‘ਸਿੱਖ ਮਾਰਗ’ ਦੇ ਪਾਠਕਾਂ/ਲੇਖਕਾਂ ਦੀ ਜਾਣਕਾਰੀ
ਲਈ ਸੰਪਾਦਕੀ ਨੋਟ:
ਅੱਜ ਦਸੰਬਰ ਮਹੀਨੇ ਦੀ 28
ਤਾਰੀਕ ਦਿਨ ਸ਼ੁੱਕਰਵਾਰ ਹੈ। ਅੱਜ ਤੋਂ ਬਾਅਦ ਕੁੱਝ ਦਿਨਾ ਲਈ ‘ਸਿੱਖ ਮਾਰਗ’ ਅੱਪਡੇਟ ਨਹੀਂ ਹੋਵੇਗਾ।
ਪਾਠਕਾਂ ਦੀ ਜਾਣਕਾਰੀ ਲਈ ਇਹ ਵੀ ਦੱਸਿਆ ਜਾਂਦਾ ਹੈ ਕਿ ਪਿਛਲੇ ਕੁੱਝ ਸਮੇ ਤੋਂ ਸਰਵਰ ਤੇ ਕੁੱਝ
ਤਕਨੀਕੀ ਕਾਰਨਾ ਕਰਕੇ ਕਈ ਵਾਰੀ ‘ਸਿੱਖ ਮਾਰਗ’ ਖੋਲਣ ਵੇਲੇ ਸਮੱਸਿਆ ਆਉਂਦੀ ਹੈ। ਜੇ ਕਰ ਅਜਿਹਾ
ਹੁੰਦਾ ਹੋਵੇ ਤਾਂ ਕੁੱਝ ਸਮੇਂ ਬਾਅਦ ਫਿਰ ਖੋਲ ਕੇ ਦੇਖ ਲੈਣਾ। ਪਾਠਕਾਂ ਤੋਂ ਕਿਸੇ ਵੀ ਕਿਸਮ ਦੀ
ਅਸੁਵਿਧਾ ਦੇ ਕਾਰਨ ਅਸੀਂ ਖਿਮਾਂ ਦੇ ਜਾਚਕ ਹਾਂ।
(28/12/12)
ਸੁਰਜਨ ਸਿੰਘ
ਵੀਰ
ਗੁਰਸ਼ਰਨ ਸਿੰਘ ਕਸੇਲ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਮੈਂ ਕਾਇਆ ਸਰੀਰ/ਦੇਹ ਲਈ ਅਤੇ
ਜੋਤਿ ਰੂਹਾਨੀ/ਆਤਮਿਕ ਰੋਸ਼ਨੀ ਲਈ ਵਰਤਿਆ ਹੈ।
ਆਪ ਦਾ ਸ਼ੁਭ
ਚਿੰਤਕ,
ਸੁਰਜਨ
ਸਿੰਘ
(28/12/12)
ਸਰਵਜੀਤ ਸਿੰਘ
ਸ. ਸੁਰਜਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸ. ਸੁਰਜਨ ਸਿੰਘ ਜੀ, ਮੇਰੇ ਸਵਾਲ, “ਇਸ ਸ਼ਬਦ ਦੇ ਅਖੀਰ ਤੇ ਕੋਈ ਵੀ ਅੰਕ
ਨਹੀਂ ਹੈ” ਦੇ ਸਬੰਧ `ਚ ਆਪ ਜੀ ਲਿਖਦੇ ਹੋ, “ਇਸ ਸਿਰਲੇਖ ਹੇਠ ਪਹਿਲਾ ਸ਼ਬਦ ਪੰਨਾ ੧੭੬ ਉਤੇ ਪੂਰਾ
ਹੋਣ ਤੇ ਗਿਣਤੀ ੧ ਲਿਖੀ ਹੈ। ਦੂਜਾ ਸ਼ਬਦ ਪੂਰਾ ਹੋਣ ਤੇ ਗਿਣਤੀ ੨ ਲਿਖੀ ਹੈ। ਇਸ ਸਿਰਲੇਖ ਹੇਠ ੨੮
ਸ਼ਬਦ ਹਨ, ਗਿਣਤੀ ੨੮ ਲਿਖੀ ਹੈ”। ਮੇਰਾ ਖਿਆਲ ਹੈ ਕਿ ਆਪ ਜੀ ਦੂਜੇ ਰਹਾਉ ਦੀ ਇਸ ਪੰਗਤੀ
ਇਨਿ ਬਿਧਿ ਕੁਸਲ ਹੋਤ ਮੇਰੇ ਭਾਈ ॥ ਇਉ ਪਾਈਐ ਹਰਿ ਰਾਮ ਸਹਾਈ
॥੧॥ ਰਹਾਉ ਦੂਜਾ॥
ਦੇ ਅਖੀਰ `ਚ ਆਏ ‘੧’ ਨੂੰ ਪਹਿਲੇ ਸ਼ਬਦ ਦਾ ਨੰਬਰ ਕਹਿ ਰਹੇ ਹੋ।
ਬੇਨਤੀ ਹੈ ਕਿ ਇਸੇ ਲੜੀ ਦੇ ਸ਼ਬਦ ਨੰ: 12 ਨੂੰ ਵੇਖੋ। ਇਸ ਸ਼ਬਦ ਵਿਚ ਵੀ ਦੋ
ਰਹਾਉ ਹਨ।
ਜਾ ਕੈ ਹਰਿ ਧਨੁ ਸੋਈ ਸੁਹੇਲਾ ॥ ਪ੍ਰਭ ਕਿਰਪਾ ਤੇ ਸਾਧਸੰਗਿ ਮੇਲਾ
॥੧॥ ਰਹਾਉ ਦੂਜਾ ॥੧੨॥੮੧ ॥
(ਪੰਨਾ 179) ਅਤੇ ਸ਼ਬਦ ਨੰ: 20 ਨੂੰ ਵੇਖੋ।
ਇਹ ਪੂੰਜੀ ਸਾਬਤੁ ਧਨੁ ਮਾਲੁ
॥੧॥ ਰਹਾਉ ਦੂਜਾ ॥੨੦॥੮੯॥
(ਪੰਨਾ
182)
ਇਸ ਵਿਚ ਵੀ ਦੋ ਰਹਾਉ ਹਨ। ਇਨ੍ਹਾਂ ਸ਼ਬਦਾਂ ਦੇ ਅਖੀਰ ਵਿਚ ‘ਰਹਾਉ ਦੂਜਾ’
ਤੋਂ ਪਹਿਲਾ ਆਏ ‘੧’ ਸਬੰਧ ਰਹਾਉ ਦੀ ਪੰਗਤੀ ਨਾਲ ਹੈ। ਸ਼ਬਦ ਦੀ ਸਮਾਪਤੀ
‘ਰਹਾਉ ਦੂਜਾ’ ਤੇ ਹੁੰਦੀ ਹੈ। ਇਸ ਪਿਛੋਂ
‘ਮਹਲਾ ੫ ਰਾਗ ਗਉੜੀ ਗੁਆਰੇਰੀ ਚਉਪਦੇ’ ਸ਼ਬਦਾ ਦੀ ਗਿਣਤੀ 12 ਅਤੇ 20 ਦਰਜ ਹੈ। ਸ਼ਬਦਾ ਦਾ ਕੁਲ ਜੋੜ
81 ਅਤੇ 89 ਵੀ ਲਿਖਿਆ ਹੋਇਆ ਹੈ। ਇਸੇ ਤਰ੍ਹਾਂ ਹੀ ਪਹਿਲੇ ਸ਼ਬਦ ਦੀ ਸਮਾਪਤੀ,
ਇਉਂ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥
ਤੇ ਹੁੰਦੀ ਹੈ।। ਇਸ ਅਧਾਰ ਤੇ ਕਿਹਾ ਜਾ ਸਕਦਾ ਹੈ ਕਿ ਪਹਿਲੇ ਸ਼ਬਦ ਦਾ ਅੰਕ,
ਇਸ ਦੀ ਸਮਾਪਤੀ (ਰਹਾਉ ਦੂਜਾ) ਤੋਂ ਪਿਛੋਂ ਹੋਣਾ ਚਾਹੀਦਾ ਸੀ, ਜੋ ਨਹੀ ਹੈ।
###############
ਚਰਨਜੀਤ ਸਿੰਘ ਬਰੈਂਮਪਟਨ,
ਆਪ ਜੀ ਨੇ ਵੀ ਇਸ ਵਿਸ਼ੇ `ਚ ਦਿਲਚਸਪੀ ਵਿਖਾਈ ਹੈ। ਆਪ ਜੀ ਦਾ ਬਹੁਤ-ਬਹੁਤ
ਧੰਨਵਾਦ। ਮੈਂ ਇਹ ਚਾਹੁੰਦਾ ਸੀ ਕਿ ਆਪਣਾ ਪੱਤਰ ਸ. ਸੁਰਜਨ ਸਿੰਘ ਜੀ ਨੂੰ ਸੰਬੋਧਨ ਕਰਨ ਦੀ ਬਿਜਾਏ
ਸਮੂਹ ਪਾਠਕਾਂ ਨੂੰ ਕਰਾਂ । ਪਰ ਹੁੰਦਾ ਇਹ ਹੈ ਕਿ ਜਦੋਂ ਕੋਈ ਸੱਜਣ ਅਜੇਹਾ ਕਰਦਾ ਹੈ ਤਾਂ ਕੋਈ ਵੀ
ਪਾਠਕ ਜਵਾਬ ਦੇਣ ਦੀ ਲੋੜ ਨਹੀ ਸਮਝਦਾ। ਜਦੋਂ ਕਿ ਚਾਹੀਦਾ ਇਹ ਹੈ ਕਿ ਜਦੋਂ ਵੀ ਕੋਈ ਨਵਾ ਵਿਸ਼ਾ
ਅਰੰਭ ਹੋਵੇ ਤਾਂ, ਉਹ ਸਾਰੇ ਪਾਠਕ ਜਿਨ੍ਹਾਂ ਨੂੰ ਵਿਸ਼ੇ ਦੀ ਜਾਣਕਾਰੀ ਹੋਵੇ, ਆਪਣੇ ਆਪ ਹੀ ਵਿਚਾਰ
ਚਰਚਾ `ਚ ਸ਼ਾਮਲ ਹੋਣ।
ਆਪ ਜੀ ਲਿਖਦੇ ਹੋ, “ਕਿ ਇਸੇ ਕਰ ਕੇ ਗੁਰੂ ਸਾਹਿਬ ਨੇ ਇਸ ਨੂੰ ਦੋ ਹਿਸਿਆਂ
ਵਿੱਚ ਵੰਡ ਕੇ ਦਰਜ ਕੀਤਾ ਅਤੇ ਪਹਿਲੇ ਸ਼ਬਦ ਦੇ ਅੰਤ ਤੋਂ ਅੰਕ ਹਟਾ ਕੇ ਇਹ ਸੇਧ ਦੇਣ ਦੀ ਕੋਸ਼ਿਸ਼
ਕੀਤੀ ਕਿ ਇਹਨਾਂ ਦੋਵੇਂ ਸ਼ਬਦਾਂ ਨੂੰ ਇੱਕ ਸੈਟ ਸਮਝਿਆ ਜਾਵੇ”।
ਵੀਰ ਜੀ, ਬੇਨਤੀ ਹੈ ਕਿ ਜੇ ਅਜੇਹਾ ਹੁੰਦਾ ਤਾ ਦੂਜੇ ਸ਼ਬਦ ਦੇ ਅਖੀਰ ਤੇ ਅੰਕ
‘੧’ ਚਾਹੀਦਾ ਸੀ ਜਦੋਂ ਕਿ ਦੂਜੇ ਸ਼ਬਦ ਦੇ ਅਖੀਰ ਤੇ ਅੰਕ ‘੨’ ਹੈ। ਪਹਿਲੇ ਸ਼ਬਦ ਦਾ ਸਿਰਲੇਖ ਹੈ,
‘ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ ੴ ਸਤਿਗੁਰ ਪ੍ਰਸਾਦਿ’॥ ਇਸ ਸ਼ਬਦ ਵਿਚ ਚਾਰ ਪਦੇ ਹੀ ਹਨ।
ਦੂਜੇ ਸ਼ਬਦ ਦੇ ਅਰੰਭ ਵਿਚ ਸਿਰਲੇਖ ‘ਗਉੜੀ ਗੁਆਰੇਰੀ ਮਹਲਾ ੫’ ਦਰਜ ਹੈ। ਇਸ ਪਾਵਨ ਸ਼ਬਦ ਦੇ ਵੀ ਚਾਰ
ਪਦੇ ਹੀ ਹਨ ਅਤੇ ਅਖੀਰ ਵਿਚ ਅੰਕ ‘੨’ ਦਰਜ ਹੈ ਕੀ ਇਹ ਦੋ (ਵੱਖ–ਵੱਖ) ਸ਼ਬਦ ਹੋਣ ਦਾ ਸੰਕੇਤ ਨਹੀ
ਹੈ। ਆਪ ਜੀ ਦਾ ਇਸ ਸਬੰਧੀ ਕੀ ਵਿਚਾਰ ਹੈ?
ਮੈਨੂੰ ਪੂਰੀ ਆਸ ਹੈ ਕਿ ਹੋਰ ਸੱਜਣ ਵੀ, ਜਿਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ
ਹੈ, ਸਾਂਝੀ ਕਰਨਗੇ।
ਧੰਨਵਾਦ ਸਹਿਤ
ਸਰਵਜੀਤ ਸਿੰਘ
(27/12/12)
ਗੁਰਸ਼ਰਨ ਸਿੰਘ ਕਸੇਲ
ਸ੍ਰ. ਸੁਰਜਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਵੱਲੋਂ ਦਿਤੇ ਨੌਵੇਂ ਮਹਲੇ ਦੇ ਸਲੋਕਾਂ ਬਾਰੇ ਵਿਚਾਰਾਂ ਨਾਲ ਸਹਿਮਤ ਹਾਂ ਕਿ
ਸਲੋਕ 54 ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੀ ਹੈ । ਆਪ ਨੇ ਕਾਫੀ ਵਿਸਥਾਰ ਨਾਲ ਇਸ ਬਾਰੇ
ਚਾਨਣਾ ਪਾਇਆ ਹੈ, ਇਸ ਲਈ ਆਪ ਦਾ ਧੰਨਵਾਦ ।
ਕਈ ਵਿਦਵਾਨਾਂ ਤੋਂ ਸੁਣਿਆਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ ਉਹੀ ਜੋਤਿ ਗੁਰੂ ਅੰਗਦ ਸਾਹਿਬ ਵਿਚ
ਤੋਂ ਭਾਵ, ਗੁਰੂ ਨਾਨਕ ਜੀ ਦੀ ਵਿਚਾਰਧਾਰਾ ਹੀ ਗੁਰੂ ਅੰਗਦ ਸਾਹਿਬ ਨੇ ਚਲਾਈ ਤੇ ਇੰਜ਼ ਹੀ ਬਾਕੀ
ਗੁਰੂ ਸਾਹਿਬਨ ਨੇ ਅਤੇ ਉਹ ਹੀ ਵਿਚਾਰਧਾਰਾ (ਜੋਤਿ) ਅੱਜ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ
ਸਾਹਿਬ,(ਸ਼ਬਦ ਗੁਰੂ) ਗੁਰਬਾਣੀ ਦੇ ਰੂਪ ਵਿਚ ਮਾਜੂਦ ਹਨ ।
ਆਪ ਨੇ 26-12-12 ਵਾਲੀ ਚਿਠੀ ਵਿਚ ਲਿਖਿਆ ਹੈ, “ ਕਾਇਆ ਬਦਲ-ਬਦਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ
ਦਸਾਂ ਸਰੀਰਾਂ ਵਿੱਚ ਆਏ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੀ ਗੁਰੂ ਜੋਤਿ ਦਸਾਂ ਸਰੀਰਾਂ ਵਿੱਚ ਕੰਮ
ਕਰਦੀ ਸੀ......"। ਇਸ ਬਾਰੇ ਇਹ ਸਪਸ਼ਟ ਨਹੀਂ ਹੋਇਆ ਕਿ ਆਪ ਜੀ ਦਾ ਕਾਇਆ ਜਾਂ ਜੋਤਿ ਤੋਂ ਕੀ
ਭਾਵ ਹੈ ? ਦੱਸਣ ਦੀ ਖੇਚਲ ਕਰਨੀ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(27/12/12)
ਸੁਰਜਨ ਸਿੰਘ
ਵੀਰ
ਸਰਵਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥
ਰਾਗ ਗਉੜੀ ਦੀਆਂ ਕਈ ਕਿਸਮਾਂ ਹਨ। ਪੰਨਾ ੧੭੨ ਉਤੇ ਮਹਲਾ ੪ ਗਉੜੀ ਪੂਰਬੀ ਦੇ ੧੨ ਸ਼ਬਦ
ਪੂਰੇ ਹੋਣ ਦੇ ਬਾਅਦ ਰਾਗੁ ਗਉੜੀ ਮਾਝ ਮਹਲਾ ੪ ਸ਼ੁਰੂ ਹੁੰਦਾ ਹੈ। ਰਾਗੁ ਗਉੜੀ ਮਾਝ ਮਹਲਾ ੪ ਦੇ ੬
ਸ਼ਬਦ ਪੂਰੇ ਹੋ ਜਾਣ ਦੇ ਬਾਅਦ ਮਹਲਾ ੫ ਰਾਗ ਗਉੜੀ ਗੁਆਰੇਰੀ ਚਉਪਦੇ ਪੰਨਾ ੧੭੫ ਉਤੇ ਸ਼ੁਰੂ ਹੁੰਦੇ
ਹਨ। ਇਸ ਸਿਰਲੇਖ ਹੇਠ ਪਹਿਲਾ ਸ਼ਬਦ ਪੰਨਾ ੧੭੬ ਉਤੇ ਪੂਰਾ ਹੋਣ ਤੇ ਗਿਣਤੀ ੧ ਲਿਖੀ ਹੈ। ਦੂਜਾ ਸ਼ਬਦ
ਪੂਰਾ ਹੋਣ ਤੇ ਗਿਣਤੀ ੨ ਲਿਖੀ ਹੈ॥ ਇਸ ਸਿਰਲੇਖ ਹੇਠ ੨੮ ਸ਼ਬਦ ਹਨ, ਗਿਣਤੀ ੨੮ ਲਿਖੀ ਹੈ। ਸਤਿਗੁਰ
ਨੇ ਜਿਨੀ ਸੋਝੀ ਮੈਨੂੰ ਬਖ਼ਸ਼ੀ ਹੈ ਉਸ ਮੁਤਾਬਿਕ ਜਿੰਨੀ ਜਾਣਕਾਰੀ ਮੈਂ ਤੁਹਾਨੂੰ ਦੇ ਸਕਦਾ ਹਾਂ, ਦੇ
ਦਿੱਤੀ ਹੈ।
ਆਪ ਦਾ ਸ਼ੁਭ ਚਿੰਤਕ ਸੁਰਜਨ ਸਿੰਘ
(27/12/12)
ਚਰਨਜੀਤ ਸਿੰਘ ਬਰੈਂਮਪਟਨ
ਵੀਰ
ਸਰਵਜੀਤ ਸਿੰਘ ਜੀ
ਆਪ ਜੀ ਨੇ ਆਪਣੇ ਕੱਲ ਦੇ ਪੱਤਰ ਵਿੱਚ ਰਾਗ ਗਉੜੀ ਵਿੱਚ ਗੁਰੂ ਅਰਜਨ ਸਾਹਿਬ ਦੇ
ਚਉਪਦਿਆਂ ਵਿੱਚ ਸਭ ਤੋਂ ਪਹਿਲੇ ਸ਼ਬਦ ਦੇ ਅੰਤ ਵਿੱਚ ਅੰਕ ਦੇ ਦਰਜ ਨਾ ਹੋਣ ਬਾਰੇ ਪੁੱਛ ਪੜਤਾਲ ਕੀਤੀ
ਹੈ।
ਪਹਿਲੇ ਦੋਂਵੇ ਸ਼ਬਦਾਂ ਦੀਆਂ ਪਹਿਲੀਆਂ ਪੰਕਤੀਆਂ ਵਲ ਧਿਆਨ ਦੇਵੋ।
ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥ ਕਿਉ ਪਾਈਐ ਹਰਿ ਰਾਮ ਸਹਾਈ ॥੧॥
ਰਹਾਉ ॥
ਅਤੇ
ਕਿਉ ਭ੍ਰਮੀਐ ਭ੍ਰਮੁ ਕਿਸ ਕਾ ਹੋਈ ॥ ਜਾ ਜਲਿ ਥਲਿ ਮਹੀਅਲਿ ਰਵਿਆ ਸੋਈ ॥
ਗੁਰਮੁਖਿ ਉਬਰੇ ਮਨਮੁਖ ਪਤਿ ਖੋਈ ॥੧॥ (176)
ਦੋਵੇਂ ਸ਼ਬਦਾਂ ਵਿੱਚ ਇੱਕ ਚੀਜ ਕਾਮਨ ਹੈ। ਉਹ ਇਹ ਕਿ ਦੋਵੇਂ ਸ਼ਬਦ ਇੱਕ ਸਵਾਲ ਤੋਂ ਸ਼ੁਰੂ
ਹੁੰਦੇ ਹਨ ਅਤੇ ਦੋਵੇਂ ਸਵਾਲ ਇੱਕ ਦੂਜੇ ਦੇ ਪੂਰਕ ਹਨ।
ਕਿਉੰਕਿ ਚਉਪਦਿਆਂ ਦੀ ਲੜੀ ਚਲ ਰਹੀ ਹੈ (ਪੰਜਵੇ ਪਾਤਸ਼ਾਹ ਤੋਂ ਪਹਿਲਾਂ ਪਹਿਲੇ, ਤੀਜੇ ਅਤੇ ਚੌਥੇ
ਪਾਤਸ਼ਾਹ ਦੇ ਚਉਪਦੇ ਦਰਜ ਹਨ), ਇਸ ਕਰ ਕੇ ਜੇ ਦੋਵੇਂ ਸ਼ਬਦਾਂ ਨੂੰ ਇੱਕਠਿਆਂ ਕਰ ਦਿੱਤਾ ਜਾਂਦਾ ਤਾ
ਇਹ ਅਸ਼ਟਪਦੀ ਬਨ ਜਾਣੀ ਸੀ ਜੋ ਕਿ ਚਉਪਦਿਆਂ ਵਿੱਚ ਢੁਕਵੀਂ ਨਹੀਂ ਸੀ ਲਗਣੀ। ਜਾਪਦਾ ਹੈ ਕਿ ਇਸੇ ਕਰ
ਕੇ ਗੁਰੂ ਸਾਹਿਬ ਨੇ ਇਸ ਨੂੰ ਦੋ ਹਿਸਿਆਂ ਵਿੱਚ ਵੰਡ ਕੇ ਦਰਜ ਕੀਤਾ ਅਤੇ ਪਹਿਲੇ ਸ਼ਬਦ ਦੇ ਅੰਤ ਤੋਂ
ਅੰਕ ਹਟਾ ਕੇ ਇਹ ਸੇਧ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦੋਵੇਂ ਸ਼ਬਦਾਂ ਨੂੰ ਇੱਕ ਸੈਟ ਸਮਝਿਆ ਜਾਵੇ।
ਹਾਲਾਂਕਿ ਤਿੰਨ ਪਦਿਆਂ ਜਾਂ ਪੰਜ ਪਦਿਆਂ ਵਾਲੇ ਸ਼ਬਦ ਵੀ ਚਉਪਦਿਆਂ ਵਿੱਚ ਹੀ ਦਰਜ ਕੀਤੇ ਗਏ ਹਨ ਪਰ
ਅੱਠ ਪਦੇ ਬਹੁਤ ਜਿਆਦਾ ਹੋ ਜਾਣੇ ਸਨ। ਇਸ ਕਰ ਕੇ ਇਹਨਾਂ ਨੂੰ ਦੋ ਚਉਪਦਿਆਂ ਰਾਹੀ ਦਰਜ ਕੀਤਾ ਗਿਆ
ਹੈ।
ਸਿਰੀ ਰਾਗ ਵਿੱਚ ਪੰਨਾ 71 ਤੇ ਦੋ ਅਸ਼ਟਪਦੀਆਂ ਸ਼ੁਰੂ ਹੁੰਦੀਆਂ ਹਨ ਜਿਹਨਾਂ ਦੇ 24 ਅਤੇ 21 ਪਦੇ ਹਨ।
ਪਰ ੲ੍ਹਿਨੇ ਜਿਆਦਾ ਪਦਿਆਂ ਵਾਲੇ ਸ਼ਬਦਾਂ ਨੂੰ ਵੀ ਅਸ਼ਟਪਦੀਆਂ ਵਿੱਚ ਹੀ ਦਰਜ ਕੀਤਾ ਗਿਆ ਹੈ। ਪਰ
ਇਹਨਾਂ ਦੀ ਬਨਾਵਟੀ ਵਿਲਖਣਤਾ ਦੇ ਕਾਰਨ ਇਹਨਾਂ ਦੀ ਇੱਕ ਵਖਰੀ ਲੜੀ ਵੀ ਬਨਾਈ ਗਈ ਹੈ। ਜੇ ਗੁਰੂ
ਸਾਹਿਬ ਦੋ ਸ਼ਬਦਾਂ ਨੂੰ ਵਖਰਾ ਦਰਸਾਉਣ ਲਈ ਨਵੇਂ ਅੰਕ ਜੋੜ ਸਕਦੇ ਹਨ ਤਾ ਦੋ ਸ਼ਬਦਾਂ ਨੂੰ ਜੋੜਣ ਲਈ
ਵਿਚੋਂ ਅੰਕ ਕੱਢ ਵੀ ਸਕਦੇ ਹਨ।
ਚਰਨਜੀਤ ਸਿੰਘ
ਬਰੈਂਮਪਟਨ
(27/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੁਕ੍ਰਿਤ ਕਰੋ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੇ ਜੱਗ ਮੈਲੋਂ ਰਹਿਣਾ ਦੂਰ, ਸੁਕ੍ਰਿਤ ਕਰੋ।
ਪੈਲੀ ਪੈਣ ਸਦਾ ਸ਼ੁਭ ਬੂਰ, ਸੁਕ੍ਰਿਤ ਕਰੋ।
ਮਾਇਆ ਦੇ ਵਿੱਚ ਰਹਿਕੇ, ਇਸ ਵਿੱਚ ਲਿਬੜੋ ਨਾ।
ਕਮਲ ਵਾਂਗ ਜੇ ਖਿੜਣਾ, ਇਸ ਨੂੰ ਚਿੰਬੜੋ ਨਾ।
ਨਾਮ ਜਪੋ, ਵੰਡ ਖਾਵੋ ਚੂਰ, ਸੁਕ੍ਰਿਤ ਕਰੋ।
ਜੇ ਜੱਗ ਮੈਲੋਂ ਰਹਿਣਾ ਦੂਰ, ਸੁਕ੍ਰਿਤ ਕਰੋ।
ਘਾਲ ਕਮਾਈ ਸੁੱਚੀ, ਹੱਕ ਕੋਈ ਮਾਰੋ ਨਾ।
ਕੱਠੀ ਕਰ ਕਰ ਮਾਇਆ, ਮਹਿਲ ਉਸਾਰੋ ਨਾ।
ਮਾਇਆ ਤਾਂ ਹੈ ਮੈਲੀ ਧੂੜ, ਸੁਕ੍ਰਿਤ ਕਰੋ।
ਜੇ ਜੱਗ ਮੈਲੋਂ ਰਹਿਣਾ ਦੂਰ, ਸੁਕ੍ਰਿਤ ਕਰੋ।
ਕਦੇ ਕਿਸੇ ਲਈ ਮੰਦੀ ਗੱਲ ਵਿਚਾਰੋ ਨਾ।
ਸੋਚੋ ਸੱਭ ਦਾ ਭਲਾ, ਬੁਰਾ ਮਨ ਧਾਰੋ ਨਾ।
ਚੰਗੀ ਗੱਲ ਰੱਬ ਨੂੰ ਮਨਜ਼ੂਰ, ਸੁਕ੍ਰਿਤ ਕਰੋ।
ਜੇ ਜੱਗ ਮੈਲੋਂ ਰਹਿਣਾ ਦੂਰ, ਸੁਕ੍ਰਿਤ ਕਰੋ।
ਉਸ ਨੂੰ ਸਦਾ ਧਿਆਵੋ ਜਦੋਂ ਕਮਾਵੋਗੇ।
ਕੀਤੀ ਘਾਲ ਕਮਾਈ ਵਿੱਚ ਰਸ ਪਾਵੋਗੇ।
ਵੰਡ ਖਾਣ ਵਿੱਚ ਅਜਬ ਸਰੂਰ, ਸੁਕ੍ਰਿਤ ਕਰੋ।
ਜੇ ਜੱਗ ਮੈਲੋਂ ਰਹਿਣਾ ਦੂਰ, ਸੁਕ੍ਰਿਤ ਕਰੋ।
(27/12/12)
ਰੇਸ਼ਮ ਸਿੰਘ
ਬਾਬੇ ਨਾਨਕ ਦੀ ਸੋਚ ਨੂੰ ਮਨੁਖਤਾ ਦੇ ਹਿੱਤ ਵਿਚ ਵਰਤਨਾ ਚਾਹੁੰਦੇ ਹੋ ਤਾਂ ਕਰਮਕਾਂਡਾਂ ਨੂੰ
ਗੁਰਦੁਆਰਿਆਂ ’ਚੋਂ ਬਾਹਰ ਹੂੰਝ ਸੁਟੋ।
(ਜੰਮੂ: ਰੇਸ਼ਮ ਸਿੰਘ) ਜੰਮੂ ਕਸ਼ਮੀਰ ਦੀ ਧਰਤੀ ’ਤੇ ਅੱਜ ਦਾ ਦਿਨ ਇਤਿਹਾਸਕ ਹੋ
ਨਿਬੜਿਆ, ਜਦੋਂ ਜੰਮੂ ਵਿਖੇ ਸਿਖਾਂ ਦੀ ਸ਼ਾਨ-ਮਤੀ ਗੱਤਕਾ ਪਰੰਪਰਾ ਨੂੰ ਵਿਰਸੇ ਦੇ ਰੂਪ ਵਿਚ ਸੰਭਾਲਣ
ਦੇ ਮਜ਼ਬੂਤ ਯਤਨਾਂ ਦਾ ਆਗਾਜ਼ ਪਹਿਲਾ ਇਤਿਹਾਸਕ ਗੱਤਕਾ ਮੁਕਾਬਲਾ-2012 (ਸਟੇਟ ਚੈਂਪਿਅਨਸ਼ਿਪ) ਫ਼ਿਉਚਰ
ਪੈਕ ਹਾਇਰ ਸੈਕਂਡਰੀ ਸਕੂਲ ਗਾਡੀਗੜ ਵਿਖੇ ਹੋਇਆ।
ਆਉਂਦੀ ਨਸਲਾਂ ਨੂੰ ਸਿੱਖ ਮਾਰਸ਼ਲ ਆਰਟ ਨਾਲ ਜੋੜਨ ਦੇ ਬਹੂਮੁਲੇ ਉਪਰਾਲੇ ਨੂੰ ਸਰਦਾਰ ਜਸਪ੍ਰੀਤ
ਸਿੰਘ ਖਾਲਸਾ ਕਨੇਡਾ (ਜੋ ਕਿ ਜੰਮੂ-ਕਸ਼ਮੀਰ ਦੇ ਜੰਮਪਲ ਹਨ) ਨੇ ਸਪਾਂਸਰ ਕੀਤਾ। ਇਸ ਦਾ ਉਦਘਾਟਨ
ਸਮਾਰੋਹ ਸ. ਜਸਪ੍ਰੀਤ ਸਿੰਘ ਖਾਲਸਾ ਨੇ ਗੱਤਕਾ ਪਰੰਪਰਾ ਅਨੁਸਾਰ ਖਾਲਸਈ ਜੋਸ਼ ਅਤੇ ਉਤਸ਼ਾਹ ਪੈਦਾ ਕਰਨ
ਵਾਲਿਆਂ ਜੂਝਾਰੂ ਬੋਲਿਆਂ ਨਾਲ ਕੀਤਾ। ਭਾਰੀ ਇਕੱਠ ਨੇ ਸਤਿ ਸ੍ਰੀ ਅਕਾਲ ਦੇ ਅਕਾਸ਼ ਗੁਂਜਾਉ
ਜੈਕਾਰਿਆਂ ਨਾਲ ਇਸ ਸ਼ੁਰੁਆਤ ਦਾ ਜ਼ੋਰਦਾਰ ਸਮਰਥਨ ਕੀਤਾ। ਪੰਜਾਬ ਔਲੰਪਿਕ ਐਸੋਸਿਏਸ਼ਨ ਵਲੋਂ ਇਸ ਨੂੰ
ਕੌਮੀ ਖੇਡ ਵਜੋਂ ਮਾਨਤਾ ਦੇਣ ਤੋਂ ਬਾਅਦ ਜੰਮੂ-ਕਸ਼ਮੀਰ ਦੀ ਧਰਤੀ ’ਤੇ ਗੱਤਕੇ ਲਈ ਨਿਧਾਰਤ ਕੀਤੇ ਗਏ
ਨਿਯਮਾਂ ਦੇ ਅੰਤਰਗਤ ਇਹ ਪਹਿਲੀ ਚੈਂਪਿਅਨਸ਼ਿਪ ਸੀ, ਜਿਸ ਦਾ ਵੱਖ-ਵੱਖ ਸਮਾਜਿਕ/ਧਾਰਮਿਕ ਧਿਰਾਂ ਅਤੇ
ਸੰਸਥਾਵਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਨ੍ਹਾਂ ਮੁਕਾਬਲਿਆਂ ਵਿਚ 5 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਉਮਰ ਦੇ ਗੱਤਕਾਬਾਜ਼ਾਂ ਨੇ ਬੜੀ
ਚੁਸਤੀ, ਫ਼ੁਰਤੀ ਨਾਲ ਖਾਲਸਈ ਯੁੱਧ ਕਲਾ ਦੇ ਜੌਹਰ ਵਿਖਾਉਂਦਿਆਂ ਦਰਸ਼ਕਾਂ ’ਤੇ ਪ੍ਰੇਰਣਾਦਾਇਕ ਪ੍ਰਭਾਵ
ਪਾਉਂਦੇ ਹੋਏ ਪਛੜਦੀ ਜਾ ਰਹੀ ਇਸ ਸ਼ਾਨਦਾਰ ਪਰੰਪਰਾ ਨੂੰ ਸਾਂਭਣ ਲਈ ਜਾਗਰੂਕ ਕੀਤਾ। ਵੱਖ-ਵੱਖ ਉਮਰ
ਵਰਗਾਂ ਦੇ ਖਿਡਾਰਿਆਂ ਨੇ ਵੱਖ-ਵੱਖ ਤਰਿਕਿਆਂ ਰਾਹੀ ਅਨੁਸ਼ਾਸਨ ਅਤੇ ਤਹਿਜ਼ੀਬ ਦੇ ਘੇਰੇ ਵਿਚ ਰਹਿਂਦੇ
ਹੋਏ ਖੇਡ ਪ੍ਰਦਰਸ਼ਨ ਕੀਤੇ। ਕੌਮੀ ਪੱਧਰ ’ਤੇ ਟਰੇਂਡ ਅਤੇ ਪ੍ਰਮਾਣਿਤ ਕੋਚਾਂ/ਰੈਫ਼ਰਿਆਂ ਅਤੇ ਜ਼ਿਮੇਵਾਰ
ਜੱਜਾਂ ਦੇ ਪੈਨਲ ਨੇ ਆਪਣੀਆਂ ਪਾਰਖੂ ਨਜ਼ਰਾਂ ਅਤੇ ਸੂਝ-ਬੂਝ ਰਾਹੀਂ ਨਿਰਪੱਖਤਾ ਅਤੇ ਇਮਾਨਦਾਰੀ ਨਾਲ
ਫ਼ੈਸਲੇ ਸੁਣਾਏ, ਜਿਸ ਦਾ ਸਬੂਤ ਪੂਰੇ ਟੁਰਨਾਮੈਂਟ ਦੌਰਾਨ ਇਕ ਵੀ ਟੀਮ ਜਾਂ ਕਿਸੇ ਕੱਲੇ ਖਿਡਾਰੀ
ਵਲੋਂ ਕੋਈ ਇਤਰਾਜ਼ ਨਾ ਕੀਤਾ ਗਿਆ।
ਸਮਾਪਨ ਸਮਾਰੋਹ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਨਾਮ ਵੰਡ ਸਮਾਗਮ
ਤੋਂ ਪਹਿਲਾਂ ਇੱਕਠ ਨੂੰ ਸੰਬੋਧਨ ਕਰਦਿਆਂ, ਪ੍ਰਿੰਸਿਪਲ ਜੀ ਨੇ ਸਿੱਖ ਮਾਰਸ਼ਲ ਆਰਟ ਨੂੰ ਬਾਕੀ ਮਾਰਸ਼ਲ
ਆਰਟਾਂ ਨਾਲੋ ਭਿੰਨ ਦੱਸਦਿਆਂ ਕਿਹਾ ਕਿ ਸਿੱਖ ਦੀ ਯੁੱਧਨਿਤੀ ਸਰਬਤ ਦੇ ਭਲੇ ਨੂੰ ਮੁੱਖ ਰੱਖ ਕੇ ਘੜੀ
ਗਈ, ਨਾ ਕਿ ਕਿਸੇ ਰਾਜ ਭਾਗ ਦੀ ਲਾਲਸਾ ਅਧੀਨ, ਕਿਉਂਕਿ ਇਸ ਖਾਲਸਈ ਯੁੱਧਨਿਤੀ ਪਿੱਛੇ ਬਾਬਾ ਨਾਨਕ
ਜੀ ਦਾ ਫ਼ਲਸਫ਼ਾ ਕੰਮ ਕਰ ਰਿਹਾ ਹੈ। ਇਸ ਉਪਰਾਲੇ ਦੀ ਭਰਪੂਰ ਸ਼ਲਾਗਾ ਅਤੇ ਸਮਰਥਨ ਕਰਦਿਆਂ ਉਨ੍ਹਾਂ
ਕਿਹਾ ਕਿ ਅਜਿਹੇ ਯਤਨ ਤਦੋਂ ਹੀ ਸਾਰਥਕ ਸਿੱਧ ਹੋ ਸਕਦੇ ਹਨ, ਜਦੋਂ ਇਨ੍ਹਾਂ ਪਿਛਲੀ ਪ੍ਰੇਰਣਾ
‘ਗੁਰਮਤਿ ਵਿਚਾਰਧਾਰਾ’ ਦੇ ਤੱਤ ਨੂੰ ਕਰਮਕਾਂਡੀ ਕੂੜ ਦੇ ਭਾਰ ਥਲੋਂ ਕੱਢ ਕੇ ਲੋਕਾਈ ਸਾਹਮਣੇ
ਇਮਾਨਦਾਰੀ ਅਤੇ ਨਿਡਰਤਾ ਨਾਲ ਪੇਸ਼ ਕੀਤਾ ਜਾਵੇ । ਉਨ੍ਹਾਂ ਜ਼ੋਰ ਦੇ ਕੇ ਕਿਹਾ, ਅੱਜ ਜ਼ਰੂਰਤ ਹੈ ਕਿ
ਗੁਰਦੁਆਰਿਆਂ ਅੰਦਰ (ਦਰ ਖੁਲਣ ਤੋਂ ਦਰ ਬੰਦ ਹੋਣ ਤੱਕ) ਹੋ ਰਹੀ ਸਾਰੀ ਪ੍ਰਕ੍ਰਿਆ ਨੂੰ ਗਹੁ ਨਾਲ
ਵਾਚਿਆ ਜਾਵੇ ਅਤੇ ਗੁਰਮਤਿ ਵਿਰੁਧ ਹੋ ਰਹੇ ਕਰਮਕਾਂਡਾਂ (ਪ੍ਰਕਾਸ਼ ਕਰਨ ਤੋਂ ਲੈ ਕੇ ਦੁੱਧ ਨਾਲ ਫ਼ਰਸ਼
ਧੋਣ ਤੱਕ) ਦੀ ਪਛਾਣ ਕਰਕੇ ਉਨ੍ਹਾਂ ਨੂੰ ਗੁਰੂ ਘਰਾਂ ਚੋਂ ਹੋਂਝ ਕੇ ਬਾਹਰ ਸੁੱਟਣ ਦੇ ਸਾਂਝੇ,
ਯੋਜਨਾਬੱਧ ਅਤੇ ਮਜਬੂਤ ਉਪਰਾਲੇ ਕੀਤੇ ਜਾਣ। ਇਸ ਉਪਰੰਤ ਹੀ ਅਸੀਂ ਨਾਨਕ ਪਾਤਸ਼ਾਹ ਵਲੋਂ ਦਰਸਾਏ
ਗੁਰਮਤਿ ਗਾਡੀ ਰਾਹ ’ਤੇ ਤੁਰਨ ਲਈ ਸਮੁਚੀ ਮਨੁੱਖਤਾ ਨੂੰ ਪ੍ਰੇਰਤ ਕਰਨ ਵਿਚ ਸਫ਼ਲ ਹੋਣ ਦੀ ਉਮੀਦ ਕਰ
ਸਕਦੇ ਹਾਂ।
ਸਮਾਰੋਹ ਨੂੰ ਚਾਰ ਚੰਦ ਲਾਉਂਦਿਆਂ ਪਟਿਆਲੇ ਤੋਂ ਆਏ ਵੀਰ ਅਵਤਾਰ ਸਿੰਘ ਨੇ ਆਪਣੀ ਬਾ-ਕਮਾਲ ਐਂਕਰਿਂਗ
ਰਾਹੀਂ ਦਰਸ਼ਕਾਂ ਨੂੰ ਕੀਲ ਕੇ ਰੱਖਿਆ ਅਤੇ ਹਰ ਇਕ ਹਾਜ਼ਿਰ ਬੰਦੇ ਨੇ ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ
ਕੀਤੀ। ਪ੍ਰਿੰਸਿਪਲ ਜੀ ਨੇ ਇੱਥੋਂ ਤੱਕ ਕਿਹਾ ਕਿ ਪੰਜਾਬੀ ਦੇ ਸਮੁਚੇ ਚੈਨਲਾਂ ’ਤੇ ਅੱਜ ਤੱਕ ਇੱਕ
ਵੀ ਐਸਾ ਐਂਕਰ ਨਹੀ ਜੋ ਸਰਦਾਰ ਅਵਤਾਰ ਸਿਂਘ ਦੀ ਇਸ ਫ਼ੀਲਡ ਵਿੱਚ ਮਜਬੂਤ ਪਕੜ ਦਾ ਮੁਕਾਬਲਾ ਕਰ ਸਕੇ।
ਇਸ ਸਾਰੇ ਪ੍ਰੋਗਰਾਮ ਨੂੰ ਆਯੋਜਤ ਕਰਨ ਅਤੇ ਸਫ਼ਲ ਬਣਾਉਣ ਵਿਚ ਗੱਤਕਾ ਮਾਸਟਰ ਮਨਮੋਹਨ ਸਿੰਘ ਪੁਣਛ,
ਜਾਂਬਾਜ਼ ਖਾਲਸਾ ਗੱਤਕਾ ਅਖਾੜਾ ਮੀਰਾਂ ਸਾਹਿਬ, ਜੰਮੂ ਅਤੇ ਗੱਤਕਾ ਰੈਫ਼ਰੀ ਕਾਉਂਸਲ ਜੰਮੂ ਦਾ
ਬਹੁਮੁੱਲਾ ਯੋਗਦਾਨ ਰਿਹਾ। ਇਸ ਚੈਂਪਿਅਨਸ਼ਿਪ ਵਿਚ ਜਾਂਬਾਜ਼ ਖਾਲਸਾ ਗੱਤਕਾ ਅਖਾੜਾ ਮੀਰਾਂ ਸਾਹਿਬ,
ਜੰਮੂ 8 ਗੋਲਡ ਮੈਡਲ, 10 ਹਜ਼ਾਰ ਰੁਪਏ ਅਤੇ ਔਵਰ ਆਲ ਟ੍ਰਾਫ਼ੀ ਲੈ ਕੇ ਪਹਿਲੇ ਨੰਬਰ ’ਤੇ ਰਿਹਾ।
ਨਿਹੰਗ ਸਿੰਘਾ ਅਖਾੜਾ ਰਾਨੀ ਤਲਾਬ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਗੱਤਕਾ ਅਖਾੜਾ ਨਾਨਕ ਨਗਰ
ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ।
ਬਾਬਾ ਫ਼ਤਿਹ ਸਿੰਘ ਗੱਤਕਾ ਅਖਾੜਾ, ਨਿਹੰਗ ਸਿੰਘਾਂ ਗੱਤਕਾ ਅਖਾੜਾ, ਬਾਬਾ ਬੰਦਾ ਸਿੰਘ ਬਹਾਦੁਰ
ਗੱਤਕਾ ਅਖਾੜਾ, ਮੀਰੀ ਪੀਰੀ ਗੱਤਕਾ ਅਖਾੜਾ, ਸੰਤ ਜਰਨੈਲ ਸਿੰਘ ਗੱਤਕਾ ਅਖਾੜਾ, ਗੁਰੂ ਹਰਗੋਬਿੰਦ
ਸਾਹਿਬ ਗੱਤਕਾ ਅਖਾੜਾ, ਜਾਂਬਾਜ਼ ਖਾਲਸਾ ਗਤਕਾ ਅਖਾੜਾ ਆਦਿ ਨੇ ਭਰਵੀਂ ਸ਼ਮੂਲਿਅਤ ਕੀਤੀ।
ਨੋਟ:- ਇਸ ਲਿਖਤ ਨਾਲ
ਸੰਬੰਧਿਤ ਫੋਟੋਆਂ ਦੇਖਣ ਲਈ ਇੱਥੇ ਕਲਿਕ ਕਰੋ ਜੀ।
(27/12/12)
ਵਰਲਡ ਸਿੱਖ ਫੈਡਰੇਸ਼ਨ/ਵਰਿੰਦਰ ਸਿੰਘ
‘ਵਰਲਡ ਸਿੱਖ ਫੈਡਰੇਸ਼ਨ’ ਦੀ ਇੱਕ ਹੋਰ ਸਫਲਤਾ
ਮਿਤੀ 27/12/2012
:
‘ੴ’ ਦੇ ਸਿਧਾਂਤ ਨੂੰ ਸਮਰਪਿਤ
‘ਵਰਲਡ ਸਿੱਖ ਫੈਡਰੇਸ਼ਨ’
ਸੰਸਥਾ ਜੋ ਕਿ ਗੁਰਮਤਿ ਪ੍ਰਚਾਰ ਲਈ ਬਹੁਤ ਸੰਜੀਦਗੀ ਨਾਲ ਕੰਮ ਰਹੀ ਹੈ। ਇਸ ਸੰਸਥਾ ਵੱਲੋਂ ਪਿਛਲੇ
ਦਿਨੀਂ ਯੂਬਾ ਸਿਟੀ ਦੇ ਨਗਰ ਕੀਰਤਨ ਸਮੇਂ ਗੁਰਮਤਿ ਗਿਆਨ ਦਾ ਚਾਨਣ ਘਰ-ਘਰ ਪਹੁੰਚਾਉਣ ਲਈ ਗੁਰਬਾਣੀ
ਵੀਚਾਰਾਂ ਵਾਲੀਆਂ ਸੀ.ਡੀਜ਼. ਅੱ ਕਿਤਾਬਾਂ ਵੰਡੀਆਂ ਗਈਆਂ ਸਨ। ਦੱਸਣਯੋਗ ਹੈ ਕਿ ਯੂਬਾ ਸਿਟੀ ਦਾ ਨਗਰ
ਕੀਰਤਨ ਅਮਰੀਕਾ ਵਿਖੇ ਹੋਣ ਵਾਲੇ ਨਗਰ ਕੀਰਤਨਾਂ ਵਿੱਚੋਂ ਸਭ ਨਾਲੋਂ ਵੱਡਾ ਹੁੰਦਾ ਹੈ ਜਿਸ ਵਿੱਚ
ਲੱਖਾਂ ਦੀ ਗਿਣਤੀ ਵਿੱਚ ਸੰਗਤ ਸ਼ੀਰਕਤ ਕਰਦੀ ਹੈ। ਗੁਰਮਤਿ ਪ੍ਰਚਾਰ ਦੀ ਲੜੀ ਨੂੰ ਅੱਗੇ ਤੋਰਦਿਆਂ
‘ਵਰਲਡ ਸਿੱਖ ਫੈਡਰੇਸ਼ਨ’ ਵੱਲੋਂ ਹੁਣ ਫਿਰ
‘ਦਰਬਾਰ-ਏ-ਖਾਲਸਾ’
ਜੋ ਹਰ ਸਾਲ ਕ੍ਰਿਸਮਿਸ ਵਾਲੇ ਦਿਨ ਪਾਮੋਨਾ ਫੇਅਰ ਪਲੈਕਸ
(ਅਮਰੀਕਾ) ਵਿਖੇ ਮਨਾਇਆ ਜਾਂਦਾ ਹੈ ‘ਤੇ ਸਟਾਲ ਲਗਾਇਆ ‘ਤੇ 3000 ਤੋਂ ਉੱਪਰ ਗੁਰਮਤਿ ਵੀਚਾਰਾਂ
ਵਾਲੀਆਂ ਸੀ.ਡੀਜ਼. ਅਤੇ ਕਿਤਾਬਾਂ ਵੰਡੀਆਂ ਸੰਗਤ ਨੂੰ ਮੁਫ਼ਤ ਵੰਡੀਆਂ। ਹੁਣ ਤੱਕ ਇਸ ਜਥੇਬੰਦੀ ਵਲੋਂ
70,000 ਤੋਂ ਉਪਰ ਗੁਰਬਾਣੀ ਕਥਾ ਦੀਆਂ ਸੀਡੀਆ ਵੰਡੀਆਂ ਜਾ ਚੁਕੀਆਂ ਹਨ।
ਇਸ ਸਮਾਗਮ ਵਿੱਚ ਵੀ ਇਸ ਸੰਸਥਾ ਨੂੰ ਸੰਗਤ ਵੱਲੋਂ ਭਰਪੂਰ ਹੁੰਗਾਰਾ ਮਿਲਿਆ।
ਸੰਗਤ ਵੱਲੋਂ ਮਿਲੇ ਇਸ ਸਮਰਥਨ ਨਾਲ ਪ੍ਰਬੰਧਕਾਂ ਦੇ ਹੌਸਲੇ ਬੁਲੰਦ ਹੋਏ ਅਤੇ ਉਹਨਾਂ ਇਸ ਪ੍ਰਚਾਰ
ਨੂੰ ਪੂਰੀ ਸੰਜੀਦਗੀ ਨਾਲ ਜਾਰੀ ਰੱਖਣ ਦੀ ਗੱਲ ਨੂੰ ਮੁੜ ਦੁਹਰਾਇਆ। ਇਸ ਮੌਕੇ
‘ਵਰਲਡ ਸਿੱਖ ਫੈਡਰੇਸ਼ਨ’
ਦੇ ਪ੍ਰਬੰਧਕਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ
‘ੴ’
ਨੂੰ ਸਮਰਪਿਤ ਹੋਣ ਅਤੇ ਸਿੱਖੀ ਦੇ ਨਿਆਰੇਪਣ ਨੂੰ ਢਾਹ ਲਗਾ ਰਹੇ ਅਖੌਤੀ ਸਾਧਾਂ-ਸੰਤਾਂ ਨੂੰ ਗੁਰੂ
ਜਾਂ ਰੱਬ ਬਣਾ ਕੇ ਪੂਜਣਾਂ ਬੰਦ ਕਰਨ।
ਇਸ ਕਾਰਜ ਵਿੱਚ ਜਿੱਥੇ ਸੰਗਤ ਵੱਲੋਂ ਦਿਖਾਈ ਜਾ ਰਹੀ ਦਿਲਚਸਪੀ ਸ਼ਲਾਘਾਯੋਗ
ਹੈ ਉੱਥੇ ਹੀ ਕਰਮਕਾਂਡ ਵਿੱਚ ਧਸਦੀ ਜਾ ਰਹੀ ਸਿੱਖ ਕੌਮ ਨੂੰ ਹਲੂਣਾ ਦੇਣ ਲਈ ਯਤਨ ਕਰਨ ਵਾਲੀ ਇਸ
ਸੰਸਥਾ ਦੀ ਪ੍ਰਸ਼ੰਸ਼ਾ ਕਰਨੀ ਵੀ ਬਣਦੀ ਹੈ।
(27/12/12)
ਪ੍ਰੋ: ਭੁਪਿੰਦਰ ਸਿੰਘ
ਸਾਨੂੰ ਛੋਟੇ ਸਾਹਿਬਜ਼ਾਦਿਆਂ ਦੇ
ਜੀਵਨ ਤੋਂ ਕੁੱਝ ਸਿੱਖਣਾ ਚਾਹੀਦਾ ਹੈ, ਕਿ ਕਿਵੇਂ ਉਨ੍ਹਾਂ ਨੇ ਇੰਨੀ ਛੋਟੀ ਉਮਰ 'ਚ ਹੀ ਜ਼ੁਲਮ ਦਾ
ਟਾਕਰਾ ਕੀਤਾ, ਜ਼ੁਲਮ ਦੇ ਸਾਹਮਣੇ ਝੁਕੇ ਨਹੀਂ, ਸਮਝੌਤਾ ਨਹੀਂ ਕੀਤਾ, ਸਿੱਖੀ ਸਿਧਾਂਤਾਂ ਨਾਲ
ਖਿਲਵਾੜ ਨਹੀਂ ਕੀਤਾ। ਜੇ ਉਹ ਇਹ ਸੋਚਦੇ ਕਿ ਹੁਣ ਸਮਾਂ ਟਪਾ ਲੈਂਦੇ ਹਾਂ, ਬੱਚ ਜਾਵਾਂਗੇ, ਫਿਰ
ਬਾਹਰ ਜਾ ਕੇ ਅਸੀਂ ਸਿੱਖੀ ਦਾ ਪ੍ਰਚਾਰ ਕਰਾਂਗੇ।
ਪਰ ਨਹੀਂ ਉਨ੍ਹਾਂ ਨੇ ਐਸਾ ਨਹੀਂ ਕੀਤਾ, ਆਪਣੇ ਜੋ ਕਿਹਾ ਉਹ ਕਰਕੇ ਵਿਖਾਇਆ। ਉਨ੍ਹਾਂ ਕੋਲ਼ ਕਿਹੜੀ
ਸਟੇਜ ਸੀ, ਜਿਸਦਾ ਪ੍ਰਸਾਰਣ ਪੂਰੀ ਦੁਨਿਆ 'ਚ ਹੁੰਦਾ ਸੀ, ਪ੍ਰਚਾਰ ਸੀ ਉਨ੍ਹਾਂ ਦੀ ਸ਼ਹਾਦਤ, ਜਿਹੜੀ
ਸਦੀਆਂ ਪਹਿਲਾਂ ਹੋਈ, ਪ੍ਰਚਾਰ ਅੱਜ ਤੱਕ ਚੱਲ ਰਿਹਾ ਹੈ। ਦੀਵੇ ਬਲ਼ਦੇ ਰਹਿੰਦੇ ਨੇ, ਉਨ੍ਹਾਂ ਥਲੇ
ਹਨੇਰਾ ਹੀ ਰਹਿੰਦਾ ਹੈ, ਬਿਜਲੀ ਕੜਕਦੀ ਹੈ, ਹਰ ਪਾਸੇ ਪਤਾ ਲੱਗਦਾ।
(26/12/12)
ਸਰਵਜੀਤ ਸਿੰਘ
ਸ.
ਸੁਰਜਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਨੇ 24 ਦਸੰਬਰ ਦੇ ਪੱਤਰ ਰਾਹੀ ਗੁਰਬਾਣੀ ਲਿਖਣ ਵੇਲੇ ਵਰਤੇ ਗਏ ਅੰਕ ਵਿਧਾਨ ਦੀ
ਜਾਣਕਾਰੀ ਦਿੱਤੀ ਹੈ। ਇਸ ਲਈ ਆਪ ਜੀ ਦਾ ਧੰਨਵਾਦ।
ਬੇਨਤੀ ਹੈ ਕਿ , ਮੈਂ ਇਕ ਸ਼ਬਦ ਵੇਖ ਰਿਹਾ ਸੀ;
ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਕਿਨ ਬਿਧਿ
ਕੁਸਲੁ ਹੋਤ ਮੇਰੇ ਭਾਈ ॥ ਕਿਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ॥ ਕੁਸਲੁ ਨ ਗ੍ਰਿਹਿ ਮੇਰੀ ਸਭ
ਮਾਇਆ ॥ ਊਚੇ ਮੰਦਰ ਸੁੰਦਰ ਛਾਇਆ ॥ ਝੂਠੇ ਲਾਲਚਿ ਜਨਮੁ ਗਵਾਇਆ ॥੧॥ ਹਸਤੀ ਘੋੜੇ ਦੇਖਿ ਵਿਗਾਸਾ ॥
ਲਸਕਰ ਜੋੜੇ ਨੇਬ ਖਵਾਸਾ ॥ ਗਲਿ ਜੇਵੜੀ ਹਉਮੈ ਕੇ ਫਾਸਾ ॥੨॥ ਰਾਜੁ ਕਮਾਵੈ ਦਹ ਦਿਸ ਸਾਰੀ ॥ ਮਾਣੈ
ਰੰਗ ਭੋਗ ਬਹੁ ਨਾਰੀ ॥ ਜਿਉ ਨਰਪਤਿ ਸੁਪਨੈ ਭੇਖਾਰੀ ॥੩॥ ਏਕੁ ਕੁਸਲੁ ਮੋ ਕਉ ਸਤਿਗੁਰੂ ਬਤਾਇਆ ॥
ਹਰਿ ਜੋ ਕਿਛੁ ਕਰੇ ਸੁ ਹਰਿ ਕਿਆ ਭਗਤਾ ਭਾਇਆ ॥ ਜਨ ਨਾਨਕ ਹਉਮੈ ਮਾਰਿ ਸਮਾਇਆ ॥੪॥ ਇਨਿ ਬਿਧਿ ਕੁਸਲ
ਹੋਤ ਮੇਰੇ ਭਾਈ ॥ ਇਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ਦੂਜਾ ॥ (ਪੰਨਾ 175)
ਇਸ ਸ਼ਬਦ ਦੇ ਅਖੀਰ ਤੇ ਕੋਈ ਵੀ ਅੰਕ ਨਹੀਂ ਹੈ। ਇਸ
ਸ਼ਬਦ ਦੇ ਅਖੀਰ `ਚ ਅੰਕ ਨਾ ਹੋਣ ਦਾ ਕੀ ਕਾਰਨ ਹੋ ਸਕਦਾ ਹੈ? ਜੇ ਇਸ ਸਬੰਧੀ ਆਪ ਜੀ ਨੂੰ ਕੋਈ
ਜਾਣਕਾਰੀ ਹੋਵੇ ਤਾਂ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ।
ਧੰਨਵਾਦ ਸਹਿਤ
ਸਰਵਜੀਤ ਸਿੰਘ
(26/12/12)
ਸੁਰਜਨ ਸਿੰਘ
ਬਾਣੀ ਸਲੋਕ ਮਹਲਾ ੯, ਸਲੋਕ ਨੰਬਰ 54॥ ਚੌਥੀ ਕਿਸ਼ਤ
ਕਾਇਆ ਬਦਲ-ਬਦਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਸਾਂ ਸਰੀਰਾਂ ਵਿੱਚ ਆਏ। ਸ੍ਰੀ ਗੁਰੂ
ਨਾਨਕ ਦੇਵ ਜੀ ਦੀ ਹੀ ਗੁਰੂ ਜੋਤਿ ਦਸਾਂ ਸਰੀਰਾਂ ਵਿੱਚ ਕੰਮ ਕਰਦੀ ਸੀ।
“ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ”॥ (ਪੰਨਾ 966)॥ ਅਰਥ:-ਸ੍ਰੀ ਗੁਰੂ ਅੰਗਦ
ਦੇਵ ਜੀ ਵਿੱਚ ਉਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਾਲੀ ਜੋਤਿ ਸੀ, ਜੀਵਨ ਢੰਗ ਵੀ ਸ੍ਰੀ ਗੁਰੂ ਨਾਨਕ
ਦੇਵ ਜੀ ਵਾਲਾ ਸੀ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੇਵਲ ਸਰੀਰ ਹੀ ਮੁੜ ਵਟਾਇਆ ਸੀ ਅਤੇ
“ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ”॥ (ਪੰਨਾ 967)॥
ਅਰਥ:-ਸੈਂਕੜੇ ਸੇਵਕਾਂ ਵਾਲਾ ਸ੍ਰੀ ਗੁਰੂ ਨਾਨਕ ਦੇਵ ਜੀ ਸਰੀਰ ਵਟਾ ਕੇ, ਭਾਵ ਸ੍ਰੀ ਗੁਰੂ ਅੰਗਦ
ਦੇਵ ਜੀ ਦੇ ਸਰੂਪ ਵਿੱਚ, ਗੱਦੀ ਸੰਭਾਲ ਕੇ ਬੈਠਾ ਹੈ। ਛੇ ਗੁਰੂ ਸਾਹਿਬਾਨ ਦੀ ਬਾਣੀ ਸ੍ਰੀ ਗੁਰੂ
ਗ੍ਰੰਥ ਸਾਹਿਬ ਵਿੱਚ ਦਰਜ ਹੈ। ਹਰ ਇੱਕ ਗੁਰੂ ਸਰੂਪ, ਜੋ ਆਪ ਹੀ ਨਾਨਕ ਹੈ, ਦੀ ਉਚਾਰੀ ਬਾਣੀ ਆਪਣੇ
ਆਪ ਵਿੱਚ ਮੁਕੰਮਲ ਹੈ, ਸਪਸ਼ਟ ਹੈ। ਇਸ ਵਿੱਚ ਕਿਤੇ ਵੀ ਕੋਈ ਅੜਾਉਣੀਆਂ, ਰਮਜ਼ਾਂ ਜਾਂ ਗੁੰਝਲਾਂ ਨਹੀਂ
ਹਨ। ਸਿੱਖਾਂ ਲਈ ਅੜਾਉਣੀਆਂ, ਰਮਜ਼ਾਂ ਜਾਂ ਗੁੰਝਲਾਂ ਪਾਉਣੀਆਂ ਗੁਰੂ ਆਸ਼ੇ ਦੇ ਅਨੁਕੂਲ ਨਹੀਂ ਹੈ।
ਭਗਤਾਂ ਦੇ ਕਿਸੇ ਸਲੋਕ ਦੀ ਰਮਜ਼ ਨੂੰ ਵੀ ਗੁਰੂ ਸਾਹਿਬ ਨੇ ਖੋਲ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ
ਸਾਹਿਬ ਵਿੱਚ ਕਿਤੇ ਵੀ ਇਹ ਨਹੀਂ ਮਿਲਦਾ ਕਿ ਕਿਸੇ ਗੁਰੂ ਸਰੂਪ ਨੂੰ ਇਹ ਲਗਿਆ ਹੋਵੇ ਕਿ ਮੈਂ ਕਿਸੇ
ਪਿਛਲੇ ਸਰੂਪ ਵਿੱਚ ਜੋ ਸਲੋਕ ਉਚਾਰ ਆਇਆ ਹਾਂ ਉਹ ਸਪਸ਼ਟ ਨਹੀਂ, ਉਸ ਨੂੰ ਸਪਸ਼ਟ ਕਰਨ ਲਈ ਪਹਿਲੇ
ਉਚਾਰੇ ਸਲੋਕ ਥੱਲੇ ਹੋਰ ਸਲੋਕ ਉਚਾਰ ਕੇ ਲਿਖਾਂ। ਕੀ ਇਹ ਗੱਲ ਮੰਨਣ ਯੋਗ ਹੈ? ਕਿ ਗੁਰੂ ਜੀ ਨੂੰ
ਆਪਣੀ ਉਚਾਰੀ ਬਾਣੀ ਤੇ ਹੀ ਸ਼ੱਕ ਹੋ ਗਿਆ ਕਿ ਮੇਰੀ ਉਚਾਰੀ ਹੋਈ ਬਾਣੀ ਸਪਸ਼ਟ ਨਹੀਂ। ਇਹ ਗੱਲ ਕਿਸੇ
ਲਿਹਾਜ ਨਾਲ ਵੀ ਠੀਕ ਨਹੀਂ ਲਗਦੀ ਕਿ ਦਸਵੇਂ ਗੁਰੂ ਸਰੂਪ ਨੂੰ ਲਗਿਆ ਕਿ ਜਿਹੜਾ ਸਲੋਕ ਨੰਬਰ 53 ਮੈਂ
ਨੌਵੇਂ ਗੁਰੂ ਸਰੂਪ ਵਿੱਚ ਉਚਾਰਿਆ ਹੈ ਉਹ ਸਪਸ਼ਟ ਨਹੀਂ, ਇਸ ਲਈ ਉਸ ਦੇ ਥੱਲੇ ਇੱਕ ਹੋਰ ਸਲੋਕ ਨੰਬਰ
54 ਮਹਲਾ ੧0 ਕਰਕੇ ਲਿਖ ਦੇਵਾਂ। ਭਗਤਾਂ ਦੀ ਬਾਣੀ ਵਿੱਚ ਭਗਤਾਂ ਦੇ ਕੁੱਝ ਸਲੋਕਾਂ ਥੱਲੇ ਗੁਰੁ
ਸਾਹਿਬਾਨ ਦੇ ਸਲੋਕ ਮਿਲਦੇ ਹਨ ਪਰ ਉਸ ਦੀ ਵਜਹ ਕੁੱਝ ਹੋਰ ਹੈ, ਇਸ ਦਾ ਖੁਲਾਸਾ ਮੈਂ ਆਪਣੇ ਦੂਜੀ
ਕਿਸ਼ਤ ਵਾਲੇ ਪੱਤਰ ਵਿੱਚ ਕਰ ਦਿੱਤਾ ਹੈ। ਭਗਤਾਂ ਦੇ ਜਿਸ ਸਲੋਕ ਵਿੱਚ ਰਮਜ਼ ਵਿੱਚ ਕਹੀ ਗਈ ਗੱਲ ਹੈ,
ਉਸ ਰਮਜ਼ ਨੂੰ ਖੋਲਣ ਲਈ ਗੁਰੂ ਜੀ ਨੇ ਆਪਣਾ ਸਲੋਕ ਭਗਤ ਜੀ ਦੇ ਸਲੋਕ ਥੱਲੇ ਲਿਖ ਦਿੱਤਾ ਹੈ। ਮੇਰੇ
ਵਿਚਾਰ ਵਿੱਚ ਸਲੋਕ ਨੰਬਰ 54 ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਹੀ ਉਚਾਰਿਆ ਹੋਇਆ ਹੈ।
ਨੋਟ:-
ਪਹਿਲੀਆਂ ਕਿਸ਼ਤਾਂ 23, 24, 25-12-2012 ਵਾਲੇ ਪੱਤਰਾਂ ਵਿੱਚ ਛੱਪੀਆਂ ਹਨ।
ਸੁਰਜਨ ਸਿੰਘ +919041409041
(26/12/12)
ਮੇਜਰ ਸਿੰਘ ‘ਬੁਢਲਾਡਾ’
ਸਤਿਕਾਰਯੋਗ ਸੰਪਾਦਕ ‘ਸਿੱਖ ਮਾਰਗ’ ਜੀਓ!
ਸਤਿ ਸ੍ਰੀ ਅਕਾਲ!
ਤਕਰੀਬਨ ਮਹੀਨਾਂ ਕੁ ਪਹਿਲਾ ‘ਸਿੱਖ ਮਾਰਗ’ ‘ਖਾਲਸਾ ਨਿਊਜ’ ‘ਤੱਤ ਗੁਰਮੱਤਿ ਪਰਿਵਾਰ’,
‘ਫਤਿਹ ਪਬਲੀਕੇਸਨਜ’, ਸਿੰਘ ਸਭਾ ਯੂ. ਐੱਸ. ਏ. +ਕਨੇਡਾ ਆਦਿ ਸਾਈਟਾ ਨਾਲ ਸਬੱਬੀ ਮੇਲ ਹੋਇਆ; ਕਮਾਲ
ਦੀਆਂ ਲਿਖਤਾਂ ਪੜ੍ਹਨ ਨੂੰ ਮਿਲੀਆਂ, ਪੜ੍ਹਕੇ ਬੜਾ ਗਿਆਨ ਹਾਸਲ ਹੋਇਆ। ਇਹ ਸਹੀ ਗਿਆਨ ਹਰ ਇੱਕ
‘ਸਿੱਖ’ ਨੂੰ ਹੀ ਨਹੀਂ ਬਲਿਕੇ ਹਰ ਇੱਕ ਇਨਸਾਨ ਨੂੰ ਹੋਣਾ ਬਹੁਤ ਜਰੂਰੀ ਹੈ। ਇਹ ਗਿਆਨ ਚੱਲ ਰਹੀਆ
ਆਮ ਅਖ਼ਵਾਰਾ, ਰਸਾਲਿਆਂ ਵਿਚੋਂ ਨਹੀਂ ਮਿਲ ਰਿਹਾ ਅਤੇ ਨਾ ਹੀ ਆਮ ਲੋਕ ‘ਨੈੱਟ’ ਭਾਵ ਇਹਨਾਂ ਸਾਇਟਾ
ਨੂੰ ਪੜ੍ਹ ਨਹੀਂ ਸਕਦੇ ਹਨ; ਇਸ ਲਈ ਰਲ-ਮਿਲਕੇ ਐਸਾ ਹੱਲ ਕੱਢਣਾ ਚਹੀਦਾਂ ਹੈ ਕਿ ਸਹੀ ਗਿਆਨ ਆਮ
ਲੋਕਾਂ ਨੂੰ ਸੌਖਾ ਜਲਦੀ ਮਿਲਦਾ ਰਹੇ। ਉਮੀਦ ਹੈ ਆਪ ਇਸ ਪਾਸੇ ਜਰੂਰ ਸੋਚੋਗੇ।
(ਇਸ ਨਾਲ ਹੀ ਮੈਂ ਆਪ ਜੀ ਨੂੰ ਆਪਣੀ ਇੱਕ ਰਚਨਾਂ ਭੇਜ ਰਿਹਾਂ ਹਾਂ ਉਮੀਦ ਹੈ ਛਾਪਣ ਦੀ ਕਿਰਪਾਲਤਾ
ਕਰੋਗੇ।)
ਤੁਹਾਡਾ ਸ਼ੁਭਚਿੰਤਕ:-
ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176-42327
90414-06713
ਪੰਜਾਬ (ਭਾਰਤ)
===================================
‘ਰੱਬ ਬਨਾਮ ਮਨੁੱਖ’
ਰੱਬ ਨੇ ਮਨੁੱਖ ਨੂੰ ਇਸ ਤਰਾਂ ਸਾਜਿਆ ਏ,
ਪਾ ਕੇ ਜਾਨ ਸਾਰਿਆ ਚ ਇਕਸਾਰ ਲੋਕੋ।
ਪੈਦਾ ਹੋਣ ਦਾ ਸਭ ਦਾ ਢੰਗ ਇਕੋ,
ਰਸਤਾ ਕੀਤਾ ਨਾ ਹੋਰ ਤਿਆਰ ਲੋਕੋ।
ਅਕਲ ਦਿਤੀ ਤਾਂਕਿ ਅਕਲ ਤੋ ਕੰਮ ਲੈਕੇ,
ਆਊ ਹਰ ਇਕ ਦੇ ਕੰਮ ਕਾਰ ਲੋਕੋ।
ਆਪਣੇ ਅੰਦਰ ਦਾ ਰਹੂ ਗਿਆਨ ਇਹਨੂੰ,
ਕਰੂ ਨਫ਼ਰਤ ਨਾ ਹੰਕਾਰ ਲੋਕੋ।
ਚੰਗਾ ਖਾਣ – ਪੀਣ ਤੇ ਵੀ,
ਕੀਤਾ ਅੰਦਰ ‘ਮਲ’ ਤਿਆਰ ਲੋਕੋ।
ਜੀਹਨੂੰ ਆਪਣੇ ਹੱਥਾਂ ਨਾਲ ਸਾਫ਼ ਕਰਨ ਦਾ,
ਨਿੱਤ ਖ਼ੁਦ ਨੂੰ ਕੀਤਾ ਜਿਮੇਵਾਰ ਲੋਕੋ।
ਮਰਨ ਉਪਰੰਤ ਕੱਖ ਦਾ ਛੱਡਿਆ ਨਾ,
ਕੀਤਾ ਪਸ਼ੂਆਂ ਤੋ ਵੀ ਬੇਕਾਰ ਲੋਕੋ।
ਪਸ਼ੂ ਦਾ ‘ਮਲ’ ਵੀ ਕੰਮ ਆਵੇ,
ਮਰਨ ਉਪਰੰਤ ਵੀ ਇਹ ਗੁਣਕਾਰ ਲੋਕੋ।
ਸੱਚਾਈ ਵੱਲੋਂ ਮੋੜਕੇ ਮੁੱਖ ਇਹ,
ਉਹ ਕੰਮ ਕਰੇ ਜੋ ਨਾ ਕਰਨਹਾਰ ਲੋਕੋ।
ਦਿਤੀ ਅਕਲ ਦਾ ਦੁਰਉਪਯੋਗ ਕਰਕੇ,
ਮਚਾ ਦਿਤੀ ਹਾ-ਹਾ-ਕਾਰ ਲੋਕੋ।
ਵੱਖੋ-ਵਖਰੇ ਬਣਾਏ ਧਰਮ ਇਹਨੇ,
ਕਰੇ ਆਪਣਿਆਂ ਤਾਈਂ ਪਿਆਰ ਲੋਕੋ।
ਪਾਕੇ ਤਰਾਂ-ਤਰਾਂ ਵੰਡੀਆਂ ਇਹ,
ਮਨੁੱਖ, ਮਨੁੱਖ ਨੂੰ ਰਿਹਾ ਦੁਰਕਾਰ ਲੋਕੋ।
ਹਿੰਦੁ ਧਰਮ ਟੱਪਿਆ ਸਭ ਹੱਦ-ਬੰਨੇ,
ਮਨੁੱਖ ਨੂੰ ਬਣਾ ਸ਼ੂਦਰ ਕਰੇ ਤਿਰਸਕਾਰ ਲੋਕੋ।
‘ਚਹੁੰ ਵਰਣਾ’ ਦੀ ਕਰਕੇ ਵੰਡ ਇਹਨਾਂ,
ਬਣਾਏ ‘ਸ਼ੂਦਰਾਂ’ ਦੇ ਲਏ ਹੱਕ ਮਾਰ ਲੋਕੋ।
‘ਸ਼ੂਦਰ’ (ਮਨੁੱਖ) ਦੇ ਡਰਨ ਪੜਛਾਂਵਿਆਂ ਤੋਂ,
ਇਹ ਪਸ਼ੂ ਜਾਨਵਰਾ ਨੂੰ ਕਰਨ ਪਿਅਰ ਲੋਕੋ।
ਆਪਣੀ ਚੌਧਰ ਕਾਇਮ ਰੱਖਣ ਖਾਤਰ,
ਸ਼ੂਦਰ ਦਿਤੇ ਆਪਸ ਵਿੱਚ ਪਾੜ ਲੋਕੋ।
ਕਿਧਰੇ ਮੁੜ ਨਾ ਇੱਕਠੇ ਹੋ ਜਾਣ ਇਹ,
ਹਜ਼ਾਰਾਂ ਜ਼ਾਤਾ ਵਿੱਚ ਦਿਤੇ ਵਾੜ ਲੋਕੋ।
ਐਸੀ ਜ਼ਾਤ-ਪਾਤ ਇਹਨਾਂ ਨੇ ਕਰੀ ਪੱਕੀ,
ਝੂਠ ਮਾਰਕੇ ਬੇ-ਸ਼ੁਮਾਰ ਲੋਕੋ।
ਅੱਜ ਤੱਕ ਨਾ ਇਹ ਖ਼ਤਮ ਹੋਈ,
ਅਨੇਕਾਂ ਕੀਤੇ ਯਤਨ ਬੇ-ਸ਼ੁਮਾਰ ਲੋਕੋ।
'ਗੰਗਾ’ ਦਾ ਨਾ ਕੋਈ ਅਸਰ ਹੋਇਆ।
‘ਸ਼ੂਦਰ’ ਨਹਾਏ ਬੇ-ਸ਼ੁਮਾਰ ਲੋਕੋ।
ਪਰਖ਼ੀ ਜਾਂਦੀ ਹੈ ਜ਼ਾਤ-ਪਾਤ ਅੱਜ ਵੀ,
ਛੱਡਣ ਲਈ ਨਾ ਕੋਈ ਤਿਆਰ ਲੋਕੋ।
ਮੇਜਰ ਝੰਡੀ ਅੱਜ ਵੀ ਮਨੁੱਖਤਾਂ ਦੋਖੀਆਂ ਦੀ,
ਦਿਤੀ ਸੱਚੇ ਰਹਿਬਰਾ ਦੀ ਸੋਚ ਨਕਾਰ ਲੋਕੋ।
(26/12/12)
ਗਿਆਨੀ ਬਲਵਿੰਦਰ ਸਿੰਘ/ਗਿਆਨੀ ਜਗਤਾਰ ਸਿੰਘ ਜਾਚਕ
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਧ ਉਚਾਰਨ ਸੰਥਿਆ
ਪਾਠ ਦੀ ਵੀਡੀਓ ਰਲੀਜ਼
ਅੰਮ੍ਰਿਤਸਰ 26 ਦਸੰਬਰ () ‘ਸ੍ਰੀ ਗੁਰੂ ਗ੍ਰੰਥ ਸਾਹਿਬ ਇੰਨਸੀਚਿਊਟ ਆਫ ਮੈਲਬਰਨ
(ਅਸਟ੍ਰੇਲੀਆ) ਦੁਆਰਾ ‘ਗੁਰਬਾਣੀ ਦਰਪਣ ਪ੍ਰੋਜੈਕਟ’ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਦੀ ਸੰਥਿਆ, ਸ਼ਬਦਾਰਥ, ਭਾਵਾਰਥ ਤੇ ਸਿਧਾਂਤਕ ਵਿਆਖਿਆ ਨੂੰ, ਪਹਿਲਾਂ ਆਡੀਓ ਵੀਡੀਓ ਰੀਕਾਰਡਿੰਗ
ਰਾਹੀਂ ਅਤੇ ਫਿਰ ਕਿਤਾਬੀ ਰੂਪ ਰਾਹੀਂ, ਬਿਨਾਂ ਕਿਸੇ ਭੇਟਾ ਤੋਂ ਘਰ ਘਰ ਪਹੁੰਚਾਉਣ ਦਾ ਫੈਸਲਾ
ਸ਼ਲਾਘਾ ਯੋਗ ਤੇ ਸਿੱਖ ਜਗਤ ਲਈ ਖ਼ੁਸਖ਼ਬਰੀ ਹੈ। ਇਹ ਪ੍ਰਸੰਸਾ ਭਰੇ ਲਫ਼ਜ਼ ਸ੍ਰੀ ਅਕਾਲ ਤਖ਼ਤ ਸਾਹਿਬ ਜੀ
ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੇ ਅੱਜ ਉਦੋਂ ਕਹੇ; ਜਦੋਂ ਉਨ੍ਹਾਂ ਨੇ ‘ਗੁਰਬਾਣੀ ਦਰਪਣ
ਪ੍ਰੋਜੈਕਟ’ ਦੇ ਪਹਿਲੇ ਪੜਾ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜ ਬਾਣੀਆਂ (ਜਪਜੀ
ਸਾਹਿਬ, ਸੋ ਦਰੁ, ਸੋ ਪੁਰਖ, ਸੋਹਲਾ ਤੇ ਸੁਖਮਨੀ ਸਾਹਿਬ) ਜੀ ਦੇ ਸ਼ੁਧ ਉਚਾਰਨ ਸੰਥਿਆ ਪਾਠ ਦੀ
ਵੀਡੀਓ ਰੀਲੀਜ਼ ਕੀਤੀ।
ਗਿਆਨੀ ਗੁਰਬਚਨ ਸਿੰਘ ਜੀ ਨੇ ਪਹਿਲੀ ਵੀਡੀਓ ਸ੍ਰੀ ਦਰਬਾਰ ਸਾਹਿਬ ਜੀ ਦੇ ਮੁਖ ਗ੍ਰੰਥੀ ਗਿਆਨੀ ਮੱਲ
ਸਿੰਘ ਨੂੰ ਭੇਟ ਕੀਤੀ। ਉਨ੍ਹਾਂ ਨੇ ਕਿਹਾ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਸ ਅਹਿਮ ਤੇ ਬਿਖਮ
ਕਾਰਜ ਲਈ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਅਤੇ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਅੰਤਰਾਸ਼ਟਰੀ ਸਿੱਖ ਪ੍ਰਚਾਰਕ, ਗਿਆਨੀ ਜਗਤਾਰ ਸਿੰਘ ਜਾਚਕ ਜੀ ਦੀਆਂ ਸੇਵਾਵਾਂ
ਲਈਆਂ ਗਈਆਂ ਹਨ। ਗਿਆਨੀ ਮੱਲ ਸਿੰਘ ਜੀ ਨੇ ਕਿਹਾ ਕਿ ਅਸੀਂ ਅਕਾਲ ਪੁਰਖ ਅਗੇ ਅਰਦਾਸ ਕਰਦੇ ਹਾਂ ਕਿ
ਸੰਸਾਰ ਭਰ ਦੀਆਂ ਸਿੱਖ ਸੰਗਤਾਂ ਅਤੇ ਵਿਦਵਾਨਾਂ ਦੇ ਸਹਿਯੋਗ ਨਾਲ ਇਹ ਮਹਾਨ ਕਾਰਜ ਛੇਤੀ ਤੇ
ਨਿਰਵਿਘਨ ਸਿਰੇ ਚੜ੍ਹੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ
ਵੇਦਾਂਤੀ ਨੇ ਸੰਥਿਆ ਪਾਠ ਦੀ ਵੀਡੀਓ ਨੂੰ 21ਵੀ ਸਦੀ ਦਾ ਇੱਕ ਮਹਾਨ ਕਾਰਜ ਦੱਸਿਆ। ਉਨ੍ਹਾ ਕਿਹਾ ਕਿ
ਗੁਰਬਾਣੀ ਗਿਆਨ ਅਥਾਹ ਸਮੁੰਦਰ ਹੈ। ਇਸ ਪੱਖੋਂ ਸੰਪੂਰਨ ਹੋਣ ਦਾ ਕੋਈ ਵੀ ਦਾਅਵਾ ਨਹੀਂ ਕਰ ਸਕਦਾ।
ਇਸ ਲਈ ਸਾਨੂੰ ਆਸ ਹੈ ਕਿ ਸਿੱਖ ਜਗਤ ਇਸ ਕਾਰਜ ਦੀ ਸ਼ਲਾਘਾ ਕਰੇਗਾ ਤੇ ਰਹਿ ਗਈਆਂ ਊਣਤਾਈਆਂ ਨੂੰ
ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਏਗਾ, ਤਾਂ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਸੁਧਾਰਿਆ ਜਾ ਸਕੇ।
ਜਾਰੀ ਕਰਤਾ: ਗਿਆਨੀ ਬਲਵਿੰਦਰ ਸਿੰਘ, ਆਫ਼ਿਸ ਇੰਚਾਰਜ, ਸ੍ਰੀ ਗੁਰੂ
ਗ੍ਰੰਥ ਸਾਹਿਬ ਇੰਨਸੀਚਿਊਟ, ਮੈਲਬਰਨ। ਫੋਨ: 9876306439 (ਇੰਡੀਆ)
(26/12/12)
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
ਕਿੰਨੇ
ਗੁਰੂ?
ਕੋਈ ਕਹਿੰਦਾ ਦਸ ਗੁਰੂ,
ਤੇ ਕੋਈ ਕਹੇ ਗਿਆਰਾਂ।
ਕੋਈ ਕਹਿੰਦਾ ਨਾਲ ਫਲਸਫੇ,
ਇੱਕੋ ਗਰੂ ਵਿਚਾਰਾਂ।
ਕੋਈ ਕਹਿੰਦਾ ਰੂਪ ਗੁਰੂ ਦੇ,
ਦੇਹੀ ਨਾਲ ਪੁਕਾਰਾਂ।
ਕੋਈ ਕਹਿੰਦਾ ਦੇਹ ਨੂੰ ਛੱਡਕੇ,
ਸ਼ਬਦ ਗੁਰੂ ਸਤਿਕਾਰਾਂ।
ਕੋਈ ਆਖੇ ਗਿਆਨ ਗੁਰੂ ਦੀ,
ਨਾਨਕ ਮੋਹਰ ਚਿਤਾਰਾਂ।
ਕੋਈ ਕਹਿੰਦਾ ਅਰਥ ਗੁਰੂ ਦੇ,
ਬਾਣੀ ਨਾਲ ਨਿਹਾਰਾਂ।
ਕੋਈ ਨਾਲ ਨਿਮਰਤਾ ਬੋਲੇ,
ਕੋਈ ਕਰ ਤਕਰਾਰਾਂ।
ਕੋਈ ਸੋਚੇ ਦੂਜੇ ਦੀ ਗਲ,
ਹਰ ਹੀਲੇ ਨਾਕਾਰਾਂ।
ਆਪੋ ਆਪਣੀ ਨਾਨਕ ਦ੍ਰਿਸ਼ਟੀ,
ਸਭ ਨੂੰ ਰਹੇ ਮੁਬਾਰਕ।।
ਪਰ ਜੋ ਨਾਨਕ ਦੀ ਨਾਂ ਮੰਨੇ,
ਢੋਂਗੀ ਉਹ ਪਰਚਾਰਕ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(408)209-7072
(26/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਉਸ
ਵਿੱਚ ਮਿਲਿਆਂ ਮੰਜ਼ਿਲ ਮਿਲਦੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੇ ਤੂੰ ਉਸਨੂੰ ਪਾਉਣਾ ਹੈ।
ਪੈਣਾ ਆਪ ਮਿਟਾਉਣਾ ਹੈ।
ਜੇ ਤੂੰ ਆਪ ਮਿਟਾਉਣਾ ਹੈ।
ਮੈਂ ਨੂੰ ਮਾਰ ਮੁਕਾਉਣਾ ਹੈ।
ਮੈਂ ਮਾਰਨ ਜੇ ਚਾਹੁੰਨਾ ਏਂ।
ਹੋਰਾਂ ਸੰਗ ਕਿਉਂ ਲਾਉਨਾ ਏਂ?
ਹੋਰਾਂ ਸੰਗ ਲਗਾਕੇ ਤੂੰ।
ਬੈਠੈਂ ਲੋਭ ਫਸਾਕੇ ਤੂੰ।
ਜੱਗ-ਮੋਹ ਉਸ ਨੂੰ ਭੁੱਲਾ ਏਂ।
ਮਾਇਆ ਦੇ ਵਿੱਚ ਫੁੱਲਾ ਏਂ।
ਮਨ ਵਿੱਚ ਸੋਚ ਵਿਚਾਰਾਂ ਨੇ।
ਫਾਹਿਆ ਚਿੱਤ ਵਿਕਾਰਾਂ ਨੇ।
ਛੱਡ ਵਿਚਾਰ ਤੇ ਮਾਰ ਵਿਕਾਰ।
ਮੈਂ ਮੈਂ ਛੱਡ ਤੇ ਆਪਾ ਮਾਰ।
ਕਰ ਖਾਲੀ ਮਨ ਉਸ ਦੇ ਬਾਰ।
ਸੱਚੇ ਬਿਨ ਮਨ ਕੁੱਝ ਨਾ ਧਾਰ।
ਵਿਚ ਭਰ ਲੈ ਤੂੰ ਉਸ ਦਾ ਨਾਮ।
ਉਸ ਦੇ ਸੰਗ ਇੱਕ ਜੋੜ ਧਿਆਨ।
ਉਹ ਹੀ, ਹੋਰ ਦਿਸੇ ਨਾ ਕੋਈ।
ਹਰ ਪਲ ਰੱਖਣਾ ਚਿੱਤ ਵਿੱਚ ਸੋਈ।
ਆਪਾ ਭੁੱਲ ਜਾਏ, ਉਹ ਮਨ ਵਸ ਜਾਏ।
ਜੀਣ-ਮਰਨ ਸੋਚਾ ਸਭ ਖਸ ਜਾਏ।
ਜੀਣ ਮੁਕਤ ਇਸੇ ਨੂੰ ਕਹਿੰਦੇ।
ਫਿਰ ਕੋਈ ਸੰਸੇ ਨਈਂ ਰਹਿੰਦੇ।
ਪੂਰੀ ਹੋ ਜਾਏ ਇੱਛਾ ਦਿਲਦੀ।
ਉਸ ਵਿੱਚ ਮਿਲਿਆਂ ਮੰਜ਼ਿਲ ਮਿਲਦੀ।
ਮੈਂ ਫਿਰ ਤੂੰ ਹੀ ਤੂੰ ਹੋ ਜਾਵੇ।
ਤਦ ਜੋਤੀ ਸੰਗ ਜੋਤ ਸਮਾਵੇ।
(25/12/12)
ਸੁਰਜਨ ਸਿੰਘ
ਬਾਣੀ ਸਲੋਕ ਮਹਲਾ ੯, ਸਲੋਕ ਨੰਬਰ 53 ਅਤੇ 54॥ ਤੀਜੀ ਕਿਸ਼ਤ।
ਸਲੋਕ ਨੰਬਰ 53 ਅਤੇ 54 ਦੇ ਅਰਥਾਂ ਲਈ ਸਲੋਕ ਨੰਬਰ 52 ਨੂੰ ਧਿਆਨ ਵਿੱਚ ਰੱਖਣਾ ਬਹੁਤ
ਜ਼ਰੂਰੀ ਹੈ। ਸਲੋਕ ਨੰਬਰ 52, “ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ
ਕਾਲਿ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ”॥ 52॥
ਅਰਥ:-ਹੇ ਭਾਈ! ਜੋ ਵੀ ਸੰਸਾਰ ਵਿੱਚ ਪੈਦਾ ਹੋਇਆ ਹੈ, ਉਹ ਅੱਜ ਭਲਕ ਡਿਗ ਪੈਣ ਵਾਲਾ ਹੈ, ਨਾਸ਼ ਹੋ
ਜਾਣ ਵਾਲਾ ਹੈ। ਹੇ ਭਾਈ! ਮਾਇਆ ਦੇ ਸਾਰੇ ਬੰਧਨ ਲਾਹ ਕੇ, ਪਰਮਾਤਮਾ ਦੀ ਸਿਫਤ ਸਾਲਾਹ ਕਰਿਆ ਕਰ
(ਇਹੋ ਤੇਰੇ ਕੰਮ ਆਉਣੀ ਹੈ)। ਸਲੋਕ ਨੰਬਰ 52 ਵਾਲੀ ਲੜੀ ਗੁਰੂ ਜੀ ਅੱਗੇ ਤੋਰਦੇ ਹਨ ਸਲੋਕ ਨੰਬਰ 53
ਵਿੱਚ। “ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ॥ ਕਹੁ ਨਾਨਕ ਅਬ ਓਟ
ਹਰਿ ਗਜ ਜਿਉ ਹੋਹੁ ਸਹਾਇ”॥ 53॥
ਅਰਥ:-ਹੇ ਭਾਈ! ਪਰਮਾਤਮਾ ਦੀ ਸਿਫਤ ਸਾਲਾਹ ਤੋਂ ਖੁੰਞਣ ਕਰਕੇ ਮਨੁੱਖ ਨੂੰ ਮਾਇਆ ਦੀਆਂ ਫਾਹੀਆਂ ਪੈ
ਜਾਂਦੀਆਂ ਹਨ। ਆਤਮਕ ਬਲ ਮੁੱਕ ਜਾਂਦਾ ਹੈ, ਮਾਇਆ ਦਾ ਟਾਕਰਾ ਕਰਨ ਦਾ ਕੋਈ ਹੀਲਾ ਨਹੀਂ ਬਣਦਾ। ਮਾਇਆ
ਦੇ ਬੰਧਨਾ ਤੋਂ ਖਲਾਸੀ ਦਾ ਇੱਕੋ ਤਰੀਕਾ ਹੈ ਕਿ ਪਰਮਾਤਮਾ ਅੱਗੇ ਅਰਦਾਸ ਕੀਤੀ ਜਾਏ। ਭਾਗਵਤ ਦੀ ਇੱਕ
ਕਥਾ ਦਾ ਗੁਰੂ ਜੀ ਦ੍ਰਿਸ਼ਟਾਂਤ ਦੇਂਦੇ ਹਨ। ਕਥਾ ਹੈ, ਇੱਕ ਗੰਧਰਬ ਕਿਸੇ ਰਿਸ਼ੀ ਦੇ ਸਰਾਪ ਨਾਲ ਹਾਥੀ
ਦੀ ਜੂਨ ਪੈ ਗਿਆ। ਵਰੁਣ ਦੇ ਤਾਲਾਬ ਵਿੱਚ ਪਾਣੀ ਪੀਣ ਲਈ ਵੜਿਆ ਤਾਂ ਤਿੰਦੂਏ ਨੇ ਉੇਸ ਨੂੰ ਜੱਕੜ
ਲਿਆ। ਹਾਥੀ ਨੇ ਪਰਮਾਤਮਾ ਨੂੰ ਪੁਕਾਰਿਆ ਤਾਂ ਪਰਮਾਤਮਾ ਨੇ ਤਿੰਦੂਏ ਦੀਆਂ ਜਕੜਣ ਵਾਲੀਆਂ ਤੰਦਾਂ
ਕੱਟ ਦਿੱਤੀਆਂ; ਹਾਥੀ ਨੂੰ ਬਚਾ ਲਿਆ ਅਤੇ ਉਸਦਾ ਸਰਾਪ ਵੀ ਕੱਟ ਦਿੱਤਾ। ਗੁਰਬਾਣੀ ਇਹਨਾਂ ਕਥਾਵਾਂ
ਨੂੰ ਨਹੀਂ ਮੰਨਦੀ, ਪਰ ਸਮਝਾਉਣ ਲਈ ਪ੍ਰਚੱਲਿਤ ਕਥਾਵਾਂ ਦ੍ਰਿਸ਼ਟਾਂਤ ਦੇ ਤੌਰ ਤੇ ਵਰਤਦੀ ਹੈ। ਭਾਵ,
ਜੇ ਰੱਬ ਨੇ ਹਾਥੀ ਦੀ ਅਰਦਾਸ ਸੁਣਕੇ ਹਾਥੀ ਨੂੰ ਬਚਾ ਲਿਆ ਤਾਂ ਸਾਡੀ ਅਰਦਾਸ ਸੁਣਕੇ ਸਾਨੂੰ ਮਾਇਆ
ਦੇ ਬੰਧਨਾਂ ਤੋਂ ਕਿਉਂ ਨਹੀਂ ਬਚਾਏਗਾ। ਗੁਰੂ ਜੀ ਇਸ ਸਲੋਕ ਦੁਆਰਾ ਉਪਦੇਸ਼ ਕਰਦੇ ਹਨ ਕਿ ਮਾਇਆ ਦੇ
ਬੰਧਨਾਂ ਤੋਂ ਖਲਾਸੀ ਲਈ ਰੱਬ ਕੋਲ ਅਰਦਾਸ ਕਰਿਆ ਕਰੋ। ਗਜ = ਹਾਥੀ; ਗੰਧਰਬ =ਦੇਵਤਿਆਂ ਦਾ ਗਵਈਆ;
ਵਰੁਣ = ਪਾਣੀ ਦਾ ਦੇਵਤਾ; ਤਿੰਦੂਆ = octopus
ਸਲੋਕ ਨੰਬਰ 54 “ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ॥ ਨਾਨਕ
ਸਭੁ ਕਿਛੁ ਤੁਮਰੇ ਹਾਥ ਮਹਿ ਤੁਮਹੀ ਹੋਤ ਸਹਾਇ”॥ 54॥
ਅਰਥ:- ਹੇ ਭਾਈ! ਜਦ ਮਨੁੱਖ ਪ੍ਰਭੂ ਅੱਗੇ ਅਰਦਾਸ ਕਰਦਾ ਹੈ ਤਾਂ ਮਾਇਆ ਨਾਲ ਟਾਕਰਾ ਕਰਨ ਦਾ
ਬਲ ਆ ਜਾਂਦਾ ਹੈ ਅਤੇ ਟਾਕਰਾ ਕਰਨ ਦਾ ਹਰ ਹੀਲਾ ਸਫਲ ਹੁੰਦਾ ਹੈ, ਮਾਇਆ ਦੀਆਂ ਫਾਹੀਆਂ ਟੁੱਟ
ਜਾਂਦੀਆਂ ਹਨ। ਹੇ ਪ੍ਰਭੂ! ਸਭ ਕੁੱਝ ਤੇਰੇ ਹੱਥ ਵਿੱਚ ਹੈ (ਮਾਇਆ ਵੀ ਤੇਰੇ ਅਧੀਨ ਹੈ) ਇਸ ਤੋਂ
ਬਚਾਉਣ ਲਈ ਤੂੰ ਹੀ ਮਦਦਗਾਰ ਹੋ ਸਕਦਾ ਹੈਂ। ਅਰਥਾਂ ਤੋਂ ਐਸਾ ਕੁੱਝ ਵੀ ਜ਼ਾਹਿਰ ਨਹੀਂ ਹੁੰਦਾ ਕਿ
ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦਾ ਬਲ ਟੁੱਟ ਗਿਆ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ
ਸਲੋਕ ਉਚਾਰ ਕੇ ਭੇਜਣ ਨਾਲ ਬਲ ਵਾਪਿਸ ਆ ਗਿਆ। ਹੁਣ ਵੇਖੀਏ ਸਲੋਕ ਨੰਬਰ 55 ਦੇ ਅਰਥ ਕੀ ਆਖਦੇ ਹਨ?
“ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ॥ ਕਹੁ ਨਾਨਕ ਇਹ ਬਿਪਤਿ
ਮਹਿ ਟੇਕ ਏਕ ਰਘੁਨਾਥ ”॥ 55॥
ਅਰਥ:- ਅੰਤ ਵੇਲੇ ਜਦੋਂ ਸਾਰੇ ਸੰਗੀ ਸਾਥੀ ਸਾਥ ਛੱਡ ਜਾਂਦੇ ਹਨ, ਕੋਈ ਵੀ ਸਾਥ ਨਹੀਂ ਨਿਭਾਉਂਦਾ,
ਉਸ ਮੁਸੀਬਤ ਵੇਲੇ ਵੀ ਸਿਰਫ ਪ੍ਰਭੂ ਦਾ ਹੀ ਸਹਾਰਾ ਹੁੰਦਾ ਹੈ। (ਸੋ ਹੇ ਭਾਈ! ਸਦਾ ਪਰਮਾਤਮਾ ਦਾ
ਨਾਮ ਜਪਿਆ ਕਰੋ)। ਸਲੋਕ ਨੰਬਰ 55 ਵਿੱਚ ਉਹੀ ਵਿਸ਼ਾ ਜਾਰੀ ਹੈ ਜਿਹੜਾ ਸਲੋਕ ਨੰਬਰ 1 ਤੋਂ ਲੈ ਕੇ
ਸਲੋਕ ਨੰਬਰ 53 ਤਕ ਹੈ, ਭਾਵ ਵੈਰਾਗ, ਪਰਮਾਤਮਾ ਦਾ ਨਾਮ ਸਿਮਰਣ, ਪਰਮਾਤਮਾ ਅੱਗੇ ਅਰਦਾਸ। ਮੰਨ ਲਿਆ
ਜਾਏ ਕਿ ਸਲੋਕ ਨੰਬਰ 54 ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ
ਨੂੰ ਦਿਲਾਸਾ ਦੇਣ ਲਈ ਉਚਾਰਿਆ ਸੀ, ਤਾਂ ਸਲੋਕ ਨੰਬਰ 55, 56 ਅਤੇ 57 ਦਾ ਵਿਸ਼ਾ ਬਦਲ ਜਾਣਾ ਚਾਹੀਦਾ
ਸੀ ਭਾਵ ਵੈਰਾਗ ਦੀ ਝਲਕ ਨਹੀਂ ਪੈਣੀ ਚਾਹੀਦੀ ਸੀ, ਪਰ ਵਿਸ਼ਾ ਨਹੀਂ ਬਦਲਿਆ। ਇਸ ਸਭ ਕੁੱਝ ਦੇ
ਮੱਦੇਨਜ਼ਰ ਪਾਠਕ ਆਪ ਹੀ ਨਿਰਣਾ ਕਰ ਲੈਣ ਕਿ, ਕੀ ਸਲੋਕ ਨੰਬਰ 54 ਮਹਲੇ ੧0 (ਸ੍ਰੀ ਗੁਰੂ ਗੋਬਿੰਦ
ਸਿੰਘ ਸਾਹਿਬ) ਦਾ ਉਚਾਰਿਆ ਹੋਇਆ ਹੈ? ਮੇਰੇ ਵਿਚਾਰ ਵਿੱਚ 57 ਦੇ 57 ਸਲੋਕ ਹੀ ਸ੍ਰੀ ਗੁਰੂ ਤੇਗ
ਬਹਾਦੁਰ ਸਾਹਿਬ ਦੇ ਹਨ, ਇਹਨਾਂ ਵਿੱਚ ਕੋਈ ਸਲੋਕ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਹੀਂ
ਹੈ। ਚਾਂਦਨੀ ਚੌਕ ਦਿੱਲੀ ਪਹੁੰਚਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਇਹ ਬਾਣੀ ਉਚਾਰੀ ਹੈ।
ਨੋਟ:- ਪਹਿਲੀ ਤੇ ਦੂਜੀ ਕਿਸ਼ਤ ਮੇਰੇ ਪੱਤਰ 23-12-2012 ਅਤੇ
24-12-2012 ਰਾਹੀਂ ਛੱਪ ਚੁੱਕੀ ਹੈ।
ਸੁਰਜਨ ਸਿੰਘ +9041409041
(25/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਹਿਜੇ
ਸਹਿਜੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਹਿਜੇ ਸਹਿਜੇ ਹੀ ਸਭ ਹੋਊ।
ਸਹਿਜੇ ਹੀ ਨੇੜੇ ਰੱਬ ਹੋਊ।
ਸਹਿਜੇ ਭਾਲ ਗੁਰੂ ਮਿਲ ਜਾਊ।
ਸਹਿਜੇ ਅੰਦਰ ਚਾਨਣ ਆਊ।
ਸਹਿਜੇ ਸਹਿਜੇ ਜੱਗ ਤੋਂ ਮੁੜਣਾ।
ਸਹਿਜੇ ਸਹਿਜੇ ਨਾਮ `ਚ ਜੁੜਣਾ।
ਸਹਿਜੇ ਸਹਿਜੇ ਧਿਆਨ ਲਗਾਉਣਾ।
ਸਹਿਜੇ ਸਹਿਜੇ ਆਪ ਮਿਟਾਉਣਾ।
ਸਹਿਜੇ ਖੋਟ ਮਿਟੂ ਸਭ ਤੇਰਾ।
ਸਹਿਜੇ ਸੱਚ ਘਰ ਲੱਗੂ ਡੇਰਾ।
ਜਲਦੀ ਜਲਦੀ ਕੁੱਝ ਨਾ ਹੋਣਾ।
ਮੈਲ ਦਿਲੋਂ ਮੁਸ਼ਕਲ ਪਲ ਧੋਣਾ।
ਮਾਰਗ ਚੱਲ ਮੰਜ਼ਿਲ ਮਿਲ ਜਾਊ।
ਅੱਜ ਨਹੀਂ ਤਾਂ ਕੱਲ ਨੂੰ ਸਾਊ।
ਸਹਿਜੇ ਸਹਿਜੇ ਜੱਗ ਛੁਟਦਾ ਹੈ।
ਸਹਿਜੇ ਸਹਿਜੇ ਰੱਬ ਮਿਲਦਾ ਹੈ।
ਇਹ ਉਮਰਾਂ ਦੀ ਨਾਮ ਕਮਾਈ।
ਮਿਲਦਾ ਉਹ ਤਾਂ ਸਹਿਜੇ ਭਾਈ।
(24/12/12)
ਸੁਰਜਨ ਸਿੰਘ
ਬਾਣੀ ਸਲੋਕ ਮਹਲਾ ੯, ਸਲੋਕ ਨੰਬਰ।। 54
ਦੂਜੀ ਕਿਸ਼ਤ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਇੱਕ ਖਾਸ ਤਰਤੀਬ ਨਾਲ ਦਰਜ ਹੈ। ਰਾਗਾਂ ਦੀ
ਬਾਣੀ ਦੀ ਤਰਤੀਬ ਇਸ ਪ੍ਰਕਾਰ ਹੈ:- 1. ਗੁਰੂ ਸਾਹਿਬਾਨ ਦੇ ਸ਼ਬਦ, ਅਸਟਪਦੀਆਂ, ਛੰਤ ਅਤੇ ਵਾਰਾਂ। 2.
ਭਗਤਾਂ ਦੇ ਸ਼ਬਦ। ਸ਼ਬਦ, ਅਸਟਪਦੀਆਂ, ਛੰਤ ਆਦਿਕ ਵੀ ਇੱਕ ਖਾਸ ਕ੍ਰ੍ਰਮ ਵਿੱਚ ਦਰਜ ਹਨ। ਪਹਿਲਾਂ ਮਹਲੇ
੧ ਦੇ, ਫਿਰ ਮਹਲੇ ੩ ਦੇ, ਫਿਰ ਮਹਲੇ ੪ ਦੇ, ਫਿਰ ਮਹਲੇ ਪ ਦੇ। ਮਹਲੇ ੨ ਦੇ ਸਿਰਫ ਸਲੋਕ ਹੀ ਹਨ ਜੋ
ਵਾਰਾਂ ਦੀਆਂ ਪਾਉੜੀਆਂ ਨਾਲ ਦਰਜ ਹਨ। ਸ਼ਬਦ ਅਸਟਪਦੀਆਂ ਪੂਰੀਆਂ ਹੋ ਜਾਣ ਬਾਅਦ ਗਿਣਤੀ ਲਿਖੀ ਹੈ। ਇਸ
ਗਿਣਤੀ ਦਾ ਮਤਲਬ ਸਮਝਣ ਲਈ ਉਦਾਹਰਣ ਦੇ ਤੌਰ ਤੇ ਪੰਨਾ 1430 ਵਾਲੀ ਬੀੜ ਦਾ ਪੰਨਾ 411 ਵੇਖੋ।
ਆਸਾਵਰੀ ਮਹਲਾ ਪ ਇਕਤੁਕਾ ਸ਼ਬਦ ਦੇ ਅੰਤ ਤੇ ਗਿਣਤੀ ਇਸਤਰ੍ਹਾਂ ਲਿਖੀ ਹੈ:-।। ੨।। ੭।। ੧੬੩।।
੨੩੨।।
ਇਸ ਦਾ ਭਾਵ ਹੈ:- ਇਕਤੁਕਾ ਸ਼ਬਦ ਦੇ ਪਦੇ ੨ ਹਨ, ਘਰ ੧੭ ਦੇ ਸ਼ਬਦ ੭ ਹਨ, ਮਹਲੇ ੧ ਦੇ ਸ਼ਬਦ
੩੯ ਅਤੇ ੧ ਸੋਦਰੁ ਦਾ ਸ਼ਬਦ, ਮਹਲੇ ੩ ਦੇ ਸ਼ਬਦ ੧੩, ਮਹਲੇ ੪ ਦੇ ਸ਼ਬਦ ੧ਪ ਅਤੇ ੧ ਸੋਪੁਰਖੁ ਦਾ ਸ਼ਬਦ,
ਮਹਲੇ ਪ ਦੇ ਸ਼ਬਦ ੧੬੩। ਸਾਰੇ ਸ਼ਬਦਾਂ ਦਾ ਜੋੜ ੨੩0+੨ (੧ ਸੋਦਰੁ+੧ ਸੋਪੁਰਖੁ) =੨੩੨। ਬੀੜ ਸਾਹਿਬ
ਵਿੱਚ ਮਹਲੇ ੯ ਦੇ ਸ਼ਬਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੜ੍ਹਾਏ ਅਤੇ ਮਹਲੇ ੯ ਦੇ ਸ਼ਬਦ ਦੇ
ਅੰਤ ਤੇ ਗਿਣਤੀ ਵੀ ਉਨ੍ਹਾਂ ਆਪ ਹੀ ਇਸ ਤਰ੍ਹਾਂ ਦਿੱਤੀ ਹੈ:-।। ੨।। ੧।। ੨੩੩।। ਇਸ ਦਾ ਭਾਵ ਹੈ
ਕਿ ਮਹਲੇ ੯ ਦਾ ੧ ਸ਼ਬਦ ਹੈ ਜਿਸਦੇ ੨ ਪਦੇ ਹਨ, ਗੁਰੂ ਸਾਹਿਬਾਨ ਦੇ ਆਸਾ ਰਾਗ ਦੇ ਕੁਲ ਸ਼ਬਦਾਂ ਦਾ
ਜੋੜ ੨੩੨+੧=੨੩੩ ਹੈ। ਸ਼ਬਦ, ਅਸਟਪਦੀਆਂ, ਛੰਤਾਂ ਦੇ ਬਾਅਦ ਗੁਰੂ ਸਾਹਿਬਾਨ ਦੀਆਂ ਵਾਰਾਂ ਦਰਜ ਹਨ।
ਵਾਰਾਂ ਪਾਉੜੀਆਂ ਵਿੱਚ ਉਚਾਰੀਆਂ ਗਈਆ ਸਨ। ਗੁਰੂ ਅਰਜਨ ਦੇਵ ਸਾਹਿਬ ਨੇ ਜਦ ਸ੍ਰੀ ਗੁਰੂ ਗ੍ਰੰਥ
ਸਾਹਿਬ ਦੀ ਬੀੜ ਬੱਧੀ ਤਾਂ ਗੁਰੂ ਸਾਹਿਬਾਨ ਦੇ ਸਲੋਕ ਜੋ ਵਾਰਾਂ ਦੀਆਂ ਪਾਉੜੀਆਂ ਨਾਲ ਮੇਲ ਖਾਂਦੇ
ਸੀ, ਪਾਉੜੀਆਂ ਨਾਲ ਦਰਜ ਕਰ ਦਿੱਤੇ। ਹਰ ਪਾਉੜੀ ਦੇ ਨਾਲ ਲਿਖੇ ਸਲੋਕਾਂ ਦੀ ਗਿਣਤੀ ਵੀ ਲਿਖੀ ਹੈ,
ਪਾਉੜੀਆਂ ਦੀ ਗਿਣਤੀ ਵੀ ਲਿਖੀ ਹੈ। ਵਾਰਾਂ ਦੇ ਬਾਅਦ ਭਗਤਾਂ ਦੀ ਬਾਣੀ ਦਰਜ ਹੈ। ਭਗਤਾਂ ਦੇ ਕਈ
ਸਲੋਕ ਰਮਜ਼ ਭਰੇ ਹਨ। ਜਿਸਤਰ੍ਹਾਂ ਫਰੀਦ ਜੀ ਦਾ ਸਲੋਕ:- “ਫਰੀਦਾ ਰਤੀ
ਰਤੁ ਨ ਲਿਕਲੈ ਜੇ ਤਨੁ ਚੀਰੇ ਕੋਇ।। ਜੋ ਤਨੁ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ।।” ਫਰੀਦ
ਜੀ ਰਮਜ਼ ਵਿੱਚ ਇਹ ਕਹਿ ਗਏ ਹਨ ਕਿ ਜੋ ਬੰਦੇ ਰੱਬ ਦੇ ਪਿਆਰ ਵਿੱਚ ਰੰਗੇ ਹੁੰਦੇ ਹਨ, ਉਨਾਂ ਦੇ ਸਰੀਰ
ਵਿੱਚ ਲਹੂ ਨਹੀਂ ਹੁੰਦਾ। ਕਿਹੜਾ ਲਹੂ ਨਹੀਂ ਹੁੰਦਾ? ਇਸ ਦੀ ਵਿਆਖਿਆ ਸ੍ਰੀ ਗੁਰੂ ਅਮਰਦਾਸ ਜੀ ਨੇ
ਆਪਣਾ ਸਲੋਕ ਫਰੀਦ ਜੀ ਦੇ ਸਲੋਕ ਨਾਲ ਲਿਖ ਕੇ ਕਰ ਦਿੱਤੀ ਹੈ:- “ਮ: ੩।।
ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ।। ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ
ਹੋਇ।।” ਭਾਵ ਜੋ ਬੰਦੇ ਆਪਣੇ ਖਸਮ (ਪ੍ਰਭੂ) ਦੇ ਪਿਆਰ ਵਿੱਚ ਰੰਗੇ ਹੁੰਦੇ ਹਨ ਉਨ੍ਹਾਂ ਦੇ
ਸਰੀਰ ਵਿੱਚ ਲਾਲਚ-ਰੂਪ ਲਹੂ ਨਹੀਂ ਹੁੰਦਾ। ਵਾਰਾਂ ਦੀਆਂ ਪਾਉੜੀਆਂ ਨਾਲ ਸਲੋਕ ਦਰਜ ਕਰਨ ਦੇ ਬਾਅਦ
ਜੋ ਗੁਰੂ ਸਾਹਿਬਾਂ ਦੇ ਸਲੋਕ ਬਚ ਗਏ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਸਲੋਕ ਵਾਰਾਂ ਤੋਂ ਵਧੀਕ
‘ਦੇ ਸਿਰਲੇਖ ਥੱਲੇ ਦਰਜ ਕਰ ਦਿੱਤੇ ਹਨ। 1430 ਪੰਨੇ ਵਾਲੀ ਬੀੜ ਦੇ ਪੰਨਾ 1410 ਤੇ ਸਲੋਕ ਵਾਰਾਂ
ਤੋਂ ਵਧੀਕ ਸ਼ੁਰੂ ਹੁੰਦੇ ਹਨ। ਪਹਿਲਾਂ ਮਹਲੇ ੧ ਦੇ ਸਲੋਕ ਅਤੇ ਫਿਰ ਮਹਲੇ ੩, ਮਹਲੇ ੪, ਮਹਲੇ ਪ,
ਅਤੇ ਮਹਲ ੇ੯ ਦੇ। ਮਹਲੇ ੯ ਦੇ ਸਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬੀੜ ਸਾਹਿਬ ਵਿੱਚ
ਚੜ੍ਹਾਏ ਹਨ। ਗੁਰੂ ਜੀ ਨੇ ਆਪਣੇ ਸਲੋਕ ਜੇ ਬੀੜ ਸਾਹਿਬ ਵਿੱਚ ਚੜ੍ਹਾਏ ਹੁੰਦੇ ਤਾਂ ਬਾਣੀ ਦਰਜ ਕਰਨ
ਦੀ ਚਲੀ ਆ ਰਹੀ ਤਰਤੀਬ ਦੇ ਅਨੁਸਾਰ ਮਹਲੇ ੯ ਦੇ 57 ਸਲੋਕਾਂ ਦੇ ਅੰਤ ਤੇ ਦਿੱਤੇ।। ਪ੭।। ੧।। ਦੇ
ਬਾਅਦ ਸਿਰਲੇਖ ‘ਸਲੋਕ ਮਹਲਾ ੧0’ ਦੇ ਕੇ ਆਪਣੇ ਸਲੋਕ ਲਿਖੇ ਹੁੰਦੇ ਅਤੇ ਉਨ੍ਹਾਂ ਦੀ ਗਿਣਤੀ ਵੀ ਅਲਗ
ਦਿੱਤੀ ਹੁੰਦੀ। ਸਲੋਕ ਮਹਲਾ ੯ ਦੇ ਸਲੋਕਾਂ ਵਿੱਚ ਸਲੋਕ ਮਹਲਾ ੧0 ਦਾਖਿਲ ਕਰਨ ਦੀ ਕੋਈ ਲੋੜ ਸੀ!
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ? ਪਾਠਕ ਆਪ ਹੀ ਵਿਚਾਰ ਲੈਣ। ਸ੍ਰੀ ਗੁਰੂ ਗ੍ਰੰਥ ਸਾਹਿਬ
ਵਿੱਚ (ਮੇਰੀ ਜਾਣਕਾਰੀ ਵਿੱਚ) ਐਸਾ ਕਿਤੇ ਨਹੀਂ ਕਿ ਇੱਕ ਮਹਲੇ ਦੇ ਸ਼ਬਦ ਦੇ ਅੰਦਰ ਕਿਸੇ ਹੋਰ ਮਹਲੇ
ਦਾ ਸ਼ਬਦ ਦਾਖਿਲ ਕੀਤਾ ਹੋਵੇ। ਅਗਲੇ ਪੱਤਰ ਵਿੱਚ ਸਲੋਕ ਮਹਲਾ ੯ ਦੇ ਸਲੋਕ ਨੰਬਰ 53 ਅਤੇ 54 ਦੇ ਅਰਥ
ਮੈਂ ਪਾਠਕਾਂ ਦੇ ਵਿਚਾਰ ਗੋਚਰੇ ਕਰਾਂਗਾ।
ਨੋਟ:- ਸਲੋਕ ਮਹਲੇ ੯ ਬਾਰੇ ਪਹਿਲੀ ਕਿਸ਼ਤ ਮੇਰੇ 23-12-2012 ਵਾਲੇ
ਪੱਤਰ ਵਿੱਚ ਛੱਪ ਚੁੱਕੀ ਹੈ।
ਸੁਰਜਨ
ਸਿੰਘ + 9041409041
(24/12/12)
ਹਰਦੇਵ ਸਿੰਘ, ਜੰਮੂ
‘ਸਹੂਲਿਅਤ ਦੇ ਸਮੀਕਰਨ’
ਹਰਦੇਵ ਸਿੰਘ, ਜੰਮੂ
ਸਿੱਖ ਮਾਰਗ. ਕਾਮ
ਤੇ ਇੱਕ ਪੱਤਰ ਮਿਤੀ 9. 12. 12 ਨੂੰ ਛੱਪਿਆ ਸੀ। ਜਿਸ ਬਾਰੇ ਵਿਚਾਰ ਕਰਨ ਲਈ ਇੱਕ ਪਿੱਛੋਕੜ ਨੂੰ
ਪਾਠਕਾਂ ਨਾ ਸਾਂਝਾ ਕਰਨ ਦੀ ਲੋੜ ਹੈ ਜਿਸਦਾ ਮਕਸਦ ਕਿਸੇ ਧਿਰ ਦਾ ਵਿਰੌਧ ਜਾਂ ਸਮਰਥਨ ਕਰਨਾ ਨਹੀਂ।
ਲਗਭੱਗ ਢਾਈ ਕੁ ਸਾਲ ਪਹਿਲਾਂ, ਇੱਕ ਅਖ਼ਬਾਰ ਵਲੋਂ ਲਿਖੀ ਸੰਪਾਦਕੀ ਵਿਚ,
ਗੁਰੂ ਗ੍ਰੰਥ ਸਾਹਿਬ ਬਾਰੇ ਇਤਰਾਜ਼ ਯੌਗ ਟਿੱਪਣੀਆਂ ਤੋਂ ਬਾਦ ਉੱਠੇ ਆਕ੍ਰੋਸ਼ ਕਾਰਨ, ਸੰਪਾਦਕ ਜੀ ਨੇ
ਸੰਪਾਦਕੀ ਵਾਪਸ ਲੇ ਲਈ। ਪਰ ਉਸ ਸੰਪਾਦਕੀ ਦੀ ਵਾਪਸੀ ਨੂੰ ਅਸੁਹਿਰਦ ਮੰਨਦੇ ਹੋਏ ਤੱਤ. ਪਰਿਵਾਰ ਨੇ
ਆਪਣੀ ਸੰਪਾਦਕੀ
‘ਸਪੋਕਸਮੈਨ ਦੇ ਅੰਨ੍ਹੇ ਸਮਰਥਕਾਂ ਨੂੰ
ਕੁੱਝ ਜ਼ਰੂਰੀ ਸਵਾਲ’ ਵਿੱਚ ਇਹ ਟਿੱਪਣੀਆਂ
ਕੀਤੀਆਂ ਸਨ:-
“ਸਪੋਕਸਮੈਨ (ਜੋਗਿੰਦਰ ਸਿੰਘ ਜੀ) ਨੇ ਉਹ ਸੰਪਾਦਕੀ ਵਾਪਿਸ ਲੈ ਲਿਆ
ਅਤੇ ‘ਲੋਕਾਂ ਦੇ ਮਨ ਨੂੰ ਪਹੁੰਚੀ ਠੇਸ’ ਦੇ ਨਾਂ ੱਤੇ ਮਾਫੀ ਮੰਗ ਲਈ। ਪਰ ਉਸ ਦੀ ਇਹ ਪਹੁੰਚ ਨਾ
ਤਾਂ ਸਿਧਾਂਤਕ ਹੈ ਅਤੇ ਨਾ ਹੀ ਸੁਹਿਰਦ”
ਇਸੇ ਸੰਪਾਦਕੀ ਵਿੱਚ ਪਰਿਵਾਰ ਨੇ ਅਖ਼ਬਾਰ ਦੀ ਪਹੁੰਚ ਨੂੰ ਅਸੁਹਿਰਦ ਮੰਨਦੇ
ਹੋਏ ਇਹ ਵਿਚਾਰ ਪ੍ਰਗਟ ਕੀਤੇ:-
“… …. ਪਰ ਜੇ ਜੋਗਿੰਦਰ ਸਿੰਘ ਜੀ (ਸਪੋਕਸਮੈਨ) ਵਿੱਚ ਥੋੜੀ ਵੀ ਸੁਹਿਰਦਤਾ,
ਪੰਥਦਰਦ ਅਤੇ ਇਮਾਨਦਾਰੀ ਬਾਕੀ ਹੈ ਤਾਂ ਉਹਨਾਂ ਨੂੰ ਹੁਣ ਤੱਕ ‘ਗੁਰੂ ਗ੍ਰੰਥ ਸਾਹਿਬ ਜੀ’ (ਰਾਗਮਾਲਾ
ਤੋਂ ਬਗੈਰ) ਸੰਬੰਧੀ ਕੀਤੀਆਂ ਐਸੀ ਸਾਰੀਆਂ ਟਿਪਣੀਆਂ ਲਈ ਬਿਨਾ ਸ਼ਰਤ (ਅਹਿਸਾਨ ਜਤਾ ਕੇ ਨਹੀਂ) ਮਾਫੀ
ਮੰਗਨੀ ਚਾਹੀਦੀ ਹੈ।
ਨਾਲ ਹੀ
ਭਵਿੱਖ ਵਿੱਚ ‘ਗੁਰੂ ਗ੍ਰੰਥ ਸਾਹਿਬ ਜੀ’ (ਰਾਗਮਾਲ ਤੋਂ ਬਗੈਰ) ਵਿਚਲੀ ਬਾਣੀਆਂ ਦੀ ਪ੍ਰਮਾਨਿਕਤਾ
ਸੰਬੰਧੀ ਅਪਣਾ ਪੱਖ ਸਪਸ਼ਟ ਕਰਦੇ ਹੋਏ, ਇਹਨਾਂ ਦੀ ਪ੍ਰਮਾਨਿਕਤਾ ਉਪਰ ਜਨਤਕ ਤੌਰ ੱਤੇ, ਕੋਈ ਵੀ
ਟਿੱਪਣੀ ਨਾ ਕਰਨ ਦਾ ਵਾਅਦਾ ਕਰਨਾ ਚਾਹੀਦਾ ਹੈ। ਇਸ ਤੋਂ ਘੱਟ ਕੁੱਝ ਵੀ ਸੁਹਿਰਦਤਾ ਨਹੀਂ ਮੰਨੀ ਜਾ
ਸਕਦੀ।
ਪਰ ਉਸ ਦੀ ਹੁਣ ਤੱਕ ਇਸ ਸੰਬੰਧੀ ਪਹੁੰਚ ਨਾ ਤਾਂ ਸੁਹਿਰਦ ਹੈ ਅਤੇ ਨਾ ਹੀ
ਇਮਾਨਦਾਰਾਨਾ।
ਬਲਕਿ ਉਸਨੇ ਅਪਣਾ ਗਲਤ ਪ੍ਰਭਾਵ
ਵਰਤ ਕੇ ਉਪਰੋਕਤ ਜਾਗਰੂਕ ਮੰਨੀਆਂ ਜਾਂਦੀਆਂ ਸ਼ਖਸੀਅਤਾਂ ਨੂੰ ਅਪਣਾ ਮੋਹਰਾ ਬਣਾ ਲਿਆ ਹੈ। ਨਾਲ ਹੀ
ਉਹਨਾਂ ਵਲੋਂ ਅਪਣੇ ਆਲੋਚਕਾਂ ਪ੍ਰਤੀ ਵਰਤੀ ਜਾ ਰਹੀ ਅਤਿ ਨੀਂਵੀ, ਗੁੰਮਰਾਹਕੁੰਨ, ਬਾਜ਼ਾਰੂ ਸ਼ਬਦਾਵਲੀ
ਵੀ ਉਹਨਾਂ ਦੀ ਸੁਹਿਰਦਤਾ ੱਤੇ ਪ੍ਰਸ਼ਨ-ਚਿੰਨ੍ਹ ਲਾਇਆ ਹੋਇਆ ਹੈ।
ਇਸ ਸਮੇਂ ਸਪੋਕਸਮੈਨ (ਜੋਗਿੰਦਰ ਸਿੰਘ ਜੀ) ਵਲੋਂ ਸਹੀ ਅਤੇ ਈਮਾਨਦਾਰਾਨਾ
ਪਹੁੰਚ ਅਪਨਾਉਣ ਦੀ ਉਮੀਦ ਬਹੁਤ ਘੱਟ ਹੈ। ਜੇ ਉਹ ਜਲਦੀ ਹੀ ਉਪਰੋਕਤ ਠੀਕ ਪਹੁੰਚ ਅਪਣਾ ਲੈਣ ਦਾ
ਜਨਤਕ ਐਲਾਣ ਕਰ ਦੇਂਦਾ ਹੈ ਤਾਂ ਸੁਆਗਤ ਕਰਨਾ ਬਣਦਾ ਹੈ।
ਵਰਨਾ ਸਾਰੀ ਜਾਗਰੂਕ ਧਿਰਾਂ (ਸਮੇਤ ਉਸ
ਦੀ ਗਲਤ ਹਿਮਾਇਤ ਵਿੱਚ ਉਤਰੀਆਂ ਉਪਰੋਕਤ ਸ਼ਖਸੀਅਤਾਂ) ਨੂੰ ‘ਭੱਠ ਪਵੇ ਉਹ ਸੋਨਾ ਜਿਹੜਾ ਕੰਨਾਂ ਨੂੰ
ਖਾਏ’ ਅਨੁਸਾਰ ਉਸ ਤੋਂ ਕਿਨਾਰਾ ਕਰਨ ਦਾ ਸਪਸ਼ਟ ਐਲਾਣ ਕਰ ਦੇਣਾ ਚਾਹੀਦਾ ਹੈ ਅਤੇ ਮਜ਼ਬੂਤ ਪੰਥਕ
ਮੀਡੀਆ ਲਈ ਕਿਸੇ ਹੋਰ ਬੱਦਲ ਲਈ ਗੰਭੀਰ ਵਿਚਾਰ ਕਰਨਾ ਚਾਹੀਦਾ ਹੈ।
ਜੇ ਸੰਭਵ ਹੋਵੇ ਤਾਂ ਪੰਥਦਰਦ ਦਾ ਹੋਕਾ ਦੇ ਕੇ
ਖੜੇ ਕੀਤੇ ਇਸ ਮੀਡੀਏ ਨੂੰ ਜੋਗਿੰਦਰ ਸਿੰਘ ਜੀ ਦੇ ਗਲਤ ਪ੍ਰਭਾਵ ਤੋਂ ਆਜ਼ਾਦ ਕਰਵਾਉਣ ਲਈ ਕੋਸ਼ਿਸ਼
ਕਰਨੀ ਚਾਹੀਦੀ ਹੈ। ਉਪਰੋਕਤ
ਬਿਆਨੀਆਂ ਸ਼ਖਸੀਅਤਾਂ ਸਮੇਤ ਜੋ ਵੀ, ਸਪੋਕਸਮੈਨ ਵਲੋਂ ਬਿਨਾ ਉਪਰੋਕਤ ਐਲਾਣ ਕੀਤੇ, ਸਪੋਕਸਮੈਨ ਦੀ
ਹਿਮਾਇਤ ਕਰੇਗਾ ਉਹ ਜਾਗ੍ਰਿਤੀ ਲਹਿਰ ਦਾ ਨੂੰ ਰਾਹ ਤੋਂ ਭਟਕਾਉਣ ਦਾ ਦੋਸ਼ੀ ਮੰਨਿਆ ਹਾਣਾ ਚਾਹੀਦਾ
ਹੈ” (ਤੱਤ ਪਰਿਵਾਰ)
ਇਸ ਸੰਪਾਦਕੀ ਤੋਂ ਬਾਦ, ਅਖ਼ਬਾਰ ਦੇ ਸੰਪਾਦਕ ਜੀ ਵਲੋਂ, ਪਰਿਵਾਰ ਦੀ ਮੰਗ
ਅਨੁਸਾਰ ਕੋਈ ਸਿਧਾਂਤਕ ਅਤੇ ਸੁਹਿਰਦ ਪਹੁੰਚ ਲਿਖਤੀ ਰੂਪ ਵਿੱਚ ਨਹੀਂ ਵਖਾਈ ਗਈ। ਸਮਾਂ ਬੀਤਦਾ ਗਿਆ।
ਕਹਿੰਦੇ ਹਨ ਕਿ ਸਮੇਂ ਦੇ ਚੱਕਰ ਵਿੱਚ ਬੜੇ ਚੱਕਰ ਹੁੰਦੇ ਹਨ। ਅਤੇ ਕੁੱਝ ਦਿਨ ਪਹਿਲਾਂ ਪਰਿਵਾਰ
ਵਲੋਂ ਇੱਕ ਹੋਰ
ਸੰਪਾਦਕੀ
ਇੱਕ ਪੱਤਰ ਦੇ ਰੂਪ ਮਿਤੀ 9. 12.
12 ਨੂੰ ਸਿੱਖ ਮਾਰਗ. ਕਾਮ ਤੇ ਵੀ ਛੱਪੀ ਸੀ, ਜਿਸ ਵਿੱਚ ਪਰਿਵਾਰ ਦਾ ਕਹਿਣਾ ਹੈ:-
“…
ਪਿੱਛਲੇ 7 ਸਾਲਾਂ ਤੋਂ
‘ਰੋਜ਼ਾਨਾ ਸਪੋਕਸਮੈਨ’ ਵੀ ਇਸ ਖੇਤਰ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ। ‘ਸਪੋਕਸਮੈਨ ਟ੍ਰਸਟ’ ਦੇ
ਅਗਲੇ ਪ੍ਰਾਜੈਕਟ ‘ਉਚਾ ਦਰ ਬਾਬੇ ਨਾਨਕ ਦਾ’ ਅਤੇ ‘ਟੀ ਵੀ ਚੈਨਲ’ ਆਦਿ ਵੀ ਵਿਵਹਾਰਿਕ ਤੌਰ ‘ਤੇ
ਜਾਗਰੂਕਤਾ ਦੇ ਖੇਤਰ ਵਿਚ ਲਾਹੇਵੰਦ ਸਾਬਤ ਹੋ ਸਕਦੇ ਹਨ”
(ਤੱਤ ਪਰਿਵਾਰ)
“………ਜਿਵੇਂ ਕੁੱਝ ਸੱਜਣਾਂ ਨੇ ਕੈਨੇਡਾ ਵਿਚ ਸੁਹਿਰਦ ਯਤਨਾਂ ਨਾਲ ਉਨ੍ਹਾਂ
ਅਤੇ ਕਾਲਾ ਅਫਗਾਨਾ ਜੀ ਦੀ ਮਿਲਣੀ ਨੂੰ ਸੰਭਵ ਬਣਾਇਆ। ਵੈਸੀਆਂ ਕੋਸ਼ਿਸ਼ਾਂ ਜੇ ਕੁਝ ਨਿਰਪੱਖ ਅਤੇ
ਸੁਹਿਰਦ ਸੱਜਣ ਪ੍ਰੋ. ਦਰਸ਼ਨ ਸਿੰਘ ਜੀ ਅਤੇ ਜੋਗਿੰਦਰ ਸਿੰਘ ਜੀ ਸਪੋਕਸਮੈਨ ਦੀ ਮਿਲਣੀ ਲਈ ਵੀ ਕਰਨ
ਤਾਂ ਹਾਂ-ਪੱਖੀ ਨਤੀਜੇ ਜ਼ਰੂਰ ਸਾਹਮਣੇ ਆਉਣਗੇ”
(ਤੱਤ ਪਰਿਵਾਰ)
ਉਪਰੋਕਤ ਬਿਆਨ, ਸਿਧਾਂਤ ਦੀ ਥਾਂ ਬਦਲਦੇ ਸਟੇਂਡ ਅਤੇ ਸਹੂਲਿਅਤ ਦੇ
ਸਮੀਕਰਨਾਂ ਦਾ ਸਬੂਤ ਹੈ। ਇਹ ਨਵੇਂ ਬਿਆਨ ਪਰਿਵਾਰ ਦੇ ਸ੍ਹਾਮਣੇ ਕੁੱਝ ਸਵਾਲ ਖੜੇ ਕਰਦੇ ਹਨ:-
(1) ਕੀ ਅਖ਼ਬਾਰ ਦੇ ਸੰਪਾਦਕ ਜੀ ਨੇ ਪਰਿਵਾਰ ਦੀ ਇਸ ਮੰਗ
“ਜੇ ਜੋਗਿੰਦਰ ਸਿੰਘ ਜੀ (ਸਪੋਕਸਮੈਨ)
ਵਿੱਚ ਥੋੜੀ ਵੀ ਸੁਹਿਰਦਤਾ, ਪੰਥਦਰਦ ਅਤੇ ਇਮਾਨਦਾਰੀ ਬਾਕੀ ਹੈ ਤਾਂ ਉਹਨਾਂ ਨੂੰ ਹੁਣ ਤੱਕ ‘ਗੁਰੂ
ਗ੍ਰੰਥ ਸਾਹਿਬ ਜੀ’ (ਰਾਗਮਾਲਾ ਤੋਂ ਬਗੈਰ) ਸੰਬੰਧੀ ਕੀਤੀਆਂ ਐਸੀ ਸਾਰੀਆਂ ਟਿਪਣੀਆਂ ਲਈ ਬਿਨਾ ਸ਼ਰਤ
(ਅਹਿਸਾਨ ਜਤਾ ਕੇ ਨਹੀਂ) ਮਾਫੀ ਮੰਗਨੀ ਚਾਹੀਦੀ ਹੈ”
ਅਨੁਸਾਰ ਬਿਨਾ ਸ਼ਰਤ ਮਾਫ਼ੀ ਮੰਗ ਲਈ ਹੈ? ਜੇ ਕਰ ਮੰਗ ਲਈ ਹੈ
ਤਾਂ ਕਿਸ ਦਿਨ, ਕਿਸ ਲਿਖਤ ਰਾਹੀਂ ਮੰਗੀ ਹੈ?
(2) ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਆਂ ਦੀ ਪ੍ਰਮਾਣਿਕਤਾ ਬਾਰੇ
ਸਪੋਕਸਮੈਨ ਸੰਪਾਦਕ ਜੀ ਵਲੋਂ, ਸਿਧਾਂਤਕ ਅਤੇ ਸੁਹਿਰਦ ਪਹੁੰਚ ਅਧੀਨ, ਜਨਤਕ ਰੂਪ ਵਿੱਚ ਸਥਿਤੀ ਸਪਸ਼ਟ
ਕਰ ਦਿੱਤੀ ਗਈ ਹੈ ਜਿਸ ਦੀ ਮੰਗ ਪਰਿਵਾਰ ਨੇ ਆਪਣੀ ਸੰਪਾਦਕੀ
‘ਸਪੋਕਸਮੈਨ
ਦੇ ਅੰਨ੍ਹੇ ਸਮਰਥਕਾਂ ਨੂੰ ਕੁੱਝ ਜ਼ਰੂਰੀ ਸਵਾਲ’ ਵਿੱਚ
ਕੀਤੀ ਸੀ? ਅਗਰ ਕੀਤੀ ਹੈ ਤਾਂ ਕਿਸ ਦਿਨ, ਕਿਸ ਬਿਆਨ
ਰਾਹੀਂ ਕੀਤੀ ਹੈ?
(3) ਕੀ ਆਪਣੇ ਲਿਖੇ
“ਵਰਨਾ ਸਾਰੀ ਜਾਗਰੂਕ ਧਿਰਾਂ (ਸਮੇਤ
ਉਸ ਦੀ ਗਲਤ ਹਿਮਾਇਤ ਵਿੱਚ ਉਤਰੀਆਂ ਉਪਰੋਕਤ ਸ਼ਖਸੀਅਤਾਂ) ਨੂੰ ‘ਭੱਠ ਪਵੇ ਉਹ ਸੋਨਾ ਜਿਹੜਾ ਕੰਨਾਂ
ਨੂੰ ਖਾਏ’ ਅਨੁਸਾਰ ਉਸ ਤੋਂ ਕਿਨਾਰਾ ਕਰਨ ਦਾ ਸਪਸ਼ਟ ਐਲਾਣ ਕਰ ਦੇਣਾ ਚਾਹੀਦਾ ਹੈ”
ਅਨੁਸਾਰ ਪਰਿਵਾਰ ਨੇ ਖ਼ੂਦ ਕਿਨਾਰਾ ਕਰਨ ਦਾ ਸਪਸ਼ਟ ਐਲਾਨ
ਵਾਪਸ ਕਿਉਂ ਲਿਆ ਹੈ?
(4)
ਪਰਿਵਾਰ ਨੇ ਲਿਖਿਆ ਸੀ ਕਿ
“ਉਪਰੋਕਤ ਬਿਆਨੀਆਂ ਸ਼ਖਸੀਅਤਾਂ ਸਮੇਤ ਜੋ ਵੀ, ਸਪੋਕਸਮੈਨ ਵਲੋਂ ਬਿਨਾ ਉਪਰੋਕਤ ਐਲਾਣ ਕੀਤੇ,
ਸਪੋਕਸਮੈਨ ਦੀ ਹਿਮਾਇਤ ਕਰੇਗਾ ਉਹ ਜਾਗ੍ਰਿਤੀ ਲਹਿਰ ਦਾ ਨੂੰ ਰਾਹ ਤੋਂ ਭਟਕਾਉਣ ਦਾ ਦੋਸ਼ੀ ਮੰਨਿਆ
ਹਾਣਾ ਚਾਹੀਦਾ ਹੈ”
ਪਰ ਪਰਿਵਾਰ ਹੁਣ ਲਿਖਦਾ ਹੈ ਕਿ
“… ਪਿੱਛਲੇ 7 ਸਾਲਾਂ ਤੋਂ ‘ਰੋਜ਼ਾਨਾ
ਸਪੋਕਸਮੈਨ’ ਵੀ ਇਸ ਖੇਤਰ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ। ‘ਸਪੋਕਸਮੈਨ ਟ੍ਰਸਟ’ ਦੇ ਅਗਲੇ
ਪ੍ਰਾਜੈਕਟ ‘ਉਚਾ ਦਰ ਬਾਬੇ ਨਾਨਕ ਦਾ’ ਅਤੇ ‘ਟੀ ਵੀ ਚੈਨਲ’ ਆਦਿ ਵੀ ਵਿਵਹਾਰਿਕ ਤੌਰ ‘ਤੇ ਜਾਗਰੂਕਤਾ
ਦੇ ਖੇਤਰ ਵਿਚ ਲਾਹੇਵੰਦ ਸਾਬਤ ਹੋ ਸਕਦੇ ਹਨ”
“………ਜਿਵੇਂ ਕੁੱਝ ਸੱਜਣਾਂ ਨੇ ਕੈਨੇਡਾ ਵਿਚ ਸੁਹਿਰਦ ਯਤਨਾਂ ਨਾਲ ਉਨ੍ਹਾਂ
ਅਤੇ ਕਾਲਾ ਅਫਗਾਨਾ ਜੀ ਦੀ ਮਿਲਣੀ ਨੂੰ ਸੰਭਵ ਬਣਾਇਆ। ਵੈਸੀਆਂ ਕੋਸ਼ਿਸ਼ਾਂ ਜੇ ਕੁਝ ਨਿਰਪੱਖ ਅਤੇ
ਸੁਹਿਰਦ ਸੱਜਣ ਪ੍ਰੋ. ਦਰਸ਼ਨ ਸਿੰਘ ਜੀ ਅਤੇ ਜੋਗਿੰਦਰ ਸਿੰਘ ਜੀ ਸਪੋਕਸਮੈਨ ਦੀ ਮਿਲਣੀ ਲਈ ਵੀ ਕਰਨ
ਤਾਂ ਹਾਂ-ਪੱਖੀ ਨਤੀਜੇ ਜ਼ਰੂਰ ਸਾਹਮਣੇ ਆਉਣਗੇ”
(ਤੱਤ ਪਰਿਵਾਰ)
(5)
ਪਰਿਵਾਰ ਆਪ ਆਪਣੇ ਹੀ ਕਥਨ ਅਨੁਸਾਰ, ਹੁਣ ਸਪੋਕਸਮੈਨ ਦੀ ਹਿਮਾਇਤ ਕਰਕੇ “ਜਾਗ੍ਰਿਤੀ
ਲਹਿਰ” ਨੂੰ ਰਾਹ ਤੋਂ ਭਟਕਾਉਣ ਦਾ ਦੋਸ਼ੀ ਕਿਉਂ ਨਹੀ ਮੰਨਿਆ ਜਾਣਾ ਚਾਹੀਦਾ?
ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਬਾਰੇ ਸ਼ੰਕੇ ਖੜੇ ਕਰਨ ਦੇ ਸਿਰਜੇ
ਜਾ ਰਹੇ ਮਾਹੋਲ ਵਿਚ, ਇਹ ਕੁੱਝ ਐਸੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਜ਼ਰੂਰੀ ਹੈ, ਤਾਂ ਕਿ
‘ਸਿਧਾਂਤ’
ਅਤੇ
‘ਸਹੂਲਿਅਤ ਦੇ ਸਮੀਕਰਨ’
ਵਿਚਲਾ ਅੰਤਰ ਸਪਸ਼ਟ ਹੋ ਸਕੇ।
ਹਰਦੇਵ ਸਿੰਘ, ਜੰਮੂ-24. 12. 12
(24/12/12)
ਸਤਨਾਮ ਕੌਰ ਫਰੀਦਾਬਾਦ/ਸ. ਉਪਕਾਰ ਸਿੰਘ ਫਰੀਦਾਬਾਦ
ਗੁਰੂ ਨਾਨਕ ਕੇ ਹਰ ਸਿੱਖ ਕਾ ਫਰਜ਼ ਹੈ ਕਿ ਵੋ ਦਸਮ ਗ੍ਰੰਥ ਕੀ ਇਸ ਰਾਮ ਕਥਾ ਕੋ ਸਾਰੇ ਵਿਸ਼ਵ ਮੇਂ
ਫੈਲਾਏ। - ਮਾਧਵ ਦਾਸ ਮਮਤਾਨੀ
ਹੋਰ ਟੇਕ ਲਵੋ ਮੱਥੇ ਦਸਮ ਗ੍ਰੰਥ ਨੂੰ …ਜਦ ਅਪਣਾ ਸਿੱਕਾ ਖੋਟਾ ਹੋਵੇ ਤਾਂ ਦੋਸ਼ ਕਾਹਦਾ? ਸ. ਉਪਕਾਰ
ਸਿੰਘ ਫਰੀਦਾਬਾਦ
ਜੋ ਗੁਰੂ ਗੋਬਿੰਦ ਸਿੰਘ ਦੀ ਲਿਖੀ ਰਾਮ ਕਥਾ ਨੂੰ ਸੁਨ ਲਵੇਗਾ ਜੰਤਰਾਂ ਮੰਤਰਾਂ ਨਾਲ ਪੈਦਾ ਹੋਏ ਰੋਗ
ਉਸ ਨੂੰ ਨਹੀਂ ਲਗਣਗੇ ਅਤੇ ਉਸ ਨੂੰ ਬਲੱਡ ਪ੍ਰੈਸ਼ਰ, ਸ਼ੁਗਰ ਅਤੇ ਬੁਖਾਰ ਨਹੀਂ ਹੋਣਗੇ।
(ਸਤਨਾਮ ਕੌਰ ਫਰੀਦਾਬਾਦ: ੨੪ ਦਸੰਬਰ ੨੦੧੨)
ਜਾਗਰੂਕ ਧਿਰਾਂ ਵੱਲੋਂ ਕਾਫੀ ਲੰਮੇ ਸਮੇਂ ਤੋਂ ਅਖੌਤੀ ਦਸਮ ਗ੍ਰੰਥ /ਬਚਿੱਤਰ ਨਾਟਕ ਦੇ
ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਸਗੋਂ ਗੁਰਮਤਿ
ਵਿਰੋਧੀ ਲਿਖਤ ਹੈ ਜੋ ਗੁਰਮਤਿ ਸਿਧਾਂਤਾਂ ਦੇ ਖਿਲਾਫ ਹੈ ਇਸ ਦੇ ਲਿਖਾਰੀ ਸਾਕਤ ਮਤੀਏ ਕਵੀ ਰਾਮ
ਸਿਆਮ ਹਨ ਜੋ ਮਹਾਂਕਾਲ ਅਤੇ ਕਾਲਕਾ ਦੇ ਉਪਾਸ਼ਕ ਹਨ। ਇਹ ਰਚਨਾ ਦੇਵੀ ਦੇਵਤਾਵਾਂ ਤੇ ਅਵਤਾਰਵਾਦ ਨੂੰ
ਬੜਾਵਾ ਦਿੰਦੀ ਹੈ ਇਸ ਤੋਂ ਇਲਾਵਾ ਇਸ ਗ੍ਰੰਥ ਵਿੱਚ ਅਸ਼ਲੀਲਤਾ ਅਤੇ ਨਸ਼ੇ ਪ੍ਰੇਰਕ ਸਿਖਿਆਵਾਂ ਹਨ ਜੋ
ਮਨੁੱਖ ਮਾਤਰ ਲਈ ਘਾਤਕ ਹਨ ਪਰ ਜਾਗਰੂਕ ਸਿੱਖਾਂ ਦੀ ਇੰਨ੍ਹਾਂ ਗੱਲਾਂ ਦਾ ਅਖੌਤੀ ਦਸਮ ਗ੍ਰੰਥ ਦੇ
ਸ਼ਰਧਾਲੂ ਸ਼੍ਰੋਮਣੀ ਕਮੇਟੀ, ਅਖੌਤੀ ਜੱਥੇਦਾਰਾਂ, ਟਕਸਾਲਾਂ ਅਤੇ ਸੰਤ ਸਮਾਜ ਉਪਰ ਰਤੀ ਕੁ ਵੀ ਅਸਰ
ਨਹੀਂ ਹੋ ਰਿਹਾ। ਪਰ ਹੁਣ ਇੰਟਰਨੈਟ ਦੇ ਯੂ-ਟਿਉਬ’ ਤੇ ਪਈ ਸ਼੍ਰੀ ਕਲਗੀਧਰ ਸਤਿਸੰਗ ਮੰਡਲ ਜਰੀਪਟਕਾ
ਨਾਗਪੁਰ ਮਹਾਂਰਾਸ਼ਟਰ ਦੇ ਮਾਧਵ ਦਾਸ ਮਮਤਾਨੀ ਵੱਲੋਂ ਅਖੌਤੀ ਦਸਮ ਗ੍ਰੰਥ ਰਾਹੀਂ ਮਿਥਿਹਾਸਕ ਅਤੇ
ਦੇਵੀ ਦੇਵਤਾਵਾਂ ਦੀ ਹੋਂਦ ਨੂੰ ਉੱਚਾ ਚੁੱਕਿਆ ਜਾ ਰਿਹਾ ਹੈ ਅਤੇ ਅਪਣੀ ਗੱਲ ਦੀ ਪ੍ਰੋੜਤਾ ਉਹ
ਬਚਿਤਰ ਨਾਟਕ/ਦਸਮ ਗ੍ਰੰਥ ਰਾਹੀਂ ਕਰਦਾ ਹੈ। ਅਖੌਤੀ ਦਸਮ ਗ੍ਰੰਥ ਦੀ ਰਚਨਾ ੨੪ ਅਵਤਾਰ ਵਿਚੋਂ
ਰਾਮਅਵਤਾਰ ਦਾ ਹਵਾਲਾ ਦਿੰਦਿਆਂ ਉਹ ਆਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਵੀ
ਦਸ਼ਰਥ ਪੁੱਤਰ ਰਾਮਚੰਦਰ ਦੀ ਕਥਾ ਨੂੰ ਜੁੱਗ ਜੁੱਗ ਅਟਲ ਕਿਹਾ ਹੈ ਅਤੇ ਜੋ ਕੋਈ ਇਸ ਕਥਾ ਨੂੰ ਸੁਨੇਗਾ
ਤੇ ਗਾਵੇਗਾ ਦੁਖ ਪਾਪ ਉਸ ਦੇ ਨੇੜੇ ਨਹੀਂ ਆਉਣਗੇ। ਉਹ ਕਹਿੰਦਾ ਹੈ ਕਿ ਮੁਝੇ ਲਗਤਾ ਹੈ ਕਿ ਗੁਰੂ
ਗੋਬਿੰਦ ਸਿੰਘ ਕੀ ਯਹ ਇੱਛਾ ਹੈ ਕਿ ਮੇਰੇ ਸਿੱਖ ਦਸਮ ਕਥਾ ਕੋ ਸੁਨੇ ਇਸ ਲਈ ਉਨਹੋਨੇ ਅਪਨੀ ਬਾਣੀ
ਮੇਂ ਸਮਝਾਯਾ ਹੈ ਕਿ ਰਾਮ ਕਥਾ ਜੁਗ ਜੁਗ ਅਟਲ ਅਤੇ ਜੋ ਕੋਈ ਗੁਰੂ ਕਾ ਸਿੱਖ ਇਸ ਕਥਾ ਕੋ ਸੁਨੇਗਾ ਔਰ
ਗਾਏਗਾ ਦੁਖ ਪਾਪ ਉਸ ਕੇ ਨਿਕਟ ਨਹੀਂ ਆਏਂਗੇ ਔਰ ਉਸੇ ਵੈਸ਼ਣੋ ਭਗਤੀ ਕਾ ਫਲ ਮਿਲੇਗਾ। ਉਹ ਗੁਰੂ
ਗ੍ਰੰਥ ਸਾਹਿਬ ਜੀਂ ਵਿਚੋਂ ਸੁਖਮਨੀ ਬਾਣੀ ਦਾ ਹਵਾਲਾ ਦਿੰਦਿਆਂ ਕਹਿੰਦਾ ਹੈ ਕਿ ਸੁਖਮਨੀ ਬਾਣੀ ਵਿੱਚ
ਵੈਸ਼ਣੋ ਭਗਤੀ ਦਾ ਵਰਣਨ ਕੀਤਾ ਗਿਆ ਹੈ ਉਸ ਅਨੁਸਾਰ ਕਲ ਨੂੰ ਜੇ ਗੁਰੂ ਨਾਨਕ ਦੇ ਸਿੱਖ ਤੋਂ ਕੋਈ
ਪੁੱਛ ਲਵੇ ਕਿ ਵੈਸ਼ਣੋ ਕੋਣ ਹੈ ਤਾਂ ਵੈਸ਼ਣੋ ਉਹ ਹੈ ਜਿਸ ਕੇ ਉਪਰ ਵਿਸ਼ਣੂ ਜੀ ਪ੍ਰਸੰਨ ਹੈ। ਵਿਸ਼ਣੂ ਜੀ
ਅਕਾਲਪੁਰਖ ਹਨ ਅਤੇ ਵੀਡੀਉ ਵਿੱਚ ਵਿਸ਼ਣੂ (ਕਲਪਤ ਅਕਾਲਪੁਰਖ) ਦੀਆਂ ਤਸਵੀਰਾਂ ਵੀ ਵਿਖਾਈਆਂ ਹਨ ਅਤੇ
ਦਸਮ ਗ੍ਰੰਥ ਦਾ ਹਵਾਲਾ ਦਿੰਦਿਆ ਉਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਵਿੱਚ
ਜੰਤਰਾਂ-ਮੰਤਰਾਂ ਨੂੰ ਵੀ ਸਥਾਨ ਦਿੱਤਾ ਹੈ ਤੇ ਜੋ ਗੁਰੂ ਗੋਬਿੰਦ ਸਿੰਘ ਦੀ ਲਿਖੀ ਰਾਮ ਕਥਾ ਨੂੰ
ਸੁਨ ਲਵੇਗਾ ਜੰਤਰਾਂ ਮੰਤਰਾਂ ਨਾਲ ਪੈਦਾ ਹੋਏ ਰੋਗ ਉਸ ਨੂੰ ਨਹੀਂ ਲਗਣਗੇ ਅਤੇ ਉਸ ਨੂੰ ਬਲੱਡ
ਪ੍ਰੈਸ਼ਰ, ਸ਼ੁਗਰ ਅਤੇ ਬੁਖਾਰ ਨਹੀਂ ਹੋਣਗੇ। ਦਸਮ ਗ੍ਰੰਥ ਦੇ ਰਾਮਅਵਤਾਰ ਅਨੁਸਾਰ ਪੁੱਤਰਾਂ ਦਾ ਧਰਮ
ਹੈ ਕਿ ਉਹ ਅਪਣੇ ਮਾਂ-ਪਿਉ ਨੂੰ ਸ਼੍ਰਵਣ ਕੁਮਾਰ ਵਾਂਗ ਤੀਰਥ ਅਸਥਾਨਾਂ `ਤੇ ਲੈ ਕੇ ਜਾਣ। ਉਹ ਕਹਿੰਦਾ
ਹੈ ਕਿ ਆਦਿ ਗ੍ਰੰਥ ਗੁਰੂ ਨਾਨਕ ਨੇ ਲਿਖਿਆ ਹੈ ਤੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ
ਹੈ ਉਸ ਅਨੁਸਾਰ ਗੁਰੂ ਅਰਜੁਨ ਵੀ ਗੁਰੂ ਨਾਨਕ ਦਾ ਰੂਪ ਹਨ ਪਰ ਉਹ ਇਹ ਨਹੀਂ ਦਸਦਾ ਕਿ ਗੁਰੂ ਗੋਬਿੰਦ
ਸਿੰਘ ਜੀ ਕੌਣ ਹਨ? ਕੀ ਉਹ ਗੁਰੂ ਨਾਨਕ ਦਾ ਰੂਪ ਨਹੀਂ? ਇਸ ਵੀਡੀਉ ਵਿੱਚ ਗੁਰੂ ਨਾਨਕ ਸਾਹਿਬ ਜੀ
ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਨੂੰ ਵਾਰ ਵਾਰ ਰਾਮਚੰਦਰ ਦੀਆਂ ਤਸਵੀਰਾਂ ਨਾਲ ਮਿਲਾ
ਕੇ ਇਹ ਵਿਖਾਉਣ ਦਾ ਜਤਨ ਕੀਤਾ ਹੈ ਕਿ ਗੁਰੂ ਸਾਹਿਬਾਨ ਦਸ਼ਰਥ ਪੁੱਤਰ ਰਾਮਚੰਦਰ ਦੇ ਸ਼ਰਧਾਲੂ ਸਨ।
ਮਮਤਾਨੀ ਕਹਿੰਦਾ ਹੈ ਕਿ ਗੁਰੂ ਨਾਨਕ ਕੇ ਹਰ ਸਿੱਖ ਕਾ ਫਰਜ਼ ਹੈ ਕਿ ਵੋ ਦਸਮ ਗ੍ਰੰਥ ਕੀ ਇਸ ਰਾਮ ਕਥਾ
ਕੋ ਸਾਰੇ ਵਿਸ਼ਵ ਮੇਂ ਫੈਲਾਏ। ਮਮਤਾਨੀ ਆਪਣੇ ਕੀਰਤਨ ਵਿੱਚ ਤਾੜੀਆਂ ਮਰਵਾਉਂਦਾ ਹੈ ਅਤੇ ਗੱਲ
ਗੱਲ’ ਤੇ ਬੋਲ ਗੁਰੂ ਨਾਨਕ ਦੇਵ ਕੀ ਜੈ ਆਖਦਾ ਹੈ। ਇਸ ਤੋਂ ਇਲਾਵਾ ਦੇਵੀ ਦੇਵਤਾਵਾਂ ਦਾ ਉਪਾਸ਼ਕ
ਮਮਤਾਨੀ ਜੋ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਬਾਣੀਆਂ ਨੂੰ ਹਿੰਦੂ ਰੰਗਤ ਦੇ ਕੇ ਕੁੜ ਪ੍ਰਚਾਰ ਕਰ
ਰਿਹਾ ਹੈ ਉਸ ਖਿਲਾਫ ਜਾਗਰੂਕ ਧਿਰਾਂ ਨੂੰ ਇਕੱਤਰ ਹੋ ਕੇ ਕਾਰਵਾਈ ਕਰਨੀ ਬਣਦੀ ਹੈ। ਜ਼ਿਕਰਯੋਗ ਹੈ ਕਿ
ਇਸ ਵੀਡੀਉ ਬਾਰੇ ਜਾਣਕਾਰੀ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ
ਫਰੀਦਾਬਾਦ ਨੇ ਦਿੱਤੀ ਉਨ੍ਹਾਂ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਦੀਆਂ ਸਿੱਖਿਆਵਾਂ ਸਿੱਖੀ ਉਪਰ ਦਾਗ
ਹਨ ਅਤੇ ਇਹ ਗੱਲ ਅਖੌਤੀ ਦਸਮ ਗ੍ਰੰਥ ਨੂੰ ਪਜਾਮਾ ਲਾਹ ਕੇ ਮੱਥਾ ਟੇਕਣ ਵਾਲੇ ਜੱਥੇਦਾਰਾਂ ਅਤੇ
ਡੇਰੇਦਾਰਾਂ ਦੀ ਸਮਝ ਨਹੀਂ ਪੈਣੀ। ਕਿਉਂਕਿ ਉਨ੍ਹਾਂ ਦਾ ਮਕਸਦ ਸਿੱਖੀ ਉਪਰ ਬ੍ਰਹਮਣਵਾਦ ਦੀ ਰੰਗਤ
ਚਾੜਨਾ ਹੈ ਜੋ ਮਾਧਵਦਾਸ ਮਮਤਾਨੀ ਵਰਗੇ ਲੋਕ ਅਖੌਤੀ ਦਸਮ ਗ੍ਰੰਥ ਰਾਹੀਂ ਸਿੱਖਾਂ ਨੂੰ ਲਵ ਕੁਸ਼ ਦੀ
ਔਲਾਦ ਸਾਬਤ ਕਰ ਕੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੋਰ ਟੇਕ ਲਵੋ ਮੱਥੇ ਦਸਮ ਗ੍ਰੰਥ ਨੂੰ, ਜਦ
ਅਪਣਾ ਸਿੱਕਾ ਖੋਟਾ ਹੋਵੇ ਤਾਂ ਦੋਸ਼ ਕਾਹਦਾ? ਇਸ ਲਈ ਜਦ ਤਕ ਅਖੌਤੀ ਦਸਮ ਗ੍ਰੰਥ ਨੂੰ ਸਿੱਖੀ ਦੇ
ਵਿਹੜੇ ਵਿਚੋਂ ਬਾਹਰ ਨਹੀਂ ਕੱਢਿਆ ਜਾਂਦਾ ਉਦੋਂ ਤਕ ਮਮਤਾਨੀ ਵਰਗੇ ਲੋਕ ਸਿੱਖੀ ਸਿਧਾਂਤਾਂ ਦਾ
ਮਾਖੌਲ ਉਡਾਉਂਦੇ ਰਹਿਣਗੇ।
(24/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ
ਵਿੱਚ ਲਗਦਾ ਧਿਆਨ ਹੈ ਨਈਂ ਰੱਬਾ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਨੂੰ ਤੇਰੀ ਖੇਡ ਦਾ ਗਿਆਨ ਹੈ ਨਈਂ ਰੱਬਾ।
ਤੇਰੇ ਵਿੱਚ ਲਗਦਾ ਧਿਆਨ ਹੈ ਨਈਂ ਰੱਬਾ।
ਐਨੇ ਰੰਗਾਂ ਵਿੱਚ ਹੋਇਆ ਰਚਿਆ ਤੂੰ ਜੱਗ
ਹੁੰਦੇ ਕਰ ਮੈਥੋਂ ਇਹ ਬਿਆਨ ਹੈ ਨਈਂ ਰੱਬਾ।
ਮਾਇਆ ਤੇਰੀ ਫੈਲੀ ਹੋਈ ਜੀਹਦਾ ਅੰਤ ਨਾ ਕੋਈ,
ਗਿਣਨਾ ਬਿਅੰਤ ਤਾਂ ਆਸਾਨ ਹੈ ਨਈਂ ਰੱਬਾ।
ਅਰਬ ਖਰਬ ਜੀਵ ਆਏ ਤੁਰ ਗਏ,
ਖੇਡ ਦੇ ਫੈਲਾ ਦਾ ਅਨੁਮਾਨ ਹੈ ਨਈਂ ਰੱਬਾ।
ਜਾਨਣਾ ਜੇ ਤੈਨੂੰ ਤੇਰੇ ਜਿਹਾ ਹੋਣਾ ਪੇਂਦਾ
ਜੱਗ ਤੇ ਕੋਈ ਤੇਰੇ ਤਾਂ ਸਮਾਨ ਹੈ ਨਈਂ ਰੱਬਾ।
ਤੇਰਾ ਨਾਮ ਜੱਪ ਤੈਨੂੰ ਚਿੱਤ `ਚ ਸਮਾਵਾਂ,
ਮਾਇਆ ਤੋਂ ਮੁਕਤ ਤਾਂ ਆਸਾਨ ਹੈ ਨਈਂ ਰੱਬਾ।
ਯਾਦ ਕਰੀ ਜਾਵਾਂ, ਵਧੀ ਜਾਵਾਂ ਤੇਰੇ ਵੱਲ,
ਸਾਂਭ ਆਪ, ਮੇਰੇ `ਚ ਤ੍ਰਾਣ ਹੈ ਨਈਂ ਰੱਬਾ।
(24/12/12)
ਬਿਕਰਮਜੀਤ ਸਿੰਘ 'ਜੀਤ'
::
ਦਸ਼ਮੇਸ਼ ਦੇ ਲਾਲ ::
ਧੰਨ ਦਸ਼ਮੇਸ਼ ਦੇ ਲਾਲ ਪਿਆਰੇ, ਪੰਥ ਲਈ ਹੋ ਗਏ ਕੁਰਬਾਨ
ਧਰਮ ਕੌਮ ਲਈ ਹੱਸ ਹੱਸ ਕੇ, ਗਏ ਵਾਰ ਓਹ ਅਪਨੀ ਜਾਨ
ਜੰਗ ਚਮਕੌਰ ਦੀ ਦੁਨੀਆਂ ਜਾਣੇ, ਸਿੰਘਾਂ ਨੇਂ ਕਰਤਬ ਦੱਸੇ ਸਨ
ਦੁਸ਼ਮਣ ਦਾ ਨੱਕਦਮ ਸੀ ਕੀਤਾ, ਕਈ ਵੈਰੀ ਰਣ ਤੋਂ ਭੱਜੇ ਸਨ
ਅਜੀਤ ਜੁਝਾਰ ਫ਼ਰਜੰਦ ਵਡੇ, ਦਸ਼ਮੇਸ਼ ਦੀ ਅੱਖ ਦੇ ਤਾਰੇ ਸਨ
ਲੈ ਆਗਿਆ ਉਤਰੇ ਜੰਗ ਅੰਦਰ, ਧੂ ਤੇਗ ਕਈ ਵੈਰੀ ਮਾਰੇ ਸਨ
ਧੰਨ ਦਸ਼ਮੇਸ਼ ਦੇ ਲਾਲ ਪਿਆਰੇ, ਪੰਥ ਲਈ ਹੋ ਗਏ ਕੁਰਬਾਨ
ਧਰਮ ਕੌਮ ਲਈ ਹੱਸ ਹੱਸ ਕੇ, ਗਏ ਵਾਰ ਓਹ ਅਪਨੀ ਜਾਨ
ਗੜ੍ਹੀ ਉਪਰੋਂ ਦਸਵੇਂ ਪਾਤਸ਼ਾਹ, ਤੱਕ ਰਹੇ ਸਨ ਜੰਗੀ ਨਜ਼ਾਰਾ
ਤੇਗਾਂ ਦੀ ਲਿਸ਼ਲਿਸ਼ ਦੀ ਛਾਵੇਂ, ਕੀਤਾ ਲਾਲਾਂ ਨੇਂ ਸੀ ਰਣ ਭਾਰਾ
ਜੂਝ ਜੂਝ ਤੇ ਕੱਟ ਕੱਟ ਵੈਰੀ, ਦੋਵੇਂ ਅੰਤ ਨੂੰ ਫ਼ਤਿਹ ਬੁਲਾ ਗਏ
ਉਫ਼ ਕੀਤੀ ਨਹੀਂ ਦਸ਼ਮੇਸ਼ ਪਿਤਾ, ਜਦ ਲਾਲ ਸ਼ਹੀਦੀ ਪਾ ਗਏ
ਧੰਨ ਦਸ਼ਮੇਸ਼ ਦੇ ਲਾਲ ਪਿਆਰੇ, ਪੰਥ ਲਈ ਹੋ ਗਏ ਕੁਰਬਾਨ
ਧਰਮ ਕੌਮ ਲਈ ਹੱਸ ਹੱਸ ਕੇ, ਗਏ ਵਾਰ ਓਹ ਅਪਨੀ ਜਾਨ
ਜ਼ੋਰਾਵਰ ਤੇ ਫ਼ਤਿਹ ਅੱਤ ਸੁਹਣੇ, ਦਸ਼ਮੇਸ਼ ਪਿਤਾ ਦੇ ਛੋਟੇ ਲਾਲ
ਹੋਕੇ ਨਿੱਡਰ ਕਚਿਹਰੀ ਅੰਦਰ, ਫ਼ਤਿਹ ਗਜਾਈ ਸ਼ਾਨ ਦੇ ਨਾਲ
ਠੁਕਰਾ ਕੇ ਡੋਲੇ ਦੌਲਤ ਲਾਲਚ, ਉੱਪਰ ਧਰਮ ਦੇ ਰਹੇ ਅਡੋਲ
ਚਿਣਵਾਓ ਨੀਹਾਂ ਵਿਚ ਦੋਵੇਂ, ਦਿੱਤਾ ਕਾਜ਼ੀ ਨੇਂ ਇਹ ਫ਼ਤਵਾ ਬੋਲ
ਧੰਨ ਦਸ਼ਮੇਸ਼ ਦੇ ਲਾਲ ਪਿਆਰੇ, ਪੰਥ ਲਈ ਹੋ ਗਏ ਕੁਰਬਾਨ
ਧਰਮ ਕੌਮ ਲਈ ਹੱਸ ਹੱਸ ਕੇ, ਗਏ ਵਾਰ ਓਹ ਅਪਨੀ ਜਾਨ
ਅੱਖਾਂ ਨਮ ਹੋ ਜਾਣ ਜਦ ਵੀ, ਅਸੀਂ ਕਰੀਏ ਓਹ ਯਾਦ ਨਜ਼ਾਰਾ
ਨੀਹਾਂ ਦੇ ਵਿਚ ਲਾਲ ਖੜੇ ਦੋ, ਚਿਹਰੇ ਨੂਰ ਹੈ ਜਿਨ੍ਹਾਂ ਦੇ ਭਾਰਾ
ਗੁਰੂ ਗੋਬਿੰਦ ਦੇ ਜਿਗਰ ਦੇ ਟੁਕੜੇ, ਇਹ ਨਾਜ਼ੁਕ ਉਮਰਾਂ ਵਾਲੇ
ਵਾਰ ਗਏ ਨੇਂ ਧਰਮ ਤੋਂ ਜਾਨਾਂ, ਓਹ ਫ਼ੌਲਾਦੀ ਜਜ਼ਬਿਆਂ ਵਾਲੇ
ਧੰਨ ਦਸ਼ਮੇਸ਼ ਦੇ ਲਾਲ ਪਿਆਰੇ, ਪੰਥ ਲਈ ਹੋ ਗਏ ਕੁਰਬਾਨ
ਧਰਮ ਕੌਮ ਲਈ ਹੱਸ ਹੱਸ ਕੇ, ਗਏ ਵਾਰ ਓਹ ਅਪਨੀ ਜਾਨ
ਮਾਤ ਗੁਜਰੀ ਨੂੰ ਬੁਰਜ ਦੇ ਅੰਦਰ, ਜਦ ਮਿਲੀ ਖਬਰ ਦੁਖਦਾਈ
ਸ਼ੁਕਰਾਨਾ ਕਰ ਰੱਬ ਦਾ ਬੋਲੀ, ਮੇਰੇ ਪੋਤਰਿਆਂ ਸਿੱਖੀ ਨਿਭਾਈ
ਫ਼ਿਰ ਕਰਕੇ ਯਾਦ ਪਾਤਸ਼ਾਹ ਨੌਵੇਂ, ਸੁੰਨ-ਸਮਾਧ ਨਾਮ ਦੀ ਲਾਈ
ਹੋ ਗਈ ਲੀਨ ਅਕਾਲ ਪੁਰਖ ਵਿਚ, ਜੋਤੀ ਦੇ ਵਿਚ ਜੋਤ ਸਮਾਈ
ਧੰਨ ਦਸ਼ਮੇਸ਼ ਦੇ ਲਾਲ ਪਿਆਰੇ, ਪੰਥ ਲਈ ਹੋ ਗਏ ਕੁਰਬਾਨ
ਧਰਮ ਕੌਮ ਲਈ ਹੱਸ ਹੱਸ ਕੇ, ਗਏ ਵਾਰ ਓਹ ਅਪਨੀ ਜਾਨ
ਦਸਮ ਪਿਤਾ ਦੇ ਲਾਲਾਂ ਦਾ ਅੱਜ, ਸ਼ਹੀਦੀ ਦਿਵਸ ਮਨਾ ਲਈਏ
ਚੱਲ ਕੇ ਉਨ੍ਹਾਂ ਦੇ ਪੂਰਨਿਆਂ ਤੇ, ਸੱਚੇ ਗੁਰਸਿੱਖ ਅਖਵਾ ਲਈਏ
ਰਾਹ ਸੱਚ ਧਰਮ ਕੁਰਬਾਨੀ ਦੀ, ਤੇ ਗੁਰਮੱਤ ਵੀ ਅਪਨਾ ਲਈਏ
ਸੌੰਪ ਕੇ ਤਨ ਮਨ ਸੱਚੇ ਗੁਰੂ ਨੂੰ,“ਜੀਤ”ਮੋਖ ਦੁਆਰਾ ਪਾ ਲਈਏ
ਧੰਨ ਦਸ਼ਮੇਸ਼ ਦੇ ਲਾਲ ਪਿਆਰੇ, ਪੰਥ ਲਈ ਹੋ ਗਏ ਕੁਰਬਾਨ
ਧਰਮ ਕੌਮ ਲਈ ਹੱਸ ਹੱਸ ਕੇ, ਗਏ ਵਾਰ ਓਹ ਅਪਨੀ ਜਾਨ
::::::::::::::::::::::::::::::::::::::::::::::::::::::::::::::::::::::
ਬਿਕਰਮਜੀਤ ਸਿੰਘ "ਜੀਤ"
(23/12/12)
ਸੁਰਜਨ ਸਿੰਘ
ਗੁਰਸ਼ਰਨ ਸਿੰਘ ਕਸੇਲ ਜੀ,
ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਿੰਤੂ ਪ੍ਰੰਤੂ ਵਾਲੀ ਗੱਲ ਕਿਸੇ ਲੇਖਕ,
ਪ੍ਰਚਾਰਿਕ ਜਾਂ ਸੰਸਥਾ ਨੂੰ ਮੁਖ ਰੱਖ ਕੇ ਨਹੀਂ ਲਿਖੀ। ਨਾਂ ਹੀ ਸਿੱਖ ਮਾਰਗ ਤੇ ਛਪੇ ਹੋਏ ਕਿਸੇ
ਪੱਤਰ ਜਾਂ ਲੇਖ ਨੂੰ ਮੁੱਖ ਰੱਖਿਆ ਹੈ। ਰੋਜ਼ਮੱਰਹ, ਕਿਸੇ ਨ ਕਿਸੇ ਰੂਪ ਵਿੱਚ, ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਗੁਰਿਆਈ ਤੇ ਸਵਾਲੀਆ ਨਿਸ਼ਾਨ ਲਗਾਉਂਣ ਵਾਲੀਆਂ ਹਰਕਤਾਂ ਸੁਣਨ ਵੇਖਣ ਨੂੰ ਮਿਲਦੀਆਂ
ਹਨ। ਸਿੱਖ ਮਾਰਗ ਦੇ ਰਾਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਨਾਂ ਕਰਨ ਦੀ ਬੇਨਤੀ
ਸਿੱਖ ਜਗਤ ਤਕ ਪਹੰਚਾਉਣ ਦੀ, ਮੈਂ ਤਾਂ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ। ਸਿੱਖ ਮਾਰਗ ਦਾ ਮੈਂ
ਧੰਨਵਾਦੀ ਹਾਂ ਕਿ ਉਨਾਂ ਮੇਰਾ ਇਹ ਪੱਤਰ ਛਾਪ ਦਿੱਤਾ ਹੈ।
ਸੁਰਜਨ
ਸਿੰਘ
*************************************************
ਬਾਣੀ ਸਲੋਕ ਮਹਲਾ ੯, ਸਲੋਕ ਨੰਬਰ 54
ਆਖਿਆ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ
“ਬਲੁ ਹੋਆ ਬੰਧਨ ਛੁਟੇ ਸਭ ਕਿਛੁ ਹੋਤ ਉਪਾਇ।। ਨਾਨਕ ਸਭ ਕਿਛੁ ਤੁਮਰੈ ਹਾਥ ਮਹਿ ਤੁਮ ਹੀ ਹੋਤ
ਸਹਾਇ।। ਪ੪।।” ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਉਚਾਰੇ ਸਲੋਕ
“ਬਲੁ ਛੁਟਕਿਉ ਬੰਧਨ ਪਰੇ ਕਛੂ ਨ ਹੋਤ ਉਪਾਇ।। ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ।।
ਪ੩।।” ਦੇ ਸੰਬੰਧ ਵਿੱਚ ਉਚਾਰਿਆ ਹੈ। ਸਲੋਕ ਮਹਲਾ ੯ ਸਿਰਲੇਖ ਹੇਠ 57 ਸਲੋਕ ਹਨ। ਕੀ ਇਹ
ਸਲੋਕ ਗੁਰੂ ਸਾਹਿਬ ਨੇ ਦਿੱਲੀ ਚਾਂਦਨੀ ਚੋਕ ਪਹੁੰਚਣ ਤੋਂ ਪਹਿਲਾਂ ਉਚਾਰੇ ਹਨ ਜਾਂ ਬਾਅਦ ਵਿੱਚ? ਜੇ
ਬਾਅਦ ਵਿੱਚ ਉਚਾਰੇ ਹਨ ਤਾਂ ਫਿਰ ਕਿਸ ਦੇ ਹੱਥ ਆਨੰਦਪੁਰ ਭੇਜੇ? ਗਰੂ ਸਾਹਿਬ ਤਾਂ ਪਿੰਜਰੇ ਵਿੱਚ
ਬੰਦ ਸਨ, ਸਖਤ ਪਹਿਰਾ ਸੀ, ਉਨ੍ਹਾਂ ਨੂੰ ਕਲਮ ਦਵਾਤ, ਕਾਗਿਜ਼ ਸਿਆਹੀ ਕਿਥੋਂ ਮਿਲੀ? ਜੇ 52 ਸਲੋਕ
ਗੁਰੂ ਜੀ ਚਾਂਦਨੀ ਚੌਕ ਪਹੁੰਚਣ ਤੋਂ ਪਹਿਲਾਂ ਉਚਾਰ ਚੁਕੇ ਸਨ ਤਾਂ ਫਿਰ ਕੀ ਡਰ ਦੇ ਅਧੀਨ ਚਾਂਦਨੀ
ਚੋਕ ਤੋਂ ਸਲੋਕ ਨੰਬਰ 53 ਉਚਾਰ ਕੇ ਸ੍ਰੀ ਗੋਬਿੰਦ ਰਾਏ ਨੂੰ ਲਿਖ ਭੇਜਿਆ ਅਤੇ ਸ੍ਰੀ ਗੋਬਿੰਦ ਰਾਏ ਨ
ਮਹਲੇ ੧0 ਦੇ ਸਿਰਲੇਖ ਹੇਠ ਸਲੋਕ ਨੰਬਰ 54 ਗੁਰੂ ਜੀ ਨੂੰ ਲਿਖ ਭੇਜਿਆ, ਗੁਰੂ ਜੀ ਦਾ ਬਲ ਕਾਇਮ ਕਰਣ
ਲਈ? ਕੀ ਸ੍ਰੀ ਗੋਬਿੰਦ ਰਾਏ ਗੁਰ ਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਆਪਣੇ ਵਾਸਤੇ ਮਹਲਾ ੧0
ਵਰਤ ਸਕਦੇ ਸੀ? ਇਤਿਹਾਸ ਇਹ ਤਾਂ ਦਸਦਾ ਹੈ ਕਿ ਗੁਰੂ ਜੀ ਦਾ ਸੀਸ ਭਾਈ ਜੈਤਾ ਜੀ ਆਨੰਦਪੁਰ ਲੈ ਕੇ
ਆਏ, ਗੁਰੂ ਜੀ ਦਾ ਧੱੜ ਭਾਈ ਲੱਖੀ ਸ਼ਾਹ ਲੁਬਾਣਾ ਜੀ ਰਕਾਬ ਗੰਜ ਦਿੱਲੀ ਲੈ ਗਏ, ਪਰ ਚਾਂਦਨੀ ਚੌਕ
ਦਿੱਲੀ ਤੋਂ ਆਨੰਦਪੁਰ ਤੇ ਵਾਪਿਸ ਦਿੱਲੀ ਸਲੋਕ ਕੌਣ ਪਹੁੰਚਉਂਦਾ ਰਿਹਾ? ਸਲੋਕ ਨੰਬਰ 54 ਤੋਂ ਬਾਅਦ
ਸਲੋਕ ਨੰਬਰ 55, 56 ਅਤੇ 57 ਕਿਸ ਦੇ ਉਚਾਰੇ ਹੋਏ ਹਨ? ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ੍ਰੀ
ਗੁਰੂ ਤੇਗ ਬਹਾਦੁਰ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚੜ੍ਹਾਈ, ਜਿਸ ਰਾਗ ਦੀ ਬਾਣੀ
ਸੀ ਉਸ ਰਾਗ ਵਿੱਚ ਦਰਜ ਕੀਤੀ। ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਬਦ ਚੜਾਉਣ ਦੇ ਨਾਲ ਨਾਲ
ਸ਼ਬਦਾਂ ਦੇ ਅੰਤ ਤੇ ਲਿਖੇ ਹਿੰਦਸਿਆਂ ਦੀ ਗਿਣਤੀ ਵੀ ਸ੍ਰੀ ਗੁਰੂ ਗੋਬਿੰਦ ਸਾਹਿਬ ਨੇ ਬਦਲੀ। ਜੇ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੋਈ ਆਪਣਾ ਸਲੋਕ ਚੜ੍ਹਾਹਿਆ ਹੁੰਦਾ ਤਾਂ ਏਥੇ ਵੀ ਗਿਣਤੀ
ਬਦਲੀ ਹੁੰਦੀ। ਪਾਠਕ ਆਪ ਹੀ ਵਿਚਾਰ ਕਰ ਲੈਣ ਕਿ ਕੀ ਸਲੋਕ ਨੰਬਰ 54 ਸ੍ਰੀ ਗੁਰੂ ਗੋਬਿੰਦ ਸਿੰਘ
ਸਾਹਿਬ ਦਾ ਉਚਾਰਿਆ ਹੋਇਆ ਹੈ? ਮੇਰੇ ਵਿਚਾਰ ਵਿੱਚ 57 ਦੇ 57 ਸਲੋਕ ਹੀ ਸ੍ਰੀ ਗੁਰੂ ਤੇਗ ਬਹਾਦੁਰ
ਸਾਹਿਬ ਦੇ ਉਚਾਰੇ ਹੋਏ ਹਨ। ਮੈਂ ਆਪਣੇ ਅਗਲੇ ਪੱਤਰ ਵਿੱਚ ਸਲੋਕ ਨੰਬਰ 53 ਅਤੇ 54 ਦੇ ਅਰਥ ਕਰ
ਦੇਵਾਂਗਾ ਜਿਸ ਤੋਂ ਪਾਠਕਾਂ ਨੂੰ ਹੋਰ ਸਹਾਇਤਾ ਮਿਲੇਗੀ ਇਹ ਨਿਰਣਾ ਲੈਣ ਲਈ ਕਿ ਸਲੋਕ ਨੰਬਰ 54 ਕਿਸ
ਦਾ ਉਚਾਰਿਆ ਹੋਇਆ ਹੈ।
ਸੁਰਜਨ ਸਿੰਘ +9041409041
(23/12/12)
ਹਰਦੇਵ ਸਿੰਘ, ਜੰਮੂ
ਤੱਤ ਪਰਿਵਾਰ ਦੇ ਪੱਤਰ ਮਿਤੀ 22. 12. 12 ਦੀ ਪੜਚੋਲ:-
ਵਿਚਾਰ ਚਰਚਾ ਦੇ ਬੇਨਤੀ ਰੂਪ ਸੱਦੇ ਨੂੰ ਅਸਵੀਕਾਰ ਕਰਨ ਪਿੱਛੇ ਦਿੱਤੇ
ਬੇਦਲੀਲ ਤਰਕਾਂ ਤੇ, ਦਾਸ ਦੇ ਜਵਾਬ ਬਾਰੇ ਪਰਿਵਾਰ ਨੇ ਚੁੱਪੀ ਸਾਧ ਬੜੇ ਖੂਸ਼ ਹੋ ਮੈਂਨੂੰ ਵਧਾਈ
ਦਿੱਤੀ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ ਜੀ ਵਿਚਲੀਲਿਆਂ ਕਥਿਤ ਵਿਸੰਗਤੀਆਂ ਬਾਰੇ ਚਰਚਾ ਕਰਨ ਨੂੰ
ਤਿਆਰ ਹੋ ਗਿਆ ਹਾਂ। ਵੀਰ ਰਵਿੰਦਰ ਸਿੰਘ ਪਿੰਜੋਰ ਅਤੇ ਪ੍ਰਿ. ਨਰਿੰਦਰ ਸਿੰਘ ਜੀ ਆਦਿ ਮੁਗਾਲਤੇ
ਵਿੱਚ ਹਨ। ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਮਾਣਿਕ ਗੁਰੂ ਮੰਨਦਾ ਹਾਂ। ਮੈਂਨੂੰ ਉਸਦੀ ਬਾਣੀ
ਬਾਰੇ ਕੋਈ ਸ਼ੰਕਾ ਨਹੀਂ!
ਗੁਰੂ ਗ੍ਰੰਥ ਸਾਹਿਬ ਨੂੰ ਅਪ੍ਰਮਾਣਿਕ ਕਹਿਣ ਵਾਲਾ ਸਿੱਖ ਖ਼ੁਦ ਕਿਵੇ
ਪ੍ਰਮਾਣਿਕ ਸਾਬਤ ਹੋ ਸਕਦਾ ਹੈ?
ਮੈਂ ਕੇਵਲ ਉਸ ਨਵੇਂ ਟੌਟਕੇ ਦੇ ਵਿਰੌਧ ਵਿੱਚ ਤੱਥ ਪੇਸ਼ ਕੀਤੇ, ਜਿਸ ਨੂੰ
ਸਿੱਖ ਰਹਿਤ ਮਰਿਆਦਾ ਸੁਧਾਰ ਦੇ ਕਥਿਤ ਉਪਰਾਲੇ ਦੇ ਨੱਕਾਰੇ ਜਾਣ ਉਪਰੰਤ, ਦਸ਼ਮ ਗ੍ਰੰਥ ਦੀ ਆੜ ਵਿੱਚ
ਪੇਸ਼ ਕੀਤਾ ਗਿਆ। ਵੀਰਾਂ ਨੇ ਸੋਚ ਲਿਆ ਕਿ ਦਸ਼ਮ ਗ੍ਰੰਥ ਦਾ ਨਾਮ ਵਰਤ ਕੇ ਹਵਾ ਦਾ ਰੁਖ ਬਦਲੇਗਾ!
ਪਰ ਗੁਰੂ ਗ੍ਰੰਥ ਸਾਹਿਬ ਅਧਾਰਤ ਐਸੇ ਢੰਗ ਵਰਤਨ ਤੋਂ ਗੁਰੇਜ਼ ਕਰਨਾ ਚਾਹੀਦਾ
ਹੈ।
ਸਲੋਕਾਂ ਦੀ ਗਿਣਤੀ ਪੈਟਰਨ ਬਾਰੇ ਮਿਲੀ ਨਵੀਂ ਜਾਣਕਾਰੀ ਲਈ ਮੈਂ ਪਰਿਵਾਰ ਦਾ
ਧਨਵਾਦੀ ਹਾਂ ਅਤੇ ਇਸ ਨੂੰ ਵਧੇਰੇ ਸਮਝਣ ਦਾ ਯਤਨ ਕਰਾਂਗਾ। ਜਿਥੋਂ ਤਕ ਬਾਣੀ ਦਾ ਸਵਾਲ ਹੈ, ਤਾਂ
ਮੈਂ ਦੇਖਿਆ ਸੀ ਕਿ ਹਰ ਰਾਗ ਵਿੱਚ 9 ਮਹਲੇ ਦੇ ਸਲੋਕ ਚੜਾਉਂਣ ਵੇਲੇ ਗਿਣਤੀ ਬਦਲੀ ਗਈ ਹੈ। ਗੁਰੂ
ਗ੍ਰੰਥ ਸਾਹਿਬ ਜੀ ਆਪ ਇਸ ਗਲ ਦਾ ਸਬੂਤ ਹਨ ਕਿ ਉਨ੍ਹਾਂ ਦੀ ਬਾਣੀ ਵਿੱਚ ਕਿੱਧਰੇ ਵੀ ਮ: 10 ਨਹੀਂ
ਲਿਖਿਆ।
ਬਾਕੀ ਕਿਸੇ ਨੁਕਤੇ ਬਾਰੇ ਵੀ ਪਰਿਵਾਰ ਪਾਸ ਦਲੀਲ ਯੁਕਤ ਜਵਾਬ ਨਹੀਂ ਬਣਿਆ
ਤਾਂ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਬਾਰੇ ਹੀ ਕਿੰਤੂ ਖੜੇ ਕਰਨ ਵੱਲ ਤੂਰ ਪਏ। ਇਸ ਗਲ ਦੇ
ਮੰਸ਼ਾਗਤ ਸੰਕੇਤ ਤਾਂ ਪਹਿਲਾਂ ਤੋਂ ਹੀ ਮੌਜੂਦ ਸਨ। ਗੁਰੂ ਭੁੱਲਣਹਾਰ, ਸ਼ਬਦ ਭੁਲਣ ਹਾਰ, ਗੁਰੂ ਗ੍ਰੰਥ
ਸਾਹਿਬ ਅਪ੍ਰਮਾਣਿਕ, ਕੇਵਲ ‘ਸੱਚ ਦਾ ਗਿਆਨ ਅਭੁੱਲ! ਕਿਹੜਾ ਗਿਆਨ? ਜਿਸ ਨੂੰ ਪਰਿਵਾਰ ਆਪਣੀਆਂ
ਲਿਖਤਾਂ ਰਾਹੀਂ ਪ੍ਰਗਟ ਕਰਦਾ ਹੈ?
ਕਹਿੰਦੇ ਸਨ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਇਕੋ-ਇੱਕ ਗੁਰੂ ਹੈ ਸਾਰੀ
ਮਨੁੱਖਤਾ ਲਈ। ਹੁਣ ਤਾਂ ਇੱਕ ਹੋਰ ਦਸਤਾਵੇਜ਼ ਵੀ ਸਾਰੀ ਮਨੁੱਖਤਾ ਲਈ ਹੋ ਗਿਆ। ਯਾਨੀ ‘ਇਕ’ ਤੋਂ
‘ਦੋ’ ਹੋ ਗਏ ਸਾਰੀ ਮਨੁੱਖਤਾ ਲਈ ਫ਼ਰਕ ਸਿਰਫ਼ ਇਹ ਰਿਹਾ ਕਿ ਗੁਰੂ ਗ੍ਰੰਥ “ਅਪ੍ਰਮਾਣਿਕ” ਹੈ ਅਤੇ
ਦਸਤਾਵੇਜ਼ ਪ੍ਰਮਾਣਿਕ। ਆਪਣੇ ਦਸਤਾਵੇਣ ਦੀ ਪ੍ਰਮਾਣਿਕਤਾ ਸਿੱਧ ਕਰਨ ਲਈ 50-50 ਘੰਟੇ ਦੀ ਰਿਕਾਰਡਿੰਗ
ਵੀ ਹੈ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪ੍ਰਮਾਣਿਕਤਾ ਦਾ ਸਬੂਤ ਮੰਗਿਆ ਜਾ ਰਿਹਾ ਹੈ।
ਖੈਰ! ਇਸ ਪੱਤਰ ਰਾਹੀਂ ਕੇਵਲ ਕੁੱਝ ਗਲਾਂ ਸਪਸ਼ਟ ਕਰਨ ਦਾ ਯਤਨ ਕਰਾਂਗਾ। ਜ਼ਰਾ
ਇਤਹਾਸਕ ਤੱਥ ਵੇਖੇ;
ਤੱਤ ਪਰਿਵਾਰ ਨੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਬਾਰੇ
ਕਿੰਤੂ ਦੇ ਵਿਰੌਧ ਵਿਚ, ਸਾਰੇ ਜਾਗਰੂਕ ਸੱਜਣਾਂ ਤੇਂ ਗਿਲਾ ਕਰਦੇ ਇਹ ਸਵਾਲ ਪੁੱਛਿਆ ਸੀ:-
(1)
“ਜ਼ਿਆਦਾ ਖਤਰਨਾਕ ਕੀ ਹੈ- ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਜਾਂ ਗੁਰੂ
ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ ਪ੍ਰਤੀ ਮੁੱਢੋ ਹੀ ਮੁਨਕਰ ਹੋਣਾ? ? ? ? ?”
(ਤੱਤ ਪਰਿਵਾਰ)
ਪਰ ਅੱਜ ਮਿਤੀ 22. 12. 12 ਦੇ ਪੱਤਰ ਵਿਚ, ਸਮੇਂ ਅਨੁਸਾਰ ਪਾਸਾ ਵੱਟਦੇ
ਪਰਿਵਾਰ ਨੇ
ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ
ਸਵਰੂਪ ਦੀ ਪ੍ਰਮਾਣਿਕਤਾ ਤੇ ਕਿੰਤੂ ਕਰਦੇ ਇਹ ਗਲਾਂ ਲਿਖਿਆਂ ਹਨ:-
(2)
“ਵੀਰ ਜੀ ਮੌਜੂਦਾ ਪ੍ਰਚਲਿਤ ਸਰੂਪ ਨੂੰ ਹੀ ਪ੍ਰਮਾਣਿਕ ਮੰਨ ਕੇ ਮੱਤ ਦੇ ਰਹੇ ਹਨ। ਪਰ ਸੱਚਾਈ ਇਹ ਹੈ
ਕਿ ਇਸ ਸਰੂਪ ਨੂੰ ਪੰਥ ਦਾ ਵੱਡਾ ਹਿਸਾ ਪੂਰੀ ਤਰ੍ਹਾਂ ਪ੍ਰਮਾਣਿਕ ਨਹੀਂ ਮੰਨਦਾ”
(ਤੱਤ ਪਰਿਵਾਰ)
(3)
“ਜੇ ਸਿਰਫ ਮੌਜੂਦਾ ‘ਗ੍ਰੰਥ ਰੂਪੀ ਗੁਰੂ’ ਦੇ ਪ੍ਰਚਲਿਤ ਪਰਿਪੇਖ ਵਿਚ ਪੜਚੋਲਿਆ ਜਾਵੇ ਤਾਂ ਇਹ ‘ਆਦਿ
ਜੁਗਾਦੀ’ ਕੰਪਲੀਟ ‘ਗੁਰੂ’ ਦਾ ਦਾਅਵਾ ਪੜਚੋਲ ਮੰਗਦਾ ਹੈ, ਕਿਉਂਕਿ ਇਸ ਸਰੂਪ ਵਿਚ ਰਾਗਮਾਲਾ ਸਮੇਤ
ਚੰਦ ਵਿਸੰਗਤੀਆਂ ਇਕ ਸੱਚਾਈ ਹੈ ਅਤੇ ਵਿਸੰਗਤੀਆਂ ਦੇ ਹੁੰਦੇ ਹੋਏ ‘ਕੰਪਲੀਟ ਗੁਰੂ’ ਦਾ ਦਾਅਵਾ ਸ਼ਰਧਾ
ਤਾਂ ਹੋ ਸਕਦੀ ਹੈ, ਹਕੀਕਤ ਨਹੀਂ” (ਤੱਤ ਪਰਿਵਾਰ)
ਇਸ ਵਿੱਚ ਹੁਣ ਕੋਈ ਛੁੱਪੀ ਹੋਈ ਗਲ ਨਹੀਂ ਰਹ ਗਈ ਕਿ ਗੁਰੂ ਗ੍ਰੰਥ ਸਾਹਿਬ
ਜੀ ਦੀ ਪ੍ਰਮਾਣਿਕਤਾ ਤੇ ਕਿੰਤੂ ਦਾ ਮਕਸਦ ਕੇਵਲ ਵਿਸੰਗਤਿਆਂ ਤੇ ਚਰਚਾ ਕਰਨਾ ਨਹੀਂ ਰਹਿ ਗਿਆ।
ਉਪਰੋਕਤ ਸ਼ਬਦਾਂ ਵਿੱਚ ਤੱਤ ਪਰਿਵਾਰ ਦਾ ਕਹਿਣਾ ਹੈ ਕਿ ਮੌਜੂਦਾ ਗੁਰੂ ਗ੍ਰੰਥ ਸਾਹਿਬ ਪ੍ਰਮਾਣਿਕ
ਨਹੀਂ ਹੈ ਉਸ ਨੂੰ ਕੰਮਪਲੀਟ ਮੰਨਣਾ ਹਕੀਕਤ ਨਹੀਂ। ਕੀ ਇਹੀ ਵਿਚਾਰ ਹਨ ਉਸ ਗੁਰੂ ਬਾਰੇ ਜਿਸ ਦੀ
ਕਸਵਟੀ ਵਰਤਨ ਦਾ ਦਮ ਪਰਿਵਾਰ ਭਰਦਾ ਹੈ?
ਮੈਂ ਵੀਰ ਰਵਿੰਦਰ ਸਿੰਘ ਪਿੰਜੋਰ ਅਤੇ ਪ੍ਰਿ. ਨਰਿੰਦਰ ਸਿੰਘ ਜੀ ਨੂੰ ਇਹ
ਸ਼ਬਦ ਯਾਦ ਦਵਾਉਂਣਾ ਚਾਹੁੰਦਾ ਹਾਂ ਜੋ ਕਿ ਉਨ੍ਹਾਂ ਆਪਣੀ ਇੱਕ ਪੁਰਾਣੀ ਸੰਪਾਦਕੀ ਵਿੱਚ ਲਿਖੇ ਸਨ:-
“……ਅਸੀਂ ਮੌਜੂਦਾ ਸਰੂਪ ਵਿਚ ‘ਰਾਗਮਾਲਾ’ ਤੋਂ ਬਗੈਰ ਸਾਰੀਆਂ ਬਾਣੀਆਂ ਨੂੰ
ਪ੍ਰਮਾਣਿਕ ਮੰਨਦੇ ਹਾਂ।
(ਤੱਤ ਪਰਿਵਾਰ)
“……ਮੌਜੂਦਾ ਦੌਰ ਵਿਚ ਜਾਗਰੂਕ ਪੰਥ ਦਾ ਹਿੱਸਾ ਮੰਨੇ ਜਾਂਦੇ ਦੋ ਧੜੇ
(ਸ਼ਖਸੀਅਤਾਂ) ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਬਾਰੇ ਸ਼ੰਕੇ ਖੜੇ ਕਰਨ ਵਿਚ ਝੰਡਾਬਰਦਾਰ ਹਨ।
ਇਕ ਵੀਰ ਹਰਭਜਨ ਸਿੰਘ ਜੀ ਡਾਬਾ ਲੁਧਿਆਣਾ ਅਤੇ ਦੂਜਾ ਜੋਗਿੰਦਰ ਸਿੰਘ ਜੀ ਦੀ ਸਰਪ੍ਰਸਤੀ ਹੇਠ
ਸਪੋਕਸਮੈਨ।
(ਤੱਤ ਪਰਿਵਾਰ)
“…ਪ੍ਰਮਾਣਿਕ ਬਾਣੀ ਉੱਤੇ ਇਤਨੇ ਕੱਚਘਰੜ ਤੇ ਹਲਕੀਆਂ ਦਲੀਲਾਂ ਨਾਲ ਕਿੰਤੂ
ਖੜੇ ਕਰਨਾ ਤਾਂ ਕਿਸੇ ਸਿੱਖ ਦੀ ਸੁਹਿਰਦਤਾ ‘ਤੇ ਹੀ ਸਵਾਲੀਆਂ ਨਿਸ਼ਾਨ ਲਾਉਂਦਾ ਹੈ।
(ਤੱਤ ਪਰਿਵਾਰ)
“…ਵਿਸੰਗਤੀਆਂ ਬਾਰੇ ਖੁਲੇਆਮ ਜਨਤਕ ਤੌਰ ਤੇ ਵੀਚਾਰ ਕਰਨਾ ਠੀਕ ਨਹੀਂ ਹੈ।
(ਤੱਤ ਪਰਿਵਾਰ)
ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਸਵਟੀ ਕਹਿਣ ਵਾਲੇ ਸੱਜਣ, ਹੁਣ ਆਪ
ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਨੂੰ ਹੀ ਚੇਲੇਂਜ ਕਰਦੇ ਇਹ ਪ੍ਰਭਾਵ ਦੇ ਰਹੇ ਹਨ ਕਿ,
ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਕਿਸੇ ਭਰੋਸੇ ਯੋਗ ਸਰੋਤ ਤੋਂ ਨਹੀਂ ਆਈ ਹੋਂਣ ਕਰਕੇ,
ਪ੍ਰਮਾਣਿਕ ਨਹੀਂ ਕਹੀ ਜਾ ਸਕਦੀ।
ਇਸੇ ਨੀਤੀ ਹੇਠ ਦਾਸ ਨੂੰ ਸਵਾਲ ਪੁੱਛਿਆ ਗਿਆ ਹੈ:-
“ਵੀਰ ਹਰਦੇਵ ਸਿੰਘ ਜੀ ਨੂੰ ਨਿਮਰਤਾ ਸਹਿਤ ਕੁਝ ਸਵਾਲ ਹਨ ਕਿ ਉਹ ਖੋਜ
ਕਰਕੇ ਪਾਠਕਾਂ ਨੂੰ ਦੱਸਣ ਕਿ ਮੌਜੂਦਾ ਸਮੇਂ ਛੱਪ ਰਿਹਾ ਸਰੂਪ ਹੂ-ਬ-ਹੂ ਕਿਸ ਪੁਰਾਤਨ ਹੱਥ ਲਿਖਤ
ਸਰੂਪ ਨਾਲ ਮਿਲਦਾ ਹੈ? ਜੇ ਉਹ ਕਿਸੇ ਵੀ ਹੱਥ-ਲਿਖਤ ਸਰੂਪ ਨਾਲ ਹੂ-ਬ-ਹੂ ਨਹੀਂ ਮਿਲਦਾ ਤਾਂ ਇਸ
ਸਰੂਪ ਨੂੰ ਇਹ ਰੂਪ ਦੇਣ ਵਾਲੇ ਸੱਜਣ ਕੌਣ, ਕਿਤਨੇ ਅਤੇ ਕਿਹੜੇ ਸਨ? ਉਨ੍ਹਾਂ ਨੇ ਇਹ ਰੂਪ ਤੈਅ ਕਰਨ
ਲਈ ਕੀ ਕਸਵੱਟੀ ਅਪਣਾਈ ਸੀ?
ਪਰਿਵਾਰ ਦੇ ਸੰਪਾਦਕਾਂ ਨੂੰ ਮੇਰੀ ਬੇਨਤੀ ਹੈ ਕਿ ਮੈਂ ਗੁਰੂ ਗ੍ਰੰਥ ਸਾਹਿਬ
ਜੀ ਨੂੰ ਗੁਰੂ ਮੰਨਦਾ ਹਾਂ ਅਤੇ ਗੁਰਬਾਣੀ ਨੂੰ ਗੁਰੂਆਂ ਦਾ ਉਚਾਰਿਆ/ਪਰਵਾਣਿਆ/ਤੈਅ ਕੀਤਾ ਸਵੀਕਾਰ
ਕਰਦਾ ਹਾਂ। ਅਤੇ ਇਸ ਤੇ ਕੋਈ ਕਿੰਤੂ ਨਹੀਂ ਕਰਦਾ। ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਸਵਰੂਪ
ਇੱਕ ਦੂਜੇ ਨਾਲ ਮਿਲਦਾ ਹੈ ਅਤੇ ਇਹੀ ਸਾਡਾ ਗੁਰੂ ਹੈ।
ਜੇ ਕਰ ਪਰਿਵਾਰ ਦਾ ਕਹਿਣਾ ਇਹ ਹੈ ਕਿ, ਮੌਜੂਦਾ ਗੁਰੂ ਗ੍ਰੰਥ ਸਾਹਿਬ, ਕਿਸੇ
ਵੀ ਪੁਰਾਤਨ ਲਿਖਤ ਨਾਲ ਹੁ-ਬਾ ਹੁ ਨਹੀਂ ਮਿਲਦਾ ਤਾਂ ਉਹ ਦਿਮਾਗ ਨੂੰ ਜ਼ਰਾ ਠੰਡਾ ਕਰਕੇ ਸੋਚਣ ਕਿ,
ਤਿਆਰ ਕੀਤਾ ਗਿਆ ਕੋਈ ਹੋਰ ਨਵਾਂ ਸਰੂਪ ਕਦੇ ਵੀ, ਕਿਸੇ ਵੀ ਦੂਜੀ ਲਿਖਤ ਨਾਲ ਨਹੀਂ ਮਿਲੇ ਗਾ। ਖੈਰ!
ਛਪਾਈ ਤੋਂ ਪਹਿਲਾਂ ਮੌਜੂਦਾ ਸਵਰੂਪ ਵਰਗੇ ਕਈ ਪੁਰਾਣੇ ਹੱਥ ਲਿਖਤੀ ਉਤਾਰੇ
ਦਰਬਾਰ ਸਾਹਿਬ ਮੌਜੂਦ ਰਹੇ ਹਨ। ਇਹ ਬਾਣੀ ਅਨੁਸਾਰ ਹੂ-ਬਾ-ਹੂ ਛਾਪੇ ਵਾਲੀ ਬੀੜ ਵਰਗੇ ਵੀ ਸਨ।
ਮਸਲਨ:-
(1)
ਹੱਥ ਲਿਖਤ ਬੀੜ ਨੰ:-44,
(2) ਹੱਥ ਲਿਖਤ ਬੀੜ ਬੀਰ ਨੂੰ: 46
(3) ਹੱਥ ਲਿਖਤ ਬੀੜ ਨੂੰ 55,
(4) ਹੱਥ ਲਿਖਤ ਬੀੜ ਨੰ; 56
(5) ਐਕਸੇਸ਼ਨ ਨੰ 23 ਵਾਲੀ ਹੱਥ ਲਿਖਤ ਬੀੜ
(6) ਐਕਸੇਸ਼ਨ ਨੰ: 24 ਵਾਲੀ ਹੱਥ ਲਿਖਤ ਬੀੜ
(ਇਸ ਬੀੜ ਵਿੱਚ ਇਸਦੇ ਪੰਨਾ ਨੰ 48 ਤੇ
ਕੇਵਲ ਇੱਕ ਲਫ਼ਜ਼ ‘ਗੋਵਿੰਦਾ’
ਦੇ ਬਜਾਏ
‘ਗਇੰਦ’
ਕਰਕੇ ਲਿਖਿਆ ਹੋਇਆ ਸੀ)
(7)
ਐਕਸੇਸ਼ਨ ਨੰ: 40 ਵਾਲੀ ਹੱਥ ਲਿਖਤ ਬੀੜ
(8) ਐਕਸੇਸ਼ਨ ਨੰ: 34 ਵਾਲੀ ਹੱਥ ਲਿਖਤ ਬੀੜ
(9) ਐਕਸੇਸ਼ਨ ਨੰ: 72 ਵਾਲੀ ਹੱਥ ਲਿਖਤ ਬੀੜ
(10) ਐਕਸੇਸ਼ਨ ਨੰ 73 ਵਾਲੀ ਹੱਥ ਲਿਖਤ ਬੀੜ। ਇਸ ਤੋਂ ਇਲਾਵਾ ਹੋਰ ਕਈਂ
ਬੀੜਾਂ!
ਆਸ ਹੈ ਪਰਿਵਾਰ ਵਿਚਾਰ ਕਰੇਗਾ ਕਿ ਉਸ ਪਾਸ ਜਾਣਕਾਰੀ ਦੀ ਘਟ ਹੈ ਪਰ ਸਿੱਟੇ
ਕੱਡਣ ਦੀ ਕਾਹਲੀ ਬਹੁਤ ਜ਼ਿਆਦਾ।
ਪਰਿਵਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਦੀ ਵਿਛਾਈ ਦਲਦਲ ਵਿੱਚ
ਫ਼ੱਸਦੇ ਜਾ ਰਹੇ ਹਨ।
ਇਸ ਦਲਦਲ
ਨੂੰ ਵਿਛਾਉਂਣ ਦਾ ਮਕਸਦ ਗੁਰੂ ਗ੍ਰੰਥ ਸਾਹਿਬ ਜੀ ਦੇ ਅਲਗ-ਅਲਗ ਸਰੂਪ ਸਿੱਖਾਂ ਦੇ ਗਲ ਪਾਉਂਣਾ ਹੈ।
ਬੇਨਤੀ ਹੈ ਕਿ ਪਰਿਵਾਰ ਇਸ ਤੋਂ ਸਾਵਧਾਨ ਰਹੇ।
ਸਿੱਖਾਂ ਲਈ ਇਹ ਸਭ ਤੋਂ ਨੁਕਸਾਨ ਦੇਹ ਪੁਜਾਰੀਵਾਦ ਹੈ।
ਇਸ ਨੀਤੀ ਵਿੱਚ ‘ਸਿੱਖਾ ਦਾ ਗੁਰੂ ਸੱਚ ਦਾ ਗਿਆਨ’ ਤਾਂ ਪ੍ਰਮਾਣਿਕ ਹੈ ਪਰ
‘ਗੁਰੂ ਗ੍ਰੰਥ ਸਾਹਿਬ ਪ੍ਰਮਾਣਿਕ ਨਹੀਂ ਹਨ। ਜੇ ਕਰ ਐਸਾ ਹੈ ਤਾਂ ਪਰਿਵਾਰ ਗੁਰੂ ਲਈ ਗੁਰੂ ਗ੍ਰੰਥ
ਸਾਹਿਬ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਲਿਖਣਾ ਹੀ ਬੰਦ ਕਰ ਦੇਵੇ।
ਮੇਰੇ ਲਈ ਗੁਰੂ ਗ੍ਰੰਥ ਸਾਹਿਬ ਗੁਰੂਆਂ ਦੇ ਦੇਂਣ ਹੈ, ਜਿਸ ਨੂੰ ਮੈਂ
ਪਰਿਵਾਰ ਦੀ ਨੀਤੀ ਨਾਲ ਨਹੀਂ ਵੇਖਦਾ। ਪਰਿਵਾਰ ਦੇ ਉਪਰੋਕਤ ਸਵਾਲ ਵਿਚ, ਉਸ ਅਜੰਡੇ ਦੀ ਬਦਬੂ ਦਾ
ਅਸਰ ਹੈ, ਜਿਸਦਾ ਜ਼ਿਕਰ ਖੂਦ ਪਰਿਵਾਰ ਨੇ ਇੱਕ ਸਮੇਂ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਸੀ:-
“……. ਹਰ ਇਕ ਮੱਤ ਦੀ ਨੀਂਹ ਕੁਝ ਮੂਲ ਅਧਾਰਾਂ ਤੇ ਟਿੱਕੀ ਹੁੰਦੀ ਹੈ।
ਗੁਰਮਤਿ ਦੀ ਨੀਂਹ ਅਕਾਲ ਪੁਰਖ ਦੀ ਹੋਂਦ, ਦਸ ਨਾਨਕ ਸਰੂਪਾਂ ਦੀ ਰਹਿਬਰੀ ਅਤੇ ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ ਦੀ ਅਗਵਾਈ ਇਨ੍ਹਾਂ ਤਿੰਨ ਮੂਲ ਆਧਾਰਾਂ ‘ਤੇ ਟਿਕੀ ਹੋਈ ਹੈ। ਹਰ ਕਿਸੇ ਨੂੰ ਹੱਕ ਹੈ, ਉਹ
ਜਿਸ ਮਰਜ਼ੀ ਮੱਤ ਨੂੰ ਅਪਨਾ ਲਵੇ। ਪਰ ਇਕ ਸਿੱਖ ਲਈ ਇਨ੍ਹਾਂ ਤਿੰਨਾਂ ਮੂਲ ਆਧਾਰਾਂ ‘ਤੇ ਵਿਸ਼ਵਾਸ ਦਾ
ਧਾਰਨੀ ਹੋਣਾ ਜ਼ਰੂਰੀ ਹੈ।
(ਤੱਤ ਪਰਿਵਾਰ)
“………ਕਿਸੇ ਵੀ ਚੰਗੇ ਮੱਤ ਨੂੰ ਨੀਂਵਾ ਵਿਖਾਉਣ ਜਾਂ ਉਸ ਬਾਰੇ ਭੁਲੇਖੇ ਖੜਨ
ਕਰਨ ਦਾ ਯਤਨ ਵਿਰੋਧੀ ਤਾਕਤਾਂ ਵਲੋਂ ਹਮੇਸ਼ਾਂ ਕੀਤਾ ਜਾਂਦਾ ਰਿਹਾ ਹੈ। ਇਸ ਵਿਚਾਰਧਾਰਕ ਹਮਲੇ ਦਾ ਸਭ
ਤੋਂ ਵੱਡਾ ਹਥਿਆਰ ਮੂਲ਼ ਆਧਰਾਂ ਬਾਰੇ ਸ਼ੰਕੇ ਖੜੇ ਕਰਨਾ ਹੁੰਦਾ ਹੈ…”
(ਤੱਤ ਪਰਿਵਾਰ)
ਮੈਂਨੂੰ ਅਫ਼ਸੋਸ ਹੈ ਕਿ ਜਿਸ ‘ਵਿਚਾਰਧਾਰਕ ਹਮਲੇ ਦੇ ਸਭ ਤੋਂ ਵੱਡੇ ਹਥਿਆਰ’
ਦਾ ਜ਼ਿਕਰ ਪਰਿਵਾਰ ਨੇ ਹੋਰਨਾਂ ਨੂੰ ਸੁਚੇਤ ਕਰਨ ਲਈ ਕੀਤਾ ਸੀ ਅੱਜ ਉਹੀ ਹਥਿਆਰ ਪਰਿਵਾਰ ਨੇ ਆਪ
ਚੁੱਕ ਲਿਆ ਹੈ। ਅਤੇ ਹੁਣ ਗੁਰੂ ਗ੍ਰੰਥ ਸਾਹਿਬ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ:-
“…ਵਿਸੰਗਤੀਆਂ ਦੇ ਹੁੰਦੇ ਹੋਏ ‘ਕੰਪਲੀਟ ਗੁਰੂ’ ਦਾ ਦਾਅਵਾ ਸ਼ਰਧਾ ਤਾਂ ਹੋ
ਸਕਦੀ ਹੈ, ਹਕੀਕਤ ਨਹੀਂ।
(ਤੱਤ ਪਰਿਵਾਰ)
ਪਾਠਕ ਵੇਖ ਸਕਦੇ ਹਨ ਕਿ ਪਰਿਵਾਰ ਦੀ ਸੋਚ ਕਿਹੜੇ-ਕਿਹਵੇ ਰੁਪਾਂ ਵਿੱਚ
ਰੂਪਮਾਨ ਹੋਈ ਹੈ। ਕਦੇ ਢਾਲ-ਢਾਲ ਤੇ ਕਦੇ ਪਾਤ ਪਾਤ!
ਮੇਰੀ ਪਰਿਵਾਰ ਨੂੰ ਬੇਨਤੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ
ਪ੍ਰਮਾਣਿਕਤਾ ਤੇ ਕਿੰਤੂ ਦੇ ਸਬੰਧ ਵਿੱਚ
‘ਗਲ ਤੁਰਨੀ ਚਾਹੀਦੀ’
ਹੈ ਵਾਲੀ ਨੀਤੀ ਦਾ ਤਿਆਗ ਕਰੇ। ਇਸ ਨਾਲ ਸਾਰੇ ਸੁਚੇਤ ਵਰਗ
ਦਾ ਅਕਸ ਵਿਗੜ ਰਿਹਾ ਹੈ, ਕਿ ਉਹ ਦਸ਼ਮ ਗ੍ਰੰਥ ਦੀ ਆੜ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਵਿਵਾਦਤ ਕਰਨ
ਦੇ ਆਪਣੇ ਮੁੱਖ ਟੀਚੇ ਵੱਲ ਤੁਰ ਰਿਹਾ ਹੈ।
ਸਿੱਖ ਰਹਿਤ ਮਰਿਆਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੌਜੂਦਾ ਸਵਰੂਪ ਕਿਸੇ
ਵੀ ਮੌਜੂਦਾ ਬੰਦੇ/ਬੰਦਿਆਂ/ਸੰਸਥਾ ਦੀ ਦੇਂਣ ਨਹੀਂ। ਪਰ ਮੌਜੂਦਾ ਬੰਦਿਆਂ/ਸੰਸਥਾ ਦੇ ਵਿਰੋਧ ਲਈ
ਸਿੱਖ ਰਹਿਤ ਮਰਿਆਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਨੂੰ ਇੱਕ ਹੱਥਕੰਡੇ ਵਜੋਂ ਵਰਤਨ
ਦੀ ਨੀਤੀ ਚਲ ਰਹੀ ਹੈ। ਇਸ ਵਿੱਚ ਵਪਾਰਕ ਹਿਤ ਵੀ ਜੁੜੇ ਹਨ। ਪਰਿਵਾਰ ਨੂੰ ਤਾਂ ਇਸ ਨੀਤੀ ਦਾ ਵਿਰੌਧ
ਕਰਨਾ ਚਾਹੀਦਾ ਹੈ।
ਇਸ ਗਲ ਨੂੰ ਹੁਣ ਕਈਂ ਸੁਹਿਰਦ ਸੱਜਣ ਪਛਾਣਨ ਲਗ ਪਏ ਹਨ। ਵਿਸ਼ੇਸ਼ ਰੂਪ ਵਿੱਚ
ਉਹ ਸੱਜਣ ਜੋ ਆਪ ਕੁੱਝ ਜਜ਼ਬਾਤਾਂ ਦੀ ਰੌ ਵਿੱਚ ਵਗ ਰਹੇ ਸਨ। ਉਹ ਇੱਕ ਸੰਵਾਦਹੀਨਤਾ ਦੀ ਸਥਿਤੀ ਸੀ
ਜੋ ਕਿ ਹੁਣ ਬਦਲ ਚੁੱਕੀ ਹੈ।
ਅੱਜ ਪਰਿਵਾਰ ਦਾ ਦੀ ਸਵਾਲ ਪਰਿਵਾਰ ਸ੍ਹਾਮਣੇ ਆ ਖੜਾ ਹੋਇਆ ਹੈ ਕਿ:-
“ਜ਼ਿਆਦਾ ਖਤਰਨਾਕ ਕੀ ਹੈ- ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਜਾਂ ਗੁਰੂ
ਗ੍ਰੰਥ ਸਾਹਿਬ ਜੀ ਦੀ ਪ੍ਰਮਾਨਿਕਤਾ ਪ੍ਰਤੀ ਮੁੱਢੋ ਹੀ ਮੁਨਕਰ ਹੋਣਾ? ? ? ? ?”
ਆਸ ਹੈ ਕਿ ਪਰਿਵਾਰ ਆਪਣੇ ਇਸ ਪੁਰਾਣੇ ਬਿਆਨ “
…
ਵਿਸੰਗਤੀਆਂ ਬਾਰੇ ਖੁਲੇਆਮ ਜਨਤਕ ਤੌਰ ਤੇ ਵੀਚਾਰ ਕਰਨਾ ਠੀਕ ਨਹੀਂ ਹੈ”
ਨੂੰ ਧਿਆਨ ਵਿੱਚ ਰੱਖਦੇ ਇਸ ਸਵਾਲ ਬਾਰੇ ਸਵੈ-ਪੜਚੋਲ ਕਰਦੇ
ਗੁਰੂ ਗ੍ਰੰਥ ਸਾਹਿਬ ਦੀ ਦੇ ਸਵਰੂਪ ਨੂੰ ਅਪ੍ਰਮਾਣਿਕ ਪ੍ਰਚਾਰਨ ਤੋਂ ਗੁਰੇਜ਼ ਕਰੇਗਾ। ਪਰਿਵਾਰ ਵਲੋਂ
ਹਾਂ-ਪੱਖੀ ਪਹੁੰਚ ਦੀ ਆਸ ਵਿਚ,
ਹਰਦੇਵ ਸਿੰਘ, ਜੰਮੂ-23. 12. 12
(23/12/12)
ਹਰਮੀਤ ਸਿੰਘ ਖਾਲਸਾ
ਤੱਤ ਗੁਰਮੱਤ ਪਰਵਾਰ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਅਤੇ ਦਲੀਲਾਂ ਵਿਚਲੀ
ਕਚਿਆਈ। ਭਾਗ-੨
ਤੱਤ ਗੁਰਮੱਤ ਪਰਵਾਰ ਨੇ ‘ਸਿੱਖ ਮਾਰਗ’ ਤੇ ਛਪੀ ੨੨/੧੦/੧੨ ਦੀ ਆਪਣੀ ਤਾਜਾ
ਚਿੱਠੀ ਵਿੱਚ ਲਿਖਿਆ ਹੈ ਕਿ
“ਇਸ ਵਿਸ਼ੇ ਵਿੱਚ ਵੀਰ ਚਰਨਜੀਤ ਸਿੰਘ ਜੀ ਬਰੈਂਪਟਨ ਅਤੇ ਵੀਰ ਸਰਵਜੀਤ ਸਿੰਘ ਜੀ ਵਲੋਂ ਦਿਤੀ ਵੀਚਾਰ
ਚਰਚਾ ਦਾ ਮਿਆਰ ਠੀਕ ਹੈ। ਉਨ੍ਹਾ ਵਲੋਂ ਉਠਾਏ ਨੁਕਤਿਆਂ ਦੇ ਪਰਿਪੇਖ ਵਿੱਚ ਅਗੇ ਹੋਰ ਖੋਜ ਕਰਨ ਨਾਲ
ਵਧੇਰੇ ਸਪਸ਼ਟਤਾ ਆ ਸਕਦੀ ਹੈ। ਇਸ ਸੰਬਧੀ ਹੋਰਾਂ ਨੂੰ ਵੀ ਖੋਜ ਜਾਂ ਵਿਚਾਰ ਚਰਚਾ ਕਰਨੀ ਚਾਹੀਦੀ
ਹੈ।”
ਇਸ ਸਟੇਟਮੇਂਟ ਤੋਂ ਪਤਾ ਚਲਦਾ ਹੈ ਕਿ ਪਰਵਾਰ ਦੇ ਸੰਪਾਦਕੀ ਮੈਂਬਰ ਰਵਿੰਦਰ
ਸਿੰਘ ਜੀ, ਨਰਿੰਦਰ ਸਿੰਘ ਜੀ ਆਦਿ ਕਿਨੀ ਸੁਹਿਰਦਤਾ ਵਰਤਦੇ ਹਨ, ‘ਗੁਰੂ ਗ੍ਰੰਥ ਸਾਹਿਬ ਜੀ’ ਵਰਗੇ
ਅਤਿ ਗੰਭੀਰ ਵਿਸ਼ੇ ਉਪਰ ਸਾਰਵਜਨਕ ਟਿਪਣਿਆਂ ਕਰਨ ਵਾਸਤੇ ਜੋ ਕਿ ਪਹਿਲਾਂ ਤਾਂ ਲੇਖ ਲਿਖ ਕੇ ਨਾ ਸਿਰਫ
ਇੱਕ ਆਈਡੀਆ ਫਲੋਟ ਕਰ ਦਿੰਦੇ ਹਨ ਬਲਕਿ ਲੇਖ ਫਤਵਿਆਂ ਵਾਲੀ ਇਸ ਸ਼ੇਲੀ ਵਿੱਚ ਲਿਖਦੇ ਹਨ ਕਿ ਉਸ ਨੂੰ
ਮਨਵਾਉਣਾ/ਲਾਗੂ ਵੀ ਕਰਵਾਉਣਾ ਚਾਹੁੰਦੇ ਹਨ ਅਤੇ ਬਾਦ ਵਿੱਚ ਲਿਖਦੇ ਹਨ ਕਿ
“ਇਸ ਵਿਸ਼ੇ ਵਿੱਚ ਅੱਗੇ ਹੋਰ ਖੋਜ ਕਰਨ
ਨਾਲ ਵਧੇਰੇ ਸਪਸ਼ਟਤਾ ਆ ਸਕਦੀ ਹੈ।” ਜੇ ਅੱਗੇ ਹੋਰ
ਖੋਜ ਕਰਨ ਨਾਲ ਹੀ ਰਵਿੰਦਰ ਸਿੰਘ ਜੀ, ਨਰਿੰਦਰ ਸਿੰਘ ਜੀ ਅਤੇ ਉਨ੍ਹਾਂ ਦੇ ਬਾਕੀ ਸੰਪਾਦਕਾਂ ਨੂੰ
ਵਧੇਰੇ ਸਪਸ਼ਟਤਾ ਆਉਣੀ ਸੀ, ਤਾਂ ਸਪਸ਼ਟਤਾ ਆਉਣ ਤੋਂ ਪਹਿਲਾਂ ਹੀ ਉਨ੍ਹਾ ਨੇ ਅਤਿ ਗੰਭੀਰ ਵਿਸ਼ਾ, ਜਿਸ
ਨਾਲ ਕਿ ਕਰੋੜਾਂ ਸਿਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਜੋ ਕਿ ਸਿੱਖ ਕੋਮ ਦਾ ਧੂਰਾ ਹੈ,
ਉਪਰ ਸਾਰਵਜਨਕ ਟਿਪਣੀਆਂ ਕੀਵੇਂ ਕਰ ਦਿਤੀਆਂ? ਇਨ੍ਹਾ ਨੇ ਬਿਨਾ ਕਿਸੇ ਖੋਜ ਕਿਤਿਆਂ ਹੀ ਅਤਿ ਗੰਭੀਰ
ਵਿਸ਼ੇ ਉਪਰ ਨਾ ਸਿਰਫ ਟਿਪਣੀਆਂ ਹੀ ਕਿਤਿਆਂ ਹਨ ਬਲਕਿ ਉਸ ਦੀ ਪ੍ਰਮਾਣਿਕਤਾ ਨੂੰ ਵੀ ਚੈਲਂਜ ਕੀਤਾ
ਹੈ। ਵੀਰ ਇੱਕ ਜਗ੍ਹਾ ਲਿਖਦੇ ਹਨ ਕਿ
“ਅੱਗੇ ਵੀਰ ਜੀ ਵਲੋਂ ਆਪਣੀ ਲਿਖਤ
ਵਿੱਚ ਦਿਤੇ ਕੁੱਝ ਨੁਕਤਿਆਂ ਦਾ ਨੰਬਰਵਾਰ ਆਪਣਾ ਪੱਖ ਰੱਖ ਰਹੇ ਹਾਂ”
ਅਤੇ
ਆਪਣੀ ਇਸ ਸਟੇਟਮੈਂਟ ਦੇ
ਸਵੈ ਵਿਰੋਧੀ ਗੱਲ ਕਰਦੇ ਹੋਏ ਗਿਲਾ ਕਿਤਾ ਹੈ ਕਿ
ਦਾਸ ਨੇ ਨੁਕਤਿਆਂ ਤੇ ਘੱਟ ਗੱਲ ਕਰਕੇ ਪਰਵਾਰ ਦਾ ਵਿਰੋਧ ਜਿਆਦਾ ਕਿਤਾ ਹੈ, ਵੀਰ ਜੀ ਦਾਸ ਦਾ ਲੇਖ
ਦੁਬਾਰਾ ਪੜ੍ਹ ਲੈਣਾ ਜੀ ਦਾਸ ਨੇ ਨੁਕਤਿਆਂ ਉਪਰ ਹੀ ਗੱਲ ਕੀਤੀ ਹੈ ਅਤੇ ਪਰਵਾਰ ਦੀ ਗਲਤ ਨੀਤੀ ਦਾ
ਵਿਰੋਧ ਵੀ ਕੀਤਾ ਹੈ। ਪਰਵਾਰ ਦੇ ਸੰਪਾਦਕਾਂ ਨੂੰ ਆਪਣੇ ਨਿਜ ਦੇ ਵਿਰੋਧ ਦੀ ਤਾਂ ਬੜੀ ਚਿੰਤਾ ਹੈ ਪਰ
ਉਨ੍ਹਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਨੂੰ ਸ਼ਕੀ ਬਨਾਉਣ ਵਿੱਚ ਕੋਈ ਹਿਚਕ ਨਹੀ।
ਦਾਸ ਉਪਰ
ਪਰਿਵਾਰ ਪ੍ਰਤੀ ਪੱਕੀਆਂ ਧਾਰਨਾਵਾਂ
ਬਨਾਉਣ ਦਾ ਇਲਜ਼ਾਮ ਲਗਾਉਣ ਵਾਲੇ ਵੀਰ ਪਹਿਲਾਂ
ਆਪਣੀ ਸਵੈ ਪੜਚੋਲ ਕਰ ਲੈਣ ਕਿ ਪੱਕੀਆਂ ਧਾਰਨਾਵਾਂ ਕਿਸ ਨੇ ਬਣਾਈਆਂ ਹੋਈਆਂ ਹਨ, ਮਿਸਾਲ ਦੇ ਤੌਰ ਤੇ
‘ਗੁਰੂ ਪੱਦ’ ਉਪਰ ਉਨ੍ਹਾ ਨੇ ਨਾ ਤਾਂ ਦਾਸ ਦਵਾਰਾ ਗੁਰਬਾਣੀ ਦੇ ਦਰਸਾਏ ਗਏ ਹੇਠਲੇ ਪ੍ਰਮਾਣਾ ਦਾ
ਕੋਈ ਤੱਸਲੀਬਖਸ਼ ਜਵਾਬ ਹੀ ਦਿਤਾ ਹੈ ਅਤੇ ਨਾ ਹੀ ਆਪਣੇ ਕਹੇ ਮੁਤਾਬਕ ‘ਗੁਰੂ ਪੱਦ’ ਬਾਰੇ ਆਪਣੀ ਰਾਏ
ਹੀ ਬਦਲੀ ਹੈ। ਪਰਮਾਣ ਹਨ,
੧.
ਗੁਰ ਅਰਜੁਨ ਗੁਣ ਸਹਜਿ ਬਿਚਾਰੰ॥ ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ॥
ਪੰਨਾ ੧੪੦੭
੨.
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ॥ ੧॥
ਪੰਨਾ ੧੪੦੭
ਪਰਵਾਰ ਦੇ ਸੰਪਾਦਕਾਂ ਦੀ ਕਥਨੀ ਅਤੇ ਕਰਨੀ ਵਿੱਚ ਫਰਕ, ਸੁਹਿਰਦਤਾ ਦੀ ਕਮੀ
ਅਤੇ ਦਲੀਲਾਂ ਵਿਚਲੀ ਕਚਿਆਈਆਂ ਦੇ ਕੁੱਝ ਹੋਰ ਨੁਕਤੇ,
1. ਪਰਵਾਰ ਦੇ ਸੰਪਾਦਕਾਂ ਦਾ ਮਨਣਾ ਹੈ ਕਿ
ਉਹ ਵੀ ਗਲਤ ਹੋ ਸਕਦੇ ਹਨ
ਜੇ ਅਜਿਹਾ ਹੈ ਤਾਂ ਫੇਰ ਬਿਨਾ ਖੋਜ ਕਿਤਿਆਂ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਸਰੂਪ ਨੂੰ
ਕਿਵੇ ਅਪ੍ਰਮਾਣਿ ਕਰਾਰ ਦੇ ਰਹੇ?
2. ਆਪਣੀ ਜਿਸ ਗੱਲ ਨੂੰ ਉਨ੍ਹਾ ਨੇ ਪ੍ਰੋੜਤਾ ਦੇਣੀ ਹੋਵੇ ਤਾਂ ਉਹ ਕਿਸੇ
ਵਿਦਵਾਨ ਦੀ ਲਿਖਤ ਵਿਚੋਂ ਹਵਾਲਾ ਲੈ ਲੈਂਦੇ ਹਨ ਪਰ ਉਸੇ ਹੀ ਵਿਦਵਾਨ ਦੀ ਰਾਏ ਕਿਸੇ ਮੁੱਦੇ ਉਪਰ
ਇਨ੍ਹਾ ਦੀ ਰਾਏ ਤੋਂ ਉਲਟ ਹੋਵੇ ਤਾਂ ਇਹ ਉਸੇ ਹੀ ਵਿਦਵਾਨ ਦੀ ਗੱਲ ਨੂੰ ਨਕਾਰ ਵੀ ਦੇਂਦੇ ਹਨ।
ਮਿਸਾਲ ਦੇ ਤੌਰ ਤੇ, ਪਰਵਾਰ ਭਾਈ ਕਾਨ੍ਹ ਸਿੰਘ ਨਾਭਾ, ਭਾਈ ਗੁਰਦਾਸ ਜੀ ਅਤੇ ਰਤਨ ਸਿੰਘ ਜੱਗੀ ਦੇ
ਹਵਾਲੇ ਕਈ ਵਾਰ ਆਪਣੀ ਗੱਲ ਨੂੰ ਪ੍ਰੜੋਤਾ ਦੇਣ ਵਾਸਤੇ ਵਰਤਦਾ ਹੈ ਪਰ ‘ਗੁਰੂ ਪਦ’ ਅਤੇ ‘ਜਾਪ
ਸਾਹਿਬ’ ਬਾਰੇ ਇਨ੍ਹਾ ਵਿਦਵਾਨਾ ਦੀ ਗੱਲ ਨੂੰ ਨਕਾਰਦਾ ਹੈ, ਇਹ ਕਿਸ ਅਧਾਰ ਉਪਰ ਐਸਾ ਕਰਦੇ ਹਨ?
ਕਸਵਟੀ ਨੂੰ ਕਿਵੇਂ ਲਗਾਦੇਂ ਹਨ? ਇਹ ਅੱਜ ਤੱਕ ਇਨ੍ਹਾ ਨੇ ਨਹੀ ਦਸਿਆ।
3. ਪਰਵਾਰ ਦੇ ਸੰਪਾਦਕ ਅਗਰ ਮੌਜੂਦਾ ਸਰੂਪ ਨੂੰ ਪ੍ਰਮਾਣਿਕ ਨਹੀ ਮੰਣਦੇ ਤਾਂ
ਕਿਸ ਅਧਾਰ ਉਪਰ ਉਸ ਨੂੰ ਗੁਰੂ ਕਹਿੰਦੇ/ਮਣਦੇ ਹਨ? ਫੇਰ ਉਹ ਸਪਸ਼ਟ ਕਰਣ ਕਿ ਉਹ ‘ਸ੍ਰੀ ਗੁਰੂ ਸ਼੍ਰੀ
ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮਣਦੇ ਹਨ ਜਾਂ ਨਹੀ?
4. ਪਰਵਾਰ ਦੇ ਸੰਪਾਦਕ ਵੇਸੇ ਤਾਂ ਸ਼੍ਰੋਮਣੀ ਕਮੇਟੀ ਦੀਆਂ ਬਹੁਤੀਆਂ ਗੱਲਾਂ
ਦਾ ਵਿਰੋਧ ਹੀ ਕਰਦੇ ਅਤੇ ਵਿਦਵਾਨਾਂ ਦਵਾਰਾ ਤਿਆਰ ਕੀਤੀ ਗਈ ਅਤੇ ਕਮੇਟੀ ਦਵਾਰਾ ਛਾਪੀ ਗਈ ‘ਰਹਿਤ
ਮਰਿਯਾਦਾ’ ਦਾ ਵਿਰੋਧ ਕਰਕੇ ਆਪਣੀ ‘ਰਹਿਤ ਮਰਿਯਾਦਾ’ ਤਿਆਰ ਕਰਦੇ ਹਨ ਕਿਉਂਕਿ ਉਹ ‘ਉਨ੍ਹਾ ਮੁਤਾਬਕ’
ਗੁਰਮੱਤ ਅਨੁਸਾਰੀ ਨਹੀ, ਫੇਰ ਕਿਸ ਅਧਾਰ ਉਪਰ ਉਹ ਕਮੇਟੀ ਦਵਾਰਾ ਛਪਾਈ ਪਾਠ ਭੇਦਾਂ ਦੀ ਪੁਸਤਕ ਨੂੰ
ਸਹੀ ਮਣਦੇ ਹਨ? ਕਸਵਟੀ ਨੂੰ ਵਰਤਣ ਦਾ ਅਜਿਹਾ ਅਜੀਬ ਤਰੀਕਾ ਉਨ੍ਹਾ ਮੁਤਾਬਕ ਇਸ ਲਈ ਸਹੀ ਹੈ ਕਿਉਂਕਿ
ਉਹ ਸਿਰਫ ਆਪਣੇ ਆਪ ਨੂੰ ਹੀ ਚੀਜਾਂ ਨੂੰ ਕਸਵਟੀ ਤੇ ਪਰਖਣ ਦਾ ਅਸਲੀ ਪਾਰਖੂ ਮਣਦੇ ਹਨ ਬਾਕੀ ਪੰਥਕ
ਵਿਦਵਾਨਾਂ/ਬੁਧੀਜੀਵੀਆਂ ਨੂੰ
ਭਗੋੜਾ, ਮਰੀ ਹੋਈ ਜ਼ਮੀਰ ਵਾਲਾ, ਸ਼ਰਾਰਤੀ ਅੰਨਸਰ, ਚਲਾਕ, ਬੇਈਮਾਨ ਆਦਿ
ਲਿਖਦੇ ਹਨ।
5. ਪਰਵਾਰ ਦੇ ਸੰਪਾਦਕਾਂ ਦਾ ਇਹ ਕਹਿਣਾ
“ਪੰਥ ਦਾ ਵੱਡਾ ਹਿਸਾ ‘ਗੁਰੂ ਗ੍ਰੰਥ
ਸਾਹਿਬ ਜੀ’ ਦੇ ਮੌਜ਼ੂਦਾ ਸਰੂਪ ਨੂੰ ਪ੍ਰਮਾਣਿਕ ਨਹੀ ਮਣਦਾ”
ਵੀ ਪਾਠਕਾਂ ਨੂੰ ਗੁਮਰਾਹ ਕਰਨ ਵਾਲੀ ਅਤੇ ਗਲਤ ਹਰਕਤ ਹੈ
ਕਿਉਂਕਿ ਪੰਥ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜ਼ੂਦਾ ਸਰੂਪ ਨੂੰ ਹੀ ਪ੍ਰਮਾਣਿਕ ਗੁਰੂ ਮਣਦਾ ਹੈ ਅਤੇ
ਪਰਵਾਰ ਦੇ ਸੰਪਾਦਕਾਂ ਦੀ ਤਰ੍ਹਾ ਆਪਣੇ ਗੁਰੂ ‘ਗੁਰੂ ਗ੍ਰੰਥ ਸਾਹਿਬ ਜੀ’ ਉਪਰ ਸ਼ੰਕੇ ਨਹੀ ਖੜੇ
ਕਰਦਾ।
6. ਇਹ ਕਹਿਣਾ ਕਿ
ਮੰਗਲਾਚਰਣ ਦੀ ਸਥਿਤੀ ਨੂੰ ਲੈ ਕੇ
ਵਿਦਵਾਨਾ ਨੇ ਸ਼ੰਕੇ ਜਤਾਏ ਹਨ ਜਾਂ ਮਹਲਾ ੧੦ ਨੂੰ ਲੈ ਕੇ ਵਿਦਵਾਨਾ ਨੇ ਫਲਾਣੀ ਕੀਤਾਬ ਲਿਖੀ ਹੈ ਆਦਿ
ਸਿਰਫ ਇਸ ਅਧਾਰ ਉਪਰ ਹੀ, ਖੁੱਦ ਬਿਨਾ ਖੋਜ
ਕਿਤਿਆਂ ਗੁਰੂ ਗ੍ਰੰਥ ਸਾੁਹਬ ਜੀ ਨੂੰ ਅਪ੍ਰਮਾਣਿਕ ਕਰਾਰ ਦੇ ਦੇਣਾ ਪਰਵਾਰ ਵਾਲਿਆਂ ਦੇ ਹੀ ਹਿਸੇ
ਆਇਆ ਹੈ। ਇਥੇ ਚਰਨਜੀਤ ਸਿੰਘ ਜੀ ਬਰੈਂਪਟਨ ਦੀ ਲਾਈਨ ਕੋਟ ਕਰਨਯੋਗ ਹੈ ਕਿ
“ਮੈਂ ਸਮਝਦਾ ਹਾਂ ਕਿ ਐਸੇ ਵਿਦਵਾਨ
ਉਂਗਲੀਆਂ ਤੇ ਗਿਣੇ ਜਾ ਸਕਦੇ ਹੋਣਗੇ ਜਿਨ੍ਹਾ ਨੇ ਪੁਰਾਤਨ ਬੀੜਾਂ ਦਾ ਅਧੀਐਨ ਕੀਤਾ ਹੋਵੇਗਾ। ਸਿਰਫ
ਦੁਜਿਆਂ ਦੇ ਕਿਤੇ ਅਧਿਐਨ ਦੇ ਸਿਰ ਤੇ ਫੈਸਲੇ ਕਰਨੇ ਠੀਕ ਨਹੀ।”
7.
“ਬਿਬੇਕ ਦੀਆਂ ਅਖਾਂ ਬੰਦ ਕਰਕੇ, ਅੰਨੀ ਸ਼ਰਧਾ ਹੇਠ ਇਸ ਸਰੂਪ ਨੂੰ ਪੂਰੀ ਤਰ੍ਹਾ ਪ੍ਰਮਾਣਿਕ ਮਨ ਲਿਆ
ਜਾਵੇ”
ਕਹਿਣ ਵਾਲੇ ਸੰਪਾਦਕ ਵੀਰਾਂ ਨੇ ‘ਗੁਰੂ ਪੱਦ’ ਬਾਰੇ
ਆਪਣੀਆਂ ਬੀਬੇਕ ਦੀਆਂ ਅੱਖਾਂ ਬੰਦ ਕਿਉ ਕਿਤੀਆਂ ਹੋਈਆਂ ਹਨ ਅਤੇ ਭਾਈ ਗੁਰਦਾਸ ਜੀ, ਭਾਈ ਨੰਦ ਲਾਲ
ਜੀ ਅਤੇ ਗੁਰਬਾਣੀ ਦੇ ਸਪਸ਼ਟ ਹਵਾਲਿਆਂ ਨੂੰ ਕਿਉ ਨਕਾਰਦੇ ਹਨ?
8. ਵੀਰਾਂ ਵਲੋਂ ਦਾਸ ਨੂੰ ਪੁਛਿਆ ਗਿਆ ਹੈ ਕਿ
“ਪੂਰੀ ਤਰ੍ਹਾ ਪ੍ਰਮਾਣਿਕ ਮਨੇ ਜਾ ਰਹੇ
ਮੌਜੂਦਾ ਸਰੂਪ ਦਾ ਅਧਾਰ ਕੀ ਹੈ …?” ਇਹ ਗੱਲ
ਕਹਿਣ ਵਾਲੇ ਵੀਰ ਪਹਿਲਾਂ ਇਹ ਤਾਂ ਦਸਣ ਕਿ ਉਨ੍ਹਾ ਪਾਸ ਕੋਈ ਹੋਰ ਪ੍ਰਮਾਣਿ ਸਰੂਪ ਮੌਜੂਦ ਹੈ?
9. ਬਾਬਾ ਨਾਨਕ ਜੀ ਦੀ ਮਿਸਾਲ ਨੂੰ ਆਪਣੀਆਂ ਕਰਨੀਆ ਨਾਲ ਮੇਲਣ ਵਾਲੇ ਪਰਵਾਰ
ਦੇ ਸੰਪਾਦਕ ਵੀਰ, ਬਾਬੇ ਨਾਨਕ ਦੀ ‘ਲਾਈਵ ਵੀਚਾਰ ਚਰਚਾ’ ਕਰਨ ਵਾਲੀ ਮਿਸਾਲ ਤੋਂ ਬਹਾਨੇ ਬਣਾ ਕੇ
ਪਾਸਾ ਵੱਟ ਗਏ ਹਨ। ਜਦੋ ਕਿ ਵੀਰ ਹਰਦੇਵ ਸਿੰਘ ਜੀ ਜੰਮੂ ਨੇ ਤਾਂ ਇਨ੍ਹਾ ਨੂੰ ਇਥੋਂ ਤੱਕ ਕਿਹਾ ਸੀ
ਕਿ ਪਰਵਾਰ ਵਲੋਂ ੨-੩ ਵੀਰ ਆ ਕੇ ਨਿਰਪੱਖ ਪੈਨਲ ਸਾਹਮਣੇ ਵੀਚਾਰ ਕਰ ਲੈਣ। ਇਥੇ ਹਾਰ ਜਿਤ ਦਾ ਨਿਰਣਾ
ਨਹੀ ਬਲਕਿ ਸੁਝਾਵ ਰੂਪੀ ਟਿਪਣੀ ਲੈਣ ਦੀ ਗੱਲ ਕਹੀ ਗਈ ਸੀ।
10. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਨੂੰ ਕੰਪਲੀਟ ਗੁਰੂ
ਨਾ ਮਨਣ ਵਾਲੇ ਰਵਿੰਦਰ ਸਿੰਘ ਜੀ, ਨਰਿੰਦਰ ਸਿੰਘ ਜੀ ਆਦਿ ਪਹਿਲਾਂ ਇਹ ਤਾਂ ਦਸਣ ਕਿ ਉਨ੍ਹਾ ਦੀ ਸੋਚ
ਕੰਪਲੀਟ ਹੈ? ਇਨ੍ਹਾ ਨੇ ਆਪਣੀਆਂ ਆਪਹਦੁਰੀਆਂ ਤੋਂ ਧਿਆਨ ਹਟਾਉਣ ਲਈ ਪਹਿਲਾਂ ‘ਮਹਲਾ ੧੦’ ਦਾ
ਵਿਦਵਦਾ ਛੇੜਿਆ ਅਤੇ ਫੇਰ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਨੂੰ ਅਪ੍ਰਮਾਣਿਕਤਾ ਦਾ ਫਤਵਾ
ਦੇ ਦਿਤਾ।
11. ਵੀਰਾਂ ਦਾ ਇਹ ਕਹਿਣਾ ਕਿ
“ਗ੍ਰੰਥ ਰੁਪੀ ਮਾਧਿਮ ਗੁਰੂ ਸੇਵਕਾਂ
ਦਾ ਮੋਹਤਾਜ ਹੀ ਹੈ, ਪ੍ਰਕਾਸ਼ ਕਰਵਾਉਣ ਲਈ……” ਇਹ
ਸ਼ਬਦਾਵਲੀ ਕਿਸੇ ਅਜਿਹੇ ਮਨ ਵਿਚੋਂ ਹੀ ਨਿਕਲ ਸਕਦੀ ਹੈ ਜਿਸ ਮਨ ਵਿੱਚ ‘ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ’ ਪ੍ਰਤੀ ਨਿਸ਼ਚਾ/ਸਤਿਕਾਰ ਨਾ ਹੋਵੇ। ਵੈਸੇ ਵੀਰਾਂ ਨੂੰ ਇਸ ਗੱਲ ਦੀ ਸਮਝ ਨਹੀ ਕਿ ਗੁਰੂ ਉਨ੍ਹਾ
ਦੇ ਐਸੇ ਵਿਚਾਰਾਂ ਦਾ ਵੀ ਮੋਥਾਜ ਨਹੀ।
12. ਦਾਸ ਨੂੰ, ਬੋਖਲਾਟ ਵਿੱਚ ਲਿਖਣ ਵਾਲਾ, ਸੁਹਿਰਦਤਾ ਦੀ ਘਾਟ ਵਾਲਾ, ਝੂਠ
ਲਿਖਣ ਵਾਲੇ ਆਦਿ ਫਤਵੇ ਦੇਣ ਵਾਲੇ ਵੀਰ ਅਸਲ ਵਿੱਚ ਆਪ ਬੋਖਲਾਟ ਵਿੱਚ ਹਨ ਕਿਉਂਕਿ ਜਿਸ ਨੁਕੱਤੇ ਉਪਰ
ਦਾਸ ਨੇ ਇਨ੍ਹਾ ਨੂੰ ਬਿਨਾ ਤੱਥ ਅਤੇ ਸ੍ਰਤਾਂ ਤੋਂ ਲਿਖਣ ਵਾਲੇ ਕਿਹਾ ਸੀ ਉਹ ਸੀ
ਮਹਲਾ ੧੦ ਦੇ ਮੌਜੂਦਾ ਸਰੂਪ ਵਿਚੋਂ
ਸਾਜਸ਼ੀ ਤੌਰ ਤੇ ਹਟਾਉਣ ਬਾਰੇ, ਦਾਸ ਦੀ ਅਤੇ ਆਪਣੀ
ਲਿਖਤ ਦੁਬਾਰਾ ਪੜ੍ਹ ਲੈਣ ਕਿ ਦਾਸ ਨੇ ਕੀ ਲਿਖਿਆ ਹੈ ਅਤੇ ਉਨ੍ਹਾ ਨੇ ਆਪਣੀ ਇਸ ਗੱਲ ਦਾ ਕੀ ਸ੍ਰੋਤ
ਦਸਿਆ ਹੈ। ਜਿਨ੍ਹਾ ਬੀੜਾਂ ਦਾ ਜਿਕਰ ਵੀਰਾਂ ਨੇ ਕੀਤਾ ਹੈ ਉਨ੍ਹਾ ਤੋਂ ਇਹ ਤਾਂ ਪਤਾ ਚਲਦਾ ਹੈ ਕਿ
ਉਨ੍ਹਾ ਵਿੱਚ ‘ਮਹਲਾ ੧੦’ ਕਾਤਬਾਂ ਦੀ ਗਲਤੀ ਕਾਰਣ ਲਿਖਿਆ ਹੋਇਆ ਹੈ ਪਰ ਉਨ੍ਹਾ ਤੋਂ ਇਹ ਨਹੀ ਪਤਾ
ਚਲਦਾ ਕਿ ‘ਮਹਲਾ ੧੦’ ਸਾਜਸ਼ੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹਟਾਇਆ ਗਿਆ। ਬੋਖਲਾਟ ਵਿੱਚ
ਕੋਣ ਹੈ ਪਾਠਕ ਖੁੱਦ ਹੀ ਨਿਰਣਾ ਕਰ ਲੈਣਗੇ।
13.
ਗਿਆਨ ਸਰੂਪ ਨੂੰ ਗੁਰੂ ਮਨਣ ਵਾਲੇ ਵੀਰ ਕਿਹੇੜੇ
ਗਿਆਨ ਸਰੂਪ ਨੂੰ ਗੁਰੂ ਮਣਦੇ ਹਨ? ਕਿਉਂਕਿ ਮੋਜੂਦਾ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਨੂੰ ਉਹ
ਪ੍ਰਮਾਣਿਕ ਨਹੀ ਮਣਦੇ? ਉਨ੍ਹਾ ਨੇ ਹਜੇ ਖੋਜ ਕਰਨੀ ਹੈ ਕਿ ਉਨ੍ਹਾ ਦਾ ਕਿਹੜਾ ਗਿਆਨ ਸਰੂਪ ਗੁਰੂ ਹੈ
ਅਤੇ ਖੋਜ ਕਿਤੇ ਬਿਨਾ ਹੀ ਉਹ ਗਿਆਨ ਸਰੂਪ ਦੀ ਗੱਲ ਕਰ ਰਹੇ ਹਨ ਇਹ ਇੱਕ ਬੜੀ ਅਜੀਬ ਅਤੇ ਵਿਚਿਤਰ
ਗੱਲ ਹੈ।
14. ਦੁਜਿਆਂ ਨੂੰ ਸਲਾਹ ਦੇਣ ਵਾਲੇ ਵੀਰ ਆਪ ਕਿਸੇ ਦੀ ਸਲਾਹ ਨਹੀ ਮਣਦੇ ਅਤੇ
ਖੁੱਦ ਪ੍ਰਸਤੀ ਦੇ ਗੁਲਾਮ ਹਨ ਹੁਣ ਇਸ ਖੁੱਦ ਪ੍ਰਤੀ ਦੇ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ
ਅਪ੍ਰਮਾਣਿਕ ਪ੍ਰਚਾਰਣ ਲੱਗ ਪਏ ਹਨ।
ਅਖੀਰ ਵਿੱਚ ਦਾਸ ਇਹ ਸਪਸ਼ਟ ਕਰਣਾ ਚਾਹੁੰਦਾ ਹੈ ਕਿ ਡਾ. ਗੁਰਸ਼ਰਨਜੀਤ ਸਿੰਘ
ਨੂੰ, ‘ਲਾਂਬਾਂ’ ਲਿਖਣ ਵਿੱਚ ਦਾਸ ਕੋਲੋਂ ਅਣਜਾਣੇ ਹੋਈ ਚੂਕ ਲਈ ਦਾਸ ਖਿਮਾ ਦਾ ਜਾਚਕ ਹੈ। ਬਾਕੀ
ਡਾ. ਸਾਹਬ ਦੀ ਲਿਖੀ ਕਿਤਾਬ ਜਾਂ ਸ਼੍ਰੋਮਣੀ ਕਮੇਟੀ ਵਲੋਂ ਛਾਪੀ ਗਈ ਕੋਈ ਕਿਤਾਬ ‘ਗੁਰੂ ਗ੍ਰੰਥ
ਸਾਹਿਬ ਜੀ’ ਨੂੰ ਪਰਖਣ ਦੀ ਕਸਵਟੀ ਨਹੀ ਹੋ ਸਕਦੀ।
ਦਾਸਰਾ
ਹਰਮੀਤ ਸਿੰਘ ਖਾਲਸਾ
(23/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੂੰ ਹੀ
ਤੂੰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੁੱਲ ਦੁਨੀਆ ਤੇ ਛਾਇਆ ਹੋਇਆ ਤੂੰ ਹੀ ਤੂੰ।
ਸੱਭ ਜੱਗ ਧੰਦੇ ਲਾਇਆ ਹੋਇਆ ਤੂੰ ਹੀ ਤੂੰ।
ਹਰ ਇੱਕ ਕਣ, ਹਰ ਬੂੰਦ `ਚ ਵਸਦਾ ਤੂੰ ਹੀ ਤੂੰ,
ਹਰ ਫਲ ਫੁੱਲ ਹਰ ਇੱਖ `ਚ ਰਸਦਾ ਤੂੰ ਹੀ ਤੂੰ,
ਸੁੰਦਰ ਬਾਗ਼ ਸਜਾਇਆ ਹੋਇਆ ਤੂੰ ਹੀ ਤੂੰ।
ਕੁੱਲ ਦੁਨੀਆ ਤੇ ਛਾਇਆ ਹੋਇਆ ਤੂੰ ਹੀ ਤੂੰ।
ਜਲ ਅਗਨੀ ਆਕਾਸ਼ ਪੌਣ ਸਭ ਤੇਰੇ ਨੇ।
ਸੂਰਜ ਚੰਦ ਸਿਤਾਰੇ ਧਰਤੀ ਡੇਰੇ ਨੇ।
ਹਰ ਦਿਲ ਮਹਿਲ ਬਣਾਇਆ ਹੋਇਆ ਤੂੰ ਹੀ ਤੂੰ।
ਕੁੱਲ ਦੁਨੀਆ ਤੇ ਛਾਇਆ ਹੋਇਆ ਤੂੰ ਹੀ ਤੂੰ।
ਅਰਬਾਂ ਖਰਬਾਂ ਜੀ ਇਸ ਜੱਗ ਤੇ ਆਉਂਦੇ ਨੇ,
ਤੁਰ ਜਾਂਦੇ ਜਦ ਅਪਣਾ ਰੋਲ ਨਿਭਾਉਂਦੇ ਨੇ,
ਹਰ ਥਾਂ ਖੇਡ ਚਲਾਇਆ ਹੋਇਆ ਤੂੰ ਹੀ ਤੂੰ।
ਕੁੱਲ ਦੁਨੀਆ ਤੇ ਛਾਇਆ ਹੋਇਆ ਤੂੰ ਹੀ ਤੂੰ।
ਨਾਮ ਜਪਾਂ ਮੈਂ ਤੇਰਾ, ਦੇਦੇ ਦਾਨ ਪ੍ਰਭੂ,
ਜੁੜਾਂ ਸਦਾ ਤੁੱਧ ਨਾਲ ਮੈਂ ਸੁਬਹ ਸ਼ਾਮ ਪ੍ਰਭੂ,
ਜੋ ਚਾਹਿਆ ਉਸ ਨੂੰ ਲੜ ਲਾਇਆ ਤੂੰ ਹੀ ਤੂੰ।
ਕੁੱਲ ਦੁਨੀਆ ਤੇ ਛਾਇਆ ਹੋਇਆ ਤੂੰ ਹੀ ਤੂੰ।
(23/12/12)
ਗੁਰਸੇਵਕ ਸਿੰਘ ਧੌਲਾ
ਸ਼ਹਾਦਤਾਂ ਦੇ ਮਹੀਨੇ ਵਿੱਚ ਅਸੀਂ ਕਿੱਥੇ ਖੜ੍ਹੇ ਹਾਂ?
ਸਿੱਖ ਸ਼ਹਾਦਤਾਂ ਦਾ ਇਹ ਮਹੀਨਾ ਸਿੱਖਾਂ ਲਈ ਆਤਮ ਵਿਸ਼ਲੇਸਨ ਕਰਨ ਦਾ ਮਹੀਨਾ ਹੈ। ਇਸ
ਮਹੀਨੇ ਸਿੱਖ ਸ਼ਹਾਦਤਾਂ ਦੀ ਜੋ ਝੜੀ ਲੱਗੀ ਉਸ ਪਿੱਛੇ ਸਾਂਝਾ ਕਾਰਨ ਮਨੁੱਖੀ ਅਜ਼ਾਦੀ ਸੀ। ਸਿੱਖ ਧਰਮ
ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਬਾਬਰ ਨੂੰ ਜਾਬਰ ਕਹਿਣ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ
ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਣ ਤੱਕ ਗੁਰੂ ਕਾਲ ਅਤੇ ਉਸ ਤੋਂ ਬਾਅਦ ਵਿਦੇਸ਼ੀ
ਹਮਲਾਵਰਾਂ ਨੂੰ ਭਾਰਤ ਦੀ ਧਰਤੀ ਤੋਂ ਲੁੱਟਾਂ-ਖੋਹਾਂ ਸਦਾ ਲਈ ਰੋਕਣ ਤੱਕ ਬੇਸੁਮਾਰ ਸ਼ਹਾਦਤਾਂ
ਮਨੁੱਖੀ ਅਧਿਕਾਰਾਂ ਦੀ ਪਾਲਣਾ ਨੂੰ ਲਾਗੂ ਕਰਨ ਦਾ ਸਿਖਰ ਸੀ। ਇਸ ਸਮੇਂ ਹਿੰਦੂਸਤਾਨ ਦੀ ਧਰਤੀ `ਤੇ
ਰਾਜਸੀ ਅਤੇ ਧਾਰਮਿਕ ਜੀਵਨ ਤਬਾਹ ਹੋ ਚੁੱਕਿਆ ਸੀ। ਸਥਾਨਕ ਲੋਕਾਂ ਦੀ ਜ਼ਬਰਦਸਤੀ ਧਰਮੀ ਤਬਦੀਲੀ ਅਤੇ
ਮਨੁੱਖਾਂ ਤੋਂ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਸੀ ਹਿੰਦੋਸਤਾਨ ਦੇ ਲੋਕਾਂ ਨੇ ਇਸ ਧੱਕੇਸ਼ਾਹੀ ਨੂੰ
ਆਪਣੀ ਕਿਸਮ ਮੰਨ ਕੇ ਸਭ ਕੁੱਝ ਬਰਦਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਵੇਲੇ ਕਿਸੇ ਅਜਿਹੀ
ਵਿਚਾਰਧਾਰਾ ਦੀ ਬਹੁਤ ਲੋੜ ਸੀ ਜੋ ਨਿਰਬਲ ਹੋ ਚੁੱਕੀ ਆਤਮਿਕ ਅਵਸਥਾ ਨੂੰ ਝੰਜੋੜ ਸਕੇ। ਜੇ ਇਹ ਕੰਮ
ਕਰਨਾ ਇੰਨਾ ਸੌਖਾ ਹੁੰਦਾ ਤਾਂ ਸੰਭਵ ਸੀ ਕਿ ਗੁਰੂ ਸਾਹਿਬਾਨਾਂ ਤੋਂ ਇਲਾਵਾ ਹੋਰ ਵੀ ਅਨੇਕਾਂ
ਸੂਰਬੀਰ ਯੋਧੇ ਸਮੇਂ ਦੇ ਸੱਚ ਦਾ ਮੁਕਾਬਲਾ ਕਰਨ ਲਈ ਰਣ-ਤੱਤੇ ਵਿੱਚ ਆ ਜਾਂਦੇ, ਪਰ ਕੋਈ ਵੀ ਜਾਂਬਾਜ਼
ਸੂਰਮੇ ਨੇ ਵਗਾਰ ਨੂੰ ਕਬੂਲ ਨਾ ਕੀਤਾ। ਸਭ ਨੂੰ ਇਸ ਗੱਲ ਦਾ ਇਲਮ ਸੀ ਕਿ ਮਨੁੱਖੀ ਹੱਕਾਂ ਨੂੰ ਮੁੜ
ਬਹਾਲ ਕਰਵਾਉਣਾ ਹੁਣ ਆਸਾਨ ਕੰਮ ਨਹੀਂ ਹੈ ਸਗੋਂ ਇਸ ਲਈ ਸਦੀਆਂ ਤੱਕ ਲਗਾਤਾਰ ਸੰਘਰਸ਼ ਕਰਨਾ ਪਵੇਗਾ।
ਭਾਵੇਂ ਵਿਦੇਸ਼ੀ ਧਾੜਵੀਆਂ ਵੱਲੋਂ ਪੂਰੇ ਹਿੰਦੋਸਤਾਨ ਦੇ ਲੋਕਾਂ ਨਾਲ ਹੀ ਬੇਨਿਆਈ ਕੀਤੀ ਜਾ ਰਹੀ ਸੀ
ਪਰ ਫਿਰ ਵੀ ਜੇ ਜ਼ੁਲਮ ਦੀ ਇਸ ਕਾਗ ਮੂਹਰੇ ਡਟ ਕੇ ਖੜ੍ਹੇ ਤਾਂ ਉਹ ਸਿੱਖੀ ਵਿਚਾਰਧਾਰਾ ਦੇ ਲੋਕ ਹੀ
ਸਨ। ਸੋਚਣਾ ਪਵੇਗਾ ਕਿ ਆਖਿਰ ਇਹਨਾਂ ਮੁੱਠੀ ਭਰ ਲੋਕਾਂ ਦੇ ਪਿੱਛੇ ਕਿਹੜੀ ਤਾਕਤ ਸੀ ਜੋ ਸਿੱਖਾਂ
ਨੂੰ ਹਜ਼ਾਰਾਂ ਮੀਲਾਂ ਵਿੱਚ ਰਾਜ ਕਰ ਰਹੀ ਮੁਸਲਮਾਨ ਸਲਤਨਤ ਨਾਲ ਟੱਕਰ ਲੈਣ ਲਈ ਤਿਆਰ ਕਰ ਰਹੀ ਸੀ?
ਬਿਨਾਂ ਸ਼ੱਕ ਇਸ ਜਾਗ ਚੁੱਕੀਆਂ ਜਮੀਰਾਂ ਪਿੱਛੇ ‘ਇਕ ਅਕਾਲ ਪੁਰਖ’ ਦਾ ‘ਰੱਬੀ ਫਲਸਫ਼ਾ’ ਹੀ ਪ੍ਰੇਰਨਾ
ਸਰੋਤ ਸੀ। ਇਸ ਮਹਾਨ ਫਲਸਫ਼ੇ ਨੇ ਇਹ ਗੱਲ ਮਨਾਂ ਵਿੱਚ ਦ੍ਰਿੜ ਕਰ ਦਿੱਤੀ ਸੀ ਕਿ ਮਨੁੱਖੀ ਵਿਰਾਸਤਾਂ
ਨੂੰ ਮੂਲ ਰੂਪ ਵਿੱਚ ਤਾਂ ਹੀ ਅੱਗੇ ਤੋਰਿਆ ਜਾ ਸਕਦਾ ਹੈ ਜੇ ਇਸ ਨੂੰ ਕਾਇਮ ਰੱਖਣ ਦੇ ਹਲਫ਼ਕਰਤਾ
ਪ੍ਰਮਾਤਮਾ ਦੀ ਵਿਸ਼ਾਲਤਾ ਨਾਲ ਇਕਮਿਕ ਹੋਣ। ਗੁਰੂ ਗੋਬਿੰਦ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ
ਇੰਨੀ ਛੋਟੀ ਉਮਰ ਵਿੱਚ ਵੀ ਆਪਣੀ ਵਿਚਾਰਧਾਰਾ ਨੇ ਦ੍ਰਿੜ ਰਹਿਣਾ ਇਸੇ ਪ੍ਰੇਰਨਾ ਸਰੋਤ ਦੀ ਦੇਣ ਸੀ।
ਮਨੁੱਖੀ ਹੱਕਾਂ ਦਾ ਇਹ ਫਲਸਫ਼ਾ ਇੰਨਾ ਮਹਾਨ ਹੈ ਕਿ ਦੁਨੀਆਂ ਦੇ ਨਕਸ਼ੇ ਵਿੱਚ ਮਿਲੀ ਮੀਟਰਾਂ ਕੁ
ਜਿੰਨੀ ਥਾਂ ਵਿੱਚ ਪੈਦਾ ਹੋਈ ਸਿੱਖ ਕੌਮ ਅੱਜ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਦੁਨੀਆਂ ਭਰ ਵਿੱਚ
ਸ਼ਾਨ ਸਹਿਤ ਵਸ ਰਹੀ ਹੈ।
ਚਿੰਤਨ ਦੇ ਦੂਜੇ ਪੜਾਅ ਵਿੱਚ ਸਾਨੂੰ ਸਿੱਖ ਕੋਮ ਦੇ ਮੌਜੂਦਾ ਹਾਲਾਤਾਂ ਬਾਰੇ ਧਿਆਨ ਕੇਂਦਰਿਤ ਕਰਨਾ
ਹੋਵੇਗਾ। ਅਜਿਹਾ ਸੋਚਦਿਆਂ ਹੀ ਪਤਨ ਦੀਆਂ ਮਾਯੂਸੀਆਂ ਸਾਡਾ ਰਾਹ ਆ ਘੇਰਦੀਆਂ ਹਨ। ‘ਸ਼ਾਨ ਤੋਂ
ਨਿਵਾਣ’ ਵੱਲ ਦਾ ਇਹ ਉਲਟਾ ਸਫ਼ਰ ਸ਼ੁਰੂ ਹੋਣ ਦਾ ਇਕੋ ਇੱਕ ਕਾਰਨ ਉਸ ‘ਸਿੱਖ ਦਰਸ਼ਨ’ ਤੋਂ ਮੂੰਹ ਫੇਰ
ਲੈਣਾ ਹੈ ਜਿਸ ਦੀ ਬਦੌਲਤ ਅਸੀਂ ਸਿਖਰਾਂ ਸੂਹੀਆਂ ਸਨ। ‘ਇਕ ਅਕਾਲ ਪੁਰਖ’ ਦੇ ਫਲਸਫ਼ੇ ਤੋਂ ਥਿੱੜਕ ਕੇ
ਸਾਡੀ ਕੌਮ ਨੇ ‘ਪੁੱਠੇ ਪੈਰੀਂ’ ਸਫ਼ਰ ਕਰਨਾ ਸ਼ੁਰੂ ਕਰ ਲਿਆ ਹੈ ਜਿਸ ਦੇ ਹਰ ਰਾਹ `ਤੇ ਸਿੱਖ ਫਿਲਾਸਫ਼ੀ
ਨੂੰ ਤਬਾਹ ਕਰਨ ਵਾਲੇ ਸਿੱਖੀ ਸਰੂਪ ਵਿੱਚ ਹੀ ਰਾਹਾਂ ਮੱਲੀ ਬੈਠੇ ਹਨ। ਇਸ ਵੇਲੇ ਇੱਕ ਪਾਸੇ
ਡੇਰੇਦਾਰ ਪਾਖੰਡੀ ਸਾਧ ਅਤੇ ਸੰਪਾਰਦਾਈ ਲੋਕ ਸਿੱਖ ਸ਼ਕਲਾਂ ਵਿੱਚ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ
ਉਥੇ ਦੂਜੇ ਪਾਸੇ ਉਹ ਲੋਕ ਵੀ ਸਾਡੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਸਰਗਰਮ ਹਨ ਜਿਨਾਂ ਤੋਂ ਬਚਾਅ ਲਈ
ਅਸੀਂ ਬਦਲੇ ਹਾਲਾਤਾਂ ਵਿੱਚ ਆਪਣਾ ਬਚਾਅ ਕਰਨਾ ਨਹੀਂ ਸਿੱਖ ਸਕੇ। ਇਸ ਸਭ ਕੁੱਝ ਦਾ ਅਸਰ ਇਹ ਹੋਇਆ
ਕਿ ਕਰੋੜਾਂ ਲੋਕਾਂ ਦੇ ਮਨੁੱਖੀ ਹੱਕ ਬਹਾਲ ਕਰਵਾਉਣ ਵਾਲੀ ਸਿੱਖ ਕੌਮ ਅੱਜ ਆਪਣੇ ਮਨੁੱਖੀ ਹੱਕ ਵੀ
ਗੁਆ ਰਹੀ ਹੈ। ਗੁਰਮੁਖ ਤੋਂ ਮਨਮੁਖ ਹੋ ਕੇ ਅਸੀਂ ਕਿਸ ਹਾਲਤ ਵਿੱਚ ਪੁੱਜ ਗਏ ਹਾਂ ਇਸ ਦੀਆਂ ਦੋ
ਤਾਜ਼ਾ ਉਦਾਹਰਣਾਂ ਸਾਡੇ ਸਾਹਮਣੇ ਹਨ। ਪਹਿਲੀ ਉਦਾਹਰਣ ਥਾਣਾ ਤਪਾ ਦੇ ਪਿੰਡ ਮਹਿਤਾ ਦੀ ਹੈ ਜਿਥੇ
ਗੁਰਦੁਆਰਾ ਸਾਹਿਬ ਵਿੱਚ ਕਥਾ ਕਰਦਿਆਂ ਗ੍ਰੰਥੀ ਭਾਈ ਰਣਜੀਤ ਸਿੰਘ ਨੂੰ ਸਿਰਸਾ ਸਾਧ ਦੇ ਡੇਰਾ
ਪ੍ਰੇਮੀਆਂ ਨੇ ਇਸ ਕਰਕੇ ਥਾਣੇ ਪਹੁੰਚਾ ਦਿੱਤਾ ਕਿਉਂਕਿ ਉਹ ਗੁਰਬਾਣੀ ਅਨੁਸਾਰ ਸਿੱਖ ਸੰਗਤ ਨੂੰ
ਡੇਰੇਦਾਰ ਲੋਕਾਂ ਤੋਂ ਚੁਕੰਨੇ ਰਹਿਣ ਲਈ ਪ੍ਰੇਰਨਾ ਕਰ ਰਿਹਾ ਸੀ। ਇਸੇ ਤਰ੍ਹਾਂ ਦੂਜੀ ਘਟਨਾ ਬਠਿੰਡਾ
ਜ਼ਿਲ੍ਹੇ ਦੇ ਪਿੰਡ ਰਾਮਪੁਰਾ-ਫੂਲ ਨੇੜੇ ਦੀ ਹੈ ਜਿੱਥੇ ਹਿੰਦੂ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ
ਪ੍ਰਚਾਰਕ ਭਾਈ ਨਿਰਭੈ ਸਿੰਘ ਦੀ ਗੁਰਬਾਣੀ ਅਨੁਸਾਰ ਕੀਤੀ ਜਾ ਰਹੀ ਕਥਾ ਦਾ ਇੰਨਾ ਵਿਰੋਧ ਕੀਤਾ ਕਿ
ਸ਼ਹਿਰ ਨੂੰ ਬੰਦ ਕਰਕੇ ਮੁੱਖ ਸੜਕ ਤੱਕ ਬੰਦ ਕਰ ਦਿੱਤਾ। ਇਸ ਘਟਨਾ ਦਾ ਸਭ ਤੋਂ ਮਾੜਾ ਪੱਖ ਇਹ ਰਿਹਾ
ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੇਜਰ ਸਿੰਘ ਢਿੱਲੋਂ ਨੇ ਹਿੰਦੂ ਜਥੇਬੰਦੀਆਂ
ਨੂੰ ਵਿਸ਼ਵਾਸ ਦਿਵਾਇਆ ਕਿ “ਅੱਗੇ ਤੋਂ ਗੁਰਦੁਆਰਿਆਂ ਵਿੱਚ ਸੂਚਨਾ ਬੋਰਡ ਲਾ ਦੇਣਗੇ ਕਿ ਕੋਈ ਵੀ
ਕਥਾਵਾਚਕ ਅਜਿਹੀ ਕਥਾ ਨਾ ਕਰੇ ਜਿਸ ਦਾ ਸਬੰਧ ਹਿੰਦੂ ਦੇਵੀ-ਦੇਵਤਿਆਂ ਨਾਲ ਹੋਵੇ”। ਇਹ ਦੋਨੇ
ਤਾਜ਼ੀਆਂ ਘਟਨਾਵਾਂ ਸਾਨੂੰ ਆਪਣੀ ਚੇਤਨਾ ਠੋਕਰਨ ਲਈ ਕਾਫ਼ੀ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਅਸੀਂ
ਸ਼ਹਾਦਤਾਂ ਦੇ ਮਹੀਨੇ ਵਿੱਚ ਹੀ ਇਹ ਸਮਝ ਸਕੀਏ ਕਿ ਅੱਜ ਅਸੀਂ ਆਪ ਮਨੁੱਖੀ ਹੱਕਾਂ ਅਤੇ ਧਾਰਮਿਕ
ਸੁਤੰਤਰਤਾ ਦੇ ਮੁੱਦੇ `ਤੇ ਕਿੱਥੇ ਕੁ ਖੜ੍ਹੇ ਹਾਂ? ਸ਼ਹਾਦਤਾਂ ਦੇ ਪੋਹ ਮਹੀਨੇ ਵਿੱਚ ਅਸੀਂ ਆਪਣੇ
ਸਿੱਖ ਭੈਣ-ਭਰਾਵਾਂ ਨੂੰ ਇਹ ਮੁੱਦਾ ਵਿਸ਼ੇਸ਼ਤਾ ਨਾਲ ਵਿਚਾਰਨ ਲਈ ਅਪੀਲ ਕਰਦੇ ਹਾਂ ਨਾਲ ਹੀ ਅਸੀਂ
ਉਹਨਾਂ ਵੀਰਾਂ ਨੂੰ ਜੋ ਸਿੱਖ ਕੌਮ ਨੂੰ ਖਤਮ ਕਰਕੇ ਹੀ ਆਪਣਾ ਧਰਮ ਪ੍ਰਫੁੱਲਤ ਹੋਣਾ ਲੋਚਦੇ ਹਨ, ਨੂੰ
ਇਹ ਤਾਕੀਦ ਕਰਦੇ ਹਾਂ ਕਿ ਉਹ ‘ਅਮਰਵੇਲ’ ਤੋਂ ਸਬਕ ਲੈਣ ਜਿਸਦਾ ਆਪਣੇ ਮਕਸਦ ਵਿੱਚ ਕਾਮਯਾਬ ਹੋਣ ਤੋਂ
ਬਾਅਦ ਆਪਣਾ ਸੁੱਕਣਾ ਵੀ ਯਕੀਨੀ ਹੁੰਦਾ ਹੈ।
- ਗੁਰਸੇਵਕ ਸਿੰਘ ਧੌਲਾ
(23/12/12)
ਜਸਵੰਤ ਸਿੰਘ ਅਜੀਤ/ਜਸਟਿਸ ਆਰ ਐਸ ਸੋਢੀ
ਦਿੱਲੀ ਹਾਈਕੋਰਟ ਦੇ ਸਾਬਕਾ ਜੱਜ,
ਜਸਟਿਸ ਆਰ ਐਸ ਸੋਢੀ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸਾਹਿਬ ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨਾਲ ਸਬੰਧਤ ਸਮਾਗਮਾਂ ਨੂੰ ‘ਸ਼ੋਕ ਸਭਾ’
ਵਜੋਂ ਮਨਾਏ ਜਾਣ ਦੀ ਦਿਤੀ ਗਈ ਸਲਾਹ, ਸਬੰਧੀ ਮੀਡੀਆ ਵਿੱਚ ਆਈਆਂ ਖਬਰਾਂ ਪੁਰ ਹੈਰਾਨੀ ਪ੍ਰਗਟ ਕੀਤੀ
ਹੈ। ਜਸਟਿਸ ਸੋਢੀ ਨੇ ਕਿਹਾ ਕਿ ਜੇ ਕੋਈ ਸਾਧਾਰਣ ਅਤੇ ਸਿੱਖੀ ਦੀਆਂ ਮਾਨਤਾਵਾਂ ਤੋਂ ਅਨਜਾਣ ਵਿਅਕਤੀ
ਅਜਿਹੀ ਸਲਾਹ ਦਿੰਦਾ ਤਾਂ ਵੀ ਗਲ ਸਮਝ ਵਿੱਚ ਆ ਸਕਦੀ ਸੀ, ਪ੍ਰੰਤੂ ਸ੍ਰੀ ਅਕਾਲ ਤਖਤ ਸਾਹਿਬ ਵਰਗੀ
ਸਿੱਖਾਂ ਦੀ ਸਰਵੁਚ ਧਾਰਮਕ ਸੰਸਥਾ ਦੇ ਮੁਖੀ ਵਲੋਂ ਅਜਿਹੀ ਸਲਾਹ ਦਿੱਤਾ ਜਾਣਾ ਸਮਝ ਤੋਂ ਬਾਹਰ ਦੀ
ਗਲ ਹੈ। ਜਸਟਿਸ ਸੋਢੀ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਸਿੱਖੀ ਵਿੱਚ ‘ਸ਼ੋਕ’ ਲਈ
ਕੋਈ ਜਗ੍ਹਾ ਨਹੀਂ। ਇਥੇ ਤਾਂ ਵੱਡੇ ਤੋਂ ਵੱਡੇ ਦੁਖਦਾਈ ਸਾਕੇ ਨੂੰ ਵੀ ਅਕਾਲ ਪੁਰਖ ਦਾ ਭਾਣਾ
ਸਵੀਕਾਰ, ਉਸਦੇ ਚਰਨਾਂ ਵਿੱਚ ਅਰਦਾਸ ਕਰ ਭਾਣਾ ਮੰਨਣ ਅਤੇ ਰਜ਼ਾ ਵਿੱਚ ਰਹਿਣ ਦਾ ਬਲ ਬਖਸ਼ਣ ਲਈ ਦੋਵੇਂ
ਹਥ ਜੋੜ ਜੋਦੜੀ ਕੀਤੀ ਜਾਂਦੀ ਹੈ। ਫਿਰ ਸਾਹਿਬਜ਼ਾਦਿਆਂ ਦੀਆਂ ਇਹ ਸ਼ਹਾਦਤਾਂ ਤਾਂ ਧਾਰਮਕ ਮਾਨਤਾਵਾਂ
ਦੀ ਰਖਿਆ ਲਈ ਹੋਈਆਂ ਹਨ, ਜੋ ਰਹਿੰਦੀ ਦੁਨੀਆਂ ਤਕ ਸਿੱਖ ਜਗਤ ਲਈ ਪ੍ਰੇਰਨਾ ਦਾ ਸ੍ਰੋਤ ਬਣੀਆਂ,
ਧਾਰਮਕ ਮਾਨਤਾਵਾਂ ਪ੍ਰਤੀ ਦ੍ਰਿੜ੍ਹਤਾ ਨਾਲ ਵਚਨਬਧ ਰਹਿਣ ਲਈ ਸੇਧ ਦਿੰਦੀਆਂ ਰਹਿਣਗੀਆਂ। ਸਾਹਿਬ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸ਼ਹਾਦਤਾਂ ਪੁਰ ਕਿਸੇ ਤਰ੍ਹਾਂ ਦਾ ਸ਼ੋਕ ਪ੍ਰਗਟ ਨਹੀਂ ਸੀ
ਕੀਤਾ, ਸਗੋਂ ਉਨ੍ਹਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰ, ਸ਼ੁਕਰਾਨਾ ਅਦਾ ਕੀਤਾ ਸੀ ਕਿ ਉਸਦੀ
ਅਮਾਨਤ ਸੁਰਖਿਤ ਅਦਾ ਹੋ ਗਈ ਹੈ। ਇਸ ਲਈ ਸਿੱਖ ਪੰਥ ਨੂੰ ਵੀ ਇਨ੍ਹਾਂ ਸ਼ਹਾਦਤਾਂ ਨੂੰ ‘ਸ਼ੋਕ ਸਭਾਵਾਂ’
ਕਰਕੇ ਨਹੀਂ, ਸਗੋਂ ‘ਪ੍ਰੇਰਨਾ ਦਿਵਸ’ ਵਜੋਂ ਮਨਾਇਆ ਜਾਣਾ ਚਾਹੀਦਾ ਹੈ, ਭਾਵੇਂ ਇਸ ਦਿਵਸ ਨਾਲ
ਸਬੰਧਤ ਸਮਾਗਮ ਸਾਦਗੀ ਪੂਰਣ ਹੋਣ। ਜਸਟਿਸ ਸੋਢੀ ਨੇ ਕਿਹਾ ਕਿ ਜਥੇਦਾਰ ਸਾਹਿਬ ਦਾ ਇਹ ਕਹਿਣਾ ਕਿ
ਇਨ੍ਹਾਂ ‘ਸ਼ਹੀਦੀ ਸਮਾਗਮਾਂ’ ਵਿੱਚ ਨਾ ਤਾਂ ਰਾਜਨੀਤੀ ਹੋਣੀ ਚਾਹੀਦੀ ਹੈ ਅਤੇ ਨਾ ਹੀ ਇਨ੍ਹਾਂ ਨੂੰ
ਮੇਲੇ ਦਾ ਰੂਪ ਦਿਤਾ ਜਾਣਾ ਚਾਹੀਦਾ ਹੈ, ਨਾ ਇਨ੍ਹਾਂ ਮੌਕਿਆਂ ਤੇ ਕਿਸੇ ਦੀ ਬਦਖੋਹੀ ਹੀ ਕੀਤੀ ਜਾਏ,
ਬਹੁਤ ਹੀ ਪ੍ਰਸ਼ੰਸਾਯੋਗ ਹੈ। ਉਨ੍ਹਾਂ ਕਿਹਾ ਕਿ ਇਹ ਪਰੰਪਰਾ ਅਤੇ ਮਾਨਤਾ ਕੇਵਲ ਸਾਹਿਬਜ਼ਾਦਿਆਂ ਦੇ
ਜਾਂ ਗੁਰੂ ਸਾਹਿਬਾਂ ਦੇ ਸ਼ਹੀਦੀ ਪੁਰਬਾਂ ਪੁਰ ਹੀ ਨਹੀਂ, ਸਗੋਂ ਸਾਰੇ ਧਾਰਮਿਕ ਸਮਾਗਮਾਂ ਪੁਰ ਸਖਤੀ
ਨਾਲ ਲਾਗੂ ਹੋਣੀ ਚਾਹੀਦੀ ਹੈ।
(22/12/12)
ਗੁਰਸ਼ਰਨ ਸਿੰਘ ਕਸੇਲ
ਸ੍ਰ
ਸੁਰਜਨ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਨੇ ਬਹੁਤ ਚੰਗਾ ਕੀਤਾ ਹੈ ਜਿਹੜੀ ਆਪਣੇ ਬਾਰੇ ਜਾਣਕਾਰੀ ਦਿਤੀ ਹੈ । ਇਥੇ ਕਈ
ਗਲਤ ਨਾਵਾਂ ਤੇ ਲਿਖਦੇ ਰਹੇ ਹਨ; ਉਂਜ ਉਹ ਤੁਹਾਡੇ ਵਾਂਗਰ ਪੜ੍ਹੇ ਲਿਖੇ ਹੁੰਦੇ ਸਨ । ਆਸ ਹੈ ਕਿ
ਮੇਰੇ ਵਰਗਿਆਂ ਨੂੰ ਆਪ ਪਾਸੋਂ ਬਹੁਤ ਕੁਝ ਸਿਖਣ ਨੂੰ ਮਿਲੇਗਾ ।
ਵੀਰ ਜੀ, ਆਪਨੇ ਆਪਣੀ 20-12-12 ਵਾਲੀ ਚਿੱਠੀ ਵਿਚ ਲਿਖਿਆ ਹੈ ਕਿ, “ਜਿਹੜੇ ਸਿਖ ਵੀਰ ਸ੍ਰੀ
ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਕਰ ਰਹੇ ਹਨ, ਉਨ੍ਹਾਂ ਅਗੇ ਮੇਰੀ ਬੇਨਤੀ ਹੈ ਕਿ ਉਹ ਇਸ
ਤੋਂ ਪਰਹੇਜ਼ ਕਰਨ ਤਾਕਿ ਅਸੀਂ ਕਿਸੇ ਵੱਡੇ ਨੁਕਸਾਨ ਤੋਂ ਬਚੇ ਰਹੀਏ”।
ਵੀਰ ਜੀ, ਪਰ ਆਪਨੇ ਇਹ ਤਾਂ ਦੱਸਿਆ ਹੀ ਨਹੀਂ ਕਿ ਉਹ ਕਿਹੜੀਆਂ ਗੱਲਾਂ ਹਨ ਜਿੰਨਾਂ ਤੇ ਕਿੰਤੂ
ਪ੍ਰੰਤੂ ਹੋਇਆ ਹੈ ਅਤੇ ਜਿਸ ਤੋਂ ਤੁਸੀਂ ਸਮਝਦੇ ਹੋ ਕਿ ਇਸ ਨਾਲ ਸਿੱਖਾਂ ਦਾ ਵੱਡਾ ਨੁਕਸਾਨ ਹੋ
ਸਕਦਾ ਹੈ ? ਆਸ ਹੈ ਕਿ ਆਪ ਉਹਨਾਂ ਨੁਕਤਿਆਂ ਬਾਰੇ ਵਿਸਥਾਰ ਨਾਲ ਸਮਝਾਵੋਗੇ ਜਿਹੜੇ ਆਪ ਨੂੰ ਗਲਤ
ਲੱਗੇ; ਤਾਂ ਜੋ ਜਿਹਨਾ ਲੇਖਕਾਂ ਜਾਂ ਪ੍ਰਚਾਰਕਾਂ ਨੇ ਤੁਹਾਡੇ ਅਨੁਸਾਰ ਗਲਤੀ ਕੀਤੀ ਹੈ ਉਹ ਅੱਗੇ
ਤੋਂ ਨਾ ਕਰਨ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
*********************************************
ਇਹਨਾ ਨੂੰ ਕੋਣ ਸਮਝਾਅ ਸਕਦਾ ਹੈ !
ਕੱਲ੍ਹ ਕੰਮ ਤੇ ਜਾ ਰਿਹਾ ਸਾਂ । ਤੁਰਨ ਲੱਗਿਆਂ ਟੋਰਾਂਟੋ ਤੋਂ ਚਲਣ ਵਾਲਾ ਇਕ ਰੇਡੀਓ
ਸਟੇਸ਼ਨ ਲਾ ਲਿਆ । ਉਸ ਸਟੇਸ਼ਨ ਤੇ ਪ੍ਰਸੋਂ ਕਿਸੇ ਵੀਰ ਨੇ ਇਹ ਆਖਿਆ ਸੀ ਕਿ ਸ੍ਰੀ ਗੁਰੂ ਗ੍ਰੰਥ
ਸਾਹਿਬ ਵਿਚ “ਸਿਰ ਵੱਡਣ” ਦੀ ਗੱਲ ਨਹੀਂ ਲਿਖੀ ਹੈ । ਜੇ ਕੋਈ ਇਹ ਗੱਲ ਵਿਖਾਵੇਗਾ ਤਾਂ ਮੈਂ ਉਸਨੂੰ
ਲੱਖ ਡਾਲਰ ਦੇਵਾਂਗਾ ।
ਇਕ ਵੀਰ ਨੇ ਕਾਲ ਕਰਕੇ ਭਗਤ ਫਰੀਦ ਜੀ ਦਾ ਇਹ ਸਲੋਕ ਬੋਲ ਦਿਤਾ ਸੀ, “ਜੋ ਸਿਰੁ ਸਾਈ ਨਾ ਨਿਵੈ,
ਸੋ ਸਿਰੁ ਕੀਜੈ ਕਾਂਇ ॥ ਕੁੰਨੇ ਹੇਠਿ ਜਲਾਈਐ, ਬਾਲਣ ਸੰਦੈ ਥਾਇ ॥੭੨॥ ਪੰਨਾ ੧੩੮1) ਅਤੇ ਉਹ
ਵੀਰ ਕੱਲ੍ਹ ਕਾਲ ਕਰਕੇ ਹੋਸਟ ਨੂੰ ਆਖ ਰਿਹਾ ਸੀ ਕਿ ਮੈਂ ਸ਼ਰਤ ਜਿੱਤੀ ਹੈ ਤੇ ਉਸ ਆਦਮੀ ਨੂੰ ਕਹੋ ਕਿ
ਮੈਂਨੂੰ ਇਕ ਲੱਖ ਡਾਲਰ ਦੇਵੇ । ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ “ਸਿਰ ਵੱਡਣ” ਦੀ ਗੱਲ
ਲਿਖੀ ਹੈ । ਕੁਝ ਹੋਰ ਵੀ ਸਰੋਤੇ ਉਸਦੀ ਹਮਾਇਤ ਕਰ ਰਹੇ ਸਨ ।
ਜੇ ਇਸ ਸਲੋਕ ਵਿਚ “ਸਿਰ ਵੱਡਣ” ਦੀ ਗੱਲ ਹੈ ਤਾਂ ਫਿਰ ਹੇਠ ਲਿਖੇ ਇਹਨਾ ਸ਼ਬਦਾਂ ਨੂੰ ਅਜਿਹੀ ਸੋਚ
ਵਾਲੇ ਵੀਰ ਕਿਵੇਂ ਲੈਂਦੇ ਹੋਣਗੇ ?
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥੨੦॥ (ਪੰਨਾ ੧੪੧੨)
ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ ॥ ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥
ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥ ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ
ਵਿਡਾਣਾ ॥੧॥੩॥(ਮ:੧,ਪੰਨਾ ੫੫੭-੫੫੮)
ਕੀ ਕੋਈ ਵੀਰ ਅਜਿਹੀ ਵਿਆਖਿਆ ਕਰਨ ਵਾਲਿਆਂ ਨੂੰ ਸਮਝਾ ਸਕਦਾ ਹੈ ?
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(22/12/12)
ਹਰਦੇਵ ਸਿੰਘ, ਜੰਮੂ
‘ਸਮੇਂ ਦੀ ਇੱਕ ਲੋੜ ਇਹ ਵੀ’
ਸ. ਸੁਰਜਨ ਸਿੰਘ ਜੀ ਵਲੋਂ ਦਿੱਤਾ ਆਪਣਾ ਪਰਿਚੈ ਪੜ ਇਹ ਵਿਚਾਰਨ ਯੋਗ ਪ੍ਰਤੀਤ ਹੁੰਦਾ ਹੈ, ਕਿ
ਸਿੱਖੀ ਸਾਰੋਕਾਰ ਕੇਵਲ ਭਾਈਆਂ, ਕੀਤਤਨੀਆਂ, ਪ੍ਰਚਾਰਕਾਂ ਆਦਿ ਤੇ ਛੱਡਣ ਦੀ ਗਲ ਨਹੀਂ ਹੋਂਣੇ
ਚਾਹੀਦੇ।
ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਖ, ਆਪਣੇ ਝੁਝਾਰੂ ਜਜ਼ਬੇ ਕਾਰਨ, ਸੰਸਾਰ ਭਰ ਵਿੱਚ ਆਪਣੀ
ਮੌਜੂਦਗੀ ਨੂੰ ਦਰਜ ਕਰਨ ਵਿੱਚ ਕਾਮਯਾਬ ਹੋਏ ਹਨ। ਵਿਦੇਸ਼ਾਂ ਵਿੱਚ ਜਾ ਵੱਸੇ ਸਿੱਖਾਂ ਵਲੋਂ ਕੀਤੀ
ਮੇਹਨਤ ਦੇ ਪਿੱਛੇ, ਆਰਥਕ ਕਾਰਨਾਂ ਦੇ ਨਾਲ-ਨਾਲ, ਝੁਝਾਰੂ ਪ੍ਰਵ੍ਰਿਤੀ ਦਾ ਬੜਾ ਵੱਡਾ ਯੋਗ ਦਾਨ ਹੈ।
ਆਪਸੀ ਵਿਚਾਰਕ ਮਤਭੇਦ ਅਲਗ ਗਲ ਹੈ, ਪਰ ਵਿਦੇਸ਼ਾਂ ਦੇ ਆਧੁਨਿਕ ਮਾਹੋਲ ਵਿੱਚ ਰਹਿੰਦੇ ਹੋਏ ਵੀ ਕੁੱਝ
ਸੱਜਣਾਂ ਦਾ ਸਿੱਖੀ ਸਾਰੋਕਾਰਾਂ ਨਾਲ ਜੁੜੇ ਰਹਿਣਾ ਵੀ ਇੱਕ ਪ੍ਰਭਾਵ ਉੱਤਪੰਨ ਕਰਦਾ ਹੈ। ਆਧੁਨਿਕਤਾ
ਦੀ ਤੇਜ਼ ਰਫ਼ਤਾਰੀ ਵਿੱਚ ਇਹ ਸੁਖਾਵੀਆਂ ਗਲਾਂ ਹਨ।
ਭਾਰਤ ਵਿੱਚ ਵੀ, ਘੱਟ ਅਵਸਰ, ਅਤੇ ਕਈਂ ਵਾਰ ਕਠਿਨ ਅਤੇ ਵਿਪਰੀਤ ਪਰਿਸਥਿਤੀਆਂ ਹੋਂਣ ਦੇ ਬਾਵਜੂਦ,
ਸ਼ਾਯਦ ਕੋਈ ਐਸਾ ਸ਼ਿਖਰ ਨਹੀਂ ਜਿਸ ਤਕ ਸਿੱਖ ਦਾ ਹੱਥ ਨਾ ਪੁੱਜਿਆ ਹੋਵੇ।
ਆਧਿੁਨਿਕ ਯੁਗ ਵਿਚ, ਕਈਂ ਥਾਂ, ਨਵੀਂ ਪੀੜੀ ਧਾਰਮਕ ਸਾਰੋਕਾਰਾਂ ਨੂੰ ਸੰਕੀਰਣ ਅਤੇ ਪਿੱਛੜੀ ਹੋਈ
ਸੋਚ ਸਮਝਦੀ ਹੈ। ਇਹ ਪੀੜੀ ਆਪਣੇ ਜੀਵਨ ਵਿੱਚ ਉੱਚੀ ਆਰਥਕ ਪੋਜ਼ੀਸ਼ਨ ਦੀ ਪ੍ਰਾਪਤੀ ਦੀ ਦੋੜ ਵਿੱਚ ਹੈ।
ਉਹ ਧਾਰਮਕ ਸਾਰੋਕਾਰਾਂ ਨੂੰ ਕੇਵਲ ਭਾਈਆਂ, ਕੀਤਰਤਨੀਆਂ ਅਤੇ ਪ੍ਰਚਾਰਕਾਂ ਆਦਿ ਨਾਲ ਜੁੜੀਆ ਸਮਝ ਕੇ
ਆਪ ਇੱਕ ਫ਼ਾਸਲੇ ਤੇ ਖੜੀ ਹੈ।
ਜੇ ਕਰ ਧਾਰਮਕ ਸਾਰੋਕਾਰਾਂ ਤੋਂ ਦੂਰ, ਆਰਥਕ ਜੱਦੋਜਹਦ ਵਿੱਚ ਲੱਗੀ ਨਵੀਂ ਪੀੜੀ ਨੂੰ ਪਤਾ ਚਲ ਸਕੇ
ਕਿ ਆਪਣੇ ਜੀਵਨ ਖੇਤਰ ਵਿੱਚ ਉੱਚੇ ਸਥਾਨਾਂ ਤੇ ਪਹੁੰਚੇ ਸਿੱਖ ਡਾਕਟਰ, ਵਕੀਲ, ਸਿਵਲ ਅਤੇ ਫ਼ੋਜੀ
ਅਫ਼ਸਰ, ਇੰਜੀਨਿਅਰ ਅਤੇ ਕੰਪਨੀਆਂ ਦੇ ਮਾਲਕ ਆਦਿ ਸਿੱਖੀ ਦੇ ਸਾਰੋਕਾਰਾਂ ਨਾਲ ਜੁੜੇ ਰਹਿੰਦੇ ਹਨ ਤਾਂ
ਨਵੀਂ ਪੀੜੀ ਦੇ ਨਜ਼ਰੀਏ ਵਿੱਚ ਬਦਲਾਉ ਲਿਆਂਦਾ ਜਾ ਸਕਦਾ ਹੈ।
ਮਸਲਨ ਜੇ ਕਰ ਕਿਸੇ ਦੀਵਾਨ ਵਿੱਚ ਜਸਟਿਸ ਕੁਲਦੀਪ ਸਿੰਘ ਜੀ ਜਾਂ ਜਨਰਲ ਜੇ. ਜੇ. ਸਿੰਘ ਜੀ ਵਰਗੇ
ਸੱਜਣ ਬੈਠ ਸੰਗਤ ਕਰ ਰਹੇ ਹੋਣ ਤਾਂ ਨੋਜਵਾਨ ਪੀੜੀ ਤੇ ਇੱਕ ਵੱਡਾ ਮਨੋਵਿਗਿਆਨਕ ਪ੍ਰਭਾਵ ਬਣਦਾ ਹੈ
ਕਿ ਗੁਰੂ ਦੀ ਸੰਗਤ ਕਰਨਾ ਕੋਈ ਪਿੱਛੜੇ ਜਾਂ ਸੰਕੀਰਣ ਲੋਕਾਂ ਦਾ ਕੰਮ ਨਹੀਂ। ਜੇ ਕਰ ਕਿਸੇ ਨੋਜਵਾਨ
ਨੂੰ ਪਤਾ ਚਲੇ ਕਿ ਐਸੇ ਸੱਜਣ ਵੀ ਗੁਰਦੂਆਰੇ ਜਾਂਦੇ ਹਨ, ਪਾਠ ਕਰਦੇ ਹਨ, ਕੀਰਤਨ, ਗੁਰਬਾਣੀ ਵਿਚਾਰ
ਸੁਣਦੇ ਹਨ, ਤਾਂ ਉਸ ਨੋਜਵਾਨ ਸੀ ਸੋਚ ਬਦਲਦੀ ਹੈ, ਜੋ ਕਿ ਆਪਣੇ ਆਪ ਨੂੰ ਗੁਰੂਘਰ ਨਾਲੋਂ ਦੂਰ ਸਮਝ
ਕੇ, ਆਧੁਨਿਕ ਹੋਂਣ ਦਾ ਮਾਣ ਕਰਦਾ ਹੈ।
ਇਸ ਲਈ ਲੋੜ ਹੈ ਕਿ ਚੰਗੀਆਂ ਪੋਜ਼ੀਸ਼ਨਾਂ ਤੇ ਪਹੁੰਚੇ ਸਿੱਖ, ਆਪਣੇ ਆਪ ਨੂੰ ਕਿਸੇ ਨਾ ਕਿਸੇ ਰੂਪ
ਵਿੱਚ ਸਿੱਖੀ ਨਾਲ ਜੁੜੀਆ ਹੋਇਆ ਦਰਸਾਉਂਣ, ਤਾਂ ਕਿ ਨਵੀਂ ਪੀੜੀ ਵਿੱਚ ਇਹ ਅਹਿਸਾਸ ਬਣ ਸਕੇ ਕਿ
ਆਧੁਨਿਕਤਾ ਦੇ ਇਸ ਯੁਗ ਵਿੱਚ ਉੱਚ ਸਥਾਨਾਂ ਤੇ ਪਹੁੰਚੇ ਸਿੱਖ ਸੱਜਣ ਵੀ ਉਨ੍ਹਾਂ ਸਾਰੋਕਾਰਾਂ ਨਾਲ
ਜੁੜੇ ਹਨ ਜਿਨ੍ਹਾਂ ਨੂੰ ਕੇਵਲ ਭਾਈਆਂ, ਕੀਰਤਨੀਆਂ ਜਾਂ ਪ੍ਰਚਾਰਕਾਂ ਆਦਿ ਦਾ ਕੰਮ ਸਮਝਿਆ ਜਾਂਦਾ
ਹੈ।
ਇਸ ਸਬੰਧ ਵਿੱਚ ਸ. ਸੁਰਜਨ ਸਿੰਘ ਜੀ ਵਰਗੇ ਸੱਜਣਾਂ ਦੀ ਤਰਜ ਤੇ ਉੱਚੀਆਂ ਸੰਸਾਰਕ ਪੋਜ਼ੀਸ਼ਨਾ ਤੇ
ਪਹੁੰਚੇ ਸਿੱਖ ਡਾਕਟਰ, ਵਕੀਲ, ਰਿਟਾਇਰਡ ਸਿਵਲ ਅਤੇ ਫ਼ੋਜੀ ਅਫ਼ਸਰ, ਇੰਜੀਨਿਅਰ, ਕੰਪਨੀਆਂ ਦੇ ਚੀਫ਼
ਐਗ਼ਜੇਕਟਿਵਸ ਅਤੇ ਮਾਲਕਾਂ, ਸਾਹਿਤਕਾਰ, ਅਕਾਦਮਕ ਸੱਜਣਾਂ ਆਦਿ ਨੂੰ ਆਪਣੀ ਇਸ ਜ਼ਿੰਮੇਵਾਰੀ ਵੱਲ ਧਿਆਨ
ਦੇਂਣਾ ਚਾਹੀਦਾ ਹੈ। ਜੇ ਕਰ ਐਸੀ ਜ਼ਿਮੇਵਾਰੀ ਦਾ ਅਹਿਸਾਸ ਨਹੀਂ ਤਾਂ ਧਾਰਮਕ ਸੰਸਥਾਵਾਂ ਨੂੰ ਐਸੇ
ਸੰਸਥਾਗਤ ਉਪਰਾਲੇ ਬਾਰੇ ਸੋਚਣਾ ਚਾਹੀਦਾ ਹੈ, ਜਿਸ ਰਾਹੀਂ ਸੁਰਜਨ ਸਿੰਘ ਜੀ ਵਰਗੇ ਹੋਰ ਸੱਜਣਾ ਨੂੰ,
ਸਿੱਖੀ ਸਾਰੋਕਾਰਾਂ ਪ੍ਰਤੀ ਉਨ੍ਹਾਂ ਦੀ ਭਾਵਨਾ ਸਮੇਤ, ਵਿਧੀਵਤ ਨਵੀਂ ਪੀੜੀ ਦੇ ਸ੍ਹਾਮਣੇ ਲਿਆਂਦਾ
ਜਾਏ।
ਇਸ ਲਈ ਐਸੇ ਸੱਜਣਾਂ ਦੇ ਪਰੋਫ਼ਾਇਲ ਅਤੇ ਸਿੱਖ ਧਰਮ ਪ੍ਰਤੀ ਉਨ੍ਹਾਂ ਦੇ ਲਗਾਉ, ਵੀਡੀਯੂ ਰਿਕਾਰਡਿੰਗ
ਰਾਹੀਂ ਵੀ ਪ੍ਰਾਪਤ ਕਰ ਨਵੀਂ ਪੀੜੀ ਤਕ ਪਹੁੰਚਾਏ ਜਾ ਸਕਦੇ ਹਨ।
ਹਰਦੇਵ ਸਿੰਘ, ਜੰਮੂ-22. 12. 12
(22/12/12)
ਤੱਤ ਗੁਰਮਤਿ ਪਰਿਵਾਰ
‘ਮਹਲਾ 10’ ਸੰਬੰਧੀ ਲੇਖ ਦੇ ਪ੍ਰਤੀਕਰਮ ਵਜੋਂ ਆਏ ਕੁਝ ਵਿਚਾਰਾਂ ਦੀ ਪੜਚੋਲ
ਹਰ ਨੁਕਤੇ ਦੀ ਆੜ ਵਿਚ ਕੀਤਾ ਜਾ ਰਿਹਾ ਹੈ ਨਿੱਜੀ ਵਿਰੋਧ
ਕੁਝ ਦਿਨ ਪਹਿਲਾਂ ‘ਤੱਤ ਗੁਰਮਤਿ ਪਰਿਵਾਰ’ ਨੇ ਇਕ ਪੜਚੋਲ ਰੂਪ ਲੇਖ ‘ਸ਼ਬਦ
ਗੁਰੂ ਗ੍ਰੰਥ ਸਾਹਿਬ ਜੀ’ ਦੇ ਕੁਝ ਪੁਰਾਤਨ ਸਰੂਪਾਂ ਵਿਚ ‘ਮਹਲਾ 10’ ਦੀ ਹੋਂਦ ਨੂੰ ਲੈ ਕੇ ਲਿਖਦੇ
ਹੋਏ ਸੁਹਿਰਦ ਵਿਦਵਾਨਾਂ ਅਤੇ ਪਾਠਕਾਂ ਨੂੰ ਇਸ ਸੰਬੰਧੀ ਠਰੰਮੇ ਅਤੇ ਸਹਿਜ ਨਾਲ ਅੱਗੇ ਪੜਚੋਲ ਕਰਨ
ਦੀ ਬੇਨਤੀ ਕੀਤੀ ਸੀ। ਅਸੀਂ ਮੁੱਢਲੀ ਵਿਚਾਰ ਵਜੋਂ ਇਸ ਪੜਚੋਲ ਦੇ ਆਧਾਰ ’ਤੇ ਕੁਝ ਪੁਰਾਤਨ ਹੱਥ
ਲਿਖਤ ਸਰੂਪਾਂ ਦਾ ਹਵਾਲਾ ਅਤੇ ਭਾਈ ਕਾਨ੍ਹ ਸਿੰਘ ਜੀ ਨਾਭਾ ਦਾ ਮੱਤ ਦਿੱਤਾ ਸੀ। ਸੁਹਿਰਦਤਾ ਤਾਂ ਇਸ
ਗੱਲ ਦੀ ਮੰਗ ਕਰਦੀ ਸੀ ਕਿ ਵਿਚਾਰ ਕਰਦੇ ਸਮੇਂ ਸਿਰਫ ਨੁੱਕਤੇ ਨੂੰ ਆਧਾਰ ਬਣਾ ਕੇ ਹੀ ਵਿਚਾਰ ਦਿੱਤੇ
ਜਾਂਦੇ । ਇਸ ਵਿਸ਼ੇ ਵਿਚ ਵੀਰ ਚਰਨਜੀਤ ਸਿੰਘ ਜੀ ਬਰੈਂਮਪਟਨ ਅਤੇ ਵੀਰ ਸਰਵਜੀਤ ਸਿੰਘ ਜੀ
ਸੈਕਰਾਮੈਂਟੋ ਵਲੋਂ ਦਿੱਤੀ ਵਿਚਾਰ-ਚਰਚਾ ਦਾ ਮਿਆਰ ਠੀਕ ਹੈ। ਉਨ੍ਹਾਂ ਵਲੋਂ ਉਠਾਏ ਨੁਕਤਿਆਂ ਦੇ
ਪਰਿਪੇਖ ਵਿਚ ਅੱਗੇ ਹੋਰ ਖੋਜ ਕਰਨ ਨਾਲ ਵਧੇਰੇ ਸਪਸ਼ਟਤਾ ਆ ਸਕਦੀ ਹੈ। ਇਸ ਸੰਬੰਧੀ ਹੋਰਾਂ ਨੂੰ ਵੀ
ਖੋਜ ਜਾਂ ਵਿਚਾਰ ਕਰਨੀ ਚਾਹੀਦੀ ਹੈ।
ਦੂਜੀ ਤਰਫ, ਇਸ ਦੇ ਪ੍ਰਤੀਕਰਮ ਵਜੋਂ ਚੰਦ ਕੁ ਐਸੇ ਸੱਜਣਾਂ ਨੇ ਵੀ
ਪ੍ਰਤੀਕਰਮ ਦਿੱਤਾ ਹੈ, ਜਿਨ੍ਹਾਂ ਨੇ ਨੁੱਕਤੇ ’ਤੇ ਘੱਟ ਗੱਲ ਕੀਤੀ ਹੈ, ‘ਤੱਤ ਗੁਰਮਤਿ ਪਰਿਵਾਰ’ ਦਾ
ਵਿਰੋਧ ਜ਼ਿਆਦਾ ਕੀਤਾ ਹੈ। ‘ਪਰਿਵਾਰ’ ਦੇ ਪ੍ਰਤੀ ਮਨ ਵਿਚ ਪਹਿਲਾਂ ਬਣਾਈਆਂ ਧਾਰਨਾਵਾਂ ਕਾਰਨ ਕੁਝ
ਸੱਜਣਾਂ ਨੇ ਐਸੀ ਮਾਨਸਿਕਤਾ ਬਣਾ ਲਈ ਹੈ ਕਿ ‘ਪਰਿਵਾਰ’ ਦੀ ਹਰ ਗੱਲ ਦਾ ਵਿਰੋਧ ਹੀ ਕਰਨਾ ਹੈ। ਐਸੀ
ਸੋਚ ਕਾਰਨ ਉਨ੍ਹਾਂ ਦੀ ਵਿਚਾਰ ਵਿਚ ਸੁਹਿਰਦਤਾ ਦੀ ਘਾਟ ਆ ਜਾਣਾ ਸੁਭਾਵਿਕ ਹੀ ਹੈ। ‘ਮਹੱਲਾ 10’
ਅਤੇ ਉਸੇ ਦਿਨ ਇਕ ਹੋਰ ਵਿਸ਼ੇ ’ਤੇ ਛਪੇ ਸਾਡੇ ਛਪੇ ਵਿਚਾਰ ਦੇ ਪ੍ਰਤੀਕਰਮ ਵਿਚ ਐਸੇ ਹੀ ਦੋ ਸੱਜਣਾਂ
ਦੇ ਵਿਚਾਰ ਆਏ, ਜਿਨ੍ਹਾਂ ਬਾਰੇ ਨੁਕਤਾਵਾਰ ਸੰਖੇਪ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ।
ਹਰਮੀਤ ਸਿੰਘ ਖਾਲਸਾ
ਵੀਰ ਹਰਮੀਤ ਸਿੰਘ ਜੀ ਖਾਲਸਾ ਜੀ ਦੀ ਇਸ ਸੰਬੰਧੀ ਤਾਜ਼ਾ ਲਿਖਤ ਪੜ੍ਹ ਕੇ ਇਹ
ਸਪਸ਼ਟ ਹੋਣਾ ਮੁਸ਼ਕਿਲ ਨਹੀਂ ਕਿ ਉਹ ਇਕ ਵਿਦਵਾਨ ਦੇ ਗਲਤ ਪ੍ਰਭਾਵ ਵਿਚ ਗ੍ਰਸਤ ਹੋਣ ਕਰਕੇ ਕਿਸੇ ਲਿਖਤ
ਦੇ ਨੁੱਕਤਿਆਂ ਨੂੰ ਸਮਝਣ ਦੀ ਸਮਰੱਥਾ ਗੰਵਾ ਚੁੱਕੇ ਲਗਦੇ ਹਨ। ਇਨ੍ਹਾਂ ਦੇ ਐਸੇ ਪ੍ਰਭਾਵ ਕਾਰਨ
‘ਪਰਿਵਾਰ’ ਪ੍ਰਤੀ ਮਨ ਵਿਚ ਪੱਕੀਆਂ ਧਾਰਨਾਵਾਂ ਬਣਾ ਲਈਆਂ ਹਨ, ਜਿਸ ਦੇ ਕਾਰਨ ਉਹ ਨੁੱਕਤੇ ਨੂੰ
ਸਮਝੇ ਬਿਨਾਂ ਹੀ ਵਿਰੋਧ ਕਰਨ ’ਤੇ ਉਤਾਵਲੇ ਹਨ। ਇਸ ਭੱਟਕੀ ਮਾਨਸਿਕਤਾ ਦੀ ਇਕ ਮਜ਼ਬੂਤ ਮਿਸਾਲ ਸਾਂਝੀ
ਕਰਨ ਉਪਰੰਤ ਉਨ੍ਹਾਂ ਦੀ ਤਾਜ਼ਾ ਲਿਖਤ ਦੀ ਨੁੱਕਤਾਵਾਰ ਪੜਚੋਲ ਕਰਾਂਗੇ।
‘ਮਹਲਾ 10’ ਸੰਬੰਧੀ ਆਪਣੀ ਪੜਚੋਲ ਵਿਚ ਅਸੀਂ ਗੁਰੂ ਨਾਨਕ ਦੇਵ ਯੁਨੀਵਰਸਿਟੀ
ਵਿਚ ਪ੍ਰੋਫੈਸਰ ਡਾ. ਗੁਰਸ਼ਰਨਜੀਤ ਸਿੰਘ ਜੀ ਦੀ ਇਕ ਪੁਸਤਕ ਦਾ ਹਵਾਲਾ ਦਿੱਤਾ ਸੀ। ਡਾ. ਗੁਰਸ਼ਰਨ ਜੀਤ
ਸਿੰਘ ਪੰਥ ਦੇ ਸੁਚੇਤ ਤਬਕੇ ਦੀ ਇਕ ਜਾਣੀ ਪਛਾਣੀ ਸ਼ਖਸੀਅਤ ਹਨ। ‘ਗੁਰਮਤਿ ਨਿਰਣੈ ਕੋਸ਼’ ਨਾਮਕ
ਉਨ੍ਹਾਂ ਦੀ ਪੁਸਤਕ ਸੁਚੇਤ ਪੰਥ ਵਿਚ ਕਾਫੀ ਪ੍ਰਚਲਿਤ ਰਹੀ ਹੈ।
ਪਰ ਵੀਰ ਹਰਮੀਤ ਸਿੰਘ ਜੀ ਵਿਚ ‘ਪਰਿਵਾਰ’ ਦੇ ਵਿਰੋਧ ਦਾ ਫਤੂਰ ਇਸ ਕਦਰ
ਹਾਵੀ ਹੋ ਚੁੱਕਾ ਹੈ ਕਿ ਉਨ੍ਹਾਂ ਨੇ ਡਾ. ਗੁਰਸ਼ਰਨਜੀਤ ਸਿੰਘ ਦੇ ਹਵਾਲੇ ਨੂੰ ਕਿਸੇ
‘ਲਾਂਬਾ’
ਦਾ ਹਵਾਲਾ ਬਣਾ ਦਿੱਤਾ। ਸਾਡੀ ਸਮਝ ਅਨੁਸਾਰ ਉਨ੍ਹਾਂ ਦੇ ਦਿਮਾਗ ਵਿਚ ਉਹ ‘ਗੁਰਚਰਨਜੀਤ (ਗੁਰਸ਼ਰਨਜੀਤ
ਨਹੀਂ) ਸਿੰਘ ਲਾਂਬਾ ਘੁੰਮ ਰਹੇ ਹਨ, ਜੋ ਦਸਮ ਗ੍ਰੰਥ ਦੇ ਕੱਟੜ ਹਿਮਾੲਤੀ ਹਨ ਅਤੇ ਪ੍ਰੋ. ਦਰਸ਼ਨ
ਸਿੰਘ ਜੀ ਵਿਰੁਧ ਜਾਰੀ ਪੁਜਾਰੀਆਂ ਦੇ ਕੂੜ-ਨਾਮੇ ਵਿਚ ਉਨ੍ਹਾਂ ਦਾ ਵੱਡਾ ਰੋਲ ਮੰਨਿਆ ਜਾਂਦਾ ਹੈ।
ਉਹ ‘ਸੰਤ ਸਿਪਾਹੀ’ ਰਸਾਲੇ ਦੇ ਸੰਪਾਦਕ ਵੀ ਹਨ। ਵੀਰ ਹਰਮੀਤ ਸਿੰਘ ਵਲੋਂ ਇਹ ਭੁਲੇਖਾ ਪਾਠਕਾਂ ਨੂੰ
ਗੁੰਮਰਾਹ ਕਰਨ ਲਈ ਜਾਣਬੁਝ ਕੇ ਵੀ ਖੜਾ ਕੀਤਾ ਹੋ ਸਕਦਾ ਹੈ।
‘ਪਰਿਵਾਰ’ ਦਾ ਨਿੱਜੀ ਵਿਰੋਧ ਕਰਨ ਦੀ ਮੰਸ਼ਾ ਨਾਲ ਪੂਰੀ ਲਿਖਤ ਵਿਚ ਸ਼ਾਇਦ
ਗੁੰਮਰਾਹ ਕਰਨ ਦੇ ਮਕਸਦ ਨਾਲ ‘ਲਾਂਬਾ-ਲਾਂਬਾ’ ਦੀ ਰੱਟ ਲਾਈ ਗਈ ਹੈ। ਬੌਖਲਾਹਟ ਵਿਚ ਹੋਸ਼ੋਂ ਬਾਹਰ
ਹੋਏ ਵੀਰ ਜੀ ਦੀ ਸ਼ਿੱਕਵਿਆਂ ਭਰੀ ਲਿਖਤ ਬਾਰੇ ਸਾਡਾ ਨੁੱਕਤਾਵਰ ਪੱਖ ਇਵੇਂ ਹੈ:-
(1) ਵੀਰ ਜੀ ਦਾ ਵੱਡਾ ਸ਼ਿੱਕਵਾ ਇਹ ਹੈ ਕਿ ‘ਪਰਿਵਾਰ’ ਦੀ ਕਥਨੀ ਅਤੇ ਕਰਨੀ
ਵਿਚ ਫਰਕ ਹੈ ਅਤੇ ਦਲੀਲਾਂ ਵਿਚ ਕਚਿਆਈ। ਇਸ ਸ਼ਿੱਕਵੇ (ਫਤਵੇ) ਦੇ ਹੱਕ ਵਿਚ ਉਨ੍ਹਾਂ ਨੇ ਦਲੀਲ
ਦਿੱਤੀ ਹੈ ਕਿ ਅਸੀਂ ਇਕ ਪਾਸੇ ਗੁਰਬਾਣੀ ਤੋਂ ਸਿਵਾ ਹੋਰ ਕਿਸੇ ਹਵਾਲੇ ਨੂੰ ਨਹੀਂ ਮੰਨਦੇ, ਦੁਜੀ
ਤਰਫ ਆਪਣੇ ਵਲੋਂ ਪੇਸ਼ ਕੀਤੇ ਮੱਤ ਦੇ ਹੱਕ ਵਿਚ ਵੈਸੇ ਹੀ ਹਵਾਲੇ ਵਰਤੀ ਜਾਂਦੇ ਹਾਂ।
ਸਾਡਾ ਪੱਖ: ਅਸੀਂ ਇਸ ਸੱਚਾਈ ਤੋਂ ਅਨਜਾਣ ਅਤੇ ਇਨਕਾਰੀ ਨਹੀਂ ਹਾਂ ਕਿ ਅਸੀਂ
ਵੀ ਗਲਤ ਹੋ ਸਕਦੇ ਹਾਂ ਕਿਉਂਕਿ ਰੱਬ ਤੋਂ ਸਿਵਾ ਹਰ ਕੋਈ ਭੁੱਲਣਹਾਰ ਹੈ ਅਤੇ ਅਸੀਂ ਰੱਬ ਨਹੀਂ ਹਾਂ।
ਅਸੀਂ ਆਪਣੀ ਕਿਸੇ ਵੀ ਲਿਖਤ ਵਿਚ ਇਹ ਨਹੀਂ ਕਿਹਾ ਕਿ ਗੁਰਬਾਣੀ ਤੋਂ ਇਲਾਵਾ ਹਰ ਹਵਾਲਾ ਬੇਮਾਨੀ ਅਤੇ
ਗਲਤ ਹੈ। ਪੂਰੇ ਇਤਿਹਾਸ ਨੂੰ ਵੀ ਅਸੀਂ ਕਦੀ ਨਹੀਂ ਨਕਾਰਿਆ। ਅਸੀਂ ਇਹ ਵਾਰ-ਵਾਰ ਕਿਹਾ ਹੈ ਕਿ ਪੰਥ
ਵਿਚ ਪ੍ਰਚਲਿਤ ਮਾਨਤਾਵਾਂ ਜੇ ‘ਗੁਰਬਾਣੀ ‘ ਦੀ ਕਸਵੱਟੀ ’ਤੇ ਗਲਤ ਸਾਬਤ ਹੁੰਦੀਆਂ ਹਨ ਤਾਂ ਉਨ੍ਹਾਂ
ਨੂੰ ਇਤਿਹਾਸਕ ਜਾਂ ਹੋਰ ਲਿਖਤੀ ਹਵਾਲਿਆਂ ਆਦਿ ਰਾਹੀਂ ਪ੍ਰਮਾਣਿਕ ਨਹੀਂ ਮੰਨਿਆ ਜਾ ਸਕਦਾ। ਮਿਸਾਲ
ਲਈ ਜੇ ਕੋਈ ਇਤਿਹਾਸਕ ਲਿਖਤ ਇਹ ਕਹਿੰਦੀ ਹੈ ਕਿ ਬਾਬਾ ਨਾਨਕ ਜੀ ਨੇ ਮੱਕਾ ਹੀ ਘੁੰਮਾ ਦਿੱਤਾ ਤਾਂ
ਉਹ ਤੱਥ ਪ੍ਰਮਾਣਿਕ ਨਹੀਂ ਕਿਉਂਕਿ ਉਹ ਬਾਬਾ ਨਾਨਕ ਦੀ ਬਖਸ਼ੀ ਸੇਧ (ਗੁਰਬਾਣੀ) ਦੇ ਉਲਟ ਹੈ। ਐਸੀਆਂ
ਥਾਵਾਂ ਤੇ ‘ਸਿੱਖ ਯਾਦ’, ‘ਗੁਰੂ ਨਿਰਣੈ’ ਆਦਿ ਦਲੀਲਾਂ ਦੀ ਦੁਹਾਈ ਦੇ ਕੇ ਗੁਰਬਾਣੀ ਨੂੰ ਅਣਦੇਖਾ
ਕਰ ਦੇਣ ਦੀ ਪਹੁੰਚ ਸਾਨੂੰ ਸਹੀ ਨਹੀਂ ਲਗਦੀ।
ਇਹ ਤਾਂ ਬੜੀ ਸਪਸ਼ਟ ਅਤੇ ਸਰਲ ਜਿਹੀ ਕਸਵੱਟੀ ਹੈ। ਇਸ ਵਿਚ ਕਥਨੀ-ਕਰਨੀ ਵਿਚ
ਫਰਕ ਜਾਂ ਕੱਚਿਆਈ ਕਿੱਥੇ ਹੈ?
‘ਮਹਲਾ 10’ ਦੀ ਹੋਂਦ ਦਾ ਸਵਾਲ ਕਿਸੇ ਐਸੀ ਮਾਨਤਾ ਨਾਲ ਜੁੜਿਆ ਮਸਲਾ ਨਹੀਂ
ਹੈ, ਜਿੱਥੇ ਹਵਾਲੇ ਵਰਤਣੇ ਗੈਰ-ਵਾਜਬ ਹੋਣ।
ਅੱਗੇ ਵੀਰ ਜੀ ਵਲੋਂ ਆਪਣੀ ਲਿਖਤ ਵਿਚ ਦਿੱਤੇ ਕੁਝ ਨੁੱਕਤਿਆਂ ਦਾ ਨੰਬਰਵਾਰ
ਆਪਣਾ ਪੱਖ ਰੱਖ ਰਹੇ ਹਾਂ:-
1. ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ‘ਮਹਲਾ 10’ ਸਿਰਲੇਖ ਹੇਠ ਕੋਈ ਵੀ ਸ਼ਬਦ
ਜਾਂ ਸਲੋਕ ਨਹੀਂ ਹੈ ਅਤੇ ਜਿਸ ਬੀੜਾਂ ਵਿਚ ‘ਮਹਲਾ 10’ ਹੇਠ ਕੋਈ ਸ਼ਬਦ ਜਾਂ ਸਲੋਕ ਹੈ ਉਹ ‘ਗੁਰੂ
ਗ੍ਰੰਥ ਸਾਹਿਬ ਜੀ’ ਦੀਆਂ ਪ੍ਰਮਾਣਿਕ ਬੀੜਾਂ ਨਹੀਂ ਹਨ, ਜਿਸ ਤਰ੍ਹਾ ਕਈਂ ਪੁਰਾਤਨ ਬੀੜਾਂ ਵਿੱਚ
ਬਹੁਤ ਸਾਰੇ ਵਾਧੂ ਸ਼ਬਦ ‘ਨਾਨਕ’ ਛਾਪ ਹੇਠ ਹਨ ਪਰ ਉਹ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਮਾਣਿਕ
ਸਰੂਪ ਨਹੀ ਹਨ।
ਸਾਡਾ ਪੱਖ: ਵੀਰ ਜੀ ਮੌਜੂਦਾ ਪ੍ਰਚਲਿਤ ਸਰੂਪ ਨੂੰ ਹੀ ਪ੍ਰਮਾਣਿਕ ਮੰਨ ਕੇ
ਮੱਤ ਦੇ ਰਹੇ ਹਨ। ਪਰ ਸੱਚਾਈ ਇਹ ਹੈ ਕਿ ਇਸ ਸਰੂਪ ਨੂੰ ਪੰਥ ਦਾ ਵੱਡਾ ਹਿਸਾ ਪੂਰੀ ਤਰ੍ਹਾਂ
ਪ੍ਰਮਾਣਿਕ ਨਹੀਂ ਮੰਨਦਾ। ਇਸ ਸਰੂਪ ਵਿਚ ਛੱਪ ਰਹੀ ‘ਰਾਗਮਾਲਾ’ ਨੂੰ ਪੰਥ ਦਾ ਵੱਡਾ ਹਿੱਸਾ ਮਿਲਾਵਟ
ਮੰਨਦਾ ਹੈ। ਮੰਗਲਾਚਰਨਾਂ ਦੀ ਸਥਿਤੀ ਨੂੰ ਲੈ ਕੇ ਵਿਦਵਾਨਾਂ ਨੇ ਸ਼ੰਕੇ ਜਤਾਏ ਹਨ। ‘ਪਾਠ-ਭੇਦਾਂ’ ਦੇ
ਮਸਲੇ ਨੂੰ ਲੈ ਕੇ ਤਾਂ ਸ਼੍ਰੋਮਣੀ ਕਮੇਟੀ ਵੀ ਇਕ ਵੱਡ-ਆਕਾਰੀ ਪੁਸਤਕ ਛਪਵਾ ਚੁੱਕੀ ਹੈ। ਸਰੂਪ
ਵਿਚਲੀਆਂ ਚੰਦ ਕੁ ਹੋਰ ਕੁਝ ਵਿਸੰਗਤੀਆਂ ਬਾਰੇ ਵੀ ਸੁਹਿਰਦ ਵਿਦਵਾਨਾਂ ਨੇ ਦਬੇ-ਸੁਰ ਵਿਚ ਗੱਲ ਕੀਤੀ
ਹੈ।
‘ਮਹਲਾ 10’ ਦਾ ਮਸਲਾ ਤਾਂ ਉਪਰੋਕਤ ਮਸਲਿਆਂ ਦੇ ਪਰਿਪੇਖ ਵਿਚ ਬਹੁਤ ਛੋਟਾ
ਹੈ।
ਐਸੀ ਸਥਿਤੀ ਵਿਚ ਦੋ ਹੀ ਗੱਲਾਂ ਹੋ ਸਕਦੀਆਂ ਹਨ। ਪਹਿਲੀ ਬਿਬੇਕ ਦੀਆਂ
ਅੱਖਾਂ ਬੰਦ ਕਰਕੇ, ਅੰਨ੍ਹੀ ਸ਼ਰਧਾ ਹੇਠ ਇਸ ਸਰੂਪ ਨੂੰ ਪੂਰੀ ਤਰ੍ਹਾਂ ਪ੍ਰਮਾਣਿਕ ਮੰਨ ਲਿਆ ਜਾਵੇ।
ਉਸ ਸਥਿਤੀ ਵਿਚ ਇਸ ਸਰੂਪ ਵਿਚਲੀਆਂ ਸਪਸ਼ਟ ਨਜ਼ਰ ਆਉਂਦੀਆਂ ਵਿਸੰਗਤੀਆਂ ਲਈ ਇਸ ਦੇ ਸੰਪਾਦਕਾਂ
(ਪੰਜਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ) ਨੂੰ ਦੋਸ਼ੀ ਮੰਨ ਲਿਆ ਜਾਵੇ।
ਦੁਜੀ ਸਥਿਤੀ ਵਿਚ, ਬਾਬੇ ਨਾਨਕ ਦੀ ਸੇਧ ਵਿਚ ਬਿਬੇਕ ਨੂੰ ਵਰਤਦੇ ਹੋਏ, ਇਸ
ਸੱਚਾਈ ਨੂੰ ਸਵੀਕਾਰ ਕਰ ਲਿਆ ਜਾਵੇ ਕਿ ਸਮੇਂ ਨਾਲ ‘ਉਤਾਰਾਕਾਰਾਂ’ ਦੀਆਂ ਗਲਤੀਆਂ ਅਤੇ ਸਾਜ਼ਸ਼ਾਂ
ਕਾਰਨ ਇਸ ਸਰੂਪ ਵਿਚ ਕੁਝ ਵਿਸੰਗਤੀਆਂ ਪੈਦਾ ਹੋ ਗਈਆਂ। ਬੇਸ਼ਕ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਹੀ ਕਰ
ਪਾਉਣਾ ਸੰਭਵ ਨਾ ਵੀ ਲਗਦਾ ਹੋਵੇ, ਪਰ ਉਨ੍ਹਾਂ ਪ੍ਰਤੀ ਵਿਚਾਰ ਕਰ ਲੈਣਾ ਕੋਈ ਗੁਨਾਹ ਨਹੀਂ ਹੈ।
ਹੁਣ ਵੀਰ ਹਰਮੀਤ ਸਿੰਘ ਜੀ ਸਮੇਤ ਹਰ ਕਿਸੇ ਨੇ ਆਪ ਫੈਸਲਾ ਕਰਨਾ ਹੈ ਕਿ
ਉਨ੍ਹਾਂ ਨੇ ਕਿਸ ਸ਼੍ਰੇਣੀ ਦਾ ਹਿੱਸਾ ਬਣਨਾ ਹੈ? ਜੇ ਵੀਰ ਜੀ ਵਾਜਬ ਸਮਝਣ ਦਾ ਇਹ ਜਾਣਕਾਰੀ ਦੇਣ ਦੀ
ਕਿਰਪਾ ਕਰਨ ਕਿ ਉਨ੍ਹਾਂ ਵਲੋਂ ਪੂਰੀ ਤਰ੍ਹਾਂ ਪ੍ਰਮਾਣਿਕ ਮੰਨੇ ਜਾ ਰਹੇ ਮੌਜੂਦਾ ਸਰੂਪ ਦਾ ਆਧਾਰ ਕੀ
ਹੈ? ਇਹ ਸਰੂਪ ਐਸੇ ਕਿਸ ਹੱਥ-ਲਿਖਤ ਸਰੂਪ ਨਾਲ ਸੋਧਿਆ ਹੋਇਆ ਹੈ, ਜੋ ਪੂਰੀ ਤਰ੍ਹਾਂ ਪ੍ਰਮਾਣਕ
ਹੈ/ਸੀ? ਜਿਨ੍ਹਾਂ ਹੱਥ-ਲਿਖਤ ਸਰੂਪਾਂ ਵਿਚੋਂ ਲੈ ਕੇ ਮੌਜੂਦਾ ਸਰੂਪ ਵਿਚ ਰਾਗਮਾਲਾ ਛੱਪ ਰਹੀ ਹੈ,
ਕੀ ਉਹ ਪੂਰੀ ਤਰ੍ਹਾਂ ਪ੍ਰਮਾਣਿਕ ਸੀ? ਬਾਕੀ ਚਰਚਾ ਵੀਰ ਜੀ ਦਾ ਵਿਚਾਰ ਆ ਜਾਣ ਉਪਰੰਤ, ਲੋੜ ਪਈ
ਤਾਂ।
2. ਦਸਮ ਗ੍ਰੰਥ ਨੂੰ ਰੱਧ ਕਰਨ ਲਈ ਇਹ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਇਹ
ਹਥਿਆਰ ਵਜੋਂ ਵਰਤ ਰਹੇ ਹਨ ਕਿ ਜੇ ‘ਗੁਰੂ ਗ੍ਰੰਥ ਸਾਹਿਬ ਜੀ’ ਵਿਚ ‘ਮਹਲਾ 10’ ਦੀ ਕੋਈ ਬਾਣੀ ਹੋਵੇ
ਤਾਂ ਦਸਮ ਗ੍ਰੰਥ ਹਮਾਈਤੀਆਂ ਕੋਲ ਜਵਾਬ ਨਹੀਂ ਰਹੇਗਾ।
ਸਾਡਾ ਪੱਖ : ਦਸਮ ਗ੍ਰੰਥ ਨੂੰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੁਕਾਬਲੇ
ਖੜਾ ਕਰਨ ਲਈ ਹੀ ਤਿਆਰ ਕੀਤਾ ਗਿਆ ਸੀ। ਦਸਮ ਗ੍ਰੰਥ ਨੂੰ ਰੱਦ ਕਰਨ ਲਈ ਹੋਰ ਸਬੂਤਾਂ ਦੇ ਨਾਲ-ਨਾਲ
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਗਿਆਨ ਸੇਧ ਅਤੇ ਬਣਤਰ ਦੀ ਪੜਚੋਲ ਇਕ ਵੱਡਾ ਹਥਿਆਰ (ਗਿਆਨ ਖੜਗ)
ਹੈ। ਇਸੇ ਪੜਚੋਲ ਦੇ ਨਜ਼ਰੀਏ ਤੋਂ ਪੁਖਤਾ ਸਬੂਤ ਨਾਲ ਇਕ ਵਿਚਾਰ ਵਜੋਂ ‘ਮਹਲਾ 10’ ਵਾਲਾ ਪੱਖ ਰੱਖਿਆ
ਸੀ।
ਸਾਡੇ ਲਈ ਕਦੀ ਵੀ ਸਵਾਲ ਦਸਮ ਗ੍ਰੰਥ ਦੇ ਹਿਮਾਇਤੀਆਂ ਨੂੰ ਸਿਰਫ ਜਵਾਬ ਦੇਣਾ
ਨਹੀਂ ਰਿਹਾ ਬਲਕਿ ਸੁਹਿਰਦਤਾ ਨਾਲ ਸੱਚ ਨੂੰ ਸਭ ਦੇ ਸਾਹਮਣੇ ਲਿਆਉਣ ਦਾ ਯਤਨ ਕਰਨਾ ਰਿਹਾ ਹੈ।
ਸਾਨੂੰ ਪਤਾ ਹੈ ਕਿ ਜੇ ਬਾਬਾ ਨਾਨਕ ਜੀ ਸਾਰਿਆਂ ਨੂੰ ਸੱਚ ਸਮਝਾਉਣ ਤੋਂ ਬਾਅਦ ਵੀ ਜਨੇਉ ਨਾ ਪਾਉਣ
ਜਾਂ ਮੂਰਤੀਆਂ ਨਾ ਪੂਜਣ ਲਈ ਤਿਆਰ ਨਹੀਂ ਕਰ ਪਾਏ ਤਾਂ ਸਾਡੀ ਕੀ ਔਕਾਤ ਹੈ ਕਿ ਸਾਡੀ ਕਹੀ ਗੱਲ ਨੂੰ
ਸਾਰੇ ਮੰਨ ਲੈਣਗੇ। ਬਾਬਾ ਨਾਨਕ ਜੀ ਦਾ ਰਾਹ ਸੀ ਕਿ ਇਮਾਨਦਾਰੀ ਨਾਲ ਆਪਣਾ ਮੱਤ ਪੇਸ਼ ਕਰਦੇ ਜਾਵੋ,
ਜਿਸ ਨੂੰ ਚੰਗਾ ਲਗੇਗਾ ਆਪਣਾ ਲਵੇਗਾ। ਅਸੀਂ ਉਸੇ ਸੇਧ ਵਿਚ ਤੁਰਨ ਦਾ ਹਮੇਸ਼ਾਂ ਯਤਨ ਕਰਦੇ ਹਾਂ।
3. ‘ਗੁਰੂ ਗ੍ਰੰਥ ਸਾਹਿਬ ਜੀ’ ਕੰਪਲੀਟ ਗੁਰੂ ਹਨ। ਉਨ੍ਹਾਂ ਨੂੰ ਕਿਸੇ ਦੀ
ਮੁਥਾਜੀ ਨਹੀਂ ਕਿ ਦਸਮ ਗ੍ਰੰਥ ਨੂੰ ਰੱਧ ਕਰਨ ਲਈ ‘ਮਹਲਾ 10’ ਦੀ ਬਾਣੀ ਜਰੂਰ ਹੋਵੇ, ਇਸ ਤੋਂ ਬਿਨਾ
ਵੀ ਦਸੰਮ ਗ੍ਰੰਥ ਰੱਧ ਹੁੰਦਾ ਹੈ।
ਸਾਡਾ ਪੱਖ : ਜੇ ਬਾਬਾ ਨਾਨਕ ਦੇ ਦਰਸਾਏ ਆਦਿ ਜੁਗਾਦੀ ‘ਸ਼ਬਦ (ਗਿਆਨ) ਗੁਰੂ’
ਦੇ ਪ੍ਰਗਟ ਰੂਪ ਦੇ ਪਰਿਪੇਖ ਵਿਚ ਵੇਖਿਆ ਜਾਵੇ ਤਾਂ ਬੇ ਸ਼ਕ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’
(ਗੁਰਬਾਣੀ) ਕੰਪਲੀਟ ‘ਗੁਰੂ’ ਹਨ। ਪਰ ਜੇ ਸਿਰਫ ਮੌਜੂਦਾ ‘ਗ੍ਰੰਥ ਰੂਪੀ ਗੁਰੂ’ ਦੇ ਪ੍ਰਚਲਿਤ
ਪਰਿਪੇਖ ਵਿਚ ਪੜਚੋਲਿਆ ਜਾਵੇ ਤਾਂ ਇਹ ‘ਆਦਿ ਜੁਗਾਦੀ’ ਕੰਪਲੀਟ ‘ਗੁਰੂ’ ਦਾ ਦਾਅਵਾ ਪੜਚੋਲ ਮੰਗਦਾ
ਹੈ, ਕਿਉਂਕਿ ਇਸ ਸਰੂਪ ਵਿਚ ਰਾਗਮਾਲਾ ਸਮੇਤ ਚੰਦ ਵਿਸੰਗਤੀਆਂ ਇਕ ਸੱਚਾਈ ਹੈ ਅਤੇ ਵਿਸੰਗਤੀਆਂ ਦੇ
ਹੁੰਦੇ ਹੋਏ ‘ਕੰਪਲੀਟ ਗੁਰੂ’ ਦਾ ਦਾਅਵਾ ਸ਼ਰਧਾ ਤਾਂ ਹੋ ਸਕਦੀ ਹੈ, ਹਕੀਕਤ ਨਹੀਂ।
ਇਹ ਗੱਲ ਸਹੀ ਹੈ ਕਿ ਦਸਮ ਗ੍ਰੰਥ ਨੂੰ ਰੱਧ ਕਰਨ ਲਈ ਹੋਰ ਵੀ ਕਈ ਤੱਥ ਮੌਜੂਦ
ਹਨ। ਪਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵਿਚ ‘ਮਹਲਾ 10’ ਦੀ ਹੋਂਦ ਵੀ ਦਸਮ ਗ੍ਰੰਥ ਦੇ
ਰੱਧ ਹੋਣ ਲਈ ਇਕ ਠੋਸ ਅਤੇ ਮਜ਼ਬੂਤ ਆਧਾਰ ਬਣ ਜਾਂਦਾ ਹੈ। ਵੈਸੇ ਵੀ ਇਹ ਵਿਚਾਰ ਠੋਸ ਗਵਾਹੀਆਂ ਦੇ
ਆਧਾਰ ਤੇ ਦਿੱਤਾ ਗਿਆ ਸੀ ਨਾ ਕਿ ਸਿਰਫ ਹਵਾਈ ਤੀਰਾਂ ਰਾਹੀਂ। ‘ਮਹਲਾ 10’ ਦੀ ਹੋਂਦ ਦੀ ਪੜਚੋਲ ਦਾ
ਵਿਚਾਰ ਸਿਰਫ ਦਸਮ ਗ੍ਰੰਥ ਨੂੰ ਰੱਦ ਕਰਨ ਲਈ ਹੀ ਨਹੀਂ, ਬਲਕਿ ਸੱਚਾਈ ਤੱਕ ਪਹੁੰਚਣ ਲਈ ਕੀਤਾ ਗਿਆ
ਸੀ। ਦਸਮ ਗ੍ਰੰਥ ਨੂੰ ਪ੍ਰਮਾਣਿਕ ਸਾਬਿਤ ਕਰਨ ਲਈ, ਕੁਝ ਸਾਜਸ਼ਕਾਰਾਂ ਵਲੋਂ, ਇਸ ਨੂੰ ‘ਅਲੋਪ’ ਕਰਨ
ਦੀ ਸੰਭਾਵਨਾ ਦਰਸਾਈ ਗਈ ਸੀ।
ਜਿੱਥੋਂ ਤੱਕ ਮੁਥਾਜੀ ਦੀ ਗੱਲ ਹੈ ਤਾਂ ਬੇਸ਼ਕ ਬਾਬਾ ਨਾਨਕ ਜੀ ਦਾ ਦਰਸਾਇਆ
ਪ੍ਰਭੂ (ਦਾ ਗਿਆਨ ਰੂਪ ) ਗੁਰੂ ਕਿਸੇ ਦਾ ਮੁਥਾਜ ਨਹੀਂ। ਪਰ ‘ਗ੍ਰੰਥ’ ਰੂਪੀ ਮਾਧਿਅਮ ‘ਗੁਰੂ’ ਤਾਂ
ਸੇਵਕਾਂ ਦਾ ਮੋਹਤਾਜ ਹੈ ਹੀ, ‘ਪ੍ਰਕਾਸ਼’ ਕਰਵਾਉਣ ਲਈ, ‘ਸੁਖਾਸਨ’ ਲਈ, ਸਰਦੀ ਤੋਂ ਬੱਚਨ ਵਾਸਤੇ
ਕੰਬਲਾਂ ਲਈ, ਗਰਮੀ ਤੋਂ ਬੱਚਣ ਵਾਸਤੇ ‘ਕੂਲਰਾਂ’ ਲਈ ਆਦਿ ਆਦਿ। ਐਸਾ ‘ਮਾਧਿਅਮ ਗੁਰੂ’ ਤਾਂ ਕਾਤਬਾਂ
ਦਾ ਵੀ ਮੋਹਤਾਜ ਰਿਹਾ ਹੈ, ਜਿਨ੍ਹਾਂ ਨੇ ਇਸ ਨਾਲ ਮਨਭਾਉਂਦੀਆਂ ਅਠਖੇਲੀਆਂ ਕੀਤੀਆਂ ਹਨ। ਕਿਸੇ ਨੇ
ਰਾਗਮਾਲਾ ਜੋੜ ਦਿੱਤੀ, ਕਿਸੇ ਨੇ ਨਹੀਂ, ਕਿਸੇ ਨੇ ‘ਮਹਲਾ 10’ ਰੱਖ ਲਿਆ, ਕਿਸੇ ਨੇ ਨਹੀਂ, ਆਦਿ
ਆਦਿ।
4. ਵੈਸੇ ਤਾਂ ਪਰਵਾਰ ਆਪਣੀ ਕਿਸੇ ਗੱਲ ਨੂੰ ਪ੍ਰੋੜਤਾ ਦੇਣ ਵਾਸਤੇ ਪੁਰਾਤਨ
ਇਤਹਾਸਿਕ ਸ੍ਰੋਤਾਂ ਨੂੰ, ਰਹਿਤ ਨਾਮਿਆਂ ਨੂੰ, ਪਰੰਪਰਾਵਾਂ ਨੂੰ, ਵਿਦਵਾਨਾਂ ਨੂੰ ਨਕਾਰ ਦੇਂਦਾ ਹੈ
ਪਰ ਉਪਰੋਕਤ ਸਟੇਟਮੈਂਟਸ (‘ਮਹਲਾ 10’ ਦੇ ਸਾਜਸ਼ੀ ਤੌਰ ਤੇ ਹਟਾਉਣ ਬਾਰੇ) ਇਨ੍ਹਾ ਨੇ ਬਿਨ੍ਹਾ ਕਿਸੇ
ਸ੍ਰੋਤ ਦਾ ਹਵਾਲਾ ਨਹੀਂ ਦਿੰਦੇ ਹੋਏ ਬਿਨਾ ਤੱਥਾਂ ਤੋਂ, ਹਵਾ ਵਿੱਚ ਹੀ ਕਹਿ ਦਿਤੀਆਂ ਹਨ ਕਿਸੇ ਵੀ
ਸ੍ਰੋਤ ਦਾ ਹਵਾਲਾ ਨਹੀਂ ਦਿਤਾ।
ਦਸਮ ਗ੍ਰੰਥੀਆਂ ਨੂੰ ਪਰਵਾਰ ਵਾਲੇ ਕੋਸਦੇ ਰਹਿੰਦੇ ਹਨ ਪਰ ਇੱਕ ਗਲੋਂ ਤਾ ਉਹ
ਪਰਵਾਰ ਨਾਲੋਂ ਚੰਗੇ ਹੀ ਹਨ ਕਿ ਉਹ ਆਪਣੇ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਸ਼ੰਕੇ ਤਾਂ
ਨਹੀਂ ਕਰਦੇ ਹਨ।
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ
ਕਾਈ ਪਾਇ ॥2॥ ਅੰਕ 474
ਸਾਡਾ ਪੱਖ : ਕੁਝ ਸਮਾਂ ਪਹਿਲਾਂ ਤੱਕ ਚੰਗੇ ਭਲੇ ਸੁਚੇਤ ਅਤੇ ਨਾਰਮਲ ਰਹੇ
ਵੀਰ ਹਰਮੀਤ ਸਿੰਘ ਜੀ ਕਿਸੇ ਦੇ ਗਲਤ ਪ੍ਰਭਾਵ ਹੇਠ ਆਉਣ ਕਾਰਨ ਹੁਣ ਕਿਤਨੀ ਬੌਖਲਾਹਟ ਵਿਚ ਹਨ, ਇਸ
ਦੀ ਝਲਕ ਇਸ ਨੁੱਕਤੇ ਵਿਚੋਂ ਮਿਲਦੀ ਹੈ। ਉਨ੍ਹਾਂ ਵਿਚ ਹੁਣ ਕਿਸੇ ਲਿਖਤ ਨੂੰ ਸੁਹਿਰਦਤਾ ਨਾਲ ਵਾਚਨ
ਦੀ ਸਮਰੱਥਾ ਵੀ ਜਾਂਦੀ ਰਹੀ ਜਾਪਦੀ ਹੈ। ਸਿਰਫ ਵਿਰੋਧ ਕਰਨ ਦੀ ਮਾਨਸਿਕਤਾ ਹੇਠ ਨਿਰੋਲ ਝੂਠ ਲਿਖਦੇ
ਹਨ ਕਿ ‘ਪਰਿਵਾਰ’ ਨੇ ਆਪਣੀ ਪੱਖ ਦੇ ਹੱਕ ਵਿਚ ਕਿਸੇ ਸ੍ਰੋਤ ਦਾ ਹਵਾਲਾ ਨਹੀਂ ਦਿੱਤਾ, ਕੋਈ ਤੱਥ
ਨਹੀਂ ਦਿੱਤਾ, ਸਿਰਫ ਹਵਾ ਵਿਚ ਗੱਲਾਂ ਕੀਤੀਆਂ।
ਪਾਠਕ ਇਸ ਵਿਸ਼ੇ ’ਤੇ ਸਾਡਾ ਪਹਿਲਾ ਲੇਖ ਵੇਖ ਸਕਦੇ ਹਨ। ਉਸ ਵਿਚ ਘੱਟੋ-ਘੱਟ
ਤਿੰਨ ਪੁਰਾਤਨ ਹੱਥ ਲਿਖਤ ਸਰੂਪਾਂ ਦਾ ਹਵਾਲਾ ਦਿੱਤਾ ਗਿਆ ਹੈ। ਇਸ ਵਿਸ਼ੇ ਵਿਚ ਕਾਨ ਸਿੰਘ ਜੀ ਨਾਭਾ
ਦੇ ਮੱਤ ਦਾ (ਗੁਰਮਤਿ ਮਾਰਤੰਡ ਵਿਚੋਂ) ਹਵਾਲਾ ਦਿੱਤਾ।
‘ਪਰਿਵਾਰ’ ਨੇ ਕਦੇ ਕਿਸੇ ਹਵਾਲੇ, ਪੁਰਾਤਨ ਸ੍ਰੋਤ ਜਾਂ ਵਿਦਵਾਨ ਨੂੰ ਪੂਰੀ
ਤਰ੍ਹਾਂ ਰੱਦ ਕਰਨ ਦੀ ਗੱਲ ਨਹੀਂ ਕੀਤੀ। ਹਾਂ, ਇਹ ਗੱਲ ਵਾਰ-ਵਾਰ ਦ੍ਰਿੜਤਾ ਨਾਲ ਕਹੀ ਹੈ ਕਿ ਐਸੇ
ਸ੍ਰੋਤਾਂ ਨੂੰ ‘ਗੁਰਬਾਣੀ ਸੇਧ’ ਤੋਂ ਉਪਰ ਨਹੀਂ ਮੰਨ ਲੈਣਾ ਚਾਹੀਦਾ। ਜਿਥੋਂ ਤੱਕ ‘ਮਹਲਾ 10’ ਦੇ
ਵਿਸ਼ੇ ਦੀ ਗੱਲ ਹੈ ਇਸ ਨਾਲ ਦਰਸਾਏ ਹਵਾਲਿਆਂ ਦਾ ‘ਗੁਰਬਾਣੀ ਸੇਧ’ ਨਾਲ ਕੋਈ ਸੰਬੰਧ ਨਹੀਂ ਬਣਦਾ।
ਅੱਗੇ ਵੀਰ ਜੀ ਨੇ ਇਹ ਕਿਹਾ ਹੈ ਕਿ ਦਸਮ ਗ੍ਰੰਥੀ ਸੱਜਣਾਂ ਨੂੰ ਅਸੀਂ ਕੋਸਦੇ
ਰਹਿੰਦੇ ਹਾਂ। ‘ਪਰਿਵਾਰ’ ਕਦੇ ਕਿਸੇ ਨੂੰ ਨਹੀਂ ਕੋਸਦਾ ਅਤੇ ਨਾ ਹੀ ਐਸਾ ਕਰਨ ਬਾਰੇ ਸੋਚ ਸਕਦਾ ਹੈ।
ਅਸੀਂ ਬਾਬਾ ਨਾਨਕ ਜੀ ਦੀ ਸੇਧ ਵਿਚ ਇਮਾਨਦਾਰੀ ਨਾਲ ਸੱਚ ਪੇਸ਼ ਕਰਨ ਦਾ ਯਤਨ ਕਰਦੇ ਹਾਂ। ਇਸ ਪਿੱਛੇ
ਭਾਵਨਾ ਸੁਧਾਰ ਦੀ ਇੱਛਾ ਹੁੰਦੀ ਹੈ, ਕਿਸੇ ਨੂੰ ਕੋਸਨਾ ਨਹੀਂ।
ਜਿੱਥੇ ਤੱਕ ਦਸਮ ਗ੍ਰੰਥੀਆਂ ਦੇ ਸਾਡੇ ਨਾਲੋਂ ਚੰਗੇ ਹੋਣ ਦਾ ਵੀਰ ਹਰਮੀਤ
ਸਿੰਘ ਦਾ ਮੱਤ ਹੈ ਤਾਂ ਅਸੀਂ ਵੀ ਗੁਰਬਾਣੀ ਸੇਧ ਵਿਚ ਇਹੀ ਮੰਨਦੇ ਹਾਂ ਕਿ ਵੀਰ ਹਰਮੀਤ ਸਿੰਘ, ਦਸਮ
ਗ੍ਰੰਥੀ ਸੱਜਣਾਂ ਸਮੇਤ ਸਾਰੇ ਸਾਡੇ ਤੋਂ ਚੰਗੇ ਹਨ।
ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥ ਜਿਨਿ ਐਸਾ ਕਰਿ ਬੂਝਿਆ
ਮੀਤੁ ਹਮਾਰਾ ਸੋਇ ॥7॥ (ਪੰਨਾ 1364)
ਪਰ ਜਿਥੋਂ ਤੱਕ ਵੀਰ ਜੀ ਦੇ ਇਸ ਮੱਤ ਦੇ ਦਰਸਾਏ ਕਾਰਨ (ਆਪਣੇ ਗੁਰੂ ਤੇ
ਸ਼ੰਕਾ ਕਰਨਾ) ਦੀ ਗੱਲ ਹੈ, ਉਸ ਦੀ ਕੱਚਿਆਈ ਨੂੰ ਸਪਸ਼ਟ ਕਰਨਾ ਜਰੂਰੀ ਹੈ। ਬਾਬਾ ਨਾਨਕ ਵਲੋਂ ਦਰਸਾਇਆ
ਪ੍ਰਭੂ ਦਾ ਗਿਆਨ ਸਰੂਪ, ਆਦਿ-ਜੁਗਾਦੀ ‘ਗੁਰੂ’ ਨੂੰ ਹੀ ਅਸੀਂ ਆਪਣਾ ‘ਗੁਰੂ’ ਮੰਨਦੇ ਹਾਂ। ਉਸ ਬਾਰੇ
ਸਾਨੂੰ ਕੋਈ ਸ਼ੰਕਾ ਨਹੀਂ। ਮੌਜੂਦਾ ਸਮੇਂ ਨਾਨਕ ਸਰੂਪਾਂ ਰਾਹੀਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ
ਸੇਧ ਰੂਪੀ ‘ਗੁਰੂ’ ’ਤੇ ਵੀ ਸਾਨੂੰ ਕੋਈ ਸ਼ੰਕਾ ਨਹੀਂ। ਪਰ ਜਿਥੋਂ ਤੱਕ ਇਸ ‘ਗੁਰੂ’ ਨੂੰ ਇਕ
ਪ੍ਰਚਲਿਤ ਮਾਧਿਅਮ ਮਾਤਰ ਤੱਕ ਸੀਮਤ ਕਰ ਲੈਣ ਦੀ ਗੱਲ ਹੈ ਤਾਂ ਉਸ ਮਾਧਿਅਮ ਵਿਚਲੀ ਕੁਝ ਵਿਸੰਗਤੀਆਂ
(ਰਾਗਮਾਲਾ ਆਦਿ) ਇਕ ਹਕੀਕਤ ਹਨ ਅਤੇ ਉਨ੍ਹਾਂ ਵਿਸੰਗਤੀਆਂ ਬਾਰੇ ਸਿੱਖਾਂ ਵਲੋਂ ਸਮੇਂ ਸਮੇਂ ਤੇ
ਸ਼ੰਕੇ ਖੜੇ ਹੁੰਦੇ ਰਹੇ ਹਨ। ਜੇ ਸਿਰਫ ਕਿਸੇ ਸਰੂਪ ਨੂੰ, ਬਿਬੇਕ ਦੀ ਅੱਖਾਂ ਬੰਦ ਕਰਕੇ, ਬਿਨਾਂ
ਹੀਲ-ਹੁੱਜ਼ਤ ਹੀ ਪੂਰਨ, ਕੰਪਲੀਟ ਜਾਂ ਬਿਲਕੁਲ ਸਹੀ ਮੰਨ ਲੈਣਾ ਹੀ ‘ਸਿੱਖੀ’ ਹੈ ਤਾਂ ਬਾਬੇ ਨਾਨਕ ਦੇ
ਦਰਸਾਏ ਅਸਲ ‘ਗੁਰੂ’ ਦੀ ਸੇਧ ਵਿਚ ਅਸੀਂ ਐਸੀ ‘ਸਿੱਖੀ’ ਦੇ ਧਾਰਨੀ ਨਹੀਂ ਹੋ ਸਕਦੇ। ਅੰਨ੍ਹੀ ਸ਼ਰਧਾ
ਹੇਠ ਤਾਂ ਲੋਕਾਈ ‘ਪੱਥਰਾਂ’ ਨੂੰ ਵੀ ਪੂਰਨ ਰੱਬ ਮੰਨੀ ਬੈਠੀ ਹੈ। ਐਸੀ ‘ਸਿੱਖੀ’ ਤੋਂ ਬਾਬਾ ਨਾਨਕ
ਜੀ ਵੀ ਨਾਬਰ ਸਨ ਅਤੇ ਉਨ੍ਹਾਂ ਦੀ ਸੇਧ ਵਿਚ ਅਸੀਂ ਵੀ। ਸਾਡੇ ‘ਗੁਰੂ’ ਵਿਚ ਕਦੇ ਨਾ ਕੋਈ ਵਿਸੰਗਤੀ
ਸੀ ਅਤੇ ਨਾ ਹੋ ਸਕਦੀ ਹੈ। ਇਸ ‘ਗੁਰੂ’ ਨੂੰ ਸਾਡੇ ਤੱਕ ਪਹੁੰਚਾਉਣ ਵਾਲੇ ਰਹਿਬਰਾਂ ਵਿਚ ਵੀ ਕੋਈ
ਵਿਸੰਗਤੀ (ਕਮੀ) ਨਹੀਂ ਸੀ।
ਆਪਣੀ ਲਿਖਤ ਵਿਚ ਵੀਰ ਜੀ ਨੇ ਵਾਰ-ਵਾਰ ਇਹ ਗੱਲ ਦੁਹਰਾਹੀ ਹੈ ਕਿ
‘ਪਿਆਰ
ਸਿੰਘ ਅਤੇ ਲਾਂਬੇ’ ਵਰਗੇ ਵਿਦਵਾਨਾਂ ਦੇ ਹਵਾਲੇ ਕਿਉਂ ਗਲਤ ਨਹੀਂ ਹੋ ਸਕਦੇ। ‘ਲਾਂਬੇ’ ਬਾਰੇ ਤਾਂ
ਗੱਲ ਸਪਸ਼ਟ ਕਰ ਦਿਤੀ ਹੈ ਕਿ ਬੌਖਲਾਹਟ ਵਿਚ ਆਪਣੀ ਸਮਝ ਸ਼ਕਤੀ ਗਵਾ ਚੁੱਕੇ ਵੀਰ ਜੀ ਧੱਕੇ ਨਾਲ ਹੀ
ਡਾ. ਗੁਰਸ਼ਰਨਜੀਤ ਸਿੰਘ (ਗੁਰੂ ਨਾਨਕ ਦੇਵ ਯੁਨੀਵਰਸਿਟੀ) ਨੂੰ ‘ਲਾਂਬਾ’ ਬਣਾ ਰਹੇ ਹਨ। ਜਿੱਥੋਂ ਤੱਕ
ਵਰਤੇ ਹਵਾਲਿਆਂ ਦੀ ਗੱਲ ਹੈ, ਉਹ ਹਵਾਲੇ ‘ਪੁਰਾਤਨ ਹੱਥ ਲਿਖਤ ਬੀੜਾਂ’ ਦੇ ਹਨ ਨਾ ਕਿ ਡਾ. ਪਿਆਰ
ਸਿੰਘ ਜਾਂ ਡਾ. ਗੁਰਸ਼ਰਨਜੀਤ ਸਿੰਘ ਦੇ। ਸਿਰਫ ਇਨ੍ਹਾਂ ਹਵਾਲਿਆਂ ਦਾ ਜ਼ਿਕਰ ਉਨ੍ਹਾਂ ਦੀਆਂ ਲਿਖਤਾਂ
ਵਿਚ ਆਇਆ ਹੈ। ਹੋਰ ਸਬੂਤ ਵਜੋਂ ਵੀਰ ਸਰਵਜੀਤ ਸਿੰਘ ਸੈਕਰਾਮੈਂਟੋ ਨੇ ਕੁਝ ਤਸਵੀਰਾਂ ਵੀ ਸਿੱਖ ਮਾਰਗ
’ਤੇ ਪ੍ਰਕਾਸ਼ਿਕ ਕਰਵਾ ਦਿਤੀਆਂ ਹਨ।
ਆਪਣੀ ਇਸ ਲਿਖਤ ਵਿਚ ਇਕ ਟਿੱਪਣੀ ਵੀਰ ਜੀ ਨੇ ਪਰਿਵਾਰ ਵਲੋਂ ਹਰਦੇਵ ਸਿੰਘ
ਜੀ ਵਲੋਂ ਜੱਜਾਂ ਦੇ ਸਾਹਮਣੇ ਵਿਚਾਰ-ਚਰਚਾ ਦੇ ਸੱਦੇ ਤੇ ਸਾਡੇ ਪ੍ਰਤੀਕਰਮ ਦੇ ਸੰਬੰਧ ਵਿਚ ਕੀਤੀ
ਹੈ। ਉਨ੍ਹਾਂ ਅਨੁਸਾਰ ਬਾਬਾ ਨਾਨਕ ਜੀ ਨੇ ਵਿਚਾਰ ਚਰਚਾ ਕਰਨ ਲਈ ਕਿਸੇ ਸਾਹਮਣੇ ਇਹ ਸ਼ਰਤ ਨਹੀਂ ਲਾਈ
ਕਿ ਕਸਵੱਟੀ ਮੇਰੇ ਵਾਲੀ ਹੀ ਹੋਵੇ। ਬੇਸ਼ਕ ਇਹ ਗੱਲ ਸਹੀ ਹੈ। ਪਰ ਬਾਬਾ ਨਾਨਕ ਜੀ ਦੀ ਵਿਚਾਰ ਚਰਚਾ
ਦਾ ਮਕਸਦ ਵਿਚਾਰ ਰਾਹੀਂ ਸੱਚ ਪੇਸ਼ ਕਰਨਾ ਹੁੰਦਾ ਸੀ, ਹਾਰ-ਜਿੱਤ ਦਾ ਮਸਲਾ ਨਹੀਂ। ਬਾਬਾ ਨਾਨਕ ਜੀ
ਨੇ ਕਦੇ ਵੀ ਕਿਸੇ ‘ਜੱਜਾਂ’ ਤੋਂ ਫੈਸਲਾ ਕਰਵਾਉਣ ਵਾਲੀ ਵਿਚਾਰ-ਚਰਚਾ ਦਾ ਜ਼ਿਕਰ ਨਹੀਂ ਮਿਲਦਾ। ਬਾਬੇ
ਨਾਨਕ ਵਾਲੀ ਵਿਚਾਰ-ਚਰਚਾ ਤਾਂ ਵੀਰ ਹਰਦੇਵ ਸਿੰਘ ਜੀ ਅਨੇਕਾਂ ਵਾਰ ਸਾਡੇ ਸੰਪਾਦਕੀ ਮੰਡਲ ਦੇ ਕੁਝ
ਮੈਂਬਰਾਂ ਨਾਲ ਨਿੱਜੀ ਤੌਰ ’ਤੇ ਕਰਦੇ ਰਹੇ ਹਨ।
ਅਸੀਂ ਵੀਰ ਹਰਮੀਤ ਸਿੰਘ ਜੀ ਨੂੰ ਕੁਝ ਸਮਾਂ ਪਹਿਲਾਂ ਵੀ ਸਲਾਹ ਦਿੱਤੀ ਸੀ
ਕਿਸੇ ਸ਼ਖਸ ਦੀ ਗਲਤ ਸਮਝ ਦੇ ਗੁਲਾਮ ਹੋਣ ਦੀ ਥਾਂ ‘ਬਿਬੇਕ ਗੁਰੂ’ ਦੀ ਸੇਧ ਵਿਚ ਆਜਾਦ ਹੋ ਕੇ ਵਿਚਰਨ
ਦੀ ਕੋਸ਼ਿਸ਼ ਕਰਨ। ਫੇਰ ਇਹੀ ਨੇਕ ਸਲਾਹ ਦੁਹਰਾ ਰਹੇ ਹਾਂ ਕਿ ਇਕ ਵਾਰ ਐਸੀ ਆਜ਼ਾਦੀ ਮਾਣ ਕੇ ਵੇਖਣ,
ਬਾਬਾ ਨਾਨਕ ਪ੍ਰਤੱਖ ਨਾਲ ਵਿਚਰਦੇ ਮਹਿਸੂਸ ਹੋਣਗੇ। ਵਰਨਾ ਉਸ ‘ਮਾਨਸਿਕ ਗੁਲਾਮੀ’ ਦਾ ਅਸਰ ਤਾਂ
ਉਨ੍ਹਾਂ ਦੀ ਲਿਖਤ ਵਿਚਲੇ ਨਾ-ਸਮਝੀ, ਝੂਠ ਅਤੇ ਬੌਖਲਾਹਟ ਵਿਚੋਂ ਨਜ਼ਰ ਆ ਹੀ ਰਿਹਾ ਹੈ।
ਵੀਰ ਹਰਦੇਵ ਸਿੰਘ ਜੀ ਜੰਮੂ ਦੀ ਇਸ ਵਿਸ਼ੇ ਦੀਆਂ ਲਿਖਤਾਂ ਬਾਰੇ
ਅਸੀਂ ਸਭ ਤੋਂ ਪਹਿਲਾਂ ਵੀਰ ਹਰਦੇਵ ਸਿੰਘ ਜੀ ਜੰਮੂ ਨੂੰ ਹਾਰਦਿਕ ਵਧਾਈ
ਦੇਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੇ ਆਪਣਾ ਇਕ ਮਾਨਸਿਕ ਡਰ ਦੂਰ ਕਰਕੇ ਆਪਣੇ ਆਪ ਨੂੰ ‘ਸ਼ਬਦ ਗੁਰੂ
ਗ੍ਰੰਥ ਸਾਹਿਬ’ ਜੀ ਦੇ ਸਰੂਪ ਵਿਚਲੀ ਰਚਨਾ ਵਿਚ ਨਜ਼ਰ ਆਉਂਦੀਆਂ ਕੁਝ ਵਿਸੰਗਤੀਆਂ ਬਾਰੇ ਵਿਚਾਰ ਕਰਨ
ਦਾ ਮਨ ਬਣਾ ਲਿਆ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਸਿੱਖ ਮਾਰਗ ’ਤੇ
‘ਰਾਗਮਾਲਾ’ ਸੰਬੰਧੀ ਤੁਰੀ ਇਕ ਵਿਚਾਰ-ਚਰਚਾ ਦੌਰਾਨ ਜਦੋਂ ਐਸੀ ਹੀ ਕਿਸੇ ਵਿਸੰਗਤੀ (ਸ਼ਾਇਦ ਸੂਰਦਾਸ
ਜੀ ਦੇ ਸ਼ਬਦ ਦੇ ਆਸ ਪਾਸ ਅੰਕਾਂ ਵਿਚਲੀ ਵਿਸੰਗਤੀ) ਵੱਲ ਇਸ਼ਾਰਾ ਗਿਆ ਤਾਂ ਉਨ੍ਹਾਂ ਨੇ ਇਸ ਭਾਵ ਦੀ
ਗੱਲ ਕਹੀ ਸੀ ਕਿ ਮੇਰੀ ਸਮਰੱਥਾ ਨਹੀਂ ਕਿ ਮੈਂ ਗੁਰਬਾਣੀ ਰਚਨਾ ਰੂਪੀ ਆਪਣੇ ‘ਗੁਰੂ’ ਦੀ
ਪ੍ਰਮਾਣਿਕਤਾ ਬਾਰੇ ਵਿਚਾਰ ਕਰ ਸਕਾ। ਜੇ ਹੁਣ ਉਹ ‘ਰਾਗਮਾਲਾ’ ਤੋਂ ਅੱਗੇ ਵੱਧ ਕੇ ‘ਬਾਣੀ ਸਰੂਪ’
ਵਿਚਲੀਆਂ ਵਿਸੰਗਤੀਆਂ (ਮਹਲਾ 10 ਆਦਿ) ਬਾਰੇ ਵਿਚਾਰ ਕਰਨ ਨੂੰ ਤਿਆਰ ਹੋ ਗਏ ਹਨ ਤਾਂ ਇਹ ਇਕ ਸੁਆਗਤ
ਯੋਗ ਗੱਲ ਹੈ।
ਉਨ੍ਹਾਂ ਦੀ ਪਹੁੰਚ ਬਾਰੇ ਤਾਂ ਪਾਠਕਾਂ ਨੂੰ ਕਈਂ ਵਾਰ ਸਪਸ਼ਟ ਕੀਤਾ ਜਾ
ਚੁੱਕਾ ਹੈ।ਸੋ ਅੱਜ ਗੱਲ ਸਿਰਫ ਇਸੇ ਵਿਸ਼ੇ ਤੇ ਕਰਾਂਗੇ। ‘ਮਹਲਾ 10’ ਦੇ ਵਿਸ਼ੇ ਤੇ ਉਨ੍ਹਾਂ ਦੀਆਂ ਦੋ
ਲਿਖਤਾਂ ਸਾਹਮਣੇ ਆਈਆਂ ਹਨ। ਇਕ ‘ਪਰਿਵਾਰ’ ਦੀ ਮੁੱਢਲੀ ਲਿਖਤ ਦੇ ਪ੍ਰਤੀਕਰਮ ਵਜੋਂ ਅਤੇ ਦੂਜੀ ਵੀਰ
ਸਰਵਜੀਤ ਸਿੰਘ ਸੈਕਰਾਮੈਂਟੋ ਦੀ ਲਿਖਤ ਦੇ ਪ੍ਰਤੀਕਰਮ ਵਜੋਂ।
ਉਨ੍ਹਾਂ ਨੇ ‘ਮਹਲਾ 10’ ਦੀ ਹੋਂਦ ਨੂੰ ਨਕਾਰਨ ਲਈ ਇਨ੍ਹਾਂ ਲਿਖਤਾਂ ਵਿਚ
ਕੁਝ ਦਲੀਲਾਂ ਦਿੱਤੀਆਂ ਹਨ ਅਤੇ ਇਕ ਸਬੂਤ ਦੇ ‘ਅਕੱਟ’ ਹੋਣ ਦਾ ਦਾਅਵਾ ਕੀਤਾ ਹੈ। ਸੋ ਪਹਿਲਾਂ ਉਸ
‘ਅਕੱਟ ਸਬੂਤ’ ਦੀ ਹੀ ਵਿਚਾਰ ਕਰ ਲੈਂਦੇ ਹਾਂ। ਆਪਣੀ ਦੂਜੀ ਲਿਖਤ ਵਿਚ ਉਨ੍ਹਾਂ ਨੇ ਲਿਖਿਆ ਹੈ:
ਜੇ ਕਰ ਮੇਰੀ ਜਾਣਕਾਰੀ ਸਹੀ ਹੈ ਤਾਂ ਇਸ ਗਲ ਦਾ ਇੱਕ ਹੋਰ ਅੱਕਟ ਪ੍ਰਮਾਣ
ਗੁਰੂ ਗ੍ਰੰਥ ਸਾਹਿਬ ਜੀ ਆਪ ਵੀ ਹਨ! ਅਗਰ ਸਲੋਕ ਨੰ: ੫੪ ਦਸ਼ਮੇਸ਼ ਜੀ ਦਾ ਹੂੰਦਾ, ਤਾਂ ਇਸ ਦੀ
ਗਿਣਤੀ, ਬਾਣੀ ਲੇਖਣ ਗਣਿਤ ਸਿਧਾਂਤ ਅਨੁਸਾਰ ਇਸ ਪ੍ਰਕਾਰ ਦਰਜ ਹੋਂਣੀ ਸੀ:-
ਦੋਹਰਾ ॥ ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ ਕਹੁ ਨਾਨਕ ਅਬ ਓਟ
ਹਰ ਗਜ ਜਿਉ ਹੋਹੁ ਸਹਾਇ ॥੫੩॥
ਸਲੋਕ ਮਹਲਾ ੧੦।।
ਬਲੁ ਹੋਆ ਬੰਧਨ ਛੁਟੇ ਸਭੁ ਕਛੁ ਹੋਤ ਉਪਾਇ ॥ ਨਾਨਕ ਸਭੁ ਕਛੁ ਤੁਮਰੈ ਹਾਥ
ਮੈ ਤੁਮ ਹੀ ਹੋਤ ਸਹਾਇ ।। ੧।। ੫੩।। ੫੪।।
੫੫ਵੇਂ ਸਲੋਕ ਬਾਦ……………………………. ।। ੧।। ੫੪।। ੫੫।।
੫੬ਵੇਂ ਸਲੋਕ ਬਾਦ……………………………. ।। ੧।। ੫੫।। ੫੬।।
੫੭ਵੇਂ ਸਲੋਕ ਬਾਦ………………………………. ।। ੧।। ੫੬।। ੫੭।। ੧।।
ਜੇ ਕਰ ਇਹ ਗਿਣਤੀ ਛਾਪੇ ਵਾਲੀ ਬੀੜ ਵਿੱਚ ਬਦਲੀ ਗਈ ਤਾਂ ਘੱਟੋ-ਘੱਟ ਪਰਿਵਾਰ
ਵਲੋਂ ਵਰਤਿਆਂ ਹਵਾਲਾ ਬੀੜਾਂ ਵਿੱਚ ਤਾਂ ਗਿਣਤੀ ਉਪਰੋਕਤ ਕ੍ਰਮ ਅਨੁਸਾਰ ਹੋਂਣੀ ਚਾਹੀਦੀ ਸੀ।
ਸਾਡਾ ਪੱਖ : ਵੀਰ ਜੀ ਜੇ ਸਿਰਫ ਸੁਧਾਰ ਦੇ ਵਿਰੋਧ ਦੀ ਮਾਨਸਿਕਤਾ ਦਾ ਤਿਆਗ
ਕਰਕੇ ਇਹ ਗੱਲ ਲਿਖਣ ਤੋਂ ਪਹਿਲਾਂ ਥੋੜਾ ਅੱਗੇ ਪਿੱਛੇ ‘ਗੁਰਬਾਣੀ ਰਚਨਾ’ ਦੇ ‘ਅੰਕ-ਵਿਧਾਨ’ ਦੀ
ਪੜਚੋਲ ਕਰ ਲੈਂਦੇ ਤਾਂ ਉਨ੍ਹਾਂ ਨੂੰ ਇਸ ‘ਅਕੱਟ’ ਸਬੂਤ ਦੇ ਕੱਚੇ ਹੋਣ ਦੀ ਗਵਾਹੀ ਆਪ ਹੀ ਮਿਲ ਜਾਣੀ
ਸੀ।
ਗੁਰਬਾਣੀ ਰਚਨਾ ਵਿਚ ਜਿੱਥੇ ਵੀ ਕਿਸੇ ਹੋਰ ਬਾਣੀ ਰਚੈਤਾ ਦੀ ਚਲ ਰਹੀ ਰਚਨਾ
ਵਿਚ ਵਧੇਰੇ ਸਪਸ਼ਟਤਾ ਲਈ ਕਿਸੇ ਹੋਰ ਮਹਲੇ ਦਾ ਪਦ (ਸਲੋਕ ਆਦਿ) ਆਇਆ ਹੈ, ਉੱਥੇ ‘ਮਹਲਾ’ ਦਰਜ ਹੋਣ
ਦੇ ਬਾਵਜੂਦ, ਉਸ ਪਦੇ ਨੂੰ ਵੱਖਰਾ ਕਰਕੇ ਨਹੀਂ ਗਿਣਿਆ ਗਿਆ ਬਲਕਿ ਅੰਕ-ਲੜੀ ਚਲ ਰਹੀ ਹੀ ਅੱਗੇ ਤੋਰੀ
ਗਈ ਹੈ। ਸਬੂਤ ਵਜੋਂ ਸ਼ੇਖ ਫਰੀਦ ਜੀ ਦੀ ਸਲੋਕ ਲੜੀ ਦੇ ਹੇਠ ਲਿਖੇ ਅੰਸ਼ ਵਿਚਾਰੇ ਜਾ ਸਕਦੇ ਹਨ:
ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥ ਜੋ ਤਨ ਰਤੇ ਰਬ ਸਿਉ ਤਿਨ
ਤਨਿ ਰਤੁ ਨ ਹੋਇ ॥51॥ ਮਃ 3 ॥ ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹ ਰਤੇ
ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥ ਜਿਉ
ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ਤੇ ਜਨ ਸੋਹਣੇ ਜਿ ਰਤੇ
ਹਰਿ ਰੰਗੁ ਲਾਇ ॥52॥ ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥ ਛਪੜਿ ਢੂਢੈ ਕਿਆ ਹੋਵੈ
ਚਿਕੜਿ ਡੁਬੈ ਹਥੁ ॥53॥ (ਪੰਨਾ 1380)
ਐਸੇ ਕਈਂ ਹੋਰ ਸਬੂਤ ਵੀ ਦਿੱਤੇ ਜਾ ਸਕਦੇ ਹਨ। ਆਸ ਹੈ, ਵੀਰ ਜੀ ਹੁਣ ਆਪਣੀ
ਆਦਤ ਮੂਜਬ ਇਸ ਨੁੱਕਤੇ ਤੇ ਹੋਰ ਕੋਈ ਦਿਮਾਗੀ ਘੁਣਤਰ ਵਰਤਣ ਦੀ ਥਾਂ ਆਪਣੀ ਗਲਤ ਸਮਝ ਨੂੰ ਸਵੀਕਾਰ
ਕਰਨਗੇ।
ਇਸ ਵਿਸ਼ੇ ਤੇ ਵੀਰ ਜੀ ਵਲੋਂ ਦਿਤੀਆਂ ਹੋਰ ਦਲੀਲਾਂ ਵੀ ਵਿਚਾਰ ਲੈਂਦੇ ਹਾਂ।
1. ਜਿਵੇਂ ਕੁਝ ਬੀੜਾਂ ਵਿਚ ਮਹਲਾ 10 ਦਰਜ ਹੈ, ਇਵੇਂ ‘ਰਾਗਮਾਲਾ’ ਉਪਰ ਵੀ
‘ਮਹਲਾ 5’ ਦਰਜ ਕੀਤਾ ਮਿਲਦਾ ਹੈ। ਕੀ ਉਹ ਵੀ ਪ੍ਰਮਾਣਿਕ ਮੰਨ ਲਿਆ ਜਾਵੇ।
ਸਾਡਾ ਪੱਖ : ‘ਰਾਗਮਾਲਾ’ ਦੀ ਸਥਿਤੀ ‘ਮਹਲਾ 10’ ਵਾਲੇ ਸਲੋਕ ਵਰਗੀ ਨਹੀਂ
ਹੈ। ‘ਰਾਗਮਾਲਾ’ ਕਵੀ ਆਲਮ ਦੀ ਸ਼ਿੰਗਾਰਮਈ ਰਚਨਾ ‘ਕਾਮੰਦਕਲਾ’ ਦਾ ਹਿੱਸਾ ਹੈ। ਕਵੀ ਆਲਮ ਅਕਬਰ ਦਾ
ਦਰਬਾਰੀ ਕਵੀ ਸੀ, ਜੋ ਪੰਜਵੇਂ ਪਾਤਸ਼ਾਹ ਤੋਂ ਪਹਿਲਾ ਹੋਇਆ ਹੈ। ਜੇ ‘ਰਾਗਮਾਲਾ’ ਪੰਜਵੇਂ ਪਾਤਸ਼ਾਹ ਜੀ
ਨੇ ਦਰਜ ਕਰਵਾਈ ਹੁੰਦੀ ਤਾਂ ਬੇਸ਼ਕ ਉਸ ਉੱਪਰ ਕਵੀ ਆਲਮ ਦਾ ਨਾਮ ਦਿੰਦੇ ਕਿਉਂਕਿ ਉਨ੍ਹਾਂ ਨੇ ਕਿਸੇ
ਰਚਨਾਕਾਰ ਦਾ ਇਕ ਪਦਾ ਵੀ ਦਿੱਤਾ ਤਾਂ ਉਸ ਦਾ ਨਾਮ ਜ਼ਰੂਰ ਦਿੱਤਾ। ਜਦਕਿ ‘ਮਹਲਾ 10’ ਵਾਲੇ ਸਲੋਕ ਦੀ
ਹੋਂਦ ਇਸ ਗ੍ਰੰਥ ਤੋਂ ਇਲਾਵਾ ਕਿਸੇ ਹੋਰ ਸਮਕਾਲੀ ਜਾਂ ਪਹਿਲਾਂ ਰਚਿਤ ਗ੍ਰੰਥ ਜਾਂ ਪੁਸਤਕ ਵਿਚ ਨਹੀਂ
ਮਿਲਦੀ।‘ਰਾਗਮਾਲਾ’ ਮਿਲਾਵਟ ਹੈ, ਇਸ ਤੱਥ ਨਾਲ ਹਰ ਇਮਾਨਦਾਰ ਅਤੇ ਸੁਚੇਤ ਸਿੱਖ ਸਹਿਮਤ ਹੈ ਜਦਕਿ
‘ਮਹਲਾ 10’ ਵਾਲੇ ਸਲੋਕ ਨੂੰ ਕੋਈ ਵੀ ਮਿਲਾਵਟ ਨਹੀਂ ਮੰਨਦਾ।‘ਰਾਗਮਾਲਾ’ ਉਪਰ ‘ਮਹਲਾ 5’ ਇਸ ਨੂੰ
ਪ੍ਰਮਾਣਿਕ ਦਰਸਾਉਣ ਲਈ ਕੁਝ ਕਾਤਬਾਂ ਨੇ ਦਰਜ ਕਰ ਦਿੱਤਾ ਹੋਵੇਗਾ।
2. ‘ਮਹਲਾ 10’ ਦੀ ਹੋਂਦ ਵਾਲੀਆਂ ਬੀੜਾਂ ਵਿਚ ਕੁਝ ਹੋਰ ਗਲਤੀਆਂ ਵੀ ਹਨ।
ਕੀ ਉਨ੍ਹਾਂ ਬੀੜਾਂ ਨੂੰ ਪ੍ਰਮਾਣਿਕ ਦਰਸਾਉਣ ਵਾਲਾ ਪਰਵਾਰ ਉਨ੍ਹਾਂ ਗਲਤੀਆਂ ਨੂੰ ਵੀ ਮਾਨਤਾ ਦਿੰਦਾ
ਹੈ?
ਸਾਡਾ ਪੱਖ: ‘ਪਰਿਵਾਰ’ ਨੇ ਕਿਧਰੇ ਵੀ ਇਹ ਨਹੀਂ ਕਿਹਾ ਕਿ ਹਵਾਲੇ ਵਿਚ
ਦਿੱਤੀਆਂ ਬੀੜਾਂ ਪੂਰੀ ਤਰ੍ਹਾਂ ਪ੍ਰਮਾਣਿਕ ਹਨ। ਇਸ ਸੱਚਾਈ ਤੋਂ ਹਰ ਸੁਚੇਤ ਸਿੱਖ ਵਾਕਿਫ ਹੈ ਕਿ
ਮੌਜੂਦਾ ਸਮੇਂ ਛੱਪ ਰਿਹਾ ਸਰੂਪ ਪੂਰੀ ਤਰ੍ਹਾਂ ਕਿਸੇ ਵੀ ਹੱਥ ਲਿਖਤ ਪੁਰਾਤਨ ਸਰੂਪ ਨਾਲ ਨਹੀਂ
ਮਿਲਦਾ। ਅਸੀਂ ਸਿਰਫ ਕੁਝ ਬੀੜਾਂ ਵਿਚ ‘ਮਹਲਾ 10’ ਦੀ ਹੋਂਦ ਦਾ ਸਬੂਤ ਦੇ ਕੇ ਇਸ ਸਾਜਸ਼ ਦੀ
ਸੰਭਾਵਨਾ ਦੀ ਪੜਚੋਲ ਕੀਤੀ ਹੈ, ਕਿਸੇ ਬੀੜ ਨੂੰ ਪੂਰੀ ਤਰ੍ਹਾਂ ਰੱਦ ਜਾਂ ਪ੍ਰਮਾਣਿਕ ਹੋਣ ਦਾ ਦਾਅਵਾ
ਨਹੀਂ ਕੀਤਾ। ਜੇ ਕਿਸੇ ਲਿਖਤ ਦੀ ਕੋਈ ਇਕ ਗੱਲ ਸਹੀ ਜਾਪਦੀ ਹੈ ਤਾਂ ਉਸ ਦਾ ਮਤਲਬ ਨਹੀਂ ਕਿ ਉਸ ਨੂੰ
ਸਹੀ ਕਹਿਣਾ, ਉਸ ਪੂਰੀ ਲਿਖਤ ਨੂੰ ਹੀ ਪ੍ਰਮਾਣਿਕ ਦੱਸਣਾ ਹੋ ਜਾਂਦਾ ਹੈ।
3. ਜੇ ਕਰ ਕੋਈ ਸਲੋਕ ਮਹਲੇ 10 ਦਾ ਹੁੰਦਾ ਤਾਂ ਸਾਰੀਆਂ ਪੁਰਾਤਨ ਬੀੜਾਂ
ਵਿੱਚ ਮਿਲਦਾ ਇੱਕਾ-ਦੁੱਕਾ ਵਿਚ ਨਹੀਂ ਜਿਵੇਂ ਰਾਗਮਾਲਾ ਨਾਮ ‘ਮਹਲਾ 5’
ਸਾਡਾ ਪੱਖ : ਪਹਿਲਾਂ ਵਿਚਾਰੇ ਅਨੁਸਾਰ ਇਹ ਇਕ ਸੱਚਾਈ ਹੈ ਕਿ ਮੌਜੂਦਾ ਸਮੇਂ
ਛੱਪ ਰਿਹਾ ਸਰੂਪ ਕਿਸੇ ਵੀ ਇਕ ਪੁਤਾਰਨ ਹੱਥ ਲਿਖਤ ਸਰੂਪ ਨਾਲ ਪੂਰੀ ਤਰ੍ਹਾਂ ਨਹੀਂ ਮਿਲਦਾ। ਐਸੀ
ਸਥਿਤੀ ਵਿਚ ਹਰ ਕਿਸੇ ਬੀੜ ਵਿਚ ‘ਮਹਲਾ 10’ ਕਿਵੇਂ ਮਿਲ ਸਕਦਾ ਹੈ? ਪੜਚੋਲ ਵੀ ਤਾਂ ਇਸੇ ਗੱਲ ਦੀ
ਕੀਤੀ ਜਾ ਰਹੀ ਕਿ ਹੋਲੀ-ਹੋਲੀ ‘ਮਹਲਾ 10’ ਦੀ ਹੋਂਦ ਨੂੰ ਖਤਮ ਕਰਨ ਦੇ ਮਕਸਦ ਨਾਲ ਬਦਲਾਅ ਕੀਤੇ
ਗਏ। ਹੋ ਸਕਦਾ ਹੈ ਐਸੀ ਜ਼ਿਆਦਾਤਰ ਬੀੜਾਂ ਹੋਲੀ ਹੋਲੀ ਅਲੋਪ ਕਰ ਦਿਤੀਆਂ ਗਈਆਂ ਹੋਣ।
4. ਰਹੀ ਗੱਲ ਭਾਈ ਕ੍ਹਾਨ ਸਿੰਘ ਨਾਭਾ ਜਾਂ ਬੀੜਾਂ ਆਦਿ ਦੀ, ਤਾਂ ਕਿਸੇ
ਗ੍ਰੰਥ ਜਾਂ ਕਿਸੇ ਪੁਰਾਤਨ ਬੀੜ ਵਿਚ ਦਰਜ ਕਿਸੇ ਗਲ ਦੀ ਸੁਚਨਾ ਦੇਣ ਦਾ ਅਰਥ ਇਹ ਨਹੀਂ ਕਿ ਉਸ ਗੱਲ
ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਵੀਕਾਰ ਕੀਤਾ ਗਿਆ ਹੈ। ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ਹੀ
ਗੁਰਮਤਿ ਮਾਰਤੰਡ ਅਤੇ ਉਸ ਤੋਂ ਦਹਾਕਿਆਂ ਪਹਿਲਾਂ ਲਿਖੀਆਂ ਪੁਸਤਕਾਂ ਵਿੱਚ ਅੰਮ੍ਰਿਤ ਸੰਚਾਰ ਦੀਆਂ
ਬਾਣੀਆਂ ਵਿਚ ਦਸ਼ਮੇਸ਼ ਕ੍ਰਿਤ ਬਾਣੀਆਂ ਹੋਣ ਦੀ
ਪੁਸ਼ਟੀ ਵੀ ਕੀਤੀ ਹੈ। ਹੁਣ
ਪਰਿਵਾਰ ਨੇ ਕਸਵੱਟੀ ਬਾਣੀ ਦੀ ਵਰਤਣੀ ਹੈ ਜਾਂ ਸਾਖੀ ਪਰੰਪਰਾਵਾਂ ਦੀ?
ਸਾਡਾ ਪੱਖ: ਬਾਣੀ ਦੀ ਕਸਵੱਟੀ ਫਲਸਫੇ ਵਿਰੁਧ ਜਾਪਦੀਆਂ
ਗੱਲਾਂ ਦੀ ਪੜਚੋਲ ਲਈ ਵਰਤੀ ਜਾਂਦੀ ਹੈ,
ਕਿਉਂਕਿ ਗੁਰਬਾਣੀ ਇਕ ਫਲਸਫਾ ਹੈ। ਮਿਸਾਲ ਲਈ ਬਾਬਾ ਨਾਨਕ ਜੀ ਮੱਕੇ ਗਏ ਜਾਂ ਨਹੀਂ, ਇਹ ਗੁਰਬਾਣੀ
ਦਾ ਖੇਤਰ ਨਹੀਂ। ਹਾਂ, ਪ੍ਰਚਲਿਤ ਸਾਖੀਆਂ ਅਨੁਸਾਰ ਮੱਕਾ ਘੁੰਮ ਗਿਆ ਜਾਂ ਬਾਬਾ ਨਾਨਕ ਜੀ ਅੱਖਾਂ
ਬੰਦ ਕਰਦੇ ਸਾਰ ਹੀ ਉਡ ਜਾਂਦੇ ਸਨ, ਇਹ ਫਲਸਫੇ ਦੇ ਉਲਟ ਗੱਲ ਹੈ ਇਸ ਲਈ ‘ਗੁਰਬਾਣੀ’ ਕਸਵੱਟੀ ਤੇ
ਪਰਖਣੀ ਜ਼ਰੂਰੀ ਹੈ। ‘ਮਹਲਾ 10’ ਦੀ ਹੋਂਦ ਗੁਰਬਾਣੀ (ਫਲਸਫੇ) ਦੀ ਕਸਵੱਟੀ ਨਾਲ ਸੰਬੰਧਤ ਨਹੀਂ ਹੈ।
ਵੀਰ ਜੀ ਜਾਨਬੁਝ ਕੇ ਪਾਠਕਾਂ ਨੂੰ ਗੁੰਮਰਾਹ ਕਰਨ ਦੀ ਆਦਤ ਰੱਖਦੇ ਹਨ। ਉਹੀ
ਗੱਲ ਇਨ੍ਹਾਂ ਨੇ ਕਾਨ੍ਹ ਸਿੰਘ ਜੀ ਨਾਭਾ ਦੇ ਹਵਾਲੇ ਨਾਲ ਕੀਤਾ ਹੈ। ਹਵਾਲਾ ਵਿਚ ਵਰਤੀ ਗਈ ‘ਗੁਰਮਤਿ
ਮਾਰਤੰਡ’ ਐਂਟਰੀ ਵਿਚ ਕਾਨ੍ਹ ਸਿੰਘ ਜੀ ਨਾਭਾ ਕਿਸੇ ਪੁਰਾਤਨ ਹੱਥ ਲਿਖਤ ਗ੍ਰੰਥ ਜਾਂ ਬੀੜ ਬਾਰੇ
ਸੂਚਨਾ ਨਹੀਂ ਦੇ ਰਹੇ ਬਲਕਿ ‘ਗੁਰੂ ਗ੍ਰੰਥ ਸਾਹਿਬ’ ਦੇ ਸਿਰਲੇਖ ਹੇਠ ਉਸ ਵਿਚਲੀਆਂ ਬਾਣੀਆਂ ਦਾ
ਬਿਉਰਾ ਦੇ ਰਹੇ ਹਨ। ਉਨ੍ਹਾਂ ਨੇ ‘ਮਹਲਾ 10’ ਦੀ ਹੋਂਦ ਬਾਰੇ ਸੰਭਾਵਨਾ ਨਹੀਂ ਜਤਾਈ ਬਲਕਿ ਉਸ ਨੂੰ
ਪੁਖਤਾ ਤੌਰ ’ਤੇ ‘ਗੁਰੂ ਗ੍ਰੰਥ ਸਾਹਿਬ’ ਦਾ ਹਿੱਸਾ ਮੰਨਿਆ ਹੈ।
ਅਸੀਂ ਕਿਧਰੇ ਵੀ ਇਹ ਨਹੀਂ ਕਿਹਾ ਕਿ ਭਾਈ ਕਾਨ੍ਹ ਸਿੰਘ ਜੀ ਨਾਭਾ ਸਮੇਤ ਕੋਈ
ਵਿਦਵਾਨ ਪੂਰੀ ਤਰ੍ਹਾਂ ਠੀਕ ਜਾਂ ਪੂਰੀ ਤਰ੍ਹਾਂ ਗਲਤ ਹੈ। ਬੇਸ਼ਕ ਭਾਈ ਕਾਨ੍ਹ ਸਿੰਘ ਜੀ ਨਾਭਾ
ਬਚਿਤ੍ਰ ਨਾਟਕ ਦੀਆਂ ਕੁਝ ਰਚਨਾਵਾਂ ਨੂੰ ਦਸ਼ਮੇਸ਼ ਕ੍ਰਿਤ ਮੰਨਦੇ ਸਨ। ‘ਅੰਮ੍ਰਿਤ ਸੰਸਕਾਰ’ ਵਿਚ ਵੀ
ਮੰਨਦੇ ਹੋਣਗੇ। ਪਰ ਇਹ ਤੱਥ ਬਾਅਦ ਦੀਆਂ ਖੋਜਾਂ ਨੇ ਸਵੀਕਾਰ ਨਹੀਂ ਕੀਤਾ। ਕਾਨ੍ਹ ਸਿੰਘ ਜੀ ਨਾਭਾ
ਕੀ, 1699 ਦੇ ਸਮਕਾਲੀ ਸ੍ਰੋਤ ਮੰਨੇ ਜਾਂਦੀਆਂ ਲਿਖਤਾਂ ਵੀ ਇਸ ਬਾਰੇ ਇਕਮੱਤ ਨਹੀਂ ਹਨ ਕਿ ‘ਖੰਡੇ
ਦੀ ਪਾਹੁਲ’ ਦੇਣ ਵੇਲੇ ਕਿਹੜੀਆਂ-ਕਿਹੜੀਆਂ ਰਚਨਾਵਾਂ ਪੜ੍ਹੀਆਂ ਗਈਆਂ।
5. ਸਾਖੀ ਤਾਂ ਰਾਗਮਾਲਾ ਬਾਰੇ ਵੀ ਪ੍ਰਚਲਿਤ ਹੈ ਕਿ, ਰਾਗ ਇਕੱਠੇ ਹੋ, ਗੁਰੂ
ਅਰਜਨ ਦੇਵ ਜੀ ਪਾਸ ਪਹੁੰਚੇ ਅਤੇ ਆਪਣਾ ਨਾਮ ਦਰਜ ਕਰਵਾਉਣ ਦੀ ਬੇਨਤੀ ਕੀਤੀ। ਭਾਈ ਗੁਰਦਾਸ ਨੂੰ
ਗੁਰੂ ਵਲੋਂ ਹੁਕਮ ਹੋਇਆ ਕਿ ਰਾਗਾਂ ਦੇ ਅਤੇ ਉਨ੍ਹਾਂ ਦੇ ਪਰਵਾਰ ਦੇ ਨਾਮ ਬੀੜ ਵਿੱਚ ਦਰਜ ਕਰ ਲਏ
ਜਾਣ। ਹੁਣ ਪਰਿਵਾਰ ਕੀ ਕਹੇਗਾ ਕਿ ਇਸ ਸਾਖੀ ਦੇ ਪ੍ਰਚਲਤ ਹੋਣ ਵਿੱਚ ਵੀ ਕੁਝ ਸੱਚ ਤਾਂ ਹੈ, ਇਸ
ਕਰਕੇ ਰਾਗਮਾਲਾ ‘ਮਹਲੇ 5’ ਦੀ ਸਿੱਧ ਹੋਈ।
ਸਾਡਾ ਪੱਖ: ਵੀਰ ਜੀ ਫੇਰ ਆਪਣੀ ਆਦਤ ਮੂਜਬ ਪਾਠਕਾਂ ਨੂੰ ਗੁੰਮਰਾਹ ਕਰ ਰਹੇ
ਹਨ। ਅਸੀਂ ਪੂਰੀ ਸੁਚੇਤਤਾ ਨਾਲ ਇਹ ਕਿਹਾ ਸੀ ਕਿ ਬੇਸ਼ਕ ਸਾਖੀ ਪੂਰੀ ਤਰ੍ਹਾਂ ਸਹੀ ਨਹੀਂ ਹੈ ਅਤੇ
ਉੱਥੇ ਅਧੂਰੇਪਨ ਵਾਲੀ ਕੋਈ ਗੱਲ ਨਹੀਂ ਸੀ। ਪਰ ਸਾਖੀ ਦੀ ਹੋਂਦ ਇਹ ਇਸ਼ਾਰਾ ਕਰਦੀ ਹੈ ਕਿ ‘ਮਹਲਾ 10’
ਮੌਜੂਦ ਸੀ, ਸੋ ਇਹ ਸਾਖੀ ਪ੍ਰਚਲਿਤ ਹੋ ਗਈ। ਜਿਵੇਂ ਮੱਕਾ ਘੁੱਮਣ ਵਾਲੀ ਸਾਖੀ ਪੂਰੀ ਤਰ੍ਹਾਂ
ਪ੍ਰਮਾਣਿਕ ਨਹੀਂ, ਪਰ ਇਸ ਗੱਲ ਦਾ ਸਬੂਤ ਹੈ ਕਿ ਬਾਬਾ ਨਾਨਕ ਮੱਕੇ ਗਏ ਸੀ।
‘ਰਾਗਮਾਲਾ’ ਦੀ ਸਥਿਤੀ ‘ਮਹਲਾ 10’ ਦੇ ਸਲੋਕ ਵਾਂਗੂ ਨਹੀਂ ਹੈ, ਇਸ ਸੰਬੰਧੀ
ਵਿਚਾਰ ਪਹਿਲਾਂ ਕੀਤੀ ਜਾ ਚੁੱਕੀ ਹੈ। ਦਸ਼ਮੇਸ਼ ਪਾਤਸ਼ਾਹ ਜੀ ਨੂੰ ‘ਮਹਲਾ 10’ ਵਰਤਣ ਦਾ ਪੂਰਾ ਹੱਕ
ਸੀ, ਪਰ ਕਵੀ ਆਲਮ ਦੀ ਰਚਨਾ ਤੇ ‘ਮਹਲਾ 5’ ਪਹਿਲੀ ਨਜ਼ਰੇ ਰੱਦ ਹੋ ਜਾਂਦਾ ਤੱਥ ਹੈ।
6. ਪਰਿਵਾਰ ਤੋਂ ਐਸੇ ਵਤੀਰੇ ਦੀ ਆਸ ਨਹੀਂ ਸੀ ਕਿ ਜਿਸ ਬਾਣੀ ਦੀ ਗੱਲ ਕਰਦੇ
ਹਨ ਉਸੇ ਨੂੰ ਇਤਨੇ ਹਲਕੇ ਸਤਰ ਤੇ ਜਾ ਕੇ ਅਪ੍ਰਮਾਣਿਕ ਐਲਾਣ ਰਹੇ ਹਨ।
ਸਾਡਾ ਪੱਖ : ਫੇਰ ਉਹੀ ਪਾਠਕਾਂ ਨੂੰ ਗੁੰਮਰਾਹ ਕਰਨ ਅਤੇ ਭੜਕਾਉਣ ਦਾ ਯਤਨ।
‘ਮਹਲਾ 10’ ਦੀ ਹੋਂਦ ਨਾਲ ਗੁਰਬਾਣੀ ਅਪ੍ਰਮਾਣਿਕ ਨਹੀਂ ਬਣ ਜਾਂਦੀ। ਇਸ ਸੱਚਾਈ ਨਾਲ ਹਰ ਇਮਾਨਦਾਰ
ਅਤੇ ਸੁਚੇਤ ਸਿੱਖ ਵਾਕਿਫ ਹੈ ਕਿ ਮੌਜੂਦਾ ਸਰੂਪ ਵਿਚ ਕੁਝ ਵਿਸੰਗਤੀਆਂ ਹਨ। ਇਸ ਬਾਰੇ ਖੋਜ ਵੀ
ਹੁੰਦੀ ਰਹੀ ਹੈ। ਕੀ ਉਹ ਸਾਰੇ ਹਲਕੇ ਸਤਰ ਦੀ ਗੱਲ ਕਰ ਰਹੇ ਹੁੰਦੇ ਹਨ? ਸੱਚਾਈ ਇਹ ਹੈ ਕਿ ਜੋ ਲੋਕ
ਬਾਬਾ ਨਾਨਕ ਜੀ ਦੇ ਸਮਝਾਏ ‘ਪ੍ਰਮਾਤਮਾ ਦੇ ਗਿਆਨ ਰੂਪ’ ‘ਗੁਰੂ’ ਨੂੰ ਵਿਸਾਰ ਕੇ, ਕਿਸੇ ਮਾਧਿਅਮ
ਨੂੰ ਹੀ ‘ਗੁਰੂ’ ਮੰਨੀ ਬੈਠੇ ਹਨ, ਉਹ ਨਾ-ਸਮਝੀ ਜਾਂ ਸ਼ਰਧਾ ਦਾ ਸ਼ਿਕਾਰ ਜਾਪਦੇ ਹਨ। ਐਸੇ ਲੋਕ
ਮਾਧਿਅਮ ਰੂਪੀ ਮੌਜੂਦਾ ਸਰੂਪ ਵਿਚਲੀਆਂ ਵਿਸੰਗਤੀਆਂ ਨੂੰ ਧੱਕੇ ਨਾਲ ਪ੍ਰਮਾਣਿਕ ਮੰਨਣ ਦੀ ਜ਼ਿੱਦ
ਕਰਕੇ ‘ਨਾਨਕ ਸਰੂਪਾਂ’ ਨੂੰ ਕਟਘਰੇ ਵਿਚ ਖੜਾ ਕਰਨ ਦੀ ਮਨਮੱਤ ਅਤੇ ਕੁ-ਕਰਮ ਕਰਨ ਦੀ ਨਾ-ਸਮਝੀ ’ਤੇ
ਹਨ।
ਵੀਰ ਹਰਦੇਵ ਸਿੰਘ ਜੀ ਨੂੰ ਨਿਮਰਤਾ ਸਹਿਤ ਕੁਝ ਸਵਾਲ ਹਨ ਕਿ ਉਹ ਖੋਜ
ਕਰਕੇ ਪਾਠਕਾਂ ਨੂੰ ਦੱਸਣ ਕਿ ਮੌਜੂਦਾ ਸਮੇਂ ਛੱਪ ਰਿਹਾ ਸਰੂਪ ਹੂ-ਬ-ਹੂ ਕਿਸ ਪੁਰਾਤਨ ਹੱਥ ਲਿਖਤ
ਸਰੂਪ ਨਾਲ ਮਿਲਦਾ ਹੈ? ਜੇ ਉਹ ਕਿਸੇ ਵੀ ਹੱਥ-ਲਿਖਤ ਸਰੂਪ ਨਾਲ ਹੂ-ਬ-ਹੂ ਨਹੀਂ ਮਿਲਦਾ ਤਾਂ ਇਸ
ਸਰੂਪ ਨੂੰ ਇਹ ਰੂਪ ਦੇਣ ਵਾਲੇ ਸੱਜਣ ਕੌਣ, ਕਿਤਨੇ ਅਤੇ ਕਿਹੜੇ ਸਨ? ਉਨ੍ਹਾਂ ਨੇ ਇਹ ਰੂਪ ਤੈਅ ਕਰਨ
ਲਈ ਕੀ ਕਸਵੱਟੀ ਅਪਣਾਈ ਸੀ?
ਨਿਸ਼ਕਾਮ ਨਿਮਤਾ ਸਹਿਤ
ਤੱਤ ਗੁਰਮਤਿ ਪਰਿਵਾਰ
22/12/12
(21/12/12)
ਸੁਰਜਨ ਸਿੰਘ
ਸਤਿਕਾਰਯੋਗ ਸਰਦਾਰ ਮੱਖਣ ਸਿੰਘ ਜੀ,
ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਮੇਰੇ ਪੱਤਰ, ਲੇਖ ਕਈ ਲਗਾਂ ਮਾਤ੍ਰਾਂ ਗ਼ਲਤ
ਹੋਣ ਦੇ ਬਾਵਜੂਦ ਛਾਪ ਦੇਂਦੇ ਹੋ। ਦਰਅਸਲ ਮੈਂ ਪੰਜਾਬੀ ਸਕੂਲ ਵਿੱਚ ਪੜ੍ਹੀ ਹੀ ਨਹੀਂ। 1947 ਵਿੱਚ
ਪਰਿਵਾਰ ਦੇ ਨਾਲ ਪਾਕਿਸਤਾਨ ਤੋਂ ਭਾਰਤ ਆ ਗਿਆ। ਜ਼ਮੀਨ ਸਾਨੂੰ ਜ਼ਿਲਾ ਗੁਰਦਾਸਪੁਰ ਵਿੱਚ ਅਲਾਟ ਹੋਈ
ਪਰ ਪਾਕਿਸਤਾਨ ਵਿੱਚ ਛੱਡੀ ਜ਼ਮੀਨ ਨਾਲੋਂ ਬਹੁਤ ਘੱਟ ਸੀ। ਪਿਤਾ ਜੀ ਨੇ ਇਹ ਵੇਚ ਕੇ ਰਾਏਬਰੇਲੀ ਯੂ
ਪੀ ਵਿੱਚ ਫਾਰਮ ਖ਼ਰੀਦ ਲਿਆ ਅਤੇ ਉਥੇ ਹੀ ਉਨ੍ਹਾਂ ਨੂੰ ਸਰਕਾਰੀ ਕਾਲਜ ਵਿੱਚ ਟੀਚਰ ਦੀ ਨੌਕਰੀ ਮਿਲ
ਗਈ। ਉਹ ਪਾਕਿਸਤਾਨ ਵਿੱਚ ਵੀ ਖ਼ਾਲਸਾ ਹਾਈ ਸਕੂਲ ਨਾਰੋਵਾਲ ਵਿੱਚ ਟੀਚਰ ਸਨ। ਮੇਰੀ ਸਾਰੀ ਪੜ੍ਹਾਈ ਯੂ
ਪੀ ਵਿੱਚ ਹੀ ਪੂਰੀ ਹੋਈ ਹੈ। 1959 ਵਿੱਚ ਮੈਂ ਇੰਨਜੀਨੀਅਰਿੰਗ
(engineering )
ਕਰ ਲਈ, ਰੇਲਵੇਜ਼ ਵਿੱਚ ਇੰਜਿਨੀਅਰ ਦੀ ਨੌਕਰੀ ਮਿਲ ਗਈ। ਜਦ ਭਾਰਤ ਵਿੱਚ ਇੰਡਸਟਰੀ ਲਗਨੀ ਸ਼ੁਰੂ ਹੋਈ,
ਮੈਂ ਰੇਲਵੇਜ਼ ਛੱਡ ਕੇ Bharat Heavy Electricals
Limited, Govt. of Idia Undertaking (B . H . E . L ),
ਬੀ. ਐਚ. ਈ. ਐਲ ਦੀ ਨੌਕਰੀ ਕਰ ਲਈ। ਬੀ. ਐਚ. ਈ. ਐਲ. ਦੀ ਭਾਈਵਾਲੀ ਤਕਨੀਕੀ ਜਾਨਕਾਰੀ ਲੈਣ ਲਈ
(Collaboration for technical knowledge )
ਰੂਸ, ਜਰਮਨੀ ਅਤੇ ਚੈਕੋਸਲੋਵਾਕੀਆ ਨਾਲ ਸੀ। ਮੈਨੂੰ ਟਰੇਨਿੰਗ ਵਾਸਤੇ ਚੈਕੋਸਲੋਵਾਕੀਆ
(Czechoslovakia)
ਭੇਜ ਦਿੱਤਾ ਗਿਆ। ਉਥੇ ਮੇਰੀ ਟਰੇਨਿੰਗ ਬਰਨੋ (Brno)
ਦੀ ਇੱਕ ਫੈਕਟਰੀ ਵਿੱਚ ਹੋਈ। ਇਹ ਫੈਕਟਰੀ ਸੀ ਜਰਮਨਜ਼ ਦੀ, ਪਾਵਰ ਹਾਊਸਾਂ ਦਾ ਸਾਜ਼ੋ ਸਾਮਾਨ
(equipments)
ਬਣਾਉਂਦੀ ਸੀ। ਵਾਪਸੀ ਤੇ ਬੀ. ਐਚ. ਈ. ਐਲ ਨੇ ਮੈਨੂੰ ਪਾਵਰ ਹਾਊਸ ਬਣਾਉਨ ਵਾਲੇ ਵਿੰਗ ਵਿੱਚ ਲਗਾ
ਦਿੱਤਾ। ਪਾਵਰ ਹਾਊਸਾਂ ਦੀ ਉਸਾਰੀ ਦੇ ਸਿਲਸਿਲੇ ਵਿੱਚ ਮੇਰਾ ਭਾਰਤ ਦੇ ਕਈ ਪ੍ਰਾਂਤਾਂ ਨਾਲ ਰਾਬਿਤਾ
ਰਿਹਾ ਹੈ। ਪੰਜਾਬ ਦਾ ਰੋਪੜ ਥਰਮਲ ਪਾਵਰ ਹਾਊਸ ਵੀ ਬੀ. ਐਚ. ਈ. ਐਲ ਵਲੋਂ ਮੇਰੀ ਹੀ ਦੇਖ ਰੇਖ ਵਿੱਚ
ਬਣਿਆ ਹੈ। 1994 ਵਿੱਚ ਜਨਰਲ ਮੈਨੇਜਰ (General
Manager) ਦੀ ਪਦਵੀ ਤੋਂ 60 ਸਾਲ ਦੀ ਉਮਰ ਵਿੱਚ
ਰਿਟਾਇਰ (Retire)
ਹੋ ਕੇ ਮੋਹਾਲੀ, ਪੰਜਾਬ ਵਿੱਚ ਰਹਿ ਰਿਹਾ ਹਾਂ। ਇਸ ਵਕਤ ਮੇਰੀ ਉਮਰ 78 ਸਾਲ ਦੀ ਹੈ। ਤੁਹਾਡੀ ਵੈਬ
ਸਾਈਟ (Web Site )
ਉੱਤੇ ਮੇਰੇ ਪੱਤਰ, ਲੇਖ ਪੜ੍ਹ ਕੇ ਕਈ ਸੱਜਣ ਮੈਨੂੰ ਟੈਲੀਫੋਨ ਕਰਦੇ ਹਨ ਅਤੇ ਇਹ ਵੀ ਪੁੱਛ ਗਿੱਛ
ਕਰਦੇ ਹਨ ਕਿ ਮੈਂ ਕੌਣ ਹਾਂ। ਮੈਂ ਆਪਣੇ ਬਾਰੇ ਸੰਖੇਪ ਵਿੱਚ ਇਸ ਪੱਤਰ ਵਿੱਚ ਲਿੱਖ ਦਿੱਤਾ ਹੈ। ਜੇ
ਤੁਸੀਂ ਮੁਨਾਸਿਬ ਸਮਝੋ ਤਾਂ ਛਾਪ ਦੇਣਾ, ਧੰਨਵਾਦੀ ਹੋਵਾਂਗਾ।
ਆਪ ਦਾ ਸ਼ੁਭ ਚਿੰਤਕ, ਸੁਰਜਨ ਸਿੰਘ + 919041409041
(21/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾ ਕੋਈ
ਮਰੇ ਨਾ ਆਵੇ ਜਾਵੇ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾ ਕੋਈ ਮਰੇ ਨਾ ਆਵੇ ਜਾਵੇ।
ਕਰਤਾ ਇਹ ਤਾਂ ਖੇਡ ਰਚਾਵੇ।
ਜਿਉਂ ਜੀ ਕਰੇ ਆਕਾਰ ਬਣਾਵੇ।
ਜਦ ਜੀ ਕਰਦਾ ਖੇਲ੍ਹ ਮਿਟਾਵੇ।
ਸਾਰਾ ਜਗ ਹੀ ਚਲਣ ਹਾਰਾ।
ਅਉਧ ਤੋਂ ਵੱਧ ਨਾ ਟਿੱਕਣਹਾਰਾ।
ਜੋਤੀ ਚੋਂ ਆਕਾਰ ਬਣਾਵੇ।
ਹੋ ਜਾਏ ਖੇਡ ਤਾਂ ਜੋਤ ਮਿਲਾਵੇ।
ਸੱਚ ਤਾਂ ਇਹ, ਬਿਨ ਸੱਚੇ ਕੁੱਝ ਨਾ।
ਰੱਚਿਆਂ ਤੋਂ ਹੋਵੇ ਗੱਲ ਬੁੱਝ ਨਾ।
ਜੋਤੀ ਵਿਚੋਂ ਪੰਜ ਤੱਤ ਹੋਏ।
ਜੋਤੀ ਦੇ ਬਾਝੋਂ ਨਾ ਕੋਏ।
ਪੰਜ ਤੱਤੋਂ ਆਕਾਰ ਬਣਾਏ।
ਤੱਤਾਂ ਨੂੰ ਜਦ ਪਵਨ ਖਿਡਾਏ।
ਰਚਨਾ ਦੇ ਮਨ ਵਿੱਚ ਭਰਮ ਸਮਾਏ।
‘ਮੈਂ ਹੀ, ਮੈਂ ਹਾਂ’, ਕੌਣ ਬਰਾਬਰ?
ਅਪਣਾ ਜਾਪੇ ਮਾਇਆ ਸਾਗਰ।
ਜੱਗ ਸਾਗਰ ਵਿੱਚ ਗੋਤੇ ਖਾਏ।
ਭੁੱਲਾ ਭਰਮ ਚ ਸਮਝ ਨਾ ਆਏ।
ਕਾਮ, ਕ੍ਰੋਧ ਲੋਭ ਅਹੰਕਾਰਾ।
ਮੋਹ ਵਿੱਚ ਫਸਿਆ ਸਭ ਸੰਸਾਰਾ।
ਹੋ ਜਾਂਦੀ ਫਿਰ `ਤੇਰੀ-ਮੇਰੀ’।
ਇਸੇ ਖੇਡ ਦੀ ਘੁੰਮਣਘੇਰੀ।
ਆਪੂੰ ਉਹ ਬ੍ਰਹਿਮੰਡ ਬਣਾਵੇ।
ਕਿਣਕਾ ਕੀਕੂੰ ਸਮਝ ਇਹ ਪਾਵੇ।
ਨ੍ਹੇਰੇ ਵਿੱਚ ਹੀ ਚੱਕਰ ਖਾਏ?
ਗਿਆਨ ਬਿਨਾ ਰਾਹ ਸਮਝ ਨਾ ਆਏ।
ਨਾ ਮਿਲਦਾ ਕੋਈ ਦੱਸਣਹਾਰਾ।
ਗੁਰ ਨਾ, ਗਿਆਨ ਕੀ ਲਵੇ ਵਿਚਾਰਾ।
ਗੁਰ ਮਿਲ ਜਾਵੇ, ਰਾਹ ਮਿਲ ਜਾਵੇ।
ਸ਼ਬਦ ਦੀ ਸੰਗਤ ਸੋਝੀ ਆਵੇ।
ਸ਼ਬਦ ਹੀ ਜੀ-ਜੰਜ਼ਾਲ ਤੁੜਾਵੇ।
ਨਾਮ ਮਿਲੇ, ਮਨ ਜੁੜੇ ਉਸ ਨਾਲ।
ਕੱਟ ਜਾਂਦੇ ਨੇ ਸੱਭ ਭਰਮ ਜਾਲ।
ਝੂਠ ਦੀ ਕਟ ਜਾਂਦੀ ਏ ਪਾਲ।
ਸੱਚ ਸਮਝੇ, ਜੁੜ ਸੱਚੇ ਨਾਲ।
ਬਿਨ ਸੱਚੇ, ਨਾ ਬੇਲੀ ਕੋਈ।
ਕਰਤਾ ਕਾਰਣ ਇਕੋ ਸੋਈ।
ਸੱਚੇ ਮਿਲ, ਸੱਚ ਅੰਦਰ ਆਵੇ।
ਸੱਚ ਮਿਲ, ਜੀ-ਮੁਕਤੀ ਮਿਲ ਜਾਵੇ।
ਡੁੱਬਣ, ਬਦਲਣ ਫੇਰ ਨਾ ਹੋਵੇ।
ਜੋਤੀ ਦੇ ਵਿੱਚ ਜੋਤ ਸਮੋਵੇ।
ਇਹ ਕਰਤੇ ਦੀ ਸਾਰੀ ਖੇਡ।
ਸਮਝੇ ਹੋਵੇ ਜੋ ਉਸ ਜੇਡ।
(20/12/12)
ਸੁਰਜਨ ਸਿੰਘ
ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਕਰਨਾ, ਕੀ ਇਹ ਠੀਕ ਹੈ?
ਯੂਨੀਵਰਸਿਟੀਆਂ ਬਣ ਜਾਣ ਤੇ, ਪੱਛਮੀ ਤਰਜ ਦੀ ਖੋਜ-ਪ੍ਰਣਾਲੀ ਦੇ ਪ੍ਰਭਾਵ ਹੇਠਾਂ,
ਕੁੱਝ ਸਿੱਖ ਵਿਦਵਾਨਾ ਦੀ ਕੀਤੀ ਖੋਜ-ਪੜਤਾਲ ਸਿੱਖ ਕੌਮ ਦੇ ਮੁੱਢਲੇ ਸਿਧਾਂਤਾਂ ਦੇ ਉਲਟ ਜਾਂਦੀ ਹੈ।
ਖੋਜ-ਪੜਤਾਲ ਕਰਨੀ ਚੰਗੀ ਗੱਲ ਹੈ। ਪਰ ਇਹੋ ਜਿਹੀ ਖੋਜ-ਪੜਤਾਲ ਜਿਹੜੀ ਕੇਂਦਰੀ ਧੁਰਾ ਹੀ ਹਿਲਾਉਣ
ਵਾਲੀ ਹੋਵੇ, ਪੁਜ ਕੇ ਮੰਦੀ ਹੈ। ਪਤਾ ਨਹੀਂ ਇਨ੍ਹਾਂ ਵਿੱਚ ਇਹ ਸਹੀ ਸ਼ਰਧਾ ਦੀ ਘਾਟ ਹੈ ਜਾਂ ਗਿਆਨ
ਦੀ ਜਾਂ ਕੋਈ ਹੋਰ ਕਮਜ਼ੋਰੀ, ਜਿਸ ਕਰਕੇ ਇਹ ਔਝੜੇ ਪੈ ਜਾਂਦੇ ਹਨ। ਕੀ, ਇਨ੍ਹਾਂ ਨੂੰ ਸਿੱਖੀ ਦੇ ਸਹੀ
ਸਿਧਾਂਤਾਂ ਦਾ ਗਿਆਨ ਨਹੀਂ? ਕੀ, ਇਹ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦੇ ਸਹੀ ਆਸ਼ੇ ਨੂੰ ਨਹੀਂ
ਸਮਝਦੇ? ਸਰਬੱਤ ਦੇ ਭਲੇ, ਨਿਆਰੇ ਸਰੂਪ ਤੇ ਵੱਖਰੇ ਵਜੂਦ ਦੀ ਸੰਭਾਲ, ਖਾਲਸੇ ਦਾ ਆਦਰਸ਼, ਗੁਰ}
ਸਾਹਿਬਾਨ ਦੇ ਆਸ਼ੇ ਅਨੁਸਾਰ ਮੁਕੰਮਲ ਇਨਸਾਨ, ਏਧਰ ਓਧਰ ਦੇ ਗਲਤ ਤੇ ਭੈੜੇ ਅਸਰਾਂ ਤੋਂ ਗੁਰਸਿੱਖੀ
ਵਿਚਾਰਧਾਰਾ ਨੂੰ ਬਚਾ ਕੇ ਰੱਖਣ ਦੀ ਲੋੜ, ਆਦਿ ਬਾਰੇ ਕੀ ਇਹ ਭਲੇ ਲੋਕ ਕੁੱਝ ਨਹੀਂ ਜਾਣਦੇ? ਸਿੱਖਾਂ
ਦੇ ਕੀ ਮਸਲੇ ਹਨ? ਕੀ ਮੁਸ਼ਕਲਾਂ ਹਨ? ਕੀ ਇਸ ਬਾਰੇ ਇਨ੍ਹਾਂ ਵਿਦਵਾਨਾਂ ਨੂੰ ਕੋਈ ਦਿਲਚਸਪੀ ਨਹੀਂ?
ਸਿੱਖਾਂ ਦੀ ਕੀ ਮੰਜ਼ਲ ਹੈ? ਗੁਰੂ ਸਾਹਿਬਾਨ ਦੀ ਸਿਖਿਆ ਤੇ ਆਪ ਚਲਣਾ ਤੇ ਦੂਜਿਆਂ ਨੂੰ ਉਸ ਮਾਰਗ ਤੇ
ਚਲਣ ਲਈ ਪ੍ਰੇਰਣਾ ਤੇ ਤਿਆਰ ਕਰਨਾ। ਸਿੱਖੀ ਦਾ ਅੰਤਮ ਰੂਪ ਉਹੀ ਹੋ ਸਕਦਾ ਹੈ ਜੋ ਗੁਰੂ ਗੋਬਿੰਦ
ਸਿੰਘ ਜੀ ਨੇ ਸਿੱਖਾਂ ਨੂੰ ਦਿੱਤਾ ਭਾਵ ਖਾਲਸਾ, ਸਰੂਪ ਕਰਕੇ ਖਾਲਸਾ, ਗੁਣ ਕਰਮ ਕਰਕੇ ਖਾਲਸਾ।
ਖਾਲਸੇ ਜੀ ਦੇ ਬੋਲ ਬਾਲੇ ਤੇ ਇਸ ਦੀ ਵ੍ਰਿਧੀ, ਸਰਬੱਤ ਦੇ ਭਲੇ ਲਈ ਸਾਡੀ ਇਹੋ ਮੰਜ਼ਲ ਹੋਣੀ ਚਾਹੀਦੀ
ਹੈ। ਵਿਦਵਾਨਾਂ ਦੀ ਖੋਜ-ਪੜਤਾਲ ਦੇ ਜਤਨ ਵੀ ਸਾਡੇ ਇਸ ਮਹਾਨ ਆਸ਼ੇ ਵਿੱਚ ਸਹਾਇਕ ਹੋਣੇ ਚਾਹੀਦੇ ਹਨ,
ਨਾ ਕਿ ਇਸ ਦੇ ਵਿਪਰੀਤ, ਉਲਟ ਜਿਹੜੇ ਕਿ ਸਾਡੀ ਬੁਨਿਆਦ ਨੂੰ ਹੀ ਨੁਕਸਾਨ ਪਹੁੰਚਾਉਣ ਵਾਲੇ ਹੋਣ।
ਡਿਗਰੀ ਹੋਲਡਰ ਵਿਦਵਾਨਾਂ ਨੂੰ ਆਪਣੇ ਪੁਰਾਤਨ ਤੇ ਨਵੀਨ ਸਿੱਖ-ਸਾਹਿਤ ਤੋਂ ਜਾਣੂ ਹੋਣਾ ਚਾਹੀਦਾ ਹੈ।
ਗੁਰਸਿੱਖੀ ਲਈ ਸੱਚੀ ਤੇ ਸੁੱਚੀ ਸ਼ਰਧਾ ਤੇ ਸਹੀ ਜਾਣਕਾਰੀ ਹੋਣੀ ਚਾਹੀਦੀ ਹੈ।
ਪ੍ਰਥਮੇ ਮਨੁ ਪਰਬੋਧੇ ਅਪਨਾ ਪਾਛੈ ਅਵਰ ਰੀਝਾਵੈ।। (ਪੰਨਾ ੩8੧)।
ਇਹ ਉਨ੍ਹਾਂ ਦਾ ਵਰਤਾਰਾ ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਦੀ ਜਿੰਦ ਜਾਨ ਹੈ।
ਕੀ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਟੀਕਾ ਟਿਪਣੀ ਕਰ ਸਕਦਾ ਹੈ? ਕਦੀ ਨਹੀਂ ਕਰ ਸਕਦਾ। ਜਿਹੜੇ
ਸਿਖ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਕਰ ਰਹੇ ਹਨ, ਉਨ੍ਹਾਂ ਅਗੇ ਮੇਰੀ ਬੇਨਤੀ
ਹੈ ਕਿ ਉਹ ਇਸ ਤੋਂ ਪਰਹੇਜ਼ ਕਰਨ ਤਾਕਿ ਅਸੀਂ ਕਿਸੇ ਵੱਡੇ ਨੁਕਸਾਨ ਤੋਂ ਬਚੇ ਰਹੀਏ। ਕਿਤੇ ਐਸਾ ਨਾਂ
ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੀਤੀ ਅੱਜ ਦੇ ਪਲਾਂ ਦੀ ਨੁਕਤਾਚੀਨੀ ਦੀ ਗ਼ਲਤੀ ਸਾਨੂੰ ਕਈ
ਸਦੀਆਂ ਤਕ ਰੋਲ ਕੇ ਰੱਖ ਦੇਵੇ। “ਦੇਖਾ ਹੈ ਹਮ ਨੇ ਤਾਰੀਖ਼ ਕੇ ਓਰਾਕ ਮੇਂ, ਲਮਹੋਂ ਨੇ ਖ਼ਤਾ ਕੀ ਥੀ,
ਸਦੀਓਂ ਨੇ ਸਜ਼ਾ ਪਾਈ। ਤਾਰੀਖ਼ ਕੇ ਓਰਾਕ= historical
records।। ਲਮਹਾ = ਪਲ;
moment।।
ਖਤਾ= ਗ਼ਲਤੀ।। ਸਦੀਓਂ= centuries।।
ਸੁਰਜਨ ਸਿੰਘ 919041409041
(20/12/12)
ਜਸਵਿੰਦਰ ਸਿੰਘ “ਰੁਪਾਲ”
ਆਦਰਯੋਗ ਸੰਪਾਦਕ ਜੀਓ,
ਸਤਿ ਸ੍ਰੀ ਅਕਾਲ।
ਬੇਨਤੀ ਹੈ ਕਿ ਡਾ. ਦਲਵਿੰਦਰ ਸਿੰਘ ਗਰੇਵਾਲ ਹੋਰਾਂ ਦਾ ਐਡਰੈਸ, ਮੋਬਾਈਲ ਨੰਬਰ ਅਤੇ
ਈ-ਮੇਲ ਪਤਾ ਜੋ ਵੀ ਆਪ ਕੋਲ ਹੋਵੇ, ਮੇਰੇ ਮੇਲ ਐਡਰੈਸ ਤੇ ਭੇਜ ਦੇਣਾ ਜੀ। ਮੈਂ ਉਨ੍ਹਾਂ ਨਾਲ ਨਿੱਜੀ
ਰਾਬਤਾ ਕਾਇਮ ਕਰਨਾ ਚਾਹੁੰਦਾ ਹਾਂ। ਮੈਨੂੰ ਪੂਰਨ ਭਰੋਸਾ ਹੈ ਕਿ ਇਹ ਓਹੀ ਦਲਵਿੰਦਰ ਸਿੰਘ ਜੀ ਹਨ
ਜਿਨ੍ਹਾਂ ਨਾਲ ਮੈਂ ਅੱਜ ਤੋਂ 20 ਸਾਲ ਪਹਿਲਾਂ ਜੁੜਿਆ ਹੋਇਆ ਸੀ। ਉਦੋਂ ਉਹ ਮੇਜਰ ਸਨ। ਕਿਰਪਾ ਕਰਕੇ
ਉਨ੍ਹਾਂ ਦੀ ਮੇਲ ਜਰੂਰ ਭੇਜਣੀ ਤਾਂ ਕਿ ਅਸੀਂ ਪੁਰਾਣੇ ਸੰਬੰਧ ਜਿਊਂਦੇ ਕਰ ਸਕੀਏ। ਆਸ ਹੈ ਮੱਦਦ
ਕਰੋਗੇ।
ਸੁਭ ਇਛਾਵਾਂ ਨਾਲ,
ਤੁਹਾਡਾ ਸੁਭਚਿੰਤਕ,
ਜਸਵਿੰਦਰ ਸਿੰਘ “ਰੁਪਾਲ”, ਲੈਕਚਰਰ ਅਰਥ-ਸ਼ਾਸ਼ਤਰ,
M.A.(Pbi,Eng,Eco,Mass Comm)
ਸਰਕਾਰੀ ਸੀਨੀ. ਸੈਕੰ. ਸਕੂਲ, ਭੈਣੀ ਸਾਹਿਬ
(ਲੁਧਿਆਣਾ) 141126
(20/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰਬ
ਦੀਆਂ ਦਿਤੀਆਂ ਖਾਨੇ ਆਂ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰਬ ਦੀਆਂ ਦਿਤੀਆਂ ਖਾਨੇ ਆਂ।
ਰਬ ਦੇ ਹੀ ਗੁਣ ਗਾਨੇ ਆਂ।
ਪੱਕੀ ਰਿਸ਼ਤੇਦਾਰੀ ਐ।
ਰੱਬ ਸੰਗ ਸਾਡੀ ਯਾਰੀ ਐ।
ਯਾਰਾਂ ਰਿਸ਼ਤੇਦਾਰਾਂ ਨੇ।
ਵਕਤੀ ਭਾਈਚਾਰਾਂ ਨੇ।
ਵਕਤ ਗਿਆ ਤਾਂ ਯਾਰ ਗਏ।
ਸਾਰੇ ਰਿਸ਼ਤੇਦਾਰ ਗਏ।
ਰੱਬ ਹੀ ਹੈ ਜੋ ਟੁਟਦਾ ਨਈਂ।
ਸੱਚੋਂ ਕਦੇ ਨਿਖੁਟਦਾ ਨਈਂ।
ਜੋ ਚਾਹੀਦੈ ਪਾਨੇ ਆਂ।
ਰਬ ਦੀਆਂ ਦਿਤੀਆਂ ਖਾਨੇ ਆਂ।
ਰੱਬ ਨੇ ਸੱਭ ਬਣਾਏ ਨੇ।
ਧੰਦੇ ਆਹਰੇ ਲਾਏ ਨੇ।
ਲੋੜ ਮੁਤਾਬਕ ਵੰਡਦਾ ਏ।
ਕਰੋ ਖਿਆਨਤ ਫੰਡਦਾ ਏ।
ਉਸ ਦੇ ਸ਼ੁਕਰਗੁਜ਼ਾਰ ਰਹੋ।
ਹਰ ਹਾਲੇ ਸ਼ਰਸ਼ਾਰ ਰਹੋ।
ਜਿਸ ਹਾਲੇ ਵੀ ਰਖਦਾ ਹੈ।
ਭਾਣਾ ਮੰਨ ਉਹ ਤਕਦਾ ਹੈ।
ਸਭ ਅਪਣੇ ਘਰ ਦਾਨੇ ਆਂ।
ਰਬ ਦੀਆਂ ਦਿਤੀਆਂ ਖਾਨੇ ਆਂ।
ਜੋ ਵੀ ਹੋਇਆ ਚੰਗਾ ਏ।
ਚੰਗਾ ਜੋ ਰੱਬ ਰੰਗਾ ਏ।
ਉਸਦੀ ਮਰਜ਼ੀ ਚਲਦੀ ਏ।
ਦਾਲ ਨਾ ਉਸ ਬਿਨ ਗਲਦੀ ਏ।
ਹੁਕਮ `ਚ ਰਹਿਕੇ ਜੀਣਾ ਸਿੱਖ।
ਨਾ ਉਸਦਾ ਹਿਕੜੀ ਤੇ ਲਿਖ।
ਉਲਟ ਨਾ ਉਸ ਤੋਂ ਜਾਨੇ ਆਂ।
ਰਬ ਦੀਆਂ ਦਿਤੀਆਂ ਖਾਨੇ ਆਂ।
(20/12/12)
ਜਸਵੰਤ ਸਿੰਘ ‘ਅਜੀਤ’
ਅਕਾਲੀ ਰਾਜਨੀਤੀ: ਜਿਥੇ ਸਿਧਾਂਤ ਦਮ ਤੋੜ ਦਿੰਦੇ ਨੇ!
ਅੱਜ ਜਦੋਂ ਗੁਰੂ ਸਾਹਿਬਾਨ ਵਲੋਂ ਸਥਾਪਤ ਆਦਰਸ਼ਾਂ ਦੀ ਰੋਸ਼ਨੀ ਵਿੱਚ ਵਰਤਮਾਨ ਸਿੱਖ
ਰਾਜਨੀਤੀ ਦਾ ਮੁਲਾਂਕਣ ਕੀਤਾ ਜਾਂਦਾ ਹੈ ਤਾਂ ਇਉਂ ਜਾਪਦਾ ਹੈ, ਜਿਵੇਂ ਅਕਾਲੀ ਰਾਜਨੀਤੀ, ਗੁਰੂ
ਸਾਹਿਬਾਨ ਵਲੋਂ ਸਥਾਪਤ ਆਦਰਸ਼ਾਂ ਤੋਂ ਭਟਕ ਕਿਧਰੇ ਬਹੁਤ ਹੀ ਦੂਰ ਆ ਗਈ ਹੋਈ ਹੈ। ਗੁਰੂ ਸਾਹਿਬਾਨ ਨੇ
ਅਨਿਆਇ ਅਤੇ ਜ਼ੁਲਮ ਦੇ ਵਿਰੁਧ ਨਾ ਕੇਵਲ ਆਵਾਜ਼ ਹੀ ਉਠਾਈ, ਸਗੋਂ ਉਸ ਵਿਰੁਧ ਲੰਬਾ ਸੰਘਰਸ਼ ਵੀ ਕੀਤਾ।
ਉਨ੍ਹਾਂ ਭਾਰਤੀ ਸਮਾਜ ਵਿੱਚ ਸਮਾਨਤਾ ਸਥਾਪਤ ਕਰਨ ਲਈ ਕਈ ਮਹਤਵਪੂਰਣ ਕਦਮ ਉਠਾਏ। ਇਨ੍ਹਾਂ ਉਦੇਸ਼ਾਂ
ਨੂੰ ਮੁੱਖ ਰਖ, ਗੁਰੂ ਸਾਹਿਬਾਂ ਨੇ ਜੋ ਮਾਨਤਾਵਾਂ ਸਥਾਪਤ ਕੀਤੀਆਂ, ਉਨ੍ਹਾਂ ਦੀ ਕੀਮਤ `ਤੇ ਨਾ ਤਾਂ
ਉਨ੍ਹਾਂ ਆਪ ਅਤੇ ਨਾ ਹੀ ਉਨ੍ਹਾਂ ਤੋਂ ਬਾਅਦ ਜੀਵਨ-ਮਰਨ ਦੇ ਸੰਘਰਸ਼ ਵਿੱਚ ਜੁਟੇ ਰਹੇ ਸਿੱਖਾਂ ਨੇ ਹੀ
ਕਦੀ ਕੋਈ ਸਮਝੌਤਾ ਕੀਤਾ। ਇਤਿਹਾਸ ਗੁਆਹ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਬਾਦਸ਼ਾਹ ਅਕਬਰ ਤਕ ਨੂੰ
ਗੁਰੂ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਗੁਰੂ-ਘਰ ਦੀ ਸਥਾਪਤ ਮਰਿਆਦਾ ਅਨੁਸਾਰ ਸੰਗਤਾਂ ਨਾਲ ਪੰਗਤ
ਵਿੱਚ ਬੈਠ, ਲੰਗਰ ਛਕਣਾ ਪਿਆ ਸੀ। ਗੁਰੂ ਸਾਹਿਬ ਵਲੋਂ ਉਸਨੂੰ ਵੀ ਇਸ ਮਰਿਆਦਾ ਦੇ ਪਾਲਣ ਤੋਂ ਛੋਟ
ਨਹੀਂ ਸੀ ਦਿੱਤੀ ਗਈ। ਫਿਰ ਜਦੋਂ ਬਾਦਸ਼ਾਹ ਅਕਬਰ ਨੇ ਗੁਰੂ ਸਾਹਿਬ ਨੂੰ ਜਾਗੀਰ ਦੇਣ ਦੀ ਪੇਸ਼ਕਸ਼ ਕੀਤੀ
ਤਾਂ ਗੁਰੂ ਸਾਹਿਬ ਨੇ ਇਸ ਆਧਾਰ `ਤੇ ਉਸਨੂੰ ਸਵੀਕਾਰ ਨਹੀਂ ਸੀ ਕੀਤਾ, ਕਿਉਂਕਿ ਉਨ੍ਹਾਂ ਦੀ ਮਾਨਤਾ
ਸੀ ਕਿ ਗੁਰੂ ਘਰ ਦੇ ਕਾਰਜ ਸਿੱਖਾਂ ਵਲੋਂ ਆਪਣੀ ਮੇਹਨਤ ਦੀ ਕਮਾਈ ਵਿਚੋਂ ਦਸਵੰਧ ਦੇ ਰੂਪ ਵਿੱਚ
ਕੀਤੀ ਗਈ ਭੇਟਾ ਨਾਲ ਹੀ ਹੋਣੇ ਚਾਹੀਦੇ ਹਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਦੇ ਦਿੱਤੀ
ਪ੍ਰੰਤੂ ਕਿਸੇ ਵੀ ਸ਼ਾਹੀ ਦਬਾਉ ਵਿੱਚ ਆ ‘ਆਦਿ ਗ੍ਰੰਥ’ (ਸ੍ਰੀ ਗੁਰੂ ਗ੍ਰੰਥ ਸਾਹਿਬ) ਦੀ ਬਾਣੀ ਵਿੱਚ
ਕੋਈ ਫੇਰ-ਬਦਲ ਕਰਨਾ ਸਵੀਕਾਰ ਨਹੀਂ ਕੀਤਾ। ਇਸੇ ਤਰ੍ਹਾਂ ਗੁਰੂ ਹਰਿਰਾਇ ਸਾਹਿਬ ਨੇ ਆਪਣੇ ਪੁਤ੍ਰ
ਬਾਬਾ ਰਾਮਰਾਇ ਦਾ ਸਦਾ ਲਈ ਤਿਆਗ ਕਰ ਦਿੱਤਾ, ਪਰ ਉਸ ਵਲੋਂ ਬਾਦਸ਼ਾਹ ਔਰੰਗਜੇ਼ਬ ਦੀ ਖੁਸ਼ਨੂਦੀ ਹਾਸਲ
ਕਰਨ ਲਈ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਇੱਕ ਸ਼ਬਦ ਬਦਲ ਦੇਣ ਦੇ ਕੀਤੇ ਗਏ ਗੁਨਾਹ ਨੂੰ
ਮਾਫ ਨਹੀਂ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਨਾਲ ਦਿੱਲੀ ਪੁਜੇ ਸਿੱਖਾਂ, ਭਾਈ
ਮਤੀਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ, ਨੇ ਸ਼ਹੀਦ ਹੋਣਾ ਸਵੀਕਾਰ ਕੀਤਾ, ਪਰ ਉਹ ਮਨੁਖ
ਮਾਤ੍ਰ ਦੇ ਧਾਰਮਿਕ ਵਿਸ਼ਵਾਸ ਦੀ ਅਜ਼ਾਦੀ ਦੀ ਕੀਮਤ ਪੁਰ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਕਰਨ ਲਈ
ਤਿਆਰ ਨਹੀਂ ਹੋਏ। ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਦੇ ਵਿਰੋਧ ਨੂੰ
ਤਾਂ ਸਹਿਣ ਕਰ ਲਿਆ, ਪ੍ਰੰਤੂ ਉਨ੍ਹਾਂ ਦੀ ਦਲਿਤਾਂ ਅਤੇ ਪਿਛੜਿਆਂ ਦੇ ਨਾਲ ਲੰਗਰ ਦੀ ਪੰਗਤ ਵਿੱਚ
ਬੈਠਣ, ਉਨ੍ਹਾਂ ਨਾਲ ਵਰਤੋਂ ਵਿਹਾਰ ਕਰਨ ਅਤੇ ਉਨ੍ਹਾਂ ਨਾਲ ਸੰਬੰਧ ਸਥਾਪਤ ਕਰਨ ਤੋਂ ਛੋਟ ਦੇ,
ਅੰਮ੍ਰਿਤ ਛਕਾ ਸਿੱਖ ਪੰਥ ਵਿੱਚ ਸ਼ਾਮਲ ਕਰ ਲੈਣ ਦੀ ਪੇਸ਼ਕਸ਼ ਨੂੰ ਸਵੀਕਾਰ ਨਹੀਂ ਸੀ ਕੀਤਾ।
ਗੁਰੂ ਸਾਹਿਬਾਨ ਤੋਂ ਬਾਅਦ ਅਨੇਕਾਂ ਸਿੱਖਾਂ ਨੇ ਸਿੱਖ ਧਰਮ ਦੀਆਂ ਮਾਨਤਾਵਾਂ, ਮਰਿਆਦਾਵਾਂ,
ਪਰੰਪਰਾਵਾਂ ਆਦਿ ਪੁਰ ਅਧਾਰਤ ਆਦਰਸ਼ਾਂ ਦੀ ਰਖਿਆ ਕਰਦਿਆਂ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ। ਸਿੱਖ
ਬੀਬੀਆਂ ਨੇ ਵੀ ਅਸਹਿ ਅਤੇ ਅਕਹਿ ਜ਼ੁਲਮ ਸਹੇ, ਮਾਸੂਮ ਬੱਚਿਆਂ ਦੇ ਟੋਟੇ-ਟੋਟੇ ਕਰਵਾ ਆਪਣੀਆਂ
ਝੋਲੀਆਂ ਵਿੱਚ ਪਵਾਇਆ, ਅਕਾਲ ਪੁਰਖ ਦੇ ਭਾਣੇ ਨੂੰ ਮਿਠਾ ਕਰ ਮੰਨਿਆ। ਸਿੱਖੀ ਪ੍ਰਤੀ ਆਪਣੇ ਸਿਦਕ
ਨੂੰ ਕਾਇਮ ਰਖਦਿਆਂ, ਸਿੱਖੀ ਦੇ ਆਦਰਸ਼ਾਂ ਪੁਰ ਆਂਚ ਨਹੀਂ ਆਉਣ ਦਿੱਤੀ। ਇਨ੍ਹਾਂ ਸਿੱਖ ਸ਼ਹੀਦਾਂ ਅਤੇ
ਬੀਬੀਆਂ ਦੀ ਕੁਰਬਾਨੀ ਨੂੰ ਅੱਜ ਵੀ ਸਾਰਾ ਸਿੱਖ ਜਗਤ ਬੜੀ ਸ਼ਰਧਾ ਨਾਲ ਸਵੇਰੇ-ਸ਼ਾਮ ਕੀਤੀ ਜਾਂਦੀ
ਆਪਣੀ ਅਰਦਾਸ ਵਿੱਚ ਯਾਦ ਕਰਦਾ ਅਤੇ ਉਨ੍ਹਾਂ ਵਲੋਂ ਧਾਰਮਕ ਆਦਰਸ਼ਾਂ ਲਈ ਕੀਤੀ ਗਈ ਕੁਰਬਾਨੀ ਪ੍ਰਤੀ
ਨਤਮਸਤਕ ਹੁੰਦਾ ਚਲਿਆ ਆ ਰਿਹਾ ਹੈ।
ਇਤਿਹਾਸ ਗੁਆਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਵੀ, ਗੁਰੂ ਸਾਹਿਬਾਂ ਵਲੋਂ ਸਥਾਪਤ ਆਦਰਸ਼ਾਂ
ਦਾ ਪਾਲਣ ਕਰਨ ਅਤੇ ਉਨ੍ਹਾਂ ਦੀ ਰਖਿਆ ਕਰਨ ਲਈ ਕੀਤੀ ਗਈ ਸੀ। ਪ੍ਰੰਤੂ ਅੱਜ ਸੱਤਾ-ਲਾਲਸਾ ਦਾ ਸ਼ਿਕਾਰ
ਹੋ ਅਕਾਲੀ ਲੀਡਰਸ਼ਿਪ ਵਲੋਂ ਉਨ੍ਹਾਂ ਸਾਰੇ ਆਦਰਸ਼ਾਂ, ਪਰੰਪਰਾਵਾਂ, ਅਤੇ ਮਰਿਆਦਾਵਾਂ ਨੂੰ ਕੁਰਬਾਨ
ਕੀਤਾ ਜਾਣ ਲਗ ਪਿਆ ਹੈ, ਜੋ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨੇ ਸਮੇਂ ਉਸਲਈ ਨਿਸ਼ਚਿਤ ਕੀਤੀਆਂ ਗਈਆਂ
ਸਨ।
ਅੱਜ ਸੱਤਾ ਪ੍ਰਾਪਤੀ ਲਈ ਚਿੰਤਨ ਕਰਨ ਦੇ ਉਦੇਸ਼ ਨਾਲ ਹੋਣ ਵਾਲੀਆਂ ਬੈਠਕਾਂ ਵਿੱਚ ਗੁਰੂ ਗ੍ਰੰਥ
ਸਾਹਿਬ ਦਾ ਪ੍ਰਕਾਸ਼ ਅਤੇ ਅਰਦਾਸ ਕਰਨ ਦੀ ਅਰੰਭ ਤੋਂ ਹੀ ਚਲੀ ਆ ਰਹੀ ਪਰੰਪਰਾ ਨੂੰ ਤਿਆਗ ਦਿੱਤਾ
ਜਾਂਦਾ ਹੈ ਅਤੇ ਪੂਛਣ ਤੇ ਦਸਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ, ਗੁਰਦੁਆਰਿਆਂ ਅਤੇ ਧਾਰਮਕ
ਮਾਨਤਾਵਾਂ ਦੇ ਘੇਰੇ ਵਿਚੋਂ ਬਾਹਰ ਕਢ ਉਸਦੇ ਧਰਮ-ਨਿਰਪੇਖ ਸਰੂਪ ਦੀ ਪੁਸ਼ਟੀ ਕਰਨ ਦੇ ਉਦੇਸ਼ ਨਾਲ ਹੀ
ਅਜਿਹਾ ਕੀਤਾ ਗਿਆ ਹੈ। ਫਿਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ ਆਦਿ ਕਿਸੇ ਧਾਰਮਕ ਸੰਸਥਾ ਦੀਆਂ ਚੋਣਾਂ ਆਉਂਦੀਆਂ ਹਨ ਤਾਂ ਇਹ ਦਾਅਵਾ ਕੀਤਾ ਜਾਣ
ਲਗਤਾ ਹੈ ਕਿ ਉਨ੍ਹਾਂ ਲਈ ਵਿਧਾਨ ਸਭਾ, ਲੋਕਸਭਾ ਆਦਿ ਦੀਆਂ ਚੋਣਾਂ ਨਾਲੋਂ ਵੱਧ ਧਾਰਮਕ ਸੰਸਥਾਵਾਂ
ਦੀਆਂ ਚੋਣਾਂ ਜਿੱਤਣਾ ਮਹਤੱਵਪੂਰਣ ਹਨ। ਅਰਥਾਤ ਰਾਜਸੱਤਾ ਦੀ ਗਲ ਹੋਵੇ ਤਾਂ ਧਾਰਮਕ ਸਿਧਾਂਤਾਂ ਨੂੰ
ਅਤੇ ਧਾਰਮਕ-ਸੱਤਾ ਦੀ ਗਲ ਆਏ ਤਾਂ ਰਾਜਨੈਤਿਕ ਸਿਧਾਂਤਾਂ ਨੂੰ ਦਫਨਾ ਦਿੱਤਾ ਜਾਂਦਾ ਹੈ। ਕਿਉਂਕਿ
ਹੁਣ ਗਲ ਸਿਧਾਂਤਾਂ ਅਤੇ ਆਦਰਸ਼ਾਂ ਦੀ ਨਹੀਂ, ਸੱਤਾ ਦੀ ਰਹਿ ਗਈ ਹੋਈ ਹੈ।
(19/12/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਪਾਠਕ ਸੱਜਣੋਂ,
ਸਤਿ ਸ਼੍ਰੀ ਅਕਾਲ!
ਵੀਰ ਸਰਵਜੀਤ ਜੀ ਨੇ ਆਪਣੇ ਪੱਤਰ ਦੇ ਅੰਤਿਮ ਭਾਗ ਵਿੱਚ ਦਲੀਲ ਪੁਰਨ ਨੁਕਤੇ
ਉਠਾਏ ਹਨ। ਜਿਨ੍ਹਾਂ ਰਾਹੀਂ ਵੀ ਇਹ ਸਿੱਧ ਹੁੰਦਾ ਹੈ ਕਿ ਸਲੋਕ ਨੰ: ੪੫ ਦਸ਼ਮੇਸ਼ ਜੀ ਦਾ ਆਪਣਾ
ਉਚਾਰੀਆ ਨਹੀਂ। ਇਹ ਵਿਚਾਰ ਕੇਵਲ ਉਸ ਮਨਘੜੱਤ ਸਾਖੀ ਦੀ ਦੇਂਣ ਹੈ, ਜਿਸ ਮੁਤਾਬਕ ਡਰੇ ਹੋਏ ਪਿਤਾ
ਨੂੰ ਪੁੱਤਰ ਨੇ ਰਾਹ ਪਾਇਆ! ਸ਼ਾਯਦ ਕਦੇ ‘ਉਸ` ਕਥਿਤ ਸਾਖੀ ਦੀ ਪ੍ਰੋਢਤਾ, ਇਸ ਤਰਕ ਨਾਲ ਕੀਤੀ ਜਾਏ,
ਕਿ ਦੇਹਧਾਰੀ ਤਾਂ ਭੁੱਲਣਹਾਰ ਹੁੰਦੇ ਹਨ, ਡਰਨ ਦੀ ਭੁੱਲ ਕਰ ਗਏ ਹੋਂਣਗੇ, ਅਤੇ ਇਸ ਲਈ ‘ਉਹ ਸਾਖੀ`
ਬਾਣੀ ਦੀ ਕਸਵਟੀ ਤੇ ਪੁਰੀ ਉਤਰਦੀ ਹੈ!
ਖ਼ੈਰ, ਪੱਤਰ ਦੇ ਪਹਿਲੇ ਪੱਖ ਵਿਚ, ਜਿਨ੍ਹਾਂ ‘
ਪੱਤਰਾ
ਚਿੱਤ੍ਰਾਂ` ਨੂੰ ਵੀਰ ਸਰਵਜੀਤ ਜੀ ਨੇ ਪੇਸ਼
ਕੀਤਾ ਹੈ, ਉਹ ਇਸ ਸਲੋਕ ਪੱਖੋਂ, ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਬਾਣੀ ਸਵਰੂਪ ਦੀ ਕਸਵਟੀ
ਨਹੀਂ ਹਨ। ਅਤੇ ਨਾ ਹੀ, ਪਾਠ ਭੇਦਾਂ ਵਾਲੇ ਚਿੱਤਰ, ਇਸ ਪੱਖੋਂ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ
ਮਹੱਤਵ ਰੱਖਦੇ ਹਨ।
ਜਿਵੇਂ ਕਿ ਵੀਰ ਸਰਬਜੀਤ ਵਲੋਂ ਦਿੱਤੇ ਬੀੜ ਪੱਤਰਿਆਂ ਤੋਂ ਸਪਸ਼ਟ ਹੈ, ਕਿ
ਸਲੋਕ ਨੰ: ੫੩ ਨੂੰ।। ੫੩।। ਕਰਕੇ ਲਿਖਿਆ ਗਿਆ ਹੈ ਅਤੇ ਤਿੰਨ ਪੱਤਰਾ ਚਿੱਤ੍ਰਾਂ ਵਿੱਚ ਮ: ੧੦ ਦੇ
ਸੱਜੇ।। ਦਾ ਲੜੀਂਦਾ ਨਿਸ਼ਾਨ ਵੀ ਨਹੀਂ ਹੈ। ਕਾਤਬਾਂ ਨੇ ਸਲੋਕ ਨੰ: ੫੪ ਲਈ ਮਨਘੜੱਤ ਸਾਖੀ ਪ੍ਰਤੀ,
ਆਪਣੀ ਨਿਜੀ ਮਾਨਤਾ ਅਨੁਸਾਰ, ਮ: ੧੦ ਲਿਖਿਆ ਹੈ।
ਜੇ ਕਰ ਮੇਰੀ ਜਾਣਕਾਰੀ ਸਹੀ ਹੈ ਤਾਂ ਇਸ ਗਲ ਦਾ ਇੱਕ ਹੋਰ ਅੱਕਟ ਪ੍ਰਮਾਣ
ਗੁਰੂ ਗ੍ਰੰਥ ਸਾਹਿਬ ਜੀ ਆਪ ਵੀ ਹਨ! ਅਗਰ ਸਲੋਕ ਨੰ: ੫੪ ਦਸ਼ਮੇਸ਼ ਜੀ ਦਾ ਹੂੰਦਾ, ਤਾਂ ਇਸ ਦੀ
ਗਿਣਤੀ, ਬਾਣੀ ਲੇਖਣ ਗਣਿਤ ਸਿਧਾਂਤ ਅਨੁਸਾਰ ਇਸ ਪ੍ਰਕਾਰ ਦਰਜ ਹੋਂਣੀ ਸੀ:-
ਦੋਹਰਾ ॥ ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ ਕਹੁ ਨਾਨਕ ਅਬ ਓਟ
ਹਰ ਗਜ ਜਿਉ ਹੋਹੁ ਸਹਾਇ ॥੫੩॥
ਸਲੋਕ ਮਹਲਾ ੧੦।।
ਬਲੁ ਹੋਆ ਬੰਧਨ ਛੁਟੇ ਸਭੁ ਕਛੁ ਹੋਤ ਉਪਾਇ ॥ ਨਾਨਕ ਸਭੁ ਕਛੁ ਤੁਮਰੈ ਹਾਥ
ਮੈ ਤੁਮ ਹੀ ਹੋਤ ਸਹਾਇ ।। ੧।। ੫੩।। ੫੪।।
੫੫ਵੇਂ ਸਲੋਕ ਬਾਦ……………………………. ।। ੧।। ੫੪।। ੫੫।।
੫੬ਵੇਂ ਸਲੋਕ ਬਾਦ……………………………. ।। ੧।। ੫੫।। ੫੬।।
੫੭ਵੇਂ ਸਲੋਕ ਬਾਦ………………………………. ।। ੧।। ੫੬।। ੫੭।। ੧।।
ਜੇ ਕਰ ਇਹ ਗਿਣਤੀ ਛਾਪੇ ਵਾਲੀ ਬੀੜ ਵਿੱਚ ਬਦਲੀ ਗਈ ਤਾਂ ਘੱਟੋ-ਘੱਟ ਪਰਿਵਾਰ
ਵਲੋਂ ਵਰਤਿਆਂ ਹਵਾਲਾ ਬੀੜਾਂ ਵਿੱਚ ਤਾਂ ਗਿਣਤੀ ਉਪਰੋਕਤ ਕ੍ਰਮ ਅਨੁਸਾਰ ਹੋਂਣੀ ਚਾਹੀਦੀ ਸੀ।
ਵੀਰ ਸਰਬਜੀਤ ਜੀ ਵਲੋਂ ਦਿੱਤੇ ਸਾਰੇ ਪੱਤਰਾ ਚਿੱਤਰਾਂ ਵਿੱਚ ਸਪਸ਼ਟ ਹੈ, ਕਿ
ਬੀੜ ਵਿੱਚ ੫੪ਵੇਂ ਸਲੋਕ ਨੂੰ।। ੫੪।। ਅਤੇ ਸਲੋਕ ਨੰ: ੫੫ ਨੂੰ ਕੇਵਲ।। ੫੫।। ਕਰਕੇ ਲਿਖਿਆ ਗਿਆ ਹੈ
ਅਤੇ ਇਹ ਬਾਣੀ ਲੇਖਣ ਦੇ ‘ਵਿਸ਼ੇਸ਼ ਗਣਿਤ ਸਿਧਾਂਤ` ਦਾ ਅਨੁਸਰਨ ਨਹੀਂ ਹੈ ਜੋ ਕਿ ਕਿਸੇ ਸੰਭਾਵਤ ਰਲਾਅ
ਨੂੰ ਰੋਕਣ ਦਾ ਵਿਸ਼ੇਸ਼ ਤਰੀਕਾ ਸੀ। ਵੀਰ ਸਰਬਜੀਤ ਜੀ ਵਲੋਂ ਦਿੱਤੇ ਚੌਥੇ ਪੱਤਰਾ ਹਵਾਲੇ ਵਿੱਚ ਤਾਂ
ਸਲੋਕ ਨੰ: ੫੪ ਦੀ ਸਮਾਪਤੀ ਉਪਰੰਤ ਕਾਤਬ ਫਿਰ ਮਹਲਾ ੯ ਲਿਖਦਾ ਹੈ ਪਰ ਗਿਣਤੀ ਤਾਂ ਵੀ ਨਹੀਂ ਬਦਲਦਾ।
ਜ਼ਾਹਰ ਹੈ ਕਿ ਇਨ੍ਹਾਂ ਪੱਤਰਿਆਂ ਦੇ ਕਾਤਬਾਂ ਨੇ, ਕੇਵਲ ਆਪਣੀ ਨਿਜੀ ਮਾਨਤਾ
ਅਨੁਸਾਰ, ਚੂਕ ਕਰਦੇ ਹੋਏ ਸਲੋਕ ੫੪ ਲਈ ਮ: ੧੦ ਲਿਖ ਲਿਆ। ਚੰਦ ਕੁ ਪੱਤਰਿਆਂ ਤੋਂ ਛੁੱਟ ਸੈਂਕੜੇ
ਪੁਰਾਤਨ ਬੀੜਾਂ ਵਿੱਚ ਸਾਰੇ ਸਲੋਕ ਮਹਲੇ ੯ਵੇਂ ਦੇ ਹੀ ਹਨ।
ਜੇ ਕਰ ਇਹ ਗਿਣਤੀ ਛਾਪੇ ਵਾਲੀ ਬੀੜ ਵਿੱਚ ਬਦਲੀ ਗਈ, ਤਾਂ ਪਰਿਵਾਰ ਵਲੋਂ
ਵਰਤਿਆਂ ਹਵਾਲਾ ਬੀੜਾਂ ਵਿੱਚ ਤਾਂ ਗਿਣਤੀ ਉਪਰੋਕਤ ਕ੍ਰਮ ਅਨੁਸਾਰ ਹੋਂਣੀ ਚਾਹੀਦੀ ਸੀ।
ਧਿਆਨ ਦੇਂਣ ਵਾਲੀ ਗਲ ਇਹ ਹੈ, ਕਿ ਜਿਸ ਬੀੜ (
ਡਾ.
ਤਿਲੋਚਨ ਸਿੰਘ ਵਾਲੀ ਬੀੜ, ਸੰਮਤ ੧੭੬੨) ਤੇ ਟੇਕ
ਰੱਖਦੇ ਹੋਏ, ਗੁਰੂ ਗ੍ਰੰਥ ਸਾਹਿਬ ਤੇ ਮੌਜੂਦਾ ਸਵਰੂਪ ਤੇ ਕਿੰਤੂ ਖੜਾ ਕਰਨ ਦਾ ਯਤਨ ਕੀਤਾ ਹੈ, ਉਸ
ਵਿੱਚ ਵੀ ਦੋਵੇਂ ਸਲੋਕ ਇੰਝ ਦਰਜ ਹਨ:-
ਬਲ ਟੂਟਿਉ ਬੰਧਨ ਪਰਿੳ ਰਹਿੳ ਨ ਕਛੁ ਉਪਾਇ।।
ਕਹਿ ਨਾਨਕ ਅਬ ਉਟ ਹਰਿ ਗਜਿ ਜਿਉ ਹੋਇ ਸਹਾਇ।। ੫੩।।
ਬਲੁ ਹੂੳ ਬੰਧਨ ਛੁਟੇ ਸਭੁ ਕਛੁ ਹੋਤ ੳਪਾਇ।।
ਸਭੁ ਕਿਛੁ ਤੁਮਰੇ ਹਾਥ ਮੈ ਤੁਮ ਹੀ ਹੋਇ ਸਾਹਇ।। ੪੫।।
ਯਾਨਿ ਕਿ ਅਸੀਂ ਵੇਖ ਸਕਦੇ ਹਾਂ ਕਿ ‘ਪੁਰਾਣੀ ਮਨਘੱੜਤ ਸਾਖੀ` ਰਾਹੀਂ ‘ਨਵਾਂ
ਖਿਲਾਰ` ਪਾਉਂਣ ਲਈ ਵਰਤੀ ਗਈ ਬੀੜ ਵਿੱਚ ਵੀ, ਗਿਣਤੀ ਬਦਲਣ ਦੀ ਤਰਤੀਬ ਦਾ ਪਾਲਨ ਨਹੀਂ ਹੋਇਆ ਹੈ।
ਧਿਆਨ ਵਿੱਚ ਰਹੇ ਕਿ ਦਸ਼ਮੇਸ਼ ਜੀ ਵਲੋਂ, ਦਮਦਮੀ ਬੀੜ ਲਿਖਵਾਉਂਣ ਦਾ ਮੁੱਖ
ਕਾਰਨ, ਗੁਰਬਾਣੀ ਗ੍ਰੰਥ ਵਿੱਚ ੯ਵੇਂ ਮਹਲੇ ਦੀ ਬਾਣੀ ਚੜਵਾਉਂਣਾ ਸੀ। ਇਕ ਕੰਮ ਬਿਨ੍ਹਾਂ ਪੁਨਰਲੇਖਨ
ਦੇ ਸੰਭਵ ਨਹੀਂ ਸੀ, ਕਿਉਂਕਿ ੯ਵੇਂ ਮਹਲੇ ਦੀ ਬਾਣੀ, ਸਬੰਧਤ ਰਾਗਾਂ ਵਿਚ, ਥਾਂ ਪਰ ਥਾਂ ਚੜਾਉਂਣੀ
ਸੀ। ਅਤੇ ਐਸਾ ਕਰਨ ਵੇਲੇ, ਗੁਰੂ ਅਰਜਨ ਜੀ ਵਲੋਂ ਵਰਤੇ ਗਣਿਤ ਸਿਧਾਂਤ ਦਾ ਹੀ ਪਾਲਨ ਕੀਤਾ ਗਿਆ ਸੀ।
ਜੇ ਕਰ ਆਪਣੇ ਨਾਮ ਹੇਠ, ਕੋਈ ਸਲੋਕ ਦਸ਼ਮੇਸ਼ ਜੀ ਨੇ ਆਪ ਚੜਵਾਇਆ ਹੁੰਦਾ, ਤਾਂ ਉਹ ਉਸੇ ਗਣਿਤ ਤਰਤੀਬ
ਦਾ ਪਾਲਨ ਕਰਦੇ, ਜਿਸ ਦਾ ਪਾਲਨ ਉਨ੍ਹਾਂ ੯ਵੇਂ ਮਹਲੇ ਦੀ ਬਾਕੀ ਬਾਣੀ ਚੜਵਾਉਂਣ ਵੇਲੇ ਹੋਰ ਥਾਂਈਂ
ਕੀਤਾ। ਜੇ ਐਸਾ ਹੁੰਦਾ ਤਾਂ ਦਸ਼ਮੇਸ਼ ਜੀ ਦੇ ਸਲੋਕ ੳਪਰੰਤ ਗਣਿਤ ਸੰਖਿਆ ਬਦਲਣੀ ਸੀ। ਪਰ ਐਸਾ ਨਹੀਂ
ਹੋਇਆ ਅਤੇ ੯ਵੇਂ ਮਹਲੇ ਦੇ ਸਲੋਕਾਂ ਦੀ ਗਿਣਤੀ ੫੭ ਹੀ ਰਹੀ।
ਇਸੇ ਅਪ੍ਰਮਾਣਿਕਤਾ ਦੀ ਘਾਟ ਕਾਰਨ, ਕਾਤਬਾਂ ਨੇ ਪ੍ਰਚਲਤ ਮਨਘੜੱਤ ਸਾਖੀ
ਪ੍ਰਤੀ, ਆਪਣੀ ਨਿਜੀ ਮਾਨਤਾ ਦੇ ਚਲਦੇ, ਚੂਕ ਕਰਦੇ ਹੋਏ ੫੪ਵੇਂ ਸਲੋਕ ਲਈ ਦਸ਼ਮੇਸ਼ ਜੀ ਦਾ ਹਵਾਲਾ ਤਾਂ
ਵਰਤ ਲਿਆ ਪਰ ਗਿਣਤੀ ਨਾ ਬਦਲੀ।
ਅੰਤ ਵਿੱਚ ਵੀਰ ਸਰਵਜੀਤ ਜੀ ਦੇ ਸੁਝਾਅ ਦੇ ਸਬੰਧ ਵਿੱਚ ਬੇਨਤੀ ਹੈ ਕਿ,
ਧਿਰਾਂ ਦਾ ਨੀਵਾਂ ਜਾਂ ਉੱਚਾ ਹੋਂਣਾ ਕੋਈ ਮੁੱਧਾ ਨਹੀਂ। ਮਹੱਤਵਪੁਰਨ ਇਹ ਹੈ ਕਿ, ਕਿਸੇ ਧਿਰ ਵਲੋਂ,
ਕਿਸੀ ਵਿਵਸਥਾ ਦੇ ਵਿਰੋਧ ਦੀ ਨਿਜੀ ਨੀਤੀ ਵਿਚ, ਦਸ਼ਮ ਗ੍ਰੰਥ ਦੀ ਟੇਕ ਲੇ ਕੇ, ਗੁਰੂ ਗ੍ਰੰਥ ਸਾਹਿਬ
ਜੀ ਦੀ ਪ੍ਰਮਾਣਿਕਤਾ ਨੂੰ ਨੀਵਾਂ ਨਾ ਵਖਾਇਆ ਜਾਏ। ਇਸ ਨੀਤੀ ਦਾ ਤਿਆਗ ਹੋਂਣਾ ਚਾਹੀਦਾ ਹੈ ਅਤੇ
ਐਸੀਆਂ ਚਰਚਾਵਾਂ ਉੱਚਿਤ ਨਹੀਂ।
ਹਰਦੇਵ ਸਿੰਘ, ਜੰਮੂ-੧੯. ੧੨. ੧੨
(19/12/12)
ਚਰਨਜੀਤ ਸਿੰਘ ਬਰੈਂਮਪਟਨ
ਸਰਵਜੀਤ ਸਿੰਘ ਜੀ
1) ਤੁਸੀ ਕਹਿੰਦੇ ਹੋ ਕਿ ਇਹ ਵਿਸ਼ਾ ਵਿਚਾਰ ਦਾ ਹੈ। ਮੇਰਾ ਮੰਣਨਾ ਹੈ ਕਿ ਪਹਿਲਾਂ ਇਹ
ਵਿਸ਼ਾ ਖੋਜ ਦਾ ਹੈ।
2) ਤੁਸੀ ਕਹਿੰਦੇ ਹੋ ਕਿ ਤੁਸੀ 4 ਪੁਰਾਤਨ ਬੀੜਾਂ ਦੇ ਦਰਸ਼ਨ ਕੀਤੇ ਹਨ। ਮੈਂ ਕਹਿੰਦਾ ਹਾਂ ਕਿ ਦਰਸ਼ਨ
ਕਰਨ ਅਤੇ ਅਧਿਐਨ ਕਰਣ ਵਿੱਚ ਬਹੁਤ ਅੰਤਰ ਹੁੰਦਾ ਹੈ।
3) ਤੱਤ ਗੁਰਮਤਿ ਪਰਿਵਾਰ ਵਾਲਿਆਂ ਦੇ 15 ਤਰੀਖ ਦੇ ਪੱਤਰ ਤੋਂ ਇਹ ਆਭਾਸ ਹੁੰਦਾ ਹੈ ਕਿ ਜੋ ਕੁੱਝ
ਭੀ ਉਹਨਾਂ ਨੇ ਸੀਮਿਤ ਜਾਣਕਾਰੀ ਦਿੱਤੀ ਹੈ, ਉਸ ਨੂੰ ਸਿੱਖ ਮਾਰਗ ਦੇ ਪਾਠਕ ਵਿਚਾਰਣ ਅਤੇ ਜੋ ਕੁੱਝ
ਵੀ ਇਸ ਵਿਚਾਰ ਤੋਂ ਸਿੱਟੇ ਨਿਕਲਣ, ਉਸ ਉਤੇ ਖੋਜ ਦੀ ਮੋਹਰ ਲਗਾ ਦਿੱਤੀ ਜਾਵੇ। ਮੈਂ ਕਹਿੰਦਾ ਹਾਂ
ਕਿ ਪਹਿਲਾਂ ਆਪ ਖੋਜ ਕਰੋ, ਫਿਰ ਉਸ ਨੂੰ ਵਿਚਾਰ ਲਈ ਪਾਠਕਾਂ ਸਾਹਮਣੇ ਰਖੋ।
4) “ਕੀ ਦਸਮ ਪਿਤਾ ਨੇ ਨੌਵੇ ਮਹਲੇ ਦੇ ਸਲੋਕਾਂ ਵਿੱਚ ਇੱਕ ਆਪਣਾ ਸਲੋਕ ਲਿਖੀਆ ਹੈ ਜਾਂ ਨਹੀਂ” ਇਹ
ਅਜੇ ਵਿਚਾਰ ਦਾ ਵਿਸ਼ਾ ਨਹੀਂ ਹੋ ਸਕਦਾ। ਘਟੋ ਘਟ ਸਿੱਖ ਮਾਰਗ ਦੇ ਪਾਠਕ ਅਤੇ ਲਿਖਾਰੀ, ਇਸ ਉਤੇ
ਵਿਚਾਰ ਕਰਣ ਦੇ ਸੱਮਰਥ ਨਹੀਂ ਹਨ। ਕਿਉਂਕਿ ਇਸ ਦੀ ਵਿਚਾਰ ਸੈੰਕੜੇ ਹੀ ਪੁਰਾਤਨ ਬੀੜਾਂ ਦੇ ਅਧਿਐਨ
ਦੇ ਬਗੈਰ ਅਧੂਰੀ ਹੈ।
5) “ਕੀ ਇਸ ਗੱਲ ਦੀ ਸੰਭਾਵਨਾ ਹੈ ਕਿ ਦਸਮ ਪਿਤਾ ਨੇ ਨੌਵੇ ਮਹਲੇ ਦੇ ਸਲੋਕਾਂ ਵਿੱਚ ਇੱਕ ਆਪਣਾ
ਸਲੋਕ ਦਰਜ ਕੀਤਾ?” ਇਸ ਦੀ ਵਿਚਾਰ ਹੋ ਸਕਦੀ ਹੈ। ਇਸ ਦੀ ਵਿਚਾਰ ਮੈਂ ਆਪਣੇ 16 ਤਰੀਖ ਦੇ ਪੱਤਰ
ਵਿੱਚ ਕੀਤੀ ਸੀ। ਗੁਰਬਾਣੀ ਦੇ ਅਧਿਐਨ ਦਾ ਸਹਾਰਾ ਲੈ ਕੇ ਮੈਂ ਇਸ ਸੰਭਾਵਨਾ ਤੋਂ ਇੰਕਾਰ ਕੀਤਾ ਸੀ
ਕਿ ਨੌਵੇਂ ਮਹਲੇ ਦੇ ਸਲੋਕਾਂ ਵਿੱਚ ਦਸਮ ਪਿਤਾ ਦਾ ਕੋਈ ਸਲੋਕ ਹੋ ਸਕਦਾ ਹੈ। ਜੇ ਤੁਹਾਡੇ ਜਾਂ ਕਿਸੇ
ਦੇ ਵੀ ਵਿਚਾਰ ਕਿਸੇ ਕਾਰਣ ਵਖਰੇ ਹਨ ਤਾ ਉਹ ਦਸ ਸਕਦਾ ਹੈ।
6) ਤੁਸੀ ਜੀ ਬੀ ਸਿੰਘ ਦਾ ਹਵਾਲਾ ਦੇ ਕੇ ਲਿਖਦੇ ਹੋ ਕਿ ਨੌਂਵੇ ਮਹਲੇ ਦੇ ਸਲੋਕ ਨੰ 53 ਦਾ ਜਵਾਬ
ਮਹਲੇ ਦਸਵੇਂ ਨੇ ਸਲੋਕ ਨੰ 54 ਵਿੱਚ ਦਿੱਤਾ ਹੈ। ਤੱਤ ਗੁਰਮਤਿ ਪਰਿਵਾਰ ਵਾਲੇ ਲਿਖਦੇ ਹਨ “ਮਹਲਾ
10’ ਸਿਰਲੇਖ ਹੇਠਲਾ ਸਲੋਕ ਇਸ ਤੋਂ ਪਹਿਲਾਂ ਦਰਜ ‘ਮਹਲਾ 9’ ਦੇ ਸਲੋਕ ਦੇ ਭਾਵ ਨੂੰ ਖੁੱਲ ਕੇ
ਸਪਸ਼ਟ ਕਰਨ ਦੇ ਮਕਸਦ ਨਾਲ ਰਚਿਆ ਗਿਆ ਹੈ।” ਮੇਰਾ ਮੰਣਨਾ ਹੈ ਕਿ ਜਵਾਬ ਅਤੇ ਖੁਲਾਸੇ ਵਿੱਚ ਵੀ
ਅੰਤਰ ਹੁੰਦਾ ਹੈ। (ਪਹਿਲਾ ਇਹ ਤਯ ਕਰੋ ਕਿ ਇਹ ਜਵਾਬ ਹੈ ਜਾਂ ਖੁਲਾਸਾ) ਪਰ ਜੇ ਕਰ ਜਵਾਬ ਅਤੇ
ਖੁਲਾਸੇ ਨੂੰ ਇੱਕ ਮੰਨ ਵੀ ਲਿਆ ਜਾਵੇ ਤਾ ਵੀ ਗੁਰਬਾਣੀ ਵਿੱਚ ਇਸ ਤਰਾਂ ਦੇ ਸਵਾਲ ਜਵਾਬ ਸਲੋਕ ਅਤੇ
ਪਉੜੀਆਂ ਦੇ ਰੁਪ ਵਿੱਚ ਮਿਲਦੇ ਹਨ। ਜਿੱਥੇ ਸਿਰਫ ਸਲੋਕਾਂ ਦੀ ਲੜੀ ਚਲਦੀ ਹੈ, ਉੱਥੇ ਤੇ ਗੁਰੁ ਇੱਕ
ਇੱਕ ਕਰ ਕੇ ਪੈਰ ਅੱਗੇ ਪੁੱਟ ਰਿਹਾ ਹੁੰਦਾ ਹੈ। ਜੇ 53ਵੇਂ ਸਲੋਕ ਦਾ ਜਵਾਬ ਜਾਂ ਖੁਲਾਸਾ 54ਵੇਂ
ਸਲੋਕ ਵਿੱਚ ਹੈ ਤਾ ਇਹਨਾਂ ਦੋਵੇਂ ਸਲੋਕਾਂ ਦੀ ਡੁੰਘਆਈ ਦੇ ਤਲ ਵਿੱਚ ਅੰਤਰ ਹੋਣਾ ਚਾਹੀਦਾ ਹੈ ਜੋ
ਕਿ ਨਹੀਂ ਹੈ।
7) ਜਿਹੜਾ ਗੁਰੁ 47 ਤੋਂ 52 ਸਲੋਕ ਜੁਟ ਵਿੱਚ “ਨਾਨਕ ਥਿਰੁ ਹਰਿ ਭਗਤਿ
ਹੈ ਤਿਹ ਰਾਖੋ ਮਨ ਮਾਹਿ ॥” ਲਿਖ ਸਕਦਾ ਹੈ, ਉਹੀ ਗੁਰੂ 53 ਤੋਂ 57 ਸਲੋਕ ਜੁਟ ਵਿੱਚ
“ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥” ਕਿਂਉ
ਨਹੀਂ ਲਿਖ ਸਕਦਾ?
8) ਜੇ ਗੁਰੁ ਘਰ ਦੇ ਦੋਖੀ ਗੁਰਬਾਣੀ ਵਿਚੋਂ “ਮਹਲਾ 10” ਹਟਾ ਸਕਦੇ ਹਨ ਤਾ ਉਹੀ ਗੁਰੁ ਘਰ ਦੇ ਦੋਖੀ
ਗੁਰਬਾਣੀ ਵਿੱਚ “ਮਹਲਾ10” ਜੋੜ ਕਿਉਂ ਨਹੀਂ ਸਕਦੇ? ਕਿਵੇਂ ਪਤਾ ਲੱਗੇ ਕਿ “ਮਹਲਾ10” ਜੋੜਿਆ ਗਿਆ
ਹੈ ਜਾਂ ਕਢਿਆ ਗਿਆ ਹੈ?
ਚਰਨਜੀਤ ਸਿੰਘ
ਬਰੈਂਮਪਟਨ
(19/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
`ਤੇਰਾਂ-ਤੇਰਾਂ’ ਕਰਨਾ ਜੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਛੱਡ ਦੇ ਇਹ ਸੱਭ `ਤੇਰਾਂ-ਮੇਰਾਂ’, `ਤੇਰਾਂ-ਤੇਰਾਂ’ ਕਰਨਾ ਜੀ।
ਮਰ ਮਰ ਜਿਉਣਾ ਛੱਡਕੇ ਸਿੱਖ ਲੈ, ਜਿਉਂਦੇ ਜੀ ਖੁਦ ਮਰਨਾ ਜੀ।
ਨਾ ਕੁੱਝ ਲਿਆਏ, ਨਾ ਲੈ ਜਾਣਾ, ਫਿਰ ਕਿਸ ਗਲ ਦਾ ਮਾਣਾ ਹੈ।
ਜੋ ਉਹ ਦੇਵੇ ਸੋਈ ਮਿਲਣਾ, ਵਾਧੂ ਨਾ ਕੁੱਝ ਪਾਣਾ ਹੈ।
ਉਸ ਦੀ ਮਰਜ਼ੀ ਜਾਣੋ ਸਮਝੋ, ਸਿੱਖ ਲਓ ਹਉਮੈ ਜਰਨਾ ਜੀ।
ਛੱਡ ਦੇ ਇਹ ਸੱਭ `ਤੇਰਾਂ-ਮੇਰਾਂ’, `ਤੇਰਾਂ-ਤੇਰਾਂ’ ਕਰਨਾ ਜੀ।
ਉਸ ਦਾ ਹੁਕਮ ਤਾਂ ਸਭ ਕੁੱਝ ਹੋਣਾ, ਹੁਕਮ ਨਹੀਂ, ਕੁੱਝ ਛੋਹਣਾ ਨਹੀਂ।
ਸਭ ਜੱਗ ਉਸ ਦੇ ਹੁਕਮ `ਚ ਚਲਦਾ, ਪੱਤਾ ਬਾਹਰ ਹੋਣਾ ਨਈਂ।
ਮੰਨਣਾ ਹੁਕਮ, ਰਜ਼ਾ ਵਿੱਚ ਰਹਿਣਾ, ਹੁਕਮ `ਚ ਡੁੱਬਣਾ ਤਰਨਾ ਜੀ।
ਛੱਡ ਦੇ ਇਹ ਸੱਭ `ਤੇਰਾਂ-ਮੇਰਾਂ’, `ਤੇਰਾਂ-ਤੇਰਾਂ’ ਕਰਨਾ ਜੀ।
ਸੱਭ ਉਸ ਦੇ ਨੇ, ਉਹ ਸੱਭ ਦਾ ਹੈ, ਸੱਭ ਨੂੰ ਪਿਆਰ ਉਹ ਕਰਦਾ ਹੈ।
ਉਸ ਦਾ ਜੇ ਸਭ, ਫਿਰ ਕੀ ਮੇਰਾ, ਕਿਸ ਲਈ ਆਹਾਂ ਭਰਦਾ ਹੈ?
ਸੱਚ ਤਾਂ ਇਹ ਕਿ ਹਰ ਕੋਈ ਉਸਦਾ, ਧਿਆਨ ਉਸੇ ਵਿੱਚ ਧਰਨਾ ਜੀ।
ਛੱਡ ਦੇ ਇਹ ਸੱਭ `ਤੇਰਾਂ-ਮੇਰਾਂ’, `ਤੇਰਾਂ-ਤੇਰਾਂ’ ਕਰਨਾ ਜੀ।
ਖੋਹਿਆਂ ਵੀ ਨਹੀਂ ਰਹਿਣਾ ਤੇਰਾ, ਖਿੱਚ-ਖੋਹੀ ਕਿਉਂ ਪਾਂਦਾ ਏਂ?
ਦਿਤਿਆਂ ਤੇ ਜਦ ਘਟਦਾ ਕੁੱਝ ਨਈਂ, ਦੇਣੋਂ ਕਿਉਂ ਸ਼ਰਮਾਦਾ ਏਂ।
ਵੰਡੀ ਚਲ ਕਰ `ਤੇਰਾਂ-ਤੇਰਾਂ’ ਘਾਟੇ ਤੋਂ ਕਿਉਂ ਡਰਨਾ ਜੀ?
ਛੱਡ ਦੇ ਇਹ ਸੱਭ `ਤੇਰਾਂ-ਮੇਰਾਂ’, `ਤੇਰਾਂ-ਤੇਰਾਂ’ ਕਰਨਾ ਜੀ।
(18/12/12)
ਸਰਵਜੀਤ ਸਿੰਘ
ਸਤਿਕਾਰ ਯੋਗ ਪਾਠਕ ਸੱਜਣੋ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਤੱਤ ਗੁਰਮਤਿ ਪਰਿਵਾਰ ਦੀ ਲਿਖਤ, ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚੋਂ
‘ਮਹਲਾ 10’ ਕਿਸਨੇ, ਕਿਉਂ ਅਤੇ ਕਿਵੇਂ ਅਲੋਪ ਕਰ ਦਿੱਤਾ?’ ਪੜ੍ਹ ਕੇ ਇਕ ਪੁਰਾਣੀ ਯਾਦ ਤਾਜ਼ਾ ਹੋ
ਗਈ। ਇਹ ਗੱਲ ਇਕ ਦਹਾਕੇ ਤੋਂ ਵੀ ਵੱਧ ਪੁਰਾਣੀ ਹੈ। ਮੈਂ ਸਵੇਰ ਦੇ ਸਮੇਂ ਗੁਰਦਵਾਰਾ ਸਾਹਿਬ ਗਿਆ।
ਪਾਰਕਿੰਗ ਲਾਟ ਵਿੱਚ ਕਾਰਾਂ ਤਾ ਕਾਫੀ ਖੜੀਆਂ ਸਨ ਪਰ ਸੰਗਤਾਂ ਦੀ ਕੋਈ ਹਿਲ ਜੁਲ ਨਹੀ ਸੀ। ਮੈਂ
ਮੱਥਾ ਟੇਕਣ ਦਰਬਾਰ ਹਾਲ `ਚ ਗਿਆ ਤਾਂ ਉਥੇ ਇਕ ਸਿੰਘ ਪਹਿਰੇ ਤੇ ਖੜਾ ਸੀ ਜਿਸ ਨੇ ਮੈਨੂੰ ਅੰਦਰ ਜਾਣ
ਤੋਂ ਰੋਕ ਦਿੱਤਾ। ਉਸ ਨੇ ਦੱਸਿਆ ਕਿ ਅੰਦਰ ਖੰਡੇ ਦੀ ਪਹੁਲ ਛਕਾਉਣ ਦੀ ਕਾਰਵਾਈ ਚਲ ਰਹੀ ਹੈ। ਇਸੇ
ਦੌਰਾਨ ਮੈਨੂੰ ਇਕ ਹੋਰ ਸੱਜਣ (ਚਲਦੇ ਫਿਰਦੇ ਪਾਠੀ ਅਤੇ ਪ੍ਰਚਾਰਕ) ਮਿਲ ਗਏ। ਮੈਂ ਉਸ ਸੱਜਣ ਨੂੰ
ਆਪਣੀ ਜਾਣਕਾਰੀ `ਚ ਵਾਧਾ ਕਰਨ ਲਈ ਕੁਝ ਸਵਾਲ ਕੀਤੇ। ਜਿਨ੍ਹਾਂ ਦੇ ਉਨ੍ਹਾਂ ਨੇ ਆਪਣੀ ਸਮਝ ਮੁਤਾਬਕ
ਜਵਾਬ ਦਿੱਤੇ। ਮੈਂ ਆਪਣੇ ਆਪ ਤੇ ਪੂਰਾ ਕਾਬੂ ਰੱਖਿਆ ਕਿ ਉਸ ਨੂੰ ਕੋਈ ਮੋੜਵਾ ਸਵਾਲ ਨਹੀ ਕਰਨਾ।
ਜਿਸ `ਚ ਮੈਂ ਬਹੁਤ ਹੱਦ ਤਾਂਈ ਸਫਲ ਵੀ ਰਿਹਾ ਪਰ ਇਕ ਵੇਲੇ ਮੇਰੀ ਹਿੰਮਤ ਜਵਾਬ ਦੇ ਗਈ ਤੇ ਮੈਂ
ਸਵਾਲ ਕਰ ਦਿੱਤਾ। ਉਸ ਸੱਜਣ ਨੇ ਮੇਰੇ ਵੱਲ ਬਹੁਤ ਹੀ ਗੁੱਸੇ ਨਾਲ ਵੇਖਿਆ ਅਤੇ ਸਾਡੀ ਗੱਲ ਬਾਤ ਬੰਦ
ਹੋ ਗਈ।
ਹੋਇਆ ਇਹ ਕਿ ਉਸ ਸੱਜਣ ਨੇ ਹੋਰ ਗੱਲਾ ਤੋਂ ਇਲਾਵਾ ਇਹ ਵੀ ਜਾਣਕਾਰੀ ਦਿੱਤੀ ਕਿ ਗੁਰੂ ਗ੍ਰੰਥ ਸਾਹਿਬ
ਜੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵੀ ਦਰਜ ਹੈ । ਮੈਰੇ ਵੱਲੋਂ ਬੇਨਤੀ ਕਰਨ ਤੇ ਉਨ੍ਹਾਂ ਨੇ
“ਸਲੋਕ ਮਹਲਾ ੧੦॥ ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ॥ ਨਾਨਕ ਨਾਨਕ ਸਭੁ ਕਿਛੁ ਤੁਮਰੈ ਹਾਥ
ਮੈ ਤੁਮ ਹੀ ਹੋਤ ਸਹਾਇ” ਦਾ ਹਵਾਲਾ ਦਿੱਤਾ। ਜਦੋਂ ਮੈਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਤਾਂ
‘ਸਲੋਕ ਮਹਲਾ ੧੦’ ਦਰਜ ਨਹੀ ਹੈ ਤਾਂ ਉਸ ਸੱਜਣ ਨੇ ਦੱਸਿਆ ਕਿ ਇਹ ਕਰਤਾਰਪੁਰੀ ਬੀੜ `ਚ ਦਰਜ ਹੈ।
ਮੈਂ ਮੋੜਵਾ ਸਵਾਲ ਕੀਤਾ ਕਿ ਕਰਤਾਰਪੁਰੀ ਬੀੜ ਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਵੀ ਪਹਿਲਾ
ਦੀ ਲਿਖੀ ਹੋਈ ਹੈ ਉਸ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਲੋਕ ਕਿਵੇਂ ਦਰਜ ਹੋ ਸਕਦਾ ਹੈ। (ਉਸ ਵੇਲੇ
ਮੈਂ ਵੀ ਕਰਤਾਰਪੁਰੀ ਬੀੜ ਨੂੰ ਭਾਈ ਗੁਰਦਾਸ ਜੀ ਦੀ ਲਿਖਤ ਹੀ ਸਮਝਦਾ ਸੀ) ਉਸ ਸੱਜਣ ਨੇ ਮੇਰੇ ਵੱਲ
ਬਹੁਤ ਹੀ ਗੁੱਸੇ ਨਾਲ ਵੇਖਿਆ। ਉਹ ਸੋਚਦਾ ਹੋਣਾ ਕੇ ਜਿਹੜਾ ਮੇਰੀ ਹਰ ਗੱਲ ਤੇ ਹਾਂ `ਚ ਹਾਂ ਮਿਲਾਈ
ਜਾਂਦਾ ਸੀ ਉਸ ਨੇ ਇਹ ਸਵਾਲ ਕਿਵੇਂ ਕਰ ਦਿੱਤਾ। ਸ਼ਾਇਦ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੋ ਗਿਆ
ਹੋਵੇ। ਖੈਰ! ਸਾਡੀ ਗੱਲ ਬਾਤ ਬੰਦ ਹੋ ਗਈ।
ਤੱਤ ਗੁਰਮਤਿ ਪਰਿਵਾਰ ਦੀ ਲਿਖਤ ਦੀ ਆਖਰੀ ਪੰਗਤੀ, “ਆਸ ਹੈ, ਸੁਚੇਤ ਅਤੇ ਸੁਹਿਰਦ ਪੰਥ ਦਰਦੀ ਇਸ
ਨੁਕਤੇ ਦੀ ਪੜਚੋਲ ਕਰਕੇ ‘ਹਾਂ-ਪੱਖੀ’ ਨਤੀਜੇ ਸਾਹਮਣੇ ਲਿਆਉਣਗੇ” ਤੋਂ ਉਤਸ਼ਾਹਿਤ ਹੋ ਕੇ, ਮੈਂ ਵੀ
ਕੁਝ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਸ਼ਾਇਦ, ਕਿਸੇ ਨਤੀਜੇ ਤੇ ਪੁੱਜਣ ਲਈ ਇਹ
ਜਾਣਕਾਰੀ ਸਹਾਈ ਹੋ ਸਕੇ।
ਮੈਂ ਕੁਝ ਹੱਥ ਲਿਖਤ ਬੀੜਾਂ ਦੇ ਦਰਸ਼ਨ ਕੀਤੇ ਹਨ ਜਿਨ੍ਹਾਂ `ਚ ਚਾਰ ਬੀੜਾਂ ਵਿੱਚ ‘ਦੋਹਰਾ ਮਹਲਾ ੧੦’
ਜਾਂ ‘ਮ: ੧੦’ ਦਰਜ ਹੈ। ਇਸ ਸਬੰਧੀ ਸਭ ਤੋਂ ਮਹੱਤਵਪੂਰਣ ਜਾਣਕਾਰੀ ਸਾਨੂੰ ‘ਪਾਠ ਭੇਦਾਂ ਦੀ ਸੂਚੀ’
ਤੋਂ ਮਿਲਦੀ ਹੈ। ਯਾਦ ਰਹੇ ਇਹ ਖੋਜ ਕਾਰਜ ਸ਼੍ਰੋਮਣੀ ਕਮੇਟੀ ਨੇ ਆਪਣੇ ਵਿਦਵਾਨਾਂ ਸ. ਰਣਧੀਰ ਸਿੰਘ,
ਗਿਆਨੀ ਕੁੰਦਨ ਸਿੰਘ ਅਤੇ ਭਾਈ ਗਿਆਨ ਸਿੰਘ ਨਿਹੰਗ ਤੋਂ ਕਰਵਾਇਆ ਸੀ। 1977 ਵਿਚ ਛਪੀ ਇਸ ਕਿਤਾਬ ਦਾ
ਮੁਖਬੰਧ ਜਥੇਦਾਰ ਕਿਰਪਾਲ ਸਿੰਘ ਜੀ ਵੱਲੋਂ ਲਿਖਿਆ ਗਿਆ ਸੀ।
(ਪਾਠ ਭੇਦਾਂ ਦੀ ਸੂਚੀ ਪੰਨਾ ੮੫੧-੮੫੨)
‘ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪ੍ਰਚੀਨ ਬੀੜਾਂ’ ਦਾ ਲਿਖਾਰੀ ਜੀ ਬੀ ਸਿੰਘ ਲਿਖਦਾ ਹੈ, “ਨਾਵੀਂ
ਪਾਤਸ਼ਾਹੀ ਦੀ ਬਾਣੀ ਸਮੇਤ ਮੁਕੰਮਲ ਬੀੜ ਸੰਮਤ ੧੭੩੨ ਦੀ ਲਿਖੀ ਢਾਕੇ ਦੀ ‘ਹਜੂਰ ਸੰਗਤ’ ਵਿਚ ਮੌਜੂਦ
ਹੈ, ਸਗੋਂ ਨਾਵੈਂ ਮਹਲੇ ਦਾ ਇਹ ਸਲੋਕ:- ‘ਬਲ ਛਿਟਕਿਓ ਬੰਧਨ ਪਰੇ’ ਆਦਿ ਅਤੇ ਉਸ ਦਾ ਜਵਾਬ ਗੁਰੂ
ਗੋਬਿੰਦ ਸਿੰਘ ਜੀ ਵੱਲੋਂ ‘ਬਲ ਹੋਆ ਬੰਧਨ ਛੁਟੇ’ ਆਦਿ ਪਾਤਸ਼ਾਹੀ ੧੦ ਲਿਖ ਕੇ , ਉਸ ਬੀੜ ਵਿੱਚ
ਮੌਜੂਦ ਹਨ। ਚੇਤੇ ਰਹੇ ਸੰਮਤ ੧੭੩੨ ਉਹੀ ਸੰਮਤ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਸੀ।
ਇਹ ਸੰਮਤ ੧੭੩੨ ਦਾ ਗ੍ਰੰਥ ਸਾਹਿਬ ਹੀ ‘ਦਮਦਮੇ ਸਾਹਿਬ ਵਾਲੀ ਬੀੜ’ ਹੈ, ਅਤੇ ਜੋ ਗੁਰੂ ਜੀ ਵੇਲੇ
ਗੁਰ ਗੱਦੀ ਦੇ ਨਾਲ ਰਹੀ ਅਤੇ ਜਦ ਗੁਰੂ ਗੋਬਿੰਦ ਸਿੰਘ ਜੀ ਨੂੰ ਅੰਨਦ ਪੁਰ ਛੱਡਣਾ ਪਿਆ, ਅਤੇ ਵੈਰੀ
ਨੇ ਅਨੰਦ ਪੁਰ ਉਜਾੜ ਦਿੱਤਾ, ਤਦ ਕੋਈ ਸਿੱਖ ਇਸ ਨੂੰ ਬਚਾਕੇ ਢਾਕੇ ਲੈ ਗਿਆ। ਉਹ ਦਮਦਮਾ ਜਿਥੇ ਇਹ
ਗ੍ਰੰਥ ਸਾਹਿਬ ਲਿਖਿਆ ਗਿਆ, ਅਨੰਦਪੁਰ ਵਾਲਾ ਸੀ, ਮਾਲਵੇ ਵਾਲਾ ਨਹੀਂ। ਅਤੇ ਇਸ ਬੀੜ ਦੇ ਪੂਰਾ ਹੋਣ
ਦਾ ਸੰਮਤ ੧੭੩੨ ਸੀ, ਨਾ ਕਿ ੧੭੬੪।(ਪੰਨਾ 78)
ਉਪਰੋਕਤ ਤੱਥਾ ਦੇ ਅਧਾਰ ਤੇ ਸਹਿਜੇ ਹੀ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ
“ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ॥ ਨਾਨਕ ਨਾਨਕ ਸਭੁ ਕਿਛੁ
ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ” ਪੰਗਤੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰਣ
ਕੀਤੀਆਂ ਹੋਈਆਂ ਹਨ।
ਤਸਵੀਰ ਦਾ ਦੂਜਾ ਪਾਸਾ:- ਗੁਰੂ ਗ੍ਰੰਥ ਸਾਹਿਬ ਜੀ ਦੇ
ਪੰਨਾ 1426 ਤੇ ‘ਸਲੋਕ ਮਹਲਾ ੯’ ਦੇ ਸਲੋਕ ਅਰੰਭ ਹੁੰਦੇ ਹਨ ਜਿਨ੍ਹਾਂ ਦੀ ਕੁਲ ਗਿਣਤੀ 57 ਹੈ।
ਵਿਚਾਰ ਅਧੀਨ ਸਲੋਕ ਸਬੰਧੀ ਇਹ ਸਾਖੀ ਪ੍ਰਚੱਲਤ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਸਲੋਕ ਨੰ: 53
ਵਿੱਚ ਸਵਾਲ ਕੀਤਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਲੋਕ ਨੰ: 54 ਵਿੱਚ ਜਵਾਬ ਦਿੱਤਾ ਹੈ।
ਦੋਹਰਾ ॥ ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥
ਕਹੁ ਨਾਨਕ ਅਬ ਓਟ ਹਰ ਗਜ ਜਿਉ ਹੋਹੁ ਸਹਾਇ ॥੫੩॥
ਬਲੁ ਹੋਆ ਬੰਧਨ ਛੁਟੇ ਸਭੁ ਕਛੁ ਹੋਤ ਉਪਾਇ ॥
ਨਾਨਕ ਸਭੁ ਕਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥
ਸਲੋਕ ਨੰ: 55, 56 ਅਤੇ 57 ਫੇਰ ਗੁਰੂ ਤੇਗ ਬਹਾਦਰ ਜੀ ਦੇ ਹੀ ਹਨ। ਉਪਰ ਦਿੱਤੀ ਹੱਥ ਲਿਖਤ
ਦੀ ਫ਼ੋਟੋ ਨੰ: 4 ਵਿੱਚ ਤਾਂ ‘ਮਹਲਾ ੯’ ਲਿਖਿਆ ਹੋਇਆ ਵੀ ਹੈ। ਸੋ ਸਪੱਸ਼ਟ ਹੈ ਕਿ ਆਖਰੀ ਤਿੰਨ ਸਲੋਕ
ਗੁਰੂ ਤੇਗ ਬਹਾਦਰ ਜੀ ਦੇ ਹਨ ਅਤੇ ਗੁਰੂ ਤੇਗ ਬਹਾਦਰ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹਨ। ਮੰਨ ਲਓ
ਕਿ ਸਲੋਕ ਨੰ: ੫੫ ਬਾਲਕ ਗੋਬਿੰਦ ਰਾਏ ਦਾ ਹੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਗੁਰੂ ਤੇਗ
ਬਹਾਦਰ ਜੀ ਖ਼ੁਦ ਗੁਰਤਾ ਗੱਦੀ ਤੇ ਬਿਰਾਜਮਾਨ ਹਨ ਤਾਂ ਬਾਲਕ ਗੋਬਿੰਦ ਰਾਏ ‘ਮਹਲਾ ੧੦’ ਦੀ ਵਰਤੋਂ
ਕਿਵੇਂ ਕਰ ਸਕਦੇ ਸਨ?
ਅਕਸਰ ਹੀ ਸਟੇਜਾਂ ਤੋਂ ਇਕ ਸਾਖੀ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ; ਮਾਝ ਮਹਲਾ ੫ ਚਉਪਦੇ ਘਰ ੧॥
ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥, ਨਾਲ ਜੋੜ ਕੇ ਸੁਣਾਈ ਜਾਂਦੀ ਹੈ ਜੋ ਪਰਖ ਦੀ ਕੱਸ ਵੱਟੀ ਤੇ
ਪੂਰੀ ਨਹੀਂ ਉਤਰਦੀ। ਇਕ ਹੋਰ ਸਾਖੀ ਜੋ ਮੇਰੇ ਧਿਆਨ `ਚ ਅੱਜ ਪਹਿਲੀ ਵਾਰੀ ਆਈ ਹੈ ।
ਰਾਗੁ ਗੂਜਰੀ ਮਹਲਾ ੪ ॥ ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ॥ ਗੁਰੂ ਰਾਮ
ਦਾਸ ਜੀ ਨਾਲ ਵੀ ਜੁੜੀ ਹੋਈ ਹੈ। ਸਾਖੀ ਮੁਤਾਬਕ ਇਹ ਸ਼ਬਦ ਬਾਈ ਭਾਈ ਜੇਠਾ ਜੀ ਨੇ ਆਪਣੇ ਵਿਆਹ ਵੇਲੇ
ਉਚਾਰ ਕੀਤਾ ਸੀ। “ਇਹ ਸ਼ਬਦ ਗੁਰੂ ਰਾਮਦਾਸ ਜੀ ਨੇ ਆਪਣੇ ਵਿਆਹ ਦੇ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਦੇ
ਹਜ਼ੂਰ ਉਚਾਰਣ ਕੀਤਾ” (ਸ਼ਬਦਾਰਥ ਪੰਨਾ 10) ਭਾਈ ਜੇਠਾ ਜੀ (ਜਨਮ ਸੰਮਤ 1591) ਦਾ ਵਿਆਹ 19 ਸਾਲ ਦੀ
ਉਮਰ (ਸੰਮਤ 1610) ਵਿੱਚ ਬੀਬੀ ਭਾਨੀ ਜੀ ਨਾਲ ਹੋਇਆ ਸੀ। ਗੁਰੂ ਰਾਮ ਦਾਸ ਜੀ 2 ਅੱਸੂ 1631 ਨੂੰ
ਗੁਰਗੱਦੀ ਤੇ ਬਿਰਾਜਮਾਨ ਹੁੰਦੇ ਹਨ। ਸਪੱਸ਼ਟ ਹੈ ਕਿ ਇਹ ਸਾਖੀ ਵੀ ਮੰਨਣ ਯੋਗ ਨਹੀ ਹੈ।
ਹੋ ਸਕਦਾ ਹੈ ਕਿ ਕਿਸੇ ਨੇ ਉਪ੍ਰੋਕਤ ਸ਼ਬਦ ਨਾਲ ਵੀ ਅਜੇਹੀ ਸਾਖੀ ਜੋੜ ਦਿੱਤੀ ਹੋਵੇ ਜਾਂ ਬੀੜਾਂ ਦੇ
ਉਤਾਰੇ ਕਰਨ ਵਾਲਿਆਂ ਨੇ ਹੀ ਜਾਣੇ-ਅਣਜਾਣੇ ਵਿਚ ‘ਮਹਲਾ ੧੦’ ਲਿਖ ਦਿੱਤਾ ਹੋਵੇ। ਇਹ ਵਿਸ਼ਾ ਵਿਚਾਰ
ਦਾ ਹੈ ਨਾ ਕਿ ਕਿਸੇ ਧਿਰ ਨੂੰ ਨੀਵਾਂ ਵਿਖਾਉਣ ਦਾ। ਮੈਨੂੰ ਪੁਰੀ ਆਸ ਹੈ ਕਿ ਸੁਹਿਰਦ ਸੱਜਣ ਇਸ
ਵਿਸ਼ੇ ਤੇ ਉਸਾਰੂ ਸੰਬਾਦ ਰਚਾਉਣਗੇ ਤਾਂ ਜੋ ਕਿਸੇ ਸੁਖਾਵੇਂ ਨਤੀਜੇ ਤੇ ਪੁੱਜਿਆ ਜਾ ਸਕੇ।
ਧੰਨਵਾਦ ਸਹਿਤ
ਸਰਵਜੀਤ ਸਿੰਘ
(18/12/12)
ਵਰਿੰਦਰ ਸਿੰਘ
ਸਿੱਖ ਕੌਣ ਹੈ ?
ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ ਸ਼ਿਸ਼ਹ ਤੋਂ ਬਨਿਆ ਹੈ ਜਿਸ ਦਾ ਮਤਲਬ ਹੈ
ਚੇਲਾ, ਸ਼ਗਿਰਦ, ਜੋ ਉਪਦੇਸ਼ ਯੋਗ ਹੋਵੇ| ਭਾਈ ਕਾਹਨ ਸਿੰਘ ਨਾਭਾ ਸਿੱਖ ਦੀ ਪ੍ਰੀਭਾਸ਼ਾ ਦੇਂਦੇ ਹੋਏ
ਗੁਰਮੱਤ ਮਾਰਤੰਡ ਵਿੱਚ ਲਿਖਦੇ ਹਨ ਕੇ “ਸਿੱਖ ਓਹ ਹੈ ਜਿਸ ਨੇ ਜਗਤ ਗੁਰੂ ਦੇ ਵਿਚਾਰ ਅਨੁਸਾਰ ਸਿਖਿਆ
ਸਿਖੀ ਹੈ ਅਤੇ ਸਿੱਖ ਧਰਮ ਦੀ ਰਹਤ ਧਾਰਣ ਕੀਤੀ ਹੈ |” “ਸਿਖੀ ਸਿਖਿਆ ਗੁਰ ਵੀਚਾਰਿ ॥“
ਕੀ ਅਸੀਂ ਇਸ ਪ੍ਰੀਭਾਸ਼ਾ ਅਨੁਸਾਰ ਸਿੱਖ ਕਹਾਉਣ ਦੇ ਲਾਇਕ ਹਾਂ ? ਅੱਜ ਬਹੁਤ
ਸ਼ਾਨ ਨਾਲ ਅਸੀਂ ਕਹ ਤਾਂ ਦੇਂਦੇ ਹਾਂ ਕੇ ਅਸੀਂ ਸਿੱਖ ਧਰਮ ਨੂੰ ਬਿਲੋਂਗ ਕਰਦੇ ਹਾਂ ਪਰ ਕੀ ਵਾਕਿਆ
ਹੀ ਅਸੀਂ ਗੁਰੂ ਦੇ ਸਿੱਖ ਹਾਂ ? ਕੀ ਅਸੀਂ ਗੁਰੂ ਦੀ ਦਿੱਤੀ ਮੱਤ ਤੇ ਕਦੇ ਚਲੇ ਹਾਂ ? ਇਹ ਬਹੁਤ
ਸਾਰੇ ਸਵਾਲ ਹਨ ਜਿਹਨਾ ਦਾ ਜਵਾਬ ਤਾਂ ਹੀ ਮਿਲ ਸਕਦਾ ਹੈ ਜੇ ਸਾਨੂ ਪਤਾ ਹੋਵੇ ਕੇ ਗੁਰੂ ਜੀ ਸਾਨੂ
ਕੀ ਸਿਖਿਆ ਦੇ ਰਹੇ ਹਨ| ਅਸੀਂ ਤਾਂ ਗੁਰੂ ਨੂ ਸਿਰਫ ਪੂਜਨ ਵਾਲੀ ਚੀਜ਼ ਸਮਝ ਕੇ ਰੁਮਾਲਿਆਂ ਥੱਲੇ
ਢੱਕ ਦਿੱਤਾ, ਜੇ ਬਾਣੀ ਪੜਾਂਗੇ ਅਤੇ ਵਿਚਾਰਾਂਗੇ ਨਹੀਂ ਤਾਂ ਕਿਵੇਂ ਪਤਾ ਲਗੇਗਾ ਕੇ ਗੁਰੂ ਦੀ
ਸਿਖਿਆ ਕੀ ਹੈ ? ਆਓ ਵਿਚਾਰਨ ਦਾ ਜਤਨ ਕਰੀਏ ਕੇ ਗੁਰੂ ਦਾ ਸਿੱਖ ਕੌਣ ਹੈ :-
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ
ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ
ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ
॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ
ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥{ਪੰਨਾ 305-306}
ਅਰਥ:- ਜੋ ਮਨੁੱਖ ਸਤਿਗੁਰੂ ਦਾ (ਸੱਚਾ) ਸਿੱਖ ਅਖਵਾਂਦਾ ਹੈ (ਭਾਵ, ਜਿਸ
ਨੂੰ ਲੋਕ ਸੱਚਾ ਸਿੱਖ ਆਖਦੇ ਹਨ) ਉਹ ਰੋਜ਼ ਸਵੇਰੇ ਉੱਠ ਕੇ ਹਰਿ-ਨਾਮ ਦਾ ਸਿਮਰਨ ਕਰਦਾ ਹੈ, ਹਰ ਰੋਜ਼
ਸਵੇਰੇ ਉੱਦਮ ਕਰਦਾ ਹੈ, ਇਸ਼ਨਾਨ ਕਰਦਾ ਹੈ (ਤੇ ਫਿਰ ਨਾਮ-ਰੂਪ) ਅੰਮ੍ਰਿਤ ਦੇ ਸਰੋਵਰ ਵਿਚ ਟੁੱਭੀ
ਲਾਉਂਦਾ ਹੈ, ਸਤਿਗੁਰੂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਨਾਮ ਦਾ ਜਾਪ ਜਪਦਾ ਹੈ ਤੇ (ਇਸ ਤਰ੍ਹਾਂ) ਉਸ
ਦੇ ਸਾਰੇ ਪਾਪ-ਵਿਕਾਰ ਲਹਿ ਜਾਂਦੇ ਹਨ; ਫਿਰ ਦਿਨ ਚੜ੍ਹੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਦਾ ਹੈ
ਤੇ (ਦਿਹਾੜੀ) ਬਹਿੰਦਿਆਂ ਉੱਠਦਿਆਂ (ਭਾਵ, ਕਾਰ-ਕਿਰਤ ਕਰਦਿਆਂ) ਪ੍ਰਭੂ ਦਾ ਨਾਮ ਸਿਮਰਦਾ ਹੈ ।
ਸਤਿਗੁਰੂ ਦੇ ਮਨ ਵਿਚ ਉਹ ਸਿੱਖ ਚੰਗਾ ਲੱਗਦਾ ਹੈ ਜੋ ਪਿਆਰੇ ਪ੍ਰਭੂ ਨੂੰ ਹਰ ਦਮ ਯਾਦ ਕਰਦਾ ਹੈ
।ਜਿਸ ਤੇ ਪਿਆਰਾ ਪ੍ਰਭੂ ਦਿਆਲ ਹੁੰਦਾ ਹੈ, ਉਸ ਗੁਰਸਿੱਖ ਨੂੰ ਸਤਿਗੁਰੂ ਸਿੱਖਿਆ ਦੇਂਦਾ ਹੈ । ਦਾਸ
ਨਾਨਕ (ਭੀ) ਉਸ ਗੁਰਸਿੱਖ ਦੀ ਚਰਨ-ਧੂੜ ਮੰਗਦਾ ਹੈ ਜੋ ਆਪ ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਉਂਦਾ
ਹੈ ।2।
ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥ ਜਿਨ ਸਤਿਗੁਰ ਕਾ
ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ
॥੨੫॥ {ਪੰਨਾ 314}
ਅਰਥ:- ਸਤਿਗੁਰੂ ਜੋ ਉਪਦੇਸ਼ ਸਿੱਖਾਂ ਨੂੰ ਦੇਂਦਾ ਹੈ ਉਹ ਗਹੁ ਨਾਲ ਉਸ ਨੂੰ
ਸੁਣਦੇ ਹਨ, (ਫੇਰ) ਜੋ ਸਿੱਖ ਸਤਿਗੁਰੂ ਦੇ ਭਾਣੇ ਤੇ ਸਿਦਕ ਲਿਆਉਂਦੇ ਹਨ, ਉਹਨਾਂ ਨੂੰ (ਅੱਗੇ
ਨਾਲੋਂ) ਚੌਣੀ ਰੰਗਣ ਚੜ੍ਹ ਜਾਂਦੀ ਹੈ । 'ਸਤਿਗੁਰੂ ਦੀ ਹੀ ਸਿੱਖਿਆ ਸੁਣ ਕੇ ਮਨ (ਹਰੀ ਦੇ ਪਿਆਰ
ਵਿਚ) ਭਿੱਜਦਾ ਹੈ'-ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਰਸਤਾ (ਸੰਸਾਰ ਦੇ ਹੋਰ ਮਤਾਂ ਨਾਲੋਂ)
ਨਿਰਾਲਾ ਹੈ ।
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ ॥ ਧੰਨੁ ਧੰਨੁ
ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ
ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ
ਕਰਿ ਹਰਿ ਨਾਮੁ ਲਇਆ ॥ ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ
ਚਲਿਆ ॥੧੮॥ {ਪੰਨਾ 593}
ਅਰਥ: ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜੋ ਆਪਣੇ ਸਤਿਗੁਰੂ ਦੀ
ਚਰਨੀਂ ਜਾ ਲੱਗਦਾ ਹੈ, ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ, ਜਿਸ ਨੇ ਮੂੰਹੋਂ ਹਰੀ ਦਾ
ਨਾਮ ਉਚਾਰਿਆ ਹੈ। ਉਸ ਗੁਰਸਿੱਖ ਨੂੰ ਧੰਨੁ ਧੰਨੁ ਆਖਣਾ ਚਾਹੀਦਾ ਹੈ, ਜਿਸ ਦੇ ਮਨ ਵਿਚ ਹਰੀ ਦਾ ਨਾਮ
ਸੁਣ ਕੇ ਚਾਅ ਪੈਦਾ ਹੁੰਦਾ ਹੈ, ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜਿਸ ਨੇ ਸਤਿਗੁਰੂ
ਦੀ ਸੇਵਾ ਕਰ ਕੇ ਪਰਮਾਤਮਾ ਦਾ ਨਾਮ ਲੱਭਾ ਹੈ। ਮੈਂ ਸਦਾ ਉਸ ਗੁਰਸਿੱਖ ਅਗੇ ਆਪਣਾ ਸਿਰ ਨਿਵਾਉਂਦਾ
ਹਾਂ, ਜੋ ਗੁਰਸਿੱਖ ਸਤਿਗੁਰੂ ਦੇ ਭਾਣੇ ਵਿਚ ਚੱਲਦਾ ਹੈ।੧੮।
ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥ ਹੋਵੈ ਤ ਸਨਮੁਖੁ ਸਿਖੁ ਕੋਈ
ਜੀਅਹੁ ਰਹੈ ਗੁਰ ਨਾਲੇ ॥ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥ ਆਪੁ ਛਡਿ ਸਦਾ ਰਹੈ
ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥ ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥
{ਪੰਨਾ 919-920}
ਅਰਥ:- ਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਸੁਰਖ਼ਰੂ ਹੋਣਾ ਚਾਹੁੰਦਾ ਹੈ, ਜੋ
ਸਿੱਖ ਇਹ ਚਾਹੁੰਦਾ ਹੈ ਕਿ ਕਿਸੇ ਲੁਕਵੇਂ ਖੋਟ ਦੇ ਕਾਰਨ ਉਸ ਨੂੰ ਗੁਰੂ ਦੇ ਸਾਹਮਣੇ ਅੱਖਾਂ ਨੀਵੀਆਂ
ਨ ਕਰਨੀਆਂ ਪੈਣ, (ਤਾਂ ਰਸਤਾ ਇਕੋ ਹੀ ਹੈ ਕਿ) ਉਹ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿਚ ਟਿਕੇ ।
ਸਿੱਖ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਵੇ, ਆਪਣੇ ਆਤਮਾ ਦੇ ਅੰਦਰ ਸੰਭਾਲ ਰੱਖੇ,
ਆਪਾ-ਭਾਵ ਛੱਡ ਕੇ ਸਦਾ ਗੁਰੂ ਦੇ ਆਸਰੇ, ਗੁਰੂ ਤੋਂ ਬਿਨਾ ਕਿਸੇ ਹੋਰ ਨੂੰ (ਆਪਣੇ ਆਤਮਕ ਜੀਵਨ ਦਾ,
ਆਤਮਕ ਆਨੰਦ ਦਾ ਵਸੀਲਾ) ਨਾ ਸਮਝੇ । ਨਾਨਕ ਆਖਦਾ ਹੈ-ਹੇ ਸੰਤ ਜਨੋ! ਸੁਣੋ ਉਹ ਸਿੱਖ (ਹੀ)
ਖਿੜੇ-ਮੱਥੇ ਰਹਿ ਸਕਦਾ ਹੈ (ਉਸ ਦੇ ਹੀ ਅੰਦਰ ਆਤਮਕ ਖੇੜਾ ਹੋ ਸਕਦਾ ਹੈ, ਉਹੀ ਆਤਮਕ ਆਨੰਦ ਮਾਣ
ਸਕਦਾ ਹੈ)
ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਨੇ ੧੧,੧੨,੧੬,੩੨,ਅਤੇ ੩੯ ਨੰਬਰ ਵਾਰ
ਵਿੱਚ ਬਹੁਤ ਵਿਸਥਾਰ ਨਾਲ ਸਿੱਖ ਦੀ ਪ੍ਰੀਭਾਸ਼ਾ ਦਾ ਵਰਨਨ ਕੀਤਾ ਹੈ ਜੋ ਪਾਠਕ ਆਪ ਪੜ ਸਕਦੇ ਹਨ|
ਗੁਰਬਾਣੀ ਮੁਤਾਬਿਕ ਤਾਂ ਅਸਲੀ ਸਿੱਖ ਗੁਰੂ ਦਾ ਹੀ ਰੂਪ ਹੈ “ਗੁਰੂ ਸਿਖੁ ਸਿਖੁ ਗੁਰੂ ਹੈ
ਏਕੋ ਗੁਰ ਉਪਦੇਸੁ ਚਲਾਏ ॥“ ਗੁਰਬਾਣੀ ਮੁਤਾਬਿਕ ਗੁਰਸਿਖਾਂ ਦੇ ਹਿਰਦੇ ਵਿੱਚ ਸਤਗੁਰੁ
ਵੱਸਦਾ ਹੈ “ਗੁਰਸਿਖਾ ਅੰਦਰਿ ਸਤਿਗੁਰੁ ਵਰਤੈ ਚੁਣਿ ਕਢੇ ਲਧੋਵਾਰੇ ॥ ਓਇ ਅਗੈ ਪਿਛੈ ਬਹਿ
ਮੁਹੁ ਛਪਾਇਨਿ ਨ ਰਲਨੀ ਖੋਟੇਆਰੇ ॥ {ਪੰਨਾ 312}” ਇਸ ਤੋਂ ਇਲਾਵਾ ਬਾਣੀ ਵਿੱਚ ਸਿਖਾਂ ਨੂ
ਗੁਰੂ ਦੀ ਸੰਤਾਨ ਵੀ ਕਿਹਾ ਗਿਆ ਹੈ ਭਾਵ ਗੁਰੂ ਦਾ ਸਿੱਖ ਉਸ ਦੀ ਸਿਖਿਆ ਨਾਲ ਨਵਾਂ ਜਨਮ ਲੈਂਦਾ ਹੈ
“ਸਤਿਗੁਰੂ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ ॥ ਜਨ ਨਾਨਕ ਕੇ ਗੁਰਸਿਖ
ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥੨॥ {ਪੰਨਾ 312}” “ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥
{ਪੰਨਾ 940}” “ਫਿਰਿ ਉਲਟਿਓ ਜਨਮੁ ਹੋਵੈ ਗੁਰ ਬਚਨੀ ਗੁਰੁ ਪੁਰਖੁ ਮਿਲੈ ਰੰਗੁ ਲਾਵੈਗੋ ॥੨॥
{ਪੰਨਾ 1310}”
ਅੱਜ ਸਿੱਖ ਵੀ ਕਈ ਕਿਸਮ ਦੇ ਹੋ ਗਏ ਹਨ, ਕੋਈ ਸਹਜਧਾਰੀ ਸਿੱਖ (ਜਿਸ ਦੀ ਦਾਸ
ਨੂ ਅੱਜ ਤੱਕ ਸਮਜ ਨਹੀਂ ਆਈ ), ਜੱਟ ਸਿੱਖ, ਕੰਬੋ ਸਿੱਖ, ਰਾਮਗੜੀਆ ਸਿੱਖ, ਸੈਨੀ ਸਿੱਖ, ਭਾਪਾ
ਸਿੱਖ, ਅਰੋੜਾ ਸਿੱਖ,ਚਮਾਰ ਸਿੱਖ, ਲੁਬਾਣਾ ਸਿੱਖ ਤੇ ਹੋਰ ਪਤਾ ਨਹੀਂ ਕੌਣ ਕੌਣ| ਅਸੀਂ ਇਹ ਸਭ ਤਾਂ
ਬਣ ਗਏ ਪਰ ਜਿਹੜਾ ਸਿੱਖ ਗੁਰੂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਕਿਤੇ ਦੂਰ ਚਲੇ ਗਏ | ਆਓ ਗੁਰੂ
ਦੀ ਗਲ ਮਨੀਏ, ਬਾਣੀ ਪੜੀਏ , ਵਿਚਾਰੀਏ , ਗੁਰੂ ਦੇ ਦੱਸੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਅਤੇ
ਗੁਰੂ ਦੇ ਸਿੱਖ ਬਣੀਏ |
ਭੁੱਲ ਚੁੱਕ ਦੀ ਖਿਮਾ .......ਵਰਿੰਦਰ ਸਿੰਘ
(18/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਧੰਨ
ਗੁਰ ਨਾਨਕ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਧੰਨ ਗੁਰ ਨਾਨਕ ਤੇਰੇ ਵਰਗਾ, ਨਹੀਂ ਸੁਣਿਆਂ ਕੋਈ ਹੋਰ।
ਜੋ ਵੀ ਮਿਲਿਆ ਸੋਈ ਮੋਹਿਆ, ਜੋੜੀ ਰੂਹ ਦੀ ਡੋਰ।
ਮਲਿਕ ਭਾਗੋ ਹੱਕ ਮਾਰ ਹੋਰਾਂ ਦਾ, ਭਰਦਾ ਰਿਹਾ ਖਜ਼ਾਨੇ।
ਭਾਈ ਲਾਲੋ ਦੀ ਮਿਹਨਤ ਦਾ ਮੁੱਲ, ਖਾਕ ਬਰਾਬਰ ਜਾਣੇ।
ਰੋਟੀ ਚੋਂ ਦੁਧ, ਖੁਨ ਪੂਰੀਓਂ, ਦਿਤਾ ਸੱਚ ਨਿਚੋੜ।
ਧੰਨ ਗੁਰ ਨਾਨਕ ਤੇਰੇ ਵਰਗਾ, ਨਹੀਂ ਸੁਣਿਆਂ ਕੋਈ ਹੋਰ।
ਸੂਰਜ ਵਲ ਸੁਟ ਪਾਣੀ ਪੰਡਿਤ, ਪਿਤਰਾਂ ਤਕ ਪਹੁੰਚਾਉਂਦੇ।
ਰੀਤ ਰਿਵਾਜਾਂ ਦੇ ਜਾਲਾਂ ਵਿਚ, ਪੰਡਿਤ ਜਗ ਨੂੰ ਫਾਹੁੰਦੇ।
ਜਲ ਸੁੱਟ ਤਲਵੰਡੀ ਵਲ, ਦਿਤਾ, ਭਰਮ ਦਾ ਭਾਂਡਾ ਤੋੜ।
ਧੰਨ ਗੁਰ ਨਾਨਕ ਤੇਰੇ ਵਰਗਾ, ਨਹੀਂ ਸੁਣਿਆਂ ਕੋਈ ਹੋਰ।
ਜਾਦੂ ਭਰਮ ਤੋੜ ਕੇ ਸਾਰੇ, ਖੋਹ ਲੀਤਾ ਸਭ ਜ਼ੋਰ।
ਕੌਡਾ ਰਾਕਸ਼, ਮਾਨਵ ਭੱਖੀ, ਬੰਦੇ ਭੁੰਨ ਭੁੰਨ ਖਾਂਦਾ।
ਜੋ ਵੀ ਭੁਲਿਆ ਭਟਕਿਆ ਆਉਂਦਾ, ਬਚਕੇ ਕਦੇ ਨਾ ਜਾਂਦਾ।
ਇਕੋ ਨਜ਼ਰ ਕੜਾਹਾ ਠੰਢਾ, ਮੁਕ ਗਿਆ ਆਦਮ-ਖੋਰ।
ਧੰਨ ਗੁਰ ਨਾਨਕ ਤੇਰੇ ਵਰਗਾ, ਨਹੀਂ ਸੁਣਿਆਂ ਕੋਈ ਹੋਰ।
ਸੱਜਣ ਠੱਗ ਨੇ ਠੱਗਣ ਖਾਤਰ, ਧਰਮਸਾਲ ਬਣਵਾਈ।
ਸਭ ਕੁੱਝ ਖੋਹਕੇ ਮਾਰ ਮੁਕਾਉਂਦਾ, ਖੂਹ ਹਰ ਲਾਸ਼ ਸਿਟਾਈ।
ਵਚਨ ਸੁਣੇ ਤਾਂ ਸਦਾ ਲਈ ਲੱਗ ਗਈ, ਤੇਰੇ ਦਰ ਦੀ ਲੋਰ।
ਧੰਨ ਗੁਰ ਨਾਨਕ ਤੇਰੇ ਵਰਗਾ, ਨਹੀਂ ਸੁਣਿਆਂ ਕੋਈ ਹੋਰ।
ਕਿਤਨੇ ਕਿੱਸੇ ਦਸਾਂ ਇਹ ਤਾਂ, ਲੰਬੀ ਬੜੀ ਕਹਾਣੀ।
ਤੇਰੇ ਲੜ ਲੱਗ ਬੜੇ ਈ ਤਰ ਗਏ, ਬੜੇ ਤਰੇ ਤੇਰੀ ਬਾਣੀ।
ਤੇਰੇ ਦਰ ਤੋਂ ਮਿਲੀ ਦਾਸ ਨੂੰ, ਨਵ ਜੀਵਨ ਦੀ ਤੋਰ।
ਧੰਨ ਗੁਰ ਨਾਨਕ ਤੇਰੇ ਵਰਗਾ, ਨਹੀਂ ਸੁਣਿਆਂ ਕੋਈ ਹੋਰ।
(18/12/12)
ਅਵਤਾਰ ਸਿੰਘ ਮਿਸ਼ਨਰੀ
ਅਮਰੀਕਾ
ਦੀਆਂ ਪ੍ਰਚਾਰਕ ਸਿੱਖ ਜੇਥੇਬੰਦੀਆਂ ਅਤੇ ਵਿਦਵਾਨ ਲਿਖਾਰੀਆਂ ਵੱਲੋਂ ਭਾਈ ਨਿਰਭੈ ਸਿੰਘ ਪ੍ਰਚਾਰਕ ਦੀ
ਸ਼ਲਾਘਾ-ਹਮਾਇਤ ਅਤੇ ਬਜਰੰਗ ਦਲੀਆਂ ਨੂੰ ਤਾੜਨਾਂ
ਪਿਛਲੇ ਹਫਤੇ ਮਾਲਵੇ ਪੰਜਾਬ ਦੇ
ਫੂਲ ਟਾਉਨ ਵਿਖੇ ਭਾਈ ਨਿਰਭੈ ਸਿੰਘ ਪ੍ਰਚਾਰਕ ਸ਼੍ਰੋਮਣੀ ਕਮੇਟੀ ਨੇ ਗੁਰਬਾਣੀ ਦੀ ਨਿਰੋਲ ਵਿਆਖਿਆ
ਕੀਤੀ ਜਿਸ ਵਿੱਚ ਮਿਥਿਹਾਸਕ ਦੇਵੀ ਦੇਵਤਿਆਂ ਦੇ ਕਿਰਦਾਰ ਦਾ ਜਿਕਰ ਸੀ, ਨੂੰ ਤੂਲ ਬਣਾ ਕੇ ਕੁਝ
ਹਿੰਦੂ ਹੁਲੜਬਾਜਾਂ ਨੇ ਅਜਿਹੀ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਪ੍ਰਚਾਰਕ ਦੀ ਜਬਾਨ ਬੰਦ ਕਰਨ
ਵਾਸਤੇ ਬਜਾਰ ਬੰਦ ਕਰਵਾ ਕੇ, ਬੇਤੁਕੀ ਨਾਹਰੇਬਾਜੀ ਕੀਤੀ। ਅਜਿਹੇ ਲੋਕ ਕਿਉਂ ਭੁੱਲ ਜਾਂਦੇ ਹਨ
ਹਿੰਦੂ ਧਰਮ ਨੂੰ ਬਚਾਉਣ ਵਾਲੇ ਗੁਰੂ ਤੇਗਬਹਾਰ ਦੀ ਕੁਰਬਾਨੀ ਨੂੰ। ਯਾਦ ਰੱਖੋ! ਗੁਰੂ ਗ੍ਰੰਥ ਸਾਹਿਬ
ਜੀ ਦੀ ਬਾਣੀ ਸਰਬਸਾਂਝੀਵਾਲਤਾ ਦਾ ਖਜਾਨਾਂ ਹੈ, ਜਿਸ ਵਿੱਚ ਰੱਬੀ ਰੰਗ ਵਿੱਚ ਰੱਗੇ ਅਤੇ ਸੱਚ ਦੇ
ਪ੍ਰਚਾਰਕ ਹਿੰਦੂ, ਮਸਲਿਮ ਭਗਤਾਂ, ਸਿੱਖਾਂ ਅਤੇ ਸਿੱਖ ਗੁਰੂ ਸਹਿਬਾਨਾਂ ਦਾ “ਆਦਿ ਸਚੁ ਜੁਗਾਦਿ
ਸਚੁ” ਰੱਬੀ ਕਲਾਮ ਹੈ। ਜੋ ਸਮੁੱਚੀ ਮਾਨਵਤਾ ਲਈ ਹੈ, ਜਿਸ ਵਿੱਚ ਥੋਥੇ ਕਰਮਕਾਂਡਾਂ, ਵਹਿਮਾਂ
ਭਰਮਾਂ, ਧਾਰਮਕ ਠੱਗ ਪੁਜਾਰੀਆਂ ਅਤੇ ਰਾਜਨੀਤਕ ਜ਼ਾਲਮਾਂ ਤੋਂ ਬਚਣ, ਸੱਚ ਨੂੰ ਧਾਰਨ ਕਰਕੇ ਦੁਨਿਆਵੀ
ਕਾਰ ਕਰਦੇ ਹੋਏ, ਸ਼ੁਭ ਗੁਣਾਂ ਦੇ ਧਾਰਨੀ ਹੋ, ਮਨੁੱਖਾਂ ਜਨਮ ਨੂੰ ਸਫਲ ਕਰਨ ਦਾ ਰੱਬੀ ਉਪਦੇਸ਼ ਹੈ।
ਅਸੀਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਮੁੱਚੇ ਮੈਂਬਰਾਂ ਨੂੰ ਵੋਟ
ਰਾਜਨੀਤੀ ਤੋਂ ਉਪਰ ਉਠ ਕੇ ਨਿਰਪੱਖਤਾ ਨਾਲ ਗੁਰਬਾਣੀ ਦੀ ਵਿਆਖਿਆ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ
ਸਮਝਾਉਣ ਅਤੇ ਸਹੀ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਦਾ ਸਨਮਾਨ ਕਰਨ ਦੀ ਪੁਰਜੋਰ ਤਾਗੀਦ ਕਰਦੇ ਹਾਂ।
ਭਾਈ ਨਿਰਭੈ ਸਿੰਘ ਵਰਗੇ ਜਾਗੇ ਪ੍ਰਚਾਰਕਾਂ ਦਾ ਸਾਥ ਜਾਗਰੂਕ ਜਥੇਬੰਦੀਆਂ ਅਤੇ ਜਾਗੀਆਂ ਹੋਈਆਂ
ਸੰਗਤਾਂ ਨੂੰ ਵੀ ਵੱਧ ਤੋਂ ਵੱਧ ਦੇਣਾਂ ਚਾਹੀਦਾ ਹੈ ਤਾਂ ਕਿ ਪ੍ਰਚਾਰਕ ਨਿਧੜਕ ਹੋ ਕੇ ਗੁਰਬਾਣੀ ਦੀ
ਸਹੀ ਵਿਆਖਿਆ ਕਰਕੇ ਅਸਲੀਅਤ ਸੰਗਤਾਂ ਸਾਹਮਣੇ ਰੱਖ ਸੱਕਣ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ
ਪੂਰਨ ਵਿਸ਼ਵਾਸ਼ ਅਤੇ ਜਾਣਕਾਰੀ ਰੱਖਣ ਵਾਲੇ ਸਿੰਘ ਸਿੰਘਣੀਆਂ ਨੂੰ ਵੱਧ ਤੋਂ ਵੱਧ ਗੁਰਦੁਆਰਾ ਪ੍ਰਬੰਧਕ
ਕਮੇਟੀਆਂ ਵਿੱਚ ਆਉਣਾ ਚਾਹੀਦਾ ਹੈ। ਘੱਟ ਤੋਂ ਘੱਟ ਗੁਰੂ ਗ੍ਰੰਥ ਸਾਹਿਬ, ਸਿੱਖ ਰਹਿਤ ਮਰਯਾਦਾ ਅਤੇ
ਨਾਨਕਸ਼ਾਹੀ ਕੈਲੰਡਰ ਨੂੰ ਮੰਨਣ ਅਤੇ ਪ੍ਰਚਾਰਣ ਵਾਲੀਆਂ ਸਿੱਖ ਮਿਸ਼ਨਰੀ ਸੰਸਥਾਵਾਂ, ਸਿੰਘ ਸਭਾਵਾਂ,
ਸਭਾ ਸੁਸਾਇਟੀਆਂ, ਪ੍ਰਚਾਰਕਾਂ, ਰਾਗੀਆਂ, ਗ੍ਰੰਥੀਆਂ, ਕਵੀਆਂ, ਢਾਢੀਆਂ ਅਤੇ ਲੇਖਕਾਂ ਨੂੰ ਛੋਟੇ
ਮੋਟੇ ਮਤ ਭੇਦ ਭੁਲਾ ਕੇ ਮੋਢੇ ਨਾਲ ਮੋਢਾ ਜੋੜ ਕੇ, "ਹੋਇ ਇਕਤਰ ਮਿਲਹੁ ਮੇਰੇ ਭਾਈ" ਮਹਾਂਵਾਕ ਦੇ
ਸਿਧਾਂਤ ਅਨੁਸਾਰ ਮਿਲ ਕੇ ਚਲਣਾ ਚਾਹੀਦਾ ਹੈ ਨਹੀਂ ਤਾਂ ਹੁਲੜਬਾਜ ਅਤੇ ਗੁਰੂ ਗ੍ਰੰਥ ਸਾਹਿਬ ਦੀ
ਸਰਬਸਾਂਝੀ ਬਾਣੀ ਦੇ ਗਿਆਨ ਤੋ ਸੱਖਣੇ ਲੋਕਾਂ ਨੇ, ਜੋ ਡੇਰੇਦਾਰਾਂ ਦੇ ਰੂਪ ਵਿੱਚ ਸ਼੍ਰੋਮਣੀ ਕਮੇਟੀ
ਵਿੱਚ ਅਤੇ ਹੋਰ ਵੀ ਕਈ ਸਿੱਖ ਸੰਸਥਾਵਾਂ ਵਿੱਚ ਇੰਟਰ ਹੋ ਚੁੱਕੇ ਹਨ, ਗੁਰਬਾਣੀ ਦੇ ਨਿਰੋਲ ਪ੍ਰਚਾਰ
ਤੇ ਵੀ ਪਾਬੰਦੀ ਲਵਾ ਦੇਣੀ ਹੈ। ਕੇਵਲ ਬੁੱਤਾਂ ਵਾਗ ਮੱਥੇ ਟੇਕਣ, ਸੁੱਖਣਾ ਸੁੱਖਣ, ਭੇਟਾ ਚੜ੍ਹਾਉਣ
ਅਤੇ ਪਾਠ ਪੂਜਾ ਤੱਕ ਹੀ ਸੀਮਤ ਕਰ ਦੇਣਾ ਹੈ। ਇਸ ਲਈ ਸਭ ਮਾਈ ਭਾਈ ਗੁਰਬਾਣੀ ਦਾ ਨਿਰੋਲ ਪ੍ਰਚਾਰ
ਕਰਨ ਵਾਲੇ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਦਾ ਵੱਧ ਤੋਂ ਵੱਧ ਸਾਥ ਦਿਓ ਅਤੇ ਹੌਂਸਲਾ ਅਫਜਾਈ ਕਰੋ ਜੀ!
ਗੁਰਬਾਣੀ ਦੀ ਨਿਰੋਲ ਸ਼ਬਦ ਵਿਚਾਰ ਵਿਆਖਿਆ ਕਰਨ ਅਤੇ ਕਰਾਉਣ ਵਾਲੇ ਪ੍ਰਚਾਰਕਾਂ ਅਤੇ ਪ੍ਰਬੰਧਕਾਂ ਦੀ
ਹੌਂਸਲਾ ਅਫਜਾਈ ਅਤੇ ਹਮਾਇਤ ਕਰਦੀਆਂ ਹੋਈਆਂ ਪੰਥਕ ਜਥੇਬੰਦੀਆਂ ਅਤੇ ਪ੍ਰਚਾਰਕ-
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ
ਯੂ.ਐੱਸ.ਏ ਦੇ ਭਾਈ ਅਵਤਾਰ ਸਿੰਘ ਮਿਸ਼ਨਰੀ, ਡਾ. ਗੁਰਮੀਤ ਸਿੰਘ ਬਰਸਾਲ, ਬੀਬੀ ਹਰਸਿਮਰਤ ਕੌਰ
ਖਾਲਸਾ, ਬਾਬਾ ਪਿਆਰਾ ਸਿੰਘ ਮਿਸ਼ਨਰੀ ਅਤੇ ਭਾਈ ਬਲਵਿੰਦਰ ਸਿੰਘ ਮਿਸ਼ਨਰੀ। ਵਰਲਡ ਸਿੱਖ ਫੈਡਰੇਸ਼ਨ ਦੇ
ਮੁੱਖ ਸੇਵਾਦਾਰ ਸ੍ਰ. ਹਰਬਖਸ਼ ਸਿੰਘ, ਹਰਮਿੰਦਰ ਸਿੰਘ, ਬਲਵਿੰਦਰ ਸਿੰਘ ਲੰਗੜੋਆ ਅਤੇ ਗੁਰਸੇਵਕ ਸਿੰਘ
ਸੈਨਹੋਜੇ, ਸ੍ਰ. ਅਜੈਬ ਸਿੰਘ ਸਿਆਟਲ, ਸ੍ਰ. ਬਲਰਾਜ ਸਿੰਘ ਸਪੋਕਨ ਅਤੇ ਸ੍ਰ. ਵਰਿੰਦਰ ਸਿੰਘ ਗੋਲਡੀ
ਐਲ.ਏ.। ਸਿੰਘ ਸਭਾ ਇੰਟ੍ਰਨੈਸ਼ਨਲ ਦੇ ਸ੍ਰ. ਚਮਕੌਰ ਸਿੰਘ ਫਰਿਜਨੋ, ਸਰਬਜੀਤ ਸਿੰਘ ਸੈਕਰਾਮੈਂਟੋ ਅਤੇ
ਸ੍ਰ. ਜੋਰਾ ਸਿੰਘ ਪਿਟਸਬਰਗ। ਮਿਸ਼ਨਰੀ ਕਾਲਜ ਦੇ ਸ੍ਰ. ਗਿਆਨ ਸਿੰਘ ਅਤੇ ਪ੍ਰੋ. ਮੱਖਨ ਸਿੰਘ
ਸੈਕਰਾਮੈਂਟੋ, ਸਹਿਤ ਸਭਾ ਬੇਏਰੀਏ ਦੇ ਸ੍ਰ. ਪਰਮਿੰਦਰ ਸਿੰਘ ਪ੍ਰਵਾਨਾ, ਕੁਲਦੀਪ ਸਿੰਘ ਢੀਂਡਸਾ ਅਤੇ
ਸ੍ਰ. ਹਿਮਤ ਸਿੰਘ। ਸਾਕਾ ਜਥੇਬੰਦੀ ਅਤੇ ਇੰਟ੍ਰਨੈਸ਼ਨਲ ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀ ਦੇ ਸ੍ਰ.
ਜਸਮਿਤਰ ਸਿੰਘ ਮੁਜੱਫਰਪੁਰ ਅਤੇ ਇੰਦ੍ਰਜੀਤ ਸਿੰਘ ਉਮਰਪੁਰੀ ਨਿਊਜਰਸੀ, ਜਾਗੋ ਖਾਲਸਾ ਦੇ ਸ੍ਰ.
ਕੁਲਦੀਪ ਸਿੰਘ ਨਿਊਯਾਰਕ, ਗੁਰਦੁਆਰਾ ਸਾਂਝਾ ਸਿਹਬ ਦੇ ਸਕੱਤਰ ਭਾਈ ਜੋਗਾ ਸਿੰਘ ਡਬਲਿਨ, ਮਿਸ਼ਨਰੀ
ਕਾਲਜ ਰੋਪੜ ਦੇ ਸਾਬਕਾ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਦਰੁਹਮ ਅਤੇ ਸ੍ਰ. ਇਕਬਾਲ ਸਿੰਘ ਮਿਸ਼ਨਰੀ
ਐਲੇ। ਅਦਾਰਾ ਸਿੰਘ ਸਭਾ ਯੂ. ਐਸ, ਏ. ਦੇ ਸ੍ਰ ਗੁਰਮੀਤ ਸਿੰਘ ਐਲੇ। ਗੁਰਦੁਆਰਾ ਸਿੰਘ ਸਭਾ ਦੇ ਮੁੱਖ
ਗ੍ਰੰਥੀ ਭਾਈ ਜਸਵੰਤ ਸਿੰਘ ਬਠਿੰਡਾ-ਫਰਿਜਨੋ ਅਤੇ ਭਾਈ ਕੁਲਬੀਰ ਸਿੰਘ ਮੰਡੇਰਾ। ਦਾਸ ਤਰਲੋਚਨ ਸਿੰਘ
ਦੁਪਾਲਪੁਰ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੈਨਹੋਜੇ।
(16/12/12)
ਸਤਿਨਾਮ ਸਿੰਘ ਮੌਂਟਰੀਆਂਲ
ਪਿਛਲੇ ਲੱਗਭੱਗ ਪੌਣੇ ਦੋ ਸੌ
(175) ਸਾਲ (ਅੰਗਰੇਜਾਂ ਦੇ ਰਾਜ) ਤੋਂ, ਗੁਰਬਾਣੀ ਦੇ ਪਾਠ ‘ਸੰਪਟਪਾਠ’ ਬੜੇ ਹੋ ਰਹੇ ਹਨ, ਮਾਲ੍ਹਾ
ਬੜੀਆਂ ਘੁਮਾਈਆਂ (ਫੇਰੀਆਂ) ਜਾ ਰਹੀਆਂ ਹਨ, ਭੋਰੇ ਬੜੇ ਪੁਟੇ ਜਾ ਰਹੇ ਹਨ, ਇੱਕ ਦੋ ਅੱਖਰਾਂ ਦਾ
ਨਾਮ ਬੜਾ ਜਪਿਆ ਜਾ ਰਿਹਾ ਹੈ, ਸਮਾਧੀਆਂ ਬੜੀਆਂ ਲੱਗ ਰਹੀਆਂ ਹਨ, ਮੁਹ ਬੰਨ੍ਹ ਬੰਨ੍ਹ ਕੇ ਅਖੰਡ
ਪਾਠਾਂ ਦੀਆਂ ਲੜੀਆਂ ਬੜੀਆਂ ਚੱਲ ਰਹੀਆਂ ਹਨ, ……
ਪਰ ਸਿਖ ਕੌਮ ਦਿਨ ਪਰ ਦਿਨ ਨਿਘਰ ਦੀ ਜਾ ਰਹੀ ਹੈ, ਆਤਮਿਕ ਅਤੇ ਸਰੀਰ ਗੁਲਾਮੀ ਦੇ ਸੰਗਲ੍ਹ ਹੋਰ
ਪੱਕੇ ਹੋ ਰਹੇ ਹਨ, ਸਿਖੀ ਭੇਸ ਵਾਲੇ ਹੀ ਸਿਖੀ ਨੂੰ ਖਤਮ ਕਰ ਰਹੇ ਹਨ, ਭਰਾ ਭਰਾਦਾ ਵੈਰੀ ਬੱਣ ਚੁਕਾ
ਹੈ, ਸਿਖ ਬੱਚੀਆਂ ਦੀ ਸ਼ਰੇਆਮ ਇਜਤ ਰੋਲ੍ਹੀ ਜਾ ਰਹੀ ਹੈ, ………ਕਿਉਂ?
ਇਸ ਦਾ ਇਕੋ ਹੀ ਕਾਰਨ ਹੈ, ਗੁਰਬਾਣੀ ਨੂੰ ਵਿਚਾਰ ਕੇ ਨਹੀ ਪੜਿਆ ਗਿਆ, ਗੁਰਬਾਣੀ ਵਿਚਾਰਨ ਦਾ ਵਿਸ਼ਾ
ਸੀ, ਪਰ ਰੱਟੇ ਲਾਏ ਜਾ ਰਹੇ ਹਨ, 51 ਪਾਠ, 101 ਪਾਠ, 3 ਬਾਣੀਆਂ, 5 ਬਾਣੀਆ, ਅਸੀ ਕੀ ਸਾਬਤ ਕਰਨਾ
ਚਾਹੁੰਦੇ ਹਾਂ?
ਸਿਖ ਕੌਮ ਨੂੰ ਇਕੋ ਬੇਨਤੀ ਹੈ ਕਿ ਆਉ ਰੱਲ੍ਹਕੇ ਇੱਕ ਇੱਕ ਸ਼ਬਦ ਨੂੰ ਵਿਚਾਰਨਾ ਸੁਰੂ ਕਰੀਏ,
ਗੁਰਬਾਣੀ ਵਿੱਚ ਆਏ ਇੱਕ ਇੱਕ ਵਿਸ਼ੇ ਨੂੰ ਸਮਝੀਏ, ਸਿਖ ਦਾ ਨਿਤਨੇਮ ਸੀ ਗੁਰੂ ਤੋਂ ਨਿਤ ਸਿਖਿਆ
ਪਰਾਪਤ ਕਰਨੀ, ਇੱਕ ਦੋ ਸ਼ਬਦਾ ਦੀ ਨਿਤ ਵਿਚਾਰ ਕਰਨੀ, ਤੇ ਉਸ ਅਨਸਾਰ ਨਿਤ ਦੇ ਕੱਮਕਾਰ ਕਰਨੇ,
ਗੁਰਬਾਣੀ ਦਾ ਫੁਰਮਾਣ ਹੈ-
ਪੜੀਐ ਨਾਹੀ ਭੇਦੁ ਬੁਝਿਐ ਪਾਵਣਾ॥ ਖਟੁ ਦਰਸਨ ਕੈ ਭੇਖਿ ਸਚਿ ਸਮਾਵਣਾ॥
148॥
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ
ਵੀਚਾਰੁ॥ 594॥
ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ
ਗਾਵਾਰ॥ 1418॥
ਗੁਰਬਾਣੀ ਵਿਚਾਰ ਸਿਰਫ ਕੁੱਝ ਸਾਲਾਂ ਵਿੱਚ ਹੀ ਸਿਖਾਂ ਦੀ ਕਾਂਇਆਂ ਪਲਟ ਸਕਦੀ ਹੈ, ਸੰਸਾਰ
ਦੇ ਲੋਕ ਸਿਖਾਂ ਦਾ ਜੀਵਨ ਦੇਖ ਕੇ ਸਿਖੀ ਵੱਲ ਖਿਚੇ ਤੁਰੇ ਆ ਸਕਦੇ ਹਨ, ਵਲ੍ਹਡਵਾਰਾਂ ਲੱਗਣ ਤੋਂ
ਰੁਕ ਸਕਦੀਆਂ ਹਨ, ਦੁਸ਼ਮਣ ਮਿਤਰ ਬੱਣ ਸਕਦੇ ਹਨ, ਸੰਸਾਰ ਤੇ ਸ਼ਾਂਤੀ ਵਰਤ ਸਕਦੀ ਹੈ, ਪਰ ਕਿਵੇਂ?
ਗੁਰਬਾਣੀ ਨੂੰ ਸਮਝਕੇ- ਗੁਰ ਜੀ ਦਾ ਫੁਰਮਾਣ-
ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ
ਉਪਜਿਆ, ਕਉਨ ਭਲੇ ਕੋ ਮੰਦੇ॥ 1349॥
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ 97॥
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥ 612॥
ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਿਧਾਂਤ, ਸੰਸਾਰ ਤੇ ਨਵੀਂ ਕਰੰਤੀ ਲਿਆਉਂਣ ਦੀ ਸਮਰੱਥਾ
ਰੱਖਦਾ ਹੈ ਕਿਵੇਂ? - ਗੁਰੂ ਫੁਰਮਾਣ-
ਦੇਖੌ ਭਾਈ, ਗ੍ਯ੍ਯਾਨ ਕੀ ਆਈ ਆਂਧੀ॥ ਸਭੈ ਉਡਾਨੀ ਭ੍ਰਮ ਕੀ ਟਾਟੀ, ਰਹੈ
ਨ ਮਾਇਆ ਬਾਂਧੀ॥ 331॥
ਮੱਨੁਖ ਦੀ, ਦੁਨੀਆਂ ਦੀ, ਸੱਭ ਵੱਡੀ ਖੁਸ਼ੀ (ਸਾਂਤੀ) ਸ੍ਰੀ ਗੁਰੂ ਗਰੰਥ ਸਾਹਿਬ ਵਿਚੋਂ
ਖੋਜੀ (ਲੱਭੀ) ਜਾ ਸਕਦੀ ਹੈ, ਗੁਰੂ ਜੀ ਦਾ ਫੁਰਮਾਣ-
ਆਨੰਦੁ ਆਨੰਦੁ ਸਭੁ ਕੋ ਕਹੈ, ਆਨੰਦੁ ਗੁਰੂ ਤੇ ਜਾਣਿਆ॥ ਜਾਣਿਆ ਆਨੰਦੁ
ਸਦਾ ਗੁਰ ਤੇ, ਕ੍ਰਿਪਾ ਕਰੇ ਪਿਆਰਿਆ॥ 917॥
ਪਰ ਇਹ ਸੱਭ ਕੁੱਝ ਸੰਭਵ ਨਹੀ ਹੈ, ਪਤਾ ਕਿਉਂ? ਕਿਉਂਕੇ ਸਿਖ ਧਰਮ ਵਿੱਚ ਲੱਗ ਭੱਗ 16500
ਤੁਰੇ ਫਿਰਦੇ ਬੁੱਤਾਂ (ਅਖੌਤੀ ਲੱਬੇ 2 ਚੋਲ੍ਹਿਆਂ ਵਾਲੇ ਆਪੂ ਬਣੇ ‘ਬ੍ਰਹਮਗਿਆਨੀਆਂ’
‘ਮਹਾਂਪੁਰਖਾਂ’ ‘ਸੰਤਾਂ’ ) ਨੇ ਸਿਖਾਂ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰ ਦੇ ਲਾਗੇ ਜਾਣ ਨਹੀ
ਦੇਣਾ, ਇਸ ਦਾ ਵੀ ਇੱਕ ਕਾਰਨ ਹੈ, ਕਿਉਂਕੇ ਅਖੌਤੀ ਸਾਧ ਲਾਣੇ ਨੂੰ ਸਮੇਂ ਦੇ ਰਾਜਨੀਤਿਕ ਲੋਕ ਪੈਦਾ
ਕਰਦੇ ਹਨ, ਹਾਕਮ ਧਿਰ ਨਹੀ ਚਾਹੁੰਦੀ ਕਿ ਮੱਨੁਖਤਾ ਨੂੰ ਗਿਆਂਨ (ਅਕਲ) ਆਵੇ,
ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਜੋ ਰੱਦ ਕੀਤਾ ਹੈ, ਇਹ ਅਖੌਤੀ ਸਾਧ ਸਿਖਾਂ ਦੇ ਉਹੀ ਫਿਰ ਗੱਲ੍ਹ
ਪਾ ਰਹੇ ਹਨ,
ਉਧਾਰਨ ਦੇ ਤੌਰ ਤੇ, ‘ਨਰਕ ਸਵੱਰਗ’ ‘ਧਰਮ ਰਾਜ’ ‘ਜਮਣ ਮਰਣ’ ‘ਅਗਲੇ ਪਿਛਲੇ ਜਨਮ’ ‘84 ਲੱਖ ਜੂਨਾਂ’
‘33 ਕਰੌੜ ਦੇਵੀ ਦੇਵਤੇ’ ‘ਭੂਤ ਪਰੇਤ, ………… ਇਹ ਬਿਪਰ ਦੇ ਬਣਾਏ ਹੋਏ ਲਫਜ ਹਨ, ਗੁਰੂ ਸਾਹਿਬ ਜੀ
ਨੇ ਇਸ ਨੂੰ ਬਿਲਕੁਲ ਰੱਦ ਕੀਤਾ ਹੈ, ਪਰ ਅੱਜ ਹਰ ਇੱਕ ਸਟੇਜ ਤੇ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ
ਵਿੱਚ ਇਹਨਾਂ ਦੀ ਹੀ ਕਥਾਂ ਹੋ ਰਹੀ ਹੈ, ਗੁਰੂਆਂ ਦੇ ਵੀ ਪਿਛਲੇ ਜਨਮ ਸਿਧ ਕੀਤੇ ਜਾ ਰਹੇ ਹਨ,
ਜਿਨ੍ਹਾ ਚਿਰ ਦੁਨੀਆਂ ‘ਗੁਰਬਾਣੀ ਨੂੰ ਸਮਝ ਕੇ ਮੂਲ੍ਹ ਤੱਤ (ੴ) ਦੇ ਸਿਧਾਂਤ ਨੂੰ ਨਹੀ ਸਮਝਦੀ
ਸ਼ਾਂਤੀ ਨਹੀ ਆ ਸਕਦੀ,
ਸਤਿਨਾਮ ਸਿੰਘ ਮੌਂਟਰੀਆਂਲ, 514-219-2525
(16/12/12)
ਚਰਨਜੀਤ ਸਿੰਘ ਬਰੈਂਮਪਟਨ
ਤੱਤ ਗੁਰਮਤਿ ਪਰਿਵਾਰ ਦੇ ਸਜਨੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ
ਤੁਸੀ ਲਿਖਦੇ ਹੋ:
ਜਿਥੋਂ ਤੱਕ ਸੰਵਾਦ (ਵਿਚਾਰ-ਚਰਚਾ) ਦੀ ਗੱਲ ਹੈ ਤਾਂ ਸੰਵਾਦ ਉੱਥੇ ਹੀ ਹੋ
ਸਕਦਾ ਹੈ, ਜਿਥੇ ਕਸਵੱਟੀ ਇੱਕ ਹੋਵੇ। ਖਰੇ-ਖੋਟੇ ਦੀ ਪਛਾਣ ਲਈ ਇੱਕ ਕਸਵੱਟੀ ਦਾ ਹੋਣਾ ਬਹੁਤ
ਜ਼ਰੂਰੀ ਹੈ। ‘ਪਰਿਵਾਰ’ ਦੀ ਪਹੁੰਚ ਹਰ ਫੈਸਲੇ ਲਈ ਗੁਰਮਤਿ (ਗੁਰਬਾਣੀ) ਨੂੰ ਕਸਵੱਟੀ ਮੰਨਣ ਦੀ ਹੈ,
ਜਦੋਂਕਿ ਵੀਰ ਜੀ ਦੀ ਟੇਕ ਗੁਰਬਾਣੀ ਸੇਧ ਤੋਂ ਜ਼ਿਆਦਾ ਗੁਰੂ ਨਿਰਣੈ, ਸਿੱਖ ਯਾਦ ਆਦਿ ਕਸਵੱਟੀਆਂ
ਹਨ। ਐਸੇ ਵਿੱਚ ਸਾਡਾ ਸੰਵਾਦ ਲਾਹੇਵੰਦ ਅਤੇ ਕਿਸੇ ਨਤੀਜੇ `ਤੇ ਨਹੀਂ ਪਹੁੰਚ ਸਕਦਾ।
ਸਿਰਫ ਗੁਰਬਾਣੀ ਦੇ ਸਹਾਰੇ ਤੇ ਕਿਸੇ ਫੈਸਲੇ ਤੇ ਪਹੁੰਚਣਾ ਬਹੁਤ ਮੁਸ਼ਿਕਲ
ਹੈ। ਕਿਉਂਕਿ ਹਰ ਕਿਸੇ ਦੀ ਆਪਣੀ ਇਂਟਰਪਰਿਟੇਸ਼ਨ ਹੈ। ਕਿਵੇਂ ਸਿੱਧ ਹੋਵੇਗਾ ਕਿ ਗੁਰਬਾਣੀ ਦੀ ਕਿਹੜੀ
ਇਂਟਰਪਰਿਟੇਸ਼ਨ ਕਸੱਵਟੀ ਬਣ ਸਕਦੀ ਹੈ? ਕਿਉਂ ਨਾ ਉਸ ਨੂੰ ਕਸੱਵਟੀ ਬਣਾਇਆ ਜਾਵੇ ਜੋ ਗੁਰਬਾਣੀ ਦੀ ਵੀ
ਕੱਸਵਟੀ ਹੈ। ਸਾਇਦ ਕਿਸੇ ਮੁੱਦੇ ਤੇ ਇੱਕ ਮੱਤ ਹੋਇਆ ਜਾ ਸਕੇ। ਗੁਰਬਾਣੀ ਦੀ ਕੱਸਵਟੀ ਹੈ ਦਲੀਲ,
ਸਬੂਤ, ਵਿਚਾਰ ਅਤੇ ਸਭ ਤੋਂ ਵਧ ਬਿਬੇਕ
(rationality)
ਜੋ ਕਿ ਦਲੀਲ, ਸਬੂਤ ਅਤੇ ਵਿਚਾਰ ਦਾ ਵੀ ਆਧਾਰ ਹੈ। ਦਲੀਲ, ਸਬੂਤ, ਵਿਚਾਰ ਅਤੇ ਬਿਬੇਕ ਦੀ ਕੋਈ
ਸੀਮਾ ਨਹੀਂ ਹੁੰਦੀ। ਗੁਰਬਾਣੀ ਤੋਂ ਬਾਹਰ ਜਾਇਆ ਜਾ ਸਕਦਾ ਹੈ।
ਹੁਣ ਗਲ ਕਰਦੇ ਹਾਂ “ਮਹਲਾ 10” ਦੀ ਜੋ ਕਿ ਤੁਸੀ ਨਵੀਂ ਵਿਚਾਰ ਸ਼ੁਰੂ ਕੀਤੀ
ਹੈ।
1. ਤਕਰੀਬਨ ਮਹੀਨਾ ਕੁ ਪਹਿਲਾਂ ਸਿੱਖ ਮਾਰਗ ਤੇ ਤਿਲਂਗ ਰਾਗ ਵਿੱਚ ਦਰਜ
ਬਾਬਰ ਨਾਲ ਸੰਬਂਧਤ ਸ਼ਬਦ ਦੀ ਵਿਚਾਰ ਹੋਈ ਹੈ ਜਿਸ ਵਿੱਚ ਮੈਂ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ
ਅਖੀਰਲੀਆਂ ਪੰਕਤੀਆਂ ਗੁਰੁ ਨਾਨਕ ਸਾਹਿਬ ਦੀਆਂ ਨਹੀਂ ਹੋ ਸਕਦੀਆਂ ਹਾਲਂਕਿ ਸ਼ਬਦ ਤੋਂ ਪਹਿਲਾ “ਮਹਲਾ
1” ਦਰਜ ਹੈ। ਦਲੀਲ ਇਹ ਸੀ ਕਿ ਜਦੋਂ ਇਹ ਘਟਨਾ ਵਾਪਰੀ, ੳਦੋਂ ਗੁਰੁ ਨਾਨਕ ਸਾਹਿਬ ਇਸ ਦੁਨੀਆ ਤੋਂ
ਜਾ ਚੁੱਕੇ ਸਨ।
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ
ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥ {ਪੰਨਾ 722-723}
ਇਸੇ ਤਰਾਂ ਜਪੁ ਦਾ ਅਖੀਰਲਾ ਸਲੋਕ ਵੀ ਪੂਰਾ ਗੁਰੁ ਨਾਨਕ ਸਾਹਿਬ ਦਾ ਨਹੀਂ
ਹੋ ਸਕਦਾ।
ਗੁਰੁ ਨਾਨਕ ਸਾਹਿਬ ਦੀਆਂ ਤੇ ਮਿਲਦੀਆਂ ਜੁਲਦੀਆਂ ਸਿਰਫ ਤਿੰਨ ਪੰਕਤੀਆਂ
ਮਾਰੂ ਸੋਹਲੇ ਵਿੱਚ ਮਿਲਦੀਆਂ ਹਨ।
ਪਉਣੁ ਗੁਰੂ ਪਾਣੀ ਪਿਤ ਜਾਤਾ ॥ ਉਦਰ ਸੰਜੋਗੀ ਧਰਤੀ ਮਾਤਾ ॥ ਰੈਣਿ ਦਿਨਸੁ
ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ (1021)
ਅਸੀ ਜਾਣਦੇ ਹਾਂ ਕਿ ਇਹ ਸਲੋਕ ਰਾਗ ਮਾਝ ਵਿੱਚ ਮਹਲਾ ਦੂਜੇ ਦੇ ਨਾਮ ਹੇਠ
ਦਰਜ ਹੈ।
ਇਸੇ ਤਰਾਂ ਜਪੁ ਦਾ ਪਹਿਲਾ ਸਲੋਕ (?) ਵੀ ਸੁਖਮਨੀ ਵਿੱਚ ਮਹਲਾ 5 ਹੇਠ ਦਰਜ
ਹੈ।
ਇਸ ਤੋਂ ਸਿੱਧ ਹੁੰਦਾ ਹੈ ਕਿ ਭਾਵੇਂ ਭਗਤਾਂ ਦੀ ਬਾਣੀ ਵਿੱਚ ਜੇ ਇੱਕ ਪੰਕਤੀ
ਵੀ ਗੁਰੂ ਨੇ ਲਿਖੀ ਹੈ ਤਾ ਉਸ ਪੰਕਤੀ ਤੋਂ ਪਹਿਲਾ ਉਸ ਪੰਕਤੀ ਦੇ ਰਚਣਹਾਰ ਦੀ ਜਾਣਕਾਰੀ ਲਿਖ ਦਿੱਤੀ
ਹੈ ਪਰ ਜੇ ਇੱਕ ਗੁਰੂ ਨੇ ਆਪਣੇ ਤੋਂ ਪਹਿਲਾ ਗੁਰੂ ਦੀ ਬਾਣੀ ਵਿੱਚ ਕੋਈ ਵਾਧਾ ਜਾਂ ਸੰਪਾਦਨਾ ਕੀਤੀ
ਹੈ ਤਾ ਉਸ ਵਿੱਚ ਉਸੇ ਗੁਰੂ ਦੀ ਰਚਨਾ ਮੰਨਿਆ ਹੈ ਜਿਸ ਨੇ ਇਸ ਨੂੰ ਆਰੰਭਿਆ।
ਇਸ ਹਿਸਾਬ ਨਾਲ ਜੇ ਦਸਮ ਗੁਰੂ ਸਾਹਿਬ ਨੇ ਨੌਵੇਂ ਮਹਲੇ ਦੇ ਸਲੋਕਾਂ ਵਿੱਚ
ਕੁੱਝ ਵੀ ਜੋੜਿਆ ਹੁੰਦਾ ਤਾ ਵੀ ਉਸ ਸਲੋਕ ਦੇ ਸਾਹਮਣੇ “ਮਹਲਾ 10” ਨਹੀਂ ਲਿਖ ਸਕਦੇ ਸਨ।
2. ਤੁਸੀ ਤਿੰਨ ਪੁਰਾਤਨ ਬੀੜਾਂ ਦਾ ਹਵਾਲਾ ਦਿੱਤਾ ਹੈ ਜਿਸ ਵਿੱਚ “ਮਹਲਾ
10” ਲਿਖੀਆ ਮਿਲਦਾ ਹੈ।
ਜਿੰਨਾਂ ਨੂੰ ਗੁਰਬਾਣੀ ਵਿੱਚ ਰੂਚੀ ਹੈ, ਉਹ ਜਾਣਦੇ ਹਨ ਕਿ ਬਹੁਤ ਸਾਰੀਆਂ
ਸਾਖੀਆਂ ਗੁਰਬਾਣੀ ਦੇ ਸ਼ਬਦਾਂ ਨਾਲ ਸਿਰਫ ਗੁਰਬਾਣੀ ਦੀ ਘੱਟ ਸਮਝ ਹੋਣ ਕਰ ਕੇ ਜੋੜ ਦਿੱਤੀਆਂ ਗਈਆਂ
ਹਨ। ਉਦਾਹਰਣ ਦੇ ਤੌਰ ਤੇ:
ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥ (492)
ਇਸ ਦੀ ਤਫਸੀਲ ਵਿੱਚ ਮੈਨੂੰ ਜਾਣ ਦੀ ਲੋੜ ਨਹੀਂ। ਅਸੀ ਸਬ ਜਾਣਦੇ ਹਾਂ
।
(ਹਾਲਾਂਕਿ ਗੁਰੂ ਅਮਰਦਾਸ ਸਾਹਿਬ ਦੇ ਬਚਨ ਹਨ: ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ ॥/1089)
ਇਸੇ ਤਰਾਂ ਹੋ ਸਕਦਾ ਹੈ ਇਹਨਾਂ ਤਿੰਨਾ ਬੀੜਾਂ ਦੇ ਲਿਖਾਰੀਆਂ ਨੇ ਵੀ ਆਪਣੀ
ਸਮਝ ਮੁਤਾਬਿਕ “ਮਹਲਾ 10” ਲਿਖ ਦਿੱਤਾ ਹੋਵੇ। ਮੈਂ ਸਮਝਦਾ ਹਾਂ ਕਿ ਐਸੇ ਵਿਦਵਾਨ ਉੰਗਲੀਆਂ ਤੇ
ਗਿਣੇ ਜਾ ਸਕਦੇ ਹੋਣਗੇ ਜਿਹਨਾਂ ਨੇ ਪੁਰਾਤਨ ਬੀੜਾਂ ਦਾ ਅਧਿਐਨ ਕੀਤਾ ਹੋਵੇਗਾ। ਸਿਰਫ ਦੂਜਿਆਂ ਦੇ
ਕੀਤੇ ਅਧਿਐਨ ਦੇ ਸਿਰ ਤੇ ਬੀੜਾਂ ਸੰਬਧੀ ਫੈਸਲੇ ਕਰਨੇ ਠੀਕ ਨਹੀਂ।
3. “ਸਲੋਕ ਮਹਲਾ 9” ਦਾ ਸਿਰਲੇਖ “ਸਲੋਕ ਵਾਰਾਂ ਤੋ ਵਧੀਕ “ਹੈ। ਇਸ ਬਾਰੇ
ਧਾਰਨਾ ਹੈ ਕਿ ਜਿਹੜੇ ਸਲੋਕ ਗੁਰਬਾਣੀ ਦੇ ਸੰਕਲਨ ਤੋਂ ਬਾਅਦ ਬਚ ਗਏ, ਉਹ ਗੁਰੂ ਅਰਜਨ ਸਾਹਿਬ ਨੇ
“ਸਲੋਕ ਵਾਰਾਂ ਤੇ ਵਧੀਕ” ਸਿਰਲੇਖ ਹੇਠ ਦਰਜ ਕਰ ਦਿੱਤੇ। ਪਰ ਇਹ ਧਾਰਨਾ ਠੀਕ ਨਹੀਂ ਹੈ। ਜੇ ਇਹ
ਸਲੋਕ ਵਾਧੂ ਸਨ ਤਾ ਇਹਨਾਂ ਵਾਧੂ ਸਲੋਕਾਂ ਵਿੱਚ ਗੁਰੁ ਤੇਗ ਬਹਾਦਰ ਸਾਹਿਬ ਨੂੰ ਹੋਰ ਵਾਧੂ ਦੇ ਸਲੋਕ
ਦਰਜ ਕਰਨ ਦੀ ਲੋੜ ਨਹੀਂ ਸੀ।
ਬਾਣੀ ਵਿਚੋਂ ਹੀ ਸਾਨੂੰ ਸਬੂਤ ਮਿਲਦੇ ਹਨ ਕਿ ਬਾਣੀ ਉਚੇਚਾ ਲਿਖੀ ਗਈ ਹੈ।
(ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ ॥ ਦੇ ਗਲਤ ਅਰਥ ਕੀਤੇ ਜਾਂਦੇ ਹਨ)
ਖਾਸ ਕਰ ਕੇ ਉਹ ਬਾਣੀਆਂ ਜ੍ਹਿਨਾਂ ਨੂੰ ਖਾਸ ਨਾਮ ਦਿੱਤਾ
ਗਿਆ ਹੈ। ਜਿਵੇਂ ਕਿ ਅਨੰਦੁ, ਸੁਖਮਨੀ, ਜਪੁ ਆਦਿ। (ਜਪੁ ਦੇ ਦੋਵੇਂ ਪਾਸੇ ਦੇ ਸਲੋਕ ਬਾਅਦ ਵਿੱਚ
ਜੋੜੇ ਗਏ ਹਨ ਪਰ ਪਉੜੀਆਂ ਗੁਰੂ ਨਾਨਕ ਸਾਹਿਬ ਦੀਆਂ ਹੀ ਹਨ।) ਇਹ ਸਾਰੀਆਂ ਬਾਣੀਆਂ ਹੀ ਸਿਰਫ ਇਕੋ
ਗੁਰੁ ਦੀਆਂ ਹੀ ਲਿਖੀਆਂ ਹੋਈਆਂ ਹਨ।” ਸਲੋਕ ਮਹਲਾ 9 “ਵੀ ਇੱਕ ਐਸੀ ਹੀ ਇੱਕ ਬਾਣੀ ਹੈ ਜੋ ਸਿਰਫ
ਇਕੋ ਹੀ ਗੁਰੁ ਦੀ ਲਿਖੀ ਹੋ ਸਕਦੀ ਹੈ ਕਿਉਕਿ ਇਹ ਬਾਣੀ ਵੀ ਉਚੇਚਾ ਹੀ ਲਿਖੀ ਹੋਈ ਹੈ। ਇਹ ਬਾਣੀ
ਇੱਕ ਤਰਤੀਬ ਨਾਲ ਇੱਕ ਸਿਰੇ ਤੋਂ ਸ਼ੁਰੂ ਹੋ ਕੇ ਦੂਜੇ ਸਿਰੇ ਤਕ ਚਲਦੀ ਹੈ। ਸਾਰੇ ਸਲੋਕਾਂ ਦੇ ਅੰਤ
ਵਿੱਚ ਵਿੱਚ ਅੰਕ 1 ਇਹ ਦਰਸਾਉਂਦਾ ਹੈ ਕਿ ਇਹ ਸਾਰੀ ਬਾਣੀ ਇੱਕ ਸਾਰ ਹੈ ਅਤੇ ਮੁੰਕਮਲ ਬਾਣੀ ਹੈ।
ਗੁਰਬਾਣੀ ਦੀ ਘੱਟ ਸਮਝ ਰਖਣ ਵਾਲਿਆਂ ਨੇ ਵੀ ਇਸ ਨਾਲ ਇੱਕ ਸਾਖੀ ਜੋੜ ਕੇ ਇਸ ਸਲੋਕ ਨੂੰ ਦਸਮ ਗੁਰੂ
ਨਾਲ ਜੋੜ ਦਿੱਤਾ ਹੈ। ਜਿਵੇਂ ਕਿ ਪਹਿਲਾ ਲਿਖ ਚੁਕਾ ਹਾਂ ਕਿ ਜੇ ਕਰ ਇੱਕ ਸਲੋਕ ਦਸਮ ਗੁਰੂ ਦਾ
ਹੁੰਦਾ, ਤਾ ਵੀ ਇਹ ਸਾਰੀ ਬਾਣੀ ਇੱਕ ਇਕਾਈ ਹੋਣ ਕਾਰਣ, ਉਕਤ ਸਲੋਕ ਤੋਂ ਪਹਿਲਾ “ਮਹਲਾ 10” ਨਹੀਂ
ਲਿਖੀਆ ਜਾ ਸਕਦਾ ਸੀ।
4. ਸਲੋਕ 53 ਤੋਂ 57 ਤੱਕ ਦਾ ਸਿਰਲੇਖ “ਦੋਹਰਾ” ਲਿਖੀਆ ਹੋਇਆ ਹੈ। ਜੇ ਅਸੀ
ਸਲੋਕ 47 ਤੋਂ 52 ਤੱਕ ਅਤੇ ਦੋਹਰੇ ਦੀ ਆਪਸ ਵਿੱਚ ਤੁਲਨਾ ਕਰੀਏ ਤਾ ਪਤਾ ਚਲਦਾ ਹੈ ਕਿ ਦੋਵੇਂ ਸਲੋਕ
ਜੁਟਾਂ ਦੇ ਭਾਵ ਅਰਥ ਵਿੱਚ ਬਹੁਤ ਜਿਆਦਾ ਸਮਾਨਤਾ ਹੈ। ਵੇਖੋ:
ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥ ਕਹੁ ਨਾਨਕ ਇਹ ਬਿਧਿ ਭਈ ਤਊ
ਨ ਹਰਿ ਰਸਿ ਲੀਨ ॥੪੭॥ ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥ ਨਾਨਕ ਥਿਰੁ ਹਰਿ ਭਗਤਿ ਹੈ
ਤਿਹ ਰਾਖੋ ਮਨ ਮਾਹਿ ॥੪੮॥ ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥ ਕਹਿ ਨਾਨਕ ਥਿਰੁ ਨਾ ਰਹੈ
ਜਿਉ ਬਾਲੂ ਕੀ ਭੀਤਿ ॥੪੯॥ ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥ ਕਹੁ ਨਾਨਕ ਥਿਰੁ ਕਛੁ
ਨਹੀ ਸੁਪਨੇ ਜਿਉ ਸੰਸਾਰੁ ॥੫੦॥ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ
ਨਾਨਕ ਥਿਰੁ ਨਹੀ ਕੋਇ ॥੫੧॥ ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ ਨਾਨਕ ਹਰਿ ਗੁਨ ਗਾਇ
ਲੇ ਛਾਡਿ ਸਗਲ ਜੰਜਾਲ ॥੫੨॥ {ਪੰਨਾ 1429}
ਦੋਹਰਾ ॥ ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥ ਕਹੁ ਨਾਨਕ ਅਬ ਓਟ
ਹਰਿ ਗਜ ਜਿਉ ਹੋਹੁ ਸਹਾਇ ॥੫੩॥ ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ ਨਾਨਕ ਸਭੁ ਕਿਛੁ
ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥ ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ ॥ ਕਹੁ
ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥੫੫॥ ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥ ਕਹੁ
ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥੫੬॥ ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥ ਜਿਹ
ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥੫੭॥੧॥ {ਪੰਨਾ 1429}
ਇਸ ਦੋਰਾਉ ਦਾ ਇਕੋ ਹੀ ਕਾਰਣ ਹੋ ਸਕਦਾ ਹੈ ਇਸ ਗੁਰੁ ਸਾਹਿਬ ਇਹਨਾਂ ਅਖੀਰਲੇ
ਸਲੋਕਾਂ ਵਿੱਚ ਛੁਪੀ ਸਿਖੀਆ ਤੇ ਖਾਸ ਜੋਰ ਦੇਣਾ ਚਾਹੁੰਦੇ ਹਨ। ਵਿਚਾਰਾਧੀਨ ਸਲੋਕ ਨੰਬਰ 54 ਨੂੰ
ਸਲੋਕ ਨੰਬਰ 48 ਨਾਲ ਤੁਲਨਾ ਕਰ ਕੇ ਵੇਖੀਏ।
ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥ ਨਾਨਕ ਥਿਰੁ ਹਰਿ ਭਗਤਿ ਹੈ
ਤਿਹ ਰਾਖੋ ਮਨ ਮਾਹਿ ॥੪੮
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ ਨਾਨਕ ਸਭੁ ਕਿਛੁ ਤੁਮਰੈ ਹਾਥ
ਮੈ ਤੁਮ ਹੀ ਹੋਤ ਸਹਾਇ ॥੫੪॥
ਦੋਵੇਂ ਸਲੋਕਾਂ ਦੀ ਪਹਿਲੀ ਪੰਕਤੀ ਵਿੱਚ ਤੇ ਕੁੱਝ ਅੰਤਰ ਹੈ ਪਰ ਦੋਵੇਂ
ਸਲੋਕਾਂ ਦੀ ਦੂਜੀ ਪੰਕਤੀ ਤਾ ਬਿਲਕੁਲ ਮਿਲਦੀ ਜੁਲਦੀ ਹੈ।
ਜੇ ਦਸਮ ਪਿਤਾ ਨੇ ਨੌਂਵੇ ਗੁਰੂ ਦੇ ਸਲੋਕ ਨੂੰ ਹੋਰ ਸਪਸ਼ਟ ਕਰਨ ਲਈ ਕੁੱਝ ਵੀ
ਲਿਖੀਆ ਹੁੰਦਾ ਤਾ ਉਹਨਾਂ ਨੇ ਸਾਰੇ ਦਾ ਸਾਰਾ ਸਲੋਕ ਜੁਟ ਹੀ ਲਿਖਨਾ ਸੀ। ਭਾਵ ਕਿ ਦੋਹਰੇ ਵਿਚਲੇ
ਸਾਰੇ ਸਲੋਕ। ਫਰ ਅੱਜ ਤੱਕ ਕਿਸੇ ਨੇ ਵੀ ਇਹ ਦਾਵਾ ਨਹੀਂ ਕੀਤਾ।
5. ਗਿਆਨੀ ਗੁਰਦਿੱਤ ਸਿੰਘ ਨੇ “ਮੁੰਦਾਵਣੀ” ਵਿੱਚ ਪੰਨਾ 79 ਉਤੇ ਕੁੱਝ ਐਸੀ
ਬੀੜਾਂ ਦਾ ਜਿਕਰ ਕੀਤਾ ਹੈ (ਜੋ ਉਹਨਾਂ ਨੇ ਆਪ ਵੀ ਵਾਚੀਆਂ ਹਨ) ਜੋ ਕਿ ਗੁਰੁ ਤੇਗ ਬਹਾਦਰ ਸਾਹਿਬ
ਦੇ ਅੰਤਲੇ ਦਿਨਾਂ (ਸੰਮਤ 1732) ਵਿੱਚ ਲਿਖੀਆਂ ਗਈਆਂ ਸਨ।
ਲਿਖਾਰੀਆਂ ਨੇ ਉਹਨਾਂ ਦੀ ਬਾਣੀ ਨੂੰ ਮੰਦਾਵਣੀ ਤੋਂ ਬਾਅਦ ਲਿਖੀਆ ਹੋਇਆ ਹੈ
ਪਰ ਕੁੱਝ ਬੀੜਾਂ ਵਿੱਚ ਤਤਕਰੇ ਵਿੱਚ ਨੋਟ ਦਿੱਤਾ ਹੋਇਆ ਹੈ ਕਿ ਅਸਲ ਵਿੱਚ ਇਹ ਬਾਣੀ ਮੁੰਦਾਵਣੀ ਤੋਂ
ਪਹਿਲਾਂ ਦਰਜ ਕਰਨੀ ਹੈ। ਇਸ ਤੋਂ ਪਤਾ ਚਲਦਾ ਹੈ ਕਿ ਗੁਰੁ ਤੇਗ ਬਹਾਦਰ ਸਾਹਿਬ ਦੀ ਬਾਣੀ ਗੁਰੁ ਤੇਗ
ਬਹਾਦਰ ਸਾਹਿਬ ਦੇ ਵੇਲੇ ਹੀ ਚੜਾ ਦਿੱਤੀ ਗਈ ਸੀ, ਉਸ ਦੀ ਥਾਂ ਨਿਸਚਿਤ ਹੋਈ ਸੀ ਜਾਂ ਨਹੀਂ, ਬਾਰੇ
ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਪਰ ਨਵੀਆਂ ਬੀੜਾਂ ਅਜੇ ਤਿਆਰ ਨਹੀਂ ਹੋਇਆਂ ਸਨ।
ਜੇ ਇਹਨਾਂ ਬੀੜਾਂ ਨੂੰ ਤੁਸੀ ਜਾਂ ਕਿਸੇ ਹੋਰ ਨੇ ਵਾਚ ਕੇ ਇਹਹ ਦਰਸਾਇਆ ਹੈ
ਕਿ ਇਹਨਾਂ ਬੀੜਾਂ ਵਿੱਚ ਵਿਚਾਰਧੀਨ ਸਲੋਕ ਮੌਜੂਦ ਨਹੀਂ ਹੈ ਤਾਂ ਅਸੀ ਕਹਿ ਸਕਦੇ ਹਾਂ ਕਿ ਇਹ ਸਲੋਕ
ਬਾਅਦ ਵਿੱਚ ਦਸਮ ਗੁਰੁ ਨੇ ਦਰਜ ਕੀਤਾ ਪਰ ਤਾਂ ਵਿ ਜਿਂਵੇ ਕਿ ਮੈਂ ਪਹਿਲਾ ਲਿਖ ਚੁਕਾਂ, ਉਹ “ਮਹਲਾ
10” ਨਹੀਂ ਲਿਖ ਸਕਦੇ।
ਚਰਨਜੀਤ ਸਿੰਘ
ਬਰੈਂਮਪਟਨ
(16/12/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਪਾਠਕ ਸੱਜਣੋਂ,
ਸਤਿ ਸ਼੍ਰੀ ਅਕਾਲ!
ਤ. ਪਰਿਵਾਰ ਵਲੋਂ ਮੇਰੇ ਸਬੰਧਤ ਪੱਤਰ ਛਪਿਆ ਹੈ। ਜਿਸ ਬਾਰੇ ਮੈਂ ਆਪਣਾ ਪੱਖ
ਰੱਖਣਾ ਜ਼ਰੂਰੀ ਸਮਝਦਾ ਹਾਂ!
ਪਹਿਲਾਂ ਪਰਿਵਾਰ ਵਲੋਂ ਸੰਪਾਦਕੀ ਮੰਡਲ ਬਾਰੇ ਲਿਖਤੀ ਸੂਚਨਾ ਜਾਰੀ ਕਰਨ ਦਾ
ਬਹੁਤ ਧਨਵਾਦ! ਪਰਿਵਾਰ ਨੇ ਚਾਰ ਨਾਮ ਲਿਖਣ ਵਾਲਾ ਇਹ ਪਾਰਦਰਸ਼ੀ ਕੰਮ, ਬੜੀ ਦੇਰ ਨਾਲ ਕੀਤਾ ਹੈ।
ਸੰਪਾਕਦੀ ਮੰਡਲ ਦੀ ਜਾਣਕਾਰੀ ਵਾਲੀ ਗਲ ਅੰਦਾਜ਼ੇ ਦੀ ਨਹੀਂ, ਲਿਖਤੀ ਹੋਂਣੀ ਚਾਹੀਦੀ ਸੀ। ਸੋ ਹੁਣ ਹੋ
ਗਈ ਤਾਂ ਚੰਗੀ ਗਲ ਹੈ।
ਇਕ ਸੂਚਨਾ ਮੈਂ ਵੀ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਰਵਿੰਦਰ
ਸਿੰਘ ਪਿੰਜੋਰ ਜੀ ਪਰਿਵਾਰ ਵਲੋਂ ਜਾਰੀ ਲਿਖਤਾਂ ਦੇ ਸੰਪਾਦਕ ਵੀ ਹਨ। ਅਗਰ ਮੈਂ ਗਲਤ ਹਾਂ ਤਾਂ
ਪਰਿਵਾਰ ਵਲੋਂ ਸਪਸ਼ਟੀ ਕਰਨ ਦਿੱਤਾ ਜਾ ਸਕਦਾ ਹੈ।
ਪਰਿਵਾਰ ਨੇ ਮੇਰੇ ਵਲੋਂ ਸੰਵਾਦ ਲਈ ਦਿੱਤੇ ਬੇਨਤੀ ਰੂਪ ਸੱਦੇ ਨੂੰ ਅਸਵੀਕਾਰ
ਕਰ ਦਿੱਤਾ ਹੈ। ਸੰਵਾਦ ਵਿੱਚ ਕੋਈ ਜ਼ਬਰਦਸਤੀ ਨਹੀਂ ਹੁੰਦੀ। ਰਜ਼ਾਮੰਦੀ ਹੁੰਦੀ ਹੈ। ਪਰ ਪਰਿਵਾਰ ਨੇ,
ਕਿਸੇ ਨਿਰਪੱਖ ਬੁੱਧੀਜੀਵੀ ਪੈਨਲ ਦੇ ਸ੍ਹਾਮਣੇ, ਵਿਚਾਰ ਚਰਚਾ ਕਰਨ ਤੋਂ ਇਨਕਾਰ ਕਰਨ ਦੇ, ਜੋ ਕਾਰਨ
ਦੱਸੇ ਹਨ, ਉਹ ਕਮਜ਼ੋਰ ਹਨ ਅਤੇ ਗੁਰਮਤਿ ਅਨੁਸਾਰੀ ਵੀ ਨਹੀਂ। ਪਰਿਵਾਰ ਵਲੋਂ ਦਿੱਤੇ ਮੁੱਖ ਕਾਰਨ ਇਸ
ਪ੍ਰਕਾਰ ਹਨ:-
(1)
ਪਹਿਲਾ ਕਾਰਨ:-
“ਜਿਥੋਂ ਤੱਕ ਸੰਵਾਦ (ਵਿਚਾਰ-ਚਰਚਾ)
ਦੀ ਗੱਲ ਹੈ ਤਾਂ ਸੰਵਾਦ ਉੱਥੇ ਹੀ ਹੋ ਸਕਦਾ ਹੈ, ਜਿਥੇ ਕਸਵੱਟੀ ਇੱਕ ਹੋਵੇ। ਖਰੇ-ਖੋਟੇ ਦੀ ਪਛਾਣ
ਲਈ ਇੱਕ ਕਸਵੱਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ‘ਪਰਿਵਾਰ’ ਦੀ ਪਹੁੰਚ ਹਰ ਫੈਸਲੇ ਲਈ ਗੁਰਮਤਿ
(ਗੁਰਬਾਣੀ) ਨੂੰ ਕਸਵੱਟੀ ਮੰਨਣ ਦੀ ਹੈ, ਜਦੋਂਕਿ ਵੀਰ ਜੀ ਦੀ ਟੇਕ ਗੁਰਬਾਣੀ ਸੇਧ ਤੋਂ ਜ਼ਿਆਦਾ ਗੁਰੂ
ਨਿਰਣੈ, ਸਿੱਖ ਯਾਦ ਆਦਿ ਕਸਵੱਟੀਆਂ ਹਨ। ਐਸੇ ਵਿੱਚ ਸਾਡਾ ਸੰਵਾਦ ਲਾਹੇਵੰਦ ਅਤੇ ਕਿਸੇ ਨਤੀਜੇ ੱਤੇ
ਨਹੀਂ ਪਹੁੰਚ ਸਕਦਾ”
ਟਿੱਪਣੀ:-
ਇਹ
ਕਾਰਨ ਦੱਸ ਕੇ ਉਹ ਗੁਰੂ ਨਾਨਕ ਦੀ ਸੰਵਾਦ ਕਰਨ ਦੀ ਨਹੀਅਤ ਤੋਂ ਹੀ ਪਿੱਛੇ ਹਟ ਗਏ ਹਨ। ਉਨ੍ਹਾਂ ਨੂੰ
ਗਲਤਫ਼ਹਮੀ ਹੈ ਕਿ ਗੁਰਮਤਿ ਦੀ ਕਸਵਟੀ ਕੇਵਲ ਉਨ੍ਹਾਂ ਪਾਸ ਹੀ ਹੈ! ਖ਼ੈਰ! ਕੀ ਗੁਰੂ ਨਾਨਕ ਨੇ ਕੇਵਲ
ਉਨ੍ਹਾਂ ਨਾਲ ਸੰਵਾਦ ਕੀਤਾ ਸੀ ਜਿਨ੍ਹਾਂ ਪਾਸ ਗੁਰਬਾਣੀ ਦੀ ਕਸਵਟੀ ਸੀ? ਜੇ ਕਰ ਪਰਿਵਾਰ ਪਾਸ ਹੀ
ਗੁਰਮਤਿ ਦੀ ਕਸਵਟੀ ਹੈ, ਖ਼ਰਾ ਸੱਚ ਹੈ, ਤਾਂ ਸੰਵਾਦ ਵਿੱਚ ਹਿੱਚਕ ਕੈਸੀ? ਉਨ੍ਹਾਂ ਨੂੰ ਤਾਂ ਭਰੋਸਾ
ਹੋਂਣਾ ਚਾਹੀਦਾ ਹੈ।
(2)
ਦੂਜਾ ਕਾਰਨ:-
“ਨਾ ਹੀ ਉਹ ਆਪਣੀ ਗੱਲਾਂ ਨਾਲ ਸਾਨੂੰ
ਸੰਤੁਸ਼ਟ ਕਰ ਪਾਏ ਹਨ ਅਤੇ ਨਾ ਹੀ ਉਹ ਸੰਤੁਸ਼ਟ ਹੁੰਦੇ ਹਨ। ਐਸੇ ਵਿੱਚ ਕਿਸੇ ਹੋਰ ਸੰਵਾਦ ਨਾਲ ਕੀ
ਪ੍ਰਾਪਤੀ ਹੋ ਸਕਦੀ ਹੈ? ਵੈਸੇ ਵੀ ਕੁੱਝ ਸਮੇਂ ਦੇ ਆਹਮਣੇ-ਸਾਹਮਣੇ ਦੇ ਸੰਵਾਦ ਨਾਲੋਂ ਲਿਖਤੀ ਸੰਵਾਦ
ਕਈਂ ਤਰਾਂ ਚੰਗਾ ਹੁੰਦਾ ਹੈ, ਕਿਉਂਕਿ ਉਸ ਵਿੱਚ ਠਰੰਮੇ ਨਾਲ ਸੋਚ ਕੇ ਆਪਣੀ ਗੱਲ ਕਹੀ ਜਾ ਸਕਦੀ ਹੈ।
ਜਦਕਿ ‘ਲਾਈਵ ਸੰਵਾਦ’ ਵਿੱਚ ਕਈਂ ਵਾਰ ਗੱਲ ਨਹੀਂ ਸੁਝਦੀ”
ਟਿੱਪਣੀ:-
ਪਰਿਵਾਰ ਅਨੁਸਾਰ, ਨਾ ਮੈਂ ਸੰਤੁਸ਼ਟ ਹੁੰਦਾ ਹਾਂ, ਅਤੇ ਨਾ ਪਰਿਵਾਰ ਨੂੰ ਸੰਤੁਸ਼ਟ ਕਰ ਪਾਇਆ! ਯਾਨੀ
ਕਿ ਪਰਿਵਾਰ ਮੁਤਾਬਕ ਦੋਹੇਂ ਪੱਖੋਂ ਭੁੱਲ ਮੇਰੀ ਅਤੇ ਪਰਿਵਾਰ ਅਭੁੱਲ!
ਕੇਵਲ ਲਿਖਤੀ ਸੰਵਾਦ ਹੀ ਚੰਗਾ ਹੁੰਦਾ ਹੈ, ਤਾਂ ਪਰਿਵਾਰ ਨੇ ਲਈਵ ਸੰਵਾਦ ਲਈ
ਦੋ ਇਕੱਤਰਤਾਵਾਂ ਦੇ ਸੱਦੇ ਕਿਉਂ ਦਿੱਤੇ? ਕੇਵਲ ਲਿਖਤਾਂ ਨਾਲ ਹੀ ਕੰਮ ਚਲਾ ਲੇਂਦੇ। 50-50 ਘੰਟੇ
ਦਾ ਲਈਵ ਸੰਵਾਦ ਨੂੰ ਰਿਕਾਰਡ ਕਰਨ ਦੀ ਕੀ ਲੋੜ ਸੀ? ਗੁਰੂ ਨਾਨਕ ਜੀ ਨੇ ਸਿੱਧਾਂ ਨਾਲ ਗੋਸ਼ਟਿ ਕੀਤੀ
ਤਾਂ ਸਿੱਧਾਂ ਤੋਂ ਲਿਖਤੀ ਵਿਚਾਰ ਲਏ-ਦਿੱਤੇ ਸੀ? ਚੁੰਕਿ ਉਹ ਸੱਜਣ ਆਪਣੇ ਹਰ ਕਦਮ ਨੂੰ ਗੁਰੂ ਨਾਨਕ
ਦੇ ਕੌਤਕਾਂ ਨਾਲ ਮੇਲਦੇ ਹਨ ਇਸ ਲਈ ਆਪਣੇ ਇਨਕਾਰ ਤੇ ਵਿਚਾਰ ਕਰਨ।
ਸੰਸਾਰ ਭਰ ਵਿੱਚ ਵਿਵਸਥਾ ਹੈ, ਕਿ ਕਿਸੇ ਕਾਨੂਨਨ ਮੱਧ ਦੀ ਵਿਆਖਿਆ ਵਿੱਚ
ਫ਼ੱਸੇ ਦੋ ਧਿਰ, ਅਦਾਲਤਾਂ ਵਿੱਚ ਆਪਣਾ- ਆਪਣਾ ਪੱਖ ਲਿਖਤੀ ਰੂਪ ਵਿੱਚ ਰੱਖਦੇ ਹਨ। ਪਰ ਉਸ ਤੋਂ ਬਾਦ
ਦੋਹਾਂ ਧਿਰਾਂ ਨੂੰ ਅਦਾਲਤ ਵਿੱਚ ਮੋਖਿਕ ਸੰਵਾਦ ਕਰਨਾ ਪੇਂਦਾ ਹੈ ਤਾਂ ਕਿ ਸਬੰਧਤ ਧਿਰਾਂ ਦਾ ਪੱਖ
ਸਪਸ਼ਟ ਹੋ ਸਕੇ। ਇਹ ਸੰਵਾਦ ਕਈਂ ਪੇਸ਼ੀਆਂ ਤਕ ਵੀ ਚਲਦਾ ਹੈ। ਇਸ ਲਈ ਪਰਿਵਾਰ ਵਲੋਂ ਸੱਦਾ ਅਸਵੀਕਾਰ
ਕਰਨ ਬਾਰੇ ਦਿੱਤਾ ਇਹ ਕਾਰਨ ਵੀ ਨਿਰਮੂਲ ਅਤੇ ਦਿਸ਼ਾਹੀਨ ਹੈ।
ਪਰਿਵਾਰ ਨੇ ਮੈਂਨੂੰ ਕਮੇਟੀ ਨੂੰ ਸੰਵਾਦ ਕਰਨ ਦਾ ਸੱਦਾ ਦੇਂਣ ਲਈ ਕਿਹਾ ਹੈ।
ਸੰਪਾਦਕ ਸੱਜਣਾਂ ਮੁਤਾਬਕ ਗੁਰੂ ਨਾਨਕ ਦੀ ਕਸਵਟੀ ਤਾਂ ਕੇਵਲ ਪਰਿਵਾਰ ਦੇ ਪਾਸ ਹੈ। ਇਸ ਲਈ ਪਰਿਵਾਰ
ਵਲੋਂ ਆਪਣੀ ਜਿੰਮੇਵਾਰੀ ਕਮੇਟੀ ਤੇ ਸੁੱਟਣਾ ਵੀ ਸੰਵਾਦ ਤੋਂ ਕਦਮ ਪਿੱਛੇ ਖਿੱਚਣ ਵਰਗੀ ਗਲ ਹੈ।
(3)
ਤੀਜਾ ਕਾਰਨ:- “ਵੈਸੇ ਵੀ
ਕੁੱਝ ਸਮੇਂ ਦੇ ਆਹਮਣੇ-ਸਾਹਮਣੇ ਦੇ ਸੰਵਾਦ ਨਾਲੋਂ ਲਿਖਤੀ ਸੰਵਾਦ ਕਈਂ ਤਰਾਂ ਚੰਗਾ ਹੁੰਦਾ ਹੈ,
ਕਿਉਂਕਿ ਉਸ ਵਿੱਚ ਠਰੰਮੇ ਨਾਲ ਸੋਚ ਕੇ ਆਪਣੀ ਗੱਲ ਕਹੀ ਜਾ ਸਕਦੀ ਹੈ। ਜਦਕਿ
“ਲਾਈਵ ਸੰਵਾਦ’ ਵਿੱਚ ਕਈਂ ਵਾਰ ਗੱਲ ਨਹੀਂ ਸੁਝਦੀ”
ਟਿੱਪਣੀ:-
ਪਰਿਵਾਰ ਨੇ ਆਪਣੀ ਅਸਮਰਥਾ ਜਤਾਈ ਹੈ। ਜੇ ਕਰ ਇਹ ਗਲ ਸਹੀ ਹੈ ਤਾਂ, ਇਹ ਮੇਰੇ ਤੇ ਵੀ ਸਮਾਨ ਰੂਪ
ਲਾਗੂ ਹੁੰਦੀ ਹੈ, ਫਿਰ ਪਰਿਵਾਰ ਨੂੰ ਹੀ ਕਿਉਂ ਚਿੰਤਾ ਹੋਈ? ਮੇਰੇ ਵਲੋਂ ਦਿੱਤੇ ਪਹਿਲੇ ਆਮ ਸੱਦੇ
ਮੁਤਾਬਕ ਤਾਂ ਉਹ ਦੋ-ਤਿੰਨ ਸੱਜਣ ਆ ਸਕਦੇ ਸਨ। ਵੈਸੇ ਪਰਿਵਾਰ ਦੀ ਆਪਣੀ ਇੱਕਤਰਤਾ ਦੋਰਾਨ, ਕੁੱਝ
ਸੱਜਣ ਨੂੰ, ਮੌਕੇ ਤੇ ਗਲ ਨਾ ਸੂਝੀ, ਤਾਂ ਪਰਿਵਾਰ ਦਾ ਤਰਕ ਸੀ ਉੱਥੇ ਕਿਉਂ ਨਹੀਂ ਬੋਲੇ? ਤੇ ਜੇ ਕਰ
ਕੋਈ ਲਿਖਤੀ ਬੋਲਿਆ ਤਾਂ ਪਰਿਵਾਰ ਦਾ ਕਹਿਣਾ ਸੀ ਲਿਖਤੀ ਬੇਕਾਰ ਹੈ, ਬੋਲੇ ਕਿਉਂ ਨਹੀਂ? ਪਰਿਵਾਰ
ਨੂੰ ਆਪਣੇ ਬਾਰੇ ਤਾਂ ਇਹ ਤਰਕ ਸੁਝਿਆ ਹੈ, ਪਰ ਹੋਰ ਸੱਜਣਾਂ ਵਾਸਤੇ ਕਿਉਂ ਨਹੀਂ, ਜਿਨ੍ਹਾਂ
ਇੱਕਤਰਤਾ ਬਾਦ, ‘ਠਰੰਮੇ ਨਾਲ ਸੋਚ ਕੇ’ ਉਹ ਲਿਖਿਆ, ਜੋ ਉਹ ਇੱਕਤਰਤਾ ਵਿੱਚ ਚੰਗੀ ਤਰਾਂ ਕਹਿ ਨਹੀਂ
ਪਾਏ? ਇਹ ਸਵੈਵਿਰੋਧ ਕਿਉਂ?
ਇਸਦੇ ਨਾਲ ਹੀ ਪਰਿਵਾਰ ਨੇ ਦੁਬਾਰਾ ਆਪਣੀ ਆਦਤ ਅਨੁਸਾਰ ਸਿੱਖ ਰਹਿਤ ਮਰਿਆਦਾ
ਬਾਰੇ ਕੁੱਝ ਗਲਾਂ ਮੇਰੇ ਮੁੰਹ ਵਿੱਚ ਪਾੁੳਂਣ ਦਾ ਯਤਨ ਕੀਤਾ ਹੈ। ਜੇ ਕਿ ਠੀਕ ਆਦਤ ਨਹੀਂ।
ਇਹ ਸੀ ਗਲ ਸੱਦੇ ਬਾਰੇ! ਹੁਣ ਮਹਲੇ ਦਸਵੇਂ ਵਾਲੇ ਤਰਕ ਦੇ ਬਾਰੇ!
ਪਰਿਵਾਰ ਨੇ ਆਪਣੇ ਵਿਚਾਰਾਂ ਪ੍ਰਤੀ ਉਪਜੇ ਅਸਹਿਮਤੀ ਦੇ ਮੁੱਖਰ ਸਵਰਾਂ ਤੋਂ
ਧਿਆਨ ਪਰੇ ਹਟਾਉਂਣ ਲਈ, ਮੋਜੂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪ੍ਰਤੀ ਇੱਕ ਬੜੇ ਹਲਕੇ ਸਤਰ ਦਾ
ਕਿੰਤੂ ਖੜਾ ਕਰਨ ਦਾ ਯਤਨ ਕੀਤਾ ਹੈ। ਉਹ ਵੀ ਦਸ਼ਮ ਗ੍ਰੰਥ ਦੀ ਆੜ ਲੇ ਕੇ। ਪਰ ਉਹ ਇਸ ਗਲ ਨੂੰ
ਵਿਚਾਰਨਾ ਭੁੱਲ ਗਏ ਕਿ ਕੁੱਝ ਬੀੜਾਂ ਵਿੱਚ ਰਾਗਮਾਲਾ ਦੇ ਉਪਰ ਵੀ ਮਹਲਾ 5 ਸ਼ਬਦ ਦੀ ਵਰਤੋਂ ਮਿਲਦੀ
ਹੈ। ਪਰ ਸਿੱਖਾਂ ਨੇ ਇਤਨੀ ਘਟਿਆ ਗਲ ਕਦੇ ਸਵੀਕਾਰ ਨਹੀਂ ਕੀਤੀ ਕਿ ਕਿਸੇ ਹੱਥ ਲਿਖਤ ਬੀੜ ਵਿੱਚ ਆਈ
ਚੂਕ ਕਾਰਨ ਰਾਗਮਾਲਾ ਦੇ ਉਪਰ ‘ਮਹਲਾ 5’ ਸ਼ਬਦ ਸਵੀਕਾਰ ਕਰ ਲਿਆ ਜਾਏ। ਇਹ ਹਰਬਾ ਤਾਂ ਰਾਗਮਾਲਾ ਨੂੰ
ਗੁਰੂ ਕ੍ਰਿਤ ਕਹਿਣ ਵਾਲਿਆਂ ਨੇ ਵੀ ਨਹੀਂ ਵਰਤਿਆ।
ਜਿਨ੍ਹਾਂ ਬੀੜਾਂ ਦਾ ਜ਼ਿਕਰ ਪਰਿਵਾਰ ਨੇ ਕੀਤਾ ਹੈ ਉਨ੍ਹਾਂ ਵਿੱਚ ਪਹਿਲੀ ਬੀੜ
(ਬੀੜ ਡਾ. ਮਾਨ ਸਿੰਘ
ਨਿਰੰਕਾਰੀ (ਸੰਮਤ 1750 ਅੰਦਾਜ਼ਨ) ਵਿੱਚ ਰਾਗਮਾਲਾ
ਦਰਜ ਹੈ ਅਤੇ ਭੋਗ ਮੁਦਾਵਣੀ ਦੇ ਬਜਾਏ ਸ਼ੇਖ ਫ਼ਰੀਦ ਜੀ ਦੇ ਸਲੋਕਾਂ ਤੇ ਪੇਂਦਾ ਹੈ। ਰਾਗਮਾਲਾ ਬਾਦ ਇਸ
ਵਿੱਚ “ਸਾਖੀ ਗੁਰ ਬਾਬੇ ਦੀ” ਵੀ ਦਰਜ ਹੈ। ਸਿਰਲੇਖ ਹੇਠ “ਗੁਰੂ ਬੋਲਿਆ ਜੁ ਪੰਜਿ ਕੰਮ ਨ ਕਰੈ…ਆਦਿ
ਲਿਖੀਆ ਹੈ।
ਰਹਿਰਾਸ ਵਿਚਲੇ “ਸੋ ਪੁਰਖ” ਜੁੱਟ ਵਾਲੇ ਚਾਰ ਸ਼ਬਦ ਇਸ ਵਿੱਚ ਨਹੀਂ ਸਨ।
ਪਰਿਵਾਰ ਇਹ ਸਭ ਸਵੀਕਾਰ ਕਰਦਾ ਹੈ?
ਪਹਲੀ ਬੀੜ ਡਾ. ਮਾਨ ਸਿੰਘ ਨਿਰੰਕਾਰੀ, ਸੰਮਤ 1733, ਵਿੱਚ ਨੋਵੇ ਮਹਲੇ ਦੇ
ਸਲੋਕਾਂ ਵਿੱਚ ਮਹਲਾ 10 ਦੇ ਹੋਂਣ ਦੀ ਕੋਈ ਸੁਚਨਾ ਨਹੀਂ ਹੈ।
ਦੂਜੀ ਬੀੜ
ਡਾ. ਤ੍ਰਿਲੋਚਨ ਸਿੰਘ ਵਾਲੀ ਬੀੜ
(ਸੰਮਤ 1762) ਦਾ ਭੋਗ ਮੁੰਦਾਵਣੀ ਦੇ ਬਜਾਏ
ਭੱਟਾਂ ਦੇ ਸਵੈਯਾ ਉੱਤੇ ਪੈਂਦਾ ਹੈ। ਹੋਰ ਵੀ ਗਲਤਿਆਂ ਹਨ।
ਤੀਜੀ ਬੀੜ,
ਬੀੜ ਸੋਢੀ ਆਸਾ ਸਿੰਘ ਵਾਲੀ
(ਮਿਤੀਹੀਨ) ਭੋਗ ਇਸਦਾ ਵੀ ਭੱਟਾਂ ਦੇ ਸਵੈਯਾਂ ਤੇ
ਹੈ, ਅਤੇ ਇਸ ਵਿੱਚ ਵੀ ਫ਼ਾਲਤੂ ਬਾਣੀਆਂ ਦਰਜ ਹਨ। ਇਨ੍ਹਾਂ ਤਿੰਨ ਬੀੜਾਂ ਤੋਂ ਛੁੱਟ ਹੋਰ ਕਈਂ
ਪੁਰਾਤਨ ਬੀੜਾਂ ਵਿਚ, 9 ਮਹਲੇ ਦੇ ਸਲੋਕਾਂ ਵਿੱਚ ਮਹਲਾ 10 ਨਹੀਂ ਲਿਖਿਆ। ਜੇ ਕਰ ਕੋਈ ਸਲੋਕ 10
ਮਹਲੇ ਦਾ ਹੁੰਦਾ ਤਾਂ ਸਾਰੀਆਂ ਪੁਰਾਤਨ ਬੀੜਾਂ ਵਿੱਚ ਮਿਲਦਾ ਇੱਕਾ-ਦੁੱਕਾ ਵਿੱਚ ਨਹੀਂ ਜਿਵੇਂ ਕਿ
ਰਾਗਮਾਲਾ ਨਾਲ ‘ਮਹਲਾ 5’ !
ਰਹੀ ਗਲ ਭਾਈ ਕ੍ਹਾਨ ਸਿੰਘ ਨਾਭਾ ਜਾਂ ਬੀੜਾਂ ਆਦਿ ਦੀ, ਤਾਂ ਕਿਸੇ ਗ੍ਰੰਥ
ਜਾਂ ਕਿਸੇ ਪੁਰਾਤਨ ਬੀੜ ਵਿੱਚ ਦਰਜ ਕਿਸੇ ਲਿਖੀ ਗਲ ਦੀ ਸੁਚਨਾ ਦੇਂਣ ਦਾ ਅਰਥ ਇਹ ਨਹੀਂ ਕਿ ਉਸ ਗਲ
ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਵੀਕਾਰ ਕੀਤਾ ਗਿਆ ਹੈ। ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ਹੀ
ਗੁਰਮਤਿ ਮਾਰਤੰਡ ਅਤੇ ਉਸ ਤੋਂ ਦਹਾਕਿਆਂ ਪਹਿਲਾਂ ਲਿਖਿਆਂ ਪੁਸਤਕਾਂ ਵਿੱਚ ਅੰਮ੍ਰਿਤ ਸੰਚਾਰ ਦਿਆਂ
ਬਾਣੀਆਂ ਵਿੱਚ ਦਸ਼ਮੇਸ਼ ਕ੍ਰਿਤ ਬਾਣੀਆਂ ਹੋਂਣ ਪੁਸ਼ਟੀ ਵੀ ਕੀਤੀ ਹੈ। ਹੁਣ ਪਰਿਵਾਰ ਨੇ ਕਸਵਟੀ ਬਾਣੀ
ਦੀ ਵਰਤਣੀ ਹੈ ਕਿ ਸਾਖੀ ਪਰੰਪਰਾਵਾਂ ਦੀ?
ਜੇ ਕਰ ਪਰਿਵਾਰ ਲਈ ਇਹ ਬੀੜਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ
ਪ੍ਰਮਾਣਿਕ ਸਵਰੂਪ ਹਨ ਤਾਂ ਪਰਿਵਾਰ ਇਨ੍ਹਾਂ ਵਿੱਚ ਦਰਜ ਰਾਗਮਾਲਾ ਅਤੇ ਫ਼ਾਲਤੂ ਬਾਣੀਆਂ ਬਾਰੇ ਕੀ
ਕਹਿੰਦਾ ਹੈ? ਅਤੇ ਉਨ੍ਹਾਂ ਬੀੜਾਂ ਬਾਰੇ ਕੀ ਕਹਿੰਦਾ ਹੈ ਜਿਨ੍ਹਾਂ ਵਿੱਚ ਰਾਗਮਾਲਾ ਦੇ ਨਾਲ ‘ਮਹਲਾ’
ਵੀ ਦਰਜ ਹੈ?
ਇਸ ਬਾਰੇ ਪਰਿਵਾਰ ਦਾ ਸਾਖੀ ਪਰੰਪਰਾ ਅਧਾਰਤ ਤਰਕ ਹੈ ਕਿ:-
“ਸਿੱਖ ਸਮਾਜ ਵਿਚ ‘ਮਹਲਾ 10’ ਵਾਲੇ ਸਲੋਕ ਨੂੰ ਲੈ ਕੇ ਇਕ ਸਾਖੀ ਪ੍ਰਚਲਿਤ
ਕੀਤੀ ਹੋਈ ਹੈ ਕਿ ਇਸ ਤੋਂ ਪਹਿਲੇ ‘ਮਹਲਾ 9’ ਦੇ ਸਲੋਕ ਵਿਚਲੇ ਅਧੂਰੇਪਨ ਨੂੰ ਪੂਰਾ ਕਰਨ ਲਈ ਦਸਵੇਂ
ਪਾਤਸ਼ਾਹ ਜੀ ਨੇ ਇਹ ਸਲੋਕ ਰਚਿਆ। ਬੇਸ਼ਕ ਇਹ ਸਾਖੀ ਪੂਰੀ ਤਰ੍ਹਾਂ ਸਹੀ ਨਹੀਂ ਹੈ ਅਤੇ ਕਿਸੇ ਬਾਣੀ
ਵਿਚ ‘ਅਧੂਰੇਪਨ’ ਵਾਲੀ ਕੋਈ ਗੱਲ ਕਤਈ ਨਹੀਂ ਹੈ। ਪਰ ਇਸ ਸਾਖੀ ਦਾ ਪ੍ਰਚਲਤ ਹੋਣਾ, ਇਸ ਗੱਲ ਦਾ
ਸਬੂਤ ਹੈ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੂਲ (ਦਮਦਮੀ ਸਰੂਪ) ਵਿਚ ‘ਮਹਲਾ 10’ ਮੌਜੂਦ ਸੀ”
ਸਾਖੀ ਤਾਂ ਰਾਗਮਾਲਾ ਬਾਰੇ ਵੀ ਪ੍ਰਚਲਤ ਹੈ ਕਿ, ਰਾਗ ਇਕੱਠੇ ਹੋ, ਗੁਰੂ
ਅਰਜਨ ਦੇਵ ਜੀ ਪਾਸ ਪਹੁੰਚੇ ਅਤੇ ਆਪਣਾ ਨਾਮ ਦਰਜ ਕਰਵਾਉਂਣ ਦੀ ਬੇਨਤੀ ਕੀਤੀ। ਭਾਈ ਗੁਰਦਾਸ ਨੂੰ
ਗੁਰੂ ਵਲੋਂ ਹੁਕਮ ਹੋਇਆ ਕਿ ਰਾਗਾਂ ਦੇ ਅਤੇ ਉਨ੍ਹਾਂ ਦੇ ਪਰਵਾਰ ਦੇ ਨਾਮ ਬੀੜ ਵਿੱਚ ਦਰਜ ਕਰ ਲਏ
ਜਾਂਣ। ਹੁਣ ਪਰਿਵਾਰ ਕੀ ਕਹੇਗਾ ਕਿ ਇਸ ਸਾਖੀ ਦੇ ਪ੍ਰਚਤਲ ਹੋਂਣ ਵਿੱਚ ਵੀ ਕੁੱਝ ਸੱਚ ਤਾਂ ਹੈ, ਇਸ
ਕਰਕੇ ਰਾਗਮਾਲਾ ‘ਮਹਲੇ 5’ ਦੀ ਸਿੱਧ ਹੋਈ? ?
ਪਰਿਵਾਰ ਤੋਂ ਐਸੇ ਵਤੀਰੇ ਦੀ ਆਸ ਨਹੀਂ ਸੀ ਕਿ ਜਿਸ ਬਾਣੀ ਦੀ ਗਲ ਉਹ ਕਰਦੇ
ਹਨ ਉਸੇ ਨੂੰ ਇਤਨੇ ਹਲਕੇ ਸਤਰ ਤੇ ਜਾ ਕੇ ਅਪ੍ਰਮਾਣਿਕ ਐਲਾਨ ਰਹੇ ਹਨ।
ਹਰਦੇਵ ਸਿੰਘ, ਜੰਮੂ-16. 12. 12
(16/12/12)
ਹਰਮੀਤ ਸਿੰਘ ਖਾਲਸਾ
ਤੱਤ ਗੁਰਮੱਤ ਪਰਵਾਰ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਅਤੇ ਦਲੀਲਾਂ ਵਿਚਲੀ
ਕਚਿਆਈ।
ਤੱਤ ਗੁਰਮੱਤ ਪਰਵਾਰ ਨੇ ਆਪਣੇ ਤਾਜਾ ਲੇਖ
“ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ
ਸਰੂਪ ਵਿਚੋਂ ‘ਮਹਲਾ ੧੦’ ਕਿਸਨੇ, ਕਿਉਂ ਅਤੇ ਕਿਵੇਂ ਅਲੋਪ ਕਰ ਦਿਤਾ?”
ਵਿੱਚ ਡਾ. ਗੁਰਸ਼ਰਨਜੀਤ ਸਿੰਘ ਲਾਂਬਾ, ਪਿਆਰ ਸਿੰਘ ਆਦਿ ਦਾ
ਹਵਾਲਾ ਦੇ ਕੇ ਇਹ ਸਾਬਤ ਕਰਨ ਦੀ ਕੋਸ਼ਿਸ ਕਿਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚੋਂ
‘ਮਹਲਾ ੧੦’ ਦੀ ਬਾਣੀ ਅਲੋਪ ਕਰ ਦਿਤੀ ਗਈ ਹੈ, ਪਰਵਾਰ ਇੱਕ ਪਾਸੇ ਤਾਂ, ਭਾਈ ਗੁਰਦਾਸ ਜੀ, ਭਾਈ ਨੰਦ
ਲਾਲ ਜੀ ਅਤੇ ਭੱਟ ਬਾਣੀ ਦੇ ਹਵਾਲਿਆਂ ਨੂੰ ਮਨ ਮਰਜੀ ਦੇ ਅਰਥਾਂ ਰਾਹੀ, ਗੁਰੂ ਨਾਨਕ ਸਾਹਿਬ ਜੀ ਤੋਂ
ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਨੂੰ ‘ਗੁਰੂ’ ਕਹਿਣ/ਮਨਣ ਤੋਂ ਮੁਨਕਰ ਹੈ ਪਰ ਦੂਜੇ ਪਾਸੇ ਲਾਂਬਾ
ਅਤੇ ਪਿਆਰ ਸਿੰਘ ਵਰਗੇ ਲਿਖਾਰੀਆਂ ਦੇ ਹਵਾਲੇ ਦੇ ਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ
ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚੋਂ ‘ਮਹਲਾ ੧੦’ ਦੀ ਬਾਣੀ ਅਲੋਪ ਕਰ ਦਿਤੀ ਗਈ, ਇਹ ਪਰਵਾਰ ਦੀ
ਨੀਤੀ ਅਤੇ ਚੀਜਾਂ ਨੂੰ ਕਸਵਟੀ ਤੇ ਪਰਖਣ ਦੀ ਕਚਿਆਈ ਹੀ ਹੈ ਕਿ ਆਪਣੀ ਇੱਕ ਗੱਲ ਉਪਰ ਅੜੇ ਰਹਿਣ ਲਈ
ਉਹ ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ ਅਤੇ ਭੱਟ ਸਾਹਿਬਾਨਾ ਦੇ ਹਵਾਲਿਆਂ ਨੂੰ ਮਨ ਮਰਜੀ ਦੇ
ਅਰਥਾਂ ਰਾਹੀ ਨਕਾਰਦੇ ਹਨ ਅਤੇ ਦੂਜੀ ਗੱਲ ਨੂੰ ਸਾਬਤ ਕਰਨ ਲਈ ਲਾਂਬਾ ਅਤੇ ਪਿਆਰ ਸਿੰਘ ਵਰਗੇ
ਲਿਖਾਰੀਆਂ ਦਾ ਹਵਾਲਾ ਲੈਂਦੇ ਹਨ। ਜੇ ਉਹ ਪੁਰਾਤਨ ਵਿਦਵਾਨ ਜੋ ਕਿ ਗੁਰੂ ਸਾਹਿਬ ਜੀ ਵੇਲੇ ਮੌਜੂਦ
ਸਨ, ਨੂੰ ਨਕਾਰਿਆ ਜਾ ਸਕਦਾ ਹੈ ਤੇ ਫਿਰ ਲਾਂਬਾ ਅਤੇ ਪਿਆਰ ਸਿੰਘ ਵਰਗੇ ਲਿਖਾਰੀਆਂ ਨੂੰ ਕਿਉਂ ਨਹੀ
ਨਕਾਰਿਆ ਜਾ ਸਕਦਾ?
ਇਕ ਪਾਸੇ ਪਰਵਾਰ ਕਹਿਂਦਾ ਹੈ ਕਿ
“ਪਰਵਾਰ ਦੀ ਪਹੁੰਚ ਹਰ ਫੈਸਲੇ ਲਈ
ਗੁਰਮੱਤ (ਗੁਰਬਾਣੀ) ਨੂੰ ਕਸਵਟੀ ਮਣਦੀ ਹੈ ਜਦੋਕਿ ਵੀਰ ਜੀ (ਹਰਦੇਵ ਸਿੰਘ ਜੀ) ਦੀ ਟੇਕ ਗੁਰਬਾਣੀ
ਸੇਧ ਤੋਂ ਜਾਇਦਾ ਗੁਰੂ ਨਿਰਣੈ, ਸਿੱਖ ਯਾਦ ਆਦਿ ਕਰਵਟੀਆਂ ਹਨ।”
ਅਤੇ ਇਸ ਅਧਾਰ ਤੇ ਉਨ੍ਹਾ ਨਾਲ ਵਿਚਾਰ ਚਰਚਾ ਨਹੀ ਕਰਨਾ
ਚਾਹੁੰਦਾ ਅਤੇ ਦੂਜੇ ਪਾਸੇ ਉਹ ਆਪਣੀ ਕਿਸੇ ਗੱਲ ਦੀ ਪ੍ਰੋੜਤਾ ਕਰਨ ਲਈ ਕਸਵਟੀ ਗੁਰਬਾਣੀ ਨੂੰ ਨਾ
ਬਣਾ ਕੇ ਲਾਂਬਾ ਅਤੇ ਪਿਆਰ ਸਿੰਘ ਨੂੰ ਬਣਾ ਰਹਾ ਹੈ। ਕੀ ਕਾਰਣ ਹੈ ਕਿ ਪਰਵਾਰ ਦੀ ਕਥਨੀ ਅਤੇ ਕਰਨੀ
ਵਿੱਚ ਫਰਕ ਆ ਗਿਆ ਅਤੇ ਇਸ ਮੁੱਧੇ ਉਪਰ ਕਸਵਟੀ ਗੁਰਬਾਣੀ ਦੀ ਨਹੀ ਲਗਾ ਰਿਹਾ? ਅਤੇ ਬਾਬੇ ਨਾਨਕ ਦੀ
ਵਿਚਾਰਧਾਰਾ ਉਪਰ ਚਲਣ ਵਾਲਾ ਅਤੇ ਆਪਣੀਆਂ ਬਹੁਤ ਸਾਰੀਆਂ ਗੱਲਾਂ ਨੂੰ ਬਾਬੇ ਨਾਨਕ ਦਾ ਨਾਮ ਲੈ ਕੇ
ਜਸਟੀਫਾਈ ਕਰਨ ਵਾਲਾ ਤੱਤ ਗੁਰਮੱਤ ਪਰਵਾਲ ਇਹ ਕਿਵੇਂ ਭੁੱਲ ਗਿਆ ਕਿ ਬਾਬੇ ਨਾਨਕ ਨੇ ਜਦੋ ਕਿਸੇ ਨਾਲ
ਵਿਚਾਰ ਚਰਚਾ ਕੀਤੀ ਸੀ ਤਾਂ ਇਹ ਨਹੀ ਸੀ ਕਿਹਾ ਕਿ, ਕਿਉਂਕਿ ਤੁਹਾਡੀ ਕਸਵਟੀ ਗੁਰਬਾਣੀ ਨਹੀ ਇਸ ਲਈ
ਮੈਂ ਤੁਹਾਡੇ ਨਾਲ ਵਿਚਾਰ ਚਰਚਾ ਨਹੀ ਕਰਨੀ।
ਪਰਵਾਰ ਦੀ ਕਸਵਟੀ ਨੂੰ ਵਰਤਨ ਦੀ ਇਹ ਗੱਲ ਵੀ ਅਜੀਬ ਹੀ ਹੈ ਕਿ ਆਪਣੀ ਜਿਸ
ਗੱਲ ਨੂੰ ਉਨ੍ਹਾ ਨੇ ਪ੍ਰੋੜਤਾ ਦੇਣੀ ਹੋਵੇ ਤਾਂ ਉਹ ਕਿਸੇ ਵਿਦਵਾਨ ਦੀ ਲਿਖਤ ਵਿਚੋਂ ਹਵਾਲਾ ਲੈ
ਲੈਂਦੇ ਹਨ ਪਰ ਉਸੇ ਹੀ ਵਿਦਵਾਨ ਦੀ ਰਾਏ ਕਿਸੇ ਮੁੱਦੇ ਉਪਰ ਇਨ੍ਹਾ ਦੀ ਰਾਏ ਤੋਂ ਉਲਟ ਹੋਵੇ ਤਾਂ ਇਹ
ਉਸੇ ਹੀ ਵਿਦਵਾਨ ਦੀ ਗੱਲ ਨੂੰ ਨਕਾਰ ਵੀ ਦੇਂਦੇ ਹਨ। ਮਿਸਾਲ ਦੇ ਤੌਰ ਤੇ, ਪਰਵਾਰ ਭਾਈ ਕਾਨ੍ਹ ਸਿੰਘ
ਨਾਭਾ, ਭਾਈ ਗੁਰਦਾਸ ਜੀ ਅਤੇ ਰਤਨ ਸਿੰਘ ਜੱਗੀ ਦੇ ਹਵਾਲੇ ਕਈ ਵਾਰ ਆਪਣੀ ਗੱਲ ਨੂੰ ਪ੍ਰੜੋਤਾ ਦੇਣ
ਵਾਸਤੇ ਵਰਤਦਾ ਹੈ ਪਰ ‘ਗੁਰੂ ਪਦ’ ਅਤੇ ‘ਜਾਪ ਸਾਹਿਬ’ ਬਾਰੇ ਇਨ੍ਹਾ ਵਿਦਵਾਨਾ ਦੀ ਗੱਲ ਨੂੰ ਨਕਾਰਦਾ
ਹੈ, ਇਹ ਕਿਸ ਅਧਾਰ ਉਪਰ ਐਸਾ ਕਰਦੇ ਹਨ? ਕਸਵਟੀ ਨੂੰ ਕਿਵੇਂ ਲਗਾਦੇਂ ਹਨ? ਇਹ ਅੱਜ ਤੱਕ ਇਨ੍ਹਾ ਨੇ
ਨਹੀ ਦਸਿਆ।
ਪਰਵਾਰ ਲਿਖਦਾ ਹੈ ਕਿ
“ਪਰ ਰੇਤ ਦੀ ਕੰਧ ਵੀ ਉਸੇ ਸਮੇ ਢਹਿ
ਢੈਰੀ ਹੋ ਜਾਦੀ ਹੈ, ਜਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਮਹਲਾ ੧੦’ ਸਿਰਲੇਖ ਹੇਠ “ਨਾਨਕ”
ਕਾਵਿ ਛਾਪ ਵਰਤੀ ਮਿਲਦੀ ਹੈ” ਅਤੇ
“ਦਸਮ ਗ੍ਰੰਥ ਵਿਰੁਧ ਇਸ ਵਡੇ ਸਬੂਤ ‘ਮਹਲਾ ੧੦’ ਦੀ ਹੋਂਦ ਨੂੰ ਖਤਮ ਕਰਨ ਦਾ
ਮਨਸੂਬਾ ਘੜਿਆ….’ਮਹਲਾ ੧੦’ ਦੀ ਹੋਂਦ ਨੂੰ ਖਤਮ ਕਰਨਾ ਸ਼ੁਰੂ ਕਰ ਦਿਤਾ।”
ਇਨ੍ਹਾ ਸਟੇਟਮੇਂਟਸ ਤੋਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪਰਵਾਰ ਦੀ
ਕਿਨੀ ਵਿਦਵਤਾ ਅਤੇ ਸੁਹਿਰਦਤਾ ਹੈ, ਜਿਨ੍ਹਾ ਨੂੰ ਇਹ ਵੀ ਨਹੀ ਪਤਾ ਕਿ,
1. ‘ਗੁਰੂ ਗ੍ਰੰਥ ਸਾਹਿਬ ਜੀ’ ਵਿੱਚ ‘ਮਹਲਾ ੧੦’ ਸਿਰਲੇਖ ਹੇਠ ਕੋਈ ਵੀ ਸ਼ਬਦ
ਜਾਂ ਸਲੋਕ ਨਹੀ ਹੈ ਅਤੇ ਜਿਸ ਬੀੜਾਂ ਵਿੱਚ ‘ਮਹਲਾ ੧੦’ ਹੇਠ ਕੋਈ ਸ਼ਬਦ ਜਾਂ ਸਲੋਕ ਹੈ ਉਹ ‘ਗੁਰੂ
ਗ੍ਰੰਥ ਸਾਹਿਬ ਜੀ’ ਦੀਆਂ ਪ੍ਰਮਾਣਿਕ ਬੀੜਾਂ ਨਹੀ ਹਨ, ਜਿਸ ਤਰ੍ਹਾ ਕਈ ਪੁਰਾਤਨ ਬੀੜਾਂ ਵਿੱਚ ਬਹੁਤ
ਸਾਰੇ ਵਾਧੂ ਸ਼ਬਦ ‘ਨਾਨਕ ਛਾਪ’ ਹੇਠ ਹਨ ਪਰ ਉਹ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਮਾਣਕ ਸਰੂਪ ਨਹੀ
ਹਨ।
2. ਦਸਮ ਗ੍ਰੰਥ ਨੂੰ ਰੱਧ ਕਰਨ ਲਈ ਇਹ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ
ਹਥਿਆਰ ਵਜੋਂ ਵਰਤ ਰਹੇ ਹਨ ਕਿ ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਮਹਲਾ ੧੦’ ਦੀ ਕੋਈ ਬਾਣੀ ਹੋਵੇ
ਤਾਂ ਦਸਮ ਗ੍ਰੰਥ ਹਮਾਈਤੀਆਂ ਕੋਲ ਜਵਾਬ ਨਹੀ ਰਹੇਗਾ।
3. ‘ਗੁਰੂ ਗ੍ਰੰਥ ਸਾਹਿਬ ਜੀ’ ਕੰਪਲੀਟ ਗੁਰੂ ਹਨ ਉਨ੍ਹਾ ਨੂੰ ਕਿਸੇ ਦੀ
ਮੁਥਾਜੀ ਨਹੀ ਕਿ ਦਸਮ ਗ੍ਰੰਥ ਨੂੰ ਰੱਧ ਕਰਨ ਲਈ ‘ਮਹਲਾ ੧੦’ ਦੀ ਬਾਣੀ ਵਿੱਚ ਜਰੂਰ ਹੋਵੇ, ਇਸ ਤੋਂ
ਬਿਨਾ ਵੀ ਦਸੰਮ ਗ੍ਰੰਥ ਰੱਧ ਹੁੰਦਾ ਹੈ।
4. ਵੈਸੇ ਤਾਂ ਪਰਵਾਰ ਆਪਣੀ ਕਿਸੇ ਗੱਲ ਨੂੰ ਪ੍ਰੋੜਤਾ ਦੇਣ ਵਾਸਤੇ ਪੁਰਾਤਨ
ਇਤਿਹਾਸਕ ਸ੍ਰੋਤਾਂ ਨੂੰ ਰਹਿਤ ਨਾਮਿਆਂ ਨੂੰ, ਪਰੰਪਰਾਵਾਂ ਨੂੰ, ਵਿਦਵਾਨਾਂ ਨੂੰ, ਨਕਾਰ ਦੇਂਦਾ ਹੈ
ਪਰ ਉਪਰੋਕਤ ਸਟੇਟਮੈਂਟਸ (ਮਹਲਾ ੧੦ ਦੇ ਸਾਜਸ਼ੀ ਤੌਰ ਤੇ ਹਟਾਉਣ ਬਾਰੇ) ਇਨ੍ਹਾ ਨੇ ਬਿਨ੍ਹਾ ਕਿਸੇ
ਸ੍ਰੋਤ ਦਾ ਹਵਾਲਾ ਦਿੰਦੇ ਹੋਏ ਬਿਨਾ ਤੱਥਾਂ ਤੋਂ, ਹਵਾ ਵਿੱਚ ਹੀ ਕਹਿ ਦਿਤਿਆਂ ਹਨ ਕਿਸੇ ਵੀ ਸ੍ਰੋਤ
ਦਾ ਹਵਾਲਾ ਨਹੀ ਦਿਤਾ।
ਦਸਮ ਗ੍ਰੰਥੀਆਂ ਨੂੰ ਪਰਵਾਰ ਵਾਲੇ ਕੋਸਦੇ ਰਹਿੰਦੇ ਹਨ ਪਰ ਇੱਕ ਗਲੋਂ ਤਾਂ
ਉਹ ਪਰਵਾਰ ਨਾਲੋਂ ਚੰਗੇ ਹੀ ਹਨ ਕਿ ਉਹ ਆਪਣੇ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਸ਼ੰਕੇ ਤਾਂ
ਨਹੀ ਕਰਦੇ ਹਨ।
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ
ਕਾਈ ਪਾਇ॥ ੨॥ ਅੰਕ ੪੭੪
ਦਾਸਰਾ
ਹਰਮੀਤ ਸਿੰਘ ਖਾਲਸਾ
੧੬/੧੨/੨੦੧੨
(16/12/12)
ਨਿਰਮਲ ਸਿੰਘ ਕੰਧਾਲਵੀ
ਗੰਗੂ
ਦਾ ਗੁਰਦੁਆਰਾ
ਇਕ ਦਿਨ ਖ਼ਿਆਲ ਬਿਪਰ ਨੂੰ ਆਇਆ,
ਗੰਗੂ ਪਿਆਰਾ, ਸਾਡੀ ਅੱਖ ਦਾ ਹੈ ਤਾਰਾ।
ਸਿੱਖ ਇਤਿਹਾਸ ਨੇ ਮੜ੍ਹ ਦਿਤਾ ਉਸ `ਤੇ,
ਦੋਸ਼ ਬੜਾ ਹੀ ਭਾਰਾ, ਸਾਡਾ ਗੰਗੂ ਬੇਚਾਰਾ।
ਐਸੀ ਜੁਗਤ ਬਣਾਵਾਂ, ਖ਼ਿਆਲ ਦੌੜਾਵਾਂ,
ਗੰਗੇ ਆਪਣੇ ਨੂੰ, ਦੋਸ਼ ਤੋਂ ਮੁਕਤ ਕਰਾਵਾਂ।
ਅਕਲੋਂ ਹੀਣੇ ਪੰਜ ਸੱਤ ਸਿੱਖ ਲੱਭ ਕੇ,
ਫੁੱਲੀਆਂ ਪਾ ਕੇ, ਅੱਗੇ ਉਨ੍ਹਾਂ ਨੂੰ ਲਾਵਾਂ।
ਸਿੰਘੋ, ਵਿਹਲਾ ਪਿਐ ਗੰਗੂ ਦਾ ਖੋਲ਼ਾ,
ਸਾਂਭ ਲਉ, ਬਈ ਗੁਰਦੁਆਰ ਬਣਾਉ।
ਮੋਟੀ ਕਰੋ ਕਮਾਈ, ਹੋਊ ਦੂਣ ਸਵਾਈ,
ਮਰ ਕੇ ਸਿੱਖੋ, ਸਿੱਧੇ ਸੱਚਖੰਡ ਨੂੰ ਜਾਉ।
ਸਿੱਖਾਂ ਕਾਰ ਸੇਵਾ ਗੁਰਦੁਆਰ ਦੀ ਕਰਕੇ,
ਉਹਦਾ ਨਾਂ ਅਟਕ ਸਾਹਿਬ ਰੱਖ ਦਿੱਤਾ।
ਹੋਈ ਉਹੋ ਜੋ ਹੁੰਦੀ ਆਈ ਸਦੀਆਂ ਤੋਂ,
ਹਾਰ ਗਏ ਸਿੱਖ, ਤੇ ਬਰਾਹਮਣ ਜਿੱਤਾ।
ਵਾਹ ਓਏ ਬਿਪਰਾ, ਤੇਰੇ ਸਦਕੇ ਜਾਵਾਂ!
ਤੂੰ ਸਾਥੋਂ, ਕੀ ਕੀ ਹੋਰ ਕਰਵਾਏਂਗਾ?
ਪਾਪੀ ਗੰਗੂ ਨੂੰ ਵੀ, ਹੁਣ ਸਿੱਖਾਂ ਕੋਲੋਂ,
ਉੱਥੇ ਤੂੰ, ਮੱਥੇ ਨਿੱਤ ਟਿਕਵਾਏਂਗਾ।
ਨਿਰਮਲ ਸਿੰਘ ਕੰਧਾਲਵੀ
(16/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਨ ਤਨ
ਹੋਇ ਵਿਗਾਸ, ਨਦਰਿ ਜੇ ਤੇਰੀ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਨ ਤਨ ਹੋਇ ਵਿਗਾਸ, ਨਦਰਿ ਜੇ ਤੇਰੀ।
ਰੂਹ ਹੋਵੇ ਪ੍ਰਕਾਸ਼, ਨਦਰਿ ਜੇ ਤੇਰੀ।
ਨਦਰਿ ਪਵੇ ਤਾਂ ਦੁੱਖ-ਗਮ ਮਿਟਦਾ, ਸੁੱਖ ਸ਼ਾਂਤ ਚਿਤ ਆਵੇ।
ਮਨ ਟਿਕਦਾ, ਲਗਦਾ ਧਿਆਨ, ਨਿੱਜ ਗਿਆਨ ਹੋ ਜਾਵੇ।
ਸੱਚ ਸ਼ਬਦ ਘਰ ਵਾਸ, ਨਦਰਿ ਜੇ ਤੇਰੀ
ਮਨ ਤਨ ਹੋਇ ਵਿਗਾਸ, ਨਦਰਿ ਜੇ ਤੇਰੀ।
ਹੋਵੇ ਨਦਰਿ ਤਾਂ ਰਾਸ ਸੱਭ, ਪੁਠਾ ਕੁੱਝ ਨਾ ਪੋਹਵੇ।
ਮੰਗਣ ਦੀ ਫਿਰ ਲੋੜ ਨਾ ਕੋਈ, ਜੋ ਸੋਚੇ ਸੋ ਹੋਵੇ।
ਹੋਵੇ ਭਰਮ-ਭਉ ਨਾਸ, ਨਦਰਿ ਜੇ ਤੇਰੀ।
ਮਨ ਤਨ ਹੋਇ ਵਿਗਾਸ, ਨਦਰਿ ਜੇ ਤੇਰੀ।
ਕਾਮ-ਕ੍ਰੋਧ ਮੋਹ ਲੋਭ ਨਾ ਰਹਿੰਦਾ, ਮਨ ਮਾਇਆ ਉਪਰਾਮ।
ਆਪੇ ਉਸਦੀ ਉਸਤਤ ਹੋਵੇ, ਸਾਹ ਸਾਹ ਵਸਦਾ ਨਾਮ।
ਆਮ ਵੀ ਬਣ ਜਾਏ ਖਾਸ, ਨਦਰਿ ਜੇ ਤੇਰੀ।
ਮਨ ਤਨ ਹੋਇ ਵਿਗਾਸ, ਨਦਰਿ ਜੇ ਤੇਰੀ।
ਨਦਰਿ ਪਵੇ ਤਾਂ ਝੂਠ ਛੱਡਕੇ, ਸੱਚ ਸੰਗ ਗੰਢ ਪਵੇ।
ਸੁੱਚੇ ਮਨ ਥੀਂ ਸੱਚੇ ਦੇ ਸੰਗ, ਜੁੜਿਆ ਧਿਆਨ ਰਵੇ।
ਸਾਈਂ ਮਿਲਣ ਦੀ ਆਸ, ਨਦਰਿ ਜੇ ਤੇਰੀ।
ਮਨ ਤਨ ਹੋਇ ਵਿਗਾਸ, ਨਦਰਿ ਜੇ ਤੇਰੀ।
ਉਸਦਾ ਰਚਿਆ ਅਪਣਾ ਜਾਪੇ, ਸਭ `ਚੋਂ ਦਿਸਦਾ ਉਹ ਹੀ।
ਪ੍ਰੇਮ ਹੀ ਪ੍ਰੇਮ ਉਮਡਦਾ ਸਭ ਲਈ, ਗੈਰ, ਵੈਰ ਨਾ ਕੋਈ।
ਸਭ ਵਿੱਚ ਉਸਦਾ ਵਾਸ, ਨਦਰਿ ਜੇ ਤੇਰੀ।
ਮਨ ਤਨ ਹੋਇ ਵਿਗਾਸ, ਨਦਰਿ ਜੇ ਤੇਰੀ।
(15/12/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ
ਸਤਿ ਸ਼੍ਰੀ ਅਕਾਲ!
ਸਿੱਖ ਮਾਰਗ. ਕਾਮ ਤੇ ਛੱਪੇ ਇੱਕ ਪੱਤਰ ਵਿੱਚ ਦੁਬਾਰਾ ਮੇਰੇ ਪ੍ਰਤੀ ਕੁੱਝ ਭੁੱਲੇਖੇ
ਉਤਪੰਨ ਕਰਨ ਦਾ ਹਤਾਸ਼ਾ ਭਰੀਆ ਯਤਨ ਹੋਇਆ ਹੈ। ਚੁੰਕਿ ਉਨ੍ਹਾਂ ਗਲਾਂ ਦਾ ਜਵਾਬ ਮੇਰੀਆਂ ਲਿਖਤਾਂ
ਵਿੱਚ ਆ ਗਿਆ ਹੈ, ਇਸ ਲਈ ਮੈਂ, ਆਪ ਜੀ ਦੇ ਵਲੋਂ ਜਾਰੀ, ਸੰਪਾਕਦੀ ਨੋਟ ਵਿਚਲੀ ਭਾਵਨਾ ਨੂੰ ਮੁੱਖ
ਰੱਖਦੇ, ਦੁਹਰਾਈਆਂ ਗਈਆਂ ਗਲਤ ਬਿਆਨੀਆ ਦਾ ਜਵਾਬ ਦੁਹਰਾਉਂਣ ਦੀ ਲੋੜ ਨਹੀਂ ਸਮਝਦਾ। ਗਲਤ ਬਿਆਨੀਆਂ
ਕਰਨ ਵਾਲੇ ਸੱਜਣਾਂ ਲਈ, ਕਿਸੇ ਨਿਰਪੱਖ ਬੁੱਧੀਜੀਵੀ ਪੈਨਲ ਦੇ ਸ੍ਹਾਮਣੇ ਵਿਚਾਰ ਚਰਚਾ ਬਾਰੇ ਮੇਰਾ
ਬੇਨਤੀ ਰੂਪ ਸੱਦਾ ਅੱਜੇ ਵੀ ਬਰਕਰਾਰ ਹੈ।
ਸੱਚ ਤੋਂ ਪਰੇ ਜਾਣ ਲਈ “ਪੁਜਾਰੀ” ਦੇ ਡਰ ਦਾ ਇਸਤੇਮਾਲ ਕਰਨਾ ਹੀ ਜੇ ਕਰ ਇੱਕ ਦਲੀਲ ਬਚੀ ਹੈ ਤਾਂ
ਇਹ ਹੁਣ ਕਮਜੋਰ ਹੋ ਚੁੱਕੀ ਹੈ। ਸੰਵਾਦ ਤਾਂ “ਪੁਜਾਰੀ” ਸ਼ਬਦ ਦੀ ਆੜ ਤੋਂ ਬਾਹਰ ਨਿਕਲ ਕੇ ਹੋਂਣਾ
ਚਾਹੀਦਾ ਹੈ।
ਬਾਕੀ ਕਿਸੇ ਪ੍ਰਤੀ ਵਰਤੀ ਜਾ ਰਹੀ ਮੰਦੀ ਸ਼ਬਦਾਵਲੀ ਦਾ ਨੋਟਿਸ ਲੇਂਣਾ ਜਾਂ ਨਾ ਲੇਂਣਾ, ਸਲਾਹਕਾਰ
ਬੋਰਡ ਦਾ ਅਧਿਕਾਰ ਖ਼ੇਤਰ ਹੈ। ਮੈਂਨੂੰ ਆਪਣੇ ਲਈ ਵਰਤੇ ਜਾ ਰਹੇ ਐਸੇ ਸ਼ਬਦਾਂ ਬਾਰੇ ਕੋਈ ਰੰਜ ਨਹੀਂ।
ਹਰਦੇਵ ਸਿੰਘ, ਜੰਮੂ- 15. 12. 12
(15/12/12)
ਡਾ: ਗੁਰਮੀਤ ਸਿੰਘ ਬਰਸਾਲ
ਸਤਿਕਾਰਤਿ ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ!
ਵੀਰ ਜੀ ਮੈ ਕਵਿਤਾ ਵਿੱਚ ਸਿੱਖੀ ਦੇ ਸਧਾਰਣ ਜਗਿਆਸੂ ਦੇ ਮੰਨ ਵਿੱਚ ਉਪੱਜ ਰਹੇ ਸਧਾਰਣ ਸੰਦੇਹ ਵਾਰੇ
ਕਿ ਕੀ ਕਹਿਣ ਨਾਲ ਸਤਿਕਾਰ ਅਧਿਕ ਹੁੰਦਾ ਹੈ ਜਾਂ ਕੀ ਕਹਿਣ ਨਾਲ ਘੱਟ ਹੁੰਦਾ ਹੈ ਵਾਰੇ ਆਪਣੇ ਵਿਚਾਰ
ਦੱਸੇ ਹਨ ਕਿ ਗੁਰਬਾਣੀ/ਗੁਰੂ ਦਾ ਅਸਲ ਸਤਿਕਾਰ ਗੁਰਬਾਣੀ/ਗੁਰੂ ਦੀ ਸਿੱਖਿਆ ਅਨੁਸਾਰ ਚੱਲਣਾ ਹੁੰਦਾ
ਹੈ । ਜਿੱਥੇ ਤੱਕ ਗੁਰਬਾਣੀ ਵਿੱਚ ਆਏ ਗੁਰੂ ਸ਼ਬਦ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਅਨੁਸਾਰ
ਅਰਥਾਂ ਦੀ ਗਲ ਹੈ ਉਹ ਸਿੱਖ ਦੇ ਸਧਾਰਣ ਜਗਿਆਸਾ ਦੀ ਗਲ ਨਾਂ ਹੋਕੇ ਫਿਲਾਸਫੀਕਲ ਹੈ ਉਸਦੀ ਵਿਚਾਰ
ਤਾਂ ਤੱਤ ਗੁਰਮਤਿ ਪਰਿਵਾਰ ਵਾਲਿਆਂ ਦੀ ਵੈੱਬਸਾਈਟ ਤੇ ਹੀ ਕਰੋ ਤਾਂ ਠੀਕ ਰਹੇਗਾ ਜੀ ।
(15/12/12)
ਤੱਤ ਗੁਰਮਤਿ ਪਰਿਵਾਰ
ਸੰਪਾਦਕੀ ਮੰਡਲ ਦੇ ਨਾਮ ਅਤੇ ਵਿਚਾਰ ਲਈ ਸੱਦੇ
ਸੰਬੰਧੀ ਸਾਡਾ ਪੱਖ
ਵੀਰ ਹਰਦੇਵ ਸਿੰਘ ਜੀ ਜੰਮੂ ਵਲੋਂ
ਪਿੱਛਲੇ ਸਮੇਂ ਵਿੱਚ ਕਈਂ ਵਾਰ ‘ਤੱਤ ਗੁਰਮਤਿ ਪਰਿਵਾਰ’ ਤੋਂ ਸੰਪਾਦਕੀ ਮੰਡਲ ਦੇ ਨਾਮ ਪੁੱਛੇ ਗਏ
ਹਨ। ਇਸੇ ਤਰ੍ਹਾਂ ਉਨ੍ਹਾਂ ਨੇ ਸਿੱਖ ਰਹਿਤ ਮਰਿਯਾਦਾ ਸੁਧਾਰ ਦੇ ਸੰਬੰਧ ਵਿੱਚ ‘ਪਰਿਵਾਰ’ ਨੂੰ
ਨਿਰਪੱਖ ਜੱਜਾਂ ਦੇ ਪੈਨਲ ਸਾਹਮਣੇ ਵਿਚਾਰ-ਚਰਚਾ ਕਰਨ ਦਾ ਸੱਦਾ ਵੀ ਦਿੱਤਾ ਸੀ। ਅਕਤੂਬਰ 2012 ਵਿੱਚ
ਅਸੀਂ ਸਿੱਖ ਮਾਰਗ `ਤੇ ਇਸ ਸੰਬੰਧੀ ਇੱਕ ਬੇਨਤੀ ਪੱਤਰ ਪਾਉਂਦੇ ਹੋਏ ਵਾਅਦਾ ਕੀਤਾ ਸੀ ਕਿ ਇਸ
ਉਪਰਾਲੇ ਦੇ ਛੇਵੇਂ ਪੜਾਅ ਉਪਰੰਤ ਨਵੰਬਰ 2012 ਵਿੱਚ ਸਮਾਂ ਮਿਲਦੇ ਹੀ ਇਸ ਬਾਰੇ ਆਪਣੇ ਵਿਚਾਰ
ਦੇਵਾਂਗੇ। ਅਸੀਂ ਹਰਦੇਵ ਸਿੰਘ ਜੀ ਅਤੇ ਪਾਠਕਾਂ ਕੋਲੋਂ ਖਿਮਾ ਚਾਹੁੰਦੇ ਹਾਂ ਕਿ ਸਿੱਖ ਰਹਿਤ
ਮਰਿਯਾਦਾ ਸੁਧਾਰ ਉਪਰਾਲੇ ਬਾਰੇ ਕੁੱਝ ਸੱਜਣਾਂ ਵਲੋਂ ਕੀਤੇ ਜਾ ਰਹੇ ਭੰਡੀ ਪ੍ਰਚਾਰ ਦਾ ਪਰਦਾਫਾਸ਼
ਕਰਨ ਲਈ ਸਾਨੂੰ ਫੌਰੀ ਤੌਰ `ਤੇ ਇੱਕ ਲੇਖ ਲੜੀ ਲਿਖਣੀ ਪਈ, ਜਿਸ ਕਾਰਨ ਨਵੰਬਰ ਵੀ ਬੀਤ ਗਿਆ। ਹੁਣ
ਇਸ ਸੰਬੰਧੀ ਆਪਣਾ ਪੱਖ ਰੱਖਣ ਦਾ ਯਤਨ ਕਰ ਰਹੇ ਹਾਂ।
ਸੰਪਾਦਕ/ਸੰਪਾਦਕ ਮੰਡਲ ਦੇ ਸੱਜਣਾਂ ਦੇ ਨਾਮ
‘ਤੱਤ ਗੁਰਮਤਿ ਪਰਿਵਾਰ’ ਲਗਭਗ ਪਿੱਛਲੇ ਚਾਰ ਸਾਲ ਤੋਂ ਲਿਖਤਾਂ ਲਿੱਖ ਰਿਹਾ ਹੈ। ਵੀਰ ਹਰਦੇਵ ਸਿੰਘ
ਜੀ ਸਣੇ ਇੱਕਾ-ਦੁੱਕਾ ਸੱਜਣਾਂ ਤੋਂ ਇਲਾਵਾ ਕਿਸੇ ਪਾਠਕ ਨੂੰ ਇਸ ਦੀ ਲੋੜ ਮਹਿਸੂਸ ਨਹੀਂ ਹੋਈ। ਵੀਰ
ਹਰਦੇਵ ਸਿੰਘ ਜੀ ਦੀਆਂ ਲਿਖਤਾਂ ਕੁੱਝ ਪੰਥਕ ਵੈਬਸਾਈਟਾਂ `ਤੇ ਛਪਦੀਆਂ ਹਨ। ਕੀ ਉਨ੍ਹਾਂ ਨੂੰ
ਸਾਰਿਆਂ ਦੇ ਸੰਪਾਦਕ/ਸੰਪਾਦਕੀ ਮੰਡਲ ਦੀ ਜਾਣਕਾਰੀ ਹੈ? ਜੇ ਉਹ ਪਾਠਕਾਂ ਨੂੰ ਵੀ ਦੱਸ ਸਕਣ ਕਿ ਇਹ
ਜਾਣਕਾਰੀ ਇਨ੍ਹਾਂ ਵੈਬਸਾਈਟਾਂ `ਤੇ ਕਿੱਥੇ ਉਪਲਬਦ ਹੈ ਤਾਂ ਕਾਫੀ ਲਾਹੇਵੰਦ ਹੋਵੇਗਾ। ਸਾਡਾ ਕਹਿਣ
ਦਾ ਭਾਵ ਹੈ ਕਿ ਸ਼ਾਇਦ ਹੀ ਕਿਸੇ ਹੋਰ ਪੰਥਕ ਵੈਬਸਾਈਟ `ਤੇ ਸੰਪਾਦਕ/ਸੰਪਾਦਕਾਂ ਦੇ ਨਾਮ ਦਿੱਤੇ ਗਏ
ਹੋਣ। ਕਿਉਂਕਿ ਇਸ ਦੀ ਕੋਈ ਲੋੜ ਨਹੀਂ ਭਾਸਦੀ। ਇਸੇ ਤਰ੍ਹਾਂ ਇੱਕ ਸੱਜਣ ਦੇ ਵਾਰ-ਵਾਰ ਜ਼ਿੱਦ ਕਰਨ
`ਤੇ ਅਸੀਂ ਇੱਕ ਵਾਰ ਪ੍ਰਿੰਸੀਪਲ ਨਰਿੰਦਰ ਸਿੰਘ ਦਾ ਨਾਮ ਲਿਖਿਆ ਸੀ ਪਰ ਉਹ ਸੱਜਣ ਸੰਤੁਸ਼ਟ ਫੇਰ ਵੀ
ਨਹੀਂ ਹੋਏ। ਸੰਤੁਸ਼ਟੀ ਲਈ ਇੱਛਾ-ਸ਼ਕਤੀ ਵੀ ਤਾਂ ਹੋਣੀ ਚਾਹੀਦੀ ਹੈ।
ਨਾਮ ਦੱਸਣ ਵਿੱਚ ਹੋਈ ਦੇਰੀ ਨੂੰ ਲੈ ਕੇ ਇਨ੍ਹਾਂ ਕੁੱਝ ਸੱਜਣਾਂ ਨੇ ‘ਪਰਿਵਾਰ’ `ਤੇ ਗੁੰਮਨਾਮੀ ਅਤੇ
ਪਾਰਦਰਸ਼ਿਤਾ ਦੀ ਘਾਟ ਦਾ ਇਲਜ਼ਾਮ ਵੀ ਲਾਇਆ ਹੈ। ਇਸ ਕਸਵੱਟੀ ਅਨੁਸਾਰ ਉਹ ਸਭ ਪੰਥਕ ਵੈਬਾਸਾਈਟਾਂ ਵੀ
ਗੁੰਮਨਾਮ ਅਤੇ ਦੋਸ਼ੀ ਹੋ ਗਈਆਂ, ਜਿਨ੍ਹਾਂ ਦੇ ਸੰਪਾਦਕਾਂ ਦੇ ਨਾਮ ਜਨਤਕ ਨਹੀਂ ਹਨ। ਜਿੱਥੋਂ ਤੱਕ
‘ਤੱਤ ਗੁਰਮਤਿ ਪਰਿਵਾਰ’ ਦਾ ਸੰਬੰਧ ਹੈ, ਜਨਤਕ ਅਤੇ ਵੱਡੇ ਪੱਧਰ `ਤੇ ਸਿੱਖ ਰਹਿਤ ਮਰਿਯਾਦਾ ਸੁਧਾਰ
ਉਪਰਾਲਾ ਕਰਵਾਉਣ ਵਾਲੇ ਗੁੰਮਨਾਮ ਕਿਵੇਂ ਹੋ ਸਕਦੇ ਹਨ? ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਸਮੇਤ
‘ਪਰਿਵਾਰ’ ਦੇ ਹਰ ਕਦਮ ਵਿੱਚ ਪਾਰਦਰਸ਼ਿਤਾ ਦਾ ਵੀ ਪੂਰਾ ਖਿਆਲ ਰੱਖਿਆ ਜਾਂਦਾ ਹੈ। ਪਰ ਜਦੋਂ ਕਿਸੇ
ਨੇ ਕਸਮ ਹੀ ਚੁੱਕੀ ਹੋਵੇ, ਭੰਡੀ ਪ੍ਰਚਾਰ ਕਰਨ ਦੀ ਤਾਂ ਕੋਈ ਕਿਵੇਂ ਰੋਕ ਸਕਦਾ ਹੈ?
ਜਿਥੋਂ ਤੱਕ ‘ਤੱਤ ਗੁਰਮਤਿ ਪਰਿਵਾਰ’ ਦੇ ਸੰਪਾਦਕੀ ਮੰਡਲ ਦੀ ਗੱਲ ਹੈ, ਇਸ ਵਿੱਚ ਹੇਠ ਲਿਖੇ ਸੱਜਣ
ਸ਼ਾਮਿਲ ਹਨ।
ਪ੍ਰਿੰ. ਨਰਿੰਦਰ ਸਿੰਘ, ਗੁਰਿੰਦਰ ਸਿੰਘ, ਮੋਹਨ ਸਿੰਘ। ਇਸ ਸੰਪਾਦਕੀ ਮੰਡਲ ਦੇ ਸਲਾਹਕਾਰ ਵਜੋਂ
ਰਵਿੰਦਰ ਸਿੰਘ ਵੀ ਸਹਿਯੋਗ ਦਿੰਦੇ ਰਹਿੰਦੇ ਹਨ। ਸੰਪਾਦਕੀ ਮੰਡਲ ਦੇ ਮੈਂਬਰ ਹੀ ਕੁੱਝ ਹੋਰਾਂ ਸਮੇਤ
‘ਪਰਿਵਾਰ’ ਦੇ ਮੁੱਢਲੇ ਪ੍ਰਬੰਧਕੀ ਮੈਂਬਰ ਵੀ ਹਨ। ਵੈਸੇ ਕੁੱਝ ਦਿਨਾਂ ਵਿੱਚ ਇਹ ਜਾਣਕਾਰੀ
‘ਪਰਿਵਾਰ’ ਦੀ ਵੈਬਸਾਈਟ `ਤੇ ‘ਮੁੱਢਲੀ ਜਾਣਕਾਰੀ’ ਕਾਲਮ ਹੇਠ ਪੱਕੇ ਤੌਰ `ਤੇ ਦਰਜ ਕਰਨ ਦਾ ਯਤਨ ਵੀ
ਕੀਤਾ ਜਾ ਰਿਹਾ ਹੈ।
ਜੱਜਾਂ ਸਾਹਮਣੇ ਵਿਚਾਰ ਚਰਚਾ ਦੇ ਸੱਦੇ ਪ੍ਰਤੀ
ਇਹ ਇੱਕ ਪ੍ਰਵਾਣਿਤ ਸੱਚਾਈ ਹੈ ਕਿ ਪੰਥ ਦਾ ਲਗਭਗ ਸਮੁੱਚਾ ਸੁਚੇਤ ਤਬਕਾ ਸਿੱਖ ਰਹਿਤ ਮਰਿਯਾਦਾ ਵਿੱਚ
ਕਮੀਆਂ ਨੂੰ ਮੰਨਦਾ ਹੈ ਅਤੇ ਇਸ ਵਿੱਚ ਸੋਧ ਦੀਆਂ ਲੋੜਾਂ ਨੂੰ ਮਹਿਸੂਸ ਕਰਦਾ ਹੈ। ਉਹ ਗੱਲ ਵੱਖਰੀ
ਹੈ ਕਿ ਇਸ ਸੁਧਾਰ ਦੇ ਸਮੇਂ, ਤਰੀਕੇ ਅਤੇ ਘੇਰੇ ਨੂੰ ਲੈ ਕੇ ਅਸਹਿਮਤੀਆਂ ਹਨ। ਕੋਈ ਇੱਕ ਵੀ ਸ਼ਖਸ
ਐਸਾ ਨਹੀਂ ਹੋਵੇਗਾ ਕਿ ਜੋ ਵਿਸ਼ਵਾਸ ਨਾਲ ਇਹ ਕਹਿ ਸਕੇ ਕਿ ਇਸ ਮਰਿਯਾਦਾ ਵਿੱਚ ਕੋਈ ਕਮੀ ਨਹੀਂ ਹੈ।
ਹੋਰ ਤਾਂ ਹੋਰ ਵੀਰ ਹਰਦੇਵ ਸਿੰਘ ਜੀ ਇਸ ਵਿੱਚ ਕਮੀ ਮੰਨਦੇ ਹਨ, ਬੇਸ਼ਕ ਉਹ ਸਵੀਕਾਰ ਨਾ ਕਰਦੇ ਹੋਣ।
ਜਿਥੋਂ ਤੱਕ ਸੰਵਾਦ (ਵਿਚਾਰ-ਚਰਚਾ) ਦੀ ਗੱਲ ਹੈ ਤਾਂ ਸੰਵਾਦ ਉੱਥੇ ਹੀ ਹੋ ਸਕਦਾ ਹੈ, ਜਿਥੇ ਕਸਵੱਟੀ
ਇੱਕ ਹੋਵੇ। ਖਰੇ-ਖੋਟੇ ਦੀ ਪਛਾਣ ਲਈ ਇੱਕ ਕਸਵੱਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ‘ਪਰਿਵਾਰ’ ਦੀ
ਪਹੁੰਚ ਹਰ ਫੈਸਲੇ ਲਈ ਗੁਰਮਤਿ (ਗੁਰਬਾਣੀ) ਨੂੰ ਕਸਵੱਟੀ ਮੰਨਣ ਦੀ ਹੈ, ਜਦੋਂਕਿ ਵੀਰ ਜੀ ਦੀ ਟੇਕ
ਗੁਰਬਾਣੀ ਸੇਧ ਤੋਂ ਜ਼ਿਆਦਾ ਗੁਰੂ ਨਿਰਣੈ, ਸਿੱਖ ਯਾਦ ਆਦਿ ਕਸਵੱਟੀਆਂ ਹਨ। ਐਸੇ ਵਿੱਚ ਸਾਡਾ ਸੰਵਾਦ
ਲਾਹੇਵੰਦ ਅਤੇ ਕਿਸੇ ਨਤੀਜੇ `ਤੇ ਨਹੀਂ ਪਹੁੰਚ ਸਕਦਾ।
ਪਾਠਕ ਜਾਣਦੇ ਹੀ ਹਨ ਕਿ ਹਰਦੇਵ ਸਿੰਘ ਜੀ ਨਾਲ ਪਰਿਵਾਰ ਦਾ ਸੰਵਾਦ ਲਿਖਤੀ ਤੌਰ ਤੇ ਲੰਮੇ ਸਮੇਂ ਤੋਂ
ਚਲਦਾ ਰਿਹਾ ਹੈ। ਨਾ ਹੀ ਉਹ ਆਪਣੀ ਗੱਲਾਂ ਨਾਲ ਸਾਨੂੰ ਸੰਤੁਸ਼ਟ ਕਰ ਪਾਏ ਹਨ ਅਤੇ ਨਾ ਹੀ ਉਹ ਸੰਤੁਸ਼ਟ
ਹੁੰਦੇ ਹਨ। ਐਸੇ ਵਿੱਚ ਕਿਸੇ ਹੋਰ ਸੰਵਾਦ ਨਾਲ ਕੀ ਪ੍ਰਾਪਤੀ ਹੋ ਸਕਦੀ ਹੈ? ਵੈਸੇ ਵੀ ਕੁੱਝ ਸਮੇਂ
ਦੇ ਆਹਮਣੇ-ਸਾਹਮਣੇ ਦੇ ਸੰਵਾਦ ਨਾਲੋਂ ਲਿਖਤੀ ਸੰਵਾਦ ਕਈਂ ਤਰਾਂ ਚੰਗਾ ਹੁੰਦਾ ਹੈ, ਕਿਉਂਕਿ ਉਸ
ਵਿੱਚ ਠਰੰਮੇ ਨਾਲ ਸੋਚ ਕੇ ਆਪਣੀ ਗੱਲ ਕਹੀ ਜਾ ਸਕਦੀ ਹੈ। ਜਦਕਿ ‘ਲਾਈਵ ਸੰਵਾਦ’ ਵਿੱਚ ਕਈਂ ਵਾਰ
ਗੱਲ ਨਹੀਂ ਸੁਝਦੀ। ਅੱਗੇ ਵੀ ਵੀਰ ਜੀ ਨੂੰ ਪੂਰਾ ਹੱਕ ਹੈ ਕਿ ਲਿਖਤੀ ਤੌਰ ਤੇ ਆਪਣਾ ਪੱਖ ਰੱਖਦੇ
ਰਹਿਣ। ਪਾਠਕ ਅਤੇ ਆਉਣ ਵਾਲੀਆਂ ਪੁਸ਼ਤਾਂ ਆਪ ਹੀ ਇਹ ਫੈਸਲਾ ਕਰ ਲੈਣਗੀਆਂ ਕਿ ਕੌਣ ਠੀਕ ਸੀ ਤੇ ਕੌਣ
ਗਲਤ।
ਜਿੱਥੋਂ ਤੱਕ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੀ ਗੱਲ ਹੈ ਤਾਂ ਵੀਰ ਜੀ ਸਮੇਤ ਕੁੱਝ ਸੱਜਣਾਂ
ਦਾ ਮੱਤ ਹੈ ਕਿ ਸਾਡੇ ਇਸ ਉਪਰਾਲੇ ਨਾਲ ਬਹੁਤ ਥੋੜੇ ਲੋਕ ਹਨ। ਇਹ ਗੱਲ ਸਹੀ ਵੀ ਹੈ। ਪੰਥ ਪ੍ਰਵਾਣਿਤ
ਕਹੀ ਜਾਂਦੀ ਮਰਿਯਾਦਾ ਦਾ ਘੇਰਾ ਇਸ ਤੋਂ ਬਹੁਤ ਵਿਸ਼ਾਲ ਹੈ (ਬੇਸ਼ਕ ਮੰਨਦਾ ਉਸਨੂੰ ਵੀ ਕੋਈ ਵਿਰਲਾ ਹੀ
ਹੈ)। ਉਹ ਹੈ ਵੀ ਕੇਂਦਰੀ ਤੌਰ `ਤੇ ਪ੍ਰਵਾਣਿਤ। ਸੋ ਵੀਰ ਹਰਦੇਵ ਸਿੰਘ ਜੀ ਜਿਹੇ ਸੱਜਣਾਂ ਨੂੰ ਇਸ
ਘੱਟ ਘੇਰੇ ਵਾਲੇ ਜਾਪਦੇ ਸੁਧਾਰ ਉਪਰਾਲੇ ਦੀ ਇਤਨੀ ਪ੍ਰਵਾਹ ਨਹੀਂ ਕਰਨੀ ਚਾਹੀਦੀ।
ਦੂਜੀ ਤਰਫ, ਵੀਰ ਜੀ ਪੰਥ ਪ੍ਰਵਾਣਿਤ ਮਰਿਯਾਦਾ ਵਿੱਚ ਘੱਟੋ-ਘੱਟ ਇੱਕ ਬਜ਼ਰ ਗਲਤੀ ਤਾਂ ਮੰਨਦੇ ਹਨ।
ਸਿੱਖੀ ਦਾ ਮੂਲ਼ ‘ਬਾਣੀ’ (ਗੁਰਬਾਣੀ) ਹੈ। ਵੀਰ ਜੀ ਲਿਖਤੀ ਤੌਰ `ਤੇ ਇਹ ਮੰਨ ਚੁੱਕੇ ਹਨ ਕਿ ਦਸਮ
ਗ੍ਰੰਥ ਦੀ ਕੋਈ ਰਚਨਾ ‘ਬਾਣੀ’ (ਗੁਰਬਾਣੀ) ਨਹੀਂ ਹੈ। ਪਰ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਇਸ
ਸੰਬੰਧੀ ਪੂਰੀ ਕੌਮ ਨੂੰ ਭੁੱਲੇਖੇ ਵਿੱਚ ਪਾਉਣ ਦੀ ਬਜ਼ਰ ਗਲਤੀ ਕਰਦੀ ਹੋਈ, ਦਸਮ ਗ੍ਰੰਥ ਦੀਆਂ ਕੁੱਝ
ਰਚਨਾਵਾਂ ਨੂੰ ਦਸ਼ਮੇਸ਼ ਕ੍ਰਿਤ ਮੰਨਦੇ ਹੋਏ ‘ਬਾਣੀ’ (ਗੁਰਬਾਣੀ) ਦਾ ਦਰਜ਼ਾ ਦੇਂਦੀ ਹੈ। ਇਸ ਮਰਿਯਾਦਾ
ਦੇ ਨਿਤਨੇਮ ਵਾਲੀ ਮੱਦ ਵਿੱਚ ਦਰਜ ਹੈ:
ਨਿਤਨੇਮ ਦੀਆਂ ‘ਬਾਣੀਆਂ’ ਇਹ ਹਨ:-
ਜਪੁ, ਜਾਪੁ ਅਤੇ 10 ਸਵੱਯੇ ( ‘ਸ੍ਰਾਵਗ ਸੁਧ’ ਵਾਲੇ) -
ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ।
ਸੋ ਦਰੁ ਰਹਿਰਾਸ- ਸ਼ਾਮ ਵੇਲੇ ਸੂਰਜ ਡੁੱਬੇ ਪੜ੍ਹਨੀ। ਇਸ ਵਿੱਚ ਇਹ ਬਾਣੀਆਂ ਸ਼ਾਮਲ ਹਨ:-
ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਨੌਂ ਸ਼ਬਦ ( ‘ਸੋ ਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ
ਰ੍ਹਾਹੁ ਸਰਮਾ’ ਤਕ), ਬੇਨਤੀ ਚੌਪਈ ਪਾਤਸ਼ਾਹੀ 10 ( ‘ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈ ਕੇ ‘ਦੁਸਟ
ਦੋਖ ਤੇ ਲੇਹੁ ਬਚਾਈ’ ਤਕ, ਸੈਵਯਾ ( ‘ਪਾਂਇ ਗਹੇ ਜਬ ਤੇ ਤੁਮਰੇ’ ) ਅਤੇ ਦੋਹਰਾ ( ‘ਸਗਲ ਦੁਆਰ ਕਉ
ਛਾਡਿ ਕੈ’ ), ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇੱਕ ਪਉਛੀ, ਮੁੰਦਾਵਣੀ ਤੇ ਸਲੋਕ
ਮਹਲਾ 5 `ਤੇਰਾ ਕੀਤਾ ਜਾਤੋ ਨਾਹੀ’।
ਸੋਹਿਲਾ- ਬਾਣੀ ਰਾਤ ਨੂੰ ਸੌਣ ਵੇਲੇ ਪੜ੍ਹਨੀ।
ਇਸ ਨਿਤਨੇਮ ਵਿੱਚ ਸੈਂਡਵਿਚ ਦੀ ਤਰਜ਼ `ਤੇ ਰਹਿਰਾਸ ਵਿੱਚ ਜੋੜੀ ‘ਬੇਨਤੀ ਚੌਪਈ’ ਸਮੇਤ ਦਸਮ
ਗ੍ਰੰਥ ਦੀਆਂ ਜਾਪ ਅਤੇ 10 ਸਵੈਯੇ ਰਚਨਾਵਾਂ ਨੂੰ ਸਪਸ਼ਟ ‘ਬਾਣੀ’ ਕਿਹਾ ਹੈ। ਵੀਰ ਜੀ ਲਿਖਤੀ ਤੌਰ
`ਤੇ ਮਰਿਯਾਦਾ ਦੀ ਇਸ ਬਜ਼ਰ ਗਲਤੀ ਨੂੰ ਤਾਂ ਮੰਨ ਹੀ ਚੁੱਕੇ ਹਨ। ਹੁਣ ਇਸ ਨੂੰ ਸਹੀ ਸਿੱਧ ਕਰਨ ਲਈ
ਕੋਈ ਨਵੀਂ ਦਿਮਾਗੀ ਘੁਣਤਰ ਘੜਣ ਦੀ ਥਾਂ ਇਸ ਸੱਚ ਨੂੰ ਸਵੀਕਾਰ ਕਰ ਲੈਣ ਦੀ ਇਮਾਨਦਾਰੀ ਵਿਖਾਉਣ।
ਸਾਡੇ ਚੰਦ ਲੋਕਾਂ ਦੀ ਸੁਧਾਰ ਰੂਪੀ ਜਾਪਦੀ ‘ਮਨਮੱਤ’ ਦੀ ਪ੍ਰਵਾਹ ਛੱਡ ਕੇ ਕੇਂਦਰੀ ਅਤੇ ਲਗਭਗ ਪੂਰੀ
ਕੌਮ ਵਲੋਂ ਪ੍ਰਵਾਣਿਤ ਇਸ ਬਜ਼ਰ ਗਲਤੀ ਨੂੰ ਸੁਧਾਰਨ ਦੇ ਠੋਸ ਯਤਨ ਸ਼ੁਰੂ ਕਰਨ। ਇਸ ਲਈ ਉਹ ਸ਼੍ਰੋਮਣੀ
ਕਮੇਟੀ ਜਾਂ ਪ੍ਰਚਲਿਤ ਅਕਾਲ ਤਖਤ ਦੇ ਕਰਤਾ-ਧਰਤਾਵਾਂ ਨੂੰ ਇੱਕ ਵਿਦਵਾਨ ਪੈਨਲ ਥਾਪ ਕੇ ਆਪਣੇ ਨਾਲ
ਵਿਚਾਰ-ਚਰਚਾ ਕਰਨ ਦਾ ਖੁੱਲਾ ਸੱਦਾ ਦੇਣ।
ਜੇ ਵੀਰ ਜੀ ਐਸਾ ਹਾਂ-ਪੱਖੀ ਸੁਧਾਰ ਕਰਵਾਉਣ ਲਈ ਕਦਮ ਚੁੱਕਦੇ ਹਨ ਤਾਂ ਬੇਸ਼ਕ ਸਮੁੱਚੀਆਂ ਸੁਚੇਤ
ਧਿਰਾਂ ਸਮੇਤ ‘ਪਰਿਵਾਰ’ ਵੀ ਉਨ੍ਹਾਂ ਨੂੰ ਸਹਿਯੋਗ ਕਰੇਗਾ। ਆਸ ਹੈ ਐਸੇ ਕਿਸੇ ਸੱਦੇ ਸੰਬੰਧੀ ਵੀਰ
ਜੀ ਵਲੋਂ ਜਲਦ ਹੀ ਕੋਈ ਜਨਤਕ ਐਲਾਨ ਸੁਣਨ ਨੂੰ ਮਿਲੇਗਾ।
ਆਪਣੇ ਕੀਤੇ ਵਾਅਦੇ ਦੀ ਰੌਸ਼ਨੀ ਵਿੱਚ ਅਸੀਂ ਸੰਪਾਦਕੀ ਮੰਡਲ ਅਤੇ ਵੀਰ ਜੀ ਦੇ ਸੱਦੇ ਬਾਰੇ ਆਪਣਾ ਪੱਖ
ਰੱਖ ਦਿੱਤਾ ਹੈ। ਸ਼ਾਇਦ ਸਾਡਾ ਇਹ ਪੱਖ ਵੀਰ ਜੀ ਸਮੇਤ ਕੁੱਝ ਸੱਜਣਾਂ ਨੂੰ ਸੰਤੁਸ਼ਟ ਨਾ ਕਰ ਸਕੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(ਸੰਪਾਦਕੀ ਟਿੱਪਣੀ:- ਤੱਤ
ਗੁਰਮਤਿ ਵਾਲਿਓ ਇਹ ਤੁਸੀਂ ਬਹੁਤ ਹੀ ਚੰਗਾ ਕੀਤਾ ਹੈ ਕਿ ਆਪਣੇ ਸੰਪਾਦਕੀ ਮੰਡਲ ਦੇ ਨਾਮ ਲਿਖ ਕੇ
ਸਾਰਿਆਂ ਦੇ ਸਾਹਮਣੇ ਪ੍ਰਗਟ ਕਰ ਦਿੱਤੇ ਹਨ। ਸਿੱਧੀਆਂ ਅਤੇ ਗੁੱਝੀਆਂ ਟਕੋਰਾਂ ਮਾਰਨ ਵਾਲਿਆਂ ਨੂੰ
ਹੁਣ ਇਹ ਕਾਪੀ ਪੇਸਟ ਕਰ ਕੇ ਰੱਖ ਲੈਣਾ ਚਾਹੀਦਾ ਹੈ ਕਿ ਤੱਤ ਗੁਰਮਤਿ ਦੇ ਸੰਪਾਦਕੀ ਮੰਡਲ ਦੇ ਨਾਮ
‘ਸਿੱਖ ਮਾਰਗ’ ਤੇ 15 ਦਸੰਬਰ 2012 ਨੂੰ ਛਪੇ ਸਨ)
*********************************************************************
ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚੋਂ ‘ਮਹਲਾ 10’ ਕਿਸਨੇ, ਕਿਉਂ
ਅਤੇ ਕਿਵੇਂ ਅਲੋਪ ਕਰ ਦਿੱਤਾ?
ਇਕ ਪੜਚੋਲ
ਇਸ ਤੱਥ ਦੇ ਨਾਲ ਹਰ ਸੁਚੇਤ ਸਿੱਖ ਸਹਿਮਤ ਹੈ ਕਿ ਸਮੇਂ ਨਾਲ ਪੰਥ ਵਿਰੋਧੀ
ਤਾਕਤਾਂ ਨੇ ਘੁਸਪੈਠ ਆਦਿ ਦਾ ਸਹਾਰਾ ਲੈ ਕੇ ਸਿੱਖ ਸਮਾਜ ਵਿਚ ਬ੍ਰਾਹਮਣਵਾਦ ਭਾਰੂ ਕਰਨ ਦੇ ਮਕਸਦ
ਨਾਲ ਅਨੇਕਾਂ ਕੰਮ ਕੀਤੇ। ਜਨਮ-ਸਾਖੀਆਂ, ਗੁਰਬਿਲਾਸ ਅਤੇ ਐਸਾ ਹੋਰ ਸਾਹਿਤ ਇਸ ਦੀ ਇਕ ਮਿਸਾਲ ਹੈ।
ਦਸਮ ਗ੍ਰੰਥ ਨੂੰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ ਖੜਾ ਕਰਨ ਲਈ ਤਿਆਰ ਕੀਤਾ ਗਿਆ। ਹੋਰ
ਤਾਂ ਹੋਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਛੇੜ-ਛਾੜ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ।
‘ਰਾਗਮਾਲਾ’ ਇਸ ਦੀ ਮਿਸਾਲ ਹੈ। ਅੱਜ ਅਸੀ ਐਸਾ ਹੀ ਕਿ ਪੱਖ ਤੱਥਾਂ ਦੇ ਆਧਾਰ ’ਤੇ ਸਾਹਮਣੇ ਲਿਆਉਣ
ਦਾ ਯਤਨ ਕਰਾਂਗੇ, ਜਿਸ ਨੂੰ ਵਿਦਵਾਨਾਂ ਨੇ ਅੱਜ ਤੱਕ ਅਣਗੌਲਿਆਂ ਹੀ ਕਰੀ ਰੱਖਿਆ। ਪਾਠਕਾਂ ਨੂੰ
ਅਪੀਲ ਹੈ ਕਿ ਉਹ ਇਸ ਪੱਖ ਨੂੰ ਠਰੰਮੇ ਅਤੇ ਸਹਿਜ ਨਾਲ ਵਿਚਾਰਨ ਦਾ ਯਤਨ ਕਰਨ।
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਛੱਪ ਰਹੇ ਸਰੂਪ ਵਿਚ ਛੇ ਨਾਨਕ ਸਰੂਪਾਂ
ਦੀ ਬਾਣੀ ਸ਼ਾਮਿਲ ਹੈ। ਪਰ ਸੁਚੇਤ ਵਿਦਵਾਨਾਂ ਵਲੋਂ ਅਕਸਰ ਹੀ ਇਹ ਵਿਚਾਰ ਸਾਹਮਣੇ ਲਿਆਇਆ ਜਾਂਦਾ ਹੈ
ਕਿ ਸਮੇਂ ਨਾਲ ਅਨੇਕਾਂ ਕਾਰਨਾਂ ਕਰਕੇ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਵਿਚ "ਮੂਲ ਸਰੂਪ"
ਨਾਲੋਂ ਕੁਝ ਫਰਕ ਪੈਦਾ ਕਰ ਦਿੱਤੇ ਗਏ। ਮੌਜੂਦਾ ਸਮੇਂ ਛੱਪ ਰਹੇ ਸਰੂਪ ਦੇ ਸੰਬੰਧ ਵਿਚ ਰਾਗਮਾਲਾ,
ਮੰਗਲਾਚਰਨ ਦੀ ਸਥਿਤੀ, ਪਾਠ-ਭੇਦ ਆਦਿ ਕੁਝ ਐਸੀਆਂ ਵਿਸੰਗਤੀਆਂ ਬਾਰੇ ਵਿਚਾਰ ਸਮੇਂ-ਸਮੇਂ ਨਾਲ
ਉੱਠਦੀ ਰਹੀ ਹੈ। ਅੱਜ ਅਸੀਂ ਇਕ ਉਸ ਪੱਖ ਬਾਰੇ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ, ਜਿਸ ਨੂੰ ਹੁਣ
ਤੱਕ ਕਿਸੇ ਵਿਦਵਾਨ/ਸੰਸਥਾ ਨੇ ਉਸ ਨਜ਼ਰੀਏ ਤੋਂ ਸਾਹਮਣੇ ਲਿਆਉਣ ਦਾ ਯਤਨ ਨਹੀਂ ਕੀਤਾ। ਸਾਡੇ ਇਸ
ਵਿਚਾਰ/ਸੁਝਾਅ ਨਾਲ ਗੁਰਬਾਣੀ ਦੇ ਸਰੂਪ ਵਿਚ ਤਾਂ ਕੋਈ ਫਰਕ ਨਹੀਂ ਪਵੇਗਾ, ਪਰ ਕਈਂ ਦਿਲਚਸਪ ਸਵਾਲ
ਹੱਲ ਹੋ ਸਕਦੇ ਹਨ। ਅੱਜ ਅਸੀਂ ਜਿਸ ਨਵੇਂ ਨੁੱਕਤੇ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਹੈ,
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ
ਬਾਣੀ ਵਿਚੋਂ ‘ਮਹਲਾ 10’ ਦਾ ਅਲੋਪ ਕਰ ਦਿੱਤਾ ਜਾਣਾ।
ਹਰ ਸਿੱਖ ਨੂੰ ਇਹ ਪੜ੍ਹ ਕੇ ਹੈਰਾਨੀ ਤਾਂ ਜ਼ਰੂਰ ਹੋਣੀ ਹੈ, ਕਿਉਂਕਿ ਅੱਜ ਤੱਕ ਤਾਂ ਲਗਭਗ ਸਾਰਿਆਂ
ਨੇ ਇਹੀ ਸੁਣਿਆ ਹੈ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਸਿਰਫ ਛੇ ਨਾਨਕ ਸਰੂਪਾਂ ਦੀ ਬਾਣੀ ਹੈ।
ਇਕ ਹੱਦ ਤੱਕ ਇਹ ਗੱਲ ਸਹੀ ਵੀ ਜਾਪਦੀ ਹੈ। ਪਰ ਪੁਰਾਤਨ ਹੱਥ ਲਿਖਤ ਬੀੜਾਂ ਦਾ ਅਧਿਐਨ ਕਰਨ ਵਾਲੇ
ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਕੁਝ ਪੁਰਾਤਨ ਹੱਥ ਲਿਖਤ ਸਰੂਪਾਂ ਵਿਚ ‘ਮਹਲਾ 10’ ਦਾ ਵੀ ਇਕ
ਸਲੋਕ ਦਰਜ ਹੈ। ਮਿਸਾਲ ਲਈ ਡਾ. ਗੁਰਸ਼ਰਨ ਜੀਤ ਸਿੰਘ ਜੀ (ਗੁਰੂ ਨਾਨਕ ਦੇਵ ਯੂਨੀਵਰਸੀਟੀ
ਅੰਮ੍ਰਿਤਸਰ) ਨੇ ਆਪਣੀ ਪੁਸਤਕ ‘ਅਜੌਕੇ
ਪ੍ਰਸੰਗ ਵਿਚ, ਗੁਰੂ ਗ੍ਰੰਥ ਸਾਹਿਬ, ਪਰੰਪਰਾ ਅਤੇ ਇਤਿਹਾਸ’
ਵਿਚ ਇਸ ਗੱਲ ਦੀ ਨਿਸ਼ਾਨਦੇਹੀ ਕੀਤੀ ਹੈ ਕਿ ਕਈ ਥਾਂ ‘ਗੁਰਬਾਣੀ’ ਦੇ ਇਕ ਸਲੋਕ ਨਾਲ ‘ਮਹਲਾ 10’
ਸਿਰਲੇਖ ਵੀ ਮਿਲਦਾ ਹੈ। ਪੁਰਤਾਨ ਬੀੜਾਂ ਦਾ ਅਧਿਐਨ ਕਰਨ ਵਾਲੇ ਕੁਝ ਵਿਦਵਾਨਾਂ ਦਾ ਵੀ ਇਹੀ ਮੱਤ
ਹੈ। ਮਰਹੂਮ ਡਾ. ਪਿਆਰ ਸਿੰਘ ਜੀ ਦੀ ਵਿਵਾਦਤ (ਛੱਪਣ ਤੋਂ ਬਾਅਦ ਵੀ ਰਿਲੀਜ਼ ਨਾ ਕੀਤੀ ਗਈ) ਪੁਸਤਕ
‘ਗਾਥਾ ਸ੍ਰੀ ਆਦਿ ਗ੍ਰੰਥ’ ਵਿਚ ਘੱਟੋ-ਘੱਟ ਤਿੰਨ ਐਸੀਆਂ ਹੱਥ ਲਿਖਤ ਬੀੜਾਂ ਦੀ ਪਛਾਣ ਦੱਸੀ ਗਈ ਹੈ,
ਜਿਸ ਵਿਚ ‘ਮਹਲਾ 10’ ਸਿਰਲੇਖ ਇਕ ਸਲੋਕ ’ਤੇ ਲਿਖਿਆ ਮਿਲਦਾ ਹੈ। ਇਹ ਬੀੜਾਂ ਹਨ:
ਬੀੜ ਡਾ. ਮਾਨ ਸਿੰਘ ਨਿਰੰਕਾਰੀ (ਸੰਮਤ 1750 ਅੰਦਾਜ਼ਨ)
ਡਾ. ਤ੍ਰਿਲੋਚਨ ਸਿੰਘ ਵਾਲੀ ਬੀੜ (ਸੰਮਤ 1762)
ਬੀੜ ਸੋਢੀ ਆਸਾ ਸਿੰਘ ਵਾਲੀ (ਮਿਤੀਹੀਨ)
ਇਸ ਤੱਥ ਦਾ ਇਕ ਹੋਰ ਪੁੱਖਤਾ ਸਬੂਤ ਭਾਈ ਕਾਨ ਸਿੰਘ ਜੀ ਨਾਭਾ ਰਚਿਤ ਗੁਰਮੱਤ
ਮਾਰਤੰਡ ਹੈ। ਇਸ ਦੇ ਭਾਗ ਪਹਿਲਾ ਵਿਚ ਸਫਾ 411 ’ਤੇ ਸ਼ੁਰੂ
‘ਗੁਰੂ ਗ੍ਰੰਥ ਸਾਹਿਬ’
ਸਿਰਲੇਖ ਹੇਠ ਸਫਾ 414 ’ਤੇ ਬਾਣੀ ਦਾ ਬਿਉਰਾ ਦਿੰਦੇ ਹੋਏ ਇਕ ਥਾਂ ਲਿਖਿਆ ਹੈ:
ਗੋਬਿੰਦ ਸਿੰਘ ਸਤਿਗੁਰੂ, ਸਲੋਕ 1
(ਭਾਵ ਇਕ ਸਲੋਕ)
ਉਹ ਗੱਲ ਵੱਖਰੀ ਹੈ ਕਿ ਕਿਸੇ ਵਿਦਵਾਨ ਨੇ ਇਸ ਨੁੱਕਤੇ ਦੀ ਪਛਾਣ ਤੋਂ ਬਾਅਦ
ਵੀ ਇਸ ਨੂੰ ਜ਼ਿਆਦਾ ਗੌਲਿਆ ਨਹੀਂ ਅਤੇ ਅੱਗੇ ਪੜਚੋਲ ਕਰਨ ਦਾ ਯਤਨ ਨਹੀਂ ਕੀਤਾ।
ਅਸੀਂ ਸੁਹਿਰਦਤਾ ਨਾਲ ਇਸ ਗੱਲ ਦੀ ਪੜਚੋਲ ਕਰਨ ਦਾ ਯਤਨ ਦਲੀਲ ਦੇ ਅਧਾਰ ’ਤੇ
ਕਰਾਂਗੇ ਕਿ
‘ਮਹਲਾ 10’
ਸਿਰਲੇਖ ਅਲੋਪ ਕਰਨ ਦਾ ਫਾਇਦਾ ਕਿਨ੍ਹਾਂ ਧਿਰਾਂ
ਨੂੰ ਹੋਇਆ ਅਤੇ ਇਹ ਅਲੋਪ ਕਿਵੇਂ ਕਰ ਦਿੱਤਾ ਗਿਆ? ਪਰ ਉਸ ਤੋਂ ਪਹਿਲਾਂ ‘ਮਹਲਾ 10’ ਦੀ ਹੋਂਦ ਦੇ
ਪੁੱਖਤਾ ਸਬੂਤ ਦੱਸਦੇ, ਇਕ ਹੋਰ ਜ਼ਰੂਰੀ ਪਰ ਅਣਗੋਲੇ ਤੱਥ ਨੂੰ ਵੀ ਵਿਚਾਰ ਲੈਂਦੇ ਹਾਂ। ਸਿੱਖ ਸਮਾਜ
ਵਿਚ ‘ਮਹਲਾ 10’ ਵਾਲੇ ਸਲੋਕ ਨੂੰ ਲੈ ਕੇ ਇਕ ਸਾਖੀ ਪ੍ਰਚਲਿਤ ਕੀਤੀ ਹੋਈ ਹੈ ਕਿ ਇਸ ਤੋਂ ਪਹਿਲੇ
‘ਮਹਲਾ 9’ ਦੇ ਸਲੋਕ ਵਿਚਲੇ ਅਧੂਰੇਪਨ ਨੂੰ ਪੂਰਾ ਕਰਨ ਲਈ ਦਸਵੇਂ ਪਾਤਸ਼ਾਹ ਜੀ ਨੇ ਇਹ ਸਲੋਕ ਰਚਿਆ।
ਬੇਸ਼ਕ ਇਹ ਸਾਖੀ ਪੂਰੀ ਤਰ੍ਹਾਂ ਸਹੀ ਨਹੀਂ ਹੈ ਅਤੇ ਕਿਸੇ ਬਾਣੀ ਵਿਚ ‘ਅਧੂਰੇਪਨ’ ਵਾਲੀ ਕੋਈ ਗੱਲ
ਕਤਈ ਨਹੀਂ ਹੈ। ਪਰ ਇਸ ਸਾਖੀ ਦਾ ਪ੍ਰਚਲਤ ਹੋਣਾ, ਇਸ ਗੱਲ ਦਾ ਸਬੂਤ ਹੈ ਕਿ ‘ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ’ ਦੇ ਮੂਲ (ਦਮਦਮੀ ਸਰੂਪ) ਵਿਚ ‘ਮਹਲਾ 10’ ਮੌਜੂਦ ਸੀ। ਇਕ ਮਿਸਾਲ ਲੈਂਦੇ ਹਾਂ। ਬਾਬਾ
ਨਾਨਕ ਜੀ ਵਲੋਂ ਮੱਕੇ ਜਾ ਕੇ ‘ਮੱਕਾ’ ਘੁੰਮਾ ਦੇਣ ਦੀ ਸਾਖੀ ਪ੍ਰਚਲਿਤ ਹੈ। ਬੇਸ਼ਕ ਇਹ ਗੱਲ ਮਿਲਾਵਟ
ਹੈ ਕਿ ਮੱਕਾ ਘੁੰਮ ਗਿਆ ਸੀ, ਪਰ ਇਸ ਸਾਖੀ ਨਾਲ ਇਹ ਤੱਥ ਤਾਂ ਸਥਾਪਿਤ ਹੋ ਜਾਂਦਾ ਹੈ ਕਿ ਬਾਬਾ
ਨਾਨਕ ਜੀ ‘ਮੱਕੇ’ ਗਏ ਸਨ। ਬਿਲਕੁਲ ਇਸੇ ਤਰ੍ਹਾਂ ‘ਮਹਲਾ 10’ ਦੇ ਸਲੋਕ ਨਾਲ ਜੂੜੀ ਸਾਖੀ ਵਿਚ ਬੇਸ਼ਕ
ਪੂਰੀ ਤਰ੍ਹਾਂ ਸੱਚ ਨਾ ਵੀ ਹੋਵੇ ਪਰ ਇਸ ਸਾਖੀ ਦੀ ਹੋਂਦ ‘ਮਹਲਾ 10’ ਦੇ ਸਲੋਕ ਦੀ ਹੋਂਦ ਨੂੰ ਜ਼ਰੂਰ
ਪ੍ਰਮਾਣਿਕ ਕਰ ਦਿੰਦੀ ਹੈ।
ਆਉ, ਹੁਣ ਇਸ ਤੱਥ ਦੀ ਪੜਚੋਲ ਕਰਦੇ ਹਾਂ ਕਿ ‘ਮਹਲਾ 10’ ਨੂੰ ਅਲੋਪ ਕਰਨ ਦਾ
ਮਕਸਦ ਕੀ ਸੀ ਅਤੇ ਇਸ ਦਾ ਫਾਇਦਾ ਕਿਸ ਨੇ ਉਠਾਇਆ? ਅਸੀਂ ਸਾਰੇ ਇਕ ਮੱਤ ਨਾਲ ਇਹ ਜਾਣਦੇ ਅਤੇ ਮੰਨਦੇ
ਹਾਂ ਕਿ ਦਸ ਪਾਤਸ਼ਾਹ ਵਿਚਾਰਧਾਰਕ ਤੌਰ ’ਤੇ ਇਕ (ਜੋਤ) ਸਨ। ਇਸ ਦਾ ਪੁੱਖਤਾ ਸਬੂਤ ਇਹ ਹੈ ਕਿ
ਜਿਨ੍ਹਾਂ ਵੀ ‘ਨਾਨਕ ਸਰੂਪਾਂ’ ਨੇ ਗੁਰਬਾਣੀ ਰਚੀ ਉਨ੍ਹਾਂ ਨੇ ‘ਨਾਨਕ’ ਛਾਪ ਹੀ ਵਰਤੀ। ਹਾਂ ਖਾਸ
‘ਨਾਨਕ ਸਰੂਪ’ ਦੀ ਪਛਾਣ ਲਈ ‘ਮਹਲਾ’ (1, 2, 3 ਆਦਿ) ਸਿਰਲੇਖ ਵਰਤਿਆ। ਇਸ ਨਾਲ ਬਾਣੀ ਵਿਚ ਮਿਲਾਵਟ
ਹੋਣ ’ਤੇ ਰੋਕ ਲੱਗ ਗਈ।
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਿਖਿਆ ਤੋਂ ਪ੍ਰੇਸ਼ਾਨ ‘ਪੁਜਾਰੀਵਾਦੀ
ਬ੍ਰਾਹਮਣੀ’ ਤਾਕਤਾਂ ਨੇ ਇਸ ਦੀ ਕਾਟ ਲਈ ‘ਬਚਿਤ੍ਰ ਨਾਟਕ’ ਦਾ ਸੰਕਲਨ ਕਰਵਾਇਆ। ਇਸ ਨੂੰ ਪੰਥ ਵਿਚ
ਸਥਾਪਿਤ ਕਰਨ ਦੇ ਮਕਸਦ ਨਾਲ ਇਸ ਦਾ ਸੰਬੰਧ ‘ਦਸਵੇਂ ਪਾਤਸ਼ਾਹ ਜੀ’ ਨਾਲ ਜੋੜ ਦਿੱਤਾ ਗਿਆ। ਦੁਨੀਆਂ
ਵਿਚ ਕੋਈ ਅਤਿ ਵਿਰਲਾ ਹੀ ਕਵੀ ਹੋਵੇਗਾ, ਜਿਸ ਨੇ ਆਪਣੇ ਲਈ ਇਕ ਤੋਂ ਵੱਧ ‘ਕਾਵਿ ਛਾਪ’ ਵਰਤੀ ਹੋਵੇ।
ਜੇ ਕਿਸੇ ਨੇ ਐਸਾ ਕੀਤਾ ਵੀ ਹੋਵੇਗਾ ਤਾਂ ਉਹ ਕਿਸੇ ਲਾਲਚ ਜਾਂ ਡਰ ਵੱਸ ਕੀਤਾ ਹੋਵੇਗਾ। ਪਰ ਦਸਮੇਸ਼
ਜੀ ਦੇ ਨਾਂ ਨਾਲ ਜੋੜੇ ਗਏ ਅਖੌਤੀ ਦਸਮ ਗ੍ਰੰਥ ਵਿਚ ਦੋ ਹੀ ਨਹੀਂ, ਤਿੰਨ ਜਾਂ ਇਸ ਤੋਂ ਵੀ ਵੱਧ
‘ਕਾਵਿ ਛਾਪਾਂ’ ਮਿਲਦੀਆਂ ਹਨ। ਰਾਮ, ਸ਼ਿਆਮ, ਗੋਬਿੰਦ ਤਾਂ ਸਪਸ਼ਟ ਹੀ ਹਨ।
ਦਸਮੇਸ਼ ਜੀ ਨੇ ਐਸਾ ਕਿਸ ਡਰ ਜਾਂ ਲਾਲਚ
ਹੇਠ ਕਰਨਾ ਸੀ ? ਰਾਮ ਅਤੇ ਸ਼ਿਆਮ ਉਨ੍ਹਾਂ ਦੇ ਨਾਂ
ਕਿਸੇ ਇਤਿਹਾਸ ਵਿਚ ਨਹੀਂ ਮਿਲਦੇ। ਇਮਾਨਦਾਰ ਅਤੇ ਸੁਚੇਤ ਸਿੱਖ ਲਈ ਪਰਖ ਕਰਨ ਲਈ ਇਹ ਗਵਾਹੀ ਹੀ
ਕਾਫੀ ਸੀ, ਜੋ ਸਪਸ਼ਟ ਕਰਦੀ ਹੈ ਕਿ ‘ਦਸਮ ਗ੍ਰੰਥ’ ਦਸਮੇਸ਼ ਕ੍ਰਿਤ ਨਹੀਂ। ਇਸ ਤੋਂ ਵੱਧ ਨਾਨਕ
ਵਿਚਾਰਧਾਰਕ ਜੋਤ ਦੀ ਲੜੀ ਵਿਚੋਂ ਹੋਣ ਕਾਰਨ ਦਸਮੇਸ਼ ਜੀ ਲਈ ਆਪਣੀ ਬਾਣੀ ਵਿਚ
‘ਨਾਨਕ ਛਾਪ’
ਦਾ ਪਾਬੰਦ ਹੋਣਾ ਵੀ ਲੋੜੀਂਦਾ ਸੀ। ਇਸ ਦੇ ਨਾਲ ਇਹ ਤੱਥ ਵੀ ਦਸਮ ਗ੍ਰੰਥ ਦੇ ਹਿਮਾਇਤੀਆਂ ਦੇ ਵਿਰੁਧ
ਭੁਗਤਦਾ ਹੈ ਕਿ ਦਸਮੇਸ਼ ਪਾਤਸ਼ਾਹ ਜੀ ਨੇ ਆਪਣੀ ਰਚਨਾ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਕਿਉਂ
ਸ਼ਾਮਿਲ ਨਹੀਂ ਕੀਤੀ ?
ਦਸਮ ਗ੍ਰੰਥ ਦੇ ਵਿਰੋਧੀਆਂ ਵਲੋਂ ਇਹ ਦੋ ਮਜ਼ਬੂਤ ਸਵਾਲ (ਨਾਨਕ ਕਾਵਿ ਛਾਪ ਦਾ
ਤਿਆਗ ਅਤੇ ਆਪਣੀ ਬਾਣੀ ਸ਼ਾਮਿਲ ਨਾ ਕਰਨਾ) ਦਸਮ ਗ੍ਰੰਥ ਦੇ ਪੈਰੋਕਾਰਾਂ ਲਈ ਹਮੇਸ਼ਾਂ ਤੋਂ ਚੁਨੌਤੀ
ਰਹੇ ਹਨ। ਇਨ੍ਹਾਂ ਮੂਲ ਮਜ਼ਬੂਤ ਅਤੇ ਪੁੱਖਤਾ ਸਵਾਲਾਂ ਦੇ ਜਵਾਬ ਵਿਚ ਦਸਮ ਗ੍ਰੰਥ ਦੇ ਪੈਰੋਕਾਰ ‘ਰੇਤ
ਦੀ ਕੰਧ’ ਵਾਂਗੂ ਇਹ ਕੱਚਾ ਜਿਹਾ ਜਵਾਬ ਪੁਜਾਰੀਵਾਦੀ ਤਰਜ਼ ’ਤੇ ਦੇਂਦੇ ਹਨ ਕਿ ਦਸਮੇਸ਼ ਜੀ ਦੇ ਕੌਤਕ
ਉਹੀ ਜਾਨਣ, ਸਾਡੀ ਕੀ ਪਾਇਆਂ ਹੈ ਕਿ ਅਸੀਂ ‘ਗੁਰੂ ਨਿਰਣਿਆਂ’ ਬਾਰੇ ਕਿੰਤੂ ਕਰ ਸਕੀਏ ?
ਪਰ ਰੇਤ ਦੀ ਇਹ ਕੰਧ ਵੀ ਉਸ ਸਮੇਂ ਢਹਿ
ਢੇਰੀ ਹੋ ਜਾਂਦੀ ਹੈ, ਜਦੋਂ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਵਿਚ ‘ਮਹਲਾ 10’ ਸਿਰਲੇਖ ਹੇਠ "ਨਾਨਕ"
ਕਾਵਿ ਛਾਪ ਵਰਤੀ ਮਿਲ ਜਾਂਦੀ ਹੈ।
ਸੋ ਭਵਿੱਖ ਦੇ ਸਵਾਲਾਂ ਤੋਂ ਸੁਚੇਤ ਬ੍ਰਾਹਮਣਵਾਦੀ ਤਾਕਤਾਂ ਨੇ ‘ਦਸਮ
ਗ੍ਰੰਥ’ ਵਿਰੁਧ ਇਸ ਇਕ ਵੱਡੇ ਸਬੂਤ ‘ਮਹਲਾ 10’ ਦੀ ਹੋਂਦ ਨੂੰ ਖਤਮ ਕਰਨ ਦਾ ਮਨਸੂਬਾ ਘੜਿਆ। ‘ਮਹਲਾ
10’ ਦੀ ਹੋਂਦ ਕੁਦਰਤੀ ਤੌਰ ’ਤੇ ਸਿਰਫ ‘ਦਮਦਮੀ ਸ਼ਾਖਾ’ ਦੀਆਂ ਬੀੜਾਂ ਵਿਚ ਹੀ ਸੰਭਵ ਸੀ। ਸੋ
ਇਨ੍ਹਾਂ ਤਾਕਤਾਂ ਨੇ ‘ਦਮਦਮੀ ਸ਼ਾਖਾ’ ਦੀਆਂ ਬੀੜਾਂ ਦਾ ਉਤਾਰਾ ਕਰਨ ਵੇਲੇ ‘ਮਹਲਾ 10’ ਦੀ ਹੋਂਦ ਨੂੰ
ਖਤਮ ਕਰਨਾ ਸ਼ੁਰੂ ਕਰ ਦਿੱਤਾ। ਐਸਾ ਕਰਨਾ ਇਸ ਲਈ ਵੀ ਆਸਾਨ ਸੀ ਕਿ ‘ਮਹਲਾ 10’ ਦੀ ਹੋਂਦ ਸਿਰਫ ਇਕ
ਥਾਂ ਹੀ ਸੀ।
‘ਮਹਲਾ 10’ ਸਿਰਲੇਖ ਹੇਠਲਾ ਸਲੋਕ ਇਸ ਤੋਂ ਪਹਿਲਾਂ ਦਰਜ ‘ਮਹਲਾ 9’ ਦੇ
ਸਲੋਕ ਦੇ ਭਾਵ ਨੂੰ ਖੁੱਲ ਕੇ ਸਪਸ਼ਟ ਕਰਨ ਦੇ ਮਕਸਦ ਨਾਲ ਰਚਿਆ ਗਿਆ ਹੈ।
ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ ॥
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥53॥ (ਪੰਨਾ 1429)
ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥
ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥54॥ (ਪੰਨਾ 1429)
ਕਿਸੇ ਹੋਰ ਦੀ ਰਚਨਾ ਨਾਲ ਵਧੇਰੇ ਸਪਸ਼ਟਤਾ ਲਈ, ਇਕ ਦੋ ਸਲੋਕ ਕਿਸੇ ਹੋਰ
ਮਹਲੇ ਦੇ ਸ਼ਾਮਿਲ ਕਰਨ ਦੀ ਪ੍ਰਵਿਰਤੀ ਮੌਜੂਦਾ ਬੀੜ ਵਿਚ ਹੋਰ ਵੀ ਕਈ ਥਾਂ ਵੇਖੀ ਜਾ ਸਕਦੀ ਹੈ। ਭਗਤ
ਸਾਹਿਬਾਨ, ਸ਼ੇਖ ਫਰੀਦ ਜੀ ਦੀ ਰਚਨਾ ਦੇ ਵਿਚ ‘ਮਹਲਾ 3’, ‘ਮਹਲਾ 5’ ਆਦਿ ਸਿਰਲੇਖ ਵਾਲੇ ਐਸੇ ਪਦ
ਮਿਲਦੇ ਹਨ। ਇਸ ਪ੍ਰਵਿਰਤੀ ਅਨੁਸਾਰ ‘ਮਹਲਾ 10’ ਸਿਰਲੇਖ ਵਾਲਾ ਸਲੋਕ ਬਿਲਕੁਲ ਜਾਇਜ਼ ਸੀ।
‘ਮਹਲਾ 10’ ਸਿਰਲੇਖ ਹੇਠ ਸਿਰਫ ਇਕ ਸਲੋਕ ਦਾ ਸ਼ਾਮਿਲ ਹੋਣਾ ਸ਼ਾਇਦ ਦਸਮੇਸ਼
ਪਾਤਸ਼ਾਹ ਜੀ ਦਾ ‘ਕੱਚੀ ਬਾਣੀ’ ਰਾਹੀਂ ਮਿਲਾਵਟ ਦੀ ਰੂਚੀ ਨੂੰ ਠੱਲ ਪਾਉਣ ਦਾ ਇਕ ਹਥਿਆਰ ਵੀ ਸੀ। ਸੋ
ਮਿਲਾਵਟੀ ਰਚਨਾ ਪੈਦਾ ਕਰਨ ਵਾਲਿਆਂ ਨੇ ਸਭ ਤੋਂ ਪਹਿਲਾਂ ਇਸੇ ‘ਕੰਮ’ ਨੂੰ ਢਾਉਣ ਦਾ ਸਫਲ ਯਤਨ
ਕੀਤਾ।
ਆਸ ਹੈ, ਸੁਚੇਤ ਅਤੇ ਸੁਹਿਰਦ ਪੰਥ ਦਰਦੀ ਇਸ ਨੁੱਕਤੇ ਦੀ ਪੜਚੋਲ ਕਰਕੇ
‘ਹਾਂ-ਪੱਖੀ’ ਨਤੀਜੇ ਸਾਹਮਣੇ ਲਿਆਉਣਗੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
15/12/12
(15/12/12)
ਡਾ ਦਲਵਿੰਦਰ ਸਿੰਘ ਗ੍ਰੇਵਾਲ
ਆ
ਜਾਂਦੀ ਜਦ ਜਾਗ ਸੁਵੱਖਤੇ।
ਡਾ ਦਲਵਿੰਦਰ ਸਿੰਘ ਗ੍ਰੇਵਾਲ
ਆ ਜਾਂਦੀ ਜਦ ਜਾਗ ਸੁਵੱਖਤੇ।
ਹੋ ਜਾਂਦਾ ਵੈਰਾਗ ਸੁਵੱਖਤੇ।
ਮੈਂ ਏਥੇ ਤੂੰ ਓਥੇ ਸਾਈਆਂ,
ਕਿਉਂ ਹੋਇਓਂ ਬੇਲਾਗ ਸੁਵੱਖਤੇ॥
ਇਕ ਮੈਂ ਹਾਂ ਇੱਕ ਤੂੰ ਹੈ ਦਾਤਾ
ਵਿਚ ਨਹੀਂ ਬੰਧਨ ਲਾਗ ਸੁਵੱਖਤੇ।
ਯਾਦ ਤੇਰੀ ਚਿੱਤ ਜੁੜ ਜਾਂਦਾ ਹੈ,
ਖੁਲ੍ਹ ਗਏ ਮੇਰੇ ਭਾਗ ਸੁਵੱਖਤੇ।
ਮੈਂ ਮੁਕ ਜਾਏ, ਤੂੰ ਹੀ ਤੂੰ ਹੀ,
ਰੂਹ ਹੈ ਬਾਗ਼ੋ ਬਾਗ਼ ਸੁਵੱਖਤੇ।
ਅੰਮ੍ਰਿਤ ਧਾਰਾ ਵਰ੍ਹਦੀ ਰਿਮ ਝਿਮ,
ਧੁਲ ਜਾਂਦੇ ਸੱਭ ਦਾਗ ਸੁਵੱਖਤੇ।
ਸੱਚੇ ਮਨ ਤੇ ਸੁੱਚੀ ਰੂਹ ਵਿਚ
ਛਿੜਿਆ ਅਨਹਦ ਰਾਗ ਸੁਵੱਖਤੇ।
ਵਿਛੜਿਆਂ ਦਾ ਮੇਲਾ ਹੋਇਆ,
ਗਾਵੋ ਅੱਜ ਸੁਹਾਗ ਸੁਵੱਖਤੇ।
ਸੰਪਾਦਕੀ ਨੋਟ
ਅਸੀਂ ਪਹਿਲਾਂ 7 ਦਸੰਬਰ
ਅਤੇ ਫਿਰ 9 ਦਸੰਬਰ ਨੂੰ ਗੁਰੂ ਪਦ ਬਾਰੇ ਵਿਚਾਰ ਲਈ ਇੱਥੇ ਨੋਟ ਪਾਇਆ ਸੀ। ਅਤੇ ਹੁਣ ਫਿਰ 14 ਦਸੰਬਰ
ਨੂੰ ਦੁਹਰਾ ਰਹੇ ਹਾਂ ਕਿ ਇਸ ਬਾਰੇ ਅਸੀਂ ਹੋਰ ਕੋਈ ਵੀ ਵਿਚਾਰ ਇੱਥੇ ਨਹੀਂ ਕਰਨਾ ਚਾਹੁੰਦੇ ਜਿਸ ਨੇ
ਕਰਨੀ ਹੈ ਉਹ ‘ਤੱਤ ਗੁਰਮਤਿ’ ਦੀ ਸਾਈਟ ਤੇ ਜਾ ਕੇ ਜਾਂ ਸਿੱਧੀ ਚਿੱਠੀ ਪੱਤਰਾਂ ਰਾਹੀਂ ਉਹਨਾ ਨਾਲ
ਕਰ ਸਕਦੇ ਹਨ। ਕਿਰਪਾ ਕਰਕੇ ਕੋਈ ਵੀ ਕਿਸੇ ਵੀ ਆਨੇ ਬਹਾਨੇ, ਸਿੱਧੇ ਜਾਂ ਅਸਿੱਧੇ ਰੂਪ ਵਿੱਚ ਇਸ
ਬਾਰੇ ਸਾਨੂੰ ਨਾ ਲਿਖੇ। ਅੱਜ ਅਸੀਂ ਇਸ ਬਾਰੇ ਕੁੱਝ ਚਿੱਠੀਆਂ ਪਾ ਰਹੇ ਹਾਂ ਤਾਂ ਕਿ ਕੋਈ ਇਹ ਨਾ
ਸਮਝੇ ਕਿ ਸਾਡਾ ਪੱਖ ਨਹੀਂ ਛਾਪਿਆ। ਅੱਗੋਂ ਜੇ ਕਰ ਕੋਈ ਹੋਰ ਸਪਸ਼ਟੀਕਰਨ ਦੀ ਇਸੇ ਵਿਸ਼ੇ ਬਾਰੇ ਲੋੜ
ਪਈ ਤਾਂ ਉਹ ਸਲਾਹਕਾਰ ਬੋਰਡ ਦੀ ਸਲਾਹ ਨਾਲ ਲਿਖ ਕੇ ਛਾਪ ਦਿੱਤੀ ਜਾਵੇਗੀ।
(14/12/12)
ਤੱਤ ਗੁਰਮਤਿ ਪਰਿਵਾਰ
ਗੁਰੂ ਦੀਆਂ
ਗੁਰੂ ਜਾਣੇ?
ਪੁਜਾਰੀਵਾਦੀ
ਦਲੀਲਾਂ ਦੇ ਆਧਾਰ ਤੇ ਚਿੰਤਨ ਨੂੰ ਘਸਿਆਰਾ ਬਣਾਉਣ ਦੀ ਕੋਸ਼ਿਸ਼ਾਂ ਤੋਂ ਸਾਵਧਾਨ ਰਹਿਣ ਦੀ ਲੋੜ
ਜ਼ਰੂਰੀ
ਨੋਟ:
ਇਸ
ਤੱਥ ਨਾਲ ਹਰ ਸੁਚੇਤ ਸਿੱਖ ਵਾਕਿਫ ਹੈ ਕਿ ਸਮੇਂ ਨਾਲ ਸਾਜ਼ਿਸ਼ ਅਤੇ ਅੰਨ੍ਹੀ ਸ਼ਰਧਾ, ਜਨਮਸਾਖੀਆਂ,
ਗੁਰਬਿਲਾਸ ਅਤੇ ਹੋਰ ਰਚਨਨਾਵਾਂ ਆਦਿ ਰਾਹੀਂ, ਨਾਨਕ ਸਰੂਪਾਂ ਨਾਲ ਜੋੜ ਕੇ ਐਸੀਆਂ ਮਾਨਤਾਵਾਂ
ਪ੍ਰਚਾਰ ਕਰ ਦਿਤੀਆਂ ਗਈਆਂ, ਜਿਨ੍ਹਾਂ ਵਿਚੋਂ ਕਈਂ ਪਹਿਲੇ ਨਜ਼ਰੇ ਹੀ ਮੂਲ਼ ਗੁਰਮਤਿ ਸਿਧਾਂਤਾਂ ਦੀ
ਖਿਲਾਫਤ ਕਰਦੀਆਂ ਨਜ਼ਰ ਸਪਸ਼ਟ ਨਜ਼ਰ ਆਉਂਦੀਆਂ ਹਨ। ਤ੍ਰਾਸਦੀ ਐਸੀ ਹੈ ਕਿ ਅੱਜ ਗੁਰਬਾਣੀ ਤੋਂ ਇਲਾਵਾ
ਸਿੱਖ ਸਮਾਜ ਵਿਚ ਮਿਲਦੀ ਇਕ ਵੀ ਪੁਰਾਤਨ ਲਿਖਤ (ਪੁਸਤਕ ਜਾਂ ਗ੍ਰੰਥ) ਐਸਾ ਨਹੀਂ ਜਿਸ ਬਾਰੇ ਦਾਅਵੇ
ਨਾਲ ਇਹ ਕਿਹਾ ਜਾ ਸਕੇ ਇਹ ਪੂਰੀ ਤਰਾਂ ਗੁਰਮਤਿ ਅਨੁਸਾਰੀ ਹੈ। ਇਸ ਧੁੰਧਲਕੇ ਦੇ ਸਥਿਤੀ ਵਿਚ ਜੇ
ਕਿਸੇ ਸਿੱਖ ਨੂੰ ਕਿਸੇ ਮਾਨਤਾ ਜਾਂ ਘਟਨਾ ਬਾਰੇ ਕੋਈ ਸ਼ੰਕਾ ਉਪਜਦਾ ਹੈ ਤਾਂ ਉਸ ਦੀ ਨਿਵਰਤੀ ਲਈ ਇਕੋ
ਇਕ ਆਧਾਰ ਗੁਰਬਾਣੀ ਦੀ ਕਸਵੱਟੀ ਹੀ ਹੈ।
ਮਿਸਾਲ ਲਈ
ਕਿਸੇ ਕਾਤਿਬ ਨੇ ਇਕ ਨਾਨਕ ਸਰੂਪ ਨਾਲ ਜੋੜ ਕੇ ਇਹ ਗੱਲ ਲਿਖ ਦਿਤੀ ਕਿ ਉਨ੍ਹਾਂ ਨੇ ਭੰਗ (ਨਸ਼ੇ) ਦਾ
ਸੇਵਨ ਵੀ ਕੀਤਾ ਜਾਂ ਕੋਈ ਹੋਰ ਮਨਮੱਤ ਕੀਤੀ। ਐਸੀ ਗੱਲ ਪੜਦੇ ਹੀ ਸੁਚੇਤ ਮਨੁੱਖ ਦੇ ਸਵਾਲ ਵਿਚ ਇਹ
ਕੀ ਇਹ ਮਾਨਤਾ ਠੀਕ ਹੈ। ਉਹ ਆਪਣਾ ਸ਼ੰਕਾ ਲੈ ਕੇ ਕਿਸੇ ਸਿਆਣੇ ਮੰਨੇ ਜਾਂਦੇ ਬੰਦੇ (ਵਿਦਵਾਨ ਆਦਿ)
ਕੌਲ ਜਾਵੇਗਾ। ਇਕ ‘ਸਿਆਣਾ’ ਉਸ ਨੂੰ ਕਹੇਗਾ।
“ਕੀ ਤੂੰ
ਗੁਰੂ ਤੋਂ ਵੱਧ ਸਿਆਣਾ ਹੈ?”। ਸੁਭਾਵਿਕ ਹੀ ਜਵਾਬ ਮਿਲੇਗਾ ਨਹੀਂ। ਜੇਤੂ ਅੰਦਾਜ਼ ਵਿਚ ਉਹ ‘ਸਿਆਣਾ’
ਅਗਲਾ ਪੁਜਾਰੀਵਾਦੀ ਦਾਅ ਸੁਟੇਗਾ, “ ਫੇਰ ਗੁਰੂ ਦੇ ਕੀਤੇ ਤੇ ਕਿਉਂ ਚਿੰਤਨ ਦੀ ਲੱਤ ਫਸਾ ਰਿਹਾ
ਹੈਂ?”।
ਜੇ ਉਹ ਸੱਜਣ
ਕਿਸੇ ਸਹੀ ਸਿਆਣੇ ਕੌਲ ਜਾਂਦਾ ਹੈ ਤਾਂ ਉਹ ਸਲਾਹ ਦੇਵੇਗਾ, “ਕਿਸੇ ਦੇ ਕਹੇ ਤੇ ਵਿਸ਼ਵਾਸ ਕਰਨ ਦੀ
ਥਾਂ ਤੁਸੀ ਆਪ ਗੁਰਬਾਣੀ ਆਧਾਰ ਬਿਬੇਕ ਰਾਹੀਂ ਇਹ ਚਿੰਤਨ ਕਰੋ ਕਿ ਕੀ ਨਾਨਕ ਸਰੂਪ ਐਸਾ ਕਰ ਸਕਦੇ
ਹਨ?”।
ਨਾਨਕ ਸਰੂਪ
ਇਸ ਗੱਲ ਨਾਲ ਚੰਗੀ ਤਰਾਂ ਵਾਕਿਫ ਸਨ ਕਿ ਸਮੇਂ ਨਾਲ ਬੁਧ ਜਾਂ ਹੋਰ ਮਤਾਂ ਵਾਂਗੂ ਪੁਜਾਰੀਵਾਦੀ
ਤਾਕਤਾਂ ਨੇ ਗੁਰਮਤਿ ਇਨਕਲਾਬ ਦੇ ਖੇਤਰ ਵਿਚ ਵੀ ਐਸੀ ਹੀ ਧੁੰਧ ਫੈਲਾ ਦੇਣੀ ਹੈ। ਉਹ ਜਾਣਦੇ ਸਨ ਕਿ
ਭਵਿੱਖ ਵਿਚ ਕਿਸੇ ਨੇ ਕਿਸੇ ਗਲਤ ਲਗਤੀ ਮਾਨਤਾ ਤੇ ਕਿੰਤੂ ਕਰਨਾ ਚਾਹਿਆ ਤਾਂ ਪੁਜਾਰੀਵਾਦੀ ਤਣਜਾਂ
ਨੇ ‘ਗੁਰੂ ਤੋਂ ਵੱਧ ਸਿਆਣਾ, ਗੁਰੂ ਨਿਰਣੈ, ਗੁਰੂ ਦੀਆਂ ਗੁਰੂ ਜਾਣੇ, ਸਿੱਖ ਯਾਦ’ ਆਦਿ ਦਾ ਡਰਾਵਾ
ਵਿਖਾ ਕੇ ਉਸ ਨੂੰ ਚੁੱਪ ਕਰਾਉਣ ਜਾਂ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕਰਨੀ ਹੈ। ਸੋ ਦਸ਼ਮੇਸ਼ ਜੀ ਨੇ
‘ਦਾਦੂ ਦੀ ਕਬਰ ਤੇ ਤੀਰ ਨਾਲ ਨਮਸਕਾਰ’ ਵਾਲਾ ਕੌਤਕ ਕਰਕੇ ਰਹਿੰਦੀ ਦੁਨੀਆਂ ਤੱਕ ‘ਸਿੱਖਾਂ’ ਨੂੰ ਇਹ
ਸੇਧ ਦੇ ਦਿਤੀ ਕਿ ਤੂਸੀ ਕਿਸੇ ਵੀ ਤਰੀਕੇ ਚਿੰਤਨ ਤੇ ਬੰਦਿਸ਼ ਨੂੰ ਪ੍ਰਵਾਨ ਨਹੀਂ ਕਰਨਾ। ਤੁਸੀ
ਸਿਧਾਂਤ ਆਧਾਰਿਤ ਚਿੰਤਨ ਤੇ ਇਤਨੇ ਸੁਚੇਤ ਰਹਿਣਾ ਹੈ ਕਿ ਜੇ ਰਹਿਬਰ ਵੀ ਗਲਤੀ ਕਰਦਾ ਜਾਪੇ ਤਾਂ
ਸ਼ੰਕਾ ਕਰਨ ਤੋਂ ਗੁਰੇਜ਼ ਨਹੀਂ ਕਰਨਾ। ਅਫਸੋਸ! ਐਸੇ ਨਾਨਕ ਸਰੂਪਾਂ ਨੂੰ ‘ਗੁਰੂ’ ਮੰਨਣ ਦਾ ਦਾਅਵਾ
ਕਰਨ ਵਾਲੇ ਸੱਜਣ ਹੀ ਵਿਵਹਾਰ ਵਿਚ ਉਹੀ ਪੁਜਾਰੀਵਾਦੀ ਤਨਜ਼ਾਂ (ਗੁਰੂ ਨਿਰਣੇ, ਸਿੱਖ ਯਾਦ, ਗੂਰੂ
ਦੀਆਂ ਗੁਰੂ ਜਾਣੇ ਆਦਿ ਆਦਿ) ਦੀ ਦੁਹਾਈ ਦੇ ਕਿ ਚਿੰਤਨ ਤੇ ਲਗਾਮ ਲਾ ਕੇ ਇਸ ਨੂੰ ਘਸਿਆਰਾ ਬਣਾਉਣ
ਦੀ ਮੰਗ ਕਰ ਰਹੇ ਹਨ। ਜਿਥੇ ਉਨ੍ਹਾਂ ਦੇ ‘ਗੁਰੂ’ ਮੰਨਣ ਦੀ ਸਮਝ ਵਿਚ ਸਿਧਾਂਤ ਪੱਖੋਂ ਕਮਜ਼ੋਰੀ ਹੈ,
ਉਥੇ ‘ਗੁਰੂ’ ਮੰਨਣ ਦਾ ਉਨ੍ਹਾਂ ਦਾ ਦਾਅਵਾ ਵੀ ਵਿਵਹਾਰ ਪੱਖੋਂ ਕੱਚਘਰੜ ਲਗਦਾ ਹੈ, ਕਿਉਂਕਿ ਸੇਧ ਉਹ
ਨਾਨਕ ਸਰੂਪਾਂ ਦੀ ਬਜਾਏ ਘਿਸੀ ਪਿਟੀ ਪੁਜਾਰੀਵਾਦੀ ਦਲੀਲਾਂ ਤੋਂ ਲੈ ਰਹੇ ਹਨ। ਉਨ੍ਹਾਂ ਨੂੰ ਲਗਦਾ
ਹੈ ਕਿ ਵਾਰ ਵਾਰ ਇਕ ਗਲਤ ਗੱਲ ਦੁਹਰਾਉਣ ਨਾਲ ਉਹ ‘ਪ੍ਰਮਾਣਿਕ’ ਬਣ ਜਾਣੀ ਹੈ। ਇਸ ਲਈ ਉਹ ਉਨ੍ਹਾਂ
ਦੀ ਦਲੀਲ ਪੱਖੋਂ ਨਿਰੁੱਤਰ ਹੋਣ ਦੇ ਬਾਵਜੂਦ ਉਹੀ ਪੁਰਾਣੀ ਗੱਲਾਂ ਦੁਹਰਾਣਾ ਜਾਰੀ ਰੱਖਦੇ ਹਨ। ਐਸੇ
ਸੱਜਣਾਂ ਦੇ ਯਤਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਐਸੀ ਪੁਜਾਰੀਵਾਦੀ ਤਣਜ਼ਾਂ ਦੇ ਆਧਾਰ ਤੇ
‘ਸਿਧਾਂਤਕ (ਗੁਰਬਾਣੀ) ਕਸਵੱਟੀ’ ਤੋਂ ਮੁੰਹ ਮੌੜ ਲੈਣ ਦੀ ਸੇਧ ਦਿੰਦਾ ਪੱਖ ਅਸੀਂ ਸਿੱਖ ਰਹਿਤ
ਮਰਿਯਾਦਾ ਸੁਧਾਰ ਉਪਰਾਲੇ ਦੇ ਵਿਰੋਧੀਆਂ ਬਾਰੇ ਦਿਤੇ ਆਪਣੇ ਪੱਖ ਦੇ ਛੇਵੇਂ ਭਾਗ ਵਿਚ ਸਬੂਤਾਂ ਨਾਲ
ਦਿਤਾ ਸੀ। ਉਹ ਅੰਸ਼ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਦੇ ਰਹੇ ਹਾਂ। ਪਾਠਕ ਦੇਖ ਸਕਦੇ ਹਨ ਕਿ
ਪੁਰਾਣੇ ਸਮੇਂ ਤੋਂ ਹੀ ‘ਗੁਰੂ ਨਿਰਣੇ’, ‘ਸਿੱਖ ਯਾਦ’ ਦੇ ਨਾਮ ਹੇਠ ਸੱਪ ਨੇ ਛਾਂ ਕਰ ਦਿਤੀ ਸਮੇਤ
ਬਹੁੱਤੀਆਂ ਗੁਰਮਤਿ ਵਿਰੋਧੀ ਗੱਲਾਂ ਨੂੰ ਪ੍ਰਮਾਣਿਕ ਸਾਬਿਤ ਕਰਨ ਦੀ ਕੋਸ਼ਿਸ਼ਾਂ ਹੁੰਦੀ ਰਹੀਆਂ ਹਨ।
ਇਹ ਆਮ ਜਾਣੀ-ਪਛਾਣੀ
ਪੁਜਾਰੀਵਾਦੀ ਪ੍ਰਵਿਰਤੀ ਹੈ ਕਿ ਪੁਜਾਰੀ ਸ਼੍ਰੇਣੀ ਜਿਸ ਗਲਤ ਗੱਲ ਨੂੰ ਦਲੀਲ ਅਤੇ ਤੱਥਾਂ ਨਾਲ
ਜਸਟੀਫਾਈ ਨਹੀਂ ਕਰ ਪਾਉਂਦੀ ਸੀ ਜਾਂ ਉਸ ਨੇ ਜੋ ਗਲਤ ਗਲ ਨੂੰ ਪ੍ਰਮਾਣਿਕ ਦਰਸਾਉਣਾ ਹੁੰਦਾ ਸੀ,
ਉਨ੍ਹਾਂ ਨੂੰ ਉਸ ਮੱਤ ਦੇ ਰਹਿਬਰਾਂ ਆਦਿ ਦੇ ਜੀਵਨ ਨਾਲ ਕਹਾਣੀਆਂ ਜੋੜ ਕੇ ਪ੍ਰਚਾਰ ਦੇਂਦੀ ਸੀ। ਸੋ
ਜੇ ਕੋਈ ਐਸੀ ਕਿਸੇ ਗੱਲ ’ਤੇ ਸ਼ੰਕਾ ਕਰ ਦਿੰਦਾ ਤਾਂ ਉਸ ਨੂੰ ਫਤਵਾਮਈ ਜਵਾਬ ਮਿਲਦਾ ਸੀ,
“ਤੂੰ ਫਲਾਣੇ ਰਹਿਬਰ ਕੋਲੋਂ ਵੱਧ ਸਿਆਣਾ ਹੋ ਗਿਆ ਹੈ?
ਦੇਖ ਉਸ ਦੀ ਜੀਵਨ-ਸਾਖੀ ਵਿਚ ਇਹ ਲਿਖਿਆ ਹੈ”।
ਐਸੀ ਚਲਾਕ ਨੀਤੀ ਵਰਤਦੇ ਹੋਏ, ਸ਼ੰਕਾ ਉਠਾਉਣ ਵਾਲੇ ਜਾਂ ਸੱਚ ਪੇਸ਼ ਕਰਨ ਵਾਲੇ ਨੂੰ ਆਮ ਲੋਕਾਂ ਦੀ
ਨਜ਼ਰ ਵਿਚ ਬਦਨਾਮ ਕਰਨ ਦੇ ਯਤਨ ਕੀਤੇ ਜਾਂਦੇ। ਉਸ ਲਈ ਆਮ ਲੋਕਾਂ ਵਿਚ ਬਣੀ ਰਹਿਬਰਾਂ ਪ੍ਰਤੀ ‘ਸ਼ਰਧਾ’
ਨੂੰ ਵਰਗਲਾ ਲਿਆ ਜਾਂਦਾ। ਬ੍ਰਾਹਮਣੀ ਮੱਤ ਵਿਚ ਇਹ ਵਰਤਾਰਾ ਆਮ ਵੇਖਿਆ ਜਾ ਸਕਦਾ ਹੈ।
ਸਿੱਖ ਸਮਾਜ ਵਿਚ ਵੀ ਐਸੀਆਂ
ਲਿਖਤਾਂ ਦੀ ਭਰਮਾਰ ਪੁਰਾਤਨ ਸਮੇਂ ਤੋਂ ਹੈ, ਜਿਸ ਦਾ ਹਵਾਲਾ ਵਰਤ ਕੇ ਜਾਗਰੂਕ ਕਰਨ ਵਾਲੇ ਸੱਜਣਾਂ
ਨੂੰ ਸ਼ਰਧਾ ਦੇ ਨਾਮ ’ਤੇ ਬਦਨਾਮ ਕਰਨ ਦੇ ਯਤਨ ਆਮ ਹਨ।
ਐਸੀ ਪੁਜਾਰੀ
ਪ੍ਰਵਿਰਤੀ ਦੇ ਲੇਖਕ ਤੱਥਾਂ ਅਤੇ ਗੁਰਬਾਣੀ ਸੇਧ ਨੂੰ ਦਰਕਿਨਾਰ ਕਰਕੇ ‘ਸਿੱਖ ਯਾਦ’, ‘ਸਿੱਖ
ਮਾਨਸਿਕਤਾ’ ਦੀ ਦੁਹਾਈ ਦੇ ਕੇ ਗਲਤ ਪ੍ਰਚਲਿਤ ਮਾਨਤਾਵਾਂ ਦੀ ਪ੍ਰੋੜਤਾ ਕਰਦੇ ਆਮ ਵੇਖੇ ਜਾ ਸਕਦੇ
ਹਨ।
ਇਕ ਅਣਛੋਹੀ ਮਿਸਾਲ ਸਾਂਝੀ ਕਰਦੇ
ਹਾਂ। ਮਰਹੂਮ ਵਿਦਵਾਨ ਹਰਿੰਦਰ ਸਿੰਘ ਮਹਿਬੂਬ ਦੀ ਪੁਸਤਕ ‘ਸਹਿਜੇ
ਰਚਿਉ ਖਾਲਸਾ’
ਸਿੱਖ ਸਮਾਜ ਵਿਚ ਜਾਣੀ-ਪਛਾਣੀ ਹੈ। ਇਸ ਪੁਸਤਕ ਦੇ ਪੰਨਾ 79 ਦੇ ਆਖਿਰੀ ਪੈਰੇ ਵਿਚ ਮਹਿਬੂਬ ਜੀ
ਲਿਖਦੇ ਹਨ:
“ਭਾਂਵੇ
ਕਿਤਾਬੀ ਤੇ ਭਾਂਵੇ ਜ਼ਬਾਨੀ, ਗੁਰੂ ਨਾਨਕ-ਸਾਖੀਆਂ ਦੇ ਖਾਲਸ ਰੂਪ ਸਿੱਖ ਯਾਦ ਵਿਚੋਂ ਪੈਦਾ ਹੋਏ ਹਨ।
ਸਿੱਖ–ਯਾਦ ਖਾਲਸਾ ਪੰਥ ਦੀ ਉੱਚੀ-ਸੁਰਤਿ ਵਿਚ ਹੈ ਅਤੇ ਇਹੋ ਅਸਲ ਸਿੱਖ ਇਤਿਹਾਸ ਹੈ। ਇਸ ਨੂੰ
ਸਾਧਾਰਨ ਸਮਕਾਲੀ ਹਵਾਲਿਆਂ ਅਤੇ ਤਿੱਥਾਂ, ਮਿਤੀਆਂ ਦੇ ਸਵੈ-ਵਿਰੋਧ ਰਾਹੀਂ ਗਲਤ ਸਾਬਤ ਕਰਨਾ ਹੋਛੀ
ਮਤ ਦਾ ਪ੍ਰਮਾਣ ਦੇਣਾ ਹੈ। ਮੈਂ ਨਹੀਂ ਕਹਿੰਦਾ ਕਿ ਤਿੱਥਾਂ-ਮਿਤੀਆਂ ਨੂੰ ਯੋਗ ਪ੍ਰਵਾਨਗੀ ਨਾਂਹ
ਦੇਵੋ। ਮੈਂ ਤਾਂ ਇਹੋ ਕਹਿੰਦਾ ਹਾਂ ਕਿ ਸਿੱਖ-ਯਾਦ ਨੂੰ ਪਹਿਲ ਦੇ ਕੇ ਇਤਿਹਾਸ ਸ਼ੁਰੂ ਕਰੋ।”
ਉਪਰੋਕਤ ਭੂਮਿਕਾ ਬੰਨਣ ਤੋਂ ਬਾਅਦ
ਕਿਤਾਬ ਵਿਚ ਇਹ ਲੇਖਕ ਇਸੇ
‘ਸਿੱਖ-ਯਾਦ’ ਦਾ
ਸਹਾਰਾ ਲੈ ਕੇ
ਵੇਈਂ ਨਦੀ ਵਿਚ ਪ੍ਰਵੇਸ਼, ਸੱਪ ਵਲੋਂ ਛਾਂ ਕਰਨਾ, ਖੇਤੀ ਵਾਪਿਸ ਹਰੀ ਹੋ ਜਾਣਾ,
ਮੱਕਾ ਘੁਮਾਉਣ ਆਦਿ ਸਾਰੀਆਂ ਮਨਮੱਤੀ ਸਾਖੀਆਂ ਨੂੰ ਸਹੀ ਦੱਸਦਾ ਹੈ।
ਕਿਉਂਕਿ ‘ਸਿੱਖ-ਯਾਦ’ ਤੋਂ ਬਿਬੇਕ-ਬੁੱਧੀ, ਗੁਰਬਾਣੀ ਸੇਧ ਅਤੇ ਦਲੀਲ ਦੇ ਕੁੰਡੇ ਨੂੰ ਤਾਂ ਉਹ
ਉਪਰੋਕਤ ਲਿੱਖੀ ਭੂਮਿਕਾ ਵਿਚ ਹੀ ਨਕਾਰ ਗਿਆ ਹੈ।
ਪਰ ਆਮ ਜਿਹੀ ਸੂਝ ਹੀ ਐਸੇ ਲੇਖਕ
ਨੂੰ ਸਵਾਲ ਕਰ ਸਕਦੀ ਹੈ ਕਿ
ਐਸੇ
‘ਸਿੱਖ-ਯਾਦ’ ਦੇ ਹੁੰਦੇ, ਸਿੱਖ ਸਮਾਜ ਵਿਚ ਬੇਦੀ ਦੇ ਫੇਰੇ ਲੈ ਕੇ ਵਿਆਹ ਕਰਨ ਦੀ ਮਨਮੱਤ ਪ੍ਰਚਲਿਤ
ਕਿਉਂ ਹੋਈ? ਸਤੀ ਪ੍ਰਥਾ ਕਿਉਂ ਸ਼ੁਰੂ ਹੋ ਗਈ? ਦਰਬਾਰ ਸਾਹਿਬ ਕੰਪਲ਼ੈਕਸ ਵਿਚ ਦੇਵੀ-ਦੇਵਤਿਆਂ ਦੀ
ਮੂਰਤੀਆਂ ਦੀ ਅਰਾਧਨਾ ਅਤੇ ਮਾਨਤਾ ਕਿਉਂ ਸ਼ੁਰੂ ਹੋ ਗਈ?
ਉਸ ਸਮੇਂ ‘ਸਿੱਖ-ਯਾਦ’ ਕਿੱਥੇ ਸੋ
ਰਹੀ ਸੀ ਜਾਂ ਮਨਮੱਤੀ ਸਾਖੀਆਂ ਦੇ ਭੰਵਰਜਾਲ ਵਿਚ ਗੋਤੇ ਖਾ ਰਹੀ ਸੀ?
ਇਨ੍ਹਾਂ
ਮਨਮੱਤਾਂ ਨੂੰ ਕਿਸੇ ‘ਸਿੱਖ-ਯਾਦ’ ਨੇ ਚੈਲੰਜ ਨਹੀਂ ਕੀਤਾ,
ਬਲਕਿ ਗੁਰਮਤਿ ਤੋਂ ਸੇਧ ਲੈ ਕੇ ਹਰ ਗਲਤ ਗੱਲ ਨੂੰ ਨਕਾਰਨ ਦੀ ਹਿੰਮਤ ਰੱਖਣ ਵਾਲਿਆਂ ਨੇ ਚੈਲੰਜ
ਕੀਤਾ। ਦਾਦੂ ਦੀ ਕਬਰ ਵਾਲੇ ਕੌਤਕ ਵਿਚ ਦਸ਼ਮੇਸ਼ ਜੀ ਕਿਤਨੇ ਠੋਸ ਅਤੇ ਲਾਜਵਾਬ ਤਰੀਕੇ ਇਹ ਸੇਧ ਦੇ ਗਏ
ਕਿ ‘ਸਿੱਖ-ਯਾਦ’, ‘ਲੋਕ ਮਾਨਸਿਕਤਾ’, ‘ਗੁਰੂ-ਨਿਰਣੈ’, ‘ਗੁਰੂਆਂ ਦਾ ਅਧਿਕਾਰ
ਖੇਤਰ’ ਆਦਿ ਲੁਭਾਵਣੀਆਂ ਪੁਜਾਰੀਵਾਦੀ ਚਲਾਕੀਆਂ ਦੇ ਚਕ੍ਰਵਿਯੂ ਵਿਚ ਨਾ ਫੱਸਣਾ।
ਗੁਰਮਤਿ ਦੀ ਸੇਧ ਨੂੰ ਚੇਤੇ
ਰੱਖਦੇ ਹੋਏ, ਜੇ ਰਹਿਬਰ ਵੀ ਗਲਤੀ ਕਰਦਾ ਜਾਪੇ ਤਾਂ ਸ਼ੰਕਾ ਖੜਾ ਕਰਨ ਜਾਂ ਸਵਾਲ ਪੁੱਛਣ ਤੋਂ ਸੰਕੋਚ
ਨਹੀਂ ਕਰਨਾ। ਪਰ
ਕਬੀਰ ਸਾਚਾ
ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ (ਪੰਨਾ 1372)
ਸਿਰਫ ਆਮ ਲੋਕ ਨਹੀਂ, ਬਲਕਿ ਆਪਣੇ
ਆਪ ਨੂੰ ਜਾਗਰੂਕ ਕਹਾਉਂਦੇ ਲੋਕ ਵੀ ਸ਼ਰਧਾ ਹੇਠ ਐਸੀਆਂ ਚਲਾਕੀਆਂ ਦੇ ਫੈਲਾਏ ਚਕ੍ਰਵਿਯੂ ਵਿਚ ਆਮ ਫੱਸ
ਜਾਂਦੇ ਹਨ।
ਇਹ ਵਿਦਵਾਨ ਗਲਤ ਪ੍ਰਚਲਿਤ
ਮਾਨਤਾਵਾਂ ਨੂੰ ਜਸਟੀਫਾਈ ਕਰਨ ਲਈ ਗੁਰਮਤਿ ਸੇਧ ਅਤੇ ਦਲੀਲ ਨੂੰ ਦਰਕਿਨਾਰ ਕਰਕੇ
‘ਗੁਰੂ-ਨਿਰਣੈ’, ‘ਸਿੱਖ ਮਾਨਸਿਕਤਾ’,
‘ਗੁਰੂਆਂ ਦਾ ਅਧਿਕਾਰ ਖੇਤਰ’
ਆਦਿ ਦੀ ਦੁਹਾਈ ਦਿੰਦਾ ਹੋਇਆ, ਉਹੀ ਪੁਜਾਰੀਵਾਦੀ ਸਵਾਲ ਆਮ ਲੋਕਾਂ ਸਾਹਮਣੇ ਰੱਖ ਦਿੰਦਾ ਹੈ ਕਿ
“ਕੀ ਅਸੀਂ ਗੁਰੂ ਨਾਲੋਂ ਵੱਧ ਸਿਆਣੇ ਹੋ ਗਏ ਹਾਂ?”।
ਇਸ ਵਿਦਵਾਨ ਨੇ ਦੋ ਮੁੱਦੇ ਆਪਣੇ ਬ੍ਰਹਮ-ਅਸਤਰ ਬਣਾ ਰੱਖੇ ਹਨ:
ਗੁਰੂ ਵਿਸ਼ੇਸ਼ਣ
ਦਾ ਮੁੱਦਾ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਮਾਣਿਕਤਾ ਦਾ ਮੁੱਦਾ।
ਜਦੋਂ ਇਸ ਨੂੰ ਜਾਪਦਾ ਹੈ ਕਿ ਇਸ
ਦਾ ਪ੍ਰਭਾਵ ਪੰਥ ਦੇ ਸੁਚੇਤ ਤਬਕੇ ਦੇ ਲੋਕਾਂ ਦੇ ਘੱਟ ਰਿਹਾ ਹੈ ਤਾਂ ਇਹ ‘ਸਤਿਕਾਰ
ਅਤੇ ਸ਼ਰਧਾ’ ਦਾ
ਉਹ ਪੁਜਾਰੀਵਾਦੀ ਝੂਰਲੂ ਫੇਰਦਾ ਹੋਇਆ, ਆਪਣੇ ਥੈਲੇ ਵਿਚੋਂ ਇਹ ਮੁੱਦੇ ਫੇਰ ਉਛਾਲ ਕੇ, ਆਪਣੇ
ਪੰਥਪ੍ਰਸਤ ਹੋਣ ਦਾ ਛਲਾਵਾ ਪੈਦਾ ਕਰਦਾ ਹੈ। ਫੇਰ ਕੀ! ਇਸ ਦੇ ਸ਼ਬਦ-ਜਾਲ ਵਿਚ ਫੱਸ ਕੇ ਇਸ ਦੀਆਂ
ਗੁਰਮਤਿ ਵਿਰੋਧੀ ਗੱਲਾਂ ਨੂੰ ਪਛਾਨਣ ਵਾਲੇ
‘ਸ਼ਰਧਾਮਈ ਅਤੇ
ਜ਼ਜ਼ਬਾਤੀ ਸੱਜਣ’
ਵੀ ਇਸ ਦੀ ਬੀਨ ਵਿਚ ਖਿੱਚੇ ਚਲੇ ਜਾਂਦੇ ਹਨ ਅਤੇ ਉਸ ਦੇ ਮੋਹਰੇ ਬਣਦੇ ਹੋਏ, ਸੁਧਾਰ ਦੀ ਇਮਾਨਦਾਰ
ਕੋਸ਼ਿਸ਼ ਕਰਦੀਆਂ ਧਿਰਾਂ ਖਿਲਾਫ
‘ਨਾਸਤਿਕ,
ਕਾਮਰੇਡ’ ਫਤਵੇ
ਜਾਰੀ ਕਰਦੇ ਹੋਏ, ਝੂਠ ਦਾ ਖਿਲਾਰਾ ਪਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਨ੍ਹਾਂ ਦੋ ਮੁੱਦਿਆਂ ’ਤੇ
ਫੇਰੇ ਝੂਰਲੂ ਦੇ ਅਸਰ ਹੇਠ ਇਹ ਮੋਹਰੇ ਸੱਜਣ ਫੇਰ
ਦਿਮਾਗ
ਦੇ ਦਰਵਾਜ਼ੇ ਬੰਦ ਕਰ ਲੈਂਦੇ ਹਨ,
ਫੇਰ ਕੋਈ ਤੱਥ, ਕੋਈ ਦਲੀਲ ਆਦਿ ਉਨ੍ਹਾਂ ’ਤੇ ਅਸਰ ਨਹੀਂ ਕਰਦੀ। ਧੰਨ ਗੁਰੂ ਕੇ ਸਿੱਖ.........
ਇਹ ਵਿਦਵਾਨ ਇਸ ਪੱਖੋਂ
ਸੁਚੇਤ
ਹੈ ਕਿ ਪੰਥ ਦੇ ਸੁਚੇਤ ਤਬਕੇ ਵਿਚ ਗਲਤ ਪ੍ਰਚਲਿਤ ਮਾਨਤਾਵਾਂ ਦੇ ਹੱਕ ਵਿਚ ਉਹ ਪੁਰਾਣੀਆਂ ਅਤੇ
ਸੰਪਰਦਾਈ ਦਲੀਲਾਂ ਨਹੀਂ ਚਲਣਗੀਆਂ। ਸੋ ਇਸ ਨੇ ਉਨ੍ਹਾਂ ਲਈ ਆਪਣੇ ਦਿਮਾਗ ਵਿਚੋਂ ਨਵੀਆਂ ਘੁਣਤਰਾਂ
ਕੱਢਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਧਰਮ ਸਿੰਘ ਨਿਹੰਗ ਵੀ ਸਮੁੱਚੇ ਦਸਮ ਗ੍ਰੰਥ ਨੂੰ ਦਸ਼ਮੇਸ਼ ਕ੍ਰਿਤ
ਸਾਬਿਤ ਕਰਨ ਲਈ ਨਵੇਂ ਅਰਥ ਘੱੜ ਕੇ, ਐਸੀਆਂ ਘੁਣਤਰਾਂ ਕਰਦਾ ਵੇਖਿਆ ਜਾ ਸਕਦਾ ਹੈ। ਇਕ ਮਿਸਾਲ, ਉਸ
ਅਨੁਸਾਰ ‘ਭਗੌਤੀ’ ਦਾ ਅਰਥ ਨਾ ਤਾਂ ਤਲਵਾਰ ਹੈ ਅਤੇ ਨਾ ਹੀ ਦੇਵੀ, ਇਸ ਦਾ ਅਰਥ ‘ਬਿਬੇਕ-ਬੁੱਧੀ’
ਹੈ।
ਇਸ
ਵਿਦਵਾਨ ਦੀ ਹੁਣ ਤੱਕ ਦੇ ਪਰਚਾਰ ’ਤੇ ਸੰਖੇਪ ਵਿਚ ਨਜ਼ਰ ਮਾਰਨੀ ਹੋਵੇ ਤਾਂ ਕੁਝ
ਇਸ ਤਰ੍ਹਾਂ ਹੈ।
1. ਪੰਥ ਦਾ ਸਮੁੱਚਾ ਸੁਚੇਤ ਤਬਕਾ
ਇਸ ਗੱਲ ਨਾਲ ਸਹਿਮਤ ਹੈ ਕਿ ‘ਰਾਗਮਾਲਾ’ ਪ੍ਰਮਾਣਿਕ ਨਹੀਂ, ਮਿਲਾਵਟ ਹੈ। ਇਸ ਵਿਦਵਾਨ ਨੇ ਬੀੜਾ
ਚੁਕਿਆ ਹੈ, ਇਸ ਨੂੰ ਨਵੇਂ ਤਰੀਕੇ ਪ੍ਰਮਾਣਿਕ ਦਰਸਾਉਣ ਦਾ (ਪਤਾ ਹੈ ਗੁਰਬਾਣੀ ਆਦਿ ਦਰਸਾਉਂਦੀਆਂ
ਪੁਰਾਣੀ ਦਲੀਲਾਂ ਨੇ ਕੰਮ ਨਹੀਂ ਕਰਨਾ)। ਸ਼ੁਰਲੀ:- ਠੀਕ ਹੈ ਇਹ ਬਾਣੀ ਨਹੀਂ ਪਰ ਹੈ ਪ੍ਰਮਾਣਿਕ।
ਹਾਸੋਹੀਣੀ ਦਲੀਲ ਇਹ ਤਤਕਰੇ ਵਾਂਗੂ “ਸੂਚਨਾਤਮਕ” ਹੈ। ਇੱਕਾ-ਦੁਕਾ ਜਾਗਰੂਕ ਸੱਜਣ ਨੇ ਜੇ ਇਸ ਦਲੀਲ
ਨੂੰ ਸਹੀ ਮੰਨਿਆ ਤਾਂ ਇਸ ਲਈ ਨਹੀਂ ਕਿ ਵਜ਼ਨਦਾਰ ਹੈ।
ਬਲਕਿ ਇਸ ਡਰ
ਤੋਂ ਬਚਾਅ ਲਈ ਕਿ ਇਸ ਨਾਲ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੌਜੂਦਾ ਸਰੂਪ ’ਤੇ ਕਿੰਤੂ ਹੋਣ ਤੋਂ
ਬਚਾਅ ਹੁੰਦਾ ਹੈ।
ਗੁਰਮਤਿ ਇਨਕਲਾਬ ਦੇ ਸਫਰ ਨੂੰ
ਹੁਣ ਸੱਚ ਤੋਂ ਵੀ ਡਰ ਲੱਗਣ ਲੱਗ ਪਿਆ।
‘ਰਾਗਮਾਲਾ’ ਮਿਲਾਵਟ ਹੈ, ਇਹ ਹਕੀਕਤ ਹੈ। ਸੱਚ ਤੋਂ ਡਰ ਕੇ ਸੱਚ ਦੇ ਰਾਹ ’ਤੇ ਪਾਂਧੀ ਨਹੀਂ ਬਣਿਆ
ਜਾ ਸਕਦਾ, ਸੱਚ ਦਾ ਸਾਹਮਣਾ ਕਰਕੇ ਬਣਿਆ ਜਾ ਸਕਦਾ ਹੈ। ਉਤਾਰੇ ਕਰਨ ਵਾਲੇ ਦੀਆਂ ਗਲਤੀਆਂ ਅਤੇ
ਸਾਜਿਸ਼ਾਂ ਨੂੰ ‘ਨਾਨਕ ਸਰੂਪਾਂ’ ਦੇ ਨਾਮ ਨਾਲ ਜੋੜ ਕੇ ਅਸੀਂ ਸੱਚ ਤੋਂ ਮੁਨਕਰ ਹੋਣ ਅਤੇ ਨਾਨਕ
ਸਰੂਪਾਂ ਨੂੰ ਕਟਘਰੇ ਵਿਚ ਖੜੇ ਕਰਨ ਦਾ ਗੁਨਾਹ ਕਰਨ ਤੋਂ ਵੀ ਨਹੀਂ ਸੰਕੋਚ ਕਰਦੇ। ਸਿਰਫ ਆਪਣੇ ਇਸ
ਅੰਦਰਲੇ ਡਰ ਕਰਕੇ ਇਸ ਨਾਲ ਮੌਜੂਦਾ ਸਰੂਪ ’ਤੇ ਕਿੰਤੂ ਹੁੰਦਾ ਹੈ,
ਸੱਚ
ਨੂੰ ਡਰ ਕਾਹਦਾ?
ਜਦੋਂ ਧਾਰਨਾ ਹੀ ਗਲਤ ਬਣੀ ਹੈ ਕਿ ਸਾਡਾ ‘ਗੁਰੂ’ ਗਿਆਨ ਨਹੀਂ, ‘ਸਰੂਪ’ ਹੈ’ ਤਾਂ ਡਰ ਤਾਂ ਲਗਣਾ ਹੀ
ਹੋਇਆ। ਸੱਚ ਨੂੰ ਸਮਝਣ ਵਾਲਿਆਂ ਨੂੰ ਇਹ ਡਰ ਨਹੀਂ ਸਤਾਉਂਦਾ ਕਿਉਂਕਿ ਉਨ੍ਹਾਂ ਨੂੰ ਬਾਬਾ ਨਾਨਕ ਦੀ
ਸਮਝਾਈ ਸੇਧ ਸਪਸ਼ਟ ਹੈ ਕਿ ਕੋਈ ਦੇਹ ਜਾਂ ਸਰੂਪ ‘ਗੁਰੂ’ ਨਹੀਂ, ਮਾਧਿਅਮ ਹੁੰਦਾ ਹੈ। ‘ਗੁਰੂ’ ਤਾਂ
ਉਸ ਮਾਧਿਅਮ ਜਾਂ ਸਰੂਪ ਵਲੋਂ ਬਖਸ਼ਿਆ ‘ਸੱਚ ਦੇ ਗਿਆਨ’ ਰੂਪੀ ਸੇਧ ਹੁੰਦੀ ਹੈ। ਸਰੂਪ ਨੂੰ ਗੁਰੂ
ਮੰਨਣ ਨਾਲ ਤਾਂ ਡਰ ਲਗਣਾ ਹੀ ਹੋਇਆ ਕਿ ਸਾਡੇ ‘ਗੁਰੂ’ (ਸਰੂਪ) ਵਿਚ ਕਮੀਆਂ/ਗਲਤੀਆਂ ਕਿਵੇਂ ਹੋ
ਸਕਦੀਆਂ ਹਨ, ਕਿਉਂਕਿ ‘ਗੁਰੂ’ ਤਾਂ ਪੂਰਾ ਅਤੇ ਗਲਤੀ ਰਹਿਤ ਹੁੰਦਾ ਹੈ। ਬਾਬਾ ਨਾਨਕ ਨੇ ਗੱਲ ਹੀ
ਇਥੋਂ ਸ਼ੁਰੂ ਕੀਤੀ ਸੀ ਕਿ ਦੇਹਾਂ ਅਤੇ ਸਰੂਪਾਂ ਦੀ ਥਾਂ ‘ਸੁਰਤ’ ਗਿਆਨ (ਸ਼ਬਦ ਗੁਰੂ) ਰੂਪੀ ਸੇਧ ਵਿਚ
ਟਿਕਾ ਕੇ ਰੱਖੋ।
ਪਰ
ਅਸੀਂ ਬਾਬੇ ਨਾਨਕ ਤੋਂ ਹੀ ਸ਼ੁਰੂ ਕਰਕੇ ‘ਸੇਧ’ (ਗਿਆਨ) ਦੀ ਥਾਂ ‘ਸਰੂਪਾਂ’ ਦੇ ਸਿੱਖ ਬਣ ਗਏ।
ਕਰਮਕਾਂਡੀ ਅਤੇ ਅੰਧਵਿਸ਼ਵਾਸੀ ਸਿੱਖ ਸਮਾਜ ਰੂਪੀ ਨਤੀਜਾ (ਫਸਲ) ਸਾਡੇ ਸਾਹਮਣੇ ਹੈ।
2. ਪੰਥ ਦਾ ਲਗਭਗ ਸਮੁੱਚਾ ਤਬਕਾ
ਮਨ ਕਰਕੇ ਇਸ ਗੱਲ ’ਤੇ ਸਹਿਮਤ ਹੈ ਕਿ ਅਖੌਤੀ ਦਸਮ ਗ੍ਰੰਥ ਦੀ ਕੋਈ ਰਚਨਾ ਦਸ਼ਮੇਸ਼ ਕ੍ਰਿਤ ਅਤੇ
‘ਬਾਣੀ’ ਨਹੀਂ। ਇਹ ਗ੍ਰੰਥ ਤਿਆਰ ਹੀ ਕੀਤਾ ਗਿਆ ਸੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਮੁਕਾਬਲੇ।
ਇਸ ਸੱਚਾਈ ਦੇ ਹੱਕ ਵਿਚ ਸਭ ਤੋਂ ਵੱਡਾ ਸਬੂਤ ਹੈ ਕਿ ਜਿਨ੍ਹਾਂ ਵੀ ਨਾਨਕ ਸਰੂਪਾਂ
ਨੇ ਬਾਣੀ ਰਚੀ ‘ਨਾਨਕ ਕਾਵਿ ਛਾਪ’ ਹੇਠ ਹੀ ਰਚੀ।
ਪਰ ਇਹ ਵਿਦਵਾਨ ਜੀ, ਫੇਰ ਆਪਣਾ ਪੰਥ ਪ੍ਰਵਾਣਿਕਤਾ ਦਾ ਝੂਰਲੂ ਲੈ ਕੇ ਆ ਗਏ ਮੈਦਾਨ ਵਿਚ। ਪਹਿਲਾਂ
ਪੁਜਾਰੀ ਚਲਾਕੀ ਨਾਲ ‘ਠੋਸ ਦਲੀਲ’ (ਨਾਨਕ ਕਾਵਿ ਛਾਪ) ਨੂੰ ਹਲਕਾ ਦਰਸਾਇਆ ਅਤੇ ਫੇਰ ਉਹੀ ਸਿੱਖ
ਮਾਨਸਿਕਤਾ ਦੀ ਦੁਹਾਈ ਦੇਂਦੇ ਹੋਏ, ਨਵੀਆਂ ਦਿਮਾਗੀ ਘੁਣਤਰਾਂ (ਕਿਉਂਕਿ ਇਸ ਪੱਖੋਂ ਸੁਚੇਤ ਹਨ ਕਿ
ਪੁਰਾਣੀ ਦਲੀਲਾਂ ਨੂੰ ਇਹ ਤਬਕਾ ਪਹਿਲਾਂ ਰੱਦ ਕਰ ਚੁੱਕਾ ਹੈ)।
ਪਹਿਲੀ
ਸ਼ੁਰਲੀ:- ਦਸਮ
ਗ੍ਰੰਥ ਵਿਚਲੀਆਂ ਪੰਥ ਪ੍ਰਮਾਣਿਕ ਰਚਨਾਵਾਂ ਗੁਰਬਾਣੀ ਨਹੀਂ, ਬਾਣੀ ਹਨ। ਗੁਰਬਾਣੀ ਅਤੇ ਬਾਣੀ ਵਿਚ
ਫਰਕ ਹੁੰਦਾ। ਜਦ ਦੇਖਿਆ ਸ਼ੁਰਲੀ ਨਹੀਂ ਚਲੀ।
ਨਵੀਂ
ਸ਼ੁਰਲੀ:- ਬੇਸ਼ਕ
ਦਸਮ ਗ੍ਰੰਥ ਦੀਆਂ ਪੰਥ ਪ੍ਰਵਾਣਿਕ ਰਚਨਾਵਾਂ ਬਾਣੀ ਨਹੀਂ, ਪਰ ਦਸ਼ਮੇਸ਼ ਜੀ ਦੀ ਲਿਖੀਆਂ/ਪ੍ਰਵਾਣਿਤ
ਰਚਨਾਵਾਂ ਹਨ। ਸ਼ੁਰਲੀ ਫੇਲ ਹੋ ਗਈ ਤਾਂ
ਅਗਲੀ
ਸ਼ੁਰਲੀ:- ਦਸ਼ਮੇਸ਼
ਜੀ ਦੀਆਂ ਲਿਖੀਆਂ/ਪ੍ਰਵਾਣਿਤ ਰਚਨਾਵਾਂ ਨੂੰ ਦਸਮ ਗ੍ਰੰਥ ਵਿਚ ਜਾਣਬੂਝ ਕੇ ਸ਼ਾਮਿਲ ਕੀਤਾ ਗਿਆ ਤਾਂ
ਕਿ ਪੂਰੇ ਦਸਮ ਗ੍ਰੰਥ ਨੂੰ ਪ੍ਰਮਾਣਿਕ ਸਾਬਿਤ ਕੀਤਾ ਜਾ ਸਕੇ। ਸਬੂਤ-ਉਹੀ
ਸਿੱਖ
ਮਾਨਸਿਕਤਾ ਅਤੇ ਯਾਦਾਸ਼ਤ,
ਜਿਸ ਨੇ ਦੇਵਤਿਆਂ ਦੀ ਮੂਰਤੀ ਦੀ ਪੂਜਾ ਵੀ ਪ੍ਰਵਾਨ ਕਰ ਲਈ। ਖੈਰ! ਇਨ੍ਹਾਂ ਸ਼ੁਰਲੀਆਂ ਨੂੰ ਕਿਸੇ ਨੇ
ਮਾਨਤਾ ਨਹੀਂ ਦਿਤੀ, ਕਿਉਂਕਿ ਇਸ ਵਿਸ਼ੇ ਨਾਲ ਕੋਈ
‘ਮਾਨਸਿਕ ਡਰ’
ਨਹੀਂ ਜੁੜਿਆ ਸੀ। ਵੈਸੇ ਵੀ ਇਨ੍ਹਾਂ ਸ਼ੁਰਲੀਆਂ ਨੂੰ ਇਸ ਸਿੱਖ ਰਹਿਤ ਮਰਿਯਾਦਾ (ਪੰਥ ਪ੍ਰਵਾਣਿਕਤਾ)
ਹੀ ਗਲਤ ਸਾਬਿਤ ਕਰ ਦੇਂਦੀ ਹੈ, ਕਿਉਂਕਿ ਉਸ ਵਿਚ ਇਹ ਦਸਮ ਗ੍ਰੰਥੀ ਰਚਨਾਵਾਂ ਬਕਾਇਦਾ ‘ਬਾਣੀ’ ਵਜੋਂ
ਦਰਜ ਹਨ।
‘ਲੋਹੇ ਨੂੰ ਲੋਹਾ ਹੀ ਕੱਟਦਾ ਹੈ’ ਵਾਲੀ ਕਹਾਵਤ ਵੀ ਇੱਥੇ ਢੁੱਕਦੀ ਹੈ।
3. ਪੰਥ ਦਾ ਸੁਚੇਤ ਤਬਕਾ ਇਸ ਗੱਲ
ਤੇ ਸਹਿਮਤ ਹੈ ਕਿ ਸਿੱਖ ਰਹਿਤ ਮਰਿਯਾਦਾ ਵਿਚ ਕਈਂ ਗੱਲਾਂ ਗੁਰਮਤਿ ਤੋਂ ਉਲਟ ਹਨ ਅਤੇ ਇਹ ਸੁਧਾਰ ਦੀ
ਮੰਗ ਕਰਦੀ ਹੈ। ਇਹ ਗੱਲ ਵੱਖਰੀ ਹੈ ਕਿ ਸੁਧਾਰ ਦੇ ਢੰਗ ਅਤੇ ਘੇਰੇ ਆਦਿ ਨੂੰ ਲੈ ਕੇ ਸਾਰੇ ਇਕ ਮੱਤ
ਨਹੀਂ। ਪਰ ਇਸ ਵਿਦਵਾਨ ਦਾ ਪਿੱਛਲੇ ਸਮੇਂ ਵਿਚ ਪੂਰਾ ਜ਼ੋਰ ਲਗਿਆ ਰਿਹਾ ਇਹ ਸਾਬਿਤ ਕਰਨ ਲਈ ਕਿ ਇਹ
ਮਰਿਯਾਦਾ ਪੂਰੀ ਤਰ੍ਹਾਂ ਠੀਕ ਹੈ। ਇਸ ਕਸਰਤ ਲਈ ਦਿਮਾਗੀ ਘੁਣਤਰਾਂ ਅਤੇ ਸ਼ਬਦ ਜਾਲ ਵੀ ਬੁਣਿਆ। ਪਰ
ਜਦੋਂ ਪੰਥ ਦੇ ਸੁਚੇਤ ਤਬਕੇ ’ਤੇ ਉਸ ਦੀ ਇਸ ਬੀਨ ਦਾ ਅਸਰ ਹੁੰਦਾ ਨਜ਼ਰ ਨਾ ਆਇਆ ਅਤੇ ਸਿੱਖ ਰਹਿਤ
ਮਰਿਯਾਦਾ ਸੁਧਾਰ ਉਪਰਾਲੇ ਦੇ ਸ਼ੁਰੂ ਵਿਚ ਕੀਤੇ ਵਿਰੋਧ ਦਾ ਕੋਈ ਅਸਰ ਨਾ ਹੋਇਆ।
ਤਾਂ ਇਸ ਨੇ
ਉਸੇ ਪੁਜਾਰੀਵਾਦੀ ਬ੍ਰਹਮ ਅਸਤਰ ਦਾ ਝੂਰਲੂ ਫੇਰਨਾ ਸ਼ੁਰੂ ਕਰ ਦਿੱਤਾ ਕਿ ਇਹ ਲੋਕ ਪੰਥ ਜਾਂ ਸਿੱਖੀ
ਦੇ ਮੂਲ ਆਧਾਰਾਂ ’ਤੇ ਚੋਟ ਕਰ ਰਹੇ ਹਨ।
ਇਸ ਝੂਰਲੂ ਰੂਪੀ ਬੀਨ ਦਾ ਅਸਰ ਹੋਣਾ ਹੀ ਸੀ ਅਤੇ ਇਸ ਦੇ ਗੁਰਮਤਿ ਵਿਰੋਧੀ ਸਟੈਂਡ ਨੂੰ ਸਮਝਦੇ
ਬੁਝਦੇ ‘ਮਾਨਸਿਕ ਡਰ’ ਅਤੇ ਨਿੱਜੀ ਵਿਰੋਧ ਪਾਲੀ ਬੈਠੇ ਚੰਦ ਸੱਜਣ ਇਸ ਬੀਨ ’ਤੇ ਝੂਮਣ ਲਗ ਪਏ। ਇਸ
ਬੀਨ ਦੇ ਕੀਲੇ ਇਨ੍ਹਾਂ ਸੱਜਣਾਂ ਨੇ ਆਪਣਾ ਦਿਮਾਗ ਦਾ ਪ੍ਰਵੇਸ਼ ਦੁਆਰ ਬੰਦ ਕਰ ਲਿਆ ਅਤੇ ਇਸ ਦੇ
ਮੋਹਰੇ ਵਜੋਂ ਕੰਮ ਕਰਦੇ ਹੋਏ, ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਖਿਲਾਫ ਨਿਰ-ਆਧਾਰ ਅਤੇ
ਝੂਠੇ ਫੁੰਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਬੀਨ ਦੇ ਕੀਲੇ ਸੱਜਣ ਦੇ ਉਠਾਏ ਇਤਰਾਜ਼ਾਂ ਦਾ ਅਸੀਂ
ਨੁੱਕਤਾਵਾਰ ਜਵਾਬ ਰਾਹੀਂ ਉਹ ਗਲਤ ਸਾਬਿਤ ਹੋ ਚੁੱਕੇ ਹਨ।
ਪਰ ਅਸਰ ਤਾਂ
ਹੁੰਦਾ, ਜਦੋਂ ਦਿਮਾਗ ਖੁੱਲਿਆ ਹੁੰਦਾ।
ਨੁੱਕਤਾਵਾਰ ਜਵਾਬ ਦੇਣ ਦੇ ਬਾਅਦ ਵੀ ਬੀਨ ਦੇ ਅਸਰ ਹੇਠ ਘੜੀ-ਮੁੜੀ ਉਹੀ ਗੱਲਾਂ, ਉਹੀ ਸ਼ੋਰ ਮਚਾਇਆ
ਜਾ ਰਿਹਾ।
4. ਇਸ ਵਿਦਵਾਨ ਦੀ ਕੁਝ ਦਿਨ
ਪਹਿਲਾਂ ਛੱਡੀ ਤਾਜ਼ਾ ਸ਼ੁਰਲੀ ਹੈ ਕਿ
‘ਗਿਆਨ ਜਾਂ
ਸੱਚ ਦਾ ਗਿਆਨ’ ‘ਗੁਰੂ’ ਨਹੀਂ ਹੋ ਸਕਦਾ।
‘ਗੁਰੂ’ ਤਾਂ ਇਸ ਗਿਆਨ ਨੂੰ ਦੇਣ ਵਾਲਾ ਸਰੂਪ ਜਾਂ ਦੇਹ ਹੋ ਸਕਦੀ ਹੈ। ਗੁਰਮਤਿ ਦੇ ਮੂਲ਼ ‘ਸ਼ਬਦ
ਗੁਰੂ’ ਤੇ ਚੋਟ ਕਰਦੀ ਇਹ ਸ਼ੁਰਲੀ ਇਸ ਦੇ
ਝੂਰਲੂ ਦਾ
ਅਸਰ ਕਬੂਲੀ ਬੈਠੇ ਸੱਜਣਾਂ ਨੂੰ ਨਜ਼ਰ ਨਹੀਂ ਆਈ?
ਖੈਰ! ਉਨ੍ਹਾਂ ਦਾ ਮੌਜੂਦਾ ਮਕਸਦ ਤਾਂ ਸੁਧਾਰ ਉਪਰਾਲੇ ਨੂੰ ਸ਼ੋਰ ਰਾਹੀਂ ਬਦਨਾਮ ਕਰਨਾ ਹੈ। ਐਸੇ ਸ਼ੋਰ
ਵਿਚ ਐਸੀਆਂ ਸ਼ੁਰਲੀਆਂ ਕਿੱਥੇ ਨਜ਼ਰ ਆਉਂਦੀਆਂ। ਜਦੋਂ ਤੱਕ ਝੂਰਲੂ ਦਾ ਅਸਰ ਖਤਮ ਹੋਇਆ ਤਾਂ ਇਨ੍ਹਾਂ
ਸੱਜਣਾਂ ਨਾਲ ਇਹ ਭਾਣਾ ਸ਼ਾਇਦ ਵਰਤ ਚੁੱਕਿਆ ਹੋਣਾ ਹੈ
‘ਸਭ ਕੁਝ
ਲੁਟਾ ਕਰ ਹੋਸ਼ ਮੇ ਆਏ, ਤੋ ਕਿਆ ਹੁਆ’।
ਵੈਸੇ ‘ਗੁਰੂ’ ਵਿਸ਼ੇਸ਼ਣ ਦੇ ਨੁਕਤੇ ’ਤੇ ਵੀ ਇਸ ਵਿਦਵਾਨ ਦੀਆਂ ਸ਼ੁਰਲੀਆਂ ਨਿੱਤ ਬਦਲਦੀਆਂ ਰਹਿੰਦੀਆਂ
ਹਨ।
ਇਕ ਸ਼ੁਰੂਆਤੀ ਸ਼ੁਰਲੀ
ਸੀ ਕਿ ਬਾਣੀ ਦਾ ਰਚਨਹਾਰ ਹੋਣਾ ਹੀ ‘ਗੁਰੂ’ ਹੋਣ ਦੀ ਪਛਾਣ ਹੈ। ਜਦੋਂ ਜਵਾਬ ਗਿਆ ਕਿ ਇਸ ਸ਼ੁਰਲੀ ਦੇ
ਹਿਸਾਬ ਨਾਲ ਤਾਂ ਸਿੱਖਾਂ ਦੇ ‘ਗੁਰੂ’ 35 ਹੋ ਗਏ, ਜਿਨ੍ਹਾਂ ਦੀ ਬਾਣੀ ‘ਸ਼ਬਦ ਗੁਰੂ ਗ੍ਰੰਥ ਸਾਹਿਬ
ਜੀ’ ਵਿਚ ਸੰਕਲਿਤ ਮੰਨੀ ਜਾਂਦੀ ਹੈ, ਜੇ ‘ਰਾਗਮਾਲਾ’ ਦੇ ਰਚਨਹਾਰ ‘ਗੁਰੂ’ ਦੀ ਗੱਲ ਨਾ ਵੀ ਕਰੀਏ
ਤਾਂ।
ਫੇਰ ਸ਼ੁਰਲੀ ਬਦਲ ਲਈ
ਕਿ ਬਾਣੀ ਦੀ ਰਚਨਾ ਅਤੇ ਉਸ ਅਨੁਸਾਰੀ ਵਿਵਹਾਰ ‘ਗੁਰੂ’ ਹੋਣ ਦੀ ਪਛਾਣ ਹੈ। ਇਹ ਸ਼ੁਰਲੀ ਦੀ ਕਚਿਆਈ
ਵੀ ਸਪਸ਼ਟ ਕਰ ਦਿੱਤੀ ਗਈ ਕਿ 10 ਨਾਨਕ ਸਰੂਪਾਂ ਤੋਂ ਇਲਾਵਾ ਕੀ ਬਾਕੀ 25 ਬਾਣੀਕਾਰਾਂ ਦਾ ਵਿਵਹਾਰ
ਬਾਣੀ ਤੋਂ ਉਲਟ ਸੀ? ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦਾ ਸਰੂਪ ਰੂਪੀ ਪ੍ਰਚਲਿਤ ‘ਗੁਰੂ’
ਆਪ ਕੀ ਵਿਵਹਾਰ ਕਰਦਾ ਹੈ?
ਅਸੀਂ ਜ਼ਰੂਰ ਉਸ ਨੂੰ ਗਰਮੀ ਜਾਂ ਸਰਦੀ ਤੋਂ ਬਚਾਉਣ ਦਾ ਭਰਮ ਪਾਲ ਲੈਂਦੇ ਹਾਂ ਅਤੇ ਆਪਣਾ ਮੋਹਤਾਜ਼
ਸਮਝਦੇ ਹਾਂ। ਖੈਰ!
ਫੇਰ
ਸ਼ੁਰਲੀ ਹੋਰ ਬਦਲ ਗਈ।
ਕਿਉਂਕਿ ਇਸ ਵਿਦਵਾਨ ਨੂੰ ਪਤਾ ਸੀ ਕਿ ਸ਼ੁਰਲੀ ਕੋਈ ਵੀ ਛੱਡ ਦੇਵਾਂ,
ਇਸ ਨੇ
‘ਮਾਨਸਿਕ ਡਰ’ ਪਾਲੀ ਬੈਠੇ ਸੱਜਣਾਂ ’ਤੇ ਤਾਂ ਅਸਰ ਕਰਨਾ ਹੀ ਹੈ।
ਪਹਿਲਾਂ
ਵਿਚਾਰੇ ਅਨੁਸਾਰ ਇਸ ਝੂਰਲੂ ਦਾ ਅਸਰ ਕਬੂਲਣ ਦਾ ਸਿਰਫ ਇਕੋ ਇਕ ਕਾਰਨ ਇਨ੍ਹਾਂ ਸੱਜਣਾਂ ਦਾ ਸ਼ਰਧਾ
ਹੇਠ ਬਣਿਆ ਉਹ ‘ਮਾਨਸਿਕ ਡਰ’ ਹੈ। ਇਹ ਵਿਦਵਾਨ ਇਸ ‘ਮਾਨਸਿਕ ਡਰ’ ਰੂਪੀ ਇਨ੍ਹਾਂ ਦੀ ਕਮਜ਼ੋਰੀ ਨੂੰ
ਚੰਗੀ ਤਰ੍ਹਾਂ ਪਛਾਣਦਾ ਹੈ। ਪਰ ਮਨ ਵਿਚ ਡਰ ਪਾਲ ਕੇ ਗੁਰਮਤਿ ਇਨਕਲਾਬ ਦੇ ਪਾਂਧੀ ਨਹੀਂ ਬਣਿਆ ਜਾ
ਸਕਦਾ ਕਿਉਂਕਿ ਇਹ ਤਾਂ ਰਾਹ ਹੀ ‘ਨਿਰਭਉ’ ਵੱਲ ਜਾਉਂਦਾ ਹੈ। ਮਨ ਵਿਚ ਬਣੀਆਂ ਧਾਰਨਾਵਾਂ ਦੇ ਟੁੱਟਣ
ਦਾ ਡਰ ਮਨੁੱਖ ਨੂੰ ਸੱਚ ਸਵੀਕਾਰ ਕਰਨ ਅਤੇ ਅਪਨਾਉਣ ਤੋਂ ਰੋਕਦਾ ਹੈ। ਬਾਬਾ ਨਾਨਕ ਜੀ ਨੇ ਜਦੋਂ ਇਸ
ਇਨਕਲਾਬ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਨੇ ਸਦੀਆਂ ਤੋਂ ਬਣੀਆਂ ਧਾਰਨਾਵਾਂ ਨੂੰ ਸੱਚ ਦੀ ਕਸਵੱਟੀ
’ਤੇ ਪਰਖ ਕੇ ਖੰਡਣ ਕਰਦਿਆਂ ਦੇਰ ਨਹੀਂ ਲਾਈ। ਉਨ੍ਹਾਂ ਨੇ ਸਮਝਾਇਆ ਕਿ ਮਨ ਵਿਚ ਬਣੀਆਂ ਧਾਰਨਾਵਾਂ
ਦੇ ਟੁੱਟਣ ਦਾ ਡਰ ਲੈ ਕੇ ਇਸ ਸਫਰ ਦੇ ਪਾਂਧੀ ਨਹੀਂ ਬਣਿਆ ਜਾ ਸਕਦਾ, ਕਿਉਂਕਿ ਇਹ ਡਰ ਕਿੱਧਰੇ ਨਾ
ਕਿੱਧਰੇ ਖੜੌਤ ਲਿਆਵੇਗਾ। ਜੇ ‘ਨਿਰਭਉ’ ਦੇ ਰਾਹ ’ਤੇ ਤੁਰਨਾ ਹੈ ਤਾਂ ਸੱਚ ਦੇ ਸਾਹਮਣੇ ਕੋਈ ਪੁਰਾਤਨ
ਧਾਰਨਾ ਰੋੜਾ ਨਹੀਂ ਬਣਨੀ ਚਾਹੀਦੀ।
ਪਰ ਅੱਜ ਹੋ
ਉਹੀ ਰਿਹਾ ਹੈ।
ਪੰਥ ਦੇ ਸੁਚੇਤ ਤਬਕੇ ਨੇ ਦਸਮ ਗ੍ਰੰਥ ਨਾਲ ਸੰਬੰਧਿਤ ਧਾਰਨਾਵਾਂ ਨੂੰ ਤਾਂ ਸਹੀ ਕਰ ਲਿਆ ਅਤੇ ਚੌਪਈ
ਆਦਿ ਤੋਂ ਛੁਟਕਾਰਾ ਪਾ ਲਿਆ, ਕਿਉਂਕਿ ਉਸ ਵਿਚਲੀਆਂ ਠੋਸ ਗਲਤੀਆਂ ਹੀ ਉਸ ਨੂੰ ਨਕਾਰਨ ਲਈ ਕਾਫੀ ਸਨ।
ਪਰ ਜਿੱਥੇ ਇਹ ਗੱਲ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਕਿਤਾਬੀ ਸਰੂਪ ਨਾਲ ਜੁੜੀਆਂ ਧਾਰਨਾਵਾਂ ਦੀ
ਗੱਲ ਆਉਂਦੀ ਹੈ ਤਾਂ ਇਨ੍ਹਾਂ ਦੀ ਸ਼ਰਧਾ ਸੱਚ ਦੇ ਰਸਤੇ ਵਿਚ ਬੈਠ ਜਾਂਦੀ ਹੈ। ਇਨ੍ਹਾਂ ਨੂੰ ਕੋਈ ਫਰਕ
ਨਹੀਂ ਪੈਂਦਾ ਕਿ
ਗਲਤੀ
ਦਾ ਕਲੰਕ ਸਾਡੇ ਰਹਿਬਰਾਂ ਨਾਲ ਹੀ ਜੁੜਦਾ ਹੈ,
ਬਸ ਇਨ੍ਹਾਂ ਦੀ ਮਾਨਸਿਕ ਧਾਰਨਾ (ਸਰੂਪ ਦਾ ਸੰਪੂਰਨ ਸਹੀ ਹੋਣਾ) ਨੂੰ ਸੱਟ ਨਹੀਂ ਵੱਜਣੀ ਚਾਹੀਦੀ।
ਇਸੇ ਮਾਨਸਿਕ ਡਰ ਦੇ ਅਸਰ ਹੇਠ ਇਹ ਚਾਲਾਕ ਵਿਦਵਾਨ ਦੇ ਝੂਰਲੂ ਦਾ ਅਸਰ ਕਬੂਲਣ ਲਗ ਪੈਂਦੇ ਹਨ ਅਤੇ
ਇਸੇ ਅਸਰ ਹੇਠ
ਇਨ੍ਹਾਂ ਦੀ ਸਿੱਖੀ ਕਦੀ ਰੇਬਦਾਰ ਕਛਿਹਰੇ ’ਤੇ ਸੀਮਿਤ ਹੋ ਜਾਂਦੀ ਹੈ, ਕਦੀ ਕੜੇ
ਤੇ, ਕਦੀ ਕੜਾਹ ।
ਇਨ੍ਹਾਂ ਨੂੰ ਸਿੱਖੀ ਦਾ ਇਕੋ ਇਕ ਧੂਰਾ ਫੇਰ ਬਾਬੇ ਨਾਨਕ ਜੀ ਦਾ ਸਮਝਾਇਆ ‘ਸ਼ਬਦ’ ਨਹੀਂ ਲਗਦਾ। ਬਲਕਿ
ਇਨ੍ਹਾਂ ਲਈ ਰੇਬ ਕਛਿਹਰਾ, ਕੜਾ, ਕੜਾਹ, ਨਿਸ਼ਾਨ ਆਦਿ ਸਿੱਖੀ ਦੇ ਥੰਮ ਬਣ ਜਾਂਦੇ ਹਨ। ਇਨ੍ਹਾਂ
ਅਖੌਤੀ ਥੰਮ੍ਹ੍ਹਾ ਦੀ ਗੱਲ ਚਲੀ ਹੈ ਤਾਂ ਇਨ੍ਹਾਂ ਦੀ ਪੁਜਾਰੀਆਂ ਨਾਲ ਇਕ ਦਿਲਚਸਪ ਸਾਂਝ ਵੀ ਜਾਣ
ਲੈਂਦੇ ਹਾਂ:
ਪਾਠਕਾਂ ਨੂੰ ਸ਼ਾਇਦ ਯਾਦ ਹੋਵੇ,
ਜਦੋਂ ਪੁਜਾਰੀਆਂ ਨੇ ਗਿਆਨੀ ਭਾਗ ਸਿੰਘ ਜੀ ਅੰਬਾਲਾ ਖਿਲਾਫ ਜੋ ਹੁਕਮਨਾਮਾ ਜਾਰੀ ਕੀਤਾ ਸੀ, ਉਸ ਵਿਚ
ਸਿੱਖੀ ਦੇ ਦੋ ਥੰਮ ਦਰਸਾਏ ਸਨ
‘ਬੇਨਤੀ
ਚੌਪਈ’ ਅਤੇ
‘ਭਗੌਤੀ ਵਾਲਾ ਬੰਦ’।
ਕਿਉਂਕਿ ਪੁਜਾਰੀ ਭਾਂਵੇ ਕਿਸੇ ਵੀ ਮੱਤ ਨਾਲ ਜੁੜੇ ਹੋਣ, ਉਨ੍ਹਾਂ ਲਈ ਕਦੀ
‘ਸੱਚ
ਦਾ ਗਿਆਨ’ ਆਧਾਰ
ਨਹੀਂ ਹੁੰਦਾ। ਉਨ੍ਹਾਂ ਨੇ ਤਾਂ ਲੋਕਾਈ ਦੇ ਮਨ ਵਿਚ ਅੰਨੀ ਸ਼ਰਧਾ ਦੇ ਥੰਮ ਉਸਾਰੇ ਹੁੰਦੇ ਹਨ।
ਕੁਝ ਉਸ ਤਰ੍ਹਾਂ ਸਾਡੇ ਇਨ੍ਹਾਂ
ਵੀਰਾਂ ਨੂੰ ਵੀ ‘ਸੱਚ ਦਾ ਗਿਆਨ’ (ਸ਼ਬਦ) ਸਿੱਖੀ ਦਾ ਇਕੋ ਇਕ ਥੰਮ ਨਹੀਂ ਲਗਦਾ।
ਸੋ ਇਨ੍ਹਾਂ
ਲਈ ਰੇਬ ਕਛਿਹਰਾ, ਕੜਾਹ, ਨਿਸ਼ਾਨ, ਕੜਾ, ਅਕਾਲ ਤਖਤ ਦੇ ਨਾਮ ’ਤੇ ਪ੍ਰਚਲਿਤ ਵਿਵਸਥਾ ਆਦਿ ਸਿੱਖੀ ਦੇ
ਥੰਮ ਲਗਦੇ ਨੇ।
ਇਨ੍ਹਾਂ ਥੰਮਾਂ ਦੇ ਨਾਲ ਜੁੜੀਆਂ ਗਲਤ ਪ੍ਰਚਲਿਤ ਮਾਨਤਾਵਾਂ ਦੇ ਟੁੱਟ ਜਾਣ ਦਾ ਮਾਨਸਿਕ ਡਰ ਇਨ੍ਹਾਂ
ਨੂੰ ਸੰਪੂਰਨ ਸੱਚ ਦੇ ਨੇੜੇ ਨਹੀਂ ਜਾਣ ਦਿੰਦਾ। ਇਹੀ ਮਾਨਸਿਕ ਡਰ ਇਨ੍ਹਾਂ ਨੂੰ ਉਸ ‘ਝੂਰਲੂ’ ਦਾ
ਅਸਰ ਕਬੂਲ ਕਰਨ ਲਈ ਤਿਆਰ ਕਰ ਲੈਂਦਾ ਹੈ। ਇਸ ਸੁਧਾਰ ਉਪਰਾਲੇ ਨੂੰ ਬਦਨਾਮ ਕਰਨ ਲਈ ਸ਼ਬਦਾਵਲੀ ਵੀ
ਕੁਝ ਉਸੇ ‘ਕੂੜਨਾਮੇ’ ਵਾਲੀ ਵਰਤੀ ਜਾ ਰਹੀ ਹੈ, ਭਾਵ ਸਿੱਖੀ ਦੇ ਥੰਮਾਂ (ਮੂਲ ਆਧਾਰਾਂ) ’ਤੇ ਚੋਟ
ਕਰ ਰਹੇ ਹਨ।
ਉਪਰੋਕਤ ਵਿਚਾਰ ਵਿਚ ਉਸ ਵਿਦਵਾਨ
ਦੇ ਪ੍ਰਚਾਰ ਦੀਆਂ ਕੁਝ ਮਿਸਾਲਾਂ ਦੇ ਕੇ ਅਸੀਂ ਸਪਸ਼ਟ ਕੀਤਾ ਕਿ ਉਸ ਦੀ ਪਹੁੰਚ
ਜਾਗਰੂਕਤਾ ਦਾ
ਵਿਰੋਧ ਹੈ। ਪਰ
ਉਹ ਸਾਡੇ ‘ਮਾਨਸਿਕ ਡਰ’ ਦੀ ਕਮਜ਼ੋਰੀ ਨੂੰ ਪਛਾਣਦਾ ਹੈ ਅਤੇ ਉਸ ਨੂੰ ਪਤਾ ਹੈ ‘ਸ਼ਰਧਾ ਅਤੇ ਸਤਿਕਾਰ’
ਦੇ ਨਾਮ ’ਤੇ ਫੇਰਿਆ ਮੇਰਾ ਝੂਰਲੂ ਇਨ੍ਹਾਂ ਮਾਨਸਿਕ ਰੋਗੀਆਂ ’ਤੇ ਅਸਰ ਕਰੇਗਾ ਹੀ ਕਰੇਗਾ ਅਤੇ ਕਰ
ਵੀ ਰਿਹਾ ਹੈ।
ਪੁਰਾਤਨ ਸਮੇਂ ਤੋਂ ਚਲੀ ਆ ਰਹੀ
ਪੁਜਾਰੀਵਾਦੀ ਪਹੁੰਚ ਅਧੀਨ ਇਹ ਵਿਦਵਾਨ ਵੀ ਗੁਰਮਤਿ (ਸੱਚ) ਨੂੰ ਕਸਵੱਟੀ ਮੰਨਣ ਦੀ ਥਾਂ ‘ਗੁਰੂ
ਨਿਰਣੇ’, ‘ਸਿੱਖ ਮਾਨਸਿਕਤਾ’ ਨੂੰ ਹੀ ਆਪਣਾ ਆਧਾਰ ਬਣਾ ਕੇ ਅੱਗੇ ਤੁਰਦਾ ਹੈ। ਬਦਨਾਮ ਕਰਨ ਲਈ ਵੀ
ਉਹੀ ਪੁਜਾਰੀਵਾਦੀ ਹਥਿਆਰ:-
“ਕੀ ਅਸੀਂ
‘ਗੁਰੂ’ ਤੋਂ ਵੱਧ ਸਿਆਣੇ ਹੋ ਗਏ ਹਾਂ?” “ਸਤਿਕਾਰ ਨਹੀਂ ਕਰਦੇ” ਆਦਿ ਆਦਿ।
ਜਰੂਰੀ ਨੋਟ:
ਕੁਝ ਦਿਨ ਪਹਿਲਾਂ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਵਿਰੋਧ ਦੇ ਪ੍ਰਤੀ ਸਾਡੇ ਪੱਖ ਦਾ ਲਿੰਕ
ਸਿੱਖ ਮਾਰਗ ਤੇ ਦਿਤਾ ਗਿਆ ਸੀ। ਪਰ ਤਕਨੀਕੀ ਖਰਾਬੀ ਕਾਰਨ ਉਹ ਲਿੰਕ ਕਲਿਕ ਕਰਨ ਤੇ ‘ੲੈਰਰ’ ਆ
ਜਾਂਦਾ ਸੀ। ਉਹ ਸੁਧਾਰ ਕਰ ਲਿਆ ਹੈ ਗਿਆ ਹੈ।ਸੋ ਸਾਡਾ ਪੱਖ ਹੇਠ ਲਿਖੇ ਲਿੰਕਾਂ ਤੇ ਆਪ ਜੀ ਪੜ ਸਕਦੇ
ਹੋ। ਹੋਈ ਅ-ਸੁਵਿਧਾ ਲਈ ਅਸੀਂ ਮਾਫੀ ਚਾਹੁੰਦੇ ਹਾਂ।
http://tattgurmatparivar.com/BindParticularEditorial.aspx?LekhID=159
http://tattgurmatparivar.com/BindParticularEditorial.aspx?LekhID=162
ਜ਼ਰੂਰੀ ਬੇਨਤੀ
ਹੈ ਕਿ ਜੇ ਭਵਿੱਖ ਵਿਚ ਵੀ ਸਾਡੀ ਵੈਬਸਾਈਟ ਦਾ ਦਿਤਾ ਕੋਈ ਲਿੰਕ ਖੋਲਣ ਵਿਚ ਐਸਾ ‘ੲੈਰਰ’ ਆਉਂਦਾ ਹੈ
ਤਾਂ ਕਿਰਪਾ ਕਰਕੇ ਸਾਡੀ ਵੈਬਸਾਈਟ ਖੋਲ ਕੇ ਉਥੋਂ ਉਹ ਲਿਖਤ ਪੜੀ ਜਾ ਸਕਦੀ ਹੈ।
(14/12/12)
ਹਰਦੇਵ ਸਿੰਘ, ਜੰਮੂ
ਡਾ.
ਗੁਰਮੀਤ ਸਿੰਘ ਬਰਸਾਲ ਜੀ
ਸਤਿ ਸ਼੍ਰੀ ਅਕਾਲ!
ਆਪ ਜੀ ਨੇ ਗੁਰੂ ਨਾਨਕ ਜੀ ਬਾਰੇ ਸੁੰਦਰ ਕਵਿਤਾ, “ਗੁਰੂ ਨਾਨਕ ਦਾ ਸਤਿਕਾਰ” ਲਿਖੀ
ਹੈ।
ਤੁਸੀ ਗੁਰੂ ਨਾਨਕ ਨੂੰ ਗੁਰੂ ਕਹਿਦੇ ਹੋਏ ਇਹ ਵੀ, ਜਾਣਦੇ ਹੋ ਕਿ ਗੁਰੂ ਦਾ ਸਤਿਕਾਰ ਕੀ ਹੁੰਦਾ ਹੈ।
ਸਿੱਖ ਗੁਰੂ ਨਾਨਕ ਨੂੰ, ਗੁਰੂ ਵੀ ਕਹਿੰਦੇ ਹਨ ਬਾਬਾ ਵੀ, ਤੇ ਪਾਤਿਸ਼ਾਹ ਵੀ। ਇਸ ਬਾਰੇ ਆਪ ਜੀ ਦਾਸ
ਵਲੋਂ ਲਿਖਿਆ ਲੇਖ ਹੇਠ ਲਿਖੇ ਲਿੰਕ (ਸਿੱਖ ਮਾਰਗ. ਕਾਮ) ਤੇ ਪੜ ਸਕਦੇ ਹੋ:-
http://www.sikhmarg.com/2010/0221-nankana-gurupad.html
ਤੁਸੀ ਫ਼ਿਰਾਕਦਿਲ ਹੋ ਕੇ ਲਿਖਦੇ ਹੋ ਕੋਈ “ਖਰਾਬਾ”
ਨਹੀਂ! ਪਰ ਕੁੱਝ ਲਿਖਤਾਂ ਅਨੁਸਾਰ, ਗੁਰੂਆਂ ਨੂੰ ਗੁਰੂ ਕਹਿਣ ਵਿੱਚ ਭਾਰੀ ਖਰਾਬੀ ਹੈ ਜੀ। ਇਸ
ਪ੍ਰਚਾਰ ਅਨੁਸਾਰ ਆਪ ਜੀ ਵਰਗੇ ਬੰਦੇ ਵੀ, ਗੁਰ ੂਨਾਨਕ ਨੂੰ ਗੁਰੂ ਕਹਿਣ ਕਾਰਨ, ਬ੍ਰਾਹਮਣਵਾਦ ਦੇ
ਪਰਛਾਵੇਂ ਹੇਠ ਹਨ, ਅਤੇ ਦੱਸ ਗੁਰੂ ਸਾਹਿਬਾਨਾਂ ਦੀ ਘੁੰਮਣਘੇਰੀ ਵਿੱਚ ਫ਼ੱਸੇ ਹੋਏ ਹਨ। ਗੁਰੂ ਦੇ
ਸਤਿਕਾਰ ਨੂੰ ਨਹੀਂ ਜਾਣਦੇ। …… “ਅਗਿਆਨੀ ਅਤੇ ਅੰਧਾ ਪ੍ਰਚਾਰ ਰਹੇ ਹੁੰਦੇ ਹਾਂ”। ਇਨ੍ਹਾਂ
ਲਿਖਤਾਂ ਅਨੁਸਾਰ ਗੁਰੂਆਂ ਨੂੰ ਗੁਰੂ ਕਹਿਣ ਵਾਲੇ ਨੂੰ, ਸਿੱਖ ਕਰਕੇ ਪਰਿਭਾਸ਼ਤ ਕਰਨ ਵਿੱਚ ਵੀ ਗਲਤੀ
ਹੈ।
ਐਸੀਆਂ ਲਿਖਤਾਂ ਅਨੁਸਾਰ, ਤੁਸੀ ਵੀ ਅੰਨੀ ਸ਼ਰਧਾ ਕਾਰਨ, ਗੁਰੂ ਨਾਨਕ ਨੂੰ ਗੁਰੂ ਕਹਿਦੇ ਹੋਏ ਬਾਣੀ
ਸਿਧਾਂਤ ਭੰਗ ਕਰਕੇ ਗੁਰਮਤਿ ਦਾ ਘੋਰ ਨਿਰਾਦਰ ਕਰ ਰਹੇ ਹੋ। ਇਸ ਬਾਰੇ ਵੀ ਵਿਚਾਰ ਜ਼ਰੂਰ ਕਰਨਾ ਜੀ।
ਹਰਦੇਵ ਸਿੰਘ, ਜੰਮੂ-14. 12. 12
(14/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਝੂਠੀ
ਗੱਲ ਜਾਭਾਂ ਦਾ ਭੇੜ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਝੂਠੀ ਗੱਲ ਜਾਭਾਂ ਦਾ ਭੇੜ।
ਉਸ ਤੋਂ ਸਿੱਖ ਸੱਚ ਗਿਆਨ ਦਵੇ ਜੋ, ਸੱਚੋ ਸੱਚ ਨਿਬੇੜ।
ਝੂਠ ਦੇ ਚਿੱਕੜ ਲਿੱਬੜ ਲਿੱਬੜ ਛਿੱਟੇ ਸਭ ਤੇ ਪਾਵੇਂ।
ਆਪ ਵੀ ਗੰਦਾ ਹੋਰਾਂ ਤੇ ਵੀ ਗੰਦ ਉਛਾਲੀ ਜਾਵੇਂ।
ਸ਼ੁੱਚਾ ਹੋ ਤੇ ਸੋਚ ਸ਼ਾਂਤ ਹੋ, ਹੋ ਕੇ ਸੱਚ ਦੇ ਨੇੜ।
ਝੂਠੀ ਗੱਲ ਜਾਭਾਂ ਦਾ ਭੇੜ।
ਝੂਠ ਚੋਂ ਝੂਠ ਹੀ ਨਿਕਲੂ, ਜੂਠੋਂ ਸੁੱਚ ਕਦੇ ਨਹੀਂ ਆਉਂਦਾ।
ਸੱਚ ਤੋਂ ਸੱਚ ਹੀ ਫੈਲੇ, ਸੱਚ ਹੀ ਨ੍ਹੇਰੇ ਦੂਰ ਭਜਾਉਂਦਾ।
ਝੂਠ ਕਦੇ ਵੀ ਸੱਚ ਵਿੱਚ ਅਪਣੀ ਪਾ ਨਹੀਂ ਸਕਦਾ ਤੇੜ।
ਝੂਠੀ ਗੱਲ ਜਾਭਾਂ ਦਾ ਭੇੜ।
ਮਾਇਆ ਦੇ ਸੰਗ ਝੂਠ ਪਸਰਿਆ, ਸਕਾ-ਚੌਂਧ ਚਮਕਾਈ।
ਮਾੜੇ ਦਿਲ ਤੇ ਮਾੜੀਆਂ ਨਜ਼ਰਾਂ ਨੂੰ ਜਾਂਦਾ ਖਿੱਚ ਪਾਈ।
ਚਾਰ ਦਿਨਾਂ ਦੀ ਖਿੱਚ ਤੋਂ ਪਿੱਛੋਂ, ਸੱਚ ਦਾ ਆਉਣਾ ਗੇੜ।
ਝੂਠੀ ਗੱਲ ਜਾਭਾਂ ਦਾ ਭੇੜ।
ਮਿੱਠਾ ਝੂਠ ਤੇ ਕੌੜਾ ਸੱਚ ਹੈ, ਕਹਿੰਦੇ ਇਹੋ ਸਿਆਣੇ।
ਮਿੱਠੇ ਤੋਂ ਜੋ ਪਵੇ ਬਿਮਾਰੀ, ਜਿਸ ਤਨ ਲੱਗੇ ਜਾਣੇ।
ਸੱਚ ਆਉਲੇ ਖਾਈਏ ਤਾਂ ਜਾਂਦੇ ਸਾਰੇ ਰੋਗ ਉਖੇੜ।
ਝੂਠੀ ਗੱਲ ਜਾਭਾਂ ਦਾ ਭੇੜ।
ਝੂਠ ਭਜਾ ਦੇ ਸੱਚ ਲੜ ਲਾ ਦੇ, ਮਨ ਦੀ ਸੇਧ ਬਣਾ ਦੇ।
ਸੁੱਚ ਤੋਂ ਸੱਚ, ਸੱਚ ਤੋਂ ਸੱਚਾ, ਸੱਚੇ ਸੰਗ ਮਨ ਲਾ ਦੇ।
ਝੂਠਾ ਹਾਰੇ ਸੱਚਾ ਜਿੱਤੇ, ਏਹੋ ਸੱਚ ਨਿਬੇੜ।
ਝੂਠੀ ਗੱਲ ਜਾਭਾਂ ਦਾ ਭੇੜ।
(14/12/12)
ਸਤਨਾਮ ਕੌਰ ਫਰੀਦਾਬਾਦ/ਗੁਰਿੰਦਰ ਸਿੰਘ
ਦਸਮ
ਗ੍ਰੰਥੀ ਵਿਦਵਾਨ ਦੀ ਫੋਕੀ ਵਿਦਵਤਾ: ਅੱਖੇ, ਆਦਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਹਰਿਮੰਦਰ ਹੈ
ਤਾਂ ਦਸਮ ਗ੍ਰੰਥ ਸਿੱਖ ਪੰਥ ਦਾ ਅਕਾਲ ਤਖ਼ਤ
(ਸਤਨਾਮ ਕੌਰ ਫਰੀਦਾਬਾਦ/੧੩ ਦਸੰਬਰ ੨੦੧੨)
ਅਖੌਤੀ ਦਸਮ ਗ੍ਰੰਥ /ਬਚਿੱਤਰ ਨਾਟਕ ਦੇ ਵਿਰੋਧ ਵਿੱਚ ਹਰ ਮਹੀਨੇ ਦੀ ੧੩ ਨੂੰ ਮਨਾਏ ਕਾਲਾ
ਦਿਵਸ ਮੌਕੇ ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਅਖੌਤੀ ਦਸਮ ਗ੍ਰੰਥ ਦਾ ਪਾਜ਼
ਉਘੇੜਦਾ ਇਸ਼ਤਿਹਾਰ ਸੰਗਤਾਂ ਵਿੱਚ ਸੁਣਾਿੲਆ। ਉਨ੍ਹਾਂ ਦਸਿਆ ਕਿ ਇੱਕ ਦਸਮ ਗ੍ਰੰਥੀ ਵਿਦਵਾਨ ਆਦਿ
ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ ਹਰਿਮੰਦਰ ਅਤੇ ਦਸਮ ਗ੍ਰੰਥ ਨੂੰ ਸਿੱਖ ਪੰਥ ਦਾ ਅਕਾਲ ਤਖ਼ਤ
ਕਹਿੰਦਾ ਹੈ। ਇਹ ਗੱਲ ਪਟਿਆਲੇ ਦੇ ਇੱਕ ਦਸਮ ਗ੍ਰੰਥ ਸੰਪਾਦਕ ਕੰਵਰ ਅਜੀਤ ਸਿੰਘ (ਗੁਰਮਤਿ ਵਿਚਾਰ
ਕੇਂਦਰ) ਵਲੋਂ ਸੰਪਾਦਤ ਪੁਸਤਕ ਮਹਾਂਕਾਲ ਰਖਵਾਰ ਹਮਾਰੋ ਵਿੱਚ ਡਾ. ਅਨੁਰਾਗ ਸਿੰਘ ਦੇ ਲੇਖ ਵਿੱਚ
ਲਿਖੀ ਹੈ। ਲੇਖਕ ਅਨੁਰਾਗ ਸਿੰਘ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਅਪਨੀ ਰਚਨਾ ਵਿੱਚ ਪਰਮਪਿਤਾ
ਪਰਮਾਤਮਾ ਨੂੰ ਮਹਾਂਕਾਲ ਦਸਿਆ ਹੈ ਪਰ ਅਖੌਤੀ ਦਸਮ ਗ੍ਰੰਥ ਅਨੁਸਾਰ ਤਾਂ ਪਰਮਪਿਤਾ ਮਹਾਂਕਾਲ ਮਦਿਰਾ
ਤੇ ਭੰਗ ਦਾ ਸੇਵਨ ਕਰਦੇ ਹਨ। ਪਰਮਪਿਤਾ ਮਹਾਂਕਾਲ ਜੀ ਡਰਪੋਕ ਹਨ ਅਤੇ ਉਨ੍ਹਾਂ ਨੂੰ ਪਸੀਨਾ ਆਉਂਦਾ
ਹੈ। ਸੋ ਸਪਸ਼ਟ ਹੈ ਕਿ ਮਹਾਂਕਾਲ ਕੋਈ ਸ਼ਰੀਰਧਾਰੀ ਹੈ ਪਰ ਇਹ ਵਿਦਵਾਨ ਇਸ ਨੂੰ ਪਰਮਪਿਤਾ ਅਤੇ
ਸ਼੍ਰਿਸ਼ਟੀ ਦੀ ਸਿਰਜਨਾਤਮਕ ਸ਼ਕਤੀ ਮੰਨਦਾ ਹੈ। ਦੂਜਿਆਂ ਦਾ ਰਖਵਾਰਾ ਮਹਾਂਕਾਲ ਸ਼ਰਾਬੀ ਅਪਣੀ ਪਤਨੀ
ਮਹਾਂਕਾਲੀ ਸਮੇਤ ਸ਼ਰਾਬ ਪੀ ਕੇ ਮਸਤ ਹੋਏ ਇੰਜ ਭੱਭਕਦਾ ਹੈ ਜਿਵੇਂ ਜੰਗਲ ਵਿੱਚ ਸ਼ੇਰ ਦਾ ਬੱਚਾ ਭਭਕਦਾ
ਹੈ (ਮਦਰਾ ਕਰ ਮੱਤ ਮਹਾਂ ਭਭੱਕੰ। ਬਨ ਮੈ ਮਨੋ ਬਾਘ ਬਚਾ ਬੱਬਕੰ (ਬਚਿਤ੍ਰ ਨਾਟਕ੧/੫੩)
ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਜਿਹੜਾ ਵਿਅਕਤੀ ਮਹਾਂਕਾਲ ਦਾ ਸਿੱਖ ਬਣਨਾ ਚਾਹੁੰਦਾ ਹੈ ਉਸ ਦੇ
ਲਈ ਮਦਿਰਾ ਤੇ ਭੰਗ ਪੀਣੀ ਜ਼ਰੂਰੀ ਹੈ ਅਜਿਹਾ ਦਸਮ ਗ੍ਰੰਥ ਦੇ ਪੰਨਾ - ਤੇ ਦਰਜ਼ ਹੈ। ਮਹਾਕਾਲ ਕੋ
ਸਿਖਯ ਕਰਿ ਮਦਿਰਾ ਭਾਂਗ ਪਿਵਾਇ -ਅਖੌਤੀ ਦਸਮ ਗ੍ਰੰਥ ਪੰਨਾ ੧੨੧੦) ਸਿਰਫ ਮਦਿਰਾ ਤੇ ਭੰਗ ਹੀ ਨਹੀ
ਇਸ ਗ੍ਰੰਥ ਵਿੱਚ ਪੋਸਤ, ਅਫੀਮ ਆਦਿ ਨਸ਼ੇ ਕਰ ਕੇ ਵਿਭਚਾਰ ਕਰਨ ਦੀ ਵੀ ਸਿੱਖਿਆ ਹੈ ਅਤੇ ਜੋ ਨਸ਼ੇ
ਨਹੀਂ ਕਰੇਗਾ ਉਹ ਕੁੱਤੇ ਦੀ ਮੌਤ ਮਰੇਗਾ। ਸੋ ਯਕੀਨਨ, ਮਹਾਂਕਾਲ ਦੀ ਉਸਤਤਿ ਕਰਣ ਵਾਲਾ ਲਿਖਾਰੀ ਵੀ
ਮਹਾਂਕਾਲ ਦੇ ਨਕਸ਼ੇ ਕਦਮਾਂ ਉਪਰ ਤੁਰਦਾ ਹੋਵੇਗਾ। ਮਹਾਂਕਾਲ ਦੇ ਉਪਾਸ਼ਕ ਲਿਖਾਰੀ/ਕਵੀ ਨੂੰ ਨਸ਼ੀਲੇ
ਪਦਾਰਥਾਂ ਨਾਲ ਇੰਨ੍ਹਾ ਪ੍ਰੇਮ ਹੈ ਕਿ ਉਹ ਅਖੌਤੀ ਦਸਮ ਗ੍ਰੰਥ ਦੀ ਰਚਨਾ ੨੪ ਅਵਤਾਰ ਵਿਚੋਂ
ਕ੍ਰਿਸ਼ਨਾਵਤਾਰ ਦੇ ਛੰਦ ੨੧੧੨ ਵਿੱਚ ਕ੍ਰਿਸ਼ਨ ਤੇ ਅਰਜਨ ਨੂੰ ਪੋਸਤ, ਭਾਂਗ ਤੇ ਅਫੀਮ ਦੇ ਨਸ਼ੇ ਵਿੱਚ
ਮਸਤ ਦਸਦਾ ਹੈ, ਜਿਸ ਵਿੱਚ ਕ੍ਰਿਸ਼ਨ ਅਰਜਨ ਨੂੰ ਕਹਿੰਦਾ ਹੈ ਕਿ ਬ੍ਰਹਮਾ ਨੇ ਸੱਤ ਸਮੁੰਦ੍ਰ ਰਚੇ ਪਰ
ਅਠਵਾਂ ਸਮੁੰਦ੍ਰ ਸ਼ਰਾਬ ਦਾ ਬਨਾਉਣ ਤੋਂ ਕਿਉਂ ਖੁੰਝ ਗਿਆ। ਇੰਨੀ ਲਮੇਰੀ ਰਚਨਾ ਕ੍ਰਿਸ਼ਨਾਵਤਾਰ ਲਿਖ
ਕੇ ਕਵੀ ਸਿਆਮ ਕਹਿੰਦਾ ਹੈ ਕਿ ਮੈਂ ਗਨੇਸ਼, ਕਿਸ਼ਨ, ਬਿਸ਼ਨ ਕਦੇ ਵੀ ਨਹੀਂ ਧਿਆਉਂਦਾ ਮੇਰਾ ਰਖਵਾਰਾ
ਤਾਂ ਮਹਾਂਕਾਲ ਹੈ (ਮਹਾਂਕਾਲ ਰਖਵਾਰ ਹਮਾਰੋ) ਜੋ ਅਸਲ ਵਿੱਚ ਭੰਗ ਸ਼ਰਾਬ ਪੀਂਦਾ ਹੈ।
ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਨਾ ਸਿਰਫ ਨਸ਼ੇ ਕਰਨ ਦੀ ਸਿੱਖਿਆ ਦਿੰਦਾ
ਹੈ ਬਲਕਿ ਦੇਵੀ ਦੇਵਤਿਆਂ ਦੀ ਉਸਤਤਿ, ਅਸ਼ਲੀਲਤਾ ਅਤੇ ਗੁਰਮਤਿ ਵਿਰੋਧੀ ਅਨੇਕਾਂ ਗੱਲਾਂ ਨਾਲ ਭਰਪੂਰ
ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਵਾਂ ਤੋਂ ਉਲਟ ਹਨ। ਇਸ ਲਈ ਦਸਮ ਗ੍ਰੰਥੀ ਵਿਦਵਾਨ ਵੱਲੋਂ
ਅਖੌਤੀ ਦਸਮ ਗ੍ਰੰਥ ਨੂੰ ਸਿੱਖ ਪੰਥ ਦਾ ਅਕਾਲ ਤਖ਼ਤ ਕਹਿਣਾ ਬੇਤੁੱਕਾ ਹੈ ਇਸ ਤਰ੍ਹਾਂ ਦੀਆਂ ਅਨੇਕਾਂ
ਹਾਸੋਹੀਣੀ ਗੱਲਾਂ ‘ਮਹਾਂਕਾਲ ਰਖਵਾਰ ਹਮਾਰੋ’ ਪੁਸਤਕ ਵਿੱਚ ਦਰਜ਼ ਹਨ ਜਿਥੇ ਗੁਰੂ ਗ੍ਰੰਥ ਸਾਹਿਬ ਜੀ
ਦੀ ਬਰਾਬਰੀ ਅਖੌਤੀ ਦਸਮ ਗ੍ਰੰਥ ਨਾਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਈ ਥਾਂ ਨੀਵਾਂ ਵਿਖਾਇਆ
ਹੈ ਇਸ ਤੋਂ ਮਹਾਂਕਾਲ ਦੇ ਉਪਾਸ਼ਕਾਂ ਦੀ ਵਿਦਵਤਾ ਦਾ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਮਹਾਂਕਾਲ ਨੂੰ
ਪਰਮ ਪਿਤਾ ਮੰਨਣ ਵਾਲੇ ਬਚਿੱਤਰ ਨਾਟਕੀਏ/ਦਸਮ ਗ੍ਰੰਥੀ ਵਿਦਵਾਨਾਂ ਨੂੰ ਸੁਝਾਅ ਹੈ ਕਿ ਉਹ ਮਹਾਂਕਾਲ
ਦੇ ਕਿਰਦਾਰ ਦੀ ਪੁਨਰ ਘੋਖ ਲਈ ਅਖੌਤੀ ਦਸਮ ਗ੍ਰੰਥ ਨੂੰ ਵਾਰ ਵਾਰ ਪੜ੍ਹਣ ਤਾਂ ਜੁ ਉਨ੍ਹਾਂ ਦੀ
ਮਹਾਂਕਾਲ ਪ੍ਰਤੀ ਗਲਤਫਹਿਮੀ ਦੂਰ ਹੋ ਸਕੇ ਨਾਲ ਹੀ ਸ. ਦਲਬੀਰ ਸਿੰਘ ਦੀ ਪੁਸਤਕ ਅਖੌਤੀ ਦਸਮ ਗ੍ਰੰਥ
ਦੀ ਅਸਲੀਅਤ ਨੂੰ ਵੀ ਜ਼ਰੂਰ ਪੜਣ ਜਿਸ ਵਿੱਚ ਮਹਾਂਕਾਲ ਕਾਲਕਾ ਦੀ ਅਸਲੀਅਤ ਬਾਰੇ ਲਿਖਿਆ ਹੈ।
******************************************************
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
(14/12/12)
ਗੁਰਸੇਵਕ ਸਿੰਘ ਧੌਲਾ
92
ਸਾਲਾਂ ਦਾ ਸਫਰ
ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਸੁਧਾਰ ਤੋਂ ਅਸ਼ਲੀਲਤਾ ਦੇ ਪ੍ਰਚਾਰ ਤੱਕ
ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 14 ਦਸੰਬਰ 1920 ਨੂੰ ਸਿੱਖਾਂ ਦੀ ਰਾਜਨੀਤਕ ਪਾਰਟੀ
ਵਜੋਂ ਹੋਈ ਸੀ। ਇਸ ਦਾ ਮੁੱਖ ਕੰਮ ਸਿੱਖ ਧਰਮ ਨੂੰ ਆਉਂਦੀਆਂ ਮੁਸ਼ਕਲਾਂ ਅਤੇ ਪ੍ਰਚਾਰ ਪਸਾਰ ਵਿੱਚ
ਰੁਕਾਵਟਾਂ ਨੂੰ ਸਿਆਸੀ ਅਸਰ ਰਸੂਖ ਨਾਲ ਹੱਲ ਕਰਨਾ ਸੀ। 29 ਮਾਰਚ 1922 ਨੂੰ ਸ਼੍ਰੋਮਣੀ ਕਮੇਟੀ
ਵੱਲੋਂ ਦਿੱਤੇ ਗਏ ਦੋ ਨੁਕਾਤੀ ਪ੍ਰੋਗਰਾਮ ਵਿੱਚ ਪਹਿਲਾ ਨੁਕਤਾ ਸਿੱਖ ਧਰਮ ਦੀ ਸੇਵਾ ਕਰਨੀ ਅਤੇ
ਦੂਸਰੇ ਨੁਕਤੇ ਵਿੱਚ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਬਾਰੇ ਸ਼੍ਰੋਮਣੀ ਕਮੇਟੀ ਦਾ ਹੁਕਮ ਮੰਨਣਾ
ਸ਼ਾਮਲ ਸੀ। ਅਸਲ ਵਿੱਚ ਇਹ ਦੋ ਮੁੱਖ ਨੁਕਤੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਬੁਨਿਆਦੀ ਸਿਧਾਂਤ ਰੱਖੇ ਗਏ
ਸਨ। ਆਪਣੇ ਸ਼ੁਰੂਆਤੀ ਸਾਲਾਂ ਵਿੱਚ ਖਾਲਸਾ ਪੰਥ ਦੇ ਅਕਾਲੀ ਸਿੱਖਾਂ ਨੇ ਸਾਕਾ ਨਨਕਾਣਾ ਸਾਹਿਬ ਨੂੰ
ਮਹੰਤਾਂ ਤੋਂ ਅਜ਼ਾਦ ਕਰਵਾਉਣਾ, ਮੋਰਚਾ ਗੰਗਸਰ ਜੈਤੋ, ਗੁਰੂ ਕੇ ਬਾਗ ਦਾ ਮੋਰਚਾ ਆਦਿ ਅਜਿਹੇ ਜ਼ਹਾਦ
ਕੀਤੇ ਜਿਸ ਨਾਲ ਗੁਰਦੁਆਰਾ ਸਾਹਿਬਾਨਾਂ ਦਾ ਪੂਰਾ ਕੰਟਰੌਲ ਖਾਲਸਾ ਪੰਥ ਦੇ ਹੱਥ ਆ ਗਿਆ। ਸ਼੍ਰੋਮਣੀ
ਅਕਾਲੀ ਦਲ ਵਲੋਂ ਹੀ ਪੰਜਾਬੀ ਸੂਬਾ ਲਹਿਰ ਵਿੱਚ ਕੋਈ ਸਤਵੰਜਾ ਹਜ਼ਾਰ ਦੇ ਕਰੀਬ ਗ੍ਰਿਫ਼ਤਾਰੀਆਂ
ਦਿੱਤੀਆਂ ਗਈਆਂ ਤਾਂ ਕਿ ਸਿੱਖ ਕੌਮ ਆਪਣਾ ਭਵਿੱਖ ਉਜਲਾ ਕਰ ਸਕੇ। ਇਸੇ ਅਕਾਲੀ ਦਲ ਨੇ ਕੌਮ ਦੀ
ਚੜ੍ਹਦੀ ਕਲਾ ਲਈ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ (ਜਿਸ ਨੂੰ ਵਸਾਉਣ ਲਈ ਪੰਜਾਬ ਦੇ ਪਿੰਡਾਂ ਦੀ
ਤਬਾਹੀ ਕੀਤੀ ਗਈ ਸੀ) ਪੰਜਾਬ ਨੂੰ ਸੌਂਪਣ, ਪੰਜਾਬ ਨਾਲ ਲਗਦੇ ਪੰਜਾਬੀ ਭਾਸ਼ਾ ਬੋਲਦੇ ਇਲਾਕਿਆਂ
ਪੰਜਾਬ ਵਿੱਚ ਸ਼ਾਮਲ ਕਰਨ, ਪੰਜਾਬ ਰਾਜ ਨੂੰ ਵੱਧ ਅਧਿਕਾਰ ਦੇਣ ਅਤੇ ਕੇਂਦਰ ਸਰਕਾਰ ਵੱਲੋਂ ਰਾਜਾਂ
ਵਿੱਚ ਕੀਤੀ ਜਾਂਦੀ ਦਖਲਅੰਦਾਜ਼ੀ ਨੂੰ ਸਮਾਪਤ ਕਰਨ, ਪੰਜਾਬ ਵਿਚੋਂ ਬਾਹਰ ਪਰ ਦੇਸ਼ ਅੰਦਰ ਰਹਿੰਦੇ
ਸਿੱਖਾਂ ਸਮੇਤ ਘੱਟ ਗਿਣਤੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ, ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨ
ਅਤੇ ਧਰਮ ਯੁੱਧ ਮੋਰਚੇ ਵਿਆਪਕ ਸੰਘਰਸ਼ ਕਰਕੇ ਸਿੱਖ ਕੌਮ ਦਾ ਮਾਣ ਉੱਚਾ ਕੀਤਾ ਸੀ। ਸ਼੍ਰੋਮਣੀ ਅਕਾਲੀ
ਦਲ ਦੇ ਪਹਿਲੇ ਪ੍ਰਧਾਨ ਸਰਮੁਖ ਸਿੰਘ ਝਬਾਲ ਤੋਂ ਲੈ ਕੇ ਸੱਤਰਵਿਆਂ ਤੱਕ ਇਸ ਜਥੇਬੰਦੀ ਵਿੱਚ ਥੋੜ੍ਹੇ
ਮੋਟੇ ਫਰਕ ਨਾਲ ਸਿੱਖ ਅੰਸ਼ ਦਾ ਮਾਦਾ ਭਾਰੂ ਰਿਹਾ ਹੈ ਪ੍ਰੰਤੂ ਜਗਦੇਵ ਸਿੰਘ ਤਲਵੰਡੀ ਵੇਲੇ ਤੋਂ ਇਸ
ਧਰਮ ਦਾ ਅੰਸ਼ ਇੰਨਾ ਜਲਦੀ ਖਤਮ ਹੋ ਗਿਆ ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਇਸ ਦੀ ਸੰਭਾਲ ਸ.
ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਆ ਗਈ ਤਾਂ 1978 ਤੋਂ ਸਿੱਖਾਂ ਦਾ ਪੱਖ ਪੇਸ਼ ਕਰਨ ਵਾਲੀ ਇਸ
ਰਾਜਨੀਤਕ ਪਾਰਟੀ ਨੇ ਉਲਟਾ ਸਿੱਖਾਂ ਨਾਲ ਹੀ ਰਾਜਨੀਤੀ ਕਰਕੇ ਵਿਰੋਧੀ ਦਲਾਂ ਨਾਲ ਸਾਂਝ ਪਾਉਣੀ ਸ਼ੁਰੂ
ਕਰ ਦਿੱਤੀ। ਇਥੋਂ ਤੱਕ ਕਿ ਜਿਸ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਸੰਕਲਪ ਵਿਚੋਂ ਇਸ ਦੀ ਸਥਾਪਨਾ
ਹੋਈ ਸੀ ਉਹ ਪਾਰਟੀ ਸਿੱਖਾਂ ਦੇ ਪ੍ਰਮੁੱਖ ਸਥਾਨ ਸਾਕਾ ਦਰਬਾਰ ਸਾਹਿਬ `ਤੇ ਕੇਂਦਰ ਵੱਲੋਂ ਕੀਤੇ
ਹਮਲੇ ਅਤੇ ਬੇਦਰਦੇ ਸਿੱਖ ਕਤਲੇਆਮ ਵਿਰੁੱਧ ਵੀ ਚੁੱਪ ਵੱਟ ਗਈ। ਸ਼੍ਰੋਮਣੀ ਅਕਾਲੀ ਦਲ ਦੀ ‘ਸਿੱਖ
ਪਾਰਟੀ’ ਵਜੋਂ ਪਛਾਣ ਖਤਮ ਕਰਕੇ ਪੰਜਾਬੀ ਪਾਰਟੀ ਵਜੋਂ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਗਿਆ ਸਿੱਖ ਹਿਤ
ਵਿਸਾਰ ਕੇ ਪਰਿਵਾਰਕ ਕਬਜ਼ੇ ਹੇਠ ਕਰਨ ਤੋਂ ਬਾਅਦ ਇਸ ਵੇਲੇ ਇਹ ‘ਸਿੱਖ ਰਾਜਨੀਤਕ ਪਾਰਟੀ’ ਵਜੋਂ ਆਪਣੀ
ਹੋਂਦ ਪੂਰੀ ਤਰ੍ਹਾਂ ਖਤਮ ਕਰ ਚੁੱਕੀ ਹੈ। ਪਾਰਟੀ ਦੇ ਮੌਜੂਦਾ ਨਿਜ਼ਾਮ ਵਿੱਚ ਹੁਣ ਇਹ ਸਿੱਖ
ਸਿਧਾਂਤਾਂ ਦੇ ਖਿਲਾਫ਼ ਜਾਣ ਵਾਲੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਪਾਰਟੀ ਵਿਧਾਨ ਅਨੁਸਾਰ ਇਸ ਨੇ
ਸ਼੍ਰੋਮਣੀ ਕਮੇਟੀ ਦਾ ਹੁਕਮ ਮੰਨ ਕੇ ਗੁਰਦੁਆਰਾ ਪ੍ਰਬੰਧ ਵਿੱਚ ਸੇਵਾ ਕਰਨੀ ਸੀ ਪਰ ਇਸ ਵੇਲੇ
ਸ਼੍ਰੋਮਣੀ ਕਮੇਟੀ ਦੀ ਜਾਨ ਸ਼੍ਰੋਮਣੀ ਕਮੇਟੀ ਦੇ ਹੱਥ ਵਿੱਚ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲਿਫਾਫੇ
ਵਿਚੋਂ ਨਿਕਲੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀਆਂ ਲਿਲਕੜੀਆਂ ਕੱਢਦੇ ਰਹਿੰਦੇ ਹਨ।
ਸ਼੍ਰੋਮਣੀ ਅਕਾਲੀ ਦਲ ਵਿਚੋਂ ‘ਧਰਮ ਦਾ ਕੋਈ ਅੰਸ਼’ ਬਾਕੀ ਨਹੀਂ ਰਹਿ ਗਿਆ। ਹੁਣ ਇਸ ਦੀ ਸਿੱਖ ਧਰਮ
ਨੂੰ ਖਤਮ ਕਰਨ ਦਾ ਟੀਚਾ ਮਿਥੀ ਬੈਠੀ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਸਾਂਝ ਹੈ। ਇਸ ਪਾਰਟੀ ਦੇ
ਹੇਠਲੇ ਤੋਂ ਲੈ ਕੇ ਉਪਰਲੇ ਤੱਕ ਵਧੇਰੇ ਆਗੂ ਸਿੱਖ ਕੌਮ ਦੇ ਵਿਰੋਧੀਆਂ ਨਾਲ ਸਾਂਝ ਰੱਖ ਰਹੇ ਹਨ।
ਪੰਜਾਬ ਵਿੱਚ ਡੇਰਾਵਾਦ ਨੂੰ ਵਧਣ-ਫੁਲਣ ਵਿੱਚ ਜਿੰਨੀ ਮਦਦ ਅਕਾਲੀ ਦਲ ਨੇ ਕੀਤੀ ਹੈ ਸ਼ਾਇਦ ਕੋਈ ਹੋਰ
ਪਾਰਟੀ ਨਾ ਕਰ ਸਕਦੀ। ਪੰਜਾਬ ਸਮੇਤ ਦੇਸ਼ ਭਰ ਵਿੱਚ ਵਸਦੇ ਸਿੱਖਾਂ ਦੀ ਰਾਖੀ ਲਈ ਹੁਣ ਸ਼੍ਰੋਮਣੀ
ਅਕਾਲੀ ਦਲ ਵਚਨਬੱਧ ਨਹੀਂ ਰਿਹਾ। ਚੰਡੀਗੜ੍ਹ, ਪਾਣੀਆਂ ਦੀ ਰਾਖੀ, ਪੰਜਾਬੀ ਬੋਲਦੇ ਇਲਾਕੇ, ਵੱਧ
ਅਧਿਕਾਰਾਂ ਦੀ ਗੱਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਏਜੰਡੇ ਵਿਚੋਂ ਮਨਫੀ ਹੋ ਚੁੱਕੀ ਹੈ। 1984 ਦੇ
ਸਿੱਖ ਕਤਲੇਆਮ ਵਿੱਚ ਪੀੜਤ ਸਿੱਖਾਂ ਨੂੰ ਇਨਸਾਫ਼ ਦਿਵਾਉਣ ਲਈ ਵੀ ਅਕਾਲੀ ਦਲ ਕੋਈ ਰੁਚੀ ਨਹੀਂ
ਰੱਖਦਾ। ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਵੜੈਚ (ਬਿਆਸ) ਦੇ ਢਾਹੇ ਜਾਣ `ਤੇ ਵੀ ਸ਼੍ਰੋਮਣੀ
ਅਕਾਲੀ ਦਲ ਨੂੰ ਰਤਾ ਪੀੜ ਨਹੀਂ ਹੋਈ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਕੰਮ ਕਰ ਰਿਹਾ ਉਸ ਦਾ
ਸਿੱਖ ਧਰਮ ਨਾਲ ਕੋਈ ਸਰੋਕਾਰ ਨਹੀਂ, ਸਗੋਂ ਕਈ ਕੰਮ ਤਾਂ ਅਜਿਹੇ ਹਨ ਜਿਹੜੇ ਸਿੱਖ ਧਰਮ ਦੇ ਬੁਨਿਆਦੀ
ਅਸੂਲਾਂ ਦੇ ਉਲਟ ਹਨ। ਪਿਛਲੇ ਅਤੇ ਇਸ ਸਾਲ ਵਿਸ਼ਵ ਕਬੱਡੀ ਕੱਪ ਸਮੇਂ ਕਰੋੜਾਂ ਰੁਪਏ ਖਰਚ ਕੇ ਸਟੇਜ਼
`ਤੇ ਕੀਤਾ ਗਿਆ ਅਸ਼ਲੀਲ ਡਾਂਸ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਖਿਲਾਫ਼ ਹੈ। ਹੁਣ ਅਕਾਲੀ ਸਟੇਜ਼ਾਂ `ਤੇ
ਰਾਗੀ ਢਾਡੀ ਦੀ ਥਾਂ ਗਾਉਣ ਵਾਲੀਆਂ ਬੀਬੀਆਂ ਇਕੱਠ ਨੂੰ ਕਾਮੁਕ ਵਿਰਤੀ ਪੈਦਾ ਕਰਦੀਆਂ ਹਨ।
ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਰਵਾਇਤਾਂ ਨੂੰ ਸਿਰਫ਼ ਛੱਡ ਹੀ ਨਹੀਂ ਗਿਆ ਸਗੋਂ ਉਹਨਾਂ ਦੇ
ਉਲਟ ਸਰਗਰਮੀਆਂ ਕਰਨ ਲੱਗ ਗਿਆ ਹੈ ਤਾਂ ਸਿੱਖਾਂ ਲਈ ਇੱਕ ਹੋਰ ਫਿਕਰ ਵਾਲੀ ਗੱਲ ਹੈ ਕਿ ਪੰਜਾਬ ਦੇ
ਸਿਆਸੀ ਪਿੜ ਵਿਚੋਂ ਬਾਕੀ ਸਿੱਖ ਰਾਜਨੀਤੀ ਦਾ ਵੀ ਲਗਭਗ ਖਾਤਮਾ ਹੀ ਹੋ ਗਿਆ ਹੈ। ਸ਼੍ਰੋਮਣੀ ਅਕਾਲੀ
ਦਲ (ਅ) ਨੇ ਐਲਾਨ ਕਰ ਦਿੱਤਾ ਹੈ ਕਿ ਆਉਂਦੀਆਂ ਚੋਣਾਂ ਨਹੀਂ ਲੜੇਗਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ
ਦੇ ਆਗੂਆਂ ਨੂੰ ਅਦਾਲਤੀ ਚੱਕਰਵਿਊ ਵਿੱਚ ਫਸਾ ਦਿੱਤਾ ਗਿਆ ਹੈ। ਇਸ ਸਮੇਂ ਆਪਣੀ ਸਿਆਸੀ ਹੋਂਦ ਨੂੰ
ਬਚਾਉਣ ਲਈ ਸਿੱਖਾਂ ਪਾਸ ਸਿਰਫ਼ ਇੱਕ ਹੀ ਰਸਤਾ ਬਾਕੀ ਰਹਿ ਗਿਆ ਹੈ ਕਿ ਉਹ ਗੁਰਦੁਆਰਾ ਸੁਧਾਰ ਵਾਂਗ
ਹੀ ਹੁਣ ‘ਅਕਾਲੀ ਦਲ ਸੁਧਾਰ ਲਹਿਰ’ ਸ਼ੁਰੂ ਕਰਨ ਬਾਰੇ ਸੋਚਣ।
ਗੁਰਸੇਵਕ ਸਿੰਘ ਧੌਲਾ 9463216267
(14/12/12)
ਜਸਵੰਤ ਸਿੰਘ ‘ਅਜੀਤ’
ਸਿੱਖ ਧਰਮ ਵਿੱਚ ਲੋਕਤੰਤਰ ਬਨਾਮ ਰਾਜਨੈਤਿਕ ਲੋਕਤੰਤਰ
ਸਿੱਖੀ ਵਿੱਚ ਪ੍ਰਵਾਨਤ ਲੋਕਤੰਤਰ: ਆਮ ਤੌਰ ਤੇ ਸਿੱਖੀ ਵਿੱਚ ਮਾਨਤਾ ਪ੍ਰਾਪਤ
ਅਤੇ ਰਾਜਨੀਤੀ ਵਿੱਚ ਪ੍ਰਵਾਨਤ ਲੋਕਤੰਤਰ ਨੂੰ ਤਕੜੀ ਦੇ ਇਕੋ ਪਾਲੇ ਵਿੱਚ ਤੋਲਿਆ ਜਾਂਦਾ ਹੈ, ਜਦਕਿ
ਸੱਚਾਈ ਇਹ ਹੈ ਕਿ ਇਨ੍ਹਾਂ ਦੋਹਾਂ ਲੋਕਤੰਤਰਾਂ ਵਿੱਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਜਿਥੇ ਰਾਜਨੈਤਿਕ
ਲੋਕਤੰਤਰ ਵਿੱਚ ਬਹੁਮਤ ਅਧਾਰਤ ਫੈਸਲਿਆਂ ਨੂੰ ਮਾਨਤਾ ਪ੍ਰਾਪਤ ਹੁੰਦੀ ਹੈ, ਉਥੇ ਹੀ ਸਿੱਖੀ ਵਿੱਚ
ਬਹੁਮਤ ਦੇ ਫੈਸਲਿਆਂ ਨੂੰ ਨਹੀਂ, ਸਗੋਂ ਸਰਬ-ਸੰਮਤ ਫੈਸਲਿਆਂ ਨੂੰ ਸਵੀਕਾਰਿਆ ਜਾਂਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਨੀਂਹ ‘ਪੰਚ ਪਰਵਾਣ ਪੰਚ ਪਰਧਾਨੁ’ ਦੇ ਆਦਰਸ਼ ਪੁਰ ਰਖੀ
ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਖ਼ਾਲਸੇ (ਸੰਤ-ਸਿਪਾਹੀ) ਦੀ
ਸਿਰਜਨਾ ਨੂੰ ਸੰਪੂਰਨਤਾ ਦੇ, ਉਸਨੂੰ ਮਜ਼ਬੂਤੀ ਬਖ਼ਸ਼ ਦਿਤੀ। ਫਿਰ ਪੰਜ ਪਿਆਰਿਆਂ ਨੇ ਗੁਰੂ ਸਾਹਿਬਾਨ
ਵਲੋਂ ਬਖ਼ਸ਼ੀ ਇਸ ਸ਼ਕਤੀ ਨੂੰ ਨਿਜੀ ਹਥਾਂ ਵਿੱਚ ਕੇਂਦ੍ਰਿਤ ਕਰੀ ਰਖਣ ਦੀ ਬਜਾਏ ‘ਸਰਬਤ ਖਾਲਸੇ’ ਨੂੰ
ਸੌਂਪ ਦਿਤਾ।
ਸਿੱਖ ਇਤਿਹਾਸ ਗੁਆਹ ਹੈ ਕਿ ਜਿਸ ਸਮੇਂ ਸਿੱਖ ਜੀਵਨ-ਸੰਘਰਸ਼ ਵਿੱਚ ਜੁਟੇ ਹੋਏ ਸਨ ਅਤੇ ਜਬਰ-ਜ਼ੁਲਮ ਦੇ
ਹਥੋਂ ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਲਈ ਜਾਨਾਂ ਹੂਲ ਰਹੇ ਸਨ ਤਾਂ ‘ਸਰਬਤ ਖ਼ਾਲਸਾ’ ਹੀ ਉਨ੍ਹਾਂ ਦਾ
ਮਾਰਗ-ਦਰਸ਼ਨ ਕਰਿਆ ਕਰਦਾ ਸੀ। ਜਦੋਂ ਕਦੀ ਉਨ੍ਹਾਂ ਦੇ ਸਿਰ ਤੇ ਸੰਕਟ ਦੇ ਪਹਾੜ ਟੁੱਟਦੇ ਜਾਂ ਕੋਈ
ਗੰਭੀਰ ਸਮੱਸਿਆ ਉਨ੍ਹਾਂ ਨੂੰ ਘੇਰ ਲੈਂਦੀ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ‘ਸਰਬਤ ਖਾਲਸਾ’ ਸਦ
ਲੈਂਦੇ। ਇਸ ‘ਸਰਬਤ ਖਾਲਸਾ’ ਵਿੱਚ ਸਾਰੀਆਂ ਧਿਰਾਂ ਨੂੰ ਸ਼ਾਮਲ ਹੋਣ ਲਈ ਸਦਿਆ ਜਾਂਦਾ ਅਤੇ ਪੈਦਾ ਹੋਈ
ਸਮੱਸਿਆ ਬਾਰੇ ਹਰ ਕਿਸੇ ਨੂੰ ਆਪਣੇ ਵਿਚਾਰ ਖੁਲ੍ਹ ਕੇ ਪ੍ਰਗਟ ਕਰਨ ਦਾ ਮੌਕਾ ਦਿਤਾ ਜਾਂਦਾ। ਹਰ ਇੱਕ
ਦੇ ਵਿਚਾਰਾਂ ਨੂੰ, ਭਾਵੇਂ ਉਹ ਕਿਸੇ ਦੇ ਕਿਤਨੇ ਹੀ ਵਿਰੁਧ ਕਿਉਂ ਨਾ ਹੋਣ, ਬੜੇ ਹੀ ਠਰ੍ਹਮੇਂ ਨਾਲ
ਸੁਣਿਆ ਅਤੇ ਸਮਝਿਆ ਜਾਂਦਾ। ਜਿਸ ਧਿਰ ਦੇ ਵਿਰੁਧ ਵਿਚਾਰ ਆਉਂਦੇ ਉਸ ਧਿਰ ਨੂੰ ਆਪਣਾ ਪੱਖ ਪੇਸ਼ ਕਰਨ
ਦਾ ਪੂਰਾ ਮੌਕਾ ਦਿਤਾ ਜਾਂਦਾ। ਪ੍ਰੰਤੂ ਅੰਤਿਮ ਫੈਸਲਾ ਸਰਬ-ਸੰਮਤੀ ਨਾਲ ਹੀ ਕੀਤਾ ਅਤੇ ਪ੍ਰਵਾਨਿਆ
ਜਾਂਦਾ।
ਅਜ ਸਿੱਖੀ ਵਿਚੋਂ ਪ੍ਰਵਾਨਤ ਰਹੇ ‘ਸਰਬਤ ਖ਼ਾਲਸਾ’ ਦੀ ਸਾਰਥਕਤਾ ਖ਼ਤਮ ਹੋ ਕੇ ਰਹਿ ਗਈ ਹੈ। ਇਸਦਾ
ਕਾਰਣ ਇਹ ਹੈ ਕਿ ਕੌਮੀ ਆਗੂਆਂ ਵਿਚੋਂ ਸਹਿਣਸ਼ੀਲਤਾ ਦਾ ਮਾਦਾ ਬਿਲਕੁਲ ਹੀ ਮੁੱਕ ਗਿਆ ਹੋਇਆ ਹੈ।
ਆਪਣੀ ਅਲੋਚਨਾ ਸੁਣਨ ਦੀ ਸਮਰਥਾ ਕਿਸੇ ਵਿੱਚ ਵੀ ਨਹੀਂ ਰਹਿ ਗਈ ਹੋਈ। ਹਰ ਕੋਈ ਆਪਣੀ ਹੀ ਸੋਚ
ਦੂਜਿਆਂ ਪੁਰ ਠੋਸਣਾ ਚਾਹੁੰਦਾ ਹੈ। ਅਜ ‘ਸਰਬਤ ਖ਼ਾਲਸਾ’ ਦੇ ਨਾਂ ਤੇ ਆਪਣੇ ਸਮਰਥਕਾਂ ਦੀ ਭੀੜ ਇਕੱਠੀ
ਕਰ ਜੈਕਾਰੇ ਲਵਾ, ਮਰਜ਼ੀ ਦੇ ਫੈਸਲੇ ਕਰ ਅਤੇ ਕਰਵਾ ਲਏ ਜਾਂਦੇ ਹਨ ਅਤੇ ਉਨ੍ਹਾਂ ਨੂੰ ‘ਸਰਬਤ ਖ਼ਾਲਸਾ’
ਦੇ ਫੈਸਲੇ ਕਰਾਰ ਦੇ ਕੇ ਦੂਜਿਆਂ ਤੇ ਠੋਸਣ ਦੇ ਜਤਨ ਕੀਤੇ ਜਾਂਦੇ ਹਨ। ਜਦਕਿ ਅਸਲੀਅਤ ਇਹ ਹੁੰਦੀ ਹੈ
ਕਿ ਕਥਤ ‘ਸਰਬਤ ਖ਼ਾਲਸਾ’ ਵਿੱਚ ਵਿਰੋਧੀਆਂ ਨੂੰ ਸਦਿਆ ਹੀ ਨਹੀਂ ਗਿਆ ਹੁੰਦਾ, ਜੇ ਕੋਈ ਭੁਲ-ਭੁਲੇਖੇ
ਆ ਵੀ ਗਿਆ ਹੋਵੇ ਤਾਂ ਉਸ ਨਾਲ ਅਜਿਹੀ ‘ਬਾਬ’ ਕੀਤੀ ਜਾਂਦੀ ਹੈ ਕਿ ਉਹ ਜੀਵਨ ਭਰ ਯਾਦ ਰਖੇ।
ਅਪਨਾਇਆ ਰਾਜਨੈਤਿਕ ਲੋਕਤੰਤਰ: ਅਜ ਜਿਸ ਰਾਜਨੈਤਿਕ ਲੋਕਤੰਤਰ ਦੇ ਆਧਾਰ ਤੇ ਸਿੱਖ-ਧਾਰਮਕ
ਸੰਸਥਾਵਾਂ ਦੇ ਪ੍ਰਬੰਧਕਾਂ ਦੀ ਚੋਣ ਹੁੰਦੀ ਹੈ, ਉਸ ਵਿੱਚ ਭਰਿਸ਼ਟਾਚਾਰ ਦਾ ਬੋਲਬਾਲਾ ਹੋਣਾ ਸੁਭਾਵਕ
ਹੀ ਹੈ। ਇਸਦਾ ਕਾਰਣ, ਜਿਵੇਂ ਕਿ ਉਪਰ ਬਿਆਨ ਕੀਤਾ ਗਿਆ ਹੈ, ਰਾਜਨੈਤਿਕ ਖੇਤਰ ਵਿੱਚ ਆਪਣੇ-ਆਪਨੂੰ
ਸਥਾਪਤ ਅਤੇ ਆਪਣਾ ਪ੍ਰਭਾਵ ਕਾਇਮ ਕਰਨ ਲਈ ਸਮਰਥਾਵਾਨ ਵਿਅਕਤੀ, ਧਾਰਮਕ-ਜਥੇਬੰਦੀਆਂ ਨੂੰ ਪੌੜੀ ਵਜੋਂ
ਇਸਤੇਮਾਲ ਕਰਨ ਦੇ ਉਦੇਸ਼ ਨਾਲ ਉਨ੍ਹਾਂ ਪੁਰ ਕਬਜ਼ਾ ਕਰਨ ਲਈ ਹਰ ਤਰ੍ਹਾਂ ਦਾ ਹੱਥਕੰਡਾ ਅਪਨਾਣ ਨੂੰ
ਤਿਆਰ ਹੁੰਦੇ ਹਨ। ਇਸਦੇ ਲਈ ਉਨ੍ਹਾਂ ਨੂੰ ਮੈਂਬਰਾਂ ਦੀਆਂ ਵਫਾਦਾਰੀਆਂ ਵੀ ਖ੍ਰੀਦਣੀਆਂ ਪੈਂਦੀਆਂ
ਹਨ। ਫਿਰ ਅਜਿਹੇ ਹੱਥ ਆਏ ਮੌਕੇ ਮੈਂਬਰ ਵੀ ਗੁਆਣਾ ਨਹੀਂ ਚਾਹੁੰਦੇ, ਉਹ ਆਪਣੀ ਵਫਾਦਾਰੀ ਦੀ ਵੱਧ
ਤੋਂ ਵੱਧ ਮੁਲ ਵਸੂਲ ਕਰਨ ਲਈ ਸਰਗਰਮ ਹੋ ਜਾਂਦੇ ਹਨ।
ਧਰਮ ਬਨਾਮ ਰਾਜਨੀਤੀ: ਜਿਵੇਂ ਕਿ ਪਿਛੇ ਚਰਚਾ ਕੀਤੀ ਗਈ ਸੀ ਕਿ ਧਰਮ ਦੇ ਨਾਲ ਰਾਜਨੀਤੀ ਨੂੰ
ਰਲਗਡ ਕਰ ਦਿਤੇ ਜਾਣ ਨਾਲ ਜਿਵੇਂ ਧਰਮ ਦੀ ਮੂਲ ਭਾਵਨਾ ਪੂਰੀ ਤਰ੍ਹਾਂ ਖਤਮ ਹੋ ਕੇ ਰਹਿ ਜਾਂਦੀ ਹੈ,
ਉਸੇ ਸਥਿਤੀ ਦੇ ਚਲਦਿਆਂ ਜਿਨ੍ਹਾਂ ਜਥੇਬੰਦੀਆਂ ਦੇ ਆਗੂ ਰਾਜਨੀਤੀ ਵਿੱਚ ਸਰਗਰਮ ਰਹਿ, ਰਾਜਸੀ ਸੱਤਾ
ਦੇ ਗਲਿਆਰਿਆਂ ਤਕ ਪੁਜਣ ਦੀ ਲਾਲਸਾ ਰਖਦੇ ਹਨ, ਉਨ੍ਹਾਂ ਜਥੇਬੰਦੀਆਂ ਤੋਂ ਇਹ ਆਸ ਰਖਣੀ ਕਿ ਉਹ
ਧਾਰਮਕ ਮਾਨਤਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਜਾਂ ਰਖਣ ਸਬੰਧੀ ਆਪਣੀ ਜ਼ਿਮੇਂਦਾਰੀ ਨਿਭਾਣ
ਪ੍ਰਤੀ ਇਮਾਨਦਾਰ ਹੋਣਗੀਆਂ, ਆਪਣੇ ਆਪਨੂੰ ਧੋਖੇ ਵਿੱਚ ਰਖਣ ਦੇ ਤੁਲ ਹੈ। ਕਿਉਂਕਿ ਦੇਸ਼ ਦੇ ਵਿਧਾਨ
ਅਨੁਸਾਰ ਦੇਸ਼ ਦੀਆਂ ਲੋਕਤਾਂਤ੍ਰਿਕ ਰਾਜਸੀ ਸੰਸਥਾਵਾਂ, ਜਿਵੇਂ ਕਿ ਵਿਧਾਨ ਸਭਾ, ਲੋਕਸਭਾ ਅਤੇ ਨਗਰ
ਨਿਗਮ ਆਦਿ ਦੀਆਂ ਚੋਣਾਂ ਲੜਨ ਲਈ, ਹਰ ਜਥੇਬੰਦੀ ਲਈ ਆਪਣੇ ਆਪਨੂੰ ਧਰਮ-ਨਿਰਪੇਖ ਐਲਾਨਣਾ ਅਤੇ ਇਸ
ਸਬੰਧ ਵਿੱਚ ਆਪਣੇ ਸੰਵਿਧਾਨ ਦੀ ਇੱਕ ਕਾਪੀ ਮੁਖ ਚੋਣ ਕਮਿਸ਼ਨ ਪਾਸ ਦਾਖਲ ਕਰਨੀ ਜ਼ਰੂਰੀ ਹੁੰਦੀ ਹੈ।
ਇਹ ਗਲ ਹਰ ਕੋਈ ਜਾਣਦਾ ਹੈ ਕਿ ਲੋਕਤੰਤਰ ਵਿੱਚ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਅਤੇ ਉਨ੍ਹਾਂ ਦੇ
ਆਗੂਆਂ ਦਾ ਕਿਸੇ ਵੀ ਧਰਮ ਵਿਸ਼ੇਸ਼ ਪ੍ਰਤੀ ਕੋਈ ਹੇਜ ਨਹੀਂ ਹੁੰਦਾ, ਕਿਉਂਕਿ ਉਨ੍ਹਾਂ ਆਪਣੀ
ਸੱਤਾ-ਲਾਲਸਾ ਨੂੰ ਪੂਰਿਆਂ ਕਰਨ ਦੇ ਉਦੇਸ਼ ਨਾਲ, ਆਪਣੇ ਚੇਹਰੇ ਤੇ ਧਰਮ-ਨਿਰਪੇਖਤਾ ਦਾ ਮੁਖੌਟਾ ਲਾ
ਕੇ, ਆਪਣੇ-ਆਪਨੂੰ ਧਾਰਮਕ ਮਾਨਤਾਵਾਂ ਦੀਆਂ ਵਲਗਣਾਂ ਤੋਂ ਆਜ਼ਾਦ ਕਰਵਾ ਲਿਆ ਹੁੰਦਾ ਹੈ। ਜਦਕਿ
ਮੁਖੌਟੇ ਦੇ ਪਿਛੇ ਉਹ ਰਾਜਸੀ ਸੁਆਰਥ ਦੀ ਪੂਰਤੀ ਕਰਨ ਲਈ ਧਾਰਮਕ ਮਾਮਲਿਆਂ ਵਿੱਚ ਮੂੰਹ ਮਾਰਨ ਅਤੇ
ਧਰਮ ਵਿੱਚ ਵਿਸ਼ਵਾਸ ਰਖਣ ਵਾਲਿਆਂ ਦੇ ਵੋਟ-ਬੈਂਕ ਪੁਰ ਦਬਦਬਾ ਬਣਾਈ ਰਖਣ ਦੀ ਇੱਛਾ ਤੋਂ ਮੁਕਤ ਹੋਣਾ
ਨਹੀਂ ਚਾਹੁੰਦੇ।
ਇਸਦਾ ਕਾਰਣ ਇਹ ਹੈ, ਕਿ ਲੋਕਤੰਤਰ ਵਿੱਚ ਧਰਮ ਦੀਆਂ ਮਾਨਤਾਵਾਂ ਨਾਲੋਂ ਵੋਟਾਂ ਦੀ ਮਹਤਤਾ ਵਧੇਰੇ
ਹੁੰਦੀ ਹੈ, ਜਿਨ੍ਹਾਂ ਖਾਤਰ ਰਾਜਸੀ ਆਗੂ ਆਪਣੇ, ਨਿਜੀ ਧਾਰਮਕ ਵਿਸ਼ਵਾਸ ਦੇ ਵਿਰੁਧ ਕੁੱਝ ਵੀ ਕਰਨ ਲਈ
ਤਿਆਰ ਹੋ ਸਕਦੇ ਹਨ। ਜਿਵੇਂ ਕਿ ਅਕਾਲੀ ਦਲਾਂ ਦੇ ਆਗੂ ਸਿੱਖੀ ਦੀਆਂ ਮਾਨਤਾਵਾਂ ਦੇ ਵਿਰੁਧ ਹਵਨ
ਕਰਵਾ ਸਕਦੇ ਹਨ ਅਤੇ ਹਵਨ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਟਿਕੇ ਵੀ ਲਗਵਾ ਸਕਦੇ ਹਨ, ਮਸਜਿਦਾਂ ਵਿੱਚ
ਜਾ ਕਬਰਾਂ ਤੇ ਸਿਜਦੇ ਵੀ ਕਰ ਸਕਦੇ ਹਨ ਅਤੇ ਗਿਰਜਿਆਂ ਵਿੱਚ ਜਾ ਈਸਾਈਆਂ ਦੀਆਂ ਪ੍ਰਾਰਥਨਾਵਾਂ ਵਿੱਚ
ਵੀ ਹਿਸਾ ਲੈ ਸਕਦੇ ਹਨ। ਹੋਰ ਤਾਂ ਹੋਰ ਉਹ ਡੇਰੇਦਾਰਾਂ ਦੇ ਡੇਰੇ ਜਾ, ਉਨ੍ਹਾਂ ਦੀ ਅਰਦਲ ਵਿੱਚ
ਹਥ-ਬੰਨ੍ਹੀ ਖੜੇ ਵੀ ਹੋ ਸਕਦੇ ਹਨ ਅਤੇ ਗੋਡਿਆਂ ਵਿੱਚ ਦਰਦ ਹੋਣ ਦੇ ਬਾਵਜੂਦ ਉਨ੍ਹਾਂ ਦੇ ਭਾਰ ਬੈਠ
ਵੀ ਸਕਦੇ ਹਨ, ਭਾਵੇਂ ਗੁਰੂ ਦਰਬਾਰ ਵਿੱਚ ਮੱਥਾ ਟੇਕਣ ਲਗਿਆਂ ਝੁਕ ਵੀ ਨਾ ਸਕਦੇ ਹੋਣ।
ਜੇ ਉਹ ਅਜਿਹਾ ਕਰਦੇ ਹਨ ਤਾਂ ਕਿਸੇ ਨੂੰ ਵੀ ਹਕ ਨਹੀਂ ਕਿ ਉਹ ਉਨ੍ਹਾਂ ਵਲ ਉਂਗਲ ਕਰ ਉਨ੍ਹਾਂ ਦੇ
ਧਾਰਮਕ ਵਿਸ਼ਵਾਸ ਤੇ ਸ਼ਕ ਕਰ ਸਕੇ, ਕਿਉਂਕਿ ਉਹ ਆਪਣੇ ਰਾਜਨੈਤਿਕ ਸੰਵਿਧਾਨ ਅਨੁਸਾਰ ਕਿਸੇ ਧਰਮ ਵਿਸ਼ੇਸ਼
ਨਾਲ ਜਾਂ ਧਾਰਮਕ ਮਾਨਤਾਵਾਂ ਨਾਲ ਬਝੇ ਹੋਏ ਨਹੀਂ ਹੁੰਦੇ। ਉਨ੍ਹਾਂ ਲਈ ਅਜਿਹਾ ਕਰਦਿਆਂ ਰਹਿਣਾ ਕੇਵਲ
ਰਾਜਸੀ ਮਜਬੂਰੀ ਹੀ ਨਹੀਂ ਹੁੰਦਾ, ਸਗੋਂ ਜ਼ਰੂਰੀ ਵੀ ਹੁੰਦਾ ਹੈ, ਕਿਉਂਕਿ ਇਸਦੇ ਨਾਲ ਉਨ੍ਹਾਂ ਦੇ
ਰਾਜਸੀ ਹਿਤ ਜੁੜੇ ਹੁੰਦੇ ਹਨ। ਇਸ ਗਲ ਨੂੰ ਉਨ੍ਹਾਂ ਲਈ ਨਜ਼ਰ-ਅੰਦਾਜ਼ ਕੀਤਾ ਜਾਣਾ, ਕਿਸੇ ਤਰ੍ਹਾਂ ਵੀ
ਸੰਭਵ ਨਹੀਂ ਹੁੰਦਾ, ਕਿਉਂਕਿ ਹਰ ਡੇਰੇਦਾਰ ਦੇ ਆਪੋ-ਆਪਣੇ ਅਜਿਹੇ ਠੋਸ ਵੋਟ-ਬੈਂਕ ਹਨ, ਜੋ ਉਨ੍ਹਾਂ
ਨੂੰ ਰਾਜ-ਸੱਤਾ ਤਕ ਪਹੁੰਚਾਣ ਵਿੱਚ ਮਹਤਵਪੂਰਣ ਭੂਮਿਕਾ ਨਿਭਾਉਂਦੇ ਹਨ। ਇਹੀ ਕਾਰਣ ਕਿ ਜਿਨ੍ਹਾਂ ਨੇ
ਸੱਤਾ ਦੇ ਗਲਿਆਰਿਆਂ ਤਕ ਪੁਜਣਾ ਹੁੰਦਾ ਹੈ, ਉਨ੍ਹਾਂ ਨੂੰ ਡੇਰੇਦਾਰਾਂ ਨੂੰ ਸੰਤੁਸ਼ਟ ਰਖਣਾ ਹੀ
ਪੈਂਦਾ ਹੈ, ਭਾਵੇਂ ਇਸਦੇ ਲਈ ਉਨ੍ਹਾਂ ਨੂੰ ਆਪਣੇ ਧਰਮ ਦੀਆਂ ਬਹੁਮੁਲੀਆਂ ਮਾਨਤਾਵਾਂ, ਮਰਿਆਦਾਵਾਂ
ਅਤੇ ਪਰੰਪਰਾਵਾਂ ਦੀ ਕੁਰਬਾਨੀ ਹੀ ਕਿਉਂ ਨਾ ਦੇਣੀ ਪਵੇ।
… ਅਤੇ ਅੰਤ ਵਿੱਚ: ਰਾਜਨੀਤੀ ਵਿੱਚ ਸਮੇਂ ਦੇ ਨਾਲ ਸੁਆਰਥ ਅਧਾਰਤ ਨੀਤੀ ਅਤੇ ਜ਼ੁਬਾਨ ਬਦਲਦੀ
ਰਹਿੰਦੀ ਹੈ। ਗਲ ਸਤੰਬਰ 1999 ਦੀ ਹੈ, ਜ. ਮਨਜੀਤ ਸਿੰਘ ਜੀਕੇ, ਜੋ ਅਜਕਲ ਦਿੱਲੀ ਪ੍ਰਦੇਸ਼ ਅਕਾਲੀ
(ਬਾਦਲ) ਦੇ ਪ੍ਰਧਾਨ ਹਨ ਅਤੇ ਉਸੇ ਦੀਆਂ ਪੰਜਾਬ ਅਧਾਰਤ ਨੀਤੀਆਂ ਦੀ ਪੈਰਵੀ ਕਰ ਰਹੇ ਹਨ, ਨੇ ਦਿੱਲੀ
ਵਿੱਚ ਹੋਏ ਇੱਕ ਰਾਜਨੀਤਕ ਸਮਾਗਮ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਸੀ ਕਿ ਪੰਜਾਬ ਦੀ
ਅਕਾਲੀ ਲੀਡਰਸ਼ਿਪ ਦਿੱਲੀ ਦੇ ਸਿਖਾਂ ਨਾਲ ਸਬੰਧਤ ਫੈਸਲੇ ਕਰਦਿਆਂ ਉਨ੍ਹਾਂ ਨੂੰ ਪੂਰੀ ਤਰ੍ਹਾਂ
ਨਜ਼ਰ-ਅੰਦਾਜ਼ ਕਰ ਦਿੰਦੀ ਹੈ। ਉਨ੍ਹਾਂ ਨਾਲ ਸਬੰਧਤ ਸਾਰੇ ਹੀ ਫੈਸਲੇ ਪੰਜਾਬ ਵਿੱਚ ਬੈਠ ਕੇ ਉਥੋਂ ਦੇ
ਆਪਣੇ ਹਿਤਾਂ ਅਨੁਸਾਰ ਲਏ ਅਤੇ ਉਨ੍ਹਾਂ ਪੁਰ ਠੌਂਸੇ ਜਾਂਦੇ ਹਨ। ਫਲਸਰੂਪ ਸਥਾਨਕ ਮਸਲੇ ਅਣਸੁਲਝੇ ਹੀ
ਰਹਿ ਜਾਂਦੇ ਹਨ। ਕਈ ਵਰ੍ਹਿਆਂ ਤੋਂ ਦਿੱਲੀ ਦੇ ਸਿੱਖਾਂ ਲਈ ਹਿਦਾਇਤਾਂ ਪੰਜਾਬ ਤੋਂ ਹੀ ਆ ਰਹੀਆਂ
ਹਨ, ਜਦਕਿ ਮਾਸਟਰ ਤਾਰਾ ਸਿੰਘ ਜੀ ਦੇ ਸਮੇਂ ਪੰਜਾਬੋਂ ਬਾਹਰ ਵਸਦੇ ਸਿੱਖਾਂ ਨੂੰ ਅਧਿਕਾਰ ਪ੍ਰਾਪਤ
ਸੀ ਕਿ ਉਹ ਆਪਣੇ ਸਥਾਨਕ ਹਿਤਾਂ ਦੇ ਅਨੁਸਾਰ ਆਪਣੀ ਰਣਨੀਤੀ ਬਣਾ ਅਤੇ ਉਸ ਪੁਰ ਅਮਲ ਕਰ ਸਕਣ।
ਇਸੇ ਤਰ੍ਹਾਂ ਨੈਸ਼ਨਲ ਸਿੱਖ ਕੌਂਸਿਲ ਦੇ ਪ੍ਰਧਾਨ ਸ. ਪ੍ਰਹਿਲਾਦ ਸਿੰਘ ਚੰਢੋਕ ਨੇ ਵੀ ਉਨ੍ਹਾਂ ਹੀ
ਦਿਨਾਂ ਵਿੱਚ ਕਿਹਾ ਸੀ ਕਿ ਪੰਜਾਬ ਦੇ ਸਿੱਖ ਨੇਤਾ ਰਾਜ-ਸੱਤਾ ਚਾਹੁੰਦੇ ਹਨ ਜਦਕਿ ਪੰਜਾਬੋਂ ਬਾਹਰ
ਦੇ ਸਿੱਖ ਇਜ਼ਤ ਅਤੇ ਮਾਣ ਨਾਲ ਜੀਣਾ ਚਾਹੁੰਦੇ ਹਨ। ਪੰਜਾਬੋਂ ਬਾਹਰ ਦੇ ਸਿੱਖ ਘਟਗਿਣਤੀ ਵਿੱਚ ਹਨ
ਪ੍ਰੰਤੂ ਘਟਗਿਣਤੀ ਕਮਿਸ਼ਨ ਵਿੱਚ ਉਹ ਸਿੱਖ ਸ਼ਾਮਲ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਪੰਜਾਬੋਂ ਬਾਹਰ
ਦੇ ਸਿੱਖਾਂ ਦੇ ਮਸਲਿਆਂ ਦੀ ਨਾ ਤਾਂ ਕੋਈ ਜਾਣਕਾਰੀ ਜਾਂ ਸਮਝ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ
ਹਲ ਕਰਨ ਜਾਂ ਕਰਾਉਣ ਪ੍ਰਤੀ ਉਨ੍ਹਾਂ ਦੀ ਕੋਈ ਦਿਲਚਸਪੀ ਹੁੰਦੀ ਹੈ। 000
Mobile : + 91 98 68 91 77 31
(12/12/12)
ਹਰਦੇਵ ਸਿੰਘ, ਜੰਮੂ
ਸਾਨੂੰ ਕੀ ਨਹੀਂ ਪਤਾ?
ਹਰਦੇਵ ਸਿੰਘ, ਜੰਮੂ
ਜੇ ਕਰ ਅਸੀਂ ਗੁਰੂਆਂ ਦੀ ਸਭ ਜਾਣਦੇ ਹਾਂ, ਤਾਂ ਗੁਰੂ ਸਾਡੇ ਨਾਲੋਂ ਜ਼ਿਆਦਾ ਕਿਵੇਂ
ਜਾਣਦੇ ਸਨ? ਤੇ ਜੇ ਕਰ ਅਸੀਂ ਗੁਰੂਆਂ ਨਾਲੋਂ ਘੱਟ ਜਾਣਦੇ ਹਾਂ ਤਾਂ ਉਹ ਕੀ ਹੈ ਜੋ ਅਸੀਂ ਨਹੀਂ
ਜਾਣਦੇ? ਇਸ ਸਵਾਲ, ਗੁਰੂਆਂ ਦੇ ਸ੍ਹਾਮਣੇ ਆਪਣੇ ਚਿੰਤਨ ਦੀ ਸਥਿਤੀ ਦੀ ਸਵੈ-ਪੜਚੋਲ ਲਈ ਅਤਿਅੰਤ
ਮਹੱਤਵ ਪੁਰਨ ਹੈ। ਗੁਰੂ ਬਹੁਤ ਜ਼ਿਆਦਾ ਜਾਣਦਾ ਹੈ, ਇਸ ਦੀ ਸਵਕ੍ਰਿਤੀ, ਇੱਕ ਸ਼ਰਧਾ ਮਤਾਰ ਨਹੀਂ ਬਲਕਿ
‘ਸੱਚ’ ਨੂੰ ਸਵੀਕਾਰ ਕਰਨ ਵਾਲੀ ਗਲ ਹੈ।
ਗੁਰਬਾਣੀ ਵਿੱਚ ਪਰਮਾਤਮਾ ਅਤੇ ਉਸਦੀ ਕੁਦਰਤ ਦੀ ਬੇ-ਅੰਤਤਾ ਦਾ ਉਪਦੇਸ਼ ਦਿੱਤਾ ਗਿਆ ਹੈ। ਪਰਮਾਤਮਾ
ਦੇ ਗੁਣਾਂ ਵਿਚੋਂ ਇੱਕ ਵੱਡਾ ਗੁਣ ਹੈ ਕਿ ਉਹ ਦਾਤਾ ਹੈ। ਪਰ ਕਿਤਨਾ ਵੱਡਾ? ਇਸਦਾ ਪਤਾ ਨਹੀਂ।
ਮਿਸਾਲ ਦੇ ਤੋਰ ਤੇ, ਪਰਮਾਤਮਾ ਦੀ ਰੱਚੀ ਜਿਸ ਕੁਦਰਤ ਵਿੱਚ ਸਾਡਾ ਜਨਮ ਹੈ, ਉਸ ਕੁਦਰਤ ਬਾਰੇ ਗੁਰੂ
ਨਾਨਕ ਦੀ ਉਚਾਰਦੇ ਹਨ:-
ਤਉ ਕੁਦਰਤ ਕੀਮਤ ਨਹੀ ਪਾਇ (ਗੁਰੂ ਗ੍ਰੰਥ ਸਾਹਿਬ, ਪੰਨਾ 151)
ਭਾਵ ਤੇਰੀ ਕੁਦਰਤ ਦੀ ਵੀ ਥਾਹ ਨਹੀਂ ਪਾਈ ਜਾ ਸਕਦੀ। ਕੁਦਰਤ ਜੇ ਕਰ ਪਰਮਾਤਮਾ ਵਲੋਂ ਦਿੱਤੀ
ਦਾਤ ਹੈ ਤਾਂ ਇਹ ਦਾਤ ਕਿਤਨੀ ਵੱਡੀ ਹੈ ਇਸਦਾ ਵੀ ਪਤਾ ਕਿਸੇ ਨੂੰ ਹੈ? ਨਿਰਸੰਦੇਹ: ਨਹੀਂ!
ਕੋਈ ਵਿਦਵਾਨ ਇਹ ਨਾ ਸਮਝ ਲੇ, ਕਿ ਉਸ ਨੇ ਕੁਦਰਤ ਦੇ ਵਿਸਮਾਦ ਨੂੰ ਪੁਰਾ ਸਮਝ ਲਿਆ ਹੈ। ਸਤਹੀ ਗਿਆਨ
ਕੁੱਝ ਹੋਰ ਗਲ ਹੈ। ਹਾਂ ਪਰਮਾਤਮਾ, ਕੁਦਰਤ ਅਤੇ ਮਨੁੱਖੀ ਜੀਵਨ ਦੇ ਸੰਧਰਭਾਂ ਨੂੰ ਵਿਚਾਰਨ ਵਿੱਚ
ਕੋਈ ਮਾੜੀ ਗਲ ਨਹੀਂ।
ਜੇ ਕਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਤਾਂ ਉਸਦੀ ਬਾਣੀ ਵਿਚਲੇ ਇਸ ਉਪਦੇਸ਼ ਨੂੰ
ਵੀ ਸਵੀਕਾਰ ਕਰਨਾ ਪਵੇਗਾ, ਕਿ ਕੁਦਰਤ ਵਿਸਮਾਦੁ ਮਈ ਹੈ। ਐਸੇ ਵਿਸਮਾਦਾਂ ਨਾਲ ਭਰਪੂਰ, ਜਿਸ ਵਿੱਚ
ਕੁੱਝ ਦੀ ਸਮਝ ਸਾਨੂੰ ਹੈ ਅਤੇ ਕੁੱਝ ਦੀ ਨਹੀਂ। ਜਿਸ ਦੀ ਸਮਝ ਹੋਵੇ ਉਸ ਨੂੰ ਵੀ ਵਿਚਾਰਨਾ ਚਾਹੀਦਾ
ਹੈ ਤਾਂਕਿ ਪਤਾ ਚਲਣ ਦੀ ਸੰਭਾਵਨਾ ਬਣੇ, ਕਿ ਜੋ ਸਮਝਿਆ ਹੈ ਕਿੱਧਰੇ ਗਲਤ ਤਾਂ ਨਹੀਂ?
ਪ੍ਰਚਾਰਕ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਬਾਰੇ ਸੁਚੇਤ ਕਰਨ ਦਾ ਯਤਨ ਕਰਦੇ ਹਨ।
ਉਹ ਸੰਗਤਾਂ ਨੂੰ ਉਹ ਕੁੱਝ ਸਮਝਾਉਂਣ ਦਾ ਯਤਨ ਕਰਦੇ ਹਨ, ਜੋ ਸੰਗਤਾਂ ਨੂੰ ਪਤਾ ਨਹੀਂ ਜਾਂ ਫ਼ਿਰ
ਪੁਰੀ ਸਮਝ ਨਹੀਂ। ਇਹ ਯਤਨ ਚੰਗੀ ਗਲ ਹੈ ਅਤੇ ਗੁਰੂ ਦੀ ਤਾਕੀਦ ਵੀ। ਮੈਂ ਅੱਜ ਤਕ ਕਿਸੇ ਐਸੇ ਸੱਜਣ
ਨੂੰ ਨਹੀਂ ਮਿਲਿਆ, ਜਿਸ ਨੇ ਕਦੇ ਇਹ ਲਿਖਤੀ ਦਾਵਾ ਕੀਤਾ ਹੋਵੇ ਕਿ ਉਹ ਗੁਰੂਆਂ ਦੀ ਮਤਿ (ਗੁਰਬਾਣੀ)
ਅਤੇ ਉਸ ਵਿਚਲੀ ਬਿਆਨ ਕੁਦਰਤ ਬਾਰੇ ਸਭ ਕੁੱਝ ਜਾਣਦਾ ਹੈ।
ਪਰ ਐਸੇ ਦਾਵੇ ਦੀ ਅਣਹੋਂਦ ਦੇ ਬਾਵਜੂਦ, ਕਈਂ ਥਾਂ, ਸਖਿਤੀ ਅਜੀਬ ਹੈ। ਵਿਸ਼ੇਸ਼ ਤੌਰ ਤੇ ਉਨ੍ਹਾਂ
ਗਲਾਂ ਬਾਰੇ, ਜੋ ਕਿ ਸਿੱਖੀ ਦੇ ਆਰੰਭ ਤੋਂ ਹੀ, ਗੁਰੂਆਂ ਨੇ ਆਪ ਵਿਸ਼ੇਸ਼ ਕਾਰਜਾਂ ਰਾਹੀਂ ਤੋਰੀਆਂ
ਸਨ। ਗੁਰੂਆਂ ਦੇ ਵਿਚਾਰ ਅਤੇ ਵਿਵਹਾਰ ਵਿੱਚ ਫ਼ਰਕ ਨਹੀਂ ਹੋ ਸਕਦਾ। ਜੇ ਕਰ ਫ਼ਰਕ ਮੰਨਿਆ ਜਾਵੇ, ਤਾਂ
ਮਤਲਭ ਇਹ ਹੋਇਆ ਕਿ ਗੁਰੂਆਂ ਦੇ ਵਿਸ਼ੇਸ਼ ਜੀਵਨ ਕਾਰਜਾਂ ਵਿੱਚ ਨਾਮ ਅੰਮ੍ਰਿਤ ਨਹੀਂ ਸੀ।
ਵਚਿੱਤਰ ਗਲ ਹੈ ਕਿ ਗੁਰੂਆਂ ਵਲੋਂ ਉਚਾਰੇ ਨੂੰ, ਜੀਵਨ ਵਿਵਹਾਰ ਵਿੱਚ ਉਤਾਰਨ ਨੂੰ ਅਸੀਂ ਅੰਮ੍ਰਿਤ
ਧਾਰਨਾ ਕਹਿੰਦੇ ਹਾਂ, ਪਰ ਗੁਰੂਆਂ ਦੇ ਕੀਤੇ ਨੂੰ, ਅੰਮ੍ਰਿਤ ਨਾਲੋਂ ਵੱਖ ਕਰਕੇ ਸਵਾਲ ਕਰਦੇ ਹਾਂ,
ਕਿ ਗੁਰੂ ਇੰਝ ਕਿਵੇਂ ਕਰ ਸਕਦੇ ਹਨ? ਗੁਰੂ ਉਂਝ ਕਿਵੇਂ ਕਹਿ ਸਕਦੇ ਹਨ? ਗੁਰੂ ਇੰਝ ਨਹੀਂ ਕਰ ਸਕਦੇ,
ਗੁਰੂ ਉਂਝ ਨਹੀਂ ਕਰ ਸਕਦੇ! ਖੰਡੇ ਦੇ ਅੰਮ੍ਰਿਤ ਨੂੰ ਖੰਡੇ ਦਾ ਅੰਮ੍ਰਿਤ ਨਹੀਂ ਕਹਿ ਸਕਦੇ ਦਰਬਾਰ
ਸਾਹਿਬ ਸਰੋਵਰ ਨੂੰ ਅੰਮ੍ਰਿਤਸਰ ਨਹੀਂ ਕਹਿ ਸਕਦੇ ਆਦਿ! !
ਜੇ ਕਰ ਗੁਰੂ ਨਾਨਕ ਇੱਕ ਪਿੰਡ ਨੂੰ ‘ਕਰਤਾਰਪੁਰ’ ਦਾ ਨਾਮ ਦੇ ਸਕਦੇ ਹਨ, ਜੇ ਕਰ ਗੁਰੂ ਤੇਗ ਬਹਾਦਰ
ਇੱਕ ਪਿੰਡ ਨੂੰ ‘ਆਨੰਦਪੁਰ’ ਦਾ ਨਾਮ ਦੇ ਸਕਦੇ ਹਨ ਜੇ ਕਰ ਗੁਰੂ ਇੱਕ ਪਿੰਡ ਨੂੰ ‘ਤਰਨਤਾਰਨ’ ਕਹਿ
ਸਕਦੇ ਹਨ ਤਾਂ ਕੀ ਕਾਰਨ ਹੈ ਕਿ ਉਹ ਦਰਬਾਰ ਸਾਹਿਬ ਵਿੱਚ ਆਪਣੇ ਵਲੋਂ ਉਸਾਰੇ ਸਰੋਵਰ ਨੂੰ
‘ਅੰਮ੍ਰਿਤਸਰ’ ਦਾ ਨਾਮ ਨਹੀਂ ਦੇ ਸਕਦੇ? ਖੰਡੇ ਦੇ ਅੰਮ੍ਰਿਤ ਨੂੰ ‘ਖੰਡੇ ਦਾ ਅੰਮ੍ਰਿਤ’ ਨਹੀਂ ਕਹਿ
ਸਕਦੇ? ਹੁਣ ਕੀ ਕਹਾਂਗੇ ਕਰਤਾਰਪੁਰ ਬਾਰੇ, ਤਰਨਤਾਰਨ ਬਾਰੇ ਆਨੰਦਪੁਰ ਬਾਰੇ? ਇਹੀ ਕਿ ਇਤਹਾਸ ਖਰਾਬ
ਕੀਤਾ ਗਿਆ ਹੈ? ਸਭ ਫ਼ੀਤੇਆਂ (ਕਸਵਟੀਆਂ) ਦਾ ਕਮਾਲ ਹੈ। ਹਰ ਸਿਧਾਂਤ ਦੇ ਗਲ ਆਪਣਾ ਫ਼ੀਤਾ! ਸੋਚਣੀ
ਵੱਖਰੀ ਤਾਂ ਹੁੰਦੀ ਹੈ ਪਰ ਹੁਣ ਤਾਂ ਜਬਰਦਸਤੀ ਹੈ। ਮਨਮਤੀਆਂ ਦੇ ਬਜਾਏ, ਗੁਰੂਆਂ ਦੇ ਕਾਰਜ ਨੂੰ,
ਗੁਰੂਆਂ ਦੀ ਮੰਸ਼ਾ ਅਨੁਸਾਰ ਦੇਖਣ ਦਾ ਯਤਨ ਕਿਉਂ ਨਹੀਂ ਹੁੰਦਾ? ਮਿਸਾਲ ਦੇ ਤੌਰ ਤੇ, ਜੇ ਕਰ ਕੋਈ
ਕੇਵਲ ਰੱਟਦਾ ਹੈ, ਤਾਂ ਇਸ ਅਧਾਰ ਤੇ ਬਾਣੀ ਪੜਨੀ-ਸੁਣਨੀ ਬੰਦ ਤਾਂ ਨਹੀਂ ਕੀਤੀ ਜਾ ਸਕਦੀ।
ਇਕ ਪਾਸੇ ਇਹ ਮੰਨਣਾ ਕਿ ਅਸੀਂ ਗੁਰੂ ਵਲੋਂ ਦਿੱਤੇ ਗਿਆਨ ਨੂੰ ਪੁਰੀ ਤਰਾਂ ਨਹੀਂ ਜਾਣਦੇ ਦੂਜੇ ਪਾਸੇ
ਗੁਰੂਆਂ ਦੇ ਕੀਤੇ ਹਰ ਕਾਰਜ ਤੇ ਸਵਾਲ! ਜਿਸ ਨੂੰ ਗੁਰੂਆਂ ਦੇ ਕੀਤੇ ਤੇ ਨਿਸ਼ਚਾ ਨਾ ਹੋਵੇ, ਉਹ
ਗੁਰੂਆਂ ਦੀ ਕ੍ਰਿਤ (ਗੁਰਬਾਣੀ) ਤੇ ਕਿਵੇਂ ਨਿਸ਼ਚਾ ਕਰੇਗਾ?
ਨਵੇਂ ਸਿੱਟੇ ਠੋਸਦੇ ਇੱਕ ਪ੍ਰਚਾਰਕ ਜੀ ਨਾਲ ਮੁਲਾਕਾਤ ਦਾ ਸਬਬ ਬਣਿਆ! ਉਨ੍ਹਾਂ ਨੇ ਵੀ ਇਹੀ ਕਹਿਆ
ਕਿ ਉਹ ਬਾਣੀ ਫਲਸਫ਼ੇ ਵਿਚਲੇ ਸੰਪੁਰਣ ਗਿਆਨ ਨੂੰ ਨਹੀਂ ਸਮਝ ਪਾਏ। ਉਨ੍ਹਾਂ ਵਲੋਂ ਇਸ ਸਵਕ੍ਰਿਤੀ
ਉਪਰੰਤ, ਮੈਂ ਉਨ੍ਹਾਂ ਤੋਂ ਇਹ ਜਾਣਨ ਦਾ ਯਤਨ ਕੀਤਾ, ਕਿ ਗੁਰੂਮਤਿ ਫ਼ਲਸਫ਼ੇ ਵਿਚਲੀ ਐਸੀ ਕਹਿੜੀਆਂ
ਗਲਾਂ ਹਨ, ਜਿਨ੍ਹਾਂ ਬਾਰੇ ਅੱਜੇ ਉਹ ਆਪ ਨਹੀਂ ਜਾਣਦੇ? ਤਾਂ ਉਹ ਚੁੱਪ ਰਹੇ।
ਜੋ ਸੱਜਣ ਆਪਣੇ ਵਿਚਾਰ ਨੂੰ ਨਿਰਨਾਤਮਕ ਸਥਿਤੀ ਖੜਾ ਕਰਕੇ, ਇਹ ਦੱਸਣ ਤੋਂ ਅਸਮਰਥ ਰਹੇ, ਕਿ ਉਹ,
ਕੀ ਨਹੀਂ ਜਾਣਦਾ, ਤਾਂ ਇਸਦਾ ਭਾਵ ਇਹ ਨਿਕਲਦਾ ਹੈ ਕਿ ਉਹ, ਇੱਕ ਪ੍ਰਕਾਰ ਦੀ ਛੱਦਮ ਸਿਆਣਪ ਦਾ
ਸ਼ਿਕਾਰ ਹੈ। ਜਦ ਤਕ ਉਹ ਇਹ ਨਹੀਂ ਦੱਸਦਾ ਕਿ ਉਹ ਕੀ-ਕੀ ਨਹੀਂ ਜਾਣਦਾ, ਤਦ ਤਕ ਕਿਸੇ ਵਿਸ਼ੇ
ਵਿਸ਼ੇਸ ਬਾਰੇ, ਉਸਦੇ ਠੋਸੇ ਜਾਂਦੇ ਨਿਰਨੇਆਂ ਦੇ ਯਤਨ ਦੀ ਵਿਸ਼ਵਸਨੀਅਤਾ ਟੁੱਟਦੀ ਹੈ। ਸਿਆਣੇ ਵਿਦਵਾਨ
ਐਸੀ ਸਥਿਤੀ ਬਾਰੇ ‘ਗੁਰੂ ਦੀਆਂ ਗੁਰੂ ਜਾਣੇ’ ਦੇ ਭਾਵ ਅਨੁਸਾਰ ਗੁਰੂਆਂ ਦੇ ਕੀਤੇ ਨੂੰ ਸਵੀਕਾਰ
ਕਰਕੇ ਤੁਰਦੇ ਰਹੇ ਹਨ। ਹੁਣ ਸੋਚ ਵਿੱਚ ਸਵਕ੍ਰਿਤੀ ਦਾ ਭਾਵ ਨਹੀਂ, ਬਲਕਿ ਸਵੀਕਾਰ ਕਰਵਾਉਂਣ ਦਾ
ਵ੍ਰਿਤੀ ਭਾਰੂ ਹੈ।
ਹਰਦੇਵ ਸਿੰਘ, ਜੰਮੂ-13. 12. 12
(12/12/12)
ਡਾ: ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)
ਗੁਰੂ
ਨਾਨਕ ਦਾ ਸਤਿਕਾਰ
ਭਾਵੇਂ ਉਸਨੂੰ ਨਾਨਕ ਆਖੋ, ਭਾਵੇਂ ਗੁਰੂ ਜਾਂ ਬਾਬਾ।
ਨੀਅਤ ਨਾਲ ਹੀ ਬਣਦੇ ਅੰਦਰ, ਹਰੀ ਮੰਦਰ ਜਾਂ ਕਾਬਾ।
ਸਾਹਿਬ ਆਖੋ, ਦੇਵ ਕਹੋ ਜਾਂ ਪੀਰ ਕੋਈ ਪੰਜ-ਆਬਾ।
ਨਾਹੀਂ ਜਾਪੇ “ਪਾਤਿਸ਼ਾਹ” ਦੇ ਕਹਿਣ 'ਚ ਕੋਈ ਖਰਾਬਾ।
ਨਾਂ ਨੂੰ ਲਾ ਲਓ ਕੋਈ ਵਿਸ਼ੇਸ਼ਣ, ਭਾਵੇਂ ਬੇ-ਹਿਸਾਬਾ।
ਅਮਲਾਂ ਬਾਝੋਂ ਇੱਜੱਤ ਦਾ, ਇਜ਼ਹਾਰ ਹੈ ਸ਼ੋਰ-ਸ਼ਰਾਬਾ।
ਜਦ ਵੀ ਉਸਦੀ ਦਿੱਤੀ ਸਿੱਖਿਆ ,ਜੀਵਨ ਵਿੱਚ ਅਪਣਾਈ।।
ਸਮਝੋ ਫਿਰ ਗੁਰ ਨਾਨਕ ਦਾ, ਸਤਿਕਾਰ ਹੋ ਗਿਆ ਭਾਈ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ) 408-209-7072
(12/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਗੁਰਪ੍ਰਸਾਦਿ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੱਜਣ ਪਾਉਣਾ ਅਤੇ ਸਮਾਉਣਾ, ਗੁਰਪ੍ਰਸਾਦਿ।
ਨਿਜ ਘਰ ਭਟਕਿਆਂ ਮੁੜਕੇ ਆਉਣਾ, ਗੁਰਪ੍ਰਸਾਦਿ।
ਭਟਕੇ ਭੁੱਲੇ ਖੋ ਗਏ ਮਾਇਆ ਨਗਰੀ ਵਿਚ।
ਪੰਜ ਰੋਗ ਆ ਚੰਬੜੇ ਪੰਜ-ਤਤ ਜਿੰਦੜੀ ਵਿਚ।
ਰੋਗਾਂ ਕੋਲੋਂ ਜਾਨ ਛੁਡਾਉਣਾ, ਗੁਰਪ੍ਰਸਾਦਿ।
ਸੱਜਣ ਪਾਉਣਾ ਅਤੇ ਸਮਾਉਣਾ, ਗੁਰਪ੍ਰਸਾਦਿ।
ਗੁਰਪ੍ਰਸਾਦਿ ਪ੍ਰਾਪਤ ਤਾਂ ਹੀ ਹੋਣਾ ਏਂ।
ਸੱਚੇ ਸੰਗ ਚਿਤ ਜੋੜ ਜੇ ਕੂੜ ਨੂੰ ਧੋਣਾ ਏਂ।
ਪਲ ਪਲ ਉਸਦਾ ਨਾਮ ਧਿਆਉਣਾ, ਗੁਰਪ੍ਰਸਾਦਿ।
ਸੱਜਣ ਪਾਉਣਾ ਅਤੇ ਸਮਾਉਣਾ, ਗੁਰਪ੍ਰਸਾਦਿ।
ਸੱਚੇ ਸਤਿਗੁਰ ਲੜ ਲਗ ਗਿਆਨ ਕਮਾਉਣਾ ਏਂ।
ਉਸ ਦੇ ਘਰ ਦਾ ਰਸਤਾ ਗੁਰ ਤੋਂ ਪਾਉਣਾ ਏਂ।
ਸੱਚੇ ਸਤਿਗੁਰ ਸਦਕਾ ਪਾਉਣਾ ਗੁਰਪ੍ਰਸਾਦਿ।
ਸੱਜਣ ਪਾਉਣਾ ਅਤੇ ਸਮਾਉਣਾ, ਗੁਰਪ੍ਰਸਾਦਿ।
ਸੱਚਾ ਸਤਿਗੁਰ ਜੇ ਲਭਣੈ ਸਤਿਸੰਗਤ ਕਰ।
ਪੰਜ ਰੋਗ ਛੁੜਵਾ ਲੈ, ਝੂਠ ਥਾਂ ਸੱਚ ਭਰ।
ਸਿੱਖ ਲੈ ਸੱਚੋ ਸੱਚ ਕਮਾਉਣਾ, ਗੁਰਪ੍ਰਸਾਦਿ।
ਸੱਜਣ ਪਾਉਣਾ ਅਤੇ ਸਮਾਉਣਾ, ਗੁਰਪ੍ਰਸਾਦਿ।
(12/12/12)
ਕੁਲਵੰਤ ਸਿੰਘ ਢੇਸੀ
ਕੇਸਰੀ ਲਹਿਰ ਤੋਂ ਕੇਸਰੀ ਦੇਸ਼ ਦਾ ਸਫਰ
Kulwant Singh Dhesi, Coventry, UK
ਅੰਗ੍ਰੇਜ਼ਾਂ ਤੋਂ ਭਾਰਤ ਆਜ਼ਾਦ ਕਰਵਾਉਣ ਸਮੇਂ ਸ਼ਹੀਦੇ ਆਜ਼ਮ ਸ: ਭਗਤ ਸਿੰਘ ਦੇ ਚਾਚਾ ਸ: ਅਜੀਤ ਦੇ
ਗੀਤ ‘ ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ ’ ਅਤੇ ਸ: ਭਗਤ ਸਿੰਘ ਦੇ ਗੀਤ ‘ ਮੇਰਾ ਰੰਗ ਦੇ
ਬਸੰਤੀ ਚੋਲਾ, ਮਾਏ ਰੰਗ ਦੇ ਬਸੰਤੀ ਚੋਲਾ ’ ਨੇ ਪੂਰੇ ਭਾਰਤ ਵਿਚ ਆਜ਼ਾਦੀ ਦੀ ਲਹਿਰ ਪੈਦਾ ਕਰ
ਦਿੱਤੀ ਜੋ ਅੱਜ ਤਕ ਸੀਨਾਂ ਬਸੀਨਾਂ ਪੰਜਾਬੀਆਂ ਦੇ ਮਨ ਤਨ ਨੂੰ ਹਲੂਨਣ ਵਾਲੇ ਨਗਮੇ ਰਹੇ ਹਨ । ਸ਼ਾਇਦ
ਏਸੇ ਤੋਂ ਪ੍ਰੇਰਨਾਂ ਲੈ ਕੇ ਪਿਛਲੇ ਅਠਾਰਾਂ ਸਾਲਾਂ ਤੋਂ ਜਿਹਲ ਬੰਦ ਭਾਈ ਬਲਵੰਤ ਸਿੰਘ ਰਾਜੋਆਣਾਂ
ਅਤੇ ਉਹਨਾਂ ਦੇ ਸਾਥੀਆਂ ਦੀ ਰਹਾਈ ਲਈ ਯੂ ਕੇ ਵਿਚ ਇਕ ਪਟੀਸ਼ਨ ਲਹਿਰ ਚਲਾਈ ਗਈ ਜਿਸ ਨੇ ਕਿ
ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਰ ਲਈ ਅਤੇ ਲੰਡਨ ਦੀ 10 ਡਾਊਨਿੰਗ ਸਟਰੀਟ ਅਤੇ ਪਾਰਲੀਮੈਂਟ ਵਿਚ ਇਹ
ਲਹਿਰ ਇੱਕ ਲੱਖ ਅਠਾਰਾਂ ਹਜ਼ਾਰ ਹਸਤਾਖਰੀ ਲੋਕਾਂ ਦੀ ਆਵਾਜ਼ ਬਣ ਕੇ ਗੂੰਜਣ ਲੱਗ ਪਈ ।
ਮਨੁੱਖੀ ਅਧਿਕਾਰਾਂ ਦੀ ਕੌਮਾਂਤਰੀ 64 ਵੀਂ ਵਰ੍ਹੇ ਗੰਢ
(64th anniversary of the adoption and proclamation
of the Universal Declaration of Human Rights)
ਦੇ ਮੌਕੇ ਤੇ ਕਰੀਬ 750 ਲੋਕ 10 ਦਸੰਬਰ 2012 ਦੇ ਦਿਨ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੇ
ਦਫਤਰ ਅੱਗੇ ਭਾਰਤ ਦੀਆਂ ਸਭ ਘਟ ਗਿਣਤੀਆਂ ਦੀ ਆਜ਼ਾਦੀ ਅਤੇ ਹੱਕਾਂ ਸਬੰਧੀ ਸੁਰ ਉਚੀ ਚੁੱਕਣ ਲਈ
ਦਬਾਅ ਪਾਉਣ ਲਈ ਇਕੱਤਰ ਸਨ ।
ਇਸ ਮੁਹਿੰਮ ਦੇ ਮੁਖ ਮੁੱਦੇ ਇਹ ਸਨ—
• ਭਾਰਤ ਵਿਚ ਫਾਂਸੀ ਦੀ ਸਜ਼ਾ ਰੱਦ ਕੀਤੀ ਜਾਵੇ
• ਕਸ਼ਮੀਰ, ਨਾਗਾਲੈਂਡ, ਮੀਜ਼ੋਰਮ, ਤਰਿਪੁਰਾ, ਮਨੀਪੁਰ, ਮਘਾਲਿਆ, ਅਰੁਨਾਚਲ ਪ੍ਰਦੇਸ਼ ਅਤੇ ਆਸਾਮ ਜਹੇ
ਸੂਬਿਆਂ ਵਿਚ ਸ਼ੂਟ ਟੂ ਕਿਲ ਪਾਲਸੀਆਂ ਬੰਦ ਕੀਤੀਆਂ ਜਾਣ ।
• ਭਾਰਤ ਵਿਚ ਘੱਟਗਿਣਤੀਆਂ ਅਤੇ ਦਲਿਤਾਂ ਦਾ ਸ਼ੋਸ਼ਣ ਬੰਦ ਕੀਤਾ ਜਾਵੇ ।
• ਐਮਨੈਸਟੀ ਇੰਟਰਨੈਸ਼ਨਲ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਇਸ ਸਬੰਧੀ ਕੌਮਾਂਤਰੀ ਪਹੁੰਚ ਨੂੰ
ਭਾਰਤ ਭਰ ਵਿਚ ਬਿਨਾਂ ਰੋਕ ਟੋਕ ਵਿਚਰਨ ਦਿੱਤਾ ਜਾਵੇ ਤਾਂ ਕਿ ਉਹ ਫਾਂਸੀ, ਪੁਲਿਸ ਤਸ਼ੱਦਦ, ਪੁਲਸ
ਅੱਪਹਰਣ, ਚਾਇਲਡ ਐਬਿਊਜ਼ ਅਤੇ ਔਰਤਾਂ ਦੇ ਹੱਕਾਂ ਨਾਲ ਸਬੰਧਤ ਕੇਸਾਂ ਦੀ ਸੱਚਾਈ ਦੁਨੀਆਂ ਸਾਹਮਣੇ
ਦੱਸ ਸਕਣ ।
• ਸੰਨ ਚੁਰਾਸੀ ਦੇ ਦਿੱਲੀ ਅਤੇ ਦੇਸ਼ ਦੇ ਹੋਰ ਭਾਗਾਂ ਵਿਚ ਹੋਏ ਸਿੱਖਾ ਦੇ ਕਾਤਲਾਂ ਨੂੰ ਸਜ਼ਾਵਾਂ
ਦਿੱਤੀਆਂ ਜਾਣ ਅਤੇ ਵਿਕਟਮਸ ਨੂੰ ਰਾਹਤ ਅਤੇ ਇਨਸਾਫ ਮਿਲੇ । ਭਾਰਤ ਦੇ ਵੱਖ ਵੱਖ ਜੁਡੀਸ਼ਲ ਕਮਿਸ਼ਨਾਂ
ਨੇ ਗਾਂਧੀ ਪਰਿਵਾਰ ਦੇ ਮੈਂਬਰਾਂ ਅਤੇ ਕਾਂਗਰਸ ਆਈ ਦੇ ਜਿਹਨਾਂ ਦੋਸ਼ੀਆਂ ਤੇ ਉਂਗਲਾਂ ਰੱਖੀਆਂ ਹਨ
ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ।
• ਇਸ ਤੋਂ ਪਹਿਲਾਂ ਕਿ ਭਾਰਤ ਨੂੰ ਯੂ ਐਨ ਦੀ ਸਕਿਓਰਿਟੀ ਕੌਂਸਲ ਦੀ ਪੱਕੀ ਸੀਟ ਮਿਲੇ ਭਾਰਤ ਨੂੰ ਯੂ
ਐਨ ਕਨਵੈਨਸ਼ਨ, ਫਾਂਸੀ ਸਬੰਧੀ, ਇੰਟੈਰੋਗੇਸ਼ਨ ਸਬੰਧੀ, ਰੋਮ ਟਰੀਟੀ ਅਤੇ ਉਹਨਾਂ ਕੌਮਾਂਤਰੀ
ਅਹਿਦਨਾਮਿਆਂ ‘ਤੇ ਦਸਤਖਤ ਕਰਨ ਲਈ ਮਜ਼ਬੂਰ ਕੀਤਾ ਜਾਵੇ ਜੋ ਕਿ ਮਨੁੱਖੀ ਆਜ਼ਾਦੀ ਅਤੇ ਬਰਾਬਰੀ ਲਈ
ਬੇਹੱਦ ਜ਼ਰੂਰੀ ਹਨ ।
• ਭਾਰਤ ਦੀ ਅਜ਼ਾਦੀ ਸਮੇਂ ਲੰਡਨ ਵਿਚ ਹੋਏ ਟਰਾਂਸਫਰ ਆਫ ਪਾਵਰ ਐਕਟ ਤਹਿਤ ਅਤੇ ਸੰਨ 1949 ਦੇ
ਯੂਨੀਅਨ ਆਫ ਸਟੇਟ ਕੰਸਟੀਟਿਊਸ਼ਨ ਤਹਿਤ ਭਾਰਤੀ ਸੂਬਿਆਂ ਦੇ ਉਹ ਸਾਰੇ ਹੱਕ ਬਹਾਲ ਕੀਤੇ ਜਾਣ ਜਿਹਨਾਂ
ਦਾ ਕਿ ਅਹਿਦ ਉਸ ਵੇਲੇ ਕੀਤਾ ਗਿਆ ਸੀ ।
10 ਦਸੰਬਰ ਬੁੱਧਵਾਰ ਬਾਅਦ ਦੁਪਹਿਰ ਦੇ ਇਸ ਡੈਲੀਗੇਸ਼ਨ ਵਿਚ ਮਾਨਯੋਗ ਐਮ ਪੀ ਜੌਹਨ ਮੈਕਡੋਨੈਲਡ, ਐਮ
ਪੀ ਸੀਮਾਂ ਮਲਹੋਤਰਾ, ਐਮ ਪੀ ਫੇਬੀਅਨ ਹੈਮਿਲਟਨ, ਐਮ ਪੀ ਮੈਕ ਫੇਡਿਨ ਦੇ ਨਾਲ ਨਾਲ ਐਮਨੈਸਟੀ
ਇੰਟਰਨੈਸਨ ਯੂ ਕੇ ਦੇ ਡਾਨ ਜੋਨਜ਼, ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ, ਲਿਬਰੇਸ਼ਨ ਦੀ ਮੈਗੀ ਬੋਓਡਨ,
ਏਸ਼ੀਅਨ ਕਰਿਸਚੀਅਨ ਫੈਲੋਸ਼ਿਪ ਦੇ ਫਾਦਰ ਯਾਕੂਬ ਕੁਰੈਸ਼ੀ, ਪੰਜਾਬੀ ਹਿਊਮਨ ਰਾਈਟਸ ਇੰਟਰਨੈਟ ਦੇ ਸ:
ਇਕਬਾਲ ਸਿੰਘ ਅਤੇ ਕੇਸਰੀ ਲਹਿਰ ਦੀ ਪ੍ਰੀਜ਼ੈਟਰ ਬੀਬੀ ਬਲਦੀਸ਼ ਕੌਰ ਹਾਜ਼ਰ ਸਨ ।
ਇਸ ਮੁਹਿੰਮ ਵਿਚ ਐਮ ਪੀ ਜੌਹਨ ਮੈਕਡੋਨਲ ਦੁਆਰਾ ਪ੍ਰਸਤਾਵਿਤ ਖਤ ਵੀ ਪ੍ਰਧਾਨ ਮੰਤ੍ਰੀ ਡੇਵਿਡ ਕੈਮਰਨ
ਨੂੰ ਦਿੱਤਾ ਗਿਆ ਜਿਸ ਵਿਚ ਉਹਨਾਂ ਨੇ ‘ ਭਾਰਤ ਵਿਚ ਮੌਤ ਦੀ ਸਜ਼ਾ ਅਤੇ ਮਨੁੱਖੀ ਅਧਿਕਾਰਾਂ ਦੇ ਹੋ
ਰਹੇ ਘਾਣ ਨੂੰ ਰੋਕਣ ਸਬੰਧੀ ਬਰਤਾਨਵੀ ਸਰਕਾਰ ਨੂੰ ਭਾਰਤ ‘ਤੇ ਦਬਾਅ ਪਾਉਣ ਲਈ ਕਿਹਾ ਗਿਆ ।
ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਸਿੱਖਸ ਦੇ ਚੇਅਰਮੈਨ ਐਮ ਪੀ ਫੇਬੀਅਨ ਹੈਮਿਲਟਨ ਨੇ ਕੇਸਰੀ
ਲਹਿਰ ਦੀ ਸਿਫਤ ਕਰਦੇ ਹੋਏ ਕਿਹਾ ਕਿ ‘ਮੈਂ ਇਸ ਮੁਹਿੰਮ ਦੀ ਹਿਮਾਇਤ ਦਾ ਐਲਾਨ ਕਰਦਾ ਹਾਂ ਅਤੇ ਇਸ
ਵਿਚ ਉਠਾਏ ਮੁੱਦਿਆਂ ਸਬੰਧੀ ਸਹਿਮਤੀ ਰੱਖਦਾ ਹਾਂ’
ਇਸ ਮੁਹਿੰਮ ਨੇ ਆਪਣੀ ਪਾਰਲੀਮੈਂਟਰੀ ਮੀਟਿੰਗ ਕਮਰਾ ਨੰਬਰ 12 ਵਿਚ ਕੀਤੀ ਜਿਥੇ ਕਿ ਅਨੇਕਾਂ ਐਮ ਪੀ,
ਲਾਰਡ, ਮਨੁੱਖੀ ਅਧਿਕਾਰ ਸੰਸਥਾਵਾਂ ਦੇ ਆਗੂ ਅਤੇ ਪ੍ਰਮੁਖ ਬੁਲਾਰੇ ਸ਼ਾਮਲ ਸਨ ਜਿਹਨਾਂ ਨੇ ਭਾਰਤ ਵਿਚ
ਵੱਡੀ ਗਿਣਤੀ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ, ਪੰਜਾਬ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ,
ਭਰੂਣ ਹੱਤਿਆ ਅਤੇ ਹੋਰ ਅਨੇਕਾਂ ਪੱਖਾਂ ਤੇ ਚਾਨਣਾਂ ਪਾਇਆ । ਇਸੇ ਇਕੱਤਰਤਾ ਵਿਚ ਪੰਜਾਬ ਤੋਂ ਬਾਬਾ
ਬਲਜੀਤ ਸਿੰਘ ਦਾਦੂ ਸਾਹਿਬ ਵਾਲੇ ਅਤੇ ਦਿੱਲੀ ਦੇ ਸਿੱਖ ਕਤਲੇਆਮ ਤੋਂ ਪ੍ਰਭਾਵਤ ਵਿਅਕਤੀਆਂ ਨੇ ਵੀ
ਆਪਣੇ ਪ੍ਰਤੀਕਰਮ ਦਿੱਤੇ ।
ਚੇਤੇ ਰਹੇ ਕਿ ਯੂ ਐਨ ਹਿਊਮਨ ਰਾਈਟਸ ਕੌਂਸਲ ਦੇ 24 ਮਈ 2012 ਨੂੰ ਹੋਏ ਦੂਸਰੇ ਯੂਨੀਵਰਸਲ ਪਿਰਔਡਕ
ਰਵਿਊ ਸਮੇਂ ਭਾਰਤ ਵਿਚ ਮਨੁੱਖੀ ਅਧਧਿਕਾਰਾਂ ਦੇ ਹੋ ਰਹੇ ਘਾਣ ਸਬੰਧੀ ਸੰਜੀਦਾ ਨਜ਼ਰਸਾਨੀ ਕੀਤੀ ਗਈ
ਸੀ ।
ਐਮਨੈਸਟੀ ਇੰਟਰਨੈਸ਼ਨਲ ਮੁਤਾਬਿਕ ਗੈਰ ਸਰਕਾਰੀ ਮਨੁੱਖੀ ਅਧਿਕਾਰ ਸੰਸਥਾਵਾਂ, ਵਿਦਿਅਕ ਖੋਜਾਂ ਅਤੇ
ਸਿਰਕਰਦਾ ਸ਼ਖਸੀਅਤਾਂ ਨੇ ਹੁਣ ਤਕ ਭਾਰਤ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਪ੍ਰਭੂਆਂ ਵਲੋਂ ਲੋਕਾਂ ਦੇ
ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਪਰਦਾ ਫਾਸ਼ ਕੀਤਾ ਹੈ ।
ਕੁਲ ਮਿਲਾ ਕੇ ਇਹ ਕਹਿਣਾਂ ਬਣਦਾ ਹੈ ਕਿ ਇੱਕ ਲੱਖ ਅਠਾਰਾਂ ਹਜ਼ਾਰ ਪੰਜਾਬੀਆਂ, 65 ਮੈਂਬਰ
ਪਾਰਲੀਮੈਂਟਾਂ ਅਤੇ ਅਨੇਕਾਂ ਧਾਰਮਕ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੀ ਹਿਮਾਇਤ ਨਾਲ ਕੇਸਰੀ ਲਹਿਰ
ਦੀ ਇਹ ਮੁਹਿੰਮ ਉਮੀਦ ਤੋਂ ਵਧ ਸਫਲ ਰਹੀ ਹੈ । ਇਸ ਲਹਿਰ ਨੇ ਸਿੱਖਾਂ ਅਤੇ ਭਾਰਤ ਦੀਆਂ ਹੋਰ ਘੱਟ
ਗਿਣਤੀਆਂ ਨੂੰ ਇਹ ਸਮਝਣ ਵਿਚ ਵੱਡਾ ਯੋਗਦਾਨ ਪਾਇਆ ਹੈ ਕਿ ਦੇਸ਼ ਵਿਚ ਕਿਸੇ ਵੀ ਪ੍ਰਾਂਤ ਦੇ ਆਰਥਕ,
ਧਾਰਮਕ, ਰਾਜਨੀਤਕ ਹੱਕਾਂ ਦੀ ਬਹਾਲੀ ਦਾ ਮੁੱਦਾ ਕੌਮੀ ਅਤੇ ਕੌਮਾਂਤਰੀ ਚੇਤਨਾਂ ਨਾਲ ਜੁੜਿਆ ਹੋਇਆ
ਹੈ । ਇਸ ਮੁੱਦੇ ਨੂੰ ਵਕਤੀ ਤੋਰ ਤੇ ਗਰਮ ਨਾਅਰੇ ਲਾ ਕੇ ਜਾਂ ਬੇਲੋੜੇ ਅਤੇ ਵੱਡੇ ਵੱਡੇ ਵਿਖਾਵੇ
ਕਰਕੇ ਹੱਲ ਨਹੀਂ ਕੀਤਾ ਜਾ ਸਕਦਾ । ਸ਼ਾਇਦ ਇਹੀ ਕਾਰਨ ਹੈ ਕਿ ਕੇਸਰੀ ਲਹਿਰ ਸਬੰਧੀ ਯੂ ਕੇ ਦੀ
ਮੋਹਰਲੀ ਪਾਲ ਦੇ ਆਗੂਆਂ ਦੀ ਉੱਕਾ ਹੀ ਬੇਰੁਖੀ ਰਹੀ ਪਰ ਆਖਿਰ ਤਾਂ ਲੋਕਾਂ ਨੇ ਸੱਚ ਦੇ ਰੂਬਰੂ
ਹੋਣਾਂ ਹੀ ਹੈ । ਇਸ ਮੁਹਿੰਮ ਵਿਚ ਕੇਸਰੀ ਲਹਿਰ ਦੇ ਕਿਸੇ ਵੀ ਕਾਰਕੁੰਨ ਨੂੰ ਮੀਡੀਏ ਅੱਗੇ ਫੁੱਲ
ਪਟਾਕਾ ਬਣਦੇ ਨਹੀਂ ਦੇਖਿਆ ਗਿਆ ਅਤੇ ਨਾਂ ਹੀ ਤੰਗ ਜਥੇਬੰਦਕ ਹਿੱਤਾਂ ਦੀ ਕੋਈ ਪੇਸ਼ਕਾਰੀ ਸੀ ਜਦ ਕਿ
ਸ: ਪਰਮਜੀਤ ਸਿੰਘ ਸੋਹਲ, ਸ: ਰਨਬੀਰ ਸਿੰਘ ਅਟਵਾਲ ਅਤੇ ਕੇਸਰੀ ਲਹਿਰ ਦੇ ਹੋਰ ਸੇਵਾਦਾਰਾਂ ਦਾ ਰੋਲ
ਜ਼ਿੰਮੇਵਾਰੀ ਵਾਲਾ ਅਤੇ ਨਿਰਮਾਣਤਾ ਵਾਲਾ ਸੀ ।
(11/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਕ ਮਨ
ਇੱਕ ਚਿਤ ਨਾਮ ਜਪ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਕ ਮਨ ਇੱਕ ਚਿਤ ਨਾਮ ਜਪ, ਜੁੜ ਜਾ ਉਸ ਦੇ ਨਾਲ।
ਜਪਿਆਂ ਜੱਗ-ਬੰਧਨ ਛੁਟੇ, ਟੁੱਟਣ ਮੋਹ ਜੰਜ਼ਾਲ।
ਜਪਿਆਂ ਉਸ ਸੰਗ ਨੇੜਤਾ, ਰੂਹ ਰੋਸ਼ਨ, ਚਿਤ ਸ਼ਾਂਤ।
ਬਿਨ ਮੰਗੇ ਇਛ ਪੂਰੀਆਂ, ਮੁਕ ਜਾਂਦੀ ਏ ਭਾਲ।
ਜਪਿਆਂ ਸੋਝੀ ਸੱਚ ਦੀ, ਝੂਠ ਦੀ ਟੁੱਟਦੀ ਪਾਲ।
ਹੁਕਮ `ਚ ਚਲਣਾ ਸਿਖਣਾ, ਨਾ ਕੋਈ ਰਹੇ ਸਵਾਲ।
ਰੂਹ ਵਿੱਚ ਅੰਮ੍ਰਿਤ ਵਰਸਦਾ, ਸਭ ਪਾਸੇ ਆਨੰਦ।
ਰਚਨਾ ਸਭ ਅਪਣੀ ਲਗੇ, ਪ੍ਰੇਮ ਵਸੇ ਰੂਹ ਨਾਲ।
ਸਾਰੇ ਉਸ ਦੀ ਖੋਜ ਵਿਚ, ਜੱਗ ਦੇ ਜੀਆ ਜੰਤ।
ਉਸ ਦੀ ਗੋਦੀ ਪਹੁੰਚਦੇ, ਗੁਰਮੁਖ-ਗੁਰਸਿੱਖ ਸੰਤ।
ਉਸ ਨੂੰ ਪਾ ਮੰਜ਼ਿਲ ਮਿਲੇ, ਆਉਣ ਜਾਣ ਨਾ ਫੇਰ।
ਚਾਨਣ ਚਾਨਣ ਚਿੱਤ ਵਿਚ, ਰੋਸ਼ਨੀਆਂ ਆਨੰਤ।
(11/12/12)
ਅਵਤਾਰ ਸਿੰਘ ਮਿਸ਼ਨਰੀ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ.ਏ. ਦੀਆਂ ਸਰਗਰਮੀਆਂ ਨਵੰਬਰ 2012
(ਅਵਤਾਰ ਸਿੰਘ ਮਿਸ਼ਨਰੀ) ਨਵੰਬਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ
ਤੇ ਯੂਬਾ ਸਿਟੀ ਵਿਖੇ ਧਾਰਮਿਕ ਲਿਟ੍ਰੇਚਰ ਦਾ ਸਟਾਲ ਲਾਇਆ ਗਿਆ ਜਿੱਥੇ ਸੰਗਤਾਂ ਨੇ ਪੰਥ ਦੇ ਮਹਾਂਨ
ਵਿਦਵਾਨ ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ, ਸ੍ਰ. ਇੰਦਰ ਸਿੰਘ ਘੱਗਾ, ਵੀਰ ਭੂਪਿੰਦਰ ਸਿੰਘ,
ਪ੍ਰੋ. ਸਰਬਜੀਤ ਸਿੰਘ ਧੂੰਦਾ, ਪ੍ਰਸਿੱਧ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ, ਸਾਬਕਾ ਸਿੰਘ ਸਾਹਿਬ
ਸ੍ਰੀ ਅਕਾਲ ਤਖਤ ਪ੍ਰੋ. ਦਰਸ਼ਨ ਸਿੰਘ, ਗੁਰਬਾਣੀ ਦੇ ਟੀਕਾਕਾਰ ਵਿਦਵਾਨ ਪ੍ਰੋ. ਸਾਹਿਬ ਸਿੰਘ, ਭਾਈ
ਵੀਰ ਸਿੰਘ, ਭਾਈ ਰਣਧੀਰ ਸਿੰਘ, ਜਾਂਬਾਜ ਬਾਬਾ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਚੰਡੀਗੜ੍ਹ, ਭਾਈ
ਕੁਲਵੰਤ ਸਿੰਘ ਲੇਖਕ ਸ਼੍ਰੋਮਣੀ ਕਮੇਟੀ ਮੈਂਬਰ, ਸ੍ਰ. ਕਪੂਰ ਸਿੰਘ ਦੀ ਸਾਚੀ ਸਾਖੀ, ਭਾਈ ਕਾਨ੍ਹ
ਸਿੰਘ ਨਾਭਾ ਦੀਆਂ ਪੁਸਤਕਾਂ, ਮਿਸ਼ਨਰੀ ਕਾਲਜਾਂ ਦਾ ਖੋਜ ਭਰਪੂਰ ਲਿਟ੍ਰੇਚਰ ਅਤੇ ਹੋਰ ਵੀ ਬਹੁਤ ਸਾਰੇ
ਸੁਲਝੇ ਹੋਏ ਵਿਦਵਾਨ ਲਿਖਾਰੀਆ ਦੀਆਂ ਪੁਸਤਕਾਂ ਅਤੇ ਸੀਡੀਆਂ ਲਈਆਂ। ਸ੍ਰ. ਜਸਬਿੰਦਰ ਸਿੰਘ ਦੁਬਈ ਦੀ
ਰਚਿਤ ਪੁਸਤਕ “ਦਸਮ ਗ੍ਰੰਥ ਦਾ ਲਿਖਾਰੀ ਕੌਣ?” ਸੰਗਤਾਂ ਦੀ ਖਿੱਚ ਦਾ ਕਾਰਣ ਬਣੀ ਅਤੇ ਧੜਾ-ਧੜ ਵਿਕ
ਗਈ। ਦੂਜੇ ਪਾਸੇ ਵਰਲਡ ਸਿੱਖ ਫੈਡਰੇਸ਼ਨ, ਅਖੌਤੀ ਸੰਤਾਂ ਦੇ ਕੌਤਕ, ਗੁਰਮਤਿ ਗਿਆਨ ਮਿਸ਼ਨਰੀ ਕਾਲਜ,
ਅਤੇ ਇੰਟ੍ਰਨੈਸ਼ਨਲ ਸਿੰਘ ਸਭਾ ਦੀ ਸਾਂਝੀ ਸਟਾਲ ਬੜੀ ਖੂਬ ਸੂਰਤ ਲੱਗੀ ਹੋਈ ਸੀ ਜਿੱਥੇ ਪੰਥਕ
ਵਿਦਵਾਨਾਂ, ਲਿਖਾਰੀਆਂ ਅਤੇ ਪ੍ਰਚਾਰਕਾਂ ਦਾ ਲਿਟ੍ਰੇਚਰ ਫਰੀ ਵਿੰਡਿਆ ਜਾ ਰਿਹਾ ਸੀ। ਬਹੁਤੀ ਸੰਗਤ
ਤਾਂ ਵੱਡਾ ਮੇਲਾ ਸਮਝ ਕੇ ਹੀ ਓਥੇ ਜਾਂਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਵੀ ਵੱਡੇ ਵੱਡੇ
ਮੇਲਿਆਂ, ਧਰਮ ਅਸਥਾਨਾਂ ਅਤੇ ਤੀਰਥਾਂ ਤੇ ਜਾ ਕੇ ਥੋੜੇ ਸਮੇਂ ਵਿੱਚ ਗੁਰਮਤਿ ਦਾ ਸੰਦੇਸ਼ ਦੇ ਦਿੰਦੇ
ਸੰਨ। ਉਨ੍ਹਾਂ ਤੋਂ ਸੇਧ ਲੈ ਕੇ ਇਸ ਮੇਲੇ ਵਿੱਚ ਵੀ ਪੰਥ ਦਰਦੀਆਂ ਨੇ ਕੁਝ ਅਜਿਹਾ ਕੀਤਾ।
ਨਵੰਬਰ ਵਿੱਚ ਹੀ ਜਾਹਰ ਪੀਰ ਜਗਤ ਗੁਰ ਬਾਬਾ “ਗੁਰੂ ਨਾਨਕ ਸਾਹਿਬ” ਦੇ ਪ੍ਰਕਾਸ਼ ਦਿਹਾੜੇ ਤੇ
ਬੇ-ਪੁਵਾਇੰਟ ਨੇੜੇ ਪਿਟਸਬਰਗ ਦੇ ਗੁਰਦੁਆਰਾ ਸਾਂਝਾ ਸਾਹਿਬ ਦੇ ਪ੍ਰਬੰਧਕਾਂ ਦੇ ਵਿਸ਼ੇਸ਼ ਸੱਦੇ ਤੇ
ਦਾਸ ਅਤੇ ਹਰਿਸਮਰਤ ਕੌਰ ਖਾਲਸਾ ਨੇ ਹਾਜਰੀ ਭਰੀ। ਜਿੱਥੇ ਸਭ ਤੋਂ ਪਹਿਲਾਂ ਭਾਈ ਬਘੇਲ ਸਿੰਘ
ਕਥਾਵਾਚਕ ਨੇ ਕਥਾ ਕੀਤੀ, ਭਾਈ ਹਰਚਰਨ ਸਿੰਘ ਹੇਵਰਡ, ਭਾਈ ਬਲਦੇਵ ਸਿੰਘ ਰਾਗੀ ਜਥਿਆਂ ਅਤੇ ਭਾਈ
ਜੋਗਾ ਸਿੰਘ ਸਕੱਤਰ ਗੁਰਦੁਆਰਾ ਸਾਹਿਬ ਨੇ ਸ਼ਬਦ ਕੀਰਤਨ ਕੀਤਾ। ਭਾਈ ਜੋਗਾ ਸਿੰਘ ਜੀ ਨੇ ਮੱਕੇ ਵਾਲਾ
ਸੀਨ ਬਾਖੂਬੀ ਬਿਆਨ ਕਰਦੇ ਕਿਹਾ ਕਿ ਜਦ ਮੁਲਾਣਿਆਂ ਨੇ ਪੁਛਿਆ ਕਿ ਵੱਡਾ ਹਿੰਦੂ ਕਿ ਮੁਸਲਮਾਨੋਈ ਤਾਂ
ਗੁਰੂ ਜੀ ਫੁਰਮਾਇਆ-ਸ਼ੁਭ ਅਮਲਾਂ ਬਾਜੋਂ ਦੋਨੋ ਰੋਈ॥ ਦਾਸ ਨੇ ਗੁਰੂ ਬਾਬਾ ਨਾਨਕ ਸਾਹਿਬ ਜੀ ਦੇ
ਸੰਦੇਸ਼ਾਂ ਦੀ ਵਿਆਖਿਆ ਕਰਦੇ ਦਰਸਾਇਆ ਕਿ ਗੁਰੂ ਬਾਬਾ ਜੀ ਸਾਡੇ ਕਿਰਤੀ ਅਤੇ ਗ੍ਰਿਹਸਤੀ ਰਹਿਬਰ ਸਨ।
ਸੰਗਤਾਂ ਨੂੰ ਸਵਾਲ ਕੀਤਾ ਕਿ ਕੀ ਕਿਰਤੀ ਅਤੇ ਗ੍ਰਿਹਸਤੀ ਬਾਬਾ ਜੋ ਹਰ ਵੇਲੇ ਕਿਰਤ ਕਰੋ, ਵੰਡ ਛੱਕੋ
ਅਤੇ ਨਾਮ ਜਪੋ ਦਾ ਉਪਦੇਸ਼ ਦਿੰਦਾ ਸੀ ਕੀ ਉਹ ਵਿਹਲੜ ਸਾਧਾਂ ਨੂੰ ਭੋਜਨ ਛਕਾ ਕੇ ਉਸ ਨੂੰ ਸੱਚਾ ਸੌਦਾ
ਕਹਿ ਸਕਦਾ ਹੈ? ਕੀ ਹੋਰ ਪਿੰਡਾਂ ਸ਼ਹਿਰਾਂ ਵਿੱਚ ਬੇਅੰਤ ਲੋਕ ਹਰ ਰੋਜ ਢਿੱਡੋਂ ਭੁੱਖੇ ਅਤੇ ਸਰੀਰੋਂ
ਨੰਗੇ ਦਿਨ ਕਟੀ ਕਰਦੇ ਹਨ ਅਸਲੀ ਲੋੜਵੰਦ ਉਹ ਹਨ ਜਾਂ ਵਿਹਲੜ ਸਾਧ? ਕੀ ਸਾਨੂੰ ਹਰ ਵੇਲੇ ਭੁੱਖੇ
ਵਿਹਲੜ ਸੰਤ-ਸਾਧ, ਰਾਗੀ, ਗ੍ਰੰਥੀ ਅਤੇ ਪ੍ਰਚਾਰਕ ਹੀ ਦਿਸਦੇ ਹਨ? ਅਸੀਂ ਹਰ ਵੇਲੇ ਉਨ੍ਹਾਂ ਨੂੰ ਹੀ
ਪ੍ਰਸ਼ਾਦੇ ਛਕਾਂਦੇ ਅਤੇ ਦਕਸ਼ਣਾ ਭੇਟਾ ਦਿੰਦੇ ਰਹਿੰਦੇ ਹਾਂ। ਸਾਨੂੰ ਆਪਣੇ ਪਿੰਡਾਂ ਸ਼ਹਿਰਾਂ ਦੇ
ਲੋੜਵੰਦ ਲੋਕ ਕਿਉਂ ਦਿਖਾਈ ਨਹੀਂ ਦਿੰਦੇ? ਦਾਸ ਨੇ ਇਹ ਵੀ ਕਿਹਾ ਕਿ ਬਾਬਾ ਨਾਨਕ ਜੀ ਪਹਿਲੇ ਸ਼ੇਰ
ਮਰਦ ਗੁਰੂ ਹਨ ਜਿਨ੍ਹਾਂ ਨੇ ਸਦੀਆਂ ਦੀ ਲਤਾੜੀ ਔਰਤ ਨੂੰ ਬਰਾਬਰ ਦੇ ਹੱਕ ਦੇਣ ਦੀ ਵਕਾਲਤ ਕੀਤੀ। ਇਸ
ਲਈ ਦੁਨੀਆਂ ਭਰ ਦੀਆਂ ਸਮੁੱਚੀਆਂ ਔਰਤਾਂ ਖਾਸ ਕਰ ਸਿੱਖ ਔਰਤਾਂ ਨੂੰ ਤਾਂ ਅਜੋਕੇ ਠੱਗ ਡੇਰੇਦਾਰ
ਬਾਬਿਆਂ ਦਾ ਖਹਿੜਾ ਛੱਡ ਕੇ ਗੁਰੂ ਬਾਬਾ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਧਾਰਨਾਂ ਅਤੇ
ਪ੍ਰਚਾਰਨਾਂ ਚਾਹੀਦਾ ਹੈ। ਸੰਗਤਾਂ ਨੂੰ ਬਾਬੇ ਦੀ ਬਾਣੀ ਦੀਆਂ ਧਾਰਨਾਂ ਵੀ ਕਥਾ ਦੇ ਨਾਲ-ਨਾਲ ਗਾ ਕੇ
ਪੜ੍ਹਾਈਆਂ। ਸਾਰੀ ਸੰਗਤ ਅਤੇ ਪ੍ਰਬੰਧਕਾਂ ਨੇ ਬੜੇ ਧਿਆਨ ਨਾਲ ਸਾਰਾ ਪ੍ਰੋਗ੍ਰਾਮ ਸਰਵਣ ਕੀਤਾ। ਬੀਬੀ
ਹਰਸਿਮਰਤ ਕੌਰ ਖਾਲਸਾ ਨੇ ਵੀ ਕੀਰਤਨ ਕਰਦੇ ਕਿਹਾ ਕਿ ਜੇ ਅਸੀਂ ਵਾਕਿਆ ਹੀ ਗੁਰੂ ਨਾਨਕ ਨੂੰ ਮੰਨਦੇ
ਹਾਂ ਤਾਂ ਉਨ੍ਹਾਂ ਦੀ ਬਾਣੀ ਸਾਨੂੰ ਹਰ ਰੋਜ ਵਿਚਾਰ ਨਾਲ ਪੜ੍ਹ ਕੇ ਧਾਰਨ ਕਰਨੀ ਚਾਹੀਦੀ ਹੈ। ਸ੍ਰ.
ਮਹਿੰਦਰ ਸਿੰਘ ਪ੍ਰਬੰਧਕ ਨੇ ਵੀ ਗੁਰੂ ਨਾਨਕ ਜੀ ਬਾਰੇ ਵਧੀਆ ਵਿਚਾਰ ਪੇਸ਼ ਕੀਤੇ। ਅਖੀਰ ਸਟੇਜ
ਸੈਕਟਰੀ ਭਾਈ ਜੋਗਾ ਸਿੰਘ ਜੀ ਨੇ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸੰਗਤਾਂ, ਪਾਠੀਆਂ, ਰਾਗੀ ਸਿੰਘਾਂ
ਅਤੇ ਪ੍ਰਚਾਰਕਾਂ ਦਾ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ ਅਤੇ ਸ਼ਬਦ ਦਾ ਲੰਗਰ ਪਾਠ,
ਕੀਰਤਨ, ਕਥਾ ਅਤੇ ਧਾਰਮਿਕ ਸਟਾਲ ਰਾਹੀਂ ਵੀ ਵਰਤਾਇਆ ਗਿਆ। ਇਸੇ ਸਬੰਧ ਵਿੱਚ ਬਾਬਾ ਰਵਿਦਾਸ ਜੀ
ਪ੍ਰੇਮੀਆਂ ਦੇ ਗ੍ਰਿਹ ਨਿਊਵਾਰਕ ਵਿਖੇ ਵੀ ਭਾਈ ਹਰਜਿੰਦਰ ਸਿੰਘ ਰਸੀਏ ਦੇ ਸਹਿਯੋਗ ਨਾਲ ਗੁਰਮਤਿ ਦਾ
ਪ੍ਰਚਾਰ ਕੀਤਾ ਗਿਆ।
ਸਾਧ ਸੰਗਤ ਜੀ ਅਸੀਂ ਗੁਰਮਤਿ ਪ੍ਰਚਾਰ ਦੇ ਨਾਲ-ਨਾਲ ਗੁਰਬਾਣੀ ਦੇ ਅਰਥਾਂ, ਗੁਰਮਤਿ ਸਿਧਾਤਾਂ
ਵਾਲੀਆਂ ਪੁਸਤਕਾਂ, ਸੀਡੀਆਂ ਅਤੇ ਕੜੇ ਕੰਘੇ ਕਿਰਪਾਨਾਂ ਦੀ ਸਟਾਲ ਵੀ ਲਾਉਂਦੇ ਹਾਂ। ਜਿਸ ਵੀ ਮਾਈ
ਭਾਈ ਨੇ ਕੋਈ ਗ੍ਰੰਥ, ਪੁਸਤਕ, ਕਕਾਰ ਲੈਣੇ ਹੋਣ, ਘਰਾਂ ਜਾਂ ਦੁਰਦੁਆਰਿਆਂ ਵਿੱਚ ਗੁਰਮਤਿ ਪ੍ਰਚਾਰ
ਕਰਾਉਣਾ ਹੋਵੇ, ਗੁਰਮਤਿ ਸਬੰਧੀ ਸਵਾਲ-ਜਵਾਬ ਵਿਚਾਰ ਕਰਨੀ ਹੋਵੇ ਤਾਂ ਉਹ ਦਾਸਾਂ ਨਾਲ ਹੇਠ ਲਿਖੇ
ਫੋਨ ਨੰਬਰਾਂ ਅਤੇ ਈਮੇਲ ਰਾਹੀਂ ਸੰਪ੍ਰਕ ਕਰ ਸਕਦੇ ਹਨ। ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ.ਏ
ਦੇ ਫੋਨ (510)432-5827 ਅਤੇ ਡਾ. ਗੁਰਮੀਤ ਸਿੰਘ ਬਰਸਾਲ ਦੇ ਫੋਨ (408)209-7072 ਅਤੇ ਈਮੇਲਸ
[email protected] or
[email protected] or gurugranthparcharmissionusa.blogspot.com
ਤੇ ਜਾ ਕੇ ਵੀ ਹੋਰ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ।
(ਸੰਪਾਦਕੀ ਨੋਟ)
ਅਸੀਂ ਦੋ ਦਿਨ ਪਹਿਲਾਂ ਭਾਵ
ਕਿ 7 ਦਸੰਬਰ ਨੂੰ ਨੋਟ ਪਾ ਕੇ ਸਲਾਹਕਾਰ ਬੋਰਡ ਦੇ ਮੈਂਬਰਾਂ ਤੋਂ ਸਲਾਹ ਮੰਗੀ ਸੀ ਕਿ ਗੁਰੂਆਂ ਬਾਰੇ
ਜੋ ਵਿਚਾਰ ਹੋ ਰਹੀ ਸੀ ਉਸ ਬਾਰੇ ‘ਸਿੱਖ ਮਾਰਗ’ ਨੂੰ ਕੀ ਕਰਨਾ ਚਾਹੀਦਾ ਹੈ। ਇਸ ਬਾਰੇ ਜਿਹਨਾ
ਮੈਂਬਰਾਂ ਨੇ ਸਲਾਹ ਦਿੱਤੀ ਹੈ ਉਸ ਦੇ ਅਧਾਰ ਤੇ ਅਸੀਂ ਇਹ ਫੈਸਲਾ ਕੀਤਾ ਹੈ ਕਿ ਇਹ ਵਿਚਾਰ ‘ਸਿੱਖ
ਮਾਰਗ’ ਤੇ ਹੋਰ ਨਹੀਂ ਹੋਣੀ ਚਾਹੀਦੀ। ਇਹਨਾ ਬਾਰੇ ਜੇ ਕਰ ਕਿਸੇ ਨੇ ਕੁੱਝ ਪੁੱਛਣਾ ਹੈ ਤਾਂ ਉਹ
ਸਿੱਧਾ ‘ਤੱਤ ਗੁਰਮਤਿ’ ਦੀ ਸਾਈਟ ਤੇ ਜਾ ਕੇ ਪੁੱਛਣ ਅਤੇ ਉਹਨਾ ਦੇ ਪਹਿਲਾਂ ਪਾਏ ਹੋਏ ਲੇਖ ਵੀ
ਪੜ੍ਹਨ, ਹੋ ਸਕਦਾ ਹੈ ਕਿ ਉਹਨਾ ਦੇ ਜਵਾਬ ਪਹਿਲਾਂ ਹੀ ਕਿਸੇ ਲੇਖ ਵਿੱਚ ਹੋਣ। ‘ਸਿੱਖ ਮਾਰਗ’ ਤੇ
ਵਿਚਾਰ ਉਹਨਾ ਲਿਖਤਾਂ ਤੇ ਹੀ ਹੋਵੇਗੀ ਜਿਹੜੇ ਕਿ ਮੁੱਖ ਪੰਨੇ ਤੇ ਪਾਏ ਜਾਂਦੇ ਹਨ। ਉਹ ਵਿਚਾਰ ਵੀ
ਤਾਂ ਹੀ ਚਲਦੀ ਰੱਖੀ ਜਾ ਸਕੇਗੀ ਜੇ ਕਰ ਉਹ ਵਿਚਾਰ ਹੀ ਰਹੇ ਅਤੇ ਦੂਸ਼ਣਬਾਜ਼ੀ ਵਿੱਚ ਨਾ ਬਦਲੇ। ਇਸੇ
ਤਰ੍ਹਾਂ ਹੀ ਹੋਰ ਵਿਸ਼ਿਆਂ ਬਾਰੇ ਵੀ ਵਿਚਾਰ ਕੁੱਝ ਹੱਦ ਤੱਕ ਕੀਤੀ ਜਾ ਸਕਦੀ ਹੈ। ਪਰ ਦੂਸ਼ਣਬਾਜ਼ੀ,
ਬਹਿਸਬਾਜ਼ੀ ਅਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਵਾਲੀ ਵਿਚਾਰ ਚਰਚਾ ਨੂੰ ਕੁੱਝ ਇੱਕ ਪਾਠਕਾਂ ਨੂੰ
ਛੱਡ ਕੇ ਹੋਰ ਕੋਈ ਵੀ ਪਸੰਦ ਨਹੀਂ ਕਰਦਾ। ਇਸ ਲਈ ਪਾਠਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਾਰੇ
ਧੜੇਬੰਦੀ ਤੋਂ ਉਪਰ ਉਠ ਕੇ ਵਿਸ਼ਾਲਤਾ ਨਾਲ ਇਹਨਾ ਸਾਰੇ ਪੱਖਾਂ ਬਾਰੇ ਸੋਚਿਆ ਕਰਨ।
(09/12/12)
‘ਤੱਤ ਗੁਰਮਤਿ ਪਰਿਵਾਰ’
ਕਾਲਾ
ਅਫਗਾਨਾ-ਪ੍ਰੋ. ਦਰਸ਼ਨ ਸਿੰਘ ਮਿਲਣੀ ਪੰਥ ਦੇ ਸੁਚੇਤ ਤਬਕੇ ਲਈ ਹਾਂ-ਪੱਖੀ ਸੰਕੇਤ
ਖੁੱਲ੍ਹੇ ਦਿਮਾਗ ਅਤੇ ਵਿਸ਼ਾਲ ਮਾਨਸਿਕਤਾ ਹੀ ਹੈ ਏਕਤਾ ਦੀ ਕੁੰਜੀ
ਪੰਥ ਦੇ ਸੁਚੇਤ ਤਬਕੇ ਵਿਚ ਗੁਰਬਖਸ਼
ਸਿੰਘ ਜੀ ਕਾਲਾ ਅਫਗਾਨਾ ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੀ ਮਿਲਣੀ ਇਕ ਹਾਂ-ਪੱਖੀ ਸੰਕੇਤ ਹੈ, ਜਿਸ ਦੀ
ਘਾਟ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਇਸ ਮਿਲਣੀ ਨੂੰ ਕਾਮਯਾਬ ਬਣਾਉਣ ਵਾਲੇ ਸੱਜਣ
ਸਚਮੁੱਚ ਵਧਾਈ ਦੇ ਪਾਤਰ ਹਨ। ਜੇ ਇਹ ਕਦਮ 2004 ਵਿਚ ਜਾਂ 2010 ਵਿਚ ਚੁੱਕ ਲਿਆ ਗਿਆ ਹੁੰਦਾ ਤਾਂ
ਜਾਗਰੂਕਤਾ ਲਹਿਰ ਦੀ ਸਥਿਤੀ ਇਸ ਵੇਲੇ ਕਾਫੀ ਮਜ਼ਬੂਤ ਹੋਣੀ ਸੀ, ਖੈਰ! ‘ਦੇਰ ਆਏ ਪਰ ਦਰੁਸਤ ਆਏ’ ਦੀ
ਤਰਜ਼ ’ਤੇ ਚੁੱਕੇ ਇਸ ਕਦਮ ਦਾ ‘ਤੱਤ ਗੁਰਮਤਿ ਪਰਿਵਾਰ’ ਤਹਿ ਦਿਲੋਂ ਸੁਆਗਤ ਕਰਦਾ ਹੈ। ਪਰ ਲੋੜ ਹੈ,
ਇਸ ਏਕਤਾ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨ ਦੀ, ਜਿਸ ਲਈ ਕੁਝ ਗੱਲਾਂ ਜ਼ਹਿਨ ਵਿਚ ਰੱਖਣਾ ਜ਼ਰੂਰੀ ਹੈ।
ਅਗਲੀ ਵਿਚਾਰ ਇਸੇ ਵਿਸ਼ੇ ’ਤੇ ਕੇਂਦਰਿਤ ਕਰਨ ਦਾ ਯਤਨ ਕਰ ਰਹੇ ਹਾਂ।
ਕੌਮ ਦੀਆਂ ਸੰਪਰਦਾਈਆਂ ਧਿਰਾਂ ਵਿਚ ਵਿਚਾਰਧਾਰਕ ਪੱਖੋਂ ਵੱਡਾ ਵਖਰੇਂਵਾ ਹੋਣ ਦੇ ਬਾਵਜੂਦ ਆਪਸੀ
ਸਾਂਝ ਹੈ, ਜਿਸ ਲਈ ਉਹ ਸੰਗਤ ਨੂੰ ਲਗਾਤਾਰ ਕਰਮਕਾਂਡਾਂ ਅਤੇ ਅੰਧ-ਵਿਸ਼ਵਾਸਾਂ ਵਿਚ ਉਲਝਾਈ ਰੱਖਣ ਵਿਚ
ਕਾਮਯਾਬ ਹਨ। ਦੂਜੀ ਤਰਫ, ਕੌਮ ਦੇ ਸੁਚੇਤ ਤਬਕੇ ਵਿਚ ਵਿਚਾਰਧਾਰਕ ਪੱਖੋਂ ਕਾਫੀ ਹੱਦ ਤੱਕ ਸਹਿਮਤੀ
ਹੋਣ ਦੇ ਬਾਵਜੂਦ ਆਪਸੀ ਸਾਂਝ ਦੀ ਘਾਟ ਹਮੇਸ਼ਾਂ ਮਹਿਸੂਸ ਹੁੰਦੀ ਰਹਿੰਦੀ ਹੈ। ਇਸ ਦਾ ਵੱਡਾ ਕਾਰਨ
ਕੁੱਝ ਮੁੱਦਿਆਂ ’ਤੇ ਆਪਸੀ ਵਿਚਾਰਕ ਅਸਹਿਮਤੀ ਨੂੰ ‘ਵਿਰੋਧ’ ਦਾ ਰੂਪ ਦੇ ਦੇਣ ਦੀ ਪ੍ਰਵਿਰਤੀ ਹੈ।
ਇਕ ਵਾਰ ਵਿਰੋਧ ਦੀ ਭਾਵਨਾ ਪੈਦਾ ਹੁੰਦੇ ਹੀ ਈਰਖਾ ਅਤੇ ਈਗੋ ਆਦਿ ਕਮਜ਼ੋਰੀਆਂ ਆਪ ਹੀ ਭਾਰੂ ਹੋ
ਜਾਂਦੀਆਂ ਹਨ। ਐਸੀ ਕਮਜ਼ੋਰੀਆਂ ਕਾਰਨ ਆਪਸੀ ਕੁੜੱਤਣ ਹੁੰਦੀ ਵਾਰ-ਵਾਰ ਵੇਖੀ ਗਈ ਹੈ।
ਪੰਥ ਦੇ ਸੁਚੇਤ ਤਬਕੇ ਵਿਚ ਏਕਤਾ ਦੇ ਸੁਹਿਰਦ ਯਤਨਾਂ ਲਈ ਮੁੱਢਲੀ ਲੋੜ ਵਿਸ਼ਾਲ ਮਾਨਸਕਿਤਾ ਅਤੇ
ਖੁੱਲਦਿਲੀ ਪਹੁੰਚ ਦਾ ਹੋਣਾ ਹੈ। ਇਸ ਨਾਲ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਵੀ ਬਹੁਤ
ਜਰੂਰੀ ਹੈ।
1. ਕਿਸੇ ਮੁੱਦੇ ’ਤੇ ਵਿਚਾਰਕ ਅਸਹਿਮਤੀ ਨੂੰ ‘ਵਿਰੋਧ’ ਬਣਾਉਂਦਿਆ ਕਿਸੇ ਸੱਜਣ ਜਾਂ ਧਿਰ ਨੂੰ
‘ਅਛੂਤ’ ਐਲਾਣ ਦੇਣ ਦੀ ਪ੍ਰਵਿਰਤੀ ਐਸੇ ਯਤਨਾਂ ਲਈ ਘਾਤਕ ਰਹੀ ਹੈ, ਸੋ ਤਿਆਗਣੀ ਜ਼ਰੂਰੀ ਹੈ।
2. ਕਿਸੇ ਵੀ ਧਿਰ ਜਾਂ ਸ਼ਖਸ ਖਿਲਾਫ ਮਨ ਵਿਚ ਨਫਰਤ ਪਾਲ ਕੇ ਉਸ ਨੂੰ ਨਾਸਤਿਕ ਜਾਂ ਕਾਮਰੇਡ ਮੰਨਣਾ
ਜਾਂ ਪ੍ਰਚਾਰਨਾ ਗੁਰਮਤਿ ਤੋਂ ਉਲਟ ਅਤੇ ਏਕਤਾ ਪ੍ਰਤੀ ਨਕਾਰਾਤਮਕ ਪਹੁੰਚ ਦਾ ਪ੍ਰਗਟਾਵਾ ਹੈ।
3. ਏਕਤਾ ਕਰਵਾਉਣ ਦਾ ਜਿੰਮਾ ਚੁੱਕ ਰਹੇ ਸੱਜਣਾਂ ਦਾ ਸੁਚੇਤ, ਨਿਰਪੱਖ ਅਤੇ ਬੇਲੋੜੀ ਸ਼ਖਸੀਅਤ
ਪ੍ਰਸਤੀ ਤੋਂ ਰਹਿਤ ਹੋ ਕੇ ਵਿਚਰਨਾ ਬਹੁਤ ਜ਼ਰੂਰੀ ਹੈ।
4. ਇਨ੍ਹਾਂ ਯਤਨਾਂ ਦੀ ਕਾਮਯਾਬੀ ਲਈ ਜ਼ਰੂਰੀ ਹੈ ਕਿ ਧਿਰ ਦੇ ਆਗੂ ਬਣਨ ਦੀ ਕਾਬਲਿਅਤ ਰੱਖਦੀਆਂ
ਸ਼ਖਸੀਅਤਾਂ ਦਾ ਸਪਸ਼ਟ ਅਤੇ ਜਵਾਬਦੇਹ ਹੋਣ ਦੇ ਨਾਲ-ਨਾਲ ਮਨ ਵਿਚ ਈਗੋ ਉੱਤੇ ਕਾਬੂ ਰੱਖਣਾ ਬਹੁਤ
ਜ਼ਰੂਰੀ ਹੈ। ਐਸੀਆਂ ਸ਼ਖਸੀਅਤਾਂ ਵਲੋਂ ਆਪਣੇ ਆਸ-ਪਾਸ ਵਿਚਰਦੇ ਸੱਜਣਾਂ ਦੀ ਸਲਾਹ ਦੇ ਗਲਤ/ਸਹੀ ਪਰਖਣ
ਦੀ ਸੂਝ ਅਤੇ ਦ੍ਰਿੜਤਾ ਹੋਣਾ ਵੀ ਜ਼ਰੂਰੀ ਹੈ। ਫੋਕੀ ਖੁਸ਼ਾਮਦ ਕਾਰਨ ਕੁਝ ਸ਼ਖਸੀਅਤਾਂ ਦੇ ਭੱਟਕ ਜਾਣ
ਦੀ ਮਿਸਾਲ ਇਤਿਹਾਸ ਵਿਚ ਬਾਖੂਬੀ ਮਿਲਦੀ ਹੈ।
5. ਏਕਤਾ ਦੀ ਕਸਵੱਟੀ ਦਾ ਸਿਧਾਂਤਕ ਹੋਣਾ ਜ਼ਰੂਰੀ ਹੈ। ਇਸ ਦਾ ਆਧਾਰ ਮੌਜੂਦਾ ਰਾਜਨੀਤਕ ਸਮਝੌਤਿਆਂ
ਵਾਂਗੂ ਲੈਣ-ਦੇਣ ਦਾ ਅਤੇ ਸਵਾਰਥ ਨਹੀਂ ਹੋਣਾ ਚਾਹੀਦਾ। ਸਾਨੂੰ ਉਨ੍ਹਾਂ ਮੁੱਦਿਆਂ ਨੂੰ ਜ਼ਰੂਰ ਸਾਂਝਾ
ਏਜੰਡਾ ਬਣਾ ਕੇ ਤੁਰਨਾ ਚਾਹੀਦਾ ਹੈ, ਜਿਨ੍ਹਾਂ ’ਤੇ ਲਗਭਗ ਪੰਥ ਦਾ ਸਮੁੱਚਾ ਸੁਚੇਤ ਤਬਕਾ ਸਹਿਮਤ
ਹੈ। ਏਜੰਡੇ ਲਈ ‘ਸੰਗਤ ਹਾਲੀਂ ਤਿਆਰ ਨਹੀਂ’ ਆਦਿਕ ਬਹਾਨਿਆਂ ਦਾ ਸਹਾਰਾ ਲੈ ਕੇ ਅੱਧ-ਪਚੱਧੇ ਸੱਚ
ਨੂੰ ਪੇਸ਼ ਕਰਨ ਦੀ ਨੀਤੀ ਗਲਤ ਹੈ। ਜਿਨ੍ਹਾਂ ਮੁੱਦਿਆਂ ’ਤੇ ਹਾਲੀਂ ਸਮੁੱਚਾ ਸੁਚੇਤ ਪੰਥ ਸਹਿਮਤ
ਨਹੀਂ, ਉਸ ਨੂੰ ਏਜੰਡੇ ਤੋਂ ਬਾਹਰ ਰੱਖਣ ਵਿਚ ਕੋਈ ਹਰਜ ਨਹੀਂ ਹੈ।
‘ਤੱਤ ਗੁਰਮਤਿ ਪਰਿਵਾਰ’ ਆਪਣੀ ਕਾਇਮੀ ਦੇ ਸਮੇਂ ਤੋਂ ਹੀ ਪੰਥ ਦੇ ਸੁਚੇਤ ਤਬਕੇ ਨੂੰ ਐਸੀਆਂ ਏਕਤਾ
ਬੇਨਤੀਆਂ ਵਾਰ-ਵਾਰ ਕਰਦਾ ਰਿਹਾ ਹੈ। ਸਿਰਫ ਬੇਨਤੀਆਂ ਹੀ ਨਹੀਂ ਕੀਤੀਆਂ ਬਲਕਿ ਇਨ੍ਹਾਂ ਏਕਤਾ ਯਤਨਾਂ
ਦੀ ਸੰਭਾਵੀ ਰੂਪ ਰੇਖਾ ਵੀ ਪ੍ਰਸਤੂਤ ਕੀਤੀ ਗਈ। ਪਰ ਉੱਪਰ ਲਿਖੀਆਂ ਕੁੱਝ ਕਮਜ਼ੋਰੀਆਂ ਕਾਰਨ ਇਹ ਮੌਕੇ
ਵਾਰ-ਵਾਰ ਖੁੰਝਾਏ ਜਾਂਦੇ ਰਹੇ ਹਨ। ‘ਡੁੱਲੇ ਬੇਰਾਂ ਦਾ ਹਾਲੀਂ ਵੀ ਕੁੱਝ ਨਹੀਂ ਵਿਗੜਿਆ ਹੈ’।
‘ਜਦੋਂ ਜਾਗੋ, ਤਦੋਂ ਸਵੇਰਾ’ ਦੀ ਕਹਾਵਤ ਅਨੁਸਾਰ ਐਸੇ ਯਤਨ ਹਮੇਸ਼ਾਂ ਸਰਾਹੁਣਯੋਗ ਹੁੰਦੇ ਹਨ।
ਪੰਥ ਦੇ ਸੁਚੇਤ ਤਬਕੇ ਦੀ ਇਕ ਧਿਰ ‘ਸਪੋਕਸਮੈਨ’ ਨਾਲ ਵੀ ਜੁੜੀ ਹੈ। ਇਹ ਵੀ ਸੱਚ ਹੈ ਕਿ ਪੰਥ ਦੇ
ਵੱਡੇ ਹਿੱਸੇ ਨੂੰ ਜਾਗਰੂਕ ਕਰਨ ਵਿਚ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਪੁਸਤਕ ਲੜੀ ‘ਬਿਪਰਨ ਕੀ
ਰੀਤ ਤੋਂ ਸੱਚ ਦਾ ਮਾਰਗ’ ਨਾਲ ਮਾਸਿਕ ਸਪੋਕਸਮੈਨ ਦਾ ਵੀ ਵੱਡਾ ਰੋਲ ਰਿਹਾ ਹੈ। ਉਸ ਉਪਰੰਤ ਪਿੱਛਲੇ
7 ਸਾਲਾਂ ਤੋਂ ‘ਰੋਜ਼ਾਨਾ ਸਪੋਕਸਮੈਨ’ ਵੀ ਇਸ ਖੇਤਰ ਵਿਚ ਆਪਣਾ ਯੋਗਦਾਨ ਪਾ ਰਿਹਾ ਹੈ। ‘ਸਪੋਕਸਮੈਨ
ਟ੍ਰਸਟ’ ਦੇ ਅਗਲੇ ਪ੍ਰਾਜੈਕਟ ‘ਉਚਾ ਦਰ ਬਾਬੇ ਨਾਨਕ ਦਾ’ ਅਤੇ ‘ਟੀ ਵੀ ਚੈਨਲ’ ਆਦਿ ਵੀ ਵਿਵਹਾਰਿਕ
ਤੌਰ ’ਤੇ ਜਾਗਰੂਕਤਾ ਦੇ ਖੇਤਰ ਵਿਚ ਲਾਹੇਵੰਦ ਸਾਬਤ ਹੋ ਸਕਦੇ ਹਨ। ਬੇਸ਼ਕ ਕੁਝ ਮੁੱਦਿਆਂ ’ਤੇ
ਸਪੋਕਸਮੈਨ ਸਮੇਤ ਹਰ ਧਿਰ ਨਾਲ ਕੁਝ ਅਸਹਿਮਤੀਆਂ ਰਹਿੰਦੀਆਂ ਹਨ, ਪਰ ਇਸ ਦਾ ਭਾਵ ਇਹ ਨਹੀਂ ਕਿ
ਇਨ੍ਹਾਂ ਅਸਹਿਮਤੀਆਂ ਨੂੰ ‘ਸਦੀਵੀ ਦੂਰੀ’ ਦਾ ਰੂਪ ਦੇ ਦਿੱਤਾ ਜਾਵੇ। ਸੁਹਿਰਦ ਵਿਚਾਰ-ਚਰਚਾ ਨਾਲ
ਆਪਸੀ ਸਾਂਝ ਹਮੇਸ਼ਾਂ ਵੱਧਦੀ ਹੈ ਅਤੇ ਵਿਚਾਰ-ਚਰਚਾ ਤੋਂ ਮੁਨਕਰੀ ਹਮੇਸ਼ਾਂ ਦੂਰੀਆਂ ਵਧਾਉਣ ਦਾ ਕਾਰਨ
ਬਣਦੀ ਹੈ। ਸਾਡੀ ਸਭ ਤੋਂ ਵੱਡੀ ਸਾਂਝ ਇਹ ਹੈ ਕਿ ਅਸੀਂ ਸਾਰੇ ਬਾਬੇ ਨਾਨਕ ਵਲੋਂ ਸਮੁੱਚੀ ਮਨੁੱਖਤਾ
ਦੇ ਸਰਬਪੱਖੀ ਵਿਕਾਸ ਲਈ ਸ਼ੁਰੂ ਕੀਤੇ ਗੁਰਮਤਿ ਇਨਕਲਾਬ ਦੇ ਸਫਰ ਦੇ ਪਾਂਧੀ ਹਾਂ। ਇਤਨੀ ਵੱਡੀ ਸਾਂਝ
ਹੁੰਦਿਆਂ, ਕੁਝ ਮੁੱਦਿਆਂ ’ਤੇ ਅਸਹਿਮਤੀ ਆਪਸ ਵਿਚ ਦੀਵਾਰ ਕਦੀ ਵੀ ਨਹੀਂ ਬਣਨੀ ਚਾਹੀਦੀ।
ਖੁਸ਼ੀ ਦੀ ਗੱਲ ਇਹ ਵੀ ਹੈ ਕਿ ਕੁਝ ਸਮਾਂ ਪਹਿਲਾਂ ਲਿਖੇ ਆਪਣੇ ਸੰਪਾਦਕੀ ਵਿਚ ‘ਸਪੋਕਸਮੈਨ ਟ੍ਰਸਟ’
ਦੇ ਸਰਪ੍ਰਸਤ ਅਤੇ ਮੁੱਖ ਸੰਪਾਦਕ ਜੋਗਿੰਦਰ ਸਿੰਘ ਜੀ ਨੇ ਵੱਡੀ ਖੁੱਲਦਿਲੀ ਅਤੇ ਸੁਹਰਿਦਤਾ ਰਾਹੀਂ
ਸੱਦਾ ਦਿਤਾ ਸੀ ਕਿ ‘ਅਸੀਂ ਪੁਰਾਣੇ ਰੋਸੇ ਭੁਲਾ ਕੇ ਬਾਬੇ ਨਾਨਕ ਦੀ ਸੇਧ ਵਿਚ ਆਪਸੀ ਦੂਰੀਆਂ ਘਟਾਉਣ
ਲਈ ਯਤਨ ਕਰੀਏ’। ਐਸੇ ਸੱਦਿਆਂ ਦਾ ਸੁਆਗਤ ਕਰਨਾ ਬਣਦਾ ਹੈ। ਵਿਚਾਰਕ ਮਤਭੇਦ ਦੇ ਕੁਝ ਮੁੱਦਿਆਂ ਨੂੰ
ਵਾਰ-ਵਾਰ ਉਛਾਲਣ ਦੀ ਥਾਂ ਉਨ੍ਹਾਂ ਦੇ ਅਸਹਿਮਤੀ ਨੂੰ ਸਵੀਕਾਰ ਕਰ ਲੈਣਾ ਹੀ ਸੁਹਿਰਦਤਾ ਹੈ ਅਤੇ ਇਸ
ਨਾਲ ਆਪਸੀ ਕੜਵਾਹਟ ਵੱਧਣ ਦੇ ਆਸਾਰ ਵੀ ਘੱਟ ਹੁੰਦੇ ਹਨ।
ਇਹ ਵੀ ਹਕੀਕਤ ਹੈ ਕਿ ਦਸਮ ਗ੍ਰੰਥ ਵਿਚਲੇ ਬ੍ਰਾਹਮਣਵਾਦੀ, ਗੈਰ-ਇਤਿਹਾਸਕ, ਅਸ਼ਲੀਲ ਅਤੇ ਅੰਧਵਿਸ਼ਵਾਸੀ
ਅੰਸ਼ਾਂ ਨੂੰ ਸਾਹਮਣੇ ਲਿਆ ਕਿ ਇਸ ਦੀ ‘ਸਿੱਖ ਗ੍ਰੰਥ’ ਦੀ ਪਹਿਚਾਉਣ ਨੂੰ ਰੱਦ ਕਰਵਾਉਣ ਦੇ ਖੇਤਰ ਵਿਚ
ਲਿਖਤਾਂ ਦੇ ਨਾਲ-ਨਾਲ ਪ੍ਰੋ. ਦਰਸ਼ਨ ਸਿੰਘ ਜੀ ਦੇ ਪ੍ਰਚਾਰ ਨੇ ਕਾਫੀ ਯੋਗਦਾਨ ਪਾਇਆ ਹੈ। ਉਨ੍ਹਾਂ ਦੀ
ਸੰਗਤ ਵਿਚ ਪਹਿਲਾਂ ਤੋਂ ਚਲੀ ਆ ਰਹੀ ਪਹਿਚਾਣ ਨੇ ਆਮ ਸੰਗਤ ਨੂੰ ਇਸ ਸੱਚ ਤੋਂ ਜਾਣੂ ਹੋਣ ਵਿਚ ਕਾਫੀ
ਸਹਾਇਤਾ ਕੀਤੀ।
‘ਕਾਲਾ ਅਫਗਾਨਾ-ਪ੍ਰੋ. ਦਰਸ਼ਨ ਸਿੰਘ’ ਮਿਲਣੀ ਰਾਹੀਂ ਪੈਦਾ ਹੋਏ ਉਤਸ਼ਾਹ ਦਾ ਸੁਆਗਤ ਕਰਦੇ ਹੋਏ, ‘ਤੱਤ
ਗੁਰਮਤਿ ਪਰਿਵਾਰ’ ਪੰਥ ਦੇ ਸੁਚੇਤ ਤਬਕੇ ਸਾਹਮਣੇ ਇਹ ਸੁਝਾਅ ਪੇਸ਼ ਕਰਨਾ ਚਾਹੁੰਦਾ ਹੈ ਕਿ ਇਨ੍ਹਾਂ
ਯਤਨਾਂ ਨੂੰ ਹੋਰ ਅੱਗੇ ਵਧਾਉਂਦੇ ਹੋਏ, ਇਸਦਾ ਘੇਰਾ ਵਿਸ਼ਾਲ ਕਰਨ ਦੇ ਨਿਸ਼ਕਾਮ ਯਤਨ ਕੀਤੇ ਜਾਣ। ਪੰਥ
ਦੇ ਸਮੁੱਚੇ ਸੁਚੇਤ ਤਬਕੇ ਨੂੰ ਇਸ ਘੇਰੇ ਵਿਚ ਲਿਆ ਜਾਵੇ।
ਤਾਜ਼ਾ ਜਾਣਕਾਰੀ ਅਨੁਸਾਰ, ਪ੍ਰੋ. ਦਰਸ਼ਨ ਸਿੰਘ ਜੀ ਇੰਡੀਆ ਪਹੁੰਚ ਗਏ ਹਨ। ਜਿਵੇਂ ਕੁੱਝ ਸੱਜਣਾਂ ਨੇ
ਕੈਨੇਡਾ ਵਿਚ ਸੁਹਿਰਦ ਯਤਨਾਂ ਨਾਲ ਉਨ੍ਹਾਂ ਅਤੇ ਕਾਲਾ ਅਫਗਾਨਾ ਜੀ ਦੀ ਮਿਲਣੀ ਨੂੰ ਸੰਭਵ ਬਣਾਇਆ।
ਵੈਸੀਆਂ ਕੋਸ਼ਿਸ਼ਾਂ ਜੇ ਕੁਝ ਨਿਰਪੱਖ ਅਤੇ ਸੁਹਿਰਦ ਸੱਜਣ ਪ੍ਰੋ. ਦਰਸ਼ਨ ਸਿੰਘ ਜੀ ਅਤੇ ਜੋਗਿੰਦਰ ਸਿੰਘ
ਜੀ ਸਪੋਕਸਮੈਨ ਦੀ ਮਿਲਣੀ ਲਈ ਵੀ ਕਰਨ ਤਾਂ ਹਾਂ-ਪੱਖੀ ਨਤੀਜੇ ਜ਼ਰੂਰ ਸਾਹਮਣੇ ਆਉਣਗੇ। ਚੇਤੇ ਰਹੇ,
ਆਪਣੇ-ਆਪਣੇ ਖੋਲ ਵਿਚ ਬੰਦ ਰਹਿ ਕੇ, ਵੱਡੀ ਕਾਮਯਾਬੀ ਹਾਸਲ ਕਰ ਪਾਉਣਾ ਸੰਭਵ ਨਹੀਂ। ਜੇ ਪੰਥ ਦੀਆਂ
ਸਮੁੱਚੀਆਂ ਸੁਚੇਤ ਧਿਰਾਂ ਨੂੰ ਵਿਸ਼ਵਾਸ ਵਿਚ ਲੈ ਕੇ ਇਕ ਮੰਚ ’ਤੇ ਇਕੱਠਾ ਕਰਨ ਲਈ ਇਕ ਤਾਲਮੇਲ
ਕਮੇਟੀ ਦਾ ਗਠਨ ਕਰ ਲਿਆ ਜਾਵੇ ਤਾਂ ਇਹ ਕੰਮ ਬਹੁਤ ਆਸਾਨ ਹੋ ਸਕਦਾ ਹੈ। ਸਿੱਖ ਰਹਿਤ ਮਰਿਯਾਦਾ
ਸੁਧਾਰ ਉਪਰਾਲੇ ਰਾਹੀਂ ਕੁਝੱ ਸਮਾਂ ਪਹਿਲਾਂ ਕੀਤੇ ਐਸੇ ਯਤਨਾਂ ਵਿਚ ਬੇਸ਼ਕ ਕੁਝ ਧਿਰਾਂ ਨੇ
ਨਾਂਹ-ਪੱਖੀ ਰੁੱਖ ਅਪਣਾਈ ਰੱਖਿਆ, ਪਰ ਜਦੋਂ ਸੰਭਲ ਜਾਈਏ ਤਾਂ ਹੀ ਫਾਇਦਾ ਹੈ।
ਐਸੇ ਯਤਨਾਂ ਵਿਚ ਜੇ ਮਨ ਵਿਚਲੀ ਈਗੋ, ਹਉਮੈ ਅਤੇ ਸੰਕੀਰਨਤਾ ’ਤੇ ਕਾਬੂ ਪਾ ਕੇ ਸੁਹਿਰਦਤਾ ਅਤੇ
ਨਿਰਪੱਖਤਾ ਨਾਲ ਯਤਨ ਕੀਤੇ ਜਾਣ ਤਾਂ ਕੁੱਝ ਵੀ ਅਸੰਭਵ ਨਹੀਂ ਹੈ। ਉੱਪਰ ਵਿਚਾਰੀਆਂ ਕੁਝ ਗੱਲਾਂ ਦਾ
ਧਿਆਨ ਰੱਖਣਾ ਵੀ ਜ਼ਰੂਰੀ ਹੈ ਤਾਂ ਹੀ ਇਹ ਕਦਮ ਸਹੀ ਪਾਸੇ ਜਾ ਸਕਦੇ ਹਨ। ਨਿਕਟ ਭਵਿੱਖ ਵਿਚ ਇਸ
ਸੰਦਰਭ ਵਿਚ ਕਿਸੀ ਚੰਗੀ ਖਬਰ ਦੀ ਆਸ ਨਾਲ ‘ਤੱਤ ਗੁਰਮਤਿ ਪਰਿਵਾਰ’ ਇਕ ਵਾਰ ਫਿਰ ਤਹਿ-ਦਿਲੋਂ ਇਸ
ਮਿਲਣੀ ਦਾ ਸੁਆਗਤ ਕਰਦਾ ਹੈ।
ਇਸ ਏਕਤਾ ਦੀ ਆਸ ਉਸ ਵੇਲੇ ਮੱਧਮ ਹੁੰਦੀ ਲਗਣ ਲਗ ਪਈ ਜਦੋਂ ਇਕ ਵਿਦਵਾਨ ਦੀ ਇਕ ਪੰਥਕ ਵੈਬਸਾਈਟ ਤੇ
ਛਪੀ ਤਾਜ਼ਾ ਲਿਖਤ ਪੜੀ ਜਿਸ ਵਿਚ ਉਸ ਨੇ ਪਰਿਵਾਰ ਖਿਲਾਫ ਮਨ ਦੀ ਭੜਾਸ ਕੱਡੀ ਹੈ ਅਤੇ ਉਸ ਭੜਾਸ ਨੂੰ
‘ਸੱਚ’ ਮੰਨ ਕੇ ਵੈਬਸਾਈਟ ਦੇ ਸੰਪਾਦਕ ਜੀ ਨੇ ਪਰਿਵਾਰ ਖਿਲਾਫ ਪੁਜਾਰੀਆਂ ਦੀ ਰੀਸੇ ‘ਹੁਕਮਨਾਮਾ’
ਜਾਰੀ ਕਰ ਦਿਤਾ ਹੈ। ਇਸ ਲਿਖਤ ਅਤੇ ਸੰਪਾਦਕ ਜੀ ਦੇ ‘ਹੁਕਮਨਾਮੇ’ ਬਾਰੇ ਸਾਡਾ ਪੱਖ ਇਸ ਲਿੰਕ ਤੇ
ਪੜਿਆ ਜਾ ਸਕਦਾ ਹੈ।
http://tattgurmatparivar.com/BindParticularEditorial.aspx?LekhID=162
(09/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੈਗਾ
ਮੁੱਲ ਨਈਂ ਦੁਆਨੀ ਤੇਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੈਗਾ ਮੁੱਲ ਨਈਂ ਦੁਆਨੀ ਤੇਰਾ, ਤੈਨੂੰ ਕਾਹਦੀ ਹਵਾ ਚੜ੍ਹ ਗਈ।
ਬੋਲ ਮਿੱਟੀ ਦੇ ਪਥਨਿਆ ਢੇਰਾ, ਤੈਨੂੰ ਕਾਹਦੀ ਹਵਾ ਚੜ੍ਹ ਗਈ।
ਦੱਸ ਕੀ ਏ ਤੇਰਾ ਜੋ ਲਿਆਇਆ ਪਿੱਛੋਂ ਨਾਲ ਸੀ।
ਨੰਗਾ ਸੀ ਤੂੰ ਆਇਆਂ, ਤੇਰਾ ਰੋ ਰੋ ਬੁਰਾ ਹਾਲ ਸੀ।
ਆਇਆ ਕੱਟ ਨੌਂ ਮਹੀਨੇ ਦਾ ਹਨੇਰਾ, ਤੈਨੂੰ ਕਾਹਦੀ ਹਵਾ ਚੜ੍ਹ ਗਈ।
ਹੈਗਾ ਮੁੱਲ ਨਈਂ ਦੁਆਨੀ ਤੇਰਾ, ਤੈਨੂੰ ਕਾਹਦੀ ਹਵਾ ਚੜ੍ਹ ਗਈ।
ਮਾਂ-ਪਿਉ ਤੈਨੂੰ ਪਾਲਿਆ, ਸਬੰਧੀਆਂ ਸੰਭਾਲਿਆ।
ਚਲਣਾ ਸਿਖਾਇਆ ਤੈਨੂੰ ਜੱਗ ਵਿੱਚ ਢਾਲਿਆ।
ਭੁੱਲ ਬੈਠੈਂ ਦਿਤਾ ਉਨ੍ਹਾਂ ਦਾ ਬਥੇਰਾ, ਤੈਨੂੰ ਕਾਹਦੀ ਹਵਾ ਚੜ੍ਹ ਗਈ।
ਹੈਗਾ ਮੁੱਲ ਨਈਂ ਦੁਆਨੀ ਤੇਰਾ, ਤੈਨੂੰ ਕਾਹਦੀ ਹਵਾ ਚੜ੍ਹ ਗਈ।
ਪੜ੍ਹੀਆਂ ਕਿਤਾਬਾਂ ਚਾਰ ਆਖੇਂ ਮੈ ਗਿਆਨੀ ਆਂ।
ਅੱਖਰੀ ਗਿਆਨ ਦਾ ਤੂੰ ਝੂਠਾ ਅਭਿਮਾਨੀ ਆਂ।
ਲੋਕੀ ਲੁਟਦੈਂ ਬਣਾ ਕੇ ਬੈਠੈਂ ਡੇਰਾ, ਤੈਨੂੰ ਕਾਹਦੀ ਹਵਾ ਚੜ੍ਹ ਗਈ।
ਹੈਗਾ ਮੁੱਲ ਨਈਂ ਦੁਆਨੀ ਤੇਰਾ, ਤੈਨੂੰ ਕਾਹਦੀ ਹਵਾ ਚੜ੍ਹ ਗਈ।
ਸਿਖਿਆ ਕਮਾਉਣਾ ਢੇਰ ਮਾਇਆ ਦੇ ਨੇ ਲਾ ਲਏ।
ਹੱਕ ਦੀ ਕਮਾਈ ਲੁੱਟ, ਭਵਨ ਬਣਾ ਲਏ।
ਫਿਰੇਂ ਗਿਬਦਾ ‘ਆਹ ਮੇਰਾ’ ਤੇ ‘ਅਹੁ ਮੇਰਾ’, ਤੈਨੂੰ ਕਾਹਦੀ ਹਵਾ ਚੜ੍ਹ ਗਈ।
ਹੈਗਾ ਮੁੱਲ ਨਈਂ ਦੁਆਨੀ ਤੇਰਾ, ਤੈਨੂੰ ਕਾਹਦੀ ਹਵਾ ਚੜ੍ਹ ਗਈ।
ਸੱਚ ਤੋਂ ਹੈਂ ਦੂਰ ਤੂੰ ਅਸਲ ਨੂੰ ਹੈਂ ਭੁੱਲਿਆ।
ਭੁੱਲ ਗਿਆ ਨਾਮ ਤੇ ਜਾ ਮਾਇਆ ਉਤੇ ਡੁਲ੍ਹਿਆ।
ਚੇਤੇ ਕਰ ਤੇਰਾ ਕੌਣ ਏ ਪਥੇਰਾ, ਤੈਨੂੰ ਕਾਹਦੀ ਹਵਾ ਚੜ੍ਹ ਗਈ।
ਹੈਗਾ ਮੁੱਲ ਨਈਂ ਦੁਆਨੀ ਤੇਰਾ, ਤੈਨੂੰ ਕਾਹਦੀ ਹਵਾ ਚੜ੍ਹ ਗਈ।
ਧੂੜ ਗੁਰੂ ਘਰ ਦੀ ਤੂੰ ਮੱਥੇ ਨਾਲ ਲਾ ਲਵੀਂ।
ਜਾਕੇ ਸਤਿਸੰਗਤ `ਚ ਭੁੱਲ ਬਖਸ਼ਾ ਲਵੀਂ।
ਤੇਰਾ ਟੁੱਟ ਜਾਊ ਇਹ ਪਾਪਾਂ ਵਾਲਾ ਘੇਰਾ, ਤੈਨੂੰ ਕਾਹਦੀ ਹਵਾ ਚੜ੍ਹ ਗਈ।
ਹੈਗਾ ਮੁੱਲ ਨਈਂ ਦੁਆਨੀ ਤੇਰਾ, ਤੈਨੂੰ ਕਾਹਦੀ ਹਵਾ ਚੜ੍ਹ ਗਈ।
ਸੱਚੇ ਰਾਹ ਤੇ ਪੈ ਜਾ ਝੂਠੇ ਮਾਣ ਇਹ ਬੇਫਾਇਦਾ ਨੇ।
ਯਾਦ ਕਰ ਕਰਤਾ ਨੂੰ,
(09/12/12)
ਹਰਲਾਜ ਸਿੰਘ ਬਹਾਦਰਪੁਰ
ਆਪਣੀ
ਧੀ ਦੀ ਇੱਜਤ ਬਚਾਉਂਦਿਆਂ ਜਾਨ ਦੇਣ ਵਾਲੇ ਰਵਿੰਦਰਪਾਲ ਸਿੰਘ ਨੂੰ ਸਮਰਪਿਤ।
ਨੰਨ੍ਹੀ ਛਾਂ ਦੇ ਨਾਮ ਹੇਠ ਮਾਦਾ ਭਰੂਣ ਹੱਤਿਆ ਦਾ ਵਿਰੋਧ ਕਰਨ ਵਾਲੀ ਬੀਬੀ ਹਰਸਿਮਰਤ ਕੌਰ ਬਾਦਲ
ਨੂੰ ਹੁਣ ਇਹ ਡਰਾਮਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮਾਦਾ ਭਰੂਣ ਹੱਤਿਆ ਦੇ ਅਸਲੀ ਕਾਰਨ ਤਾਂ
ਉਸ ਦੀ ਪਾਰਟੀ ਦੇ ਆਗੂ ਹੀ ਹਨ।
ਧੀ ਨਾਲ ਛੇੜਖਾਨੀ ਰੋਕਣ ਵਾਲੇ
ਥਾਣੇਦਾਰ ਪਿਤਾ ਦੀ ਅਕਾਲੀ ਆਗੂ ਵੱਲੋਂ ਹੱਤਿਆ ਦੇ ਸਿਰਲੇਖ ਹੇਠ 6 ਦਸੰਬਰ ਦੇ ਪੰਜਾਬੀ ਟ੍ਰਿਬਿਊਨ
ਅਖਬਾਰ ਦੇ ਮੁੱਖ ਪੰਨੇ ਤੇ ਲੱਗੀ ਇਹ ਦੁਖਦਾਈ ਖਬਰ ਨੂੰ ਜਦੋਂ ਮੈਂ ਪੜ੍ਹ ਰਿਹਾ ਸੀ ਤਾਂ ਉਧਰ ਪੀ.
ਟੀ. ਸੀ. ਚੈਨਲ ਤੇ ਨੰਨ੍ਹੀ ਛਾਂ ਦੀ ਮਸ਼ਹੂਰੀ ਚੱਲ ਰਹੀ ਸੀ। ਜਿਸ ਵਿੱਚ ਪਾਇਲਟ, ਡਾਕਟਰ ਤੇ ਵਕੀਲ
ਬਣੀਆਂ ਲੜਕੀਆਂ ਦੀਆਂ ਤਸਵੀਰਾਂ ਦੇ ਨਾਲ ਇਹ ਬੋਲ ਵੀ ਸੁਣਾਈ ਦੇ ਰਹੇ ਸਨ। “… … …. ਮੈਨੂੰ ਜਨਮ
ਲੈਣ ਦਾ ਇੱਕ ਮੌਕਾ ਦਿਉ, ਤੁਹਾਡੇ ਸਿਰ ਦਾ ਤਾਜ ਬਣਾਂਗੀ, ਸਮਝੋ ਨਾ ਮੈਨੂੰ ਕੁਲ ਤੇ ਦਾਗ। ਪੁੱਤਾਂ
ਵਾਂਗ ਘਰ ਦਾ ਰੋਸ਼ਨ ਚਿਰਾਗ ਬਣਾਂਗੀ। ਆਓ ਅਸੀਂ ਸਾਰੇ ਰਲ ਮਿਲਕੇ ਆਪਣੀਆਂ ਧੀਆਂ ਨੂੰ ਅੱਗੇ ਵਧਾਈਏ
ਉਹ ਸਾਡੇ ਸਮਾਜ ਦੀ ਹੀ ਨਹੀਂ, ਸਾਰੇ ਦੇਸ਼ ਦਾ ਨਾਮ ਰੋਸ਼ਨ ਕਰਨਗੀਆਂ।” ਇਸ ਸਮੇਂ ਮੈਂ ਕਦੇ ਇਸ
ਮਸ਼ਹੂਰੀ ਵਿੱਚ ਕੁੱਖ ਬਚਾਓ ਦਾ ਹੋਕਾ ਦਿੰਦਿਆਂ ਮੁਸਕਰਾ ਰਹੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਤਸਵੀਰ
ਵੱਲ ਵੇਖਦਾ ਸੀ, ਕਦੇ ਥਾਣੇਦਾਰ ਪਿਤਾ ਦੀ ਹੱਤਿਆ ਤੇ ਵਿਰਲਾਪ ਕਰਦੀ ਉਸ ਦੁਖਿਆਰੀ ਲੜਕੀ ਦੀ ਫੋਟੋ
ਵੱਲ ਵੇਖਦਾ ਸੀ, ਜਿਸਦੇ ਪਿਤਾ ਨੇ ਆਪਣੀ ਜਵਾਨ ਧੀ ਦੀ ਇੱਜਤ ਨੂੰ ਬਚਾਉਂਦਿਆਂ ਆਪਣੀ ਜਾਨ ਦੇ ਦਿੱਤੀ
ਸੀ। ਇਹ ਕੁੱਝ ਵੇਖ ਕੇ ਬਹੁਤ ਦੁੱਖ ਹੋ ਰਿਹਾ ਸੀ। ਇਸ ਦੁੱਖ ਵਿੱਚ ਮਨ ਅੰਦਰੋਂ ਇੱਕ ਹੂਕ ਨਿਕਲ ਰਹੀ
ਸੀ ਕਿ ਅਣਜੰਮੀਆਂ ਧੀਆਂ ਨੂੰ ਬਚਾਉਣ ਦੇ ਡਰਾਮੇ ਕਰਨ ਵਾਲਿਓ ਧਰਮ ਅਤੇ ਸਮਾਜ ਦੇ ਠੇਕੇਦਾਰੋ
ਤੁਹਾਨੂੰ ਨੌਜਵਾਨ ਧੀਆਂ ਦਾ ਵਿਰਲਾਪ ਕਿਉਂ ਨਹੀਂ ਸੁਣਾਈ ਦਿੰਦਾ? ਕੀ ਟੀ. ਵੀ. ਤੇ ਮਸ਼ਹੂਰੀ ਦੇਣ
ਨਾਲ ਹੀ ਧੀਆਂ ਬੋਝ ਦੀ ਥਾਂ ਸਿਰ ਦਾ ਤਾਜ ਬਣ ਜਾਣਗੀਆਂ? ਬਿਲਕੁਲ ਵੀ ਨਹੀਂ। ਬੀਬੀ ਹਰਸਿਮਰਤ ਕੌਰ
ਬਾਦਲ ਜੀ ਪੰਜਾਬ ਵਿੱਚ ਤੁਹਾਡੀ ਸਰਕਾਰ ਦੂਜੀ ਵਾਰ ਬਣ ਚੁੱਕੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਉੱਤੇ ਤੁਹਾਡਾ ਲੰਮੇ ਸਮੇਂ ਤੋਂ ਕਬਜਾ ਹੈ, ਪੰਥ ਰਤਨ ਅਤੇ ਫਖਰ-ਏ-ਕੌਮ ਤੁਸੀਂ ਸਿੱਖਾਂ ਦੇ
ਬਣੇ ਹੋਏ ਹੋਂ। ਤੁਹਾਡੀ ਰਹਿਨੁਮਾਈ ਹੇਠ ਪੰਜਾਬ ਅਤੇ ਪੰਜਾਬ ਦੀਆਂ ਧੀਆਂ ਦਾ ਕੀ ਹਾਲ ਹੋ ਰਿਹਾ ਹੈ।
ਇਸ ਸਾਰੇ ਕੁੱਝ ਦੇ ਤੁਸੀਂ ਹੀ ਜਿੰਮੇਵਾਰ ਹੋਂ। ਫਰੀਦਕੋਟ ਵਿਖੇ 24 ਸਤੰਬਰ ਨੂੰ ਵਾਪਰੇ ਸ਼ਰੂਤੀ
ਅਗਵਾ ਕਾਂਡ ਵਿੱਚ ਦਿਨ ਦਿਹਾੜੇ ਹਥਿਆਰਾਂ ਦੀ ਨੋਕ ਤੇ ਅੱਤਵਾਦੀਆਂ ਵੱਲੋਂ ਅਸ਼ਵਨੀ ਕੁਮਾਰ ਸੱਚਦੇਵਾ
ਦੀ ਜਵਾਨ ਲੜਕੀ ਨੂੰ ਉਸਦੇ ਘਰੋਂ ਅਗਵਾ ਕੀਤਾ ਗਿਆ ਸੀ, ਲੜਕੀ ਦੇ ਮਾਪਿਆਂ ਵੱਲੋਂ ਵਿਰੋਧ ਕਰਨ ਤੇ
ਉਨ੍ਹਾਂ ਨੂੰ ਕੁੱਟਿਆ ਗਿਆ ਸੀ। ਲੜਕੀ ਦੇ ਮਾਪਿਆਂ ਨੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਹੀਨਿਆਂ
ਵੱਧੀ ਸੰਘਰਸ਼ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਇਆ ਅਤੇ ਆਪਣੀ ਲੜਕੀ ਵਾਪਿਸ ਘਰ ਲਿਆਂਦੀ।
ਫਰੀਦਕੋਟ ਜਿਲ੍ਹੇ ਵਿੱਚ ਹੀ ਜੈਤੋਂ ਦੇ ਨੇੜਲੇ ਪਿੰਡ ਖੱਚੜਾਂ ਵਿਖੇ 4 ਦਸੰਬਰ ਨੂੰ ਇੱਕ ਲੜਕੀ ਵਿਆਹ
ਵਿੱਚ ਨੱਚਣ ਲਈ ਆਈ ਤਾਂ ਹਥਿਆਰਬੰਦ ਅੱਤਿਵਾਦੀਆਂ ਵੱਲੋਂ ਉਸ ਨਾਲ ਛੇੜ-ਛਾੜ ਕੀਤੀ ਗਈ, ਲੜਕੀ ਵੱਲੋਂ
ਵਿਰੋਧ ਕਰਨ ਤੇ ਉਸਨੂੰ ਗੋਲੀ ਮਾਰ ਦਿੱਤੀ ਗਈ। ਘਟਨਾ ਦੇ 15 ਘੰਟਿਆਂ ਬਾਅਦ ਵੀ ਪੁਲਿਸ ਪੀੜਤ ਲੜਕੀ
ਦੀ ਸਾਰ ਲੈਣ ਨਹੀਂ ਸੀ ਪਹੁੰਚੀ। ਧੀ ਨਾਲ ਛੇੜਖਾਨੀ ਰੋਕਣ ਵਾਲੇ ਥਾਣੇਦਾਰ ਪਿਤਾ ਦੀ ਅਕਾਲੀ ਆਗੂ
ਵੱਲੋਂ ਹੱਤਿਆ। ਅੰਮ੍ਰਿਤਸਰ ਦੇ ਛੇਹਰਟਾ ਥਾਣੇ ਨੇੜੇ ਸਹਾਇਕ ਸਬ-ਇੰਸਪੈਕਟਰ ਰਵਿੰਦਰਪਾਲ ਸਿੰਘ ਦੀ 5
ਦਸੰਬਰ ਨੂੰ ਦਿਨ ਦਿਹਾੜੇ ਬਾਦਲ ਦਲ ਦੇ ਹਥਿਆਰ ਬੰਦ ਅੱਤਵਾਦੀਆਂ ਨੇ ਇਸ ਲਈ ਹੱਤਿਆ ਕਰ ਦਿੱਤੀ ਕਿ
ਉਹ ਆਪਣੀ ਧੀ ਨਾਲ ਛੇੜਖਾਨੀ ਕਰਨ ਦਾ ਵਿਰੋਧ ਕਰ ਰਿਹਾ ਸੀ। ਅੱਤਵਾਦੀ ਪਹਿਲਾਂ ਰਵਿੰਦਰਪਾਲ ਸਿੰਘ
ਨੂੰ ਜਖਮੀ ਕਰ ਗਏ ਤੇ ਫਿਰ ਦੁਬਾਰਾ ਆ ਕੇ ਉਸਦਾ ਕਤਲ ਕਰ ਗਏ। ਪੁਲਿਸ ਦਾ ਇੱਥੇ ਵੀ ਉਹੀ ਰੋਲ ਰਿਹਾ
ਜੋ ਆਮ ਹੁੰਦਾ ਹੈ। ਬਾਦਲ ਦਲ ਦਾ ਮੁੱਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ 24 ਨਵੰਬਰ ਨੂੰ
ਗੜਦੀਵਾਲਾ ਵਿਖੇ ਨੱਚਣ ਗਾਉਣ ਵਾਲੀਆਂ ਲੜਕੀਆਂ ਨਾਲ ਨੱਚ ਰਿਹਾ ਹੈ। ਬਠਿੰਡਾ ਵਿਖੇ ਤੀਜੇ ਵਿਸ਼ਵ
ਕਬੱਡੀ ਕੱਪ ਦੇ ਉਦਘਾਟਨ ਸਮੇਂ 1 ਦਸੰਬਰ ਨੂੰ ਪੰਥ ਰਤਨ ਫਖਰ-ਏ-ਕੌਮ, ਮੁੱਖ ਮੰਤਰੀ ਪੰਜਾਬ ਪ੍ਰਕਾਸ਼
ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਉਪ ਮੁੱਖ ਮੰਤਰੀ ਪੰਜਾਬ ਸੁਖਵੀਰ ਸਿੰਘ ਬਾਦਲ
ਅੱਧ ਨੰਗੀਆਂ ਕੁੜੀਆਂ ਦਾ ਨਾਚ ਵੇਖ ਰਹੇ ਹਨ। ਕੀ ਇਹੀ ਅਕਾਲੀ ਪਣ ਹੈ? ਕਿ ਅੱਧ ਨੰਗੀਆਂ ਕੁੜੀਆਂ ਦੇ
ਨਾਚ ਵੇਖਣੇ, ਸਟੇਜਾਂ ਤੇ ਕੁੜੀਆਂ ਦੇ ਨਾਲ ਨੱਚਣਾ, ਕੁੜੀਆਂ ਨੂੰ ਅਗਵਾ ਕਰਨਾ ਜਾਂ ਕੁੜੀਆਂ ਨੂੰ
ਰਸਤਿਆਂ ਵਿੱਚ ਘੇਰਨਾ ਆਦਿ। ਕੀ ਇਹੀ ਰਾਜ ਨਹੀਂ ਸੇਵਾ ਹੈ ?
ਪੰਜਾਬ ਵਿੱਚ ਅੱਜ ਜਦੋਂ ਥਾਣੇਦਾਰ ਦੀ ਕੁੜੀ ਵੀ ਸੁਰੱਖਿਅਤ ਨਹੀਂ ਹੈ ਤਾਂ ਆਮ ਜਾਂ ਗਰੀਬਾਂ ਦੀਆਂ
ਕੁੜੀਆਂ ਨਾਲ ਕੀ ਬਣਦਾ ਹੋਵੇਗਾ, ਇਸਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਮਾਪਿਆਂ ਦੇ ਸਿਰ
ਦਾ ਤਾਜ ਬਣਨ ਵਾਲੀ ਰੌਬਿਨਜੀਤ ਕੌਰ ਦੇ ਪਿਤਾ ਦਾ ਕੀ ਦੋਸ਼ ਸੀ? ਬੱਸ ਇਹੀ ਦੋਸ਼ ਸੀ ਕਿ ਉਹ ਇੱਕ ਜਵਾਨ
ਧੀ ਦਾ ਪਿਤਾ ਸੀ, ਉਸਨੇ ਮਾਦਾ ਭਰੂਣ ਹੱਤਿਆ ਕਰਵਾਉਣ ਦੀ ਥਾਂ ਆਪਣੀ ਪਿਆਰੀ ਬੇਟੀ ਨੂੰ ਪੜ੍ਹਾ ਲਿਖਾ
ਕੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਚਲਾਈ ਗਈ ਨੰਨ੍ਹੀ ਛਾਂ ਦੀ ਮੁਹਿੰਮ ਨੂੰ ਅਮਲੀ ਜਾਮਾ
ਪਹਿਨਾਇਆ ਸੀ। ਲੜਕੀ ਰੌਬਿਨਜੀਤ ਕੌਰ ਦੇ ਪਿਤਾ ਦੇ ਕਾਤਲਾਂ ਨੂੰ ਕੀ ਸਜ਼ਾ ਮਿਲੇਗੀ? ਅਜਿਹੇ
ਅੱਤਵਾਦੀਆਂ ਨੂੰ ਆਪਣੇ ਦਲ ਦੇ ਆਗੂ ਥਾਪਣ ਵਾਲਿਆਂ ਨੂੰ ਕੀ ਸਜ਼ਾ ਮਿਲੇਗੀ? ਅਜਿਹੇ ਗੁੰਡਾ ਅਨਸਰਾਂ
ਨੂੰ ਜੇਕਰ ਚੌਂਕ ਵਿੱਚ ਖੜਾ ਕੇ ਗੋਲੀ ਵੀ ਮਾਰ ਦਿੱਤੀ ਜਾਵੇ ਫਿਰ ਵੀ ਸਜ਼ਾ ਘੱਟ ਹੈ। ਕਿਉਂਕਿ ਜੇ
ਅਹਿਜਾ ਕਰ ਵੀ ਦਿੱਤਾ ਜਾਵੇ ਫਿਰ ਵੀ ਦੋਸ਼ੀਆਂ ਨੂੰ ਤਾਂ ਕੀਤੇ ਜੁਰਮ ਦੀ ਸਜ਼ਾ ਹੀ ਮਿਲੇਗੀ। ਜੋ ਧੀ
ਦਾ ਪਿਤਾ ਹੋਣ ਦੀ ਸਜ਼ਾ ਰਵਿੰਦਰਪਾਲ ਸਿੰਘ ਨੂੰ ਮਿਲੀ, ਜਾਂ ਧੀ ਹੋਣ ਦੇ ਦੋਸ਼ ਵਿੱਚ ਰੌਬਿਨਜੀਤ ਕੌਰ
ਨੂੰ ਆਪਣਾ ਪਿਤਾ ਗਵਾਉਣ ਦੀ ਸਜ਼ਾ ਮਿਲ ਚੁੱਕੀ ਹੈ ਇੰਨ੍ਹਾਂ ਨੂੰ ਕਦੇ ਇਨਸਾਫ ਮਿਲ ਹੀ ਨਹੀਂ ਸਕਦਾ ।
ਕੀ ਲੜਕੀ ਰੌਬਿਨਜੀਤ ਕੌਰ ਨੂੰ ਉਸਦਾ ਪਿਤਾ ਵਾਪਿਸ ਮਿਲ ਜਾਵੇਗਾ? ਕਦੇ ਵੀ ਨਹੀਂ। ਹਾਂ ਅਜਿਹੇ
ਗੁੰਡੇ ਸਾਰੀ ਉਮਰ ਮਿਲਦੇ ਰਹਿਣਗੇ । ਜਦੋਂ ਇਸ ਲੜਕੀ ਦੀ ਪਿਤਾ (ਉਹ ਵੀ ਪੁਲਿਸ ਮੁਲਾਜਮ) ਦੇ ਹੁੰਦੇ
ਅਜਿਹੀ ਹਾਲਤ ਸੀ, ਫਿਰ ਹੁਣ ਉਸ ਪਿਤਾ ਤੋਂ ਸੱਖਣੀ ਦਾ ਕੀ ਬਣੇਗਾ। ਅੱਜ ਜਦੋਂ ਸਾਡਾ ਸਮਾਜ/ਪੰਜਾਬ
ਇੰਨਾ ਗਰਕ ਗਿਆ ਹੈ ਕਿ ਇੱਕ ਪਿਤਾ ਆਪਣੀ ਧੀ ਦੀ ਇੱਜਤ ਨੂੰ ਹੀ ਨਹੀਂ ਬਚਾ ਸਕਦਾ ਫਿਰ ਹਰਸਿਮਰਤ ਕੌਰ
ਬਾਦਲ ਨੂੰ ਕੀ ਹੱਕ ਹੈ ਕਿ ਉਹ ਕਿਸੇ ਦੀ ਨਿੱਕੀ ਜਿਹੀ ਕੁੜੀ ਨੂੰ ਚੁੱਕ ਕੇ ਮਾਦਾ ਭਰੂਣ ਹੱਤਿਆ ਨੂੰ
ਰੋਕਣ ਅਤੇ ਧੀਆਂ ਨੂੰ ਪੈਦਾ ਕਰਨ ਦੇ ਸਿਆਸੀ ਸਟੰਟ ਰਾਹੀਂ ਕੁੱਖ (ਲੜਕੀਆਂ) ਬਚਾਉਣ ਦਾ ਹੋਕਾ ਦਿੰਦੀ
ਫਿਰੇ। ਨੰਨ੍ਹੀ ਛਾਂ ਦੇ ਨਾਮ ਹੇਠ ਮਾਦਾ ਭਰੂਣ ਹੱਤਿਆ ਦਾ ਵਿਰੋਧ ਕਰਨ ਵਾਲੀ ਬੀਬੀ ਹਰਸਿਮਰਤ ਕੌਰ
ਬਾਦਲ ਨੂੰ ਹੁਣ ਇਹ ਡਰਾਮਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਮਾਦਾ ਭਰੂਣ ਹੱਤਿਆ ਦੇ ਅਸਲੀ ਕਾਰਨ
ਤਾਂ ਉਸ ਦੀ ਪਾਰਟੀ ਦੇ ਆਗੂ ਹੀ ਹਨ। ਬੀਬੀ ਹਰਸਿਮਰਤ ਕੌਰ ਬਾਦਲ ਵੀ ਇੱਕ ਧੀ ਹੀ ਹੈ। ਜੇਕਰ ਇਸਦੇ
ਅੰਦਰ ਧੀਆਂ ਪ੍ਰਤੀ ਸੱਚਮੁੱਚ ਹੀ ਦਰਦ ਹੈ ਤਾਂ ਇਸਨੂੰ ਮਾਦਾ ਭਰੂਣ ਹੱਤਿਆ ਦੇ ਵਿਰੁੱਧ ਹੋਕਾ ਦੇਣ
ਸਮੇਂ (ਆਪਣੇ ਸਹੁਰਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਸਿਆਸੀ ਆਗੂਆਂ ਵੱਲੋਂ ਪੰਜਾਬ ਵਿੱਚ
ਵਗਾਏ ਜਾ ਰਹੇ ਨਸ਼ਿਆਂ ਦੇ ਤੇ ਲੱਚਰਤਾ ਦੇ ਦਰਿਆ ਵਿੱਚ ਟੁਬੀ ਲਾ ਕੇ ਸੁੱਤੀ ਹੋਈ ਪੰਜਾਬ ਦੀ ਅਣਖ
ਨੂੰ ਜਗਾਉਣ ਲਈ) ਪਾਇਲਟ, ਡਾਕਟਰ ਤੇ ਵਕੀਲ ਬਣੀਆਂ ਲੜਕੀਆਂ ਦੀਆਂ ਤਸਵੀਰਾਂ ਦੀ ਥਾਂ, ਆਪਣੀ ਧੀ ਦੀ
ਇੱਜਤ ਬਚਾਉਂਦੇ ਹੋਏ ਆਪਣੀ ਜਾਨ ਦੇਣ ਵਾਲੇ ਰਵਿੰਦਰਪਾਲ ਸਿੰਘ ਦੀ ਅਤੇ ਵਿਰਲਾਪ ਕਰਦੀ ਉਸਦੀ ਧੀ
ਰੌਬਿਨਜੀਤ ਕੌਰ ਦੀਆਂ ਫੋਟੋਆਂ ਵਿਖਾਉਣੀਆਂ ਚਾਹੀਦੀਆਂ ਹਨ ਅਤੇ ਨਾਲ ਇਹ ਕਹਿਣਾ ਚਾਹੀਦਾ ਹੈ ਕਿ
ਸਰਕਾਰਾਂ ਤੇ ਧਰਮਾਂ ਦੇ ਠੇਕੇਦਾਰਾਂ ਵੱਲੋਂ ਬੇਗੈਰਤ ਬਣਾਏ ਗਏ ਪੰਜਾਬੀਓ, ਤੁਸੀਂ ਸਿਰਫ ਮਾਦਾ ਭਰੂਣ
ਹੱਤਿਆ ਰੋਕਣ ਅਤੇ ਕੁੜੀਆਂ ਨੂੰ ਪੜ੍ਹਾਉਣ ਲਿਖਾਉਣ ਨਾਲ ਹੀ ਬਰਾਬਰਤਾ ਨਹੀਂ ਦਿਵਾ ਸਕਦੇ, ਉੱਚੀ
ਵਿੱਦਿਆ, ਪ੍ਰਾਪਤ ਕਰਕੇ ਵੀ ਤੁਹਾਡੀਆਂ ਧੀਆਂ ਤੁਹਾਡੇ ਸਿਰ ਦਾ ਤਾਜ ਨਹੀਂ ਬਣ ਸਕਣਗੀਆਂ। ਜੇ ਤੁਸੀਂ
ਲੜਕੀ ਪੈਦਾ ਕਰ ਰਹੇ ਹੋਂ ਤਾਂ ਤੁਹਾਨੂੰ ਰੌਬਿਨਜੀਤ ਕੌਰ ਦੇ ਪਿਤਾ ਰਵਿੰਦਰਪਾਲ ਸਿੰਘ ਵਾਂਗ ਆਪਣੀ
ਧੀ ਦੀ ਇੱਜਤ ਬਚਾਉਣ ਲਈ ਕਤਲ ਵੀ ਹੋਣਾ ਪੈ ਸਕਦਾ ਹੈ। ਇਸ ਲਈ ਭਾਰਤ/ਪੰਜਾਬ ਵਿੱਚ ਧੀ ਨੂੰ ਜਨਮ ਦੇਣ
ਤੋਂ ਪਹਿਲਾਂ ਸੌ ਵਾਰ ਸੋਚੋ। ਹਾਂ ਜੇ ਤੁਸੀਂ ਸੱਚਮੁੱਚ ਹੀ ਮਾਦਾ ਭਰੂਣ ਹੱਤਿਆ ਦੇ ਵਿਰੋਧੀ ਹੋਂ
ਅਤੇ ਧੀਆਂ ਦੇ ਹਮਦਰਦੀ ਹੋ ਤਾਂ ਤੁਹਾਨੂੰ ਤੁਹਾਡੀਆਂ ਧੀਆਂ ਦੇ ਸ਼ਿਕਾਰੀਆਂ/ਅੱਤਵਾਦੀਆਂ ਦੇ ਟੋਲਿਆਂ
ਨੂੰ ਪੈਦਾ ਤੇ ਉਤਸ਼ਾਹਿਤ ਕਰਨ ਵਾਲੀਆਂ ਅੱਤਵਾਦੀਆਂ ਦੀਆਂ ਮਾਵਾਂ ਅਕਾਲੀ ਦਲ ਬਾਦਲ ਅਤੇ ਅਜਿਹੀਆਂ
ਹੋਰ ਸਿਆਸੀ ਪਾਰਟੀਆਂ ਦੀਆਂ ਨੀਤੀਆਂ/ਬਦਨੀਤੀਆਂ ਨੂੰ ਸਮਝਣਾ ਪਵੇਗਾ ਕਿਉਂਕਿ ਪੰਜਾਬੀ ਨੌਜਵਾਨਾਂ
ਨੂੰ ਭਾਂਤ-ਭਾਂਤ ਦੇ ਨਸ਼ੇ ਤੇ ਹਥਿਆਰ ਮੁਹੱਈਆ ਕਰਵਾ ਕੇ ਅੱਤਵਾਦ (ਗੁੰਡਾਗਰਦੀ) ਲਈ ਵੀ ਇਹੀ ਸਿਆਸੀ
ਪਾਰਟੀਆਂ ਹੀ ਪ੍ਰੇਰਦੀਆਂ ਹਨ। ਸਿਆਸੀ ਸ਼ਹਿ ਪ੍ਰਾਪਤ ਇਹਨਾਂ ਅੱਤਵਾਦੀਆਂ ਨੂੰ ਪੁਲਿਸ ਵੀ ਨਹੀਂ ਫੜ
ਸਕਦੀ ਕਿਉਂਕਿ ਪੁਲਿਸ ਦੀ ਨਕੇਲ ਵੀ ਇਹਨਾਂ ਸਿਆਸੀਆਂ ਖਾਸ ਕਰਕੇ ਹੁਕਮਰਾਨ ਪਾਰਟੀਆਂ ਦੇ ਹੱਥ ਵਿੱਚ
ਹੀ ਹੁੰਦੀ ਹੈ। ਆਓ ਅਸੀਂ ਸਾਰੇ ਰਲ ਮਿਲਕੇ ਆਪਣੀਆਂ ਧੀਆਂ ਨੂੰ ਬਚਾਉਣ ਲਈ ਅੱਗੇ ਵਧੀਏ, ਆਪਣੀਆਂ
ਧੀਆਂ ਦੇ ਸ਼ਿਕਾਰੀਆਂ, ਅੱਤਵਾਦੀਆਂ ਨੂੰ ਪੈਦਾ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੀਆਂ ਜੜ੍ਹਾਂ ਪੰਜਾਬ
ਦੀ ਪਵਿੱਤਰ ਧਰਤੀ ਤੋਂ ਪੁੱਟੀਏ ਫਿਰ ਹੀ ਸਾਡੀਆਂ ਧੀਆਂ ਸਾਡੇ ਸਿਰ ਦਾ ਤਾਜ ਬਣਨਗੀਆਂ॥ ਹਰੇਕ ਸਿਆਸੀ
ਪਾਰਟੀ ਨੇ ਆਪਣੇ ਵਿਰੋਧੀਆਂ ਨੂੰ ਦਵਾਉਣ ਲਈ ਅਤੇ ਆਪਣੀ ਦਹਿਸ਼ਤ ਪੈਦਾ ਕਰਨ ਲਈ ਅੱਤਵਾਦੀ ਪਾਲੇ ਹੋਏ
ਹੁੰਦੇ ਹਨ, ਇਹ ਅੱਤਵਾਦੀ ਵੱਡੇ-ਵੱਡੇ ਮੰਤਰੀਆਂ, ਮੁੱਖ ਮੰਤਰੀਆਂ ਦੀ ਬੁੱਕਲ ਦਾ ਨਿੱਘ ਮਾਣਦੇ
ਹੁੰਦੇ ਹਨ। 98 ਪ੍ਰਤੀਸ਼ਤ ਅਪਰਾਧ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਿਆਸੀ ਜਾਂ ਪੁਲਿਸ ਦੀ ਸ਼ਹਿ ਤੇ
ਹੀ ਹੁੰਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਅਪਰਾਧੀਆਂ, ਧੀਆਂ ਦੇ ਕਾਤਲਾਂ, ਬਲਾਤਕਾਰੀਆਂ,
ਲੁਟੇਰਿਆਂ, ਭ੍ਰਿਸ਼ਟਾਚਾਰੀਆਂ, ਨਸ਼ਿਆਂ ਦੇ ਸੁਦਾਗਰਾਂ ਆਦਿ ਅਸਲੀ ਅੱਤਵਾਦੀਆਂ ਨੂੰ ਕੋਈ ਅੱਤਵਾਦੀ
ਨਹੀਂ ਕਹਿੰਦਾ, ਨਾ ਹੀ ਅਜਿਹੇ ਅੱਤਵਾਦੀ ਪੈਦਾ ਕਰਨ ਵਾਲੀ ਸਿਆਸੀ ਪਾਰਟੀ ਨੂੰ ਕੋਈ ਅੱਤਵਾਦੀਆਂ ਦੀ
ਪਾਰਟੀ ਕਹਿੰਦਾ ਹੈ, ਅਜਿਹੇ ਅੱਤਵਾਦੀਆਂ ਦੀ ਸੇਵਾਦਾਰ ਪੁਲਿਸ ਨੂੰ ਤਾਂ ਅੱਤਵਾਦੀ ਕਹਿ ਹੀ ਕੌਣ
ਸਕਦਾ ਹੈ ਕਿਉਂਕਿ ਇੰਨ੍ਹਾਂ ਕੋਲ ਇੱਕ ਤਾਂ ਅਖੌਤੀ ਕਾਨੂੰਨ ਦੀ ਡਾਂਗ ਹੁੰਦੀ ਹੈ ਦੂਜਾ ਇਹ ਸਰਕਾਰ
ਦੇ ਹੁਕਮਾਂ ਦੀ ਪਾਲਣਾ ਕਰ ਰਹੇ ਹੁੰਦੇ ਹਨ, ਇੰਨ੍ਹਾਂ ਬੇਚਾਰਿਆਂ ਦੀ ਕੀ ਹਸਤੀ ਹੈ ਕਿ ਇਹ ਆਪਣੇ
ਕਾਨੂੰਨ ਦੇ ਮੁਤਾਬਿਕ ਕਿਸੇ ਦੋਸ਼ੀ ਤੇ ਬਣਦੀ ਕਾਰਵਾਈ ਕਰ ਸਕਣ । ਹਾਂ ਧੀਆਂ ਦੀਆਂ ਇੱਜਤਾਂ ਦੇ
ਰਾਖਿਆਂ, ਗੁੰਡਾ ਗਰਦੀ ਦੇ ਵਿਰੋਧੀਆਂ, ਬੇਇਨਸਾਫੀਆਂ ਦੇ ਪੀੜਤਾਂ ਅਤੇ ਆਪਣੇ ਹੱਕਾਂ ਦੀ ਮੰਗ ਕਰਨ
ਵਾਲੇ ਜੁਝਾਰੂਆਂ ਜਗਤਾਰ ਸਿੰਘ ਹਵਾਰੇ ਵਰਗਿਆਂ ਨੂੰ, ਪੰਜਾਬ ਦਾ ਮੁੱਖ ਮੰਤਰੀ, ਪੰਥ ਰਤਨ,
ਫਖਰ-ਏ-ਕੌਮ ਪ੍ਰਕਾਸ਼ ਸਿੰਘ ਬਾਦਲ (ਜੋ ਅਸਲ ਵਿੱਚ ਖੁਦ ਅੱਤਵਾਦੀ ਹੈ) ਵੀ ਅੱਤਵਾਦੀ ਵਿਸ਼ੇਸ਼ਣਾਂ ਨਾਲ
ਸੰਬੋਧਨ ਕਰਦਾ ਹੈ। ਜਦਕਿ ਹਵਾਰੇ ਵਰਗੇ ਜੁਝਾਰੂ ਵੀਰ ਦੇਸ਼ ਭਗਤ ਹਨ ਅਤੇ ਬਾਦਲ ਵਰਗੇ ਜਿੱਥੇ ਖੁਦ
ਅੱਤਵਾਦੀ ਹਨ, ਉੱਥੇ ਅੱਤਿਵਾਦੀਆਂ ਦੇ ਜਨਮ ਦਾਤੇ ਵੀ ਹਨ। ਆਪਣੇ ਵੱਲੋਂ ਤਿਆਰ ਕੀਤੇ ਲੁਟੇਰਿਆ,
ਚੋਰਾਂ, ਡਾਕੂਆਂ, ਅਗਵਾਕਾਰਾਂ, ਬਲਾਤਕਾਰੀਆਂ, ਕਾਤਲਾਂ, ਭ੍ਰਿਸ਼ਟਾਚਾਰੀਆਂ, ਨਸ਼ਿਆਂ ਦੇ ਸੁਦਾਗਰਾਂ,
ਲੱਚਰਤਾ ਦੇ ਵਣਜਾਰਿਆਂ ਨੂੰ ਪਹਿਲਾਂ ਤਾਂ ਹਰ ਤਰ੍ਹਾਂ ਦੀ ਸੁਰੱਖਿਆਂ ਤੇ ਸੁੱਖ ਇਹਨਾਂ ਰਾਜਨੀਤਿਕ
ਆਗੂਆਂ ਵੱਲੋਂ ਮੁਹੱਈਆ ਕਰਵਾਏ ਜਾਂਦੇ ਹਨ। ਪਰ ਜੇ ਕਿਤੇ ਕਿਸੇ ਅਪਰਾਧੀ ਦੇ ਵਿਰੁੱਧ ਲੋਕਾਂ ਦਾ ਰੋਹ
ਜਿਆਦਾ ਹੀ ਭੜਕ ਉੱਠੇ ਤਾਂ ਉਸਨੂੰ ਸ਼ਾਂਤ ਕਰਨ ਲਈ, ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਅਤੇ
ਆਪਣੀ ਅਪਰਾਧੀਆਂ ਦੀ ਮਾਂ ਪਾਰਟੀ ਨੂੰ ਸਾਫ-ਸੁਥਰੀ ਸਿੱਧ ਕਰਨ ਲਈ ਉਸ ਆਪਣੇ ਪਾਲਤੂ ਅਪਰਾਧੀ ਨੂੰ
ਪਾਰਟੀ ਵਿੱਚੋਂ ਕੱਢ ਕੇ ਆਪਣੇ ਆਪ ਨੂੰ ਲੋਕ ਪੱਖੀ ਹੋਣ ਦਾ ਨਾਟਕ ਕਰ ਜਾਂਦੇ ਹਨ। ਅਸੀਂ ਲੋਕ/ਪੀੜਤ
ਲੋਕ ਇਹਨਾਂ ਦੀਆਂ ਗੰਦੀਆਂ ਚਾਲਾਂ ਨੂੰ ਨਾ ਸਮਝਦੇ ਹੋਏ ਸਭ ਕੁੱਝ ਗਵਾ ਕੇ ਵੀ ਜਿੱਤ ਦੇ ਨਾਅਰੇ
ਲਾਉਣੇ ਸ਼ੁਰੂ ਕਰ ਦਿੰਦੇ ਹਾਂ। ਅਸਲ ਵਿੱਚ ਇੱਥੇ ਵੀ ਸਾਡੀ ਹਾਰ ਹੁੰਦੀ ਹੈ ਅਤੇ ਜਿੱਤ ਰਾਜਨੀਤਿਕ
ਆਗੂਆਂ ਦੀ ਹੀ ਹੋਈ ਹੁੰਦੀ ਹੈ। ਕਿਉਂਕਿ ਇਹ ਰਾਜਨੀਤਿਕ ਆਗੂ ਸਾਡੇ ਗੁੰਮਰਾਹ ਹੋਏ ਨੌਜਵਾਨਾਂ ਨੂੰ
ਅਪਰਾਧੀ ਬਣਾ ਕੇ ਸਾਡੇ ਸਮਾਜ ਦਾ ਨੁਕਸਾਨ ਕਰਵਾ ਕੇ, ਉਸ ਅਪਰਾਧੀ ਨੌਜਵਾਨ ਨੂੰ ਸਿਰਫ ਪਾਰਟੀ
ਵਿੱਚੋਂ ਕੱਢ ਕੇ ਹੀ ਆਪ ਦੁੱਧ ਧੋਤੇ ਬਣ ਜਾਂਦੇ ਹਨ। ਤੇ ਫਿਰ ਮਾਸੂਮ ਜਿਹਾ ਚਿਹਰਾ ਬਣਾ ਕੇ ਬਿਆਨ
ਦੇ ਦਿੰਦੇ ਹਨ ਕਿ ਇਸ ਅਪਰਾਧ/ਘਟਨਾ ਨੂੰ ਸਿਆਸੀ ਮੁੱਦਾ ਨਾ ਬਣਾਇਆ ਜਾਵੇ, ਕਮਾਲ ਦੀ ਗੱਲ ਹੈ ਕਿ
ਇੱਕ ਸਿਆਸੀ ਪਾਰਟੀ ਦੇ ਆਗੂ ਵੱਲੋਂ ਕੀਤੇ ਗਏ ਅਪਰਾਧ ਦੀ ਖੁਦ ਜਿੰਮੇਵਾਰੀ ਲੈਣ ਦੀ ਵਜਾਇ ਇਹ ਉਸਨੂੰ
ਸਿਆਸੀ ਅਪਰਾਧ ਵੀ ਨਹੀਂ ਕਹਿਣ ਦਿੰਦੇ। ਸ਼ਾਇਦ ਕੋਈ ਵੀਰ ਕਹੇਗਾ ਕਿ ਗੱਲ ਕਿੱਧਰ ਨੂੰ ਲੈ ਗਿਆ ਹੈ,
ਨਹੀਂ ਵੀਰ ਜੀ ਗੱਲ ਕਿਸੇ ਪਾਸੇ ਨਹੀਂ ਗਈ ਗੱਲ ਤਾਂ ਧੀਆਂ ਦੇ ਰਾਖਿਆਂ ਜੁਝਾਰੂਆਂ ਦੀ ਅਤੇ ਧੀਆਂ ਦੇ
ਸ਼ਿਕਾਰੀਆਂ/ਅੱਤਵਾਦੀਆਂ ਦੀ ਹੀ ਹੋ ਰਹੀ ਹੈ, ਤੁਹਾਨੂੰ ਗੱਲ ਹੋਰ ਪਾਸੇ ਗਈ ਸ਼ਾਇਦ ਇਸ ਕਰਕੇ ਲੱਗ ਰਹੀ
ਹੋਵੇਗੀ ਕਿਉਂਕਿ ਚੋਰ ਮਚਾਵੇ ਸ਼ੋਰ ਦੀ ਕਹਾਵਤ ਅਨੁਸਾਰ ਇੰਨ੍ਹਾਂ ਚੋਰਾਂ ਸਿਆਸੀ ਅੱਤਵਾਦੀਆਂ ਨੇ ਸ਼ੋਰ
ਮਚਾਕੇ ਆਪਣੇ ਆਪ ਨੂੰ ਦੇਸ਼ ਭਗਤ ਅਤੇ ਦੇਸ਼ ਦੇ ਹੱਕਾਂ ਲਈ ਜੂਝਣ ਵਾਲੇ ਜੁਝਾਰੂਆਂ ਨੂੰ ਅੱਤਵਾਦੀ ਬਣਾ
ਕੇ ਪੇਸ਼ ਕੀਤਾ ਹੋਇਆ ਹੈ। ਤੁਹਾਡੇ ਸਾਹਮਣੇ ਹੈ ਕਿ ਹੁਣ ਤਾਂ ਪੰਜਾਬ ਵਿੱਚ ਜੁਝਾਰੂ ਸਿੰਘਾਂ ਦੀ ਕੋਈ
ਸਰਗਰਮੀ ਨਹੀਂ ਹੈ, ਜਿੰਨ੍ਹਾਂ ਨੂੰ ਇਨਾ ਨੇ ਅੱਤਵਾਦੀ ਪ੍ਰਚਾਰਿਆ ਹੋਇਆ ਸੀ ਫਿਰ ਹੁਣ ਤਾਂ ਪੰਜਾਬ
ਵਿੱਚ ਸ਼ਾਂਤੀ ਹੋਣੀ ਚਾਹੀਦੀ ਸੀ? ਨਹੀਂ। ਪੰਜਾਬ ਤਾਂ ਹੁਣ ਉਸ (ਜੁਝਾਰੂਆਂ ਦੇ) ਸਮੇਂ ਨਾਲੋਂ ਵੀ
ਵੱਧ ਅਸ਼ਾਂਤ ਹੈ। ਅੱਜ ਪੰਜਾਬ ਵਿੱਚ ਅੱਤਵਾਦ ਪੂਰੀ ਸਿਖਰ ਤੇ ਹੈ। ਫਿਰ ਹੁਣ ਪੰਜਾਬ ਨੂੰ ਅਸ਼ਾਂਤ ਕਰਨ
ਵਾਲੇ ਕੌਣ ਹਨ? ਅੱਜ ਦਿਨ ਦਿਹਾੜੇ ਪੰਜਾਬ ਵਿੱਚ ਲੁੱਟਾਂ, ਖੋਹਾਂ, ਚੋਰੀਆਂ, ਡਾਕੇ, ਧੀਆਂ ਅਗਵਾ,
ਬਲਾਤਕਾਰ, ਕਤਲ, ਭ੍ਰਿਸ਼ਟਾਚਾਰ, ਭਾਂਤ-ਭਾਂਤ ਦੇ ਨਸ਼ਿਆਂ ਦੀ ਬਹੁਤਾਤ, ਲੱਚਰਤਾ ਆਦਿ ਇਹ ਸਭ ਕੌਣ
ਕਰਵਾ ਰਿਹਾ ਹੈ? ਪੰਜਾਬ ਸਰਕਾਰ ! ਜੇ ਨਹੀਂ ਤਾਂ ਫਿਰ ਅੱਜ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ
ਬੇਅੰਤ ਸਿੰਘ ਦੀ ਥਾਂ ਪ੍ਰਕਾਸ਼ ਸਿੰਘ ਬਾਦਲ ਬੈਠਾ ਹੈ, ਪੰਜਾਬ ਪੁਲਿਸ ਦਾ ਮੁਖੀ ਉਹੀ ਸੁਮੇਧ ਸਿੰਘ
ਸੈਣੀ ਹੈ ਫਿਰ ਹੁਣ ਉਸ ਸਮੇਂ ਦੇ ਜੁਝਾਰੂਆਂ ਵਾਂਗ ਅੱਜ ਦੇ ਲੁਟੇਰਿਆਂ, ਚੋਰਾਂ, ਡਾਕੂਆਂ,
ਅਗਵਾਕਾਰਾਂ, ਬਲਾਤਕਾਰੀਆਂ, ਕਾਤਲਾਂ, ਭ੍ਰਿਸ਼ਟਾਚਾਰੀਆਂ, ਨਸ਼ਿਆਂ ਦੇ ਸੁਦਾਗਰਾਂ, ਲੱਚਰਤਾ ਦੇ
ਵਣਜਾਰਿਆਂ ਨੂੰ ਪੁਲਿਸ ਮੁਕਾਬਲਿਆਂ ਵਿੱਚ ਕਿਉਂ ਨਹੀਂ ਮਾਰਿਆ ਜਾਂਦਾ? ਕਿਉਂ ਨਹੀਂ ਇੰਨ੍ਹਾਂ ਨੂੰ
ਬਿਨ੍ਹਾਂ ਕੇਸ ਚਲਾਏ ਜੇਲ੍ਹਾਂ ਵਿੱਚ ਡੱਕਿਆ ਜਾਂਦਾ? ਨਹੀਂ, ਕਿਉਂਕਿ ਇਹ ਸਾਰਾ ਸਰਕਾਰੀ ਅੱਤਵਾਦ
ਹੈ। ਝੂਠੇ ਪੁਲਿਸ ਮੁਕਾਬਲੇ ਸਿਰਫ ਉਨ੍ਹਾਂ ਦੇ ਹੀ ਬਣਦੇ ਹਨ ਜੋ ਰਾਜਨੀਤਿਕ ਪਾਰਟੀਆਂ ਬਣਾਈ ਬੈਠੇ
ਅੱਤਵਾਦੀਆਂ ਲਈ ਖਤਰਾ ਹੋਣ। ਸਰਕਾਰੀ ਅੱਤਵਾਦੀਆਂ ਵੱਲੋਂ ਜਿੰਨ੍ਹਾਂ ਨੂੰ ਅੱਤਵਾਦੀ ਪ੍ਰਚਾਰਿਆ
ਜਾਂਦਾ ਰਿਹਾ ਹੈ ਉਹ ਤਾਂ ਆਪਣੇ ਹੱਕਾਂ ਲਈ ਲੜਨ ਵਾਲੇ ਜੁਝਾਰੂ ਦੇਸ਼ ਭਗਤ ਸਨ ਜੋ ਮੁੱਢ ਤੋਂ ਹੀ
ਧੀਆਂ ਤੇ ਮਜਲੂਮਾਂ ਦੀ ਰਾਖੀ ਲਈ ਜਰਵਾਣਿਆ ਸਰਕਾਰੀ ਅੱਤਵਾਦੀਆਂ ਨਾਲ ਟੱਕਰ ਲੈ ਕੇ ਜਾਨਾਂ ਕੁਰਬਾਨ
ਕਰਦੇ ਰਹੇ ਹਨ। ਪਰ ਜੋ ਸਰਕਾਰਾਂ ਦੇ ਬਣਾਏ ਹੋਏ ਅਤਵਾਦੀ ਹਨ ਉਨ੍ਹਾਂ ਨੂੰ ਬਾਦਲ ਦਲ ਦੇ ਜਿਲ੍ਹਾ
ਆਗੂ ਕਿਹਾ ਜਾਂਦਾ ਹੈ। ਰੌਬਿਨਜੀਤ ਕੌਰ ਦੇ ਪਿਤਾ ਰਵਿੰਦਰਪਾਲ ਸਿੰਘ ਦੇ ਕਾਤਲਾਂ ਦੀ ਮਿਸਾਲ ਤੁਹਾਡੇ
ਸਾਹਮਣੇ ਹੈ । ਇਹਨਾਂ ਅੱਤਵਾਦੀਆਂ ਵੱਲੋਂ ਦਿਨ ਦਿਹਾੜੇ ਸ਼ਰੇਆਮ ਕੀਤੇ ਗਏ ਕਤਲ ਦੇ ਬਾਵਜੂਦ ਵੀ
ਕਾਨੂੰਨੀ ਸਹਾਇਤਾ ਮਿਲੇਗੀ, ਸਜਾ ਕਈ ਸਾਲਾਂ ਤੋਂ ਬਾਅਦ ਵੀ ਹੋਵੇ ਜਾਂ ਨਾ ਹੋਵੇ ਉਹ ਅਗਲੀ ਗੱਲ ਹੈ
ਕਿਉਂਕਿ ਇਸ ਦੇਸ਼/ਪੰਜਾਬ ਵਿੱਚ ਕਾਨੂੰਨ ਦਾ ਰਾਜ ਹੈ। ਇੱਥੇ ਧੀਆਂ ਭੈਣਾਂ ਦੇ ਰਾਖਿਆਂ, ਬੇਇਨਸਾਫੀਆਂ
ਦੇ ਪੀੜਤਾਂ ਅਤੇ ਆਪਣੇ ਹੱਕ ਮੰਗਣ ਵਾਲਿਆਂ ਨੂੰ ਤਾਂ ਸ਼ਰੇਆਮ ਗੋਲੀਆਂ ਨਾਲ ਉਡਾ ਦਿੱਤਾ ਜਾਂਦਾ ਸੀ,
ਉਨ੍ਹਾਂ ਨੂੰ ਰੋਟੀ ਪਾਣੀ ਦੇਣ ਵਾਲਿਆਂ (ਬੇਸ਼ੱਕ ਰੋਟੀ ਪਾਣੀ ਡਰਦਿਆਂ ਨੇ ਹੀ ਦਿੱਤਾ ਹੋਵੇ) ਨੂੰ ਵੀ
ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੀ ਜਾਂ ਅੱਤਵਾਦੀਆਂ (ਜੁਝਾਰੂਆਂ) ਨੂੰ ਪਨਾਹ ਦੇਣ ਦੇ ਕੇਸ ਵਿੱਚ
ਅੰਨ੍ਹਾ ਤਸ਼ੱਦਦ ਕਰਕੇ ਮੌਤ ਨਾਲੋਂ ਵੀ ਭੈੜੀ ਜਿੰਦਗੀ ਜਿਉਣ ਲਈ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਂਦਾ
ਸੀ । ਪਰ ਹੁਣ ਬਾਦਲ ਦਲ ਦੇ ਆਗੂ ਅਸਲੀ ਅੱਤਵਾਦੀ ਰਣਜੀਤ ਸਿੰਘ ਰਾਣਾ ਨੂੰ ਪੁਲਿਸ ਨੇ ਗੋਲੀ ਕਿਉਂ
ਨਹੀਂ ਮਾਰੀ, ਜਦਕਿ ਉਸਨੇ ਪੁਲਿਸ ਨਾਲ ਮੁਕਾਬਲਾ ਵੀ ਕੀਤਾ ਸੀ। ਪੁਲਿਸ ਤਾਂ ਇਸਨੂੰ ਮੌਕੇ ਤੇ ਫੜਨ
ਵੀ ਨਹੀਂ ਗਈ ਸੀ। ਇਸਨੂੰ ਪਨਾਹ ਦੇਣ ਦੇ ਕੇਸ ਵਿੱਚ ਬਾਦਲ ਦਲ ਦੇ ਪ੍ਰਧਾਨ ਨੂੰ ਗ੍ਰਿਫਤਾਰ ਕਿਉਂ
ਨਹੀਂ ਕੀਤਾ ਜਾਂਦਾ? ਲੱਚਰ ਗੀਤਾਂ ਦੇ ਲੇਖਕਾਂ ਤੇ ਕਲਾਕਾਰਾਂ ਜੋ ਅਜੋਕੇ ਅੱਤਵਾਦ ਨੂੰ ਹਵਾ
ਦਿੰਦੇ:- “ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ” ਜਿਹੇ ਗੀਤਾਂ ਰਾਹੀਂ
ਕਿਸੇ ਦੀ ਧੀ ਦੀ ਬਾਂਹ ਫੜ ਲੈਣ ਨੂੰ ਵੀ ਕੁੱਝ ਨਹੀਂ ਹੋਇਆ ਪ੍ਰਚਾਰਦੇ ਹਨ ਅਤੇ ਕਿਸੇ ਦੀਆਂ ਧੀਆਂ
ਦੀਆਂ ਬਾਹਾਂ ਫੜਨ ਲਈ ਅੱਤਵਾਦੀਆਂ ਨੂੰ ਹੱਲਾ ਸ਼ੇਰੀ ਦਿੰਦੇ ਹਨ। ਅਜਿਹੇ ਕਲਾਕਾਰਾਂ ਤੇ ਲੱਚਰਤਾ ਦੇ
ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਕੇਸ ਦਰਜ ਕਿਉਂ ਨਹੀਂ ਹੁੰਦੇ? ਨਸ਼ਿਆਂ ਦੇ ਸੁਦਾਗਰਾਂ ਜੋ ਪੰਜਾਬ ਦੀ
ਜਵਾਨੀ ਨੂੰ ਬਰਬਾਦ ਕਰ ਰਹੇ ਹਨ। ਇੰਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਿਉਂ ਨਹੀਂ ਮਾਰਿਆ
ਜਾਂਦਾ? ਕਿਉਂਕਿ ਇਹਨਾਂ ਸਾਰਿਆਂ ਦਾ ਆਗੂ ਸਮੇਂ ਦਾ ਮੁੱਖ ਮੰਤਰੀ ਹੁੰਦਾ ਹੈ। ਇਸ ਲਈ ਇਹ ਅੱਤਵਾਦੀ,
ਜਿਵੇਂ ਮਰਜੀ ਲੁੱਟਾਂ, ਖੋਹਾਂ, ਚੋਰੀਆਂ, ਧੀਆਂ ਅਗਵਾ, ਬਲਾਤਕਾਰ, ਭਾਂਤ-ਭਾਂਤ ਦੇ ਨਸ਼ਿਆਂ ਦਾ
ਵਪਾਰ, ਲੱਚਰਤਾ, ਭ੍ਰਿਸ਼ਟਾਚਾਰ, ਕਤਲ ਆਦਿ ਕਰਨ ਇੰਨ੍ਹਾਂ ਨੂੰ ਕੋਈ ਨਹੀਂ ਟੋਕੇਗਾ। ਇਸ ਲਈ ਪੰਜਾਬ
ਵਾਸੀਆਂ ਨੂੰ ਪੰਜਾਬ ਦੀਆਂ ਮਾਵਾਂ ਨੂੰ ਸੋਚਣਾ ਪਵੇਗਾ ਕਿ ਤੁਹਾਡੇ ਹੀ ਪੁੱਤਾਂ ਨੂੰ ਤੁਹਾਡੀ ਹੀ
ਧੀਆਂ ਦੇ ਸ਼ਿਕਾਰੀ/ਬਲਾਤਕਾਰੀ ਬਣਾਉਣ ਵਾਲੇ ਕੌਣ ਲੋਕ ਹਨ ? ਕੌਣ ਹਨ ਉਹ ਜਿੰਨ੍ਹਾਂ ਸਿੱਖ ਜੁਝਾਰੂਆਂ
ਦੇ ਸਮੇਂ ਵਿੱਚ ਸਾਡੇ ਨੌਜਵਾਨਾਂ ਦਾ ਕਤਲੇਆਮ ਕਰਕੇ ਮਾਵਾਂ ਦੇ ਪੁੱਤਾਂ, ਭੈਣਾਂ ਦੇ ਵੀਰਾਂ,
ਪਤਨੀਆਂ ਦੇ ਸੁਹਾਗਾਂ ਨੂੰ ਮਿੱਟੀ ਵਿੱਚ ਮਿਲਾਇਆ ਸੀ? ਕੌਣ ਹਨ ਉਹ ਜੋ ਖਾੜਕੂਵਾਦ ਦੇ ਸਮੇਂ ਨਾਲੋਂ
ਵੀ ਵੱਡੀ ਪੱਧਰ ਤੇ ਮਾਰੂ ਨਸ਼ਿਆਂ ਰਾਹੀਂ ਪੰਜਾਬ ਦੀ ਜਵਾਨੀ ਨੂੰ ਅੱਜ ਫਿਰ ਖਤਮ ਕਰ ਰਹੇ ਹਨ। ਕੌਣ
ਹਨ ਸਾਡੇ ਨੌਜਵਾਨ ਬੱਚਿਆਂ ਨੂੰ ਨਸ਼ੇੜੀ ਬਣਾਉਣ ਵਾਲੇ? ਕਿੱਥੋਂ ਆਉਂਦੇ ਹਨ ਭਾਂਤ-ਭਾਂਤ ਦੇ ਮਾਰੂ
ਨਸ਼ੇ? ਸਾਡੀ ਨੌਜਵਾਨ ਪੀੜ੍ਹੀ ਨੂੰ ਸੋਚਣਾ ਪਵੇਗਾ ਕਿ ਇਹਨਾਂ “ਜੁਲਮ ਦੇ ਖਿਲਾਫ ਆਪਣਾ ਸਰਬੰਸ ਵਾਰਨ
ਵਾਲੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ, ਸਿੱਖ ਸ਼ਹੀਦਾਂ”, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਭਗਤ
ਸਿੰਘ ਦੇ ਵਾਰਸਾਂ ਨੂੰ ਆਪਣੇ ਮਹਾਨ ਵਿਰਸੇ ਨਾਲੋਂ ਤੋੜ ਕੇ ਕੌਣ ਕੁਰਾਹੇ ਪੈ ਰਿਹਾ ਹੈ? ਸਰਕਾਰੀ
ਅੱਤਵਾਦ ਰਾਹੀਂ ਨਸ਼ਿਆਂ, ਠੱਗੀਆਂ, ਚੋਰੀਆਂ, ਡਾਕਿਆਂ, ਲੁੱਟਾਂ, ਖੋਹਾਂ, ਬਲਾਤਕਾਰਾਂ ਤੇ ਕਾਤਲਾਂ
ਦੇ ਰਾਹ ਪਏ ਪੰਜਾਬ ਦੇ ਨੌਜਵਾਨਾਂ (ਜਿੰਨ੍ਹਾਂ ਨੂੰ ਮੈਂ ਇਸ ਲੇਖ ਵਿੱਚ ਅੱਤਵਾਦੀ ਲਿਖਿਆ ਹੈ)
ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣੀ ਅਸਲੀਅਤ ਪਹਿਚਾਣੋ, ਤੁਸੀਂ ਅੱਤਵਾਦੀ ਨਹੀਂ ਹੋ, ਤੁਸੀਂ
ਤਾਂ ਮੇਰੇ ਸੋਹਣੇ ਪੰਜਾਬ ਦੇ ਅਸਲੀ ਵਾਰਸ ਤੇ ਰਾਖੇ ਹੋ। ਜਾਗੋ ਤੇ ਸੋਚੋ ਰੌਬਿਨਜੀਤ ਕੌਰ ਵਰਗੀਆਂ
ਜਿੰਨ੍ਹਾਂ ਦੇ ਤੁਸੀਂ ਰਾਹ ਰੋਕਦੇ ਹੋਂ ਉਹ ਤੁਹਾਡੀਆਂ ਹੀ ਭੈਣਾਂ ਹਨ ਤੁਸੀਂ ਤਾਂ ਉਨ੍ਹਾਂ ਦੇ ਵੀਰ
ਹੋਂ। ਤੁਸੀਂ ਉਸ ਪੰਜਾਬ ਦੇ ਪੁੱਤਰ ਹੋਂ ਜਿਸ ਪੰਜਾਬ ਦੇ ਪੁੱਤਰ ਵਿਦੇਸ਼ੀ ਜਰਵਾਣਿਆਂ ਤੋਂ ਪੰਜਾਬ ਹੀ
ਨਹੀਂ ਪੂਰੇ ਭਾਰਤ ਦੇਸ਼ ਦੀਆਂ ਧੀਆਂ ਦੀ ਇੱਜਤ ਬਚਾਉਂਦੇ ਰਹੇ ਸਨ। ਦੇਸ਼ ਅਤੇ ਪੰਜਾਬ ਦੀਓ ਬੇਟੀਓ,
ਤੁਸੀਂ ਨੁਮਾਇਸ਼ੀ ਵਸਤੂਆਂ ਨਹੀਂ ਹੋ, ਤੁਸੀਂ ਸ਼ਰਾਬ ਦੀਆਂ ਮਸ਼ਹੂਰੀਆਂ ਕਰਨ ਲਈ ਨਹੀਂ ਹੋਂ, ਅੱਧ
ਨੰਗੀਆਂ ਹੋ ਕੇ ਸਟੇਜਾਂ ਤੇ ਨੱਚਣ ਵਾਲੀਆਂ ਨਾਚੀਆਂ ਨਹੀਂ ਹੋਂ, ਤੁਸੀਂ ਕਾਮੀਆਂ ਦੀ ਕਾਮ ਵਾਸਨਾ
ਪੂਰੀ ਕਰਨ ਦਾ ਸਾਧਨ ਨਹੀਂ ਹੋਂ, ਤੁਸੀਂ ਵੀ ਆਪਣੇ ਆਪ ਨੂੰ ਪਹਿਚਾਣੋ, ਮਾਤਾ ਗੁਜਰੀ ਦੀਆਂ ਧੀਆਂ
ਬਣੋ, ਮਾਈ ਭਾਗੋ ਤੇ ਬੀਬੀ ਹਰਸ਼ਰਨ ਕੌਰ, ਝਾਂਸੀ ਦੀ ਰਾਣੀ ਆਦਿ ਦੀਆਂ ਵਾਰਿਸਾਂ ਬਣੋ। ਹਨੇਰੀ ਗਲੀ
ਵੱਲ ਜਾ ਰਹੇ ਮੇਰੇ ਦੇਸ਼ ਪੰਜਾਬ ਦੇ ਪੁੱਤਰੋ ਪੁੱਤਰੀਓ ਜਾਗੋ, ਆਪ ਅਣਖ ਨਾਲ ਜੀਓ ਅਤੇ ਹੋਰਾਂ ਨੂੰ
ਜਿਉਣ ਦਿਓ।
ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ: ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿੰਨ - 151501
ਮੋ: 94170-23911
(08/12/12)
ਸਰਵਜੀਤ ਸਿੰਘ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸਤਿਕਾਰ ਯੋਗ ਸੰਪਾਦਕ ਜੀ, ਤੁਹਾਡੇ ਸੰਪਾਦਕੀ ਨੋਟ ਸਬੰਧੀ ਬੇਨਤੀ ਹੈ , ਇਹ ਠੀਕ ਹੇ
ਕਿ ਕੁਝ ਸੱਜਣਾ ਤੇ ਇਸ ਕਾਰਨ ਪਾਬੰਦੀ ਲਾਈ ਗਈ ਹੈ ਕਿ ਉਹ ਸ਼ਬਦਾਵਲੀ ਠੀਕ ਨਹੀ ਸੀ। ਕੁਝ ਸੱਜਣ
ਅਜੇਹੇ ਵੀ ਹਨ ਜੋ ਸ਼ਬਦਾਵਲੀ ਤਾਂ ਵਧੀਆ ਵਰਤਦੇ ਹਨ ਪਰ ਉਨ੍ਹਾਂ ਦੀ ਨੀਤ ਵਿਚ ਖੋਟ ਹੈ। ਉਨ੍ਹਾਂ
ਬਾਰੇ ਵੀ ਕੁਝ ਸੋਚਣਾ ਚਾਹੀਦਾ ਹੈ।
#####################
‘ਤੱਤ ਗੁਰਮਤਿ’ ਵਾਲਿਆਂ ਨੂੰ ਬੇਨਤੀ ਹੈ ਕਿ ਤੁਸੀਂ ਬਾਦਲੀਲ ਆਪਣਾ ਪੱਖ ਪੇਸ਼ ਕਰ ਦਿੱਤਾ ਹੈ।
ਤੁਹਾਡੀਆਂ ਦਲੀਲਾਂ ਦੇ ਜੋ ਜਵਾਬ ਆਏ ਹਨ ਉਹ ਵੀ ਸਾਰਿਆ ਨੇ ਪੜ੍ਹ ਲਏ ਹਨ। ਕੁਝ ਸੱਜਣਾ ਦੀ ਨੀਤੀ ਹੈ
ਕਿ “ਨਾ ਖੇਲਣਾ ਨਾ ਖੇਲਣ ਦੇਣਾ...” । ਕੁਝ ਸੱਜਣ ਫ਼ਜ਼ੂਲ ਦੇ ਸਵਾਲਾਂ `ਚ ਹੀ ਉਲਝਾਈ ਰੱਖਣਾ
ਚਾਹੁੰਦੇ ਹਨ ਤਾ ਜੋ ਕੋਈ ਉਸਾਰੂ ਕਾਰਜ ਨਾ ਕਰ ਸਕੋ। ਉਨ੍ਹਾਂ ਦੀ ਨੀਤੀ ਨੂੰ ਸਮਝਦੇ ਹੋਏ, ਉਨ੍ਹਾਂ
ਦੇ ਸਵਾਲਾਂ ਦੇ ਜਵਾਬ ਦੇਣੇ ਬੰਦ ਕਰ ਦਿਓ। ਵੱਧ ਤੋਂ ਵੱਧ ਉਹ ਇਹ ਹੀ ਕਹਿਣਗੇ ਕਿ ਸਾਡੇ ਸਵਾਲਾਂ ਦੇ
ਜਵਾਬ ਨਹੀ ਦਿੱਤੇ। ਉਨ੍ਹਾਂ ਨੂੰ ਅਜੇਹੀ ਖੁਸ਼ੀ ਮਾਨਣ ਦਾ ਮੌਕਾ ਦਿਓ। ਜੇ ਕਿਸੇ ਦਾ ਕੋਈ ਸਵਾਲ ਬਹੁਤ
ਜਰੂਰੀ ਸਮਝੇ ਹੋ ਤਾਂ ਉਹ ਨਿਜੀ ਈ ਮੇਲ ਰਾਹੀ ਜਾਂ ਆਪਣੀ ਵੈਬ ਸਾਈਟ ਰਾਹੀ ਹੀ ਦਿਓ।
ਧੰਨਵਾਦ
ਸਰਵਜੀਤ ਸਿੰਘ
(08/12/12)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ,
ਸਤਿ ਸ਼੍ਰੀ ਅਕਾਲ!
ਸੰਪਾਦਕ ਜੀ, ਮੈਂ ਆਪ ਜੀ ਵਲੋਂ ਮੇਰੇ ਪੱਤਰ ਨੂੰ ਐਡਿਟ ਕਰਨ ਪਿੱਛਲੇ ਕਾਰਨ ਨਾਲ
ਸਹਿਮਤ ਹਾਂ। ਆਪ ਜੀ ਨੇ ਠੀਕ ਕੀਤਾ ਹੈ। ਨਾਲ ਹੀ ਮੈਂ ਆਪ ਜੀ ਦੇ ਮਾਰਫ਼ਤ ਇਹ ਗਲ ਸਪਸ਼ਟ ਕਰਨਾ
ਚਾਹੁੰਦਾ ਹਾਂ ਕਿ ਚਲੀ ਵਿਚਾਰ ਚਰਚਾ ਵਿੱਚ ਮੁੱਦਾ ‘ਗੁਰੂ ਵਿਸ਼ੇਸ਼ਣ’ ਨਹੀਂ, ਬਲਕਿ ਅਸਲ ਗਲ ਗੁਰੂਆਂ
ਨੂੰ ਗੁਰੂਆਂ ਦੀ ਪਦਵੀ ਤੋਂ ਹਟਾਉਂਣ ਦੇ ਯਤਨ ਬਾਰੇ ਸੀ। ਜਿਸ ਕਾਰਨ ਇਸਦਾ ਵਿਰੋਧ ਹੋਇਆ ਹੈ।
ਮੈਂ ਆਪਣੇ ਬਾਰੇ ਵਰਤੇ ਗਏ ਸ਼ਬਦਾਂ ਨੂੰ ਲੇਕੇ ਕੋਈ ਚਰਚਾ ਨਹੀਂ ਕਰਨਾ ਚਾਹੁੰਦਾ, ਅਤੇ ਨਾ ਹੀ ਮੈਂ
ਆਪਣੇ ਵਲੋਂ, ਕਿਸੇ ਸੱਜਣ ਬਾਰੇ ਨੀਵੀਂ ਨਿਜੀ ਟਿੱਪਣੀ ਕਰਨ ਨੂੰ ਠੀਕ ਸਮਝਦਾ ਹਾਂ। ਗੁਰੂਆਂ ਨੂੰ
ਗੁਰੂ ਕਹਿਣ ਦਾ ਗੁਰਮਤਿ ਸਿਧਾਂਤ/ਇਤਹਾਸ ਉਤਨਾ ਹੀ ਪੁਰਾਣਾ ਹੈ ਜਿਤਨੀ ਕਿ ਸਿੱਖੀ। ਇਸ ਲਈ ਇਹ
ਕਹਿਣਾ ਸਰਾਸਰ ਗਲਤ ਹੈ ਕਿ, ਕੋਈ ਮੇਰੇ ਪ੍ਰਭਾਵ ਹੇਠ ਆਕੇ ਗੁਰੂਆਂ ਨੂੰ ਗੁਰੂ ਕਹਿੰਦਾ ਹੈ, ਜਾਂ
ਉਨ੍ਹਾਂ ਦੀ ਪਦਵੀ ਨੂੰ ਹਟਾਉਂਣ ਦੇ ਕੀਤੇ ਜਾ ਰਹੇ ਯਤਨਾਂ ਨੂੰ ਠੀਕ ਨਹੀਂ ਸਮਝਦਾ।
ਆਪਣੀ ਮਤ/ਇਕਤਰਤਾ ਅਤੇ ਲਿਖਤਾਂ ਵਿਚਲੀ ਕਮੀਆਂ/ਮਤਭੇਦਾਂ ਨੂੰ ਨਾ ਵਿਚਾਰਦੇ ਹੋਏ, ਉਸ ਕਮੀ ਦਾ ਦੋਸ਼,
ਕਿਸੇ ਹੋਰ ਦੇ ਸਿਰ ਮੜਨਾ ਉੱਚਿਤ ਨਹੀਂ। ਹਰ ਕੋਈ ਆਪਣੇ ਲਿਖੇ ਦਾ ਜਿੰਮੇਵਾਰ ਆਪ ਹੁੰਦਾ ਹੈ ਦੂਜਾ
ਨਹੀਂ।
ਹਰਦੇਵ ਸਿੰਘ, ਜੰਮੂ-8. 12. 12
(08/12/12)
ਇੱਕ ਪਾਠਕ
ਸ.
ਮੱਖਣ ਸਿੰਘ ਜੀ,
ਬੜੀ ਆਜਜ਼ੀ ਨਾਲ ਲਿਖ ਰਿਹਾਂ ਕਿ, ਬੇਸ਼ਕ ਬਿਨਾ ਨਾਂ ਤੋਂ ਹੀ ਸਹੀ, ਮੇਰੇ ਇੱਕ ਸਵਾਲ ਦਾ
ਜਵਾਬ ਤੱਤ ਗੁਰਮਤਿ ਵਾਲਿਆਂ ਤੋਂ ਲੈ ਦਿਉ।
ਸਵਾਲ ਹੈ ਕਿ “ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ”
ਦੇ ਅਰਥ ਸਾਹਿਬ ਸਿੰਘ ਜੀ ਨੇ ਇਹ ਕੀਤੇ ਹਨ “ਗੁਰੂ ਰਾਮਦਾਸ (ਜੀ) ਦੇ ਘਰ ਵਿੱਚ ਗੁਰੂ ਅਰਜੁਨ ਭਗਤ
ਜੰਮ ਪਿਆ ਹੈ”।
ਤੱਤ ਗੁਰਮਤਿ ਵਾਲੇ ਭਾਈ ਇਸ ਦੇ ਅਰਥ ਕੀ ਕਰਦੇ ਹਨ?
ਦਾਸ,
ਤੱਤ ਗੁਰਮਤਿ ਦੀ ਤਰਾਂ ਹੀ ਇੱਕ ਬੇਨਾਮ ਪਾਠਕ
(08/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਨੂੰ
ਕੁੱਝ ਵੀ ਗਿਆਨ ਨਹੀਂ ਹੈ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਾਣ ਜਾਣ ਕੇ ਇਹੋ ਜਾਣਿਆ, ਮੈਨੂੰ ਕੁੱਝ ਵੀ ਗਿਆਨ ਨਹੀਂ ਹੈ।
ਇਤਨਾ ਵੱਡਾ ਰੱਬ ਹੈ, ਉਸਦੀ ਏਨੀ ਵੱਡੀ ਸ਼੍ਰਿਸ਼ਟੀ ਹੈ।
ਕਣ ਤੋਂ ਵੀ ਇਸ ਛੋਟੇ ਜੀ ਦੀ, ਸੌ ਗਜ਼ ਮਸਾਂ ਦ੍ਰਿਸ਼ਟੀ ਹੈ?
‘ਮੈਂ ਦਾ ਮਾਰਾ ਮੈਂ ਨਾ ਜਾਣੇ, ਅਪਣੀ ਮੇਰੀ ਜਾਨ ਨਹੀਂ ਹੈ।
ਜਾਣ ਜਾਣ ਕੇ ਇਹੋ ਜਾਣਿਆ, ਮੈਨੂੰ ਕੁੱਝ ਵੀ ਗਿਆਨ ਨਹੀਂ ਹੈ।
ਢੇਰ ਪੁਸਤਕਾਂ ਪੜ੍ਹੀਆਂ ਮਤਲਬ, ਸੱਚ ਦਾ ਸਮਝ ਨਾ ਆਇਆ ਏ।
ਝੂਠ ਅਕਸ ਦੇ ਪਿੱਛੇ ਭਜਕੇ ਸਾਰਾ ਜੀਣ ਗੁਆਇਆ ਏ।
ਕਿਹੜਾ ਹਿਸਾ ਅੰਦਰ ਦਾ, ਜੋ ਜੰਗਲ ਬੀਆਬਾਨ ਨਹੀਂ ਹੈ?
ਜਾਣ ਜਾਣ ਕੇ ਇਹੋ ਜਾਣਿਆ, ਮੈਨੂੰ ਕੁੱਝ ਵੀ ਗਿਆਨ ਨਹੀਂ ਹੈ।
ਕੱਲੇ ਆਏ ਕੱਲੇ ਜਾਣਾ, ਜਾਣਾ ਨਾਲ ਜਹਾਨ ਨਹੀਂ ਹੈ।
ਮਾਇਆ-ਮੋਇਆ, ਲੋਭ `ਚ ਖੋਇਆ, ਖੋਹ-ਖਿਚ ਕਰਦਾ ਰਹਿੰਦਾ ਹਾਂ।
ਕਾਮ `ਚ ਲਿਪਟਿਆ, ਮੋਹ ਵਿੱਚ ਗ੍ਰਸਿਆ, ਨਰਕ-ਕੁੰਭ ਵਿੱਚ ਲਹਿੰਦਾ ਹਾਂ
ਕਿਸ ਦੀ ਮੇਰੀ ਜਿਤਨੀ ਤਾਕਤ, ਛੱਡਿਆ ਇਹ ਅਭਿਮਾਨ ਹੈ।
ਜਾਣ ਜਾਣ ਕੇ ਇਹੋ ਜਾਣਿਆ, ਮੈਨੂੰ ਕੁੱਝ ਵੀ ਗਿਆਨ ਨਹੀਂ ਹੈ।
ਗਮ, ਚਿੰਤਾ ਤੇ ਰੋਣਾ ਪਿਟਣਾ, ਪੁੱਠੀ-ਸਿੱਧੀ ਕਹਿੰਦਾ ਹਾਂ।
ਨ ਖੁਦ ਚੈਨ, ਨਾ ਹੋਰ ਕਿਸੇ ਨੂੰ, ਚੈਨ ਲੈਣ ਮੈ ਦੇਂਦਾ ਹਾਂ।
ਹੱਸਣ ਖੇਡਣ ਲਈ ਜਗ ਰਚਿਆ, ਰਚਿਆ ਇਹ ਸ਼ਮਸ਼ਾਨ ਨਹੀਂ ਹੈ।
ਜਾਣ ਜਾਣ ਕੇ ਇਹੋ ਜਾਣਿਆ, ਮੈਨੂੰ ਕੁੱਝ ਵੀ ਗਿਆਨ ਨਹੀਂ ਹੈ।
ਸਾਰਾ ਜੱਗ ਹੈ ਬਦਲਣਹਾਰਾ, ਜੋ ਆਇਆ ਸੋ ਜਾਣਾ ਹੈ।
ਅਪਣਾ ਕੁੱਝ ਨਹੀਂ ਸਭ ਹੈ ਉਸਦਾ, ਫਿਰ ਕਿਸ ਗੱਲ ਦਾ ਮਾਣਾ ਹੈ।
ਜਾਣ ਵਕਤ ਮੇਰੇ ਹੱਥ ਨਹੀਂ ਹਿਲਣੇ, ਜੀ ਵਿੱਚ ਰਹਿਣੀ ਜਾਨ ਨਹੀਂ ਹੈ।
ਜਾਣ ਜਾਣ ਕੇ ਇਹੋ ਜਾਣਿਆ, ਮੈਨੂੰ ਕੁੱਝ ਵੀ ਗਿਆਨ ਨਹੀਂ ਹੈ।
ਸਤਸੰਗਤ ਨਹੀਂ ਬੈਠਾ ਜਾਕੇ, ਸਿਖਿਆਂ ਸੱਚ ਗੁਣਗਾਨ ਨਹੀਂ ਹੈ।
ਗੁਰਮੁਖ-ਗੁਰਸਿਖ ਬਣਨਾ ਸਿਖਿਆ, ਅੰਦਰਲਾ ਇਨਸਾਨ ਨਹੀਂ ਹੈ।
ਸੁੱਚੀ ਕਿਰਤ ਛਕੀ ਨਾ ਵੰਡਕੇ, ਨਾਮ ਜਪਣ ਵਲ ਧਿਆਨ ਨਹੀਂ ਹੈ।
ਜਾਣ ਜਾਣ ਕੇ ਇਹੋ ਜਾਣਿਆ, ਮੈਨੂੰ ਕੁੱਝ ਵੀ ਗਿਆਨ ਨਹੀਂ ਹੈ।
ਉਸ ਸੰਗ ਜੁੜਕੇ ਦਿਲ ਦੀ ਗਲ ਨੂੰ, ਆਉਂਦਾ ਕਰਨਾ ਬਿਆਨ ਨਹੀਂ ਹੈ।
ਅਪਣਾ ਆਪਾ ਭੇਟ ਨਾ ਕੀਤਾ, ਦਿਤਾ ਸੱਚ ਇਮਤਿਹਾਨ ਨਹੀਂ ਹੈ।
ਉਸ ਦੀ ਸਿਫਤ ਸਲਾਹ ਬਿਨ ਮੇਰੀ, ਸੁੱਚੀ ਅਜੇ ਜ਼ੁਬਾਨ ਨਹੀਂ ਹੈ।
ਜਾਣ ਜਾਣ ਕੇ ਇਹੋ ਜਾਣਿਆ, ਮੈਨੂੰ ਕੁੱਝ ਵੀ ਗਿਆਨ ਨਹੀਂ ਹੈ।
ਓਸ ਗਿਆਨ ਦਾ ਕੀ ਫਾਇਦਾ ਜੋ ਅਮਲ ਦੇ ਵਿੱਚ ਲਿਆਂਦਾ ਨਾ।
ਗਿਆਨ ਉਹੀ ਜੋ ਸੱਚ ਦੇ ਰਾਹ ਤੋਂ, ਦੂਰ ਕਦੇ ਲੈ ਜਾਂਦਾ ਨਾ।
ਸੱਚੇ ਸਤਿਗੁਰ ਤੋਂ ਨਾ ਮਿਲਿਆ, ਗਿਆਨ ਕੋਈ ਪਰਵਾਨ ਨਹੀਂ ਹੈ।
ਜਾਣ ਜਾਣ ਕੇ ਇਹੋ ਜਾਣਿਆ, ਮੈਨੂੰ ਕੁੱਝ ਵੀ ਗਿਆਨ ਨਹੀਂ ਹੈ।
(08/12/12)
ਰਘਬੀਰ ਸਿੰਘ ਮਾਨਾਂਵਾਲੀ
ਜੰਗਲ
ਦਾ ਰਾਜ ਨਹੀਂ ਚੱਲਣ ਦੇਣਾ….
ਧੀਆਂ ਵਾਲਿਓ…! ਜੱਗੋਂ ਤੇਰਵੀਂ ਹੋਰ ਗਈ,
ਦਿਨ ਦੀਵੀ ਇੱਜ਼ਤ ਹੋਈ ਖੁਆਰ।
ਧੀ ਦੀ ਲਾਜ ਬਚਾਉਂਦਿਆਂ ਲੋਕੋ,
ਮਾਰ ਦਿਤਾ ਇੱਕ ਥਾਣੇਦਾਰ।
ਕਦੀ ਨੰਨ੍ਹੀ ਛਾਂ ਦੇ ਥੱਪੜ ਮਾਰੇ,
ਕਦੀ ਬੰਦੂਕਾਂ ਨਾਲ ਬੇਗਾਨੀਆਂ ਧੀਆਂ ਉਦਾਲੇ।
ਫਿਰ ਵੀ ‘ਰਾਜ ਨਹੀਂ ਸੇਵਾ’ ਦਾ ਹੋਕਾ,
ਨਿੱਤ ਲਾਉਂਦੀ ਹੈ ਹਾਕਮ ਸਰਕਾਰ।
ਬਚਾਅ ਲਵਾਂਗੇ ਧੀਆਂ ਨੂੰ ਕੁੱਖਾਂ ਵਿਚੋਂ,
ਪਰ ਬਚਾਈਏ ਕਿਵੇਂ ਇਹਨਾਂ ਭੇੜੀਆਂ ਕੋਲੋਂ।
ਲੋਕਾਂ ਦੇ ਜੋ ਰੱਖਵਾਲੇ ਬਣਦੇ,
ਉਹ ਕਰਨ ਬੇਗਾਨੀਆਂ ਧੀਆਂ ਦਾ ਬਲਾਤਕਾਰ।
ਗੁੰਡਾ-ਗਰਦੀ ਵੇਖੋ ਸ਼ਰੇਆਮ ਮਚਾਈ,
ਸਿਆਸੀ ਲੋਕਾਂ ਨੇ ਕਿਦਾਂ ਦਹਿਸ਼ਤ ਪਾਈ।
ਕਿਵੇਂ ਝੱਟ ਲੰਘਾਂਵਾਂਗੇ ਹੁਣ ਯਾਰੋ…?
ਤੇ ਕਦੋਂ ਬਣੂੰ ਲੋਕਾਂ ਦੀ ਹਮਦਰਦ ਸਰਕਾਰ?
ਧੀਆਂ ਵਾਲਿਓ! ਤਕੜੇ ਹੋ ਜਾਓ,
ਹਰ ਧੀ ਦੀ ਇੱਜ਼ਤ ਬਚਾਉਣੀ ਹੈ।
‘ਜੰਗਲ ਦਾ ਰਾਜ’ ਨਹੀਂ ਚੱਲਣ ਦੇਣਾ,
ਭਾਂਵੇਂ ਚੁੱਕਣੀ ਪੈ ਜਾਏ ਤਲਵਾਰ।
-ਰਘਬੀਰ ਸਿੰਘ ਮਾਨਾਂਵਾਲੀ
ਮੋਬਾਇਲ: 88728-54500
(08/12/12)
ਜਸਵੰਤ ਸਿੰਘ 'ਅਜੀਤ'
ਅੰਮ੍ਰਿਤਸਰ ਵਿੱਖੇ ਸ਼੍ਰੋਮਣੀ
ਅਕਾਲੀ ਦਲ (ਬਾਦਲ) ਦੇ ਇੱਕ ਸੀਨੀਅਰ ਅਤੇ ਯੁਵਾ ਆਗੂ ਵਲੋਂ ਉਥੋਂ ਦੇ ਏ ਐਸ ਆਈ ਨੂੰ ਇਸ ਕਰਕੇ
ਗੋਲੀਆਂ ਨਾਲ ਭੁੰਨ ਸੁਟਿਆ ਗਿਆ ਕਿ ਉਸਨੇ ਉਸਨੂੰ ਆਪਣੀ ਧੀ ਨਾਲ ਛੇੜਖਾਨੀ ਕਰਨ ਤੋਂ ਵਰਜਿਆ ਕਿਉਂ
ਹੈ? ਇਹ ਘਟਨਾ ਸੁਆਲ ਖੜਿਆਂ ਕਰਦੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੇ ਸੱਤਾ-ਕਾਲ ਵਿੱਚ ਜੇ ਲੋਕਾਂ
ਦੇ ਜਾਨ-ਮਾਲ ਅਤੇ ਇਜ਼ਤ ਦੇ ਰਖਿਅਕ ਹੋਣ ਦੇ ਜ਼ਿਮੇਂਦਾਰ ਪੁਲਿਸ ਵਾਲਿਆਂ ਦੀ ਜਾਨ ਅਤੇ ਉਨ੍ਹਾਂ ਦੀਆਂ
ਹੀ ਧੀਆਂ-ਭੈਣਾਂ ਦੀ ਇਜ਼ਤ ਤਕ ਸੁਰਖਿਅਤ ਨਹੀਂ ਤਾਂ ਫਿਰ ਆਮ ਲੋਕਾਂ ਦੀਆਂ ਧੀਆਂ-ਭੈਣਾਂ ਦੀ ਇਜ਼ਤ ਤੇ
ਜਾਨ ਕਿਵੇਂ ਸੁਰਖਿਅਤ ਹੋਵੇਗੀ?
ਇਹ ਸੁਆਲ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਆਪਣੇ ਬਿਆਨ ਵਿੱਚ ਉਠਾਇਆ।
ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਉਨ੍ਹਾਂ ਘਟਨਾਵਾਂ ਦਾ ਵਿਕਰਾਲ ਰੂਪ ਹੈ, ਜਿਨ੍ਹਾਂ
ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਯੁਵਾ ਮੁਖੀਆਂ ਅਤੇ ਵਰਕਰਾਂ ਵਲੋਂ ਧਾਰਮਕ ਸਮਾਗਮਾਂ ਅਤੇ
ਲੁਧਿਆਣੇ ਦੇ ਚੁਰਾਹਿਆਂ ਵਿੱਚ ਵਿਰੋਧੀ ਅਕਾਲੀਆਂ ਦੀਆਂ ਪੱਗਾਂ ਉਛਾਲ ਅਤੇ ਪੈਰਾਂ ਹੇਠ ਰੋਲ ਕੇ
ਦਾਅਵਾ ਕੀਤਾ ਜਾਂਦਾ ਰਿਹਾ ਸੀ ਕਿ ਇਹ ਤਾਂ ਉਨ੍ਹਾਂ ਟਰੇਲਰ ਵਿਖਾਇਆ ਹੈ, ਵਕਤ ਆਉਣ ਤੇ ਉਹ ਪੂਰੀ
ਫਿਲਮ ਵਿਖਾਣ ਤੋਂ ਵੀ ਸੰਕੋਚ ਨਹੀਂ ਕਰਨਗੇ। ਜਸਟਿਸ ਸੋਢੀ ਨੇ ਕਿਹਾ ਕਿ ਜੇ ਸ. ਬਾਦਲ ਨੇ ਉਸ ਸਮੇਂ
ਹਾਲਾਤ ਨੂੰ ਸੰਭਾਲਿਆ ਹੁੰਦਾ ਤਾਂ ਇਹ ਘਟਨਾ ਕਦੀ ਨਹੀਂ ਸੀ ਵਾਪਰਨੀ।
ਜਸਟਿਸ ਸੋਢੀ ਨੇ ਕਿਹਾ ਕਿ ਇਉਂ ਜਾਪਦਾ ਹੈ ਕਿ ਜਿਵੇਂ ਬਾਦਲ ਅਕਾਲੀ ਦਲ ਵਲੋਂ ਲਗਾਤਾਰ ਦੂਸਰੀ ਵਾਰ
ਪੰਜਾਬ ਦੀ ਸੱਤਾ ਪੁਰ ਕਾਬਜ਼ ਹੋ ਜਾਣ ਦੇ ਨਾਲ ਹੀ ਦਲ ਦੇ ਯੁਵਾ ਅਕਾਲੀਆਂ ਦੇ ਹੌਂਸਲੇ ਵੱਧ ਗਏ ਹਨ
ਅਤੇ ਉਹ ਪਹਿਲਾਂ ਵਿਖਾਏ ਟਰੇਲਰ ਨੂੰ ਪੂਰੀ ਫਿਲਮ ਦਾ ਰੂਪ ਦੇਣ ਲਈ ਸਰਗਰਮ ਹੋ ਗਏ ਹਨ। ਜਸਟਿਸ ਸੋਢੀ
ਨੇ ਕਿਹਾ ਕਿ ਜੇ ਅਖਬਾਰਾਂ ਵਿੱਚ ਆਈਆਂ ਉਨ੍ਹਾਂ ਖਬਰਾਂ ਵਿੱਚ ਸੱਚਾਈ ਹੈ, ਜਿਨ੍ਹਾਂ ਵਿੱਚ ਇਹ ਦਸਿਆ
ਗਿਆ ਹੈ ਕਿ ਏ ਆਸ ਆਈ ਦੇ ਕਾਤਲ ਅਕਾਲੀ ਮੁਖੀ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ, ਤਾਂ ਇਹ
ਸ਼ੰਕਾ ਉਠਣੀ ਸੁਭਾਵਕ ਹੈ ਕਿ ਉਸਨੂੰ ਕਿਸੇ ਉੱਚ ‘ਸ਼ਕਤੀ’ ਵਲੋਂ ਭਰੋਸਾ ਦੁਆ ਦਿੱਤਾ ਗਿਆ ਹੋਇਆ ਹੈ ਕਿ
‘ਚਿੰਤਾ ਨਾ ਕਰ ਤੇਰਾ ਵਾਲ ਵੀ ਵਿੰਗਾ ਹੋਣ ਵਾਲਾ ਨਹੀਂ’, ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੋ
ਸਕਦਾ ਹੈ।
ਜਸਟਿਸ ਸੋਢੀ ਨੇ ਪੰਜਾਬ ਦੇ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ.
ਪ੍ਰਕਾਸ਼ ਸਿੰਘ ਬਾਦਲ਼ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਤੁਰੰਤ ਹੀ ਸਮਾਂ ਸੰਭਾਲਣਾ
ਚਾਹੀਦਾ ਹੈ। ਜੇ ਇਹ ਅਨਸਰ ਇਨ੍ਹਾਂ ਹੀ ਰਾਹਵਾਂ ਤੇ ਅਗੇ ਵਧਦਾ ਗਿਆ ਤਾਂ ਇਹ ਉਨ੍ਹਾਂ ਦੇ ਆਪਣੇ ਲਈ
ਵੀ ਖਤਰਾ ਬਣ ਸਕਦਾ ਹੈ, ਕਿਉਂਕਿ ਜਦੋਂ ਅਜਿਹੇ ਅਨਸਰ ਵਿੱਚ ਆਪਹੁਦਰਾਪਨ ਵਧਦਾ ਜਾਂਦਾ ਹੈ ਤਾਂ ਉਸਦਾ
ਨਾ ਤਾਂ ਕੋਈ ਧਰਮ ਰਹਿ ਜਾਂਦਾ ਹੈ ਅਤੇ ਨਾ ਹੀ ਉਸਦੀ ਕਿਸੇ ਪ੍ਰਤੀ ਵਫਾਦਾਰੀ ਹੀ ਰਹਿੰਦੀ ਹੈ।
ਜਸਟਿਸ ਸੋਢੀ ਨੇ ਹੋਰ ਕਿਹਾ ਕਿ ਜੇ ਇਸ ਘਟਨਾ ਦੇ ਮੱਦੇ-ਨਜ਼ਰ ਪੈਦਾ ਹੋਈ ਸਥਿਤੀ ਨੂੰ ਸੰਭਾਲਣ ਲਈ ਸ.
ਪ੍ਰਕਾਸ਼ ਸਿੰਘ ਬਾਦਲ ਆਪ ਹਰਕਤ ਵਿੱਚ ਨਾ ਆਏ ਤਾਂ ਲੋਕਾਂ ਵਿੱਚ ਇਹ ਸੰਦੇਸ਼ ਚਲਾ ਜਾਇਗਾ ਕਿ ਉਹ ਇੱਕ
ਡੰਮੀ ਮੁਖ ਮੰਤਰੀ ਹੀ ਬਣਕੇ ਰਹਿ ਗਏ ਹੋਏ ਹਨ, ਅਸਲੀ ਸੱਤਾ ਉਪ-ਮੁਖ ਮੰਤਰੀ ਸ. ਸੁਖਬੀਰ ਸਿੰਘ
ਬਾਦਲ ਦੇ ਹੱਥਾਂ ਵਿੱਚ ਹੈ ਅਤੇ ਉਨ੍ਹਾਂ ਦੀ ਸਰਪ੍ਰਸਤੀ ਹੇਠ ਯੁਵਾ ਅਕਾਲੀਆਂ ਦੇ ਹੁੜਦੰਗ ਅਤੇ
ਉਨ੍ਹਾਂ ਦੀਆਂ ਆਪਹੁਦਰੀਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਸਟਿਸ ਸੋਢੀ ਨੇ ਚਿਤਾਵਨੀ
ਭਰੇ ਸ਼ਬਦਾਂ ਵਿੱਚ ਕਿਹਾ ਕਿ ਅਜਿਹਾ ਨਾ ਹੋਵੇ ਕਿ ਹਾਲਾਤ ਇਤਨਾ ਗੰਭੀਰ ਰੂਪ ਧਾਰ ਜਾਣ ਕਿ ਇਤਿਹਾਸ,
ਪੁਰਾਤਨ ਕਾਲ ਦੀਆਂ ਘਟਨਾਵਾਂ ਨੂੰ ਦੁਹਰਾਣ ਤੇ ਮਜਬੂਰ ਹੋ ਜਾਏ? ਇਸਲਈ ਸ. ਪ੍ਰਕਾਸ਼ ਸਿੰਘ ਬਾਦਲ ਨੂੰ
ਹਾਲਾਤ ਨੂੰ ਸੰਭਾਲਣ ਲਈ ਤੁਰੰਤ ਅਤੇ ਸਖਤ ਕਦਮ ਚੁਕਣੇ ਚਾਹੀਦੇ ਹਨ।
(07/12/12)
ਚਰਨਜੀਤ ਸਿੰਘ ਬਰੈਂਮਪਟਨ
ਤੱਤ ਗੁਰਮਤਿ ਪਰਿਵਾਰ ਦੇ ਸੱਜਨੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਤੁਸੀ ਹਜਾਰ ਪ੍ਰਮਾਣ ਦੇ ਸਕਦੇ ਹੋ ਕਿ ਗੁਰਬਾਣੀ ਵਿੱਚ ਗੁ ਗਿਆਨ ਨੂੰ ਕਿਹਾ ਗਿਆ ਹੈ। ਪਰ ਜੇ ਸਿਰਫ
ਇੱਕ ਹੀ ਐਸਾ ਹਵਾਲਾ ਮਿਲ ਜਾਵੇ ਕਿ “ਗੁਰੂ” ਸ਼ਬਦਾ ਇਂਸਾਨ ਵਾਸਤੇ ਵੀ ਵਰਤਿਆ ਗਿਆ ਹੈ, ਤਾ ਫਿਰ, ਕੀ
ਤੁਸੀ ਆਪਣਾ ਸਟੈਂਡ ਬਦਲਣ ਨੂੰ ਤਿਆਰ ਹੋ?
1. ਕੋਈ ਨਿੰਦਾ ਕਰੇ ਪੂਰੇ ਸਿਤਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥ (302)
ਇਹ “ਪੂਰਾ ਸਤਿਗੁਰੂ “ਕੌਣ ਹੈ ਜਿਸ ਦੀ ਲੋਕ ਨਿਂਦਾ ਵੀ ਕਰ ਸਕਦੇ ਹਨ? ਮੇਰੇ ਮੁਤਾਬਿਕ ਤੇ ਇਹ ਸਿਰਫ
ਇਂਸਾਨ ਹੀ ਹੋ ਸਕਦਾ ਹੈ। ਤੁਹਾਡੇ ਵਿਚਾਰ ਦੀ ਉਡੀਕ ਵਿਚ।
2. ਅੰਧੇ ਗੁਰੂ ਤੇ ਭਰਮੁ ਨ ਜਾਈ ॥ (232)
ਜੇ ਇੱਕ ਇਂਸਾਨ “ਅੰਧਾ ਗੁਰੁ” ਬਨ ਸਕਦਾ ਹੈ ਤਾ ਇੱਕ ਇਂਸਾਨ ਸੱਚਾ ਗੁਰੁ ਕਿਉਂ ਨਹੀਂ ਬਨ ਸਕਦਾ?
3. ਸਚੁ ਸਾਹਿਬੁ ਸਿਤਗੁਰੂ ਕੈ ਵਿਲ ਹੈ ਤਾਂ ਝਿਖ ਝਿਖ ਮਰੈ ਸਭ ਲੋਕਾਈ ॥
ਨਿਦਕਾ ਕੇ ਮੁਹ ਕਾਲੇ ਕਰੇ ਹਿਰ ਕਰਤੈ ਆਪਿ ਵਧਾਈ ॥ (307)
ਸੱਚ ਰੂਪੀ ਪਰਮਾਤਮਾ ਜਿਸ ਸਤਿਗੁਰੂ ਦੇ ਵੱਲ ਹੈ, ਉਹ ਸਤਿਗੁਰੂ ਕੋਈ ਇਂਸਾਨ ਹੈ ਜਾ ਕੁੱਝ ਹੋਰ? ਉਹ
ਸਤਿਗੁਰੂ ਕੋਯ ਹੈ ਜਿਸ ਦੀ ਨਿੰਦਾ ਕਰਣ ਵਾਲਿਆਂ ਦੇ ਮੂੰਹ ਕਾਲੇ ਹੁੰਦੇ ਹਨ? ਮੇਰੇ ਮੁਤਾਬਿਕ ਤਾਂ
ਇਸ ਪੰਕਤੀ ਦਾ ਸਤਿਗੁਰੂ ਇੱਕ ਇਂਸਾਨ ਹੀ ਹੋ ਸਕਦਾ ਹੈ। ਤੁਹਾਡੇ ਮੁਤਾਬਿਕ ਕੌਣ ਹੈ?
4. ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥ (589)
ਸ਼ਬਦ ਗੁਰੂ ਹੈ। ਇਹ ਤਾ ਸਾਨੂੰ ਸਬ ਨੂੰ ਪਤਾ ਹੈ। ਪਰ ਇਹ “ਗੁਰੂ ਕਾ ਸਬਦੁ” ਕੀ ਹੈ। ਕੀ ਇਸ ਵਿੱਚ
“ਗੁਰੂ” ਸ਼ਬਦ ਕਿਸੇ ਇਂਸਾਨ ਵਾਸਤੇ ਵਰਤਿਆ ਗਿਆ ਹੈ ਜਾਂ ਕਿਸੇ ਹੋਰ ਵਾਸਤੇ?
5. ਸਿਤਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ (920)
ਅੰਨਦ ਬਾਣੀ ਵਿੱਚ ਗੁਰੁ ਅਮਰਦਾਸ ਜੀ ਕਿਹੜੇ ਗੁਰੁ ਦੀ ਬਾਣੀ ਦੀ ਪੜਣ ਵਿਚਾਰਣ ਦੀ ਤਾਕੀਦ ਕਰ ਰਹੇ
ਹਨ ਅਤੇ ਕਿਹੜੇ ਗੁਰੂਆਂ ਦੀ ਬਾਣੀ ਪ੍ਰਤੀ ਚੇਤਾਵਨੀ ਦੇ ਰਹੇ ਹਨ? ਕੀ ਇਹ ਸੱਚੇ ਅਤੇ ਕੱਚੇ ਗੁਰੁ
ਇਂਸਾਨ ਸਨ ਜਾਂ ਕੁੱਝ ਹੋਰ?
ਹੁਣ ਜਰਾ ਵੇਖਿਏ ਕਿ ਬਾਣੀ ਵਿੱਚ ਹੀ ਗੁਰੂਆਂ ਨੂੰ ਗੁਰੁ ਕਹਿ ਕੇ ਸੰਬੋਧਨ ਕੀਤਾ ਗਿਆ ਹੈ ਕਿ ਨਹੀਂ।
6. ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ॥ (923)
ਇਸ ਪੰਕਤੀ ਵਿੱਚ ਸੁਂਦਰ ਜੀ ਕਿਸ ਨੂੰ ਗੁਰੁ ਕਹਿ ਰਹੇ ਹਨ?
7. ਸਿਤਗੁਰਿ ਭਾਣੈ ਆਪਣੈ ਬਿਹ ਪਰਵਾਰੁ ਸਦਾਇਆ ॥
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥
ਅੰਤੇ ਸਿਤਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਿਰਅਹੁ ਨਿਰਬਾਣੁ ਜੀਉ ॥
ਕੇਸੋ ਗੋਪਾਲ ਪੰਡਿਤ ਸਿਦਅਹੁ ਹਿਰ ਹਿਰ ਕਥਾ ਪੜਿਹ ਪੁਰਾਣੁ ਜੀਉ ॥ (923)
ਉਪਰਲੀਆਂ ਪੰਕਤੀਆਂ ਵਿੱਚ ਸੁਂਦਰ ਜੀ “ਸਤਿਗੁਰੁ” ਕਿਸ ਨੂੰ ਕਹਿ ਰਹੇ ਹਨ? ਗੁਰੂ ਅਮਰਦਾਸ ਜੀ ਨੂੰ
ਜਾਂ ਕਿਸੇ ਹੋਰ ਨੂੰ?
ਇਸ ਤੋਂ ਇਲਾਵਾ ਤੁਸੀ
ਬ੍ਰਹਮਾ ਬਡਾ ਕਿ ਜਾਸੁ ਉਪਾਇਆ ॥ ਬੇਦੁ ਬਡਾ ਕਿ ਜਹਾਂ ਤੇ ਆਇਆ ॥2॥ (ਪੰਨਾ 331)
ਦੇ ਸੰਬੰਧ ਵਿੱਚ ਲਿਖਦੇ ਹੋ ਕਿ ਪਹਿਲਾਂ ਪੰਥ ਤੋਂ 35 ਗੁਰੂ ਪਰਵਾਨ ਕਰਵਾ ਲਵੋ।
ਤੁਸੀ ਇੱਥੇ ਵੀ ਗਲਤ ਤਰਤੀਬ ਦੇ ਰਹੇ ਹੋ। ਪੰਥ ਨੇ ਕੀ ਪਰਵਾਨ ਕਰਨਾ ਹੈ ਤੇ ਕੀ ਨਹੀਂ ਕਰਨਾ, ਇਹ
ਬਾਅਦ ਦੀ ਗੱਲ ਹੈ। ਪਹਿਲਾ ਇਹ ਪਤਾ ਕਰੋ ਕਿ ਜੋ ਅਰਥ ਇਸ ਦੇ ਕੀਤੇ ਸਨ, ਉਹ ਠੀਕ ਹਨ ਜਾ ਨਹੀਂ।
ਮੇਰੇ ਵਲੋਂ ਇਸ ਦੇ ਅਰਥ ਹਨ:
ਕਰਤੇ ਨਾਲੋਂ ਉਸ ਦੀ ਕ੍ਰਿਤ ਕਿਵੇਂ ਵੱਡੀ ਹੋ ਸਕਦੀ ਹੈ। ਬਾਣੀ ਗੁਰੁ ਪਰ ਗੁਰੁ ਸਿਰਫ ਬਾਬੇ ਜਾਂ
ਸਰੂਪ?
ਤੁਸੀ ਇਸ ਦੇ ਕੀ ਅਰਥ ਕੱਢਦੇ ਹੋ?
ਇਹਦੇ ਕੀ ਸਿੱਟੇ ਨਿਕਲਦੇ ਹਨ, ਇਹ ਬਾਅਦ ਦੀਆਂ ਗੱਲਾਂ ਹਨ।
ਤੁਸੀ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀ ਗੁਰੁ ਪਦ ਬਾਰੇ ਕੋਈ ਫਤਵਾ ਜਾਰੀ ਨਹੀਂ ਕੀਤਾ।
ਸਿਰਫ ਵਿਚਾਰਾਂ ਦਾ ਵਖਰੇਵਾਂ ਹੈ।
ਜੇ ਸਿਰਫ ਵਿਚਾਰਾਂ ਦਾ ਵਖਰੇਵਾਂ ਹੁੰਦਾ, ਫਿਰ ਤਾ ਕੋਈ ਸਮਸਿਆ ਹੀ ਨਹੀਂ ਸੀ। ਸਮਸਿਆ ਹੈ ਹੀ ਇਸ
ਗੱਲ ਦੀ ਕਿ ਤੁਸੀ ਆਪਣੇ ਵਿਚਾਰ ਪੰਥ ਤੇ ਥੋਪਣ ਦੀ ਕੋਸ਼ਿਸ਼ ਕਰ ਰਹੇ ਹੋ।
ਚਰਨਜੀਤ ਸਿੰਘ
ਬਰੈਂਮਪਟਨ
(07/12/12)
ਹਰਦੇਵ ਸਿੰਘ, ਜੰਮੂ
‘ਖ਼ਰੇ ਸ਼ੱਚ ਦਾ ਵਪਾਰ`
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਪਾਠਕ ਸੱਜਣੋਂ
ਸਤਿ ਸ਼੍ਰੀ ਅਕਾਲ!
ਸਿੱਖ ਮਾਰਗ. ਕਾਮ ਤੇ ਮਿਤੀ ੬. ੧੨. ੧੨ ਨੂੰ “ਨਿਸ਼ਕਾਮ ਨਿਮਰਤਾ ਸਾਹਿਤ ਤੱਤ
ਗੁਰਮਤਿ ਪਰਿਵਾਰ” ਦੀ ਮੁਹਰ ਹੇਠ ਛੱਪੇ ਇੱਕ ਪੱਤਰ ਵਿੱਚ ਦਾਸ ਵਲੋਂ ਲਿਖੇ ਲੇਖਾਂ ਨੂੰ ਲੇ ਕੇ ਨਿਜੀ
ਟਿੱਪਣਿਆਂ ਕੀਤੀਆਂ ਗਈਆਂ ਹਨ। ਜਿਸ ਕਾਰਨ ਕੁੱਝ ਗਲਾਂ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਹੋ
ਗਇਆਂ ਹਨ। ਪਹਿਲੀ ਬੇਨਤੀ ਇਹ ਕਿ ਮੈਂ ਕੋਈ ਵਿਦਵਾਨ ਨਹੀਂ ਹਾਂ।
ਗੁਰੂਆਂ ਨੂੰ ਗੁਰੂ ਨਾ ਕਹਿਣ ਬਾਰੇ ਦਲੀਲ ਦੀ ਭਾਲ ਕਰਦੇ ਪਰਿਵਾਰ ਦੇ
ਸੱਜਣਾਂ ਨੂੰ, ਜੇ ਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਭਾਈ ਗੁਰਦਾਸ ਦੇ ਲਿਖੇ ਅਤੇ ਸਿੱਖ ਇਤਹਾਸ ਦੀ
ਦਲੀਲ ਵੀ ਸਮਝ ਨਾ ਆਏ, ਤਾਂ ਉਨ੍ਹਾਂ ਨੂੰ ਕੋਈ ਨਹੀਂ ਸਮਝਾ ਸਕਦਾ। ਦਲੀਲ ‘ਭੌਹ` ਤਾਂ ਹੁੰਦੀ ਨਹੀਂ
ਕਿ ਭੋਰੀ ਵਿੱਚ ਭਰ ਦਿੱਤੀ ਜਾਏ। ਆਪਣੀ ਹਉਮੇਂ ਨੂੰ ਸਿੱਧ ਕਰਨ ਲਈ, ਬਾਣੀ ਦੇ ਹਵਾਲਿਆਂ ਨੂੰ ਗਲਤ
ਅਰਥਾਂ ਅਤੇ ਗਲਤ ਪਰਿਪੇਖਾਂ ਵਿੱਚ ਵਰਤਦੇ ਸੱਜਣਾਂ ਵਿੱਚ ਤਾਂ ਆਪਣੀ ਸੋਚ ਦੀ ਪਰਸਤੀ ਹੋ ਸਕਦੀ ਹੈ।
ਹਾਲ ਵਿੱਚ ਹੀ ਪਰਿਵਾਰ ਵਲੋਂ ਲਿਖਿਆਂ, ਲੜੀ ਵਾਰ ਸੰਪਾਦਕੀਆਂ ਵਿਚ, ਪਰਿਵਾਰ
ਦੀਆਂ ਕੁੱਝ ਵ੍ਰਿਤਿਆਂ ਉਜਾਗਰ ਹੋਇਆਂ ਹਨ ਜੋ ਕਿ ਪਰਿਵਾਰ ਨੂੰ ਚੜੀ ਖੀਜ, ਬੋਖਲਾਹਟ, ਬੇਦਲੀਲੀ ਅਤੇ
ਅਸਹਿਮਤੀ ਬਰਦਾਸ਼ਤ ਨਾ ਕਰ ਸਕਣ ਦਾ ਨਤੀਜਾ ਹਨ। ਉਜਾਗਰ ਹੋਇਆਂ ਗਲਾਂ ਇਸ ਪ੍ਰਕਾਰ ਹਨ:-
1.
ਨਿਮਰਤਾ:- ਇਸ ਵ੍ਰਿਤੀ ਨੂੰ ਵਿਚਾਰਨ ਲਈ ਪਹਿਲਾਂ
ਕੁੱਝ ਨਮੂਨੇਆਂ ਤੋਂ ਆਰੰਭ ਕਰਦੇ ਹਾਂ, ਜੋ ਨਾਮ ਲਿਖੇ ਬਿਨ੍ਹਾਂ ਨਿਸ਼ਕਾਮ ਨਿਮਰਤਾ ਦੀ ਮੁਹਰ ਲੱਗੀਆਂ
ਲਿਖਤਾਂ ਵਿਚ, ਆਪਣੇ ਨਾਲੋਂ ਅਸਹਿਮਤ ਸੱਜਣਾਂ ਲਈ ਵਰਤੇ ਜਾਂਦੇ ਹਨ:-
ਅਨਸਰ, ਬੇਇਮਾਨ ਪਹੁੰਚ ਵਾਲੇ, ਬੇਇਮਾਨ ਮਾਨਸਿਕਤਾ ਵਾਲੇ, ਪੁਜਾਰੀ ਚਾਲਕੀ
ਵਾਲੇ, ਪੁਜਾਰੀਵਾਦੀ ਝੂਰਲੂ ਫੇਰਦਾ ਹੋਇਆ, ਪੰਥਪ੍ਰਸਤ ਹੋਣ ਦਾ ਛਲਾਵਾ ਪੈਦਾ ਕਰਦਾ , ਝੂਠੇ
ਫੁੰਕਾਰੇ ਮਾਰਨ ਵਾਲੇ, ਆਤਮਕ ਤੋਰ ਤੇ ਮਰੇ ਹੋਏ, ਬੜਾ ਚਾਲਾਕ ਹੈ……! ਮੈਨੂੰ ਆਪਣੇ ਲਈ ਵਰਤੇ ਗਏ
ਗਾਲੀ ਗਲੋਚ ਦਾ ਕੋਈ ਰੰਜ ਨਹੀਂ, ਪਰ ਇਹ ਕਿਹੜੀ ਨਿਮਰਤਾ ਦੀ ਜ਼ੁਬਾਨ ਹੈ?
ਇਕ ਪਾਸੇ ਲਿਖਦੇ ਹਨ ਕਿ -- ਜੀ ਪੰਥ ਦੇ ਸੁਚੇਤ ਤਬਕੇ ਵਿੱਚ ਵਿਚਰਦੇ ਬਜ਼ੁਰਗ
ਵਿਦਵਾਨ ਹਨ ਦੂਜੇ ਪਾਸੇ ਹੇਠਾਂ ਜਾ ਕੇ ਚੰਦੀ ਜੀ ਦੇ ਹੀ ਸੰਧਰਭ ਵਿੱਚ ਲਿਖਦੇ ਹਨ ਕਿ “…ਮੁਕਰਿਆ ਵੀ
ਆਤਮਿਕ ਪੱਖੋਂ ਮਰਿਆ ਹੀ ਹੁੰਦਾ ਹੈ” “ਮਰ ਗਏ ਅਤੇ ਮੁਕਰ ਗਏ ਦਾ ਕੀ ਇਲਾਜ ਹੈ? “ ਇਹ ਨਿਮਰਤਾ ਹੈ?
ਵੈਸੇ ਉਹ ਆਪ ਦਹਾਕਿਆਂ ਬੱਦੀ, ਗੁਰੂਆਂ ਨੂੰ ਗੁਰੂ ਕਹਿ ਕੇ, ਹੁਣ ਉਸ ਤੋਂ
ਮੁਨਕਰ ਹਨ, ਅਤੇ ਪਹਿਲਾਂ -- ਜੀ ਨੂੰ ਦ੍ਰਿੜ ਬੁੱਧੀਜੀਵੀ, ਪੰਥਦਰਦੀ ਅਤੇ ਵਿਦਵਾਨ ਐਲਾਨ ਕੇ ਹੁਣ
ਉਸ ਤੋਂ ਮੁਨਕਰ ਹਨ। ਉਨ੍ਹਾਂ ਦੇ ਮੁਨਕਰ ਹੋਂਣ ਦਾ ਕੀ ਇਲਾਜ ਹੈ?
(1)
ਪਾਰਦਰਸ਼ਤਾ:- ਹੋਰ ਸੱਜਣਾਂ ਦੇ ਨਾਮ
ਲਿਖ-ਲਿਖ ਕੇ ਮੰਦੀ ਸ਼ਬਦਾਵਲੀ ਵਰਤਨਾ ਅਤੇ ਆਪਣੀਆਂ ਲਿਖਤਾਂ ਲਿਖਣ ਵਾਲੇਆਂ ਦੇ ਨਾਮ ਛੁਪਾਉਂਣ ਵਿੱਚ
ਕਿਹੜੀ ਪਾਰਦਰਸ਼ਤਾ ਹੈ? ਪਰਿਵਾਰ ਦੇ ਸੰਪਾਦਕਾਂ ਲਈ ਐਸਾ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਕਿੜੇ
ਪੰਨੇ ਤੇ ਲਿਖਿਆ ਹੈ?
(2)
ਆਪਣੀ ਲਿਖੀ ਗਲ ਤੋਂ ਮੁਨਕਰ ਹੋਂਣਾ:- ਇਸ
ਲਈ ਉਨ੍ਹਾਂ ਦੇ ਕੁੱਝ ਬਿਆਨ ਵਿਚਾਰ ਲਈਏ:-
ਪਰਿਵਾਰ ਦੇ ਲਿਖਾਰੀ ਕਹਿੰਦੇ ਹਨ
“ਅਸੀਂ ਇਹ ਫਤਵਾ ਨਹੀਂ ਦੇਂਦੇ ਕਿ
‘ਨਾਨਕ ਸਰੂਪਾਂ’ ਨੂੰ ‘ਗੁਰੂ’ ਕਹਿਣਾ ‘ਬ੍ਰਾਹਮਣਵਾਦ’ ਜਾਂ ‘ਪੁਜਾਰੀਵਾਦ’ ਹੈ”
ਪਰਿਵਾਰ ਵਲੋਂ ਦਿੱਤੇ ਲਿਖਤੀ ਬਿਆਨ:-
(1) “
ਉਪਰੋਕਤ ਖੁੱਲੀ
ਵਿਚਾਰ ਤੋਂ ਉਪਰੰਤ ਬੇਨਤੀ ਹੈ ਕਿ ਇਸ ਵਿਸ਼ੇ `ਤੇ ਸੁਹਿਰਦਤਾ ਠਰੰਮੇ ਅਤੇ ਦਲੀਲ ਨਾਲ ਵਿਚਾਰ ਕੀਤੀ
ਜਾਵੇ। ਜਦ ਅਸੀਂ ਜਨਮਸਾਖੀਆਂ, ਦਸ਼ਮ ਗ੍ਰੰਥ ਆਦਿ ਦੇ ਰੂਪ ਵਿੱਚ ਪਏ ਬ੍ਰਾਹਮਣਬਾਦ ਦੇ ਪਰਛਾਵੇਂ ਨੂੰ
ਪਛਾਂਣ ਗਏ ਹਾਂ, ਤਾਂ ‘ਦੇਹਧਾਰੀ
ਗੁਰੂ` ਵਾਲੇ ਬ੍ਰਾਹਮਣੀ ਵਿਚਾਰ ਦੇ ਪਰਛਾਵੇਂ
ਨੂੰ ਵੀ ਵਿਚਾਰ ਲਈਏ”
(2) “…
ਬ੍ਰਾਹਮਣਵਾਦੀ ਪ੍ਰਭਾਵ ਕਾਰਨ ਸਾਰਾ
ਸਿੱਖ ਜਗਤ ਹੀ ‘ਗੁਰੂ` ਦੀਆਂ ਸਿੱਖਿਆਵਾ ਤੋਂ
ਟੁੱਟਿਆ ਪਿਆ ਹੈ ਪਰ “ਨਾਨਕ ਆਖਣਿ ਸਭੁ ਕੋ ਇੱਕ ਦੁ ਇਕੁ ਸਿਆਣਾ।। “ ਵਾਲੇ ਗੁਰੂ ਵਾਕ ਮੁਤਾਬਿਕ ਹਰ
ਸਿੱਖ ਆਪਣੇ ਆਪ ਨੂੰ ਵੱਧ ਤੋਂ ਵੱਧ ਸਿਆਣਾ ਸਮਝਦਾ ਹੈ ਅਤੇ ਆਪਣੀ
ਮੰਨ-ਮਰਜੀ ਦੇ ਗੁਰੂ
ਥਾਪੀ ਜਾ ਰਿਹਾ ਹੈ”
(3) “ ਗੁਰੂ ਸਦਾਏ ਅਗਿਆਨੀ ਅੰਧਾ” ਦੀ ਕਸਵਟੀ ਤੇ ਪਰਖੀਏ ਤਾਂ ਅਸੀਂ ਇੱਕ
ਤਰੀਕੇ ਆਰਜਨ ਪਾਤਸ਼ਾਹ ਜੀ ਨੂੰ ਹੀ`
ਅਗਿਆਨੀ
ਅਤੇ ਅੰਧਾ` ਪ੍ਰਚਾਰ ਰਹੇ ਹੁੰਦੇ ਹਾਂ,. ਜੋ
ਬਿਲਕੁਕ ਨਿਰਮੂਲ. ਸਿਧਾਂਤ ਵਿਰੋਧੀ ਪਹੁੰਚ ਹੈ”
(4) “ (ਅੰਨੀ) ਸ਼ਰਧਾ ਅਤੇ ਗਲਤ ਪ੍ਰਚਲਿਤ ਰਵਾਇਤ ਦੇ ਅਸਰ ਹੇਠ ਅਸੀਂ ਗਲਤ
(ਸਿਧਾਂਤ ਵਿਰੋਧੀ) ਅਰਥ ਹੀ ਮੰਨ ਅਤੇ ਪ੍ਰਚਾਰ ਰਹੇ ਹਾਂ”
(5) “. . ਕੋਮ ਵਿੱਚ ਵਿੱਚ ‘ਦੱਸ ਗੁਰੂ ਸਾਹਿਬਾਨ` ‘ਪਹਿਲੇ ਗੁਰੂ` ‘ਦੂਜੇ
ਗੁਰੂ` ਆਦਿ ਨਿਰੋਲ ਸਿਧਾਂਤ ਵਿਰੋਧੀ ਲਫ਼ਜ਼ ਕੇਂਦਰੀ ਤੋਰ ਤੇ ਪ੍ਰਚਲਤ ਹੋ ਗਏ ਹਨ। ਭਾਵ ਸਿੱਖ ਇੱਕ
ਗੁਰੂ ਤੋਂ ਟੁੱਟ ਕੇ
ਦਸ
ਜਾਂ ਵੱਧ ਗੁਰੂਆਂ ਦੀ ਘੰਮਣਘੇਰੀ ਵਿੱਚ ਫ਼ੱਸ
ਗਏ ਹਨ”
(6) “ਇਸ ਵਿਚਾਰ ਤੋਂ ਸਪਸ਼ਟ ਹੋ ਗਿਆ ਕਿ ‘ਦਸ ਗੁਰੂ ਸਾਹਿਬਾਨ`ਦਾ ਵਾਕਾਂਸ਼
ਸਿਧਾਂਤ-ਵਿਰੌਧੀ ਹੈ। ਸੋ ਜਿੰਨੀ ਜਲਦੀ ਹੋ ਸਕੇ, ਸੇਧ ਕਰ ਲੈਣੀ ਚਾਹੀਦੀ ਹੈ। ਇਸਦੀ ਥਾਂ ‘ਨਾਨਕ
ਵਿਚਾਰਧਾਰਲ ਜੋਤ ਦੇ ਦਸ ਜਾਮੇ` ਜਾਂ ‘ਦਸ ਪਾਤਸ਼ਾਹਿਆਂ` ਜਾਂ ਹੋਰ ਕੋਈ ਢੂਕਵਾਂ ਵਾਕਾਂਸ਼ ਵਰਤਿਆ ਜਾ
ਸਕਦਾ ਹੈ। ਇਸ ਅਹਿਮ ਨੁਕਤੇ ਵੱਲ ਧਿਆਨ ਦੇਣ ਨਾਲ ਹੀ ਅਸੀਂ ‘ਪਹਿਲੇ ਗੁਰੂ`, ਪੰਜਵੇਂ ਗੁਰੂ` ਆਦਿਕ
ਸਿਧਾਂਤ-ਵਿਰੋਧੀ ਲਫ਼ਜ਼ਾਂ ਤੋਂ ਛੁਟਕਾਰਾ ਪਾ ਸਕਾਂਗੇ”
(ਤ. ਗੁ. ਪਰਿਵਾਰ)
ਉਪਰੋਕਤ ਹਵਾਲੇ ਪਰਿਵਾਰ ਦੇ ਲਿਖੇ ਆਪਣੇ ਸ਼ਬਦ ਹਨ ਜਾਂ ਕਿਸੇ ਦਾ ਝੁਰਲੂ?
ਕਿੱਥੇ ਹੈ ਖ਼ਰਾ ਸੱਚ? “ਭਗੋੜੇ ਵਿਦਵਾਨ” ਅਨਪੜ ਹਨ ਜੋ ਕਿ ਪਰਿਵਾਰ ਦਾ ਲਿਖਿਆ ਨਹੀਂ ਪੜ ਸਕਦੇ? ਮੈਂ
ਤਾਂ ਪੰਜਾਬੀ ਟਾਈਪ ਹੁਣੇ ਹੀ ਸਿੱਖੀ ਹੈ! ਵਿਚਾਰਾਂ ਦਾ ਵਟਾਂਦਰਾ ਮਾੜਾ ਹੋ ਗਿਆ?
ਪਰਿਵਾਰ ਦੇ ਉਪਰੋਕਤ ਨਿਰਨੇਆਂ ਅਨੁਸਾਰ ਦੱਸ ਗੁਰੂਆਂ ਨੂੰ ਗੁਰੂ ਕਹਿਣਾ
ਬ੍ਰਹਮਣਵਾਦ ਹੈ ਅਤੇ ਦੱਸ ਗੁਰੂਆਂ ਤੇ ਸਿੱਖਾਂ ਦਾ ਨਿਸ਼ਚਾ ਪਰਿਵਾਰ ਅਨੁਸਾਰ “ਦੱਸ ਗੁਰੂਆਂ ਦੀ
ਘੰਮਣਘੇਰੀ” ਹੈ। ਕੀ ਇਹ ਤਰੀਕਾ ਹੈ ਦਸ ਗੁਰੂ ਸਾਹਿਬਾਨ ਬਾਰੇ ਗਲ ਲਿਖਣ ਦਾ? ਇਸ ਨੂੰ ਕੀ ਕਿਹਾ ਜਾਏ
ਵਿਚਾਰ ਜਾਂ ਨਿਰਨਾਤਮਕ ਫ਼ਤਵੇਬਾਜ਼ੀ? ਵਿਚਾਰ ਦੇਂਣਾ, ਅਤੇ ਵਿਚਾਰਾਂ ਨੂੰ ਸਿੱਖ ਰਹਿਤ ਮਰਿਆਦਾ ਸੂਧਾਰ
ਦੇ ਨਾਮ ਤੇ ਕੋਮ ਦੇ ਗਲ ਮੜਨ ਤੇ ਉਤਰ ਆਉਣ ਵਿੱਚ ਫ਼ਰਕ ਹੁੰਦਾ ਹੈ। ਕਦੇ ਨਿਜੀ ਵਰਤੋਂ ਲਈ ਦਾ ਤਰਕ,
ਕਦੇ ਪੰਥ ਲਈ ਦਾ ਤਰਕ ਅਤੇ ਕਦੇ ਮਨੁੱਖਤਾ ਲਈ ਦਾ ਦਾਵਾ! ਗੁਰੂਆਂ ਨੂੰ ਗੁਰੂ ਕਹਿਣ ਨਾਲੋਂ ਮਨੁੱਖਤਾ
ਨੂੰ ਇਤਨਾ ਖ਼ਤਰਾ ਹੋ ਗਿਆ?
ਉਪਰੋਕਤ ਹਵਾਲੇ ਪਰਿਵਾਰ ਵਲੋਂ ਲਿਖੀ ਪੁਸਕਤ ਦੇ ਹਨ। ਆਪਣੇ ਲਿਖੇ ਤੋਂ
ਮੁਨਕਰ ਹੋਂਣ ਤੋਂ ਚੰਗਾ ਹੈ ਕਿ ਪਹਿਲਾਂ ਉਹ ਆਪਣੇ ਉਸ ਲਿਖੇ ਨੂੰ ਵਾਪਸ ਲੇਂਣ ਜਿਸ ਤੋਂ ਉਹ ਮੁਨਕਰ
ਹੋ ਰਹੇ ਹਨ! ਦੋਗਲੇਪਨ ਨਾਲ ਚਲਣਾ ਚੰਗਾ ਨਹੀਂ ਹੁੰਦਾ। ਇਹ ਕੰਮ ਤਾਂ ਪੱਤਰਕਾਰਤਾ ਵਿੱਚ ਹੁੰਦਾ ਹੈ
ਧਾਰਮਕ ਚਿੰਤਨ ਵਿੱਚ ਨਹੀਂ। ਇਹੀ ਕਾਰਨ ਹੈ ਕਿ ਕੁੱਝ ਵਿਦਵਾਨ ਸੱਜਣਾਂ ਨੇ ਪਰਿਵਾਰ ਦੀ ੳਲਟਬਾਂਸੀਆਂ
ਨਾਲ ਆਪਣੀ ਅਸਹਿਮਤੀ ਜਤਾਈ ਹੈ ਜਿਸ ਦਾ ਗਿਲਾ ਉਹ ਮੇਰੇ ਪ੍ਰਤੀ ਭੱਦੀ ਸ਼ਬਦਾਵਲੀ ਵਰਤ ਕੇ ਕਰ ਰਹੇ
ਹਨ।
ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਨਹੀਂ ਕਹਿੰਦੇ ਅਸੀਂ ਬਿਲਕੂਲ ਠੀਕ ਹਾਂ
ਅਤੇ ਸਾਡੀ ਕੋਈ ਜ਼ਿਦ ਨਹੀਂ। ਜੇ ਕਰ ਪਰਿਵਾਰ ਦਾ ਇਹੀ ਨਿਰਨਾ ਹੈ ਤਾਂ ਸਿੱਖ ਦੀ ਪਰਿਭਾਸ਼ਾਂ ਵਿਚੋਂ
ਗੁਰੂਆਂ ਦੇ ਜ਼ਿਕਰ ਨੂੰ ਬਾਹਰ ਕੱਡਣ ਦੇ ਪਿੱਛੇ ਕਿਸਦਾ ਨਿਰਨਾ ਹੈ? ਜੇ ਕਰ ਨਿਰਨਾ ਨਹੀਂ ਕੀਤਾ ਗਿਆ
ਤਾਂ ਨਿਰਨਾ ਥੋਪਿਆ ਕਿਉਂ ਜਾ ਰਿਹਾ ਹੈ? ਆਪਣੇ ਕਹੇ ਨੂੰ ਖਰਾ ਸੱਚ ਐਲਾਨਣਾ ਅਤੇ ਦੂਜੇ ਦੀ ਦਲੀਲ
ਨੂੰ ਖੀਜ਼ ਅਤੇ ਬੇਦਲੀਲੀ ਵਿੱਚ ਸ਼ੂਰਲੀਆਂ ਕਹਿਣਾ ਸੰਵਾਦ ਦਾ ਕਿਹੜਾ ਅਦਬ ਹੈ?
ਪਰਿਵਾਰ ਨੇ ਢੰਗ ਚੰਗਾ ਅਪਨਾਇਆ ਹੈ! ਜਿਹੜਾ ਮੀਟਿੰਗ ਵਿੱਚ ਨਹੀਂ ਆਇਆ ਉਹ
ਭਗੋੜਾ। ਜਿਹੜਾ ਆ ਕੇ ਕਿਸੇ ਗਲ ਨਾਲੋਂ ਅਸਹਿਮਤ ਹੋ ਗਿਆ, ਉਹ ਆਤਮਕ ਤੌਰ ਤੇ ਮਰ ਗਿਆ, ਬੇਇਮਾਨ ਹੋ
ਗਿਆ, ਮੱਕਾਰ ਹੋ ਗਿਆ, ਮਰੀ ਹੋਈ ਜ਼ਮੀਰ ਦਾ ਹੋ ਗਿਆ। ਤੇ ਜਿਸ ਵੇਲੇ ਕੋਈ ਪਰਿਵਾਰ ਦੇ ਮਨਮਤੀ ਅਸਰ
ਵਿੱਚ ਨਹੀਂ ਆਇਆ, ਉਸ ਹੱਥ ਝੁਰਲੂ ਹੋ ਗਿਆ, ਬੜਾ ਚਾਲਾਕ ਹੋ ਗਿਆ। ਇਹ ਕਿਹੜੇ ਸੱਚ ਦਾ ਵਪਾਰ ਹੈ?
ਪਿੱਛਲੇ ਇਤਹਾਸ ਨੂੰ ਰੱਧ ਕਰਕੇ, ਦਾਵਾ ਕਰਨਾ ਕਿ ਪਰਿਵਾਰ ਨੇ ਇਤਹਾਸ ਰੱਚਿਆ ਹੈ, ਹਉਮੇ ਨਹੀਂ ਤਾਂ
ਹੋਰ ਕੀ ਹੈ?
ਗੁਰੂਆਂ ਨੂੰ ਗੁਰੂ ਨਾ ਕਹਿਣ ਬਾਰੇ ਆਏ ਕਈ ਇਤਰਾਜ਼ ਪਰਿਵਾਰ ਦੀ ਆਪਣੀ ਪੁਸਕਤ
ਵਿੱਚ ਦਰਜ ਹਨ। ਇਹ ਉਸ ਵੇਲੇ ਦੀ ਗਲ ਹੈ ਜਿਸ ਵੇਲੇ, ਦਾਸ ਇਸ ਬਾਰੇ ਕੁੱਝ ਨਹੀਂ ਸੀ ਜਾਣਦਾ ਅਤੇ
ਪਰਿਵਾਰ ਦੇ ਕਿਸੇ ਸੱਜਣ ਨਾਲ ਜਾਣ-ਪਛਾਣ ਤਕ ਨਹੀਂ ਸੀ। ਜਿਨ੍ਹਾਂ ਸੱਜਣਾਂ ਨੇ ਉਦੋਂ ਇਤਰਾਜ਼ ਕੀਤੇ
ਸੀ, ਉਨ੍ਹਾਂ ਤੇ ਕਿਸ ਦਾ ਅਸਰ ਸੀ?
ਬੰਦਾ ਸਿੰਘ ਬਹਾਦਰ ਤੇ ਕਿਸ ਝੁਰਲੂ ਦਾ
ਅਸਰ ਸੀ? ਜਹਾਂਗੀਰ ਤੇ ਕਿਸ ਝੁਰਲੂ ਦਾ ਅਸਰ ਸੀ?
ਭਾਈ ਗੁਰਦਾਸ ਅਤੇ ਗੁਰਬਾਣੀ ਦੀ ਗਲ ਤਾਂ ਪਰਿਵਾਰ ਦੀ ਸਮਝ ਤੋਂ ਹੀ ਬਾਹਰ ਹੈ। ਜਿਹੜਾ ਹਉਮੇ ਵਿੱਚ
ਚੜੇ ਸੂਰਜ ਨੂੰ ਵੇਖ ਕੇ, ਨਾ ਵੇਖ ਸਕਣ ਦਾ ਨਾਟਕ ਕਰੇ ਤਾਂ ਕਰੇ। ਬਾਕੀ ਸਾਰੇ ਉਸ ਨਾਟਕ ਦੇ ਪਾਤਰ
ਬਣਨ ਇਹ ਜ਼ਰੂਰੀ ਤਾਂ ਨਹੀਂ!
ਪਹਿਲੀ ਮੀਟਿੰਗ ਵਿੱਚ ਵੀ ਕਈਂ ਸੱਜਣ, ਗੁਰੂਆਂ ਬਾਰੇ ਪਰਿਵਾਰ ਦੇ ਰਵੇਈਏ
ਕਾਰਨ ਨਹੀਂ ਆਏ, ਤਾਂ ਉਸ ਵੇਲੇ ਕਿਸ ਦਾ ਦੋਸ਼ ਸੀ? ਦਸ਼ਮ ਗ੍ਰੰਥ ਦੇ ਗੁਰੂ ਸੰਪਾਦਤ ਹੋਂਣ ਨਾਲ ਮੈਂ
ਵੀ ਸਹਿਮਤ ਨਹੀਂ, ਪਰ ਦਸ਼ਮ ਗ੍ਰੰਥ ਦੇ ਨਾਮ ਤੇ ਸਿੱਖਾਂ ਨੂੰ ਡਰਾ ਕੇ ਸਿੱਖੀ ਦੇ ਮੁੱਡਲੇ ਅਸੂਲਾਂ
ਤੋਂ ਵਰਗਾਲਿਆ ਨਹੀਂ ਜਾ ਸਕਦਾ। ਪੁਜਾਰੀਵਾਦ ਦਾ ਅਸਰ ਤਾਂ ਉਨ੍ਹਾਂ ਤੇ ਹੈ, ਜੋ ਸਿੱਖ ਦਿਨ
ਚਰਿਆ/ਜੀਵਨ ਵਿਚੋਂ ਗੁਰੂਆਂ ਨੂੰ ਬਾਹਰ ਕੱਡਣ ਦਾ, ਕੇਵਲ ਵਿਚਾਰ ਹੀ ਨਹੀਂ ਰੱਖਦੇ, ਬਲਕਿ ਉਸਦੇ
ਭਰਪੂਰ ਯਤਨ ਵੀ ਕਰ ਰਹੇ ਹਨ, ਅਤੇ ਜੋ ਇਸ ਯਤਨ ਵਿੱਚ ਭਾਗੀਦਾਰ ਨਹੀਂ ਬਣੇ ਉਨ੍ਹਾਂ ਨੂੰ ਭਗੋੜੇ
ਕਰਾਰ ਦੇ ਰਹੇ ਹਨ। ਦਾਸ ਵਲੋਂ ਕਿਸੇ ਨਿਰਪੱਖ ਬੁੱਧੀਜੀਵੀ ਪੈਨਲ ਸਾਹਮਣੇ ਵਿਚਾਰ ਚਰਚਾ ਲਈ ਦਿੱਤੇ
ਸੱਦੇ ਨੂੰ ਤਾਂ ਪਰਿਵਾਰ ਨੇ ਕਬੂਲ ਨਹੀਂ ਕੀਤਾ, ਅਤੇ ਆਪ ਹੀ ਆਪਣੇ ਚਿੰਤਨ ਦੀ ਮੁਨਸਫ਼ੀ ਕਰ ਰਿਹਾ
ਹੈ।
ਦਲੀਲ ਅਤੇ ਗੁਰਬਾਣੀ ਦੇ ਸੱਚ ਨੂੰ ਕੱਟਣ ਲਈ, ਫ਼ਤਵੇ ਦੇ ਗਏ…. ਫ਼ਤਵੇ ਦੇ
ਗਏ…ਫ਼ਤਵੇ ਦੇ ਗਿਆ…ਦਾ ਸ਼ੋਰ ਹੁਣ ਪੁਰਾਣਾ ਰਿਵਾਜ ਹੋ ਗਿਆ ਹੈ। ਗੁਰੂ ਨਾਨਕ ਨੇ ਸੰਵਾਦ ਕਰਨਾ ਸਿਖਾਇਆ
ਹੈ ਇੰਝ ਦਾ ਸ਼ੋਰ ਪਾਉਂਣਾ ਨਹੀਂ!
ਹਰਦੇਵ ਸਿੰਘ, ਜੰਮੂ-੭. ੧੨. ੧੨
(ਨੋਟ:- ਜਿਹੜੇ ਲੇਖਕ ਇੱਥੇ ‘ਸਿੱਖ ਮਾਰਗ’ ਤੇ ਨਹੀਂ ਲਿਖਦੇ ਜਾਂ ਕਿਸੇ ਕਾਰਨ ਅਸੀਂ ਉਹਨਾ ਦੀਆਂ
ਲਿਖਤਾਂ ਨਹੀਂ ਪਉਂਦੇ ਉਹਨਾ ਦੇ ਹਵਾਲੇ ਜਾਂ ਜਵਾਬ ਕਿਰਪਾ ਕਰਕੇ ਇੱਥੇ ਨਾ ਲਿਖੇ ਜਾਣ ਕਿਉਂਕਿ ਅਸੀਂ
ਉਹਨਾ ਦਾ ਪੱਖ ਨਹੀਂ ਛਾਪ ਸਕਦੇ, ਇਸ ਕਾਰਨ ਇਸ ਪੱਤਰ ਨੂੰ ਵੀ ਕੁੱਝ ਐਡਿਟ ਕਰਨਾ ਪਿਆ ਹੈ। ‘ਤੱਤ
ਗੁਰਮਤਿ’ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਜਾਂ ਤਾਂ ਸਮਾਂ ਕੱਢ ਕੇ ਸਾਰਿਆਂ ਦੇ ਜਵਾਬ ਦੇਣ ਦੀ ਖੇਚਲ
ਕਰਨ ਅਤੇ ਜਾਂ ਫਿਰ ਕਿਸੇ ਦਾ ਵੀ ਇਸ ਵਿਸ਼ੇ ਤੇ ਕੋਈ ਵੀ ਜਵਾਬ ਨਾ ਦੇਣ। ‘ਸਿੱਖ ਮਾਰਗ’ ਦੇ ਸਲਾਹਕਾਰ
ਬੋਰਡ ਨੂੰ ਵੀ ਬੇਨਤੀ ਹੈ ਕਿ ਉਹ ਵੀ ਕੋਈ ਚੰਗੀ ਸਲਾਹ ਦੇਣ ਦੀ ਖੇਚਲ ਕਰਨ ਕਿ ਇਸ ਵਿਸ਼ੇ ਤੇ ‘ਸਿੱਖ
ਮਾਰਗ’ ਨੂੰ ਕੀ ਕਰਨਾ ਚਾਹੀਦਾ ਹੈ-ਸੰਪਾਦਕ)
(07/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬਚਾ ਲੈ
ਸਾਈਆਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਰੇ ਨਾ ਮੇਰੀ ਮੈਂ, ਬਚਾ ਲੈ ਸਾਈਆਂ।
ਛੱਲਾਂ ਦੇ ਵਿੱਚ ਨੈਂ, ਬਚਾ ਲੈ ਸਾਈਆਂ।
ਵਧੀਆ ਘਰ ਤੇ ਚੰਗਾ ਟੱਬਰ, ਚੰਗਾ ਪੀਣਾ ਖਾਣਾ।
ਲੋਭ, ਮੋਹ, ਹੰਕਾਰ `ਚ ਭੁਲਿਆ, ਨਾਲ ਨਹੀਂ ਕੁੱਝ ਜਾਣਾ।
ਨਾਸਾਂ ਦੇ ਵਿੱਚ ਟੈਂ, ਬਚਾ ਲੈ ਰੱਬਾ।
ਮਰੇ ਨਾ ਮੇਰੀ ਮੈਂ, ਬਚਾ ਲੈ ਸਾਈਆਂ।
ਸਮਝ ਪਵੇ ਨਾ ਏਨੀ ਮਨ ਵਿਚ, ਸਭ ਜਗ ਚਲਣਹਾਰਾ।
ਤੁਰ ਗਏ ਏਥੋਂ ਰਾਜੇ ਰਾਣੇ, ਮੈਂ ਹਾਂ ਕੌਣ ਵਿਚਾਰਾ।
ਪਾਈ ‘ਅਹੰ’ ਕਿਉਂ ਤੈਂ, ਬਚਾ ਲੈ ਸਾਈਆਂ।
ਮਰੇ ਨਾ ਮੇਰੀ ਮੈਂ, ਬਚਾ ਲੈ ਸਾਈਆਂ।
ਅਪਣੀ ਬੁੱਧ ਭਰੋਸੇ ਪੁੱਠੇ, ਕੰਮੀਂ ਉਮਰ ਗਵਾਈ।
ਚੰਗੇ ਗੁਰ ਤੋਂ ਗਿਆਨ ਨਾ ਲੀਤਾ, ਸਤਿਸੰਗਤ ਨਾ ਪਾਈ।
ਤੂੰ ਸਭ ਤਕਦਾ ਹੈਂ, ਬਚਾ ਲੈ ਸਾਈਆਂ।
ਮਰੇ ਨਾ ਮੇਰੀ ਮੈਂ, ਬਚਾ ਲੈ ਸਾਈਆਂ।
ਚੰਗੀ ਸੰਗਤ, ਸੱਚਾ ਸਤਿਗੁਰ, ਸੱਚੇ ਰਾਹ ਤੇ ਪਾਦੇ।
ਵਿਛੜਿਆਂ ਬੀਤੇ ਜੁਗੜੇ ਦਾਤੇ, ਹੁਣ ਤਾਂ ਆਪ ਮਿਲਾਦੇ।
ਪਾਰ ਲਗਾਦੇ ਨੈਂ, ਬਚਾ ਲੈ ਸਾਈਆਂ।
ਮਰੇ ਨਾ ਮੇਰੀ ਮੈਂ, ਬਚਾ ਲੈ ਸਾਈਆਂ।
(06/12/12)
ਤੱਤ ਗੁਰਮਤਿ ਪਰਿਵਾਰ
ਗੁਰੂ
ਵਿਸ਼ੇਸ਼ਨ ਬਾਰੇ ਚਲ ਰਹੀ ਚਰਚਾ ਵਿਚ ਸਾਡਾ ਪੱਖ
ਤੱਤ
ਗੁਰਮਤਿ ਪਰਿਵਾਰ
ਜ਼ਰੂਰੀ ਨੋਟ:
ਪਾਠਕਾਂ ਨੂੰ ਚੇਤੇ ਹੋਵੇਗਾ ਕਿ ਸਿੱਖ ਮਾਰਗ ’ਤੇ ਲਿੱਖਣ ਵਾਲੇ ਇਕ ਵਿਦਵਾਨ ਜੀ, ਜਾਗਰੂਕਤਾ ਦੇ
ਵਿਰੋਧ ਦਾ ਕੋਈ ਹੋਰ ਨੁਕਤਾ ਨਹੀਂ ਮਿਲਦਾ, ਤਾਂ ‘ਗੁਰੂ’ ਵਿਸ਼ੇਸ਼ਣ ਦੇ ਮੁੱਦੇ ਦਾ ਰਾਗ ਅਲਾਪ ਲੈਂਦੇ
ਹਨ। ਇਸ ਵਿਸ਼ੇ ’ਤੇ ਕੋਈ ਠੋਸ ਦਲੀਲ ਜਾਂ ਗੁਰਬਾਣੀ ਹਵਾਲਾ ਦੇਣ ਦੀ ਥਾਂ ਜ਼ਜਬਾਤੀ ਦਿਮਾਗੀ ਘੁਣਤਰਾਂ
ਦਾ ਸਹਾਰਾ ਲੈ ਕੇ ਫਤਵਾਮਈ ਸ਼ੈਲੀ ਵਿਚ ਪਾਠਕਾਂ ਨੂੰ ਗੁੰਮਰਾਹ ਕਰਦੇ ਹਨ। ਮਾਨਸਿਕਤਾ ਵਿਚ ਡੁੰਘੀ
ਤਰਾਂ ਘਰ ਕੀਤੇ ਹੋਣ ਕਾਰਨ ਪਾਠਕਾਂ ਦਾ ਭਾਵਨਾਤਮਕ ਤੌਰ ’ਤੇ ਗੁੰਮਰਾਹ ਹੋ ਜਾਣਾ ਵੀ ਸੁਭਾਵਿਕ ਹੈ।
ਇਨ੍ਹਾਂ ਨੇ ਪਿੱਛਲੇ ਕੁਝ ਦਿਨਾਂ ਤੋਂ ਉਹੀ ਚਰਚਾ ਫੇਰ ਛੇੜੀ ਹੋਈ ਹੈ। ਇਸ ਵਿਸ਼ੇ ’ਤੇ ਪਾਠਕਾਂ ਦੀ
ਜਾਣਕਾਰੀ ਲਈ ਅਸੀਂ ਆਪਣੇ ਕੁਝ ਦਿਨ ਪਹਿਲਾਂ ਸੰਪਾਦਕੀ ਵਿਚਲਾ ਹਿੱਸਾ ਹੇਠਾਂ ਪ੍ਰਕਾਸ਼ਿਤ ਕਰ ਰਹੇ
ਹਾਂ ਤਾਂ ਕਿ ਸੁਹਿਰਦ ਪਾਠਕਾਂ ਨੂੰ ਸਾਡਾ ਪੱਖ ਸਪਸ਼ਟ ਹੋ ਸਕੇ।
ਆਪਣੀ ਇਕ
ਤਾਜ਼ਾ ਲਿਖਤ ਵਿਚ ਇਸ ਵਿਦਵਾਨ ਜੀ ਨੇ ‘ਭੁਲਣਹਾਰ’ ਦਾ ਮੁੱਦਾ ਉਠਾਉਂਦੇ ਹੋਏ ‘ਨਾਨਕ ਸਰੂਪਾਂ’ ਨੂੰ
ਭੁੱਲਣਹਾਰ ਮੰਨਣ ਦੀ ਗੱਲ ਕਰਨ ਦਾ ਇਸ਼ਾਰਾ ਸਾਡੇ ਵੱਲ ਕਰਦੇ ਹੋਏ, ਆਪਣੀ ਆਦਤ ਅਨੁਸਾਰ, ਪਾਠਕਾਂ ਨੂੰ
ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਿਮਾਗੀ ਘੁਣਤਰਾਂ ਦੀ ਥਾਂ ਇਸ ਵਿਸ਼ੇ ਵਿਚ ਗੁਰਬਾਣੀ ਦੀ ਸੇਧ
ਸਮਝ ਲੈਣਾ ਜ਼ਿਆਦਾ ਲਾਹੇਵੰਦ ਹੋਵੇਗਾ। ਇਕ ਗੁਰਬਾਣੀ ਵਾਕ ਹੈ:
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ (ਪੰਨਾ 61)
ਸਿੱਖ
ਕੌਮ ਵਿਚ ‘ਦੇਹਧਾਰੀ ਗੁਰੂ’ ਦੀ ਘਰ ਕਰ ਚੁੱਕੀ ਮਾਨਸਿਕਤਾ ਕਾਰਨ ਲਗਭਗ ਸਾਰੇ ਟੀਕਾਕਾਰ ਨੇ ਇਸ ਤੁੱਕ
ਦੇ ਅਰਥ ਕੁਝ ਇਸ ਤਰ੍ਹਾਂ ਕੀਤੇ ਹਨ:
ਸਿਰਫ ਪ੍ਰਭੂ (ਕਰਤਾਰ) ਅਤੇ ‘ਗੁਰੂ’ ਹੀ ਅਭੁੱਲ ਹਨ, ਬਾਕੀ ਸਭ ਭੁੱਲਣਹਾਰ ਹਨ।
ਕਿਉਂਕਿ
ਮਨ ਵਿਚ ਧਾਰਨਾ ਬਣੀ ਹੋਈ ਹੈ ਕਿ ‘ਨਾਨਕ ਸਰੂਪ’ ‘ਗੁਰੂ’ ਹਨ, ਇਸ ਲਈ ਸ਼ਰਧਾ ਹੇਠ ਇਸ ਤੁੱਕ ਦੇ ਗਲਤ
ਅਰਥ ਕਰਦੇ ਹੋਏ, ਇਸ ਵਿਚ ‘ਗੁਰੂ ਕਰਤਾਰ’ ਨੂੰ ਵੱਖ ਵੱਖ ਕਰ ਲਿਆ ਗਿਆ। ਜਦਕਿ ਐਸਾ ਨਹੀਂ ਹੈ। ਜੇ
ਗੁਰਬਾਣੀ ਦੇ ਅਰਥ ਕਰਦੇ ਵਕਤ ਬਾਹਰੀ ਸ਼ਬਦ ਕੋਸ਼ਾਂ ਦੀ ਥਾਂ ਗੁਰਬਾਣੀ ਦੇ ਹੋਰ ਥਾਂ ਹਵਾਲੇ ਵਿਚਾਰ ਲਏ
ਜਾਣ ਤਾਂ ਭੁਲੇਖਾ ਲੱਗਣ ਦੇ ਚਾਂਸ ਘੱਟ ਹੁੰਦੇ ਹਨ। ਦੂਜਾ, ਅਰਥ ਕਰਦੇ ਸਮੇਂ ਆਪਣੀ ਪੂਰਵ -
ਮਾਨਤਾਵਾਂ ਦੀ ਪਕੜ ਤੋਂ ਛੁਟਕਾਰਾ ਪਾਉਣਾ ਵੀ ਜ਼ਰੂਰੀ ਹੈ।
ਉਪਰੋਕਤ
ਗੁਰਵਾਕ ਦੇ ਭਾਵ ਨੂੰ ਖੋਲਦਾ ‘ਗੁਰਵਾਕ’ ਹੈ:
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥ (ਪੰਨਾ 1344)
ਇੱਥੇ
ਸਪਸ਼ਟ ਹੈ ਕਿ ਇਕ ਕਰਤਾਰ ਪ੍ਰਭੂ ਤੋਂ ਇਲਾਵਾ ਸਾਰੇ ਭੁੱਲਣਹਾਰ ਹਨ। ਜੇ ਇਸ ਵਾਕ ਦੀ ਰੌਸ਼ਨੀ ਵਿਚ ਉਪਰ
ਦਿੱਤੇ ਗੁਰਵਾਕ ਨੂੰ ਸਮਝਣ ਦਾ ਯਤਨ ਕੀਤਾ ਹੁੰਦਾ ਤਾਂ ਸਪਸ਼ਟ ਹੋ ਜਾਣਾ ਸੀ, ਉੱਥੇ ਵੀ ‘ਗੁਰੂ
ਕਰਤਾਰ’ ਦਾ ਮਤਲਬ ‘ਗੁਰੂ
ਰੂਪ ਕਰਤਾਰ (ਪ੍ਰਭੂ)’
ਹੀ ਹੈ ਨਾ ਕਿ ‘ਪ੍ਰਭੂ
ਅਤੇ ਸਾਡੇ ਮੰਨੇ ਜਾਂਦੇ ਦੇਹਧਾਰੀ ਗੁਰੂ (ਨਾਨਕ ਸਰੂਪ ਅਤੇ ਗ੍ਰੰਥ)’।
ਪਾਠਕ
ਭੜਕਾਹਟ ਅਤੇ ਗੁੰਮਰਾਹ ਹੋਣ ਤੋਂ ਬੱਚਣ ਲਈ ਇਹ ਵੀ ਚੇਤੇ ਰੱਖਣ ਕੇ ‘ਭੁਲਣਹਾਰ ਅਤੇ ਭੁਲੜ’ ਵਿਚ
ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ। ਭੁਲਣਹਾਰ ਹੋਣ ਦਾ ਇਹ ਭਾਵ ਕਤਈ ਨਹੀਂ ਕਿ ਭੁੱਲ ਕੀਤੀ ਹੀ ਹੋਵੇ।
‘ਥੱਪੜ ਮਾਰ ਸਕਦਾ ਹੈ’ ਅਤੇ ‘ਥਪੜ ਮਾਰਿਆ’ ਵਿਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ।
ਸਾਨੂੰ
ਪਤਾ ਹੈ ਵਿਦਵਾਨ ਜੀ ਨੇ ਸੁਧਰਨਾ ਨਹੀਂ ਤੇ ਦਿਮਾਗੀ ਘੁਣਤਰਾਂ ਰਾਹੀਂ ‘ਮੈਂ ਜਿੱਤ ਗਿਆ’ ਦਾ ਝੱਸ
ਪੂਰਾ ਕਰਨ ਲਈ ਲਿੱਖੀ ਜਾਣਾ ਹੈ, ਗੱਲ ਨਿਕਲੀ ਸੀ ਸੋ ਪਾਠਕਾਂ ਨੂੰ ਆਪਣਾ ਪੱਖ ਸਪਸ਼ਟ ਕਰਨ ਦਾ ਯਤਨ
ਕਰ ਦਿੱਤਾ ਹੈ।
ਇਸ ਵਿਸ਼ੇ
’ਤੇ ਇਕ ਹੋਰ ਸੱਜਣ ਨੇ ਅੱਜਕਲ ਲੇਖ ਲੜੀ ਸ਼ੁਰੂ ਕੀਤੀ ਹੋਈ ਹੈ। ਪਰ ਉਸ ਵਿਚ ਵੀ ਉਹੀ ਦੁਹਰਾਅ ਹੈ,
ਜਿਸ ਬਾਰੇ ਗੁਰਬਾਣੀ ਦਲੀਲ ਨਾਲ ਗੱਲ ਕੀਤੀ ਜਾ ਚੁੱਕੀ ਹੈ। ਆਪਣੀ ਤਾਜ਼ਾ ਲਿਖਤ ਵਿਚ ਉਨ੍ਹਾਂ ਵਲੋਂ
ਉਠਾਇਆ ਇਕ ਨੁੱਕਤਾ ਹੈ:
1. ਬਾਬਾ ਨਾਨਕ ਜੀ ਨੇ ਪ੍ਰਮਾਤਮਾ ਨੂੰ ‘ਗੁਰੂ’ ਕਿਹਾ, ਪਰ ਮਗਲਰੇ ਨਾਨਕ ਸਰੂਪਾਂ ਨੇ ‘ਨਾਨਕ’ ਜਾਂ
ਆਪਣੇ ਤੋਂ ਪਹਿਲੇ ਸਰੂਪਾਂ ਨੂੰ ਗੁਰੂ ਕਿਹਾ।
ਇਹ ਦਲੀਲ
ਪਹਿਲਾਂ ਵੀ ਗੁਰਬਾਣੀ ਹਵਾਲਿਆਂ ਨਾਲ ਗਲਤ ਸਾਬਤ ਕੀਤੀ ਜਾ ਚੁੱਕੀ ਹੈ ਅਤੇ ਹੇਠਲੀ ਵਿਚਾਰ ਵਿਚ ਵੀ
ਇਸ ਨੁੱਕਤੇ ਨੂੰ ਸੰਖੇਪ ਵਿਚ ਵਿਚਾਰਦਿਆ ਸਬੂਤ ਦਿੱਤਾ ਹੈ ਕਿ ਮਗਰਲੇ ਨਾਨਕ ਸਰੂਪਾਂ ਦੀ ਬਾਣੀ ਵਿਚ
ਵੀ ਪ੍ਰਭੂ ਨੂੰ ਹੀ ‘ਗੁਰੂ’ ਕਿਹਾ ਸਪਸ਼ਟ ਮਿਲਦਾ ਹੈ। ਹੁਣ ਜੇ ਆਪਣੀ ਬਣ ਚੁੱਕੀ ਮਾਨਸਿਕਤਾ ਕਾਰਨ
ਅਸੀਂ ਮਗਰਲੇ ਨਾਨਕ ਸਰੂਪਾਂ ਦੀ ਬਾਣੀ ਵਿਚ ਆਏ ਹਵਾਲਿਆਂ ਨੂੰ ਧੱਕੇ ਨਾਲ ‘ਬਾਬਾ ਨਾਨਕ’ ਜੀ ਆਦਿ
ਨਾਲ ਹੀ ਜੋੜਣਾ ਹੈ ਜਾਂ ‘ਨਾਨਕ ਕਾਵ ਛਾਪ’ ਨੂੰ ਵੀ ਨਾਲ ਵਰਤੇ ਲਫਜ਼ ‘ਗੁਰੂ ਸਤਿਗੁਰੂ’ ਨਾਲ ਜੋੜ ਕੇ
ਹੀ ਅਰਥਾਉਣਾ ਹੈ ਤਾਂ ਐਸਾ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ। ਪਰ ਸਮੁੱਚੀ ਗੁਰਬਾਣੀ ਦੀ ਸੇਧ
ਅਨੁਸਾਰ ਇਹ ਸੁਹਿਰਦਤਾ ਨਹੀਂ ਹੈ ਅਤੇ ਆਪਣੇ ਆਪ ਨੂੰ ਭੁਲੇਖੇ ਵਿਚ ਰੱਖਣ ਦੇ ਤੁੱਲ ਹੈ।
ਅਸੀਂ ਇਹ
ਫਤਵਾ ਨਹੀਂ ਦੇਂਦੇ ਕਿ ‘ਨਾਨਕ ਸਰੂਪਾਂ’ ਨੂੰ ‘ਗੁਰੂ’ ਕਹਿਣਾ ‘ਬ੍ਰਾਹਮਣਵਾਦ’ ਜਾਂ ‘ਪੁਜਾਰੀਵਾਦ’
ਹੈ, ਬਲਕਿ ਅਸੀਂ ਤਾਂ ਨਿਮਰਤਾ ਸਾਹਿਤ ਇਹੀ ਵਿਚਾਰ ਦਿੱਤਾ ਹੈ ਕਿ ਜਦੋਂ ਅਸੀਂ ਸਿੱਖ ਸਮਾਜ ਦੀ
ਮਾਨਸਿਕਤਾ ’ਤੇ ਪਏ ‘ਪੁਜਾਰੀਵਾਦ’ ਨੂੰ ਵੱਖ-ਵੱਖ ਪੱਖਾਂ ਤੋਂ ਪੜਚੋਲਣ ਦੇ ਰਾਹ ਪਏ ਹਾਂ ਤਾਂ ਇਸ
ਪੱਖ ਦੀ ਵੀ ਪੜਚੋਲ ਕਰ ਲਈਏ ਕਿ ਗੁਰਮਤਿ ਅਨੁਸਾਰ ਕਿਸੇ ਦੇਹਧਾਰੀ ਜਾਂ ਸਰੂਪ ਲਈ ‘ਗੁਰੂ’ ਵਿਸ਼ੇਸ਼ਣ
ਵਰਤਣਾ ਗਲਤ ਹੈ। ਜੇ ਐਸਾ ਸੁਝਾਅ ਦੇਣਾ ਕਿਸੇ ਨੂੰ ਮਨਮੱਤ ਜਾਪਦੀ ਹੈ ਤਾਂ ਇਹ ਉਸ ਦੀ ਸੋਚ ਹੈ। ਐਸੇ
ਹੀ ਇਕ ਸੱਜਣ ਨੇ ਕਾਫੀ ਸਮਾਂ ਪਹਿਲਾਂ ‘ਸਿੱਖ ਮਾਰਗ’ ਤੇ ਸੰਪਾਦਕ ਸਿੱਖ ਮਾਰਗ ਨੂੰ ਸੰਬੌਧਨ ਕਰਕੇ
ਹਲਕੀ ਟਿੱਪਣੀ ਕਰਦੇ ਹੋਏ, ਕੁਝ ਇਸ ਤਰ੍ਹਾਂ ਲਿਖਿਆ ਸੀ:
“ਮਾਫ ਕਰਨਾ! ਇਨ੍ਹਾਂ ਤੱਤਿਆਂ ਦੀ ਗੁਰਮਤਿ ਜਾਂ ਤੱਤ ਗੁਰਮਤਿ ਦੀ ਸਮਝ ਮੈਨੂੰ ਵੀ ਘੱਟ ਹੀ ਪੈਂਦੀ
ਹੈ”।
ਅਸੀਂ ਵੀ
ਚਾਹੁੰਦੇ ਤਾਂ ਉਸੇ ਵਕਤ ਉਸੇ ਅੰਦਾਜ਼ ਵਿਚ ਜਵਾਬ ਦੇਂਦੇ ਹੋਏ ਐਸੀ ਹਲਕੀ ਟਿੱਪਣੀ ਕਰ ਸਕਦੇ ਸੀ।
“ਜੇ ਸ੍ਰੀ ਚੰਦ ਨੂੰ ਬਾਬਾ ਨਾਨਕ ਜੀ ਦੀ ਸਮਝਾਈ ‘ਗੁਰਮਤਿ’ ਸਮਝ ਜਾਂ ਪਸੰਦ ਨਹੀਂ ਆਈ ਤਾਂ ਇਸ ਦਾ
ਭਾਵ ਬਾਬਾ ਨਾਨਕ ਗਲਤ ਜਾਂ ਦੋਸ਼ੀ ਸਾਬਤ ਨਹੀਂ ਹੋ ਜਾਂਦਾ।”
ਪਰ ਬਾਬਾ
ਨਾਨਕ ਜੀ ਦੀ ਸੇਧ ਐਸੇ ਸਮੇਂ ਸਾਨੂੰ ਆਪਣਾ ਸੰਜਮ ਨਾ ਖੋਹਣ ਲਈ ਪ੍ਰੇਰਦੀ ਰਹਿੰਦੀ ਹੈ, ਇਸੇ ਲਈ
ਅਸੀਂ ਉਸ ਸਮੇਂ ਐਸੀ ਟਿੱਪਣੀ ਦਾ ਨੋਟਿਸ ਨਹੀਂ ਲਿਆ।
ਅਸੀਂ ਇਕ
ਵਾਰ ਫੇਰ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਡੀ ਇਸ ਵਿਸ਼ੇ ਵਿਚ ਕੋਈ ‘ਜ਼ਿਦ’ ਨਹੀਂ ਹੈ। ਜਦੋਂ ਵੀ ਕੋਈ
ਠੋਸ ਗੁਰਮਤਿ ਦਲੀਲ ਨਾਲ ਸਾਡੇ ਪੱਖ ਨੂੰ ਗਲਤ ਸਾਬਤ ਕਰ ਦੇਵੇਗਾ ਤਾਂ ਸਾਨੂੰ ਆਪਣਾ ਵਿਚਾਰ ਬਦਲ ਲੈਣ
ਵਿਚ ਕੋਈ ਸੰਕੋਚ ਨਹੀਂ ਹੋਵੇਗਾ। ਇਹ ਵੀ ਖੁਸ਼ੀ ਦੀ ਗੱਲ ਹੈ ਕਿ ਪਿੱਛਲੇ ਦੋ ਸਾਲਾਂ ਵਿਚ ਇਸ ਵਿਸ਼ੇ
’ਤੇ ਸਾਡੀ ਗੁਰਮਤਿ ਸਮਝ ਨਾਲ ਸਹਿਮਤੀ ਜਤਾਉਣ ਵਾਲਿਆਂ ਦੀ ਤਦਾਦ ਵੱਧੀ ਹੀ ਹੈ, ਘੱਟੀ ਨਹੀਂ। ਜੇ
ਕੋਈ ਲੇਖਕ ਇਹ ਸੋਚਦਾ ਹੈ ਕਿ ਇਸ ਵਿਸ਼ੇ ’ਤੇ ਜ਼ਜਬਾਤੀ ਗੱਲਾਂ ਰਾਹੀਂ ਪਾਠਕਾਂ ਨੂੰ ਗੁੰਮਰਾਹ ਕਰਕੇ
ਸਾਨੂੰ ਬਦਨਾਮ ਕਰਨ ਨਾਲ ਅਸੀਂ ਡਰ ਜਾਵਾਂਗੇ ਅਤੇ ਆਪਣਾ ਵਿਚਾਰ ਬਦਲ ਲਵਾਂਗੇ ਤਾਂ ਇਹ ਉਸਦਾ ਭੁਲੇਖਾ
ਮਾਤਰ ਹੀ ਹੈ। ਸਾਨੂੰ ਪਾਠਕਾਂ ਦੇ ਗੁੰਮਰਾਹ ਹੋ ਜਾਣ ਦਾ ਅਫਸੋਸ ਤਾਂ ਹੋ ਸਕਦਾ ਹੈ, ਪਰ ਬਾਬਾ ਨਾਨਕ
ਜੀ ਸਾਨੂੰ ਹਮੇਸ਼ਾਂ ਸੱਚ ਨੂੰ ਦ੍ਰਿੜਤਾ ਨਾਲ ਅਪਨਾਉਣ ਦੀ ਸੇਧ ਦਿੰਦੇ ਰਹਿੰਦੇ ਹਨ।
ਜੇ ਕਿਸੇ
ਵਿਦਵਾਨ ਜਾਂ ਪਾਠਕ ਨੂੰ ਸਾਡਾ ਪੱਖ ਚੰਗਾ ਨਹੀਂ ਲਗਦਾ ਤਾਂ ਉਸ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ
ਇਸ ਵਿਸ਼ੇ ’ਤੇ ਅਸੀਂ ਆਪਸ ਵਿਚ ਅਸਹਿਮਤ ਹਾਂ। ਇਸ ਨੂੰ ਵਿਰੋਧ ਲਈ ਇਕ ਮੁੱਦਾ ਬਣਾ ਕੇ ਵਾਰ-ਵਾਰ ਉਹੀ
ਗੁੰਮਰਾਹਕੁੰਨ ਗੱਲਾਂ ਦੋਹਰਾਈ ਜਾਣ ਨਾਲ ਆਪਸੀ ਕੁੜੱਤਨ ਹੀ ਵੱਧਣੀ ਹੈ ਅਤੇ ਪਾਠਕਾਂ ਦਾ ਕੀਮਤੀ
ਸਮਾਂ ਹੀ ਬਰਬਾਦ ਹੋਣਾ ਹੈ। ਸੋ ਇਸ ਵਿਸ਼ੇ ’ਤੇ ਅਸੀਂ ਅੱਗੇ ਕੋਈ ਚਰਚਾ ਨਹੀਂ ਤੋਰਨਾ ਚਾਹੁੰਦੇ,
ਕਿਉਂਕਿ ਕੋਈ ਨਵੀਂ ਗੱਲ ਸਾਹਮਣੇ ਨਹੀਂ ਆ ਰਹੀ। ਜੇ ਕਿਸੇ ਸੱਜਣ ਵਲੋਂ ਕੋਈ ਨਵਾਂ ਠੋਸ ਦਲੀਲ ਜਾਂ
ਨੁੱਕਤਾ ਸਾਹਮਣੇ ਆਉਂਦਾ ਹੈ ਤਾਂ ਬੇਸ਼ਕ ਉਸ ਦੇ ਮੱਦੇ-ਨਜ਼ਰ ਅਸੀਂ ਸਵੈ-ਪੜਚੋਲ ਕਰਾਂਗੇ। ਇਸ ਵਿਸ਼ੇ
’ਤੇ ਸਾਡਾ ਪੱਖ ਇਸ ਤਰ੍ਹਾਂ ਹੈ:
ਗੁਰੂ
ਵਿਸ਼ੇਸ਼ਣ ਦਾ ਨੁਕਤਾ:
ਗੁਰਮਤਿ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਕੇ ਸਿੱਖ ਸਮਾਜ ਦੀ ਜੀਵਨ ਜਾਚ ’ਤੇ ਛਾਈ ਕਰਮਕਾਂਡਾਂ ਅਤੇ
ਅੰਧਵਿਸ਼ਵਾਸਾਂ ਦੀ ਧੁੰਦ ਨੂੰ ਪੜਚੋਲ ਕੇ ਇਸ ਦੇ ਕਾਰਨ ਲੱਭਣ ਦੇ ਯਤਨ ਪਹਿਲਾਂ ਤੋਂ ਹੀ ਹੁੰਦੇ ਰਹੇ
ਹਨ। ਇਸੇ ਪੜਚੋਲ ਅਧੀਨ ਦਬੇ ਸੁਰ ਵਿਚ ਇਹ ਨੁਕਤਾ ਵੀ ਸਾਹਮਣੇ ਆਇਆ ਕਿ ਗੁਰਮਤਿ ਅਨੁਸਾਰ ਸ਼ਰੀਰ ਗੁਰੂ
ਨਹੀਂ ਹੁੰਦਾ ਅਤੇ ਕਿਸੇ ਦੇਹਧਾਰੀ ਲਈ ‘ਗੁਰੂ’ ਵਿਸ਼ੇਸ਼ਣ ਵਰਤਣਾ ਗੁਰਮਤਿ ਅਨੁਸਾਰ ਸਹੀ ਨਹੀਂ ਹੈ।
ਆਪਣੀ ਕਾਇਮੀ ਦੇ ਨਾਲ ਹੀ ਸਿੱਖ ਸਮਾਜ ਵਿਚ ਪ੍ਰਚਲਿਤ ਹੋਰ ਗਲਤ ਮਾਨਤਾਵਾਂ ਦੇ ਨਾਲ-ਨਾਲ ‘ਪਰਿਵਾਰ’
ਨੇ ਇਸ ਵਿਸ਼ੇ ’ਤੇ ਵੀ ਆਪਣਾ ਪੱਖ ਖੁੱਲ ਕੇ ਰੱਖਿਆ। ਇਹ ‘ਪਰਿਵਾਰ’ ਦਾ ਗੁਰਮਤਿ ਦੀ ਰੋਸ਼ਨੀ ਵਿਚ ਇਕ
ਵਿਚਾਰ ਸੀ ਅਤੇ ‘ਪਰਿਵਾਰ’ ਨੇ ਇਸ ’ਤੇ ਅਮਲ ਵੀ ਕੀਤਾ। ਪਰ ਅਸੀਂ ਇਸ ਬਾਰੇ ਕੋਈ ਫਤਵਾ ਜਾਰੀ ਨਹੀਂ
ਕੀਤਾ ਅਤੇ ਨਾ ਹੀ ਕਿਸੇ ਵਲੋਂ ਇਸ ਵਿਸ਼ੇ ’ਤੇ ਅਸਿਹਮਤੀ ਨੂੰ ਨਰਾਜ਼ਗੀ ਵਿਚ ਬਦਲਿਆ। ਅਸੀਂ ਇਹ ਵੀ
ਸਪਸ਼ਟ ਕੀਤਾ ਕਿ ਜਦੋਂ ਵੀ ਕੋਈ ਗੁਰਮਤਿ ਆਧਾਰਿਤ ਠੋਸ ਦਲੀਲ ਨਾਲ ਸਾਡੀ ਗਲ ਨੂੰ ਗਲਤ ਸਾਬਿਤ ਕਰ
ਦੇਵੇਗਾ, ਸਾਨੂੰ ਬਦਲਣ ਵਿਚ ਕੋਈ ਸੰਕੋਚ ਨਹੀਂ ਹੋਵੇਗਾ। ਪਰ ਕੁਝ ਲੋਕਾਂ ਨੇ ਇਸ ਮੁੱਦੇ ਨੂੰ ਸੁਧਾਰ
ਦੀ ਹਰ ਗੱਲ ਦਾ ਵਿਰੋਧ ਕਰਨ ਲਈ ਇਕ ‘ਬ੍ਰਹਮ ਅਸਤਰ’ ਬਣਾ ਲਿਆ। ਉਨ੍ਹਾਂ ਨੂੰ ਜਦੋਂ ‘ਪਰਿਵਾਰ’
ਵਿਰੁਧ ਕੋਈ ਹੋਰ ਨੁੱਕਤਾ ਨਹੀਂ ਮਿਲਦਾ ਤਾਂ ‘ਗੁਰੂ’ ਪਦ ਦਾ ਰਾਗ ਅਲਾਪਣ ਲੱਗ ਜਾਂਦੇ ਹਨ।
ਸਿੱਖ ਰਹਿਤ ਮਰਿਯਾਦਾ ਸੁਧਾਰ
ਉਪਰਾਲੇ ਦੇ ਸੰਯੋਜਕ ਵਜੋਂ ਅਸੀਂ ਪੂਰੀ ਇਮਾਨਦਾਰੀ ਅਤੇ ਨਿਸ਼ਕਾਮਤਾ ਨਾਲ ਸਾਰਿਆਂ ਕੋਲੋਂ ਵਿਚਾਰ
ਮੰਗੇ ਅਤੇ ਨਿਰਪੱਖਤਾ ਨਾਲ ਵਿਚਾਰ ਚਰਚਾਵਾਂ ਵਿਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ। ਇਹ ਵੀ ਵਾਰ-ਵਾਰ
ਕਿਹਾ ਕਿ ਹਾਲੀਂ ਕੁਝ ਵੀ ਫਾਈਨਲ ਨਹੀਂ ਹੋਇਆ ਹੈ ਅਤੇ ਗੁਰਮਤਿ ਦੀ ਰੋਸ਼ਨੀ ਵਿਚ ‘ਗੁਰੂ’ ਪਦ ਸਮੇਤ
ਕੋਈ ਵੀ ਮੁੱਦਾ ਵਿਚਾਰ ਕੇ, ਬਦਲਾ ਕੀਤੇ ਜਾ ਸਕਦੇ ਹਨ। ਕਿਸੇ ਇਕ ਵੀ ਸੱਜਣ ਨੂੰ ਸੱਦਾ ਪੱਤਰ ਦੇਣ
ਤੋਂ ਇਨਕਾਰ ਨਹੀਂ ਕੀਤਾ ਗਿਆ।
ਪਰ ਚੰਦ ਸੱਜਣਾਂ ਦੇ ਨਾ ਤਾਂ
ਕਿਸੇ ਮੱਦ ’ਤੇ ਕੋਈ ਵਿਚਾਰ ਦਿੱਤਾ ਹੈ ਅਤੇ ਵਿਚਾਰ ਚਰਚਾ ਤੋਂ ਵੀ ਭਗੌੜੇ ਹੋ ਗਏ। ਪਰ ਕੂੜ
ਪ੍ਰਾਪੇਗੰਡਾ ਜਾਰੀ ਰੱਖਿਆ।
ਕੀ ਇਹ
ਉਨ੍ਹਾਂ ਦੀ ਬੇਈਮਾਨੀ ਅਤੇ ਅਸੁਹਿਰਦਤਾ ਦਾ ਸਬੂਤ ਨਹੀਂ?
ਅਸੀਂ ਫੇਰ ਸਪਸ਼ਟ ਕਰਨਾ
ਚਾਹੁੰਦੇ ਹਾਂ ਕਿ ਇਹ ਸਾਡੀ ਕੋਈ ਜ਼ਿੱਦ ਨਹੀਂ ਹੈ। ਅਸੀਂ ਸਿਰਫ ਇਸ ਮੁੱਦੇ ’ਤੇ ਆਪਣੀ ਸਮਝ ਅਨੁਸਾਰ
ਵਿਚਾਰ ਰੱਖਿਆ ਅਤੇ ਅਪਨਾਇਆ ਹੈ, ਕਿਸੇ ’ਤੇ ਥੋਪਿਆ ਨਹੀਂ। ਜੇ ਕੋਈ ਗੁਰਮਤਿ ਦੀ ਰੋਸ਼ਨੀ ਵਿਚ ਠੋਸ
ਦਲੀਲ ਦੇ ਕੇ ਸਾਡੀ ਸਮਝ ਨੂੰ ਗਲਤ ਸਾਬਤ ਕਰਦਾ ਸਾਨੂੰ ਲਗ ਗਿਆ ਤਾਂ ਸਾਨੂੰ ਆਪਣਾ ਵਿਚਾਰ ਬਦਲ ਲੈਣ
ਵਿਚ ਖੁਸ਼ੀ ਹੋਵੇਗੀ। ਪਰ ਹਾਲੀਂ ਤੱਕ ਉਹੀ ਕੱਚੀਆਂ ਗੱਲਾਂ ਵਾਰ-ਵਾਰ ਦੁਹਰਾਈਆਂ ਜਾ ਰਹੀਆਂ ਹਨ,
ਜਿਨ੍ਹਾਂ ਦੇ ਜਵਾਬ ਅਸੀਂ ਦੇ ਚੁੱਕੇ ਹਾਂ।
ਇਸ ਵਿਦਵਾਨ ਦੀ ਕੁਝ ਦਿਨ
ਪਹਿਲਾਂ ਛੱਡੀ ਤਾਜ਼ਾ ਸ਼ੁਰਲੀ ਹੈ ਕਿ
‘ਗਿਆਨ
ਜਾਂ ਸੱਚ ਦਾ ਗਿਆਨ’ ‘ਗੁਰੂ’ ਨਹੀਂ ਹੋ ਸਕਦਾ।
‘ਗੁਰੂ’ ਤਾਂ ਇਸ ਗਿਆਨ ਨੂੰ ਦੇਣ ਵਾਲਾ ਸਰੂਪ ਜਾਂ ਦੇਹ ਹੋ ਸਕਦੀ ਹੈ। ਗੁਰਮਤਿ ਦੇ ਮੂਲ਼ ‘ਸ਼ਬਦ
ਗੁਰੂ’ ਤੇ ਚੋਟ ਕਰਦੀ ਇਹ ਸ਼ੁਰਲੀ ਇਸ ਦੇ
ਝੂਰਲੂ
ਦਾ ਅਸਰ ਕਬੂਲੀ ਬੈਠੇ ਸੱਜਣਾਂ ਨੂੰ ਨਜ਼ਰ ਨਹੀਂ ਆਈ?
ਖੈਰ! ਉਨ੍ਹਾਂ ਦਾ ਮੌਜੂਦਾ ਮਕਸਦ ਤਾਂ ਸੁਧਾਰ ਉਪਰਾਲੇ ਨੂੰ ਸ਼ੋਰ ਰਾਹੀਂ ਬਦਨਾਮ ਕਰਨਾ ਹੈ। ਐਸੇ ਸ਼ੋਰ
ਵਿਚ ਐਸੀਆਂ ਸ਼ੁਰਲੀਆਂ ਕਿੱਥੇ ਨਜ਼ਰ ਆਉਂਦੀਆਂ। ਜਦੋਂ ਤੱਕ ਝੂਰਲੂ ਦਾ ਅਸਰ ਖਤਮ ਹੋਇਆ ਤਾਂ ਇਨ੍ਹਾਂ
ਸੱਜਣਾਂ ਨਾਲ ਇਹ ਭਾਣਾ ਸ਼ਾਇਦ ਵਰਤ ਚੁੱਕਿਆ ਹੋਣਾ ਹੈ
‘ਸਭ ਕੁਝ
ਲੁਟਾ ਕਰ ਹੋਸ਼ ਮੇ ਆਏ, ਤੋ ਕਿਆ ਹੁਆ’।
ਵੈਸੇ ‘ਗੁਰੂ’ ਵਿਸ਼ੇਸ਼ਣ ਦੇ ਨੁਕਤੇ ’ਤੇ ਵੀ ਇਸ ਵਿਦਵਾਨ ਦੀਆਂ ਸ਼ੁਰਲੀਆਂ ਨਿੱਤ ਬਦਲਦੀਆਂ ਰਹਿੰਦੀਆਂ
ਹਨ।
ਇਕ
ਸ਼ੁਰੂਆਤੀ ਸ਼ੁਰਲੀ ਸੀ
ਕਿ ਬਾਣੀ ਦਾ ਰਚਨਹਾਰ ਹੋਣਾ ਹੀ ‘ਗੁਰੂ’ ਹੋਣ ਦੀ ਪਛਾਣ ਹੈ। ਜਦੋਂ ਜਵਾਬ ਗਿਆ ਕਿ ਇਸ ਸ਼ੁਰਲੀ ਦੇ
ਹਿਸਾਬ ਨਾਲ ਤਾਂ ਸਿੱਖਾਂ ਦੇ ‘ਗੁਰੂ’ 35 ਹੋ ਗਏ, ਜਿਨ੍ਹਾਂ ਦੀ ਬਾਣੀ ‘ਸ਼ਬਦ ਗੁਰੂ ਗ੍ਰੰਥ ਸਾਹਿਬ
ਜੀ’ ਵਿਚ ਸੰਕਲਿਤ ਮੰਨੀ ਜਾਂਦੀ ਹੈ, ਜੇ ‘ਰਾਗਮਾਲਾ’ ਦੇ ਰਚਨਹਾਰ ‘ਗੁਰੂ’ ਦੀ ਗੱਲ ਨਾ ਵੀ ਕਰੀਏ
ਤਾਂ।
ਫੇਰ
ਸ਼ੁਰਲੀ ਬਦਲ ਲਈ ਕਿ
ਬਾਣੀ ਦੀ ਰਚਨਾ ਅਤੇ ਉਸ ਅਨੁਸਾਰੀ ਵਿਵਹਾਰ ‘ਗੁਰੂ’ ਹੋਣ ਦੀ ਪਛਾਣ ਹੈ। ਇਹ ਸ਼ੁਰਲੀ ਦੀ ਕਚਿਆਈ ਵੀ
ਸਪਸ਼ਟ ਕਰ ਦਿੱਤੀ ਗਈ ਕਿ 10 ਨਾਨਕ ਸਰੂਪਾਂ ਤੋਂ ਇਲਾਵਾ ਕੀ ਬਾਕੀ 25 ਬਾਣੀਕਾਰਾਂ ਦਾ ਵਿਵਹਾਰ ਬਾਣੀ
ਤੋਂ ਉਲਟ ਸੀ? ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦਾ ਸਰੂਪ ਰੂਪੀ ਪ੍ਰਚਲਿਤ ‘ਗੁਰੂ’
ਆਪ
ਕੀ ਵਿਵਹਾਰ ਕਰਦਾ ਹੈ?
ਅਸੀਂ ਜ਼ਰੂਰ ਉਸ ਨੂੰ ਗਰਮੀ ਜਾਂ ਸਰਦੀ ਤੋਂ ਬਚਾਉਣ ਦਾ ਭਰਮ ਪਾਲ ਲੈਂਦੇ ਹਾਂ ਅਤੇ ਆਪਣਾ ਮੋਹਤਾਜ਼
ਸਮਝਦੇ ਹਾਂ। ਖੈਰ!
ਫੇਰ
ਸ਼ੁਰਲੀ ਹੋਰ ਬਦਲ ਗਈ।
ਕਿਉਂਕਿ ਇਸ ਵਿਦਵਾਨ ਨੂੰ ਪਤਾ ਸੀ ਕਿ ਸ਼ੁਰਲੀ ਕੋਈ ਵੀ ਛੱਡ ਦੇਵਾਂ,
ਇਸ ਨੇ
‘ਮਾਨਸਿਕ ਡਰ’ ਪਾਲੀ ਬੈਠੇ ਸੱਜਣਾਂ ’ਤੇ ਤਾਂ ਅਸਰ ਕਰਨਾ ਹੀ ਹੈ।
ਮਿਸਾਲ ਲਈ ‘ਸ਼ਰਧਾ ਅਤੇ
ਸਤਿਕਾਰ’ ਦਾ ਝੂਰਲੂ ਲਈ ਫਿਰਦੇ ਇਸ ਵਿਦਵਾਨ ਨੇ ਕੁਝ ਦਿਨ ਪਹਿਲਾਂ ਇਕ ਛੋਟੀ ਜਿਹੀ ਲਿਖਤ ਵਿਚ ਆਪਣਾ
ਹੀ ਪੈਦਾ ਇਹ ਖਿਆਲ ਹੋਰਾਂ ਨਾਲ ਜੋੜਨ ਦਾ ਯਤਨ ਕੀਤਾ ਕਿ ਕੁਝ ਲੋਕਾਂ ਨੂੰ ‘ਗੁਰੂ’ ਸ਼ਬਦ ਤੋਂ
‘ਬ੍ਰਾਹਮਣਵਾਦ’ ਦੀ ਬੂ ਆਉਂਦੀ ਹੈ। ਨਾਲ ਹੀ ਸਵਾਲ ਉਠਾਇਆ ਕਿ ਉਹ ਲੋਕ ਆਪਣੇ ਬ੍ਰਾਹਮਣਵਾਦੀ ਨਾਮ
ਕਿਉਂ ਨਹੀਂ ਬਦਲ ਲੈਂਦੇ?
ਪਹਿਲੀ ਗੱਲ,
ਪਰਿਵਾਰ ਨੇ ਤਾਂ ਇਹ ਗੱਲ ਕਿਧਰੇ ਨਹੀਂ ਕਹੀ ਕਿ ‘ਗੁਰੂ’ ਲਫਜ਼ ਬ੍ਰਾਹਮਣਵਾਦੀ ਹੈ। ਖੈਰ! ਵਿਦਵਾਨ ਜੀ
ਦੀ ਆਦਤ ਹੈ ਅਣ-ਕਹੀਆਂ ਗੱਲਾਂ ਘੜ ਕੇ ਉਨ੍ਹਾਂ ਦੁਆਲੇ ਭਰਮਾਉ ਸ਼ਬਦਜਾਲ ਬੁਣ ਲੈਣ ਦੀ।
ਦੂਜੀ
ਗੱਲ, ‘ਗੁਰੂ’ ਪਦ
‘ਵਿਸ਼ੇਸ਼ਣ’ ਨਾਲ ਜੁੜਿਆ ਮਸਲਾ ਹੈ,
ਨਾ
ਕਿ ‘ਨਾਮ’ ਨਾਲ।
ਨਾਮ ਅਤੇ ਵਿਸ਼ੇਸ਼ਣ ਵਿਚ ਬਹੁਤ ਫਰਕ ਹੁੰਦਾ ਹੈ। ਜੇ ਕਿਸੇ ਦਾ ਨਾਮ ‘ਗੁਰੂ ਦੱਤ’ ਜਾਂ ‘ਗੁਰੂ ਦਾਸ’
ਹੈ ਤਾਂ ਉਸ ਨੂੰ ਉਸ ਨਾਮ ਨਾਲ ਪੁਕਾਰਨ ਵਿਚ ਕੋਈ ਹਰਜ਼ ਨਹੀਂ। ਪਰ ਜਿਥੇ ‘ਗੁਰੂ’ ਵਿਸ਼ੇਸ਼ਣ ਵਜੋਂ
ਵਰਤਣ ਦੀ ਗੱਲ ਆਉਂਦੀ ਹੈ, ਉਥੇ ਗੱਲ ਵੱਖਰੀ ਹੈ। ‘ਮਨਜੀਤ’ ਇਕ ਨਾਮ ਹੈ, ਇਸ ਲਈ ਜਰੂਰੀ ਨਹੀਂ ਕਿ
ਉਸ ਨਾਮ ਵਾਲੇ ਵਿਅਕਤੀ ਨੇ ਮਨ ਨੂੰ ਜਿਤਿਆ ਹੀ ਹੋਵੇ। ਪਰ ‘ਖਾਲਸਾ’ ਇਕ ਵਿਸ਼ੇਸ਼ਣ ਹੈ ਅਤੇ ਇਸ
ਵਿਸ਼ੇਸ਼ਣ ਤੋਂ ਵਰਤੋਂ ਇਹ ਤਕਾਜ਼ਾ ਕਰਦੀ ਹੈ ਕਿ ਬੰਦੇ ਦੇ ਚਰਿਤ੍ਰ ਵਿਚ ਇਮਾਨਦਾਰੀ ਹੋਵੇ। ‘ਹਰਦੇਵ’
ਇਕ ਨਾਮ ਹੈ, ਇਸ ਲਈ ਜ਼ਰੂਰੀ ਨਹੀਂ ਕਿ ਇਸ ਨਾਮ ਵਾਲਾ ਵਿਅਕਤੀ ‘ਰੱਬ ਜਾਂ ਰੱਬ ਦਾ ਦੇਵਤਾ’ ਹੋਵੇ,
ਪਰ ‘ਪੰਥ ਦਰਦੀ ਵਿਦਵਾਨ’ ਇਕ ਵਿਸ਼ੇਸ਼ਣ ਹੈ। ਇਹ ਵਿਸ਼ੇਸ਼ਣ ਇਹ ਤਕਾਜ਼ਾ ਕਰਦਾ ਹੈ ਕਿ ਇਸ ਵਿਸ਼ੇਸ਼ਣ ਵਾਲਾ
ਸੱਜਣ ਪਾਠਕਾਂ ਨੂੰ ਭਰਮਾਉ ਸ਼ਬਦ ਜਾਲ ਬੁਣ ਕੇ ‘ਰਾਗਮਾਲਾ’ ਨੂੰ ਪ੍ਰਮਾਣਿਤ ਕਰਨ ਦੀ ਕੋਸ਼ਿਸ਼ ਕਰਦਾ,
ਨਾਨਕ ਸਰੂਪਾਂ ਨੂੰ ਕਟਘਰੇ ਵਿਚ ਖੜਾ ਨਾ ਕਰੇ ਜਾਂ ਆਪਣੇ ‘ਭਗੌਤੀ ਪਿਆਰ’ ਜਾਂ ‘ਪੰਥ ਪ੍ਰਵਾਣਿਕਤਾ
ਪਿਆਰ’ ਦੇ ਨਾਮ ਤੇ ਦਸ਼ਮੇਸ਼ ਨੂੰ ਦੇਵੀ-ਪੂਜਕ ਸਿੱਧ ਕਰਦੀ, ਗੁਰਮਤਿ ਵਿਰੋਧੀ ਰਚਨਾ ਦੀ ਪ੍ਰੌੜਤਾ ਨਾ
ਕਰਦਾ ਹੋਵੇ।
ਆਸ ਹੈ
ਸਾਰਿਆਂ ਨੂੰ ‘ਨਾਮ ਅਤੇ ਵਿਸ਼ੇਸ਼ਣ’ ਵਿਚਲਾ ਫਰਕ ਸਮਝ ਆ ਗਿਆ ਹੋਵੇਗਾ।
ਇਸੇ ਵਿਸ਼ੇ ’ਤੇ ਆਪਣੇ ਤਾਜ਼ਾ
ਲਿਖੇ ਇਕ ਲੇਖ ਵਿਚ ਵਿਦਵਾਨ ਜੀ ਨੇ ਫਿਰ ਇਕ ਨਵਾਂ ਨੁੱਕਤਾ ਉਠਾਇਆ ਹੈ ਕਿ ‘ਗਿਆਨ’ ਗੁਰੂ ਨਹੀਂ
ਹੁੰਦਾ, ਗਿਆਨ ਦੇਣ ਵਾਲਾ ਗੁਰੂ ਹੁੰਦਾ ਹੈ। ਅਨਮਤਾਂ ਵਿਚ ‘ਗੁਰੂ’ ਕਿਸ ਨੂੰ ਕਿਹਾ ਜਾਂਦਾ ਹੈ, ਉਹ
ਵੱਖਰੀ ਗੱਲ ਹੈ। ਪਰ ਅਸੀਂ ਪੜਚੋਲ ਗੁਰਮਤਿ ਦੇ ਨਜ਼ਰੀਏ ਤੋਂ ਕਰਨੀ ਹੈ, ਕਿਉਂਕਿ ਅਸੀਂ ਗੁਰਮਤਿ ਦੇ
ਪੈਰੋਕਾਰ ਹੋਣ ਦਾ ਦਾਅਵਾ ਕਰਦੇ ਹਾਂ। ਗੁਰਮਤਿ ਅਨੁਸਾਰ ਇਕ ਵਾਹਦ ਅਤੇ ਸਦੀਵੀ ਹਸਤੀ ਸਿਰਫ ਅਕਾਲ
ਪੁਰਖ ਹੈ, ਜਿਸ ਦੇ ਕਈਂ ਗੁਣਾਤਮਕ ਰੂਪ ਹਨ। ਮਿਸਾਲ ਲਈ ਕਰਤਾ, ਪਾਲਕ ਆਦਿ। ਐਸਾ ਹੀ ਗੁਣਾਤਮਕ ਰੂਪ
ਹੈ ‘ਸਤਿਗੁਰੂ’ ਭਾਵ ਸੱਚ ਦਾ ਗਿਆਨ। ਇਸ ਸਮੁੱਚੀ ਕਾਇਨਾਤ ਦੀ ਹਰ ਵਸਤ ਦਾ ਕਰਤਾ ਉਹ ਪ੍ਰਭੂ ਆਪ ਹੈ,
ਜਿਸ ਵਿਚ ਗਿਆਨ ਵੀ ਆ ਜਾਂਦਾ ਹੈ। ਗਿਆਨ ਦੇ ਇਸ ਗੁਣ ਕਾਰਨ ਉਸ ਨੂੰ ਗੁਰਮਤਿ ਵਿਚ ‘ਸਤਿਗੁਰੂ’ ਵੀ
ਕਿਹਾ ਗਿਆ ਹੈ। ਗੁਰਵਾਕ ਹੈ:
ਸਤਿਗੁਰੁ
ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥13॥ (ਪੰਨਾ 759
ਮਹਲਾ 4)
ਪ੍ਰਭੂ ਦੇ ਬਖਸ਼ੇ ਗਿਆਨ ਨੂੰ
ਸਮਝ ਕੇ ਆਪਣੀ ਰਚਨਾ ਰਾਹੀਂ ਲੋਕਾਂ ਤੱਕ ਪਹੁੰਚਾਉਣ ਵਾਲਾ ਮਹਾਂ-ਪੁਰਖ ਉਸ ਗਿਆਨ ਦਾ ਕਰਤਾ ਨਹੀਂ
ਹੁੰਦਾ, ਸੋ ਕੋਈ ਦੇਹਧਾਰੀ ਗੁਰੂ ਨਹੀਂ ਹੋ ਸਕਦਾ। ਉੱਪਰ ਗੁਰਵਾਕ ਵਿਚ ਵੀ ਸਪਸ਼ਟ ਹੈ ਕਿ ਕੋਈ
ਦੇਹਧਾਰੀ ਸਦਾ-ਸਦਾ ਨਹੀਂ ਰਹਿ ਸਕਦਾ ਅਤੇ ਅਭਿਨਾਸ਼ੀ ਨਹੀਂ ਹੋ ਸਕਦਾ, ਇਸ ਲਈ ਉਹ ਗੁਰਮਤਿ ਅਨੁਸਾਰ
‘ਸਤਿਗੁਰੂ’ ਨਹੀਂ ਹੋ ਸਕਦਾ। ਇਹ ਕਸਵੱਟੀ ਨਾਨਕ ਸਰੂਪਾਂ ਜਾਂ ਕਿਤਾਬੀ ਸਰੂਪ ’ਤੇ ਵੀ ਲਾਗੂ ਹੁੰਦੀ
ਹੈ।
ਪ੍ਰਭੂ ਦੀ ਬਖਸ਼ਿਸ਼ ਗਿਆਨ ਹੀ
ਉਸਦੇ ਸਰੂਪ ਵਜੋਂ ‘ਗੁਰੂ’ ਹੁੰਦਾ ਹੈ। ਇਸ ਨੂੰ ਗੁਰਬਾਣੀ ਵਿਚ ਜਿੱਥੇ ‘ਗੁਰ ਗਿਆਨ’ ਜਾਂ ‘ਗੁਰ ਕਾ
ਸਬਦ’ ‘ਗੁਰ ਕਾ ਬਚਨ’ ਆਦਿ ਲਿਖਿਆ ਹੈ, ਉੱਥੇ ਇਸ ਦਾ ਭਾਵ ‘ਸਤਿਗੁਰੂ ਰੂਪ ਪ੍ਰਮਾਤਮਾ ਦੀ ਬਖਸ਼ਿਸ਼
ਗਿਆਨ ਹੈ”। ਗਿਆਨ ਦਾ ਮੂਲ਼ ਸ੍ਰੋਤ ਉਹ ‘ਅਕਾਲ ਪੁਰਖ’ ਰੂਪੀ ਸਤਿਗੁਰੂ ਹੀ ਹੈ।
ਇਹ ‘ਗਿਆਨ’ ਰੂਪੀ ਗੁਰੂ ਆਦਿ
ਜੁਗਾਦੀ ਹੈ, ਇਸ ਲਈ 1469 ਤੋਂ ਪਹਿਲਾਂ ਵੀ ਸੀ। ਜਦੋਂ ਬਾਬਾ ਨਾਨਕ ਜੀ ਨੇ ਸਿੱਧ ਗੋਸ਼ਟ ਵਿਚ ‘ਸਬਦ’
ਨੂੰ ਗੁਰੂ ਕਿਹਾ ਤਾਂ ਉਹ ‘ਸਬਦ’ ਕਿਸੇ ਮਹਾਂਪੁਰਖ ਦੇ ਬਖਸ਼ੇ ਗਿਆਨ ਲਈ ਨਹੀਂ ਬਲਕਿ ਪ੍ਰਮਾਤਮਾ ਦੀ
ਬਖਸ਼ਿਸ਼ ਗਿਆਨ ਲਈ ਸੀ।
ਜੇ ਵਿਦਵਾਨ ਜੀ ਦੇ ਤਰਕ
ਅਨੁਸਾਰ ‘ਸ਼ਬਦ’ (ਲਫਜਾਂ) ਰਾਹੀਂ ਗਿਆਨ ਮੰਨ ਲਈਏ ਤਾਂ ਇਹ ਵੀ ਮੰਨਣਾ ਪਵੇਗਾ ਕਿ ਉਹ ‘ਲਫਜ਼’ ਬਾਬਾ
ਨਾਨਕ ਜੀ ਨੇ ਕਿਸੇ ਮਹਾਂਪੁਰਖ ਜਾਂ ਉਸ ਦੀ ਰਚਨਾ ਵਿਚੋਂ ਹੀ ਜਾਣੇ ਹੋਣਗੇ, ਫਿਰ ਤਾਂ ਉਹ
ਮਹਾਂ-ਪੁਰਖ ਬਾਬੇ ਨਾਨਕ ਦਾ ‘ਗੁਰੂ’ ਹੋਇਆ। ਪਰ ਐਸਾ ਨਹੀਂ, ਇਸ ਭੁਲੇਖੇ ਨੂੰ ਬਾਬਾ ਨਾਨਕ ਜੀ ਨੇ
ਉਸੇ ਤਰੀਕੇ ਦੂਰ ਕਰ ਦਿੱਤਾ, ਜਿਵੇਂ ਉਪਰਲਾ ਗੁਰਵਾਕ ਦਸਦਾ ਹੈ ਕਿ ਇਕ ਅਭਿਨਾਸ਼ੀ ਪ੍ਰਮਾਤਮਾ ਹੀ
ਸਿਰਫ ਅਸਲ (ਸੱਚਾ) ਗੁਰੂ ਹੈ। ਬਾਬਾ ਨਾਨਕ ਜੀ ਦਾ ਵਾਕ ਹੈ:
ਗੁਰੁ
ਪਰਮੇਸਰੁ, ਨਾਨਕ ਭੇਟਿਓ, ਸਾਚੈ ਸਬਦਿ ਨਿਬੇਰਾ ॥3॥6॥ (ਪੰਨਾ 878 ਮਹਲਾ 1)
ਇਸ ਵਿਸ਼ੇ ’ਤੇ ਕੁਝ ਹੋਰ
ਗੁਰਬਾਣੀ ਹਵਾਲੇ ਵਿਚਾਰਦੇ ਹਾਂ:
ਤਤੁ
ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ ॥
ਅਪਰੰਪਰ
ਪਾਰਬ੍ਰਹਮੁ ਪਰਮੇਸਰੁ, ਨਾਨਕ, ਗੁਰੁ ਮਿਲਿਆ ਸੋਈ ਜੀਉ ॥5॥11॥ (ਪੰਨਾ 599 ਮਹਲਾ 1)
ਮਨ ਰੇ,
ਹਉਮੈ ਛੋਡਿ ਗੁਮਾਨੁ ॥
ਹਰਿ
ਗੁਰੁ ਸਰਵਰੁ ਸੇਵਿ ਤੂ, ਪਾਵਹਿ ਦਰਗਹ ਮਾਨੁ ॥1॥ ਰਹਾਉ ॥ (ਪੰਨਾ 21 ਮਹਲਾ 1)
ਘਘੈ ਘਾਲ
ਸੇਵਕੁ ਜੇ ਘਾਲੈ, ਸਬਦਿ ਗੁਰੂ ਕੈ ਲਾਗਿ ਰਹੈ ॥
ਬੁਰਾ
ਭਲਾ ਜੇ ਸਮ ਕਰਿ ਜਾਣੈ, ਇਨ ਬਿਧਿ ਸਾਹਿਬੁ ਰਮਤੁ ਰਹੈ ॥8॥ (ਪੰਨਾ 432 ਮਹਲਾ)
ਆਪੇ
ਸਤਿਗੁਰੁ ਆਪਿ ਹਰਿ, ਆਪੇ ਮੇਲਿ ਮਿਲਾਇ ॥ (ਪੰਨਾ 41 ਮਹਲਾ 4)
ਹਰਿ
ਹਮਰਾ, ਹਮ ਹਰਿ ਕੇ ਦਾਸੇ, ਨਾਨਕ, ਸਬਦੁ ਗੁਰੂ ਸਚੁ ਦੀਨਾ ਜੀਉ ॥4॥14॥21॥ (ਪੰਨਾ 100 ਮਹਲਾ 5)
ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥ (ਪੰਨਾ 749 ਮਹਲਾ 5)
ਗੁਰੁ
ਪਾਰਬ੍ਰਹਮੁ ਪਰਮੇਸਰੁ ਆਪਿ ॥ ਆਠ ਪਹਰ ਨਾਨਕ ਗੁਰ ਜਾਪਿ ॥4॥16॥67॥ (ਪੰਨਾ 387 ਮਹਲਾ 5)
ਉਪਰੋਕਤ ਵਾਕਾਂ ਤੋਂ ਇਹ
ਗੱਲਾਂ ਸਪਸ਼ਟ ਹੋ ਜਾਂਦੀਆਂ ਹਨ:
1. ਬਾਬਾ ਨਾਨਕ ਨੇ ਪ੍ਰਮੇਸ਼ਰ
ਨੂੰ ਵੀ ਆਪਣਾ ‘ਗੁਰੂ’ ਕਿਹਾ, ਕਿਸੇ ਲਫਜ਼ ਜਾਂ ਲਫਜ਼ਾਂ ਦੇ ਸਮੂਹ ਨੂੰ ਨਹੀਂ, ਕਿਉਂਕਿ ਕੋਈ ਲਫਜ਼ ਰੱਬ
ਨੇ ਆਪ ਨਹੀਂ ਘੜੇ, ਮਨੁੱਖਾਂ ਨੇ ਘੜੇ। ‘ਸਬਦ’ ਨੂੰ ਗੁਰੂ ਕਹਿਣ ਦਾ ਭਾਵ ਉਸ ਪ੍ਰਮਾਤਮਾ ਦੇ ਗਿਆਨ
ਰੂਪ ਨੂੰ ‘ਗੁਰੂ’ ਕਹਿਣਾ ਹੈ, ਜਿਵੇਂ ਕਰਤਾਰ ਉਸ ਦਾ ਕਰਤਾ ਰੂਪ ਨਾਮ ਹੈ। ਜੇ “ਸਬਦ ਗੁਰੂ ਸੁਰਤਿ
ਧੁਨ ਚੇਲਾ” ਵਿਚ ‘ਸਬਦ’ ਦਾ ਮਤਲਬ ਲਫਜ਼ ਜਾਂ ਲਫਜ਼ਾਂ ਦਾ ਸਮੂਹ ਮੰਨ ਲਿਆ ਜਾਵੇ ਤਾਂ ਇਹ ਮੰਨਣਾ
ਪਵੇਗਾ ਕਿ ਨਾਨਕ ਦਾ ‘ਗੁਰੂ’ ਉਹ ਮਨੁੱਖ ਸੀ, ਜਿਸ ਨੇ ਉਹ ‘ਲਫਜ਼’ ਦਾ ਸਮੂਹ ਰਚਿਆ, ਪਰਮਾਤਮਾ ਨਹੀਂ।
ਪਰ ਨਾਨਕ ਬਾਣੀ ਇਸ ਗੱਲ ਨੂੰ ਝੂਠਲਾ ਦਿੰਦੀ ਹੈ, ਜਿਸ ਕਰਕੇ ਇਹ ਅਰਥ ਅ-ਢੁੱਕਵੇਂ ਸਾਬਤ ਹੋ ਜਾਂਦੇ
ਹਨ।
2. ਕੁਝ ਸੱਜਣਾਂ ਦਾ ਤਰਕ ਇਹ
ਵੀ ਹੈ ਕਿ ਬੇਸ਼ਕ ਬਾਬਾ ਨਾਨਕ ਜੀ ਨੇ ਪ੍ਰਮਾਤਮਾ ਨੂੰ ਗੁਰੂ ਕਿਹਾ, ਪਰ ਮਗਰਲੇ ਨਾਨਕ ਸਰੂਪਾਂ ਨੇ
‘ਨਾਨਕ’ ਨੂੰ ਗੁਰੂ ਕਿਹਾ। ਪਰ ਇਸ ਤਰਕ ਨਾਲ ਤਾਂ ਅਸੀਂ ਬਾਬੇ ਨਾਨਕ ਅਤੇ ਮਗਰਲੇ ਨਾਨਕ ਸਰੂਪਾਂ ਦੀ
ਵਿਚਾਰਧਾਰਾ ਵਿਚ ਹੀ ਵਖਰੇਵਾਂ ਵਿਖਾ ਰਹੇ ਹਾਂ, ਜੋ ਸਰਾਸਰ ਗੁਨਾਹ ਹੈ। ਇਸ ਪ੍ਰਥਾਇ ਗੁਰਬਾਣੀ ਸੇਧ
ਹੈ:
ਜੋਤਿ
ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (ਪੰਨਾ 966)
ਇਹ ਤਰਕ ਹੈ ਵੀ ਕੱਚਾ।
ਉਪਰੋਕਤ ਗੁਰਬਾਣੀ ਹਵਾਲਿਆਂ ਵਿਚ ਕੁਝ ਪੰਜਵੇਂ ਪਾਤਸ਼ਾਹ ਜੀ ਦੇ ਵਾਕ ਵੀ ਹਨ, ਜਿਸ ਵਿਚ ਉਨ੍ਹਾਂ ਨੇ
‘ਪਰਮਾਤਮਾ’ ਨੂੰ ਹੀ ‘ਗੁਰੂ’ ਦੱਸਿਆ ਹੈ। ਐਸੇ ਗੁਰਬਾਣੀ ਹਵਾਲੇ ਹੋਰ ਨਾਨਕ ਸਰੂਪਾਂ ਦੇ ਵੀ ਮਿਲਦੇ
ਹਨ। ਸਪਸ਼ਟ ਸਾਰੇ ਬਾਣੀਕਾਰ ‘ਪ੍ਰਮਾਤਮਾ’ ਨੂੰ ਗਿਆਨ ਰੂਪ ਵਿਚ ‘ਗੁਰੂ’ ਮੰਨਦੇ ਸਨ, ਜਿਸ ਦੀ ਪੁਸ਼ਟੀ
ਭਗਤ ਕਬੀਰ ਜੀ ਦਾ ਇਹ ਵਾਕ ਵੀ ਕਰਦਾ ਹੈ:
ਕਹੁ
ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੁੋ ॥4॥5॥ (ਪੰਨਾ 793 ਭਗਤ ਕਬੀਰ ਜੀ)
ਸਪਸ਼ਟ ਹੈ, ਸਾਰੇ ਬਾਣੀਕਾਰ
‘ਗੁਰੂ’ ਵਿਸ਼ੇਸ਼ਣ ਨੂੰ ਲੈ ਕੇ ਇਕ ਮਤ ਸਨ ਕਿ ਉਹ ਗਿਆਨ ਰੂਪ ਪ੍ਰਮਾਤਮਾ ਹੈ, ਪਰ ਅਸੀਂ ਸਮੇਂ ਨਾਲ
ਭੁਲੇਖਿਆਂ ਵਿਚ ਪੈ ਕੇ ਦੇਹ ਜਾਂ ਸਰੂਪ ਨੂੰ ਹੀ ‘ਗੁਰੂ’ ਮੰਨਣ ਲਗ ਗਏ। ਐਸੇ ਭਟਕੇ ਕਿ ਸਾਡੇ
‘ਗੁਰੂ’ ਵੀ ਇਕ ਤੋਂ ਵੱਧ ਕੇ ਅਨੇਕਾਂ ਹੋ ਗਏ।
3. ਆਉ, ਹੇਠ ਲਿਖਿਆ ਗੁਰਵਾਕ
ਵਿਚਾਰੀਏ:
ਗੁਰੁ
ਮੇਰੈ ਸੰਗਿ ਸਦਾ ਹੈ ਨਾਲੇ ॥ ਸਿਮਰਿ ਸਿਮਰਿ ਤਿਸੁ ਸਦਾ ਸਮ੍ਾਲੇ ॥1॥ ਰਹਾਉ ॥ (ਪੰਨਾ 394 ਮਹਲਾ 5)
ਕੀ ਕੋਈ ਦੇਹਧਾਰੀ (ਸਮੇਤ
ਨਾਨਕ ਸਰੂਪਾਂ) ਜਾਂ ਕੋਈ ਗ੍ਰੰਥ ਹਮੇਸ਼ਾਂ ਸਾਡੇ ਅੰਗ-ਸੰਗ ਰਹਿ ਸਕਦਾ ਹੈ? ਗਿਆਨ ਹੀ ਹਮੇਸ਼ਾਂ ਨਾਲ
ਰਹਿ ਸਕਦਾ ਹੈ, ਸੋ ਸਪਸ਼ਟ ਹੈ ‘ਗੁਰੂ’ ਗਿਆਨ ਹੈ, ਕੋਈ ਗ੍ਰੰਥ ਜਾਂ ਦੇਹ ਨਹੀਂ।
4. ਅਸੀਂ ਸਾਰੇ ਮਾਧਿਅਮ ਨੂੰ
ਹੀ ‘ਗੁਰੂ’ ਮੰਨਣ ਦੀ ਭੁੱਲ ਕਰ ਰਹੇ ਹਾਂ ਤਾਂ ਹੀ ਕਦੀ ਸਾਡੇ ਲਈ ‘ਗੁਰੂ’ ਦੇਹਧਾਰੀ ਹੋ ਜਾਂਦਾ ਹੈ,
ਕਦੇ ਗ੍ਰੰਥ। ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦਾ ਵਿਰੋਧ ਕਰਨ ਵਾਲਿਆਂ ਨੇ ਇਹ ਨੁੱਕਤਾ
ਵਾਰ-ਵਾਰ ਉਠਾਇਆ ਕਿ ਲੈਪਟਾਪ ਜਾਂ ਪੈਨ-ਡ੍ਰਾਇਵ ਆਦਿ ਦੀ ਤੁਲਨਾ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’
ਨਾਲ ਕੀਤੀ ਗਈ। ਸੱਚਾਈ ਇਹ ਹੈ ਕਿ ‘ਮਾਧਿਅਮ ਰੂਪੀ ਸਰੂਪ’ ਨੂੰ ‘ਗੁਰੂ’ ਮੰਨਣ ਵਾਲੇ ਲੋਕ ਹੀ ਇਸ ਦੀ
ਪ੍ਰੋਢਤਾ ਕਰ ਰਹੇ ਹਨ, ਭਾਂਵੇ ਅਨਜਾਣੇ ਵਿਚ ਹੀ। ਜੇ ‘ਗ੍ਰੰਥ’ (ਮਾਧਿਅਮ) ਗੁਰਬਾਣੀ ਦਰਜ ਹੋਣ ਕਾਰਨ
‘ਗੁਰੂ’ ਹੈ ਤਾਂ ਉਹੀ ‘ਗੁਰਬਾਣੀ’ ਤਾਂ ਲੈਪ-ਟਾਪ, ਮੋਬਾਇਲ ਆਦਿ ਵਿਚ ਵੀ ਹੈ। ਫੇਰ ਤੁਹਾਡੀ
‘ਮਾਧਿਅਮ ਗੁਰੂ’ ਦੀ ਕਸਵੱਟੀ ਅਨੁਸਾਰ ਤਾਂ ਉਹ ਵੀ ‘ਗੁਰੂ’ ਸਾਬਤ ਹੁੰਦੇ ਹਨ। ਫੇਰ ਫਾਲਤੂ ਦਾ ਸ਼ੋਰ
ਕਿਸ ਲਈ? ਭਵਿੱਖ ਵਿਚ ਦੁਨੀਆ ‘ਪੈਪਰਲੇਸ’ ਹੋ ਸਕਦੀ ਹੈ, ਜਿਸ ਨਾਲ ‘ਗ੍ਰੰਥ’ ਸਰੂਪ ਆਮ ਨਾ ਰਹੇ। ਕੀ
ਉਸ ਵੇਲੇ ‘ਗੁਰੂ’ ਖਤਮ ਹੋ ਜਾਵੇਗਾ?
ਇਹ
ਦੁਬਿਧਾ ਤਾਂ ਹੀ ਖਤਮ ਹੋ ਸਕਦੀ ਹੈ, ਜਦੋਂ ਇਹ ਗੱਲ ਦ੍ਰਿੜ ਹੋ ਜਾਵੇਗੀ ਕਿ ਦੇਹਧਾਰੀ, ਗ੍ਰੰਥ ਆਦਿ
ਮਾਧਿਅਮ ਹਨ, ‘ਗੁਰੂ’ ਗਿਆਨ ਰੂਪ ਪ੍ਰਮਾਤਮਾ ਹੀ ਹੈ।
ਨਾ ਤਾਂ ਕੋਈ ਦੇਹ ਗੁਰੂ ਹੈ, ਨਾ ਹੀ ਕੋਈ ਗ੍ਰੰਥ, ਨਾ ਹੀ ਕੋਈ ਕੰਪਿਉਟਰ, ਨਾ ਹੀ ਕੋਈ ਲਫਜ਼ ਜਾਂ
ਲਫਜ਼ਾਂ ਦਾ ਸਮੂਹ। ਇਹ ਸਭ ਮਾਧਿਅਮ ਹਨ, ਜੋ ਸਮੇਂ ਅਤੇ ਲੋੜ ਅਨੁਸਾਰ ਬਦਲਦੇ ਰਹਿੰਦੇ ਹਨ। ਕੋਈ
ਮਾਧਿਅਮ ਹਮੇਸ਼ਾਂ ਤੁਹਾਡੇ ਅੰਗ-ਸੰਗ ਨਹੀਂ ਰਹਿ ਸਕਦਾ, ਸਿਰਫ ਗਿਆਨ ਰੂਪ ਪ੍ਰਮਾਤਮਾ ਰਹਿ ਸਕਦਾ ਹੈ।
ਇਹ ਗਿਆਨ ਹਮੇਸ਼ਾਂ ਤੋਂ ਸੀ, ਹਮੇਸ਼ਾਂ ਰਹੇਗਾ। ਮਾਧਿਅਮ ਬਦਲਦੇ ਰਹਿੰਦੇ ਹਨ। ਬਾਬਾ ਨਾਨਕ ਜੀ ਇਹੀ
ਦੁਬਿਧਾ ਖਤਮ ਕਰਨਾ ਚਾਹੁੰਦੇ ਸਨ, ਪਰ ਅਸੀਂ ਉਨ੍ਹਾਂ ਨੂੰ ਹੀ ਪਹਿਲਾ ਗੁਰੂ ਬਣਾ ਕੇ ਇਹ ਮਨਮੱਤ
ਸ਼ੁਰੂ ਕਰ ਦਿੱਤੀ।
4. ‘ਸਰੂਪ ਜਾਂ ਮਾਧਿਅਮ
ਗੁਰੂ’ ਦੀ ਪ੍ਰੋਢਤਾ ਕਰਨ ਵਾਲੇ ਇਹ ਵਿਦਵਾਨ ਜੀ ਆਪਣੀਆਂ ਲਿਖਤਾਂ ਵਿਚ ਹਰ ਦੂਜੇ ਦਿਨ ਆਪਣਾ ਪਿੱਛਲਾ
ਸਟੈਂਡ ਬਦਲ ਕੇ ਨਵੀਂ ਸ਼ੋਸ਼ਾ ਛੱਡ ਦੇਂਦੇ ਹਨ। ਤਾਜ਼ਾ ਸ਼ੋਸ਼ਾ ਇਹ ਹੈ ‘ਸਬਦ ਗੁਰੂ’ ਦਾ ਭਾਵ ‘ਲਫਜ਼
ਗੁਰੂ’ ਹੁੰਦਾ ਹੈ। ਲਫਜ਼ ਤਾਂ ਗੁਰੂ ਹਨ ਪਰ ਗਿਆਨ ਨਹੀਂ, ਗ੍ਰੰਥ ਤਾਂ ਗੁਰੂ ਹੈ, ਗਿਆਨ ਨਹੀਂ। ਇਹ
ਸਭ ਦਿਮਾਗੀ ਘੁਣਤਰਾਂ ਹਨ, ਗੁਰਬਾਣੀ ਹਵਾਲੇ ਨਹੀਂ। ਜਿਹੜਾ ਇਕ ਵਾਰ ਨਿਰਪੱਖ ਅਤੇ ਇਮਾਨਦਾਰ ਹੋ ਕੇ
ਇਸ ਵਿਸ਼ੇ ’ਤੇ ਗੁਰਬਾਣੀ ਹਵਾਲੇ ਵਿਚਾਰ ਲਵੇਗਾ, ਉਸ ਦੀ ਦੁਬਿਧਾ ਦੂਰ ਹੋ ਜਾਵੇਗੀ। ਹਾਂ, ਗੁੰਮਰਾਹ
ਕਰਨ ਲਈ ਦਿਮਾਗੀ ਘੁਣਤਰਾਂ ਪੁਜਾਰੀ ਪ੍ਰਵਿਰਤੀ ਦੇ ਪੁਰਾਣੇ ਹਥਿਆਰ ਹਨ।
5. ਇਹ ਗੱਲ ਵੀ ਬਿਲਕੁਲ
ਸਪਸ਼ਟ ਹੈ ਕਿ ਗੁਰੂ ਵਿਸ਼ੇਸ਼ਣ ਸਤਿਕਾਰ ਦਾ ਮੁੱਦਾ ਨਹੀਂ ਹੈ। ਨਾਨਕ ਸਰੂਪਾਂ ਦਾ ਅਸਲ ਸਤਿਕਾਰ ਉਨ੍ਹਾਂ
ਦੇ ਦਰਸਾਏ ਰਾਹ ਨੂੰ ਇਮਾਨਦਾਰੀ ਨਾਲ ਅਪਨਾਉਣਾ ਹੈ। ਤੱਥ ਗਵਾਹ ਹਨ “ਧੰਨ ਗੁਰ ਨਾਨਕ ਤੂੰ ਹੀ
ਨਿਰੰਕਾਰ” ਕਹਿ ਕੇ ਰਸਮੀ ਸਤਿਕਾਰ ਦੀ ਚਰਮ ਸੀਮਾ ਛੂਹਣ ਦਾ ਦਾਅਵਾ ਕਰਨ ਵਾਲੇ ਸੰਪਰਦਾਈ ‘ਨਾਨਕ
ਸੰਦੇਸ਼’ ਤੋਂ ਬੁਰੀ ਤਰ੍ਹਾਂ ਭਟਕੇ ਹੋਏ ਹਨ। ਸੋ, ਇਸ ਵਿਸ਼ੇ ਨੂੰ ਲੈ ਕੇ ਸਤਿਕਾਰ ਦਾ ਰੌਲਾ ਪਾਉਣ
ਵਾਲੇ ਸੱਜਣ ਬੇਈਮਾਨੀ ਕਰ ਰਹੇ ਹਨ।
ਜੇ ਸਿਰਫ ਕਿਸੇ ਬਾਣੀ ਦੀ
ਰਚਨਾ ਜਾਂ ਪ੍ਰਵਾਣਿਤ ਕਰਨਾ ਹੀ ‘ਗੁਰੂ’ ਹੋਣ ਦੀ ਕਸਵੱਟੀ ਮੰਨ ਲਈ ਜਾਵੇ ਤਾਂ ਸਿੱਖਾਂ ਦੇ 35 ਗੁਰੂ
ਮੰਨੇ ਜਾਣੇ ਚਾਹੀਦੇ ਹਨ ਕਿਉਂਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਚਲਿਤ ਸਰੂਪ ਵਿਚ 35
ਬਾਣੀਕਾਰਾਂ ਦੀ ਰਚਨਾ ਸ਼ਾਮਿਲ ਮੰਨੀ ਜਾਂਦੀ ਹੈ, ਕਵੀ ‘ਆਲਮ’ ਦੀ ਗੱਲ ਨਾ ਵੀ ਕਰੀਏ ਤਾਂ। ਅੱਜ ਤੱਕ
‘ਗੁਰੂ’ ਵਿਸ਼ੇਸ਼ਣ ਦੀ ਪ੍ਰੋਢਤਾ ਕਰਨ ਵਾਲੇ ਕਿਸੇ ਵੀ ਸਜੱਣ ਨੇ ਇਸ ਨੁੱਕਤੇ ਦਾ ਕੋਈ ਜਵਾਬ ਨਹੀਂ
ਦਿੱਤਾ।
ਉਪਰੋਕਤ ਵਿਚਾਰ ਤੋਂ ਸਪਸ਼ਟ
ਹੈ ਕਿ ਇਸ ਵਿਦਵਾਨ ਜੀ ਦਾ ਨਵਾਂ ਸ਼ੋਸ਼ਾ ਵੀ ਕੱਚਾ ਅਤੇ ਗੁੰਮਰਾਹ-ਕੁੰਨ ਹੈ। ਇਕ ਪਾਸੇ ਤਾਂ ਵਿਦਵਾਨ
ਜੀ ਇਸ ਮੁੱਦੇ ਨੂੰ ਸੰਵੇਦਨਸ਼ੀਲ ਦਸਦੇ ਹੋਏ, ਇਸ ’ਤੇ ਜਨਤਕ ਵਿਚਾਰ ਲਈ ਪ੍ਰੇਹਜ਼ ਕਰਦੇ ਹਨ, ਪਰ ਆਪ
ਹੀ ਹਰ ਚੌਥੇ ਦਿਨ ਕੋਈ ਨਵਾਂ ਸ਼ੋਸ਼ਾ ਸਾਹਮਣੇ ਲੈ ਕੇ ਆ ਜਾਂਦੇ ਹਨ। ਸੁਹਿਰਦਤਾ ਤਾਂ ਵੈਸੇ ਵੀ ਨਦਾਰਦ
ਹੋ ਚੁੱਕੀ ਜਾਪਦੀ ਹੈ।
‘ਗੁਰੂ’ ਪਦ ਦੇ ਵਿਸ਼ੇ ਤੇ
ਆਪਣੇ ਵਲੋਂ ਵੱਡਾ ਸਬੂਤ ਮੰਨਦੇ ਹੋਏ ਕਾਨਪੁਰੀ ਜੀ ਨੇ ਇਕ ਤਾਜ਼ਾ ਲਿਖਤ ਵਿਚ ‘ਮੰਗਲਾਚਰਨ’
ਦੇ ਇਕ ਅੰਸ਼
‘ਸਤਿਗੁਰ ਪ੍ਰਸਾਦਿ’
ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਸਿੱਖੀ ਵਿਚ ‘ਗੁਰੂ’ ਦੀ ਹੋਂਦ ਹੈ।
ਪਰ
ਝੂਰਲ਼ੂ ਦੇ ਅਸਰ ਹੇਠ ਮਸਤ ਹੋਏ ਇਹ ਨਹੀਂ ਦਸ ਰਹੇ ਕਿ ਗੁਰਮਤਿ ਵਿਚ ‘ਗੁਰੂ’ ਦੀ ਹੋਂਦ ਤੋਂ ਅਸੀਂ
ਮੁਨਕਰ ਕਦੋਂ ਹੋਏ ਹਾਂ?
ਦੂਜੀ
ਗੱਲ, ਇਹ ਮੰਗਲਾਚਰਨ
ਲਿਖਿਆ ਕਿਸ ਦਾ ਹੈ? ਸਪਸ਼ਟ ਹੈ, ਬਾਬਾ ਨਾਨਕ ਜੀ ਦਾ। ਕੀ ਉਹ ‘ਸਤਿਗੁਰ ਪ੍ਰਸਾਦਿ’ ਵਿਚ ਇਹ ਸਮਝਾ
ਰਹੇ ਹਨ ਕਿ ਇਹ ‘ਪ੍ਰਸਾਦਿ’ ਮੇਰਾ ਹੈ? ਭਾਵ ਬਾਬਾ ਨਾਨਕ ਨੇ ਆਪਣੇ ਵਾਸਤੇ ‘ਸਤਿਗੁਰ ਵਰਤਿਆ ਹੈ?
ਅਸੀਂ ਵੀ ਤਾਂ ਇਹੀ ਕਹਿ ਰਹੇ ਹਾਂ ਕਿ ਬਾਬਾ ਨਾਨਕ ਜੀ ਨੇ ਜਿਹੜਾ ‘ਗੁਰੂ’ ਸਮਝਾਇਆ ਸੀ, ਉਸ ਨਾਲ
ਜੁੜੀਏ। ਐਵੇਂ ‘ਥੁੱਕ ਦੇ ਵੜੇ’ ਬਣਾ ਕੇ ਕੁਝ ਸਾਬਤ ਨਹੀਂ ਹੁੰਦਾ? ਸੱਚ ਸਮਝਣਾ ਚਾਹੁੰਦੇ ਹੋ ਤਾਂ
ਦਿਮਾਗ ਦੇ ਦਰਵਾਜ਼ੇ ਖੋਲ ਦੇਵੋ ਅਤੇ ਝੂਰਲੂ ਦੀ ਪਛਾਣ ਕਰੋ।
ਇਵੇਂ ਹੀ ਕੁਝ ਸਮਾਂ ਪਹਿਲਾਂ
ਸਿੱਖ ਮਾਰਗ ਵੈਬਸਾਈਟ ’ਤੇ ਇਕ ਦੋ ਸੱਜਣਾਂ ਨੇ ਗੁਰਬਾਣੀ ਦੀ ਹੇਠਲੀ ਪੰਕਤੀ ਦਾ ਹਵਾਲਾ ਦੇ ਕੇ
‘ਗੁਰੂ’ ਵਿਸ਼ੇਸ਼ਣ ਦੇ ਮੁੱਦੇ ਤੇ ਇਹ ਦਾਅਵਾ ਕੀਤਾ ਕਿ ‘ਪਰਿਵਾਰ’ ਨੇ ਇਸ ਦਾ ਜਵਾਬ ਨਹੀਂ ਦਿਤਾ।
ਬ੍ਰਹਮਾ
ਬਡਾ ਕਿ ਜਾਸੁ ਉਪਾਇਆ ॥ ਬੇਦੁ ਬਡਾ ਕਿ ਜਹਾਂ ਤੇ ਆਇਆ ॥2॥ (ਪੰਨਾ 331)
ਇਸ ਪੰਕਤੀ ਦੇ ਭਾਵ ਅਰਥ
ਆਪਣੀ ਮਰਜ਼ੀ ਨਾਲ ਢੁਕਾ ਕੇ ਸ਼ਾਇਦ ਇਹ ਕਰਦੇ ਹਨ ਕਿ ਗੁਰਬਾਣੀ ਵੱਡੀ ਜਾਂ ਉਸ ਨੂੰ ਰੱਚਣ ਵਾਲਾ। ਸੋ
ਜੇ ਗੁਰਬਾਣੀ ਗੁਰੂ ਹੈ ਤਾਂ ਰਚਨ ਵਾਲਾ ਗੁਰੂ ਕਿਉਂ ਨਹੀਂ ਹੋਇਆ?
ਐਸੇ ਸੱਜਣਾਂ ਨੂੰ ਨਿਮਰਤਾ
ਸਾਹਿਤ ਬੇਨਤੀ ਹੈ ਕਿ ਜੇ ਤੁਹਾਡੀ ਇਹ ਵਿਆਖਿਆ ਸਹੀ ਮੰਨ ਲਈਏ ਤਾਂ ਪ੍ਰਚਲਿਤ ਰਵਾਇਤ ਮੁਤਾਬਿਕ
ਸਿੱਖਾਂ ਦੇ 35 ਗੁਰੂ ਹੋਣੇ ਚਾਹੀਦੇ ਹਨ, ਕਿਉਂਕਿ ਕੁਲ 35 ਮਹਾਂਪੁਰਖਾਂ ਦੀ ਬਾਣੀ ‘ਸ਼ਬਦ ਗੁਰੂ
ਗ੍ਰੰਥ ਸਾਹਿਬ’ ਜੀ ਵਿਚ ਦਰਜ ਮੰਨੀ ਜਾਂਦੀ ਹੈ। ਸੋ ਪਹਿਲਾ ਕੇਂਦਰੀ ਤੌਰ ਤੇ ਆਪਣੇ 35 ‘ਗੁਰੂ’
ਪ੍ਰਵਾਨ ਕਰਵਾ ਲਵੋ, ਫੇਰ ਅਸੀਂ ਇਹ ਸਪਸ਼ਟ ਕਰਨ ਦਾ ਯਤਨ ਕਰਾਂਗੇ ਕਿ ਐਸੀ ਵਿਆਖਿਆ ਦਾ ਇਹ ਹਵਾਲਾ
ਇੱਥੇ ਕਿਉਂ ਨਹੀਂ ਢੁਕਦਾ? ਇਸ ਨੁਕਤੇ ਦਾ ਜਵਾਬ ਅਸੀਂ ‘ਝੂਰਲੂ ਵਾਲੇ ਵਿਦਵਾਨ’ ਦੀਆਂ ਲਿਖਤਾਂ ਦੇ
ਪ੍ਰਤੀਕਰਮ ਵਿਚ ਪਹਿਲਾਂ ਹੀ ਦੇ ਚੁੱਕੇ ਹਾਂ।
ਇਸੇ ਸਿਲਸਿਲੇ ਵਿਚ ਇਕ ਲ਼ਿਖਤ
ਪ੍ਰੋ. ਕੰਵਲ ਨੇ ਵੀ 29/11/12 ਨੂੰ ਖਾਲਸਾ ਨਿਉਜ਼ ਤੇ ਛਪਵਾਈ ਹੈ। ਆਪਣੀ ਬਦਨਾਮ ਕਰਨ ਦੀ ਪੁਰਾਣੀ
ਮਾਨਸਿਕਤਾ ਹੇਠ ਉਨ੍ਹਾਂ ਨੂੰ ‘ਗੁਰੂ’ ਵਿਸ਼ੇਸ਼ਨ ਦੇ ਮੁੱਦੇ ਤੇ ਵੀ ਸਾਜਸ਼ ਨਜ਼ਰ ਆਉਂਦੀ ਹੈ। ਜਦੋਂ ਉਹ
ਪਹਿਲੀ ਸੁਧਾਰ ਇਕੱਤਰਤਾ ਵਿਚ ‘ਸਿੱਖ ਦੀ ਪਰਿਭਾਸ਼ਾ’ ਫਾਈਨਲ ਹੋਣ ਉਪਰੰਤ ਸਹਿਮਤੀ ਦੇ ਰਹੇ ਸਨ ਤਾਂ
ਉਨ੍ਹਾਂ ਨੇ ਇਹ ਮਸਲਾ ਕਿਉਂ ਨਹੀਂ ਉਠਾਇਆ ਕਿ ਇਸ ਵਿਚ ‘ਨਾਨਕ ਸਰੂਪਾਂ’ ਨੂੰ ਗੁਰੂ ਵਜੋਂ ਦਰਜ ਕਿਉਂ
ਨਹੀਂ ਕੀਤਾ ਗਿਆ?
ਹੁਣ ਦੀ ਲਿਖਤ ਵਿਚ ਵੀ ਦਲੀਲਾਂ ਕੱਚਘਰੜ। ਦਲੀਲ ਉਹੀ ਹੈ ਕਿ ਜੇ ਗੁਰਬਾਣੀ ‘ਗੁਰੂ’ ਤਾਂ ਉਸ ਦਾ
ਰਚਨਹਾਰ ‘ਗੁਰੂ’ ਕਿਉਂ ਨਹੀਂ? ਜਵਾਬ ਉਪਰ ਦਿਤਾ ਜਾ ਚੁੱਕਾ ਹੈ। ਹੋਰ ਦਲੀਲ ਵੇਖੋ! ਜੇ ਨਾਨਕ
ਸਰੂਪਾਂ ਨੂੰ ‘ਗੁਰੂ’ ਵਿਸ਼ੇਸ਼ਨ ਨਾ ਲਾਇਆ ਤਾਂ ਉਹ ਤਾਂ ਆਮ ਆਦਮੀ ਹੋ ਗਏ, ਭੁੱਲਣਹਾਰ ਹੋ ਗਏ ਆਦਿ
ਆਦਿ।
ਕੀ ਹਾਸੋਹੀਣੀ ਅਤੇ ਬਿਬੇਕ ਰਹਿਤ ਦਲੀਲ ਹੈ?
ਕੀ ‘ਗੁਰੂ’ ਜਾਂ ਹੋਰ ਕੋਈ ਖਾਸ ਵਿਸ਼ੇਸ਼ਨ ਵਰਤਣ ਨਾਲ ਹੀ ਕੋਈ ਸ਼ਖਸੀਅਤ ‘ਅਭੁਲ ਜਾਂ ਮਹਾਨ’ ਸਾਬਿਤ ਹੋ
ਜਾਂਦੀ ਹੈ? ਨਹੀਂ, ਸ਼ਖਸੀਅਤ ਆਪਣੀ ਦੇਣ ਕਰਕੇ ਮਹਾਨ ਹੁੰਦੀ ਹੈ। ਇਸ ਪੱਖੋਂ ਬਾਬਾ ਨਾਨਕ ਦਾ ਯੋਗਦਾਨ
ਲਾਸਾਣੀ ਹੈ। ਜੇ ਵਿਸ਼ੇਸ਼ਨ ਦੀ ਹੀ ਗੱਲ ਹੈ ਤਾਂ ਅੰਨ੍ਹੇ ਸ਼ਰਧਾਲੂ ਤਾਂ ਆਪ ਅੱਜ ਕਲ ਦੇ ਬਾਬਿਆਂ ਨੂੰ
ਵੀ ‘ਸਤਿਗੁਰੂ, ਰੱਬ’ ਵਿਸ਼ੇਸ਼ਨਾਂ ਨਾਲ ਨਵਾਜ਼ੀ ਫਿਰਦੇ ਹਨ। ਸਰਸੇ ਵਾਲਾ ਜਾਂ ਨਿਰੰਕਾਰੀ ਇਸਦੀ ਜਿੰਦਾ
ਮਿਸਾਲ ਹਨ। ਕੀ ਅੰਨ੍ਹੇ ਸ਼ਰਧਾਲੂਆਂ ਵਲੋਂ ‘ਸਤਿਗੁਰੂ ਜਾਂ ਰੱਬ’ ਵਿਸ਼ੇਸ਼ਨ ਵਰਤਨ ਕਾਰਨ ਉਹ ਵੀ
‘ਅਭੁੱਲ ਅਤੇ ਮਹਾਨ’ ਮੰਨ ਲੈਣੇ ਚਾਹੀਦੇ ਹਨ? ਬਾਬੇ ਨਾਨਕ ਦੀ ਮਹਾਨਤਾ ਸਾਡੇ ਵਿਸ਼ੇਸ਼ਨਾਂ ਦੀ ਮੋਹਤਾਜ਼
ਨਹੀਂ ਅਤੇ ਨਾ ਹੀ ਉਨ੍ਹਾਂ ਐਸਾ ਕੋਈ ਵਿਸ਼ੇਸ਼ਨ ਪ੍ਰਵਾਨ ਕਰਨਾ ਸੀ, ਜਿਸਦੀ ਪ੍ਰੋੜਤਾ ਉਹ ਆਪ ਕਿਸੇ
ਦੇਹਧਾਰੀ ਲਈ ਨਹੀਂ ਕਰਦੇ ਸਨ। ਕਿਉਂ ਅਸੀਂ ਐਸੀਆਂ ਕੱਚੀਆਂ ਦਲੀਲਾਂ ਰਾਹੀਂ ‘ਸ਼ਰਧਾ’ ਦੇ ਭਰਮ ਹੇਠ
ਆਪਣੇ ਬੁੱਧੀ ਦਾ ਜਲੂਸ ਕੱਡ ਰਹੇ ਹਾਂ? ਆਪਣੀ ਇਸ ਲਿਖਤ ਵਿਚ ਆਪ ਹੀ ਡਰ ਪੈਦਾ ਕਰ ਰਹੇ ਹਨ ਕਿ ਇਸ
ਤਰਾਂ ਦੇ ਪ੍ਰਚਾਰ ਨਾਲ ਤਾਂ ‘ਗੁਰੂ’ ਦਾ ਵਜ਼ੂਦ ਹੀ ਖਤਮ ਹੋ ਜਾਵੇਗਾ। ਜੇ ‘ਗੁਰੂ’ ਨਾ ਰਿਹਾ ਤਾਂ
ਸਿੱਖ ਦੀ ਕੀ ਹੋਂਦ ਹੋਈ? ਜੇ ਪ੍ਰੋ. ਕੰਵਲ ਮਨ ਵਿਚਲਾ ਗੁੰਮਰਾਹ ਕਰਨ ਦਾ ਕਪਟ ਛੱਡ ਕੇ ਬਾਬਾ ਨਾਨਕ
(‘ਗੁਰਬਾਣੀ’) ਨੂੰ ਵਿਚਾਰ ਲੈਣ ਤਾਂ ਸਪਸ਼ਟ ਹੋ ਜਾਵੇਗਾ ਕਿ ਸਤਿਗੁਰੂ ਆਦਿ ਜੁਗਾਦੀ ਹੈ। ਭਾਵ ਉਹ
ਤਦੋਂ ਵੀ ਸੀ 1469 ਤੋਂ ਪਹਿਲਾਂ ਵੀ ਸੀ। ਸੱਚ ਗੁਰਬਾਣੀ ਨੇ ਦੱਸਣਾ ਹੈ, ਕਿਸੇ ਪ੍ਰੋ. ਦੇ ਫਤਵਿਆਂ
ਨੇ ਨਹੀਂ। ਜਿਹੜਾ ‘ਗੁਰੂ’ ਆਦਿ ਜੁਗਾਦੀ ਹੈ, ਉਸ ਦੀ ਹੋਂਦ ਕਿਸੇ ਪ੍ਰੋ. ਦੀ ਡਰੂ ਅਤੇ
ਗੁੰਮਰਾਹਕੁੰਨ ਮਾਨਸਿਕਤਾ ਨਾਲ ਖਤਮ ਨਹੀਂ ਹੋਣੀ। ‘ਵੱਡੇ ਸਿੱਖ’ ਹੋਣ ਦਾ ਦਾਅਵਾ ਕਰਦੇ ਮਾਨਸਿਕ
ਡਰਾਂ ਕਾਰਨ ਆਪਣੀ ਹੋਂਦ ਗਵਾ ਲੈਣ, ਗੁਰੂ ਦੀ ਹੋਂਦ ਨੂੰ ਕੋਈ ਖਤਰਾ ਨਹੀਂ। ਐਸੇ ਮਾਨਸਿਕ ਡਰ ਪਾਲ
ਕੇ ਜਾਂ ਹੋਰਾਂ ਦੇ ਮਨ ਵਿਚ ਪੈਦਾ ਕਰਕੇ ਗੁਰਮਤਿ ਇਨਕਲਾਬ ਦੇ ਪਾਂਧੀ ਨਹੀਂ ਬਣਿਆ ਜਾ ਸਕਦਾ, ਹਾਂ
ਪੰਥਦਰਦੀ ਹੋਣ ਦਾ ਭਰਮ ਜ਼ਰੂਰ ਪਾਲਿਆ ਜਾ ਸਕਦਾ ਹੈ।
ਹੁਣ ਜੇ ਐਸੀਆਂ ਕੱਚ-ਘਰੜ
ਦਲੀਲਾਂ ਦੇ ਕੇ ਜੇ ਕੋਈ ਵਾਰ-ਵਾਰ ਇਹ ਦਾਅਵਾ ਕਰੀ ਜਾਵੇ ਕਿ ਪਰਿਵਾਰ ਨੇ ਜਵਾਬ ਨਹੀਂ ਦਿਤਾ ਜਾਂ ਮੈ
ਨਾ ਮਾਨੂੰ ਦੀ ‘ਜ਼ਿਦ’ ਫੜੀ ਹੋਈ ਹੈ ਤਾਂ ਇਹ ਕਿਥੋਂ ਦੀ ਸੁਹਿਰਦਤਾ ਹੈ? ਕੀ ਕੱਚੀਆਂ ਅਤੇ ਦੁਹਰਾ
ਨੂੰ ਲੈ ਕੇ ਅਸੀਂ ਹਰ ਚੌਥੇ ਦਿਨ ‘ਗੁਰੂ’ ਪਦ ਤੇ ਲਿਖੀ ਜਾਈਏ? ਹੋਰ ਵੀ ਬਹੁਤ ਕੰਮ ਹਨ ਕਰਨ ਵਾਲੇ।
ਵੈਸੇ ਵੀ ਬਾਬਾ ਨਾਨਕ ਦੀ ਸੇਧ ਸਾਨੂੰ ਹਰ ਵਿਸ਼ੇ ਤੇ ਸੰਜਮ ਵਿਚ ਰਹਿਣ ਦੀ ਪ੍ਰੇਰਣਾ ਹਮੇਸ਼ਾਂ ਦਿੰਦੀ
ਹੈ ਅਤੇ ਤਾਕੀਦ ਕਰਦੀ ਹੈ ਕਿ ਵਿਚਾਰਕ ਅਸਹਿਮਤੀ ਕਾਰਨ ਬੌਖਲਾਹਟ ਵਿਚ ਨਾ ਆਈਏ ਅਤੇ ਗੱਲ ਦਲੀਲ ਨਾਲ
ਕਰੀਏ, ਸ਼ੋਸ਼ੇਬਾਜੀਆਂ ਨਾਲ ਨਹੀਂ।
ਹੁਣ ਜੇ ਕਈ ਚਾਹੇ ਕਿ ਅਸੀਂ
ਐਸੀ ਕੱਚਘਰੜ ਦਲੀਲਾਂ ਦੇ ਆਧਾਰ ਤੇ, ਲੋਕਾਂ ਨੂੰ ਖੁਸ਼ ਕਰਨ ਲਈ, ਆਪਣਾ ਵਿਚਾਰ ਬਦਲ ਦੇਈਏ ਤਾਂ ਇਹ
ਸਰਾਸਰ ਜ਼ਿਆਦਤੀ ਨਹੀਂ ਹੈ?
(06/12/12)
ਹਰਦੇਵ ਸਿੰਘ, ਜੰਮੂ
ਸਿੱਖ ਯਾਦ
ਹਰਦੇਵ ਸਿੰਘ, ਜੰਮੂ
ਜਿਸ ਕੋਮ ਨੂੰ ਆਪਣੀ ‘ਬੁਨਿਯਾਦੀ ਯਾਦ` ਤੇ ਭਰੋਸਾ ਨਾ ਰਹੇ ਉਹ ਬਿਮਾਰ
ਹੁੰਦੀ ਹੈ। ਉਸਦਾ ਅੰਤ ਨਿਸ਼ਚਤ ਹੁੰਦਾ ਹੈ! ਬੰਦਾ ਜੀਵਨ ਵਿੱਚ ਬਹੁਤ ਭੁੱਲਾਂ ਕਰਦਾ ਹੈ। ਪਰ ਜਿਸ
ਮਨੁੱਖ ਦੀ ਯਾਦਾਸ਼ਤ ਹੀ ਚਲੀ ਜਾਏ ਤਾਂ ਉਸਦੀ ਹਾਲਤ?
ਯਾਦ ਰੱਖਣ ਦੇ ਕਈਂ ਢੰਗ ਹੁੰਦੇ ਹਨ। ਲਿਖ ਕੇ ਘਟਨਾਵਾਂ ਨੂੰ ਸੰਭਾਲ ਲੇਂਣਾ,
ਯਾਦ ਰੱਖਣ ਦਾ ਇੱਕ ਮੁੱਖ ਵਸੀਲਾ ਹੁੰਦਾ ਹੈ। ਪਰ ਇੱਕ ਅਵਸਥਾ ਐਸੀ ਵੀ ਹੁੰਦੀ ਹੈ ਜਿਸ ਵੇਲੇ ਲਿਖਤ
ਨਹੀਂ, ਬਲਕਿ ਯਾਦਾਸ਼ਤ ਕੰਮ ਕਰਦੀ ਹੈ ਅਤੇ ਉਹ ਤਮਾਮ ਲਿਖਤੀ ਸਬੂਤਾਂ ਦੀ ਲੋੜ ਨੂੰ ਪਛਾੜਦੀ ਜਾਂਦੀ
ਹੈ। ਲਿਖਤਾਂ ਤਾਂ ਬਹੁਤ ਬਾਦ ਵਿੱਚ ਆਇਆਂ ਹਨ। ਇਤਹਾਸ ਤੋਂ ਪਹਿਲਾਂ ਦੇ ਸਮੇਂ
(Pre Historical Period)
ਤੋਂ,
ਸਭਿੱਯਤਾ ਦੇ ਇਤਹਾਸ ਤਕ ਪਹੁੰਚਿਆਂ ਸੰਸਕ੍ਰਿਤਿਆਂ, ਯਾਦ ਦੇ ਬਲ ਤੇ ਹੀ ਜਿੰਦਾ ਰਹਿ ਪਾਇਆਂ ਸਨ।
ਅੱਜ ਦੀ ਮਨੁੱਖੀ ਸਭਿੱਯਤਾ ਉਨ੍ਹਾਂ ਯਾਦ ਕਰਨ ਵਾਲਿਆਂ ਦੀ ਹੀ ਸੰਤਾਨ ਹੈ। ਯਾਦ ਦਾ ਮਹੱਤਵ ਤਾਂ ਯਾਦ
ਰੱਖਣ ਵਾਲੇ ਹੀ ਸਮਝ ਸਕਦੇ ਹਨ! ਖ਼ੈਰ!
ਲੇਖਨ ਜਿਸ ਵੇਲੇ ਬਹੁਤੇ ਬੰਦਿਆਂ ਦੇ ਹੱਥ ਹੋਵੇ, ਤਾਂ ਕਾਲਾਂਤਰ ਹੋਏ ਲੇਖਣ
ਵਿੱਚ ਵੀ, ਅਲਗ-ਅਲਗ ਪ੍ਰਕਾਰ ਦੇ ਤੱਥ ਪ੍ਰਗਟ ਹੁੰਦੇ ਹਨ, ਜੋ ਕਿ ਕਈ ਵਾਰ ਸਵੈ-ਵਿਰੌਧ ਵੀ ਉਤਪੰਨ
ਕਰਦੇ ਹਨ। ਇੱਥੋਂ ਤਕ ਕਿ ਸਮਕਾਲੀ ਲਿਖਤਾਂ ਵਿੱਚ ਵੀ ਸਵੈ ਵਿਰੋਧ ਹੁੰਦਾ ਹੈ।
ਇਸ ਲਈ, ਨਾ ਤਾਂ ਸਾਰਿਆਂ ਲਿਖਤਾਂ
ਸਵੀਕਾਰ ਹੁੰਦੀਆਂ ਹਨ, ਅਤੇ ਨਾ ਹੀ ਸਾਰੀ ਯਾਦਾਸ਼ਤ। ਨਾਲ ਹੀ, ਨਾ ਤਾਂ ਸਾਰੀਆਂ ਲਿਖਤਾਂ ਰੱਧ
ਹੁੰਦੀਆਂ ਹਨ ਨਾ ਹੀ ਸਾਰੀ ਯਾਦਸ਼ਤ।
ਪਰ ਸਿੱਖ ਇਤਹਾਸ ਦੇ ਕੁੱਝ ਪੱਖ ਐਸੇ ਹਨ, ਜਿਸ ਵਿੱਚ ਸਿੱਖ ਯਾਦ ਨੂੰ ਕਿਸੇ
ਲਿਖਤੀ ਆਦੇਸ਼ ਦੀ ਲੋੜ ਨਹੀਂ ਰਹੀਂ, ਬਲਕਿ ਗੁਰੂ ਦੇ ਮੁੱਖੋਂ ਉਚਾਰਿਆ ਆਦੇਸ਼ ਹੀ, ਸਿੱਖਾਂ ਲਈ, ਤਮਾਮ
ਲਿਖਤੀ ਸਬੂਤਾਂ ਦੀ ਲੋੜ ਦੇ ਬੰਨ ਨੂੰ ਤੋੜਦਾ ਆਇਆ ਹੈ।
ਇਹ ਯਾਦ ਇਤਨੀ ਤਗੜੀ ਅਤੇ ਨਿਰੋਲ਼ ਹੈ,
ਕਿ ਇਸ ਵਿੱਚ ਸਿੱਖ ਮਾਨਸਿਕਤਾ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਨੂੰ ਬੰਨਣ ਦੀ ਸਮਰਥਾ ਹੈ।
ਵਿਗਾੜ ਆਏ ਵੀ ਅਤੇ ਗਏ ਵੀ। ਵਿਗਾੜ ਅੱਜ ਵੀ ਹਨ। ਪਰ ਸਿੱਖ ਮਾਨਸਿਕਤਾ
ਵਿਚਲੇ ਕੁੱਝ ਪੱਖ ਐਸੇ ਰਹੇ ਜਿਸ ਵਿੱਚ ਵਿਗਾੜ ਦੀ ਕੋਈ ਗੁੰਜਾਇਸ਼, ਸਿੱਖ ਯਾਦ ਵਿੱਚ ਨਹੀਂ ਰਹੀ।
ਕੁੱਝ ਮਿਸਾਲਾਂ ਵਿਚਾਰ ਲੇਂਦੇ ਹਾਂ।
ਪਹਿਲੀ:-
ਗੁਰੂ ਨਾਨਕ
ਜੀ ਦੇ ਜੀਵਨ ਬਾਰੇ ਸੂਚਨਾਵਾਂ, ਗੁਰੂ ਨਾਨਕ ਜੀ ਦੇ ਅਕਾਲ ਚਲਾਣੇ ਤੋਂ ਦਹਾਕਿਆਂ ਬਾਦ, ਲਿਖਤਾਂ ਦੇ
ਰੂਪ ਵਿੱਚ ਪ੍ਰਗਟ ਹੋਇਆਂ। ਕਈਂ ਸਵੈ-ਵਿਰੌਧ ਵੀ ਪ੍ਰਗਟ ਹੋਏ, ਪਰ ਗੁਰੂ ਨਾਨਕ ਜੀ ਸਿੱਖਾਂ ਦੇ
ਪਹਿਲੇ ਗੁਰੂ ਸਨ, ਇਹ ਗਲ ਗੁਰੂ ਨਾਨਕ ਜੀ ਤੋਂ ਸਿੱਧਾ, ਬਿਨਾਂ ਕਿਸੇ ਵਿਗਾੜ ਦੇ, ਸਿੱਖ
ਮਾਨਸਿਕਤਾ/ਯਾਦ ਵਿਚੋਂ ਦੀ ਹੁੰਦੀ, ਅੱਜ ਸਾਡੇ ਤਕ ਪਹੁੰਚੀ ਹੈ। ਸਿੱਖਾਂ ਨੇ ਮੁਗ਼ਾਲਤੇ ਤਾਂ ਖਾਦੇ
ਪਰ ਸਿੱਖ ਯਾਦ ਨੇ ਗੁਰੂ ਨਾਨਕ ਅਤੇ ਗੁਰੂਆਂ ਦੀ ਗੁਰਤਾ ਬਾਰੇ ਕਦੇ ਕੋਈ ਮੁਗ਼ਾਲਤਾ ਨਹੀਂ ਖਾਦਾ।
ਦੂਜੀ:-
ਗੁਰੂ
ਗੋਬਿੰਦ ਸਿੰਘ ਜੀ ਨੇ ੧੬੯੯ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਸਿੱਖਾਂ ਨੂੰ ਬਖ਼ਸਿਆਂ ਇਸ ਸਵੀਕਾਰ ਕਰਨ
ਲਈ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਹੱਥ ਲਿਖਤੀ ਆਦੇਸ਼ ਦੀ ਲੋੜ ਨਹੀਂ। ਇਸ ਆਦੇਸ਼
ਨੂੰ ਸਿੱਖ ਯਾਦਸ਼ਤ ਨੇ ਹੀ ਪੱਲੇ ਬੰਨ ਕੇ ਅੱਗੇ ਤੋਰਿਆ ਹੈ।
ਤੀਜੀ:-
ਗੁਰੂ
ਗੋਬਿੰਦ ਸਿੰਘ ਜੀ ਨੇ ਗੁਰਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ। ਇਹ ਸਵੀਕਾਰ ਕਰਨ ਲਈ ਸਿੱਖਾਂ
ਨੂੰ ਕਦੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤੀ ਆਦੇਸ਼ ਦੀ ਲੋੜ ਨਹੀਂ ਰਹੀ, ਕਿਉਂਕਿ ਇਹ ਗਲ,
ਬਿਨ੍ਹਾਂ ਵਿਗਾੜ ਦੇ, ਸਿੱਖ ਮਾਨਸਿਕਤਾ/ਯਾਦਸ਼ਤ ਰਾਹੀਂ ਹੀ ਹੁੰਦੀ ਸਾਡੇ ਤਕ ਨਿਰਵਿਘਨ ਪਹੁੰਚੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਬਾਰੇ ਵੀ ਸਿੱਖ ਯਾਦ ਨੇ, ਕਦੇ ਕੋਈ ਮੁਗ਼ਾਲਤਾ ਨਹੀਂ ਖਾਦਾ। ਇਹ
ਗਲ ਵੱਖਰੀ ਹੈ ਕਿ ਕੁੱਝ ਸੱਜਣ ਸਿੱਖ ਯਾਦ ਵਿੱਚ ਵੱਸੇ ‘ਸਭ
ਸਿਖਣ ਕੋ ਹੁਕਮ ਹੈ ਗੁਰੂ ਮਾਨਿਯੋ ਗ੍ਰੰਥ` ਵਰਗੇ
ਦਸ਼ਮੇਸ਼ ਨਿਰਦੇਸ਼ ਨੂੰ ਗ਼ੈਰ ਸਿਧਾਂਤਕ ਕਰਾਰ ਦੇਂਣ ਦਾ ਚਿੰਤਨ ਕਰਦੇ ਹਨ।
ਇਨ੍ਹਾਂ ਤਿੰਨਾ ਮਾਮਲਿਆਂ ਵਿੱਚ ਜੇ ਕਰ ਕਿਸੇ ਨੂੰ ਸਿੱਖ ਯਾਦ ਤੇ ਭਰੋਸਾ
ਨਹੀਂ ਤਾਂ ਸਮਝੋ ਕਿ ਉਸ ਨੂੰ ਖੁਦ ਤੇ ਭਰੋਸਾ ਨਹੀਂ। ਉਹ ਕਿਸੇ ਦੀ ਰੀਸ ਵਿੱਚ ਹੈ।
ਹੁਣ ਕੋਈ ਗੁਰੂ ਨਾਨਕ ਦੇ ਗੁਰੂ ਹੋਂਣ ਦਾ ਲਿਖਤੀ ਆਦੇਸ਼ ਭਾਲੇ, ਜਾਂ ਕੋਈ
ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਹੋਂਣ ਦਾ ਦਸ਼ਮੇਸ਼ ਜੀ ਦਾ ਹੱਥ ਲਿਖਤੀ ਆਦੇਸ਼ ਭਾਲੇ, ਤਾਂ ਇਹ
ਨਿਰੋਲ ਮੁਰਖਤਾ ਹੀ ਕਹੀ ਜਾ ਸਕਦੀ ਹੈ ਕੁੱਝ ਹੋਰ ਨਹੀਂ। ਜਾਂ ਇਸ ਨੁਕਤੇ ਤੇ ਕੋਈ, ਕਿਸੇ ਸਮੇਂ
ਦਰਬਾਰ ਸਾਹਿਬ ਲੱਗੀਆਂ ਮੂਰਤਿਆਂ ਬਾਰੇ, ਸਿੱਖਾਂ ਨੂੰ ਲੱਗੇ ਭੁੱਲੇਖੇ ਦਾ ਤਰਕ ਪੇਸ਼ ਕਰਕੇ, ਇਹ
ਸਿੱਧ ਕਰਨ ਦਾ ਯਤਨ ਕਰੇ ਕਿ, ਸਿੱਖ ਯਾਦ ਜੇ ਕਰ ਮੁਰਤਿਆਂ ਬਾਰੇ ਭੁੱਲੇਖਾ ਖਾ ਸਕਦੀ ਹੈ, ਤਾਂ
ਗੁਰੂਆਂ ਬਾਰੇ ਵੀ ਭੁੱਲੇਖਾ ਖਾ ਕੇ ਉਨ੍ਹਾਂ ਨੂੰ ਗੁਰੂ ਮੰਨ ਗਈ, ਤਾਂ ਇਹ ਇੱਕ ਬੜੇ ਹਲਕੇ ਸਤਰ ਦਾ
ਤਰਕ ਹੈ। ਕੋਈ ਸਿੱਖਾਂ ਵਿੱਚ ਵੜੀ ਕਿਸੇ ਮਨਮਤਿ ਰੂਪ ਮੁਗ਼ਾਲਤੇ ਦਾ ਹਵਾਲਾ ਦੇ ਕੇ, ਇਹ ਸਿੱਧ ਕਰਨ
ਦਾ ਯਤਨ ਕਰੇ, ਕਿ ਸਿੱਖ ਆਪਣੇ ਗੁਰੂਆਂ ਨੂੰ ਕਹਿ ਕੇ ਬ੍ਰਾਹਮਣਵਾਦੀ ਹੋ ਗਏ, ਤਾਂ ਇਹ ਵੀ ਇੱਕ ਬੜੇ
ਹਲਕੇ ਸਤਰ ਦਾ ਤਰਕ ਹੈ।
ਉਹ ਕਿਉਂ ਭੁੱਲਦੇ ਹਨ ਕਿ ਸਿੱਖ ਯਾਦ ਨੇ ਹੀ ਦਰਬਾਰ ਸਾਹਿਬ ਲੱਗੀਆਂ
ਮੁਰਤਿਆਂ ਨੂੰ ਚੁਕਵਾਇਆ ਸੀ। ‘ਨਵੀਂ ਪੁਜਾਰੀਵਾਦੀ` ਸੋਚ ਤਾਂ ਸਾਡੇ ਮੁਹੋਂ, ਮੁਰਤਿਆਂ ਚੁਕਵਾਉਂਣ
ਵਾਲਿਆਂ ਨੂੰ ਵੀ, ਪੁਜਾਰੀਵਾਦੀ ਸੋਚ ਦਾ ਐਲਾਨਣਾ ਚਾਹੁੰਦੀ ਹੈ, ਤਾਂ ਕਿ ਸਾਡਾ ਭਰੋਸਾ ਸਾਡੇ ਵਿਰਸੇ
ਤੋਂ ਉੱਠ ਜਾਏ। ਅਸੀਂ ਐਸਾ ਹੀ ਕਰਨ ਲਗ ਪਏ ਹਾਂ।
ਜਿਸ ਕੋਮ ਨੂੰ ਆਪਣੀ ਬੁਨਿਯਾਦੀ ਯਾਦ
ਤੇ ਭਰੋਸਾ ਨਾ ਰਹੇ ਉਹ ਬਿਮਾਰ ਹੁੰਦੀ ਹੈ। ਉਸਦਾ ਅੰਤ ਨਿਸ਼ਚਤ ਹੁੰਦਾ ਹੈ।
ਮਨਮਤੀਆਂ ਅਤੇ ਅਣਮਤੀਆਂ ਨੇ ਬਹੁਤ ਜਤਨ ਕੀਤੇ, ਪਰ ਸਿੱਖਾਂ ਦੇ ਗੁਰੂ, ਗੁਰੂ
ਨਾਨਕ ਤੋਂ ਗੁਰੂ ਗੋਬਿੰਦ ਸਿੰਘ ਜੀ ਹੀ ਰਹੇ ਅਤੇ ਫ਼ਿਰ, ਦਸਾਂ ਗੁਰੂਆਂ ਦੀ ਆਤਮਕ ਜੋਤ ਗੁਰੂ ਗ੍ਰੰਥ
ਸਾਹਿਬ ਜੀ ਹੀ ਸਿੱਖਾਂ ਦੇ ਗੁਰੂ! ਕਈਂ ਵਾਰ ਤਾਂ ਗੁਰਤਾ ਦੀ ਗੱਦੀ ਤੇ ਕਿਸੇ ਹੋਰ ਨੂੰ ਬਿਠਾਉਂਣ ਦੇ
ਯਤਨ ਵੀ ਹੋਏ, ਅਤੇ ਮੀਣੇਆਂ ਵੱਲੋਂ ਕੱਚੀਆਂ ਲਿਖਤਾਂ ਨੂੰ ਗੁਰਬਾਣੀ ਦਾ ਰੂਪ ਦੇਂਣ ਦਾ ਯਤਨ ਵੀ
ਹੋਇਆ, ਤਾਂ ਕਿ ਗੁਰਬਾਣੀ ਨੂੰ ਸ਼ੰਕਾ ਗ੍ਰਸ਼ਤ ਸਥਿਤੀ ਵਿੱਚ ਲਿਆਂਦਾ ਜਾਏ। ਇਹ ਯਤਨ ਕਿਸੇ ਨਾ ਕਿਸੇ
ਰੂਪ ਵਿੱਚ ਅੱਜ ਵੀ ਜਾਰੀ ਹਨ।
ਹੁਣ ਹਾਲਾਤ ਵੀ ਬਦਲੇ ਹਨ। ਜੇ ਕਰ ਕੁੱਝ ਸੱਜਣਾਂ ਦੀ ਹੀ ਸ਼ਬਦਾਵਲੀ ਵਰਤੀ
ਜਾਏ, ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਅਣਜਾਣੇ, ਆਪ ਉਸ ਪੁਜਾਰੀਵਾਦੀ ਖੇਡ ਦਾ ਸ਼ਿਕਾਰ ਹੋ ਚੁੱਕੇ
ਹਨ, ਜੋ ਕਿ ਗੁਰੂਆਂ ਦੇ ਸਮੇਂ ਤੋਂ ਹੀ ਗੁਰੂਘਰ ਵਿਰੂੱਧ ਖੇਡੀ ਜਾਂਦੀ ਰਹੀ ਹੈ।
ਇਹ ਸਿੱਖ ਮਾਨਸਿਕਤਾ ਨੂੰ ਵਰਗਲਾਉਂਣ ਦੀ ਖੇਡ ਹੈ, ਜਿਸ ਵਿਚ, ਇਤਹਾਸ ਵਿੱਚ
ਨਜ਼ਰ ਆਉਂਦੇ ਵਿਗਾੜ ਦਾ ਅਨੁਚਿਤ ਲਾਭ ਉਠਾਉਂਣ ਦੀ ਜੁਗਤ ਵਰਤੀ ਜਾ ਰਹੀ ਹੈ। ਮਨੁੱਖਤਾ ਲਈ ਬਾਣੀ
ਉਚਾਰਨ/ਪਰਵਾਨ ਕਰਨ ਵਾਲੇ ਗੁਰੂ ਅਗਰ ਭੁੱਲਣਹਾਰ ਕਰਾਰ ਦਿੱਤੇ ਗਏ ਤਾਂ, ਆਖਰਕਾਰ, ਉਨ੍ਹਾਂ ਵਲੋਂ
ਦਿੱਤੇ ਸ਼ਬਦ ਨੂੰ ਵੀ ਭੁਲੱਣਹਾਰਾਂ ਦੀ ਰਚਨਾ ਨਹੀਂ ਕਹਿਆ ਜਾਏਗਾ?
ਪਰਮਾਤਮਾ ਅਤੇ ਸਿੱਖ ਦੇ ਦਰਮੀਆਨ, ਦੱਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ
ਆਤਮਕ ਜੋਤ, ਗੁਰੂ ਗ੍ਰੰਥ ਸਾਹਿਬ ਜੀ ਦੀ ਸਥਿਤੀ ਹੈ। ਇਹ ਗੁਰੂਆਂ ਦਾ ਦੁਆਰ ਹੈ, ਜਿਸ ਵਿਚੋਂ ਹੀ
ਸਿੱਖ ਜੀਵਨ ਨੇ ਗੁਜ਼ਰਦੇ ਰਹਿਣਾ ਹੈ। ਉਨ੍ਹਾਂ ਦੀ ਇਸ ਕੇਂਦਰੀ ਸਥਿਤੀ ਨੂੰ ਹਟਾ ਕੇ, ਵਿੱਚ ਆਉਂਣ
ਵਾਲੇ ਸੱਜਣ, ਖੁਦ ਕਿਸੇ ਵਲੋਂ ਛੱਡੀ ਸੋਚ ਦੇ ਸ਼ਿਕਾਰ ਹਨ, ਜੋ ਕਿ ‘ਗੁਰੂ ਅਤੇ ਸਿੱਖ` ਵਿਚਲੇ ਰਿਸ਼ਤੇ
ਵਿੱਚ ਖ਼ਲਲ ਪਾਉਣਾ ਚਾਹੁੰਦੀ ਹੈ। ਪਰ ਸਿੱਖ ਯਾਦਾਸ਼ਤ, ਇਸ ਪੱਖੋਂ, ਇਤਨੀ ਕਮਜੋਰ ਨਹੀਂ!
ਹਰਦੇਵ ਸਿੰਘ, ਜੰਮੂ-੬. ੧੨. ੧੨
(06/12/12)
ਜਸਵੰਤ ਸਿੰਘ ‘ਅਜੀਤ’
ਸਿੱਖ ਧਰਮ ਵਿੱਚ ਰਾਜਨੀਤੀ ਦਾ ਦਖਲ: ਕਿਤਨਾ ਸਾਰਥਕ?
ਇਨ੍ਹਾਂ ਦਿਨਾਂ ਵਿੱਚ ਦਿੱਲੀ ਸਹਿਤ ਦੇਸ਼ ਦੇ ਕੁੱਝ ਹਿਸਿਆਂ ਵਿੱਚ ਸਿੱਖ ਗੁਟਾਂ
ਵਿੱਚਕਾਰ ਹਿੰਸਕ ਟਕਰਾਉ ਹੋਣ ਦੀਆਂ ਜੋ ਖਬਰਾਂ ਆਈਆਂ ਹਨ, ਉਹ ਇੱਕ ਪਾਸੇ ਆਮ ਸਿੱਖਾਂ ਦੀ ਚਿੰਤਾ ਦਾ
ਕਾਰਣ ਅਤੇ ਦੂਜੇ ਪਾਸੇ ਗੈਰ-ਸਿੱਖਾਂ ਲਈ ਚਰਚਾ ਦਾ ਵਿਸ਼ਾ ਵੀ ਬਣਦੀਆਂ ਜਾ ਰਹੀਆਂ ਹਨ। ਇਸ ਸਥਿਤੀ
ਕਾਰਣ ਸਭ ਤੋਂ ਵੱਧ ਆਹਤ ਅਤੇ ਪ੍ਰੇਸ਼ਾਨ ਆਮ ਸਿੱਖ ਹੋ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਹੀ
ਗੈਰ-ਸਿੱਖਾਂ ਦੇ ਨਾਲ ਹੀ ਆਪਣਿਆਂ ਦੇ ਵਿਅੰਗ-ਬਾਣਾਂ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ। ਇਸ ਸਥਿਤੀ
ਦੇ ਚਲਦਿਆਂ ਸਿੱਖਾਂ ਦਾ ਇੱਕ ਵਰਗ ਇਹ ਮੰਨਣ ਤੋ ਮਜਬੂਰ ਹੋ ਰਿਹਾ ਹੈ ਕਿ ਇਨ੍ਹਾਂ ਵਿਵਾਦਾਂ ਤੇ
ਝਗੜਿਆਂ ਦਾ ਮੁੱਖ ਕਾਰਣ ਧਰਮ ਦੇ ਸਹਾਰੇ ਰਾਜਨੀਤੀ ਵਿੱਚ ਸਥਾਪਤ ਹੋਣ ਦੀ ਲਗਾਤਾਰ ਵਧਦੀ ਜਾ ਰਹੀ
ਲਾਲਸਾ ਹੀ ਹੈ। ਸਿੱਖਾਂ ਦਾ ਇਹ ਵਰਗ ਚਾਹੁੰਦਾ ਹੈ ਕਿ ਜੇ ਇਸ ਸਥਿਤੀ ਵਿਚੋਂ ਸਿੱਖ ਧਰਮ ਨੂੰ
ਉਭਾਰਨਾ ਅਤੇ ਬਚਾਣਾ ਹੈ ਤਾਂ ਧਰਮ ਅਤੇ ਰਾਜਨੀਤੀ ਵਿੱਚ ਇੱਕ ਰੇਖਾ ਖਿਚਣੀ ਹੀ ਹੋਵੇਗੀ। ਜਿਸਨੇ
ਧਾਰਮਕ ਸੰਸਥਾ ਦਾ ਅੰਗ ਬਣਨਾ ਹੈ, ਉਸਨੂੰ ਰਾਜਨੀਤੀ ਵਿੱਚ ਮੂੰਹ ਮਾਰਨ ਤੋਂ ਅਤੇ ਜੋ ਰਾਜਨੀਤੀ ਵਿੱਚ
ਸਰਗਰਮ ਹੋਣਾ ਚਾਹੁੰਦਾ ਹੈ ਉਸਨੂੰ ਧਾਰਮਕ ਸੰਸਥਾ ਦਾ ਅੰਗ ਬਣਨ ਦੀ ਚਾਹਤ ਪਖੋਂ ਤੋਬਾ ਕਰਨੀ
ਹੋਵੇਗੀ।
ਇਸ ਵਰਗ ਦਾ ਇਹ ਵੀ ਮੰਨਣਾ ਹੈ ਕਿ ਸਿੱਖਾਂ ਵਿੱਚ ਧਰਮ ਅਤੇ ਰਾਜਨੀਤੀ ਦੀ ਸਾਂਝ ਦੀ ਧਾਰਣਾ ਉਨ੍ਹਾਂ
ਲੋਕਾਂ ਵਲੋਂ ਪੈਦਾ ਕੀਤੀ ਗਈ ਹੋਈ ਹੈ, ਜੋ ਧਰਮ ਦੀ ਪੌੜੀ ਦੇ ਸਹਾਰੇ ਰਾਜ-ਸੱਤਾ ਤਕ ਪਹੁੰਚਣ ਦੀ
ਲਾਲਸਾ ਨੂੰ ਪੂਰਿਆਂ ਕਰਨਾ ਚਾਹੁੰਦੇ ਹਨ। ਇਨ੍ਹਾਂ ਸਿੱਖਾਂ ਦਾ ਕਹਿਣਾ ਹੈ ਕਿ ਜੇ ਸਿੱਖ ਇਤਿਹਾਸ,
ਵਿਸ਼ੇਸ਼ ਰੂਪ ਵਿੱਚ ਗੁਰੂ ਸਾਹਿਬਾਨ ਦੇ ਜੀਵਨ-ਇਤਿਹਾਸ ਦੇ ਸਮੇਂ ਦੀ ਗੰਭੀਰਤਾ ਨਾਲ ਘੋਖ ਕੀਤੀ ਅਤੇ
ਉਸਨੂੰ ਸਮਝਿਆ ਜਾਏ ਤਾਂ ਇਹ ਗਲ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਗੁਰੂ ਸਾਹਿਬਾਨ
ਨੇ ਧਰਮ ਅਤੇ ਰਾਜਨੀਤੀ ਦਾ ਨਹੀਂ, ਸਗੋਂ ਧਰਮ ਅਤੇ ਸ਼ਕਤੀ ਦਾ ਸੁਮੇਲ ਸਥਾਪਤ ਕੀਤਾ ਹੈ। ਜਿਸਦਾ ਉਦੇਸ਼
ਜਿਥੇ ਧਾਰਮਕ ਮਾਨਤਾਵਾਂ ਦਾ ਪਾਲਣ ਕਰਦਿਆਂ ਆਪਣੇ-ਆਪਨੂੰ ਨਾਮ ਸਿਮਰਨ ਪ੍ਰਤੀ ਸਮਰਪਤ ਕਰ ਗੁਰੂ ਦੇ
ਲੜ ਲਗਣਾ ਹੈ, ਉਥੇ ਹੀ ਸ਼ਕਤੀ ਦੀ ਵਰਤੋਂ ਰਾਹੀਂ ਜਬਰ-ਜ਼ੁਲਮ ਅਤੇ ਅਨਿਆਇ ਦਾ ਸ਼ਿਕਾਰ ਹੋ ਰਹੇ
ਗਰੀਬਾਂ-ਮਜ਼ਲੂਮਾਂ ਅਤੇ ਧਰਮ ਦੀ ਰਖਿਆ ਕਰਨਾ ਹੈ।
ਇਨ੍ਹਾਂ ਸਿੱਖਾਂ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀਆਂ ਜੋ ਮਾਨਤਾਵਾਂ
ਅਤੇ ਮਰਿਆਦਾਵਾਂ ਸਥਾਪਤ ਕੀਤੀਆਂ ਹਨ, ਉਨ੍ਹਾਂ ਦੇ ਆਧਾਰ `ਤੇ ਸਿੱਖ ਇੱਕ ਵਿਦ੍ਰ੍ਰੋਹੀ ਅਰਥਾਤ ਬਾਗ਼ੀ
ਕੌਮ ਹੈ। ਜਿਸਨੇ ਸੰਕੀਰਣ ਧਾਰਮਕ ਵਿਚਾਰਾਂ, ਕਰਮ-ਕਾਂਡਾਂ, ਪਖੰਡਾਂ ਆਦਿ ਦੇ ਨਾਲ ਹੀ ਅਨਿਆਇ ਅਤੇ
ਜਬਰ-ਜ਼਼ੁਲਮ ਦੇ ਵਿਰੁਧ ਸੰਘਰਸ਼ ਕਰਦਿਆਂ ਰਹਿਣ ਦਾ ਸੰਕਲਪ ਕੀਤਾ ਹੋਇਆ ਹੈ। ਜਦਕਿ ਰਾਜ-ਸੱਤਾ ਅਨਿਆਇ
ਅਤੇ ਜਬਰ-ਜ਼ੁਲਮ ਦਾ ਸਹਾਰਾ ਲਏ ਬਿਨਾ ਨਾ ਤਾਂ ਕਾਇਮ ਕੀਤੀ ਜਾ ਸਕਦੀ ਹੈ `ਤੇ ਨਾ ਹੀ ਉਸਨੂੰ ਬਣਾਈ
ਰਖਿਆ ਜਾ ਸਕਦਾ ਹੈ।
ਇਹੀ ਕਾਰਣ ਹੈ ਕਿ ਸਿੱਖਾਂ ਅਤੇ ਰਾਜ-ਸੱਤਾ ਵਿੱਚ ਅਰੰਭ ਤੋਂ ਹੀ ਟਕਰਾਉ ਦੀ ਸਥਿਤੀ ਬਣੀ ਚਲੀ ਆ ਰਹੀ
ਹੈ। ਇਸ ਵਰਗ ਦੇ ਸਿੱਖਾਂ ਦਾ ਮੰਨਣਾ ਹੈ ਕਿ ਧਾਰਮਕ ਮਾਨਤਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਤਾਂ ਹੀ
ਕੀਤੀ ਜਾ ਸਕਦੀ ਹੈ, ਜੇ ਉਸਨੂੰ ਰਾਜ-ਸੱਤਾ ਦੀ ਲਾਲਸਾ ਤੋਂ ਮੁਕਤ ਰਖਿਆ ਜਾਏ, ਕਿਉਂਕਿ ਰਾਜ-ਸੱਤਾ
ਹਾਸਲ ਕਰਨ ਲਈ ਤਾਂ ਗੈਰ-ਸਿਧਾਂਤਕ ਸਮਝੌਤੇ ਅਤੇ ਗਠਜੋੜ ਕੀਤੇ ਜਾ ਸਕਦੇ ਹਨ, ਪ੍ਰੰਤੂ ਧਾਰਮਕ
ਮਾਮਲਿਆਂ ਵਿੱਚ ਕਿਸੇ ਵੀ ਕਮਿਤ `ਤੇ ਗੈਰ-ਸਿਧਾਂਤਕ ਸਮਝੌਤਿਆਂ ਨੂੰ ਮਾਨਤਾ ਨਹੀਂ ਦਿੱਤੀ ਜਾ ਸਕਦੀ।
ਹੈਰਾਨੀ ਤਾਂ ਉਸ ਸਮੇਂ ਹੁੰਦੀ ਹੈ, ਜਦੋਂ ਰਾਜ-ਸੱਤਾ ਦੀ ਲਾਲਸਾ ਨੂੰ ਪੂਰਿਆਂ ਕਰਨ ਲਈ, ਆਮ ਸਿੱਖਾਂ
ਨੂੰ ਇਹ ਪ੍ਰਚਾਰ ਕਰਕੇ ਭੁਚਲਾਇਆ ਅਤੇ ਗੁਮਰਾਹ ਕੀਤਾ ਜਾਂਦਾ ਹੈ ਕਿ ‘ਰਾਜ ਬਿਨਾ ਨਹਿ ਧਰਮ ਚਲੈ
ਹੈਂ’, ਅਤੇ ਜਦੋਂ ਰਾਜਸੱਤਾ ਹਾਸਲ ਹੋ ਜਾਂਦੀ ਹੈ ਤਾਂ ਉਸੇ ਰਾਜਸੱਤਾ, ਜਿਸਨੂੰ ਧਰਮ ਦਾ
ਪ੍ਰਚਾਰ-ਪਸਾਰ ਕਰਨ ਅਤੇ ਉਸਦੀਆਂ ਮਾਨਤਾਵਾਂ ਦੀ ਰਖਿਆ ਕਰਨ ਦੀ ਦੁਹਾਈ ਦੇ ਕੇ ਹਾਸਲ ਕੀਤਾ ਗਿਆ
ਹੁੰਦਾ ਹੈ. ਦਾ ਇਸਤੇਮਾਲ ਧਰਮ ਦੀਆਂ ਸਥਾਪਤ ਮਰਿਆਦਾਵਾਂ, ਮਾਨਤਾਵਾਂ ਅਤੇ ਪਰੰਪਰਾਵਾਂ ਦੀਆਂ ਜੜਾਂ
ਵਢਣ ਲਈ ਕੁਲਹਾੜੀ ਵਜੋਂ ਕੀਤਾ ਜਾਣ ਲਗਦਾ ਹੈ।
ਜਦੋਂ ਰਾਜ-ਸੱਤਾ ਆਉਂਦੀ ਹੈ: ਕੁੱਝ ਦਿਨ ਹੋਏ ਸ. ਅਜਮੇਰ ਸਿੰਘ ਲਿਖਤ ਪੁਸਤਕ ‘ਕਿਸ ਬਿਧ
ਰੁਲੀ ਪਾਤਸ਼ਾਹੀ’ ਪੜ੍ਹ ਰਿਹਾ ਸਾਂ, ਉਸ ਵਿੱਚ ਇੱਕ ਥਾਂ ਸ. ਅਜਮੇਰ ਸਿੰਘ ਨੇ, ਸੱਤਾ ਵਿੱਚ ਆਉਣ ਤੇ
ਮਨੁਖ ਦੀ ਕੀ ਦਸ਼ਾ ਹੁੰਦੀ ਹੈ? ਉਸਦਾ ਵਰਣਨ ਕਰਦਿਆਂ ਲਿਖਿਆ ਹੈ, ‘ਜਦੋਂ ਕੋਈ ਸਮਾਜ ਵਿੱਚ ਵਿਸ਼ੇਸ਼
ਦਰਜਾ ਪ੍ਰਾਪਤ ਕਰ ਲੈਂਦਾ ਹੈ ਅਤੇ ਇਸਦੇ ਫਲਸਰੂਪ ਉਹ ਵਿਸ਼ੇਸ਼ ਅਧਿਕਾਰਾਂ ਤੇ ਸੁੱਖ-ਸਹੂਲਤਾਂ ਦਾ
ਅਨੰਦ ਭੋਗਣ ਲਗਦਾ ਹੈ ਤਾਂ ਉਸਦੇ ਅੰਦਰੋਂ ਆਹਿਸਤਾ-ਆਹਿਸਤਾ ਕੌਮੀ ਭਾਈਚਾਰੇ ਦੀ ਸਪਿਰਟ ਦੰਮ ਤੋੜਨ
ਲਗਦੀ ਹੈ। ਉਹ ਕੌਮੀ ਹਿਤਾਂ ਨਾਲੋਂ ਆਪਣੇ ਨਿਜੀ ਹਿਤਾਂ ਨੂੰ ਪ੍ਰਮੁਖਤਾ ਦੇਣ ਦੀ ਕਰੁਚੀ ਦਾ ਸ਼ਿਕਾਰ
ਹੋ ਜਾਂਦਾ ਹੈ’। ਇੱਕ ਹੋਰ ਥਾਂ ਉਹ ਲਿਖਦੇ ਹਨ, ਕਿ ‘ਮਿਸਲਾਂ ਦੇ ਸਮੇਂ ਖਾਲਸੇ ਨੇ ਜਿਤਾਂ ਦੇ
ਪੱਖੋਂ ਕੋਈ ਘਾਟ ਨਹੀਂ ਸੀ ਰਹਿਣ ਦਿੱਤੀ। ਅਟਕ ਤੋਂ ਲੈ ਕੇ ਯਮੁਨਾ ਤਕ ਦੇ ਫੈਲੇ ਵਿਸ਼ਾਲ ਖੇਤਰ ਅੰਦਰ
ਸਿੰਘਾਂ ਦੀ ਤਾਕਤ ਦਾ ਡੰਕਾ ਵਜਣ ਲਗ ਪਿਆ ਸੀ। …ਆਪਣੀਆਂ ਜਿਤਾਂ ਨੂੰ ਉਹ ਪੱਕੇ ਪੈਰੌਂ ਨਾ ਕਰ ਸਕੇ।
…ਨਿਜਵਾਦ ਤੇ ਧੜੇਬੰਦੀ ਦਾ ਬੋਲਬਾਲਾ ਹੋਣ ਕਰਕੇ ਖਾਲਸੇ ਦੀ ਸੱਤਾ ਕਈ ਥਾਂਈਂ ਵੰਡੀ ਗਈ’। ਸੱਤਾ ਦੀ
ਲਾਲਸਾ ਨੇ ਉਨ੍ਹਾਂ (ਸਿੱਖਾਂ) ਨੂੰ ਕਿਥੋਂ ਦਾ ਕਿਥੇ ਪਹੁੰਚਾ ਦਿੱਤਾ, ਇਸਦਾ ਜ਼ਿਕਰ ਕਰਦਿਆਂ,
ਉਨ੍ਹਾਂ ਲਿਖਿਆ ਹੈ, ਕਿ ‘ਕੌਮੀ ਸੂਝ ਤੇ ਦ੍ਰਿਸ਼ਟੀ ਦੀ ਗ਼ੈਰ-ਮੌਜੂਦਗੀ (ਅਣਹੋਂਦ) ਵਿੱਚ ਨਿਜ-ਪ੍ਰਸਤੀ
ਧੜੇਬੰਦੀ ਦੇ ਰੂਪ ਭਾਰੂ ਹੋ ਗਈ, ਜਿਸ ਨਾਲ ਖਾਲਸੇ ਅੰਦਰ ਆਪਸੀ ਪਿਆਰ ਤੇ ਮਿਲਵਰਤਣ ਦੀ ਭਾਵਨਾ
ਕਮਜ਼ੋਰ ਪੈ ਗਈ, ਇਸਦੀ ਜਗ੍ਹਾ ਆਪਸੀ ਵਿਰੋਧਾਂ, ਸ਼ੰਕਿਆਂ ਤੇ ਸਾੜਿਆਂ ਨੇ ਲੈ ਲਈ। ਖਾਲਸੇ ਦੀ ਸੰਗਠਿਤ
ਭਾਵਨਾ ਨਿਜਵਾਦ ਤੇ ਹਊਮੈ ਨੇ ਨਿਗਲ ਲਈ। ਸਮੂਹ ਰਜ਼ਾ ਦੀ ਥਾਂਵੇਂ ਆਪ-ਹੁਦਰਾਪਨ ਹਾਵੀ ਹੋ ਗਿਆ’।
ਇਸੇਤਰ੍ਹਾਂ ਪ੍ਰਿੰ. ਸਤਿਬੀਰ ਸਿੰਘ ਨੇ ‘ਸਿੱਖ ਰਾਜ ਕਿਵੇਂ ਗਿਆ’ ? ਦੇ ਸੁਆਲ ਦਾ ਜਵਾਬ ਦਿੰਦਿਆਂ
ਲਿਖਿਆ, ਕਿ ਇੱਕ ਤਾਂ ‘ਜਿਨ੍ਹਾਂ ਹੱਥ ਵਾਗਡੋਰ ਆਈ ਜਾਂ ਤਾਂ ਉਹ ਖਰੀਦੇ ਗਏ ਜਾਂ ਇਤਨੀ ਨਦਰ ਵਾਲੇ
ਨਾ ਰਹੇ ਕਿ ਵਿੱਚਲੀ ਗਲ ਜਾਣ ਸਕਣ’, ਦੂਜਾ, ‘ਲੋਕੀ ਖੁਸ਼ਹਾਲੀ ਕਾਰਣ ਨਿਸਲ ਤੇ ਅਵੇਸਲੇ ਹੋ ਗਏ’,
ਤੀਜਾ, ‘ਸਿੱਖ, ਸਿੱਖ ਦਾ ਵੈਰੀ ਹੋ ਗਿਆ’, ਚੌਥਾ, ਗੁਰਮੱਤਾ ਕਰਨ ਵਾਲੀ ਸੰਸਥਾ ਅਲੋਪ ਹੋ ਗਈ, ਆਈ
ਬਿਪਤ ਵੇਲੇ ਇਕੱਠਾ ਕਰਨ ਵਾਲੀ ਕੋਈ ਸੰਸਥਾ ਨਾ ਰਹੀ’।
ਇਹ ਉਦਾਹਰਣਾਂ ਉਨ੍ਹਾਂ ਵਿਦਵਾਨਾਂ ਦੀਆਂ ਲਿਖਤਾਂ ਵਿੱਚੋਂ ਹਨ, ਜੋ ਧਰਮ ਤੇ ਰਾਜਨੀਤੀ ਦੀ ਆਪਸੀ
ਸਾਂਝ ਵਿੱਚ ਵਿਸ਼ਵਾਸ ਰਖਦੇ, ਉਸਦੀ ਪੈਰਵੀ ਕਰਦੇ ਆਜ਼ਾਦ ਸਿੱਖ-ਸੱਤਾ ਦੀ ਕਾਇਮੀ ਦੇ ਸਮਰਥਕ ਮੰਨੇ
ਜਾਂਦੇ ਹਨ। ਹੈਰਾਨੀ ਦੀ ਗਲ ਇਹ ਹੈ ਕਿ ਇਹ ਵਿਦਵਾਨ ਸਵੀਕਾਰਦੇ ਹਨ ਕਿ ਰਾਜਸੱਤਾ ਆਉਣ ਨਾਲ ਸਿੱਖ
ਸ਼ਕਤੀ ਵਿੱਚ ਨਿਘਾਰ ਆ ਜਾਂਦਾ ਹੈ, ਫਿਰ ਵੀ ਉਹ ਰਾਜਸੱਤਾ ਦੀ ਪ੍ਰਾਪਤੀ ਨੂੰ ਹੀ ਸਿੱਖ ਧਰਮ ਦਾ ਇੱਕ
ਜ਼ਰੂਰੀ ਨਿਸ਼ਾਨਾ ਮਿਥਦੇ ਹਨ। ਨਾ ਤਾਂ ਪ੍ਰਿੰ. ਸਤਿਬੀਰ ਸਿੰਘ ਨੇ ਆਪਣੇ ਜੀਵਨ-ਕਾਲ ਦੌਰਾਨ ਇਸ ਗਲ
ਨੂੰ ਸਵੀਕਾਰ ਕੀਤਾ ਕਿ ਰਾਜਸੱਤਾ ਨੂੰ ਸਿੱਖੀ ਵਿੱਚ ਮਾਨਤਾ ਪ੍ਰਾਪਤ ਨਹੀਂ ਅਤੇ ਨਾ ਹੀ ਸ. ਅਜਮੇਰ
ਸਿੰਘ ਹੀ ਇਸ ਗਲ ਨੂੰ ਸਵੀਕਾਰਦੇ ਜਾਪਦੇ ਹਨ। ਇਨ੍ਹਾਂ ਵਿਦਵਾਨਾਂ ਅਨੁਸਾਰ ‘ਰਾਜ ਕਰੇਗਾ ਖਾਲਸਾ’
ਸਿੱਖ ਰਾਜ ਦੇ ਵਿਸ਼ਵਾਸ ਨੂੰ ਹੀ ਦ੍ਰਿੜ੍ਹ ਕਰਵਾਉਂਦਾ ਹੈ। ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ
ਕਿ ਖਾਲਸਾ ਰਾਜ ਦੀ ਕਲਪਨਾ ‘ਖਾਲਸਾ ਰਾਜ’ ਦੀ ਸਥਾਪਨਾ ਪ੍ਰਤੀ ਵਿਸ਼ਵਾਸ ਦਾ ਦੁਹਰਾਉ ਹੀ ਹੈ, ਪਰ ਕੀ
ਕਦੀ ਇਸ ਵਿਸ਼ਵਾਸ ਦੀ ਗਲ ਕਰਨ ਵਾਲਿਆਂ ਨੇ ਇਸ ਗਲ ਦੀ ਘੋਖ ਵੀ ਕੀਤੀ ਹੈ ਕਿ ਗੁਰੂ ਸਾਹਿਬ ਨੇ
‘ਖਾਲਸਾ’ ਹੋਣ ਦਾ ਦਰਜਾ ਕਿਸਨੂੰ ਦਿੱਤਾ ਹੈ?
ਵਿਦਵਾਨਾਂ ਨੇ ਖਾਲਸੇ ਦੀ ਜੋ ਪ੍ਰੀਭਾਸ਼ਾ ਕੀਤੀ ਹੈ, ਉਸ ਅਨੁਸਾਰ ‘ਖਾਲਸਾ’ ਰੂਹਾਨੀਅਤ ਤੇ ਸੰਸਾਰਕ
ਵਿਹਾਰ ਦਾ ਸੰਗਮ ਹੈ, ਜਿਥੇ ਵਾਹਿਗੁਰੂ ਨੇ ਆਪਣਾ ਚਮਤਕਾਰ ਦਿਖਾਉਣਾ ਹੁੰਦਾ ਹੈ, ਉਥੇ ਉਹ ਆਪਣਾ ਰੂਪ
‘ਖਾਲਸਾ’ ਭੇਜ ਦਿੰਦਾ ਹੈ। ਇੱਕ ਹੋਰ ਵਿਦਵਾਨ ਨੇ ‘ਖਾਲਸਾ’ ਸ਼ਬਦ ਨੂੰ ਫਾਰਸੀ ਦਾ ਸ਼ਬਦ ਸਵੀਕਾਰਦਿਆ
ਹੋਇਆਂ ਕਿਹਾ ਹੈ ‘ਖਾਲਸਾ ਉਹ ਜ਼ਮੀਨ ਬਾਦਸ਼ਾਹੀ ਹੈ ਜੋ ਕਿਸੀ ਕੀ ਜਾਗੀਰ ਨਾ ਹੋ’। ਗੁਰੂ ਗੋਬਿੰਦ
ਸਿੰਘ ਜੀ ਦੇ ਸ਼ਬਦਾਂ ਵਿੱਚ, ‘ਪੂਰਨ ਜੋਤਿ ਜਗੇ ਘਟਿ ਮੈ, ਤਬ ਖਾਲਸ ਤਾਹਿ ਨਖਾਲਸ ਜਾਨੈ’। ਇਨ੍ਹਾਂ
ਵਿੱਚੋਂ ਕੋਈ ਵੀ ਪ੍ਰੀਭਾਸ਼ਾ ਅਜਿਹੀ ਨਹੀਂ ਜਾਪਦੀ ਜਿਸਦੀ ਦੀ ਰਾਜਨੀਤੀ ਦੇ ਨਾਲ ਸਾਂਝ ਬਿਠਾਈ ਜਾ
ਸਕਦੀ ਹੋਵੇ।
… ਅਤੇ ਅੰਤ ਵਿੱਚ: ਜੇ ਕਿਸੇ ਕੌਮ ਵਿਸ਼ੇਸ਼ ਦੀ ਪ੍ਰਤੀਨਿਧਤਾ ਕਰਨ ਦੀ ਦਾਅਵੇਦਾਰ ਪਾਰਟੀ ਦੇ
ਮੁਖੀਆਂ ਨੇ ਆਪਣੇ ਧਰਮ ਦੀਆਂ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਪ੍ਰਤੀ
ਵਚਨਬੱਧ ਰਹਿਣਾ ਹੈ ਤਾਂ ਉਨ੍ਹਾਂ ਨੂੰ ਰਾਜਸੱਤਾ ਦੀ ਲਾਲਸਾ ਦਾ ਤਿਆਗ ਕਰਨਾ ਹੀ ਹੋਵੇਗਾ? ਕੀ ਇਸਦੀ
ਆਸ ਕਿਸੇ ਵੀ ਅਜਿਹੇ ਅਕਾਲੀ ਦਲ ਦੇ ਮੁਖੀਆਂ ਪਾਸੋਂ ਕੀਤੀ ਜਾ ਸਕਦੀ, ਜੋ ਸਿੱਧੇ ਜਾਂ ਟੇੜ੍ਹੇ ਢੰਗ
ਨਾਲ ਸੱਤਾ ਦੇ ਗਲਿਆਰਿਆਂ ਤਕ ਪਹੁੰਚਣਾ ਚਾਹੁੰਦੇ ਹਨ।
ਇੱਕ ਗਲ ਹੋਰ ਸਮਝਣ ਵਾਲੀ ਹੈ, ਉਹ ਇਹ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਸੰਤ-ਸਿਪਾਹੀ ਦੇ
ਰੂਪ ਵਿੱਚ ‘ਖਾਲਸੇ’ ਦੀ ਸਿਰਜਨਾ ਨੂੰ ਸੰਪੂਰਣਤਾ ਪ੍ਰਦਾਨ ਕੀਤੀ, ਉਹ ਇੱਕ ਪਾਸੇ ਨਾਮ ਸਿਮਰਨ ਕਰ
ਗੁਰੂ ਚਰਨਾਂ ਵਿੱਚ ਸਮਰਪਤ ਹੋਣ ਵਾਲਾ ਸੰਤ ਹੈ ਅਤੇ ਦੂਜੇ ਪਾਸੇ ਉਹ ਅਨਿਆਇ ਅਤੇ ਜ਼਼ੁਲਮ ਤੋਂ
ਗਰੀਬ-ਮਜ਼ਲੂਮ ਦੀ ਰਖਿਆ ਕਰਨ ਲਈ ਜੂਝ ਮਰਨ ਵਾਲਾ ਸਿਪਾਹੀ ਹੈ, ਨਾ ਕਿ ਜਬਰ-ਜ਼ੁਲਮ ਅਤੇ ਅਨਿਆਇ ਦੇ
ਸਹਾਰੇ ਰਾਜਸੱਤਾ ਸਥਾਪਤ ਕਰ, ਉਸਦੇ ਵਿਸਥਾਰ ਦੀ ਲਾਲਸਾ ਰਖਣ ਵਾਲਾ ਕੋਈ ਬਾਦਸ਼ਾਹ!
(05/12/12)
ਹਰਦੇਵ ਸਿੰਘ, ਜੰਮੂ
ਭੇਖੀ ਕੋਂਣ ਹੈ?
ਹਰਦੇਵ ਸਿੰਘ, ਜੰਮੂ
ਭੇਖ ਜੇ ਕਰ ਢੋਂਗ ਦੇ ਰੂਪ ਵਿੱਚ ਹੋਵੇ, ਤਾਂ ਗੁਰਮਤਿ ਉਸ ਨਾਲ ਸਹਮਤਿ
ਨਹੀਂ। ਛਲਾਵੇ ਲਈ ਭੇਖ ਧਾਰਨ ਕਰਨਾ, ਜਾਂ ਕਿਸੇ ਅਗਿਆਨਤਾ ਵਿੱਚ ਭੇਖ ਧਾਰਨ ਕਰਨਾ ਨਕਾਰਾਤਮਕ ਹੈ।
ਪਰ ਵੇਸ਼ਭੁਸ਼ਾ ਦੇ ਤੋਰ ਤੇ ਵੇਸ਼ ਧਾਰਨ ਕਰਨਾ ਕੁੱਝ ਅਲਗ ਹੈ। ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ
ਕਲਗੀਧਰ ਕਰਕੇ ਵੀ ਪੁਕਾਰਿਆ ਜਾਂਦਾ ਹੈ। ਗੁਰਬਾਣੀ ਵਿੱਚ ਭੇਖ ਸ਼ਬਦ ਦੀ ਵਰਤੋਂ ਇੱਕ ਤੋਂ ਵੱਧ
ਪ੍ਰਕਾਰ ਨਾਲ ਹੋਈ ਹੈ। ਮਸਲਨ:-
ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ।।
(ਮ. ੩ ਪੰਨਾ ੨੬, ਗੁਰੂ ਗ੍ਰੰਥ
ਸਾਹਿਬ)
ਅਖਰ ਪੜਿ ਪੜਿ ਭੁਲਿਐ ਭੇਖੀ ਬਹੁਤ ਅਭਿਮਾਨ।।
(ਮ. ੧, ਪੰਨਾ ੬੧, ਗੁਰੂ ਗ੍ਰੰਥ
ਸਾਹਿਬ)
ਇਨ੍ਹਾਂ ਦੋਹਾਂ ਹਵਾਲਿਆਂ ਵਿੱਚ ਭੇਖ ਸ਼ਬਦ ਬਾਰੇ ‘ਨਕਾਰਾਤਮਕ` ਭਾਵ ਹੈ।
ਧਿਆਨ ਵਿੱਚ ਰਹੇ ਕਿ ਐਸੇ ਭੇਖ ਕਈ ਪ੍ਰਕਾਰ (ਬਹੁ ਭੇਖ) ਦੇ ਹੋ ਸਕਦੇ ਹਨ।
ਖ਼ੈਰ, ਭੇਖ ਦੀ ਵਰਤੋਂ ਗੁਰਬਾਣੀ ਵਿੱਚ ਇਸ ਪ੍ਰਕਾਰ ਵੀ ਹੋਈ ਹੈ:-
ਜੈਸਾ ਭੇਖੁ ਕਰਾਵੈ ਬਾਜੀਗਰ ੳਹੁ ਤੈਸੇ ਹੀ ਸਾਜੁ ਆਨੈ।।
(ਗੁਰੂ ਗ੍ਰੰਥ ਸਾਹਿਬ, ਪੰਨਾ ੨੦੬)
ਨਾਨਾ ਭੇਖ ਕਰਹਿ ਇੱਕ ਰੰਗ
(ਗੁਰੂ ਗ੍ਰੰਥ ਸਾਹਿਬ, ਪੰਨਾ ੨੮੪)
ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ।।
(ਗੁਰੂ ਗ੍ਰੰਥ ਸਾਹਿਬ, ਪੰਨਾ ੪੮੦)
ਇਨ੍ਹਾਂ ਤਿੰਨ੍ਹਾਂ ਹਵਾਲਿਆਂ ਵਿੱਚ ਭੇਖ ਸ਼ਬਦ ਦਾ ਭਾਵ ‘ਸਕਾਰਾਤਮਕ` ਹੈ।
ਭੇਖ ਦਾ ਅਰਥ ‘ਰੂਪ` ਅਤੇ ‘ਵੇਸ਼ਭੁਸ਼ਾ` ਵੀ ਹੁੰਦਾ ਹੈ।
ਪਰਮਾਤਮਾ ਨੇ ਮਨੁੱਖ ਨੂੰ ਨਿਰਵਸਤਰ ਪੈਦਾ ਕੀਤਾ ਹੈ, ਪਰ ਨਿਰਵਸਤਰਤਾ
ਮਨੁੱਖੀ ਸੰਸਕ੍ਰਿਤੀ ਦਾ ਪੁਰਾਣਾ ਟੈਬੂ (ਰੋਕ) ਹੈ। ਗੁਰੂ ਨਾਨਕ ਨੇ ਵਸਤਰਤਾ ਦਾ ਵਿਰੋਧ ਨਹੀਂ
ਕੀਤਾ। ਜੇ ਕਰ ਬੇਸ਼ਰਮ-ਬੇਹਯਾ ਬੰਦਾ ਕਪੜੇ ਪਾਉਂਦਾ ਹੈ, ਤਾਂ ਉਸਦੇ ਕਪੜੇ ਪਾਉਂਣ ਦੀ ਜ਼ਰੂਰਤ ਨੂੰ,
ਭੇਖ ਕਹਿ ਕੇ, ਰੱਧ ਨਹੀਂ ਕੀਤਾ ਜਾ ਸਕਦਾ। ਉਸਦੇ ਉੱਜਲੇ ਨਜ਼ਰ ਆਉਂਦੇ ਵਸਤਰਾਂ ਨੂੰ, ਮੈਲਾ ਜਾਂ ਭੇਖ
ਤਾਂ ਕਿਹਾ ਜਾ ਸਕਦਾ ਹੈ, ਪਰ ਉਸ ਨੂੰ ਨਿਰਵਸਤਰ ਹੋਂਣ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ। ਮਸਲਨ
ਗੁਰੂ ਨਾਨਕ ਜੀ ਨੇ ਤੀਰਥਾਂ ਆਦਿ ਤੇ, ਸ਼ਰੀਰਕ ਸਤਹ ਸਾਫ਼ ਕਰਨ ਨੂੰ, ਆਤਮਕ ਸਫ਼ਾਈ ਵਜੋਂ ਸਵੀਕਾਰ ਨਹੀਂ
ਕੀਤਾ, ਪਰ ਇਸਦਾ ਅਰਥ ਕਦਾਚਿੱਤ ਇਹ ਨਹੀਂ, ਕਿ ਗੁਰੂ ਨਾਨਕ ਜੀ ਨੇ ਮਨੁੱਖ ਨੂੰ ਨਾਹਾਉਂਣ ਤੋਂ ਹੀ
ਮਨਾ ਕੀਤਾ ਹੋਵੇ।
ਚਿੰਨ ਨਿਰਦੋਸ਼ ਹੁੰਦੇ ਹਨ, ਜ਼ਰੂਰੀ ਹੁੰਦੇ ਹਨ! ਦੋਸ਼ ਤਾਂ ਮਾਨਸਿਕਤਾ ਦਾ
ਹੁੰਦਾ ਹੈ, ਜੋ ਕਿ ਨਿਰਦੋਸ਼ ਅਤੇ ਜ਼ਰੂਰੀ ਚਿੰਨਾਂ ਦਾ ਦੁਰਉਪਯੋਗ ਕਰਦੀ ਹੈ। ਇਹ ਮਾਨਸਿਕਤਾ ਚਿੰਨਾਂ
ਪ੍ਰਤੀ ਲੋਕਾਈ ਦੀ ਸਮਝ ਅਤੇ ਗੁਰੂ ਦੇ ਨਿਰਦੇਸ਼ ਦਾ ਲਾਭ ਉਠਾਉਂਦੀ ਹੈ। ਚਿੰਨ੍ਹਾਂ ਬਾਰੇ ਗੁਰੂ ਦਾ
ਨਿਰਦੇਸ਼ ਢੌਂਗ ਕਰਨ ਲਈ ਨਹੀਂ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਮਤਿ ਵਿਚ, ਭੁਲੇੱਖਾ ਪਾਉਂਣ ਲਈ, ਭੇਖ ਦਾ
ਸਮਰਥਨ ਨਹੀਂ, ਪਰ ਇਸਦਾ ਅਰਥ ਇਹ ਵੀ ਨਹੀਂ, ਕਿ ਗੁਰਮਤਿ ਨੇ ਚਿੰਨਾਂ ਦੇ ਕੁਦਰਤੀ ਮਹੱਤਵ ਨੂੰ ਨਜ਼ਰ
ਅੰਦਾਜ਼ ਕੀਤਾ ਹੈ।
ਧਿਆਨ ਦੇਂਣ ਯੋਗ ਗਲ ਹੈ ਕਿ
‘ਇਕ ਬੰਦਾ`
ਸ਼ਰੀਰਕ ਭੇਖ ਕਰਕੇ ਭੁੱਲੇਖਾ ਉਤਪੰਨ ਕਰੇ, ਅਤੇ
‘ਦੂਜਾ ਬੰਦਾ`
ਭੇਖ ਉਤਾਰ ਕੇ ਭੁੱਲੇਖਾ ਦੇਵੇ, ਦੋਵੇਂ ਬਰਾਬਰ ਹਨ। ਯਾਨੀ
ਦੋਵੇਂ ਭੇਖੀ ਹਨ! ਬਸ ਭੇਖ ਦਾ ਢੰਗ ਵੱਖਰਾ ਹੈ। ਇੰਝ ਹੀ ‘ਇਕ` ਭੇਖ ਕਰਕੇ ਭੁੱਲੇਖੇ ਵਿੱਚ ਰਹੇ ਅਤੇ
‘ਦੂਜਾ` ਭੇਖ ਉਤਾਰ ਕੇ ਭੁੱਲੇਖੇ ਵਿੱਚ ਰਹੇ ਦੋਵੇਂ ਬਰਾਬਰ ਹਨ। ਯਾਨੀ ਦੋਵੇਂ ਕਿਸੇ ਪੱਖੋ ਅਗਿਆਨੀ
ਜਾਂ ਅਵੇਸਲੇ ਹਨ! ਇਸ ਨੂੰ ਸਵੀਕਾਰ ਕਰਨ ਵਿੱਚ ਕੋਈ ਹਰਜ ਨਹੀਂ।
ਗੁਰੂ ਨੇ ਸਿੱਖਾਂ ਨੂੰ ਚਿੰਨ ਬਖ਼ਸ਼ੇ ਹਨ ਜਿਵੇਂ ਕੁਦਰਤ ਨੇ ਜੀਵਾਂ ਨੂੰ ਚਿੰਨ
ਬਖ਼ਸ਼ੇ ਹਨ। ਕੁਦਰਤ ਨੇ ਜੀਵਾਂ ਨੂੰ ਕਈ ਦਾਤਾਂ ਦਿੱਤੀਆਂ ਹਨ। ਚਿੰਨ ਅੰਤਨ ਦਾਤਾਵਾਂ ਵਿਚੋਂ ਇੱਕ ਹਨ।
ਪਰ ਧਾਰਮਕ ਖੇਤਰ ਵਿੱਚ ਚਿੰਨ੍ਹਾਂ ਦਾ ਸਦਉਪਯੋਗ ਵੀ ਹੈ ਅਤੇ ਦੁਰਉਪਯੋਗ ਵੀ। ਜਿਵੇਂ ਕੁਦਰਤ ਨੇ
ਅੱਖਾਂ ਦਿੱਤੀਆਂ ਹਨ, ਪਰ ਜੇ ਕਰ ਕੋਈ ਅਖਾਂ ਨਾਲ ਪਰਾਇਆ ਰੂਪ ਵੇਖੇ ਤਾਂ ਇਸਦਾ ਅਰਥ ਇਹ ਨਹੀਂ ਕਿ
ਮਨੁੱਖ ਦੀਆਂ ਅੱਖਾਂ ਹੀ ਨਾ ਹੋਂਣ। ਕੁਦਰਤ ਨੇ ਮਨੁੱਖ ਨੂੰ ਚੇਤਨ ਸ਼ਕਤੀ ਦਿੱਤੀ ਹੈ। ਪਰ ਜੇ ਕਰ ਉਸ
ਚੇਤਨ ਸ਼ਕਤੀ ਵਿਚੋਂ, ਗਲਤ ਵਿਚਾਰ ਉਪਜਦੇ ਹਨ, ਤਾਂ ਇਸਦਾ ਅਰਥ ਇਹ ਨਹੀਂ ਕਿ ਮਨੁੱਖ ਪਾਸ ਚੇਤਨ ਸ਼ਕਤੀ
ਹੀ ਨ ਹੋਵੇ। ਕਿਉਂ?
ਕਿਉਂਕਿ ਮਾੜੇ ਵਿਚਾਰਾਂ ਦੇ ਧਾਰਨੀ ਨੇ ਆਖਰਕਾਰ, ਚੇਤਨ ਰਾਹੀਂ ਹੀ ਗੁਰਮਤਿ
ਵੱਲ ਤੁਰਨ ਦਾ ਜਤਨ ਕਰਨਾ ਹੈ। ਗੁਰੂ ਵਲੋਂ ਬਖਸ਼ੇ ਚਿੰਨਾਂ ਨੇ ਵੀ, ਮਨਮੁਖ ਦੇ ਚੇਤਨ ਨੂੰ, ਗੁਰਮਤਿ
ਨਾਲ ਵਧੇਰੇ ਜੋੜਨ ਵਿੱਚ ਆਪਣੀ ਭੂਮਿਕਾ ਨਿਭਾਉਂਣੀ ਹੈ। ਝੂਠ ਸੁਣਨ ਵਾਲੇ ‘ਕੰਨਾ` ਨੇ ਹੀ ਗੁਰੂ ਦੀ
ਗਲ ਸੁਣਨੀ ਹੈ। ਝੂਠ ਬੋਲਣ ਵਾਲੀ ‘ਜ਼ੁਬਾਨ` ਨੇ ਇਹ ਗੁਰੂ ਦੇ ਬ੍ਰਹਮ ਵਿਚਾਰ ਗਾਉਂਣੇ ਹਨ। ਦੁਰਉਪਯੋਗ
ਦਾ ਅਰਥ ਇਹ ਨਹੀਂ ਹੁੰਦਾ ਕਿ ਉਪਯੋਗਿਤਾ ਨੂੰ ਭੁੱਲ ਕੇ ਗਲਾਂ ਬਰਬਾਦ ਕਰ ਦਿੱਤੀਆਂ ਜਾਣ। ਸਦਉਪਯੋਗ
ਦਾ ਮਾਰਗ ਬੰਦ ਨਹੀਂ ਹੋਂਣਾ ਚਾਹੀਦਾ।
ਅਸੀਂ ਅਕਸਰ ਵੇਖਦੇ ਹਾਂ ਕਿ ਗਰੂ ਵਲੋਂ ਬਖਸ਼ੇ ਚਿੰਨਾਂ ਦੇ ਧਾਰਨੀ, ਗੁਰਮਤਿ
ਨਾਲੋਂ, ਕਈਂ ਪੱਖੋਂ ਦੂਰ ਹੁੰਦੇ ਹਨ। ਕੁੱਝ ਸੱਜਣ ਉਨ੍ਹਾਂ ਨੂੰ ਭੇਖੀ ਕਹਿੰਦੇ ਹਨ। ਭੇਖੀ ਸ਼ਬਦ
ਨਕਾਰਾਤਮਕ ਜਿਹਾ ਪ੍ਰਤੀਤ ਹੂੰਦਾ ਹੈ। ਪਰ ਧਿਆਨ ਦੇਂਣ ਯੋਗ ਗਲ ਹੈ ਕਿ ਭੇਖੀ ਸ਼ਬਦ ਕੇਵਲ ਉਸ ਵੇਲੇ
ਨਕਾਰਾਤਮਕ ਹੁੰਦਾ ਹੈ ਜਿਸ ਵੇਲੇ ਉਸਦਾ ਦੁਰਉਪਯੋਗ ਹੋਵੇ। ਪਰ ਹਰ ਵੇਲੇ ਨਹੀਂ। ਇਕ ਮਿਸਾਲ ਵਿਚਾਰਦੇ
ਹਾਂ।
ਫ਼ੋਜ ਅਤੇ ਪੁਲਿਸ ਇੱਕ ਵਿਸ਼ੇਸ਼ ਭੇਖ
(Dress)
ਵਿਚ ਹੁੰਦੀ ਹੈ। ਇਸਦੇ ਧਾਰਨੀ ਜੇ ਕਰ ਫ਼ਰਜ਼ ਵਿੱਚ ਕੋਤਾਹੀ ਕਰਨ, ਤਾਂ ਭੇਖ
(ਵਰਦੀ)
ਦੇ ਸਨਮਾਨ ਨੂੰ ਠੇਸ ਪਹੁੰਚਦੀ ਹੈ। ਬੰਦੇ ਨੂੰ ਵਰਦੀ
ਬਦਨਾਮ ਕਰਨ ਦਾ ਦੋਸ਼ੀ ਪਾਇਆ ਜਾਏ, ਤਾਂ ਉਸ ਨੂੰ ਵਰਦੀ ਦੇ ਕਾਬਲ ਨਹੀਂ ਸਮਝਿਆ ਜਾਂਦਾ। ਵਰਦੀ ਨਹੀਂ
ਨੱਕਾਰੀ ਜਾਂਦੀ ਬਲਕਿ ਬੰਦਾ ਨੱਕਾਰ ਦਿੱਤਾ ਜਾਂਦਾ ਹੈ। ਉਸ ਬੰਦੇ ਨੂੰ, ਜੋ ਕਿ ਸਲੇਕਸ਼ਨ ਵੇਲੇ ਵਰਦੀ
ਦੇ ਕਾਬਲ ਸਮਝਿਆ ਗਿਆ ਹੁੰਦਾ ਹੈ।
ਫਿਰ ਨਾਲ ਹੀ, ਭੇਖ (ਵਰਦੀ) ਉਤਾਰਨ ਦਾ ਭੇਖ ਵੀ ਸਮਝ ਲਈਏ! ਮਸਲਨ ਕਈਂ ਵਾਰ
ਪੁਲਿਸ, ਕਿਸੇ ਅਪਰਾਧੀ ਨੂੰ ਪਕੜਨ ਲਈ, ਵਰਦੀ ਉਤਾਰ, ਸਾਦੇ ਵਸਤਰਾਂ ਦਾ ਭੇਖ ਧਾਰਨ ਕਰਦੀ ਹੈ। ਉਸ
ਵੇਲੇ ਭੇਖ ਉਤਾਰਨਾ ਵੀ, ਭੇਖ ਦਾ ਹੀ ਇੱਕ ਰੂਪ ਹੁੰਦਾ ਹੈ।
ਹੁਣ ਮਨਮਤਿ ਦੇ ਵੀ ਕਈਂ ਰੂਪ ਹਨ, ਪਰ ਮੁੱਖ ਦੋਸ਼ ਗੁਰੂ ਵਲੋਂ ਬਖ਼ਸ਼ੇ ਚਿੰਨਾਂ
ਦੇ ਧਾਰਨੀ ਤੇ ਆਉਂਦਾ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ, ਉਮੀਦ ਕੀਤੀ ਜਾਂਦੀ ਹੈ ਕਿ ਗੁਰੂ ਵਲੋਂ
ਬਖ਼ਸ਼ੇ ਚਿੰਨਾਂ ਦਾ ਧਾਰਨੀ, ਜਾਂ ਗੁਰੂ ਵਲੋਂ ਅਰੰਭੇ ਗੁਰਦੁਆਰਾ ਪ੍ਰਬੰਧ ਵਿੱਚ ਲੱਗੇ ਸੱਜਣ, ਗੁਰਮਤਿ
ਦੇ ਧਾਰਨੀ ਹੋਂਣ, ਕੇਵਲ ਭੇਖੀ ਨਾ ਹੋਂਣ। ਗੁਰਦੁਆਰਾ ਪ੍ਰਬੰਧ ਨਾਲ ਜੁੜੇ ਸੱਜਣਾਂ ਨੂੰ ਇਸਦਾ ਧਿਆਨ
ਤਾਂ ਰੱਖਣਾ ਹੀ ਚਾਹੀਦਾ ਹੈ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਵਰਗੇ ਅਹਿਦ ਵਿੱਚ ਉਤਰੇ ਬੰਦੇ ਨੂੰ ਵੀ।
ਪਰ ਇਸਦੇ ਨਾਲ ਹੀ ਉਸ ਮਾਨਸਿਕਤਾ ਵੱਲ ਝਾਤ ਮਾਰਨੀ ਵੀ ਜ਼ਰੂਰੀ ਹੈ, ਜੋ ਕਿ
ਖ਼ੁਦ ਭੇਖੀ ਨਾ ਹੋਂਣ ਦਾ ਢੌਂਗ ਕਰਨ ਲਈ, ਚਿੰਨ੍ਹਾਂ ਦਾ ਵਿਰੌਧ ਕਰਦੀ ਹੈ। ਚੁੰਕਿ ਚਿੰਨ੍ਹਾਂ ਦੇ
ਧਾਰਨੀਆਂ ਦੇ ਸਿਰ, ਸਾਰੇ ਦੋਸ਼ ਜਾ ਠੀਕਰਾ ਤੋੜੇਆ ਜਾ ਸਕਦਾ ਹੈ, ਇਸ ਲਈ, ਇਹ ਮਾਨਸਿਕਤਾ ਖ਼ੁਦ ਨੂੰ
ਛੁਪਾਉਂਣ ਲਈ ਚਿੰਨਾਂ ਦਾ ਇਸਤੇਮਾਲ ਨਹੀਂ ਕਰਦੀ। ਇਹ ਵੀ ਇੱਕ ਪ੍ਰਕਾਰ ਦੀ ਭੇਖੀ ਜੁਗਤ ਹੈ। ਭੇਖੀ
ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ। ਚਿਮਟਾ ਫ਼ੜ ਕੇ ਵੀ ਤੇ ਚਿਮਟਾ ਛੱਡ ਕੇ ਵੀ।
ਬਹੁਤੇ ਭੇਖ ਕਰਹਿ ਭੇਖਧਾਰੀ (ਗੁਰੂ ਗ੍ਰੰਥ ਸਾਹਿਬ, ਪੰਨਾ ੮੪੨)
ਕੀ ਇਹ, ਭੇਖ ਦਾ ਵਿਰੋਧ ਕਰਨ ਵਾਲੀ ਐਸੀ ਭੇਖੀ ਮਾਨਸਿਕਤਾ ਨਹੀਂ, ਜੋ ਕਿ
ਭੇਖ ਬਿਨ੍ਹਾਂ ਹੀ ਛਲਾਵਾ ਦਿੰਦੀ, ਖ਼ੁਦ ਭੇਖੀ ਸਾਬਤ ਹੁੰਦੀ ਹੈ?
ਭੇਖ (ਢੌਂਗ) ਚਿੰਨਾਂ ਦੀ ਵਰਤੋਂ ਕਰਦਾ
ਹੈ। ਕਦੇ ਚਿੰਨਾਂ ਨੂੰ ਧਾਰਨ ਕਰਕੇ, ਅਤੇ ਕਦੇ ਚਿੰਨ੍ਹਾਂ ਨੂੰ ਉਤਾਰ ਕੇ! ਇਹ ਦੋਵੇਂ ਗਲਾਂ ਗੁਰਮਤਿ
ਵਿੱਚ ਪਰਵਾਨ ਨਹੀਂ ਹਨ।
ਜੇ ਕਰ ਕੋਈ ਗੁਰੂ ਵੱਲੋਂ ਬਖ਼ਸ਼ੇ ਚਿੰਨਾਂ ਨੂੰ ਧਾਰਨ ਮਾਤਰ ਕਰਕੇ, ਗੁਰਮਤਿ
ਪਰਨਾਇਆ ਨਹੀਂ ਹੋ ਜਾਂਦਾ ਤਾਂ ਕੋਈ ਚਿੰਨਾਂ ਦਾ ਤਿਆਗ ਮਾਤਰ ਕਰਕੇ ਵੀ ਗੁਰਮਤਿ ਪਰਨਾਇਆ ਸਾਬਤ ਨਹੀਂ
ਹੁੰਦਾ। ਜੇ ਕਰ ‘ਕੁੱਝ` ਚਿੰਨ੍ਹਾਂ ਦੇ ਭੇਖ ਵਿੱਚ ਮਨਮਤਿ ਕਰਦੇ ਹਨ ਤਾਂ ‘ਕੁੱਝ` ਇਸਦਾ ਦਾ ਲਾਭ
ਉਠਾਉਂਦੇ, ‘ਬਿਨ੍ਹਾਂ ਚਿੰਨ੍ਹਾਂ ਦੇ ਭੇਖ` ਵਿੱਚ ਆ ਜਾਂਦੇ ਹਨ। ਇਹ ‘ਭੇਖ ਤੋਂ ਬਿਨਾਂ ਭੇਖੀ` ਹਨ
ਜਿਸ ਤੇ ਅਗਿਆਨਤਾ, ਜਜ਼ਬਾਤਾਂ, ਪੁਰਵਾਗ੍ਰਹਾਂ ਅਤੇ ਨਿਜ ਸੁਆਰਥਾਂ ਦਾ ਪ੍ਰਭਾਵ ਹੋ ਸਕਦਾ ਹੈ।
ਭੇਖ ਕਰਕੇ ਛਲਾਵਾ ਦੇਂਣਾ, ਜਾਂ ਭੇਖ ਉਤਾਰ ਕੇ, ਦੋਹਾਂ ਵਿੱਚ ਭੇਖ ਹੈ।
ਦੋਵੇਂ ਭੇਖੀ ਹਨ! ਹਾਂ ਇੱਕ ਫ਼ਰਕ ਹੈ ਜ਼ਰੂਰ ਹੈ ਕਿ ਭੇਖ ਵਿੱਚ ਆਇਆ ਭੇਖੀ ਪਛਾਣਿਆ ਜਾਂਦਾ ਹੈ, ਅਤੇ
ਭੇਖ ਉਤਾਰ ਕੇ ਵਿਚਰਦਾ ਭੇਖੀ ਪਛਾਣਿਆ ਨਹੀਂ ਜਾਂਦਾ। ਭੇਖ (ਢੌਂਗ) ਦਾ ਵਿਰੋਧ ਕਰਦਾ, ਬਿਨ੍ਹਾਂ ਭੇਖ
(ਵੇਸ਼ਭੂਸ਼ਾ) ਦਾ ਭੇਖੀ (ਢੋਂਗੀ), ਗੁਰਮਤਿ ਅਨੁਸਾਰ ਸੁਰਖਰੂ ਨਹੀਂ ਹੁੰਦਾ।
ਬਹੁਤੇ ਭੇਖ ਕਰੈ ਭੇਖਧਾਰੀ (ਗੁਰੂ ਗ੍ਰੰਥ ਸਾਹਿਬ, ਪੰਨਾ ੨੩੦)
ਹਰਦੇਵ ਸਿੰਘ, ਜੰਮੂ-੫. ੧੨. ੧੨
(05/12/12)
ਵਰਿੰਦਰ ਸਿੰਘ (ਗੋਲਡੀ)
ਗੁਰ ਪ੍ਰਸਾਦਿ
ਆਮ ਭਾਸ਼ਾ ਵਿੱਚ “ਗੁਰ ਪ੍ਰਸਾਦਿ” ਦੇ ਅੱਖਰੀ ਅਰਥ ਬਣਦੇ ਹਨ ਕ੍ਰਿਪਾ ਨਾਲ
ਜਾਂ ਕ੍ਰਿਪਾ ਸਦਕਾ | ਸੁਖਮਨੀ ਸਾਹਿਬ ਦੀ ਛੇਵੀਂ ਅਸ਼ਟਪਦੀ
“ਜਿਹ ਪ੍ਰਸਾਦਿ ਛਤੀਹ ਅੰਮ੍ਰਿਤ
ਖਾਹਿ” ਵਿੱਚ ਬਾਰ ਬਾਰ “ਪ੍ਰਸਾਦਿ”
ਲਫਜ਼ ਆਉਂਦਾ ਹੈ ਅਤੇ ਹਰ ਵਾਰ ਇਸ ਦਾ ਮਤਲਬ ਮੇਹਰ, ਕਿਰਪਾ, ਜਾਂ ਬਕਸ਼ਿਸ਼ ਹੀ ਹੈ | ਪਰ ਸੋਚਣ ਵਾਲੀ
ਗਲ ਇਹ ਹੈ ਕੇ ਇਹ ਮੇਹਰ ਜਾਂ ਕਿਰਪਾ ਹੁੰਦੀ ਕਿਸ ਉਤੇ ਹੈ ? ਕੀ ਰਬ ਜੀ ਕੋਲ ਕੋਈ ਫਾਰਮੂਲਾ ਹੈ
ਕਿਰਪਾ ਦੇਣ ਦਾ ਜਾਂ ਵੈਸੇ ਹੀ “ਉੱਕੜ ਦੁੱਕੜ ਭੰਬਾ ਭੋ” ਕਰਕੇ ਕਿਸੇ ਤੇ ਵੀ ਮੇਹਰ ਕਰ ਦੇਂਦੇ ਹਨ |
ਤੇ ਜੇ ਇਸ ਤਰਾਂ ਹੁੰਦਾ ਹੈ ਤਾਂ ਓਹ ਨਿਰਵੈਰ ਕਿਵੇਂ ਰਹ ਗਿਆ ਕੇ ਇੱਕ ਉਤੇ ਕਿਰਪਾ ਕਰੇ ਅਤੇ ਦੁਜੇ
ਉਤੇ ਨਾ ਕਰੇ | ਕਿਸ ਤਰਾਂ ਹੁੰਦੀ ਹੈ ਇਹ ਕਿਰਪਾ ? ਅੱਜ ਕੱਲ ਦੇ ਪਾਖੰਡੀ ਬਾਬੇ ਤਾਂ ਇਹ ਕਿਰਪਾ
ਥੋਕ ਵਿੱਚ ਵੰਡੀ ਜਾ ਰਹੇ ਹਨ | ਕੋਈ ਕਹੰਦਾ ਐਨੇ ਪਾਠ ਕਰੋ ਤਾਂ ਕਿਰਪਾ ਹੋਊ, ਕੋਈ ਕਹੰਦਾ ਐਨੀਆਂ
ਮਸਿਆ ਜਾਂ ਪੂਰਨਮਾਸ਼ੀਆਂ ਨਹਾਓ ਤਾਂ ਕਿਰਪਾ ਹੋਊ, ਮੈ ਤਾਂ ਹੈਰਾਨ ਰਹ ਗਿਆ ਇਕ ਬਾਬਾ ਤਾਂ ਟੀਵੀ ਉਤੇ
ਗੋਲਗੱਪੇ ਅਤੇ ਸਮੋਸੇ ਖਵਾ ਕੇ ਹੀ ਕਿਰਪਾ ਕਰਵਾਈ ਜਾ ਰਿਹਾ ਹੈ ਅਤੇ ਲੋਕ ਲੱਖਾਂ ਦੀ ਗਿਣਤੀ ਵਿੱਚ
ਇਹ ਕਮ ਕਰੀ ਜਾ ਰਹੇ ਹਨ | ਆਓ ਗੁਰੂ ਤੋਂ ਪੁਛੀਏ ਕੇ ਕਿਰਪਾ ਕਿਸ ਤਰਾਂ ਹੁੰਦੀ ਹੈ, ਵੈਸੇ ਤਾਂ
ਅਨੇਕਾਂ ਵਾਰ ਗੁਰਪ੍ਰਸਾਦਿ ਦੇ ਬਾਰੇ ਵਿੱਚ ਸ਼ਬਦ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਆਏ ਹਨ ਪਰ
ਚੱਲੋ ਜਪੁਜੀ ਵਿਚੋਂ ਹੀ ਗੁਰਪ੍ਰਸਾਦਿ ਦੀ ਵਿਆਖਿਆ ਲੱਭਣ ਦਾ ਜਤਨ ਕਰੀਏ
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਦੂਸਰੀ ਪੌੜੀ ਦੀਆਂ ਇਹਨਾ ਦੋ ਤੁਕਾਂ ਵਿੱਚ ਗੁਰੂ ਸਾਹਿਬ ਜੀ ਸਮਝਾ ਰਹੇ ਹਨ
ਕੇ ਆਪਣੇ ਕੀਤੇ ਕਰਮਾ ਅਨੁਸਾਰ ਹੀ ਮਨੁੱਖ ਦੁੱਖ ਅਤੇ ਸੁੱਖ ਪਾਂਦਾ ਹੈ| ਉਸੇ ਅਨੁਸਾਰ ਹੀ ਕਿਸੇ ਉਤੇ
ਬਖਸ਼ੀਸ਼ ਹੋ ਜਾਂਦੀ ਹੈ ਅਤੇ ਕੋਈ ਭਾਉਂਦਾ ਰਹੰਦਾ ਹੈ | ਐਥੇ “ਲਿਖਿ” ਸ਼ਬਦ ਨੂ
ਸਮਝਨਾ ਬਹੁਤ ਜਰੂਰੀ ਹੈ “ਲਿਖਿ” ਦਾ ਮਤਲਬ ਹੈ ਕੀਤੇ ਕਰਮਾ ਦਾ ਹਿਸਾਬ |
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਕਰਮੀ ਆਵੈ ਕਪੜਾ ਨਦਰੀ ਮੋਖੁ
ਦੁਆਰੁ ॥
ਜਪੁਜੀ ਦੀ ਚੋਥੀ ਪੌੜੀ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕੇ ਉਸ ਨੂ ਕੁਝ
ਵੀ ਦੇ ਕੇ ਖੁਸ਼ ਨਹੀਂ ਕੀਤਾ ਜਾ ਸਕਦਾ ਕਿਉਂਕੇ ਸਾਰਾ ਕੁਝ ਤਾਂ ਉਸੇ ਦਾ ਦਿੱਤਾ ਹੋਇਆ ਹੈ | ਇਸ
ਵਾਸਤੇ ਉਸ ਦੀ ਨਦਰ ਪਾਉਣੀ ਹੈ ਤਾਂ ਉਸ ਦੀ ਬੋਲੀ ਵਿੱਚ ਹੀ ਪਾਈ ਜਾ ਸਕਦੀ ਹੈ ਅਤੇ ਓਹ ਬੋਲੀ ਹੈ
ਪ੍ਰੇਮ ਦੀ, ਉਸ ਦੀ ਸਿਫਤ ਸਲਾਹ ਦੀ, ਉਸ ਦਾ ਸ਼ਬਦ ਵਿਚਾਰਨ ਦੀ, ਉਸ ਦੀਆਂ ਵਡਿਆਈਆਂ ਕਰਨ ਦੀ|
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ ਚੰਗਾ ਨਾਉ ਰਖਾਇ ਕੈ ਜਸੁ
ਕੀਰਤਿ ਜਗਿ ਲੇਇ ॥
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਕੀਟਾ ਅੰਦਰਿ ਕੀਟੁ ਕਰਿ ਦੋਸੀ
ਦੋਸੁ ਧਰੇ ॥
ਸਾਡੀ ਸੱਭ ਤੋਂ ਵੱਡੀ ਸਮਸਿਆ ਅੱਜ ਇਹ ਹੈ ਕੇ ਅਸੀਂ ਹਰ ਚੀਜ਼ ਨੂ ਦੁਨਿਆਵੀ
ਨਜ਼ਰੀਏ ਨਾਲ ਹੀ ਵੇਖਦੇ ਹਾਂ ਜੇ ਕਿਸੇ ਕੋਲ ਚੰਗਾ ਘਰ ਹੈ, ਚੰਗੀ ਕਾਰ ਹੈ, ਚੰਗੀ ਨੌਕਰੀ ਹੈ, ਬਹੁਤ
ਪੈਸਾ ਹੈ, ਸ਼ਾਨੋ ਸ਼ੋਕਤ ਹੈ ਤਾਂ ਅਸੀਂ ਸਮਝਦੇ ਹਾਂ ਕੇ ਇਸ ਉਤੇ ਰਬ ਜੀ ਦੀ ਬਹੁਤ ਕਿਰਪਾ ਹੈ | ਇਸ
ਪੌੜੀ ਵਿੱਚ ਗੁਰੂ ਸਾਹਿਬ ਸਮਝਾ ਰਹੇ ਹਨ ਕੇ ਕੋਈ ਕਿਨਾ ਵੀ ਵੱਡਾ ਕਿਉਂ ਨਾ ਬਣ ਜਾਵੇ, ਜਿਨੇ ਮਰਜ਼ੀ
ਲੋਕ ਪਿਛੇ ਲਾ ਲਵੇ, ਜਿਨਾ ਮਰਜ਼ੀ ਵੱਡਾ ਨਾਮ ਬਣਾ ਲਵੇ ਪਰ ਉਸ ਦੀ ਨਦਰ ਤੋਂ ਬਿਨਾ ਇਕ ਮਮੂਲੀ ਜਿਹਾ
ਕੀੜਾ ਹੈ ਅਤੇ ਦੋਸ਼ੀ ਹੀ ਬਣਦਾ ਹੈ |
ਪੁੰਨੀ ਪਾਪੀ ਆਖਣੁ ਨਾਹਿ ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥
ਆਪੇ ਬੀਜਿ ਆਪੇ ਹੀ ਖਾਹੁ ॥ ਨਾਨਕ ਹੁਕਮੀ ਆਵਹੁ ਜਾਹੁ ॥
ਵੀਹਵੀਂ ਪੌੜੀ ਵਿੱਚ ਫਿਰ ਗੁਰੂ ਸਾਹਿਬ ਪਹਲੀ ਅਤੇ ਦੂਜੀ ਪੌੜੀ ਵਿੱਚ ਕਹੀ
ਗਲ ਦੀ ਪੁਸ਼ਟੀ ਕਰਦੇ ਹਨ ਕੇ ਪੁੰਨ ਅਤੇ ਪਾਪ ਸਿਰਫ ਕਹਨ ਦੀ ਗਲ ਨਹੀਂ ਹੈ, ਜਿਸ ਤਰਾਂ ਦਾ ਮਨੁੱਖ ਕਮ
ਕਰੇਗਾ ਉਸੇ ਤਰਾਂ ਦਾ ਫਲ ਪਵੇਗਾ | ਜਿਸ ਤਰਾਂ ਦਾ ਮਨੁੱਖ ਬੀਜਦਾ ਹੈ ਉਸੇ ਤਰਾਂ ਦਾ ਹੀ ਫਲ ਪਾਉਂਦਾ
ਹੈ |
ਕਰਮੀ ਕਰਮੀ ਹੋਇ ਵੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥
ਤਿਥੈ ਸੋਹਨਿ ਪੰਚ ਪਰਵਾਣੁ ॥ ਨਦਰੀ ਕਰਮਿ ਪਵੈ ਨੀਸਾਣੁ ॥
ਜਪੁਜੀ ਦੀ ੩੪ਵੀਂ ਪੌੜੀ ਜਿਸ ਨੂ ਖੰਡਾਂ ਵਾਲੀਆਂ ਪੌੜੀਆਂ ਵੀ ਕਿਹਾ ਜਾਂਦਾ
ਹੈ | ਇਹ ਚਾਰ ਪੌੜੀਆਂ ਬਹੁਤ ਵਿਚਾਰਨ ਵਾਲੀਆਂ ਹਨ | ਇਹਨਾ ਵਿਚੋਂ ਸਾਨੂ ਸਚਖੰਡ ਤੱਕ ਪਹੁੰਚਣ ਦਾ
ਰਸਤਾ ਮਿਲਦਾ ਹੈ ਅਤੇ ਪਹਲੀ ਹੀ ਪੌੜੀ ਜਿਸਨੂ ਧਰਮ ਖੰਡ ਵਾਲੀ ਪੌੜੀ ਕਹੰਦੇ ਹਾਂ ਅਤੇ ਸਚਖੰਡ ਤੱਕ
ਪਹੁੰਚਣ ਦੀ ਪਹਲੀ ਅਵਸਥਾ ਹੈ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕੇ ਮਨੁੱਖ ਦੇ ਕੀਤੇ ਕਰਮਾ ਅਨੁਸਾਰ
ਹੀ ਉਸ ਅਕਾਲਪੁਰਖ ਦੀ ਨਦਰ ਜਾਂ ਮੇਹਰ ਹੁੰਦੀ ਹੈ |
ਧਰਮ ਖੰਡ
ਦੀ
ਅਵਸਥਾ ਵਿਚ ਮਨੁੱਖ ਨੂ ਸਮਝ ਆਉਂਦੀ ਹੈ ਕੇ ਉਸ ਦਾ ਸੰਸਾਰ ਤੇ ਆਉਣ ਦਾ ਮਨੋਰਥ ਕੀ ਹੈ | ਓਹ ਮਾਇਆ
ਦੇ ਬੰਧਨਾ ਤੋਂ ਮੁਕਤ ਹੋ ਕੇ ਸੱਚਾ ਸੁੱਚਾ ਜੀਵਨ ਜਿਉਣ ਲਗ ਪੈਂਦਾ ਹੈ ਅਤੇ ਸਮਝ ਜਾਂਦਾ ਹੈ ਕੇ
ਦੁਨਿਆਵੀ ਆਦਰ ਜਾਂ ਵਡਿਆਈਆਂ ਉਸ ਦੇ ਦਰ ਤੇ ਕੋਈ ਅਹਮੀਅਤ ਨਹੀਂ ਰਖਦੇ| ਓਹ ਸ਼ਬਦ ਗੁਰੂ ਨਾਲ ਜੁੜ ਕੇ
ਗਿਆਂਨ ਹਾਸਲ ਕਰਦਾ ਹੈ ਅਤੇ ਭਰਮਾ ਭੁਲੇਖਿਆਂ ਵਿਚੋਂ ਨਿਕਲ ਜਾਂਦਾ ਹੈ ਅਤੇ ਗਿਆਂਨ ਦਾ ਅਨੰਦ ਮਾਨਣ
ਲਗ ਪੈਂਦਾ ਹੈ | ਇਸ ਅਵਸਥਾ ਦਾ ਨਾਮ
ਗਿਆਂਨ ਖੰਡ
ਹੈ |
ਜਦੋਂ ਮਨੁੱਖ ਨੂੰ ਗਿਆਂਨ ਆ ਜਾਂਦਾ ਹੈ ਅਤੇ ਭਲੇ ਬੁਰੇ ਦੀ ਪਹਚਾਨ ਕਰਨ ਲਗ
ਪੈਂਦਾ ਹੈ ਤਾਂ ਬਾਣੀ ਦੀ ਵਿਚਾਰ ਉਸ ਨੂ ਉਦਮ ਵੱਲ ਪ੍ਰੇਰਦੀ ਹੈ ਅਤੇ ਓਹ ਆਪਣੇ ਜੀਵਨ ਵਿੱਚ
ਅਨੁਸ਼ਾਸ਼ਨ ਲੈ ਕੇ ਆਉਂਦਾ ਹੈ | ਮਾੜੀਆਂ ਆਦਤਾਂ ਦਾ ਤਿਆਗ ਕਰਦਾ ਹੈ ਅਤੇ ਚੰਗੀਆਂ ਆਦਤਾਂ ਧਾਰਣ ਕਰਦਾ
ਹੈ | ਜਿਉਂ ਜਿਉਂ ਓਹ ਮੇਹਨਤ ਕਰਦਾ ਹੈ ਓਹ ਉਚੇ ਸੰਸਕਾਰਾਂ ਵਾਲਾ ਬਣ ਜਾਂਦਾ ਹੈ ਅਤੇ ਉਸ ਦੀ ਘਾੜਤ
ਬਹੁਤ ਹੀ ਸੁੰਦਰ ਬਣ ਜਾਂਦੀ ਹੈ ਇਸ ਅਵਸਥਾ ਨੂੰ
ਸਰਮ ਖੰਡ
ਕਿਹਾ ਗਿਆ ਹੈ |
ਜਦੋਂ ਮਨੁੱਖ ਇਸ ਸਟੇਜ ਤੇ ਪਹੁੰਚਦਾ ਹੈ ਤਾਂ ਫਿਰ ਉਸ ਉਤੇ ਗੁਰੂ ਦੀ ਮੇਹਰ
ਹੋ ਜਾਂਦੀ ਹੈ ਅਤੇ ਓਹ ਉਸ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ | ਇਸ ਸਟੇਜ ਦਾ ਨਾਮ
ਕਰਮ ਖੰਡ
ਹੈ |
ਪਰ ਅਸੀਂ ਤਾਂ ਪਹਲੀ ਸਟੇਜ ਤੇ ਜਾਣ ਤੋਂ ਵੀ ਪਹਲਾਂ ਉਸ ਦੀ ਮੇਹਰ ਜਾਂ
ਬਖਸ਼ੀਸ਼ ਭਾਲਦੇ ਹਾਂ ! ਪਹਲਾਂ ਆਪਣੇ ਆਪ ਨੂ ਇਸ ਲਾਇਕ ਬਣਾਓ ਫਿਰ ਵੇਖੋ ਕਿਵੇਂ ਉਸ ਦੀ ਮੇਹਰ ਹੁੰਦੀ
ਹੈ | ਬਾਬਿਆਂ ਦੇ ਡੇਰਿਆਂ ਤੇ ਮੱਥੇ ਰਗੜਨ ਨਾਲ ਜਾਂ ਗਿਣਤੀ ਮਿਣਤੀ ਦੇ ਪਾਠ ਕਰਨ ਨਾਲ ਗੁਰਪ੍ਰਸਾਦਿ
ਨਹੀਂ ਮਿਲਣਾ ਇਹ ਤਾਂ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਹੀ ਮਿਲਣਾ ਹੈ |
ਭੁੱਲ ਚੁੱਕ ਦੀ ਖਿਮਾ ......ਵਰਿੰਦਰ ਸਿੰਘ (ਗੋਲਡੀ)
(05/12/12)
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ/ਡਾ. ਗੁਰਮੀਤ ਸਿੰਘ ਬਰਸਾਲ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐਸ.ਏ. ਤੇ ਹਮ ਖਿਆਲੀ ਜਥੇਬੰਦੀਆਂ ਵੱਲੋਂ
ਬਾਬਾ ਕਾਲਾ ਅਫਗਾਨਾ ਅਤੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਦੇ ਮਿਲਾਪ ਦੀ ਸ਼ਲਾਘਾ
(ਡਾ. ਗੁਰਮੀਤ ਸਿੰਘ ਬਰਸਾਲ) ਹੋਇ ਇਕੱਤਰ ਮਿਲਹੁ ਮੇਰੇ ਭਾਈ ਦੁਬਿਧਾ
ਦੂਰਿ ਕਰਹੁ ਲਿਵ ਲਾਇ॥ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਮਿਲਬੇ ਕੀ ਮਹਿਮਾਂ ਬਰਨ ਨਾ
ਸਾਕਉਂ॥ ਦੇ ਕਥਨ ਅਨੁਸਾਰ ਪਿਛਲੇ ਹਫਤੇ ਪੰਥ ਦੀਆਂ ਦੋ ਮਹਾਂਨ ਵਿਦਵਾਂਨ ਹਸਤੀਆਂ ਬਾਬਾ ਗੁਰਬਖਸ਼
ਸਿੰਘ ਕਾਲਾ ਅਫਗਾਨਾ ਅਤੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਜੀ ਦੀ
ਇਤਿਹਾਸਕ ਮਿਲਣੀ ਦਾ ਹਾਰਦਿਕ ਸਵਾਗਤ ਕਰਦੇ ਅਤੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਅਸੀਂ
ਜਾਗਰੂਕ ਧਿਰਾਂ ਦੇ ਪ੍ਰਚਾਰ ਖੇਤਰ ਵਿੱਚ ਇੱਕ ਵੱਡੀ ਪ੍ਰਾਪਤੀ ਸਮਝਦੇ ਹਾਂ। ਐਸ ਵੇਲੇ ਗੁਰਮਤਿ
ਵਿਰੋਧੀਆਂ ਅਤੇ ਡੇਰੇਦਾਰਾਂ ਦਾ ਪੂਰਾ ਜੋਰ ਲੱਗਾ ਹੋਇਆ ਹੈ ਕਿ ਪੰਥਕ ਵਿਦਵਾਨਾਂ ਅਤੇ ਜਥੇਬੰਦਿਆਂ
ਨੂੰ ਆਪਸ ਵਿੱਚ ਪਾੜ ਕੇ ਰੱਖਿਆ ਜਾਵੇ। ਟੋਰਾਂਟੋ ਦੇ ਚਿੰਤਕ ਅਤੇ ਸੰਗਤਾਂ ਸਮੇਂ ਸਮੇਂ ਪੰਥ ਲਈ
ਉਸਾਰੂ ਰੋਲ ਅਦਾ ਕਰਦੀਆਂ ਹਨ। ਜਿਸ ਕੜੀ ਵਿੱਚ ਕੁਝ ਸਮਾਂ ਪਹਿਲਾਂ ਵੱਖ-ਵੱਖ ਦੇਸ਼ਾਂ ਤੋਂ ਆ ਕੇ
ਟੋਰਾਂਟੋ ਕਨੇਡਾ ਦੀ ਧਰਤੀ ਤੇ ਵਿਸ਼ਵਕਾਨਫਰੰਸ ਕਰਨੀ, ਗਾਹੇ ਬਗਾਹੇ ਪੰਥਕ ਵਿਦਵਾਨ ਪ੍ਰਚਾਰਕਾਂ ਨੂੰ
ਪ੍ਰਚਾਰ ਲਈ ਬੁਲਾਉਣਾਂ ਬੜੇ ਸਾਰਥਕ ਕੰਮ ਹਨ। ਅਸੀਂ ਆਸ ਕਰਦੇ ਹੋਏ ਬੇਨਤੀ ਕਰਦੇ ਹਾਂ ਕਿ ਇਨ੍ਹਾਂ
ਦੋ ਮਹਾਂਨ ਹਸਤੀਆਂ ਤੋਂ ਸੇਧ ਲੈ ਕੇ ਆਪਸੀ ਤਾਲ ਮੇਲ ਵਧਾਇਆ ਜਾਵੇ ਅਤੇ ਇਕਾ ਬਾਣੀ ਇਕੁ ਗੁਰੁ
ਇਕੋ ਸ਼ਬਦ ਵੀਚਾਰ ਦੇ ਸਿਧਾਂਤ ਦਾ ਪ੍ਰਚਾਰ ਕਰਨ ਵਾਲੇ ਵਿਦਵਾਨ ਅਤੇ ਜਥੇਬੰਦੀਆਂ ਮਾੜੇ ਮੋਟੇ
ਮਤਭੇਦ ਭੁਲਾ ਕੇ ਪੰਥ ਦੇ ਭਲੇ ਲਈ ਇੱਕ ਜੁੱਟ ਹੋ ਏਕਤਾ ਦੇ ਸੂਤਰ ਵਿੱਚ ਪ੍ਰੋਏ ਜਾਣ। ਇੱਕ ਪੰਥ,
ਇੱਕ ਗ੍ਰੰਥ, ਇੱਕ ਮਰਯਾਦਾ, ਇੱਕ ਨਿਸ਼ਾਨ, ਇੱਕ ਵਿਧਾਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਵਿੱਚ ਯਕੀਨ
ਰੱਖਣ ਅਤੇ ਮਾਨਤਾ ਦੇਣ ਵਾਲੇ ਵੀਰ ਭੈਣ ਜਰੂਰ “ਪੰਥਕ ਏਕਤਾ” ਵੱਲ ਵੱਧ ਤੋਂ ਵੱਧ ਸਾਰਥਕ
ਕਦਮ ਪੁੱਟਣ। ਪੁਰਾਣੇ ਗੁੱਸੇ ਗਿਲੇ ਛੱਡ ਕੇ ਵਿਚਾਰਾਂ ਦੀ ਛੋਟੀ ਮੋਟੀ ਭਿੰਨਤਾ ਨੂੰ ਇਗਨੋਰ ਕਰਕੇ
ਵਧੀਆ ਭਾਸ਼ਾ ਵਿੱਚ ਲਿਖਣ, ਬੋਲਣ ਅਤੇ ਆਪਸ ਵਿੱਚ ਬੋਲ ਚਾਲ ਸਮੇਂ ਪੇਸ਼ ਆਉਣ। ਐਸ ਵੇਲੇ ਪੰਥ ਦੀਆਂ
ਪ੍ਰਮੁੱਖ ਸੰਸਥਾਵਾਂ ਉਪਰ ਸਰਕਾਰ ਅਤੇ ਬ੍ਰਾਹਮਣਵਾਦ ਦਾ ਗਲਬਾ ਪੈ ਚੁੱਕਾ ਹੈ। ਜਿਵੇਂ ਸਿੰਘ ਸਭਾ
ਲਹਿਰ ਨੇ ਹੰਕਾਰੀ, ਵਿਕਾਰੀ ਅਤੇ ਮਾਇਆਧਾਰੀ ਮਹੰਤਾਂ ਤੋਂ ਗੁਰਦੁਆਰੇ ਮੁਕਤ ਕਰਵਾਏ ਸਨ ਓਵੇਂ ਹੀ
ਅੱਜ ਕਰਮਕਾਂਡੀ ਮੌਡਰਨ ਮਹੰਤਾਂ ਤੋਂ ਗੁਰਮਤਿ ਨੂੰ ਅਜ਼ਾਦ ਕਰਾਉਣ ਦੀ ਲੋੜ ਹੈ। ਅੱਜ ਬਜੁਰਗ
ਵਿਦਵਾਨਾਂ ਨੇ ਇਸ ਖੇਤਰ ਵਿੱਚ ਜੋ ਮਿਲ ਕੇ ਚੱਲਣ ਦੀ ਪਹਿਲ ਕਦਮੀ ਕੀਤੀ ਹੈ ਇਸ ਦੀ ਪੁਰਜੋਰ ਸ਼ਲਾਘਾ
ਕਰਦੀਆਂ ਹੋਈਆਂ ਪ੍ਰਚਾਰਕ ਜਥੇਬੰਦੀਆਂ, ਲਿਖਾਰੀ, ਪ੍ਰਚਾਰਕ ਅਤੇ ਗੁਰੂ ਪੰਥ ਦੇ ਸੇਵਕ-ਗੁਰੂ
ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ ਦੇ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ ਅਤੇ
ਡਾ. ਗੁਰਮੀਤ ਸਿੰਘ ਬਰਸਾਲ। ਸਿੰਘ ਸਭਾ ਇੰਟ੍ਰਨੈਸ਼ਨਲ ਦੇ ਪ੍ਰੋ. ਮੱਖਣ ਸਿੰਘ, ਸਰਬਜੀਤ ਸਿੰਘ, ਸ੍ਰ
ਹਾਕਮ ਸਿੰਘ, ਸ੍ਰ. ਹਰਦੇਵ ਸਿੰਘ ਸ਼ੇਰਗਿੱਲ, ਸ੍ਰ ਚਮਕੌਰ ਸਿੰਘ ਫਰਿਜਨੋ, ਭਾਈ ਬਲਵਿੰਦਰ ਸਿੰਘ
ਮਿਸ਼ਨਰੀ, ਬਾਬਾ ਪਿਆਰਾ ਸਿੰਘ ਮਿਸ਼ਨਰੀ। ਪੰਥਕ ਵਿਦਵਾਨ, ਲਿਖਾਰੀ ਅਤੇ ਸ੍ਰੋਮਣੀ ਕਮੇਟੀ ਦੇ ਸਾਬਕਾ
ਮੈਂਬਰ ਸ੍ਰ. ਤਰਲੋਚਨ ਸਿੰਘ ਦੁਪਾਲਪੁਰ। ਵਰਲਡ ਸਿੱਖ ਫੈਡਰੇਸ਼ਨ ਦੇ ਸ੍ਰ. ਹਰਬਖਸ਼ ਸਿੰਘ, ਸ੍ਰ.
ਗੁਰਸੇਵਕ ਸਿੰਘ, ਬਲਵਿੰਦਰ ਸਿੰਘ, ਬਲਰਾਜ ਸਿੰਘ, ਵਰਿੰਦਰ ਸਿੰਘ ਗੋਲਡੀ, ਅਜੈਬ ਸਿੰਘ ਅਤੇ ਸਾਥੀ।
ਸਾਕਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਜਥੇਬੰਦੀਆਂ ਦੇ ਸ੍ਰ. ਜਸਮਿਤਰ ਸਿੰਘ ਮੁਜੱਫਰਪੁਰ, ਸ੍ਰ.
ਇੰਦਰਜੀਤ ਸਿੰਘ ਉਮਰਪੁਰੀ ਅਤੇ ਪੰਥਕ ਵਿਦਵਾਂਨ ਭਾਈ ਰਣਜੀਤ ਸਿੰਘ ਮਸਕੀਨ ਇੰਡਿਆਨਾ ਆਦਿਕ।
(04/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਭਾਈ ਵੀਰ
ਸਿੰਘ ਜੀ ਦੀ ਜਯੰਤੀ ਦੇ ਅਵਸਰ ਤੇ
ਕਾਦਰ, ਕੁਦਰਤ ਤੇ ਕਸ਼ਮੀਰ ਦੇ ਕਵੀ ਭਾਈ ਵੀਰ ਸਿੰਘ ਜੀ
ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਸ ਸਾਲ (2012) ਦੀਆਂ ਦੀਆਂ
ਗਰਮੀਆਂ ਦੀਆਂ ਛੁਟੀਆਂ ਅਪਣੇ ਬੇਟੇ ਕਰਨਲ ਨਵਤੇਜ ਕੋਲ ਕੱਟਣ ਦਾ ਅਵਸਰ ਮਿਲਿਆ ਤਾਂ ਭਾਈ ਵੀਰ ਸਿੰਘ
ਜੀ ਦੇ ‘ਮਟਕ ਹੁਲਾਰੇ’ ਯਾਦ ਆ ਗਏ ਜਿਨ੍ਹਾਂ ਵਿੱਚ ਕਸ਼ਮੀਰ, ਕੁਦਰਤ ਤੇ ਕਾਦਰ ਨੂੰ ਮਿਲ ਪਾਉਣ ਦੀ
ਬਿਹਬਲਤਾ ਦਾ ਅਨੋਖਾ ਸੁਮੇਲ ਹੈ। ਕਸ਼ਮੀਰ ਦੀਆਂ ਵਾਦੀਆਂ, ਚਸ਼ਮੇ, ਝੀਲਾਂ, ਪਰਬਤਾਂ, ਰੁੱਖਾਂ ਤੇ
ਫਲਾਂ ਫੁਲਾਂ ਦਾ ਬੜਾ ਅਨੂਠਾ ਚਿਤਰਣ ਹੈ ਜਿਨ੍ਹਾਂ ਰਾਹੀਨ ਭਾਈ ਸਾਹਿਬ ਨੇ ਕਾਦਰ-ਕੁਦਰਤ ਦੇ ਦ੍ਰਿਸ਼
ਚਿਤਰਦਿਆਂ, ਅਨੂਪ ਸੁੰਦਰਤਾ ਦੇ ਗੁਣ ਗਾਉਂਦਿਆਂ ਕਾਦਰ ਨੂੰ ਮਿਲ ਪਾਉਣ ਦੀਆਂ ਬਿਹਬਲ ਤਾਘਾਂ ਅਨੂਠੀ
ਤਰ੍ਹਾਂ ਦਰਸਾਈਆਂ ਹਨ।
ਕਸ਼ਮੀਰ ਕਾਦਰ ਦੀ ਸੁਹਾਣੀ ਰਚਨਾ ਕੁਦਰਤ ਵਿੱਚ ਵਿਚਰਕੇ ਜੋ ਅਨੰਦ ਰੂਹਾਨੀ ਤਰੰਗਾਂ ਦੀਆ ਝਰਨਾਟਾਂ ਦਾ
ਆਉਂਦਾ ਹੈ ਉਹ ਦੁਨਿਆਵੀ ਖੁਸ਼ੀਆਂ ਵਿੱਚ ਕਿਥੇ? ਭਾਈ ਵੀਰ ਸਿੰਘ ਜੀ ਜਦੋਂ ਦੁਨਿਆਵੀ ਰੁਝੇਵਿਆਂ ਤੋਂ
ਅੱਕ ਥੱਕ ਜਾਂਦੇ ਤਾਂ ਕੁਦਰਤ ਮਾਂ ਦੀ ਗੋਦ ਵਿੱਚ ਬਹਿਣ ਲਈ ਉਤਾਵਲੇ ਭਾਈ ਵੀਰ ਸਿੰਘ ਜੀ ਅਪਣੇ ਆਪ
ਨੂੰ ਕਹਿੰਦੇ:
ਤੇਰਾ ਥਾਉਂ ਕਿਸੇ ਨਦੀ ਕਿਨਾਰੇ, ਤੇਰਾ ਥਾਉਂ ਕਿਸੇ ਜੰਗਲ ਬੇਲੇ।
ਤੇਰੇ ਭਾਗਾਂ ਵਿੱਚ ਅਰਸ਼ਾਂ ਤੇ ਉਡਣਾ, ਤੇ ਗਾਂਦਿਆਂ ਫਿਰਨ ਅਕੇਲੇ।
ਤੇਰਾ ਜੀਵਨ ਸੀਗਾ ਤੇਰੇ ਹੀ ਜੋਗਾ, ਤੂੰ ਆਪੇ ਆਪੇ ਨਾਲ ਖੇਲੇ।
ਤੂੰ ਕਿਵੇਂ ਰਲਿਆਂ ਵਿੱਚ ਆਣ ਖਲੋਤੀ, ਤੇਰੇ ਚੁਫੇਰੇ ਝਮੇਲੇ।
ਤੇ ਉਸ ਪਰਮ ਪਿਤਾ ਪਰਮਾਤਮਾ ਦੀ ਗੋਦ ਦੀ ਤਲਾਸ਼ ਕਰਦੇ ਤਾਂ ਜ਼ਿਹਨ ਵਿੱਚ ਇਕੋ ਇੱਕ ਥਾਂ ਉਭਰਦਾ ਉਹ ਸੀ
ਕਸ਼ਮੀਰ: ਕਸ਼ਮੀਰ ਕੁਦਰਤ ਦੀ ਨਿਰਭੋਲ ਅਨੰਤਤਾ ਦਾ ਅਨੂਠਾ ਪਸਾਰਾ। ਖਿੱਚ ਪੈਂਦੀ ਤਾਂ ਪੁਕਾਰ ਉਠਦੇ:
ਹੇ ਅਨੰਤ! ਇੱਕ ਛੁਹ ਤੁਹਾਡੀ ਨੂੰ, ਦਿਲ ਮੰਗਦਾ ਨਹੀਂ ਰਜਦਾ।
ਛੁਹ ਤੁਹਾਡੀ ਦਾ ਕਹਿਰ ਵਿਛੋੜਾ, ਸੇਲੇ ਵਾਂਗੂੰ ਵਜਦਾ।
ਚਸ਼ਮੇ ਨੂੰ ਜਿਓਂ ‘ਛੁਹ ਗ਼ੈਬ’ ਦੀ, ਮਿਲੀ ਪਿਆ ਨਿਤ ਖੇਡੇ।
‘ਛੁਹ ਅਪਣੀ’ ਦੀ ਗੋਦ ਖਿਡਾ ਤਿਓਂ, ਮਾਂ ਨੂੰ ਇਹ ਕੁਛ ਫਬਦਾ।
ਉਨ੍ਹਾ ਨੂੰ ਪਹਿਲੀਆਂ ਕਸ਼ਮੀਰ ਫੇਰੀਆਂ ਦੇ ਜਲਵੇ ਯਾਦ ਹੋ ਉਠਦੇ ਤਾਂ ਪੁਕਾਰਦੇ:
ਕੁਦਰਤ ਤੇ ਕਾਦਰ ਦਾ ਜਲਵਾ, ਲੈ ਲੈਂਦਾ ਇੱਕ ਸਿਜਦਾ।
ਰੰਗ ਫਿਰੋਜ਼ੀ, ਝਲਕ ਬਲੌਰੀ, ਡਲ੍ਹਕ ਮੋਤੀਆਂ ਵਾਲੀ।
ਰੂਹ ਵਿੱਚ ਆ ਆ ਜਜ਼ਬ ਹੋਈ, ਜੀ ਵੇਖ ਵੇਖ ਨਹੀਂ ਰਸਦਾ।
ਵਿਛੜੀ ਕੂੰਜ ਵਾਂਗ ਕਸ਼ਮੀਰ ਦੀ ਵਾਦੀ ਨੂੰ ਯਾਦ ਕਰਦੇ:
ਮਿੱਠੇ ਤਾਂ ਲਗਦੇ ਮੈਨੂੰ ਫੁਲਾਂ ਦੇ ਨਜ਼ਾਰੇ, ਜਾਨ ਪਈ ਮੇਰੀ ਕੁਸਦੀ।
ਕੁਦਰਤ ਤੇ ਕਾਦਰ ਮਿਲਣ ਦੀ ਖਿੱਚ ਬਿਹਬਲਤਾ ਭਰਦੀ:
ਹੇ ਅਰੂਪ! ਇਹ ਤੜਪ ਉਹੋ ਨਹੀਂ ਧੁਰੋਂ ਤੁਸਾਂ ਜੋ ਲਾਈ?
ਕੀ ਇਹ ਚਿਣਗ ਨਹੀਂ ਉਹ ਜਿਹੜੀ, ਤੁਸਾਂ ਸੀਨਿਆਂ ਪਾਈ?
ਮਿਲਣ ਤੁਹਾਨੂ ਦੀ ਏ ਲੋਚਾ, ਏ ਹੈ ਤੜਪ ਤੁਸਾਡੀ,
ਜਿਥੇ ਰਮਜ਼ ਪਵੇ ਕੁਈ ਕਟਕੀ ਏ ਕਮਲੀ ਹੋ ਜਾਈ।
ਵਿਛੜੀ ਕੂੰਜ ਵਾਂਗ ਵਿਛੜੀ ਰੂਹ ਇਹ ਪ੍ਰਭਤਾ-ਜੋਤੀ ਫਰਿਸ਼ਤਾ-ਮੂਰਤੀ ਕੋਈ ਸੁੰਦਰੀ ਅਜੀਬ ਵੈਰਾਗ ਤੇ
ਪਿਆਰ ਦੀ ਤੀਖਣ ਤੀਬਰਤਾ ਵਿੱਚ ਅਪਣੇ ਪ੍ਰੀਤਮ ਦੀ ਪਿਆਰ-ਦ੍ਰਵਤਾ ਨੂੰ ਇਉਂ ਯਾਦ ਕਰਦੀ ਹੈ:
ਵੇ ਮਾਹੀਆ! ਗਲੇ ਤੇਰੇ ਗਾਨੀਆਂ। ਰੋਵਾਂ ਪਾਣੀ ਨੂੰ ਕੁਮਲਾਨੀ ਜਾਨੀ ਆਂ।
ਵਿਦਸਥਾ, ਡੱਲ ਤੇ ਵੁਲਰ ਦੀ ਯਾਦ ਆਉਂਦੀ ਹੈ ਤਾਂ ਰੂਹ ਕੁਰਲਾਉਂਦੀ ਗਾਉਂਦੀ:
ਮੈਂ ਰੁਨੀ, ਮੈਂ ਰੁੰਨੀ ਵੇ ਲੋਕਾ
ਮੀਂਹ ਜਿਉਂ ਛਹਿਬਰ ਲਾਏ, ਟੁਰੀ ਵਿਦਸਥਾ ਡਲ ਭਰ ਆਏ।
ਤੇ ਵੁਲਰ ਉਮਡ ਉਮਡਾਏ।
ਆਪਾ ਹੇਠ ਵਿਛਾਕੇ ਸਹੀਓ ਅਸਾਂ ਨਵਾਂ ਕਸ਼ਮੀਰ ਵਸਾਇਆ।
ਗਾਓ ਸੁਹਾਗ ਨੀ ਸਹੀਓ ਸੁਹਣਾ, ਕਦੇ ਸਰ ਕਰਨ ਚਲ ਆਏ।
ਤੇ ਫਿਰ ਜਦ ਕਸ਼ਮੀਰ ਦੇ ਦਰਸ਼ਨ ਹੋ ਜਾਂਦੇ ਤਾਂ:
ਅਰਸ਼ਾਂ ਦੇ ਵਿੱਚ ਕੁਦਰਤ-ਦੇਵੀ, ਸਾਨੂੰ ਨਜ਼ਰੀ ਆਈ।
ਹੁਸਨ-ਮੰਡਲ ਵਿੱਚ ਖੜੀ ਖੇਡਦੀ, ਖੁਸ਼ੀਆਂ ਛਹਿਬਰ ਲਾਈ।
ਦੌੜੀ ਨੇ ਇੱਕ ਮੁੱਟ ਭਰ ਲੀਤੀ ਇਸ ਵਿੱਚ ਕੀ ਕੀ ਆਇਆ,
ਪਰਬਤ, ਟਿੱਬੇ ਅਤੇ ਕਰੇਵੇਂ, ਵਿੱਚ ਮੈਦਾਨ ਸੁਹਾਇਆ।
ਚਸ਼ਮੇ, ਨਾਲੇ, ਨਦੀਆਂ, ਝੀਲਾਂ, ਨਿੱਕੇ ਜਿਵੇਂ ਸਮੁੰਦਰ,
ਠੰਢੀਆਂ ਛਾਂਵਾਂ, ਮਿਠੀਆਂ ਵਾਵਾਂ, ਬਨ ਬਾਗਾਂ ਜਹੇ ਸੁੰਦਰ।
ਬਰਫਾਂ, ਮੀਂਹ, ਧੁਪਾਂ, ਤੇ ਬੱਦਲ, ਰੁਤਾਂ ਮੇਵੇ ਪਿਆਰੇ।
ਅਰਸ਼ੀ ਨਾਲ ਨਜ਼ਾਰੇ ਆਏ ਉਸ ਮੁੱਠੀ ਵਿੱਚ ਸਾਰੇ।
ਜਿਸ ਥਾਂਵੇਂ ਧਰਤੀ ਤੇ ੳਾਕੇ ਇੱਕ ਮੁੱਠ ਡਿਗੀ ਸਾਰੀ।
ਉਸ ਥਾਓਂ ਕਸ਼ਮੀਰ ਬਣ ਗਿਆ, ਤਕਣੀ ਜੱਗ ਤੇ ਨਿਆਰੀ।
ਕਸ਼ਮੀਰ ਦਾ ਦਿਲ ਡੱਲ ਦੇਖਦਿਆਂ ਦਿਲ ਅਸ਼ ਅਸ਼ ਕਰ ਉਠਿਆ;
ਨੀਵੇਂ ਲੁਕਵੇਂ ਥਾਇਂ ਕੁਦਰਤ ਬਾਗ਼ ਲਗਾਇਆ।
ੳੇੁਤੇ ਪਾਣੀ ਪਾਇ ਅਪਣੀ ਵਲੋਂ ਕਜਿਆ।
ਪਰਦਾ ਪਾਣੀ ਪਾੜ-ਸੁੰਦਰਤਾ ਨਾ ਲੁਕਸੀ,
ਰੂਪ ਸਵਾਇਆ ਚਾੜ੍ਹ ਨਿਖਰ ਸੰਵਰ ਸਿਰ ਕਢਿਆ।
ਸ਼ਾਲਾਮਾਰ ਤੱਕਿਆ ਤਾਂ ਸੁੰਦਰਤਤ ਨੇ ਬੰਨ੍ਹ ਖਲੋਏ;
ਜੋਗੀ ਖੜੇ ਚਨਾਰ, ਸ਼ਾਂਤੀ ਵਸ ਰਹੀ।
ਨਹਿਰ ਵਹੇ ਵਿਚਕਾਰ, ਬ੍ਰਿਤੀ ਪ੍ਰਵਾਹ ਜਯੋਂ।
ਹਰਿਆ ਹਰਿਆ ਵੰਨ ਮਖਮਲ ਘਾਹ ਦਾ।
ਛਾਇ ਸਹਿਜ ਦਾ ਰੰਗ ਸ਼ਾਂਤਿ ਇਕਾਂਤ ਹੈ।
ਨਸੀਮ ਬਾਗ ਦੇਖ ਕੇ ਅਨੰਦ ਮੱਤੇ ਹੋ ਗਏ:
ਜਿਉਂ ਮਾਵਾਂ ਤਿਉਂ ਠੰਢੀਆਂ ਛਾਵਾਂ, ਅਸਾਂ ਤੁਧੇ ਦੀਆਂ ਡਿਠੀਆਂ।
ਠੰਢੀ ਪਯਾਰੀ ਗੋਦ ਤੁਧੇ ਦੀ, ਛਾਵਾਂ ਮਿਠੀਆਂ ਮਿਠੀਆਂ।
ਚਸ਼ਮਾਂ ਸ਼ਾਹੀ ਦੀ ਫੁਹਾਰ ਦਾ ਨਜ਼ਾਰਾ ਵੇਖਿਆ ਤਾਂ:
ਉਮਲ ਉਮਲ ਪਵੇ ਮਿਲਣ ਨੂੰ, ਮਿਲਿਆ ਦੇਇ ਹਯਾਤੀ।
ਬੇਪਰਵਾਹ ਲੁਟਾਵੇ ਆਪਾ, ਲੁਟਿ ਲੁਟਿ ਭਰਿ ਬਰਿ ਗਇਆ।
ਨਿਸ਼ਾਤ ਬਾਗ਼ ਦੀ ਖਿੱਚ ਪਈ ਤਾਂ
ਡੱਲ ਦੇ ਸਿਰ ਸਿਰਤਾਜ ਖੜਾ ਨਿਸ਼ਾਤ ਤੂੰ।
ਪਰਬਤ ਗੋਦੀ ਵਿੱਚ ਤੂੰ ਹੈਂ ਲੇਟਿਆ।
ਟਿੱਲੇ ਪਹਰੇਦਾਰਨ ਪਿੱਛੇ ਖੜੇ ਹਨ,
ਅਗੇ ਹੈ ਦਰਬਾਰ ਡੱਲ ਦਰ ਵਿਛਿਆ।
ਚਸ਼ਮਾ ਅਨੰਤ ਬਾਗ਼ ਵੇਖਿਆ ਤਾਂ
ਨਿਰਮਲ ਤੇਰਾ ਰੰਗ, ਨਾਉਂ ਅਨੰਤ ਹੈ।
ਗ਼ੈਬੋਂ ਨਿਕਲਿਆ ਆਇ, ਵਹਿੰਦਾ ਸਦਾ ਤੂੰ।
ਨਿਰਮਲਤਾ ਦਾ ਦਾਨ ਦੇਵੇਂ ਠੰਢਿਆ।
ਅਨੰਤ ਕਰਾਵਟ ਯਾਦ, ਅੰਤਾਂ ਵਾਲਿਆ।
ਅਨੰਤਨਾਗ ਕੋਲ ਗੰਧਕ ਦਾ ਚਸ਼ਮਾ
ਭੁਲਿਆਂ ਨੇ ਹਨ ਰੋਗ ਸਹੇੜੇ, ਮੈ ਚਾਂ ਲਾਵਾਂ ਦਾਰੂ।
‘ਅਨੰਤ ਰਹਿਮ’ ਪੀੜਤਾਂ ਥੀਂ ਉਤੇ
ਤਰੁਠਤਾ ਧੁਰ ਤੋਂ ਆਇਆ
ਇਛਾਬਲ ਦਾ ਨਾਦ ਸੁਣ ਕੇ ਸਰੂਰ ਭਰ ਜਾਂਦਾ;
ਇਛਾਬਲ ਜਦ ਨਾਦ ਤਿਰਾ ਆ, ਪਹਿਲਾਂ ਕੰਨੀਂ ਪੈਂਦਾ।
ਭਰ ਸਰੂਰ ਸਿਰ ਵਿੱਚ ਇੱਕ ਜਾਂਦਾ, ਝੂਮ ਇਲਾਹੀ ਲੈਂਦਾ।
ਤੇ ਫਿਰ ਇਛਾਬਲ ਦੀ ਛਹਿਬਰ ਦੇਖ ਕੇ ਕੁਰਤ ਦਾ ਪਿਆਰ ਉਮਡ ਪੈਂਦਾ:
ਵਿਚ ਫੁਹਾਰਿਆਂ ਹੋਇ ਛਹਿਬਰ,
ਨਹਿਰਾਂ ਦੇ ਵਿਚਕਾਰ ਜਾਂਦਾ ਗਾਂਵਦਾ।
ਬੂਟਯਾਂ ਫੁਲਾਂ ਨਾਲ ਕਰਦਾ ਪਯਾਰ ਹੈ।
ਕੁਦਰਤ ਕਵੀ ਦੇ ਸੰਜੋਗੀ ਮੇਲੇ ਰੂਹ ਦੇ ਇਤਿਹਾਸ ਵਿੱਚ ਕਾਮਯਾਬ ਤੇ ਅਣਮੁਲੀਆਂ ਘਟਨਾਵਾਂ ਹਨ, ਕਦੀ
ਕਦੀ ਇੱਕ ਖਿਣ ਦੇ ਚਮਤਕਾਰ ਨਾਲ ਸੁਰਤ ਉਨਮਾਦ ਨਾਲ ਭਰ ਜਾਂਦੀ ਹੈ ਅਤੇ ਅਕਹਿ ਖੁਸ਼ੀ ਦੇ ਸੋਮੇ ਫੁਟ
ਪੈਂਦੇ ਹਨ। ਇਸ ਰਸ ਦੇ ਦਰਿਆ ਅਠਲਵੇਂ ਹੁੰਦੇ ਹਨ ਜਿਨ੍ਹਾਂ ਦੇ ਅਨੰਤ ਤੀਬਰ ਭਾਈ ਸਾਹਿਬ ਜੀ ਨੂੰ
ਖਿਚਾਂ ਪਾਉਂਦੇ ਹਨ ਮਿਸਾਲ ਵਜੋਂ ਚਸ਼ਮਾ ਇਛਾਬਲ ਤੇ ਪੈਦੀਆ ਡੂੰਘੀਆ ਸ਼ਾਮਾਂ ਦਾ ਅਸਰ ਅਲੌਕਿਕ ਹੈ:
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਓ ਕਰ ਆਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ, ਓ ਦਿਨੇ ਰਾਤ ਪਏ ਵਹਿੰਦੇ।
ਇਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਨ੍ਹਾਂ ਦੀ।
ਵਸਲੋਂ ਉਰੇ ਮੁਕਾਮ ਨਾ ਕੋਈ, ਸੋ ਚਾਲ ਪਏ ਨਿਤ ਰਹਿੰਦੇ।
ਕੁਦਰਤ ਕਵੀ ਦਾ ਮੇਲਾ ਹਰ ਸਮੇਂ ਇੱਕ ਨਵੇਂ ਰਸਿਕ ਪਰਕਾਸ਼ ਦਾ ਮੰਗਲ ਵੇਲਾ ਹੁੰਦਾ ਹੈ ਜਿਵੇਂ ਸਾਰਾ
ਜਗਤ ਚਾੳ ਨਾਲ ਭਰਿਆ ਹੋਵੇ। ਜਿਵੇਂ ਵੈਰੀ ਨਾਗ ਦੇ ਪਹਿਲੇ ਝਲਕਾਰੇ ਤੋਂ ਜਾਪਦਾ ਹੈ
ਵੈਰੀ ਨਾਗ ਤੇਰਾ ਪਹਿਲਾ ਝਲਕਾ, ਜਦ ਅੱਖੀਆਂ ਵਿੱਚ ਵਜਦਾ।
ਕੁਦਰਤ ਤੇ ਕਾਦਰ ਦਾ ਜਲਵਾ, ਲੇ ਲੈਂਦਾ ਇੱਕ ਸਿਜਦਾ।
ਵੈਰੀ ਨਾਗ ਦੇ ਫਰਿੋਜ਼ੀ ਰੰਗ ਦੇ ਮੋਤੀਆ ਵਾਲੀ ਡਲ੍ਹਕ ਦੀ ਮਿਲਵੀਂ ਚਮਕ ਸੁੱਚੇ ਨਗ ਦੀ ਆਬ ਹੋ ਨਿਬੜੀ
ਹੈ, ਵੈਰੀ ਨਾਗ ਮਾਨੋਂ ਕੁਦਰਤ ਦਾ ਨਗੀਨਾ ਹੈ। ਚਸ਼ਮਾ ਕੁਕੜ ਨਾਗ ਆਪ ਨੂੰ ਲਟਬਉਰਾ ਗੀਟਿਆਂ ਨਾਲ
ਖੇਡਦੇ ਬਾਲਕ ਵਾਂਗ ਲੱਗਾ ਹੈ ਤੇ ਅਪਣੀ ਛਾਤੀ ਵਿੱਚ ਵਤਸਲ ਪਿਆਰ ਦਾ ਉਛਾਲਾ ਆਇਆ ਹੈ;
ਲਟਬਉਰਾ ਪਰਬਤ ਦੇ ਕੁਖੋਂ, ਤੂੰ ਖੇਡੰਦੜਾ ਆਇਆ।
ਤੇ ਫਿਰ
ਵਾਂਗ ਬਲੌਰ ਚਮਕਦਾ ਸ਼ਤਿਲ, ਨੀਰ ਚਮਕਦਾ ਲਿਆਇਆ।
ਵਿਦਸਥਾ ਦਾ ਸੋਮਾ ਆਪ ਨੂੰ ਨਿਰਮਲਤਾ ਦਾ ਸੋਮਾ ਜਾਪਦਾ ਹੈ
ਕੱਚਾ ਤਾਲ ਤੇ ਘਾਹ ਉਦਾਲੇ, ਨਿਰਮਲ ਪਾਣੀ ਝਰਿਆ।
ਤੇ ਨਾਲ ਹੀ ਬਾਲਪਨੇ ਦਾ ਅਯਾਣਾਪਨ ਯਾਦ ਕਰਾਉਂਦਾ ਹੈ ਤੇ ਆਪ ਕਹਿੰਦੇ ਹਨ:
ਮੋਹ ਲਯਾ ਤੇਰੀ ਨਿਮਰਤ ਨੇ, ਤੇਰਿ ਮਾਉ ਵੇਖ ਜੀ ਠਰਿਆ।
ਮਟਨ ਸਾਹਿਬ ਦਾ ਚਸ਼ਮਾ ਨਾਦ ਵਜਾਉਂਦਾ ਜਾਪਦਾ ਹੈ;
ਬਿਸਮਿਲ ਮਾਰਤੰਡ ਦੇ ਕੰਢੇ, ਨਾਦ ਵਜਾਂਦਾ ਆਇਆ।
ਕੁਦਰਤ ਵਸਿਆਂ ਦੇ ਪਿਆਰੇ ੳਪਣੇ ਰੰਗ ਵਿੱਚ ‘ਕੁਦਰਤ ਦੇਵੀ’ ਦੇ ਮਹਿਮਾਨ ਬਣਕੇ ਅੰਦਰ ਕੁਦਰਤ ਦੀ ਰੂਹ
ਵਿੱਚ ਰੱਬ ਦੇ ਰੰਗ ਮੰਦਿਰ ਵਿੱਚ ਜਾ ਟਿਕਦੇ ਹਨ। ਲਿੱਧੜ ਨੈਂ ਵੇਖਕੇ ਕਵੀ ਦੀ ਛਾਤੀ ਆਣ ਉਛਲਦੀ ਹੈ:
ਨਾਦ ਕਰਨ, ਸੁਰ ਛਿੜੇ ਖਿਰਨਵੀ, ਮਸਤੀਆ ਝੂਮ ਝੁਮਾਈਆਂ।
ਪਹਿਲਗਾਮ ਵੇਖਕੇ ਨਿਰੰਜਨੀ ਰੰਗ ਵਿੱਚ ਰੰਗੇ ਜਾਂਦੇ ਹਨ:
ਮਹਿਫਲ ਚੁੱਪ, ਰਾਗ ਸ਼ਾਂ ਸ਼ਾਂ ਦੇ ਸੁਹਜ ਨਿਰੰਜਨੀ ਛਾਇਆ।
ਫਬਨ ਕੁਦਰਤੀ ਟੁੰਬ ਜਗਾਵੇ, ਕੁਦਰਤ ਰੱਸ ਰਚ ਬੁੱਕੀ।
ਗਨੇਸ਼ਪੁਰ ਤੋਂ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਅਯਾਲੀ ਨਾਲ ਹੋਇ ਗੋਸ਼ਟ ਦੀ ਯਾਦ ਆਉਂਦੀ ਹੈ:
ਇਉਂ ਜਾਪੇ ਜਿਉਂ ਵਾਜ ਇਲਾਹੀ ਗੁਰੂ ਨਾਨਕ ਦੀ ਆਵੇ।
ਨਾਲ ਅਯਾਲੀ ਗੋਸ਼ਟ ਕਰਦੇ ਨਦਰਾਂ ਪਾ ਪਾ ਮਿਲੀਆਂ।
ਗੁਲਮਰਗ ਦੀ ਠੰਢਕ ਤੋਂ ਪ੍ਰਾਪਤ ਸ਼ਾਂਤੀ ਉਸ ਨੂੰ ਰੂਹਾਨੀਅਤ ਨਾਲ ਜੋੜ ਦਿੰਦੀ ਹੈ:
ਤਪਤਾਂ ਤੇ ਘਮਸਾਨਾ ਛਟੀਆਂ ਉਚੇ ਹੋਇਆ ਠਰ ਗਏ।
ਠਰਨ, ਜੁੜਣ, ਰਸ ਮਗਨ ਹੋਣ ਦੀ, ਚਉਸਰ ਵਿਛੀ ਇਛਾਈ।
ਕੁਦਰਤ ਦਾ ਅਨੂਪ ਨਾਦ ਕਵੀ ਦੇ ਰਸ ਅਲਾਪ ਵਿੱਚ ਮੂਰਤੀਮਾਨ ਹੁੰਦਾ ਹੈ ਤੇ ਕਵੀ ਆਪ ਇਸ ਕਵੀ-ਕੁਦਰਤ
ਸੰਜੋਗ ਵਿੱਚ ਬਿਹਬਲ ਹੈ ਇੱਕ ਅਣੋਖੀ ਬਿਸਮਿਲ ਬੇਖੁਦੀ ਵਿੱਚ ਗੜੂੰਦ ਹੁੰਦਾ ਹੈ ਜਿਸਦੇ ਝਲਕਾਰਾ
ਗਾਂਧਰਬਲ ਵਿੱਚ ਮਿਲਦਾ ਹੈ
ਸੁਖ ਦਾ ਪਿੜ ਏ ਥਾਉਂ ਕੁਦਰਤ ਸੋਹਿਣੀ,
ਵਾਂਗੂੰ ਪਯਾਰੀ ਮਾਉਂ ਬਾਲਾ ਵਾਸਤੇ,
ਰਚਿਆ ਅਤਿ ਰਮਣੀਕ ਸੁਹਾਵਾਂ ਵਾਲੜਾ।
ਆਪ ਦੀ ਵੁੱਲਰ ਉਪਰ ਕਵਿਤਾ- ਸੁੰਦਰਤਾ ਤਰ ਰਹੀ ਤੈ ਉਤੇ, ਖੁਲ੍ਹ ਉਡਾਰੀਆਂ ਲੈਂਦੀ, ਨਿਰਜਨ ਫਬਨ,
ਕੁਆਰੀ ਰੰਗਤ, ਰਸ ਅਨੰਤ ਦਾ ਵਰਿਆ’ ਅਕਹਿ ਨੂੰ ਕਹਿਣਾ ਹੈ। ਵੁੱਲਰ ਦਾ ਨਜ਼ਾਰਾ ਕਵੀ ਰਚਨਾ ਰਾਹੀਂ
ਵਿਖਾ ਰਿਹਾ ਹੈ:
ਵੁੱਲਰ! ਤੇਰਾ ਖੁਲ੍ਹਾ ਨਜ਼ਾਰਾ, ਵੇਖ ਵੇਖ ਦਿਲ ਠਰਿਆ।
ਖੁਲ੍ਹ, ਵੱਡਾ, ਸੁਹਣਾ, ਸੁੱਚਾ, ਤਾਜ਼ਾ, ਹਰਿਆ, ਭਰਿਆ।
ਕਸ਼ਮੀਰ ਤੇ ਸੁੰਦਰਤਾ ਦਰਸਾਉਂਦੇ ਖਿੜੇ ਫੁਲ ਅਪਣੀਆਂ ਰੰਗ ਅਫਸ਼ਾਨੀਆ ਵਿੱਚ ਨਾਚ ਕਰਦੇ ਹਨ, ਤਾਰਿਆ ਦੇ
ਪਹਿਲਾਂ ਦੀਪ ਮਾਲਾ ਹੁੰਦੀ ਹੈ। ਇਸ ਪਿਆਰ ਛੂਹ ਦੇ ਰਸਮਸਤ ਹੋ ਸਮੀਰ ਨਸ਼ੀਲੀ ਨਸ਼ੀਲੀ ਮਟਕ ਵਿੱਚ ਨਰਮ
ਨਰਮ ਰੁਮਕਿਆ ਨਾਲ ਅਠਖੇਲੀਆਂ ਕਰਦੀ ਖੇੜੇ ਬਖੇਰਦੀ ਜਾਂਦੀ ਹੈ ਤੇ ਸਦਾ ਬਸੰਤ ਦੇ ਸਮੇਂ ਦਾ ਪ੍ਰਭਾਵ
ਛਾ ਜਾਂਦਾ ਹੈ, ਸੁਫਨੇ ਤੇ ਨੀਂਦਰ ਦਾ ਰੰਗ ਹੁੰਦਾ ਹੈ, ਵਿੱਚ ਸ਼ਰਬਤੀ ਜੀਵਨ ਦੀ ਜੁੰਬਸ਼ ਦੀ ਲਹਿਰ ਆ
ਪੈਂਦੀ ਹੈ। ਇਉਂ ਤੇ ਇਹੋ ਜਿਹਾ ਕਵਿ-ਕੁਦਰਤ-ਸੰਗਮ ਰੂਹਾਨੀ ਰਚਨਾ ਰਚਦਾ ਹੈ।
ਜਿਕੁਰ ਰੁਲਦੇ ਸੇਬ ਤੇ ਨਸਪਾਤੀਆਂ।
ਵਿੱਚ ਗਿਰਾਂ ਕਸ਼ਮੀਰ ਤੀਕਰ ਰੁਲ ਰਹੀ।
ਸੁੰਦਰਤਾ ਵਿੱਚ ਖਾਕ ਲੀਰਾਂ ਪਾਟੀਆਂ
ਜਿਕੁਰ ਫੁੱਲ ਗੁਲਾਬ, ਟੁੱਟਾ ਢਹਿ ਪਵੇ।
ਮਿੱਟੀ ਘਟੇ ਵਿੱਚ ਹੋਏ ਨਿਮੁਨੜਾ।
ਕ੍ਰਿਸ਼ਨ ਗੰਗਾ ਤੇ ਪਹੁੰਚ ਕੇ ਗੁਰੂ ਹਰਗੋਬਿੰਦ ਜੀ ਦੀ ਯਾਦ ਤਾਜ਼ਾ ਕਰਦੇ ਹਨ:
ਤੇਰ ਨੀਰ ਨਿਪੰਗ ਕ੍ਰਿਸ਼ਨ ਗੰਗ ਧਾਈ ਆ ਰਹੀ।
ਸੁਹਣੇ ਹਰਿਗੋਬਿੰਦ ਅਰਸ਼ੋਂ ਆਇ ਜੇ
ਤਿਨ੍ਹ ਦੇ ਚਰਨ ਅਰਬਿੰਦ ਵਿੱਚ ਤੂੰ ਲੇਟਦੀ
ਹੋਈਏ ‘ਕ੍ਰਿਸ਼ਨ-ਗੰਗ’ ਹੁਣ ਤੂੰ ਸੁਹਣੀਏ।
ਕਸ਼ਮੀਰ ਛਡਣ ਲੱਗੇ ਦਿਲ ਵਜਦ ਵਿੱਚ ਆਇਆ
ਟੁਰੀ ਵਿਦਸਥਾ ਡਲ ਭਰ ਆਏ ਤੇ ਵੁਲਰ ਉਮਡ ਉਮਡਾਏ।
ਕਸ਼ਮੀਰ, ਕੁਦਰਤ ਤੇ ਕਾਦਰ ਨਾਲ ਜੁੜਿਆ ਕਵੀ ਜਿਸ ਬਿਹਬਲਤਾ ਨਾਲ ਅਪਣੇ ਦਿਲ ਦੀਆ ਗੱਲਾਂ ਕੁਦਰਤ ਨਾਲ
ਖੋਲ੍ਹਦਾ ਹੇ ਇਹ ਰੂਹਾਨੀਅਤ ਦੀ ਅਨੂਠੀ ਤਸਵੀਰ ਹੈ।
(03/12/12)
ਹਰਦੇਵ ਸਿੰਘ, ਜੰਮੂ
ਕੀ
ਗੁਰੂਆਂ ਨੂੰ ਗੁਰੂ ਕਹਿਣਾ ਬ੍ਰਾਹਮਣਵਾਦ ਹੈ?
ਹਰਦੇਵ ਸਿੰਘ, ਜੰਮੂ
ਜਿਸ ਵੇਲੇ ਕੋਈ ਸੱਜਣ ਕਿਸੇ ਨੁੱਕਤੇ ਤੇ ਗੁਰਮਤਿ ਅਧਾਰਤ ਦਲੀਲ ਮੰਗਦੇ ਹੋਏ ਗੁਰੂ
ਗ੍ਰੰਥ ਸਾਹਿਬ ਜੀ ਅਤੇ ਭਾਈ ਗੁਰਦਾਸ ਦੀਆਂ ਰਚਨਾਵਾਂ ਅਧਾਰਤ ਦਲੀਲ ਨੂੰ ਵੀ ਸਮਝਣ ਤੋਂ ਹੀਣ ਹੋ ਜਾਏ
ਤਾਂ ਉਸ ਨੂੰ ਕੋਈ ਕੀ ਦਲੀਲ ਦੇਵੇ? ਆਖ਼ਰ ਦਲੀਲ ਸਮਝਣ ਲਈ ਮਾਨਸਕ ਸਤਰ ਵੀ ਹੋਂਣਾ ਚਾਹੀਦਾ ਹੈ। ਜੋ
ਆਪਣੇ ਵਲੋਂ ਲਿਖੇ ਗਏ ਤੋਂ ਮੁਨਕਰ ਹੋਂਣ ਨੂੰ ਹੀ ਖਰਾ ਸੱਚ ਕਹੀ ਜਾਏ ਤਾਂ ਕੋਈ ਕੀ ਕਰ ਸਕਦਾ ਹੈ?
ਸ਼ਾਯਦ ਕੁੱਝ ਨਹੀਂ!
ਗੁਰੂਆਂ ਬਾਰੇ ਕਹਿੰਦੇ ਹਨ ਸਰੀਰਧਾਰੀ ਭੁੱਲਣਹਾਰ ਹੁੰਦਾ ਹੈ, ਇਸ ਲਈ ‘ਗੁਰੂ’ ਨਹੀਂ ਹੋ ਸਕਦਾ!
ਕਹਿੰਦੇ ਹਨ ਗੁਰੂ ਕੇਵਲ ਸੱਚ ਦਾ ਗਿਆਨ ਹੈ ਜਿਸ ਨੂੰ ਨਾਨਕ ਸਰੂਪਾਂ ਨੇ ਪ੍ਰਗਟ ਕੀਤਾ! ! ਪਰ ਉਹ
ਦਾਸ ਦੇ ਇਸ ਸਵਾਲ ਦਾ ਜਵਾਬ ਦੇਂਣ ਵਿੱਚ ‘ਬੂਰੀ ਤਰਾਂ’ ਅਤੇ ‘ਪੂਰੀ ਤਰਾਂ’ ਅਸਫ਼ਲ ਹਨ, ਕਿ
ਭੁੱਲਣਹਾਰ ਸਰੀਰ, ਅਭੁੱਲ ਸ਼ਬਦ ਗੁਰੂ ਨੂੰ ਕਿਵੇਂ ਪ੍ਰਗਟ ਕਰ ਗਏ? ਐਸਾ ਹੈ ਤਾਂ, ਕੀ ਭੁਲਣਹਾਰ
ਪ੍ਰਚਾਰੇ ਜਾ ਰਹੇ ਸਰੀਰਾਂ ਨੇ ‘ਸੱਚ ਦਾ ਗਿਆਨ’ ਪ੍ਰਗਟ ਕਰਨ ਵਿੱਚ ਭੁੱਲ ਨਾ ਕੀਤੀ ਹੋਈ ਹੋਵੇਗੀ?
ਜੇ ਇਨ੍ਹਾਂ ਸੱਜਣਾਂ ਅਨੁਸਾਰ ਗੁਰੂ ਨਾਨਕ ਸਰੂਪ ਭੁਲਣਹਾਰ ਸਨ ਤਾਂ ਕੀ ਗਾਰੰਟੀ ਹੈ ਕਿ ਉਨ੍ਹਾਂ
ਸਰੂਪਾਂ ਜੋ ਲਿਖਿਆ ਸੱਚ ਲਿਖਿਆ? ਨਾਨਕ ਭੁੱਲਣਹਾਰ ਪਰ ਨਾਨਕ ਵਿਚਾਰਧਾਰਾ ਅਭੁੱਲ? ? ? ਕੋਈ ਜਵਾਬ
ਨਹੀਂ, ਨੁਕਤੇ ਦੀ ਗਲ ਨਹੀਂ, ਬਸ ਖਰਾ ਸੱਚ ਪੇਸ਼ ਕਰਨ ਦਾ ਤੋਤਾਰਟਨੀ ਦਾਵਾ। ਖੈਰ!
ਉਹ ਸੱਜਣ ਇਸ ਗਲ ਪ੍ਰਚਾਰਨ ਵਿੱਚ ਲਗੇ ਹਨ ਕਿ ਦਸ ਗੁਰੂ ਸਾਹਿਬਾਨ ਲਈ ਗੁਰੂ ਸ਼ਬਦ ਵਰਤਨ ਵਿੱਚ
ਬ੍ਰਾਹਮਣਵਾਦ ਹੈ। ਜਿਸ ਕਰਕੇ, ਇਸੇ ਪਰਿਪੇਖ ਵਿਚ, ਪਿੱਛਲੇ ਦਿਨੀਂ ਦਾਸ ਨੇ ਆਪਣੇ ਇੱਕ ਲੇਖ ਵਿਚ,
ਗੁਰੂਆਂ ਲਈ ਗੁਰੂ ਸ਼ਬਦ ਹਟਾਉਂਣ ਦੇ ਯਤਨ ਕਰਨ ਵਾਲੇ ਸੱਜਣਾਂ ਦੇ ਪ੍ਰਚਾਰ ਬਾਰੇ ਇੱਕ ਸਵਾਲ ਖੜਾ
ਕੀਤਾ ਸੀ ਜੋ ਕਿ ਇਸ ਪ੍ਰਕਾਰ ਸੀ:-
“ਜਿਨ੍ਹਾਂ ਸੱਜਣਾਂ ਨੂੰ ‘ਗੁਰੂ’ ਜਾਂ ਅੰਮ੍ਰਿਤ ਸ਼ਬਦ ਵਰਤੋਂ ਵਿੱਚ ਬ੍ਰਾਹਮਣਵਾਦ ਦੀ ਬੂ ਆਉਂਦੀ ਹੈ,
ਉਨ੍ਹਾਂ ਨੂੰ ਆਪਣੇ-ਆਪਣੇ ਨਾਮਾਂ ਵਿੱਚ ਬ੍ਰਾਹਮਣਵਾਦ ਦੀ ਬੂ ਕਿਉਂ ਨਹੀਂ ਆਉਂਦੀ? ਮਸਲਨ ‘ਇੰਦਰ’
ਸ਼ਬਦ ਦਾ ਅਰਥ ਹਿੰਦੂ ਮਤ ਅਨੁਸਾਰ ਦੇਵਤਾ ਇੰਦਰ ਹੈ, ਜਿਸਦਾ ‘ਰਿਗਵੇਦ’ ਅਤੇ ਚੰਡੀ ਚਰਿਤ੍ਰ’ ਵਿੱਚ
ਵੀ ਵਰਨਨ ਹੈ। ‘ਨਰਿੰਦਰ’ ਸ਼ਬਦ ਦਾ ਅਰਥ ਵੀ ਹਿੰਦੂ ਪੋਰਾਣਿਤ
ਕਥਾਵਾਂ ਦੇ ਦੇਵਤਾ ਇੰਦਰ ਨਾਲ ਜੁੜਦਾ ਹੈ, ਰਵਿੰਦਰ ਦਾ ਅਰਥ ਵੀ ਹਿੰਦੂ ਮਤ ਦੇ ਦੇਵਤਾ ਨਾਲ ਜੁੜਦਾ
ਹੈ ਤੇ ਜੋਗਿੰਦਰ, ਗੁਰਿੰਦਰ ਆਦਿ ਸ਼ਬਦਾਂ ਦਾ ਵੀ। ਜੇ ਕਰ ਕੁੱਝ ਸੱਜਣਾ ਲਈ ਗੁਰੂ ਨਾਨਕ ਲਈ ‘ਗੁਰੂ’
ਸ਼ਬਦ ਵਰਤਨਾ ਗਲਤ ਹੈ, ਜੇ ਕਰ ‘ਖੰਡੇ ਬਾਟੇ ਦੇ ਅੰਮ੍ਰਿਤ ਦਾ ਅੰਮ੍ਰਿਤ ਸ਼ਬਦ ਵਰਤਨਾ ਗਲਤ ਹੈ, ਤਾਂ
ਕੀ ਉਨ੍ਹਾਂ ਸੱਜਣਾ ਦਾ ਆਪਣੇ ਲਈ ਪੋਰਾਣਿਕ ਕਥਾਵਾਂ ਵਿਚੋਂ ਆਏ ਹਿੰਦੂ ਦੇਵਿਤਿਆਂ ਦੇ ਨਾਮ ਵਰਤਨਾ
ਠੀਕ ਹੈ?” (ਦਾਸ ਦਾ ਲੇਖ, ‘ਕੁੱਝ ਸ਼ਬਦਾਂ ਤੇ ਇਤਰਾਜ਼ ਕਰਨ ਵਾਲਿਆਂ ਦੇ
ਨਾਮ’ )
ਪਰ ਆਦਤਨ ਗਲ ਨੂੰ ਮੋੜ ਦੇਂਣ ਦਾ ਅਸਫ਼ਲ ਯਤਨ ਕਰਨ ਵਾਲੇ ਸੱਜਣ ਲਿਖਦੇ ਹਨ:-
(ਅਸਾਂ) “ਨੇ ਤਾਂ ਇਹ ਗੱਲ ਕਿਧਰੇ ਨਹੀਂ ਕਹੀ ਕਿ ‘ਗੁਰੂ’ ਲਫਜ਼ ਬ੍ਰਾਹਮਣਵਾਦੀ ਹੈ। ਖੈਰ!
ਵਿਦਵਾਨ ਜੀ ਦੀ ਆਦਤ ਹੈ ਅਣ-ਕਹੀਆਂ ਗੱਲਾਂ ਘੜ ਕੇ ਉਨ੍ਹਾਂ ਦੁਆਲੇ ਭਰਮਾਉ ਸ਼ਬਦਜਾਲ ਬੁਣ ਲੈਣ ਦੀ”
ਇਸ ਵਿੱਚ ਰੱਤਾ ਵੀ ਝੂਠ ਨਹੀਂ ਕਿ ਇਨ੍ਹਾਂ ਸੱਜਣਾਂ ਨੇ, ਇਹ ਵਿਚਾਰ ਪੇਸ਼ ਕੀਤਾ ਹੈ, ਕਿ
ਗੁਰੂਆਂ ਲਈ ਗੁਰੂ ਸ਼ਬਦ ਵਰਤਨਾ ਬ੍ਰਾਹਮਣਵਾਦ ਹੈ। ਸੱਚ ਜਾਣਨ ਲਈ, ਪਾਠਕ ਉਨ੍ਹਾਂ ਸੱਜਣਾਂ ਦੀਆਂ
ਲਿਖਤਾਂ ਦੇ ਹਵਾਲੇ, ਹੇਠ ਪੜ ਸਕਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਗੁਰੂਆਂ ਲਈ ‘ਗੁਰੂ’ ਸ਼ਬਦ
ਵਰਤੋਂ ਨੂੰ ਬ੍ਰਾਹਮਣਵਾਦ ਦਰਸਾੲਉਂਦੇ ਹੋਏ, ਕੁੱਝ ਹੋਰ ਵੀ ਅਣਸੁਖਾਵੀਆਂ ਟਿੱਪਣੀਆਂ ਕੀਤੀਆਂ ਹਨ:-
(1) “ਉਪਰੋਕਤ ਖੁੱਲੀ ਵਿਚਾਰ ਤੋਂ ਉਪਰੰਤ ਬੇਨਤੀ ਹੈ ਕਿ ਇਸ ਵਿਸ਼ੇ `ਤੇ ਸੁਹਿਰਦਤਾ ਠਰੰਮੇ ਅਤੇ
ਦਲੀਲ ਨਾਲ ਵਿਚਾਰ ਕੀਤੀ ਜਾਵੇ। ਜਦ ਅਸੀਂ ਜਨਮਸਾਖੀਆਂ, ਦਸ਼ਮ ਗ੍ਰੰਥ ਆਦਿ ਦੇ ਰੂਪ ਵਿੱਚ ਪਏ
ਬ੍ਰਾਹਮਣਬਾਦ ਦੇ ਪਰਛਾਵੇਂ ਨੂੰ ਪਛਾਂਣ ਗਏ ਹਾਂ, ਤਾਂ ‘ਦੇਹਧਾਰੀ ਗੁਰੂ’ ਵਾਲੇ ਬ੍ਰਾਹਮਣੀ ਵਿਚਾਰ
ਦੇ ਪਰਛਾਵੇਂ ਨੂੰ ਵੀ ਵਿਚਾਰ ਲਈਏ”
(2) “… ਬ੍ਰਾਹਮਣਵਾਦੀ ਪ੍ਰਭਾਵ ਕਾਰਨ ਸਾਰਾ ਸਿੱਖ ਜਗਤ ਹੀ ‘ਗੁਰੂ’ ਦੀਆਂ ਸਿੱਖਿਆਵਾ ਤੋਂ ਟੁੱਟਿਆ
ਪਿਆ ਹੈ ਪਰ “ਨਾਨਕ ਆਖਣਿ ਸਭੁ ਕੋ ਇੱਕ ਦੁ ਇਕੁ ਸਿਆਣਾ॥” ਵਾਲੇ ਗੁਰੂ ਵਾਕ ਮੁਤਾਬਿਕ ਹਰ ਸਿੱਖ
ਆਪਣੇ ਆਪ ਨੂੰ ਵੱਧ ਤੋਂ ਵੱਧ ਸਿਆਣਾ ਸਮਝਦਾ ਹੈ ਅਤੇ ਆਪਣੀ ਮੰਨ-ਮਰਜੀ ਦੇ ਗੁਰੂ ਥਾਪੀ ਜਾ ਰਿਹਾ
ਹੈ”
(3) “ਗੁਰੂ ਸਦਾਏ ਅਗਿਆਨੀ ਅੰਧਾ” ਦੀ ਕਸਵਟੀ ਤੇ ਪਰਖੀਏ ਤਾਂ ਅਸੀਂ ਇੱਕ ਤਰੀਕੇ ਆਰਜਨ ਪਾਤਸ਼ਾਹ ਜੀ
ਨੂੰ ਹੀ’ ਅਗਿਆਨੀ ਅਤੇ ਅੰਧਾ’ ਪ੍ਰਚਾਰ ਰਹੇ ਹੁੰਦੇ ਹਾਂ,. ਜੋ ਬਿਲਕੁਕ ਨਿਰਮੂਲ. ਸਿਧਾਂਤ ਵਿਰੋਧੀ
ਪਹੁੰਚ ਹੈ”
(4) “ (ਅੰਨੀ) ਸ਼ਰਧਾ ਅਤੇ ਗਲਤ ਪ੍ਰਚਲਿਤ ਰਵਾਇਤ ਦੇ ਅਸਰ ਹੇਠ ਅਸੀਂ ਗਲਤ (ਸਿਧਾਂਤ ਵਿਰੋਧੀ) ਅਰਥ
ਹੀ ਮੰਨ ਅਤੇ ਪ੍ਰਚਾਰ ਰਹੇ ਹਾਂ”
(5) “. . ਕੋਮ ਵਿੱਚ ਵਿੱਚ ‘ਦੱਸ ਗੁਰੂ ਸਾਹਿਬਾਨ’ ‘ਪਹਿਲੇ ਗੁਰੂ’ ‘ਦੂਜੇ ਗੁਰੂ’ ਆਦਿ ਨਿਰੋਲ
ਸਿਧਾਂਤ ਵਿਰੋਧੀ ਲਫ਼ਜ਼ ਕੇਂਦਰੀ ਤੋਰ ਤੇ ਪ੍ਰਚਲਤ ਹੋ ਗਏ ਹਨ। ਭਾਵ ਸਿੱਖ ਇੱਕ ਗੁਰੂ ਤੋਂ ਟੁੱਟ ਕੇ
ਦਸ ਜਾਂ ਵੱਧ ਗੁਰੂਆਂ ਦੀ ਘੰਮਣਘੇਰੀ ਵਿੱਚ ਫ਼ੱਸ ਗਏ ਹਨ”
(6) “ਇਸ ਵਿਚਾਰ ਤੋਂ ਸਪਸ਼ਟ ਹੋ ਗਿਆ ਕਿ ‘ਦਸ ਗੁਰੂ ਸਾਹਿਬਾਨ’ ਦਾ ਵਾਕਾਂਸ਼ ਸਿਧਾਂਤ-ਵਿਰੌਧੀ ਹੈ।
ਸੋ ਜਿੰਨੀ ਜਲਦੀ ਹੋ ਸਕੇ, ਸੇਧ ਕਰ ਲੈਣੀ ਚਾਹੀਦੀ ਹੈ। ਇਸਦੀ ਥਾਂ ‘ਨਾਨਕ ਵਿਚਾਰਧਾਰਲ ਜੋਤ ਦੇ ਦਸ
ਜਾਮੇ’ ਜਾਂ ‘ਦਸ ਪਾਤਸ਼ਾਹਿਆਂ’ ਜਾਂ ਹੋਰ ਕੋਈ ਢੂਕਵਾਂ ਵਾਕਾਂਸ਼ ਵਰਤਿਆ ਜਾ ਸਕਦਾ ਹੈ। ਇਸ ਅਹਿਮ
ਨੁਕਤੇ ਵੱਲ ਧਿਆਨ ਦੇਣ ਨਾਲ ਹੀ ਅਸੀਂ ‘ਪਹਿਲੇ ਗੁਰੂ’, ਪੰਜਵੇਂ ਗੁਰੂ’ ਆਦਿਕ ਸਿਧਾਂਤ-ਵਿਰੋਧੀ
ਲਫ਼ਜ਼ਾਂ ਤੋਂ ਛੁਟਕਾਰਾ ਪਾ ਸਕਾਂਗੇ”
ਗੁਰੂਆਂ ਨੂੰ ਗੁਰੂ ਨਾ ਕਹਿਣ ਦੀ ਵਕਾਲਤ ਕਰਦੇ, ਉਪਰੋਕਤ ਹਵਾਲਿਆਂ ਵਿਚ, ਇਹ ਵਿਚਾਰ ਪੇਸ਼ ਕੀਤਾ ਗਿਆ
ਹੈ ਕਿ, ਗੁਰੂਆਂ ਨੂੰ ਗੁਰੂ ਕਹਿਣ ਵਾਲੇ, ਇੱਕ ਤਰੀਕੇ ਨਾਲ, ਗੁਰੂ ਅਰਜਨ ਜੀ ਨੂੰ ‘ਅਗਿਆਨੀ ਅਤੇ
ਅੰਧਾ’ ਪ੍ਰਚਾਰ ਰਹੇ ਹੁੰਦੇ ਹਨ। ਅਤੇ ਸਿੱਖ, ਦੱਸ ਗੁਰੂ ਸਾਹਿਬਾਨ ਜਾਂ ਵੱਧ ਗੁਰੂਆਂ ਦੀ
ਘੁੰਮਣਘੇਰੀ ਵਿੱਚ ਫ਼ੱਸ ਗਏ ਹਨ। ਉਨ੍ਹਾਂ ਅਨੁਸਾਰ ‘ਪਹਿਲੇ ਗੁਰੂ’, ‘ਪੰਜਵੇਂ ਗੁਰੂ’ ਆਦਿਕ
ਸਿਧਾਂਤ-ਵਿਰੌਧੀ ਲਫ਼ਜ਼ਾਂ ਤੋਂ ਛੁਟਕਾਰਾ ਪਾਉਂਣਾ ਚਾਹੀਦਾ ਹੈ।
ਵਿਚਾਰ ਚਰਚਾ ਵਿਚ, ਗੁਰੂਆਂ ਜਾਂ ਕਿਸੇ ਗੁਰੂ ਦੇ ਨਾਮ ਨਾਲ ਜੋੜ ਕੇ ਵਰਤੀ ਗਈ ਐਸੀ ਸ਼ਬਦਾਵਲੀ, ਕਿਸੇ
ਵੀ ਪੱਖੋਂ, ਸਿਆਣਪ ਨਹੀਂ ਕਹੀ ਜਾ ਸਕਦੀ। ਗੁਰੂਆਂ ਨੂੰ ਗੁਰੂ ਕਹਿਣ ਵਿੱਚ ਕੋਈ ਬ੍ਰਾਹਮਣਵਾਦ ਨਹੀਂ।
ਹਰਦੇਵ ਸਿੰਘ, ਜੰਮੂ-3. 12. 12
(03/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਤਿਸੰਗਤ ਨਾ ਮਾਣੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਤਿਸੰਗਤ ਨਾ ਮਾਣੀ ਹੁਣ ਕਿਉਂ, ਰੋਵੇਂ ਮੂੜ੍ਹ ਪ੍ਰਾਣੀ।
ਸੰਤ ਜਨਾਂ ਤੋਂ ਦੂਰ ਰਿਹੋਂ ਕਿੰਜ ਮਿਲਣੀ ਅੰਮ੍ਰਿਤ ਬਾਣੀ।
ਸੰਗਤ ਵਿੱਚ ਨਾ ਜਾਕੇ ਬੈਠਾ, ਕੀਰਤਨ ਰਸ ਨਾ ਲੀਤਾ।
ਰੱਬੀ ਸ਼ਬਦ ਪਏ ਨਾ ਕੰਨੀ, ਝੂਠ ਜ਼ਹਿਰ ਹੀ ਪੀਤਾ।
ਰਿਹਾ ਭਟਕਦਾ ਸ਼ਾਂਤ ਨਾ ਪਾਈ, ਖਾਕ ਗਲੀ ਦੀ ਛਾਣੀ।
ਸਤਿਸੰਗਤ ਨਾ ਮਾਣੀ ਹੁਣ ਕਿਉਂ, ਰੋਵੇਂ ਮੂੜ੍ਹ ਪ੍ਰਾਣੀ।
ਕੀ ਚੰਗਾ, ਕੀ ਮੰਦਾ, ਤੈਨੂੰ ਇਸ ਦੀ ਸਮਝ ਨਾ ਆਈ।
ਕੀ ਤੇਰੇ ਜੀਵਨ ਦਾ ਮਕਸਦ, ਬੈਠਾ ਸੱਭ ਭੁਲਾਈ।
ਰਾਹ ਮਿਲਿਆ ਨਾ ਤੈਨੂੰ, ਭਟਕੇਂ, ਝੱਲੀ ਰੂਹ ਕੁਰਲਾਣੀ।
ਸਤਿਸੰਗਤ ਨਾ ਮਾਣੀ ਹੁਣ ਕਿਉਂ, ਰੋਵੇਂ ਮੂੜ੍ਹ ਪ੍ਰਾਣੀ।
ਗੁਰ ਬਿਨ ਗਿਆਨ ਕਿਤੋਂ ਨਾ ਮਿਲਦਾ, ਭਟਕਣ ਕੁਲ ਜਗ ਪਾਇਆ।
ਗੁਰ ਨੂੰ ਮਿਲਣਾ ਕੀਕੂੰ? ਤੈਨੂੰ ਇਹ ਵੀ ਗਿਆਨ ਨਾਂ ਆਇਆ।
ਗੁਰ ਮਿਲਿਆਂ ਈ ਰੱਬ ਮਿਲਣਾ ਏਂ, ਮਿਲਣਾ ਸੰਗਤ ਥਾਣੀਂ।
ਸਤਿਸੰਗਤ ਨਾ ਮਾਣੀ ਹੁਣ ਕਿਉਂ, ਰੋਵੇਂ ਮੂੜ੍ਹ ਪ੍ਰਾਣੀ।
ਜੇ ਸਾਈਂ ਨੂੰ ਪਾਉਣਾ ਹੈ ਤਾਂ ਗੁਰ ਸੱਚਾ ਅਪਣਾ ਲੈ।
ਗੁਰ ਨੂੰ ਪਾਉਣ ਲਈ ਸਤਸੰਗਤ ਦਾ ਜਾ ਸੰਗ ਬਣਾ ਲੈ।
ਸਤਸੰਗਤ ਬਿਨ ਸੇਧ ਜੀਵਨ ਦੀ, ਨਹੀਓਂ ਕਿਸੇ ਸਿਖਾਣੀ।
ਸਤਿਸੰਗਤ ਨਾ ਮਾਣੀ ਹੁਣ ਕਿਉਂ, ਰੋਵੇਂ ਮੂੜ੍ਹ ਪ੍ਰਾਣੀ।
ਰੋਇਆਂ ਤੇ ਤਾਂ ਕੁੱਝ ਨਹੀਂ ਮਿਲਿਆ, ਜਾ ਸਤਿਸੰਗਤ ਵਿੱਚ ਬਹਿ ਜਾ।
ਹਾਲੇ ਵੀ ਹੈ ਵਕਤ ਸਿੱਖਣ ਦਾ, ਸਿਖਿਆ ਸੱਚੀ ਲੈ ਜਾ।
ਸਤਿਸੰਗਤ ਚੋਂ ਸੇਧ ਮਿਲੂ ਤਾਂ, ਗੁਰ ਸੰਗ ਰੂਹ ਜੁੜ ਜਾਣੀ।
ਸਤਿਸੰਗਤ ਨਾ ਮਾਣੀ ਹੁਣ ਕਿਉਂ, ਰੋਵੇਂ ਮੂੜ੍ਹ ਪ੍ਰਾਣੀ।
(02/12/12)
ਗੁਰਇੰਦਰ ਸਿੰਘ ਪਾਲ
“ਕੀ
ਇਹ ਗੁਰਮਤਿ ਅਤੇ ਸਿੱਖੀ ਹੈ?”
ਇਸ ਲੇਖ ਨੂੰ ਸਾਈਟ ਤੋਂ ਹਟਾਏ ਜਾਂ ਨਾ ਹਟਾਏ ਜਾਣ ਦੇ ਸੰਬੰਧ ਵਿੱਚ ਮੇਰੇ ਸੰਖੇਪ
ਜਿਹੇ ਵਿਚਾਰ ਨਿਮਨ ਲਿਖਿਤ ਹਨ:
ਕਿਸੇ ਵੀ ਲਿਖਤ ਨੂੰ, ਗੁਰਮਤਿ ਨੂੰ ਸਮਰਪਿਤ ਸਾਈਟ, ‘ਸਿੱਖ ਮਾਰਗ’ ਤੋਂ ਤਾਂ ਹੀ ਹਟਾਇਆ ਜਾਣਾ ਜਾਇਜ਼
ਹੈ ਜੇ ਉਸ ਵਿੱਚ ਕੋਈ ਵੀ ਤੱਥ ਗੁਰਮਤਿ ਵਿਰੋਧੀ ਹੋਵੇ ਅਤੇ ਜਾਂ ਬੋਲੀ ਵਿਸ਼ੇ-ਅਨੁਸਾਰੀ ਨਾ ਹੋਵੇ!
“ਕੀ ਇਹ ਗੁਰਮਤਿ ਅਤੇ ਸਿੱਖੀ ਹੈ?” ਲੇਖ ਤੱਥਾਂ ਉੱਤੇ
ਆਧਾਰਤ ਹੈ ਅਤੇ ਇਸ ਵਿੱਚ ਵਰਤੀ ਸ਼ਬਦਾਵਲੀ ਵੀ ਜਾਇਜ਼ ਹੈ। ਦਰਅਸਲ ਇਹ ਲੇਖ ਗੁਰਮਤਿ ਦੇ ਕੀਤੇ ਜਾ ਰਹੇ
ਅਪਮਾਨ ਅਤੇ, ਭੇਖ ਦੇ ਪਰਦੇ ਪਿੱਛੇ, ਕੀਤੇ ਜਾ ਰਹੇ ਗੁਰਸਿੱਖੀ ਦੇ ਘਾਤ ਦਾ ਨਿਰਛਲ ਬਿਆਨ ਹੈ। ਇਹ
ਲਿਖਤ ਗੁਰੂ ਦੇ ਨਾਮ ਹੇਠ ਕੀਤੇ ਜਾ ਰਹੇ ਮਨਮਤੀ ਕੁਕਰਮਾਂ ਦਾ ਖ਼ੁਲਾਸਾ ਹੈ! ਭਟਕਦੀ ਕੌਮ ਨੂੰ ਜਗਾ
ਕੇ ਗੁਰਮਤਿ ਦੇ ਰਾਹ ਪਾਉਣ ਲਈ ਅਜਿਹੀਆਂ ਲਿਖਤਾਂ ਦੀ ਲੋੜ ਹੈ।
ਜੋ ਪਾਠਕ/ਲੇਖਕ ਇਸ ਲੇਖ ਨੂੰ ਸਾਈਟ ਤੋਂ ਹਟਾਉਣ ਦੇ ਹੱਕ ਵਿੱਚ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ
ਉਹ ਦਲੀਲ ਨਾਲ ਦੱਸਣ ਕਿ ਇਸ ਲਿਖਤ ਵਿੱਚ ਕਿਹੜੀ ਗੱਲ ਗੁਰਮਤਿ-ਵਿਰੋਧੀ ਹੈ ਅਤੇ ਕਿਹੜੀ ਸ਼ਬਦਾਵਲੀ
ਵਿਸ਼ੇ-ਅਨੁਸਾਰੀ ਜਾਂ ਠੀਕ ਨਹੀਂ?
(ਨੋਟ: ਆਪਣੀ ਰਾਇ ਦੇਣ ਲੱਗਿਆਂ ‘ਹੀਰੇ ਬੰਦਿਆਂ ਨੂੰ ਨਮਸਕਾਰ’ ਪੜ੍ਹਨ ਦੀ ਖੇਚਲ ਕਰ ਲਈ ਜਾਵੇ
ਤਾਂ ਚੰਗਾ ਰਹੇਗਾ!)
ਗੁਰਇੰਦਰ ਸਿੰਘ ਪਾਲ
ਦਸੰਬਰ 2, 2012.
(ਸੰਪਾਦਕੀ ਨੋਟ)
ਜਿਹੜਾ ਗਿਰਿਆ ਹੋਇਆ ਰੱਜ
ਕੇ ਝੂਠ ਬੋਲਣ ਵਾਲਾ ਨੀਚ ਧੂਤਾ ਸਾਲਾਂ ਬੰਧੀਂ ‘ਸਿੱਖ ਮਾਰਗ’ ਵਿਰੁੱਧ ਅਤੇ ਇੱਥੇ ਲਿਖਣ ਵਾਲਿਆਂ
ਵਿਰੁੱਧ ਲਿਖਦਾ ਰਿਹਾ ਹੈ, ਜਦੋਂ ਉਹ ਝੂਠ ਬੋਲਣ ਵਾਲੀ ਨੀਚਤਾ ਦੀ ਹੱਦ ਤੋਂ ਪਾਰ ਲੰਘਣ ਦੀ ਕੋਸ਼ਿਸ਼
ਕਰਦਾ ਹੈ ਤਾਂ ਫਿਰ ਮੈਨੂੰ ਉਸ ਦੇ ਇਸ ਨੀਚਤਾ ਵਾਲੇ ਕੰਮ ਦਾ ਭਾਂਡਾ ਭੰਨਣ ਲਈ ਕਲਮ ਚੁੱਕਣੀ ਪੈਂਦੀ
ਹੈ। ਜਦੋਂ ਇਸ ਨੂੰ ਉਸੇ ਬੋਲੀ ਵਿੱਚ ਜਵਾਬ ਮਿਲਦਾ ਹੈ ਤਾਂ ਇਹ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਹੈ
ਫਿਰ ਹੋਰ ਝੂਠ ਦਾਗਦਾ ਹੈ। ਮੈਂ ਅੱਜ ਤੱਕ ਕਦੀ ਵੀ ਪਹਿਲ ਨਹੀਂ ਕੀਤੀ ਹਮੇਸ਼ਾਂ ਇਹੀ ਕਰਦਾ ਹੈ। ਸ਼ਾਇਦ
ਸਾਲ ਤੋਂ ਵੀ ਉਪਰ ਹੋ ਗਿਆ ਹੋਵੇਗਾ ਮੈਂ ਇਸ ਦੇ ਬਲੌਗ ਤੇ ਨਹੀਂ ਗਿਆ ਕਿ ਉਥੇ ਇਹ ਕੀ ਲਿਖਦਾ ਹੈ
ਅਤੇ ਨਾ ਹੀ ਮੈਂ ਫੇਸਬੁੱਕ ਤੇ ਇਸ ਨੂੰ ਕਦੀ ਪੜ੍ਹਿਆ ਹੈ ਕਿ ਉਥੇ ਇਹ ਕੀ ਕੁੱਝ ਲਿਖਦਾ ਹੈ। ‘ਸਿੱਖ
ਮਾਰਗ’ ਦੇ ਹੋਰ ਕਈ ਪਾਠਕ ਇਹ ਜਾਣਕਾਰੀ ਕਈ ਵਾਰੀ ਦੇ ਦਿੰਦੇ ਹਨ ਜਿਹੜੀ ਕਿ ਸਾਡੇ ਨਾਲ ਸੰਬੰਧਿਤ
ਹੋਵੇ। ਹੁਣ ਵੀ ਦੋ ਪਾਠਕਾਂ ਨੇ ਹੀ ਸਾਨੂੰ ਇਸ ਦਾ ਹੋਰ ਲਿਖਿਆ ਸਾਨੂੰ ਭੇਜਿਆ ਸੀ ਜਿਹੜਾ ਕਿ ਇਸ ਦੀ
ਅੰਦਰਲੀ ਨੀਚਤਾ ਨੂੰ ਦਰਸਾਉਂਦਾ ਸੀ। ਕਿਉਂਕਿ ਕੁੱਝ ਬੰਦਿਆਂ ਨੇ ਪਹਿਲ ਕਰਕੇ ਪ੍ਰੋ: ਦਰਸ਼ਨ ਸਿੰਘ
ਅਤੇ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੂੰ ਇਕੱਠਿਆਂ ਕਰਕੇ ਆਪਸੀ ਕੁੜੱਤਣ ਘਟਾਉਣ ਲਈ ਕੁੱਝ ਉਦਮ ਕੀਤਾ
ਹੈ। ਅਸੀਂ ਇਸ ਉਦਮ ਦੇ ਸਤਿਕਾਰ ਵਜੋਂ ਇਸ ਧੂਤੇ ਦਾ ਹੋਰ ਜਵਾਬ ਨਹੀਂ ਦੇ ਰਹੇ ਅਤੇ ਪਹਿਲਾ ਪਾਇਆ
ਹੋਇਆ ਲੇਖ ਵੀ ਕੁੱਝ ਪਾਠਕਾਂ ਦੇ ਕਹਿਣ ਤੇ ਹਟਾ ਰਹੇ ਹਾਂ, ਤਾਂ ਕਿ ਇੱਕ ਮੌਕਾ ਹੋਰ ਆਪਸੀ ਸਹਿਯੋਗ
ਲਈ ਦਿੱਤਾ ਜਾ ਸਕੇ। ਸਿਰਫ ਇੱਕ ਗੱਲ ਹੀ ਕਹਿਣਾ ਚਾਹੁੰਦੇ ਹਾਂ ਕਿ ਇਸ ਦਾ ਸੰਪਾਦਕ ਕਦੀ ਵੀ ਕੋਈ
ਲੀਡਰ ਨਹੀਂ ਸੀ, ਨਾ ਹੀ ਹੁਣ ਹੈ ਅਤੇ ਨਾ ਹੀ ਅਗਾਂਹ ਨੂੰ ਹੋਵੇਗਾ, ਜਿਸ ਦੀ ਕਿ ਪਹਿਲਾ ਕੋਈ ਖਾਸ
ਪੁੱਛਗਿੱਛ ਸੀ ਅਤੇ ਹੁਣ ਉਹ ਘਟ ਗਈ ਹੈ। ਪਹਿਲਾਂ ਵੀ ਕੁੱਝ ਸੱਜਣਾ ਵਲੋਂ ਆਪਸੀ ਸਹਿਯੋਗ ਵਧਾਉਣ ਅਤੇ
ਇੱਕ ਦੂਜੇ ਦੇ ਖਿਲਾਫ ਨਾ ਲਿਖਣ ਲਈ ਉਪਰਾਲੇ ਕੀਤੇ ਸਨ। ਅਸੀਂ ਉਸ ਦੀ ਕਾਫੀ ਹੱਦ ਤੱਕ ਪਾਲਣਾ ਕਰਨ
ਦੀ ਕੋਸ਼ਿਸ਼ ਕੀਤੀ ਸੀ। ਜਦੋਂ ਹੋਰ ਇਸ ਤੇ ਖਰੇ ਨਾ ਉਤਰਨ ਤਾਂ ਫਿਰ ਸਾਨੁੰ ਵੀ ਜਵਾਬ ਦੇਣ ਲਈ ਮਜ਼ਬੂਰ
ਹੋਣਾ ਪੈਂਦਾ ਹੈ। ਜਿਹੜੇ ਇਹ ਚਾਹੁੰਦੇ ਹਨ ਕਿ ਇਹ ਸਹਿਯੋਗ ਇਸੇ ਤਰ੍ਹਾਂ ਬਣਿਆ ਰਹੇ ਤਾਂ ਇਸ ਧੂਤੇ
ਦੀਆਂ ਦਸਮ ਗ੍ਰੰਥ ਤੋਂ ਬਿਨਾ ਹੋਰ ਲਿਖਤਾਂ ਨੂੰ ਆਪਣੀਆਂ ਸਾਈਟਾਂ ਤੇ ਪਉਣ ਤੋਂ ਸੰਕੋਚ ਕਰਨਾ
ਚਾਹੀਦਾ ਹੈ। ਦਿਲੋਂ ਭਾਵੇਂ ਇਹ ਧੂਤਾ ਇਤਨਾ ਮਾੜਾ ਨਾ ਵੀ ਹੋਵੇ ਪਰ ਇਸ ਦੀ ਮਾੜੀ ਬੋਲੀ ਅਤੇ ਝੂਠ
ਦਾ ਹੋਰ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਕਈ ਸੱਜਣ ਇੱਕ ਹੋਰ ਲੇਖਕ ਨੂੰ ਇਸੇ ਕੈਟਾਗਰੀ ਵਿੱਚ
ਰੱਖਦੇ ਹਨ ਪਰ ਉਸ ਦੀਆਂ ਸਾਰੀਆਂ ਗੱਲਾਂ ਇਸ ਵਰਗੀਆਂ ਨਹੀਂ ਹਨ। ਬੋਲਬਾਣੀ ਭਾਵੇਂ ਉਸ ਦੀ ਇਸ ਨਾਲ
ਕੁੱਝ ਮਿਲਦੀ ਹੈ ਪਰ ਨਾ ਤਾਂ ਜਾਣਬੁੱਝ ਕੇ ਉਹ ਝੂਠ ਲਿਖ ਕੇ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼
ਕਰਦਾ ਹੈ ਅਤੇ ਨਾ ਹੀ ਇਸ ਧੂਤੇ ਵਾਂਗ ਥਾਂ-ਥਾਂ ਤੇ ਲਿਖਦਾ ਹੈ। ਤੱਤ ਗੁਰਮਤਿ ਵਾਲਿਆਂ ਨੇ ਆਪਣੀ
ਜਵਾਬ ਵਾਲੀ ਚਾਲੂ ਲੇਖ ਲੜੀ ਨੂੰ ਪਉਣ ਲਈ ਸਾਨੂੰ ਕਿਹਾ ਸੀ ਪਰ ਇਸ ਆਪਸੀ ਸਹਿਯੋਗ ਨੂੰ ਮੁੱਖ ਰੱਖ
ਕੇ ਅਸੀਂ ਨਹੀਂ ਪਾ ਰਹੇ ਅਤੇ ਪਾਠਕਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਕਿਸੇ ਨੇ ਪੜ੍ਹਨਾ ਹੋਵੇ
ਉਹਨਾ ਦੀ ਸਾਈਟ ਤੇ ਜਾ ਕੇ ਪੜ੍ਹ ਸਕਦਾ ਹੈ ਅਤੇ ਨਾਲ ਹੀ ਖਾਲਸਾ ਨਿਊਜ਼ ਤੇ ਜਾ ਕੇ ਪ੍ਰੋ. ਦਰਸ਼ਨ
ਸਿੰਘ ਖ਼ਾਲਸਾ ਅਤੇ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀ ਇਤਿਹਾਸਕ ਮਿਲਣੀ ਵਾਲੀਆਂ ਫੋਟੋਆਂ ਦੇਖ
ਸਕਦਾ ਹੈ, ਜਿਸ ਨੂੰ ਮੁੱਖ ਰੱਖ ਕੇ ਅਤੇ ਪਾਠਕਾਂ ਦੀ ਸਲਾਹ ਨਾਲ ਅਸੀਂ ਇਹ ਨੋਟ ਲਿਖਿਆ ਹੈ।
http://www.tattgurmatparivar.com/BindParticularEditorial.aspx?LekhID=159
http://khalsanews.org/newspics/2012/12Dec12/02%20Dec%2012/02%20Dec%2012%20PDS%20and%20Kala%20Afghana%20unite.htm
(02/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਆਪੇ
ਨਦਰ ਕਰੇਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਆਪ ਵਿਛੋੜੇਂ, ਆਪੇ ਮੇਲੇਂ, ਆਪੇ ਨਦਰ ਕਰੇਂ।
ਆਪ ਬੁਲਾਵੇਂ ਤੇ ਗਲ ਲਾਵੇਂ, ਆਪੇ ਝੋਲ ਭਰੇਂ।
ਓਸ ਦੁਹਗਣ ਵਰਗਾ ਮੇਰਾ, ਜੀਵਨ ਮੇਰੇ ਸਾਈਂ,
ਜਿਸ ਦਾ ਮਾਲਿਕ ਛੱਡਕੇ ਤੁਰ ਜਾਏ, ਤੜਪੇ ਮੀਨ ਨਿਆਈਂ
ਨੇਣੀਂ ਨੀਂਦ ਨਾ ਆਵੇ ਪਲ ਵੀ, ਜੇ ਨਾਂ ਪਗ ਘਰ ਧਰੇਂ।
ਆਪ ਵਿਛੋੜੇਂ, ਆਪੇ ਮੇਲੇਂ, ਆਪੇ ਨਦਰ ਕਰੇਂ।
ਅੰਨ ਨਾ ਭਾਵੇ, ਲੈ ਲੈ ਹਾਵੇ, ਹਿੱਕ ਵੀ ਸੁੱਕੀ ਹੋਈ।
ਜੀਵਨ ਰਸ ਏ ਮੁੱਕਾ ਮੁੱਕਾ, ਨਜ਼ਰ ਵੀ ਖੋਈ ਖੋਈ।
ਪੱਤੇ ਹਿਲਦੇ ਤੋਂ ਦਿਲ ਕੰਬੇ, ਇਹ ਡਰ ਕਦੋਂ ਹਰੇਂ?
ਆਪ ਵਿਛੋੜੇਂ, ਆਪੇ ਮੇਲੇਂ, ਆਪੇ ਨਦਰ ਕਰੇਂ।
ਏਸ ਦੁਹਾਗਣ ਤੁਧ ਮਿਲਿਆਂ ਹੀ, ਸ਼ਹੁ-ਸੁਹਾਗਣ ਹੋਣਾ।
ਤੁਧ ਮਿਲਿਆਂ ਜੀਵਨ ਰਸ ਮਿਲਣਾ, ਮੁਕਣਾ ਰੋਣਾ ਧੋਣਾ।
ਖੁਸ਼ੀਆਂ ਦਾ ਖਾਨਾ ਹੈ ਖਾਲੀ, ਤੂੰ ਹੀ ਆਣ ਭਰੇਂ।
ਆਪ ਵਿਛੋੜੇਂ, ਆਪੇ ਮੇਲੇਂ, ਆਪੇ ਨਦਰ ਕਰੇਂ।
ਕਿਹੜਾ ਵੇਸ ਕਰਾਂ ਮੈਂ ਕੀਕੂੰ, ਤੇਰਾ ਚਿੱਤ ਲੁਭਾਵਾਂ।
ਕਿੰਜ ਪੁਕਾਰਾਂ ਦਸ ਦੇ ਤੂੰ ਹੀ, ਕੀਕਣ ਤੈਨੂੰ ਪਾਵਾਂ।
ਮੈਨੂੰ ਇਸ ਦੀ ਅਕਲ ਨਾ ਕੋਈ, ਅੰਮ੍ਰਿਤ ਕਿੰਜ ਝਰੇਂ।
ਆਪ ਵਿਛੋੜੇਂ, ਆਪੇ ਮੇਲੇਂ, ਆਪੇ ਨਦਰ ਕਰੇਂ।
ਜੱਗ ਭੁਲਾਇਆ, ਆਪ ਗੁਆਇਆ, ਰਾਹ ਫੜਿਆ ਤੇਰੇ ਘਰਦਾ।
ਨਾਮ ਤੇਰੇ ਸੰਗ ਜੁੜ ਕੇ ਦਿਲ ਇਹ, ‘ਤੂੰ ਹੀ’ ‘ਤੂੰ ਹੀ’ ਕਰਦਾ।
ਚਲਦੇ ਜਾਣਾ, ਠਹਿਰ ਨਾ ਪਾਣਾ, ਲੜ ਫੜ ਆਪ ਵਰੇਂ।
ਆਪ ਵਿਛੋੜੇਂ, ਆਪੇ ਮੇਲੇਂ, ਆਪੇ ਨਦਰ ਕਰੇਂ।
(02/12/12)
ਗੁਰਚਰਨ ਪੱਖੋਕਲਾਂ
ਜੀਵਨਜਾਚ
ਵਾਲਾ ਫਲਸਫਾ ਜਦ ਸਮਾਜਿਕ ਧਰਮ ਬਣ ਜਾਂਦਾ ਹੈ ।
ਗੁਰਚਰਨ ਪੱਖੋਕਲਾਂ ਫੋਨ +91 94177 27245 ਦੁਨੀਆਂ ਉੱਪਰ ਆਉਣ ਵਾਲੇ ਅਵਤਾਰੀ
ਪੁਰਸਾਂ ਨੇ ਦੁਨੀਆਂ ਨੂੰ ਜੀਵਨ ਜਿਉਣ ਵਾਲੇ ਫਲਸਫੇ ਰੂਪੀ ਜੀਵਨ ਜਾਚਾਂ ਦਿੱਤੀਆਂ ਸਨ ਜਾਂ ਧੜਿਆਂ
ਰੂਪੀ ਧਰਮ ਸਮੂਹ । ਇਹ ਪ੍ਰਸਨ ਵਿਚਾਰਨ ਤੇ ਹੋਰ ਅਨੇਕਾਂ ਪ੍ਰਸਨ ਹਰ ਸੂਝਵਾਨ ਮਨੁੱਖ ਦੇ ਮਨ ਵਿੱਚ
ਖੜੇ ਹੁੰਦੇ ਰਹਿੰਦੇ ਹਨ। ਆਉ ਵਿਚਾਰ ਕਰੀਏ ਇਹਨਾਂ ਅਨੇਕਾਂ ਪ੍ਰਸਨਾਂ ਉਪਰ। ਇਸ ਧਰਤੀ ਉਪਰ ਵਸਣ
ਵਾਲੇ ਲੋਕਾਂ ਵਿੱਚੋਂ ਆਪਾਂ ਜਦ ਭੀ ਕਿਸੇ ਨਾਲ ਗੱਲ ਕਰਾਂਗੇ ਤਾਂ ਹਰ ਇੱਕ ਦੇ ਦੋ ਧਰਮ ਬੋਲਣਗੇ
ਪਹਿਲਾ ਨਿੱਜੀ ਜੋ ਉਸਦੀ ਜਮੀਰ ਦੇ ਵਿੱਚ ਕੁਦਰਤ ਵੱਲੋਂ ਟਿਕਾਇਆ ਜਾਂਦਾ ਹੈ ਅਤੇ ਦੂਸਰਾ ਸਮਾਜਿਕ
ਤੌਰ ਤੇ ਜੋ ਸਮੁੱਚੇ ਸਮਾਜ ਵੱਲੋਂ ਉਸਦੇ ਦਿਮਾਗ ਵਿੱਚ ਥੋਪਿਆ ਹੁੰਦਾ ਹੈ। ਸਮਾਜ ਵੱਲੋਂ ਖੜੇ ਕੀਤੇ
ਧਰਮ ਰਾਜਸੱਤਾ ਦੀ ਪੁਸਤਪਨਾਹੀ ਵਿੱਚ ਵੱਧਦੇ ਫੁੱਲਦੇ ਹਨ ਜਦਕਿ ਨਿੱਜੀ ਧਰਮ ਹਰ ਮਨੁੱਖ ਦੀ ਜਮੀਰ
ਅਨੁਸਾਰ ਵਿਕਾਸ ਕਰਦਾ ਹੈ।
ਆਉ ਪਹਿਲਾਂ ਹਰ ਵਿਅਕਤੀ ਦੇ ਨਿੱਜੀ ਧਰਮ ਦੀ ਗੱਲ ਕਰੀਏ। ਮਨੁੱਖ ਸਮਾਜ ਵਿੱਚ ਰਹਿੰਦਾ ਹੋਇਆ ਆਪਣੇ
ਆਚਰਣ ਦੀ ਉਸਾਰੀ ਲਗਾਤਰ ਕਰਦਾ ਰਹਿੰਦਾ ਹੈ। ਸਮਾਜ ਵਿੱਚ ਲੋੜਾਂ ਅਨੁਸਾਰ ਨਿਯਮ ਬਣਦੇ ਰਹਿੰਦੇ ਹਨ
ਜਿੰਨਾਂ ਦੀ ਪਾਲਣਾ ਉਹ ਆਪਣੇ ਨਿੱਜੀ ਕੁਦਰਤੀ ਧਰਮ ਅਨੁਸਾਰ ਕਰਦਾ ਹੈ । ਕੁਦਰਤ ਦੀ ਦਿੱਤੀ ਹੋਈ
ਦਿਮਾਗੀ ਤਾਕਤ ਅਨੁਸਾਰ ਕੋਈ ਮਨੁੱਖ ਸਮਾਜਿਕ ਰਿਸਤੇ ਸਮਾਜ ਦੀ ਮੰਗ ਅਨੁਸਾਰ ਨਿਭਾਉਂਦਾ ਹੈ ਜਿਵੇਂ
ਭੈਣ ਨੂੰ ਭੈਣ ਸਮਝਣਾ ਭਰਜਾਈ ਨਹੀਂ ਬਾਪ ਨੂੰ ਬਾਪ ਸਮਝਣਾ ਸਹੁਰਾ ਨਹੀਂ ਆਦਿ ਕਿਸੇ ਭੀ ਰਿਸਤੇ ਦੀ
ਮਰਿਆਦਾ ਦਾ ਉਲੰਘਣ ਕਰਨਾਂ ਉਸ ਲਈ ਧਰਮ ਡੋਲ ਜਾਣ ਦੇ ਬਰਾਬਰ ਹੁੰਦਾ ਹੈ । ਸਮਾਜ ਵਿੱਚ ਕੋਈ ਠੱਗੀ
ਚੋਰੀ ਨਹੀਂ ਕਰਨੀਂ, ਕਿਸੇ ਦਾ ਹੱਕ ਨਹੀਂ ਮਾਰਨਾ, ਕਿਰਤ ਕਰਕੇ ਆਪਣੀ ਜਿੰਦਗੀ ਦਾ ਨਿਰਭਾ ਕਰਨਾਂ,
ਦੁਖੀਆਂ ਦੀ ਮੱਦਦ ਕਰਨਾਂ , ਲੋੜਵੰਦਾਂ ਦੀ ਸਹਾਇਤਾ ਕਰਨਾਂ ਆਦਿ। ਸਮਾਜ ਵਿੱਚ ਇੱਕ ਤਬਕਾ ਇਹੋ ਜਿਹਾ
ਭੀ ਹੁੰਦਾ ਹੈ ਜੋ ਚੋਰੀ ਕਰਕੇ ਹੀ ਕਮਾਉਦਾ ਹੈ, ਕਤਲ ਕਰਕੇ ਖੁਸ਼ ਹੁੰਦਾ ਹੈ, ਲਾਲਚਾਂ ਵਿੱਚ ਆਕੇ
ਦੂਸਰਿਆਂ ਦੇ ਹੱਕ ਮਾਰਕੇ ਖਾਦਾ ਹੈ, ਪਸੂ ਬਿਰਤੀ ਵਿੱਚ ਜਿਉਂਦਾ ਹੈ, ਕੋਈ ਪਛਤਾਵਾ ਨਹੀਂ ਹੁੰਦਾ ਇਸ
ਤਰਾਂ ਦੇ ਲੋਕਾਂ ਨੂੰ ਗੈਰ ਧਰਮੀ ਵੀ ਕਿਹਾ ਜਾਂਦਾਂ ਹੈ ਕਿਉਂਕਿ ਉਹਨਾਂ ਦੀ ਜਮੀਰ ਪਸੂਆਂ ਵਾਲੀ ਹੀ
ਹੁੰਦੀ ਹੈ । ਸੋ ਇਸ ਤਰਾਂ ਦੇ ਲੋਕ ਆਪਣੇ ਪਿਛਲੇ ਜਨਮਾਂ ਦੀਆਂ ਬਿਰਤੀਆਂ ਹੀ ਲਈ ਫਿਰਦੇ ਹੁੰਦੇ ਹਨ
ਕੁਦਰਤ ਅਨੁਸਾਰ ਉਹਨਾਂ ਦੇ ਵਿਕਾਸ ਨੇ ਹਾਲੇ ਲੰਮਾ ਸਫਰ ਤੈਅ ਕਰਨਾਂ ਹੁੰਦਾ ਹੈ । ਇਨਸਾਨੀ ਸਮਾਜਿਕ
ਸੋਚ ਹਾਲੇ ਵਿਕਸਿਤ ਨਹੀ ਹੋਈ ਹੁੰਦੀ ਅਤੇ ਉਹਨਾਂ ਦੀ ਕੁਦਰਤੀ ਤਾਕਤ ਅਨੁਸਾਰ ਇਹ ਕੰਮ ਉਹਨਾਂ ਦਾ
ਨਿੱਜੀ ਧਰਮ ਹੀ ਹੁੰਦਾ ਹੈ। ਸਿਆਣੇ ਲੋਕ ਹਮੇਸਾਂ ਧਰਮ ਨੂੰ ਇਸ ਲਈ ਨਿੱਜੀ ਮਸਲਾ ਸਮਝਦੇ ਹਨ । ਅਸਲੀ
ਧਰਮ ਮਨੁੱਖ ਦੇ ਨਿੱਜੀ ਆਚਰਣ ਵਿੱਚ ਹੀ ਵੱਸਦਾ ਹੁੰਦਾ ਹੈ। ਸਿਆਣਾ ਮਨੁੱਖ ਦੂਸਰਿਆਂ ਦੇ ਧਰਮ ਦੀ
ਪਛਾਣ ਨਿੱਜੀ ਆਚਰਣ ਤੋਂ ਹੀ ਕਰਦਾ ਹੈ, ਸਮਾਜਿਕ ਧਰਮ ਤੋਂ ਨਹੀਂ।
ਆਉ ਸਮਾਜਿਕ ਧਰਮ ਨੂੰ ਵਿਚਾਰੀਏ ਜਿੰਨਾਂ ਵਿੱਚ ਦੁਨੀਆਂ ਦੇ ਵੱਡੇ ਧਰਮ ਹਨ ਇਸਾਈ ਮੱਤ, ਇਸਲਾਮ ਮੱਤ
, ਹਿੰਦੂ, ਕੰਮਿਊਨਿਸਟ, ਚਾਰ ਸਭ ਤੋਂ ਵੱਡੇ ਮੱਤ ਹਨ ਜੋ ਧਰਮ ਦੇ ਤੌਰ ਤੇ ਰਾਜਨੀਤੀ ਨੇ ਵਿਕਸਿਤ
ਕੀਤੇ ਹਨ । ਛੋਟੇ ਧਰਮ ਜਾਂ ਮੱਤ ਹਨ ਸਿੱਖ, ਜੈਨ , ਯਹੂਦੀ, ਬੋਧੀ, ਅਤੇ ਹੋਰ ਅਣਗਿਣਤ। ਜਦ ਭੀ ਅਸੀ
ਇਹਨਾਂ ਦੇ ਸੁਰੂਆਤੀ ਸਮੇਂ ਤੇ ਝਾਤ ਮਾਂਰਾਂਗੇ ਤਦ ਇਹਨਾਂ ਦਾ ਬਹੁਤ ਹੀ ਸੁੰਦਰ ਰੂਪ ਸਾਹਮਣੇ ਆਉਦਾ
ਹੈ ਕਿਉਂਕਿ ਇਹ ਸਾਰੇ ਧਰਮ ਅਸਲ ਵਿੱਚ ਇਨਸਾਨੀਅਤ ਦੇ ਝੰਡੇ ਬੁਲੰਦ ਕਰਨ ਵਾਲੀਆਂ ਜੀਵਨਜਾਚਾਂ ਸਨ।
ਇਹ ਵਿਸੇਸ ਇਲਾਕਿਆਂ ਵਿੱਚ ਵਿਸੇਸ ਪ੍ਰਸਥਿਤੀਆਂ ਵਿੱਚ ਲੋੜਾਂ ਅਨੁਸਾਰ ਪੈਦਾ ਹੋਈਆਂ ਸਨ। ਜਿਸ ਤਰਾਂ
ਅਰਬ ਦੇ ਪਾਣੀਉਂ ਅਤੇ ਬਨਸਪਤੀ ਤੋਂ ਵਾਂਝੇ ਇਲਾਕੇ ਵਿੱਚ ਇਸਲਾਮ ਦੀ ਵਿਚਾਰਧਾਰਾ ਨੇ ਜਨਮ ਲਿਆ ਜੋ
ਮੈਦਾਨੀ ਇਲਾਕਿਆਂ ਵਿੱਚ ਨਹੀਂ ਪਣਪ ਸਕਦੀ। ਸੁੰਨਤ ਦੀ ਰਸਮ ਰੇਤਲੇ ਇਲਾਕਿਆਂ ਕਾਰਨ ਸਰੀਰ ਲਈ
ਫਾਇਦੇਮੰਦ ਹੈ। ਠੰਡੇ ਇਲਾਕਿਆਂ ਵਿੱਚ ਪੈਦਾ ਹੋਈ ਇਸਾਈ ਵਿਚਾਰਧਾਰਾ ਨੂੰ ਗਰਮ ਮਾਰੂਥਲ਼ਾਂ ਵਿੱਚ
ਵਧਣਾ ਔਖਾ ਹੈ। ਕੁਦਰਤ ਦੇ ਮੂਲ਼ ਨਾਲ ਮਿਲ ਕੇ ਚਲਣ ਵਾਲੀ ਗਿਆਨ ਭਰਭੂਰ ਹਿੰਦੂ ਵਿਚਾਰਧਾਰਾ ਮਸੀਨੀ
ਯੁੱਗ ਵਿੱਚ ਹਾਰਨ ਲੱਗ ਜਾਂਦੀ ਹੈ। ਤਰਕ ਵਾਲੀ ਬੋਧੀ ਵਿਚਾਰਧਾਰਾ ਕੁਦਰਤੀ ਕਹਿਰਾਂ ਵਿੱਚ ਦਮ ਤੋੜ
ਜਾਂਦੀ ਹੈ। ਆਪੋ ਆਪਣੇ ਇਲਾਕਿਆਂ ਨੂੰ ਛੱਡਕੇ ਜਦ ਇਹਨਾਂ ਨੂੰ ਦੂਜੇ ਇਲਾਕਿਆਂ ਵਿੱਚ ਰਾਜਸੱਤਾ ਦੇ
ਜੋਰ ਨਾਲ ਬੇਸਮਝਾ ਵੱਲੋਂ ਲਾਗੂ ਕੀਤਾ ਜਾਂਦਾ ਹੈ ਤਦ ਇਹਨਾਂ ਦੇ ਕਾਰਨ ਹੀ ਦੁਨੀਆਂ ਨੇ ਬਹੁਤ ਵੱਡੇ
ਦੁਖਾਂਤ ਝੱਲੇ ਹਨ। ਦੁਨੀਆਂ ਉਪਰ ਰਾਜ ਨਾਲ ਨਾਲ ਲਾਗੂ ਕੀਤੀ ਜਾਣ ਵਾਲੀ ਬਰਾਬਰ ਵੰਡ ਅਧਾਰਤ
ਕਮਿਊਨਿਸਟ ਵਿਚਾਰਧਾਰਾ ਭੀ , ਮਸੀਨੀ ਯੁੱਗ ਜੋ ਕਾਣੀ ਵੰਡ ਅਨੁਸਾਰ ਹੀ ਚੱਲ ਸਕਦਾ ਹੈ ਦੇ ਸਾਹਮਣੇ
ਦਮ ਤੋੜ ਗਈ ਹੈ। ਉਪਰੋਕਤ ਵਰਣਨ ਕੀਤੀਆਂ ਗਈਆਂ ਜੀਵਨ ਜਾਚਾਂ ਨੂੰ ਰਾਜਸੱਤਾ ਨੇ ਆਪਣੇ ਹਿੱਤਾਂ ਲਈ
ਧਰਮਾਂ ਦਾ ਰੂਪ ਦਿੱਤਾ ਅਤੇ ਇਹਨਾਂ ਦੇ ਅਧਾਰ ਤੇ ਧੜੇ ਰੂਪੀ ਧਰਮ ਖੜੇ ਕੀਤੇ ਜਿਸ ਨਾਲ ਸਮਾਜ ਨੂੰ
ਧੜਿਆਂ ਵਿੱਚ ਵੰਡੇ ਜਾਣ ਕਾਰਨ ਦੁਖਾਂਤ ਝੱਲਣੇ ਪਏ। ਨਿੱਜੀ ਆਚਰਣ ਨੂੰ ਵਧੀਆ ਬਣਾਉਣ ਵਾਲੀਆਂ ਇਹਨਾਂ
ਸੋਚਾਂ ਨੂੰ ਜਦ ਮੂਰਖ ਰਾਜਿਆਂ ਨੇ ਸਮਾਜਿਕ ਸੰਗਠਨ ਬਣਾ ਕਿ ਪਾੜੋ ਤੇ ਰਾਜ ਕਰੋ ਦਾ ਫਾਰਮੂਲਾ ਲਾਗੂ
ਕੀਤਾ ਜਿਸ ਨਾਲ ਸਮੇਂ 2 ਅਨੁਸਾਰ ਇਹਨਾਂ ਜੀਵਨਜਾਚਾਂ ਵਿੱਚ ਆਪਣੇ ਹਿੱਤਾਂ ਅਨੁਸਾਰ ਹੁਕਮਨਾਮੇ ਲਾਗੂ
ਕਰਵਾਕੇ ਇਹਨਾਂ ਦੇ ਮੂਲ ਆਦਰਸਾਂ ਨੂੰ ਬਦਲ ਦਿੱਤਾ। ਜੀਵਨ ਜਾਚਾਂ ਦੇ ਮੂਲ ਸਿਧਾਤ ਪੈਦਾ ਕਰਨ ਲਈ
ਔਰੰਗਜੇਬ ,ਨੀਰੋ, ਬਾਬਰ, ਮੱਸਾ ਰੰਗੜ ਬਣਕੇ ਨਹੀਂ ਸਗੋਂ ਗੁਰੂ ਤੇਗ ਬਹਾਦਰ, ਈਸਾ ਮਸੀਹ, ਮੁਹਮੰਦ
ਸਾਹਿਬ, ਲੈਨਿਨ ਬਣਕੇ ਕੁਰਬਾਨੀ ਦੇਣੀ ਪੈਦੀ ਹੈ ਫਿਰ ਲਾਗੂ ਹੁੰਦੇ ਹਨ। ਉਪਰੋਕਤ ਸਭ ਧਰਮ ਸਿਧਾਂਤਾ
ਦਾ ਮੂਲ ਸਮਾਜ ਨੂੰ ਚੰਗਾ ਬਣਾਉਣਾ ਹੈ ਜਦਕਿ ਸਵਾਰਥੀ ਰਾਜਸੱਤਾ ਦਾ ਮੂਲ਼ ਨਿੱਜੀ ਹਉਮੈਂ ਅਨੁਸਾਰ
ਸਮਾਜ ਨੂੰ ਬਦਲਣਾ ਹੁੰਦਾ ਹੈ। ਧਰਮੀ ਰਾਜਾ ਰਾਜ ਕਰੈ ਪਰਜਾ ਸੁਖੀ ਵਸੈ ਸਿਰਫ ਕਿਸੇ ਚੰਗੇ ਮਨੁੱਖ ਦੇ
ਰਾਜਗੱਦੀ ਉਪਰ ਬੈਠਣ ਨਾਲ ਹੀ ਲਾਗੂ ਹੋ ਸਕਦਾ ਹੈ । ਪਾਪੀ ਜਾਂ ਸਵਾਰਥੀ ਮਨੁੱਖ ਜਦ ਰਾਜਗੱਦੀ ਉਪਰ
ਬੈਠਦਾ ਹੈ ਤਦ ਪਰਜਾ ਦੁੱਖ ਪਾਉਂਦੀ ਹੈ। ਕਹਿਣ ਨੂੰ ਤਾਂ ਭਾਵੇਂ ਹਰ ਰਾਜਗੱਦੀ ਦਾ ਮਾਲਕ ਹਰ ਰਾਜਾ
ਧਾਰਮਿਕ ਚੋਗਾ ਪਹਿਨਦਾ ਹੈ ਪਰ ਧਰਮੀ ਮਨੁੱਖ ਦੀ ਪਛਾਣ ਆਚਰਣ ਤੋਂ ਹੁੰਦੀ ਹੈ। ਅੱਜ ਦੀ ਹਰ ਰਾਜਸੱਤਾ
ਔਰੰਗਜੇਬ ਹੋਵੇ ਜਾਂ ਰਣਜੀਤ ਸਿੰਘ ਜਾਂ ਗੋਰੇ ਅੰਗਰੇਜ ਜਾਂ ਕਾਲੇ ਅੰਗਰੇਜ ਆਦਿ ਬਹੁਤਿਆਂ ਨੇ ਧਰਮ
ਦੇ ਨਾਂ ਥੱਲੇ ਆਪਣੇ ਧਰਮ ਦੀਆਂ ਜੀਵਨਜਾਚਾਂ ਨੂੰ ਤੋੜ ਮਰੋੜ ਕੇ ਰੱਖ ਦਿੱਤਾ। ਅੱਜ ਸਾਰੀਆਂ ਵਧੀਆ
ਜੀਵਨ ਜਾਚਾਂ ਜੋ ਧੜਿਆਂ ਵਰਗੇ ਧਰਮ ਦਾ ਰੂਪ ਧਾਰ ਗਈਆਂ ਹਨ ਦੇ ਮੂਲ ਸਰੂਪਾਂ ਨੂੰ ਰਾਜਸੱਤਾਵਾਂ ਨੇ
ਦੁਨੀਆਂ ਨੂੰ ਪਾੜਨ ਵਾਲਾ ਹਥਿਆਰ ਬਣਾ ਦਿੱਤਾ ਹੈ। ਪਾੜੋ ਤੇ ਰਾਜ ਕਰੋ ਅਨੁਸਾਰ ਜੀਵਨ ਜਾਚ ਦਾ ਧਰਮ
ਬਣਾ ਕੇ ਤਾਕਤ ਦੇ ਜੋਰ ਤੇ ਉੱਥੇ ਲਾਗੂ ਕੀਤਾ ਗਿਆ ਜਿੱਥੇ ਇਹ ਲਾਗੂ ਨਹੀਂ ਹੋ ਸਕਦੀਆਂ । ਇਸ ਦੇ
ਅਧਾਰ ਤੇ ਹੀ ਲੋਕਾਂ ਨੂੰ ਲੜਾਕੇ ਜਾਲਮ ਸਵਾਰਥੀ ਲੋਕ ਆਪ ਰਾਜ ਕਰ ਰਹੇ ਹਨ ।
ਜਦ ਤੱਕ ਮਨੁੱਖ ਇਹਨਾਂ ਫਲਸਫਿਆਂ ਨੂੰ ਜੀਵਨਜਾਚ ਬਣਾਉਣ ਦੀ ਥਾਂ ਧਰਮ ਬਣਾਉਂਦਾ ਰਹੇਗਾ ਇਹ ਵਿਨਾਸ
ਦਾ ਕਾਰਨ ਬਣਦੀਆਂ ਰਹਿਣਗੀਆਂ। ਇਸਲਾਮ ਫਲਸਫੇ ਦਾ ਗੁਰੂ ਰੋਟੀ ਖਾਣ ਤੋਂ ਪਹਿਲਾਂ ਗੁਆਂਢ ਦੇ ਸੱਤ ਘਰ
ਦੇਖਣ ਨੁੰ ਕਹਿੰਦਾ ਹੈ ਕਿ ਕੋਈ ਹੋਰ ਭੁੱਖ ਤਾਂ ਨਹੀਂ ਬੈਠਾ । ਗੁਆਂਢ ਵਿੱਚ ਆਪ ਤੋਂ ਪਹਿਲਾਂ ਦੂਜੇ
ਭੁੱਖੇ ਨੂੰ ਰਜਾਉਣ ਦੀ ਸੋਚ ਵਾਲਾ ਫਲਸਫਾ ਕਿਵੇਂ ਦੁਜੇ ਨੂੰ ਮਾਰਨ ਨੂੰ ਕਹਿ ਸਕਦਾ ਹੈ। ਹਿੰਦੂ
ਜਵਿਨ ਜਾਚ ਤਾਂ ਨਿਰਜੀਵ ਪਰਾਂਣੀਆਂ ਵਿੱਚ ਭੀ ਰੱਬ ਦੇਖਦੀ ਹੈ ਕਿਵੇਂ ਕਤਲ ਕਰੇਗੀ। ਸਿੱਖ ਜੀਵਨ ਜਾਚ
ਨਿਉਟਿਆ ਦੀ ਉਟ ,ਨਿਮਾਣਿਆਂ ਦਾ ਮਾਣ, ਮਜਲੂਮ ਦੀ ਮੱਦਦ ਵਿੱਚ ਮਰ ਜਾਣਾ ਬੇਹਤਰ ਮੰਨਦੀ ਹੈ ਫਿਰ
ਨਫਰਤ ਕਿਉ ਕਰੇਗੀ , ਇਸਾਈ ਜੀਵਨ ਜਾਚ ਸੂਲੀ ਉੱਪਰ ਚੜਾਉਣ ਵਾਲਿਆਂ ਤੇ ਭੀ ਤਰਸ ਕਰਦੀ ਹੈ, ਫਿਰ
ਲੜਾਈ ਕਿਉਂ। ਜਦ ਭੀ ਇਹ ਫਲਸਫੇ ਸਵਾਰਥੀ ਰਾਜਿਆਂ, ਜਾਂ ਸਵਾਰਥੀ ਲੋਕਾਂ ਦੇ ਹੱਥ ਚਲੇ ਜਾਂਦੇ ਹਨ ਤਦ
ਇਹਨਾਂ ਫਲਸਫਿਆਂ ਨੂੰ ਧਰਮ ਬਣਾ ਦਿੱਤਾ ਜਾਂਦਾ ਹੈ ਜਦ ਇਹ ਫਲਸਫੇ ਚੰਗੇ ਲੋਕਾਂ ਕੋਲ ਹੁੰਦੇ ਹਨ ਇਹ
ਆਚਰਣ ਬਣ ਜਾਂਦੇ ਹਨ। ਕਾਸ ਦੁਨੀਆਂ ਦੀਆਂ ਇਹ ਆਪੋ ਆਪਣੇ ਮੂਲ ਇਲਾਕਿਆਂ ਵਿੱਚ ਜਨਮੀਆਂ ਇਹ ਜੀਵਨ
ਜਾਚਾਂ ਧਰਮ ਵਾਂਗ ਭਾਵੇਂ ਮੰਨੀਆਂ ਜਾਣ ਪਰ ਕੱਟੜਤਾ ਦੇ ਹਥਿਆਰ ਨਾਲ ਕਤਲ ਨਾਂ ਕਰੀਆਂ ਜਾਣ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)
(01/12/12)
ਗੁਰਮਤਿ ਸੰਚਾਰ ਸਭਾ - ਜਰਮਨੀ
ਪਿਆਰੇ ਗੁਰਸਿੱਖੋ,
ਵਾਹਗੁਰੂ ਜ ਕਾ ਖਾਲਸਾ। ਵਾਹਗੁਰੂ ਜੀ ਕੀ ਫਤਹਿ॥
ਮੁਆਫ ਕਰਨਾ ਜੀ ਅਸੀਂ ਗੁਰਸਿੱਖ ਅਖਵਾਉਣ ਦੇ ਕਿਵੇਂ ਕਾਬਲ ਹੋ ਸਕਦੇ ਹਾਂ ਜਦੋਂ ਅਸੀਂ
ਗੁਰੂ ਨਾਨਕ ਜੀ ਨੂੰ ਬਾਬਾ ਨਾਨਕ ਆਖ ਰਹੇ ਹਾਂ ਇਸ ਹਿਸਾਬ ਨਾਲ ਤਾਂ ਅਸੀਂ ਬਾਬੇ ਕੇ ਸਿੱਖ ਹੋਏ ਨਾ
ਕਿ ਗੁਰਸਿੱਖ। ਹੋਏ ਕਿ ਨਹੀਂ? ਬੇਨਤੀ ਹੈ ਕਿ ਅਗਰ ਗੁਰੂ ਨਾਨਕ ਜੀ ਗੁਰੂ ਨਹੀਂ ਸਨ ਤਾਂ ਬਾਕੀ ਦੇ
ਨੌਂ ਨਾਨਕ ਕਿਵੇਂ ਗੁਰੂ ਹੋਏ? ਅਗਰ ਅਸੀਂ ਗੁਰੂ ਸਹਿਬਾਨ ਨੂੰ ਸਿਰਫ ਬਾਬਾ ਸ਼ਬਦ ਨਾਲ ਸੰਬੋਧਨ
ਕਰਾਂਗੇ ਤਾਂ (ਗੁਰੂ) ਗ੍ਰੰਥ ਸ੍ਹਾਬ ਨੂੰ ਕਿਸ ਤਰਾਂ ਗੁਰੂ ਗ੍ਰੰਥ ਆਖ ਰਹੇ ਹਾਂ? ਬਾਬਾ ਗ੍ਰੰਥ
ਸ੍ਹਾਬ ਕਿਉਂ ਨਹੀਂ? ਗੁਰੂ ਗ੍ਰੰਥ ਸ੍ਹਾਬ ਜੀ ਉੱਪਰ ਕਿੰਤੂ ਪ੍ਰੰਤੂ ਕਰਨ ਵਾਲੇ ਸਪੋਕਸਮੈਨ ਦੇ
ਸੰਪਾਦਕ ਦੀ ਰੀਸੇ ਕਿਰਪਾ ਕਰਕੇ ਗੁਰੂ ਜੀ ਨੂੰ ਗੁਰੂ ਹੀ ਰਹਿਣ ਦਿਓ ਬਾਬੇ ਨਾਂਹ ਬਣਾਓ, ਪੰਜਾਬ ਨੂੰ
ਬਾਬਾਵਾਦ ਨੇ ਬਥੇਰਾ ਖੱਜਲ-ਖੁਆਰ ਕਰਕੇ ਸਿੱਖੀ ਦਾ ਘਾਣ ਕੀਤਾ ਹੈ। ਹੈ ਕਿ ਨਹੀਂ? ਅਗਰ ਤੁਹਾਨੂੰ
ਬਾਬਾ ਸ਼ਬਦ ਨਾਲ ਜ਼ਿਆਦਾ ਲਗਾਓ ਹੈ ਤਾਂ ਗੁਰੂ ਬਾਬਾ ਨਾਨਕ ਆਖ ਸਕਦੇ ਹੋ, ਇਸ ਤਰਾਂ ਗੁਰੂ ਜੀ ਦੇ
ਸਤਿਕਾਰ ਵਿੱਚ ਵਾਧਾ ਹੀ ਹੋਵੇਗਾ, ਇਤਰਾਜ਼ ਕਿਸੇ ਨੂੰ ਨਹੀਂ।
ਆਸ ਹੈ ਦਾਸ ਦੀ ਬੇਨਤੀ ਨੂੰ ਠੰਡੇ ਦਿਲ ਦਿਮਾਗ ਨਾਲ ਵਿਚਾਰੋਗੇ ਅਤੇ ਬੁਰਾ ਨਹੀਂ ਮਨਾਓਗੇ … ….
ਪਰਮੇਸ਼ਰ ਮੇਹਰ ਕਰਨ।
ਗੁਰਮਤਿ ਸੰਚਾਰ ਸਭਾ - ਜਰਮਨੀ
(01/12/12)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅੰਦਰ
ਤੱਕੋ, ਬਾਹਰ ਤੱਕੋ, ਤੱਕੋ ਉਸ ਕਰਤਾਰ ਨੂੰ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅੰਦਰ ਤੱਕੋ, ਬਾਹਰ ਤੱਕੋ, ਤੱਕੋ ਉਸ ਕਰਤਾਰ ਨੂੰ।
ਸਾਰੀ ਕੁਦਰਤ ਉਸ ਕਾਦਰ ਦੀ, ਰਚਿਆ ਕੁਲ ਸੰਸਾਰ ਨੂੰ।
ਅੰਦਰ ਅਪਣੀ ਧੜਕਣ ਤੱਕੋ, ਸਾਹ ਦਾ ਆਉਣਾ ਜਾਣਾ ਵੀ।
ਰੱਤ-ਪਾਣੀ ਤੇ ਅੱਗ ਦਾ ਖੇਲ੍ਹਾ, ਪਵਨ ਦਾ ਚੱਕਰ ਲਾਣਾ ਵੀ।
ਕੀ ਕੁੱਝ ਅੰਦਰ ਦਿਸੇ ਵਚਿਤਰ, ਮੋੜੋ ਜ਼ਰਾ ਵਿਚਾਰ ਨੂੰ।
ਅੰਦਰ ਤੱਕੋ, ਬਾਹਰ ਤੱਕੋ, ਤੱਕੋ ਉਸ ਕਰਤਾਰ ਨੂੰ।
ਬਾਹਰ ਤੱਕੋ ਫੁਲ-ਪੱਤੀਆਂ ਤੇ, ਰੁੱਖ ਦਾ ਝੂਲਣ ਵਾਵਾਂ ਵਿਚ।
ਗਲਾਂ ਕਰਦੀ ਕੁਦਰਤ ਵੇਖੋ, ਨਚਦੀ ਤਿਤਲੀ ਚਾਵਾਂ ਵਿਚ।
ਹਰ ਸ਼ੈ ਵਿੱਚ ਉਸ ਦਾ ਵਰਤਾਰਾ, ਪਤਝੜ ਕਦੇ ਬਹਾਰ ਨੂੰ।
ਅੰਦਰ ਤੱਕੋ, ਬਾਹਰ ਤੱਕੋ, ਤੱਕੋ ਉਸ ਕਰਤਾਰ ਨੂੰ।
ਅੰਦਰ ਉਹ ਹੀ ਬਾਹਰ ਉਹ ਹੀ, ਸਭ ਥਾਂ ਉਸ ਦਾ ਵਾਸਾ ਹੈ।
ਸਮਝਣ ਦੀ ਹੈ ਇਹ ਗਲ ਹੈ ਸਾਰੀ, ਰੱਖਣਾ ਇੱਕ ਭਰਵਾਸਾ ਹੈ।
ਉਸ ਸੰਗ ਜੁੜਕੇ ਸਹਿਜੇ ਸਹਿਜੇ, ਬਦਲੋ ਜੀਵਨ ਧਾਰ ਨੂੰ।
ਅੰਦਰ ਤੱਕੋ, ਬਾਹਰ ਤੱਕੋ, ਤੱਕੋ ਉਸ ਕਰਤਾਰ ਨੂੰ।
ਉਸ ਨੂੰ ਦੇਖੋ, ਉਸ ਨੂੰ ਮਾਣੋ, ਉਸ ਸੰਗ ਗੱਲਾਂ ਕਰ ਸਕਦੇ ਹੋ।
ਸੋਚਾਂ ਤੋਂ ਮਨ ਖਾਲੀ ਕਰਕੇ, ਉਸਨੂੰ ਅੰਦਰ ਭਰ ਸਕਦੇ ਹੋ।
ਉਸ ਦੇ ਰੰਗੀ ਉਸ ਨੂੰ ਜਾਣੋ, ਜੋਵੋ ਦਿਲ ਦੀ ਤਾਰ ਨੂੰ।
ਅੰਦਰ ਤੱਕੋ, ਬਾਹਰ ਤੱਕੋ, ਤੱਕੋ ਉਸ ਕਰਤਾਰ ਨੂੰ।
‘ਉਹ ਹੀ’ ‘ਉਹ ਹੀ’ ਜਦ ਹੋ ਜਾਊ, ‘ਮੈਂ ਮੇਰੀ’ ਮੁੱਕ ਜਾਏਗੀ।
ਨਾਮ ਰਚੇਗਾ ਰਗ ਰਗ ਦੇ ਵਿਚ, ਅੰਮ੍ਰਿਤ ਧਾਰ ਵਹਿ ਪਾਏਗੀ।
ਆਨੰਦ ਆਨੰਦ ਅੰਦਰ ਬਾਹਰ, ਮਾਣੋ ਉਸਦੇ ਪਿਆਰ ਨੂੰ।
ਅੰਦਰ ਤੱਕੋ, ਬਾਹਰ ਤੱਕੋ, ਤੱਕੋ ਉਸ ਕਰਤਾਰ ਨੂੰ।
(01/12/12)
ਵਰਿਆਮ ਸਿੰਘ ਸੰਧੂ
(ਨੋਟ:- ਇਸ ਲਿਖਤ ਬਾਬਤ
‘ਸਿੱਖ ਮਾਰਗ’ ਦੇ ਇੱਕ ਪਾਠਕ ਨੇ ਕੱਲ ਵਾਲੀ ਚਿੱਠੀ ਵਿੱਚ ਜ਼ਿਕਰ ਕੀਤਾ ਸੀ। ਜਿਸ ਨੂੰ ਅਸੀਂ ਪੜ੍ਹ
ਕੇ ਆਪਣੇ ਪਾਠਕਾਂ ਨਾਲ ਇਸ ਦਾ ਕੁੱਝ ਹਿੱਸਾ ਸਾਂਝਾ ਕਰ ਰਹੇ ਹਾਂ। ਇਹ ਪਰਵਾਸੀ ਪੱਤਰ ਵੈੱਬ ਸਾਈਟ
ਤੋਂ ਲਿਆ ਹੈ-ਸੰਪਾਦਕ)
ਹੀਰੇ ਬੰਦਿਆਂ ਨੂੰ ਨਮਸਕਾਰ
ਵਰਿਆਮ ਸਿੰਘ ਸੰਧੂ
ਮੈਨੂੰ ਪਿੰਡ ਛੱਡ ਕੇ ਜਲੰਧਰ ਦੇ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਆਇਆਂ ਲਗ-ਭਗ ਡੇਢ ਦਹਾਕਾ ਹੋ ਗਿਆ
ਸੀ ਜਦੋਂ ਕਾਹਨ ਸਿੰਘ ਸਾਡੀ ਕਿਸੇ ਸਾਂਝੀ ਜਾਣ-ਪਛਾਣ ਵਾਲੇ ਪਰਿਵਾਰ ਦੇ ਵਿਆਹ-ਸਮਾਗਮ ਵਿੱਚ ਜਲੰਧਰ
ਆਇਆ। ਅਸੀਂ ਕਈ ਸਾਲਾਂ ਬਾਅਦ ਮਿਲੇ ਸਾਂ। ਖਾਣਾ ਖਾਣ ਤੋਂ ਪਿੱਛੋਂ ਉਸਨੇ ਮੈਨੂੰ ਕਿਹਾ ਕਿ ਮੈਂ
ਉਸਨੂੰ ਬੱਸ ਅੱਡੇ ਉੱਤੇ ਉਤਾਰ ਦਿਆਂ।
ਕਾਰ ਵਿੱਚ ਬੈਠੇ ਤਾਂ ਪੁਰਾਣਿਆਂ ਦਿਨਾਂ ਨੂੰ ਯਾਦ ਕਰਨ ਲੱਗੇ। ਪੁਰਾਣੀਆਂ ਯਾਦਾਂ ਦੇ ਰੁਮਾਂਚਕ
ਧੁੰਦਲਕੇ ਵਿੱਚ ਗਵਾਚਣਾ ਕਿਸ ਨੂੰ ਚੰਗਾ ਨਹੀਂ ਲੱਗਦਾ!
“ਕਾਹਨ ਸਿੰਹਾਂ! ਤੂੰ ਮੇਰੇ ਨਾਲ ਘਰ ਚੱਲ। ਬੈਠ ਕੇ ਕੁਝ ਚਿਰ ਗੱਲਾਂ-ਬਾਤਾਂ ਕਰਾਂਗੇ। ਗਰਮਾ ਗਰਮ
ਭਾਫਾਂ ਛੱਡਦੀ ਚਾਹ ਦਾ ਪਿਆਲਾ ਪਿਆਲਾ ਪੀਆਂਗੇ। ਉਥੋਂ ਹੀ ਮੈਂ ਤੈਨੂੰ ਬੱਸ ਅੱਡੇ ‘ਤੇ ਛੱਡ ਆਊਂ।
ਦਿਨ ਤਾਂ ਅਜੇ ਬੜਾ ਪਿਐ ਤੇ ਤੂੰ ਕਿਹੜਾ ਵਲੈਤ ਜਾਣੈਂ। ਆਹ ਪਿਐ ਅੰਮ੍ਰਿਤਸਰ।“
ਉਹ ਪਹਿਲਾਂ ਹੀ ਤਿਆਰ ਸੀ।
ਘਰ ਬੈਠੇ ਗੱਲਾਂ ਕਰਦਿਆਂ ਹੀ ਉਸਨੇ ਅਚਨਚੇਤ ਸਰਬਜੀਤ ਨਾਲ ਹੋਈ ਮੇਰੀ ‘ਗਰਮਾ ਗਰਮੀ’ ਬਾਰੇ ਸਵਾਲ
ਪੁੱਛ ਲਿਆ ਸੀ। ਉਸਦੇ ਦੋਬਾਰਾ ਜ਼ੋਰ ਪਾਉਣ ਅਤੇ ਬੜਾ ਸੋਚਣ ‘ਤੇ ਵੀ ਕੋਈ ਗੱਲ ਯਾਦ ਨਾ ਆਈ। ਮੈਨੂੰ
ਤਾਂ ਯਾਦ ਆਇਆ ਉਸਦਾ ਹੱਸਦਾ ਹੋਇਆ ਸਾਂਵਲਾ ਚਿਹਰਾ। ਕੀਮਤੀ ਕੱਪੜੇ। ਗੁੱਟ ਤੇ ਬੱਧੀ ਮਹਿੰਗੀ ਘੜੀ।
ਪੈਰੀਂ ਤਿੱਲੇਦਾਰ ਕਸੂਰੀ ਖੁੱਸਾ।
ਸਰਬਜੀਤ ਦੇ ਖੁੱਸੇ ਦੀ ਤਾਰੀਫ਼ ਕੀਤੀ ਤਾਂ ਉਸਨੇ ਕਿਹਾ, “ਬੰਦਾ ਪਰਸੋਂ ‘ਫੇਰਾ ਲਾਉਣ’ ਲਾਹੌਰ ਗਿਆ
ਸੀ। ਚਾਰ ਖੁੱਸੇ ਮੰਗਵਾਏ ਸੀ। ਤੁਸੀਂ ਮੰਗਵਾਉਣਾਂ ਤਾਂ ਦੱਸੋ। ਅਗਲੇ ਹਫ਼ਤੇ ਬੰਦੇ ਨੇ ਫਿਰ ਲਾਹੌਰ
ਜਾਣੈਂ। ਆਖਦਾ ਸੀ ਲਾਹੌਰ ਵਿੱਚ ਬੜੀ ਵਧੀਆ ਪੰਜਾਬੀ ਫ਼ਿਲਮ ਲੱਗੀ ਹੈ। ਇਸ ਫੇਰੇ ਵੇਖੀ ਨਹੀਂ ਗਈ।
ਹੁਣ ਸਿਰਫ਼ ਫ਼ਿਲਮ ਵੇਖਣ ਲਾਹੌਰ ਜਾਣਾ ਸੂ।“ ਉਹ ਖਿੜਖਿੜਾ ਕੇ ਹੱਸਿਆ।
ਲਾਹੌਰ ਜਾਣਾ ਉਹਨਾਂ ਲਈ ਇੰਜ ਸੀ ਜਿਵੇਂ ਪਿੰਡੋਂ ਉੱਠ ਕੇ ਅੰਮ੍ਰਿਤਸਰ ਜਾਣਾ ਹੋਵੇ!
ਉਸਦੀ ਤੜਕ-ਭੜਕ ਤੇ ‘ਸ਼ਾਨ-ਸ਼ੌਕਤ’ ਪਿੱਛੇ ਉਸਦੇ ਪਰਿਵਾਰ ਦੀ ਚੰਗੀ ਆਰਥਿਕ-ਸਥਿਤੀ ਸੀ। ਉਹਨਾਂ ਦਾ
ਪਿੰਡ ਐਨ ਹਿੰਦ-ਪਾਕਿ ਸਰਹੱਦ ਉੱਤੇ ਸੀ ਅਤੇ ਇਹ ਸਭ ਇਸੇ ਸਰਹੱਦ ਦੀਆਂ ‘ਬਖ਼ਸ਼ਿਸ਼ਾਂ ਤੇ ਬਰਕਤਾਂ’ ਸਨ।
ਉਦੋਂ ਅਜੇ ਸਰਹੱਦ ‘ਤੇ ਵਾੜ ਨਹੀਂ ਸੀ ਲੱਗੀ। ਦੋਵਾਂ ਮੁਲਕਾਂ ਦੇ ਖੇਤਾਂ ਦੀਆਂ ਵੱਟਾਂ ਨਾਲ ਵੱਟਾਂ
ਲੱਗਦੀਆਂ ਸਨ। ਬੀ ਐੱਸ ਐੱਫ਼ ਦੀਆਂ ਨਜ਼ਰਾਂ ਬਚਾ ਕੇ ਆਪਣੇ ਆਪਣੇ ਖੇਤਾਂ ਵਿੱਚ ਕੰਮ ਕਰਦੇ ਲੋਕ
ਉਰਾਰ-ਪਾਰ ਗੱਲਾਂ ਵੀ ਕਰ ਲੈਂਦੇ ਤੇ ਸੌਦੇ ਵੀ।
ਸਰਬਜੀਤ ਹੁਰੀਂ ਇਲਾਕੇ ਦੀ ਪੈਸੇ ਵੱਲੋਂ ਚੰਗੀ ਮੋਟੀ ਸਾਮੀ ਸਨ। ਨੌਕਰੀ ਤਾਂ ਸਰਬਜੀਤ ਸ਼ੁਗਲ ਵਜੋਂ
ਕਰਦਾ ਸੀ। ਮਿਲਦੀ ਤਨਖ਼ਾਹ ਤੋਂ ਵੱਧ ਪੈਸੇ ਤਾਂ ਉਹ ਹਰ ਮਹੀਨੇ ਖ਼ਰਚ ਕਰ ਦਿੰਦਾ ਸੀ। ਸਾਰੇ
ਵਿਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਉਸਦੀ ‘ਸਰਦਾਰੀ’ ਦੀ ਪੈਂਠ ਬਣੀ ਹੋਈ ਸੀ। ਪਰ ਉਸਦੇ ਮਿਲਾਪੜੇ
ਅਤੇ ਖ਼ੁਸ਼ਦਿਲ ਸੁਭਾ ਕਰਕੇ ਇਹ ‘ਸਰਦਾਰੀ’ ਕਿਸੇ ਨੂੰ ਏਨੀ ਚੁਭਦੀ ਨਹੀਂ ਸੀ। ਉਹ ਇਸ ਹਉਮੈਂ ਵਿੱਚ
ਉੱਡਿਆ ਫਿਰਦਾ।
ਇਸ ਤੋਂ ਇਲਾਵਾ ਅੱਜ-ਕੱਲ੍ਹ ਉਹਨਾਂ ਦੇ ਟੱਬਰ ਦੀਆਂ ਨਵੀਆਂ ਬਣੀਆਂ ‘ਸਾਂਝਾਂ’ ਵੀ ਉਸ ਦੇ ਲੁਕਵੇਂ
ਅਭਿਮਾਨ ਦਾ ਕਾਰਨ ਬਣ ਗਈਆਂ ਸਨ।
ਇਹ ਲਾਲਾ ਜਗਤ ਨਰਾਇਣ ਦੇ ਕਤਲ ਤੋਂ ਬਾਅਦ ਅਤੇ ‘ਬਲੂ ਸਟਾਰ ਆਪ੍ਰੇਸ਼ਨ’ ਤੋਂ ਪਹਿਲਾਂ ਦੇ ਦਿਨ ਸਨ।
ਸੰਤ ਭਿੰਡਰਾਂ ਵਾਲੇ ਅਤੇ ਉਸਦੇ ਚੇਲਿਆਂ ਦੀ ਚੜ੍ਹ ਮੱਚੀ ਹੋਈ ਸੀ।
“ਸੰਤਾਂ ਦਾ ਆਪਣੇ ‘ਤੇ ਮਿਹਰ ਦਾ ਹੱਥ ਹੈ।“ ਸਰਬਜੀਤ ਸੰਤਾਂ ਨਾਲ ਆਪਣੇ ਪਰਿਵਾਰ ਦੇ ਨੇੜ ਦੀਆਂ
ਗੱਲਾਂ ਕਰਦਾ। ਉਸਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਹੀ ਹੈਡਮਾਸਟਰ ਉਸਨੂੰ ਕੁਝ ਨਹੀਂ ਸੀ ਕਹਿੰਦਾ।
ਉਹ ਜਦੋਂ ਮਰਜ਼ੀ ਸਕੂਲ ਆਵੇ, ਜਦੋਂ ਮਰਜ਼ੀ ਜਾਵੇ।
ਇਕ ਦਿਨ ਅਖਬਾਰ ਵਿੱਚ ਇੱਕ ਪੁਲਸੀਏ ‘ਤੇ ਹੋਏ ਹਮਲੇ ਦੀ ਖ਼ਬਰ ਪੜ੍ਹ ਕੇ ਉਹ ਖ਼ੁਸ਼ੀ ਵਿੱਚ ਉੱਛਲ ਪਿਆ।
“ਆਹ ਰੇੜ੍ਹ ‘ਤਾ ਈੇ।‘
‘ਖ਼ੁਸ਼ੀ’ ਸਾਂਝੀ ਕਰ ਕੇ ਉਹ ਦੱਸਣ ਲੱਗਾ, “ਪਰਸੋਂ ਸੰਤਾਂ ਦੇ ਦਰਸ਼ਨ ਕਰਨ ਗਏ ਸਾਂ। ਸੰਤਾਂ ਨੂੰ ਸੁਣ
ਕੇ ਸਵਾਦ ਆ ਗਿਆ। ਇਸੇ ਪੁਲਸੀਏ ਦੀ ਘਰਵਾਲੀ ਆਈ ਸਾਡੇ ਵਿੰਹਦਿਆਂ। ਹੱਥ ਜੋੜ ਜੋੜ ਤਰਲੇ ਲਵੇ। ਆਖੇ,
‘ਮੇਰੇ ਘਰਵਾਲੇ ਦੀ ਜਾਨ ਬਖ਼ਸ਼ੀ ਕਰ ਦਿਓ। ਉਸਦਾ ਕੋਈ ਕਸੂਰ ਨਹੀਂ। ਸਾਡਾ ਨਿੱਕਾ ਨਿੱਕਾ ਜੀਆ ਜੰਤ ਕੀ
ਕਰੂ!’ ਉਸਨੇ ਆਪਣਾ ਛੇ-ਸੱਤ ਸਾਲ ਦਾ ਨਿਆਣਾ ਅੱਗੇ ਕੀਤਾ ਅਤੇ ਉਹ ਕੰਬਦਾ ਹੋਇਆ ਸੰਤਾਂ ਅੱਗੇ ਹੱਥ
ਜੋੜ ਕੇ ਆਖੇ, ‘ਮੇਰੇ ਡੈਡੀ ਨੂੰ ਨਾ ਮਾਰਿਓ।‘ ਸੰਤ ਕਹਿੰਦੇ, ‘ਬੀਬੀ, ਤੇਰੇ ਘਰਵਾਲੇ ਨੇ ਘੱਟ ਨਹੀਂ
ਕੀਤੀ। ਜਿੰਨ੍ਹਾਂ ਨਾਲ ਹੋਈ, ਉਹਨਾਂ ਦੇ ਵੀ ਤਾਂ ਏਡੇ ਏਡੇ ਨਿਆਣੇਂ ਸਨ। ਨਾਲੇ ਬੀਬੀ ਮੈਂ ਕੀ ਕਰਨਾ
ਹੈ! ਕਰਨ ਕਰਾਉਣ ਵਾਲੀ ਤਾਂ ਸੰਗਤ ਹੈ ਜਾਂ ਉਹ ਗੁਰੂ ਮਹਾਰਾਜ!’
ਮੈਨੂੰ ਉਸਦਾ ਖ਼ੁਸ਼ ਹੋਣਾ ਚੰਗਾ ਨਾ ਲੱਗਾ।
“ਇਸ ਵਿੱਚ ਖ਼ੁਸ਼ ਹੋਣ ਵਾਲੀ ਕੋਈ ਗੱਲ ਨਹੀਂ। ਇੱਕ ਬੰਦੇ ਦੀ ਜਾਨ ਗਈ ਹੈ। ਸੰਤ ਅਤੇ ਗੁਰੂ ਤਾਂ
ਬਖ਼ਸ਼ਣ-ਹਾਰ ਹੁੰਦਾ ਹੈ। ਤੈਨੂੰ ਹੱਥ ਜੋੜੀ ਖਲੋਤੇ ਉਸ ਛੋਟੇ ਮੁੰਡੇ ਤੇ ਤਰਸ ਨਾ ਆਇਆ।“
ਮੈਂ ਆਖਿਆ ਤਾਂ ਉਹ ਗੰਭੀਰ ਹੋ ਗਿਆ।
“ਤਰਸ ਤਾਂ ਆਇਆ ਸੀ ਭਾ ਜੀ! ਪਰ ਜਦੋਂ ਉਹ ਜਨਾਨੀ ਚਲੀ ਗਈ ਤਾਂ ਸੰਤਾਂ ਕੋਲ ਬੈਠੇ ਬੰਦੇ ਉਸ ‘ਤੇ
ਹੱਸਣ ਲੱਗੇ। ਉਹਨਾਂ ਦੇ ਹਾਸੇ ਵਿੱਚ ਉਹ ਮੁੰਡਾ ਮੈਨੂੰ ਭੁੱਲ ਹੀ ਗਿਆ ਸੀ!”
“ਰਤਾ ਸੋਚ ਕੇ ਵੇਖ! ਉਸ ਮੁੰਡੇ ਦੀ ਥਾਂ ਜੇ ਕਿਤੇ ਤੂੰ ਹੁੰਦੈ!”
ਉਸ ਨੇ ਉੱਚੀ ਸਾਰੀ ਆਖਿਆ, “ਓ ਛੱਡੋ ਭਾ ਜੀ! ਐਵੇਂ ਉਸ ਮੁੰਡੇ ਦਾ ਚੇਤਾ ਨਾ ਕਰਾਓ।“
ਉੱਚੀ ਆਵਾਜ਼ ਵਿੱਚ ਉਹ ਆਪਣੇ ਪਛਤਾਵੇ ਨੂੰ ਲੁਕਾਉਣਾ ਚਾਹੁੰਦਾ ਸੀ।
“ਰਮੇਸ਼ ਜੀ ਐਧਰ ਆਓ! ਇੱਕ ਤਾਸ਼ ਦੀ ਬਾਜ਼ੀ ਹੋ ਜਾਵੇ।“ ਉਸਨੇ ਆਪਣੇ ਇੱਕ ਹੋਰ ਚਹੇਤੇ ਅਧਿਆਪਕ ਨੂੰ
ਆਵਾਜ਼ ਦਿੱਤੀ। ਉਹ ਮੇਰੇ ਨਾਲ ਗੱਲ-ਬਾਤ ਨੂੰ ਹੋਰ ਲੰਮੀ ਨਹੀਂ ਸੀ ਖਿੱਚਣਾ ਚਾਹੁੰਦਾ। ਅਸਲ ਵਿੱਚ ਉਸ
ਅੰਦਰ ਹੱਥ ਜੋੜੀ ਖਲੋਤੇ ਮੁੰਡੇ ਦਾ ਦਰਦ ਜਾਗ ਪਿਆ ਸੀ ਅਤੇ ਉਹ ਇਸ ਦਰਦ ਦੇ ਰੂਬਰੂ ਨਹੀਂ ਸੀ ਹੋਣਾ
ਚਾਹੁੰਦਾ।
ਇਕ ਦਿਨ ਮੈਂ ਪੁੱਛਿਆ, “ਤੇਰੇ ਸੰਤਾਂ ਕੋਲ ਇਲਾਕੇ ਦੇ ਸਾਰੇ ਸਮਗਲਰ
ਅਤੇ ਦਸ ਨੰਬਰੀਏ ਜਾ ਕੇ ਮੱਥੇ ਟੇਕਣ ਲੱਗੇ ਨੇ। ਇਹੋ ਜਿਹਿਆਂ ਦੀ ਸੰਗਤ ਕਿਹੋ ਜਿਹੇ ਚੰਨ
ਚਾੜ੍ਹੇਗੀ, ਇਹ ਵੀ ਕਦੀ ਸੋਚਿਐ?”
ਉਸ ਦਲੀਲ ਦਿੱਤੀ, “ਇਹੋ ਲੋਕ ਹੀ ਤਾਂ ‘ਮਾਰ-ਖੋਰੀ ਕੌਮ’ ਹੁੰਦੇ ਨੇ। ਅੜੀ-ਥੁੜੀ ਵੇਲੇ ਕੰਮ ਆਉਣ
ਵਾਲੇ। ਕੁਝ ਖੜਕਾ-ਦੜਕਾ ਕਰਨ ਕਰਾਉਣ ਵਾਲੇ।“
ਪਹਿਲਾਂ ਤਾਂ ਉਹ ਹੱਸਿਆ ਤੇ ਫਿਰ ਗੰਭੀਰ ਹੋ ਗਿਆ, “ਮੈਂ ਜਾਣਦਾਂ; ਅਸਲ ਵਿੱਚ ਤੁਸੀਂ
ਮੈਨੂੰ ਹੀ ਲਾ ਕੇ ਇਹ ਗੱਲ ਆਖੀ ਏ! ਸਭ ਸਮਝਦਾਂ ਮੈਂ। ਭਾ ਜੀ! ਜਾਨ ਦੀ ਬਾਜ਼ੀ ਲਾ ਕੇ ਜੇ ਅਸਾਂ
ਆਰ-ਪਾਰ ਜਾ ਕੇ ਚਾਰ ਪੈਸੇ ਕਮਾਏ ਨੇ ਤਾਂ ਕਿਸੇ ਦਾ ਕੀ ਖੋਹ ਲਿਐ? ਨਾ ਕਿਸੇ ਦੀ ਵੱਟ ਵੱਢੀ, ਨਾ
ਕਿਸੇ ਦੇ ਸੰਨ੍ਹ ਲਾਈ, ਨਾ ਕਿਸੇ ਦੀ ਜੇਬ ਕੱਟੀ। ਜੋ ਕੁਝ ਕੀਤਾ ਆਪਣੀ ਜੀ-ਜਵਾਨੀ ‘ਤੇ ਕੀਤਾ। ਨਾ
ਕਿਸੇ ਬੰਦੇ ਦਾ ਕੁਝ ਵਿਗਾੜਿਐ, ਨਾ ਮੁਲਕ ਦਾ। ਨਾਲੇ ਇਸ ਵਿੱਚ ਮੁਲਕ ਦਾ ਜਾਂਦਾ ਵੀ ਕੀ ਹੈ! ਤੇ
ਪੁਲਿਸ ਨੂੰ ਭਲਾ ਕਾਹਦੀ ਤਕਲੀਫ਼! ਸਾਡੇ ਪਿੱਛੇ ਹਰਲ ਹਰਲ ਕਰਦੀ ਹੁੰਦੀ ਸੀ। ਹੁਣ ਵੇਖੋ, ਜਿਹੜੇ
ਪੁਲਸੀਏ ਕਦੀ ਸਾਨੂੰ ਤੰਗ ਕਰਦੇ ਸਨ, ਉਹੋ ਹੁਣ ਸਾਡੀਆਂ ਬਰੂਹਾਂ ‘ਤੇ ਖਲੋਤੇ ਹੁੰਦੇ ਨੇ ਜੀ ਜੀ
ਕਰਦੇ।“
ਇਕ ਦਿਨ ਉਹ ਬੱਸ ਵਿਚੋਂ ਕੱਢ ਕੇ ਮਾਰੇ ਹਿੰਦੂਆਂ ਦੀ ਖ਼ਬਰ ‘ਤੇ ਖ਼ੁਸ਼ ਹੋ ਰਿਹਾ ਸੀ।
“ਸੰਤ ਕਹਿੰਦੇ ਨੇ ਹੁਣ ਧੋਤੀ ਟੋਪੀ ਜਾਂ ਤਾਂ ਜਮਨਾ ਪਾਰ ਜਾਊ ਜਾਂ ਦੂਸਰੇ ਪਾਰ।“
ਮੈਂ ਉਸਦੀ ਨਾਜ਼ਕ ਥਾਂ ‘ਤੇ ਹੱਥ ਰੱਖਿਆ, “ਰਮੇਸ਼ ਨੂੰ ਵੀ ‘ਪਰਲੇ ਪਾਰ’ ਕਰ ਦੇਵੇਂਗਾ?”
ਰਮੇਸ਼ ਉਸਦਾ ਬੜਾ ਸਨੇਹੀ ਸੀ। ਉਸਦੇ ਛੋਟੇ ਮੋਟੇ ਕੰਮ ਖ਼ੁਸ਼ ਹੋ ਕੇ ਕਰਨ ਵਾਲਾ ਮਧੁਰ-ਭਾਸ਼ੀ ਜਿਊੜਾ,
ਜਿਹੜਾ ਲੱਗਦੀ ਵਾਹੇ ਕਿਸੇ ਦਾ ਵੀ ਦਿਲ ਨਹੀਂ ਸੀ ਦੁਖਾਉਣਾ ਚਾਹੁੰਦਾ।
ਸਰਬਜੀਤ ਮੇਰੀ ਗੱਲ ਸੁਣ ਕੇ ਕੁਝ ਚਿਰ ਰੁਕਿਆ। ਫਿਰ ਸੋਚ ਕੇ ਬੋਲਿਆ, “ਲਓ ਰਮੇਸ਼ ਨੂੰ ਕਿਹੜਾ ਕੁਝ
ਆਖੂ! ਕਿਸੇ ਦੀ ਕੀ ਹਿੰਮਤ ਐ! ਸਾਨੂੰ ਮਾਰ ਕੇ ਹੀ ਕੋਈ ਉਸਦਾ ਵਾਲ ਵਿੰਗਾ ਕਰ ਸਕੂ। ਮੈਂ ਤਾਂ ਮਰ
ਕੇ ਵੀ ਰਮੇਸ਼ ਨੂੰ ਆਪਣੀਆਂ ਬਾਹਵਾਂ ਵਿੱਚ ਘੁੱਟਿਆ ਹੋਊ! ਉਹ ਤਾਂ ਸਾਡਾ ਹੀਰਾ ਹੈ।“
“ਜਿਹੜੇ ਮਰੇ ਨੇ ਉਹ ਵੀ ਕਿਸੇ ਦੇ ਹੀਰੇ ਸਨ!”
ਉਹ ਖ਼ਾਮੋਸ਼ ਹੋ ਗਿਆ।
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}