(31/03/13)
ਗੁਰਸ਼ਰਨ ਸਿੰਘ ਕਸੇਲ
ਸ੍ਰ
ਸਤਿੰਦਰਜੀਤ ਸਿੰਘ ਜੀ,
ਸਤਿ ਸ੍ਰੀ ਅਕਾਲ ।
ਵੀਰ ਜੀ, ਜਿਹੜੀ ਗੱਲ ਮੈ ਪਾਠਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਸਾਂ, ਆਪ ਨੇ ਉਸ
ਨੁਕਤੇ ਨੂੰ ਠੀਕ ਸਮਝਿਆ ਹੈ । ਜਿਵੇਂ ਆਪ ਨੇ ਲਿਖਿਆ ਹੈ, “ਦੂਸਰੀ ਗੱਲ ਜੋ ਤੁਸੀਂ ਅਰਦਾਸ
ਸੰਬੰਧੀ ਕੀਤੀ, ਉਸ ਸੰਬੰਧੀ ਵੀ ਮੈਂ ਇਹ ਹੀ ਕਹਾਂਗਾ ਕਿ ਬਹੁਗਿਣਤੀ ਸਿੱਖਾਂ ਨੇ ਵੀ ਗੁਰੂ ਗ੍ਰੰਥ
ਸਾਹਿਬ ਨੂੰ ਇੱਕ ‘ਸਰੀਰ’ ਵਜੋਂ ਹੀ ਸਮਝਿਆ ਹੈ ਜੋ ਕਿ ਗਲਤ ਹੈ। ਗੁਰੂ ਸਾਹਿਬਾਨ ਦੀਆਂ ਫੋਟੋਆਂ
ਅੱਗੇ ਵੀ ਅੱਜ ਦਾ ਸਿੱਖ ਅਰਦਾਸ ਕਰ ਰਿਹਾ ਹੈ ਜੋ ਕਿ ਮੂਰਤੀ ਪੂਜਾ ਹੀ ਹੈ”।
ਮੇਰੀ ਵੀ ਤੁੱਛ ਬੁੱਧੀ ਅਨੁਸਾਰ ਅੱਜ ਜੋ ਸਿੱਖਾਂ ਦੀ ਧਰਮ ਪ੍ਰਤੀ ਹਾਲਤ ਹੈ ਉਸਦਾ ਮੁੱਖ ਕਾਰਨ ਇਕ
ਇਹ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਅਖੌਤੀ ਪ੍ਰਚਾਰਕਾਂ ਵੱਲੋਂ ਭਾਂਵੇਂ ਕੇ ਮੂੰਹੋਂ ਤਾਂ “ਸ਼ਬਦ
ਗੁਰੂ” ਕਹਿਣਾ, ਪਰ ਨਾਲ ਹੀ ਵਿਖਾਵੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ “ਮਨੁਖੀ ਦੇਹ” ਵਾਂਗ ਤੇ
ਗੁਰਬਾਣੀ ਨੂੰ ਮੰਤਰਾਂ ਵਾਂਗੂ ਪ੍ਰਚਾਰ ਕਰਨਾ ਹੈ: ਨਾਕਿ ਗੁਰਬਾਣੀ ਨੂੰ ਸਮਝ ਕੇ ਅਕਾਲ ਪੁਰਖ ਬਾਰੇ
ਜਾਣਨਾ ਅਤੇ ਆਪਣਾ ਜੀਵਨ ਸੁਧਾਰਨਾ ਹੈ । ਪਰ ਇਸ ਮਸਲੇ ਵੱਲ ਸਾਡਾ ਖਿਆਲ ਬਹੁਤ ਘੱਟ ਹੈ, ਤੁਸੀਂ ਆਮ
ਹੀ ਲਿਖਤਾਂ ਤੇ ਚਿੱਠੀਆਂ ਪੱਤਰਾਂ ਦੇ ਵਿਚਾਰ ਵਿਟਾਂਦਰੇ ਤੋ ਅੰਦਾਜਾ ਲਾ ਸਕਦੇ ਹੋ ।
ਸਿੱਖ ਧਰਮ ਦੇ ਅਖੌਤੀ ਪ੍ਰਚਾਰਕਾਂ ਤੇ ਸਾਧ ਲਾਣੇ ਨੇ ਸਿੱਖਾਂ ਨੂੰ ਏਨਾ ਕਰਮਕਾਂਡੀ ਤੇ ਵਹਿਮੀ ਭਰਮੀ
ਬਣਾ ਦਿਤਾ ਹੈ ਕਿ ਅੱਜ ਨਰੋਲ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਗੁਰਦੁਆਰੇ ਆਪਣਾ ਖਰਚਾ ਵੀ ਪੂਰਾ
ਨਹੀਂ ਕਰ ਸਕਦੇ; ਕਿਉਂਕਿ ਸਿੱਖਾਂ ਨੇ ਉਥੇ ਜਾਣਾ ਹੀ ਨਹੀਂ । ਵੇਖਣ ਵਿਚ ਆ ਰਿਹਾ ਹੈ ਕਈ
ਗੁਰਦੁਆਰਿਆਂ ਬਾਰੇ ਸਿੱਖਾਂ ਨੂੰ ਸ਼ਰੇਆਮ ਪਤਾ ਹੈ ਕਿ ਇਥੋਂ ਦੇ ਪ੍ਰਬੰਧਕ ਗੋਲਕ ਚੋਰ ਹਨ, ਗੁਰਮਤਿ
ਵਿਰੋਧੀ ਪ੍ਰਚਾਰ ਦੀ ਤਾਂ ਗੱਲ ਹੀ ਛੱਡੋ, ਤੱਦ ਵੀ ਆਪਣੇ ਧਾਰਮਿਕ ਸਮਾਗਮ ਕਰਵਾਉਣੋ ਉਥੋਂ ਨਹੀਂ
ਹੱਟਦੇ । ਦੂਜੇ ਪਾਸੇ ਅਰਦਾਸ ਅਕਾਲ ਪੁਰਖ ਨੂੰ ਕਰਨ ਦੀ ਬਜਾਇ “ਸ਼ਬਦ ਗੁਰੂ” ਅੱਗੇ ਪ੍ਰਚਾਰਕਾਂ ਕੋਲੋ
ਅਰਦਾਸਾਂ ਕਰਵਾ ਕਿ ਆਪਣੇ ਮਨ ਨੂੰ ਝੂਠੀਆਂ ਤਸਲੀਆਂ ਦੇਂਦੇ ਹਨ ।
ਇਹ ਗੱਲ ਆਮ ਸਿੱਖਾਂ ਲਈ ਪੜ੍ਹਨ ਸੁਣਨ ਵਾਸਤੇ ਬਹੁਤ ਔਖੀ ਹੋਵੇਗੀ ਕਿਉਂਕਿ ਸਾਧ ਲਾਣੇ ਅਤੇ
ਬਹੁਗਿਣਤੀ ਪ੍ਰਚਾਰਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ “ਦੇਹ” ਦੇ ਰੂਪ ਵਿਚ ਹੀ ਪ੍ਰਚਾਰਿਆ ਹੈ
। ਅੱਜ ਸਾਡਾ ਵੀ ਹਾਲ ਉਸ ਕਹਾਵਤ ਨਾਲ ਮਿਲਦਾ-ਜੁਲਦਾ ਬਣ ਗਿਆ ਲੱਗਦਾ ਹੈ ਕਿ “ਕਬੂਤਰ ਬਿੱਲੀ ਨੂੰ
ਵੇਖਕੇ ਅੱਖਾਂ ਮੀਟ ਲੈਂਦਾ ਹੈ ਕਿ ਹੁਣ ਮੈਂਨੂੰ ਬਿੱਲੀ ਨਹੀਂ ਵੇਖਦੀ” ਇਵੇਂ ਹੀ ਜੱਦ ਅਸੀਂ
ਗੁਰਬਾਣੀ ਦਾ ਇਹ ਸ਼ਬਦ ਪੜ੍ਹਦੇ ਹਾਂ ਤਾਂ ਅਸੀਂ ਸਮਝਦੇ ਹਾਂ ਕਿ ਇਹ ਸ਼ਬਦ ਤਾਂ ਗੁਰੂ ਜੀ ਨੇ ਮੂਰਤੀ
ਪੂਜਣ ਵਾਲੇ ਲੋਕਾਂ ਲਈ ਹੀ ਵਰਤਿਆ ਹੈ । ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠੀਆਂ ਬਾਰੇ ਕਈ
ਵਾਰ ਸਿੱਖ ਆਖਦੇ ਹਨ ਕਿ ਇਹਨਾਂ ਅਖੰਡ ਪਾਠ ਕਰਦੇ ਸਮੇ ਕਈ ਪੱਤਰੇ ਪੜ੍ਹੇ ਬਗੈਰ ਹੀ ਅੱਗੇ ਕਰ ਦਿਤੇ
ਹਨ, ਕਈ ਪ੍ਰਬੰਧਕ ਅਤੇ ਪ੍ਰਚਾਰਕ ਗੋਲਕ ਚੋਰ ਹਨ, ਕਈ ਵਾਰੀ ਪੜ੍ਹਨ ਸੁਣਨ ਨੂੰ ਮਿਲਦਾ ਹੈ ਕਿ ਕਿਸੇ
ਨੇ ਗੁਰੂ ਗ੍ਰੰਥ ਸਾਹਿਬ ਦੇ ਪਤਰੇ ਪਾੜ੍ਹ ਦਿਤੇ ਜਾਂ ਬੇਅਦਬੀ ਕੀਤੀ ਹੈ, ਕਈ ਪ੍ਰਬੰਧਕ ਗੁਰਦੁਆਰੇ
ਲੜਾਈਆਂ ਕਰਦੇ ਤੇ ਗਾਲ੍ਹਾਂ ਕੱਢਦੇ ਆਦਿ ਹਨ । ਕੀ ਇਹ ਉਦੋਂ “ਸ਼ਬਦ ਗੁਰੂ” ਨੂੰ “ਦੇਹ” ਆਖਣ ਵਾਲੇ
ਪ੍ਰਚਾਕਾਂ ਤੇ ਲਾਗੂ ਨਹੀਂ ਹੁੰਦਾ ? ਆਓ ਜ਼ਰਾ ਧਿਆਨ ਨਾਲ ਇਹ ਸ਼ਬਦ ਪੜ੍ਹੀਏ:
ਆਸਾ
ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ॥ ਦੁਤੁਕੇ ੫ ॥
ੴ ਸਤਿਗੁਰ ਪ੍ਰਸਾਦਿ ॥ ਪਾਤੀ ਤੋਰੈ ਮਾਲਿਨੀ, ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ, ਸੋ
ਪਾਹਨ ਨਿਰਜੀਉ ॥੧॥ ਭੂਲੀ ਮਾਲਨੀ ਹੈ ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥ ਬ੍ਰਹਮੁ ਪਾਤੀ,
ਬਿਸਨੁ ਡਾਰੀ, ਫੂਲ ਸੰਕਰਦੇਉ ॥ ਤੀਨਿ ਦੇਵ ਪ੍ਰਤਖਿ ਤੋਰਹਿ, ਕਰਹਿ ਕਿਸ ਕੀ ਸੇਉ ॥੨॥ ਪਾਖਾਨ ਗਢਿ
ਕੈ ਮੂਰਤਿ ਕੀਨੀ, ਦੇ ਕੈ ਛਾਤੀ ਪਾਉ ॥ ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥ ਭਾਤੁ
ਪਹਿਤਿ ਅਰੁ ਲਾਪਸੀ, ਕਰਕਰਾ ਕਾਸਾਰੁ ॥ ਭੋਗਨਹਾਰੇ ਭੋਗਿਆ, ਇਸੁ ਮੂਰਤਿ ਕੇ ਮੁਖ ਛਾਰੁ ॥੪॥ ਮਾਲਿਨਿ
ਭੂਲੀ ਜਗੁ ਭੁਲਾਨਾ, ਹਮ ਭੁਲਾਨੇ ਨਾਹਿ ॥ ਕਹੁ ਕਬੀਰ ਹਮ ਰਾਮ ਰਾਖੇ, ਕ੍ਰਿਪਾ ਕਰਿ ਹਰਿ ਰਾਇ ॥
(ਪੰਨਾ ੪੭੯)
ਇਹ ਸੱਭ ਕੁਝ ਹੁੰਦਾ ਵੇਖਕੇ ਅਸੀਂ ਤਾਂ ਅਕਾਲ ਪੁਰਖ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਅਕਾਲ ਪੁਰਖ
ਸਾਡੇ ਪ੍ਰਚਾਰਕਾਂ ਤੇ ਸਿੱਖਾਂ ਨੂੰ ਸਹੀ “ਸ਼ਬਦ ਗੁਰੂ” ਦਾ ਮਤਲਬ ਸਮਝਣ ਅਤੇ ਪ੍ਰਚਾਰਨ ਦੀ ਸੋਝੀ
ਬਖ਼ਸ਼ੇ !
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(31/03/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਅਤੇ
ਸਿਖਮਾਰਗ ਦੇ ਸਤਿਕਾਰਯੋਗ ਪਾਠਕਾਂ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
25. 03. 2013 ਨੂੰ ਯੂ. ਕੇ. ਟਾਈਗਰ ਜੱਥਾ ਦੇ ਨੁਮਾਇੰਦੇ ਸ. ਗੁਲਜ਼ਾਰ
ਸਿੰਘ ਵੱਲੋਂ ਸ. ਦਰਸ਼ਨ ਸਿੰਘ ਰਾਗੀ ਜੀ ਦੀ ‘ਅਕਾਲ-ਤਖਤ’ ਦੇ ਵਿਸ਼ੇ ਨੂੰ ਲੈ ਕੇ ਕੀਤੀ ਗਈ ਇੰਟਰਵਿਊ
ਪਿਛਲੇ ਦਿਨੀ ਇੰਟਰਨੈਟ ਉੱਤੇ ਕਈ ਥਾਵਾਂ ਤੇ ਵਿਖਾਈ ਗਈ ਸੀ। ਇਹ ਖੁਸ਼ੀ ਦੀ ਗੱਲ ਹੈ ਕਿ ਸ. ਦਰਸ਼ਨ
ਸਿੰਘ ਜੀ ਅਖੌਤੀ ‘ਅਕਾਲ-ਤਖਤ’ ਸਬੰਧੀ ਆਪਣੇ ਵਿਚਾਰਾਂ ਵਿੱਚ ਕਾਫੀ ਤਬਦੀਲੀ ਲਿਆ ਰਹੇ ਹਨ। ਫਿਰ ਵੀ
ਉਹਨਾ ਦੀ ਉਪਰੋਕਤ ਇੰਟਰਵਿਊ ਵਿੱਚੋਂ ਉਭਰਦੇ ਕੁੱਝ ਨੁਕਤਿਆਂ ਵੱਲ ਧਿਆਨ ਦਿੱਤੇ ਜਾਣ ਦੀ ਲੋੜ ਹੈ।
ਪਹਿਲਾਂ
ਤਾਂ ਸ. ਦਰਸ਼ਨ
ਸਿੰਘ ਜੀ ਦਾ ਇਹ ਵਿਚਾਰ ਬਿਲਕੁਲ ਸਹੀ ਹੈ ਕਿ ਅੰਮ੍ਰਿਤਸਰ ਸਥਿਤ ‘ਅਕਾਲ ਬੁੰਗਾ’ ਦੀ
ਇਮਾਰਤ (ਜਿਸ ਦਾ ਨਾਮ ਸਿਖ ਗੁਰਦੁਆਰਾ ਐਕਟ 1925
ਬਣਾਉਣ ਵੇਲੇ ਧੋਖੇ ਨਾਲ ‘ਸ੍ਰੀ ਅਕਾਲ ਤਖਤ ਸਾਹਿਬ’ ਕਰ ਦਿੱਤਾ ਗਿਆ) ਕੋਈ ‘ਅਕਾਲ-ਤਖਤ’ ਨਹੀਂ ਹੈ।
ਪਰੰਤੂ ਨਾਲ ਹੀ ਉਹ ਇਹ ਵੀ ਕਹਿ ਰਹੇ ਹਨ ਕਿ ਇਹ ਇਮਾਰਤ ਗੁਰੂ ਹਰਿਗੋਬਿੰਦ ਜੀ ਨੇ ਬਣਵਾਈ ਸੀ (ਜਾਂ
ਇਸ ਦਾ ਨੀਂਹ-ਪੱਥਰ ਗੁਰੂ ਜੀ ਨੇ ਰੱਖਿਆ ਸੀ) ਜਿਸ ਦਾ ਇਤਹਾਸ ਵਿੱਚ ਕੋਈ ਵੀ ਠੋਸ ਸਬੂਤ ਮੌਜੂਦ
ਨਹੀਂ। ਇਸ ਲਈ ਸ. ਦਰਸ਼ਨ ਸਿੰਘ ਜੀ ਨੂੰ ਚਾਹੀਦਾ ਹੈ ਕਿ ਉਹ ਬਿਨਾ ਕਿਸੇ ਪੁਖਤਾ ਸਬੂਤ ਦੇ ਗੁਰੂ
ਹਰਗੋਬਿੰਦ ਜੀ ਦਾ ਨਾਮ ‘ਅਕਾਲ ਬੁੰਗਾ’ ਇਮਾਰਤ ਨਾਲ ਨਾ ਜੋੜਨ।
ਦੂਸਰਾ
, ਸ. ਦਰਸ਼ਨ ਸਿੰਘ
ਜੀ ਇਹ ਦਾਵਾ ਕਰਦੇ ਹਨ ਪ੍ਰਭੂ-ਪਰਮੇਸ਼ਵਰ ਦੀ ਪ੍ਰਭੂਤਾ ਹੀ ‘ਅਕਾਲ-ਤਖਤ’ ਹੈ ਅਤੇ ਇਹ ਕਿ ਗੁਰਬਾਣੀ
ਇਸ ਤੱਥ ਦੀ ਪੁਰਜ਼ੋਰ ਪਰੋੜਤਾ ਕਰਦੀ ਹੈ। ਕਿਉਂਕਿ ਪ੍ਰਭੂ-ਪਰਮੇਸ਼ਵਰ ਦੀ ਪ੍ਰਭੂਤਾ ਤਾਂ ਸਰਵਵਿਆਪਕ
ਹੈ, ਇਸ ਸਥਿਤੀ ਵਿੱਚ ਸ. ਦਰਸ਼ਨ ਸਿੰਘ ਜੀ ਨੂੰ ਚਾਹੀਦਾ ਹੈ ਕਿ ਉਹ ਸਪਸ਼ਟ ਤੌਰ ਤੇ ਐਲਾਨ ਕਰਨ ਕਿ
ਅੰਮ੍ਰਿਤਸਰ ਵਿਖੇ ‘ਅਕਾਲ-ਤਖਤ’ ਨਾਮ ਦਾ ਕੋਈ ਵੀ ਵਿਸ਼ੇਸ਼ ਸਥਾਨ ਮੌਜੂਦ ਨਹੀਂ।
ਤੀਸਰਾ
,
ਦਰਸ਼ਨ ਸਿੰਘ ਜੀ ਸਿਧਾਂਤ ਦੀ ਗੱਲ ਵਾਰ-ਵਾਰ
ਕਰਦੇ ਹਨ। ਜੇਕਰ ‘ਅਕਾਲ’ ਤੋਂ ‘ਅਕਾਲ ਪੁਰਖ’ ਭਾਵ ‘ਪ੍ਰਭੂ-ਪਰਮੇਸ਼ਵਰ’ ਦਾ ਅਰਥ ਕੱਢਿਆ ਜਾਵੇ ਤਾਂ
ਗੁਰਮੱਤ ਅਨੁਸਾਰ ‘ਅਕਾਲ-ਤਖਤ’ ਦੀ ਹੋਂਦ ਮੌਜੂਦ ਹੀ ਨਹੀਂ ਹੋ ਸਕਦੀ ਕਿਉਂਕਿ ਪ੍ਰਭੂ-ਪਰਮੇਸ਼ਵਰ
ਨਿਰੰਕਾਰ ਹੈ ਜਿਸ ਕਰ ਕੇ ਉਸ ਨੂੰ ਕਿਸੇ ‘ਤਖਤ’ ਦੀ ਲੋੜ ਹੀ ਨਹੀਂ ਪਏ ਸਕਦੀ। ਇਸ ਤੋਂ ਅੱਗੇ,
ਸਮੁੱਚੀ ਗੁਰਬਾਣੀ ਵਿੱਚ ਕਿਧਰੇ ਵੀ ‘ਅਕਾਲ-ਤਖਤ’ ਸ਼ਬਦ-ਜੁੱਟ ਦੀ ਵਰਤੋਂ ਨਹੀਂ ਹੋਈ। ਜਿਸ ਚੀਜ਼ ਦੀ
ਹੋਂਦ ਨੂੰ ਗੁਰਮੱਤ ਮਾਨਤਾ ਨਹੀਂ ਦਿੰਦੀ ਉਸ ਦੇ ਫੋਕੇ ‘ਸਿਧਾਂਤ’ ਘੜੀ ਜਾਣਾ ਵੀ ਮਨਮੱਤ ਹੀ ਹੈ। ਇਸ
ਸਥਿਤੀ ਵਿੱਚ ਚੰਗਾ ਇਹ ਹੋਵੇਗਾ ਕਿ ਸ. ਦਰਸ਼ਨ ਸਿੰਘ ਜੀ ‘ਅਕਾਲ-ਤਖਤ’ ਸ਼ਬਦ-ਜੁੱਟ ਜਾਂ ‘ਅਕਾਲ-ਤਖਤ’
ਦੇ ਸਿਧਾਂਤ ਦੀ ਰੱਟ ਲਗਾਉਣੀ ਛੱਡ ਦੇਣ। ਜਿਹੜੀ ਚੀਜ਼ ਦੀ ਗੁਰਮੱਤ ਅਨੁਸਾਰ ਹੋਂਦ ਹੀ ਮੌਜੂਦ ਨਹੀਂ
ਉਸ ਦੀ ਗੱਲ ਵੀ ਕਿਉਂ ਕਰਨੀ।
ਮੇਰੀ ਰੱਬ ਅੱਗੇ ਅਰਦਾਸ ਹੈ ਕਿ ਉਹ ਸ. ਦਰਸ਼ਨ ਸਿੰਘ ਰਾਗੀ ਜੀ ਨੂੰ ਸਪਸ਼ਟ
ਤੌਰ ਤੇ ਸੱਚ ਬੋਲਣ ਦਾ ਬਲ ਬਖਸ਼ੇ।
ਧੰਨਵਾਦ ਸਹਿਤ,
ਇਕਬਾਲ ਸਿੰਘ ਢਿੱਲੋਂ,
ਚੰਡੀਗੜ੍ਹ।
(31/03/13)
ਚਰਨਜੀਤ ਸਿੰਘ ਬਰੈਂਮਪਟਨ
ਸਰਵਜੀਤ ਸਿੰਘ ਜੀ
18 ਮਾਰਚ ਵਾਲੇ ਪੱਤਰ ਵਿੱਚ ਜੋ ਤੁਸੀ ਸਿੱਕੇ ਦੀ ਫੋਟੋ ਪੇਸਟ ਕਰ ਕੇ ਜਾਣਕਾਰੀ ਮੰਗੀ
ਸੀ, ੳਸ ਸੰਬੰਧ ਵਿੱਚ ਬੇਨਤੀ ਹੈ ਕਿ ਹਰਜਿੰਦਰ ਸਿੰਘ ਦਿਲਗੀਰ ਨੇ ਆਪਣੇ ਫੇਸਬੁਕ ਅਕਾਉੰਟ ਤੇ ਉਹਨਾਂ
ਸਿਕਿਆਂ ਬਾਰੇ ਰੋਸ਼ਨੀ ਪਾਈ ਹੈ ਅਤੇ ਉਹਨਾਂ ਨੂੰ ਜਾਲੀ ਦਸਿਆ ਹੈ।
ਚਰਨਜੀਤ ਸਿੰਘ
ਬਰੈਂਮਪਟਨ
****************************************************8
ਸਰਵਜੀਤ ਸਿੰਘ ਜੀ
ਤੁਸੀ ਆਪਣੇ 29/03/2013 ਦੇ ਪੱਤਰ ਵਿੱਚ “ਤਖਤ ਅਕਾਲ ਬਖਤ” ਅਤੇ “ਬਖਤ ਅਕਾਲ ਤਖਤ”
ਦੇ ਫਰਕ ਨੂੰ ਵਿਚਾਰਨ ਬਾਰੇ ਕਿਹਾ ਹੈ। ਇਸ ਬਾਰੇ ਪੱਕੇ ਤੌਰ ਤੇ ਮੈਂ ਕੁੱਝ ਨਹੀਂ ਕਹਿ ਸਕਦਾ ਪਰ
ਸ਼ਾਇਦ ਸੁਰਿੰਦਰ ਸਿੰਘ ਦੇ ਹੇਠਲੇ ਕਥਨਾਂ ਵਿੱਚ ਇਸ ਦਾ ਜਵਾਬ ਛੁਪਿਆ ਹੋਵੇ।
page19
I had the occasion to meet learned sikh historians,viz,Ganda Singh,Hari Ram
Gupta, Bikramjit Hasrat, Gopal Singh, Avtar Singh Sandhu and R.K Parmu who have
written about sikh coins in their books.I asked them to what extent had they
been able to examine actual Sikh coins as the source of evidence in support of
the facts stated by them. It was a great surprise for me to learn that none of
them had actually examined sikh coins. Bhagat Singh who wrote his Ph.D thesis on
the sikh polity and who devoted a chapter to sikh coins, had also not examined
any actual coins. The inaccurate details recorded by many sikh historians did
create certain problems in establishing their inaccuracy and bringing out their
correct position.
Page35
I contacted Ganda Singh twice at his Patiala residence in 1982-83 to enquire
about the source reference for these said legends but he could not cite any
specific reference for them. In another long article ,”Banda Singh Bahadur,his
achievements and the place of his execution,” Ganda Singh gives the same legends
and the same incomplete and incorrect references as is in the case of his
earlier booklet.
Page38
Since, I have also not been able to locate any specific contemporary reference
from Tazkirat-i-Salatin-i-Chugbtaiya, I requested Parmeshwari Lal Gupta
(Director,Indian Institute of Research in Numismatic Studies) to specify the
exact part of Kanwar Khan’s work dealing with the Sikh coin and its location.I
was greatly surprised at the reply I received from Parmeshwari Lal Gupta, who
wrote that “as regards the Persian sources,I must frankly admit that I do not
know Persian; and having full faith in those scholars who mentioned them, I have
used their material.
ਸੋ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਸਿੱਕਿਆਂ ਬਾਰੇ ਉਹਨਾਂ ਨੇ
ਵੀ ਲਿਖਿਆ ਜਿਹਨਾਂ ਨੂੰ ਫਾਰਸੀ ਪੜਨੀ ਹੀ ਨਹੀਂ ਆਉੰਦੀ ਅਤੇ ਉਹਨਾਂ ਨੇ ਵੀ ਲਿਖਿਆ ਜ੍ਹਿਨਾਂ ਨੇ
ਕਦੇ ਸਿੱਕਿਆਂ ਨੂੰ ਵੇਖਿਆ ਵੀ ਨਹੀਂ, ਪਰਖਣ ਦੀ ਗੱਲ ਤਾਂ ਦੂਰ ਦੀ ਸੀ। ਹਰਦੇਵ ਸਿੰਘ ਜੀ ਨੇ ਇਹ
ਨਹੀਂ ਦਸਿਆ ਕਿ ਉਹਨਾਂ ਦੀ ਫੋਟੋ ਦਾ ਸ੍ਰੋਤ ਕਿਹੜੀ ਪੁਸਤਕ ਹੈ ਅਤੇ ਉਹ ਕਿਤਨੀ ਭਰੋਸੇਯੋਗ ਹੈ। ਪਰ
ਜੋ ਉਹਨਾਂ ਦਾ ਅਸਲ ਮੰਤਵ ਸੀ ਕਿ “ਅਕਾਲ ਤਖਤ” ਸ਼ਬਦ ਜੁਟ 18ਵੀਂ ਸਦੀ ਦੇ ਸਿਕਿਆਂ ਤੇ ਪੜਨ ਨੂੰ
ਮਿਲਦਾ ਹੈ, ਉਹ ਮੇਰੀ ਅਤੇ ਉਹਨਾਂ ਦੀ ਪੋਸਟ ਕੀਤੀ ਦੋਵੇਂ ਤਸਵੀਰਾਂ ਤੋਂ ਸਾਬਿਤ ਹੁੰਦਾ ਹੈ।
ਤਰਜੁੰਮੇ ਦੇ ਅੰਤਰ ਦੇ ਕਾਰਣ ਉਪਰ ਦਿੱਤੇ ਨੁਕਤਿਆਂ ਵਿੱਚ ਹੋ ਸਕਦੇ ਹਨ।
ਨਿਜੀ ਤੌਰ ਤੇ ਮੈਨੂੰ ਸੁਰਿੰਦਰ ਸਿੰਘ ਦੀ ਖੋਜ ਆਥੈਂਟਿਕ ਲਗਦੀ ਹੈ। ਲੇਖਕ ਨੂੰ ਸਿੱਕਿਆਂ ਸਣੇ
ਹੇਠਲੇ ਦਿੱਤੇ ਲਿੰਕ ਤੇ ਵੇਖਿਆ ਜਾ ਸਕਦਾ ਹੈ।
http://www.tribuneindia.com/2004/20040321/spectrum/main2.htm
ਚਰਨਜੀਤ ਸਿੰਘ
ਬਰੈਂਮਪਟਨ
(31/03/13)
ਅਵਤਾਰ ਸਿੰਘ (ਫਗਵਾੜਾ)
ਸ਼੍ਰੀਮਾਨ ਬ੍ਰੈਂਪਟਨ ਜੀਓ,
ਜਿਹੜੇ ਸ਼ਬਦ ਗ਼ੈਰ ਭਾਸ਼ਾ ਵਿਚੋਂ ਹੁੰਦੇ ਹਨ ਉਨ੍ਹਾਂ ਦੇ ਅਕਸਰ ਕਈ ਰੂਪ ਪ੍ਰਚੱਲਤ ਹੋ
ਜਾਂਦੇ ਹਨ; ਤੱਤਸਮ ਵੀ ਅਤੇ ਤਦਭਵ ਵੀ। ਪਾਦਸ਼ਾਹ ਫ਼ਾਰਸੀ ਦਾ ਸ਼ਬਦ ਹੈ। ਅਰਬੀ ਵਿੱਚ ‘ਪੇ’ ਦੀ ਧੁਨੀ
ਅਤੇ ਅੱਖਰ ਦੀ ਅਣਹੋਂਦ ਕਾਰਣ ਇਸ ਨੂੰ ‘ਬੇ’ ਨਾਲ ਬਾਦਸ਼ਾਹ ਲਿਖਿਆ ਜਾਂਦਾ ਹੈ। ਗੁਰਮੁਖੀ ਵਿੱਚ ਉਸ
ਸਮੇਂ ‘ਸ਼’ ਦੀ ਧੁਨੀ ਅਤੇ ਅੱਖਰ ਦੀ ਅਣਹੋਂਦ ਕਾਰਣ ਇਸ ਨੂੰ ‘ਸ’ ਅਰਥਾਤ ਸੱਸੇ ਨਾਲ ਬਾਦਸਾਹ,
ਪਾਦਸਾਹ ਅਤੇ ਪਾਤਸਾਹ ਲਿਖਿਆ ਗਿਆ ਹੈ। ਕਈ ਕੋਸ਼ ਪਾਤ, ਪਾਦ ਅਤੇ ਬਾਦ ਦੇ ਅਰਥ ਤਖ਼ਤ ਜਾਂ ਸਿੰਘਾਸਨ
ਕਰਦੇ ਹਨ। ਕਈ ਇਸ ਦੇ ਅਰਥ ਮਾਲਕ ਕਰਕੇ ਬਾਦਸ਼ਾਹ ਦੇ ਅਰਥ ਰਾਜੇ ਦਾ ਮਾਲਕ ਕਰਦੇ ਹਨ। ਬਾਦਸ਼ਾਹ ਦੇ
ਅਧੀਨ ਕਈ ਸ਼ਾਹ ਹੁੰਦੇ ਸਨ। ਸ਼ਹਨਸ਼ਾਹ ਅਤੇ ਮਹਾਰਾਜਾ ਦਾ ਇਹੀ ਭਾਵ ਹੈ। ਦਸਮ ਪਿਤਾ ਨੂੰ “ਸ਼ਾਹ ਸ਼ਹਿਨ
ਕੇ ਸ਼ਾਹ” ਵੀ ਕਿਹਾ ਗਿਆ ਹੈ।
ਗੁਰਬਾਣੀ ਵਿੱਚ ਦੁਨਿਆਵੀ ਸਿੰਘਾਸਣ ਦੇ ਮਾਲਕ ਲਈ ਬਾਦਸ਼ਾਹ ਸ਼ਬਦ ਇਸਤੇਮਾਲ ਹੋਇਆ ਹੈ ਅਤੇ ਅਧਿਆਤਮਿਕ
ਸਿੰਘਾਸਣ ਦੇ ਮਾਲਕ ਲਈ ਪਾਤਸ਼ਾਹ ਲਫ਼ਜ਼ ਵਰਤਿਆ ਗਿਆ ਹੈ। ਭਾਸ਼ਾ ਵਿਗਿਆਨ ਵਿੱਚ ਅਸੀਂ ਪੜ੍ਹਦੇ ਹਾਂ ਕਿ
ਜਿਸ ਸ਼ਬਦ ਦੀ ਵਰਤੋਂ ਕਿਸੇ ਖ਼ਾਸ ਸੰਬੋਧ ਲਈ ਵਧੇਰੇ ਪ੍ਰਚੱਲਤ ਹੋ ਜਾਵੇ ਤਾਂ ਉਹ ਸ਼ਬਦ ਉਹੀ ਅਰਥ
ਗ੍ਰਹਿਣ ਕਰ ਲੈਂਦਾ ਹੈ। ਗੁਰਬਾਣੀ ਦੇ ਇਸ ਭਾਵ ਦਾ ਮਨੋਰਥ ਇਹ ਵੀ ਹੋ ਸਕਦਾ ਹੈ ਕਿ ਸ੍ਰੀ ਗੁਰੂ
ਗ੍ਰੰਥ ਸਾਹਿਬ ਮਨੁੱਖ ਨੂੰ ਰਾਜਸੀ ਸੱਤਾ ਵੱਲ ਨਹੀਂ ਪ੍ਰੇਰਦੇ। ਸ਼ਾਇਦ ਇਸੇ ਕਰਕੇ ਸ੍ਰੀ ਅਕਾਲ ਤਖ਼ਤ
ਸਾਹਿਬ ਤੋਂ 1765 ਈਸਵੀ ਵਿੱਚ ਜਾਰੀ ਹੋਏ ਸਿਕਿਆਂ `ਤੇ ਕਿਸੇ ਵਿਅਕਤੀ ਦਾ ਨਾਂ ਨਹੀਂ ਲਿਖਿਆ ਗਿਆ
ਸੀ।
ਅਧਿਆਤਮਿਕ ਉਚਤਾ ਵਾਲੀ ਹਸਤੀ ਲਈ ਗੁਰਬਾਣੀ ਵਿੱਚ ਪਾਤਸ਼ਾਹ ਸ਼ਬਦ ਵਰਤਿਆ ਗਿਆ ਹੈ। ਬਾਦਸਾਹ ਅਕਸਰ ਬਦੀ
ਵੱਲ ਪ੍ਰੇਰਤ ਹੋ ਜਾਂਦੇ ਹਨ ਇਸ ਕਰਕੇ ਅਧਿਆਤਮਿਕਤਾ ਵਾਲੇ ਪਾਸੇ ਬਾਦਸ਼ਾਹ ਸ਼ਬਦ ਇਸਤੇਮਾਲ ਨਹੀਂ
ਹੋਇਆ। ਸ਼ਬਦ ਦੀ ਵਰਤੋਂ ਵੀ ਉਸਦਾ ਅਰਥ ਨਿਰਮਤ ਕਰਨ ਵਿੱਚ ਯੋਗਦਾਨ ਪਾਉਂਦੀ ਹੈ। ਪਰ ਇਸ ਦਾ ਮਤਲਬ ਇਹ
ਕਦਾਚਿਤ ਨਹੀਂ ਕਿ ਹੁਣ ਬਾਦਸ਼ਾਹ ਦੇ ਅਰਥ ਬਦੀ ਦਾ ਸ਼ਾਹ ਹੋ ਗਏ ਹਨ। ਅੰਗਰੇਜ਼ੀ ਸ਼ਬਦਾਂ ਦੇ ਕਰੰਟ
ਯੂਜ਼ਿਜ਼ ਦੀਆਂ ਅਨੇਕ ਡਿਕਸ਼ਨਰੀਆਂ ਮਿਲਦੀਆਂ ਹਨ। ਪੰਜਾਬੀ ਦੀਆਂ ਹੈ ਹੀ ਨਹੀਂ।
ਇਤਨਾ ਹੀ ਕਿਹਾ ਜਾ ਸਕਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਾਤਸ਼ਾਹ ਦਾ ਅਰਥ ਅਧਿਆਤਮਿਕ
ਉਚਤਾ ਲਈ ਮਹਿਫ਼ੂਜ਼ ਹੋ ਗਿਆ ਹੈ ਜਦਕਿ ਬਾਦਸ਼ਾਹ ਦੁਨਿਆਵੀ ਸੱਤਾ ਤੱਕ ਸੀਮਤ ਕਰ ਦਿਤਾ ਗਿਆ ਹੈ। ਪਰ ਜਦ
ਗੁਰੂ ਗੋਬਿੰਦ ਸਿੰਘ ਜੀ ਨੂੰ ਬਾਦਸ਼ਾਹ ਦਰਵੇਸ਼ ਕਿਹਾ ਗਿਆ ਤਦ ਉਥੇ ਕਵੀ ਦੀ ਗੁਰੂ ਨੂੰ ਬਦੀ ਦਾ ਸ਼ਾਹ
ਕਹਿਣ ਦੀ ਮੰਦ ਭਾਵਨਾ ਨਹੀਂ ਹੈ। ਦਸਮ ਪਿਤਾ ਨੂੰ ਦੋ ਜਹਾਨ ਦਾ ਮਾਲਿਕ ਕਿਹਾ ਜਾਂਦਾ ਹੈ। ਇਹ ਦੋ
ਜਹਾਨ ਅਧਿਆਤਮਿਕ ਅਤੇ ਸੰਸਾਰਕ ਹਨ। ਇਥੇ ਗੁਰੂ ਸਾਹਿਬ ਦੀ ਅਧਿਆਤਮਿਕ ਉਚਤਾ ਲਈ ਦਰਵੇਸ਼ ਸ਼ਬਦ ਵਰਤਿਆ
ਹੈ ਅਤੇ ਦੁਨਿਆਵੀ ਉਚਤਾ ਲਈ ਬਾਦਸ਼ਾਹ ਕਿਹਾ ਗਿਆ ਹੈ। ਦਰਵੇਸ਼ ਫ਼ਕੀਰ ਹੈ। ਬਾਦਸ਼ਾਹ ਅਮੀਰ ਹੈ। ਸੂਫ਼ੀ
ਕੋਸ਼ਾਂ ਵਿੱਚ ਫ਼ਕੀਰ ਦੇ ਅਰਥ ਦੇਖੇ ਜਾ ਸਕਦੇ ਹਨ। ਮਹਾਰਾਜੇ ਰਣਜੀਤ ਸਿੰਘ ਬਾਬਤ ਵਿਧਾਤਾ ਸਿੰਘ ਤੀਰ
ਨੇ ਕਵਿਤਾ ਲਿਖੀ ਸੀ “ਪਾਂਡੀ ਪਾਤਸ਼ਾਹ”।
ਅਰਬੀ ਵਿੱਚ ਕਾਗ਼ਦ ਸ਼ਬਦ ਹੈ। ਫ਼ਾਰਸੀ ਵਿੱਚ ਇਸੇ ਨੂੰ ਕਾਗ਼ਜ਼ ਕਹਿੰਦੇ ਹਨ। ਪੰਜਾਬੀ ਵਿੱਚ ਇਹ ਕਾਗ਼ਤ
ਅਤੇ ਕਾਗ਼ਚ ਵੀ ਹੈ। ਬਾਣੀ ਵਿੱਚ ਇਹ ਕਾਗਲ ਅਤੇ ਕਾਗਰ ਵੀ ਹੈ। ਅਰਬੀ ਵਿੱਚ ਇਸ ਨੂੰ ਵਰਕ ਕਹਿੰਦੇ ਹਨ
ਅਤੇ ਪੰਜਾਬੀ ਵਿੱਚ ਵਰਕਾ ਕਿਹਾ ਜਾਂਦਾ ਹੈ। ਸੰਸਕ੍ਰਿਤ ਵਿੱਚ ਪੱਤਰ ਹੈ ਤੇ ਪੰਜਾਬੀ ਵਿੱਚ ਪੱਤਰਾ
ਹੈ। ਲਿਖੇ ਹੋਏ ਕਾਗ਼ਜ਼ ਨੂੰ ਫ਼ਾਰਸੀ ਵਿੱਚ ਪਰਚਾ ਵੀ ਕਹਿੰਦੇ ਹਨ। ਸ਼ਬਦ ਗਿਆਨ ਅਥਾਹ ਸਮੁੰਦਰ ਹੈ।
ਗਿਆਨ ਦੇ ਖੇਤਰ ਵਿੱਚ ਦਾਖ਼ਲ ਹੋਏ ਨਵਸਿਖੀਆਂ ਲਈ ਪ੍ਰਮਾਣ ਦੇਣੇ ਹੀ ਪੈਂਦੇ ਹਨ। ਗ਼ਲਤੀ ਲਈ ਖਿਮਾ
ਕਰਨਾ।
ਦਾਸਰਾ,
ਅਵਤਾਰ ਸਿੰਘ
(31/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੱਤ
ਸਤਿਗੁਰ ਤੇ ਏਹੋ ਪਾਈ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੱਤ ਸਤਿਗੁਰ ਤੇ ਏਹੋ ਪਾਈ।
ਜਪ, ਤਪ, ਸੰਜਮ, ਧਰਮ ਨਾ ਛੱਡੋ, ਨਾਮ ਨਾ ਵਿਸਰੋ ਭਾਈ।
ਮਾਇਆ ਦੇ ਸੰਗ ਮੋਹ ਨਹੀਂ ਪਾਉਣਾ, ਜੱਗ ਵਿੱਚ ਰਹਿ ਨਾ ਜੱਗ ਸਮਾਉਣਾ।
ਸਭਨਾਂ ਦੇ ਸੰਗ ਪ੍ਰੇਮ ਕਮਾਉਣਾ, ਡਿਗਿਆਂ ਨੂੰ ਏਂ ਗਲੇ ਲਗਾੳੇਣਾ।
ਯਾਦ ਕਰੋ ਤਾਂ ਸਦਾ ਸਹਾਈ। ਮੱਤ ਸਤਿਗੁਰ ਤੇ ਏਹੋ ਪਾਈ।
ਜਪ, ਤਪ, ਸੰਜਮ, ਧਰਮ ਨਾ ਛੱਡੋ, ਨਾਮ ਨਾ ਵਿਸਰੋ ਭਾਈ।
ਮਨ ਤੋਂ ਪੰਜ ਵਿਕਾਰ ਹਟਾਉ। ਸਭ ਉਸ ਰਚਿਆ ਮਨ ਸਮਝਾਉ।
ਵੈਰ ਬਿਗਾਨਾਪਣ ਭੁੱਲ ਜਾਉ। ਉਸ ਦੇ ਸੰਗ ਜੇ ਪ੍ਰੇਮ ਕਮਾਉ।
ਸਭਨਾਂ ਦੀ ਸੰਗਤ ਬਣ ਆਈ। ਮੱਤ ਸਤਿਗੁਰ ਤੇ ਏਹੋ ਪਾਈ।
ਜਪ, ਤਪ, ਸੰਜਮ, ਧਰਮ ਨਾ ਛੱਡੋ, ਨਾਮ ਨਾ ਵਿਸਰੋ ਭਾਈ।
ਨਾਮ ਜਪੋ ਜੋ ਪਾਰ ਉਤਾਰੇ, ਜਨਮ ਮਰਨ ਦੇ ਕਸ਼ਟ ਨਿਵਾਰੇ।
ਇੱਕ ਜਪੋ, ਜੋ ਅਲੱਖ ਅਪਾਰੇ, ਅੰਮ੍ਰਿਤ, ਆਨੰਦ ਜਿਸ ਦੇ ਦੁਆਰੇ।
ਜਨਮ ਜਨਮ ਦੀ ਭੁੱਖ ਗਵਾਈ। ਮੱਤ ਸਤਿਗੁਰ ਤੇ ਏਹੋ ਪਾਈ।
ਜਪ, ਤਪ, ਸੰਜਮ, ਧਰਮ ਨਾ ਛੱਡੋ, ਨਾਮ ਨਾ ਵਿਸਰੋ ਭਾਈ।
ਜਿਸ ਰਚਿਆ ਸਭ ਜੀਆ ਜੰਤਾ। ਚਿੱਤ ਵਿੱਚ ਵਸੇ ਸਦਾ ਭਗਵੰਤਾ।
ਚਿੱਤ ਆਵੇ ਤਾਂ ਸਦ ਧੰਨਵੰਤਾ, ਚਿੱਤ ਵਸੇ, ਸਭ ਕਾਜ ਕਰੰਤਾ।
ਚਿੱਤ ਆਵੇ ਤਾਂ ਸਹਿਜ ਸਮਾਈ। ਮੱਤ ਸਤਿਗੁਰ ਤੇ ਏਹੋ ਪਾਈ।
ਜਪ, ਤਪ, ਸੰਜਮ, ਧਰਮ ਨਾ ਛੱਡੋ, ਨਾਮ ਨਾ ਵਿਸਰੋ ਭਾਈ।
ਚਿਤ ਵਿੱਚ ਧਾਰੋ, ਹੁਕਮ ਪਛਾਣੋ, ਹੁਕਮ ਸੰਜੋਗੀ ਨਿਜ ਘਰ ਪਾਣੋ।
ਨਿਜ ਘਰ ਸੰਗ ਸਤਿਗੁਰ ਦਾ ਜਾਣੋ, ਅਪਣਾ ਆਪ ਮਿਟਾ ਰੰਗ ਮਾਣੋ।
‘ਮੈਂ’ ਮਿਟ’ ਰਟ ‘ਤੂੰ’ ਹੀ ‘ਤੂੰ’ ਲਾਈ। ਮੱਤ ਸਤਿਗੁਰ ਤੇ ਏਹੋ ਪਾਈ।
ਜਪ, ਤਪ, ਸੰਜਮ, ਧਰਮ ਨਾ ਛੱਡੋ, ਨਾਮ ਨਾ ਵਿਸਰੋ ਭਾਈ।
ਸੱਚੀ ਬਾਣੀ, ਅਨਦਿਨ ਗਾਉਣੀ, ਸੱਚੋਂ ਸੁੱਚ, ਮਨ ਮੈਲ ਮਿਟਾੳੇਣੀ।
ਸੱਚੇ ਨਾਮ ਸਦਾ ਲਿਵ ਲਾਉਣੀ, ਸੱਚੇ ਮਹਿਲ `ਚ ਓਟ ਬਣਾਉਣੀ।
ਸੱਚੀ ਪ੍ਰੀਤ ਉਸ ਸੰਗ ਮਿਲਾਈ। ਮੱਤ ਸਤਿਗੁਰ ਤੇ ਏਹੋ ਪਾਈ।
ਜਪ, ਤਪ, ਸੰਜਮ, ਧਰਮ ਨਾ ਛੱਡੋ, ਨਾਮ ਨਾ ਵਿਸਰੋ ਭਾਈ।
(31/03/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸ. ਰਾਜਿੰਦਰ ਸਿੰਘ ਜੀ ਖ਼ਾਲਸਾ ਪੰਚਾਇਤ,
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਆਪ ਜੀ ਦੇ ਪੱਤਰ ਮਿਤੀ 30. 3. 2013 ਅਤੇ ਉਸ ਵਿੱਚ ਕੀਤੀ “ਸ਼ਲਾਘਾ” ਲਈ ਆਪ
ਜੀ ਦਾ ਧਨਵਾਦ! ਧਰਮ ਅਗਰ ਕੇਵਲ ਅਤੇ ਕੇਵਲ ਦਲੀਲ ਹੁੰਦਾ ਤਾਂ ਅਸੀਂ ਸ਼ਾਯਦ ਆਇੰਸਟੀਨ ਜਾਂ ਸਟੀਫ਼ਨ
ਹਾਂਕਿੰਨਸ ਵਰਗੇ ਸੱਜਣਾਂ ਦੇ ਚੇਲੇ ਹੁੰਦੇ। ਪਰ ਐਸਾ ਨਹੀਂ ਕਿਉਂਕਿ ਸਾਡੇ ਅੰਦਰ ਆਪਣੇ ਧਰਮ ਪ੍ਰਤੀ
ਕੁੱਝ ਅੱਟਲ ਭਾਵਨਾਵਾਂ ਹਨ।
ਨਿਰਸੰਦੇਹ: ਆਪ ਜੀ ਭਾਈ ਗੁਰਦਾਸ ਜੀ ਦਾ ਸਤਿਕਾਰ ਕਰਦੇ ਹੋ। ਇਸ ਵਿੱਚ ਵੀ
ਕੋਈ ਸ਼ੱਕ ਨਹੀਂ ਕਿ ਆਪ ਜੀ ਭਾਈ ਗੁਰਦਾਸ ਜੀ ਦੀ ਵਿਦਵਤਾ ਨੂੰ ਸਵੀਕਾਰ ਕਰਦੇ ਹੋ। ਜੇ ਕਰ ਮੇਰੇ
ਕਿਸੇ ਸ਼ਬਦ ਤੋਂ ਆਪ ਜੀ ਨੂੰ ਬੁਰਾ ਲੱਗਾ ਹੈ ਤਾਂ ਮੈਂ ਖਿਮਾ ਦਾ ਜਾਚਕ ਹਾਂ। ਦਾਸ ਨੇ ਕੇਵਲ ਆਪ ਜੀ
ਦੇ ਮਨ ਵਿੱਚ ਵਾਰਾਂ ਬਾਰੇ ਉੱਠਦੇ ਸ਼ੱਕ ਦੀ ਵਿਚਾਰ ਕੀਤੀ ਹੈ। ਆਪ ਜੀ ਨੇ ਦੂਜੇ ਭਾਈ ਗੁਰਦਾਸ ਨੂੰ
ਸ਼ੱਕੀ ਲਿਖਿਆ ਸੀ ਨਾ ਕਿ ਪਹਿਲੇ ਨੂੰ। ਆਸ ਹੈ ਕਿ ਆਪ ਜੀ ਨੂੰ ਮੇਰਾ ਭਾਵ ਸਪਸ਼ਟ ਹੋ ਗਿਆ ਹੋਵੇਗਾ ਕਿ
ਮੈਂ ਆਪ ਜੀ ਤੇ ਭਾਈ ਗੁਰਦਾਸ ਬਾਰੇ ਤੋਹਮਤ ਲਗਾਉਂਣ ਦੀ ਗਲ ਨਹੀਂ ਕੀਤੀ।
ਆਪ ਜੀ ਨੇ ਸਵਾਲ ਪੁੱਛਿਆ ਹੈ:- ਮੈਂ ਆਪ ਜੀ ਨੂੰ ਹੀ ਪੁਛਣਾ ਚਾਹੁੰਦਾ ਹਾਂ
ਕਿ ਜਦੋਂ ਇਹ ਪ੍ਰਮਾਣਤ ਹੈ ਕਿ ਇਕਤਾਲੀਵੀ ਵਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਬਾਅਦ ਵਿੱਚ
ਸ਼ਾਮਲ ਕੀਤੀ ਗਈ ਹੈ ਤਾਂ ਇਹ ਸ਼ੰਕਾ ਕਿਵੇਂ ਨਿਰਮੂਲ ਹੈ ਕਿ ਜੋ ਕੁੱਝ ਥੋੜ੍ਹਾ ਜਿਹਾ ਗੁਰਮਤਿ ਦੀ
ਕਸਵਟੀ `ਤੇ ਖਰਾ ਨਹੀਂ ਉਤਰਦਾ, ੳਸ ਦੀ ਮਿਲਾਵਟ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਬਾਅਦ ਵਿੱਚ
ਕੀਤੀ ਗਈ ਹੋ ਸਕਦੀ ਹੈ?
ਵੀਰ ਜੀ 41ਵੀਂ ਵਾਰ ਭਾਈ ਗੁਰਦਾਸ ਦੀਆਂ 40 ਵਾਰਾਂ ਵਿੱਚ ਨਹੀਂ ਪਾਈ ਗਈ
ਬਲਕਿ, ਉਹ ਉਚੇਚੀ ਸੂਚਨਾ ਨਾਲ, 41ਵੀਂ ਵਾਰ ਕਰਕੇ ਦਰਜ ਕੀਤੀ ਗਈ ਹੈ ਕਿ ਇਹ ਵਾਰ ਭਾਈ ਗੁਰਦਾਸ
ਪਹਿਲੇ ਨਾਲੋਂ ਵੱਖਰੇ ਭਾਈ ਗੁਰਦਾਸ ਦੀ ਹੈ। ਇਸ ਸੂਚਨਾ ਦੇ ਹੋਂਣ ਦੀ ਗਲ ਆਪ ਜੀ ਸਵੀਕਾਰ ਕਰ ਚੁੱਕੇ
ਹੋ, ਜੋ ਪਹਿਲਾਂ ਆਪ ਜੀ ਨੂੰ ਪਤਾ ਨਹੀਂ ਸੀ। ਬਾਕੀ ਕੋਈ ਸ਼ੱਕ ਹੋ ਜਾਣਾ ਆਪ ਜੀ ਦੀ ਭਾਵਨਾ ਹੈ ਜਿਸ
ਲਈ ਆਪ ਜੀ ਦਲੀਲ ਵਰਤਦੇ ਹੋ ਪਰ ਮੇਰੀ ਦਲੀਲ ਨੂੰ ਸਿਰਫ਼ ਭਾਵਨਾ ਮੰਨਦੇ ਹੋ।
ਆਪ ਜੀ ਨੇ ਬਾਣੀ ਤੇ ਤੁਲਨਾਤਮਕ ਹਵਾਲੇ ਦਿੰਦੇ ਕੁੱਝ ਗਲਾਂ ਲਿਖਿਆ ਹਨ।
ਤ੍ਰਾਸਦੀ ਇਹ ਹੈ ਕਿ, ਭਾਈ ਗੁਰਦਾਸ ਜੀ ਨੂੰ ਪੜਨ ਵੇਲੇ ਅਸੀਂ ਉਹੀ ‘ਢੰਗ’ ਕਿਉਂ ਨਹੀਂ ਵਰਤਦੇ ਜੋ
ਕਿ ਅਸੀਂ ਬਾਣੀ ਪੜਨ ਵੇਲੇ ਵਰਤਦੇ ਹਾਂ? ਬਾਣੀ ਵਿੱਚ ਵੀ ਭਗਤਾਂ ਨਾਲ ਜੁੜੀਆਂ ਲੋਕ ਕਥਾਵਾਂ ਵਿਸ਼ੇਸ਼
ਸਿੱਖਿਆਤਮਕ ਨੁਕਤਾ ਸਪਸ਼ਟ ਕਰਨ ਲਈ ਉਚਰਿਆਂ ਹਨ। ਭਗਤਾਂ ਨਾਲ ਜੁੜੀਆਂ ਲੋਕ ਕਥਾਵਾਂ ਦਾ ਸਦੁਉਪਯੋਗ
ਇਲਾਹੀ ਬਾਣੀ ਵਿੱਚ ਗੁਰੂ ਸਾਹਿਬਾਨ ਦੇ ਮੁਖਾਰਬਿੰਦ ਤੋਂ ਵੀ ਉਚਰਿਆ ਹੈ। ਜਿਵੇਂ ਕਿ:-
ਥੰਮੁ ਉਪਾੜਿ ਹਰਿ ਆੁਪ ਦਿਆਇਆ॥ ਅਹੰਕਾਰੀ ਦੈਤੁ ਮਾਰਿ ਪਚਾਇਆ॥ (ਗੁਰੂ
ਗ੍ਰੰਥ ਸਾਹਿਬ ਜੀ, ਪੰਨਾ 1155)
ਪੀਤ ਪੀਤਾਂਬਰ ਤ੍ਰਿਭਵਣ ਧਣੀ ਥੰਭ ਮਾਹਿ ਹਰਿ ਭਾਖੈ॥ (ਗੁਰੂ ਗ੍ਰੰਥ
ਸਾਹਿਬ ਜੀ, ਪੰਨਾ 1165)
ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ
1194)
ਖਿਨੁ ਮਹਿ ਭੈਆਨ ਰੂਪ ਨਿਕਸਿਆ ਥੰਮੁ ਉਪਾੜਿ॥ (ਗੁਰੂ ਗ੍ਰੰਥ ਸਾਹਿਬ
ਪੰਨਾ 1133)
ਪਾਖੁੰਤਣ ਬਾਜ ਬਜਾਇਲਾ॥ ਗਰੁੜ ਚੜੇ ਗੋਬਿੰਦ ਆਇਲਾ॥ ਅਤੇ: ਨਾਮਾ ਪ੍ਰਣਵੇ
ਸਮੇਲ॥ ਗਉ ਦੁਹਾਈ ਬਛਰਾ ਮੇਲ॥ (ਗੁਰੂ ਗ੍ਰੰਥ ਸਾਹਿਬ ਪੰਨਾ 1166)
ਐਸੀ ਵਰਤੋਂ ਨੂੰ ਅਸੀਂ ਮੁਲਮੰਤਰ ਵਿੱਚ ਦਰਸਾਏ ਪਰਮਾਤਮਾ ਦੇ ਸਵਰੂਪ ਦੀ
ਰੋਸ਼ਨੀ ਵਿੱਚ ਸਮਝਦੇ ਹਾਂ ਤਾਂ ਪਤਾ ਚਲਦਾ ਹੈ ਕਿ ਬਾਣੀ ਅੰਦਰ ਲੋਕ ਕਥਾਵਾਂ ਦਾ ਉੱਚਾਰਨ ਕਥਾਵਾਂ
ਦ੍ਰਿੜ ਕਰਵਾਉਂਣ ਵਾਸਤੇ ਨਹੀਂ ਬਲਕਿ ਵਿਸ਼ੇਸ਼ ਸਿੱਖਿਆਤਮਕ ਉਪਦੇਸ਼ ਦ੍ਰਿੜ ਕਰਵਾਉਂਣ ਵਾਸਤੇ ਹੈ। ਕਈਂ
ਸੱਜਣ ਇਸ ਨੂੰ ਸਵੀਕਾਰ ਕਰਨ ਦੀ ਥਾਂ ਸ਼ੱਕ ਦੇ ਰਾਹ ਤੇ ਪੈ ਜਾਂਦੇ ਹਨ। ਉਨ੍ਹਾਂ ਵਿਚੋਂ ਕੁੱਝ ਅਪਵਾਦ
ਤਾਂ ਐਸੇ ਸ਼ਬਦਾਂ ਨੂੰ ਵੀ ਰਲਾਅ ਕਹਿਣ ਤੋਂ ਨਹੀਂ ਹਿੱਚਕਦੇ। ਪਰ ਆਪ ਜੀ ਐਸਾ ਨਹੀਂ ਕਰਦੇ ਅਤੇ
ਇਨ੍ਹਾਂ ਕਥਾਵਾਂ ਦੇ ਸੰਧਰਭ ਨੂੰ ਅਸਲ ਪਰਿਪੇਖ ਵਿੱਚ ਸਮਝਦੇ ਹੋ। ਲੇਕਿਨ ਭਾਈ ਗੁਰਦਾਸ ਵੇਲੇ ਆਪ ਜੀ
ਦੀ ਇਹ ਪਹੁੰਚ ਕਿਉਂ ਨਹੀਂ? ਆਪ ਜੀ ਅਗਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਵੀ ਉਹੀ ਪਹੁੰਚ
ਅਪਨਾਉ ਜੋ ਆਪ ਜੀ ਗੁਰਬਾਣੀ ਨੂੰ ਸਮਝਣ ਲਈ ਵਰਤਦੇ ਹੋ, ਤਾਂ ਪਤਾ ਚਲੇਗਾ ਕਿ ਭਾਈ ਗੁਰਦਾਸ ਨੇ ਵੀ
ਉਹੀ ਤਰੀਕਾ ਵਰਤਿਆ ਹੈ ਜੋ ਉਨ੍ਹਾਂ ਦੇ ਗੁਰੂ ਸਾਹਿਬਾਨ ਨੇ ਉਚਰਿਆ ਸੀ।
ਬਾਕੀ ਆਪ ਜੀ ਦੇ ਮਨ ਵਿੱਚ ਉਤਰੇਆ ਸ਼ੱਕ ਵੀ ਆਪ ਜੀ ਦੀ ਭਾਵਨਾ ਹੀ ਹੈ ਜਿਸ
ਦਾ ਜਵਾਬ ਮੈਂ ਵੀ, ਇੱਕ ਹੱਦ ਤੋਂ ਵੱਧ, ਨਹੀਂ ਦੇ ਸਕਦਾ।
ਆਪ ਜੀ ਨੇ ਇੱਕ ਹੋਰ ਸਵਾਲ ਕੀਤਾ ਹੈ:-
“ਆਪ ਜੀ ਨੂੰ ਇੱਕ ਖੇਚਲ ਹੋਰ ਦੇਵਾਂਗਾ। ਆਪ ਜੀ ਨੇ ਲਿਖਿਆ ਹੈ,
‘ਜਿਸ ਦੀਆਂ ਵਾਰਾਂ ਨੂੰ ਗੁਰਬਾਣੀ
ਸਮਝਣ ਦੀ ਕੁੰਜੀ ਦਾ ਮਾਣ ਗੁਰੂਘਰ ਵਲੋਂ ਪ੍ਰਾਪਤ ਹੋਇਆ।‘
ਇਹ ਮਾਣ ਕਿਹੜੇ ਗੁਰੂ ਸਾਹਿਬ ਨੇ, ਕਦੋਂ, ਕਿਥੇ ਅਤੇ
ਕਿਵੇਂ ਦਿੱਤਾ ਹੈ, ਇਹ ਜਾਣਕਾਰੀ ਜ਼ਰਾ ਮੈਨੂੰ ਵੀ ਦੇਣਾ”
ਵੀਰ ਜੀਉ ਪੰਥ ਵਿੱਚ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ, ਗੁਰਘਰ ਤੋਂ
ਪ੍ਰਵਾਣਿਗੀ ਨਾਲ ਹੀ ਲਿਖਿਆਂ ਅਤੇ ਪ੍ਰਚਲਤ ਹੋਇਆਂ। ਕੋਈ ਸਮਝਦਾਰ ਸੋਚ ਵੀ ਨਹੀਂ ਸਕਦਾ ਕਿ ਗੁਰੂ
ਸਾਹਿਬਾਨਾਂ ਦੇ ਨਾਲ ਰਹਿਣ ਵਾਲੇ ਭਾਈ ਗੁਰਦਾਸ ਜੀ, ਬਿਨਾਂ ਗੁਰੂ ਸਾਹਿਬਾਨ ਦੀ ਆਗਿਆ ਦੇ ਵਾਰਾਂ
ਲਿਖਣ ਗੇ, ਅਤੇ ਸਿੱਖ ਪੜਨਗੇ। ਬਾਕੀ ਆਪ ਜੀ ਦੇ ਸ਼ੱਕਨੁਮਾਂ ਸਵਾਲ ਦਾ ਇਹੀ ਜਵਾਬ ਹੈ, ਕਿ ਭਾਈ
ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਪ੍ਰਵਾਣਗੀ ਦੇਂਣ ਦਾ ਹੁਕਮ, ਉਸੇ ਜਗ੍ਹਾ ਪਿਆ ਹੈ ਜਿੱਥੇ, ਦਸ਼ਮੇਸ਼
ਜੀ ਨੂੰ ਗੁਰਆਈ, ਖੰਡੇ ਬਾਟੇ ਦਾ ਅੰਮ੍ਰਿਤ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਆਈ ਆਦਿ ਦੇ ਆਦੇਸ਼ ਪਏ
ਹਨ। ਆਪ ਜੀ ਨੂੰ ਇਹ ਸਾਰੇ ਆਦੇਸ਼ ਲਿਖਤੀ ਮਿਲ ਜਾਣ ਤਾਂ ਇਹ ਜਾਣਕਾਰੀ ਮੈਂਨੂੰ ਵੀ ਦੇਣਾ। ਵੈਸੇ ਆਪ
ਜੀ ਨੇ ਖੁਦ ਲਿਖਿਆ ਹੈ ਕਿ:-
“ਭਾਈ ਗੁਰਦਾਸ ਜੀ ਨੂੰ ਗੁਰਬਾਣੀ ਦੇ ਲਾਮਿਸਾਲ ਵਿਆਖਿਆਕਾਰ ਵਜੋਂ ਜਾਣਿਆਂ
ਜਾਂਦਾ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੀਆਂ ਕਈ ਰਚਨਾਵਾਂ ਗੁਰਬਾਣੀ ਦੇ ਗੁੱਝੇ ਭੇਦ
ਖੋਲ੍ਹਣ ਅਤੇ ਉਨ੍ਹਾਂ ਨੂੰ ਅਮਲੀ ਰੂਪ ਵਿੱਚ ਸਮਝਣ ਵਿੱਚ ਅਤਿ ਸਹਾਈ ਹੁੰਦੀਆਂ ਹਨ “
ਬਾਕੀ ਕੁੱਝ ਪ੍ਰਚਾਰਕ ਖੁਦ ਤਾਂ ਗੁਰੂ ਦੀ ਹਜ਼ੂਰੀ ਵਿੱਚ
ਰੱਜ ਕੇ ਲੈਕਚਰ ਦੇ ਲੇਂਦੇ ਹਨ, ਲੇਕਿਨ ਭਾਈ ਗੁਰਦਾਸ ਦੀਆਂ ਵਾਰਾਂ ਪੜਨ ਤੇ ਇਤਰਾਜ਼ ਕਰਦੇ ਹਨ। ਮੇਰੇ
ਖਿਆਲ ਨਾਲ ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਹੋਰ ਆਪਸੀ ਵਿਚਾਰ ਦੀ ਲੋੜ ਨਹੀਂ।
ਆਪ ਜੀ ਵਲੋਂ ਮੇਰੇ ਸਵਾਲਾਂ ਦਾ ਉੱਤਰ ਦੇਂਦੇ ਕੁੱਝ ਹੋਰ ਗਲਾਂ ਵੀ ਲਿਖਿਆਂ
ਹਨ।
ਵੀਰ ਜੀਉ, ਮਾਫ਼ ਕਰਨਾ, ਆਪ ਜੀ ਨੇ
“ਤਕਰੀਬਨ ਬਹੂਤਿਆਂ ਮੀਟਿੰਗਾਂ ਵਿੱਚ
ਆਪ ਖੁਦ ਸ਼ਾਮਲ ਸਾਉ” ਦੀ ਗਲ ਗਲਤ ਲਿਖੀ ਹੈ। ਮੈਂ
“ਬਹੁਤਤਿਆਂ ਮੀਟਿੰਗਾ ਵਿਚ”
ਨਹੀਂ ਬਲਕਿ ਇੱਕੋ-ਇੱਕ ‘ਮੀਟਿੰਗ’ ਵਿੱਚ ਸੱਦਿਆ
ਗਿਆ ਸੀ। ਜਿਸ ਵਿੱਚ ਮੇਰਾ ਨਾਮ ‘ਪਰਪੋਸ’ ਹੋਇਆ ਤਾਂ ਮੈਂ ਉਸੇ ਵੇਲੇ ਆਪਣੀ ਅਸਮਰਥਾ ਜਤਾ ਦਿੱਤੀ।
ਮੇਰੇ ਨਾਲ ਗਏ ਸ. ਤਰਲੋਕ ਸਿੰਘ ਜੀ ਨੇ ਆਪਣੀ ਰਜ਼ਾਮੰਦੀ ਦਿੱਤੀ ਉਨ੍ਹਾਂ ਦਾ ਨਾਮ ਲਿਖ ਲਿਆ ਗਿਆ।
ਮੀਟਿੰਗ ਉਪਰੰਤ ਕੁੱਝ ਸੱਜਣਾ ਨਾਲ ਅਨ-ਔਪਚਾਰਕ ਗਲਬਾਤ ਦੌਰਾਨ, ਸ. ਤਰਲੋਕ ਸਿੰਘ ਜੀ ਨੇ ਕੁੱਝ ਐਸੇ
ਵਿਚਾਰ ਸੁਣੇ ਜੋ ਕਿ ਉਨ੍ਹਾਂ ਨੂੰ ਗੁਰਮਤਿ ਆਸ਼ੇ ਅਨੁਸਾਰ ਨਹੀਂ ਲੱਗੇ। ਵਾਪਸੀ ਤੇ ਉਨ੍ਹਾਂ ਵੀ
ਮੈਨੂੰ ਸਪਸ਼ਟ ਕਰ ਦਿੱਤਾ ਕਿ ਉਹ ਕੋਈ ਵੀ ਸੇਵਾ ਨਹੀਂ ਨਿਭਾ ਸਕਣਗੇ। ਇਸ ਤੋਂ ਪਹਿਲਾਂ, ਜਾਂ ਇਸ ਤੋਂ
ਉਪਰੰਤ ਮੈਂ ਕਦੇ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਇਆ।
ਇਸ ਸਬੰਧ ਵਿੱਚ ਧਿਆਨ ਦੇਂਣਾ ਕਿ ਸਭ ਤੋਂ ਪਹਿਲਾਂ
“ਗੁਰੂ ਗ੍ਰੰਥ ਦਾ ਖ਼ਾਲਸਾ ਪੰਥ
(ਇੰਟਰਨੇਸ਼ਨਲ) “ ਟਰਮ ਵਰਤੀ ਗਈ ਸੀ ਜੋ ਕਿ ਸਿਰੇ
ਤੋਂ ਹੀ ਗਲਤ ਸੀ। ਇਸ ਦਾ ਪਤਾ ਮੈਂਨੁੰ 2010 ਵਿੱਚ ਜੰਮੂ ਵਿੱਖੇ ਗਿਆਨੀ ਜਗਤਾਰ ਸਿੰਘ ਜਾਚਕ ਜੀ
ਨਾਲ, ਆਪਣੀ ਪਹਿਲੀ ਮੁਲਾਕਾਤ ਵੇਲੇ ਚਲਿਆ। ਮੈਨੂੰ ਸ. ਨਰਿੰਦਰ ਸਿੰਘ ਜੀ ਜੰਮੂ ਆਪਣੇ ਨਾਲ ਲੇ ਗਏ
ਸੀ। ਮੈਂ ਉਸੇ ਵੇਲੇ ਇਸ ਨਾਮ ਤੇ ਇਤਰਾਜ਼ ਕਰਦੇ ਜਾਚਕ ਜੀ ਨਾਲ ਗਲ ਕੀਤੀ, ਤਾਂ ਉਨ੍ਹਾਂ ਇਸ ਲਈ
ਮੈਂਨੂੰ ਪ੍ਰੋ. ਦਰਸ਼ਨ ਸਿੰਘ ਜੀ ਨਾਲ ਗਲ ਕਰਨ ਲਈ ਕਿਹਾ, ਜੋ ਕਿ ਕੀਰਤਨ ਕਰਨ ਜੰਮੂ ਆਏ ਸੀ। ਗਲ
ਜ਼ਰੂਰੀ ਸੀ, ਪਰ ਮੈਂਨੂੰ ਪ੍ਰੋ. ਜੀ ਨਾਲ ਪਹਿਲੀਵਾਰ ਮਿਲਣ ਦਾ ਮੌਕਾ ਜੰਮੂ ਏਅਰਪੋਰਟ ਤੇ ਕੁੱਝ
ਮਿੰਟਾ ਲਈ ਹੀ ਮਿਲਿਆ। ਉਸ ਵੇਲੇ ਮੇਰੇ ਨਾਲ ਸ. ਅਮਰਜੀਤ ਸਿੰਘ, ਜੰਮੂ ਜੀ ਸਨ।
ਮੈਂ ਜੰਮੂੰ ਏਅਰਪੋਰਟ ਤੇ ਪ੍ਰੋ. ਸਾਹਿਬ ਜੀ ਨੂੰ ਇਹ ਨਾਮ ਨਾ ਵਰਤਨ ਲਈ
ਬੇਨਤੀ ਕੀਤੀ, ਤਾਂ ਉਨ੍ਹਾਂ ਕਿਹਾ ਕਿ ਜੋ ਤੁਹਾਡਾ ਨੁਕਤਾ ਹੈ ਮੈਂਨੂੰ ਲਿਖ ਕੇ ਭੇਜ ਦੇਵੋ। ਉਨ੍ਹਾਂ
ਆਪਣਾ ਪਤਾ ਅਤੇ ਈਮੇਲ ਲਿਖਵਾ ਦਿੱਤਾ। ਮੈਂ ਈਮੇਲ ਵੀ ਕੀਤੀ ਅਤੇ ਕੋਰੀਅਰ ਰਾਹੀਂ ਪੱਤਰ ਵੀ ਭੇਜ
ਦਿੱਤਾ। ਲਿਖਿਆ ਹੋਇਆ ਪੱਤਰ ਅੱਜ ਵੀ ਮੇਰੇ ਪਾਸ ਹੈ। ਇਨ੍ਹਾਂ ਗਲਾਂ ਤੋਂ ਸ਼ਾਯਦ ਆਪ ਜੀ ਅਣਜਾਣ ਹੋ।
ਕੁੱਝ ਮਹੀਨੇ ਬਾਦ ਵਾਪਸੀ ਤੇ ਉਨ੍ਹਾਂ ਨਾਲ ਗਲ ਹੋਈ ਤਾਂ ਉਨ੍ਹਾਂ ਕਿਹਾ ਕਿ
ਉਨ੍ਹਾਂ ਕੋਈ ਸੰਸਥਾ ਨਹੀਂ ਬਣਾਈ। ਪਰ ਮੈਂ ਬੇਨਤੀ ਕੀਤੀ ਕਿ ਜੇ ਕਰ ਸੰਸਥਾ ਹੈ ਨਹੀਂ ਤਾਂ
ਘੱਟੋ-ਘੱਟ “ਇੰਟਰਨੈਸ਼ਨਲ” ਦੇ ਨਾਲ “ਲਹਿਰ” ਸ਼ਬਦ ਜੋੜ ਦਿਉ ਤਾਂ ਕਿ ਕੋਈ ਇਹ ਨਾ ਸਮਝੇ ਕਿ ਸਿੱਖਾਂ
ਅੰਦਰ ਕੋਈ ਨਵਾਂ ‘ਖਾਲਸਾ ਪੰਥ ਇੰਟਰਨੈਸ਼ਨਲ’ ਕਰਕੇ ਬਣਿਆ ਹੈ। ਉਨ੍ਹਾਂ ਸੁਜਾਅ ਨੂੰ ਸਵੀਕਾਰ ਕਰਦੇ
ਹੋਏ ਫ਼ੋਨ ਕਰ, ਖਾਲਸਾ ਨਿਯੂਜ਼ ਤੇ “ਇੰਟਰਨੇਸ਼ਨਲ” ਸ਼ਬਦ ਨਾਲ “ਮੂਵਮੈਂਟ” ਸ਼ਬਦ ਜੁੜਵਾ ਦਿੱਤਾ। ਫ਼ਿਰ
ਹੋਈ ਬਾਤਚੀਤ ਵਿੱਚ ਵੀ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ
ਲਹਿਰ ਚਲਾਉਂਣ ਗੇ ਪਰ ਇਸ ਨਾਮ ਦੀ ਕੋਈ ਅਹੁਦੇਦਾਰੀ ਵਾਲੀ ਸੰਸਥਾ ਨਹੀਂ ਬਨਾਉਂਣ ਗੇ।
ਜੇ ਕਰ ਜੱਥੇ ਬੰਦੀ ਦਾ ਕੋਈ ਹੋਰ ਢੁੱਕਵਾਂ ਨਾਮ ਰੱਖ ਕੇ ‘ਗੁਰੂ ਗ੍ਰੰਥ ਦਾ
ਖਾਲਸਾ ਪੰਥ’ ਨੂੰ ਇੱਕ ਹਲੂਣਾ ਰੂਪ ਸਲੋਗਨ ਕਰਕੇ ਵਰਤ ਲਿਆ ਜਾਂਦਾ ਤਾਂ ਗਲ ਜੱਚਦੀ ਸੀ। ਮੇਰੇ
ਵਿਚਾਰ ਅਨੁਸਾਰ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਟਰਮ ਨੂੰ ਸੰਸਥਾ ਜਾਂ ਜੱਥੇਬੰਦੀ ਦੇ ਨਾਮ ਵਿੱਚ
ਸਿਰਨਾਮੇ
(Title Name)
ਵਜੋਂ ਵਰਤਨਾ ਠੀਕ ਨਹੀਂ ਸੀ। ਮੈਂ ਆਪ ਜੀ ਦੀ ਭਾਵਨਾ ਨੂੰ ਗਲਤ ਨਹੀਂ ਕਹਿੰਦਾ ਪਰ ਇਸ ਸਬੰਧ ਵਿੱਚ
ਆਪ ਜੀ ਵਲੋਂ ਦਿੱਤੇ ਸਪਸ਼ਟੀਕਰਨ ਵਿੱਚ ਕੁੱਝ ਅਪਰਿਪੱਕਵਤਾ ਹੈ, ਜੋ ਕਿ ਗੁਰੂ ਸਾਹਿਬਾਨ ਵਲੋਂ ਸਾਜੇ
ਖ਼ਾਲਸੇ ਪੰਥ ਨੂੰ ਕਿਸੇ ਵਲੋਂ ਬਨਾਈ ਸੰਸਥਾ ਵਿੱਚ ਮਹਦੂਦ ਕਰਦੀ ਪ੍ਰਤੀਤ ਹੁੰਦੀ ਹੈ, ਜਿਸ ਵਿੱਚ
ਫ਼ਾਰਮ ਭਰ ਕੇ ਦੇਂਣ ਵਾਲਾ ਹੀ ਖ਼ਾਲਸੇ ਪੰਥ ਦਾ ਮੈਂਬਰ ਬਣਦਾ ਲਗਦਾ ਹੈ ਅਤੇ ਬਾਕੀ ਉਸ ਤੋਂ ਬਾਹਰ।
ਬਾਕੀ ਆਪ ਜੀ ਦੀ ਇੱਛਾ ਜੀ। ਆਪਣੀ-ਆਪਣੀ ਸੋਚ ਹੈ। ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ।
ਹਰਦੇਵ ਸਿੰਘ, ਜੰਮੂ-31. 3. 2013
ਵੀਰ ਗੁਰਿੰਦਰ ਸਿੰਘ ਜੀ ਪਾਲ ਦੇ ਪੱਤਰ ਮਿਤੀ 30. 3. 2013 ਬਾਰੇ
ਜਿਸ ਵੇਲੇ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਚਰਨਜੀਤ ਸਿੰਘ ਜੀ ਵਲੋਂ ਅਤੇ ਮੇਰੇ
ਵਲੋਂ ਦਰਸਾਏ ਸਿੱਕਾ ਚਿਤ੍ਰਾਂ ਵਿੱਚ ‘ਅਕਾਲ ਤਖਤ’ ਲਿਖਿਆ ਹੈ ਤਾਂ ਵੀਰ ਗੁਰਿੰਦਰ ਸਿੰਘ ਪਾਲ ਜੀ
ਹੁਣ ‘ਅਕਾਲ ਤਖ਼ਤ’ ਸ਼ਬਦ ਜੁੱਟ ਤੋਂ ਪਰੇ ਹੋ “ਜਲੂਸ” ਸ਼ਬਦ ਤੇ ਆਏ ਹਨ। ਨਿਰਸੰਦੇਹ: ਸੰਵਤ 1832
(1775) ਵਾਲੇ ਸਿੱਕੇ ਵਿੱਚ ‘ਸੱਜੇ ਤੋਂ ਖੱਬੇ’ ਜਾਂਦੇ ਹੋਏ
‘ਅਕਾਲ ਤਖਤ’
ਲਿਖਿਆ ਹੈ ਨਾ ਕਿ
‘ਤਖਤ ਅਕਾਲ’!
ਰਹੀ ਗਲ ‘ਜਲੂਸ’ ਦੀ ਤਾਂ ਉਹ ਆਪਣੀ ਤੱਸਲੀ ਲਈ ਖੁਦ ਕਿਸੇ
ਮਾਹਰ ਪਾਸ ਜਾਣ ਦੀ ਖੇਚਲ ਕਰਨ।
ਵੀਰ ਗੁਰਿੰਦਰ ਸਿੰਘ ਪਾਲ ਜੀ ਸੱਚ ਤੋਂ ਕਿਤਨਾ ਵੀ ਮੁਨਕਰ ਹੋ ਲੇਂਣ ਪਰ
ਸਿੱਕੇਆਂ ਤੇ ਅਕਾਲ ਤਖ਼ਤ ਸ਼ਬਦ ਲਿਖਿਆ ਹੈ ਅਤੇ ਲਿਖਿਆ ਰਹੇ ਗਾ। ਉਹ ਸਿੱਕੇਆਂ ਦੀ ਜ਼ੁਬਾਨ ਬੰਦ ਨਹੀਂ
ਕਰਵਾ ਸਕਦੇ। ਪਾਲ ਜੀ ਇੱਕ ਵਾਰ ਫ਼ਿਰ ਗੁਰਮਤਿ ਅਨੁਸਾਰ ਸੰਵਾਦ ਦੇ ਅਦਬ ਤੋਂ ਪਰੇ ਹੋ ਕੇ ਦੂਜੀਆਂ ਲਈ
ਭੱਦੇ ਸ਼ਬਦ ਵਰਤ ਰਹੇ ਹਨ। ਕੀ ਗੁਰਮਤਿ ਬਾਰੇ ਉਨਾਂਹ ਦੀ ਇਹੀ ਸਮਝ ਹੈ? ਉਹ ਇਸ ਸਵਾਲ ਤੇ ਆਪ ਹੀ
ਵਿਚਾਰ ਕਰਨ। ਮੈਂਨੂੰ ਮੱਕਾਰ ਲਿਖਣ ਉਪਰੰਤ ਉਹ ਮੇਰੇ ਤੋਂ ਸਵਾਲ ਕਰਨ ਦਾ ਨੈਤਿਕ ਅਧਿਕਾਰ ਗੁਆ
ਚੁੱਕੇ ਹਨ। ਬੇਹਤਰ ਹੋਵੇਗਾ ਕਿ ਉਹ ਹੁਣ ਆਪ ਹੀ ਡਾ. ਸੁਰਿੰਦਰ ਸਿੰਘ ਜੀ ਦੀ ਪੁਸਤਕ ਪੜ ਲੇਂਣ।
ਹਾਂ ਉਨ੍ਹਾਂ ਨੂੰ ਮੇਰੀ ਇਤਨੀ ਸਲਾਹ ਹੈ ਉਹ ਤਸਵੀਰਾਂ ਦੇ ਪ੍ਰਿੰਟ ਲੇ ਕੇ
ਕਿਸੇ ਜਾਣਕਾਰ ਕਲੋਂ ਪੜਵਾ ਲੈਂਣ। ਨਿਰਪੱਖ ਪਾਠਕ ਵੀ ਐਸਾ ਕਰਕੇ ਸੱਚਾਈ ਪਰਖ ਸਕਦੇ ਹਨ। ਸਮੇਂ ਦੀ
ਮਾਰ ਨਾਲ ਕੁੱਝ ਸਿੱਕੇ ਕੁੱਝ ਅੱਖਰ ਗੁਆ ਵੀ ਬੈਠੇ ਹਨ ਪਰ ਅਕਾਲ ਤਖ਼ਤ ਕਈ ਸਿੱਕੇਆਂ ਤੇ ਸਾਫ਼ ਲਿਖਿਆ
ਹੈ। ਸਰੋਤ ਮੌਜੂਦ ਹਨ!
ਮੈਂ ਤਾਂ ਆਪਣਾ ਫ਼ਰਜ਼ ਨਿਭਾਉਂਦੇ ਜੰਮੂ ਯੁਨਿਵਰਸਟੀ ਦੇ ਇਤਹਾਸ ਵਿਭਾਗ ਦੇ
ਵਿਦਵਾਨ ਪ੍ਰੋ. ਜਿਗਰ ਮੁਹੰਮਦ ਜੀ ਪਾਸ ਵੀ ਗਿਆ, ਤਾਂ ਕਿ ਪਾਠਕਾਂ ਨੂੰ ਸਿੱਕੇ ਤੇ ਲਿਖੀ ਇਬਾਰਤ
ਵਿੱਚ ‘ਅਕਾਲ ਤਖ਼ਤ’ ਲਿਖੇ ਹੋਂਣ ਦੀ ਤਸਦੀਕ ਹੋ ਸਕੇ। ਉਨ੍ਹਾਂ ਦਾਵੇ ਨਾਲ ਤਸਦੀਕ ਕਰ ਵੀ ਦਿੱਤੀ। ਜੇ
ਕਰ ਇਸ ਨਾਲ ਵੀ ਪਾਲ ਜੀ ਦੀ ਤਸੱਲੀ ਨਹੀਂ, ਤਾਂ ਉਨ੍ਹਾਂ ਦੀ ਤਸੱਲੀ ਕਰਵਾਉਂਣਾ ਮੇਰੀ ਲੋੜ ਵੀ
ਨਹੀਂ। ਮੈਂ ਪਾਣੀ ਵਿੱਚ ਮਦਾਣੀ ਨਹੀਂ ਮਾਰਨਾ ਚਾਹੁੰਦਾ। ਕਿਸੇ ਹੋਈ ਭੁੱਲ ਚੂਕ ਲਈ ਉਹ ਮੈਂਨੂੰ
ਖਿਮਾ ਦਾ ਜਾਚਕ ਸਮਝਣ!
ਡਾ. ਇਕਬਾਲ ਸਿੰਘ ਢਿੱਲੋਂ ਜੀ ਦੇ ਪੱਤਰ (30. 3. 2013) ਬਾਰੇ!
ਡਾ. ਸਾਹਿਬ ਨੇ “ਕਾਮਲ” ਦਾ ਪੱਤਰ ਲਿਖਿਆ ਹੈ। ਉਹ ਇੰਝ ਕਰਨ ਕਿ ਡਾ.
ਸੁਰਿੰਦਰ ਸਿੰਘ ਜੀ ਵਲੋਂ ਲਿਖੀ ਪੁਸਤਕ ਦੇ
48
ਤੋਂ 82 ਪੰਨੇ ਟਾਈਪ
ਕਰਕੇ ਪਾਠਕਾਂ ਨੂੰ ਪੜਾ ਲੇਂਣ। ਨਿਰਪੱਖ ਪਾਠਕ ਆਪ ਵੇਖ ਲੇਣ ਗੇ ਕਿ ਡਾ. ਸੁਰਿੰਦਰ ਜੀ ਨੇ ਕੀ
ਲਿਖਿਆ ਹੈ। ਉਹ ਜਾਣਦੇ ਹਨ ਕਿ ਸਿੱਕੇਆਂ ਵਿੱਚ ਅਕਾਲ ਤਖ਼ਤ ਲਿਖਿਆ ਹੈ ਜਿਸ ਕਰਕੇ ਉਨਾਂ ਸ਼ਬਦਾਂ
ਤੇ ਝਮੇਲਾ ਖੜਾ ਕਰਨ ਬਜਾਏ ਉਨ੍ਹਾਂ ਸਿੱਕੇਆਂ ਨੂੰ ਹੀ ਨਕਲੀ ਕਹਿਣ ਦੀ ਜੁਗਤ ਘੜ ਲਈ ਹੈ।
ਡਾ. ਸਾਹਿਬ ਨਿਰਨਾ ਦਿੰਦੇ ਹਨ:-
“ਉਪਰੋਕਤ ਵਿਸਥਾਰ ਤੋਂ ਭਲੀ-ਭਾਂਤ ਸਿੱਧ ਹੋ ਜਾਂਦਾ ਹੈ ਕਿ ਸ. ਜੰਮੂ ਜੀ
ਦੇ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਲੇਖ “ਅਕਾਲ ਤਖਤ ਤੋਂ ਜਾਰੀ ਹੋਏ ਸਿੱਕੇ” ਵਿੱਚ ਸ਼ਾਮਲ
ਤਸਵੀਰਾਂ ਰਾਹੀਂ ਵਿਖਾਏ ਗਏ ਸਿੱਕੇ ਬਿਲਕੁਲ ਨਕਲੀ ਹਨ”
ਡਾ. ਸਾਹਿਬ ਜੀ ਦੇ ਇਸ ਕਥਨ ਤੋਂ ਅਤਿ ਦੀ ਹਤਾਸ਼ਾ ਝਲਕ ਰਹੀ ਹੈ। ਜਿਸ
ਕਰਕੇ ਉਹ ਹਰ ਉਸ ਠੋਸ ਸਬੂਤ ਨੂੰ ਨਕਲੀ ਕਹਿ ਰਹੇ ਹਨ ਜੋ ਉਨ੍ਹਾਂ ਦੀ ਸੋਚ ਦੇ ਰਸਤੇ ਵਿੱਚ ਖੜਾ ਹੈ।
ਕੇਵਲ ਇੱਕ ਛੋਟੀ ਮਿਸਾਲ ਹੀ ਦਿੰਦਾ ਹਾਂ। ਡਾ. ਢਿੱਲੋਂ ਜੀ ਨੇ ਸਿੱਕੇਆਂ ਬਾਰੇ ਦਰਸਾਏ ਤੱਥਾਂ ਬਾਦ
ਲਿਖਿਆ ਸੀ:-
“…….
ਇਸ ਤਰ੍ਹਾਂ 1765 ਈਸਵੀ ਦੇ ਗੁਰਮਤੇ
ਦੀ ਪਾਲਣਾ ਕਰ ਕੇ ਖਾਲਸਾ ਰਾਜ ਤਾਂ ਕਦੀ ਸਥਾਪਤ ਹੀ ਨਹੀਂ ਹੋਇਆ ਤਾਂ ਖਾਲਸਾ ਪ੍ਰਭੂਤਾ ਦੇ ਸਿੱਕੇ
ਕਿਸ ਵੱਲੋਂ ਅਤੇ ਕਿਸ ਖੁਸ਼ੀ ਵਿੱਚ ਜਾਰੀ ਕੀਤੇ ਜਾਣੇ ਸਨ। ਸੋ ਸ. ਹਰਦੇਵ ਸਿੰਘ ਜੰਮੂ ਜੀ ਵੱਲੋਂ
ਪੇਸ਼ ਕੀਤੀ ਗਈ ਖਾਲਸਾ ਪ੍ਰਭੁਤਾ ਅਤੇ ਉਹਨਾ ਵੱਲੋਂ ਵਿਖਾਏ ਗਏ ਸਿੱਕਿਆਂ ਨਾਲ ਸਬੰਧਤ ਕਹਾਣੀ ਸਰਾਸਰ
ਝੂਠੀ ਸਾਬਤ ਹੋ ਜਾਂਦੀ ਹੈ”
(ਪੱਤਰ ਮਿਤੀ 12. 3. 2013)
ਆਉ ਵੇਖੀਏ ਕਿ ਇਤਹਾਸਕਾਰ ਕੀ ਲਿਖਦੇ ਹਨ:-
(1)
“ ….the khalsa again
assembled at the Darbar Sahib for Baisakhi in April 1765.A gurmatta to annex
Lahore, the seat of authority in India, was passedand after a swift military
action the Sikhs accepted the city’s surrender on 16 April 1765. This was
followed by a Sikh declaration of sovereignty over Punjab. Silver coins were
issued to announce their assumption of political power, and declaring the
Amritsar as the mint city…..”
( Patwant Singh, The Sikhs, Page 91)
(2)
“The Sikhs parceled out Lahore in 1765 between Gujjar Singh and
Lehna Singh Bhangi and Sobha Singh of Kanahaya Misl. They forbade plunder and
established a non-sectarian and just administration. They struck coin as a mark
of sovereignty” (Dr. Sangat Singh, The
Sikhs in History, Page 99)
(3) “By 1765 they had defeated all the
nominees and allies of Ahmad Shah Abdali in Punjab….They occupied Lahore in 1765
and struck a Coin bearing the inscription that had been used by Banda Bhadur on
his seal.”
(Punjab under Sikh Rule;formation of a Regional State, By Indu Banga)
(4)
ਮਾਰਚ
1765 ਵਿੱਚ ਅਬਦਾਲੀ ਦੇ ਜਾਣ
ਉਪਰੰਤ ‘ਕਾਜ਼ੀ ਨੂਰ ਮੁਹੰਮਦ’ ਅਫ਼ਸੋਸ ਜਿਹਾ ਪ੍ਰਗਟ ਕਰਦੇ ਕਹਿੰਦਾ ਹੈ ਕਿ ਸਰਹੰਦ ਤੋਂ ਲਾਹੋਰ,
ਮੁਲਤਾਨ ਅਤੇ ਦੇਰਾਜਾਤ ਤਕ ਸਾਰਾ ਮੁਲਕ ਇਨਾਂ “ਨੀਚ ਕੁੱਤਿਆਂ” ਨੇ ਆਪਣੇ ਵਿੱਚ ਵੰਡ ਲਿਆ
(ਜੰਗਨਾਮਾ ਪੰਨਾ, 177-78)
ਅਬਦਾਲੀ
1764
ਵਿੱਚ ਸਿੱਖਾਂ ਹਥੋਂ ਹਾਰ ਖਾ ਚਲਾ ਗਿਆ ਤਾਂ 1764
ਤੋਂ ਬਾਦ ਪੰਜਾਬ ਵਿੱਚ ਕਿਸ ਬਾਹਰੀ ਤਾਕਤ ਦਾ ਰਾਜ ਸੀ? ਅਨੇਕਾਂ ਹੋਰ ਸਰੋਤ ਇਸ ਤੱਥ ਦੀ ਪੁਸ਼ਟੀ
ਕਰਦੇ ਹਨ ਕਿ 1765
ਵਿੱਚ ਖਾਲਸਾ ਪ੍ਰਭੁਸੱਤਾ ਦੀ ਘੋਸ਼ਨਾ/ਸਥਾਪਨਾ ਹੋਈ ਸੀ ਅਤੇ ਸਿੱਕੇ ਜਾਰੀ ਕਰਨ ਦਾ ਆਰੰਭ ਵੀ ਹੋਇਆ
ਸੀ। ਵੀਰ ਚਰਨਜੀਤ ਜੀ ਵਲੋਂ ਦਰਸਾਈ ਲਾਹੋਰ ਵਾਲੇ ਸਿੱਕੇ (1765)
ਦੀ ਤਸਵੀਰ ਵੀ ਪਾਠਕਾਂ ਨੇ ਵੇਖੀ ਹੈ। ਅੰਮ੍ਰਿਤਸਰ ਟਕਸਾਲ ਦੇ 1775
ਤੋਂ 1788
ਤਕ ਦੇ ਸਿੱਕੇਆਂ ਦੀਆਂ ਤਸਵੀਰਾਂ ਪਾਠਕਾਂ ਨੇ ਵੇਖੀਆਂ ਹਨ ਜਿਨ੍ਹਾਂ ਵਿੱਚ ਸਪਸ਼ਟ ਤੌਰ ਤੇ ‘ਅਕਾਲ
ਤਖ਼ਤ’ ਲਿਖਿਆ ਗਿਆ। 1765
ਵਿੱਚ ਖ਼ਾਲਸਾ ਪ੍ਰਭੂਸੱਤਾ ਦੀ ਘੋਸ਼ਨਾ ਵੀ ਹੋਈ ਅਤੇ ਲਾਹੋਰ ਵੀ ਜਿੱਤ ਲਿਆ ਗਿਆ ਇਸ ਪ੍ਰਭੁਸੱਤਾ ਨੇ
ਕਾਲਾਂਤਰ ਹੋਰ ਮਜ਼ਬੂਤੀ ਪ੍ਰਾਪਤ ਕੀਤੀ। ਦਰਅਸਲ ਡਾ. ਸਾਹਿਬ ਜੀ ਪਾਸ ਹਰ ਉਸ ਤੱਥ ਨੂੰ ਨਕਲੀ ਕਹਿਣ
ਤੋਂ ਸਿਵਾ ਕੋਈ ਰਸਤਾ ਨਹੀਂ ਬੱਚਿਆ, ਜੋ ਉਨ੍ਹਾਂ ਨੂੰ ਸੂਟ ਨਾ ਕਰਦੇ ਹੋਏ, ਉਨ੍ਹਾਂ ਵਲੋਂ ਕਰ
ਦਿੱਤੇ ਗਏ ਦਾਵੇਆਂ ਨੂੰ ਖਾਰਜ ਕਰਦਾ ਹੈ। ਇਸ ਬਾਰੇ ਹੋਰ ਜਾਣਕਾਰੀ ਮੈਂ ਪਾਠਕਾਂ ਨਾਲ ਫਿਰ ਕਦੇ
ਸਾਂਝੀ ਕਰਾਂਗਾ।
ਹਰਦੇਵ ਸਿੰਘ, ਜੰਮੂ-31. 3. 2013
(31/03/13)
ਜਸਵੰਤ ਸਿੰਘ ਅਜੀਤ
ਨਵੀਂ ਦਿੱਲੀ:
ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ
ਪੰਜਾਬ ਵਿੱਚ ਲੜਕੀਆਂ ਪੁਰ ਆਏ ਦਿਨ ਹੋ ਰਹੇ ਜ਼ੁਲਮ, ਇਜ਼ਤ ਖਾਤਰ ਹੋ ਰਹੀਆਂ ਉਨ੍ਹਾਂ ਦੀਆਂ ਹਤਿਆਵਾਂ,
ਉਨ੍ਹਾਂ ਦੇ ਹੋ ਰਹੇ ਅਗਵਾ ਅਤੇ ਉਨ੍ਹਾਂ ਨਾਲ ਹੋ ਰਹੇ ਬਲਾਤਕਾਰ ਦੀਆਂ ਘਟਨਾਵਾਂ ਵਿੱਚ ਲਗਾਤਾਰ ਹੋ
ਰਹੇ ਵਾਧੇ ਦੀਆਂ ਨਿਤ-ਦਿਨ ਜੋ ਖਬਰਾਂ ਆ ਰਹੀਆਂ ਹਨ, ਉਨ੍ਹਾਂ ਤੋਂ ਜਾਪਦਾ ਹੈ ਕਿ ਪੰਜਾਬ ਦੀ
ਅਕਾਲੀ-ਭਾਜਪਾ ਸਰਕਾਰ ਵਲੋਂ ਲੜਕੀਆਂ ਦੀ ਸੁਰਖਿਆ ਦੇ ਪ੍ਰਭਾਵਸ਼ਾਲੀ ਪ੍ਰਬੰਧ ਕਰਨ ਦੇ ਕੀਤੇ ਜਾ ਦੇ
ਰਹੇ ਦਾਅਵੇ ਅਤੇ ਅਕਾਲੀ ਸਾਂਸਦ ਬੀਬੀ ਹਰਸਿਮਰਤ ਕੌਰ ਵਲੋਂ ਭਰੂਣ ਹਤਿਆ ਨੂੰ ਠਲ੍ਹ ਪਾਣ ਲਈ
‘ਨੰਨ੍ਹੀ ਛਾਂ’ ਦੇ ਨਾਂ ਹੇਠ ਸ਼ੁਰੂ ਕੀਤੀ ਗਈ ਹੋਈ ਮੁਹਿੰਮ ਆਦਿ ਮਾਤ੍ਰ ਛਲਾਵਾ ਅਤੇ ਵਿਖਾਵਾ ਹੀ
ਹਨ, ਜਦਕਿ ਮਿਲ ਰਹੀਆਂ ਖਬਰਾਂ ਅਨੁਸਾਰ ਸਾਹਮਣੇ ਆ ਰਹੀ ਅਸਲੀਅਤ ਇਹ ਹੈ ਕਿ ਪੰਜਾਬ ਵਿੱਚ
ਦਿਨ-ਦੀਵੀਂ ਹੋ ਰਹੇ ਬਲਾਤਕਾਰ, ਮਾਸੂਮਾਂ ਦੇ ਹੋ ਰਹੇ ਅਗਵਾ ਅਤੇ ਕੁਖ ਵਿੱਚ ਹੀ ਧੀਆਂ ਨੂੰ ਮਾਰ
ਸੁਟਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਸਟਿਸ ਆਰ ਐਸ ਸੋਢੀ ਨੇ ਦਸਿਆ ਕਿ
ਬੀਤੇ ਦਿਨੀਂ ਮੀਡੀਆ ਵਿੱਚ ਆਏ ਅੰਕੜਿਆਂ ਅਨੁਸਾਰ ਪੰਜਾਬ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਹਰ ਰੋਜ਼
ਬਲਾਤਕਾਰ ਅਤੇ ਅਗਵਾ ਦੇ 12 ਤੋਂ 15 ਮਾਮਲਿਆਂ ਦੀ ਸੁਣਵਾਈ ਹੋ ਰਹੀ ਹੈ। ਉਨ੍ਹਾਂ ਹੋਰ ਦਸਿਆ ਕਿ
ਪਿਛਲੇ ਡੇਢ ਮਹੀਨੇ ਦੇ ਮੀਡੀਆ ਵਿੱਚ ਆਏ ਪੁਸ਼ਟ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਬਲਾਤਕਾਰ ਦੇ 39
ਅਤੇ ਛੇੜ-ਛਾੜ ਦੇ 12 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਹ ਅੰਕੜੇ ਉਨ੍ਹਾਂ ਮਾਮਲਿਆਂ ਪੁਰ
ਅਧਾਰਤ ਹਨ, ਜੋ ਪੁਲਿਸ ਵਲੋਂ ਆਪਣੇ ਰਿਕਾਰਡ ਵਿੱਚ ਦਰਜ ਕੀਤੇ ਗਏ ਹੋਏ ਹਨ, ਜਦਕਿ ਗੈਰ-ਸਰਕਾਰੀ ਤੋਰ
ਤੇ ਦਸੇ ਜਾਂਦੇ ਅੰਕੜਿਆਂ ਅਨੁਸਾਰ ਅਜਿਹੇ ਹੋਰ ਕਈ ਮਾਮਲੇ ਹਨ, ਜਿਨ੍ਹਾਂ ਨੂੰ ਪੁਲਿਸ ਵਲੋਂ ਆਪਣਾ
ਰਿਕਾਰਡ ‘ਕਲੰਕਤ’ ਹੋਣ ਤੋਂ ਬਚਾਈ ਰਖਣ ਦੇ ਉਦੇਸ਼ ਨਾਲ ਦਰਜ ਹੀ ਨਹੀਂ ਕੀਤਾ ਗਿਆ। ਜਸਟਿਸ ਸੋਢੀ ਨੇ
ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਅਖੌਤੀ ਦਾਅਵਿਆਂ ਰਾਹੀਂ ਆਪਣੇ ਆਪਨੂੰ ਨਿਸ਼ਕਲੰਕ
ਸਾਬਤ ਕਰਨ ਦੀ ਕੌਸ਼ਿਸ਼ ਕਰਨ ਦੀ ਬਜਾਏ ਮਾਸੂਮ ਲੜਕੀਆਂ ਦੀ ਜਾਨ ਅਤੇ ਇਜ਼ਤ ਦੀ ਸੁਰਖਿਆ ਨਿਸ਼ਚਿਤ ਕਰਨ
ਪ੍ਰਤੀ ਈਮਾਨਦਾਰ ਹੋਣਾ ਚਾਹੀਦਾ ਹੈ।
(30/03/13)
ਅਵਤਾਰ ਸਿੰਘ ਲੰਡਨ
ਸਿੱਖਮਾਰਗ ਦੇ ਸੁਹਿਰਦ ਪਾਠੱਕ ਸੱਜਣੋਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਿੱਖਾਂ ਵਿੱਚ ਅਜਿਹੇ ਗੁਰਮੁਖ ਵਿਅੱਕਤੀ ਹੋਏ ਹਨ ਅਤੇ ਅੱਜ ਭੀ ਹਨ ਜਿਨ੍ਹਾਂ ਦੀ
ਸਿੱਖਾਂ ਨੇ ਸਦਾ ਪ੍ਰਸੰਸਾ ਕੀਤੀ ਹੈ ਤੇ ਅੱਜ ਭੀ ਕਰਦੇ ਹਨ। ਪ੍ਰੋ: ਗੁਰਮੁੱਖ ਸਿੰਘ ਅਤੇ ਗਿਆਨੀ
ਦਿੱਤ ਸਿੰਘ ਦੀ ਯਾਦ ਪ੍ਰਤੀ ਹਰ ਸਿੱਖ ਸਿਰ ਝੁਕਾਉਂਦਾ ਹੈ ਤੇ ਉਨ੍ਹਾਂ ਦਾ ਪ੍ਰਸੰਸਕ ਹੈ। ਹੋਰ ਵੀ
ਅਜਿਹੇ ਗੁਰਮੁੱਖ ਹੋਏ ਹਨ ਸਾਰਿਆਂ ਦਾ ਜ਼ਿਕਰ ਕਰਨਾ ਕੱਠਣ ਹੈ। ਮੈਂ ਤੱਤ ਗੁਰਮਤਿ ਪਰਿਵਾਰ ਅਤੇ ਸ:
ਮੱਖਣ ਸਿੰਘ ਪੁਰੇਵਾਲ ਜੀ ਦਾ ਵੀ ਪ੍ਰਸੰਸਕ ਹਾਂ।
ਮੈਂ ਤੱਤ ਗੁਰਮਤਿ ਪਰਿਵਾਰ ਨੂੰ ਉਨ੍ਹਾਂ ਦੇ ਪੱਤ੍ਰ ਮਿਤੀ ੨੭. ੦੩ ੨੦੧੩ ਵਿੱਚ ਪ੍ਰੋ: ਦਰਸ਼ਨ ਸਿੰਘ
ਖਾਲਸਾ ਜੀ ਅਤੇ ਉਨ੍ਹਾਂ ਦੇ ਪ੍ਰਸੰਸਕਾਂ ਬਾਰੇ ਕੀਤੀਆਂ ਟਿਪਣੀਆਂ ਪ੍ਰਤੀ ਬੇਨਤੀ ਕਰਨ ਲੱਗਾ ਹਾਂ ਜੇ
ਉਹ ਠੀਕ ਸਮੱਝਣ ਤਾਂ ਵਿਚਾਰ ਕਰ ਸਕਦੇ ਹਨ। ਮੈਂ ਅਪਣੇ ਵਿਚਾਰ ਇਹ ਸੋਚ ਕੇ ਪੇਸ਼ ਕਰ ਰਿਹਾ ਹਾਂ ਕਿ
ਮੈਂ ਗ਼ਲਤ ਵੀ ਹੋ ਸਕਦਾ ਹਾਂ। ਕਿਉਂਕਿ ਮੈਂ ਇਹ ਵੀ ਮਹਿਸੂਸ ਕਰਦਾ ਹਾਂ ਕਿ ਤੱਤ ਗੁਰਮਤਿ ਪਰਿਵਾਰ
ਨਾਲ ਸਬੰਧਤ ਸੱਜਣ ਗੁਰਮਤਿ ਨੂੰ ਮੇਰੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਸਮੱਝਦੇ ਹਨ ਤਾਂ ਹੀ ਉਨ੍ਹਾਂ
ਨੇ ਇਸ ਕਠਿੱਨ ਕਾਰਜ ਨੂੰ ਹੱਥ ਪਾਇਆ ਹੈ ਜੋ ਹਰ ਕੋਈ ਨਹੀਂ ਕਰ ਸਕਦਾ। ਮੈਂ ਜਾਨਣਾਂ ਚਾਹੁੰਦਾ ਹਾਂ
ਕਿ ਉਨ੍ਹਾਂ ਦੀ ਕੀ ਮਜਬੂਰੀ ਹੈ ਜਿਸ ਕਾਰਨ ਉਨ੍ਹਾਂ ਨੂੰ ਪ੍ਰੋ: ਦਰਸ਼ਨ ਸਿੰਘ ਖਾਲਸਾ ਅਤੇ ਉਨ੍ਹਾਂ
ਦੇ ਪ੍ਰਸੰਸਕਾਂ ਦੇ ਗੁਣਾਂ ਅਤੇ ਚੰਗਿਆਈਆਂ ਨੂੰ ਅਖੋਂ ਪਰੋਖੇ ਕਰਕੇ ਅਪਣਾਂ ਕੀਮਤੀ ਸਮਾਂ ਸਿਰਫ
ਉਨ੍ਹਾਂ ਦੀਆਂ ਕੇਵਲ ਊਣਤਾਂਈਆਂ ਲੱਭਣ ਵੱਲ ਹੀ ਕੇਂਦਰਿਤ ਕਰਨਾਂ ਪਿਆ। ਤੱਤ ਗੁਰਮਤਿ ਪਰਿਵਾਰ ਦਾ
ਮੁੱਖ ਮਨੋਰੱਥ ਤਾਂ ਮੇਰੇ ਜਿਹੇ ਜੀਵਾਂ ਨੂੰ ਗੁਰਮਤਿ ਬਾਰੇ ਸੋਝੀ ਦੇਣੀ ਹੈ ਨਾ ਕਿ ਕਿਸੇ ਵਿਅਕਤੀ
ਨੂੰ ਨਿਸ਼ਾਨਾ ਬਨਾਕੇ ਨਿੰਦਿਆ ਕਰਨਾ ਹੈ। ਜੇ ਕੋਈ ਵਿਅੱਕਤੀ ਅੱਜ (ਤੱਤ ਗੁਰਮਤਿ ਪਰਿਵਾਰ ਅਨੁਸਾਰ)
ਸਹੀ ਰਸਤੇ ਤੇ ਚੱਲ ਰਿਹਾ ਹੈ ਤਾਂ ਕੀ ਗੁਰਮਤਿ ਸਾਨੂੰ ਇਹ ਦਰਸ ਦਿੰਦੀ ਹੈ ਕਿ ਅਸੀਂ ਉਸ ਦੇ ਪਿਛੋਕੜ
ਨੂੰ ਲੈਕੇ ਹੀ ਉਸ ਨੂੰ ਭੰਡੀ ਜਾਈਏ? ਇਸ ਪ੍ਰਤੀ ਗੁਰੂ ਫੁਰਮਾਨ ਹੈ:-
“ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ” ੧੩੪੪
ਸ਼ਤਿਕਾਰ ਸਹਿਤ
ਅਵਤਾਰ ਸਿੰਘ ਲੰਡਨ
(30/03/13)
ਗੁਰਇੰਦਰ ਸਿੰਘ ਪਾਲ
‘ਪ੍ਰਾਚੀਨ ਸਿੱਕੇ’
‘ਸਿੱਖ ਮਾਰਗ’ ਨਾਲ ਜੁੜੇ ਸੁਹਿਰਦ ਸੱਜਣੋਂ!
28 ਮਾਰਚ ਦੇ ਮੇਰੇ ਪੱਤਰ ਦੇ ਪ੍ਰਤਿਕਰਮ ਵਜੋਂ ਕੁਛ ਪੱਤਰ ਪੇਸਟ ਕੀਤੇ ਗਏ
ਹਨ। ਇਨ੍ਹਾਂ ਬਾਰੇ ਮੇਰਾ ਜਵਾਬ ਨਿਮਨ ਲਿਖਤ ਹੈ:-
ਸ:
ਸਰਵਜੀਤ ਸਿੰਘ ਜੀ ਨੇ ਸ: ਹਰਦੇਵ ਸਿੰਘ ਤੇ ਸ:
ਚਰਨਜੀਤ ਸਿੰਘ ਦੁਆਰਾ ਪੇਸਟ ਕੀਤੀਆਂ ਸਿੱਕਿਆਂ ਦੀਆਂ ਫ਼ੋਟੋਆਂ ਵਿੱਚਲੇ ਅੰਤਰ ਨੂੰ ਲਾਲ ਸਿਆਹੀ ਨਾਲ
ਉਘਾੜ ਕੇ ਸਪਸ਼ਟ ਕੀਤਾ ਹੈ। ਇਸ ਅੰਤਰ ਦਾ ਜ਼ਿਕਰ ਮੈਂ ਆਪਣੇ 28 ਮਾਰਚ ਵਾਲੇ ਪੱਤਰ ਵਿੱਚ ਕਰ ਦਿੱਤਾ
ਸੀ। ਇਸ ਅੰਤਰ ਨੂੰ ਹੋਰ ਸਪਸ਼ਟ ਕਰਨ ਦੀ ਆਗਿਆ ਲੈਂਦਾ ਹਾਂ: ਸ: ਹਰਦੇਵ ਸਿੰਘ ਦੀ ਪੇਸਟ ਕੀਤੀ ਫ਼ੋਟੋ
ਵਿੱਚ ਸੰਬਤ 1832, 1842 ਅਤੇ 1843 ਦੇ ਸਿੱਕਿਆਂ ਉੱਤੋਂ ਸਪਸ਼ਟ ਪੜ੍ਹੀ ਜਾਂਦੀ ਅਤੇ ਅੰਗਰੇਜ਼ੀ
ਅੱਖਰਾਂ ਵਿੱਚ ਲਿਖੀ ਇਬਾਰਤ ਵਿੱਚ:
“ਜੁਲੂਸ ਤਖ਼ਤ ਅਕਾਲ ਬਖ਼ਤ”
ਲਿਖਿਆ ਹੈ;
ਪਰੰਤੂ ਖੱਬੇ ਪਾਸੇ ਹੱਥ-ਲਿਖਤ ਇਬਾਰਤ ਵਿੱਚ ਹੈ:
“ਜੁਲੂਸ ਬਖ਼ਤ ਅਕਾਲ ਤਖ਼ਤ”।
ਪਾਠਕ ਆਪ ਫ਼ੈਸਲਾ ਕਰ ਲੈਣ ਕਿ ਸਿੱਕਿਆਂ ਵਾਲੀ ਇਬਾਰਤ ਨੂੰ ਸਹੀ ਮੰਨਣਾ ਹੈ ਕਿ ਹੱਥ-ਲਿਖਿਤ ਨੂੰ!
ਸ: ਸਰਵਜੀਤ ਸਿੰਘ ਜੀ
ਨੇ
ਆਪਣੇ ਪੱਤਰ ਦੇ ਅੰਤ ਵਿੱਚ ਸ਼ੰਕਾ ਪ੍ਰਗਟਾਉਂਦਿਆਂ ਲਿਖਿਆ ਹੈ,
“ਮੇਰੇ ਖ਼ਿਆਲ ਮੁਤਾਬਕ ਇਹ ਦੋਵੇਂ
ਇਬਾਰਤ ਠੀਕ ਨਹੀਂ ਹੋ ਸਕਦੇ”। ਸ: ਸਰਵਜੀਤ ਸਿੰਘ
ਦਾ ਇਹ ਸ਼ੰਕਾ ਜਾਇਜ਼ ਲੱਗਦਾ ਹੈ ਕਿਉਂਕਿ ਅੰਗਰੇਜ਼ੀ ਲਿਪੀ ਵਿੱਚ ਲਿਖੀ ਇਬਾਰਤ ਵਿੱਚ ਜੋ ਸ਼ਬਦ
‘MANUS’
ਹੈ, ਉਹ ਖੱਬੇ ਹੱਥ ਅਰਬੀ/ਫ਼ਾਰਸੀ ਅੱਖਰਾਂ ਵਿੱਚ ਲਿਖੀ ਇਬਾਰਤ ਵਿੱਚ ਨਹੀਂ ਹੈ; ਅਤੇ ਇਹ ਸ਼ਬਦ ਸਿੱਕੇ
ਉੱਤੇ ਵੀ ਦਿਖਾਈ ਨਹੀਂ ਦਿੰਦਾ! ਜਾਂ ਤਾਂ ਇਹ ਲਫ਼ਜ਼ ਸਿੱਕੇ ਉੱਤੇ ਵੀ ਹੈ ਹੀ ਨਹੀਂ ਜਾਂ ਕੱਟਿਆ
ਵੱਢਿਆ ਗਿਆ ਹੈ! ਉਮੀਦ ਹੈ ਕਿ
ਸ: ਹਰਦੇਵ ਸਿੰਘ ਜੰਮੂ ਜੀ ਇਹ ਸ਼ੰਕੇ ਦੂਰ ਕਰਨ ਦਾ ਫ਼ਰਜ਼ ਨਿਭਾਉਣ ਗੇ!
ਸ: ਚਰਨਜੀਤ ਸਿੰਘ ਜੀ
ਲਿਖਦੇ ਹਨ, “ਤੁਹਾਡੀ ਇਹ ਗੱਲ ਠੀਕ ਨਹੀਂ ਜਾਪਦੀ। “ਤਖਤ ਅਕਾਲ” ਸ਼ਬਦ ਜੁਟ ਸਿੱਕਿਆਂ ਉਪਰ ਇਬਾਰਤ ਦੇ
ਤਰਜੁਮਾਂ ਵਿੱਚ ਸਾਫ ਨਜਰ ਆ ਰਿਹਾ ਹੈ। ਅਸੀ “ਅਕਾਲ ਤਖਤ” ਕਹਿੰਦੇ ਹਾਂ। ਫਾਰਸੀ ਵਿੱਚ ਸ਼ਾਇਦ “ਤਖਤ
ਅਕਾਲ” ਹੀ ਕਿਹਾ ਜਾਂਦਾ ਹੋਵੇਗਾ। ਉਦਾਹਰਣ ਦੇ ਤੌਰ ਤੇ ਜੇ ਕਿਸੇ ਮੁਸਲਮਾਨ ਦੀ ਲਾਸ਼ ਨੂੰ ਦਫਨਾਇਆ
ਜਾਵੇ ਤਾਂ ਅਸੀ ਕਹਾਂਗੇ ਕਿ ਫਲਾਣੇ ਨੂੰ ਖਾਕ ਦੇ ਸਪੁਰਦ ਕਰ ਦਿੱਤਾ ਗਿਆ ਪਰ ਉਰਦੂ ਭਾਸ਼ੀ ਕਹਿੰਦੇ
ਹਨ ਕਿ “ਸਪੁਰਦੇ ਖਾਕ” ਕਰ ਦਿੱਤਾ ਗਿਆ”।
ਸ: ਚਰਨਜੀਤ ਸਿੰਘ ਜੀ, ਉਕਤ ਪੈਰੇ ਖੁਣੋ ਪਾਠਕਾਂ/ਲੇਖਕਾਂ ਦਾ ਕੀ ਥੁੜਿਆ
ਪਿਆ ਸੀ? ਇਸ ਪੈਰੇ ਦੇ ਸੰਬੰਧ ਵਿੱਚ ਮੈਂ ਸਿਰਫ਼ ਇਤਨਾ ਹੀ ਕਹਾਂਗਾ ਕਿ, ਬਿਹਤਰ ਹੁੰਦਾ ਜੇ ਤੁਸੀਂ
ਇਹ ਪੈਰਾ ਨਾ ਲਿਖਦੇ ਤਾਂ!
“2. ਸੁਰਿੰਦਰ ਸਿੰਘ ਨੇ ਇਸ ਦਾ ਤਰਜੁਮਾਂ ਇਸ ਤਰਾਂ ਕੀਤਾ ਹੈ
Coined at Sri Amritsar Jioe, Reign of illustrious Akal Takhat
Auspicious and Prosperous.”
ਸ: ਚਰਨਜੀਤ ਸਿੰਘ ਜੀ, ਇਸ ਤਰਜੁਮੇ ਦੇ ਲਿਖਣ ਦਾ ਪਾਠਕਾਂ ਨੂੰ ਤਾਂ ਹੀ ਕੋਈ
ਲਾਭ ਹੋ ਸਕਦਾ ਸੀ ਜੇ ਤੁਸੀਂ ਇਸ ਤਰਜੁਮੇ ਦਾ ਪੰਜਾਬੀ ਵਿੱਚ ਅਨੁਵਾਦ ਕਰਦੇ ਅਤੇ ਦਲੀਲਾਂ ਨਾਲ ਇਸ
ਦਾ ਵਿਸ਼ਲੇਸ਼ਣ ਕਰਕੇ ਇਸ ਨੂੰ ਸਹੀ ਸਾਬਤ ਕਰਦੇ! ਸ: ਚਰਨਜੀਤ ਸਿੰਘ ਜੀ, ਇਸ ਤਰਜੁਮੇ ਵਿੱਚ ਲਫ਼ਜ਼
‘ਜੁਲੂਸ’ ਦੇ ਅਰਥ ਕਿੱਥੇ ਹਨ? ?
“ਗੁਰਿੰਦਰ ਸਿੰਘ ਜੀ, ਤੁਸੀਂ ਸਿਰਫ਼ ਅੱਧੀ ਪੰਕਤੀ ਦਾ ਤਰਜੁਮਾਂ ਕੀਤਾ ਹੈ।
ਅੱਧੀ ਛਡ ਦਿੱਤੀ ਹੈ”।
ਸ: ਚਰਨਜੀਤ ਸਿੰਘ ਜੀ, ਵਿਚਾਰ-ਚਰਚਾ ਦੇ ਵਿਸ਼ੇ ਦਾ ਸੰਬੰਧ ਅੱਧੀ ਪੰਕਤੀ ਨਾਲ
ਹੀ ਹੈ!
ਸ: ਹਰਦੇਵ ਸਿੰਘ ਜੰਮੂ ਜੀ
ਲਿਖਦੇ ਹਨ:
“ਪਾਲ ਜੀ ਡਾ. ਸੁਰਿੰਦਰ ਸਿੰਘ ਜੀ ਵਲੋਂ ਅੰਗ੍ਰੇਜ਼ੀ ਵਿੱਚ ਲਿਖੇ ਉਚਾਰਨ ਨੂੰ
ਅੰਗ੍ਰੇਜ਼ੀ ਵਾਂਗ, ਖੱਬੇ ਤੋਂ ਸੱਜੇ ਪੜ ਰਹੇ ਹਨ ਜਦ ਕਿ ਸਿੱਕੇਆਂ ਤੇ ਲਿਖੀ ਪਰਸ਼ਿਅਤ ਭਾਸ਼ਾ ਪੜਨ ਦਾ
ਅਸੂਲ ਸੱਜੇ ਤੋਂ ਖੱਬੇ ਵੱਲ ਜਾਣਾ ਹੈ ਅਤੇ ਇਸ ਅਨੁਸਾਰ ਸਿੱਕੇ ਤੇ ਲਿਖੀ ਸ਼ਬਦਾਵਲੀ
ਬਖ਼ਤ ਅਕਾਲ ਤਖ਼ਤ
ਹੈ!
ਮੇਰੇ ਵਲੋਂ ਦਿੱਤੇ ਪੰਨਾ ਨੰ:
49 ਦੇ
ਸਿੱਕਾ ਸ਼ਾਸਤ੍ਰੀ ਨੇ ਪਰਸ਼ਿਅਨ ਭਾਸ਼ਾ ਪੜਨ ਦੇ ਅਸਲ ਪੈਟਰਨ ਅਨੁਸਾਰ ਸਿੱਕੇ ਦੀ ਇਬਾਰਤ ਨੂੰ ਸੱਜੇ ਤੋਂ
ਖੱਬੇ ਜਾਂਦੇ ਸਮਝਾਇਆ ਹੈ। ਜਿਸ ਕਰਕੇ ਉਸਨੇ ਅੰਗੇਜ਼ੀ ਵਿੱਚ
“ਬਖ਼ਤ ਅਕਾਲ ਤਖ਼ਤ”
ਲਿਖਿਆ ਹੈ। ਉਸ ਵਲੋਂ ਕੀਤੇ ਅਰਥ ਮੈਂ ਉਪਰ ਕੋਟ ਕਰ ਆਇਆ
ਹਾਂ। ਚਰਨਜੀਤ ਵੀਰ ਜੀ ਵਲੋਂ ਦਿੱਤੀ ਤਸਵੀਰ ਵਿੱਚ ਅਰਬੀ/ਪਰਸ਼ਿਅਨ ਪੜਨ ਦੇ ਪੈਟਰਨ (ਸੱਜੇ ਤੋਂ
ਖੱਬੇ) ਅਨੁਸਾਰ ‘ਬਖਤ ਅਕਾਲ ਤਖ਼ਤ` ਹੀ ਲਿਖਿਆ ਹੈ। ਜਿਸਨੂੰ ਡਾ. ਸੁਰਿੰਦਰ ਸਿੰਘ ਜੀ ਵਲੋਂ ਅੰਗ੍ਰਜੀ
ਪੈਟਰਨ ਵਿੱਚ ਲਿਖਿਆ ਹੋਂਣ ਕਰਕੇ ਪੜਨ ਵੇਲੇ ਸਾਨੂੰ
‘ਤਖਤ ਅਕਾਲ ਬਖ਼ਤ`
ਲੱਗਦਾ ਹੈ। ਆਸ ਹੈ ਕਿ ਪਾਠਕਾਂ ਨੂੰ ਗਲ ਹੁਣ ਵਧੇਰੇ ਸਪਸ਼ਟ
ਹੋ ਜਾਏਗੀ ਜਿਸ ਵੇਲੇ ਉਹ ਇਸ ਨੂੰ ਸੱਜੇ ਤੋਂ ਖੱਬੇ ਪੜਨ ਗੇ”।
ਜੰਮੂ ਜੀ, ਤੁਹਾਡੀਆਂ ਉਪਰੋਕਤ ਸਤਰਾਂ ਬੇਹਦ ਬੇਹੂਦਾ ਤੇ ਗੁਮਰਾਹਕੁਨ ਹਨ
ਜਿਨ੍ਹਾਂ ਨੂੰ ਲਿਖ ਕੇ ਤੁਸੀਂ ਆਪਣੀ ਵਿਦਵਤਾ ਦਾ ਪੂਰਾ ਜਲੂਸ ਕੱਢਣ ਅਤੇ ਪਾਠਕਾਂ ਨੂੰ ਹੋਰ
ਭੁਚਲਾਉਣ ਤੋਂ ਵੱਧ ਕੁੱਝ ਨਹੀਂ ਕੀਤਾ। ਇਨ੍ਹਾਂ ਸਤਰਾਂ ਤੋਂ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਤੁਸੀਂ
ਸਿੱਕਿਆਂ ਨੂੰ ਜ਼ਰਾ ਵੀ ਸਮਝੇ ਬਿਨਾਂ ਲੇਖ ਲਿਖ ਮਾਰਿਆ ਹੈ।
ਜੰਮੂ ਜੀ, ਤੁਹਾਡੀ ਜਾਣਕਾਰੀ ਲਈ, ਜਿਸ ‘ਅਰਬੀ/ਪਰਸ਼ਿਅਨ ਪੈਟਰਨ’ ਦੀ ਸਿੱਖਿਆ
ਤੁਸੀਂ ਦੇ ਰਹੇ ਹੋ, ਸ: ਸੁਰਿੰਦਰ ਸਿੰਘ ਜੀ ਨੇ ਅਰਬੀ/ਫ਼ਾਰਸੀ ਇਬਾਰਤ ਨੂੰ ਪਹਿਲਾਂ ਹੀ ਉਸੇ ਅਨੁਸਾਰ
ਅੰਗਰੇਜ਼ੀ ਅੱਖਰਾਂ ਵਿੱਚ ਲਿਖਿਆ ਹੈ। ਕ੍ਰਿਪਾ ਕਰਕੇ ਪਾਠਕਾਂ/ਲੇਖਕਾਂ ਨੂੰ ਹੋਰ ਹੋਰ ਚੱਕਰਾਂ ਵਿੱਚ
ਨਾ ਪਾਵੋ!
ਸ: ਹਰਦੇਵ ਸਿੰਘ ਜੰਮੂ ਜੀ ਬਾਰ ਬਾਰ ਲਿਖਦੇ ਹਨ ਕਿ ਉਨ੍ਹਾਂ ਕੋਲ ਜਵਾਬ ਦੇਣ
ਦਾ ਸਮਾਂ ਨਹੀਂ ਹੈ! ਜੇ ਉਹ ਸੱਚ-ਮੁਚ ਇਤਨਾ ਵਿਯਸਤ ਹਨ ਤਾਂ ਫ਼ਿਰ ਉਹ ਪਾਣੀ ਵਿੱਚ ਮਧਾਣੀ ਪਾ ਕੇ
ਆਪਣਾ ਕੀਮਤੀ ਸਮਾਂ ਅਤੇ ਦੂਸਰਿਆਂ ਦਾ ਸਸਤਾ ਸਮਾਂ ਕਿਉਂ ਬਰਬਾਦ ਕਰਦੇ ਰਹਿੰਦੇ ਹਨ? ?
ਸ:
ਹਰਦੇਵ ਸਿੰਘ ਅਤੇ ਸ: ਚਰਨਜੀਤ ਸਿੰਘ ਦੇ
ਲੰਬੇ-ਚੌੜੇ ਪੱਤਰਾਂ ਵਿੱਚ ਨਜ਼ਰ ਆਈ ਇੱਕ ਭੱਦੀ ਤੇ ਕੋਹਜੀ ਅਸਲੀਯਤ ਪਾਠਕਾਂ/ਲੇਖਕਾਂ ਨਾਲ ਸਾਂਝੀ
ਕਰਨੀ ਚਾਹਾਂਗਾ: ਇਨ੍ਹਾਂ
ਦੋਨਾਂ ਲੇਖਕਾਂ ਨੇ ਇਬਾਰਤ ਵਿੱਚ ਆਏ ਸ਼ਬਦ ‘ਜੁਲੂਸ’ ਨੂੰ ਮੱਕਾਰੀ ਨਾਲ
ਨਜ਼ਰ-ਅੰਦਾਜ਼ ਕੀਤਾ ਹੈ! ਇਹ ਚਤੁਰਾਈ ਵਿਦਵਾਨਾਂ ਨੂੰ ਸ਼ੋਭਾ ਨਹੀਂ ਦਿੰਦੀ! ਮੇਰੀ ਦੋਨਾਂ ਵਿਦਵਾਨਾਂ
ਨੂੰ ਬਿਨਤੀ ਹੈ ਕਿ ਸ਼ਬਦ ‘ਜੁਲੂਸ’ ਦੇ (ਜੇ ਮੇਰੇ ਕੀਤੇ ਅਰਥ ਗ਼ਲਤ ਹਨ
ਤਾਂ) ਸਹੀ ਅਰਥ ਦੱਸ ਕੇ ਇਬਾਰਤ/ਵਾਕ-ਅੰਸ਼ ਵਿੱਚ ਇਸ ਸ਼ਬਦ ਨੂੰ ਢੁਕਵਾਂ ਸਥਾਨ ਦੇ ਕੇ ਇਬਾਰਤ ਦੇ ਅਰਥ
ਕਰਨ!
ਸ: ਹਰਦੇਵ ਸਿੰਘ ਤੇ ਸ: ਚਰਨਜੀਤ ਸਿੰਘ ਦੇ ਪੱਤਰਾਂ ਦੇ ਆਧਾਰ `ਤੇ ਮੈਂ
ਇਹ ਸੱਚ ਲਿਖਣ `ਤੇ ਮਜਬੂਰ ਹਾਂ ਕਿ ਇਹ ਦੋਨੋਂ ਵਿਦਵਾਨ ਬਿਬੇਕ/ਦਲੀਲ ਦੇ
ਕੱਟੜ ਦੁਸ਼ਮਨ ਹਨ, ਪਰੰਤੂ ਤੁੱਕੇ ਮਾਰਨ ਦੇ ਮਾਹਿਰ ਹਨ!
ਮੈਂ ਇੱਕ ਵਾਰ ਫੇਰ ਆਪਣੀ ਬਿਨਤੀ ਦੁਹਰਾਉਂਦਾ ਹਾਂ ਕਿ ਹਰ ਲਿਖਤ ਦੇ ਲੇਖਕ
ਦਾ ਇਹ ਅਹਿਮ ਫ਼ਰਜ਼ ਹੈ ਕਿ ਉਹ ਪਾਠਕਾਂ/ਲੇਖਕਾਂ ਦੇ ਸ਼ੰਕਿਆਂ ਨੂੰ, ਤੁੱਕਿਆਂ ਦੀ ਬਜਾਏ, ਠੋਸ ਦਲੀਲਾਂ
ਨਾਲ ਨਿਵਿਰਤ ਕਰੇ। ਜੇ ਉਹ ਇਸ ਤਰ੍ਹਾਂ ਕਰਨ ਤੋਂ ਟਾਲ-ਮਟੋਲ ਕਰਦਾ ਹੈ ਤਾਂ ਇਹ ਉਸ ਦੀ ਫ਼ਰਜ਼ ਨਾਲ
ਬੇ-ਵਫ਼ਾਈ ਤੇ ਪਾਠਕਾਂ ਨਾਲ ਧੋਖਾ ਹੈ। ਇਸੇ ਕਰਤੂਤ ਨੂੰ ਮੈਂ ਪਿੱਠ ਦਿਖਾਉਣਾ ਤੇ ਦਗ਼ਾ ਕਰਨਾ ਲਿਖਆ
ਹੈ।
ਅੰਤ ਵਿੱਚ,
ਸ: ਨਿਰਭੈ ਸਿੰਘ ਜਰਮਨੀ
ਦੇ ਸ਼ਬਦਾਂ, “……ਜਿਸ ਵੇਲੇ
ਅਸੀਂ ਆਪਣੀ ਸੋਚ ਵਿੱਚ ਪੂਰਨ ਦਿਆਨਤਦਾਰੀ ਨੂੰ ਅਪਣਾ ਲਵਾਂਗੇ ਤਾਂ ਸਾਡੇ ਬਹੁਤੇ ਝਗੜੇ ਤੇ ਮਸਲੇ
ਆਪਣੇ ਆਪ ਹੀ ਖ਼ਤਮ ਹੋ ਜਾਣਗੇ……”। ਨਾਲ ਸਹਿਮਤੀ
ਪ੍ਰਗਟ ਕਰਦਾ ਹੋਇਆ ਮੈਂ ਖਰੀ ਤੇ ਸਪਸ਼ਟ
(straightforward) ਗੱਲ ਕਹਿਣ ਦੀ ਗੁਸਤਾਖੀ
ਕਰਨ ਦੀ ਖਿਮਾ ਦੀ ਯਾਚਨਾ ਕਰਦਾ ਹਾਂ!
ਗੁਰਇੰਦਰ ਸਿੰਘ ਪਾਲ
ਮਾਰਚ
30, 2013.
(30/03/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਅਤੇ ਸਿਖਮਾਰਗ ਦੇ ਸਤਿਕਾਰਯੋਗ ਪਾਠਕਾਂ
ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
28. 03. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਆਪਣੇ ਪੱਤਰ ਵਿੱਚ ਮੈਂ ਆਪ ਜੀ
ਰਾਹੀਂ ਸ. ਹਰਦੇਵ ਸਿੰਘ ਜੰਮੂ ਜੀ ਨੂੰ ਬੇਨਤੀ ਕੀਤੀ ਸੀ ਕਿ ਉਹ ਹੇਠਾਂ ਦਿੱਤੇ ਅਨੁਸਾਰ ਜਾਣਕਾਰੀ
ਪਰਦਾਨ ਕਰਨ:
1. ਸੁਰਿੰਦਰ ਸਿੰਘ ਨੇ ਆਪਣੀ ਪੁਸਤਕ ‘Sikh
Coinage’ ਦੇ ਕਿਸ-ਕਿਸ ਪੰਨੇ ਦੀਆਂ ਕਿਹੜੀਆਂ
ਸਤਰਾਂ ਵਿੱਚ ਉਹਨਾਂ ਸਾਰੇ ਸਿੱਕਿਆਂ ਦੀ ਪ੍ਰਮਾਣਿਕਤਾ ਸਿੱਧ ਕੀਤੀ ਹੈ ਜੋ ਉਹਨਾਂ ਨੇ ਸਿਖਮਾਰਗ
ਵੈਬਸਾਈਟ ਉੱਤੇ ਪਿੱਛੇ ਜਿਹੇ ਪਾਏ ਗਏ ਉਹਨਾ ਦੇ ਲੇਖ “ਅਕਾਲ ਤਖਤ ਤੋਂ ਜਾਰੀ ਹੋਏ ਸਿੱਕੇ” ਵਿੱਚ
ਸ਼ਾਮਲ ਤਸਵੀਰਾਂ ਰਾਹੀਂ ਵਿਖਾਏ ਸਨ।
2. ਉਸ ਪੁਸਤਕ ਦੇ ਲੇਖਕ ਨੇ ਵੀ ਆਪਣੀ ਪੁਸਤਕ ਦੇ ਕਿਸ-ਕਿਸ ਪੰਨੇ ਦੀਆਂ ਕਿਹੜੀਆਂ ਸਤਰਾਂ ਵਿੱਚ
ੳੱਪਰ ਦੱਸੇ ਸਾਰੇ ਸਿੱਕਿਆਂ ਦੀ ਪ੍ਰਮਾਣਿਕਤਾ ਸਿੱਧ ਕੀਤੀ ਹੈ ਜਿਸ ਦੇ 49, 50 ਅਤੇ 51 ਨੰਬਰ ਦੇ
ਪੰਨੇ ਸ. ਜੰਮੂ ਜੀ ਨੇ ਆਪਣੇ ਵਿਚਾਰ-ਅਧੀਨ ਲੇਖ ਵਿੱਚ ਸ਼ਾਮਲ ਕੀਤੇ ਸਨ।
ਸ. ਜੰਮੂ ਜੀ ਨੇ ਸਿਖਮਾਰਗ ਵੈਬਸਾਈਟ ਉੱਤੇ 29. 03. 2013 ਨੂੰ ਪਾਏ ਗਏ ਆਪਣੇ ਪੱਤਰ ਵਿੱਚ ਉੱਪਰ
ਆਏ ਨੁਕਤਾ 1. ਸਬੰਧੀ ਲਿਖਿਆ ਹੈ ਕਿ ਮੈਂ ਸੁਰਿੰਦਰ ਸਿੰਘ ਰਚਿਤ ਸਬੰਧਤ ਪੁਸਤਕ ਦੇ ਪੰਨਾ 48 ਤੋਂ
82 ਤਕ ਪੜ੍ਹਾਂ ਅਤੇ ਦੱਸਾਂ ਕਿ “ਲਿਖਾਰੀ ਨੇ ਆਪਣੇ ਵੱਲੋਂ ਦਰਸਾਏ ਸਬੰਧਤ ਸਿਕਿੱਆਂ ਦੀ
ਪ੍ਰਮਾਣਿਕਤਾ ਨੂੰ ਕਿਸ ਥਾਂ ਰਦ ਕੀਤਾ ਹੈ।” ਇਸ ਤਰ੍ਹਾਂ ਸ. ਜੰਮੂ ਜੀ ਆਪਣਾ ਫਰਜ਼ ਪੂਰਾ ਕਰਨ ਦੀ
ਬਜਾਇ ਮੈਂਨੂੰ ਹੀ ਉਲਟਾ ਸਵਾਲ ਕਰਦੇ ਹੋਏ ਬਹਾਨੇ ਨਾਲ ਲੋੜੀਂਦੀ ਜਾਣਕਾਰੀ ਦੇਣ ਤੋਂ ਟਾਲਾ ਵੱਟ ਗਏ
ਹਨ। ਉਂਜ ਮੈਂ ਸਬੰਧਤ ਪੁਸਤਕ ਦੇ ਸਾਰੇ ਦੇ ਸਾਰੇ 283 ਪੰਨੇ ਚੈੱਕ ਕਰ ਲਏ ਹਨ ਅਤੇ ਲੇਖਕ ਨੇ ਪੁਸਤਕ
ਵਿੱਚ ਕਿਸੇ ਵੀ ਜਗਹ ਤੇ ਕਿਸੇ ਸਿੱਕੇ ਦੀ ਪ੍ਰਮਾਣਿਕਤਾ ਸਿੱਧ ਕੀਤੇ ਜਾਣ ਦਾ ਦਾਵ੍ਹਾ ਨਹੀਂ ਕੀਤਾ।
ਉੱਪਰ ਆਏ ਨੁਕਤਾ 2. ਸਬੰਧੀ ਸ. ਜੰਮੂ ਜੀ ਉਂਜ ਹੀ ਚੁੱਪ ਵੱਟ ਗਏ ਹਨ।
ਇਸ ਤਰ੍ਹਾਂ ਸਪਸ਼ਟ ਹੈ ਕਿ ਸ. ਹਰਦੇਵ ਸਿੰਘ ਜੀ ਮੇਰੇ ਵੱਲੋਂ 28. 03. 2013 ਦੇ ਪੱਤਰ ਰਾਹੀਂ ਮੰਗੀ
ਗਈ ਜਾਣਕਾਰੀ ਪਰਦਾਨ ਕਰਨ ਤੋਂ ਅਸਮਰਥ ਹਨ ਅਤੇ ਵਿਚਾਰ-ਅਧੀਨ ਦੋਵ੍ਹਾਂ ਪੁਸਤਕਾਂ ਵਿੱਚੋਂ ਕੋਈ ਵੀ
ਸ. ਜੰਮੂ ਜੀ ਦੇ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਲੇਖ “ਅਕਾਲ ਤਖਤ ਤੋਂ ਜਾਰੀ ਹੋਏ ਸਿੱਕੇ” ਵਿੱਚ
ਸ਼ਾਮਲ ਤਸਵੀਰਾਂ ਰਾਹੀਂ ਵਿਖਾਏ ਗਏ ਸਿੱਕਿਆਂ ਦੀ ਪ੍ਰਮਾਣਿਕਤਾ ਨੂੰ ਸਿੱਧ ਨਹੀਂ ਕਰਦੀ। ਕਿਸੇ
ਸੁਣੀ-ਸੁਣਾਈ ਚੀਜ਼ ਦੀ ਕਿਸੇ ਪੁਸਤਕ ਦੇ ਲੇਖਕ ਵੱਲੋਂ ਜਾਂ ਸ. ਜੰਮੂ ਜੀ ਵੱਲੋਂ ਅੱਗੇ ਦੱਸ ਪਾ ਦੇਣਾ
ਉਸ ਦੀ ਪ੍ਰਮਾਣਿਕਤਾ ਨੂੰ ਸਿੱਧ ਕਰਨਾ ਨਹੀਂ ਹੋ ਜਾਂਦਾ।
ਉਪਰੋਕਤ ਵਿਸਥਾਰ ਤੋਂ ਭਲੀ-ਭਾਂਤ ਸਿੱਧ ਹੋ ਜਾਂਦਾ ਹੈ ਕਿ ਸ. ਜੰਮੂ
ਜੀ ਦੇ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਲੇਖ “ਅਕਾਲ ਤਖਤ ਤੋਂ ਜਾਰੀ ਹੋਏ ਸਿੱਕੇ” ਵਿੱਚ ਸ਼ਾਮਲ
ਤਸਵੀਰਾਂ ਰਾਹੀਂ ਵਿਖਾਏ ਗਏ ਸਿੱਕੇ ਬਿਲਕੁਲ ਨਕਲੀ ਹਨ। ਇਸ ਤਰ੍ਹਾਂ ਸਿਖਮਾਰਗ ਵੈਬਸਾਈਟ ਉੱਤੇ
ਸਿੱਕਿਆਂ ਦੀ ਇਬਾਰਤ ਨੂੰ ਲੈ ਕੇ ਚੱਲ ਰਹੀ ਵਿਚਾਰ-ਚਰਚਾ ਦੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ।
ਇਕਬਾਲ ਸਿੰਘ ਢਿੱਲੋਂ,
ਚੰਡੀਗੜ੍ਹ।
(30/03/13)
ਚਰਨਜੀਤ ਸਿੰਘ ਬਰੈਂਮਪਟਨ
ਅਵਤਾਰ ਸਿੰਘ ਫਗਵਾੜਾ ਜੀ
ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ।
ਜੇ ਮੈਂ ਗਲਤ ਨਹੀਂ ਤਾ ਗੁਰਬਾਣੀ ਵਿੱਚ ਜਿੱਥੇ ਵੀ ਪਾਤਸ਼ਾਹ ਸ਼ਬਦ ਮਿਲਦਾ ਹੈ,
ਉਹ ਚੰਗੇਪਣ ਦੇ ਪ੍ਰਤੀਕ ਵਜੋਂ ਆਇਆ ਹੈ। ਪਰ ਬਾਦਸਾਹ ਸ਼ਬਦ ਅਵਗੁਣ ਭਰਿਆ ਮਿਲਦਾ ਹੈ। ਦੋਵਾਂ ਦੇ
ੳਦਾਹਰਣ ਵੇਖੋ।
ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ਪਾਤਿਸਾਹੀ
ਪਾਤਿਸਾਹੁ
॥੨੫॥(5)
ਨਾਨਕ ਕਾ
ਪਾਤਿਸਾਹੁ
ਦਿਸੈ ਜਾਹਰਾ ॥(397)
ਪਪੈ
ਪਾਤਿਸਾਹੁ
ਪਰਮੇਸਰੁ ਵੇਖਣ ਕਉ ਪਰਪੰਚੁ ਕੀਆ ॥(433)
ਤੁਠਾ ਸਚਾ
ਪਾਤਿਸਾਹੁ
ਤਾਪੁ ਗਇਆ ਸੰਸਾਰਾ ॥(746)
ਬਾਦਿਸਾਹੁ
ਚੜ੍ਹ੍ਹਿਓ ਅਹੰਕਾਰਿ ॥ ਗਜ ਹਸਤੀ ਦੀਨੋ ਚਮਕਾਰਿ ॥(1166)
ਦੁਸਟ ਦੂਤ ਪਰਮੇਸਰਿ ਮਾਰੇ ॥ ਜਨ ਕੀ ਪੈਜ ਰਖੀ ਕਰਤਾਰੇ ॥੧॥
ਬਾਦਿਸਾਹ
ਸਾਹ ਸਭ ਵਸਿ ਕਰਿ ਦੀਨੇ ॥ ਅੰਮ੍ਰਿਤ ਨਾਮ ਮਹਾ ਰਸ ਪੀਨੇ ॥(201)
ਸੁਲਤਾਨ ਖਾਨ
ਬਾਦਿਸਾਹ
ਨਹੀ ਰਹਨਾ ॥ ਨਾਮਹੁ ਭੂਲੈ ਜਮ ਕਾ ਦੁਖੁ ਸਹਨਾ ॥(227)
ਬਾਦਿਸਾਹ
ਸਾਹ ਵਾਪਾਰੀ ਮਰਨਾ ॥ ਜੋ ਦੀਸੈ ਸੋ ਕਾਲਹਿ ਖਰਨਾ(740)
ਬਾਕੀ ਮਹਾਨਕੋਸ਼ ਅਤੇ ਪੰਜਾਬੀ ਅੰਗ੍ਰੇਜੀ ਕੋਸ਼, ਦੋਹਾਂ ਦੇ ਮੁਤਾਬਿਕ ਪਾਤਸ਼ਾਹ
ਅਤੇ ਬਾਦਸ਼ਾਹ ਦਾ ਇੱਕ ਹੀ ਅਰਥ ਹੈ। ਪਰ ਮਹਾਨਕੋਸ਼ ਮੁਤਾਬਿਕ ਹੀ ਪਾਤ, ਪਾਦ ਅਤੇ ਬਾਦਸ਼ਾਹ ਤਿੰਨੇ ਹੀ
ਫਾਰਸੀ ਦੇ ਸ਼ਬਦ ਹਨ। ਬਾਦਸ਼ਾਹ ਅਰਬੀ ਦਾ ਸ਼ਬਦ ਨਹੀਂ ਹੈ ਜਿਵੇਂ ਕਿ ਤੁਸੀ ਲਿਖਿਆ ਹੈ। ਪਾਤ ਦਾ ਅਰਥ
“ਤਖਤ” ਮੈਨੂੰ ਅੱਜ ਹੀ ਪਤਾ ਚਲਿਆ ਹੈ। ਆਪ ਜੀ ਦਾ ਧੱਨਵਾਦ। ਇਹ ਫੈਸਲਾ ਪਾਠਕਜਨ ਕਰ ਲੈਣ ਕਿ
ਬਾਦਸ਼ਾਹ ਬਾਰੇ ਸੇਧ ਗੁਰਬਾਣੀ ਤੋਂ ਲੈਣੀ ਹੈ ਜਾਂ ਕਿਸੇ ਹੋਰ ਸ੍ਰੋਤ ਤੋਂ।
ਮੈਂ ਤੇ ਅੱਜ ਤੱਕ ਕਦੇ ਨਹੀਂ “ਗੁਰੂ ਨਾਨਕ ਬਾਦਸ਼ਾਹ” ਸੁਣਿਆ ਪੜਿਆ। ਹਮੇਸ਼ਾ
ਗੁਰੂਆਂ ਨਾਲ ਪਾਤਸ਼ਾਹ ਹੀ ਲਾਇਆ ਜਾਂਦਾ ਹੈ। ਸਿਰਫ ਦਸਵੇਂ ਗੁਰੁ ਨਾਲ ਹੀ ਬਾਦਸ਼ਾਹ ਦਰਵੇਸ਼ ਪੜਿਆ
ਸੁਣਿਆ ਹੈ।
ਜਿੱਥੇ ਤੱਕ ਠੰਡੇ ਦਿਮਾਗ ਦੀ ਗੱਲ ਹੈ, ਤਾ ਦਿਮਾਗ ਠੰਡਾ ਹੀ ਰਹਿੰਦਾ ਹੈ।
ਬੜੀ ਵਾਰ ਕਾਹਲੀ ਕਾਹਲੀ ਵਿੱਚ ਲਿਖਿਆ ਜਾਂਦਾ ਹੈ। ਖਾਸ ਕਰ ਕੇ ਜਦੋਂ ਟਰੱਕ ਵਿਚੋਂ ਲਿਖੀ ਦਾ ਹੈ।
ਮੈਂ ਆਪਣੇ ਆਪ ਨੂੰ ਕੋਈ ਖਾਸ ਲਿਖਾਰੀ ਵੀ ਨਹੀਂ ਸਮਝਦਾ ਅਤੇ ਕਈ ਵਾਰ ਸ਼ਬਦਾਂ ਦੀ ਚੋਣ ਵੀ ਠੀਕ ਨਹੀਂ
ਹੁੰਦੀ ਹੋਵੇਗੀ। ਇਸ ਸਬ ਕਰ ਕੇ ਹੋ ਸਕਦਾ ਹੈ ਕਿ ਲਗਦਾ ਹੋਵੇ ਕਿ ਮੈਂ ਡਾਂਗ ਮਾਰ ਕੇ ਗੱਲ ਕਰ ਰਿਹਾ
ਹਾਂ ਪਰ ਮੈਂ ਆਪਣੇ ਵਲੋਂ ਐਸਾ ਨਹੀਂ ਕਰਦਾ। ਇਹ ਗੱਲ ਮੈਂ ਮੰਨਦਾ ਹਾਂ ਕਿ “ਅਕਲ ਨੂੰ ਪਾਸੇ ਰੱਖ
ਕੇ” ਦੇ ਬਜਾਏ ਕੋਈ ਮੱਠਾ ਜਿਹਾ ਸ਼ਬਦ ਵਰਤਿਆ ਜਾ ਸਕਦਾ ਸੀ।
ਭੁੱਲ ਚੁੱਕ ਦੀ ਮੁਆਫੀ
ਚਰਨਜੀਤ ਸਿੰਘ
ਬਰੈਂਮਪਟਨ
(30/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੋੜ
ਨਾਮ ਨਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਲੜ ਲਾ ਲੈ ਦਾਤਿਆ, ਤੂੰ ਜੋੜ ਨਾਮ ਨਾਲ।
ਆਪ ਹੋ ਸਹਾਈ, ਹੱਥ ਜੋੜ ਖੜ੍ਹਾ ਬਾਲ।
ਮੱਤ ਨਾ ਏਂ ਕੋਈ, ਭੋਰਾ ਮੈਨੂੰ ਨਾ ਅਕਲ।
ਜੋ ਵੀ ਕਰਵਾਵੇਂ ਆਪੇ ਦੇਵੇਂ ਤੂੰ ਹੀ ਬਲ।
ਕੌਣ ਹਾਂ ਵਿਚਾਰਾ, ਮੈਂ ਤਾਂ ਖੁਦ ਲਈ ਸਵਾਲ।
ਲੜ ਲਾ ਲੈ ਦਾਤਿਆ, ਤੂੰ ਜੋੜ ਨਾਮ ਨਾਲ।
ਮਿੱਟੀ ਵਿੱਚ ਭਰ ਕੇ ਹਵਾ, ਜੋ ਖੇਡ ਖੇਡਦੈਂ।
ਸਮਝ ਨਾ ਆਵੇਂ ਕਦੋਂ ਕਿਹੜੀ ਚਾਲ ਚਲਦੈਂ।
ਜੋੜੇਂ ਮਾਇਆ ਨਾਲ, ਕਦੇ ਜੋੜੇਂ ਕਾਮ ਨਾਲ।
ਲੜ ਲਾ ਲੈ ਦਾਤਿਆ, ਤੂੰ ਜੋੜ ਨਾਮ ਨਾਲ।
ਸਾਗਰ ਬਣਾਵੇਂ ਵਿੱਚ ਭੰਵਰਾਂ ਤੂੰ ਪਾਵੇਂ।
ਛੱਡ ਵਿੱਚ ਬੇੜੀ, ਵਿੱਚ ਪੁਤਲੇ ਬਿਠਾਵੇਂ।
ਭੰਵਰੀਂ ਘੁਮਾਉਂਦਾਂ ਏਂ, ਤੂੰ ਤਾਮ ਝਾਮ ਨਾਲ।
ਲੜ ਲਾ ਲੈ ਦਾਤਿਆ, ਤੂੰ ਜੋੜ ਨਾਮ ਨਾਲ।
(30/03/13)
ਰਾਜਿੰਦਰ ਸਿੰਘ(ਖ਼ਾਲਸਾ ਪੰਚਾਇਤ)
ੴਸਤਿਗੁਰਪ੍ਰਸਾਦਿ।।
ਪਿਆਰੇ ਵੀਰ ਹਰਦੇਵ ਸਿੰਘ ਜੀਓ!
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫਤਹਿ।।
ਆਪ ਜੀ ਦੇ ੨੩. ੦੩. ੧੩ ਦੇ ਪੱਤਰ ਦੀਆਂ ਆਖਰੀ ਸਤਰਾਂ ‘ਆਪ ਜੀ ਦੇ ਉੱਤਰ ਦੀ
ਉਡੀਕ ਵਿਚ,’ ਨੇ ਦਾਸ ਨੂੰ ਇਹ ਪੱਤਰ ਲਿਖਣ ਲਈ ਮਜ਼ਬੂਰ ਕਰ ਦਿੱਤਾ ਹੈ, ਵਰਨਾ ਆਪਣੀ ਤੁੱਛ ਬੁੱਧੀ
ਅਨੁਸਾਰ, ਮੈਂ ਨਹੀਂ ਸਮਝਦਾ ਕਿ ਆਪ ਜੀ ਦੇ ਪੱਤਰ ਵਿੱਚ ਕੁੱਝ ਜੁਆਬ ਦੇਣ ਯੋਗ ਹੈ, ਕਿਉਂਕਿ ਜੁਆਬ
ਦਲੀਲਾਂ ਦੇ ਦਿੱਤੇ ਜਾਂਦੇ ਹਨ, ਭਾਵਨਾਵਾਂ ਦੇ ਨਹੀਂ।
ਹੁਣ ਲਿਖਣ ਹੀ ਲੱਗਾ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਦੋ ਗੱਲਾਂ ਵਾਸਤੇ ਆਪ
ਜੀ ਦੀ ਭਰਪੂਰ ਸ਼ਲਾਘਾ ਕਰਾਂਗਾ।
ਪਹਿਲਾ ਤਾਂ ਇਹ ਗੱਲ ਬਹੁਤ ਤਾਰੀਫ ਕਰਨ ਵਾਲੀ ਹੈ ਕਿ ਆਪ ਆਪਣੀ ਧੁਨ ਦੇ
ਬਹੁਤ ਪੱਕੇ ਹੋ। ਆਪਣੀ ਰੱਟ ਬਿਲਕੁਲ ਨਹੀਂ ਛਡਦੇ (ਭਾਵੇਂ ਉਹ ਗੁਰਮਤਿ ਅਨੁਸਾਰੀ ਹੋਵੇ ਜਾਂ ਨਾ)।
ਦੂਸਰਾ ਇਹ ਕਿ ਆਪ ਬੜੇ ਤਰੀਕੇ ਨਾਲ ਵਿਸ਼ੇ ਨੂੰ ਮੋੜ ਕੇ ਭਾਵੁਕ ਬਣਾ ਦੇਂਦੇ ਹੋ ਅਤੇ ਅਸਲ ਵਿਸ਼ਾ
ਪਾਸੇ ਰਹਿ ਜਾਂਦਾ ਹੈ, ਅਤੇ ਵਿਅਕਤੀ ਅਸਲ ਮੁੱਦੇ ਤੋਂ ਭਟਕ ਕੇ ਹੋਰ ਪਾਸੇ ਹੀ ਉਲਝ ਜਾਂਦਾ ਹੈ।
ਪਹਿਲਾਂ ਮੈਂ ਤੁਹਾਡੇ ਇਸ ਦੂਸਰੇ ਗੁਣ ਬਾਰੇ ਹੀ ਗੱਲ ਕਰ ਲੈਂਦਾ ਹਾਂ। ਸਭ
ਤੋਂ ਪਹਿਲਾਂ ਮੇਰੀ ਜਿਸ ਗ਼ਲਤੀ ਵੱਲ ਆਪ ਜੀ ਨੇ ਮੇਰਾ ਧਿਆਨ ਦਿਵਾਇਆ, ਜਿਸ ਵਾਸਤੇ ਮੈਂ ਆਪ ਜੀ ਦਾ
ਸਹੀ ਲਫ਼ਜ਼ਾਂ ਵਿੱਚ ਧੰਨਵਾਦੀ ਹਾਂ, ਆਪਣੀ ਭੁੱਲ ਵਾਸਤੇ ਖਿਮਾਂ ਵੀ ਮੰਗ ਚੁੱਕਾ ਹਾਂ ਅਤੇ ਆਪਣੇ ਲੇਖ
ਵਿੱਚ ਲੋੜੀਂਦੀ ਸੋਧ ਵੀ ਕਰ ਚੁੱਕਾ ਹਾਂ, ਇੱਕ ਤਕਨੀਕੀ ਗ਼ਲਤੀ ਸੀ। ਜਿਸ ਦਾ ਲੇਖ ਦੇ ਅਸਲ ਮੁੱਦੇ
ਨਾਲ ਨੇੜੇ ਤੇੜੇ ਦਾ ਸਬੰਧ ਨਹੀਂ ਹੈ। ਪਰ ਆਪ ਜੀ ਨੇ ਮੇਰੀ ਅਗਿਆਨਤਾ ਦਾ ਫਾਇਦਾ ਲੈ ਕੇ ਵਿਚਾਰ ਨੂੰ
ਹੋਰ ਪਾਸੇ ਹੀ ਮੋੜ ਲਿਆ। ਹੁਣ ਆਪ ਜੀ ਇਹ ਭਾਵਨਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਭਾਈ ਗੁਰਦਾਸ
ਜੀ ਦੀ ਵਿਦਵਤਾ ਬਾਰੇ ਜਾਂ ਉਨ੍ਹਾਂ ਦੀ ਗੁਰਮਤਿ ਪ੍ਰਤੀ ਵਚਨਬੱਧਤਾ ਬਾਰੇ ਸ਼ੰਕੇ ਖੜੇ ਕਰਨ ਦੀ ਕੋਸ਼ਿਸ਼
ਕਰ ਰਿਹਾ ਹਾਂ। ਜਦਕਿ ਮੈਂ ਆਪਣੇ ਲੇਖ ਵਿੱਚ ਭਾਈ ਗੁਰਦਾਸ ਜੀ ਬਾਰੇ ਲਿਖਿਆ ਹੈ ਕਿ:
‘ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਸਿੰਘ ਜੀ ਸਿੱਖ ਕੌਮ ਦੀਆਂ ਅਤਿ
ਸਨਮਾਨਤ ਅਤੇ ਵਿਦਵਾਨ ਸ਼ਖਸੀਅਤਾਂ ਹੋਏ ਹਨ ਅਤੇ ਇਹ ਉਹ ਸੁਭਾਗੇ ਵਿਅਕਤੀ ਹਨ ਜਿਨ੍ਹਾਂ ਨੂੰ ਜੀਵਨ
ਕਾਲ ਵਿੱਚ ਗੁਰੂ ਸਾਹਿਬਾਨ ਦੀ ਸੰਗਤ ਦਾ ਵੱਡਭਾਗ ਪ੍ਰਾਪਤ ਹੋਇਆ ਹੈ।
ਭਾਈ ਗੁਰਦਾਸ ਜੀ ਨੂੰ ਗੁਰਬਾਣੀ ਦੇ ਲਾਮਿਸਾਲ ਵਿਆਖਿਆਕਾਰ ਵਜੋਂ ਜਾਣਿਆਂ
ਜਾਂਦਾ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੀਆਂ ਕਈ ਰਚਨਾਵਾਂ ਗੁਰਬਾਣੀ ਦੇ ਗੁੱਝੇ ਭੇਦ
ਖੋਲ੍ਹਣ ਅਤੇ ਉਨ੍ਹਾਂ ਨੂੰ ਅਮਲੀ ਰੂਪ ਵਿੱਚ ਸਮਝਣ ਵਿੱਚ ਅਤਿ ਸਹਾਈ ਹੁੰਦੀਆਂ ਹਨ। ਇਸ ਤੋਂ ਇਲਾਵਾ
ਉਨ੍ਹਾਂ ਦੀਆਂ ਰਚਨਾਵਾਂ `ਚੋਂ ਗੁਰੂ ਪਾਤਿਸ਼ਾਹਾਂ ਦੇ ਜੀਵਨ ਕਾਲ ਦੇ ਕਈ ਇਤਿਹਾਸਕ ਸੰਕੇਤ ਵੀ ਮਿਲਦੇ
ਹਨ, ਜੋ ਸੁਭਾਵਕ ਹੀ ਸਭ ਤੋਂ ਵਧੇਰੇ ਪ੍ਰਮਾਣਤ ਮੰਨੇ ਜਾ ਸਕਦੇ ਹਨ। `
ਆਪ ਜੀ ਲਿਖਦੇ ਹੋ:
ਆਪ ਜੀ ਅਨੁਸਾਰ 41ਵੀਂ ਵਾਰ ਦੇ ਲਿਖਾਰੀ ਦਾ ਕੋਈ ਅੱਗਾ-ਪਿੱਛਾ ਨਹੀਂ ਪਤਾ,
ਅਤੇ ਉਹ ਇੱਕ ਸ਼ੱਕੀ ਸ਼ਖਸੀਅਤ ਹੈ। ਇਸ ਲਈ ਆਪ ਜੀ ਉਸ ਵਲੋਂ ਲਿਖੀ ਵਾਰ ਦਾ ਲਿਹਾਜ਼ ਨਹੀਂ ਕਰਦੇ। ਨਾਲ
ਹੀ, ਜਿਸ ਭਾਈ ਗੁਰਦਾਸ ਦਾ ਸਭ ਨੂੰ ਪਤਾ ਹੈ ਅਤੇ ਉਹ ਸ਼ੱਕੀ ਸ਼ਖਸੀਅਤ ਵੀ ਨਹੀਂ, ਲਿਹਾਜ਼ ਆਪ ਜੀ
ਉਸਦੀਆਂ ਕੁੱਝ ਵਾਰਾਂ ਦਾ ਵੀ ਨਹੀਂ ਕਰਦੇ। ਯਾਨੀ ਕਿ ਆਪ ਜੀ ਲਈ ਦੋਹਾਂ ਦੀਆਂ ਵਾਰਾਂ ਸ਼ੱਕੀ ਹਨ।
ਹਾਂ ਆਪ ਜੀ ਨੇ ਇਸ ਤੋਹਮਤ ਨੂੰ ਇਨ੍ਹਾਂ ਸ਼ਬਦਾਂ ਦੁਆਰਾ ਕਜਣ ਦੀ ਕੋਸ਼ਿਸ਼
ਜ਼ਰੂਰ ਕੀਤੀ ਹੈ:
ਇਹ ਸ਼ੱਕ
ਗੁਰਮਤਿ ਪ੍ਰਤੀ ਆਪ ਜੀ ਦੇ ਪਿਆਰ ਤੋਂ ਹੀ ਉੱਠਿਆ ਜਾਪਦਾ ਹੈ।
ਮੈਂ ਆਪ ਜੀ ਨੂੰ ਹੀ ਪੁਛਣਾ ਚਾਹੁੰਦਾ ਹਾਂ ਕਿ ਜਦੋਂ ਇਹ ਪ੍ਰਮਾਣਤ ਹੈ ਕਿ
ਇਕਤਾਲੀਵੀ ਵਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਬਾਅਦ ਵਿੱਚ ਸ਼ਾਮਲ ਕੀਤੀ ਗਈ ਹੈ ਤਾਂ ਇਹ ਸ਼ੰਕਾ
ਕਿਵੇਂ ਨਿਰਮੂਲ ਹੈ ਕਿ ਜੋ ਕੁੱਝ ਥੋੜ੍ਹਾ ਜਿਹਾ ਗੁਰਮਤਿ ਦੀ ਕਸਵਟੀ `ਤੇ ਖਰਾ ਨਹੀਂ ਉਤਰਦਾ, ੳਸ ਦੀ
ਮਿਲਾਵਟ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਬਾਅਦ ਵਿੱਚ ਕੀਤੀ ਗਈ ਹੋ ਸਕਦੀ ਹੈ?
ਇਥੇ ਮੈਂ ਆਪ ਜੀ ਵੱਲੋਂ ਦਿੱਤੀ ਦਲੀਲ ਬਾਰੇ ਵਿਚਾਰ ਨਾ ਦਿਆਂ ਤਾਂ ਇਹ ਗੱਲ
ਸਾਰਥਕ ਨਹੀਂ ਹੋਵੇਗੀ। ਆਪ ਜੀ ਨੇ ਕੁੱਝ ਪ੍ਰਮਾਣ ਦੇਕੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ
ਗੁਰਬਾਣੀ ਵਿੱਚ ਕੁੱਝ ਮਿਥਿਹਾਸਕ ਦੇਵੀ–ਦੇਵਤਿਆਂ ਦੇ ਨਾਂ ਅਕਾਲ-ਪੁਰਖ ਦੇ ਸੰਬੋਧਨ ਵਜੋਂ ਵੀ ਵਰਤੇ
ਹਨ। ਇਹ ਬਿਲਕੁਲ ਠੀਕ ਗੱਲ ਹੈ, ਇਸੇ ਕਰ ਕੇ ਸਤਿਗੁਰੂ ਨੇ ਅਕਾਲ-ਪੁਰਖ ਨੂੰ ਕਈ ਨਾਵਾਂ ਨਾਲ ਸੰਬੋਧਨ
ਕੀਤਾ ਹੈ ਇਸ ਦਾ ਇੱਕ ਲਾਜੁਆਬ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੦੮੨ ਤੇ ਪੰਚਮ ਪਾਤਿਸ਼ਾਹ ਦੇ
ਅੰਕਿਤ ਸ਼ਬਦ ਤੋਂ ਮਿਲਦਾ ਹੈ, ਜਿਸ ਦੀ ਸ਼ੁਰੂਆਤ ਇੰਝ ਹੁੰਦੀ ਹੈ:
“ਮਾਰੂ ਮਹਲਾ ੫।। ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ।। ਮਧੁਸੂਦਨ
ਦਾਮੋਦਰ ਸੁਆਮੀ।। ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ।। ੧।। “
ਇਸ ਸ਼ਬਦ ਦੇ ਪਹਿਲੇ ਅਠਾਰ੍ਹਾਂ ਬੰਦਾਂ ਵਿੱਚ ਅਕਾਲ-ਪੁਰਖ ਨੂੰ ਕਈ ਨਾਵਾਂ
ਨਾਲ ਯਾਦ ਕੀਤਾ ਗਿਆ ਹੈ ਜੋ ਬਹੁਤੇ ਹਿੰਦੂ ਮਿਥਿਹਾਸ ਨਾਲ ਹੀ ਜੁੜੇ ਹੋਏ ਹਨ, ਅਤੇ ਵੀਹਵੇਂ ਅਤੇ
ਅੰਤਮ ਇਕੀਵੇਂ ਬੰਦ ਵਿੱਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ‘ਹੇ ਅਕਾਲ-ਪੁਰਖ ਜੀ ਇਹ ਸਭ ਆਪ ਜੀ ਦੇ ਉਹ
ਨਾਮ ਹਨ ਜੋ ਅਸੀਂ ਮਨੁੱਖਾਂ ਨੇ ਆਪ ਜੀ ਦੇ ਗੁਣ ਦੇਖ ਕੇ ਰੱਖ ਲਏ ਹਨ। ਆਪ ਜੀ ਤੋਂ ਸਿਵਾ ਇਸ
ਸ੍ਰਿਸ਼ਟੀ ਨੂੰ ਸਾਜਣ ਵਾਲਾ ਅਤੇ ਇਸ ਦੀ ਕਾਰ ਵਿਹਾਰ ਚਲਾਉਣ ਵਾਲਾ ਹੋਰ ਕੋਈ ਨਹੀਂ ਅਤੇ ਆਪ ਜੀ
ਕਿਤਨੇ ਵੱਡੇ ਹੋ, ਇਹ ਆਪ ਜੀ ਹੀ ਜਾਣਦੇ ਹੋ, ਆਪ ਜੀ ਦਾ ਅੰਤ ਕੋਈ ਨਹੀਂ ਪਾ ਸਕਦਾ। `:
“ਕਿਰਤਮ ਨਾਮ ਕਥੇ ਤੇਰੇ ਜਿਹਬਾ।। ਸਤਿ ਨਾਮੁ ਤੇਰਾ ਪਰਾ ਪੂਰਬਲਾ।। ਕਹੁ
ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ।। ੨੦।।
ਤੇਰੀ ਗਤਿ ਮਿਤਿ ਤੂਹੈ ਜਾਣਹਿ।। ਤੂ ਆਪੇ ਕਥਹਿ ਤੈ ਆਪਿ ਵਖਾਣਹਿ।। ਨਾਨਕ
ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ।। ੨੧।। ੨।। ੧੧।। “
ਇਸੇ ਵਾਸਤੇ ਹੋਰ ਬੇਅੰਤ ਸ਼ਬਦਾਂ ਵਿੱਚ ਇਨ੍ਹਾਂ ਮਿਥਿਹਾਸਕ ਦੇਵੀ-ਦੇਵਤਿਆਂ
ਦੀ ਮਾਨਤਾ ਨੂੰ ਰੱਦ ਕੀਤਾ ਗਿਆ ਹੈ ਕਿ ਇਨ੍ਹਾਂ ਨਾਵਾਂ ਦੀ ਵਰਤੋਂ ਕਾਰਨ ਕੋਈ ਭੁਲੇਖਾ ਨਾ ਪੈ
ਜਾਵੇ। ਇਹ ਬਹੁਤ ਸਾਰੇ ਪ੍ਰਮਾਣ ਦਾਸ ਆਪਣੇ ਪਿਛਲੇ ਪੱਤਰ ਵਿੱਚ ਦੇ ਚੁੱਕਾ ਹੈ, ਇਸ ਲਈ ਉਨ੍ਹਾਂ ਨੂੰ
ਦੁਬਾਰਾ ਦੁਹਰਾਉਣ ਦੀ ਲੋੜ ਨਹੀਂ।
ਜਿਸ ਰਾਮ ਸ਼ਬਦ ਦਾ ਆਪ ਜੀ ਨੇ ਵਿਸ਼ੇਸ਼ ਤੌਰ ਤੇ ਉਲੇਖ ਕੀਤਾ ਹੈ, ਇਹ ਵੀ ਇਸੇ
ਤਰ੍ਹਾਂ ਜਿਥੇ ਅਕਾਲ-ਪੁਰਖ ਬੋਧਕ ਆਇਆ ਹੈ, ਉਥੇ ਰਾਜਾ ਦਸ਼ਰਥ ਪੁਤਰ ਰਾਮ ਚੰਦ੍ਰ ਬਾਰੇ ਵੀ ਆਇਆ ਹੈ।
ਪ੍ਰੰਤੂ ਜੇ ਗੁਰਬਾਣੀ ਨੂੰ ਰਤਾ ਧਿਆਨ ਨਾਲ ਸਮਝਿਆ, ਵਿਚਾਰਿਆ ਜਾਵੇ ਤਾਂ ਸਾਫ ਪਤਾ ਲੱਗ ਜਾਂਦਾ ਹੈ
ਕਿ ਕਿਥੇ ਅਕਾਲ-ਪੁਰਖ ਵਾਸਤੇ ਰਾਮ ਸ਼ਬਦ ਵਰਤਿਆ ਗਿਆ ਹੈ ਅਤੇ ਕਿਥੇ ਰਾਜਾ ਦਸ਼ਰਥ ਪੁੱਤਰ ਰਾਮ ਚੰਦ੍ਰ
ਬਾਰੇ। ਜਿਵੇਂ:
“ਸਭੈ ਘਟ ਰਾਮੁ ਬੋਲੈ ਰਾਮਾ ਬੋਲੈ।। ਰਾਮ ਬਿਨਾ ਕੋ ਬੋਲੈ ਰੇ।। “ (ਭਗਤ
ਨਾਮਦੇਵ ਜੀ, ਪੰਨਾ ੯੮੮)
ਇਥੇ ਗੁਰਮਤਿ ਦੀ ਸੋਝੀ ਰਖਣ ਵਾਲਾ ਕੋਈ ਵੀ ਵਿਅਕਤੀ ਸਹਿਜੇ ਹੀ ਸਮਝ ਸਕਦਾ
ਹੈ ਕਿ ਇਥੇ ਘੱਟ ਘੱਟ ਵਿੱਚ ਵਸੇ ਹੋਏ, ਸਰਬ ਵਿਆਪੀ ਰਾਮ ਭਾਵ ਅਕਾਲ-ਪੁਰਖ ਦੀ ਗੱਲ ਹੋ ਰਹੀ ਹੈ।
ਜਦਕਿ ਜੋ ਦੋ ਪ੍ਰਮਾਣ ਮੈਂ ਆਪਣੇ ਪਿਛਲੇ ਪੱਤਰ ਵਿੱਚ ਦਿਤੇ ਸਨ, ਉਨ੍ਹਾਂ ਨੂੰ ਫਿਰ ਵਿਚਾਰ ਲਓ:
“ਰੋਵੈ ਰਾਮੁ ਨਿਕਾਲਾ ਭਇਆ।। ਸੀਤਾ ਲਖਮਣੁ ਵਿਛੁੜਿ ਗਇਆ।। “ (ਸਲੋਕੁ ਮਃ
੧, ਪੰਨਾ ੯੫੪)
“ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ।। ਰਾਵਨ ਸੇਤੀ ਸਰਬਰ ਹੋਈ
ਘਰ ਕੀ ਜੋਇ ਗਵਾਈ ਥੀ।। “ (ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ, ਪੰਨਾ ੮੭੫)
ਇਨ੍ਹਾਂ ਦੋਹਾਂ ਪੰਕਤੀਆਂ ਵਿੱਚ ਨਿਰਸੰਦੇਹ ਸਪੱਸ਼ਟ ਹੈ ਕਿ ਇਥੇ ਰਾਜਾ ਦਸ਼ਰਥ
ਪੁੱਤਰ ਰਾਮ ਚੰਦ੍ਰ ਬਾਰੇ ਚਰਚਾ ਹੈ। ਹੇਠਲੇ ਦੋ ਸਲੋਕ ਇਸ ਵਿਚਾਰ ਨੂੰ ਹੋਰ ਸਪੱਸ਼ਟ ਕਰ ਦੇਣਗੇ:
“ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ।। ਸੋਈ ਰਾਮੁ ਸਭੈ
ਕਹਹਿ ਸੋਈ ਕਉਤਕਹਾਰ।। ੧੯੦।।
ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ।। ਏਕੁ ਅਨੇਕਹਿ ਮਿਲਿ ਗਇਆ ਏਕ
ਸਮਾਨਾ ਏਕ।। ੧੯੧।। “
ਵੈਸੇ ਇਸ ਗੱਲ ਦੀ ਪ੍ਰੋੜਤਾ ਆਪ ਵੀ ਕਰਦੇ ਹੋ। ਆਪ ਦੀ ਦਲੀਲ ਤਾਂ ਇਹ ਹੈ ਕਿ
ਪਹਿਲੀ ਵਾਰ ਦੀ ਉਨੰਝਵੀ ਪਉੜੀ ਵਿੱਚ ਇਨ੍ਹਾਂ ਮਿਥਿਹਾਸਕ ਨਾਵਾਂ ਦੀ ਵਰਤੋਂ ਅਕਾਲ-ਪੁਰਖ ਸੰਬੋਧਕ
ਕੀਤੀ ਹੈ। ਆਪ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਪਹਿਲੀ ਵਾਰ ਦੀ ਉਨੰਝਵੀਂ ਪਉੜੀ ਨੂੰ ਇੱਕ ਵਾਰੀ ਫਿਰ
ਧਿਆਨ ਨਾਲ ਪੜ੍ਹੋ:
ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ।। (੧-੪੯-੧)
ਦੁਆਪਰ ਸਤਿਗੁਰ ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ।। (੧-੪੯-੨)
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ।। (੧-੪੯-੩)
ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ।। (੧-੪੯-੪)
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿੱਚ ਜਾਇ ਸਮਾਵੈ।। (੧-੪੯-੫)
ਚਾਰੋਂ ਅਛਰ ਇੱਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ।। (੧-੪੯-੬)
ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ।। (੧-੪੯-੭)
ਇਥੇ ਇਨ੍ਹਾਂ ਮਿਥਿਹਾਸਕ ਭਗਵਾਨਾਂ ਦੇ ਨਾਵਾਂ ਨੂੰ ਮਿਥਿਹਾਸਕ ਯੁਗਾਂ ਦੇ
ਨਾਲ ਜੋੜਿਆ ਗਿਆ ਹੈ। ਇਹ ਤਾਂ ਆਪ ਜੀ ਨੂੰ ਦਸਣ ਦੀ ਲੋੜ ਨਹੀਂ ਕਿ ਹਿੰਦੂ ਮਿਥਿਹਾਸਕ ਸਿਸਟਮ
ਅਨੁਸਾਰ ਚਾਰ ਜੁਗ ਹੋਏ ਹਨ ਅਤੇ ਇਨ੍ਹਾਂ ਚਾਰਾਂ ਜੁਗਾਂ ਦਾ ਇੱਕ ਇੱਕ ਅਵਤਾਰ (ਭਗਵਾਨ) ਹੋਇਆ ਹੈ।
ਜੁਗਾਂ ਦੇ ਨਾਵਾਂ ਨਾਲ ਆਉਣ ਤੋਂ ਹੀ ਇਹ ਸਪੱਸ਼ਟ ਹੈ ਕਿ ਉਨ੍ਹਾਂ ਮਿਥਿਹਾਸਕ ਅਵਤਾਰਾਂ ਦੇ ਨਾਵਾਂ ਦੀ
ਵਰਤੋਂ ਕੀਤੀ ਗਈ ਹੈ ਬੇਸ਼ਕ ਇਥੇ ਚੌਥੇ ਕਲਿਜੁਗ ਨਾਲ ਗੁਰੂ ਨਾਨਕ ਸਾਹਿਬ ਦਾ ਨਾਂਅ ਜੋੜ ਦਿੱਤਾ ਗਿਆ
ਹੈ। ਨਾਲ ਉਪਰ ਇੱਕ ਹੋਰ ਵੀ ਧਿਆਨ ਦੇਣਾ ਕਿ ਵਾਹਿਗੁਰੂ ਦਾ ‘ਰਾਰਾ` ਪਹਿਲੇ ਆਇਐ ਤੇ ‘ਗਗਾ` ਬਾਅਦ
ਵਿੱਚ। ਇਥੇ ਵਰਤੇ ਗਏ ਇਹ ਨਾਂਅ ਅਕਾਲ-ਪੁਰਖ ਬੋਧਕ ਨਹੀਂ ਬਲਕਿ ਉਨ੍ਹਾਂ ਜੁਗਾਂ ਨਾਲ ਸਬੰਧਤ ਹਿੰਦੂ
ਦੇਵਤਿਆਂ ਦੇ ਨਾਂਅ ਹਨ।
ਇਨ੍ਹਾਂ ਜੁਗਾਂ ਬਾਰੇ ਗੁਰਮਤਿ ਵਿਚਾਰਧਾਰਾ ਕੀ ਹੈ, ਇਹ ਤੁਹਾਨੂੰ ਦਸਣ ਦੀ
ਲੋੜ ਤਾਂ ਨਹੀਂ ਪਰ ਫੇਰ ਵੀ ਆਪਣੇ ਵਿਸ਼ੇ ਨੂੰ ਸਪੱਸ਼ਟ ਕਰਨ ਲਈ ਕੁੱਝ ਪ੍ਰਮਾਣ ਦੇ ਦੇਂਦਾ ਹਾਂ:
“ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ।। ਸਾ ਧਰਤੀ ਸੋ ਪਉਣੁ
ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ।। ੧।। “ (ਰਾਮਕਲੀ ਮਹਲਾ ੧, ਪੰਨਾ ੯੦੨)
“ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ।। ਜੁਗੁ ਜੁਗੁ ਫੇਰਿ
ਵਟਾਈਅਹਿ ਗਿਆਨੀ ਬੁਝਹਿ ਤਾਹਿ।। ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ।। ਤ੍ਰੇਤੈ ਰਥੁ ਜਤੈ
ਕਾ ਜੋਰੁ ਅਗੈ ਰਥਵਾਹੁ।। ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ।। ਕਲਜੁਗਿ ਰਥੁ ਅਗਨਿ ਕਾ ਕੂੜੁ
ਅਗੈ ਰਥਵਾਹੁ।। ੧।। “ (ਸਲੋਕੁ ਮਃ ੧, ਪੰਨਾ ੪੭੦)
ਇਨ੍ਹਾਂ ਪ੍ਰਮਾਣਾਂ ਤੋਂ ਬਾਅਦ ਵੀ ਅਗਰ ਆਪ ਜੀ ਇਹ ਸਮਝਦੇ ਹੋ ਕਿ ਪਹਿਲੀ
ਵਾਰ ਦੀ ਉਨੰਝਵੀਂ ਪਉੜੀ ਵਿੱਚ ਵਰਤੇ ਗਏ ਇਹ ਸ਼ਬਦ ਅਕਾਲ-ਪੁਰਖ ਬੋਧਕ ਹਨ ਤਾਂ ਇਹ ਆਪ ਜੀ ਦੀ ਭਾਵਨਾ
ਹੈ, ਦਾਸ ਨੂੰ ਇਸ ਤੇ ਬਿਲਕੁਲ ਕੋਈ ਇਤਰਾਜ਼ ਨਹੀਂ। ਇਥੇ ਇਹ ਗੱਲ ਵੀ ਸਪੱਸ਼ਟ ਕਰ ਦਿਆਂ ਕਿ ਮੈਂ ਇਥੇ
ਭਾਈ ਗੁਰਦਾਸ ਜੀ ਦੀ ਸ਼ਖਸੀਅਤ ਜਾਂ ਉਨ੍ਹਾਂ ਦੀ ਗੁਰਮਤਿ ਪ੍ਰਤੀ ਸੋਝੀ ਉਤੇ ਸ਼ੱਕ ਨਹੀਂ ਕਰ ਰਿਹਾ
ਬਲਕਿ ਮੇਰਾ ਸ਼ੱਕ ਇਹ ਹੈ ਕਿ ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਇਕਤਾਲ੍ਹੀਵੀ ਵਾਰ ਜੋੜ
ਦਿੱਤੀ ਗਈ, ਇਸੇ ਤਰ੍ਹਾਂ ਦੀ ਮਿਲਾਵਟ ਇਥੇ ਵੀ ਹੋ ਸਕਦੀ ਹੈ।
ਦਸਵੀਂ ਵਾਰ ਦੀ ਤੇਰ੍ਹਵੀਂ ਪਉੜੀ ਬਾਰੇ ਆਪ ਜੀ ਨੇ ਲਿਖਿਆ ਹੈ:
‘
ਵੀਰ
ਜੀ ਵਾਰ 10, ਪਉੜੀ 13 ਵਿੱਚ ਕਥਾ ਵਰਤੋਂ ਦਾ ਮੰਤਵ, ਕੇਵਲ ਇਹ ਦਰਸਾਉਂਣਾ ਹੈ ਕਿ, ਸਤਿਗੁਰ ਤੇ
ਭਰੋਸਾ ਵੱਡਮੁੱਲੀ ਚੀਜ਼ ਹੈ। ਧਰਮ ਵਿੱਚ ਕੁੱਝ ਥਾਂ ਮਨੁੱਖ ਦੇ ਭੋਲੇਪਨ ਦਾ ਭਾਵ ਉਸਦੇ ਭਰੋਸੇ ਨੂੰ
ਪੱਕਾ ਰੱਖਦਾ ਹੈ। ਇਸ ਥਾਂ ਸਿਆਣਪ ਨਾਲ ਨਹੀਂ ਚਲਦੀ। ਵਾਰ ਵਿੱਚ ਦ੍ਰਿਸ਼ਟਾਂਤ ਵਰਤੋਂ ਦਾ ਸਬੰਧ,
ਬ੍ਰਹਾਮਣ ਦੇ ਫ਼ਰੇਬ ਅਤੇ ਧੰਨੇ ਜੀ ਦੀ ਅਗਿਆਨਤਾ ਨਾਲ ਨਹੀਂ, ਬਲਕਿ ਕੇਵਲ ਉਸ ਦ੍ਰਿੜ ਵਿਸ਼ਵਾਸ ਰੂਪ
‘ਅੰਸ਼’ ਨੂੰ ਦਰਸਾਉਂਣ ਨਾਲ ਹੈ, ਜੋ ਧੰਨੇ ਜੀ ਲਈ, ਪ੍ਰਭੂ ਪ੍ਰਾਪਤੀ ਦਾ ਵਸੀਲਾ ਬਣ ਗਿਆ। ਵੀਰ ਜੀ
ਬਾਣੀ ਜਾਂ ਵਾਰਾਂ ਵਿੱਚ ਵਰਤੇ ਗਏ ਲੋਕ ਦ੍ਰਿਸ਼ਟਾਤਾਂ ਦਾ ‘ਇਕ ਅੰਸ਼’ ਆਤਮਸਾਤ ਕਰੀਦਾ ਹੈ। ਯਾਨੀ ਕਿ
ਉਹ ਅੰਸ਼, ਜੋ ਦ੍ਰਿਸ਼ਟਾਂਤਾ ਦੀ ਵਰਤੋਂ ਦਾ ਮੂਲ ਮੰਤਵ ਹੁੰਦਾ ਹੈ। ਮਸਲਨ ਲੱਖਾਂ ਪੁੱਤਰਾਂ ਆਦਿ ਦੇ
ਬਾਪ ਰਾਵਣ ਦੇ ਘਰ ਦੀਵਾ ਨਾ ਬਾਤੀ, ਦ੍ਰਿਸ਼ਟਾਂਤ ਵਰਤਣ ਤੋਂ ਭਾਵ ਕਹਾਣੀ ਦ੍ਰਿੜਾਉਂਣਾ ਨਹੀਂ ਬਲਕਿ
ਕਹਾਣੀ ਸੁਣਾਉਂਦੇ ਇੱਕ ਵਿਸ਼ੇਸ਼ ਉਪਦੇਸ਼ਕ ਅੰਸ਼ ਨੂੰ ਦ੍ਰਿੜ ਕਰਵਾਉਂਣਾ ਹੈ। ਭਾਈ ਗੁਰਦਾਸ ਜੀ ਨੇ ਉਹੀ
ਕੀਤਾ ਹੈ ਜੋ ਉਨ੍ਹਾਂ ਗੁਰੂ ਤੋਂ ਸਿੱਖਿਆ ਹੈ।‘
ਸਤਿਕਾਰਤ ਵੀਰ ਜੀਓ! ਮੈਂ ਆਪ ਦੁਬਿਧਾ ਵਿੱਚ ਹਾਂ ਕਿ ਇਸ ਗੱਲ ਦਾ ਆਪ ਜੀ
ਨੂੰ ਕੀ ਜੁਆਬ ਦਿਆਂ? ਕਿਉਂਕਿ ਇਹ ਨਿਰੋਲ ਆਪ ਜੀ ਦੀ ਭਾਵਨਾ ਹੈ ਅਤੇ ਜਿਵੇਂ ਮੈਂ ਪਹਿਲਾਂ ਬੇਨਤੀ
ਕਰ ਚੁੱਕਾ ਹਾਂ ਭਾਵਨਾਵਾਂ ਦੇ ਕੋਈ ਜੁਆਬ ਨਹੀਂ ਹੁੰਦੇ।
ਹੁਣ ਆਪ ਜੀ ਨੇ ਪਰਚਾ ਪਾਇਆ ਹੈ ਤਾਂ ਆਪਣੀ ਤਰਫੋਂ ਕੁੱਝ ਸਪੱਸ਼ਟਤਾ ਤਾਂ
ਦੇਣੀ ਹੀ ਪਵੇਗੀ, ਸੋ ਬੇਨਤੀ ਹੈ ਕਿ ਬੇਸ਼ਕ ਗੁਰਬਾਣੀ ਵਿੱਚ ਬਹੁਤ ਮਿਥਿਹਾਸਕ ਦ੍ਰਿਸ਼ਟਾਂਤ ਵਰਤੇ ਗਏ
ਹਨ ਪਰ ਕਿਤੇ ਵੀ ਉਨ੍ਹਾਂ ਦੀ ਸਚਾਈ ਦੀ ਪ੍ਰੋੜਤਾ ਨਹੀਂ ਕੀਤੀ ਗਈ। ਜਿਵੇਂ ਆਪ ਜੀ ਨੇ ਉਦਹਾਰਣ
ਦਿੱਤੀ ਹੈ,
‘ਮਸਲਨ ਲੱਖਾਂ
ਪੁੱਤਰਾਂ ਆਦਿ ਦੇ ਬਾਪ ਰਾਵਣ ਦੇ ਘਰ ਦੀਵਾ ਨਾ ਬਾਤੀ’।
ਇਸ ਨਾਲ ਸਬੰਧਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੮੨ ਤੇ ਸੁਸ਼ੋਭਤ, ਭਗਤ
ਕਬੀਰ ਜੀ ਦਾ ਉਚਾਰਣ ਕੀਤਾ ਹੋਇਆ ਹੈ। ਪੂਰਾ ਸ਼ਬਦ ਇਸ ਤਰ੍ਹਾ ਹੈ:
“ਆਸਾ।। ਲੰਕਾ ਸਾ ਕੋਟੁ ਸਮੁੰਦ ਸੀ ਖਾਈ।। ਤਿਹ ਰਾਵਨ ਘਰ ਖਬਰਿ ਨ ਪਾਈ।।
੧।। ਕਿਆ ਮਾਗਉ ਕਿਛੁ ਥਿਰੁ ਨ ਰਹਾਈ।। ਦੇਖਤ ਨੈਨ ਚਲਿਓ ਜਗੁ ਜਾਈ।। ੧।। ਰਹਾਉ।। ਇਕੁ ਲਖੁ ਪੂਤ
ਸਵਾ ਲਖੁ ਨਾਤੀ।। ਤਿਹ ਰਾਵਨ ਘਰ ਦੀਆ ਨ ਬਾਤੀ।। ੨।। ਚੰਦੁ ਸੂਰਜੁ ਜਾ ਕੇ ਤਪਤ ਰਸੋਈ।। ਬੈਸੰਤਰੁ
ਜਾ ਕੇ ਕਪਰੇ ਧੋਈ।। ੩।। ਗੁਰਮਤਿ ਰਾਮੈ ਨਾਮਿ ਬਸਾਈ।। ਅਸਥਿਰੁ ਰਹੈ ਨ ਕਤਹੂੰ ਜਾਈ।। ੪।। ਕਹਤ
ਕਬੀਰ ਸੁਨਹੁ ਰੇ ਲੋਈ।। ਰਾਮ ਨਾਮ ਬਿਨੁ ਮੁਕਤਿ ਨ ਹੋਈ।। ੫।। ੮।। ੨੧।। “
ਇਸ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਭਗਤ ਜੀ ਇਹ ਦ੍ਰਿੜ ਕਰਾ ਰਹੇ ਹਨ, “ਕਿਆ
ਮਾਗਉ ਕਿਛੁ ਥਿਰੁ ਨ ਰਹਾਈ।। ਦੇਖਤ ਨੈਨ ਚਲਿਓ ਜਗੁ ਜਾਈ।। “ ਭਾਵ ਮੈਂ ਕੀ ਮੰਗਾਂ ਜਦ ਕਿ ਮੈਂ ਆਪ
ਵੇਖ ਰਿਹਾ ਹਾਂ ਕਿ ਕੁੱਝ ਵੀ ਸਦਾ ਰਹਿਣ ਵਾਲਾ ਨਹੀਂ। ਮੇਰੇ ਵੇਖਦੇ ਵੇਖਦੇ ਸੰਸਾਰ ਤੋਂ ਜਾਣ ਦਾ
ਸਿਲਸਿਲਾ ਜਾਰੀ ਹੈ। ਇਸ ਸ਼ਬਦ ਦੇ ਪਹਿਲੇ ਅਤੇ ਦੂਸਰੇ ਬੰਦ ਵਿੱਚ ਰਾਵਨ ਦਾ ਪ੍ਰਮਾਣ ਦੇ ਕੇ
ਸਮਝਾਉਂਦੇ ਹਨ ਕਿ ਜਿਸ ਰਾਵਨ ਬਾਰੇ ਤੁਸੀਂ ਕਹਿੰਦੇ ਹੋ ਕਿ ਉਸ ਦਾ ਰਾਜ ਅਤਿ ਸੁਰੱਖਿਅਤ ਸੀ ਅਤੇ ਉਸ
ਦਾ ਆਪਣਾ ਇਤਨਾ ਵੱਡਾ ਪਰਿਵਾਰ ਸੀ ਕਿ ਇੱਕ ਲੱਖ ਪੁੱਤਰ ਤੇ ਸਵਾ ਲੱਖ ਪੋਤਰੇ ਸਨ, ਆਪ ਹੀ ਮੰਨਦੇ ਹੋ
ਕਿ ਉਸ ਰਾਵਨ ਦੇ ਘਰ ਦੀਵਾ ਬਤੀ ਬਾਲਣ ਵਾਲਾ ਵੀ ਕੋਈ ਨਹੀਂ ਬਚਿਆ।
ਇਥੇ ਇਸ ਗੱਲ ਦੀ ਪ੍ਰੋੜਤਾ ਨਹੀਂ ਕੀਤੀ ਗਈ ਕਿ ਸੱਚਮੁਚ ਰਾਵਨ ਦੇ ਇੱਕ ਲੱਖ
ਪੁਤਰ ਅਤੇ ਸਵਾ ਲੱਖ ਪੋਤਰੇ ਸਨ। ਭਾਵੇਂ ਤਰੀਕੇ ਨਾਲ ਤੁਸੀਂ ਵੀ ਆਪਣੀ ਗੱਲ ਦਾ ਇਹੀ ਮਤਲਬ ਕਢਣ ਦੀ
ਕੋਸ਼ਿਸ਼ ਕੀਤੀ ਹੈ ਪਰ ਪ੍ਰਮਾਣ ਢੁਕਵਾਂ ਨਹੀਂ ਹੈ ਅਤੇ ਆਪ ਜੀ ਦੀ ਗੱਲ ਦੀ ਪ੍ਰੋੜਤਾ ਨਹੀਂ ਕਰਦਾ। ਆਪ
ਜੀ ਕਿਰਪਾ ਕਰਕੇ ਦਸਵੀਂ ਵਾਰ ਦੀ ਤੇਰ੍ਹਵੀਂ ਪਉੜੀ ਇੱਕ ਵਾਰੀ ਫੇਰ ਖੁਲ੍ਹੇ ਮਨ ਨਾਲ ਪੜ੍ਹਨ ਦੀ
ਕੋਸ਼ਿਸ਼ ਕਰੋ:
ਬਾਮ੍ਹਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ।। (੧੦-੧੩-੧)
ਧੰਨੈ ਡਿਠਾ ਚਲਿਤ ਏਹ ਪੁਛੈ ਬਾਮ੍ਹਣ ਆਖ ਸੁਣਾਵੈ।। (੧੦-੧੩-੨)
ਠਾਕੁਰ ਦੀ ਸੇਵਾ ਕਰੇ ਜੋ ਇਛੇ ਸੋਈ ਫਲ ਪਾਵੈ।। (੧੦-੧੩-੩)
ਧੰਨਾ ਕਰਦਾ ਜੋਦੜੀ ਮੈਂ ਭਿ ਦੇਹ ਇੱਕ ਜੋ ਤੁਧ ਭਾਵੈ।। (੧੦-੧੩-੪)
ਪੱਥਰ ਇੱਕ ਲਪੇਟ ਕਰ ਦੇ ਧੰਨੇ ਨੋਂ ਗੈਲ ਛੁਡਾਵੈ।। (੧੦-੧੩-੫)
ਠਾਕੁਰ ਨੋਂ ਨ੍ਹਾਵਾਲਕੇ ਛਾਹਿ ਰੋਟੀ ਲੈ ਭੋਗ ਚੜ੍ਹਾਵੈ।। (੧੦-੧੩-੬)
ਹਥ ਜੋੜ ਮਿੰਨਤ ਕਰੇ ਪੈਰੀਂ ਪੈ ਪੈ ਬਹੁਤ ਮਨਾਵੈ।। (੧੦-੧੩-੭)
ਹਉਂ ਬੀ ਮੂੰਹ ਨ ਜੁਠਾਲਸਾਂ ਤੂੰ ਰੁਠਾ ਮੈਂ ਕਿਹੁ ਨ ਸੁਖਾਵੈ।। (੧੦-੧੩-੮)
ਗੋਸਈਂ ਪਰਤੱਖ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ।। (੧੦-੧੩-੯)
ਭੋਲਾ ਭਾਉ ਗੋਵਿੰਦ ਮਿਲਾਵੈ।। (੧੦-੧੩-੧੦)
ਇਥੇ ਪਉੜੀ ਦਾ ਕੇਂਦਰੀ ਭਾਵ ‘ਭੋਲਾ ਭਾਉ ਗੋਵਿੰਦ ਮਿਲਾਵੈ।। ` ਭਾਵ ਧੰਨਾ
ਜੀ ਦਾ ਭੋਲਾਪਨ (ਆਪ ਜੀ ਦੇ ਸ਼ਬਦਾਂ ਵਿੱਚ ‘
ਧਰਮ
ਵਿੱਚ ਕੁੱਝ ਥਾਂ ਮਨੁੱਖ ਦੇ ਭੋਲੇਪਨ ਦਾ ਭਾਵ ਉਸਦੇ ਭਰੋਸੇ ਨੂੰ ਪੱਕਾ ਰੱਖਦਾ ਹੈ।‘)
ਜਿਸ ਕਾਰਨ ਪ੍ਰਮਾਤਮਾ ਧੰਨਾ ਜੀ ਨੂੰ ਮਿਲ ਗਿਆ, ਪਉੜੀ ਦੀ
ਉਪਰਲੀਆਂ ਨੌਂ ਪੰਕਤੀਆਂ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ। ਇਸ ਦਾ ਸਪੱਸ਼ਟ ਪ੍ਰਭਾਵ ਮਿਲਦਾ ਹੈ ਕਿ
ਉਪਰੋਕਤ ਕਹਾਣੀ ਸੱਚੀ ਹੈ ਅਤੇ ਧੰਨਾ ਜੀ ਦੇ ਭੋਲੇਪਨ ਕਾਰਨ ਅਤੇ ਉਨ੍ਹਾਂ ਦੀ ਸ਼ਰਧਾ ਭਗਤੀ ਕਰਕੇ
ਉਨ੍ਹਾਂ ਦੀ ਰੋਟੀ ਖਾਣ ਲਈ ਪ੍ਰਮਾਤਮਾ ਪੱਥਰ ਵਿੱਚੋਂ ਪ੍ਰਗਟ ਹੋ ਗਿਆ।
ਇਸ ਬਾਰੇ ਭਗਤ ਧੰਨਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਕੀ ਲਿਖਦੇ ਹਨ, ਅਤੇ
ਗੁਰੂ ਅਰਜਨ ਸਾਹਿਬ ਨੇ ਜੋ ਵਿਚਾਰ ਇਸ ਬਾਰੇ ਆਪਣੇ ਪ੍ਰਗਟ ਕੀਤੇ ਹਨ, ਉਹ ਮੈਂ ਆਪਣੇ ਮਿਤੀ ੨੨. ੦੩.
੨੦੧੩ ਦੇ ਪੱਤਰ ਵਿੱਚ ਲਿਖ ਚੁਕਾ ਹਾਂ, ਇਸ ਲਈ ਦੁਹਰਾਉਣਾ ਕਿਸੇ ਤਰ੍ਹਾਂ ਵੀ ਯੋਗ ਨਹੀਂ ਹੋਵੇਗਾ।
ਜਦ ਆਪ ਜੀ ਨੂੰ ਭਗਤ ਧੰਨਾ ਜੀ ਦੇ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਤ ਸ਼ਬਦ ਤੇ ਯਕੀਨ ਨਹੀਂ ਤਾਂ
ਮੈਂ ਆਪ ਜੀ ਨੂੰ ਕਿਵੇਂ ਸਮਝਾ ਸਕਦਾ ਹਾਂ। ਹਾਂ ਆਪ ਜੀ ਦੇ ਉਪਰੋਕਤ ਵਿਚਾਰ,
ਧਰਮ ਵਿੱਚ ਕੁੱਝ ਥਾਂ ਮਨੁੱਖ ਦੇ
ਭੋਲੇਪਨ ਦਾ ਭਾਵ ਉਸਦੇ ਭਰੋਸੇ ਨੂੰ ਪੱਕਾ ਰੱਖਦਾ ਹੈ।
ਬਾਰੇ ਗੁਰਬਾਣੀ ਦੇ ਕੁੱਝ ਪ੍ਰਮਾਣ ਜ਼ਰੂਰ ਸਾਂਝੇ ਕਰਨੇ
ਚਾਹਾਂਗਾ:
“ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ।। “ (ਪੰਨਾ ੧੩੭੨)
“ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ।। ਅਗਿਆਨ ਮਤੀ ਅੰਧੇਰੁ ਹੈ
ਬਿਨੁ ਪਿਰ ਦੇਖੇ ਭੁਖ ਨ ਜਾਇ।। “ (ਸਿਰੀਰਾਗੁ ਮਹਲਾ ੩, ਪੰਨਾ ੩੮)
“ਗਿਆਨ ਹੀਣੰ ਅਗਿਆਨ ਪੂਜਾ।। ਅੰਧ ਵਰਤਾਵਾ ਭਾਉ ਦੂਜਾ।। “ (ਸਲੋਕ ਵਾਰਾਂ
ਤੇ ਵਧੀਕ।। ਮਹਲਾ ੧, ਪੰਨਾ ੧੪੧੨)
“ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ।। ਇਸ ਭਰਵਾਸੇ ਜੋ ਰਹੇ
ਬੂਡੇ ਕਾਲੀ ਧਾਰ।। “ (ਪੰਨਾ ੧੩੭੨)
ਇਸ ਦੇ ਬਾਵਜੂਦ ਵੀ ਆਪ ਆਪਣੇ ਵਿਚਾਰਾਂ ਤੇ ਪੱਕਾ ਰਹਿਣਾ ਚਾਹੁੰਦੇ ਹੋ ਤਾਂ
ਆਪ ਨੂੰ ਪੂਰਾ ਅਧਿਕਾਰ ਹੈ।
ਆਪ ਜੀ ਨੂੰ ਇੱਕ ਖੇਚਲ ਹੋਰ ਦੇਵਾਂਗਾ। ਆਪ ਜੀ ਨੇ ਲਿਖਿਆ ਹੈ,
‘ਜਿਸ ਦੀਆਂ ਵਾਰਾਂ ਨੂੰ ਗੁਰਬਾਣੀ
ਸਮਝਣ ਦੀ ਕੁੰਜੀ ਦਾ ਮਾਣ ਗੁਰੂਘਰ ਵਲੋਂ ਪ੍ਰਾਪਤ ਹੋਇਆ।‘
ਇਹ ਮਾਣ ਕਿਹੜੇ ਗੁਰੂ ਸਾਹਿਬ ਨੇ, ਕਦੋਂ, ਕਿਥੇ ਅਤੇ
ਕਿਵੇਂ ਦਿੱਤਾ ਹੈ, ਇਹ ਜਾਣਕਾਰੀ ਜ਼ਰਾ ਮੈਨੂੰ ਵੀ ਦੇਣਾ। ਮੇਰੀ ਜਾਣਕਾਰੀ ਵਿੱਚ ਇਹ ਵਾਧਾ ਕਰਨ ਲਈ
ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।
ਆਪ ਜੀ ਨੇ ਇਹ ਵੀ ਲਿਖਿਆ ਹੈ ਕਿ
‘ਨਿਰਸੰਦੇਹ: ਭਾਈ ਗੁਰਦਾਸ ਜੀ ਦੀਆਂ
ਵਾਰਾਂ ਸ੍ਹਾਮਣੇ ਆਪਣੇ ਸ਼ੱਕ ਨੂੰ ਖੜਾ ਕਰਨ ਲਈ, ਭਾਈ ਗੁਰਦਾਸ ਜੀ ਦੀ ਪੱਧਰ ਦੀ ਸੋਚ ਅਤੇ ਗੁਰਮਤਿ
ਗਿਆਨ ਦਰਕਾਰ ਹੈ।‘
ਮੈਨੂੰ ਇਹ ਲਿਖਣ ਅਤੇ ਮੰਨਣ ਵਿੱਚ ਰਤਾ ਵੀ ਸੰਕੋਚ ਨਹੀਂ ਕਿ ਮੈਂ ਗੁਰਮਤਿ
ਦਾ ਇੱਕ ਮਾਮੂਲੀ ਜਿਹਾ ਵਿਦਿਆਰਥੀ ਹਾਂ, ਭਾਈ ਗੁਰਦਾਸ ਜੀ ਵਰਗੀ ਸ਼ਖਸੀਅਤ ਤੱਕ ਤਾਂ ਕੀ ਪਹੁੰਚਣਾ
ਹੈ, ਮੇਰੀ ਸੋਚ ਅਤੇ ਗੁਰਮਤਿ ਗਿਆਨ ਬਹੁਤ ਸੀਮਿਤ ਹੈ। ਮੈਂ ਤਾਂ ਗੁਰਬਾਣੀ ਦੇ ਨਾਲ ਉਨ੍ਹਾਂ ਦੀਆਂ
ਵਾਰਾਂ `ਚੋਂ ਵਿਆਖਿਆ ਰੂਪੀ ਅਗਵਾਈ ਲੈ ਕੇ, ਗੁਰਮਤਿ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਹਾਂ! ਆਪ ਜੀ
ਨੇ ਉਸ ਪੱਧਰ ਤੇ ਪਹੁੰਚ ਕੇ ਗੁਝੇ ਭੇਦ ਪਾ ਲਏ ਹੋਣ ਤਾਂ ਮੈਂ ਆਪਣੀ ਸਾਰੀ ਮੂਰਖਤਾ ਭਰਪੂਰ ਚਰਚਾ
ਵਾਸਤੇ ਖਿਮਾਂ ਦਾ ਜਾਚਕ ਹਾਂ। ਵੈਸੇ ਬਚਿਤ੍ਰ ਨਾਟਕ ਦੇ ਬਹੁਤੇ ਹਮਾਇਤੀਆਂ ਵਲੋਂ ਵੀ ਇਹੀ ਦਲੀਲ
ਦਿੱਤੀ ਜਾਂਦੀ ਹੈ ਕਿ ਇਸ ਦੀਆਂ ਰਚਨਾਵਾਂ ਦੇ ਭੇਦ ਨੂੰ ਆਮ ਆਦਮੀ ਨਹੀਂ ਸਮਝ ਸਕਦਾ, ਉਸ ਲਈ ਬਹੁਤੇ
ਉਚੇ ਪੱਧਰ ਦੀ ਲੋੜ ਹੁੰਦੀ ਹੈ। ਵੈਸੇ ਜਿਥੇ ਦਲੀਲ ਫੇਲ ਹੋ ਜਾਵੇ, ਇਹ ਭਾਵੁਕ ਟੋਟਕਾ ਕਾਫੀ ਕਾਰਗਰ
ਸਾਬਤ ਹੁੰਦਾ ਹੈ।
ਆਪ ਜੀ ਨੇ ਲਿਖਿਆ ਹੈ ਕਿ
ਆਪ ਜੀ ਦੀ ਗਲ ਨਹੀਂ, ਪਰ ਵਿਡੰਭਣਾ ਇਹ
ਹੈ ਕਿ ਭਾਈ ਗੁਰਦਾਸ ਜਾਂ ‘ਬਾਣੀ’ ਵਿੱਚ ਆਉਂਦੇ ਅਜਿਹੇ ਸ਼ਬਦਾਂ ਪ੍ਰਤੀ ਉੱਠਦੇ ਨਿਜੀ ਫ਼ੁਰਨਿਆਂ ਨੂੰ
ਹਲ (Resolve)
ਕਰਨ ਦੀ ਥਾਂ, ਕੁੱਝ ਨੇ ਮੂਲ ਅਧਾਰਾਂ ਨੂੰ ਖ਼ਤਮ
(Dissolve)
ਕਰਨ ਦਾ ਰੂਝਾਨ ਅਪਨਾ ਲਿਆ ਹੈ। ਆਪ ਜੀ ਜਾਣਦੇ ਹੀ
ਹੋਵੋਗੇ ਕਿ ਇਸੇ ਰੂਝਾਨ ਨੇ ਬਾਣੀ ਵੱਲ ਵੀ ਨਿਸ਼ਾਨਾ ਸਾਧਿਆ ਹੈ।
ਵੀਰ ਜੀਓ! ਕਿਸੇ ਦੀ ਗੱਲ ਤਾਂ ਮੈਂ ਨਹੀਂ ਕਰ ਸਕਦਾ ਪਰ ਇਤਨਾ ਜ਼ਰੂਰ ਕਹਿ
ਸਕਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆਂ ਹਰ ਸ਼ਬਦ ਮੇਰੇ ਵਾਸਤੇ ਅਕਾਲ-ਪੁਰਖ ਦਾ ਇਲਾਹੀ
ਫੁਰਮਾਨ ਹੈ। ਮੈਂ ਇਸ ਇਲਾਹੀ ਬਾਣੀ ਉਤੇ ਕੋਈ ਸ਼ੰਕਾ ਖੜ੍ਹਾ ਕਰਨ ਨਾਲੋਂ ਮਰ ਜਾਣਾ ਵਧੇਰੇ ਚੰਗਾ
ਸਮਝਾਂਗਾ।
ਸਮਾਪਤੀ ਕਰਨ ਤੋਂ ਪਹਿਲਾਂ ਆਪ ਦੀ ਆਖਰੀ ਗੱਲ ਦਾ ਜੁਆਬ ਦੇਣਾ ਵੀ ਜ਼ਰੁਰੀ
ਹੈ। ਆਪ ਜੀ ਨੇ ਲਿਖਿਆ ਹੈ:
ਵੀਰ ਜੀਉ ਆਪ ਜੀ ਗੁਰਮਤਿ ਦੀ ਕਸਵਟੀ ਪ੍ਰਤੀ ਸੁਚੇਤ ਰਹਿਣ ਦਾ ਯਤਨ ਕਰਦੇ
ਰਹਿੰਦੇ ਹੋ।
ਆਪ ਜੀ ਤੋਂ
ਪ੍ਰਸ਼ਨ ਹੈ ਕਿ, ਕੀ ਆਪ ਹੀ ‘ਗੁਰੂ’ ਦੇ ‘ਪੰਥ’ ਦਾ ਪ੍ਰਧਾਨ ਜਾਂ ਮੀਤ ਪ੍ਰਧਾਨ ਬਣ ਜਾਣਾ ਗੁਰਮਤਿ
ਅਨੁਸਾਰੀ ਹੈ? ਇਸ ਦੀ ਮਿਸਾਲ ‘ਖ਼ਾਲਸੇ ਪੰਥ’ ਦੇ ਇਤਹਾਸ ਵਿੱਚ ਕਿੱਥੇ ਮਿਲਦੀ ਹੈ ਕਿ ਕਿਸੇ ਫ਼ਾਰਮ
ਨੂੰ ਭਰ ਕੇ ਕੋਈ ‘ਖ਼ਾਲਸਾ ਪੰਥ’ ਦਾ ਮੈਂਬਰ ਬਣ ਸਕਦਾ ਹੈ?
ਜੇ ਕਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਸਵਾਲ ਉੱਠ
ਸਕਦੇ ਹਨ ਤਾਂ ਆਪ ਜੀ ਵਲੋਂ ਉਠਾਏ ਇਨ੍ਹਾਂ ਕਦਮਾਂ ਦੀ ਵਿਚਾਰ ਵੀ ਜ਼ਰੂਰੀ ਹੈ।
ਸੱਚ ਜਾਣੋ ਮੈਨੂੰ ਸਭ ਤੋਂ ਵਧ ਹੈਰਾਨਗੀ ਆਪ ਜੀ ਦੇ ਇਸ ਸੁਆਲ ਤੋਂ ਹੋਈ ਹੈ,
ਕਿਉਂਕਿ ਇਸ ਲਹਿਰ ਦੇ ਉਭਰਨ ਦੀਆਂ ਤਕਰੀਬਨ ਬਹੁਤੀਆਂ ਮੀਟਿੰਗਾਂ ਵਿੱਚ ਤਾਂ ਆਪ ਖੁਦ ਸ਼ਾਮਲ ਸਾਓ।
ਇਤਨਾ ਹੀ ਨਹੀਂ ਜਦੋਂ ਇਸ ਲਹਿਰ ਦੀ ਅਗਵਾਈ ਵਾਸਤੇ ਇੱਕ ਕੇਂਦਰੀ ਪੰਚਾਇਤ ਦੀ ਗਠਨ ਦੀ ਕਵਾਇਤ ਚਲ
ਰਹੀ ਸੀ ਤਾਂ ਉਸ ਵਿੱਚ ਆਪ ਜੀ ਦਾ ਨਾਂਅ ਵੀ ਆਇਆ। ਜਿਸ ਤੇ ਆਪ ਜੀ ਨੇ ਕਿਹਾ ਕਿ ਆਪ ਜੀ ਕਿਉਂਕਿ
ਸਰਕਾਰੀ ਨੌਕਰੀ ਵਿੱਚ ਹੋ, ਇਸ ਲਈ ਆਪ ਦਾ ਨਾਂਅ ਨਾ ਪਾਇਆ ਜਾਵੇ ਤੇ ਆਪ ਦੀ ਜਗ੍ਹਾ ਤੇ ਆਪ ਜੀ ਦੇ
ਨੇੜਲੇ ਰਿਸ਼ਤੇਦਾਰ ਸ੍ਰ. ਤਿਰਲੋਕ ਸਿੰਘ ਜੀ ਦਾ ਨਾਂਅ ਪਾ ਲਿਆ ਜਾਵੇ। ਪਰ ਆਪ ਜੀ ਨੇ ਯਕੀਨ ਦੁਆਇਆ
ਕਿ ਉਸ ਇਲਾਕੇ ਦੀਆਂ ਸਰਗਰਮੀਆਂ ਦੀ ਸਾਰੀ ਜ਼ਿਮੇਂਵਾਰੀ ਆਪ ਜੀ ਖੁਦ ਸੰਭਾਲੋਗੇ, ਕੇਵਲ ਸਰਕਾਰੀ
ਨੌਕਰੀ ਦੀ ਮਜਬੂਰੀ ਕਰਕੇ ਆਪਣਾ ਨਾਂਅ ਨਹੀਂ ਦੇ ਸਕਦੇ ਅਤੇ ਆਪਣੀ ਜਗ੍ਹਾ ਤੇ ਆਪਣੇ ਨੇੜਲੇ
ਰਿਸ਼ਤੇਦਾਰ ਸ੍ਰ. ਤਿਰਲੋਕ ਸਿੰਘ ਜੀ ਦਾ ਨਾਂਅ ਦੇ ਰਹੇ ਹੋ। ਇਹ ਮੈਂ ਕਿਸੇ ਦੀ ਦੱਸੀ ਗੱਲ ਨਹੀਂ ਕਰ
ਰਿਹਾ, ਬਲਕਿ ਅੱਖੀਂ ਵੇਖੀ ਅਤੇ ਕੰਨੀ ਸੁਣੀ ਦੱਸ ਰਿਹਾ ਹਾਂ।
ਇਹ ਸੁਆਲ ਆਪ ਜੀ ਨੂੰ ਉਥੇ ਸਾਰਿਆਂ ਦੀ ਮੀਟਿੰਗ ਵਿੱਚ ਪੁੱਛਣਾ ਚਾਹੀਦਾ ਸੀ,
ਜਾਂ ਜਿਸ ਵੇਲੇ ਆਪ ਇਹ ਯਕੀਨ ਦੁਆ ਰਹੇ ਸਾਓ ਕਿ ਆਪ ਆਪਣੇ ਇਲਾਕੇ ਦੀ ਪੂਰੀ ਜ਼ਿਮੇਂਵਾਰੀ ਸੰਭਾਲੋਗੇ
ਤਾਂ ਆਪਣੇ ਆਪ ਨੂੰ ਪੁਛਣਾ ਚਾਹੀਦਾ ਸੀ ਕਿ ਕੀ ਇਹ ਯੋਗ ਹੋਵੇਗਾ? ਇਹ ਗੱਲ ਅਲੱਗ ਹੈ ਕਿ ਜਦੋਂ
ਆਪ ਜੀ ਦੀ ਵਿਚਾਰਧਾਰਾ ਦਾ ਅਸਲ ਰੂਪ ਸਾਹਮਣੇ ਆ ਗਿਆ ਤਾਂ ਇਸ ਲਹਿਰ ਦੇ ਸੰਯੋਜਕਾਂ ਵਲੋਂ ਆਪ ਤੋਂ
ਕੁੱਝ ਦੂਰੀ ਬਣਾ ਲਈ ਗਈ।
ਨਿਰਾਸ਼ ਨਾ ਹੋਵੋ, ਇਹ ਕਹਿ ਕੇ ਮੈਂ ਜੁਆਬ ਦੇਣ ਤੋਂ ਨੱਸਣ ਦਾ ਰਾਹ ਨਹੀਂ ਲਭ
ਰਿਹਾ, ਸਿਰਫ ਆਪ ਜੀ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਵੈਸੇ ਮੈਨੂੰ ਕੁੱਝ ਹੈਰਾਨਗੀ
ਜ਼ਰੂਰ ਹੋ ਰਹੀ ਹੈ ਕਿਉਂਕਿ ਮੈਂ ਨਹੀਂ ਸਮਝਦਾ ਕਿ ਆਪ ਦੀ ਯਾਦਾਸ਼ਤ ਇਤਨੀ ਕਮਜ਼ੋਰ ਹੈ।
ਸਤਿਕਾਰਯੋਗ ਵੀਰ ਜੀਓ! ਜਦੋਂ ਜਦੋਂ ਕੌਮ ਵਿੱਚ ਕੁੱਝ ਸਿਧਾਂਤਕ ਨਿਘਾਰ ਆਏ
ਹਨ, ਉਨ੍ਹਾਂ ਨੂੰ ਦੂਰ ਕਰਨ ਵਾਸਤੇ ਸਮੇਂ ਸਮੇਂ ਤੇ ਕੁੱਝ ਲਹਿਰਾਂ ਉਠਦੀਆਂ ਰਹੀਆਂ ਹਨ, ਜਿਨ੍ਹਾਂ
ਨੇ ਉਸ ਨਿਘਾਰ ਨੂੰ ਦੂਰ ਕਰਨ ਵਿੱਚ ਵਡਾ ਯੋਗਦਾਨ ਪਾਇਆ ਹੈ। ਜਿਵੇਂ ਉਨ੍ਹੀਵੀਂ ਸਦੀ ਦੇ ਸ਼ੁਰੂ ਵਿੱਚ
ਜਦੋਂ ਅੱਜ ਦੀ ਤਰ੍ਹਾਂ ਦੇਹਧਾਰੀ ਗੁਰੂ ਡੰਮ ਦਾ ਬਹੁਤ ਬੋਲਬਾਲਾ ਹੋ ਗਿਆ ਸੀ ਅਤੇ ਦੂਸਰੇ ਪਾਸੇ
ਬ੍ਰਾਹਮਣੀ ਪ੍ਰਭਾਵ ਵਿੱਚ ਸਿੱਖਾਂ ਵਿੱਚ ਵੀ ਦੇਵੀ ਦੇਵਤਿਆਂ ਦੀ ਪੂਜਾ ਸ਼ੁਰੂ ਹੋ ਗਈ ਸੀ, ਇਥੋਂ ਤੱਕ
ਕਿ ਆਨੰਦ ਕਾਰਜ ਦੀ ਬਜਾਏ ਹਿੰਦੂ ਰੀਤੀ ਅਨੁਸਾਰ ਵੇਦੀ ਦੇ ਵਿਆਹ ਸ਼ੁਰੂ ਹੋ ਗਏ ਸਨ, ਉਸ ਵੇਲੇ ਇੱਕ
ਨਿਰੰਕਾਰੀ ਲਹਿਰ ਉਭਰੀ ਸੀ, ਜਿਸ ਨੇ ਇਨ੍ਹਾਂ ਕੁਰੀਤੀਆਂ ਨੂੰ ਦੂਰ ਕਰਨ ਵਿੱਚ ਵੱਡਾ ਯੋਗਦਾਨ ਪਾਇਆ।
ਇਸ ਲਹਿਰ ਦੇ ਮੋਹਰੀਆਂ ਨੇ ‘ਜੋ ਦੇਹਿਧਾਰੀ ਸਭ ਖੁਆਰ, ਜਪੋ ਪਿਆਰਿਓ ਧੰਨ ਨਿਰੰਕਾਰ` ਦਾ ਹੋਕਾ
ਦਿੱਤਾ। ਆਨੰਦ ਕਾਰਜ ਦੀ ਸਿੱਖ ਰੀਤੀ ਮੁੜ ਸੁਰਜੀਤ ਕਰਾਈ। ਇਸ ਲਹਿਰ ਦੀ ਅਗਵਾਈ ਕਰ ਰਹੀ ਸੰਸਥਾ ਦਾ
ਨਾਂਅ ‘ਨਿਰੰਕਾਰੀ` ਸੀ।
ਇਹ ਅਲੱਗ ਗੱਲ ਹੈ ਕਿ ਬਾਅਦ ਵਿੱਚ ਇਸ ਸੰਸਥਾ ਵਿੱਚ ਪਾੜ ਪੈ ਗਿਆ, ਅਤੇ ਦੋ
ਟੁਕੜੇ ਹੋ ਗਏ। ਭਾਰਤ ਦੇ ਅਜ਼ਾਦ ਹੋਣ ਤੋਂ ਬਾਅਦ ਇੱਕ ਹਿੱਸਾ ਸਰਕਾਰੀ ਸ਼ਹਿ ਨਾਲ ਵੱਡਾ ਰੂਪ ਧਾਰਨ ਕਰ
ਗਿਆ ਅਤੇ ਅੱਜ ਉਹ ਸਿੱਖ ਕੌਮ ਦਾ ਸ਼ਰੀਕ ਬਣ ਕੇ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੂਜਾ ਸਿਧਾਂਤਕ
ਹਿੱਸਾ ਅੱਜ ਵੀ ਪੰਥ ਦੇ ਨਾਲ ਹੈ ਭਾਵੇਂ ਸਮੇਂ ਦੇ ਨਾਲ ਕੁੱਝ ਤਰੁੱਟੀਆਂ ਉਸ ਵਿੱਚ ਵੀ ਆ ਗਈਆਂ ਹਨ।
ਇਸੇ ਤਰ੍ਹਾਂ ਉਨ੍ਹੀਵੀਂ ਸਦੀ ਦੇ ਮੱਧ ਤੋਂ ਬਾਅਦ ਜਦੋਂ ਗੁਰਦੁਆਰਿਆਂ ਤੇ
ਕਾਬਜ਼ ਮਹੰਤਾਂ ਨੇ ਪਾਵਨ ਗੁਰਦੁਆਰਿਆਂ ਵਿੱਚ ਬ੍ਰਾਹਮਣੀ ਕਰਮ ਸ਼ੁਰੂ ਕਰਾ ਦਿੱਤੇ ਅਤੇ ਹੋਰ ਵੀ ਕਈ
ਗੈਰ ਇਖਲਾਕੀ ਕੁਕਰਮ ਸ਼ੁਰੂ ਕਰ ਦਿੱਤੇ ਤਾਂ ਗੁਰਦੁਆਰਾ ਸੁਧਾਰ ਲਹਿਰ ਨੇ ਜਨਮ ਲਿਆ। ਇਸ ਲਹਿਰ `ਚੋਂ
ਉਭਰੀ ਸੰਸਥਾ ਦਾ ਨਾਂਅ ਬਾਅਦ ਵਿੱਚ ਅਕਾਲੀ ਦਲ ਪਿਆ।
ਅੱਜ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਬਚਿਤ੍ਰ ਨਾਟਕ ਨਾਮਕ
ਪੁਸਤਕ ਸ਼ਰੀਕ ਦੇ ਤੌਰ ਤੇ ਸਥਾਪਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਹੋ
ਰਹੀ ਹੈ ਕਿ ਇਸ ਪੁਸਤਕ ਤੋਂ ਬਿਨਾ ਖ਼ਾਲਸਾ ਪੂਰਨ ਨਹੀਂ ਹੋ ਸਕਦਾ ਬਲਕਿ ਕੁਪ੍ਰਚਾਰ ਰਾਹੀਂ ਜਿਥੇ ਇਸ
ਪੁਸਤਕ ਨੂੰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੇ ਨਾਂਅ ਮੜ੍ਹਨ ਦੀ ਕੋਸ਼ਿਸ਼ ਹੋ ਰਹੀ ਹੈ, ਉਥੇ ਖ਼ਾਲਸੇ
ਨੂੰ ਇਸੇ ਪੁਸਤਕ ਦੀ ਪ੍ਰਾਧੀਨਗੀ ਵਿੱਚ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ। ਅੱਜ ਸੰਗਤ ਵਿੱਚ ਇਹ
ਚੇਤਨਤਾ ਲਿਆਉਣਾ ਜ਼ਰੂਰੀ ਹੈ ਕਿ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਗੁਰਗੱਦੀ ਕੇਵਲ ਤੇ
ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ, ਖਾਲਸਾ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਹੈ। ਲਹਿਰਾਂ ਦੇ
ਨਾਂਅ ਉਨ੍ਹਾ ਦੇ ਕਾਰਜ ਦੇ ਸੰਕੇਤਕ ਹੀ ਹੁੰਦੇ ਹਨ। ਸਾਡਾ ਵੀ ਹੋਕਾ ਹੈ ਕਿ ਖ਼ਾਲਸਾ ਪੰਥ ਗੁਰੂ
ਗ੍ਰੰਥ ਦਾ ਹੈ ਅਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੈ ਉਹੀ ਖ਼ਾਲਸਾ ਅਖਵਾਉਣ ਦਾ ਅਧਿਕਾਰੀ ਹੈ।
ਉਪਰੋਕਤ ਲਹਿਰਾਂ ਨੂੰ ਉਸਾਰਨ ਅਤੇ ਚਲਾਉਣ ਵਾਲੇ ਇਨਸਾਨ ਹੀ ਸਨ। ਇਹ
ਸੇਵਾਵਾਂ ਇਨਸਾਨਾਂ ਨੂੰ ਹੀ ਨਿਭਾਉਣੀਆਂ ਪੈਂਦੀਆਂ ਨੇ। ਹੁਣ ਜੇ ਇਸ ਨਵੀਂ ਉਭਰ ਰਹੀ ਲਹਿਰ ਵਿੱਚ
ਦਾਸ ਨੂੰ ਕੋਈ ਸੇਵਾ ਦੇ ਦਿੱਤੀ ਗਈ ਤਾਂ ਇਸ ਵਿੱਚ ਕੀ ਗ਼ਲਤ ਹੈ? ਵੈਸੇ ਮੈਂ ਇਤਨਾ ਜ਼ਰੂਰ ਸਪੱਸ਼ਟ ਕਰ
ਦਿਆਂ ਕਿ ਮੈਂ ਇਹ ਸੇਵਾ ਮੰਗੀ ਨਹੀਂ, ਲੇਕਿਨ ਜੇ ਕੋਈ ਸਿਧਾਂਤਕ ਮਤਭੇਦ ਨਾ ਹੋਵੇ ਤਾਂ ਜਦੋਂ ਵੀ
ਮੈਨੂੰ ਕੋਈ ਸੇਵਾ ਦਿੱਤੀ ਜਾਵੇ ਮੈਂ ਭਗੌੜਾ ਕਦੇ ਨਹੀਂ ਹੋਇਆ।
ਆਪ ਦੀ ਆਖਰੀ ਗੱਲ ਦਾ ਜੁਆਬ ਬਾਕੀ ਰਹਿ ਗਿਆ। ਆਪ ਜੀ ਨੇ ਪੁੱਛਿਆ ਹੈ ਕਿ
ਇਸ ਦੀ ਮਿਸਾਲ ‘ਖ਼ਾਲਸੇ ਪੰਥ’ ਦੇ ਇਤਹਾਸ ਵਿੱਚ ਕਿੱਥੇ ਮਿਲਦੀ ਹੈ ਕਿ ਕਿਸੇ ਫ਼ਾਰਮ ਨੂੰ ਭਰ ਕੇ ਕੋਈ
‘ਖ਼ਾਲਸਾ ਪੰਥ’ ਦਾ ਮੈਂਬਰ ਬਣ ਸਕਦਾ ਹੈ?
ਸਤਿਕਾਰ ਯੋਗ ਜੀਓ! ਇਥੇ ਗੱਲ ਇਸ ਲਹਿਰ ਦਾ ਮੈਂਬਰ ਬਣਨ ਦੀ ਹੋ ਰਹੀ ਹੈ, ਖ਼ਾਲਸਾ ਪੰਥ ਦਾ ਨਹੀਂ।
ਨਾਲੇ ਧਿਆਨ ਨਾਲ ਪੜ੍ਹ ਕੇ ਵੇਖੋ ਇਹ ਮੈਂਬਰਸ਼ਿਪ ਫਾਰਮ ਦੇ ਨਾਂਅ ਤੇ ਇਹ ਇੱਕ ਵਚਨਬੱਧਤਾ ਪੱਤਰ (
commitment
letter) ਵਧੇਰੇ ਹੈ। ਆਪ ਜੀ ਤਾਂ ਜਾਣਦੇ ਹੀ ਹੋ
ਕਿ ਹਰ ਲਹਿਰ ਵਿੱਚ, ਹਰ ਸੰਸਥਾ ਵਿੱਚ ਕੁੱਝ ਗੈਰ ਸਿਧਾਂਤਕ ਘੁਸਪੈਠੀਏ ਆ ਵੜਦੇ ਹਨ। ਲੋੜ ਪੈਣ ਤੇ
ਉਨ੍ਹਾਂ ਨੂੰ ਯਾਦ ਕਰਾਉਣ ਲਈ ਐਸਾ ਵਚਨਬੱਧਤਾ ਪੱਤਰ (commitment
letter) ਲੈ ਲੈਣ ਵਿੱਚ ਹਰਜ ਹੀ ਕੀ ਹੈ?
ਆਪ ਜੀ ਦੇ ਜਾਂ ਕਿਸੇ ਪਾਠਕ ਦੀ ਸ਼ਾਨ ਦੇ ਖ਼ਿਲਾਫ਼ ਕੋਈ ਸ਼ਬਦ ਲਿਖਿਆ ਗਿਆ ਹੋਵੇ ਜਾਂ ਮੇਰੇ ਕਿਸੇ
ਸ਼ਬਦ ਨਾਲ ਕਿਸੇ ਦੀ ਭਾਵਨਾ ਨੂੰ ਕੋਈ ਠੇਸ ਪਹੁੰਚੇ ਤਾਂ ਮੈਂ ਖਿਮਾਂ ਦਾ ਜਾਚਕ ਹਾਂ।
ਗਰੂ ਗ੍ਰੰਥ ਸਾਹਿਬ ਦੇ ਦਰ ਦਾ ਕੂਕਰ,
ਰਾਜਿੰਦਰ ਸਿੰਘ
(29/03/13)
ਨਿਰਭੈ ਸਿੰਘ ਜਰਮਨੀ
ਸਤਿਕਾਰਿਤ ਸੰਪਾਦਕ ਜੀਓ,
ਵਾਹਗੁਰੂ ਜੀ ਕਾ ਖ਼ਾਲਸਾ। ਵਾਹਗੁਰੂ ਜੀ ਕੀ ਫਤਹਿ॥
ਗੁਰਇੰਦਰ ਸਿੰਘ ਪਾਲ ਜੀ ਆਪਣੇ ੨੮.੦੩.੨੦੧੩ ਵਾਲੇ ਪਤਰ ਵਿਚ ਲਿਖਦੇ ਹਨ ਕਿ "ਅਕਾਲ
ਤਖ਼ਤ ਦੇ ਨਾਮ ਤੇ ਜਾਰੀ ਹੋਏ ਸਿੱਕੇ" ਦਾ ਲੇਖਕ ਆਪਣੇ ੨੭ ਮਾਰਚ ਦੇ ਪੱਤਰ ਵਿਚ ਆਪਣੇ
ਫ਼ਰਜ਼ ਅਤੇ ਪਾਠਕਾਂ ਨਾਲ ਇੱਕ ਵਾਰ ਫਿਰ ਦਗ਼ਾ ਕਰ ਗਿਆ ਹੈ! ਜੋ ਸਿੱਕਿਆਂ ਦੀ ਇਬਾਰਤ ਦੇ ਅਰਥ ਵੀਰ
ਜੀ ਨੇ ਆਪਣੇ ਲੇਖ ਵਿਚ ਦਿੱਤੇ ਹਨ, ਉਸਤੋਂ ਤਾਂ ਇਹਨਾਂ ਦਾ ਲਿਖਣਾ ਸਹੀ ਜਾਪ ਰਿਹਾ ਹੈ। ਦਰਅਸਲ
ਅਸੀਂ ਕਈ ਧਾਰਨਾਵਾਂ, ਗ਼ਲਤ ਜਾਂ ਸਹੀ, ਨੂੰ ਆਪਣੀ ਮਨੋਬਿਰਤੀ ਵਿਚ ਇਸ ਤਰਾਂ ਸਮਾ ਲੈਂਦੇ ਹਾਂ ਕਿ
ਅਸਲੀਅਤ ਤੋਂ ਪਾਸਾ ਵਟ ਲੈਂਦੇ ਹਾਂ। ਖ਼ਾਸ ਤੌਰ ਤੇ ਲੇਖਕਾਂ ਲਈ ਐਸਾ ਕਰਨਾ ਬਿਲਕੁਲ ਠੀਕ ਨਹੀਂ,
ਉਹਨਾਂ ਨੂੰ ਤਾਂ ਆਪਣੀ ਲਿਖਤ ਅਤੇ ਸੋਚ ਵਿਚ ਤਰਕ ਦੇ ਨਾਲ਼ ਨਾਲ਼ ਵਿਸ਼ਾਲਤਾ ਨੂੰ ਪਹਿਲ ਦੇਣੀ ਚਾਹੀਦੀ
ਹੈ। ਜਿਸ ਤਰਾਂ ਖਿੱਚ ਧੂਅ ਕਰਕੇ ਸਿੱਕਿਆਂ ਦੀ ਇਬਾਰਤ ਵਿਚ ਅਕਾਲ ਤਖ਼ਤ ਦੇ ਸ਼ਬਦ ਜੁੱਟ ਨੂੰ ਸਿਧ
ਕਰਨ ਦੀ ਭੁਲੇਖਾ ਪਾਊ ਕੋਸ਼ਿਸ਼ ਕੀਤੀ ਹੈ, ਉਹ ਬਿਲਕੁਲ ਠੀਕ ਨਹੀਂ। ਸਾਨੂੰ ਲਿਖਤ ਲਿਖਣ ਸਮੇਂ
ਦਿਆਨਤਦਾਰੀ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਜਿਸ ਵੇਲੇ ਅਸੀਂ ਆਪਣੀ ਸੋਚ ਵਿਚ ਪੂਰਨ ਦਿਆਨਤਦਾਰੀ
ਨੂੰ ਅਪਣਾ ਲਵਾਂਗੇ ਤਾਂ ਸਾਡੇ ਬਹੁਤੇ ਝਗੜੇ ਅਤੇ ਮਸਲੇ ਆਪਣੇ ਆਪ ਹੀ ਖ਼ਤਮ ਹੋ ਜਾਣਗੇ, ਭਾਵੇਂ ਇਹ
ਰਾਗਮਾਲਾ, ਬਚਿੱਤਰ ਨਾਟਕ (ਜਿਸਨੂੰ ਸਾਜ਼ਿਸ਼ ਨਾਲ ਦਸਮ ਸ੍ਰੀ ਗੁਰੂ ਗ੍ਰੰਥ ਸਹਿਬ ਦਾ ਨਾਮ ਦੇ ਦਿੱਤਾ
ਗਿਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਪ੍ਰਕਾਸ ਕਰਨ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ), ਰਹਿਤ
ਮਰਯਾਦਾ, ਕਕਾਰਾਂ 'ਚ ਮਤਿ ਭੇਦ, ਮਾਸਹਾਰੀ ਭੋਜਨ ਬਾਰੇ, ਅਕਾਲ ਤਖ਼ਤ ਆਦਿ ਕੋਈ ਭੀ ਮਸਲਾ ਹੋਵੇ।
ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਸਿੱਖ ਸਿਰਫ ਇੱਕ ਅਕਾਲ ਦਾ ਪੁਜਾਰੀ ਹੈ, ਇੱਕੋ ਗੁਰੂ ਗ੍ਰੰਥ
ਸਾਹਿਬ ਦਾ ਸ਼ਰਧਾਲੂ ਹੋਣ ਕਰਕੇ ਆਪਸ ਵਿਚ ਭੈਣ/ਭਰਾਤਰੀ ਭਾਵ ਸਦਕੇ ਸਿੱਖੀ ਵਿਚ ਕੱਟੜਤਾ ਨੂੰ ਜਾਂ
ਅੰਨ੍ਹੀਸ਼ਰਧਾ ਨੂੰ ਕੋਈ ਥਾਂਹ ਨਹੀਂ।
ਨਿਰਭੈ ਸਿੰਘ ਜਰਮਨੀ
(29/03/13)
ਸਰਵਜੀਤ ਸਿੰਘ
ਸਿੱਖ ਮਾਰਗ ਦੇ ਸਮੂਹ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸ. ਚਰਨਜੀਤ ਸਿੰਘ ਜੀ ਨੇ ਆਪਣੇ 27 ਮਾਰਚ ਦੇ ਪੱਤਰ `ਚ ਲਿਖਿਆ ਸੀ, “ਮੈਨੂੰ ਤਾਂ ਫਾਰਸੀ ਪੜ੍ਹਨੀ
ਨਹੀਂ ਆਉਂਦੀ, ਜਿਸ ਨੂੰ ਆਉਂਦੀ ਹੋਵੇ ਉਹ ਇਨ੍ਹਾਂ ਦੀ ਤੁਲਨਾ ਕਰ ਸਕਦਾ ਹੈ”।
ਇਸ ਸਬੰਧੀ ਬੇਨਤੀ ਹੈ ਕਿ ਫਾਰਸੀ ਤਾਂ ਮੈਨੂੰ ਵੀ ਪੜ੍ਹਨੀ ਨਹੀਂ ਆਉਂਦੀ ਪਰ ਜਦੋਂ ਹੈ ਸ. ਚਰਨਜੀਤ
ਸਿੰਘ ਜੀ ਵੱਲੋਂ ਭੇਜੀ ਗਈ ਫ਼ੋਟੋ ਨੂੰ, ਸ. ਹਰਦੇਵ ਸਿੰਘ ਜੀ ਵੱਲੋਂ ਭੇਜੀਆਂ ਗਈਆਂ ਫੋਟੂਆਂ ਨਾਲ
ਮੇਲ ਕੇ ਵੇਖਿਆ ਤਾਂ 1832 ਵਾਲੇ ਸਿੱਕੇ (ਪੰਨਾ 49 ਤੇ ਪਹਿਲਾ ਸਿੱਕਾ) ਦੀ ਫ਼ੋਟੋ ਮੇਲ ਖਾਦੀ ਹੈ।
ਸਿੱਕਿਆਂ ਦੀ ਫ਼ੋਟੋ ਦੇ ਅਧਾਰ ਤੇ ਕਿਹਾ ਜਾ ਸਕਦਾ ਹੈ ਕਿ ਸ. ਹਰਦੇਵ ਸਿੰਘ ਜੀ ਭੇਜੀ ਫ਼ੋਟੋ ਅਤੇ ਸ.
ਚਰਨਜੀਤ ਸਿੰਘ ਜੀ ਵੱਲੋਂ ਭੇਜੀ ਗਈ ਫ਼ੋਟੋ, ਇਕੋ ਹੀ ਸਿੱਕੇ ਦੀਆਂ ਹਨ। ਪਰ ਦੋਵਾਂ ਫੋਟੂਆਂ ਦੇ ਥੱਲੇ
English
`ਚ ਲਿਖੀ ਹੋਈ ਇਬਾਰਤ ਮੇਲ ਨਹੀ ਖਾਂਦੀ।
ਸ. ਹਰਦੇਵ ਸਿੰਘ ਜੀ ਵੱਲੋਂ ਭੇਜੀ ਗਈ ਫ਼ੋਟੋ ਦੇ ਨਾਲ,
“SRI AMRITSAR JIYO ZARB (VS YEAR)
MAIMANAT JULS BAKHT AKAL TAKHT”
ਲਿਖਿਆ ਹੋਇਆ ਹੈ।
ਸ. ਚਰਨਜੀਤ ਸਿੰਘ ਜੀ ਵੱਲੋਂ ਭੇਜੀ ਗਈ ਫ਼ੋਟੋ ਦੇ ਨਾਲ,
“ ZARB SRI AMRITSAR JEO SAMBAT
1832 MAIMANAT MANUS JAULS TAKHT AKAL
BAKHT” ਲਿਖਿਆ ਹੋਇਆ ਹੈ।
ਮੇਰੇ ਖਿਆਲ ਮੁਤਾਬਕ ਇਹ ਦੋਵੇਂ ਇਬਾਰਤ ਠੀਕ ਨਹੀ ਹੋ ਸਕਦੇ। ਵਿਚਾਰ ਚਰਚਾ `ਚ ਸ਼ਾਮਲ ਅਤੇ ਭਾਸ਼ਾ
ਨੂੰ ਜਾਨਣ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਇਸ ਨੁਕਤੇ ਤੋਂ ਵੀ ਸਥਿਤੀ ਨੂੰ ਸਪਸ਼ਟ ਕਰਨ ਦੀ
ਕ੍ਰਿਪਾਲਤਾ ਕਰੋ ਜੀ,
ਧੰਨਵਾਦ
ਸਰਵਜੀਤ ਸਿੰਘ
(29/03/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ ਅਤੇ ਪਾਠਕ ਸੱਜਣੋਂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!
ਸਤਿਕਾਰ ਯੋਗ ਵੀਰ ਗੁਰਿੰਦਰ ਸਿੰਘ ਪਾਲ ਜੀ ਆਪਣੇ ਪੱਤਰ ਮਿਤੀ ਵਿੱਚ ਮੇਰੇ
ਲਈ “
ਦਗ਼ਾ ਕਰ ਗਿਆ”,
“ਪਿੱਠ ਦਿਖਾ ਗਿਆ” ਆਦਿ ਲਿਖਦੇ ਗੁੱਸੇ ਵਿੱਚ
ਆਪੇ ਤੋਂ ਬਾਹਰ ਪ੍ਰਤੀਤ ਹੋਏ ਹਨ। ਉਹ ਜ਼ਰਾ ਕੁ ਕ੍ਰੋਧ ਤਿਆਗ ਕੇ ਪੜਨ, ਕਿ ਮੇਰੇ ਵਲੋਂ ਦਿੱਤੇ
ਚਿਤ੍ਰਾਂ ਦੇ ਪੰਨਾ 51
ਦੇ ਅੰਤ ਵਿਚ, ਲੇਖਕ ਨੇ ਪੰਨੇ ਦੇ ਦਰਸਾਏ ਸਿੱਕੇਆਂ ਦੇ ਪਿੱਛਲੇ ਪਾਸੇ
(Reverse)
ਦੇ ਅੰਗ੍ਰਜ਼ੀ ਭਾਸ਼ਾ ਵਿੱਚ ਅਰਥ ਕੀਤੇ ਹੋਏ ਹਨ ਜੋ ਕਿ ਇਹ ਪ੍ਰਕਾਰ ਹਨ:-
“Struck at illustrious Amritsar….
Under the prosperous rule of the
Fortunate Akal Takht {in the VS} year….”
ਦਾਸ ਨੇ ਮਾਹਿਰਾਂ ਵਲੋਂ ਦੱਸੇ ਉਚਾਰਨ ਅਤੇ ਅਰਥਭਾਵ ਨਾਲੋਂ ਸਹਿਮਤ ਹੋ ਕੇ
ਹੀ ਲੇਖ ਲਿਖਿਆ ਸੀ ਅਤੇ ਆਪਣੇ ਪਿੱਛਲੇ ਪੱਤਰ ਵਿੱਚ ਇਸੇ ਵੱਲ ਇਸ਼ਾਰਾ ਕਰਦੇ ਕਿਹਾ ਸੀ ਕਿ ਮੈਂ ਹੋਰ
ਜਾਣਕਾਰੀ ਵੀ ਸਮਾਂ ਮਿਲਦੇ ਸਾਂਝੀ ਕਰਾਂਗਾ। ਪਰ ਇਹ ਗਲ ਗੁਰਿੰਦਰ ਸਿੰਘ ਪਾਲ ਜੀ ਨੂੰ ਸਮਝ/ਰਾਸ
ਨਹੀਂ ਆਈ ਤੇ ਉਹ ਮੈਂਨੂੰ ‘ਦਗ਼ਾ ਦੇਂਣ ਵਾਲਾ` ‘ਪਿੱਠ ਦਿਆਉਂਣ ਵਾਲਾ` ਲਿਖ ਕੇ ਨਿਜੀ ਹਮਲੇ ਕਰਨ
ਉਤਰੇ ਹਨ। ਮੇਰੀ ਬੇਨਤੀ ਹੈ ਕਿ ਉਹ ਮੇਰੇ ਲਈ ਆਪਣੇ ਸ਼ਬਦਾਂ ਦੀ ਚੋਂਣ ਸੋਚ-ਸਮਝ ਦੇ ਕਰਨ, ਕਿਉਂਕਿ
ਇਸ ਨਾਲ ਮੈਂਨੂੰ ਨਹੀਂ, ਬਲਕਿ ਉਨ੍ਹਾਂ ਨੂੰ ਫ਼ਰਕ ਪੈ ਰਿਹਾ ਹੈ। ਉਹ ਬਾਰ-ਬਾਰ ਮੇਰੇ ਨਾਲ ਇੰਝ
ਵਿਵਹਾਰ ਕਰ ਰਹੇ ਹਨ ਜਿਵੇਂ ਕਿ ਮੈਂ ਪੁਰਾਤਨ ਸਿੱਕੇਆਂ ਤੇ ਕੰਮ ਕਰ ਕੇ ਉਨ੍ਹਾਂ ਨੂੰ ਡਿਸਟਰਬ
(Disturb)
ਕਰਨ ਦਾ ਕਸੂਰ
ਕੀਤਾ ਹੋਵੇ। ਬੇਨਤੀ ਹੈ ਕਿ ਗੁੱਸਾ ਨਾ ਕਰਨ।
ਸੰਪਾਦਕ ਜੀਉ, ਮੈਂ ਬੇਨਤੀ ਕੀਤੀ ਸੀ ਕਿ ਪਹਿਲਾਂ ਖ਼ਾਲਸਾ ਸਿੱਕੇਆਂ ਬਾਰੇ
ਹੋਏ ਕੰਮ ਨੂੰ ਉਹ ਸੱਜਣ ਪੜ ਲੇਂਣ ਜੋ ਕਿ ਬਿਨ੍ਹਾ ਪੜੇ ਗਲਾਂ ਲਿਖੀ ਜਾ ਰਹੇ ਹਨ। ਕਿਸੇ ਨੇ ਨਕਲੀ
ਕਿਹਾ ਕਿਸੇ ਨੇ ਅਧੂਰਾ ਕਿਹਾ ਪਰ ਗਲ ਬਣੀ ਨਹੀਂ!
ਹੁਣ ਗੁਰਿੰਦਰ ਸਿੰਘ ਪਾਲ ਜੀ ਚਾਰ ਸ਼ਬਦਾਂ ਦਾ ਇੱਕ ਜੁੱਟ ਬਣਾ ਅਤੇ ਅਰਥ
ਭਾਵਾਂ ਦਾ ਆਸਰਾ ਲੈ ‘ਅਕਾਲ ਤਖ਼ਤ` ਸ਼ਬਦ ਜੁੱਟ ਦੀ ਵਰਤੋਂ ਤੋਂ ਇਨਕਾਰੀ ਹੋਣ ਦਾ ਯਤਨ ਕਰ ਰਹੇ ਹਨ।
ਅਸਲ ਸਵਾਲ ਤਾਂ ਇਹ ਸੀ ਕਿ ਸੰਨ
1850
ਤੋਂ ਪਹਿਲਾਂ ਸਿੱਕੇਆਂ ਤੇ ‘ਅਕਾਲ ਤਖ਼ਤ` ਸ਼ਬਦ ਜੁੱਟ ਦੀ ਵਰਤੋਂ ਹੁੰਦੀ ਸੀ ਜਾਂ ਨਹੀਂ? ਖ਼ਲਾਸਾ ਪੰਥ
ਵਿੱਚ ‘ਅਕਾਲ ਤਖ਼ਤ` ਸ਼ਬਦ ਜੁੱਟ ਦੀ ਵਰਤੋਂ ਪਹਿਲੀ ਵਾਰ ਸੰਨ 1850
ਤੋਂ ਬਾਦ ਹੋਈ ਇੱਕ ਹਾਸੋ ਹੀਣਾ ਦਾਵਾ ਸੀ, ਜੋ ਕਿ ਪਾਲ ਜੀ ਲਈ ਕੁੱਝ ਮਤਲਬ ਰੱਖਦਾ ਹੋਂਣਾ ਹੈ, ਪਰ
ਅਸਲੀਅਤ ਸ੍ਹਾਮਣੇ ਉਸਦੀ ਕੋਈ ਬਿਸਾਤ ਨਹੀਂ ਟਿੱਕੀ।
ਵੀਰ ਚਰਨਜੀਤ ਜੀ ਵਲੋਂ ਦਰਸਾਈ ਤਸਵੀਰ ਵਿਚ, ਡਾ. ਸੁਰਿੰਦਰ ਸਿੰਘ ਜੀ ਨੇ
ਸਿੱਕੇਆਂ ਤੇ ਲਿਖੀ ਇਬਾਰਤ ਨੂੰ ਅੰਗ੍ਰਜ਼ੀ ਵਿੱਚ ਲਿਖਦੇ, ਖੱਬੇ ਤੋਂ ਸੱਜੇ ਪੜ ਕੇ ਸਮਝਾਉਂਦੇ
‘ਤਖ਼ਤ ਅਕਾਲ ਬਖ਼ਤ`
ਲਿਖਿਆ ਹੈ ਪਰ ਉਸਦਾ ਅਰਥਭਾਵ ‘ਅਕਾਲ ਤਖ਼ਤ` ਹੀ ਦਿੱਤਾ ਹੈ
ਜੋ ਇਸ ਪ੍ਰਕਾਰ ਹੈ:-
“Meaning coined at Sri Amritsar Jioe,Reign
of Illustrious Akal Takht Auspicious and Prosperous”
(
Page 82, Sikh Coinage by Dr, Surinder Singh)
ਪਾਲ ਜੀ ਡਾ. ਸੁਰਿੰਦਰ ਸਿੰਘ ਜੀ ਵਲੋਂ ਅੰਗ੍ਰੇਜ਼ੀ ਵਿੱਚ ਲਿਖੇ ਉਚਾਰਨ ਨੂੰ
ਅੰਗ੍ਰੇਜ਼ੀ ਵਾਂਗ, ਖੱਬੇ ਤੋਂ ਸੱਜੇ ਪੜ ਰਹੇ ਹਨ ਜਦ ਕਿ ਸਿੱਕੇਆਂ ਤੇ ਲਿਖੀ ਪਰਸ਼ਿਅਤ ਭਾਸ਼ਾ ਪੜਨ ਦਾ
ਅਸੂਲ ਸੱਜੇ ਤੋਂ ਖੱਬੇ ਵੱਲ ਜਾਣਾ ਹੈ ਅਤੇ ਇਸ ਅਨੁਸਾਰ ਸਿੱਕੇ ਤੇ ਲਿਖੀ ਸ਼ਬਦਾਵਲੀ
ਬਖ਼ਤ ਅਕਾਲ ਤਖ਼ਤ
ਹੈ!
ਮੇਰੇ ਵਲੋਂ ਦਿੱਤੇ ਪੰਨਾ ਨੰ:
49
ਦੇ ਸਿੱਕਾ ਸ਼ਾਸਤ੍ਰੀ ਨੇ ਪਰਸ਼ਿਅਨ ਭਾਸ਼ਾ ਪੜਨ ਦੇ ਅਸਲ ਪੈਟਰਨ ਅਨੁਸਾਰ ਸਿੱਕੇ ਦੀ ਇਬਾਰਤ ਨੂੰ ਸੱਜੇ
ਤੋਂ ਖੱਬੇ ਜਾਂਦੇ ਸਮਝਾਇਆ ਹੈ। ਜਿਸ ਕਰਕੇ ਉਸਨੇ ਅੰਗੇਜ਼ੀ ਵਿੱਚ
“ਬਖ਼ਤ ਅਕਾਲ ਤਖ਼ਤ”
ਲਿਖਿਆ ਹੈ। ਉਸ ਵਲੋਂ ਕੀਤੇ ਅਰਥ ਮੈਂ ਉਪਰ ਕੋਟ ਕਰ ਆਇਆ
ਹਾਂ। ਚਰਨਜੀਤ ਵੀਰ ਜੀ ਵਲੋਂ ਦਿੱਤੀ ਤਸਵੀਰ ਵਿੱਚ ਅਰਬੀ/ਪਰਸ਼ਿਅਨ ਪੜਨ ਦੇ ਪੈਟਰਨ (ਸੱਜੇ ਤੋਂ
ਖੱਬੇ) ਅਨੁਸਾਰ ‘ਬਖਤ ਅਕਾਲ ਤਖ਼ਤ` ਹੀ ਲਿਖਿਆ ਹੈ। ਜਿਸਨੂੰ ਡਾ. ਸੁਰਿੰਦਰ ਸਿੰਘ ਜੀ ਵਲੋਂ ਅੰਗ੍ਰਜੀ
ਪੈਟਰਨ ਵਿੱਚ ਲਿਖਿਆ ਹੋਂਣ ਕਰਕੇ ਪੜਨ ਵੇਲੇ ਸਾਨੂੰ
‘ਤਖਤ ਅਕਾਲ ਬਖ਼ਤ`
ਲੱਗਦਾ ਹੈ। ਆਸ ਹੈ ਕਿ ਪਾਠਕਾਂ ਨੂੰ ਗਲ ਹੁਣ ਵਧੇਰੇ ਸਪਸ਼ਟ
ਹੋ ਜਾਏਗੀ ਜਿਸ ਵੇਲੇ ਉਹ ਇਸ ਨੂੰ ਸੱਜੇ ਤੋਂ ਖੱਬੇ ਪੜਨ ਗੇ।
ਇਸ ਸਬੰਧ ਵਿੱਚ ਮੈਂ ਅੱਜ ਜੰਮੂ ਯੂਨੀਵਰਸਟੀ ਦੇ ਇਤਹਾਸ ਵਿਭਾਗ ਦੇ
ਜਾਣੇ-ਪਛਾਣੇ ਵਿਦਵਾਨ
ਪ੍ਰੋਫ਼ੇਸਰ, ਡਾ. ਜਿਗਰ ਮੁਹੰਮਦ ਜੀ ਨੂੰ
ਉਚੇਚੇ ਮਿਲਿਆ ਅਤੇ ਤਫ਼ਸੀਲ ਨਾਲ ਵਿਚਾਰ ਕੀਤੀ। ਉਹ ਪਰਸ਼ਿਅਨ/ਅਰਬੀ ਜਾਣਦੇ ਹਨ।
ਉਨ੍ਹਾਂ ਸਿੱਕੇ
(1775)
ਦੀ ਇਬਾਰਤ ਵਿੱਚ ਸਪਸ਼ਟ ਤੌਰ ਤੇ ‘ਬਖ਼ਤ ਅਕਾਲ ਤਖ਼ਤ` (ਸੱਜੇ ਤੋਂ ਖੱਬੇ ਪੜਦੇ) ਹੀ ਲਿਖੇ
ਹੋਂਣ ਦੀ ਪੁਸ਼ਟੀ ਕੀਤੀ। ਪ੍ਰੋ. ਜਿਗਰ ਮੁਹੰਮਦ ਜੀ
ਨੇ ਇਹ ਗਲ ਉਨ੍ਹਾਂ ਦੇ ਨਾਮ ਤੇ ਕੋਟ ਕਰਨ ਲਈ ਮੈਂਨੂੰ ਇਜ਼ਾਜ਼ਤ ਵੀ ਦਿੱਤੀ। ਉਨ੍ਹਾਂ ਦਾ ਕਹਿਣਾ ਸੀ
ਕਿ ਸਿੱਕੇਆਂ ਤੇ ਅਕਾਲ ਤਖ਼ਤ ਅਤੇ ਤਖਤ ਅਕਾਲ ਲਿਖੇ/ਪੜੇ ਜਾਣ ਨਾਲ ਕੋਈ ਐਸਾ ਫ਼ਰਕ ਨਹੀਂ ਪੇਂਦਾ ਕਿ
ਇਸ ਨੂੰ ‘ਅਕਾਲ ਤਖ਼ਤ` ਨਾ ਮੰਨਿਆ ਜਾਏ। ਕਿਉਂਕਿ ਸਿੱਕਾ ਅਕਾਲ ਤਖ਼ਤ ਦੀ ਅਥਾਰਟੀ ਹੇਠ ਹੀ ਜਾਰੀ ਹੋਏ
ਹਨ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਸਮੇਂ ਦੀ ਮਾਰ ਨਾਲ ਕੁੱਝ ਸਿੱਕੇਆਂ ਦੇ ਸ਼ਬਦ, ਕੁੱਝ ਅੱਖਰ ਗੁਆ
ਵੀ ਬੈਠੇ ਹਨ। ਪਰ ਬਾਕੀ ਸਿੱਕੇਆਂ ਦੇ ਮਿਲਾਨ ਨਾਲ ਸ਼ਬਦ ਸਮਝੇ ਵੀ ਜਾ ਸਕਦੇ ਹਨ।
ਪਾਠਕ ਇਹ ਵੀ ਧਿਆਨ ਵਿੱਚ ਰੱਖਣ ਕਿ ‘ਅਕਾਲ ਤਖ਼ਤ` ਸ਼ਬਦ ਜੁੱਟ ਕੇਵਲ
ਅੰਮ੍ਰਿਤਸਰ ਟਕਸਾਲ ਤੋਂ ਜਾਰੀ ਸਿੱਕੇਆਂ ਤੇ ਹੀ ਮਿਲਦਾ ਹੈ ਜਦ ਕਿ ਲਾਹੋਰ ਆਦਿ ਟਕਸਾਲ ਤੋਂ ਜਾਰੀ
ਸਿੱਕੇਆਂ ਵਿੱਚ ‘ਅਕਾਲ ਤਖ਼ਤ` ਸ਼ਬਦ ਜੁੱਟ ਦੀ ਵਰਤੋਂ ਨਹੀਂ ਅਤੇ ਨਾ ਹੀ ‘ਅੰਮ੍ਰਿਤਸਰ` ਸ਼ਹਿਰ ਦੇ ਨਾਮ
ਦੀ। ਅਗਰ ‘ਅਕਾਲ ਤਖਤ` ਸ਼ਬਦ ਜੁੱਟ ਅੰਮ੍ਰਿਤਸਰ ਵਿੱਖੇ ਅਕਾਲ ਤਖ਼ਤ ਸਥਾਨ ਦਾ ਸੂਚਕ ਨਾ ਹੁੰਦਾ, ਤਾਂ
ਸਿੱਖਾਂ ਵਲੋਂ ਲਾਹੋਰ ਟਕਸਾਲ ਤੋਂ ਜਾਰੀ ਸਿੱਕੇਆਂ ਵਿੱਚ ਵੀ ਲਾਹੋਰ ਸ਼ਹਿਰ ਦੇ ਨਾਲ ਅਕਾਲ ਤਖ਼ਤ ਸ਼ਬਦ
ਜੁੱਟ ਵਰਤਿਆ ਜਾਣਾ ਸੀ। ਇੰਝ ਹੀ ਹੋਰ ਟਕਸਾਲਾਂ ਤੋਂ ਜਾਰੀ ਸਿੱਕੇਆਂ ਵਿਚ, ਅਕਾਲ ਤਖ਼ਤ ਦੀ ਵਰਤੋਂ
ਹੋਂਣੀ ਸੀ ਜਦ ਕਿ ਐਸਾ ਨਹੀਂ ਹੋਇਆ। ਅਕਾਲ ਤਖ਼ਤ ਸ਼ਬਦ ਜੁੱਟ ਦੀ ਵਰਤੋਂ ਅੰਮ੍ਰਿਤਸਰ ਟਕਸਾਲ ਤੌ ਜਾਰੀ
ਸਿੱਕੇਆਂ ਵਿੱਚ ਹੀ ਹੈ। ਇਸ ਪੱਖੋਂ ਵੀ ਪਾਲ ਜੀ ਵਲੋਂ ਵਰਤੀ ਭਾਵਅਰਥ ਦੀ ਜੁਗਤ ਕੱਚੀ ਹੈ।
ਹੁਣ ਸਿੱਕੇਆਂ ਤੇ ਲਿਖੇ ਦੋ ਸ਼ਬਦ ਵਿਚਾਰਨ ਦੀ ਲੋੜ ਹੈ (੧) ਅੰਮ੍ਰਿਤਸਰ (੨)
ਅਕਾਲ! ,
ਇਹ ਦੋਵੇਂ ਸ਼ਬਦ ਪੰਜਾਬੀ ਦੇ ਸ਼ਬਦ ਕਰਕੇ ਵਰਤੇ ਗਏ ਹਨ। ਸਿੱਕੇਆਂ ਦੇ ਸੰਧਰਭ
ਵਿੱਚ ਸਿੱਕੇਆਂ ਤੇ ਵਰਤੇ ਗਏ
‘ਅੰਮ੍ਰਿਤਸਰ` ਸ਼ਬਦ ਦਾ ਭਾਵ
‘ਬਾਣੀ ਦਾ ਅੰਮ੍ਰਿਤ`
ਕਰਕੇ ਨਹੀਂ ਲਿਆ ਜਾ ਸਕਦਾ। ਸਿੱਕੇਆਂ ਵਿੱਚ ਆਏ
‘ਅੰਮ੍ਰਿਤਸਰ`
ਸ਼ਬਦ ਦਾ ਭਾਵ
‘ਅੰਮ੍ਰਿਤਸਰ ਸ਼ਹਿਰ`
ਅਤੇ
‘ਅਕਾਲ ਤਖ਼ਤ`
ਜਾਂ
‘ਤਖ਼ਤ ਅਕਾਲ`
ਤੋਂ ਭਾਵ ਉਹ ਅਕਾਲ ਤਖ਼ਤ ਸਥਾਨ ਹੀ ਹੈ ਜਿਸ ਨੂੰ ਗੁਰੂ
ਹਰਗੋਬਿੰਦ ਸਿੰਘ ਜੀ ਨੇ ਅਕਾਲ ਦੀ ਸੱਤਾ ਦੇ ਪ੍ਰਤੀਕ ਵਜੋਂ ਸਥਾਪਤ ਕੀਤਾ ਸੀ। ਨਹੀਂ ਤਾਂ
ਪਰਸ਼ਿਅਨ/ਅਰਬੀ ਵਿੱਚ ‘ਅਕਾਲ ਤਖ਼ਤ` ਜਾਂ ‘ਤਖ਼ਤ ਅਕਾਲ` ਦੀ ਥਾਂ
‘ਅੱਲਾ ਤਖ਼ਤ`
ਜਾਂ
‘ਤਖ਼ਤ ਅੱਲਾ`
ਲਿਖਿਆ ਜਾਣਾ ਸੀ। ਪਰ ਚੁੱਕਿ ‘ਅਕਾਲ` ਸ਼ਬਦ ਦਾ ਜੁੱਟ
‘ਤਖ਼ਤ` ਨਾਲ ਹੋ ਕੇ, ਗੁਰ ਸਿਰਜੇ ਸਥਾਨ ਨਾਲ ਸੀ, ਇਸ ਲਈ ਅਰਬੀ/ਪਰਸ਼ਿਅਨ ਵਿੱਚ ਵਰਤਿਆ ਜਾਂਦਾ ਸ਼ਬਦ
ਅੱਲਾ ਨਹੀਂ ਵਰਤਿਆ ਗਿਆ। ਪਾਲ ਜੀ ਸੋਚਣ ਕਿ ਪਰਸ਼ਿਅਨ ਸ਼ਬਦਾਂ ਦਰਮਿਆਨ, ‘ਅਕਾਲ` ਦੇ ਬਜਾਏ ਸਿੱਧਾ
‘ਅੱਲਾ` ਸ਼ਬਦ ਹੀ ਕਿਉਂ ਨਾ ਲਿਖਿਆ ਗਿਆ?
ਖੈਰ, ਮੈਂ ਪਾਠਕਾਂ ਦੀ ਜਾਣਕਾਰੀ ਲਈ ਹੇਠ ਦਿੱਤੇ ਇੱਕ ਪੈਟਰਨ ਰਾਹੀ ਹੋਰ ਗਲ
ਵੀ ਸਪਸ਼ਟ ਕਰਨਾ ਚਾਹੁੰਦਾ ਹਾਂ:-
“ਤਖ਼ਤ …………
ਸੰਵਤ`
‘1847…………………
ਅਕਾਲ”
ਇਸ ਮਿਸਾਲ ਵਿੱਚ ਪਾਠਕ ਵੇਖ ਸਕਦੇ ਹਨ ਕਿ ਉਰਦੂ ਲਿਪੀ ਲਿਖਣ/ਪੜਨ ਵਾਲਾ
ਜਾਣਕਾਰ ਉਪਰੋਕਤ ਇਬਾਰਤ ਨੂੰ ਸੱਜੇ ਤੋਂ ਖੱਬੇ ਆਉਂਦੇ ‘ਸੰਵਤ
1847’
ਪੜੇਗਾ ਅਤੇ ਇਸੇ ਤਰਾਂ ਸੱਜੇ ਤੋਂ ਖੱਬੇ ਜਾਂਦੇ ‘ਅਕਾਲ ਤਖ਼ਤ` ਪੜੇਗਾ। ਪਰ ਜੇ ਕਰ ਕੋਈ ਐਸਾ ਨਾ
ਕਰਦੇ ਹੋਏ ‘1847
ਸੰਵਤ`
ਅਤੇ ‘ਤਖ਼ਤ
ਅਕਾਲ` ਪੜਦਾ ਹੈ ਤਾਂ ਵੀ ਕੋਈ ਫ਼ਰਕ ਨਹੀਂ
ਪੇਂਦਾ। ਪਰਸ਼ਿਅਨ ਭਾਸ਼ਾ ਪੜਨ ਦਾ ਪੈਟਰਨ ਸੱਜੇ ਤੋਂ ਖੱਬੇ ਜਾਂਦੇ ਪੜਨ ਨਾਲ ਸਮਝ ਆਉਂਦਾ ਹੈ ਨਾ ਕਿ
ਪੰਜਾਬੀ-ਅੰਗ੍ਰੇਜ਼ੀ ਲਿਪੀ ਪੜਨ ਤੇ ਢੰਗ ਨਾਲ। ਕੋਈ ਸਿਰੇ ਤੋਂ ਹੀ ਅਣਜਾਣ ਬੰਦਾ, ‘ਸੰਵਤ` ਨੂੰ
‘ਅਕਾਲ` ਦੇ ਨਾਲ ਪੜੇਗਾ ਅਤੇ ‘ਅਕਾਲ` ਨੂੰ ‘1847’
ਨਾਲ`। ਜਾਂ ਫਿਰ ਕੋਈ ਅਣਜਾਣ ਬੰਦਾ ਹੀ ਖੱਬੇ ਤੋਂ ਸੱਜੇ
ਜਾਂਦੇ ‘ਤਖਤ` ਨੂੰ ‘ਸੰਵਤ` ਨਾਲ ਅਤੇ ‘1847’
ਨੂੰ ‘ਅਕਾਲ` ਨਾਲ ਪੜੇਗਾ। ਇਸ ਲਈ ਸਿੱਕੇਆਂ ਦੇ ਪ੍ਰਸੰਗ ਅਤੇ ਸੰਧਰਭ ਅਨੁਸਾਰ
‘ਅਕਾਲ ਤਖ਼ਤ`
ਅਤੇ
‘ਸੰਵਤ
1847`
ਸ਼ਬਦ ਜੁੱਟ ਹੀ ਪ੍ਰਮਾਣਿਤ ਹਨ।
ਮੇਰੀ ਪਾਲ ਜੀ ਪਾਸ ਫ਼ਿਰ ਬੇਨਤੀ ਹੈ ਕਿ ਉਹ ਪਹਿਲਾਂ ਖ਼ਾਲਸਾ ਸਿੱਕੇਆਂ ਤੇ
ਹੋਏ ਕੰਮ ਨੂੰ ਪੜਨ। ਉਨਾਂ ਵਲੋਂ ਪੁਰਾਤਨ ਸਿੱਕੇਆਂ ਵਿੱਚ ‘ਤਖ਼ਤ ਅਕਾਲ` ਨੂੰ ‘ਅਕਾਲ ਤਖ਼ਤ` ਵਰਤੋਂ
ਮੰਨਣ ਤੋਂ ਇਨਕਾਰੀ ਹੋਂਣਾ ਉਨਾਂ ਦੀ ਭਾਰੀ ਭੁੱਲ ਹੈ ਜਦ ਕਿ ਚਿਤ੍ਰਾਂ ਵਿੱਚ
1775 ਤੋਂ
1788 ਤਕ ਦਰਸਾਏ ਸਿੱਕੇਆਂ
ਵਿੱਚ ‘ਅਕਾਲ ਤਖ਼ਤ` ਸ਼ਬਦ ਜੁੱਟ ਦੀ ਵਰਤੋਂ ਵੀ ਸਪਸ਼ਟ ਹੈ ਜਿਸ ਵਿੱਚ ਕਈਂ ਸਿੱਕੇਆਂ ਨੂੰ ਕਈਂ ਸੱਜਣ
ਤਖ਼ਤ ਅਕਾਲ ਕਰਕੇ ਵੀ ਪੜਦੇ ਹਨ। ਪਰ ਇਸ ਨਾਲ ਅਕਾਲ ਤਖ਼ਤ ਸ਼ਬਦ ਜੁੱਟ ਭਾਵ ਤੇ ਕੋਈ ਅਸਰ ਨਹੀਂ ਪੇਂਦਾ।
ਜਿਸ ਵੇਲੇ ਇਹ ਸਪਸ਼ਟ ਹੋ ਚੁੱਕਾ ਹੈ ਕਿ
1775
ਤੋਂ ਜਾਰੀ ਹੁੰਦੇ ਆਏ ਸਿੱਕੇਆਂ ਵਿੱਚ ‘ਅਕਾਲ ਤਖ਼ਤ` ਸ਼ਬਦ ਜੁੱਟ ਦੀ ਵਰਤੋਂ ਹੈ ਤਾਂ ਗੁਰਿੰਦਰ ਸਿੰਘ
ਪਾਲ ਜੀ ਹੁਣ ਅਕਾਲ ਤਖ਼ਤ ਦੇ ਅਰਥ ਭਾਵ ਕਰਨ ਦੀ ਜੁਗਤ ਤੇ ਉਤਰਦੇ ਹੇਠ ਇੱਕ ਲਾਈਨ ਮਾਰ ਕ ਚਾਰ ਸ਼ਬਦਾਂ
ਦਾ ਇੱਕ ਜੁੱਟ “ਜਲੂਸ ਤਖ਼ਤ
ਅਕਾਲ ਬਖ਼ਤ” ਬਣਾ ਬੈਠੇ ਹਨ। ਸ਼ੁਕਰ ਹੈ
ਉਨ੍ਹਾਂ ਸਿੱਕੇ ਦੀ ਸਾਰੀ ਦੀ ਸਾਰੀ ਇਬਾਰਤ ਦਾ ਹੀ ਇਕੋ ਸ਼ਬਦ ਜੁੱਟ ਨਹੀਂ ਬਣਾ ਲਿਆ!
ਪ੍ਰਤੱਖ ਤੱਥ ਤੋਂ ਬਚਣ ਲਈ ਗੁਰਿੰਦਰ ਸਿੰਘ ਪਾਲ ਜੀ ਇਨ੍ਹਾਂ ਸਾਰਿਆਂ
ਸਿੱਕੇਆਂ ਵਿੱਚ ‘ਅਕਾਲ ਤਖ਼ਤ` ਸ਼ਬਦ ਜੁੱਟ ਵਰਤੋਂ ਤੋਂ ਇਨਕਾਰੀ ਹੋਂਣ ਲਈ ਹੁਣ ਭਾਵਅਰਥਾਂ ਦਾ ਸਹਾਰਾ
ਲਿਆ ਹੈ। ਲਿਖਦੇ ਹਨ:-
“
ਇਨ੍ਹਾਂ
ਅਰਥਾਂ ਦੀ ਮਦਦ ਨਾਲ ਇਸ ਵਾਕ-ਅੰਸ਼ ਦੇ ਅਰਥ ਹੋਏ: “ਅਲ੍ਹਾ ਤਾਲਅ ਦੀ ਬਖਸ਼ਿਸ਼ ਨਾਲ ਨੇਕਬਖ਼ਤੀ ਸਦਕਾ
ਮੁਨਸਿਫ਼ ਬਣਕੇ ਇਨਸਾਫ਼ ਦੇ ਤਖ਼ਤ ਤੇ ਬੈਠਾ”
ਪਾਲ ਜੀ ਵਿਚਾਰ ਕਰਨ ਕਿ ਇਨਸਾਫ਼ ਦੇ ਤਖ਼ਤ ਤੇ ਕੋਂਣ ਬੈਠਾ? ਸਿੱਕੇਆਂ ਵਿੱਚ
‘ਸ੍ਰੀ ਅੰਮ੍ਰਿਤਸਰ` ਸ਼ਬਦ ਦਾ ਅਰਥ ਕੀ ਹੋਇਆ? ਪਰਸ਼ਿਅਨ ਸ਼ਬਦਾਂ ਦਰਮਿਆਨ, ‘ਅਕਾਲ` ਦੇ ਬਜਾਏ ਸਿੱਧਾ
‘ਅੱਲਾ` ਸ਼ਬਦ ਹੀ ਕਿਉਂ ਨਾ ਲਿਖਿਆ ਗਿਆ?
ਡਾ. ਇਕਬਾਲ ਸਿੰਘ ਢਿੱਲੋਂ ਜੀ ਦੇ ਪੱਤਰ ਬਾਰੇ!
ਮੈਂ ਸਿੱਖ ਮਾਰਗ ਤੇ ਨੋਂ ਪੱਤਰ ਲਿਖੇ ਹਨ ਜਿਸ ਤੋਂ ਵੀ ਸਿੱਧ ਹੁੰਦਾ ਹੈ ਕਿ
ਮੈਂ ਸਮਰੂਫ਼ ਰਿਹਾ ਹਾਂ। ਇਹ ਵਿੱਚ ਬਹਾਨੇ ਦੀ ਤਾਂ ਕੋਈ ਗਲ ਹੀ ਨਹੀਂ। ਡਾ. ਢਿੱਲੋਂ ਜੀ ਵੀਰ
ਚਰਨਜੀਤ ਸਿੰਘ ਬਰੈਂਪਟਨ ਜੀ ਵਲੋਂ ਕੋਟ ਕੀਤੀ ਪੁਸਕਤ ਦੇ ਪੰਨੇ, ੪੮ ਤੋਂ ੮੨ ਤਕ ਪੜਨ ਅਤੇ ਦੱਸਣ ਕਿ
ਲਿਖਾਰੀ ਨੇ ਆਪਣੇ ਵਲੋਂ ਦਰਸਾਏ ਸਬੰਧਤ ਸਿੱਕੇਆਂ ਦੀ ਪ੍ਰਮਾਣਿਕਤਾ ਨੂੰ ਕਿਸ ਥਾਂ ਰੱਧ ਕੀਤਾ ਹੈ?
ਸਿੱਕੇਆਂ ਬਾਰੇ ਹੋਏ ਕੰਮ ਨੂੰ ਕੁੱਝ ਸਤਰਾਂ ਵਿੱਚ ਨਹੀਂ ਬਲਕਿ ਪੁਸਕਤਾਂ
ਵਿੱਚ ਲਿਖਿਆ ਗਿਆ ਹੈ। ਜੇ ਕਰ ਡਾ. ਜੀ ਨੂੰ ਉਨ੍ਹਾਂ ਸਿੱਕੇਆਂ ਦੀ ਪ੍ਰਮਾਣਿਕਤਾ ਸੂਟ ਨਹੀਂ ਕਰਦੀ
ਤਾਂ ਇਹ ਡਾ. ਢਿੱਲੋਂ ਜੀ ਦੀ ਸੱਮਸਿਆ ਹੈ ਜਿਸ ਨੂੰ ਉਹ ਆਪ ਸੁਲਝਾਉਂਣ। ਮੈਂ ਤਾਂ ਕੇਵਲ ਚਿਰ ਤੋਂ
ਹੋਏ ਸਿੱਕੇਆਂ ਸਬੰਧੀ ਮਾਹਿਰਾਂ ਦੇ ਕੰਮ ਨੂੰ ਪਾਠਕਾਂ ਦੇ ਸ੍ਹਾਮਣੇ ਲਿਆਂਉਂਦਾ ਹੈ। ਡਾ. ਢਿੱਲੋਂ
ਜੀ ਵਾਂਗ ਮੈਂ ਆਪਣੇ ਵਲੋਂ ਕੋਈ ਨਵਾਂ ਕੰਮ ਨਹੀਂ ਕੀਤਾ। ਮੈਂ ਸਮਾਂ ਮਿਲਣ ਤੇ ਹੋਰ ਵਿਚਾਰ/ਤੱਥ
ਪਾਠਕਾਂ ਸ੍ਹਾਮਣੇ ਰੱਖਾਂਗਾ। ਡਾ. ਸਾਹਿਬ ਜੀ ਮੇਰੇ ਵਲੋਂ ਕੋਟ ਕੀਤੇ ਮਾਹਿਰਾਂ ਦੇ ਕੰਮ ਨੂੰ ਆਪਣੇ
ਵਲੋਂ ਰੱਧ ਕਰ ਹੀ ਚੁੱਕੇ ਹਨ ਤਾਂ ਉਨ੍ਹਾਂ ਨੂੰ ਮੇਰੇ ਸਮੇਂ ਲਈ ਫ਼ਿਕਰਮੰਦ ਹੋਂਣ ਦੀ ਲੋੜ ਨਹੀਂ।
ਹਰਦੇਵ ਸਿੰਘ, ਜੰਮੂ-੨੯. ੩. ੨੦੧੩
(29/03/13)
ਚਰਨਜੀਤ ਸਿੰਘ ਬਰੈਂਮਪਟਨ
ਗੁਰਿੰਦਰ ਸਿੰਘ ਪਾਲ ਜੀ
1. ਤੁਸੀ 28/3/2013 ਦੇ ਪੱਤਰ ਵਿੱਚ ਲਿਖਦੇ ਹੋ:
ਪਰੰਤੂ ਇੱਕ ਸੱਚ ਤਾਂ ਪਾਠਕਾਂ ਦੇ ਸਾਹਮਣੇ ਆ ਹੀ ਗਿਆ ਹੈ ਕਿ ਇਸ ਵਿੱਚ
‘ਅਕਾਲ ਤਖ਼ਤ’ ਸ਼ਬਦ ਜੁੱਟ ਨਹੀਂ
ਹੈ! ! ਅਤੇ ਇਸ ਇਬਾਰਤ ਦਾ ਸੰਬੰਧ ਅਖੌਤੀ ਅਕਾਲ ਤਖ਼ਤ ਨਾਲ ਬਿਲਕੁਲ ਨਹੀਂ ਹੈ!
ਤੁਹਾਡੀ ਇਹ ਗੱਲ ਠੀਕ ਨਹੀਂ ਜਾਪਦੀ। “ਤਖਤ ਅਕਾਲ” ਸ਼ਬਦ ਜੁਟ ਸਿੱਕਿਆਂ ਉਪਰ
ਇਬਾਰਤ ਦੇ ਤਰਜੁਮਾਂ ਵਿੱਚ ਸਾਫ ਨਜਰ ਆ ਰਿਹਾ ਹੈ। ਅਸੀ “ਅਕਾਲ ਤਖਤ” ਕਹਿੰਦੇ ਹਾਂ। ਫਾਰਸੀ ਵਿੱਚ
ਸ਼ਾਇਦ “ਤਖਤ ਅਕਾਲ” ਹੀ ਕਿਹਾ ਜਾਂਦਾ ਹੋਵੇਗਾ। ਉਦਾਹਰਣ ਦੇ ਤੌਰ ਤੇ ਜੇ ਕਿਸੇ ਮੁਸਲਮਾਨ ਦੀ ਲਾਸ਼
ਨੂੰ ਦਫਨਾਇਆ ਜਾਵੇ ਤਾਂ ਅਸੀ ਕਹਾਂਗੇ ਕਿ ਫਲਾਣੇ ਨੂੰ ਖਾਕ ਦੇ ਸਪੁਰਦ ਕਰ ਦਿੱਤਾ ਗਿਆ ਪਰ ਉਰਦੂ
ਭਾਸ਼ੀ ਕਹਿੰਦੇ ਹਨ ਕਿ “ਸਪੁਰਦੇ ਖਾਕ” ਕਰ ਦਿੱਤਾ ਗਿਆ।
2. ਸੁਰਿੰਦਰ ਸਿੰਘ ਨੇ ਇਸ ਦਾ ਤਰਜੁਮਾਂ ਇਸ ਤਰਾਂ ਕੀਤਾ ਹੈ
Coined at Sri Amritsar Jioe, Reign of illustrious Akal Takhat
Auspicious and Prosperous.
ਗੁਰਿੰਦਰ ਸਿੰਘ ਜੀ, ਤੁਸੀ ਸਿਰਫ ਅੱਧੀ ਪੰਕਤੀ ਦਾ ਤਰਜੁਮਾਂ ਕੀਤਾ ਹੈ।
ਅੱਧੀ ਛੱਡ ਦਿੱਤੀ ਹੈ।
3. ਬੰਦਾ ਬਹਾਦੁਰ ਨੇ ਜੋ ਸਿੱਕੇ ਕੱਡੇ ਸਨ, ਉਹਨਾਂ ਦੀ ਤਸਵੀਰ
ਦਿੱਤੀ ਜਾ ਰਹੀ ਹੈ।
ਬੰਦਾ ਬਹਾਦੁਰ ਨੇ “ਤਖਤ ਅਕਾਲ” ਦੇ ਬਜਾਏ “ਤਖਤ ਖਾਲਸਾ” ੳਕਰਵਾਇਆ ਹੈ।
ਸੁਰਿੰਦਰ ਸਿੰਘ ਮੁਤਾਬਿਕ ਇਸ ਦਾ ਅੰਗ੍ਰੇਜੀ ਤਰਜੁਮਾਂ ਇਸ ਪ੍ਰਕਾਰ ਹੈ।
Coined at the place of peace and security,picture of a
beautiful city,where the auspicious throne of the Khalsa is located.
4.
1710-12 ਦੇ ਸਿੱਕੇ
ਤੇ “ਤਖਤ ਖਾਲਸਾ” ਉਕਾਰੇ ਜਾਣ ਦੇ ਭੇਦ ਨੂੰ ਵੀ ਸੁਰਿੰਦਰ ਸਿੰਘ ਨੇ ਖੋਲਿਆ ਹੈ। ਬੰਦਾ ਬਹਾਦੁਰ
ਜਿਆਦਾਤਰ ਸਮਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਭਟਕਦਾ ਰਿਹਾ ਹੈ। ਇਸੇ ਕਰ ਕੇ ਉਸ ਨੇ ਕਿਸੇ ਸ਼ਹਿਰ ਦਾ
ਨਾਮ ਦੇਣ ਦੇ ਬਜਾਏ “a
beautiful city” ਅਤੇ “ਤਖਤ ਅਕਾਲ” ਦੇ
ਬਜਾਏ “ਤਖਤ ਖਾਲਸਾ” ਉਕਰਵਾਇਆ। ਬਾਅਦ ਵਿੱਚ ਜਦੋਂ ਅਮ੍ਰਿਤਸਰ ਤੇ ਸਿੱਖਾਂ ਦਾ ਕਬਜਾ ਹੋਇਆ ਤਾ “ਤਖਤ
ਖਾਲਸਾ” ਦੇ ਬਜਾਏ “ਤਖਤ ਅਕਾਲ” ੳਕਰਵਾਇਆ ਗਿਆ ਅਤੇ “ਇਕ ਖੂਬਸੁਰਤ ਸ਼ਹਿਰ” ਦੇ ਬਜਾਏ ਅਸਲ ਸ਼ਹਿਰ ਦਾ
ਨਾਮ (ਅੰਮਿਰਤਸਰ) ਉਕਰਵਾਇਆ ਗਿਆ।
5. ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਲਿਖਾਰੀ ਦੇ ਆਪਣੇ ਕਥਨ ਮੁਤਾਬਿਕ ਇਹ
ਰਚਨਾ 1718 ਇਸਵੀ ਵਿੱਚ ਲਿਖੀ ਗਈ।
ਸੰਤਰਾ ਸੈ ਬੀਤੇ ਤਬੈ ਬਰਖ ਪਝੰਤਰ ਜਾਨ।
ਪਰ ਡਾ: ਗੁਰਮੁਖ ਸਿੰਘ ਸੰਪਾਦਤ “ਗੁਰਬਿਲਾਸ ਪਾਤਸ਼ਾਹੀ-੬”ਮੁਤਾਬਿਕ, ਇਸ
ਦੀਆਂ ਅੰਦਰਲਿਆਂ ਘਟਨਾਵਾਂ ਤੋਂ ਇਸ ਦਾ ਰਚਨਾ ਕਾਲ 1839 ਇਸਵੀ ਤਕ ਜਾ ਅਪੜਦਾ ਹੈ। ਇਸ ਤੋ ਦੋ
ਸਿੱਟੇ ਕੱਡੇ ਜਾ ਸਕਦੇ ਹਨ। ਜਾਂ ਤੇ ਲਿਖਾਰੀ ਝੂਠ ਬੋਲ ਰਿਹਾ ਹੈ ਜਾਂ ਫਿਰ ਇਸ ਵਿੱਚ ਰਲਾ ਪਾਇਆ
ਗਿਆ ਹੈ। ਜੇ ਲਿਖਾੜੀ ਝੂਠ ਨਹੀਂ ਬੋਲ ਰਿਹਾ ਅਤੇ ਰਚਨਾਕਾਲ 1718 ਇਸਵੀ ਹੀ ਹੈ ਤਾਂ ਸਿੱਧ ਹੁੰਦਾ
ਹੈ ਕਿ ੳਹਦੋਂ ਅਕਾਲ ਤਖਤ ਨਾਮ ਲੋਕਾਂ ਵਿੱਚ ਪ੍ਰਚਲਿਤ ਸੀ। ਜੇ ਇਹ ਰਚਨਾ 19ਵੀਂ ਸਦੀ ਦੀ ਹੈ ਤਾ
ਫਿਰ ਸਿੱਕਿਆਂ ਤੋਂ ਸਿੱਧ ਹੁੰਦਾ ਹੈ ਕਿ “ਅਕਾਲ ਤਖਤ” ਸ਼ਬਦ ਦਾ ਘਾੜਾ ਗੁਰਬਿਲਾਸ ਦਾ ਲਿਖਾਰੀ ਨਹੀਂ
ਹੈ।
ਚਰਨਜੀਤ ਸਿੰਘ
ਬਰੈਂਮਪਟਨ
(29/03/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਅਤੇ ਸਿਖਮਾਰਗ ਦੇ ਸਤਿਕਾਰਯੋਗ ਪਾਠਕਾਂ
ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸ. ਅਵਤਾਰ ਸਿਂਘ ਲੰਡਨ ਜੀ ਨੇ 27. 03. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ
ਆਪਣੇ ਪੱਤਰ ਵਿੱਚ ਠੀਕ ਹੀ ਲਿਖਿਆ ਹੈ ਕਿ “……ਕਿਸੇ ਜੀਵ ਪ੍ਰਤੀ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਨਾ
ਸ਼ੋਭਾ ਨਹੀਂ ਦਿੰਦਾ।” ਪਿਛਲੇ ਦਿਨੀਂ ਇੱਕ ਵੈਬਸਾਈਟ ਉੱਤੇ ਅਖੌਤੀ ਜੱਥੇਦਾਰਾਂ ਨੂੰ ਪੰਜ ਗਧਿਆਂ ਦੇ
ਤੌਰ ਤੇ ਪੇਸ਼ ਕਰਨ ਦੀ ਕਾਰਵਾਈ ਨੂੰ ਨੈਤਿਕ ਪੱਖੋਂ ਵਾਜਬ ਨਹੀਂ ਕਿਹਾ ਜਾ ਸਕਦਾ ਕਿਉਂਕਿ ਮਨੁੱਖ ਗਧੇ
ਨੂੰ ਨਹਾਇਤ ਹੀ ਮੂਰਖ ਜੀਵ ਸਮਝਦਾ ਹੈ। ਪਰੰਤੂ ਨੈਤਿਕ ਪੱਖੋਂ ਕਿਸੇ ਗੈਰ-ਇਨਸਾਨੀ ਜੀਵ ਦੀ ਹੱਤਕ
ਕਰਨਾ ਵੀ ਵਾਜਬ ਕਾਰਵਾਈ ਨਹੀਂ ਕਹੀ ਜਾ ਸਕਦੀ। ਇਸ ਲਈ ਇਨਸਾਨ ਵੱਲੋਂ ਗਧੇ ਨੂੰ ਮੂਰਖ ਕਹਿਣ ਦੀ
ਰਵਾਇਤ ਫੌਰਨ ਬੰਦ ਹੋਣੀ ਚਾਹੀਦੀ ਹੈ। ਇਹੀ ਨਹੀਂ, ਗਧੇ ਦੀ ਵਾਜਬ ਇਜ਼ਤ ਵੀ ਕੀਤੀ ਜਾਣੀ ਚਾਹੀਦੀ ਹੈ
ਕਿਉਂਕਿ ਗਧਾ ਇੱਕ ਨਹਾਇਤ ਹੀ ਸ਼ਰੀਫ, ਸਾਊ, ਇਮਾਨਦਾਰ ਅਤੇ ਮਿਹਨਤੀ ਕਿਸਮ ਦਾ ਜੀਵ ਹੈ ਜੋ ਦਿਨ ਭਰ
ਕਰੜੀ ਮਿਹਨਤ ਕਰਦਾ ਹੈ, ਮਾਲਕ ਦੇ ਡੰਡੇ ਵੀ ਖਾਂਦਾ ਹੈ ਅਤੇ ਜੇਕਰ ਸ਼ਾਮ ਨੂੰ ਮਾਲਕ ਉਸ ਨੂੰ ਪੇਟ ਭਰ
ਖਾਣ ਨੂੰ ਨਾ ਵੀ ਦੇਵੇ ਤਾਂ ਉਹ ਰੂੜੀਆਂ ਉੱਤੋਂ ਖਾ ਪੀ ਕੇ ਰਾਤ ਨੂੰ ਆਪਣੇ ਮਾਲਕ ਕੋਲ ਆ ਹਾਜ਼ਰ
ਹੁੰਦਾ ਹੈ ਤਾਂ ਕਿ ਅਗਲੇ ਦਿਨ ਦੇ ਕੰਮ ਦਾ ਨੁਕਸਾਨ ਨਾ ਹੋਵੇ। ਹੁਣ, ਸਬੰਧਤ ਵੈਬਸਾਈਟ ਉੱਤੇ
ਪਹਿਲਾਂ ਤਾਂ ਪੰਜ ਗਧਿਆਂ ਨੂੰ ਮੂਰਖ ਕਿਆਸ ਕੇ ਉਹਨਾ ਨਾਲ ਬੇਇਨਸਾਫੀ ਕੀਤੀ ਗਈ ਅਤੇ ਫਿਰ ਉਹਨਾ ਦੀ
ਅਖੌਤੀ ਜੱਥੇਦਾਰਾਂ ਨਾਲ ਤੁਲਨਾ ਕਰ ਕੇ ਗਧਿਆਂ ਦੀ ਨੇਕ ਅਤੇ ਇਮਾਨਦਾਰ ਬਰਾਦਰੀ ਦਾ ਸਮੁੱਚੇ ਤੌਰ ਤੇ
ਘੋਰ ਨਿਰਾਦਰ ਕੀਤਾ ਗਿਆ। ਨਿਸਚੇ ਹੀ ਸਬੰਧਤ ਵੈਬਸਾਈਟ ਦੇ ਪ੍ਰਬੰਧਕਾਂ ਨੂੰ ਇਸ ਗੰਭੀਰ ਕੁਤਾਹੀ
ਬਾਰੇ ਸੋਚਣਾ ਚਾਹੀਦਾ ਹੈ।
ਮਾਨਯੋਗ ਸੰਪਾਦਕ ਜੀ, ਅਜ-ਕਲ, ਵਿਸ਼ੇਸ਼ ਕਰ ਕੇ ਕੁੱਝ ਵੈਬਸਾਈਟਾਂ ਦੀ ਬਦੌਲਤ, ਸਿਖ ਕੌਮ ਵਿੱਚ ਤੇਜ਼ੀ
ਨਾਲ ਜਾਗਰੂਕਤਾ ਫੈਲ ਰਹੀ ਹੈ ਅਤੇ ਅਖੌਤੀ ਜੱਥੇਦਾਰਾਂ ਦੇ ‘ਗੁਣਾ’ ਦੀ ਮਹਿਮਾ ਆਮ ਹੀ ਹੁੰਦੀ
ਰਹਿੰਦੀ ਹੈ। ਮੈਂ ਵੀ ਆਪਣੀ ਪੁਸਤਕ “ਅਕਾਲ ਤਖਤ: ਸੰਕਲਪ ਅਤੇ ਵਿਵਸਥਾ” ਦੇ ‘ਜੱਥੇਦਾਰ ਦਾ ਅਹੁਦਾ’
ਵਾਲੇ ਅਧਿਆਇ ਵਿੱਚ ‘ਅਕਾਲ-ਤਖਤ’ ਦੇ ‘ਜੱਥੇਦਾਰ’ ਦਾ ਇੱਕ ਛੋਟਾ ਜਿਹਾ ਕਾਵਿ-ਚਿੱਤਰ ਸ਼ਾਮਲ ਕੀਤਾ
ਹੋਇਆ ਹੈ (ਪੰਨਾ 110 ਉੱਤੇ) ਜੋ ਪਾਠਕਾਂ ਲਈ ਹੇਠਾਂ ਪੇਸ਼ ਕੀਤਾ ਜਾ ਰਿਹਾ ਹੈ:
ਗੁਰਮੱਤ ਮਨੋ ਵਿਸਾਰੀ।
ਬਿੱਪਰਾਂ ਨੇ ਮੱਤ ਮਾਰੀ।
ਕੌਮ ਨਾਲ ਗੱਦਾਰੀ।
ਧਨ-ਦੌਲਤ ਸੰਗ ਯਾਰੀ।
ਬਾਹਰ ਬਣੇ ਭਿਖਾਰੀ।
ਦੇਸ `ਚ ਠਾਣੇਦਾਰੀ।
ਬਖਸ਼ੀ ਜੋ ਗੁਰ ਨਿਆਰੀ,
ਗੁੱਲ ਸਿੱਖੀ ਸਰਦਾਰੀ।
ਪੱਲੇ ਖਜਲ-ਖੁਆਰੀ।
ਕਿਸ ਕੰਮ ਜੱਥੇਦਾਰੀ! !
ਧੰਨਵਾਦ ਸਹਿਤ,
ਇਕਬਾਲ ਸਿੰਘ ਢਿੱਲੋਂ,
ਚੰਡੀਗੜ੍ਹ।
(29/03/13)
ਅਵਤਾਰ ਸਿੰਘ (ਫਗਵਾੜਾ)
ਸ.
ਅਮਰੀਕ ਸਿੰਘ ਰਾਜਪੁਰਾ ਅਤੇ ਸ. ਚਰਨਜੀਤ ਸਿੰਘ ਬਰੈਂਪਟਨ ਜੀ,
ਜਦ ਸਾਨੂੰ ਕੋਈ ਨਿਕੀ ਜਹੀ ਗੱਲ ਪਤਾ ਲਗਦੀ ਹੈ ਤਾਂ ਅਸੀਂ ਹੱਫਲ ਜਾਂਦੇ ਹਾਂ ਤੇ ਵੱਡੇ
ਵੱਡੇ ਫ਼ੈਸਲੇ ਕਰਨ ਦੀ ਕਾਹਲ਼ੀ ਕਰਦੇ ਹਾਂ। ਕਾਹਲ਼ੀ ਅੱਗੇ ਟੋਏ ਹੁੰਦੇ ਹਨ ਤੇ ਅਸੀਂ ਜਲਦਬਾਜ਼ੀ ਕਾਰਣ
ਖੱਡੇ ਵਿੱਚ ਡਿਗ ਜਾਂਦੇ ਹਾਂ।
ਚਰਨਜੀਤ ਜੀ ਨੇ ਲਿਖਿਆ “ਸਤਕਾਰ ਵਜੋਂ ਪਰ ਅਕਲ ਨੂੰ ਪਾਸੇ ਰੱਖ ਕੇ ਅਸੀਂ ਆਪਣੇ ਗੁਰੂ ਨੂੰ ਬਦੀ ਦਾ
ਸ਼ਾਹ (ਬਾਦਸ਼ਾਹ ਦਰਵੇਸ਼) ਵੀ ਆਖ ਦੇਣੇ ਹਾਂ”।
ਪਾਦਸ਼ਾਹ ਫ਼ਾਰਸੀ ਦਾ ਸ਼ਬਦ ਹੈ ਜਿਸ ਨੂੰ ਅਰਬੀ ਭਾਸ਼ਾ ਵਿੱਚ ਬਾਦਸ਼ਾਹ ਲਿਖਿਆ ਜਾਂਦਾ ਹੈ। ਕਿਉਂਕਿ ਅਰਬੀ
ਵਿੱਚ ਅਲਿਫ਼ ਬੇ ਤੋਂ ਬਾਦ ਵਾਲਾ ਅੱਖਰ (ਪੇ) ਨਹੀਂ ਹੈ। ਇਸ ਕਰਕੇ ਅਰਬੀ ਵਾਲੇ ਲੋਕ ਫ਼ਾਰਸੀ ਦੀ ਪੇ
ਧੁਨੀ ਨੂੰ ਬੇ ਨਾਲ ਹੀ ਲਿਖਦੇ ਹਨ।
ਇਸੇ ਤਰਾਂ ਅਰਬੀ ਵਿੱਚ ਚੇ ਦੀ ਧੁਨੀ ਵੀ ਨਹੀਂ ਹੈ ਤੇ ਉਹ ਇਸ ਦੀ ਜਗਹ ਤੇ ਜੀਮ ਹੀ ਲਿਖਦੇ ਹਨ। ਭਾਵ
ਅਰਬੀ ਵਿੱਚ ਜੇ ਸੱਚ ਲਿਖਣਾ ਹੋਵੇ ਤਾਂ ਸੱਜ ਹੀ ਲਿਖਿਆ ਜਾ ਸਕਦਾ ਹੈ।
ਪੰਜਾਬੀ ਸ਼ਬਦਾਵਲੀ ਵਿੱਚ ਅਰਬੀ ਤੇ ਫ਼ਾਰਸੀ ਦੋਹਾਂ ਦਾ ਅਸਰ ਹੈ ਇਸ ਕਰਕੇ ਪਾਦਸ਼ਾਹ ਤੇ ਬਾਦਸ਼ਾਹ
ਦੋਹਵੇਂ ਸ਼ਬਦ ਪ੍ਰਚੱਲਤ ਹੋ ਗਏ ਹਨ। ਪਾਦ ਦਾ ਅਰਥ ਫ਼ਾਰਸੀ ਵਿੱਚ ਤਖ਼ਤ ਹੈ ਤੇ ਪਾਦਸ਼ਾਹ ਦਾ ਅਰਥ ਹੋਇਆ
ਤਖ਼ਤ ਦਾ ਸ਼ਾਹ ਅਰਥਾਤ ਤਖ਼ਤ ਦਾ ਮਾਲਕ। ਪਾਦਸ਼ਾਹ ਬਿਗੜ ਕੇ ਪਾਤਸ਼ਾਹ ਹੋ ਗਿਆ ਹੈ। ਬਾਦਸ਼ਾਹ ਦਾ ਵੀ ਇਹੀ
ਅਰਥ ਹੈ।
ਬਾਦਸ਼ਾਹ ਦਾ ਅਰਥ ਬਦੀ ਦਾ ਸ਼ਾਹ ਕਰਨ ਲਈ ਅਕਲ ਪਾਸੇ ਰੱਖਣੀ ਪਵੇਗੀ।
ਦੂਜੀ ਗੱਲ ਹੈ ਬਾਬੇ ਦੀ। ਸਿੱਖ ਪ੍ਰੰਪਰਾ ਵਿੱਚ ਗੁਰੂ ਸਾਹਿਬ ਦੇ ਬੇਟਿਆਂ ਨੂੰ ਬਾਬਾ ਕਿਹਾ ਜਾਂਦਾ
ਹੈ। ਬਾਬਾ ਸ੍ਰੀਚੰਦ, ਬਾਬਾ ਲੱਖਮੀ ਦਾਸ, ਬਾਬਾ ਮੋਹਨ, ਬਾਬਾ ਪਿਰਥੀ ਚੰਦ, ਬਾਬਾ ਗੁਰਦਿਤਾ, ਬਾਬਾ
ਟੱਲ, ਬਾਬਾ ਸੂਰਜ ਮੱਲ। ਗੁਰੂ ਬੇਟੀਆਂ ਨੂੰ ਬੀਬੀ ਕਿਹਾ ਗਿਆ ਹੈ। ਗੁਰੂ ਦੇ ਪ੍ਰੇਮੀ ਸਿੱਖਾਂ ਨੂੰ
ਭਾਈ ਕਿਹਾ ਗਿਆ ਹੈ। ਭਾਈ ਗੁਰਦਾਸ, ਭਾਈ ਵਿਧੀ ਚੰਦ, ਭਾਈ ਘਨੱਈਆ।
ਇਸ ਵਿੱਚ ਕੁੱਝ ਐਕਸੈਪਸ਼ਨ ਵੀ ਹੈ- ਬਾਬਾ ਬੰਦਾ ਬਹਾਦਰ, ਬਾਬਾ ਦੀਪ ਸਿੰਘ।
ਹੁਣ ਵਾਲੇ ਸਾਧ ਸੰਤ ਆਪਣੇ ਆਪ ਨੂੰ ਬਾਬਾ ਕਹਾਉਂਦੇ ਹਨ ਜੋ ਸਰਾਸਰ ਸਿੱਖ ਪ੍ਰੰਪਰਾ ਦੇ ਵਿਰੁਧ ਹੈ।
ਇਨ੍ਹਾਂ ਵਿਚੋਂ ਕਿਸੇ ਨੂੰ ਭਾਈ ਸਾਹਿਬ ਕਹਿ ਦੇਈਏ ਤਾਂ ਭੂੰਡਾਂ ਵਾਂਗ ਪੈਂਦੇ ਹਨ।
ਆਉ ਰਤਾ ਠੰਡੇ ਦਿਮਾਗ਼ ਨਾਲ ਸੋਚਣ ਤੇ ਫ਼ੈਸਲੇ ਕਰਨ ਦੀ ਆਦਤ ਪਾਈਏ। ਹੋ ਸਕਦਾ ਹੈ ਮੈਂ ਵੀ ਕਿਤੇ ਗ਼ਲਤ
ਹੋਵਾਂ। ਖਿਮਾ ਕਰਨਾ ਜੀ।
ਦਾਸਰਾ,
ਅਵਤਾਰ ਸਿੰਘ
ਰਾਮਗੜ੍ਹੀਆ ਕਾਲਜ, ਫਗਵਾੜਾ
(29/03/13)
ਮੇਜਰ ਸਿੰਘ ‘ਬੁਢਲਾਡਾ’
‘ਐਸਾ ਕੋਈ ਇਨਸਾਨ ਨਹੀਂ ਜੋ ‘ਮਾਸ’
ਨਾ ਖਾਂਦਾ ਹੋਵੇ’
ਕੁਦਰਤ ਵਲੋਂ ਇਨਸਾਨ ਦਾ ‘ਮਾਸ’
ਨਾਲ ਬੜਾ ਗੂੜ੍ਹਾ ਸਬੰਧ ਕਾਇਮ ਕੀਤਾ ਹੈ। ਜਿਸ ਕਰਕੇ ‘ਮਾਸ’ ਵਰਤਣ ਅਤੇ ਖਾਣ ਤੋਂ ਬਿਨਾਂ ਮਾਸ ਦੇ
ਬਣੇ ਇਸ ਇਨਸਾਨ ਦਾ ਬਣਦਾ ਹੀ ਕੁੱਝ ਨਹੀਂ। ਚਾਹੇ ਉਹ ਕਿਤਨਾ ਵੀ ਵੱਡਾ ਸੰਤ ਮਹਾਂਪੁਰਸ਼ ਬ੍ਰਹਮਗਿਆਨੀ
ਕਿਉਂ ਨਾ ਹੋਵੇ। ਮਾਸ ਤੋਂ ਬਿਨਾਂ ਇਨਸਾਨ ਜੀਵਤ ਰਹਿ ਹੀ ਨਹੀਂ ਸਕਦਾ।
“ਜੇਤੇ ਦਾਣੇ ਅੰਨ ਕੇ ਜੀਆ ਬਾਝ
ਨਾ ਕੋਇ॥ (ਪੰਨਾ-472) ਗੁਰੂ ਨਾਨਕ ਸਹਿਬ ਕਹਿੰਦੇ ਨੇ ਕਿ ਐਸਾ ਕੋਈ ਅੰਨ
ਦਾ ਦਾਣਾ ਨਹੀਂ ਹੈ ਜਿਹੜਾ ਜੀਵਤ ਨਾ ਹੋਵੇ। ਪਰ ਹੈਰਾਨੀ ਦੀ ਗੱਲ ਹੈ ਕਿ ‘ਕੱਚਾ ਮਾਸ’ ਖਾਣ ਵਾਲੇ
ਇਨਸਾਨ, ਮਾਸ ਪਕਾਕੇ ਖਾਣ ਵਾਲਿਆਂ ਨੂੰ ਨਫਰਤ ਕਰਦੇ (ਸਾਰੇ ਨਹੀਂ) ਵੇਖਿਆ ਜਾ ਸਕਦਾ ਹੈ। ਇਹ ਮਾਸ
ਦੇ ਵਿਰੋਧੀ ਲੋਕ ਮੇਰੇ ਖਿਆਲ ਮੁਤਾਬਕ ਦੋ ਤਰਾਂ ਦੇ ਹਨ। ਇਕ ਉਹ ਹਨ ਜਿਹੜੇ ਪੀਰਾਂ-ਫਕੀਰਾਂ,
ਦੇਵੀ-ਦੇਵਤੇ, ਭੂਤ-ਪ੍ਰੇਤਾਂ ਅਤੇ ਸਾਧਾਂ-ਸੰਤਾਂ ਦੇ ਡਰ ਕਾਰਨ ਮਾਸ ਨਹੀਂ ਖਾਦੇ; ਇਹ ਲੋਕ ਅਣਜਾਣ
ਤੇ ਭੋਲੇ-ਭਾਲੇ ਹੁੰਦੇ ਹਨ। ਦੂਜੇ ਹਨ, ਜਿਹੜੇ ਨਾਨਕ ਸਹਿਬ ਅਤੇ ਵਿਗਿਆਨ ਦੀ ਗੱਲ ਸਮਝਦੇ ਹੋਏ ਵੀ
ਆਪਣੇ ਹਿੱਤਾਂ ਲਈ ਜਬਰੀ ਤਿਆਗ ਕਰਦੇ ਅਤੇ ਕਰਵਾਉਂਦੇ ਹਨ। ਇਹ ਚਤਰ-ਚਲਾਕ ਲੋਕ ਦੂਜੇ ਲੋਕਾਂ ਦੀਆਂ
ਕਮਜੋਰੀਆਂ ਦਾ ਨਜਾਇਜ ਫਇਦਾ ਉਠਾਕੇ ਉਹਨਾਂ ਨੂੰ ਮੂਰਖ ਬਣਾਉਂਦੇ ਰਹਿੰਦੇ ਹਨ। ਜਿਹਨਾਂ ਤੋਂ ਬਚਣਾ
ਜਰੂਰੀ ਹੈ। ਇਹ ਲੋਕ ਗੁਰੂ ਨਾਨਕ ਸਹਿਬ ਦੀਆਂ ਸਦੀਆਂ ਪਹਿਲਾਂ ਕਹੀਆਂ ਗੱਲਾਂ ਨੂੰ ਮੰਨ ਨਹੀਂ ਰਹੇ।
ਜਿਸ ਨੂੰ ਵਿਗਿਆਨ ਵੀ ਮੰਨ ਰਿਹਾ ਹੈ। ਗੁਰੂ ਫੁਰਮਾਣ ਹੈ:-ਪਹਿਲਾਂ
ਮਾਸਹੁ ਨਿਮਿਆ ਮਾਸੈ ਅੰਦਰਿ ਵਾਸੁ॥ ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ॥ ਮਾਸਹੁ
ਬਾਹਰਿ ਕਢਿਆ ਮੰਮਾ ਮਾਸੁ ਗਿਰਾਸ॥ ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ॥ ਵਡਾ ਹੋਆ
ਵੀਆਹਿਆ ਘਰਿ ਲੈ ਆਇਆ ਮਾਸੁ॥ ਮਾਸਹੁ ਹੀ ਮਾਸੁ ਉਪਜੇ ਮਾਸਹੁ ਸਭੇ ਸਾਕੁ॥ (ਪੰਨਾ-1289)
ਮਾਸ, ਮਾਸ ਦੇ ਮੇਲ ਤੋਂ ਮਾਸ (ਪੇਟ) ਅੰਦਰ ਮਾਸ (ਬੱਚਾ) ਵੱਧਿਆ ਫੁੱਲਿਆ, ਜਦ ਇਹ
ਮਾਸ ਬਾਹਰ ਆਇਆ ਤਾਂ ਫਿਰ ਸਭ ਤੋਂ ਪਹਿਲਾਂ ਮਾਸ (ਮੰਮਾ) ਮੂੰਹ ਵਿੱਚ ਪਿਆ ਅਤੇ ਮਾਸ ਵਿਚੋਂ ਸਿੰਮਕੇ
ਤਿਆਰ ਹੋਇਆ ਅਤੇ ਬੜੇ ਹੀ ਬਰੀਕ ਸੂਖਮ ਚਰਬੀ ਦੇ ਕਣ ਮਿਲਿਆ ਦੁੱਧ (ਮਾਸ) ਹੀ ਮੂੰਹ ਵਿੱਚ ਪਿਆ।
(ਦੁੱਧ ਭਾਵੇਂ ਗਾਂ, ਮੱਝ, ਬੱਕਰੀ ਆਦਿ ਕਿਸੇ ਦਾ ਵੀ ਹੋਵੇ ਸਭ ਮਾਸ ਹੀ ਹੈ।) ਇਹ ਮਾਸ ਵੱਡਾ ਹੋਇਆ,
ਮਾਸ (ਵਹੁਟੀ) ਹੀ ਘਰ ਲਿਆਇਆ ਅਤੇ ਫਿਰ ਮਾਸ ਨਾਲ ਹੀ ਸਭ ਰਿਸਤੇ ਨਾਤੇ ਜੁੜੇ ਹਨ। ਜਿਸ ਕਰਕੇ ਗੁਰੂ
ਨਾਨਕ ਸਹਿਬ ਕਹਿੰਦੇ ਹਨ:- “ਮਾਸੁ ਮਾਸੁ ਕਰਿ ਮੂਰਖ
ਝਗੜੇ ਗਿਆਨੁ ਧਿਆਨੁ ਨਹੀ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸ ਮਹਿ ਪਾਪ ਸਮਾਣੈ॥ ਗੈਂਡਾ
ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੈ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੈ॥ ਫੜੁ
(ਪਖੰਡ) ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨਾ
ਕਹਿਆ ਬੂਝੈ॥” (ਗੁਰਬਾਣੀ, ਪੰਨਾ-1289) ਇਹ ਗੱਲ ਗੁਰੂ ਨਾਨਕ ਸਹਿਬ ਨੂੰ
ਕਿਉਂ ਕਹਿਣੀ ਪਈ; ਕਿਉਂ ਕਿ ਪਹਿਲਾਂ ‘ਬ੍ਰਾਹਮਣ’ ਨੇ ਆਪ ਤਰਾਂ-ਤਰਾਂ ਮਾਸ ਮੁਫਤ ਖਾਣ ਲਈ ਯੱਗਾਂ
ਅਤੇ ਸ਼ਰਾਧਾਂ ਵਿੱਚ ਪ੍ਰਬੰਧ ਕੀਤਾ ਹੋਇਆ ਸੀ, ਐਸਾ ਕੋਈ ਯੱਗ ਨਹੀਂ ਸੀ ਸਪੂਰਨ ਹੁੰਦਾ, ਜਿਥੇ
ਤਰਾਂ-ਤਰਾਂ ਮਾਸ ਨਾ ਪਰੋਸਿਆ ਜਾਂਦਾ, ਜਿਸ ਵਿੱਚ ਗੈਂਡੇ ਦਾ ਮਾਸ ਵਿਸ਼ੇਸ਼ ਤੌਰ ਤੇ ਸ਼ਾਮਲ ਕੀਤਾ
ਜਾਂਦਾ ਸੀ।
ਸ਼ਰਾਧਾਂ
ਵਾਰੇ ‘ਮੰਨੂ’ ਸਿਮਰਤੀ
ਵਿੱਚ ਲਿਖਿਆ ਹੈ, ਕਿ ਜਿਹੜਾ ਬ੍ਰਾਹਮਣ ਸ਼ਰਾਧਾਂ ਵਿੱਚ ਮਾਸ ਨਾ ਖਾਵੇ, ਉਹ 21 ਜਨਮ ਪਸ਼ੂ ਦੀ ਜੂਨ
ਪ੍ਰਾਪਤ ਕਰਦਾ ਹੈ। ਇਸ ਲਈ, ਬ੍ਰਾਹਮਣ ਨੇ ਤਰਾਂ-ਤਰਾਂ ਦੇ ਮਾਸ ਦਾ ਸੁਆਦ ਲੈਣ ਲਈ ਲੋਕਾਂ ਨੂੰ
ਕਿਹਾ, ਜੇਕਰ ਤੁਸੀਂ ਆਪਣੇ ਪਿਤਰਾਂ ਨੂੰ ਖੁਸ਼ ਰੱਖਣਾ ਚਾਹੰਦੇ ਹੋਂ ਤਾਂ (ਹੇਠ ਲਿਖੇ ਤਰੀਕੇ
ਅਨੂਸਾਰ) ਸ਼ਰਾਧਾਂ ਵਿੱਚ ਬ੍ਰਾਹਮਣ ਨੂੰ ਮਾਸ ਖਵਾਇਆ ਜਾਵੇ, ਤਾਂ ਤੁਹਾਡੇ ‘ਪਿਤਰ’ (ਐਨਾ ਚਿਰ)
ਤ੍ਰਿਪਤ ਰਹਿ ਸਕਦੇ ਹਨ; “ਮੱਛੀ ਦੇ ਮਾਸ ਨਾਲ 2
ਮਹੀਨੇ, ਹਿਰਨ ਦੇ ਮਾਸ ਨਾਲ 3 ਮਹੀਨੇ,
ਭੇਡ ਦੇ ਮਾਸ ਨਾਲ 4 ਮਹੀਨੇ,
ਪੰਛੀਆਂ ਦੇ ਮਾਸ ਨਾਲ 5 ਮਹੀਨੇ,
ਬੱਕਰੇ ਦੇ ਮਾਸ ਨਾਲ 6 ਮਹੀਨੇ, ਚਤਰ ਮਿਰਗ ਦੇ ਮਾਸ
ਨਾਲ 7 ਮਹੀਨੇ, ਏਣ ਮਿਰਗ ਦੇ ਮਾਸ ਨਾਲ 8 ਮਹੀਨੇ,
ਰੌਰਵ ਮਿਰਗ ਦੇ ਮਾਸ ਨਾਲ 9 ਮਹੀਨੇ,
ਜੰਗਲੀ ਸੂਰ ਤੇ ਝੋਟੇ ਦੇ ਮਾਸ ਨਾਲ 10 ਮਹੀਨੇ,
ਕੱਛੂ ਕੁੰਮਾਂ ਤੇ ਖਰਗੋਸ਼ ਦੇ ਮਾਸ ਨਾਲ 11 ਮਹੀਨੇ,
ਜਿਸ ਬੱਕਰੇ ਦਾ ਰੰਗ ਚਿੱਟਾ ਹੋਵੇ ਕੰਨ ਲੰਮੇ ਹੋਣ, ਖੱਸੀ
ਕਰਕੇ ਪਾਲਿਆ ਹੋਵੇ ਉਸ ਦਾ ਮਾਸ ਬ੍ਰਾਹਮਣ ਨੂੰ ਖਵਾਉਣ ਨਾਲ ‘ਪਿਤਰ’ 12 ਮਹੀਨੇ ਭਾਵ ਸਾਰਾ ਸਾਲ
ਰੱਜੇ ਰਹਿੰਦੇ ਹਨ। (ਹਵਾਲਾ-ਗਿਆਨੀ ਨਿਰੰਜਣ ਸਿੰਘ ਜੀ ‘ਸਰਲ’ ) ਇਸ
ਤਰਾਂ ਮਾਸ ਖਾਣ ਵਾਲਾ ਬ੍ਰਾਹਮਣ, ਮਾਸ ਨਾ ਖਾਣ ਦਾ ਬਹੁਤ ਵੱਡਾ ਪਖੰਡ ਕਰ ਰਿਹਾ ਸੀ ਅਤੇ ਇਹਨਾਂ ਦੇ
ਪਿਛਲੱਗ ਵੀ ਮਾਸ ਨੂੰ ਵੇਖਕੇ ਨੱਕ ਬੰਦ ਕਰਨ ਦੇ ਪਖੰਡ ਕਰਨ ਲੱਗ ਪਏ ਸਨ। ਗੁਰੂ ਨਾਨਕ ਸਹਿਬ ਦੇ
ਕਹਿਣ ਦਾ ਮਤਲਬ ਇਹ ਨਹੀਂ, ਕਿ ਤੁਸੀਂ ਮਾਸ ਜਰੂਰੀ ਖਾਓ, ਗੁਰੂ ਨਾਨਕ ਜੀ ਤਾਂ ਇਹ ਸਮਝਾਅ ਰਹੇ ਨਜ਼ਰ
ਆ ਰਹੇ ਹਨ, ਕਿ ਇਹ ਇੱਕ ਖੁਰਾਕ ਦਾ ਮਸਲਾ ਹੈ, ਖਾਣਾ ਨਾ ਖਾਣਾ ਤੁਹਾਡੀ ਮਰਜੀ ਹੈ, ਪਰ ਇਸ ਖਾਣ
ਵਾਲੇ ਪਦਾਰਥ ਨੂੰ ਨਫਰਤ ਕਰਕੇ ਝਗੜੋ ਨਾ। ਫਿਰ ਇਹ ਮਾਸ ਖਾਣ ਦੇ ਵਿਰੋਧੀ ਆਪਣੇ ਅੰਦਰ ਝਾਤੀ ਨਹੀਂ
ਮਾਰਦੇ, ਕਿਵੇਂ ਉਹ ਕੁੱਝ ਵਜਨੀ ਗੰਦ, ਜਿਹੜਾ ਇਹਨਾਂ ਦੇ ਚੰਗੇ ਤੋਂ ਚੰਗਾ ਖਾਣ-ਪੀਣ ਤੋਂ ਪੈਦਾ
ਹੋਇਆ ਹੈ, ਹਰ ਵੇਲੇ ਧਾਰਮਿਕ ਅਸਥਾਨਾਂ ਵਿੱਚ ਵੀ ਲਈ ਫਿਰਦੇ ਰਹਿੰਦੇ ਹਨ। ਕਈ ਵਾਰੀ ਤਾਂ ਅੰਦਰੋਂ
ਨਿਕਲੀ ਹਵਾ (ਹਵਾੜ) ਇਨਸਾਨ ਦਾ ਚੰਗਾ ਭਲਾ ਮੂਢ ਤਾਂ ਖ਼ਰਾਬ ਕਰਦੀ ਹੀ ਕਰਦੀ ਹੈ, ਨਾਲ ਵਾਤਾਵਰਨ ਨੂੰ
ਦੂਸ਼ਤ ਕਰਦੀ ਹੈ, ਇਸ ਲਈ ਮਾਸ ਵਿਰੋਧੀ ਐਵੇਂ ਹੀ ਮਾਸ-ਮਾਸ ਦਾ ਝਗੜਾ ਖੜ੍ਹਾ ਕਰਦੇ ਰਹਿੰਦੇ ਹਨ, ਇਹ
ਜਾਣਦੇ ਹੀ ਨਹੀਂ ਕਿ ਮਾਸ ਅਤੇ ਸਾਗ (ਬਨਸਪਤੀ) ਵਿੱਚ ਕੀ ਫਰਕ ਹੈ। ਕਿਉਂ ਕਿ ਸਾਰੀ ਬਨਸਪਤੀ ਵੀ
ਜੀਵਤ ਹੈ, ਇਸ ਵਿੱਚ ਜਾਨ ਹੈ। ਹੁਣ ਵਿਗਿਆਨ ਨੇ ਇਹ ਵੀ ਸਿੱਧ ਕਰ ਕਰ ਦਿੱਤਾ ਹੈ ਕਿ ਬਨਸਪਤੀ
‘ਪੌਦੇ’ ਆਦਿ ਆਪਣੀ ਹੀ ਭਾਸ਼ਾ ਵਿੱਚ ਆਪਸ ਵਿੱਚ ਗੱਲਾਂ ਵੀ ਕਰਦੇ ਹਨ, ਜਦੋਂ ਕੋਈ ਇਨਸਾਨ ਇਹਨਾਂ ਨੂੰ
ਕੱਟਣ ਜਾਂ ਤੋੜਨ ਵਾਸਤੇ ਜਾਂਦਾ ਹੈ, ਇਹ ਉਸਨੂੰ ਵੇਖਕੇ, ਡੌਰ-ਭੌਰ ਹੋ (ਸਹਿਮ) ਜਾਂਦੇ ਹਨ, ਇਹਨਾਂ
ਦੇ ਹਾਭ-ਭਾਵ ਵੀ ਬਦਲਦੇ ਰਹਿੰਦੇ ਹਨ। ਕੀ ਮਾਸ ਦੇ ਵਿਰੋਧੀ ਇਹਨਾਂ ਪੌਦੇ ਆਦਿ ਨੂੰ ਕੱਟਦੇ ਨਹੀਂ,
ਇਹਨਾਂ ਦੇ ਫੁੱਲ ਤੋੜਕੇ ਆਪਣੇ ਚਹੇਤਿਆਂ ਦੇ ਗਲਾਂ ਵਿੱਚ ਹਾਰ ਬਣਾਕੇ ਨਹੀਂ ਪਾਉਂਦੇ? ਜਾਂ ਪੱਥਰਾਂ
ਦੀਆਂ ਮੂਰਤੀਆਂ ਤੇ ਨਹੀਂ ਚੜਾਉਂਦੇ? “ਪਾਤੀ ਤੋਰੈ
ਮਾਲਿਨੀ ਪਾਤੀ ਪਾਤੀ ਜੀਉ॥” ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥ (ਪੰਨਾ-479)
ਵਾਹ! ਕੈਸਾ ਪਖੰਡ ਅਤੇ ਮੂਰਖਤਾ ਹੈ! ! ਜਿਸ ਪਾਹਨ (ਪੱਥਰ) ਲਈ ਫੁੱਲ ਤੋੜੇ
ਜਾਂਦੇ ਹਨ, ਉਸ ਵਿੱਚ ਕੋਈ ਜਾਨ ਨਹੀਂ, ਉਸ ਬੇਜ਼ਾਨ ਲਈ ਜੀਵਤ ‘ਫੁੱਲਾਂ’ ਨੂੰ ਤੋੜਿਆ ਜਾਂਦਾ ਹੈ।
ਮਾਸ ਵਿਰੋਧੀਆਂ ਨੂੰ ਪਤਾ ਹੋਣਾ ਚਾਹੀਂਦਾ ਹੈ, ਕਿ ਹਰ ਤਰਾਂ ਦੇ ਫ਼ਲ ਅਤੇ ਸਬਜੀਆਂ ਵਿੱਚ ਜਾਨ ਹੈ?
ਕੀ ਤੁਸੀਂ ਇਹਨਾਂ ਨੂੰ ਇਹ ਖਾਂਦੇ ਨਹੀਂ? ਹੋਰ ਵੇਖੋ ‘ਦਹੀਂ’ ਨੂੰ ਕਿਸੇ ਲੈਬ: ਤੋਂ ਜਾਣੋਂ ਤਾਂ
ਸਹੀ, ਇਸ ਅੰਦਰ ਕਿਨ੍ਹੇ ਹੀ ਜੀਵਤ ਜੀਵ ਹਨ, ਜਿਹਨਾਂ ਨੂੰ ਅਸੀਂ ਅੱਖਾ ਬੰਦ ਕਰਕੇ ਨਹੀਂ, ਖੋਲਕੇ
ਸ਼ੌਕ ਨਾਲ ਖਾਂਦੇ ਹਾਂ, ਕੀ ਇਹ ਖਾਧੇ ਗਏ ਜੀਵ ਹੱਤਿਆ (ਮਾਸ) ਨਹੀਂ? ਫਿਰ ਇਸ ਬਨਸਪਤੀ ਅਤੇ ਬਹੁਤ
ਸਾਰੇ ਜਾਨਵਰਾਂ ਦੇ ਮਾਸ ਤੋਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਐਸੀ ਕੋਈ ਦਵਾਈ ਨਹੀਂ, ਜਿਹੜੀ
ਇਹਨਾਂ ਤੋਂ ਵਗੈਰ ਤਿਆਰ ਕੀਤੀ ਜਾਵੇ, ਕੀ ਮਾਸ ਵਿਰੋਧੀ ਇਹ ਪਤਾ ਲੱਗਣ ਤੇ ਕਿ ਇਹ ਦਵਾਈ ਫਲਾਣੇ ਮਾਸ
ਤੋਂ ਤਿਆਰ ਕੀਤੀ ਗਈ ਹੈ, ਛੱਡਕੇ ਜੀਵਤ ਰਹਿ ਸਕਦੇ ਹਨ?
ਜਿਵੇਂ ਕਿ ‘ਕਮਜੋਰੀ’ ਦੂਰ ਕਰਨ ਵਾਲੀ, ‘ਸ਼ੁਗਰ’ ਦੀ ਬਿਮਾਰੀ
ਨੂੰ ਕੰਟਰੌਲ ਕਰਨ ਲਈ, ‘ਖੂਨ’ ਨੂੰ ਪਤਲਾ ਕਰਨ ਲਈ, ‘ਬਲੱਡ ਪ੍ਰੈਸ਼ਰ’ ਨੂੰ ਕੰਟਰੌਲ ਕਰਨ ਲਈ ਅਤੇ
‘ਸਫੈਦ ਖੂਨ’ ਦੇ ਰਕਾਤਣੂਆਂ ਦੀ ਗਿਣਤੀ ਵਧਾਉਣ ਲਈ, ‘ਕੈਂਸਰ’ ਅਤੇ ‘ਦਰਦਾਂ’ ਆਦਿ ਦੀਆਂ ਕਈਆਂ
ਦਵਾਈਆਂ ਵਿੱਚ ਮੱਛੀ, ਗਾਂ, ਸੂਰ, ਸੱਪਾਂ ਆਦਿ ਦੇ ਮਾਸ, ਆਦਰਾਂ, ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ
ਹੈ। ਇਸੇ ਤਰਾਂ ਭੋਜਨ ਪਦਾਰਥਾਂ ਵਿਚ, ਬੰਦ ਬੋਤਲਾਂ ਵਿੱਚ ਜੂਸ ਦੀ ਰੰਗਤ ਬਣਾਉਣ ਲਈ, ਟੌਫੀਆਂ, ਆਇਸ
ਕਰੀਮ, ਭੁੰਨਕੇ ਖਾਦੇ ਜਾਂਦੇ ਬਰੈੱਡ, ਚਿਪਸ, ਚਾਕਲੇਟ ਆਦਿ, ਅਤੇ ‘ਖੰਡ’ ਨੂੰ ਚਮਕਦਾਰ ਬਣਾਉਣ ਲਈ
ਵੀ ਜਾਨਵਰਾਂ ਅਤੇ ਇਹਨਾਂ ਦੀਆਂ ਹੱਡੀਆਂ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। (ਹਵਾਲਾ,
ਸਤਿੰਦਰਜੀਤ ਸਿੰਘ) ਹੁਣ ਮਾਸ ਖਾਣ
ਦੇ ਵਿਰੋਧੀ ਇਹ ਕੁੱਝ ਵਰਤਦੇ ਨਹੀਂ ਹਨ?
-----------------------------------
ਮੇਜਰ ਸਿੰਘ ‘ਬੁਢਲਾਡਾ’
9417642327-9041406713
(29/03/13)
ਸਤਨਾਮ ਕੌਰ ਫਰੀਦਾਬਾਦ
ਫਰੀਦਾਬਾਦ ਵਿਖੇ ਨਿਵੇਕਲੇ ਢੰਗ ਨਾਲ ਮਨਾਇਆ ਹੋਲਾ ਮਹੱਲਾ
ਹੋਲੇ ਮਹੱਲੇ ਦਾ ਸਹੀ ਅਰਥ ਭਵਿੱਖ ਵਿੱਚ ਆਉਣ ਵਾਲੀਆਂ
ਚੂਣੌਤੀਆਂ ਦਾ ਸਾਹਮਣਾ ਕਰਣ ਲਈ ਤਿਆਰ ਹੋਣਾ: ਗੁਰਸੇਵਕ ਸਿੰਘ ਮਦਰੱਸਾ
ਸਿਆਸਤਦਾਨਾਂ ਅਤੇ ਪੁਜਾਰੀਆਂ ਦਾ ਕੁਹਾੜਾ ਲਗਾਤਾਰ ਸਿੱਖੀ ਦੇ
ਬੂੱਟੇ ਦੀਆਂ ਜੜਾਂ ਵੱਢ ਰਿਹਾ ਹੈ ਅਤੇ ਇਨ੍ਹਾਂ ਦਾ ਮੁਕਾਬਲਾ ਇੱਕਠੇ ਹੋ ਕੇ ਹੀ ਕੀਤਾ ਜਾ ਸਕਦਾ
ਹੈ: ਸ. ਉਪਕਾਰ ਸਿੰਘ ਫਰੀਦਾਬਾਦ
(੨੮ ਮਾਰਚ ੨੦੧੩: ਸਤਨਾਮ ਕੌਰ ਫਰੀਦਾਬਾਦ)
ਪੁਰਾਤਨ ਚਲ ਰਹੀ ਰਹੁ ਰੀਤ ਨੂੰ ਗੁਰੂ ਸਾਹਿਬ ਵੱਲੋਂ ਵਰਤੇ ਗਏ ਗਿਆਨ ਅਨੁਸਾਰ ਨਵੀਂ
ਰੂਪ-ਰੇਖਾ ਦਿੰਦਿਆ ਹੋਇਆ ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈੱਮਲੀ ਕਲੱਬ ਫਰੀਦਾਬਾਦ
ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਹੋਲਾ ਮਹੱਲਾ ਮਨਾਇਆ। ਸਮਾਗਮ ਦੀ ਆਰੰਭਤਾ ਗੁਰੂ ਗ੍ਰੰਥ ਸਾਹਿਬ
ਵਿਦਿਆ ਕੇਂਦਰ ਮਹਿਰੌਲੀ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਹੋਈ। ਇਸ ਮੌਕੇ
ਕੈਂਸਰ ਵਰਗੀ ਭਿਆਨਕ ਬੀਮਾਰੀ ਬਾਰੇ ਜਾਗਰੂਕ ਕਰਣ ਲਈ ਰੋਕੋ ਕੈਂਸਰ ਜਾਗਰੂਕ ਕੈਂਪ ਦਾ ਆਯੋਜਨ ਕੀਤਾ
ਜਿਸ ਦਾ ਸੰਚਾਲਨ ਰੋਕੋ ਕੈਂਸਰ ਚੈਰੀਟੇਬਲ ਸੰਸਥਾ ਦੀ ਟੀਮ ਵੱਲੋਂ ਕੀਤਾ ਜਿਸ ਵਿੱਚ ਮਹਿਲਾ ਡਾਕਟਰਾਂ
ਦੀ ਟੀਮ ਨੇ ਬੜੇ ਸੁਚੱਜੇ ਢੰਗ ਨਾਲ ਸਲਾਈਡ ਸ਼ੋ ਰਾਹੀਂ ਛਾਤੀ ਅਤੇ ਮੁੰਹ ਦੇ ਕੈਂਸਰਾਂ ਬਾਰੇ
ਜਾਨਕਾਰੀ ਅਤੇ ਉਨ੍ਹਾਂ ਤੋਂ ਬਚਣ ਦੇ ਉਪਾਅ ਦੱਸੇ। ਗੁਰਸਿੱਖ ਫੈਮਿਲੀ ਕਲੱਬ ਵੱਲੋਂ ਗੁਰਸਿੱਖ ਕੱਪਲ
ਸ਼ੋ ਦਾ ਆਯੋਜਨ ਕੀਤਾ ਜਿਸ ਵਿੱਚ ਵੱਖ ਵੱਖ ਕੱਪਲਜ਼ ਵੱਲੋਂ ਚਿੰਤਾ, ਡਰ, ਲੱਵ ਮੈਰਿਜ, ਨਾਮ ਸਿਮਰਨ,
ਪੰਜਾਬੀ ਮਾਂ ਬੋਲੀ, ਇਸਤਰੀ ਦਾ ਸਤਿਕਾਰ, ਗਿਆਨ ਵਿਹੂਣਾ ਜੀਵਨ ਆਦਿ ਵਿਸ਼ਿਆਂ ਨੂੰ ਲੈ ਕੇ ਸਕਿਟ ਪੇਸ਼
ਕੀਤੀਆਂ ਗਈਆਂ ਇਸ ਮੌਕੇ ਵੀਰ ਭੁਪਿੰਦਰ ਸਿੰਘ ਯੂ. ਐਸ. ਏ. ਆਨਲਾਈਨ ਹਾਜ਼ਰ ਸਨ ਜਿੰਨ੍ਹਾਂ ਨੇ ਕਪਲਜ਼
ਵੱਲੋਂ ਸਕਿਟ ਰਾਹੀਂ ਪੇਸ਼ ਕੀਤੇ ਵਿਸ਼ਿਆਂ `ਤੇ ਚਾਨਣਾ ਪਾਇਆ ਇਸ ਤੋਂ ਬਾਦ ਸ. ਗੁਰਸੇਵਕ ਸਿੰਘ
ਮਦਰੱਸਾ ਨੇ ਦਸਿਆ ਕਿ ਅਗਿਆਨੀ ਮਨੁੱਖ ਦਾ ਜੀਵਨ ਸੁਖਾਲਾ ਨਹੀਂ ਹੋ ਸਕਦਾ ਅਤੇ ਸਹੀ ਗਿਆਨ ਪ੍ਰਾਪਤ
ਹੋਣ `ਤੇ ਮਨੁੱਖ ਜੀਵਨ ਦੇ ਸਹੀ ਅਰਥਾਂ ਦਾ ਆਨੰਦ ਮਾਣ ਸਕਦਾ ਹੈ। ਹੋਲੇ ਮਹੱਲੇ ਦਾ ਸਹੀ ਅਰਥ ਭਵਿੱਖ
ਵਿੱਚ ਆਉਣ ਵਾਲੀਆਂ ਚੂਣੌਤੀਆਂ ਦਾ ਸਾਹਮਣਾ ਕਰਣ ਲਈ ਤਿਆਰ ਹੋਣਾ ਹੈ। ਕਪਲਜ਼ ਸ਼ੋ ਦਾ ਸੰਚਾਲਨ ਬੀਬੀ
ਹਰਬੰਸ ਕੌਰ ਫਰੀਦਾਬਾਦ ਅਤੇ ਲਿਵਿੰਗ ਟਰੇਜ਼ਰ ਤੋਂ ਸ. ਐਮ. ਪੀ. ਸਿੰਘ ਜੀ ਨੇ ਨਿਭਾਈ ਅੰਤ ਸਾਰੇ
ਕਪਲਜ਼ ਨੂੰ ਸਨਮਾਨਤ ਕੀਤਾ। ਪੰਥਕ ਸ਼ਖਸੀਅਤਾਂ ਅਤੇ ਧਾਰਮਕ ਜੱਥੇਬੰਦੀਆਂ ਵੱਲੋਂ ਸ਼੍ਰੋਮਣੀ ਸਿੱਖ ਸਮਾਜ
ਇੰਟਰਨੈਸ਼ਨਲ ਮੋਹਾਲੀ ਸਰਕਲ ਤੋਂ ਕਰਨਲ ਗੁਰਦੀਪ ਸਿੰਘ ਦੀ ਨਵੀਂ ਪੁਸਤਕ “ਸਿੱਖੀ `ਚ ਬ੍ਰਾਹਮਣਵਾਦੀ
ਖੋਟ” ਦੀ ਘੁੰਡ ਚੁਕਾਈ ਕਰਦਿਆਂ ਸੰਗਤਾਂ ਸਨਮੁਖ, ਅਜੋਕੇ ਸਮੇਂ ਦਰਪੇਸ਼ ਵਿਸ਼ਿਆਂ ਨੂੰ ਛੁਹਿਆ ਗਿਆ।
ਇਸ ਸਮਾਗਮ ਦਾ ਜਰੂਰੀ ਪੱਖ ਪਿਛਲੇ ਦਿਨੀ ਸ. ਜੋਗਿੰਦਰ ਸਿੰਘ ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੀ
ਇਤਿਹਾਸਿਕ ਮਿਲਣੀ ਬਾਰੇ ਜਾਗਰੂਕ ਧਿਰਾਂ ਵਿੱਚ ਉਤਸ਼ਾਹ ਸੀ। “ਸਿੱਖ ਚ ਬ੍ਰਾਹਮਣਵਾਦੀ ਖੋਟ” ਰੀਲੀਜ਼
ਕਰਨ ਵੇਲੇ, ਸ. ਉਪਕਾਰ ਸਿੰਘ ਫਰੀਦਾਬਾਦ ਅਤੇ ਸ. ਸੁਖਦੇਵ ਸਿੰਘ ਮੋਹਾਲੀ ਨੇ ਉਚੇਚੇ ਤੌਰ `ਤੇ ਬਾਕੀ
ਰਹਿੰਦੀਆਂ ਜਾਗਰੂਕ ਧਿਰਾਂ ਨੂੰ ਵੀ ਮਾੜੇ ਮੋਟੇ ਵਖਰੇਵੇਂ ਮਿਟਾ ਕੇ ਇੱਕਠੇ ਹੋ ਕੇ, ਬ੍ਰਾਹਮਣਵਾਦੀ
ਖੋਟ ਨੂੰ ਸਿੱਖੀ ਦੇ ਵਿਹੜੇ ਵਿਚੋਂ ਵਗਾਹ ਬਾਹਰ ਸੁੱਟਣ ਲਈ ਅਪੀਲ ਕੀਤੀ। ਓਨ੍ਹਾਂ ਅੱਗੇ ਕਿਹਾ ਕੀ
ਸਿਆਸਤਦਾਨਾਂ ਅਤੇ ਪੁਜਾਰੀਆਂ ਦਾ ਕੁਹਾੜਾ ਲਗਾਤਾਰ ਸਿੱਖੀ ਦੇ ਬੂੱਟੇ ਦੀਆਂ ਜੜਾਂ ਵੱਢ ਰਿਹਾ ਹੈ
ਅਤੇ ਇਨ੍ਹਾਂ ਦਾ ਮੁਕਾਬਲਾ ਇੱਕਠੇ ਹੋ ਕੇ ਹੀ ਕੀਤਾ ਜਾ ਸਕਦਾ ਹੈ। ਜੇ ਅਜੇ ਵੀ ਇੱਕਠੇ ਨਾ ਹੋਏ,
ਤਾਂ ਆਓਣ ਵਾਲੇ ਸਮੇਂ ਵਿੱਚ ਇਨ੍ਹਾਂ ਲੋਕਾਂ ਦੇ ਨਾਲ ਨਾਲ ਅਸੀਂ ਵੀ ਗੁਣਹਗਾਰ ਕਹਾਵਾਂਗੇ। ਮਿਸ਼ਨਰੀ
ਲਹਿਰ ਦੇ ਮੋਢੀ ਅਤੇ ਫਰੀਦਾਬਾਦ ਵਿਖੇ ਗੁਰਮਤਿ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਲੇ ਸ. ਕੰਵਰ ਮਹਿੰਦਰ
ਪ੍ਰਤਾਪ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪੱਤ ਸਨਮਾਨ ਨਿਸ਼ਾਨੀ ਉਨ੍ਹਾਂ ਦੇ ਪਰਵਾਰ ਨੂੰ ਭੇਂਟ
ਕੀਤੀ। ਨਿੱਕੇ ਨਿੱਕੇ ਬੱਚਿਆਂ ਦੀ ਟੀਮ ਵੱਲੋਂ ਕੰਨਿਆ ਭਰੁੱਣ ਹੱਤਿਆ ਅਤੇ ਦਾਜ ਵਰਗੀਆਂ ਕੁਰੀਤਿਆਂ
`ਤੇ ਪੇਸ਼ ਕੀਤੇ ਨਾਟਕਾਂ ਅਤੇ ਕਵੀਸ਼ਰੀ ਨੇ ਸੰਗਤਾਂ ਦੀਆਂ ਅੱਖਾਂ ਨੱਮ ਕਰ ਦਿੱਤੀਆਂ। ਗੁਰਸਿੱਖ
ਫੈਮਿਲੀ ਕਲੱਬ ਦੇ ਬਲੱਡ ਬੈਂਕ ਦੇ ਇੰਚਾਰਜ਼ ਸ. ਸੁਰਜੀਤ ਸਿੰਘ ਨੇ ਅਖੌਤੀ ਬਾਬਿਆਂ ਦਾ ਪਾਜ਼
ਉਘੇੜਦਿਆਂ ਉਨ੍ਹਾਂ ਵੱਲੋਂ ਲੋਕਾਂ ਨੂੰ ਗੁਮਰਾਹ ਕਰਣ ਦੀਆਂ ਚਾਲਾਂ ਨੂੰ ਸੰਗਤਾਂ ਸਾਹਮਣੇ ਪੇਸ਼
ਕੀਤਾ। ਲੰਗਰ ਦੀ ਸੇਵਾ ਗੁ. ਸ੍ਰੀ ਗੁਰੂ ਸਿੰਘ ਸਭਾ ਸੈਕਟਰ ੨੨-੨੩, ਗੁ. ਸ੍ਰੀ ਗੁਰੂ ਸਿੰਘ ਸਭਾ
ਜਵਾਹਰ ਕਾਲੌਨੀ, ਅਤੇ ਪੰਥ ਖਾਲਸਾ ਸੇਵਕ ਜੱਥਾ ਨੰ. ੧ ਨੇ ਨਿਭਾਈ। ਸ. ਗੁਰਸੇਵਕ ਸਿੰਘ ਮਦਰੱਸਾ ਨੇ
ਮਲਟੀਮੀਡੀਆ ਤਕਨੀਕ ਰਾਹੀਂ ਸੰਗਤਾਂ ਨੂੰ ਸਿੱਖੀ ਸਰੂਪ, ਅਖੌਤੀ ਬਾਬੇ, ਦਸਤਾਰ ਦੀ ਸ਼ਾਨ ਆਦਿ’ ਤੇ
ਫਿਲਮ ਕਲਿਪਾਂ ਰਾਹੀਂ ਖੋਜ ਭਰਪੂਰ ਜਾਣਕਾਰੀ ਦਿੱਤੀ। ਸਟੇਜ ਸਕੱਤਰ ਦੀ ਸੇਵਾ ਸ. ਸੁਰਿੰਦਰ ਸਿੰਘ
ਅਤੇ ਸ. ਉਪਕਾਰ ਸਿੰਘ ਫਰੀਦਾਬਾਦ ਨੇ ਨਿਭਾਈ। ਜਿਥੇ ਫਰੀਦਾਬਾਦ ਦੀਆਂ ਜਾਗਰੂਕ ਸੰਸਥਾਵਾਂ ਦੇ ਮੈਂਬਰ
ਹਾਜਰ ਸਨ ਉਥੇ ਹੀ ਦਿੱਲੀ, ਅਬੋਹਰ, ਸਿਰਸਾ, ਲੁਧਿਆਣਾ, ਫਰੀਦਕੋਟ, ਮੋਹਾਲੀ, ਗੁੜਗਾਉਂ ਆਦਿ ਤੋਂ ਵੀ
ਸੈਂਕੜੇ ਜਾਗਰੂਕ ਸੰਗਤਾਂ ਅਤੇ ਵਿਦਵਾਨ ਹਾਜ਼ਰ ਸਨ।
(ਨੋਟ:- ਇਸ ਲਿਖਤ ਨਾਲ
ਸੰਬੰਧਿਤ ਫੋਟੋਆਂ ਦੇਖਣ ਲਈ ਇੱਥੇ ਕਲਿਕ ਕਰੋ ਜੀ)
(29/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੱਗ
ਵਿੱਚ ਰਹਿ, ਮਾਇਆ ਤੋਂ ਉਪਰ, ਜੀਣਾ ਰੱਖ ਨਿਰਮਲ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੱਗ ਵਿੱਚ ਰਹਿ, ਮਾਇਆ ਤੋਂ ਉਪਰ, ਜੀਣਾ ਰੱਖ ਨਿਰਮਲ।
ਜੜ੍ਹ ਚਿਕੜ ਵਿਚ, ਸਿਰ ਜਲ ਉਪਰ, ਛੱਪੜ ਖਿਲੇ ਕਮਲ।
ਕਾਮ, ਕ੍ਰੋਧ, ਮੋਹ, ਲੋਭ ਤੋਂ ਲਾਂਭੇ, ਅਹੰਕਾਰ ਨਾ ਕਰਨਾ।
ਕਰਨਾ ਕਿਰਤ ਤੇ ਛਕਣਾ ਵੰਡ ਕੇ, ਧਿਆਨ ਉਸੇ ਵਿੱਚ ਧਰਨਾ।
ਸੱਤ, ਸੰਤੋਖ, ਸਬਰ ਰੱਖ ਸੰਜਮ, ਸਬਰ ਦਾ ਮਿੱਠਾ ਫੱਲ।
ਜੱਗ ਵਿੱਚ ਰਹਿ, ਮਾਇਆ ਤੋਂ ਉਪਰ, ਜੀਣਾ ਰੱਖ ਨਿਰਮਲ।
ਉਸ ਦੇ ਹੁਕਮ `ਚ ਰਹਿਣਾ, ਜੀਣਾ, ਉਸ ਦਾ ਨਾਮ ਧਿਆਉਣਾ।
ਸਹਿਜੇ ਸਹਿਜੇ ਜੱਗ ਤੋਂ ਹਟਣਾ, ਉਸ ਵਿੱਚ ਆਪ ਮਿਟਾਉਣਾ।
ਸੱਚੇ ਸਬਦ ਦੀ ਡੋਰ ਸਹਾਰੇ, ਚਾਲ ਜੀਵਨ ਦੀ ਚੱਲ।
ਜੱਗ ਵਿੱਚ ਰਹਿ, ਮਾਇਆ ਤੋਂ ਉਪਰ, ਜੀਣਾ ਰੱਖ ਨਿਰਮਲ।
ਸੰਗ ਸ਼ਬਦ ਦੇ ਸੁਰਤ ਜੋੜ ਕੇ, ਕਰਨੀ ਨਾਮ ਕਮਾਈ।
ਇਕੋ ਇੱਕ ਵਸਾਉਣਾ ਮਨ ਵਿਚ, ਉਸ ਵਿੱਚ ਆਸ ਟਿਕਾਈ।
ਆਪੇ ਸਭ ਕੁੱਝ ਪ੍ਰਗਟ ਕਰਦਾ, ਦਿੰਦਾ ਹਰ ਇੱਕ ਹੱਲ।
ਜੱਗ ਵਿੱਚ ਰਹਿ, ਮਾਇਆ ਤੋਂ ਉਪਰ, ਜੀਣਾ ਰੱਖ ਨਿਰਮਲ।
ਰੱਖ ਨਿਰੰਤਰ ਹਿਰਦੇ ਉਸਨੂੰ, ਮੋਹ ਹਉਮੈ ਨੂੰ ਮਾਰੋ।
ਸਭਨਾ ਜੀਆ ਕਾ ਇੱਕ ਦਾਤਾ, ਉਸ ਦੀ ਕਿਰਤ ਪਿਆਰੋ।
ਯਾਦ ਕਰੋ ਉਸਨੂੰ ਪਲ ਪਲ ਤੇ ਧਿਆਨ ਧਰੋ ਉਸ ਵੱਲ।
ਜੱਗ ਵਿੱਚ ਰਹਿ, ਮਾਇਆ ਤੋਂ ਉਪਰ, ਜੀਣਾ ਰੱਖ ਨਿਰਮਲ।
(29/03/13)
ਜਸਵੰਤ ਸਿੰਘ ‘ਅਜੀਤ’
ਕੀ
ਜ. ਮੱਕੜ ਦੁਬਿਧਾ ਵਿੱਚ ਪੈ ਗਏ ਹਨ?
ਨੀਲਾਤਾਰਾ ਸਾਕੇ ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਹੋਏ ਨੁਕਸਾਨ ਨੂੰ ਲੈ ਕੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਹਾਈਕੋਰਟ ਵਿੱਚ ਜੋ ਇੱਕ ਹਜ਼ਾਰ ਕਰੋੜ ਰੁਪਏ ਦੇ
ਹਰਜਾਨੇ ਦਾ ਦਾਅਵਾ ਕੀਤਾ ਗਿਆ ਹੋਇਆ ਹੈ, ਕੀ ਉਸਨੂੰ ਅਗੇ ਵਧਾਣ ਦੇ ਮੁੱਦੇ ਪੁਰ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਦੁਬਿਧਾ ਵਿੱਚ ਫਸ ਗਏ ਹੋਏ ਹਨ? ਇਹ
ਸੁਆਲ ਉਠਣ ਦਾ ਕਾਰਣ ਇਹ ਦਸਿਆ ਜਾ ਰਿਹਾ ਹੈ ਕਿ ਜਿਵੇਂ ਕਿ ਪਿਛੇ ਜ਼ਿਕਰ ਕੀਤਾ ਗਿਆ ਸੀ ਕਿ ਜਦੋਂ
ਅਚਾਨਕ ਹੀ ਇਹ ਖਬਰ ਆਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਹਾਈਕੋਰਟ ਵਿੱਚ ਇਹ
ਹਲਫੀਆ ਬਿਅਨ ਦਾਖਲ ਕੀਤਾ ਗਿਆ ਹੈ ਕਿ ਇਸ ਦਾਅਵੇ ਪੁਰ ਹੋਣ ਵਾਲੀ ਕਾਰਵਾਈ ਨੂੰ ਅਗੇ ਵਧਾਣ ਲਈ
ਅਦਾਲਤ ਵਲੋਂ ਜੋ ਦਸ ਕਰੋੜ ਰੁਪਏ ਦੀ ਫੀਸ ਜਮ੍ਹਾ ਕਰਵਾਏ ਜਾਣ ਦਾ ਆਦੇਸ਼ ਦਿੱਤਾ ਗਿਆ ਹੈ ਉਸਨੂੰ
ਪੂਰਾ ਕਰਨ ਦੀ ਸਥਿਤੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ, ਜਿਸ ਕਾਰਣ ਉਹ ਇਸ
ਦਾਅਵੇ ਨੂੰ ਵਾਪਸ ਲੈਣਾ ਚਾਹੁੰਦੀ ਹੈ, ਤਾਂ ਉਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.
ਪਰਮਜੀਤ ਸਿੰਘ ਸਰਨਾ ਨੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਇਤਨੀ ਭਾਰੀ ਫੀਸ ਜਮ੍ਹਾ ਕਰਵਾ ਕੇ ਇਸ ਮਹੱਤਵਪੂਰਣ ਪੰਥਕ ਮਾਮਲੇ ਦੀ ਪੈਰਵੀ ਕਰਨ ਦੇ ਮੁੱਦੇ
ਤੇ ਹੱਥ ਖੜੇ ਕਰ ਰਹੀ ਹੈ ਤਾਂ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ
ਮੁਖੀਆਂ ਨੂੰ ਆਦੇਸ਼ ਦੇਣ ਕਿ ਉਹ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲੈ ਪੰਥ ਵਲੋਂ ਇਸਦੀ ਪੈਰਵੀ ਕਰਨ।
ਸ੍ਰੀ ਅਕਾਲ ਤਖਤ ਤੋਂ ਮਿਲੇ ਆਦੇਸ਼ ਦਾ ਪਾਲਣ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀ
ਤਨ-ਮਨ ਨਾਲ ਇਸ ਪੰਥਕ ਮਾਮਲੇ ਦੀ ਪੈਰਵੀ ਕਰਨ ਦੀ ਜ਼ਿਮੇਂਦਾਰੀ ਸੰਭਾਲਣ ਲਈ ਤਿਆਰ ਹੋਣਗੇ।
ਸ. ਸਰਨਾ ਦਾ ਇਹ ਬਿਆਨ ਆਉਣ ਦੀ ਦੇਰ ਸੀ ਕਿ ਜ. ਅਵਤਾਰ ਸਿੰਘ ਮੱਕੜ ਨੇ ਝਟ ਹੀ ਬਿਆਨ ਜਾਰੀ ਕਰ
ਦਾਅਵਾ ਕਰ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਇਸ ਮੁਕਦਮਾ ਨੂੰ ਲੜੇਗੀ। ਜਾਪਦਾ
ਹੈ ਕਿ ਸ. ਸਰਨਾ ਦੀ ਉਪ੍ਰੋਕਤ ਪੇਸ਼ਕਸ਼ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸੱਤਾਧਾਰੀ ਸ਼੍ਰੋਮਣੀ
ਅਕਾਲੀ ਦਲ (ਬਾਦਲ) ਦੇ ਨੇਤਾਵਾਂ ਲਈ ਮੁਸ਼ਕਲ ਪੈਦਾ ਕਰ ਦਿੱਤੀ ਕਿ ਜੇ ਸ. ਸਰਨਾ ਦੇ ਵਿਚਾਰਾਂ
ਅਨੁਸਾਰ ਸ੍ਰੀ ਅਕਾਲ ਤਖਤ ਤੋਂ ਜਥੇਦਾਰ ਨੇ ਆਦੇਸ਼ ਜਾਰੀ ਕੀਤਾ ਤਾਂ ਪੰਥ ਦੇ ਸਾਹਮਣੇ ਉਨ੍ਹਾਂ ਦੀ
ਬਹੁਤ ਹੀ ਕਿਰਕਰੀ ਹੋ ਜਾਇਗੀ, ਫਲਸਰੂਪ ਉਨ੍ਹਾਂ ਤੁਰੰਤ ਹੀ ਜ. ਮੱਕੜ ਨੂੰ ਪਲਟੀ ਮਾਰਨ ਦੀ ਹਿਦਾਇਤ
ਜਾਰੀ ਕਰ ਦਿੱਤੀ। ਜਿਸਨੂੰ ਸਵੀਕਾਰ ਕਰ ਅਨੁਸਾਰ ਉਨ੍ਹਾਂ ਉਪ੍ਰੋਕਤ ਬਿਆਨ ਜਾਰੀ ਕਰਨ ਦੇ ਨਾਲ ਹੀ ਇਹ
ਵੀ ਦਸਿਆ ਕਿ ਉਨ੍ਹਾਂ ਵਲੋਂ ਇਸ ਮੁੱਦੇ ਪੁਰ ਵਿਚਾਰ-ਵਟਾਂਦਰਾ ਕਰਨ ਲਈ ਬੁੱਧੀਜੀਵੀਆਂ ਅਤੇ ਕਾਨੂੰਨੀ
ਮਾਹਿਰਾਂ ਦੀ ਇੱਕ ਜ਼ਰੂਰੀ ਬੈਠਕ ਦਿੱਲੀ ਵਿੱਚ ਬੁਲਾਈ ਗਈ ਹੈ। ਦਿੱਲੀ ਪੁਜ ਉਨ੍ਹਾਂ ਕਿਨ੍ਹਾਂ
ਕਾਨੂੰਨੀ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਇਸ ਸਬੰਧ ਵਿੱਚ ਤਾਂ ਕੋਈ ਅੱਤਾ-ਪੱਤਾ ਨਹੀਂ ਚਲ
ਸਕਿਆ। ਹਾਂ, ਅਪੁਸ਼ਟ ਖਬਰਾਂ ਤੋਂ ਇਹ ਜ਼ਰੂਰ ਪਤਾ ਚਲਿਆ ਕਿ ਇਸ ਮੁੱਦੇ ਪੁਰ ਉਨ੍ਹਾਂ ਕੁੱਝ
ਬੁੱਧੀਜੀਵੀਆਂ ਨਾਲ ਬੰਦ-ਕਮਰਾ ਬੈਠਕ ਕੀਤੀ ਹੈ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਉਹ ਤਾਂ ਅਦਾਲਤੀ
ਮਾਮਲੇ ਪੁਰ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਆਏ ਸਨ। ਫਿਰ ਆਖਿਰ ਅਜਿਹੀ ਕਿਹੀ ਸਮਸਿਆ
ਆ ਖੜੀ ਹੋਈ ਕਿ ਕਾਨੂੰਨੀ ਮਾਹਿਰਾਂ ਨਾਲ ਗਲ ਨਾ ਕਰ ਉਨ੍ਹਾਂ ਨੂੰ ਬੁੱਧੀਜੀਵੀਆਂ ਨਾਲ ਬੰਦ-ਕਮਰਾ ਗਲ
ਕਰ ਬੁਤਾ ਸਾਰ ਲੈਣਾ ਪਿਆ? ਕੀ ਇਸਤੋਂ ਇਉਂ ਨਹੀਂ ਜਾਪਦਾ ਕਿ ਜ. ਮੱਕੜ ਨੂੰ ਪਤਾ ਹੀ ਨਹੀਂ ਕਿ ਉਹ
ਕਿਵੇਂ ਤੇ ਕਿਸ ਦੁਬਿਧਾ ਵਿੱਚ ਫਸ ਗਏ ਹਨ ਤੇ ਉਸ ਵਿਚੋਂ ਉਨ੍ਹਾਂ ਬਾਹਰ ਕਿਵੇਂ ਨਿਕਲਣਾ ਹੈ?
ਜ. ਮਕੱੜ ਦੀ ਦੁਬਿਧਾ ਦਾ ਸੱਚ? ਆਖਿਰ ਜ. ਅਵਤਾਰ ਸਿੰਘ ਮਕੱੜ ਦੀ ਦੁਬਿਧਾ ਦਾ ਕਾਰਣ ਕੀ ਹੈ? ਇਸ
ਸੁਆਲ ਦਾ ਜਵਾਬ ਤਲਤਾਸ਼ਣ ਲਈ ਜਦੋਂ ਕੁੱਝ ਪਿਛੋਕੜ ਵਾਲ ਝਾਂਕਿਆ ਜਾਂਦਾ ਹੈ ਤਾਂ ਕੁੱਝ ਇਹ ਤੱਥ ਉਭਰ
ਕੇ ਸਾਹਮਣੇ ਆਉਂਦੇ ਹਨ: ਅਜੇ ਤਕ ਇਸ ਕਾਂਡ ਦੇ ਵਾਪਰਨ ਲਈ ਮੁਖ ਰੂਪ ਵਿੱਚ ਇਹੀ ਕਾਰਣ ਮੰਨਿਆ ਜਾਂਦਾ
ਚਲਿਆ ਆ ਰਿਹਾ ਸੀ, ਕਿ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ, ਅਕਾਲੀਆਂ ਵਲੋਂ
ਐਮਰਜੈਂਸੀ ਵਿਰੁਧ ਲਾਏ ਗਏ ਮੋਰਚੇ, ਜਿਸਨੂੰ ਉਹ ਐਮਰਜੈਂਸੀ ਦੀ ਵਾਪਸੀ ਤੋਂ ਬਾਅਦ ਹੋਈਆਂ ਚੋਣਾਂ
ਵਿੱਚ ਆਪਣੀ ਪਾਰਟੀ ਦੀ ਹਾਰ ਲਈ ਮੁਖ ਰੂਪ ਵਿੱਚ ਜ਼ਿਮੇਂਦਾਰ ਸਮਝਦੇ ਸਨ, ਲਈ ਅਕਾਲੀਆਂ ਨੂੰ ਸਬਕ
ਸਿਖਾਉਣਾ ਚਾਹੁੰਦੇ ਸੀ। ਪ੍ਰੰਤੂ ਸਮੇਂ ਦੇ ਨਾਲ ਆਹਿਸਤਾ-ਆਹਿਸਤਾ ਇਸ ਕਾਂਡ ਨਾਲ ਸਬੰਧਤ ਜੋ ਪਰਤਾਂ
ਖੁਲ੍ਹਦੀਆਂ ਚਲੀਆਂ ਆ ਰਹੀਆਂ ਹਨ, ਉਨ੍ਹਾਂ ਤੋਂ ਇਹ ਗਲ ਸਪਸ਼ਟ ਹੋਣ ਲਗੀ ਹੈ, ਕਿ ਇਸ ਸਾਕੇ ਦੇ
ਵਾਪਰਨ ਲਈ, ਕੇਵਲ ਸ਼੍ਰੀਮਤੀ ਇੰਦਰਾ ਗਾਂਧੀ ਦੀ ਅਕਾਲੀਆਂ ਨੂੰ ਸਬਕ ਸਿਖਾਉਣ ਦੀ ਭਾਵਨਾ ਹੀ
ਜ਼ਿਮੇਂਦਾਰ ਨਹੀਂ ਸੀ, ਸਗੋਂ ਇਸਦੇ ਨਾਲ ਹੀ ਕਈ ਹੋਰ ਕਾਰਣ ਵੀ ਜੁੜੇ ਹੋਏ ਸਨ।
ਬੀਤੇ ਸਮੇਂ ਵਿੱਚ ਜਾਰੀ ਕੀਤੀ ਗਈ, ਆਪਣੀ ਜੀਵਨ-ਕਥਾ ਵਿੱਚ ਭਾਜਪਾ ਦੇ ਇੱਕ ਸੀਨੀਅਰ ਨੇਤਾ, ਸਾਬਕਾ
ਉਪ-ਪ੍ਰਧਾਨ ਮੰਤਰੀ `ਤੇ ‘ਪੀ. ਐਮ. ਇਨ ਵੇੰਿਟੰਗ’ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ, ਲਿਖਤ ਰੂਪ
ਵਿੱਚ ਸਵੀਕਾਰ ਕੀਤਾ ਹੈ, ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੇ ਦਬਾਉ ਬਣਾ ਕੇ, ਸਮੇਂ ਦੀ
ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਪੁਰ ਫ਼ੌਜੀ ਕਾਰਵਾਈ ਕਰਨ ਲਈ
ਮਜਬੂਰ ਕਰ ਦਿਤਾ ਸੀ, ਹਾਲਾਂਕਿ ਉਹ ਇਤਨਾ ਸਖਤ ਕਦਮ ਚੁਕੇ ਜਾਣ ਤੋਂ ਬਚਣ ਦੀ ਕੌਸ਼ਿਸ਼ ਕਰਦੇ ਚਲੇ ਆ
ਰਹੇ ਸਨ। ਇਸੇ ਤਰ੍ਹਾਂ ਹੀ ਕੁੱਝ ਵਰ੍ਹੇ ਪਹਿਲਾਂ ‘ਖਾਲੜਾ ਮਿਸ਼ਨ ਆਗੇਨਾਈਜ਼ੇਸ਼ਨ’ ਨੇ ਸੰਤ ਹਰਚੰਦ
ਸਿੰਘ ਲੌਂਗੋਵਾਲ, ਜੋ ਧਰਮ-ਯੁੱਧ ਮੋਰਚੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਵਲੋਂ
ਸ੍ਰੀਮਤੀ ਇੰਦਰਾ ਗਾਂਧੀ ਦੇ ਨਿਜੀ ਸਕਤ੍ਰ ਆਰ ਕੇ ਧਵਨ ਦੇ ਨਾਂ ਲਿਖੀ ਇੱਕ ਨਿਜੀ ਚਿੱਠੀ ਜਾਰੀ
ਕਰਦਿਆਂ, ਦੋਸ਼ ਲਾਇਆ, ਕਿ ਨੀਲਾ ਤਾਰਾ ਸਾਕੇ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਵੀ ਮੁਖ ਭਾਈਵਾਲੀ
ਰਹੀ ਹੈ।
ਇਹ ਕੁੱਝ ਅਜਿਹੇ ਤੱਥ ਹਨ, ਇਸ (ਇੱਕ ਹਜ਼ਾਰ ਕਰੋੜ ਰੁਪਏ ਦੇ ਹਰਜਾਨੇ ਦੇ) ਦਾਅਵੇ ਵਿੱਚ ਜਿਨ੍ਹਾਂ
ਤੋਂ ਪਰਦਾ ਉਠ ਸਕਦਾ ਹੈ, ਕਿਉਂਕਿ ਜ਼ਰੂਰੀ ਹੈ ਕਿ ਸਰਕਾਰ ਆਪਣਾ ਪੱਖ ਵਿੱਚ ਅਜਿਹੇ ਦਸਤਾਵੇਜ਼ ਪੇਸ਼
ਕਰਦਿਆਂ, ਜਿਨ੍ਹਾਂ ਰਾਹੀਂ ਇਹ ਸਾਬਤ ਹੋ ਸਕੇ ਕਿ ਇਸ ਸਾਕੇ ਲਈ ਉਹ ਹੀ ਜ਼ਿਮੇਂਦਾਰ ਨਹੀਂ, ਸਗੋਂ
ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਨੇਤਾ, ਜੋ ਇਸ ਸਾਕੇ ਵਿੱਚ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰ
ਰਹੇ ਹਨ, ਵੀ ਪੂਰੀ ਤਰ੍ਹਾਂ ਭਾਈਵਾਲ ਰਹੇ ਹਨ, ਉਨ੍ਹਾਂ ਵਲੋਂ ਮਜਬੂਰ ਕੀਤੇ ਜਾਣ ਤੇ ਹੀ ਸਰਕਾਰ
ਨੂੰ, ਇਤਨੀ ਦੁਖਦਾਈ ਕਾਰਵਾਈ ਕਰਨ ਤੇ ਮਜਬੂਰ ਹੋਣਾ ਪਿਆ, ਨਹੀਂ ਤਾਂ, ਭਾਰਤੀ ਜਨਤਾ ਪਾਰਟੀ ਦੇ
ਜ਼ਿਮੇਂਦਾਰ ਨੇਤਾ, ਲਾਲ ਕ੍ਰਿਸ਼ਨ ਅਡਵਾਨੀ ਦੀ ਆਪਣੀ ਲਿਖਤ ਅਨੁਸਾਰ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ
ਨੇ ਦਬਾਉ ਬਣਾ ਕੇ, ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ
ਪੁਰ ਫ਼ੌਜੀ ਕਾਰਵਾਈ ਕਰਨ ਲਈ ਮਜਬੂਰ ਕਰ ਦਿਤਾ ਸੀ, ਹਾਲਾਂਕਿ ਉਹ ਇਤਨਾ ਸਖਤ ਕਦਮ ਚੁਕੇ ਜਾਣ ਤੋਂ
ਬਚਣ ਦੀ ਕੌਸ਼ਿਸ਼ ਕਰਦੇ ਚਲੇ ਆ ਰਹੇ ਸਨ। ਇਤਨਾ ਹੀ ਨਹੀਂ ਸਰਕਾਰ ਵਲੋਂ ਆਪਣੇ ਹਕ ਵਿੱਚ ਉਹ ਦਸਤਾਵੇਜ਼
ਵੀ ਪੇਸ਼ ਕੀਤੇ ਜਾ ਸਕਦੇ ਹਨ, ਜੋ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਜਾਰੀ ਕਰ ਸ. ਪ੍ਰਕਾਸ਼ ਸਿੰਘ
ਬਾਦਲ ਦੇ ਵੀ ਇਸ ਸਾਕੇ ਵਿੱਚ ਭਾਈਵਾਲ ਹੋਣ ਦਾ ਦੋਸ਼ ਲਾਇਆ ਗਿਆ ਸੀ।
ਜੇ ਅਜਿਹਾ ਹੁੰਦਾ ਹੈ ਤਾਂ ਇਹ ਸਾਰੇ ਤੱਥ ਅਦਾਲਤ ਦੇ ਰਿਕਾਰ ਵਿੱਚ ਆ ਜਾਣਗੇ, ਜਿਨ੍ਹਾਂ ਦਾ ਜਵਾਬ
ਸ਼ਾਇਦ ਨਾ ਤਾਂ ਅਕਾਲੀ ਲੀਡਰਸ਼ਿਪ ਕੋਲ ਹੋਵੇਗਾ ਅਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਮੁੱਖੀਆਂ ਜਾ ਵਕੀਲਾਂ ਪਾਸ। ਫਲਸਰੂਪ ਅੱਜ ਜੋ ਗਲਾਂ ਸਮੇਂ ਦੇ ਨਾਲ ਖਬਰਾਂ ਹੇਠ ਦੱਬ ਗਈਆਂ ਹੋਈਆਂ
ਹਨ ਉਹ ਮੁੜ ਨਾ ਕੇਵਲ ਖਬਰਾਂ ਨਾਲ ਤਾਜ਼ਾ ਹੋ ਜਾਣਗੀਆਂ, ਸਗੋਂ ਅਦਾਲਤ ਦੇ ਰਿਕਾਰਡ ਵਿੱਚ ਆ ਜਾਣ
ਕਾਰਣ, ਜੋਂ ਵੀ ਨੀਲਾਤਾਰਾ ਸਾਕੇ ਲਈ ਸਰਕਾਰ ਨੂੰ ਦੋਸ਼ੀ ਗਰਦਾਨਣ ਦਾ ਪਰਚਾਰ ਕੀਤਾ ਗਿਆ, ਇਹ ਅਦਾਲਤੀ
ਰਿਕਾਰਡ ਵਿੱਚੋਂ ਨਿਕਲ ਬਾਹਰ ਆ ਜਇਆ ਕਰਨਗੀਆਂ ਤੇ ਉਨ੍ਹਾਂ ਨੂੰ ਝੁਠਲਾਣਾ ਸਹਿਜ ਨਹੀਂ ਹੋਵੇਗਾ।
ਇਹੀ ਕਰਣ ਹੈ ਕਿ ਜ. ਮਕੱੜ ਦੁਬਿਧਾ ਵਿੱਚ ਹਨ ਕਿ ਉਹ ਇਸ ਵਿਚੋਂ ਕਿਵੇਂ ਉਭਰਨ? ਉਨ੍ਹਾਂ ਸਾਹਮਣੇ
ਇੱਕ ਪਾਸੇ ਖਾਈ ਹੈ ਅਤੇ ਦੂਜੇ ਪਾਸੇ ਟੋਇਆ। ਇਸ ਸਥਿਤੀ ਵਿਚੋਂ ਉਭਰਨ ਵਿੱਚ ਨਾ ਤਾਂ ਬੁਧੀਜੀਵੀ
ਉਨ੍ਹਾਂ ਦੀ ਮਦਦ ਕਰ ਸਕਦੇ ਹਨ ਤੇ ਨਾ ਹੀ ਕਾਨੂੰਨੀ ਮਹਿਰ।
…ਅਤੇ ਅੰਤ ਵਿੱਚ: ਪਿਛਲੇ ਦਿਨੀਂ ਕਾਂਗ੍ਰਸ ਦੇ ਇੱਕ ਸੀਨੀਅਰ ਮੁੱਖੀ ਵਲੋਂ ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 108 ਮਣਕਿਆਂ ਦੀ ਸ਼ੁੱਧ ਸੋਨੇ ਦੀ ਮਾਲਾ ਭੇਂਟ ਕੀਤੇ
ਜਾਣ ਦਾ ਜ਼ਿਕਰ ਕੀਤਾ ਗਿਆ ਸੀ। ਜਿਸਨੂੰ ਲੈ ਕੇ ਕਈ ਸੱਜਣਾਂ ਨੇ ਫੋਨ ਕਰ ਸ਼ਿਕਵਾ ਕੀਤਾ ਕਿ ਇਸ ਘਟਨਾ
ਪੁਰ ਲੇਖਕ ਦੀ ਪ੍ਰਤੀਕ੍ਰਿਆ ਪੜ੍ਹਨ ਨੂੰ ਨਹੀਂ ਮਿਲੀ। ਜਿਸ `ਤੇ ਉਨ੍ਹਾਂ ਨੂੰ ਦਸਿਆ ਗਿਆ ਕਿ ਅਜਿਹਾ
ਜਾਣ-ਬੁਝ ਕੇ ਕੀਤਾ ਗਿਆ ਹੈ, ਕਿਉਂਕਿ ਜਿਸ ਗਲ ਤੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੀ ਪ੍ਰਕ੍ਰਿਆ
ਸ਼ੁਰੂ ਹੋਣ `ਤੇ ਪਰਦਾ ਉਠਣਾ ਹੈ, ਉਸ ਤੋਂ ਸਮੇਂ ਤੋਂ ਪਹਿਲਾਂ ਪਰਦਾ ਚੁਕਿਆ ਜਾਣਾ ਯੋਗ ਨਹੀਂ ਸਮਝਿਆ
ਗਿਆ। 000
Mobile : +91 98 68 91 77 31
(28/03/13)
ਸਤਿੰਦਰਜੀਤ ਸਿੰਘ
ਸ.ਗੁਰਸ਼ਰਨ ਸਿੰਘ ਜੀ,
ਸਤ ਸ਼੍ਰੀ ਅਕਾਲ ਜੀ...
ਵੀਰ ਜੀ ਮੇਰੀ ਨਜ਼ਰ ਵਿੱਚ ਤਾਂ ਕੋਈ ਅਜਿਹਾ ਗੁਰਦੁਆਰਾ ਨਹੀਂ ਘੱਟੋ-ਘੱਟ ਪੰਜਾਬ ਤਾਂ ਨਹੀਂ, ਵਿਦੇਸ਼
ਬਾਰੇ ਮੈਨੂੰ ਬਹੁਤੀ ਜਾਣਕਾਰੀ ਨਹੀਂ। ਵੈਸੇ ਪੰਜਾਬ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਬਹੁਤ ਵਧੀਆ
ਪਰਚਾਰ ਕਰ ਰਿਹਾ ਹੈ ‘ਤੇ ਜਿਸਨੇ ਬਹੁਤ ਵਧੀਆ ਪ੍ਰਚਾਰਕ ਕੌਮ ਨੂੰ ਦਿੱਤੇ ਹਨ, ਇਸਦੇ ਨਾਲ ਹੀ ਭਾਈ
ਪੰਥਪ੍ਰੀਤ ਸਿੰਘ ਹੁਣਾਂ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ ਬਹੁਤ ਹੀ ਉੱਤਮ ਹੈ, ਮੇਰੇ ਉਪਰੋਕਤ ਕਥਨ
ਦਾ ਭਾਵ ਵੀ ਇਹੀ ਸੀ ਕਿ ‘ਜੇਕਰ ਗੁਰਦੁਆਰਿਆਂ ਜਾਂ ਪਿੰਡਾਂ ਵਿੱਚ ਹੋਣ ਵਾਲੇ ‘ਗੁਰਮਤਿ ਸਮਾਗਮਾਂ’
ਵਿੱਚ ਇਹਨਾਂ ਵਰਗੇ ਪ੍ਰਚਾਰਕਾਂ ਨੂੰ ਵੱਧ ਤੋਂ ਵੱਧ ਬੁਲਾ ਕੇ ਪ੍ਰਚਾਰ ਕਰਨ ਦਾ ਮੌਕਾ ਦਿੱਤਾ ਜਾਵੇ
ਤਾਂ ਜਲਦੀ ਹੀ ਨੁਹਾਰ ਬਦਲ ਸਕਦੀ ਹੈ।
ਦੂਸਰੀ ਗੱਲ ਜੋ ਤੁਸੀਂ ਅਰਦਾਸ ਸੰਬੰਧੀ ਕੀਤੀ, ਉਸ ਸੰਬੰਧੀ ਵੀ ਮੈਂ ਇਹ ਹੀ ਕਹਾਂਗਾ ਕਿ ਬਹੁਗਿਣਤੀ
ਸਿੱਖਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ‘ਸਰੀਰ’ ਵਜੋਂ ਹੀ ਸਮਝਿਆ ਹੈ ਜੋ ਕਿ ਗਲਤ ਹੈ। ਗੁਰੂ
ਸਾਹਿਬਾਨ ਦੀਆਂ ਫੋਟੋਆਂ ਅੱਗੇ ਵੀ ਅੱਜ ਦਾ ਸਿੱਖ ਅਰਦਾਸ ਕਰ ਰਿਹਾ ਹੈ ਜੋ ਕਿ ਮੂਰਤੀ ਪੂਜਾ ਹੀ ਹੈ।
(28/03/13)
ਗੁਰਇੰਦਰ ਸਿੰਘ ਪਾਲ
‘ਪ੍ਰਾਚੀਨ ਸਿੱਕੇ’
‘ਸਿੱਖ ਮਾਰਗ’ ਨਾਲ ਜੁੜੇ ਸੁਹਿਰਦ ਸੱਜਨੋਂ!
26 ਮਾਰਚ ਦੇ ਪੱਤਰ ਵਿੱਚ ਪ੍ਰਗਟਾਏ ਮੇਰੇ ਸ਼ੰਕਿਆਂ ਨੂੰ ਦੂਰ ਕਰਨ ਦੀ ਬਜਾਏ
“ਅਕਾਲ ਤਖ਼ਤ ਦੇ ਨਾਮ ਤੇ ਜਾਰੀ
ਹੋਏ ਸਿੱਕੇ” ਦਾ ਲੇਖਕ ਆਪਣੇ 27 ਮਾਰਚ ਦੇ ਪੱਤਰ
ਵਿੱਚ ਆਪਣੇ ਫ਼ਰਜ਼ ਅਤੇ ਪਾਠਕਾਂ ਨਾਲ ਇੱਕ ਵਾਰ ਫ਼ਿਰ ਦਗ਼ਾ ਕਰ ਗਿਆ ਹੈ! ਸਿੱਕਿਆਂ ਉੱਤੇ ਉੱਕਰੀ ਇਬਾਰਤ
ਨੂੰ ਗੁਰਮੁਖੀ ਲਿਪੀ ਵਿੱਚ ਲਿਖ ਕੇ ਉਸ ਦੇ ਅਰਥ ਕਰਨ ਦੀ ਬਜਾਏ ਉਹ ਲੰਬਾ-ਚੌੜਾ ਪੱਤਰ ਲਿਖ ਕੇ ਸਾਰਾ
ਦੋਸ਼ ਮੇਰੇ ਵਰਗੇ ਹਮਾਤੜਾਂ ਉੱਤੇ ਸਿੱਟ ਕੇ ਆਪਣੇ ਕਰਤੱਵ ਨੂੰ ਪਿੱਠ ਦਿਖਾ ਗਿਆ!
ਸ: ਚਰਨਜੀਤ ਸਿੰਘ ਜੀ ਨੇ ਪਾਠਕਾਂ ਦੀ ਜਾਣਕਾਰੀ ਲਈ ਸਿੱਕਿਆਂ ਉੱਤੇ ਲਿਖੀ
ਇਬਾਰਤ ਨੂੰ ਅੰਗਰੇਜ਼ੀ ਲਿਪੀ ਵਿੱਚ ਦਰਸਾਉਂਦੇ ਪੰਨੇ ਨੂੰ ਕੌਪੀ ਪੇਸਟ ਕੀਤਾ ਹੈ! ਇਸ ਵਿੱਚ ਇਬਾਰਤ
ਦੇ ਅਰਥ ਨਹੀਂ ਹਨ! ਆਪਣਾ ਪੱਖ ਸਹੀ ਸਾਬਤ ਕਰਨ ਵਾਸਤੇ, ਸਿੱਕਿਆਂ ਉੱਤੇ ਲਿਖੇ ਮੂਲ ਪਾਠ ਨੂੰ ਸਮਝੇ
ਬਿਨਾਂ ਜਾਂ ਜਾਣਦਿਆਂ ਹੋਇਆਂ ਅਣਜਾਣ ਬਣ ਕੇ, ਇਨ੍ਹਾਂ ਸਿੱਕਿਆਂ ਨੂੰ ਗਵਾਹ ਬਣਾਉਣਾ ਕੁਟਿਲ ਚਤੁਰਾਈ
ਹੈ।
ਪਾਠਕ ਸੱਜਨੋਂ! ਆਉ, ਇਨ੍ਹਾਂ ਸਿੱਕਿਆ ਦਾ ਦਲੀਲ ਨਾਲ ਨਿਰੀਖਣ ਕਰੀਏ:
“ਅਕਾਲ ਤਖ਼ਤ ਦੇ ਨਾਮ ਤੇ ਜਾਰੀ ਹੋਏ ਸਿੱਕੇ”
ਦਾ ਲੇਖਕ ਲਿਖਦਾ ਹੈ,
“………” ਸਿੱਕਿਆਂ ਦੇ ਪਿੱਛਲੇ ਪਾਸੇ
‘ਅਕਾਲ ਤਖ਼ਤ’ ਸ਼ਬਦ ਜੁੱਟ ਦੀ ਵਰਤੋਂ ਹੁੰਦੀ ਰਹੀ ਹੈ”।
ਸ: ਚਰਨਜੀਤ ਸਿੰਘ ਦੁਆਰਾ ਕੌਪੀ ਪੇਸਟ ਕੀਤਾ ਪੰਨਾ ਬਿਨਾਂ
ਸ਼ੱਕ ਸਾਬਤ ਕਰਦਾ ਹੈ ਕਿ ਇਹ ਕਥਨ ਕੋਰਾ ਝੂਠ ਹੈ। ਪਹਿਲਾ ਤੱਥ ਜੋ ਇਸ ਫ਼ਟੋ ਕਾਪੀ ਤੋਂ ਸਪਸ਼ਟ ਹੋਇਆ
ਹੈ ਉਹ ਇਹ ਕਿ, 1822
ਸੰਮਤ ਵਾਲੇ ਸਿੱਕੇ ਉੱਤੇ ‘ਅਕਾਲ’ ਅਤੇ ‘ਤਖ਼ਤ’ ਦੋਨੋਂ ਲਫ਼ਜ਼ ਨਹੀਂ ਹਨ!
1832 ਸੰਬੰਤ ਵਾਲੇ ਸਿੱਕੇ ਉੱਤੇ ਵੀ ‘ਅਕਾਲ ਤਖ਼ਤ’ ਸ਼ਬਦ ਜੁੱਟ ਨਹੀਂ ਹੈ!
ਸਗੋਂ
‘ਜੁਲੂਸ ਤਖ਼ਤ ਅਕਾਲ ਬਖ਼ਤ’
ਹੈ!
ਇਨ੍ਹਾਂ ਸਿੱਕਿਆਂ ਉਤਲੀ ਇਬਾਰਤ ਦੇ ਲਗ-ਪਗ ਸਾਰੇ ਲਫ਼ਜ਼
ਅਰਬੀ ਭਾਸ਼ਾ ਦੇ ਹਨ। ਆਓ! ਇਨ੍ਹਾਂ ਨੂੰ ਅਰਬੀ ਦੇ ਕੋਸ਼ ਦੀ ਮਦਦ ਨਾਲ, ਆਪਣੀ ਸਮਰੱਥਾ ਅਨੁਸਾਰ,
ਵਿਚਾਰੀਏ:
ਮਯੀਮਨਤ: ਸਆਦਤ, ਨੇਕੀ, ਨੇਕ-ਬਖ਼ਤੀ।
ਜੁਲੂਸ: ਸਲਤਨਤ ਪਰ ਬੈਠਣਾ, ਕਚਿਹਰੀ ਕਰਨੇ ਕੋ ਬੈਠਣਾ, ਅਰਥਾਤ ਮੁਨਸਿਫ਼
ਕੀ ਕੁਰਸੀ ਪਰ ਬੈਠਣਾ।
ਤਖ਼ਤ: ਸੁਲਤਾਨ ਕਾ ਤਖ਼ਤ, ਰਾਜ ਸਿੰਘਾਸਨ।
ਅਕਾਲ: ਅੱਲ੍ਹਾ, ਅਕਾਲ ਪੁਰਖ ਪਰਮਾਤਮਾ।
ਬਖ਼ਤ: ਤਾਲਅ, ਇਹ ਲਫ਼ਜ਼ ਖ਼ੁਦਾ ਜਾਂ ਅੱਲ੍ਹਾ ਨਾਲ ਵੀ ਵਰਤਿਆ ਜਾਂਦਾ ਹੈ
ਜਿਵੇਂ ਅੱਲ੍ਹਾ ਤਾਲਅ, ਖ਼ੁਦਾ ਤਾਲਅ।
ਮੁਨੁਸ: ਇਹ ਕੋਈ ਲਫ਼ਜ਼ ਨਹੀਂ ਹੈ। ਸ਼ਾਇਦ ਇਹ ‘ਮੁਨਸਿਫ਼’ ਹੋਵੇ ਜੋ ਕਿ
ਕੱਟੇ ਜਾਣ ਕਰਕੇ ਸਿਰਫ਼ ‘ਮੁਨੁਸ’ ਹੀ ਰਹਿ ਗਿਆ ਹੈ! ਮੁਨਸਿਫ਼ ਦਾ ਅਰਥ ਹੈ: ਇਨਸਾਫ਼ ਕਰਨ
ਵਾਲਾ। ਲਫ਼ਜ਼ ‘ਮੁਨਸਿਫ਼’ ਦਾ ਸੰਬੰਧ ‘ਜੁਲੂਸ’ ਨਾਲ ਹੋਣ ਕਰਕੇ ਸਹੀ ਲੱਗਦਾ ਹੈ।
ਇਨ੍ਹਾਂ ਅਰਥਾਂ ਦੀ ਮਦਦ
ਨਾਲ ਇਸ ਵਾਕ-ਅੰਸ਼ ਦੇ ਅਰਥ ਹੋਏ: ਅਲ੍ਹਾ ਤਾਲਅ ਦੀ ਬਖ਼ਸ਼ਿਸ਼ ਨਾਲ ਨੇਕਬਖ਼ਤੀ ਸਦਕਾ ਮੁਨਸਿਫ਼ ਬਣਕੇ
ਇਨਸਾਫ਼ ਦੇ ਤਖ਼ਤ `ਤੇ ਬੈਠਾ!
ਅਰਬੀ ਬੋਲੀ ਦੀ ਇਹ ਇਬਾਰਤ ਪੂਰੀ ਨਾ ਹੋਣ ਕਾਰਣ, ਹੋ ਸਕਦਾ ਹੈ ਕਿ ਸਾਡੇ
ਕੀਤੇ ਅਰਥ ਪੂਰਨ ਤੌਰ `ਤੇ ਸਹੀ ਨਾ ਹੋਣ! ਪਰੰਤੂ ਇੱਕ ਸੱਚ ਤਾਂ ਪਾਠਕਾਂ ਦੇ ਸਾਹਮਣੇ ਆ ਹੀ ਗਿਆ ਹੈ
ਕਿ ਇਸ ਵਿੱਚ
‘ਅਕਾਲ ਤਖ਼ਤ’
ਸ਼ਬਦ ਜੁੱਟ ਨਹੀਂ ਹੈ! ! ਅਤੇ ਇਸ ਇਬਾਰਤ ਦਾ ਸੰਬੰਧ ਅਖੌਤੀ ਅਕਾਲ ਤਖ਼ਤ ਨਾਲ ਬਿਲਕੁਲ ਨਹੀਂ ਹੈ!
ਲੇਖ ਵਿੱਚ ਅਕਾਲ ਤਖ਼ਤ ਜੁੱਟ ਵਿਖਾਇਆ ਗਿਆ ਹੈ। ਪਰੰਤੂ ਵਿਦਵਾਨਾਂ ਅਨੁਸਾਰ
ਪੁਰਾਣੇ ਸਿੱਕਿਆਂ ਉੱਤੇ ਉੱਕਰਿਆ ਸਾਲ ‘ਜੁਲੂਸੀ ਸਾਲ’ ਹੁੰਦਾ ਹੈ, ਜੋ ਕਿ ਕਿਸੇ ਸੁਲਤਾਨ ਦੇ ਤਖ਼ਤ
`ਤੇ ਬੈਠਣ ਦਾ ਸਾਲ ਹੁੰਦਾ ਹੈ।
ਅਕਾਲ
ਸੰਸਾਰਕ ਸਿੰਘਾਸਨ ਉੱਤੇ ਬੈਠਣ ਵਾਲੀ ਹਸਤੀ ਨਹੀਂ ਹੈ, ਅਤੇ ਉਸ ਦਾ ਜੁਲੂਸੀ ਸਾਲ ਵੀ ਨਹੀਂ ਹੋ
ਸਕਦਾ!
ਅੰਤ ਵਿੱਚ, ਮੈਂ ਮਾਰਚ 26 ਦੇ ਆਪਣੇ ਪੱਤਰ ਵਿੱਚ ਲਿਖੇ ਸ਼ਬਦ ਦੁਹਰਾਅਉਣਾ
ਯੋਗ ਸਮਝਦਾ ਹਾਂ:
ਗੁਰੂ (ਗ੍ਰੰਥ) ਦੇ ਫ਼ਲਸਫ਼ੇ ਨਾਲ ਧਰੋਹ ਕਮਾਉਣ ਅਤੇ ਇਤਹਾਸ ਦੇ ਸਰੋਤਾਂ ਨਾਲ ਖਿਲਵਾੜ ਕਰਨ ਵਾਲੇ
ਦੋਖੀ, ਸ਼ਰਧਾ ਦਾ ਖੇਖਣ ਕਰਨ ਵਾਲੇ, ਦੰਭੀ ਸ਼ਰਧਾਲੂ ਹੀ ਹਨ!
ਗੁਰਇੰਦਰ ਸਿੰਘ ਪਾਲ ਮਾਰਚ 28, 2013.
(28/03/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਅਤੇ ਸਿਖਮਾਰਗ ਦੇ ਸਤਿਕਾਰਯੋਗ ਪਾਠਕਾਂ
ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸ. ਹਰਦੇਵ ਸਿੰਘ ਜੰਮੂ ਜੀ ਨੇ 27. 03. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ
ਆਪਣੇ ਪੱਤਰ ਵਿੱਚ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੈ:
“……ਲੇਖ ਵਿੱਚ ਦਰਸਾਏ ਸਿੱਕੇਆਂ ਦੀ ਪ੍ਰਮਾਣਿਕਤਾ ਮੈਂ ਨਹੀਂ, ਬਲਕਿ ਮੰਨੇ-ਪਰਮੰਨੇ ਸਿੱਕਾ
ਸ਼ਾਸਤ੍ਰੀਆਂ ਨੇ ਸਿੱਧ ਕੀਤੀ ਹੋਈ ਹੈ। ………. .”
ਮਾਨਯੋਗ ਸੰਪਾਦਕ ਜੀਓ, ਆਪ ਜੀ ਰਾਹੀਂ ਸ. ਹਰਦੇਵ ਸਿੰਘ ਜੰਮੂ ਜੀ ਨੂੰ ਬੇਨਤੀ ਹੈ ਕਿ ਉਹ ਇਹ
ਦੱਸਣ ਦੀ ਖੇਚਲ ਕਰਨ ਕਿ ਸੁਰਿੰਦਰ ਸਿੰਘ ਨੇ ਆਪਣੀ ਪੁਸਤਕ
‘Sikh Coinage’
ਦੇ ਕਿਸ-ਕਿਸ ਪੰਨੇ ਦੀਆਂ ਕਿਹੜੀਆਂ ਸਤਰਾਂ ਵਿੱਚ ਉਹਨਾਂ ਸਾਰੇ ਸਿੱਕਿਆਂ ਦੀ ਪ੍ਰਮਾਣਿਕਤਾ ਸਿੱਧ
ਕੀਤੀ ਹੈ ਜੋ ਉਹਨਾਂ ਨੇ ਸਿਖਮਾਰਗ ਵੈਬਸਾਈਟ ਉੱਤੇ ਪਿੱਛੇ ਜਿਹੇ ਪਾਏ ਗਏ ਆਪਣੇ ਲੇਖ “ਅਕਾਲ ਤਖਤ
ਤੋਂ ਜਾਰੀ ਹੋਏ ਸਿੱਕੇ” ਵਿੱਚ ਸ਼ਾਮਲ ਤਸਵੀਰਾਂ ਰਾਹੀਂ ਵਿਖਾਏ ਸਨ।
ਆਪ ਜੀ ਰਾਹੀਂ ਸ. ਜੰਮੂ ਜੀ ਨੂੰ ਇਹ ਵੀ ਬੇਨਤੀ ਹੈ ਕਿ ਉਹ ਇਹ ਦੱਸਣ ਦੀ ਖੇਚਲ ਕਰਨ ਕਿ ਉਸ ਪੁਸਤਕ
ਦੇ ਲੇਖਕ ਨੇ ਵੀ ਆਪਣੀ ਪੁਸਤਕ ਦੇ ਕਿਸ-ਕਿਸ ਪੰਨੇ ਦੀਆਂ ਕਿਹੜੀਆਂ ਸਤਰਾਂ ਵਿੱਚ ਉੱਪਰ ਦੱਸੇ ਸਾਰੇ
ਸਿੱਕਿਆਂ ਦੀ ਪ੍ਰਮਾਣਿਕਤਾ ਸਿੱਧ ਕੀਤੀ ਹੈ ਜਿਸ ਦੇ 49, 50 ਅਤੇ 51 ਨੰਬਰ ਦੇ ਪੰਨੇ ਸ. ਜੰਮੂ ਜੀ
ਨੇ ਆਪਣੇ ਵਿਚਾਰ-ਅਧੀਨ ਲੇਖ ਵਿੱਚ ਸ਼ਾਮਲ ਕੀਤੇ ਸਨ।
ਨੋਟ: ਇਸ ਵਾਰ ਸ. ਹਰਦੇਵ ਸਿੰਘ ਜੰਮੂ ਜੀ ਰੁਝੇ ਹੋਣ ਦਾ ਬਹਾਨਾ ਨਾ
ਬਣਾਉਣ ਕਿਉਂਕਿ 13. 03. 2013 ਤੋਂ ਪਿੱਛੋਂ ਸਿਖਮਾਰਗ ਵੈਬਸਾਈਟ ਉੱਤੇ ਹੀ ਉਹਨਾ ਦੇ ਨੌਂ ਪੱਤਰ
ਪਾਏ ਜਾ ਚੁੱਕੇ ਹਨ।
ਧੰਨਵਾਦ ਸਹਿਤ,
ਇਕਬਾਲ ਸਿੰਘ ਢਿੱਲੋਂ,
ਚੰਡੀਗੜ੍ਹ।
(28/03/13)
ਡਾ: ਦਲਵਿੰਦਰ ਸਿੰਘ ਗਰੇਵਾਲ
ਨਹ
ਕਿਛੁ ਜਨਮੈ ਨਹ ਕਿਛੁ ਮਰੈ।
ਡਾ: ਦਲਵਿੰਦਰ ਸਿੰਘ ਗਰੇਵਾਲ
ਨਹ ਕਿਛੁ ਜਨਮੈ, ਨਹ ਕਿਛੁ ਮਰੈ।
ਰੱਬ ਸਭ ਸ਼ਕਲਾਂ ਬਦਲੀ ਕਰੈ।
ਜੋ ਰਚਿਆ ਸੋ ਬਿਨਸਣਹਾਰ।
ਲਗਾਤਾਰ ਬਦਲਣ ਆਕਾਰ।
ਨਿਤ ਨਵਾਂ ਜਿਉਂ ਸਤਿਗੁਰ ਮੇਰਾ।
ਤਿਉਂ ਬਦਲੇ ਹਰ ਪਲ ਜਗ ਡੇਰਾ।
ਨਾ ਕੋਈ ਜਿਤੈ ਨਾ ਕੋਈ ਹਰੈ।
ਨਹ ਕਿਛੁ ਜਨਮੈ ਨਹ ਕਿਛੁ ਮਰੈ।
ਜੰਮਣ ਮਰਨ ਇਹ ਆਵਣ ਜਾਣ।
ਸਭ ਆਕਾਰ ਰੂਪ ਬਦਲਾਣ।
ਬਦਲਣ ਰੂਪ ਤਾਂ ਰੋਵਣ ਸੰਗੀ।
ਖੇਡ ਨਾ ਰੱਬ ਦੀ ਲੱਗੇ ਚੰਗੀ।
ਕੋਸਣ ਉਸ ਨੂੰ ਦਰਦ ਜਤਾਵਣ।
ਇਹ ਸੀ ਬਦਲੀ, ਸਮਝ ਨਾ ਪਾਵਣ।
ਰਚਨਾ ਰਚੀ ਹੈ ਇੰਜ ਕਰਤਾਰ।
ਆਉਣ ਜਾਣ ਦਾ ਹੁਕਮ ਅਪਾਰ।
ਨਾ ਕੋਈ ਮਰੇ ਨਾ ਮਰਨੇ ਜੋਗ।
ਸਭ ਉਸ ਦੇ ਨੇ ਖੇਲ੍ਹ ਸੰਯੋਗ।
ਨਾ ਕੋਈ ਮਰੈ ਨ ਆਵੈ ਜਾਇਆ।
ਪੌਣ ਮਿਲੇ ਜੋ ਪੌਣ ਚਲਾਇਆ।
ਜਿਉਂ ਜੋਤੀ ਸੰਗ ਜੋਤ ਸਮਾਵੇ।
ਜਲ ਦੇ ਵਿੱਚ ਜਿਉਂ ਜਲ ਮਿਲ ਜਾਵੇ।
ਮਿੱਟੀ ਮਿਲ ਮਿੱਟੀ ਹੋ ਜਾਵੇ।
ਬਦਲਣ ਦੀ ਉਹ ਖੇਡ ਚਲਾਵੇ।
ਉਪਰ ਵਾਲਾ ਵਾਹ! ਰੰਗ ਭਰੈ।
ਨਹ ਕਿਛੁ ਜਨਮੈ ਨਹ ਕਿਛੁ ਮਰੈ।
(27/03/13)
ਅਵਤਾਰ ਸਿੰਘ ਲੰਡਨ
ਸਿੱਖਮਾਰਗ ਦੇ ਸੁਹਿਰਦ ਪਾਠੱਕ ਸੱਜਣੋਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ. ਸੁਰਜਨ ਸਿੰਘ ਜੀ ਨੇ ਅਪਣੇ ਪਤ੍ਰ ਮਿਤੀ ੨੩. ੦੩. ੨੦੧੩ ਰਾਹੀਂ ਅਖੌਤੀ ਜਥੇਦਾਰਾਂ
ਪ੍ਰਤੀ ਵਰਤੀ ਗਈ ਘਟੀਆ ਸ਼ਬਦਾਵਲੀ ਬਾਰੇ ਰੋਸ ਪ੍ਰਗਟ ਕੀਤਾ ਹੈ। ਉਨ੍ਹਾਂ ਦਾ ਰੋਸ ਬਿਲਕੁਲ ਜਾਇਜ਼ ਹੈ
ਉਂਜ ਵੀ ਕਿਸੇ ਜੀਵ ਪ੍ਰਤੀ ਘਟੀਆ ਸ਼ਬਦਾਲੀ ਦੀ ਵਰਤੋਂ ਕਰਨਾਂ ਸ਼ੋਭਾ ਨਹੀਂ ਦਿੰਦਾ। ਕੁੱਝ ਸਾਲ
ਪਹਿਲਾਂ ਦੀ ਗੱਲ ਹੈ ਕਿ ਮੇਰੀ ਪਹਿਚਾਨ ਵਾਲੇ ਇੱਕ ਸਿੰਘ ਨੂੰ ਉਸ ਦੇ ਇੱਕ ਮਿੱਤਰ ਦਾ ਇੰਡੀਆ ਤੋਂ
ਟੈਲੀਫੂਨ ਆਇਆ ਕਿ ਉਹ ਅਕਾਲ ਤਖਤ ਦੇ ਜਥੇਦਾਰ ਨੂੰ ਨਾਲ ਲੈ ਕੇ ਲੰਡਨ ਆ ਰਿਹਾ ਹੈ ਅਤੇ ਕਿਹਾ ਕਿ
ਅਸੀਂ ਤੇਰੇ ਪਾਸ ਹੀ ਠਹਿਰਾਂਗੇ। ਲੰਡਨ ਵਾਲੇ ਸੱਜਣ ਨੇ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਕਿ
ਮੇਰੇ ਘਰ ਜਥੇਦਾਰ ਨੂੰ ਲੈਕੇ ਨਾਂ ਆਂਵੀਂ ਹੋਰ ਜਿਸ ਨੂੰ ਮਰਜ਼ੀ ਹੈ ਲੈ ਆਂਵੀਂ। ਲੰਡਨ ਵਾਲੇ
ਸਿੰਘ ਨੂੰ ਗੁਰਮਤਿ ਬਾਰੇ ਚੰਗੀ ਸੂਝ ਵੀ ਹੈ। ਅੱਜ ਸਾਰੇ ਸਿੱਖ ਜਾਣਦੇ ਹਨ ਕਿ ਜਥੇਦਾਰਾਂ ਦੀ ਚੋਣ
ਅਤੇ ਨਿਯੁਕਤੀ ਉਨ੍ਹਾਂ ਦੇ ਗੁਣਾਂ ਕਰਕੇ ਨਹੀਂ ਬਲਕਿ ਕਮਜ਼ੋਰੀਆਂ ਸਦਕਾ ਕੀਤੀ ਜਾਂਦੀ ਹੈ। ਮਿਤੀ ੦੭.
੦੩. ੨੦੧੩ ਨੂੰ ਮੈਂ ਸਿੱਖ ਮਾਰਗ ਦੇ ਪਾਠਕਾਂ ਨਾਲ ਇਹੀ ਗੱਲ ਸਾਂਝੀ ਵੀ ਕੀਤੀ ਸੀ ਕਿ ਅੱਜ ਕਲ
ਪ੍ਰਦੇਸਾਂ ਵਿੱਚ ਵਸਦੇ ਸਿੱਖ ਅਕਾਲ ਤਖਤ ਦੇ ਅਖੌਤੀ ਜਥੇਦਾਰਾਂ ਦੀ ਯੋਗਤਾ ਅਤੇ ਈਮਾਨਦਾਰੀ ਬਾਰੇ
ਸਵਾਲ ਕਰਦੇ ਹਨ। ਜਿਨ੍ਹਾਂ ਦਾ ਜਵਾਬ ਮਿਲਣਾ ਅਤਿ ਜ਼ਰੂਰੀ ਹੈ। ਬਹੁਤ ਸਾਰੇ ਸਿੱਖ ਇਹ ਸਮੱਝਦੇ ਹਨ ਕਿ
ਇਨ੍ਹਾਂ ਅਖੌਤੀ ਜਥੇਦਾਰਾਂ ਵਿੱਚ ਇੱਕ ਵੀ ਅਜਿਹਾ ਨਹੀਂ ਹੈ ਜੋ ਕਿਸੇ ਗੁਰਦਵਾਰੇ ਵਿੱਚ ਜੁੜੀ ਸੰਗਤ
ਨੂੰ ਗੁਰਮਤਿ ਨਾਲ ਸਬੰਧਤ ਲੋੜੀਂਦੇ ਸਵਾਲਾਂ ਦੇ ਜਵਾਬ ਦੇ ਸਕੇ। ਸਿੱਖਾਂ ਦਾ ਇਨ੍ਹਾਂ ਅਖੌਤੀ
ਜਥੇਦਾਰਾਂ ਨਾਲ ਕੋਈ ਨਿਜੀ ਵਿਰੋਧ ਤਾਂ ਨਹੀਂ ਹੈ। ਸਿੱਖ ਇਨ੍ਹਾਂ ਪਾਸੋਂ ਸਵਾਲਾਂ ਦੇ ਜਵਾਬ ਮੰਗਦੇ
ਹਨ। ਕੋਈ ਸੱਜਣ ਇਹ ਦੱਸਣ ਦੀ ਖੇਚਲ ਕਰੇਗਾ ਕਿ ਇਹ ਅਖੌਤੀ ਜਥੇਦਾਰ ਕੌਮ
ਦਾ ਕੀ ਸਵਾਰਦੇ ਹਨ ਤੇ ਕਿਸ ਕਾਰਨ ਉਚੇਚੇ ਸਤਿਕਾਰ ਦੇ ਹਕਦਾਰ ਹਨ? ਕੀ ਗੁਰਮਤਿ ਕਿਸੇ ਅਜਿਹੇ
ਵਿਅਕਤੀ ਨੂੰ ਉਚੇਚਾ ਸਥਾਂਨ ਦਿੰਦੀ ਹੈ? ਕੀ ਇਨ੍ਹਾਂ ਦੀ ਜ਼ੁਮੇਵਾਰੀ ਕੇਵਲ ਸਿੱਖਾਂ ਨੂੰ ਪੰਥ ਚੋਂ
ਛੇਕਣਾ ਹੀ ਹੈ? ਅਸੀਂ ਸਿੱਖੀ ਨਾਲੋਂ ਟੁੱਟਿਆਂ ਅਤੇ ਵਿੱਛੜਿਆਂ ਨੂੰ ਗਲ ਲਾਕੇ ਸਿੱਖੀ ਦੇ ਨਾਲ
ਜੋੜਣਾ ਹੈ ਨਾਂ ਕਿ ਸਿੱਖੀ ਨਾਲ ਜੁੜਿਆਂ ਨੂੰ ਪੰਥ ਚੋਂ ਛੇਕਣਾਂ ਹੈ। ਕੀ ਇਨ੍ਹਾਂ ਨੂੰ ਸਿਰਫ ਇਸ
ਇਕੋ ਕੰਮ ਲਈ ਨਿਯੁਕਤ ਕੀਤਾ ਗਿਆ ਹੈ ਕਿ ਸਿੱਖਾਂ ਨੂੰ ਪੰਥ ਚੋਂ ਛੇਕੀ ਜਾਉ ਤੇ ਕੌਮ ਨੂੰ ਦੋਫਾੜ
ਕਰੀ ਜਾਉ?
ਅੰਗਰੇਜ਼ਾਂ ਦੇ ਰਾਜ ਸਮੇਂ ੧੯ਵੀਂ ਸਦੀ ਦੇ ਅੰਤ ਵਿੱਚ ਈਸਾਈਆਂ ਅਤੇ ਆਰੀਆਂ ਸਮਾਜੀਆਂ ਨੇ ਸਿੱਖੀ ਤੇ
ਭਰਪੂਰ ਹਮਲੇ ਕਰਨੇ ਸ਼ੁਰੂ ਕਰ ਦਿਤੇ ਜਿਸ ਕਾਰਨ ਕੁੱਝ ਸਿੱਖਾਂ ਨੇ ਈਸਾਈ ਮੱਤ ਧਾਰਨ ਕਰ ਲਿਆ ਤਾਂ
ਸਿੱਖਾਂ ਵਿੱਚ ਬੇਚੈਨੀ ਪੈਦਾ ਹੋਈ ਤੇ ਸਿੱਟੇ ਵਜੋਂ ਪ੍ਰੋ: ਗੁਰਮੁੱਖ ਸਿੰਘ ਅਤੇ ਗਿਆਨੀ ਦਿੱਤ ਸਿੰਘ
ਮੈਦਾਨ ਵਿੱਚ ਉਤਰੇ। ਉਨ੍ਹਾਂ ਦੀਆਂ ਘਾਲਣਾ ਸਦਕਾ ੧੮੭੩ ਵਿੱਚ ਸਿੰਘ ਸਭਾ ਹੋਂਦ ਵਿੱਚ ਆਈ। ਤੇ ਸਿੱਖ
ਕੌਮ ਮੁੜ ਚੜ੍ਹਦੀ ਕਲਾ ਵਿੱਚ ਆਈ। ਅੱਜ ਸਮੁੱਚੀ ਕੌਮ ਉਨ੍ਹਾਂ ਦੀਆਂ ਕੁਰਬਾਨੀਆਂ ਅੱਗੇ ਸਿਰ
ਝੁਕਾਉਂਦੀ ਹੈ। ਅੱਜ ਦੇਸ਼ ਆਜ਼ਾਦ ਹੈ ਸਿੱਖਾਂ ਪਾਸ ਅਪਣੇ ਜੱਥੇਦਾਰ ਹਨ ਤੇ ਮਾਇਆ ਦੇ ਭੰਡਾਰ ਵੀ
ਬੇਅੰਤ ਹਨ ਤਾਂ ਫਿਰ ਅਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲਿਆਂ ਦੇ ਸਿੱਖ ਕਿਉਂ ਈਸਾਈ ਬਣ ਰਹੇ ਹਨ? ਇਸ
ਦੇ ਪ੍ਰਤੀਕਰਮ ਵਜੋਂ ਜਥੇਦਾਰ ਦੀ ਕੋਈ ਕਾਰਗੁਜ਼ਾਰੀ ਦਿਖਾਈ ਕਿਉਂ ਨਹੀਂ ਦਿੰਦੀ?
ਸਿੱਖ ਇਤਹਾਸ ਸੂਰਬੀਰਾਂ ਤੇ ਯੋਧਿਆਂ ਦੀਆਂ ਕੁਰਬਾਂਨੀਆਂ ਦੀ ਗਵਾਹੀ ਭਰਦਾ ਹੈ ਤਾਂ ਤੇ ਸਿੱਖ
ਉਨ੍ਹਾਂ ਦੇ ਪ੍ਰਸੰਸਕ ਤੇ ਸ਼ਰਧਾਲੂ ਹਨ। ਸਿੱਖ ਕਿਸੇ ਅਜਿਹੇ ਆਗੂਆਂ ਨੂੰ ਨਹੀਂ ਸਤਿਕਾਰਦੇ ਜੋ ਕੌਮ
ਦਾ ਘਾਣ ਕਰ ਰਹੇ ਹੋਣ। ਇਹ ਸਮੁੱਚੀ ਕੌਮ ਦਾ ਦਰਦ ਹੈ।
ਸਤਿਕਾਰ ਸਹਿਤ
ਅਵਤਾਰ ਸਿੰਘ ਲੰਡਨ
੨੭ ਮਾਰਚ ੨੦੧੩
(27/03/13)
ਹਾਕਮ ਸਿੰਘ
ਸਤਿਕਾਰ ਯੋਗ ਸ. ਹਰਦੇਵ ਸਿੰਘ ਜੰਮੂ ਜੀ,
ਆਪ ਜੀ ਦੇ ੨੫ ਮਾਰਚ ਦੇ ਪੱਤਰ ਲਈ ਧੰਨਵਾਦ। ਮੈਨੂੰ ਅਫ਼ਸੋਸ ਹੈ ਕਿ ਮੈਂ ਆਪ ਜੀ ਦਾ ੧੮ ਮਈ ੨੦੧੨ ਦਾ
ਪੱਤਰ ਮਿਸ ਕਰ ਗਿਆ।
ਆਪ ਦੇ ਸਵਾਲਾਂ ਦੇ ਉੱਤਰ ਮੇਰੀ ਸਮਝ ਅਨੁਸਾਰ ਇਹ ਹਨ:
੧. ਗੁਰੂ ਸਾਹਿਬਾਨ ਮੰਜ਼ਲ ਤੇ ਪੁਜ ਕੇ ਸਾਡੇ ਲਈ ਗੁਰਬਾਣੀ ਉਪਦੇਸ਼ ਦੇ ਚਾਨਣ ਮੁਨਾਰੇ ਬਣੇ ਹੋਏ ਹਨ।
ਉਹਨਾਂ ਵੱਲੋਂ ਦਰਸਾਏ ਗੁਰਮਤਿ ਗਾਡੀ ਰਾਹ ਦੇ ਪਾਂਧੀਆਂ ਦਾ ਪੈਂਡਾ ਕਠਨ ਹੈ।
੨. ਸਿੱਖਿਆ ਤੇ ਗਿਆਨ ਦੀ ਹੀ ਹੁੰਦੀ ਹੈ। ਗੁਰੂ ਸਾਹਿਬਾਨ ਅਧਿਆਤਮਿਕ ਗਿਆਨ ਦੇ ਪੁੰਜ ਸਨ ਉਹਨਾਂ ਦੀ
ਸਾਰੀ ਹੀ ਸਿੱਖਿਆ ਅਧਿਆਤਮਿਕ ਗਿਆਨ ਦੀ ਸੀ।
ਹਾਕਮ ਸਿੰਘ
(27/03/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ,
ਗੁਰੂ ਦੀ ਬਖ਼ਸ਼ੀ ਫ਼ਤਿਹ ਪਰਵਾਨ ਕਰਨੀ।
ਸ਼੍ਰੀ ਅਕਾਲ ਤਖ਼ਤ ਸਾਹਿਬ ਸਬੰਧਤ ਸਿੱਕੇਆਂ ਦੀ ਜਾਣਕਾਰੀ ਮੈਂ ਪਾਠਕਾਂ ਨਾਲ
ਸਾਂਝੀ ਕੀਤੀ ਸੀ।
ਮੇਰੇ ਵਲੋਂ ਕੋਟ ਕੀਤੇ ਤੱਥ ਸਿੱਕਾ ਸ਼ਾਸਤ੍ਰੀਆਂ ਵਲੋਂ ਕੀਤੇ ਕੰਮ ਹਨ ਨਾ ਕਿ
ਮੇਰੇ ਵਲੋਂ ਕੀਤਾ ਕੰਮ। ਇਸ ਬਾਰੇ ਇੱਕ ਮਹੱਤਵਪੁਰਨ ਇਸ਼ਾਰਾ ਵੀਰ ਚਰਨਜੀਤ ਸਿੰਘ ਬਰੈਂਪਟਨ ਜੀ ਨੇ
ਆਪਣੇ ਇੱਕ ਪੱਤਰ ਵਿੱਚ ਕੀਤਾ ਸੀ, ਜਿਸ ਵਿੱਚ ਉਨ੍ਹਾਂ ਡਾ. ਸੁਰਿੰਦਰ ਸਿੰਘ ਜੀ ਵਲੋਂ ਕੀਤੇ ਕੰਮ ਦਾ
ਹਵਾਲਾ ਅਤੇ ਪੁਸਕਤ ਦਾ ਨਾਮ ਵੀ ਦਿੱਤਾ ਸੀ।
ਇਸ ਬਾਬਤ ਪੱਤਰ ਲਿਖਣ ਵਾਲਿਆਂ ਵਿਚੋਂ ਕੋਈ ਵੀ ਆਪ
ਸਿੱਕਾ ਵਿਗਿਆਨੀ
(Numismatologist)
ਨਹੀਂ ਹੈ। ਇਹ ਗਲ ਕਰੀਬ ਸਾਰੇਆਂ ਨੇ ਸਵੀਕਾਰ
ਕੀਤੀ ਹੈ। ਇਸ ਲਈ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਸ ਸਾਂਈਸ ਨੂੰ ਉਹ ਜਾਣਦੇ ਨਹੀਂ ਉਸ
ਅਧਾਰਤ ਤੱਥਾਂ ਨੂੰ ਨਾ ਨੱਕਾਰਨ! ਚਿਰ ਤੋਂ ਖ਼ਾਲਸਾ ਰਾਜ ਦੇ ਸਿੱਕੇਆਂ ਤੇ ਹੋ ਚੁੱਕੇ ਕੰਮ ਨੂੰ ਪੜੇ
ਬਿਨ੍ਹਾਂ, ਨਵੇਂ ਸਿੱਟੇ ਕੱਡਣੇ ਸੋਭਦੇ ਨਹੀਂ। ਬਾਹਰਆਲ, ਮੈਂ ਇੱਕ ਪੱਤਰ, ਮਿਤੀ
26.3.13 ਵਿੱਚ ਆਇਆਂ ‘ਦੋ
ਟਿੱਪਣਿਆਂ` ਤੇ ਆਪਣੀ ਟਿੱਪਣੀ ਕਰਨਾਂ
ਚਾਹੁੰਦਾ ਹਾਂ:-
ਕੀਤੀ
ਗਈ ਪਹਿਲੀ ਟਿੱਪਣੀ:-
“ਲੇਖ
ਦੇ ਲੇਖਕ ਦੀ ਇਹ ਜ਼ੁੱਮੇਵਾਰੀ ਸੀ ਕਿ ਉਹ ਇਬਾਰਤ ਨੂੰ ਪੂਰਾ ਕਰਕੇ ਇਸ ਦੇ ਅਰਥ ਕਰਦਾ ਅਤੇ ਦਲੀਲਾਂ
ਨਾਲ ਇਹ ਸਪਸ਼ਟ ਕਰਦਾ ਕਿ ਸਿੱਕਿਆਂ ਉੱਤੇ ਲਿਖਿਆ ਸਾਲ ਸੰਨ ਹੈ ਜਾਂ ਸੰਮਤ? ਲੇਖ ਵਿੱਚ ਦਿਖਾਏ ਗਏ
ਸਿੱਕਿਆਂ ਦੀ ਪ੍ਰਮਾਣਿਕਤਾ ਸਾਬਤ ਕਰਨਾ ਲੇਖ ਦੇ ਲੇਖਕ ਦਾ ਫ਼ਰਜ਼ ਹੈ ਨਾ ਕਿ ਪਾਠਕਾਂ ਦਾ”
ਮੇਰੀ ਟਿੱਪਣੀ:-
ਸਿੱਕੇਆਂ ਦੇ ਤੇ ਲਿਖਿਆ ਸਾਲ ਸੰਵਤ
(VS
ਦਾ ਅਰਥ ਵਿਕ੍ਰਮੀ ਸੰਵਤ ਹੈ)
ਹੈ। ਕੋਈ ਸਮਝਣਾ ਚਾਹੇ ਤਾਂ ਇਹ ਗਲ ਮੇਰੇ
ਵੱਲੋਂ ਭੇਜਿਆਂ ਤਸਵੀਰਾਂ ਵਿੱਚ ਹੀ ਸਪਸ਼ਟ ਹੈ। ਲੇਖ ਵਿੱਚ ਦਰਸਾਏ ਸਿੱਕੇਆਂ ਦੀ ਪ੍ਰਮਾਣਿਕਤਾ ਮੈਂ
ਨਹੀਂ, ਬਲਕਿ ਮੰਨੇ-ਪਰਮੰਨੇ ਸਿੱਕਾ ਸ਼ਾਸਤ੍ਰੀਆਂ ਨੇ ਸਿੱਧ ਕੀਤੀ ਹੋਈ ਹੈ। ਉਨ੍ਹਾਂ ਵਲੋਂ ਪ੍ਰਮਾਣਿਤ
ਸਿੱਕੇਆਂ ਦੀ ਪ੍ਰਮਾਣਿਕਤਾ ਨੂੰ ਨੱਕਾਰਨ ਵਾਲਿਆਂ ਦਾ ਫ਼ਰਜ ਬਣਦਾ ਹੈ ਕਿ ਉਹ ‘ਜਿਸ ਕਾ ਕਾਮ ਉਸੀ ਕੋ
ਸਾਜੇ` ਕਹਾਵਤ ਅਨੁਸਾਰ, ਆਪਣੇ ਅਵਿਸ਼ੇਸ਼ਗਤਾ ਪੁਰਨ ਸਿੱਟੇ ਸਾਬਤ ਕਰਨ ਤੋਂ ਪਹਿਲਾਂ ਸਿੱਕਾ
ਸ਼ਾਸਤ੍ਰੀਆਂ ਪਾਸ ਜਾਣ।
ਕੀਤੀ
ਗਈ ਦੂਜੀ ਟਿਪਣੀ:-
“ਸਿੱਕਿਆਂ ਤੇ ਲਿਖੀ ਹੋਈ ਭਾਸ਼ਾ ਨੂੰ ਜਾਨਣ ਵਾਲਾ ਕੋਈ ਸੱਜਣ ਜੇ ਇਸ ਬਾਰੇ
ਜਾਣਕਾਰੀ ਦੇਵੇ ਤਾਂ ਸਾਰਿਆਂ ਲਈ ਲਾਹੇਵੰਦ ਸਾਬਤ ਹੋਵੇਗੀ”।
ਜਿਵੇਂ ਕਿ ਮੈਂ ਉਪਰ ਲਿਖਿਆ ਹੈ,
ਇਹ ਅਹਿਮ ਫ਼ਰਜ਼ ਲੇਖ ਦੇ ਲੇਖਕ ਦਾ ਹੈ!
ਲੇਖ ਦੇ ਲੇਖਕ ਦਾ ਆਪਣੇ ਫ਼ਰਜ਼ ਤੋਂ ਪਾਸਾ ਵੱਟਣਾ ਜਚਦਾ ਨਹੀਂ!
ਮੇਰੀ ਟਿੱਪਣੀ:-
ਮੇਰੇ ਵਲੋਂ ਦਿਤੇ ਹਵਾਲਿਆਂ ਅਤੇ ਵੀਰ ਚਰਨਜੀਤ ਸਿੰਘ ਜੀ ਵਲੋਂ ਕੋਟ ਕੀਤੀ
ਪੁਸਤਕ ਦੇ ਲੇਖਕ ਡਾ. ਸੁਰਿੰਦਰ ਸਿੰਘ ਜੀ ਨੇ ਸਿੱਕੇਆਂ ਦੀ ਭਾਸ਼ਾ ਦਾ ਤਰਜਮਾ ਕੀਤਾ ਹੋਇਆ ਹੈ, ਇਸ
ਵਿੱਚ ਮੇਰੇ ਫ਼ਰਜ਼ ਦੀ ਕੋਈ ਗਲ ਨਹੀਂ ਬਣਦੀ ਜਿਸ ਤੋਂ ਮੈਂ ਪਾਸਾ ਵੱਟੇਆ ਹੋਵੇ।
ਦਰਅਸਲ ਸੰਨ
1775
ਤੋਂ ਅੱਗੇ ਕਈਂ ਦਹਾਕਿਆਂ ਤਕ ਅਕਾਲ ਤਖ਼ਤ ਦੇ ਨਾਮ ਦੀ ਵਰਤੋਂ ਨਾਲ ਜਾਰੀ ਹੋਏ ਅਣਗਿਣਤ ਸਿੱਕੇ ਇਸ
ਦਾਵੇ ਨੂੰ ਸਿਰੇ ਤੋਂ ਹੀ ਖਾਰਜ ਕਰਦੇ ਹਨ, ਕਿ 19
ਸਦੀ ਤੇ ਅੱਧ ਤੋਂ ਪਹਿਲਾਂ ਸਿੱਖਾਂ ਵਿੱਚ ਅਕਾਲ ਤਖ਼ਤ ਸ਼ਬਦ ਜੁੱਟ ਦੀ ਕੋਈ ਹੋਂਦ ਹੀ ਨਹੀਂ ਸੀ। ਇਤਨੇ
ਹਲਕੇ ਸਤਰ ਦੇ ਦਾਵੇ ਦਾ ਇਹੀ ਹਸ਼ਰ ਹੋਂਣਾ ਸੀ, ਜਿਸ ਨੂੰ ਹਜ਼ਮ ਕਰਨ ਵਿੱਚ ਹੁਣ ਆਪਣੀਆਂ ਦਿੱਕਤਾਂ
ਹਨ।
ਅਗਰ ਕਿਸੇ ਨੇ ਆਪਣੇ ਲਈ ਸਿੱਟੇ ਕੱਡਣੇ ਹਨ ਤਾਂ ਕੱਡ ਸਕਦਾ ਹੈ। ਬਾਕੀ ਇਸ
ਸਬੰਧ ਵਿੱਚ ਮੈਂ ਹੋਰ ਜਾਣਕਾਰੀ ਸਮਾਂ ਮਿਲਣ ਤੇ ਹੀ ਪਾਠਕਾਂ ਨਾਲ ਸਾਂਝੀ ਕਰਨ ਦਾ ਯਤਨ ਕਰਾਂ ਗਾ।
ਇਤਨੇ ਚਿਰ ਕਿਸੇ ਭੁੱਲ ਚੂਕ ਲਈ ਖਿਮਾਂ ਦਾ ਜਾਚਕ ਸਮਝਣਾ।
ਹਰਦੇਵ ਸਿੰਘ, ਜੰਮੂ-੨੭. ੩. ੨੦੧੩
(27/03/13)
ਗੁਰਮਤਿ ਵਿਚਾਰ ਸਭਾ-ਜੰਮੂ
ਸਭ ਸਿੱਖਣ ਕੋ
ਹੁਕਮ ਹੈ ਗੁਰੂ ਮਾਨਿਯੋ ਗ੍ਰੰਥ’
‘ਸਿੱਖ
ਰਹਿਤ ਮਰਿਆਦਾ ਚੇਤਨਾ ਉਪਰਾਲਾ’ (ਭਾਗ-2)
ਅਸੀਂ ਪੰਥ ਪਰਵਾਣਿਤ ‘ਸਿੱਖ ਰਹਿਤ ਮਰਿਆਦਾ’ ਪ੍ਰਤੀ ਸਮਰਪਤ ਹਾਂ!
ਸੰਸਥਾਵਾਂ/ਗੁਰਦੁਆਰਾ ਪ੍ਰਬੰਧਕ ਕਮੇਟੀਆਂ
ਡੀਸਟ੍ਰਕਟ ਗੁਰਦੁਆਰਾ ਪ੍ਰਬੰਧਕ ਕਮੇਟੀ (ਰਜਿ.) ਸ੍ਰੀ ਨਗਰ (ਜੰਮੂ-ਕਸ਼ਮੀਰ ਸਟੇਟ)
ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਨੋਗਾਮ, ਸ੍ਰੀ ਨਗਰ (ਜੰਮੂ-ਕਸ਼ਮੀਰ ਸਟੇਟ)
ਗੁਰਦੁਆਰਾ ਪ੍ਰਬੰਧਕ ਕਮੇਟੀ ਛੱਤਰਗਾਮ, ਸ੍ਰੀ ਨਗਰ (ਜੰਮੂ-ਕਸ਼ਮੀਰ ਸਟੇਟ)
ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਪਾਸੀਪੁਰਾ, ਸ੍ਰੀ ਨਗਰ (ਜੰਮੂ-ਕਸ਼ਮੀਰ ਸਟੇਟ)
ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਨੋਗਾਮਾ, ਸ੍ਰੀ ਨਗਰ (ਜੰਮੂ-ਕਸ਼ਮੀਰ ਸਟੇਟ)
ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਬੰਗਲਾ ਸਾਹਿਬ, ਰਾਜੋਰੀ (ਜੰਮੂ-ਕਸ਼ਮੀਰ ਸਟੇਟ)
ਗੁਰਦੁਆਰਾ ਕਮੇਟੀ ਗੁਰਦੁਆਰਾ ਸਿੰਘ ਸਭਾ ਪਾਲਯਾਨਾ, ਰਾਜੋਰੀ (ਜੰਮੂ-ਕਸ਼ਮੀਰ ਸਟੇਟ)
ਗੁਰਦੁਆਰਾ ਕਮੇਟੀ ਗੁਰਦੁਆਰਾ ਸਿੰਘ ਸਭਾ, ਸਰਾਯੁ ਰਾਜੋਰੀ
ਗੁਰਦੁਆਰਾ ਕਮੇਟੀ, ਗੁਰਦੁਆਰਾ ਸਿੰਘ ਸਭਾ, ਸੈਨਕ ਕਾਲੋਨੀ, ਜੰਮੂ
ਗੁਰਦੁਆਰਾ ਕਮੇਟੀ, ਗੁਰਦੁਆਰਾ ਸਿੰਘ ਸਭਾ ਗ੍ਰੇਟਰ ਕੈਲਾਸ਼ ਜੰਮੂ
ਚਲਦਾ……
ਸੰਯੋਜਕ
ਗੁਰਮਤਿ ਵਿਚਾਰ ਸਭਾ-ਜੰਮੂ
ਸੰਪਰਕ:- 09419630499
ਨੋਟ:-ਸਿੱਖ ਰਹਿਤ ਮਰਿਆਦਾ ਚੇਤਨਾ ਦੇ ਇਸ ਉਪਰਾਲੇ ਦਾ ‘ਭਾਈ ਅਸ਼ੋਕ ਸਿੰਘ ਬਾਗੜੀਆਂ’
ਜੀ ਨੇ ਉਚੇਚਾ ਸਮਰਥਨ ਪ੍ਰਧਾਨ ਕੀਤਾ ਹੈ।
(27/03/13)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਨਿਰਭੈ ਸਿੰਘ ਜਰਮਨੀ ਜੀ, ਆਪ ਜੀ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ
ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਉੱਤੇ ਮਿਤੀ 26. 03. 2013 ਨੂੰ ਪਾਇਆ ਗਿਆ ਆਪ ਜੀ ਦਾ ਪੱਤਰ
ਸੱਚਮੁਚ ਹੀ ਆਪ ਜੀ ਦੀ ਸੂਝ ਦੇ ਨਾਲ-ਨਾਲ ਆਪ ਜੀ ਦੀ ਨਿਰਭੈਤਾ ਨੂੰ ਵੀ ਪਰਗਟ ਕਰਦਾ ਹੈ। ਵਿਸ਼ੇ
ਸਬੰਧੀ ਪੂਰੇ ਵਿਸਥਾਰ ਲਈ ਆਪ ਜੀ ਪਿੱਛੇ ਜਿਹੇ ਪ੍ਰਕਾਸ਼ਿਤ ਹੋਈ ਮੇਰੀ ਪੁਸਤਕ ‘ਅਕਾਲ-ਤਖਤ: ਸੰਕਲਪ
ਅਤੇ ਵਿਵਸਥਾ’ ਪੜ੍ਹ ਸਕਦੇ ਹੋ। ਇਸ ਪੁਸਤਕ ਦੀ ਕਾਪੀ ਜਰਮਨੀ ਵਿੱਚ ਪਰਾਪਤ ਕਰਨ ਲਈ ਸ. ਮਨਜੀਤ ਸਿੰਘ
ਜੀ ਫਿਨਲੈਂਡ ਨਾਲ ਸੰਪਰਕ ਕਰ ਕੇ ਵੇਖ ਲੈਣਾ ਜੀ। ਸ. ਮਨਜੀਤ ਸਿੰਘ ਜੀ ਦਾ ਫਿਨਲੈਂਡ ਦਾ ਟੈਲੀਫੋਨ
ਨੰ. 00358400701727 ਹੈ ਜੀ।
ਧੰਨਵਾਦ ਸਹਿਤ,
ਇਕਬਾਲ ਸਿੰਘ ਢਿੱਲੋਂ,
ਚੰਡੀਗੜ੍ਹ।
(27/03/13)
ਚਰਨਜੀਤ ਸਿੰਘ ਬਰੈਂਮਪਟਨ
ਸਿੱਖ ਮਾਰਗ ਦੇ ਪਾਠਕ ਸਜਨੋ
ਗੁਰਮੀਤ ਸਿੰਘ ਜੀ ਨੇ ਆਪਣੇ ਲੇਖ” ਅਕਾਲ ਤਖਤ ਕਿੱਥੇ ਹੈ” ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ
ਗੁਰਬਾਣੀ ਮੁਤਾਬਿਕ ਤਖਤ ਅਤੇ ਰਾਜ ਦਾ ਸੰਕਲਪ ਵੱਖਰਾ ਹੈ ਜੋ ਮੌਜੂਦਾ ਅਕਾਲ ਤਖਤ ਨਾਲ ਮੇਲ ਨਹੀਂ
ਖਾਂਦਾ।
ਪਰ ਗੁਰਬਾਣੀ ਮੁਤਾਬਿਕ ਤਾਂ ਨਗਰ ਦਾ ਸੰਕਲਪ ਵੀ ਵੱਖਰਾ ਹੈ। ਭਗਤ ਰਵਿਦਾਸ ਜੀ ਕਹਿੰਦੇ ਹਨ:
ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ
ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ
ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥
ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ
ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ {ਪੰਨਾ 345}
ਧਿਆਨ ਰਹੇ ਕਿ ਬੇਗਮਪੁਰਾ ਆਪਣੇ ਸ਼ਰੀਰ ਨੂੰ ਕਿਹਾ ਗਿਆ ਹੈ।
ਗੁਰੁ ਨਾਨਕ ਸਾਹਿਬ ਆਪ ਲਿਖਦੇ ਹਨ:
ਮਾਰੂ ਮਹਲਾ ੧ ਦਖਣੀ ॥ ਕਾਇਆ ਨਗਰੁ ਨਗਰ ਗੜ ਅੰਦਰਿ ॥ ਸਾਚਾ ਵਾਸਾ ਪੁਰਿ
ਗਗਨੰਦਰਿ ॥ ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧॥ (1033)
ਸਵਾਲ ਪੈਦਾ ਹੁੰਦਾ ਹੈ ਕਿ ਇੱਕ ਇੱਟ ਪੱਥਰਾਂ ਦੇ ਸ਼ਹਿਰ ਨੂੰ ਜੋ ਗੁਰੂ ਨਾਨਕ ਸਾਹਿਬ ਨੇ ਆਪ
ਵਸਾਇਆ, ਕਰਤਾਰਪੁਰ ਨਾਮ ਕਿਵੇਂ ਦੇ ਦਿੱਤਾ? ਹਾਲਾਂਕਿ ਰੱਬ ਦੇ ਨਾਮ ਤੇ ਰੱਖੇ ਹੋਏ ਨਗਰਾਂ ਬਾਰੇ
ਗੁਰੂ ਅਰਜਨ ਸਾਹਿਬ ਦਾ ਫੁਰਮਾਨ ਹੈ:
ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ ॥ (214)
ਸਵਾਲ: ਕੀ ਅਕਾਲ ਤਖਤ ਵਾਂਗ ਸ਼ਹਿਰ ਦਾ ਨਾਮ ਕਰਤਾਰਪੁਰ ਵੀ ਗਲਤ ਹੈ? ਕੀ ਇਹ ਨਾਮ ਵੀ ਪੰਥ
ਦੋਖੀਆਂ ਨੇ ਬਾਅਦ ਵਿੱਚ ਇਜਾਦ ਕੀਤਾ ਸੀ ਜਿਵੇਂ ਕਿ ਗੁਰਮੀਤ ਸਿੰਘ ਜੀ ਆਪਣੇ ਲੇਖ ਵਿੱਚ ਦੱਸਦੇ ਹਨ
ਕਿ ਅਕਾਲ ਤਖਤ ਵਾਂਗ ਕਰਤਾਰਪੁਰ, ਗੋਇੰਦਵਾਲ, ਅਮ੍ਰਿਤਸਰ ਆਦਿ ਦਾ ਜਿਕਰ ਭੱਟਾਂ ਦੇ ਸਵੈਯਾਂ ਵਿੱਚ
ਨਹੀਂ ਮਿਲਦਾ।
ਚਰਨਜੀਤ ਸਿੰਘ
ਬਰੈਂਮਪਟਨ
(27/03/13)
ਤੱਤ ਗੁਰਮਤਿ ਪਰਿਵਾਰ
ਸ੍ਰ. ਜੋਗਿੰਦਰ ਸਿੰਘ- ਪ੍ਰੋ. ਦਰਸ਼ਨ ਸਿੰਘ ਮਿਲਣੀ ਪੰਥ ਦੇ ਸੁਚੇਤ ਤਬਕੇ ਲਈ ਇਕ ਹਾਂ-ਪੱਖੀ ਸੰਕੇਤ
ਭਵਿੱਖ ਵਿਚ ਇਮਾਨਦਾਰੀ ਅਤੇ ਸਾਫ ਨੀਅਤ ਨਾਲ ਅੱਗੇ ਵੱਧਣਾ ਹੀ ਹੈ ਸਫਲਤਾ ਦੀ ਕੁੰਜੀ
‘ਤੱਤ ਗੁਰਮਤਿ ਪਰਿਵਾਰ’
ਤੱਤ ਗੁਰਮਤਿ ਪਰਿਵਾਰ ਆਪਣੀ ਕਾਇਮੀ ਦੇ ਸਮੇਂ ਤੋਂ ਹੀ ਪੰਥ ਦੇ ਸੁਚੇਤ ਤਬਕੇ ਨੂੰ
ਆਪਸੀ ਸਹਿਮਤੀ ਦੇ ਮੁੱਦਿਆਂ ਨੂੰ ਆਧਾਰ ਬਣਾ ਕੇ, ਇਮਾਨਦਾਰੀ ਅਤੇ ਸਾਫ ਨੀਅਤ ਨਾਲ, ਸਾਂਝੇ ਤੌਰ ਤੇ
ਅੱਗੇ ਵੱਧਣ ਦਾ ਹੋਕਾ ਦਿੰਦਾ ਰਿਹਾ ਹੈ। ਇਸ ਸੰਦਰਭ ਵਿਚ ਪਰਿਵਾਰ ਵਲੋਂ ਨਿਸ਼ਕਾਮਤਾ ਨਾਲ ਵਾਰ ਵਾਰ
ਸੁਚੇਤ ਪੰਥ ਨੂੰ ਹਲੂਣਾ ਦੇਣ ਦਾ ਯਤਨ ਕਰਦੇ ਹੋਏ ਸੰਪਾਦਕੀ ਲਿਖੇ ਗਏ। ਇਨ੍ਹਾਂ ਸੰਪਾਦਕੀਆਂ ਵਿਚ
ਸ੍ਰ. ਜੋਗਿੰਦਰ ਸਿੰਘ (ਸਪੋਕਸਮੈਨ) ਅਤੇ ਪ੍ਰੋ. ਦਰਸ਼ਨ ਸਿੰਘ ਸਮੇਤ ਪੰਥ ਦੇ ਸਮੁੱਚੇ ਸੁਚੇਤ ਤਬਕੇ
ਨੂੰ ਸਾਂਝੇ ਸਿਧਾਂਤਕ ਆਧਾਰਾਂ ਤੇ ਏਕਤਾ ਕਰਨ ਦਾ ਸੁਝਾਅ ਦਿਤੇ ਗਏ। ਪਰ ਹੇਠ ਲਿਖੇ ਕੁਝ ਮੁੱਖ
ਕਾਰਨਾਂ ਕਰਕੇ ਇਹ ਯਤਨ ਸਿਰੇ ਨਹੀਂ ਚੜ ਪਾਏ।
1. ਆਗੂਆਂ ਦੀ ਹਉਮੈ
2. ਸ਼ਖਸੀਅਤ-ਪ੍ਰਸਤ ਹਮਦਰਦਾਂ ਦੀ ਚਾਪਲੂਸੀ ਕਾਰਨ ਆਗੂਆਂ ਦੇ ਗੁੰਮਰਾਹ ਹੋ ਜਾਣ ਦੀ ਪ੍ਰਵਿਰਤੀ
3. ਕੁਝ ਮੁੱਦਿਆਂ ਤੇ ਅਸਹਿਮਤੀ ਨੂੰ ਨਿੱਜੀ ਵਿਰੋਧ ਅਤੇ ਨਫਰਤ ਬਣਾ ਕੇ ਫਤਵੇਬਾਜ਼ੀ ਦਾ ਨਾਂਹ-ਪੱਖੀ
ਰੁਝਾਣ
4. ਸੱਚ ਸਮਝਣ ਤੋਂ ਬਾਅਦ ਵੀ ਸੱਚ ਅਪਨਾਉਣ ਤੋਂ ਘੇਸਲ ਵੱਟਣ ਦੀ ਸਮਝੌਤਾਵਾਦੀ ਪਹੁੰਚ।
5. ਪ੍ਰਚਲਿਤ ਮਾਨਤਾਵਾਂ ਦੇ ਟੁੱਟ ਜਾਣ ਦੇ ਮਾਨਸਿਕ ਡਰ ਕਾਰਨ ਪੈਦਾ ਹੋ ਰਹੇ ਬੇਲੋੜੇ ਜ਼ਜਬਾਤ ਅਤੇ
ਫਤਵੇਬਾਜ਼ੀ
ਪ੍ਰੋ. ਦਰਸ਼ਨ ਸਿੰਘ ਜੀ ਦੇ ਇਰਦ-ਗਿਰਦ ਵਿਚਰਦੀ ਧਿਰ ਇਨ੍ਹਾਂ ਕਮਜ਼ੋਰੀਆਂ ਦੀ ਇਕ ਮਿਸਾਲ ਹੈ।
ਦਰਸ਼ਨ ਸਿੰਘ ਜੀ ਦੇ ਕੁਝ ਸਮਰਥਕ ‘ਸ਼ਖਸੀਅਤ-ਪ੍ਰਸਤ’ ਕਹੇ ਜਾਣ ਤੇ ਨਰਾਜ਼ ਤਾਂ ਬਹੁਤ ਹੋ ਜਾਂਦੇ ਹਨ ਪਰ
ਤਲਖ ਹਕੀਕਤ ਇਹੀ ਹੈ ਕਿ ਇਨ੍ਹਾਂ ਨੇ ਪ੍ਰੋ. ਜੀ ਨੂੰ ਵਿਵਹਾਰ ਵਿਚ ‘ਦੇਹਧਾਰੀ ਗੁਰੂ’ ਦਾ ਦਰਜਾ ਹੀ
ਦਿਤਾ ਹੋਇਆ ਹੈ। ਇਨ੍ਹਾਂ ਲਈ ‘ਗੁਰਮਤਿ’ ਸਿਰਫ ਉਹੀ ਹੈ, ਜੋ ਪ੍ਰੋ. ਦਰਸ਼ਨ ਸਿੰਘ ਜੀ ਦਾ ਸਟੈਂਡ ਹੈ।
ਜੇ ਕਦੀ ਚੰਦ ਦਿਨਾਂ ਵਿਚ ਉਨ੍ਹਾਂ ਦਾ ਸਟੈਂਡ ਇਕਦਮ ਬਦਲ ਗਿਆ ਤਾਂ ਵੀ ਉਹ ਇਨ੍ਹਾਂ ਦੀ ਨਜ਼ਰ ਵਿਚ
‘ਗੁਰਮਤਿ’ ਹੀ ਰਿਹਾ। ਪਿਛਲੇ 3-4 ਸਾਲ ਦੀਆਂ ਘਟਨਾਵਾਂ ਇਸ ਗੱਲ ਦਾ ਪੁਖਤਾ ਸਬੂਤ ਹਨ। ਅੱਜ ਤੋਂ
ਲਗਭਗ 3 ਕੁ ਸਾਲ ਪ੍ਰੋ. ਦਰਸ਼ਨ ਸਿੰਘ ਜੀ ਦਾ ‘ਸਿੱਖ ਰਹਿਤ ਮਰਿਯਾਦਾ’ ਬਾਰੇ ਸਟੈਂਡ, ਕਮੀਆਂ
ਜਾਣਦੇ-ਬੁਝਦੇ, ਅਣਮਿੱਥੇ ਸਮੇਂ ਤੱਕ ਅੰਨ੍ਹੀ ਪ੍ਰੋੜਤਾ ਕਰਦੇ ਰਹਿਣ ਦੀ ਨੀਤੀ ਅਪਨਾਉਣ ਦਾ ਸੀ।
ਉਨ੍ਹਾਂ ਅਨੁਸਾਰ ਇਸ ਦੀਆਂ ਕਮੀਆਂ ਬਾਰੇ ਜਨਤਕ ਤੌਰ ਤੇ ਕੋਈ ਗੱਲ ਕਰਨਾ ਗਲਤ ਹੈ। ਤੱਤ ਗੁਰਮਤਿ
ਪਰਿਵਾਰ ਨੇ ਸ਼ੁਰੂ ਤੋਂ ਹੀ ਠੋਸ ਦਲੀਲਾਂ ਅਤੇ ਦ੍ਰਿੜਤਾ ਨਾਲ ਉਨ੍ਹਾਂ ਨੂੰ ਆਪਣੇ ਇਸ ਗੁਰਮਤਿ
ਵਿਰੋਧੀ ਸਟੈਂਡ ਦੀ ਸਵੈ-ਪੜਚੋਲ ਕਰਨ ਦੀ ਗੁਜਾਰਿਸ਼ ਵਾਰ ਵਾਰ ਕੀਤੀ। ਪਰਿਵਾਰ ਦੇ ਇਨ੍ਹਾਂ ਯਤਨਾਂ
ਨੂੰ ਪ੍ਰੋ. ਜੀ ਦੇ ਅੰਨ੍ਹੇ ਸਮਰਥਕਾਂ ਨੇ ਗੁਨਾਹ ਵਾਂਗੂ ਮੰਨਦੇ ਹੋਏ ਪਰਿਵਾਰ ਖਿਲਾਫ ਹਲਕੇ ਪੱਧਰ
ਦੀ ਫਤਵੇਬਾਜ਼ੀ ਕਰਦਿਆਂ ਮਨ ਵਿਚ ਪੱਕੀ ਨਫਰਤ ਪਾਲ ਲਈ। ਪਰ ਥੋੜੇ ਸਮੇਂ ਵਿਚ ਹੀ ਪ੍ਰੋ. ਜੀ ਨੂੰ
ਸਿੱਖ ਰਹਿਤ ਮਰਿਯਾਦਾ ਪ੍ਰਤੀ ਆਪਣੇ ਗਲਤ ਸਟੈਂਡ ਦਾ ਅਹਿਸਾਸ ਹੋ ਗਿਆ ਅਤੇ ਉਨ੍ਹਾਂ ਜਨਤਕ ਤੌਰ ਤੇ
ਇਸ ਦੀਆਂ ਕਮੀਆਂ ਬਾਰੇ ਗੱਲ ਕਰਨਾ ਸ਼ੁਰੂ ਕਰ ਦਿਤਾ। ਉਨ੍ਹਾਂ ਦੇ ਅੰਨ੍ਹੇ ਸਮਰਥਕਾਂ ਨੂੰ ਇਸ ਸਟੈਂਡ
ਵਿਚ ਯੂ-ਟਰਨ ਲੈ ਲੈਣ ਤੇ ਵੀ ਕੋਈ ਸ਼ਰਮ ਮਹਿਸੂਸ ਨਹੀਂ ਹੋਈ ਅਤੇ ਉਨ੍ਹਾਂ ਨੇ ਅੰਨ੍ਹਾ ਸਮਰਥਨ ਅਤੇ
ਪਰਿਵਾਰ ਦਾ ਅੰਨ੍ਹਾ-ਵਿਰੋਧ ਨਹੀਂ ਤਿਆਗਿਆ। ਜਿਵੇਂ ਕੁਝ ਸਾਲ ਪਹਿਲਾਂ ਪ੍ਰੋ. ਦਰਸ਼ਨ ਸਿੰਘ ਜੀ ਨੇ
ਸਿੱਖ ਰਹਿਤ ਮਰਿਯਾਦਾ ਦੀ ਅਣਮਿਥੇ ਸਮੇਂ ਤੱਕ ਪ੍ਰੋੜਤਾ ਦਾ ਗਲਤ ਸਟੈਂਡ ਬਿਨਾਂ ਤੱਥ ਵਿਚਾਰੇ ਆਪਣਾ
ਲਿਆ ਸੀ। ਹੁਣ ਉਹ ਆਪਣੇ ਇਕ ਤਾਜ਼ਾ ਬਿਆਨ ਵਿਚ ਸਿੱਖ ਰਹਿਤ ਮਰਿਯਾਦਾ ਦੀ ਲੋੜ ਤੋਂ ਹੀ ਮੁਨਕਰ ਜਾਪਦੇ
ਹਨ। ਇਸ ਸਟੈਂਡ ਵਿਚ ਵੀ ਕਾਹਲੀ ਅਤੇ ਵਿਚਾਰ ਦੀ ਘਾਟ ਹੈ। ਇਸ ਸਟੈਂਡ ਦੇ ਹੱਕ ਵਿਚ ਦਿਤੀ ਦਲੀਲ ਵੀ
ਬਹੁਤ ਕੱਚੀ ਹੈ। ਉਨ੍ਹਾਂ ਦੀ ਦਲੀਲ ਅਨੁਸਾਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਹੀ ਅਸਲ ਮਰਿਯਾਦਾ ਹਨ।
ਜੇ ਹੋਰ ਕਿਸੇ ਮਰਿਯਾਦਾ ਦੀ ਲੋੜ ਹੁੰਦੀ ਤਾਂ ਨਾਨਕ ਸਰੂਪ ਆਪ ਹੀ ਬਣਾ ਜਾਂਦੇ। ਇਸ ਕੱਚੀ ਦਲੀਲ ਨਾਲ
ਤਾਂ ਕੱਲ ਨੂੰ ਕੋਈ ‘ਗੁਰਬਾਣੀ ਵਿਆਖਿਆ’ ਦੀ ਲੋੜ ਤੋਂ ਵੀ ਮੁਨਕਰ ਹੋ ਸਕਦਾ ਹੈ ਕਿ ਜੇ ਕਿਸੇ
‘ਗੁਰਬਾਣੀ-ਟੀਕੇ’ ਦੀ ਲੋੜ ਹੁੰਦੀ ਨਾਨਕ ਸਰੂਪ ਆਪ ਹੀ ਤਿਆਰ ਕਰ ਜਾਂਦੇ।
ਦਿਲਚਸਪ ਗੱਲ ਇਹ ਹੈ ਕਿ ਜਦੋਂ ਕੁਝ ਸੁਹਿਰਦ ਸੱਜਣ ਪਿੱਛਲੇ ਸਮੇਂ ਵਿਚ ਆਪਣੀ ਸਮਝ ਅਨੁਸਾਰ ‘ਸਿੱਖ
ਰਹਿਤ ਮਰਿਯਾਦਾ’ ਦੀ ਲੋੜ ਤੋਂ ਮੁਨਕਰ ਹੋ ਰਹੇ ਸਨ ਤਾਂ ਦਰਸ਼ਨ ਸਿੰਘ ਜੀ ਦੇ ਕੁਝ ਅੰਨ੍ਹੇ ਸਮਰਥਕ
ਉਨ੍ਹਾਂ ਨੂੰ ‘ਨਾਸਤਿਕ, ਕਾਮਰੇਡ’ ਐਲਾਣਨ ਤੱਕ ਦੀ ਗੁਰਮਤਿ ਵਿਰੋਧੀ ਪਹੁੰਚ ਅਪਨਾਉਣ ਤੱਕ ਵੀ ਗਿਰ
ਗਏ। ਪਰ ਹੁਣ ਜਦੋਂ ਵੈਸੀ ਹੀ ਗੱਲ ਪ੍ਰੋ. ਦਰਸ਼ਨ ਸਿੰਘ ਜੀ ਨੇ ਦੁਹਰਾ ਦਿਤੀ ਹੈ ਤਾਂ ਵੀ ਪ੍ਰੋ. ਜੀ
ਉਨ੍ਹਾਂ ਲਈ ‘ਆਦਰਸ਼ਕ’ ਹਨ। ਕੀ ਇਹ ਪਹੁੰਚ ਪ੍ਰੋ. ਜੀ ਨੂੰ ਵਿਵਹਾਰਿਕ ਤੌਰ ਤੇ ‘ਦੇਹਧਾਰੀ ਗੁਰੂ’
ਮੰਨਣ ਰੂਪੀ ਅੰਨ੍ਹਾ ਸਮਰਥਨ ਨਹੀਂ? ‘ਦੇਹਧਾਰੀ ਗੁਰੂ’ ਦੇ ਭਰਮ ਵਿਚ ਉਲਝੇ ਰਹਿਣ ਕਾਰਨ ਇਸ ਗਲਤ
ਪਹੁੰਚ ਦਾ ਅਹਿਸਾਸ ਹੋ ਪਾਉਣਾ ਸ਼ਾਇਦ ਸੰਭਵ ਨਹੀਂ।
ਆਪਣੇ ਰਹਿਬਰ ਨੂੰ ਵੀ
ਸਿਧਾਂਤਕ ਗਲਤੀ ਕਰਦੇ ਜਾਪਣ ਤੇ ਟੋਕਣ ਦੀ ਆਤਮਿਕ ਦਲੇਰੀ ਰੱਖਣ ਵਾਲੇ ਗੁਰਮਤਿ ਆਸ਼ਕਾਂ ਵਾਲੇ ਇਨਕਲਾਬ
ਦੇ ਕਾਫਲੇ ਦੇ ਸੱਚੇ ਪਾਂਧੀ ਐਸੇ ਸ਼ਖਸੀਅਤ-ਪ੍ਰਸਤ ਹੋ ਕੇ ਨਹੀਂ ਬਣਿਆ ਜਾ ਸਕਦਾ।
ਕੁਝ ਸਮਾਂ ਪਹਿਲਾਂ ਜਦੋਂ ਤੱਤ ਗੁਰਮਤਿ ਪਰਿਵਾਰ ਵਲੋਂ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ
ਰੂਪ ਵਿਚ ਪੰਥ ਦੀ ਸਮੁੱਚੀਆਂ ਸੁਚੇਤ ਧਿਰਾਂ ਅਤੇ ਸ਼ਖਸੀਅਤਾਂ ਨੂੰ ਇਕ ਸਾਂਝੇ ਮੰਚ ਤੇ ਇਕੱਠਾ ਹੋ ਕੇ
ਆਪਸੀ ਵਿਚਾਰ ਸਾਂਝੇ ਕਰਨ ਦਾ ਮੌਕਾ ਪ੍ਰਦਾਨ ਕਰਨ ਦੇ ਨਿਸ਼ਕਾਮ ਯਤਨ ਪਰਿਵਾਰ ਵਲੋਂ ਕੀਤੇ ਗਏ ਤਾਂ ਪਰ
ਪ੍ਰੋ. ਦਰਸ਼ਨ ਸਿੰਘ ਜੀ ਆਲੇ-ਦੁਆਲੇ ਵਿਚਰਦੀ ਇਸ ਧਿਰ ਨੇ ਸ਼ਾਮਿਲ ਹੋਣ ਲਈ ਇਕ ਸ਼ਰਤ ਇਹ ਵੀ ਰੱਖ ਦਿਤੀ
ਕਿ ਇਨ੍ਹਾਂ ਯਤਨਾਂ ਵਿਚ ਜੋਗਿੰਦਰ ਸਿੰਘ ਜੀ ਸਪੋਕਸਮੈਨ ਸਮੇਤ ਕੁਝ ਲੋਕਾਂ ਨੂੰ ਸ਼ਾਮਿਲ ਨਾ ਕੀਤਾ
ਜਾਵੇ। ਜਦੋਂ ਸੰਯੋਜਕ ਵਜੋਂ ਪਰਿਵਾਰ ਨੇ ਐਸੀਆਂ ਗੁਰਮਤਿ ਵਿਰੋਧੀ ਸ਼ਰਤਾਂ ਨੂੰ ਮੰਨਣ ਤੋਂ ਦ੍ਰਿੜਤਾ
ਨਾਲ ਇਨਕਾਰ ਕਰ ਦਿਤਾ ਤਾਂ ਇਸ ਧਿਰ ਵਿਚਲੇ ਕੁਝ ਸੱਜਣ ਇਸ ਉਪਰਾਲੇ ਦਾ ਨਾਂਹ-ਪੱਖੀ ਵਿਰੋਧ ਕਰਨ ਲਈ
ਕਿਸ ਨੀਂਵੀ ਹੱਦ ਤੱਕ ਪਹੁੰਚ ਗਏ, ਇਹ ਤੱਥ ਇਤਿਹਾਸ ਦਾ ਹਿੱਸਾ ਬਣ ਚੁੱਕੇ ਹਨ। ਹੁਣ ਜਦੋਂ ਜੋਗਿੰਦਰ
ਸਿੰਘ ਸਪੋਕਸਮੈਨ ਪ੍ਰਤੀ ਮਨ ਵਿਚ ਪਾਲੀ ਨਫਰਤ ਦਾ ਤਿਆਗ ਕਰਕੇ ਪ੍ਰੋ. ਦਰਸ਼ਨ ਸਿੰਘ ਜੀ ਉਨ੍ਹਾਂ ਨੂੰ
ਮਿਲ ਆਏ ਹਨ ਤਾਂ ਉਨ੍ਹਾਂ ਦੇ ਉਹੀ ਅੰਨ੍ਹੇ ਸਮਰਥਕ ਇਸ ਗੱਲ ਨੂੰ ਖੁਸ਼ੀ ਦਾ ਇਜ਼ਹਾਰ ਕਰਦੇ ਇਸਦਾ
ਸੁਆਗਤ ਕਰ ਰਹੇ ਹਨ। ਬੇਸ਼ਕ ਇਹ ਮਿਲਣੀ ਇਕ ਸੁਆਗਤ-ਯੋਗ ਕਦਮ ਹੈ। ਪਰ ਜੇ ਮਨਜੀਤ ਸਿੰਘ ਜੀ
ਮੋਹਾਲੀ, ਇੰਦਰਜੀਤ ਸਿੰਘ ਜੀ ਕਾਨਪੁਰ ਅਤੇ ਸੰਪਾਦਕ ਖਾਲਸਾ ਨਿਉਜ਼ ਜਿਹੇ ਅੰਨ੍ਹੇ ਸਮਰਥਕਾਂ ਨੂੰ
ਆਪਣੀ ਪਿੱਛਲੀ ਗਲਤ ਪਹੁੰਚ ਦਾ ਇਹਸਾਸ ਹੋ ਗਿਆ ਹੈ ਤਾਂ ਹੀ ਇਸ ਸੁਆਗਤ ਵਿਚ ਇਮਾਨਦਾਰੀ ਮੰਨੀ ਜਾ
ਸਕਦੀ ਹੈ । ਵਰਨਾ ਇਹ ਸੁਆਗਤ ਆਮ ਰਾਜਨੀਤਕਾਂ ਦੇ ਗਠਬੰਧਨ ਵਰਗੀ ਰਸਮੀ ਮੌਕਾਪ੍ਰਸਤੀ ਹੀ ਹੈ, ਜੋ
ਗੁਰਮਤਿ ਇਨਕਲਾਬ ਦੇ ਸਫਰ ਵਿਚ ਕਦਾਚਿਤ ਸਹਾਇਕ ਨਹੀਂ ਹੋ ਸਕਦੀ।
ਪ੍ਰੋ. ਦਰਸ਼ਨ ਸਿੰਘ- ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਦੀ ਇਸ ਮਿਲਣੀ ਦਾ ਹਾਰਦਿਕ ਸੁਆਗਤ ਕਰਦੇ ਹੋਏ
ਅਸੀਂ ਸਭ ਤੋਂ ਵੱਧ ਵਧਾਈ ਡਾ. ਅਰਵਿੰਦਰ ਸਿੰਘ ਲੁਧਿਆਣਾ ਨੂੰ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ
ਮਿਲਣੀ ਨੂੰ ਸੰਭਵ ਬਣਾਉਣ ਲਈ ਠੋਸ ਯਤਨ ਕੀਤੇ। ਜੋਗਿੰਦਰ ਸਿੰਘ ਜੀ ਦੀ ਖੁੱਲਦਿੱਲੀ ਵੀ
ਕਾਬਲ-ਏ-ਤਾਰੀਫ ਹੈ, ਜਿਨ੍ਹਾਂ ਨੇ ਪਿੱਛਲੇ ਲੰਮੇ ਸਮੇਂ ਤੋਂ ਪ੍ਰੋ. ਦਰਸ਼ਨ ਸਿੰਘ ਜੀ ਦੇ ਕੁਝ
ਸਮਰਥਕਾਂ ਵਲੋਂ ਉਨ੍ਹਾਂ ਦੇ ਕੀਤੇ ਜਾ ਰਹੇ ਅੰਨ੍ਹੇ-ਵਿਰੋਧ ਨੂੰ ਭੁੱਲਾ ਕੇ, ਨਿਮਰਤਾ ਦਾ ਵਿਖਾਵਾ
ਕਰਦੇ ਹੋਏ, ਪ੍ਰੋ. ਜੀ ਨੂੰ ਫੋਨ ਕਰਨ ਦੀ ਪਹਿਲ ਕਰਨ ਵਿਚ ਕੋਈ ਹਿਚਕ ਮਹਿਸੂਸ ਨਹੀਂ ਕੀਤੀ। ਇਹ
ਗੁਰਮਤਿ ਨੂੰ ਵਿਵਹਾਰ ਵਿਚ ਅਪਨਾਉਣ ਦੀ ਇਕ ਮਿਸਾਲ ਹੈ।
ਇਸ ਮਿਲਣੀ ਲਈ ਦਰਸ਼ਨ ਸਿੰਘ ਵਲੋਂ ਪਹਿਲਾਂ ਜੋਗਿੰਦਰ ਸਿੰਘ ਜੀ ਤਰਫੋਂ ਫੋਨ ਕਰਨ ਦੀ ‘ਸ਼ਰਤ’ ਰੱਖਣਾ,
ਉਨ੍ਹਾਂ ਦੀ ਸ਼ਖਸੀਅਤ ਵਿਚਲੀ ‘ਹਉਮੈ’ ਦਾ ਪ੍ਰਗਟਾਵਾ ਹੀ ਲਗਦਾ ਹੈ। ਗੁਰਮਤਿ ਨੂੰ ਵਿਵਹਾਰ ਵਿਚ
ਅਪਨਾਉਣ ਦੀ ਲੋੜ ਵੱਧ ਹੈ, ਬਜਾਏ ਇਸ ਪ੍ਰਤੀ ਸਿਰਫ ਜ਼ਜਬਾਤੀ ਪਿਆਰ ਪ੍ਰਗਟਾਉਣ ਦੇ। ਅਫਸੋਸ!
ਬਹੁੱਤੀਆਂ ਸੁਚੇਤ ਧਿਰਾਂ ਅਤੇ ਸ਼ਖਸੀਅਤਾਂ ਵਿਚ ‘ਗੁਰਮਤਿ’ ਪ੍ਰਤੀ ਜ਼ਜਬਾਤੀ ਲਗਾਵ ਤਾਂ ਵੇਖਣ ਵਿਚ
ਮਿਲਦਾ ਹੈ, ਪਰ ਵਿਵਹਾਰ ਵਿਚ ਇਸਦੀ ਖੁਸ਼ਬੂ ਦੀ ਘਾਟ ਨਜ਼ਰ ਆਉਂਦੀ ਹੈ। ਤਾਂ ਹੀ ਅਸੀਂ ਆਪਣੇ ਆਪ ਨੂੰ
ਸੁਚੇਤ ਮੰਨਦੇ ਹੋਏ, ਵਿਰੋਧੀ ਵਿਚਾਰ ਵਾਲਿਆਂ ਨੂੰ ‘ਨਾਸਤਕ, ਕਾਮਰੇਡ’ ਐਲਾਨਣ ਤੱਕ ਕਾਹਲੇ ਪਏ
ਰਹਿੰਦੇ ਹਾਂ। ਆਸ ਹੈ ਪ੍ਰੋ. ਦਰਸ਼ਨ ਸਿੰਘ ਜੀ, ਉਨ੍ਹਾਂ ਦੇ ਸਮਰਥਕ ਅਤੇ ਅਸੀਂ ਸਾਰੇ ਗੁਰਮਤਿ ਨੂੰ
ਪਿਆਰ ਕਰਨ ਵਾਲੇ, ਇਸ ਦੀ ਖੁਸ਼ਬੂ ਆਪਣੇ ਵਿਵਹਾਰ ਵਿਚ ਭਰਨ ਦਾ ਯਤਨ ਕਰਾਂਗੇ। ਐਸੀ ਇਮਾਨਦਾਰ ਪਹੁੰਚ
ਨਾਲ ਜੇ ਅਸੀਂ ਸਾਂਝੇ ਕਦਮ ਪੁੱਟਣ ਦਾ ਯਤਨ ਗੁਰਮਤਿ ਦੀ ਰੋਸ਼ਨੀ ਵਿਚ ਕਰਾਂਗੇ ਤਾਂ ਬੇਸ਼ਕ ਨਤੀਜੇ
ਬਹੁਤ ਹੌਂਸਲਾ ਵਧਾਉਣ ਵਾਲੇ ਨਿਕਲਣਗੇ। ਇਸ ਏਕਤਾ ਤੋਂ ਪਰੇਸ਼ਾਨ ਕੁਝ ਸੱਜਣ ਅਤੇ ਧਿਰਾਂ ਪ੍ਰੋ. ਦਰਸ਼ਨ
ਸਿੰਘ ਜੀ ਅਤੇ ਉਨ੍ਹਾਂ ਨਾਲ ਜੁੜੀ ਧਿਰ ਵਿਚਲੇ ਹੋਰ ਸੱਜਣਾਂ ਨੂੰ ਇਸ ਮਿਲਣੀ ਪ੍ਰਤੀ ਤਾਹਨੇ-ਮਿਹਣੇ
ਰਾਹੀਂ ਨੀਂਵਾ ਵਿਖਾਉਂਦੇ, ਇਨ੍ਹਾਂ ਏਕਤਾ ਕੋਸ਼ਿਸ਼ਾਂ ਨੂੰ ਤਾਰੋਪੀਡ ਕਰਨ ਦੇ ਯਤਨ ਕਰਨਗੇ। ਪਰ ਐਸੇ
ਸਮੇਂ ਵਿਚ ਪ੍ਰੋ. ਦਰਸ਼ਨ ਸਿੰਘ ਜੀ ਅਤੇ ਉਨ੍ਹਾਂ ਦੇ ਸਮਰਥਕ ਗੁਰਮਤਿ ਵਿਵਹਾਰ ਨੂੰ ਚੇਤੇ ਰੱਖਦਿਆਂ,
ਦ੍ਰ੍ਰਿੜਤਾ ਨਾਲ ਐਸੇ ਸੱਜਣਾਂ ਨੂੰ ਇਹ ਸਪਸ਼ਟ ਕਰਨ ਕਿ ਸਾਨੂੰ ਆਪਣੀ ਪਿੱਛਲੀ ਗਲਤ ਪਹੁੰਚ ਦਾ ਇਹਸਾਸ
ਹੋ ਗਿਆ ਹੈ। ਐਸੀ ਇਮਾਨਦਾਰ ਦ੍ਰਿੜ ਪਹੁੰਚ ਨਾਲ ਏਕਤਾ ਦੇ ਵਿਰੋਧੀ ਸੱਜਣਾਂ ਦੇ ਹੌਂਸਲੇ ਪਸਤ ਹੋ
ਜਾਣਗੇ।
ਕਾਲਾ ਅਫਗਾਨਾ ਜੀ - ਦਰਸ਼ਨ ਸਿੰਘ ਜੀ ਮਿਲਣੀ ਉਪਰੰਤ ਜੋਗਿੰਦਰ ਸਿੰਘ- ਦਰਸ਼ਨ ਸਿੰਘ ਦੀ ਇਹ ਮਿਲਣੀ
ਪੰਥ ਦੇ ਸੁਚੇਤ ਤਬਕੇ ਲਈ ਹਾਂ-ਪੱਖੀ ਸੰਕੇਤ ਹਨ, ਜਿਨ੍ਹਾਂ ਦਾ ਹਰ ਸੁਹਿਰਦ ਸੁਚੇਤ ਧਿਰ ਵਲੋਂ
ਹਾਰਦਿਕ ਸੁਆਗਤ ਕਰਨਾ ਬਣਦਾ ਹੈ। ਆਸ ਕਰਦੇ ਹੈ ਕਿ ਇਹ ਮਿਲਣੀਆਂ ਰੂਪੀ ਯਤਨ ਇਮਾਨਦਾਰੀ ਦੀ ਬੁਨਿਆਦ
ਤੇ ਖੜੇ ਰਹਿਣਗੇ ਅਤੇ ਇਨ੍ਹਾਂ ਵਿਚ ਆਮ ਰਾਜਨੀਤਕਾਂ ਵਾਲੀ ਮੌਕਾਪ੍ਰਸਤੀ ਅਤੇ ਸਵਾਰਥੀ ਪਹੁੰਚ ਨਹੀਂ
ਆਏਗੀ। ਪੰਥ ਦੇ ਸੁਚੇਤ ਤਬਕੇ ਨੂੰ ਇਕ ਸਾਂਝੇ ਮੰਚ ਤੇ ਇਕੱਠਾ ਕਰਨ ਦੇ ਨਿਸ਼ਕਾਮ ਯਤਨ ਅੱਗੇ ਵੀ
ਹੁੰਦੇ ਰਹਿਣੇ ਚਾਹੀਦੇ ਹਨ। ਜੋਗਿੰਦਰ ਸਿੰਘ ਜੀ ਸਪੋਕਸਮੈਨ ਵਲੋਂ ਇਸ ਸੰਬੰਧੀ ਖੁੱਲੇ ਸੱਦੇ ਬਾਰੇ
ਸਾਰਿਆਂ ਨੂੰ ਸੁਹਿਰਦਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ। ਤੱਤ ਗੁਰਮਤਿ ਪਰਿਵਾਰ ਵੀ ਸ਼ੁਰੂ ਤੋਂ ਐਸੇ
ਇਮਾਨਦਾਰਾਨਾ ਯਤਨ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ। ਅਪ੍ਰੈਲ 2013 ਵਿਚ ਵੀ ਇਕ ਸਾਂਝਾ ਸਮਾਗਮ
ਕਰਨ ਦੀ ਯੋਜਨਾ ਹੈ। ਸਾਰਿਆਂ ਨੂੰ ਬੇਨਤੀ ਰੂਪ ਸਲਾਹ ਹੈ ਕਿ ਇਸ ਨਵੀਂ ਏਕਤਾ ਕੋਸ਼ਿਸ਼ ਦੇ ਮੱਦੇ-ਨਜ਼ਰ,
ਇਸ ਸਮਾਗਮ ਵਿਚ ਸਾਰੀਆਂ ਧਿਰਾਂ ਇਕ ਸਾਂਝੇ ਮੰਚ ਤੇ ਇਕੱਠੀਆਂ ਹੋਣ। ਅਕਤੂਬਰ 2003 ਦੀ ਮੋਹਾਲੀ
ਕਾਨਫਰਾਂਸ ਦੀ ਤਰਜ਼ ਤੇ ਨਿਕੱਟ ਭਵਿੱਖ ਵਿਚ ਪੰਥ ਦੇ ਸੁਚੇਤ ਤਬਕੇ ਦੀ ਸਾਂਝੀ ਕਾਨਫਰਾਂਸ ਬੁਲਾਉਣ ਲਈ
ਠੋਸ ਯਤਨ ਹੁਣੇ ਹੀ ਸ਼ੁਰੂ ਕਰਨੇ ਚਾਹੀਦੇ ਹਨ। ਸਮੁੱਚੀਆਂ ਸੁਚੇਤ ਧਿਰਾਂ ਦਾ ਇਕ ਸਾਂਝਾ ਮੰਚ ਬਣਾਉਣ
ਦਾ ਰਾਹ ਪੱਧਰਾ ਕਰਨ ਲਈ ਇਕ ਕਮੇਟੀ ਦਾ ਗਠਨ ਫੌਰੀ ਕਰਨਾ ਬਣਦਾ ਹੈ। ਇਸ ਕਮੇਟੀ ਦੇ ਮੈਂਬਰ ਚੁਣਦੇ
ਸਮੇਂ, ਧੜੇਬਾਜ਼ੀ ਨੂੰ ਅਹਿਮੀਅਤ ਦੇਣ ਦੀ ਥਾਂ, ਉਨ੍ਹਾਂ ਸੱਜਣਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ
ਹੈ, ਜੋ ਉਪਰ ਦਿਤੀਆਂ ਕਮਜ਼ੋਰੀਆਂ ਤੋਂ ਆਜ਼ਾਦ ਹੋਣ ਅਤੇ ਪੰਥ ਦੀਆਂ ਸੁਚੇਤ ਧਿਰਾਂ ਦਾ ਉਨ੍ਹਾਂ ਦੀ
ਇਮਾਨਦਾਰੀ ਅਤੇ ਕਾਬਲਿਅਤ ਤੇ ਵਿਸ਼ਵਾਸ ਹੋਵੇ। ਜੇ ਸਪੋਕਸਮੈਨ ਕਾਨਫਰਾਂਸ ਦੇ ਸੂਤਰਧਾਰ (ਸੰਯੋਜਕ) ਦਾ
ਰੋਲ ਅਪਨਾ ਲਵੇ ਤਾਂ ਇਸ ਵਿਚ ਜਲਦ ਕਾਮਯਾਬੀ ਮਿਲਣ ਦੇ ਆਸਾਰ ਹਨ। ਏਕਤਾ ਯਤਨਾਂ ਲਈ ਨਿਰਧਾਰਿਤ
ਕਮੇਟੀ ਹੀ ਕਾਨਫਰਾਂਸ ਦਾ ਏਜੰਡਾ, ਗੁਰਮਤਿ ਦੀ ਰੋਸ਼ਨੀ ਵਿਚ, ਹੋਰਨਾਂ ਦੀ ਸਲਾਹ ਨਾਲ ਤੈਅ ਕਰੇ। ਤੱਤ
ਗੁਰਮਤਿ ਪਰਿਵਾਰ ਐਸੇ ਇਮਾਨਦਾਰਨਾਂ ਯਤਨਾਂ ਵਿਚ, ਆਪਣੇ ਵਲੋਂ ਹਰ ਸੰਭਵ ਸਹਿਯੋਗ ਲਈ ਵਚਨਬੱਧ ਹੈ।
ਗੁਰਮਤਿ ਦਾ ਖਰਾ ਸੰਦੇਸ਼ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਦੀ ਕਾਮਨਾ ਨਾਲ ਗੁਰਮਤਿ ਇਨਕਲਾਬ ਨੂੰ
ਸਮਰਪਤ ਕਾਫਲੇ ਦੇ ਇਨ੍ਹਾਂ ਏਕਤਾ ਯਤਨਾਂ ਵੱਲ ਵੱਧਦਿਆਂ, ਪਿਛਲੀਆਂ ਗਲਤੀਆਂ ਤੋਂ ਸਬਕ ਸਿੱਖਦੇ ਹੋਏ,
ਹੇਠ ਲਿਖੀਆਂ ਕੁਝ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਨਤੀਜੇ ਬੇਸ਼ਕ ਹਾਂ-ਪੱਖੀ ਹੀ ਨਿਕਲਣਗੇ।
1. ਅਸੀਂ ਸਾਰੇ ਗੁਰਮਤਿ ਨੂੰ ਆਪਣੇ ਵਿਵਹਾਰਿਕ ਰੂਪ ਵਿਚ ਅਪਨਾਉਂਦੇ ਹੋਏੇ ਹਉਮੈ, ਈਗੋ, ਨਫਰਤ
ਆਦਿ ਕਮਜ਼ੋਰੀਆਂ ਤੋਂ ਆਜ਼ਾਦ ਹੋਈਏ।
2. ਸਾਡੇ ਲਈ ਕਸਵੱਟੀ ਗੁਰਮਤਿ ਹੀ ਹੋਣੀ ਚਾਹੀਦੀ ਹੈ। ਆਪਣੀ ਧਿਰ ਜਾਂ ਆਗੂ ਦੀ ਨੀਤੀ ਨੂੰ ਅਸੀਂ
ਗੁਰਮਤਿ ਤੋਂ ਵੱਧ ਮੰਨ ਕੇ ਨਾ ਤੁਰੀਏ। ਸ਼ਖਸੀਅਤ-ਪ੍ਰਸਤੀ ਤੋਂ ਪਰਹੇਜ਼ ਕੀਤਾ ਜਾਵੇ।
3. ਕੁਝ ਨੁਕਤਿਆਂ ਤੇ ਆਪਸੀ ਵਿਚਾਰਕ ਅਸਹਿਮਤੀ ਨੂੰ ਨਿੱਜੀ ਵਿਰੋਧ ਬਣਾ ਕੇ, ਕਿਸੇ ਧਿਰ ਜਾਂ
ਸ਼ਖਸੀਅਤ ਖਿਲਾਫ ਹਲਕੇ ਪੱਧਰ ਦੀ ਫਤਵੇਬਾਜ਼ੀ ਨਾ ਕਰੀਏ ਅਤੇ ਨਾ ਹੀ ਕਿਸੇ ਦਾ ਬਾਈਕਾਟ ਕਰਨ ਦੀ
ਪੁਜਾਰੀਵਾਦੀ ਨੀਤੀ ਅਪਨਾਈਏ।
4. ਜਿਨ੍ਹਾਂ ਨੁਕਤਿਆਂ ਦੇ ਸਹੀ ਹੋਣ ਤੇ ਲਗਭਗ ਸਾਰੀਆਂ ਧਿਰਾਂ ਸਹਿਮਤ ਹਨ, ਉਨ੍ਹਾਂ ਨੂੰ ਏਜੰਡੇ ਦਾ
ਵਿਸ਼ਾ ਬਣਾਇਆ ਜਾਵੇ। ਆਪਸੀ ਅਸਹਿਮਤੀ ਦੇ ਮੁੱਦਿਆਂ ਨੂੰ ਸਾਂਝੇ ਏਜੰਡੇ ਦਾ ਹਿੱਸਾ ਨਾ ਬਣਾਇਆ ਜਾਵੇ।
ਏਜੰਡਾ ਤਿਆਰ ਕਰਨ ਵੇਲੇ ਠੋਸ ਫੈਸਲੇ ਲਏ ਜਾਣ। ਪੰਥ ਪ੍ਰਵਾਨਿਕਤਾ, ਸੰਗਤ ਹਾਲੇ ਤਿਆਰ ਨਹੀਂ ਆਦਿ
ਕੱਚੀਆਂ ਦਲੀਲਾਂ ਦੇ ਆਧਾਰ ਤੇ ਸੱਚ ਨੂੰ ਜਾਣਦੇ ਬੁਝਦੇ ਅੱਖੋਂ ਪਰੋਖੇ ਨਾ ਕੀਤਾ ਜਾਵੇ।
5. ਲਹਿਰ ਦੇ ਆਗੂ ਫੋਕੀ ਚਾਪਲੂਸੀ ਦੀ ਭੁੱਖ ਤੋਂ ਆਜ਼ਾਦ ਹੋ ਕੇ ਵਿਚਰਨ ਅਤੇ ਨਾਲ ਗੁੰਮਰਾਹ ਹੋਣ ਦੀ
ਥਾਂ ਆਪਣੇ ਸਮਰਥਕਾਂ ਨੂੰ ਹੋੜਣ ਦੀ ਹਿੰਮਤ ਰੱਖਣ।
6. ਪ੍ਰਚਲਿਤ ਮਾਨਤਾਵਾਂ ਦੇ ਟੁੱਟ ਜਾਣ ਦੇ ਭੈਅ ਨੂੰ ਮਾਨਸਿਕ ਡਰ ਬਣਾ ਕੇ, ਵਿਰੋਧੀ ਵਿਚਾਰ ਤੋਂ
ਬੌਖਲਾ ਜਾਣ ਦੀ ਪ੍ਰਵਿਰਤੀ ਨੂੰ ਤਿਆਗਿਆ ਜਾਵੇ। ਬੇਲੋੜੀ ਸ਼ਰਧਾ, ਜ਼ਜਬਾਤਾਂ, ਸਤਿਕਾਰ ਦੀ ਥਾਂ
ਵਿਰੋਧੀ ਗੱਲ ਨੂੰ ਸਹਿਜ ਨਾਲ ਸੁਣਨ ਦਾ ਮਾਦਾ ਪਾਲਿਆ ਜਾਵੇ।
ਇਹ ਗੱਲ ਹਮੇਸ਼ਾਂ ਚੇਤੇ ਰੱਖੀ ਜਾਵੇ ਕਿ ‘ਨਾਸਤਕ, ਕਾਮਰੇਡ’ ਆਦਿ ਫਤਵੇਬਾਜ਼ੀ ਕਰਨ ਵਾਲਾ ਹੋਰ ਭਾਂਵੇ
ਕੁਝ ਵੀ ਹੋ ਸਕਦਾ ਹੈ, ਬਾਬੇ ਨਾਨਕ ਦੇ ਸ਼ੁਰੂ ਕੀਤੇ ਗੁਰਮਤਿ ਇਨਕਲਾਬ ਦਾ ਸੱਚਾ ਪਾਂਧੀ ਨਹੀਂ।
7. ਇਹ ਗੱਲ ਚੇਤੇ ਰੱਖਣ ਵਾਲੀ ਹੈ ਕਿ ਲਿਖਣ ਕਲਾ ਇਕ ਬਹੁਤ ਜਿੰਮੇਵਾਰੀ ਵਾਲਾ ਫਰਜ਼ ਹੈ। ਬੇਸ਼ਕ ਲਿਖਣ
ਦਾ ਹੱਕ ਹਰ ਕਿਸੇ ਨੂੰ ਹੈ। ਪਰ ਬੌਖਲਾਹਟ ਅਤੇ ਭੜਕਾਹਟ ਵਿਚ ਆਕੇ ਫਤਵੇਬਾਜ਼ੀ ਕਰਨ ਵਾਲਾ ਲੇਖਕ
ਗੁਰਮਤਿ ਨਾਲ ਕਦਾਚਿਤ ਇੰਸਾਫ ਨਹੀਂ ਕਰ ਸਕਦਾ। ਗੁਰਮਤਿ ਇਨਕਲਾਬ ਦੇ ਸਫਰ ਵਿਚ ਲੇਖਣ ਤੋਂ ਇਲਾਵਾ
ਹੋਰ ਵੀ ਬਹੁਤ ਸੇਵਾਵਾਂ ਨਿਭਾਹੁਣ ਵਾਲੀਆਂ ਹਨ। ਇਸ ਲਈ ਬੇਲੋੜੇ ਜ਼ਜਬਾਤਾਂ ਦੇ ਪ੍ਰਭਾਵ ਹੇਠ
ਬੌਖਲਾਹਟ ਵਿਚ ਆ ਕੇ ਕਲਮ ਚੁੱਕ ਲੈਣ ਤੋਂ ਪਰਹੇਜ਼ ਕੀਤਾ ਜਾਵੇ।
ਤੱਤ ਗੁਰਮਤਿ ਪਰਿਵਾਰ ਨੇ ਹਮੇਸ਼ਾਂ ਗੁਰਮਤਿ ਨੂੰ ਆਪਣੇ ਵਿਵਹਾਰ ਅਤੇ ਪ੍ਰਚਾਰ ਦਾ ਹਿੱਸਾ ਬਣਾਉਣ ਦਾ
ਯਤਨ ਕੀਤਾ ਹੈ। ਇਸ ਲਈ ਪਰਿਵਾਰ ਪ੍ਰਤੀ ਕੁਝ ਧਿਰਾਂ ਅਤੇ ਸੱਜਣਾਂ ਵਲੋਂ ਕੀਤੇ ਨਾਂਹ-ਪੱਖੀ ਵਿਰੋਧ
ਅਤੇ ਫਤਵੇਬਾਜ਼ੀ ਦੇ ਬਾਵਜੂਦ ਅਸੀਂ ਕਿਸੇ ਪ੍ਰਤੀ ਮਨ ਵਿਚ ਵਿਰੋਧ ਨਹੀਂ ਪਾਲਿਆ ਅਤੇ ਸਾਰਿਆਂ ਨੂੰ
ਵਿਚਾਰ ਚਰਚਾ ਲਈ ਖੁੱਲਾ ਸੱਦਾ ਦਿਤਾ ਹੈ। ਇਸ ਮੌੜ ਤੇ ਵੀ, ਅਸੀਂ ਸਾਰੀਆਂ ਪੁਰਾਣੀਆਂ ਗੱਲਾਂ ਨੂੰ
ਅੱਖੋਂ -ਪਰੋਖੇ ਕਰਕੇ, ਇਸ ਮਿਲਨੀ ਦਾ ਹਾਰਿਦਕ ਸੁਆਗਤ ਕਰਦੇ ਹੋਏ ਆਪਣੇ ਵਲੋਂ ਏਕਤਾ ਯਤਨਾਂ ਵਿਚ
ਇਮਾਨਦਾਰਾਨਾ ਸਹਿਯੋਗ ਦਾ ਵਿਸ਼ਵਾਸ ਦੁਆਉਂਦੇ ਹਾਂ। ਸਾਨੂੰ ਸਾਰਿਆਂ ਨੂੰ ਇਨ੍ਹਾਂ ਏਕਤਾਂ ਯਤਨਾਂ ਵਿਚ
ਹਾਂ-ਪੱਖੀ ਯੋਗਦਾਨ ਪਾਉਣ ਦਾ ਅਗਲਾ ਸਫਰ ਸ਼ੁਰੂ ਕਰਨ ਵੇਲੇ, ਪਿਛਲੇ ਗਿਲੇ ਸ਼ਿਕਵੇ ਭੁਲਾ ਕੇ,
ਇਮਾਨਦਾਰੀ ਨਾਲ ਅੱਗੇ ਵੱਧਦੇ ਹੋਏ ਫੌਰੀ ਤੌਰ ਤੇ ਇਕ ਕਮੇਟੀ ਦਾ ਗਠਨ ਕਰਦਿਆਂ, ਆਗਾਮੀ ਪੰਥਕ
ਕਾਨਫਰਾਂਸ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਐਸੇ ਮਾਹੌਲ ਵਿਚ ਹੇਠ ਲਿਖਿਆ ਗੁਰਮਤਿ ਸੰਦੇਸ਼
ਚੇਤੇ ਰੱਖਿਆ ਜਾ ਸਕਦਾ ਹੈ।
ਆਗਾਹ ਕੂ ਤ੍ਰਾਘਿ ਪਿਛਾ ਫੇਰਿ ਨਾ ਮੁਹਡੜਾ ॥ (ਪੰਨਾ 1096)
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
27/03/13
(27/03/13)
ਗੁਰਸਿਖ ਫੈਮਿਲੀ ਕਲੱਬ (ਫਰੀਦਾਬਾਦ)
ਹਰ ਸਾਲ ਦੀ ਤਰਾਂ ਮਿਤੀ
27-03-2013 ਨੂੰ ਗੁਰਸਿਖ ਫੈਮਿਲੀ ਕੱਲਬ (ਫਰੀਦਾਬਾਦ) ਵੱਲੋਂ ਹੋੱਲਾ ਮਹੱਲਾ ਮਨਾਇਆ ਗਿਆ ਜਿਸ
ਵਿੱਚ ਸ਼ਾਮਿਲ ਹੋਈਆਂ ਸੰਗਤਾ ਸਨਮੁਖ ਅਜੋਕੇ ਸਮੇਂ ਦਰਪੇਸ਼ ਵਿਸ਼ਿਆਂ ਨੂੰ ਛੁਹਿਆ ਗਿਆ (ਏਹਨਾ ਦਾ
ਵੇਰਵਾ ਇਕ - ਦੋ ਦਿਨਾਂ ਤੱਕ ਵਿਸਥਾਰਪੂਰਵਕ ਪਾਇਆ ਜਾਵੇਗਾ )।ਏਸ ਸਮਾਗਮ ਦਾ ਜੋ ਜਰੂਰੀ ਪਖ ਰਿਹਾ
ਓਹ ਸੀ ਪਿਛਲੇ ਦਿਨੀ ਸ.ਜੋਗਿੰਦਰ ਸਿੰਘ ਅਤੇ ਪ੍ਰੋ. ਦਰਸ਼ਨ ਸਿੰਘ ਜੀ ਦੀ ਇਤਿਹਾਸਿਕ ਮਿਲਣੀ ਬਾਰੇ
ਜਾਗਰੂਕ ਧਿਰਾਂ ਵਿੱਚ ਉਤਸ਼ਾਹ ।ਏਸ ਮੋੱਕੇ ਕਰਨਲ ਗੁਰਦੀਪ ਸਿੰਘ (ਮੋਹਾਲੀ )ਜੀ ਦੀ ਕਿਤਾਬ ‘ਸਿਖ ਚ
ਬ੍ਰਾਹ੍ਮਨਵਾਦੀ ਖੋਟ’ ਰੀਲੀਜ਼ ਕਰਨ ਵੇਲੇ ਸ.ਉਪਕਾਰ ਸਿੰਘ ਜੀ ਫਰੀਦਾਬਾਦ ਅਤੇ ਸ. ਸੁਖਦੇਵ ਸਿੰਘ ਜੀ
ਮੋਹਾਲੀ ਨੇ ਉਚੇਚੇ ਤੋਰ ਤੇ ਬਾਕੀ ਰਹਿੰਦੀਆਂ ਜਾਗਰੂਕ ਧਿਰਾਂ ਨੂੰ ਵੀ ਮਾੜੇ ਮੋਟੇ ਵਖਰੇਵੇਂ
ਮਿਟਾ ਕੇ ਇੱਕਠੇ ਹੋ ਕੇ ਏਸ ਬ੍ਰਾਹਮਣਵਾਦੀ ਖੋਟ ਨੂੰ ਸਿੱਖੀ ਦੇ ਵੇਹੜੇ ਵਿਚੋਂ ਵਗਾਹ ਬਾਹਰ ਸੁੱਟਣ
ਲਈ ਅਪੀਲ ਕੀਤੀ । ਓਹਨਾ ਅੱਗੇ ਕਿਹਾ ਕੀ ਸਿਆਸਤਦਾਨਾ ਅਤੇ ਪੁਜਾਰੀਆਂ ਦਾ ਕੁਹਾੜਾ ਲਗਾਤਾਰ ਸਿਖੀ ਦੇ
ਬੂੱਟੇ ਦੀਆਂ ਜੜਾਂ ਵੱਢ ਰਿਹਾ ਹੈ ਅਤੇ ਏਹਨਾ ਦਾ ਮੁਕਾਬਲਾ ਇੱਕਠੇ ਹੋ ਕੇ ਹੀ ਕੀਤਾ ਜਾ ਸਕਦਾ ਹੈ
। ਜੇ ਅਜੇ ਵੀ ਇੱਕਠੇ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿਚ ਏਹਨਾ ਲੋਗਾਂ ਦੇ ਨਾਲ - ਨਾਲ ਅਸੀਂ ਵੀ
ਗੁਣਾਹਗਾਰ ਕਹਾਵਾਂਗੇ ।
(26/03/13)
ਨਿਰਭੈ ਸਿੰਘ ਜਰਮਨੀ
ਸਤਿਕਾਰਯੋਗ ਸੰਪਾਦਕ ਜੀ,
ਵਾਹਗੁਰੂ ਜੀ ਕਾ ਖਾਲਸਾ। ਵਾਹਗੁਰੂ ਜੀ ਕੀ ਫਤਹਿ॥
ਗੁਰੂ ਨਾਨਕ ਪਾਤਸ਼ਾਹ ਜੀ ਦੀ ਮੱਕਾ ਫੇਰੀ ਦਾ ਮਕਸਦ ਭੀ ਓਥੇ ਦੇ ਮੌਲਵੀਆਂ ਨੂੰ ਏਹੀ
ਸਮਝਾਉਣ ਲਈ ਸੀ ਕਿ ਰੱਬ ਦਾ ਘਰ ਤਾਂ ਪੂਰੀ ਸ੍ਰਿਸ਼ਟੀ ਹੈ, ਕੋਈ ਖ਼ਾਸ ਥਾਂਹ ਨਹੀਂ। ਇਸੇ ਤਰਾਂ ਰੱਬ
ਜਾਂ ਅਕਾਲ ਦਾ ਤਖਤ ਵੀ ਕਿਸੇ ਇੱਕ ਥਾਂਹ ਨਹੀਂ ਹੋ ਸਕਦਾ! ਜਿਵੇਂ ਕਿ ਅੱਜ ਪ੍ਰਚਾਰਿਆ ਜਾ ਰਿਹਾ ਹੈ।
ਇਸਦੀ ਹੋਂਦ ਬ੍ਰਾਹਮਣ ਅਤੇ ਅੰਗਰੇਜ਼ਾਂ ਦੀ ਮਿਲ਼ੀਜੁਲੀ ਸਿਆਸੀ ਘੁਣਤਰ ਸਿੱਖਾਂ ਨੂੰ ਮੂਰਖ ਬਣਾ ਕੇ
ਗੁਰਮਤਿ ਤੋਂ ਭਟਕਾਉਣ ਵਾਸਤੇ ਹੀ ਰਚੀ ਗਈ ਪ੍ਰਤੀਤ ਹੁੰਦੀ ਹੈ। ਸ੍ਰ: ਗੁਰਮੀਤ ਸਿੰਘ ਜੀ ਅਸਟ੍ਰੇਲੀਆ
ਵਲੋਂ ਲਿਖਿਆ ‘ਅਕਾਲ ਤਖ਼ਤ ਕਿਥੇ ਹੈ?’ ਲੇਖ ਵਾਕਿਆ ਹੀ ਵਿਚਾਰ ਦੀ ਐਹਮੀਅਤ ਰੱਖਦਾ ਹੈ।
ਨਿਰਭੈ ਸਿੰਘ ਜਰਮਨੀ
(26/03/13)
ਗੁਰਇੰਦਰ ਸਿੰਘ ਪਾਲ
‘ਪ੍ਰਾਚੀਨ’ ਸਿੱਕੇ?
‘ਸਿੱਖ ਮਾਰਗ’ ਨਾਲ ਜੁੜੇ ਸੁਹਿਰਦ ਸੱਜਨੋਂ!
ਕੁਛ ਦਿਨਾਂ ਤੋਂ ‘ਸਿੱਖ ਮਾਰਗ’ ਉੱਤੇ ਕੁੱਝ
‘ਪੁਰਾਣੇ’ ਸਿੱਕਿਆਂ ਬਾਰੇ ਇੱਕ ਬਹਿਸ ਜਿਹੀ ਹੋ ਰਹੀ ਹੈ। ਇਹ ਬਹਿਸ ‘ਸਿੱਖ ਮਾਰਗ’ ਉੱਤੇ ਛਪੇ ਲੇਖ
“ਅਕਾਲ ਤਖ਼ਤ ਦੇ ਨਾਮ ਤੇ ਜਾਰੀ
ਹੋਏ ਸਿੱਕੇ” ਤੋਂ ਸ਼ੁਰੂ ਹੋਈ। ਇਸ ਲੇਖ ਵਿੱਚ
ਕੁੱਝ ਸਿੱਕਿਆਂ ਦੀਆਂ ਫ਼ੋਟੋਆਂ ਦੇ ਕੇ ਇਹ ਸਾਬਤ ਕਰਨ ਦਾ ਯਤਨ ਕੀਤਾ ਗਿਆ ਹੈ ਕਿ ‘ਅਕਾਲ ਤਖ਼ਤ’ ਦੀ
‘ਪ੍ਰਭੁਸੱਤਾ’ 18ਵੀਂ ਸਦੀ ਦੇ ਦੂਜੇ ਅੱਧ ਵਿੱਚ ਵੀ ਵਿਆਪਕ ਸੀ!
“ਅਕਾਲ ਤਖ਼ਤ ਦੇ ਨਾਮ ਤੇ ਜਾਰੀ ਹੋਏ ਸਿੱਕੇ” ਲੇਖ ਵਿੱਚ ਜੋ ਫ਼ੋਟੋਆਂ
ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚ ਸਿੱਕਿਆਂ ਉੱਤਲੀ ਇਬਾਰਤ ਕੱਟੀ ਹੋਈ ਹੋਣ ਕਾਰਣ ਅਸਪਸ਼ਟ ਹੈ,
ਸਿੱਕਿਆਂ ਦੀ ਘਾੜਤ ਤੇ ਆਕਾਰ ਅਜੀਬ ਹੈ ਅਤੇ ਇਹ ਵੀ ਸਪਸ਼ਟ ਨਹੀਂ ਕਿ ਇਨ੍ਹਾਂ ਸਿੱਕਿਆਂ ਉੱਤੇ
ਉੱਕਰਿਆ ਸਾਲ ਸੰਨ ਹੈ ਜਾਂ ਸੰਮਤ!
ਲੇਖ ਦੇ ਲੇਖਕ ਦੀ ਇਹ ਜ਼ੁੱਮੇਵਾਰੀ ਸੀ
ਕਿ ਉਹ ਇਬਾਰਤ ਨੂੰ ਪੂਰਾ ਕਰਕੇ ਇਸ ਦੇ ਅਰਥ ਕਰਦਾ ਅਤੇ ਦਲੀਲਾਂ ਨਾਲ ਇਹ ਸਪਸ਼ਟ ਕਰਦਾ ਕਿ ਸਿੱਕਿਆਂ
ਉੱਤੇ ਲਿਖਿਆ ਸਾਲ ਸੰਨ ਹੈ ਜਾਂ ਸੰਮਤ? ਲੇਖ ਵਿੱਚ ਦਿਖਾਏ ਗਏ ਸਿੱਕਿਆਂ ਦੀ ਪ੍ਰਮਾਣਿਕਤਾ ਸਾਬਤ
ਕਰਨਾ ਲੇਖ ਦੇ ਲੇਖਕ ਦਾ ਫ਼ਰਜ਼ ਹੈ ਨਾ ਕਿ ਪਾਠਕਾਂ ਦਾ!
ਇੰਟਰਨੈੱਟ ਉੱਤੇ
sikh raj
coins ਵਿੱਚ ਪੰਜ ਸਿੱਕਿਆਂ ਦੀਆਂ ਫ਼ੋਟੋਆਂ ਹਨ।
ਚੌਥੀ ਫ਼ੋਟੋ ਵਿੱਚ ਜੋ ਸਿੱਕਾ ਹੈ ਉਸ ਦੀ ਇਬਾਰਤ ਲਗ ਪਗ ਲੇਖ ਵਿੱਚ ਦਿੱਤੇ ਸਿੱਕਿਆਂ ਵਾਲੀ ਹੀ ਹੈ
ਪਰੰਤੂ ਵੱਡਾ ਫ਼ਰਕ ਇਹ ਹੈ ਕਿ ਇਸ ਵਿੱਚ ‘ਅਕਾਲ’ ਸ਼ਬਦ ਨਹੀਂ ਹੈ!
ਇਸੇ ਸੰਬੰਧ ਵਿੱਚ ਸ: ਸਰਬਜੀਤ ਸਿੰਘ ਜੀ ਦਾ ਇੱਕ ਪੱਤਰ 18 ਮਾਰਚ ਨੂੰ ਛਪਿਆ
ਸੀ। ਉਨ੍ਹਾਂ ਨੇ ਵੀ ਇਨ੍ਹਾਂ ਸਿੱਕਿਆਂ ਦੀ ਪ੍ਰਮਾਣਿਕਤਾ ਪ੍ਰਤਿ ਆਪਣੇ ਕਈ ਸ਼ੰਕੇ ਪ੍ਰਗਟਾਉਂਦਿਆਂ
ਅੰਤ ਵਿੱਚ ਲਿਖਿਆ ਹੈ,
“ਸਿੱਕਿਆਂ ਤੇ ਲਿਖੀ ਹੋਈ ਭਾਸ਼ਾ ਨੂੰ ਜਾਨਣ ਵਾਲਾ ਕੋਈ ਸੱਜਣ ਜੇ ਇਸ ਬਾਰੇ ਜਾਣਕਾਰੀ ਦੇਵੇ ਤਾਂ
ਸਾਰਿਆਂ ਲਈ ਲਾਹੇਵੰਦ ਸਾਬਤ ਹੋਵੇਗੀ”। ਜਿਵੇਂ ਕਿ
ਮੈਂ ਉਪਰ ਲਿਖਿਆ ਹੈ, ਇਹ
ਅਹਿਮ ਫ਼ਰਜ਼ ਲੇਖ ਦੇ ਲੇਖਕ ਦਾ ਹੈ! ਲੇਖ ਦੇ ਲੇਖਕ ਦਾ ਆਪਣੇ ਫ਼ਰਜ਼ ਤੋਂ ਪਾਸਾ ਵੱਟਣਾ ਜਚਦਾ ਨਹੀਂ!
ਸ: ਸਰਵਜੀਤ ਸਿੰਘ ਨੇ ਇੱਕ ਸਿੱਕੇ ਦੇ ਦੋਨਾਂ ਪਾਸਿਆਂ ਦੀ ਫ਼ੋਟੋ ਦੇ ਕੇ ਇਸ
ਸਿੱਕੇ ਦੀ ਪ੍ਰਮਾਣਿਕਤਾ ਬਾਰੇ ਪੁੱਛਿਆ ਹੈ। ਉਨ੍ਹਾਂ ਨੇ ਸਿੱਕੇ ਦਾ ਵੇਰਵਾ ਦਿੰਦਿਆਂ ਆਪ ਹੀ ਸਾਬਤ
ਕਰ ਦਿੱਤਾ ਹੈ ਕਿ ਇਹ ਸਿੱਕਾ ਜਾਅਲੀ
(fake)
ਹੈ। ਇਸ ਸੰਬੰਧ ਵਿੱਚ ਮੈਂ ਹੋਰ ਇਤਨਾ ਹੀ ਕਹਾਂਗਾ ਕਿ 1616 ਈ: ਵਿੱਚ ਈਸਟ ਇੰਡੀਆ ਕੰਪਨੀ ਕਿੱਥੇ
ਸੀ? ਦੂਜਾ, ਗੁਰੂ ਨਾਨਕ ਦੇਵ ਜੀ ਦਾ ਚਿੱਤਰ ਉਨ੍ਹਾਂ ਦੇ ਪੁਰਾਣੇ ਚਿੱਤਰਾਂ ਨਾਲ ਮੇਲ ਨਹੀਂ ਖਾਂਦਾ
ਸਗੋਂ ਅੱਜ ਦੇ ਚਿੱਤਰਾਂ ਨਾਲ ਮਿਲਦਾ ਜੁਲਦਾ ਹੈ!
23 ਮਾਰਚ ਨੂੰ ਸ: ਹਾਕਮ ਸਿੰਘ ਜੀ ਦਾ ਇੱਕ ਪੱਤਰ ‘ਸਿੱਖ ਮਾਰਗ’ ਉੱਤੇ ਪਾਇਆ
ਗਿਆ ਸੀ। ਉਨ੍ਹਾਂ ਨੇ ਪਤਾ ਨਹੀਂ ਕਿਤਨਾ ਸਮਾਂ ਜ਼ਾਇਆ ਕਰਕੇ ਤੇ ਜ਼ਹਿਮਤ ਉਠਾ ਕੇ ਲੇਖ ਵਿੱਚ ਦਿੱਤੇ
ਸਿੱਕਿਆਂ ਉੱਤੇ ਉੱਕਰੀ ਇਬਾਰਤ ਨੂੰ ਪੂਰਾ ਕਰਨ ਦਾ ਯਤਨ ਕੀਤਾ ਹੈ! ਉਹ ਵੀ ਕਿਸੇ ਨਤੀਜੇ `ਤੇ ਨਹੀਂ
ਪਹੁੰਚ ਸਕੇ ਅਤੇ ਆਪਣੀ ਨਿਰਾਸ਼ਾ ਪ੍ਰਗਟਾਉਂਦਿਆਂ ਉਨ੍ਹਾਂ ਨੇ ਅੰਤ ਵਿੱਚ ਲਿਖ ਦਿੱਤਾ,
“ਸਿੱਖ ਇਤਹਾਸ ਦੇ ਸਰੋਤਾਂ ਨਾਲ
ਖਿਲਵਾੜ ਕਰਨ ਦੀ ਪਰੱਥਾ ਬਣੀ ਹੋਈ ਹੈ। ਕਈ ਵੇਰ ਇਹ ਨਿਰਨਾ ਕਰਨਾ ਵੀ ਔਖਾ ਹੋ ਜਾਂਦਾ ਹੈ ਕਿ
ਖਿਲਵਾੜ ਸ਼ਰਧਾਲੂ ਕਰ ਰਹੇ ਹਨ ਜਾਂ ਦੋਖੀ”।
ਉਨ੍ਹਾਂ ਦੇ ਇਸ ਕਥਨ ਨਾਲ ਸਹਿਮਤ ਹੁੰਦਾ ਹੋਇਆ ਮੈਂ ਇਹ ਵੀ ਕਹਾਂ ਗਾ ਕਿ
ਇਤਹਾਸ ਦੇ ਸਰੋਤਾਂ ਨਾਲ
ਖਿਲਵਾੜ ਕਰਨ ਵਾਲੇ ਦੋਖੀ, ਸ਼ਰਧਾ ਦਾ ਖੇਖਣ ਕਰਨ ਵਾਲੇ, ਸ਼ਰਧਾਲੂ ਹੀ ਹਨ!
ਮੈਂ ਕੋਈ ਸਿੱਕਾ-ਸ਼ਾਸਤ੍ਰੀ ਤਾਂ ਨਹੀਂ ਪਰ ਆਪਣੀ ਤੁੱਛ ਜਿਹੀ ਆਮ ਸੂਝ
ਮੁਤਾਬਿਕ ਇਹ ਕਹਿ ਸਕਦਾ ਹਾਂ ਕਿ ਲੇਖ ਵਿੱਚ ਦਿਖਾਏ ਗਏ ਸਿੱਕੇ ਨਕਲੀ ਲਗਦੇ ਹਨ!
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਾਚੀਨ ਸਿੱਕੇ ਵਿਰਸਾ ਜਾਣਨ ਦਾ ਸ੍ਰੋਤ
ਹੁੰਦੇ ਹਨ। ਪਰ ਸਾਨੂੰ ਆਜ਼ਮਾਈ ਹੋਈ ਇਸ ਅਟਲ ਸੱਚਾਈ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ
ਜਾਅਲੀ ਸਿੱਕਿਆਂ ਤੋਂ ਜਾਅਲੀ ਵਿਰਸੇ ਦੀ ਜਾਣਕਾਰੀ ਹੀ ਪ੍ਰਾਪਤ ਹੋਵੇਗੀ!
ਗੁਰਇੰਦਰ ਸਿੰਘ ਪਾਲ
ਮਾਰਚ 26, 2013.
(26/03/13)
ਗੁਰਸ਼ਰਨ ਸਿੰਘ ਕਸੇਲ
ਸ੍ਰ
ਸਤਿੰਦਰਜੀਤ ਸਿੰਘ ਜੀ,
ਸਤਿ ਸ੍ਰੀ ਅਕਾਲ ।
ਆਪ ਜੀ ਦਾ ਲੇਖ “ਗੁਰਦੁਆਰਾ” ਚੰਗਾ ਲੱਗਾ । ਆਪ ਜੀ ਦੇ ਹੇਠ ਲਿਖੇ ਵਿਚਾਰ ਪੜ੍ਹਕੇ ਕੁਝ
ਵਿਚਾਰ ਵਿਚਾਰ ਆਪ ਤੇ ਬਾਕੀ ਪਾਠਕਾਂ ਸਾਂਝੇ ਕਰਨ ਲਈ ਦਿਲ ਕੀਤਾ ਹੈ ।
ਜਿਵੇਂ ਆਪ ਜੀ ਨੇ ਲਿਖਿਆ ਹੈ ਕਿ, “ਲੋਕਾਂ ਨੂੰ ਅੰਧ-ਵਿਸ਼ਵਾਸ਼ ਵਿੱਚੋਂ ਕੱਢਣ ਲਈ ਚੰਗੇ ਗੁਰਮਤਿ
ਪ੍ਰਚਾਰਕਾਂ ਨੂੰ ਗੁਰਦੁਆਰਿਆਂ ਵਿੱਚ ਸਮਾਗਮਾਂ ‘ਤੇ ਬੁਲਾਇਆ ਜਾਵੇ, ਜੋ ਸਹੀ ਗੱਲ ਲੋਕਾਂ ਨੂੰ ਦੱਸ
ਸਕਣ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੀ ਸਹੀ ਜਾਣਕਾਰੀ ਦੇ ਸਕਣ। ਮਹਿਜ਼ ਇਕੱਠ ਨੂੰ ਖਿੱਚਣ ਲਈ ‘ਤੇ
ਆਪਣੀ-ਆਪਣੀ ਸੰਪ੍ਰਦਾ ਦੇ ਸਾਧਾਂ ਦੀਆਂ ਕਰਾਮਾਤਾਂ ਸੁਨਾਉਣ ਵਾਲੇ ਸਾਧਾਂ ਤੋਂ ਕਿਨਾਰਾ ਕੀਤਾ
ਜਾਵੇ”।
ਵੀਰ ਜੀ, ਕੀ ਤੁਹਾਡੇ ਜਾਂ ਕਿਸੇ ਹੋਰ ਪਾਠਕ ਦੇ ਧਿਆਨ ਵਿਚ ਕੋਈ ਅਜਿਹਾ ਗੁਰਦੁਆਰਾ ਹੈ, ਜਿਥੇ ਨਰੋਲ
ਗੁਰਮਤਿ ਦਾ ਪ੍ਰਚਾਰ ਹੁੰਦਾ ਹੋਵੇ ਤੇ ਉਹ ਗੁਰਦੁਆਰਾ ਆਪਣੇ ਸਾਰੇ ਖਰਚੇ ਪੂਰਾ ਕਰਦਾ ਹੋਵੇ ? ਖਾਸ
ਕਰਕੇ ਵਿਦੇਸ਼ਾਂ ਵਿਚ ।
ਦੂਸਰੀ ਗੱਲ: ਕੀ ਅੱਜ ਦੇ ਸਮੇਂ ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ (ਸ਼ਬਦ ਗੁਰੂ) ਦੀ ਹਜੂਰੀ
ਵਿੱਚ ਅਤੇ ਹਿੰਦੂ ਧਰਮ ਦੇ ਪੈਰੋਕਾਰਾਂ ਵੱਲੋਂ ਉਹਨਾਂ ਦੇ ਧਰਮ ਅਨੁਸਾਰ ਮੰਨੇ ਜਾਂਦੇ ਦੇਵੀ-ਦੇਵਤੇ
ਦੀ ਕਿਸੇ ਮੂਰਤੀ ਅੱਗੇ ਅਰਦਾਸ ਕਰਨ ਵਿੱਚ ਕੀ ਕੋਈ ਫਰਕ ਹੈ ? ਤੁਸੀਂ ਜਾਂ ਕੋਈ ਹੋਰ ਪਾਠਕ
ਮੇਹਰਬਾਨੀ ਕਰਕੇ ਇਹ ਦੱਸਣ ਦੀ ਖੇਚਲ ਕਰਨੀ ਜੀ: ਧੰਨਵਾਦੀ ਹੋਵਾਂਗਾ ।
ਸ੍ਰ ਚਰਨਜੀਤ ਸਿੰਘ ਜੀ ਬਰੈਂਪਟਨ ਅਤੇ ਸ੍ਰ ਸਰਵਜੀਤ ਸਿੰਘ ਜੀ ਤੁਹਾਡਾ ਆਪਣੇ ਵਿਚਾਰ ਦੇਣ ਲਈ
ਧੰਨਵਾਦ ।
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(26/03/13)
ਮੇਜਰ ਸਿੰਘ ‘ਬੁਢਲਾਡਾ’
ਮੇਜਰ ਸਿੰਘ ‘ਬੁਢਲਾਡਾ’
-941764237-9041406713
ਜਥੇਦਾਰ ਜੀ! ਲਗਦੇ ਹੱਥ ‘ਗੁਰੂ ਗਰੰਥ ਸਹਿਬ’ ਦੇ ਸਰੂਪ
ਵੀ ਚੈੱਕ ਕਰਵਾ ਲਿਉ।
ਬਠਿੰਡੇ ਨੇੜੇ ਪਿੰਡ ਲਹਿਰਾ ਖਾਨਾਂ ਦੇ ਗੁਰਦਵਾਰੇ ਅੰਦਰ ਦਲਿਤਾਂ ਦੇ ਦਾਖਲੇ ਉਤੇ
ਲੱਗੀ ਪਬੰਦੀ ਦੀਆਂ ਅਖਵਾਰਾਂ ਵਿੱਚ ਲੱਗੀਆਂ ਖਬਰਾਂ ਦੀ, ਸਿੱਖ ਕੌਮ ਦੇ ਕਿਸੇ ਵੀ ਜੁੰਮੇਵਾਰ ਵਲੋਂ
ਜਦੋਂ ਕੋਈ ਵੀ ਨੋਟਿਸ ਨਾ ਲਿਆ, ਤਾਂ ਦਲਿਤਾਂ ਦੇ ਮੋਹਤਬਰ ਬੰਦਿਆਂ ਨੇ ਤਖਤ ਸ਼੍ਰੀ ਦਮਦਮਾ ਸਹਿਬ ਦੇ
ਜਥੇਦਾਰ ਗਿਆਨੀ ਬਲਵੰਤ ਸਿੰਘ ‘ਨੰਦਗੜ੍ਹ’ ਕੋਲ ਇਸ ਮਸਲੇ ਨੂੰ ਹੱਲ ਕਰਨ ਲਈ ਬੇਨਤੀ ਕੀਤੀ, ਜਿਸ ਨੂੰ
ਜਥੇਦਾਰ ਸਹਿਬ ਨੇ ਸਵਿਕਾਰ ਕਰਦੇ ਹੋਏ ਲਹਿਰਾ ਖਾਨਾਂ ਗੁਰਦਵਾਰੇ ਦੇ ਪ੍ਰਬੰਧਕਾਂ ਨੂੰ 1ਅਪ੍ਰੈਲ
2013 ਨੂੰ ਸਪੱਸ਼ਟੀਕਰਨ ਦੇਣ ਲਈ ਤਲਬ ਕਰ ਲਿਆ ਹੈ। ਇਸ ਲਈ ਜਥੇਦਾਰ ਬਲਵੰਤ ਸਿੰਘ ਜੀ ਨੂੰ ਬੇਨਤੀ ਹੈ
ਕਿ, ਜੇਕਰ ਹੁਣ ਇਹ ਮਸਲਾ ਆਪਣੇ ਹੱਥ ਵਿੱਚ ਲੈ ਹੀ ਲਿਆ ਤਾਂ ਇੱਕ ਕਮੇਟੀ ਬਣਾਕੇ ਸਿੱਖੀ ਵਿੱਚ
ਘੁਸਪੈਠ ਕਰੀ ਬੈਠੇ ‘ਮਨੂੰ’ ਦੇ ਚੇਲਿਆਂ ਦੇ ਕਬਜੇ ਹੇਠ ਡੇਰੇ ਅਤੇ ਗੁਰਦੁਵਾਰਿਆਂ ਅੰਦਰ ਗੁਰੂ ਗਰੰਥ
ਸਹਿਬ ਦੇ ਸਰੂਪ ਵੀ ਚੈੱਕ ਕਰਵਾ ਲਉ, ਕਿਤੇ ਦਲਿਤਾਂ ਨੂੰ ਹੱਦੋ ਵੱਧ ਨਫਰਤ ਕਰਨ ਵਾਲੇ ਇਹਨਾਂ
‘ਸਾਧਾਂ’ ਨੇ ਦਲਿਤ ਵਰਗ ਨਾਲ ਸਬੰਧਤ ਮਹਾਂਪੁਰਸ਼ਾਂ ਦੀ ਉਚਾਰੀ ਹੋਈ ‘ਬਾਣੀ’ ਤੇ ਕਿਤੇ ਕੁੱਝ ਲਾ ਕੇ
ਮਿਟਾ ਤਾਂ ਨਹੀਂ ਦਿੱਤੀ। ਕਿਉਂ ਕਿ ਐਸਾ ਇਹ ਕਰ ਸਕਦੇ ਹਨ।
(26/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੱਗ
ਵਿੱਚ ਰਹਿ, ਮਾਇਆ ਤੋਂ ਉਪਰ, ਜੀਣਾ ਰੱਖ ਨਿਰਮਲ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੱਗ ਵਿੱਚ ਰਹਿ, ਮਾਇਆ ਤੋਂ ਉਪਰ, ਜੀਣਾ ਰੱਖ ਨਿਰਮਲ।
ਜੜ੍ਹ ਚਿਕੜ ਵਿਚ, ਸਿਰ ਜਲ ਉਪਰ, ਛੱਪੜ ਖਿਲੇ ਕਮਲ।
ਕਾਮ, ਕ੍ਰੋਧ, ਮੋਹ, ਲੋਭ ਤੋਂ ਲਾਂਭੇ, ਅਹੰਕਾਰ ਨਾ ਕਰਨਾ।
ਕਰਨਾ ਕਿਰਤ ਤੇ ਛਕਣਾ ਵੰਡ ਕੇ, ਧਿਆਨ ਉਸੇ ਵਿੱਚ ਧਰਨਾ।
ਸੱਤ, ਸੰਤੋਖ, ਸਬਰ ਰੱਖ ਸੰਜਮ, ਸਬਰ ਦਾ ਮਿੱਠਾ ਫੱਲ।
ਜੱਗ ਵਿੱਚ ਰਹਿ, ਮਾਇਆ ਤੋਂ ਉਪਰ, ਜੀਣਾ ਰੱਖ ਨਿਰਮਲ।
ਉਸ ਦੇ ਹੁਕਮ `ਚ ਰਹਿਣਾ ਜੀਣਾ, ਉਸ ਦਾ ਨਾਮ ਧਿਆਉਣਾ।
ਸਹਿਜੇ ਸਹਿਜੇ ਜੱਗ ਤੋਂ ਹਟਣਾ, ਉਸ ਵਿੱਚ ਆਪ ਮਿਟਾਉਣਾ।
ਸੱਚੇ ਸਬਦ ਦੀ ਡੋਰ ਸਹਾਰੇ, ਚਾਲ ਜੀਵਨ ਦੀ ਚੱਲ।
ਜੱਗ ਵਿੱਚ ਰਹਿ, ਮਾਇਆ ਤੋਂ ਉਪਰ, ਜੀਣਾ ਰੱਖ ਨਿਰਮਲ।
ਸੰਗ ਸ਼ਬਦ ਦੇ ਸੁਰਤ ਜੋੜ ਕੇ, ਕਰਨੀ ਨਾਮ ਕਮਾਈ।
ਇਕੋ ਇੱਕ ਵਸਾਉਣਾ ਮਨ ਵਿਚ, ਉਸ ਵਿੱਚ ਆਸ ਟਿਕਾਈ।
ਆਪੇ ਸਭ ਕੁੱਝ ਪ੍ਰਗਟ ਕਰਦਾ, ਦਿੰਦਾ ਹਰ ਇੱਕ ਹੱਲ।
ਜੱਗ ਵਿੱਚ ਰਹਿ, ਮਾਇਆ ਤੋਂ ਉਪਰ, ਜੀਣਾ ਰੱਖ ਨਿਰਮਲ।
ਰੱਖ ਨਿਰੰਤਰ ਹਿਰਦੇ ਉਸਨੂੰ, ਮੋਹ ਹਉਮੈ ਨੂੰ ਮਾਰੋ।
ਸਭਨਾ ਜੀਆ ਕਾ ਇੱਕ ਦਾਤਾ, ਉਸ ਦੀ ਕਿਰਤ ਪਿਆਰੋ।
ਯਾਦ ਕਰੋ ਉਸਨੂੰ ਪਲ ਪਲ ਤੇ ਧਿਆਨ ਧਰੋ ਉਸ ਵੱਲ।
ਜੱਗ ਵਿੱਚ ਰਹਿ, ਮਾਇਆ ਤੋਂ ਉਪਰ, ਜੀਣਾ ਰੱਖ ਨਿਰਮਲ।
(25/03/13)
ਅਵਤਾਰ ਸਿੰਘ ਲੰਡਨ
ਸਿੱਖਮਾਰਗ ਦੇ ਸੁਹਿਰਦ ਪਾਠੱਕ ਸੱਜਣੋਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ. ਗੁਰਮੀਤ ਸਿੰਘ ਜੀ ਸਿਡਨੀ ਅਸਟਰੇਲੀਆ ਨੇ ਅਪਣੇ ਲੇਖ “ਅਕਾਲ ਤਖਤ” ਕਿੱਥੇ ਹੈ?
ਵਿੱਚ ਜੋ ਤੱਥ ਪੇਸ਼ ਕੀਤੇ ਹਨ ਉਨ੍ਹਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਹ ਜਾਪਦਾ
ਹੈ ਕਿ ਡਾ. ਇਕਬਾਲ ਸਿੰਘ ਢਿਲੋਂ ਜੀ ਦੀ ਅਕਾਲ ਤਖਤ ਬਾਰੇ ਖੋਜ ਅਤੇ ਇਸ ਬਾਰੇ ਛਪੀ ਪੁਸਤਿਕ
“ਅਕਾਲ ਤਖਤ: ਸੰਕਲਪ ਅਤੇ ਵਿਵਸਥਾ” ਸੱਚ ਦੇ ਜ਼ਿਆਦਾ ਨੇੜੇ ਹੈ। ਉਂਜ ਵੀ ਅਜੇ ਤੱਕ ਕਿਸੇ ਸੱਜਣ
ਨੇ “ਅਕਾਲ ਤਖਤ ਕਿੱਥੇ ਹੈ” ਵਿੱਚ ਪੇਸ਼ ਕੀਤੇ ਤੱਥਾਂ ਨੂੰ ਗ਼ਲਤ ਕਹਿਣ ਦਾ ਯਤਨ ਨਹੀਂ ਕੀਤਾ।
ਸਤਿਕਾਰ ਸਹਿਤ
ਅਵਤਾਰ ਸਿੰਘ ਲੰਡਨ
੨੫ ਮਾਰਚ ੨੦੧੩
(25/03/13)
ਚਰਨਜੀਤ ਸਿੰਘ ਬਰੈਂਮਪਟਨ
ਅਮਰੀਕ ਸਿੰਘ ਰਾਜਪੁਰਾ ਜੀ
1. ਤੁਸੀ ਅਸਲ ਪੁਆੰਈਂਟ ਤੋਂ ਭਟਕ ਰਹੇ ਹੋ। ਅਸਲ ਪੋਆਂਇਟ ਇਸ ਪੰਕਤੀ ਵਿੱਚ ਸੀ।
ਬਾਬਾ ਕੋਈ ਮਾੜਾ ਸ਼ਬਦ ਨਹੀਂ ਹੈ ਅਤੇ ਸਹਜ ਸੁਭਾਏ ਗੁਰੂਆਂ ਲਈ ਜਾਂ ਭਗਤਾਂ ਲਈ ਬਾਬਾ ਲਫਜ ਵਰਤ
ਲੈਣਾ ਵੀ ਕੋਈ ਗਲਤ ਨਹੀਂ ਹੈ ਪਰ ਮੈਨੂੰ ਲਗਦਾ ਹੈ ਕਿ ਤੱਤ ਗੁਰਮਤਿ ਪਰਿਵਾਰ ਨੇ ਜੋ ਗੁਰੂਆਂ ਨੂੰ
ਗੁਰੂ ਕਹਿਣ ਨੂੰ ਅਗਿਆਨਤਾ ਨਾਲ ਜੋੜ ਦਿੱਤਾ ਹੈ, ਇਹ ਉਸੀ ਦਾ ਨਤੀਜਾ ਹੈ।
ਤੁਹਾਡੇ ਕਹੇ ਮੁਤਾਬਿਕ ਬਾਬਾ ਲਫਜ ਤੋਂ ਉਮਰ ਦਾ ਪਤਾ ਨਹੀਂ ਚਲਦਾ। ਮੰਨ ਲੈਦਾ ਹਾਂ। ਪਰ ਇਸ
ਨਾਲ ਜੋ ਮੇਰਾ ਅਸਲ ਪੋਆਈਂਟ ਹੈ, ਕੀ ਉਸ ਤੇ ਕੋਈ ਫਰਕ ਪੈਂਦਾ ਹੈ? ਵੱਧ ਤੌਂ ਵੱਧ ਇਹ ਸਤਕਾਰ ਬੋਧਕ
ਸ਼ਬਦ ਹੈ। ਗੁਣ ਵਾਚਕ ਤਾਂ ਇਹ ਫਿਰ ਵੀ ਨਹੀਂ ਹੈ।
2. ਮੇਰਾ ਨਹੀਂ ਖਿਆਲ ਕਿ ਮੈਂ ਜ੍ਹਿਨਿਆਂ ਵੀ ਇਤਿਹਾਸ ਦੀਆਂ ਪੁਸਤਕਾਂ ਪੜੀਆਂ ਹਨ, ਉਹਨਾਂ ਵਿੱਚ
ਕਿਸੇ ਵਿੱਚ ਸਾਹਿਬਜਾਦਿਆਂ ਦੇ ਨਾਮ ਅੱਗੇ ਬਾਬਾ ਲਿਖਿਆ ਹੋਵੇ। ਨਵੇਂ ਇਤਿਹਾਸਕਾਰਾਂ ਨੇ ਲਿਖਨਾ
ਸ਼ੁਰੂ ਕਰ ਦਿੱਤਾ ਹੋਵੇ ਤੇ ਮੈਂ ਕਹਿ ਨਹੀ ਸਕਦਾ। ਹਾਂ, ਗੁਰੂਦਵਾਰਿਆਂ ਦੀ ਸਟੇਜਾਂ ਤੋਂ ਜਰੂਰ
ਸੁਣਿਆ ਹੈ। ਇਸ ਵਿੱਚ ਵੀ ਕੋਈ ਸ਼ਕ ਨਹੀਂ ਕਿ ਇਹ ਸਤਕਾਰ ਨਾਲ ਕਿਹਾ ਜਾਂਦਾ ਹੈ। ਪਰ ਇਹ ਵੀ ਨਹੀਂ ਹੈ
ਕਿ ਅਸੀ ਸਾਹਿਬਜਾਦਿਂਆਂ ਦੇ ਨਾਮ ਅੱਗੇ ਸਿਰਫ ਬਾਬਾ ਹੀ ਜੋੜਦੇ ਹਾਂ। ਅਸੀ ਉਹਨਾਂ ਦੇ ਨਾਮ ਅੱਗੇ
ਸ਼ਹੀਦ ਜਾਂ ਸਾਹਿਬਜਾਦੇ ਵੀ ਜੋੜਦੇ ਹਾ।
3. ਅਸੀ ਕਦੇ ਵੀ ਸਾਹਿਬਜਾਦਿਆਂ ਦੇ ਪਿਤਾ ਨੂੰ ਬਾਬਾ ਗੋਬਿੰਦ ਸਿੰਘ ਨਹੀਂ ਕਿਹਾ। ਅਸੀ ਉਹਨਾਂ ਦੇ
ਨਾਮ ਨਾਲ ਗੁਰੂ, ਅਮ੍ਰਿਤ ਦੇ ਦਾਤੇ, ਸ਼ਹੀਦ ਪਿਤਾ ਦੇ ਪੁਤ੍ਰ, ਸ਼ਹੀਦ ਪੁਤਾਂ ਦੇ ਪਿਤਾ, ਸ਼ਹੰਸ਼ਾਹਾਂ
ਦੇ ਸ਼ਹੰਸ਼ਾਹ, ਕਲਗੀਧਰ ਆਦਿ ਜੋੜਦੇ ਹਾਂ। ਕਾਰਣ ਇਹੀ ਹੈ ਕਿ ਅਸੀ ਦੁਨਿਆ ਨੂੰ ਦਸਣਾ ਚਾਹੁੰਦੇ ਹਾਂ
ਕਿ ਸਾਡੇ ਗੁਰੂ ਵਿੱਚ ਕਿਹੜੇ ਕਿਹੜੇ ਗੁਣ ਸਨ ਜਾਂ ਕਿਹੜੇ ਕਿਹੜੇ ਕੰਮ ਕੀਤੇ ਹਨ। (ਸਤਕਾਰ ਵਜੋਂ ਪਰ
ਅਕਲ ਨੂੰ ਪਾਸੇ ਰੱਖ ਕੇ ਅਸੀ ਆਪਣੇ ਗੁਰੂ ਨੂੰ ਬਦੀ ਦਾ ਸ਼ਾਹ (ਬਾਦਸ਼ਾਹ ਦਰਵੇਸ਼) ਵੀ ਆਖ ਦੇਣੇ ਹਾਂ।
ਅਸਲ ਲਫਜ ਪਾਤਸ਼ਾਹ ਹੈ ਨਾ ਕਿ ਬਾਦਸ਼ਾਹ) ਪਰ ਬਾਬਾ ਕਹਿਣ ਨਾਲ ਇਹਨਾਂ ਵਿਚੋਂ ਕੁੱਝ ਵੀ ਪਤਾ ਨਹੀਂ
ਚਲਦਾ।
4. ਮਹਾਨਕੋਸ਼ ਮੁਤਾਬਿਕ ਬਾਬਾ ਦੇ ਹੇਠ ਲਿਖੇ ਅਰਥ ਹਨ।
ਪਿਤਾ, ਦਾਦਾ, ਪ੍ਰਧਾਨ ਮਹੰਤ, ਸਤਿਗੁਰੂ ਨਾਨਕਦੇਵ, ਬਜੁਰਗ ਲਈ ਸਨਮਾਨ ਬੋਧਕ ਸ਼ਬਦ,
ਚਰਨਜੀਤ ਸਿੰਘ
ਬਰੈਂਮਪਟਨ
(25/03/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸ. ਹਾਕਮ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਅੱਜ ਤੋਂ ਲਗਭਗ 10 ਕੁ ਮਹੀਨੇ ਪਹਿਲਾਂ, ਦਾਸ ਨੇ ਹੇਠ ਲਿਖਿਆ ਪੱਤਰ ਆਪ ਜੀ
ਵੱਲ ਲਿਖਿਆ ਸੀ:-
“ਸਤਿਕਾਰ ਯੋਗ ਸਰਦਾਰ ਹਾਕਮ ਸਿੰਘ ਜੀ,
ਸਤਿ ਸ਼੍ਰੀ ਅਕਾਲ!
ਆਪ ਜੀ ਨੇ ਪੱਤਰ, ਮਿਤੀ 17. 5. 12 ਵਿੱਚ ਲਿਖਿਆ ਹੈ;
“ਗੁਰਮਤਿ ਜੀਵਨ ਢੰਗ ਸੰਸਾਰਕ ਜੀਵਨ ਢੰਗ ਨਾਲੋਂ ਭਿੰਨ ਹੁੰਦਾ ਹੈ।
ਗੁਰਮਤਿ ਜੀਵਨ ਮਾਇਆ ਦੇ ਪਰਭਾਵ ਤੋਂ ਰਹਿਤ ਅਤੇ ਸਮਾਜਕ ਬੰਧਨਾਂ ਤੋਂ ਮੁਕਤ ਹੁੰਦਾ ਹੈ। ਗੁਰਬਾਣੀ
ਇਸ ਜੀਵਨ ਨੂੰ ਕਮਲ ਦੇ ਫੁਲ ਨਾਲ ਤੁਲਨਾ ਦਿੰਦੀ ਹੈ। “ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨ॥”
(ਪੰ: 26) ਧਾਰਮਕ ਜੀਵਨ ਅਤੇ ਅਧਿਆਤਮਿਕ ਜੀਵਨ ਵਿਚ ਸੂਖਮ ਅੰਤਰ ਹੇ। ਇਕ ਬਿਖੜਾ ਮਾਰਗ ਹੈ ਦੂਜਾ
ਮੰਜ਼ਲ ਹੈ। ਗੁਰਬਾਣੀ ਦਾ ਨੈਤਿਕ ਉਪਦੇਸ਼ ਅਤੇ ਅਧਿਆਤਮਿਕ ਗਿਆਨ ਦੋ ਵਖਰੇ ਵਿਸ਼ਾ ਖੇਤਰ ਹਨ। ਇਹਨਾਂ
ਨੂੰ ਰਲ ਗੱਡ ਕਰਨ ਨਾਲ ਭੁਲੇਖੇ ਪੈਣ ਦੀ ਸੰਭਾਵਨਾ ਬਣ ਜਾਂਦੀ ਹੈ”
ਇਸ ਦੇ ਨਾਲ ਹੀ ਆਪ ਜੀ ਨੇ ਰਹੱਸਵਾਦ ਦੀ ਪਰਿਭਾਸ਼ਾ ਨੂੰ ਵੀ ਉੱਧਤ ਕੀਤਾ ਹੈ
ਜਿਸ ਵੱਲ ਪਾਠਕਾਂ ਨੂੰ ਧਿਆਨ ਦੇਂਣਾ ਚਾਹੀਦਾ ਹੈ। ਮੈਂ ਸਮਝਦਾ ਹਾਂ ਕਿ ਆਪ ਜੀ ਨੇ ਉਪਰੋਕਤ ਸ਼ਬਦਾਂ
ਵਿੱਚ ਬਾਰੀਕ ਨੁੱਕਤਿਆਂ ਵੱਲ ਇਸ਼ਾਰਾ ਕਰਨ ਦਾ ਜਤਨ ਕੀਤਾ ਹੈ ਜਿਨ੍ਹਾਂ ਬਾਰੇ ਵਿਚਾਰ ਸੁਚੇਤ ਵਰਗ
ਵਿਚੋਂ ਦੀ ਅਲੋਪ ਹੁੰਦੀ ਜਾ ਰਹੀ ਹੈ। ਆਪ ਜੀ ਦਾ ਜਤਨ ਸ਼ਲਾਘਾ ਯੋਗ ਹੈ। ਨਹੀਂ ਤਾਂ ਬਹੁਤਾ ਚਿੰਤਨ
ਅਧਿਆਤਮਕ ਗਿਆਨ ਬਾਰੇ ਵੀ ਗਲ ਕਰਨ ਦੇ ਬਜਾਏ ਕੇਵਲ ‘ਰੱਧੀਕਰਨ’ ਤਕ ਹੀ ਸਿਮਟਦਾ ਜਾ ਰਿਹਾ ਹੈ। ਖ਼ੈਰ!
ਆਪ ਦੇ ਪੱਤਰ ਦਾ ਵਿਸ਼ਲੇਸ਼ਣ ਕੀਤੇ ਬਗ਼ੈਰ ਇੱਥੇ ਕੇਵਲ ਆਪ ਜੀ ਤੋਂ ਜਾਣਕਾਰੀ
ਲਈ ਦੋ ਸਵਾਲ ਪੁੱਛਣਾ ਚਾਹੁੰਦਾ ਹਾਂ:-
(1)
ਆਪ ਜੀ ਧਾਰਮਕ ਜੀਵਨ ਅਤੇ ਅਧਿਆਤਮਕ
ਉਪਦੇਸ਼ ਬਾਰੇ ਗਲ ਕਰਦੇ ਧਾਰਮਕ ਜੀਵਨ ਨੂੰ ‘ਬਿਖੜਾ ਮਾਰਗ’ ਦੱਸਿਆ ਹੈ ਅਤੇ ਅਧਿਆਤਮਕ ਜੀਵਨ ਨੂੰ
‘ਮੰਜ਼ਲ’। ਗੁਰੂ ਸਾਹਿਬਾਨ ਬਿਖੜੇ ਮਾਰਗ ਤੇ ਸਨ ਜਾਂ ਮੰਜ਼ਲ ਤੇ?
(2)
ਅਧਿਆਤਮਕ ਗਿਆਨ ਨੂੰ ਪ੍ਰਾਪਤ ਗੁਰੂ
ਨੇ ਜਿਸ ਵੇਲੇ ਕੋਈ ਵਿਸ਼ੇਸ਼ ਸਿੱਖਿਆਤਮਕ ਕਾਰਜ ਕੀਤਾ, ਤਾਂ ਉਸ ਕਾਰਜ ਵਿੱਚ ਅਧਿਆਤਮਕ ਗਿਆਨ ਦਾ ਅੰਸ਼
ਸੀ ਜਾ ਨਹੀਂ?
ਆਸ ਹੈ ਕਿ ਆਪ ਜੀ ਸੰਖ਼ੇਪ ਵਿੱਚ ਉੱਤਰ ਦੇ ਕੇ ਕ੍ਰਿਤੱਗਿਯ ਕਰੋਗੇ!
ਹਰਦੇਵ ਸਿੰਘ, ਜੰਮੂ-18. 5. 2012”
ਸ. ਹਾਕਮ ਸਿੰਘ ਜੀਉ ਆਪ ਜੀ ਨੇ ਉਪਰੋਕਤ ਪੱਤਰ ਦਾ ਕੋਈ ਜਵਾਬ ਨਹੀਂ ਦਿੱਤਾ।
ਵਿੱਸ਼ਾ ਚੁੰਕਿ ਬਹੁਤ ਮਹੱਤਵਪੁਰਨ ਹੈ ਇਸ ਲਈ ਆਸ ਹੈ ਕਿ ਆਪ ਜੀ ਦੇ ਕਥਨ ਸਬੰਧਤ ਪੁੱਛੇ ਗਏ ਸਵਾਲਾਂ
ਬਾਰੇ ਆਪ ਜੀ ਆਪਣੇ ਵਿਚਾਰ ਸਾਂਝੇ ਕਰਨ ਦੀ ਕਿਰਪਾਲਤਾ ਕਰੋਗੇ।
ਹਰਦੇਵ ਸਿੰਘ, ਜੰਮੂ- 25. 3. 2013
(25/03/13)
ਸੁਰਜਨ ਸਿੰਘ
ਪੂਰਬ ਅਤੇ ਪੱਛਮ ਦੀ ਮਿਲਨੀ
ਪੂਰਬ ਅਤੇ ਪੱਛਮ ਦੀ ਮਿਲਨੀ ਕੁਦਰਤ ਦੇ ਨਿਯਮਾਂ ਅਨੁਸਾਰ ਅਸੰਭਵ ਹੈ। ਪਰ ਦੋ ਸੱਜਣਾਂ ਨੇ ਇਹ ਕਰ
ਵਿਖਾਇਆ ਹੈ। ਇਨ੍ਹਾਂ ਦਾ ਇਹ ਕਮਾਲ (feat)
ਸ਼ਲਾਘਾਯੋਗ ਹੈ। ਇਸ ਕਮਾਲ ਦੀ ਚਰਚਾ ਸਿੱਖ ਜਗਤ ਵਿੱਚ ਚਲ ਪਈ ਹੈ। ਖ਼ੈਰ, ਇਹ ਇਨ੍ਹਾਂ ਦੂਹਾਂ ਸੱਜਣਾ
ਦਾ ਆਪਸਦਾਰੀ ਦਾ ਮਾਮਲਾ ਹੈ। ਪਰ, ਸਿੱਖ ਹੋਣ ਦੇ ਨਾਤੇ ਇਨ੍ਹਾਂ ਸੱਜਣਾ ਦਾ ਸਿੱਖਾਂ ਪ੍ਰਤੀ ਫ਼ਰਜ਼
ਬਣਦਾ ਹੈ ਕਿ ਇਹ ਸਪਸ਼ਟ ਕਰਨ ਕਿ ਕੀ ਮਿਲਨੀ ਤੋਂ ਬਾਅਦ ਇਹ ਦੋਨੋਂ ਧਿਰਾਂ ਸ੍ਰੀ ਗੁਰੂ ਗ੍ਰੰਥ
ਸਾਹਿਬ ਨੂੰ ਬਿਨਾ ਕਿਸੇ ਕਿੰਤੂ ਪ੍ਰੰਤੂ ਦੇ ਸਮਰਪਤ ਹਨ? ਇੱਕ ਧਿਰ ਤਾਂ ਮਿਲਨੀ ਤੋਂ ਪਹਿਲਾਂ
ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ ਸਮਰਪਤ ਸੀ ਪਰ ਦੂਜੀ ਧਿਰ ਤਾਂ-------------------!
ਸੁਰਜਨ ਸਿੰਘ +919041409041
(25/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵਿਸਮਾਦ
ਅਵਸਥਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀ ਹੁੰਦੀ ਵਿਸਮਾਦ ਅਵਸਥਾ?
ਅਕਥ, ਅਚਰਜ, ਉਨਮਾਦ, ਅਵਸਥਾ
ਟੁਕ ਟੁਕ ਅੱਖਾਂ ਪਾੜ ਕੇ ਵੇਖੇ
ਦੇ ਸਕਦੀ ਨਾ ਦਾਦ ਅਵਸਥਾ।
ਹਰ ਥਾਂ ਫੈਲੀ, ਪਰ ਦਿਸਦੀ ਨਾ,
ਪਉਣ ਜੀਣ ਦੀ ਚਾਲ ਬਣਾਵੇ।
ਪੌਣ ਸਥੂਲੋਂ, ਪੌਣ ਤੋਂ ਜਲ ਫਿਰ
ਜਲ ਤੋਂ ਪੌਣ, ਕਮਾਲ ਬਣਾਵੇ?
ਗਹਿਰਾਈ ਸੰਗ ਰੰਗ ਬਦਲਦਾ,
ਤਰਲ ਰੂਪ ਜਲ ਧਾਰ ਅਵਸਥਾ।
ਵਰਖਾ ਬਣ, ਹਰਿਆਵਲ ਫਿਰਦੀ,
ਕੁਦਰਤ ਦਾ ਪਾਸਾਰ ਅਵਸਥਾ।
ਪੁਰਖ ਮਹਿ ਨਾਰ, ਨਾਰ ਮਹਿ ਪੁਰਖਾ,
ਵਾਹ ਤੇਰੀ ਕਰਤਾਰ ਅਵਸਥਾ।
ਖਿਤਿਜਾਂ, ਖੰਡ, ਬ੍ਰਹਿਮੰਡ, ਸਿਤਾਰੇ,
ਗਿਣਤੀ ਮਿਣਤੀ ਪਾਰ ਅਵਸਥਾ
ਜੀਣ, ਵਧਣ, ਫਿਰ ਢਲਣ ਮਰਨ ਦੀ
ਜਗ ਦੀ ਬਦਲਣਹਾਰ ਅਵਸਥਾ।
ਸਭ ਕੁੱਝ ਆਪੇ ਹੋਈ ਜਾਵੇ,
ਸਮਝੋਂ ਬਾਹਰ ਅਪਾਰ ਅਵਸਥਾ।
ਮੋਹ ਮਾਇਆ ਤੋਂ ਮਨ ਟੁਟ ਜਾਂਦਾ
ਹੋ ਜਾਂਦੀ ਹੈ ਆਦਿ ਅਵਸਥਾ।
ਅੱਗਾ ਪਿੱਛਾ ਭੁਲ ਜਾਂਦਾ ਹੈ,
ਰੱਬ ਕਰਵਾਉਂਦੀ ਯਾਦ ਅਵਸਥਾ।
ਨਾ ਦੁਖ, ਨਾ ਗਮ, ਨਾ ਕੋਈ ਚਿੰਤਾ,
ਸੁੱਖ, ਸ਼ਾਂਤ, ਸਦ ਸ਼ਾਦ, ਅਵਸਥਾ।
ਆਪਾ ਭੁਲ ਜਾਏ, ਉਸ ਸੰਗ ਜੁੜ ਜਾਏ
ਸੁਣਦੀ ਅਨਹਦ ਨਾਦ ਅਵਸਥਾ?
‘ਮੈਂ’ ਮੁਕ ਜਾਏ, ‘ਤੂੰ ਹੀ’ ਹੋ ਜਾਏ
ਮਿਲੇ ਮਿਲਣ ਪ੍ਰਸਾਦ ਅਵਸਥਾ।
ਨਾ ਹੋਵੇ ਕਰ ਬਿਆਨ ਰਤਾ ਵੀ
ਮਨ ਵਸਦਾ ਉਨਮਾਦ ਅਵਸਥਾ।
ਕੀ ਹੁੰਦੀ ਵਿਸਮਾਦ ਅਵਸਥਾ?
ਅਕਥ, ਅਚਰਜ, ਉਨਮਾਦ, ਅਵਸਥਾ।
(24/03/13)
ਅਮਰੀਕ ਸਿੰਘ ਰਾਜਪੁਰਾ
ਵੀਰ
ਚਰਨਜੀਤ ਸਿੰਘ ਬਰੈਮਪਟਨ ਜੀ ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।।
ਵੀਰ ਜੀ ਤੁਸੀਂ 23.03.13 ਨੂੰ ਲਿਖਿਆ ਹੈ ਕੇ ਕੌਮ ਦੇ ਇੱਕ ਇਤਿਹਾਸਕਾਰ ਨੇ ਭਗਤ ਰਵਿਦਾਸ ਜੀ ਨੂੰ
ਬਾਬਾ ਰਵਿਦਾਸ ਜੀ ਲਿਖ ਕੇ ਸੰਬੋਧਨ ਕੀਤਾ ਹੈ । ਤੁਸੀ ਲਿਖਿਆ ਹੈ ਕਿ
ਬਾਬਾ ਸ਼ਬਦ ਤੋਂ ਕੇਵਲ ਉਮਰ ਦਾ ਅੰਦਾਜਾ ਲਗਦਾ ਹੈ ਨਾ ਕੇ ਗੁਣਾ ਦਾ ।
ਵੀਰ ਜੀ ਮੈਨੂੰ ਇਸ ਗਲ ਨੇ ਝੰਜੋੜ ਦਿੱਤਾ ਕਿ ਅਸੀਂ ਅੱਜ ਤੱਕ ਅਣਜਾਣੇ ਵਿਚ ਹੀ ਸ਼ਾਇਦ ਚਾਰ
ਸਾਹਿਬਜਾਦਿਆਂ ਦੇ ਨਾਮ ਨਾਲ ਬਾਬਾ ਸ਼ਬਦ ਵਰਤਦੇ ਰਹੇ ਜਦੋਂ ਕੇ ਉਹਨਾ ਦੀ ਉਮਰ ਆਪ ਜੀ ਅਨੁਸਾਰ ਬਾਬਾ
ਕਹਾਉਣ ਦੀ ਨਹੀਂ ਸੀ-ਅਸੀਂ ਸੋਚਦੇ ਸੀ ਕੇ ਬਾਬਾ ਸ਼ਬਦ ਉਹਨਾ ਦੇ ਗੁਣਾ ਕਰਕੇ ਵਰਤਿਆ ਜਾਂਦਾ ਹੈ । ਇਸ
ਸਬੰਧੀ ਮੇਰੀ ਸ਼ੰਕਾ ਦੂਰ ਕਰਨ ਦੀ ਕਿਰਪਾਲਤਾ ਕਰਨੀ ਕੇ ਸਾਹਿਬ-ਜਾਦਿਆਂ ਦੇ ਨਵਾਂ ਨਾਲ ਬਾਬਾ ਸ਼ਬਦ
ਕਿਵੇਂ ਪ੍ਰਚਲਤ ਹੋਇਆ ? ਖਿਮਾ ਦਾ ਜਾਚਕ :-
ਅਮਰੀਕ ਸਿੰਘ ਰਾਜਪੁਰਾ
(24/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਕੀ
ਕਰਾਂ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ ਨਾਲ ਜੁੜ ਜਾਏ ਧਿਆਨ, ਮੈਂ ਕੀ ਕਰਾਂ?
ਦੇਦੇ ਮੈਨੂੰ ਆਪੇ ਦਾ ਗਿਆਨ, ਮੈਂ ਕੀ ਕਰਾਂ?
ਪਤੈ ਮੈਨੂੰ, ਨਾਮ ਤੇਰਾ ਲੈਣਾ ਏਂ ਜ਼ਰੂਰੀ।
ਕਰਨੇ ਇਹ ਧੰਦੇ ਵੀ ਤਾਂ ਮੇਰੀ ਮਜ਼ਬੂਰੀ।
ਵੰਡਾਂ ਕਿਵੇਂ ਦੋਨਾਂ ਵਿੱਚ ਜਾਨ, ਮੈਂ ਕੀ ਕਰਾਂ?
ਤੇਰੇ ਨਾਲ ਜੁੜ ਜਾਏ ਧਿਆਨ, ਮੈਂ ਕੀ ਕਰਾਂ?
ਕੰਮ ਨਾ ਕਰਾਂ, ਕੀ ਰੋਜ਼ੀ ਰੋਟੀ ਦਾ ਵਸੀਲਾ?
ਨਾਮ ਨਾ ਜਪਾਂ ਤਾਂ ਕੀ ਏ ਮੁਕਤੀ ਦਾ ਹੀਲਾ?
ਦਸ ਰਾਹ, ਇਹ ਦੋਵੇਂ ਨਿਭ ਜਾਣ, ਮੈਂ ਕੀ ਕਰਾਂ?
ਤੇਰੇ ਨਾਲ ਜੁੜ ਜਾਏ ਧਿਆਨ, ਮੈਂ ਕੀ ਕਰਾਂ?
ਹਥ ਹੋਵੇ ਕਾਰ ਦਿਲ ਵਿੱਚ ਹੋਵੇ ਯਾਰ।
ਕੰਮ ਹੋਈ ਜਾਣ, ਤੇਰੇ ਨਾਲ ਜੁੜੇ ਤਾਰ।
ਔਖਾ ਕੀਤਾ, ਆਖਣਾ ਆਸਾਨ, ਮੈਂ ਕੀ ਕਰਾਂ?
ਤੇਰੇ ਨਾਲ ਜੁੜ ਜਾਏ ਧਿਆਨ, ਮੈਂ ਕੀ ਕਰਾਂ?
ਤੇਰੇ ਨਾਲ ਜੁੜਦੀ ਨਾ ਤਾਰ ਜਦੋਂ ਤਕ।
ਨਾਮ ਰਟੀ ਜਾਣ ਦਾ ਨਾ ਫਾਇਦਾ ਉਦੋਂ ਤਕ।
ਰਖਣਾ ਵੀ ਪੈ ਰਿਹਾ ਜਹਾਨ, ਮੈਂ ਕੀ ਕਰਾਂ।
ਤੇਰੇ ਨਾਲ ਜੁੜ ਜਾਏ ਧਿਆਨ, ਮੈਂ ਕੀ ਕਰਾਂ?
ਹੋਰ ਮੈਂ ਕੀ ਚਾਹਾਂ? ਇੱਕ ਤੇਰੇ ਨਾਲ ਟੇਕ।
ਇਕ ਤੂੰ ਹੀ ਹੋ ਜਾਂ, ਮਿਟੇ ਅੰਦਰੋਂ ਅਨੇਕ।
ਮਿਟ ਜਾਵੇ ਦੂਈ ਅਗਿਆਨ, ਮੈਂ ਕੀ ਕਰਾਂ?
ਤੇਰੇ ਨਾਲ ਜੁੜ ਜਾਏ ਧਿਆਨ, ਮੈਂ ਕੀ ਕਰਾਂ?
(23/03/13)
ਹਾਕਮ ਸਿੰਘ
ਸਤਿਕਾਰ ਯੋਗ ਸੰਪਾਦਕ ਜੀ,
ਮਾਰਚ 18 ਦੇ ਆਪਣੇ ਪੱਤਰ ਵਿਚ ਸਰਵਜੀਤ ਸਿੰਘ ਨੇ, ਸ. ਹਰਦੇਵ ਸਿੰਘ ਜੀ
ਵੱਲੋ ਪੇਸ਼ ਕੀਤੇ ਗਏ ਪੁਰਾਤਨ ਸਿੱਕਿਆਂ ਤੇ ਲਿਖੀ ਹੋਈ ਭਾਸ਼ਾ ਨੂੰ ਜਾਨਣ ਦੀ ਇੱਛਾ ਜਾਹਿਰ ਕੀਤੀ ਸੀ।
ਸਿੱਕਿਆਂ ਦੀਆਂ ਤਸਵੀਰਾ ਨੂੰ ਵੇਖ ਕੇ, ਜੋ ਮੈ ਜਾਣ ਸਕਿਆ ਹਾਂ ਉਸ ਮੁਤਾਬਕ
ਸਿੱਕਿਆਂ ਦੀਆਂ ਤਸਵੀਰਾਂ ਦੀ ਇਬਾਰਤ ਦਾ ਵੇਰਵਾ ਇਸ ਪ੍ਰਕਸਰ ਹੈ:
ਤਸਵੀਰ ਨੰ: 49 ਖੱਬੇ ਪਾਸੇ ਵਾਲੇ ਤਿੰਨ ਸਿੱਕਿਆਂ ਦੀਆਂ ਤਸਵੀਰਾਂ ਦੀ ਇਬਾਰਤ
ਪਹਿਲੀ ਲਾਇਨ ਸ਼ਾਹ ਨਾਨਕ ਵਾਹਬ ਅਸਤ ਹਬ ਤਿਹ (ਅੱਧਾ) ਸਅਈ ਗੁਰ
ਗੋਬਿੰਦ ਸਿੰਘ ਫਜ਼ਲ (ਅੱਧਾ) ਦੂਜੀ ਲਾਇਨ ਹਬ (ਅੱਧਾ) ਤਿਹ (ਅੱਧਾ) ਸਅਈ ਗੁਰ ਗੋ (ਅੱਧਾ) ਅਜ਼ ਹਰ ਤੀਜੀ ਲਾਇਨ ਨਕ (ਅੱਧਾ) ਗੁਰ ਗੋਬਿੰਦ ਸਿੰਘ ਜ਼ਦ (ਅੱਧਾ)
ਸੱਜੇ ਪਾਸੇ ਵਾਲੀਆਂ ਤਿੰਨ ਸਿਕਿੱਆਂ ਦੀਆਂ ਤਸਵੀਰਾਂ ਦੀ ਇਬਾਰਤ ਪਹਿਲੀ ਲਾਇਨ ਸ੍ਰੀ ਅੰਮ੍ਰਿਤਸਰ ਹਰਬ ਮੱਈਮਨਤ ੧੮੩੨ ਜਲੂਸ ਬਖਤ ਅਕਾਲ
ਤਖਤ ਹਬ (ਅੱਧਾ) ਦੂਜੀ ਲਾਇਨ ਰੀ (ਅੱਧਾ) ੧੮੩੬ ਹਬ ਬਖਤ ਅਕਾਲ ਤਖ (ਅੱਧਾ) ਤੀਜੀ ਲਾਇਨ ਸ੍ਰੀ (ਅੱਧਾ) ਅੰਮ੍ਰਿਤ ੧੮੩੬ ਤਖ (ਅੱਧਾ) ਅਕਾ (ਅੱਧਾ)
ਸਿਕਿੱਆਂ ਦੇ ਦੋਨੋ ਪਾਸਿਆਂ ਦੀ ਇਬਾਰਤ ਜੋ ਤਸਵੀਰਾਂ ਵਿਚ ਨਹੀਂ ਹੈ ਉਸ ਨੂੰ
ਆਪਣੇ ਵਲੋਂ ਪੂਰਾ ਕਰਨ ਲਈ ਕਿਸੇ ਲੇਖਕ ਨੇ ਇਸ ਪ੍ਰਕਾਰ ਦਿੱਤਾ ਹੈ:
ਖਬੇ ਪਾਸੇ ਵਾਲੇ ਤਿੰਨ ਸਿਕਿਆਂ ਦੀ ਇਬਾਰਤ: ਸ਼ਾਹ ਨਾਨਕ ਵਾਹਬ ਅਸਤ ਹਬ ਫਤਿਹ ਸੱਅਈ ਗੁਰ ਗੋਬਿੰਦ
ਸਿੰਘ ਫਜ਼ਲ ਸੀਚਾ ਅਸਤ ਸਿਲਾਹ ਜ਼ਦ ਬਰ ਹਰ ਦੋ ਆਲਮ
ਸੱਜੇ ਪਾਸੇ ਵਾਲੇ ਤਿੰਨ ਸਿਕਿਆਂ ਦੀ ਇਬਾਰਤ: ਸ੍ਰੀ ਅੰਮ੍ਰਿਤਸਰ ਜੀਓ ਜ਼ਰਬ ਮੱਈਮਨਤ ਜਲੂਸ ਬਖਤ ਅਕਾਲ
ਤਖਤ
ਤਸਵੀਰ ਨੰ: 50 ਖੱਬੇ ਪਾਸੇ ਵਾਲੀਆਂ ਤਿੰਨ ਸਿੱਕਿਆ ਦੀਆਂ ਤਸਵੀਰਾਂ ਦੀ ਇਬਾਰਤ ਪਹਿਲੀ ਲਾਇਨ ਸ਼ ਲਗ (ਅੱਧਾ) ਤਿਹ (ਅੱਧਾ) ਗੁਰ ਗੋਬਿੰਦ ਸਿੰਘ ਫਜ਼ਲ ਦੂਜੀ ਲਾਇਨ ਸਾਲਕ (ਅੱਧਾ) ਗੁਰ ਗੋ (ਅੱਧਾ) ਸਿੰਘ ਫਜ਼ (ਅੱਧਾ) ਤੀਜੀ ਲਾਇਨ ਜ (ਅੱਧਾ) ਗੁਰ ਗੋਬਿੰਦ ਸਿੰਘ ਫਜ਼ਲ ਵਾ (ਅੱਧਾ)
ਸੱਜੇ ਪਾਸੇ ਵਾਲੀਆਂ ਤਿੰਨ ਸਿਕਿੱਆਂ ਦੀਆਂ ਤਸਵੀਰਾਂ ਦੀ ਇਬਾਰਤ ਪਹਿਲੀ ਲਾਇਨ ਰੀ (ਅੱਧਾ) ਸਨਾਹ ੮੩੮ ਮਈਮਨਤ ਸ (ਅੱਧਾ) ਬਖਤ ਦੂਜੀ ਲਾਇਨ ਰੀ (ਅੱਧਾ) ਸਨਾਹ ੧੮੩੮ ਮੱਈਮਨਤ ਸਰ (ਅੱਧਾ) ਬਖਤ
ਤੀਜੀ ਲਾਇਨ ਅਬਰਿਤ (ਅੱਧਾ) ਜਸ ੧੮੩੯ ਮਤ (ਅੱਧਾ) ਅਬਖਤ (ਅੱਧਾ)
ਸਿਕਿੱਆਂ ਦੇ ਦੋਨੋ ਪਾਸਿਆਂ ਦੀ ਇਬਾਰਤ ਜੋ ਤਸਵੀਰਾਂ ਵਿਚ ਨਹੀਂ ਹੈ ਉਸ ਨੂੰ
ਆਪਣੇ ਵਲੋਂ ਪੂਰਾ ਕਰਨ ਲਈ ਕਿਸੇ ਲੇਖਕ ਨੇ ਇਸ ਪ੍ਰਕਾਰ ਦਿੱਤਾ ਹੈ:
ਖਬੇ ਪਾਸੇ ਵਾਲੇ ਤਿੰਨ ਸਿਕਿਆਂ
ਦੀ ਇਬਾਰਤ: ਸ਼ਾਹ ਨਾਨਕ ਵਾਹਬ ਅਸਤ ਹਬ ਫਤਿਹ ਤੇਗ ਗੁਰ ਗੋਬਿੰਦ ਸਿੰਘ ਫਜ਼ਲ
ਸੀਚਾ ਸਾ ਸਿਲਾਹ ਰੁਬਰ ਹਰ ਦੋ ਆਲਮ
ਸੱਜੇ ਪਾਸੇ ਵਾਲੇ ਤਿੰਨ ਸਿਕਿਆਂ ਦੀ ਇਬਾਰਤ: ਸ੍ਰੀ ਅੰਮ੍ਰਿਤਸਰ ਜੀਓ ਜ਼ਰਬ ਮੱਈਮਨਤ ਜਲੂਸ ਬਖਤ ਅਕਾਲ
ਤਖਤ
ਤਸਵੀਰ ਨੰ: 51 ਖੱਬੇ ਪਾਸੇ ਵਾਲੇ ਪੰਜ ਅਤੇ ਅਖੀਰਲੀ ਲਾਇਨ ਵਾਲੇ ਤੀਜੇ ਸਿੱਕੇ
ਦੀਆਂ ਤਸਵੀਰਾਂ ਦੀ ਇਬਾਰਤ ਪਹਿਲੀ ਲਾਇਨ ਸ (ਅੱਧਾ) ਵਸਲ (ਅੱਧਾ) ਸਾ ਗੋ ਸਿੰਘ (ਅੱਧਾ) ਦੂਜੀ ਲਾਇਨ ਰ ਗੁ ਸਿੰਘ (ਅੱਧਾ) ਫਜ਼ਲ ਸ (ਅੱਧਾ) ਸਾ ਤੀਜੀ ਲਾਇਨ ਰ (ਅੱਧਾ) ਗੋਬਿੰਦ ਸਿੰਘ ਫਜ਼ਲ
ਚੌਥੀ ਲਾਇਨ ਗੁਰ ਗੋਬਿੰਦ ਸਿੰਘ ਫਜ਼ਲ ਪੰਜਵੀਂ ਲਾਇਨ ਗੁਰ ਗੋਬਿੰਦ ਸਿੰਘ ਫਜ਼ਲ ਅਖੀਰਲੀ ਲਾਇਨ ਦਾ ਤੀਜਾ ਸਿੱਕਾ ਗੁਰ ਗੋਬਿੰਦ ਸਿੰਘ ਫਜ਼ਲ
ਸੱਜੇ ਪਾਸੇ ਵਾਲੇ ਪੰਜ ਅਤੇ ਅਖੀਰਲੀ ਲਾਇਨ ਦੇ ਆਖਰੀ (ਚੌਥੇ) ਸਿੱਕੇ ਦੀਆਂ
ਤਸਵੀਰਾਂ ਦੀ ਇਬਾਰਤ ਪਹਿਲੀ ਲਾਇਨ ਸ੍ਰੀ ਅੰਮ੍ਰਿਤਸਰ ਹਰਬ ਮਈਮਨਤ ਬਖਤ ਦੂਜੀ ਲਾਇਨ ਮਰਤ ਮਤ (ਅੱਧਾ) ਬਖਤ ਤਖਤ ਸ (ਅੱਧਾ) ਅਕਾਲ ੧੮੪੧ ਸ
(ਅੱਧਾ)
ਤੀਜੀ ਲਾਇਨ ਉਸ (ਅੱਧਾ) ਅਕਾਲ ੧੮੪੧ ਤਖਤ
ਚੌਥੀ ਲਾਇਨ ਉਸ (ਅੱਧਾ) ਮੀਤ (ਅੱਧਾ) ਤਖਤ ਅਕਾਲ ੪੧ ਪੰਜਵੀਂ ਲਾਇਨ ਈ ਅੰਮ੍ਰਿਤ ਜੀਓ ਅਕਾਲ ੧੮੪੩ ਤਖਤ
ਅਖੀਰਲੀ ਲਾਇਨ ਦਾ ਆਖਰੀ ਸਿੱਕਾ ਬਖਤ ਲੂਸ ਅਕਾਲ ੪੨ ਤਖਤ ਤਖ (ਅੱਧਾ)
ਸੱਜੇ ਪਾਸੇ ਵਾਲੇ ਪੰਜ ਅਤੇ ਅਖੀਰਲੀ ਲਾਇਨ ਦੇ ਆਖਰੀ (ਚੌਥੇ) ਸਿੱਕੇ ਦੀ
ਇਬਾਰਤ ਜੋ ਤਸਵਰਾਂ ਵਿਚ ਨਹੀਂ ਹੈ ਉਸ ਨੂੰ ਪੂਰਾ ਕਰਨ ਲਈ ਕਿਸੇ ਲੇਖਕ ਨੇ ਆਪਣੇ ਵਲੋਂ ਇਹ ਇਬਾਰਤ
ਦਿੱਤੀ ਹੈ:
ਸ੍ਰੀ ਅੰਮ੍ਰਿਤਸਰ ਜੀਓ ਜ਼ਰਬ ਮੱਈਮਨਤ ਜਲੂਸ ਬਖਤ ਅਕਾਲ ਤਖਤ ਸਨਾਹ
ਖੱਬੇ ਪਾਸੇ ਵਾਲੀਆਂ ਤਸਵੀਰਾ ਦੀ ਇਬਾਰਤ ਨੂੰ ਪੂਰਾ ਕਰ ਕੇ ਉਸ ਦਾ ਵੇਰਵਾ
ਨਹੀਂ ਦਿੱਤਾ ਗਿਆ ਹੈ।
ਜੋ ਵੇਰਵੇ ਇਹਨਾਂ ਤਸਵੀਰਾਂ ਦੇ ਹੇਠ ਦਿੱਤੇ ਗਏ ਹਨ ਉਹ ਤਸਵੀਰਾਂ ਵਿਚ ਪੂਰੇ
ਨਹੀਂ ਮਿਲਦੇ। ਸਿਕਿਆਂ ਦੇ ਵਿਸ਼ੇਸ਼ਗ (
Numismatologist)
ਸ਼ਾਇਦ ਦੱਸ ਸਕਣ ਕਿ ਜੋ ਇਬਾਰਤ ਤਸਵੀਰ ਵਿਚ ਨਹੀਂ ਹੈ ਉਸ ਨੂੰ ਕਿਸ ਸਰੋਤ ਤੋਂ ਲੈ ਕੇ ਪੂਰਾ ਕੀਤਾ
ਗਿਆ ਹੈ। ਕਈ ਸਿਕਿੱਆਂ ਦੀਆਂ ਤਸਵੀਰਾਂ ਹੋਣ ਕਾਰਨ ਉਹਨਾਂ ਦੀ ਇਬਾਰਤ ਵਧਦੀ ਘਟਦੀ ਹੈ ਅਤੇ ਲਫਜ਼ਾਂ
ਦੇ ਆਕਾਰ ਵੀ ਬਦਲਦੇ ਹਨ ਪਰ ਕਿਸੇ ਵੀ ਸਿੱਕੇ ਵਿਚ ਉਹ ਇਬਾਰਤ ਪੂਰੀ ਨਹੀ ਹੈ ਜੋ ਲੇਖਕ ਨੇ ਸਿਕਿੱਆ
ਦੇ ਹੇਠ ਦਿੱਤੀ ਹੈ।
ਸਿੱਖ ਇਤਹਾਸ ਦੇ ਸਰੋਤਾਂ ਨਾਲ ਖਿਲਵਾੜ ਕਰਨ ਦੀ ਪਰੱਥਾ ਬਣੀ ਹੋਈ ਹੈ। ਕਈ
ਵੇਰ ਇਹ ਨਿਰਨਾ ਕਰਨਾ ਵੀ ਔਖਾ ਹੋ ਜਾਂਦਾ ਹੈ ਕਿ ਖਿਲਵਾੜ ਸ਼ਰਧਾਲੂ ਕਰ ਰਹੇ ਹਨ ਜਾਂ ਦੋਖੀ।
ਹਾਕਮ ਸਿੰਘ
(23/03/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸ. ਰਾਜਿੰਦਰ ਸਿੰਘ ਖ਼ਾਲਸਾ ਜੀਉ
ਗੁਰੂ ਵਲੋਂ ਬਖ਼ਸ਼ੀ ਫ਼ਤਿਹ ਪਰਨਵਾਨ ਕਰਨੀ!
ਧਨਵਾਦ ਤਾਂ ਆਪ ਜੀ ਦਾ ਕਰਨਾ ਬਣਦਾ ਹੈ ਕਿਉਂਕਿ ਆਪ ਜੀ ਵਲੋਂ ਵਖਾਈ ਉਦਾਰਤਾ
ਬਹੁਤ ਘੱਟ ਸੱਜਣਾਂ ਵਿੱਚ ਵੇਖਣ ਨੂੰ ਮਿਲਦੀ ਹੈ। ਵੀਰ ਜੀਉ ਛਿਮਾ ਚਾਹੁੰਦਾ ਹਾਂ ਕਿ ਜੇ ਕਰ ਮੇਰੇ
ਲਿਖੇ ਕਿਸੇ ਵੀ ਸ਼ਬਦ ਨਾਲ ਆਪ ਜੀ ਦਾ ਜੀ ਦੁਖਿਆ ਹੋਵੇ। ਬੇਨਤੀ ਹੈ ਮੈਂਨੂੰ ਜ਼ਰੂਰ ਮਾਫ਼ ਕਰਨਾ। ਯਕੀਨ
ਜਾਣੋਂ ਮੇਰੇ ਮਨ ਵਿੱਚ ਆਪ ਜੀ ਪ੍ਰਤੀ ਮੁਰਖਤਾ ਵਰਗਾ ਕੋਈ ਭਾਵ ਨਹੀਂ। ਗਲ ਕੇਵਲ ਇਤਨੀ ਹੈ ਕਿ ਭਾਈ
ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਇੱਕ ਮਹਾਨ ਸਥਾਨ ਪ੍ਰਾਪਤ ਹੈ, ਵਾਰਾਂ ਪ੍ਰਤੀ ਖੜੀ ਕੀਤੀ ਕਿਸੇ
ਸ਼ੰਕਾ ਲਈ ਸਵਾਲਾਂ ਦਾ ਉੱਠਣਾ ਸੁਭਾਵਕ ਹੈ।
ਆਪ ਜੀ ਨੇ ਭਾਈ ਗੁਰਦਾਸ ‘ਪਹਿਲੇ’ ਸਬੰਧੀ ਮੇਰੀ ਟਿੱਪਣੀ ਬਾਰੇ ਆਪਣੇ
ਵਿਚਾਰਾਂ ਬਾਦ, ਇਸ ਚਰਚਾ ਨੂੰ ਕੁੱਝ ਅੱਗੇ ਤੋਰਦੇ ਹੋਏ ਲਿਖਿਆ ਹੈ:-
“ਵੀਰ ਹਰਦੇਵ ਸਿੰਘ ਜੀ ਨੇ ਇੱਕ ਗੱਲ ਹੋਰ ਲਿਖੀ ਹੈ ਕਿ ਮੈਂ ਆਪਣੀ ਸੋਚ
ਅਨੁਸਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਸ਼ਕ ਦੇ ਦਾਇਰੇ ਵਿੱਚ ਲਿਆਉਣ ਦਾ ਯਤਨ ਕੀਤਾ ਹੈ। ਇਸ
ਬਾਰੇ ਮੇਰੀ ਸਨਿਮਰ ਬੇਨਤੀ ਹੈ ਕਿ ਹੇਠ ਲਿਖੇ ਪ੍ਰਮਾਣ ਵੇਖ ਕੇ ਸੂਝਵਾਨ ਪਾਠਕ ਆਪ ਹੀ ਅੰਦਾਜ਼ਾ ਲਗਾ
ਲੈਣ ਕਿ ਕੀ ਇਹ ਮੇਰੀ ਸੋਚ ਹੈ ਕਿ ਗੁਰਮਤਿ ਅਨੁਸਾਰੀ ਹੈ?”
(ਆਪ ਜੀ ਦਾ ਪੱਤਰ ਮਿਤੀ 22. 3. 13)
ਮੈਂ ਕੋਈ ਵੱਡਾ ਸੂਝਵਾਨ ਪਾਠਕ ਤਾਂ ਨਹੀਂ ਪਰ ਇੱਕ ਆਮ ਪਾਠਕ ਵਜੋਂ, ਮੈਂ ਆਪ
ਜੀ ਦਾ ਧਿਆਨ, ਕੁੱਝ ਨੁਕਤਿਆਂ ਵੱਲ ਦਵਾਉਂਣਾ ਜ਼ਰੂਰੀ ਸਮਝਦਾ ਹਾਂ।
ਸਭ ਤੋਂ ਪਹਿਲਾਂ ਕੁੱਝ ਭਾਈ ਗੁਰਦਾਸ ਜੀ ਬਾਰੇ! ਵੀਰ ਜੀ, ਸਿੱਖ ਪੰਥ ਵਿੱਚ
ਸ਼ਹੀਦ ਤਾਂ ਬਹੁਤ ਹੋਏ ਹਨ ਪਰ, ਵਿਚਾਰ ਕਰਨਾ ਕਿ, ਭਾਈ ਗੁਰਦਾਸ ਵਰਗਾ ਇੱਕੋ ਹੀ ਹੋਇਆ ਹੈ, ਜਿਸ
ਦੀਆਂ ਵਾਰਾਂ ਨੂੰ ਗੁਰਬਾਣੀ ਸਮਝਣ ਦੀ ਕੁੰਜੀ ਦਾ ਮਾਣ ਗੁਰੂਘਰ ਵਲੋਂ ਪ੍ਰਾਪਤ ਹੋਇਆ। ਭਾਈ ਸਾਹਿਬ
ਜੀ ਨੂੰ ਇਤਨੇ ਹਲਕੇ ਨਹੀਂ ਲਿਆ ਜਾ ਸਕਦਾ ਕਿ ਉਨ੍ਹਾਂ ਵਲੋਂ ਲਿਖੀਆਂ ਵਾਰਾਂ ਨੂੰ ਕੋਈ ਅੰਦਾਜ਼ਿਆ
ਨਾਲ ਨੱਕਾਰ ਦਿੱਤੀਆਂ ਜਾਂਣ।
ਨਿਰਸੰਦੇਹ: ਭਾਈ ਗੁਰਦਾਸ ਜੀ ਦੀਆਂ ਵਾਰਾਂ ਸ੍ਹਾਮਣੇ ਆਪਣੇ ਸ਼ੱਕ ਨੂੰ ਖੜਾ ਕਰਨ ਲਈ, ਭਾਈ ਗੁਰਦਾਸ
ਜੀ ਦੀ ਪੱਧਰ ਦੀ ਸੋਚ ਅਤੇ ਗੁਰਮਤਿ ਗਿਆਨ ਦਰਕਾਰ ਹੈ। ਪਰ ਗਲ ਉਹੀ ਹੈ ਕਿ ਸ਼ਹੀਦ ਤਾਂ ਬਹੁਤ ਹੋਏ ਹਨ
ਪਰ ਭਾਈ ਗੁਰਦਾਸ ਇੱਕੋ ਹੀ ਹੋਇਆ ਹੈ।
ਆਪ ਜੀ ਅਨੁਸਾਰ 41ਵੀਂ ਵਾਰ ਦੇ ਲਿਖਾਰੀ ਦਾ ਕੋਈ ਅੱਗਾ-ਪਿੱਛਾ ਨਹੀਂ ਪਤਾ,
ਅਤੇ ਉਹ ਇੱਕ ਸ਼ੱਕੀ ਸ਼ਖਸੀਅਤ ਹੈ। ਇਸ ਲਈ ਆਪ ਜੀ ਉਸ ਵਲੋਂ ਲਿਖੀ ਵਾਰ ਦਾ ਲਿਹਾਜ਼ ਨਹੀਂ ਕਰਦੇ। ਨਾਲ
ਹੀ, ਜਿਸ ਭਾਈ ਗੁਰਦਾਸ ਦਾ ਸਭ ਨੂੰ ਪਤਾ ਹੈ ਅਤੇ ਉਹ ਸ਼ੱਕੀ ਸ਼ਖਸੀਅਤ ਵੀ ਨਹੀਂ, ਲਿਹਾਜ਼ ਆਪ ਜੀ
ਉਸਦੀਆਂ ਕੁੱਝ ਵਾਰਾਂ ਦਾ ਵੀ ਨਹੀਂ ਕਰਦੇ। ਯਾਨੀ ਕਿ ਆਪ ਜੀ ਲਈ ਦੋਹਾਂ ਦੀਆਂ ਵਾਰਾਂ ਸ਼ੱਕੀ ਹਨ। ਇਹ
ਸ਼ੱਕ ਗੁਰਮਤਿ ਪ੍ਰਤੀ ਆਪ ਜੀ ਦੇ ਪਿਆਰ ਤੋਂ ਹੀ ਉੱਠਿਆ ਜਾਪਦਾ ਹੈ।
ਖੈਰ! ਆਪ ਜੀ ਪਾਸ, ਇਸ ਸ਼ੱਕ ਦੇ ਪਿੱਛੇ ਗੁਰਮਤਿ ਦੀ ਕਸਵਟੀ ਦਾ ਤਰਕ ਹੈ,
ਜਿਸ ਕਾਰਨ ਆਪ ਜੀ ਨੇ ਸਵਾਲ ਪੁੱਛਿਆ ਹੈ ਕਿ,
“…ਇਹ ਮੇਰੀ ਸੋਚ ਹੈ ਕਿ ਗੁਰਮਤਿ
ਅਨੁਸਾਰੀ ਹੈ?”
ਵੀਰ ਜੀਉ, ਪਹਿਲਾਂ ਇਹ ਵਿਚਾਰਨ ਦੀ ਲੋੜ ਹੈ ਕਿ ਅੱਜ ਤਕ, ਕਿਹੜੇ ਵਿਦਵਾਨਾਂ
ਦੀ ਸੋਚ, ਭਾਈ ਗੁਰਦਾਸ ਨਾਲੋਂ ਜ਼ਿਆਦਾ ਗੁਰਮਤਿ ਅਨੁਸਾਰੀ ਰਹੀ ਸੀ ਜਾਂ ਹੈ? ਜ਼ਰੂਰ ਦੱਸਣ ਦੀ
ਕਿਰਪਾਲਤਾ ਕਰਨਾ ਜੀ! ਭਾਈ ਗੁਰਦਾਸ ਤਾਂ ਪਹਿਲੀ ਵਾਰ ਵਿੱਚ ਉਹੀ ਗਲ ਕਹਿ ਰਹੇ ਹਨ ਜਿਹੜੀ ਕਿ ਬਾਣੀ
ਪ੍ਰਮਾਣਾਂ ਰਾਹੀਂ ਸਪਸ਼ਟ ਹੈ। ਮਸਲਨ:-
ਵਾਸੁਦੇਵ-
‘ਵਾਸੁਦੇਵ ਜਲ ਥਲ ਮਹਿ ਰਵਿਆ
(ਪੰਨਾ 2591)
ਹਰਿ-
ਹਰਿ
ਆਪੇ ਰਵਿ ਰਹਿਆ ਬਨਵਾਰੀ (ਪੰਨਾ 165)
ਗੋਬਿੰਦ-
ਆਪਿ
ਤਰਿਆ ਕਟੁੰਬ ਸਿਉ ਗੁਣ ਗੋਬਿੰਦ ਪ੍ਰਭ ਰਵਨ (ਪੰਨਾ
300)
ਰਾਮ-
ਚਾਰਿਕੁੰਟ
ਭਵਨ ਸਗਲ ਬਿਆਪਤ ਰਾਮ (ਪੰਨਾ 299)
ਵੀਰ ਜੀਉ, ਇਸ ਵਾਰ ਵਿੱਚ ਭਾਈ ਗੁਰਦਾਸ ਨੇ ਸੰਬੋਧਨ ਅਵਤਾਰਵਾਦ ਦੀ ਪ੍ਰੋਢਤਾ
ਵਿੱਚ ਨਹੀਂ ਵਰਤੇ, ਬਲਕਿ ‘ਅਕਾਲ ਪੁਰਖ’ ਬੋਧਕ ਕਰਕੇ ਵਰਤੇ ਹਨ। ਜਿਵੇਂ ਕਿ ਭਾਈ ਗੁਰਦਾਸ ਦੇ ਗੁਰੂ
ਨਾਨਕ ਜੀ ਨੇ ‘ਜਪੁ’ ਵਿੱਚ ‘ਰਾਮ’ ਵਰਤਿਆ। ਪ੍ਰਮਾਣ ਉਪੱਰੋਕਤ ਹਵਾਲਿਆਂ ਵਿੱਚ ਵੀ ਹਨ। ਸਾਨੂੰ ਇਹ
ਨਹੀਂ ਭੁੱਲਣਾ ਚਾਹੀਦਾ ਕਿ ਪਰਮਾਤਮਾ ਦੀ ਗਲ ਸੰਸਾਰਕ ਸਮੇਂ ਕਾਲ ਵਿੱਚ ਚਿਰ ਤੋਂ ਚਲਦੀ ਆ ਰਹੀ ਸੀ,
ਅਤੇ ਉਸ ਲਈ ਕਾਲਾਂਤਰ ਕਈਂ ਸੰਬੌਧਨ ਵਰਤੇ ਗਏ। ਇਸ ਸਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ,
470 ਤੇ ਗੁਰੂ ਨਾਨਕ ਜੀ ਨੇ ਵੀ ਚਾਨਣਾ ਉਚਰਿਆ ਹੈ, ਜਿਸ ਨੂੰ ‘ਭੱਟ ਬਾਣੀ’ ਨਾਲ ਸਮਝਦੇ ਭਾਈ
ਗੁਰਦਾਸ ਨੇ ਕੁੰਜੀਵਤ ਦਰਸਾਇਆ ਹੈ।
ਵੀਰ ਜੀ ਵਾਰ 10, ਪਉੜੀ 13 ਵਿੱਚ ਕਥਾ ਵਰਤੋਂ ਦਾ ਮੰਤਵ, ਕੇਵਲ ਇਹ
ਦਰਸਾਉਂਣਾ ਹੈ ਕਿ, ਸਤਿਗੁਰ ਤੇ ਭਰੋਸਾ ਵੱਡਮੁੱਲੀ ਚੀਜ਼ ਹੈ। ਧਰਮ ਵਿੱਚ ਕੁੱਝ ਥਾਂ ਮਨੁੱਖ ਦੇ
ਭੋਲੇਪਨ ਦਾ ਭਾਵ ਉਸਦੇ ਭਰੋਸੇ ਨੂੰ ਪੱਕਾ ਰੱਖਦਾ ਹੈ। ਇਸ ਥਾਂ ਸਿਆਣਪ ਨਾਲ ਨਹੀਂ ਚਲਦੀ। ਵਾਰ ਵਿੱਚ
ਦ੍ਰਿਸ਼ਟਾਂਤ ਵਰਤੋਂ ਦਾ ਸਬੰਧ, ਬ੍ਰਹਾਮਣ ਦੇ ਫ਼ਰੇਬ ਅਤੇ ਧੰਨੇ ਜੀ ਦੀ ਅਗਿਆਨਤਾ ਨਾਲ ਨਹੀਂ, ਬਲਕਿ
ਕੇਵਲ ਉਸ ਦ੍ਰਿੜ ਵਿਸ਼ਵਾਸ ਰੂਪ ‘ਅੰਸ਼’ ਨੂੰ ਦਰਸਾਉਂਣ ਨਾਲ ਹੈ, ਜੋ ਧੰਨੇ ਜੀ ਲਈ, ਪ੍ਰਭੂ ਪ੍ਰਾਪਤੀ
ਦਾ ਵਸੀਲਾ ਬਣ ਗਿਆ। ਵੀਰ ਜੀ ਬਾਣੀ ਜਾਂ ਵਾਰਾਂ ਵਿੱਚ ਵਰਤੇ ਗਏ ਲੋਕ ਦ੍ਰਿਸ਼ਟਾਤਾਂ ਦਾ ‘ਇਕ ਅੰਸ਼’
ਆਤਮਸਾਤ ਕਰੀਦਾ ਹੈ। ਯਾਨੀ ਕਿ ਉਹ ਅੰਸ਼, ਜੋ ਦ੍ਰਿਸ਼ਟਾਂਤਾ ਦੀ ਵਰਤੋਂ ਦਾ ਮੂਲ ਮੰਤਵ ਹੁੰਦਾ ਹੈ।
ਮਸਲਨ ਲੱਖਾਂ ਪੁੱਤਰਾਂ ਆਦਿ ਦੇ ਬਾਪ ਰਾਵਣ ਦੇ ਘਰ ਦੀਵਾ ਨਾ ਬਾਤੀ, ਦ੍ਰਿਸ਼ਟਾਂਤ ਵਰਤਣ ਤੋਂ ਭਾਵ
ਕਹਾਣੀ ਦ੍ਰਿੜਾਉਂਣਾ ਨਹੀਂ ਬਲਕਿ ਕਹਾਣੀ ਸੁਣਾਉਂਦੇ ਇੱਕ ਵਿਸ਼ੇਸ਼ ਉਪਦੇਸ਼ਕ ਅੰਸ਼ ਨੂੰ ਦ੍ਰਿੜ
ਕਰਵਾਉਂਣਾ ਹੈ। ਭਾਈ ਗੁਰਦਾਸ ਜੀ ਨੇ ਉਹੀ ਕੀਤਾ ਹੈ ਜੋ ਉਨ੍ਹਾਂ ਗੁਰੂ ਤੋਂ ਸਿੱਖਿਆ ਹੈ।
ਆਪ ਜੀ ਦੀ ਗਲ ਨਹੀਂ, ਪਰ ਵਿਡੰਭਣਾ ਇਹ ਹੈ ਕਿ ਭਾਈ ਗੁਰਦਾਸ ਜਾਂ ‘ਬਾਣੀ’
ਵਿੱਚ ਆਉਂਦੇ ਅਜਿਹੇ ਸ਼ਬਦਾਂ ਪ੍ਰਤੀ ਉੱਠਦੇ ਨਿਜੀ ਫ਼ੁਰਨਿਆਂ ਨੂੰ ਹਲ
(Resolve)
ਕਰਨ ਦੀ ਥਾਂ, ਕੁੱਝ ਨੇ ਮੂਲ ਅਧਾਰਾਂ ਨੂੰ ਖ਼ਤਮ
(Dissolve)
ਕਰਨ ਦਾ ਰੂਝਾਨ ਅਪਨਾ ਲਿਆ ਹੈ। ਆਪ ਜੀ ਜਾਣਦੇ ਹੀ
ਹੋਵੋਗੇ ਕਿ ਇਸੇ ਰੂਝਾਨ ਨੇ ਬਾਣੀ ਵੱਲ ਵੀ ਨਿਸ਼ਾਨਾ ਸਾਧਿਆ ਹੈ। ਇਸ ਵਿਸ਼ੇ ਤੇ ਫ਼ਿਲਹਾਲ ਇਤਨਾ ਹੀ!
ਵੀਰ ਜੀਉ ਆਪ ਜੀ ਗੁਰਮਤਿ ਦੀ ਕਸਵਟੀ ਪ੍ਰਤੀ ਸੁਚੇਤ ਰਹਿਣ ਦਾ ਯਤਨ ਕਰਦੇ
ਰਹਿੰਦੇ ਹੋ।
ਆਪ ਜੀ ਤੋਂ
ਪ੍ਰਸ਼ਨ ਹੈ ਕਿ, ਕੀ ਆਪ ਹੀ ‘ਗੁਰੂ’ ਦੇ ‘ਪੰਥ’ ਦਾ ਪ੍ਰਧਾਨ ਜਾਂ ਮੀਤ ਪ੍ਰਧਾਨ ਬਣ ਜਾਣਾ ਗੁਰਮਤਿ
ਅਨੁਸਾਰੀ ਹੈ? ਇਸ ਦੀ ਮਿਸਾਲ ‘ਖ਼ਾਲਸੇ ਪੰਥ’ ਦੇ ਇਤਹਾਸ ਵਿੱਚ ਕਿੱਥੇ ਮਿਲਦੀ ਹੈ ਕਿ ਕਿਸੇ ਫ਼ਾਰਮ
ਨੂੰ ਭਰ ਕੇ ਕੋਈ ‘ਖ਼ਾਲਸਾ ਪੰਥ’ ਦਾ ਮੈਂਬਰ ਬਣ ਸਕਦਾ ਹੈ?
ਜੇ ਕਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਸਵਾਲ ਉੱਠ
ਸਕਦੇ ਹਨ ਤਾਂ ਆਪ ਜੀ ਵਲੋਂ ਉਠਾਏ ਇਨ੍ਹਾਂ ਕਦਮਾਂ ਦੀ ਵਿਚਾਰ ਵੀ ਜ਼ਰੂਰੀ ਹੈ।
ਕਿਸੇ ਭੁੱਲ ਚੂਕ ਲਈ ਛਿਮਾ ਦਾ ਜਾਚਕ ਸਮਝਣਾ। ਆਪ ਜੀ ਦੇ ਉੱਤਰ ਦੀ ਉਡੀਕ
ਵਿਚ,
ਹਰਦੇਵ ਸਿੰਘ, ਜੰਮੂ-23. 3. 2013
(23/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੀ
ਦੁਨੀਆਂ ਦੇਖ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ।
ਜੋ ਉਸਦੀ ਨਾ, ਉਸ ਲਈ ਦੁਨੀਆਂ ਕਿਵੇਂ ਦੀਵਾਨੀ ਹੁੰਦੀ ਹੈ।
ਜੰਮਣ, ਵਧਣ ਤੇ ਢਲਣ, ਮਰਨ ਦੀ ਪ੍ਰਕ੍ਰਿਆ ਕੀ ਵਾਹਵਾ ਹੈ।
ਸਭ ਕੋਈ ਚਲਣਹਾਰ ਬਣ ਗਿਆ, ਫਿਰ ਵੀ ਜਗ ਤੇ ਦਾਹਵਾ ਹੈ।
ਜੋ ਅਪਣੀ ਨਾ ਫਿਰ ਵੀ ਉਸ ਦੀ ਜਿੰਦ ਦਿਵਾਨੀ ਹੁੰਦੀ ਹੈ।
ਤੇਰੀ ਦੁਨੀਆਂ ਦੇਖ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ।
ਇਕ ਛੋਟਾ ਕਣ, ਚਾਹੁੰਦਾ ਕਰਨਾ, ਸਰ ਖੰਡਾਂ ਬ੍ਰਹਿਮੰਡਾਂ ਨੂੰ।
ਪਰ ਉਹ ਹਾਲੇ ਸਮਝ ਨਾ ਸਕਿਆ ਅੰਦਰ ਪਸਰੇ ਖੰਡਾਂ ਨੂੰ।
ਕੀੜੀ ਪਰਬਤ ਢੋਣਾ ਲੋਚੇ, ਇਹ ਨਾਦਾਨੀ ਹੁੰਦੀ ਹੈ।
ਤੇਰੀ ਦੁਨੀਆਂ ਦੇਖ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ।
ਮਿੱਟੀ ਜਲ ਗੋ ਜੀਵ ਬਣਾਇਆ, ਪੌਣ ਦਾ ਸਾਹ ਵਿੱਚ ਪਾਇਆ ਹੈ।
ਹੱਸੇ, ਖੇਡੇ, ਨੱਚੇ, ਟੱਪੇ, ਜਗ ਚਾਅ ਵਿੱਚ ਗਲ ਲਾਇਆ ਹੈ।
ਪੌਣ ਗਈ, ਤਾਂ ਚੁੱਕ ਲਉ, ਚੁੱਕ ਲਉ, ਰੂਹ ਬੇਗਾਨੀ ਹੁੰਦੀ ਹੈ।
ਤੇਰੀ ਦੁਨੀਆਂ ਦੇਖ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ।
ਮਿੱਟੀ ਦੇ ਰੰਗ, ਵੇਗ ਪੌਣ ਦਾ, ਜਲ ਦੀ ਤਰਲਤਾ ਵਾਹ ਦੇਖੋ।
ਕੁਦਰਤ ਦੇ ਆਕਾਰ ਅਚੰਭਾ, ਖੰਡ ਬ੍ਰਹਿਮੰਡ ਅਥਾਹ ਵੇਖੋ।
ਸੋਚ ਨ ਹੋਵੇ, ਕਹਿ ਨਾ ਹੋਵੇ, ਅਕਥ ਕਹਾਣੀ ਹੁੰਦੀ ਹੈ।
ਤੇਰੀ ਦੁਨੀਆਂ ਦੇਖ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ।
(23/03/13)
ਸੁਰਜਨ ਸਿੰਘ
22-03-2013 ਨੂੰ ਇੱਕ ਵੈਬ ਸਾਈਟ
ਤੇ ਸਿੱਖ ਤਖਤਾਂ ਦੇ ਜੱਥੇਦਾਰਾਂ ਦੀ ਤਸਵੀਰ ਛਪੀ ਹੈ। ਜੱਥੇਦਾਰਾਂ ਦੀ ਤਸਵੀਰ ਦੇ ਐਨ ਨਾਲ ਪੰਜਾਂ
ਖੋਤਿਆਂ ਦੀ ਤਸਵੀਰ ਛਾਪੀ ਗਈ ਹੈ, ਜਿਸ ਦੇ ਥੱਲੇ ਲਿਖਿਆ ਹੈ ‘ਸ਼ੇਰਾਂ ਦੀ ਕੌਮ ਦੇ ਗਧੇ “ਜੱਥੇਦਾਰ”।
ਕੀ ਸ਼ੇਰ ਆਖਾਉਣ ਵਾਲਿਆਂ ਦੀ ਇਹੋ ਤਹਜ਼ੀਬ ਹੈ? ਕੀ ਗੁਰਬਾਣੀ ਦਾ ਫੁਰਮਾਣ ਸਾਨੂੰ ਭੁਲ ਗਿਆ ਹੈ?
“ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥” -ਸਿਰੀ ਰਾਗੁ ਮਹਲਾ ੧
ਪੰਨਾ ੧੫।
ਸੁਰਜਨ ਸਿੰਘ +919041409041
(23/03/13)
ਚਰਨਜੀਤ ਸਿੰਘ ਬਰੈਂਮਪਟਨ
ਸਿੱਖ ਮਾਰਗ ਦੇ ਪਾਠਕ ਜਨੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਪਿੱਛੇ ਜਿਹੇ ਇਂਟਰਨੈਟ ਤੇ ਕੌਮ ਦੇ ਇੱਕ ਇਤਿਹਾਸਕਾਰ ਨੇ ਭਗਤ ਰਵਿਦਾਸ ਜੀ ਨੂੰ ਬਾਬਾ
ਰਵਿਦਾਸ ਜੀ ਲਿਖ ਕੇ ਸੰਬੋਧਨ ਕੀਤਾ। ਜਦੋਂ ਮੈਂ ਉਹਨਾਂ ਨੂੰ ਪੁਛਿਆ ਕਿ ਜਦੋਂ ਗੁਰੂ ਸਾਹਿਬ ਆਪ
ਰਵਿਦਾਸ ਜੀ ਨੂੰ ਭਗਤ ਲਿਖਦੇ ਹਨ ਤਾ ਅਸੀ ਉਹਨਾਂ ਨੂੰ ਬਾਬਾ ਕਹਿ ਕੇ ਡੀਗਰੇਡ ਕਿਉਂ ਕਰ ਰਹੇ ਹਾਂ।
ਉਹ ਕੋਈ ਤੱਸਲੀਬਖਸ਼ ਜਵਾਬ ਨਾ ਦੇ ਸਕੇ। ਮੈਂ ਸਮਝਦਾ ਹਾਂ ਕਿ “ਭਗਤ” ਇੱਕ ਗੁਣਵਾਚਕ ਸ਼ਬਦ ਹੈ ਪਰ
“ਬਾਬਾ” ਤੋਂ ਸਿਰਫ ਉਮਰ ਦਾ ਅਂਦਾਜਾ ਲਗਦਾ ਹੈ ਨਾ ਕਿ ਗੁਣਾਂ ਦਾ। ਬਾਬਾ ਕੋਈ ਮਾੜਾ ਸ਼ਬਦ ਨਹੀਂ ਹੈ
ਅਤੇ ਸਹਜ ਸੁਭਾਏ ਗੁਰੂਆਂ ਲਈ ਜਾਂ ਭਗਤਾਂ ਲਈ ਬਾਬਾ ਲਫਜ ਵਰਤ ਲੈਣਾ ਵੀ ਕੋਈ ਗਲਤ ਨਹੀਂ ਹੈ ਪਰ
ਮੈਨੂੰ ਲਗਦਾ ਹੈ ਕਿ ਇਹ ਤੱਤ ਗੁਰਮਤਿ ਪਰਿਵਾਰ ਨੇ ਜੋ ਗੁਰੂਆਂ ਨੂੰ ਗੁਰੂ ਕਹਿਣ ਨੂੰ ਅਗਿਆਨਤਾ ਨਾਲ
ਜੋੜ ਦਿੱਤਾ ਹੈ, ਇਹ ਉਸੀ ਦਾ ਨਤੀਜਾ ਹੈ। ਇਸੇ ਤਰਾਂ ਹੀ ਹੌਲੀ ਹੌਲੀ ਨੀਹਾਂ ਬਝਦੀਆਂ ਹਨ। ਸਮਾਂ ਪਾ
ਕੇ ਅਸੀ ਇਹ ਵੀ ਭੁੱਲ ਸਕਦੇ ਹਾਂ ਕਿ ਅਸੀ ਕਦੇ ਗੁਰੂਆਂ ਨੂੰ ਗੁਰੂ ਵੀ ਕਹਿੰਦੇ ਸਾਂ।
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
ਗੁਰਪ੍ਰਸਾਦਿ ॥ ਰਾਗੁ ਆਸਾ ਬਾਣੀ ਭਗਤਾ ਕੀ ॥ ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ ॥ ਆਸਾ ਸ੍ਰੀ
ਕਬੀਰ ਜੀਉ ॥
ਚਰਨਜੀਤ ਸਿੰਘ
ਬਰੈਂਮਪਟਨ
(22/03/13)
ਰਾਜਿੰਦਰ ਸਿੰਘ (ਖ਼ਾਲਸਾ ਪੰਚਾਇਤ)
ੴਸਤਿਗੁਰਪ੍ਰਸਾਦਿ॥
ਲੇਖ ‘ਬਾਣੀ ਤ ਗਾਵਹੁ ਗੁਰੂ ਕੇਰੀ …’ ਬਾਰੇ
ਵੀਰ ਹਰਦੇਵ ਸਿੰਘ ਜੀ ਅਤੇ ਸਿੱਖ ਮਾਰਗ ਦੇ
ਸਤਿਕਾਰਤ ਪਾਠਕੋ!
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ
ਫਤਹਿ॥
ਮੈਂ ਵੀਰ ਹਰਦੇਵ ਸਿੰਘ ਜੀ ਦਾ ਅਤਿ ਧਨਵਾਦੀ ਹਾਂ, ਜਿਨ੍ਹਾਂ ਮੇਰੀ ਇੱਕ
ਵੱਡੀ ਭੁਲ ਮੇਰੇ ਧਿਆਨ ਵਿੱਚ ਲਿਆਂਦੀ ਹੈ। ਅਸਲ ਵਿੱਚ ਕੁੱਝ ਸਮਾਂ ਪਹਿਲੇ ਮੇਰੀ ਡਾ. ਹਰਜਿੰਦਰ
ਸਿੰਘ ਦਿਲਗੀਰ ਜੀ ਨਾਲ ਇਸ ਵਿਸ਼ੇ `ਤੇ ਗੱਲ ਹੋਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸਿੱਖ ਰਿਸਰਚ
ਬੋਰਡ ਦੇ ਡਾਇਰੈਕਟਰ ਸਨ ਤਾਂ ਉਨ੍ਹਾਂ ਗੁਰਚਰਨ ਸਿੰਘ ਟੋਹੜਾ ਜੀ ਨੂੰ ਕਿਹਾ ਸੀ ਕਿ ਅਖੌਤੀ ਭਾਈ
ਗੁਰਦਾਸ ਦੂਸਰੇ ਦੀ ਵਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਨਾ ਛਪਵਾਉਣ, ਪਰ ਟੌਹੜਾ ਜੀ ਨਹੀਂ
ਮੰਨੇ। ਹੋ ਸਕਦਾ ਹੈ ਕਿ ਉਨ੍ਹਾਂ ਦਾ ਭਾਵ ਇਹ ਹੋਵੇ ਕਿ ਸ਼੍ਰੌਮਣੀ ਕਮੇਟੀ ਵਲੋਂ ਜੋ ਭਾਈ ਗੁਰਦਾਸ ਜੀ
ਦੀਆਂ ਵਾਰਾਂ ਦੀ ਕਿਤਾਬ ਛਪਵਾਈ ਜਾ ਰਹੀ ਹੈ, ਉਸ ਵਿੱਚ ਅਗੋਂ ਇਹ ਦੂਸਰੇ ਗੁਰਦਾਸ ਦੀ ਵਾਰ ਨਹੀਂ
ਛਾਪਣੀ ਚਾਹੀਦੀ, ਜੋ ਬਿਲਕੁਲ ਠੀਕ ਵੀ ਹੈ। ਜਿਸ ਤੋਂ ਮੈਂ ਇਹ ਖਿਆਲ ਬਣਾ ਲਿਆ ਕਿ ਇਹ ਸ਼ੁਰੂਆਤ
ਟੌਹੜਾ ਜੀ ਵਲੋਂ ਕੀਤੀ ਗਈ ਹੈ। ਕੁੱਝ ਵੀ ਹੋਵੇ ਭੁੱਲ ਮੇਰੀ ਹੈ, ਮੈਨੂੰ ਇਸ ਦੀ ਪੂਰੀ ਪੜਚੋਲ ਕਰ
ਕੇ ਹੀ ਲਿਖਣਾ ਚਾਹੀਦਾ ਸੀ। ਇਸ ਵਾਸਤੇ ਮੈਂ ਖਿਮਾ ਦਾ ਜਾਚਕ ਹਾਂ।
ਇਥੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕਿ ਬੇਸ਼ਕ ਸੁਰੂਆਤ ਕਿਸੇ ਨੇ ਵੀ
ਕੀਤੀ ਹੋਵੇ, ਸ਼੍ਰੋਮਣੀ ਕਮੇਟੀ ਨੂੰ ਆਪਣੇ ਤੌਰ `ਤੇ ਇਸ ਵਾਰ ਨੂੰ ਗੁਰਮਤਿ ਦੀ ਕਸਵਟੀ `ਤੇ ਪਰਖੇ
ਬਿਨਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸ਼ਾਮਲ ਨਹੀਂ ਸੀ ਕਰਨਾ ਚਾਹੀਦਾ। ਫਿਰ ਉਸ ਤੋਂ ਅੱਗੇ,
ਮੁਖਬੰਦ ਆਦਿ ਵਿੱਚ ਜੋ ਮਰਜ਼ੀ ਲਿਖਿਆ ਹੋਵੇ, ਉਸ ਰਚਨਾ ਨੂੰ ਭਾਈ ਗੁਰਦਾਸ ਜੀ ਦੀਆਂ ਚਾਲ੍ਹੀ ਵਾਰਾਂ
ਤੋਂ ਬਾਅਦ ਉਸੇ ਲੜੀ ਵਿੱਚ ਇਕਤਾਲੀਵੀਂ ਵਾਰ ਦਾ ਦਰਜਾ ਦੇਣਾ ਤਾਂ ਬਿਲਕੁਲ ਜਾਇਜ਼ ਨਹੀਂ ਕਿਉਂਕਿ ਇਹ
ਤਾਂ ਸਿੱਧਾ ਉਸ ਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀ ਵਿੱਚ ਜੋੜ ਦੇਂਦਾ ਹੈ। ਮੈਂ ਇਹ ਗੱਲ
ਆਪਣੀ ਭੁਲ ਨੂੰ ਜਾਇਜ਼ ਠਹਿਰਾਉਣ ਲਈ ਨਹੀਂ ਲਿੱਖ ਰਿਹਾ, ਮੇਰੀ ਭੁਲ ਤਾਂ ਬੇਸ਼ਕ ਆਪਣੀ ਜਗ੍ਹਾ ਤੇ
ਵੱਡੀ ਭੁੱਲ ਹੈ। ਮੈਂ ਆਪਣੀ ਭੁੱਲ ਨੂੰ ਸੁਧਾਰਨ ਲਈ, ਆਪਣੇ ਲੇਖ ਦੇ ਸਬੰਧਤ ਬੰਦ ਵਿੱਚ ਵੀ ਅਗੋਂ ਲਈ
ਲੋੜੀਂਦੀ ਸੋਧ ਕਰ ਰਿਹਾ ਹਾਂ, ਜੋ ਇਸ ਤਰ੍ਹਾਂ ਹੈ:
ਪੁਰਾਨਾ ਬੰਦ
‘ਬੇੜਾ ਡੋਬਣ ਵਾਲੇ ਵੀ ਤਾਂ ਕਿਧਰੋ ਬਾਹਰੋਂ ਨਹੀਂ ਆਏ
,
ਆਪਣੇ ਅੰਦਰੋਂ ਹੀ ਹਨ। ਜਿਸ ਭਾਈ ਗੁਰਦਾਸ ਦੂਜੇ ਦਾ ਕੋਈ ਅੱਗਾ ਪਿੱਛਾ ਨਹੀਂ ਪਤਾ ਅਤੇ ਪੂਰਨ ਰੂਪ
ਵਿੱਚ ਗੁਰਬਿਲਾਸ ਪਾਤਿਸ਼ਾਹੀ ਛੇਵੀਂ ਦੇ ਲੇਖਕ ਵਾਂਗੂੰ ਹੀ ਇੱਕ ਸ਼ੱਕੀ ਸ਼ਖਸੀਅਤ ਹੈ,
ਉਸ ਦੀ ਰਚਨਾ ਨੂੰ ਗੁਰਮਤਿ ਦੀ ਕਸਵੱਟੀ ਤੇ ਪਰਖੇ ਬਗੈਰ,
ਸ਼੍ਰੋਮਣੀ ਕਮੇਟੀ ਦੇ ਸਤਾਈ ਸਾਲ ਪ੍ਰਧਾਨ ਰਹੇ ਗੁਰਚਰਨ ਸਿੰਘ ਟੋਹੜਾ ਨੇ ਭਾਈ ਗੁਰਦਾਸ ਜੀ ਦੀਆਂ
ਵਾਰਾਂ ਵਿੱਚ ਸ਼ਾਮਲ ਕਰਵਾ ਕੇ ਛਪਵਾ ਦਿੱਤਾ। ਇਹ
ਸਿੱਖ ਕੌਮ ਨਾਲ ਇੱਕ ਵੱਡਾ ਧ੍ਰੋਹ ਕਮਾਇਆ ਹੈ,
ਜਿਸ ਨਾਲ ਸਿੱਖ ਕੌਮ ਵਿੱਚ
ਸਦੈਵ ਲਈ ਇਹ ਭੁਲੇਖਾ ਪਾ ਦਿੱਤਾ ਹੈ ਕਿ ਇਹ ਭਾਈ ਗੁਰਦਾਸ ਜੀ ਦੀ ਰਚਨਾ ਹੈ। ਜੇ ਉਪਰੋਕਤ ਸਭ ਗੱਲਾਂ
ਨੂੰ ਪਾਸੇ ਵੀ ਕਰ ਦਿੱਤਾ ਜਾਵੇ ਤਾਂ ਵੀ ਬਗੈਰ ਕੋਈ ਸੰਕੇਤ ਦਿੱਤੇ ਕਿ ਇਹ ਰਚਨਾ ਅਲੱਗ ਲਿਖਾਰੀ ਦੀ
ਹੈ,
ਇਸ ਨੂੰ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿੱਚ ਰਲਾ ਦੇਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ।’
ਸੋਧਿਆ ਹੋਇਆ ਬੰਦ
‘ਬੇੜਾ ਡੋਬਣ ਵਾਲੇ ਵੀ ਤਾਂ ਕਿਧਰੋ ਬਾਹਰੋਂ ਨਹੀਂ ਆਏ
,
ਆਪਣੇ ਅੰਦਰੋਂ ਹੀ ਹਨ। ਜਿਸ ਭਾਈ ਗੁਰਦਾਸ ਦੂਜੇ ਦਾ ਕੋਈ ਅੱਗਾ ਪਿੱਛਾ ਨਹੀਂ ਪਤਾ ਅਤੇ ਪੂਰਨ ਰੂਪ
ਵਿੱਚ ਗੁਰਬਿਲਾਸ ਪਾਤਿਸ਼ਾਹੀ ਛੇਵੀਂ ਦੇ ਲੇਖਕ ਵਾਂਗੂੰ ਹੀ ਇੱਕ ਸ਼ੱਕੀ ਸ਼ਖਸੀਅਤ ਹੈ,
ਉਸ ਦੀ ਰਚਨਾ ਨੂੰ ਗੁਰਮਤਿ ਦੀ ਕਸਵੱਟੀ `ਤੇ ਪਰਖੇ ਬਗੈਰ,
ਕਈ ਪ੍ਰਕਾਸ਼ਕਾਂ ਨੇ ਭਾਈ
ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸ਼ਾਮਲ ਕਰਵਾ ਕੇ ਛਪਵਾ ਦਿੱਤਾ। ਅੱਗੋਂ ਸ਼੍ਰੋਮਣੀ ਕਮੇਟੀ ਨੇ ਵੀ
ਬਜਾਏ ਇਸ ਰੁਝਾਨ ਨੂੰ ਰੋਕਣ ਦੇ,
ਆਪ ਵੀ ਇੰਝ ਹੀ ਛਾਪਣਾ ਸ਼ੁਰੂ ਕਰ ਦਿੱਤਾ। ਇਹ
ਸਿੱਖ ਕੌਮ ਨਾਲ ਇੱਕ ਵੱਡਾ ਧ੍ਰੋਹ ਕਮਾਇਆ ਹੈ।
ਇਸ ਨੂੰ ਭਾਈ ਗੁਰਦਾਸ ਜੀ ਦੀਆਂ
ਰਚਨਾਵਾਂ ਵਿੱਚ ਰਲਾ ਦੇਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ।’
ਇਥੇ ਮੈਂ ਇਹ ਗੱਲ ਵੀ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਸ ਤਬਦੀਲੀ ਨਾਲ
ਇਸ ਲੇਖ ਦੇ ਵਿਸ਼ੇ ਅਤੇ ਮੂਲ ਮੁੱਦੇ ਦੀ ਵਿਚਾਰ ਉਤੇ ਕੋਈ ਪ੍ਰਭਾਵ ਨਹੀਂ ਪਵੇਗਾ।
ਵੀਰ ਹਰਦੇਵ ਸਿੰਘ ਜੀ ਨੇ ਇੱਕ ਗੱਲ ਹੋਰ ਲਿਖੀ ਹੈ ਕਿ ਮੈਂ ਆਪਣੀ ਸੋਚ
ਅਨੁਸਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਸ਼ਕ ਦੇ ਦਾਇਰੇ ਵਿੱਚ ਲਿਆਉਣ ਦਾ ਯਤਨ ਕੀਤਾ ਹੈ। ਇਸ
ਬਾਰੇ ਮੇਰੀ ਸਨਿਮਰ ਬੇਨਤੀ ਹੈ ਕਿ ਹੇਠ ਲਿਖੇ ਪ੍ਰਮਾਣ ਵੇਖ ਕੇ ਸੂਝਵਾਨ ਪਾਠਕ ਆਪ ਹੀ ਅੰਦਾਜ਼ਾ ਲਗਾ
ਲੈਣ ਕਿ ਕੀ ਇਹ ਮੇਰੀ ਸੋਚ ਹੈ ਕਿ ਗੁਰਮਤਿ ਅਨੁਸਾਰੀ ਹੈ?
ਭਾਈ ਗੁਰਦਾਸ ਜੀ ਦੀ ਦਸਵੀਂ ਵਾਰ ਦੀ ਤੇਰ੍ਹਵੀਂ ਪਉੜੀ ਵਿੱਚ ਇੰਝ ਲਿਖਿਆ
ਹੈ:
ਬਾਮ੍ਹਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ॥
(੧੦-੧੩-੧)
ਧੰਨੈ ਡਿਠਾ ਚਲਿਤ ਏਹ ਪੁਛੈ ਬਾਮ੍ਹਣ ਆਖ ਸੁਣਾਵੈ॥
(੧੦-੧੩-੨)
ਠਾਕੁਰ ਦੀ ਸੇਵਾ ਕਰੇ ਜੋ ਇਛੇ ਸੋਈ ਫਲ ਪਾਵੈ॥
(੧੦-੧੩-੩)
ਧੰਨਾ ਕਰਦਾ ਜੋਦੜੀ ਮੈਂ ਭਿ ਦੇਹ ਇੱਕ ਜੋ ਤੁਧ ਭਾਵੈ॥
(੧੦-੧੩-੪)
ਪੱਥਰ ਇੱਕ ਲਪੇਟ ਕਰ ਦੇ ਧੰਨੇ ਨੋਂ ਗੈਲ ਛੁਡਾਵੈ॥
(੧੦-੧੩-੫)
ਠਾਕੁਰ ਨੋਂ ਨ੍ਹਾਵਾਲਕੇ ਛਾਹਿ ਰੋਟੀ ਲੈ ਭੋਗ ਚੜ੍ਹਾਵੈ॥
(੧੦-੧੩-੬)
ਹਥ ਜੋੜ ਮਿੰਨਤ ਕਰੇ ਪੈਰੀਂ ਪੈ ਪੈ ਬਹੁਤ ਮਨਾਵੈ॥
(੧੦-੧੩-੭)
ਹਉਂ ਬੀ ਮੂੰਹ ਨ ਜੁਠਾਲਸਾਂ ਤੂੰ ਰੁਠਾ ਮੈਂ ਕਿਹੁ ਨ ਸੁਖਾਵੈ॥
(੧੦-੧੩-੮)
ਗੋਸਈਂ ਪਰਤੱਖ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ॥
(੧੦-੧੩-੯)
ਭੋਲਾ ਭਾਉ ਗੋਵਿੰਦ ਮਿਲਾਵੈ॥
(੧੦-੧੩-੧੦)
ਇਹ ਉਸ ਬ੍ਰਾਹਮਣੀ ਵਿਚਾਰਧਾਰਾ ਅਤੇ ਕਹਾਣੀ ਦੀ ਪ੍ਰੌੜਤਾ ਕਰਦੀ ਹੈ ਕਿ ਇੱਕ
ਬ੍ਰਾਹਮਣ ਨੂੰ ਪੱਥਰ ਦੇ ਠਾਕੁਰਾਂ ਦੀ ਪੁਜਾ ਕਰਦੇ ਵੇਖ ਕੇ ਧੰਨਾ ਜੀ ਨੇ ਬੇਨਤੀ ਕੀਤੀ ਕਿ ਮੈਂ ਵੀ
ਪ੍ਰਮਾਤਮਾ ਨੂੰ ਪਾਉਣਾ ਚਾਹੁੰਦਾ ਹਾਂ ਤਾਂ ਉਸ ਬ੍ਰਾਹਮਣ ਨੇ ਗਲੋਂ ਲਾਹੁਣ ਲਈ ਉਸ ਨੂੰ ਇੱਕ ਪੱਥਰ
ਦੇ ਦਿੱਤਾ। ਧੰਨਾ ਜੀ ਪੂਰੀ ਪ੍ਰੇਮ ਸ਼ਰਧਾ ਨਾਲ ਉਸ ਪੱਥਰ ਦੀ ਪੂਜਾ ਕਰਦੇ ਰਹੇ ਅਤੇ ਉਨ੍ਹਾਂ ਦੀ
ਸ਼ਰਧਾ ਵੇਖ ਕੇ ਉਸ ਪੱਥਰ ਵਿੱਚੋਂ ਭਗਵਾਨ ਪ੍ਰਗੱਟ ਹੋ ਗਿਆ।
ਜੇ ਅਸੀਂ ਭਗਤ ਧੰਨਾ ਜੀ ਕੋਲੋਂ ਪੱਛੀਏ ਕਿ ਉਨ੍ਹਾਂ ਨੂੰ ਅਕਾਲ ਪੁਰਖ ਨਾਲ
ਅਭੇਦ ਹੋਣ ਦਾ ਸੁਭਾਗ ਕਿਵੇਂ ਪ੍ਰਾਪਤ ਹੋਇਆ ਤਾਂ ਆਪ ਜੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੮੭ `ਤੇ
ਅੰਕਤ ਆਪਣੇ ਸ਼ਬਦ ਵਿੱਚ ਇੰਝ ਲਿਖਦੇ ਹਨ:
ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਿਗੁਰ ਪ੍ਰਸਾਦਿ॥
ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ॥ ਲਾਲਚ ਬਿਖੁ ਕਾਮ
ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ॥ ੧॥ ਰਹਾਉ॥ ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ
ਜਾਨਿਆ॥ ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ॥ ੧॥ ਜੁਗਤਿ ਜਾਨਿ ਨਹੀ ਰਿਦੈ
ਨਿਵਾਸੀ ਜਲਤ ਜਾਲ ਜਮ ਫੰਧ ਪਰੇ॥ ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ॥ ੨॥
ਗਿਆਨ ਪ੍ਰਵੇਸੁ ਗੁਰਹਿ ਧਨੁ
ਦੀਆ ਧਿਆਨੁ ਮਾਨੁ ਮਨ ਏਕ ਮਏ॥ ਪ੍ਰੇਮ ਭਗਤਿ ਮਾਨੀ
ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ॥ ੩॥
ਜੋਤਿ ਸਮਾਇ ਸਮਾਨੀ ਜਾ ਕੈ ਅਛਲੀ
ਪ੍ਰਭੁ ਪਹਿਚਾਨਿਆ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ॥
੪॥ ੧॥
ਇਥੇ ਭਗਤ ਧੰਨਾ ਜੀ ਤਾਂ ਲਿਖ ਰਹੇ ਹਨ, ‘ਜੋਤਿ ਸਮਾਇ ਸਮਾਨੀ ਜਾ ਕੈ ਅਛਲੀ
ਪ੍ਰਭੁ ਪਹਿਚਾਨਿਆ॥ ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ॥’ ਭਾਵ ਜਿਸ ਮਨੁੱਖ ਦੇ ਅੰਦਰ
ਪ੍ਰਭੂ ਦੀ ਸਰਬ-ਵਿਆਪਕ ਜੋਤਿ ਟਿਕ ਗਈ, ਉਸ ਨੇ ਮਾਇਆ ਵਿੱਚ ਨਾਹ ਛਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ
ਲਿਆ। ਮੈਂ ਧੰਨੇ ਨੇ ਭੀ ਉਸ ਪ੍ਰਭੂ ਦਾ ਨਾਮ-ਰੂਪ ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ;
ਮੈਂ ਧੰਨਾ ਭੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿੱਚ ਲੀਨ ਹੋ ਗਿਆ ਹਾਂ। ੪। ੧।
ਇਸ ਸ਼ਬਦ ਦੇ ਨਾਲ ਹੀ ਜੋੜ ਕੇ ਲਿਖੇ ਆਪਣੇ ਸ਼ਬਦ ਵਿੱਚ ਪੰਚਮ ਪਾਤਿਸ਼ਾਹ
ਸਤਿਗੁਰੂ ਅਰਜਨ ਸਹਿਬ ਜੀ ਇਸ ਗੱਲ ਦੀ ਇੰਝ ਪ੍ਰੋੜਤਾ ਕਰਦੇ ਹਨ:
“ਮਹਲਾ ੫॥ ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ
ਛੀਪਰੋ ਹੋਇਓ ਲਾਖੀਣਾ॥ ੧॥ ਰਹਾਉ॥ ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ॥ ਨੀਚ ਕੁਲਾ
ਜੋਲਾਹਰਾ ਭਇਓ ਗੁਨੀਯ ਗਹੀਰਾ॥ ੧॥ ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ॥ ਪਰਗਟੁ ਹੋਆ
ਸਾਧਸੰਗਿ ਹਰਿ ਦਰਸਨੁ ਪਾਇਆ॥ ੨॥ ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥ ਹਿਰਦੇ ਵਸਿਆ
ਪਾਰਬ੍ਰਹਮੁ ਭਗਤਾ ਮਹਿ ਗਨਿਆ॥ ੩॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ
ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥ ੪॥
੨॥”
ਸੂਝਵਾਨ ਪਾਠਕ ਆਪ ਹੀ ਨਿਰਣਾ ਕਰ ਲੈਣ ਕਿ ਕੀ ਭਾਈ ਗੁਰਦਾਸ ਜੀ ਵਰਗੇ ਉਘੇ
ਵਿਦਵਾਨ ਐਸਾ ਸਿਧਾਂਤਕ ਟਪਲਾ ਖਾ ਸਕਦੇ ਹਨ? ਜਦਕਿ ਭਾਈ ਗੁਰਦਾਸ ਜੀ ਆਪਣੀ ਤੇਈਵੀਂ ਵਾਰ ਦੀ
ਪੰਦਰ੍ਹਵੀਂ ਪਉੜੀ ਵਿੱਚ ਆਪ ਹੀ ਇੰਝ ਲ਼ਿਖਦੇ ਹਨ:
ਗੁਰਮੁਖਿ ਸੁਖ ਫਲੁ ਪਾਇਆ ਸਾਧਸੰਗਤਿ ਗੁਰ ਸਰਣੀ ਆਏ॥
(੨੩-੧੫-੧)
ਧ੍ਰ¨ ਪ੍ਰਹਿਲਾਦੁ ਵਖਾਣੀਅਨਿ ਅੰਬਰੀਕੁ ਬਲਿ ਭਗਤਿ ਸਬਾਏ॥
(੨੩-੧੫-੨)
ਜਨਕਾਦਿਕ ਜੈਦੇਉ ਜਗਿ ਬਾਲਮੀਕੁ ਸਤਿਸੰਗਿ ਤਰਾਏ॥
(੨੩-੧੫-੩)
ਬੇਣੁ ਤਿਲੋਚਨੁ ਨਾਮਦੇਉ ਧੰਨਾ ਸਧਨਾ ਭਗਤ ਸਦਾਏ॥
(੨੩-੧੫-੪)
ਭਗਤੁ ਕਬੀਰੁ ਵਖਾਣੀਐ ਜਨ ਰਵਿਦਾਸੁ ਬਿਦਰ ਗੁਰੁ ਭਾਏ॥
(੨੩-੧੫-੫)
ਜਾਤਿ ਅਜਾਤਿ ਸਨਾਤਿ ਵਿਚਿ ਗੁਰਮੁਖਿ ਚਰਣ ਕਵਲ ਚਿਤੁ ਲਾਏ॥
(੨੩-੧੫-੬)
ਹਉਮੈ ਮਾਰੀ ਪ੍ਰਗਟੀ ਆਏ॥
(੨੩-੧੫-੭)
ਇਕ ਪ੍ਰਮਾਣ ਹੋਰ ਵੇਖ ਲਈਏ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਉਨਿੰਝਵੀਂ
ਪਉੜੀ ਵਿੱਚ ‘ਵਾਹਿਗੁਰੂ’ ਸ਼ਬਦ ਦੀ ਬਣਤਰ ਬਾਰੇ ਇੰਝ ਲਿਖਿਆ ਹੈ:
ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ॥
(੧-੪੯-੧)
ਦੁਆਪਰ ਸਤਿਗੁਰ ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ॥
(੧-੪੯-੨)
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ॥
(੧-੪੯-੩)
ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ॥
(੧-੪੯-੪)
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿੱਚ ਜਾਇ ਸਮਾਵੈ॥
(੧-੪੯-੫)
ਚਾਰੋਂ ਅਛਰ ਇੱਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ॥
(੧-੪੯-੬)
ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ॥
(੧-੪੯-੭)
ਹੁਣ ਵੇਖੀਏ ਕਿ ਜਿਨ੍ਹਾਂ ਮਿਥਿਹਾਸਕ ਹਿੰਦੂ ਦੇਵਤਿਆਂ ਦੇ ਨਾਮ ਤੋਂ
ਵਾਹਿਗੁਰੂ ਸ਼ਬਦ ਬਣਿਆ ਦੱਸਿਆ ਜਾ ਰਿਹਾ ਹੈ, ਉਨ੍ਹਾਂ ਬਾਰੇ ਗੁਰਬਾਣੀ ਕੀ ਕਹਿੰਦੀ ਹੈ:
“ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥
ਮਹਾਦੇਉ ਗਿਆਨੀ ਵਰਤੈ ਘਰਿ ਆਪਣੈ ਤਾਮਸੁ ਬਹੁਤੁ ਅਹੰਕਾਰਾ॥ ੨॥ ਕਿਸਨੁ ਸਦਾ ਅਵਤਾਰੀ ਰੂਧਾ ਕਿਤੁ
ਲਗਿ ਤਰੈ ਸੰਸਾਰਾ॥ ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ॥ ੩॥”
“ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨੑ
ਕ੍ਰਿਸਨੁ ਜਾਦਮੁ ਭਇਆ॥ ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ॥” (ਮਃ ੧, ਪੰਨਾ ੪੭੦)
“ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ
ਹਉਮੈ ਕਾਰ ਕਮਾਈ॥ ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ॥” (ਸੂਹੀ ਮਹਲਾ ੪,
ਪੰਨਾ ੭੩੫)
“ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ
ਮੋਹੁ ਵਧਾਇਆ॥” (ਸਲੋਕ ਮਃ ੩, ਪੰਨਾ ੮੫੨)
“ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ
ਵਿਛੁੜਿ ਗਇਆ॥” (ਸਲੋਕੁ ਮਃ ੧, ਪੰਨਾ ੯੫੪)
“ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ
ਥਾ॥ ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ॥” (ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ, ਪੰਨਾ
੮੭੫)
ਸੂਝਵਾਨ ਪਾਠਕ ਆਪ ਹੀ ਨਿਰਣਾ ਕਰ ਲੈਣ ਕਿ ਕੀ ਭਾਈ ਗੁਰਦਾਸ ਜੀ ਜਿਹੇ
ਗੁਰਮਤਿ ਦੇ ਵਿਆਖਿਆਕਾਰ, ਮਿਥਿਹਾਸਕ ਹਿੰਦੂ ਦੇਵਤਿਆਂ ਨੂੰ ਇਹ ਮਾਨਤਾ ਦੇ ਸਕਦੇ ਹਨ ਕਿ ਵਾਹਿਗੁਰੂ
ਸ਼ਬਦ ਉਨ੍ਹਾਂ ਦੇ ਨਾਵਾਂ ਤੋਂ ਬਣਿਆਂ ਹੈ? ਇਸ ਦੇ ਨਾਲ ਹੀ ਇਹ ਫੈਸਲਾ ਵੀ ਹੋ ਜਾਵੇਗਾ ਕਿ ਕੀ ਮੈਂ
ਆਪਣੀ ਸੋਚ ਅਧੀਨ ਭਾਈ ਗੁਰਦਾਸ ਜੀ ਜਾਂ ਉਨ੍ਹਾਂ ਦੀਆਂ ਵਾਰਾਂ ਬਾਰੇ ਭਰਮ ਖੜੇ ਕਰਨ ਦੀ ਕੋਸ਼ਿਸ਼ ਕੀਤੀ
ਹੈ, ਜਾਂ ਇਹ ਗੁਰਮਤਿ ਅਨੁਸਾਰੀ ਹੈ?
ਵੀਰ ਹਰਦੇਵ ਸਿੰਘ ਜੀ ਨੇ ਮੈਨੂੰ ਸੁਚੇਤ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਕਿ
ਮੇਰੇ ਜਿਹਿਆਂ ਦੀ ਮੂਰਖਤਾ ਨਾਲ ਕਿਤੇ ਪੰਥ ਦਾ ਬੇੜਾ ਡੁਬ ਹੀ ਨਾ ਜਾਵੇ? ਮੈਂ ਇਹ ਚੇਤੰਨ ਕਰਨ
ਵਾਸਤੇ ਵੀ ਵੀਰ ਹਰਦੇਵ ਸਿੰਘ ਜੀ ਦਾ ਬਹੁਤ ਧਨਵਾਦੀ ਹਾਂ, ਪਰ ਇਤਨੀ ਬੇਨਤੀ ਜ਼ਰੂਰ ਕਰਨਾ ਚਾਹੁੰਦਾ
ਹਾਂ ਕਿ ਜੇ ਮੈਂ ਉਨ੍ਹਾਂ ਸਿਅਸਤਦਾਨਾ ਅਤੇ ਧਾਰਮਿਕ ਆਗੂਆਂ ਦੀ ਗੱਲ ਛੱਡ ਵੀ ਦਿਆਂ ਜੋ ਆਪਣੇ ਨਿਜੀ
ਸਵਾਰਥਾ, ਰਾਜ ਗੱਦੀਆਂ, ਉਚੇ ਅਹੁਦਿਆਂ ਅਤੇ ਸ਼ੁਹਰਤ ਖਾਤਰ ਕੌਮ ਦਾ ਬੇੜਾ ਡੁਬਣ ਨੇੜੇ ਲੈ ਆਏ ਹਨ
ਤਾਂ ਵੀ ਅਸੀਂ ਬਹੁਤੇ ਵੀ ਇਹ ਬੇਡਾ ਡੋਬਣ ਦੀ ਕੋਸ਼ਿਸ਼ ਕਰਨ ਲਈ ਆਪਣੀ ਆਪਣੀ ਜਗ੍ਹਾ ਤੇ ਜ਼ਿਮੇਂਵਾਰ
ਹਾਂ। ਕੋਈ ਆਪਣੀ ਕਚਘਰੜ ਵਿਦਵਤਾ ਨਾਲ, ਕੋਈ ਵਿਦਵਤਾ ਦੀ ਹਉਮੈਂ ਨਾਲ `ਤੇ ਕਦੀ ਕਦੀ ਮੇਰੇ ਜਿਹਾ
ਮੂਰਖ ਵੀ ਆਪਣੀ ਮੂਰਖਤਾ ਨਾਲ ਇਸ ਵਿੱਚ ਯੋਗਦਾਨ ਪਾ ਦੇਂਦਾ ਹੈ। ਸਤਿਗੁਰੂ ਸਾਨੂੰ ਸਾਰਿਆਂ ਨੂੰ
ਸਮਤਿ ਬਖ਼ਸ਼ੇ।
ਅੰਤ ਵਿੱਚ ਫੇਰ ਮੈਂ ਆਪਣੀ ਭੁੱਲ ਵਾਸਤੇ ਅਤੇ ਇਸ ਪੱਤਰ ਵਿੱਚ ਕਿਸੇ ਦੀ ਸ਼ਾਨ
ਦੇ ਖ਼ਿਲਾਫ ਕੋਈ ਸਬਦ ਲਿਖਿਆ ਗਿਆ ਹੋਵੇ, ਤਾਂ ਉਸ ਵਾਸਤੇ ਖਿਮਾਂ ਦਾ ਜਾਚਕ ਹਾਂ।
ਸਮਾਪਤ ਕਰਨ ਤੋਂ ਪਹਿਲਾਂ ਇਹ ਗੱਲ ਵੀ ਫਿਰ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ
ਕਿ ਇਸ ਸਾਰੀ ਵਿਚਾਰ ਨਾਲ ਇਸ ਲੇਖ ਦੇ ਵਿਸ਼ੇ, ਮੂਲ ਮੁੱਦੇ ਅਤੇ ਤੱਤਸਾਰ ਵਿੱਚ ਕੋਈ ਫਰਕ ਨਹੀਂ
ਪਵੇਗਾ।
ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਦਾ ਕੂਕਰ,
ਰਾਜਿੰਦਰ ਸਿੰਘ (ਖ਼ਾਲਸਾ ਪੰਚਾਇਤ)
(22/03/13)
ਮੇਜਰ ਸਿੰਘ ‘ਬੁਢਲਾਡਾ’
‘ਗੁਰਦੁਵਾਰੇ’ ਅੰਦਰ ‘ਦਲਿਤਾਂ’ ਨਾਲ ਵਿਤਕਰਾ ਅਤੇ ‘ਦਲਿਤਾਂ’ ਨੂੰ
‘ਗੁਰੂ ਗਰੰਥ ਸਹਿਬ’ ਨਾਲੋਂ ਤੋੜਨ ਲਈ ਰਚੀਆਂ ਜਾ ਰਹੀਆਂ ਹਨ ਸਾਜਿਸ਼ਾਂ।
ਗਿਆਰਾਂ ਮਾਰਚ ਨੂੰ ਰੋਜਾਨਾਂ ਸਪੋਕਸਮੈਨ ਵਿੱਚ ਜਿਲਾ ਬਠਿੰਡਾ ਨੇੜੇ ਪੈਂਦੀ
‘ਭੁੱਚੋ ਮੰਡੀ’ ਤੋਂ ਖਬਰ ਲੱਗੀ ਸੀ ਕਿ “ਪਿੰਡ ‘ਲਹਿਰਾ ਖਾਨਾਂ’ ਦੇ ਗੁਰਦੁਵਾਰੇ ਅੰਦਰ ਨਾ ਤਾਂ
ਦਲਿਤਾਂ ਨੂੰ ਖੁਸ਼ੀ-ਗਮੀ ਵੇਲੇ ਗੁਰੂ ਗਰੰਥ ਸਹਿਬ ਦਾ ਪਾਠ ਕਰਨ ਦੀ ਆਗਿਆ ਹੈ, ਨਾ ਹੀ ਲੰਗਰ ਵਿੱਚ
ਬੈਠਣ ਦੀ।” ਅੱਜ ਗਿਆਰਾਂ ਦਿਨ ਬੀਤ ਜਾਣ ਤੇ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਣ ਕਾਰਨ ‘ਅਕਾਲ
ਤਖਤ’ ਸਮੇਤ ਕਿਸੇ ‘ਤਖਤ’ ਦੇ ਜਥੇਦਾਰ ਵਲੋਂ, ਸ਼ਰੋਮਣੀ ਗੁਰਦਵਾਰਾ ਕਮੇਟੀ ਦੇ ਕਿਸੇ ਜੁਮੇਵਾਰ ਵਲੋਂ
ਅਤੇ ਨਾ ਹੀ ਕਿਸੇ ਸਿੱਖ ਜਥੇਬੰਦੀ ਵਲੋਂ ਜੋ ਇਸ ਦੁਖਦਾਈ ਘਟਨਾ ਦਾ ਨੋਟਿਸ ਲੈਣਾ ਬਣਦਾ ਸੀ, ਉਹ
ਨਹੀਂ ਲਿਆ ਗਿਆ। ਜਿਸ ਦਾ ਕਾਰਨ ਸਪਸ਼ਟ ਹੈ, ਕਿਉਂ ਕਿ ਨਾ ਤਾਂ ਇਹ ਪਹਿਲੀ ਘਟਨਾ ਸੀ ਅਤੇ ਨਾ ਕੋਈ
ਇਹਨਾਂ ਲਈ ਇਹ ਨਵੀਂ, ਹੈਰਾਨੀ ਜਨਕ ਗੱਲ ਸੀ। ਇਸ ਤਰਾਂ ਤਾਂ ਗੁਰਦਵਾਰਿਆਂ ਤੇ ਡੇਰਿਆਂ ਵਿੱਚ ਇਥੇ
ਅਨੇਕਾਂ ਥਾਂਵਾਂ ਉਤੇ ਹੋ ਰਿਹਾ ਹੈ। ਇਸ ਲਹਿਰਾ ਖਾਨਾਂ ਦੇ ਗੁਰਦਵਾਰੇ ਦਾ ਮੁਖੀ ਇੱਕ ਸਿਰ ਫਿਰਿਆ
ਬਾਬਾ ਬਲਦੇਵ ਸਿੰਘ ਹੈ, “ਜਿਹੀ ਕੋਕੋ, ਉਹੋ ਜਿਹੇ ਕੋਕੋ ਦੇ ਬੱਚੇ” ਦੀ ਕਹਾਵਤ ਅਨੂਸਾਰ ਇਹ ਬਾਬਾ
‘ਡੇਰਾ ਰੂਮੀ’ (ਭੁਚੋਂ ਕਲਾਂ) ਵਾਲਿਆ ਦਾ ਚੇਲਾ ਹੈ। ਜਿਹਨਾਂ ਨੇ ਇਹੀ ਨਵਾਂ ਗੁਰਦਵਾਰਾ ਉਸਾਰਣ
ਵੇਲੇ ਵਿਚ, ਇਥੇ ਹੋਏ ਸ਼ੂਰੁਆਤੀ ਸਮਾਗਮ ਵਿੱਚ ਇਸ ਪਿੰਡ ਨਾਲ ਸਬੰਧਤ ਸਰਦਾਰ ਗੁਲਜਾਰ ਸਿੰਘ (ਉਸ
ਵੇਲੇ ਰਾਜ ਮੰਤਰੀ) ਨੂੰ ਸ਼ਾਮਲ ਕਰਕੇ ਸਾਰੇ ਦਲਿਤਾਂ ਨੂੰ ਵੀ ਇਸ ਨਵੇਂ ਬਣ ਰਹੇ ਗੁਰਦੁਵਾਰੇ ਦੀ ਕਾਰ
ਸੇਵਾ ਕਰਨ ਦੀ ਖੁੱਲ੍ਹ ਦਿੱਤੀ ਸੀ। ਜਿਸ ਕਰਕੇ ਦਲਿਤਾਂ ਨੇ ਖੁਸ਼ੀ ਵਿੱਚ ਤਨੋਂ, ਮਨੋਂ, ਧਨੋਂ, ਆਪਣੀ
ਸਮਰੱਥਾ ਮੁਤਾਬਕ ਗੁਰਦੁਵਾਰੇ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾਇਆ ਸੀ। ਇਸ ਗੁਰਦੁਵਾਰੇ ਦੀ ਉਸਾਰੀ
ਮੁਕੰਮਲ ਹੋਣ ਤੇ ਜਦੋਂ 1994 ਵਿੱਚ ਗੁਰੂ ਗੋਬਿੰਦ ਸਾਹਿਬ ਦੇ ਗੁਰਪੂਰਬ ਤੇ ਅਖੰਡ ਪਾਠ ਸ਼ੁਰੂ ਕੀਤਾ
ਗਿਆ ਤਾਂ ਇਹਨਾਂ ਸਾਧਾਂ ਨੇ ਇਹਨਾਂ ਦਲਿਤ ਲੋਕਾਂ ਨੂੰ ਇਸ ਗੁਰਦੁਵਾਰੇ ਅੰਦਰ ਨਾ ਵੜਨ ਦਿੱਤਾ। ਉਸ
ਵੇਲੇ ਵੀ ਇਥੇ ਬੜਾ ਝਗੜਾ ਖੜਾ ਹੋ ਗਿਆ ਸੀ। ਹੁਕਮ ਚੰਦ ਸ਼ਰਮਾ ਦੀ ਖਬਰ ਅਨੂਸਾਰ
“ਇਹ ਗੁਰਦਵਾਰਾ ਸੰਤ ਬਾਬਾ ਵਿਧਾਵਾ ਸਿੰਘ ਨੇ ਸਥਾਪਤ ਕੀਤਾ ਸੀ, ਇਸੇ ਅਸਥਾਨ ਤੇ ਹੀ ਸੰਤ ਨੰਦ ਸਿੰਘ
‘ਕਲੇਰਾਂ’ ਵਾਲਿਆਂ ਨੂੰ ਮੁਢਲੀ ਸਿਖਿਆ ਦੇ ਕੇ ਗੁਰੂ ਗਰੰਥ ਸਹਿਬ ਦਾ ਪਾਠ ਕਰਨਾਂ ਸਿਖਾਇਆ ਗਿਆ ਸੀ।
ਇਸ ਖਬਰ ਮੁਤਾਬਕ ‘ਡੇਰਾ ਰੂਮੀ’ ਵਾਲਿਆਂ ਸਾਧਾਂ
ਦੇ ਹੋਰ ਵੀ ਕਈ ਥਾਂ ਡੇਰੇ, ਗੁਰਦਵਾਰੇ ਹਨ, ਜਿਹਨਾਂ ਅੰਦਰ ਦਲਿਤਾਂ ਨਾਲ ਸਬੰਧਤ ਕੋਈ ਕਿੱਡਾ-ਵੱਡਾ
ਅਫਸਰ ਵੀ ਕਿਉਂ ਨਾ ਹੋਵੇ, ਉਸ ਨੂੰ ਨਾ ਤਾਂ ਗੁਰਦੁਵਾਰੇ ਅੰਦਰ ਮੱਥਾ ਟੇਕਣ ਦਿੱਤਾ ਜਾਂਦਾ ਹੈ ਅਤੇ
ਨਾ ਹੀ ਲੰਗਰ ਵਿੱਚ ਬੈਠਣ ਦਿੱਤਾ ਜਾਂਦਾ ਹੈ। ਕਿਸੇ ਵੇਲੇ (1994 ਤੋਂ ਪਹਿਲਾਂ) ਜਿਲ੍ਹੇ ਬਠਿੰਡੇ
ਦੇ ਦਲਿਤ ਵਰਗ ਨਾਲ ਸਬੰਧਤ ‘ਡਿਪਟੀ ਕਮਿਸ਼ਨਰ’ ਨੂੰ ਵੀ ਇਹਨਾਂ ਸਾਧਾਂ ਨੇ ਇਸ ਗੁਰਦੁਵਾਰੇ ਅੰਦਰ
ਨਹੀਂ ਸੀ ਵੜਨ ਦਿੱਤਾ।” ਇਹੋ ਜਿਹੀਆਂ ਨਾ ਸਹਿਣਯੋਗ ਅਤੇ ਨਿੰਦਣਯੋਗ ਅਨੇਕਾਂ ਸੱਚੀਆਂ ਘਟਨਾਵਾਂ,
ਇਤਿਹਾਸ ਵਿੱਚ ਪੜ੍ਹੀਆਂ ਜਾ ਸਕਦੀਆਂ ਹਨ, ਜਿਹਨਾਂ ਕਰਕੇ
ਗੁਰੂਆਂ ਦੀ ਇਸ ਧਰਤੀ ਤੇ ਗੁਰੂ ਦੇ
ਅਖੌਤੀ ਉਚ ਜਾਤੀ ਸਿੱਖਾਂ ਦੇ ਸਤਾਏ ਦਲਿਤ ਲੋਕ ਆਪਣੇ ਗੁਰਦੁਵਾਰੇ ਉਸਾਰਣ ਲਈ ਮਜਬੂਰ ਹੋ ਗਏ, ਕਿਉਂ
ਕਿ ਇਹ ਲੋਕ ਗੁਰੂ ਗਰੰਥ ਸਾਹਿਬ ਨਾਲੋਂ ਟੁਟਣਾ ਨਹੀਂ ਸੀ ਚਾਹੁੰਦੇ।
ਪਿਛਲੇ ਦਿਨੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ
ਕਮੇਟੀ ਨੇ ਕਿਹਾ ਹੈ ਕਿ “ਪਿੰਡਾਂ ਵਿੱਚ ਇੱਕ ਹੀ ਗੁਰਦਵਾਰਾ ਹੋਣਾ ਚਾਹੀਂਦਾ ਹੈ।” ਵੇਖਣ-ਸੁਣਨ ਨੂੰ
ਇਹ ਮੰਗ ਬੜੀ ਚੰਗੀ ਲਗਦੀ ਹੈ, ਪਰ ‘ਦਾਲ’ ਵਿੱਚ ਕੁੱਝ ‘ਕਾਲਾ’ ਜਾਪ ਰਿਹਾ ਹੈ।
ਮੈਂ ਪਿੰਡ ਵਿੱਚ ਇੱਕ ਗੁਰਦੁਵਾਰਾ ਰੱਖਣ ਦਾ ਵਿਰੋਧੀ ਨਹੀਂ
ਹਾਂ, ਇਸ ਵਿੱਚ ਜੋ ‘ਕਾਲਾ’ ਨਜਰ ਆ ਰਿਹਾ ਹੈ, ਉਸ
ਨੂੰ ਸਮਝਣਾ ਜਰੂਰੀ ਹੈ। ਕਿਉਂ ਕਿ ਪਹਿਲਾਂ ਵੀ
‘ਵਿਆਨਾਂ ਕਾਂਡ’ ਇੱਕ ਸਾਜਿਸ਼ ਦਾ ਸ਼ਿਕਾਰ ਹੋ ਕੇ ਕੁੱਝ ਹਮਲਾਵਰਾਂ ਨੇ ਦਲਿਤਾਂ ਦੇ ਕਾਫੀ ਵੱਡੇ
ਹਿੱਸੇ ਨੂੰ, ਗੁਰੂ ਗਰੰਥ ਸਹਿਬ ਨਾਲੋਂ ਤੋੜ ਦਿੱਤਾ ਗਿਆ ਹੈ। ਬਹਾਨਾ ਗੁਰੂ ਗਰੰਥ ਸਹਿਬ ਦੀ
ਮਰਿਯਾਦਾ ਦਾ ਬਣਾਇਆ ਗਿਆ ਸੀ। ਜੇਕਰ ਇਹ ਮਰਿਯਾਦਾ ਦੀ ਗੱਲ ਹੁੰਦੀ ਤਾਂ, ‘ਬੱਲਾਂ ਵਾਲਿਆਂ ਬਾਬਿਆਂ’
ਤੋਂ ਤਾਂ ਕਈ ਗੁਣਾ ਜਿਆਦਾ ਸਾਡੇ ਅਮ੍ਰਿਤਧਾਰੀ ਅਖੌਤੀ ਸਾਧ-ਸੰਤ ਅਤੇ ਹੋਰ ਧਰਮ ਦੇ ਠੇਕੇਦਾਰ,
ਮਰਿਯਾਦਾ ਨੂੰ ਇਥੇ ਸ਼ਰੇਆਮ ਹੀ ਰੋਲ ਰਹੇ ਹਨ, ‘ਤਖਤਾਂ’ ਤੇ ਹੀ ਗੁਰੂ ਗਰੰਥ ਸਹਿਬ ਦੇ ਬਰਾਬਰ ਹੀ
ਦਸਮ ਗਰੰਥ ਦੇ ਪਾਠ ਕੀਤੇ ਜਾ ਰਹੇ ਹਨ, ਗੁਰੂ ਨਿੰਦਕ ਗੁਰ ਬਿਲਾਸ ਜਿਹੀ ਪੁਸਤਕ ਨੂੰ ਜਾਰੀ ਕੀਤਾ
ਗਿਆ ਹੈ। ਅਤੇ ਹੋਰ ਅਨੇਕਾਂ ਥਾਂਵਾਂ ਤੇ ਗੁਰੂ ਗਰੰਥ ਸਹਿਬ ਦੀ ਹਜੂਰੀ ਅੰਦਰ ਬੇ-ਹੱਦ ਘਟੀਆ ਕੰਮ ਹੋ
ਰਹੇ ਹਨ, ਜਿਸ ਨੂੰ ਭਾਈ ਸੁਖਵਿੰਦਰ ਸਿੰਘ ਜੀ ‘ਸਭਰਾ’ ਦੀਆਂ ਕਿਤਾਬਾਂ ‘ਸੰਤਾ ਦੇ ਕੌਤਕ’ ਵਿਚੋਂ
ਪੜ੍ਹਕੇ ਜਾਣਿਆਂ ਜਾ ਸਕਦਾ ਹੈ। ਪਰ ਇਹਨਾਂ ਹਮਲਾਵਰਾਂ ਦੇ ਖੂਨ ਨੇ ਕਦੇ ਉਬਾਲਾ ਨਹੀਂ ਮਾਰਿਆ।
‘ਬੱਲਾਂ ਵਾਲਿਆਂ ਬਾਬਿਆਂ’ ਦਾ ਤਾਂ ਇਕੋ ਕਸੂਰ ਮੰਨਿਆ ਜਾ ਰਿਹਾ ਹੈ, ਕਿ ਉਹ ਗੁਰੂ ਗਰੰਥ ਸਹਿਬ ਦੀ
ਹਜੂਰੀ ਵਿੱਚ ਪੈਰੀ ਹੱਥ ਲਵਾ ਲੈਂਦੇ ਸੀ; ਹੋਰ ਕੋਈ ਕਸੂਰ ਕਦੇ ਕਿਸੇ ਅਖ਼ਵਾਰ ਦੀ ਸੁਰਖੀ ਨਹੀਂ
ਬਣਿਆਂ ਅਤੇ ਨਾਂ ਹੀ ਕਿਸੇ ਸਿੱਖ ਜਥੇਬੰਦੀ ਵਲੋਂ ਕੋਈ ਇਹਨਾਂ ਨੂੰ ਚਿਤਾਵਨੀ ਦਿਤੀ ਸਾਹਮਣੇ ਆਈ ਹੈ।
ਗੁਰੂ ਗਰੰਥ ਸਹਿਬ ਦੀ ਹਜੂਰੀ ਵਿੱਚ ਪੈਰੀ ਹੱਥ ਲਵਾਉਣੋ ਚਿਤਾਵਨੀ ਦੇ ਕੇ ਵੈਸੇ ਵੀ ਰੋਕਿਆ ਜਾ ਸਕਦਾ
ਸੀ, ਪਰ ਸਾਡੇ ਸਾਂਝੇ ਦੁਸ਼ਮਣ ਨੇ ਤੋੜਨਾ ਤਾਂ ਦਲਿਤਾਂ ਨੂੰ ਗੁਰੂ ਗਰੰਥ ਸਹਿਬ ਨਾਲੋਂ ਸੀ, ਜਿਸ
ਵਿੱਚ ਉਹ ਕਾਮਯਾਬ ਵੀ ਰਿਹਾ। ਮੈਂ ਕਿਸੇ ਦਾ ਨਜਾਇਜ ਪੱਖ ਨਹੀਂ ਲੈ ਰਿਹਾ, ਇੱਕ ਅਸਲੀਅਤ ਬਿਆਨ ਕਰ
ਰਿਹਾਂ ਹਾਂ। ਇਹ ‘ਬੱਲਾਂ ਵਾਲੇ ਸੰਤ’ ਜੋ ਕਿ ਕ੍ਰਾਂਤੀਕਾਰੀ ਯੋਧੇ ਗੁਰੂ ਰਵਿਦਾਸ ਜੀ ਦੇ ਸੇਵਕ ਘੱਟ
ਅਤੇ ਗੁਰੂ ਨਾਨਕ ਸਹਿਬ ਦੇ ਬਾਗੀ ਪੁੱਤਰ ‘ਸ਼੍ਰੀ ਚੰਦ’ ਦੇ ਸੇਵਕ ਜਿਆਦਾ ਜਾਪਦੇ ਹਨ; ਕਿਉਂ ਕਿ 108
ਵਾਲੀ ਡਿਗਰੀ ਨਾ ਤਾਂ ਗੁਰੂ ਰਵਿਦਾਸ ਜੀ ਆਪਣੇ ਨਾਮ ਨਾਲ ਲਾਈ ਸੀ ਅਤੇ ਨਾ ਹੀ ਇਹਨਾਂ ਦੀ ਮਹਾਨ
ਸੇਵਕ ਸੰਤ ‘ਮੀਰਾਂ’ ਨੇ ਲਾਈ ਸੀ। ‘ਬੱਲਾਂ ਵਾਲਿਆਂ ਸੰਤਾਂ ਨੇ ਆਪਣੀ ਬਣਾਈ ਅਰਦਾਸ ਵਿੱਚ ਗੁਰੂ
ਨਾਨਕ ਸਹਿਬ, ਗੁਰੂ ਗੋਬਿੰਦ ਸਹਿਬ ਨੂੰ ਛੱਡਕੇ ਹੁਣ ‘ਸ਼੍ਰੀ ਚੰਦ’ ਅਤੇ ਰਾਜੇ ਦਸ਼ਰਥ ਦੇ ਪੁੱਤਰ
‘ਰਾਮ’ ਦੀ ਭਗਤਨੀ ‘ਭੀਲਣੀ’ ਦਾ ਵਿਸ਼ੇਸ਼ ਜਿਕਰ ਕੀਤਾ ਜਾ ਰਿਹਾ ਹੈ, ਜਿਹਨਾਂ ਦੀ ਦਲਿਤ ਸਮਾਜ ਨੂੰ
ਰੱਤੀ ਭਰ ਵੀ ਕੋਈ ਦੇਣ ਨਹੀਂ ਹੈ। ਪੁੱਛਣਾ ਬਣਦਾ ਹੈ ਕਿ ‘ਰਵਿਦਾਸ ਸਾਹਿਬ’ ਵਿੱਚ ਐਸੀ ਕਿਹੜੀ ਘਾਟ
ਰਹਿ ਗਈ ਸੀ, ਜੋ ਸ਼੍ਰੀ ਚੰਦ ਦਾ ਸੇਵਕ ਬਣਕੇ ਪੂਰੀ ਕੀਤੀ ਗਈ ਹੈ? ਜਿਹੜੇ ਦਲਿਤ ਪਹਿਲਾਂ ਹਰ
ਖੁਸ਼ੀ-ਗਮੀ ਵੇਲੇ ਗੁਰੂ ਗਰੰਥ ਸਹਿਬ ਦਾ ਓਟ ਆਸਰਾ ਲੈਂਦੇ ਸੀ ਅਤੇ ਅਰਦਾਸ ਵੇਲੇ ਗੁਰੂ ਸਹਿਬਾਨਾਂ ਦਾ
ਨਾਮ ਲੈਂਦੇ ਸੀ, ਹੁਣ ਉਹ (ਸਾਰੇ ਨਹੀਂ) ਨਿੱਤ ਅਰਦਾਸ ਕਰਨ ਵੇਲੇ, ਗੁਰੂ ਸਹਿਬਾਨਾਂ ਨੂੰ ਛੱਡਕੇ
‘ਭੀਲਣੀ’ ਅਤੇ ‘ਸ਼੍ਰੀਚੰਦ’ ਦਾ ਨਾਮ ਲੈਣ ਲੱਗ ਪਏ। ਇਸ ਲਈ ਇਸ ‘ਵਿਆਨਾਂ ਕਾਂਡ’ ਦਾ ਦੋਹਾਂ ਧਿਰਾਂ
ਨੂੰ ਹੀ ਨੁਕਸਾਨ ਹੋਇਆ ਹੈ।
“ਪਿੰਡਾਂ ਅੰਦਰ ਇੱਕ ਗੁਰਦੁਵਾਰਾ” ਰੱਖਣ ਵਾਲੀ ਗੱਲ ਮੈਨੂੰ ਇਸ ਲਈ ਸ਼ੱਕੀ ਤੇ
ਸਾਜਿਸ਼ ਜਾਪਦੀ ਹੈ, ਜੇਕਰ ਇਹ ਗੱਲ (ਮੰਗ) ਸੱਚੇ ਦਿਲੋਂ ਕੀਤੀ ਹੁੰਦੀ, ਤਾਂ ਪਹਿਲਾਂ ਸ਼ਰੋਮਣੀ ਕਮੇਟੀ
ਦੇ ਗੁਰਸਿੱਖਾਂ ਨੇ ਮਤਾ ਪਾਸ ਕਰਕੇ ਅਤੇ ਅਕਾਲ ਤਖਤ ਸਹਿਬ ਤੋਂ ਹੁਕਮਨਾਮਾ ਜਾਰੀ ਕਰਵਾਕੇ ਉਹਨਾਂ
ਸਾਰਿਆਂ ਲੋਕਾਂ ਤੇ ਸਖਤ ਕਾਰਵਾਈ ਕਰਨ ਦੀ ਅਤੇ ਉਹਨਾਂ ਸਾਰਿਆ ਡੇਰਿਆਂ ਵਿਚੋਂ ਗੁਰੂ ਗਰੰਥ ਸਹਿਬ ਦੇ
ਸਰੂਪ ਚੁੱਕ ਲੈਣ ਦੀ ਗੱਲ ਕਰਨੀ ਚਾਹੀਦੀ ਸੀ, ਜਿਥੇ ਜ਼ਾਤ-ਪਾਤ ਦੇ ਨਾਂ ਤੇ ਵਿਤਕਰਾ ਕੀਤਾ ਜਾਂਦਾ
ਹੈ; ਤਾਂ ਜੋ ਸਾਰੇ ਲੋਕਾਂ ਨੂੰ ਇਹ ਅਹਿਸਾਸ ਹੋ ਜਾਂਦਾ, ਕਿ ਸੱਚਮੁਚ ਹੀ ਸਿੱਖ ਧਰਮ ਨੂੰ ਜ਼ਾਤ-ਪਾਤ
ਰਹਿਤ ਕਰਨ ਲਈ ਹੰਭਲਾ ਮਾਰਿਆ ਜਾ ਰਿਹਾ ਹੈ। ਪਰ ਐਸਾ ਕੁੱਝ ਵੀ ਨਹੀਂ ਹੈ। ਇਸ ਲਈ “ਪਿੰਡ ਵਿੱਚ ਇੱਕ
ਗੁਰਦੁਵਾਰੇ” ਦੇ ਨਾਂ ਤੇ ਇੱਕ ਦਿਨ, ਦਲਿਤਾਂ ਵਲੋਂ ਬਣਾਏ ‘ਗੁਰੂਘਰਾਂ’ ਅੰਦਰੋਂ ‘ਗੁਰੂ ਗਰੰਥ
ਸਹਿਬ’ ਜਬਰੀ ਚੁੱਕਕੇ, ਬਾਕੀ ਰਹਿੰਦੇ ਦਲਿਤਾਂ ਨੂੰ ਗੁਰੂ ਗਰੰਥ ਸਹਿਬ ਨਾਲੋਂ ਤੋੜਕੇ ਮੂਰਤੀਆਂ
ਲਾਉਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਫਿਰ ਨਾ ਰਹੇਗਾ ਬਾਂਸ, ਨਾ ਵਜੇਗੀ ਬਾਂਸਰੀ” ਦੀ ਕਹਾਵਤ
ਅਨੂਸਾਰ ਨਾ ਕਿਸੇ ਦਲਿਤ ਨੇ ਗੁਰਦੁਵਾਰੇ ਜਾਣਾ, ਨਾ ਕਿਸੇ ਦਾ ਅਪਮਾਨ ਹੋਣਾ ਹੈ, ਫਿਰ ਨਾ ਕਿਸੇ
ਸਿੱਖ ਨੂੰ ਕਿਸੇ ਨੇ ਮਿਹਣਾ ਮਾਰਨਾ ਕਿ “ਸਿੱਖੋ! ਤੁਸੀਂ ਤਾਂ ਆਪਣੇ ਗੁਰੂਆਂ ਦੇ ਹੁਕਮ ਹੀ ਨਹੀਂ
ਮੰਨਦੇ।” ਫਿਰ ਗੱਲ ਸਾਹਮਣੇ ਆ ਜਾਂਦੀ ਹੈ ਕਿ ‘
ਗੁਰੂ
ਸਹਿਬਾਨਾਂ’ ਨੇ ਤਾਂ ਦਲਿਤਾਂ ਦੇ ਸਬੰਧ ਵਿੱਚ ਪਹਿਲਾਂ ਹੀ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ, ਜਿਹੜੇ
‘ਸਿੱਖ’ ਆਪਣੇ ‘ਗੁਰੂਆਂ’ ਦੇ ਹੁਕਮਾਂ ਨੂੰ ਨਹੀਂ ਮੰਨਦੇ, ਉਹਨਾਂ ਸਿੱਖਾਂ ਤੋਂ ਕੀ ਉਮੀਦ ਰੱਖੀ ਜਾ
ਸਕਦੀ ਹੈ ਕਿ ਉਹ ਆਰਜੀ ਤੌਰ ਤੇ ਬਣੇ ਜਥੇਦਾਰ ਅਤੇ ਜੁਮੇਦਾਰਾਂ ਦਾ ਹੁਕਮ ਮੰਨਣਗੇ?
-------------------------------------------
ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176-42327
, , -90414-06713
(22/03/13)
ਹਰਦੇਵ ਸਿੰਘ, ਜੰਮੂ
‘ਗੁਰੂ ਦੀ ਪਵਿੱਤਰਤਾ`
ਹਰਦੇਵ ਸਿੰਘ, ਜੰਮੂ
ਗੁਰੂ ਵਲੋਂ ਉਚਰੇ ਇਲਾਹੀ ਉਪਦੇਸ਼ਾਂ ਵਿੱਚ ਸੰਸਾਰਕ ਬਿੰਬਾਂ, ਦ੍ਰਿਸ਼ਟਾਂਤਾਂ
ਆਦਿ ਦੀ ਵਰਤੋਂ ਇਲਾਹੀ ਪਵਿੱਤਰਤਾ ਨਾਲ ਹੋਈ ਹੈ, ਜਿਸ ਨੂੰ ਸਾਫ਼ ਮਨ ਨਾਲ ਸਮਝਣਾ/ਸਵੀਕਾਰਨਾ ਪੇਂਦਾ
ਹੈ। ਵਰਨਾ ਜੈਸੀ ਸੋਚ ਵੈਸਾ ਬੰਦਾ!
ਇਹ ਇੱਕ ਮਨੋਵ੍ਰਿਤੀ ਹੈ ਕਿ ਕੋਈ ਇਸਤਰੀ, ਆਪਣੇ ਜੋਬਨ ਦੀ ਸੁੰਦਰਤਾ ਤੇ
ਅਹੰਕਾਰ ਰੂਪ ਮਾਣ ਕਰਦੀ ਹੈ। ਬਹੁਤੀ ਵਾਰ ‘ਸੁੰਦਰਤਾ` ਅਤੇ ਆਕ੍ਰਸ਼ਕ ਦਿੱਖ, ਕਈਂਆਂ ਲਈ ਅਹੰਕਾਰ ਰੂਪ
ਹੋ ਜਾਂਦੀ ਹੈ। ਇਤਨੀ ਅੰਹਕਾਰ ਰੂਪ ਕਿ ਉਹ ਆਪਣੀ ਸੁੰਦਰਤਾ ਅਤੇ ਸਰੀਰਕ ਜੋਬਨ ਸ੍ਹਾਮਣੇ ਕਿਸੇ ਨੂੰ
ਕੁੱਝ ਨਹੀਂ ਸਮਝਦੀ।
ਇਸ ਮਨੋਵ੍ਰਿਤੀ ਨੂੰ ਬਿੰਬ ਰੂਪ ਵਰਤਦੇ ਹੋਏ ਗੁਰੂ ਨਾਨਕ ਸਾਹਿਬ ਜੀ
ਫ਼ਰਮਾਉਂਦੇ ਹਨ:-
ਮਹਲਾ ੧ ॥ ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥ ਸਸੁੜਿ ਸੁਹੀਆ ਕਿਵ ਕਰੀ
ਨਿਵਣੁ ਨ ਜਾਇ ਥਣੀ ॥ ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥ ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ
ਥਣੀ ॥੧॥
(ਗੁਰੁ ਗ੍ਰੰਥ ਸਾਹਿਬ, ਪੰਨਾ 1410)
ਪਦ ਅਰਥ:-
ਉਤੰਗੀ—
(ਉੱਤੰਗ—Lofty, high, tall)
ਲੰਮੀ, ਲੰਮੇ ਕੱਦ ਵਾਲੀ। ਪੈਓਹਰੀ— (ਪਯਸੱ—ਦੁੱਧ! ਪਾਯੇਧਰ—ਥਣ) ਥਣਾਂ ਵਾਲੀ, ਭਰ-ਜੁਆਨੀ ਤੇ ਅੱਪੜੀ
ਹੋਈ। ਗਹਿਰੀ—ਡੂੰਘੀ, ਮਗਨ। ਗੰਭੀਰੀ—ਗੰਭੀਰ ਸੁਭਾਅ ਵਾਲੀ। ਗਹਿਰੀ ਗੰਭੀਰੀ—ਮਾਣ ਵਿੱਚ ਮੱਤੀ ਹੋਈ,
ਮਸਤ ਚਾਲ ਵਾਲੀ। ਸਸੁੜੀ—ਸਸੁੜੀ ਨੂੰ, ਸੱਸ ਨੂੰ। ਸੁਹੀਆ—ਨਮਸਕਾਰ। ਕਿਵ—ਕਿਵੇਂ? ਕਰੀ—ਕਰੀਂ, ਮੈਂ
ਕਰਾਂ। ਥਣੀ—ਥਣੀਂ, ਥਣਾਂ ਦੇ ਕਾਰਨ, ਭਰਵੀਂ ਛਾਤੀ ਦੇ ਕਾਰਨ। ਗਚੁ—ਚੂਨੇ ਦਾ ਪਲਸਤਰ। ਜਿ
ਧਉਲਹਰੀ—ਜਿਨ੍ਹਾਂ ਧੌਲਰਾਂ ਨੂੰ, ਜਿਨ੍ਹਾਂ ਪੱਕੇ ਮਹਲਾਂ ਨੂੰ। ਗਿੜਵੜੀ ਧਉਲਹਰੀ—ਪਹਾੜਾਂ ਵਰਗੇ
ਪੱਕੇ ਮਹੱਲਾਂ ਨੂੰ! ਸਖੀਏ—ਹੇ ਸਖੀ! ਸੇ—ਉਹ (ਬਹੁ-ਵਚਨ)। ਡਿਠੁ—ਡਿੱਠੇ ਹਨ। ਮੁੰਧ—ਹੇ ਮੁੰਧ!
(ਮੁਗਧਾ—A
young girl attractive by her youthful simplicity)
ਹੇ ਭੋਲੀ ਜੁਆਨ ਕੁੜੀਏ! ਨ ਗਰਬੁ—ਅਹੰਕਾਰ ਨਾਹ ਕਰ। ਥਣੀ—ਥਣੀਂ, ਥਣਾਂ ਦੇ ਕਾਰਨ, ਜੁਆਨੀ ਦੇ ਕਾਰਨ।
੧।
ਅਰਥ:-
ਉੱਚੇ ਲੰਮੇ ਕੱਦ ਵਾਲੀ, ਭਰ-ਜੁਆਨੀ ਤੇ
ਅੱਪੜੀ ਹੋਈ, ਮਾਣ ਵਿੱਚ ਮੱਤੀ ਹੋਈ ਮਸਤ ਚਾਲ ਵਾਲੀ (ਆਪਣੀ ਸਹੇਲੀ ਨੂੰ ਆਖਦੀ ਹੈ—ਹੇ ਸਹੇਲੀਏ!)
ਭਰਵੀਂ ਛਾਤੀ ਦੇ ਕਾਰਨ ਮੈਥੋਂ ਲਿਫ਼ਿਆ ਨਹੀਂ ਜਾਂਦਾ। (ਦੱਸ,) ਮੈਂ (ਆਪਣੀ) ਸੱਸ ਨੂੰ ਨਮਸਕਾਰ
ਕਿਵੇਂ ਕਰਾਂ? (ਮੱਥਾ ਕਿਵੇਂ ਟੇਕਾਂ?)। (ਅਗੋਂ ਸਹੇਲੀ ਉੱਤਰ ਦੇਂਦੀ ਹੈ—) ਹੇ ਸਹੇਲੀਏ! (ਇਸ)
ਭਰਵੀਂ ਜੁਆਨੀ ਦੇ ਕਾਰਨ ਅਹੰਕਾਰ ਨਾ ਕਰ (ਇਹ ਜੁਆਨੀ ਜਾਂਦਿਆਂ ਚਿਰ ਨਹੀਂ ਲੱਗਣਾ। ਵੇਖ,) ਜਿਹੜੇ
ਪਹਾੜਾਂ ਵਰਗੇ ਪੱਕੇ ਮਹੱਲਾਂ ਨੂੰ ਚੂਨੇ ਦਾ ਪਲਸਤਰ ਲੱਗਾ ਹੁੰਦਾ ਸੀ, ਉਹ (ਪੱਕੇ ਮਹੱਲ) ਭੀ ਡਿਗਦੇ
ਮੈਂ ਵੇਖ ਲਏ ਹਨ (ਤੇਰੀ ਜੁਆਨੀ ਦੀ ਤਾਂ ਕੋਈ ਪਾਂਇਆਂ ਹੀ ਨਹੀਂ ਹੈ (ਅਰਥ, ਪ੍ਰੋ. ਸ਼ਾਹਿਬ ਸਿੰਘ
ਜੀ)
ਗੁਰੂ ਨਾਨਕ ਜੀ ਵਲੋਂ ਉਚਰੇ ਇਸ ਸਲੋਕ ਵਿਚ, ਉੱਤੰਗੀ ਉਰੋਜ਼ਾਂ ਅਤੇ ਜੋਬਨ ਤੇ
ਅਹੰਕਾਰ ਕਰਦੀ ਮਨੋਵ੍ਰਿਤੀ ਅਤੇ ਉੱਤੰਗੀ ਪਹਾੜਾਂ ਵਰਗੇ ਮਹਲਾਂ ਦੇ ਵੀ ਢਿੱਗਣ ਦੇ ਬਿੰਬ ਦੀ ਪਰਸਪਰ
ਤੁਲਨਾਤਮਕ ਵਰਤੋਂ ਰਾਹੀਂ, ਪ੍ਰਭੂ ਦੀ ਪ੍ਰਭੂਤਾ ਸ੍ਹਾਮਣੇ, ਅਹੰਕਾਰ ਨਾਲ ਭਰੇ ਮਨੁੱਖ ਨੂੰ, ਉਸਦੀ
ਵਾਸਤਵਿਕ ਸਥਿਤੀ ਦਰਸਾਉਂਦਾ ਉਪਦੇਸ਼ ਹੈ।
ਇਵੇਂ ਹੀ ਇਸਤਰੀ-ਪੁਰਸ਼ ਵਿਚਲੇ ਸਰੀਰਕ ਸਬੰਧਾਂ ਦੇ ਦ੍ਰਿਸ਼ਟਾਂਤ (ਹਵਾਲੇ)
ਨੂੰ ਖ਼ਸਮ (ਪਰਮਾਤਮਾ) ਵਿੱਚ ਲੀਨ ਨਾ ਹੋ ਸਕਣ ਦੀ ਸਥਿਤੀ ਦੀ ਪੀੜਾ ਦਰਸਾਉਂਣ ਲਈ ਵਰਤਿਆ ਗਿਆ ਹੈ।
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥
(ਗੁਰੂ ਗ੍ਰੰਥ ਸਾਹਿਬ ਪੰਨਾ
1379)
ਅਰਥ:-
ਮੈਂ (ਤਾਂ ਕੇਵਲ) ਅੱਜ (ਹੀ) ਪਿਆਰੇ ਨਾਲ ਨਹੀਂ
ਸੁੱਤੀ (ਭਾਵ, ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ-ਪਰਮਾਤਮਾ ਵਿੱਚ ਲੀਨ ਨਹੀਂ ਹੋਈ, ਤੇ ਹੁਣ) ਇਉਂ
ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ। (ਅਰਥ
ਪ੍ਰੋ. ਸਾਹਿਬ ਸਿੰਘ ਜੀ)
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਇਲਾਹੀ ਪਵਿੱਤਰਤਾ ਹੈ। ਪਰ ਉਸ ਨੂੰ
ਪੜਨ ਵਾਲੇ ਕਈਂ ਮਨਾਂ ਅੰਦਰ ਦੁਬਿਧਾ ਹੈ। ਉਹ ਕਿਸੇ ਵੀ ਸੰਕੀਰਣਤਾ ਤੋਂ ਰਹਿਤ ਬਾਣੀ ਨੂੰ ਆਪਣੀ
ਮੈਲੀ ਦ੍ਰਿਸ਼ਟੀ ਨਾਲ ਵੇਖਦੇ ਇਹ ਸਵਾਲ ਪ੍ਰਚਾਰਦੇ ਹਨ ਕਿ ਗੁਰੂ ‘ਇੰਝ` ਅਤੇ ‘ਉਂਝ` ਕਿਵੇਂ ਕਹਿ/ਕਰ
ਸਕਦਾ ਹੈ? ਐਸੇ ਸਵਾਲ ਬਾਣੀ ਦੀ ਨਹੀਂ ਬਲਕਿ ਕਿਸੇ ਪ੍ਰਾਣੀ ਦੀ ਕਸਵੱਟੀ ਵਿੱਚੋਂ ਨਿਕਲਦੇ ਹਨ!
ਸਿੱਖਣ ਲਈ ਸਵਾਲ ਕਰਨਾ (ਪੁੱਛਣਾਂ) ਚੰਗਾ ਹੁੰਦਾ ਹੈ ਪਰ ਇਤਰਾਜ ਕਰਨ ਲਈ ਨਹੀਂ!
ਦਰਅਸਲ ਸਾਡੇ ਆਪਣੇ ਮਨ ਦਾ ਵਿਕਾਰ, ਮੈਲਾਪਨ, ਅਗਿਆਨ, ਅਵਿਸ਼ਵਾਸ ਆਦਿ
‘ਅੰਮ੍ਰਿਤ` ਦੀ ਪਵਿੱਤਰਤਾ ਬਾਰੇ ਐਸੇ ਸਵਾਲਾਂ ਦਾ ਰੂਪ ਲੈਂਦਾ ਹੈ ਅਤੇ ਫ਼ਿਰ ਸ਼ਬਦਾਂ ਦੇ ਅਰਥਾਂ ਨਾਲ
ਬਾਜ਼ੀਗੀਰੀ ਕਰਦਾ ਹੈ। ਗੁਰੂ ਨੂੰ, ਆਪਣੀ ਅਗਿਆਨੀ ਦ੍ਰਿਸ਼ਟੀ ਨਾਲ ਪਰਖਣ ਦਾ ਐਸਾ ਯਤਨ ਆਖ਼ਰ ਦਮ ਤੋੜਦਾ
ਹੈ। ਜਦ ਕਿ ਗੁਰੂ ਐਸੀ ਦ੍ਰਿਸ਼ਟੀ ਤੋਂ ਬਾਹਰ, ਅੰਨਤ ‘ਸੁੱਚਾ` ਅਤੇ ‘ਉੱਚਾ` ਰਹਿੰਦਾ ਹੈ!
ਹਰਦੇਵ ਸਿੰਘ, ਜੰਮੂ-
20.3.2013
(22/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਮ ਜਪੀ ਜਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਛੱਡ ਸਾਰੇ ਧੰਦੇ, ਉਹਦਾ ਨਾਮ ਜਪੀ ਜਾ।
ਪਾਉਣ, ਖੋਣ ਵਿੱਚ ਨਾ ਤੂੰ ਐਵੇਂ ਖਪੀ ਜਾ।
ਪਾਉਣਾ ਕੀ ਏ ਜੱਗ, ਤੇਰੇ ਵੱਸ ਵਿੱਚ ਕੀ?
ਖੋ ਗਿਆ, ਕਿਉਂ ਰੋਵੇਂ, ਗਿਆ ਦੱਸ ਤੇਰਾ ਕੀ?
ਨਾਮ ਦਾ ਧਿਆਨ ਲਾ, ਨਾ ਐਵੇਂ ਟੱਪੀ ਜਾ।
ਛੱਡ ਸਾਰੇ ਧੰਦੇ ਉਹਦਾ ਨਾਮ ਜਪੀ ਜਾ।
ਜੱਗ ਦੇ ਪਿਆਰ ਦੀਆ ਤੰਦਾਂ ਕੱਚੀਆਂ।
ਜੋੜ ਉਹਦੇ ਨਾਲ ਦਿਲੋਂ ਤਾਰਾਂ ਪੱਕੀਆਂ।
ਸ਼ਬਦ ਦੀ ਭੱਠੀ ਤੇ, ਲਾ ਟੇਕ ਤਪੀ ਜਾ।
ਛੱਡ ਸਾਰੇ ਧੰਦੇ ਉਹਦਾ ਨਾਮ ਜਪੀ ਜਾ।
ਨਾਮ ਦੀ ਕਮਾਈ ਬਿਨਾ ਧੰਦ ਪਿਟਣਾ।
ਮੌਜ, ਮੇਲਾ, ਮਸਤੀ ਕੀ ਓਸ ਦੇ ਬਿਨਾ।
ਪੁਛੂ ਪਿੱਛੋਂ ਕੌਣ ਭਾਵੇਂ ਲੱਖ ਖਪੀ ਜਾ।
ਛੱਡ ਸਾਰੇ ਧੰਦੇ ਉਹਦਾ ਨਾਮ ਜਪੀ ਜਾ।
ਉਹਦੇ ਨਾਮ ਬਰਕਤਾਂ ਦੀ ਲਹਿਰ ਵਗਦੀ।
ਮਿਹਰ ਹੋਵੇ ਉਹਦੀ ਸਿੱਧ ਵਸਤ ਜੱਗ ਦੀ।
ਜਪੀ ਚੱਲ, ਵਧੀ ਚੱਲ, ਪੰਧ ਨੱਪੀ ਜਾ।
ਛੱਡ ਸਾਰੇ ਧੰਦੇ ਉਹਦਾ ਨਾਮ ਜਪੀ ਜਾ।
(21/03/13)
ਹਰਦੇਵ ਸਿੰਘ, ਜੰਮੂ
‘ਦੋਸ਼ੀਆਂ ਦੇ ਨਾਮ ਸ੍ਹਾਮਣੇ ਲਿਆਏ ਜਾਣ’
ਹਰਦੇਵ ਸਿੰਘ, ਜੰਮੂ
ਇਹ ਅਤਿ ਦੀ ਸ਼ਰਮਨਾਕ ਘਟਨਾ ਸੀ ਕਿ ਜੇ ਕਰ
1998-99 ਵਿੱਚ ਛੱਪੀ, ਕੁੱਝ ਘੋਰ ਆਪੱਤਿਜਨਕ
ਅੰਸ਼ਾਂ ਯੁਕਤ, ਇੱਕ ਕਿਤਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੱਕ ਹੇਠ ਛਪ ਗਈ। ਪਤਾ ਚਲਿਆ
ਹੈ ਕਿ ਇਸ ਪੁਸਤਕ ਬਾਰੇ ਕੁੱਝ ਸਾਲ ਪਹਿਲਾਂ ਵੀ ਚਰਚਾ ਉੱਠੀ ਸੀ ਜੋ ਕਿ ਹੁਣ ਨਵੇਂ ਰੂਪ ਵਿੱਚ ਉੱਠੀ
ਹੈ। ਇਸ ਦੁਸ਼ਟਤਾ ਵਿੱਚ ਮੁਲੱਵਿਸ ਕਾਰਜਰਤ ਸੱਜਣਾਂ ਦੀ ਭੁਮਿਕਾ ਤੋਂ ਪਰਦਾ ਉੱਠਣਾ ਚਾਹੀਦਾ ਹੈ, ਅਤੇ
ਉਨ੍ਹਾਂ ਵਲੋਂ ਕੀਤਾ ਦੋਸ਼ ਜਨਤਕ ਰੂਪ ਵਿੱਚ ਨਿਰਧਾਰਤ ਹੋਂਣਾ ਚਾਹੀਦਾ ਹੈ। ਤਾਂ ਕਿ ਭਵਿੱਖ ਵਾਸਤੇ
ਇਬਰਤ ਹਾਸਲ ਹੋਵੇ!
ਮੈਨੂੰ ਇਸ ਪ੍ਰਕਰਣ ਦੀ ਜਾਣਕਾਰੀ ਮਿਤੀ
16.3.2013, ਰਾਤ ਦੇ
2 ਵਜੇ ਤੋਂ ਬਾਦ ਕਿਸੇ ਬਲਾਗ ਤੇ ਇੱਕ ਵੀਡੀਯੂ
ਦੇਖਣ ਉਪਰੰਤ ਮਿਲੀ ਤਾਂ ਮੈਂ ਬਲਾਗਰ ਜੀ ਨੂੰ ਫੌਰਨ ਪੱਤਰ ਲਿਖਿਆ! ਜਿਸ ਨੂੰ
17 ਤਾਰੀਖ ਨਹੀਂ ਛਾਪਿਆ ਗਿਆ।
ਮੈਂ 17 ਤਾਰੀਖ ਨੂੰ
ਇੱਕ ਹੋਰ ਰੀਮਾਇੰਡਰ ਮੇਲ ਭੇਜ ਪੱਤਰ ਛਾਪਣ ਦੀ ਬੇਨਤੀ ਕੀਤੀ। ਇਸ ਸਬੰਧ ਵਿੱਚ ਮੇਰਾ ਇੱਕ ਪੱਤਰ
ਮੇਰੇ ਬਲਾਗ
http://hardevsinghjammu.blogspot.in/
ਤੇ
ਪੜਿਆ ਜਾ ਸਕਦਾ ਹੈ ਖੈਰ! ਸੱਜਣ ਜੀ ਵਲੋਂ ਲਿਖੇ ਸ਼ਬਦਾਂ
ਅਨੁਸਾਰ ਮੱਕੜ ਜੀ ਦਾ ਕਹਿਣਾ ਸੀ ਕਿ:-
“ਉਹ ਕੀ ਕਰ ਸਕਦੇ ਹਨ ਇਹ ਕਿਤਾਬ 1998 ਵਿੱਚ ਛੱਪੀ ਸੀ ਉਸ ਵੇਲੇ ਦੇ
ਤਤਕਾਲੀਨ ਪ੍ਰਧਾਨ
ਇਸ ਲਈ ਜਿੱਮੇਵਾਰ ਹਨ। ਉਨਾਂ ਕੋਲੋਂ ਪੁਛੋ, ਮੈਂ ਇਸ ਵਿੱਚ ਕੀ ਕਰ ਸਕਦਾ ਹਾਂ ?”
ਮੈਂ ਇਤਨਾ ਤਾਂ ਸਵੀਕਾਰ ਕਰ ਸਕਦਾ ਹਾਂ ਕਿ ਮੱਕੜ ਜੀ
1998 ਵਿੱਚ ਪ੍ਰਧਾਨ ਨਹੀਂ ਸਨ
ਪਰ ਮੈਂ ਉਨ੍ਹਾਂ ਦੇ ਇਸ ਬਿਆਨ ਨਾਲ ਸਹਿਮਤ ਨਹੀਂ ਕਿ
“ਇਸ ਵਿੱਚ ਮੈਂ ਕੀ ਕਰ ਸਕਦਾ
ਹਾਂ?“
ਉਨ੍ਹਾਂ ਦਾ ਇਹ ਬਿਆਨ
(ਅਗਰ ਉਹ ਸਿਰਫ਼ ਇਤਨਾ ਅਤੇ ਇਹੀ ਹੈ)
ਗ਼ੈਰਜਿੰਮੇਦਾਰਾਨਾ ਹੈ। ਬਿਆਨ ਮੁਤਾਬਕ ਉਹ ਇਸ ਗਲ
ਨੂੰ ਸਵੀਕਾਰ ਕਰਦੇ ਪ੍ਰਤੀਤ ਹੁੰਦੇ ਹਨ ਕਿ ਇਹ ਕਿਤਾਬ ਕਮੇਟੀ ਵਲੋਂ ਹੀ
1998 ਵਿੱਚ ਛੱਪੀ ਸੀ। ਮੇਰੇ ਵਿਚਾਰ ਅਨੁਸਾਰ, ਜੇ
ਕਰ ਇਹ ਮਾਮਲਾ ਹੁਣ ਸ੍ਹਾਮਣੇ ਆਇਆ ਹੈ, ਤਾਂ ਉਨ੍ਹਾਂ ਨੂੰ 1998
ਵਿੱਚ ਇਸ ਕਿਤਾਬ ਨਾਲ ਸਬੰਧਤ ਰਹੇ ਹਰ ਜਿੰਮੇਦਾਰ ਵਿੱਯਕਤੀ/ਵਿਅਕਤਿਆਂ ਦੇ ਨਾਮ ਜਨਤਕ ਕਰਦੇ ਉਨ੍ਹਾਂ
ਖਿਲਾਫ਼ ਕਰੜੀ ਕਾਰਵਾਈ ਕਰਨੀ ਚਾਹੀਦੀ ਹੈ।
ਜੇ ਕਰ ਉਹ ਵਿੱਯਕਤੀ ਹੁਣ ਕਮੇਟੀ ਵਿੱਚ ਨਹੀਂ ਹਨ, ਤਾਂ ਵੀਂ ਐਸਾ ਦੁਸ਼ਟ
ਕ੍ਰਿਤ ਕਰਨ ਵਾਲੇਆਂ ਨੂੰ ਬੇਨਕਾਬ ਕਰਦੇ ਕਮੇਟੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਪਹਿਲਾਂ ਤਾਂ ਉਹ
ਫੌਰਨ ਸਪਸ਼ਟ ਕਰਨ ਕਿ ਇਸ ਕਿਤਾਬ ਨੂੰ ਲਿਖਣ ਦਾ ਪ੍ਰੌਜੇਕਟ ਕਿਸ ਅਹੁਦੇਦਾਰ/ਵਿਦਵਾਨ ਦੀ ਦੇਖ ਰੇਖ
ਵਿੱਚ ਹੋਇਆ ਸੀ? ਉਹ ਇਹ ਵੀ ਦੱਸਣ ਕਿ ਇਸਦਾ ਲੇਖਨ ਕਿਸ ਨੇ, ਅਤੇ ਕਿਸ ਦੀ ਦੇਖ-ਰੇਖ ਵਿੱਚ ਕੀਤਾ?
ਇਸਦੀ ਭੂਮਿਕਾ ਕਿਸ ਨੇ ਲਿਖੀ? ਸ਼੍ਰੋਮਣੀ ਕਮੇਟੀ ਨਾਲ ਜੁੜੇਆ ਐਸਾ ਸੰਗੀਨ ਮਾਮਲਾ ਹੈ ਜਿਸ ਦੇ ਪਰਦੇ
ਫ਼ਾਸ਼ ਹੋਂਣੇ ਚਾਹੀਦੇ ਹਨ।
ਸਿਰਫ਼ ਇਤਨਾ ਕਹਿਣ ਵਿੱਚ ਕਿ “ਮੈਂ ਕੀ ਕਰ ਸਕਦਾ ਹਾਂ“, ਉਸ ਸੋਚ ਦਾ
ਪ੍ਰਤੀਨਿਧੱਤਵ ਨਹੀਂ ਜਿਸ ਸੋਚ ਨਾਲ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਸੀ!
ਮੈਂ ਬਲਦੇਵ ਸਿੰਘ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਵੀ ਇਹ ਸੂਚਨਾ
ਜਨਤਕ ਕਰਨ ਕਿ ਇਸ ਕਿਤਾਬ ਦੀ ਭੁਮਿਕਾ ਕਿਸ ਨੇ ਲਿਖੀ? ਉਹ ਟ੍ਰਿਬੁਨਲ ਵਲੋਂ ਆਏ ਪੁਰੇ ਫ਼ੈਸਲੇ ਨੂੰ
ਵੈਬਸਾਈਟਾਂ ਦੇ ਪਾਉਂਣ। ਉਹ ਦੂਜੇ ਧਿਰ ਵਲੋਂ ਆਏ ਜਵਾਬ ਦਾਵੇ ਨੂੰ ਵੀ ਵੈਬਸਾਈਟਾਂ ਤੇ ਪਾਉਂਣ।
ਉਨ੍ਹਾਂ ਪਾਸ ਇਹ ਸਾਰੇ ਕਾਗ਼ਜ਼ਾਤ ਹੋਂਣ ਗੇ ਹੀ।
ਹਾਲਾਂਕਿ ਪਤਾ ਚਲਿਆ ਹੈ ਪੁਸਤਕ ਉਸੇ ਵੇਲੇ ਬੈਨ ਹੋ ਗਈ ਸੀ ਪਰ ਜੇ ਕਰ ਐਸੇ
ਸੰਵੇਦਨਸ਼ੀਲ ਮੁੱਦੇ ਨੂੰ ਇਬਰਤਨ ਰੂਪ ਨਹੀਂ ਨੱਜੀਠਿਆ ਗਿਆ ਤਾਂ ਇਹ ਰਾਜਨੀਤਿਕ ਰੂਪ ਹੋ ਸਮੇਂ-ਸਮੇਂ
ਉਛੱਲਦਾ ਹੋਇਆ ਸ਼ਰਮਸਾਰ ਕਰੇਗਾ।
ਹਰਦੇਵ ਸਿੰਘ, ਜੰਮੂ-੨੧. ੩. ੨੦੧੩
(21/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਛੱਡ
ਬੁਰਾ ਚੰਗਾ ਅਪਣਾਉ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਛੱਡ ਬੁਰਾ ਚੰਗਾ ਅਪਣਾਉ।
ਜੱਗ ਤੇ ਕੀ ਕੀ ਗਿਣਨ ਨਾ ਜਾਉ।
ਲੋਕੀ ਬਹੁਤ ਸਲਾਹਾਂ ਦਿੰਦੇ।
ਸਦਾ ਸਿਆਣੇ ਸਭ ਦੀ ਸੁਣਦੇ।
ਚੰਗਾ-ਮੰਦਾ, ਨਿਰਣਾ ਲੈਂਦੇ।
ਚੰਗੇ ਦੇ ਅਮਲਾਂ ਵਿੱਚ ਪੈਂਦੇ।
ਚਿੱਤ ਬੁਰੇ ਤੇ ਕਦੇ ਨਾ ਲਾਉ।
ਛੱਡ ਬੁਰਾ ਚੰਗਾ ਅਪਣਾਉ।
ਚੰਗਾ-ਮੰਦਾ ਬਹਿਸ ਜੋ ਪੈਂਦੇ।
ਸਦਾ ਘੁਣਤਰਾਂ ਕਢਦੇ ਰਹਿੰਦੇ।
ਚੰਗਾ ਕੀ ਉਹ ਸਮਝ ਨਾ ਸਕਦੇ।
ਮੂਧੇ ਮੂੰਹ ਆਖਰ ਨੂੰ ਡਿਗਦੇ।
ਲੋੜੋਂ ਵੱਧ ਨਾ ਅਕਲ ਦੁੜਾਉ।
ਛੱਡ ਬੁਰਾ ਚੰਗਾ ਅਪਣਾਉ।
ਸੱਚ ਸਦਾ ਹੀ ਬਾਜ਼ੀ ਮਾਰੇ।
ਅੰਤ ਨੂੰ ਝੂਠਾ ਪਾਜ਼ੀ ਹਾਰੇ।
ਸੱਚ ਹੈ ਚਾਨਣ ਝੂਠ ਹਨੇਰਾ।
ਜੋ ਸਮਝੇ ਸੋ ਕਰੇ ਨਿਬੇੜਾ।
ਝੂਠ ਤੇ ਨਾ ਇਉਂ ਮਗਜ਼ ਖਪਾਓ।
ਛੱਡ ਬੁਰਾ ਚੰਗਾ ਅਪਣਾਉ।
(21/03/13)
ਬਿਕਰਮਜੀਤ ਸਿੰਘ "ਜੀਤ"
ਸਰਬੰਸ
ਦਾਨੀ ::
ਧੰਨ ਧੰਨ ਦਸ਼ਮੇਸ਼ ਪਿਤਾ, ਧੰਨ ਅਜਬ ਤੇਰੀ ਕੁਰਬਾਨੀ
ਵਾਰ ਗਿਐਂ ਤੂੰ ਪੰਥ ਤੋਂ ਸਭ ਕੁਝ, ਹੇ ਸਰਬੰਸ ਦੇ ਦਾਨੀ
ਤੇਰੇ ਵਰਗਾ ਨਹੀਂ ਕੋਈ ਜਗ ਵਿਚ, ਮਹਾਂ-ਦਾਨੀ ਬੇ-ਮਿਸਾਲ
ਕੁਰਬਾਨ ਕਰੇ ਅਪਣੇ ਸਿੱਖਾਂ ਤੋਂ, ਜੋ ਮਾਤਾ ਪਿਤਾ ਤੇ ਲਾਲ
ਧੰਨ ਧੰਨ ਦਸ਼ਮੇਸ਼ ਪਿਤਾ, ਧੰਨ ਅਜਬ ਤੇਰੀ ਕੁਰਬਾਨੀ ............
ਰੋਮ ਰੋਮ ਹੈ ਰਿਣੀ ਅਸਾਡਾ, ਤੇਰੇ ਪਰਉਪਕਾਰ ਨੇਂ ਭਾਰੀ
ਰਹੇਗੀ ਉਕਰੀ ਮਨਾਂ'ਚ ਸਾਡੇ, ਸਦ ਤੇਰੀ ਯਾਦ ਪਿਆਰੀ
ਧੰਨ ਧੰਨ ਦਸ਼ਮੇਸ਼ ਪਿਤਾ, ਧੰਨ ਅਜਬ ਤੇਰੀ ਕੁਰਬਾਨੀ ............
ਮਾਰ ਕੇ ਛੱਟੇ ਅਮ੍ਰਿਤ ਦੇ ਸਾਨੂੰ, ਗਿਦੜੋੰ ਸ਼ੇਰ ਬਣਾਇਆ
ਬਾਣੀ ਬਾਣਾ ਬਖਸ਼ ਕੇ ਸਾਨੂੰ, ਲੜ ਸ਼ਬਦ-ਗੁਰੂ ਦੇ ਲਾਇਆ
ਧੰਨ ਧੰਨ ਦਸ਼ਮੇਸ਼ ਪਿਤਾ, ਧੰਨ ਅਜਬ ਤੇਰੀ ਕੁਰਬਾਨੀ ............
ਰਾਹੋਂ ਅੱਸੀ ਅਜ ਭਟਕੇ ਦਾਤਾ, ਸਾਡੇ ਜੀਵਨ ਆਪ ਸਵਾਰੀਂ
ਮਾਰਗ-ਦਰਸ਼ਨ ਕਰੀਂ ਪੰਥ ਦਾ, ਸਾਨੂੰ ਸੰਕਟ ਚੋਂ ਉਭਾਰੀਂ
ਧੰਨ ਧੰਨ ਦਸ਼ਮੇਸ਼ ਪਿਤਾ, ਧੰਨ ਅਜਬ ਤੇਰੀ ਕੁਰਬਾਨੀ ............
ਨਕਸ਼ੇ ਕਦਮ ਤੇ ਤੇਰੇ ਚਲੀਏ, ਸਾਨੂੰ ਬਲ ਸਦਬੁੱਧੀ ਦੇਵੀਂ
ਬਣੀਏ "ਜੀਤ" ਖ਼ਾਲਸੇ ਨਿਆਰੇ, ਐਸਾ ਵੱਰ ਅਸਾਨੂੰ ਦੇਵੀਂ
ਧੰਨ ਧੰਨ ਦਸ਼ਮੇਸ਼ ਪਿਤਾ, ਧੰਨ ਅਜਬ ਤੇਰੀ ਕੁਰਬਾਨੀ
ਵਾਰ ਗਿਐਂ ਤੂੰ ਪੰਥ ਤੋਂ ਸਭ ਕੁਝ, ਹੇ ਸਰਬੰਸ ਦੇ ਦਾਨੀ
.......... ਬਿਕਰਮਜੀਤ ਸਿੰਘ "ਜੀਤ"..........
(21/03/13)
ਜਸਵੰਤ ਸਿੰਘ ‘ਅਜੀਤ’
ਨੀਲਾਤਾਰਾ ਸਾਕੇ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਦੀ ਚਰਚਾ
ਖਬਰਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤ ਸਰਕਾਰ ਵਿਰੁਧ,
ਜੂਨ-1984 ਵਿੱਚ ਭਾਰਤੀ ਫ਼ੌਜ ਵਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਪੁਰ ਕੀਤੇ ਗਏ ਹਮਲੇ (ਨੀਲਾ
ਤਾਰਾ ਸਾਕੇ) ਦੌਰਾਨ ਹੋਏ ਭਾਰੀ ਨੁਕਸਾਨ ਦੇ ਮੁਆਵਜ਼ੇ ਲਈ ਸੁਪ੍ਰੀਮ ਕੋਰਟ ਵਿੱਚ ਕੀਤੇ ਗਏ ਹੋਏ
ਮੁਕਦਮੇ ਦੀ ਸੁਣਵਾਈ ਕਰਦਿਆਂ ਵਿਦਵਾਨ ਜੱਜਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ
ਹਜ਼ਾਰ ਕਰੋੜ ਦਾ ਮੁਆਵਜ਼ਾ ਲੈਣ ਲਈ ਕੀਤੇ ਗਏ ਹੋਏ, ਆਪਣੇ ਇਸ ਦਾਅਵੇ ਲਈ, ਦਸ ਕਰੋੜ ਦੀ ਅਦਾਲਤੀ ਫੀਸ
ਜਮ੍ਹਾ ਕਰਾਉਣ ਦਾ ਆਦੇਸ਼ ਦਿਤਾ ਹੈ, ਜਿਸ ਪੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਨੀ ਭਾਰੀ
ਫੀਸ ਜਮ੍ਹਾ ਕਰਾਣ ਦੀ ਸਮਰਥਾ ਨਾ ਹੋਣ ਦੀ ਗਲ ਕਹਿ ਆਪਣੇ ਹੱਥ ਖੜੇ ਕਰ ਦਿੱਤੇ ਹਨ।
ਇਥੇ ਇਹ ਗਲ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਨ-2010 ਵਿੱਚ ਸੁਪ੍ਰੀਮ ਕੋਰਟ ਦੇ ਵਿਦਵਾਨ
ਜੱਜਾਂ ਵਲੋਂ ਇਤਨੀ ਭਾਰੀ ਰਕਮ ਦੇ ਮੁਆਵਜ਼ੇ ਦੀ ਮੰਗ ਕਰਦਿਆਂ ਕੀਤੇ ਗਏ ਮੁਕਦਮੇ ਦੀ ਸੁਣਵਾਈ ਨੂੰ
ਅਗੇ ਵਧਾਣ ਲਈ ਇਤਨੀ (ਦਸ ਕਰੋੜ ਰੁਪਏ) ਹੀ ਅਦਾਲਤੀ ਫੀਸ ਵਜੋਂ ਨਵੰਬਰ-2010 ਤਕ ਜਮ੍ਹਾ ਕਰਵਾਣ ਦਾ
ਆਦੇਸ਼ ਦਿਤਾ ਗਿਆ ਸੀ। ਅਦਾਲਤ ਦੇ ਇਸ ਆਦੇਸ਼ ਕਾਰਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ
ਦੀ ਪ੍ਰੇਸ਼ਾਨੀ ਬਹੁਤ ਵੱਧ ਗਈ ਸੀ, ਜਿਸਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਨੇ
ਕਿਹਾ ਕਿ ਉਹ ਅਦਾਲਤ ਦੇ ਇਸ ਆਦੇਸ਼ ਦੇ ਸਬੰਧ ਵਿੱਚ ਕੋਈ ਫੈਸਲਾ ਕਰਨ ਤੋਂ ਪਹਿਲਾਂ ਪੰਜਾਬ ਦੇ ਉਸ
ਸਮੇਂ ਦੇ ਐਡਵੋਕੇਟ ਜਨਰਲ ਐਚ ਐਸ ਮੱਤੇਵਾਲ ਤੋਂ ਕਾਨੂੰਨੀ ਸਲਾਹ ਲੈਣਾ ਚਾਹੁੰਦੇ ਹਨ।
ਪਿਛੋਕੜ: ਹਰ ਕੋਈ ਜਾਣਦਾ ਹੈ ਕਿ ਜੂਨ-1984 ਦੇ ਅਰੰਭ ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਪੁਰ
ਹੋਏ ਫ਼ੌਜੀ ਹਮਲੇ ਦੌਰਾਨ, ਜਿਥੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ ਗਿਆ, ਸ੍ਰੀ
ਦਰਬਾਰ ਸਾਹਿਬ ਪੁਰ ਗੋਲੀਆਂ ਦੀ ਵਰਖਾ ਕੀਤੀ ਗਈ ਅਤੇ ਕੰਪਲੈਕਸ ਨੂੰ ਤਬਾਹ ਅਤੇ ਬਰਬਾਦ ਕਰ ਦਿੱਤਾ
ਗਿਆ, ਉਥੇ ਹੀ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ‘ਸਿੱਖ ਰੈਫ਼ਰੈਂਸ ਲਾਇਬ੍ਰੇਰੀ’ ਵਿਚਲਾ
ਸਿੱਖ ਧਰਮ, ਇਤਿਹਾਸ `ਤੇ ਸਭਿਆਚਾਰ ਨਾਲ ਸਬੰਧਤ ਬਹੁਮੁੱਲਾ ਦਸਤਾਵੇਜ਼ੀ ਖਜ਼ਾਨਾ ਵੀ ਭਾਰਤੀ ਫ਼ੌਜ ਉਥੋਂ
ਟਰੱਕਾਂ ਵਿੱਚ ਭਰ ਕੇ ਲੈ ਗਈ ਸੀ।
ਇਸ ਨੁਕਸਾਨ ਦੀ ਪੂਰਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਜ.
ਗੁਰਚਰਨ ਸਿੰਘ ਟੌਹੜਾ ਵਲੋਂ ਸੁਪ੍ਰੀਮ ਕੋਰਟ ਵਿੱਚ ਦੋ ਮੁਕਦਮੇ, ਇੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਵਜੋਂ ਆਪਣੇ ਵਲੋਂ ਅਤੇ ਦੂਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ, ਅਦਾਲਤ ਵਿੱਚ ਦਾਇਰ
ਕੀਤੇ ਗਏ ਸਨ। ਅਦਾਲਤ ਨੇ ਉਸ ਸਮੇਂ ਵੀ ਇਸ ਦਾਅਵੇ ਲਈ ਦਸ ਕਰੋੜ ਰੁਪਏ ਅਦਾਲਤੀ ਫੀਸ ਵਜੋਂ ਜਮ੍ਹਾ
ਕਰਾਣ ਦਾ ਆਦੇਸ਼ ਦਿੱਤਾ ਸੀ, ਤਾਂ ਜੋ ਕੇਸ ਦੀ ਸੁਣਵਾਈ ਅਗੇ ਵੱਧ ਸਕੇ। ਉਸ ਸਮੇਂ ਜ. ਟੌਹੜਾ ਨੇ
ਅਦਾਲਤ ਨੂੰ ਦਸਿਆ ਕਿ ਉਨ੍ਹਾਂ ਦੀ ਨਿਜੀ ਹੈਸੀਅਤ ਇਤਨੀ ਨਹੀਂ, ਕਿ ਉਹ ਦਸ ਕਰੋੜ ਰੁਪਏ ਅਦਾਲਤੀ ਫ਼ੀਸ
ਵਜੋਂ ਜਮ੍ਹਾ ਕਰਵਾ ਸਕਣ। ਜਿਸ ਕਾਰਣ ਉਨ੍ਹਾਂ ਵਲੋਂ ਦਾਇਰ ਮੁਕਦਮਾ ਉਸੇ ਸਮੇਂ ਖਤਮ ਹੋ ਗਿਆ, ਜਦਕਿ
ਦੂਜਾ ਮੁਕਦਮਾ ਅਜੇ ਵੀ ਅਦਾਲਤ ਵਿੱਚ ਹੈ, ਅਦਾਲਤ ਨੇ ਇਸੇ ਮਾਮਲੇ ਦੀ ਸੁਣਵਾਈ ਨੂੰ ਅੱਗੇ ਵਧਾਣ ਲਈ
ਸ਼੍ਰੋਮਣੀ ਕਮੇਟੀ ਨੂੰ ਸੰਨ-2010 ਵਿੱਚ ਉਸੇ ਸਾਲ ਨਵੰਬਰ ਤਕ ਦਸ ਕਰੋੜ ਰੁਪਏ ਦੀ ਅਦਾਲਤੀ ਫ਼ੀਸ
ਜਮ੍ਹਾਂ ਕਰਾਉਣ ਲਈ ਕਿਹਾ ਸੀ।
ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸੂਤਰਾਂ ਅਨੁਸਾਰ ਉਸ ਸਮੇਂ ਜ. ਅਵਤਾਰ ਸਿੰਘ ਮਕੱੜ ਇਸ ਦੁਬਿਧਾ
`ਚੋਂ ਨਿਕਲਣ ਲਈ ਕਮੇਟੀ ਦਾ ਜਨਰਲ ਹਾਊਸ ਬੁਲਾਣ ਦੇ ਸਬੰਧ ਵਿੱਚ ਸਲਾਹ-ਮਸ਼ਵਰਾ ਵੀ ਕਰਦੇ ਰਹੇ ਸਨ।
ਉਸ ਸਮੇਂ ਇਹ ਵੀ ਦਸਿਆ ਗਿਆ ਕਿ ਇਤਨੀ ਵੱਡੀ ਰਕਮ ਅਦਾਲਤੀ ਫ਼ੀਸ ਵਜੋਂ ਜਮ੍ਹਾ ਕਰਵਾਏ ਜਾਣ ਦੇ ਮੁੱਦੇ
ਤੇ ਸ਼੍ਰੋਮਣੀ ਕਮੇਟੀ ਦੇ ਮੁੱਖੀਆਂ ਵਿੱਚ ਮਤਭੇਦ ਉਭਰ ਕੇ ਸਾਹਮਣੇ ਆ ਗਏ ਸਨ। ਜਿਥੇ ਇੱਕ ਪਾਸੇ ਇਹ
ਕਿਹਾ ਗਿਆ ਕਿ ਮੁਆਵਜ਼ੇ ਦੀ ਰਕਮ ਘਟ ਕਰ ਦਿਤੀ ਜਾਣੀ ਚਾਹੀਦੀ ਹੈ, ਤਾਂ ਜੋ ਅਦਾਲਤੀ ਫ਼ੀਸ ਘਟ ਜਮ੍ਹਾ
ਕਰਾਣੀ ਪਵੇ. ਉਥੇ ਹੀ ਦੂਸਰੇ ਪਾਸੇ ਇਹ ਵੀ ਕਿਹਾ ਗਿਆ ਕਿ ਅਦਾਲਤੀ ਫ਼ੀਸ ਵਜੋਂ ਜਮ੍ਹਾਂ ਕਰਵਾਈ ਗਈ
ਰਕਮ ਬਰਬਾਦ ਹੋ ਜਾਇਗੀ ਤੇ ਪੱਲੇ ਕੁੱਝ ਵੀ ਨਹੀਂ ਪੈਣ ਲਗਾ।
ਉਸ ਸਮੇਂ ਜਾਣਕਾਰ ਹਲਕਿਆਂ ਵਲੋਂ ਇਹ ਵੀ ਦਸਿਆ ਗਿਆ ਸੀ ਕਿ ‘ਸਿੱਖ ਰੈਫ਼ਰੈਂਸ ਲਾਇਬ੍ਰੇਰੀ’ ਵਿਚੋਂ
ਲਿਜਾਏ ਗਏ ਬਹੁਮੱਲੇ ਦਸਤਾਵੇਜ਼ੀ ਖਜ਼ਾਨੇ ਦੀ ਵਾਪਸੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ
ਕੁੱਝ ਹੋਰ ਜਥੇਬੰਦੀਆਂ ਵਲੋਂ ਆਪੋ-ਆਪਣੀ ਪੱਧਰ ਤੇ ਲਗਾਤਾਰ ਜਤਨ ਕੀਤੇ ਜਾਂਦੇ ਚਲੇ ਆ ਰਹੇ ਸਨ।
ਇਨ੍ਹਾਂ ਜਤਨਾਂ ਦੌਰਾਨ ਹੀ ਸਮੇਂ-ਸਮੇਂ ਜੋ ਖਬਰਾਂ ਆਉਂਦੀਆਂ ਰਹੀਆਂ ਹਨ, ਉਹ ਵੀ ਭੰਬਲ-ਭੂਸਾ ਪੈਦਾ
ਕਰਨ ਵਾਲੀਆਂ ਹੀ ਰਹੀਆਂ ਸਨ। ਕਦੀ ਤਾਂ ਇਹ ਖਬਰ ਆਈ ਕਿ ਭਾਰਤੀ ਫ਼ੌਜ ਨੇ ਇਸ ਖਜ਼ਾਨੇ ਦੀ ਪੁਣ-ਛਾਣ
ਕਰਵਾਏ ਜਾਣ ਤੋਂ ਬਾਅਦ ਇਸਨੂੰ ਸਾੜ ਦਿੱਤਾ। ਕਦੀ ਇਹ ਕਹਿ ਦਿਤਾ ਗਿਆ ਕਿ ਇਹ ਖਜ਼ਾਨਾ ਸ਼੍ਰੋਮਣੀ
ਕਮੇਟੀ ਨੂੰ ਵਾਪਸ ਕਰ ਦਿੱਤਾ ਗਿਆ ਹੈ, ਕਦੀ ਇਹ ਵੀ ਦਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਨੇ ਇਸ
ਬਹੁਮੁੱਲੇ ਖਜ਼ਾਨੇ ਦੀ ਵਾਪਸੀ ਦਾ ਦਾਅਵਾ ਛੱਡ ਦਿਤਾ ਹੈ।
ਇਨ੍ਹਾਂ ਖਬਰਾਂ ਵਿਚੋਂ ਸੱਚਾਈ ਕਿਸ ਵਿੱਚ ਹੈ ਜਾਂ ਇਨ੍ਹਾਂ ਖਬਰਾਂ ਨੂੰ ਪ੍ਰਚਾਰਤ ਕਰਨ ਦਾ ਉਦੇਸ਼ ਕੀ
ਰਿਹਾ? ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀ ਜਾਂ ਫਿਰ ਸਰਕਾਰ ਦੇ
ਕਰਤਾ-ਧਰਤਾ ਹੀ ਦਸ ਸਕਦੇ ਹਨ। ਪਰ ਜਾਪਦਾ ਇਹੀ ਹੈ ਕਿ ਇਸ ਖਜ਼ਾਨੇ ਦੀ ਵਾਪਸੀ ਲਈ ਕੀਤੇ ਜਾ ਰਹੇ
ਜਤਨਾਂ ਦਾ ਅਜੇ ਅੰਤ ਨਹੀਂ ਹੋਇਆ।
ਸ. ਸਰਨਾ ਦਾ ਕਦਮ: ਖਬਰਾਂ ਅਨੁਸਾਰ ਵਿਦਵਾਨ ਜੱਜ ਸਾਹਿਬਾਨ ਵਲੋਂ, ਇੱਕ ਹਜ਼ਾਰ ਕਰੋੜ ਰੁਪਏ
ਦਾ ਮੁਆਵਜ਼ਾ ਲੈਣ ਲਈ ਕੀਤੇ ਗਏ ਹੋਏ ਦਾਅਵੇ ਲਈ ਦਸ ਕਰੋੜ ਰੁਪਏ ਦੀ ਅਦਾਲਤੀ ਫੀਸ ਜਮ੍ਹਾ ਕਰਵਾਣ ਦੇ
ਦਿੱਤੇ ਗਏ ਆਦੇਸ਼ ਅਨੁਸਾਰ ਇਤਨੀ ਭਾਰੀ ਫੀਸ ਜਮ੍ਹਾ ਕਰਾਣ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਵਲੋਂ ਅਸਮਰਥਾ ਪ੍ਰਗਟ ਕਰਦਿਆਂ ਹੱਥ ਖੜੇ ਕਰ ਦਿੱਤੇ ਜਾਣ ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਸ.
ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗਲ ਤੇ
ਹੈਰਾਨੀ ਹੋਈ ਹੈ ਕਿ ਸਮੁਚੀ ਕੌਮ ਦੀਆਂ ਭਾਵਨਾਵਾਂ ਨਾਲ ਸਬੰਧਤ ਇਤਨੇ ਮਹੱਤਵਪੂਰਣ ਮਾਮਲੇ ਵਿੱਚ
ਸਿੱਖ ਜਗਤ ਦੀ ਸਰਵੁਚ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀ ਹੋਣ ਦੇ
ਦਾਅਵੇਦਾਰਾਂ ਨੇ ਹੱਥ ਖੜੇ ਕਰ ਦਿੱਤੇ ਹਨ, ਜੋ ਕਿ ਬਹੁਤ ਹੀ ਅਫਸੋਸਨਾਕ ਹੈ। ਉਨ੍ਹਾਂ ਕਿਹਾ ਕਿ ਜੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਨੀ ਭਾਰੀ ਫੀਸ ਜਮ੍ਹਾ ਕਰਵਾਣ ਤੋਂ ਅਸਮਰਥ ਹੈ ਤਾਂ ਅਕਾਲ
ਤਖਤ ਦੇ ਜਥੇਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ ਨੂੰ ਹੁਕਮ ਕਰਨ ਕਿ ਉਹ ਇਸ ਮਾਮਲੇ
ਨੂੰ ਆਪਣੇ ਹੱਥ ਵਿੱਚ ਲੈ ਕੌਮ ਵਲੋਂ ਇਸਦੀ ਪੈਰਵੀ ਕਰਨ। ਉਨ੍ਹਾਂ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ
ਸਾਹਿਬ ਦੇ ਹੁਕਮ ਨੂੰ ਸਿਰ-ਮੱਥੇ ਪ੍ਰਵਾਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀ ਇਸ
ਮਹਤੱਵਪੂਰਣ ਪੰਥਕ ਮਾਮਲੇ ਦੀ ਪੈਰਵੀ ਕਰਨ ਦੀ ਜ਼ਿਮੇਂਦਾਰੀ ਸੰਭਾਲ ਲੈਣਗੇ ਅਤੇ ਤਨੋਂ-ਮੰਨੋਂ ਸਮਰਪਤ
ਹੋ ਇਸਦੀ ਪੈਰਵੀ ਕਰਨਗੇ। ਸ. ਸਰਨਾ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ
ਦਿੱਲੀ ਦੇ ਮੁਖੀ ਅਕਾਲ ਤਖਤ ਦੇ ਆਦੇਸ਼, ਸਤਿਗੁਰਾਂ ਦੀ ਮਿਹਰ ਅਤੇ ਗੁਰੂ ਪੰਥ ਦੇ ਸਹਿਯੋਗ ਨਾਲ ਇਸ
ਕੇਸ ਦੀ ਜਿੱਤ ਗੁਰੂ ਪੰਥ ਦੀ ਝੋਲੀ ਪਾਣ ਵਿੱਚ ਸਫਲ ਹੋਣਗੇ।
ਕੁੜਿਕੀ ਵਿੱਚ: ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.
ਪਰਮਜੀਤ ਸਿੰਘ ਸਰਨਾ ਵਲੋਂ ਅਕਾਲ ਤਖਤ ਦੇ ਜੱਥੇਦਾਰ ਨੂੰ ਕੀਤੀ ਗਈ ਉਪ੍ਰੋਕਤ ਬੇਨਤੀ ਨੇ ਅਕਾਲ ਤਖਤ
ਦੇ ਜੱਥੇਦਾਰ, ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਉਸਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ
ਮੁਖੀਆਂ ਨੂੰ ਕੁੜਿਕੀ ਵਿੱਚ ਫਸਾ ਦਿੱਤਾ ਹੈ, ਫਲਸਰੂਪ ਉਨ੍ਹਾਂ ਨੂੰ ਮਜਬੂਰ ਕਰ ਦਿੱਤਾ ਕਿ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ, ਮਕੱੜ ਆਪਣੇ ਪਹਿਲੇ ਬਿਆਨ ਤੋਂ ਪਿਛੇ ਹਟ ਐਲਾਨ ਕਰਨ ਕਿ
ਉਹ ਇਹ ਕੇਸ ਲੜਦੇ ਰਹਿਣਗੇ। ਉਹ ਅਜਿਹਾ ਨਾ ਕਰਦੇ ਤਾਂ ਉਸ ਸਥਿਤੀ ਵਿੱਚ ਜੇ ਅਕਾਲ ਤਖਤ ਦੇ ਜਥੇਦਾਰ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ ਨੂੰ ਇਸ ਕੇਸ ਦੀ ਪੈਰਵੀ ਕਰਨ ਦੀ ਜ਼ਿਮੇਂਦਾਰੀ ਸੌਂਪਦੇ ਤਾਂ
ਆਮ ਸਿੱਖਾਂ ਵਿੱਚ ਇਹ ਸੰਦੇਸ਼ ਜਾ ਸਕਦਾ ਸੀ ਕਿ ਪੰਜਾਬ ਸਰਕਾਰ ਦੀ ਸਰਪ੍ਰਸਤੀ ਪ੍ਰਾਪਤ ਅੱਠ-ਨੌਂ ਸੌ
ਕਰੋੜ ਰੁਪਏ ਦੇ ਸਾਲਾਨਾ ਬਜਟ ਵਾਲੀ ਸਿੱਖਾਂ ਦੀ ਸਰਵੁਚ ਜਥੇਬੰਦੀ ਦੇ ਮੁਖੀ ਹੋਣ ਦੇ ਦਾਅਵੇਦਾਰਾਂ
ਨੇ ਤਾਂ ਕੌਮ ਦੀਆਂ ਭਾਵਨਾਵਾਂ ਨਾਲ ਜੁੜੇ ਮੁੱਦੇ ਪੁਰ ਇਹ ਕਹਿ ਹੱਥ ਖੜੇ ਕਰ ਦਿੱਤੇ ਹਨ ਕਿ ਉਹ ਦਸ
ਕਰੋੜ ਦੀ ਅਦਾਲਤੀ ਫੀਸ ਜਮ੍ਹਾ ਕਰਾਣ ਦੇ ਸਮਰਥ ਨਹੀਂ, ਜਦਕਿ ਉਹ ਸ਼੍ਰੋਮਣੀ ਅਕਾਲੀ ਦਲ ਦਿੱਲੀ, ਜੋ
ਹਾਲ ਵਿੱਚ ਹੀ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਤੋਂ ਬਾਹਰ ਹੋਇਆ ਹੈ, ਕੌਮ ਦੀਆਂ ਭਾਵਨਾਵਾਂ ਦਾ
ਸਨਮਾਨ ਕਰਦਿਆਂ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲੈਣ ਲਈ ਤਿਆਰ ਹੈ।
ਦਿੱਲੀ ਗੁਰਦੁਆਰਾ ਕਮੇਟੀ ਦਾ ਫੈਸਲਾ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ
ਵਰ੍ਹੇ ਦਾ ਸੁਆਗਤ ਕਰਨ ਲਈ ਗੁਰਦੁਆਰਾ ਰਕਾਬ ਗੰਜ ਵਿਖੇ ਆਯੋਜਤ ਕੀਤੇ ਗਏ ਸਮਾਗਮ ਵਿੱਚ ਗੁਰਦੁਆਰਾ
ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਨੇ ਸੰਗਤਾਂ ਨੂੰ ਸੰਬੋਧਤ ਕਰਦਿਆਂ ਦਸਿਆ ਕਿ ਗੁਰਦੁਆਰਾ
ਕਮੇਟੀ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਭਵਿਖ ਵਿੱਚ ਗੁਰਦੁਆਰਿਆਂ ਦੀ ਸਟੇਜ ਦੀ ਵਰਤੋਂ ਕੇਵਲ ਧਾਰਮਕ
ਉਦੇਸ਼ਾਂ ਲਈ ਹੀ ਕੀਤੀ ਜਾਇਆ ਕਰੇਗੀ, ਜਦੋਂ ਰਾਜਸੀ ਚਰਚਾ ਕਰਨ ਦੀ ਲੋੜ ਹੋਵੇਗੀ ਤਾਂ ਗੁਰਦੁਆਰਿਆਂ
ਤੋਂ ਬਾਹਰ ਸਟੇਜ ਲਾਈ ਜਾਇਗੀ।
ਇਸ ਵਿੱਚ ਸ਼ਕ ਨਹੀਂ ਕਿ ਸਿੱਖ ਜਗਤ ਵਲੋਂ ਜ. ਮਨਜੀਤ ਸਿੰਘ ਵਲੋਂ ਕੀਤੇ ਗਏ ਇਸ ਐਲਾਨ ਦਾ ਸਵਾਗਤ
ਕੀਤਾ ਜਾਇਗਾ। ਇਸਦਾ ਕਾਰਣ ਇਹ ਹੈ ਕਿ ਗੁਰਦੁਆਰਿਆਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ
ਲਈ ਆਉਣ ਵਾਲੀਆਂ ਸਾਰੀਆਂ ਸੰਗਤਾਂ ਦੀ ਰਾਜਸੀ ਵਿਚਾਰਧਾਰਾ ਕਿਸੇ ਇੱਕੋ ਪਾਰਟੀ ਨਾਲ ਸਬੰਧਤ ਨਹੀਂ
ਹੁੰਦੀ, ਵੱਖ-ਵੱਖ ਹੁੰਦੀ ਹੈ। ਉਹ ਉਥੇ ਕੇਵਲ ਗੁਰੂ-ਜਸ ਸੁਣਨ, ਗੁਰੂ ਚਰਨਾਂ ਨਾਲ ਜੁੜਨ ਅਤੇ ਆਪਣੀ
ਸ਼ਰਧਾ ਭੇਂਟ ਕਰਨ ਲਈ ਆਉਂਦੀਆਂ ਹਨ, ਜੇ ਉਨ੍ਹਾਂ ਨੂੰ ਉਥੇ ‘ਰਾਜਸੀ ਕੱਥਾ’ ਸੁਣਨ ਨੂੰ ਮਿਲਣ ਲਗੇ
ਤਾਂ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਆਹਤ ਹੋਣਾ ਸੁਭਾਵਕ ਹੀ ਹੈ।
…ਅਤੇ ਅੰਤ ਵਿੱਚ: ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੇ ਉਪ੍ਰੋਕਤ ਫੈਸਲਾ ਕਰ
ਸਿੱਖਾਂ ਵਿੱਚ ਆਪਣਾ ਪਹਿਲਾ ਚੰਗਾ ਪ੍ਰਭਾਵ ਕਾਇਮ ਕਰਨ ਦੀ ਕੌਸ਼ਿਸ਼ ਕੀਤੀ ਹੈ, ਜਿਸਦੀ ਪ੍ਰਸ਼ੰਸਾ ਹੋਣੀ
ਹੀ ਚਾਹੀਦੀ ਹੈ। ਇਸਦੇ ਵਿਰੁਧ ਅਕਾਲੀ ਰਾਜਨੀਤੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ
ਵਿਸ਼ਵਾਸ ਨਹੀਂ ਕਿ ਇਹ ਪ੍ਰਭਾਵ ਲੰਮੇਂ ਸਮੇਂ ਤਕ ਬਣਿਆ ਰਹਿ ਪਾਇਗਾ। ਇਸਦਾ ਕਾਰਣ ਉਹ ਇਹ ਦਸਦੇ ਹਨ
ਕਿ ਅਕਾਲੀ ਨੇਤਾਵਾਂ ਪੁਰ ਹਊਮੈ ਦੀ ਭਾਵਨਾ ਇਤਨੀ ਜ਼ਿਆਦਾ ਹਾਵੀ ਹੁੰਦੀ ਹੈ ਕਿ ਜਦੋਂ ਕਦੀ ਉਹ ਬੋਲਣ
ਲਈ ਸਟੇਜ ਤੇ ਖੜੇ ਹੁੰਦੇ ਹਨ ਤਾਂ ਆਪਣੇ ਦਿਲ ਦਾ ਗੁੱਬਾਰ ਕਢਦਿਆਂ, ਇਹ ਭੁਲ ਜਾਂਦੇ ਹਨ ਕਿ ਉਹ
ਕਿਸੇ ਪਬਲਿਕ ਜਲਸੇ ਨੂੰ ਸੰਬੋਧਨ ਕਰ ਰਹੇ ਹਨ ਜਾਂ ਧਾਰਮਕ ਦੀਵਾਨ ਵਿੱਚ ਜੁੜੀ ਸੰਗਤ ਨੂੰ। 000
Mobile : +91 98 68 91 77 31
(20/03/13)
ਬੇਅੰਤ ਸਿੰਘ ਖਾਨੇਵਾਲ
ਮਰਯਾਦਾ/ਅਨੁਸ਼ਾਸ਼ਨ
ਜਿਸ ਵੀ ਕੌਮ ਨੇ ਸੰਸਾਰ ਵਿੱਚ ਆਪਣੀ ਹੋਂਦ ਨੂੰ ਸਥਾਈ ਵਿੱਚ ਕਾਇਮ ਰੱਖਣਾ ਹੈ ਉਸ ਲਈ ਜਰੂਰੀ ਹੈ ਕਿ
ਉਹ ਆਪਣੇ ਮੁਢਲੇ ਅਸੂਲਾਂ ਨੂੰ ਹਮੇਸ਼ਾਂ ਯਾਦ ਰੱਖੇ। ਕਦੇ ਵੀ ਆਪਣੀ ਯਾਦ ਸ਼ਕਤੀ ਵਿਚੋਂ ਵਿਸਰਣ ਨਾ
ਦੇਵੇ। ਹਰ ਧਰਮ ਦੀ ਬੁਨਿਆਦ ਉਸ ਦੇ ਮੁਢਲੇ ਅਸੂਲ ਹੀ ਹੁੰਦੇ ਹਨ। ਦਰਅਸਲ ਇਨ੍ਹਾਂ ਅਸੂਲਾਂ ਤੋਂ
ਬਿਨ੍ਹਾਂ ਕੋਈ ਧਰਮ ਜਾਂ ਕੌਮ ਲੰਮੇ ਸਮੇ ਰਤਾ ਤੱਕ ਜ਼ਿੰਦਾ ਨੂੰ ਰਹਿ ਸਕਦੀ। ਇਹ ਅਸੂਲ ਕੌਮ ਲਈ ਉਸ
ਸੁਰੱਖਿਅਤ-ਕਵੱਚ ਦੀ ਨਿਆਈਂ ਹੁੰਦੇ ਹਨ ਜਿਸ ਨੂੰ ਪਹਿਨ ਕੇ ਕੋਈ ਸੂਰਮਾ ਹਰ ਪ੍ਰਕਾਰ ਦੇ ਖਤਰਿਆਂ ਦਾ
ਮੁਕਬਲਾ ਬੜੇ ਵਿਸਵਾਸ਼ ਅਤੇ ਨਿਡਰਤਾ ਨਾਲ ਕਰ ਸਕਦਾ ਹੈ।
ਮੁਢਲੇ ਅਸੂਲਾਂ ਨੂੰ ਆਧਾਰ ਬਣਾ ਕੇ, ਉਸ ਕੌਮ ਦੇ ਆਗੂ ਆਪਣੀ ਕੌਮ ਦੇ ਰੋਜ਼ਮਰਾ ਦੇ ਸੰਸਾਰੀ ਜੀਵਨ
ਨੂੰ ਇੱਕ ਸੰਚੇ ਵਿੱਚ ਢਾਲਣ ਲਈ ਲਿਖਤੀ ਰੂਪ ਵਿੱਚ ਅਨੁਸ਼ਾਸ਼ਨ ਤਹਿ ਕਰ ਲੈਂਦੇ ਹਨ ਜਿਸਦੀ ਬਰਕਤ ਨਾਲ
ਆਮ ਲੋਕਾਂ ਦੇ ਜੀਵਨ ਵਿੱਚ ਇਕਸਾਰਤਾ ਬਣੀ ਰਹਿੰਦੀ ਹੈ। ਅਤੇ ਇਹ ਇਕਸਾਰਤਾ ਹੀ ਉਸ ਕੌਮ ਦੀ ਵੱਡੀ
ਤਾਕਤ ਅਤੇ ਨਿਆਰਾਪਨ ਹੁੰਦੀ ਹੈ। ਇਸ ਲਈ ਮੁਢਲੇ ਅਸੂਲਾਂ ਦੀ ਰੋਸ਼ਨੀ ਵਿੱਚ ਹੋਏ ਅਨੁਸ਼ਾਸ਼ਨ ਨੂੰ ਹੀ
ਮਰਯਾਦਾ ਕਿਹਾ ਜਾਂਦਾ ਹੈ।
ਅਨੁਸ਼ਾਸ਼ਨ ਤੋਂ ਬਿਨ੍ਹਾਂ ਨਾ ਕੋਈ ਘਰ ਚਲ ਸਕਦਾ ਹੈ ਅਤੇ ਨਾ ਕੋਈ ਸਕੂਲ, ਕਾਲਜ ਜਾਂ ਅਦਾਰਾ। ਇਥੋਂ
ਤਕ ਕਿ ਅਨੁਸ਼ਾਸ਼ਨ ਦੀ ਅਣਹੋਂਦ ਵਿੱਚ ਕਿਸੇ ਵੀ ਮੁਲਕ ਵਿੱਚ ਅਮਨ ਚੈਨ ਨਹੀ ਰਹਿ ਸਕਦਾ। ਅਤੇ ਪੈਦਾ
ਹੋਈ ਬਦਅਮਨੀ ਨੂੰ ਕਾਬੂ ਕਰਨਾ ਅਸੰਭਵ ਕੰਮ ਹੁੰਦਾ ਹੈ। ਅਨੁਸ਼ਾਸ਼ਨ ਅਤੇ ਨਿਆਂ ਦੇ ਕਾਇਦੇ ਕਾਨੂੰਨਾਂ
ਦੇ ਲਿਖਤੀ ਸੰਗ੍ਹਹਿ ਸੰਵਿਧਾਨ ਆਖਦੇ ਹਨ। ਜਿਸਦੀ ਪਾਲਣਾਂ ਕਰਨਾ ਹਰ ਹੁਕਮਰਾਨ ਅਤੇ ਦੇਸ਼ਵਾਸੀਆਂ ਦਾ
ਫਰਜ਼ ਹੁੰਦਾ ਹੈ। ਕੌਮੀ ਰੂਪ ਵਿੱਚ ਧਰਮ ਦੇ ਖੇਤਰ ਵਿੱਚ ਇਸਨੂੰ ਮਰਯਾਦਾ ਆਖਿਆ ਜਾਂਦਾ ਹੈ। ਇਸ
ਅਨੁਸ਼ਾਸ਼ਨ ਨੂੰ ਸਹੀ ਢੰਗ ਨਾਲ ਚਲਾਉਣਾ ਸਿੱਖ ਧਰਮ ਦੇ ਪ੍ਰਚਾਰਕ ਰਾਗੀ ਢਾਡੀ ਗ੍ਰੰਥੀ ਗੁਰੂਦੁਆਰਾ
ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦੇ ਨਾਲ-2 ਤਮਾਮ ਸਿੱਖੀ ਅਧਾਰੇ ਆਪਣਾ ਫਰਜ਼ ਸਮਝਣ ਅੱਜ ਦੇ ਸਮੇ
ਵਿੱਚ ਜਿਵੇਂ ਦੇਸ਼ ਪ੍ਰਦੇਸ ਵਿੱਚ ਸਿੱਖ ਮਾਰਗ ਦੇ ਸਿਰੜੀ ਵੀਰ ਆਪਣਾ ਫਰਜ਼ ਨਿਭਾ ਰਹੇ ਹਨ ਆਉ ਅਸੀ ਵੀ
ਆਪਣਾ ਫਰਜ਼ ਸਮਝ ਕਿ ਸਿਖ ਕੌਮ ਦੇ ਉਜਵਲ ਭਵਿਖ ਲਈ ਯੋਗ ਉਪਰਾਲੇ ਕਰੀਏ।
ਬੇਅੰਤ ਸਿੰਘ ਖਾਨੇਵਾਲ
ਮੋ: 98556 98833
(20/03/13)
ਗਿ: ਸੰਤੋਖ ਸਿੰਘ
ਗੁਰਮੁਖ ਪਿਆਰੇ ਸ. ਮੱਖਣ ਸਿੰਘ ਜੀਓ
ਗੁਰੂ ਫ਼ਤਿਹ
ਹੁਣੇ ਹੀ ‘ਸਿੱਖ ਮਾਰਗ’ ਦੇ ਪੱਤਰਾਂ ਵਾਲ਼ੇ ਪੰਨੇ ਉਪਰ ਤੁਹਾਡੇ ਵੱਲੋਂ ਪਾਏ ਗਏ
‘ਦਬਿਸਤਾਨਿ ਮਜ਼ਾਹਬ’ ਕਿਤਾਬ ਦਾ ਸਕੈਨਿਆ ਪੰਨਾ ਪੜ੍ਹਿਆ। ਇਸ ਤੋਂ ਮੈਂ ਅੰਦਾਜ਼ਾ ਲਾਇਆ ਕਿ ਸ਼ਾਇਦ ਆਪ
ਜੀ ਪਾਸ ਇਹ ਪੁਸਤਕ ਮੌਜੂਦ ਹੈ। ਮੈਨੂੰ ਇਕਤਬ ਅੰਮ੍ਰਿਤਸਰ ਤੇ ਪਟਿਆਲੇ ਦੇ ਵਿਦਿਅਕ ਅਦਾਰਿਆ ਵਿਚੋਂ
ਪਰਾਪਤ ਨਹੀਂ ਹੋ ਸਕੀ। 1953 ਵਿੱਚ ਮੈ ਇਸ ਦਾ ਪੰਜਾਬੀ ਉਲੱਥਾ, ਜੋ ਕਿ ਬੜੀਆਂ ਸੋਹਣੀਆਂ ਤਸਵੀਰਾਂ
ਸਹਿਤ ਛਪਿਆ ਹੋਇਆ ਸੀ, ਅੰਮ੍ਰਿਤਸਰ ਵਿਖੇ ਪੜ੍ਹਿਆ ਸੀ ਪਰ ਓਦੋਂ ਉਮਰ ਅਜੇ ਤਸਵੀਆਂ ਵੇਖ ਕੇ ਖ਼ੁਸ਼ ਹੋ
ਜਾਣ ਵਾਲੀ ਹੋਣ ਕਰਕੇ, ਉਸ ਵਿੱਚ ਲਿਖਿਆ ਕੀ ਸੀ, ਇਹ ਯਾਦ ਨਹੀਂ।
ਜੇਕਰ ਮੇਰਾ ਅੰਦਾਜ਼ਾ ਠੀਕ ਹੈ ਤਾਂ ਕਿਰਪਾ ਕਰਕੇ ਮੇਰੀ ਇਸ ਸ਼ੰਕਾ ਦਾ ਸਮਾਧਾਨ ਕਰਵਉਣ ਦੀ ਖੇਚਲ ਕਰੋ
ਕਿ ਕੀ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇ ਹਿੰਦੁਸਤਾਨ ਦੀ ਕੁੱਲ ਆਬਾਦੀ ਨੌ ਮਿਲੀਅਨ ਸੀ
ਤੇ ਉਸ ਵਿਚੋਂ 6 ਮਿਲੀਅਨ ਗੁਰੂ ਦੀ ਦੇ ਸਿੱਖ ਬਣ ਗਏ ਸਨ? ਇਹ ਜਾਣਕਾਰੀ ਬਾਵਜੂਦ ਯਤਨਾਂ ਦੇ ਮੈਨੂੰ
ਪਰਾਪਤ ਨਹੀਂ ਹੋ ਸਕੀ।
ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ ਜੀ।
ਸਤਿਕਾਰ ਸਹਿਤ
ਸੰਤੋਖ ਸਿੰਘ
(ਟਿੱਪਣੀ:- ਗਿਆਨੀ ਸੰਤੋਖ
ਜੀ ਇਹ ਤਾਂ ਮੈਨੂੰ ਪਤਾ ਹੈ, ਹੋ ਸਕਦਾ ਹੈ ਕਿ ਹੋਰ ਵੀ ਕਈ ਪਾਠਕਾਂ ਨੂੰ ਪਤਾ ਹੋਵੇ ਕਿ ਤੁਹਾਨੂੰ
ਕਾਹਲੀ ਦੀ ਆਦਤ ਹੈ। ਇਸ ਕਾਹਲ ਦੇ ਕਾਰਨ ਤੁਸੀਂ ਕਈ ਵਾਰੀ ਕੁੱਝ ਹੋਰ ਹੀ ਸਮਝ ਲੈਂਦੇ ਹੋ। ਜਿਹੜ੍ਹਾ
ਪੰਨਾ ਮੈਂ ਸਕੈਨ ਕਰਕੇ ਪਾਇਆ ਸੀ ਉਹ ਕਨਿੰਘਮ ਦੀ ਕਿਤਾਬ ਦਾ ਸੀ। ਕਨਿੰਘਮ ਨੇ ਹਾਈਲਾਈਟ ਵਾਲਾ
ਹਵਾਲਾ ‘ਦਬਿਸਤਾਨ ਮਜ਼ਾਹਬ’ ਦੀ ਕਿਤਾਬ ਵਿਚੋਂ ਲਿਆ ਹੈ। ਉਹ ਕਨਿੰਘਮ ਦੀ ਕਿਤਾਬ ਦਾ ਫੁੱਟਨੋਟ ਸੀ।
ਉਸ ਨੂੰ ਹਾਈਲਾਈਟ ਇਸ ਕਰਕੇ ਕੀਤਾ ਸੀ ਤਾਂ ਕਿ ਸਿੱਖ ਆਪਣੀ ਮਾੜੀ ਮੋਟੀ ਅਕਲ ਵਰਤ ਲੈਣ ਕਿ ਜੋ
ਪੁਰਾਣਾ ਇਤਿਹਾਸ ਲਿਖਿਆ ਮਿਲਦਾ ਹੈ, ਉਹ ਭਾਵੇਂ ਕਿਸੇ ਅੰਗ੍ਰੇਜ਼ ਲਿਖਾਰੀ ਦਾ ਹੈ, ਕਿਸੇ ਮੁਸਲਮਾਨ
ਲਿਖਾਰੀ ਦਾ ਜਾਂ ਫਿਰ ਕਿਸੇ ਹਿੰਦੂ ਜਾਂ ਸਿੱਖੀ ਭੇਸ ਵਿੱਚ ਕਿਸੇ ਬ੍ਰਾਹਮਣ ਦਾ ਲਿਖਿਆ ਹੋਇਆ ਹੈ,
ਉਸ ਸਾਰੇ ਨੁੰ ਅੱਖਾਂ ਮੀਟ ਕੇ ਸੱਚ ਹੀ ਨਾ ਮੰਨ ਲੈਣ। ਇਨ੍ਹਾਂ ਸਾਰੀਆਂ ਲਿਖਤਾਂ ਵਿੱਚ ਗੁਰੂਆਂ
ਬਾਰੇ ਘਟੀਆ ਟਿੱਪਣੀਆਂ ਕੀਤੀਆਂ ਹੋਈਆਂ ਮਿਲਦੀਆਂ ਹਨ। ਬਿਨਾ ਠੋਸ ਸਬੂਤ ਤੋਂ ਸਾਰੀਆਂ ਗੱਲਾਂ ਨੂੰ
ਆਰ. ਐੱਸ. ਐੱਸ. ਦੇ ਖਾਤੇ ਵਿੱਚ ਜਮਾ ਕਰੀ ਜਾਣਾ ਵੀ ਕੋਈ ਬਹੁਤੀ ਸਿਆਣੀ ਗੱਲ ਨਹੀਂ ਕਹੀ ਜਾ
ਸਕਦੀ-ਸੰਪਾਦਕ।)
(20/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵੰਡਣ
ਦੇ ਵਿੱਚ ਫਾਇਦਾ ਹੁੰਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵੰਡਣ ਦੇ ਵਿੱਚ ਫਾਇਦਾ ਹੁੰਦਾ, ਖੋਹਣ ਦੇ ਵਿੱਚ ਘਾਟਾ।
ਜੋ ਵੰਡਦਾ ਸੋ ਮਿਹਰਾਂ ਪਾਉਂਦਾ, ਖੋਂਹਦਾ ਖਾਵੇ ਚਾਟਾ।
ਖੋਹ ਖਾਵੇ ਸੋ ਹਾਬੜ ਜਾਵੇ। ਅਪਣਾ ਉਹ ਸੰਤੁਲਨ ਗਵਾਵੇ।
ਅੰਦਰ ਦਾ ਡਰ ਉਸ ਨੂੰ ਖਾਵੇ। ਭੁੱਖ ਵੀ ਉਸਦੀ ਵਧਦੀ ਜਾਵੇ।
ਲਗਦਾ ਅਪਣਾ ਘਟੀਆ ਘਟੀਆ। ਹੋਵੇ ਖੁਦ ਦੀ ਨਜ਼ਰੋਂ ਡਿਗਿਆ।
ਬਣਦਾ ਨਾ ਉਹ ਕਦੇ ਅੰਬਾਨੀ, ਨਾ ਬਣਦਾ ਉਹ ਟਾਟਾ।
ਵੰਡਣ ਦੇ ਵਿੱਚ ਫਾਇਦਾ ਹੁੰਦਾ, ਖੋਹਣ ਦੇ ਵਿੱਚ ਘਾਟਾ।
ਤਕ ਵੰਡਦਾ ਪ੍ਰਸਾਦ ਔਹ ਭਾਈ। ਚਿਹਰੇ ਕੀਕੂੰ ਰੌਣਕ ਆਈ।
ਲੰਗਰ ਜੋ ਵੀਰੇ ਵਰਤਾਉਂਦੇ। ਦੇਖ ਕਿਵੇਂ ਆਨੰਦ ਨੇ ਪਾਉਂਦੇ।
ਜੋ ਦਸਵੰਧ ਹਮੇਸ਼ਾ ਪਾਵੇ। ਉਸ ਦੇ ਘਰ ਤੋਟਾ ਨਾ ਆਵੇ।
ਜੋ ਦੇਵੋ, ਰੱਬ ਦੇਵੇ ਦੁਗਣਾ, ਖੋਹੇ, ਰੱਬ ਬੋ-ਕਾਟਾ।
ਵੰਡਣ ਦੇ ਵਿੱਚ ਫਾਇਦਾ ਹੁੰਦਾ, ਖੋਹਣ ਦੇ ਵਿੱਚ ਘਾਟਾ।
ਕਿਰਤ ਕਰੇ ਵੰਡ ਛਕੇ ਸੋ ਸੂਰਾ। ਉਸ ਦਾ ਘਰ ਪੂਰੇ ਦਾ ਪੂਰਾ।
ਨਾਲੇ ਪੁੰਨ ਤੇ ਨਾਲੇ ਫਲੀਆਂ। ਵੰਡ ਖਾਣ ਦੇ ਰਸ ਤੋਂ ਮਿਲੀਆਂ।
ਜੋ ਵੰਡਦਾ ਸੋ ਸਬਰ ਮਾਣਦਾ। ਰੱਬ ਦੀ ਮਰਜ਼ੀ ਅਸਲ ਜਾਣਦਾ।
ਉਸ ਲਈ ਮਿਹਰਾਂ ਦੇ ਦਰ ਖੁਲ੍ਹੇ, ਜੀਕੂੰ ਛੱਪਰ ਪਾਟਾ।
ਵੰਡਣ ਦੇ ਵਿੱਚ ਫਾਇਦਾ ਹੁੰਦਾ, ਖੋਹਣ ਦੇ ਵਿੱਚ ਘਾਟਾ।
ਗੁਰ ਨਾਨਕ ਕਰ ਤੇਰਾਂ ਤੇਰਾਂ। ਮੋਦੀਖਾਨੇ ਵੰਡੀਆਂ ਮਿਹਰਾਂ।
ਜੋ ਚਾਹੇ ਉਤਨਾ ਲੈ ਜਾਵੇ। ਫਿਰ ਵੀ ਭੋਰਾ ਘਾਟ ਨਾ ਆਵੇ।
ਲੋਕ ਸ਼ਕਾਇਤਾਂ ਕਰਦੇ ਰਹਿ ਗਏ। ਗਿਣੇ ਖਜ਼ਾਨੇ ਹੋਰ ਵੀ ਵਧ ਗਏ।
ਪੁੱਛੇ ਦੌਲਤਖਾਨ ਤਾਂ ਆਖੇ, ਵੰਡਣਹਾਰਾ ਇਕੋ ਦਾਤਾ।
ਵੰਡਣ ਦੇ ਵਿੱਚ ਫਾਇਦਾ ਹੁੰਦਾ, ਖੋਹਣ ਦੇ ਵਿੱਚ ਘਾਟਾ।
ਮਾਈ ਸੁਲਖਣੀ ਲੰਗਰ ਲਾਇਆ। ਰੱਜ ਖਲਾਇਆ ਜੋ ਵੀ ਆਇਆ।
ਮੁੱਕੇ ਨਾ ਵੰਡਿਆ ਭੰਡਾਰਾ। ਤਕਿਆ ਸਾਧਾਂ ਅਜਬ ਨਜ਼ਾਰਾ।
ਮਾਈ ਵਿੱਚ ਕਰਾਮਾਤ ਏ ਭਾਰੀ। ਵੰਡਣ ਦੀ ਨਾ ਕਸਰ ਗੁਜ਼ਾਰੀ।
ਉਸਦੀ ਨਦਰਿ ਤਾਂ ਸਭ ਕੁੱਝ ਮਿਲਦਾ, ਰਹਿੰਦਾ ਭਰਿਆ ਬਾਟਾ।
ਵੰਡਣ ਦੇ ਵਿੱਚ ਫਾਇਦਾ ਹੁੰਦਾ, ਖੋਹਣ ਦੇ ਵਿੱਚ ਘਾਟਾ।
(20/03/13)
ਡਾ: ਗੁਰਮੀਤ ਸਿੰਘ ਬਰਸਾਲ
ਸਾਹਿਤ ਸਭਾ ਕੈਲੇਫੋਰਨੀਆਂ ਦਾ ਇਕ ਨਵਾਂ ਤਜ਼ਰਬਾ
ਜਿਆਦਾ ਤਰ ਪੰਜਾਬੀਆਂ ਜਿਸ ਵੀ ਦੇਸ ਵਿੱਚ ਪਰਵਾਸ ਕੀਤਾ ਹੈ, ਉੱਥੋਂ ਦੇ ਰੰਗ ਵਿੱਚ ਰੰਗਣ ਦੀ ਬਜਾਏ
ਆਪਣੇ ਨਾਲ ਲੈ ਗਏ ਸਭਿਆਚਾਰ ਦੇ ਹੀ ਝੰਡੇ ਗੱਡੇ ਹਨ। ਪਰਦੇਸਾਂ ਵਿੱਚ ਹਰ ਸ਼ਹਿਰ ਵਿੱਚ ਗੁਰਦਵਾਰੇ
ਅਤੇ ਉੱਥੇ ਚਲਦੇ ਪੰਜਾਬੀ ਦੇ ਸਕੂਲ ਆਮ ਹੀ ਦਿਖਾਈ ਦਿੰਦੇ ਹਨ। ਪੰਜਾਬੀ ਕਲਾਸਾਂ, ਗੁਰਮਤਿ ਕਲਸਾਂ,
ਕੀਰਤਨ ਕਲਾਸਾਂ, ਗੱਤਕਾਂ ਕਲਾਸਾਂ ਦੇ ਨਾਲ ਨਾਲ ਕਈ ਜਗਹ ਬੱਚਿਆਂ ਵਿੱਚ ਭਾਸ਼ਣ, ਕਵੀਤਾਵਾਂ, ਆਦਿ ਦੀ
ਸਿਖਲਾਈ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਕਈ ਇਲਾਕਿਆਂ ਵਿੱਚ ਭੰਗੜੇ, ਗਿੱਧੇ ਵਰਗੇ ਲੋਕ ਨਾਚਾਂ
ਦੀਆਂ ਅਕੈਡਮੀਆਂ ਵੀ ਚਲ ਰਹੀਆਂ ਹਨ। ਹਰ ਕਾਲੇਜ ਯੂਨੀਵਰਸਟੀ ਦੀ ਆਪੋ ਆਪਣੀ ਭੰਗੜਾ ਟੀਮ ਹੈ ਜਿਨਾਂ
ਦੇ ਆਪਸੀ ਮੁਕਾਬਲੇ ਅਕਸਰ ਚਲਦੇ ਰਹਿੰਦੇ ਹਨ। ਸਾਹਿਤ ਦੀ ਪਰਫੁੱਲਤਾ ਲਈ ਹਰ ਸ਼ਹਿਰ ਜਾਂ ਇਲਾਕੇ ਵਿੱਚ
ਸਾਹਿਤ ਸਭਾਵਾਂ ਵੀ ਸਰਗਰਮ ਦੇਖੀਆਂ ਜਾ ਸਕਦੀਆਂ ਹਨ। ਕਵੀ ਦਰਬਾਰ, ਕਹਾਣੀ ਦਰਬਾਰ, ਕਿਤਾਬਾਂ ਦੀ
ਛਪਾਈ, ਘੁੰਡ ਚੁਕਾਈ, ਅਲੋਚਨਾਂ ਅਤੇ ਦੂਰ ਦੁਰਾਡੇ ਤੋਂ ਆਏ ਸਾਹਿਤਕਾਰਾਂ ਦੇ ਸਨਮਾਨ ਵਿੱਚ ਅਕਸਰ
ਮਹਿਫਲਾਂ ਜੁੜਦੀਆਂ ਹੀ ਰਹਿੰਦੀਆਂ ਹਨ। ਪਰ ਇਕ ਘਾਟ ਜੋ ਅਕਸਰ ਮਹਿਸੂਸ ਕਰੀ ਜਾਂਦੀ ਹੈ ਕਿ ਸਾਹਿਤ
ਸਭਾਵਾਂ ਵਿੱਚ ਜੁੜ ਰਹੇ ਸ਼ਾਇਰ ਤਕਰੀਬਨ ਇੰਡੀਆ ਤੋਂ ਲਿਖੇ-ਪੜੇ ਹੀ ਹੁੰਦੇ ਹਨ। ਬਾਹਰਲੇ ਮੁਲਖਾਂ
ਵਿੱਚ ਜੰਮੇ-ਪਲੇ ਬੱਚਿਆਂ ਦੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਿਰਕਤ ਨਾ ਬਰਾਬਰ ਹੈ।
ਸਾਹਿਤ ਸਭਾ ਕੈਲੇਫੋਰਨੀਆਂ ਨੇ ਇਸ ਘਾਟ ਨੂੰ ਪੂਰਿਆਂ ਕਰਦਾ ਇਕ ਨਵਾਂ ਤਜ਼ਰਬਾ ਕੀਤਾ ਹੈ। ਅਕਸਰ
ਦੇਖਿਆ ਗਿਆ ਹੈ ਕਿ ਸਾਹਿਤ ਸਭਾਵਾਂ ਵਿੱਚ ਜਿਆਦਾ ਗਿਣਤੀ ਅਜਿਹੇ ਲਿਖਾਰੀਆਂ ਦੀ ਹੀ ਹੁੰਦੀ ਹੈ
ਜਿਨਾਂ ਕਦੇ ਵੀ ਗੁਰਮਤਿ ਫਲਸਫੇ ਨੂੰ ਮਨੁੱਖਤਾ ਵਾਦੀ ਫਲਸਫਾ ਨਹੀਂ ਮੰਨਿਆ ਪਰ ਸਾਹਿਤ ਸਭਾ
ਕੈਲੇਫੋਰਨੀਆਂ ਨੂੰ ਇਸ ਗਲ ਦਾ ਮਾਣ ਜਾਂਦਾ ਹੈ ਕਿ ਇਸ ਵਿੱਚ ਸਮੇ ਸਮੇ ਮਰਹੂਮ ਜੰਗ ਸਿੰਘ ਗਿਆਨੀ,
ਆਜਾਦ ਜਲੰਧਰੀ, ਈਸ਼ਰ ਸਿੰਘ ਮੋਮਨ, ਤਰਲੋਚਨ ਸਿੰਘ ਦੁਪਾਲਪੁਰੀ, ਹਰਬੰਸ ਸਿੰਘ ਜਗਿਆਸੂ, ਮਹਿੰਦਰ
ਸਿੰਘ ਘੱਗ, ਵਰਗੀਆਂ ਗੁਰਮਤਿ ਨੂੰ ਇਨਸਾਨੀ ਜਿੰਦਗੀ ਦਾ ਸਰਬੋਤਮ ਫਲਸਫਾ ਮੰਨਣ ਵਾਲੀਆਂ ਸਖਸ਼ੀਅਤਾਂ
ਇਸਦੇ ਮੈਂਬਰ ਰਹੀਆਂ ਜਾਂ ਅੱਜ ਵੀ ਹਨ ਜਿਨਾਂ ਦਾ ਅਸਰ ਸਮੁੱਚੇ ਕਲਮਕਾਰਾਂ ਤੇ ਰਹਿੰਦਾ ਹੈ। ਪਿਛਲੇ
ਸਮੇ ਵਿੱਚ ਇਕ ਅਜਿਹੇ ਹੀ ਬਜੁਰਗ ਸਾਹਿਤ ਅਤੇ ਕਲਾ ਪ੍ਰੇਮੀ ਸ ਚਰਨ ਸਿੰਘ ਸਿੰਧਰਾ ਸਾਹਿਤ ਸਭਾ
ਕੈਲੇਫੋਰਨੀਆਂ ਨਾਲ ਆ ਜੁੜੇ ਹਨ।
ਨਾਟਕ/ਇਕਾਂਗੀ ਨਾਂ ਦੀ ਸਾਹਿਤਕ ਵੰਨਗੀ ਨਾਲ ਜੁੜੇ ਚਰਨ ਸਿੰਘ ਸਿੰਧਰਾ ਦਰਜਣਾ ਕਿਤਾਬਾਂ ਦੇ ਲੇਖਕ
ਹਨ ਅਤੇ ਆਪਣੇ ਹੀ ਲਿਖੇ ਹੋਏ ਨਾਟਕਾਂ ਨੂੰ ਸਟੇਜ ਤੇ ਬਾਖੂਬੀ ਖਿਡਾਵਣ ਦੀ ਵਿਸ਼ੇਸ਼ ਮੁਹਾਰਤ ਰੱਖਦੇ
ਹਨ। ਜਲੰਧਰ ਰੇਡੀਓ ਸਟੇਸ਼ਨ ਤੇ ਲੰਬਾ ਸਮਾਂ ਪੰਜਾਬੀ ਲੋਕ ਗਾਇਕ ਦੇ ਤੌਰ ਤੇ ਸਥਾਪਤ ਗਾਇਕ ਰਹਿਣ
ਬਾਅਦ ਪੰਜਾਬੀ ਨਾਟਕ ਅਕੈਡਮੀ ਚੰਡੀਗੜ ਦੇ ਡਰੈਕਟਰ ਹੁੰਦਿਆਂ ਆਪਣੀ ਇੰਕਲਾਬੀ, ਧਾਰਮਿਕ ਅਤੇ
ਮਨੁੱਖਤਾਵਾਦੀ ਵੰਨਗੀ ਵਾਲੇ ਨਾਟਕਾਂ ਦੀ ਦੇਸ ਅਤੇ ਪਰਦੇਸਾਂ ਵਿੱਚ ਹਜਾਰਾਂ ਵਾਰ ਪੇਸ਼ਕਾਰੀ ਕਰ
ਚੁੱਕੇ ਹਨ। ਉਹ ਆਪਣੇ ਡਰਾਮਿਆਂ ਦਾ ਮੁੱਖ ਮੰਤਰੀਆਂ, ਪ੍ਰਧਾਂਨ ਮੰਤਰੀਆਂ, ਰਾਸ਼ਟਰਪਤੀਆਂ ਸਣੇ
ਅਨੇਕਾਂ ਰਾਜਨੀਤਕ ਸਖਸ਼ੀਅਤਾਂ ਸਾਹਮਣੇ ਪ੍ਰਦਰਸ਼ਣ ਕਰਨ ਦੇ ਨਾਲ ਨਾਲ ਸਿੱਖਾਂ ਦੇ ਪੰਜਾਂ ਤਖਤਾਂ ਤੋਂ
ਸਨਮਾਨ ਪ੍ਰਾਪਤ ਹਨ। ਆਖੀ ਜਾਂਦੀ ਵੱਖਰੀ ਸੁਰ ਵਾਲੇ ਸਿੱਖ ਆਗੂਆਂ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ
ਅਤੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਸਾਹਵੇਂ ਵੀ ਇਹ ਕਲਾ ਦਿਖਾ ਚੁੱਕੇ ਹਨ। ਸਿੱਖਾਂ ਦੇ ਕਿਰਦਾਰ
ਤੇ ਨਾਟਕ ਜਾਂ ਫਿਲਮ ਬਣਾਉਣ ਵੇਲੇ ਇਸ ਪੱਖ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਗੁਰਬਾਣੀ ਵਿੱਚ ਭਿੱਜੀ
ਕਿਸੇ ਉੱਚ ਸਖਸ਼ੀਅਤ ਨੂੰ ਕਿਸੇ ਕਲਾਕਾਰ ਦੇ ਰੂਪ ਵਿੱਚ ਪੇਸ਼ ਕਰਨ ਨਾਲੋਂ, ਕਲਾਕਾਰਾਂ ਦੇ ਆਪਸੀ
ਸੰਵਾਦ ਰਾਹੀਂ ਹੀ ਪ੍ਰਗਟ ਕੀਤਾ ਜਾਦਾ ਹੈ । ਰੋਸ਼ਨੀ ਅਤੇ ਆਵਾਜ ਦੇ ਮਾਧੀਅਮ ਨਾਲ ਡੱਬ ਕਰੇ ਗਏ
ਸੰਵਾਦਾਂ ਰਾਹੀਂ ਘਟਨਾ ਨੂੰ ਚਿਤਰਨ ਵਾਲੀ ਨਾਟਕ ਦੀ ਇਸ ਕਲਾ ਨੂੰ ਰੂਪਕ ਦਾ ਨਾਮ ਦਿੱਤਾ ਜਾਂਦਾ ਹੈ।
ਸ ਚਰਨ ਸਿੰਘ ਸਿੰਧਰਾ ਜੀ ਨੇ ਤਜਰਬੇ ਸਾਂਝੇ ਕਰਦਿਆਂ ਸਾਹਿਤ ਸਭਾ ਨੂੰ ਦੱਸਿਆ ਕਿ ਬਾਬਾ ਜਰਨੈਲ
ਸਿੰਘ ਭਿੰਡਰਾਂਵਾਲਿਆਂ ਉਹਨਾਂ ਨੂੰ ਡਰਾਮੇਬਾਜ ਅਤੇ ਡਰਾਮੇਸਾਜ ਦਾ ਅੰਤਰ ਦੱਸਦਿਆਂ ਕਿਹਾ ਕਿ
ਡਰਾਮੇ-ਬਾਜ ਲੋਕ ਦੁਨੀਆਂ ਨਾਲ ਧੋਖਾ ਕਰਦੇ ਹਨ ਜਦ ਕਿ ਡਰਾਮੇ-ਸਾਜ ਅਸਲੀਅਤ ਨੂੰ ਆਪਣੀ ਕਲਾ ਰਾਹੀਂ
ਦੁਨੀਆਂ ਅੱਗੇ ਰੱਖਦੇ ਹਨ । ਉਹਨਾਂ ਕਿਹਾ ਕਿ ਅਜੋਕੇ ਰਾਜਨੀਤਕ ਲੋਕ ਡਰਾਮੇ-ਬਾਜ ਹਨ। ਆਖੀ ਜਾਂਦੀ
“ਨਾਟਕ ਚੇਟਕ ਕੀਏ ਕੁਕਾਜਾ” ਵਾਲੀ ਪੰਗਤੀ ਵੀ ਡਰਾਮੇ-ਬਾਜਾਂ ਲਈ ਹੈ ਡਰਾਮੇ-ਸਾਜਾਂ ਲਈ ਨਹੀਂ। ਗੁਰੂ
ਕਾਲ ਸਮੇ ਵੀ ਨਾਟਕਾਂ ਦੀ ਇਕ ਖਾਸ ਵੰਨਗੀ ਦਾ ਕਾਫੀ ਮਹੱਤਵ ਰਿਹਾ ਹੈ। ਸਿੱਖਾਂ ਦੀ ਪਰਖ ਜਾਂ ਕਿਸੇ
ਸਿੱਖਿਆ ਲਈ ਇਸ ਕਲਾ ਦੀ ਵਰਤੋਂ ਇਤਿਹਾਸ ਵਿੱਚ ਲਿਖੀ ਮਿਲਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ
ਅਜਿਹੀ ਕਲਾ ਰਾਹੀਂ ਦੇਖਕੇ ਗਿਰ ਚੁੱਕੀ ਮਸੰਦਾਂ ਦੀ ਹਾਲਤ ਦਾ ਅੰਦਾਜਾ ਲਾ ਮਸੰਦ ਪ੍ਰਥਾ ਹੀ ਖਤਮ ਕਰ
ਦਿੱਤੀ ਸੀ।
ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆਂ ਦੇ ਮੈਂਬਰਾਂ ਨੇ ਚਰਨ ਸਿੰਘ ਸਿੰਧਰਾ ਜੀ ਨੂੰ ਸਭਾ ਵਿੱਚ
ਬਕਾਇਦਾ ਸ਼ਾਮਿਲ ਕਰਕੇ ਉਹਨਾਂ ਦੀਆਂ ਤਜਵੀਜਾਂ ਤੇ ਵਿਚਾਰਾਂ ਉਪਰੰਤ ਗੁਰਦਵਾਰਾ ਸੈਨਹੋਜੇ, ਸਰਹਿੰਦ
ਦੀ ਸੰਗਤ ਅਤੇ ਅਜੇ ਭੰਗੜਾ ਅਕੈਡਮੀ ਦੇ ਸਹਿਯੋਗ ਨਾਲ, ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਸਮੇ ਦਾ ਇਕ
ਰੂਪਕ “ਨਿੱਕੀਆਂ ਜਿੰਦਾਂ ਵੱਡਾ ਸਾਕਾ” ਅਮਰੀਕਾ ਦੇ ਜੰਮ ਪਲ ਸਕੂਲੀ ਬਚਿਆਂ ਤੋਂ “ਬਾਲ ਸਾਹਿਤ ਅਤੇ
ਰੰਗ ਮੰਚ” ਦੇ ਬੈਨਰ ਹੇਠ ਤਿਆਰ ਕਰ ਦਿਖਾਇਆ। “ਸਾਹਿਤ ਸਭਾ’ ਦੁਆਰਾ “ਬਾਲ ਸਾਹਿਤ ਅਤੇ ਰੰਗ ਮੰਚ”
ਦਾ ਗਠਨ ਇੱਥੇ ਦੇ ਜੰਮ ਪਲ ਬੱਚਿਆਂ ਵਿੱਚ ਸਾਹਿਤਕ ਅਤੇ ਕਲਾਤਮਕ ਰੁਚੀਆਂ ਉਜਾਗਰ ਕਰਨ ਦੀ ਭਾਵਨਾ
ਨਾਲ ਕੀਤਾ ਗਿਆ। ਇਕ ਮਹੀਨੇ ਵਿੱਚ ਅੱਠ ਰਿਹਰਸਲਾਂ ਨਾਲ ਤਿਆਰ ਕਰੇ ਗਏ ਇਸ ਰੂਪਕ ਦੌਰਾਨ ਹੀ ਵਰਕਸ਼ਾਪ
ਰੂਪੀ ਮਿਲਣੀਆਂ ਵਿੱਚ ਬੱਚਿਆਂ ਨੂੰ ਕਲਾ ਦੇ ਹੋਰ ਰੂਪਾਂ ਜਿਵੇਂ ਕਹਾਣੀ, ਕਵਿਤਾ, ਭਾਸ਼ਣ ਅਤੇ ਸਟੇਜ
ਸਾਂਭਣ ਦੇ ਨੁਕਤੇ ਸਾਂਝੇ ਕਰੇ ਜਾਂਦੇ ਸਨ। ਇਸੇ ਦੌਰਾਨ ਬੱਚਿਆਂ ਦਾ ਇਕ ਕਵੀ ਦਰਬਾਰ ਵੀ ਤਿਆਰ
ਕਰਵਾਇਆ ਗਿਆ ਜਿਸ ਦਾ ਪ੍ਰਦਰਸ਼ਣ ਵੱਖ ਵੱਖ ਗੁਰਦਵਾਰਿਆਂ ਵਿੱਚ ਰੂਪਕ ਦੀ ਪੇਸ਼ਕਾਰੀ ਤੋਂ ਪਹਿਲਾਂ
ਕਰਿਆ ਗਿਆ। ਜਿਸ ਨਾਲ ਰੂਪਕ ਕਲਾਕਾਰ ਬੱਚਿਆਂ ਤੋਂ ਬਿਨਾ ਹੋਰ ਦਰਸ਼ਕ ਬੱਚਿਆਂ ਵਿੱਚ ਵੀ ਕਲਾ ਅਤੇ
ਰੰਗ-ਮੰਚ ਨਾਲ ਜੁੜਨ ਲਈ ਪ੍ਰੇਰਨਾ ਪੈਦਾ ਹੋਈ ਜਿਸ ਦਾ ਅੰਦਾਜਾਂ ਆ ਰਹੇ ਫੋਨ ਅਤੇ ਈ-ਮੇਲਾਂ ਤੋਂ
ਭਲੀ ਭਾਂਤ ਲਗਦਾ ਰਿਹਾ। ਰੋਮਨ ਵਿੱਚ ਲਿਖਕੇ ਪੰਜਾਬੀ ਉਚਾਰਨ ਵਾਲੇ ਬੱਚਿਆਂ ਨੂੰ ਗੁਰਮੁਖੀ ਵਰਣਮਾਲਾ
ਨਾਲ ਜੋੜਨ ਦੇ ਸੁਝਾਅ ਵੀ ਮਾਪਿਆਂ ਨਾਲ ਸਾਂਝੇ ਕਰੇ ਗਏ। ਜਿੱਥੇ ਜਿੱਥੇ ਵੀ ਇਸ ਰੂਪਕ ਦੀ ਪੇਸ਼ਕਾਰੀ
ਹੋਈ ਸੰਗਤਾਂ ਅੱਖਾਂ ਵਿੱਚ ਹੰਝੂ ਲੈਕੇ ਇਕ ਟਕ ਮੰਤਰ-ਮੁਗਧ ਹੋ ਦੇਖਦੀਆਂ ਹੀ ਰਹਿ ਗਈਆਂ। ਦੂਰ ਦੂਰ
ਦੇ ਗੁਰਦਵਾਰਿਆਂ ਤੋਂ ਇਸ ਰੂਪਕ ਲਈ ਸੱਦੇ ਆਣ ਲੱਗੇ। ਦੇਖਦੇ ਹੀ ਦੇਖਦੇ ਰੋਸ਼ਨੀ, ਆਵਾਜ, ਅਤੇ
ਢੋਆ-ਢੁਆਈ ਲਈ ਬੱਸਾਂ ਵਾਲੇ ਵੀਰ ਵੀ ਲਾਸਾਨੀ ਸਿੱਖ ਇਤਿਹਾਸ ਦੀ ਇਸ ਨਵੇਕਲੀ ਨਿਸ਼ਕਾਮ ਪ੍ਰਚਾਰ
ਮੁਹਿੰਮ ਵਿੱਚ ਨਿਸ਼ਕਾਮਤਾ ਨਾਲ ਮਦਦ ਲਈ ਪੁੱਜ ਗਏ। ਛੋਟੇ ਛੋਟੇ ਬੱਚਿਆਂ ਵਲੋਂ ਲਹੂ ਭਿੱਜੇ ਇਤਿਹਾਸ
ਦੀ ਰੂਪਕ ਰਾਹੀਂ ਜਾਣਕਾਰੀ ਸਿੱਖੀ ਪਰਚਾਰ ਮੁਹਿੰਮ ਦਾ ਅਹਿਮ ਹਿੱਸਾ ਬਣ ਗਈ। ਗੁਰਦਵਾਰਿਆਂ ਅਤੇ
ਸੰਗਤਾਂ ਨੇ ਵੀ ਇਸ ਕਾਰਜ ਲਈ ਬਾਲ-ਕਲਾਕਾਰਾਂ ਦੀ ਖੂਬ ਹੌਸਲਾ-ਅਫਜਾਈ ਕੀਤੀ। ਦੁਨੀਆਂ ਭਰ ਦੇ
ਅਖਬਾਰਾਂ ਅਤੇ ਵੈੱਬ ਸਾਈਟਾਂ ਤੇ ਅਮਰੀਕੀ ਬੱਚਿਆਂ ਦੁਆਰਾ ਤਿਆਰ ਕਰੇ ਗਏ ਇਸ ਰੂਪਕ ਦੀ ਬੇਅੰਤ
ਸਲਾਘਾ ਕੀਤੀ ਗਈ। ਸ ਚਰਨ ਸਿੰਘ ਸਿੰਧਰਾ ਅਤੇ ਸਾਹਿਤ ਸਭਾ ਕੈਲੇਫੋਰਨੀਆਂ ਨੇ ਇਸ ਕਾਮਯਾਬੀ ਨੂੰ
ਤੱਕਦਿਆਂ ਭਵਿੱਖ ਵਿੱਚ ਇਸ ਰੂਪਕ ਦੀ ਪ੍ਰਦਰਸ਼ਣੀ ਦੇ ਨਾਲ ਨਾਲ ਹੋਰ ਰੂਪਕ ਬਣਾਣ ਅਤੇ ਵਰਕਸ਼ਾਪਾਂ
ਲਗਾਣ ਦਾ ਫੈਸਲਾ ਕੀਤਾ ਹੈ ਤਾਂ ਕਿ ਸਾਹਿਤ ਦੀ ਇਸ ਵੰਨਗੀ ਦੀ ਨਵੀਨ ਵਰਤੋਂ ਰਾਹੀਂ ਪੰਜਾਬੋਂ ਬਾਹਰ
ਜੰਮੇ-ਪਲੇ ਬੱਚਿਆਂ ਵਿੱਚ ਅਭਿਨਯ, ਸਟੇਜ ਸੰਭਾਲਣ, ਪੰਜਾਬੀ ਕਵਿਤਾ, ਕਹਾਣੀ, ਨਾਵਲ, ਨਾਟਕ ਲਿਖਣ
ਅਤੇ ਉਚਾਰਨ ਵਰਗੇ ਕਲਾਤਮਕ ਗੁਣ ਪ੍ਰਫੁੱਲਤ ਕਰੇ ਜਾ ਸਕਣ।
ਡਾ ਗੁਰਮੀਤ ਸਿੰਘ ਬਰਸਾਲ(ਸੈਨਹੋਜੇ)
(19/03/13)
ਡਾ. ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਗੁਰਮੀਤ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
ਸਿਖਮਾਰਗ ਵੈਬਸਾਈਟ ਉੱਤੇ ਮਿਤੀ 18. 03. 2013 ਤੋਂ ਪਾਏ ਗਏ ਆਪ ਜੀ ਦੇ ਲੇਖ “‘ਅਕਾਲ
ਤਖਤ’ ਕਿਥੇ ਹੈ?” ਵਿੱਚ ਆਪ ਜੀ ਨੇ ਬਿਲਕੁਲ ਸਹੀ ਵਿਚਾਰ ਦਿੱਤੇ ਹਨ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ
ਹੁਣ ਵਿਦਵਾਨ ‘ਅਕਾਲ-ਤਖਤ’ ਦੀ ਅਸਲੀਅਤ ਸਬੰਧੀ ਬੇਝਿਜਕ ਹੋ ਕੇ ਬੋਲਣ ਅਤੇ ਲਿਖਣ ਲੱਗ ਪਏ ਹਨ। ਵਿਸ਼ੇ
ਸਬੰਧੀ ਪੂਰੇ ਵਿਸਥਾਰ ਲਈ ਆਪ ਜੀ ਪਿੱਛੇ ਜਿਹੇ ਪ੍ਰਕਾਸ਼ਿਤ ਹੋਈ ਮੇਰੀ ਪੁਸਤਕ ‘ਅਕਾਲ-ਤਖਤ: ਸੰਕਲਪ
ਅਤੇ ਵਿਵਸਥਾ’ ਪੜ੍ਹ ਸਕਦੇ ਹੋ। ਇਸ ਪੁਸਤਕ ਦੀ ਕਾਪੀ ਨੂੰ ਆਸਟਰੇਲੀਆ ਵਿੱਚ ਹੀ ਪਰਾਪਤ ਕਰਨ ਲਈ ਆਪ
ਜੀ ਸੁਖਵਿੰਦਰ ਸਿੰਘ ‘ਛਿੰਦਾ’ ਜੀ ਨਾਲ ਸੰਪਰਕ ਸਥਾਪਤ ਕਰ ਸਕਦੇ ਹੋ। ਸ. ‘ਛਿੰਦਾ’ ਜੀ ਦਾ ਟੈਲੀਫੋਨ
ਨੰ. 0402199365 ਹੈ।
ਧੰਨਵਾਦ ਸਹਿਤ,
ਇਕਬਾਲ ਸਿੰਘ ਢਿੱਲੋਂ,
ਚੰਡੀਗੜ੍ਹ।
(19/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਕੋ
ਓਅੰਕਾਰ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅੰਤ ਨਹੀਂ ਕਿਤਨਾ ਸੰਸਾਰ। ਫਿਰ ਵੀ ਇਕੋ ਓਅੰਕਾਰ।
ਕੀਕੂੰ ਇਹ? ਮੇਰੀ ਸਮਝੋਂ ਪਾਰ। ਆਪੇ ਦਸ ਤੂੰ ਹੀ ਕਰਤਾਰ।
ਜਿਉਂ ਸਾਗਰ ਦੀ ਥਾਹ ਨਾਂ ਆਵੇ। ਉੱਠੇ ਛੱਲ, ਜਲ ਫਿਰ ਮਿਲ ਜਾਵੇ।
ਛੱਲਾਂ ਨਾਲ ਬੁਲਬੁਲੇ ਬਣਦੇ, ਛੱਲ ਗਈ ਤਾਂ ਸਾਰੇ ਮਿਟਦੇ।
ਜਲ ਤੋਂ ਹੀ ਜਲ ਦਾ ਵਿਸਥਾਰ। ਬਣਿਆ ਜਲ ਫਿਰ ਨਿਰਆਕਾਰ।
ਅੰਤ ਨਹੀਂ ਕਿਤਨਾ ਸੰਸਾਰ। ਫਿਰ ਵੀ ਇਕੋ ਓਅੰਕਾਰ।
ਵੱਖੌ ਵੱਖ ਆਕਾਰ ਬਣੀਂਦੇ। ਜਿਉਂ ਮਿੱਟੀ `ਚੋਂ ਘੜੇ ਘੜੀਂਦੇ।
ਘੜੀ, ਘੜਾ, ਮਟਕੀ ਤੇ ਮਟਕਾ। ਝਾਰੀ, ਚਾਟੀ, ਚੱਪਣ, ਕੁੱਜਾ।
ਚਾਵਾਂ ਨਾਲ ਘੜੇ ਘੁਮਿਆਰ। ਟੁੱਟਣ, ਮਿੱਟੀ ਹੋਣ ਦੁਬਾਰ।
ਅੰਤ ਨਹੀਂ ਕਿਤਨਾ ਸੰਸਾਰ। ਫਿਰ ਵੀ ਇਕੋ ਓਅੰਕਾਰ।
ਜੀਕਣ ਮਨ `ਚੋਂ ਉੱਠਣ ਖਿਆਲ। ਜਾਣ ਫੈਲਦੇ ਸਮੇਂ ਦੇ ਨਾਲ।
ਸੁਪਨੇ ਵਿੱਚ ਸ਼ਾਹ, ਸੁਪਨੇ ਵਿੱਚ ਨੰਗ। ਸੁਪਨੇ ਮਾਣ ਸੰਗੀਆਂ ਦੇ ਸੰਗ।
ਸੁਪਨੇ ਲੈਂਦੇ ਬਹੁ ਆਕਾਰ। ਜਾਗੋ ਤਾਂ ਸਭ ਝੂਠ ਪਸਾਰ।
ਅੰਤ ਨਹੀਂ ਕਿਤਨਾ ਸੰਸਾਰ। ਫਿਰ ਵੀ ਇਕੋ ਓਅੰਕਾਰ।
ਜੀਕਣ ਸਾਗਰ ਇਕੋ ਪਾਣੀ। ਜੀਕਣ ਮਿੱਟੀ ਖਾਕ ਨਿਮਾਣੀ।
ਸੁਪਨੇ ਜਿਉਂ ਰਾਜਾ ਰੰਕਾਰ। ਓਵੇਂ ਇਕੋ ਹੈ ਨਿਰੰਕਾਰ।
ਉਸ ਦਾ ਹੀ ਸਾਰਾ ਸੰਸਾਰ। ਤਾਹੀਓਂ ਕਹੀਏ ਇੱਕ ਓਅੰਕਾਰ।
(ਪਾਠਕਾਂ ਦੀ ਜਾਣਕਾਰੀ ਲਈ ਸੰਪਾਦਕੀ ਨੋਟ)
ਸਿੱਖਾਂ ਨੇ ਅਕਲ ਦੇ ਕੰਮ
ਤਾਂ ਘੱਟ ਹੀ ਕੀਤੇ ਹਨ ਪਰ ਬੇਅਕਲੀਆਂ ਬੇਸ਼ੁਮਾਰ ਕੀਤੀਆਂ ਹਨ। ਜਦੋਂ ਕਦੀ ਗੁਰੂਆਂ ਬਾਰੇ ਕੋਈ ਘਟੀਆ
ਜਿਹੀ ਗੱਲ ਮੀਡੀਏ ਵਿੱਚ ਆਉਂਦੀ ਹੈ ਤਾਂ ਥੋੜੇ ਜਿਹੇ ਦਿਨ ਅਸਮਾਨ ਨੂੰ ਸਿਰ ਤੇ ਚੁੱਕ ਲੈਂਦੇ ਹਨ,
ਫਿਰ ਸਾਰਾ ਕੁੱਝ ਭੁੱਲ ਕੇ ਜਾਂ ਤਾਂ ਇੱਕ ਦੂਜੇ ਨੂੰ ਭੰਡਣ ਲੱਗ ਜਾਂਦੇ ਹਨ ਅਤੇ ਜਾਂ ਫਿਰ ਵੱਧ ਤੋਂ
ਵੱਧ ਪੈਸੇ ਜੋੜਨ ਅਤੇ ਐਸ਼ੋ ਇਸ਼ਰਤ ਵਿੱਚ ਗਲਤਾਨ ਹੋ ਜਾਂਦੇ ਹਨ। ਹੁਣ ਫਿਰ ਪਿਛਲੇ ਕੁੱਝ ਕੁ ਦਿਨਾਂ
ਤੋਂ ਹਿੰਦੀ ਵਿੱਚ ਛਪੀ, ਸਿੱਖ ਇਤਿਹਾਸ ਦੀ ਪੁਸਤਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੋਈ ਚਾਰ ਕੁ ਸਾਲ
ਪਹਿਲਾਂ ਵੀ ਇਸ ਬਾਰੇ ਚਰਚਾ ਹੋਈ ਸੀ। ‘ਸਿੱਖ ਮਾਰਗ’ ਤੇ ਇਸ ਬਾਰੇ ਇੱਕ ਲੇਖ ਜੂਨ 2009 ਦਾ ਛਪਿਆ
ਹੋਇਆ ਹੈ। ਉਸ ਦਾ ਲਿੰਕ ਹੇਠਾਂ ਦਿੱਤਾ ਜਾ ਰਿਹਾ ਹੈ। ਮਾਰਚ 17-2013 ਨੂੰ ਸ਼ੇਰੇ ਪੰਜਾਬ ਰੇਡੀਓ ਤੇ
ਇਸ ਬਾਰੇ ਟਾਕ ਸ਼ੋ ਵੀ ਹੋਇਆ ਸੀ, ਜਿਸ ਵਿੱਚ ਕਿ ਸ਼੍ਰੋ: ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ
ਦੱਸਿਆ ਸੀ ਕਿ ਇਹ ਕਿਤਾਬ, ਅੰਗ੍ਰੇਜ਼ ਲਿਖਾਰੀ ਕਨਿੰਘਮ ਦੀ ਲਿਖੀ ਕਿਤਾਬ ਦਾ ਤਰਜ਼ਮਾ ਹੈ। ਬਾਕੀ ਹੋਰ
ਗੱਲਾਂ ਛੱਡ ਕੇ ਇਹ ਗੱਲ ਤਾਂ ਉਸ ਨੇ ਠੀਕ ਕਹੀ ਸੀ। ਉਦੋਂ ਪ੍ਰਧਾਨ ਕੌਣ ਸੀ, ਸਕੱਤਰ ਕੌਣ ਸੀ, ਧਰਮ
ਪ੍ਰਚਾਰ ਕਮੇਟੀ ਵਿੱਚ ਕੌਣ-ਕੌਣ ਸਨ, ਕਦੋਂ ਮਤਾ ਪਾਸ ਹੋਇਆ ਸੀ ਅਤੇ ਇਸ ਦਾ ਉਲਥਾ ਕਿਸ ਨੇ ਕੀਤਾ
ਸੀ। ਇਹ ਸਾਰੀਆਂ ਗੱਲਾਂ ਇੱਕ ਵੱਖਰਾ ਵਿਸ਼ਾ ਹੈ। ਪਰ ਸਿੱਖਾਂ ਨੇ ਕਿਸੇ ਵੀ ਮਸਲੇ ਨੂੰ ਬਹੁਤੀ
ਸੰਜੀਦਗੀ ਨਾਲ ਕਦੇ ਵੀ ਨਹੀਂ ਲਿਆ। ਜੇ ਕਰ ਲਿਆ ਹੁੰਦਾ ਤਾਂ ਹੁਣ ਤੱਕ ਜੋ ਕੁੱਝ ਇਨ੍ਹਾਂ ਸਾਰੀਆਂ
ਕਿਤਾਬਾਂ ਵਿੱਚ ਕੂੜ-ਕਬਾੜ ਲਿਖਿਆ ਹੋਇਆ ਹੈ ਉਸ ਨੂੰ ਅੰਧਵਿਸ਼ਵਾਸ਼ੀ ਵਿੱਚ ਕਦੀ ਵੀ ਮਾਣਤਾ ਨਾ
ਦਿੰਦੇ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਅਧਾਰ ਤੇ ਕਿੰਨਾ ਕੁੱਝ ਗਲਤ ਹੋ ਰਿਹਾ ਹੈ। ਬਾਕੀ ਦੇ ਗੁਰ
ਬਿਲਾਸਾਂ ਵਿੱਚ ਵੀ ਇਸ ਤਰ੍ਹਾਂ ਦਾ ਹੀ ਬਹੁਤਾ ਕੂੜ ਹੈ। ਗੁਰੂਆਂ ਨੂੰ ਭੰਗ ਅਤੇ ਅਫੀਮ ਖਾਂਦੇ ਆਮ
ਹੀ ਲਿਖਿਆ ਹੋਇਆ ਹੈ। ਹੋਰ ਅਨੇਕਾਂ ਯਬਲੀਆਂ ਜਿਹੜੀਆਂ ਕਿ ਡੇਰਿਆਂ ਦੀਆਂ ਕਿਤਾਬਾਂ ਵਿੱਚ ਮਿਲਦੀਆਂ
ਹਨ ਅਤੇ ਉਹ ਆਮ ਹੀ ਇਸ ਦਾ ਪ੍ਰਚਾਰ ਕਰਦੇ ਹਨ, ਉਹ ਕਿਥੋਂ ਆਈਆਂ ਹਨ? ਇਨ੍ਹਾਂ ਕੂੜ ਵਾਲੀਆਂ
ਕਿਤਾਬਾਂ ਵਿਚੋਂ ਹੀ ਆਈਆਂ ਹਨ। ਬਹੁਤੇ ਰੌਲਾ ਪਉਣ ਵਾਲਿਆਂ ਲਈ ਇਹ ਡੇਰੇਦਾਰ ਬਹੁਤ ਮਹਾਨ ਪੁਰਖ
ਹਨ/ਸਨ। ਕਨਿੰਘਮ ਦੀ ਕਿਤਾਬ ਲਗਭਗ 62 ਸਾਲਾਂ ਤੋਂ ਛਪ ਰਹੀ ਹੈ। ਕਿਤਨਿਆਂ ਨੇ ਉਹ ਪੜ੍ਹੀ ਹੈ ਅਤੇ
ਆਪਣੀਆਂ ਲਿਖਤਾਂ ਵਿੱਚ ਹਵਾਲੇ ਦਿੱਤੇ ਹਨ। ਉਸ ਦੇ ਪੰਨਾ ਨੰ: 63 ਦੀ ਫੋਟੋ ਕਾਪੀ ਹਾਈ-ਲਾਈਟ ਕਰਕੇ
ਹੇਠਾਂ ਪਾ ਰਿਹਾ ਹਾਂ ਅਤੇ ਹਿੰਦੀ ਦੀ ਛਪੀ ਕਿਤਾਬ ਵਿੱਚ ਪੰਨਾ 107 ਤੇ ਜੋ ਲਿਖਿਆ ਹੈ ਉਸ ਨੂੰ
ਮਿਲਾ ਕੇ ਦੇਖੋ। ਜੋ ਛਪਿਆ ਹੈ, ਉਹ ਇਸ ਤਰ੍ਹਾਂ ਹੈ, “ਇੱਕ ਦਿਨ ਇੱਕ
ਬ੍ਰਾਹਮਣ ਨੇ ਇਸ ਤਰਾਂ ਕਹਿ ਕੇ ਹਰਿਗੋਬਿੰਦ ਦਾ ਤ੍ਰਿਸਕਾਰ ਕੀਤਾ “ਕਿ ਈਸ਼ਵਰ ਅਤੇ ਸੰਸਾਰ ਇੱਕ ਹੀ
ਹੈ ਤਾਂ ਔਹ ਥੋੜੀ ਦੂਰ ਜੋ ਗਧਾ ਚਰ ਰਿਹਾ ਹੈ ਗੁਰੂ ਹੋ ਕੇ ਵੀ ਉਹ ਇਸ ਗਧੇ ਦੇ ਬਰਾਬਰ ਹੀ ਹਨ।
ਹਰਿਗੋਬਿੰਦ ਹਸ ਪਏ। (ਪੰਨਾ-੧੦੭)”
ਇਸ ਕਿਤਾਬ ਬਾਰੇ ਸਾਰਾ ਲੇਖ ਪੜ੍ਹਨ ਲਈ ਅਗਲੇ ਲਿੰਕ ਤੇ ਕਲਿਕ ਕਰੋ ਅਤੇ ਆਪਣੀ ਅਕਲ ਤੇ ਕੁੱਝ ਹੱਥ
ਮਾਰ ਕੇ ਸਾਰਿਆਂ ਲਈ ਇਕੋ ਜਿਹਾ ਸੱਚ ਬੋਲਣਾ ਸਿੱਖੋ।
http://www.sikhmarg.com/2009/0621-sgpc-ate-jathedaar.html
ਯੰਗ ਸਿੱਖ ਐਸੋਸੀਏਸ਼ਨ ਫਰੀਦਾਬਾਦ ਵਲੋਂ ਇੱਕ ਪੋਸਟਰ ਦੇਖਣ ਲਈ ਕਲਿਕ ਕਰੋ।
(19/03/13)
ਗੁਰਮਤਿ ਸੰਚਾਰ ਸਭਾ - ਜਰਮਨੀ
ਮਨ
ਰੇ ਸਰਿਓ ਨ ਏਕੈ ਕਾਜਾ। ਭਜਿਓ ਨ ਰਘੁਪਤਿ ਰਾਜਾ॥ (654)
ਜਦੋਂ ਮੈਂ, ਮਲਕੀਅਤ ਸਿੰਘ, ਗੁਰਮਤਿ ਦੀ ਪਹਿਲੀ ਪ੍ਰੀਖਿਆ ਵਿਚੋਂ ਫ੍ਹੇਲ ਹੋਇਆ, ਪਰ ਇਸ ਅਸਫਲਤਾ ਨੇ
ਮੇਰੇ ਅੰਦਰ ਗੁਰਮਤਿ ਪ੍ਰਤੀ ਦ੍ਰਿੜਤਾ ਨੂੰ ਪੱਕਾ ਕਰ ਦਿਤਾ।
ਬਚਪਨ ਤੋਂ ਹੀ ਮੈਂ ਇਹ ਸੁਣਦਾ ਆਇਆ ਸੀ ਕਿ ਗੁਰੂ ਨਾਨਕ ਦੀ ਦਸਮ ਜੋਤ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ
ਪੰਜ ਸੀਸ ਭੇਂਟ ਕਰਨ ਦੀ ਮੰਗ ਕੀਤੀ ਤਾਂ ਜਿਹਨਾਂ ਪੰਜ ਗੁਰਸਿੱਖਾਂ ਨੇ ਆਪਣੇ ਆਪ ਨੂੰ ਸੀਸ ਭੇਂਟ
ਕਰਨ ਲਈ ਪੇਸ਼ ਕੀਤਾ, ਉਹਨਾਂ ਨੂੰ ਪੰਜ ਪਿਆਰਿਆਂ ਦੀ ਉਪਾਧੀ ਨਾਲ ਨਿਵਾਜਿਆ ਗਿਆ। ਜੋ ਵੱਖ ਵੱਖ
ਥਾਵਾਂ ਅਤੇ ਵੱਖ ਵੱਖ ਜਾਤਾਂ ਵਿਚੋਂ ਆਏ ਸਨ। ਇਹਨਾਂ ਗੁਰਸਿੱਖਾਂ ਨੇ ਜਦੋਂ ਇੱਕੋ ਬਾਟੇ ਵਿਚੋਂ
ਪਹੁਲ ਦੇ ਘੁਟ ਭਰਕੇ ਜਾਤ-ਪਾਤ ਦੇ ਕ੍ਹੋੜ ਤੋਂ ਮੁਕਤ ਹੋ ਕੇ ਗੁਰਬਾਣੀ ਵਿੱਚ ਦਰਸਾਏ -
ਏਕੁ ਪਿਤਾ ਏਕਸ ਕੇ ਹਮ ਬਾਰਿਕ (611) - ਦੇ ਅਸੂਲ ਨੂੰ ਅਮਲੀ
ਜਾਮਾ ਪਹਿਨਾ ਕੇ ਗੁਰਮਤਿ ਪ੍ਰੀਖਿਆ ਵਿਚੋਂ ਪੂਰੇ ਦੇ ਪੂਰੇ ਨੰਬਰ ਲੈ ਕੇ ਪਾਸ ਕੀਤਾ। ਜਿਹਨਾਂ ਨੂੰ
ਹਰ-ਰੋਜ਼ ਅਰਦਾਸ ਵਿੱਚ ਅਸੀਂ ਯਾਦ ਕਰਦੇ ਹਾਂ। ਮੈਂ ਹਰ ਰੋਜ਼ ਇਤਹਾਸ ਵਿੱਚ ਵਾਪਰੀਆਂ ਅਨੇਕਾਂ ਐਸੀਆਂ
ਨਵੇਕਲੀਆਂ ਸ਼ਹੀਦੀ ਅਤੇ ਕੁਰਬਾਨੀ ਭਰੀਆਂ ਘਟਨਾਵਾਂ ਨੂੰ ਅਰਦਾਸ ਰਾਹੀਂ ਯਾਦ ਕਰਕੇ ਵੀ ਸਿੱਖੀ ਵਿੱਚ
ਸਿਧਾਂਤਕ ਦ੍ਰਿੜਤਾ ਨੂੰ ਭੁਲ ਜਾਂਦਾ ਹਾਂ। ਇਸ ਤਰਾਂ ਹਰ ਰੋਜ਼ ਹੀ ਗੁਰੂ ਜੀ ਸਾਹਮਣੇ ਮੇਰੀ ਪਰਖ
ਹੁੰਦੀ ਰਹਿੰਦੀ ਹੈ। ਆਖਿਰ ਖਰੇ-ਖੋਟੇ ਦੀ ਪਰਖ ਤਾਂ ਗੁਰੂ ਨੇ ਹੀ ਕਰਨੀ ਹੈ ਨਾ! ਗੁਰੂ ਮੋਹਰੇ ਤਾਂ
ਸਾਰੀ ਆਕੜ, ਸ਼ੈਤਾਨੀ ਅਤੇ ਚੁਸਤੀ ਦੀ ਕੋਈ ਬੁਕਤ ਹੈ ਨਹੀਂ।
ਜਦੋਂ ਸਿੱਖੀ ਨੇ ਮੇਰੇ ਅਮਲ ਨੂੰ ਪਰਖਿਆ ਤਾਂ ਕੁੱਝ ਇਸ ਤਰਾਂ ਵਾਪਰਿਆ: ਅਸੀਂ ਆਪਣੇ ਪੁੱਤਰ ਦਾ
ਰਿਸ਼ਤਾ ਕਰਨ ਕੈਨਡਾ ਗਏ। ਜਿਸ ਭਾਊ ਨੇ ਰਿਸ਼ਤੇ ਬਾਰੇ ਦਸਿਆ ਸੀ, ਉਹ ਸਮਝਦਾ ਸੀ ਕਿ ਮੈਂ ਸਿੱਖ ਹਾਂ
ਜਾਣੀ ਜਾਤ-ਪਾਤ ਤੋਂ ਨਿਰਲੇਪ, ਸਿਰਫ ਸਿੱਖੀ ਪ੍ਰਤੀ ਸੁਹਿਰਦਤਾ ਹੀ ਮੇਰੇ ਵਾਸਤੇ ਜਾਤ ਹੈ। ਉਸ ਅਤੇ
ਦੂਜੀ ਧਿਰ ਨਾਲ ਹਫਤਾ ਭਰ ਵਿਚਾਰਾਂ ਹੁੰਦੀਆਂ ਰਹੀਆਂ, ਆਪਣੀ ਗੁਰਸਿੱਖ ਰਹਿਣੀ ਦੇ ਬੜੇ ਸਬੂਤ ਪੇਸ਼
ਕੀਤੇ ਗਏ। ਕੁੱਝ ਵੀ ਨਾ ਲੈਣ-ਦੇਣ ਬਾਰੇ, ਕਿਸੇ ਤਰਾਂ ਦੇ ਜਲੌਅ ਅਤੇ ਵਿਖਾਵੇ ਬਾਰੇ, ਸਾਧਾਰਨ ਵਿਆਹ
ਬਾਰੇ ਵੀ ਵਾਅਦੇ ਕੀਤੇ ਗਏ। ਕਿਉਂ ਕਿ ਆਮ ਸਿੱਖਾਂ ਦਾ ਤਾਂ ਚਮਕ-ਦਮਕ ਅਤੇ ਦਿਖਾਵੇ ਵਿੱਚ ਗ਼ਲਤਾਨ
ਹੋਣ ਕਰਕੇ ਇਸ ਪੱਖੋਂ ਦਿਮਾਗ਼ ਅਖੌਤੀ ਸੱਤਵੇਂ ਅਸਮਾਨ ਪਹੁੰਚਿਆ ਹੋਇਆ ਹੈ। ਗੁਰੂ ਤਾਂ ਸਮਰੱਥ ਹੈ ਪਰ
ਗੁਰੂ ਦੀ ਮੰਨਦਾ ਕੋਈ ਨਹੀਂ, ਇਸੇ ਕਾਰਨ ਅਸੀਂ ਉੱਚੇ-ਨੀਵੇਂ ਜਾਤ-ਗੋਤ-ਬਰਾਦਰੀ ਦੇ ਵਖਰੇਵੇਂ,
ਹੰਕਾਰ ਅਤੇ ਹਉਮੈ ਦੇ ਘੋਰ ਹਨ੍ਹੇਰੇ ਵਿੱਚ ਫਸੇ ਹੋਏ ਹਾਂ …. . ਵਗੈਰਾ ਵਗੈਰਾ। ਘਰਵਾਲੀ ਬੜੀ ਖੁਸ਼
ਸੀ ਕਿ ਗਲਬਾਤ ਠੀਕ ਠਾਕ ਚਲ ਰਹੀ ਹੈ ਅਤੇ ਰਿਸ਼ਤੇ ਬਾਰੇ ਮੇਰੀ ਸਹਿਮਤੀ ਬਣ ਰਹੀ ਹੈ, ਹੋਰ ਕੀ
ਚਾਹੀਦਾ ਸੀ? ਸ਼ਾਮ ਨੂੰ ਅਸੀਂ ਆਪਸ ਵਿੱਚ ਫੈਸਲਾ ਕਰਨਾ ਸੀ ਕਿ ਰਿਸ਼ਤਾ ਕਰਨਾ ਹੈ ਜਾਂ ਨਹੀਂ। ਘਰਵਾਲੀ
ਕਹਿਣ ਲੱਗੀ ਕਿ ਸਵੇਰੇ ਅਰਦਾਸ ਕਰੋ ਅਤੇ ਸ਼ਗਨ ਪਾਉ ਤਾਂ ਕਿ ਪਰਸੋਂ ਆਪਾਂ ਵਾਪਸ ਚਲੀਏ। ਮੈਂ ਕੁੱਝ
ਜਵਾਬ ਨਾ ਦਿੱਤਾ ਤਾਂ ਘਰਵਾਲੀ ਨੇ ਮੇਰੀ ਪ੍ਰੇਸ਼ਾਨੀ ਨੂੰ ਭਾਪਦੇ ਹੋਏ ਪੁੱਛਿਆ, ਪ੍ਰੇਸ਼ਾਨੀ ਦੀ
ਵਜ੍ਹਾ ਕੀ ਹੈ? ਮੈਂ ਡਰਦੇ ਡਰਦੇ ਨੇ ਕਿਹਾ ਕਿ ਰਿਸ਼ਤਾ ਤਾਂ ਆਪਾਂ ਕਰ ਹੀ ਦੇਣਾ ਹੈ, ਕਿਉਂ ਨਾ ਅਗਲੀ
ਧਿਰ ਦੀ ਜਾਤ ਹੀ ਪੁੱਛ ਲਈਏ, ਇਸ ਵਿੱਚ ਹਰਜ਼ ਹੀ ਕੀ ਹੈ? ਮੇਰੇ ਮੂੰਹੋਂ ਇਹ ਸੁਣਕੇ ਘਰਵਾਲੀ ਤਾਂ
ਜਿਵੇਂ ਸੁੰਨ ਹੋ ਗਈ ਹੋਵੇ, ਤੇ ਬੋਲੀ ਮੈਂ ਤਾਂ ਸਮਝਦੀ ਸੀ ਕਿ ਤੂੰ ਇੱਕ ਸਿੱਖ ਹੈਂ ਤੇ ਸਿੱਖ ਕਿਸੇ
ਜਾਤ-ਪਾਤ ਨੂੰ ਨਹੀਂ ਮੰਨਦਾ। ਮੈਂ ਕਿਹਾ ਸਿੱਖ ਤਾਂ ਮੈਂ ਹਾਂ ਹੀ, ਪਰ ਇਹ ਰਿਸ਼ਤੇਦਾਰੀ ਦਾ ਮਾਮਲਾ
ਹੈ। ਮੇਰਾ ਇਹ ਜਵਾਬ ਸੁਣ ਕੇ ਘਰਵਾਲੀ ਝੱਟ ਬੋਲੀ ਕਿ ਤੂੰ ਤਾਂ ਹਰ ਵੇਲੇ ਲੋਕਾਂ ਨੂੰ ਬੜੇ ਭਾਸ਼ਨ
ਦਿੰਦਾ ਨਹੀਂ ਸੀ ਥੱਕਦਾ ਕਿ ਸਿੱਖ ਲਈ ਜਾਤ-ਗੋਤ-ਬਰਾਦਰੀ ਕੁੱਝ ਨਹੀਂ ਹੁੰਦੀ, ਸਾਰੇ ਰੱਬ ਦੇ ਬੰਦੇ
ਹਨ ਅਤੇ ਆਪਸ ਵਿੱਚ ਬਰਾਬਰ - ਸਭ ਮਹਿ ਵਰਤੈ ਏਕੋ ਸੋਈ (127)।
ਹੁਣ ਆਪਣੀ ਵਾਰੀ ਆਈ ਤਾਂ ਕਿੱਥੇ ਗਏ ਤੇਰੇ ਸਾਰੇ ਸਿੱਖੀ ਅਸੂਲ ਤੇ … … …. . ? ਘਰਵਾਲੀ ਕਹਿਣ
ਲੱਗੀ ਹੁਣ ਇਹ ਮੋਰਚਾ ਤਾਂ ਮੈਨੂੰ ਇੱਕਲੀ ਨੂੰ ਹੀ ਸੰਭਾਲਣਾ ਪਊ। ਤੁਸੀਂ ਜਾਉ ਵਾਪਸ ਅਤੇ ਇੱਕਲੇ
ਲੜਕੇ ਨੂੰ ਭੇਜ ਦੇਣਾ, ਨਾਲ ਆਉਣ ਦੀ ਵੀ ਲੋੜ ਨਹੀਂ। ਹੁਣ ਤਾਂ ਮੈਂ ਇੱਕਲੀ ਵਿਆਹ ਕਰਕੇ ਹੀ ਵਾਪਸ
ਆਵਾਂਗੀ। ਸਾਡੇ ਵਾਪਸ ਆਉਣ ਤੱਕ ਆਪਣੀ ਗੁਆਚੀ ਹੋਈ ਜਾਤ ਨੂੰ ਲਭ ਲੈਣਾ – ਸ਼ਾਇਦ ਕੋਈ ਅਕਲ ਆ ਜਾਏ।
ਇਹ ਸੁਣ ਮੈਂ ਸ਼ਰਮਿੰਦਗੀ ਵਿੱਚ ਪਾਣੀ ਪਾਣੀ ਹੋ ਗਿਆ ਅਤੇ ਕੁੱਝ ਨਾ ਬੋਲ ਸਕਿਆ। ਮੈਂ ਇਹ ਭੁਲ ਹੀ
ਗਿਆ ਸੀ ਕਿ - ਗੁਰਮੁਖਿ ਜਾਤਿ ਪਤਿ ਸਭੁ ਆਪੇ॥ (117)। ਮੇਰੇ
ਵਰਗੇ ਲਈ ਹੀ ਸ਼ਾਇਦ ਬਾਬਾ ਫਰੀਦ ਜੀ ਨੇ ਇਸ ਤਰਾਂ ਕਿਹਾ ਹੋਵੇਗਾ – ਗੁਨਹੀ ਭਰਿਆ ਮੈ ਫਿਰਾ ਲੋਕੁ
ਕਹੈ ਦਰਵੇਸੁ॥ (1381)। ਕੀ ਸਤਿਗੁਰੂ ਜੀ ਸਾਡੇ ਸਿਦਕੋਂ ਡੋਲੇ ਆਪਣੇ ਆਪਨੂੰ ਸਿੱਖ ਅਖਵਾਉਣ ਵਾਲਿਆਂ
ਦੇ ਅਵਗੁਣ ਬਰਦਾਸ਼ਤ ਕਰਨਗੇ? ਇਸ ਤਰਾਂ ਦੇ ਅਨੇਕਾਂ ਦੀਰਘ ਰੋਗਾਂ ਨੇ ਸਾਡੇ ਪੱਲੇ ਕੁੱਝ ਨਹੀਂ
ਛੱਡਿਆ। ਪਤਾ ਨਹੀਂ ਇਸ ਤਰਾਂ ਦੀਆਂ ਕਿੰਨੀਆਂ ਹੀ ਮਾਨਸਿਕ ਤੇ ਸਮਾਜਿਕ ਕਰਮ ਕਾਂਡੀ ਭਿਆਨਕ
ਬੀਮਾਰੀਆਂ ਦੇ ਸ਼ਿਕਾਰ ਹਾਂ ਅਸੀਂ? ਸਤਿਗੁਰੂ ਜੀ ਦੀ ਸਿੱਖਿਆ ਨੂੰ ਛੱਡ ਕੇ, ਹੋਰ ਕੋਈ ਸਾਡੀ ਆਪਸੀ
ਸਾਂਝ ਹੈ, ਜੋ ਸਾਨੂੰ ਸਿਰਫ ਗੁਰੂ ਕੇ ਸਿੱਖ ਬਣਾ ਕੇ ਏਕੇ ਵਿੱਚ ਪਰੋ ਸਕੇ? ਅਸੀਂ ਤਾਂ ਗੁਰਸਿੱਖੀ
ਦੇ ਹਰ ਇਮਤਹਾਨ ਵਿਚੋਂ ਹੀ ਫ੍ਹੇਲ ਹਾਂ, ਦੁਖੀ ਹਾਂ, ਫਿਰ ਵੀ ਗੁਰੂ ਦੇ ਸ਼ਬਦ ਦਾ ਪੱਲਾ ਛੱਡ ਕੇ
ਹਨੇਰੇ ਵਿੱਚ ਹੀ ਟੱਕਰਾਂ ਮਾਰੀ ਜਾ ਰਹੇ ਹਾਂ। ਸਾਡੀ ਝੂਠੀ ਹਉਮੈ ਅਤੇ ਅਗਿਆਨਤਾ ਕਾਰਨ ਸਾਡੇ ਰੋਗ
ਵਧਦੇ ਹੀ ਜਾ ਰਹੇ ਹਨ। ਝੂਠੀ ਸ਼ਰਧਾ ਵਸ ਅਸੀਂ ਸਤਿਗੁਰੂ ਨੂੰ ਕੀਮਤੀ ਵਸਤਾਂ ਅਤੇ ਖ਼ਰੀਦੇ ਹੋਏ ਪਾਠਾਂ
ਨਾਲ ਖੁਸ਼ ਕਰਨਾ ਚਾਹੁੰਦੇ ਹਾਂ। ਅਸੀਂ ਬਜਿਦ ਹਾਂ ਕਿ ਸਤਿਗੁਰੂ ਜੀ ਸਾਡੀਆਂ ਅਰਦਾਸਾਂ ਪੂਰੀਆਂ ਕਰਨ।
ਗੁਰਬਾਣੀ ਗਿਆਨ ਦੀ ਘਾਟ ਕਰਕੇ ਹੀ ਮਾਪੇ ਔਲਾਦ ਤੋਂ ਅਤੇ ਔਲਾਦ ਮਾਪਿਆਂ ਤੋਂ ਨਾ ਖੁਸ਼ ਹੈ। ਗੁਰੂ
ਤੋਂ ਪਈ ਹੋਈ ਦੂਰੀ, ਸਾਨੂੰ ਹਰ ਰਿਸ਼ਤੇ ਤੋਂ ਦੂਰ ਕਰੀ ਜਾਂਦੀ ਹੈ। ਅਸਲ ਖ਼ਸਮ ਛੱਡ ਕੇ ਇਧਰ ਉਧਰ
ਭਟਕਦੇ ਹੋਏ ਡੁੱਬਣ ਦੇ ਕਿਨਾਰੇ ਖੜ੍ਹੇ ਹਾਂ- ਖਸਮੁ ਛੋਡਿ ਦੂਜੈ ਲਗੇ
ਡੁਬੇ ਸੇ ਵਣਜਾਰਿਆ॥ (470)। ਭਿਆਨਕ ਰੋਗਾਂ ਦੇ ਰੋਗੀ ਹੋਣ ਦੇ ਬਾਵਜੂਦ ਅਸੀਂ ਤੰਦਰੁਸਤੀ
ਦਾ ਭਰਮ ਪਾਲੀ ਬੈਠੇ ਹਾਂ। ਹਰ ਗਲ ਲਈ ਬ੍ਰਾਹਮਣ ਨੂੰ ਕੋਸਦੇ ਹਾਂ, ਪਰ ਖ਼ੁਦ ਹੀ ਗੁਰਮਤਿ ਵਿਹੂਣੇ
ਕਰਮਕਾਂਡਾਂ ਕਾਰਨ ਬ੍ਰਾਹਮਣ ਬਣੀ ਬੈਠੇ ਹਾਂ। ਸਤਿਗੁਰੂ ਕਿਰਪਾ ਕਰਨ ਅਸੀਂ ਆਪਣੀਆਂ ਗ਼ਲਤੀਆਂ ਤੋਂ
ਸਬਕ ਸਿੱਖ ਕੇ ਗੁਰਮਤਿ ਗਾਡੀ ਰਾਹ ਅਪਣਾ ਸਕੀਏ।
ਗੁਰਮਤਿ ਸੰਚਾਰ ਸਭਾ - ਜਰਮਨੀ
ਨਵੀਂ ਦਿੱਲੀ: ਜੂਨ-1984 ਵਿੱਚ ਹੋਏ ਨੀਲਾਤਾਰਾ ਸਾਕੇ ਦੌਰਾਨ ਸ੍ਰੀ ਦਰਬਾਰ ਸਾਹਿਬ
ਕੰਪਲੈਕਸ ਦੇ ਹੋਏ ਭਾਰੀ ਨੁਕਸਾਨ ਦੇ ਹਰਜਾਨੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ
ਭਾਰਤ ਸਰਕਾਰ ਵਿਰੁਧ ਇੱਕ ਹਜ਼ਾਰ ਕਰੋੜ ਰੁਪਏ ਦੀ ਮੰਗ ਨੂੰ ਲੈ ਕੇ ਸੁਪ੍ਰੀਮ ਕੋਰਟ ਵਿੱਚ ਕੀਤੇ ਗਏ
ਹੋਏ ਦਾਅਵੇ ਪੁਰ ਸੁਣਵਾਈ ਕਰਦਿਆਂ ਵਿਦਵਾਨ ਜੱਜ ਸਾਹਿਬਾਨ ਦੇ ਇੱਕ ਹਜ਼ਾਰ ਕਰੋੜ ਰੁਪਏ ਦਾ ਮੁਆਵਜ਼ਾ
ਲੈਣ ਲਈ ਕੀਤੇ ਗਏ ਹੋਏ ਦਾਅਵੇ ਲਈ ਦਸ ਕਰੋੜ ਰੁਪਏ ਦੀ ਅਦਾਲਤੀ ਫੀਸ ਜਮ੍ਹਾ ਕਰਵਾਣ ਦੇ ਦਿੱਤੇ ਗਏ
ਆਦੇਸ਼ ਪੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਤਨੀ ਭਾਰੀ ਫੀਸ ਜਮ੍ਹਾ ਕਰਾਉਣ ਤੋਂ
ਅਸਮਰਥਾ ਪ੍ਰਗਟ ਕਰਦਿਆਂ ਹੱਥ ਖੜੇ ਕਰ ਦਿੱਤੇ ਜਾਣ ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਸ. ਪਰਮਜੀਤ
ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗਲ ਤੇ ਹੈਰਾਨੀ
ਹੋਈ ਹੈ ਕਿ ਸਮੁਚੀ ਕੌਮ ਦੀਆਂ ਭਾਵਨਾਵਾਂ ਨਾਲ ਸਬੰਧਤ ਇਤਨੇ ਮਹੱਤਵਪੂਰਣ ਮਾਮਲੇ ਵਿੱਚ ਸਿੱਖ ਜਗਤ
ਦੀ ਸਰਵੁਚ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀ ਹੋਣ ਦੇ ਦਾਅਵੇਦਾਰਾਂ ਵਲੋਂ
ਹੱਥ ਖੜੇ ਕਰ ਦਿੱਤੇ ਗਏ ਹਨ, ਜੋ ਕਿ ਬਹੁਤ ਹੀ ਅਫਸੋਸਨਾਕ ਹੈ। ਉਨ੍ਹਾਂ ਕਿਹਾ ਕਿ ਜੇ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਇਤਨੀ ਭਾਰੀ ਫੀਸ ਜਮ੍ਹਾ ਕਰਵਾਣ ਤੋਂ ਅਸਮਰਥ ਹੈ ਤਾਂ ਸ੍ਰੀ ਅਕਾਲ ਤਖਤ
ਦੇ ਜਥੇਦਾਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀਆਂ ਨੂੰ ਹੁਕਮ ਕਰਨ ਕਿ ਉਹ ਇਸ ਮਾਮਲੇ ਨੂੰ
ਆਪਣੇ ਹੱਥ ਵਿੱਚ ਲੈ ਕੌਮ ਵਲੋਂ ਇਸਦੀ ਪੈਰਵੀ ਕਰਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ
ਸਾਹਿਬ ਦੇ ਹੁਕਮ ਨੂੰ ਸਿਰ-ਮੱਥੇ ਪ੍ਰਵਾਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀ ਇਸ
ਮਹਤੱਵਪੂਰਣ ਪੰਥਕ ਮਾਮਲੇ ਦੀ ਪੈਰਵੀ ਕਰਨ ਦੀ ਜ਼ਿਮੇਂਦਾਰੀ ਸੰਭਾਲ ਲੈਣਗੇ ਅਤੇ ਇਸਦੀ ਤਨੋਂ-ਮੰਨੋਂ
ਸਮਰਪਤ ਹੋ ਇਸਦੀ ਪੈਰਵੀ ਕਰਨਗੇ। ਸ. ਸਰਨਾ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸ਼੍ਰੋਮਣੀ
ਅਕਾਲੀ ਦਲ ਦਿੱਲੀ ਦੇ ਮੁਖੀ ਸ੍ਰੀ ਅਕਾਲ ਤਖਤ ਦੇ ਆਦੇਸ਼, ਸਤਿਗੁਰਾਂ ਦੀ ਮਿਹਰ ਅਤੇ ਗੁਰੂ ਪੰਥ ਦੇ
ਸਹਿਯੋਗ ਨਾਲ ਇਸ ਕੇਸ ਦੀ ਜਿੱਤ ਗੁਰੂ ਪੰਥ ਦੀ ਝੋਲੀ ਪਾਣ ਵਿੱਚ ਸਫਲ ਹੋਣਗੇ।
(18/03/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ, ਸ. ਰਾਜਿੰਦਰ ਸਿੰਘ, ਸ਼੍ਰੋਮਣੀ ਖ਼ਾਲਸਾ ਪੰਚਾਇਤ, ਜੀ
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!
ਆਪ ਜੀ ਨੇ ਆਪਣੇ ਪੱਤਰ, ਮਿਤੀ 17. 3. 2013 ਸਿੱਖ ਮਾਰਗ. ਕਾਮ ਵਿੱਚ
ਲਿਖਿਆ ਹੈ:-
“ਬੇੜਾ ਡੋਬਣ ਵਾਲੇ ਵੀ ਤਾਂ ਕਿਧਰੋ ਬਾਹਰੋਂ ਨਹੀਂ ਆਏ, ਆਪਣੇ ਅੰਦਰੋਂ
ਹੀ ਹਨ। ਜਿਸ ਭਾਈ ਗੁਰਦਾਸ ਦੂਜੇ ਦਾ ਕੋਈ ਅੱਗਾ ਪਿੱਛਾ ਨਹੀਂ ਪਤਾ ਅਤੇ ਪੂਰਨ ਰੂਪ ਵਿੱਚ ਗੁਰਬਿਲਾਸ
ਪਾਤਿਸ਼ਾਹੀ ਛੇਵੀਂ ਦੇ ਲੇਖਕ ਵਾਂਗੂੰ ਹੀ ਇੱਕ ਸ਼ੱਕੀ ਸ਼ਖਸੀਅਤ ਹੈ, ਉਸ ਦੀ ਰਚਨਾ ਨੂੰ ਗੁਰਮਤਿ ਦੀ
ਕਸਵੱਟੀ ਤੇ ਪਰਖੇ ਬਗੈਰ, ਸ਼੍ਰੋਮਣੀ ਕਮੇਟੀ ਦੇ ਸਤਾਈ ਸਾਲ ਪ੍ਰਧਾਨ ਰਹੇ ਗੁਰਚਰਨ ਸਿੰਘ ਟੋਹੜਾ ਨੇ
ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸ਼ਾਮਲ ਕਰਵਾ ਕੇ ਛਪਵਾ ਦਿੱਤਾ। ਇਹ ਸਿੱਖ ਕੌਮ ਨਾਲ ਇੱਕ ਵੱਡਾ
ਧ੍ਰੋਹ ਕਮਾਇਆ ਹੈ, ਜਿਸ ਨਾਲ ਸਿੱਖ ਕੌਮ ਵਿੱਚ ਸਦੈਵ ਲਈ ਇਹ ਭੁਲੇਖਾ ਪਾ ਦਿੱਤਾ ਹੈ ਕਿ ਇਹ ਭਾਈ
ਗੁਰਦਾਸ ਜੀ ਦੀ ਰਚਨਾ ਹੈ। ਜੇ ਉਪਰੋਕਤ ਸਭ ਗੱਲਾਂ ਨੂੰ ਪਾਸੇ ਵੀ ਕਰ ਦਿੱਤਾ ਜਾਵੇ ਤਾਂ ਵੀ ਬਗੈਰ
ਕੋਈ ਸੰਕੇਤ ਦਿੱਤੇ ਕਿ ਇਹ ਰਚਨਾ ਅਲੱਗ ਲਿਖਾਰੀ ਦੀ ਹੈ, ਇਸ ਨੂੰ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ
ਵਿੱਚ ਰਲਾ ਦੇਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ”
ਆਪ ਜੀ ਨੇ 41 ਵਾਰ ਨੂੰ 40 ਵਾਰਾਂ ਨਾਲ ਸ਼ਾਮਲ ਕਰਕੇ ਛਪਵਾਉਂਣ ਲਈ ਮਰਹੂਮ
ਸ. ਗੁਰਚਰਨ ਸਿੰਘ ਜੀ ਟੋਹੜਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਆਪ ਜੀ ਦਾ ਸਿੱਟਾ ਕੁੱਝ ਵਿਚਾਰ ਦੀ ਮੰਗ
ਕਰਦਾ ਹੈ।
ਟੋਹੜਾ ਜੀ ਦਾ ਜਨਮ ਸੰਨ 1924 ਵਿੱਚ ਹੋਇਆ ਸੀ। ਅਤੇ ਉਹ ਸੰਨ 1772 ਵਿੱਚ
ਕਮੇਟੀ ਦੇ ਪ੍ਰਧਾਨ ਬਣੇ ਸੀ।
ਸੰਨ 1938 ਵਿੱਚ ਛੱਪੀ ਪੁਸਤਕ
‘ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ
ਕੁੰਜੀ’, ਅਰਥਾਰਤ ਵਾਰਾਂ ਭਾਈ ਗੁਰਦਾਸ ਭਾਵ
ਪ੍ਰਾਕਸ਼ਨੀ ਸਮੇਤ’ ਵਿੱਚ 41 ਵਾਰਾਂ ਸੰਨ। ਇਸ ਪੋਥੀ ਦੇ 770 ਪੰਨੇ ਸਨ। 41 ਵਾਰ ਪੰਨਾ 743 ਤੋਂ
ਆਰੰਭ ਹੈ। ਜਿਸ ਹੇਠ ਦਿਤਾ ਫ਼ੁਟ ਨੋਟ ਇਸ ਪ੍ਰਕਾਰ ਹੈ:-
“ਇਹ ਵਾਰ ਭਾਈ ਗੁਰਦਾਸ ਸਿੰਘ ਨਾਮੇ ਕਵੀ ਦੀ ਹੈ ਜੋ ਦਸ਼ਮੇਸ਼ ਤੋਂ ਬਹੁਤ
ਪਿੱਛੋਂ ਹੋਏ ਹਨ”
1938 ਵਿੱਚ ਛੱਪੀ ਇਸ ਪੁਸਤਕ ਦੀ ਭੇਟਾ ਜਿਲਦ ਸਮੇਤ 1. ।।) ਤੇ ਬਿਨਾ ਜਿਲਦ
ਤੋਂ 1. ।) ਕਰਕੇ ਲਿਖੀ ਹੈ। ਯਾਨੀ। ਤੋਂ ਭਾਵ, ਚਾਰ ਆਨੇ ਦੇ ਹਿਸਾਬ ਨਾਲ ਜਿਲਦ ਸਮੇਤ ਪੋਣੇ ਦੋ
ਰੁਪੈ ਅਤੇ ਬਿਨਾ ਜਿਲਦ ਢੇਡ ਰੁਪੈ! ਇਸ ਦੇ ਲਿਖਾਰੀ ਗਿਆਨੀ ਹਜ਼ਾਰਾ ਸਿੰਘ ਜੀ ਸਨ।
ਸੰਨ 1938 ਵਿੱਚ ਟੋਹੜਾ ਜੀ 14 ਕੁ ਸਾਲ ਦੇ ਸਨ! ਭਾਈ ਗੁਰਦਾਸ ਦੀ ਵਾਰਾਂ
ਨਾਲ ਭਾਈ ਗੁਰਦਾਸ ਸਿੰਘ ਦੀ ਵਾਰ ਲਿਖਣ ਦੀ ਪਰਪਾਟੀ ਚਿਰ ਤੋਂ ਪਹਿਲਾਂ ਦੀ ਸੀ। ਆਉ ਹੁਣ ਜ਼ਰਾ
ਸ਼੍ਰੋਮਣੀ ਕਮੇਟੀ ਵੱਲੋ ਛਾਪੀਆਂ ਵਾਰਾਂ ਦੀ ਇੱਕ ਪੁਸਤਕ ਵੱਲ ਝਾਤ ਮਾਰ ਲਈਏ।
ਵੀਰ ਜੀਉ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਅੰਮ੍ਰਿਤਸਰ ਵਲੋਂ ਸੰਨ 1964 ਵਿੱਚ ਪ੍ਰਕਾਸ਼ਤ
ਪੁਸਤਕ ‘ਵਾਰਾਂ ਭਾਈ ਗੁਰਦਾਸ
ਜੀ’ ਦੇ ਆਰੰਭਕ ਸਫ਼ੇਆਂ ਵਿੱਚ ਇਹ ਸੂਚਨਾ ਦਿੱਤੀ
ਗਈ ਹੈ:-
“. . ਚੌਥੇ ਭਾਈ ਗੁਰਦਾਸ ਸਿੰਘ ਜੀ ਵੀ ਇੱਕ ਕਵੀ ਸਨ, ਜੋ ਸ਼੍ਰੀ ਗੁਰੁ
ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਂਣ ਤੋਂ ਢੇਰ ਵਿੱਚ ਬਾਅਦ ਹੋਏ ਹਨ।
ਚਾਲ੍ਹਵੀਂ ਤੇ ਇਕਤਾਲ੍ਹਵੀਂ ਵਾਰ
ਇਨ੍ਹਾਂ ਵਾਰਾਂ ਵਿਚੋਂ 41 ਵੀਂ ਵਾਰ ਚੌਥੇ ਭਾਈ ਗੁਰਦਾਸ ਸਿੰਘ ਜੀ ਦੀ ਰਚਨਾ
ਹੈ। ਇਹ ਵਾਰ ਕੁੱਝ ਕੁ ਸਰਬ ਲੋਹ ਗ੍ਰੰਥ ਦੇ ਪ੍ਰਾਚੀਨ ਨੁਸਖਿਆਂ ਵਿੱਚ ਭੀ ਦਰਜ ਹੋਈ ਮਿਲਦੀ ਹੈ…”
466 ਪੰਨਿਆਂ ਦੀ ਇਸ ਪੁਸਤਕ ਦਾ ਮੁੱਲ ਉਸ ਵੇਲੇ ਸਾਦਾ ਜਿਲਦ 3. 50 ਰੁਪੈ
ਸੀ ਅਤੇ ਕਪੜਾ ਜਿਲਦ ਦੀ ਕੀਮਤ 4 ਰੂਪੈ ਸੀ। ਇਸ ਵਿੱਚ 41ਵੀਂ ਵਾਰ ਵੀ ਸ਼ਾਮਲ ਸੀ।
ਇਹ ਪੁਸਤਕ ਟੋਹੜਾ ਜੀ ਦੇ ਪ੍ਰਧਾਨ ਪਦ ਤਕ ਪਹੁੰਚਣ ਤੋਂ 8 ਸਾਲ ਪਹਿਲਾਂ ਦੀ
ਹੈ, ਅਤੇ ਇਸ ਵਿੱਚ 41 ਵਾਰ ਦੇ ਲਿਖਾਰੀ ਭਾਈ ਗੁਰਦਾਸ ਸਿੰਘ ਜੀ ਬਾਰੇ ਉੱਚੇਚੀ ਸੂਚਨਾ ਦਰਜ ਹੈ।
ਸਿੱਧ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਛੱਪਦੇ ਲਿੱਟਰੇਚਰ ਵਿੱਚ ਵਾਰਾਂ ਪਹਿਲਾਂ ਤੋਂ ਹੀ
ਇੱਕਠੇ ਛੱਪਦੀਆਂ ਆਇਆਂ ਸਨ। ਲਗਭਗ ਹਰ ਜਾਣਕਾਰ ਸੱਜਣ ਇਹ ਜਾਣਦਾ ਹੈ ਕਿ 41 ਵਾਰ ਪਹਿਲੇ ਭਾਈ
ਗੁਰਦਾਸ ਜੀ ਦੀ ਨਹੀਂ।
ਵੀਰ ਜੀਉ ਆਪ ਜੀ ਨੇ ਇਸ ਲੇਖ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਵੀ
ਸ਼ੱਕ ਦੇ ਦਾਈਰੇ ਵਿੱਚ ਲਿਆਉਂਣ ਦਾ ਯਤਨ ਕੀਤਾ ਹੈ। ਬੇਨਤੀ ਹੈ ਕਿ ਨਿਜੀ ਸੋਚ ਨੂੰ ਅਤਿ ਮਹੱਤਵਪੁਰਨ
ਵਿਸ਼ੇਆਂ ਬਾਰੇ ਇੰਝ ਪ੍ਰਗਟ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਕਿ ਕਿੱਧਰੇ ਬੇੜਾ ਹੀ ਨਾ ਡੁੱਬ
ਜਾਏ!
ਹਰਦੇਵ ਸਿੰਘ, ਜੰਮੂ-18. 3. 2013
(18/03/13)
ਸਰਵਜੀਤ ਸਿੰਘ
ਸਿਖ
ਮਾਰਗ ਦੇ ਸਮੂਹ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸਿੱਖ ਮਾਰਗ ਦੇ ਹਫ਼ਤਾ ਵਾਰੀ ਲੇਖਾ `ਚ, ਪਿਛਲੇ ਹਫ਼ਤੇ ਪੁਰਾਤਨ ਸਿੱਕਿਆਂ ਨਾਲ ਸਬੰਧਿਤ ਇਕ ਲੇਖ ਛਪਿਆ
ਸੀ। ਜਿਸ `ਚ ਪੁਰਾਣੇ ਸਿੱਕਿਆਂ ਦੇ ਚਿੱਤਰ ਵੀ ਦਿੱਤੇ ਗਏ ਸਨ। ਮੈਨੂੰ ਉਨ੍ਹਾਂ ਸਿੱਕਿਆਂ ਤੇ ਲਿਖੀ
ਹੋਈ ਭਾਸ਼ਾ ਦੀ ਸਮਝ ਨਹੀ ਹੈ। ਪਰ ਜਦੋਂ ਧਿਆਨ ਨਾਲ ਚਿੱਤਰ ਵੇਖੇ ਤਾਂ ਅਜੇਹਾ ਮਹਿਸੂਸ ਹੋਇਆ ਹੈ ਕਿ
ਸਿੱਕੇ ਦੇ ਦੋਵੇਂ ਪਾਸੇ ਜੋ ਲਿਖਿਆ ਹੋਇਆ ਵਿਖਾਈ ਦਿੰਦਾ ਹੈ ਉਹ, ਉਸ ਨਾਲ ਮੇਲ ਨਹੀ ਖਾਂਦਾ ਜੋ
ਸਿੱਕੇ ਤੇ ਲਿਖੇ ਹੋਏ ਨੂੰ ਵੱਖ ਟਾਈਪ ਕੀਤਾ ਹੋਇਆ ਹੈ। ਸਿੱਕੇ ਦੇ ਪਿਛਲੇ ਪਾਸੇ ਦੀ ਲਿਖਤ ਜੋ ਟਾਈਪ
ਕੀਤੀ ਹੋਈ ਹੈ, ਉਸ `ਚ ‘v s Year’
ਵੀ ਲਿਖਿਆ ਹੋਇਆ ਹੈ। ਕੀ ਇਹ ਸਿੱਕੇ ਤੇ ਵੀ ਲਿਖਿਆ ਹੋਇਆ ਹੈ ਜਾਂ ਸਿੱਕੇ ਤੇ ਲਿਖੇ ਹੋਏ ਨੂੰ ਟਾਈਪ
ਕਰਨ ਵਾਲੇ ਨੇ ਵਾਧੂ ਲਿਖ ਦਿੱਤਾ ਹੈ। ਸਿੱਕਿਆਂ ਤੇ ਲਿਖੀ ਹੋਈ ਭਾਸ਼ਾ ਨੂੰ ਜਾਨਣ ਵਾਲਾ ਕੋਈ ਸੱਜਣ
ਜੇ ਇਸ ਬਾਰੇ ਜਾਣਕਾਰੀ ਦੇਵੇ ਤਾਂ ਸਾਰਿਆ ਲਈ ਲਾਹੇਵੰਦ ਸਾਬਿਤ ਹੋਵੇਗੀ।
http://www.sikhmarg.com/2013/0310-takhat-sikay.html
##############
ਸਿੱਖ ਮਾਰਗ ਦੇ ਸਿੱਕਿਆਂ ਸਬੰਧੀ ਚਲ ਰਹੀ ਵਿਚਾਰ ਚਰਚਾ `ਚ ਬੇਨਤੀ ਹੈ ਕਿ ਮੈਂ ਇਕ ਸਵਾਲ ਦਾ ਜਵਾਬ
ਲੱਭ ਰਿਹਾ ਸੀ ਤਾਂ ਅਚਾਨਕ ਹੀ ਇਕ ਸਿੱਕੇ ਦੀ ਫ਼ੋਟੋ ਸਾਹਮਣੇ ਆ ਗਈ।
ਇਸ ਸਿੱਕੇ ਦੇ ਇਕ ਪਾਸੇ ਗੁਰੂ ਨਾਨਕ ਜੀ ਦੀ ਫ਼ੋਟੋ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ (ਹਿੰਦੀ `ਚ)
ਅਤੇ ੴ ਲਿਖਿਆ ਹੋਇਆ ਹੈ। ਇਸ ਸਿੱਕੇ ਦੇ ਦੂਜੇ ਪਾਸੇ
HALF ANNA ਅਤੇ ਸਿੱਕਾ ਜਾਰੀ ਕਰਨ ਵਾਲੇ ਦਾ ਨਾਮ
EAST INDIA COMPANY U K 1616
ਲਿਖਿਆ ਹੋਇਆ ਹੈ।
ਸਪੱਸ਼ਟ ਹੈ ਕਿ ਇਹ ਸਿੱਕਾ EAST INDIA COMPANY
ਨੇ 1616 ਈ `ਚ ਜਾਰੀ ਕੀਤਾ ਹੋਵੇਗਾ। ਕੀ ਇਸ ਸਿੱਕੇ ਨੂੰ ਪ੍ਰਮਾਣਿਕ ਮੰਨਿਆ ਜਾ ਸਕਦਾ ਹੈ? ਇਸ
ਸਿੱਕੇ ਦੀ ਪ੍ਰਮਾਣਿਕਤਾ ਬਾਰੇ ਜੇ ਕੋਈ ਸੱਜਣ ਜਾਣਕਾਰੀ ਦੇ ਸਕੇ ਤਾਂ ਧੰਨਵਾਦੀ ਹੋਵਾਂਗਾ। (
ਵਸੀਲਾ:- http://satguru.weebly.com)
################
ਸ. ਗੁਰਸ਼ਰਨ ਸਿੰਘ ਕਸੇਲ ਜੀ ਦੇ ਸਵਾਲ, “ਦੂਸਰੀ ਜਾਣਕਾਰੀ ਇਹ
ਲੈਣੀ ਚਾਹੁੰਦਾ ਹਾਂ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਏ ਸਨ
ਤਾਂ ਮੀਣਿਆਂ ਨੇ ਹਰਿਮੰਦਰ ਸਾਹਿਬ ਦੇ ਬੂਹੇ ਬੰਦ ਕਰ ਲਏ ਸਨ ਤਾਂ ਉਸ ਸਮੇ ਕੀ ਗੁਰੂ ਜੀ ਅਕਾਲ ਤਖਤ
ਸਾਹਿਬ ਗਏ ਸਨ ? ਜੇ ਨਹੀਂ ਤਾਂ ਕੀ ਕਾਰਨ ਹੋ ਸਕਦਾ ਹੈ ? ਜੇ ਕਿਸੇ ਲਿਖਾਰੀ ਨੇ ਗੁਰੂ ਸਾਹਿਬ ਦਾ
ਅਕਾਲ ਤਖਤ ਸਾਹਿਬ ‘ਤੇ ਜਾਣ ਦਾ ਜਿਕਰ ਕੀਤਾ ਹੈ ਤਾਂ ਦੱਸਣ ਦੀ ਖੇਚਲ ਕਰਨੀ ਜੀ” ਸਬੰਧੀ
ਬੇਨਤੀ ਹੈ ਕਿ ਪੋ: ਸਾਹਿਬ ਸਿੰਘ ਜੀ, ਪੋ: ਕਰਤਾਰ ਸਿੰਘ, ਮਹਿੰਦਰ ਸਿੰਘ ਜੋਸ ਅਤੇ ਡਾ ਦਿਲਗੀਰ ਆਦਿ
ਨੇ ਤਾਂ ਅਜੇਹਾ ਨਹੀ ਲਿਖਿਆ। ਡਾ ਦਿਲਗੀਰ ਨੇ ਤਾਂ ਦਰਵਾਜ਼ੇ ਬੰਦ ਕਰਨ ਦੀ ਕਹਾਣੀ ਨੂੰ ਵੀ ਰੱਦ ਕੀਤਾ
ਹੈ। ਡਾ ਦਿਲਗੀਰ ਜੀ ਮੁਤਾਬਕ ਤਾਂ ਗੁਰੂ ਜੀ ਦਾ ਉਥੇ ਸਵਾਗਤ ਕੀਤਾ ਗਿਆ ਸੀ। ਗੁਰੂ ਜੀ 22 ਨਵੰਬਰ
1664 ਨੂੰ ਗੁਰੂ ਕੇ ਚੱਕ ਪੁੱਜੇ ਸਨ। ਉਥੇ ਹਰਜੀ ਨੇ ਗੁਰੂ ਜੀ ਨੂੰ ਜੀ ਆਇਆ ਆਖਿਆ ਸੀ। ਗੁਰੂ ਜੀ
ਨੇ ਇਕ ਟਿੱਬੇ ਤੇ ਦਿਵਾਨ ਸਜਾਇਆ ਸੀ, ਜਿਸ ਨੂੰ ਅੱਜ ਥੜਾ ਸਾਹਿਬ ਕਿਹਾ ਜਾਂਦਾ ਹੈ। (ਯਾਦ ਰਹੇ,
ਅੱਜ ਭਾਵ 18 ਮਾਰਚ ਨੂੰ ਇਸ ਗੁਰਦਵਾਰੇ ਨੂੰ, ਸ਼੍ਰੋਮਣੀ ਕਮੇਟੀ ਵੱਲੋਂ ਢਾਹ ਦਿੱਤਾ ਗਿਆ ਹੈ। ਇਹ
ਕਾਰ ਸੇਵਾ ਹਰਨਾਮ ਸਿੰਘ ਧੁੰਮੇ ਨੂੰ ਸੌਂਪੀ ਗਈ ਹੈ)
########################
ਸ. ਗੁਰਮਤੀ ਸਿੰਘ ਜੀ ਆਪਣੇ ਲੇਖ ‘ਅਕਾਲ ਤਖਤ ਕਿੱਥੇ ਹੇ?’
ਵਿਚ ਲਿਖਦੇ ਹਨ ਕਿ, “ ਜਦੋਂ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ੧੮ ਮਾਰਚ ੧੮੮੭ ਈਸਵੀ ਨੂੰ
ਪੰਥ ਖਾਲਸਾ ਸੇ ਅਲਹਿਦਾ ਕੀਆ ਗਿਆ, ਤਾਂ ਉਸ ਅਖੌਤੀ ਹੁਕਮਨਾਮੇ ਵਿੱਚ ‘ਅਕਾਲ ਤਖਤ, ਅਕਾਲ ਤਖਤ ਦੇ
ਜਥੇਦਾਰ ਜਾਂ ਪੰਜਾਂ ਪਿਆਰਿਆਂ’ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ?” ਸਬੰਧੀ ਬੇਨਤੀ ਹੇ ਕਿ ਜੋ ਸ.
ਗੁਰਮੀਤ ਸਿੰਘ ਜੀ ਨੇ ਲਿਖਿਆ ਹੈ ਉਹ ਸੋਲਾਂ ਆਨੇ ਸੱਚ ਲਿਖਿਆ ਹੈ। ਪੇਸ਼ ਹੈ ਉਹ ਹੁਕਮਨਾਮਾ ਜੋ
ਪ੍ਰੋ: ਗੁਰਮੁਖ ਸਿੰਘ ਜੀ ਦੇ ਖਿਲਾਫ਼ 18 ਮਾਰਚ ਨੂੰ 1887 ਦਿਨ ਸ਼ੁੱਕਰਵਾਰ ਨੂੰ ਪੁਜਾਰੀਆਂ ਵੱਲੋਂ
ਜਾਰੀ ਕੀਤਾ ਗਿਆ ਸੀ;
“ਹਮ ਜੁਮਲੇ ਸਿੰਘਾਨ ਪੁਜਾਰੀਅਨ ਤਖਤ ਸਾਹਿਬ
ਅਕਾਲ ਬੁੰਗਾ ਵਾ
ਦਰਬਾਰ ਸਾਹਿਬ ਜੀ ਵ ਬਾਬਾ ਅਟਲ ਰਾਇ ਜੀ ਵ ਝੰਡਾ ਬੁੰਗਾ ਸਾਹਿਬ ਵ ਸ਼ਹਿਦ ਬੁੰਗਾ ਸਾਹਿਬ ਨੇ
ਮੁਲਾਹਜੇ ਕਾਰਵਾਈ ਗੁਰਮੁਖ ਸਿੰਘ ਸਕਤ੍ਰਿ ਕਾ ਕੀਆ। ਮਾਲੂਮ ਹੂਆ ਹੈ ਕਿ ਇਸ ਸਖਸ਼ ਨੇ ਚੰਦ ਜਗ੍ਹਾਂ
ਬਰਖ਼ਿਲਾਫ਼਼ ਗੁਰਇਸ਼ਟ ਕੇ ਤੌਹੀਨ ਗੁਰੂ ਗ੍ਰੰਥ ਸਾਹਿਬ ਵ ਗੁਰੂ ਅੰਸ਼ ਵ ਗੁਰਬਾਣੀ ਕੇ ਤਹਿਰੀਰ ਵ ਤਕਰੀਰ
ਕੀਆ ਹੈ ਜਿਸ ਸੇ ਸਾਬਤ ਹੋਤਾ ਹੈ ਕਿ ਉਸ ਕਾ ਏਤਕਾਦ ਸਿੱਖ ਧਰਮ ਸੇ ਬਿਲਕੁਲ ਬਰਖ਼ਿਲਾਫ਼ ਹੈ। ਇਸ
ਵਾਸਤੇ ਹਮ ਤਮਾਮ ਪੁਜਾਰੀਆਨ ਵ ਗ੍ਰੰਥੀਆਨ ਵ ਨੰਬਰਦਾਰ ਗੁਰਦਵਾਰੇ ਹਾਇ ਮਦਦੂਹ ਤਹਿਰੀਰ ਕਰਤੇ ਹੈਂ
ਕਿ ਗੁਰਮੁਖ ਸਿੰਘ ਮਜ਼ਕੂਕ ਪੰਥ ਖਾਲਸਾ ਸੇ ਅਲਹਿਦਾ ਕੀਆ ਗਿਆ ਹੈ। ਗੁਰਦੁਆਰੇ ਹਾਇ ਮੌਸੂਫ਼ ਉਸ ਕੀ
ਅਰਦਾਸ ਨਾ ਹੋਗੀ ਵ ਬਰਤਾਉ ਨ ਹੋਗਾ। ਤਮਾਮ ਸਿੰਘਾਨ ਕੇ ਵਾਜਿਆ ਰਹੇ ਕਿ ਕੋਈ ਸ਼ਖ਼ਸ ਉਸ ਕਾ ਪੈਰੋਕਾਰ
ਨਾ ਹੋ। ਜੋ ਸ਼ਖਸ ਉਸ ਕੀ ਪੈਰਵੀ ਕਰੇਗਾ, ਵੁਹ ਭੀ ਬੇਮੁਖ, ਲਾਇਕ ਤਨਖਾਹ ਸਮਝਾ ਜਾਏਗਾ ਔਰ ਵੈਸਾ ਹੀ
ਸਲੂਕ ਉਸ ਕੇ ਸਾਥ ਕੀਆ ਜਾਵੇਗਾ। ਫਕਾਤ ਵ ਤਾਰੀਖ਼ ਸਤਵੀਂ ਮਾਹ ਚੇਤ 418 ਗੁਰੂ ਨਾਨਕ ਸ਼ਾਹੀ,
ਮੁਤਾਬਕ 18 ਮਾਰਚ 1887। (ਧੰਨਵਾਦ ਸਹਿਤ; ਰੋਜ਼ਾਨਾ ਸਪੋਕਸਮੈਨ -17 ਮਾਰਚ 2013, ਪੰਨਾ 7)
ਧੰਨਵਾਦ
ਸਰਵਜੀਤ ਸਿੰਘ
(18/03/13)
ਡਾ. ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ ਅਤੇ ਵੈਬਸਾਈਟ ਦੇ ਸਤਿਕਾਰਯੋਗ ਸਾਰੇ ਪਾਠਕਾਂ ਨੂੰ
ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸ. ਸੁਖਜੀਤ ਪਾਲ ਸਿੰਘ ਜੀ ਨੇ ਸਿਖਮਾਰਗ ਤੇ 15. 03. 2013 ਨੂੰ ਪਾਏ ਗਏ ਆਪਣੇ ਪੱਤਰ
ਵਿੱਚ ਹੇਠਾਂ ਦਿੱਤੇ ਅਨੁਸਾਰ ਲਿਖਿਆ ਸੀ:
“ਜਦੋਂ ਵੀ ਕੋਈ ਵੀਰ ਡਾ. ਇਕਬਾਲ ਸਿੰਘ ਢਿੱਲੋਂ ਨੂੰ ਕੋਈ ਸਵਾਲ ਪੁੱਛਦਾ ਹੈ ਜਾਂ ਉਹਨਾ ਦੇ
ਵੱਲੋਂ ਆਪਾ ਵਿਰੋਧੀ ਲਿਖੀਆਂ ਗੱਲਾਂ ਨੂੰ ਸਾਹਮਣੇ ਲਿਆਉਂਦਾ ਹੈ ਤਾਂ ਡਾ. ਸਾਹਿਬ ਬੁਖਲਾ ਜਾਂਦੇ ਹਨ
ਤੇ ਸੱਚ ਲਿਖਣ ਵਾਲੇ ਨੂੰ ਦਿਮਾਗੀ ਤੌਰ ਤੇ ਇਲਾਜ ਕਰਨ ਦੀਆਂ ਸਲਾਹਾਂ ਦੇਣ ਲੱਗ ਪੈਂਦੇ ਹਨ।”
ਮੇਰੇ ਵੱਲੋਂ ਸਿਖਮਾਰਗ ਤੇ 16. 03. 2013 ਨੂੰ ਪਾਏ ਗਏ ਆਪਣੇ ਪੱਤਰ ਰਾਹੀਂ ਮੈਂ ਸ. ਸੁਖਜੀਤ
ਪਾਲ ਸਿੰਘ ਜੀ ਨੂੰ ਬੇਨਤੀ ਕੀਤੀ ਸੀ ਕਿ ੳਹੁਨਾਂ ਦੀਆਂ ਉਪੱਰ ਦਿੱਤੀਆਂ ਸਤਰਾਂ ਵਿੱਚ ਮੇਰੇ ਉੱਤੇ
ਲਗਾਏ ਗਏ ਦੋਸ਼ ਦੀ ਉਹ ਕੋਈ ਉਦਾਹਰਨ ਦੇਣ ਤਾਂ ਸ. ਹਰਦੇਵ ਸਿੰਘ ਜੰਮੂ ਜੀ ਅਤੇ ਸ. ਸੁਖਜੀਤ ਪਾਲ
ਸਿੰਘ ਜੀ ਨੇ ਸਿਖਮਾਰਗ ਤੇ 17. 03. 2013 ਨੂੰ ਪਾਏ ਗਏ ਆਪਣੇ-ਆਪਣੇ ਪੱਤਰਾਂ ਰਾਹੀਂ ਵੈਬਸਾਈਟ
ਉੱਤੇ ਹੋਈ ਪੁਰਾਣੀ ਵਿਚਾਰ-ਚਰਚਾ ਦੇ ਅਧਾਰ ਤੇ ਕੁੱਝ ਅਜਿਹੀਆਂ ਉਦਾਹਰਨਾ ਦੇ ਦਿੱਤੀਆਂ ਹਨ ਜੋ
ਬਿਲਕੁਲ ਅਧੂਰੀਆਂ ਹਨ। ਸ. ਸੁਖਜੀਤ ਪਾਲ ਸਿੰਘ ਜੀ ਦੀ ਉੱਪਰ ਦਿੱਤੀ ਟਿੱਪਣੀ ਵਿੱਚ ਕੁੱਝ ਵਿਸ਼ੇਸ਼
ਸ਼ਬਦ ਹਨ ਜੋ ਹੇਠਾਂ ਦੁਹਰਾਏ ਜਾ ਰਹੇ ਹਨ:
“ਜਦੋਂ ਵੀ ਕੋਈ ਵੀਰ ਡਾ. ਇਕਬਾਲ ਸਿੰਘ ਢਿੱਲੋਂ ਨੂੰ ਕੋਈ ਸਵਾਲ ਪੁੱਛਦਾ ਹੈ ਜਾਂ ਉਹਨਾ ਦੇ
ਵੱਲੋਂ ਆਪਾ ਵਿਰੋਧੀ ਲਿਖੀਆਂ ਗੱਲਾਂ ਨੂੰ ਸਾਹਮਣੇ ਲਿਆਉਂਦਾ ਹੈ ਤਾਂ ਡਾ. ਸਾਹਿਬ ਬੁਖਲਾ ਜਾਂਦੇ
ਹਨ..........................”
ਸ. ਹਰਦੇਵ ਸਿੰਘ ਜੰਮੂ ਜੀ ਅਤੇ ਸ. ਸੁਖਜੀਤ ਪਾਲ ਸਿੰਘ ਜੀ ਨੇ ਆਪਣੇ ਪੱਤਰਾਂ ਵਿੱਚ ਉਦਾਹਰਨਾ
ਦੇ ਨਾਲ ਸਬੰਧਤ ਕਥਿਤ ‘ਸਵਾਲਾਂ’ ਅਤੇ ‘ਆਪਾ ਵਿਰੋਧੀ ਲਿਖੀਆਂ
ਗੱਲਾਂ’ ਦਾ ਜ਼ਿਕਰ ਨਹੀਂ ਕੀਤਾ। ਉਹਨਾ ਨੇ ਕੇਵਲ ਮੇਰੇ ਪ੍ਰਤੀਕਰਮ ਦਾ ਹੀ ਜ਼ਿਕਰ ਕੀਤਾ
ਹੈ ਪਰੰਤੂ ਵੱਖ-ਵੱਖ ਸਮੇਂ ਤੇ ਜਿਸ ਸੰਦਰਭ ਵਿੱਚੋਂ ਇਹ ਪ੍ਰਤੀਕਰਮ ਉਪਜਿਆ ਹੈ ਉਸ ਸੰਦਰਭ ਨੂੰ ਉਹ
ਛੁਪਾ ਗਏ ਹਨ। ਸ. ਹਰਦੇਵ ਸਿੰਘ ਜੀ ਅਤੇ ਸ. ਸੁਖਜੀਤ ਪਾਲ ਸਿੰਘ ਜੀ ਦੇ ਵਿਚਾਰ-ਅਧੀਨ ਪੱਤਰਾਂ ਵਿੱਚ
ਉਦਾਹਰਨਾ ਦੇ ਨਾਮ ਤੇ ਕੋਟ (quote)
ਕੀਤਾ ਗਿਆ ਮੇਰਾ ਪ੍ਰਤੀਕਰਮ ਉਹਨਾ ਸੱਜਣਾ ਲਈ ਹੈ ਜੋ ਵਿਚਾਰ-ਚਰਚਾ ਵਿੱਚ ਬੇਦਲੀਲੇ ਹੋ ਜਾਣ ਤੇ
ਵਿਸ਼ੇ ਸਬੰਧੀ ਤੱਥ ਅਤੇ ਤਰਕ ਦੇ ਅਧਾਰ ਤੇ ਗੱਲ ਕਰਨ ਦੀ ਬਜਾਇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਲੱਗ
ਪੈਂਦੇ ਹਨ, ਬੇਬੁਨਿਆਦ ਦੂਸ਼ਣਬਾਜ਼ੀ ਤੇ ਉੱਤਰ ਆਉਂਦੇ ਹਨ ਅਤੇ ਹਲਕੀਆਂ ਜਾਤੀ ਟਿੱਪਣੀਆਂ ਕਰਨ ਲੱਗ
ਪੈਂਦੇ ਹਨ।
ਅਸੀਂ ਆਮ ਜੀਵਨ ਵਿੱਚ ਵੇਖਦੇ ਹਾਂ ਕਿ ਕੁੱਝ ਵਿਅਕਤੀ ਝੂਠੇ ਪੈ ਜਾਣ ਤੇ ਗਾਲੀ-ਗਲੋਚ ਤੇ ਉੱਤਰ
ਆਉਂਦੇ ਹਨ। ਗਾਲੀ-ਗਲੋਚ ਵਿੱਚ ਮੰਦੀ ਸ਼ਬਦਾਵਲੀ, ਝੂਠੀ ਦੂਸ਼ਣਬਾਜ਼ੀ ਅਤੇ ਅਪਮਾਨਜਨਕ ਜਾਤੀ ਟਿੱਪਣੀਆਂ
ਹੀ ਤਾਂ ਸ਼ਾਮਲ ਹੁੰਦੀਆਂ ਹਨ। ਗਾਲੀ ਗਲੋਚ ਕਰਨ ਵਾਲੇ ਵਿਅਕਤੀ ਕੁੱਝ ਖਾਸ ਕਿਸਮ ਦੇ ਗੰਭੀਰ
ਮਨੋਵਿਗਿਆਨਕ ਵਿਗਾੜਾਂ ਦਾ ਸ਼ਿਕਾਰ ਹੋ ਚੁੱਕੇ ਹੁੰਦੇ ਹਨ। ਇੱਸੇ ਕਰਕੇ ਅਜਿਹੇ ਵਿਅਕਤੀਆਂ ਨੂੰ
ਮਨੋਵਿਗਿਆਨ ਦੇ ਮਾਹਰ ਇਲਾਜ ਦੀ ਸਲਾਹ ਦੇ ਦਿੰਦੇ ਹਨ। ਕਿਸੇ ਵਿਚਾਰ-ਚਰਚਾ ਦੌਰਾਨ ਬੇਦਲੀਲੇ ਹੋ ਜਾਣ
ਤੇ ਕਿਸੇ ਵਿਅਕਤੀ ਵੱਲੋਂ ਮੰਦੀ ਭਾਸ਼ਾ ਦੀ ਵਰਤੋਂ, ਝੂਠੀ ਦੂਸ਼ਣਬਾਜ਼ੀ ਅਤੇ ਜਾਤੀ ਟਿੱਪਣੀਆਂ ਤੇ ਉੱਤਰ
ਆਉਣ ਦੇ ਪਿੱਛੇ ਵੀ ਕੁੱਝ ਅਜਿਹੇ ਹੀ ਮਨੋਵਿਗਿਆਨਕ ਕਾਰਨ ਮੌਜੂਦ ਹੁੰਦੇ ਹਨ। ਕੁੱਝ ਸੱਜਣਾ ਨੂੰ
ਸਮੇਂ-ਸਮੇਂ ਮੇਰੇ ਵੱਲੋਂ ਦਿੱਤੀ ਗਈ ਸੁਹਿਰਦ ਸਲਾਹ ਅਜਿਹੀ ਸਥਿਤੀ ਦੇ ਸੰਦਰਭ ਵਿੱਚ ਹੀ ਹੈ। ਇਸ
ਨੂੰ ਮੰਨਣਾ ਜਾਂ ਨਾ ਮੰਨਣਾ ਸਬੰਧਤ ਧਿਰਾਂ ਤੇ ਨਿਰਭਰ ਹੈ।
ਵੈਬਸਾਈਟ ਤੇ 16. 03. 2013 ਨੂੰ ਪਾਏ ਗਏ ਮੇਰੇ ਪੱਤਰ ਵਿੱਚ ਸ. ਹਰਦੇਵ ਸਿੰਘ ਜੰਮੂ ਜੀ ਨੂੰ ਫਿਰ
ਬੇਨਤੀ ਕੀਤੀ ਗਈ ਸੀ ਕਿ ਉਹ ਮੇਰੀ ਪੁਸਤਕ ਸਬੰਧੀ ਉਹਨਾਂ ਵੱਲੋਂ ਵਿੱਢੇ ਭੰਡੀ-ਪਰਚਾਰ ਨੂੰ ਉਹ ਰੋਕਣ
ਦੀ ਕਿਰਪਾਲਤਾ ਕਰਨ ਪਰੰਤੂ 17. 03. 2013 ਦੇ ਆਪਣੇ ਪੱਤਰ ਵਿੱਚ ਉਹ ਹੇਠਾਂ ਦਿੱਤੇ ਅਨੁਸਾਰ ਲਿਖਦੇ
ਹਨ:
“ਚੁੰਕਿ ਆਪਣੀ ਪੁਸਤਕ ਦੀ ਕੱਚੀਆਈ ਪ੍ਰਗਟ ਹੋਂਣ ਉਪਰੰਤ, ਡਾ. ਸਾਹਿਬ ਜੀ ਨੂੰ ਸ਼ਾਯਦ ਹਰ ਪਾਸੇ, ਹੁਣ
ਮੈਂ ਹੀ ਨਜ਼ਰ ਆਉਂਦਾ ਹਾਂ,………………………..” ਇਸ ਸਥਿਤੀ ਵਿੱਚ 16. 03. 2013 ਦੇ ਆਪਣੇ ਪੱਤਰ ਵਿੱਚ
ਮੇਰੇ ਵੱਲੋਂ ਉਹਨਾਂ ਬਾਰੇ ਸੁਝਾਇਆ ਗਿਆ ‘ਫੋਬੀਆ’ ਵਾਲਾ ਨਿਰਨਾ ਨਾਜਾਇਜ਼ ਨਹੀਂ ਸੀ। ਕਿਸੇ ਗੰਭੀਰ
ਖੋਜ-ਕਾਰਜ ਦੇ ਸਿੱਟਿਆਂ ਨੂੰ ਨਕਲੀ ਵਸਤਾਂ ਦੀਆਂ ਤਸਵੀਰਾਂ ਨਾਲ ਨਕਾਰਿਆ ਨਹੀਂ ਜਾ ਸਕਦਾ ਨਾ ਹੀ
ਹਲਕੀ ਪੱਧਰ ਦੇ ਭੰਡੀ-ਪਰਚਾਰ ਰਾਹੀਂ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(18/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੋ
ਬ੍ਰਹਿਮੰਡੇ, ਸੋਈ ਪਿੰਡੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੋ ਬ੍ਰਹਿਮੰਡੇ, ਸੋਈ ਪਿੰਡੇ, ਜੋ ਖੋਜੈ ਸੋ ਪਾਵੈ।
ਖੋਜਣ ਬਿਨ ਕਦ ਦਰ ਘਰ ਉਸਦਾ, ਨਜ਼ਰ ਕਿਸੇ ਦੇ ਆਵੈ।
ਹੋ ਨਿਸ਼ਕਪਟ, ਰੱਖ ਓਸ ਭਰੋਸਾ, ਸਵੈ-ਅਨੁਸ਼ਾਸ਼ਨ ਹੋਵੇ।
ਮਨ ਤੋਂ ਹੋ ਪਾਸੇ ਇਸ ਜੱਗ ਦੀਆਂ, ਸੋਚ ਵਿਚਾਰਾਂ ਖੋਵੇ।
ਸ਼ਿਵ-ਸ਼ਕਤੀ ਦਾ ਕੇਲ੍ਹ ਨਿਰਾਲਾ, ਆਪ ਭੇਦ ਸਮਝਾਵੈ।
ਜੋ ਬ੍ਰਹਿਮੰਡੇ, ਸੋਈ ਪਿੰਡੇ, ਜੋ ਖੋਜੈ ਸੋ ਪਾਵੈ।
ਸ਼ਿਵ ਤਾਂ ਹੈ ਅਨਪ੍ਰਗਟ ਚੇਤਨਾ, ਵਜਦੀ ਜਦੋਂ ਸਮਾਧੀ।
ਸ਼ਕਤੀ ਭਰੇ ਅਨੂਠੀ ਅੰਦਰ, ਅਵਚੇਤਨ ਹੋ ਸਾਧੀ।
ਸ਼ਕਤੀਸ਼ਾਲੀ, ਗਤੀਸ਼ੀਲਤਾ, ਵਸ ਵਿੱਚ ਸਾਧ ਲਿਆਵੈ।
ਜੋ ਬ੍ਰਹਿਮੰਡੇ, ਸੋਈ ਪਿੰਡੇ, ਜੋ ਖੋਜੈ ਸੋ ਪਾਵੈ।
ਸਵੈ ਪ੍ਰਕਾਸ, ਸੱਚਾ ਪ੍ਰਗਟਾਵਾ, ਖੋਜਣ ਤੇ ਹੀ ਮਿਲਦਾ।
ਧਿਆਨ ਲਗਾਏ, ਆਪ ਗਵਾਏ, ਪਤਾ ਮੂਲ ਦਾ ਚਲਦਾ।
ਮਿਟੇ ਹਨੇਰਾ, ਮਿਲੇ ਚਾਨਣਾ, ਅੰਤਰ ਹੋਂਦ ਸੁਹਾਵੈ।
ਜੋ ਬ੍ਰਹਿਮੰਡੇ, ਸੋਈ ਪਿੰਡੇ, ਜੋ ਖੋਜੈ ਸੋ ਪਾਵੈ।
ਸਿਰਜਣਹਾਰ, ਆਕਾਰ, ਮਿਟਣ ਜਦ, ਸ਼ੁਧ ਚੇਤਨਾ ਮਿਲਦੀ।
ਮਾਇਆ-ਵਿਸ਼ਵ ਮਿਟੇ ਮਨ-ਪਟ ਤੋਂ, ਸ਼ਕਤੀ ਅੰਦਰ ਚਲਦੀ।
ਅੰਤਰ ਸ਼ਕਤੀ ਦੇ ਸੰਗ ਮਿਲਕੇ, ਆਪਾ ਓਸ ਮਿਲਾਵੈ।
ਜੋ ਬ੍ਰਹਿਮੰਡੇ, ਸੋਈ ਪਿੰਡੇ, ਜੋ ਖੋਜੈ ਸੋ ਪਾਵੈ।
ਅੰਤਰ ਸ਼ਕਤੀ ਵਸ ਵਿੱਚ ਆਵੇ, ਮਨ-ਤਨ ਜਦ ਵਸ ਆਵਣ।
ਮੋਹ-ਮਾਇਆ ਦੇ ਚੱਕਰ ਮੁੱਕਣ, ਉਸ ਸੰਗ ਜੀ ਜੁੜ ਜਾਵਣ।
ਬਿਰਤੀ ਜੋੜ, ਟਿਕਾ ਮਨ ਉਸ ਵਿਚ, ਅਨਹਦ ਨਾਦ ਸੁਣ ਜਾਵੈ।
ਸਵੈ ਪ੍ਰਕਾਸ, ਸੱਚਾ ਪ੍ਰਗਟਾਵਾ, ਖੋਜਣ ਤੇ ਹੀ ਮਿਲਦਾ।
(18/03/13)
ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ
ਮਾਮਲਾ ਨਵੰਬਰ 1984 ਸਿੱਖ ਨਸਲਕੁਸ਼ੀ ਦਾ
ਦਿੱਲੀ ਪੁਲਿਸ ਅਤੇ ਸੱਜਣ ਕੁਮਾਰ ਦੇ ਵਕੀਲਾ ਵੱਲੌ ਸੁਰੱਖਿਆ ਦੀ ਦੁਹਾਈ ਪਾ ਕੇ ਚਲਦੀ ਬਹਿਸ ਨੂੰ
ਵਿੱਚੇ ਰੁਕਵਾਇਆ
ਅਗਲੀ ਸੁਣਵਾਈ 23 ਮਾਰਚ ਨੂੰ ਹੋਵੇਗੀ
ਅਦਾਲਤ ਦੇ ਬਾਹਰ ਪੀੜਤ ਪ੍ਰੀਵਾਰਾ ਨੇ ਕੀਤਾ ਰੋਸ ਪ੍ਰਦਰਸ਼ਨ
ਨਵੰਬਰ 1984 ਸਿੱਖ ਨਸਲਕੁਸ਼ੀ ਕੇਸ ਦੀ ਚੱਲ ਰਹੀ ਸੁਣਵਾਈ ਦੌਰਾਨ ਮੁੱਖ ਦੋਸ਼ੀ ਕਾਗਰਸੀ
ਨੇਤਾ ਸੱਜਣ ਕੁਮਾਰ ਦੇ ਵਕੀਲਾ ਅਨਿਲ ਸ਼ਰਮਾ, ਆਈ ਯੂ ਖਾਨ ਤੇ ਹਾਸ਼ਮੀ ਨੇ ਮਾਨਯੋਗ ਜੱਜ ਦੇ ਸਾਹਮਣੇ
ਇਹ ਗੁਹਾਰ ਲਗਾਈ ਕਿ ਪੀੜਤ ਪ੍ਰੀਵਾਰਾ ਦੇ ਨਾਲ ਕੁੱਝ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਿੰਨਾ ਨੇ
ਕਿਰਪਾਨਾ ਪਹਿਣ ਰੱਖੀਆ ਹਨ ਨੂੰ ਕੋਰਟ ਵਿੱਚੌ ਬਾਹਰ ਭੇਜਿਆ ਜਾਵੇ ਜਿਸ ਦੀ ਹਾਮੀ ਦਿੱਲੀ ਪੁਲਿਸ ਦੇ
ਉੱਚ ਅਧਿਕਾਰੀਆ ਨੇ ਵੀ ਭਰੀ ਪੁਲਿਸ ਨੇ ਵੀ ਸੱਜਣ ਕੁਮਾਰ ਦੇ ਵਕੀਲਾ ਦਾ ਪੱਖ ਪੂਰਦਿਆ ਜੱਜ ਸਾਹਿਬ
ਨੂੰ ਸੁਰੱਖਿਆ ਦੀ ਗੁਹਾਈ ਲਗਾਈ ਜਿਸ ਤੇ ਸਖਤ ਇਤਰਾਜ਼ ਕਰਦਿਆ ਸੀ ਬੀ ਆਈ ਵੱਲੌ ਪੀੜਤ ਪ੍ਰੀਵਾਰਾ ਦੇ
ਵਕੀਲ ਆਰ ਐਸ ਚੀਮਾ ਅਤੇ ਡੀ ਪੀ ਸਿੰਘ ਨੇ ਮਾਨਯੋਗ ਜੱਜ ਨੂੰ ਕਿਹਾ ਕਿ ਸੱਜਣ ਕੁਮਾਰ ਦੇ ਵਕੀਲਾ ਜਾਣ
ਬੁੱਝ ਕੇ ਕੇਸ ਨੂੰ ਲਟਕਾਉਣਾ ਚਾਹੁਦੇ ਹਨ ਇਸ ਕਰਕੇ ਸੁਰੱਖਿਆ ਦਾ ਬਹਾਨਾ ਘੜਿਆ ਜਾ ਰਿਹਾ ਹੈ ਇਸ
ਮੌਕੇ ਜੱਜ ਸਾਹਿਬ ਨੇ ਦੌਵਾ ਧਿਰਾ ਦੀ ਬਹਿਸ ਸੁਣਨ ਤੌ ਬਾਅਦ ਅਗਲੀ ਸੁਣਵਾਈ 23 ਮਾਰਚ ਨੂੰ ਪਾ
ਦਿੱਤੀ ਹੈ ਅਦਾਲਤ ਦੇ ਬਾਹਰ ਅੱਜ ਫੇਰ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ.
ਕਰਨੈਲ਼ ਸਿੰਘ ਪੀਰ ਮੁਹੰਮਦ ਦੀ ਅਗਵਾਈ ਵਿੱਚ ਪੀੜਤ ਪ੍ਰੀਵਾਰਾ ਨੇ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਤੇ
ਦੋਸ਼ੀਆ ਖਿਲਾਫ ਜਲਦੀ ਕਾਰਵਾਈ ਦੀ ਮੰਗ ਕੀਤੀ ਰੋਸ ਪ੍ਰਦਰਸ਼ਨ ਵਿੱਚ ਬੀਬੀ ਜਗਦੀਸ਼ ਕੌਰ ਮੁੱਖ ਗਵਾਹ
ਸੱਜਣ ਕੁਮਾਰ, ਪੱਤਰਕਾਰ ਜਰਨੈਲ ਸਿੰਘ, ਗੁਰਦੀਪ ਸਿੰਘ ਗੋਲਡੀ, ਮਨਪ੍ਰੀਤ ਸਿੰਘ, ਬਲਜੀਤ ਸਿੰਘ
ਬਬਲੂ, ਬਾਬੂ ਸਿੰਘ ਦੁੱਖੀਆ, ਇਕਬਾਲ ਸਿੰਘ, ਜਸਵਿੰਦਰ ਸਿੰਘ, ਬਾਬ ਬਘੇਲ ਸਿੰਘ ਟਰੱਸ਼ਟ, ਸਿੱਖ ਯੂਥ
ਫੋਰਸ, ਬੀਬੀ ਨਿਰਮਲ ਕੌਰ, ਨਿਰਪ੍ਰੀਤ ਕੌਰ, ਕਿਰਨਜੀਤ ਕੌਰ, ਜਸਬੀਰ ਸਿੰਘ ਗਵਾਹ ਦੇ ਪਿਤਾ ਫੱਤੂ
ਸਿੰਘ, ਸਿਮਰਜੀਤ ਕੌਰ, ਅਕਾਲੀ ਆਗੂ ਸੰਸਾਰ ਸਿੰਘ, ਬਲਵਿੰਦਰ ਸਿੰਘ ਕਾਲਾ ਅਤੇ ਫਤਿਹਨਾਮਾ ਵੀ ਹਾਜ਼ਿਰ
ਸਨ ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ਼ ਸਿੰਘ ਪੀਰ ਮੁਹੰਮਦ ਨੇ
ਜਾਣਕਾਰੀ ਦਿੰਦਿੰਆ ਦੱਸਿਆ ਕਿ 20 ਮਾਰਚ ਨੂੰ ਜਗਦੀਸ਼ ਟਾਈਟਲਰ ਕੇਸ ਦੀ ਸੁਣਵਾਈ ਕੜਕਡੂੰਮਾ ਅਦਾਲਤ
ਵਿੱਚ ਹੋਵੇਗੀ
ਜ਼ਾਰੀ ਕਰਤਾ:
ਕਰਨੈਲ ਸਿੰਘ ਪੀਰ ਮੁਹੰਮਦ
ਪ੍ਰਧਾਨ (AISSF)
ਮੋਬਾ: 98144-99503
(17/03/13)
ਚਰਨਜੀਤ ਸਿੰਘ ਬਰੈਂਮਪਟਨ
ਗੁਰਸ਼ਰਨ ਸਿੰਘ ਕਸੇਲ ਜੀ
ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥
ਗੌਰ ਕਰਨ ਕਾਲੀ ਗੱਲ ਹੈ ਕਿ ਜਿਹੜੀ ਇਸਤਰੀ ਮਾਤਾ ਬਨ ਹੀ ਗਈ ਤਾਂ ਫਿਰ ਉਹ ਬਾਂਝ ਕਿਵੇਂ
ਰਹਿ ਗਈ?
ਇਸ ਪੰਕਤੀ ਵਿੱਚ ਮਾਤਾ ਦਾ ਅਰਥ ਮਤਿ ਹੈ।
ਮਾਤਾ ਮਤਿ ਪਿਤਾ ਸੰਤੋਖੁ ॥ (151)
ਜ੍ਹਿਨਾ ਲੋਕਾਂ ਦੀ ਮਤਿ ਮਾੜੀ ਹੈ, ਰੱਬ ਕਰੇ ਉਹਨਾਂ ਦੀ ਮਤਿ ਬਾਂਝ ਹੀ ਰਹੇ ਭਾਵ ਵਧੇ
ਫੁਲੇ ਨਾ। ਹੋਰ ਜਿਆਦਾ ਕੁਰਾਹੇ ਨਾ ਪਵੇ।
ਇਸੇ ਤਰਾਂ ਦਾ ਹੀ ਕਬੀਰ ਸਾਹਿਬ ਦਾ ਸਲੋਕ ਹੈ।
ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥ (1369)
ੳਮੀਦ ਹੈ ਬਾਕੀ ਦਾ ਸ਼ਬਦ ਸਮਝਣਾ ਸੌਖਾ ਰਹੇਗਾ।
ਚਰਨਜੀਤ ਸਿੰਘ
ਬਰੈਂਮਪਟਨ
(17/03/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ,
ਸਤਿ ਸ਼੍ਰੀ ਅਕਾਲ!
ਆਪ ਜੀ ਦੇ ਮਾਰਫ਼ਤ ਡਾ. ਇਕਬਾਲ ਸਿੰਘ ਜੀ ਢਿੱਲੋਂ ਸਬੰਧਤ ਹੋਈ ਚਰਚਾ ਨੂੰ
ਮੈਂ ਆਪਣੇ ਵੱਲੋਂ ਬੰਧ ਕਰ ਦਿੱਤਾ ਸੀ। ਪਰ ਡਾ. ਢਿੱਲੋਂ ਜੀ ਨੇ ਆਪਣੇ ਪੱਤਰ ਮਿਤੀ ੧੬. ੩. ੨੦੧੩
ਵਿੱਚ ਮੇਰੇ ਬਾਰੇ ਬੇਲੋੜੀਆਂ ਟਿੱਪਣੀਆਂ ਕੀਤੀਆਂ ਹਨ। ਇਸ ਲਈ, ਇਸ ਸਬੰਧ ਵਿਚ, ਮੈਂ ਕੁੱਝ ਗਲਾਂ
ਸਪਸ਼ਟ ਕਰਨਾ ਜ਼ਰੂਰੀ ਸਮਝਦਾ ਹਾਂ।
ਮਿਤੀ 14.3.2013 ਨੂੰ ਡਾ. ਢਿੱਲੋਂ ਜੀ ਨੇ ਦਾਸ ਨੂੰ, ਆਪ ਜੀ ਰਾਹੀਂ ਹੇਠ
ਲਿਖਿਆ ਅਸੱਭਿਯ ਸੁਝਾ ਦਿੱਤਾ ਸੀ:-
ਆਪ ਜੀ ਰਾਹੀਂ ਮੇਰਾ ਉਹਨਾ ਨੂੰ ਇਹ ਸੁਝਾ ਹੈ ਮੇਰੀ ਪੁਸਤਕ ‘ਅਕਾਲ-ਤਖਤ:
ਸੰਕਲਪ ਅਤੇ ਵਿਵਸਥਾ’ ਤੋਂ ਉਹਨਾ ਦੇ ਮਨ ਵਿੱਚ ਜੋ ਫੋਬੀਆ
(phobia)
ਪੈਦਾ ਹੋ ਗਿਆ ਹੋਇਆ ਹੈ ਉਸ ਦਾ ਕਿਸੇ ਮਨੋ-ਚਿਕਿਤਸਕ ਕੋਲੋਂ ਇਲਾਜ ਕਰਵਾਉਣ ਲਈ ਕੁੱਝ ਸਮਾ ਜ਼ਰੂਰ
ਕੱਢ ਲੈਣ। (ਡਾ. ਇਕਬਾਲ ਸਿੰਘ
ਢਿੱਲੋਂ, 14.3.2013)
ਮੈਂ ਇਸ ਅਸੱਭਿਯਤਾ ਦਾ ਕੋਈ ਜਵਾਬ ਨਹੀਂ ਦਿੱਤਾ, ਕਿਉਂਕਿ ਜਿਹੜੀ ਕਲਮ,
ਸ਼੍ਰੀ ਅਕਾਲ ਤਖ਼ਤ ਬਾਰੇ ਅਪਸ਼ਬਦ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਪੁਸਤਕ` ਲਿਖਦੀ ਹੋਵੇ, ਉਸ ਅੱਗੇ
ਮੇਰੇ ਜਿਹੇ ਇੱਕ ਤੁੱਛ ਬੰਦੇ ਦੀ ਕੀ ਹੈਸੀਅਤ? ਪਰ ਇੱਕ ਸੁਹਿਰਦ ਪਾਠਕ ਸ. ਸੁਖਜੀਤ ਪਾਲ ਸਿੰਘ ਜੀ
ਨੇ, ਡਾ. ਢਿੱਲੋਂ ਜੀ ਦੀ ਇਸ ਅਸੱਭਿਯ ਆਦਤ ਦਾ ਨੋਟਿਸ ਲੇਂਦੇ ਹੋਏ ਹੇਠ ਲਿਖੀ ਟਿੱਪਣੀ ਕੀਤੀ:-
“ਜਦੋਂ ਵੀ ਕੋਈ ਵੀਰ ਡਾ. ਇਕਬਾਲ ਸਿੰਘ ਢਿੱਲੋਂ ਨੂੰ ਕੋਈ ਸਵਾਲ ਪੁੱਛਦਾ ਹੈ
ਜਾਂ ਉਹਨਾ ਦੇ ਵੱਲੋਂ ਆਪਾ ਵਿਰੋਧੀ ਲਿਖੀਆਂ ਗੱਲਾਂ ਨੂੰ ਸਾਹਮਣੇ ਲਿਆਉਂਦਾ ਹੈ ਤਾਂ ਡਾ. ਸਾਹਿਬ
ਬੁਖਲਾ ਜਾਂਦੇ ਹਨ ਤੇ ਸੱਚ ਲਿਖਣ ਵਾਲੇ ਨੂੰ ਦਿਮਾਗੀ ਤੌਰ ਤੇ ਇਲਾਜ ਕਰਨ ਦੀਆਂ ਸਲਾਹਾਂ ਦੇਣ ਲੱਗ
ਪੈਂਦੇ ਹਨ।”
(ਸੁਖਜੀਤ ਪਾਲ
ਸਿੰਘ ਜੀ, ਮਿਤੀ ੧੪. ੩. ੨੦੧੩)
ਚੁੰਕਿ ਆਪਣੀ ਪੁਸਤਕ ਦੀ ਕੱਚੀਆਈ ਪ੍ਰਗਟ ਹੋਂਣ ਉਪਰੰਤ, ਡਾ. ਸਾਹਿਬ ਜੀ ਨੂੰ
ਸ਼ਾਯਦ ਹਰ ਪਾਸੇ, ਹੁਣ ਮੈਂ ਹੀ ਨਜ਼ਰ ਆਉਂਦਾ ਹਾਂ, ਇਸ ਲਈ ਸ. ਸੁਖਜੀਤ ਪਾਲ ਸਿੰਘ ਵਲੋਂ ਲਿਖੇ ਪੱਤਰ
ਵਿੱਚ ਵੀ, ਡਾ. ਜੀ ਨੂੰ ਮੈਂ ਹੀ ਨਜ਼ਰ ਆਇਆ ਹਾਂ, ਜਿਸ ਲਈ ਉਨ੍ਹਾਂ ਮੇਰੇ ਵਲੋਂ ਬੰਦ ਕੀਤੀ ਚਰਚਾ
ਵਿਚ, ਮੈਂਨੂੰ ਘਸੀਟਣ ਦਾ ਯਤਨ ਕੀਤਾ ਹੈ। ਉਹ ਇਹ ਗਲ ਸਮਝਣ ਤੋਂ ਬਿਲਕੁਲ ਅਸਮਰਥ ਹਨ ਕਿ ਸਿੱਖਾਂ ਲਈ
ਉਨ੍ਹਾਂ ਦੀ ਲਿਖਤ ਦੀ ਨਹੀਂ, ਬਲਕਿ ਆਪਣੇ ਅਦਾਰੇਆਂ ਦੀ ਇਜ਼ੱਤ ਮਹੱਤਵ ਪੁਰਨ ਹੈ। ਡਾ. ਢਿੱਲੋਂ ਜੀ
ਦਾ ਆਪਣੀ ਪੁਸਤਕ ਨਾਲ ਜਜ਼ਬਾਤੀ ਰਿਸ਼ਤਾ ਹੈ ਤਾਂ ਸਿੱਖਾਂ ਦਾ ਵੀ ਆਪਣੇ ਅਦਾਰੇਆਂ ਨਾਲ ਜਜ਼ਬਾਤੀ ਅਤੇ
ਸਿਧਾਂਤਕ ਰਿਸ਼ਤਾ ਹੈ।
ਖੈਰ! ਸੁਖਜੀਤ ਸਿੰਘ ਜੀ ਵਲੋਂ ਖਰੀ ਟਿੱਪਣੀ ਵਿਚਲੀ ਸੱਚਾਈ ਨੂੰ ਸਵੀਕਾਰ
ਕਰਨ ਦੇ ਬਦਲੇ ਡਾ, ਸਾਹਿਬ ਜੀ ਲਿਖਦੇ ਹਨ:-
ਸ. ਸੁਖਜੀਤ ਪਾਲ ਸਿੰਘ ਜੀ ਨੇ 15. 03. 2013 ਨੁੰ ਸਿਖਮਾਰਗ ਵੈਬਸਾਈਟ ਤੇ
ਪਾਏ ਗਏ ਆਪਣੇ ਪੱਤਰ ਵਿੱਚ ਮੇਰੇ ਉੱਤੇ ਬਿਲਕੁਲ ਬੇਬੁਨਿਆਦ ਦੋਸ਼ ਲਗਾਇਆ ਹੈ ਜਦੋਂ ਉਹ ਕਹਿੰਦੇ ਹਨ:
“ਜਦੋਂ ਵੀ ਕੋਈ ਵੀਰ ਡਾ. ਇਕਬਾਲ ਸਿੰਘ ਢਿੱਲੋਂ ਨੂੰ ਕੋਈ ਸਵਾਲ ਪੁੱਛਦਾ ਹੈ ਜਾਂ ਉਹਨਾ ਦੇ ਵੱਲੋਂ
ਆਪਾ ਵਿਰੋਧੀ ਲਿਖੀਆਂ ਗੱਲਾਂ ਨੂੰ ਸਾਹਮਣੇ ਲਿਆਉਂਦਾ ਹੈ ਤਾਂ ਡਾ. ਸਾਹਿਬ ਬੁਖਲਾ ਜਾਂਦੇ ਹਨ ਤੇ
ਸੱਚ ਲਿਖਣ ਵਾਲੇ ਨੂੰ ਦਿਮਾਗੀ ਤੌਰ ਤੇ ਇਲਾਜ ਕਰਨ ਦੀਆਂ ਸਲਾਹਾਂ ਦੇਣ ਲੱਗ ਪੈਂਦੇ ਹਨ।” ਕੀ ਸ.
ਸੁਖਜੀਤ ਪਾਲ ਸਿੰਘ ਜੀ ਇਸ ਦੋਸ਼ ਸਬੰਧੀ ਕੋਈ ਉਦਾਹਰਨ ਵੀ ਦੇ ਸਕਦੇ ਹਨ?
(ਡਾ. ਢਿੱਲੋਂ ਜੀ, 16.3.2013)
ਇਸ ਸਵਾਲ ਤੇ ਮੈਂ ਹੇਠ ਲਿਖਿਆ ਉਦਾਹਰਣ ਪੇਸ਼ ਕਰਦਾ ਹਾਂ:-
“ਸ. ਜਸਵੀਰ ਸਿੰਘ ਕੈਲਗਿਰੀ ਜੀ
ਨੂੰ ਬੇਨਤੀ ਹੈ ਕਿ ਉਹ ਪਹਿਲਾਂ ਕਿਸੇ ਮਨੋਰੋਗਾਂ ਦੇ ਚਿਕਿਤਸਕ
(Psychiatrist)
ਕੋਲੋਂ ਆਪਣਾ ਇਲਾਜ ਜ਼ਰੂਰ ਕਰਵਾ ਲੈਣ ਕਿਉਂਕਿ ਜਿਸ ਮਾਨਸਿਕ ਸਥਿਤੀ ਵਿੱਚੋਂ ਉਹ ਇਸ ਵਕਤ ਗੁਜ਼ਰ ਰਹੇ
ਹਨ ਇਸ ਦੇ ਕਰ ਕੇ ਉਹਨਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ
ਕਰਨਾਂ ਪੈਂਦਾ ਹੋਵੇਗਾ। ਚੰਗਾ ਹੋਵੇਗਾ ਕਿ ਆਪਣਾ ਤਸੱਲੀਬਖਸ਼ ਇਲਾਜ ਕਰਵਾ ਲੈਣ ਤੋਂ ਬਾਦ ਵਿੱਚ ਹੀ
ਉਹ ਸਿਖ ਕੌਮ ਨੂੰ ਢਾ ਲੱਗਣ ਤੋਂ ਬਚਾਉਣ ਹਿਤ ਕਾਰਜਸ਼ੀਲ ਹੋਣ। ਵਾਹਿਗੁਰੂ ਉਹਨਾਂ ਦਾ ਭਲਾ ਕਰੇ!
(ਕਿਉਂਕਿ ਮੈਂ ਇੱਕ ਯੋਗਤਾ-ਪਰਾਪਤ ਚਿਕਿਤਸਕ ਵੀ ਹਾਂ, ਜੇਕਰ ਸ. ਜਸਵੀਰ ਸਿੰਘ ਕੈਲਗਿਰੀ ਜੀ ਆਪਣੀ
ਸਿਹਤ ਸਬੰਧੀ ਕੋਈ ਸਲਾਹ ਲੈਣਾ ਚਾਹੁਣ ਤਾਂ ਮੈਂ ਹਾਜ਼ਰ ਹਾਂ। ਮੇਰਾ ਫੋਨ ਨੰਬਰ 09317910734 ਹੈ) ”
(ਡਾ. ਇਕਬਾਲ ਸਿੰਘ ਦਿੱਲੋਂ ਜੀ, 03.06.2012 , ਸਿੱਖ ਮਾਰਗ. ਕਾਮ)
ਕੀ ਇਹ ਸ਼ਬਦ ਡਾ. ਢਿੱਲੋਂ ਜੀ ਦੇ ਨਹੀਂ ਬਲਕਿ ਸਿੱਕੇਆਂ ਵਾਂਗ ਨਕਲੀ ਹਨ?
ਕਿਸੇ ਸੱਜਣ ਨਾਲ ਆਪਣੇ ਵਲੋਂ ਕੀਤੀ ਅਸੱਭਿਯਤਾ ਨੂੰ ਭੁੱਲ ਜਾਂਣਾ ਵੀ ਬੁਖਲਾਹਟ ਦਾ ਹੀ ਨਤੀਜਾ ਹੋ
ਸਕਦਾ ਹੈ। ਪਰ ਆਪਣੇ ਕੀਤੇ ਨੂੰ ਛੁਪਾਉਂਦੇ ਡਾ. ਢਿੱਲੋਂ ਜੀ ਉਲਟਾ ਸੁਖਜੀਤ ਸਿੰਘ ਜੀ ਨੂੰ ਪੁੱਛਦੇ
ਹਨ:-
“ ਮੈਂ ਆਪ ਜੀ ਰਾਹੀਂ ਸ. ਸੁਖਜੀਤ ਪਾਲ ਸਿੰਘ ਜੀ ਨੂੰ ਇਹ ਹੀ ਪੁੱਛਣਾ
ਚਾਹੁੰਦਾ ਹਾਂ ਕਿ ਕਿਸੇ ਦੂਸਰੇ ਉੱਤੇ ਝੂਠੇ ਇਲਜ਼ਾਮ ਲਗਾਉਣੇ ਅਤੇ ਹਲਕੀ ਸ਼ਬਦਾਵਲੀ ਵਰਤਦੇ ਹੋਏ ਜਾਤੀ
ਟਿੱਪਣੀਆਂ
(personal attacks)
ਕਰਨਾ ਸਭਿਅਕ ਹੈ ਅਤੇ ਅਜਿਹਾ ਕਰਨਾ ਇੱਕ ਗੁਰਸਿਖ ਨੂੰ ਸ਼ੋਭਾ ਦਿੰਦਾ ਹੈ? “
( ਡਾ. ਢਿੱਲੋਂ ਜੀ
,16.3.2013)
ਇਹ ਸਵਾਲ ਸੁਖਜੀਤ ਪਾਲ
ਸਿੰਘ ਜੀ ਵੱਲ ਹੈ। ਉਹੀ ਇਸਦਾ ਜਵਾਬ ਦੇਂਣ। ਪਰ ਮੇਰਾ ਸੁਝਾਅ ਹੈ ਕਿ ਡਾ. ਢਿੱਲੋਂ ਜੀ, ਐਸਾ ਸਵਾਲ
ਕਰਨ ਦੇ ਬਜਾਏ, ਇਹ ਸਵੀਕਾਰ ਕਰਨ ਕਿ ਇੱਕ ਗੁਰਸਿੱਖ ਨੂੰ ਉਹ ਕੁੱਝ ਸੋਭਾ ਨਹੀਂ ਦਿੰਦਾ ਜੋ ਡਾ.
ਸਾਹਿਬ ਜੀ ਨੇ ਮੇਰੇ ਅਤੇ ਜਸਬੀਰ ਸਿੰਘ ਕੈਲਗਰੀ ਜੀ ਬਾਰੇ ਲਿਖਿਆ ਹੈ। ਸ. ਸੁਖਜੀਤ ਸਿੰਘ ਜੀ ਨੇ
ਤਾਂ ਇੱਕ ਗੁਰਸਿੱਖ ਵਜੋਂ ਕੇਵਲ ਸੱਚ ਬਿਆਨ ਕੀਤਾ ਹੈ।
ਡਾ. ਢਿੱਲੋਂ ਜੀ ਨੂੰ ਬੇਨਤੀ ਹੈ ਕਿ ਆਪਣੀਆਂ ਲਿਖਤਾਂ ਬਾਰੇ ਆਉਂਣ ਵਾਲੀ
ਕਿਸੇ ਪ੍ਰਤੀਕ੍ਰਿਆ/ਵਿਚਾਰ ਵਿੱਚ ਮੈਂਨੂੰ ਨਾ ਘਸੀਟਣ। ਉਨ੍ਹਾਂ ਦੇ ਲੇਖਾਂ ਅਤੇ ਪੁਸਤਕ ਨੂੰ ਮੈਂ
ਨਹੀਂ ਬਲਕਿ ਇਤਹਾਸ ਨੇ ਪਲਟਾ ਦਿੱਤਾ ਹੈ। ਉਨ੍ਹਾਂ ਦਿਆਂ ਲਿਖਤਾਂ ਜਨਤਕ ਹਨ ਅਤੇ ਉਨ੍ਹਾਂ ਬਾਰੇ
ਕਿਸੇ ਪਾਠਕ ਵਲੋਂ ਆਉਂਣ ਵਾਲੀ ਪ੍ਰਤੀਕ੍ਰਿਆ ਲਈ ਮੈਂ ਜਵਾਬਦੇਹ ਨਹੀਂ।
ਹਰਦੇਵ ਸਿੰਘ, ਜੰਮੂ-17.3.2013
(17/03/13)
ਸੁਖਜੀਤ ਪਾਲ ਸਿੰਘ
ਸਤਿਕਾਰਯੋਗ ਸਰਦਾਰ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ।
ਵੀਰ ਜੀ ਆਪ ਜੀ ਨੂੰ ਮੇਰੇ ਵੱਲੋਂ ਗੁਰ ਫਤਹਿ ਪ੍ਰਵਾਨ ਹੋਵੇ ਜੀ। 16-3-2013 ਨੂੰ ਡਾ: ਇਕਬਾਲ ਸਿੰਘ ਢਿੱਲੋਂ ਜੀ ਦਾ ਪੱਤਰ
ਸਿਖ ਮਾਰਗ ‘ਤੇ
ਛਪਿਆ ਹੈ ਜੀ, ਜਿਸ ਅੰਦਰ ਡਾ: ਸਾਹਿਬ ਜੀ ਨੇ ਦਾਸ ਬਾਰੇ
ਇਸ ਤਰਾਂ ਲਿਖਿਆ ਹੈ:-
ਸ. ਸੁਖਜੀਤ ਪਾਲ ਸਿੰਘ ਜੀ ਨੇ 15. 03. 2013 ਨੁੰ ਸਿਖਮਾਰਗ ਵੈਬਸਾਈਟ ਤੇ ਪਾਏ ਗਏ ਆਪਣੇ ਪੱਤਰ ਵਿੱਚ ਮੇਰੇ
ਉੱਤੇ ਬਿਲਕੁਲ ਬੇਬੁਨਿਆਦ
ਦੋਸ਼ ਲਗਾਇਆ ਹੈ ਜਦੋਂ ਉਹ ਕਹਿੰਦੇ ਹਨ: “ਜਦੋਂ
ਵੀ ਕੋਈ ਵੀਰ ਡਾ. ਇਕਬਾਲ
ਸਿੰਘ ਢਿੱਲੋਂ ਨੂੰ ਕੋਈ ਸਵਾਲ ਪੁੱਛਦਾ ਹੈ ਜਾਂ ਉਹਨਾ ਦੇ ਵੱਲੋਂ ਆਪਾ ਵਿਰੋਧੀ ਲਿਖੀਆਂ ਗੱਲਾਂ ਨੂੰ ਸਾਹਮਣੇ ਲਿਆਉਂਦਾ ਹੈ ਤਾਂ ਡਾ. ਸਾਹਿਬ ਬੁਖਲਾ ਜਾਂਦੇ
ਹਨ ਤੇ ਸੱਚ ਲਿਖਣ ਵਾਲੇ ਨੂੰ ਦਿਮਾਗੀ ਤੌਰ ਤੇ ਇਲਾਜ ਕਰਨ ਦੀਆਂ ਸਲਾਹਾਂ ਦੇਣ ਲੱਗ ਪੈਂਦੇ ਹਨ।“
ਕੀ ਸ. ਸੁਖਜੀਤ ਪਾਲ ਸਿੰਘ ਜੀ ਇਸ ਦੋਸ਼ ਸਬੰਧੀ ਕੋਈ ਉਦਾਹਰਨ ਵੀ ਦੇ ਸਕਦੇ ਹਨ? ਉਹਨਾਂ ਨੇ ਮੇਰੇ ਉੱਤੇ ਜਾਤੀ ਟਿੱਪਣੀ ਵੀ ਕਰ ਦਿੱਤੀ ਹੈ ਇਹ ਕਹਿ ਕੇ ਕਿ
“....... ਡਾ. ਸਾਹਿਬ ਬੁਖਲਾ ਜਾਂਦੇ ਹਨ…….......।
ਮੈਂ ਆਪ ਜੀ ਰਾਹੀਂ ਸ.
ਸੁਖਜੀਤ ਪਾਲ ਸਿੰਘ ਜੀ ਨੂੰ ਇਹ ਹੀ ਪੁੱਛਣਾ ਚਾਹੁੰਦਾ ਹਾਂ ਕਿ ਕਿਸੇ ਦੂਸਰੇ ਉੱਤੇ ਝੂਠੇ ਇਲਜ਼ਾਮ ਲਗਾਉਣੇ ਅਤੇ ਹਲਕੀ ਸ਼ਬਦਾਵਲੀ ਵਰਤਦੇ ਹੋਏ ਜਾਤੀ
ਟਿੱਪਣੀਆਂ
(personal attacks)
ਕਰਨਾ ਸਭਿਅਕ ਹੈ ਅਤੇ ਅਜਿਹਾ ਕਰਨਾ ਇੱਕ ਗੁਰਸਿਖ ਨੂੰ ਸ਼ੋਭਾ ਦਿੰਦਾ ਹੈ?
(ਇਕਬਾਲ ਸਿੰਘ ਢਿੱਲੋਂ)।
ਇਸ ਚਿੱਠੀ ਬਾਬਤ ਦਾਸ ਜਵਾਬ ਦੇਣਾ ਚਾਹੁੰਦਾ ਹੈ ਜੀ। ਡਾ: ਸਾਹਿਬ ਜੀ
ਨੇ ਅਪਣੀ ਪੁਰਾਣੀਆਂ ਚਿੱਠੀਆਂ ਅੰਦਰ ਇਹੋ ਜਿਹੀ ਮਾੜੀ ਸ਼ਬਦਾਵਲੀ ਵਰਤੀ ਹੈ। ਇਸੇ ਲਈ ਦਾਸ ਨੇ ਡਾ:
ਸਾਹਿਬ ਜੀ ਦੀ ਮਾੜੀ ਸ਼ਬਦਾਵਲੀ ਲਈ ਆਪ ਜੀ ਨੂੰ
14-3-2013 ਨੂੰ ਚਿੱਠੀ ਲਿਖੀ ਸੀ। ਦਾਸ ਆਪ ਜੀ ਦਾ
ਧਿਆਨ ਡਾ: ਸਾਹਿਬ ਜੀ ਦੀ ਚਿੱਠੀਆ ਵੱਲ ਦਿਵਾਉਂਣਾ ਚਾਹੁੰਦਾ ਹੈ ਜੀ। ਦੇਖੋ ਡਾ: ਸਾਹਿਬ ਜੀ ਵਿਚਾਰ
:-
“ਸ.
ਜਸਵੀਰ ਸਿੰਘ ਕੈਲਗਿਰੀ ਜੀ ਨੂੰ ਬੇਨਤੀ ਹੈ ਕਿ ਉਹ ਪਹਿਲਾਂ ਕਿਸੇ ਮਨੋਰੋਗਾਂ ਦੇ ਚਿਕਿਤਸਕ
(Psychiatrist) ਕੋਲੋਂ ਆਪਣਾ ਇਲਾਜ ਜ਼ਰੂਰ ਕਰਵਾ ਲੈਣ ਕਿਉਂਕਿ ਜਿਸ ਮਾਨਸਿਕ ਸਥਿਤੀ ਵਿੱਚੋਂ ਉਹ ਇਸ
ਵਕਤ ਗੁਜ਼ਰ ਰਹੇ ਹਨ ਇਸ ਦੇ ਕਰ ਕੇ ਉਹਨਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਕਾਫੀ ਪਰੇਸ਼ਾਨੀਆਂ
ਦਾ ਸਾਹਮਣਾ ਕਰਨਾਂ ਪੈਂਦਾ ਹੋਵੇਗਾ। ਚੰਗਾ ਹੋਵੇਗਾ ਕਿ ਆਪਣਾ ਤਸੱਲੀਬਖਸ਼ ਇਲਾਜ ਕਰਵਾ ਲੈਣ ਤੋਂ ਬਾਦ
ਵਿੱਚ ਹੀ ਉਹ ਸਿਖ ਕੌਮ ਨੂੰ ਢਾ ਲੱਗਣ ਤੋਂ ਬਚਾਉਣ ਹਿਤ ਕਾਰਜਸ਼ੀਲ ਹੋਣ। ਵਾਹਿਗੁਰੂ ਉਹਨਾਂ ਦਾ
ਭਲਾ ਕਰੇ! (ਕਿਉਂਕਿ ਮੈਂ
ਇੱਕ ਯੋਗਤਾ-ਪਰਾਪਤ ਚਿਕਿਤਸਕ ਵੀ ਹਾਂ, ਜੇਕਰ ਸ. ਜਸਵੀਰ ਸਿੰਘ ਕੈਲਗਿਰੀ ਜੀ ਆਪਣੀ ਸਿਹਤ ਸਬੰਧੀ ਕੋਈ ਸਲਾਹ ਲੈਣਾ ਚਾਹੁਣ ਤਾਂ ਮੈਂ
ਹਾਜ਼ਰ ਹਾਂ। ਮੇਰਾ ਫੋਨ ਨੰਬਰ 09317910734 ਹੈ)। ਸ. ਜਸਵੀਰ ਸਿੰਘ ਕੈਲਗਿਰੀ ਜੀ ਨੂੰ ਬੇਨਤੀ ਹੈ ਕਿ ਉਹ
ਭਵਿਖ ਵਿੱਚ ਸਿਖਮਾਰਗ ਵੈਬਸਾਈਟ ਉੱਤੇ ਮੇਰੇ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਵਿਚਾਰ-ਚਰਚਾ ਵਿੱਚ ਪੈਣ
ਦਾ ਬਿਲਕੁਲ ਵੀ ਯਤਨ ਨਾ ਕਰਨ।“
3-6-12,
ਇਕਬਾਲ ਸਿੰਘ ਢਿੱਲੋਂ। ਲਿੰਕ:
http://www.sikhmarg.com/your-view85.html
ਕਿਰਪਾਲ ਸਿੰਘ ਬਠਿੰਡਾ ਜੀ ਬਾਬਤ ਡਾ: ਸਾਹਿਬ ਲਿਖਦੇ ਹਨ:-
“ਜੇਕਰ ਸ. ਖਾਲਸਾ ਜੀ ਨੇ ਆਪ ਜੀ
ਨੂੰ ਉਹਨਾਂ ਦੇ ਬੁਲਾਰੇ ਦੇ ਤੌਰ ਤੇ ਕੋਈ ਅਧਿਕਾਰ ਪੱਤਰ
(authority letter) ਦਿੱਤਾ ਹੋਇਆ ਹੈ ਤਾਂ ਆਪ ਜੀ ਉਹ ਪੇਸ਼ ਕਰੋ ਨਹੀਂ ਤਾਂ ਮੈਂ ਆਪ ਜੀ ਨੂੰ ਸ. ਖਾਲਸਾ ਜੀ ਦਾ
‘ਧੁਤੂ’
ਕਹਿਣ ਲਈ ਮਜਬੂਰ ਹੋਵਾਂਗਾ।“
“ਜੇਕਰ ਫਿਰ ਵੀ ਆਪ ਜੀ ਨੂੰ ਇਸ ਸਬੰਧੀ ਕੋਈ ਇਤਰਾਜ਼ ਹੈ
ਤਾਂ ਆਪ ਜੀ ਦਾ ਮੇਰੇ ਕੋਲ
ਕੋਈ ਇਲਾਜ ਨਹੀਂ (ਵੈਸੇ ਮੈਂ ਯੋਗਤਾ-ਪਰਾਪਤ ਚਿਕਿਤਸਿਕ ਵੀ ਹਾਂ,
ਪਰੰਤੂ ਸ਼ਰੀਰਕ ਬਿਮਾਰੀਆਂ ਦਾ ਹੀ!) ਪਰਮਾਤਮਾਂ ਆਪ ਜੀ ਦਾ ਭਲਾ ਕਰੇ!!”
ਇਕਬਾਲ ਸਿੰਘ ਢਿੱਲੋਂ
13-05-11, ਲਿੰਕ:
http://www.sikhmarg.com/your-view72.html
ਸੰਤ ਸਿੰਘ ਬਰਲਿੰਗਟਨ ਜੀ ਬਾਬਤ ਡਾ:
ਸਾਹਿਬ ਲਿਖਦੇ ਹਨ:-
“ਆਪ ਜੀ ਇਸ ਸਬੰਧੀ ਹੂਬਹੂ
ਹਵਾਲਾ ਪੇਸ਼ ਕਰੋ ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਆਪ ਜੀ ਇੱਕ ------- ਇਨਸਾਨ ਹੋ।“
“ਤੁਹਾਡੇ ਵੱਲੋਂ ਹੁਣ ਤਕ ਉਪਰੋਕਤ ਅਨੁਸਾਰ ਕੋਈ ਹੂਬਹੂ ਹਵਾਲਾ ਪੇਸ਼ ਨਹੀਂ ਕੀਤਾ ਗਿਆ। ਇਸ ਤੋਂ ਇਹ
ਸਾਬਤ ਹੋ ਜਾਂਦਾ ਹੈ ਕਿ ਤੁਸੀਂ ਇੱਕ -------- ਇਨਸਾਨ ਹੋ।“ 19-07-11 ਇਕਬਾਲ ਸਿੰਘ ਢਿੱਲੋਂ। ਲਿੰਕ:
http://www.sikhmarg.com/your-view74.html
ਸੰਤ ਸਿੰਘ ਬਰਲਿੰਗਟਨ ਜੀ ਬਾਬਤ ਲਿਖਣ ਵੇਲੇ ਡਾ: ਇਕਬਾਲ ਸਿੰਘ ਜੀ -------- ਡੈਸ਼ ਦਾ ਇਸਤਮਾਲ ਕਰ
ਰਿਹੈ ਹਨ, ਡਾ: ਸਾਹਿਬ ਜੀ ਦੀ ਇਸ ਲਿਖਣ ਸ਼ੈਲੀ ਤੋਂ
ਪਤਾਂ ਚਲਦਾ ਹੈ ਕਿ ਡਾ: ਸਾਹਿਬ ਜੀ ਦੀ ਭਾਵਨਾ ਇਸ
--------- ਡੈਸ਼ ਵਾਲੀ ਥਾਂ ‘ਤੇ
ਕੋਈ ਘਟੀਆ ਸ਼ਬਦ ਇਸਤਮਾਲ ਕਰਨ ਤੋਂ ਹੈ। ਸੰਪਾਦਕ ਜੀ ਇਹ ਵੀ ਹੋ ਸਕਦਾ
ਹੈ ਕਿ ਡਾ: ਸਾਹਿਬ ਜੀ ਨੇ ਇਸ -------- ਡੈਸ਼ ਵਾਲੀ ਥਾਂ ਤੇ ਕੋਈ ਮਾੜਾ ਸ਼ਬਦ ਲਿਖਿਆ
ਹੋਵੇ ਪਰ ਆਪ ਜੀ ਨੇ ਇਹ ਮਾੜੇ ਸ਼ਬਦ ਹਟਾ ਕੇ -------ਡੈਸ਼ ਪਾ ਦਿੱਤੀ ਹੋਵੇ ਜੀ। ਸੋ ਦਾਸ ਨੇ ਡਾ:
ਇਕਬਾਲ ਸਿੰਘ ਢਿੱਲੋਂ ਜੀ ‘ਤੇ ਨਾ ਤਾਂ ਕੋਈ ਝੂਠਾ ਇਲਜਾਮ ਲਗਾਇਆ ਸੀ
‘ਤੇ ਨਾ ਹੀ ਦਾਸ ਨੇ ਕੋਈ ਹਲਕੀ ਸ਼ਬਦਾਵਲੀ ਵਰਤੀ ਸੀ ਕੇਵਲ ਸੱਚ ਪੇਸ਼ ਕੀਤਾ ਸੀ।
ਅਖੀਰ
‘ਚ
ਦਾਸ ਆਪ ਜੀ ਨੂੰ ਸਿਖ ਮਾਰਗ ਵੈਬਸਾਈਟ ਦਾ ਪਾਠਕ ਹੋਣ ਦੇ ਨਾਤੇ ਇੱਕ ਵਾਰੀ ਫੇਰ ਬੇਨਤੀ ਕਰਨਾ ਚਾਹੁੰਦਾ ਹੈ ਕਿ ਕਿਸੇ ਵੀ
ਲੇਖਕ ਵੱਲੋਂ ਵਰਤੀ ਗਈ ਮਾੜੀ ਸ਼ਬਦਾਵਲੀ ਨੂੰ ਰੋਕਿਆ ਜਾਵੇ ਤਾਂ ਕਿ ਚੰਗੇ ਮਾਹੋਲ
ਅੰਦਰ ਵਿਚਾਰ ਵਿਟਾਦਰਾ ਹੋ ਸਕੇ। ਧੰਨਵਾਦ।
ਆਪ ਜੀ ਦਾ ਛੋਟਾ ਵੀਰ
ਸੁਖਜੀਤ ਪਾਲ ਸਿੰਘ।
(17/03/13)
ਰਾਜਿੰਦਰ ਸਿੰਘ ਸ਼੍ਰੋਮਣੀ ਖ਼ਾਲਸਾ ਪੰਚਾਇਤ
ੴਸਤਿਗੁਰਪ੍ਰਸਾਦਿ।।
ਬਾਣੀ ਤ ਗਾਵਹੁ ਗੁਰੂ ਕੇਰੀ …
ਗੁਰੂ ਗ੍ਰੰਥ ਸਾਹਿਬ ਪਾਤਿਸ਼ਾਹ ਵਿੱਚ ਛੇ ਗੁਰੂ ਸਹਿਬਾਨ ਤੋਂ ਇਲਾਵਾ
ਜਾਤ-ਪਾਤ, ਰੰਗ, ਨਸਲ, ਇਲਾਕੇ ਦੇ ਭੇਦ ਤੋਂ ਉਪਰ ਉਠ ਕੇ ੧੫ ਇਲਾਹੀ ਭਗਤ ਸਾਹਿਬਾਨ, ੧੧ ਭੱਟ
ਸਾਹਿਬਾਨ ਅਤੇ ਤਿੰਨ ਗੁਰਸਿੱਖਾਂ ਦੀ ਅਕਾਲ-ਪੁਰਖ ਦੇ ਅਲੌਕਿਕ ਰੰਗ ਵਿੱਚ ਰੰਗੀ ਬਾਣੀ ਨੂੰ ਦਰਜ ਕਰ
ਕੇ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੀ ਮਨੁੱਖਤਾ ਵਾਸਤੇ ਗਿਆਨ ਦਾ ਉਹ ਚਾਨਣ ਮੁਨਾਰਾ ਬਣਾ ਦਿੱਤਾ
ਹੈ, ਜਿਸ ਤੋਂ ਮਨੁੱਖਤਾ ਰਹਿੰਦੀ ਦੁਨੀਆਂ ਤੱਕ ਸੁਚੱਜੀ ਸਰਬਪੱਖੀ (ਅਧਿਆਤਮਕ, ਸਮਾਜਿਕ ਅਤੇ
ਰਾਜਨੀਤਿਕ) ਅਗਵਾਈ ਪ੍ਰਾਪਤ ਕਰਦੀ ਰਹੇਗੀ। ਸ੍ਰਿਸ਼ਟੀ ਦੀ ਸਾਜਨਾ ਤੋਂ ਲੈਕੇ ਮਨੁੱਖੀ ਜੀਵਨ ਦਾ ਕੋਈ
ਐਸਾ ਪੱਖ ਨਹੀਂ ਜਿਸ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਾ ਮਿਲਦੀ ਹੋਵੇ।
ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਅਕਾਲ ਪਇਆਣਾ ਕਰਨ ਤੋਂ ਪਹਿਲੇ ‘ਗੁਰੂ
ਮਾਨਿਓ ਗ੍ਰੰਥ` ਦਾ ਆਦੇਸ਼ ਦੇਕੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਸੁਸ਼ੋਭਿਤ ਕਰਕੇ ਸਪੱਸ਼ਟ ਕਰ
ਦਿੱਤਾ ਕਿ ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਗੁਰਬਾਣੀ ਹੈ। ਸਿੱਖ ਨੇ ਇਸੇ ਬਾਣੀ ਨੂੰ
ਪੜ੍ਹਨਾ, ਵਿਚਾਰਨਾ, ਗਾਉਣਾ ਅਤੇ ਜੀਵਨ ਦਾ ਆਦਰਸ਼ ਬਨਾਉਣਾ ਹੈ।
ਅਸਲ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੋਣ ਤੋਂ ਵੀ ਪਹਿਲਾਂ
ਤੀਜੇ ਸਤਿਗੁਰੂ ਅਮਰਦਾਸ ਸਾਹਿਬ ਨੇ ਅਨੰਦੁ ਬਾਣੀ ਦੀ ਤੇਈਵੀਂ ਪਉੜੀ ਵਿੱਚ ਸਿੱਖ ਜਗਤ ਲਈ ਇਹ ਸਪੱਸ਼ਟ
ਆਦੇਸ਼ ਜਾਰੀ ਕਰ ਦਿੱਤਾ ਸੀ:
“ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।। ਬਾਣੀ ਤ ਗਾਵਹੁ
ਗੁਰੂ ਕੇਰੀ ਬਾਣੀਆ ਸਿਰਿ ਬਾਣੀ।। ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ।। ਪੀਵਹੁ
ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ।। ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ।।
੨੩।। “ {ਪੰਨਾ ੯੨੦)
ਬਹੁਤ ਹੈਰਾਨਗੀ ਦੀ ਗੱਲ ਹੈ ਕਿ ਸਤਿਗੁਰੂ ਦਾ ਇਤਨਾ ਸਪੱਸ਼ਟ ਆਦੇਸ਼ ਹੋਣ ਦੇ
ਬਾਵਜੂਦ ਅੱਜ ਸਿੱਖ ਕੌਮ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਲਾਵਾ ਕਈ ਰਚਨਾਵਾਂ ਨੂੰ ਕੀਰਤਨ
ਰੂਪ ਵਿੱਚ ਗਾਉਣ ਦਾ ਰਿਵਾਜ਼ ਪ੍ਰਚੱਲਤ ਹੋ ਗਿਆ ਹੈ, ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ੫੮੭੧
ਸ਼ਬਦਾਂ ਦੇ ਅਮੋਲਕ ਖਜਾਨੇ ਨਾਲ ਤਸੱਲੀ ਨਾ ਹੋਈ ਹੋਵੇ। ਇਹ ਗਿਰਾਵਟ ਇਸ ਪੱਧਰ ਤੱਕ ਗਈ ਹੈ ਕਿ
ਉਨ੍ਹਾਂ ਨੂੰ ਗੁਰਬਾਣੀ ਦੇ ਤੁਲ ਮਹਤੱਤਾ ਦਿੱਤੀ ਜਾ ਰਹੀ ਹੈ। ਇਹ ਰਚਨਾਵਾਂ ਤਿੰਨ ਕਿਸਮ ਦੀਆਂ ਹਨ:
1. ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ।
2. ਕੁਝ ਆਪਣੇ ਆਪ ਨੂੰ ਸੰਤ, ਸਾਧ, ਮਹਾਂ-ਪੁਰਖ ਅਦਿ ਅਖਵਾਉਣ ਵਾਲਿਆਂ ਦੀਆਂ
ਤੁਕ ਬੰਦੀਆਂ।
3. ਇਕ ਵੱਡੀ ਸਾਜਸ਼ ਅਧੀਨ, ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਵਿੱਚ ਸਥਾਪਤ
ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿਤਾਬ ‘ਬਚਿਤ੍ਰ ਨਾਟਕ` ਦੀਆਂ ਕੁੱਝ ਰਚਨਾਵਾਂ।
ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਸਿੰਘ ਜੀ ਸਿੱਖ ਕੌਮ ਦੀਆਂ ਅਤਿ
ਸਨਮਾਨਤ ਅਤੇ ਵਿਦਵਾਨ ਸ਼ਖਸੀਅਤਾਂ ਹੋਏ ਹਨ ਅਤੇ ਇਹ ਉਹ ਸੁਭਾਗੇ ਵਿਅਕਤੀ ਹਨ ਜਿਨ੍ਹਾਂ ਨੂੰ ਜੀਵਨ
ਕਾਲ ਵਿੱਚ ਗੁਰੂ ਸਾਹਿਬਾਨ ਦੀ ਸੰਗਤ ਦਾ ਵੱਡਭਾਗ ਪ੍ਰਾਪਤ ਹੋਇਆ ਹੈ।
ਭਾਈ ਗੁਰਦਾਸ ਜੀ ਨੂੰ ਗੁਰਬਾਣੀ ਦੇ ਲਾਮਿਸਾਲ ਵਿਆਖਿਆਕਾਰ ਵਜੋਂ ਜਾਣਿਆਂ
ਜਾਂਦਾ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦੀਆਂ ਕਈ ਰਚਨਾਵਾਂ ਗੁਰਬਾਣੀ ਦੇ ਗੁੱਝੇ ਭੇਦ
ਖੋਲ੍ਹਣ ਅਤੇ ਉਨ੍ਹਾਂ ਨੂੰ ਅਮਲੀ ਰੂਪ ਵਿੱਚ ਸਮਝਣ ਵਿੱਚ ਅਤਿ ਸਹਾਈ ਹੁੰਦੀਆਂ ਹਨ। ਇਸ ਤੋਂ ਇਲਾਵਾ
ਉਨ੍ਹਾਂ ਦੀਆਂ ਰਚਨਾਵਾਂ `ਚੋਂ ਗੁਰੂ ਪਾਤਿਸ਼ਾਹਾਂ ਦੇ ਜੀਵਨ ਕਾਲ ਦੇ ਕਈ ਇਤਿਹਾਸਕ ਸੰਕੇਤ ਵੀ ਮਿਲਦੇ
ਹਨ, ਜੋ ਸੁਭਾਵਕ ਹੀ ਸਭ ਤੋਂ ਵਧੇਰੇ ਪ੍ਰਮਾਣਤ ਮੰਨੇ ਜਾ ਸਕਦੇ ਹਨ।
ਇਸੇ ਤਰ੍ਹਾਂ ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ, ਜਿਥੇ ਗੁਰਬਾਣੀ ਦੀ
ਜੀਵਨ ਜੁਗਤਿ ਨੂੰ ਦ੍ਰਿੜ ਕਰਾਉਂਦੀਆਂ ਹਨ, ਉਥੇ ਭਾਈ ਸਾਹਿਬ ਦੇ ਸਤਿਗੁਰੂ ਦਾ ਸਮਕਾਲੀ ਹੋਣ ਦੇ ਨਾਲ
ਇੱਕ ਵਧੀਆ ਸ਼ਾਇਰ ਅਤੇ ਵਿਦਵਾਨ ਹੋਣ ਕਾਰਨ, ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਅਗੰਮੀ ਸ਼ਖਸੀਅਤ ਬਾਰੇ
ਅਨਮੋਲ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਜਾਂ ਮੈਂ ਇਹ ਕਹਿ ਲਵਾਂ ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ
ਦੀ ਅਗੰਮੀ ਸ਼ਖਸੀਅਤ ਬਾਰੇ ਸਭ ਤੋਂ ਲਾਸਾਨੀ ਜਾਣਕਾਰੀ ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ ਤੋਂ
ਪ੍ਰਾਪਤ ਹੁੰਦੀ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।
ਇਨ੍ਹਾਂ ਰਚਨਾਵਾਂ ਦੇ ਗੁਰਮਤਿ ਅਨੁਕੂਲ ਸੁਭਾਅ ਨੂੰ ਵੇਖਦੇ ਹੋਏ ਹੀ ਪੰਥ
ਵਿੱਚ ਇਨ੍ਹਾਂ ਨੂੰ ਪ੍ਰਮਾਣ ਰੂਪ ਵਿੱਚ ਮਾਨਤਾ ਦਿੱਤੀ ਗਈ ਹੈ। ਸਿੱਖ ਰਹਿਤ ਮਰਯਾਦਾ ਦੇ ਕੀਰਤਨ ਭਾਗ
ਦੀ ਮੱਦ ‘ੲ` ਵਿੱਚ ਇੰਝ ਲਿਖਿਆ ਹੈ:
‘ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ ਭਾਈ
ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ`।
ਜੇ ਇਨ੍ਹਾਂ ਰਚਨਾਵਾਂ ਦਾ ਕੀਰਤਨ ਗੁਰਬਾਣੀ ਵਾਂਗ ਹੀ ਕਰਨ ਦੀ ਖੁਲ੍ਹ ਹੁੰਦੀ
ਤਾਂ ਸਿੱਧਾ ਲਿਖਿਆ ਜਾ ਸਕਦਾ ਕਿ ਕੀਰਤਨ ਗੁਰਬਾਣੀ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀਆਂ
ਰਚਨਾਵਾਂ ਦਾ ਕੀਤਾ ਜਾ ਸਕਦਾ ਹੈ। ਇਹ ਸ਼ਬਦ ‘ਵਿਆਖਿਆ ਸਰੂਪ` ਲਿਖਣ ਦੀ ਲੋੜ ਹੀ ਇਸ ਕਰ ਕੇ ਪਈ,
ਕਿਉਂਕਿ ਇਹ ਗੁਰਬਾਣੀ ਨਹੀਂ ਹੈ। ਭਾਵ ਸਪੱਸ਼ਟ ਹੈ ਕਿ ਸਿਧਾਂਤਕ ਪੱਖ ਦੀ ਵਿਆਖਿਆ ਕਰਦੀਆਂ ਰਚਨਾਵਾਂ
ਦਾ ਕੀਰਤਨ ਕੇਵਲ ਗੁਰਬਾਣੀ ਦੇ ਸ਼ਬਦ ਦੁਆਰਾ ਦ੍ਰਿੜ ਕਰਾਏ ਗੁਰਮਤਿ ਸਿਧਾਂਤ ਨੂੰ ਵਧੇਰੇ ਸਪੱਸ਼ਟ ਕਰਨ
ਲਈ ਵਿਆਖਿਆ-ਸਰੂਪ ਵਿੱਚ ਪ੍ਰਮਾਣ ਦੇ ਤੌਰ `ਤੇ ਕੀਤਾ ਜਾ ਸਕਦਾ ਹੈ।
ਇਸੇ ਮੱਦ ਦੀ ਦੁਰਵਰਤੋਂ ਕਰ ਕੇ ਕਈ ਰਾਗੀਆਂ ਵਲੋਂ ਇਨ੍ਹਾਂ ਰਚਨਾਵਾਂ ਦਾ
ਆਧਾਰ ਰੂਪ ਵਿੱਚ ਕੀਰਤਨ ਕਰਨ ਦੀ ਖੁਲ੍ਹ ਲੈ ਲਈ ਗਈ ਹੈ। ਇਹ ਖੁਲ੍ਹ ਇਥੋਂ ਤੱਕ ਵਧ ਗਈ ਹੈ ਕਿ
ਨਿਰਣਾ ਰੂਪ ਪੰਕਤੀਆਂ (ਜਿਨ੍ਹਾਂ ਵਿੱਚ ਰਚਨਾ ਦਾ ਤੱਤਸਾਰ ਹੁੰਦਾ ਹੈ) ਨੂੰ ਛੱਡ ਕੇ, ਵਿਚੋਂ ਕੋਈ
ਪ੍ਰਮਾਣ ਰੂਪ ਪੰਕਤੀ ਨੂੰ ਆਧਾਰ ਬਣਾ ਕੇ ਸਾਰੀ ਰਚਨਾ ਦਾ ਭਾਵ ਹੀ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ
ਹੈਂ। ਜਿਵੇਂ ਕਿ ਭਾਈ ਸਾਹਿਬ ਦੀ ਉਨ੍ਹੀਵੀ ਵਾਰ ਦੀ ਛੇਵੀਂ ਪਉੜੀ ਦੀ ਆਖਰੀ ਪੰਕਤੀ ‘ਗੁਰਮੁਖ ਸੁਖਫਲ
ਦਾਤ ਸ਼ਬਦ ਸਮ੍ਹਾਲੀਅਨਿ।।` ਜੋ ਸਾਨੂੰ ਇਸ ਪਉੜੀ ਦਾ ਤੱਤਸਾਰ ਦ੍ਰਿੜ ਕਰਾਉਂਦੀ ਹੈ ਨੂੰ ਅੱਖੌ-ਪਰੋਖੇ
ਕਰ ਕੇ, ਦੀਵਾਲੀ ਦੇ ਨੇੜੇ ‘ਦੀਵਾਲੀ ਦੀ ਰਾਤ ਦੀਵੇ ਬਾਲੀਅਨਿ।।` ਦਾ ਬਾਰਬਾਰ ਰਟਨ ਕਰ ਕੇ ਦੀਪਮਾਲਾ
ਆਦਿ ਗੁਰਮਤਿ ਵਿਰੋਧੀ ਕਰਮਾਂ ਨੂੰ ਜਾਇਜ਼ ਠਹਿਰਾਉਣ ਦੀ ਕੋਝੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇਹ ਰੁਝਾਨ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਤੱਕ ਹੀ ਸੀਮਤ ਨਹੀਂ, ਸਗੋਂ
ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਵੀ ਇੰਝ ਹੀ ਦੁਰਵਰਤੋਂ ਕਰਨੀ, ਰਾਗੀਆਂ ਦਾ ਇੱਕ ਰੁਝਾਨ ਬਣ
ਗਿਆ ਹੈ। ਪ੍ਰਮਾਣ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੪ ਤੇ ਸਿਰੀ ਰਾਗ ਵਿੱਚ ਸੁਸ਼ੋਭਿਤ
ਪੰਜਵੇਂ ਨਾਨਕ ਸਰੂਪ, ਗੁਰੂ ਅਰਜਨ ਪਾਤਿਸ਼ਾਹ ਦੇ ਹੇਠਲੇ ਸ਼ਬਦ ਨੂੰ ਲੈਂਦੇ ਹਾਂ:
“ਸਿਰੀਰਾਗੁ ਮਹਲਾ ੫।। ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ।। ਜਨਮੁ
ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ।। ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ।। ੧
।।
ਮੇਰੇ ਮਨ ਏਕਸ ਸਿਉ ਚਿਤੁ ਲਾਇ।। ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ।। ੧ ।।
ਰਹਾਉ।। ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ।। ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ
ਤਨੁ ਸੀਤਲੁ ਹੋਇ।। ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ।। ੨ ।।
ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ।। ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ
ਅਧਾਰੁ।। ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ।। ੩ ।।
ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ।। ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ।। ਨਾਨਕ
ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ।। ੪ ।।
“
ਜਿਵੇਂ ਹਰ ਉਹ ਸ਼ਬਦ ਜਿਸ ਵਿੱਚ ਰਹਾਉ ਦੀ ਪੰਕਤੀ ਆਉਂਦੀ ਹੈ, ਦਾ ਕੇਂਦਰੀ
ਭਾਵ ਰਹਾਉ ਦੀ ਪੰਕਤੀ ਵਿੱਚ ਹੁੰਦਾ ਹੈ, ਅਨੁਸਾਰ ਹੀ ਇਸ ਸ਼ਬਦ ਦਾ ਕੇਂਦਰੀ ਭਾਵ ਵੀ ਇਸ ਦੀ ਰਹਾਉ ਦੀ
ਪੰਕਤੀ, “ਮੇਰੇ ਮਨ ਏਕਸ ਸਿਉ ਚਿਤੁ ਲਾਇ।। ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ।।
੧।। ਰਹਾਉ।। “ ਵਿੱਚ ਹੈ ਅਤੇ ਸਿਧਾਂਤਕ ਤੌਰ ਤੇ ਇਸੇ ਪੰਕਤੀ ਨੂੰ ਹੀ ਸ਼ਬਦ ਦੀ ਟੇਕ ਭਾਵ ਆਧਾਰ
ਬਣਾ ਕੇ ਗਾਇਨ ਕੀਤਾ ਜਾਣਾ ਚਾਹੀਦਾ ਹੈ ਪਰ ਆਮ ਤੌਰ ਤੇ ਬਹੁਤੇ ਰਾਗੀਆਂ ਵਲੋਂ ਦੂਸਰੇ ਪਦੇ ਦੀ
ਪੰਕਤੀ, “ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ।। “ ਨੂੰ ਆਧਾਰ ਬਣਾਇਆ ਜਾਂਦਾ
ਹੈ। ਭੋਲੀਆਂ-ਭਾਲੀਆਂ ਸਿੱਖ ਸੰਗਤਾਂ ਵੀ ਇਸ ਭਰਮ ਵਿੱਚ ਖੁਸ਼ ਹੋ ਜਾਂਦੀਆਂ ਹਨ ਕਿ ਇਹ ਸ਼ਬਦ ਸਾਡੇ ਘਰ
ਵਿੱਚ ਜਾਂ ਕਿਸੇ ਸਮਾਗਮ ਦੇ ਮੌਕੇ ਗਾਇਨ ਹੋਣ ਨਾਲ ਸਾਡੇ ਘਰ ਵਿੱਚ ਲਖਾਂ ਖੁਸ਼ੀਆਂ ਆ ਜਾਣਗੀਆਂ।
ਬਲਕਿ ਬਹੁਤ ਸੰਗਤਾਂ ਵਲੋਂ ਤਾਂ ਇਹ ਵਿਸ਼ੇਸ਼ ਤੌਰ ਤੇ ਫੁਰਮਾਇਸ਼ ਕੀਤੀ ਜਾਂਦੀ ਹੈ ਕਿ ‘ਲਖ ਖੁਸੀਆਂ
ਪਾਤਿਸਾਹੀਆਂ` ਸ਼ਬਦ ਗਾਓ ਜੀ। ਫੇਰ ਸਾਡੇ ਰਾਗੀ ਸਾਬ੍ਹ ਨੂੰ ਤਾਂ ਕੇਵਲ ਮਾਇਆ ਤੱਕ ਮਤਲਬ ਹੈ,
ਉਨ੍ਹਾਂ ਸਿਧਾਂਤ ਤੋਂ ਕੀ ਲੈਣਾ ਹੈ? ਇਹ ਤਾਂ ਕੇਵਲ ਪ੍ਰਮਾਣ ਮਾਤਰ ਹੈ, ਹੋਰ ਵੀ ਕਈ ਸਬਦਾਂ ਵਿੱਚ
ਇਹੀ ਵੱਡੀ ਭੁੱਲ ਕੀਤੀ ਜਾਂਦੀ ਹੈ।
ਮੈਂ ਆਪਣੇ ਵਿਸ਼ੇ ਤੇ ਵਾਪਸ ਆਵਾਂ, ਗੁਰਬਾਣੀ ਦਾ ਭਾਵ ਤਾਂ ਸਪੱਸ਼ਟ ਹੈ, ਗੂਰੂ
ਦੀ ਬਾਣੀ। ਅੱਜ ਅਤੇ ਆਉਣ ਵਾਲੇ ਸਦੀਵ ਕਾਲ ਲਈ ਸਾਡੇ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ
ਹਨ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਗੁਰਬਾਣੀ ਅਖਵਾਉਣ ਦੀ ਅਧਿਕਾਰੀ ਹੈ। ਇਹ ਗੱਲ
ਸਮਝਣ ਵਾਲੀ ਹੈ ਕਿ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ ਗੁਰਬਾਣੀ ਨਹੀਂ
ਹਨ। ਇਹ ਕੇਵਲ ਵਿਆਖਿਆ-ਸਰੂਪ ਵਿੱਚ ਪ੍ਰਵਾਨ ਹਨ। ਭਾਵ ਜਿਥੇ ਕਿਧਰੇ ਗੁਰਮਤਿ ਦੇ ਕਿਸੇ ਪੱਖ ਦੀ
ਵਿਆਖਿਆ ਕਰਨ, ਜਾਂ ਉਸ ਨੂੰ ਦ੍ਰਿੜ ਕਰਾਉਣ ਲਈ ਲੋੜ ਹੋਵੇ, ਉਥੇ ਪ੍ਰਮਾਣ ਦੇ ਤੌਰ ਤੇ ਵਰਤੀਆਂ ਜਾ
ਸਕਦੀਆ ਹਨ। ਇਨ੍ਹਾਂ ਦਾ ਗਾਇਣ ਵੀ ਉਸ ਸ਼ਬਦ ਦੇ ਨਾਲ ਪ੍ਰਮਾਣ ਰੂਪ ਵਿੱਚ ਕੀਤਾ ਜਾ ਸਕਦਾ ਹੈ, ਆਧਾਰ
ਰੂਪ ਵਿੱਚ ਨਹੀਂ। ਬੇਸ਼ਕ ਭਾਈ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ
ਅਗੰਮੀ ਸ਼ਖਸੀਅਤ ਬਾਰੇ ਜਾਣਕਾਰੀ ਦੇਣ ਲਈ ਅਤੇ ਭਾਈ ਗੁਰਦਾਸ ਜੀ ਦੀਆਂ ਗੁਰੂ ਸਾਹਿਬਾਨ ਦੇ ਜੀਵਨ
ਇਤਿਹਾਸ ਨਾਲ ਜੁੜੀਆਂ ਰਚਨਾਵਾਂ, ਮੂਲ ਰੂਪ ਵਿੱਚ ਗਾਇਨ ਕੀਤੀਆਂ ਜਾ ਸਕਦੀਆਂ ਹਨ। ਇਹ ਆਪਣੇ ਆਪ
ਵਿੱਚ ਸਤਿਗੁਰੂ ਦੀ ਸ਼ਖਸੀਅਤ ਦੀ ਵਿਆਖਿਆ ਹੋਵੇਗੀ।
ਸੁਆਲ ਤਾਂ ਇਹ ਹੈ ਕਿ ਇਹ ਗੱਲ ਸਾਡੇ ਰਾਗੀ ਸਾਹਿਬਾਨ ਨੂੰ ਕੌਣ ਸਮਝਾਵੇ ਅਤੇ
ਕੌਣ ਉਨ੍ਹਾਂ ਦੇ ਇਸ ਆਪ ਹੁਦਰੇ-ਪਨ ਨੂੰ ਠਲ ਪਾਵੇ? ਕਿਉਂਕਿ ਜਿਨ੍ਹਾਂ ਦਾ ਇਹ ਫਰਜ਼ ਸੀ, ਸ਼੍ਰੋਮਣੀ
ਕਮੇਟੀ ਦੇ ਉਹ ਅਹੁਦੇਦਾਰ ਅਤੇ ਅਖੌਤੀ ਜਥੇਦਾਰ ਤਾਂ ਆਪ ਰਾਗੀਆਂ ਕੋਲੋਂ ਦਬਾ ਪਾ ਕੇ ਇਹ ਗਲਤ ਕਰਮ
ਕਰਵਾ ਰਹੇ ਹਨ। ਫਿਰ ਜਿਸ ਵੇਲੇ ਇਹ ਕੰਮ ਸਾਡੇ ਕੇਂਦਰੀ ਸਥਾਨ ਦਰਬਾਰ ਸਾਹਿਬ ਵਿਖੇ ਹੀ ਕੀਤਾ ਜਾਂਦਾ
ਹੈ ਤਾਂ ਸਾਰੀ ਕੌਮ ਨੂੰ ਇਸ ਦੀ ਪੂਰੀ ਖੁਲ੍ਹ ਮਿਲ ਜਾਂਦੀ ਹੈ। ਟੀ. ਵੀ. `ਤੇ ਸਿੱਧਾ ਪ੍ਰਸਾਰਨ ਹੋਣ
ਨਾਲ, ਹੁਣ ਤਾਂ ਕੰਮ ਵਧੇਰੇ ਸੌਖਾ ਹੋ ਗਿਆ ਹੈ।
‘ਬਾਣੀ ਤਾਂ ਗਾਵਹੁ ਗੁਰੂ ਕੇਰੀ` ਦੇ ਸਤਿਗੁਰੂ ਦੇ ਆਦੇਸ਼ ਦੀ ਦੂਸਰੀ ਤੌਹੀਨ
ਬਹੁਤੇ ਡੇਰੇਦਾਰਾਂ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਤਾਂ ਜਿਵੇਂ ਸਹੁੰ ਖਾਧੀ ਹੋਵੇ ਕਿ ਅਸੀਂ ਨਾ
ਆਪ ਗੁਰਬਾਣੀ ਦੇ ਨੇੜੇ ਜਾਣਾ ਹੈ ਅਤੇ ਨਾ ਸੰਗਤਾਂ ਨੂੰ ਜਾਣ ਦੇਣਾ ਹੈ। ਆਮ ਤੌਰ ਤੇ ਇਨ੍ਹਾਂ ਵੱਲੋਂ
ਇਹ ਦਲੀਲ ਦਿੱਤੀ ਜਾਂਦੀ ਹੈ ਕਿ ਸੰਗਤਾਂ ਨੂੰ ਗੁਰਬਾਣੀ ਦੀ ਸਮਝ ਨਹੀਂ ਆਉਂਦੀ ਇਸ ਵਾਸਤੇ ਅਸੀਂ
ਸੌਖੇ ਸ਼ਬਦਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੋਈ ਇਨ੍ਹਾਂ ਨੂੰ ਪੁੱਛੇ, ਭਲਿਓ ਤੁਸੀਂ ਆਪਣੇ
ਆਪ ਨੂੰ ਗੁਰਮਤਿ ਦੇ ਪ੍ਰਚਾਰਕ ਅਖਵਾਉਂਦੇ ਹੋ, ਪ੍ਰਚਾਰਕ ਦਾ ਕੰਮ ਤਾਂ ਹੈ ਗੁਰਬਾਣੀ ਦੀ ਵਿਆਖਿਆ
ਕਰਕੇ ਸਮਝਾਉਣਾ, ਨਾ ਕਿ ਸਤਿਗੁਰੂ ਦੇ ਬਰਾਬਰ ਆਪਣੀਆਂ ਧਾਰਨਾ ਰੱਚ ਕੇ ਉਸ ਦਾ ਕੀਰਤਨ ਸ਼ੁਰੂ ਕਰ
ਦੇਣਾ।
ਗੁਰੂਕਾਲ ਵਿੱਚ ਇਹ ਕੰਮ ਗੁਰੂ ਸਾਹਿਬਾਨ ਦੇ ਸ਼ਰੀਕਾਂ ਵਲੋਂ ਕੀਤਾ ਜਾਂਦਾ
ਸੀ, ਜਿਹੜੇ ਸੰਗਤਾਂ ਨੂੰ ਭਰਮਾ ਕੇ ਆਪਣੀਆਂ ਗੱਦੀਆਂ ਚਲਾਉਣਾ ਚਾਹੁੰਦੇ ਸਨ। ਇਹ ਲੋਕ ਤਾਂ ਬਹੁਤੇਰੇ
ਗੁਰੂ ਪਾਤਿਸ਼ਾਹਾਂ ਦੀਆਂ ਸੰਤਾਨਾਂ `ਚੋਂ ਸਨ ਜਿਨ੍ਹਾਂ ਨੂੰ ਗੁਰੂ ਪਾਤਿਸ਼ਾਹਾਂ ਦੇ ਫੈਸਲਿਆਂ ਤੇ
ਤਸੱਲੀ ਨਹੀਂ ਸੀ ਅਤੇ ਜੋਰੀਂ ਆਪ ਗੁਰੂ ਬਨਣਾ ਚਾਹੁੰਦੇ ਸਨ। ਜਿਵੇਂ ਕਿ ਬਾਬਾ ਪ੍ਰਿਥੀ ਚੰਦ ਜੀ ਦੀ
ਸੰਤਾਨ, ਰਾਮਰਾਇ ਜੀ ਦੇ ਚੇਲੇ ਅਤੇ ਧੀਰਮਲ ਜੀ। ਜਿਨ੍ਹਾਂ ਦੀ ਗੁਰੂ ਬਣਨ ਦੀ ਤ੍ਰਿਸ਼ਨਾ ਕਈ
ਪੀੜ੍ਹੀਆਂ ਤੱਕ ਚਲਦੀ ਰਹੀ ਅਤੇ ਗੁਰੂ ਦੇ ਸ਼ਰੀਕ ਬਣ ਕੇ ਬੈਠ ਗਏ। ਅੰਤ ਸਿੱਖ ਕੌਮ ਨੂੰ ਇਹ ਸਪੱਸ਼ਟ
ਨਿਰਣਾ ਲੈਣਾ ਪਿਆ ਕਿ ਮੀਣਿਆਂ, ਰਾਮਰਾਈਆਂ ਅਤੇ ਧੀਰਮਲੀਆਂ ਨਾਲ ਨਹੀਂ ਵਰਤਣਾ। ਅੱਜ ਗੁਰੂ ਦੇ
ਸ਼ਰੀਕਾਂ ਦੀ ਭੂਮਿਕਾ ਇਹ ਡੇਰੇਦਾਰ ਨਿਭਾ ਰਹੇ ਹਨ। ਇਹ ਤਾਂ ਉਨ੍ਹਾਂ ਤੋਂ ਵੀ ਵਧ ਹਨ ਕਿਉਂਕਿ ਗੁਰੂ
ਦੇ ਨਾਂ ਦਾ ਭੁਲੇਖਾ ਪਾ ਕੇ, ਅਸਲ ਵਿੱਚ ਗੁਰੂ ਦੇ ਸ਼ਰੀਕ ਬਣ ਕੇ ਬੈਠੇ ਹਨ, ਭਾਵ ਇੱਕ ਪਾਸੇ ਗੁਰੂ
ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਦੇ ਹਨ ਅਤੇ ਕਰਮ ਸ਼ਰੀਕਾਂ ਵਾਲੇ ਕਰਦੇ ਹਨ।
ਆਪਣੇ ਦੀਵਾਨਾਂ ਵਿੱਚ ਵੀ ਇਹ ਗੁਰੂ ਸਾਹਿਬਾਨ ਦਾ ਨਾਂ ਕਿਤੇ ਭੁੱਲ-ਭੁਲੇਖੇ
ਹੀ ਲੈਂਦੇ ਹਨ, ਬਹੁਤੇ ਗੁਣ ਤਾਂ ਆਪਣੇ ਅਖੌਤੀ ਵੱਡੇ ਬਾਬਾ ਜੀ, ਉਨ੍ਹਾਂ ਤੋਂ ਵੱਡੇ ਮਹਾਂ-ਪੁਰਖ
ਅਤੇ ਉਨ੍ਹਾਂ ਤੋਂ ਵੱਡੇ ਮਹਾਂ … ਦੇ ਹੀ ਗਾਂਦੇ ਹਨ ਕਿਉਂਕਿ ਅਸਲ ਮਕਸਦ ਗੁਰੂ ਗ੍ਰੰਥ ਸਾਹਿਬ ਦੀ
ਵਿਚਾਰਧਾਰਾ ਅਤੇ ਪੰਥ ਨਾਲ ਜੋੜਨਾ ਨਹੀਂ ਬਲਕਿ ਆਪਣੇ ਡੇਰੇ ਨਾਲ ਜੋੜਨਾ ਹੈ। ਗੁਰੂ ਗ੍ਰੰਥ ਸਾਹਿਬ
ਦਾ ਪ੍ਰਕਾਸ਼ ਕਰਨਾ ਤਾਂ ਇਨ੍ਹਾਂ ਦੀ ਕਾਰੋਬਾਰੀ ਲੋੜ ਹੈ।
ਹਾਂ! ਕਈ ਵਾਰੀ ਆਪਣੀਆਂ ਕੱਚੀਆਂ ਧਾਰਨਾਂ ਦੀ ਵਿਆਖਿਆ ਲਈ ਇਹ ਗੁਰਬਾਣੀ
ਦੀਆਂ ਪੰਕਤੀਆਂ ਦੀ ਵਰਤੋਂ ਜ਼ਰੁਰ ਕਰ ਲੈਂਦੇ ਹਨ। ਭਾਵ ਗੁਰਬਾਣੀ ਨੂੰ ਆਪਣੇ ਵਿਚਾਰਾਂ ਦੀ ਵਿਆਖਿਆ
ਲਈ ਵਰਤਦੇ ਹਨ। ਭੋਲੀਆਂ-ਭਾਲੀਆਂ ਸੰਗਤਾਂ ਤਾਂ ਚਿਮਟਿਆਂ-ਢੋਲਕੀਆਂ ਦੀ ਧਾਂਹ-ਪਾਂ ਵਿੱਚ ਹੀ ਮਸਤ
ਰਹਿੰਦੀਆਂ ਹਨ, ਉਨ੍ਹਾਂ ਨੂੰ ਕੀ ਪਤਾ ਕਿ ਕਿੱਡਾ ਅਨਰਥ ਕੀਤਾ ਜਾ ਰਿਹਾ ਹੈ? ਮੈਨੂੰ ਇਸ ਨਾਲ ਸਬੰਧਤ
ਆਪਣੇ ਨਿਜੀ ਜੀਵਨ `ਚੋਂ ਇੱਕ ਗੱਲ ਯਾਦ ਆਈ ਹੈ। ਬਹੁਤ ਪੁਰਾਣੀ ਗੱਲ ਹੈ, ਕੋਈ ਗੁਰਪੁਰਬ ਨੇੜੇ ਆਉਣ
ਵਾਲਾ ਸੀ, ਉਸ ਸੰਧਰਭ ਵਿੱਚ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਸਨ। ਇੱਕ ਦਿਨ ਮੈਨੂੰ ਵੀ ਚਾਅ ਆਇਆ ਕਿ
ਅੰਮ੍ਰਿਤਵੇਲੇ ਗੁਰਬਾਣੀ ਦਾ ਅਨੰਦ ਮਾਣਿਆ ਜਾਵੇ, ਸੋ ਮੈਂ ਵੀ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਣ ਲਈ
ਚਲਾ ਗਿਆ। ਜਿਸ ਵੇਲੇ ਗੁਰਦੁਆਰੇ ਤੋਂ ਚਲਣ ਲਗੇ, ਇੱਕ ਬਹੁਤ ਸੁਹਣੇ ਗੁਰਸਿੱਖੀ ਸਰੂਪ ਵਾਲੇ ਵੀਰ ਨੇ
ਢੋਲਕੀ ਆਪਣੇ ਗਲੇ ਵਿੱਚ ਪਾ ਲਈ ਤੇ ਉਥੋਂ ਤੁਰਦੇ ਹੀ ਇਹ ਧਾਰਨਾ ਲਾ ਲਈ, ‘ਕੀੜੀ ਜੇ ਨਾ ਬਣਦੋਂ
ਰਾਮਾਂ ਤਾਂ ਪ੍ਰਹਿਲਾਦ ਡੋਲ ਜਾਂਦਾ`। ਉਹ ਬਾਰ-ਬਾਰ ਇਹ ਪੰਕਤੀ ਅਤੇ ਇਸ ਨਾਲ ਜੋੜੀਆਂ ਇੱਕ ਦੋ ਹੋਰ
ਪੰਕਤੀਆਂ ਰਟਦਾ ਤੇ ਪਿਛੇ ਬੜੀ ਮਸਤੀ ਨਾਲ ਸੰਗਤਾਂ ਰਟੀ ਜਾਂਦੀਆਂ। ਮੈਂ ਹੈਰਾਨ ਹੋ ਰਿਹਾ ਸਾਂ ਕਿ
ਇਤਨੀਆਂ ਸੰਗਤਾਂ `ਚੋਂ ਕਿਸੇ ਨੂੰ ਵੀ ਇਹ ਸੋਝੀ ਨਹੀਂ ਹੈ ਕਿ ਅਸੀਂ ਜੋ ਰਟ ਰਹੇ ਹਾਂ ਇਹ ਗੁਰਬਾਣੀ
ਨਹੀਂ ਹੈ। ਉਸ ਤੋਂ ਬਾਅਦ ਉਸ ਵੀਰ ਨੇ ਗੁਰਬਾਣੀ ਵਿੱਚੋਂ ਕੁੱਝ ਪ੍ਰਮਾਣ ਦੇਣੇ ਸ਼ੁਰੂ ਕਰ ਦਿੱਤੇ:
“ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ।। ਪ੍ਰਹਿਲਾਦ
ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ।। “ (ਪੰਨਾ ੬੩੭) ਅਤੇ. .
“ਦੁਸਟ ਸਭਾ ਮਹਿ ਮੰਤ੍ਰੁ ਪਕਾਇਆ।। ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ।।
“ (ਪੰਨਾ ੧੧੩੩) ਆਦਿ. .
ਮੈਨੂੰ ਕੁੱਝ ਵਧੇਰੇ ਹੈਰਾਨਗੀ ਹੋਈ ਕਿ ਇਸ ਵੀਰ ਨੂੰ ਗੁਰਬਾਣੀ ਦੀਆਂ
ਕਿਤਨੀਆਂ ਪੰਕਤੀਆਂ ਵੀ ਯਾਦ ਨੇ ਪਰ ਉਸ ਦੇ ਬਾਵਜੂਦ ਵੀ ਟੇਕ ਕੱਚੀਆਂ ਤੁਕਬੰਦੀਆਂ ਦੀ ਲੈ ਰਿਹਾ ਹੈ।
ਸੋਚਿਆ ਪਹਿਲੀ ਵਾਰੀ ਹੈ, ਕੁੱਝ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਸ਼ਾਇਦ ਕੁੱਝ ਅਸਰ ਹੋ
ਜਾਵੇ?
ਮੈਂ ਪ੍ਰੋਗਰਾਮ ਦੀ ਸਮਾਪਤੀ ਤੇ ਉਸ ਵੀਰ ਨੂੰ ਅਲੱਗ ਲਿਜਾ ਕੇ ਬੜੀ ਨਿਮਰਤਾ
ਨਾਲ ਬੇਨਤੀ ਕੀਤੀ ਕਿ ਸਤਿਗੁਰੂ ਸਾਨੂੰ ਸਮਝਾਉਂਦੇ ਹਨ ਕਿ ‘ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ
ਸਿਰਿ ਬਾਣੀ।। `। ਫਿਰ ਅਸੀਂ ਕਚੀਆਂ ਧਾਰਨਾ ਕਿਉਂ ਲਾ ਰਹੇ ਹਾਂ? ਉਹ ਵੀਰ ਬੜੇ ਗੁੱਸੇ ਨਾਲ
ਬੋਲਿਆ, “ਭਾਈ ਸਾਬ੍ਹ, ਅਸੀਂ ਤਾਂ ਇੰਝ ਹੀ ਗਾਂਦੇ ਹਾਂ, ਇਹ ਅਸੀਂ ਆਪਣੇ ਮਹਾਂ-ਪੁਰਖਾਂ ਕੋਲੋਂ
ਸਿੱਖਿਆ ਹੈ। ਫੇਰ ਗੁਰੂ ਦੀ ਵਡਿਆਈ ਹੀ ਤਾਂ ਗਾ ਰਹੇ ਹਾਂ, ਕੀ ਫਰਕ ਪੈ ਗਿਆ?
ਮੈਂ ਆਪਣੇ ਤੇ ਸੰਜਮ ਰਖਦੇ ਹੋਏ ਉਸੇ ਨਿਮਰਤਾ ਨਾਲ ਕਿਹਾ ਕਿ ਵੀਰ ਜੀ
ਸਿਧਾਂਤਕ ਤੌਰ `ਤੇ ਤਾਂ ਬਹੁਤ ਫਰਕ ਪੈ ਗਿਆ, ਕਿਉਂਕਿ ਗੁਰਬਾਣੀ ਦੇ ਜਿਸ ਸ਼ਬਦ ਵਿੱਚੋਂ ਪ੍ਰਮਾਣ
ਤੁਸੀਂ ਦਿੱਤਾ ਹੈ, ਉਸੇ ਸ਼ਬਦ ਵਿੱਚ ਸਤਿਗੁਰੂ ਅੱਗੋਂ ਕਹਿੰਦੇ ਹਨ, “ਪ੍ਰਹਲਾਦੁ ਦੁਬਿਧਾ ਨ ਪੜੈ
ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ।। ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ
ਆਇਆ।। “ (ਪੰਨਾ ੧੧੩੩)। ਜਿਸ ਦਾ ਭਾਵ ਹੈ ਕਿ ਪ੍ਰਹਲਾਦ ਨੂੰ ਅਕਾਲ-ਪੁਰਖ `ਤੇ ਪੂਰਨ ਭਰੋਸਾ
ਹੋ ਚੁੱਕਾ ਸੀ ਅਤੇ ਉਸ ਦੇ ਅਗੰਮੀ ਰੰਗ ਵਿੱਚ ਰੰਗ ਕੇ ਉਹ ਪੂਰਨ ਨਿਰਭਉ ਹੋ ਚੁੱਕਾ ਸੀ ਅਤੇ ਕਿਸੇ
ਦਾ ਡਰਾਇਆ ਨਹੀਂ ਡਰਿਆ, ਪੂਰੀ ਤਰ੍ਹਾਂ ਅਡੋਲ ਰਿਹਾ। ਜਦਕਿ ਤੁਹਾਡੀ ਟੇਕ ਵਾਲੀ ਪੰਕਤੀ, ‘ਕੀੜੀ ਜੇ
ਨਾ ਬਣਦੋਂ ਰਾਮਾ ਤਾਂ ਪ੍ਰਹਿਲਾਦ ਡੋਲ ਜਾਂਦਾ`, ਇਸ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਹੈ, ਕਿ
ਪ੍ਰਹਿਲਾਦ ਨੂੰ ਤਪਦੇ ਥੰਮ ਨੂੰ ਜਫਾ ਮਾਰਨ ਲਿਆ ਕਿਹਾ ਗਿਆ ਤਾਂ ਉਹ ਘਬਰਾ ਗਿਆ ਅਤੇ ਰਾਮ ਜੀ ਆਪਣੇ
ਭਗਤ ਨੂੰ ਘਬਰਾਇਆ ਵੇਖ ਕੇ ਉਸ ਥੰਮ ਉਤੇ ਕੀੜੀ ਬਣ ਕੇ ਤੁਰਨ ਲਗ ਪਏ। ਪ੍ਰਹਿਲਾਦ ਨੇ ਉਸ ਕੀੜੀ ਨੂੰ
ਵੇਖਿਆ ਤਾਂ ਉਹ ਸਮਝ ਗਿਆ ਕਿ ਥੰਮ ਠੰਡਾ ਹੈ, ਨਹੀਂ ਤਾਂ ਉਸ ਨੇ ਡੋਲ ਜਾਣਾ ਸੀ। ਫਿਰ ਗੁਰਬਾਣੀ ਦੀ
ਇਹ ਪੰਕਤੀ ਵੀ ਅਤੇ ਗੁਰਬਾਣੀ ਦੇ ਜੋ ਪ੍ਰਮਾਣ ਤੁਸੀਂ ਦਿੱਤੇ ਹਨ, ਇਹ ਦ੍ਰਿੜ ਕਰਾਉਂਦੇ ਹਨ ਕਿ
ਪ੍ਰਹਲਾਦ ਨੂੰ ਅਕਾਲ-ਪੁਰਖ `ਤੇ ਪੂਰਨ ਵਿਸ਼ਵਾਸ ਸੀ ਅਤੇ ਉਸੇ ਨੇ ਆਪ ਆਪਣੇ ਭਗਤ ਦੀ ਰਖਿਆ ਕੀਤੀ, ਇਸ
ਲਈ ਜੋ ਧਾਰਨਾ ਤੁਸੀਂ ਲਾਈ ਹੈ ਉਹ ਗੁਰਮਤਿ ਅਨੁਸਾਰ ਨਹੀਂ ਹੈ। ਜੇ ਇਹ ਫਰਕ ਨਾ ਵੀ ਹੋਵੇ ਤਾਂ ਜਦ
ਸਤਿਗੁਰੂ ਦਾ ਆਦੇਸ਼ ਹੈ, “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।। ਬਾਣੀ ਤ ਕਚੀ ਸਤਿਗੁਰੂ ਬਾਝਹੁ
ਹੋਰ ਕਚੀ ਬਾਣੀ।। “ (ਪੰਨਾ ੯੨੦), ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛੱਡ ਕੇ ਬਾਹਰ
ਕਿਵੇਂ ਜਾ ਸਕਦੇ ਹਾਂ?
ਪਤਾ ਨਹੀਂ ਉਸ ਵੀਰ ਦਾ ਧਿਆਨ ਮੇਰੀਆਂ ਗੱਲਾਂ ਵੱਲ ਹੈ ਵੀ ਸੀ ਕਿ ਨਹੀਂ,
ਕਿਉਂਕਿ ਉਸ ਦੇ ਚਿਹਰੇ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਹ ਬਹੁਤ ਕਾਹਲਾ ਪੈ ਰਿਹਾ ਸੀ। ਮੇਰੇ
ਚੁੱਪ ਕਰਦੇ ਹੀ ਬੜੇ ਗੁੱਸੇ ਨਾਲ ਬੋਲਿਆ, “ਸਰਦਾਰ ਜੀ, ਸਾਰੀ ਸਮਝ ਤੁਹਾਡੇ ਕੋਲ ਹੀ ਆ ਗਈ ਹੈ,
ਇਤਨਾ ਜਪੁ, ਤਪੁ ਕਰਨ ਵਾਲੇ ਮਹਾਂ-ਪੁਰਖਾਂ ਨੂੰ ਤਾਂ ਇਹ ਸਮਝ ਹੈ ਨਹੀਂ। ਕਿਰਪਾ ਕਰ ਕੇ ਤੁਸੀਂ
ਆਪਣੀ ਇਹ ਸਮਝ ਆਪਣੇ ਤੱਕ ਹੀ ਰਖੋ”, ਕਹਿੰਦਾ ਹੋਇਆ ਉਹ ਪਰਲੇ ਪਾਸੇ ਮੂੰਹ ਕਰਕੇ ਤੁਰ ਗਿਆ। ਮੈਂ
ਕਹਿੰਦਾ ਹੀ ਰਹਿ ਗਿਆ ਕਿ ‘ਇਹ ਮੇਰੀ ਸੋਚ ਨਹੀਂ ਹੈ, ਇਹ ਤਾਂ ਮੇਰੇ ਸਤਿਗੁਰੂ ਦੀ ਬਾਣੀ ਹੈ। ਉਹੀ
ਅਨੰਦ ਬਾਣੀ ਜਿਸ ਨੂੰ ਰੋਜ਼ ਰਟੀ ਜਾ ਰਹੇ ਹੋ। `
ਉਸ ਨੂੰ ਰੋਕਣ ਦਾ ਕੋਈ ਫਾਇਦਾ ਵੀ ਨਹੀਂ ਸੀ ਕਿਉਂਕਿ ਜਿਸ ਨੂੰ ਗੁਰੂ ਗ੍ਰੰਥ
ਸਾਹਿਬ ਪਾਤਿਸ਼ਾਹ ਨਾਲੋਂ ਆਪਣੇ ਕਿਸੇ ਅਖੌਤੀ ਮਹਾਂ-ਪੁਰਖ ਉਤੇ ਵਧੇਰੇ ਵਿਸ਼ਵਾਸ ਹੋਵੇ, ਉਸ ਨਾਲ
ਬਹਿਸਣ ਤੋਂ ਕੀ ਲਾਭ? ਇਨ੍ਹਾਂ ਅਖੌਤੀ ਸੰਤਾਂ ਦੇ ਪ੍ਰੋਗਰਾਮਾਂ ਵਿੱਚ ਇਕੱਤਰ ਹੁੰਦੀਆਂ ਭੀੜਾਂ ਨੂੰ
ਜੇ ਗੁਰੁ ਗ੍ਰੰਥ ਸਾਹਿਬ `ਤੇ ਵਿਸ਼ਵਾਸ ਹੋਵੇ ਤਾਂ ਉਨ੍ਹਾਂ ਨੂੰ ਸਤਿਗੁਰੂ ਦੇ ਇਹ ਬਚਨ ਵੀ ਸੁਣਾਈ ਦੇ
ਜਾਣ, ‘ਕਹਦੇ ਕਚੇ ਸੁਣਦੇ ਕਚੇ ਕਚਂ
Øੀ
ਆਖਿ ਵਖਾਣੀ।। ` (ਪੰਨਾ ੯੨੦) ਤੇ ਕਚੇ ਬਣਨ
ਲਈ ਉਥੇ ਜਾਣ ਦੀ ਭੁੱਲ ਨਾ ਕਰਨ।
ਇਹ ਵੀ ਇਨ੍ਹਾਂ ਅਖੌਤੀ ਸੰਤਾਂ ਦੀ ਬਹੁਤ ਵੱਡੀ ਕਾਮਯਾਬੀ ਹੈ ਕਿ ਉਨ੍ਹਾਂ
ਬਹੁਤੀ ਸਿੱਖ ਕੌਮ ਨੂੰ ਕੇਵਲ ਗਰੁਬਾਣੀ ਦੇ ਮੰਤਰ ਰਟਨ `ਤੇ ਲਾ ਦਿੱਤਾ ਹੈ। ਨਾ ਸਿੱਖ ਗੁਰਬਾਣੀ ਨੂੰ
ਗੁਰੂ ਉਪਦੇਸ਼ ਸਮਝ ਕੇ ਵਿਚਾਰਨ ਤੇ ਸਮਝਣ, ਤੇ ਨਾ ਉਨ੍ਹਾਂ ਨੂੰ ਗੁਰਮਤਿ ਦੀ ਸੋਝੀ ਆਵੇ। ਉਨ੍ਹਾਂ
ਡੇਰੇਦਾਰਾਂ `ਤੇ ਗਿਲਾ ਕਰਨਾ ਬਣਦਾ ਵੀ ਨਹੀਂ ਕਿਉਂਕਿ ਇਹ ਉਨ੍ਹਾਂ ਦਾ ਧੰਧਾ ਹੈ ਅਤੇ ਹਰ ਵਪਾਰੀ
ਆਪਣੇ ਧੰਧੇ ਨੂੰ ਪ੍ਰਫੁਲਤ ਕਰਨ ਦੇ ਸਭ ਹੀਲੇ ਵਰਤਦਾ ਹੈ। ਸਮਝਣਾ ਤਾਂ ਉਸ ਗ੍ਰਾਹਕ ਨੂੰ ਚਾਹੀਦਾ ਹੈ
ਜੋ ਉਥੇ ਜਾ ਕੇ ਲੁਟਿਆ ਜਾ ਰਿਹਾ ਹੈ।
ਗਿਲਾ ਤਾਂ ਉਨ੍ਹਾਂ `ਤੇ ਹੈ, ਜਿਨ੍ਹਾਂ ਦਾ ਫਰਜ਼ ਕੌਮ ਨੂੰ ਸੁਚੇਤ ਕਰਨ ਦਾ
ਸੀ। ਜਿਨ੍ਹਾਂ ਨੇ ਭੋਲੀਆਂ ਸੰਗਤਾਂ ਨੂੰ ਸੁਚੇਤ ਕਰਨਾ ਸੀ ਅਤੇ ਇਨ੍ਹਾਂ ਪਖੰਡੀਆਂ ਖਿਲਾਫ ਕਰੜੇ
ਫੈਸਲੇ ਲੈਣੇ ਸੀ। ਉਹ ਧਾਰਮਿਕ ਅਤੇ ਸਿਆਸੀ ਨੇਤਾ ਤਾਂ ਕੁੱਝ ਆਪਣੇ ਨਿਜੀ ਜਾਂ ਸਿਆਸੀ ਹਿੱਤਾਂ ਕਾਰਨ
ਆਪ ਇਨ੍ਹਾਂ ਦੇ ਡੇਰਿਆਂ ਅਤੇ ਪ੍ਰੋਗਰਾਮਾਂ `ਤੇ ਜਾ ਕੇ ਇਨ੍ਹਾਂ ਨੂੰ ਮਾਨਤਾ ਦੇ ਰਹੇ ਹਨ। ਉਨ੍ਹਾਂ
ਦੇ ਸਵਾਰਥ, ਗੁਰਮਤਿ ਅਤੇ ਕੌਮੀ ਹਿਤਾਂ `ਤੇ ਬਹੁਤ ਭਾਰੀ ਪੈ ਗਏ ਹਨ।
ਸਤਿਗੁਰੂ ਦੇ ਪਾਵਨ ਆਦੇਸ਼ “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।। “
ਦੀ ਅਣਦੇਖੀ ਸਾਡੇ ਬਹੁਤੇ ਰਾਗੀ ਅਤੇ ਪ੍ਰਚਾਰਕਾਂ ਦੁਆਰਾ ਬਚਿੱਤਰ ਨਾਟਕ ਪੁਸਤਕ ਦੀਆਂ ਕੁੱਝ
ਰਚਨਾਵਾਂ ਦੀ ਵਰਤੋਂ ਕਰ ਕੇ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਵਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ
ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਹੈ। ਅਸਲ ਵਿੱਚ ਇਨ੍ਹਾਂ ਵਿੱਚ ਵੀ ਦੋ ਤਰ੍ਹਾਂ ਦੇ ਲੋਕ
ਹਨ:
ਇਕ ਉਹ ਜੋ ‘ਬਚਿੱਤਰ ਨਾਟਕ` ਨਾਂਅ ਦੀ ਪੂਰੀ ਪੁਸਤਕ ਨੂੰ ਗੁਰੂ
ਗੋਬਿੰਦ ਸਿੰਘ ਸਹਿਬ ਕ੍ਰਿਤ ਮੰਨਦੇ ਹਨ।
ਦੂਸਰੇ ਜੋ ਇਸ ਕਿਤਾਬ ਦੇ ਬਹੁਤੇ ਭਾਗ ਨੂੰ ਤਾਂ ਰੱਦ ਕਰਦੇ ਹਨ ਪਰ
ਕੁੱਝ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਸਹਿਬ ਦੀ ਕ੍ਰਿਤ ਮੰਨਦੇ ਹਨ।
ਵੈਸੇ ਤਾਂ ਇਹ ਵਿਵਾਦ ਹੀ ਬਿਲਕੁਲ ਬੇਅਰਥ ਹੈ ਕਿਉਂਕਿ ਜਦ ਗੁਰੂ ਗੋਬਿੰਦ
ਸਿੰਘ ਪਾਤਿਸ਼ਾਹ ਆਪ ਨਿਰਣਾਇਕ ਫੈਸਲਾ ਦੇ ਗਏ ਹਨ ਕਿ ਅੱਗੋਂ ਸਿੱਖ ਦਾ ਗੁਰੂ, ਗੁਰੂ ਗ੍ਰੰਥ ਸਾਹਿਬ
ਪਾਤਿਸ਼ਾਹ ਹਨ ਤਾਂ ਸਾਨੂੰ ਹੋਰ ਕਿਸੇ ਪਾਸੇ ਝਾਕਣ ਦੀ ਗੁੰਜਾਇਸ਼ ਹੀ ਕਿਥੇ ਰਹਿ ਜਾਂਦੀ ਹੈ? ਗੁਰੂ
ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਰਚਨਾ ਨੂੰ ਗੁਰਬਾਣੀ ਮੰਨਣਾ ਸਾਡਾ ਗੁਰੂ ਗੋਬਿੰਦ ਸਿੰਘ
ਪਾਤਿਸ਼ਾਹ ਅਤੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਵਿਸ਼ਵਾਸ ਜ਼ਾਹਿਰ ਕਰਦਾ ਹੈ। ਪਰ ਇਹ ਕਸਵੱਟੀ ਤਾਂ
ਉਨ੍ਹਾਂ ਵਾਸਤੇ ਹੈ ਜਿਨ੍ਹਾਂ ਨੂੰ ਸਤਿਗੁਰੂ `ਤੇ ਪੂਰਨ ਵਿਸ਼ਵਾਸ ਹੈ, ਬਾਕੀ ਜਿਨ੍ਹਾਂ ਵਿੱਚ ਦੁਬਿਧਾ
ਹੈ ਉਨ੍ਹਾਂ ਵਾਸਤੇ ਤਾਂ ਕੁੱਝ ਵਿਚਾਰਾਂ ਕਰਨੀਆਂ ਹੀ ਪੈਣਗੀਆਂ।
ਜੋ ਲੋਕ ਸਾਰੇ ਬਚਿੱਤ੍ਰ ਨਾਟਕ ਨੂੰ ਗੁਰੂ ਕ੍ਰਿਤ ਮੰਨਦੇ ਹਨ ਉਨ੍ਹਾਂ ਵਿੱਚ
ਵੀ ਦੋ ਕਿਸਮ ਦੇ ਲੋਕ ਹਨ। ਬਹੁਤਾਤ ਤਾਂ ਉਨ੍ਹਾਂ ਅਗਿਆਨੀ ਅਤੇ ਅੰਧਵਿਸ਼ਵਾਸੀ ਲੋਕਾਂ ਦੀ ਹੈ ਜੋ
ਕੇਵਲ ਇਸ ਦੇ ਹੁਣ ਪ੍ਰਚਲਿਤ ਕਰ ਦਿੱਤੇ ਗਏ ਨਾਂਅ ‘ਦਸਮ ਗ੍ਰੰਥ` ਤੋਂ ਹੀ ਭਾਵੁਕ ਹੋ ਜਾਂਦੇ ਹਨ ਕਿ
ਇਹ ਦਸਵੇਂ ਪਾਤਿਸ਼ਾਹ ਦੀ ਬਾਣੀ ਹੈ, ਭਾਵੇਂ ਅੱਜ ਤੱਕ ਇਸ ਪੁਸਤਕ ਦੀ ਸ਼ਕਲ ਵੀ ਨਾ ਵੇਖੀ ਹੋਵੇ। ਉਂਝ
ਸ਼ਕਲ ਵੇਖ ਵੀ ਲੈਣ ਤਾਂ ਕੋਈ ਖਾਸ ਫਰਕ ਨਹੀਂ ਪੈਣਾ ਕਿਉਂਕਿ ਐਸੇ ਲੋਕਾਂ ਨੇ ਅੱਜ ਤੱਕ ਗੁਰੂ ਗ੍ਰੰਥ
ਸਾਹਿਬ ਦੀ ਬਾਣੀ ਨੂੰ ਹੀ ਸਮਝਣ ਵਿਚਾਰਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਵਾਸਤੇ ਤਾਂ ਗੁਰਬਾਣੀ
ਕੇਵਲ ਮੰਤਰ ਹੈ। ਉਨ੍ਹਾਂ ਵਾਸਤੇ ਹਿੰਦੂ ਧਰਮ ਨਾਲੋਂ ਸਿੱਖ ਕੌਮ ਦਾ ਸਿਧਾਂਤਕ ਨਿਵੇਕਲਾਪਨ ਕੇਵਲ
ਇਤਨਾ ਹੈ ਕਿ ਸਿੱਖ ਨੇ ਹਿੰਦੂ ਗ੍ਰੰਥਾਂ, ਸ਼ਾਸਤਰਾਂ ਦੇ ਮੰਤ੍ਰਾਂ ਦਾ ਰਟਨ ਨਹੀਂ ਕਰਨਾ, ਉਸ ਦੀ
ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਰਟਨ ਕਰਨਾ ਹੈ। ਉਨ੍ਹਾਂ ਵਾਸਤੇ ਸਿੱਖੀ ਦੇ ਨਾਂਅ `ਤੇ
ਹੋਰ ਗ੍ਰੰਥ ਪ੍ਰਕਾਸ਼ ਦਿਓ, ਉਸ ਦਾ ਮੰਤਰ ਰੱਟ ਲੈਣਗੇ ਜਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ
ਮਥਾ ਟੇਕ ਕੇ ਜਾਂ ਰੁਮਾਲਾ ਭੇਟ ਕਰ ਕੇ ਤੁਰ ਜਾਂਦੇ ਹਨ, ਇਸ ਗ੍ਰੰਥ ਨੂੰ ਮੱਥਾ ਟੇਕ ਦੇਣਗੇ। ਫਿਰ
ਜੇ ਉਸ ਗ੍ਰੰਥ ਨਾਲ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਾ ਨਾਂਅ ਜੋੜ ਦਿੱਤਾ ਜਾਵੇ ਤਾਂ ਫਿਰ ਕੋਈ ਦਲੀਲ
ਸੁਣਨ ਦੀ ਗੁੰਜਾਇਸ਼ ਵੀ ਨਹੀਂ ਰਹਿੰਦੀ।
ਇਸ ਸ਼੍ਰੇਣੀ ਵਿੱਚ ਆਉਂਦੇ ਦੂਸਰੇ ਲੋਕ ਇੱਕ ਮਕਸਦ ਤਹਿਤ ਇਸ ਨਾਲ ਜੁੜੇ ਹਨ।
ਬੇਸ਼ਕ ਇਨ੍ਹਾਂ ਵਿੱਚ ਕੁੱਝ ਉਘੇ ਵਿਦਵਾਨ ਵੀ ਹਨ, ਪਰ ਵਿਸ਼ੇਸ਼ ਤੌਰ `ਤੇ ਕੁੱਝ ਉਹ ਹਨ ਜਿਨ੍ਹਾਂ ਨੂੰ
ਪੰਥ ਦੋਖੀ ਸ਼ਕਤੀਆਂ ਵਲੋਂ ਆਪਣੇ ਪੱਖ ਵਿੱਚ ਕਰ ਲਿਆ ਗਿਆ ਹੈ। ਇਹ ਪੱਖ ਵਿੱਚ ਹੋਣ ਦੇ ਕਈ ਨਿਜੀ
ਕਾਰਨ ਹੁੰਦੇ ਹਨ, ਜਿਨ੍ਹਾਂ ਨੂੰ ਵਿਚਾਰਨਾ ਇਸ ਲੇਖ ਦਾ ਮਕਸਦ ਨਹੀਂ। ਵੈਸੇ ਵੀ ਬਹੁਤੀਆਂ ਸੂਝਵਾਨ
ਸਿੱਖ ਸੰਗਤਾਂ ਇਨ੍ਹਾਂ ਕਾਰਨਾ ਨੂੰ ਸਮਝਦੀਆਂ ਹਨ। ਉਨ੍ਹਾਂ ਦਾ ਤਾਂ ਮਿਸ਼ਨ ਹੀ ਕਿਸੇ ਤਰ੍ਹਾਂ ਇਸ
ਪੋਥੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਥਾਪਤ ਕਰਨਾ ਹੈ। ਇਨ੍ਹਾਂ ਵਿੱਚ ਬਹੁਤਾਤ ਡੇਰੇਦਾਰਾਂ
ਦੀ ਹੈ, ਜਿਨ੍ਹਾਂ ਦੀ ਇੱਕ ਵੱਡੀ ਸਮੱਸਿਆ ਇਹ ਵੀ ਹੈ ਕਿ ਉਨ੍ਹਾਂ ਦੇ ਵੱਡੇ ਬਾਬੇ ਇਸ ਨੂੰ ਮਾਨਤਾ
ਦੇਂਦੇ ਰਹੇ ਅਤੇ ਇਸ ਦੇ ਕੁੱਝ ਭਾਗਾਂ ਦੀ ਕਥਾ ਕਰਦੇ ਰਹੇ ਹਨ। ਹੁਣ ਉਹ ਇਸ ਦੀ ਮਾਨਤਾ ਕਿਵੇਂ ਖਤਮ
ਕਰ ਦੇਣ, ਕਿਉਂਕਿ ਉਨ੍ਹਾਂ ਦੀ ਤਾਂ ਦੁਕਾਨਦਾਰੀ ਹੀ ਵੱਡੇ ਅਖੌਤੀ ਮਹਾਂਪੁਰਖਾਂ ਦੇ ਨਾਂਅ `ਤੇ ਚਲਦੀ
ਹੈ? ਫਿਰ ਉਹ ਸ਼ਕਤੀਆਂ ਜਿਹੜੀਆਂ ਇਸ ਪੋਥੇ ਨੂੰ ਪੰਥ ਵਿੱਚ ਘੁਸੇੜਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਉਹੀ
ਇਨ੍ਹਾਂ ਡੇਰਿਆਂ ਦੀ ਪ੍ਰਫੁਲਤਾ ਦੇ ਪਿੱਛੇ ਹਨ। ਇਸ ਲਈ ਇਨ੍ਹਾਂ ਦਾ ਮੂਲ ਇਕੋ ਹੈ।
ਇਨ੍ਹਾਂ ਵਿੱਚ ਕੁੱਝ ਵਿਦਵਾਨ ਆਪਣੀ ਹਉਮੈਂ ਦੇ ਕਾਰਨ ਉਲਝੇ ਹੋਏ ਹਨ ਕਿ
ਪਹਿਲਾਂ ਉਹ ਇਸ ਕਿਤਾਬ ਦੀ ਪ੍ਰਮਾਣਿਕਤਾ ਦੇ ਹੱਕ ਵਿੱਚ ਲੇਖ ਲਿਖਦੇ ਰਹੇ ਅਤੇ ਭਾਸ਼ਨ ਦੇਂਦੇ ਰਹੇ,
ਹੁਣ ਉਹ ਆਪਣੇ ਵਿਚਾਰ ਕਿਵੇਂ ਬਦਲ ਦੇਣ? ਇਹ ਉਹ ਹਨ, ਜਿਨ੍ਹਾਂ ਨੂੰ ਸੱਚ ਵੇਖ ਕੇ ਵੀ ਨਜ਼ਰ ਨਹੀਂ
ਆਉਂਦਾ। ਤੁਸੀਂ ਕਿਸੇ ਸੁੱਤੇ ਨੂੰ ਤਾਂ ਜਗਾ ਲਓਗੇ, ਪਰ ਮਚਲੇ ਨੂੰ ਕਿਵੇਂ ਜਗਾ ਸਕਦੇ ਹੋ? ਐਸੇ
ਵਿਦਵਾਨਾਂ ਵਿੱਚੋਂ ਬਹੁਤ ਸੂਝਵਾਨ ਅਤੇ ਜੁਰਅਤ ਵਾਲੇ ਤਾਂ ਇਸ ਪੋਥੇ ਦੀ ਗਹਿਰਾਈ ਨਾਲ ਘੋਖ ਕਰਨ ਤੋਂ
ਬਾਅਦ ਪੂਰਨ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਮੁੜ ਆਏ ਹਨ ਪਰ ਕੁੱਝ ਐਸੇ ਹਨ ਜੋ ਅਜੇ
ਵੀ ਆਪਣੀ ਹਉਮੈਂ ਦੇ ਛੱਜੇ ਦੇ ਭਾਰ ਥੱਲੇ ਦੱਬੇ ਹੋਏ ਹਨ।
ਦੂਸਰੇ ਹਿੱਸੇ ਵਿੱਚ ਉਹ ਆਉਂਦੇ ਹਨ ਜੋ ਬਚਿੱਤਰ ਨਾਟਕ ਪੁਸਤਕ ਦੇ ਕੁੱਝ ਭਾਗ
ਨੂੰ ਰੱਦ ਕਰਦੇ ਹਨ ਪਰ ਇਸ ਦੀਆਂ ਕੁੱਝ ਰਚਨਾਵਾਂ ਨੂੰ ਗੁਰੂ ਕ੍ਰਿਤ ਮੰਨਦੇ ਹਨ। ਇਨ੍ਹਾਂ ਵਿੱਚ ਵੀ
ਦੋ ਸ਼੍ਰੇਣੀਆਂ ਬਣ ਗਈਆਂ ਹਨ। ਇੱਕ ਉਹ ਜੋ ਇਸ ਦੇ ਅਤਿ ਅਸ਼ਲੀਲ ਰੂਪ ਨੂੰ ਵੇਖ ਕੇ ਕੇਵਲ ਤ੍ਰਿਆ
ਚਰਿਤ੍ਰ ਭਾਗ, ਜੋ ਇਸ ਪੋਥੇ ਦਾ ਤਕਰੀਬਨ ਅੱਧ ਹੈ, ਨੂੰ ਰੱਦ ਕਰਦੇ ਹਨ ਪਰ ਬਾਕੀ ਨੂੰ ਗੁਰੂ ਕ੍ਰਿਤ
ਮੰਨਦੇ ਹਨ। ਦੂਸਰੇ ਉਹ ਜੋ ਇਸ ਦੀਆਂ ਉਹ ਰਚਨਾਵਾਂ ਜਿਨ੍ਹਾਂ ਨੂੰ ਸਿੱਖ ਰਹਿਤ ਮਰਿਯਾਦਾ ਤਿਆਰ ਕਰਨ
ਵੇਲੇ, ਨਿਤਨੇਮ ਦੀਆ ਬਾਣੀਆਂ ਦੇ ਤੌਰ `ਤੇ ਮਾਨਤਾ ਦੇ ਦਿੱਤੀ ਗਈ ਅਤੇ ਕੁੱਝ ਜੋ ਅੰਮ੍ਰਿਤ ਕੀਰਤਨ
ਵਿੱਚ ਛਪ ਗਈਆਂ, ਅਤੇ ਲੰਬੇ ਸਮੇਂ ਤੋਂ ਪ੍ਰਚਲਤ ਹਨ, ਨੂੰ ਗੁਰੂ ਕ੍ਰਿਤ ਮੰਨਦੇ ਹਨ, ਬਾਕੀ ਸਾਰੇ
ਨੂੰ ਰੱਦ ਕਰਦੇ ਹਨ। ਇਹ ਇਨ੍ਹਾਂ ਰਚਨਾਵਾਂ ਪ੍ਰਤੀ ਅਕਸਰ ਬਹੁਤ ਭਾਵੁਕ ਹੋ ਜਾਂਦੇ ਹਨ, ਜੋ ਹੈ ਵੀ
ਸੁਭਾਵਕ।
ਜਿਨ੍ਹਾਂ ਰਚਨਾਵਾਂ
ਨੂੰ ਹੋਸ਼ ਸੰਭਾਲਣ ਤੋਂ ਲੈ ਕੇ ਅੱਜ ਤੱਕ ਇਤਨੀ ਸ਼ਰਧਾ ਨਾਲ ਪੜ੍ਹਦੇ ਰਹੇ, ਉਨ੍ਹਾਂ ਨੂੰ ਰੱਦ ਕਰਨ
ਵਿੱਚ ਤਕਲੀਫ ਤਾਂ ਬਹੁਤ ਹੋਵੇਗੀ। ਮਾਨਸਿਕ ਤੌਰ `ਤੇ ਕੰਨ ਤਾਂ ਉਨ੍ਹਾਂ ਵਿਰੁਧ ਸੁਣਨਾ ਵੀ ਨਹੀਂ
ਚਾਹੁੰਦੇ। ਮੈਨੂੰ ਇਹ ਲਿਖਣ ਵਿੱਚ ਕੋਈ ਸੰਗ ਨਹੀਂ ਕਿ ਮੈਂ ਆਪ ਵੀ ਇਸ ਪੀੜਾ ਵਿੱਚੋਂ ਗੁਜ਼ਰਿਆ ਹਾਂ।
ਇਸ ਗੱਲ ਨੂੰ ਮਾਨਤਾ ਦੇਣ ਵਾਲਿਆਂ ਵਿੱਚ ਕੁੱਝ ਸੰਸਥਾਵਾਂ ਅਤੇ ਵਿਅਕਤੀ ਤਾਂ
ਐਸੇ ਹਨ, ਜਿਨ੍ਹਾਂ ਅੱਗੋਂ ਲਈ ਆਪਣੇ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਕਰ ਲਏ ਹਨ। ਉਨ੍ਹਾਂ ਦਾ ਕਹਿਣਾ
ਹੈ ਕਿ ਅਸੀਂ ਤਾਂ ਆਪਣਾ ਨਿਰਣਾ ਕਰ ਲਿਆ ਹੈ, ਅਸੀਂ ਇਨ੍ਹਾਂ ਬਾਣੀਆਂ ਨੂੰ ਮਾਨਤਾ ਦੇਂਦੇ ਹਾਂ ਅਤੇ
ਬਾਕੀਆਂ ਨੂੰ ਰੱਦ ਕਰਦੇ ਹਾਂ, ਬਸ। ਗਿਆਨ ਅਧਾਰਤ ਸੰਸਥਾਵਾਂ ਜਾਂ ਵਿਅਕਤੀਆਂ ਵੱਲੋਂ ਐਸੇ ਫੈਸਲੇ
ਲੈਣਾ ਯਾ ਇਹ ਗੱਲ ਕਹਿਣਾ ਅਤਿ ਦੁਖਦਾਈ ਅਤੇ ਹਾਸੋਹੀਣਾ ਲਗਦਾ ਹੈ, ਕਿਉਂਕਿ ਗਿਆਨ ਦੇ ਚਾਨਣ ਵਾਸਤੇ
ਤਾਂ ਸਿੱਖ ਦੇ ਦਰਵਾਜ਼ੇ ਹਮੇਸ਼ਾਂ ਖੁਲ੍ਹੇ ਰਹਿਣੇ ਚਾਹੀਦੇ ਹਨ। ਬੇਸ਼ਕ ਇਨ੍ਹਾਂ ਵਿੱਚ ਕੁੱਝ ਸੁਹਿਰਦ
ਵਿਦਵਾਨ ਵੀ ਹਨ, ਜੋ ਕਹਿੰਦੇ ਹਨ ਕਿ ਉਹ ਇਨ੍ਹਾਂ ਰਚਨਾਵਾਂ ਨੂੰ ਗੁਰਮਤਿ ਦੀ ਕਸਵੱਟੀ `ਤੇ ਪਰਖਣਾ
ਚਾਹੁੰਦੇ ਹਨ। ਇਹ ਇੱਕ ਬਹੁਤ ਚੰਗੀ ਭਾਵਨਾ ਹੈ ਪਰ ਇਥੇ ਇਹ ਵੀ ਵੇਖਣਾ ਪਵੇਗਾ ਕਿ ਸਾਡੇ ਵਾਸਤੇ
ਗੁਰਮਤਿ ਦੀਆਂ ਕਸਵੱਟੀਆਂ ਕੀ ਹਨ?
ਆਓ! ਗੁਰੂ ਸਾਹਿਬਾਨ ਵਲੋਂ ਗੁਰਬਾਣੀ ਉਚਾਰਣ ਲਈ ਵਰਤੇ ਕੁੱਝ ਮੂਲ ਸਿਧਾਂਤਾਂ
ਦੀ ਗੱਲ ਕਰਦੇ ਹਾਂ:
ਸਭ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਆਸਥਾ ਰਖਣ ਵਾਲੇ
ਸੂਝਵਾਨ ਗੁਰਸਿੱਖ ਵਾਸਤੇ ਇਤਨੀ ਦਲੀਲ ਹੀ ਬਹੁਤ ਹੈ ਕਿ ਇਹ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ
ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦਾ ਸੰਪਾਦਨ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ
ਨੇ ਆਪ ਸੰਨ ੧੭੦੫-੬ (ਈ: ) ਵਿੱਚ ਦਮਦਮਾ ਸਾਹਿਬ ਵਿਖੇ ਕਰਵਾਇਆ। ਇਸ ਵਿੱਚ ਨੌਵੇਂ ਨਾਨਕ ਸਤਿਗੁਰੂ
ਤੇਗ ਬਹਾਦਰ ਪਾਤਿਸ਼ਾਹ ਦੀ ਬਾਣੀ ਦਰਜ ਕਰਵਾ ਕੇ ਇਸ ਨੂੰ ਸੰਪੂਰਨਤਾ ਬਖਸ਼ੀ। ਗੁਰੂ ਗੋਬਿੰਦ ਸਿੰਘ
ਪਾਤਿਸ਼ਾਹ ਸੰਨ ੧੭੦੮ ਵਿੱਚ ਅਕਾਲ ਪਇਆਣਾ ਕਰ ਗਏ। ਜੇ ਸਤਿਗੁਰੂ ਨੇ ਕੋਈ ਬਾਣੀ ਉਚਾਰਣ ਕੀਤੀ ਸੀ ਤਾਂ
ਜ਼ਰੂਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕਰਨ ਸਮੇਂ ਇਸ ਵਿੱਚ ਦਰਜ ਕਰ ਦੇਂਦੇ। ਗੁਰੂ ਗ੍ਰੰਥ
ਸਾਹਿਬ ਵਿੱਚ ‘ਮਹਲਾ ੧੦` ਹੇਠ ਕੋਈ ਬਾਣੀ ਦਰਜ ਨਾ ਹੋਣਾ ਹੀ ਇਸ ਦਾ ਸਭ ਤੋਂ ਵੱਡਾ ਸਬੂਤ ਹੈ।
ਜਿਨ੍ਹਾਂ ‘ਮੈਂ ਨਾ ਮਾਨੂੰ` ਦੀ ਸਹੁੰ ਖਾਧੀ ਹੋਵੇ, ਉਹ ਹਰ ਗੱਲ ਵਿੱਚ
ਢੁੱਚਕਰਾਂ ਅਤੇ ਬਹਾਨੇ ਲਭਣੇ ਸ਼ੁਰੂ ਕਰ ਦੇਂਦੇ ਹਨ। ਐਸੀ ਹੀ ਇੱਕ ਢੁੱਚਕਰ ਇਸ ਦਲੀਲ ਦੇ ਤੋੜ ਵਜੋਂ
ਵੀ ਦਿੱਤੀ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਅੰਦਰ ਇਤਨੀ ਨਿਮਰਤਾ ਸੀ ਕਿ ਉਹ ਆਪਣੀ
ਬਾਣੀ ਹੋਰ ਗੁਰੂ ਸਾਹਿਬਾਨ ਦੇ ਬਰਾਬਰ ਨਹੀਂ ਸਨ ਦਰਜ ਕਰਨਾ ਚਾਹੁੰਦੇ। ਪਤਾ ਨਹੀਂ ਐਸੀ ਫੋਕੀਆਂ ਅਤੇ
ਮੂਰਖਤਾ ਭਰਪੂਰ ਦਲੀਲਾਂ ਦੇ ਕੇ ਕੁੱਝ ਲੋਕ ਕੀ ਸਾਬਤ ਕਰਨਾ ਚਾਹੁੰਦੇ ਹਨ?
ਗੁਰੂ ਅਰਜਨ ਪਾਤਿਸ਼ਾਹ ਜੀ ਨੇ ਸੰਨ ੧੫੯੯ ਈ: ਵਿੱਚ ਗੁਰੂ ਗ੍ਰੰਥ ਸਾਹਿਬ ਦਾ
ਸੰਪਾਦਨ ਸ਼ੁਰੂ ਕੀਤਾ। ਇਹ ਕੰਮ ਸੰਨ ੧੬੦੪ ਵਿੱਚ ਸੰਪੂਰਨ ਹੋਇਆ। ਉਸ ਸਮੇਂ ਇਸ ਵਿੱਚ ਕੁਲ ੫੭੫੬ ਸ਼ਬਦ
ਸਨ ਜਿਨ੍ਹਾਂ ਵਿੱਚੋਂ ੪੮੪੩ ਸ਼ਬਦ ਗੁਰੂ ਸਾਹਿਬਾਨ ਦੇ ਸਨ। ਇਨ੍ਹਾਂ ਵਿੱਚੋਂ ੨੨੧੮ ਸ਼ਬਦ ਇਕੱਲੇ ਗੁਰੂ
ਅਰਜਨ ਸਾਹਿਬ ਦੇ ਸਨ। ਭਾਵ ਗੁਰੂ ਸਾਹਿਬਾਨ ਦੇ ਕੁੱਲ ਸ਼ਬਦਾਂ ਵਿੱਚੋਂ ਤਕਰੀਬਨ ਅੱਧ ਦੇ ਨੇੜੇ ਤੇੜੇ।
ਇਸ ਦਾ ਮਤਲਬ ਤਾਂ ਇਹ ਹੋਇਆ ਕਿ ਇਹ ਦਲੀਲ ਦੇਣ ਵਾਲੇ ਗੁਰੂ ਅਰਜਨ ਪਾਤਿਸ਼ਾਹ ਉਤੇ ਇਹ ਇਲਜ਼ਾਮ ਲਾ ਰਹੇ
ਹਨ ਕਿ ਉਨ੍ਹਾਂ ਵਿੱਚ ਬਹੁਤ ਹਉਮੈਂ ਸੀ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਨ ੧੭੦੫-੬ (ਈ: )
ਵਿੱਚ ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੌਜੂਦਾ ਸਰੂਪ, ਤਿਆਰ ਕਰਵਾਇਆ ਤਾਂ ਇਸ
ਵਿੱਚ ਗੁਰੂ ਤੇਗ ਬਹਾਦਰ ਪਾਤਿਸ਼ਾਹ ਦੇ ੧੧੫ ਸ਼ਬਦ ਦਰਜ ਕਰਵਾਏ, ਜਿਸ ਨਾਲ ਕੁਲ ਸ਼ਬਦਾਂ ਦੀ ਗਿਣਤੀ
੫੮੭੧ ਅਤੇ ਗੁਰੂ ਸਾਹਿਬਾਨ ਦੇ ਉਚਾਰਨ ਕੀਤੇ ਸ਼ਬਦਾਂ ਦੀ ਗਿਣਤੀ ੪੯੫੮ ਹੋ ਗਈ।
ਕੁਝ ਦਲੀਲਾਂ ਕੁੱਝ ਵਿਦਵਾਨਾਂ ਦੀਆਂ ਲਿਖਤਾਂ `ਚੋਂ ਪਰਮਾਣ ਦੇਕੇ ਦਿੱਤੀਆਂ
ਜਾਂਦੀਆਂ ਹਨ। ਮੈਂ ਇੱਕ ਇੱਕ ਦਲੀਲ ਨੂੰ ਲੈਣ ਦੀ ਬਜਾਏ ਇੱਕ ਸਮੂਹਕ ਗੱਲ ਕਰਨੀ ਚਾਹੁੰਦਾ ਹਾਂ।
ਬਹੁਤੇ ਵਿਦਵਾਨ ਇੱਕ ਵਿਚਾਰਧਾਰਾ ਨੂੰ ਸਮਰਪਿਤ ਹੋ ਕੇ ਲਿਖਦੇ ਹਨ। ਪਿਛਲੇ ਕੁੱਝ ਸਮੇਂ ਇੱਕ ਪੱਕੀ
ਧਾਰਨਾ ਬਣ ਗਈ ਸੀ ਕਿ ਇਸ ਕਿਤਾਬ ਵਿੱਚ ਕੁੱਝ ਰਚਨਾਵਾਂ ਜ਼ਰੂਰ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀਆਂ
ਹਨ। ਜਿਸ ਵੇਲੇ ਕੋਈ ਵਿਦਵਾਨ ਇੱਕ ਪੱਕੀ ਧਾਰਨਾ (ਭਾਵੇਂ ਗਲਤ ਹੀ ਸਹੀ) ਲੈ ਕੇ ਚਲਦਾ ਹੈਂ ਤਾਂ ਉਸ
ਨੂੰ ਠੀਕ ਠਹਰਾਉਣ ਲਈ ਬਥੇਰੀਆਂ ਦਲੀਲਾਂ ਤਿਆਰ ਕਰ ਲੈਂਦਾ ਹੈ। ਮੈਂ ਕਿਸੇ ਦੂਸਰੇ ਦੀ ਗੱਲ ਕੀ
ਕਰਾਂ, ਜਦੋਂ ਤੱਕ ਆਪ ਵਿਚਾਰ ਕੇ ਵਿਸਥਾਰ ਨਾਲ ਨਹੀਂ ਸੀ ਪੜ੍ਹਿਆ, ਮੈਂ ਆਪ ਇਸੇ ਰੋਗ ਦਾ ਮਰੀਜ਼
ਰਿਹਾ ਹਾਂ। ਪਰ ਇਸ ਵਿੱਚ ਸਭ ਤੋਂ ਵੱਡੀ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਕੀ ਵਿਦਵਾਨਾਂ ਦੀਆਂ
ਧਾਰਨਾਵਾਂ, ਗੁਰੂ ਗ੍ਰੰਥ ਸਾਹਿਬ ਦੀਆਂ ਸਿਧਾਂਤਕ ਕਸਵੱਟੀਆਂ ਨਾਲੋਂ ਉਪਰ ਹਨ?
ਇਨ੍ਹਾਂ ਵਿੱਚ ਇੱਕ ਵਿਸ਼ੇਸ਼ ਤੌਰ `ਤੇ ਹੇਠਲੀਆਂ ਪੰਕਤੀਆਂ ਦਾ ਹਵਾਲਾ ਦਿੱਤਾ
ਜਾਂਦਾ ਹੈ:
‘ਸਿਖਾਂ ਕੀਤੀ ਅਰਦਾਸ ਜੀ, ਨਾਲ ਚਾਹੀਏ ਮਿਲਾਇਆ।
ਬਚਨ ਕੀਤਾ; ਗ੍ਰੰਥ ਹੈ ਉਹ, ਇਹ ਅਸਾਡੀ ਖੇਡ।
ਨਾਲ ਨਾ ਮਿਲਾਇਆ ਆਹਾ ਪਿਆਰਾ, ਕੌਣ ਜਾਣੇ ਭੇਦ। `
ਇਹ ਪੰਕਤੀਆਂ ਭਾਈ ਕੇਸਰ ਸਿੰਘ ਛਿੱਬਰ ਦੀਆਂ ਲਿਖੀਆਂ ਦੱਸੀਆਂ ਜਾਂਦੀਆਂ ਹਨ,
ਅਤੇ ਕਿਹਾ ਜਾਂਦਾ ਹੈ ਕਿ ਉਹ ਗੁਰੂ ਪਾਤਿਸ਼ਾਹ ਦੇ ਸਮਕਾਲੀ ਸਨ। ਭਾਈ ਕੇਸਰ ਸਿੰਘ ਛਿੱਬਰ ਦਾ
ਬੰਸਾਵਲੀ ਨਾਮਾ ਪਾਤਸ਼ਾਹੀਆਂ ਦਸਾਂ ਕਾ ਸੰਮਤ ੧੮੨੬ ਦਾ ਲਿਖਿਆ ਮੰਨਿਆ ਜਾਂਦਾ ਹੈ। ਉਹ ਗੁਰੂ ਗੋਬਿੰਦ
ਸਿੰਘ ਸਾਹਿਬ ਦੇ ਕਿਤਨੇ ਕੁ ਸਮਕਾਲੀ ਸਨ, ਇਸ ਦਾ ਅੰਦਾਜ਼ਾ ਆਪਾਂ ਆਪ ਲਗਾ ਲਈਏ। ਫਿਰ ਸਤਿਗੁਰੂ ਵਲੋਂ
ਪਾਹੁਲ ਛਕਾਉਣ ਸਮੇਂ ਪੜ੍ਹੀਆਂ ਬਾਣੀਆਂ ਬਾਰੇ ਉਹ ਲਿਖਦੇ ਹਨ:
‘ਬਚਨ ਹੋਇਆ- ਕਟੋਰਾ ਜਲ ਕਾ ਸੁਚੇਤ ਲੈ ਆਉ। ਲੈ ਆਇਆ, ਦਿੱਤੀ ਕਰਦ, ਕਹਿਆ
ਹਿਲਾਉ।
ਜਪੁ ਅਤੇ ਅਨੰਦੇ ਰਸਨੀ ਕਰਿ ਉਚਾਰੁ। ਤਾਂ ਦਿਵਾਨ ਸਾਹਬ ਚੰਦ ਹਥ ਜੋੜਿ
ਖਲੋਤਾ ਵਿੱਚ ਦਰਬਾਰ। ੩੧੭।
ਕਹਿਆ, ਗਰੀਬਨਿਵਾਜ਼! ਵਿੱਚ ਮਿੱਠਾ ਪਵੇ ਤਾਂ ਬਣੇ ਸੁਆਦ। `… (ਦਸਵਾਂ ਚਰਨ)
ਇਥੇ ਛਿੱਬਰ ਨੇ ਪਾਹੁਲ ਤਿਆਰ ਕਰਨ ਸਮੇਂ ਜਿਥੇ ਕੇਵਲ ਜਪੁ ਅਤੇ ਅਨੰਦੁ ਦੋ
ਬਾਣੀਆਂ ਪੜ੍ਹਨ ਦੀ ਗੱਲ ਕੀਤੀ ਹੈ, ਨਾਲ ਖੰਡੇ ਦੀ ਜਗ੍ਹਾ ਕਰਦ ਦੀ ਵਰਤੋਂ ਕੀਤੀ ਦੱਸੀ ਹੈ। ਦਸੋ
ਹੁਣ ਕਿਹੜੀ ਗੱਲ ਮੰਨੋਗੇ?
(ਇਸ ਵਿਸ਼ੇ ਤੇ ਜਿਆਦਾ ਜਾਣਕਾਰੀ ਲਈ ਦਾਸ ਲਿਖਤ ਪੁਸਤਕ, ‘ਪਾਹੁਲ- ਇੱਕ
ਅਦੁੱਤੀ ਬਖਸ਼ਿਸ਼` ਪੜ੍ਹੋ ਜੀ)
ਇਸ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ ਕਿ ਇਹ ਬਚਿੱਤ੍ਰ ਨਾਟਕ ਪੁਸਤਕ ਗੁਰੂ
ਗੋਬਿੰਦ ਸਿੰਘ ਪਾਤਿਸ਼ਾਹ ਦੇ ਅਕਾਲ ਪਇਆਣੇ ਤੋਂ ਘੱਟੋ-ਘਟ ੭੦-੮੦ ਸਾਲ ਬਾਅਦ ਹੋਂਦ ਵਿੱਚ ਆਈ ਹੈ,
ਫਿਰ ਕਿਸ ਦੇ ਰਲਾਉਣ ਦੀ ਗੱਲ ਹੋ ਰਹੀ ਹੈ?
ਇਨ੍ਹਾਂ ਸਾਰਿਆਂ ਤੋਂ ਉਪਰ, ਸਤਿਗੁਰੂ ਸਾਨੂੰ ਗੁਰਬਾਣੀ ਨਾਲ ਜੋੜਨਾ
ਚਾਹੁੰਦੇ ਸਨ ਕਿ ਕਿਸੇ ਖੇਲ ਵਿੱਚ ਉਲਝਾਉਣਾ ਚਾਹੁੰਦੇ ਸਨ? ਇਹ ਫੈਸਲਾ ਅਸੀਂ ਆਪ ਕਰ ਲਈਏ।
ਗੁਰੂ ਗ੍ਰੰਥ ਸਾਹਿਬ ਵਿੱਚ ੬ (ਛੇ) ਗੁਰੂ ਪਾਤਸ਼ਾਹਾਂ ਦੀ ਬਾਣੀ ਦਰਜ ਹੈ।
ਪਹਿਲੇ ਪੰਜ ਸਤਿਗੁਰਾਂ ਦੀ ਅਤੇ ਨੌਵੇਂ ਸਤਿਗੁਰੂ ਦੀ। ਪਹਿਲਾਂ ਤਾਂ ਇਹ ਗੱਲ ਸਮਝਣ ਵਾਲੀ ਹੈ ਕਿ,
ਛੇਵੇਂ, ਸਤਵੇਂ ਅਤੇ ਅਠਵੇਂ ਸਤਿਗੁਰੂ ਨੇ ਗੁਰਬਾਣੀ ਉਚਾਰਨ ਨਹੀਂ ਕੀਤੀ, ਫਿਰ ਵੀ ਉਹ ਸਤਿਗੁਰੂ ਹੀ
ਸਨ, ਭਾਵ ਇਹ ਕਿ ਸਤਿਗੁਰੂ ਵਾਸਤੇ ਬਾਣੀ ਉਚਾਰਨ ਕਰਨਾ ਜ਼ਰੂਰੀ ਨਹੀਂ। ਫੇਰ ਭਾਵੇਂ ਪਹਿਲੇ ਪੰਜ
ਸਤਿਗੁਰੂਆਂ ਨੇ ਗੁਰਬਾਣੀ ਉਚਾਰਨ ਕੀਤੀ ਤੇ ਭਾਵੇਂ ਨੌਵੇਂ ਸਤਿਗੁਰੂ ਨੇ, ਸਭ ਨੇ ਕਵੀ ਦੇ ਸੰਕੇਤ
ਰੂਪ ਵਿੱਚ ‘ਨਾਨਕ` ਪੱਦ ਵਰਤਿਆ ਹੈ। ਸਭ ਨੇ ਨਾਨਕ ਪੱਦ ਹੀ ਕਿਉਂ ਵਰਤਿਆ, ਇਸ ਦਾ ਜੁਆਬ ਵੀ ਗੁਰੂ
ਗ੍ਰੰਥ ਸਾਹਿਬ ਵਿੱਚੋਂ ਸਪਸ਼ਟ ਮਿਲਦਾ ਹੈ:
“ਲਹਣੇ ਦੀ ਫੇਰਾਈਐ, ਨਾਨਕਾ ਦੋਹੀ ਖਟੀਐ।। ਜੋਤਿ ਓਹਾ, ਜੁਗਤਿ ਸਾਇ, ਸਹਿ
ਕਾਇਆ ਫੇਰਿ ਪਲਟੀਐ।। “ {ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ-ਪੰਨਾ ੯੬੬}
(ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲਹਣਾ ਜੀ ਨੂੰ
ਦੇ ਦਿੱਤਾ, ਤਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਧੂੰਮ ਦੀ ਬਰਕਤਿ ਨਾਲ, ਬਾਬਾ ਲਹਣਾ ਜੀ ਦੀ
ਵਡਿਆਈ ਦੀ ਧੂੰਮ ਪੈ ਗਈ; ਕਿਉਂਕਿ, (ਬਾਬਾ ਲਹਣਾ ਜੀ ਦੇ ਅੰਦਰ) ਉਹੀ (ਗੁਰੂ ਨਾਨਕ ਸਾਹਿਬ ਵਾਲੀ)
ਜੋਤਿ ਸੀ, ਜੀਵਨ ਦਾ ਢੰਗ ਭੀ ਉਹੀ (ਗੁਰੂ ਨਾਨਕ ਸਾਹਿਬ ਵਾਲਾ) ਸੀ, ਗੁਰੂ (ਨਾਨਕ ਸਾਹਿਬ) ਨੇ ਕੇਵਲ
ਸਰੀਰ ਹੀ ਮੁੜ ਵਟਾਇਆ ਸੀ।
ਗੁਰੂ ਅੰਗਦ ਪਾਤਿਸ਼ਾਹ ਨੇ ਸਰੀਰ ਤਿਆਗਣ ਤੋਂ ਪਹਿਲਾਂ ਇਹ ਨਾਨਕ ਗਿਆਨ ਜੋਤਿ
ਬਾਬਾ ਅਮਰੂ ਜੀ ਵਿੱਚ ਟਿਕਾ ਕੇ ਉਨ੍ਹਾਂ ਨੂੰ ਤੀਜੇ ਨਾਨਕ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ
ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ ਸਤਿਗੁਰੂ ਅਮਰ ਪਾਤਿਸ਼ਾਹ ਜੀ ਬਣਾ ਦਿੱਤਾ। ਇੰਜ ਹੀ ਇਹ
ਨਾਨਕ ਗਿਆਨ ਜੋਤਿ ਨੌਂ ਜਾਮਿਆਂ `ਚੋਂ ਹੁੰਦੀ ਹੋਈ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਅੰਦਰ ਸੁਸ਼ੋਭਤ
ਹੋਈ। ਅਕਾਲ ਪਇਆਣਾ ਕਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇਹ ਨਾਨਕ ਜੋਤਿ ਗੁਰੂ
ਗ੍ਰੰਥ ਸਾਹਿਬ ਜੀ ਅੰਦਰ ਟਿਕਾ ਦਿੱਤੀ। ਅੱਜ ਗੁਰੂ ਗ੍ਰੰਥ ਸਾਹਿਬ ਜੀ ਸਾਖਸ਼ਾਤ ਨਾਨਕ ਹਨ।
ਜਦ ਸਤਿਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦਸਵੇਂ ਨਾਨਕ ਸਨ ਤਾਂ ਇਹ ਕਿਵੇਂ ਹੋ
ਸਕਦਾ ਹੈ ਕਿ ਉਹ ਗੁਰਬਾਣੀ ਉਚਾਰਣ ਕਰਦੇ ਅਤੇ ਨਾਨਕ ਪੱਦ ਨਾ ਵਰਤਦੇ? ਸਤਿਗੁਰੂ ਗੋਬਿੰਦ ਸਿੰਘ
ਪਾਤਿਸ਼ਾਹ, ਨੌਵੇਂ ਸਤਿਗੁਰੂ ਤਕ ਚਲਦੀ ਆਈ, ਗੁਰਬਾਣੀ ਉਚਾਰਣ ਦੀ ਮਰਿਯਾਦਾ ਨੂੰ ਕਦੇ ਤੋੜ ਨਹੀਂ ਸਨ
ਸਕਦੇ।
ਸਤਿਗੁਰੂ ਨੇ ਕਿਹੜੀ ਬਾਣੀ ਕਿਹੜੇ ਜਾਮੇ ਵਿੱਚ ਉਚਾਰਣ ਕੀਤੀ, ਸਪਸ਼ਟ ਕਰਨ ਲਈ
ਸਤਿਗੁਰੂ ਨੇ “ਮਹਲਾ” ਸ਼ਬਦ ਵਰਤਿਆ ਹੈ। ਬੇਸ਼ਕ ਸਿੱਖ ਆਪਣੇ ਸਤਿਗੁਰੂ ਨੂੰ ਸਦਾ ਹੀ ਸੱਚਾ ਪਾਤਿਸ਼ਾਹ
ਕਹਿਕੇ ਬੁਲਾਉਂਦੇ ਆਏ ਹਨ, ਪਰ ਸਤਿਗੁਰੂ ਪਾਤਿਸ਼ਾਹਾਂ ਅੰਦਰ ਇਤਨੀ ਨਿਮਰਤਾ ਸੀ ਕਿ ਉਹ ਆਪਣੇ ਆਪ ਨੂੰ
ਨੀਚ, ਗਰੀਬ ਆਦਿ ਵਿਸ਼ੇਸ਼ਣਾਂ ਨਾਲ ਸੰਬੋਧਤ ਕਰਦੇ ਆਏ ਹਨ:
“ਨਾਨਕੁ ਨੀਚੁ ਕਹੈ ਵੀਚਾਰੁ।। “ (ਜਪ, ਪੰਨਾ ੪) “ਕਿਆ ਨਾਨਕ ਜੰਤ
ਵਿਚਾਰਾ।। “ (ਰਾਗੁ ਆਸਾ ਮਹਲਾ ੪- ਸੋ ਪੁਰਖੁ, ਪੰਨਾ ੮) “ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ
ਦਾਸੁ।। “ (ਮਃ ੩, ਪੰਨਾ ੮੬) “ਨਾਨਕੁ ਗਰੀਬੁ ਬੰਦਾ ਜਨੁ ਤੇਰਾ।। “ (ਧਨਾਸਰੀ ਮਹਲਾ ੫, ਪੰਨਾ
੬੭੬)
ਬਚਿਤ੍ਰ ਨਾਟਕ ਪੁਸਤਕ ਵਿੱਚ ਪਾਤਸ਼ਾਹੀ ੧੦ ਸ਼ਬਦ ਵਰਤਿਆ ਗਿਆ ਹੈ। ਦਸਵੇਂ
ਨਾਨਕ ਆਪਣੇ ਆਪ ਨੂੰ ਕਦੇ ਪਾਤਿਸ਼ਾਹ ਨਹੀ ਲਿਖ ਸਕਦੇ। ਇਹ ਤਾਂ ਜਿਨ੍ਹਾ ਪੰਥ ਦੋਖੀ ਸ਼ਕਤੀਆਂ ਨੇ
ਭੁਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਵੇਖਿਆ ਕਿ ਸਿੱਖ ਆਪਣੇ ਸਤਿਗੁਰੂ ਨੂੰ ਪਾਤਿਸ਼ਾਹ
ਕਹਿਕੇ ਬੁਲਾਉਂਦੇ ਹਨ, ਉਨ੍ਹਾਂ ਗੁਰਮਤਿ ਸਿਧਾਂਤਾਂ ਤੋਂ ਅਨਜਾਣ ਵਿਅਕਤੀਆਂ ਨੇ ਪਾਤਿਸ਼ਾਹੀ ੧੦, ਸ਼ਬਦ
ਲਿਖ ਦਿੱਤਾ। ਕੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੌਵੇਂ ਸਤਿਗੁਰੂ ਤੱਕ ਮਹਲਾ ਲਿਖਣ ਦੀ ਚਲਦੀ ਆਈ
ਮਰਿਯਾਦਾ ਤੋੜ ਸਕਦੇ ਹਨ? ਕੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨਾਨਕ
ਜੋਤਿ ਸਰੂਪ ਨਹੀਂ ਸਨ?
ਜੋ ਰਚਨਾਵਾਂ ਸਤਿਗੁਰੂ ਦੁਆਰਾ ਗੁਰਬਾਣੀ ਉਚਾਰਨ ਲਈ ਵਰਤੇ ਗਏ ਮੂਲ
ਸਿਧਾਂਤਾਂ `ਤੇ ਹੀ ਖਰੀਆਂ ਨਹੀਂ ਉਤਰਦੀਆਂ, ਉਨ੍ਹਾਂ ਬਾਰੇ ਹੋਰ ਕੋਈ ਪੱਖ ਵਿਚਾਰਨ ਦੀ ਲੋੜ ਹੀ
ਕਿਥੇ ਹੈ? ਅਕਸਰ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਰਚਨਾਵਾਂ ਗੁਰਮਤਿ ਅਨੁਕੂਲ ਹਨ। ਹਾਲਾਂਕਿ ਮੈਂ
ਇਸ ਗੱਲ ਨਾਲ ਸਹਿਮਤ ਨਹੀਂ ਪਰ ਇੱਕ ਸੁਆਲ ਇਹ ਵੀ ਹੈ ਕਿ ਕੋਈ ਕਵੀ ਕਵਿਤਾ ਰਚੇ, ਜੋ ਗੁਰਮਤਿ
ਅਨੁਕੂਲ ਹੋਵੇ ਤਾਂ ਕੀ ਅਸੀਂ ਉਸ ਨੂੰ ਗੁਰਬਾਣੀ ਮੰਨ ਲਵਾਂਗੇ? ਵੈਸੇ ਵੀ ਜੋ ਰਚਨਾ ਕਿਸੇ ਵੱਡੀ
ਰਚਨਾ ਦਾ ਭਾਗ ਹੋਵੇ, ਉਸ ਲਈ ਨਿਰਣਾ ਕਰਨ ਤੋਂ ਪਹਿਲਾਂ ਇਹ ਵੇਖਣਾ ਪਵੇਗਾ ਕਿ ਉਹ ਕਿਸ ਸੰਧਰਭ ਵਿੱਚ
ਰਚੀ ਗਈ ਹੈ, ਤਾਂ ਹੀ ਉਸ ਦਾ ਅਸਲ ਭਾਵ ਉਜਾਗਰ ਹੋਵੇਗਾ। ਕਿਸੇ ਵੱਡੀ ਰਚਨਾ ਦੀਆਂ ਕੁੱਝ ਪੰਕਤੀਆਂ
ਦੀ ਚੋਣ ਕਰਕੇ, ਉਨ੍ਹਾਂ ਦੇ ਅਰਥ ਆਪਣੀ ਭਾਵਨਾ ਅਨੁਸਾਰ ਕਰਕੇ, ਉਸ ਨੂੰ ਗੁਰਬਾਣੀ ਕਹਿਕੇ ਸਨਮਾਨ
ਦੇਣਾ ਸ਼ੁਰੂ ਕਰ ਦੇਣਾ ਕੋਈ ਸਿਆਣਪ ਨਹੀਂ ਕਹੀ ਜਾ ਸਕਦੀ।
‘ਮੈਂ ਨਾ ਮਾਨੂੰ` ਦੀ ਬਿਰਤੀ `ਤੇ ਟਿਕੇ ਰਹਿਣ ਲਈ ਜੋ ਇੱਕ ਹੋਰ
ਦੁਸ਼-ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਤਿਗੁਰੂ ਨੇ ਇਸ ਬਚਿਤ੍ਰ ਨਾਟਕ ਕਿਤਾਬ ਰਾਹੀਂ ਮੀਰੀ ਦਾ
ਸੰਕਲਪ ਦ੍ਰਿੜ ਕਰਾਇਆ ਹੈ। ਇਸ ਨਾਲ ਹੀ ਸਿੱਖੀ ਅੰਦਰ ਸੰਤ-ਸਿਪਾਹੀ ਦੇ ਗੁਣਾਂ ਦਾ ਸੰਚਾਰ ਹੋਇਆ ਹੈ,
ਇਸ ਦੀਆਂ ਰਚਨਾਵਾਂ ਬਗੈਰ ਸਿੱਖੀ ਵਿੱਚੋਂ ਸਿਪਾਹੀ ਦੇ ਗੁਣ ਅਲੋਪ ਹੋ ਜਾਣਗੇ. . ਆਦਿ …, ਪੜ੍ਹ ਸੁਣ
ਕੇ ਮਨ ਅਤਿ ਦੁਖ ਨਾਲ ਭਰ ਜਾਂਦਾ ਹੈ। ਇਸ ਕੂੜ ਪ੍ਰਚਾਰਨ ਦਾ ਭਾਵ ਇਹ ਹੋਇਆ ਕਿ ਗੁਰੂ ਗ੍ਰੰਥ ਸਾਹਿਬ
ਜੀ ਅਧੂਰੇ ਗੁਰੂ ਹਨ।
ਜੇ ਸਤਿਗੁਰੁ ਨੂੰ ਪੁਛੀਏ ਕਿ ਕੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਅਧੂਰਾ ਹੈ?
ਤਾਂ ਗੁਰੂ ਅਰਜਨ ਪਾਤਿਸ਼ਾਹ ਬਖਸ਼ਿਸ਼ ਕਰਦੇ ਸਮਝਾਉਂਦੇ ਹਨ:
“ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ।। ਸਦਾ ਸਦਾ ਸਾਲਾਹੀਐ
ਅੰਤੁ ਨ ਪਾਰਾਵਾਰੁ।। “ (ਸਿਰੀਰਾਗੁ ਮਹਲਾ ੫, ਪੰਨਾ ੪੯)
ਸਾਰੇ ਹੀ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਦੇ ਪੂਰਾ ਗੁਰੂ ਹੋਣ ਦਾ
ਹੋਕਾ ਦੇਂਦੇ ਹਨ। ਕੁੱਝ ਇੱਕ ਪ੍ਰਮਾਣ ਹੇਠਾਂ ਦਿੱਤੇ ਜਾ ਰਹੇ ਹਨ:
“ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ।। ਨਾਨਕ ਪੂਰਾ ਜੇ ਕਰੇ
ਘਟੈ ਨਾਹੀ ਤੋਲੁ।। “ (ਮਃ ੨, ਪੰਨਾ ੧੪੬)
“ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ।। ਇਛ ਪੁੰਨੀ ਜਨ ਕੇਰੀਆ
ਲੇ ਸਤਿਗੁਰ ਧੂਰਾ।। “
(ਗਉੜੀ ਬੈਰਾਗਣਿ ਮਹਲਾ ੪, ਪੰਨਾ ੧੬੮)
“ਕਹੁ ਨਾਨਕ ਗੁਰੁ ਪੂਰਾ ਪਾਇਆ।। ਤਾ ਤੇ ਬਹੁਰਿ ਨ ਬਿਆਪੈ ਮਾਇਆ।। “ (ਗਉੜੀ
ਮਹਲਾ ੫, ਪੰਨਾ ੧੯੦)
ਇਕ ਗੱਲ ਜ਼ਰੁਰ ਹੈ, ਇਹ ਦਲੀਲਾਂ ਉਨ੍ਹਾਂ ਵਾਸਤੇ ਸਾਰਥਕ ਹਨ, ਜਿਨ੍ਹਾਂ ਨੂੰ
ਗੁਰੂ ਗ੍ਰੰਥ ਸਾਹਿਬ `ਤੇ ਪੂਰਨ ਭਰੋਸਾ ਹੈ। ਜੋ ਸਿੱਖੀ ਨੂੰ ਪੂਰਾ ਕਰਨ ਲਈ ਗੁਰੂ ਗ੍ਰੰਥ ਸਾਹਿਬ ਦੇ
ਬਾਹਰੋਂ ਕੁੱਝ ਲਭਦੇ ਫਿਰਦੇ ਹਨ, ਉਨ੍ਹਾਂ ਨੂੰ ਭਟਕਣਾ ਤੋਂ ਸਿਵਾਅ ਹੋਰ ਕੁੱਝ ਨਹੀਂ ਮਿਲ ਸਕਦਾ। ਇਹ
ਫੈਸਲਾ ਮੇਰਾ ਨਹੀਂ, ਸਤਿਗੁਰੂ ਦਾ ਆਪਣਾ ਹੈ। ਸਤਿਗੁਰੂ ਦੇ ਪਾਵਨ ਬਚਨ ਹਨ:
“ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ
ਮਾਇਆ।। “ (ਮਃ ੪, ਪੰਨਾ ੩੦੩)
“ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ।। ਨਾਨਕ ਬਧਾ ਘਰੁ ਤਹਾਂ
ਜਿਥੈ ਮਿਰਤੁ ਨ ਜਨਮੁ ਜਰਾ।। “ (ਸਿਰੀਰਾਗੁ ਮਹਲਾ ੫, ਪੰਨਾ ੪੪)
ਇਹ ਵੀ ਵਿਚਾਰਣ ਵਾਲੀ ਗੱਲ ਹੈ ਕਿ ਕੀ ਮੀਰੀ ਦਾ ਸੰਕਲਪ ਗੁਰੂ ਗੋਬਿੰਦ ਸਿੰਘ
ਪਾਤਿਸ਼ਾਹ ਤੋਂ ਹੀ ਸ਼ੁਰੁ ਹੋਇਆ ਹੈ?
ਸਿੱਖੀ ਵਿੱਚ ਦਾਖਲੇ ਵਾਸਤੇ ਸੀਸ ਭੇਟ ਕਰਨ ਦੀ ਸ਼ਰਤ ਤਾਂ ਗੁਰੂ ਨਾਨਕ ਸਾਹਿਬ
ਨੇ ਹੀ ਰੱਖ ਦਿੱਤੀ ਸੀ। ਸਤਿਗੁਰੂ ਦੇ ਪਾਵਨ ਬਚਨ ਹਨ:
“ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।। ਇਤੁ
ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।। ੨੦।। “ (ਸਲੋਕ ਵਾਰਾਂ ਤੇ ਵਧੀਕ।। ਮਹਲਾ
੧, ਪੰਨਾ ੧੪੧੨)
ਫਿਰ ਅਮਲੀ ਤੌਰ ਤੇ ਵੀ ਬਾਬਰ ਨੂੰ ਜ਼ਾਬਰ ਕਹਿ ਕੇ ਵੰਗਾਰਨਾ ਕੀ ਘੱਟ ਪ੍ਰਮਾਣ
ਹੈ। ਸਤਿਗੁਰੂ ਦੀਆਂ ਇਹ ਪੰਕਤੀਆਂ ਇਸ ਗੱਲ ਦਾ ਸਪੱਸ਼ਟ ਸਬੂਤ ਹਨ:
“ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ।। ਸਰਮੁ
ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ।। “ (ਤਿਲੰਗ ਮਹਲਾ ੧, ਪੰਨਾ ੭੨੨)
ਗੁਰੂ ਅਰਜਨ ਸਾਹਿਬ ਦੀ ਉਚਾਰਣ ਕੀਤੀ ਹੇਠਲੀ ਪੰਕਤੀ ਜੇ ਸਿੱਖ ਅੰਦਰ ਸਿਪਾਹੀ
ਦੇ ਗੁਣਾਂ ਦਾ ਸੰਚਾਰ ਕਰਦੀ ਹੈ ਤਾਂ ਸਤਿਗੁਰੂ ਨੇ ਆਪ ਤੱਤੀ ਤਵੀ `ਤੇ ਬੈਠ ਕੇ ਹਸਦੇ ਹੋਏ ਸ਼ਹਾਦਤ
ਦੇ ਕੇ ਵੀ ਇਹ ਗੱਲ ਸਾਬਤ ਕਰ ਦਿੱਤੀ ਕਿ ਸਿੱਖੀ ਵਿੱਚ ਸੰਤ-ਸਿਪਾਹੀ ਦੇ ਗੁਣਾਂ ਦਾ ਸੰਚਾਰ ਗੁਰਬਾਣੀ
ਰਾਹੀਂ ਹੋ ਚੁੱਕਾ ਹੈ:
“ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ।। ਹੋਹੁ ਸਭਨਾ ਕੀ ਰੇਣੁਕਾ ਤਉ
ਆਉ ਹਮਾਰੈ ਪਾਸਿ।। ੧।। “ (ਸਲੋਕ ਮਃ ੫, ਪੰਨਾ ੧੧੦੨)
ਗੁਰਬਾਣੀ ਦੀਆਂ ਹੋਰ ਬਹੁਤ ਪੰਕਤੀਆਂ ਹਨ ਜੋ ਸਿੱਖ ਨੂੰ ਸੰਤ-ਸਿਪਾਹੀ ਬਣਨ
ਲਈ ਪ੍ਰੇਰਦੀਆਂ ਹਨ। ਪ੍ਰਮਾਣ ਦੇ ਤੌਰ ਤੇ ਕੁੱਝ ਇੱਕ ਹੇਠਾਂ ਦਿੱਤੀਆਂ ਜਾ ਰਹੀਆਂ ਹਨ:
“ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ।। ਖੇਤੁ ਜੁ ਮਾਂਡਿਓ ਸੂਰਮਾ ਅਬ
ਜੂਝਨ ਕੋ ਦਾਉ।। ੧।। ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ।। ਪੁਰਜਾ ਪੁਰਜਾ ਕਟਿ ਮਰੈ ਕਬਹੂ
ਨ ਛਾਡੈ ਖੇਤੁ।। ੨।। “ (ਸਲੋਕ ਕਬੀਰ ਜੀ, ਪੰਨਾ ੧੧੦੫)
“ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ।। ਮਰਨੇ ਤੇ ਕਿਆ ਡਰਪਨਾ ਜਬ
ਹਾਥਿ ਸਿਧਉਰਾ ਲੀਨ।। ੭੧।। “ (ਪੰਨਾ ੧੩੬੮)
“ਜੇ ਜੀਵੈ ਪਤਿ ਲਥੀ ਜਾਇ।। ਸਭੁ ਹਰਾਮੁ ਜੇਤਾ ਕਿਛੁ ਖਾਇ।। “ (ਮਃ
੧ ਸਲੋਕੁ, ਪੰਨਾ ੧੪੨)
“ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ।। ਆਪੇ ਦਇਆ
ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ।। “ (ਤੁਖਾਰੀ ਛੰਤ ਮਹਲਾ ੪, ਪੰਨਾ ੧੧੧੪)
ਗੁਰੂ ਹਰਿਗੋਬਿੰਦ ਸਾਹਿਬ ਨੇ ਪੀਰੀ ਅਤੇ ਮੀਰੀ ਦੀਆਂ ਦੋ ਕ੍ਰਿਪਾਨਾਂ ਪਹਿਨ
ਕੇ ਜਿਥੇ ਸਿੱਖੀ ਵਿੱਚ ਇਸ ਸਾਂਝੇ ਸੰਕਲਪ ਦਾ ਖੁਲ੍ਹਾ ਐਲਾਨ ਕਰ ਦਿੱਤਾ ਉਥੇ ਇੱਕ ਨੇਮਬੱਧ ਫ਼ੌਜ ਵੀ
ਤਿਆਰ ਕੀਤੀ। ਆਪ ਨੇ ਚਾਰ ਜੰਗ ਲੜੇ ਅਤੇ ਚਾਰੇ ਜਿੱਤੇ। ਇਨ੍ਹਾਂ ਜੰਗਾਂ ਵਿੱਚ ਕਈ ਸਿੱਖ ਸੂਰਮਿਆਂ
ਨੇ ਲਾਜੁਆਬ ਬਹਾਦਰੀ ਦਿਖਾਈ, ਉਥੇ ਕਈ ਲਾਸਾਨੀ ਸ਼ਹੀਦੀਆਂ ਪਾ ਗਏ। ਇਨ੍ਹਾਂ ਬਹਾਦਰੀ ਵਿਖਾਣ ਵਾਲਿਆਂ
ਵਿੱਚ ਨਾਨੂ ਜੀ (ਭਾਈ ਮਨੀ ਸਿੰਘ ਜੀ ਦੇ ਦਾਦੇ ਦੇ ਭਰਾ), ਭਾਈ ਪਰਾਗਾ ਜੀ (ਭਾਈ ਮਤੀਦਾਸ ਅਤੇ ਸਤੀ
ਦਾਸ ਜੀ ਦੇ ਪੜਦਾਦਾ), ਅਤੇ ਸੂਰਮਤਾਈ ਵਿਖਾਉਂਦੇ ਹੋਏ ਸ਼ਹੀਦੀਆਂ ਪਾਣ ਵਾਲਿਆਂ ਵਿੱਚ ਭਾਈ ਮੱਥਰਾ
ਭੱਟ ਜੀ (ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ), ਭਾਈ ਬੱਲੂ (ਦਾਦਾ ਭਾਈ ਮਨੀ
ਸਿੰਘ), ਭਾਈ ਸਿੰਘਾ ਪੋਰੋਹਿਤ, ਭਾਈ ਪਿਰਾਣਾ, ਭਾਈ ਕੀਰਤ ਭੱਟ (ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ
ਸਾਹਿਬ ਵਿੱਚ ਦਰਜ ਹੈ) ਦੇ ਨਾਂਅ ਵਿਸ਼ੇਸ਼ ਤੋਰ ਤੇ ਲਏ ਜਾ ਸਕਦੇ ਹਨ। ਕੀ ਇਹ ਸ਼ਕਤੀ ਕੇਵਲ ਗੁਰੂ
ਗ੍ਰੰਥ ਸਾਹਿਬ ਦੀ ਬਾਣੀ ਨਾਲ ਨਹੀਂ ਸੀ ਆਈ?
ਗੁਰੂ ਹਰਿਰਾਏ ਸਾਹਿਬ ਪੰਜ ਹਜ਼ਾਰ ਘੋੜ-ਸਵਾਰ ਸਿੱਖ ਸਿਪਾਹੀ ਰਖਦੇ ਸਨ।
ਨੌਵੇਂ ਸਤਿਗੁਰੂ ਦਾ ਤਾਂ ਨਾਂਅ ਹੀ ਤੇਗਬਹਾਦਰ ਸਾਹਿਬ ਇਸ ਲਈ ਰਖਿਆ ਗਿਆ ਕਿਉਂਕਿ ਉਹ ਤੇਗ ਦੇ ਧਨੀ
ਸੂਰਮੇਂ ਸਨ। ਫਿਰ ਉਨ੍ਹਾਂ ਤੋਂ ਪਹਿਲਾਂ ਲਾਜੁਆਬ ਸ਼ਹਾਦਤਾਂ ਦੇਣ ਵਾਲੇ ਭਾਈ ਮਤੀਦਾਸ ਜੀ, ਭਾਈ
ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਕਿਹੜਾ ਬਚਿੱਤਰ ਨਾਟਕ ਪੜ੍ਹਿਆ ਸੀ?
ਹੈਰਾਨਗੀ ਦੀ ਗੱਲ ਇਹ ਹੈ ਕਿ ਹਰ ਪੱਖ ਇਤਨਾ ਸਪੱਸ਼ਟ ਹੋਣ ਦੇ ਬਾਵਜੂਦ ਸਾਡੇ
ਰਾਗੀ ਸਾਬ੍ਹ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਦੇ ਅਥਾਹ ਸਾਗਰ ਤੋਂ ਬਾਹਰ ਜਾ ਕੇ ਇਸ
ਬਚਿੱਤਰ ਨਾਟਕ ਦੀਆ ਕੱਚੀਆਂ ਰਚਨਾਵਾਂ ਗਾਈਆਂ ਜਾਂਦੀਆਂ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਦੇ
ਪ੍ਰਕਾਸ਼ ਦਿਵਸ ਅਤੇ ਖਾਲਸਾ ਪ੍ਰਗਟ ਦਿਵਸ (ਵਿਸਾਖੀ) ਤੇ ਤਾਂ ਵਿਸ਼ੇਸ਼ ਜ਼ੁਲਮ ਢਾਇਆ ਜਾਂਦਾ ਹੈ, ਜਦੋਂ
ਇਸ ਦੀਆਂ ਰਚਨਾਵਾਂ ਤੇ ਹੀ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ।
ਸਤਿਗੁਰੂ ਨੇ “ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ।। ਗੁਰ
ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ।। ੪।। “ (ਸਿਰੀਰਾਗੁ ਮਹਲਾ ੧, ਪੰਨਾ ੬੧) ਅਤੇ “ਤੀਰਥ
ਨਾਇ ਨ ਉਤਰਸਿ ਮੈਲੁ।। ਕਰਮ ਧਰਮ ਸਭਿ ਹਉਮੈ ਫੈਲੁ।। “ (ਰਾਮਕਲੀ ਮਹਲਾ ੫, ਪੰਨਾ ੮੯੦) ਜਿਹੇ
ਅਨੇਕ ਕਰਾਂਤੀਕਾਰੀ ਬਚਨਾਂ ਦੁਆਰਾ ਸਾਨੂੰ ਤੀਰਥਾਂ ਆਦਿ ਦੇ ਕਰਮਕਾਂਡੀ ਭਰਮਜਾਲ ਤੋਂ ਮੁਕਤ ਕਰਾਇਆ
ਅਤੇ ਸਮਝਾਇਆ ਕਿ, “ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ।। “ (ਮਃ ੧, ਪੰਨਾ
੧੪੭) “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ।। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ।। “ (ਧਨਾਸਰੀ
ਮਹਲਾ ੧ ਛੰਤ, ਪੰਨਾ ੬੮੭)
ਸਾਡੇ ਰਾਗੀ ਸਾਹਿਬਾਨ, ‘ਤਹੀ ਪ੍ਰਕਾਸ਼ ਹਮਾਰਾ ਭਯੋ। ਪਟਨਾ ਸਹਰ ਬਿਖੈ ਭਵ
ਲਯੋ। ` ਦੀ ਪੰਕਤੀ ਤੋਂ ਭਾਵੁਕ ਹੋਕੇ ਨੌਵੇਂ ਨਾਨਕ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੀ ਹਿੰਦੂ
ਤੀਰਥਾਂ ਤੇ ਭੇਜ ਦੇਂਦੇ ਹਨ ਅਤੇ ਜ਼ੋਰਾ-ਸ਼ੋਰਾਂ ਨਾਲ ਗਾਂਦੇ ਹਨ, ‘ਮੁਰ ਪਿਤ ਪੂਰਬਿ ਕਿਯਸਿ ਪਯਾਨਾ।
ਭਾਤਿ ਭਾਤਿ ਕੇ ਤੀਰਥ ਨ੍ਹਾਨਾ। ਜਬ ਹੀ ਜਾਤਿ ਤ੍ਰਿਬੇਣੀ ਭਏ। ਪੁੰਨ ਦਾਨ ਦਿਨ ਕਰਤ ਬਿਤਏ। ` ਜਦਕਿ
ਗੁਰੂ ਤੇਗ ਬਹਾਦਰ ਪਾਤਿਸ਼ਾਹ ਗੁਰਬਾਣੀ ਵਿੱਚ ਆਪ ਬਖਸ਼ਿਸ਼ ਕਰਦੇ ਸਮਝਾਉਂਦੇ ਹਨ:
“ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ।। ਨਿਹਫਲ ਧਰਮੁ
ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ।। “ (ਬਿਲਾਵਲੁ ਮਹਲਾ ੯, ਪੰਨਾ ੮੩੧)
ਇਸੇ ਤਰ੍ਹਾਂ ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ` ਦੀ ਪੰਕਤੀ ਤੋਂ
ਭਾਵੁਕ ਹੋ ਕੇ ਅਖੌਤੀ ਭਾਈ ਗੁਰਦਾਸ ਦੂਜੇ ਦੀ ਰਚਨਾ ਖੂਬ ਗਾਈ ਜਾਂਦੀ ਹੈ। ਜਦਕਿ ਇਹ ਇਸੇ ਰਚਨਾ ਦੇ
ਸ਼ੁਰੂ ਵਿੱਚ ਹੀ ਲਿਖਦਾ ਹੈ, ‘ਗੁਰੁ ਸਿਮਰਿ ਮਨਾਈ ਕਾਲਕਾ ਖੰਡੇ ਕੀ ਵੇਲਾ`। ਇਸ ਗੱਲ ਦਾ ਨਿਰਣਾ
ਗੁਰਮਤਿ ਗਿਆਨ ਦੇ ਚਾਨਣ ਵਿੱਚ ਆਪ ਹੀ ਕਰ ਲਈਏ ਕਿ ਕੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਪਾਹੁਲ
ਤਿਆਰ ਕਰਨ ਸਮੇਂ ਕਿਸੇ ਕਾਲਕਾ ਦੇਵੀ ਨੂੰ ਸਿਮਰਿਆ ਅਤੇ ਮਨਾਇਆ ਸੀ? ਬਚਿੱਤ੍ਰ ਨਾਟਕ ਦੇ ਲੇਖਕਾਂ ਦੀ
ਤਰ੍ਹਾਂ ਇਹ ਵੀ ਆਪਣੀ ਰਚਨਾ ਨੂੰ ‘ਭਗਉਤੀ ਜੀ ਕੀ ਵਾਰ` ਦਾ ਨਾਂਅ ਦੇਂਦਾ ਹੈ ਅਤੇ ਸਮਾਪਤੀ ਵੀ ਉਸੇ
ਦੇਵੀ ਦੀ ਉਸਤਤਿ ਨਾਲ ਕਰਦਾ ਹੈ। ਬਚਿੱਤ੍ਰ ਨਾਟਕ ਦੇ ਲੇਖਕਾਂ ਦੀ ਤਰ੍ਹਾਂ ਹੀ ਇਹ ਵੀ ਦਾਅਵਾ ਕਰਦਾ
ਹੈ ਕਿ ਜੋ ਇਸ ਦੀ ਵਾਰ ਨਾਲ ਪ੍ਰੇਮ ਲਗਾਵੇਗਾ, ਉਹ ਮਨ ਇੱਛਤ ਫਲ ਪਾਵੇਗਾ:
‘ਜੋ ਇਸ ਵਾਰ ਸੋਂ ਪ੍ਰੇਮ ਲਗਾਵੈ। ਸੋ ਮਨ ਬਾਂਛਤ ਇੱਛੇ ਫਲ ਪਾਵੈ। `
ਇਸ ਰਚਨਾ ਵਿੱਚ ਹੋਰ ਵੀ ਬਹੁਤ ਗੈਰਸਿਧਾਂਤਕ ਗੱਲਾਂ ਹਨ ਪਰ ਇਸ ਵੇਲੇ ਇਹ ਇਸ
ਲੇਖ ਦਾ ਵਿਸ਼ਾ ਨਹੀਂ ਹੈ।
ਬੇੜਾ ਡੋਬਣ ਵਾਲੇ ਵੀ ਤਾਂ ਕਿਧਰੋ ਬਾਹਰੋਂ ਨਹੀਂ ਆਏ, ਆਪਣੇ ਅੰਦਰੋਂ ਹੀ
ਹਨ। ਜਿਸ ਭਾਈ ਗੁਰਦਾਸ ਦੂਜੇ ਦਾ ਕੋਈ ਅੱਗਾ ਪਿੱਛਾ ਨਹੀਂ ਪਤਾ ਅਤੇ ਪੂਰਨ ਰੂਪ ਵਿੱਚ ਗੁਰਬਿਲਾਸ
ਪਾਤਿਸ਼ਾਹੀ ਛੇਵੀਂ ਦੇ ਲੇਖਕ ਵਾਂਗੂੰ ਹੀ ਇੱਕ ਸ਼ੱਕੀ ਸ਼ਖਸੀਅਤ ਹੈ, ਉਸ ਦੀ ਰਚਨਾ ਨੂੰ ਗੁਰਮਤਿ ਦੀ
ਕਸਵੱਟੀ ਤੇ ਪਰਖੇ ਬਗੈਰ, ਸ਼੍ਰੋਮਣੀ ਕਮੇਟੀ ਦੇ ਸਤਾਈ ਸਾਲ ਪ੍ਰਧਾਨ ਰਹੇ ਗੁਰਚਰਨ ਸਿੰਘ ਟੋਹੜਾ ਨੇ
ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸ਼ਾਮਲ ਕਰਵਾ ਕੇ ਛਪਵਾ ਦਿੱਤਾ। ਇਹ ਸਿੱਖ ਕੌਮ ਨਾਲ ਇੱਕ ਵੱਡਾ
ਧ੍ਰੋਹ ਕਮਾਇਆ ਹੈ, ਜਿਸ ਨਾਲ ਸਿੱਖ ਕੌਮ ਵਿੱਚ ਸਦੈਵ ਲਈ ਇਹ ਭੁਲੇਖਾ ਪਾ ਦਿੱਤਾ ਹੈ ਕਿ ਇਹ ਭਾਈ
ਗੁਰਦਾਸ ਜੀ ਦੀ ਰਚਨਾ ਹੈ। ਜੇ ਉਪਰੋਕਤ ਸਭ ਗੱਲਾਂ ਨੂੰ ਪਾਸੇ ਵੀ ਕਰ ਦਿੱਤਾ ਜਾਵੇ ਤਾਂ ਵੀ ਬਗੈਰ
ਕੋਈ ਸੰਕੇਤ ਦਿੱਤੇ ਕਿ ਇਹ ਰਚਨਾ ਅਲੱਗ ਲਿਖਾਰੀ ਦੀ ਹੈ, ਇਸ ਨੂੰ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ
ਵਿੱਚ ਰਲਾ ਦੇਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ।
ਇਸ ਤੋਂ ਤਾਂ ਇੱਕ ਹੋਰ ਵੀ ਸ਼ੱਕ ਪੈਦਾ ਹੁੰਦਾ ਹੈ, ਕਿ ਭਾਈ ਗੁਰਦਾਸ ਜੀ
ਦੀਆਂ ਰਵਨਾਵਾਂ ਵਿੱਚ ਜੋ ਕੋਈ ਇੱਕ ਦੋ ਗੈਰ ਸਿਧਾਂਤਕ ਰਚਨਾਵਾਂ ਮਹਿਸੂਸ ਹੁੰਦੀਆਂ ਹਨ, ਉਹ ਵੀ
ਬਾਅਦ ਵਿੱਚ ਰਲਾਈਆਂ ਗਈਆਂ ਹੋਣਗੀਆਂ। ਜੇ ਅਸੀਂ ਭਾਈ ਗੁਰਦਾਸ ਜੀ ਦੀਆਂ ਸਿਧਾਂਤਕ ਪੱਖ ਦ੍ਰਿੜ
ਕਰਾਉਂਦੀਆਂ ਰਚਨਾਵਾਂ ਨੂੰ ਕੇਵਲ ਵਿਆਖਿਆ ਸਰੂਪ ਵਿੱਚ ਹੀ ਵਰਤੀਏ ਤਾਂ ਇਹ ਸਮੱਸਿਆ ਵੀ ਆਪੇ ਹੀ ਹਲ
ਹੋ ਜਾਵੇਗੀ, ਕਿਉਂਕਿ ਫਿਰ ਉਨ੍ਹਾਂ ਗੈਰ ਸਿਧਾਂਤਕ ਰਚਨਾਵਾਂ ਦੀ ਲੋੜ ਹੀ ਨਹੀਂ ਪਵੇਗੀ।
ਅਸਲ ਵਿੱਚ ਕੁਫਰ ਕਾਬੇ ਵਿੱਚ ਹੀ ਤੁਲ ਰਿਹਾ ਹੈ। ਸਾਡੇ ਅਖੌਤੀ ਜਥੇਦਾਰ
ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਦੇ ਉਚ ਅਹੁਦੇਦਾਰਾਂ ਵਲੋਂ ਆਪਣੀ ਹੀ ਸਿੱਖ ਰਹਿਤ ਮਰਯਾਦਾ ਦਾ
ਉਲੰਘਣ ਕਰਕੇ, ਆਪਣੇ ਮੁਲਾਜ਼ਮ ਰਾਗੀ ਸਾਹਿਬਾਨ ਕੋਲੋਂ ਜੋਰ ਪਾ ਕੇ ਬਚਿੱਤ੍ਰ ਨਾਟਕ ਦੀਆਂ ਰਚਨਾਵਾਂ
ਦਾ ਕੀਰਤਨ ਦਰਬਾਰ ਸਾਹਿਬ ਵਿੱਚ ਵਿਸ਼ੇਸ਼ ਤੌਰ `ਤੇ ਕਰਵਾਇਆ ਜਾ ਰਿਹਾ ਹੈ ਕਿ ਕਿਤੇ ਸਿੱਖ ਕੌਮ ਇਸ
ਸਾਜਸ਼ੀ ਗ੍ਰੰਥ ਦੇ ਚੁੰਗਲ `ਚੋਂ ਮੁਕਤ ਨਾ ਹੋ ਜਾਵੇ।
ਇਹ ਤਾਂ ਸੰਗਤ ਨੂੰ ਆਪ ਹੀ ਜਾਗਣਾ ਪਵੇਗਾ। ਅੱਜ ਲੋੜ ਇਸ ਗੱਲ ਦੀ ਹੈ ਕਿ
ਸਾਰੇ ਭਰਮ ਤਿਆਗ ਕੇ, ਕੇਵਲ ਤੇ ਕੇਵਲ ਆਪਣੇ ਹਾਜ਼ਰਾ-ਹਜ਼ੂਰ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦੀ
ਬਾਣੀ, ਪੜ੍ਹੀਏ, ਸੁਣੀਏ, ਗਾਈਏ ਅਤੇ ਜੀਵਨ ਦਾ ਆਦਰਸ਼ ਬਣਾ ਲਈਏ।
“ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ।। ਬਾਣੀ ਤ ਗਾਵਹੁ
ਗੁਰੂ ਕੇਰੀ ਬਾਣੀਆ ਸਿਰਿ ਬਾਣੀ।। “
ਰਾਜਿੰਦਰ ਸਿੰਘ (ਮੁੱਖ ਸੇਵਾਦਾਰ)
ਸ਼੍ਰੋਮਣੀ ਖ਼ਾਲਸਾ ਪੰਚਾਇਤ
ਟੈਲੀਫੋਨ
+91 98761 04726
(16/03/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ,
ਆਪ ਜੀ ਨੂੰ ਅਤੇ ਸਤਿਕਾਰਯੋਗ ਪਾਠਕਾਂ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ
ਜੀ!
ਸ. ਸੁਖਜੀਤ ਪਾਲ ਸਿੰਘ ਜੀ ਨੇ 15. 03. 2013 ਨੁੰ ਸਿਖਮਾਰਗ ਵੈਬਸਾਈਟ ਤੇ ਪਾਏ ਗਏ
ਆਪਣੇ ਪੱਤਰ ਵਿੱਚ ਮੇਰੇ ਉੱਤੇ ਬਿਲਕੁਲ ਬੇਬੁਨਿਆਦ ਦੋਸ਼ ਲਗਾਇਆ ਹੈ ਜਦੋਂ ਉਹ ਕਹਿੰਦੇ ਹਨ:
“ਜਦੋਂ ਵੀ ਕੋਈ ਵੀਰ ਡਾ. ਇਕਬਾਲ ਸਿੰਘ ਢਿੱਲੋਂ ਨੂੰ ਕੋਈ ਸਵਾਲ ਪੁੱਛਦਾ ਹੈ ਜਾਂ ਉਹਨਾ ਦੇ ਵੱਲੋਂ
ਆਪਾ ਵਿਰੋਧੀ ਲਿਖੀਆਂ ਗੱਲਾਂ ਨੂੰ ਸਾਹਮਣੇ ਲਿਆਉਂਦਾ ਹੈ ਤਾਂ ਡਾ. ਸਾਹਿਬ ਬੁਖਲਾ ਜਾਂਦੇ ਹਨ ਤੇ
ਸੱਚ ਲਿਖਣ ਵਾਲੇ ਨੂੰ ਦਿਮਾਗੀ ਤੌਰ ਤੇ ਇਲਾਜ ਕਰਨ ਦੀਆਂ ਸਲਾਹਾਂ ਦੇਣ ਲੱਗ ਪੈਂਦੇ ਹਨ।”
ਕੀ ਸ. ਸੁਖਜੀਤ ਪਾਲ ਸਿੰਘ ਜੀ ਇਸ ਦੋਸ਼ ਸਬੰਧੀ ਕੋਈ ਉਦਾਹਰਨ ਵੀ ਦੇ ਸਕਦੇ ਹਨ? ਉਹਨਾਂ ਨੇ ਮੇਰੇ
ਉੱਤੇ ਜਾਤੀ ਟਿੱਪਣੀ ਵੀ ਕਰ ਦਿੱਤੀ ਹੈ ਇਹ ਕਹਿ ਕੇ ਕਿ “…. . ਡਾ. ਸਾਹਿਬ ਬੁਖਲਾ ਜਾਂਦੇ ਹਨ…….”।
ਮੈਂ ਆਪ ਜੀ ਰਾਹੀਂ ਸ. ਸੁਖਜੀਤ ਪਾਲ ਸਿੰਘ ਜੀ ਨੂੰ ਇਹ ਹੀ ਪੁੱਛਣਾ ਚਾਹੁੰਦਾ ਹਾਂ ਕਿ ਕਿਸੇ ਦੂਸਰੇ
ਉੱਤੇ ਝੂਠੇ ਇਲਜ਼ਾਮ ਲਗਾਉਣੇ ਅਤੇ ਹਲਕੀ ਸ਼ਬਦਾਵਲੀ ਵਰਤਦੇ ਹੋਏ ਜਾਤੀ ਟਿੱਪਣੀਆਂ
(personal attacks)
ਕਰਨਾ ਸਭਿਅਕ ਹੈ ਅਤੇ ਅਜਿਹਾ ਕਰਨਾ ਇੱਕ ਗੁਰਸਿਖ ਨੂੰ
ਸ਼ੋਭਾ ਦਿੰਦਾ ਹੈ?
ਅਸਲ ਵਿੱਚ ਸ. ਸੁਖਜੀਤ ਪਾਲ ਸਿੰਘ ਜੀ ਦੀ ਵਿਚਾਰ-ਅਧੀਨ ਪੱਤਰ ਵਿਚਲੀ ਲਿਖਣ-ਸ਼ੈਲੀ ਸ. ਹਰਦੇਵ ਸਿੰਘ
ਜੰਮੂ ਜੀ ਵਾਲੀ ਹੀ ਹੈ। ਸ. ਜੰਮੂ ਜੀ ਨੂੰ ਸਨਿਮਰ ਬੇਨਤੀ ਕੀਤੀ ਗਈ ਸੀ ਕਿ ਉਹ ਮੇਰੀ ਪੁਸਤਕ
‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਸਬੰਧੀ ਰਿਵਿਊ ਬੇਸ਼ਕ ਲਿਖ ਲੈਣ ਪਰੰਤੂ ਇਸ ਪੁਸਤਕ ਬਾਰੇ ਭੱਦੀ
ਸ਼ਬਦਾਵਲੀ ਵਿੱਚ ਭੰਡੀ-ਪਰਚਾਰ (defamation)
ਦੀ ਕਾਰਵਾਈ ਨਾ ਕਰਨ। ਪਰੰਤੂ ਸ. ਜੰਮੂ ਜੀ ਅਜਿਹੀ ਕਾਰਵਾਈ ਕਰਨ ਤੋਂ ਬਾਜ ਨਹੀਂ ਆ ਰਹੇ। ਇੱਕ ਲੇਖਕ
ਦਾ ਆਪਣੀ ਕਿਰਤ ਨਾਲ ਜਜ਼ਬਾਤੀ ਰਿਸ਼ਤਾ ਹੁੰਦਾ ਹੈ। ਸ਼ਾਇਦ ਸ. ਸੁਖਜੀਤ ਪਾਲ ਸਿੰਘ ਜੀ ਅਤੇ ਸ. ਹਰਦੇਵ
ਸਿੰਘ ਜੰਮੂ ਜੀ ਇਹ ਮਹਿਸੂਸ ਨਹੀਂ ਕਰਦੇ ਕਿ ਈਰਖਾ ਵੱਸ ਕਿਸੇ ਦੀ ਪੁਸਤਕ ਦੀ ਹਲਕੀ ਭਾਸ਼ਾ ਰਾਹੀਂ
ਬਦਖੋਈ ਕਰਨ ਨਾਲ ਉਸ ਦੇ ਲੇਖਕ ਦੇ ਮਨ ਨੂੰ ਕਿਤਨਾ ਭਾਰੀ ਕਸ਼ਟ ਪਹੁੰਚਦਾ ਹੈ। ਮੈਂ ਉਮੀਦ ਕਰਦਾ ਹਾਂ
ਕਿ ਭਵਿਖ ਵਿੱਚ ਸ. ਸੁਖਜੀਤ ਪਾਲ ਸਿੰਘ ਜੀ ਅਤੇ ਜੀ ਸ. ਹਰਦੇਵ ਸਿੰਘ ਜੰਮੂ ਜੀ ਇਸ ਗੱਲ ਦਾ ਖਿਆਲ
ਕਰਨਗੇ, ਆਪਣੀ ਭਾਸ਼ਾ ਤੇ ਕਾਬੂ ਰੱਖਣਗੇ ਅਤੇ ਜਾਤੀ ਟਿੱਪਣੀਆਂ ਦੇਣ ਤੋਂ ਪਰਹੇਜ਼ ਕਰਨਗੇ।
ਸ. ਚਰਨਜੀਤ ਸਿੰਘ ਬਰੈਂਪਟਨ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ
ਸ੍ਰੀ ਅਕਾਲ ਪਰਵਾਨ ਹੋਵੇ ਜੀ!
ਆਪ ਜੀ ਨੇ 15. 03. 2013 ਨੂੰ ਸਿਖਮਾਰਗ ਵੈਬਸਾਈਟ ਤੇ ਪਾਏ ਗਏ ਆਪਣੇ ਪੱਤਰ ਰਾਹੀਂ
ਮੈਂਨੂੰ ਪੁਸਤਕ ‘Sikh Coinage’
ਦੇ ਬਾਰੇ ਜੋ ਜਾਣਕਾਰੀ ਪਰਾਪਤ ਕਰਵਾਈ ਹੈ ਮੈਂ ਉਸ ਲਈ ਆਪ ਜੀ ਦਾ ਅਤੀ ਧੰਨਵਾਦੀ ਹਾਂ ਜੀ!
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(16/03/13)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਬੇਨਤੀ ਹੈ ਕਿ ਸਿੱਖ ਮਾਰਗ ਦੇ ਵਿਦਵਾਨਾ ਅਤੇ ਪਾਠਕਾਂ ਕੋਲੋ ਦੋ ਵਿਸ਼ਿਆਂ ਬਾਰੇ
ਜਾਣਕਾਰੀ ਲੈਣੀ ਚਾਹੁੰਦਾ ਹਾਂ; ਜਾਣਕਾਰੀ ਦੇਣ ਲਈ ਆਪ ਸੱਭ ਦਾ ਧੰਨਵਾਦੀ ਹੋਵਾਂਗਾ ।
ਇਕ ਤਾਂ ਹੇਠ ਲਿਖੇ ਸ਼ਬਦ ਦੀਆਂ ਦੋ ਪੰਗਤੀਆਂ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹਾਂ ਕਿ ਕੀ ਗੁਰਬਾਣੀ
ਦੀਆਂ ਇਹਨਾਂ ਪੰਗਤੀਆਂ ਦੇ ਇਹ ਅਰਥ ਠੀਕ ਹਨ ਜਾਂ ਕੁਝ ਹੋਰ ਹੋਣੇ ਚਾਹੀਦੇ ਹਨ ? ਆਸ ਹੈ ਕਿ ਤੁਸੀਂ
ਇਹਨਾਂ ਪੰਗਤੀਆਂ ਜਾਂ ਸ਼ਬਦ ਬਾਰੇ ਆਪਣੇ ਵੀਚਾਰ ਦੇਵੋਗੇ ।
ਜੈਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ
ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥
ਹੇ ਭਾਈ ! ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੀ
ਮਾਂ ਨੂੰ ਹਰੀ ਬਾਂਝ ਹੀ ਕਰ ਦਿਆ ਕਰੇ (ਤਾਂ ਚੰਗਾ ਹੈ, ਕਿਉਂਕਿ) ਉਹਨਾਂ ਦਾ ਸਰੀਰ ਹਰਿ-ਨਾਮ ਤੋਂ
ਸੁੰਞਾ ਰਹਿੰਦਾ ਹੈ, ਉਹ ਨਾਮ ਤੋਂ ਵਾਂਜੇ ਹੀ ਤੁਰੇ ਫਿਰਦੇ ਹਨ, ਅਤੇ, ਉਹ ਕ੍ਰੁਝ ਕ੍ਰੁਝ ਕੇ ਖ਼ੁਆਰ
ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹਿੰਦੇ ਹਨ ।੧। ਪ੍ਰੋ. ਸਾਹਿਬ ਸਿੰਘ ਜੀ ।
ਪੂਰਾ ਸ਼ਬਦ : ਜੈਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਨਾਮੁ ਨ
ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ
ਕਰਾਂਝਾ ॥੧॥ ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ
ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ
॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥ ਦਰਸਨੁ ਸਾਧ ਮਿਲਿਓ ਵਡਭਾਗੀ ਸਭਿ
ਕਿਲਬਿਖ ਗਏ ਗਵਾਝਾ ॥ ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥ ਜਿਨ ਕਉ
ਕ੍ਰਿਪਾ ਕਰੀ ਜਗ ਜੀਵਨਿ ਹਰਿ ਉਰਿਧਾਰਿਓ ਮਨ ਮਾਝਾ ॥ ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ
ਸਮਝਾ ॥੪॥੫॥ (ਪੰਨਾ ੬੯੭)
ਦੂਸਰੀ ਜਾਣਕਾਰੀ ਇਹ ਲੈਣੀ ਚਾਹੁੰਦਾ ਹਾਂ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ, ਹਰਿਮੰਦਰ
ਸਾਹਿਬ ਦੇ ਦਰਸ਼ਨ ਕਰਨ ਆਏ ਸਨ ਤਾਂ ਮੀਣਿਆਂ ਨੇ ਹਰਿਮੰਦਰ ਸਾਹਿਬ ਦੇ ਬੂਹੇ ਬੰਦ ਕਰ ਲਏ ਸਨ ਤਾਂ ਉਸ
ਸਮੇ ਕੀ ਗੁਰੂ ਜੀ ਅਕਾਲ ਤਖਤ ਸਾਹਿਬ ਗਏ ਸਨ ? ਜੇ ਨਹੀਂ ਤਾਂ ਕੀ ਕਾਰਨ ਹੋ ਸਕਦਾ ਹੈ ? ਜੇ ਕਿਸੇ
ਲਿਖਾਰੀ ਨੇ ਗੁਰੂ ਸਾਹਿਬ ਦਾ ਅਕਾਲ ਤਖਤ ਸਾਹਿਬ ‘ਤੇ ਜਾਣ ਦਾ ਜਿਕਰ ਕੀਤਾ ਹੈ ਤਾਂ ਦੱਸਣ ਦੀ ਖੇਚਲ
ਕਰਨੀ ਜੀ ।
ਇਸ ਬਾਰੇ ਡਾ. ਸੰਗਤ ਸਿੰਘ ਜੀ “ਇਤਿਹਾਸ ‘ਚ ਸਿੱਖ” ਪੰਨਾ 61 ਤੇ ਸਿਰਫ ਏਨਾ ਹੀ ਲਿਖਦੇ ਹਨ ਕਿ
“ਗੁਰੂ ਜੀ ਨੇ ਰਾਤ ਅਕਾਲ ਤਖਤ ਦੇ ਇਕ ਪਾਸੇ ਵੱਲ ਇਕ ਥੜ੍ਹੇ ‘ਤੇ ਕੱਟੀ, ਜਿੱਥੇ ਹੁਣ ਇਕ ਗੁਰਦੁਆਰਾ
ਬਣਿਆ ਹੋਇਆ ਹੈ” ।
ਸ੍ਰ ਅਵਤਾਰ ਸਿੰਘ ਜੀ ਲੰਡਨ, ਆਪ ਜੀ ਦਾ ਆਪਣੇ ਵਿਚਾਰ ਸਾਂਝੇ ਕਰਨ ਲਈ ਬਹੁਤ-ਬਹੁਤ ਧੰਨਵਾਦ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(16/03/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਵੀਰ ਚਰਨਜੀਤ ਸਿੰਘ ਬਰੈਂਮਪਟਨ ਜੀ
ਸਤਿ ਸ਼੍ਰੀ ਅਕਾਲ!
ਆਪ ਜੀ ਦਾ ਧਨਵਾਦ! ਇਹ ਜਾਣਕਾਰੀ ਮੇਰੇ ਪਾਸ ਸੀ ਜਿਸ ਦਾ ਹਵਾਲਾ ਆਪ ਜੀ ਨੇ ਦਿੱਤਾ
ਹੈ। ਇਸ ਤੋਂ ਇਲਾਵਾ ਹੋਰ ਪੁਰਾਤਨ ਜਾਣਕਾਰੀ ਵੀ ਮੇਰੇ ਪਾਸ ਹੈ। ਜਿਸ ਨੂੰ ਮੈਂ ਫ਼ਿਰ ਕਦੇ ਸਾਂਝੀ
ਕਰਾਂ ਗਾ।
ਹਰਦੇਵ ਸਿੰਘ, ਜੰਮੂ-16. 3. 2013
(16/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸ਼ਾਂਤ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਨ ਨੂੰ ਕੀਕੂੰ ਸ਼ਾਂਤ ਨਾ ਆਵੇ?
ਮਾਇਆ ਮੋਹ ਦੀ ਅਗਨ ਮਚਾਵੇ।
ਮਾਇਆ ਮੋਹ, ਮੁਕਤੀ ਕਿੰਜ ਪਾਵੇ?
ਮਾਇਆ ਮੋਹ ਨੁੰ ਸ਼ਬਦ ਜਲਾਵੇ।
ਮਾਇਆ ਮੋਹ ਕਿੰਜ ਸ਼ਬਦ ਜਲਾਵੇ?
ਜੱਗ ਤੋਂ ਪੁੱਟ ਮਨ ਰੱਬ ਵਲ ਲਾਵੇ।
ਰੱਬ ਸੰਗ ਲਾਉੇਣੀ ਕੌਣ ਸਿਖਾਵੇ?
ਸੱਚੀ ਮੰਜ਼ਿਲ ਗੁਰੂ ਦਿਖਾਵੇ।
ਦੁਬਿਧਾ ਮਾਰੇ ਸੋਚ ਮਿਟਾਵੇ।
ਮਨ ਨੂੰ ਸੱਚੇ ਰਾਹ ਤੇ ਪਾਵੇ।
ਸੱਚਾ ਰਾਹ ਜਦੋਂ ਦਿਸ ਆਵੇ।
ਮਾਇਆ ਮੋਹ ਆਪੇ ਛੁੱਟ ਜਾਵੇ।
ਸਦਾ ਲਈ ਉਸ ਦਾ ਹੋ ਜਾਵੇ।
ਹਰ ਪਲ ਉਸਦਾ ਨਾਮ ਧਿਆਵੇ।
ਧੁਰ ਅੰਦਰ ਤੋਂ ਧਿਆਨ ਲਗਾਵੇ।
ਆਉਣ ਜਾਣ ਮੁਕਤਾ ਹੋ ਜਾਵੇ।
ਫਿਰ ਮਨ ਸੱਚੀ ਸ਼ਾਂਤ ਸਮਾਵੇ।
ਸ਼ਾਂਤ ਸਮਾ ਪਰਮਾਨੰਦ ਪਾਵੇ।
(15/03/13)
ਅਵਤਾਰ ਸਿੰਘ ਲੰਡਨ
ਸਿੱਖਮਾਰਗ ਦੇ ਸੁਹਿਰਦ ਪਾਠਕ ਸੱਜਣੋਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸ. ਗੁਰਸ਼ਰਨ ਸਿੰਘ ਕਸੇਲ ਜੀ ਨੇ ਅਪਣੇ ਮਿਤੀ ੧੦. ੦੩. ੨੦੧੩ ਅਤੇ ਮਿਤੀ ੧੩. ੦੩.
੨੦੧੩ ਵਾਲੇ ਪਤ੍ਰਾਂ ਦੁਆਰਾ ਬੜੇ ਮਹੱਤਵ ਪੂਰਨ ਨੁਕਤੇ ਉਠਾਏ ਹਨ ਜਿਨ੍ਹਾਂ ਦਾ ਮੁਲਅੰਕਣ ਕਰਨਾਂ
ਕਿਸੇ ਇੱਕ ਵਿਅੱਕਤੀ ਦੀ ਨਿੱਜੀ ਸਮੱਸਿਆ ਨਹੀਂ ਸਗੋਂ ਸਮੂਹ ਸਿੱਖ ਜਗਤ ਦੀ ਬਹੁਤ ਵਡੀ ਲੋੜ ਹੈ।
ਖੰਡੇ ਦੀ ਪਾਹੁਲ ਦਾ ਧਾਰਨੀ ਹੋਕੇ ਪੰਜ ਬਾਣੀਆਂ ਦਾ ਨਿੱਤਨੇਮ ਕਰਨ ਵਾਲਾ ਵਿਅੱਕਤੀ ਜੇ ਕਰ ਜ਼ਾਤ ਪਾਤ
ਤੋਂ ਉੱਚਾ ਨਹੀਂ ਉੱਠਿਆ ਤਾਂ ਨਿਰਸੰਦੇਹ ਉਹ ਗੁਰੂ ਤੋਂ ਬੇਮੁੱਖ ਹੈ। ਸਮਾਜ ਦੀਆਂ ਗ਼ਲਤ ਕਦਰਾਂ
ਕੀਮਤਾਂ ਨੂੰ ਤਿਆਗ ਸਕਣ ਦੀ ਸੋਚ ਅਤੇ ਸਮਰੱਥਾ ਰੱਖਣ ਵਾਲੇ ਵਿਰਲੇ ਹੀ ਹੁੰਦੇ ਹਨ। ਨਿਤਾ ਪ੍ਰਤੀ
ਦੇਖਣ ਵਿੱਚ ਆਉਂਦਾ ਹੈ ਕਿ ਬਹੁਤੇ ਸਿੱਖ ਗੁਰੂ ਦੀ ਸੋਚ ਨੂੰ ਭੁਲਾਕੇ ਬਹੁਗਿਣਤੀ ਵੱਲ ਛੇਤੀ ਪ੍ਰੇਰਤ
ਹੋ ਜਾਂਦੇ ਹਨ। ਇੰਗਲੈਂਡ ਵਿੱਚ ਗੋਰੇ ਮਰਦ ਸਿੱਖ ਬਣੇ ਤੋਂ ਬਿਨਾਂ ਵੀ ਸਿੱਖ ਲੜਕੀਆਂ ਨਾਲ ਸ਼ਾਦੀ
ਕਰਵਾਕੇ ਪ੍ਰਵਾਨ ਹੋਏ ਮਿਲਦੇ ਹਨ। ਇਸੇ ਤਰ੍ਹਾਂ ਮਾਤਾ ਪਿਤਾ ਦੀ ਸਹਿਮਤੀ ਨਾਲ ਸਿੱਖ ਲੜਕੇ/ਲੜਕੀਆਂ
ਦੀਆਂ ਸ਼ਾਦੀਆਂ ਵੀ ਕਿਸੇ ਦੂਸਰੀ ਜਾਤੀ ਦੀ ਸਿੱਖ ਲੜਕੀ/ਲੜਕੇ ਨਾਲ ਹੋਣੀਆਂ ਸ਼ੁਰੂ ਹੋ ਗਈਆਂ ਹਨ।
ਵੈਸੇ ਸ. ਕਮਲਜੀਤ ਸਿੰਘ ਅਟਵਾਲ ਜੀ ਨੇਂ ਤਾਂ ਥੋੜ੍ਹੇ ਜਿਹੇ ਸਬਦਾਂ ਵਿੱਚ ਹੀ ਸਿੱਖ ਮਾਨਸਿਕਤਾ ਦੀ
ਪੂਰੀ ਤਸਵੀਰ ਪੇਸ਼ ਕਰ ਦਿਤੀ ਹੈ। ਇਹ ਵੀ ਦੇਖਣ ਵਿੱਚ ਆ ਰਿਹਾ ਹੈ ਕਿ ਕੋਈ ਇੱਕ ਪ੍ਰਵਾਰ ਜਾਂ ਕੋਈ
ਇੱਕ ਵਿਅਕਤੀ ਆਰਥੱਕ, ਸਿਆਸੀ ਜਾਂ ਸਰਕਾਰੀ ਸ਼ਕਤੀ ਸਦਕਾ ਜ਼ਾਤ ਪਾਤ ਦੇ ਬੰਧਨਾਂ ਨੂੰ ਤੋੜਕੇ ਬਿਨਾਂ
ਕਿਸੇ ਦੀ ਉਂਗਲ ਉਠੱਣ ਦੇ ਪ੍ਰਵਾਨਗੀ ਹੀ ਨਹੀਂ ਸਗੋਂ ਪ੍ਰਸੰਸਾ ਵੀ ਪ੍ਰਾਪਤ ਕਰ ਲੈਂਦਾ ਹੈ। ਇਸ
ਸਬੰਧ ਵਿੱਚ ਫਿਲਮੀਂ ਅਦਾਕਾਰਾਂ ਤੇ ਉੱਚੇ ਦਰਜੇ ਦੇ ਅਫਸਰਾਂ ਦੀਆਂ ਉਧਾਰਨਾਂ ਬਹੁਤ ਸੌਖੀਆਂ ਮਿਲ
ਜਾਂਦੀਆਂ ਹਨ। ਗੁਰਦਵਾਰਿਆਂ ਦੇ ਪ੍ਰਬੰਧਕਾਂ ਵਲੋਂ ਤਾਂ ਇਸ ਵਿਸ਼ੇ ਤੇ ਪੂਰੀ ਚੁੱਪ ਸਾਧੀ ਹੋਈ ਹੈ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਬ੍ਰਾਮ੍ਹਣੀ ਸੋਚ ਵਾਲਿਆਂ ਦਾ ਪੂਰਾ ਕੰਟਰੋਲ ਹੈ। ਅੱਜ ਦੇ
ਹਾਲਾਤ ਨੂੰ ਦੇਖਦਿਆਂ ਬ੍ਰਾਮ੍ਹਣ ਦੇ ਸ਼ਿਕੰਜੇ ਦੀ ਪਕੜ ਤੋਂ ਦੂਰ ਹੋ ਜਾਂਣਾਂ ਐਨੀ ਸੌਖੀ ਗੱਲ ਨਹੀਂ
ਹੈ। ਜ਼ਾਤ ਪਾਤ ਦੇ ਕੋੜ੍ਹ ਦਾ ਹਥਿਆਰ ਬ੍ਰਾਹਮਣ ਨੇ ਸਦੀਆਂ ਪਹਿਲਾਂ ਅਜਿਹੀ ਜੁਗਤ ਨਾਲ ਚਲਾਇਆ ਹੈ ਕਿ
ਹਿੰਦੋਸਤਾਨ ਦੀ ਧਰਤੀ ਤੇ ਜੰਮਿਆਂ ਜਾਂ ਇਸ ਧਰਤੀ ਨਾਲ ਸਬੰਧ ਰੱਖਣ ਵਾਲਾ ਕੋਈ ਵੀ ਵਿਅੱਕਤੀ ਜਾਂ
ਧਰਮ ਇਸ ਦੀ ਮਾਰ ਤੋਂ ਨਹੀਂ ਬਚ ਸਕਿਆ। ਪਾਕਿਸਤਾਨੀ ਮੁਸਲਮਾਨ ਵੀ ਅਜੇ ਤੱਕ ਇਸ ਚਿੱਕੜ ਚੋਂ
ਨਹੀਂ ਨਿਕਲ ਸਕੇ। ਹਿੰਦੋਸਤਾਨ ਵਿੱਚ ਵਧ ਰਹੀ ਐਜੂਕੇਸ਼ਨ, ਫਿਲਮਾਂ ਅਤੇ ਮੀਡੀਏ ਦੇ ਪਸਾਰ ਸਦਕਾ
ਅੰਤਰਜਾਤੀ ਸ਼ਾਦੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਨੌਜਵਾਨਾਂ ਉਤੇ ਧਰਮ ਅਤੇ ਜ਼ਾਤ ਪਾਤ ਦੀ
ਪਕੜ ਢਿੱਲੀ ਪੈਂਦੀ ਦਖਾਈ ਦੇ ਰਹੀ ਹੈ। ਨੌਜਵਾਨ ਅਪਣੀ ਪਸੰਦ ਨੂੰ ਪਹਿਲ ਦੇਣ ਲੱਗ ਪਏ ਹਨ ਤੇ ਮਾਪੇ
ਵੀ ਪਹਿਲੇ ਸਮੇ ਵਾਂਗ ਜ਼ਿੱਦ ਨਹੀਂ ਕਰਦੇ। ਅੱਜ ਦੇ ਨੌਜਵਾਨ “ਧਰਮ” ਸ਼ਬਦ ਨਾਲ ਬਹੁਤੀ ਨੇੜਤਾ ਨਹੀਂ
ਰੱਖਦੇ। ਉਹ ਚੰਗੇ ਗੁਣਾਂ ਦੀ ਪ੍ਰਸੰਸਾ ਜ਼ਰੂਰ ਕਰਦੇ ਹਨ। ਸਾਡੀ ਅਪਣੀ ਕਮਜ਼ੋਰੀ ਹੈ ਕਿ ਅਸੀਂ ਅਪਣੇ
ਧਾਰਮਿਕ ਗੁਣਾਂ ਦਾ ਪ੍ਰਚਾਰ ਠੀਕ ਢੰਗ ਨਾਲ ਨਹੀਂ ਕਰ ਸਕੇ।
“ਜ਼ਮਾਨਾਂ ਬੜੇ ਗ਼ੌਰ ਸੇ ਸੁਣ ਰਹਾ ਥਾ ਹਮੀਂ ਸੋ ਗਏ ਦਾਸਤਾਂ ਕਹਿਤੇ ਕਹਿਤੇ”
ਅਵਤਾਰ ਸਿੰਘ ਲੰਡਨ
੧੫ ਮਾਰਚ ੨੦੧੩.
(15/03/13)
ਜਰਨੈਲ ਸਿੰਘ ਸਿਡਨੀ ਅਸਟ੍ਰੇਲੀਆ
ਸਤਿਕਾਰ ਯੋਗ ਚਰਨਜੀਤ ਸਿੰਘ ਜੀ,
ਗੁਰ ਫ਼ਤਿਹ ਪਰਿਵਾਨ ਕਰਨੀ।
ਮੇਰੀ ਸਮਝ ਅਨੁਸਾਰ ਮੂਲ ਮੰਤਰ ਗੁਰਮਤਿ ਦਾ ਨਿਚੋੜ ਹੈ। ਬਲਕਿ ਨਿਚੋੜ ਦਾ ਵੀ ਅਰਕ ਹੈ।
ਇਹ ਇੱਕ ਬਹੁਤ ਹੀ ਵਧੀਆ ਅਤੇ ਵਿਗਿਆਨਕ ਸੰਪਾਦਕੀ ਸੇਧ ਵੀ ਹੈ। ਗੁਰੁ ਗਰੰਥ ਸਾਹਿਬ ਨੂੰ ਪੜ੍ਹਣ
ਵਾਚਣ ਵਾਲੇ ਨੂੰ ਹਦਾਇਤ ਹੈ ਕਿ ਅਰਥ ਕਰਨ ਸਮਝਣ ਵੇਲੇ ਇਸ ਨਿਚੋੜ ਤੋਂ ਭਟਕਣਾ ਨਹੀਂ। ਅਜਕਲ ਦੇ
ਵਿਗਿਆਨਕ ਖੋਜ ਪੱਤਰਾਂ ਵਿੱਚ ਵੀ ਇਹ ਵਿਧੀ ਵਰਤੀ ਜਾਂਦੀ ਹੈ।
ਦੂਸਰੇ ਮੇਰੀ ਸਮਝ ਅਨੁਸਾਰ ਮੂਲ ਮੰਤਰ ਰੱਬ ਦੇ ਸਾਰੇ ਗੁਣਾ ਦਾ ਨਚੋੜ ਵੀ ਹੈ। ਰੱਬ ਦਾ ਐਸਾ ਕੋਈ
ਗੁਣ ਨਹੀਂ ਜੋ ਬੰਦੇ ਦੇ ਧਾਰਣ ਕਰਨ ਲਈ ਨਹੀ ਹੈ। ਕਬੀਰ ਸਾਹਿਬ ਆਪਣੇ ਇੱਕ ਸ਼ਬਦ ਵਿੱਚ ਇਸ ਗਲ ਦੀ
ਪੁਸ਼ਟੀ ਕਰਦੇ ਹਨ ਕਿ ਹਰੀ ਦਾ ਜਨ ਹਰੀ ਵਰਗਾ ਹੀ ਹੋਣਾ ਚਾਹੀਦਾ ਹੈ। ਪਰ ਰੱਬ ਦੇ ਗੁਣ ਧਾਰਣ ਕਰ ਲੈਣ
ਨਾਲ ਬੰਦਾ ਰੱਬ ਨਹੀਂ ਬਣ ਸਕਦਾ। ਬਲਕਿ ਰੱਬ ਦੇ ਗੁਣ ਧਾਰਣ ਕਰਨ ਦਾ ਨਤੀਜਾ ਇਹ ਨਿਕਲਦਾ ਹੈ ਕਿ
ਬੰਦਾ ਆਪਣੀ ਹੋਂਦ ਖੋ ਬੈਠਦਾ ਹੈ। ਗੁਰੂ ਗਰੰਥ ਸਾਹਿਬ ਵਿੱਚ ਇਸ ਗਲ ਨੂੰ ਬੂੰਦ ਅਤੇ ਸਾਗਰ ਦੀ
ਮਿਸਾਲ ਨਾਲ ਸਮਝਾਇਆ ਗਿਆ ਹੈ। ਰੱਬ ਦੇ ਗੁਣ ਧਾਰਣ ਕਰਨਾ ਝੂਠ ਤੋਂ ਸਚ ਤਕ ਦਾ ਸਫ਼ਰ ਹੈ। ਰੱਬ ਸਚ
ਹੈ, ਅਸੀਂ ਸਾਰੇ ਝੂਠ ਹਾਂ। ਸਾਡੀ ਹੋਂਦ ਵੀ ਝੂਠੀ ਹੈ। ਇਸੇ ਕਰਕੇ ਰੱਬ ਸਤਿ ਹੈ, ਹੋਂਦ ਵਾਲਾ ਹੈ।
ਰੱਬ ਦੇ ਬਾਕੀ ਨਾਂ ਵੀ ਕਿਰਤਮ ਨੇ, ਸਿਰਫ਼ ਸਤਿ ਨਾਮ ਹੀ ਪਰਾ ਪੁਰਬਲਾ ਹੈ।
ਸਤਿਕਾਰ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ
(15/03/13)
ਹਰਦੇਵ ਸਿੰਘ, ਜੰਮੂ
‘ਭਾਈ ਕ੍ਹਾਨ ਸਿੰਘ ਨਾਭਾ ਜੀ ਦੀ ਇਤਹਾਸਕ ਚਿੱਠੀ’
ਹਰਦੇਵ ਸਿੰਘ, ਜੰਮੂ
ੴ
ਨਾਭਾ
26. 1. 37
ਪਰਮ ਪਿਆਰੇ ਗਿਆਨੀ ਲਾਲ ਸਿੰਘ ਜੀ ਭਰੋਸਾ ਹੈ ਆਪ ਸਰਵਪਰਵਾਰ ਅਨੰਦ ਹੋ ਮੈਂ
ਢੇਡ ਮਹੀਨੇ ਤੋਂ ਪਿੰਡ ਆਇਆ ਹੋਇਆ ਸੀ। ਦਾਸ ਨਾਭੇ ਜਾ ਰਿਹਾ ਹੈ ਉੱਥੇ ਇੱਕ ਸਾਤਾ ਠਹਰ ਕੇ ਫ਼ਿਰ
ਪਿੰਡ ਹੀ ਵਾਪਸ ਆ ਜਾਵਾਂਗਾ।
ਮੈਂ ‘ਗੁਰਮਤਿ ਮਾਰਤੰਡ’ ਗ੍ਰੰਥ ਤਿਆਰ ਕੀਤਾ ਹੈ ਜਿਸ ਵਿੱਚ ਗੁਰਮਤਿ
ਪ੍ਰਭਾਕਰ, ਗੁਰਮਤਿ ਸੁਧਾਕਰ, ਹਮ ਹਿੰਦੂ ਨਹੀਂ ਅਤੇ ਗੁਰੂ ਗਿਰਾ ਕਸੌਟੀ ਚਾਰੇ ਇੱਕਤਰ ਕਰ ਦਿੱਤੇ
ਹਨ। ਜੇ ਇਸ ਨੂੰ ਮਲਾਯਾ, ਬਰਮਾ ਆਦ ਦੇ ਪਰੇਮੀ ਛਪਵਾ ਦੇਂਣ ਤਾ ਪੰਥ ਨੂੰ ਲਾਭ ਹੈ। ਮੈਂ ਕਦੇ ਗ੍ਰੰਥ
ਦੀ ਭੇਟਾ ਨਹੀਂ ਲਈ। ਮਿਤਰਾਂ ਨੂੰ ਦੇਂਣ ਲਈ ਕੇਵਲ 50 ਕਾਪੀਆਂ ਲਵਾਂਗਾ। ਗ੍ਰੰਥ ਦੀ ਲਾਗਤ ਸਣੇਂ
ਜਿਲਦ ਹਜ਼ਾਰ ਕਾਪੀ ਦੀ ਇੱਕੀ ਜਾਂ ਬਾਈ ਸੌ ਰੁਪਯਾ ਹੋਵੇਗੀ।
ਆਪ ਦਾ ਹਿਤੁ
ਕਾਨ ਸਿੰਘ
***********
ਉਪਰੋਕਤ ਸਧਾਰਨ ਜਿਹੀ ਨਜ਼ਰ ਆਉਂਣ ਵਾਲੀ ਇਤਹਾਸਕ ਚਿੱਠੀ ਵਾਸਤਵ ਵਿੱਚ ਇੱਕ
ਵੱਡਮੁੱਲੀ ਲਿਖਤ ਹੈ। ਇਸ ਤੱਥ ਦੀ ਜਾਣਕਾਰੀ ਹਰ ਸੰਜੀਦਾ ਪਾਠਕ ਨੂੰ ਹੋਂਣੀ ਜ਼ਰੂਰੀ ਹੈ, ਕਿਉਂਕਿ 23
ਜਨਵਰੀ 1918 ਦੇ
‘ਪੰਥਕ
ਸੇਵਕ’ ਵਿਚ, ਭਾਈ ਕ੍ਹਾਨ ਸਿੰਘ ਨਾਭਾ ਵਲੋਂ ਛੱਪੀ
ਇੱਕ ਵੱਖਰੀ ਚਿੱਠੀ ਵਿਚਲੇ ਕੁੱਝ ਸ਼ਬਦਾਂ ਨੂੰ ਵੀ ਅਧਾਰ ਬਣਾ ਕੇ, ਕੁੱਝ ਸੱਜਣ, ਬਾਣੀ ਬਾਰੇ ਕਿੰਤੂ
ਖੜੇ ਕਰਨ ਦੇ ਯਤਨ ਵਿੱਚ ਸਨ।
ਭਾਈ ਕ੍ਹਾਨ ਸਿੰਘ ਜੀ ਨਾਭਾ ਨੇ 23 ਜਨਵਰੀ 1918 ਦੀ ਚਿੱਠੀ ਵਿਚ, ਉਸ ਵੇਲੇ
ਆਪਣੀ ਇੱਕ ਅਪ੍ਰਕਾਸ਼ਤ ਪੌਥੀ
‘ਗੁਰੂ ਗਿਰਾ ਕਸੌਟੀ’ ਬਾਰੇ ਸੂਚਨਾ ਦਿੰਦੇ ਇਹ
ਸ਼ਬਦ ਲਿਖੇ ਸੀ:-
“……ਇਹ ਪੌਥੀ ਮਸੰਦਾਂ ਤੇ ਬੁਰਛਿਆਂ ਦੇ ਉਪਦ੍ਰਵ ਤੇ ਭਯ ਤੋਂ ਹੁਣ ਤੋੜੀ
ਪ੍ਰਕਾਸ਼ਤ ਨਹੀਂ ਕੀਤੀ”
ਇਨ੍ਹਾਂ ਸ਼ਬਦਾਂ ਦੀ ਆੜ ਵਿੱਚ ਖੜੇ ਕੀਤੇ ਜਾਂਦੇ ਭੁੱਲੇਖੇ ਵਿੱਚ ਨਹੀਂ
ਪੈਂਣਾ ਚਾਹੀਦਾ ਕਿਉਂਕਿ ਬਾਦ ਵਿਚ,
‘ਗੁਰੂ ਗਿਰਾ ਕਸੋਟੀ’
‘ਗੁਰਮਤਿ ਮਾਰਤੰਡ’ ਦੇ ਰੂਪ ਵਿੱਚ ਹੋਰ ਰਚਨਾਵਾਂ ਨਾਲ,
ਭਾਈ ਸਾਹਿਬ ਵਲੋਂ ਇੱਕ ਸਾਰ ਸੰਕਲਤ ਹੋ, ਪ੍ਰਕਾਸ਼ਤ ਹੋਈ ਸੀ।
ਆਰੰਭ ਵਿੱਚ ਦਿੱਤੀ ਇਤਹਾਸਕ ਚਿੱਠੀ, ਇਸ ਗਲ ਦੀ ਠੋਸ ਸਬੂਤ ਹੈ ਕਿ ਭਾਈ
ਕ੍ਹਾਨ ਸਿੰਘ ਨਾਭਾ ਜੀ 1918 ਵਿੱਚ ਆਪਣੀ ਅਪ੍ਰਕਾਸ਼ਤ ਰਚਨਾ
‘ਗੁਰੂ ਗਿਰਾ ਕਸੌਟੀ’
ਨੂੰ ਸੰਨ 1937 ਤਕ
ਗੁਰਮਤਿ ਪ੍ਰਭਾਕਰ, ਗੁਰਮਤਿ ਸੁਧਾਕਰ,
ਹਮ ਹਿੰਦੂ ਨਹੀਂ ਰਚਨਾਵਾਂ ਨਾਲ ਇੱਕਤਰ ਕਰਕੇ
‘ਗੁਰਮਤਿ ਮਾਰਤੰਡ’
ਗ੍ਰੰਥ ਵਿੱਚ ਲਿਖ ਚੁੱਕੇ ਸੀ। ਇਹ ਪੁਸਤਕ ਚਿਰ ਤੋਂ ਇੱਕ
ਉੱਤਕ੍ਰਸ਼ਟ ਰਚਨਾ ਹੋਂਣ ਵਜੋਂ ਪ੍ਰਕਾਸ਼ਤ ਹੁੰਦੀ ਆ ਰਹੀ ਹੈ।
‘ਗੁਰਮਤਿ ਮਾਰਤੰਡ’
ਦੀ ਭੁਮਿਕਾ ਭਾਈ ਸਾਹਿਬ ਜੀ ਨੇ 1938 ਵਿੱਚ ‘ਵ੍ਰਿਜੇਸ਼
ਭਵਨ ਨਾਭਾ’ ਰਹਿੰਦੇ ਆਪ ਲਿਖੀ ਸੀ। ਗੁਰਮਤਿ ਮਾਰਤੰਡ ਦੇ ਆਰੰਭ ਵਿੱਚ ਹੀ ਉਨ੍ਹਾਂ ਆਪ ਇਹ ਵੀ
ਲਿਖਿਆ:-
ਗੁਰੁ ਗਿਰਾ ਕਸ਼ੱਪਟੀ ਗੁਰਮਤ ਪ੍ਰਭਾਕਰ,
ਸੁਧਾਕਰ ਸਾਰ ਯਹ “ਗੁਰਮਤ ਮਾਰਤੰਡ”।
ਇਸ ਲਈ ਬਾਣੀ ਵਿਰੁੱਧ ਕਿਸੇ ਵੀ ਕੁਪ੍ਰਚਾਰ ਬਾਰੇ ਸਾਨੂੰ ਸੁਚੇਤ ਰਹਿਣਾ
ਚਾਹੀਦਾ ਹੈ।
ਹਰਦੇਵ ਸਿੰਘ, ਜੰਮੂ-15. 3. 2013
(15/03/13)
ਚਰਨਜੀਤ ਸਿੰਘ ਬਰੈਂਮਪਟਨ
ਸ:
ਇਕਬਾਲ ਸਿੰਘ ਢਿਲੋਂ ਜੀ
ਤੁਸੀ ਜੋ ਸਿੱਕਿਆਂ ਬਾਬਤ ਰੈਫਰੈਂਸ ਮੰਗਿਆ ਹੈ, ਉਸ ਦੀ ਜਾਣਕਾਰੀ ਹੇਠ ਲਿਖਤ ਵਿੱਚ ਹੈ।
Title: SIKH COINAGE, Symbol
of sikh sovereignty
Author: Surinder Singh
Published: 2004
Publisher: Manohar Publishers and Distributors
Page:64
ਲੇਖਕ ਨੇ ਇਹਦੀ ਜਾਣਕਾਰੀ ਵੀ ਦਿੱਤੀ ਹੈ ਕਿ ਕਿਹੜੇ ਕਿਹੜੇ ਸਿੱਕੇ ਕਿੱਥੇ ਕਿੱਥੇ ਪਏ ਹਨ ਅਤੇ
ਕ੍ਹਿਨੀ ਮਾਤ੍ਰਾ ਵਿੱਚ ਹਨ। ਲੇਖਕ ਨੇ ਇਹ ਸਿੱਕੇ ਆਪ ਪਰਖੇ ਹਨ। ਹਰਦੇਵ ਸਿੰਘ ਨੇ ਜੋ ਤਸਵੀਰਾਂ
ਪੋਸਟ ਕੀਤੀਆਂ ਹਨ, ਉਹ ਤੁਸੀ ਇਸ ਪੁਸਤਕ ਵਿੱਚ ਵੀ ਵੇਖ ਸਕਦੇ ਹੋ। ਇਸ ਪੁਸਤਕ ਵਿੱਚ ਕੁੱਝ ਹੋਰ
ਪੁਸਤਕਾਂ ਅਤੇ ਲਿਖਾਰੀਆਂ ਦੇ ਵੀ ਹਵਾਲੇ ਮਿਲਦੇ ਹਨ, ਜ੍ਹਿਨਾਂ ਨੇ ਪੁਰਾਤਨ ਸਿੱਕਿਆਂ ਤੇ ਖੋਜ ਕੀਤੀ
ਹੈ। ਇਹ ਪੁਸਤਕ ਮੈਂ ਕੈਨੇਡਾ ਵਿਚੋਂ ਖਰੀਦੀ ਸੀ। ਸੋ ਭਾਰਤ ਵਿੱਚ ਇਹ ਆਸਾਨੀ ਨਾਲ ਮਿਲ ਜਾਣੀ
ਚਾਹੀਦੀ ਹੈ। ਇਹ ਉਹਨਾਂ ਪੁਸਤਕਾਂ ਵਿਚੋਂ ਇੱਕ ਹੈ ਜਿਸ ਨੂੰ ਮੈਂ ਬਹੁਤ ਜਿਆਦਾ ਰਿਕਮੈਂਡ ਕਰਦਾ
ਹਾਂ। ਲੇਖਕ ਨੇ ਵਿਸ਼ੇ ਦੀ ਆਬਜੈਕਟਿਵ ਸਟਡੀ ਕੀਤੀ ਹੈ। ਨਾ ਕਿ ਐਵੇਂ ਹੀ ਇਧਰੋਂ ਉਧਰੋਂ ਪੜ੍ਹ ਕੇ
ਇੱਕ ਹੋਰ ਕਿਤਾਬ ਛਾਪ ਦਿੱਤੀ।
ਚਰਨਜੀਤ ਸਿੰਘ
ਬਰੈਂਮਪਟਨ
(15/03/13)
ਸੁਖਜੀਤ ਪਾਲ ਸਿੰਘ
ਸਤਿਕਾਰਯੋਗ ਸਰਦਾਰ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਹਿ ll
ਵੀਰ ਜੀ ਆਪ ਜੀ ਨੂੰ ਮੇਰੇ ਵੱਲੋਂ ਗੁਰ ਫਤਹਿ ਪ੍ਰਵਾਨ ਹੋਵੇ ਜੀ। 14-3-2013 ਨੂੰ
ਡਾ: ਇਕਬਾਲ ਸਿੰਘ ਢਿੱਲੋਂ ਜੀ ਦਾ ਪੱਤਰ ਸਿਖ ਮਾਰਗ 'ਤੇ ਛਪਿਆ ਹੈ ਜੀ, ਇਸ ਬਾਬਤ ਦਾਸ ਆਪ ਜੀ ਨੂੰ
ਬੇਨਤੀ ਕਰਨਾ ਚਾਹੁੰਦਾ ਹੈ ਕਿ ਜਦੋਂ ਵੀ ਕੋਈ ਵੀਰ ਡਾ: ਇਕਬਾਲ ਸਿੰਘ ਢਿੱਲੋਂ ਜੀ ਨੂੰ ਕੋਈ ਸਵਾਲ
ਪੁੱਛਦਾ ਹੈ ਜਾਂ ਉਹਨਾਂ ਦੇ ਵੱਲੋਂ ਆਪਾ ਵਿਰੋਧੀ ਲਿਖੀਆਂ ਗੱਲਾਂ ਨੂੰ ਸਾਹਮਣੇ ਲਿਆਉਂਦਾ ਹੈ ਤਾਂ
ਡਾ: ਸਾਹਿਬ ਬੁਖਲਾ ਜਾਂਦੇ ਹਨ 'ਤੇ ਸੱਚ ਲਿਖਣ ਵਾਲੇ ਨੂੰ ਦਿਮਾਗੀ ਤੋਰ ਤੇ ਇਲਾਜ ਕਰਨ ਦੀਆਂ
ਸਲਾਹਾਂ ਦੇਣ ਲੱਗ ਪੈਂਦੇ ਹਨ। ਇਹ ਡਾ: ਸਾਹਿਬ ਦੀ ਪੁਰਾਣੀ ਆਦਤ ਹੈ, ਜੋ ਕਿ ਕੋਈ ਸਭਿਅਕ ਗੱਲ ਨਹੀਂ
ਹੈ ਨਾ ਹੀ ਕਿਸੇ ਗੁਰਸਿੱਖ ਨੂੰ ਇਹ ਸੋਭਾ ਦਿੰਦਾ ਹੈ ਕਿ ਉਹ ਕੋਈ ਇਹੋ ਜਿਹੀ ਸ਼ਬਦਾਵਲੀ ਵਰਤੇ। ਸੋ
ਆਪ ਜੀ ਨੂੰ ਬੇਨਤੀ ਹੈ ਕ੍ਰਿਪਾ ਕਰਕੇ ਆਪ ਜੀ ਇਹੋ ਜਿਹੀ ਸਬਦਾਵਲੀ ਨੂੰ ਕੱਟ ਦਿਆ ਕਰੋ ਜੀ ਜਾਂ ਆਪ
ਜੀ ਲਿਖਣ ਵਾਲੇ ਸਾਰੇ ਵੀਰਾਂ ਨੂੰ ਕਿਹ ਦੇਵੋ ਕਿ ਇਹੋ ਜਿਹੀ ਸ਼ਬਦਾਵਲੀ ਨਾ ਵਰਤੀ ਜਾਵੇ ਤਾਂ ਜੋ
ਸੁਖਾਲੇ ਮਹੌਲ 'ਚ ਕੋਈ ਵੀ ਚਰਚਾ ਚਲਦੀ ਰਹੇ 'ਤੇ ਸੱਚ ਸੰਗਤ ਸਹਾਮਣੇ ਆ ਸਕੇ। ਦਾਸ ਨੂੰ ਉਮੀਦ ਹੈ
ਕਿ ਆਪ ਜੀ ਮੇਰੀ ਇਸ ਗੱਲ ਤੇ ਜਰੂਰ ਗੋਰ ਕਰੋਗੇਂ।
ਆਪ ਜੀ ਦਾ ਛੋਟਾ ਵੀਰ
ਸੁਖਜੀਤ ਪਾਲ ਸਿੰਘ
(15/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੱਭ
ਕੁੱਝ ਤੇਰੇ ਹੱਥ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਭ ਕੁੱਝ ਤੇਰੇ ਵੱਸ ਹੈ ਰੱਬਾ, ਸੱਭ ਕੁੱਝ ਤੇਰੇ ਹੱਥ।
ਆਪੇ ਕਰਦੈਂ, ਆਪੇ ਭਰਦੈਂ, ਕਰਨ ਕਾਰਨ ਸਮਰੱਥ।
ਆਪੇ ਤੋੜ, ਵਿਛੋੜੇਂ ਆਪੇ, ਟੁੱਟੀ ਗੰਢਣਹਾਰਾ,
ਢੋਅ ਮੇਲ ਖੁਦ ਆਪੇ ਕਰਦਾ, ਡੋਬੇਂ, ਦਵੇਂ ਸਹਾਰਾ।
ਆਪੇ ਪਾਵੇਂ ਔਕੜ ਦੇ ਵਿਚ, ਆਪੇ ਦੇਵੇਂ ਵੱਥ।
ਸਭ ਕੁੱਝ ਤੇਰੇ ਵੱਸ ਹੈ ਰੱਬਾ, ਸੱਭ ਕੁੱਝ ਤੇਰੇ ਹੱਥ।
ਇਕ ਗੱਲ ਮੇਰੀ ਸਮਝ ਨਾ ਆਵੇ, ਜੱਗ ਕੀ ਖੇਲ੍ਹ ਬਣਾਇਆ।
ਏਨਾ ਕਿਉਂ ਲਉ-ਲਸ਼ਕਰ ਘੜਿਆ, ਵੱਖ ਵੱਖ ਧੰਦੇ ਲਾਇਆ।
ਪਈ ਮੁਸੀਬਤ ਕੀ ਤੈਨੂੰ ਸੀ, ਪਾਕੇ ਰੱਖੇ ਨੱਥ।
ਸਭ ਕੁੱਝ ਤੇਰੇ ਵੱਸ ਹੈ ਰੱਬਾ, ਸੱਭ ਕੁੱਝ ਤੇਰੇ ਹੱਥ।
ਖੁਦ ਬਹਿੰਦਾ ਆਰਾਮ ਨਾਲ ਜੇ, ਪੰਗਾ ਇਹ ਕਿਉਂ ਪੈਂਦਾ।
ਨਾ ਕੋਈ ਮਰਦਾ ਨਾ ਕੋਈ ਜੀਂਦਾ, ਗਿਣਤੀ ਨਾ ਇਉਂ ਲੈਂਦਾ।
ਨਾ ਅਪਣੇ ਕੰਪਿਊਟਰ ਵਿੱਚ ਰਖਦਾ, ਐਡੇ ਜੱਗ ਦੇ ਤੱਥ।
ਸਭ ਕੁੱਝ ਤੇਰੇ ਵੱਸ ਹੈ ਰੱਬਾ, ਸੱਭ ਕੁੱਝ ਤੇਰੇ ਹੱਥ।
ਰੱਬ ਕਹਿੰਦਾ, ਤੱਕ ਬਾਲਕ ਕੀਕੂੰ, ਖੇਡ ਨਵੀਂ ਨਿਤ ਭਾਲੇ।
ਤੋੜ ਪੁਰਾਣੇ, ਨਵੇਂ ਖਿਡੌਣੇ, ਮੰਗੇ, ਰੋਵੇ ਨਾਲੇ।
ਮੈਂ ਵੀ ਹਾਂ ਇੱਕ ਬਾਲਕ ਵਰਗਾ, ਖੇਡ ਘੜੀ ਜਗ-ਸੱਥ।
ਸਭ ਕੁੱਝ ਤੇਰੇ ਵੱਸ ਹੈ ਰੱਬਾ, ਸੱਭ ਕੁੱਝ ਤੇਰੇ ਹੱਥ।
ਮੈਨੂੰ ਵੀ ਏ ਪਿਆਰਾ ਲਗਦਾ, ਹਰ ਇੱਕ ਖੇਡ ਖਿਡੌਣਾ।
ਜਿਸ ਤੋਂ ਮਨ ਉਕਤਾ ਜਾਂਦਾ ਏ, ਉਸ ਨੂੰ ਪਵੇ ਹਟੌਣਾ।
ਦੁੱਖ ਲਗਦੈ, ਪਰ ਪਵੇ ਚਲਾਉਣਾ, ਏਵੇਂ ਜੀਵਨ ਰਥ।
ਸਭ ਕੁੱਝ ਤੇਰੇ ਵੱਸ ਹੈ ਰੱਬਾ, ਸੱਭ ਕੁੱਝ ਤੇਰੇ ਹੱਥ।
ਜੋ ਭਾਉਂਦੇ ਸੋ ਚਲਦੇ ਰਹਿੰਦੇ, ਨਾ ਭਾਏ, ਹਟ ਜਾਏ।
ਖਿੱਚ ਪਿਆਰ ਦੀ ਇਸ ਦੁਨੀਆਂ ਦੀ, ਸਾਰੀ ਖੇਡ ਚਲਾਏ।
ਯਾਦ ਕਰੇ ਜੋ, ਖਿਚਦਾ ਮੈਨੂੰ, ਸੰਵਰੇ ਜੀਵਨ-ਪਥ।
ਸਭ ਕੁੱਝ ਤੇਰੇ ਵੱਸ ਹੈ ਰੱਬਾ, ਸੱਭ ਕੁੱਝ ਤੇਰੇ ਹੱਥ।
(15/03/13)
ਰਘਬੀਰ ਸਿੰਘ ਮਾਨਾਂਵਾਲੀ
ਲੋੜਵੰਦ
-ਰਘਬੀਰ ਸਿੰਘ ਮਾਨਾਂਵਾਲੀ
ਲੋੜਵੰਦ ਦੀ ਲੈਂਦਾ ਇਥੇ ਸਾਰ ਕੋਈ ਨਾ,
ਵੇਖੋ ਰੱਜਿਆਂ ਨੂੰ ਸਭ ਰਜਾਉਂਦੇ ਲੋਕ।
ਦਿਨ ਭਰ ਦੀ ਮਿਹਨਤ ਤੋਂ ਬਾਅਦ ਕਿਰਤੀ ਨੂੰ,
ਪੂਰੀ ਕਿਰਤ ਦੇਣ ਤੋਂ ਘਬਰਾਉਂਦੇ ਲੋਕ।
ਮੈਰਿਜ਼ ਪੈਲਸਾਂ ਦੇ ਵਿੱਚ ਲੱਖਾਂ ਲਾ ਕੇ,
ਮਾਡਰਨ ਢੰਗ ਦੇ ਵਿਆਹ ਪਏ ਕਰਦੇ ਨੇ,
ਡੀ: ਜੇ: ਦੇ ਲੱਚਰ ਗੀਤਾਂ `ਤੇ ਪਾਉਂਦੇ ਭੰਗੜਾ,
ਰੁਪੱਈਏ ਨਚਾਰਾਂ ਨੂੰ ਖੂਬ ਲੁਟਾਉਂਦੇ ਲੋਕ।
ਸਾਧ ਪਾਖੰਡੀਆਂ ਨੂੰ ਕੀਮਤੀ ਵਸਤਰ ਦਿੰਦੇ,
ਗੱਡੀਆਂ ਤੱਕ ਵੀ ਡੇਰਿਆਂ ਨੂੰ ਭੇਟ ਕਰਦੇ।
ਗਰੀਬ ਬੱਚਿਆਂ ਦੀ ਪੜ੍ਹਾਈ `ਤੇ ਕੋਈ ਪੈਸਾ,
ਖਰਚ ਕਰਨ ਤੋਂ ਬਹੁਤ ਕਤਰਾਉਂਦੇ ਲੋਕ।
ਖਿੱਝ ਕੇ ਲੋੜਵੰਦ ਨੂੰ ਇਹ ਕਹਿਣ ਪਾਖੰਡੀ,
ਕੋਈ ਮਦਦ ਤਾਂ ਉਹਨਾਂ ਦੀ ਕੀ ਕਰਨੀ।
ਧਰਮ ਅਸਥਾਨਾਂ `ਤੇ ਵੇਖੋ ਢੇਰ ਮਾਇਆ ਦੇ,
ਬਿਨ੍ਹਾਂ ਲੋੜ ਤੋਂ ਕਿਦਾਂ ਲਾਉਂਦੇ ਲੋਕ।
********
ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਮੋਬਾਇਲ ਨੰ: 88728-54500
(15/03/13)
ਗੁਰਚਰਨ ਪੱਖੋਕਲਾਂ
ਇੱਥੋਂ
ਉੱਡ ਜਾ ਭੋਲਿਆ ਪੰਛੀਆਂ
ਆਪਣੇ ਭਾਰਤ ਦੇਸ ਬਾਰੇ ਕੋਈ ਕਹਿੰਦਾਂ ਹੈ ਕਿ ਆਪਣਾ ਦੇਸ ਨਹੀਂ ਭੰਡੀਦਾ ਕੋਈ ਕਹਿੰਦਾਂ ਹੈ ਸਾਰੇ
ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ ,ਕੋਈ ਕਹਿੰਦਾਂ ਹੈ ਯਿਹ ਦੇਸ ਹੈ ਵੀਰ ਜਵਾਨੋਂ ਕਾ ਅਤੇ ਇਸ
ਤਰਾਂ ਦੇ ਹਜਾਰਾਂ ਅਲੰਕਾਰ ਇਸ ਦੇਸ ਨੂੰ ਬਖਸੇ ਜਾਂਦੇ ਹਨ। ਜਦ ਦੇਸ ਦੀ ਜਨਤਾ ਅਤੇ ਖਾਸਕਰ
ਨੌਜਵਾਨਾਂ ਨੂੰ ਦੇਖਦੇ ਹਾਂ ਤਾਂ ਜਿਸ ਦਾ ਵੀ ਬੱਸ ਚੱਲਦਾ ਹੈ ਲੱਖਾਂ ਖਰਚ ਕੇ ਵੀ ਇਸ ਹਜਾਰਾਂ
ਅਲੰਕਾਰਾਂ ਵਾਲੇ ਦੇਸ ਵਿੱਚੋਂ ਭੱਜਣਾਂ ਭਾਲਦਾ ਹੈ । ਜੇ ਮੇਰਾ ਦੇਸ ਦੇਸ ਦੇ ਗਾਇਕਾਂ ਅਤੇ ਕਵੀਆਂ
ਅਨੁਸਾਰ ਬਹੁਤ ਜਿਆਦਾ ਵਧੀਆ ਹੈ ਤਾਂ ਇੱਥੋਂ ਹਰ ਕੋਈ ਭੱਜਣਾਂ ਕਿਉਂ ਲੋਚਦਾ ਹੈ ? ਸੋਨੇ ਦੀ ਚਿੜੀ
ਆਖਿਆ ਜਾਣ ਵਾਲਾ ਭਾਰਤ ਹੁਣ ਕਿਧਰੋਂ ਭਾਲਿਆਂ ਨਹੀਂ ਥਿਆਵਦਾਂ। ਇਸ ਚਿੜੀ ਦੀਆਂ ਸਾਰੀਆਂ ਬੋਟੀਆਂ
ਇੱਥੋਂ ਦੇ ਰਾਜਨੀਤਕ ਅਤੇ ਉਹਨਾਂ ਦੇ ਯਾਰ ਬੇਲੀ ਵਪਾਰੀ ਅਤੇ ਮੋਟੇ ਢਿੱਡਾਂ ਵਾਲੇ ਕਦੋਂ ਦੇ ਹਜਮ ਕਰ
ਗਏ ਹਨ। ਅਸਲ ਵਿੱਚ ਹੁਣ ਭਾਰਤ ਦੇਸ ਦੀ ਸਰਕਾਰ ਅਤੇ ਇਸਦੀਆਂ ਸੂਬਾ ਸਰਕਾਰਾਂ ਦੇਸ ਨੂੰ ਕਰਜਾਈ ਕਰਨ
ਤੇ ਜੋਰ ਲਾਈ ਜਾ ਰਹੀਆਂ ਹਨ ਤਾਂ ਕਿ ਇਸ ਚਿੜੀ ਦੇ ਬਚੇ ਖੁਚੇ ਹੱਡ ਵੀ ਵਿਦੇਸਾਂ ਵਾਲਿਆਂ ਨੂੰ
ਚੁਕਵਾਏ ਜਾਣ। ਇਸ ਦੇਸ ਦੀ ਸਭ ਤੋਂ ਵਧੀਆਂ ਅਤੇ ਮਿਹਨਤ ਕਰਨ ਵਾਲੇ ਲੋਕਾਂ ਦੀ ਸਟੇਟ ਪੰਜਾਬ 80000
ਕਰੋੜ ਦੀ ਕਰਜਾਈ ਹੋ ਚੁੱਕੀ ਹੈ ਜੋ ਕਿ ਪ੍ਰਤੱਖ ਹੈ ਪਰ ਇਸ ਤੋਂ ਬਿਨ ਇੱਥੋਂ ਦੀਆਂ ਬਿਜਲੀ
ਕਾਰਪੋਰੇਸਨਾਂ ਜਾਂ ਕਈ ਹੋਰ ਤਰਾਂ ਦਆਂ ਵਪਾਰਕ ਯੁਨਿਟਾਂ ਵੀ ਲੱਖਾਂ ਕਰੋੜਾਂ ਵਿੱਚ ਕਰਜਾਈ ਹਨ।
ਇੱਥੋਂ ਦਾ ਮਿਹਨਤੀ ਕਿਸਾਨ ਵੀ 42000 ਕਰੋੜ ਦਾ ਕਰਜਾਈ ਹੈ ਜੋ ਕਿ ਸਰਕਾਰੀ ਰਿਕਾਰਡਾਂ ਵਿੱਚ ਦਰਜ
ਹੈ ਪਰ ਇਸ ਤੋਂ ਬਿਨਾਂ ਵੀ ਅਮੀਰ ਵਪਾਰੀ ਲੋਕ ਪਤਾ ਨਹੀਂ ਕਿੰਨਾਂ ਕੁ ਕਰਜਾ ਗੁਪਤ ਤੌਰ ਤੇ ਇੱਥੋਂ
ਦੀ ਕਿਸਾਨੀ ਸਿਰ ਚੜਈ ਬੈਠੇ ਹਨ । ਪੰਜਾਬ ਦੇ ਲੋਕ ਗੁਰੂਆਂ ਦੇ ਸਿੰਘਾਂ ਵਾਗੂੰ ਹੁਣ ਜੈਕਾਰੇ ਨਹੀਂ
ਛੱਡਦੇ ਬਲਕਿ ਪੁਰਾਤਨ ਯੁੱਗ ਦੇ ਗੁਲਾਮਾਂ ਵਾਗੂੰ ਰਾਜਨੀਤਕਾਂ ਦੀਆਂ ਜੁੱਤੀਆਂ ਝਾੜਨ ਵਰਗੇ ਹਾਲਤਾਂ
ਨਾਲ ਜੂਝਣ ਲਈ ਮਜਬੂਰ ਹੋਈ ਜਾ ਰਹੇ ਹਨ। ਇੱਥੋਂ ਦੇ ਲੋਕ ਤਾਂ ਆਪਣੇ ਹਾਲਤਾਂ ਨੂੰ ਮਜਬੂਰੀ ਵਿੱਚ
ਇੱਥੋਂ ਤੱਕ ਮੰਨਣ ਲੱਗ ਪਏ ਹਨ ਕਿ ਕੋਈ ਰਾਜ ਕਰੇ ਕੋਈ ਲੁੱਟੀ ਜਾਵੇ ਸਾਨੂੰ ਕੀ ਕਹਿਣ ਤੱਕ ਜਾ ਰਹੇ
ਹਨ , ਜਿਹੜਾ ਸਬਸਿਡੀ ਦੀ ਜਾਂ ਰਿਆਇਤ ਦੀ ਬੁਰਕੀ ਪਾਵੇ ਅਤੇ ਨਾਲ ਨਾਲ ਕੁੱਝ ਨਕਦ ਵੀ ਦੇ ਜਾਵੇ ਦੇ
ਵੱਲ ਜਾਣ ਤੱਕ ਲਈ ਤਿਆਰ ਹੋਈ ਜਾ ਰਹੇ ਹਨ। ਜਿਸ ਕਿਸੇ ਵਿੱਚ ਕੁੱਝ ਦਮ ਬਚਿਆ ਹੈ ਉਹ ਸਭ ਲੋਕ ਆਪਣਾਂ
ਕੀਮਤੀ ਸਰਮਾਇਆ ਖਰਚ ਕੇ ਜਾਂ ਜਾਇਦਾਦ ਵੇਚਕੇ ਵਿਦੇਸ ਭੇਜਣ ਵਾਲੇ ਏਜੰਟਾਂ ਨੂੰ ਚੜਾਈ ਜਾ ਰਹੇ ਹਨ।
ਜੇ ਕਿੱਧਰੇ ਕੁੱਝ ਦਿਨਾਂ ਲਈ ਸਰਹੱਦਾਂ ਖੋਲ ਦਿੱਤੀਆਂ ਜਾਣ ਤਾਂ ਸਾਇਦ ਸਾਰਾ ਪੰਜਾਬ ਉੱਠਕੇ ਤੁਰ
ਪਵੇ। ਜਦ ਦੇਸ ਦੀ ਸਭ ਤੋਂ ਵਧੀਆ ਅਤੇ ਉੱਨਤ ਸੂਬੇ ਦਾ ਇਹ ਹਾਲ ਹੈ ਤਾਂ ਦੂਜੀਆਂ ਸਟੇਟਾਂ ਦਾ ਹਾਲ
ਤਾਂ ਹੋਰ ਵੀ ਖਤਰਨਾਕ ਹੱਦ ਤੱਕ ਖਰਾਬ ਹੈ।
ਭਾਰਤ ਦੇਸ ਦਾ ਹਾਲ ਹੁਣ ਸੋਨੇ ਦੀ ਚਿੜੀ ਵਾਲਾ ਨਹੀਂ ਰਿਹਾ ਹੁਣ ਤਾਂ ਇਹ ਉਹ ਵਿਚਾਰੀ ਚਿੜੀ ਹੈ
ਜਿਸਨੂੰ ਘਰ ਦੇ ਬਾਹਰ ਧਰਿਆਂ ਵਿਦੇਸੀ ਲੁਟੇਰੇ ਕਾਂ ਖਾਣ ਨੂੰ ਤਿਆਰ ਬੈਠੇ ਹਨ ਅਤੇ ਜੇ ਘਰ ਦੇ ਅੰਦਰ
ਰੱਖਿਆਂ ਜਾਂਦਾਂ ਹੈ ਤਾਂ ਭਰਿਸਟ ਰਾਜਨੀਤਕ ਚੂਹੇ ਇਸ ਚਿੜੀ ਮਾਰਨ ਨੂੰ ਤਿਆਰ ਬੈਠੇ ਹਨ। ਦੇਸ ਦੀਆਂ
ਸਰਕਾਰਾਂ ਦੀਆਂ ਨੀਤੀਆਂ ਦੇਖ ਲਉ ਆਮ ਵਿਅਕਤੀ ਨੂੰ ਕਿਸ ਤਰਾਂ ਲੁੱਟਦੀਆਂ ਹਨ ਜਦੋਂ ਕੁਦਰਤ ਵਿੱਚੋਂ
ਮੁਫਤ ਮਿਲਣ ਵਾਲਾ ਪਾਣੀ ਅਤੇ ਤੇਲ ਵੀ ਮੁੱਲ ਵਿਕਣ ਲਾ ਦਿੱਤਾ ਜਾਂਦਾਂ ਹੈ ਦੂਸਰੇ ਪਾਸੇ ਬਹੁਤ ਹੀ
ਮਿਹਨਤ ਨਾਲ ਪੈਦਾ ਕੀਤਾ ਦੁੱਧ ਅਤੇ ਅਨਾਜ ਸਬਜੀਆਂ ਸੜਕਾਂ ਤੇ ਰੁਲਣ ਲਈ ਮਜਬੂਰ ਕੀਤਾ ਜਾਂਦਾਂ ਹੈ।
ਰੇਲਵੇ ਅਤੇ ਆਮ ਬਜਾਰ ਵਿੱਚ ਬੋਤਲਾਂ ਵਿੱਚ ਬੰਦ ਪਾਣੀ 15 ਤੋਂ 20 ਰੁਪਏ ਤੱਕ ਵੇਚਿਆ ਜਾ ਰਿਹਾ ਹੈ
ਇਸ ਦੇ ਮੁਕਾਬਲੇ ਦੁੱਧ ਨੂੰ ਵੀ 20 ਰੁਪਏ ਤੱਕ ਵਿਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਦੋਂ ਕਿ ਦੁੱਧ
ਅਤੇ ਪਾਣੀ ਦੇ ਪੈਦਾਂ ਕਰਨ ਲਈ ਜਮੀਨ ਅਸਮਾਨ ਜਿੰਨਾਂ ਫਰਕ ਹੈ। ਧਰਤੀ ਵਿੱਚੋਂ ਆਮ ਨਿਕਲਣ ਵਾਲਾ
ਪੈਟਰੋਲ 80 ਰੁਪਏ ਲੀਟਰ ਵਿਕ ਰਿਹਾ ਹੈ ਜਦੋ ਕਿ ਫਸਲਾਂ ਦੇ ਬੀਜਾਂ ਤੋਂ ਬਣਨ ਵਾਲਾ ਘਿਉ 60 ਰੁਪਏ
ਕਿਲੋ ਵਿਕ ਰਿਹਾ ਹੈ ਜੋ ਕਿ ਬਹੁਤ ਹੀ ਮਿਹਨਤ ਤੋਂ ਬਾਦ ਬਣਾਇਆ ਜਾ ਸਕਦਾ ਹੈ। ਦੇਸ ਵਿੱਚ ਹੁਣ ਤਾਂ
ਮਿੱਟੀ ਵੀ ਕਿਲੋਂਆਂ ਵਿੱਚ ਵਿਕ ਰਹੀ ਹੈ ।ਰਾਜਸਥਾਨ ਦੀ ਜਿਪਸਮ ਅਤੇ ਮਾਰਬਲ , ਅਸਾਮ ਦਾ ਕੋਲਾ,
ਝਾਰਖੰਡ ਦਾ ਲੋਹਾ ਜੋ ਕਿ ਸਿਰਫ ਧਰਤੀ ਦਾ ਹੀ ਰੂਪ ਹੈ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ
ਜਦੋਂਕਿ ਇਸ ਦੇ ਮੁਕਾਬਲੇ ਫਸਲਾਂ ਜੋ ਕਿ ਉਪਜਾਉਣ ਲਈ ਬਹੁਤ ਹੀ ਮਿਹਨਤ ਅਤੇ ਖਰਚਾ ਕਰਨ ਤੋਂ ਬਾਦ
ਪੈਦਾ ਹੁੰਦੀਆਂ ਹਨ ਨੂੰ ਕੀਮਤ ਹਾਸਲ ਕਰਨ ਲਈ ਮਿੰਨਤਾਂ ਤਰਲੇ ਕਰਨੇ ਪੈਂਦੇ ਹਨ। ਇਹ ਸਭ ਸਰਕਾਰਾਂ
ਦੀਆਂ ਗਲਤ ਨੀਤੀਆਂ ਹਨ ਅਤੇ ਕੁਦਰਤੀ ਸੋਮਿਆਂ ਤੇ ਵਪਾਰੀ ਦੇ ਕਬਜੇ ਕਵਾਉਣ ਦੀਆਂ ਨੀਤੀਆਂ ਕਾਰਨ ਹੀ
ਹੈ। ਹੁਣ ਤਾਂ ਦੇਸ ਦੀ ਹਵਾ ਵੀ ਵੇਚੀ ਜਾ ਰਹੀ ਹੈ ਜਿਸਨੂੰ ਕਦੇ ਟੂਜੀ ਕਦੇ ਥਿਰੀ ਜੀ ਦਾ ਨਾਂ ਦੇ
ਦਿੱਤਾ ਜਾਂਦਾਂ ਹੈ। ਹਵਾ ਦੇ ਵੱਖੋ ਵੱਖ ਸਪੈਕਟਰਮ ਬਣਾਕਿ ਅਰਬਾਂ ਕਮਾਏ ਜਾ ਰਹੇ ਹਨ।
ਸਰਕਾਰਾਂ ਨੇ ਤਾਂ ਮਨੁੱਖ ਦੀ ਮੁੱਢਲੀ ਲੋੜ ਕੁੱਲੀ ਗੁੱਲੀ ਅਤੇ ਜੁਲੀ ਤੋਂ ਹੀ ਟੈਕਸਾਂ ਦਾ ਬੋਝ ਲੱਦ
ਦਿੱਤਾ ਹੈ ਅਤੇ ਆਮ ਵਿਅਕਤੀ ਇਸ ਵਿੱਚ ਪਿਸ ਕੇ ਰਹ ਗਿਆ ਹੈ। ਇਨਾਂ ਸਭ ਕੁੱਝ ਦੇ ਬਾਵਜੂਦ ਕਾਨੂੰਨ
ਨਾਂ ਦੀ ਕੋਈ ਚੀਜ ਨਹੀਂ ਹੈ ਰਾਜਨੀਤਕ ਸੱਤਾ ਤੇ ਕਾਰਖਾਨੇਦਾਰ ਵਪਾਰੀ ਲੋਕ ਰੱਜ ਕੇ ਲੋਕਾਂ ਨੂੰ
ਲੁੱਟ ਰਹੇ ਹਨ ਅਤੇ ਅਖੌਤੀ ਧਾਰਮਿਕ ਲੋਕ ਸਰਕਾਰਾਂ ਨਾਲ ਰਲਕੇ ਲੋਕਾਂ ਨੂੰ ਰਾਜਨੀਤਕ ਪਾਰਟੀਆਂ ਕੋਲ
ਵੇਚਕੇ ਧਾਰਮਿਕ ਮਹਿਲ ਖੜੇ ਕਰ ਰਹੇ ਹਨ । ਧਨ ਦੇ ਅੰਬਾਰ ਖੜੇ ਕਰਨ ਵਾਲੇ ਧਾਰਮਿਕ ਲਾਣੇ ਨੇ ਲੋਕਾਂ
ਨੂੰ ਗਿਆਨ ਤੋਂ ਵਾਝੇਂ ਕਰਨ ਦੀ ਪੂਰੀ ਜੰਗ ਸੁਰੂ ਕੀਤੀ ਹੋਈ ਹੈ। ਸੱਚ ਧਰਮ ਅਤੇ ਗਿਆਨ ਦੀ ਜੋਤ
ਕਾਲੇ ਹਨੇਰਿਆਂ ਵਿੱਚ ਛੁਪਾ ਦਿੱਤੀ ਗਈ ਹੈ । ਕਾਨੂੰਨ ਗਰੀਬ ਅਤੇ ਭੁੱਖ ਨਾਲ ਮਰਨ ਵਾਲੇ ਨੂੰ ਚੋਰ
ਬਣਾ ਰਿਹਾ ਹੈ ਅਸਲੀ ਲੁਟੇਰਿਆਂ ਦੀ ਪੁਸਤ ਪਨਾਹੀ ਕਰ ਰਿਹਾ ਹੈ। ਕਿਰਤ ਕਰਨ ਵਾਲੇ ਤੇ ਕਾਨੂੰਨ ਦਾ
ਡੰਡਾਂ ਰਿਸਵਤ ਮੰਗਦਾ ਹੈ ਲੁੱਟ ਕੇ ਖਾਣ ਵਾਲਿਆਂ ਦੀ ਕਾਨੂੰਨ ਰੱਖਿਆ ਕਰ ਰਿਹਾ ਹੈ । ਕਿਰਤੀ ਅਤੇ
ਆਮ ਮਨੁੱਖ ਤੇ ਟੈਕਸਾਂ ਦਾ ਬੋਝ ਪਾਇਆ ਜਾ ਰਿਹਾ ਹੈ ਅਤੇ ਅਮੀਰ ਕਾਰਖਾਨੇਦਾਰ ,ਵੱਡੇ ਜਿੰਮੀਦਾਰਾਂ
ਨੂੰ ਸਬਸਿਡੀਆਂ ਦੇ ਰਿਹਾ ਹੈ। ਸਹੀ ਤੌਰ ਤੇ ਸਰਕਾਰ ਦੇ ਟੈਕਸ ਅਤੇ ਕਰਜੇ ਮੋੜਨ ਵਾਲਿਆਂ ਤੇ ਸਰਚਾਰਜ
ਲਾ ਰਿਹਾ ਹੈ ਡਿਫਾਲਟਰਾਂ ਅਤੇ ਟੈਕਸ ਚੋਰਾਂ ਨੂੰ ਆਮ ਮੁਆਫੀਆਂ ਤੇ ਛੋਟਾਂ ਦੇ ਰਿਹਾ ਹੈ ਸਾਡਾ ਰਾਜ
ਤੰਤਰ ਅਤੇ ਕਾਨੂੰਨ।
ਕੀ ਇਸ ਤਰਾਂ ਦੇ ਮੁਲਕ ਨੂੰ ਛੱਡਕੇ ਜਾਣ ਵਾਲਿਆਂ ਨੂੰ ਦੋਸ ਦਿੱਤਾ ਜਾ ਸਕਦਾ ਹੈ ? ਸਰਕਾਰਾਂ ਅਤੇ
ਰਾਜਨੀਤਕਾਂ ਦੀਆਂ ਜਮੀਰ ਮਰ ਚੁਕੀਆਂ ਲਾਸਾਂ ਤੇ ਵੈਣ ਹੀ ਪਾਏ ਜਾ ਸਕਦੇ ਹਨ । ਅੱਜ ਫਿਰ ਸਮੇਂ ਨੂੰ
ਗੁਰੂ ਨਾਨਕ ਦੇ ਗਿਆਨ ਦੀ ਲੋੜ ਹੈ। ਅੱਜ ਫਿਰ ਵਕਤ ਗੁਰੂ ਗੋਬਿੰਦ ਸਿੰਘ ਦੇ ਹਥਿਆਂਰਾਂ ਨੂੰ ਅਵਾਜ
ਦੇ ਰਿਹਾ ਹੈ । ਅੱਜ ਫਿਰ ਮੁਹੰਮਦ ਸਾਹਿਬ ਵਾਂਗ ਕਰਬਲਾ ਦੀ ਜੰਗ ਲੋੜੀਦੀ ਹੈ। ਅੱਜ ਵਕਤ ਕਿਸੇ ਈਸਾ
ਮਸੀਹ ਨੂੰ ਸੂਲੀ ਤੇ ਭਾਲਦਾ ਹੈ । ਅੱਜ ਫਿਰ ਵਕਤ ਮਰਿਯਾਦਾ ਪੂਰਨ ਰਾਮਰਾਜ ਦੀ ਮੰਗ ਕਰਦਾ ਹੈ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ (ਬਰਨਾਲਾ)
(14/03/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ,
ਆਪ ਜੀ ਨੂੰ ਅਤੇ ਸਤਿਕਾਰਯੋਗ ਪਾਠਕਾਂ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ
ਜੀ!
ਸਿਖਮਾਰਗ ਵੈਬਸਾਈਟ ਉੱਤੇ 13. 03. 2013 ਨੂੰ ਪਾਏ ਗਏ ਆਪਣੇ ਪੱਤਰ ਵਿੱਚ ਸ. ਹਰਦੇਵ
ਸਿੰਘ ਜੰਮੂ ਜੀ ਨੇ ਮੇਰੇ 12. 03. 2013 ਦੇ ਪੱਤਰ ਰਾਹੀਂ ਪੇਸ਼ ਕੀਤੇ ਗਏ ਉਹਨਾਂ ਦੀ ਸਿੱਕਿਆਂ
ਵਾਲੀ ਕਹਾਣੀ ਸਬੰਧੀ ਨਿਰਣੇ ਪ੍ਰਤੀ ਕੋਈ ਤਰਕ ਜਾਂ ਤੱਥ ਅਧਾਰਤ ਪ੍ਰਤੀਕਰਮ ਦੇਣ ਦੀ ਬਜਾਇ ਹਲਕੇ
ਪੱਧਰ ਦੀਆਂ ਜਾਤੀ ਟਿੱਪਣੀਆਂ ਦੇ ਕੇ ਹੀ ਸਾਰ ਲਿਆ ਹੈ। ਸਪਸ਼ਟ ਹੈ ਕਿ ਥੜ੍ਹੇ ਦੀ ਕਹਾਣੀ ਵਾਂਗ
ਉਹਨਾਂ ਵੱਲੋਂ ਬਣਾਈ ਗਈ ਸਿੱਕਿਆਂ ਦੀ ਕਹਾਣੀ ਵੀ ਨਿਰਾਧਾਰ ਸਾਬਤ ਹੋ ਗਈ ਹੈ।
ਮਾਨਯੋਗ ਸੰਪਾਦਕ ਜੀ, ਮੈਂ ਆਪਣੇ 12. 03. 2013 ਦੇ ਪੱਤਰ ਵਿੱਚ ਆਪ ਜੀ ਰਾਹੀਂ ਸ. ਹਰਦੇਵ ਸਿੰਘ
ਜੰਮੂ ਜੀ ਕੋਲੋਂ ਪੁਸਤਕ ਅਤੇ ਸਿੱਕਿਆਂ ਬਾਰੇ ਕੁੱਝ ਜਾਣਕਾਰੀ ਦੀ ਮੰਗ ਕੀਤੀ ਸੀ ਪਰੰਤੂ ਉਹ
ਲੋੜੀਂਦੀ ਜਾਣਕਾਰੀ ਦੇਣ ਤੋਂ ਇਹ ਕਹਿ ਕੇ ਪਾਸਾ ਵੱਟ ਗਏ ਹਨ ਕਿ ਉਹ ਹੋਰ ਕਿਧਰੇ ਰੁੱਝੇ ਹੋਏ ਹਨ।
ਇੰਜ ਲੱਗਦਾ ਹੈ ਕਿ ਸ. ਜੰਮੂ ਜੀ ਹੁਣ ਕੋਈ ਤੀਸਰੀ ਕਹਾਣੀ ਘੜਨ ਵਿੱਚ ਵਿਅਸਤ ਹੋ ਗਏ ਹਨ। ਆਪ ਜੀ
ਰਾਹੀਂ ਮੇਰਾ ਉਹਨਾ ਨੂੰ ਇਹ ਸੁਝਾ ਹੈ ਮੇਰੀ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਤੋਂ ਉਹਨਾ
ਦੇ ਮਨ ਵਿੱਚ ਜੋ ਫੋਬੀਆ (phobia)
ਪੈਦਾ ਹੋ ਗਿਆ ਹੋਇਆ ਹੈ ਉਸ ਦਾ ਕਿਸੇ ਮਨੋ-ਚਿਕਿਤਸਕ ਕੋਲੋਂ ਇਲਾਜ ਕਰਵਾਉਣ ਲਈ ਕੁੱਝ ਸਮਾ ਜ਼ਰੂਰ
ਕੱਢ ਲੈਣ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ
(14/03/13)
ਸਤਿਨਾਮ ਸਿੰਘ ਮਾਂਟਰੀਆਲ
ਕੌਤਕ ਨੰਦਸਰੀਆਂ ਸਾਧਾਂ ਦੇ,
ਵੈਸੇ ਤਾਂ ਭਾਈ ਸੁਖਵਿੰਦਰ ਸਿੰਘ ਸਭਰਾ ਜੀ ਨੇ, ਅਖੌਤੀ ਸਾਧਾਂ ਬਾਰੇ ਬਹੁਤ ਕੁੱਝ
ਲਿਖਿਆ ਹੋਇਆ ਹੈ, ਬੱਸ ਇਹਨਾਂ ਦੇ ਕਾਰਨਾਮਿਆਂ ਦੀ ਲੜੀ ਅੱਗੇ ਤੋਰਨ ਲਈ ਕੁੱਝ ਉਪਰਾਲਾ ਕਰਿਆ ਹੈ
ਜੀ,
ਜਦੋਂ ਗੁਰੂ ਨਾਨਕ ਸਾਹਿਬ ਜੀ ਭਾਈ ‘ਲਾਲੋ’ ਜੀ ਕੋਲ ਗਏ ਸਨ, ਉਸੇ ਹੀ ਸ਼ਹਿਰ ਵਿੱਚ ਇੱਕ ਲੋਕਾਂ ਦਾ
ਹੱਕ ਖਾਣ ਵਾਲਾ ਗਲਤ ਤਰੀਕੇ ਨਾਲ ਦੌਲਤ ਕਮਾ ਕੇ ਅਮੀਰ ਬਣਿਆ ‘ਮਲਕ ਭਾਗੋ’ ਵੀ ਰਹਿੰਦਾ ਸੀ, ਮਲਕ
ਭਾਗੋ ਚਾਹੁੰਦਾ ਸੀ ਕਿ ਗੁਰੂ ਜੀ ਮੇਰੇ ਕੋਲ ਰਹਿਣ ਮੇਰੇ ਘਰ ਦਾ ਪ੍ਰਸ਼ਾਦਾ ਛਕਣ, ਪਰ ਗੁਰੂ ਨਾਨਕ ਜੀ
ਨੇ ਭਾਈ ਲਾਲੋ ਜੀ ਦੀ ਕੁਲੀ ਵਿੱਚ ਰਹਿਣਾ ਪਸੰਦ ਕੀਤਾ ਅਤੇ ਰੁੱਖਾ ਸੁਖਾ ਪ੍ਰਸ਼ਾਦਾ ਖਾਣਾ ਪਸੰਦ ਕਰ
ਲਿਆ, ਮਲਕ ਭਾਗੋ ਵਲੋਂ ਮਿਲ ਰਹੇ ਸਾਰੇ ਸੁੱਖਾਂ ਨੂੰ ਠੁਕਰਾ ਦਿੱਤਾ ਗੁਰੂ ਜੀ ਨੇ ਉਸ ਨੂੰ ਮੱਥੇ
ਲਉਣਾ ਵੀ ਪਸੰਦ ਨਹੀਂ ਕੀਤਾ, ਅਖੀਰ ਮਲਕ ਭਾਗੋ ਨੇ ਆਪਣੀਆਂ ਸਾਰੀਆਂ ਗਲਤੀਆਂ ਸਵੀਕਾਰ ਕਰ ਲਈਆਂ
ਅੱਗੇ ਤੋਂ ਤੋਬਾ ਕੀਤੀ, ਗੁਰੂ ਜੀ ਤੋ ਸਿਖਿਆ ਪਰਾਪਤ ਕਰਕੇ ਚੰਗਾ ਇਨਸਾਨ ਬਣਨ ਦਾ ਪਰਣ ਕੀਤਾ, , ,
, , , , , , , , ਫਿਰ ਜਾਕੇ ਗੁਰੂ ਜੀ ਨੇ ਉਸ ਦੇ ਘਰੋਂ ਪ੍ਰਸ਼ਾਦਾ ਪਾਣੀ ਛਕਿਆ।
ਹੁਣ ਸੁਣੋ ਗੁਰੂ ਨਾਨਕ ਜੀ ਦੇ ਸਭ ਤੋਂ ਵੱਡੇ ਭਗਤਾਂ (ਨੰਦ ਸਿੰਘ ਤੇ
ਈਸ਼ਰ ਸਿੰਘ) ਦੀ ਦਾਸਤਾਨ:
ਸਾਰੇ ਜਾਣਦੇ ਹਨ ਕਿ ਪਟਿਆਲੇ ਦੇ ਰਾਜੇ ਭੁਪਿੰਦਰ ਸਿੰਘ ਦੀਆਂ ਕੀ ਕਰਤੂਤਾਂ ਸਨ,
ਕਹਿੰਦੇ ਹਨ ਕੇ ਉਸ ਦੀਆਂ 360 ਰਾਣੀਆਂ ਸਨ (ਰਾਣੀ ਇਕੋ ਹੀ ਹੁੰਦੀ ਹੈ ਬਾਕੀਆਂ ਨੂੰ ਰਖੇਲਾਂ ਹੀ
ਕਿਹਾ ਜਾ ਸਕਦਾ ਹੈ) ਭੁਪਿੰਦਰ ਸਿੰਘ ਸਿਰੇ ਦਾ ਨਸ਼ਈ ਤੇ ਅਯਾਸ਼ ਬੰਦਾ ਸੀ, ਅੰਗਰੇਜ਼ਾਂ ਦਾ ਪਿੱਠੂ ਸੀ,
ਬੜੇ ਬੜੇ ਅੰਗਰੇਜ਼ ਔਫੀਸਰ ਉਸ ਕੋਲ ਅਯਾਸ਼ੀ ਕਰਨ ਆਉਂਦੇ ਸੀ, ਸੁਣਨ ਵਿੱਚ ਆਇਆ ਹੈ ਕਿ ਇਲਾਕੇ ਦੀ
ਸੁਹਣੀ ਕੁੜੀ ਨੂੰ ਜਬਰਦਸਤੀ ਵੀ ਆਪਣੇ ਮਹਿਲਾਂ ਵਿੱਚ ਬੁਲਾ ਲੈਂਦਾ ਸੀ, ਆਖਰੀ ਸਾਹ ਤੱਕ ਵੀ ਉਸ ਨੇ
ਆਪਣੀਆਂ ਆਦਤਾਂ ਨੂੰ ਨਹੀਂ ਬਦਲਿਆ, , , , , , , , , , , , , , , ਪਰ ਨੰਦ ਸਿੰਘ ਤੇ ਈਸ਼ਰ ਸਿੰਘ
ਉਸ ਪਟਿਆਲੇ ਵਾਲੇ ਰਾਜੇ ਭੁਪਿੰਦਰ ਸਿੰਘ ਦੇ ਅਯਾਸ਼ ਮਹਿਲਾਂ ਵਿੱਚ ਸਾਲ ਵਿੱਚ ਦੋ ਦੋ ਮਹੀਨੇ ਰਹਿੰਦੇ
ਹੁੰਦੇ ਸੀ…… ਕਿਉਂ? ਕੀ ਉਸ ਦੀ ਕਿਰਤ ਸਹੀ ਸੀ? ? ਕੀ ਉਹ ਬਲਾਤਕਾਰੀ ਨਹੀਂ ਸੀ? ਫਿਰ ਇਹ ਲੋਕ ਕਿਉਂ
ਉਸ ਦੇ ਅਯਾਸ਼ ਮਹਿਲਾਂ ਵਿੱਚ ਰਹਿੰਦੇ ਹੁੰਦੇ ਸੀ? ? ਜਵਾਬ ਬਹੁਤ ਸੌਖਾ ਹੈ ਪਰ ਸਮਝ ਆਪਣੀ ਆਪਣੀ ਹੈ।
ਨੰਦ ਸਿੰਘ ਦੇ ਭਗਤ ਇਹ ਪ੍ਰਚਾਰ ਵੀ ਕਰ ਰਹੇ ਹਨ ਕਿ ਜਦੋਂ ਬਾਬਾ ਨੰਦ ਸਿੰਘ 5 ਸਾਲ ਦਾ ਸੀ, ਖੂਹਾਂ
ਦੀਆਂ ਮੌਣਾਂ (ਕੰਢਾ) ਤੇ ਬੈਠ ਕੇ ਆਪਣੇ ਪਿਆਰੇ ‘ਗੁਰੂ ਨਾਨਕ’ ਨੂੰ ਯਾਦ ਕਰਦਾ ਹੁੰਦਾ ਸੀ, , , ,
, , , , ਹੁਣ ਜਰਾ ਸੋਚੋ, ਕੀ ਗੁਰੂ ਨਾਨਕ ਖੂਹਾਂ ਵਿੱਚ ਰਹਿੰਦਾ ਹੈ? ? ਖੂਹਾਂ ਵਿੱਚ ਤਾਂ ਉੱਲੂ
ਬਗੈਰਾ ਹੀ ਰਹਿੰਦੇ ਹਨ।
(ਨੋਟ ਜਿਹਨਾਂ ਲੋਕਾਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਵਿਚਾਰ ਵਿਚੋਂ ਗੁਰੂ ਨਾਨਕ ਨਹੀਂ
ਦਿਸਦਾ ਉਹਨਾਂ ਨੂੰ ਹੋਰ ਕਿਤੋਂ ਵੀ ਨਹੀਂ ਦਿਸਣਾ)
ਨਾਨਕਸਰੀਆਂ ਦੀ ਇੱਕ ਕਿਤਾਬ ਹੈ ‘ਈਸ਼ਰ ਚਮਤਕਾਰ’ ਉਸ ਵਿੱਚ ਲਿਖਿਆ ਹੋਇਆ ਹੈ ਕਿ ਇੱਕ ਵਾਰ
ਕਲਯੁਗ ਨੇ ਰਾਤ ਨੂੰ ਇੱਕ ਬਜੇ ਗੁਰੂ ਗਰੰਥ ਸਾਹਿਬ ਜੀ ਦੇ ਸਾਰੇ ਰੁਮਾਲੇ ਪਾੜ ਦਿੱਤੇ, ਜਦੋਂ ਬਾਬਾ
ਜੀ ਨੂੰ ਖੜਾਕਾ ਸੁਣਿਆਂ ਤਾਂ ਬਾਬਾ ਜੀ ਦੀ ਅੱਖ ਖੁੱਲ ਗਈ, ਜਦੋਂ ਬਾਬਾ ਜੀ ਨੇ ਗੁਰੂ ਗਰੰਥ ਸਾਹਿਬ
ਜੀ ਦੇ ਰੂਮ ਦਾ ਦਰਵਾਜਾ ਖੋਲਿਆ ਤਾਂ ਗੁਰੂ ਸਾਹਿਬ ਜੀ ਦੇ ਰੁਮਾਲੇ ਖਿੱਲਰੇ ਹੋਏ ਸਨ, ਜਦੋਂ ਬਾਬਾ
ਜੀ ਨੇ ਪੁੱਛਿਆ ਕਿ ਕੌਣ ਹੈਂ ਤੂੰ, ਤਾਂ ਕਲਯੁਗ ਆਪਣਾ ਭਿਆਨਕ ਰੂਪ ਬਣਾ ਕੇ ਖੜਾ ਹੋ ਗਿਆ, ਕਹਿਣ
ਲੱਗਾ ਮੈ ਕਲਯੁਗ ਹਾਂ, ਬਾਬਾ ਜੀ ਨੇ ਕਿਹਾ ਕਿ ਇਥੇ ਤੂੰ ਕੀ ਕਰਨ ਆਇਆ ਹੈਂ, ਕਲਯੁਗ ਕਹਿਣ ਲੱਗਾ ਕਿ
ਮੇਰੇ ਰਾਜ ਵਿੱਚ ਤੁਸੀਂ ਨਾਮ ਕਿਉਂ ਜਪਾਉਂਦੇ ਹੋ ਮੈ ਤੁਹਾਨੂੰ ਬਰਬਾਦ ਕਰ ਦਿਆਂਗਾ, ਬਾਬਾ ਜੀ ਨੇ
ਕਿਹਾ ਤੂੰ ਕਿਸ ਤੋਂ ਡਰਦਾ ਹੈਂ, ਕਲਯੁਗ ਕਹਿਣ ਲੱਗਾ ਪੈ ਸੁਖਮਨੀ ਸਾਹਿਬ ਤੋਂ ਡਰਦਾ ਹਾਂ, ਜਦੋਂ
ਬਾਬਾ ਜੀ ਨੇ ਉਸ ਵੱਲ ਨੂੰ ਡੰਡਾ ਚਕਿਆ ਤਾਂ ਉਹ ਬਿਲਾ ਬਣਕੇ ਤਾਕੀ ਵਿਚੋਂ ਛਾਲ ਮਾਰਕੇ ਭੱਜ ਗਿਆ,
ਉਸੇ ਹੀ ਦਿਨ ਤੋਂ ਬਾਬਾ ਜੀ ਨੇ ਸੁਖਮਨੀ ਸਾਹਿਬ ਦੇ ਪਰਵਾਹ ਚਲਾ ਦਿੱਤੇ, , , , , , , , , , , ,
, ਹੁਣ ਜਰਾ ਸੋਚੋ ਜੇ ਕਲਯੁਗ ਸੁਖਮਨੀ ਸਾਹਿਬ ਤੋਂ ਹੀ ਡਰਦਾ ਹੈ, ਫਿਰ ਕੀ ਸੁਖਮਨੀ ਸਾਹਿਬ ਗੁਰੂ
ਗਰੰਥ ਸਾਹਿਬ ਜੀ ਵਿੱਚ ਨਹੀਂ ਲਿਖੀ ਹੋਈ? ? ਫਿਰ ਗੁਰੂ ਜੀ ਦੇ ਰੁਮਾਲੇ ਕਿਸ ਤਰਾਂ ਪਾਟ ਗਏ? ? ਇਸ
ਬੇਅਦਵੀ ਲਈ ਜ਼ੁੰਮੇਵਾਰ ਕੌਣ ਹੈ? ? … … …. ਅਸਲੀਅਤ ਇਹ ਹੈ ਕਿ ਕਲਯੁਗ ਕੁਲਯੁਗ ਕੁੱਝ ਨਹੀਂ ਹੈ,
ਕਲਯੁਗ ਇੱਕ ਵਿਰਤੀ ਦਾ ਨਾਂ ਹੀ ਹੈ, ਇਹ ਲੋਕ ਆਪ ਹੀ ਸਤਿਗੁਰੂ ਜੀ ਦੀ ਬਿਆਦਵੀ ਕਰਦੇ ਰਹੇ ਹਨ
ਲੋਕਾਂ ਦੇ ਅੰਦਰ ਡਰ ਪੈਦਾ ਕਰਨ ਦੇ ਲਈ।
ਮੇਰਾ ਇਹ ਲੇਖ ਲਿਖਣ ਦਾ ਇਕੋ ਹੀ ਮਕਸਦ ਹੈ ਕਿ ਅਸੀਂ ਇਹਨਾਂ ਅਖੌਤੀ ‘ਬ੍ਰਹਮ-ਗਿਆਨੀਆਂ’ ‘ਸੰਤਾਂ’
‘ਮਹਾਂਪੁਰਸਾਂ’ ‘ਗੁਰਮਤ-ਮਾਰਤੰਡਾਂ’ ਤੋ ਬਹੁਤ ਡਰ ਡਰ ਕੇ ਦੇਖ ਲਿਆ, ਹੁਣ ਇਹਨਾਂ ਲੋਕਾਂ ਤੋਂ ਡਰਨ
ਦੀ ਲੋੜ ਨਹੀਂ ਹੈ ਕਿਉਂ ਕੇ ਹੁਣ ਇਹਨਾਂ ਲੋਕਾਂ ਦੀ ਅਸਲੀਅਤ ਸਾਮ੍ਹਣੇ ਆ ਗਈ ਹੈ, ਇਹੋ ਜਿਹੇ ਲੋਕ
ਹਮੇਸ਼ਾ ਹੀ ਸਮੇਂ ਦੀਆਂ ਸਰਕਾਰਾਂ ਦੇ ਪੇੜ (ਖਰੀਦੇ ਹੋਏ) ਲੋਕ ਹੁੰਦੇ ਹਨ, ਸੰਤ ਤਾਂ ਕੀ ਇਹ ਲੋਕ
ਤਾਂ ਚੰਗੇ ਇਨਸਾਂਨ ਵੀ ਨਹੀਂ ਬਣ ਸਕੇ, ਇੱਕ ਬੰਦਾ ਕਿਰਤ ਕਰਕੇ ਆਪਣਾ ਪਰਿਵਾਰ ਪਾਲਣ ਵਾਲਾ ਇਹਨਾਂ
ਲੋਕਾਂ ਤੋਂ ਸੌ ਦਰਜੇ ਚੰਗਾ ਹੈ।
ਨੋਟ-ਜੇ ਕਿਸੇ ਨੂੰ ਇਹਨਾਂ ਦੀਆਂ ਅਖੌਤੀ ਸ਼ਕਤੀਆਂ ਤੋਂ ਡਰ ਲਗਦਾ ਹੈ ਤਾਂ ਮੈ ਇਹਨਾਂ ਦੇ ਸਾਰੇ
ਸਰਾਫ ਆਪਣੇ ਸਿਰ ਲੈਣ ਨੂੰ ਤਿਆਰ ਹਾਂ,
ਸਤਿਨਾਮ ਸਿੰਘ ਮਾਂਟਰੀਆਲ 514-219-2525
(14/03/13)
ਸਤਨਾਮ ਕੌਰ ਫਰੀਦਾਬਾਦ/ਬੀਬੀ ਹਰਬੰਸ ਕੌਰ ਫਰੀਦਾਬਾਦ
•
ਗਿਆਨੀ ਗੁਰਬਚਨ ਸਿੰਘ ਜੀ ਅਸ਼ਲੀਲ ਗਾਣੇ ਸਮਾਜ ਲਈ ਨੁਕਸਾਨਦੇਹ ਹਨ ਤਾਂ ਕੀ ਅਖੌਤੀ ਦਸਮ ਗ੍ਰੰਥ ਦੀਆਂ
ਅਸ਼ਲੀਲ ਕਵਿਤਾਵਾਂ ਫਾਇਦੇਮੰਦ ਹਨ?
• ਸਿੱਖ ਬੀਬੀਆਂ ਆਪਣੇ ਹੱਕਾਂ ਦੀ ਰਾਖੀ ਲਈ ਆਪ ਅੱਗੇ ਆਉਣ।
(ਸਤਨਾਮ ਕੌਰ ਫਰੀਦਾਬਾਦ; ੧੪ ਮਾਰਚ ੨੦੧੩)
ਬੀਤੇ ਦਿਨੀਂ ਜ਼ੀ ਪੰਜਾਬੀ ਚੈਨਲ ਦੇ ਪ੍ਰੋਗਰਾਮ ਖਾਲਸਾ ਖ਼ਬਰਾਂ ਵਿੱਚ ਗਿਆਨੀ ਗੁਰਬਚਨ
ਸਿੰਘ ਵੱਲੋਂ ਅਸ਼ਲੀਲ ਗਾਇਕੀ ਨੂੰ ਸਮਾਜ ਲਈ ਨੁਕਸਾਨਦੇਹ ਕਿਹਾ ਗਿਆ ਗਿਆਨੀ ਗੁਰਬਚਨ ਸਿੰਘ ਦੀ ਇਸ
ਗੱਲ `ਤੇ ਪ੍ਰਤੀਕਰਮ ਕਰਦਿਆਂ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਹਰ ਮਹੀਨੇ ਦੀ ੧੩ ਨੂੰ ਮਨਾਏ ਜਾ
ਰਹੇ ਕਾਲਾ ਦਿਵਸ ਮੌਕੇ ਖਾਲਸਾ ਨਾਰੀ ਮੰਚ ਦੇ ਕਨਵੀਨਰ ਬੀਬੀ ਹਰਬੰਸ ਕੌਰ ਫਰੀਦਾਬਾਦ ਨੇ ਗਿਆਨੀ
ਗੁਰਬਚਨ ਸਿੰਘ ਤੋਂ ਸਵਾਲ ਪੁੱਛਦਿਆਂ ਕਿਹਾ ਕਿ ਜੇ ਅਸ਼ਲੀਲ ਗਾਣੇ ਸਮਾਜ ਲਈ ਨੁਕਸਾਨਦੇਹ ਹਨ ਤਾਂ ਕੀ
ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਵਿੱਚ ਦਰਜ਼ ਚਰਿਤਰੋਪਖਿਆਨ ਦੀਆਂ ਕਵਿਤਾਵਾਂ ਸਮਾਜ ਲਈ ਫਾਇਦੇਮੰਦ
ਹਨ? ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਮੁੱਚਾ ਸੰਸਾਰ ੮ ਮਾਰਚ ੨੦੧੩ ਨੂੰ ਅੰਤਰਰਾਸ਼ਟਰੀ ਮਹਿਲਾ
ਦਿਵਸ ਮਨਾ ਕੇ ਹਟਿਆ ਹੈ ਅਤੇ ਦੂਜੇ ਪਾਸੇ ਸ਼ਰਮ ਨਾਲ ਸਿਰ ਝੁੱਕ ਜਾਂਦਾ ਹੈ ਜਦ ਤਖ਼ਤ ਪਟਨਾ ਅਤੇ ਹਜ਼ੂਰ
ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਇਸਤਰੀ ਬਾਰੇ ਅਪਮਾਨ ਜਨਕ ਤੇ ਅਸ਼ਲੀਲ ਸ਼ਬਦਾਂ
ਦੀ ਭਰਮਾਰ ਵਾਲੇ ਗ੍ਰੰਥ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਅੱਗੇ ਮੱਥੇ ਟੇਕੇ ਜਾਂਦੇ ਹਨ। ਗੁਰੂ
ਗ੍ਰੰਥ ਸਾਹਿਬ ਜੀ ਵਿੱਚ ਇਸਤ੍ਰੀ ਨੂੰ ਹਰ ਮਨੁਖ ਦੀ, ਰਾਜੇ-ਮਹਾਰਾਜਿਆਂ ਦੀ ਵੀ ਜਨਨੀ ਦਸ ਕੇ
ਵਡਿਆਇਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ, ਵਾਰ ਆਸਾ ਵਿੱਚ ਫ਼ੁਰਮਾਨ ਹੈ:-ਭੰਡਿ
ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ ਮੁਆ
ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਪਰ ਬਚਿੱਤਰ
ਨਾਟਕ ਗ੍ਰੰਥ /ਅਖੌਤੀ ਦਸਮ ਗ੍ਰੰਥ, ਦੀਆਂ ਕਵਿਤਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ “ਸੋ ਕਿਉ ਮੰਦਾ
ਆਖੀਐ ਸਿਧਾਂਤ ਦੇ ਬਿਲਕੁਲ ਉਲਟ ਹੈ। ਉਨ੍ਹਾਂ ਦਸਿਆ ਕਿ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਦੀ ਰਚਨਾ
ਚਰਿਤਰੋਪਖਿਆਨ ਵਿੱਚ ਰੱਜ ਕੇ ਇਸਤ੍ਰੀ ਬਾਰੇ ਅਪਮਾਨਜਨਕ ਤੇ ਅਸ਼ਲੀਲ ਸ਼ਬਦਾਵਲੀ ਵਰਤੀ ਗਈ ਹੈ ਜਿਸ
ਵਿੱਚ ਇਥੋਂ ਤਕ ਕਿਹਾ ਗਿਆ ਹੈ ਕਿ ਇਸਤਰੀ ਉਪਰ ਕਦੇ ਵੀ ਵਿਸ਼ਵਾਸ ਨਾ ਕਰੋ। ਕਦੇ ਅਪਣੇ ਮਨ ਦਾ ਭੇਦ
ਇਸਨੂੰ ਨਾ ਦਿਓ। ਇਹਨਾਂ ਤੋਂ ਡਰ ਕੇ ਰਹਿਣਾ ਚਾਹੀਦਾ ਹੈ। ਇਸਤਰੀ ਨੂੰ ਬਣਾ ਕੇ ਤਾਂ ਰੱਬ (ਕਰਤਾਰ)
ਵੀ ਪਛਤਾਯਾ (ਇਨ ਇਸਤ੍ਰਿਨ ਕੇ ਚਰਿਤ ਅਪਾਰਾ॥ ਸਜਿ ਪਛੁਤਾਨਯੋ ਇਨ
ਕਰਤਾਰਾ॥ ਚਰਿਤਰੋਪਖਿਆਨ-ਪੰਨਾ ੧੨੭੮) ਮਨੁੱਖ ਵਿਚਾਰਾ ਤਾਂ ਕੀ, ਇੰਦਰ, ਵਿਸ਼ਨੂੰ,
ਬ੍ਰਹਮੇ, ਸ਼ਿਵ ਆਦਿਕ ਦੇਵਤੇ ਵੀ ਇਸਤ੍ਰੀ ਦੇ ਮਨ ਦੇ ਭੇਦ ਨੂੰ ਨਹੀਂ ਜਾਣ ਸਕੇ। ਉਨ੍ਹਾਂ ਕਿਹਾ ਕਿ
ਸਮੁੱਚੇ ਸਿੱਖ ਜਗਤ ਲਈ ਇਹ ਸ਼ਰਮ ਦੀ ਗੱਲ ਹੈ ਕਿਉਂਕਿ ਜਿਥੇ ਅਸੀਂ ਇਸਤਰੀ ਦੇ ਹੱਕ ਵਿੱਚ ਬਾਬੇ ਨਾਨਕ
ਵੱਲੋਂ ਦਿੱਤੇ ਨਿਆਰੇ ਸਿਧਾਂਤ ਨੂੰ ਪ੍ਰਚਾਰ ਕੇ ਇਸਤਰੀ ਦੇ ਸਤਿਕਾਰ ਵਿੱਚ ਵਾਧਾ ਕਰਨਾ ਸੀ ਉਥੇ
ਅਸੀਂ ਬਚਿੱਤਰ ਨਾਟਕ ਦੇ ਪੁਜਾਰੀ ਬਣ ਕੇ ਇਸਤਰੀ ਜਾਤੀ ਦਾ ਅਪਮਾਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ
ਧਰਮ ਦੇ ਠੇਕੇਦਾਰਾਂ ਵੱਲੋਂ ਸਿੱਖ ਬੀਬੀਆਂ ਨੂੰ ਜੂਠੀ ਅਤੇ ਸ਼ਰੀਰਕ ਪੱਖੋਂ ਕਮਜ਼ੋਰ ਆਖ ਕੇ ਦਰਬਾਰ
ਸਾਹਿਬ ਵਿੱਚ ਕੀਰਤਨ ਅਤੇ ਪਾਲਕੀ ਦੀ ਸੇਵਾ ਤੋਂ ਦੁਰ ਰਖਣ ਪਿੱਛੇ ਵੀ ਬਚਿਤਰ ਨਾਟਕ ਦੇ ਲਿਖਾਰੀ ਦੀ
ਮੰਨੂਵਾਦੀ ਸੋਚ ਹੀ ਕੰਮ ਕਰ ਰਹੀ ਹੈ। ਉਨ੍ਹਾਂ ਸਿੱਖ ਬੀਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ
ਹੱਕਾਂ ਦੀ ਰਾਖੀ ਲਈ ਆਪ ਅੱਗੇ ਆਉਣ।
(14/03/13)
ਤਰਸੇਮ ਸਿੰਘ /ਜਸਟਿਸ ਆਰ ਐਸ ਸੋਢੀ
ਨਵੀਂ ਦਿੱਲੀ:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਸ. ਤਰਸੇਮ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੁੰ
ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅਤੇ ਗੁਰੂ ਰੂਪ ਸੰਗਤ ਦੇ
ਸਤਿਕਾਰ ਦਾ ਖਿਆਲ ਰਖਦਿਆਂ ਉਨ੍ਹਾਂ ਸਾਹਮਣੇ ਸੱਚ ਬਿਆਨਣ ਤੋਂ ਸੰਕੋਚ ਨਹੀਂ ਸੀ ਕਰਨਾ ਚਾਹੀਦਾ। ਸ.
ਤਰਸੇਮ ਸਿੰਘ ਨੇ ਆਪਣੇ ਬਿਆਨ ਵਿੱਚ ਦਸਿਆ ਕਿ ਬੀਤੇ ਦਿਨ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਹੋਏ
ਗੁਰਮਤਿ ਸਮਾਗਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ
ਜ. ਅਵਤਾਰ ਸਿੰਘ ਮਕੱੜ ਅਤੇ ਗਿਆਨੀ ਗੁਰਬਚਨ ਸਿੰਘ ਵਲੋਂ ਸੋਧੇ ਨਾਨਕਸ਼ਾਹੀ ਕੈਲੰਡਰ ਦੇ ਸਬੰਧ ਵਿੱਚ
ਪੰਜਾਂ ਤਖਤਾਂ ਦੇ ਜਥੇਦਾਰ ਸਾਹਿਬਾਨ ਵਿੱਚ ਸਹਿਮਤੀ ਹੋਣ ਦਾ ਜੋ ਦਾਅਵਾ ਕੀਤਾ ਗਿਆ ਹੈ, ਉਸ ਵਿੱਚ
ਰੱਤੀ ਭਰ ਵੀ ਸੱਚਾਈ ਨਹੀਂ। ਇਸਦਾ ਸਭ ਤੋਂ ਵੱਡਾ ਸਬੂਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ
ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਉਹ ਬਿਆਨ ਹਨ, ਜਿਨ੍ਹਾਂ ਵਿੱਚ ਉਹ ਸੋਧੇ ਨਾਨਕਸ਼ਾਹੀ ਕੈਲੰਡਰ ਨੂੰ
ਬਿਕਰਮੀ ਕੈਲੰਡਰ ਕਰਾਰ ਦੇ ਉਸ ਪ੍ਰਤੀ ਕਿਸੇ ਵੀ ਕੀਮਤ ਤੇ ਆਪਣੀ ਸਹਿਮਤੀ ਦੇਣ ਤੋਂ ਅਜੇ ਤਕ ਇਨਕਾਰ
ਕਰਦੇ ਚਲੇ ਆ ਰਹੇ ਹਨ।
ਸ. ਤਰਸੇਮ ਸਿੰਘ ਨੇ ਦਸਿਆ ਕਿ 2003 ਵਿੱਚ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਅੰਤਿਮ ਰੂਪ
ਦੇਣ ਵਾਲੀ ਕਮੇਟੀ ਦੇ ਉਹ ਵੀ ਮੈਂਬਰ ਸਨ। ਉਸ ਵਿੱਚ ਇਹ ਸਹਿਮਤੀ ਬਣੀ ਸੀ ਕਿ ਜਦੋਂ ਤਕ ਸ੍ਰੀ ਗੁਰੂ
ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਬੰਦੀਛੋੜ ਦਿਵਸ ਸਹਿਤ ਤਿੰਨ ਪੁਰਬਾਂ ਦੀਆਂ ਤਾਰੀਖਾਂ ਬਾਰੇ
ਸਹਿਮਤੀ ਨਹੀਂ ਬਣਦੀ ਤਦ ਤਕ ਇਹ ਪੁਰਬ ਪ੍ਰਾਚੀਨ (ਬਿਕਰਮੀ) ਤਾਰੀਖਾਂ ਦੇ ਅਨੁਸਾਰ ਹੀ ਮਨਾਏ ਜਾਣ
ਅਤੇ ਬਾਕੀ ਪੁਰਬਾਂ ਦੀਆਂ ਤਾਰੀਖਾਂ ਨਿਸ਼ਚਿਤ ਕਰ ਦਿਤੀਆਂ ਜਾਣ। ਉਸ ਸਮੇਂ ਇਹ ਫੈਸਲਾ ਵੀ ਕੀਤਾ ਗਿਆ
ਸੀ ਕਿ ਇਨ੍ਹਾਂ ਤਿੰਨਾਂ ਪੁਰਬਾਂ ਦੀਆਂ ਤਾਰੀਖਾਂ ਬਾਰੇ ਸਹਿਮਤੀ ਬਣਾਉਣ ਦੇ ਜਤਨ ਜਾਰੀ ਰਖੇ ਜਾਣਗੇ।
ਉਨ੍ਹਾਂ ਦਸਿਆ ਕਿ ਉਸ ਸਮੇਂ ਇਹ ਦਾਅਵਾ ਕੀਤਾ ਗਿਆ ਸੀ ਕਿ ਸਿੱਖ ਧਰਮ ਦੀ ਵਿਲਖਣ ਅਤੇ ਆਜ਼ਾਦ ਹੋਂਦ
ਨੂੰ ਕਾਇਮ ਰਖਣ ਲਈ ਨਾਨਕਸ਼ਾਹੀ ਕੈਲੰਡਰ ਨੂੰ ਅਪਨਾਣਾ ਸਿੱਖ ਧਰਮ ਦੇ ਵੱਡੇ ਹਿਤਾਂ ਵਿੱਚ ਹੈ। ਸ.
ਤਰਸੇਮ ਸਿੰਘ ਨੇ ਕਿਹਾ ਕਿ ਉਸ ਸਮੇਂ ਕਿਸੇ ਨੂੰ ਸੁਪਨੇ ਵਿੱਚ ਵੀ ਇਹ ਖਿਆਲ ਨਹੀਂ ਸੀ ਆਇਆ ਕਿ
ਨਾਨਕਸ਼ਾਹੀ ਕੈਲੰਡਰ ਵਿੱਚ ਸਹਿਮਤੀ ਖੁਣੋਂ ਰਹਿੰਦੇ ਤਿੰਨਾਂ ਪੁਰਬਾਂ ਬਾਰੇ ਸਹਿਮਤੀ ਬਣਾਉਣ ਦੇ ਜਤਨ
ਕਰਨ ਦੀ ਬਜਾਏ, ਜਿਨ੍ਹਾਂ ਪੁਰਬਾਂ ਦੀਆਂ ਪਕੀਆਂ ਤਾਰੀਖਾਂ ਬਾਰੇ ਸਹਿਮਤੀ ਹੋਣ ਉਪਰੰਤ ਉਨ੍ਹਾਂ ਦੇ
ਆਧਾਰ ਤੇ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੋਇਆ ਹੈ, ਸੱਤ
ਵਰ੍ਹੇ ਬਾਅਦ ਉਨ੍ਹਾਂ ਪੁਰਬਾਂ ਦੀਆਂ ਤਾਰੀਖਾਂ ਨੂੰ ਹੀ ਬਦਲਕੇ ਬਿਕਰਮੀ ਵਾਲੀਆਂ ਕਰ ਉਸਨੂੰ ਸੋਧੇ
ਨਾਨਕਸ਼ਾਹੀ ਕੈਲੰਡਰ ਦਾ ਨਾਂ ਦੇ ਦਿੱਤਾ ਜਾਇਗਾ। ਉਨ੍ਹਾਂ ਕਿਹਾ ਕਿ ਸਾਡਾ ਟਕਰਾਉ ਸ੍ਰੀ ਅਕਾਲ ਤਖਤ
ਨਾਲ ਨਹੀਂ, ਸਗੋਂ ਉਨ੍ਹਾਂ ਸ਼ਕਤੀਆਂ ਨਾਲ ਹੈ, ਜੋ ਅਕਾਲ ਤਖਤ ਦੇ ਨਾਂ ਤੇ ਸਿੱਖਾਂ ਨੂੰ ਗੁਮਰਾਹ ਕਰ
ਪੰਥ ਨਾਲ ਧ੍ਰੋਹ ਕਮਾ ਆਪਣੀਆਂ ਰਾਜਸੀ ਰੋਟੀਆਂ ਸੇਂਕਦੀਆਂ ਚਲੀਆਂ ਆ ਰਹੀਆਂ ਹਨ। ਸ. ਤਰਸੇਮ
ਸਿੰਘ ਨੇ ਕਿਹਾ ਕਿ ਜਿਸ ਨਾਨਕਸ਼ਾਹੀ ਕੈਲੰਡਰ ਦਾ ਮੂਲ ਸਰੂਪ ਖਤਮ ਕਰ, ਬਿਕਰਮੀ ਰੂਪ ਦੇ ਦਿੱਤਾ ਗਿਆ
ਹੈ, ਉਸਨੂੰ ਸੋਧੇ ਨਾਨਕਸ਼ਾਹੀ ਕੈਲੰਡਰ ਦੇ ਨਾਂ ਦੇ ਕੇ ਕੌਮ ਨੂੰ ਗੁਮਰਾਹ ਕਰੀ ਜਾਣਾ ਸਾਨੂੰ ਸਵੀਕਾਰ
ਨਹੀਂ। ਉਨ੍ਹਾਂ ਕਿਹਾ ਕਿ ਜੇ ਇਸ ਕੈਲੰਡਰ ਨਾਲੋਂ ਨਾਨਕਸ਼ਾਹੀ ਸ਼ਬਦ ਹਟਾ ਕੇ ਇਸਦੇ ਬਿਕਰਮੀ ਹੋਣ ਨੂੰ
ਸਵੀਕਾਰ ਕਰ ਲਿਆ ਜਾਏ ਤਾਂ ਸਾਨੂੰ ਵੀ ਇਸਨੂੰ ਸਵੀਕਾਰ ਕਰ ਲੈਣ ਵਿੱਚ ਕੋਈ ਇਤਰਾਜ਼ ਨਹੀਂ ਹੋਵੇਗਾ।
ਸ. ਤਰਸੇਮ ਸਿੰਘ ਨੇ ਕਿਹਾ ਕਿ ਸਾਡਾ ਇਤਰਾਜ਼ ਕੇਵਲ ਇਸ ਗਲ ਨਾਲ ਹੈ ਕਿ ਜੇ ਇਸਦਾ ਮੂਲ ਨਾਨਕਸ਼ਾਹੀ
ਸਰੂਪ ਹੀ ਖਤਮ ਕਰ ਦਿੱਤਾ ਗਿਆ ਹੈ ਤਾਂ ਫਿਰ ਇਸਨੂੰ ਨਾਨਕਸ਼ਾਹੀ ਦਾ ਨਾਂ ਦੇਈ ਰਖ ਕੇ ਸਿੱਖ ਜਗਤ ਨੂੰ
ਗੁਮਰਾਹ ਨਹੀਂ ਕੀਤਾ ਜਾਣਾ ਚਾਹੀਦਾ। ਉਸਦੇ ਸਾਹਮਣੇ ਸੱਚਾਈ ਰਖ ਉਸਨੂੰ ਸਵੀਕਾਰ ਕਰ ਲੈਣਾ ਚਾਹੀਦਾ
ਹੈ।
*******************************************************
ਨਵੀਂ ਦਿੱਲੀ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਵਲੋਂ ਸ਼੍ਰੋਮਣੀ ਕਮੇਟੀ
ਦੇ ਵਿਦਿਅਕ ਅਦਾਰਿਆਂ, ਸਕੂਲਾਂ-ਕਾਲਜਾਂ ਵਿੱਚ ਪੜ੍ਹ ਰਹੇ ਬੱਚਿਆਂ ਵਿਚੋਂ ਪਤੱਤ ਸਿੱਖ ਬੱਚਿਆਂ ਨੂੰ
ਕਢ ਦੇਣ ਦੇ ਦਿਤੇ ਗਏ ਬਿਆਨ ਪੁਰ ਤਿੱਖੀ ਪ੍ਰਤੀਕ੍ਰਿਆ ਦਿੰਦਿਆਂ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ,
ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਬਜਾਏ ਇਸਦੇ ਕਿ ਜ. ਅਵਤਾਰ ਸਿੰਘ ਮਕੱੜ ਅਤੇ ਸ਼੍ਰੋਮਣੀ ਕਮੇਟੀ ਦੇ
ਦੂਸਰੇ ਸੱਤਾਧਾਰੀ ਆਪਣੀਆਂ ਗਲਤੀਆਂ ਸਵੀਕਾਰ ਕਰ ਉਨ੍ਹਾਂ ਨੂੰ ਸੁਧਾਰਣ ਵਲ ਧਿਆਨ ਦੇਣ, ਗਲਤੀਆਂ ਦਰ
ਗਲਤੀਆਂ ਦੁਹਰਾ ਸਿੱਖ ਬੱਚਿਆਂ ਦੇ ਭਵਿਖ ਨਾਲ ਖਿਲਵਾੜ ਉਸਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੇ ਤੁਲੇ
ਬੈਠੇ ਹਨ। ਜਸਟਿਸ ਸੋਢੀ ਨੇ ਕਿਹਾ ਕਿ ਕੌਣ ਨਹੀਂ ਜਾਣਦਾ ਕਿ ਸਿੱਖ ਬਚਿਆਂ ਦੇ ਸਿੱਖੀ ਵਿਰਸੇ ਨਾਲੋਂ
ਟੁੱਟ ਪਤੱਤ ਹੋਣ ਦਾ ਮੁਖ ਕਾਰਣ ਉਨ੍ਹਾਂ ਦਾ ਕੁਰਬਾਨੀਆਂ ਭਰੇ ਸਿੱਖ ਵਿਰਸੇ ਤੋਂ ਅਨਜਾਣ ਹੋਣਾ ਹੈ
ਅਤੇ ਇਸਦੇ ਲਈ ਸ਼੍ਰੋਮਣੀ ਕਮੇਟੀ ਸਮੇਤ ਸਿਖ ਧਾਰਮਕ ਜਥੇਬੰਦੀਆਂ ਅਤੇ ਸਿੱਖ ਲੀਡਰਸ਼ਿਪ ਹੀ ਜ਼ਿਮੇਂਦਾਰ
ਹੈ। ਉਨ੍ਹਾਂ ਪੁਛਿਆ ਕੀ ਇਹ ਗਲ ਗਲਤ ਹੈ ਕਿ ਸਿੱਖ ਲੀਡਰ, ਜਥੇਬੰਦੀਆਂ ਅਤੇ ਇਨ੍ਹਾਂ ਦੇ ਆਗੂ ਰਾਜਸੀ
ਸੁਆਰਥ ਅਧੀਨ ਆਏ ਦਿਨ ਸਿੱਖ ਇਤਿਹਾਸ ਅਤੇ ਧਰਮ ਦੀਆਂ ਸਥਾਪਤ ਮਾਨਤਾਵਾਂ, ਮਰਿਆਦਾਵਾਂ ਅਤੇ
ਪਰੰਪਰਾਵਾਂ ਦੇ ਮੁੱਦੇ ਤੇ ਨਵੇਂ ਤੋਂ ਨਵੇਂ ਵਿਵਾਦ ਪੈਦਾ ਕਰ ਭਰਮ-ਭੁਲੇਖੇ ਪੈਦਾ ਕਰਦੇ ਚਲੇ ਆ ਰਹੇ
ਹਨ? ਉਨ੍ਹਾਂ ਕਿਹਾ ਕਿ ਇਹੀ ਭਰਮ-ਭੁਲੇਖੇ ਹਨ, ਜੋ ਸਿੱਖ ਪਨੀਰੀ ਨੂੰ ਸਿੱਖੀ ਵਿਰਸੇ ਨਾਲੋਂ ਤੋੜ
ਭਟਕਾਂਦੀ ਚਲੀ ਜਾ ਰਹੀ ਹੈ।
ਜਸਟਿਸ ਸੋਢੀ ਨੇ ਕਿਹਾ ਕਿ ਚਾਹੀਦਾ ਤਾਂ ਇਹ ਹੈ ਸ਼੍ਰੋਮਣੀ ਕਮੇਟੀ ਦੇ ਇਹ ਮੁਖੀ ਆਪਣੀਆਂ ਗਲਤੀਆਂ
ਸਵੀਕਾਰ ਕਰ ਉਨ੍ਹਾਂ ਨੂੰ ਸੁਧਾਰਣ ਵਲ ਧਿਆਨ ਦੇਣ ਅਤੇ ਭਟਕ ਗਏ ਬਚਿਆਂ ਨੂੰ ਸਿੱਖੀ ਦੇ ਬਹੁਮੁਲੇ
ਵਿਰਸੇ ਤੋਂ ਜਾਣੂ ਕਰਵਾ ਮੁੜ ਉਸ ਨਾਲ ਜੋੜਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਨੂੰ
ਸੰਭਾਲਣ ਪ੍ਰਤੀ ਈਮਾਨਦਾਰ ਹੋਣ। ਉਨ੍ਹਾਂ ਕਿਹਾ ਕਿ ਬਜਾਏ ਇਸ ਪਾਸੇ ਧਿਆਨ ਦੇਣ ਦੇ ਉਹ ਇਨ੍ਹਾਂ ਭਟਕੇ
ਬਚਿਆਂ ਨੂੰ ਵਿਦਿਅਕ ਅਦਾਰਿਆਂ ਵਿਚੋਂ ਬਾਹਰ ਹੀ ਨਹੀਂ ਕਰਨ ਜਾ ਰਹੇ, ਸਗੋਂ ਉਨ੍ਹਾਂ ਨੂੰ ਪੂਰੀ
ਤਰ੍ਹਾਂ ਸਿੱਖੀ ਨਾਲੋਂ ਟੁੱਟ ਮੁਸਲਮਾਣ, ਈਸਾਈ ਆਦਿ ਬਣ ਜਾਣ ਵਲ ਧੱਕ ਰਹੇ ਹਨ। ਉਨ੍ਹਾਂ ਕਿਹਾ ਕਿ
ਇਨ੍ਹਾਂ ਨੂੰ ਜੇ ਇਤਨਾ ਹੀ ਸਿੱਖੀ ਦਾ ਹੇਜ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਸੱਤਾ ਅਧੀਨ ਸ਼੍ਰੋਮਣੀ
ਕਮੇਟੀ ਦੇ ਮੈਂਬਰਾਂ ਅਤੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਸੰਭਾਲਣ ਜੋ ਸਿੱਖੀ ਨਾਲੋਂ ਟੁੱਟ ਸਿੱਖੀ
ਦਾ ਘਾਣ ਕਰਨ ਤੇ ਤੁਲੇ ਹੋਏ ਹਨ।
(13/03/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ,
ਸਤਿ ਸ਼੍ਰੀ ਅਕਾਲ!
ਆਪ ਜੀ ਵਲ ਲਿਖੇ ਪੱਤਰ, ਮਿਤੀ 12. 3. 2013 ਦੇ ਮਾਰਫ਼ਤ ਡਾ. ਇਕਬਾਲ ਸਿੰਘ ਢਿੱਲੋਂ ਜੀ ਲਿਖਦੇ
ਹਨ:-
“ਇਸ ਤਰ੍ਹਾਂ 1765 ਈਸਵੀ ਦੇ ਗੁਰਮਤੇ ਦੀ ਪਾਲਣਾ ਕਰ ਕੇ ਖਾਲਸਾ ਰਾਜ
ਤਾਂ ਕਦੀ ਸਥਾਪਤ ਹੀ ਨਹੀਂ ਹੋਇਆ ਤਾਂ ਖਾਲਸਾ ਪ੍ਰਭੂਤਾ ਦੇ ਸਿੱਕੇ ਕਿਸ ਵੱਲੋਂ ਅਤੇ ਕਿਸ ਖੁਸ਼ੀ
ਵਿੱਚ ਜਾਰੀ ਕੀਤੇ ਜਾਣੇ ਸਨ। ਸੋ ਸ. ਹਰਦੇਵ ਸਿੰਘ ਜੰਮੂ ਜੀ ਵੱਲੋਂ ਪੇਸ਼ ਕੀਤੀ ਗਈ ਖਾਲਸਾ ਪ੍ਰਭੁਤਾ
ਅਤੇ ਉਹਨਾ ਵੱਲੋਂ ਵਿਖਾਏ ਗਏ ਸਿੱਕਿਆਂ ਨਾਲ ਸਬੰਧਤ ਕਹਾਣੀ ਸਰਾਸਰ ਝੂਠੀ ਸਾਬਤ ਹੋ ਜਾਂਦੀ ਹੈ”
ਸੰਪਾਦਕ ਜੀ ਡਾ. ਦਿੱਲੋ ਜੀ ਕਾਹਲੀ ਵਿੱਚ ਹਨ। ਮੈਂ ਉਨ੍ਹਾਂ ਦੇ ਮਨ ਦੀ ਅਵਸਥਾ ਸਮਝ
ਸਕਦਾ ਹਾਂ ਜਿਸ ਕਾਰਨ ਉਹ ਐਸੀਆਂ ਗਲਾਂ ਲਿਖ ਬੈਠਦੇ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਮੇਰੇ
ਵਲੋਂ ਲਿਖੀਆਂ ਸਬੰਧਤ ਚਿੱਠੀਆਂ ਅਤੇ ਲੇਖ ਧਿਆਨ ਨਾਲ ਪੜਨ। ਨਾਲ ਹੀ ਉਹ ਇਤਹਾਸ ਨੂੰ ਵੀ ਜ਼ਰਾ ਹੋਰ
ਪੜਨ ਤਾਂ ਕਿ ਉਨ੍ਹਾਂ ਦੇ ਗਿਆਨ ਵਿੱਚ ਹੋਰ ਵਾਧਾ ਹੋਵੇ। ਉਹ ਆਪ ਇੱਕ ਕੱਚੀ ਕਹਾਣੀ ਲਿਖ ਬੈਠੇ ਹਨ
ਜਿਸ ਦੇ ਕਾਰਨ ਉਨ੍ਹਾਂ ਨੂੰ ਹਰ ਸੂ ਕਹਾਣੀਕਾਰ ਦਿੱਸਣ ਲਗ ਪਏ ਹਨ। ਉਨ੍ਹਾਂ ਲਈ ਆਪਣੀ ਕੱਚੀ ਕਹਾਣੀ
ਸੱਚੀ ਹੈ ਅਤੇ ਬਾਕੀ ਸਭ ਕੁੱਝ ਨਕਲੀ! ਇਤਹਾਸਕ ਸਿੱਕੇਆਂ ਦੀ ਜਾਣਕਾਰੀ ਬਿਨ੍ਹਾਂ ਕੋਈ ਨਵਾਂ ਦਾਵਾ
ਕਰਨਾ ਅਤੇ ਗਲਤੀ ਪਕੜੇ ਜਾਂਣ ਤੇ ਇਤਹਾਸਕ ਤੱਥਾਂ ਨੂੰ ਨਕਲੀ/ਸਾਜਸ਼ੀ ਕਹਿਣਾ ਇੱਕ ਹਲਕੇ ਕਿਸਮ ਦਾ
ਤਰਕ ਹੈ।
ਉਨ੍ਹਾਂ ਆਪਣੇ ਪੱਤਰ ਦੇ ਅੰਤ ਵਿਚ, ਆਪ ਜੀ ਦੇ ਮਾਰਫ਼ਤ, ਬੇਨਤੀ ਰੂਪ ਕੁੱਝ ਮੁਤਾਲਬੇ ਵੀ ਕੀਤੇ ਹਨ।
ਇਸ ਸਬੰਧ ਵਿੱਚ ਬੇਨਤੀ ਹੈ ਕਿ ਮੈਂ ਜੋ ਤੱਥ ਦਿੱਤੇ ਹਨ ਉਹ ਇਤਹਾਸਕ/ਚਿਰਪਰਿਚਤ ਹਨ। ਠੋਸ ਇਤਹਾਸਕ
ਤੱਥਾਂ ਨੂੰ ਢਿੱਲੋਂ ਜੀ ਮੇਰੀ ਕਹਾਣੀ ਕਹਿੰਦੇ ਉਸ ਨੂੰ “ਸਰਾਸਰ
ਝੂਠੀ” ਵਰਗਾ ਨਿਰਨਾ ਦੇਂਣ ਉਪਰੰਤ ਮੇਰੇ ਤੋਂ ਸਰੋਤ ਪੁੱਛਦੇ ਹਨ। ਉਨ੍ਹਾਂ ਨੂੰ
ਚਾਹੀਦਾ ਹੈ ਕਿ ਪਹਿਲਾਂ ਉਹ ਇਸ ਤੱਥ ਨੂੰ ਸਵੀਕਾਰ ਕਰਨ ਕਿ ਉਹ ਮੁਦ੍ਰਾ ਸ਼ਾਸਤ੍ਰੀ ਨਹੀਂ ਹਨ ਜੋ ਕਿ
ਮੁਦ੍ਰਾ ਵਿਸ਼ੇਸ਼ਗਿਆਂ ਵਲੋਂ ਸਿੱਕੇਆਂ ਬਾਰੇ ਹੋਏ ਕੰਮ ਦੇ ਨਕਲੀ ਹੋਂਣ ਦਾ ਦਾਵਾ ਕਰ ਸਕਣ। ਇਸ ਵਿਸ਼ੇ
ਤੇ ਉਹ ਆਪਣੇ ਆਪ ਨੂੰ ਐਪਰੂਵਲ ਅਥਾਰਟੀ ਨਾ ਸਮਝਣ!
ਇਸ ਸਬੰਧ ਵਿੱਚ ਮੈਂ ਫ਼ਿਲਹਾਲ ਇਤਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਢਿੱਲੋਂ ਜੀ ਕਾਹਲੀ ਨਾ ਕਰਨ ਅਤੇ
ਆਪਣਾ ਕੀਮਤੀ ਸਮਾਂ ਆਪਣੀ ਪੁਸਤਕ ਦੇ ਦੂਜੇ ਸੰਸਕਰਨ ਵਿੱਚ ਲਗਾਉਂਣ। ਢਿੱਲੋਂ ਜੀ ਮੁਤਾਬਕ ਜੇ ਕਰ
ਸਿੱਕੇਆ ਦੀ ਕਾਹਣੀ ਮੇਰੀ ਹੈ ਅਤੇ ਉਹ ਸਰਾਸਰ ਝੂਠੀ ਸਾਬਤ ਵੀ ਹੋ ਚੁੱਕੀ ਹੈ ਤਾਂ ਢਿੱਲੋਂ ਜੀ ਨੂੰ
ਆਪਣੀ ਕਾਹਣੀ ਪੁਸਤਕ ਦੀ ਫ਼ਿਕਰ ਨਹੀਂ ਹੋਂਣੀ ਚਾਹੀਦੀ। ਮੈਂ ਸਮਾਂ ਪਾ ਕੇ ਲੋੜੀਂਦੀ ਜਾਣਕਾਰੀ ਫ਼ਿਰ
ਸਾਂਝੀ ਕਰਾਂ ਗਾ। ਇਸ ਵੇਲੇ ਮੈਂ ਆਪਣੀ ਇੱਕ ਜ਼ਰੂਰੀ ਲਿਖਤ ਬਾਰੇ ਥੋੜਾ ਵਿਯਸਤ ਹਾਂ।
ਹਰਦੇਵ ਸਿੰਘ, ਜੰਮੂ-13. 3. 2013
(13/03/13)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਕੁਝ ਦਿਨ ਹੋਏ ਮੈਂ ਸਿੱਖ ਮਾਰਗ ਦੇ ਪਾਠਕਾਂ ਨਾਲ ਇਹ ਵਿਚਾਰ ਸਾਂਝੇ ਕੀਤੇ ਸਨ, ਕਿ
“ਕੀ ਅੱਜ ਸਿੱਖ ਵੀ ਹਿੰਦੂ ਧਰਮ ਦੇ ਪੈਰੋਕਾਰਾਂ ਵਾਂਗਰ ਬਰਾਦਰੀਵਾਦ ਵਿਚ ਨਹੀਂ ਵੰਡੇ ਹੋਏ” ?
ਪਰ ਲੱਗਦਾ ਹੈ ਕਿ ਸਿੱਖ ਮਾਰਗ ਦੇ ਪਾਠਕ ਅਤੇ ਵਿਦਵਾਨ ਵੀ ਮੇਰੇ ਵਾਂਗਰ ਅੱਜੇ ਸਿੱਖਾਂ ਵਿਚਲੀ ਆਪਸੀ
ਜਾਤ ਪਾਤ ਦੀ ਕੰਧ ਨੂੰ ਨਹੀਂ ਢਾਹ ਸਕੇ । ਇੰਜ਼ ਹੀ ਭਾਂਵੇਂ ਕਈ ਸਿੱਖ ਖੰਡੇ ਬਾਟੇ ਦੀ ਪਾਹੁਲ ਦੇ
ਧਾਰਨੀ ਵੀ ਹਨ ਜਾਂ ਘਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੈ ਪਰ ਫਿਰ ਵੀ
ਉਹਨਾਂ ਵਿਚੋਂ ਕਈ ਅੱਜੇ ਵੀ ਕਰਮਕਾਂਢਾਂ ਅਤੇ ਵਹਿਮਾਂ ਭਰਮਾ ਵਿਚ ਫੱਸੇ ਹੋਏ ਹਨ; ਮਸਾਲ ਦੇ ਤੌਰ ਤੇ
ਕਿਸੇ ਰਿਸ਼ਤੇਦਾਰ ਦੇ ਮਰਨ ਮਗਰੋਂ ਸਾਲ ਹੋਣ ਤੋਂ ਪਹਿਲਾਂ-ਪਹਿਲਾਂ (ਤਕਰੀਬਨ ਗਿਆਰਵੇਂ ਮਹੀਨੇ ਤੀਕਰ)
ਉਸਦਾ “ਵਰੀਣਾ” ਕਰਵਾਉਣਾ ਆਦਿ ।
ਉਂਝ ਭਾਂਵੇਂ ਕਿ “ਸਿੱਖ ਮਾਰਗ” ਨੂੰ ਪੜ੍ਹਨ ਵਾਲਿਆਂ ਪਾਠਕਾਂ ਤੇ ਵਿਦਵਾਨਾ ਦੀ ਗਿਣਤੀ ਬਹੁਤ ਹੈ ਪਰ
ਕਿਸੇ ਵਿਸ਼ੇ ਬਾਰੇ ਆਪਣੇ ਵਿਚਾਰ ਦੇਣ ਲਈ ਅੱਜੇ ਕੁਝ ਕੁ ਹੀ ਪਾਠਕ ਆਪਣਾ ਹਿੱਸਾ ਪਾਉਂਦੇ ਹਨ ।
ਸ੍ਰ. ਕਮਲਜੀਤ ਸਿੰਘ ਜੀ ਅਟਵਾਲ, ਆਪ ਜੀ ਦਾ ਆਪਣੇ ਵਿਚਾਰ ਦੇਣ ਲਈ ਬਹੁਤ-ਬਹੁਤ ਧੰਨਵਾਦ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(13/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਦਕੇ
ਜਾਵਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਦਕੇ ਜਾਵਾਂ ਤੇਰੇ ਸਾਈਂ।
ਲੜ ਜਿਸ ਲਾਇਆ ਅਪਣੇ ਤਾਈਂ।
ਬਿਨੈ ਕਰਾਂ ਹੱਥ ਸਿਰ ਤੇ ਰੱਖਦੇ।
ਮੇਰੇ ਵਰਗੇ ਅਰਬਾਂ ਫਿਰਦੇ।
ਜਿਸ ਤੇ ਤੇਰੀ ਦਯਾ ਦ੍ਰਿਸ਼ਟੀ।
ਉਸ ਦੀ ਮਿਹਨਤ ਲੇਖੇ ਲੱਗੀ।
ਦਾਸ ਦੀ ਜਿੰਦੜੀ ਲੇਖੇ ਲਾਈਂ।
ਸਦਕੇ ਜਾਵਾਂ ਤੇਰੇ ਸਾਈਂ।
ਤੁਧ ਰਚਿਆ ਤੁਧ ਕਾਰੇ ਲਾਇਆ।
ਜੋ ਤੂੰ ਚਾਹਿਆ ਸੋ ਕਰਵਾਇਆ।
ਤੈਥੋਂ ਪਾਸੇ ਕਿਉਂ ਮੈ ਜਾਵਾਂ?
ਕਿਉਂ ਨਾ ਤੇਰਾ ਸ਼ੁਕਰ ਮਨਾਵਾਂ।
ਮੈਂ ਕਿਣਕਾ ਇੱਕ ਤਰੰਗ ਨਿਆਈਂ।
ਸਦਕੇ ਜਾਵਾਂ ਤੇਰੇ ਸਾਈਂ।
ਭੁੱਲੇ ਭਟਕੇ, ਸੇਧ ਨਾ ਕੋਈ।
ਤੂੰ ਦਿਸ ਆਇਆ, ਨਜ਼ਰ ਜੋ ਹੋਈ।
ਨਵ ਜੀਵਨ ਤੇਰੇ ਪ੍ਰਸਾਦ।
ਜੀਣ ਆਨੰਦ ਅੰਤਰ ਉਨਮਾਦ।
ਕਾਰ ਕਰਾਂ ਹਰ ਚਾਈਂ ਚਾਈਂ।
ਸਦਕਾ ਜਾਵਾਂ ਤੇਰੇ ਸਾਈਂ।
ਤੁਧ ਸਦਕਾ ਜੋ ਸੋਝੀ ਹੋਈ।
ਤੇਰੇ ਵਰਗਾ ਹੋਰ ਨਾ ਕੋਈ।
ਸਾਰਾ ਜੱਗ ਪਸਾਰਾ ਤੇਰਾ।
ਹਰ ਜੀ ਤੇਰੀ ਰੂਹ ਦਾ ਘੇਰਾ।
ਜੋ ਕਹਿਣਾ ਆਪੇ ਅਖਵਾਈਂ।
ਸਦਕੇ ਜਾਵਾਂ ਤੇਰੇ ਸਾਈਂ।
(12/03/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ,
ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਮਿਤੀ 11. 03. 2013 ਤੋਂ ਲੈ ਕੇ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਲੇਖਾਂ ਵਿੱਚ ਸ.
ਹਰਦੇਵ ਸਿੰਘ ਜੰਮੂ ਜੀ ਦੇ ਨਾਮ ਹੇਠ ‘ਅਕਾਲ ਤਖਤ ਦੇ ਨਾਮ ਤੇ ਜਾਰੀ ਹੋਏ ਸਿੱਕੇ’ ਸਿਰਲੇਖ ਵਾਲੀ ਜੋ
ਰਚਨਾ ਸ਼ਾਮਲ ਕੀਤੀ ਗਈ ਹੈ ਉਸ ਵਿੱਚ ਸ. ਜੰਮੂ ਜੀ ਵੱਲੋਂ ਕੀਤਾ ਗਿਆ ਇਹ ਦਾਵਾ ਬਿਲਕੁਲ ਨਿਰਾਧਾਰ ਹੈ
ਕਿ 1765 ਈਸਵੀ ਵਿੱਚ ਅੰਮ੍ਰਿਤਸਰ ਤੇ ਕੋਈ ਖਾਲਸਾ ਪ੍ਰਭੂਤਾ ਦੀ ਸਥਾਪਨਾ ਹੋਈ ਸੀ। ਅਸਲ ਵਿੱਚ ਜੋ
ਹੋਇਆ ਉਹ ਇਹ ਸੀ ਕਿ ਇੱਸੇ ਸਮੇ ਆਪਣੇ ਸੱਤਵੇਂ ਹਮਲੇ ਤੋਂ ਪਿੱਛੋਂ ਅਹਿਮਦ ਸ਼ਾਹ ਦੁਰਾਨੀ ਦੇ ਪੰਜਾਬ
ਦੀ ਧਰਤੀ ਤੋਂ ਵਾਪਸ ਮੁੜ ਜਾਣ ਤੇ ਅੰਮ੍ਰਿਤਸਰ ਵਿਖੇ 10 ਅਪਰੈਲ 1765 ਈਸਵੀ ਨੂੰ ਦਰਬਾਰ ਸਾਹਿਬ ਦੇ
ਸਾਹਮਣੇ ਦਲ ਖਾਲਸਾ (ਸਿਖ ਜੰਗਜੂ ਜੱਥਿਆਂ ਅਤੇ ਸਿਖ ਮਿਸਲਾਂ ਦੇ ਮੁੱਖੀਆਂ ਦੀ ਸਾਂਝੀ ਜੱਥੇਬੰਦੀ)
ਦਾ ਇਕੱਠ ਜ਼ਰੂਰ ਹੋਇਆ ਸੀ ਜਿਸ ਵਿੱਚ ਲਹੌਰ ਨੂੰ ਸਾਂਝੇ ਤੌਰ ਤੇ ਫਤਹਿ ਕਰਨ ਦਾ ਗੁਰਮਤਾ ਕੀਤਾ ਗਿਆ
ਸੀ ਤਾਂ ਕਿ ਰਾਜਧਾਨੀ ਵਾਲੇ ਉਸ ਸਥਾਨ ਉੱਤੇ ਸਿਖ ਕੌਮ ਦੀ ਆਦਰਸ਼ਕ ਅਤੇ ਸਾਂਝੀ ਪ੍ਰਭੁਤਾ ਕਾਇਮ ਕੀਤੀ
ਜਾ ਸਕਦੀ। ਇਸ ਤਰ੍ਹਾਂ ਇਸ ਸਮੇ ਤਕ ਸਿਖਾਂ ਦੀ ਸਾਂਝੀ ਪ੍ਰਭੂਤਾ ਤਾਂ ਹਾਲੇ ਹੋਂਦ ਵਿੱਚ ਹੀ ਨਹੀਂ
ਸੀ ਆਈ ਅਤੇ ਸਿਖ ਰਾਜ ਦਾ ਸਿੱਕਾ ਜਾਰੀ ਕਰਨ ਦੇ ਕੋਈ ਵਿਸ਼ੇਸ਼ ਹਾਲਾਤ ਪੈਦਾ ਨਹੀਂ ਸਨ ਹੋਏ। ਉਸ ਵੇਲੇ
ਸ. ਜੱਸਾ ਸਿੰਘ ਆਹਲੂਵਾਲੀਆ ਬੁੱਢਾ ਦਲ (ਵਡੇਰੀ ਉਮਰ ਦੇ ਸਿਖ ਜੰਗਜੂਆਂ ਦਾ ਸਾਂਝਾ ਨਾਮ) ਦਾ ਆਗੂ
ਹੋਣ ਕਰ ਕੇ ਦਲ ਖਾਲਸਾ ਦੇ ਮੁੱਖੀ ਦੀ ਜ਼ਿਮੇਵਾਰੀ ਵੀ ਨਿਭਾ ਰਿਹਾ ਸੀ ਪਰੰਤੂ ਉਸ ਦੀ ਇਸ ਭੂਮਿਕਾ ਦਾ
ਇਸ ਇਕੱਠ ਦੇ ਨਾਲ ਹੀ ਅੰਤ ਹੋ ਗਿਆ। ਉਹ ਇਸ ਤਰ੍ਹਾਂ ਕਿ ਇਸ ਸਮੇਂ ਤਕ ਪੰਜਾਬ ਵਿੱਚ ਵੱਖ-ਵੱਖ
ਮਿਸਲਾਂ ਦੇ ਰਾਜ ਸਥਾਪਤ ਹੋ ਚੁੱਕੇ ਸਨ ਅਤੇ ਮਿਸਲਾਂ ਦੇ ਮੁੱਖੀਆਂ ਵਿੱਚ ਇਲਾਕਿਆਂ ਦੇ ਕਬਜ਼ੇ ਨੂੰ
ਲੈ ਕੇ ਕਾਫੀ ਖਿੱਚੋਤਾਣ ਚਲਦੀ ਆ ਰਹੀ ਸੀ ਜੋ ਦੁਰਾਨੀ ਦੇ ਰਵਾਨਾ ਹੋਣ ਮਗਰੋਂ ਹੋਰ ਵੀ ਵਧ ਗਈ। ਇਸ
ਸਥਿਤੀ ਵਿੱਚ ਉਪਰੋਕਤ ਗੁਰਮਤੇ ਦੀ ਪਰਵਾਹ ਨਾ ਕਰਦਿਆਂ ਹਫਤੇ ਦੇ ਅੰਦਰ-ਅੰਦਰ ਹੀ ਭੰਗੀ ਮਿਸਲ ਅਤੇ
ਕਨ੍ਹਈਆ ਮਿਸਲ ਦੇ ਸਰਦਾਰਾਂ ਨੇ ਲਹੌਰ ਉੱਤੇ ਸਾਂਝੇ ਤੌਰ ਤੇ ਕਬਜ਼ਾ ਕਰ ਲਿਆ। ਇੱਸੇ ਤਰ੍ਹਾਂ ਕੁੱਝ
ਸਮੇ ਪਿੱਛੋਂ ਸ਼ੁਕਰਚੱਕੀਆ ਮਿਸਲ ਦਾ ਰਣਜੀਤ ਸਿੰਘ ਸਤਲੁਜ ਤੋਂ ਪੱਛਮ ਵੱਲ ਦੇ ਬਾਕੀ ਬਹੁਤੇ ਰਾਜਾਂ
ਉੱਤੇ ਆਪਣਾ ਅਧਿਕਾਰ ਜਮਾਉਣ ਪਿੱਛੋਂ 1798 ਈਸਵੀ ਵਿੱਚ (ਆਪਣੇ ਹੀ ਸਿਖ ਭਰਾਵਾਂ ਨੁੰ ਹਰਾ ਕੇ)
ਲਹੌਰ ਉੱਤੇ ਕਾਬਜ਼ ਹੋ ਗਿਆ ਅਤੇ ਨਿਰੁੰਕਸ਼ ਰਾਜ ਸਥਾਪਤ ਕਰਦੇ ਹੋਏ ਉਸ ਨੇ ਆਪਣੇ ਆਪ ਨੂੰ ਮਹਾਂਰਾਜਾ
ਘੋਸ਼ਿਤ ਕਰਵਾ ਲਿਆ (ਜੋ ਉਪਰੋਕਤ ਗੁਰਮਤੇ ਅਤੇ ਸਿਖ ਭਾਵਨਾ ਦੇ ਨਾਲ ਗਦਾਰੀ ਦੇ ਤੁੱਲ ਸੀ)। ਉਹਨੀ
ਦਿਨੀ ਅੰਮ੍ਰਿਤਸਰ ਉੱਤੇ ਭੰਗੀ ਮਿਸਲ ਦਾ ਕਬਜ਼ਾ ਚਲਿਆ ਆ ਰਿਹਾ ਸੀ। ਰਣਜੀਤ ਸਿੰਘ ਨੇ ਸ. ਜੱਸਾ ਸਿੰਘ
ਆਹਲੂਵਾਲੀਆ ਦੇ ਚੋਖੇ ਜਾਤੀ ਪਰਭਾਵ ਕਰਕੇ ਕਪੂਰਥਲਾ ਰਿਆਸਤ ਵੱਲ ਮੂੰਹ ਨਹੀਂ ਸੀ ਕੀਤਾ ਪਰੰਤੂ ਉਸ
ਦਾ ਅੰਮ੍ਰਿਤਸਰ ਉੱਤੇ ਕਬਜ਼ਾ (ਇੱਥੇ ਵੀ ਆਪਣੇ ਹੀ ਸਿਖ ਭਰਾਵਾਂ ਨੁੰ ਹਰਾ ਕੇ) 1802 ਈਸਵੀ ਵਿੱਚ
ਹੋਇਆ। ਇਸ ਤਰ੍ਹਾਂ 1765 ਈਸਵੀ ਦੇ ਗੁਰਮਤੇ ਦੀ ਪਾਲਣਾ ਕਰ ਕੇ
ਖਾਲਸਾ ਰਾਜ ਤਾਂ ਕਦੀ ਸਥਾਪਤ ਹੀ ਨਹੀਂ ਹੋਇਆ ਤਾਂ ਖਾਲਸਾ ਪ੍ਰਭੂਤਾ ਦੇ ਸਿੱਕੇ ਕਿਸ ਵੱਲੋਂ ਅਤੇ
ਕਿਸ ਖੁਸ਼ੀ ਵਿੱਚ ਜਾਰੀ ਕੀਤੇ ਜਾਣੇ ਸਨ। ਸੋ ਸ. ਹਰਦੇਵ ਸਿੰਘ ਜੰਮੂ ਜੀ ਵੱਲੋਂ ਪੇਸ਼ ਕੀਤੀ ਗਈ
ਖਾਲਸਾ ਪ੍ਰਭੁਤਾ ਅਤੇ ਉਹਨਾ ਵੱਲੋਂ ਵਿਖਾਏ ਗਏ ਸਿੱਕਿਆਂ ਨਾਲ ਸਬੰਧਤ ਕਹਾਣੀ ਸਰਾਸਰ ਝੂਠੀ ਸਾਬਤ ਹੋ
ਜਾਂਦੀ ਹੈ।
ਉਧਰ ਬਿੱਪਰਵਾਦੀ ਦੋਖੀ ਧਿਰਾਂ ਨੇ ਉਨ੍ਹੀਵੀਂ ਸਦੀ ਈਸਵੀ ਦੇ ਚੌਥੇ ਦਹਾਕੇ ਵਿੱਚ ਦਰਬਾਰ ਸਾਹਿਬ ਦੇ
ਇਲਾਕੇ ਵਿੱਚ ਬੈਠ ਕੇ ‘ਅਕਾਲ-ਤਖਤ’ ਦਾ ਸ਼ਬਦ-ਜੁੱਟ ਪਹਿਲੀ ਵਾਰ ਪੇਸ਼ ਕਰਨ ਵਾਲੀ ਪੁਸਤਕ ‘ਗੁਰਬਿਲਾਸ
ਪਾਤਸ਼ਾਹੀ 6’ ਤਿਆਰ ਕਰਵਾਈ। ਘੋਰ ਮਨਮੱਤ ਤੇ ਅਧਾਰਤ ਇਸ ਪੁਸਤਕ ਰਾਹੀਂ ਇਸ ਦੀ ਤਿਆਰੀ ਦਾ ਸਮਾ 1718
ਈਸਵੀ ਅੰਕਿਤ ਕਰਨ, ਲੇਖਕ ਦਾ ਝੂਠਾ ਨਾਮ ਦੇਣ, ਭਾਈ ਮਨੀ ਸਿੰਘ ਦਾ ਨਾਮ ਐਵੇਂ ਹੀ ਪੁਸਤਕ ਵਿੱਚ
ਸ਼ਾਮਲ ਕਰਨ ਅਤੇ ਗੁਰੂ ਸਾਹਿਬਾਨ ਨਾਲ ਅਪਮਾਨਜਨਕ ਮਨਘੜਤ ਕਹਾਣੀਆਂ ਜੋੜਨ ਵਰਗੀਆਂ ਅਨੇਕਾਂ ਧੋਖਾਧੜੀ
ਦੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ। ਇਹਨਾ ਦੋਖੀ ਧਿਰਾਂ ਵੱਲੋਂ ਅਖੌਤੀ
‘ਅਕਾਲ-ਤਖਤ’ ਦੇ ਪਰਚਾਰ ਹਿਤ ਕੁੱਝ ਜਾਅਲੀ ਸਿੱਕੇ ਵੀ ਤਿਆਰ ਕਰਵਾ ਲੈਣਾ ਕੋਈ ਔਖਾ ਕੰਮ ਨਹੀਂ ਸੀ।
ਮਾਨਯੋਗ ਸੰਪਾਦਕ ਜੀ, ਆਪ ਜੀ ਰਾਹੀਂ ਸ. ਹਰਦੇਵ ਸਿੰਘ ਜੰਮੂ ਜੀ ਨੂੰ ਸਨਿਮਰ ਬੇਨਤੀ ਹੈ ਕਿ
ੳ. ਉਹ ਉਹਨਾ ਵੱਲੋਂ ਵਿਚਾਰ-ਅਧੀਨ ਉਹਨਾ ਦੀ ਰਚਨਾ ਵਿੱਚ
ਵਿਖਾਏ ਗਏ ਪੰਨਿਆਂ ਵਾਲੀ ਪੁਸਤਕ ਬਾਰੇ ਹੇਠਾਂ ਲਿਖੀ ਜਾਣਕਾਰੀ ਦੇਣ ਦੀ ਖੇਚਲ ਕਰਨ:
1. ਟਾਈਟਲ, 2. ਲੇਖਕ ਦਾ ਨਾਮ, 3. ਪ੍ਰਕਾਸ਼ਕ ਦਾ ਨਾਮ, 4. ਪ੍ਰਕਾਸ਼ਿਤ ਹੋਣ ਦਾ ਸਮਾ, 5. ਪਰਾਪਤ
ਕਰਨ ਦਾ ਸਥਾਨ ਅਤੇ 6. ਬਜ਼ਾਰ ਵਿੱਚ ਨਾ ਮਿਲਦੀ ਹੋਣ ਤੇ ਉਸ ਲਾਇਬ੍ਰੇਰੀ ਜਾਂ ਹੋਰ ਸਥਾਨ ਦਾ ਨਾਮ
ਜਿੱਥੇ ਇਹ ਉਪਲਭਦ ਹੈ।
ਅ. ਉਹ ਜਾਣਕਾਰੀ ਦੇਣ ਦੀ ਖੇਚਲ ਕਰਨ ਕਿ ਉਹ ਸਿੱਕੇ ਜੋ ਉਹਨਾ
ਨੇ ਤਸਵੀਰਾਂ ਵਿੱਚ ਵਿਖਾਏ ਹਨ ਅਜ-ਕਲ ਕਿੱਥੇ ਮੌਜੂਦ ਹਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(12/03/13)
ਕਮਲਜੀਤ ਸਿੰਘ ਅਟਵਾਲ
ਸਤਿ ਸ੍ਰੀ ਅਕਾਲ,
ਕਸੇਲ ਸਾਹਿਬ ਤੁਸੀ ੧੬ ਆਨੇ ਸਹੀ ਕਹਿ ਰਹੇ ਹੋ । ਸਿੱਖ ਤਾਂ ਹਾਲੇ (ਖਿੱਤੇ) ਮਾਝੇ ਮਾਲਵੇ ਦੁਆਬੇ
ਤੋਂ ਉਪਰ ਨੀ ਉਠਿੱਆ ਜਾਤ ਵਾਲੀ ਜੰਗ ਤਾਂ ਸ਼ੁਰੂ ਹੀ ਨਹੀਂ ਕੀਤੀ ਇਸ ਨੇ। ਆਪ ਸਿੱਖ ਦਸਵੇਂ
ਦੁਆਰ ਮੂਹਰੇ ਸੋਟਾ ਲੈ ਕੇ ਖੜਾ ਅਕਲ ਵੜਨ ਨਹੀਂ ਦਿੰਦਾ ਅੰਦਰ ਪਰ ਦਸਵੇਂ ਦੁਆਰ ਨੂੰ ਖੁਲਵਾਹਉਣ ਲਈ
ਧੁੰਨੀ ਚ ਸਾਧਾਂ ਦੀਆਂ ਲੱਤਾਂ ਖਾਈ ਜਾਣ ਡਿਹਾ ਏ।
ਕਮਲਜੀਤ ਸਿੰਘ ਅਟਵਾਲ
(12/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰਲ ਮਿਲ
ਰਹੀਏ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰਲ ਮਿਲ ਰਹੀਏ, ਹੱਸੀਏ, ਟੱਪੀਏ, ਸਭ ਦਾ ਭਲਾ ਮਨਾਈਏ ਜੀ।
ਜੇ ਰਹਿਣਾ ਨਾ ਇਸ ਜਗ ਦੇ ਵਿਚ, ਫਿਰ ਕਿਉਂ ਵੈਰ ਕਮਾਈਏ ਜੀ।
ਸਭਨਾ ਜੀਆਂ ਦਾ ਇਕੁ ਦਾਤਾ, ਸਭ ਦੀ ਸਾਂਝ ਸਦੀਵੀ ਹੈ।
ਰਲ ਮਿਲ ਸਭ ਜੀ ਰਹਿਣ ਤਾਂ ਉਸ ਦੀ, ਰੂਹ ਵੀ ਰਹਿੰਦੀ ਖੀਵੀ ਹੈ।
ਨਾ ਆਪਸ ਵਿੱਚ ਲੜ ਦੁਖ ਦੇਈਏ, ਨਾ ਜੀਆਂ ਨੂੰ ਘਾਈਏ ਜੀ?
ਰਲ ਮਿਲ ਰਹੀਏ, ਹੱਸੀਏ, ਟੱਪੀਏ, ਸਭ ਦਾ ਭਲਾ ਮਨਾਈਏ ਜੀ।
ਆਪ ਦਿਖਾਵਣ ਨੂੰ ਚੁੰਞ ਚਰਚਾ, ਕਿਥੋਂ ਦੀ ਦਾਨਾਈ ਹੈ?
ਘੁਣਤਰ ਲਾ ਲਾ ਜਿੰਦ ਕਿਸੇ ਦੀ, ਜਾਂਦੀ ਕਿਉਂ ਦੁਖਾਈ ਹੈ?
ਆਪ ਕਹੇ, ਕੋਈ ਹੋਵੇ ਨਾ ਵੱਡਾ, ਜੋ ਖਟਿਆ ਸੋ ਖਾਈਏ ਜੀ।
ਰਲ ਮਿਲ ਰਹੀਏ, ਹੱਸੀਏ, ਟੱਪੀਏ, ਸਭ ਦਾ ਭਲਾ ਮਨਾਈਏ ਜੀ।
ਮਾਣਸ ਜੀਵਨ ਨਾਮ ਜਪਣ ਨੂੰ, ਲੜ ਨਾ ਵਕਤ ਵਿਹਾਈਦਾ।
ਨਾਮ ਜਪੇ ਤੇ ਹੀ ਉਹ ਮਿਲਦਾ, ਗੱਲੀਂ ਉਹ ਨਾ ਪਾਈਦਾ।
ਸਿਮਰਨ ਕਰੀਏ, ਚਿਤ ਵਿੱਚ ਧਰੀਏ, ਉਸ ਵਲ ਧਿਆਨ ਲਗਾਈਏ ਜੀ।
ਰਲ ਮਿਲ ਰਹੀਏ, ਹੱਸੀਏ, ਟੱਪੀਏ, ਸਭ ਦਾ ਭਲਾ ਮਨਾਈਏ ਜੀ।
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
(12/03/13)
ਤਰਸੇਮ ਸਿੰਘ/ਹਰਵਿੰਦਰ ਸਿੰਘ ਸਰਨਾ
ਨਵੀਂ ਦਿੱਲੀ:
ਸ. ਤਰਸੇਮ ਸਿੰਘ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ
ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਦਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਵਰਤਮਾਨ
ਪ੍ਰਬੰਧਕਾਂ ਵਲੋਂ 13 ਮਾਰਚ ਨੂੰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਵਰ੍ਹੇ ਦੀ ਅਰੰਭਤਾ
ਦੇ ਮੌਕੇ ਤੇ ਗੁਰਮਤਿ ਸਮਾਗਮ ਕਰਵਾਇਆ ਜਾਣਾ, ਇਸ ਗਲੋਂ ਤਾਂ ਸੁਆਗਤ-ਯੋਗ ਹੈ ਕਿ ਉਹ ਨਵੇਂ ਵਰ੍ਹੇ
ਦੀ ਅਰੰਭਤਾ ਪਹਿਲੀ ਜਨਵਰੀ ਤੋਂ ਸਵੀਕਾਰਨ ਦੀ ਬਜਾਏ ਪਹਿਲੀ ਚੇਤਰ ਤੋਂ ਸਵੀਕਾਰ ਰਹੇ ਹਨ, ਪ੍ਰੰਤੂ
ਉਨ੍ਹਾਂ ਵਲੋਂ ਅਜਿਹਾ ਕੀਤਾ ਜਾਣਾ ਕੋਈ ਨਵੀਂ ਜਾਂ ਅਨੋਖੀ ਗਲ ਨਹੀਂ, ਜਿਵੇਂ ਕਿ ਉਹ ਦਾਅਵਾ ਕਰਦੇ
ਹਨ, ਸਗੋਂ ਇਹ ਤਾਂ ਉਸੇ ਪ੍ਰੰਪਰਾ ਨੂੰ ਅਗੇ ਤੋਰਨਾ ਹੈ, ਜੋ ਸੰਨ 2003 ਵਿੱਚ ਲਾਗੂ ਕੀਤੇ ਗਏ ਮੂਲ
ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵੇਂ ਵਰ੍ਹੇ ਦਾ ਸੁਆਗਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ
ਮੁੱਖੀਆਂ ਵਲੋਂ ਅਰੰਭੀ ਗਈ ਸੀ।
ਸ. ਤਰਸੇਮ ਸਿੰਘ ਨੇ ਕਿਹਾ ਕਿ ਇਸ ਵਿੱਚ ਫਰਕ ਸਿਰਫ ਇਤਨਾ ਹੈ ਕਿ ਸੰਨ 2003 ਵਿੱਚ ਲਾਗੂ ਕੀਤਾ ਗਿਆ
ਨਾਨਕਸ਼ਾਹੀ ਕੈਲੰਡਰ ਸ. ਪੁਰੇਵਾਲ ਵਲੋਂ ਵਰ੍ਹਿਆਂ ਦੀ ਖੋਜ ਅਤੇ ਮੇਹਨਤ ਨਾਲ ਤਿਆਰ ਕੀਤਾ ਗਿਆ ਸੀ,
ਜਿਸਨੂੰ ਪੰਥਕ ਵਿਦਵਾਨਾਂ ਦੀ ਟੀਮ ਨੇ ਲੰਬੀ ਸੋਚ-ਵਿਚਾਰ ਤੋਂ ਉਪਰੰਤ ਅੰਤਿਮ ਰੂਪ ਦਿੱਤਾ, ਫਿਰ
ਉਸਤੋਂ ਉਪਰੰਤ ਹੀ ਪੰਜਾਂ ਸਿੰਘ ਸਾਹਿਬਾਨ ਨੇ ਪ੍ਰਵਾਨਗੀ ਦੀ ਮੋਹਰ ਲਾ ਇਸ ਦਾਅਵੇ ਨਾਲ ਇਸਨੂੰ
ਅਪਨਾਣ ਦਾ ਆਦੇਸ਼ ਪੰਥ ਦੇ ਨਾਂ ਜਾਰੀ ਕੀਤਾ ਕਿ ਸਿੱਖ ਧਰਮ ਦੀ ਸੁਤੰਤਰ ਹੋਂਦ ਨੂੰ ਕਾਇਮ ਰਖਣ ਲਈ
ਇਸਨੂੰ ਅਪਨਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦਕਿ ਸੱਤ ਸਾਲ ਬਾਅਦ ਸੰਨ 2010 ਵਿੱਚ ਜੋ
ਸੋਧੇ ਨਾਨਕਸ਼ਾਹੀ ਕੈਲੰਡਰ ਦੇ ਨਾਂ ਤੇ ਲਾਗੂ ਕਰਨ ਦਾ ਦਾਅਵਾ ਕੀਤਾ ਗਿਆ ਹੈ, ਉਹ ਸੰਨ 2003 ਤੋਂ
ਪਹਿਲਾਂ ਅਪਨਾਏ ਜਾਂਦੇ ਚਲੇ ਆਏ ਬਿਕਰਮੀ ਕੈਲੰਡਰ ਦਾ ਹੀ ਬਦਲਿਆ ਨਾਂ ਹੈ, ਪਰ ਰੂਪ ਉਹੀ ਹੈ।
ਉਨ੍ਹਾਂ ਕਿਹਾ ਕਿ ਇਹ ਸੋਧਿਆ ਕੈਲੰਡਰ ਨਾ ਤਾਂ ਕਿਸੇ ਵਿਦਵਾਨ ਵਲੋਂ ਖੋਜ ਕਰਕੇ ਤਿਆਰ ਕੀਤਾ ਗਿਆ ਹੈ
ਤੇ ਨਾ ਹੀ ਵਿਦਵਾਨਾਂ ਦੀ ਕਿਸੇ ਟੀਮ ਵਲੋਂ ਵਿਚਾਰਿਆ ਗਿਆ ਹੈ। ਹੋਰ ਤਾਂ ਹੋਰ ਇਸ ਪੁਰ ਪੰਜਾਂ ਸਿੰਘ
ਸਾਹਿਬਾਨਾਂ ਦੀ ਪ੍ਰਵਾਨਗੀ ਦੀ ਮੋਹਰ ਵੀ ਨਹੀਂ ਹੈ। ਸ. ਤਰਸੇਮ ਸਿੰਘ ਨੇ ਆਪਣੇ ਬਿਆਨ ਵਿੱਚ ਇਹ ਵੀ
ਦਸਿਆ ਕਿ ਇਸਨੂੰ ਤਾਂ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੀ ਵੀ ਸਰਬ-ਸੰਮਤੀ ਪ੍ਰਾਪਤ ਨਹੀਂ ਹੋ ਸਕੀ।
ਸ. ਤਰਸੇਮ ਸਿੰਘ ਨੇ ਕਿਹਾ ਕਿ ਜੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਸੱਤ ਸਾਲ ਬਾਅਦ ਭੋਗ ਪਾ ਕੇ ਬਿਕਰਮੀ
ਕੈਲੰਡਰ ਨੂੰ ਹੀ ਅਪਨਾਣਾ ਸੀ ਤਾਂ ਫਿਰ ਸੰਨ 2003 ਵਿੱਚ ਇਸਨੂੰ ਲਾਗੂ ਕਰਨ ਅਤੇ ਅਪਨਾਣ ਦਾ ਪੰਥ ਦੇ
ਨਾਂ ਅਜਿਹਾ ਆਦੇਸ਼ ਜਾਰੀ ਕਰਨ ਜਾਂ ਕਰਵਾਣ ਦੀ ਲੋੜ ਕੀ ਸੀ, ਜਿਸ ਕਾਰਣ ਨਾ ਕੇਵਲ ਦੁਬਿਧਾ ਹੀ ਪੈਦਾ
ਹੋਈ ਸਗੋਂ ਪੰਥ ਵਿੱਚ ਵੰਡੀਆਂ ਵੀ ਪੈ ਗਈਆਂ।
***********************************************************
ਨਵੀਂ ਦਿਲੀ:
ਸ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇਥੇ ਜਾਰੀ
ਆਪਣੇ ਬਿਆਨ ਵਿੱਚ ਦਸਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ
ਚੋਣਾਂ ਦੀ ਪ੍ਰਕ੍ਰਿਆ ਅਰੰਭ ਹੋਣ ਦੇ ਸਮੇਂ ਤੋਂ ਹੀ ਇਹ ਆਖਕੇ ਦਿੱਲੀ ਸਰਕਾਰ ਨੂੰ ਸਾਵਧਾਨ ਕਰਦੇ
ਰਹੇ ਸਨ ਕਿ ਇਨ੍ਹਾਂ ਚੋਣਾਂ ਵਿੱਚ ਪੰਜਾਬ ਸਰਕਾਰ ਸਿੱਧਾ ਦਖਲ ਦੇ ਰਹੀ ਹੈ, ਪਰ ਉਨ੍ਹਾਂ ਵਲੋਂ
ਦਿੱਤੀ ਜਾਂਦੀ ਰਹੀ ਇਸ ਚਿਤਾਵਨੀ ਨੂੰ ਲਗਾਤਾਰ ਅਣਗਲਿਆਂ ਕੀਤਾ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਪਰ
ਹੁਣ ਪੰਜਾਬ ਸਰਕਾਰ ਨੇ ਆਪ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਰਾਜਪਾਲ ਦੇ ਭਾਸ਼ਣ ਰਾਹੀਂ ਇਹ
ਦਾਅਵਾ ਕਰਕੇ ਕਿ ਪੰਜਾਬ ਸਰਕਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ
ਮਹੱਤਵਪੂਰਣ ਜਿੱਤ ਪ੍ਰਾਪਤ ਕੀਤੀ ਹੈ, ਸਵੀਕਾਰ ਕਰ ਲਿਆ ਹੈ ਦਿੱਲੀ ਗੁਰਦੁਆਰਾ ਚੋਣਾਂ ਸ਼੍ਰੋਮਣੀ
ਅਕਾਲੀ ਦਲ ਦਿੱਲੀ ਬਨਾਮ ਸ਼ੋਮਣੀ ਅਕਾਲੀ ਦਲ (ਬਾਦਲ) ਨਾ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਬਨਾਮ
ਪੰਜਾਬ ਸਰਕਾਰ ਸਨ। ਜਿਨ੍ਹਾਂ ਵਿੱਚ ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਿਰੁਧ
ਪੰਜਾਬ ਸਰਕਾਰ ਦੇ ਸਾਰੇ ਜਾਇਜ਼-ਨਾਜਾਇਜ਼ ਸਾਧਨ ਅਤੇ ਪੁਲਿਸ ਸਹਿਤ ਸਰਕਾਰ ਦਾ ਸਾਰਾ ਅਮਲਾ-ਫੈਲਾ ਤਕ
ਵਰਤਿਆ।
ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਹੁਣ ਇਹ ਦਿੱਲੀ ਸਰਕਾਰ ਅਤੇ ਦਿੱਲੀ ਗੁਰਦੁਆਰਾ ਚੋਣ
ਡਾਇਰੈਕਟੋਰੇਟ ਦੇ ਪਾਲੇ ਵਿੱਚ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਕੀਤੇ ਗਏ ਉਪ੍ਰੋਕਤ ਦਾਅਵੇ ਦੀ
ਰੋਸ਼ਨੀ ਵਿੱਚ ਫੈਸਲਾ ਕਰੇ ਕਿ ਧਾਰਮਕ ਸੰਸਥਾ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਹੋਈਆਂ ਇਹ ਚੋਣਾਂ
ਸੰਵਿਧਾਨਕ ਮਾਨਤਾਵਾਂ ਦੀ ਕਸੌਟੀ ਤੇ ਪੂਰਿਆਂ ਉਤਰਦੀਆਂ ਹਨ ਜਾਂ ਨਹੀਂ? ਉਨ੍ਹਾਂ ਦਿੱਲੀ ਗੁਰਦੁਆਰਾ
ਚੋਣ ਡਾਇਰੈਕਟੋਰੇਟ ਦੇ ਮੁਖੀਆਂ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਚੋਣ-ਚਿੰਨ੍ਹਾਂ ਦੀ ਵੰਡ ਦੇ ਸੁਆਲ
ਤੇ ਅਦਾਲਤ ਨੂੰ ਦਸਿਆ ਸੀ ਕਿ ਇਹ ਚਿੰਨ੍ਹ ਕੇਵਲ ਨਿਰੋਲ਼ ਧਾਰਮਕ ਜਥੇਬੰਦੀਆਂ ਨੂੰ ਹੀ ਅਲਾਟ ਹੋ ਸਕਦੇ
ਹਨ ਅਤੇ ਉਹੀ ਇਹ ਚੋਣਾਂ ਲੜਨ ਦੀਆਂ ਅਧਿਕਾਰੀ ਹਨ। ਇਸਦੇ ਨਾਲ ਹੀ ਉਨ੍ਹਾਂ ਪੁਛਿਆ ਕਿ ਕੀ ਇਸ ਸਥਿਤੀ
ਵਿੱਚ ਇੱਕ ਰਾਜਨੈਤਿਕ ਪਾਰਟੀ ਅਤੇ ਉਹ ਵੀ ਕਿਸੇ ਸਰਕਾਰ ਨੂੰ ਚੋਣ-ਚਿੰਨ੍ਹ ਅਲਾਟ ਕਰ ਦਿੱਲੀ
ਗੁਰਦੁਆਰਾ ਚੋਣਾ ਵਿੱਚ ਹਿਸਾ ਲੈਣ ਦੇਣ ਦਾ ਉਸ (ਚੋਣ ਡਾਇਰੈਕਟੋਰੇਟ) ਦਾ ਫੈਸਲਾ ਸੰਵਿਧਾਨਕ ਹੋ
ਸਕਦਾ ਹੈ?
ਸ. ਸਰਨਾ ਨੇ ਕਿਹਾ ਕਿ ਇਸਦੇ ਨਾਲ ਹੀ ਸਮੁਚੇ ਸਿੱਖ ਜਗਤ ਦੇ ਸਾਹਮਣੇ ਵੀ ਇਹ ਇੱਕ ਗੰਭੀਰ ਸੁਆਲ ਉਭਰ
ਕੇ ਆਇਆ ਹੈ ਕਿ ਕੀ ਪੰਜਾਬ ਸਰਕਾਰ ਨੇ ਦਿੱਲ਼ੀ ਗੁਰਦੁਆਰਾ ਚੋਣਾਂ ਵਿੱਚ ਖੁਲ੍ਹ ਕੇ ਹਿਸਾ ਲੈ
ਦੂਸਰੀਆਂ ਰਾਜਸੀ ਪਾਰਟੀਆਂ ਦੀਆਂ ਸਰਕਾਰਾਂ ਲਈ ਵੀ ਸਿੱਖਾਂ ਦੇ ਧਾਰਮਕ ਮਾਮਲਿਆਂ ਵਿੱਚ ਦਖਲ ਦੇਣ ਦਾ
ਰਾਹ ਨਹੀਂ ਖੋਲ੍ਹ ਦਿੱਤਾ? ਜੇ ਕਿਸੇ ਹੋਰ ਰਾਜਸੀ ਪਾਰਟੀ ਦੀ ਸ਼ਰਕਾਰ ਨੇ ਸਿੱਖਾਂ ਦੇ ਧਾਰਮਕ
ਮਾਮਲਿਆਂ ਵਿੱਚ ਦਖਲ ਦਿੱਤਾ ਤਾਂ ਕੀ ਸਿੱਖ ਜਗਤ ਉਸਦਾ ਵਿਰੋਧ ਕਰ ਸਕੇਗਾ?
(12/03/13)
ਪ੍ਰਿਤਪਾਲ ਸਿੰਘ
ਆਪ ਸਭ ਨੂੰ ਇਹ ਜਾਣ ਕੇ ਬਹੁਤ
ਖੁਸ਼ੀ ਹੋਵੇਗੀ ਕੀ thekhalsa.org
ਵਲੋਂ, ਸਿੱਖ ਬਚਿਆਂ ਦੇ ਆਨੰਦ ਕਾਰਜਾਂ ਲਈ ਸੰਜੋਗ ਦੇ ਨਾਮ
ਨਾਲ Sikh Matrimonial
ਪ੍ਰੋਜੇਕਟ ਸ਼ੁਰੂ ਕੀਤਾ ਗਿਆ ਹੈ |
ਜਿਸ ਬਾਰੇ ਵੇਰਵਾ ਇਸ ਤਰਾਂ ਹੈ:
ਸੰਜੋਗ ਸੇਵਾ, ਸਿੱਖ ਬੱਚੇ-ਬੱਚੀਆਂ ਦੇ ਆਨੰਦ ਕਾਰਜਾਂ ਲਈ ਸ਼ੁਰੂ ਕੀਤੀ ਗਈ ਹੈ | ਓਹ ਬੱਚੇ ਜੋ ਘੱਟ
ਤੋਂ ਘੱਟ ਸਾਬਤ ਸੂਰਤ ਤੇ ਨਸ਼ਿਆਂ ਤੋਂ ਰਹਿਤ ਹਨ, ਕੇਵਲ ਓਹਨਾ ਦਾ ਹੀ ਰਜਿਸ਼ਟ੍ਰੇਸ਼ਨ ਕੀਤਾ ਜਾਵੇਗਾ |
ਜੇ ਕੋਈ ਵੀਰ/ਭੈਣ ਆਪਣਾ ਮਨ ਅਜੇ ਨਸ਼ਿਆਂ ਤੋਂ ਦੂਰ ਨਹੀ ਕਰ ਪਾ ਰਹੇ, ਕਿਰਪਾ ਕਰਕੇ ਓਹ ਰਜਿਸ਼ਟ੍ਰੇਸ਼ਨ
ਫਾਰਮ ਨਾ ਭਰਣ, ਕਿਓਂਕਿ ਜੀਵਨ ਵਿਸ਼ਵਾਸ ਦੇ ਆਧਾਰ ਤੇ ਹੀ ਚਲਦਾ ਹੈ ਤੇ ਇਸ ਵੇਬਸਾਈਟ ਤੇ ਵਿਸ਼ਵਾਸ
ਕਰਕੇ ਕੇਵਲ ਓਹ ਹੀ ਆਉਂਦੇ ਹਨ ਜੋ ਆਪਣੇ ਜੀਵਨ-ਸਾਥੀ ਦੇ ਰੂਪ ਵਿਚ ਕਿਸੀ ਸਿੱਖ ਨੂੰ ਲਭ ਰਹੇ ਹਨ|
*ਸਿੱਖੀ ਜਾਤਾਂ-ਪਾਤਾਂ (ਜੱਟ,ਖਤਰੀ,ਭਾਪਾ, ਵਗੈਰਹ) ਵਿਚ ਵਿਸ਼ਵਾਸ ਨਹੀ ਰਖਦੀ ਤੇ ਇਸ ਪਲੇਟਫਾਰਮ ਤੇ
ਸਿੱਖ ਬਚੇ-ਬੱਚੀ ਦੀ ਜਾਤ-ਪਾਤ ਨੂੰ ਪ੍ਰੋਮੋਟ ਨਹੀ ਕੀਤਾ ਜਾਵੇਗਾ|
*ਜੇ ਕਿਸੀ ਦਾ ਆਨੰਦ ਕਾਰਜ ਹੋ ਜਾਂਦਾ ਹੈ ਤਾਂ ਓਹ ਸਾਨੂੰ ਜਰੂਰ ਸੂਚਿਤ ਕਰ ਦੇਵੇ ਤਾਂਕਿ ਉਸਦਾ
ਪ੍ਰੋਫਾਈਲ, ਇਸ ਵੇਬਸਾਈਟ ਵਿਚੋਂ ਹਟਾਯਾ ਜਾ ਸਕੇ|
*ਆਪਜੀ ਨੂੰ ਚੰਗੀ ਸਰਵਿਸ ਦੇਣ ਲਈ ਥੋੜੀ ਜੀ ਫੀਸ
(Rs. 1000/ਕੇਵਲ ਇੱਕ ਵਾਰ) ਰੱਖੀ ਗਈ ਹੈ, ਜੋਕਿ
ਓਦੋਂ ਤਕ ਰਹੇਗੀ ਜਦੋਂ ਤਕ ਬੱਚੇ ਜਾਂ ਬੱਚੀ ਆਨੰਦ ਕਾਰਜ ਨਹੀ ਹੋ ਜਾਂਦਾ|
ਸੰਜੋਗ ਦਾ ਲਿੰਕ Home
ਮੀਨੂ ਦੇ ਨਾਲ ਦਿੱਤਾ ਗਿਆ ਹੈ | ਤੁਸੀ ਇਸ ਲਿੰਕ
(http://www.thekhalsa.org/Matrimonial/)ਤੇ
ਕਲਿਕ ਕਰਕੇ ਵੀ visit
ਕਰ ਸਕਦੇ ਹੋ |
ਆਸ ਹੈ ਕੀ ਸਿੱਖ ਸੰਗਤਾਂ ਵਲੋਂ ਇਸ ਸੇਵਾ ਦਾ ਲਾਹਾ ਜਰੂਰ ਲਿਆ ਜਾਵੇਗਾ |
ਹੋਰ ਵਧੇਰੇ ਜਾਣਕਾਰੀ ਲਈ +917500414243 (ਪ੍ਰਿਤਪਾਲ ਸਿੰਘ) ਨਾਲ
ਫੋਨ ਤੇ ਗੱਲ ਕਰਕੇ ਲਈ ਜਾ ਸਕਦੀ ਹੈ |
(11/03/13)
ਚਰਨਜੀਤ ਸਿੰਘ ਬਰੈਂਮਪਟਨ
ਪ੍ਰਿਤਪਾਲ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
ਆਪਣਾ ਆਪਣਾ ਨਜਰੀਆ ਹੈ। ਮੇਰੇ ਲਈ ਜੋ ਮੌਲਿਕ ਸਵਾਲ ਸਨ, ਉਹ ਤੁਹਾਡੇ ਲਈ ਬਚਕਾਣੇ
ਸਵਾਲ ਹਨ। ਮੈਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਜੋ ਗੁਣ ਮੂਲ ਮੰਤਰ ਵਿੱਚ ਦਰਜ ਹਨ, ਉਹ ਕਿਉਂ
ਦਰਜ ਕੀਤੇ ਗਏ ਹਨ? ਉਹਦਾ ਮਕਸਦ ਕੀ ਹੈ? ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਇਹ ਸਿਰਫ ਰੱਬ ਪ੍ਰਤੀ
ਸਾਡੇ ਗਿਆਨ ਵਿੱਚ ਵਾਧਾ ਕਰਣ ਲਈ ਦਰਜ ਕੀਤੇ ਗਏ ਹਨ।
ਆਪ ਜੀ ਦਾ ਵਿਚਾਰ ਰਖਣ ਲਈ ਧੰਨਵਾਦ।
ਚਰਨਜੀਤ ਸਿੰਘ
ਬਰੈਂਮਪਟਨ
(11/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪੈਂਤੀ
ਅੱਖਰੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਊੜਾ ਉਠਦਿਆਂ ਰੱਬ ਦਾ ਨਾਮ ਲਈਏ, ਆੜਾ ਆਸਰਾ ਓਸ ਦਾ ਭਾਲੀਏ ਜੀ।
ਈੜੀ ਇਸ਼ਟ ਨੂੰ ਚਿਤ ਵਿੱਚ ਧਾਰੀਏ ਜੀ, ਸੱਸਾ ਸਾਹਾਂ ਵਿੱਚ ਓਸ ਨੂੰ ਢਾਲੀਏ ਜੀ।
ਹਾਹਾ ਹੋਰ ਨਾ ਕੋਈ ਏ ਓਸ ਬਾਝੋਂ, ਕੱਕਾ ਕੌਲ ਕੀਤਾ ਉਸ ਸੰਗ ਪਾਲੀਏ ਜੀ।
ਖੱਖਾ ਖਾਣ ਤੇ ਪੀਣ ਤਾਂ ਜੀਣ ਖਾਤਰ, ਗੱਗਾ ਨਾਮ ਦੀ ਭੱਠੀ ਮਨ ਗਾਲੀਏ ਜੀ।
ਘੱਘਾ ਘੁੰਮਦੀ ਬਦਲਦੀ ਰਹੇ ਦੁਨੀਆਂ, ਙੰਙਾਂ ਤੰਙ ਕਸਿਆ ਬੰਦਾ ਖਪੀ ਜਾਵੇ।
ਚੱਚਾ ਚੱਲਣਾ ਜੱਗ ਦਾ ਭਾਗ ਧੁਰ ਤੋਂ, ਛੱਛਾ ਛੁੱਟਦਾ ਨਾਮ ਜੋ ਜਪੀ ਜਾਵੇ।
ਜੱਜਾ ਜਾਣ ਕੇ ਅਹੰ ਵਿੱਚ ਫਸਣ ਲੱਗੇ, ਝੱਝਾ ਪਾਣੀ ਦੀ ਝੱਗ ਤੇ ਮਟਕਣਾ ਕੀ?
ਞੰਞਾ ਜੰਞ ਜੋ ਪਾਪਾਂ ਦੀ ਚੜ੍ਹੀ ਫਿਰਦੀ, ਟੈਂਕਾ ਟੱਲ ਫਿਰ ਸੱਚ ਦਾ ਖੜਕਣਾ ਕੀ?
ਠੱਠਾ ਠੱਗ ਨੇ ਪੰਜ ਜੋ ਜੱਗ ਜੂਝੇ, ਡੱਡਾ ਡੋਲਦੇ ਜੋ ਮੰਜ਼ਿਲ ਪਹੁੰਚਣਾ ਕੀ?
ਢੱਢਾ ਢੋਲ ਲੈ ਨਾਮ ਦਾ ਲਾ ਡੱਗਾ, ਣਾਣਾ ਪੀਣਕ ਇਸ ਨਾਮ ਦਾ ਟੁੱਟਣਾ ਕੀ?
ਤੱਤਾ ਤਪ ਕਰ ਸੁਰਤ ਰੱਬ ਨਾਲ ਜੋੜੋ, ਥੱਥਾ ਥਾਲ ਦਿਲ ਦਾ ਮੋਤੀ ਨਾਮ ਭਰੀਏ।
ਦੱਦਾ ਦੁੱਖ ਦੀ ਥਾਂ ਤੇ ਸੁੱਖ ਪਾਈਏ, ਧੱਧਾ ਧਿਆਨ ਪ੍ਰਮਾਤਮਾ ਵੱਲ ਧਰੀਏ।
ਨੰਨਾ ਨਾਮ ਦੇ ਬਿਨਾ ਜੱਗ ਝੂਠ ਜਾਣੋ, ਪੱਪਾ ਪੀਓ ਅੰਮ੍ਰਿਤ ਸੱਚੇ ਨਾਮ ਦਾ ਜੀ।
ਫੱਫਾ ਫਿਕਰ ਕਰੀਏ, ਨਹੀਓਂ ਨਾਮ ਜਪਿਆ, ਬੱਬਾ ਬੋਲ ਸੱਚਾ ਸੱਚੇ ਦਾਮ ਦਾ ਜੀ।
ਭੱਭਾ ਭੁੱਲਕੇ ਰੱਬ ਨੂੰ, ਮਿਲੇ ਭਟਕਣ, ਮੰਮਾ ਮਨ ਸੱਚਾ ਉਹਨੂੰ ਪਾਂਵਦਾ ਜੀ।
ਯਯਾ ਯੱਗ ਅੰਮ੍ਰਿਤ ਸੱਭੇ ਮਿਹਰ ਉਸਦੀ, ਰਾਰਾ ਰਿਸ਼ਮ ਚਮਕੇ ਵੇਲਾ ਸ਼ਾਮ ਦਾ ਜੀ।
ਲੱਲਾ ਲੱਖ ਇਸ ਜੱਗ ਦਾ ਮੋਹ ਪਾਲੋ, ਵਾਵਾ ਵਕਤ ਇਸ ਜੱਗ ਨੇ ਖਾ ਲਿਆ ਜੀ।
ੜਾੜਾ ਜੋੜ ਉਨ੍ਹਾਂ ਪਲਾਂ ਨੂੰ ਰੱਬ ਲੇਖੇ, ਪੈਂਤੀ ਅੱਖਰੀ ਸ਼ਬਦ ਮੋਹ ਪਾਲਿਆ ਜੀ।
(10/03/13)
ਪ੍ਰਿਤਪਾਲ ਸਿੰਘ
ਸ. ਚਰਨਜੀਤ ਸਿੰਘ ਬ੍ਰੈਂਪਟਨ ਜੀ ਦੇ, ਦੋ ਸਵਾਲਾਂ ਦੇ ਜਵਾਬ ।
ਬੜੀ ਹੈਰਾਨੀ ਦੀ ਗੱਲ ਹੈ ਕਿ ਸ. ਚਰਨਜੀਤ ਸਿੰਘ ਜੀ ਵਰਗੇ, ਪੰਥ ਦੇ ਮਹਾਨ
ਵਿਦਵਾਨ, ਦੋ ਬਚਕਾਨੇ ਸਵਾਲਾਂ ਵਿਚ ਅਟਕੇ ਪਏ ਹਨ |
ਉਨ੍ਹਾਂ ਦੇ ਸਵਾਲਾਂ ਦੇ ਜਵਾਬ ਇਸ ਤਰਾਂ ਹਨ, ਉਮੀਦ ਹੈ, ਮੌਡਰੇਟਰ ਜੀ ਮੇਰੇ
ਜਵਾਬਾਂ ਨੂੰ ਆਪਣੀ ਵੈਬਸਾਈਟ ਵਿਚ ਥਾਂ ਦੇ ਕੇ, ਮੈਨੂੰ ਸ਼ੁਕਰ ਗੁਜ਼ਾਰ ਬਨਾਉਣਗੇ ।
ਪਹਿਲਾ ਸਵਾਲ ਹੈ,
1) ਜਿਹੜਾ ਰੱਬ ਹਰ ਥਾਂ ਸਮਾਇਆ ਹੋਇਆ ਹੈ, ਉਸ ਰੱਬ ਨੂੰ ਜਦੋਂ ਖੋਜਣ ਦੀ
ਗੱਲ ਗੁਰਬਾਣੀ ਵਿੱਚ ਕੀਤੀ ਗਈ ਤਾ ਸਿਰਫ ਅੰਦਰੋਂ ਹੀ ਖੋਜਣ ਵਾਸਤੇ ਕਿਉਂ ਕਿਹਾ ਗਿਆ? ਬਾਹਰੋਂ ਕਿਉਂ
ਨਹੀਂ?
ਤੂਹੀ ਗ੍ਰਿਹਿ ਤੂਹੀ ਬਨਿ ਤੂਹੀ ਗਾਉ ਤੂਹੀ ਸੁਨਿ ॥ (213)
ਅਤੇ ਗੁਰਬਾਣੀ ਦਾ ਹੀ ਫੁਰਮਾਨ ਹੈ
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ
ਜੰਗਲੁ ਕਿਆ ਢੂਢੇਹਿ ॥੧੯॥ {ਪੰਨਾ 1378}
ਐਸਾ ਕਿਉਂ ਹੈ ਕਿ ਜਿਹੜਾ ਰੱਬ ਜੰਗਲਾਂ, ਪਹਾੜਾਂ ਪੱਥਰਾਂ ਵਿੱਚ ਵੀ ਵਸਦਾ
ਹੈ, ਉਸ ਨੂੰ ਜੰਗਲਾਂ, ਪਹਾੜਾਂ ਪੱਥਰਾਂ ਵਿੱਚ ਖੋਜਿਆ ਨਹੀਂ ਜਾ ਸਕਦਾ?
ਜਵਾਬ :- ਬੰਦਾ ਹਰ ਚੀਜ਼, ਆਪਣੇ ਤੋਂ ਨੇੜੇ-ਤੋਂ-ਨੇੜਿਉਂ ਹੀ ਭਾਲਣ ਦੀ
ਕੋਸ਼ਿਸ਼ ਕਰਦਾ ਹੈ, ਅਤੇ ਰੱਬ ਸਾਰੀ ਸ੍ਰਿਸ਼ਟੀ ਵਿਚ ਹੁੰਦੇ ਹੋਏ ਵੀ, ਬੰਦੇ ਦੇ ਸਭ ਤੋਂ ਨੇੜੇ, ਉਸ ਦੇ
ਮਨ ਵਿਚ ਵੀ ਹੈ, ਇਸ ਲਈ ਗੁਰਬਾਣੀ ਬੰਦੇ ਨੂੰ, ਬਾਹਰ ਟੱਕਰਾਂ ਮਾਰਨ ਨਾਲੋਂ, ਪਰਮਾਤਮਾ ਨੂੰ ਆਪਣੇ
ਮਨ ਵਿਚੋਂ ਹੀ ਭਾਲਣ ਦੀ ਤਾਕੀਦ ਕਰਦੀ ਹੈ ।
ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ, ਗੁਰਬਾਣੀ ਦੀ ਇਕ ਤੁਕ ਹੈ,
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥8॥ (141)
ਅਰਥਾਤ, ਹੇ ਨਾਨਕ, ਦੁਨੀਆ ਦਾ ਸਭ ਤੋਂ ਵੱਡਾ ਸੱਚ, ਹਮੇਸ਼ਾ ਕਾਇਮ ਰਹਣ
ਵਾਲਾ, ਸਭ ਨੂੰ ਦਾਤਾਂ ਦੇਣ ਵਾਲਾ ਇਕੋ-ਇਕ ਦਾਤਾਰ, ਪ੍ਰਭੂ ਹੀ ਹੈ । ਅਤੇ ਉਸ ਦੀ ਪਛਾਣ, ਉਸ ਦੀ
ਕੁਦਰਤ ਵਿਚੋਂ ਸਹਿਜੇ ਹੀ ਹੋ ਜਾਂਦੀ ਹੈ । ਮਤਲਬ ਗੁਰਬਾਣੀ ਇਹ ਤਸਦੀਕ ਕਰਦੀ ਹੈ ਕਿ, ਉਹ ਆਪਣੀ
ਕੁਦਰਤ ਵਿਚ ਹਰ ਥਾਂ ਵਸਿਆ ਹੋਇਆ ਹੈ, ਅਤੇ ਉਸ ਦੀ ਪਛਾਣ, ਉਸ ਦੀ ਕੁਦਰਤ ਵਿਚੋਂ ਸਹਜੇ ਹੀ ਕੀਤੀ ਜਾ
ਸਕਦੀ ਹੈ, ਕਿ ਉਹ ਇਕ ਹੋਂਦ ਵਾਲੀ ਹਸਤੀ ਹੈ ।
ਹੁਣ ਗੱਲ ਕਰਦੇ ਹਾਂ ਕਿ ਜਦ ਉਹ ਦੁਨੀਆ ਦੀ ਹਰ ਚੀਜ਼ ਵਿਚ ਹੈ ਤਾਂ, ਉਸ ਨੂੰ
ਮਨ ਵਿਚੋਂ ਹੀ ਲੱਭਣ ਦੀ ਗੱਲ ਕਿਉਂ ਕੀਤੀ ਗਈ ਹੈ ? ਦੁਨੀਆ ਦੀ ਇਹ ਸਾਰੀ ਖੇਡ, ਮਨ ਦੇ ਆਪਣੇ ਮੂਲ
ਨਾਲ ਇਕ-ਮਿਕ ਹੋ ਕੇ, ਆਵਾ ਗਵਣ ਤੋਂ ਮੁਕਤ ਹੋਣ ਦੀ ਹੈ । ਜਿਸ ਨੂੰ ਗੁਰੂ ਸਾਹਿਬ ਨੇ ਗੁਰੂ ਗ੍ਰੰਥ
ਸਾਹਿਬ ਜੀ ਦੀ ਪਹਿਲੀ ਬਾਣੀ ਦੀ, ਸਭ ਤੋਂ ਪਹਿਲੀ ਪਉੜੀ ਵਿਚ ਹੀ ਸਾਫ ਕੀਤਾ ਹੈ,
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਅਰਥਾਤ, ਮਨ ਅਤੇ ਪਰਮਾਤਮਾ ਦੇ ਵਿਚੋਂ, ਕੂੜ ਦੀ, ਮਾਇਆ ਦੀ, ਹਉਮੈ ਦੀ ਕੰਧ,
ਕਿਵੇਂ ਟੁੱਟੇ ? ਕਿਵੇਂ ਦੂਰ ਹੋਵੇ ? ਅਤੇ ਮਨ ਆਪਣੇ ਮੂਲ ਨਾਲ ਮਿਲ ਕੇ, ਆਪਣੀ ਅਸਲ ਜੋਤ ਨਾਲ
ਇਕ-ਮਿਕ ਹੋ ਕੇ, ਪ੍ਰਭੂ ਵਰਗਾ ਹੀ ਸਚਿਆਰ, ਕਿਵੇਂ ਹੋ ਸਕਦਾ ਹੈ ? ਅਤੇ ਅਗਲੀ ਤੁਕ ਵਿਚ ਹੀ ਜਵਾਬ
ਵੀ ਦਿੱਤਾ ਹੈ,
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥
ਹੇ ਨਾਨਕ ਇਸ ਦਾ ਜੋ ਢੰਗ, ਪਰਮਾਤਮਾ ਵਲੋਂ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ
ਮਿਥਿਆ ਗਿਆ ਹੈ, ਉਹ ਇਹ ਹੈ ਕਿ ਮਨ, ਉਸ ਰਜ਼ਾ ਦੇ ਮਾਲਕ ਦੇ ਹੁਕਮ ਵਿਚ ਚੱਲੇ । ਮਨ ਵੀ ਸਰੀਰ ਦੇ
ਅੰਦਰ ਹੀ ਹੈ ਅਤੇ ਪਰਮਾਤਮਾ ਵੀ ਸਰੀਰ ਰੂਪੀ ਹਰਿ-ਮੰਦਰ ਦੇ ਵਿਚ ਹੀ ਹੈ, ਇਸ ਲਈ ਗੁਰੂ ਸਾਹਿਬ ਨੇ
ਮਨ ਨੂੰ ਹਦਾਇਤ ਕੀਤੀ ਹੈ ਕਿ ਤੂੰ, ਬਾਹਰ ਧੱਕੇ ਖਾਣ ਨਾਲੋਂ, ਸਰੀਰ ਰੂਪੀ ਹਰਿ-ਮੰਦਰ ਦੇ ਅੰਦਰ ਹੀ
ਉਸ ਪ੍ਰਭੂ ਨੂੰ ਲੱਭ ਕੇ, ਉਸ ਨਾਲ ਇਕ-ਮਿਕ ਹੋ ਕੇ, ਉਸ ਵਰਗਾ ਹੀ ਸਚਿਆਰਾ ਹੋ ।
ਦੂਜਾ ਸਵਾਲ ਹੈ,
2) ਰੱਬ ਦੇ ਬੇਅੰਤ ਗੁਣਾਂ ਵਿਚੋਂ ਇੱਕ ਗੁਣ ਇਹ ਵੀ ਮੰਨਿਆ ਗਿਆ ਹੈ ਕਿ ਉਹ
ਹਰ ਥਾਂ ਸਮਾਇਆ ਹੋਇਆ ਹੈ। ਇਸ ਦਾ ਜਿਕਰ ਗੁਰਬਾਣੀ ਵਿੱਚ ਬਹੁਤ ਵਾਰੀ ਆਇਆ ਹੈ। ਫਿਰ ਇਤਨੇ ਅਹਿਮ
ਗੁਣ ਨੂੰ ਮੂਲ ਮੰਤਰ ਵਿੱਚ ਦਰਜ ਕਿਉਂ ਨਹੀਂ ਕੀਤਾ ਗਿਆ?
ਕੀ ਇਸ ਦਾ ਮਤਲਬ ਇਹ ਕੱਢਿਆ ਜਾਣਾ ਚਾਹੀਦਾ ਹੈ ਕਿ ਗੁਰਬਾਣੀ ਸਾਨੂੰ ਉਸ ਰੱਬ
ਨਾਲ ਜੋੜਨਾ ਚਾਹੁੰਦੀ ਹੈ ਜੋ ਜਾਗਦਾ ਹੈ? ਪੂਰਣ ਤੌਰ ਤੇ ਰੱਬ ਮਨੁਖਾਂ ਵਿੱਚ ਹੀ ਜਾਗਦਾ ਹੈ। ਤਾ ਕੀ
ਇਸ ਦਾ ਮਤਲਬ ਇਹ ਹੈ ਕਿ ਸਿਰਫ ਮਨੁਖ ਹੀ ਰੱਬ ਹੋ ਸਕਦਾ ਹੈ? ਕੀ ਗੁਰਬਾਣੀ ਸਾਨੂੰ ਇਹ ਪਰੇਰਦੀ ਹੈ
ਕਿ ਰੱਬ ਦੇ ਜੰਜਾਲ ਵਿਚੋਂ ਨਿਕਲ ਕੇ ਆਪ ਹੀ ਰੱਬੀ ਗੁਣ ਧਾਰਣ ਕਰੋ? ਜਾਂ ਤੇ ਆਪਣੀ ਹੀ ਖੋਜ ਕਰੋ
ਜਾਂ ਫਿਰ ਰੱਬ ਜਿਹੇ ਮਨੁਖਾਂ ਦੇ ਲੜ ਲੱਗੋ। ਜਿਵੇਂ ਕਿ ਭੱਟ ਸਾਹਿਬ ਕਹਿ ਰਹੇ ਹਨ:
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥੭॥੧੯॥ {ਪੰਨਾ
1409}
ਪੰਜਾਬੀ ਦੀ ਇਕ ਕਹਾਵਤ ਹੈ “ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ” ਦੁਖ ਇਸ
ਗੱਲ ਦਾ ਹੈ ਕਿ, ਜਿਸ ਬੰਦੇ ਨੂੰ ਘੁੰਤਰਾਂ ਕੱਢਣ ਲਈ ਬਹੁਤ ਕੁਝ ਪਤਾ ਹੈ, ਭੱਟਾਂ ਦੇ ਸਵਯਾਂ ਤੋਂ
ਪਹਿਲਾਂ ਦਾ ਸਭ ਕੁਝ ਪਤਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੱਖਰ ਬਾਰੇ ਹੀ ਨਹੀਂ ਪਤਾ ।
(ਵੈਸੇ ਮੈਂ ਇਹ ਨਹੀਂ ਮੰਨ ਸਕਦਾ ਕਿ ਉਨ੍ਹਾਂ ਨੂੰ ਇਸ ਬਾਰੇ ਨਹੀਂ ਪਤਾ, ਉਨ੍ਹਾਂ ਦਾ ਅਸਲੀ ਮਕਸਦ
ਕੀ ਹੈ ? ਇਹ ਦੋ-ਚਾਰ ਦਿਨਾਂ ਵਿਚ ਉਨ੍ਹਾਂ ਦੇ ਅਗਲੇ ਸਵਾਲਾਂ ਤੋਂ ਹੀ ਜ਼ਾਹਰ ਹੋ ਜਾਵੇਗਾ) ਪਰ ਮੈਂ
ਵੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ, ਉਨ੍ਹਾਂ ਦੀ ਤਸੱਲੀ ਕਰਾਉਣ ਲਈ ਨਹੀਂ ਦੇ ਰਿਹਾ । ਮੇਰਾ ਮਕਸਦ
ਸਿਰਫ ਭੋਲੇ-ਭਾਲੇ ਪਾਠਕਾਂ ਨੂੰ, ਜੋ ਗੁਰਬਾਣੀ ਨੂੰ ਸਮਝਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਮਝਾਉਣਾ
ਹੈ ।
ਗੁਰਬਾਣੀ ਦਾ ਪਹਿਲਾ ਅੱਖਰ ਹੈ “ ੴ ” ਜੋ ਦੋ ਅੱਖਰਾਂ ਦਾ ਸੁਮੇਲ ਹੈ, “ 1
” ਅਤੇ “ ਓਅੰਕਾਰ ”
“ 1 ” ਦਾ ਮਤਲਬ ਹੈ, ਉਹ ਕਰਤਾਰ, ਜਿਸ ਦੀ ਇਹ ਸਾਰੀ ਖੇਡ ਹੈ, ਉਹ ਇਕ ਤੇ
ਸਿਰਫ ਇਕ ਹੈ । ਉਹ ਇਕ ਇਹ ਸਾਰੀ ਖੇਡ ਕਿਵੇਂ ਚਲਾ ਰਿਹਾ ਹੈ ? ਇਸ ਨੂੰ ਸਮਝਾਉਣ ਦਾ ਹੀ ਢੰਗ ਹੈ “
ਓਅੰਕਾਰ ” ਅਰਥ ਹੈ ਇਹ ਦਿਸਦਾ ਸਾਰਾ ਸੰਸਾਰ, ਉਸ ਦੀ ਕੁਦਰਤ ਦਾ ਕਣ-ਕਣ ਉਸ ਦਾ ਆਪਣਾ ਹੀ ਆਕਾਰ ਹੈ,
ਉਹ ਇਸ ਸੰਸਾਰ ਨੂੰ ਚਲਾਉਣ ਲਈ, ਕਿਸੇ ਅਲੱਗ ਥਾਂ ਤੇ ਨਹੀਂ ਬੈਠਾ, ਬਲਕਿ ਹਰ ਕਿਸੇ ਦੇ ਵਿਚ ਵਿਆਪਕ
ਹੋ ਕੇ, ਆਪ ਹੀ ਇਹ ਸਾਰਾ ਸੰਸਾਰ ਚਲਾ ਰਿਹਾ ਹੈ ।
ਇਕ ਦੀ ਗੱਲ ਤਾਂ ਤੁਰਕਾਂ ਕੋਲ ਵੀ ਹੈ, ਪਰ ਓਅੰਕਾਰ ਦੀ ਅਣਹੋਂਦ ਵਿਚ ਉਹ .
ਮੁਹੱਮਦ ਜੀ ਤੇ ਹੀ ਅਟਕੇ ਪਏ ਹਨ । ਹਿੰਦੂਆਂ ਕੋਲ ਤਾਂ ਇਕ ਦੀ ਹੀ ਗੱਲ ਨਹੀਂ ਹੈ, ਓਅੰਕਾਰ ਦੀ ਗੱਲ
ਤਾਂ ਉਸ ਤੋਂ ਅਗਲੀ ਹੈ । ਏਸੇ ਨੂੰ ਦਰਸਾਉਂਦੀ, ਗੁਰਬਾਣੀ ਦੀ ਤੁਕ ਹੈ,
ਹਿੰਦੂ ਅੰਨਾੑ ਤੁਰਕੂ ਕਾਣਾ॥ ਦੁਹਾਂ ਤੇ ਗਿਆਨੀ ਸਿਆਣਾ ॥ (875)
ਅਰਥਾਤ, ਦੋਹਾਂ ਤੇ ਉਹ ਬੰਦਾ ਸਿਆਣਾ ਹੈ, ਜਿਸ ਨੂੰ “1“ ਦੀ ਵੀ ਸੋਝੀ ਹੈ
ਅਤੇ “ਓਅੰਕਾਰ” ਦੀ ਵੀ ਸੋਝੀ ਹੈ । ਅਤੇ ਇਹ “ ੴ ” ਸਾਡੇ ਵਿਦਵਾਨ ਜੀ ਵਲੋਂ ਕਹੇ ਗਏ “ਮੂਲ ਮੰਤਰ”
ਦਾ ਸਭ ਤੋਂ ਪਹਿਲਾ ਅੱਖਰ ਹੈ । ਜਿਸ ਨੇ ਸ਼ੁਰੂ ਵਾਲਾ ਅੱਖਰ ਵੀ ਨਹੀਂ ਸਮਝਿਆ, ਉਸ ਨੂੰ ਗੁਰਬਾਣੀ
ਸਿਧਾਂਤ ਬਾਰੇ ਅਜੀਬ ਜਿਹੇ ਮਤਲਬ ਕਢਣ ਦਾ ਕੋਈ ਹੱਕ ਨਹੀਂ ਹੈ ।
ਦਾਸਰਾ ਪ੍ਰਿਤਪਾਲ ਸਿੰਘ
(10/03/13)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਕੀ ਅੱਜ ਸਿੱਖ ਵੀ ਹਿੰਦੂ ਧਰਮ ਦੇ ਪੈਰੋਕਾਰਾਂ ਵਾਂਗਰ ਬਰਾਦਰੀਵਾਦ ਵਿਚ ਨਹੀਂ ਵੰਡੇ ਹੋਏ ?
ਕਹਿਣ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲੇ ਸਿੱਖ, ਬਰਾਦਰੀਵਾਦ ਵਿਚ ਵਿਸ਼ਵਾਸ਼
ਨਹੀਂ ਰੱਖਦੇ ਪਰ ਅਸਲੀਅਤ ਵਿਚ ਕੀ ਇਹ ਸੱਚ ਹੈ ? ਅਸੀਂ ਅੱਜ ਵੀ ਕੁਝ ਕੁ ਵਿਆਹ ਜੋ ਬੱਚੇ ਜਿੱਦ
ਕਰਕੇ ਕਰ ਲੈਣ ਉਹ ਵੱਖਰੀ ਗੱਲ ਹੈ ਨਹੀਂ ਤਾਂ ਜੱਟ ਸਿੱਖ ਮਾਪੇ, ਕਿਸੇ ਕੰਬੂਜ ਸਿੱਖ ਦੇ ਲੜਕੇ ਜਾਂ
ਲੜਕੀ ਨਾਲ ਸ਼ਾਦੀ ਨਹੀਂ ਕਰਦੇ । ਕੰਬੋਜ ਸਿੱਖ, ਜੱਟ ਸਿੱਖ ਨਾਲ ਨਹੀਂ ਚਾਹੁੰਦੇ । ਇਵੇਂ ਹੀ
ਰਾਮਗੜੀਆ ਬਰਾਦਰੀ ਵਾਲੇ, ਸੁਨਿਆਰੇ, ਭਾਪੇ, ਲੁਬਾਣੇ ਤੇ ਕੁਝ ਹੋਰ ਹੋਣਗੇ ਇਹ ਸਾਰੇ ਭਾਂਵੇਂ ਇਕੇ
ਹੀ ਗੁਰੂ ਦੇ ਸਿੱਖ ਆਖਦੇ ਹਨ ਪਰ ਆਪਣੇ ਬੱਚਿਆ ਦੇ ਰਿਸ਼ਤੇ ਵੇਲੇ ਆਪਣੀ ਬਰਾਦਰੀ ਤੋਂ ਬਾਹਰ ਕਰਨਾ
ਆਪਣੀ ਬੇਇੱਜਤੀ ਸਮਝਦੇ ਹਨ ।
ਆਪਾ ਗੁਰੂ ਸਾਹਿਬਾਨ ਨੂੰ ਸਾਰੇ ਸਿੱਖ ਤਾਂ ਮੰਨਦੇ ਹਨ ਪਰ ਕੀ ਅਸੀਂ ਦੂਸਰੀਆਂ ਬਰਾਦਰੀਆਂ ਵਾਲੇ
ਸੋਢੀਆਂ, ਬੇਦੀਆਂ ਨਾਲ ਆਪਣੇ ਬੱਚਿਆਂ ਦੀ ਸ਼ਾਦੀ ਕਰਵਾ ਕੇ ਖੁਸ਼ੀ ਮਹਿਸੂਸ ਕਰਦੇ ਹਾਂ ? ਜਿੰਨਾ ਕੁ
ਮੇਰੇ ਵੇਖਣ ਸੁਣਨ ਵਿੱਚ ਆਇਆ ਹੈ ਕਿ ਜੇ ਕੋਈ ਪ੍ਰੀਵਾਰ ਆਪਣੀ ਮਰਜੀ ਜਾਂ ਬੱਚਿਆਂ ਦੀ ਜਿੱਦ ਕਰਨ
ਕਰਕੇ ਆਪਣੀ ਬਰਾਦਰੀ ਤੋਂ ਬਾਹਰ ਸ਼ਾਦੀ ਕਰ ਵੀ ਦੇਂਦਾ ਹੈ ਤਾਂ ਦੋਹਾਂ ਬਰਾਦਰੀਆਂ ਵਾਲੇ ਲੋਕ ਗੱਲਾਂ
ਕਰਨੋ ਨਹੀਂ ਹੱਟਦੇ । ਅਜਿਹੇ ਲੋਕਾਂ ਨੇ ਭਾਂਵੇਂ ਕਦੀ ਰਹਿਤ ਮਰਯਾਦਾ ਵੀ ਨਾ ਪੜ੍ਹੀ ਹੋਵੇ ਸ੍ਰੀ
ਗੁਰੂ ਗ੍ਰੰਥ ਸਾਹਿਬ ਪੜ੍ਹਨਾ ਤਾਂ ਦੂਰ ਦੀ ਗੱਲ ਹੈ ।
ਕਈ ਸਿੱਖ ਆਖਦੇ ਹਨ ਕਿ ਆਪਣਾ ਪ੍ਰੀਵਾਰਕ ਨਾਂਅ (last
name) ਨਹੀਂ ਲਿਖਣਾ ਚਾਹੀਦਾ, ਪਰ ਕੀ ਆਪਣੇ ਨਾਂਅ
ਨਾਲ ਪ੍ਰੀਵਾਰਕ ਨਾਂਅ ਨਾਂ ਲਿਖਣ ਵਾਲੇ ਇਸ ਬਰਾਦਰੀਵਾਦ ਦੀ ਕੰਧ ਨੂੰ ਤੋੜ ਸਕੇ ਹਨ ਜਾਂ ਸਿਰਫ ਲਿਖਣ
ਤੇ ਕਹਿਣ ਤੀਕਰ ਹੀ ਸੀਮਤ ਹਨ ?
ਮੈਂ ਸੋਚ ਰਿਹਾ ਸਾਂ ਕਿ ਜੇਕਰ ਕੋਈ “ਗੋਰਾ”, ਸਿੱਖ ਬਣ ਜਾਵੇ ਤੇ ਫਿਰ ਸਿੱਖਾਂ ਵਿਚੋਂ ਆਪਣੇ
ਬੱਚਿਆਂ ਲਈ ਰਿਸ਼ਤਾ ਮੰਗੇ ਤੇ ਅੱਗੋਂ ਸਿੱਖ ਉਸਦੀ ਬਰਾਦਰੀ ਕਰਕੇ ਰਿਸ਼ਤਾ ਨਾਂ ਦੇਣ ਤਾਂ ਉਹ “ਗੋਰਾ”
ਸਿੱਖ ਬਣਕੇ ਕੀ ਫੱਖਰ ਮਹਿਸੂਸ ਕਰੇਗਾ ?
ਇਸ ਵਿਸ਼ੇ ਬਾਰੇ ਪਾਠਕਾਂ ਦੇ ਕੀ ਵਿਚਾਰ ਹਨ ਇਹ ਜਾਣਨ ਦੀ ਖਾਹਸ਼ ਨਾਲ ਮੈਂ ਆਪਣੇ ਇਹ ਮਾਮੂਲੀ ਜਿਹੇ
ਵਿਚਾਰ ਆਪ ਨਾਲ ਸਾਂਝੇ ਕੀਤੇ ਹਨ । ਆਸ ਹੈ ਕਿ ਸਿੱਖ ਮਾਰਗ ਦੇ ਸੂਝਵਾਨ ਪਾਠਕ ਇਸ ਵਿਸ਼ੇ ਬਾਰੇ ਆਪਣੇ
ਵਿਚਾਰਾਂ ਰਾਹੀਂ ਜ਼ਰੂਰ ਚਾਨਣਾ ਪਾਉਣਗੇ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ।
(10/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ
ਨਾਮ ਬਿਨਾ ਨਈਂ ਸਰਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੇ ਨਾਮ ਬਿਨਾ ਨਈਂ ਸਰਦਾ।
ਦਿਲ ਨੂੰ ਪਲ ਵੀ ਸ਼ਾਂਤ ਨਾ ਆਵੇ, ਮਨ ਧੀਰਜ ਨਈਂ ਧਰਦਾ।
ਲਗਦੈ ਅੰਦਰ ਅੱਗ ਬਲਦੀ ਏ, ਪੁੱਠੀ ਫਿਲਮ ਜਹੀ ਚਲਦੀ ਏ।
ਅੱਜ ਹੋਸ਼ ਨ ਸੋਚ ਕਲ ਦੀ ਏ, ਧੁੱਖ ਧੁੱਖ ਅੰਦਰ ਸੜਦਾ।
ਤੇਰੇ ਨਾਮ ਬਿਨਾ ਨਈਂ ਸਰਦਾ।
ਨਾਮ ਲਿਆਂ ਆਉਂਦਾ ਆਰਾਮ, ਸ਼ਾਂਤ ਚਿਤ ਤੇ ਮਨ ਬਿਸ਼ਰਾਮ।
ਸੇਵਾ ਕਰ ਸਕੀਏ ਨਿਸ਼ਕਾਮ, ਤਨ ਹਰ ਭਵ ਸਾਗਰ ਤਰਦਾ।
ਤੇਰੇ ਨਾਮ ਬਿਨਾ ਨਈਂ ਸਰਦਾ।
ਤ੍ਰਿਸ਼ਨਾ ਬੁਝਦੀ ਮੁਕਦੀ ਸੋਚ, ਸਾਈਂ ਮਿਲਣ ਦੀ ਰਹਿੰਦੀ ਲੋਚ,
ਭਟਕਣ ਤੋਂ ਮਨ ਲਈਏ ਬੋਚ, ਦਿਸਦਾ ਰਾਹ ਸੱਚੇ ਦੇ ਦਰ ਦਾ।
ਤੇਰੇ ਨਾਮ ਬਿਨਾ ਨਈਂ ਸਰਦਾ।
ਸਾਰੇ ਲਗਦੇ ਅਪਣੇ ਮਿੱਤ, ਪਿੱਛੇ ਰਹਿ ਜਾਏ ਅਪਣਾ ਹਿੱਤ,
ਭਲਾ ਸਭਸ ਦਾ ਲੋਚੇ ਚਿੱਤ, ਵੈਰ ਨਾ ਕੋਈ, ਮਨ ਨਾ ਡਰਦਾ।
ਤੇਰੇ ਨਾਮ ਬਿਨਾ ਨਈਂ ਸਰਦਾ।
ਹੁੰਦਾ ਉਹ ਹੀ ਜੋ ਤੂੰ ਚਾਹਵੇਂ, ਸਿਮਰਾਂ ਤਾਂ ਜੇ ਤੂੰ ਸਿਮਰਾਵੇਂ,
ਗੁਰ ਬਣ ਆਪੇ ਰਾਹੇ ਪਾਵੇਂ, ਮੈਂ ਤਾਂ ਚਾਕਰ ਤੇਰਾ ਬਰਦਾ।
ਤੇਰੇ ਨਾਮ ਬਿਨਾ ਨਈਂ ਸਰਦਾ
ਆਪੇ ਦੇਵੇਂ ਨਾਮ ਸਹਾਰਾ, ਆਪੇ ਬਖਸ਼ੇਂ ਅੰਮ੍ਰਿਤ ਧਾਰਾ,
ਲੜ ਲਾਵੇਂ ਅਪਣੇ ਕਰਤਾਰਾ, ਸੋ ਜੀਵੇ ਜੋ ਤੁਧ ਵਿੱਚ ਮਰਦਾ।
ਤੇਰੇ ਨਾਮ ਬਿਨਾ ਨਈਂ ਸਰਦਾ।
(10/03/13)
ਸੁਖਜੀਤ ਪਾਲ ਸਿੰਘ
‘ਨਾਨਕ’ ਸਰੂਪਾਂ ਨੂੰ ਗੁਰੂ ਕਹਿਣ ਦਾ ਵੱਲ ਗੁਰਬਾਣੀ ਖੁੱਦ ਆਪ ਸਿਖਾਉਂਦੀ ਹੈ।
ਭਾਗ ਛੇਵਾਂ
ਸੁਖਜੀਤ ਪਾਲ ਸਿੰਘ
ਨੇੜੇ ਸਿੰਘ ਸਭਾ ਗੁਰਦੁਆਰਾ
ਭੁੱਚੋ ਮੰਡੀ (ਬਠਿੰਡਾ)
ਮੋਬਾ: 98724-86992,
ਫੋਨ: 0164-5009492
ਜੇ ਮਨੁ ਹਰਿ ਸਿਉ ਬੈਰਾਗੀਐ ਭਾਈ ਦਰਿ ਘਰਿ ਸਾਚੁ
ਅਭੂਲੁ
ll (ਪੰਨਾ: ੬੩੭)
ਅਰਥ:- ਜੇ ਮਨ ਹਰੀ ਨਾਲ
ਪ੍ਰੇਮ ਲਾਵੇ ਤਾਂ ਹਰੀ ਦੇ ਮਹਲ ਦਰਬਾਰ ਵਿਚ ਸੱਚਾ ਤੇ
ਭੁੱਲ-ਰਹਿਤ
ਗਿਣਿਆ ਜਾਂਦਾ ਹੈ।
ਨਿਹਚਲ ਆਸਣੁ ਮਿਟੀ ਚਿੰਤ
ਨਾਹੀ ਡੋਲੇਤ ll ਭਰਮੁ
ਭੁਲਾਵਾ ਮਿਟਿ ਗਇਆ ਪ੍ਰਭ
ਪੇਖਤ ਨੇਤ ll੩ll ਬਿਲਾਵਲੁ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ: ੮੧੦)
ਅਰਥ:- ਤਿਨੋਂ ਕੀ ਅਚਲ ਸਰੂਪ ਮੇਂ ਇਸਥਿਤੀ ਹੋਇਕਰ ਸਭ ਚਿੰਤਾ ਮਿਟ ਜਾਤੀ ਭਈ ਹੈ, ਪੁਨਾ ਉਨ ਕਾ ਮਨ
ਕਭੀ ਡੁਲਾਇਮਾਨ ਨਹੀਂ ਹੋਤਾ ਹੈ ll
ਤਿਨੋਂ ਕਾ ਭਰਮ ਭੁਲਾਵਾ ਮਿਟ ਗਿਯਾ
ਹੈ, ਕਿਯੋਕਿ ਤਿਸ ਪ੍ਰਭੂ ਕੌ
ਆਪਨੇ ਨੇਤ੍ਰੋਂ ਸੇ ਤਿਨੋਂ ਨੇ ਦੇਖ ਲਿਆ ਹੈ ll
ਜੇਕਰ ਕਿਸੇ ਅਣਜਾਣ ਵਿਅਕਤੀ ਨੂੰ ਕਾਰ, ਜੀਪ ਜਾਂ ਕੋਈ ਹੋਰ ਵਹੀਕਲ ਚਲਾਉਣ ਨੂੰ ਮਿਲ ਜਾਵੇ ਪਰ ਉਸ
ਨੂੰ ਉਹ ਵਹੀਕਲ ਚਲਾਉਣੀ ਨਾਂ ਆਉਂਦੀ ਹੋਵੇ ‘ਤੇ ਉਸ ਵਹੀਕਲ ਦਾ ਇਕੱਲਾ ਹਾਰਨ ਵਜਾ ਕੇ ਜਾਂ ਕਿੱਸੇ
ਅਣਜਾਣ ਵਿਅਕਤੀ ਤੋਂ ਗੱਡੀ ਚਲਾਉਣ ਦੀਆਂ ਗੱਲਾਂ ਸੁਣ ਕੇ ਆਪਣੇ ਆਪ ਨੂੰ ਪੱਕਾ ਡਰਾਈਵਰ ਹੋਣ ਦੇ
ਦਾਵੇ ਕਰੇ ਤਾਂ ਉਸ ਵਿਆਕਤੀ ਨੂੰ ਕੀ ਕਿਹਾ ਜਾ ਸਕਦਾ ਹੈ? ਤਾਂ ਜਵਾਬ ਇਹ ਹੋਵੇਗਾ ਕਿ ਉਹ ਵਿਆਕਤੀ
ਡਰਾਈਵਰ ਨਹੀਂ ਹੈ। ਸੋ ਬਿਲਕੁੱਲ ਇਸੇ ਤਰਾਂ ਦੀ ਸੋਚ ਲੇ ਕੇ ਤੱਤ ਗੁਰਮਤਿ ਪਰਿਵਾਰ, ਗੁਰਮਤਿ ਦੇ
ਸਿਧਾਂਤਾਂ ਦੀ ਵਿਆਖਿਆ ਕਰਨ ਦੇ ਦਾਵੇ ਕਰਨ ਦਾ ਉਪਰਾਲਾ ਨਿਮਰਤਾ ਸਹਿਤ ਕਰ ਰਿਹਾ ਹੈ। ਜਿੱਥੇ
ਪਰਿਵਾਰ ਦੱਬੀ ਸੁਰ ਵਾਲੇ ਵਿਦਵਾਨ ਦੇ ਪ੍ਰਭਾਵ ਅੰਦਰ ਗੁਰੂ ਸਾਹਿਬਾਨਾਂ ਨੂੰ ਗੁਰੂ ਕਹਿਣ ਤੋਂ ਆਕੀ
ਹੋਇਆ ਬੈਠਾ ਹੈ, ਓਥੇ ਗੁਰੂ ਸਾਹਿਬਾਨਾਂ ਨੂੰ ਅਸਿਧੇ ਢੰਗ ਨਾਲ ਭੁਲਣਹਾਰ ਦੱਸਣ ਦਾ ਯਤਨ ਵੀ ਕਰ
ਰਿਹਾ ਹੈ, ਪਰਿਵਾਰ ਨੇ ਆਪਣੇ ਇੱਕ ਲੇਖ “ਆਓ,
ਸਿਧਾਂਤ-ਪੂਜ ਬਣੀਏ, ਬੰਦਾ-ਪੂਜ ਨਹੀਂ”
‘ਚ ਗੁਰਬਾਣੀ ਦੀ ਇੱਕ ਪੰਗਤੀ ਦੇ ਭਾਵ ਅਰਥ ਇਸ ਤਰਾਂ ਕੀਤੇ ਹਨ:-
ਭੂਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰ ll (ਅੰਕ ੬੧)
ਭਾਵ, ਇੱਕ ਅਕਾਲ ਪੁਰਖ ਤੋਂ ਸਿਵਾ ਹਰ ਕੋਈ ਭੁਲਣਹਾਰ, ਗਲਤੀਆਂ ਤੇ ਕਮਜ਼ੋਰੀਆਂ ਦਾ ਪੁਤਲਾ ਹੈ।
ਤੱਤ ਗੁਰਮਤਿ ਪਰਿਵਾਰ।
http://www.singhsabhausa.com/fullview.php?type=article&path=467
ਵਿਚਾਰ:- ‘ਹਰ ਕੋਈ ਭੁਲਣਹਾਰ’
ਤੋਂ ਭਾਵ ਆਪਣੇ ਗੁਰੂ ਸਾਹਿਬਾਨ ਵੀ ‘ਭੁਲਣਹਾਰ’ ਬਣਦਾ ਹੈ, ਜਦੋਂ ਇਸ ਨਵੇਂ ਦਰਸਾਏ ਗਏ ਸਿਧਾਂਤ ਦਾ
ਵਿਰੋਧ ਕਿਸੇ ਗੁਰਸਿਖ ਨੇ ਆਪਣੇ ਲੇਖ ਰਾਹੀਂ ਕੀਤਾ ਤਾਂ ਤੱਤ ਗੁਰਮਤਿ ਪਰਿਵਾਰ ਨੇ ਉਸ ਦਾ ਜਵਾਬ ਇਸ
ਤਰਾਂ ਦਿੱਤਾ:-
ਆਪਣੀ ਇਕ ਤਾਜ਼ਾ ਲਿਖਤ ਵਿਚ ਇਸ ਵਿਦਵਾਨ ਜੀ ਨੇ ‘ਭੁਲਣਹਾਰ’ ਦਾ ਮੁੱਦਾ ਉਠਾਉਂਦੇ ਹੋਏ ‘ਨਾਨਕ
ਸਰੂਪਾਂ’ ਨੂੰ ਭੁੱਲਣਹਾਰ ਮੰਨਣ ਦੀ ਗੱਲ ਕਰਨ ਦਾ ਇਸ਼ਾਰਾ ਸਾਡੇ ਵੱਲ ਕਰਦੇ ਹੋਏ, ਆਪਣੀ ਆਦਤ
ਅਨੁਸਾਰ, ਪਾਠਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੱਤ ਗੁਰਮਤਿ ਪਰਿਵਾਰ।
http://www.tattgurmatparivar.com/BindParticularEditorial.aspx?LekhID=160
ਵਿਚਾਰ:- ਹੁਣ ਪਾਠਕ ਖੁਦ ਆਪ
ਹੀ ਫੈਸਲਾ ਕਰ ਲੈਣ ਕੇ ਗੁੰਮਰਾਹ ਕੌਣ ਕਰ ਰਿਹਾ ਹੈ? ਜੇਕਰ ਤੱਤ ਗੁਰਮਤਿ ਪਰਿਵਾਰ ਸਪਸਟ ਤੋਰ ਇਹ ਆਖ
ਦਿੰਦਾ ਕਿ ਅਸੀਂ ਰੱਬ ਜੀ ਸਮੇਤ ‘ਨਾਨਕ’ ਸਰੂਪਾਂ ਨੂੰ ਵੀ ‘ਅਭੁਲ’ ਮੰਨਦੇ ਹਾਂ ਤਾਂ ਕੋਈ ਵਿਵਾਦ
ਨਹੀ ਹੋਣਾ ਸੀ, ਪਰ ਇਹ ਕਹਿਣਾ ਤਾਂ ਪਰਿਵਾਰ ਵਾਸਤੇ ਦੂਰ ਦੀ ਗੱਲ ਹੈ, ਕਿਉਂਕਿ ਤੱਤ ਗੁਰਮਤਿ
ਪਰਿਵਾਰ ਨੇ ਇਸ ਤੋਂ ਅਗਲੇ ਵਿਚਾਰਾਂ ‘ਚ ਗੁਰੂ ਸਾਹਿਬਾਨਾਂ ਨੂੰ ‘ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ
ਅਸਿੱਧੇ ਤੋਰ ‘ਭੁਲਣਹਾਰ’ ਕਿਹ ਦਿੱਤਾ, ਦੇਖੋ ਪਰਿਵਾਰ ਦੇ ਵਿਚਾਰ :-
ਦਿਮਾਗੀ ਘੁਣਤਰਾਂ ਦੀ ਥਾਂ ਇਸ ਵਿਸ਼ੇ ਵਿਚ ਗੁਰਬਾਣੀ ਦੀ ਸੇਧ ਸਮਝ ਲੈਣਾ ਜ਼ਿਆਦਾ ਲਾਹੇਵੰਦ ਹੋਵੇਗਾ।
ਇਕ ਗੁਰਬਾਣੀ ਵਾਕ ਹੈ:
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ll (ਪੰਨਾ 61)
ਸਿੱਖ ਕੌਮ ਵਿਚ ‘ਦੇਹਧਾਰੀ ਗੁਰੂ’ ਦੀ ਘਰ ਕਰ ਚੁੱਕੀ ਮਾਨਸਿਕਤਾ ਕਾਰਨ ਲਗਭਗ ਸਾਰੇ ਟੀਕਾਕਾਰ ਨੇ ਇਸ
ਤੁੱਕ ਦੇ ਅਰਥ ਕੁਝ ਇਸ ਤਰਾਂ ਕੀਤੇ ਹਨ:
ਸਿਰਫ ਪ੍ਰਭੂ (ਕਰਤਾਰ) ਅਤੇ ‘ਗੁਰੂ’ ਹੀ ਅਭੁੱਲ ਹਨ, ਬਾਕੀ ਸਭ ਭੁੱਲਣਹਾਰ ਹਨ।
ਕਿਉਂਕਿ ਮਨ ਵਿਚ ਧਾਰਨਾ ਬਣੀ ਹੋਈ ਹੈ ਕਿ ‘ਨਾਨਕ ਸਰੂਪ’ ‘ਗੁਰੂ’ ਹਨ, ਇਸ ਲਈ ਸ਼ਰਧਾ ਹੇਠ ਇਸ ਤੁੱਕ
ਦੇ ਗਲਤ ਅਰਥ ਕਰਦੇ ਹੋਏ, ਇਸ ਵਿਚ ‘ਗੁਰੂ ਕਰਤਾਰ’ ਨੂੰ ਵੱਖ ਵੱਖ ਕਰ ਲਿਆ ਗਿਆ। ਜਦਕਿ ਐਸਾ ਨਹੀਂ
ਹੈ। ਜੇ ਗੁਰਬਾਣੀ ਦੇ ਅਰਥ ਕਰਦੇ ਵਕਤ ਬਾਹਰੀ ਸ਼ਬਦ ਕੋਸ਼ਾਂ ਦੀ ਥਾਂ ਗੁਰਬਾਣੀ ਦੇ ਹੋਰ ਥਾਂ ਹਵਾਲੇ
ਵਿਚਾਰ ਲਏ ਜਾਣ ਤਾਂ ਭੁਲੇਖਾ ਲੱਗਣ ਦੇ ਚਾਂਸ ਘੱਟ ਹੁੰਦੇ ਹਨ। ਦੂਜਾ, ਅਰਥ ਕਰਦੇ ਸਮੇਂ ਆਪਣੀ
ਪੂਰਵ-ਮਾਨਤਾਵਾਂ ਦੀ ਪਕੜ ਤੋਂ ਛੁਟਕਾਰਾ ਪਾਉਣਾ ਵੀ ਜ਼ਰੂਰੀ ਹੈ।
ਉਪਰੋਕਤ ਗੁਰਵਾਕ ਦੇ ਭਾਵ ਨੂੰ ਖੋਲਦਾ ‘ਗੁਰਵਾਕ’ ਹੈ:
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ll (ਪੰਨਾ 1344)
ਇੱਥੇ ਸਪਸ਼ਟ ਹੈ ਕਿ ਇਕ ਕਰਤਾਰ ਪ੍ਰਭੂ ਤੋਂ ਇਲਾਵਾ ਸਾਰੇ ਭੁੱਲਣਹਾਰ ਹਨ। ਜੇ ਇਸ ਵਾਕ ਦੀ ਰੌਸ਼ਨੀ
ਵਿਚ ਉਪਰ ਦਿੱਤੇ ਗੁਰਵਾਕ ਨੂੰ ਸਮਝਣ ਦਾ ਯਤਨ ਕੀਤਾ ਹੁੰਦਾ ਤਾਂ ਸਪਸ਼ਟ ਹੋ ਜਾਣਾ ਸੀ, ਉੱਥੇ ਵੀ
‘ਗੁਰੂ ਕਰਤਾਰ’ ਦਾ ਮਤਲਬ ‘ਗੁਰੂ ਰੂਪ ਕਰਤਾਰ (ਪ੍ਰਭੂ)’ ਹੀ ਹੈ ਨਾ ਕਿ ‘ਪ੍ਰਭੂ ਅਤੇ ਸਾਡੇ ਮੰਨੇ
ਜਾਂਦੇ ਦੇਹਧਾਰੀ ਗੁਰੂ (ਨਾਨਕ ਸਰੂਪ ਅਤੇ ਗ੍ਰੰਥ)’ ਪਾਠਕ ਭੜਕਾਹਟ ਅਤੇ ਗੁੰਮਰਾਹ ਹੋਣ ਤੋਂ
ਬੱਚਣ ਲਈ ਇਹ ਵੀ ਚੇਤੇ ਰੱਖਣ ਕੇ ‘ਭੁਲਣਹਾਰ ਅਤੇ ਭੁਲੜ’ ਵਿਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ।
ਭੁਲਣਹਾਰ ਹੋਣ ਦਾ ਇਹ ਭਾਵ ਕਤਈ ਨਹੀਂ ਕਿ ਭੁੱਲ ਕੀਤੀ ਹੀ ਹੋਵੇ। ‘ਥੱਪੜ ਮਾਰ ਸਕਦਾ ਹੈ’ ਅਤੇ ‘ਥਪੜ
ਮਾਰਿਆ’ ਵਿਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ। ਤੱਤ ਗੁਰਮਤਿ ਪਰਿਵਾਰ।
http://www.tattgurmatparivar.com/BindParticularEditorial.aspx?LekhID=160
ਵਿਚਾਰ:- ਆਪਾਂ ਨੇ ਇਸੇ ਲੇਖ
ਲੜੀ ਦੇ ਪਹਿਲੇ ਭਾਗ ‘ਚ ਦੇਖਿਆ ਸੀ ਕਿ ਤੱਤ ਗੁਰਮਤਿ ਪਰਿਵਾਰ ਪਹਿਲਾਂ ਰੱਬ ਜੀ ਨਾਲ ਸਬੰਧਤ
ਪੰਗਤੀਆਂ ਨੂੰ ਗੁਰੂ ਸਾਹਿਬ ‘ਤੇ ਢੁਕਾਉਂਦਾ ਹੈ ‘ਤੇ ਫਿਰ ਰੱਬ ਜੀ ਨਾਲ ਸਬੰਧਤ ਗੁਰਬਾਣੀ ਪੰਗਤੀਆਂ
ਦੀ ਆੜ ਅੰਦਰ ਗੁਰੂਆਂ ਦੀ ਮਹਾਨ ਸ਼ਖਸੀਤ ਨੂੰ ਰੱਦ ਕਰਦਾ ਹੈ, ਇਹ ਹੈ ਪਰਿਵਾਰ ਦਾ ਅਸਿੱਧਾ ਢੰਗ, ਉਪਰ
ਤੱਤ ਗੁਰਮਤਿ ਪਰਿਵਾਰ ਨੇ ਗੁਰੂ ਸਾਹਿਬਾਨਾਂ ਨੂੰ ‘ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸੇ ਤਰੀਕੇ
ਨਾਲ ‘ਭੁਲਣਹਾਰ’ ਦੱਸਣ ਦਾ ਯਤਨ ਕੀਤਾ ਹੈ। ਜੇਕਰ ‘ਅਭੁਲ’ ਅਤੇ ‘ਭੁਲਣਹਾਰ’ ਵਾਲੇ ਵਿਸ਼ੇ ‘ਤੇ ਵੀ
ਪਰਿਵਾਰ ਦੀ ਨੀਅਤ ਠੀਕ ਹੁੰਦੀ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਣ ਅਧਿਐਨ ਕਰਕੇ ਆਪਣੇ
ਵਿਚਾਰ ਦਿੰਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਅੰਦਰ ‘ਅਭੁਲ’ ਸ਼ਬਦ ਕੁੱਲ 12 ਵਾਰੀ ‘ਤੇ ‘ਭੁੱਲ’
ਸ਼ਬਦ ਦੇ ਨਾਲ ਮਿਲਦੇ ਜੁਲਦੇ ਸ਼ਬਦ ਲਗਭਗ 458 ਵਾਰੀ ਆਏ ਹਨ, ਪਰ ਤੱਤ ਗੁਰਮਤਿ ਪਰਿਵਾਰ ਦਾ ਸਿਰਫ ਦੋ
ਗੁਰਬਾਣੀ ਪ੍ਰਮਾਣ ਲੇ ਕੇ ਇਹ ਨਿਸਕਰਸ਼ ਕੱਢਣਾ ਕਿ “ਇੱਕ ਅਕਾਲ ਪੁਰਖ ਤੋਂ ਸਿਵਾ ਹਰ ਕੋਈ ਭੁਲਣਹਾਰ,
ਗਲਤੀਆਂ ਤੇ ਕਮਜ਼ੋਰੀਆਂ ਦਾ ਪੁਤਲਾ ਹੈ।“ ਠੀਕ ਗੱਲ ਨਹੀਂ ਹੈ। ਕਿਉਂਕਿ ‘ਹਰ ਕੋਈ ਭੁਲਣਹਾਰ’ ਤੋਂ
ਭਾਵ ਆਪਣੇ ਗੁਰੂ ਸਾਹਿਬਾਨ ਵੀ ‘ਭੁਲਣਹਾਰ’ ਹਨ ਵੀ ਬਣਦਾ ਹੈ, ਜਿਸ ਨੂੰ ਕੋਈ ਵੀ ਸਿੱਖ ਨਹੀ ਮੰਨ
ਸਕਦਾ ਹੈ। ਦੂਜੀ ਗੱਲ ਇਹਨਾਂ ਦੀ ਜੱਥੇਬੰਦੀ ਦੇ ਨਾਮ ਅੱਗੇ ‘ਤੱਤ ਗੁਰਮਿਤ’ ਸ਼ਬਦ ਆਉਂਦਾ ਹੈ ਜਿਸ ਦਾ
ਭਾਵ ‘ਗੁਰਮਤਿ’ ਦਾ ‘ਤੱਤ ਸਾਰ’ ਕੱਢਕੇ ਸੰਗਤ ਦੇ ਸਹਾਮਣੇ ਰੱਖਣਾ ਹੁੰਦਾ ਹੈ। ਦੂਜਾ ‘ਤੱਤ’ ਤੋਂ
ਭਾਵ ‘ਗਾਗਰ ‘ਚ ਸਾਗਰ’ ਭਰਨਾ ਹੁੰਦਾ ਹੈ। ਪਰ ਪਰਿਵਾਰ ਨੇ ਆਪਣੀ ਸੰਸਥਾ ਦੇ ਨਾਮ ਵਾਲਾ ਫਰਜ ਕਦੇ ਵੀ
ਨਹੀ ਨਿਭਾਇਆ ਹੈ। ਪਰਿਵਾਰ ਤਾਂ ਪੰਥ ਅੰਦਰ ਨਵੇਂ ਤੋਂ ਨਵੇਂ ਵਿਵਾਦ ਛੇੜਦਾ ਰਹਿੰਦਾ ਹੈ। ਜਿਸ ਕਰਕੇ
ਕੌਮ ਦੇ ਵਿਦਵਾਨਾਂ ਦਾ ਲਗਭਗ 5 ਸਾਲ ਦਾ ਸਮਾਂ ਇਸ ਵਿਸਿਆਂ ਨੂੰ ਲੈ ਕੇ ਖਰਾਬ ਹੋਇਆ ਹੈ, ਜੇਕਰ ਇਹ
ਵਿਵਾਦ ਨਾ ਹੁੰਦੇ ਤਾਂ ਇਹੀ ਸਮਾਂ ਪੰਥ ਦੀ ਚੜਦੀ ਕਲਾ ਵਾਸਤੇ ‘ਤੇ ਸਰਬਤ ਭਲੇ ‘ਚ ਲੱਗਣਾ ਸੀ। ਖੈਰ
ਆਪਾ ਇਸ ਵਿਸ਼ੇ ਵੱਲ ਪਰਤਦੇ ਹਾਂ ਇਹ ਵਿਸ਼ਾ ਬਹੁਤ ਡੂੰਘਾ ਹੈ ‘ਤੇ ਇਸ ਵਿਸ਼ੇ ਉੱਪਰ ਡੂੰਘਾਈ ‘ਤੇ
ਬਿਬੇਕਬੁਧੀ ਨਾਲ ਵਿਚਾਰ ਕਰਨ ਤੇ ਹੀ ਸਾਨੂੰ ਇਸ ਵਿਸ਼ੇ ਦਾ ਤੱਤ ਸਾਰ ਸਮਝ ਆ ਸਕਦਾ ਹੈ। ਸੋ ਤੱਤ ਸਾਰ
ਕੱਢਣ ਲਈ ਆਪਾਂ ਗੁਰਬਾਣੀ ਪ੍ਰਮਾਣਾਂ ਨਾਲ ਸਮਝਣ ਦਾ ਯਤਨ ਕਰਾਂਗੇ ਕਿ ਆਪਣੇ ਗੁਰੂ ਸਾਹਿਬਾਨ
‘ਭੁਲਣਹਾਰ’ ਹਨ ਜਾਂ ਰੱਬ ਜੀ ਵਾਂਗੂੰ ਉਹ ਵੀ ‘ਅਭੁੱਲ’ ਹਨ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ
ਇਸ ਵਿਸ਼ੇ ਅੰਦਰ ਰੱਬ ਜੀ ਦੇ ਬਾਰੇ ਗੁਰਬਾਣੀ ਅੰਦਰ ਕੀ ਕਿਹਾ ਗਿਆ ਹੈ :-
ਕਰਤਾ ਆਪਿ ਅਭੁਲੁ ਹੈ ਨ
ਭੁਲੈ ਕਿਸੈ ਦਾ ਭੁਲਾਇਆ ll ਮਾਝ ਕੀ ਵਾਰ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੪੫ )
ਅਰਥ :- ਕਰਤਾ ਪਰਮੇਸਵਰ ਆਪ ਅਭੁਲ ਹੈ ਕਿਸੇ ਕਾ ਭੁਲਾਇਆ ਹੂਆ ਭੂਲਤਾ ਨਹੀਂ ।
ਟੀਕਾ ਫੀਰਦਕੋਟ ਵਾਲਾ।
ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ll ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ
ll ਗਉੜੀ ਕੀ ਵਾਰ ਮਹਲਾ ੪ ll (ਗੁਰੂ ਗ੍ਰੰਥ ਸਾਹਿਬ, ਪੰਨਾ: ੩੦੨)
ਅਰਥ :- ਹੇ (ਸ੍ਰਿਸ਼ਟੀ ਦੇ) ਰਚਨਹਾਰ! ਤੂੰ ਆਪ ਅਭੁੱਲ ਹੈਂ, ਭੁੱਲਣ ਵਿਚ ਨਹੀਂ ਆਉਂਦਾ । ਹੇ ਸੱਚੇ!
ਸਤਿਗੁਰੂ ਦੇ ਸ਼ਬਦ ਰਾਹੀਂ ਤੂੰ ਇਹ ਸਮਝਾਉਂਦਾ ਹੈਂ ਕਿ ਜੋ ਤੂੰ ਕਰਦਾ ਹੈਂ ਸੋ ਚੰਗਾ ਕਰਦਾ ਹੈਂ ।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਗੁਰਬਾਣੀ ਦੇ ਹਵਾਲਿਆਂ ਰਾਹੀ
ਆਪਾਂ ਸਮਝਿਆ ਹੈ ਕਿ ਰੱਬ ਜੀ ਕਦੇ ਵੀ ਕੋਈ ਭੁਲਣ ਵਾਲਾ ਕੰਮ ਨਹੀ ਕਰਦੇ ਹਨ ‘ਤੇ ਉਹ ਆਪ ਅਭੁਲ ਹਨ।
ਹੁਣ ਆਪਾਂ ਗੁਰਬਾਣੀ ਰਾਹੀਂ ਸਮਝਣ ਦੀ ਕੋਸਿਸ ਕਰਦੇ ਹਾਂ ਕਿ ਰੱਬ ਜੀ ਤਾਂ ਭੁਲਣਹਾਰ ਨਹੀ ਹਨ ਫਿਰ
ਭੁਲਣਹਾਰ ਕੌਣ ਹੈ। ਦੇਖਦੇ ਹਾਂ ਗੁਰਬਾਣੀ ਪ੍ਰਮਾਣ:-
ਇਹੁ ਜਗੁ ਮਾਇਆ ਮੋਹਿ
ਵਿਆਪਿਆ ਦੂਜੈ ਭਰਮਿ ਭੁਲਾਇ ll੪ll ਆਸਾ ਮਹਲਾ ੩ ll (ਗੁਰੂ ਗ੍ਰੰਥ ਸਾਹਿਬ, ਪੰਨਾ: ੪੩੦)
ਅਰਥ :- ਇਹ ਜਗਤ ਮਾਇਆ ਦੇ
ਮੋਹ ਵਿਚ ਫਸਿਆ ਰਹਿੰਦਾ ਹੈ (ਨਾਮ ਭੁਲ ਕੇ) ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ
।੪। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਐਸੇ ਭਰਮਿ ਭੁਲੇ ਸੰਸਾਰਾ
ll ਜਨਮੁ ਪਦਾਰਥੁ ਖੋਇ ਗਵਾਰਾ ll ਰਹਾਉ ll ਧਨਾਸਰੀ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ:
੬੭੬)
ਅਰਥ :—ਹੇ ਭਾਈ! ਮੂਰਖ ਜਗਤ
(ਮਾਇਆ ਦੀ) ਭਟਕਣਾ ਵਿਚ ਪੈ ਕੇ ਅਜੇ ਕੁਰਾਹੇ ਪਿਆ ਹੋਇਆ ਹੈ (ਕਿ ਆਪਣਾ) ਕੀਮਤੀ ਮਨੁੱਖਾ ਜਨਮ ਗਵਾ
ਰਿਹਾ ਹੈ ।ਰਹਾਉ। ਸਤਿਕਾਰਯੋਗ ਡਾ: ਸਾਹਿਬ ਸਿੰਘ
ਜੀ ਡੀ. ਲਿਟ.
ਸਾਧੋ ਇਹੁ ਜਗੁ ਭਰਮ ਭੁਲਾਨਾ ll ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ll੧ll
ਰਹਾਉ ll ਧਨਾਸਰੀ ਮਹਲਾ ੯ ll (ਗੁਰੂ ਗ੍ਰੰਥ ਸਾਹਿਬ, ਪੰਨਾ: ੬੮੪)
ਅਰਥ :— ਹੇ ਸੰਤ ਜਨੋ! ਇਹ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਿਆ ਰਹਿੰਦਾ ਹੈ ।
ਪ੍ਰਭੂ ਦੇ ਨਾਮ ਦਾ ਸਿਮਰਨ ਛੱਡੀ ਰੱਖਦਾ ਹੈ, ਤੇ, ਮਾਇਆ ਦੇ ਹੱਥ ਵਿਚ ਵਿਕਿਆ ਰਹਿੰਦਾ ਹੈ (ਮਾਇਆ
ਦੇ ਵੱਟੇ ਆਤਮਕ ਜੀਵਨ ਗਵਾ ਦੇਂਦਾ ਹੈ) ।੧।ਰਹਾਉ।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਆਪਾਂ ਨੂੰ ਗੁਰਬਾਣੀ ਅਨੁਸਾਰ
ਪਤਾ ਲੱਗਾ ਹੈ ਕਿ ਇਹ ਜਗਤ ਮਾਇਆ ਮੋਹ ‘ਤੇ ਭਰਮ ‘ਚ ਭੂਲਿਆ ਹੋਇਆ ਹੈ, ਹੁਣ ਆਪਾ ਗੁਰਬਾਣੀ ਰਾਹੀਂ
ਸਮਝਦੇ ਹਾਂ ਕਿ ਇਹ ਸੰਸਾਰ ਭੁਲਣਹਾਰ ਕਿਉਂ ਹੈ? ਦੇਖਦੇ ਹਾਂ ਗੁਰਬਾਣੀ ਪ੍ਰਮਾਣ:-
ਇਹੁ ਜਗੁ ਭੂਲਾ ਤੈਂ ਆਪਿ
ਭੁਲਾਇਆ ll ਇਕੁ ਵਿਸਾਰਿ ਦੂਜੈ ਲੋਭਾਇਆ ll ਮਾਝ ਮਹਲਾ ੩ ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੧੧)
ਅਰਥ:- (ਹੇ ਪ੍ਰਭੂ !) ਇਹ ਜਗਤ ਕੁਰਾਹੇ ਪਿਆ ਹੋਇਆ ਹੈ (ਪਰ ਇਸ ਦੇ ਕੀਹ ਵੱਸ?) ਤੂੰ ਆਪ ਹੀ ਇਸ
ਨੂੰ ਕੁਰਾਹੇ ਪਾਇਆ ਹੋਇਆ ਹੈ, ਤੈਨੂੰ ਇਕ ਨੂੰ ਭੁਲ ਕੇ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ ।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਮਾਇਆ ਲਗਿ ਭੂਲੋ ਸੰਸਾਰੁ ll ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ ਬਿਰਥਾ ਬਿਉਹਾਰ ll੧ll
ਰਹਾਉ ll ਭੈਰਉ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੧੪੩)
ਅਰਥ :- ਹੇ ਭਾਈ! ਜਗਤ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ । (ਪਰ ਜਗਤ ਦੇ ਭੀ
ਕੀਹ ਵੱਸ?) ਕੁਰਾਹੇ ਪਾ ਸਕਣ ਵਾਲੇ ਪਰਮਾਤਮਾ ਨੇ ਆਪ (ਹੀ ਜਗਤ ਨੂੰ) ਕੁਰਾਹੇ ਪਾਇਆ ਹੋਇਆ ਹੈ (ਇਸ
ਵਾਸਤੇ ਜਗਤ) ਵਿਅਰਥ ਵਿਹਾਰਾਂ ਵਿਚ ਹੀ ਮਗਨ ਰਹਿੰਦਾ ਹੈ ।੧।ਰਹਾਉ।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ ll੧੩ll ਮਾਰੂ ਸੋਲਹੇ ਮਹਲਾ ੩ ll (ਗੁਰੂ ਗ੍ਰੰਥ
ਸਾਹਿਬ, ਪੰਨਾ: ੧੦੬੧)
ਅਰਥ :— ਕਰਤਾਰ ਆਪ ਹੀ ਸਭ ਕੁਝ ਕਰਦਾ ਕਰਾਂਦਾ ਹੈ, ਆਪ ਹੀ ਭਟਕਣਾ ਵਿਚ ਪਾ ਕੇ ਕੁਰਾਹੇ ਪਾਈ ਰੱਖਦਾ
ਹੈ ।੧੩। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ.
ਲਿਟ.
ਆਪਿ ਭੁਲਾਇ ਆਪੇ ਮਤਿ ਦੇਵੈ ll੩ll ਗਉੜੀ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ: ੨੨੪)
ਅਰਥ:- ਪਰਮਾਤਮਾ ਆਪ ਹੀ ਭਲਾਉਂਦਾ ਹੈ ਅਤੇ ਆਪ ਹੀ ਅਕਲ ਦੇਂਦਾ ਹੈ।
ਆਪਾਂ ਨੇ ਗੁਰਬਾਣੀ ਰਾਹੀਂ
ਸਮਝਿਆ ਹੈ ਕਿ ਅਭੁਲ ਰੱਬ ਜੀ ਨੇ ਆਪ ਹੀ ਇਸ ਜਗਤ ਨੂੰ ਭੁਲਣਹਾਰ ਬਣਾਇਆ ਹੈ, ‘ਤੇ ਜਿੱਥੇ ਰੱਬ ਜੀ
ਆਪ ਭੁਲਾਉਂਦੇ ਹਨ, ਓਥੇ ਆਪ ਮਤਿ ਵੀ ਦਿੰਦੇ ਹਨ। ਹੁਣ ਆਪਾਂ ਗੁਰਬਾਣੀ ਅਨੁਸਾਰ ਸਮਝਦੇ ਹਾਂ ਕਿ ਇਸ
ਸੰਸਾਰ ਅੰਦਰ ਕਿਸ ਨੂੰ ਭੁਲਇਆ ਹੈ ‘ਤੇ ਕਿਸ ਨੂੰ ਮਤਿ ਦਿੱਤੀ (ਭਾਵ ਬੁਝਾਇਆ) ਹੈ। ਗੁਰਬਾਣੀ
ਪ੍ਰਮਾਣਾਂ ਰਾਹੀਂ ਪਹਿਲਾ ਦੇਖਦੇ ਹਾਂ ਕਿ ਕਿਸ ਨੂੰ ਭੁਲਾਇਆ ਹੈ :-
ਤਿਨਿ ਕਰਤੈ ਇਕੁ ਚਲਤੁ
ਉਪਾਇਆ ll ਅਨਹਦ ਬਾਣੀ ਸਬਦੁ ਸੁਣਾਇਆ ll
ਮਨਮੁਖਿ ਭੂਲੇ
ਗੁਰਮੁਖਿ ਬੁਝਾਇਆ ll ਕਾਰਣੁ ਕਰਤਾ
ਕਰਦਾ ਆਇਆ ll੧ll ਭੈਰਉ ਮਹਲਾ ੩ ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੧੫੪)
ਅਰਥ:- ਹੇ ਭਾਈ! (ਇਹ ਜਗਤ)
ਉਸ ਕਰਤਾਰ ਨੇ ਇਕ ਤਮਾਸ਼ਾ ਰਚਿਆ ਹੋਇਆ ਹੈ, (ਉਸ ਨੇ ਆਪ ਹੀ ਗੁਰੂ ਦੀ ਰਾਹੀਂ ਜੀਵਾਂ ਨੂੰ) ਇਕ-ਰਸ
ਵਲਵਲੇ ਵਾਲਾ ਗੁਰ-ਸ਼ਬਦ ਸੁਣਾਇਆ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਹੀ ਜੀਵਨ-ਰਾਹ
ਤੋਂ) ਖੁੰਝੇ ਰਹਿੰਦੇ ਹਨ, ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਪਰਮਾਤਮਾ ਆਤਮਕ ਜੀਵਨ ਦੀ) ਸੂਝ
ਬਖ਼ਸ਼ ਦੇਂਦਾ ਹੈ । ਇਹ ਸਬਬ ਕਰਤਾਰ (ਸਦਾ ਤੋਂ ਹੀ) ਬਣਾਂਦਾ ਆ ਰਿਹਾ ਹੈ ।੧।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਨੋਟ:- ਰੱਬ ਜੀ ਨੇ ਮਨਮੁਖ
ਨੂੰ ਭੁਲਾਇਆ ਹੈ, ਅਤੇ ਗੁਰਮੁਖ ਨੂੰ ਬੁਝਾਇਆ ਹੈ ਭਾਵ ਗੁਰਮੁਖ ਨੂੰ
ਭੁੱਲ-ਰਹਿਤ
ਕੀਤਾ ਹੈ।
ਮਨ ਅੰਤਰਿ ਹਉਮੈ ਰੋਗੁ ਹੈ
ਭ੍ਰਮਿ ਭੂਲੇ ਮਨਮੁਖ ਦੁਰਜਨਾ
ll ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ll੧ll ਗਉੜੀ ਕੀ ਵਾਰ ਮਹਲਾ ੪ll (ਗੁਰੂ ਗ੍ਰੰਥ
ਸਾਹਿਬ, ਪੰਨਾ: ੩੦੧)
ਅਰਥ:- ਜਿਨਾਂ ਦੇ ਮਨ ਵਿਚ ਹਉਮੈ ਦਾ ਰੋਗ ਹੈ, ਉਹ ਮਨ-ਦੇ-ਮੁਰੀਦ ਵਿਕਾਰੀ ਬੰਦੇ ਭਰਮ ਵਿਚ ਭੁੱਲੇ
ਹੋਏ ਹਨ । ਹੇ ਨਾਨਕ! ਇਹ ਹਉਮੈ ਦਾ ਰੋਗ ਸਤਿਗੁਰੂ ਨੂੰ ਮਿਲ ਕੇ ਤੇ ਸਤਸੰਗ ਵਿਚ ਰਹਿ ਕੇ ਦੂਰ ਕਰ
।੧। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਮਨਮੁਖ ਭੂਲੇ
ਬਿਖੁ ਲਗੇ ਅਹਿਲਾ ਜਨਮੁ ਗਵਾਇਆ ll
ਹਰਿ ਕਾ ਨਾਮੁ ਸਦਾ ਸੁਖ ਸਾਗਰੁ ਸਾਚਾ ਸਬਦੁ ਨ ਭਾਇਆ ll੭ll ਵਡਹੰਸ ਮਹਲਾ ੩ ll (ਗੁਰੂ ਗ੍ਰੰਥ
ਸਾਹਿਬ, ਪੰਨਾ: ੫੬੫)
ਅਰਥ:- ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ (ਆਤਮਕ ਮੌਤ
ਲਿਆਉਣ ਵਾਲੇ ਵਿਕਾਰਾਂ ਦੇ) ਜ਼ਹਿਰ ਵਿਚ ਮਸਤ ਰਹਿੰਦੇ ਹਨ, ਤੇ, ਕੀਮਤੀ ਮਨੁੱਖ ਜਨਮ ਗੰਵਾ ਲੈਂਦੇ ਹਨ
। ਸਦਾ ਹੀ ਸੁਖਾਂ ਨਾਲ ਭਰਪੂਰ ਹਰਿ-ਨਾਮ ਉਹਨਾਂ ਨੂੰ ਪਸੰਦ ਨਹੀਂ ਆਉਂਦਾ, ਸਦਾ-ਥਿਰ ਹਰੀ ਦੀ
ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਉਹਨਾਂ ਨੂੰ ਚੰਗਾ ਨਹੀਂ ਲੱਗਦਾ ।੭।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਭਰਮਿ ਭੁਲਾਣੇ ਸਿ ਮਨਮੁਖ
ਕਹੀਅਹਿ ਨਾ ਉਰਵਾਰਿ ਨ ਪਾਰੇ
ll੩ll ਬਿਲਾਵਲੁ ਮਹਲਾ ੩ ll (ਗੁਰੂ ਗ੍ਰੰਥ ਸਾਹਿਬ, ਪੰਨਾ: ੭੯੭)
ਅਰਥ:- ਜੇਹੜੇ ਬੰਦੇ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ, ਉਹ ਬੰਦੇ
ਮਨਮੁਖ ਕਹੇ ਜਾਂਦੇ ਹਨ (ਉਹ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬੇ ਰਹਿੰਦੇ ਹਨ) ਉਹ ਨਾਹ ਉਰਲੇ
ਪਾਸੇ ਜੋਗੇ ਅਤੇ ਨਾਹ ਪਾਰ ਲੰਘਣ ਜੋਗੇ ।੩।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਮਨਮੁਖ ਭੂਲੇ
ਕਾਹੇ ਆਏ ll ਨਾਮਹੁ ਭੂਲੇ ਜਨਮੁ ਗਵਾਏ ll੧ll ਬਸੰਤੁ ਮਹਲਾ ੩ ll (ਗੁਰੂ ਗ੍ਰੰਥ ਸਾਹਿਬ, ਪੰਨਾ:
੧੧੭੪)
ਅਰਥ:- ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ, ਨਾਮ ਤੋਂ ਖੁੰਝ ਕੇ ਜੀਵਨ
ਅਜਾਈਂ ਗਵਾ ਕੇ ਉਹ ਜਗਤ ਵਿਚ ਜਿਹੇ ਆਏ ਜਿਹੇ ਨਾਹ ਆਏ ।੧।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਨੋਟ:- ਜੇਕਰ ਤੱਤ ਗੁਰਮਤਿ
ਪਰਿਵਾਰ ਦੇ ਅਸਿੱਧੇ ਢੰਗ ਨਾਲ ਗੁਰੂ ਸਾਹਿਬਾਨਾਂ ਨੂੰ ‘ਭੁਲਣਹਾਰ’ ਦਰਸਾਉਣ ਨੂੰ ਮੰਨ ਲਈਏ ਤਾਂ
ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਗੁਰੂ ਸਾਹਿਬਾਨ ‘ਮਨਮੁਖ’ ਹਨ, ਕਿਉਂਕਿ ਗੁਰਬਾਣੀ ਮਨਮੁਖ ਨੂੰ
‘ਭੁਲਿੱਆ’ ਕਿਹ ਰਹੀ ਹੈ।
ਮਨਮੁਖਿ ਭੂਲੇ
ਆਵਹਿ ਜਾਹਿ ll (ਪੰਨਾ: ੮੪੦)
ਅਰਥ:- ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਤਮਕ ਤੋਰ ਤੇ) ਜਨਮ ਮਰਨ ਦੇ ਗੇੜ ‘ਚ ਪਏ ਰਹਿੰਦੇ
ਹਨ।
ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ
ਮਨਮੁਖ ਭੂਲੇ
ਜਾਂਹਿ ll੫੩ll ਸਲੋਕ ਮਹਲਾ ੩ ll
(ਗੁਰੂ ਗ੍ਰੰਥ ਸਾਹਿਬ, ਪੰਨਾ: ੧੪੧੯)
ਅਰਥ:- ਹੇ ਨਾਨਕ! ਗੁਰੂ ਦੀ ਸਰਨ ਤੋਂ ਬਿਨਾ ਸਦਾ-ਥਿਰ ਹਰਿ-ਨਾਮ ਨਹੀਂ ਮਿਲਦਾ । ਆਪਣੇ ਮਨ ਦੇ
ਪਿੱਛੇ ਤੁਰਨ ਵਾਲੇ ਮਨੁੱਖ (ਜ਼ਰੂਰ ਜ਼ਿੰਦਗੀ ਦੇ) ਗ਼ਲਤ ਰਸਤੇ ਤੇ ਪਏ ਰਹਿੰਦੇ ਹਨ ।੫੩।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਆਪਾਂ ਨੇ ਗੁਰਬਾਣੀ ਪ੍ਰਮਾਣਾਂ
ਨਾਲ ਸਮਝਿਆ ਹੈ ਕਿ ‘ਮਨਮੁਖ’ ਇਨਸਾਨ ਭੁੱਲਿਆ ਹੋਇਆ ਹੈ, ਹੁਣ ਆਪਾਂ ਗੁਰਬਾਣੀ ਪ੍ਰਮਾਣਾਂ ਰਾਹੀਂ
ਦੇਖਦੇ ਹਾਂ ਕਿ ਰੱਬ ਜੀ ਨੇ ਕਿਸੇ ਨੂੰ ਭੁੱਲ ਰਹਿਤ (ਭਾਵ ਅਭੁਲ) ਵੀ ਕੀਤਾ ਹੈ? ਦੇਖਦੇ ਹਾਂ
ਗੁਰਬਾਣੀ ਪ੍ਰਮਾਣ:-
ਜੇ ਮਨੁ ਹਰਿ ਸਿਉ
ਬੈਰਾਗੀਐ ਭਾਈ ਦਰਿ ਘਰਿ ਸਾਚੁ
ਅਭੂਲੁ
ll੩ll ਸੋਰਠਿ ਮਹਲਾ ੧ ll (ਗੁਰੂ
ਗ੍ਰੰਥ ਸਾਹਿਬ, ਪੰਨਾ: ੬੩੭)
ਅਰਥ:- ਜੇ ਮਨ ਹਰੀ ਨਾਲ ਪ੍ਰੇਮ ਲਾਵੇ ਤਾਂ ਹਰੀ ਦੇ ਮਹਲ ਦਰਬਾਰ ਵਿਚ ਸੱਚਾ ਤੇ
ਭੁੱਲ-ਰਹਿਤ ਗਿਣਿਆ ਜਾਂਦਾ ਹੈ।
ਸ਼ਬਦਾਰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ਼੍ਰੀ ਅਮ੍ਰਿਤਸਰ ਸਾਹਿਬ।
ਅਰਥ:- ਜੇਕਰ ਬੰਦਾ ਰੱਬ ਨਾਲ ਪ੍ਰੇਮ ਪਾ ਲਵੇ, ਹੇ ਵੀਰ! ਤਦ ਉਹ ਉਸ ਦੇ ਦਰਬਾਰ ਅਤੇ ਮੰਦਰ ਵਿੱਚ
ਸੱਚਾ ਅਤੇ ਭੁੱਲ-ਰਹਿਤ ਗਿਣਿਆ
ਜਾਂਦਾ ਹੈ।
ਟੀਕਾਕਾਰ ਸਤਿਕਾਰਯੋਗ ਸ੍ਰ: ਮਨਮੋਹਨ ਸਿੰਘ ਜੀ।
ਅਰਥ:- ਹੇ ਹਰੀ ਭਾਵਨੇ ਵਾਲੇ! ਜੇਕਰ ਮਨ ਤੇਰੇ ਸਾਥ (ਬੈਰਾਗੀਐ) ਵੈਰਾਗਵਾਨ ਅਰਥਾਤ ਤੇਰੇ ਵਿਜੋਗ ਕਾ
ਰੁਦਨ ਕਰੇ, ਤਬ ਤੁਝ ਸਚ ਸਵਰੂਪ ਕੋ (ਦਰਿ ਘਰਿ) ਰਿਦੈ ਕੇ ਅੰਤਰ ਜਾਣ ਕਰ
ਅਭੁਲ ਹੋ ਜਾਈਤਾ ਹੈ।
ਟੀਕਾ ਫਰੀਦਕੋਟ ਵਾਲਾ
ਜੋ ਕਿਛੁ ਕਰੇ ਸੁ ਆਪੇ
ਆਪੈ ll ਬੁਧਿ ਸਿਆਣਪ ਕਿਛੂ ਨ ਜਾਪੈ ll ਆਪਣਿਆ ਸੰਤਾ ਨੋ ਆਪਿ ਸਹਾਈ ਪ੍ਰਭਿ
ਭਰਮ ਭੁਲਾਵਾ ਲਾਹਿਆ ਜੀਉ
ll੩ll ਮਾਝ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੦੭)
ਅਰਥ:- ਜੋ ਕਿਛ ਕਰਤਾ ਹੈ, ਸੋ ਆਪ ਹੀ ਕਰਤਾ ਹੈ ll ਔਰ ਬੁੱਧੀ ਕੀ ਚਤੁਰਾਈ ਕਛੁ ਨਹੀਂ ਜਾਣੀਤੀ ll
ਜੋ (ਭਰਮ ਭੁਲਾਵਾ) ਭਰਮ ਰੂਪ
ਪੜਦਾ ਭੁਲਾਵਣੇ ਵਾਲਾ ਥਾ, ਸੋ ਲਾਹਿਆ ਹੈ,
ਪੁਨਾ ਤਿਨ ਆਪਣੇ ਸੰਤੋਂ ਕੋ ਪ੍ਰਭੂ ਆਪ ਸਹਾਇਤਾ ਕਰਨੇ ਵਾਲਾ ਹੂਆ ਹੈ l੩l
ਟੀਕਾ ਫਰੀਦਕੋਟ ਵਾਲਾ
ਨੋਟ:- ਗੁਰੂਆਂ ‘ਤੇ ਭਗਤਾਂ
ਨੂੰ ‘ਅਭੁਲ’ ਕਹਿਣ ਵਾਲੇ ਇਹੋ ਜਿਹੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਹੋਰ ਵੀ ਮੋਜੂਦ ਹਨ
‘ਤੇ ਅਨੇਕਾਂ ਹੀ ਹੋਣਗੇ, ਜੇਕਰ ਆਪਾਂ ਇਸ ਵਿਸ਼ੇ ਨੂੰ ਲੇ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ
ਕਰੀਏ ਤਾਂ ਸਾਨੂੰ ਪਿਊ ਦਾਦੇ ਦੇ ਖਜਾਨੇ ‘ਚੋ ਬਹੁਤ ਅਨਮੋਲ ਰਤਨ ਮਿਲ ਸਕਦੇ ਹਨ, ਬਸ ਲੋੜ ਹੈ ਸਾਡੇ
ਉੱਦਮ ਦੀ।
ਗਿਆਨੀਆ ਨੋ ਸਭੁ ਸਚੁ ਹੈ
ਸਚੁ ਸੋਝੀ ਹੋਈ ll ਓਇ ਭੁਲਾਏ
ਕਿਸੈ ਦੇ ਨ ਭੁਲਨੀ ਸਚੁ
ਜਾਣਨਿ ਸੋਈ ll੭ll ਆਸਾ ਮਹਲਾ ੩ ll (ਗੁਰੂ ਗ੍ਰੰਥ ਸਾਹਿਬ, ਪੰਨਾ: ੪੨੫)
ਅਰਥ:-ਗਿਆਨੀ ਪੁਰਖੋਂ ਕੋ ਸਭ ਸਥਾਨ ਮੇਂ ਸਚ ਹੀ ਪ੍ਰਤੀਤ ਹੋਤਾ ਹੈ, ਕਿਉਂਕਿ ਤਿਨ ਕੋ ਸਚ ਕੀ ਬੂਝ
ਭਲੀ ਹੈ ll ਉਹ ਫਿਰ ਕਿਸੀ ਕੇ ਭੁਲਾਏ ਨਹੀਂ ਭੂਲਤੇ ਹੈਂ ਔਰ ਸੋਈ ਸਚ ਸਵਰੂਪ ਕੋ ਜਾਣਤੇ ਹੈl੭l
ਟੀਕਾ ਫਰੀਦਕੋਟ ਵਾਲਾ
ਇਤਨੇ ਜਨਮ ਭੂਲਿ
ਪਰੇ ਸੇ ਜਾ ਪਾਇਆ ਤਾ ਭੂਲੇ
ਨਾਹੀ ll (ਪੰਨਾ: ੧੬੨)
ਭਾਵ ਅਰਥ:- ਮੈਂ (ਜਿਉਂਦੇ ਜੀ ਆਤਮਕ ਤੋਰ ਤੇ) ਬਹੁਤ ਜਨਮਾਂ ਦਾ ਭੁੱਲਿਆ ਹੋਇਆ ਸੀ, ਹੁਣ ਜਦੋਂ
(ਰੱਬ ਜੀ ਨੂੰ) ਪਾ ਲਿਆ ਹੈ ਤਾਂ ਮੈਂ ਹੁਣ ਭੁੱਲਿਆ ਹੋਇਆ ਨਹੀ ਹਾਂ (ਭਾਵ ਭੁੱਲ-ਰਹਿਤ ਹੋ ਗਿਆ
ਹਾਂ)।
ਮੈ ਪ੍ਰਭੁ ਸਚੁ ਪਛਾਣਿਆ
ਹੋਰ ਭੂਲੀ
ਅਵਗਣਿਆਰੇ ll (ਪੰਨਾ: ੫੮੪)
ਅਰਥ:- ਮੈਨੇ ਸਚ ਰੂਪ ਪ੍ਰਭੂ ਕੋ ਪਹਿਚਾਨਾ ਹੈ ਔਰ ਔਗਣਿਆਰ ਜੀਵ ਇਸਤ੍ਰੀ ਭੂਲੀ ਹੂਈ ਹੈ।
ਟੀਕਾ ਫਰੀਦਕੋਟ ਵਾਲਾ
ਜਾਂ ਤਿਸੁ ਭਾਵੈ ਤਾ ਲਾਗੈ ਭਾਉ ll
ਭਰਮੁ ਭੁਲਾਵਾ ਵਿਚਹੁ ਜਾਇ
ll ਉਪਜੈ ਸਹਜੁ ਗਿਆਨ ਮਤਿ ਜਾਗੈ ll ਗੁਰ ਪ੍ਰਸਾਦਿ ਅੰਤਰਿ ਲਿਵ ਲਾਗੈ ll੩ll ਸਿਰੀਰਾਗੁ ਭਗਤ ਕਬੀਰ
ਜੀ ll (ਗੁਰੂ ਗ੍ਰੰਥ ਸਾਹਿਬ, ਪੰਨਾ: ੯੨)
ਅਰਥ:- ਜੇ ਉਸ ਪ੍ਰਭੂ ਨੂੰ ਭਾਵੇ ਤਾਂ ਹੀ (ਜੀਵ ਦਾ) ਪਿਆਰ ਉਸ ਨਾਲ ਪੈਂਦਾ ਹੈ ਤੇ (ਇਸ ਦੇ) ਮਨ
ਵਿਚੋਂ ਭਰਮ ਤੇ ਭੁਲੇਖਾ ਦੂਰ ਹੁੰਦਾ ਹੈ, (ਜੀਵ ਦੇ ਅੰਦਰ) ਅਡੋਲਤਾ ਦੀ ਹਾਲਤ ਪੈਦਾ ਹੁੰਦੀ ਹੈ,
ਗਿਆਨ ਵਾਲੀ ਬੁੱਧ ਪਰਗਟ ਹੋ ਜਾਂਦੀ ਹੈ ਅਤੇ ਗੁਰੂ ਦੀ ਮਿਹਰ ਨਾਲ ਇਸ ਦੇ ਹਿਰਦੇ ਵਿਚ ਪ੍ਰਭੂ ਨਾਲ
ਜੋੜ ਜੁੜ ਜਾਂਦਾ
ਹੈ ।੩। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ.
ਲਿਟ.
ਮਾਲਿਨਿ ਭੂਲੀ ਜਗੁ
ਭੁਲਾਨਾ ਹਮ ਭੁਲਾਨੇ ਨਾਹਿ
ll ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ ll੫ll੧ll੧੪ll ਆਸਾ ਭਗਤ ਕਬੀਰ ਜੀ ll (ਗੁਰੂ
ਗ੍ਰੰਥ ਸਾਹਿਬ, ਪੰਨਾ: ੪੭੯ )
ਅਰਥ:- ਮਾਲਿਨੀ ਭੀ ਭੂਲੀ ਹੈ ਵਾ ਮਾਇਆ ਮੇਂ ਲੀਨ ਹੂਈ ਪੰਡਿਤੋਂ ਕੀ ਬੁਧੀ ਭੂਲੀ ਔਰ ਜਗਤ ਭੀ ਭੂਲਾ
ਹੈ, ਪਰੰਤੂ ਹਮ ਨਹੀ ਭੂਲੇ ll ਜੇ ਕਹੇ ਆਪ ਕੇਸੈ ਨਹੀਂ ਭੂਲੇ? ਤਿਸ ਪਰ ਕਬੀਰ ਜੀ ਕਹਤੇ ਹੈਂ: ਹਰੀ
ਬਿਆਪਕ ਰਾਜੇ ਨੇ ਕ੍ਰਿਪਾ ਕਰਕੇ ਹਮ ਰਾਖੇ ਹੈ ll
ਟੀਕਾ ਫਰੀਦਕੋਟ ਵਾਲਾ
ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ ll
ਅਉਰ ਦੁਨੀ ਸਭ ਭਰਮਿ ਭੁਲਾਨੀ
ਮਨੁ ਰਾਮ ਰਸਾਇਨ ਮਾਤਾ ll੪ll੩ll ਸਿਰੀਰਾਗੁ ਭਗਤ ਕਬੀਰ ਜੀ ll (ਗੁਰੂ ਗ੍ਰੰਥ ਸਾਹਿਬ, ਪੰਨਾ: ੯੨)
ਅਰਥ:- ਇਸ ਤਰਾਂ ਉਸ ਪ੍ਰਭੂ ਦੀ ਪਛਾਣ (ਮੇਰੇ ਅੰਦਰ) ਪਰਗਟ ਹੋ ਪਈ ਹੈ । ਪ੍ਰਭੂ ਦੇ ਪਿਆਰ ਵਿਚ
ਰੱਤੇ ਹੋਏ, ਹੇ ਕਬੀਰ ! (ਹੁਣ) ਆਖ ਕਿ ਹੋਰ ਸਾਰਾ ਜਗਤ ਤਾਂ ਭੁਲੇਖੇ ਵਿਚ ਭੁੱਲਾ ਹੋਇਆ ਹੈ (ਪਰ
ਪ੍ਰਭੂ ਦੀ ਮਿਹਰ ਨਾਲ) ਮੇਰਾ ਮਨ ਰਸਾਂ ਦੇ ਸੋਮੇ ਪ੍ਰਭੂ ਵਿਚ ਮਸਤ ਹੋਇਆ ਹੋਇਆ ਹੈ ।੪।੩।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਨਿਹਚਲ ਆਸਣੁ ਮਿਟੀ ਚਿੰਤ
ਨਾਹੀ ਡੋਲੇਤ ll ਭਰਮੁ
ਭੁਲਾਵਾ ਮਿਟਿ ਗਇਆ ਪ੍ਰਭ
ਪੇਖਤ ਨੇਤ ll੩ll ਬਿਲਾਵਲੁ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ: ੮੧੦)
ਅਰਥ:- ਤਿਨੋਂ ਕੀ ਅਚਲ ਸਰੂਪ ਮੇਂ ਇਸਥਿਤੀ ਹੋਇਕਰ ਸਭ ਚਿੰਤਾ ਮਿਟ ਜਾਤੀ ਭਈ ਹੈ, ਪੁਨਾ ਉਨ ਕਾ ਮਨ
ਕਭੀ ਡੁਲਾਇਮਾਨ ਨਹੀਂ ਹੋਤਾ ਹੈ ll ਤਿਨੋਂ ਕਾ ਭਰਮ ਜੰਨ ਭੁਲਾਵਾ ਮਿਟ ਗਿਯਾ ਹੈ, ਕਿਯੋਕਿ ਤਿਸ
ਪ੍ਰਭੂ ਕੌ ਆਪਨੇ ਨੇਤ੍ਰੋਂ ਸੇ ਤਿਨੋਂ ਨੇ ਦੇਖ ਲਿਆ ਹੈ ll
ਟੀਕਾ ਫਰੀਦਕੋਟ ਵਾਲਾ
ਆਪਾਂ ਨੇ ਗੁਰਬਾਣੀ ਅਨੁਸਾਰ ਸਮਝਿਆ ਹੈ ਕਿ ਜੋ ਮਨੁੱਖ ਰੱਬ ਜੀ ਦੇ ਰੰਗ ‘ਚ ਰਤੇ ਹੋਏ ਹਨ, ਰੱਬ
ਜੀ ਦੇ ਲੜ ਲੱਗ ਕੇ ਰੱਬੀ ਹੁਕਮ ‘ਚ ਚਲਦੇ ਹਨ ਉਹ ਭੁੱਲ-ਰਹਿਤ ਹੋ ਜਾਂਦੇ ਹਨ। ਸੋ ਉਪਰੋਤਕ
ਗੁਰਵਾਕਾਂ ਤੋਂ ਸਿੱਧ ਹੁੰਦਾ ਹੈ ਕਿ ਰੱਬ ਜੀ ਵਾਂਗੂੰ ਆਪਣੇ ਗੁਰੂ ਸਾਹਿਬਾਨ ‘ਤੇ ਗੁਰੂ ਗ੍ਰੰਥ
ਸਾਹਿਬ ਜੀ ਵੀ ‘ਅਭੁਲ’ ਹੀ ਹਨ। ਗੁਰੂ ਸਾਹਿਬਾਨ ‘ਤੇ ਗੁਰੂ ਗ੍ਰੰਥ ਸਾਹਿਬ ਜੀ ਤਾਂ ‘ਅਭੁਲ’ ਹਨ ਹੀ
ਪਰ ਜਿਹੜਾ ਗੁਰਸਿਖ ਗੁਰਬਾਣੀ ਹੁਕਮ ਰਾਹੀਂ ਆਪਣਾ ਜੀਵਨ ਗੁਰੂ ਅੱਗੇ ਸਮਰਪਤ ਕਰਕੇ ਰੱਬ ਜੀ ਨਾਲ
ਇਕਮਿਕ ਹੋ ਜਾਵੇਗਾ ਉਹ ਵੀ ‘ਅਭੁਲ’ ਹੋ ਜਾਵੇਗਾ।
ਇਸ ‘ਭੁਲਣ’ ਵਾਲੇ ਵਿਸ਼ੇ ਨਾਲ ਸਬੰਧਤ ਗੁਰਵਾਕਾਂ ਦੀ ਲੜੀ ਨੂੰ ਅੱਗੇ ਤੋਰਨ ਤੋਂ ਪਹਿਲਾਂ
ਆਪਾਂ ਕੁੱਝ ਵਿਚਾਰਾਂ ਸਾਝੀਆਂ ਕਰਦੇ ਹਾਂ, ਤੱਤ ਗੁਰਮਤਿ ਪਰਿਵਾਰ ਨੇ ਆਪਣੇ ਲੇਖ ਅੰਦਰ
‘ਭੁਲਣ ਵਿਚਿ ਕੀਆ ਸਭੁ ਕੋਈ ਕਰਤਾ
ਆਪਿ ਨ ਭੁਲੈ’ ਵਾਲੀ ਇਹ
ਪੰਗਤੀ ਅਧੂਰੀ ਲਈ ਹੈ, ਜੇਕਰ ਪਰਿਵਾਰ ਵੱਲੋਂ ਇਸ ਪੂਰੀ ਪੰਗਤੀ ਦੇ ਅਰਥ ਕੀਤੇ ਜਾਂਦੇ ਤਾਂ ਇਹ
ਵਿਵਾਦ ਹੋਣਾ ਹੀ ਨਹੀਂ ਸੀ। ਖੈਰ ਆਪਾ ਹੁਣ ਇਹ ਪੂਰੀ ਪੰਗਤੀ ‘ਤੇ ਇਸ ਪੰਗਤੀ ਵਾਲੇ ਸ਼ਬਦ ਦੀ ਰਹਾਉ
ਵਾਲੀ ਪੰਗਤੀ ਵੀ ਵਿਚਾਰ ਲੈਂਦੇ ਹਾਂ:-
ਕੋਈ ਜਾਣਿ ਨ ਭੂਲੈ ਭਾਈ
ll ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ll੧ll ਰਹਾਉ ll ਪ੍ਰਭਾਤੀ ਮਹਲਾ ੧ ll (ਗੁਰੂ
ਗ੍ਰੰਥ ਸਾਹਿਬ, ਪੰਨਾ: ੧੩੪੪)
ਅਰਥ:- ਹੇ ਭਾਈ! ਕੋਈ ਭੀ ਜੀਵ ਜਾਣ ਬੁੱਝ ਕੇ ਕੁਰਾਹੇ ਨਹੀਂ ਪੈਂਦਾ (ਜੀਵ ਦੇ ਵੱਸ ਦੀ ਗੱਲ ਨਹੀਂ)
। ਉਹੀ ਮਨੁੱਖ ਕੁਰਾਹੇ ਪੈਂਦਾ ਹੈ ਜਿਸ ਨੂੰ ਪਰਮਾਤਮਾ ਆਪ ਕੁਰਾਹੇ ਪਾਂਦਾ ਹੈ । ਉਹੀ ਮਨੁੱਖ (ਸਹੀ
ਜੀਵਨ-ਰਾਹ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਸਮਝ ਬਖ਼ਸ਼ਦਾ ਹੈ ।੧।ਰਹਾਉ।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਨੋਟ:-
‘ਬੂਝੈ ਜਿਸੈ ਬੁਝਾਈ’
ਤੋਂ ਭਾਵ ਰੱਬ ਜੀ ਸੱਚ ਦਾ ਗਿਆਨ ਦੇ ਕੇ ਭੁੱਲ-ਰਹਿਤ ਵੀ ਕਰਦੇ ਹਨ।
ਵਿਚਾਰ:- ਰਹਾਉ ਵਾਲੀ ਇਸ ਪੰਗਤੀ ਅੰਦਰ ਗੁਰੂ ਨਾਨਕ ਦੇਵ ਜੀ ਨੇ ਇਸ ਜਗਤ ਅੰਦਰ ਰੱਬ ਦੇ ਨਿਯਮ ਦੀ
ਜਾਣਕਾਰੀ ਦਿੱਤੀ ਹੈ ਕਿ ਰੱਬ ਜੀ ਆਪ ਹੀ ਲੋਕਾਈ ਨੂੰ ਭੁਲਾਉਦੇ ਹਨ 'ਤੇ ਆਪ ਹੀ ਬੁਝਾਉਂਦੇ ਵੀ ਹਨ।
ਇਸ ਸ਼ਬਦ ਅੰਦਰ ਪੋਰਾਣਿਕ ਕਥਾਵਾਂ (ਹਿੰਦੂ ਮਿਥਹਾਸ) ਦੇ ਹਵਾਲੇ ਦੇ ਕੇ ਸਮਝਾਇਆ ਗਇਆ ਹੈ ਕਿ ਇਹ ਜੋ
ਦੇਵੀ ਦੇਵਤਿਆਂ ਨੇ ਭੁੱਲਾਂ ਕੀਤੀਆਂ ਹਨ ਇਹ ਰੱਬ ਜੀ ਨੇ ਆਪ ਹੀ ਉਹਨਾਂ ਨੂੰ ਭੁਲਾਕੇ ਉਹਨਾਂ ਤੋਂ
ਇਹ ਭੁੱਲਾਂ ਕਰਾਈਆਂ ਹਨ, ‘ਤੇ ਫਿਰ ਛੇਵੇਂ ਪਦੇ ਅੰਦਰ ਗੁਰਸਿਖ ਨੂੰ ਰੱਬ ਜੀ ਦੀ ਸਦਾ ਸਰਨ ਅੰਦਰ
ਰਹਿਣ ਕਰਕੇ ਉਸਨੂੰ ਭੁਲਣ ਵਾਲੇ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਦੱਸਿਆ ਹੈ, ‘ਤੇ ਮਨਮੁਖ ਨੂੰ ਮੂਰਖ
(ਭਾਵ ਭੁਲਣਹਾਰ) ਕਿਹਾ ਗਿਆ ਹੈ:-
ਗੁਰਮੁਖਿ ਅਲਿਪਤੁ ਲੇਪੁ
ਕਦੇ ਨ ਲਾਗੈ ਸਦਾ ਰਹੈ ਸਰਣਾਈ ll ਮਨਮੁਖੁ ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ ll੬ll
ਪ੍ਰਭਾਤੀ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੩੪੪)
ਅਰਥ:- ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਜਗਤ ਵਿਚ ਨਿਰਲੇਪ ਰਹਿੰਦਾ ਹੈ, ਉਸ ਉਤੇ ਮਾਇਆ
ਦਾ ਪ੍ਰਭਾਵ ਨਹੀਂ ਪੈਂਦਾ, ਉਹ ਸਦਾ ਪਰਮਾਤਮਾ ਦੀ ਓਟ ਫੜਦਾ ਹੈ । ਪਰ ਆਪਣੇ ਮਨ ਦੇ ਪਿੱਛੇ ਤੁਰਨ
ਵਾਲਾ ਮੂਰਖ ਮਨੁੱਖ (ਜ਼ਿੰਦਗੀ ਵਿਚ) ਵੇਲੇ ਸਿਰ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਜਦੋਂ (ਆਪਣੀ ਇਸ
ਮੂਰਖਤਾ ਦੇ ਕਾਰਨ) ਦੁੱਖ ਵਿਚ ਫਸਦਾ ਹੈ ਤਾਂ ਹੱਥ ਮਲਦਾ ਹੈ ।੬।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਅਤੇ ਆਖਰੀ ਪਦੇ ਅੰਦਰ ਸਾਰੇ
ਸ਼ਬਦ ਦਾ ਤੱਤ ਸਾਰ ਇਸ ਤਰਾਂ ਦਿੱਤਾ ਹੈ:-
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ll ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ
ਅਘੁਲੈ* ll੮ll੪ll ਪ੍ਰਭਾਤੀ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੩੪੪)
ਪਦ ਅਰਥ:- ਨਿਸਤਾਰਾ—ਵਿਕਾਰਾਂ ਤੋਂ ਖ਼ਲਾਸੀ । ਅਘੁਲੈ—ਖ਼ਲਾਸੀ ਪ੍ਰਾਪਤ ਕਰਦਾ ਹੈ ।੮।
ਅਰਥ:- ਕਰਤਾਰ ਆਪ ਕਦੇ ਗ਼ਲਤੀ ਨਹੀਂ ਖਾਂਦਾ ਪਰ ਹਰੇਕ ਜੀਵ ਜੋ ਉਸ ਨੇ ਪੈਦਾ ਕੀਤਾ ਹੈ ਭੁੱਲਾਂ ਵਿਚ
ਫਸਦਾ ਰਹਿੰਦਾ ਹੈ । ਹੇ ਨਾਨਕ! ਸਦਾ-ਥਿਰ ਰਹਿਣ ਵਾਲੇ
ਪਰਮਾਤਮਾ ਦੇ ਨਾਮ ਵਿਚ ਜੁੜਿਆਂ ਇਹਨਾਂ
ਭੁੱਲਾਂ ਤੋਂ ਬਚ ਸਕੀਦਾ ਹੈ।
ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ ਪੈਣ ਤੋਂ ਬਚਦਾ ਹੈ ।੮।੪।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਸੋ ਇਸ ਅਸਟਪਦੀ ਦੇ ਆਖਰੀ ਪਦੇ
ਅੰਦਰ ਮੁਨੱਖ ਨੂੰ ਭੁਲ-ਰਹਿਤ ਹੋਣ ਦਾ ਰਾਹ ਅਭੁਲ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ। ਹੁਣ ਪਰਿਵਾਰ
ਆਪ ਹੀ ਦੱਸੇ ਕੇ ਇਹ ਆਖਰੀ ਪਦੇ ਦਾ ਬਾਕੀ ਅੱਧਾ ਹਿੱਸਾ
‘ਨਾਨਕ ਸਚਿ ਨਾਮਿ ਨਿਸਤਾਰਾ ਕੋ
ਗੁਰ ਪਰਸਾਦਿ ਅਘੁਲੈ’
ਸੰਗਤ ਤੋਂ ਕਿਉਂ ਲੁਕਾਇਆ ਗਿਆ? ਕੀ ਇਹ ਗਲਤੀ ਅਣਜਾਣੇ ‘ਚ ਹੋਈ ਹੈ ਕਿ ਜਾਣ ਬੁੱਝ ਕੇ ਕੀਤੀ ਗਈ ਹੈ?
*
ਅਘੁਲੈ/ ਅਘੂਲੇ [ ਕ੍ਰਿ:।
ਦੇਸ ਭਾਸ਼ਾ, ਘੁਲਨਾ=ਰਲ ਮਿਲ ਜਾਣਾ, ਜਿਸ ਤਰਾਂ ਪਾਣੀ ਵਿਚ ਖੰਡ ਘੁਲ ਜਾਂਦੀ ਹੈ। ਹੁਣ ਜੁ ਖੰਡ ਪਾਣੀ
ਵਿਚੋਂ ਫੇਰ ਕੱਢ ਲਈਏ ਤਾਂ ਏਹ ਅਘੁਲਨਾ ਹੈ, ਘੁਲਨ ਦੇ ਉਲਟ। ਤਿਉਂ ਜੋ ਸੰਸਾਰ ਸਾਗਰ ਵਿਚ ਘੁਲ
ਮਿਲਕੇ ਮਾਇਆ ਨਾਲ ਤਦਰੂਪ ਹੋ ਚੁੱਕੇ ਹਨ ਓਹ ਅਘੁਲੇ ਹੋ ਜਾਣ, ਨਿਖੜ ਕੇ ਅਸਲੀ ਆਤਮ ਸਰੂਪ ਵਿਚ ਆ
ਜਾਣ ] ਛੁਟੀਦਾ ਹੈ, ਬਚੀਦਾ ਹੈ, ਮੁੱਕਤ ਹੋਈਦਾ ਹੈ। ਯਥਾ- “ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ
ਪਰਸਾਦਿ ਅਘੁਲੈ “ (੧੩੪੪), ਕੋਈ ਗੁਰਪ੍ਰਸਾਦ ਕਰਕੇ ਸੱਚ ਨੂੰ ਲੈ ਕੇ ਜਗਤ ਤੋਂ (ਅਘੁਲੈ) ਛੁੱਟ
ਜਾਂਦੇ ਹੈ, ਭਾਵ ਮੁਕਤ ਹੁੰਦਾ ਹੈ।
ਅਘੁਲੀਐ [ ਕ੍ਰਿ:। ਦੇਖੋ, ‘ਅਘੁਲੇ ਦੀ ਵਿਤਪਤੀ' ] ਛੁਟਣਾ, ਮੁਕਤ ਹੋਣਾ। ਯਥਾ-“ਧੂੜਿ ਤਿਨ੍ਰਾ ਕੀ
ਅਘੁਲੀਐ ਭਾਈ ਸਤਸੰਗਤਿ ਮੇਲਿ ਮਿਲਾਇ”(੧੧੭੭), ਤਿਨ ਸੰਤਾਂ ਦੀ ਧੂੜੀ ਕਰਕੇ ਛੁਟੀਏ।
ਪੰਨਾ-੧੬, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼, ਸਤਿਕਾਰਯੋਗ
ਭਾਈ ਵੀਰ ਸਿੰਘ ਜੀ।
ਅਘੁਲ. ਵਿ- ਮੁਕਤ.
ਨਿਰਬੰਧ. ਦੇਖੋ ਅਘੁਲਨਾ.
ਅਘੁਲਨਾ. ਕ੍ਰਿ – ਛੁਟਕਾਰਾ ਪਾਉਣਾ. ਮੁਕਤ ਹੋਣਾ। “ਤਿਨ ਕੀ ਧੂੜਿ ਅਘੁਲੀਐ” (ਉਅੰਕਾਰ) 2.
ਨਿਰਾਲੇ ਹੋਣਾ. ਵੱਖ (ਅਲਗ) ਹੋਣਾ. “ਕੋ ਗੁਰ ਪਰਸਾਦਿ ਅਘੁਲੈ “ (ਪ੍ਰਭਾ ਮ:੧).
ਪੰਨਾ-44, ਮਹਾਨ ਕੋਸ਼, ਸਤਿਕਾਰਯੋਗ ਭਾਈ ਕਾਨ• ਸਿੰਘ ਨਾਭਾ
ਜੀ।
ਹੁਣ ਆਪਾਂ ਕੁੱਝ ਹੋਰ
ਗੁਰਬਾਣੀ ਪ੍ਰਮਾਣ ਦੇਖਦੇ ਹਾਂ ਜਿਸ ਤੋਂ ਇਹ ਸਿੱਧ ਹੋ ਜਾਵੇਗਾ ਕਿ ਰੱਬ ਜੀ ਤੋਂ ਇਲਾਵਾ ‘ਗੁਰੂ’ ਵੀ
ਅਭੁਲ ਹਨ:-
ਭੂਲੇ ਮਾਰਗੁ ਜਿਨਹਿ
ਬਤਾਇਆ ll ਐਸਾ ਗੁਰੁ ਵਡਭਾਗੀ ਪਾਇਆ ll੧ll ਬਿਲਾਵਲੁ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ:
੮੦੩)
ਅਰਥ:- (ਹੇ ਮਨ!) ਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ, ਜਿਹੜਾ (ਜੀਵਨ ਦੇ ਸਹੀ ਰਸਤੇ
ਤੋਂ) ਖੁੰਝੇ ਜਾ ਰਹੇ ਮਨੁੱਖ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਦੱਸ ਦੇਂਦਾ ਹੈ ।੧।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਭੂਲੇ ਕਉ ਗੁਰਿ ਮਾਰਗਿ
ਪਾਇਆ ll ਅਵਰ ਤਿਆਗਿ ਹਰਿ
ਭਗਤੀ ਲਾਇਆ ll ਜਨਮ ਮਰਨ ਕੀ ਤ੍ਰਾਸ ਮਿਟਾਈ ll ਗੁਰ ਪੂਰੇ ਕੀ ਬੇਅੰਤ ਵਡਾਈ ll੨ll ਗੋਂਡ ਮਹਲਾ ੫
ll (ਗੁਰੂ ਗ੍ਰੰਥ ਸਾਹਿਬ, ਪੰਨਾ: ੮੬੪)
ਅਰਥ:- ਹੇ ਭਾਈ! ਪੂਰੇ ਗੁਰੂ ਦੀ ਵਡਿਆਈ ਦਾ ਅੰਤ ਨਹੀਂ ਪੈ ਸਕਦਾ । ਕੁਰਾਹੇ ਜਾ ਰਹੇ ਮਨੁੱਖ ਨੂੰ
ਗੁਰੂ ਨੇ (ਹੀ ਸਹੀ ਜੀਵਨ ਦੇ) ਰਸਤੇ ਉਤੇ (ਸਦਾ) ਪਾਇਆ ਹੈ, ਹੋਰ (ਦੇਵੀ ਦੇਵਤਿਆਂ ਦੀ ਭਗਤੀ) ਛਡਾ
ਕੇ ਪਰਮਾਤਮਾ ਦੀ ਭਗਤੀ ਵਿਚ ਜੋੜਿਆ ਹੈ (ਤੇ, ਇਸ ਤਰਾਂ ਉਸ ਦੇ ਅੰਦਰੋਂ) ਜਨਮ ਮਰਨ ਦੇ ਗੇੜ ਦਾ
ਸਹਿਮ ਮੁਕਾ ਦਿੱਤਾ ਹੈ ।੨। ਸਤਿਕਾਰਯੋਗ ਡਾ:
ਸਾਹਿਬ ਸਿੰਘ ਜੀ ਡੀ. ਲਿਟ.
ਨੋਟ:- ਇਹ ਗੁਰਬਾਣੀ
ਪ੍ਰਮਾਣਾਂ ਅੰਦਰ ਉਪਦੇਸ਼ ਹੈ ਕਿ ਭੁੱਲੇ ਨੂੰ ‘ਗੁਰੂ’ ਮਾਰਗ ਪਾਉਂਦਾ ਹੈ। ਭੁੱਲੇ ਨੂੰ ਮਾਰਗ ਉਹੀ ਪਾ
ਸਕਦਾ ਹੈ ਜਿਹੜਾਂ ਆਪ ‘ਅਭੁਲ’ ਹੋਵੇ, ਸੋ ਇਹਨਾਂ ਗੁਰੂ ਵਾਕਾਂ ਤੋਂ ਸਿੱਧ ਹੋ ਹੁੰਦਾ ਹੈ ਕਿ ਗੁਰੂ
‘ਅਭੁਲ’ ਹੁੰਦਾ ਹੈ।
ਬਾਝੁ ਗੁਰੂ ਸਭ ਭਰਮਿ
ਭੁਲਾਈ ll ਬਿਨੁ ਨਾਵੈ ਬਹੁਤਾ
ਦੁਖੁ ਪਾਈ ll ਗੁਰਮੁਖਿ ਹੋਵੈ ਸੁ ਨਾਮੁ ਧਿਆਈ ll ਦਰਸਨਿ ਸਚੈ ਸਚੀ ਪਤਿ ਹੋਈ ll੩ll ਗਉੜੀ ਮਹਲਾ ੩
ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੫੮)
ਅਰਥ:- ਗੁਰੂ ਤੋਂ ਬਿਨਾ ਸਾਰੀ ਲੁਕਾਈ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ (ਤੇ ਪ੍ਰਭੂ ਤੇ
ਨਾਮ ਤੋਂ ਖੁੰਝੀ ਰਹਿੰਦੀ ਹੈ), ਪ੍ਰਭੂ ਦੇ ਨਾਮ ਤੋਂ ਬਿਨਾ (ਲੁਕਾਈ) ਬਹੁਤ ਦੁੱਖ ਪਾਂਦੀ ਹੈ ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ । ਪਰਮਾਤਮਾ ਦੇ ਦਰਸਨ
ਵਿਚ ਲੀਨ ਹੋਇਆਂ ਸਦਾ-ਥਿਰ ਪ੍ਰਭੂ ਵਿਚ ਟਿਕਿਆਂ ਉਸ ਨੂੰ ਸਦਾ-ਥਿਰ ਰਹਿਣ ਵਾਲੀ ਇੱਜ਼ਤ ਪ੍ਰਾਪਤ ਹੋ
ਜਾਂਦੀ ਹੈ ।੩। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ
ਡੀ. ਲਿਟ.
ਬਿਨੁ ਗੁਰ ਸਾਚੇ ਭਰਮਿ
ਭੁਲਾਏ ll ਮਨਮੁਖ ਅੰਧੇ ਸਦਾ
ਬਿਖੁ ਖਾਏ ll ਜਮ ਡੰਡੁ ਸਹਹਿ ਸਦਾ ਦੁਖੁ ਪਾਏ ll੪ll ਗਉੜੀ ਮਹਲਾ ੩ ll (ਗੁਰੂ ਗ੍ਰੰਥ ਸਾਹਿਬ,
ਪੰਨਾ: ੨੩੧ )
ਅਰਥ:- (ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਤੋਂ
ਖੁੰਝ ਕੇ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ । ਮਾਇਆ ਦੇ ਮੋਹ ਵਿਚ
ਅੰਨੇ ਹੋਏ ਹੋਏ ਉਹ ਸਦਾ (ਇਹ
ਮੋਹ ਦਾ ਜ਼ਹਰ ਹੀ ਖਾਂਦੇ ਰਹਿੰਦੇ ਹਨ ਜਿਸ ਕਰਕੇ ਉਹ ਆਤਮਕ ਮੌਤ ਦੀ ਸਜ਼ਾ ਸਹਿੰਦੇ ਹਨ ਤੇ ਸਦਾ ਦੁੱਖ
ਪਾਂਦੇ ਹਨ ।੪। ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ
ਡੀ. ਲਿਟ.
ਬਾਝੁ ਗੁਰੂ ਜਗਤੁ ਬਉਰਾਨਾ
ਭੂਲਾ ਚੋਟਾ ਖਾਈ ll ਮਰਿ ਮਰਿ ਜੰਮੈ ਸਦਾ ਦੁਖੁ ਪਾਏ ਦਰ ਕੀ ਖਬਰਿ ਨ ਪਾਈ ll੧ll ਭੈਰਉ ਮਹਲਾ ੩
ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੧੩੨)
ਅਰਥ:- ਹੇ ਮਨ ! ਗੁਰੂ ਦੀ ਸਰਨ ਤੋਂ ਬਿਨਾ ਜਗਤ (ਵਿਕਾਰਾਂ ਵਿਚ) ਝੱਲਾ ਹੋਇਆ ਫਿਰਦਾ ਹੈ, ਕੁਰਾਹੇ
ਪੈ ਕੇ (ਵਿਕਾਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ, ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ,
ਸਦਾ ਦੁੱਖ ਸਹਿੰਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਸਮਝ ਨਹੀਂ ਪੈਂਦੀ ।੧।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਅਗਮੁ ਅਗੋਚਰੁ ਗੁਰੂ ਦਿਖਾਇਆ ll
ਭੂਲਾ ਮਾਰਗਿ ਸਤਿਗੁਰਿ ਪਾਇਆ
ll ਗੁਰ ਸੇਵਕ ਕਉ ਬਿਘਨੁ ਨ ਭਗਤੀ ਹਰਿ ਪੂਰ ਦ੍ਰਿੜ੍ਰਾਇਆ ਗਿਆਨਾਂ ਹੇ ll੫ll ਮਾਰੂ ਸੋਲਹੇ ਮਹਲਾ ੫
ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੦੭੫)
ਅਰਥ :- ਅਗਮ ਅਗੋਚਰ ਜੋ ਪਰਮੇਸੁਰ ਹੈ, ਸੋ ਸਤਿਗੁਰੋਂ ਨੇ ਦਿਖਾਇਆ ਹੈ ll ਪਰਮੇਸੁਰ ਕੀ ਪ੍ਰਾਪਤੀ
ਕਾ ਰਸਤਾ ਭੂਲਾ ਹੂਆ ਥਾ, ਸੋ ਸਤਿਗੁਰੂ ਦਵਾਰੇ ਪਾਇਆ ਹੈ ll ਗੁਰੂ ਕੇ ਸੇਵਕੋਂ ਕੋ ਭਗਤੀ ਕਰਤੇ ਹੂਏ
ਕੋ ਕੋਈ ਬਿਘਨ ਕਭੀ ਨਹੀਂ ਹੋਤਾ ਅਰ ਹਰੀ ਪੂਰਨ ਕਾ ਗਿਆਨ ਹਮ ਕੋ ਗੁਰਾਂ ਨੇ ਦ੍ਰਿੜ ਕਰਾਇਆ ਹੈll੫ll
ਟੀਕਾ ਫੀਰਦਕੋਟ ਵਾਲਾ।
ਨੋਟ :- ਇੱਥੇ ਗੁਹ ਨਾਲ
ਵਿਚਾਰਣ ਦੀ ਲੋੜ ਹੈ ਕਿ ਰੱਬ ਜੀ ਦਾ ਗਿਆਨ ਆਪਾਂ ਨੂੰ ਗੁਰੂ ਰੱਬ ਜੀ ਨੇ ਆਪ ਦ੍ਰਿੜ ਕਰਾਇਆ ਹੈ ਜਾਂ
ਰੱਬ ਜੀ ਦੇ ਰੂਪ ਆਪਣੇ ਗੁਰੂ ਸਾਹਿਬਾਨਾਂ ਨੇ ਇਹ ਗਿਆਨ ਦ੍ਰਿੜ ਕਰਾਇਆ ਹੈ?
ਬਿਨੁ ਸਤਿਗੁਰ ਜਗੁ ਭਰਮਿ
ਭੁਲਾਇਆ ਹਰਿ ਕਾ ਮਹਲੁ ਨ
ਪਾਇਆ ਰਾਮ ll ਗੁਰਮੁਖੇ ਇਕਿ ਮੇਲਿ ਮਿਲਾਇਆ ਤਿਨ ਕੇ ਦੂਖ ਗਵਾਇਆ ਰਾਮ ll ਸੂਹੀ ਮਹਲਾ ੩ ll
(ਗੁਰੂ ਗ੍ਰੰਥ ਸਾਹਿਬ, ਪੰਨਾ: ੭੭੧ )
ਅਰਥ:- ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਜਗਤ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ,
ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ । ਪਰ ਕਈ (ਵਡ-ਭਾਗੀ ਐਸੇ ਹਨ, ਜੇਹੜੇ) ਗੁਰੂ ਦੇ
ਸਨਮੁਖ (ਰਹਿੰਦੇ ਹਨ, ਉਹਨਾਂ ਨੂੰ ਗੁਰੂ ਨੇ) ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ ਹੈ, ਉਹਨਾਂ ਦੇ ਸਾਰੇ
ਦੁੱਖ ਦੂਰ ਕਰ ਦਿੱਤੇ ਹਨ ।
ਤੱਤ ਗੁਰਮਤਿ ਪਰਿਵਾਰ ਆਪਣੀ
ਲਿਖਤਾਂ ਅੰਦਰ ਨਾਨਕ ਸਰੂਪਾਂ ਨੂੰ ਗੁਰੂ ਤਾਂ ਨਹੀਂ ਮੰਨਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ
‘ਗੁਰੂ’ ਜਰੂਰ ਮੰਨਦਾ ਹੈ, ਸੋ ਉਪਰੋਤਕ ਗੁਰੂ ਵਾਕਾਂ ਤੋਂ ਸਿੱਧ ਹੁੰਦਾ ਹੈ ਕਿ ਆਪਣੇ ਗੁਰੂ ਗ੍ਰੰਥ
ਸਾਹਿਬ ਜੀ ‘ਅਭੁੱਲ’ ਹਨ। ਹੁਣ ਇੱਥੇ ਵਿਚਾਰ ਕਰਨ ਦੀ ਲੋੜ ਹੈ ਕਿ ਜਿਨਾਂ ਦੀ ਬਾਣੀ ਗੁਰੂ ਗ੍ਰੰਥ
ਸਾਹਿਬ ਜੀ ਅੰਦਰ ਮੋਜੂਦ ਹੈ, ਉਹ ‘ਭੁਲਣਹਾਰ’ ਕਿਵੇਂ ਹੋ ਗਏ, ਕੀ ‘ਭੁਲਣਹਾਰ’ ਵਿਆਕਤੀ
‘ਭੁੱਲ-ਰਹਿਤ’ ਬਾਣੀ ਦੀ ਸਿਰਜਨਾ ਕਰ ਸਕਦਾ ਹੈ? ਗੁਰੂ ਸਾਹਿਬਾਨਾਂ ਵੱਲੋਂ ਕੀਤੇ ਗਏ ਕਾਰਜ ‘ਤੇ
ਉਹਨਾਂ ਵੱਲੋਂ ਕੀਤੇ ਹੁਕਮ ਉਹਨਾਂ ਨੂੰ ਅਭੁਲ’ ਦਰਸਾਉਂਦੇ ਹਨ। ਗੁਰੂ ਪਾਤਸ਼ਾਹ ਜੀ ਦਾ ਸਤੀ ਪ੍ਰਥਾ
ਖਤਮ ਕਰਨਾ, ਪਰ ਇਸਤਰੀ ਪਰ ਪਰ ਪੁਰਸ਼ ਗਮਨ ਤੋਂ ਰੋਕਣਾ, ਤਮਾਕੂ ਸੇਵਨ ਕਰਨ ਤੋਂ ਸਖਤ ਮਨਾਹੀ ਕਰਨਾ
‘ਤੇ ਹੋਰ ਹਰੇਕ ਨਸ਼ੇ ਤੋਂ ਸਮਾਜ ਨੂੰ ਨਿਜਾਤ ਦੁਆਉਣਾ, ਜੋ ਵਿਗਆਨ ਨੇ ਲਗਭਗ ਸੋ ਸਾਲ ਪਹਿਲਾਂ ਖੋਜਾਂ
ਕੀਤੀਆਂ ਹਨ ਉਹ ਖੋਜਾਂ ਦਾ ਜਿਕਰ ਗੁਰਬਾਣੀ ਅੰਦਰ ਲਗਭਗ ਪੰਜ ਸੋ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ
ਵੱਲੋਂ ਕਰ ਦੇਣਾ, ਧਾਰਮਿਕ ਅਜਾਦੀ ਲਈ ਕਿਸੇ ਹੋਰ ਦੇ ਧਰਮ ਲਈ ਆਪਣਾ ਸੀਸ ਕਟਾ ਲੈਣਾ, ਲੋਕਾਈ ਦੇ
ਪੈਰਾਂ ਹੱਥਾਂ ‘ਤੇ ਜੁਬਾਨ ਤੇ ਪਈਆਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਲਈ ਅਪਣਾ ਸਰਬੰਸ ਦਾਨ ਕਰ ਦੇਣਾ
ਆਦਿਕ ਕੰਮ ‘ਅਭੁਲ’ ਗੁਰੂ ਸਾਹਿਬਾਨ ਹੀ ਕਰ ਸਕਦੇ ਸਨ। ਕੀ ਕੋਈ ‘ਭੁਲਣਹਾਰ’ ਵਿਆਕਤੀ ਇਹਨੇ ਮਾਹਨ
ਕਾਰਜ ਕਰ ਸਕਦਾ ਹੈ?
ਦੇਖੋ ਇਹ ਕੈਸੀ ਬਿਡੰਬਣਾ ਹੈ ਕਿ ਤੱਤ ਗੁਰਮਤਿ ਪਰਿਵਾਰ ਨੇ ਅੱਜ ਤੱਕ ‘ਗੁਰੂ’ ਪਦ ਵਿਸ਼ੇ ਤੇ
ਆਪਣੀ ਇੱਕ ਵੀ ਗਲਤੀ ਨਹੀਂ ਮੰਨੀ ਹੈ। ਜਦਕਿ ਉਹਨਾਂ ਨੇ ਇਸ ਵਿਸ਼ੇ ਤੇ ਕਈ ਗਲਤੀਆਂ ਕੀਤੀਆਂ ਹਨ। ਪਰ
ਪਰਿਵਾਰ ਆਪਣੇ ਆਪ ਨੂੰ ‘ਗੁਰੂ’ ਪਦ ਵਿਸ਼ੇ ਤੇ ‘ਅਭੁਲ’ ਮੰਨਦਾ ਹੈ। ਪਰ ਦੂਜੇ ਪਾਸੇ ਦੀਨ ਦੁਨੀਆਂ ਦੇ
ਵਾਲੀ ਆਪਣੇ ਗੁਰੂ ਸਾਹਿਬਾਨਾਂ ਨੂੰ ‘ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸਿੱਧੇ ਢੰਗ ਨਾਲ
‘ਭੁਲਣਹਾਰ’ ਦੱਸਣ ਦਾ ਯਤਨ ਕਰ ਰਿਹਾ ਹੈ। ਦਾਸ ਨੂੰ ਲੱਗਦਾ ਹੈ ਕਿ ਤੱਤ ਗੁਰਮਤਿ ਪਰਿਵਾਰ ਨੂੰ
“ਆਪਨੜੇ ਗਿਰੀਵਾਨ ਮਹਿ
ਸਿਰੁ ਨੀਂਵਾਂ ਕਰਿ ਦੇਖੁ”
ਉਪਦੇਸ਼ ਅਨੁਸਾਰ ਆਪਣੀ ਸਵੈ ਪੜਚੋਲ ਕਰਨੀ ਚਾਹੀਦੀ ਹੈ। ਸੋ ਦਾਸ ਤੱਤ ਗੁਰਮਤਿ ਪਰਿਵਾਰ ਨੂੰ ਬੇਨਤੀ
ਕਰਨਾ ਚਾਹੁੰਦਾ ਹੈ ਕਿ ਪਰਿਵਾਰ ਪਹਿਲਾਂ ਗੁਰਬਾਣੀ ‘ਤੇ ਗੁਰ ਇਤਹਾਸ ਦਾ ਪੂਰਣ ਅਧਿਐਨ ਕਰ ਲਵੇ ‘ਤੇ
ਫੇਰ ਹੀ ਆਪਣੇ ਵਿਚਾਰ ਦੇਵੇ।
ਹੁਣ ਇਸ ਵਿਸ਼ੇ ਅੰਦਰ ਗੁਰਬਾਣੀ ਸੰਦੇਸ਼ ਦਾ ਇੱਕ ਹੋਰ ਬਹੁਤ ਜਰੂਰੀ ਨੁੱਕਤਾ ਦਾਸ ਆਪ ਜੀ
ਦੇ ਸਹਾਮਣੇ ਰੱਖਣਾ ਚਾਹੁੰਦਾ ਹੈ। ਗੁਰੂ ਪਾਤਸ਼ਾਹ ਜੀ ਨੇ ਇਸ ਜਗਤ ਨੂੰ ਵਿਕਾਰਾਂ ਤੋਂ ਖਲਾਸੀ
ਦਿਵਾਉਣ ਵਾਸਤੇ ਗੁਰਬਾਣੀ ਅੰਦਰ ਬਹੁਤ ਤਰੀਕਿਆਂ ਨਾਲ ਮਨੁੱਖ ਨੂੰ ਸਿਖਿਆ ਦੇਣ ਦਾ ਯਤਨ ਕੀਤਾ ਹੈ।
ਗੁਰੂ ਪਾਤਸ਼ਾਹ ਜੀ ਨੇ ਭੁਲਣਹਾਰ ਔਗਣਾਂ ਵਾਲੇ ਮਨੁੱਖਾਂ ਨੂੰ ਰੱਬ ਜੀ ਅੱਗੇ ਅਰਜੋਈ ਕਰਨ ਦਾ ਢੰਗ
ਸਿਖਾਉਣ ਖਾਤਰ ਨਿਮਰਤਾ ਅੰਦਰ ਆਪਣੇ ਆਪ ਨੂੰ ਦਾਸ, ਨੀਚ, ਮੂਰਖ, ਸਗ ਆਦਿ ਲਿਖਿਆ ਹੈ, ਗੁਰੂ ਪਾਤਸਾਹ
ਜੀ ਐਸੇ ਲਕਬ ਆਪਣੇ ‘ਤੇ ਢੁਕਾ ਕੇ ਲੋਕਾਈ ਨੂੰ ਨਿਮਰਤਾ ਨਾਲ ਸੱਚੇ ਮਾਰਗ ‘ਤੇ ਚੱਲਣ ਦਾ ਤਰੀਕਾ
ਦਰਸਾਇਆਂ ਹੈ। ਇੱਕ ਦੋ ਗੁਰਵਾਕ ਰਾਹੀਂ ਗੁਰੂ ਸਾਹਿਬਾਨਾਂ ਜੀ ਦੇ ਇਸ ਤਰੀਕੇ ਨੂੰ ਸਮਝਦੇ ਹਾਂ:-
ਮੇਰੇ ਸਾਹਿਬਾ ਕਉਣੁ ਜਾਣੈ
ਗੁਣ ਤੇਰੇ ll ਕਹੇ ਨ ਜਾਨੀ
ਅਉਗਣ ਮੇਰੇ ll੧ll ਰਹਾਉ ll
ਗਉੜੀ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੫੬ )
ਜੇਤਾ ਸਮੁੰਦੁ ਸਾਗਰੁ
ਨੀਰਿ ਭਰਿਆ ਤੇਤੇ ਅਉਗਣ
ਹਮਾਰੇ ll ਦਇਆ ਕਰਹੁ ਕਿਛੁ
ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ll੫ll ਗਉੜੀ ਮਹਲਾ ੧ ll (ਗੁਰੂ ਗ੍ਰੰਥ ਸਾਹਿਬ, ਪੰਨਾ: ੧੫੬ )
ਗੁਰੂ ਪਾਤਸਾਹ ਜੀ ਨੇ ਸਾਨੂੰ ਨਿਗੁਣਿਆਂ ਨੂੰ ਅਕ੍ਰਿਤਘਣਾਂ ਨੂੰ ਸਮਝਾਉਣ ਵਾਸਤੇ ਨਿਮਰਤਾ ਅੰਦਰ
ਆਪਣੇ ਆਪ ਨੂੰ ਔਗਣਾਂ ਵਾਲਾ ਦਰਸਾਇਆ ਹੈ। ਪਰ ਕੋਈ ਵੀ ਸਿੱਖ ਸੁਪਨੇ ਅੰਦਰ ਵੀ ਇਹ ਨਹੀਂ ਸੋਚ ਸਕਦਾ
ਕਿ ਅਭੁਲ ਗੁਰੂ ਨਾਨਕ ਦੇਵ ਜੀ ਨੇ ਕੋਈ ਔਗਣ ਵਾਲਾ ਕੰਮ ਕੀਤਾ ਹੋਵੇਗਾ। ਇਸੇ ਢੰਗ ਨਾਲ ਅਭੁਲ ਗੁਰੂ
ਸਾਹਿਬਾਨਾਂ ਜੀ ਨੇ ਆਪਣੇ ਆਪ ਨੂੰ ‘ਭੁਲਣਹਾਰ’ ਵੀ ਕਿਹਾ ਹੈ। ਦੇਖਦੇ ਹਾਂ ਕੁੱਝ ਗੁਰਬਾਣੀ
ਪ੍ਰਮਾਣ:-
ਤੇਰੈ ਭਰੋਸੈ ਪਿਆਰੇ ਮੈ
ਲਾਡ ਲਡਾਇਆ ll ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ll੧ll ਸਿਰੀਰਾਗੁ ਮਹਲਾ ੫ ll (ਗੁਰੂ
ਗ੍ਰੰਥ ਸਾਹਿਬ, ਪੰਨਾ: ੫੧)
ਅਰਥ:- ਹੇ ਪਿਆਰੇ (ਪ੍ਰਭੂ-ਪਿਤਾ) ! ਤੇਰੇ ਪਿਆਰ ਦੇ ਭਰੋਸੇ ਤੇ ਮੈਂ ਲਾਡਾਂ ਵਿਚ ਹੀ ਦਿਨ ਗੁਜ਼ਾਰ
ਦਿੱਤੇ ਹਨ । (ਮੈਨੂੰ ਯਕੀਨ ਹੈ ਕਿ) ਤੂੰ ਸਾਡਾ ਮਾਂ ਪਿਉ ਹੈਂ, ਤੇ ਬੱਚੇ ਭੁੱਲਾਂ ਤੇ ਉਕਾਈਆਂ
ਕਰਿਆ ਹੀ ਕਰਦੇ ਹਨ ।੧। ਸਤਿਕਾਰਯੋਗ ਡਾ: ਸਾਹਿਬ
ਸਿੰਘ ਜੀ ਡੀ. ਲਿਟ.
ਆਗੈ ਹੀ ਤੇ ਸਭੁ ਕਿਛੁ ਹੂਆ ਅਵਰੁ ਕਿ ਜਾਣੈ ਗਿਆਨਾ ll ਭੂਲ ਚੂਕ ਅਪਨਾ ਬਾਰਿਕੁ ਬਖਸਿਆ
ਪਾਰਬ੍ਰਹਮ ਭਗਵਾਨਾ ll੧ll ਆਸਾ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ: ੩੮੩)
ਅਰਥ:- ਜੋ ਬਖ਼ਸ਼ਸ਼ ਮੇਰੇ ਉਤੇ ਹੋਈ ਹੈ ਧੁਰੋਂ ਹੀ ਹੋਈ ਹੈ—ਇਸ ਤੋਂ ਬਿਨਾ ਜੀਵ ਹੋਰ ਕੀ ਗਿਆਨ ਸਮਝ
ਸਕਦਾ ਹੈ? ਮੇਰੀਆਂ ਅਨੇਕਾਂ ਭੁੱਲਾਂ ਚੁੱਕਾਂ ਵੇਖ ਕੇ ਭੀ ਪਾਰਬ੍ਰਹਮ ਭਗਵਾਨ ਨੇ ਮੈਨੂੰ ਆਪਣੇ ਬਾਲਕ
ਨੂੰ ਬਖ਼ਸ਼ ਲਿਆ ਹੈ ।੧। ਸਤਿਕਾਰਯੋਗ ਡਾ: ਸਾਹਿਬ
ਸਿੰਘ ਜੀ ਡੀ. ਲਿਟ.
ਮਾਨੁ ਕਰਉ ਤੁਧੁ ਊਪਰੇ
ਮੇਰੇ ਪ੍ਰੀਤਮ ਪਿਆਰੇ ll ਹਮ ਅਪਰਾਧੀ ਸਦ ਭੂਲਤੇ ਤੁਮ੍ਰ ਬਖਸਨਹਾਰੇ ll੧ll ਰਹਾਉ ll ਬਿਲਾਵਲੁ
ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ: ੮੦੯)
ਅਰਥ:- ਹੇ ਮੇਰੇ ਪ੍ਰੀਤਮ! ਹੇ ਮੇਰੇ ਪਿਆਰੇ! ਅਸੀ ਜੀਵ ਸਦਾ ਅਪਰਾਧ ਕਰਦੇ ਰਹਿੰਦੇ ਹਾਂ, ਭੁੱਲਾਂ
ਕਰਦੇ ਰਹਿੰਦੇ ਹਾਂ, ਤੂੰ ਸਦਾ ਸਾਨੂੰ ਬਖ਼ਸ਼ਣ ਵਾਲਾ ਹੈਂ (ਇਸ ਕਰਕੇ) ਮੈਂ ਤੇਰੇ ਉਤੇ ਹੀ (ਤੇਰੀ
ਬਖ਼ਸ਼ਸ਼ ਉਤੇ ਹੀ) ਭਰੋਸਾ ਰੱਖਦਾ ਹਾਂ ।੧।ਰਹਾਉ।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਹਮਰੋ ਸਹਾਉ ਸਦਾ ਸਦ ਭੂਲਨ
ਤੁਮ੍ਰਰੋ ਬਿਰਦੁ ਪਤਿਤ ਉਧਰਨ ll ਕਰੁਣਾ ਮੈ ਕਿਰਪਾਲ ਕ੍ਰਿਪਾ ਨਿਧਿ ਜੀਵਨ ਪਦ ਨਾਨਕ ਹਰਿ ਦਰਸਨ
ll੨ll ਬਿਲਾਵਲੁ ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ: ੮੨੮)
ਅਰਥ:- ਹੇ ਪ੍ਰਭੂ ! ਅਸਾਂ ਜੀਵ ਦਾ ਸੁਭਾਉ ਹੀ ਹੈ ਨਿੱਤ ਭੁੱਲਾਂ ਕਰਦੇ ਰਹਿਣਾ । ਤੇਰਾ
ਮੁੱਢ-ਕਦੀਮਾਂ ਦਾ ਸੁਭਾਉ ਹੈ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣਾ । ਹੇ ਤਰਸ ਦੇ ਸੋਮੇ! ਹੇ
ਕਿਰਪਾਲ! ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਨੂੰ ਆਪਣਾ ਦਰਸਨ ਦੇਹ, ਤੇਰਾ ਦਰਸਨ ਉੱਚੇ ਆਤਮਕ ਜੀਵਨ ਦਾ
ਦਰਜਾ ਬਖ਼ਸ਼ਣ ਵਾਲਾ ਹੈ ।੨। ਸਤਿਕਾਰਯੋਗ ਡਾ:
ਸਾਹਿਬ ਸਿੰਘ ਜੀ ਡੀ. ਲਿਟ.
ਹਮ ਭੂਲਹ ਤੁਮ ਸਦਾ ਅਭੂਲਾ
ਹਮ ਪਤਿਤ ਤੁਮ ਪਤਿਤ ਉਧਰੀਆ ll ਹਮ ਨੀਚ ਬਿਰਖ ਤੁਮ ਮੈਲਾਗਰ ਲਾਜ ਸੰਗਿ ਸੰਗਿ ਬਸਰੀਆ ll੧ll ਸਾਰੰਗ
ਮਹਲਾ ੫ ll ਗੁਰੂ ਗ੍ਰੰਥ ਸਾਹਿਬ-
ਅੰਗ ੧੨੧੩
ਅਰਥ:- ਹੇ ਗੁਰੂ! ਅਸੀ ਜੀਵ (ਸਦਾ) ਭੁੱਲਾਂ ਕਰਦੇ ਹਾਂ, ਤੂੰ ਸਦਾ ਅਭੁੱਲ ਹੈਂ, ਅਸੀ ਜੀਵ ਵਿਕਾਰਾਂ
ਵਿਚ ਡਿੱਗੇ ਰਹਿੰਦੇ ਹਾਂ, ਤੂੰ ਵਿਕਾਰੀਆਂ ਨੂੰ ਬਚਾਣ ਵਾਲਾ ਹੈਂ । ਅਸੀ (ਅਰਿੰਡ ਵਰਗੇ) ਨੀਚ ਰੁੱਖ
ਹਾਂ ਤੂੰ ਚੰਦਨ ਹੈਂ, ਜੋ ਨਾਲ ਵੱਸਣ ਵਾਲੇ ਰੁੱਖਾਂ ਨੂੰ ਸੁਗੰਧਿਤ ਕਰ ਦੇਂਦਾ ਹੈ । ਹੇ ਗੁਰੂ! ਤੂੰ
ਆਪਣੇ ਚਰਨਾਂ ਵਿਚ ਰਹਿਣ ਵਾਲਿਆਂ ਦੀ ਇੱਜ਼ਤ ਰੱਖਣ ਵਾਲਾ ਹੈਂ ।੧।
ਸਤਿਕਾਰਯੋਗ ਡਾ: ਸਾਹਿਬ ਸਿੰਘ ਜੀ ਡੀ. ਲਿਟ.
ਪਾਠਕ ਵੀਰਾਂ ਨੂੰ ਗੁਰੂ ਪਾਤਸ਼ਾਹ ਜੀ ਦਾ ਗੁਰਬਾਣੀ ਅੰਦਰ ਵਰਤਿਆ ਇਹ ਢੰਗ ਸਮਝ ਆ ਗਿਆ ਹੋਵੇਗਾ।
ਅਖੀਰ ‘ਚ ਦਾਸ ਆਪ ਜੀ ਨੂੰ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ‘ਚੋਂ ਇੱਕ ਗੁਰਬਾਣੀ ਵਾਕ ਦੱਸੇ
ਬਿਨਾਂ ਨਹੀਂ ਰਿਹ ਸਕਦਾ ਕਿਉਂਕਿ ਇਸ ਗੁਰਵਾਕ ਅੰਦਰ ਮਾਨੋ ਗੁਰੂ ਸਾਹਿਬ ਜੀ ਨੇ ਜਿਵੇਂ ਇਸ ਵਿਸ਼ੇ ਦਾ
ਸਾਰਾ ਨਿਚੋੜ ਹੀ ਦੇ ਦਿੱਤਾ ਹੋਵੇ। ਦੇਖੋ ਇਹ ਗੁਰਵਾਕ:-
ਮਨ ਮੇਰੇ ਜਿਨਿ ਅਪੁਨਾ
ਭਰਮੁ ਗਵਾਤਾ ll ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ll ਰਹਾਉ ll ਸੋਰਠਿ
ਮਹਲਾ ੫ ll (ਗੁਰੂ ਗ੍ਰੰਥ ਸਾਹਿਬ, ਪੰਨਾ: ੬੧੦)
ਅਰਥ:- ਹੇ ਮੇਰੇ ਪਿਆਰੇ! ਜਿਸ
ਨੇ ਅਪਣਾ ਭਰਮ ਗਵਾਇਆ ਹੈ ll ਅਰ ਸਭ ਸੰਸਾਰੁ ਕੋ ਬ੍ਰਹਮ ਰੂਪੁ ਕਰ ਕੇ ਪਹਚਾਨਾ ਹੈ, ਤਿਸ ਕੇ ਨਿਸਚੇ
ਮੇਂ ਤੋਂ ਕੋਈ ਭੂਲਾ ਹੋਆ ਨਹੀਂ ਹੈ ll ਰਹਾਉ ll
ਟੀਕਾ ਫਰੀਦਕੋਟ ਵਾਲਾ
ਸਾਰੇ ਵਿਸ਼ੇ ਦਾ ਤੱਤ ਸਾਰ:-
ਗੁਰੂ ਗ੍ਰੰਥ ਸਾਹਿਬ ਜੀ ਦੇ
ਸੱਚ ਦੇ ਗਿਆਨ ਤੋਂ ਆਪਾਂ ਨੂੰ ਪਤਾ ਲੱਗ ਗਿਆ ਹੈ ਕਿ ਰੱਬ ਜੀ ਆਪ ‘ਅਭੁਲ’ ਹਨ ‘ਤੇ ਇਹ ਜਗਤ
‘ਭੁਲਣਹਾਰ’ ਹੈ। ਇਸ ਜਗਤ ਨੂੰ ਰੱਬ ਜੀ ਨੇ ਆਪ ਹੀ ‘ਭੁਲਣਹਾਰ’ ਬਣਾਇਆ ਹੈ। ਰੱਬ ਜੀ ਨੇ ਇਸ ਜਗਤ
ਅੰਦਰ ਮਨਮੁਖ ਨੂੰ ‘ਭੁਲਣਹਾਰ’ ਬਣਾਇਆ ਹੈ ‘ਤੇ ਗੁਰੂ ਦੇ ਹੁਕਮ ਅੰਦਰ ਚੱਲਣ ਵਾਲੇ ਨੂੰ ਰੱਬ ਜੀ
ਭੁੱਲ-ਰਹਿਤ ਕਰ ਦਿੰਦੇ ਹਨ। ਏਨੇ ਮਹਾਨ ਗਿਆਨ ਨੂੰ ਦੱਸਣ ਵਾਲੇ ਆਪਣੇ ਨਾਨਕ ਸਰੂਪ ਗੁਰੂ ਸਾਹਿਬਾਨ
‘ਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਰੱਬ ਜੀ ਵਾਂਗੂੰ ‘ਅਭੁਲ’ ਹਨ।
’ਅਭੁਲ’ ‘ਤੇ ‘ਭੁਲਣ’ ਨਾਲ ਮਿਲਦੇ ਜੁਲਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਇਸ ਤਰਾਂ ਆਏ ਹਨ:-
ਅਭੁਲੁ-9 ਵਾਰੀ, ਅਭੂਲੁ-2 ਵਾਰੀ, ਅਭੂਲਾ-1 ਵਾਰੀ।
ਇਹਨਾਂ ਸ਼ਬਦਾਂ ਦਾ ਕੁੱਲ ਜੋੜ 12 ਹੈ।
ਭੁਲਿ-10 ਵਾਰੀ, ਭੁਲੁ-3 ਵਾਰੀ, ਭੁਲੰਨ੍ਰਿ-1 ਵਾਰੀ, ਭੁਲਉ-1 ਵਾਰੀ, ਭੁਲਈ-3 ਵਾਰੀ, ਭੁਲਏ-1
ਵਾਰੀ, ਭੁਲਣ-3 ਵਾਰੀ, ਭੁਲਣੇ-1 ਵਾਰੀ, ਭੁਲਦਾ-1 ਵਾਰੀ, ਭੁਲਨ੍ਰੀ-1 ਵਾਰੀ, ਭੁਲਾ-13 ਵਾਰੀ,
ਭੁਲਾਇ-14 ਵਾਰੀ, ਭੁਲਾਇਓ-3 ਵਾਰੀ, ਭੁਲਾਇਅਨੁ-3 ਵਾਰੀ, ਭੁਲਾਇਆ-33 ਵਾਰੀ, ਭੁਲਾਇਦਾ-4 ਵਾਰੀ,
ਭੁਲਾਈ-13 ਵਾਰੀ, ਭੁਲਾਈਅਨੁ-1 ਵਾਰੀ, ਭੁਲਾਈਆ-1 ਵਾਰੀ, ਭੁਲਾਈਐ-2 ਵਾਰੀ, ਭੁਲਾਏ-29 ਵਾਰੀ,
ਭੁਲਾਹਿ-2 ਵਾਰੀ, ਭੁਲਾਹਿਗਾ-1 ਵਾਰੀ, ਭੁਲਾਹੀ-1 ਵਾਰੀ, ਭੁਲਾਣਾ-5 ਵਾਰੀ, ਭੁਲਾਣਿਆ-1 ਵਾਰੀ,
ਭੁਲਾਣੀ-8 ਵਾਰੀ, ਭੁਲਾਣੀਆ-2 ਵਾਰੀ, ਭੁਲਾਣੇ-1 ਵਾਰੀ, ਭੁਲਾਨਥ-1 ਵਾਰੀ, ਭੁਲਾਨਾ-10 ਵਾਰੀ,
ਭੁਲਾਨਿਆ-2 ਵਾਰੀ, ਭੁਲਾਨੀ-2 ਵਾਰੀ, ਭੁਲਾਨੇ-6 ਵਾਰੀ, ਭੁਲਾਵਹਿ-1 ਵਾਰੀ, ਭੁਲਾਵਣਹਾਰੈ-1 ਵਾਰੀ,
ਭੁਲਾਵਣਾ-1 ਵਾਰੀ, ਭੁਲਾਵਣਿਆ-2 ਵਾਰੀ, ਭੁਲਾਵਾ-5 ਵਾਰੀ, ਭੁਲਾਵੈ-4 ਵਾਰੀ, ਭੁਲਿਆ-6 ਵਾਰੀ,
ਭੁਲਿਆਂ-2 ਵਾਰੀ, ਭੁਲੀ-12 ਵਾਰੀ, ਭੁਲੀਅਸੁ-1 ਵਾਰੀ, ਭੁਲੀਆ-1 ਵਾਰੀ, ਭੁਲੀਐ-4 ਵਾਰੀ, ਭੁਲੇ-16
ਵਾਰੀ, ਭੁਲੈ-8 ਵਾਰੀ, ਭੁਲੋ-1 ਵਾਰੀ, ਭੋਲਾਇਆ-1 ਵਾਰੀ, ਭੁਲਾਏ-1 ਵਾਰੀ।
ਇਹਨਾਂ ਸ਼ਬਦਾਂ ਦਾ ਕੁੱਲ ਜੋੜ 250 ਹੈ।
ਭੂਲ-6 ਵਾਰੀ, ਭੂਲਿ-16 ਵਾਰੀ, ਭੂਲੁ-2 ਵਾਰੀ, ਭੂਲਉ-4 ਵਾਰੀ, ਭੂਲਹ-2 ਵਾਰੀ, ਭੂਲਹਿ-5 ਵਾਰੀ,
ਭੂਲਹੁ-7 ਵਾਰੀ, ਭੂਲਤੇ-1 ਵਾਰੀ, ਭੂਲਨ-1 ਵਾਰੀ, ਭੂਲਨਹਾਰ-1 ਵਾਰੀ, ਭੂਲਨਹਾਰੁ-1 ਵਾਰੀ,
ਭੂਲਨਹਾਰਾ-1 ਵਾਰੀ, ਭੂਲਨਹਾਰੇ- 1 ਵਾਰੀ, ਭੂਲੜਾ-1 ਵਾਰੀ, ਭੂਲਾ-49 ਵਾਰੀ, ਭੂਲਾਏ-1 ਵਾਰੀ,
ਭੂਲਿਓ-3 ਵਾਰੀ, ਭੂਲਿਆ-1 ਵਾਰੀ, ਭੂਲੀ-23 ਵਾਰੀ, ਭੂਲੀਐ-1 ਵਾਰੀ, ਭੂਲੇ-59 ਵਾਰੀ, ਭੂਲੈ-10
ਵਾਰੀ, ਭੂਲੋ-10 ਵਾਰੀ, ਭੂਲੌ-2 ਵਾਰੀ।
ਇਹਨਾਂ ਸ਼ਬਦਾਂ ਦਾ ਕੁੱਲ ਜੋੜ 208 ਹੈ।
ਕੁੱਲ ਜੋੜ 250+208=458 ਹੈ।
ਹੁਣ ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਤੋਂ ਕੁੱਝ ਸਵਾਲ ਪੁੱਛਣ ਦੀ ਵਾਰੀ ਹੈ :-
26. ਤੱਤ ਗੁਰਮਤਿ ਪਰਿਵਾਰ ਨੇ ਆਪਣੇ ਲੇਖ ਅੰਦਰ ਇਹ ਜੋ ਲਿਖਿਆ ਹੈ:
“ਪਾਠਕ ਭੜਕਾਹਟ ਅਤੇ ਗੁੰਮਰਾਹ ਹੋਣ ਤੋਂ ਬੱਚਣ ਲਈ ਇਹ ਵੀ
ਚੇਤੇ ਰੱਖਣ ਕੇ ‘ਭੁਲਣਹਾਰ ਅਤੇ ਭੁਲੜ’ ਵਿਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ। ਭੁਲਣਹਾਰ ਹੋਣ ਦਾ
ਇਹ ਭਾਵ ਕਤਈ ਨਹੀਂ ਕਿ ਭੁੱਲ ਕੀਤੀ ਹੀ ਹੋਵੇ। ‘ਥੱਪੜ ਮਾਰ ਸਕਦਾ ਹੈ’ ਅਤੇ ‘ਥਪੜ ਮਾਰਿਆ’ ਵਿਚ
ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ।“
ਦਾਸ ਨੂੰ ਆਪ ਜੀ ਦੇ ਲਿਖੇ ਇਹਨਾਂ
ਬੋਲਾ ਦੀ ਸਮਝ ਨਹੀਂ ਆਈ ਹੈ, ਲੱਗਦਾ ਹੈ ਬਾਕੀ ਵੀਰਾਂ ਨੂੰ ਵੀ ਨਹੀਂ ਆਈ ਹੋਣੀ, ਕ੍ਰਿਪਾ ਕਰਕੇ ਇਸ
ਪਹਿਰੇ ਦਾ ਭਾਵ ਸਮਝਾਉਣਾ ਜੀ ਇਸ ਪਹਿਰੇ ਤੋਂ ਕੀ ਭਾਵ ਹੈ ‘ਤੇ ਇਹ ਪਹਿਰਾ ਕਿਸ ਦੇ ਪ੍ਰਥਾਏ ਲਿਖਿਆ
ਹੈ?
27. ਤੱਤ ਗੁਰਮਤਿ ਪਰਿਵਾਰ ਦਾ ਸਿਰਫ ਦੋ ਗੁਰਵਾਕਾਂ ਦੇ ਅਧਾਰ ਤੇ ਅਸਿੱਧੇ ਢੰਗ ਨਾਲ ਇਹ ਨਿਸਕਰਸ਼
ਕੱਢਣਾ ਕਿ ਨਾਨਕ ਸਰੂਪ ‘ਤੇ ਗੁਰੂ ਗ੍ਰੰਥ ਸਾਹਿਬ ਜੀ ‘ਭੁਲਣਹਾਰ’ ਹਨ, ਕੀ ਇਹ ਗੁਰਬਾਣੀ ਦੇ ਅਨੁਸਾਰ
ਠੀਕ ਵਿਆਖਿਆ ਹੈ?
28. ਪਰਿਵਾਰ ਵੱਲੋਂ
‘ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ’
ਵਾਲੇ ਪਦੇ ਦਾ ਅਗਲਾ ਬਾਕੀ ਅੱਧਾ ਹਿੱਸਾ
‘ਨਾਨਕ ਸਚਿ ਨਾਮਿ ਨਿਸਤਾਰਾ ਕੋ
ਗੁਰ ਪਰਸਾਦਿ ਅਘੁਲੈ’
ਸੰਗਤ ਤੋਂ ਕਿਉਂ ਲੁਕਾਇਆ ਗਿਆ? ਇਸ ਗੁਰਵਾਕ ਦੇ ਅੰਦਰ ਭੁੱਲ-ਰਹਿਤ ਹੋਣ ਦਾ ਢੰਗ ਵੀ ਦੱਸਿਆ ਹੈ। ਕੀ
ਇਸੇ ਕਰਕੇ ਇਸ ਗੁਰਵਾਕ ਨੂੰ ਲਕਾਇਆ ਗਿਆ ਹੈ ਜਾਂ ਇਹ ਗਲਤੀ ਅਣਜਾਣੇ ‘ਚ ਹੋਈ ਹੈ?
29. ਕੀ ਤੱਤ ਗੁਰਮਤਿ ਪਰਿਵਾਰ ਇਸ ਤਰਾਂ ਗੁਰੂ ਗ੍ਰੰਥ ਸਾਹਿਬ ਦਾ ਪੂਰਣ ਅਧਿਐਨ ਪੂਰੀ ਖੋਜ ਕੀਤੇ
ਬਿਨਾਂ ਅੱਗੇ ਤੋਂ ਵੀ ਇਸੇ ਤਰਾਂ ਵਿਵਾਦਤ ਲੇਖ ਲਿਖਦਾ ਰਹੇਗਾ?
30. ਨਾਨਕ ਸਰੂਪਾਂ ਨੂੰ ‘ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸਿੱਧੇ ਢੰਗ ਨਾਲ ‘ਭੁਲਣਹਾਰ’ ਦਰਸਾਉਣ
ਪਿੱਛੇ ਤੱਤ ਗੁਰਮਤਿ ਪਰਿਵਾਰ ਦੀ ਆਖਰ ਮਨਸਾ ਕੀ ਹੈ?
31. ਪਰਿਵਾਰ ਗੋਲ ਮੋਲ ਅਸਿੱਧੇ ਢੰਗ ਵਾਲੀ ਭਾਸ਼ਾ ਨੂੰ ਛੱਡਕੇ ਸਾਫ ਸਾਫ ਲਫਜਾਂ ‘ਚ ਦੱਸੇ ਕਿ ਉਹ
ਨਾਨਕ ਸਰੂਪਾਂ ਨੂੰ ‘ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਅਭੁਲ’ ਮੰਨਦਾ ਹੈ ਜਾਂ ‘ਭੁਲਣਹਾਰ’ ਮੰਨਦਾ
ਹੈ?
ਚਲਦਾ….......
(09/03/13)
ਚਰਨਜੀਤ ਸਿੰਘ ਬਰੈਂਮਪਟਨ
ਜਰਨੈਲ ਸਿੰਘ ਅਸਟ੍ਰੇਲੀਆ ਜੀ
ਮੈਂ ਸਮਝਦਾ ਹਾਂ ਕਿ ਮੂਲ ਮੰਤਰ ਵਿੱਚ ਸਿਰਫ ਉਹੀ ਰੱਬੀ ਗੁਣ ਹਨ ਜੋ ਬੰਦਾ
ਧਾਰਣ ਕਰ ਸਕਦਾ ਹੈ।
“ਪੁਰਖੁ” ਲਫਜ ਵੀ ਗੁਰਬਾਣੀ ਵਿੱਚ ਜਿੱਥੇ ਰੱਬ ਵਾਸਤੇ ਆਇਆ ਹੈ, ਉਥੇ ਬੰਦੇ
ਵਾਸਤੇ ਵੀ ਆਇਆ ਹੈ।” ਸੋ ਪੁਰਖੁ” ਬਾਣੀ ਦੀ ਪਹਿਲੀ ਹੀ ਪੰਕਤੀ ਵੇਖੋ।
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥
ਗੌਰ ਕਰਨ ਵਾਲੀ ਗੱਲ ਹੈ ਕਿ “ਨਿਰੰਜਨ” ਲਫਜ ਨਾਲ ਪੁਰਖੁ ਅਤੇ ਹਰਿ ਪੁਰਖੁ
ਲਾਇਆ ਹੈ ਪਰ ਜਦੋਂ “ਅਗਮਾ ਅਗਮ ਅਪਾਰਾ” ਗੁਣ ਦਾ ਜਿਕਰ ਕੀਤਾ ਹੈ ਤਾ ਸਿਰਫ “ਹਰਿ” ਲਾਇਆ ਹੈ। ਕਾਰਣ
ਇਹੋ ਲਗਦਾ ਹੈ ਕਿ ਬੰਦਾ ਰੱਬ ਵਾੰਗ “ਨਿਰਂਜਨ” ਤਾ ਹੋ ਸਕਦਾ ਹੈ ਪਰ “ਅਗਮਾ ਅਗਮ ਅਪਾਰਾ” ਨਹੀਂ ਹੋ
ਸਕਦਾ।
ਇਸੇ ਹੀ ਬੰਦ ਦੀ ਅਖੀਰਲੀ ਪੰਕਤੀ “ਰੱਬ” ਅਤੇ “ਰੱਬ ਦੇ ਬੰਦੇ” ਦੀ ਅਭੇਦਤਾ
ਨੂੰ ਹੋਰ ਸਪਸ਼ਟ ਕਰਦੀ ਹੈ।
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥
ਇਕ ਹੋਰ ਪੰਕਤੀ ਹੈ ਜੋ ਅਕਸਰ ਸੁਣਨ ਨੂੰ ਮਿਲਦੀ ਹੈ
ਮਃ ੩ ॥ ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ (592)
ਪਰ ਇਸੇ ਹੀ ਸਲੋਕ ਵਿੱਚ ਦੋ ਪੰਕਤੀਆਂ ਛੱਡ ਕੇ ਪੰਕਤੀ ਆਉੰਦੀ ਹੈ ਜਿਸ ਬਾਰੇ
ਕਦੇ ਕੋਈ ਜਿਕਰ ਨਹੀਂ ਕਰਦਾ।
ਪੁਰਖੈ ਸੇਵਹਿ ਸੇ ਪੁਰਖ ਹੋਵਹਿ
ਜਿਨੀ ਹਉਮੈ ਸਬਦਿ ਜਲਾਈ ॥ (592)
ਇਸੇ ਤਰਾਂ ਹੀ ਗੁਰਬਾਣੀ ਦੇ ਕੁੱਝ ਹੋਰ ਫੁਰਮਾਣ ਵੇਖੋ:
ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ
ਭਉ ਸਭੁ ਗਵਾਸੀ
॥ (11)
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ
ਕਰਤਾ
॥ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ ॥ (273)
ਅਕਾਲ ਮੂਰਤਿ
ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ
ਕਉ ॥੧॥ (1208)
ਤਜਿ ਅਭਿਮਾਨ ਭਏ
ਨਿਰਵੈਰ
॥ (183)
ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥ ਕੰਨੀ ਸੁਣਿ ਸੁਣਿ ਸਬਦਿ
ਸਲਾਹੀ ਅੰਮ੍ਰਿਤੁ ਰਿਦੈ ਵਸਾਈ ॥
ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ
ਜੋਤਿ ਸਮਾਈ ॥ ਨਾਨਕ ਗੁਰ
ਵਿਣੁ ਭਰਮੁ ਨ ਭਾਗੈ ਸਚਿ ਨਾਮਿ ਵਡਿਆਈ ॥੪॥੩॥ {ਪੰਨਾ 596}
ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ॥ (208)
ਸੋ, ਮੇਰਾ ਖਿਆਲ ਹੈ ਕਿ ਜਦੋਂ ਵੀ ਅਸੀ ਰੱਬ ਦੀ ਗੱਲ ਕਰੀਏ, ਸਾਨੂੰ ਇਹ
ਸਪਸ਼ਟ ਕਰਨਾ ਚਾਹੀਦਾ ਹੈ ਕਿ ਅਸੀ ਕਿਹੜੇ ਰੱਬ ਦੀ ਗੱਲ ਕਰ ਰਹੇ ਹਾਂ। ਉਸ ਰੱਬ ਦੀ ਜੋ ਬੇਅੰਤ ਗੁਣਾਂ
ਵਾਲਾ ਹੈ, ਜ੍ਹਿਨਾਂ ਵਿਚੋਂ ਬਹੁਤ ਸਾਰੇ ਗੁਣ ਐਸੇ ਹਨ ਜੋ ਬੰਦਾ ਧਾਰਣ ਕਰ ਹੀ ਨਹੀਂ ਸਕਦਾ ਜਾਂ ਮੂਲ
ਮੰਤਰ ਦੇ ਰੱਬੀ ਗੁਣਾਂ ਦੀ ਜੋ ਬੰਦਾ ਧਾਰਣ ਕਰ ਸਕਦਾ ਹੈ।
ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥ ਸੋਈ ਰਾਮੁ ਸਭੈ
ਕਹਹਿ ਸੋਈ ਕਉਤਕਹਾਰ ॥੧੯੦॥ (1374)
ਪ੍ਰਭ ਕੀ ਅਗਮ ਅਗਾਧਿ ਕਥਾ ॥ ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ
॥੧॥ (498)
ਚਰਨਜੀਤ ਸਿੰਘ
ਬਰੈਂਮਪਟਨ
(09/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਟਾਵਾਂ
ਸ਼ੁਕਰ ਗੁਜ਼ਾਰੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬਹੁਤੇ ਨੇ ਨਾ-ਸ਼ੁਕਰੇ ਏਥੇ, ਟਾਵਾਂ ਸ਼ੁਕਰ ਗੁਜ਼ਾਰੇ।
ਸਭ ਬਣਾਏ ਮੰਗਣਹਾਰੇ, ਲੈ ਲੈ ਭੁਲਣਹਾਰੇ।
ਦਾਤਾਂ ਉਸਦੀਆ ਲੈ ਲੈ ਥਕਦੇ, ਦਿੰਦਾ ਥਕਦਾ ਨਾਂਹੀਂ।
ਜੁਗਾਂ ਜੁਗਾਂ ਤੋਂ ਖਾਂਦੇ ਆਏ, ਫਿਰ ਵੀ ਮੁਕਦਾ ਨਾਂਹੀਂ।
ਅੰਤ ਨਾ ਕੋਈ ਜਿਸਦਾ, ਉਸਤੋਂ ਜਾਂਦੇ ਨਾ ਬਲਿਹਾਰੇ।
ਬਹੁਤੇ ਨੇ ਨਾ-ਸ਼ੁਕਰੇ ਏਥੇ, ਟਾਵਾਂ ਸ਼ੁਕਰ ਗੁਜ਼ਾਰੇ।
ਸਭ ਨੂੰ ਦਿੰਦਾ ਲੋੜ ਮੁਤਾਬਿਕ, ਫਿਰ ਵੀ ਭੁੱਖ ਨਾ ਹਟਦੀ।
ਆਹ ਵੀ ਲੈ ਲਾਂ, ਅਹੁ ਵੀ ਲੈ ਲਾਂ, ਜੀਭਾ ਰਹਿੰਦੀ ਰਟਦੀ।
ਪਰ ਰਟਦੀ ਨਾ ਨਾਮ ਸ਼ੁਕਰ ਵਿਚ, ਧਿਆਨ ਨਾ ਉਸ ਦਾ ਧਾਰੇ।
ਬਹੁਤੇ ਨੇ ਨਾ-ਸ਼ੁਕਰੇ ਏਥੇ, ਟਾਵਾਂ ਸ਼ੁਕਰ ਗੁਜ਼ਾਰੇ।
ਘਟ ਖਾਣਾ, ਘਟ ਪੀਣਾ ਸੌਣਾ, ਇਛਾ ਨੂੰ ਜੇ ਠੱਲ੍ਹਿਆ।
ਸਬਰ ਰਹੇ, ਸੰਤੋਖ ਵਸੇ ਮਨ, ਘੱਟ ਲਗਦਾ ਨਾ ਮਿਲਿਆ।
ਉਸ ਸੰਗ ਜੁੜਣਾ, ਪਲ ਨਾ ਭੁਲਣਾ, ਰੂਹ ਲਾਕੇ ਉਸ ਦੁਆਰੇ।
ਬਹੁਤੇ ਨੇ ਨਾ-ਸ਼ੁਕਰੇ ਏਥੇ, ਟਾਵਾਂ ਸ਼ੁਕਰ ਗੁਜ਼ਾਰੇ।
ਸਹਿਜ ਮਿਲੇ ਤੇ ਨਦਰ ਕਰੇ ਜੇ, ਰਿਧ ਸਿਧ ਹਾਸਲ ਹੋਵੇ।
ਉਸ ਸੰਗ ਜੁੜਿਆਂ, ਲੋੜਾਂ ਮੁੱਕਣ, ਭੁੱਖ ਨਾ ਆਂਦਰ ਖੋਹਵੇ।
ਅੰਮ੍ਰਿਤ ਰਸ ਜਦ ਨਾਮ ਦਾ ਪੀਤਾ, ਜਗ ਰਸ ਸਭ ਬੇਕਾਰੇ।
ਬਹੁਤੇ ਨੇ ਨਾ-ਸ਼ੁਕਰੇ ਏਥੇ, ਟਾਵਾਂ ਸ਼ੁਕਰ ਗੁਜ਼ਾਰੇ।
ਗੁਰਇੰਦਰ
ਸਿੰਘ ਪਾਲ ਲਗਭਗ ਚਾਰ ਸਾਲਾਂ ਤੋਂ ‘ਸਿੱਖ ਮਾਰਗ’ ਨਾਲ ਜੁੜਿਆ ਹੋਇਆ ਹੈ। ਪੰਜ ਦਰਜਨ ਦੇ ਕਰੀਬ ਉਸ
ਦੇ ਲੇਖ ਹੁਣ ਤੱਕ ‘ਸਿੱਖ ਮਾਰਗ’ ਤੇ ਛਪ ਚੁੱਕੇ ਹਨ। ਇਨ੍ਹਾਂ ਵਿੱਚ ਅਸਲੀਅਤ ਦੱਸਦੇ ਕਈ ਲੇਖ ਐਸੇ
ਹਨ ਜਿਨ੍ਹਾਂ ਬਾਰੇ ਪਹਿਲਾਂ ਕਿਸੇ ਵੀ ਵਿਦਵਾਨ/ਲੇਖਕ ਨੇ ਸਚਾਈ ਭਰਪੂਰ ਅਸਲੀਅਤ ਸਾਹਮਣੇ ਨਹੀਂ ਸੀ
ਲਿਆਂਦੀ। ਸੰਨ 2012 ਦੇ ਅਖੀਰ ਵਿੱਚ ਉਹ ਇੰਡੀਆ ਗਏ ਸਨ ਅਤੇ ੳਨ੍ਹਾਂ ਨੇ ਆਪਣੇ ਇੱਥੇ ਛਪੇ ਹੋਏ
ਬਾਬਾ ਫ਼ਰੀਦ ਦੇ ਲੇਖਾਂ ਦੀ ਕਿਤਾਬ ਛਪਵਾਈ ਸੀ। ਉਸ ਕਿਤਾਬ ਬਾਰੇ ਦੋ ਰਿਵਿਊ ਪਾਠਕਾਂ ਦੀ ਜਾਣਕਾਰੀ
ਲਈ ਹੇਠਾਂ ਛਾਪ ਰਹੇ ਹਾਂ-ਸੰਪਾਦਕ।)
(08/03/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ,
ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ।
ਮਿਤੀ 07. 03. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਸ. ਅਵਤਾਰ ਸਿੰਘ ਲੰਡਨ
ਜੀ ਦੇ ਪੱਤਰ ਦੇ ਹਵਾਲੇ ਨਾਲ ਮੈਂ ਉਹਨਾਂ ਦੇ ਧਿਆਨ ਵਿੱਚ ਇਹ ਲਿਆਉਣਾ ਚਾਹੁੰਦਾ ਹਾਂ ਕਿ ਮੈਂ
‘ਅਕਾਲ-ਤਖਤ’ ਦੇ ਵਿਸ਼ੇ ਤੇ ਡੂੰਘੀ ਖੋਜ ਕਰ ਕੇ ਪਿੱਛੇ ਜਿਹੇ ਆਪਣੀ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ
ਵਿਵਸਥਾ’ ਪ੍ਰਕਾਸ਼ਿਤ ਕੀਤੀ ਹੈ ਜਿਸ ਵਿੱਚ ‘ਅਕਾਲ-ਤਖਤ’ ਦੀ ਵਿਵਸਥਾ ਨੂੰ ਮੂਲੋਂ ਹੀ ਨਕਾਰਿਆ ਗਿਆ
ਹੈ ਕਿਉਂਕਿ ਮੇਰੀ ਖੋਜ ਦਾ ਸਿੱਟਾ ਇਹ ਹੈ ਕਿ ਅਖੌਤੀ ‘ਅਕਾਲ-ਤਖਤ’ ਇੱਕ ਮਨਮੱਤੀ ਵਿਵਸਥਾ ਹੈ ਅਤੇ
ਇਸ ਦੀ ਸਿਖ ਮੱਤ ਪ੍ਰਤੀ ਕੋਈ ਪ੍ਰਸੰਗਿਕਤਾ ਨਹੀਂ ਬਣਦੀ। ਸ. ਅਵਤਾਰ ਸਿੰਘ ਜੀ ਨੂੰ ਬੇਨਤੀ ਹੈ ਕਿ
ਉਹ ਇਹ ਪੁਸਤਕ ਜ਼ਰੂਰ ਪੜ੍ਹਨ ਦੀ ਖੇਚਲ ਕਰਨ। ਇੰਗਲੈਂਡ ਵਿੱਚੋਂ ਹੀ ਇਸ ਪੁਸਤਕ ਦੀ ਕਾਪੀ ਪਰਾਪਤ
ਕਰਨੀ ਹੋਵੇ ਤਾਂ ਉਹ ਸ. ਤਰਵੇਦੀ ਸਿੰਘ ਜੀ ਨਾਲ ਹੇਠਾਂ ਦਿੱਤੇ ਪਤੇ ਤੇ ਸੰਪਰਕ ਕਰ ਸਕਦੇ ਹਨ:
56 Glanmor Road
SLOUGH, BERKS
U. K. ---- SL 25 LQ
ਸ. ਅਵਤਾਰ ਸਿੰਘ ਲੰਡਨ ਜੀ ਵੱਲੋਂ ਉਹਨਾਂ ਦੇ ਪੱਤਰ ਵਿੱਚ ਉਠਾਏ ਗਏ ਨੁਕਤਿਆਂ ਦੇ ਸੰਦਰਭ ਵਿੱਚ ਮੈਂ
ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਿਖ ਗੁਰੂਆਂ ਨੇ ਸ੍ਰੀ ਗੁਰੂ ਗ੍ਰੰਥ ਜੀ ਤੋਂ ਇਲਾਵਾ
‘ਹਾਈ ਕੋਰਟ’ ਜਾਂ ਅਖੌਤੀ ‘ਅਕਾਲ-ਤਖਤ’ ਵਰਗੀ ਕੋਈ ਹੋਰ ਵਿਵਸਥਾ ਸਥਾਪਤ ਨਹੀਂ ਸੀ ਕੀਤੀ। ਜੋ
ਵਿਵਸਥਾ ਹੀ ਮਨਮੱਤ ਉੱਤੇ ਅਧਾਰਤ ਹੋਵੇ ਅਤੇ ਮਨਮੱਤ ਦਾ ਪਰਸਾਰ ਕਰ ਰਹੀ ਹੋਵੇ ਉਸ ਪ੍ਰਤੀ ਸਿੱਖਾਂ
ਵੱਲੋਂ ਸਤਿਕਾਰ ਪਰਗਟ ਕੀਤਾ ਜਾਣਾ ਤਾਂ ਵਾਜਬ ਹੀ ਨਹੀਂ ਬਣਦਾ। ਉਂਜ ਸ. ਅਵਤਾਰ ਸਿੰਘ ਜੀ ਨੇ
ਗੁਰਬਾਣੀ ਵਿੱਚੋਂ “ਮਤਿ ਵਿੱਚ ਰਤਨ ਜਵਾਹਰ ਮਾਣਕੁ ਜੇ ਇੱਕ ਗੁਰ ਕੀ ਸਿਖ
ਸੁਣੀ।” ਸਤਰ ਦਾ ਹਵਾਲਾ ਦੇ ਕੇ ਖੁਦ ਹੀ ਹਲ ਕੱਢ ਦਿੱਤਾ ਹੈ ਕਿ ਜਦੋਂ ਸਿੱਖਾਂ ਦੇ ਗੁਰੂ
ਸ੍ਰੀ ਗੁਰੂ ਗ੍ਰੰਥ ਜੀ ਮੌਜੂਦ ਹਨ ਤਾਂ ਸਿਖ ਅਖਵਾਉਂਦੇ ਕਿਸੇ ਵੀ ਵਿਅਕਤੀ ਵੱਲੋਂ ਅਖੌਤੀ
‘ਅਕਾਲ-ਤਖਤ’ ਵਰਗੀ ਕਿਸੇ ਮਨਮੱਤੀ ਵਿਵਸਥਾ ਨੁੰ ਮਾਨਤਾ ਨਹੀਂ ਦਿੱਤੀ ਜਾਣੀ ਚਾਹੀਦੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(08/03/13)
ਜਰਨੈਲ ਸਿੰਘ ਅਸਟ੍ਰੇਲੀਆ
ਸਰਦਾਰ ਮੱਖਣ ਸਿੰਘ ਜੀ
ਗੁਰ ਫ਼ਤਿਹ ਪਰਿਵਾਨ ਕਰਨੀ।
ਸ: ਚਰਨਜੀਤ ਸਿੰਘ ਵਲੋਂ ਉਠਾਏ ਦੋ ਸਵਾਲਾਂ ਦੇ ਸਬੰਧ ਵਿੱਚ ਮੇਰੇ ਵਿਚਾਰ:
ਅਗਰ ਕੋਈ ਚੀਜ਼ ਘਰ ਵਿੱਚ ਹੀ ਮਿਲਦੀ ਹੋਵੇ ਤਾਂ ਉਸ ਨੂੰ ਬਾਹਰ ਲੱਭਣ ਜਾਣ ਦੇ ਅਰਥ ਹਨ ਕਿ ਉਹ
ਚੀਜ਼ ਘਰ ਵਿੱਚ ਨਹੀਂ ਹੈ। ਜੋਗੀ, ਸੰਨਿਆਸੀ ਆਦਿ ਇਹ ਮੰਨ ਕਿ ਹੀ ਘਰੋਂ ਨਿਕਲਦੇ ਸਨ। ਗੁਰਮਤਿ
ਇਸ ਗਲ ਦਾ ਖੰਡਨ ਕਰਦੀ ਹੈ।
ਦੂਸਰੇ ਇਹ ਖੋਜ਼ ਹਮੇਸ਼ਾਂ ਅੰਦਰੌਂ ਹੀ ਸ਼ੁਰੂ ਹੁੰਦੀ ਹੈ ਕਿਉਂਕਿ ਇਹ ਖੋਜ਼ ਤੁਹਾਡੇ ਨਿਜ ਦੀ ਹੈ। ਕੌਣ
ਹੋ, ਕਿਉਂ ਹੋ - ਆਦਿ ਸਵਾਲਾਂ ਦਾ ਜਵਾਬ ਲਭਦੇ ਹੋ। ਬਾਹਰੋਂ ਉਸ ਚੀਜ਼ ਦੀ ਹੀ ਖੋਜ਼ ਹੋ ਸਕਦੀ ਹੈ ਜੋ
ਨਿਜ ਤੋਂ ਭਿੰਨ੍ਹ ਹੋਵੇ। ਰੱਬ ਦੀ ਖੋਜ਼ ਨਿਜ ਦੀ ਖੋਜ਼ ਹੈ। ਰੱਬ ਹਰ ਥਾਂ ਹੈ, ਭਰਪੂਰ ਹੈ, ਇਸ ਲਈ
ਨਿਜ ਤੋਂ ਭਿੰਨ ਨਹੀਂ ਹੈ।
ਰੱਬ ਹਰ ਥਾਂ ਸਮਾਇਆ ਹੋਇਆ ਹੈ – ਇਹ ਵਿਚਾਰ ਮੂਲ ਮੰਤਰ ਵਿੱਚ ਲਫ਼ਜ਼ ਪੁਰਖ ਰਾਹੀਂ ਅੰਕਿਤ ਕੀਤਾ ਗਿਆ
ਹੈ। ਪ੍ਰੋ, ਸਾਹਿਬ ਸਿੰਘ ਨੇ ਇਸ ਲਫ਼ਜ਼ ਦੇ ਅਰਥ ਇੰਜ ਕੀਤੇ ਨੇ – “ਓਹੁ ਓਅੰਕਾਰ ਜੋ ਸਾਰੇ ਜਗਤ
ਵਿੱਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿੱਚ ਰਮ ਰਿਹਾ ਹੈ”
ਸਤਿਕਾਰ ਸਹਿਤ
ਜਰਨੈਲ ਸਿੰਘ
ਅਸਟ੍ਰੇਲੀਆ
(08/03/13)
ਗਿ: ਸੰਤੋਖ ਸਿੰਘ ਅਸਟ੍ਰੇਲੀਆ
ਪਿਆਰੇ ਐਡੀਟਰ ਜੀਓ
ਸ਼ਾਇਦ ਤੁਹਾਨੂੰ ਯਾਦ ਹੀ ਹੋਵੇ ਕਿ ਸੰਤ ਰਣਜੀਤ ਸਿੰਘ ਜੀ ਢਡਰੀਆਂ ਵਾਲ਼ਅਿਾਂ ਦੀ,
‘ਸਿੱਖ ਮਾਰਗ’ ਉਪਰ ਸੀ. ਡੀ. ਸੁਣ ਕੇ ਮੈਨੂੰ ਯਕੀਨ ਨਹੀਂ ਸੀ ਆਇਆ ਕਿ ਸੰਤ ਜੀ ਇਸ ਤਰ੍ਹਾਂ ਦਾ
ਪ੍ਰਵਚਨ ਕਰ ਸਕਦੇ ਹਨ। ਇਹ ਸ਼ੰਕਾ ਮੈਂ ‘ਸਿੱਖ ਮਾਰਗ’ ਉਪਰ ਵੀ ਪ੍ਰਗਟਾਈ ਸੀ ਤੇ ਓਦੋਂ ਤੋਂ ਹੀ,
ਉਹਨਾਂ ਦੇ ਕਿਸੇ ਪ੍ਰਸੰਸਕ ਪਾਸੋਂ, ਉਹਨਾਂ ਦਾ ਫ਼ੋਨ ਲੈ ਕੇ ਸੰਪਰਕ ਕਰਨ ਦੇ ਯਤਨ ਕਰਦਾ ਰਿਹਾਂ ਤਾਂ
ਕਿ ਉਹਨਾਂ ਪਾਸੋਂ ਆਪਣਾ ਸ਼ੰਕਾ ਨਿਵਿਰਤ ਕਰ ਸਕਾਂ ਪਰ ਹਮੇਸ਼ਾਂ ਹੀ ਉਹਨਾਂ ਦਾ ਫ਼ੋਨ ਬੰਦ ਆਉਂਦਾ
ਰਿਹਾ।
ਹੁਣ ਉਹਨਾਂ ਦੇ ਓਸੇ ਸੱਜਣ ਪਾਸੋਂ ਪਤਾ ਲੱਗਾ ਹੈ ਕਿ ਇਹ ਸੰਤ ਜੀ ਦਾ ਹੀ ਪ੍ਰਵਚਨ ਹੈ; ਪਹਿਲਾਂ
ਵਾਂਙ ਕਿਸੇ ਨੇ ਨਕਲੀ ਸੀ. ਡੀ. ਉਹਨਾਂ ਦੀ ਤਸਵੀਰ ਨਾਲ਼ ਮੇਲ਼ ਕੇ ਨਹੀਂ ਪਾਈ। ਸਿਡਨੀ ਦੇ ਉਸ ਵਿਦਵਾਨ
ਜੀ ਨੇ ਦੱਸਿਆ ਹੈ ਕਿ ਮੇਰੇ ਨਾਲ਼ ਵਿਚਾਰ ਹੋਣ ਉਪ੍ਰੰਤ ਉਹ ਸੰਤ ਜੀ ਨਾਲ਼ ਫ਼ੋਨ ਰਾਹੀਂ ਸੰਪਰਕ ਕਰਨ
ਵਿੱਚ ਸਫ਼ਲ ਹੋ ਗਏ ਸਨ।
ਸੰਤ ਜੀ ਦੇ ਸਹਿਯੋਗੀ ਵਿਦਵਾਨ ਸੱਜਣ ਜੀ ਨੇ ਇਹ ਦੱਸਿਆ ਹੈ ਕਿ ਸੰਤ ਜੀ ਨੇ ਅਜਿਹਾ ਪ੍ਰਵਚਨ ਕਰਨ ਦਾ
ਕਾਰਨ ਵੀ ਉਹਨਾਂ ਪਾਸ ਬਿਆਨਿਆ ਹੈ।
ਸੋ ਇਹ ਗੱਲ ਤਾਂ ਸਪੱਸ਼ਟ ਹੋ ਗਈ ਕਿ ਇਹ ਪ੍ਰਵਚਨ ਸੰਤ ਜੀ ਦਾ ਆਪਣਾ ਹੀ ਹੈ ਨਾ ਕਿ ਕਿਸੇ ਚਾਤਰ
ਸ਼ਰਾਰਤੀ ਦੀ ਸ਼ਰਾਰਤ।
ਮੇਰੀ ਸ਼ੰਕਾ ਵਾਲ਼ੀ ਚਿੱਠੀ ‘ਸਿੱਖ ਮਾਰਗ’ ਉਪਰ ਛਪਣ ਉਪ੍ਰੰਤ ਫ਼ੌਰਨ ਹੀ ਦੋ ਸੱਜਣਾਂ ਦੀਆਂ ਚਿੱਠੀਆਂ
ਮੈਨੂੰ ਸੰਬੋਧਨ ਕਰਕੇ ਛਪੀਆਂ ਸਨ। ਇੱਕ ਸੱਜਣ ਨੇ ਤਾਂ ਗੁਰਬਾਣੀ ਦੇ ਅਰਥ ਆਪਣੀ ਸਮਝ ਅਨੁਸਾਰ ਦੱਸਣ
ਦਾ ਸੁਚੱਜਾ ਯਤਨ ਕੀਤਾ ਸੀ ਪਰ ਦੂਜੇ ਸੱਜਣ ਜੀ ਨੇ ਆਪਣੀ ਵਿਦਵਤਾ ਵਰਤਦੇ ਹੋਏ ਮੇਰੇ ਤੇ ਜਾਣ ਬੁਝ
ਕੇ ਬੇਲੋੜੇ ਸਵਾਲ ਕਰਕੇ, ਮੈਨੂੰ ਉਕਸਾ ਕੇ, ਅੱਗੇ ਤੋਂ ਬੇਲੋੜਾ ਵਾਦ ਵਿਵਾਦ ਛੇੜ ਕੇ, ਆਪਣਾ ਤੇ
ਪਾਠਕਾਂ ਦਾ ਸਮਾ ਗਵਾਉਣ ਦਾ ਯਤਨ ਹੀ ਕੀਤਾ ਸੀ, ਜਿਸ ਦਾ ਉਤਰ ਮੈਂ ਦੇਣ ਦੇ ਯੋਗ ਨਹੀਂ ਹਾਂ ਕਿਉਂਕਿ
ਉਮਰ ਤੇ ਸਰੀਰਕ ਅਵੱਸਥਾ ਅਜਿਹੀ ਹੋਣ ਕਰਕੇ ਮੈਂ ਕਿਸੇ ਵੀ ਸੱਜਣ ਨਾਲ਼ ਬੇਲੋੜੀ ਬਹਿਸ ਵਿੱਚ ਨਹੀਂ ਪੈ
ਸਕਦਾ। ਹੁਕਮ ਵੀ ਹੈ:
ਖੋਜੀ ਉਪਜੈ ਬਾਦੀ ਬਿਨਸੈ॥
ਫਿਰ ਇਹ ਵੀ ਫ਼ੁਰਮਾਣ ਹੈ:
ਆਪੇ ਆਖੈ ਆਪੇ ਸਮਝੈ ਤਿਸ ਕਿਆ ਉਤਰ ਦੀਜੈ॥
ਸ਼ੁਭਚਿੰਤਕ
ਸੰਤੋਖ ਸਿੰਘ
(08/03/13)
ਅਵਤਾਰ ਸਿੰਘ ਮਿਸ਼ਨਰੀ
ਮਰਹੂਮ
ਸ੍ਰ. ਗਿਆਨ ਸਿੰਘ ਮਿਸ਼ਨਰੀ ਜੀ ਨੂੰ ਦਾਸ, ਵਿਦਵਾਨਾਂ ਅਤੇ ਸਬੰਧੀਆਂ ਵੱਲੋਂ ਯਾਦਗਾਰੀ ਸ਼ਰਧਾਂਜਲੀ
(ਅਵਤਾਰ ਸਿੰਘ ਮਿਸ਼ਨਰੀ) ਮਿਸ਼ਨਰੀ ਲਹਿਰ ਦੇ
ਮੋਢੀ ਅਤੇ ਕਿਰਤੀ ਪ੍ਰਚਾਰਕ ਸ੍ਰ. ਗਿਆਨ ਸਿੰਘ ਮਿਸ਼ਨਰੀ ਸੈਕਰਾਮੈਂਟੋ ਜੋ 11 ਫਰਵਰੀ 2013 ਨੂੰ
ਕੈਲੇਫੋਰਨੀਆਂ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਅਕਾਲ ਚਲਾਣਾ ਕਰ ਗਏ ਜੋ ਪੰਜਾਬ ਦੇ ਪਿੰਡ ਨਿਝਰਾਂ
(ਜਲੰਧਰ) ਦੇ ਰਹਿਣ ਵਾਲੇ ਸਨ। ਆਪ ਜੀ ਦਾ ਜਨਮ ਸ੍ਰ. ਰੇਸ਼ਮ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ
ਸੰਨ 1941 ਨੂੰ ਹੋਇਆ। ਬਚਪਨ ਅਤੇ ਜਵਾਨੀ ਪੰਜਾਬ ਵਿੱਚ ਹੀ ਪੜ੍ਹਦੇ, ਖੇਤੀ ਅਤੇ ਵੱਖ-ਵੱਖ ਥਾਵਾਂ
ਤੇ ਬਾਖੂਬੀ ਨੌਕਰੀ ਅਤੇ ਧਰਮ ਪ੍ਰਚਾਰ ਕਰਦੇ ਬੀਤੀ। ਆਪ ਜੀ ਯੂਨੀਵਰਸਿਟੀ ਨਵੀਂ ਦਿੱਲ੍ਹੀ ਤੋਂ
ਗਰੈਜੂਏਟ ਸਨ ਅਤੇ 1975 ਈ. ਵਿੱਚ ਆਪ ਜੀ ਨੇ ਮਿਸ਼ਨਰੀ ਕਾਲਜ ਦਿੱਲ੍ਹੀ ਵਿੱਚ ਦਾਖਲਾ ਲੈ ਕੇ ਗੁਰਮਤਿ
ਦੀ ਵਿਦਿਆ ਪ੍ਰਾਪਤ ਕੀਤੀ। ਆਪ ਜੀ ਦੀ ਸ਼ਾਦੀ ਬੀਬੀ ਨਸੀਬ ਕੌਰ ਨਾਲ ਹੋਈ ਅਤੇ ਆਪ ਜੀ ਦੇ ਬਾਗ
ਪ੍ਰਵਾਰ ਵਿੱਚ ਵੱਡੇ ਸਪੁੱਤਰ ਹਰਨੇਕ ਸਿੰਘ- ਨੂੰਹ ਨਰਿੰਦਰਜੀਤ ਕੌਰ, ਅਮੋਲ ਕੌਰ ਪੋਤੀ ਅਤੇ ਅਮਿਤ
ਸਿੰਘ ਪੋਤਾ, ਵਿਚਲੇ ਸਪੁੱਤਰ ਜਸਵੀਰ ਸਿੰਘ-ਨੂੰਹ ਜਤਿੰਦਰਜੀਤ ਕੌਰ ਅਤੇ ਪੋਤੀਆਂ ਅਮਰ ਕੌਰ, ਪ੍ਰੀਤ
ਕੌਰ, ਰੂਪ ਕੌਰ ਅਤੇ ਸੋਹਿਨੀ ਕੌਰ, ਛੋਟੇ ਸਪੁੱਤਰ ਸ੍ਰ, ਅਮਰਜੀਤ ਸਿੰਘ ਨੂੰਹ-ਸਰਬਜੀਤ ਕੌਰ, ਪੋਤਾ
ਸਾਹਿਬਵੀਰ ਸਿੰਘ ਅਤੇ ਪੋਤੀ ਜੈਸਮੀਨ ਕੌਰ ਹਨ।
ਅੰਕਲ ਜੀ ਆਪਣੇ ਕੰਮ ਵਿੱਚੋਂ ਸਮਾਂ ਕੱਢ੍ਹ ਕੇ ਹਰ ਉਮਰ ਭਾਵ ਬੱਚਿਆਂ, ਜਵਾਨਾਂ ਅਤੇ ਬਜੁਰਗਾਂ ਦੀਆਂ
ਸ਼ਨੀਵਾਰ ਅਤੇ ਐਤਵਾਰ ਗੁਰਮਤਿ ਸਿਖਲਾਈ ਕਲਾਸਾਂ ਲਾਉਂਦੇ, ਮਿਸ਼ਨਰੀ ਮੈਗਜ਼ੀਨ ਬੁੱਕ ਕਰਦੇ ਅਤੇ ਗੁਰਮਤਿ
ਸਟਾਲਾਂ ਦੀ ਸੇਵਾ, ਵਿੱਚ ਬਿਜੀ ਰਹਿੰਦੇ। ਆਪ ਜੀ ਗੁਰਬਾਣੀ ਦੀ ਨਿਰੋਲ ਕਥਾ ਕਰਦੇ ਸਨ ਜੋ ਆਖਰੀ ਦਮ
ਤੱਕ ਬਰਾਡਸ਼ਾਹ ਗੁਰਦੁਆਰੇ ਤੋਂ ਬਾਅਦ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਵੀ ਕਰਦੇ ਰਹੇ। ਆਪ ਜੀ ਗੁਰਮਤਿ
ਪ੍ਰਚਾਰ ਤੋਂ ਛੁੱਟ ਸਮਾਜਿਕ ਤੌਰ ਤੇ ਵੀ ਲੋੜਵੰਦਾਂ ਦੀ ਮਦਦ ਕਰਦੇ ਸਨ ਜੋ ਉਨ੍ਹਾਂ ਨੇ ਆਪਣੇ ਵਿਕਸਤ
ਪਿੰਡ ਨਿਝਰਾਂ ਤੋਂ ਹੀ ਸ਼ੁਰੂ ਕੀਤੀ ਸੀ। ਜਿੰਦਗੀ ਦੇ ਆਖਰੀ ਪੜ੍ਹਾ ਤੇ ਪੰਜਾਬ (ਭਾਰਤ) ਤੋਂ ਰੀਟਾਇਰ
ਹੋ ਕੇ, ਆਪਣੇ ਵੱਡੇ ਸਪੁੱਤਰ ਹਰਨੇਕ ਸਿੰਘ ਨਿੱਝਰ ਕੋਲ ਸੈਕਰਾਮੈਂਟੋ ਆ ਗਏ। ਆਪ ਜੀ ਮਿਹਨਤੀ ਸੁਭਾਅ
ਦੇ ਮਾਲਿਕ ਹੋਣ ਕਰਕੇ, ਇੱਥੇ ਵੀ ਸਕੂਲੀ ਦਫਤਰ ਵਿੱਚ ਕੰਮ ਕਰਦੇ ਰਹੇ, ਨਾਲ-ਨਾਲ ਧਰਮ ਪ੍ਰਚਾਰ ਵੀ
ਜਾਰੀ ਰੱਖਿਆ ਅਤੇ ਲੋੜਵੰਦਾਂ ਦੀ ਮਦਦ ਵੀ ਕੀਤੀ। ਆਪ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ
ਮਿਸ਼ਨਰੀ ਕਾਲਜ ਰੋਪੜ ਅਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਨਾ ਵੱਲੋਂ ਪ੍ਰਕਾਸ਼ਤ ਹੁੰਦੇ ਮੈਗਜ਼ੀਨ ਮਿਸ਼ਨਰੀ
ਸੇਧਾਂ ਅਤੇ ਸਿੱਖ ਫੁਲਵਾੜੀ ਭਾਰੀ ਗਿਣਤੀ ਵਿੱਚ ਸੰਗਤਾਂ ਵਿੱਚ ਵੰਡੇ ਅਤੇ ਬੁੱਕ ਕੀਤੇ।
ਆਪ ਜੀ ਗੁਰਬਾਣੀ ਦੇ ਵੀ ਸੁਲਝੇ ਹੋਏ ਵਿਆਖਿਆਕਾਰ ਸਨ। ਆਪ ਜੀ ਦੇ ਸਹਿਜ ਸੁਭਾਅ, ਗੁਣਾਂ ਅਤੇ ਲਿਆਕਤ
ਨੂੰ ਦੇਖ ਕੇ ਗੁਰਦੁਆਰਾ ਬਰਾਡਸ਼ਾਹ (ਸੈਕਰਾਮੈਂਟੋ) ਦੀਆਂ ਸੰਗਤਾਂ ਅਤੇ ਪ੍ਰਬੰਧਕਾਂ ਨੇ ਆਪ ਜੀ ਨੂੰ
ਗੁਰਦੁਆਰੇ ਦੇ ਮੁੱਖ ਸੇਵਾਦਾਰ (ਪ੍ਰਧਾਨ) ਦੀ ਪਦਵੀ ਸੌਂਪ ਦਿੱਤੀ। ਆਪ ਜੀ ਪ੍ਰਧਾਨ ਹੁੰਦੇ ਹੋਏ ਵੀ
ਗੁਰਬਾਣੀ ਦੀ ਕਥਾ ਵਿਚਾਰ ਕਰਦੇ ਰਹੇ। ਆਮ ਤੌਰ ਤੇ ਕਮੇਟੀ ਮੈਂਬਰ ਗੁਰਬਾਣੀ ਦੀ ਕਥਾ ਨਹੀਂ ਕਰਦੇ,
ਉਹ ਇਹ ਕੰਮ ਭਾਈਆਂ ਕਥਾਕਾਰਾਂ ਦਾ ਸਮਝਦੇ ਹਨ। ਇਸ ਕਰਕੇ ਬਹੁਤੀ ਵਾਰ ਉਹ ਚੰਗੇ ਸੁਲਝੇ ਹੋਏ
ਕਥਾਵਾਚਕ ਪ੍ਰਚਾਰਕਾਂ ਦੀ ਸੇਵਾ ਨਹੀਂ ਲੈਂਦੇ ਅਤੇ ਡੇਰੇਦਾਰ ਸੰਪ੍ਰਦਾਈ ਕਥਾਵਾਚਕ ਹੀ ਬੁਲਾਉਂਦੇ
ਰਹਿੰਦੇ ਹਨ ਜੋ ਗੁਰਬਾਣੀ ਘੱਟ ਅਤੇ ਮਨਘੜਤ ਮਿਥਿਹਾਸਕ ਕਹਾਣੀਆਂ ਵੱਧ ਸੁਣਾਂਦੇ, ਕਰਮਕਾਂਡਾਂ ਦਾ
ਪ੍ਰਚਾਰ ਕਰਦੇ ਹੋਏ, ਪ੍ਰਬੰਧਕਾਂ ਦੀ ਜੀ ਹਜੂਰੀ ਵੱਧ ਕਰ ਜਾਂਦੇ ਹਨ।
ਦਾਸ ਵੀ ਜਦ ਸੰਨ 1996 ਨੂੰ ਕੈਲੇਫੋਰਨੀਆਂ ਵਿਖੇ ਵੈਸਟ ਸੈਕਰਾਮੈਂਟੋ ਗੁਰਦੁਆਰੇ ਵਿਖੇ ਕਥਾ ਕਰ
ਰਿਹਾ ਸੀ ਤਾਂ ਬਰਾਡਸ਼ਾਹ ਦੇ ਟਕਸਾਲੀ ਪ੍ਰਬੰਧਕ ਦਾਸ ਨੂੰ ਗੋਲ ਪੱਗ ਅਤੇ ਚੋਲਾ ਪਹਿਨਿਆ ਹੋਣ ਕਰਕੇ
ਗ੍ਰੰਥੀ ਦੀ ਸੇਵਾ ਵਾਸਤੇ ਬਰਾਡਸ਼ਾਹ ਲੈ ਗਏ ਜਿੱਥੇ ਦਾਸ ਨੇ ਪਹਿਲੇ ਦਿਨ ਐਤਵਾਰ ਨੂੰ ਮੂਲ ਮੰਤ੍ਰ ਦੀ
ਕਥਾ ਕੀਤੀ। ਸ੍ਰ. ਗਿਆਨ ਸਿੰਘ ਜੀ ਨੇ ਟੈਸਟ ਲੈ ਕੇ ਪਾਸ ਕਰਨਾ ਸੀ। ਜਦ ਉਹ ਟੇਬਲ ਤੇ ਲੰਗਰ ਛਕ ਰਹੇ
ਸਨ ਤਾਂ ਦਾਸ ਵੀ ਲੰਗਰ ਲੈ ਕੇ ਉਨ੍ਹਾਂ ਦੇ ਨਾਲ ਟੇਬਲ ਤੇ ਲੰਗਰ ਛੱਕਣ ਲੱਗਾ ਤਾਂ ਉਨ੍ਹਾਂ ਬੜੇ ਗਹੁ
ਨਾਲ ਦੇਖਿਆ ਕਿ ਦੇਖਣ ਨੂੰ ਇਹ ਗਿਆਨੀ ਟਕਸਾਲੀ ਲਗਦਾ ਹੈ ਪਰ ਇਨ੍ਹੇ ਕਥਾ ਤਾਂ ਗੁਰਮਤਿ ਅਨੁਸਾਰ
ਕੀਤੀ ਹੈ ਅਤੇ ਲੰਗਰ ਵੀ ਤੱਪੜ ਤੇ ਨਹੀਂ ਛਕਿਆ। ਜਦ ਆਪਸੀ ਗੱਲਾਂ ਬਾਤਾਂ ਕੀਤੀਆ ਤਾਂ ਉਨ੍ਹਾਂ ਨੂੰ
ਪਤਾ ਲਗਾ ਕਿ ਦਾਸ ਤਾਂ ਮਿਸ਼ਨਰੀ ਕਾਲਜ ਰੋਪੜ ਦਾ ਵਿਦਿਆਰਥੀ ਹੈ ਜਿੱਥੇ ਪਹਿਲੀਆਂ ਕਲਾਸਾਂ ਅਰੰਭ ਹੋਣ
ਵੇਲੇ ਹਾਜਰ ਸੀ ਤਾਂ ਉਨ੍ਹਾਂ ਨੇ ਉਸੇ ਵੇਲੇ ਦਾਸ ਨੂੰ ਮੁੱਖ ਗ੍ਰੰਥੀ ਦੀ ਸੇਵਾ ਸੌਂਪ ਦਿੱਤੀ। ਦਾਸ
ਨੇ ਗੁਰਦੁਆਰਾ ਸਾਹਿਬ ਵਿਖੇ ਬੁੱਧਵਾਰ ਦੇ ਦਿਵਾਨ ਵੀ ਸ਼ੁਰੂ ਕਰਕੇ ਕਥਾ ਕਰਨੀ ਆਰੰਭੀ ਅਤੇ ਬੱਚਿਆਂ
ਦੀਆਂ ਪੰਜਾਬੀ ਗੁਰਮਤਿ ਦੀਆ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ। ਉਸ ਵੇਲੇ ਵੀ ਕਮੇਟੀ ਵਿੱਚ ਸੰਪ੍ਰਦਾਈ
ਬਿਰਤੀ ਵਾਲੇ ਅਤੇ ਪਹੇਵੇ ਵਾਲੇ ਡੇਰੇਦਾਰ ਦੇ ਸ਼ਰਧਾਲੂ ਸਨ ਜੋ ਤੱਤ ਗੁਰਮਤਿ ਪ੍ਰਚਾਰ ਤੋਂ ਔਖੇ ਹੋਣ
ਲੱਗ ਪਏ। ਬਦਕਿਸਮਤੀ ਨੂੰ ਦਾਸ ਦਾ ਖਤਰਨਾਕ ਐਕਸੀਡੈਂਟ ਹੋ ਗਿਆ ਜਿਸ ਕਰਕੇ ਲੰਬਾ ਸਮਾਂ ਮੌਤ ਤੇ
ਮੂੰਹ ਵਿੱਚ ਪਏ ਨੂੰ ਯੂਸੀ ਡੇਵਿਡ ਹਸਪਤਾਲ ਵਿਖੇ ਰਹਿਣਾ ਪਿਆ। ਪਿੱਛੋਂ ਇੱਕ ਸੰਪ੍ਰਦਾਈ ਸ੍ਰ. ਗਿਆਨ
ਸਿੰਘ ਜੀ ਅਤੇ ਪ੍ਰਬੰਧਕਾਂ ਨਾਲ ਇਹ ਵਾਹਿਦਾ ਕਰਕੇ ਗ੍ਰੰਥੀ ਲੱਗ ਗਿਆ ਕਿ ਉਹ ਅਕਾਲ ਤਖਤ ਤੋਂ ਪੰਥ
ਪ੍ਰਵਾਣਿਤ ਮਰਯਾਦਾ ਦੇ ਦਾਇਰੇ ਚ’ ਹੀ ਸੇਵਾ ਕਰੇਗਾ ਪਰ ਪੇਪਰ ਮਿਲਣ ਤੋਂ ਬਾਅਦ ਸਾਰੇ ਸੰਪ੍ਰਦਾਈ
ਕਰਮਕਾਂਡ ਕਰਨ ਲੱਗ ਪਿਆ। ਓਧਰੋਂ ਸ੍ਰ. ਗਿਆਨ ਸਿੰਘ ਅਤੇ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਵੀ
ਅਤਸੀਫਾ ਦੇ ਗਏ ਪਰ ਅੰਕਲ ਗਿਆਨ ਸਿੰਘ ਜੀ ਨੇ ਗੁਰਬਾਣੀ ਦੀ ਕਥਾ ਵਿਚਾਰ ਜਾਰੀ ਰੱਖੀ।
ਅੰਕਲ ਜੀ ਨੇ ਆਖਰੀ ਦਮਾਂ ਤੱਕ ਗੁਰਦੁਆਰਾ ਦਸ਼ਮੇਸ਼ ਦਰਬਾਰ ਜਿੱਥੇ ਸ੍ਰ. ਅਵਤਾਰ ਸਿੰਘ ਅਟਵਾਲ
ਪ੍ਰਧਾਨ, ਰਾਗੀ ਭਾਈ ਹਰਮੇਸ਼ ਸਿੰਘ ਅਤੇ ਭਾਈ ਹਰਨੇਕ ਸਿੰਘ ਪੰਜੇਟਾ ਸੇਵਾਦਾਰ ਹੈ ਓਥੇ ਗੁਰਬਾਣੀ ਦੀ
ਗਿਆਨਮਈ ਕਥਾ ਕੀਤੀ। ਸਾਰੇ ਸੈਕਰਾਮੈਂਟੋ ਸ਼ਹਿਰ ਵਿਖੇ ਹੀ ਆਪ ਜੀ ਦਾ ਬੜਾ ਮਾਨ ਸਤਿਕਾਰ ਸੀ। ਆਪ ਜੀ
ਦੇ ਸਸਕਾਰ ਅਤੇ ਗੁਰਦੁਆਰੇ ਅੰਤਮ ਅਰਦਾਸ ਤੱਕ ਸੰਗਤਾਂ, ਪ੍ਰੇਮੀਆਂ, ਰਿਸ਼ਤੇਦਾਰਾਂ ਅਤੇ ਗੁਰਮਤਿ
ਅਵਲੰਭੀਆਂ ਦਾ ਭਾਰੀ ਇਕੱਠ ਸੀ। ਖਾਸ ਕਰਕੇ ਬਜੁਰਗ ਵਿਦਵਾਂਨ ਪ੍ਰਿੰਸੀਪਲ ਸ੍ਰ. ਸੁਰਜੀਤ ਸਿੰਘ
ਫਰਿਜ਼ਨੋ, ਪ੍ਰਸਿੱਧ ਲੇਖਕ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਪ੍ਰਵਾਰ, ਦਾਸ ਅਵਤਾਰ ਸਿੰਘ
ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ, ਵਰਲਡ ਸਿੱਖ ਫੈਡਰੇਸ਼ਨ ਦੇ ਉਘੇ ਕਵੀ ਅਤੇ ਲਿਖਾਰੀ ਸ੍ਰ.
ਗੁਰਮੀਤ ਸਿੰਘ ਬਰਸਾਲ ਅਤੇ ਸ੍ਰ. ਨਗਿੰਦਰ ਸਿੰਘ ਬਰਸਾਲ, ਉਘੇ ਚਿੰਤਕ ਸ੍ਰ. ਹਾਕਮ ਸਿੰਘ, ਗਿ.
ਕੁਲਦੀਪ ਸਿੰਘ, ਗੁਰਦੁਆਰਾ ਕਮੇਟੀਆਂ ਦੇ ਮੈਂਬਰ ਅਤੇ ਹੋਰ ਉਘੀਆਂ ਸ਼ਖਸ਼ੀਅਤਾਂ ਹਾਜ਼ਰ ਸਨ। ਸ੍ਰ. ਗਿਆਨ
ਸਿੰਘ ਜੀ ਮਿਸ਼ਨਰੀ ਦੇ ਪੋਤੇ ਪੋਤੀਆਂ ਨੇ ਬੜੇ ਠਰੰਮੇ ਨਾਲ ਗੁਰਮਤਿ ਅਨੁਸਾਰੀ ਸ਼ਰਧਾਂਜਲੀਆਂ ਭੇਂਟ
ਕੀਤੀਆਂ। ਕੋਈ ਰੋਣਾਂ ਧੋਣਾ ਨਹੀਂ ਸੀ ਸਗੋਂ ਸੰਗਤਾਂ, ਪ੍ਰਵਾਰ ਅਤੇ ਰਿਸ਼ਤੇਦਾਰ ਸਤਨਾਮ ਵਾਹਿਗੁਰੂ
ਦਾ ਜਾਪ ਕਰ ਰਹੇ ਸਨ।
ਅਖੀਰ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਵਿਖੇ ਪਾਠ ਦੀ ਸਮਾਪਤੀ ਤੋਂ ਬਾਅਦ ਭਾਈ ਹਰਮੇਸ਼ ਸਿੰਘ ਜੀ
ਹਜੂਰੀ ਰਾਗੀ ਜਥੇ ਨੇ ਭਾਵਭਿੰਨਾ ਕੀਰਤਨ, ਦਾਸ ਨੇ ਗੁਰਬਾਣੀ ਵਿਆਖਿਆ, ਬੀਬੀ ਹਰਸਿਮਰਤ ਕੌਰ ਖਾਲਸਾ
ਨੇ ਅਕਾਲ ਚਲਾਣੇ ਬਾਰੇ ਸਪੀਚ ਅਤੇ ਗੁਰਦੁਆਰਾ ਸੈਕਟਰੀ ਮਾਸਟਰ ਅਵਤਾਰ ਸਿੰਘ ਜੀ ਨੇ ਸ਼ਰਧਾਂਜਲੀ ਭੇਟ
ਕਰਦੇ ਹੋਏ ਆਈਆਂ ਸੰਗਤਾਂ, ਰਾਗੀਆਂ, ਗ੍ਰੰਥੀਆਂ, ਵਿਦਵਾਨਾਂ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ।
ਪ੍ਰਵਾਰਕ ਜੁਮੇਵਾਰੀ ਦੀ ਦਸਤਾਰ ਉਨ੍ਹਾਂ ਦੇ ਵੱਡੇ ਸਪੁੱਤਰ ਸ੍ਰ. ਹਰਨੇਕ ਸਿੰਘ ਨੂੰ ਸਜਾਈ ਗਈ।
ਕਨੇਡਾ ਤੋਂ ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ, ਪੰਜਾਬ ਭਾਰਤ ਤੋਂ ਪ੍ਰਿੰਸੀਪਲ ਬਲਜੀਤ ਸਿੰਘ
ਮਿਸ਼ਨਰੀ ਰੋਪੜ, ਵਾਈਸ ਪ੍ਰਿੰਸੀਪਲ ਗਿ. ਹਰਭਜਨ ਸਿੰਘ ਮਿਸ਼ਨਰੀ, ਗਿ. ਰਣਜੋਧ ਸਿੰਘ ਮਿਸ਼ਨਰੀ, ਦੁਰਹਮ
ਅਮਰੀਕਾ ਤੋਂ ਸਾਬਕਾ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਮਿਸ਼ਨਰੀ, ਬਾਬਾ ਪਿਆਰਾ ਸਿੰਘ ਮਿਸ਼ਨਰੀ,
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਤੋਂ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਅਤੇ ਚੇਅਰਮੈਨ
ਸ੍ਰ. ਇੰਦ੍ਰਜੀਤ ਸਿੰਘ ਰਾਣਾ, ਕੁਲਵੰਤ ਸਿੰਘ ਮਿਸ਼ਨਰੀ ਸੈਨਹੋਜੇ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ
ਸ੍ਰ. ਹਰਜੀਤ ਸਿੰਘ ਮਿਸ਼ਨਰੀ ਜਲੰਧਰ, ਗਿ. ਗੁਰਬਖਸ਼ ਸਿੰਘ ਮਿਸ਼ਨਰੀ ਇੰਗਲੈਂਡ, ਪ੍ਰਸਿੱਧ ਪ੍ਰਚਾਰਕ ਤੇ
ਲੇਖਕ ਸ੍ਰ. ਇੰਦਰ ਸਿੰਘ ਘੱਗਾ, ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਪ੍ਰਚਾਰਕ ਗਿ. ਜਗਤਾਰ ਸਿੰਘ
ਜਾਚਕ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਉਘੇ ਲੇਖਕ ਸ੍ਰ ਤਰਲੋਚਨ ਸਿੰਘ ਦੁਪਾਲਪੁਰ,
ਇੰਟ੍ਰਨੈਸ਼ਨਲ ਸਿੰਘ ਸਭਾ ਦੇ ਸ੍ਰ. ਚਮਕੌਰ ਸਿੰਘ ਮਿਸ਼ਨਰੀ ਫਰਿਜਨੋ ਅਤੇ ਸ੍ਰ. ਜਸਮਿਤਰ ਸਿੰਘ
ਮੁਜੱਫਰਪੁਰ (ਨਿਊਯਰਸੀ) ਆਦਿਕ ਸਭ ਵਿਦਵਾਨਾਂ ਨੇ ਫੋਨ ਸਨੇਹਿਆਂ ਰਾਹੀਂ ਸ਼ਰਧਾਂਜਲੀਆਂ ਭੇਟ ਅਤੇ
ਪ੍ਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਅੰਕਲ ਜੀ ਦਾ ਜਿੱਥੇ ਨਾਮ ਗਿਆਨ ਸਿੰਘ ਸੀ ਓਥੇ ਉਹ ਗਿਆਨ ਦੇ ਵੀ ਭੰਡਾਰ ਸਨ। ਉਨ੍ਹਾਂ ਦਾ ਸੁਭਾਅ
ਬੜਾ ਮਿੱਠਾ ਸੀ ਹਰ ਵੇਲੇ ਚੇਹਰੇ ਤੇ ਖੁਸ਼ਹਾਲੀ ਰਹਿੰਦੀ ਸੀ। ਗੁਰਮਤਿ ਬਾਰੇ ਜਦ ਵੀ ਸਵਾਲ ਪੁਛਣਾਂ
ਤਾਂ ਉਨ੍ਹਾਂ ਨੇ ਬੜੇ ਸਰਲ ਤਰੀਕੇ ਨਾਲ ਸਮਝਾ ਦੇਣਾ ਜੋ ਸੌਖਿਆਂ ਹੀ ਸਾਡੇ ਸਮਝ ਆ ਜਾਣਾ। ਉਨ੍ਹਾਂ
ਦੇ ਵਿਛੋੜਾ ਦੇ ਜਾਣ ਨਾਲ ਗੁਰਮਤਿ ਸਿਖਿਆਰਥੀਆਂ ਅਤੇ ਅਵਿਲੰਭੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਅਖੀਰ ਵਿੱਚ ਅਤੀ ਸਤਿਕਾਰਯੋਗ ਅੰਕਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਉਨ੍ਹਾਂ ਦੇ ਬਾਗ
ਪ੍ਰਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਅਕਾਲ ਪੁਰਖ ਸਮੂੰਹ ਪ੍ਰਵਾਰ ਨੂੰ ਭਾਣਾ ਮੰਨਣ ਦਾ
ਬਲ ਅਤੇ ਸਦੀਵੀ ਚੜ੍ਹਦੀਆਂ ਕਲਾਂ ਬਖਸ਼ੇ।
(07/03/13)
ਅਵਤਾਰ ਸਿੰਘ ਲੰਡਨ
ਸਿੱਖਮਾਰਗ ਦੇ ਸੁਹਿਰਦ ਪਾਠਕ ਸੱਜਣੋਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਮੈਂਨੂੰ ਕਦੇ ਅਜਿਹੇ ਸਿੱਖ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਜੋ ਅਕਾਲ ਤਖਤ ਸਾਹਿਬ
ਪ੍ਰਤੀ ਸਤਿਕਾਰ ਦੀ ਭਾਵਨਾਂ ਨਾ ਰੱਖਦਾ ਹੋਵੇ। ਪਰ ਕਈ ਵਾਰ ਅਣਸੁਖਾਂਵੇਂ ਸਵਾਲਾਂ ਦੇ ਜਵਾਬ ਦੇਣੇ
ਜ਼ਰੂਰ ਕਠਿੱਨ ਹੋ ਜਾਂਦੇ ਹਨ।
੧. ਸਵਾਲ ਉਠਾਏ ਜਾਂਦੇ ਹਨ ਕਿ ਕੀ ਸਿਆਸੀ ਪਾਰਟੀ ਦੁਆਰਾ ਥਾਪੇ ਗਏ ਅਖੌਤੀ ਜਥੇਦਾਰਾਂ ਦੇ ਗੁਰਮਤਿ
ਸਿਧਾਂਤ ਦੇ ਉਲਟ ਜਾਰੀ ਕੀਤੇ ਹੁਕਮਨਾਮੇਂ ਨੂੰ ਮੰਨਣਾਂ ਗੁਰਮਤਿ ਹੈ?
੨. ਕੀ ਗਿਆਨੀ ਪੂਰਨ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਗੁਰਬਚਨ ਸਿੰਘ ਯੋਗਤਾ
ਅਤੇ ਈਮਾਨਦਾਰੀ ਦੀ ਕਸਵੱਟੀ ਤੇ ਪੂਰੇ ਉਤਰਦੇ ਹਨ?
੩. ਕਿਹਾ ਜਾਂਦਾ ਹੈ ਕਿ ਜੇ ਹਾਈ ਕੋਰਟ ਦਾ ਜੱਜ ਨਾਲਾਇਕ ਅਤੇ ਕੁਰੱਪਟ ਹੋਵੇ ਤਾਂ ਉਹ ਹਾਈ ਕੋਰਟ ਦਾ
ਸਤਿਕਾਰ ਘਟਾਉਣ ਦਾ ਕਾਰਨ ਜ਼ਰੂਰ ਬਣਦਾ ਹੈ ਪਰ ਇਹ ਤਾਂ ਕੋਈ ਨਹੀਂ ਕਹਿੰਦਾ ਕਿ ਹਾਈ ਕੋਰਟ ਦੀ ਲੋੜ
ਹੀ ਨਹੀਂ ਹੈ।
੪. ਨਿਤਾ ਪ੍ਰਤੀ ਅਰਦਾਸ ਵਿੱਚ ਗੁਰਸਿੱਖ ਬਿਬੇਕ ਬੁਧਿ ਦਾ ਦਾਨ ਮੰਗਦਾ ਹੈ। ਉਹ ਬਿਬੇਕ ਬੁਧਿ ਕਦੋਂ
ਅਤੇ ਕਿਵੇਂ ਵਰਤੋਂ ਵਿੱਚ ਲਿਆਉਣੀ ਹੈ?
“ਮਤਿ ਵਿੱਚ ਰਤਨ ਜਵਾਹਰ ਮਾਣਕੁ ਜੇ ਇੱਕ ਗੁਰ ਕੀ ਸਿਖ ਸੁਣੀ”। ਪੰਨਾਂ ੨
ਅਵਤਾਰ ਸਿੰਘ ਲੰਡਨ
੭ ਮਾਰਚ ੨੦੧੩.
******************************************
ਪਿਆਰੇ ਸਚਰਨਜੀਤ ਸਿੰਘ ਬਰੈਂਮਪਟਨ ਜੀ
ਆਪ ਜੀ ਦੇ ਮਿਤੀ ੦੫. ੦੩. ੨੦੧੩ ਦੇ ਜਵਾਬ ਵਿੱਚ ਹੇਠ ਲਿਖਿਆ ਗੁਰਸ਼ਬਦ ਭੇਟ ਹੈ।
“ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ”। ਪੰਨਾਂ ੬੯੫
ਅਵਤਾਰ ਸਿੰਘ ਲੰਡਨ
੭ ਮਾਰਚ ੨੦੧੩.
(07/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਦੋ ਦੋ
ਜੀਵਨ ਮੇਰੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਕ ਜਾਗਤ ਇੱਕ ਸੁਪਨ ਅਵਸਥਾ, ਦੋ ਦੋ ਜੀਵਨ ਮੇਰੇ।
ਇਕ ਤੰਦਰੁਸਤ ਖੁਸ਼ੀ ਜੇ ਜੀਵਾਂ, ਇੱਕ ਗਮਾਂ ਵਿੱਚ ਘੇਰੇ।
ਇਕ ਵਿੱਚ ਰਜ ਰਜ ਹਸ ਹਸ ਖੇਡਣ, ਇੱਕ ਵਿੱਚ ਰੋਵਣ ਪਿੱਟਣ।
ਇਕ ਵਿੱਚ ਵਿਆਹ ਸ਼ਾਦੀ ਰੰਗ ਮਾਣੇ, ਇੱਕ ਵਿੱਚ ਮਾਰਨ ਕੁੱਟਣ।
ਰੰਗ ਬਿਰੰਗੇ ਜੀਣ ਉਲਝਿਆ, ਦੇਖੇ ਘੇਰ ਬਥੇਰੇ।
ਇਕ ਜਾਗਤ ਇੱਕ ਸੁਪਨ ਅਵਸਥਾ, ਦੋ ਦੋ ਜੀਵਨ ਮੇਰੇ।
ਦਿਨ ਲੰਘੇ ਸੁਖਦਾਇਕ ਸੁਪਨਾ ਬੜਾ ਭਿਆਨਕ ਆਵੇ।
ਦਿਨ ਚੰਗੇ ਲੋਕਾਂ ਵਿੱਚ ਲੰਘਿਆ, ਰਾਤੀ ਸੰਗ ਬਦਲਾਵੇ।
ਚੰਗਾ ਮੰਗਾ ਭਰਮ ਦੀ ਕਿਰਿਆ, ਸੂਝ ਫਿਰੇ ਹਰ ਵੇਰੇ।
ਇਕ ਜਾਗਤ ਇੱਕ ਸੁਪਨ ਅਵਸਥਾ, ਦੋ ਦੋ ਜੀਵਨ ਮੇਰੇ।
ਇਕ ਵਿੱਚ ਜੀਵਤ ਇੱਕ ਵਿੱਚ ਮੋਇਆ, ਬਦਨ ਅਗਨ ਵਿੱਚ ਸੜਿਆ।
ਖੁਲ੍ਹੀ ਜਾਗ ਤਾਂ ਫਿਰ ਉਸ ਜਗ ਵਿਚ, ਸਾਬਤ ਸੂਰਤ ਖੜ੍ਹਿਆ।
ਜੀਵਦਿਆਂ ਇਉਂ ਮਰਨ ਜੀਣ ਦੇ, ਕੀ ਪਾਵੇ ਰਬ ਫੇਰੇ।
ਇਕ ਜਾਗਤ ਇੱਕ ਸੁਪਨ ਅਵਸਥਾ, ਦੋ ਦੋ ਜੀਵਨ ਮੇਰੇ।
ਦਿਨ ਨੂੰ ਵੇਖਾਂ ਨਰਕ ਜਗਤ ਜੇ, ਰਾਤੀਂ ਸੁਰਗ ਪੁਚਾਵੇ।
ਇਕੋ ਦਿਨ ਦੋ ਜੀਵਨ ਬਦਲੇ, ਸਮਝ ਨਾ ਮੇਰੀ ਆਵੇ।
ਉਸ ਦੀ ਮਰਜ਼ੀ ਜੋ ਕਰਵਾਵੇ, ਰਾਤੀਂ ਕਦੇ ਸਵੇਰੇ।
ਇਕ ਜਾਗਤ ਇੱਕ ਸੁਪਨ ਅਵਸਥਾ, ਦੋ ਦੋ ਜੀਵਨ ਮੇਰੇ।
ਇਕ ਵਿੱਚ ਹੁਣ ਦਾ ਜੀਵਨ ਜੀਵਾਂ, ਇੱਕ ਵਿੱਚ ਪਿਛਲਾ ਪਾਉਣਾ।
ਇਛਾ ਜੋ ਨਾ ਪੂਰੀ ਹੋਈ, ਉਸ ਨੇ ਰਾਤ ਘੁਮਾਉਣਾ।
ਇਛਾ ਛੁੱਟੇ ਸੁਪਨੇ ਛੁੱਟਣ, ਮੁਕਦੇ ਜੀਵਨ ਨ੍ਹੇਰੇ।
ਇਕ ਜਾਗਤ ਇੱਕ ਸੁਪਨ ਅਵਸਥਾ, ਦੋ ਦੋ ਜੀਵਨ ਮੇਰੇ।
ਪਿਛਲਾ ਜੀਵਨ ਸਾਥ ਨਾ ਛਡਦਾ, ਬਣ ਬਣ ਸੁਪਨੇ ਉਭਰੇ।
ਦਿਨ ਨੂੰ ਸਾਂ ਮੈਂ ਵਸਦਾ ਕਿਧਰੇ, ਰਾਤ ਪਹੁੰਚ ਗਿਆ ਕਿਧਰੇ।
ਸੁਪਨੇ ਲੱਖਾਂ ਮੀਲ ਘੁਮਾਇਆ, ਸੱਤੀਂ ਪਤਣੀ ਫੇਰੇ।
ਇਕ ਜਾਗਤ ਇੱਕ ਸੁਪਨ ਅਵਸਥਾ, ਦੋ ਦੋ ਜੀਵਨ ਮੇਰੇ।
ਜੀਵਨ ਮੇਰੇ ਮਨ ਦੇ ਨੇੜੇ, ਸੁਪਨੇ ਰੂਹ ਦੇ ਨੇੜੇ।
ਮਨ ਤਨ ਸੁਚੇ ਜੇਕਰ ਕਰੀਏ, ਪੈਣ ਨਾ ਪੁੱਠੇ ਝੇੜੇ।
ਰਾਤ ਦਿਨੇ ਜੇ ੳੇਸ ਸੰਗ ਜੁੜੀਏ, ਵੱਜਣ ਆਨੰਦ ਭੇਰੇ।
ਇਕ ਜਾਗਤ ਇੱਕ ਸੁਪਨ ਅਵਸਥਾ, ਦੋ ਦੋ ਜੀਵਨ ਮੇਰੇ।
ਸਾਸ ਸਿਮਰੋ ਜੋ ਸਾਈਂ, ਫਿਰ ਸੁਪਨਾ ਸੁਖ-ਖੇਲਾ।
ਜਾਗੇ ਉਸ ਸੰਗ ਜੁੜ ਕੇ ਰਹਿਣਾ, ਸੁਤਿਆਂ ਉਸ ਸੰਗ ਮੇਲਾ।
ਦੋਹਰਾ ਜੀਵਨ ਮੁਕ ਜਾਵੇਗਾ, ਨਿਜ ਘਰ ਹੋਵਣ ਡੇਰੇ।
ਇਕ ਜਾਗਤ ਇੱਕ ਸੁਪਨ ਅਵਸਥਾ, ਦੋ ਦੋ ਜੀਵਨ ਮੇਰੇ।
(07/03/13)
-ਜਸਵੰਤ ਸਿੰਘ ‘ਅਜੀਤ’
ਸਿੱਖਾਂ ਨੂੰ
ਅੰਤ੍ਰਰਾਸ਼ਟਰੀ ਪੱਧਰ ਤੇ ਆ ਰਹੀਆਂ ਸਮੱਸਿਆਵਾਂ: ਬੀਤੇ ਕਾਫੀ ਸਮੇਂ ਤੋਂ ਲਗਾਤਾਰ ਅਜਿਹੀਆਂ
ਖਬਰਾਂ ਆ ਰਹੀਆਂ ਹਨ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਅੰਤਰ-ਰਾਸ਼ਟਰੀ ਪਧਰ ਤੇ ਸਿੱਖਾਂ ਨੂੰ
ਆਪਣੇ ਸਿੱਖੀ-ਸਰੂਪ ਨੂੰ ਕਾਇਮ ਰਖਣ ਅਤੇ ਧਾਰਮਕ ਚਿੰਨ੍ਹਾਂ ਨੂੰ ਧਾਰਣ ਕਰਨ ਆਦਿ ਦੇ ਸੰਬੰਧ ਵਿੱਚ
ਕਈ ਤਰ੍ਹਾਂ ਦੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਧਰੇ ਪਗੜੀ ਬੰਨ੍ਹਣ ਤੇ ਰੋਕ ਲਾਈ
ਗਈ ਹੋਈ ਹੈ ਅਤੇ ਕਿਧਰੇ ਦਾੜ੍ਹੀ-ਕੇਸਾਂ ਸਹਿਤ ਸਿੱਖੀ-ਸਰੂਪ ਨੂੰ ਕਾਇਮ ਰਖਣ ਤੇ ਸੁਆਲੀਆ ਨਿਸ਼ਾਨ
ਲਾਏ ਜਾ ਰਹੇ ਹਨ। ਇਹ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਹਨ ਕਿ ਕਿਧਰੇ ਤਾਂ ਕਾਨੂੰਨ ਤੇ ਅਦਾਲਤੀ
ਫੈਸਲਿਆਂ ਰਾਹੀਂ ਇਨ੍ਹਾਂ ਚੁਨੌਤੀਆਂ ਵਿਚੋਂ ਉਭਰਨ ਵਿੱਚ ਮਦਦ ਮਿਲ ਰਹੀ ਹੈ ਅਤੇ ਕਿਧਰੇ ਕਾਨੂੰਨ ਤੇ
ਅਦਾਲਤੀ ਫੈਸਲੇ ਹੀ ਸਿੱਖੀ-ਸਰੂਪ ਨੂੰ ਕਾਇਮ ਰਖਣ ਵਿੱਚ ਰੁਕਾਵਟ ਬਣੇ ਹੋਏ ਹਨ। ਜਿਵੇਂ, ਫਰਾਂਸ
ਵਿੱਚ ਸਿੱਖ ਵਿਦਿਆਰਥੀਆਂ ਦੇ ਪਗੜੀ ਬੰਨ੍ਹਣ ਤੇ ਰੋਕ ਅਤੇ ਸਰਕਾਰੀ ਦਸਤਾਵੇਜ਼ਾਂ ਪੁਰ ਬਿਨਾਂ ਪਗੜੀ
ਬੰਨ੍ਹੇ ਦੇ ਫੋਟੋ ਲਾਉਣਾ ਜ਼ਰੂਰੀ ਹੋਣ ਦੀ ਸਮਸਿਆ ਦੇ ਨਾਲ, ਉਥੇ ਰਹਿ ਰਹੇ ਸਿੱਖਾਂ ਨੂੰ ਕਈ
ਵਰ੍ਹਿਆਂ ਤੋਂ ਜੂਝਣਾ ਪੈ ਰਿਹਾ ਹੈ। ਅਜੇ ਤਕ ਉਨ੍ਹਾਂ ਨੂੰ ਨਾ ਤਾਂ ਸਰਕਾਰ ਵਲੋਂ ਤੇ ਨਾ ਹੀ
ਅਦਾਲਤਾਂ ਪਾਸੋਂ ਕੋਈ ਰਾਹਤ ਮਿਲ ਪਾਈ ਹੈ।
ਆਖਰ ਕੀ ਕਾਰਣ ਹੈ, ਕਿ ਅੰਤਰ-ਰਾਸ਼ਟਰੀ ਪਧਰ ਤੇ ਸਿੱਖਾਂ ਦੇ ਸਾਹਮਣੇ ਇਕੋ ਜਿਹੀਆਂ ਸਮਸਿਆਵਾਂ ਹੋਣ
ਦੇ ਬਾਵਜੂਦ, ਕੁੱਝ ਦੇਸ਼ਾਂ ਵਿੱਚ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਸਿੱਖੀ-ਸਰੂਪ
ਨੂੰ ਮਾਨਤਾ ਦਿਤੀ ਜਾ ਰਹੀ ਹੈ ਤੇ ਕਈ ਦੇਸ਼ਾਂ ਵਿੱਚ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਅਣਗੋਲਿਆਂ ਕਰ
ਸਿੱਖੀ-ਸਰੂਪ ਨੂੰ ਮਾਨਤਾ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ?
ਸ਼ਾਇਦ ਇਸਦਾ ਮੁਖ ਕਾਰਣ ਇਹੀ ਹੈ, ਕਿ ਸਿੱਖਾਂ ਵਲੋਂ ਆਪ ਅਤੇ ਉਨ੍ਹਾਂ ਦੀ ਪ੍ਰਤੀਨਿਧਤਾ ਕਰਨ ਦੀਆਂ
ਦਾਅਵੇਦਾਰ ਜਥੇਬੰਦੀਆਂ ਵਲੋਂ ਇਨ੍ਹਾਂ ਸਮੱਸਿਆਵਾਂ ਦੇ ਮੂਲ ਕਾਰਣਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹਲ
ਲਈ ਕੋਈ ਸਾਰਥਕ ਰਾਹ ਤਲਾਸ਼ਣ ਪ੍ਰਤੀ ਕਦੀ ਵੀ ਗੰਭੀਰਤਾ ਨਹੀਂ ਵਿਖਾਈ ਗਈ।
ਆਮ ਤੋਰ ਤੇ ਇਹ ਵੇਖਿਆ ਜਾਂਦਾ ਹੈ, ਕਿ ਜੋ ਸਿੱਖ ਪੰਜਾਬ ਜਾਂ ਦੇਸ਼ ਦੇ ਦੂਜੇ ਹਿਸਿਆਂ ਤੋਂ ਪਲਾਇਨ
ਕਰ ਵਖ-ਵਖ ਦੇਸ਼ਾਂ ਵਿੱਚ ਜਾ ਵਸੇ ਹੋਏ ਹਨ, ਉਨ੍ਹਾਂ ਆਪਣੀ ਮਿਹਨਤ ਤੇ ਲਗਨ ਨਾਲ ਨਾ ਕੇਵਲ ਆਪਣੀ
ਆਰਥਕ ਸਥਿਤੀ ਵਿੱਚ ਵਰਣਨਯੋਗ ਸੁਧਾਰ ਲਿਆਂਦਾ ਹੈ, ਸਗੋਂ ਕਈਆਂ ਨੇ ਤਾਂ ਸੰਸਾਰ ਦੇ ਵਡੇ ਧਨਾਢਾਂ
ਵਿੱਚ ਆਪਣੀ ਸ਼ਮੂਲੀਅਤ ਕਰਵਾ, ਉਥੋਂ ਦੇ ਸਮਾਜਕ, ਰਾਜਸੀ ਤੇ ਭਾਈਚਾਰਕ ਖੇਤਰਾਂ ਵਿੱਚ ਵੀ ਆਪਣੀ
ਸਨਮਾਨਤ ਪਛਾਣ ਕਾਇਮ ਕਰ ਲਈ ਹੋਈ ਹੈ।
ਇਤਨੀਆਂ ਮਹਤਵਪੂਰਣ ਪ੍ਰਾਪਤੀਆਂ ਦੇ ਬਾਵਜੂਦ ਵੀ, ਸ਼ਾਇਦ ਉਹ ਸਥਾਨਕ ਭਾਈਚਾਰੇ ਨੂੰ ਧਾਰਮਕ ਪਖੋਂ,
ਆਪਣੀ ਨਵੇਕਲੀ ਅਤੇ ਅੱਡਰੀ ਪਛਾਣ ਤੋਂ ਜਾਣੂ ਕਰਵਾਣ ਵਿੱਚ ਸਫਲ ਨਹੀਂ ਹੋ ਸਕੇ। ਜੋ ਇਸ ਗਲ ਦਾ
ਸੰਕੇਤ ਹੈ ਕਿ ਵਿਦੇਸ਼ਾਂ ਵਿੱਚ ਵਸ ਰਹੇ ਸਿੱਖ ਆਰਥਕ, ਸਮਾਜਕ, ਭਾਈਚਾਰਕ ਤੇ ਰਾਜਸੀ ਪਖੋਂ ਵਰਨਣਯੋਗ
ਸ਼ਕਤੀ ਹਾਸਲ ਕਰਨ ਦੇ ਸਮਰਥ ਹੋਣ ਦੇ ਬਾਵਜੂਦ, ਸਥਾਨਕ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ
ਪਖੋਂ ਕਮਜ਼ੋਰ ਹੀ ਸਾਬਤ ਹੋ ਰਹੇ ਹਨ। ਉਨ੍ਹਾਂ ਨੇ ਸਥਾਨਕ ਲੋਕਾਂ ਵਿੱਚ ਆਪਣੇ ਸਿੱਖੀ-ਸਰੂਪ ਦੀ ਪਛਾਣ
ਤਾਂ ਉਨ੍ਹਾਂ ਸਥਾਪਤ ਕਰ ਲਈ ਹੈ, ਪ੍ਰੰਤੂ ਉਨ੍ਹਾਂ ਨੂੰ ਸਿੱਖ ਧਰਮ ਦੇ ਸਰਬ-ਸਾਂਝੀਵਾਲਤਾ, ਸਦਭਾਵਨਾ
ਅਤੇ ਸੇਵਾ ਆਦਿ ਦੇ ਮਹਾਨ ਆਦਰਸ਼ਾਂ ਸੰਬੰਧੀ ਜਾਣਕਾਰੀ ਦੇਣ ਦੀ ਲੋੜ ਕਦੀ ਵੀ ਨਹੀਂ ਸਮਝੀ। ਜੇ ਉਹ
ਉਨ੍ਹਾਂ ਨੂੰ ਸਿੱਖੀ ਦੇ ਸਾਂਝੀਵਾਲਤਾ, ਸਦਭਾਵਨਾ ਤੇ ਸੇਵਾ ਦੇ ਆਦਰਸ਼ਾਂ ਤੋਂ ਜਾਣੂ ਕਰਵਾਣ ਦੇ ਨਾਲ
ਹੀ ਗੁਰੂ ਸਾਹਿਬਾਨ ਵਲੋਂ ਦੇਸ਼ ਵਿੱਚ ਫੈਲੇ ਜਾਤ-ਪਾਤ ਦੇ ਵਖਰੇਵਿਆਂ ਅਤੇ ਜਾਬਰਾਂ ਵਲੋਂ ਮਜ਼ਲੂਮਾਂ
ਪੁਰ ਢਾਹੇ ਜਾ ਰਹੇ ਜ਼ੁਲਮਾਂ ਦੇ ਵਿਰੁਧ ਸੰਘਰਸ਼ ਕਰ, ਦੇਸ਼-ਵਾਸੀਆਂ ਨੂੰ ਉਨ੍ਹਾਂ ਦਾ ਟਾਕਰਾ ਕਰਨ ਦੇ
ਸਮਰਥ ਬਣਾਏ ਜਾਣ ਅਤੇ ਇਸੇ ਉਦੇਸ਼ ਲਈ ਉਨ੍ਹਾਂ ਵਲੋਂ ਆਪਣੀਆਂ ਦਿਤੀਆਂ ਗਈਆਂ ਸ਼ਹੀਦੀਆਂ ਤੋਂ ਸਥਾਨਕ
ਲੋਕਾਂ ਨੂੰ ਜਾਣੂ ਕਰਵਾਉਂਦੇ ਤਾਂ ਉਹ ਇਸਦੇ ਨਾਲ ਨਾ ਕੇਵਲ ਆਪਣੇ ਸਨਮਾਨ ਵਿੱਚ ਹੋਰ ਵਧੇਰੇ ਵਾਧਾ
ਕਰ ਸਕਦੇ ਸਨ, ਸਗੋਂ ਸਿੱਖੀ ਪ੍ਰਤੀ ਵੀ ਉਨ੍ਹਾਂ ਦੇ ਦਿਲ ਵਿੱਚ ਸਤਿਕਾਰ ਦੀ ਭਾਵਨਾ ਵੀ ਉਜਾਗਰ ਕਰ
ਸਕਦੇ ਸਨ।
ਜੇ ਉਨ੍ਹਾਂ ਗੰਭੀਰਤਾ ਨਾਲ ਇਸ ਪਖੋਂ ਸੋਚਿਆ ਅਤੇ ਇਸ ਪਾਸੇ ਧਿਆਨ ਦਿਤਾ ਹੁੰਦਾ ਤਾਂ ਜਦੋਂ ਕਦੀ ਵੀ
ਉਨ੍ਹਾਂ ਸਾਹਮਣੇ ਆਪਣੇ ਸਿੱਖੀ-ਸਰੂਪ ਨੂੰ ਕਾਇਮ ਰਖਣ ਤੇ ਧਾਰਮਕ ਚਿੰਨ੍ਹਾਂ ਨੂੰ ਧਾਰਣ ਕਰਨ ਦੇ
ਸੁਆਲ ਤੇ ਕੋਈ ਸਮਸਿਆ ਖੜੀ ਹੁੰਦੀ ਤਾਂ ਸਥਾਨਕ ਲੋਕੀ ਵੀ ਉਨ੍ਹਾਂ ਦੇ ਹਕ ਵਿੱਚ ਉਨ੍ਹਾਂ ਦੇ ਮੋਢੇ
ਨਾਲ ਮੋਢਾ ਜੋੜ ਖੜੇ ਹੋ ਜਾਂਦੇ। ਫਲਸਰੂਪ ਉਥੋਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਦੀਆਂ
ਭਾਵਨਾਵਾਂ-ਵਿਰੋਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚਣ ਤੇ ਮਜਬੂਰ ਹੋ ਜਾਣਾ ਪੈਂਦਾ।
…ਅਤੇ ਅੰਤ ਵਿੱਚ: ਇਥੇ ਇਹ ਗਲ ਵਰਨਣਯੋਗ ਹੈ ਕਿ ਨੀਲਾ ਤਾਰਾ ਸਾਕੇ, ਸ੍ਰੀਮਤੀ ਇੰਦਰਾ
ਗਾਂਧੀ ਦੀ ਹਤਿਆ ਅਤੇ ਨਵੰਬਰ-ਚੌਰਾਸੀ ਦੇ ਸਿੱਖ ਹਤਿਆ-ਕਾਂਡ ਤੋਂ ਬਾਅਦ ਸੰਸਾਰ ਭਰ ਦੇ ਲੋਕਾਂ ਵਿੱਚ
ਸਿੱਖ ਧਰਮ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦੀ ਭਾਰੀ ਉਤਸੁਕਤਾ ਪੈਦਾ ਹੋਈ ਸੀ। ਜਿਸਦੀ ਪੂਰਤੀ ਲਈ
ਕੇਵਲ ਬੁਧੀਜੀਵੀ ਵਰਗ ਵਲੋਂ ਹੀ ਜਤਨ ਕੀਤੇ ਗਏ। ਦੇਸ਼ ਅਤੇ ਵਿਦੇਸ਼ ਵਿੱਚ ਵਸਦੇ ਆਮ ਲੋਕਾਂ ਦੀ
ਉਤਸੁਕਤਾ ਉਸੇ ਤਰ੍ਹਾਂ ਹੀ ਬਣੀ ਦੀ ਬਣੀ ਰਹਿ ਗਈ। ਜਿਸਦੀ ਪੂਰਤੀ ਵਲ ਨਾ ਤਾਂ ਕਿਸੇ ਵਲੋਂ ਧਿਆਨ
ਦਿਤਾ ਹੈ ਅਤੇ ਨਾ ਹੀ ਕਿਸੇ ਨੇ ਇਸਦੀ ਲੋੜ ਹੀ ਸਮਝੀ। 000
Mobile : +91 98 68 91 77 31
(06/03/13)
ਸੁਰਜਨ ਸਿੰਘ
ਸ੍ਰੀ ਅਕਾਲ ਤਖਤ ਸਾਹਿਬ ਬਾਰੇ-2
ਮੈਂ ‘ਇਕ ਇਤਿਹਾਸਕ ਸੰਦੇਸ਼’ ਵਾਲਾ ਸ. ਹਰਦੇਵ ਸਿੰਘ ਜੰਮੂ ਜੀ ਦਾ ਪੱਤਰ 05/03/2013 ਨੂੰ ਸਿੱਖ
ਮਾਰਗ ਤੇ ਪੜ੍ਹਿਆ ਹੈ। ਇਹ ਸੰਦੇਸ਼ 1987 ਵਿੱਚ ਉਦੋਂ ਜਾਰੀ ਹੋਇਆ ਹੈ ਜਦੋਂ ਪ੍ਰੋ. ਦਰਸ਼ਨ ਸਿੰਘ ਜੀ
ਸ੍ਰੀ ਅਕਾਲ ਤਖਤ ਸਾਹਿਬ (ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਸਿਰਜੀ ਇਮਾਰਤ ਅਕਾਲ ਤਖਤ) ਦੇ
ਜੱਥੇਦਾਰ ਸਾਹਿਬ ਸਨ। ਗੁਰਮਤਿ ਵਿਧੀ ਵਿਧਾਨ ਤੇ ਪੰਥਕ ਰਵਾਇਤਾਂ ਦੀ ਪ੍ਰੋ. ਜੀ ਨੇ ਆਪਣੇ ਸੰਦੇਸ਼
ਵਿੱਚ ਬੜੀ ਸੋਹਣੀ ਤਰਜੁਮਾਨੀ ਕੀਤੀ ਹੈ:
1. ਮੂੰਹ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉਚਤਾ ਪ੍ਰਵਾਣ ਕਰਦੇ ਹੋ……ਮਨ ਕਿਸੇ ਹੋਰ ਤਾਕਤ ਅਧੀਨ
ਸ਼ਰਤਾਂ ਰਖਦਾ ਹੈ……ਮਨਮੁਖ ਹੁਜਤ ਕਰ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣ ਤੋਂ ਇਨਕਾਰੀ ਤੇ
ਸਨਮੁਖ ਹੋਣ ਵਾਲਾ ਗੁਰਸਿੱਖ ਸੀਸ ਝੁਕਾ ਗੁਰੂ ਪੰਥ ਦਾ ਹੁਕਮ ਪ੍ਰਵਾਣ ਕਰਦਾ ਹੈ।
2. ਗੁਰਮਤਿ ਵਿਧੀ ਵਿਧਾਨ ਤੇ ਪੰਥਕ ਰਵਾਇਤਾਂ ਅਨੁਸਾਰ ਸਮੁੱਚੇ ਪੰਥ ਲਈ ਹੁਕਮਨਾਮਾ ਜਾਰੀ ਕਰਨ ਦਾ
ਅਧਿਕਾਰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦਾ ਰਾਖਵਾਂ ਹੈ। ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ‘ਪੰਚ
ਪ੍ਰਧਾਨੀ’ ਪ੍ਰਣਾਲੀ ਰਾਹੀਂ ਵਿਚਾਰ ਕੇ ਚਾਰ ਸਿੰਘ ਸਾਹਿਬਾਨ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖਤ
ਸਾਹਿਬ ਤੋਂ ਹੁਕਮਨਾਮੇ ਦਾ ਐਲਾਨ ਕਰਦੇ ਹਨ।
3. ਸ੍ਰੀ ਅਕਾਲ ਤਖਤ ਦੀ ਸਰਵਉਚਤਾ ਸਵੀਕਾਰ ਕਰਨ ਵਾਲੇ ਸਵਾਲ ਜਵਾਬ ਨਹੀਂ ਕਰਦੇ। ਸ੍ਰੀ ਗੁਰੂ
ਹਰਿਗੋਬਿੰਦ ਸਾਹਿਬ ਦੇ ਸਿਰਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਧੀ ਵਿਧਾਨ ਦੀ ਇਨੀ ਸੋਹਣੀ ਵਿਆਖਿਆ
ਕਰਨ ਲਈ ਪ੍ਰੋ. ਜੀ ਸ਼ਲਾਘਾ ਦੇ ਪਾਤਰ ਹਨ। ਪਰ ਹੁਣ ਪ੍ਰੋ. ਜੀ ਨੂੰ ਕੀ ਹੋ ਗਿਆ ਹੈ ਕਿ ਉਹ ਅਕਾਲ
ਤਖਤ ਵਲੋਂ ਆਏ ਸੱਦੇ ਤੇ ਸਵਾਲ ਜਵਾਬ ਕਰਕੇ ਸ਼ਰਤਾਂ ਲਗਾਉਣ ਲੱਗ ਪਏ? ਕੀ ਸਪਸ਼ਟੀਕਰਨ ਦੇਣ ਦਾ ਇਹ ਢੰਗ
ਮਨਮੁਖੀ ਹੁਜਤਬਾਜ਼ੀ ਨਹੀਂ ਸੀ? ਪ੍ਰੋ. ਜੀ ਗੁਰਮਤਿ ਸਿਧਾਂਤ ਅਤੇ ਕੌਮ ਨੂੰ ਦਿੱਤੀ ਅਗਵਾਈ ਦੇ ਉਲਟ
ਜਾ ਕੇ ਗੁਰੂ ਪੰਥ ਦੀ ‘ਪੰਚ ਪ੍ਰਧਾਨੀ’ ਪ੍ਰਣਾਲੀ ਅਤੇ ਗੁਰੂ ਹਰਿਗੋਬਿੰਦ ਜੀ ਵਲੋਂ ਸਿਰਜੇ ਅਕਾਲ
ਤਖਤ ਨੂੰ ਨਾਸ਼ਵੰਤ ਕਹਿ ਕੇ ਉਸ ਨੂੰ ਅਕਾਲ ਤਖਤ ਮੰਨਣ ਤੋਂ ਮੁਨਕਰ ਹੋ ਰਹੇ ਹਨ। ਪ੍ਰੋ. ਜੀ ਨੂੰ
ਸ਼ਰਤਾਂ ਨਾ ਰੱਖ ਕੇ, ਸਵਾਲ ਜਵਾਬ ਨਾ ਕਰਕੇ, ਅਕਾਲ ਤਖਤ ਦੇ ਗੁਰਮਤਿ ਵਿਧੀ ਵਿਧਾਨ ਤੇ ਪੰਥਕ
ਰਵਾਇਤਾਂ ਅਨੁਸਾਰ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਸੀ। ਪ੍ਰੋ. ਜੀ ਨੂੰ ਆਪਣਾ ਲਿਖਿਆ ਹੋਇਆ ਤਾਂ
ਨਹੀਂ ਭੁਲਣਾ ਚਾਹੀਦਾ। ਪ੍ਰੋ. ਜੀ ਗੁਰਬਾਣੀ ਦੇ ਕਥਾਵਾਚਕ ਹਨ। “ਅਵਰ
ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥” ਦੇ ਅਰਥ ਤਾਂ ਪ੍ਰੋ. ਜੀ ਭਲੀ ਪ੍ਰਕਾਰ
ਸਮਝਦੇ ਹਨ।
ਸੁਰਜਨ ਸਿੰਘ +919041409041
(06/03/13)
ਸਰਵਜੀਤ ਸਿੰਘ
ਸਤਿਕਾਰ ਯੋਗ ਸੰਪਾਦਕ ਜੀ,
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫ਼ਤਿਹ।
ਪਿਛਲੇ ਕਈ ਹਫ਼ਤਿਆਂ ਤੋਂ ਨਿਉ ਯਾਰਕ ਦੇ ਇਲਾਕੇ `ਚ ਛਪਦੀ ਇਕ ਪੰਜਾਬੀ ਦੀ ਅਖ਼ਬਾਰ `ਚ ਗੁਰੂ ਗੋਬਿੰਦ
ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਨਾਲ ਸਬੰਧਿਤ ਵਿਚਾਰ ਚਰਚਾ ਚਲ ਰਹੀ ਸੀ। ਫਰਵਰੀ ਦੇ ਆਖਰੀ
ਹਫ਼ਤੇ (20-26 ਫਰਵਰੀ, ਪੰਨਾ 23) ਸਤਨਾਮ ਸਿੰਘ ਭੰਗੂ ਦਾ ਇਕ ਲੇਖ, ‘ਦਸਮੇਸ਼ ਪਿਤਾ ਦਾ ਪ੍ਰਕਾਸ਼
ਪੁਰਬ ਦੇਸੀ ਸਾਲ ਮੁਤਾਬਕ ਸਾਲ ਵਿਚ ਇਕ ਵਾਰ ਹੀ ਆਉਂਦਾ ਹੈ’ ਛਪਿਆ ਸੀ। ਮੈਂ ਇਹ ਲੇਖ ਪੜ੍ਹ ਕੇ
ਸੰਪਾਦਕ ਨੂੰ ਫੂਨ ਕੀਤਾ ਅਤੇ ਪੁੱਛਿਆ ਕੇ ਜੇ ਮੈਂ ਆਪਣੇ ਵਿਚਾਰ ਭੇਜਾ ਤਾ ਛਾਪ ਦਿਓਗੇ। ਸੰਪਾਦਕ ਦੇ
ਹਾਂ ਕਹਿਣ ਤੇ ਮੈਂ ਆਪਣੇ ਵਿਚਾਰ ਲਿਖ ਕੇ ਭੇਜ ਦਿੱਤੇ। 27 ਫਰਵਰੀ ਨੂੰ ਜਦੋਂ ਵੇਖਿਆ ਕਿ ਮੇਰੇ
ਵਿਚਾਰਾਂ ਨੂੰ ਅਖ਼ਬਾਰ ਨੇ ਨਹੀ ਛਾਪਿਆ ਤਾਂ ਮੈਂ ਫੇਰ ਫੂਨ ਕੀਤਾ, ਸੰਪਾਦਕ ਨੇ ਕਿਹਾ ਕਿ ਦੁਵਾਰਾ
ਭੇਜ ਦਿਓ ਇਸ ਹਫ਼ਤੇ ਜਰੂਰ ਛਾਪ ਦੇਵਾਂਗੇ। ਹੈਰਾਨੀ ਹੋਈ ਹੈ ਕਿ ਅਖ਼ਬਾਰ ਨੇ ਇਕ ਖਾਸ ਰੰਗ ਦੀ
ਪੱਤਰਕਾਰੀ ਦਾ ਸਬੂਤ ਦਿੰਦੇ ਹੋਏ ਇਸ ਹਫ਼ਤੇ ਵੀ ਮੇਰੀ ਲਿਖਤ ਨੂੰ ਨਹੀ ਛਾਪਿਆ।
ਸਤਿਕਾਰ ਯੋਗ ਸੰਪਾਦਕ ਜੀ, ਬੇਨਤੀ ਹੈ ਕਿ ਇਹ ਲਿਖਤ ‘ਸਿੱਖ ਮਾਰਗ’ ਤੇ ਪੋਸਟ ਕਰਨ ਦੀ ਕ੍ਰਿਪਾਲਤਾ
ਕਰਨੀ ਜੀ ਤਾਂ ਜੋ ਮੇਰੇ ਵਿਚਾਰ ਨਿਉ ਯਾਰਕ ਦੇ ਇਲਾਕੇ ਦੇ ਪਾਠਕਾਂ ਤਾਈ ਪੁਜ ਸਕਣ।
ਧੰਨਵਾਦ
ਸਰਵਜੀਤ ਸਿੰਘ
ਦੇਸੀ ਸਾਲ ਦਾ ਵਲੈਤੀ
ਮਹੀਨਾ
ਸਰਵਜੀਤ ਸਿੰਘ ਸੈਕਰਾਮੈਂਟੋ
ਪਿਛਲੇ ਕਈ ਹਫ਼ਤਿਆਂ ਤੋਂ ‘...’ `ਚ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ ਨਾਲ ਸਬੰਧਿਤ ਵਿਚਾਰ ਚਰਚਾ ਚਲ ਰਹੀ ਹੈ।
ਪੱਤਰਕਾਰੀ ਦਾ ਇਹ ਮੁਢਲਾ ਨਿਯਮ ਹੈ ਕਿ ਹਰ ਲੇਖਕ ਦੇ ਵਿਚਾਰਾਂ ਨੂੰ ਨਿਰਪੱਖਤਾ ਨਾਲ ਛਾਪਿਆ ਜਾਵੇ।
ਇਸ ਨਾਲ ਜਿਥੇ ਪਾਠਕਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਉਥੇ ਹੀ ਪਾਠਕ ਠੀਕ ਅਤੇ ਗਲਤ ਦੀ ਪਰਖ
ਕਰਕੇ ਖ਼ੁਦ ਵੀ ਕਿਸੇ ਨਤੀਜੇ ਤੇ ਪੁਜ ਸਕਦਾ ਹੈ। ਪਿਛਲੇ ਹਫ਼ਤੇ ਛਪੇ ਲੇਖ ‘ਦਸਮੇਸ਼ ਪਿਤਾ ਦਾ ਪ੍ਰਕਾਸ਼
ਪੁਰਬ ਦੇਸੀ ਸਾਲ ਮੁਤਾਬਕ ਸਾਲ ਵਿਚ ਇਕ ਵਾਰ ਹੀ ਆਉਂਦਾ ਹੈ’ ਸਬੰਧੀ ਬੇਨਤੀ ਹੈ ਇਹ ਸਿਰਲੇਖ ਓਪਰੀ
ਨਜ਼ਰੇ ਤਾਂ ਬਿਲਕੁਲ ਸਹੀ ਜਾਪਦਾ ਹੈ ਪਰ ਇਸ ਦੀ ਤਹਿ ਤੱਕ ਜਾਣ ਲਈ ਸਾਨੂੰ ਦੇਸੀ ਸਾਲ ਦੀ ਜਾਣਕਾਰੀ
ਹੋਣੀ ਜਰੂਰੀ ਹੈ।
ਦੇਸੀ ਸਾਲ:- ਕਿਉਂਕਿ ਵਿਚਾਰ ਦਾ ਵਿਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ
ਤਾਰੀਖ ਹੈ ਇਸ ਲਈ ਇਥੇ ਦੇਸੀ ਸਾਲ ਦਾ ਭਾਵ ਹੈ ਚੰਦਰ-ਸੂਰਜੀ ਬਿਕ੍ਰਮੀ ਸਾਲ। ਚੰਦ ਧਰਤੀ ਦੇ ਦੁਵਾਲੇ
ਘੁੰਮਦਾ ਹੈ ਇਹ ਚੱਕਰ 29.53 ਦਿਨ ਵਿਚ ਪੂਰਾ ਹੁੰਦਾ ਹੈ। ਪੁੰਨਿਆ ਤੋਂ ਪੁੰਨਿਆ ਤਾਂਈ ਜਾਂ ਮੱਸਿਆ
ਤੋਂ ਮੱਸਿਆ ਤਾਂਈ, ਇਹ ਇਕ ਮਹੀਨਾ ਗਿਣਿਆ ਜਾਂਦਾ ਹੈ। ਚੰਦ ਦੇ ਸਾਲ ਵਿੱਚ ਵੀ 12 ਮਹੀਨੇ (ਚੇਤ ਤੋਂ
ਫੱਗਣ) ਹੀ ਗਿਣੇ ਜਾਂਦੇ ਹਨ। ਚੰਦ ਦੇ ਇਕ ਸਾਲ ਦੀ ਲੰਬਾਈ 354.37 ਦਿਨ (354 ਦਿਨ, 8 ਘੰਟੇ, 52
ਮਿੰਟ ਅਤੇ 48 ਸੈਕੰਡ) ਹੁੰਦੀ ਹੈ। ਧਰਤੀ ਸੂਰਜ ਦੁਵਾਲੇ ਇਕ ਚੱਕਰ 365.2422 ਦਿਨਾਂ (365 ਦਿਨ 5
ਘੰਟੇ 48 ਮਿੰਟ 45 ਸੈਕਿੰਡ) ਵਿਚ ਪੂਰਾ ਕਰਦੀ ਹੈ। ਇਸ ਨੂੰ ਮੌਸਮੀ ਸਾਲ ਕਿਹਾ ਜਾਂਦਾ ਹੈ। ਸੋ
ਸਪੱਸ਼ਟ ਹੈ ਕਿ ਦੇਸੀ ਸਾਲ ਦੀ ਲੰਬਾਈ ਮੌਸਮੀ ਸਾਲ ਜਾਂ ਸੂਰਜੀ ਸਾਲ ਤੋਂ 11 ਦਿਨ ਘੱਟ ਹੈ। ਹੁਣ
ਜਦੋਂ ਪੋਹ ਸੁਦੀ 7 ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ ਤਾ ਉਹ
ਵਲੈਤੀ ਮਹੀਨੇ `ਚ ਪਿਛਲੇ ਸਾਲ ਤੋਂ 11 ਦਿਨ ਪਹਿਲਾ ਆਵੇਗਾ। ਜਿਵੇ ਇਸ ਸਾਲ ਇਹ ਦਿਹਾੜਾ 18 ਜਨਵਰੀ
ਨੂੰ ਆਇਆ ਸੀ। ਹੁਣ ਇਸ ਤੋਂ 11 ਪਹਿਲਾ, 7 ਜਨਵਰੀ 2014 ਵਿਚ ਆਵੇਗਾ ਅਤੇ ਉਸ ਤੋਂ ਅਗਲਾ 25 ਦਸੰਬਰ
2014 ਨੂੰ ਆਵੇਗਾ। ਹੁਣ ਦੇਸੀ ਸਾਲ, ਇਕ ਸਾਲ ਵਿੱਚ 11 ਦਿਨ, ਦੋ ਸਾਲ ਪਿਛੋਂ 22 ਦਿਨ ਅਤੇ ਤੀਜੇ
ਸਾਲ 33 ਦਿਨ ਪਿਛੇ ਰਹਿ ਗਿਆ ਤਾ ਇਸ ਨੂੰ ਸੂਰਜੀ ਸਾਲ ਦੇ ਨੇੜੇ ਰੱਖਣ ਲਈ, ਦੇਸੀ ਸਾਲ ਵਿਚ ਇਕ ਹੋਰ
ਮਹੀਨਾ ਜੋੜ ਦਿੱਤਾ ਜਾਵੇਗਾ। 2012 ਵਿੱਚ ਦੇਸੀ ਸਾਲ ਤੇ 13 ਮਹੀਨੇ ਸਨ। ਹੁਣ 2015 ਵਿਚ ਵੀ 13
ਮਹੀਨੇ ਹੋਣਗੇ। ਅਜੇਹਾ 19 ਸਾਲ ਵਿਚ 7 ਵਾਰੀ ਹੁੰਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਦੇਸੀ
ਸਾਲ ਨੂੰ ਵੀ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣਾ ਹੈ ਤਾਂ ਕਿਉ ਨਹੀ ਸੂਰਜੀ ਸਾਲ ਹੀ ਵਰਤੋ `ਚ
ਲਿਆਂਦਾ ਜਾ ਸਕਦਾ? ਲੇਖਕ ਦਾ ਇਹ ਕਹਿਣਾ ਕਿ “ਦਸਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ ਦੇਸੀ ਸਾਲ ਮੁਤਾਬਕ
ਸਾਲ ਵਿਚ ਇਕ ਵਾਰ ਹੀ ਆਉਂਦਾ ਹੈ” ਵੀ ਪਰਖ ਦੀ ਕਸਵੱਟੀ ਤੇ ਪੂਰਾ ਨਹੀ ਉਤਰਦਾ।
ਬਿਕ੍ਰਮੀ 2085 ਸੰਮਤ ਵਿਚ ਤਾਂ ਪੋਹ ਦਾ ਮਹੀਨਾ ਹੀ ਨਹੀਂ ਆਉਣਾ ਤਾ ਪੋਹ ਸੁਦੀ 7 ਕਿਥੋਂ ਆਵੇਗੀ?
ਸੂਰਜੀ ਬਿਕ੍ਰਮੀ:- ਇਸ ਸਾਲ ਦੇ ਵੀ 12 ਮਹੀਨੇ (ਚੇਤ-ਫੱਗਣ) ਹੁੰਦੇ ਹਨ। ਮਹੀਨੇ ਦਾ ਅਰੰਭ
ਸੂਰਜ ਦੇ ਨਵੀਂ ਰਾਸ਼ੀ `ਚ ਪ੍ਰਵੇਸ਼ ਕਰਨ ਵੇਲੇ ਹੁੰਦਾ ਹੈ। ਜਿਸ ਕਾਰਨ ਹਰ ਸਾਲ ਤਿੰਨ ਚਾਰ ਤਾਰੀਖਾਂ
ਬਦਲ ਜਾਦੀਆਂ ਹਨ। ਸਾਲ ਦੀ ਲੰਬਾਈ 365.2563 ਦਿਨ। ਇਹ ਲੰਬਾਈ ਮੌਸਮੀ ਸਾਲ ਤੋਂ ਲੱਗ-ਭੱਗ 20 ਮਿੰਟ
ਵੱਧ ਹੋਣ ਕਰਕੇ, ਇਹ 72 ਸਾਲ ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਸ਼੍ਰੋਮਣੀ
ਕਮੇਟੀ ਵੱਲੋਂ ਜਾਰੀ ਕੀਤੇ ਜਾਂਦੇ ਕੈਲੰਡਰ ਵਿਚ ਸੂਰਜੀ ਬਿਕ੍ਰਮੀ ਦੇ ਨਾਲ-ਨਾਲ ਵਲੈਤੀ (ਸੀ: ਈ:)
ਕੈਲੰਡਰ ਦੀਆ ਤਾਰੀਖਾਂ ਦਰਜ ਹਨ। 2013 ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 18
ਜਨਵਰੀ ਨੂੰ ਆਇਆ ਸੀ। 2014 ਵਿੱਚ ਇਹ 7 ਜਨਵਰੀ ਅਤੇ 28 ਦਸੰਬਰ ਨੂੰ ਆਵੇਗਾ। ਹੁਣ ਸਵਾਲ ਪੈਦਾ
ਹੁੰਦਾ ਹੈ ਕਿ ਜੇ ਤਾਰੀਖ ਦੇਸੀ ਸਾਲ ਦੀ ਭਾਵ ‘ਪੋਹ ਸੁਦੀ 7’ ਰੱਖਣੀ ਹੈ ਤਾਂ ਮਹੀਨਾ ਵਲੈਤੀ ਕਿਓ?
ਕੀ ਸ਼੍ਰੋਮਣੀ ਕਮੇਟੀ ਨੂੰ ਆਪਣੇ ਕੈਲੰਡਰ ਵਿਚ ਵਦੀ-ਸੁਦੀ `ਚ ਤਾਰੀਖਾਂ ਨਹੀ ਲਿਖਣੀਆਂ ਚਾਹੀਦੀਆਂ?
ਸ਼ਹੀਦੀ ਭਾਈ ਕੇਹਰ ਸਿੰਘ, ਸਤਵੰਤ ਸਿੰਘ --------------- 6 ਜਨਵਰੀ
ਨੀਂਹ-ਪੱਥਰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ---------13 ਜਨਵਰੀ
ਜੋੜ-ਮੇਲਾ ਮੁਕਤਸਰ (ਮਾਘੀ) ----------------------13 ਜਨਵਰੀ
ਪ੍ਰਕਾਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ
-------------------- 18 ਜਨਵਰੀ
ਚਾਬੀਆਂ ਦਾ ਮੋਰਚਾ ---------------------------- 19 ਜਨਵਰੀ
ਜਨਮ ਬਾਬਾ ਦੀਪ ਸਿੰਘ ਜੀ ਸ਼ਹੀਦ ------------------- 26 ਜਨਵਰੀ
ਨਾਨਕਸ਼ਾਹੀ ਕੈਲੰਡਰ:- ਇਹ ਸੂਰਜੀ ਕੈਲੰਡਰ ਹੈ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ।
ਜੋ ਮੌਸਮੀ ਸਾਲ (365.2422 ਦਿਨ) ਦੇ ਬਹੁਤ ਹੀ ਨੇੜੇ ਹੈ। ਹੁਣ ਇਹ ਮੌਸਮੀ ਸਾਲ ਤੋਂ ਲੱਗ-ਭੱਗ
3200 ਸਾਲ ਪਿਛੋਂ ਇਕ ਦਿਨ ਅੱਗੇ ਹੋਵੇਗਾ। ਇਸ ਦੇ ਮਹੀਨਿਆਂ ਦੇ ਅਰੰਭ ਦੀਆਂ ਤਾਰੀਖਾਂ ਸਦਾ ਵਾਸਤੇ
ਹੀ ਪੱਕੀਆਂ ਹਨ ਜਿਨ੍ਹਾਂ ਦਾ ਸੂਰਜ ਦੇ ਰਾਸ਼ੀ ਬਦਲਣ ਨਾਲ ਕੋਈ ਵੀ ਸਬੰਧ ਨਹੀ ਹੈ। ਜਿਵੇ ਚੇਤ 14
ਮਾਰਚ, ਵੈਸਾਖ 14 ਅਪ੍ਰੈਲ, ਜੇਠ 15 ਮਈ, ਹਾੜ 15 ਜੂਨ, ਸਾਵਣ 16 ਜੁਲਾਈ, ਭਾਦੋਂ 16 ਅਗਸਤ, ਅੱਸੂ
15 ਸਤੰਬਰ, ਕੱਤਕ 15 ਅਕਤੂਬਰ, ਮੱਘਰ 14 ਨਵੰਬਰ, ਪੋਹ 14 ਦਸੰਬਰ, ਮਾਘ 13 ਜਨਵਰੀ ਅਤੇ ਫੱਗਣ 12
ਫਰਵਰੀ। ਨਾਨਕਸ਼ਾਹੀ ਕੈਲੰਡਰ ਦੇ ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ ਹਾਵ ਅਤੇ ਸਾਵਣ 31 ਦਿਨਾਂ
ਅਤੇ ਮਗਰਲੇ 7 ਮਹੀਨੇ ਭਾਵ ਭਾਦੋਂ, ਅੱਸੂ, ਕੱਤਕ, ਮੱਘਰ, ਪੋਹ ਮਾਘ ਅਤੇ ਫੱਗਣ 30 ਦਿਨਾਂ ਦੇ ਹਨ।
ਨਾਨਕ ਸ਼ਾਹੀ ਕੈਲੰਡਰ ਦੇ ਦਿਨ ਦਾ ਅਰੰਭ ਰਾਤ 12 ਵਜੇ ਤੋਂ ਹੁੰਦਾ ਹੈ ਜਦੋਂ ਕਿ ਚੰਦਰ-ਸੂਰਜੀ
ਬਿਕ੍ਰਮੀ ਕੈਲੰਡਰ ਅਤੇ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸੂਰਜ ਦੇ ਚੜਨ ਵੇਲੇ
ਹੁੰਦਾ ਹੈ ਭਾਵ ਦਿਨ ਦਾ ਅਰੰਭ ਹਰ ਰੋਜ ਵੱਖ-ਵੱਖ ਅਸਥਾਨਾਂ ਤੇ ਵੱਖ-ਵੱਖ ਸਮੇ ਹੁੰਦਾ ਹੈ।
ਲੇਖਕ ਨੇ ਇਕ ਬਹੁਤ ਹੀ ਅਹਿਮ ਸਵਾਲ ਕੀਤਾ ਹੇ, “ਜੇ ਦਸਵੇਂ ਪਾਤਸ਼ਾਹ ਦਾ ਅਵਤਾਰ ਦਿਹਾੜਾ ਇਕੋ
ਤਾਰੀਖ ਨੂੰ ਮੰਨਦੇ ਹੋ ਤਾ ਪਹਿਲੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਤੁਸੀਂ ਨਵੰਬਰ ਦੀ ਕੋਈ ਇਕ ਤਾਰੀਖ
ਕਿਉਂ ਨਹੀ ਫਿਕਸ ਕਰਦੇ। ਇਹ ਕਿਉਂ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਂਦੇ ਹੋ। ਹੈ ਇਸ ਦਾ ਕੋਈ ਜਵਾਬ?
`ਤੇ ਇਸੇ ਤਰ੍ਹਾਂ ਦੂਜੇ ਗੁਰੂ ਸਾਹਿਬਾਨ ਦੇ ਗੁਰਪੁਰਬ ਵੀ”। ਇਸ ਸਬੰਧੀ ਬੇਨਤੀ ਹੈ ਕਿ 2003 ਵਿਚ
ਜਦੋਂ ਨਾਨਕਸ਼ਾਹੀ ਕੈਲੰਡਰ ਪ੍ਰਵਾਨ ਕੀਤਾ ਗਿਆ ਸੀ ਤਾਂ ਤਿੰਨ ਤਾਰੀਖਾਂ (ਪ੍ਰਕਾਸ਼ ਦਿਹਾੜਾ ਪਹਿਲੀ
ਪਾਤਸ਼ਾਹੀ, ਹੋਲਾਂ ਅਤੇ ਬੰਦੀਛੋੜ ਦਿਵਸ) ਦਾ ਫੈਸਲਾ ਨਹੀ ਸੀ ਹੋ ਸਕਿਆ, 2020 ਤਾਂਈ ਇਹ ਦਿਹਾੜੇ
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਹੀ ਮਨਾਏ ਜਾਣੇ ਹਨ ਤਾਂ ਜੋ ਇਸ ਸਮੇਂ `ਚ ਵਿਚਾਰ ਚਰਚਾ
ਕਰਕੇ ਇਨ੍ਹਾਂ ਦੀ ਤਾਰੀਖ ਵੀ ਫਿਕਸ ਕੀਤੀਆਂ ਜਾ ਸਕਣ। ਹੁਣ ਇਹ ਗੱਲ ਸਿਧ ਹੋ ਚੁੱਕੀ ਹੈ ਕਿ ਗੁਰੂ
ਨਾਨਕ ਜੀ ਦਾ ਪ੍ਰਕਾਸ਼ 1 ਵੈਸਾਖ (ਚੇਤ ਦੀ ਪੁੰਨਿਆ) ਨੂੰ ਹੋਇਆ ਸੀ ਅਤੇ ਇਹ ਤਾਰੀਖ ਭਾਵ 1 ਵੈਸਾਖ
ਨਾਨਕਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ 14 ਅਪ੍ਰੈਲ ਨੂੰ ਆਉਂਦੀ ਹੈ। ਜੇ ਗੁਰੂ ਜੀ ਦਾ ਪ੍ਰਕਾਸ਼
ਦਿਹਾੜਾ ਕੱਤਕ `ਚ ਹੀ ਮਨਾਉਣਾ ਹੈ ਤਾਂ ਵੀ ਉਸ ਦਿਨ 21 ਕੱਤਕ ਸੀ ਜੋ ਨਾਨਕਸ਼ਾਹੀ ਮੁਤਾਬਕ ਹਰ ਸਾਲ 4
ਨਵੰਬਰ ਨੂੰ ਆਉਂਦਾ ਹੈ।
ਸਵਾਲ ਦੇ ਦੂਜੇ ਹਿਸੇ, “ਤੇ ਇਸੇ ਤਰ੍ਹਾਂ ਦੂਜੇ ਗੁਰੂ ਸਾਹਿਬਾਨ ਦੇ ਗੁਰਪੁਰਬ ਵੀ” ਸਬੰਧੀ ਮੈਨੂੰ
ਇਹ ਕਹਿਣ `ਚ ਕੋਈ ਝਿਜਕ ਨਹੀ ਹੈ ਕਿ ਇਹ ਸਵਾਲ ਕਰਕੇ ਲੇਖਕ ਨੇ ਕੈਲੰਡਰ ਸਬੰਧੀ ਆਪਣੀ ਅਗਿਆਨਤਾ ਹੀ
ਜਾਹਿਰ ਕੀਤੀ ਹੈ। ਜੇ ਲੇਖਕ ਨੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਨੂੰ ਵੇਖਿਆ
ਹੁੰਦਾ ਤਾਂ ਇਹ ਸਵਾਲ ਕਰਨਾ ਹੀ ਨਹੀ ਸੀ ਪੈਣਾ। ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਗੁਰੂ
ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਪ੍ਰਕਾਸ਼ ਦਿਵਸ ਗੁਰੂ ਗੋਬਿੰਦ
ਸਿੰਘ ਜੀ, ਗੁਰਗੱਦੀ ਦਿਵਸ ਗੁਰੂ ਗ੍ਰੰਥ ਸਾਹਿਬ ਜੀ ਅਤੇ ਜੋਤੀ ਜੋਤ ਦਿਵਸ ਗੁਰੂ ਗੋਬਿੰਦ ਸਿੰਘ ਜੀ
ਤੋਂ ਬਿਨਾ ਸਾਰੇ ਦਿਹਾੜੇ ਹੀ ਨਾਨਕਸ਼ਾਹੀ ਕੈਲੰਡਰ ਦੀਆਂ ਪੱਕੀਆਂ ਤਾਰੀਖਾਂ ਨੂੰ ਹੀ ਆਉਂਦੇ ਹਨ।
ਹਾਂ, ਦੇਸੀ ਮਹੀਨੇ ਦੇ ਅਰੰਭ ਦੀ ਤਾਰੀਖ ਨਾਨਕਸ਼ਾਹੀ ਦੀ ਬਿਜਾਏ ਦ੍ਰਿਕ ਗਿਣਤ ਸਿਧਾਂਤ ਮੁਤਾਬਕ ਹੋਣ
ਕਰਕੇ ਦੇਸੀ ਮਹੀਨੇ ਦੀ ਤਾਰੀਖ ਇਕ ਦਿਨ ਅੱਗੇ-ਪਿਛੇ ਹੋ ਜਾਂਦੀ ਹੈ।
ਲੇਖਕ ਦੇ ਬਚਨ, “ਸਾਡੇ ਗੁਰੂ ਸਾਹਿਬਾਨ ਦਾ ਅਵਤਾਰ ਪੁਰਬ ਜਾਂ ਸ਼ਹੀਦੀ ਪੁਰਬ ਕਦੇ ਵੀ ਅੰਗਰੇਜੀ
ਮਹੀਨਿਆਂ ਮੁਤਾਬਕ ਨਹੀ ਆਉਂਦੇ ਇਹ ਤਾ ਹਮੇਸ਼ਾ ਦੇਸੀ ਮਹੀਨਿਆਂ ਮੁਤਾਬਕ ਹੀ ਆਉਂਦੇ ਹਨ”। ਇਹ ਠੀਕ ਹੈ
ਕਿ ਗੁਰਪੁਰਬ ਦੇਸੀ ਮਹੀਨਿਆਂ ਮੁਤਾਬਕ ਹੀ ਆਉਂਦੇ ਹਨ ਪਰ ਇਥੇ ਸਵਾਲ ਪੈਦਾ ਹੁੰਦਾ ਹੈ ਕਿ ਸਾਡੀ ਕੀ
ਮਜ਼ਬੂਰੀ ਹੈ ਕਿ ਅਸੀਂ ਕੁਝ ਦਿਹਾੜੇ ਚੰਦਰ-ਸੂਰਜੀ ਬਿਕ੍ਰਮੀ ਮੁਤਾਬਕ (354.37 ਦਿਨ) ਅਤੇ ਕੁਝ
ਦਹਾੜੇ ਸੂਰਜੀ ਬਿਕ੍ਰਮੀ ਮੁਤਾਬਕ (365.2563 ਦਿਨ) ਮੁਤਾਬਕ ਮਨਾਉਣੇ ਹਨ? ਕੀ ਇਕ ਕੈਲੰਡਰ ਨਹੀ
ਅਪਨਾਇਆ ਜਾ ਸਕਦਾ? ਇਥੇ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਗੁਰੂ ਕਾਲ ਵਾਲਾ ਕੈਲੰਡਰ ਹੀ ਰੱਖਣਾ ਹੈ
ਤਾਂ ਸੂਰਜੀ ਸਿਧਾਂਤ ਕਿਓ ਛੱਡਿਆ ਗਿਆ ਹੈ? ਪਾਠਕਾਂ ਦੀ ਜਾਣਕਾਰੀ ਬੇਨਤੀ ਹੈ ਕਿ ਗੁਰੂ ਕਾਲ ਵੇਲ
ਸੂਰਜੀ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ ਸੀ। ਇਹ ਸਾਲ ਮੌਸਮੀ ਸਾਲ ਤੋਂ 60
ਸਾਲ ਪਿਛੋਂ ਹੀ ਇਕ ਦਿਨ ਅੱਗੇ ਹੋ ਜਾਂਦਾ ਸੀ। 1966 ਵਿਚ ਹਿੰਦੂ ਵਿਦਵਾਨਾਂ ਨੇ ਸੋਧ ਕੇ ਸਾਲ ਦੀ
ਲੰਬਾਈ 365.2563 ਕਰ ਦਿੱਤੀ ਸੀ। ਜਿਵੇ ਕਿ ਪਹਿਲਾ ਦੱਸਿਆ ਜਾ ਚੁਕਾ ਹੈ ਇਹ ਸਾਲ ਵੀ 72 ਸਾਲ
ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਇਸ ਸਮੱਸਿਆ ਦਾ ਹੱਲ ਹੈ ਨਾਨਕਸ਼ਾਹੀ
ਕੈਲੰਡਰ।
ਵਿਦਵਾਨ ਲੇਖਕ ਨੇ ਇਕ ਉਦਾਹਰਣ ਦੇ ਕੇ ਪਾਠਕਾਂ ਨੂੰ ਸਮਝਾਉਣ ਦਾ ਉਪਰਾਲਾ ਵੀ ਕੀਤਾ ਹੈ। ਜਿਵੇ ਇਕ
ਬੱਚੇ ਦਾ ਜਨਮ 29 ਫਰਵਰੀ ਨੂੰ ਹੋਇਆ ਸੀ। ਪਰਵਾਰ ਦੀ ਦੁਬਿਧਾ ਨੂੰ ਦੂਰ ਕਰਨ ਲਈ ਲੇਖਕ ਨੇ ਦੇਸੀ
ਮਹੀਨੇ ਦੀ 17 ਫੱਗਣ ਤਾਰੀਖ ਦੱਸੀ ਹੈ ਤਾ ਜੋ ਪਰਵਾਰ ਹਰ ਸਾਲ ਬੱਚੇ ਦਾ ਜਨਮ ਦਿਨ ਮਨਾ ਸਕੇ। ਇਹ
ਤਾਰੀਖ (17 ਫੱਗਣ) ਜਿਸ ਨੂੰ ਲੇਖਕ ਨੇ ਦੇਸੀ ਮਹੀਨੇ ਦੀ ਦੱਸਿਆ ਹੈ ਇਹ ਸੂਰਜੀ ਬਿਕ੍ਰਮੀ ਕੈਲੰਡਰ
ਦੀ ਤਾਰੀਖ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਤਾਰੀਖ ਪੋਹ ਸੁਦੀ ੭ ਵੀ ਦੇਸੀ ਮਹੀਨੇ ਦੀ
ਹੀ ਹੈ ਪਰ ਉਹ ਚੰਦਰ-ਸੂਰਜੀ ਬਿਕ੍ਰਮੀ ਦੀ ਹੈ। 29 ਫਰਵਰੀ 1996 ਦਿਨ ਵੀਰਵਾਰ ਨੂੰ ਲੇਖਕ ਦੇ ਦੇਸੀ
ਮਹੀਨੇ ਮੁਤਾਬਕ ਇਹ ਫੱਗਣ ਸੁਦੀ 11 ਸੀ। ਹੁਣ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ
ਤਾਰੀਖ ਬਿਕ੍ਰਮੀ ਸੰਮਤ 1732 (1666 ਈ:) ਦੀ ਪੜਤਾਲ ਕਰੀਏ ਤਾਂ ਇਹ 23 ਪੋਹ ਹੈ (22 ਦਸੰਬਰ
ਯੂਲੀਅਨ) ਅਤੇ ਇਹ 23 ਪੋਹ, ਸਦਾ ਵਾਸਤੇ ਨਾਨਕ ਸ਼ਾਹੀ ਕੈਲੰਡਰ ਵਿਚ 5 ਜਨਵਰੀ ਨੂੰ ਹੀ ਆਵੇਗੀ। ਇਥੇ
ਇਕ ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਦਿਵਸ ਹਰ ਸਾਲ 11
ਮੱਘਰ/24 ਨਵੰਬਰ ਨੂੰ ਅਤੇ ਖਾਲਸਾ ਸਾਜਣ ਦਿਵਸ (ਵੈਸਾਖੀ) 1 ਵੈਸਾਖ/14 ਅਪ੍ਰੈਲ ਨੂੰ ਨਾਨਕਸ਼ਾਹੀ
ਮੁਤਾਬਕ ਮਨਾਇਆ ਜਾ ਸਕਦਾ ਹੈ ਤਾਂ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ 23 ਪੋਹ /5 ਜਨਵਰੀ ਨੂੰ ਕਿਉਂ
ਨਹੀ ਮਨਾਇਆ ਜਾ ਸਕਦਾ?
(06/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਲਟਕੀ
ਬੂੰਦ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਭੁੱਲੀ ਆਂ, ਮੈਂ ਭਟਕੀ ਆਂ। ਮੈਂ ਬੂੰਦ ਜਿਉਂ ਕੰਡੇ ਲਟਕੀ ਆਂ।
ਡਿੱਗੀ ਤਾਂ ਖਾਕ `ਚ ਮਿਲ ਜਾਂ ਗੀ। ਇਉਂ ਅਪਣਾ ਆਪ ਮਿਟਾ ਲਾਂਗੀ।
ਨਾ ਖੱਟਣਾ ਨਾ ਕੁੱਝ ਪਾਉਣਾ ਏਂ। ਭੰਗ ਭਾੜੇ ਜੀਣ ਗੁਆਉਣਾ ਏਂ।
ਸਿੱਪ ਸੱਜਣ ਜੇਕਰ ਆ ਜਾਵੇ। ਮੈਨੂੰ ਸਾਂਭੇ ਅਤੇ ਸਮਾ ਜਾਵੇ।
ਮੈਨੂੰ ਮੋਤੀ ਵਿੱਚ ਬਦਲਾ ਜਾਵੇ। ਮੇਰਾ ਜੀਵਨ ਸਫਲ ਬਣਾ ਜਾਵੇ।
ਮੈਂ ਸੱਜਣ ਸੱਜਣ ਕੂਕਦੀਆਂ। ਸੁਣ ਸਜਣਾ ਰਮਜ਼ਾਂ ਕੂਕ ਦੀਆਂ।
ਦੇ ਦਰਸ ਇਹ ਪੰਧ ਮਿਟਾ ਸਾਈਆਂ, ਗਲ ਲਾ ਸਾਈਆਂ, ਗਲ ਲਾ ਸਾਈਆਂ।
(05/03/13)
ਚਰਨਜੀਤ ਸਿੰਘ ਬਰੈਂਮਪਟਨ
ਦੋ
ਸਵਾਲ
1) ਜਿਹੜਾ ਰੱਬ ਹਰ ਥਾਂ ਸਮਾਇਆ ਹੋਇਆ ਹੈ, ਉਸ ਰੱਬ ਨੂੰ ਜਦੋਂ ਖੋਜਣ ਦੀ ਗੱਲ
ਗੁਰਬਾਣੀ ਵਿੱਚ ਕੀਤੀ ਗਈ ਤਾ ਸਿਰਫ ਅੰਦਰੋਂ ਹੀ ਖੋਜਣ ਵਾਸਤੇ ਕਿਉਂ ਕਿਹਾ ਗਿਆ? ਬਾਹਰੋਂ ਕਿਉਂ
ਨਹੀਂ?
ਤੂਹੀ ਗ੍ਰਿਹਿ ਤੂਹੀ ਬਨਿ ਤੂਹੀ ਗਾਉ ਤੂਹੀ ਸੁਨਿ ॥ (213)
ਅਤੇ ਗੁਰਬਾਣੀ ਦਾ ਹੀ ਫੁਰਮਾਨ ਹੈ
ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥ ਵਸੀ ਰਬੁ
ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ {ਪੰਨਾ 1378}
ਐਸਾ ਕਿਉਂ ਹੈ ਕਿ ਜਿਹੜਾ ਰੱਬ ਜੰਗਲਾਂ, ਪਹਾੜਾਂ ਪੱਥਰਾਂ ਵਿੱਚ ਵੀ ਵਸਦਾ ਹੈ, ਉਸ ਨੂੰ
ਜੰਗਲਾਂ, ਪਹਾੜਾਂ ਪੱਥਰਾਂ ਵਿੱਚ ਖੋਜਿਆ ਨਹੀਂ ਜਾ ਸਕਦਾ?
2) ਰੱਬ ਦੇ ਬੇਅੰਤ ਗੁਣਾਂ ਵਿਚੋਂ ਇੱਕ ਗੁਣ ਇਹ ਵੀ ਮੰਨਿਆ ਗਿਆ ਹੈ ਕਿ ਉਹ ਹਰ ਥਾਂ ਸਮਾਇਆ ਹੋਇਆ
ਹੈ। ਇਸ ਦਾ ਜਿਕਰ ਗੁਰਬਾਣੀ ਵਿੱਚ ਬਹੁਤ ਵਾਰੀ ਆਇਆ ਹੈ। ਫਿਰ ਇਤਨੇ ਅਹਿਮ ਗੁਣ ਨੂੰ ਮੂਲ ਮੰਤਰ
ਵਿੱਚ ਦਰਜ ਕਿਉਂ ਨਹੀਂ ਕੀਤਾ ਗਿਆ?
ਕੀ ਇਸ ਦਾ ਮਤਲਬ ਇਹ ਕੱਢਿਆ ਜਾਣਾ ਚਾਹੀਦਾ ਹੈ ਕਿ ਗੁਰਬਾਣੀ ਸਾਨੂੰ ਉਸ ਰੱਬ ਨਾਲ ਜੋੜਨਾ ਚਾਹੁੰਦੀ
ਹੈ ਜੋ ਜਾਗਦਾ ਹੈ? ਪੂਰਣ ਤੌਰ ਤੇ ਰੱਬ ਮਨੁਖਾਂ ਵਿੱਚ ਹੀ ਜਾਗਦਾ ਹੈ। ਤਾ ਕੀ ਇਸ ਦਾ ਮਤਲਬ ਇਹ ਹੈ
ਕਿ ਸਿਰਫ ਮਨੁਖ ਹੀ ਰੱਬ ਹੋ ਸਕਦਾ ਹੈ? ਕੀ ਗੁਰਬਾਣੀ ਸਾਨੂੰ ਇਹ ਪਰੇਰਦੀ ਹੈ ਕਿ ਰੱਬ ਦੇ ਜੰਜਾਲ
ਵਿਚੋਂ ਨਿਕਲ ਕੇ ਆਪ ਹੀ ਰੱਬੀ ਗੁਣ ਧਾਰਣ ਕਰੋ? ਜਾਂ ਤੇ ਆਪਣੀ ਹੀ ਖੋਜ ਕਰੋ ਜਾਂ ਫਿਰ ਰੱਬ ਜਿਹੇ
ਮਨੁਖਾਂ ਦੇ ਲੜ ਲੱਗੋ। ਜਿਵੇਂ ਕਿ ਭੱਟ ਸਾਹਿਬ ਕਹਿ ਰਹੇ ਹਨ:
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ ॥੭॥੧੯॥
{ਪੰਨਾ 1409}
ਪਾਠਕਾਂ ਦੇ ਵਿਚਾਰਾਂ ਦੀ ਉਡੀਕ ਵਿਚ।
ਚਰਨਜੀਤ ਸਿੰਘ
ਬਰੈਂਮਪਟਨ
(05/03/13)
ਹਰਦੇਵ ਸਿੰਘ, ਜੰਮੂ
‘ਇਕ ਇਤਹਾਸਕ ਸੰਦੇਸ਼’
ੴ ਅਕਾਲ ਸਹਾਇ
ਦਿਲਹੁ ਮੁਹਬਤਿ ਜਿੰਨ ਸੋਈ ਸਚਿਆ॥
ਜਿਨ ਮਨਿ ਹੋਰ ਮੁਖਿ ਹੋਰ ਸਿ ਕਾਂਢੇ ਕਚਿਆ॥
-ਮੁੰਹ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਪ੍ਰਵਾਨ ਕਰਦੇ ਹੋ
ਮਨ ਕਿਸੇ ਹੋਰ ਤਾਕਤ ਅਧੀਨ
‘ਸ਼ਰਤਾਂ’ ਰੱਖਦਾ. ਸਪਸ਼ਟੀਕਰਨ ਮੰਗਦਾ, ਵਡੀ ਛੋਟੀ ਪਾਰਟੀ ਦੀ ਗਣਿਤ ਗਿਣਾ ਕੇ ਝਗੜਾ ਪਾਉਂਦਾ ਹੈ।
ਮਨਮੁਖ ਹੁਜਤ ਕਰ ਸ਼੍ਰੀ ਅਕਾਲ
ਤਖ਼ਤ ਸਾਹਿਬ ਦਾ ਹੁਕਮ ਮੰਨਣ ਤੋਂ ਇਨਕਾਰੀ ਤੇ ਸਨਮੁਖ ਹੋਂਣ ਵਾਲਾ ਗੁਰਸਿੱਖ ਸੀਸ ਝੁਕਾ ਗੁਰੂ-ਪੰਥ
ਦਾ ਹੁਕਮ ਪ੍ਰਵਾਨ ਕਰਦਾ ਹੈ।
-……
ਗੁਰਮਤਿ
ਵਿਧੀ ਵਿਧਾਨ ਤੇ ਪੰਥਕ ਰਵਾਇਤਾਂ ਅਨੁਸਾਰ ਸਮੁੱਚੇ
ਪੰਥ ਲਈ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਕੇਵਲ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਰਾਖਵਾਂ ਹੈ।
ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ‘ਪੰਚ ਪ੍ਰਧਾਨੀ’ ਪ੍ਰਣਾਲੀ ਰਾਹੀਂ ਵਿੱਚਰ ਕੇ ਚਾਰ ਸਿੰਘ
ਸਾਹਿਬਾਨ ਦੇ ਸਹਿਯੋਗ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਦਾ ਐਲਾਨ ਕਰਦੇ ਹਨ।
-……
ਸਲਾਮੁ ਜੁਬਾਬ ਦੋਵੇਂ ਕਰੇ ਮੁੰਢਹੁ ਘੁਥਾ ਜਾਇ॥
ਨਾਨਕ ਦੋਵੇਂ ਕੂੜੀਆਂ ਥਾਇ ਨ ਕਾਈ ਪਾਇ॥
(ਸਲੋਕ ਮ: 2)
ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਸਵੀਕਾਰ ਕਰਨ ਵਾਲੇ ਸਵਾਲ ਜਵਾਬ ਨਹੀਂ
ਕਰਦੇ।
-ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਸਿੰਘ ਨਵਾਬੀਆਂ ਨੂੰ ਠੁਹਕਰਾਂ
ਮਾਰਦੇ ਰਹੇ-ਤਨ ਮਨ ਧਨ ਘੋਲ ਘਮਾਂਦੇ ਰਹੇ। ਅੱਜ ਵਜ਼ੀਰੀਆਂ ਪਿੱਛੇ ਗੁਰੂ-ਪੰਥ ਨੂੰ ਪਿੱਠ ਦੇਣ ਵਾਲੇ
‘ਰਾਮਰਾਇਆਂ’ ਧਰਿ ਮੱਲਿਆਂ’ ਤੇ ‘ਨਿਰੰਜਣੀਆਂ’ ਦੀ ਕਤਾਰ ਵਿੱਚ ਜਾ ਖੜ੍ਹੇ ਹੋਏ ਹਨ। ਕਿਸੇ ਹੋਰ
ਤਾਕਤ ਅਧੀਨ ਗੁਰੂ-ਪੰਥ ਤੋਂ ਬੇਮੁੱਖ ਹੋਏ ਹਨ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਹਸਤੀ ਤੇ ਅਧਿਕਾਰ
ਨੂੰ ਚੈਲੰਜ ਕਰ ਰਹੇ ਹਨ। ਇਨ੍ਹਾਂ ਦੇ ਜਲਸਿਆਂ ਤੇ ਇਕੱਠਾਂ ਦਾ ਪੂਰਾ ਬਾਈਕਾਟ ਕਰੇ। ਕੋਈ ਮਿਲਵਰਤਨ
ਨਾ ਦੇਵੇ। ਗੁਰਬਾਣੀ ਦਾ ਫ਼ੂਰਮਾਨ ਹੈ:-
‘ਮਨਮੁਖ ਸੇਤੀ ਸੰਗ ਕਰੇ ਮੁਹਿ ਕਾਲਖ
ਦਾਗੁ ਲਗਾਇ। ਗੁਰੂ-ਪੰਥ ਤੋਂ ਬੇਮੁੱਖ ਹੋਇਆਂ ਦਾ
ਸਾਥ ਦੇਣ ਵਾਲਾ ਵੀ ਸਤਿਗੁਰ ਦੀ ਸੱਚੀ ਅਦਾਲਤ ਵਿੱਚ ਦੋਸ਼ੀ ਹੈ। ……”
ਹੇਠ ਪੰਜ ਜੱਥੇਦਾਰਾਂ ਦੇ ਦਸਤਖ਼ਤ
ਸ਼੍ਰੀ ਅਕਾਲ ਤਖ਼ਤ ਵਲੋਂ ਕੌਮ ਦੀ ਅਗਵਾਈ ਦੇ ਇਤਹਾਸ ਵਿੱਚ ਉਪਰੋਕਤ ਹੁਕਮ ਰੂਪ
ਸੰਦੇਸ਼ ਸੰਨ 1987 ਨੂੰ ਜਾਰੀ ਹੋਇਆ ਸੀ ਜਿਸ ਦੇ ਉਪਰੋਕਤ ਅੰਸ਼ਾਂ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ
ਦੇ
‘ਗੁਰਮਤਿ ਵਿਧੀ ਵਿਧਾਨ’,
‘ਪੰਥਕ ਰਿਵਾਇਤਾਂ’ ਅਤੇ
‘ਅਧਿਕਾਰ’
ਦੇ ਨਾਲ- ਨਾਲ ਅਕਾਲ ਤਖ਼ਤ ਦੀ
‘ਸਥਿਤੀ’
ਅਤੇ
‘ਗੁਰੂ-ਪੰਥ’
ਸਿਧਾਂਤ ਬਾਰੇ ਵੀ ਗਲ ਕੀਤੀ ਗਈ ਸੀ। ਇਹ ਇਤਹਾਸਕ ਸੰਦੇਸ਼
ਮੈਂਨੂੰ ਅਧਿਐਨ ਦੌਰਾਨ ਪੜਨ ਨੂੰ ਮਿਲਿਆ ਸੀ।
ਹਰਦੇਵ ਸਿੰਘ, ਜੰਮੂ-5. 3. 2013
(05/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਭ ਨੂੰ
ਉਸ ਨੇ ਦਿਤੀ ਕਾਰ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਭ ਨੂੰ ਉਸ ਨੇ ਦਿਤੀ ਕਾਰ।
ਫਰਜ਼ ਨਿਭਾਉ, ਹੁਕਮ ਪੁਗਾਉ, ਲਗ ਜਾਉਗੇ ਪਾਰ।
ਜੋ ਮਿਲਿਆ ਉਹ ਦਿਲ ਸੰਗ ਕਰਨਾ, ਮਨ ਟਾਲੇ ਨਾ ਕੰਮੋਂ ਟਲਣਾ।
ਰੱਖ ਨਿਸ਼ਾਨਾ ਸੇਧ `ਚ ਚਲਣਾ, ਪੱਕਾ ਨਿਸ਼ਚਾ ਧਾਰ।
ਸਭ ਨੂੰ ਉਸ ਨੇ ਦਿਤੀ ਕਾਰ।
ਗਿਣਵੇਂ ਪਲ ਤੇ ਮਿਣਵੀਂ ਸ਼ਕਤੀ, ਹੁਕਮ ਪੁਗਾਉਣ ਖਾਤਰ ਦਿਤੀ।
ਕਰਦੇ ਕਿਉ ਐਵੇਂ ਦੋ-ਚਿਤੀ, ਅੱਗਾ ਲਵੋ ਸਵਾਰ।
ਸਭ ਨੂੰ ਉਸ ਨੇ ਦਿਤੀ ਕਾਰ।
ਕੰਮ ਕਰੀ ਜਾ, ਨਾਮ ਜਪੀ ਜਾ, ਹੇ ਮਨ, ਉਸ ਦੀ ਸੇਧ ਕਰੀ ਜਾ।
ਹਰ ਅਗਲੇ ਪਲ ਅਗਾਂਹ ਵਧੀ ਜਾ, ਜਿਤ ਦਿਸਦਾ ਕਰਤਾਰ।
ਸਭ ਨੂੰ ਉਸ ਨੇ ਦਿਤੀ ਕਾਰ।
ਹੁਕਮ ਨਾ ਮੰਨਿਆਂ ਕੰਮ ਨਾ ਕੀਤਾ, ਤਾਂ ਤੇ ਬੇੜਾ ਡੋਬ ਹੈ ਲੀਤਾ।
ਕੌਣ ਬਚਾਵੇ ਦਸ ਮੇਰੇ ਮੀਤਾ, ਸਭ ਪਾਸੇ ਤੋਂ ਮਾਰ।
ਸਭ ਨੂੰ ਉਸ ਨੇ ਦਿਤੀ ਕਾਰ।
ਆਪ ਕਮਾਵੀਂ ਵੰਡ ਕੇ ਖਾਵੀਂ, ਭੁਲਕੇ ਵੀ ਨਾ ਮੰਗਣ ਜਾਵੀਂ,
ਉਸ ਦੀ ਓਟ ਤੂੰ ਸਦਾ ਤਕਾਵੀਂ, ਉਹ ਹੀ ਮਦਦਗਾਰ।
ਸਭ ਨੂੰ ਉਸ ਨੇ ਦਿਤੀ ਕਾਰ।
ਉਸ ਸਾਰਾ ਜੱਗ ਧੰਧੇ ਲਾਇਆ, ਸਭ ਦੇ ਭਾਗੀਂ ਕੰਮ ਏ ਪਾਇਆ।
ਜਿਸ ਨੇ ਉਸ ਦਾ ਹੁਕਮ ਨਿਭਾਇਆ, ਮਰੇ ਨਾ ਬਾਰੰਬਾਰ।
ਸਭ ਨੂੰ ਉਸ ਨੇ ਦਿਤੀ ਕਾਰ।
(04/03/13)
ਸਰਵਜੀਤ ਸਿੰਘ
ਸਿੱਖ ਮਾਰਗ ਦੇ ਸਮੂਹ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫਤਹਿ।
ਸ. ਸਤਿਨਾਮ ਸਿੰਘ ਮੌਂਟਰੀਆਲ ਨੇ ਬਹੁਤ ਹੀ ਅਹਿਮ ਨੁਕਤੇ ਸਾਹਮਣੇ ਲਿਆਂਦੇ ਹਨ। ਇਹ
ਪੱਤਰ ਪੜ੍ਹ ਕੇ ਇਕ ਪੁਰਾਣੀ ਗੱਲ ਯਾਦ ਆ ਗਈ ਹੈ। ਸ਼ਾਇਦ ਇਹ ਗੱਲ 2000 ਦੀ ਹੋਵੇਗੀ। ਕੈਲੇਫੋਰਨੀਆਂ
ਦੇ ਸ਼ਹਿਰ ਰੋਜਵਿੱਲ `ਚ ਸਿੰਘ ਸਭਾ ਇਂਟਰਨੇਸ਼ਨਲ ਦੇ ਸਲਾਨਾ ਸਮਾਗਮ `ਚ ਇਕ ਬੁਲਾਰੇ ਨੇ ਕਿਹਾ, “ਮੈਂ
ਬੱਚਿਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇ ਰਿਹਾ ਸੀ। ਤਾਂ ਇਕ ਬੱਚੇ ਨੇ ਸਵਾਲ ਕੀਤਾ, ਜਿਸ ਦਾ
ਮੈਂ ਜਵਾਬ ਨਹੀਂ ਦੇ ਸਕਿਆ। ਉਂਝ, ਉਹ ਵਿਅਕਤੀ ਅਖੌਤੀ ਦਸਮ ਗ੍ਰੰਥ ਦਾ ਕੱਟੜ ਹਮਾਇਤੀ ਹੈ। ਉਹ ਸਵਾਲ
ਇਹ ਸੀ; ਇਸਲਾਮ ਧਰਮ ਦਾ ਧਾਰਮਿਕ ਗ੍ਰੰਥ ਜਾਂ ਕ੍ਰਿਸਚੀਅਨਾਂ ਦਾ ਧਾਰਮਿਕ ਗ੍ਰੰਥ ਕਿਸੇ ਨੂੰ ਆਪਣੇ
ਧਰਮ `ਚ ਸ਼ਾਮਲ ਕਰਨ ਲਈ ਸੰਪੂਰਨ ਹਨ ਪਰ ਸਿਖ ਧਰਮ ਦਾ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ, ਕਿਸੇ ਨੂੰ
ਵੀ ਸਿਖ ਧਰਮ `ਚ ਸ਼ਾਮਲ ਨਹੀ ਕਰ ਸਕਦੇ। ਸਿੱਖ ਧਰਮ `ਚ ਸ਼ਾਮਲ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ
ਕਿਸੇ ਹੋਰ ਗ੍ਰੰਥ ਦਾ ਸਹਾਰਾ ਲੈਣਾ ਪੈਂਦਾ ਹੈ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ
ਕਿਵੇਂ ਕਹਿ ਸਕਦੇ ਹਾਂ?
Facebook
ਤੇ, ਇਸੇ ਪੱਤਰ ਨਾਲ ਸਬੰਧਿਤ ਚਲ ਰਹੀ ਵਿਚਾਰ ਚਰਚਾ `ਚ ਇਕ
ਵਿਚਾਰ ਇਹ ਵੀ ਆਇਆ ਹੈ, “ਖੰਡੇ ਦੀ ਪਹੁਲ ਲੈਣ ਨਾਲ ਇਨਸਾਨ ਨਹੀਂ ਬਦਲਦਾ ਪਰ ਜੇ ਕੋਈ ਗੁਰਬਾਣੀ ਨੂੰ
ਸਮਝ ਕੇ ਬਦਲ ਜਾਵੇ ਤਾਂ ਓਹ ਖੰਡੇ ਦੀ ਪਹੁਲ ਜਰੂਰ ਲੈ ਲੈਂਦਾ ਹੈ .... ਜੇ ਪੰਜ ਬਾਣੀਆਂ ਹੀ
ਪੜ੍ਹਨੀਆਂ ਹਨ ਤਾਂ ਜਪੁਜੀ, ਸੋਦਰ, ਸੋ ਪੁਰਖ, ਅਨੰਦ ਸਾਹਿਬ, ਅਤੇ ਸੋਹਿਲਾ ਪੜ੍ਹਿਆ ਜਾ ਸਕਦਾ ਹੈ
ਜਾਂ ਹੋਰ ਜੋ ਵੀ ਕੌਮ ਇਕੱਠੇ ਹੋ ਕੇ ਫੈਸਲਾ ਕਰੇ ਪਰ ਹੋਣ ਜੁਗੋਂ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ
ਜੀ ਵਿਚੋਂ”।
ਹੁਣ ਜਦੋਂ ਅਖੌਤੀ ਦਸਮ ਗ੍ਰੰਥ ਬਾਰੇ ਬਹੁਤ ਸਾਰੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਤਾਂ ਕੀ ਸਾਨੂੰ
ਇਸ ਬਾਰੇ ਵਿਚਾਰ ਨਹੀ ਕਰਨੀ ਚਾਹੀਦੀ?
ਇਕ ਹੋਰ ਨੁਕਤਾ, ਜਿਸ ਦਾ ਜਿਕਰ ਸ. ਸਤਿਨਾਮ ਸਿੰਘ ਜੀ ਨੇ ਕੀਤਾ ਹੈ, “ਰਾੜੇ ਵਾਲੇ ਈਸ਼ਰ ਸਿੰਘ ਦੀ
ਇੱਕ ਅਖੌਤੀ ਪਰੇਤ ਨਾਲ ਇੰਟਰਵਿਊ”। ਇਸ ਸਬੰਧੀ ਬੇਨਤੀ ਹੈ ਕਿ ਇਸ ਪ੍ਰੇਤ ਦਾ ਨਾਮ ਸੀ ਕਾਜ਼ੀ
ਸੁਲੇਮਾਨ। ਅਖੌਤੀ ਸਾਖੀ ਮੁਤਾਬਕ ਜਦੋਂ ਇਹ ਪਰੇਤ ਰਾੜੇ ਵਾਲੇ ਦੇ ਦਰਬਾਰ `ਚ ਹਾਜ਼ਰ ਹੋਇਆ ਸੀ ਕਿ
ਮੇਰੀ ਭਟਕਣਾ ਖਤਮ ਕਰੋ ਤਾਂ ਉਸ ਵੇਲੇ ਰਾੜੇ ਵਾਲੇ ਦਾ ਇਕ ਸ਼ਰਧਾਂਲੂ, (ਜੋ ਸ਼੍ਰੋਮਣੀ ਕਮੇਟੀ ਦਾ
ਪ੍ਰਚਾਰਕ ਸੀ) ਉਥੇ ਸੰਗਤ `ਚ ਹਾਜ਼ਰ ਸੀ, ਉਸ ਨੇ ਈਸ਼ਰ ਸਿੰਘ ਰਾੜੇ ਵਾਲੇ ਨੂੰ ਬੇਨਤੀ ਕੀਤੀ ਸੀ ਕਿ
ਸਾਡੇ ਤੇ ਵੀ ਮੇਹਰ ਕਰੋ ਜੀ। ਤਾਂ ਰਾੜੇ ਵਾਲੇ ਨੇ ਪ੍ਰੇਤ ਨੂੰ ਕਿਹਾ ਕਿ ਤੂੰ ਇਨ੍ਹਾਂ ਦੇ ਘਰ ਜਨਮ
ਲਵੇਂਗਾ। ਇਸ ਤਰ੍ਹਾਂ ਰਾੜੇ ਵਾਲੇ ਦੇ ਇਕ ਬਚਨ ਨਾਲ ਹੀ ਦੋ ਮਸਲੇ ਹੱਲ ਹੋ ਗਏ, ਇਕ ਪਰੇਤ ਦਾ
ਛੁਟਕਾਰਾ ਅਤੇ ਇਕ ਪਰਵਾਰ ਤੇ ਮੇਹਰ! ਇਹ ਹੈ ਬਾਬਿਆਂ ਦਾ ਕਮਾਲ! ਕਾਜ਼ੀ ਸੁਲੇਮਾਨ (ਨਵੇ ਰੂਪ `ਚ)
ਅੱਜ ਮੇਰਾ ਦੋਸਤ ਹੈ।
ਸ. ਸਤਿਨਾਮ ਸਿੰਘ ਜੀ ਦੇ ਇਕ ਸਵਾਲ, “ਗੁਰੂ ਦੀ ਹਜ਼ੂਰੀ ਵਿੱਚ ਜਾ ਕੇ ਅਸੀਂ ਆਪ ਦੇਖਣਾ ਹੈ ਕਿ ਅਸੀਂ
ਕਿਸ ਨਾਲ ਖੜੇ ਹਾਂ, ਗੁਰੂ ਨਾਲ ਖੜੇ ਹਾਂ ਜਾਂ ਕਿ ਅਖੌਤੀ ਡੇਰੇਦਾਰਾਂ ਨਾਲ ਖੜੇ ਹਾਂ?” ਸਬੰਧੀ ਮੈਂ
ਇਹ ਕਹਿ ਸਕਦਾ ਹਾਂ ਕਿ ਸਿੱਖ ਮਾਰਗ ਨਾਲ ਜੁੜੇ ਹੋਏ ਸਾਰੇ ਸੱਜਣ (ਇਕ-ਦੋ ਨੂੰ ਛੱਡ ਕੇ ਜੋ ਦੋ
ਬੇੜੀਆਂ ਦੇ ਸਵਾਰ ਹਨ) ਗੁਰੂ ਗ੍ਰੰਥ ਸਾਹਿਬ ਜੀ ਨਾਲ ਖੜੇ ਹਨ।
ਧੰਨਵਾਦ ਸਹਿਤ
ਸਰਵਜੀਤ ਸਿੰਘ
(04/03/13)
ਹਰਦੇਵ ਸਿੰਘ, ਜੰਮੂ
ਵਿਆਖਿਆ ਅਤੇ ਖ਼ਤਰਾ!
ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖ਼ਤ ਦੀ ਸਥਾਪਨਾ ਕੀਤੀ!
ਚੁੰਕਿ ਦੱਸ ਗੁਰੂ ਸਾਹਿਬਾਨ ਇੱਕ ਜੋਤ ਸਨ ਇਸ ਲਈ, ਇਸ
ਸਿਧਾਂਤ ਮੁਤਾਬਕ ਕੋਈ ਅਚਰਜ ਨਹੀਂ ਕਿ ਅਕਾਲ ਤਖ਼ਤ ਦੀ ਸਥਾਪਨਾ ਗੁਰੂ ਨਾਨਕ ਜੀ ਨੇ ਕੀਤੀ। ਹਾਂ ਅਸ਼ੀਂ
ਘਟਨਾ ਕ੍ਰਮ ਨੂੰ ਸਮਝਣ ਲਈ ਗੁਰੂ ਸਾਹਿਬਾਨ ਦੇ ਜੀਵਨ ਨੂੰ ਕ੍ਰਮਵਰ ਪੜਦੇ-ਲਿਖਦੇ ਅਤੇ ਸੁਣਦੇ-ਸਮਝਦੇ
ਹਾਂ। ਗੁਰੂ ਨਾਨਕ ਘਰ ਦੇ ਬਖਸ਼ੇ ਕਕਾਰ ਹੋਂਣ ਜਾਂ ਫ਼ਿਰ ਅਕਾਲ ਤਖ਼ਤ, ਉਸਦੀ ਹਰ ਬਖਸ਼ੀਸ਼ ਵਿੱਚ ਗੁਰਮਤਿ
ਦਾ ਸਿਧਾਂਤ ਸੀ! ਇਸ ਲਈ ਗੁਰੂ ਦੀ ਬਖਸ਼ੀਸ਼ ਅਤੇ ਸਿਧਾਂਤ ਨੂੰ ਟੁੱਕੜੇਆਂ ਵਿੱਚ ਵੰਡਣਾ ਮਨਮਤਿ ਤੋਂ
ਸਿਵਾ ਕੁੱਝ ਵੀ ਨਹੀਂ। ਲੇਕਿਨ ਹੇਠ ਕੋਟ ਕੀਤੀਆਂ ਪੰਗਤਿਆਂ ਵਿਚ, ਗੁਰੂ ਹਰਗੋਬਿੰਦ ਜੀ ਦੇ ਉਸਾਰੇ
ਅਕਾਲ ਤਖ਼ਤ ਤੋਂ ਮੁਨਕਰ ਹੁੰਦੀ, ਅਤੇ ਉਸ ਕਾਰਜ ਨੂੰ ਬਾਣੀ ਨਾਲੋਂ ਤੋੜਦੀ ਵਿਆਖਿਆ ਹੈ:-
“ਜੇ ਕਰ ਅਕਾਲ, ਅਬਿਨਾਸ਼ੀ ਜੁਗੋ ਜੁਗ ਅਟੱਲ ‘
ਵਾਹੁ
ਵਾਹੁ ਬਾਣੀ ਨਿਰੰਕਾਰ ਹੈ’ ਅਨਸਾਰ ਧੁਰ ਤੋਂ ਆਈ
ਅਕਾਲ ਪੁਰਖ ਸਰੂਪ ਬਾਣੀ “ਪੋਥੀ
ਪ੍ਰਮੇਸ਼ਰ ਕਾ ਥਾਨ” ਰੂਪ ਗੁਰੂ ਗ੍ਰੰਥ ਸਾਹਿਬ ਵਿਚ
ਸ਼ੁਸ਼ੋਭਤ ਗੁਰਬਾਣੀ ਦੇ ਸਿਧਾਂਤ ਨੂੰ ਅਕਾਲ ਤਖਤ ਮੰਨਦੇ ਹੋ, ਤੇ ਇਸ ਸਿਧਾਂਤ ਨੂੰ ਲਾਗੂ ਕਰਨ ਲਈ ਪੰਥ
ਵੱਲੋਂ ਕੀਤੇ ਫੈਸਲਿਆਂ ਨੂੰ ਮੰਨਣ ਦੀ ਗੱਲ ਕਰਦੇ ਹੋ ਤਾਂ ਇਸ ਤੋਂ ਕੋਈ ਵੀ ਗੁਰੂ ਦਾ ਸਿੱਖ ਇਨਕਾਰੀ
ਨਹੀਂ ਹੈ ਅਤੇ ਨਾ ਹੀ ਇਨਕਾਰੀ ਹੋ ਸਕਦਾ ਹੈ। ਇਸ ਲਈ ਇਸ ਅਕਾਲ ਤਖ਼ਤ ਦੀ ਪ੍ਰਭੂ ਸਤਾ ਨੂੰ ਕਦੀ ਕੋਈ
ਖ਼ਤਰਾ ਹੀ ਨਹੀਂ ਹੈ”
ਜੇ ਕਰ ਜਗਤ ਵਿੱਚ ਗੁਰੂ ਨਾਨਕ ਦੇ ਮਾਰੇ ਸਿੱਕੇ ਦੇ ਇੱਕ ਪਾਸੇ ਨੂੰ ਬਿਆਨ
ਕਰਦੀ ਇਸੇ ਵਿਆਖਿਆ ਨੂੰ ਸਵੀਕਾਰ ਕੀਤਾ ਜਾਏ ਤਾਂ ਇਸ ਵਿਆਖਿਆ ਵਿੱਚ
“ਅਕਾਲ ਤਖ਼ਤ ਦੀ ਪ੍ਰਭੂ ਸੱਤਾ ਨੂੰ ਕਦੀ
ਕੋਈ ਖ਼ਤਰਾ ਹੀ ਨਹੀਂ ਹੈ” ਸਵੀਕਾਰ ਕੀਤਾ ਗਿਆ ਹੈ।
ਤੇ ਫ਼ਿਰ ਇਸ ਸਵਾਲ ਤੇ ਵਿਚਾਰ ਦੀ ਲੋੜ ਹੈ ਕਿ, ਉਪਰੋਕਤ ਵਿਆਖਿਆ ਅਨੁਸਾਰ, ਜਿਸ ਅਕਾਲ ਤਖ਼ਤ ਦੀ
ਪ੍ਰਭੂਸੱਤਾ ਨੂੰ ਕਦੀ ਕੋਈ ਖ਼ਤਰਾ ਨਹੀਂ ਤਾਂ ਉਸ ਅਕਾਲ ਤਖ਼ਤ ਨੂੰ ਦਸ਼ਮ ਗ੍ਰੰਥ ਦਾ ਡਰਾਵਾ ਕਿਉਂ
ਦਿੱਤਾ ਜਾ ਰਿਹਾ ਹੈ?
ਇਤਹਾਸ ਵਿੱਚ ਸਿੱਖਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲ ਕਿਸੇ ਵੀ
ਗ੍ਰੰਥ ਨੂੰ ਗੁਰੂ ਸਵੀਕਾਰ ਨਹੀਂ ਕੀਤਾ ਨਾ ਹੀ ਕਰਨ ਗੇ। ਇਹ ਗੁਰੁ ਸਾਹਿਬਾਨ ਦੀ ਕਥਨੀ (ਬਾਣੀ) ਦੀ
ਮਹਾਨਤਾ ਹੈ!
ਨਾਲ ਹੀ ਗੁਰੂ ਨਾਨਕ ਸਰੂਪ ਵਲੋਂ
ਉਸਾਰੇ ਅਕਾਲ ਤਖ਼ਤ ਦੀ ਹੋਂਦ ਤੇ ਦਾਵਾ ਬੋਲਣ ਵਾਲੇ ਯਤਨ ਅਕਾਲ ਤਖ਼ਤ ਤੋਂ ਸਿੱਖਾਂ ਦੇ ਨਿਸ਼ਚੇ ਨੂੰ
ਵਰਗਲਾ ਨਹੀਂ ਸਕੇ ਨਾ ਹੀ ਵਰਗਲਾ ਸਕਣ ਗੇ!
ਇਹ ਗੁਰੁ ਸਾਹਿਬਾਨ ਦੀ ਕਰਨੀ ਦੀ
ਮਹਾਨਤਾ ਹੈ! !
ਹਰਦੇਵ ਸਿੰਘ, ਜੰਮੂ-4. 3. 2013
(04/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਮ
ਲਿਆਂ ਨਈਂ ਸਰਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਮ ਲਿਆਂ ਨਈਂ ਸਰਦਾ ਵਾਹਿਗੁਰੂ, ਨਾਮ ਲਿਆਂ ਨਈਂ ਸਰਦਾ।
ਨਾਮ ਤੋਂ ਟੁਟਿਆਂ ਹਿਰਦਾ ਮੇਰਾ ‘ਟੁਟ ਜੂੰ, ਟੁਟ ਜੂੰ’ ਕਰਦਾ।
ਨਸ਼ਾ ਨਾਮ ਦਾ ਚੜ੍ਹਿਆ ਐਸਾ, ਨਾਮ ਬਿਨਾ ਕੀ ਜੀਣਾ।
ਨਾਮ ਜਪਦਿਆ ਕਾਰਜ ਕਰਦੇ, ਨਾਮ `ਚ ਮਰਨਾ ਥੀਣਾ।
ਦੂਰ ਰਹਿਣ ਤਟ ਚਿੱਤ ਉਦਾਸਾ, ਯਾਦ `ਚ ਹਉਕੇ ਭਰਦਾ।
ਨਾਮ ਬਿਨਾ ਨਈਂ ਸਰਦਾ ਵਾਹਿਗੁਰੂ, ਨਾਮ ਬਿਨਾ ਨਈਂ ਸਰਦਾ।
ਨਾਮ ਹੀ ਤਾਕਤ, ਨਾਮ ਹੀ ਸ਼ਕਤੀ, ਨਾਮ ਹੀ ਜਿੰਦੜੀ ਮੇਰੀ।
ਨਾਮ ਤੋਂ ਘੁਥਿਆਂ ਇਉਂ ਲਗਦਾ ਜਿਉਂ ਹਿੰਮਤ ਹੋ ਗਈ ਢੇਰੀ।
ਹੁਣ ਤਾਂ ਕੂਕਰ ਹੋ ਕੇ ਰਹਿ ਗਿਆ ਉਸ ਸੱਚੇ ਦੇ ਦਰਦਾ।
ਨਾਮ ਲਿਆਂ ਨਈਂ ਸਰਦਾ ਵਾਹਿਗੁਰੂ, ਨਾਮ ਲਿਆਂ ਨਈਂ ਸਰਦਾ।
ਨਾਮ ਲਿਆ ਸਭ ਡਰ ਭਉ ਮੁੱਕੇ, ਭਉ ਚੋਂ ਭਾਉ ਜਗਾਇਆ।
ਇੱਕ ਨੂੰ ਸਮਝ ਸਭਨ ਨੂੰ ਅਪਣਾ, ਸੰਗੀ ਅਸੀਂ ਬਣਾਇਆ।
ਨਾਮ ਹੈ ਬੇੜਾ ਜਿਸ ਤੇ ਚੜ੍ਹਕੇ, ਭਗਤ ਓਸ ਦਾ ਤਰਦਾ।
ਨਾਮ ਲਿਆਂ ਨਈਂ ਸਰਦਾ ਵਾਹਿਗੁਰੂ, ਨਾਮ ਲਿਆਂ ਨਈਂ ਸਰਦਾ।
ਕਿਰਤ `ਚ ਤਨ, ਤੇ ਮੀਤ ਚ ਮਨ, ਵੰਡ ਖਾਂਦੇ ਖੰਡ ਖਾਂਦੇ।
ਉਸ ਦਾ ਦਿਤਾ ਖੁਲ੍ਹ ਕੇ ਹੁਣ ਤਾਂ ਲੋਕਾਂ ਵਿੱਚ ਲੁਟਾਂਦੇ।
ਸਾਂਭੀ ਤਾਂ ਇੱਕ ਨਾਮ ਦੀ ਮਾਲਾ, ਰਖਿਆ ਨਾ ਕੋਈ ਪਰਦਾ।
ਨਾਮ ਲਿਆਂ ਨਈਂ ਸਰਦਾ ਵਾਹਿਗੁਰੂ, ਨਾਮ ਲਿਆਂ ਨਈਂ ਸਰਦਾ।
(04/03/13)
ਜਸਵਿੰਦਰ ਸਿੰਘ ‘ਰੁਪਾਲ’
{ਦਸ਼ਮੇਸ਼
ਦੀ ਸ਼ਮਸ਼ੀਰ ਨੂੰ … ….}
ਜਸਵਿੰਦਰ ਸਿੰਘ ‘ਰੁਪਾਲ’
ਮੇਰੀ ਕਿਸ਼ਤੀ ਜਦ ਜਦ ਤੂਫ਼ਾਨਾਂ ਨੇ ਘੇਰੀ।
ਸਦਾ ਰਾਹ ਦਿਖਾਂਦੀ ਏ ਸ਼ਮਸ਼ੀਰ ਤੇਰੀ।
1. ਇਹ ਡਿੱਗਿਆਂ ਨੂੰ ਉਪਰ ਉਠਾਂਦੀ ਪਈ ਏ।
ਜੁਲਮ ਤਾਂਈਂ ਜੜ੍ਹ ਤੋਂ ਮਿਟਾਂਦੀ ਪਈ ਏ।
ਹੈ ਦੁਖੀਆਂ ਦੀ ਖਾਤਰ ਇਹ ਅਕਸੀਰ ਤੇਰੀ।
ਸਦਾ ਰਾਹ ਦਿਖਾਂਦੀ ਏ ਸ਼ਮਸ਼ੀਰ ਤੇਰੀ।
2. ਚਮਕ ਇਹਦੀ ਵਿੱਚ ਜਿੰਦ ਹੈ ਨਿਮਾਣਿਆਂ ਦੀ।
ਤੇ ਤੇਜੀ ਦੇ ਵਿੱਚ ਮੌਤ ਜਰਵਾਣਿਆਂ ਦੀ।
ਇਹ ਘੜਦੀ ਪਈ ਕੇਹੀ ਤਕਦੀਰ ਤੇਰੀ।
ਸਦਾ ਰਾਹ ਦਿਖਾਂਦੀ ਏ ਸ਼ਮਸ਼ੀਰ ਤੇਰੀ।
3. ਸਿਖਾਵੇ ਅਮਨ ਜੇ ਹੋਏ ਮਿਆਨ ਅੰਦਰ।
ਬਣੇ ਦੁਸ਼ਮਣ ਜਾਲਮ ਦੀ ਮੈਦਾਨ ਅੰਦਰ।
ਤੇਰੇ ਰਾਹ ਨਿਰਾਲੇ ਇਹ ਰਾਹਗੀਰ ਤੇਰੀ।
ਸਦਾ ਰਾਹ ਦਿਖਾਂਦੀ ਏ ਸ਼ਮਸ਼ੀਰ ਤੇਰੀ।
4. ਵਹਿਮ ਡਰ ਸਾਰੇ ਇਹਨੇ ਦੂਰ ਕੀਤੇ।
ਮਿਟਾ ਨ੍ਹੇਰ ਮਨ ਦੇ ਨੂਰੋ ਨੂਰ ਕੀਤੇ।
ਇਹ ਬਖ਼ਸ਼ਿਸ਼ ਹੈ ਤੇਰੀ, ਇਹ ਤਦਬੀਰ ਤੇਰੀ।
ਸਦਾ ਰਾਹ ਦਿਖਾਂਦੀ ਏ ਸ਼ਮਸ਼ੀਰ ਤੇਰੀ।
(04/03/13)
ਕੁਲਵੰਤ ਸਿੰਘ ਢੇਸੀ
ਜਾਤ ਪਾਤ ਦਾ ਮੁੱਦਾ ਵਲਾਇਤ ਵਿਚ ਕਿਓਂ ?
ਜੇ ਕਾਨੂੰਨ ਬਣ ਗਿਆ ਫਿਰ ਕੀ ਹੋਏਗਾ ?
ਜਾਤ ਪਾਤ ਦਾ ਸੱਚ ਕੀ ਹੈ ?
ਪੰਜਾਬ ਦੀਆਂ ਅਖੌਤੀ ਨੀਵੀਆਂ ਜਾਤੀਆਂ ਬਰਤਾਨੀਆਂ ਵਿਚ ਛੂਤ ਛਾਤ ਦੇ ਮੁੱਦੇ
ਤੇ ਕਾਨੂੰਨ ਬਣਾਉਣ ਲਈ ਚਾਰਾਜ਼ੋਈ ਕਰ ਰਹੀਆਂ ਹਨ ਜੋ ਕਿ ਨਿਹਾਇਤ ਹੀ ਚਿੰਤਾਜਨਕ ਵਿਸ਼ਾ ਹੈ । ਭਾਰਤ
ਵਿਚ ਇਹਨਾਂ ਜਾਤੀਆਂ ਦੇ ਰਾਖਵੇਂ ਕਰਨ ਲਈ ਕਾਨੂੰਨੀ ਸੁਖ ਸੁਵਿਧਾ ਹਾਸਲ ਹੈ ਜੋ ਕਿ ਵਿਅਕਤੀ ਦੀ
ਆਮਦਨ ਨਾਲ ਸਬੰਧਤ ਹੋਣ ਦੀ ਬਜਾਏ ਉਸ ਦੀ ਜਾਤ ਨਾਲ ਸਬੰਧਤ ਹੁੰਦਾ ਹੈ । ਜਿਵੇਂ ਕਿ ਜੇਕਰ ਅਖੌਤੀ
ਨੀਵੀਂ ਜਾਤ ਵਾਲਾ ਵਿਅਕਤੀ ਪੂੰਜੀਪਤੀ ਵੀ ਹੈ ਪਰ ਰਾਖਵੇਂ ਕਰਨ ਦੀ ਕਾਨੂੰਨੀ ਸੁਵਿਧਾ ਕਾਰਨ ਉਸ ਨੂੰ
ਪਹਿਲ ਦੇ ਅਧਾਰ ਤੇ ਵਜ਼ੀਫੇ ਅਤੇ ਨੌਕਰੀਆਂ ਮਿਲਦੀਆਂ ਹਨ, ਦੂਸਰੇ ਪਾਸੇ ਕਿਸੇ ਅਖੌਤੀ ਅੱਤ ਗਰੀਬ
ਸਵਰਨ ਜਾਤੀ ਵਾਲੇ ਮਨੁੱਖ ਨੂੰ ਇਸ ਸਬੰਧੀ ਮਗਰਲੀ ਲਾਈਨ ਵਿਚ ਲੱਗਣਾਂ ਪੈਂਦਾ ਹੈ । ਅਖੌਤੀ ਨੀਵੀਂ
ਜਾਤ ਵਾਲਿਆਂ ਦੇ ਬਰਾਬਰੀ ਦੇ ਮੌਕਿਆਂ ਲਈ ਬਣੇ ਇਹ ਕਾਨੂੰਨ ਅਨੇਕਾਂ ਗਰੀਬਾਂ ਨਾਲ ਪੱਖਪਾਤ ਕਰਦੇ ਹਨ
ਅਤੇ ਅਨੇਕਾਂ ਅਮੀਰ ਨੀਵੀਂ ਜਾਤ ਵਾਲਿਆਂ ਨੂੰ ਬੇਲੋੜੀ ਸੁਵਿਧਾ ਅਤੇ ਪਹਿਲ ਪ੍ਰਦਾਨ ਕਰਦੇ ਹਨ ।
ਭਾਰਤ ਵਰਗੇ ਦੇਸ ਵਿਚ ਇਹ ਮੁੱਦਾ ਰਾਜਨੀਤਕ ਦਲਾਂ ਨੇ ਸਿਆਸੀ ਲਾਹੇ ਦਾ ਮੁੱਦਾ ਬਣਾਇਆ ਹੋਇਆ ਹੈ ਪਰ
ਅਫਸੋਸ ਦੀ ਗੱਲ ਹੈ ਕਿ ਇਸ ਨਾਲ ਰਲਦੇ ਮਿਲਦੇ ਕਾਨੂੰਨ ਲਈ ਹੁਣ ਯੂ ਕੇ ਦੇ ਹਾਊਸ ਆਫ ਲਾਰਡ ਵਿਚ ਵੀ
ਬਹਿਂਸ ਹੋ ਰਹੀ ਹੈ ।
ਅਸੀਂ ਆਪਣੇ ਪਾਠਕਾਂ ਨੂੰ ਬੇਨਤੀ ਕਰਾਂਗੇ ਕਿ ਉਹ ਇਸ ਮੁੱਦੇ ਨੂੰ ਗੰਭੀਰਤਾ
ਨਾਲ ਲੈਣ ਲਈ ਸਿੱਖ ਕੌਂਸਲ ਯੂ ਕੇ ਵਲੋਂ ਹਾਊਸ ਆਫ ਲਾਰਡ ਦੇ ਸਪੀਕਰਾਂ ਨੂੰ ਲਿਖੀ ਹੋਈ ਚਿੱਠੀ
ਜ਼ਰੂਰ ਧਿਆਨ ਨਾਲ ਪੜ੍ਹਨ । ਇਸ ਚਿੱਠੀ ਵਿਚ ‘ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਆਫ ਸਿੱਖਸ’ ਅਤੇ
‘ਸਿੱਖ ਕੌਂਸਲ’ ਨੇ ਹਾਊਸ ਦੇ ਬੁਲਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਗੈਰ ਜ਼ਮਹੂਰੀ ਅਤੇ ਅਧੂਰੀ
ਜਾਣਕਾਰੀ ਦੇ ਅਧਾਰ ਤੇ ਲਏ ਫੈਸਲਿਆਂ ਸਬੰਧੀ ਸੰਜੀਦਗੀ ਨਾਲ ਗੌਰ ਕਰਨ ।
ਸਾਡੀ ਜਾਣਕਾਰੀ ਅਨੁਸਾਰ ਇਕੁਐਲਿਟੀ ਆਫਸ ਰਾਹੀਂ ਸਰਕਾਰ ਨੇ ਇਸ ਮੁੱਦੇ ਤੇ
ਵਿਚਾਰ ਕਰਨ ਲਈ ਕਿਸੇ ਵੀ ਸਿੱਖ ਪ੍ਰਤੀਨਿਧ ਜਥੇਬੰਧੀ ਨੂੰ ਮਿਲਣ ਜਾਂ ਉਸ ਨਾਲ ਵਿਚਾਰ ਕਰਨ ਦੀ ਲੋੜ
ਨਹੀਂ ਸਮਝੀ ਹਾਲਾਂ ਕਿ ਜਾਤ ਦੀ ਮੌਜੂਦਾ ਪ੍ਰੀਭਾਸ਼ਾ ਵਿਚ ਸਿੱਖਾਂ ਦਾ ਨਾਮ ਵਰਤਿਆ ਗਿਆ ਹੈ ।
ਜਾਤ ਪਾਤ ਦੀ ਪ੍ਰਸਤਾਵਿਤ ਪ੍ਰੀਭਾਸ਼ਾ ਦੱਖਣੀ ਏਸ਼ੀਆ ਦੇ ਬਹੁਤੇ ਭਾਈਚਾਰਿਆਂ
ਪ੍ਰਤੀ ਵਹਿਮ ਅਤੇ ਭੰਬਲਭੂਸਾ ਪੈਦਾ ਕਰਦੀ ਹੈ । ਭੰਬਲਭੂਸੇ ਵਾਲੀ ਇਹ ਪ੍ਰੀਭਾਸ਼ਾ ਲੰਬੇ ਸਮੇਂ ਤੋਂ
ਵਿਚਾਰ ਅਧੀਨ ਮੁਢਲੀ ਅਠਾਰਵੀਂ ਸਦੀ ਦੇ ਬਰਤਾਨਵੀ ਬਸਤੀਵਾਦ ਵਿਚ ਰੱਦ ਸਥਾਨ ਰੱਖਦੀ ਹੈ ।
ਇਹ ਪ੍ਰੀਭਾਸ਼ਾ ਵਰਣ ਵੰਡ ਪ੍ਰਬੰਧ ਨੂੰ ਜਾਤੀ ਪ੍ਰਬੰਧ ਨਾਲ , ਗੋਤਰ ਨੂੰ
ਬਿਰਾਦਰੀ ਨਾਲ ਰਲਗਡ ਕਰਦੀ ਹੈ ਹਾਲਾਂ ਕਿ ਇਹ ਇੱਕ ਦੂਸਰੇ ਤੋਂ ਬਹੁਤ ਵੱਖ ਹਨ। ਭਾਰਤ ਵਿਚ ਕਰੀਬ
ਪੱਚੀ ਹਜ਼ਾਰ ਜਾਤੀਆਂ ਅਤੇ ਗੋਤਰ ਹਨ, ਜੋ ਕਿ ਭਾਰਤ ਵਿਚ ਬਰਤਾਨਵੀ ਰਾਜ ਵਲੋਂ ਗਲਤੀ ਨਾਲ ਜਾਤ
ਗਰਦਾਨੇ ਗਏ ਹਨ । ਇਹ ਵਰਗੀਕਰਨ ਦੀ ਸਚਾਈ ਤੋਂ ਦੂਰ ਹੈ।
ਇਥੇ ਸਰਕਾਰ ਵਲੋਂ ਚਲਾਈ ਜਾ ਰਹੀ
NIESR
ਨਾਮ ਦੀ ‘ਅਜ਼ਾਦ’ ਸੰਸਥਾ ਨੇ ਜੋ ਰਿਪੋਰਟ ਦਿੱਤੀ ਹੈ ੳੇਹ ਸਿਧਾਂਤਕ ਪੜਤਾਲ ਤੇ ਪੂਰਿਆਂ ਨਹੀਂ
ਉਤਰਦੀ । NIESR
ਨੇ ਸਿੱਖ ਜਥੇਬੰਦੀ ਵਲੋਂ ਸਾਊਥਾਲ
ਵਿਚ ਉਸ ਖੋਜ ਵਿਚ ਸਹਾਇਤਾ ਨੂੰ ਅਪ੍ਰਵਾਨ ਕਰ ਦਿੱਤਾ ਸੀ ਜਿਸ ਵਿਚ ਕਿ ਇਸ ਪੱਖਪਾਤ ਦੀ ਸੱਚਾਈ
ਸਬੰਧੀ ਅਤੇ ਇਸ ਦੇ ਤੱਥਾਂ ਵਿਚ ਮਾਨਤਾਵਾਂ ਅਤੇ ਨਤੀਜਿਆਂ ਵਿਚ ਪਏ ਭੰਬਲਭੂਸੇ ਪ੍ਰਤੀ ਨਿਖੇੜਾ
ਕਰਨਾਂ ਸੀ ।
NIESR
ਦੀ ਰਿਪੋਰਟ ਵਿਚ
ਦਿੱਤੀਆਂ ਬਹੁਤੀਆਂ ਉਦਾਹਰਨਾਂ ਸਿੱਖਾਂ ਅਤੇ ਸਿੱਖ ਸੰਸਥਾਵਾਂ ਨਾਲ ਸਬੰਧਤ ਹਨ ਜਿਹਨਾਂ ਨੂੰ ਕਿ
ਸਪੱਸ਼ਟ ਕੀਤਾ ਜਾ ਸਕਦਾ ਹੈ ਜਾਂ ਉਹਨਾਂ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ ।
ਅਸੀਂ ਸੱਚ ਮੁੱਚ ਹੈਰਾਨ ਹਾਂ ਕਿ ਹਾਊਸ ਆਫ ਲਾਰਡ ਵਲੋਂ ਇਸ ਮੁੱਦੇ
ਤੇ ਵਿਚਾਰ ਕਰਕੇ ਤਰਮੀਮ ਦੀ ਤਜ਼ਵੀਜ਼ ਵੀ ਦੇ ਦਿੱਤੀ ਹੈ ਜਦ ਕਿ ਉਹਨਾਂ ਭਾਈਚਾਰਿਆਂ ਨਾਲ ਵਿਚਾਰ ਹੀ
ਨਹੀਂ ਕੀਤੀ ਗਈ ਜਿਹਨਾਂ ਸਬੰਧੀ ਕਿ ਸਤਿਕਾਰਯੋਗ ਲਾਰਡ ਫੈਸਲਾ ਲੈ ਰਹੇ ਹਨ।
ਸਿੱਖ ਭਾਈਚਾਰੇ ਨੂੰ ਹੈਰਾਨ ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਵੱਡੀ
ਗਿਣਤੀ ਵਿਚ ਆਮ ਲੋਕਾਂ ਵਿਚ ਪੱਖਪਾਤ ਦਾ ਕਾਰਨ ਉਹਨਾਂ ਦਾ ਆਰਥਿਕ ਅਤੇ ਸਮਾਜਕ ਪਿਛੋਕੜ ਹੁੰਦਾ ਹੈ
ਜਦ ਕਿ ਕਿਸੇ ਵੀ ਕਾਨੂੰਨ ਨੇ ਲੋਕਾਂ ਨੂੰ ਇਸ ਕਿਸਮ ਦੇ ਬਹੁਤ ਹੱਦ ਤਕ ਫੈਲੇ ਹੋਏ ਪੱਖਪਾਤ ਤੋਂ
ਬਚਾਉਣ ਲਈ ਕੁਝ ਨਹੀਂ ਕੀਤਾ । ਇਕੁਐਲਿਟੀ ਐਕਟ ੨੦੧੦ ਵਿਚ ਪਹਿਲੇ ਆਰਥਕ ਅਤੇ ਸਮਾਜਕ ਤੱਥਾਂ ਨੂੰ
ਲੇਬਰ ਸਰਕਾਰ ਵਲੋਂ ਬਾਅਦ ਵਿਚ ਰੱਦ ਕਰ ਦਿੱਤਾ ਸੀ ਜਦ ਕਿ ਘੱਟ ਗਿਣਤੀ ਵਿਚ ਅਖੌਤੀ ਪੱਖਪਾਤ ਪ੍ਰਤੀ
ਮੌਜੂਦਾ ਸਰਕਾਰ ਵਧੇਰੇ ਤਵੱਜੋਂ ਦੇ ਰਹੀ ਹੈ।
ਇਸ ਨਾਲ ਅਸੀਂ ਧਰਮ ਅਤੇ ਜਾਤ ਦੇ ਸਬੰਧਤ ਟਕਰਾਓ ਤੋਂ ਪ੍ਰਭਾਵਿਤ ਹੋਵਾਂਗੇ ।
ਰਵੀਦਾਸੀ ਭਾਈਚਾਰਾ ਇੱਕ ਵੱਖਰਾ ਧਰਮ/ ਸੰਪਰਦਾ ਹੈ ਅਤੇ ਇਹਨਾਂ ਮਾਮਲਿਆਂ ਨੂੰ ਜਾਤ ਸਬੰਧੀ ਟਕਰਾਓ
ਦੇ ਪ੍ਰਸੰਗ ਵਿਚ ਨਹੀਂ ਰੱਖਣਾਂ ਚਾਹੀਦਾ ; ਇਕੁਐਲਿਟੀ ਐਕਟ ੨੦੧੦ ਵਿਚ ਕਿਸੇ ਵੀ ਪੱਖਪਾਤ ਨੂੰ ਕਵਰ
ਕੀਤਾ ਹੀ ਗਿਆ ਹੈ ।
ਅਸੀਂ ਬਹੁਤ ਨਿਮਰਤਾ ਅਤੇ ਸਤਿਕਾਰ ਨਾਲ ਬੇਨਤੀ ਕਰਦੇ ਹਾਂ ਕਿ :
ਇਹ ਡਿਬੇਟ ਉਦੋਂ ਤਕ ਮੁਲਤਵੀ ਕੀਤਾ ਜਾਣਾਂ ਚਾਹੀਦਾ ਹੈ ਜਦ ਤਕ ਕਿ ਸਿੱਖਾਂ
ਅਤੇ ਹੋਰ ਪ੍ਰਭਾਵਿਤ ਭਾਈਚਾਰਿਆਂ ਨਾਲ ਗੋਸ਼ਟੀ ਨਹੀਂ ਕਰ ਲਈ ਜਾਂਦੀ ।
ਉਦੋਂ ਤਕ ਕੋਈ ਵੀ ਕਾਨੂੰਨੀ ਪੱਖ ਤੇ ਵਿਚਾਰ ਨਹੀਂ ਹੋਣੀ ਚਾਹੀਦੀ ਜਦ ਤਕ ਕਿ
ਉਹਨਾਂ ਭਾਇਚਾਰਿਆਂ ਨਾਲ ਗਲਬਾਤ ਨਹੀਂ ਕੀਤੀ ਜਾਂਦੀ, ਜਿਹਨਾਂ ਨੂੰ ਕਿ ਇਸ ਵਿਚ ਦੋਸ਼ੀ ਕਰਾਰ ਦਿੱਤਾ
ਗਿਆ ਹੈ ਜਾਂ ਜਿਹੜੇ ਇਸ ਤੋਂ ਪ੍ਰਭਾਵਿਤ ਹੁੰਦੇੁ ਹਾਂ ।
ਸਿੱਖ ਭਾਇਚਾਰੇ ਨੂੰ ਸਹੀ ਅਤੇ ਤਸੱਲੀ ਬਖਸ਼ ਵਿਆਖਿਆ ਦਿੱਤੀ ਜਾਣੀ ਚਾਹੀਦੀ
ਹੈ ਕਿ ਕੀ ਕਾਰਨ ਹੈ ਕਿ ਕਾਨੂੰਨੀ ਵਿਚਾਰ ਵਟਾਂਦਰੇ ਵਿਚ ਜਮਾਤੀ ਪੱਖਪਾਤ ਕਦੀ ਵੀ ਜ਼ਿਕਰਯੋਗ ਨਹੀਂ
ਸਮਝਿਆ ਗਿਆ ਜਦ ਕਿ ਨਸਲੀ ਭਾਈਚਾਰੇ ਵਿਚ ਅਖੌਤੀ ਅਤੇ ਅਸਪੱਸ਼ਟ ਪੱਖਪਾਤ ਦਾ ਮੁੱਦਾ ਇਥੋਂ ਦੀਆਂ
ਸਿਆਸੀ ਪਾਰਟੀਆਂ ਅਤੇ ਰਾਜਨੀਤਕ ਢਾਂਚੇ ਦੇ ਦਿਲ ਦਿਮਾਗ ਤੇ ਚੜ੍ਹਿਆ ਹੋਇਆ ਹੈ।
ਅਖੀਰ ਤੇ ਅਸੀਂ ਸਿੱਖ ਕੰਸਲਟੇਟਿਵ ਫੋਰਮ , ਸਿੱਖ
ਫੈਡਰੇਸ਼ਨ ਅਤੇ ਉਹਨਾਂ ਸਾਰੀਆਂ ਸਿੱਖ ਜਥੇਬੰਦੀਆਂ ਦਾ ਸਤਿਕਾਰ ਕਰਦੇ ਹਾਂ ਜਿਹੜੇ ਕਿ ਇਸ ਸੰਵੇਦਨਸ਼ੀਲ
ਮੁੱਦੇ ਤੇ ਕੰਮ ਕਰ ਰਹੇ ਹਨ ਅਤੇ ਸਮੂ੍ਹ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਸਬੰਧੀ ਤਵੋਜੋਂ
ਦੇਣ। ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਧੁੰਦਲੇ ਰਾਜਨੀਤਕ ਪ੍ਰਛਾਵੇਂ ਸਾਡੇ ਇਥੋਂ ਦੇ ਪੰਜਾਬੀ
ਭਾਈਚਾਰਕ ਸਬੰਧਾਂ ਤੇ ਬੁਰੇ ਅਸਰ ਪਾਉਣ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਗ੍ਹਾ ਵਿਚ ਸਾਰੇ ਮਨੁੱਖ
ਬਰਾਬਰ ਹਨ ਅਤੇ ਇਸੇ ਪ੍ਰਤੀ ਹਰ ਸਿੱਖ ਜਵਾਬ ਦੇਹ ਵੀ ਹੈ ।
(04/03/13)
ਬੀ .ਐੱਸ . ਢਿੱਲੋਂ ਐਡਵੋਕੇਟ
ਕੁਦਰਤ
ਦੀ ਅਨੋਖੀ ਕਲਾ ਨਿਆਗਰਾ ਫਾਲਜ਼।
ਬੀ .ਐੱਸ . ਢਿੱਲੋਂ ਐਡਵੋਕੇਟ
ਅਮਰੀਕਾ ਅਤੇ ਕੈਨੇਡਾ ਨੂੰ ਪਾਣੀ ਦੀ ਲਕੀਰ ਨਾਲ ਵੱਖ ਕਰਨ ਵਾਲੇ ਨਿਆਗਰਾ ਫਾਲਸ ਇੱਕ
ਅਜਿਹੀ ਰਮਣੀਕ ਥਾਂ ਹੈ ਜਿੱਥੇ ਦੁਨੀਆਂ ਭਰ ਤੋਂ ਲੋਕੀਂ ਇੱਕ ਝਲਕ ਪਾਉਣ ਆਉਂਦੇ ਹਨ। ਤੇਜ਼ ਹਵਾਵਾਂ
ਅਤੇ ਝਰਨੇ ਦੀਆਂ ਬੌਛਾੜਾਂ ਨੂੰ ਝਰਨੇ ਦੇ ਦੋਵੇਂ ਪਾਸੇ ਅਣਗਿਣਤ ਲੋਕ ਇਸ ਨਜ਼ਾਰੇ ਨੂੰ ਦੇਖਣ ਆਉਂਦੇ
ਹਨ। ਦਸੰਬਰ ਦੇ ਆਖਰੀ ਹਫਤੇ ਅਸੀਂ ਨਿਆਗਰਾ ਫਾਲਸ਼ ਜਾਣ ਦਾ ਪ੍ਰੋਗਰਾਂਮ ਬਣਾ ਲਿਆ।ਉਸ ਦਿਨ ਐਂਤਵਾਰ
ਸੀ। ਸਵੇਰੇ ਗਿਆਰਾਂ ਕੁ ਵਜੇ ਅਸੀਂ ਤਿਆਰ ਹੋ ਕੇ ਨਿਆਗਰਾ ਫਾਲਸ ਵੇਖਣ ਲਈ ਘਰੋਂ ਤੁਰੇ। ਅਸੀਂ ਡੇਢ
ਘੰਟੇ ਵਿੱਚ ਨਿਆਗਰਾ ਫਾਲਜ਼ ਪਹੁੰਚ ਗਏ।ਰਸਤੇ ਵਿਚ ਸਾਨੂੰ ਕਿਤੇ ਵੀ ਟਰੈਫਿਕ ਜਾਂਮ ਕਾਰਣ ਰੁਕਣਾ
ਨਹੀਂ ਪਿਆ।ਸ਼ਾਂਮ ਦੇ ਵਕਤ ਜਦੋਂ ਅਮੀਰਜ਼ਾਦੇ ਕੈਸੀਨੋਂ ਤੇ ਜੂਆ ਖੇਲਣ ਜਾਦੇ ਹਨ ਤਾਂ ਕਈ ਵਾਰ ਢਾਈ
ਤਿੰਨ ਘੰਟੇ ਵੀ ਲੱਗ ਜਾਂਦੇ ਹਨ।ਕਨੇਡਾ ਵਿੱਚ ਸੜਕਾਂ ਵਧੀਆ ਤੇ ਚੌੜੀਆਂ ਹਨ।ਅਸੀਂ ਕਾਰ ਪਾਰਕਿੰਗ
ਲਾਟ ਵਿਚ ਪਾਰਕ ਕਰਕੇ ਝਰਨਿਆਂ ਵੱਲ ਤੁਰ ਪਏ।ਕਾਰ ਪਾਰਕਿੰਗ ਵਿੱਚ ਲਾ ਕੇ ਪਹਿਲਾਂ ਅਸੀਂ ਡਿੱਕੀ
ਵਿੱਚੋਂ ਕੱਢਕੇ ਵੱਡੇ ਭਾਰੀ ਕੋਟ ਪਾਕੇ ਸਿਰ ਵੀ ਢਕ ਲਏ।ਠੰਢ ਬਹੁਤ ਸੀ। ਝਰਣੇਂ ਦੇ ਕੋਲ ਅੱਖਾਂ
ਵਿੱਚ ਬਰਫ ਦੀਆਂ ਕਣੀਆਂ ਵੱਜਦੀਆਂ ਸਨ। ਚਾਰੋਂ ਪਾਸੇ ਧੁੰਦ ਹੀ ਧੁੰਦ ਸੀ। ਡਿੱਗ ਰਹੇ ਪਾਣੀ ਦਾ ਸ਼ੋਰ
ਆਪਣੀ ਤਰਾਂ ਦਾ ਹੀ ਖੂਬਸੂਰਤ ਨਜਾਰਾ ਸੀ। ਇਥੇ ਵੱਡੇ ਵੱਡੇ ਹੋਟਲ ਹਨ। ਖੂਬਸੂਰਤ ਪਾਰਕ ਅਤੇ ਬਾਜ਼ਾਰ
ਹੈ।ਪਾਣੀ ਦੀਆਂ ਲਹਿਰਾਂ ਦਾ ਸੰਗੀਤ ਅਲੌਕਿਕ ਸੀ।ਪੱਕੀ ਦਿਵਾਰ ਕੋਲ ਖੜ੍ਹਕੇ ਸੈਲਾਂਣੀਂ ਫੋਟੋਆਂ
ਖਿੱਚ ਰਹੇ ਸਨ। ਹਰ ਕੋਈ ਇਸ ਖੂਬਸੂਰਤ ਨਜਾਰੇ ਦਾ ਆਨੰਦ ਲੈ ਰਿਹਾ ਸੀ। ਨਿਆਗਰਾ ਫਾਲਜ਼ ਅਮਰੀਕਾ ਤੇ
ਕੈਨੇਡਾ ਦੀ ਕਈ ਕਿਲੋਮੀਟਰ ਲੰਬੀ ਸਰਹੱਦ ਤੇ ਇਕ ਪੁਲ ਹੈ। ਝਰਨਿਆਂ ਦੇ ਪਾਣੀ ਡਿਗਣ ਨਾਲ ਬਣੇ ਗੁਬਾਰ
ਦੀ ਠੰਡਕ ਸਰੀਰ ਨੂੰ ਮਹਿਸੂਸ ਹੋ ਰਹੀ ਸੀ।ਸਾਰੀ ਸੜਕ ਗਿੱਲੀ ਹੋਈ ਪਈ ਸੀ।ਅਸੀਂ ਨਾਲ ਨਾਲ ਤਸਵੀਰਾਂ
ਵੀ ਲੈ ਰਹੇ ਸੀ।ਫੋਟੋ ਖਿੱਚਣ ਵੇਲੇ ਉਂਗਲਾਂ ਠੰਡੀਆਂ ਹੋਣ ਕਾਰਣ ਕੈਮਰੇ ਦਾ ਬੱਟਣ ਦੱਬਦਿਆਂ ਦਿੱਕਤ
ਹੁੰਦੀ। ਅੱਖਾਂ ਵਿੱਚ ਵੱਜਦੇ ਬਰਫ ਦੇ ਬਰੀਕ ਕਣ ਬਾਰ ਬਾਰ ਅੱਖਾਂ ਬੰਦ ਕਰਾ ਰਹੇ ਸਨ ।
ਹਜ਼ਾਰਾਂ ਸਾਲ ਪਹਿਲਾਂ ਦੱਖਣੀ
ਉਂਟਾਰੀਉ ਤੇ ਚਾਰ ਕੁ ਕਿਲੋਮੀਟਰ ਤਕ ਬਰਫ ਦੀ ਤਹਿ ਜੰਮੀ ਹੋਈ ਸੀ । ਜੋ ਹੌਲੀ ਹੌਲੀ ਖੁਰਕੇ ਇਸ ਝੀਲ
ਦੇ ਰੂਪ ਵਿਚ ਪ੍ਰਗਟ ਹੋਈ।ਕਨੇਡਾ ਵਾਲੇ ਝਰਨੇ ਦਾ ਰੂਪ ਉਪਰੋਂ ਦੇਖਿਆਂ ਘੋੜੇ ਦੇ ਪੌੜ ਵਰਗਾ ਲਗਦਾ
ਹੈ ਜਿਸ ਕਾਰਣ ਇਸਦਾ ਨਾਂ ਹੀ ਹੌਰਸ ਸ਼ੂ ਫਾਲਜ਼ ਹੈ। ਸਾਹਮਣੇ ਹੀ ਅਮਰੀਕਾ ਨਾਲ ਜੋੜਦਾ ਨਦੀ ਤੇ ਬਣਿਆਂ
ਪੁਲ ਦਿਖਾਈ ਦੇ ਰਿਹਾ ਸੀ।ਅਸੀਂ ਅੱਗੇ ਵਧੇ ਤਾਂ ਝਰਨਿਆਂ ਦੇ ਉਪਰ ਸਤਰੰਗੀ ਪੀਂਘ ਬਣੀ ਹੋਈ ਸੀ।
ਕਿਨਾਰੇ ਉਪਰ ਦੂਰਬੀਨਾਂ ਲਗੀਆਂ ਹੋਈਆਂ ਹਨ ਤਾਂ ਕਿ ਅਮਰੀਕੀ ਇਮਾਰਤਾਂ ਅਤੇ ਝਰਨਿਆਂ ਦਾ ਨੇੜੇ ਤੋਂ
ਆਨੰਦ ਲਿਆ ਜਾ ਸਕੇ।ਉਸ ਵਿਚ ਇਕ ਸਿੱਕਾ ਪਾਉਣਾ ਪੈਂਦਾ ਹੈ ।ਨਿਆਗਰਾ ਝੀਲ ਵਿਚ ਜਿਥੇ ਝਰਨੇ ਡਿਗਦੇ
ਹਨ ਉਥੇ ਪਾਣੀ ਦੀ ਧੁੰਦ ਬਣਦੀ ਹੈ। ਗਰਮੀਆਂ ਵਿਚ ਦੋਵਾਂ ਦੇਸਾਂ ਵੱਲੋਂ ਕਿਸ਼ਤੀਆਂ ਚਲਾਈਆਂ ਜਾਂਦੀਆਂ
ਹਨ। ਜੋ ਯਾਤਰੀਆਂ ਨੂੰ ਲੈ ਕੇ ਧੁੰਦ ਵਿਚੋਂ ਲੰਘਦੀਆਂ ਹਨ। ਇਨ੍ਹਾਂ ਦਾ ਅਸਲੀ ਮਜ਼ਾ ਤਾਂ ਰਾਤ ਨੂੰ
ਰੰਗ ਬਿਰੰਗੀਆਂ ਰੋਸ਼ਨੀਆਂ ਵਿਚ ਦੇਖਣ ਦਾ ਹੀ ਹੈ।ਇੱਥੇ ਵੱਡੇ ਵੱਡੇ ਕਸੀਨੋ ਹਨ। ਜਿਨ੍ਹਾਂ ਬਾਹਰ
ਵੱਡੀਆਂ ਮਰਸਡੀਜ਼ ਤੇ ਲਿਮੋਜਿਨ ਕਾਰਾਂ ਖੜ੍ਹੀਆਂ ਸਨ।ਅਸੀਂ ਇਕ ਕਸੀਨੋ ਅੰਦਰੋਂ ਘੁੰਮਕੇ ਵੇਖਿਆ।
ਦੁਪਹਿਰੇ ਅਸੀਂ ਕੈਸ ਹੋਟਲ ਵਿੱਚ ਖਾਣਾਂ ਖਾਧਾ। ਇਸ ਹੋਟਲ ਵਿੱਚ ਹੇਅਰ ਡਰਾਇਰ,ਇੰਟਰਨੈੱਟ, ਵਾਕੀ
ਟਾਕੀ ਦੀ ਮੁਫਤ ਸਹੂਲਤ ਸੀ।ਇੱਥੇ ਹੋਟਲ ਵਿੱਚ ਹੀ ਕੱਪੜੇ ਧੋਣ ਸੁਕਾਉਣ ਤੇ ਡਰਾਈਕਲੀਂਨ ਕਰਾਉਣ ਅਤੇ
ਖਰੀਦ ਦਾਰੀ ਕਰਨ ਲਈ ਦੁਕਾਂਨਾਂ ਹਨ।ਸਮਾਂ ਬਿਤਾਉਣ ਲਈ ਘੰਟਾ ਕੁ ਪਾਰਕ ਵਿੱਚ ਬੈਠੇ। ਠੰਢ ਲੱਗ ਰਹੀ
ਸੀ।ਸਾਨੂੰ ਆਇਆਂ ਕਈ ਘੰਟੇ ਹੋ ਗਏ ਸਨ। ਸ਼ਾਂਮ ਹੋ ਰਹੀ ਸੀ।ਸੁਰਜ ਪੰਜ ਵਜੇ ਹੀ ਛੁੱਪ ਗਿਆ ਸੀ। ਇਥੋਂ
ਅਸੀਂ ਬਜ਼ਾਰ ਵੱਲ ਚੱਲ ਪਏ ।ਸਾਰੇ ਬਜ਼ਾਰ ਵਿਚ ਲਾਈਟਾਂ ਦੀ ਜਗਮਗ ਜਗਮਗ ਹੋ ਰਹੀ ਸੀ।ਇੱਥੇ ਯਾਤਰੀਆਂ
ਦੇ ਮਨੋਰੰਜਨ ਲਈ ਦੁਕਾਨਾਂ ਬਣੀਆਂ ਹੋਈਆਂ ਹਨ।ਇਨ੍ਹਾਂ ਵਿਚੋਂ ਕੁਝ ਵਿੱਚ ਬੱਚਿਆਂ ਲਈ ਡਰਾਉਣੇ ਸ਼ੋਅ
ਚੱਲਦੇ ਹਨ।ਕੁਝ ਦੁਕਾਨਾਂ ਦੇ ਬਾਹਰ ਮਨੁੱਖਾਂ,ਜਾਨਵਰਾਂ ਦੇ ਪੁਤਲੇ ਖੜ੍ਹੇ ਕੀਤੇ ਹੋਏ ਸਨ।ਲੋਕੀਂ
ਇਨ੍ਹਾਂ ਨਾਲ ਖੜ੍ਹ ਕੇ ਫੋਟੋਆਂ ਖਿੱਚਵਾ ਰਹੇ ਸਨ। ਝਰਨਿਆਂ ਤੇ ਪੈ ਰਹੀਆਂ ਅਲੱਗ ਅਲੱਗ ਰੰਗ ਦੀਆਂ
ਰੋਸ਼ਨੀਆਂ ਇਕ ਵੱਖਰਾ ਹੀ ਨਜਾਰਾ ਪੇਸ਼ ਕਰ ਰਹੀਆਂ ਸਨ।ਅਸੀਂ ਬੈਂਚਾਂ ਤੇ ਬੈਠ ਕੇ ਇਨ੍ਹਾਂ ਰੋਸ਼ਨੀਆਂ
ਦਾ ਆਨੰਦ ਮਾਣਿਆਂ। ਝੀਲ ਓਨਟੇਰੀਓ ਦੇ ਚਲਦੇ ਪਾਣੀਆਂ ਨਾਲ ਨਿਆਗਰਾ ਦਰਿਆ ਇਕ ਦਮ ਬਹੁਤ ਵੱਡੀ ਛਾਲ
ਮਾਰਦਾ ਹੈ। ਇਸ ਤੋਂ ਪੈਦਾ ਹੁੰਦੀ ਖੂਬਸੂਰਤੀ ਨੇ ਧਰਤੀ ਤੇ ਇਕ ਮਹਾਨ ਅਚੰਭਾ ਰਚ ਦਿੱਤਾ ਹੈ।
ਇਨ੍ਹਾਂ ਪਾਣੀਆਂ ਦੀ ਖੂਬਸੂਰਤੀ ਵਿਚ ਬਣਦੇ ਰੰਗਾਂ ਨੂੰ ਮਾਨਣ ਲਈ ਢਾਈ ਕਰੋੜ ਸੈਲਾਨੀ ਦੁਨੀਆਂ ਦੇ
ਹਰ ਕੋਨੇ ਤੋਂ ਹਰ ਸਾਲ ਇਥੇ ਆਉਂਦੇ ਹਨ। ਇਥੇ ਦੋ ਫਾਲਜ਼ ਹਨ।ਦੋਵਾਂ ਫਾਲਜ਼ ਵਿੱਚ ਤਿੰਨ ਕੁ ਹਜਾਰ
ਫੁੱਟ ਦਾ ਫਾਸਲਾ ਹੈ। ਇਕ ਅਮਰੀਕਨ ਫਾਲਜ਼ ਜੋ ਅਮਰੀਕਾ ਵੱਲ ਲਗਦੇ ਦਰਿਆ Ḕਤੇ ਹਨ। ਕੋਈ 1000 ਫੁੱਟ
ਚੋੜੀ ਤੇ 100 ਫੁੱਟ ਉੱਚੀ ਹੈ।ਦੂਜਾ ਕੈਨੇਡੀਅਨ ਫਾਲਜ਼ ਜਾਂ ਹੋਰਸ ਫਾਲਜ਼ ਜਿਸ ਦਾ ਨਾਂ ਘੋੜੇ ਦੇ ਖੁਰ
ਵਾਂਗ ਬਣਦੇ ਇਸ ਦੇ ਆਕਾਰ ਤੇ ਰੱਖਿਆ ਗਿਆ ਹੈ ਲਗਪਗ 2500 ਫੁੱਟ ਚੌੜਾ ਤੇ ਤਕਰੀਬਨ 175 ਫੁੱਟੁ
ਉੱਚਾ ਹੈ। 90 ਪ੍ਰਤੀਸ਼ਤ ਪਾਣੀ ਇਥੋਂ ਹੀ ਦਰਿਆ ਵਿਚ ਡਿੱਗਦਾ ਹੈ ।ਇਸ ਦਾ ਪਾਣੀ ਰਾਤ ਨੂੰ ਘਟਾ
ਦਿੱਤਾ ਜਾਂਦਾ ਹੈ ਜਦੋਂ ਇਨ੍ਹਾਂ ਨੂੰ ਰੁਸ਼ਨਾਉਣ ਲਈ ਹੋਰ ਬਿਜਲੀ ਦੀ ਜ਼ਰੂਰਤ ਪੈਂਦੀ ਹੈ। ਸਰਦੀਆਂ
ਵਿੱਚ ਜਦੋਂ ਪਾਣੀ ਬਰਫ ਬਣ ਜਾਂਦਾ ਹੈ ਤਾਂ ਉਸ ਵਕਤ ਇਸ ਦਾ ਨਜ਼ਾਰਾ ਹੋਰ ਵੀ ਅਦਭੁੱਤ ਹੁੰਦਾ
ਹੈ।ਅਸੀਂ ਡਿੱਗ ਰਹੇ ਪਾਣੀ ਨੂੰ ਬਰਫ ਬਣਦੇ ਵੇਖਿਆ ।
ਇਸ ਅਦੁਭੁੱਤ ਝਰਣੇ ਦੀ ਖੁਬਸੂਰਤੀ
ਤੇ ਸੱਭ ਤੋਂ ਪਹਿਲਾਂ 1604 ਵਿੱਚ, ਕੈਨੇਡਾ ਦੀ ਖੋਜ ਕਰ ਰਹੇ ਫਰਾਂਸਿਸੀ ਮਲਾਹ ਸੈਮੁਇਲ ਡੀ
ਕੈਂਪਲੈਂਨ ਦੀ ਨਜਰ ਪਈ ਸੀ। ਨਿਆਗਰਾ ਫਾਲਸ ਲੰਬੇ ਸਮੇਂ ਤੋਂ ਖੋਜੀਆਂ, ਯਤਰੀਆਂ,
ਕਲਾਕਾਰਾਂ,ਲੇਖਕਾਂ,ਫਿਲਮ ਨਿਰਮਾਤਾਵਾਂ ਅਤੇ ਸੈਲਾਨੀਆਂ ਲਈ ਪਰੇਰਣਾਂ ਸਰੋਤ ਰਿਹਾ ਹੈ। ਇੱਕ
ਪਬਲਿਸਿਟੀ ਸਟੰਟ ਲਈ ਪਹਿਲੀ ਵਾਰ 1901 ਵਿੱਚ 63 ਸਾਲਾ ਅੋਰਤ ,ਇੱਕ ਅਧਿਅਪਕਾ ਐਨੀਂ ਏਡਸਨ ਟੇਲਰ ਨੇ
ਇਸਨੂੰ ਲੱਕੜ ਦੇ ਢੋਲ ਵਿੱਚ ਪਾਰ ਕੀਤਾ ਸੀ। ਓਦੋਂ ਤੋਂ ਹੁਣ ਤੱਕ 14 ਵਿਅਕਤੀਆਂ ਨੇ ਇਸ ਨੂੰ ਪਾਰ
ਕਰਨ ਦੀ ਕੋਸ਼ਿਸ਼ ਕੀਤੀ ਹੈ।ਜਿਨ੍ਹਾਂ ਵਿੱਚੋਂ ਕਈ ਪਾਰ ਲੰਘ ਗਏ ਤੇ ਕਈ ਡੁੱਬ ਗਏ ਸਨ। ਇਸ ਸਾਲ 2012
ਵਿੱਚ ਰੱਸੇ ਉੱਤੇ ਚੱਲਣ ਵਾਲਾ ਨਿੱਕ ਵਡੇਲਾ ਨਾਂ ਦਾ ਇੱਕ ਕਲਾਕਾਰ 1800 ਫੁੱਟ ਲੰਮੇ ਰੱਸੇ ਤੇ
ਚੱਲਕੇ ਪਿਛਲੇ 120 ਸਾਲਾਂ ਵਿੱਚ ਪਹਿਲੀ ਵਾਰ ਪਾਰ ਲੰਘਿਆ ਹੈ। ਉਨੀਵੀਂ ਸਦੀ ਦੇ ਸ਼ੁਰੂ ਵਿੱਚ
ਨਪੋਲੀਅਨ ਬੋਨਾਂਪਾਰਟ ਦਾ ਭਰਾ ਜ਼ਿਰੋਮ ਅਪਣੀ ਪਤਨੀ ਨਾਲ ਇੱਥੇ ਘੁੰਮਣ ਆਇਆ ਸੀ। ਝਰਨੇ ਦੀ ਖੂਬਸੂਰਤੀ
ਲੋਕ ਦਰਿਆ ਦੇ ਕੰਢੇ ਦੇ ਨਾਲ ਨਾਲ ਚੱਲਕੇ ਮਾਣਦੇ ਹਨ।ਇੱਥੇ ਕਈ ਟਾਵਰ ਵੀ ਹਨ ਜਿਥੇ ਜਾ ਕੇ ਇਸ ਦੀ
ਖੂਬਸੂਰਤੀ ਨੂੰ ਹੋਰ ਵੀ ਚਾਰ ਚੰਦ ਲਗ ਜਾਂਦੇ ਹਨ। ਅਮਰੀਕਾ ਦਾ ਬੂਫਲੋ ਸ਼ਹਿਰ ਇਸ ਦੇ ਨਾਲ ਲੱਗਦਾ
ਹੈ। ਇਸ ਨੂੰ ਜੋੜਦਾ ਪੁਲ ਹੈ ਜਿਸ ਨੂੰ ਰੇਨਬੋ ਬ੍ਰਿਜ ਆਖਿਆ ਜਾਂਦਾ ਹੈ। ਲੋਕ ਇਸ ਦੇ ਪਾਣੀਆਂ ਦੀ
ਪੈਂਦੀ ਬੂਰ ਨੂੰ ਮਾਣਦੇ ਹਨ।1965 ਵਿੱਚ ਫਾਲਜ਼ ਕੰਢੇ ਬਣਾਏ ਗਏ 160 ਮੀਟਰ ਉੱਚੇ ਸਕਾਈਲੋਨ ਟਾਵਰ
ਤੋਂ ਕਨੈਡੀਅਨ ਅਤੇ ਅਮਰੀਕਨ ਦੋਵਾਂ ਪਾਸਿਆਂ ਦਾ ਦ੍ਰਿਸ਼ ਨਜਰ ਆਉਂਦਾ ਹੈ।ਕੌਮਾਂਤਰੀ ਸਰਹੱਦ ਤੇ ਹੋਣ
ਕਾਰਣ ਇਸ ਦੀ ਤਾਮੀਰ ਲਈ ਅਮਰੀਕਾ ਅਤੇ ਕੈਨੇਡਾ ਦੇ ਹਵਾਈ ਪਰਿਵਹਣ ਅਧਿਕਾਰੀਆਂ ਤੋਂ ਮਨਜੂਰੀ ਲਈ ਗਈ
ਸੀ। ਸਕਾਈਲੋਨ ਟਾਵਰ ਦਾ ਉਦਘਾਟਣ ਨਿਊਯਾਰਕ ਦੇ ਗਵਰਨਰ ਨੈਲਸਨ ਰੌਕਫੈਲਰ ਅਤੇ ਓਨਟਾਰੀਓ ਦੇ
ਪ੍ਰੀਮੀਅਰ ਜੌਹਨ ਰੌਬਾਰਟਸ ਨੇ ਇਕੱਠਿਆਂ ਕੀਤਾ ਸੀ। ਇਸਤੇ ਪੌਣੇ ਤਿੰਨ ਸੌ ਲੋਕਾਂ ਦੇ ਬੈਠਣ ਵਾਲਾ
ਘੁੰਮਦਾ ਰੈਸਟੋਰੈਂਟ ਵੀ ਹੈ। ਖਾਣਾ ਖਾਂਦਿਆਂ ਸਮੇਂ ਇਸ ਘੁੰਮਦੇ ਰੈਸਟੋਰੈਂਟ ਵਿਚੋਂ ਨਿਆਗਰਾ ਫਾਲਜ਼
ਵੇਖਣ ਦਾ ਨਜ਼ਾਰਾ ਕੁਝ ਹੋਰ ਹੈ। ਰਾਤ ਦਾ ਨਜ਼ਾਰਾ ਅਸੀਂ ਇਸੇ ਟਾਵਰ ਵਿਚ ਬੈਠ ਕੇ ਕੌਫੀ ਪੀਂੀਦਆਂ
ਵੇਖਿਆ। ਪਤਾ ਨਹੀ ਸਵਰਗ ਕਿਹੋ ਜਿਹਾ ਹੋਵੇਗਾ ? ਪਰ ਕਿਸੇ ਕਲਪਤ ਸਵਰਗ ਤੋਂ ਘੱਟ ਨਹੀਂ ਹੈ ਇਹ
ਨਿਆਗਰਾ ਫਾਲਜ਼।ਲੋਕਾਂ ਦੇ ਮਨੋਰੰਜਨ ਲਈ ਨਿਆਗਰਾ ਫਾਲਜ਼ ਤੇ ਬਹੁਤ ਕੁੱਝ ਹੈ। ਇਥੇ ਝਿਲਮਿਲ ਝਿਲਮਿਲ
ਕਰਦੇ ਕੇਸੀਨੋ ਹਨ। ਕੈਸੀਨੋ ਦੀਆਂ ਬੱਸਾਂ ਸ਼ਹਿਰ ਤੋਂ ਮੁਫਤ ਜੂਏਬਾਜਾਂ ਨੂੰ ਲਿਆਉਂਦੀਆਂ ਹਨ। ਇਥੇ
ਬੜੀ ਵੱਡੀ ਗਿਣਤੀ ਵਿਚ ਲੋਕ ਜੂਆ ਖੇਡਦੇ ਹਨ । ਨਿਆਗਰਾ ਫਾਲਜ਼ ਪੱਛਮ ਦਾ ਸੱਭ ਤੋਂ ਵੱਡਾ ਪਣ ਬਿਜਲੀ
ਪੈਦਾ ਕਰਨ ਵਾਲਾ ਸਥਾਂਨ ਹੈ।ਅੱਜ ਵੀ ਇਹ ਨਿਊਯਾਰਕ ਸੂਬੇ ਦਾ ਸੱਭ ਤੋਂ ਵੱਡਾ ਬਿਜਲੀ ਪੈਦਾ ਕਰਨ
ਵਾਲਾ ਸਥਾਂਨ ਹੈ।ਕੈਨੇਡਾ ਦੇ ਟਰਾਂਟੋ ਸ਼ਹਿਰ ਅਤੇ ਅਮਰੀਕਾ ਦਾ ਨਿਊਯਾਰਕ ਸ਼ਹਿਰ ਦੋ ਕੌਂਮਾਤਰੀ ਪੁਲਾਂ
ਨਾਲ ਜੁੜੇ ਹੋਏ ਹਨ।ਫਾਲਜ਼ ਦੇ ਨਜਦੀਕ ਵਾਲਾ ਰੇਨਬੋ ਬਰਿੱਜ਼ ਕਾਰਾਂ ਅਤੇ ਪੈਦਲ ਯਾਤਰੀਆਂ ਲਈ ਹੈ ।
ਜਦੋਂ ਕਿ ਇਸਦੇ ਉੱਤਰ ਵੱਲ ਡੇਢ ਕਿਲੋਮੀਟਰ ਤੇ ਸਥਿੱਤ ਵਿਰਲਪੂਲ ਰੈਪਿਡਸ ਬਰਿੱਜ਼ ਸੱਭ ਤੋਂ ਪੁਰਾਣਾਂ
ਪੁਲ ਹੈ। ਜਿਵੇਂ ਜਿਵੇਂ ਰਾਤ ਗੂੜ੍ਹੀ ਹੋ ਰਹੀ ਸੀ ਤਿਵੇਂ ਤਿਵੇਂ ਠੰਡ ਦਾ ਜ਼ੋਰ ਵੀ ਵਧ ਰਿਹਾ
ਸੀ।ਰਾਤ ਦੇ ਸਾਢੇ ਅੱਠਂ ਵੱਜ ਰਹੇ ਸਨ।ਥਕੇਵਾਂ ਹੋਣ ਦੇ ਬਾਵਜੂਦ ਵਾਪਸ ਮੁੜਣ ਦਾ ਜੀਅ ਨਹੀਂ ਸੀ
ਕਰਦਾ। ਪਰ ਮੇਰੀ ਬੇਟੀ ਮੀਨੂੰ ਦੀ ਰਾਤੀਂ ਬਾਰਾਂ ਵਜੇ ਨਿਊਯਾਰਕ ਲਈ ਫਲਾਈਟ ਸੀ।ਉਸਨੂੰ ਰਸਤੇ ਵਿੱਚ
ਪੀਅਰਸਨ ਹਵਾਈ ਅੱਡੇ 'ਤੇ ਛੱਡਕੇ ਅਸੀਂ ਈਟੋਬੀਕੋ ਘਰ ਪਹੁੰਚਣਾ ਸੀ। ਅੱਜ ਦਿਨ ਵੱਧੀਆ ਲੰਘਿਆ ਸੀ।
ਕੁਦਰਤ ਦੀ ਅਨੋਖੀ ਕਲਾ ਨਿਆਗਰਾ ਫਾਲਜ਼ ਦੀ ਇਹ ਸੈਰ ਹਮੇਸ਼ਾ ਯਾਦ ਰਹੇਗੀ।
ਬੀ.ਐੱਸ਼ .ਢਿੱਲੋਂ
ਐਡਵੋਕੇਟ ਹਾਈ ਕੋਰਟ
# 146 ਸੈਕਟਰ 49-ਏ ਚੰਡੀਗੜ੍ਹ-160047
ਮੋਬਾਇਲ : 9988091463
(03/03/13)
ਸਤਿਨਾਮ ਸਿੰਘ ਮੌਂਟਰੀਆਲ
ਕਦੋਂ ਤੱਕ?
ਪਿਛਲੇ ਦਿਨੀ ਫੇਸਬੁਕ ਤੇ ਇੱਕ ਛੋਟੀ ਜਿਹੀ
ਪੋਸਟ ਪਾਈ ਸੀ, ਕੁੱਝ ਮੇਰੇ ਆਪਣੇ ਹੀ ਵੀਰਾਂ ਵਲੋਂ ਬੁਰਾ ਮਨਾਇਆ ਗਿਆ ਕਿ ਇਹ ਪੰਜ ਪਿਆਰਿਆਂ ਅਤੇ
ਅੰਮ੍ਰਿਤ ਦਾ ਅਪਮਾਨ ਹੈ।
ਇਹ ਹੈ ਉਸ ਪੋਸਟ ਦੀ ਕੌਪੀ-
ਇਕ ਸਵਾਲ ਜੋ ਵਾਰ ਵਾਰ ਸੋਚਣ ਲਈ ਮਜਬੂਰ ਕਰ ਰਿਹਾ ਹੈ,
ਜਿਹੜੇ ਪੰਜ ਪਿਆਰੇ ਖੰਡੇ ਦੀ ਪਾਹੁਲ ਛਕਾਣ ਦੇ ਸਮੇਂ, ਆਪ ਖੁਦ ਤਿਨ ਬਾਣੀਆਂ ਸ੍ਰੀ ਗੁਰੂ ਗਰੰਥ
ਸਾਹਿਬ ਜੀ ਤੋਂ ਬਾਹਰਲੀਆਂ ਪੜ੍ਹਦੇ ਹਨ, ਫਿਰ ਉਹ ਸਿਖਾਂ ਨੂੰ ਕਿਸ ਮੂਹ ਨਾਲ ਕਹਿੰਦੇ ਹਨ ਕਿ ਅੱਜ
ਤੋਂ ਤੇਰਾ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੈ??????
ਹੁਣ ਮੈ ਕੁੱਝ ਸਵਾਲ ਉਹਨਾਂ ਵੀਰਾਂ ਨੂੰ ਅਤੇ ਸਾਰੇ ਸਿਖ ਪੰਥ ਨੂੰ ਪੁਛਣਾਂ ਚਾਹੁੰਦਾ ਹਾਂ ਕਿ
ਜਿਹੜੇ ਲੋਕ ਅੱਜ ਤੱਕ ਗੁਰੂਆਂ ਦਾ ਗੁਰਬਾਣੀ ਦਾ ਅਤੇ ਪਿਆਰੇ ਗੁਰਸਿਖਾਂ ਦਾ ਅਪਮਾਨ ਕਰਦੇ ਰਹੇ ਹਨ
‘ਜਾਂ’ ਕਰ ਰਹੇ ਹਨ ਉਹਨਾ ਬਾਰੇ ਅਸੀਂ ਕਿਉਂ ਚੁਪ ਹਾਂ।
(1) ਦਮਦਮੀ ਟਕਸਾਲ ਨੇ ਆਪਣੀਆਂ ਕਿਤਾਬਾਂ ਵਿੱਚ ਲਿਖਿਆ ਹੈ ਅਤੇ ਗੁਰਦਵਾਰਿਆਂ ਦੀਆਂ ਸਟੇਜਾਂ ਤੇ
ਕਥਾ ਕੀਤੀ ਹੈ ਕਿ ਭਾਈ ਮਰਦਾਨਾਂ ਜੀ ਨੇ ਪਿਛਲੇ ਜਨਮ ਵਿੱਚ ਮਾੜੇ ਕਰਮ ਕੀਤੇ ਸਨ, ਤਾਂ ਉਸ ਦਾ
ਡੂਮਾਂ (ਮਰਾਸੀਆਂ) ਦੇ ਘਰ ਜਨਮ ਹੋਇਆ ਸੀ, । ਸਿਖੋ ਜਰਾ ਸੋਚੋ, ਜਿਸ ਗੁਰਸਿਖ ਨੇ ਸ੍ਰੀ ਗੁਰੂ ਨਾਨਕ
ਸਾਹਿਬ ਜੀ ਨਾਲ ਸਾਰੀ ਜਿੰਦਗੀ ਗੁਜਾਰ ਦਿਤੀ ਹੋਵੇ, ਆਤੇ ਗੁਰੂ ਜੀ ਨੇ ਉਸ ਨੂੰ ਆਪਣੇ ਭਾਈ ਦਾ
ਖਿਤਾਬ ਦਿਤਾ ਹੋਵੇ, । … … ਕੀ ਕਦੇ ਕਿਸੇ ਨੇ ਪੁਛਿਆ ਕਿ ਭਾਈ ਮਰਦਾਨਾਂ ਜੀ ਦਾ ਅਪਮਾਨ ਕਿਉਂ ਕੀਤਾ
ਗਿਆ? ? ? ? ?
(2) ਨਾਨਕਸਰੀਆਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਸਿਰ ਤੇ ਚੁਕ ਕੇ ਸਿਖੀ ਸਿਧਾਂਤਾਂ ਦੀਆਂ
ਜੜ੍ਹਾਂ ਵੱਢੀਆਂ ਹਨ, ਨੰਦ ਸਿੰਘ ਨੇ ਸਾਰੀ ਜਿੰਦਗੀ ਆਪ ਖੰਡੇ ਦੀ ਪਾਹੁਲ ਨਹੀ ਲਈ, ਲੋਕਾਂ ਨੂੰ
ਕ੍ਰਿਪਾਨ ਦੀ ਜਗ੍ਹਾ ਜਨੇਊ ਨੁਮਾਂ ਗਲ੍ਹਾਂ ਵਿੱਚ ਕੰਘਾ ਤੇ ਕ੍ਰਿਪਾਨ ਪਵਾਉਂਦਾ ਰਿਹਾ, ਜਾਤਾਂ
ਪਾਤਾਂ ਵਿੱਚ ਵੰਡਕੇ ਲੋਕਾਂ ਨੂੰ ਅੰਮ੍ਰਿਤ ਛਕਾਉਂਦਾ ਰਿਹਾ, ਕੁੱਝ ਲੋਕਾਂ ਨੂੰ ਤਾਂ ਛੋਟੀਆਂ ਜਾਤਾਂ
ਦੇ ਸਮਝਕੇ ਅੰਮ੍ਰਿਤ ਛਕਾਇਆ ਹੀ ਨਹੀਂ ਗਿਆ, ਅੱਜ ਵੀ ਨਾਨਕਸਰ ਇਹੀ ਕੁੱਝ ਚਲਦਾ ਹੈ। …… ਕੀ ਇਹ
ਪੰਜਾਂ ਪਿਆਰਿਆਂ ਦਾ, ਅੰਮ੍ਰਿਤ ਦਾ, ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਨਹੀ ਹੈ? ? ? ? ?
(3) ਰਾੜੇ ਵਾਲੇ ਈਸ਼ਰ ਸਿੰਘ ਦੀ ਇੱਕ ਅਖੌਤੀ ਪਰੇਤ ਨਾਲ ਇੰਟਰਵਿਊ ਹੈ, ਜਿਸ ਵਿੱਚ ਪਰੇਤ ਕਹਿੰਦਾ ਹੈ
ਕਿ ਮੈ 1000 ਸਾਲ ਤੋਂ ਪਰੇਤ ਹਾਂ, ਮੈ ਗੁਰੁ ਨਾਨਕ ਦੇਖਿਆ ਰਾਜਾ ਅਸ਼ੋਕ ਦੇਖਿਆ ਮਹਾਤਮਾਂ ਬੁਧ
ਦੇਖਿਆ, (ਨੋਟ ਬੁਧ ਲਗਭਗ 2500 ਸਾਲ ਪਹਿਲਾਂ ਹੋਇਆ ਸੀ,) ਉਸ ਨੂੰ ਪੁਛਿਆ ਕਿ ਗੁਰੂ ਨਾਨਕ ਨੇ ਤੇਰਾ
ਉਧਾਰ ਕਿਉਂ ਨਹੀ ਕੀਤਾ, ਪਰੇਤ ਕਹਿੰਦਾ ਕਿ ਜਦ ਮੇਰਾ ਉਧਾਰ ਲਿਖਿਆ ਹੀ ਈਸ਼ਰ ਸਿੰਘ ਦੇ ਹੱਥੋਂ ਸੀ
ਫਿਰ ਗੁਰੂ ਨਾਨਕ ਕਿਸ ਤਰਾਂ ਕਰ ਸਕਦਾ ਸੀ, ਸੱਭ ਤੋਂ ਵੱਡਾ ਬਕਵਾਸ ਇਹ ਕੀਤਾ ਗਿਆ ਕਿ ਪਰੇਤ ਕਹਿੰਦਾ
ਇੱਕ ਗੁਰੂ ਨਾਨਕ ਥਾ ਜੋ ਗੁਜਰ ਚੁਕਾ ਹੈ, ਇੱਕ ਇਹ ਗੁਰੂ ਨਾਨਕ ਹੈ ਈਸ਼ਰ ਦੇ ਰੂਪ ਵਿਚ, ਹੁਣ ਈਸ਼ਰ ਤੇ
ਹੀ ਪੂਰਨ ਨਿਹਚਾ ਰੱਖੋ ਇਹੀ ਗੁਰੂ ਨਾਨਕ ਹੈ, (ਨੋਟ ਗੁਰਬਾਣੀ ਮਰਨ ਤੋਂ ਬਾਦ ਕਿਸੇ ਪਰੇਤ ਨੂੰ ਨਹੀ
ਮਨਦੀ), । … … ਕੀ ਇਹ ਗੁਰੂ ਨਾਨਕ ਜੀ ਦਾ ਅਪਮਾਨ ਨਹੀਂ ਹੈ? ? ? ? ?
(4) ਅਖੌਤੀ ਸੰਤ ਸੇਵਾ ਸਿੰਘ ਨੇ ‘ਪੁਸਤਕ ਸੇ ਕਨੈਹਿਆ ਦੇ ਪੰਨਾਂ 78 ਤੇ ਲਿਖਿਆ ਹੈ ਕਿ ਇੱਕ ਦਿਨ
ਬਾਬਾ ਹਰਨਾਮ ਸਿੰਘ ਨੂੰ ਇੱਕ ਰੁਹਾਨੀ ਚਿਹਰੇ ਨੇ ਆਕੇ ਦਸਿਆ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ
ਥੁਹਾਨੂੰ ਦਰਸ਼ਨ ਦੇਣ ਆ ਰਹੇ ਹਨ, ਜਦੋਂ ਬਾਬਾ ਜੀ ਬਾਹਰ ਆਏ ਤਾਂ ਦੇਖਿਆ ਕਿ ਗੁਰੂ ਗੋਬਿੰਦ ਸਿੰਘ ਜੀ
ਘੋੜੇ ਤੇ ਸਵਾਰ ਨਾਲ ਚਾਰ ਸਿੰਘ ਹੋਰ ਖੜੇ ਸੀ, ਗੁਰੂ ਜੀ ਥੋਹੜਾ ਹੱਸਕੇ ਚਲੇ ਗਏ, ਪਰ ਬਚਨ ਕੋਈ ਨਹੀ
ਕੀਤਾ, ਪੁਛਣ ਤੇ ਰੁਹਾਨੀ ਚਿਹਰੇ ਨੇ ਦਸਿਆ ਕਿ ਬਚਨ ਇਸ ਕਰਕੇ ਨਹੀ ਹੋਏ ਕਿਉਂਕੇ ਤੁਸੀਂ ਜਾਪ ਸਾਹਿਬ
ਦਾ ਪਾਠ ਨਹੀਂ ਕਰਦੇ, (ਨੋਟ ਇਥੋਂ ਇਹ ਸਿਧ ਹੁੰਦਾ ਹੈ ਕਿ ਗੁਰੂ ਗਰੰਥ ਸਾਹਿਬ ਜੀ ਤੋਂ ਬਾਹਰਲੀਆਂ
ਲਿਖਤਾਂ ਨੂੰ ਬਾਣੀ ਦੱਸਕੇ ਸਿਖਾਂ ਵਿੱਚ ਵਾੜਨ ਵਾਲੇ ਇਹੀ ਲੋਕ ਹਨ)। …… ਕੀ ਇਹ ਗੁਰੂ ਗਰੰਥ ਸਾਹਿਬ
ਜੀ ਦੀ ਬਾਣੀ ਦਾ ਅਪਮਾਨ ਨਹੀਂ ਹੈ? ? ? ? ?
(5) ਨਾਨਕਸਰੀਆਂ ਨੇ ਗੁਰੂਆਂ ਦੀਆਂ ਚਲਾਈਆਂ ਸਾਰੀਆਂ ਪਰੰਪਰਾਵਾਂ ਦਾ ਖੰਡਨ ਕੀਤਾ ਹੈ, ਮਿਸਾਲ ਦੇ
ਤੌਰ ਲੰਗਰ, ਨਿਸ਼ਾਨ ਸਾਹਿਬ, ਬੋਲੇ ਸੋ ਨਿਹਾਲ ਵਾਲਾ ਜੈਕਾਰਾ ‘ਗੁਰੂ ਮਾਨਿਓ ਗਰੰਥ’ ਵਾਲਾ ਦੋਹਰਾ,
ਦੂਜੇ ਪਾਸੇ ਜਿਹਨਾਂ ਕੰਮਾ ਤੋ ਗੁਰੂਆਂ ਨੇ ਰੋਕਿਆ ਸੀ ਉਹ ਸਾਰਾ ਕੁੱਝ ਕੀਤਾ, ਮਿਸਾਲ ਦੇ ਤੌਰ,
ਮਾਲਾ ਫੇਰਨੀਆਂ, ਭੋਰੇ ਪੁਟਣੇਂ, ਵਿਆਹ ਨਾ ਕਰਵਾਣੇ, ਗਿਣਤੀ ਮਿਣਤੀ ਦੇ ਪਾਠ ਕਰਨੇ, ਕਿਰਤ ਨਾਂ
ਕਰਨੀ, ……… ਕੀ ਇਹ ਗੁਰਬਾਣੀ ਦਾ, ਗੁਰੂਆਂ ਦਾ, ਅਪਮਾਨ ਨਹੀ ਹੈ? ? ? ? ?
ਮੇਰੇ ਸਿਖ ਵੀਰੋ ਇੱਕ ਬਾਰ ਇਹਨਾਂ ਅਖੌਤੀ ‘ਸਾਧਾਂ ਸੰਤਾਂ ‘ਮਹਾਂਪੁਰਸ਼ਾਂ ‘ਬ੍ਰਹਮ ਗਿਆਂਨੀਆਂ, ਤੋਂ
ਆਪਣੇ ਆਪ ਨੂੰ ਅਜਾਦ ਕਰਕੇ, ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਹੀ ਸਾਧ ਸੰਤ, ਮਹਾਂਪੁਰਸ਼, ਬ੍ਰਹਮ
ਗਿਆਨੀ, ਮੰਨ ਕੇ, ਗੁਰੂ ਜੀ ਦੀ ਹਜੂਰੀ ਵਿੱਚ ਖੜੇ ਹੋਕੇ ਪੁਛੋ ਕਿ ਅਸੀਂ ਕਿਸ ਦੇ ਨਾਲ ਅਤੇ ਕਿਸ ਦੇ
ਵਿਰੋਧ ਵਿੱਚ ਖੜੇ ਹਾਂ?
ਜੇ ਅਸੀਂ ਇਹਨਾਂ ਅਖੌਤੀ ਡੇਰੇਦਾਰਾਂ ਨੇ ਨਾਲ ਖੜੇ ਹਾਂ ਤਾਂ ਸੱਚ ਮੁਚ ਅਸੀਂ ਗੁਰਬਾਣੀ ਦੇ
ਵਿਰੋਧ ਵਿੱਚ ਖੜੇ ਹਾਂ, ਪਰ ਜਿਸ ਦਿਨ ਅਸੀ ਗੁਰਬਾਣੀ ਨੇ ਨਾਲ ਖੜੇ ਹੋ ਗਏ, ਫਿਰ ਇਹਨਾਂ ਅਖੌਤੀ
ਵਿਹਲੜਾਂ ਬ੍ਰਹਮ ਗਿਆਨੀਆਂ ਦਾ ਵਿਰੋਧ ਲਾਜਮੀ ਹੋਵੇਗਾ।
ਗੁਰੂ ਦੀ ਹਜੂਰੀ ਵਿੱਚ ਜਾ ਕੇ ਅਸੀਂ ਆਪ ਦੇਖਣਾ ਹੈ ਕਿ ਅਸੀਂ ਕਿਸ ਨਾਲ ਖੜੇ ਹਾਂ, ਗੁਰੂ ਨਾਲ
ਖੜੇ ਹਾਂ, ਜਾਂ ਕਿ ਅਖੌਤੀ ਡੇਰੇਦਾਰਾਂ ਨਾਲ ਖੜੇ ਹਾਂ, ? ? ? ? ?
ਨੋਟ- ਮੈਂ ਪੰਜ ਪਿਆਰਿਆਂ ਦਾ ਜਾਂ ਖੰਡੇ ਦੀ ਪੁਹਲ ਦਾ ਵਿਰੋਧੀ ਨਹੀ ਹਾਂ, ਪਰ ਅੰਮ੍ਰਿਤ
ਕੇਵਲ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨਾਲ ਹੀ ਤਿਆਰ ਹੋ ਸਕਦਾ ਹੈ, ਗੁਰਬਾਣੀ ਦਾ ਫੈਸਲਾ ਹੈ-
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ
ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ 982॥
ਸਤਿਨਾਮ ਸਿੰਘ ਮੌਂਟਰੀਆਲ 514-219-2525
(03/03/13)
ਸੁਰਜਨ ਸਿੰਘ
ਅਕਾਲ ਤਖਤ ਬਾਰੇ
ਸਿੱਖ ਮਾਰਗ ਉਤੇ 02/03/2013 ਨੂੰ ਛਪੇ ਸ. ਹਰਦੇਵ ਸਿੰਘ ਜੰਮੂ ਦੇ ਪੱਤਰ ਥੱਲੇ ਪੇਸਟ ਕੀਤੀ ‘ਸਵਾਲ
ਦਰ ਸਵਾਲ’ ਸੁਰਖੀ ਵਾਲੇ ਵਿਸ਼ੇ ਨੂੰ ਮੈਂ ਪੜ੍ਹਿਆ ਹੈ। ਇਹ ਹੁਕਮ ਅਕਾਲ ਤਖਤ ਤੋਂ 1987 ਵਿੱਚ ਉਦੋਂ
ਜਾਰੀ ਹੋਇਆ ਹੈ ਜਦੋਂ ਪ੍ਰੋ. ਦਰਸ਼ਨ ਸਿੰਘ ਜੀ ਅਕਾਲ ਤਖਤ ਦੇ ਜੱਥੇਦਾਰ ਸਨ। ਪ੍ਰੋ. ਜੀ ਦੇ ਆਪਣੇ
ਜਾਰੀ ਕੀਤੇ ਹੁਕਮ ਤੋਂ ਹੀ ਅਕਾਲ ਤਖਤ ਦੀ ਹੋਂਦ ਦੀ ਪ੍ਰੋੜਤਾ ਹੁੰਦੀ ਹੈ ਅਤੇ ਅਕਾਲ ਤਖਤ ਦੇ
ਜੱਥੇਦਾਰ ਦੀ ਵੀ। ਅਕਾਲ ਤਖਤ ਤਾਂ ਇਸ ਹੁਕਮ ਤੋਂ ਪਹਿਲਾਂ ਵੀ ਮੌਜੂਦ ਸੀ ਅਤੇ ਹੁਣ ਵੀ ਮੌਜੂਦ ਹੈ।
ਪਰ ਅਕਾਲ ਤਖਤ ਤੋਂ ਕਿਸੀ ਵਜਹ ਕਰਕੇ ਤਨਖ਼ਾਹੀਆ ਕਰਾਰ ਦਿੱਤੇ ਜਾਣ ਕਾਰਣ ਪ੍ਰੋ. ਜੀ ਹੁਣ ਅਕਾਲ ਤਖਤ
ਦੀ ਹੋਂਦ ਤੋਂ ਹੀ ਮੁਨਕਿਰ ਹੋ ਗਏ ਹਨ। ਇਹਨਾਂ ਦਾ ਮੁਨਕਿਰ ਹੋਣਾ ਤਾਂ ਇੱਕ ਬੰਨੇ ਰਿਹਾ, ਇਹਨਾਂ
ਮੁਹਿੰਮ ਹੀ ਛੇੜ ਦਿੱਤੀ ਹੈ ਅਕਾਲ ਤਖਤ ਦੇ ਖ਼ਿਲਾਫ਼ ‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ’ ਨਾਮ ਦੀ
ਜੱਥੇਬੰਦੀ ਬਣਾਕੇ। ਇਸ ਜੱਥੇਬੰਦੀ ਦੇ ਉਹ ਖ਼ੁਦ ਪ੍ਰਧਾਨ ਬਣ ਗਏ ਹਨ ਅਤੇ ਕੁੱਝ ਨੂੰ ਮੀਤ ਪ੍ਰਧਾਨ
ਬਣਾ ਲਿਆ ਹੈ। ਕੀ ਕੋਈ ਵਿਅਕਤੀ ਖ਼ਾਲਸਾ ਪੰਥ ਦਾ ਪ੍ਰਧਾਨ/ਮੀਤ ਪ੍ਰਧਾਨ ਬਣ ਸਕਦਾ ਹੈ? ਕੀ ਕਿਸੇ
ਜੱਥੇਬੰਦੀ ਦਾ ਨਾਮ ‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ’ ਹੋ ਸਕਦਾ ਹੈ? ਕੀ ‘ਗੁਰੂ ਗ੍ਰੰਥ ਦਾ ਖ਼ਾਲਸਾ
ਪੰਥ’ ਦਾ ਮੈਂਬਰ ਕਿਸੇ ਫਾਰਮ ਉਤੇ ਦਸਤਖ਼ਤ ਕਰਕੇ ਬਣਿਆ ਜਾ ਸਕਦਾ ਹੈ? ਪ੍ਰੋ. ਜੀ ਕੋਲੋਂ ਪੁਛੋ ਤਾਂ
ਉਹ ਆਖਦੇ ਹਨ ਕਿ ਉਹ ‘ਗੁਰੂ ਗ੍ਰੰਥ ਦਾ ਖ਼ਾਲਸਾ ਪੰਥ’ ਦੀ ਲਹਿਰ ਚਲਾ ਰਹੇ ਹਨ। ਪ੍ਰੋ. ਜੀ ਖ਼ਾਲਸਾ
ਪੰਥ ਦੀ ਲਹਿਰ ਚਲਾ ਰਹੇ ਹਨ ਕਿ ਤਨਖ਼ਾਹੀਆ ਕਰਾਰ ਦਿੱਤੇ ਜਾਣ ਕਰਕੇ ਆਪਣਾ ਗੁੱਸਾ ਅਕਾਲ ਤਖਤ ਪ੍ਰਤੀ
ਕੱਢ ਰਹੇ ਹਨ? ਕਨੇਡਾ ਤੋਂ ਆਕੇ ਪ੍ਰੋ. ਜੀ ਭਾਰਤ ਦੇ ਦੌਰੇ ਤੇ ਹਨ। ਕਈ ਵੈਬ ਸਾਈਟਾਂ ਨੇ ਪ੍ਰੋ. ਜੀ
ਦੇ ਥਾਂ-ਥਾਂ ਦੇ ਦੌਰੇ ਦੀਆਂ ਤਸਵੀਰਾਂ ਛਾਪੀਆਂ ਹਨ। ਪ੍ਰੋ. ਜੀ ਦਾ ਵਿਆਖਿਆਨ ਸੁਣਦੀ ਕੁੱਝ ਹਾਜ਼ਰੀ
ਵੀ ਵਿਖਾਈ ਗਈ ਹੈ। ਉਤਸੁਕਤਾ ਪੈਦਾ ਹੋਣੀ ਸੁਭਾਵਿਕ ਹੈ ਕਿ ਚਲੋ ਵੇਖੀਏ ਜਿਸ ਵਿਅਕਤੀ ਨੇ ਅਕਾਲ ਤਖਤ
ਦੇ ਖ਼ਿਲਾਫ਼ ਮੁਹਿੰਮ ਚਲਾਈ ਹੋਈ ਹੈ ਉਹ ਕੀ ਬੋਲਦਾ ਹੈ। ਜੇ ਪ੍ਰੋ. ਜੀ ਸਮਝਦੇ ਹਨ ਕਿ ਉਹਨਾਂ ਨੂੰ
ਪੰਥ ਵਿੱਚੋਂ ਛੇਕਣਾ ਗਲਤ ਹੈ ਤਾਂ ਮੇਰੇ ਵਿਚਾਰ ਵਿੱਚ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਲਈ ਇਹਨਾਂ
ਨੂੰ ਪੰਥ ਪ੍ਰਮਾਣਿਤ ਢੰਗ ਅਪਨਾਉਣਾ ਚਾਹੀਦਾ ਹੈ। ਜਿਹੜਾ ਢੰਗ ਪ੍ਰੋ. ਜੀ ਇਸ ਵਕਤ ਵਰਤ ਰਹੇ ਹਨ,
ਮੇਰੇ ਵਿਚਾਰ ਵਿੱਚ ਇਹ ਠੀਕ ਨਹੀਂ ਹੈ। ਉਲਝਣਾ ਘਟਾਉਣਾ ਸ਼ੋਭਾ ਦੇਂਦਾ ਹੈ ਨਾਕਿ ਉਲਝਣਾ ਪੈਦਾ ਕਰਨਾ।
ਸੁਰਜਨ ਸਿੰਘ
+919041409041
(03/03/13)
ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ
ਪ੍ਰੋਫੈਸਰ ਦਰਸ਼ਨ ਸਿੰਘ ਨੇ ਫਰੀਦਾਬਾਦ ਵਿਖੇ ਗੁਰਮਤਿ ਵੀਚਾਰਾਂ ਕੀਤੀਆਂ
ਸ਼੍ਰੋਮਣੀ ਕਮੇਟੀ ਅਤੇ ਅਖੌਤੀ ਜੱਥੇਦਾਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਣ ਵਾਲੇ
ਦੇਹਧਾਰੀ ਨੀਲਧਾਰੀ ਸੰਪਰਦਾ ਦੇ ਹਰਨਾਮ ਸਿੰਘ ਦੇ ਦਰਬਾਰ ਵਿੱਚ ਜਾ ਦੀ ਉਸ ਦੀ ਰੱਬ ਬਰਾਬਰ ਤੁਲਨਾ
ਕੀਤੀ: ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ
ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਵੱਲੋਂ ਕਰਵਾਏ ਗੁਰਮਤਿ ਸਮਾਗਮ ਵਿੱਚ ਲੁਧਿਆਣਾ
ਤੋਂ ਸ. ਗੁਰਸੇਵਕ ਸਿੰਘ ਮਦਰੱਸਾ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਹਾਜ਼ਰੀ ਭਰੀ ਸ. ਗੁਰਸੇਵਕ ਸਿੰਘ
ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉਚਤਾ ਕੇਵਲ ਜੁਬਾਨ ਤੋਂ ਕਹਿਨ ਨਾਲ ਨਹੀਂ ਸਗੋਂ ਗੁਰੂ
ਦੇ ਗਿਆਨ ਨੂੰ ਜੀਵਨ ਵਿੱਚ ਲਿਆ ਕੇ ਮੰਨੀ ਜਾ ਸਕਦੀ ਹੈ ਜਿਸ ਲਈ ਸਾਨੂੰ ਹਮੇਸ਼ਾ ਜਤਨ ਕਰਦੇ ਰਹਿਨਾ
ਚਾਹੀਦਾ ਹੈ। ਪ੍ਰੋਫੈਸਰ ਦਰਸ਼ਨ ਸਿੰਘ ਨੇ ਸ਼ਬਦ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਧਿ ਨਾਹਿ ਗਾਇਨ ਕੀਤਾ
ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੂਜਾ ਗ੍ਰੰਥ ਰੱਖ ਦਿੱਤਾ ਗਿਆ
ਅਤੇ ਦੂਜਾ ਗ੍ਰੰਥ ਲਿਆਉਣ ਵਾਲੇ ਨੇ ਕਲਹ ਪੈਦਾ ਕੀਤੀ। ਦੋਰਾਹੇ ਤੇ ਪਹੁੰਚਣ ਤੋਂ ਬਾਦ ਹੀ ਸੋਚਣਾ
ਪੈਂਦਾ ਹੈ ਕਿ ਮੇਰਾ ਰਾਹ ਕਿਹੜਾ ਹੈ ਦੋਰਾਹੇ ਤੇ ਪਹੁੰਚ ਕੇ ਸਾਨੂੰ ਇੱਕ ਰਾਹ ਦੀ ਚੋਣ ਤਾਂ ਕਰਨੀ
ਹੀ ਪਵੇਗੀ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਅਸੀਂ ਇਕੋ ਸਮੇਂ ਦੋ ਰਾਹਾਂ `ਤੇ ਚਲ ਪਈਏ ਅਤੇ ਜਿਹੜਾ
ਕੋਈ ਇੱਕ ਰਾਹ ਚੁਣ ਲੈਂਦਾ ਹੈ ਉਹ ਆਉਣ ਵਾਲਾ ਸਫਰ ਸੌਖਾ ਕੱਟ ਲੈਂਦਾ ਹੈ। ਦੋ ਬੇੜੀਆਂ’ ਤੇ ਲੱਤ
ਰਖਣ ਵਾਲਾ ਮਨੁੱਖ ਕਦੇ ਪਾਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਹੁਣ ਤਕ ਸਿੱਖ ਚੇਹਰੇ ਮੁਹਰਿਆਂ
ਵਾਲੇ ਕਹਿੰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨਕਲ
ਹਨ ਉਨ੍ਹਾਂ ਕਿਹਾ ਕਿ ਆਏ ਦਿਨ ਨਵੇਂ ਤਰੀਕੇ ਅਪਨਾਏ ਜਾ ਰਹੇ ਹਨ ਤਾਕਿ ਕੌਮ ਕਨਫਿਉਸ ਹੋ ਜਾਵੇ ਕਿ
ਮੇਰਾ ਗੁਰੂ ਕਿਹੜਾ ਹੈ। ਉਨ੍ਹਾਂ ਦਸਿਆ ਕਿ ਤਖ਼ਤ ਹਜ਼ੂਰ ਸਾਹਿਬ ਦੇ ਜੱਥੇਦਾਰ ਨੇ ਤਰਨਤਾਰਨ ਵਿਖੇ ਆ
ਕੇ ਇਹ ਲਫਜ਼ ਵਰਤੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲ ਬੀੜ ਤਾਂ ਸਾਡੇ ਕੋਲ ਹੈ ਇਥੇ ਸਭ ਨਕਲ
ਪ੍ਰਕਾਸ਼ ਹੈ। ਉਨ੍ਹਾਂ ਕਿਹਾ ਕਿ ਸਿੱਖ ਰਹਿਤ ਮਰਿਯਾਦਾ ਦੀ ਕੀ ਲੋੜ ਹੈ ਜਦ ਸਾਦੇ ਸਾਹਮਣੇ ਦੋ ਟੁਕ
ਫੈਸਲਾ ਦੇ ਦਿੱਤਾ ਕਿ ਸ਼ਬਦ ਗੁਰੂ ਹੈ। ਇਹ ਸਵਾਲ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਵੀ ਖੜਾ ਹੋਇਆ
“ਤੇਰਾ ਕਵਣ ਗੁਰੂ” ਇਹ ਤਾਂ ਗੁਰੂ ਧੰਨ ਹੈ ਜਿਸ ਨੇ ਇਹ ਸਪਸ਼ਟ ਫੈਸਲਾ ਦੇ ਦਿੱਤਾ ਕਿ ਸ਼ਬਦ ਗੁਰੂ।
ਉਨ੍ਹਾਂ ਕਿਹਾ ਕਿ ਗੁਰੂ ਨੂੰ ਪਛਾਣਨ ਦਾ ਮਤਲਬ ਗੁਰੂ ਦੀ ਗੱਲ ਨੂੰ ਮੰਨਣਾ ਸੀ ਸਾਡਾ ਗੁਰੂ ਨਾਲ
ਰਿਸ਼ਤਾ ਜੋ ਗੁਰ ਕਹੈ ਸੋਈ ਭਲ ਮਾਨਹੁ ਵਾਲਾ ਹੈ। ਗੁਰੂ ਆਖੇ ਤੇ ਸਿੱਖ ਮੰਨੇ ਨਾ ਤਾਂ ਕਾਹਦਾ ਰਿਸ਼ਤਾ?
ਉਨ੍ਹਾਂ ਕਿਹਾ ਕਿ ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ ਹੈ ਕਿ ਸੋ ਸਿਖ
ਸਖਾ ਬੰਧਪ ਹੈ ਭਾਈ ਜੋ ਗੁਰ ਕੇ ਭਾਣੇ ਵਿਚਿ ਆਵੇ ਆਪਣੇ ਭਾਣੇ ਜੋ ਚਲੇ ਭਾਈ ਵਿਛੁੜ ਚੋਟਾ ਖਾਇ”
ਜੀਵਨ ਜਾਂਚ ਉਸੇ ਨੂੰ ਕਿਹਾ ਜਾਂਦਾ ਹੈ ਜੋ ਗੁਰੂ ਨੂੰ ਪੁੱਛ ਕੇ ਜੀਵਨ ਜੀਆ ਜਾਵੇ। ਉਨ੍ਹਾਂ ਸਵਾਲ
ਪੁੱਛਿਆ ਕਿ ਕੀ ਕਾਰਣ ਹੈ ਕਿ ਗੁਰੂ ਦਸਮ ਪਿਤਾ ਤੋਂ ਵੀ ੨੫੦ ਸਾਲਾ ਬਾਦ ਅਸਾਂ ਸਿੱਖ ਰਹਿਤ ਮਰਿਯਾਦਾ
ਦੀ ਲੋੜ ਪ੍ਰਤੀਤ ਕੀਤੀ ਗੁਰੂ ਦਸਮ ਪਿਤਾ ਨੇ ਤਾਂ ਸਾਨੂੰ ਕੋਈ ਰਹਿਤ ਮਰਿਆਦਾ ਦੀ ਕਾਪੀ ਸਾਈਨ ਨਾ ਕਰ
ਕੇ ਦਿੱਤੀ। ਉਨ੍ਹਾਂ ਕਿਹਾ ਕਿ ੨੦੦ ਸਾਲ ਲਾ ਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ
ਕੀਤਾ ਉਹ ਹੀ ਜੀਵਨ ਜਾਂਚ ਅਤੇ ਸਿੱਖ ਰਹਿਤ ਮਰਿਯਾਦਾ ਹੈ। ਇਹ ਗੱਲ ਵਖਰੀ ਹੈ ਕਿ ਅਸੀਂ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਤੋਂ ਪੁੱਛਣਾ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਪੰਥਕ ਤੌਰ’ ਤੇ ਬਣਾਈ
ਮਰਿਯਾਦਾ ਦੇ ਵਿਰੁੱਧ ਨਹੀਂ ਬੋਲ ਰਿਹਾ ਉਹ ਵੀ ਅਪਣੀ ਥਾਵੇਂ ਚੰਗੀ ਹੈ ਪਰ ਧਿਆਨ ਦੇਣਾ ਕਿ ਉਹ ਸਿਰਫ
ਸ਼ਰੀਰ ਤਕ ਸੀਮਤ ਹੈ। ਅਸੀਂ ਸ਼ਰੀਰ ਨੂੰ ਮਰਿਆਦਾ ਵਿੱਚ ਲਿਆਉਣਾ ਚਾਹੁੰਦੇ ਹਾਂ ਉਨ੍ਹਾਂ ਕਿਹਾ ਕਿ
ਰਹਿਤ ਮਰਿਯਾਦਾ ਵਿੱਚ ਦਰਜ ਚਾਰ ਕੁਰਹਿਤਾਂ ਦਾ ਸੰਬੰਧ ਕੇਵਲ ਸ਼ਰੀਰ ਨਾਲ ਹੈ ਉਨ੍ਹਾਂ ਕਿਹਾ ਕਿ ਗੁਰੂ
ਨੇ ਕਿਹਾ ਕਿ ਹੱਕ ਪਰਾਇਆ ਨਾਨਕਾ…. ਉਸ ਨੂੰ ਤੇ ਕੁਰਹਿਤ ਵਿੱਚ ਨਹੀਂ ਲਿਖਿਆ, ਕੂੜ ਬੋਲਿ ਮੁਰਦਾਰ
ਖਾਇ. . ਉਥੇ ਇਹ ਨਹੀਂ ਲਿਖਿਆ ਕਿ ਕੂੜ ਬੋਲਣ ਵਾਲਾ, ਝੂਠ ਬੋਲਣ ਵਾਲਾ ਸਿੱਖ ਨਹੀਂ ਹੋ ਸਕਦਾ ਉਥੇ
ਤਾਂ ਅਕਾਲ ਤਖ਼ਤ `ਤੇ ਖੜ ਕੇ ਵੀ ਕੋਈ ਝੂਠ ਬੋਲੇ ਤਾਂ ਉਹ ਸਿੱਖ ਮਹਾਨ ਹੈ। ਉਨ੍ਹਾਂ ਕਿਹਾ ਕਿ ਜਿਹੜੀ
ਅਸਲ ਕੁਰਹਿਤ ਜਿਸਦਾ ਸੰਬੰਧ ਆਤਮਾ ਤੇ ਮਨ ਨਾਲ ਸੀ ਉਹ ਤਾਂ ਉਸ ਵਿੱਚ ਦਰਜ਼ ਨਹੀ ਕੀਤੀ। ਉਨ੍ਹਾਂ
ਕਿਹਾ ਕਿ ਇਹ ਛੋਟੀਆਂ ਛੋਟੀਆਂ ਗੱਲਾਂ ਹਨ ਜਿਸ ਨੂੰ ਅਸੀਂ ਚਾਹੁੰਦੇ ਹਾਂ ਕਿ ਬੈਠ ਕੇ ਵੀਚਾਰੋ।
ਪ੍ਰੋਫੈਸਰ ਜੀ ਨੇ ਕਿਹਾ ਕਿ ਸਾਨੂੰ ਦੋ ਫੈਸਲੇ ਕਰਣੇ ਹੀ ਪੈਣਗੇ ਇਕ- ਗੁਰੂ ਦੀ ਪਛਾਣ ਅਤੇ ਦੂਜਾ -
ਜੀਵਨ ਦੇ ਹਰ ਮੋੜ `ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛਣਾ ਕਿ ਮੈਂ ਕਿਥੇ ਜਾਵਾਂ ਤੇ ਕਿਥੇ ਨਾ
ਜਾਵਾਂ। ਉਨ੍ਹਾਂ ਕਿਹਾ ਕਿ ਜੇ ਦੇਹਧਾਰੀਆਂ ਨੂੰ ਮੰਨਾਂਗੇ ਤਾਂ ਦੇਹਧਾਰੀ ਨੂੰ ਜਿਹੜੀ ਚੀਜਾਂ ਦੀ
ਲੋੜ ਹੈ ਉਹ ਚੀਜਾਂ ਉਸ ਦੇ ਚੇਲਿਆਂ ਵਿੱਚ ਵੀ ਆ ਜਾਵੇਗੀ ੳਨ੍ਹਾਂ ਕਿ ਦੂਜੇ ਗ੍ਰੰਥ ਵਿੱਚ ਸਾਰੀ
ਉਪਾਸ਼ਨਾ ਸ਼ਰਗੁਨ ਦੀ ਹੈ “ਮਹਾਂਕਾਲ ਕਾਲਕਾ ਅਰਾਧੀ” ਦੋਵੇਂ ਦੇਹਧਾਰੀ ਹਨ। ਮਹਾਂਕਾਲ ਸ਼ਰਾਬ ਪੀਂਦਾ ਹੈ
ਦੇਵੀ ਦੁਰਗਾ ਖੂਨ ਪੀਂਦੀ ਹੈ। ਦੇਹਧਾਰੀ ਵਿੱਚ ਪ੍ਰਭੂ ਦਾ ਚਾਨਣ ਹੋ ਸਕਦਾ ਹੈ ਪਰ ਦੇਹਧਾਰੀ ਭਗਵਾਨ
ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਹ ਸਭ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਅਸੀਂ ਸ੍ਰੀ ਗੁਰੂ
ਗ੍ਰ੍ਰੰਥ ਸਾਹਿਬ ਜੀ ਤੋਂ ਪੁੱਛ ਕੇ ਅਪਣੇ ਜੀਵਨ ਦੀ ਜੁਗਤਿ ਨਹੀਂ ਬਣਾ ਰਹੇ। ਉਨ੍ਹਾਂ ਸੰਗਤਾਂ ਨੂੰ
ਦਸਿਆ ਕਿ ਹੁਣ ਸਾਨੂੰ ਵੀ ਦੇਹਧਾਰੀਆਂ ਨਾਲ ਜੋੜਿਆ ਜਾ ਰਿਹਾ ਹੈ ਦੋ ਕੁ ਹਫਤਾ ਪਹਿਲਾਂ ਇੱਕ
ਇਸ਼ਤਿਹਾਰ ਰਾਹੀਂ ਦਸਿਆ ਗਿਆ ਕਿ ਨੀਲਧਾਰੀ ਸੰਪਰਦਾ ਦੇ ਵੱਡੇ ਆਗੂ ਹਰਨਾਮ ਸਿੰਘ ਅਤੇ ਦਸਮ ਪਿਤਾ
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਜਿਸ ਵਿੱਚ ਸਾਡੇ ਸਾਰੇ ਹੀ ਆਗੂ ਸਾਰੇ
ਜੱਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਪੁੱਜੇ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਇਸ਼ਤਿਹਾਰ
ਵਿੱਚ ਲਗੀਆਂ ਹਨ ਅਤੇ ਨੀਲਧਾਰੀ ਹਰਨਾਮ ਸਿੰਘ ਨੂੰ ਰੱਬ ਦਾ ਰੂਪ ਆਖ ਰਹੇ ਹਨ।
ਉਨ੍ਹਾਂ ਦਸਿਆ ਕਿ ਜਨਵਰੀ ੧੯੭੪
ਵਿੱਚ ਹਰਨਾਮ ਸਿੰਘ ਦੇ ਵਿੱਚ ਵਿਸ਼ਵਾਸ਼ ਰਖਣ ਵਾਲੇ ਸ. ਪ੍ਰੀਤਮ ਸਿੰਘ ਜੀ ਦਾ ਬੇਟਾ ਜਿਹੜਾ ਥਾਈਲੈਂਡ
ਵਿਹਾਇਆ ਹੋਇਆ ਸੀ ਉਹ ਗੁਜਰ ਗਿਆ ਜਿਥੇ ਉਹ ਵਿਹਾਇਆ ਹੋਇਆ ਸੀ ਉਹ ਗੁਰਮਤਿ ਦੇ ਧਾਰਨੀ ਸਨ ਉਨ੍ਹਾਂ
ਦਿਨਾਂ ਵਿੱਚ ਮੈਂ ਵੀ ਥਾਈਲੈਂਡ ਸਾਂ ਅਤੇ ਉਨ੍ਹਾਂ ਦੇ ਆਖਣ `ਤੇ ਮੈਂ ਵੀ ਭੋਗ ਵਿੱਚ ਸ਼ਾਮਲ ਹੋਇਆ।
ਹਰਨਾਮ ਸਿੰਘ ਪ੍ਰੀਤਮ ਸਿੰਘ ਨੂੰ ਆਖਣ ਲਗਾ ਕਿ ਬੇਟੇ ਦੀ ਲਾਸ਼ ਨੂੰ ਕਮਰੇ ਵਿੱਚ ਰਖੋ ਮੈਂ ਉਸ ਨੂੰ
ਜਿੰਦਾ ਕਰਾਂਗਾ ਸਵੇਰ ਹੋ ਗਈ ਜਿੰਦਾ ਨਾ ਹੋਇਆ ਫਿਰ ਆਖਣ ਲਗਾ ਘਰ ਦੇ ਵੇੜੇ ਵਿੱਚ ਦਫਨਾ ਦਿਓ ਕਿਸੇ
ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਉਨ੍ਹਾਂ ਕਿਹਾ ਕਿ ਅਸੀਂ ਘਰਾਂ ਵਿੱਚ ਕਬਰਿਸਤਾਨ ਨਹੀਂ ਬਣਨ
ਦੇਣਾ ਇਹ ਸਿੰਗਾਪੁਰ ਹੈ ਅੰਤ ਲਾਸ਼ ਨੂੰ ਜੰਗਲ ਵਿੱਚ ਜਾ ਕੇ ਦਫਨਾ ਦਿੱਤਾ ਗਿਆ ਤਾਕਿ ਉਸ ਨੂੰ ਜਿੰਦਾ
ਕੀਤਾ ਜਾ ਸਕੇ ਪਰ ਅੱਜ ਤਕ ਉਹ ਜਿੰਦਾ ਨਹੀਂ ਹੋਇਆ ਇਹ ਗੱਲ ਸ. ਪ੍ਰੀਤਮ ਸਿੰਘ ਜੀ ਪਾਸੋਂ ਵੀ ਪੁੱਛੀ
ਜਾ ਸਕਦੀ ਹੈ ਜੋ ਅਜ ਵੀ ਮੋਜੂਦ ਹਨ। ਇਥੇ ਹੀ ਬਸ ਨਹੀਂ ਕੁੱਝ ਸਮੇਂ ਬਾਦ ਹਰਨਾਮ ਸਿੰਘ ਆਪ ਗੁਜਰ
ਗਿਆ ਉਨ੍ਹਾਂ ਦੇ ਸਿਦਕ ਰਖਣ ਵਾਲਿਆਂ ਨੇ ਕਿਹਾ ਕਿ ਬਾਬਾ ਜੀ ਆਉਣਗੇ, ਜਿਸ ਭੌਰੇ ਵਿੱਚ ਗੁਰੂ ਗ੍ਰੰਥ
ਸਾਹਿਬ ਜੀ ਦਾ ਪ੍ਰਕਾਸ਼ ਸੀ ਉਥੇ ਉਸ ਦੀ ਦੇਹ ਰੱਖ ਦਿੱਤੀ ਕਿ ਜਿੰਦਾ ਹੋਣਾ ਹੈ ੧੮ ਸਾਲ ਦੇਹ ਉਥੇ
ਰਹੀ ਕਿਰਮ ਪੈ ਗਏ ਬਦਬੂ ਆਉਣ ਲਗੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਲਗੀ ਅੰਤ ਰੌਲਾ
ਪੈਣ’ ਤੇ ਸ਼੍ਰੌਮਣੀ ਕਮੇਟੀ ਦੇ ਕੰਨ ਖੜੇ ਹੋਏ ਅਤੇ ੧੮ ਸਾਲਾ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ
ਸਰੂਪ ਉਥੋਂ ਕਢਿਆ ਅਤੇ ਜੱਥੇਦਾਰ ਅਖਵਾਉਣ ਵਾਲੇ ਸਾਡੇ ਧਰਮ ਦੇ ਠੇਕੇਦਾਰ ਉਸ ਦੇ ਦਰਬਾਰ ਵਿੱਚ ਜਾ
ਕੇ ਉਸ ਨੂੰ ਰੱਬ ਦਾ ਰੂਪ ਆਖ ਰਹੇ ਹਨ ਲੋਕ ਗੁਮਰਾਹ ਨਹੀਂ ਹੋਣਗੇ ਤਾਂ ਕੀ ਹੋਣਗੇ ਇਹ ਦੇਹਧਾਰੀ
ਸਾਡੇ ਵਿੱਚ ਇਸ ਕਰਕੇ ਆ ਰਹੇ ਹਨ ਕਿਉਂਕਿ ਸਾਨੂੰ ਗੁਰੂ ਦੀ ਪਛਾਣ ਨਹੀਂ ਅਤੇ ਦੂਜਾ ਅਸੀਂ ਗੁਰੂ ਦੇ
ਆਸ਼ ਮੁਤਾਬਕ ਜੀਵਨ ਨਹੀਂ ਜੀ ਰਹੇ। ਇਸ ਮੌਕੇ ਸ੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ.
ਉਪਕਾਰ ਸਿੰਘ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਖਾਲਸਾ ਨਾਰੀ ਮੰਚ, ਯੰਗ ਸਿੱਖ ਐਸੋਸਿਏਸ਼ਨ,
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜਵਾਹਰ ਕਾਲੌਨੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ
੨੨-੨੩, ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਡਬੂਆ ਕਾਲੌਨੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੰ-੧
ਆਦਿ ਦੇ ਨੁੰਮਾਇਦੇ ਅਤੇ ਕਈ ਧਾਰਮਕ ਜੱਥੇਬੰਦੀਆਂ ਤੇ ਸਿੰਘ ਸਭਾਵਾਂ ਦੇ ਆਗੂ ਵੀ ਸ਼ਾਮਲ ਸਨ।
(03/03/13)
ਹਰਲਾਜ ਸਿੰਘ ਬਹਾਦਰਪੁਰ
8 ਮਾਰਚ
ਨੂੰ ਮਹਿਲਾ ਦਿਵਸ `ਤੇ ਵਿਸ਼ੇਸ਼
ਅਸ਼ਲੀਲ ਗੀਤ
ਗਾਉਣ ਵਾਲੇ ਕਲਾਕਾਰਾਂ ਦੇ ਨਾਲ-ਨਾਲ ਅਖੌਤੀ ਦਸ਼ਮ ਗ੍ਰੰਥ ਵਿਚਲੇ ਤ੍ਰਿਆ ਚਰਿਤ੍ਰਾਂ ਦੀ ਅਸਲੀਅਤ ਨੂੰ
ਵੀ ਜਾਨਣਾ ਚਾਹੀਦਾ ਹੈ। ਕਿਉਂਕਿ ਇਹ ਤ੍ਰਿਆ ਚਰਿਤ੍ਰ ਇਸਤਰੀ ਜਾਤੀ ਲਈ ਅਜੋਕੇ ਕਲਾਕਾਰਾਂ ਦੇ ਗੀਤਾਂ
ਨਾਲੋਂ ਵੀ ਵੱਧ ਖਤਰਨਾਕ ਹਨ।
ਅੱਜ ਸਾਡੇ ਦੇਸ਼ ਅੰਦਰ ਮਾਦਾ ਭਰੂਣ ਹੱਤਿਆਵਾਂ ਕਾਰਨ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਠੱਲ ਪਾਉਣ
ਲਈ ਵੱਡੇ ਵੱਡੇ ਅਡੰਬਰ ਹੋ ਰਹੇ ਹਨ, ਵੱਡੀ ਪੱਧਰ ਤੇ ਮਹਿਲਾ ਦਿਵਸ ਮਨਾਏ ਜਾ ਰਹੇ ਹਨ। ਕੇਂਦਰ
ਸਰਕਾਰਾਂ, ਸੂਬਾ ਸਰਕਾਰਾਂ, ਪ੍ਰਸ਼ਾਸ਼ਨ, ਧਾਰਮਿਕ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ ਆਦਿ ਮੰਨ ਲਉ ਕਿ
ਹਰ ਇੱਕ ਹੀ ਮਾਦਾ ਭਰੂਣ ਹੱਤਿਆ ਦਾ ਵਿਰੋਧ ਕਰ ਰਿਹਾ ਹੈ, ਪਰ ਫਿਰ ਵੀ ਲੜਕੀਆਂ ਦੀ ਗਿਣਤੀ ਘੱਟ ਹੀ
ਹੈ। ਸਾਡੇ ਮਰਦ ਪ੍ਰਧਾਨ ਦੇਸ਼ ਵਿੱਚ ਲੜਕੀਆਂ ਨੂੰ ਮਾਰਨ ਦੀ ਇਹ ਬਿਮਾਰੀ ਕੋਈ ਨਵੀਂ ਪੈਦਾ ਨਹੀਂ
ਹੋਈ, ਇਹ ਤਾਂ ਮੁੱਢ ਤੋਂ ਹੀ ਚੱਲੀ ਆ ਰਹੀ ਹੈ। ਅਜੋਕੇ ਸਮੇਂ ਵਿੱਚ ਇਸਦਾ ਸਿਰਫ ਢੰਗ ਹੀ ਬਦਲਿਆ
ਹੈ। ਮਾਦਾ ਭਰੂਣ ਹੱਤਿਆ ਦਾ ਮੁੱਖ ਕਾਰਣ ਇਸਤਰੀ ਦੀ ਨਾ ਬਰਾਬਰੀ ਹੀ ਹੈ। ਕਹਿਣ ਨੂੰ ਤਾਂ ਭਾਵੇਂ
ਇਸਤਰੀ ਨੂੰ ਬਰਾਬਰਤਾ ਦਾ ਹੱਕ ਪ੍ਰਾਪਤ ਹੈ, ਪਰ ਅਸਲੀਅਤ ਇਸ ਦੇ ਉਲਟ ਹੈ, ਇਸਤਰੀ ਨਾਲ ਤਾਂ ਇੱਥੋਂ
ਦੇ ਕਹੇ ਜਾਂਦੇ ਧਾਰਮਿਕ ਰਹਿਬਰਾਂ ਨੇ ਵੀ ਘੱਟ ਨਹੀਂ ਗੁਜਾਰੀ। ਮਹਾਂਭਾਰਤ ਦੇ ਨਾਇਕਾਂ ਨੇ ਆਪਣੀ
ਪਤਨੀ ਦਰੋਪਤਾਂ ਨੂੰ ਆਪਣੀ ਵਸਤੂ ਸਮਝ ਕੇ ਜੂਏ ਵਿੱਚ ਹੀ ਹਾਰ ਦਿੱਤਾ ਸੀ, ਕਹੇ ਜਾਂਦੇ ਰਾਮ ਚੰਦਰ
ਅਵਤਾਰ ਨੇ ਆਪਣੀ ਘਰ ਵਾਲੀ ਸੀਤਾ ਨੂੰ ਆਪਣੇ ਘਰੋਂ ਹੀ ਕੱਢ ਦਿੱਤਾ ਸੀ, ਤੁਲਸੀ ਜੀ ਰਮਾਇਣ ਵਿੱਚ
ਲਿਖਦੇ ਹਨ ਕਿ ‘ਢੋਰ, ਸ਼ੂਦਰ, ਪਸ਼ੂ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ’। ਕਿਸੇ ਨੇ ਇਸਤਰੀ ਨੂੰ
ਪੈਰ ਦੀ ਜੁੱਤੀ ਕਿਹਾ, ਕਿਸੇ ਨੇ ਨਰਕ ਦਾ ਦਰਵਾਜਾ। ਬੇਸ਼ੱਕ ਸਾਡੇ ਹਿੰਦੂ ਸਮਾਜ ਵਿੱਚ ਦੇਵੀਆਂ ਦੀ
ਪੂਜਾ ਵੀ ਕੀਤੀ ਜਾਂਦੀ ਹੈ, ਪਰ ਸਭ ਤੋਂ ਵੱਧ ਇਸਤਰੀ ਦਾ ਸ਼ੋਸ਼ਣ ਵੀ ਹਿੰਦੂ ਸਮਾਜ ਵਿੱਚ ਹੀ ਹੋਇਆ
ਹੈ। ਮੁਸਲਿਮ ਸਮਾਜ ਵਿੱਚ ਵੀ ਔਰਤਾਂ ਨੂੰ ਬਰਾਬਰਤਾ ਦਾ ਹੱਕ ਹਾਸਲ ਨਹੀਂ ਹੈ। ਸਿੱਖ ਮੱਤ ਦੇ ਮੋਢੀ
ਬਾਬੇ ਨਾਨਕ ਜੀ ਨੇ ਔਰਤਾਂ ਦੇ ਹੱਕ ਵਿੱਚ ਅਵਾਜ ਉਠਾਉਦਿਆਂ ਕਿਹਾ ਸੀ
‘ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਅਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ ਭੰਡੁ
ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ॥ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ … ….॥’ (ਪੰਨਾ
ਨੰ: 473)॥ ਪ੍ਰੋ: ਸਾਹਿਬ ਸਿੰਘ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਲਿਖਿਆ ਹੈ ਕਿ ਇਸਤਰੀ ਤੋਂ
ਜਨਮ ਲਈਂਦਾ ਹੈ, ਇਸਤਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ, ਇਸਤਰੀ ਨਾਲ ਹੀ ਕੁੜਮਾਈ
ਤੇ ਵਿਆਹ ਹੁੰਦਾ ਹੈ, ਇਸਤਰੀ ਰਾਹੀਂ ਹੀ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ, ਇਸਤਰੀ ਤੋਂ ਹੀ ਜਗਤ ਦੀ
ਉਤਪਤੀ ਦਾ ਰਾਸਤਾ ਚੱਲਦਾ ਹੈ, ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਂਦੀ ਹੈ, ਇਸਤਰੀ
ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ, ਜਿਸ ਇਸਤਰੀ ਜਾਤੀ ਤੋਂ ਰਾਜੇ ਭੀ ਜੰਮਦੇ ਹਨ ਉਸ ਨੂੰ
ਮੰਦਾ ਆਖਣਾ ਠੀਕ ਨਹੀਂ ਹੈ। (ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਤੀਜੀ ਪੰਨਾ ਨੰ: 680)॥ ਪਰ
ਅਜੋਕੀ ਸਿੱਖ ਮੱਤ ਵੀ ਬਾਬੇ ਨਾਨਕ ਦੇ ਸ਼ਬਦਾਂ ਨੂੰ ਰੱਟੇ ਲਾਕੇ ਪੜ੍ਹਨ ਤੱਕ ਹੀ ਸੀਮਿਤ ਹੈ, ਅਸਲੀਅਤ
ਵਿੱਚ ਬਰਾਬਰਤਾ ਔਰਤਾਂ ਨੂੰ ਸਿੱਖ ਮੱਤ ਵਿੱਚ ਵੀ ਨਹੀਂ ਮਿਲ ਰਹੀ। ਜਿਵੇਂ ਕਿ ਖੰਡੇ ਦੀ ਪਹੁਲ ਤਿਆਰ
ਕਰਨ ਸਮੇਂ ਇਸਤਰੀ ਨੂੰ ਪੰਜ ਪਿਆਰਿਆਂ ਵਿੱਚ ਸ਼ਾਮਿਲ ਨਾ ਕਰਨਾ, ਹਰਮੰਦਰ ਸਾਹਿਬ ਵਿਖੇ ਸਿੱਖ ਬੀਬੀਆਂ
ਨੂੰ ਕੀਰਤਨ ਨਾ ਕਰਨ ਦੇਣਾ, ਗੁਰਦੁਆਰਿਆਂ ਵਿੱਚ ਪੁੱਤਰ ਪ੍ਰਾਪਤੀ ਦੀਆਂ ਅਰਦਾਸਾਂ ਕਰਨੀਆਂ, ਪੁੱਤਰ
ਦੇ ਜਨਮ ਦੀ ਖੁਸ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਵਾਉਣੇ, ਅਨੰਦ ਕਾਰਜਾਂ ਸਮੇਂ ਲੜਕੀ ਦਾ
ਪੱਲਾ ਲੜਕੇ ਹੱਥ ਫੜਾਉਣਾ, ਲੜਕੀ ਨੂੰ ਲੜਕੇ ਦੇ ਖੱਬੇ ਹੱਥ ਬਹਾਉਣਾ ਆਦਿ ਰਸਮਾਂ ਨਾ ਬਰਾਬਰੀ ਦੀਆਂ
ਪਰਤੱਖ ਉਦਹਾਰਣਾਂ ਹਨ। ਬੇਸ਼ੱਕ ਕੁੱਝ ਗਿਣਤੀ ਦੀਆਂ ਔਰਤਾਂ ਨੇ ਆਪਣੀ ਯੋਗਤਾ ਸਦਕਾ ਉੱਚ ਮੁਕਾਮ
ਹਾਸਿਲ ਕੀਤੇ ਹਨ, ਪਰ ਮਰਦ ਪ੍ਰਧਾਨ ਸਮਾਜ ਇਸਤਰੀ ਨੂੰ ਆਪਣੀ ਗੁਲਾਮ ਤੋਂ ਵੱਧ ਕੁੱਝ ਵੀ ਨਹੀਂ
ਸਮਝਦਾ।
ਸਾਡੇ ਕਲਾਕਾਰ ਵੀ ਔਰਤਾਂ ਦੀ ਨਿਰਾਦਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ, ਕੋਈ ਕਲਾਕਾਰ ਗਾ
ਰਿਹਾ ਹੁੰਦਾ ਹੈ ਕਿ ਮੁੱਢ ਕਦੀਮੋ ਹੁੰਦੀਆਂ ਰੰਨਾਂ ਬਦਕਾਰਾਂ ਜਾਂ ਕੀ ਏ ਰੰਨਾਂ ਦਾ ਇਤਬਾਰ, ਕੋਈ
ਗਾ ਰਿਹਾ ਹੁੰਦਾ ਹੈ ਸੜਕਾਂ ਤੇ ਅੱਗ ਤੁਰੀ ਜਾਂਦੀ ਏ। ਜਿਸ ਤਰ੍ਹਾਂ ਇਸਤਰੀ ਨੂੰ ਅਜੋਕੇ ਗਾਣਿਆਂ
ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਸਨੂੰ ਸੁਣ ਕੇ ਤਾਂ ਸ਼ੈਤਾਨ ਵੀ ਸ਼ਰਮਾਉਣ ਲੱਗ ਪੈਂਦੇ ਹਨ।
ਵੇਸ਼ਵਾਪੁਣੇ ਦਾ ਧੰਦਾ ਕਰਦੀਆਂ ਔਰਤਾਂ ਪਤਾ ਨਹੀਂ ਕਿਸ ਮਜਬੂਰੀ ਬੱਸ ਨਰਕ ਭਰੀ ਜਿੰਦਗੀ ਜਿਉਣ ਲਈ
ਮਜਬੂਰ ਹੁੰਦੀਆਂ ਹਨ, ਪਰ ਉਨ੍ਹਾਂ ਦੇ ਵੀ ਅੱਡੇ (ਟਿਕਾਣੇ) ਹੁੰਦੇ ਹਨ ਜਿੱਥੇ ਉਹ ਮਰਦਾਂ ਦੀ ਹਵਸ
ਪੂਰੀ ਕਰਦੀਆਂ ਦਿਨ ਕਟੀ ਕਰਦੀਆਂ ਹਨ। ਪਰ ਅਜੋਕੇ ਕਮੀਣੇ ਕਲਾਕਾਰਾਂ ਨੇ ਤਾਂ ਚਿੱਟੇ ਸੂਟ ਤੇ ਦਾਗ
ਪੈ ਗਏ, ਗਲੀਆਂ ਦੇ ਵਿੱਚ ਗਾਰਾ ਜਿਹੇ ਗੀਤ ਗਾ ਕੇ ਔਰਤਾਂ ਨੂੰ ਗਲੀ ਗਲੀ ਫਿਰਦੀਆਂ ਵੇਸ਼ਵਾਵਾਂ ਦੇ
ਰੂਪ ਵਿੱਚ ਪੇਸ਼ ਕਰਕੇ ਆਪਣੀ ਨੀਚ ਸੋਚ ਦਾ ਪ੍ਰਗਟਾਵਾ ਕਰਦਿਆਂ ਔਰਤਾਂ ਦੇ ਚਿੱਟੇ ਪਹਿਰਾਵੇ ਨੂੰ ਵੀ
ਕਲੰਕਿਤ ਕਰਕੇ ਰੱਖ ਦਿੱਤਾ ਹੈ। ਚਿੱਟੇ ਕੱਪੜੇ ਸਾਦਗੀ ਤੇ ਪਵਿੱਤਰਤਾ ਦਾ ਪ੍ਰਤੀਕ ਹੁੰਦੇ ਹਨ, ਪਰ
ਜਦ ਹੁਣ ਕੁੜੀਆਂ ਚਿੱਟੇ ਕੱਪੜੇ ਪਾ ਕੇ ਕਿਸੇ ਪਾਸੇ ਜਾਣਗੀਆਂ ਜਾਂ ਅਜਿਹੇ ਗਾਣਿਆਂ ਦੇ ਚਲਦੇ ਬੱਸਾਂ
ਵਿੱਚ ਸਫਰ ਕਰਨਗੀਆਂ ਤਾਂ ਉਨ੍ਹਾਂ ਦਾ ਕੀ ਪ੍ਰਭਾਵ ਜਾਏਗਾ। ਹੁਣ ਤਾਂ ਹੋਰ ਵੀ ਲੱਚਰ ਤੋਂ ਲੱਚਰ
ਗਾਣੇ ਸਾਡੀਆਂ ਧੀਆਂ ਦੇ ਬਣਾਏ ਜਾ ਰਹੇ ਹਨ। ਜੋ ਲਿਖਦਿਆਂ ਨੂੰ ਵੀ ਸ਼ਰਮ ਆਉਂਦੀ ਹੈ। ਅਜੋਕੇ
ਕਲਾਕਾਰਾਂ ਨੂੰ ਹਰੇਕ ਲੜਕੀ ਬਦਚਲਣ ਜਾਂ ਮਾਸ਼ੂਕ ਹੀ ਨਜ਼ਰ ਆਉਂਦੀ ਹੈ, ਜੇ ਇੰਨ੍ਹਾਂ ਨੂੰ ਹਰ ਲੜਕੀ
ਵਿੱਚੋਂ ਆਪਣੀ ਧੀ, ਭੈਣ ਜਾਂ ਮਾਂ ਨਜ਼ਰ ਆਉਂਦੀ ਹੋਵੇ ਤਾਂ ਇਹ ਔਰਤ ਜਾਤੀ ਨੂੰ ਅਪਮਾਨਿਤ ਕਰਦੇ
ਅਜਿਹੇ ਗੀਤ ਸ਼ਾਇਦ ਨਾ ਗਾਉਣ।
ਇਸਤਰੀ ਜਾਤੀ ਦੀ ਥਾਂ ਥਾਂ ਹੋ ਰਹੀ ਦੁਰਦਸ਼ਾ ਨੂੰ ਰੋਕਣ ਲਈ ਕੋਈ ਵੀ ਠੋਸ ਉਪਰਾਲਾ ਨਹੀਂ ਕੀਤਾ
ਜਾਂਦਾ। ਮੋਬਾਇਲ ਫ਼ੋਨਾਂ, ਬੱਸਾਂ, ਟਰੈਕਟਰਾਂ ਤੇ ਚੱਲਦੇ ਅਸ਼ਲੀਲ ਗਾਣੇ ਜਿੰਨ੍ਹਾਂ ਰਾਹੀਂ ਔਰਤਾਂ
ਨੂੰ ਅੱਤ ਨਿੰਦਣ ਯੋਗ ਅਤੇ ਘਟੀਆ ਕਿਰਦਾਰ ਵਾਲੀਆਂ ਪੇਸ਼ ਕੀਤਾ ਗਿਆ ਹੁੰਦਾ ਹੈ, ਮਰਦ ਮਨੁੱਖ ਅੰਦਰੋਂ
ਖਤਮ ਹੋਈ ਇਨਸਾਨੀਅਤ ਦੇ ਸੂਚਕ ਹਨ। ਸਾਡੀਆਂ ਸਰਕਾਰਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਜੋ ਇਸਤਰੀ
ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦੀਆਂ ਹਨ, ਉਹ ਇਸਤਰੀ ਦੀ ਨਿਰਾਦਰੀ ਕਰਨ ਵਾਲੇ ਬੱਸਾਂ ਵਿੱਚ
ਨਜਾਇਜ ਤੌਰ `ਤੇ ਚੱਲਦੇ ਗੰਦੇ ਗਾਣਿਆਂ ਨੂੰ ਵੀ ਬੰਦ ਨਹੀਂ ਕਰਵਾ ਸਕਦੇ, ਕਲਾਕਾਰਾਂ ਅਤੇ ਕੈਸੇਟ
ਕੰਪਨੀਆਂ ਨੂੰ ਰੋਕਣਾ ਤਾਂ ਦੂਰ ਦੀ ਗੱਲ ਹੈ। ਸਿੱਖ ਮੱਤ ਹੀ ਇੱਕ ਐਸਾ ਮੱਤ ਹੈ ਜਿਸ ਦੇ ਬਾਨੀਆਂ ਨੇ
ਔਰਤ ਦੇ ਹੱਕ ਵਿੱਚ ਅਵਾਜ ਉਠਾਈ ਸੀ। ਕਦੇ ਸਿੱਖ ਹੁੰਦੇ ਸਨ ਜੋ ਜੰਗਲ ਬੇਲਿਆਂ ਵਿੱਚ ਰਹਿੰਦੇ ਹੋਏ
ਵੀ ਦੇਸੀ ਵਿਦੇਸ਼ੀ ਜਰਵਾਣਿਆਂ ਤੋਂ ਔਰਤਾਂ ਉਤੇ ਕੀਤੇ ਜਾਂਦੇ ਅੱਤਿਆਚਾਰਾਂ ਵਿਰੁੱਧ ਮੈਦਾਨ ਵਿੱਚ
ਨਿਤਰਦੇ ਹੁੰਦੇ ਸਨ, ਉਹ ਆਪਣੀਆਂ ਜਾਨਾਂ ਨੂੰ ਜੋਖ਼ਮ ਵਿੱਚ ਪਾ ਕੇ ਔਰਤਾਂ ਉਪਰ ਜੁਲਮ ਕਰਨ ਵਾਲੇ
ਜਾਲਮਾਂ ਨੂੰ ਸੋਧ ਕੇ ਬੰਦੀ ਬਣਾਈਆਂ ਔਰਤਾਂ ਨੂੰ ਜਾਲਮਾਂ ਦੇ ਪੰਜਿਆਂ ਵਿੱਚੋਂ ਛੁਡਵਾ ਕੇ ਸਤਿਕਾਰ
ਸਹਿਤ ਉਨ੍ਹਾਂ ਨੂੰ ਘਰੋਂ ਘਰੀਂ ਪਹੁੰਚਾ ਕੇ ਆਉਂਦੇ ਸਨ। ਪਰ ਅਜੋਕੇ
ਸਿੱਖਾਂ ਜੋ ਇਸਤਰੀ ਨੂੰ ਅੱਤ ਘਟੀਆ ਚਰਿੱਤਰਾਂ ਵਿੱਚ ਪੇਸ਼ ਕਰਨ ਵਾਲੀ ਅਸ਼ਲੀਲ ਕਵਿਤਾ (ਅਖੌਤੀ ਦਸ਼ਮ
ਗ੍ਰੰਥ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰੱਖ ਕੇ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ
ਰਾਜਾਨ’ ਦਾ ਹੋਕਾ ਦੇਣ ਵਾਲੇ ਬਾਬੇ ਨਾਨਕ ਜੀ ਦਾ ਮੂੰਹ ਚਿੜਾ ਰਹੇ ਹਨ; ਤੋਂ ਔਰਤਾਂ ਪ੍ਰਤੀ ਧੀ ਭੈਣ
ਵਾਲੀ ਸਾਂਝ ਜਾਂ ਔਰਤਾਂ ਨੂੰ ਬਰਾਬਰਤਾ ਮਿਲਣ ਦੀ ਆਸ ਰੱਖਣੀ ਵੀ ਮੂਰਖਤਾ ਤੋਂ ਵੱਧ ਕੁੱਝ ਨਹੀਂ
ਹੋਵੇਗਾ। ਸ਼ਾਇਦ ਕੋਈ ਵੀਰ ਜਾਂ ਭੈਣ ਇਹ ਸੋਚੇਗਾ ਕਿ ਮਹਿਲਾ ਦਿਵਸ ਬਾਰੇ ਲਿਖੇ ਲੇਖ ਵਿੱਚ ਅਖੌਤੀ
ਦਸ਼ਮ ਗ੍ਰੰਥ ਨੂੰ ਕਿਉਂ ਵਾੜ ਲਿਆ ਹੈ। ਇਸ ਬਾਰੇ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਇਸ ਗ੍ਰੰਥ ਵਿੱਚ
ਇਸਤਰੀਆਂ ਨੂੰ ਬਦਨਾਮ ਕਰਦੀਆਂ 400 ਤੋਂ ਵੱਧ ਕਹਾਣੀਆਂ ਲਿਖੀਆਂ ਹੋਈਆਂ ਹਨ। ਜਿੰਨ੍ਹਾਂ ਦਾ ਨਾਮ ਵੀ
ਤ੍ਰਿਆ ਚਰਿਤ੍ਰ ਲਿਖਿਆ ਹੋਇਆ ਹੈ। ਕਿਸੇ ਵੀਰ-ਭੈਣ ਨੂੰ ਸ਼ੱਕ ਹੋਵੇ ਉਹ ਖੁਦ ਅਖੌਤੀ ਦਸ਼ਮ ਗ੍ਰੰਥ ਨੂੰ
ਪੜ੍ਹ ਕੇ ਵੇਖ ਸਕਦਾ ਹੈ। ਇਸਤਰੀਆਂ ਪ੍ਰਤੀ ਜਿੰਨ੍ਹੀ ਲੱਚਰਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ `ਤੇ
ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਲਿਖੀ ਹੋਈ ਹੈ, ਇੰਨੀ ਲੱਚਰਤਾ ਤਾਂ ਅਜੋਕੇ ਮਾੜੇ ਤੋਂ ਮਾੜੇ
ਕਲਾਕਾਰਾਂ ਨੇ ਵੀ ਪੇਸ਼ ਨਹੀਂ ਕੀਤੀ ਹੋਣੀ। ਇਸ ਲਈ ਇਹ ਗ੍ਰੰਥ ਇਸਤਰੀ ਜਾਤੀ ਦਾ ਸਭ ਤੋਂ ਵੱਡਾ
ਦੁਸ਼ਮਣ ਹੈ। ਜਿੱਥੇ ਇਸਤਰੀਆਂ ਦੇ ਮਾਣ-ਸਨਮਾਨ ਜਾਂ ਹੱਕਾਂ ਦੀ ਗੱਲ ਹੋਵੇਗੀ ਉੱਥੇ ਇਸਤਰੀਆਂ ਨੂੰ
ਘਟੀਆ ਕਿਰਦਾਰ ਵਾਲੀਆਂ ਬਣਾ ਕੇ ਅਪਮਾਨਿਤ ਕਰਨ ਵਾਲੇ ਇਸ ਗ੍ਰੰਥ ਨੂੰ ਅੱਖੋਂ ਓਹਲੇ ਕਰਨਾ ਜਾਂ
ਉਸਨੂੰ ਮੱਥੇ ਟੇਕਣੇ ਮੈਨੂੰ ਤਾਂ ਬਹੁਤ ਹੀ ਮਾੜਾ ਲੱਗਦਾ ਹੈ।
ਸਕੂਲਾਂ, ਕਾਲਜਾਂ ਵਿੱਚ ਜਾਂਦੀਆਂ ਕੁੜੀਆਂ ਨੂੰ ਸੜਕਾਂ ਅਤੇ ਬੱਸਾਂ ਵਿੱਚ ਗਲਤ ਅਨਸਰਾਂ ਵੱਲੋਂ
ਕੀਤੀ ਜਾਂਦੀ ਛੇੜ ਛਾੜ ਦਾ ਜੋ ਸਾਹਮਣਾ ਕਰਨਾ ਪੈਂਦਾ ਹੈ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ,
ਕੁੜੀਆਂ ਦੇ ਮਾਪਿਆਂ ਨੂੰ ਇੱਜਤਦਾਰ ਹੁੰਦੇ ਹੋਏ ਵੀ ਬੇਗੈਰਤੀ ਜਿੰਦਗੀ ਜਿਉਣੀ ਪੈਂਦੀ ਹੈ, ਜਿੰਨਾ
ਚਿਰ ਲੜਕੀਆਂ ਸਕੂਲ ਕਾਲਜਾਂ ਜਾਂ ਕਿਸੇ ਆਪਣੇ ਹੋਰ ਕੰਮ ਤੋਂ ਵਾਪਿਸ ਘਰ ਨਹੀਂ ਪਹੁੰਚਦੀਆਂ, ਉਨਾ
ਚਿਰ ਮਾਪਿਆਂ ਦੀ ਜਾਨ ਫੜੀ ਰਹਿੰਦੀ ਹੈ, ਆਪਣੀ ਧੀ ਨੂੰ ਪਾਲ ਪਲੋਸ ਕੇ ਪੜਾਉਣ ਉਪਰੰਤ ਉਸਦਾ ਦਾਨ
ਕਰਨ ਲਈ ਵੀ ਧੀ ਵਾਲਿਆਂ ਨੂੰ ਪੁੱਤ ਵਾਲਿਆਂ ਅੱਗੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ, ਆਪਣੀ ਧੀ ਦੇਣ
ਦੇ ਨਾਲ ਨਾਲ ਪੁੱਤ ਵਾਲਿਆਂ ਵੱਲੋਂ ਕੀਤੀ ਜਾਂਦੀ ਹਰ ਨਾਜਾਇਜ ਮੰਗ ਵੀ ਪੂਰੀ ਕਰਨੀ ਪੈਂਦੀ ਹੈ,
ਪੁੱਤ ਵਾਲਿਆਂ ਦੀ ਹਰ ਮੰਗ ਪੂਰੀ ਕਰਨ ਦੇ ਬਾਵਜੂਦ ਵੀ ਲੜਕੀ ਆਪਣੇ ਸਹੁਰੇ ਘਰ ਬੇਗਾਨੀ ਹੀ ਰਹਿੰਦੀ
ਹੈ। ਅਜੋਕੇ ਬੇਕਾਰੇ ਅਤੇ ਨਸ਼ੇੜੀ ਲੜਕਿਆਂ ਪਿੱਛੇ ਲਾਈਆਂ ਲੜਕੀਆਂ ਨੂੰ ਸਾਰੀ ਜਿੰਦਗੀ ਹੀ ਤਿਲ ਤਿਲ
ਪਲ ਪਲ ਮਰਨਾ ਪੈਂਦਾ ਹੈ, ਅਖੀਰ ਮੌਤ ਹੀ ਉਨ੍ਹਾਂ ਨੂੰ ਨਰਕ ਭਰੀ ਜਿੰਦਗੀ ਤੋਂ ਛੁਟਕਾਰਾ ਦਿਵਾਉਂਦੀ
ਹੈ। ਪਰ ਦੁੱਖ ਦੀ ਗੱਲ ਹੈ ਕਿ ਮਰਦ ਔਰਤ ਨੂੰ ਮਰਨ ਵੀ ਨਹੀਂ ਦਿੰਦਾ ਅਤੇ ਜਿਉਣ ਵੀ ਨਹੀਂ ਦਿੰਦਾ,
ਭਾਵ ਕਿ ਔਰਤ ਨੂੰ ਬਰਾਬਰਤਾ ਦੇ ਹੱਕ ਦੇਣ ਦਾ ਰੌਲਾ ਪਾਉਣ ਵਾਲਾ ਮਰਦ ਪ੍ਰਧਾਨ ਸਮਾਜ ਨਾ ਤਾਂ ਔਰਤ
ਨੂੰ ਮਰਨ ਦਾ ਹੱਕ ਦਿੰਦਾ ਹੈ ਤੇ ਨਾ ਜਿਉਣ ਦਾ। ਮਾਦਾ ਭਰੂਣ ਹੱਤਿਆ ਦੇ ਵਿਰੋਧ ਵਿੱਚ ਲਿਖੇ ਨਾਅਰੇ
‘ਜੇ ਧੀਆਂ ਮਾਰ ਮੁਕਾਉਂਗੇ ਤਾਂ ਬਹੂਆਂ ਕਿੱਥੋਂ ਲਿਆਉਂਗੇ’ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਮਰਦ
ਪ੍ਰਧਾਨ ਸਮਾਜ ਆਪਣੇ ਲਈ ਬਹੂਆਂ (ਪਤਨੀਆਂ) ਦੀ ਹੋ ਰਹੀ ਘਾਟ ਕਾਰਨ ਹੀ ਕਾਵਾਂ ਰੌਲੀ ਪਾ ਰਿਹਾ ਹੈ
ਕਿ ਲੜਕਿਆਂ ਲਈ ਲੜਕੀਆਂ ਦੀ ਗਿਣਤੀ ਘੱਟ ਰਹੀ ਹੈ, ਉਂਝ ਇਸਦੀ ਲੜਕੀਆਂ ਪ੍ਰਤੀ ਕੋਈ ਹਮਦਰਦੀ ਨਹੀਂ
ਹੈ। ਜੇਕਰ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਦੁੱਗਣੀ ਹੋ ਜਾਵੇ, ਫਿਰ ਤਾਂ ਮਾਦਾ ਭਰੂਣ ਹੱਤਿਆ
ਕਰਨਾ ਕੋਈ ਗੁਨਾਹ ਨਹੀਂ ਹੋਵੇਗਾ? ਜਾਂ ਫਿਰ ਇੱਕ ਲੜਕੇ ਨੂੰ ਦੋ ਦੋ ਬਹੂਆਂ ਦਿੱਤੀਆਂ ਜਾ ਸਕਦੀਆਂ
ਹਨ? ਜਾਂ ਕੀ ਜੇ ਲੜਕੀਆਂ ਬਹੂਆਂ ਬਣਨ ਤੋਂ ਇਨਕਾਰ ਕਰ ਦੇਣ ਤਾਂ ਮਾਦਾ ਭਰੂਣ ਹੱਤਿਆ ਕੀਤੀ ਜਾ ਸਕਦੀ
ਹੈ? ਅੱਜ ਵੱਡੀ ਪੱਧਰ `ਤੇ ਸ਼ੋਰ ਪਾਇਆ ਜਾ ਰਿਹਾ ਹੈ ਕਿ ਇੱਕ ਹਜਾਰ ਲੜਕਿਆਂ ਦੇ ਪਿੱਛੇ ਲੜਕੀਆਂ ਦੀ
ਗਿਣਤੀ ਅੱਠ ਸੌ ਜਾਂ ਸਾਢੇ ਅੱਠ ਸੌ ਰਹਿ ਗਈ ਹੈ। ਅੱਜ ਇੰਨ੍ਹਾਂ ਮਾਦਾ ਭਰੂਣਾਂ (ਲੜਕੀਆਂ) ਦੇ
ਹਮਦਰਦਾਂ ਨੂੰ ਕੋਈ ਪੁੱਛੇ ਕਿ ਕੀ ਸਾਡੇ ਦੇਸ਼ ਖਾਸ ਕਰਕੇ ਅਜੋਕੇ ਪੰਜਾਬ ਅੰਦਰ ਸੌ ਪ੍ਰਤੀਸ਼ਤ ਲੜਕੇ
ਵਿਆਹ ਦੇ ਯੋਗ ਹਨ? ਅੱਜ ਲੜਕੀਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਵੀ ਲੜਕੀਆਂ ਵਾਲਿਆਂ ਨੂੰ ਵੱਡੀ
ਪੱਧਰ `ਤੇ ਭਾਲ ਕਰਨ ਉਪਰੰਤ ਵੀ ਨਸ਼ਿਆਂ ਤੋਂ ਰਹਿਤ ਲੜਕੇ ਨਹੀਂ ਮਿਲਦੇ। ਅੱਜ ਲਗਭਗ ਪੰਜਾਹ ਪ੍ਰਤੀਸ਼ਤ
ਲੜਕੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਜਿੰਨ੍ਹਾਂ ਵਿੱਚੋਂ ਵੀਹ ਪ੍ਰਤੀਸ਼ਤ ਲੜਕੇ ਤਾਂ ਵਿਆਹੁਣ ਦੇ ਯੋਗ
ਵੀ ਨਹੀਂ ਹਨ। ਇਸਤਰੀ ਨੂੰ ਅਖੌਤੀ ਬਰਾਬਰਤਾ ਦੇਣ ਦੇ ਨਾਅਰੇ ਲਾਉਣ ਵਾਲੇ ਠੇਕੇਦਾਰ ਜੋ ਹਜਾਰ ਲੜਕੀ
ਪੈਦਾ ਕਰਵਾਉਣੀ ਚਾਹੁੰਦੇ ਹਨ ਉਹ ਦੋ ਸੌ ਲੜਕੀ ਵਾਸਤੇ ਕੀ ਪ੍ਰਬੰਧ ਕਰਨਗੇ? ਜਾਂ ਕੀ ਦੋ ਸੌ ਲੜਕੀ
ਨੂੰ ਦੋ ਸੌ ਬੇਕਾਰੇ ਨਸ਼ੇੜੀ ਲੜਕਿਆਂ ਦੀ ਹਵਸ ਪੂਰੀ ਕਰਨ ਅਤੇ ਉਨ੍ਹਾਂ ਤੋਂ ਕੁੱਟ ਖਾ ਖਾ ਕੇ ਨਰਕ
ਭਰੀ ਜਿੰਦਗੀ ਜਿਉਣ ਲਈ ਛੱਡ ਦਿੱਤਾ ਜਾਵੇਗਾ?
ਮਾਦਾ ਭਰੂਣਾਂ ਦੇ ਹਮਾਇਤੀਆਂ ਨੂੰ ਜਨਮੀਆਂ ਹੋਈਆਂ ਲੜਕੀਆਂ ਦੇ ਜਿਉਣ ਅਤੇ ਸੁਰੱਖਿਆ ਦਾ ਪ੍ਰਬੰਧ ਵੀ
ਕਰਨਾ ਚਾਹੀਦਾ ਹੈ। ਇੱਥੇ ਤਾਂ ਜੇ ਕੋਈ ਗਰੀਬ ਮਾਂ ਬਾਪ ਨਾ ਚਾਹੁੰਦੇ ਹੋਏ ਵੀ ਆਪਣੀ ਲੜਕੀ ਦਾ
ਰਿਸ਼ਤਾ ਕੁੱਝ ਕੁ ਨਾ ਮਾਤਰ ਪੈਸੇ ਲੈ ਕੇ ਕਰ ਦਿੰਦਾ ਹੈ ਤਾਂ ਉਸਨੂੰ ਸਾਡੇ ਸਮਾਜ ਵਿੱਚ ਬਹੁਤ ਮਾੜਾ
ਗਿਣਿਆ ਜਾਂਦਾ ਹੈ ਅਤੇ ਕਈ ਪੀਹੜੀਆਂ ਉਨ੍ਹਾਂ ਨੂੰ ਕੁੜੀਆਂ ਦੇ ਪੈਸੇ ਲੈਣ ਦੇ ਮੇਹਣੇ ਦਾ ਸਾਹਮਣਾ
ਕਰਨਾ ਪੈਂਦਾ ਹੈ, ਪਰ ਮੁੰਡੇ ਵਾਲੇ ਅਮੀਰ ਹੁੰਦੇ ਹੋਏ ਵੀ ਬਗੈਰ ਲੋੜ ਤੋਂ ਧੀਆਂ ਵਾਲਿਆਂ ਤੋਂ
ਸ਼ਰੇਆਮ ਲੱਖਾਂ ਰੁਪਏ ਲੈ ਕੇ ਵੀ ਇੱਜਤਦਾਰ ਕਹਾਉਂਦੇ ਹਨ। ਦੇਖੋ ਮਰਦ ਪ੍ਰਧਾਨ ਸਮਾਜ ਦੀ ਦੋਗਲੀ
ਨੀਤੀ, ਧੀਆਂ ਦੇ ਪੈਸੇ ਲੈਣ ਵਾਲੇ ਬੇਇੱਜਤੇ ਅਤੇ ਪੁੱਤਾਂ ਦੇ ਪੈਸੇ ਲੈਣ ਵਾਲੇ ਇੱਜਤਦਾਰ। ਮਰਦ
ਪ੍ਰਧਾਨ ਸਮਾਜ ਵਿੱਚ ਔਰਤ ਨੂੰ ਮਿਲੀ ਬਰਾਬਰਤਾ ਇੱਥੋਂ ਸਪੱਸ਼ਟ ਹੁੰਦੀ ਹੈ ਜਿੱਥੇ ਚੰਗੀਆਂ ਧੀਆਂ ਦੇ
ਮਾਪੇ ਵੀ ਇੱਜਤਦਾਰ ਨਹੀਂ ਹੋ ਸਕਦੇ ਅਤੇ ਮਾੜੇ ਪੁੱਤਰਾਂ ਦੇ ਮਾਪੇ ਬੇਇੱਜਤੇ ਨਹੀਂ ਹੋ ਸਕਦੇ। ਫਿਰ
ਕੌਣ ਧੀਆਂ ਨੂੰ ਪੈਦਾ ਕਰਕੇ ਬੇਇੱਜਤੀ ਕਰਵਾਉਣੀ ਚਾਹੇਗਾ? ਅੱਜ ਲੜਕੀਆਂ ਕਿਤੇ ਵੀ ਸੁਰੱਖਿਅਤ ਨਹੀਂ
ਹਨ। ਅੰਮ੍ਰਿਤਸਰ ਦੇ ਛੇਹਰਟਾ ਥਾਣੇ ਨੇੜੇ ਸਹਾਇਕ ਸਬ ਇੰਸਪੈਕਟਰ ਰਵਿੰਦਰਪਾਲ ਸਿੰਘ ਨੂੰ ਗੁੰਡਿਆਂ
ਨੇ ਪੰਜ ਦਸੰਬਰ 2012 ਨੂੰ ਦਿਨ-ਦਿਹਾੜੇ ਇਸ ਕਰਕੇ ਗੋਲੀ ਮਾਰ ਦਿੱਤੀ ਸੀ ਕਿ ਉਹ ਆਪਣੀ ਧੀ ਨਾਲ ਹੋ
ਰਹੀ ਛੇੜਛਾੜ ਨੂੰ ਰੋਕਦਾ ਸੀ। ਕੀ ਦੋਸ਼ ਸੀ ਰਵਿੰਦਰਪਾਲ ਸਿੰਘ ਦਾ? ਬੱਸ ਇਹੀ ਦੋਸ਼ ਸੀ ਕਿ ਉਹ ਇੱਕ
ਜਵਾਨ ਧੀ ਦਾ ਪਿਉ ਸੀ। ਉਸਨੇ ਮਾਦਾ ਭਰੂਣ ਹੱਤਿਆ ਕਰਾਉਣ ਦੀ ਥਾਂ ਆਪਣੀ ਧੀ ਨੂੰ ਪੜ੍ਹਾ ਲਿਖਾ ਕੇ
ਪੁੱਤਰਾਂ ਵਾਂਗ ਪਾਲਿਆ ਸੀ। ਇਸਦੀ ਕੀਮਤ ਉਸਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਅੱਜ ਜਦੋਂ ਇੱਕ
ਪੁਲਿਸ ਅਫਸਰ ਦੀ ਧੀ ਵੀ ਸੁਰੱਖਿਅਤ ਨਹੀਂ ਹੈ, ਫਿਰ ਆਮ ਜਾਂ ਗਰੀਬ ਦੀ ਧੀ ਦੀ ਕੀ ਹਾਲਤ ਹੋਵੇਗੀ,
ਇਸਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਛੇੜ ਛਾੜ ਅਤੇ ਬਲਾਤਕਾਰ ਆਦਿ ਇਸਤਰੀਆਂ ਨਾਲ ਹੁੰਦੇ ਧੱਕਿਆਂ ਦੀਆਂ ਮਨੁੱਖਤਾ ਨੂੰ ਸ਼ਰਮਸ਼ਾਰ ਕਰਦੀਆਂ
ਘਟਨਾਵਾਂ ਹਰ ਰੋਜ਼ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਸਾਡੇ ਕਾਨੂੰਨ ਦੇ ਰਾਖੇ ਸਾਬਕਾ
ਪੁਲਿਸ ਮੁਖੀ ਕੇ. ਪੀ. ਐਸ. ਗਿੱਲ ਵਰਗੇ ਵੀ ਔਰਤਾਂ ਨਾਲ ਛੇੜ ਛਾੜ ਦੇ ਮਾਮਲਿਆਂ ਵਿੱਚ ਨੰਗੇ ਹੋ
ਚੁੱਕੇ ਹਨ। ਘਰਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਬੱਸਾਂ, ਰਸਤਿਆਂ, ਥਾਣਿਆਂ, ਜੇਲ੍ਹਾਂ,
ਗੁਰਦੁਆਰਿਆਂ, ਮੰਦਰਾਂ, ਡੇਰਿਆਂ ਆਦਿ ਵਿੱਚ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਜਦੋਂ ਸਾਡੀਆਂ
ਸਰਕਾਰਾਂ ਪੁਲਿਸ ਪ੍ਰਸ਼ਾਸ਼ਨ ਅਤੇ ਸਮਾਜ ਅੱਠ ਸੌ ਲੜਕੀ ਨੂੰ ਸੁਰੱਖਿਆ ਨਹੀਂ ਦੇ ਸਕਦਾ ਫਿਰ ਇਨ੍ਹਾਂ
ਨੂੰ ਕੀ ਹੱਕ ਹੈ ਕਿ ਇਹ ਇੱਕ ਹਜਾਰ ਲੜਕੀ ਪੈਦਾ ਕਰਨ ਦੀ ਵਕਾਲਤ ਕਰਨ?
ਮੇਰੇ ਇਸ ਲੇਖ ਦਾ ਮਕਸਦ ਇਹ ਨਹੀਂ ਹੈ ਕਿ ਮਾਦਾ ਭਰੂਣ ਹੱਤਿਆ ਹੋਣੀ ਚਾਹੀਦੀ ਹੈ, ਮਾਦਾ ਭਰੂਣ
ਹੱਤਿਆ ਇੱਕ ਬਹੁਤ ਵੱਡਾ ਗੁਨਾਹ ਹੈ ਜਿਸ ਦਾ ਡੱਟ ਕੇ ਵਿਰੋਧ ਵੀ ਹੋਣਾ ਚਾਹੀਦਾ ਹੈ ਪਰ ਸਾਨੂੰ ਅਣ
ਜੰਮੀਆਂ ਧੀਆਂ (ਮਾਦਾ ਭਰੂਣਾਂ) ਦੇ ਹਮਦਰਦਾਂ ਨੂੰ ਜਨਮ ਤੋਂ ਬਾਅਦ ਦੀਆਂ ਧੀਆਂ ਦੀ ਦਰਦਾਂ ਭਰੀ
ਕੁਰਲਾਹਟ ਕਿਉਂ ਨਹੀਂ ਸੁਣਾਈ ਦਿੰਦੀ? ਮਰਦ ਅਤੇ ਔਰਤ ਗ੍ਰਹਿਸਥੀ ਗੱਡੀ ਦੇ ਦੋ ਪਹੀਏ ਹਨ, ਦੋਹਾਂ
ਵਿੱਚ ਹਰ ਪਹਿਲੂ `ਤੇ ਬਰਾਬਰਤਾ ਹੋਣੀ ਅੱਤ ਜਰੂਰੀ ਹੈ। ਇਹ ਬਰਾਬਰਤਾ ਸਿਰਫ ਲਿੰਗ ਅਨੁਪਾਤ ਲਈ ਹੀ
ਹੋਣੀ ਜਰੂਰੀ ਨਹੀਂ ਸਗੋਂ ਬਰਾਬਰਤਾ ਦੇ ਅਧਿਕਾਰਾਂ ਲਈ ਵੀ ਜਰੂਰੀ ਹੈ। ਲੜਕੀ ਦਾ ਆਪਣਾ ਕਿਤੇ ਵੀ ਘਰ
ਨਹੀਂ ਹੁੰਦਾ, ਮਾਪਿਆਂ ਦੇ ਘਰ ਲੜਕੀ ਬੇਗਾਨਾ ਧਨ ਹੁੰਦੀ ਹੈ ਅਤੇ ਸੁਹਰਿਆਂ ਦੇ ਘਰ ਬੇਗਾਨੀ ਧੀ
ਹੁੰਦੀ ਹੈ। ਅੱਜ ਲੋੜ ਹੈ ਲੜਕੀਆਂ (ਇਸਤਰੀ ਜਾਤੀ) ਨੂੰ ਅਸਲੀਅਤ ਵਿੱਚ ਸਮਾਜਿਕ, ਆਰਥਿਕ ਅਤੇ
ਧਾਰਮਿਕ ਬਰਾਬਰਤਾ ਦੇਣ ਦੀ ਅਤੇ ਲੜਕੀਆਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ। ਜਦੋਂ ਧੀਆਂ ਮਾਪਿਆਂ
ਲਈ ਕਿਸੇ ਕਿਸਮ ਦਾ ਬੋਝ ਨਹੀਂ ਰਹਿਣਗੀਆਂ ਫਿਰ ਕੋਈ ਵੀ ਮਾਂ ਬਾਪ ਮਾਦਾ ਭਰੂਣ ਹੱਤਿਆ ਕਰਵਾਉਣ ਬਾਰੇ
ਸੋਚੇਗਾ ਵੀ ਨਹੀਂ। ਜਿੰਨਾ ਚਿਰ ਗੁੰਡੇ ਅਨਸਰਾਂ ਤੋਂ ਆਪਣੀ ਧੀ ਦੀ ਇੱਜਤ ਬਚਾਉਣ ਲਈ ਬਾਪ ਨੂੰ
ਗੁੰਡੇ ਅਨਸਰਾਂ ਤੋਂ ਗੋਲੀਆਂ ਖਾ ਕੇ ਮਰਨਾ ਪਵੇਗਾ ਅਤੇ ਲੜਕੀ ਦਾ ਵਿਆਹ ਕਰਨ ਸਮੇਂ ਦਾਜ (ਦਹੇਜ)
ਰੂਪੀ ਦੰਡ ਭਰਨਾ ਪਵੇਗਾ, ਉਨਾ ਚਿਰ ਮਾਦਾ ਭਰੂਣ ਹੱਤਿਆ ਬੰਦ ਨਹੀਂ ਹੋਵੇਗੀ ਕਿਉਂਕਿ ਕੌਣ ਚਾਹੁੰਦਾ
ਹੈ ਕਿ ਗੁੰਡੇ ਅਨਸਰ ਉਸ ਦੀ ਧੀ ਨੂੰ ਚੁੱਕ ਕੇ ਲੈ ਜਾਣ ਜਾਂ ਲੜਕੀ ਪੈਦਾ ਕਰਕੇ ਪਾਲ ਪਲੋਸ ਕੇ ਕਿਸੇ
ਨੂੰ ਦੇਣ ਲਈ ਵੀ ਉਸ ਨੂੰ ਕਿਸੇ ਦਾ ਹਾੜੇ ਕੱਢਣੇ ਪੈਣ ਅਤੇ ਧੀ ਜੰਮਣ ਦੇ ਗੁਨਾਹ ਵਿੱਚ ਉਸਨੂੰ ਲੜਕੇ
ਵਾਲਿਆਂ ਨੂੰ ਧੀ ਦੇ ਨਾਲ ਨਾਲ ਲੱਖਾਂ ਰੁਪਏ ਦੇ ਕੇ ਵੀ ਨੀਵਾਂ ਹੋਣਾ ਪਵੇ। ਇਸ ਲਈ ਜਿੰਨਾ ਚਿਰ
ਮਾਦਾ ਭਰੂਣ ਹੱਤਿਆ ਦੇ ਕਾਰਨ ਔਰਤਾਂ ਦੀ ਨਾ ਬਰਾਬਰੀ ਨੂੰ ਖਤਮ ਕਰਕੇ ਲੜਕੀਆਂ ਨੂੰ ਲੜਕਿਆਂ ਵਾਂਗ
ਹਰ ਪੱਖ ਤੋਂ ਬਰਾਬਰਤਾ ਨਹੀਂ ਦਿੱਤੀ ਜਾਂਦੀ ਉਨਾ ਚਿਰ ਮਾਦਾ ਭਰੂਣ ਹੱਤਿਆਵਾਂ ਨੂੰ ਰੋਕਣਾ ਸੰਭਵ
ਨਹੀਂ ਹੋਵੇਗਾ। ਅਲਟਰਾ ਸਾਊਂਡ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਲਿੰਗ ਜਾਂਚ ਤੇ ਪਾਬੰਦੀ ਲਾਉਣ ਜਾਂ
ਮਾਦਾ ਭਰੂਣ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ, ਅਜਿਹੇ ਕਾਨੂੰਨੀ ਧੱਕੇ
ਨਾਲ ਲੜਕੀਆਂ ਨੂੰ ਕਿਸੇ ਦੇ ਘਰ ਜਬਰਦਸਤੀ ਪੈਦਾ ਨਹੀਂ ਕਰਵਾਇਆ ਜਾ ਸਕਦਾ। ਅਜਿਹੇ ਧੱਕੇ ਦਾ ਖਮਿਆਜਾ
ਵੀ ਗਰੀਬ ਪਰਿਵਾਰਾਂ (ਲੋਕਾਂ) ਨੂੰ ਹੀ ਭੁਗਤਣਾ ਪੈਂਦਾ ਹੈ ਕਿਉਂਕਿ ਅਲਟਰਾ ਸਾਉਂਡ ਮਸ਼ੀਨਾਂ ਵਾਲੇ
ਆਮ ਖਾਸ ਗਰੀਬਾਂ ਦੀ ਤਾਂ ਅਜਿਹੀ ਜਾਂਚ ਕਰਦੇ ਹੀ ਨਹੀਂ, ਜੇ ਕੋਈ ਚਾਹੁੰਦਾ ਵੀ ਹੋਵੇ ਤਾਂ ਉਹ ਲਿੰਗ
ਜਾਂਚ ਤੇ ਪਾਬੰਦੀ ਲੱਗਣ ਕਾਰਨ ਇਸ ਦੀ ਮਹਿੰਗੀ ਹੋਈ ਫੀਸ ਦੇਣ ਤੋਂ ਅਸਮੱਰਥ ਹੋਣ ਕਾਰਨ ਮਜਬੂਰੀ ਵੱਸ
ਹੋਣ ਵਾਲੇ ਬੱਚੇ ਨੂੰ ਪੈਦਾ ਕਰਨਾ ਹੀ ਠੀਕ ਸਮਝਦਾ ਹੈ ਬਾਅਦ ਵਿੱਚ ਭਾਵੇਂ ਉਸਨੂੰ ਬੱਚਾ ਰੂੜੀਆਂ
ਜਾਂ ਝਾੜੀਆਂ ਵਿੱਚ ਹੀ ਕਿਉਂ ਨਾ ਸੁੱਟਣਾ ਪਵੇ। ਅਮੀਰ ਲੋਕਾਂ ਤੇ ਅਜਿਹੀਆਂ ਕਾਨੂੰਨੀ ਪਾਬੰਦੀਆਂ ਦਾ
ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਪੈਸੇ ਦੇ ਜੋਰ ਨਾਲ ਸਭ ਕੁੱਝ ਖਰੀਦਣ ਦੇ ਸਮੱਰਥ ਹੁੰਦੇ ਹਨ।
ਫਿਰ ਵੀ ਜੇ ਅਸੀਂ ਅਸਲੀਅਤ ਨੂੰ ਸਮਝੇ ਬਗੈਰ ਅਜਿਹੀਆਂ ਕਾਨੂੰਨੀ ਪਾਬੰਦੀਆਂ ਦੇ ਸਹਾਰੇ ਲੜਕੀਆਂ ਦੀ
ਗਿਣਤੀ ਵਿੱਚ ਵਾਧਾ ਕਰ ਵੀ ਲਵਾਂਗੇ (ਕੁੱਝ ਵਾਧਾ ਹੋਇਆ ਵੀ ਹੈ) ਤਾਂ ਵੀ ਇਹ ਕੋਈ ਵੱਡੀ ਪ੍ਰਾਪਤੀ
ਨਹੀਂ ਹੋਵੇਗੀ, ਪ੍ਰਾਪਤੀ ਤਾਂ ਇਸ ਵਿੱਚ ਹੈ ਕਿ ਅਸੀਂ ਸਮਾਜ ਦੀ ਮਾਨਸਿਕਤਾ ਬਦਲ ਕੇ ਇਸ ਵਿੱਚੋਂ
ਮੁੰਡੇ ਕੁੜੀ ਦੇ ਅੰਤਰ ਨੂੰ ਹੀ ਖਤਮ ਕਰ ਦੇਈਏ। ਧੀਆਂ ਦੇ ਮਾਪੇ ਸਮਾਜ ਵਿੱਚ ਨੀਵੇਂ ਨਾ ਹੋਣ,
ਪੁੱਤਾਂ ਦੇ ਮਾਪੇ ਸਮਾਜ ਵਿੱਚ ਉੱਚੇ ਨਾ ਹੋਣ, ਕੋਈ ਕਿਸੇ ਦਾ ਗੁਲਾਮ ਨਾ ਹੋਵੇ, ਕੋਈ ਕਿਸੇ ਤੇ
ਨਿਰਭਰ ਨਾ ਹੋਵੇ, ਇਸਤਰੀ ਅਤੇ ਪੁਰਸ਼ ਇੱਕ ਦੂਜੇ ਦੇ ਪੂਰਕ ਹੁੰਦੇ ਹੋਏ ਹਰ ਪੱਖ ਤੋਂ ਬਰਾਬਰਤਾ ਦਾ
ਆਨੰਦ ਮਾਨਣ ਫਿਰ ਨਾ ਹੀ ਕੋਈ ਮਾਦਾ ਭਰੂਣ ਹੱਤਿਆ ਕਰਵਾਉਣ ਵਾਰੇ ਸੋਚੇਗਾ ਅਤੇ ਨਾ ਹੀ ਮਾਦਾ ਭਰੂਣ
ਹੱਤਿਆ `ਤੇ ਪਾਬੰਦੀ ਲਾਉਣੀ ਪਵੇਗੀ।
ਅਖੀਰ ਵਿੱਚ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਕਿਉਂਕਿ ਕੁੱਝ ਘਾਟਾਂ ਮੇਰੀਆਂ ਮਾਵਾਂ
ਭੈਣਾਂ ਅਤੇ ਧੀਆਂ ਵਿੱਚ ਵੀ ਹਨ। ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੀਆਂ ਕਮੀਆਂ ਨੂੰ ਦੂਰ
ਕਰਨ ਅਤੇ ਅਣਖ ਵਾਲੀ ਜਿੰਦਗੀ ਜਿਉਣ। ਬੇਸ਼ੱਕ ਮਰਦ ਅੱਜ ਇਸਤਰੀ ਤੇ ਭਾਰੂ ਹੈ, ਪਰ ਮਰਦ ਵੀ ਪਲਦਾ ਤਾਂ
ਇਸਤਰੀ ਦੀ ਗੋਦ (ਬੁੱਕਲ) ਵਿੱਚ ਹੀ ਹੈ। ਹਰ ਇੱਕ ਨੇ ਇਸਤਰੀ ਦੀ ਗੋਦ ਵਿੱਚੋਂ ਉੱਠ ਕੇ ਹੀ ਅੱਗੇ
ਵਧਣਾ ਹੈ। ਇਸ ਲਈ ਮੇਰੀਆਂ ਭੈਣਾਂ ਨੂੰ ਚਾਹੀਦਾ ਹੈ ਕਿ ਮਰਦਾਂ ਲਈ ਨੁਮਾਇਸ਼ੀ ਵਸਤੂਆਂ ਬਣ ਕੇ ਨਾ
ਜਿਉਣ, ਆਪਣੀ ਜਿੰਮੇਵਾਰੀ ਸੰਭਾਲਣ, ਆਪਣੇ ਬੱਚਿਆਂ ਨੂੰ ਬੁੱਕਲ ਵਿੱਚ ਬਹਾ ਕੇ ਗੰਦੀਆਂ ਫਿਲਮਾਂ,
ਗੰਦੇ ਗੀਤ ਸੁਨਾਉਣ ਦੀ ਥਾਂ ਗੁਰਬਾਣੀ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਅਤੇ ਸਾਹਿਬਜਾਦੇ ਬਾਬਾ
ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਵਰਗਿਆਂ ਦੀਆਂ ਸਿੱਖਿਆਵਾਂ ਦ੍ਰਿੜ ਕਰਵਾਉਣ। ਫਿਰ ਦੇਖੋ ਸਮਾਜ
ਕਿਵੇਂ ਬਦਲਦਾ ਹੈ। ਭੈਣੋ ਜਾਗੋ! ਸੰਭਲੋ! ! ਸਾਰਾ ਸਮਾਜ ਜਿਹੋ ਜਿਹਾ ਵੀ ਚੰਗਾ ਮਾੜਾ ਹੈ, ਉਹ
ਤੁਹਾਡੀ ਹੀ ਬੁੱਕਲ ਵਿੱਚੋਂ ਪੈਦਾ ਹੋਇਆ ਹੈ। ਸਮਾਜ ਦੀ ਨੀਂਹ ਤੁਹਾਡੀ ਬੁੱਕਲ ਵਿੱਚ ਹੀ ਹੈ। ਮਾਈ
ਭਾਗੋਆਂ ਬਣ ਕੇ ਸਮਾਜ ਦੀ ਅਗਵਾਈ ਕਰੋ। ਤੁਹਾਡੀ ਸੁਚੱਜੀ ਅਗਵਾਈ ਸਮਾਜ ਨੂੰ ਗਰਕ ਹੋਣ ਤੋਂ ਬਚਾਅ
ਸਕਦੀ ਹੈ। ਹੁਣ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਲੱਚਰ ਗਾਇਕੀ ਦੇ ਵਿਰੋਧ ਵਿੱਚ ਕਮੀਨੇ ਕਲਾਕਾਰਾਂ ਦੇ
ਪੁਤਲੇ ਸਾੜਣਾ ਬਹੁਤ ਚੰਗਾ ਉਪਰਾਲਾ ਹੈ। ਇਹ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ ਅਤੇ ਟੀਮਾਂ
(ਟੋਲੀਆਂ) ਬਣਾ ਕੇ ਬੱਸਾਂ ਵਿੱਚ ਚੱਲਦੇ ਅਸ਼ਲੀਲ ਗਾਣਿਆਂ ਨੂੰ ਵੀ ਰੋਕਣਾ ਚਾਹੀਦਾ ਹੈ ਅਤੇ ਅਸ਼ਲੀਲ
ਗੀਤ ਗਾਉਣ ਵਾਲੇ ਕਲਾਕਾਰਾਂ ਦੇ ਨਾਲ-ਨਾਲ ਅਖੌਤੀ ਦਸ਼ਮ ਗ੍ਰੰਥ ਵਿਚਲੇ ਤ੍ਰਿਆ ਚਰਿਤ੍ਰਾਂ ਦੀ ਅਸਲੀਅਤ
ਨੂੰ ਵੀ ਜਾਣਨਾ ਚਾਹੀਦਾ ਹੈ। ਕਿਉਂਕਿ ਇਹ ਤ੍ਰਿਆ ਚਰਿਤ੍ਰ ਇਸਤਰੀ ਜਾਤੀ ਲਈ ਅਜੋਕੇ ਕਲਾਕਾਰਾਂ ਦੇ
ਗੀਤਾਂ ਨਾਲੋਂ ਵੀ ਵੱਧ ਖਤਰਨਾਕ ਹਨ। ਸਰਕਾਰਾਂ ਅਤੇ ਮਰਦਾਂ ਤੋਂ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ।
ਜੇ ਕੋਈ ਭਲਾ ਪੁਰਸ਼ ਸਹਿਯੋਗ ਦੇਣਾ ਚਾਹੇ ਤਾਂ ਲੈ ਲੈਣਾ ਚਾਹੀਦਾ ਹੈ। ਬੀਬੀਆਂ ਵੱਲੋਂ ਕੀਤੇ ਇਸ
ਉਪਰਾਲੇ ਦੀ ਮੈਂ ਬੀਬੀਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ
ਕਿ ਉਹ ਬੀਬੀਆਂ ਨੂੰ ਇਸ ਕਾਰਜ ਵਿੱਚ ਸਫਲਤਾ ਬਖਸ਼ੇ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ: 94170-23911
(03/03/13)
ਸੁਖਜੀਤ ਪਾਲ ਸਿੰਘ
ੴ ਸਤਿਗੁਰੂ ਪ੍ਰਸਾਦਿ ll
ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ll ਜਿਨੀ ਸਚੁ ਵਣੰਜਿਆ ਗੁਰ
ਪੂਰੇ ਸਾਬਾਸਿ ll ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ll (ਪੰਨਾ ੧੮) ਗੁਰਮੁਖਿ ਕੂੜੁ ਨ
ਭਾਵਈ ਸਚਿ ਰਤੇ ਸਚ ਭਾਇ ll ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ll ਸਚਿ ਰਤੇ ਗੁਰਿ ਮੇਲਿਐ ਸਚੇ
ਸਚਿ ਸਮਾਇ ll (ਪੰਨਾ ੨੨)
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਜੀ ਕੀ ਫਤਹਿll ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਨੂੰ ਦਾਸ ਵੱਲੋਂ ਗੁਰੂ ਫਤਹਿ ਪ੍ਰਵਾਨ ਹੋਵੇ ਜੀ।
ਆਪ ਜੀ ਦਾ ਪੱਤਰ 27-02-2013 ਨੂੰ ਸਿਖ ਮਾਰਗ ‘ਤੇ ਛਪਿਆ ਹੈ, ਜਿਸ ਅੰਦਰ ਆਪ ਜੀ ਵੱਲੋਂ ਕੁੱਝ
ਸਵਾਲ ਕੀਤੇ ਗਏ ਹਨ, ਇਸ ਲਈ ਦਾਸ ਨੰਬਰਵਾਰ ਆਪਣਾ ਪੱਖ ਰੱਖ ਰਿਹਾ ਹੈ:-
ਪਰਿਵਾਰ ਵਾਜ਼ਬ ਜਵਾਬਦੇਹੀ ਦੇ ਫਰਜ਼ ਤੋਂ ਕਦੀ ਮੁਨਕਰ ਨਹੀਂ ਹੋਇਆ ਅਤੇ ਹਰ
ਵਾਰ ਆਪਣੀਆਂ ਲਿਖਤਾਂ ਸੰਬੰਧੀ ਉਠੇ ਸਵਾਲਾਂ/ਨੁਕਤਿਆਂ ਬਾਰੇ ਨੰਬਰਵਾਰ ਆਪਣਾ ਪੱਖ ਦੇਣ ਦਾ ਭਰਪੂਰ
ਯਤਨ ਕਰਦਾ ਹੈ। ਤੱਤ ਗੁਰਮਤਿ ਪਰਿਵਾਰ। ਨੰਬਰਵਾਰ ਜਵਾਬਦੇਹੀ:
ਵੀਰ ਜੀਓ ਨੰਬਰਵਾਰ ਜਵਾਬ ਦੇਣਾ ਠੀਕ
ਗੱਲ ਹੈ, ਪਰ ਜੇਕਰ ਜਵਾਬ ਗੁਰਬਾਣੀ ਪ੍ਰਮਾਣਾਂ ਦੇ ਅਧਾਰ ਤੇ ਨਾ ਹੋਕੇ ਕੱਚੀਆਂ, ਫੋਕੀਆਂ ਦਲੀਲਾਂ
ਤੇ ਹੋਣ ਤਾਂ ਫਿਰ ਉਸ ਨੰਬਰਵਾਰ ਦਿੱਤੇ ਜਵਾਬਾਂ ਦਾ ਕੀ ਫਾਇਦਾ ਹੈ? ਦਾਸ ਚਾਹੁੰਦਾ ਹਾਂ ਜਦੋਂ
ਪਰਿਵਾਰ ਮੇਰੇ ਸਵਾਲਾਂ ਦਾ ਜਵਾਬ ਦੇਵੇ ਤਾਂ ਉਹ ਗੁਰਬਾਣੀ ਪ੍ਰਮਾਣਾਂ ਦੇ ਅਧਾਰ ਤੇ ਅਤੇ ਗੁਰਬਾਣੀ
ਦੀ ਕਸਵੱਟੀ ਤੇ ਖਰੇ ਉੱਤਰਣ ਵਾਲੇ ਸਿੱਖ ਇਤਹਾਸ ਨੂੰ ਅਧਾਰ ਬਣਾਕੇ ਹੀ ਜਵਾਬ ਦੇਵੇ, ਮੈਨੂੰ ਉਮੀਦ
ਹੈ ਕਿ ਪਰਿਵਾਰ ਮੇਰੀ ਇਸ ਜਾਇਜ਼ ਮੰਗ ਨੂੰ ਪ੍ਰਵਾਨ ਕਰੇਗਾ?
ਹੁਣ ਜਦੋਂ ਉਨਾਂ ਨੇ ਦੁਬਾਰਾ ਇਸ ਸੰਬੰਧੀ ਲੇਖ ਲੜੀ ਸ਼ੁਰੂ ਕੀਤੀ ਤਾਂ ਸਾਨੂੰ
ਆਸ ਸੀ ਕਿ ਕੋਈ ਨਵੀਂ ਠੋਸ ਦਲੀਲ ਸਾਹਮਣੇ ਆਵੇਗੀ, ਜੋ ਸਾਨੂੰ ‘ਗੁਰੂ ਪਦ’ ਦੇ ਵਿਸ਼ੇ ਤੇ ਆਪਣੀ ਸਮਝ
ਦਾ ਪੁਨਰ-ਪੜਚੋਲ ਕਰਨ ਲਈ ਪ੍ਰੇਰਨਾ ਬਣੇਗੀ। ਨਵੀਂ ਠੋਸ ਦਲੀਲ:
ਵੀਰ ਜੀਓ ਆਪ ਜੀ ਦੇ ਇਹ
‘ਨਵੀਂ ਠੋਸ ਦਲੀਲ’
ਸੁੰਨਣ ਵਾਲੇ ਚਾਅ ਨੇ ਹੀ ਆਪ ਜੀ ਅੰਦਰ ‘ਗੁਰੂ’ ਬਾਰੇ ਦੁਬਿਧਾ ਖੜੀ ਕੀਤੀ ਹੈ । ਆਪ ਵੀਰਾਂ ਨੇ
ਦੱਬੀ ਸੁਰ ਵਾਲੇ ਵਿਦਵਾਨ ਦੀ ਇਹ ‘ਨਵੀਂ ਠੋਸ
ਦਲੀਲ’ (ਅਸਲ ‘ਚ ਕੱਚੀ ਦਲੀਲ)
ਸੁਣਕੇ ਆਪ ਵੀਰ ਗੁਰੂਆਂ ਨੂੰ ਗੁਰੂ ਕਹਿਣ ਤੋਂ ਆਕੀ ਹੋਏ ਹੋ। ਸੋ ਦਾਸ ਤੋਂ ਆਪ ਵੀਰ ਕੋਈ
‘ਨਵੀਂ ਠੋਸ ਦਲੀਲ’
ਸੁੰਨਣ ਦਾ ਚਾਅ ਨਾ ਰੱਖਿਓ ਕਿਉਂਕਿ
ਦਾਸ ਆਪ ਜੀ ਨੂੰ ਕੋਈ ਇਹੋ ਜਿਹੀ ‘ਨਵੀਂ ਠੋਸ
ਦਲੀਲ’ ਨਹੀਂ ਦੇਵਾਂਗਾ, ਬਲਕਿ
ਦਾਸ ਆਪ ਜੀ ਨੂੰ ‘ਪੁਰਾਣੀ
ਠੋਸ ਦਲੀਲ’ ਦੇਵੇਗਾ। ਲਗਭਗ
ਪੰਜ ਸੋ ਸਾਲ ‘ਪੁਰਾਣੀ ਠੋਸ
ਦਲੀਲ’ ‘ਗੁਰਬਾਣੀ ਦੀ ਦਲੀਲ’
ਦੇਵੇਗਾ ‘ਤੇ ਆਪਣੇ ਲੇਖਾਂ ਅੰਦਰ ਇਹੋ ਠੋਸ ਦਲੀਲ ਦਿੱਤੀ ਵੀ ਹੈ।
ਉਨਾਂ ਦੇ ਇਸ ਲੜੀ ਵਿਚ ਹੁਣ ਤੱਕ ਛੱਪ ਚੁੱਕੇ ਲੇਖਾਂ ਨੂੰ ਅਸੀਂ ਗੌਰ ਨਾਲ
ਪੜਿਆ ਤਾਂ ਸਾਡਾ ਇਹ ਵਿਸ਼ਵਾਸ ਹੋਰ ਪੱਕਾ ਹੋ ਗਿਆ ਹੈ ਕਿ ਇਸ ਨੁਕਤੇ ਤੇ ਵਿਰੋਧ ਕਰਨ ਵਾਲੇ ਲੇਖਕਾਂ
ਦੀ ਲਿਖਤਾਂ ਵਿਚ ਕੱਚਾਪਨ, ਆਪਾ-ਵਿਰੋਧ ਅਤੇ ਦੁਹਰਾਅ ਹੀ ਭਾਰੂ ਹੈ। ਤੱਤ ਗੁਰਮਤਿ ਪਰਿਵਾਰ। ਵਿਰੋਧ:
ਵੀਰ ਜੀਓ ਦਾਸ ਆਪ ਜੀ ਦਾ
ਕਿੱਸੇ ਵੀ ਤਰਾਂ ਦਾ ਕੋਈ ਵਿਰੋਧ ਨਹੀਂ ਕਰ ਰਿਹਾ ਹੈ ਬਲਕਿ ਗੁਰਬਾਣੀ ਦੇ ਅਧਾਰ ਤੇ ਗੁਰਬਾਣੀ ਦਾ
ਸੱਚ ਰੱਖਣ ਦਾ ਯਤਨ ਕਰ ਰਿਹਾ ਹੈ ਤਾਂ ਕਿ ਇਹ ਵਿਵਾਦ ਸਦਾ ਲਈ ਖਤਮ ਹੋ ਜਾਵੇ, ਤੇ ਆਪਾਂ ਵੀਰ ਇਕਮਤ,
ਇਕਸੋਚ ਹੋ ਕੇ ਪੰਥ ਦੀ ਚੜਦੀਕਲਾ ‘ਤੇ ਸਰਬਤ ਦੇ ਭਲੇ ਲਈ ਕਾਰਜ ਕਰੀਏ। ਇਸ ਲਈ ਦਾਸ ਦੀ ਭਾਵਨਾ
ਵਿਵਾਦ ਨੂੰ ਖਤਮ ਕਰਨ ਦੀ ਹੈ ਨਾ ਕਿ ਵਿਰੋਧ ਕਰਨ ਦੀ।
ਕੱਚਾਪਨ:
ਵੀਰ ਜੀਓ ‘ਗੁਰੂ’ ਪਦ ਤੇ ਮੈਂ ਜੋ ਵੀ
ਵਿਚਾਰ ਦਿੱਤੇ ਹਨ ਉਹ ਸਿਰਫ ਤੇ ਸਿਰਫ ਗੁਰਬਾਣੀ ਅਧਾਰ ਤੇ ਦਿੱਤੇ ਹਨ, ਆਪਣੇ ਨਿਜੀ ਵਿਚਾਰ ਦੇ ਕੇ
ਕੋਈ ਗੱਲ ਨਹੀ ਕਹੀ ਗਈ ਹੈ। ਕੀ ਗੁਰਬਾਣੀ ਨੂੰ ਅਧਾਰ ਬਣਾਕੇ ਵਿਚਾਰ ਕਰਨਾ ਕੱਚਾਪਨ ਹੁੰਦਾ ਹੈ? ਪਰ
ਇਸ ਦੇ ਉਲਟ ਆਪ ਜੀ ਕੱਚੀਆਂ ਉਦਾਰਣਾ ਦੇ ਕੇ ਆਪਣੀ ਗੱਲ ਨੂੰ ਠੀਕ ਦੱਸਦੇ ਹੋ ਮਿਸਾਲ ਦੇ ਤੋਰ ਤੇ ਆਪ
ਜੀ ਨੇ ਕਿਹਾ ਹੈ ਬਾਬਾ ਨਾਨਕ ਜੀ ਨੇ ਕਿਸੇ ਨੂੰ ਨਹੀ ਫਿਟਕਾਰਿਆ ਹੈ, ਪਰ ਆਪ ਜੀ ਨੇ ਇਸ ਵਿਚਾਰ ਤੇ
ਕੋਈ ਗੁਰਬਾਣੀ ਪ੍ਰਮਾਣ ਨਹੀ ਦਿੱਤਾ ਹੈ, ਜਿਸ ਤੋਂ ਇਹ ਸਿੱਧ ਹੁੰਦਾ ਹੋਵੇ ਫਿਟਕਾਰਨਾਂ ਗੁਰਬਾਣੀ
ਸਿਧਾਂਤ ਦੇ ਵਿਰੁਧ ਹੈ। ਇਸ ਦੇ ਉਲਟ ਦਾਸ ਵੱਲੋਂ ਅਨੇਕਾਂ ਗੁਰਬਾਣੀ ਪ੍ਰਮਾਣ ਦੇ ਕੇ ਸਿੱਧ ਕੀਤਾ
ਗਿਆ ਹੈ ਕਿ ਗੁਰੂ ਬਾਬੇ ਨੇ ਮਨਮਖਾਂ ਨੂੰ ਸਹੀ ਰਾਹ ਪਉਣ ਵਾਸਤੇ ਅਨੇਕਾਂ ਫਿਟਕਾਰਾ ਪਾਈਆਂ ਹਨ।
ਦੂਜੀ ਗੱਲ ਆਪ ਜੀ ਨੇ ਕਿਹਾ ਹੈ ‘ਦੇਹ’ ਸਿਖ ਨਹੀ ਹੁੰਦੀ ‘ਤੇ ਸਿਖ ਬਨਣ ਨਾਲ ਦੇਹ ਬਦਲਦੀ ਨਹੀ ਹੈ।
ਇਹ ਗੱਲ ਵੀ ਆਪ ਜੀ ਨੇ ਅਪਣੇ ਮੰਨੋ ਬਣਾਕੇ ਕਹੀ ਹੈ ਕੋਈ ਇੱਕ ਗੁਰਬਾਣੀ ਪ੍ਰਮਾਣ ਨਹੀ ਦਿੱਤਾ। ਇਸ
ਦੇ ਉਲਟ ਦਾਸ ਵੱਲੋਂ ਅਨੇਕਾਂ ਗੁਰਬਾਣੀ ਪ੍ਰਮਾਣਾਂ ਦੇ ਅਧਾਰ ਤੇ ਸਿੱਧ ਕੀਤਾ ਗਿਆ ਹੈ ਕਿ ‘ਦੇਹ’
ਚੇਲਾ ਵੀ ਹੁੰਦੀ ਹੈ ‘ਤੇ ਮਨਮੁਖ ਤੋਂ ਗੁਰਸਿਖ ਬਨਣ ਨਾਲ ਮਨਮਖੀ ਕੱਚੀ ‘ਤੇ ਸੁੰਞੀ ‘ਦੇਹ’ ਸੋਨੇ
ਵਰਗੀ ਸੁੰਦਰ ਹੋ ਜਾਂਦੀ ਹੈ। ਇਸ ਲਈ ਵੀਰ ਜੀਓ ਆਪ ਸਵੈ ਪੜਚੋਲ ਕਰ ਲਉ ਕਿ ‘ਕੱਚਾਪਨ’ ਕਿਸ ਦੀ
ਲਿਖਤਾਂ ਵਿਚ ਹੈ ਦਾਸ ਦੀਆਂ ਲਿਖਤਾਂ ‘ਚ ਜਾਂ ਪਰਿਵਾਰ ਦੀਆਂ ਲਿਖਤਾਂ ‘ਚ?
ਆਪਾ-ਵਿਰੋਧ:
ਵੀਰ ਜੀਓ ਮੇਰੇ ਲੇਖਾਂ ਅੰਦਰ ਅੱਸੀ ਫੀਸਦੀ ਤੋਂ ਜਿਆਦਾ ਗੁਰਬਾਣੀ ਪ੍ਰਮਾਣ ਹਨ, ਆਪ ਜੀ ਵੱਲੋਂ ਉਠਾਏ
ਗਏ ਨੁੱਕਤਿਆਂ ਨੂੰ ਗੱਲੀ ਬਾਤੀ ਰੱਦ ਨਹੀਂ ਕੀਤਾ ਹੈ ਬਲਕਿ ਗੁਰਬਾਣੀ ਪ੍ਰਮਾਣਾਂ ਦੇ ਅਧਾਰ ਤੇ ਰੱਦ
ਕੀਤਾ ਗਿਆ ਹੈ, ਇਸ ਲਈ ਆਪ ਵੱਲੋਂ ਕਹੀ ਗਈ ਆਪਾਂ ਵਿਰੋਧ ਵਾਲੀ ਗੱਲ ਤਾਂ ਬੇਮਾਅਨੇ ਲਗਦੀ ਹੈ। ਇਸ
ਲਈ ਪਹਿਲਾਂ ਆਪ ਜੀ ਆਪਾ-ਵਿਰੋਧ ਵਾਲੀ ਗੱਲ ਸਾਬਤ ਕਰੋ ਫਿਰ ਹੀ ਇਸ ਤੇ ਵਿਚਾਰ ਹੋ ਸਕਦੀ ਹੈ। ਜੇਕਰ
ਪਰਿਵਾਰ ਮੇਰੇ ਲੇਖਾਂ ‘ਚੋਂ ਕੋਈ ਆਪਾ-ਵਿਰੋਧ ਵਾਲੀ ਗੱਲ ਸਹਾਮਣੇ ਲਿਆਇਗਾ ਤਾਂ ਦਾਸ ਨਿਰਸੰਕੋਚ
ਅਪਣੀ ਗਲਤੀ ਮੰਨਦਾ ਹੋਇਆ ਉਸਦੀ ਮੁਆਫੀ ਮੰਗਾਂਗਾ। ਪਰ ਇਸ ਤੋਂ ਪਹਿਲਾਂ ਦਾਸ ਪਰਿਵਾਰ ਦਾ
ਆਪਾ-ਵਿਰੋਧ ਪਰਿਵਾਰ ਸਾਹਮਣੇ ਰੱਖਣਾਂ ਚਾਹੁੰਦਾ ਹਾਂ। ਆਪ ਜੀ ਨੇ ਆਪਣੇ ਲੇਖ
‘ਸਾਚਾ ਸਤਿਗੁਰੂ ਕੌਣ’
ਅੰਦਰ ਲਿਖਿਆ ਹੈ :-
ਗੁਰੂ ਦਾ ਸਭ ਤੋਂ ਸਾਦਾ ਤੇ ਸਟੀਕ ਅਰਥ ‘ਸੇਧ ਦਾਤਾ’ ਹੈ। ਭਾਵ ਜਿਸ ਤੋਂ ਅਸੀਂ ਸੇਧ ਲੈਂਦੇ ਹਾਂ
ਉਹੀ ਸਾਡਾ ਗੁਰੂ ਹੁੰਦਾ ਹੈ।
http://www.sikhmarg.com/2009/0920-guru-pad-vichaar.html
ਅਤੇ ਫਿਰ ਪਰਿਵਾਰ ਨੇ ਆਪਣੇ
ਇੱਕ ਲੇਖ “ਗੁਰੂ ਵਿਸ਼ੇਸ਼ਨ ਬਾਰੇ ਚਲ ਰਹੀ ਚਰਚਾ
ਵਿਚ ਸਾਡਾ ਪੱਖ” ਅੰਦਰ ਗੁਰੂ
ਨਾਨਕ ਦੇਵ ਜੀ ਤੋਂ ‘ਸੇਧ’ ਲੈਣ ਦੀ ਗੱਲ ਵੀ ਮੰਨੀ ਹੈ। ਦੋਖੋ ਆਪਣੇ ਵਿਚਾਰ :-
ਬਾਬਾ ਨਾਨਕ ਜੀ ਸਾਨੂੰ ਹਮੇਸ਼ਾਂ ਸੱਚ ਨੂੰ ਦ੍ਰਿੜਤਾ ਨਾਲ ਅਪਨਾਉਣ ਦੀ ਸੇਧ ਦਿੰਦੇ ਰਹਿੰਦੇ
ਹਨ। ਬਾਬਾ ਨਾਨਕ ਦੀ ਸੇਧ ਸਾਨੂੰ ਹਰ ਵਿਸ਼ੇ ਤੇ ਸੰਜਮ ਵਿਚ ਰਹਿਣ ਦੀ ਪ੍ਰੇਰਣਾ ਹਮੇਸ਼ਾਂ
ਦਿੰਦੀ ਹੈ ਅਤੇ ਤਾਕੀਦ ਕਰਦੀ ਹੈ।
http://www.tattgurmatparivar.com/BindParticularEditorial.aspx?LekhID=160
ਮੇਰੇ ਵੀਰੋ ਪਹਿਲਾਂ ਤਾਂ ਆਪ
ਜੀ ਖੁਦ ‘ਗੁਰੂ’ ਦੇ ਅਰਥ ‘ਸੇਧ ਦਾਤਾ’ ਕਰਦੇ ਹੋ ‘ਤੇ ਫਿਰ ਆਪਣੇ ਲੇਖ ਅੰਦਰ ਬਾਬਾ ਨਾਨਕ ਜੀ ਤੋਂ
‘ਸੇਧ’ ਲੈਣ ਦੀ ਗੱਲ ਵੀ ਮੰਨਦੇ ਹੋ। ਤੁਹਾਡੀ ਆਪਣੀ ਵਿਆਖਿਆ ਅਨੁਸਾਰ ਬਾਬਾ ਨਾਨਕ ਜੀ ਤੁਹਾਡੇ ਗੁਰੂ
ਹਨ। ਪਰ ਆਪ ਵੀਰ ਉਸ ‘ਸੇਧ ਦਾਤੇ’ ਗੁਰੂ ਨਾਨਕ ਨੂੰ ਗੁਰੂ ਨਹੀਂ ਮੰਨਦੇ ਹੋ। ਕੀ ਪਰਿਵਾਰ ਦਾ ਇਹ
ਆਪ-ਵਿਰੋਧ ਨਹੀਂ ਹੈ? ਇਸੇ ਤਰਾਂ ਆਪ ਜੀ ਦੀਆਂ ਲਿਖਤਾਂ ਅੰਦਰ ਹੋਰ ਵੀ ਆਪਾ-ਵਿਰੋਧ ਹਨ, ਕ੍ਰਿਪਾ
ਕਰਕੇ ਪਹਿਲਾਂ ਆਪ ਜੀ ਆਪਣੇ ਆਪ-ਵਿਰੋਧ ਵਾਲੇ ਅੰਸ਼ਾਂ ਦਾ ਜਵਾਬ ਦੇਵੋ ਜੀ, ਬਾਕੀ ਗੱਲਾਂ ਬਆਦ ਵਿਚ।
ਦੁਹਰਾਅ:
ਵੀਰ ਜੀਓ ਦਾਸ ਨੇ ਆਪ ਜੀ ਵੱਲੋਂ ਉਠਾਏ
ਗਏ ਹਰ ਨਕਤੇ, ਹਰ ਸਵਾਲ ਦਾ ਜਵਾਬ ਗੁਰਬਾਣੀ ਅਨੁਸਾਰ ਦੇਣ ਦੀ ਪੂਰੀ ਕੋਸਿਸ ਕੀਤੀ ਹੈ, ਦਾਸ ਆਪਣੇ
ਲੇਖਾਂ ‘ਚ ਪਹਿਲਾ ਆਪ ਜੀ ਦੇ ਵਿਚਾਰ ਦਿੰਦਾ ਹਾਂ ਅਤੇ ਫੇਰ ਉਸ ਦਾ ਜਵਾਬ ਦਿੰਦਾ ਹੈ। ਆਪ ਜੀ ਵੱਲੋਂ
ਉਠਾਏ ਗਏ ਕਿਸੇ ਨੁਕਤੇ ਜਾਂ ਸਵਾਲ ਦਾ ਜਵਾਬ ਦਾਸ ਨੇ ਇੱਕ ਵਾਰੀ ‘ਚ ਹੀ ਦਿੱਤਾ ਹੈ, ਜਿਹੜੇ ਨੁਕਤੇ
ਜਾਂ ਸਵਾਲ ਦਾ ਜਵਾਬ ਇੱਕ ਵਾਰੀ ਦੇ ਦਿੱਤਾ ਦੂਜੀ ਵਾਰ ਉਸ ਨਕਤੇ ਜਾਂ ਸਵਾਲ ਨੂੰ ਨਹੀਂ ਉਠਾਇਆ ਗਇਆ
ਹੈ। ਇਸ ਲਈ ਇਹ ਦੁਹਰਾਅ ਵਾਲੀ ਗੱਲ ਵੀ ਬੇਮਆਨੇ ਹੈ। ਫਿਰ ਵੀ ਆਪ ਜੀ ਧਿਆਨ ‘ਚ ਲਿਆਉਣਾ ਕਿਹੜੇ
ਕਿਹੜੇ ਦੁਹਰਾਅ ਦਾਸ ਦੇ ਲੇਖਾਂ ਅੰਦਰ ਹਨ।
ਅਸੀਂ ਇੰਤਜਾਰ ਕਰ ਰਹੇ ਹਾਂ ਕਿ ਵੀਰ ਜੀ ਦੀ ਲੜੀ ਇਕ ਵਾਰ ਪੂਰੀ ਹੋ ਜਾਵੇ
ਤਾਂ ਸਾਰੇ ਸਵਾਲਾਂ ਬਾਰੇ ਇਕੋ ਵਾਰ ਹੀ ਆਪਣਾ ਪੱਖ ਲਿਖਣ ਦਾ ਯਤਨ ਕਰੀਏ। ਵੀਰ ਜੀ ਨੂੰ ਬੇਨਤੀ ਹੈ
ਕਿ ਉਹ ਇਸ ਲੜੀ ਦੇ ਪੂਰਨ ਹੋਣ ਦੀ ਸੂਚਨਾ ਸਾਨੂੰ ਦੇ ਦੇਣ। ਤੱਤ ਗੁਰਮਤਿ ਪਰਿਵਾਰ। ਸੂਚਨਾ:
ਵੀਰ ਜੀਓ ‘ਗੁਰੂ’ ਪਦ ਤੇ ਚੱਲ ਰਹੀ
ਲੇਖ ਲੜੀ ਦੇ ਪੰਜ ਭਾਗ ਛਪ ਚੁੱਕੇ ਹਨ ਜੋ ਕਿ ‘ਗੁਰੂ’ ਪਦ ਨਾਲ ਸਬੰਧਤ ਸਨ। ਹੁਣ ਛੇਵੇ ਭਾਗ ਅੰਦਰ
ਗੁਰਬਾਣੀ ਪ੍ਰਮਾਣਾਂ ਦੇ ਅਧਾਰ ਤੇ ਇਹ ਸਿਧ ਕੀਤਾ ਜਾਵੇਗਾ ਕਿ ਦੱਸੇ ਗੁਰੂ ਸਾਹਿਬਾਨ ਅਤੇ ਗੁਰੂ
ਗ੍ਰੰਥ ਸਾਹਿਬ ਜੀ ‘ਅਭੁਲ’ ਹਨ। ਇਸ ਤੋਂ ਬਾਅਦ ਅਖੀਰ ‘ਚ ਇੱਕ ਖਤ ਲਿਖਿਆ ਜਾਵੇਗਾ ਜਿਸ ਅੰਦਰ
‘ਗੁਰੂ’ ਪਦ ਨਾਲ ਸਬੰਧਤ ਵਿਵਾਦ ਨੂੰ ਸਦਾ ਲਈ ਖਤਮ ਕਰਨ ਲਈ ਵਿਚਾਰਾਂ ਕੀਤੀਆਂ ਜਾਣਗੀਆਂ ਜੀ। ਇਸ
ਤੋਂ ਬਾਅਦ ਆਪ ਜੀ ਦੇ ਉੱਤਰ ਦਾ ਇਤਜਾਰ ਕਰਾਂਗਾ।
ਵੈਸੇ ਇਸ ਵਿਸ਼ੇ ਤੇ ਪਰਿਵਾਰ ਵਲੋਂ ਇਤਨਾ ਵਿਸਤਾਰ ਨਾਲ ਵਾਰ ਵਾਰ ਲਿਖਣ ਤੇ
ਵੀ ਜੇ ਕਿਸੇ ਦੀ ਜਾਂ ਸਾਡੀ ਸੰਤੁਸ਼ਟੀ ਨਹੀਂ ਹੋ ਰਹੀ ਤਾਂ ਸਾਨੂੰ ਇਹ ਪ੍ਰਵਾਨ ਕਰ ਲੈਣਾ ਚਾਹੀਦਾ ਹੈ
ਕਿ ਅਸੀਂ ਇਸ ਵਿਸ਼ੇ ਵਿਚ ਅਸਹਿਮਤ ਹਾਂ। ਤੱਤ ਗੁਰਮਤਿ ਪਰਿਵਾਰ। ਸੰਤੁਸ਼ਟੀ:
ਵੀਰ ਜੀਓ ਦਾਸ ਦੇ ਲੇਖ ਲਿਖਣ ਦਾ
ਮੰਨਤਵ ਹੀ ਇਹੀ ਹੈ ਕਿ ਤੁਹਾਡੀ ਇਸ ਵਿਸ਼ੇ ਤੇ ਪੂਰੀ ਤਰਾਂ ਨਾਲ ਸੰਤੁਸਟੀ ਹੋ ਜਾਵੇ, ਦਾਸ ਸਤਿਗੁਰੂ
ਅੱਗੇ ਅਰਦਾਸ ਕਰਦਾ ਹਾਂ ਕਿ ਹੈ, ਸੱਚੇ ਪਾਤਸ਼ਾਹ ਜੀ ਮੇਰੇ ਅਤੇ ਪਰਿਵਾਰ ਤੇ ਕ੍ਰਿਪਾ ਕਰਨਾ ਅਸੀਂ
ਵੀਰ ਤੁਹਾਡੇ ਸਿਧਾਂਤ ਦਾ ਪੱਲਾ ਫੜਕੇ ਸੱਚੀ ਨੀਅਤ ਨਾਲ ਇਸ ਮਸਲੇ ਨੂੰ ਹੱਲ ਕਰ ਲਈਏ। ਜਿਸ ਨਾਲ
ਮੇਰੀ, ਪਰਿਵਾਰ ਦੀ ‘ਤੇ ਸਾਰਿਆਂ ਗੁਰਸਿਖਾਂ ਦੀ ਸੰਤੁਸਟੀ ਹੋ ਜਾਵੇ।
ਅਸਹਿਮਤ:
ਵੀਰ ਜੀਓ ਜੇਕਰ ਆਪਾਂ ਨੇ ਇਹ ਮੰਨ ਲਿਆ
ਕਿ ‘ਗੁਰੂ’ ਪਦ ਵਾਲੇ ਵਿਸ਼ੇ ਤੇ ਆਪਾਂ ਅਸਹਿਮਤ ਹਾਂ ਤਾਂ ਇਹ ਮਸਲਾ ਵਿਵਾਦ ਬਣਕੇ ਰਿਹ ਜਾਵੇਗਾ।
ਨਹੀਂ ਭਰਾਵੋ ਨਹੀਂ ਦਾਸ ਆਪ ਜੀ ਨਾਲ ਅਸਹਿਮਤੀ ਵਾਲੀ ਸੋਚ ਨਹੀਂ ਰੱਖਣਾ ਚਾਹੁੰਦਾ ਦਾਸ ਤਾਂ ਇਸ
ਅਸਹਿਮਤੀ ਨੂੰ ਸਹਿਮਤੀ ‘ਚ ਬਦਲਣਾ ਚਾਹੁੰਦਾ ਹਾਂ। ਦਾਸ ਦਾ ਸੁਪਨਾ ਤਾਂ ਸਹਿਮਤੀ ਬਣਾਉਣ ਦਾ ਹੈ।
ਗੁਰੂ ਨਾਨਕ ਪਾਤਸ਼ਾਹ ਜਰੂਰ ਆਪਣੇ ਭਰਾਵਾਂ ਤੇ ਕ੍ਰਿਪਾ ਕਰਨਗੇ।
ਪਰ ਜਦੋਂ ਅਸੀਂ ਆਪਣੀ ਗੁਰਮਤਿ ਸਮਝ ਅਨੁਸਾਰ ਕਿਸੇ ਦੇਹਧਾਰੀ ਨੂੰ ‘ਗੁਰੂ
ਜਾਂ ਰੱਬ’ ਨਾ ਮੰਨਣ ਅਤੇ ਪ੍ਰਚਾਰਨ ਦੇ ਆਪਣੇ ਮੁੱਢਲੇ ਮਨੁੱਖੀ ਹੱਕ ਦੀ ਵਰਤੋਂ ਕਰਦੇ ਹਾਂ ਤਾਂ ਕੁਝ
ਸੱਜਣ ਇਸ ਕਦਰ ਬੌਖਲਾਹਟ ਵਿਚ ਆ ਜਾਂਦੇ ਹਨ ਕਿ ਸਾਨੂੰ ਬਦਨਾਮ ਕਰਨ ਲਈ ਕਿਸੇ ਵੀ ਹੱਦ ਤੱਕ ਗਿਰਨ ਲਈ
ਕਾਹਲੇ ਪਏ ਲਗਦੇ ਹਨ। ਹੁਣ ਤਾਂ ਪਰਿਵਾਰ ਬਾਰੇ
‘ਨਾਸਤਿਕ, ਆਰ ਐਸ ਐਸ ਦੇ ਏਜੰਟ’
ਆਦਿ ਫਤਵੇ ਵੀ ਆਪਣੇ ਆਪ ਨੂੰ ਜਾਗਰੂਕ ਕਹਿਲਾਉਣ
ਵਾਲਿਆਂ ਕੌਲੋਂ ਸੁਣਨ ਨੂੰ ਮਿਲ ਰਹੇ ਹਨ। ਤੱਤ ਗੁਰਮਤਿ ਪਰਿਵਾਰ। ਏਜੰਟ:
ਵੀਰ ਜੀਓ ਆਪ ਜੀ ਨੂੰ ਬੇਨਤੀ ਹੈ ਕਿ
ਆਪ ਜੀ ਇਹੋ ਜਿਹੀ ਗੱਲਾਂ ਦਾ ਇਸਾਰਾ ਮੇਰੇ ਵੱਲ ਨਾ ਕਰੋ ਜੀ। ਮੇਰਾ ਆਪ ਵੀਰਾਂ ਨੂੰ
‘ਨਾਸਤਿਕ ਜਾਂ ਆਰ ਐਸ ਐਸ ਦੇ ਏਜੰਟ’
ਕਹਿਣ ਦਾ ਕੋਈ ਇਰਾਦਾ ਨਹੀਂ
ਹੈ। ‘ਤੇ ਨਾ ਹੀ ਕੋਈ ਮੈਂ ਆਪਣੇ ਲੇਖਾਂ ‘ਚ ਪਰਿਵਾਰ ‘ਤੇ ਕੋਈ ਇਹੋ ਜਿਹਾ ਇਲਜਾਮ ਲਾਇਆ ਹੈ।
ਝੂਠੀਆਂ ਗੱਲਾਂ ਕਰਨ ਵਾਲੇ, ਝੂਠੇ ਇਲਜਾਮ ਲਾਉਣ ਵਾਲੇ ਗੁਰਸਿਖ ਨਹੀਂ ਮਨਮੁਖ ਹੁੰਦੇ ਹਨ। ਸੋ ਦਾਸ
ਵੱਲੋਂ ਆਪ ਜੀ ਬੇਫਿਕਰ ਰਹੋ ਜੀ।
ਪਰ ਇਹ ਫਤਵੇਬਾਜ਼ੀ ਦਰਸਾਉਂਦੀ ਹੈ ਕਿ ਉਹ ਗੁਰਮਤਿ ਵਿਚਾਰ ਪੱਖੋਂ ਮਾਨਸਿਕ
ਤੌਰ ਤੇ ਹਾਰ ਮੰਨ ਚੁੱਕੇ ਹਨ ਤਾਂ ਹੀ ਬੌਖਲਾਹਟ ਵਿਚ ਹਲਕੇ ਪੱਧਰ ਦੀ ਫਤਵੇਬਾਜ਼ੀ ਤੇ ਉਤਰ ਆਏ ਹਨ।
ਜਦਕਿ ਸਾਡੇ ਲਈ ਕਿਸੇ ਵੀ ਵਿਚਾਰ ਚਰਚਾ ਵਿਚ ਜਿੱਤ-ਹਾਰ ਦਾ ਕੋਈ ਮਸਲਾ ਨਹੀਂ ਹੁੰਦਾ। ਤੱਤ ਗੁਰਮਤਿ
ਪਰਿਵਾਰ। ਜਿੱਤ-ਹਾਰ:
ਵੀਰ
ਜੀਓ ਇਹ ਕਹਿਣਾ ਆਪ ਜੀ ਦਾ ਠੀਕ ਨਹੀਂ ਹੈ ਕਿ ਜਿੱਤ-ਹਾਰ ਆਪ ਜੀ ਲਈ ਮਸਲਾ ਨਹੀਂ ਹੈ। ਆਪ ਜੀ ਨੇ ਜੋ
ਵੀ ਗੁਰੂ ਪਦ ਦੇ ਵਿਸ਼ੇ ਤੇ ਲਿਖਿਆ ਹੈ, ਜਿੱਤ-ਹਾਰ ਦਾ ਮਸਲਾ ਬਣਾਕੇ ਲਿਖਿਆ ਹੈ, ਜੇਕਰ ਕਿਸੇ ਵਿਸ਼ੇ
ਤੇ ਆਪ ਜੀ ਨੂੰ ਗੁਰਬਾਣੀ ਸਿਧਾਂਤ ਦਾ ਪੱਖ ਨਹੀਂ ਮਿਲਦਾ ਹੈ, ਤਾਂ ਆਪ ਜੀ ਕੱਚੀਆਂ ਦਲੀਲਾਂ,
ਕੱਚੀਆਂ ਕਹਾਣੀਆਂ ‘ਤੇ ਤਰਕਾਭਾਸ ਦਾ ਪ੍ਰਯੋਗ ਵੀ ਕਰਨ ਤੋਂ ਵੀ ਨਹੀ ਟਲੇ। ਦਾਸ ਨੇ ਆਪਣੇ ਲੇਖਾਂ
ਅੰਦਰ ਇਹ ਸਭ ਕੁੱਝ ਸਪਸ਼ਟ ਕੀਤਾ ਹੈ। ਜੇਕਰ ਆਪ ਵੀਰਾਂ ਦੇ ਮੰਨਾਂ ਅੰਦਰ ਜਿੱਤ-ਹਾਰ ਦੀ ਗੱਲ ਨਾ
ਹੁੰਦੀ ਤਾਂ ਆਪ ਵੀਰ ਇਹ ਕਦੇ ਨਾ ਲਿਖਦੇ ਕਿ
“ਉਹ ਗੁਰਮਤਿ ਵਿਚਾਰ ਪੱਖੋਂ ਮਾਨਸਿਕ ਤੌਰ ਤੇ ਹਾਰ ਮੰਨ ਚੁੱਕੇ ਹਨ”
ਸੋ ਦਾਸ ਦੀ ਪਰਿਵਾਰ ਦੇ ਵੀਰਾਂ ਨੂੰ
ਬੇਨਤੀ ਹੈ ਕਿ ਆਪ ਵੀਰ ਇਹ ਹਾਰ-ਜਿੱਤ ਵਾਲੀ ਗੱਲ ਨੂੰ ਤਿਆਗ ਕੇ ਗੁਰਬਾਣੀ ਨੂੰ ਅਧਾਰ ਬਣਾਕੇ ਵਿਚਾਰ
ਕਰੋ ਜੀ। ਅਖੀਰ ‘ਚ ਆਪ ਵੀਰਾਂ ਵੱਲੋਂ ਲਿਖੇ ਗਏ ਲਫਜ਼ਾਂ ਦਾ ਧਿਆਨ ਆਪ ਵੀਰਾਂ ਨੂੰ ਕਰਾਉਣਾਂ
ਚਾਹੁੰਦਾ ਹਾਂ:-
ਪਰਿਵਾਰ ਪ੍ਰਤੀ ਕੀਤੀ ਗਈ ਹਰ ਉਸਾਰੂ ਆਲੋਚਨਾ ਦਾ ਸੁਆਗਤ ਕੀਤਾ ਜਾਵੇਗਾ।
ਪੰਨਾ-10, ਵਾਪਸੀ ਦਾ ਸਫਰ ਭਾਗ-੧, ਤੱਤ ਗੁਰਮਤਿ ਪਰਿਵਾਰ।
ਮੇਰੇ ਵੀਰੋਂ ਦਾਸ ਦਾ ਆਪ ਜੀ ਨਾਲ ਕੋਈ
ਵੀ ਨਿਜੀ ਵਿਰੋਧ ਨਹੀਂ ਹੈ, ਦਾਸ ਤਾਂ ਬੱਸ ਗੁਰਬਾਣੀ ਅਨੁਸਾਰ ਲਿਖ ਰਿਹਾ ਹੈ ‘ਤੇ ਜਿੱਥੇ ਜਿੱਥੇ
ਪਰਿਵਾਰ ਨੇ ਗੁਰਬਾਣੀ ਦਾ ਪੱਲਾ ਛੱਡਿਆ ਹੈ ਓਥੇ ਦਾਸ ਨੇ ਪਰਿਵਾਰ ਦੀ
ਜਾਈਜ਼ ਉਸਾਰੂ ਆਲੋਚਨਾ
ਵੀ ਕੀਤੀ ਹੈ। ਫਿਰ ਵੀ ਦਾਸ ਆਪ ਜੀ
ਛੋਟਾ ਭਰਾ ਹੈ, ਜੇਕਰ ਜਾਣੇ ਜਾਂ ਅਣਜਾਣੇ ਅੰਦਰ ਦਾਸ ਤੋਂ ਕੋਈ ਐਸੇ ਬੋਲ ਬੋਲੇ ਗਏ ਹੋਣ ਤਾਂ ਦਾਸ
ਆਪ ਵੀਰਾਂ ਤੋਂ ਦੋਵੇਂ ਹੱਥ ਜੋੜ ਕੇ ਮੁਆਫੀ ਮੰਗਦਾ ਹੈ, ਦਾਸ ਨੂੰ ਛੋਟਾ ਵੀਰ ਜਾਣਕੇ ਮੁਆਫ ਕਰ
ਦੇਵੋ ਜੀ। ਪੰਥ ਅੰਦਰ ਹਰ
ਵਿਵਾਦ ਨੂੰ ਖਤਮ ਕਰਨ ਦੀ ਚਾਹਤ ਰੱਖਣ ਵਾਲਾ ਆਪ ਜੀ ਦਾ ਛੋਟਾ ਵੀਰ
ਸੁਖਜੀਤ ਪਾਲ ਸਿੰਘ ਨੇੜੇ ਸਿੰਘ ਸਭਾ ਗੁਰਦੁਆਰਾ, ਭੁੱਚੋ ਮੰਡੀ (ਬਠਿੰਡਾ)
ਮੋਬਾ: 98724-86992,
ਫੋਨ:0164-5009492
(02/03/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ,
ਸਤਿ ਸ਼੍ਰੀ ਅਕਾਲ!
ਮੈਂ ਇੱਕ ਸੱਜਣ ਜੀ ਦਾ ਧਨਵਾਦੀ ਹਾਂ ਜਿਨ੍ਹਾਂ ਦੀ ਬਾਬਤ ਮੈਂਨੂੰ ਪੁਸਤਕ ਤਿੰਨ ਕੂ ਦਿਨ ਪਹਿਲਾਂ
ਪ੍ਰਾਪਤ ਹੋਈ ਹਾਲਾਂਕਿ ਢਿੱਲੋਂ ਜੀ ਦੇ ਉਚੇਚੇ ਨਿਰਦੇਸ਼ ਮੁਤਾਬਕ ਮੈਂ ਅੱਜੇ ਉਸ ਪੁਸਤਕ ਦੇ ਤਿੰਨ ਸੌ
ਰੂਪੈ ਅਦਾ ਨਹੀਂ ਕੀਤੇ।
ਆਪਣੇ ਪੱਤਰ ਮਿਤੀ 1. 3. 13 ਵਿੱਚ ਡਾ. ਇਕਬਾਲ ਸਿੰਘ ਢਿੱਲੋਂ ਜੀ ਦਾ ਕਥਨ ਹੈ:-
“ਸ. ਜੰਮੂ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਕਾਸ਼ਿਤ ਹੋਣ ਤੋਂ ਬਾਦ
ਕਦੀ ਵੀ ਕੋਈ ਪੁਸਤਕ ਵਾਪਸ ਨਹੀਂ ਹੋਇਆ ਕਰਦੀ (ਇੱਥੋਂ ਤਕ ਕਿ ਪਾਬੰਦੀ-ਸ਼ੁਦਾ ਪੁਸਤਕਾਂ ਵੀ ਪਾਠਕਾਂ
ਲਈ ਆਮ ਹੀ ਉਪਲਭਦ ਰਹਿੰਦੀਆਂ ਹਨ)। ਨਿਸਚੇ ਹੀ ਹੁਣ ਤਕ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’
ਸਿਖ ਕੌਮ ਦੇ ਇਤਹਾਸ ਦਾ ਅਟੁੱਟ ਹਿੱਸਾ ਬਣ ਚੁੱਕੀ ਹੋਈ ਹੈ”
ਇਸ ਬਾਬਤ ਦਾਸ ਦੀ ਬੇਨਤੀ ਹੈ ਕਿ ਮੈਂਨੂੰ ਪਤਾ ਹੈ ਕਿ ਪ੍ਰਕਾਸ਼ਤ ਹੋਂਣ ਬਾਦ ਕੋਈ ਪੁਸਤਕ
ਵਾਪਸ ਨਹੀਂ ਹੁੰਦੀ ਅਤੇ ਨਾ ਹੀ ਲੇਖ ਵਾਪਸ ਹੁੰਦੇ ਹਨ। ਪ੍ਰਕਾਸ਼ਤ ਹੋ ਜਾਣ ਉਪਰੰਤ ਉਹ ਲੇਖ ਹਟਾਵਾਏ
ਨਹੀਂ ਜਾਂਦੇ ਜਿਨ੍ਹਾਂ ਦੇ ਵਿਸਤਾਰ ਲਿਖਤੀ ਚਰਚਾ ਹੋਈ ਹੋਵੇ। ਪਰ ਡਾ. ਸਾਹਿਬ ਨੇ ਇਹ ਕੰਮ ਕੀਤਾ
ਅਤੇ ਇਸ ਸਵਾਲ ਦੀ ਵੀ ਪਰਵਾਹ ਨਹੀਂ ਕੀਤੀ ਕਿ ਸਿੱਖ ਮਾਰਗ ਤੇ ਉਨ੍ਹਾਂ ਲੇਖਾਂ ਸਬੰਧਤ ਦਰਜਨਾਂ
ਚਿੱਠੀਆਂ ਦੇ ਪ੍ਰਸੰਗ ਦਾ ਕੀ ਹੋਵੇਗਾ? ਪਰ ਡਾ. ਸਾਹਿਬ ਦੇ ਉਹ ਲੇਖ ਵੀ
ਡਾ. ਸਾਹਿਬ ਦੀ ਪੁਸਤਕ ਦੇ ‘ਕਲਾਬਾਜ਼ੀਆਂ ਖਾਉਂਦੇ ਇਤਹਾਸ’ ਦਾ ਅਟੁੱਟ ਹਿੱਸਾ ਬਣ ਚੁੱਕੇ ਹਨ ਜਿਸ
ਤੋਂ ਡਾ. ਸਾਹਿਬ ਪੱਲਾ ਛੁਡਾਉਂਣਾ ਭਾਲਦੇ ਹਨ।
ਢਿੱਲੋਂ ਜੀ ਦੀ ਪੁਸਤਕ ਨਾਲੋਂ ਈਰਖਾ ਦੀ ਕੋਈ ਗਲ ਨਹੀਂ। ਮੈਂ ਕੇਵਲ ਇੱਕ ਪੁਸਤਕ ਦੇ ਨਿਹਾਅਤ ਕੱਚੇ
ਅਧਾਰ ਦੀ ਪੋਲ ਖੋਲਣ ਲਈ ਇੱਕ ਠੌਸ ਸਬੂਤ ਦਰਸਾਇਆ ਹੈ, ਜਿਸ ਲਈ ਉਹ ਬੌਖਲਾ ਕੇ ਮੈਂਨੂੰ ਕਾਨੂਨੀ
ਕਾਰਵਾਈ ਦੀ ਧਮਕੀ ਦਿੰਦੇ ਪ੍ਰਤੀਤ ਹੁੰਦੇ ਹਨ। ਮੈਂ ਪੁਸਤਕ ਪ੍ਰਤੀ ਡਾ. ਸਾਹਿਬ ਜੀ ਦੀ ਮਨੋਦਸ਼ਾ ਨੂੰ
ਸਮਝ ਸਕਦਾ ਹਾਂ। ਕੋਈ ਜਿਤਨਾ ਵੀ ਛੁਪਾਏ ਪਰ ਲਿਖਤ ਦਾ ਅਧਾਰ ਟੁੱਟ ਜਾਣ ਤੇ ਨਾਮੋਸ਼ੀ ਜ਼ਰੂਰ ਹੁੰਦੀ
ਹੈ। ਪਰ ਇਸ ਵਿੱਚ ਮੇਰਾ ਕਸੂਰ ਨਹੀਂ ਬਲਕਿ ਇਹ ਸਿੱਖ ਇਤਹਾਸ ਹੈ ਕਿ ਸੰਨ 1775 ਤੋਂ ਅੰਮ੍ਰਿਤਸਰ
ਟਕਸਾਲ ਵਲੋਂ ਜਾਰੀ ਸਿੱਕੇਆਂ ਤੇ ‘ਤਖ਼ਤ ਅਕਾਲ’ ‘ਅਕਾਲ ਤਖ਼ਤ’ ਸ਼ਬਦ ਜੁੱਟ ਦੀ ਵਰਤੋਂ ਕੀਤੀ ਗਈ ਜਦ ਕਿ
ਢਿੱਲੋਂ ਜੀ ਇਸ ਦੀ ਪਹਿਲੀ ਵਰਤੋਂ 19 ਸਦੀ ਦੇ ਅੰਤ ਵਿੱਚ ਮਨ ਕੇ ਪੁਸਤਕ ਲਿਖ ਬੈਠੇ ਹਨ। ਹੁਣ
ਵਿਡੰਬਣਾ ਇਹ ਹੈ ਕਿ ਉਨ੍ਹਾਂ ਪਾਸ ਠੋਸ ਤੱਥਾਂ ਤੋਂ ਮੁਨਕਰ ਹੋਂਣ ਜਾਂ ਇੱਧਰ-ਉੱਧਰ ਦੀਆਂ ਗਲਾਂ ਕਰਨ
ਤੋਂ ਸਿਵਾ ਕੋਈ ਚਾਰਾ ਨਹੀਂ। ਇਸ ਵਿਸ਼ੇ ਤੇ ਫ਼ਿਲਹਾਲ ਕੇਵਲ ਇਤਨੇ ਸ਼ਬਦਾਂ ਦੇ ਨਾਲ,
ਹਰਦੇਵ ਸਿੰਘ, ਜੰਮੂ-2. 3. 2013
****************************************************************
ਸਵਾਲ ਦਰ ਸਵਾਲ
ਹਰਦੇਵ ਸਿੰਘ, ਜੰਮੂ
“….ਜੇ ਇਤਿਹਾਸ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਉਸ
ਅਸਥਾਨ ਨੂੰ ਅਕਾਲ ਤਖਤ ਮੰਨਦੇ ਹੋ ਅਤੇ ਉਸ ਅਸਥਾਨ ਦੀ ਸੇਵਾ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ
ਗਏ ਇਕ ਤਨਖ਼ਾਹਦਾਰ ਮੁਲਾਜ਼ਮ, ਜੋ ਅਕਾਲ ਤਖ਼ਤ ਦੇ ਸਥਾਨ ’ਤੇ ਖਲੋ ਕੇ ਝੂਠ ਬੋਲਦਾ ਹੋਵੇ; ਦੇ ਹੁਕਮ
ਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਦੱਸਕੇ ਇਸ ਨੂੰ ਮੰਨਣ ਦੀ ਗੱਲ ਕਰਦੇ ਹੋ, ਤਾਂ ਮੈਂ ਸਮਝਦਾ ਹਾਂ ਕਿ
ਭੋਲੇ ਸਿੱਖਾਂ ਨੂੰ ਇਹ ਆਖ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ”
ਪਿੱਛਲੇ ਦਿਨਾਂ ਵਿੱਚ ਛੱਪੇ ਇੱਕ ਲੇਖ ਦੇ ਉਪਰੋਕਤ ਅੰਸ਼ ਵਿੱਚ ਗੁਰੂ ਹਰਗੋਬਿੰਦ ਜੀ ਵਲੋਂ
ਦਰਬਾਰ ਸਾਹਿਬ ਸ੍ਹਾਮਣੇ ਉਸਾਰੇ ਸਥਾਨ ਨੂੰ ‘ਅਕਾਲ ਤਖ਼ਤ’ ਮੰਨਣਾ ਸਿੱਖਾਂ ਨੂੰ ਗੁਮਰਾਹ ਕਰਨ ਵਰਗਾ
ਕੰਮ ਲਿਖਿਆ ਗਿਆ। ਲੇਖ ਵਿੱਚ ਤਰਕ ਨੂੰ ਤੋਰਦੇ ਹੋਏ ਵਿਚਾਰ ਪੇਸ਼ ਕੀਤਾ ਗਿਆ ਹੈ ਕਿ ਬਾਣੀ ਸਿਧਾਂਤ
ਹੀ ਅਕਾਲ ਤਖ਼ਤ ਹੈ ਨਾ ਕਿ ਗੁਰੂ ਹਰਗੋਬਿੰਦ ਜੀ ਦਾ ਸਿਰਜਿਆ ਅਕਾਲ ਤਖ਼ਤ!
ਉਪਰੋਕਤ ਵਿਚਾਰ ਵਿੱਚ ਸਿਧਾਂਤ (ਬਾਣੀ) ਅਤੇ ਉਸ ਸਿਧਾਂਤ ਦੀ ਵਿਆਖਿਆ (ਅਕਾਲ ਤਖ਼ਤ) ਵਿੱਚ ਪਾੜ
ਪਾਉਂਣ ਦਾ ਵਿਚਾਰ ਪ੍ਰਤੀਤ ਹੁੰਦਾ ਹੈ। ਇਹ ਉਂਝ ਹੀ ਹੈ ਜਿਵੇਂ ਕਿ ਪੰਥ ਦੇ ਸਰੀਰ ਨੂੰ ਮਾਰ ਕੇ ਪੰਥ
ਨੂੰ ਜਿੰਦਾ ਕਰਨ ਦਾ ਦਾਅਵਾ ਕੀਤਾ ਜਾਏ। ਅੱਜ ਅਕਾਲ ਤਖ਼ਤ, ਅਕਾਲ ਤਖ਼ਤ ਨਾ ਹੋ ਕੇ ਗੁਰੂ ਦਾ ਸਿਰਜਿਆ
ਇੱਕ ਸਥਾਨ ਮਤਾਰ ਹੋ ਗਿਆ ਉਹ ਵੀ ਸਿਧਾਂਤ ਮੁਤਾਬਕ ਨਹੀਂ ਬਲਕਿ ਸਿਰਫ਼ ਇਤਹਾਸ ਮੁਤਾਬਕ? ਖੈਰ!
ਇਸ ਵਿਚਾਰ ਨੇ ਦਾਸ ਦਾ ਧਿਆਨ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਇੱਕ ਹੁਕਮਨਾਮੇ ਵੱਲ ਖਿੱਚਿਆ। ਉਸ
ਹੁਕਮਨਾਮੇ ਵਿੱਚ ਇੰਝ ਲਿਖਿਆ ਗਿਆ:-
ਮਿਤੀ: 9. 2. 1987
ਹੁਕਮ
(1) ਪੰਥਕ ਏਕਤਾ ਦੇ ਮਨੋਰਥ ਲਈ ਸ਼੍ਰੋਮਣੀ ਅਕਾਲੀ ਦਲ ਦੇ ਏਕੀਕਰਨ ਕਰਨ ਸੰਬੰਧੀ ਅਕਾਲੀ
ਦਲ ਦੇ ਸਭ ਧੜਿਆਂ ਦੇ ਪ੍ਰਧਾਨਾਂ ਤੋਂ ਮਿਤੀ 5 ਫ਼ਰਵਰੀ ਨੂੰ ਸ਼ਾਮ ਦੇ ਪੰਜ ਵਜੇ ਤੀਕ ਅਸਤੀਫ਼ੇ ਭੇਜਣ
ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਆਦੇਸ਼ ਜਾਰੀ ਕੀਤਾ ਗਿਆ, ਸੁਰਜੀਤ ਸਿੰਘ ਬਰਨਾਲਾ ਅਸਤੀਫ਼ਾ
ਅਸਤੀਫ਼ਾ ਨਾ ਦੇ ਕੇ ਹੁਕਮ ਦੀ ਅੱਵਗਿਆ ਕਰਨ ਦਾ ਦੋਸ਼ੀ ਹੈ।
(2) ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਜਾ ਰਹੇ ਏਕਤਾ ਯਤਨਾਂ ਸਬੰਧੀ ਸੁਰਜੀਤ ਸਿੰਘ ਬਰਨਾਲਾ, ਕੂੜ,
ਕੁਸੱਤ ਦੇ ਮੰਦ ਬਚਨ ਬੋਲ ਕੇ ਸਿੰਘ ਸਾਹਿਬਾਨ ਦੀ ਮਹਾਨ ਪਦਵੀਆਂ ਦੇ ਅਪਮਾਨ ਦਾ ਦੋਸ਼ੀ ਹੈ।
(3) ਆਪਣੇ ਬਚਨਾਂ ਤੋਂ ਖਿਸਕ ਕੇ ਅਤੇ ਆਪਣੇ ਵੱਲੋਂ ਭੇਜੇ ਪ੍ਰਤੀਨਿਧ ਦੇ ਦਿਵਾਏ ਲਿਖਤੀ ਵਿਸ਼ਵਾਸ
ਤੋਂ ਮੁਨਕਰ ਹੋ ਕੇ ਸੁਰਜੀਤ ਸਿੰਘ ਬਰਨਾਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਨਾਲ ਵਿਸ਼ਵਾਸਘਾਤ ਦਾ ਦੋਸ਼ੀ ਹੈ।
(4) ਸ਼੍ਰੀ ਅਕਾਲ ਤਖ਼ਤ ਸਾਹਿਬ ਸਾਹਿਬ ਵਲੋਂ ਅਕਾਲੀ ਦਲ ਦੇ ਸਭ ਧੜੇ ਭੰਗ ਕਰਨ ਦੇ ਐਲਾਨ ਉਪਰੰਤ ਵੀ
ਸੁਰਜੀਤ ਸਿੰਘ ਬਰਨਾਲਾ ਨੇ ਧੜੇ ਦੀ ਹੋਂਦ ਅਤੇ ਆਪਣੇ ਪ੍ਰਧਾਨ ਹੋਂਣ ਦਾ ਦਾਅਵਾ ਅਖ਼ਬਾਰਾਂ ਰਾਹੀਂ ਕਰ
ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਉਲੰਘਣਾ ਕੀਤੀ, ਪੰਥਕ ਏਕਤਾ ਦੇ ਕਾਜ ਨੂੰ ਸੱਟ ਮਾਰੀ ਅਤੇ
ਸਿੱਖ ਕੋਮ ਵਿੱਚ ਖਿਚੋਤਾਨ, ਪਾਟੋਪਾੜ ਅਤੇ ਆਪਾ-ਧਾਪੀ ਪਾਉਣ ਦਾ ਅਪਰਾਧ ਕਮਾਇਆ ਹੈ।
ਇਸ ਲਈ ਅੱਜ ਅਸੀਂ ਸੁਰਜੀਤ ਸਿੰਘ ਬਰਨਾਲਾ ਨੂੰ ਬਾਤੌਰ ਸਿੱਖ ਦੇ ਤਨਖਾਹੀਆ ਕਰਾਰ ਦਿੰਦੇ ਹਾਂ।
ਸੁਰਜੀਤ ਸਿੰਘ ਬਰਨਾਲਾ ਮਿਤੀ 11 ਫ਼ਰਵਰੀ, 1987 (29 ਮਾਘ ਸੰਮਤ ਬਿਕ੍ਰਮੀ 2045) ਦਿਨ ਬੁਧਵਾਰ
ਦੁਪਹਿਰ ਦੇ ਦੋ ਵਜੇ ਲਿਖਤੀ ਸਪਸ਼ਟੀਕਰਨ ਲੈ ਕੇ ਆਪ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਾਜ਼ਿਰ ਹੋਵੇ, ਨਹੀਂ
ਤਾਂ ਪੰਥਕ ਮਰਿਆਦਾ ਅਨੁਸਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਗਲੀ ਕਾਰਵਾਈ ਕਰਨਗੇ।
ਸਰਬ ਸਿੱਖ ਸੰਸਾਰ ਸੁਰਜੀਤ ਸਿੰਘ ਬਰਨਾਲਾ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਅਗਲੇ ਹੁਕਮ ਤਕ ਕੋਈ
ਸਬੰਧ ਨਾ ਰੱਖੇ ਅਤੇ ਕੋਈ ਮਿਲਵਰਤਨ ਨਾ ਦੇਵੇ। ਜੋ ਕੋਈ ਪੰਥ ਦਾ ਹੁਕਮ ਮੰਨੇਗਾ, ਉਹ ਨਿਹਾਲ ਹੋਵੇਗਾ
ਅਤੇ ਸਤਿਗੁਰ ਹਲਤ-ਪਲਤ ਉਸਦੇ ਸਹਾਈ ਹੋਣਗੇ।
ਨੋਟ:- ਅਗੇ ਇਸ ਹੁਕਮਨਾਮੇ ਹੇਠ ਪੰਜ ਜੱਥੇਦਾਰਾਂ ਦੇ ਦਸਤਖ਼ਤ ਹਨ
ਸੰਨ 1987 ਵਿੱਚ ਅਕਾਲ ਤਖ਼ਤ ਦੀ ਮੁਹਰ ਹੇਠ ਜਾਰੀ ਹੁਕਮਨਾਮੇ ਬਾਰੇ ਕੁੱਝ ਸੁਭਾਵਕ
ਜਿਹੇ ਸਵਾਲ ਉੱਠਦੇ ਹਨ ਇਹ ਸਵਾਲ ਇਸ ਪ੍ਰਕਾਰ ਹਨ:-
(1) ਅਕਾਲ ਤਖ਼ਤ ਤੋਂ ਅਸਤੀਫ਼ੇ ਮੰਗਣ ਦਾ ਆਦੇਸ਼ ਕੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਾਰੀ ਕੀਤਾ ਸੀ?
ਜੇ ਕਰ ਇਹ ਆਦੇਸ਼ ਪੰਜ ਸਿੰਘ ਸਾਹਿਬਾਨ ਨੇ ਜਾਰੀ ਕੀਤਾ ਸੀ ਤਾਂ ਇਸ ਨੂੰ ‘ਅਕਾਲ ਤਖ਼ਤ’ ਦਾ ਆਦੇਸ਼
ਕਿਉਂ ਲਿਖਿਆ ਗਿਆ?
(2) ਉਦੋਂ ਸਿੰਘ ਸਾਹਿਬਾਨ ਦੀਆਂ ਪਦਵੀਆਂ ਵੀ ਸਨ ਅਤੇ ਉਹ ਪਦਵੀਆਂ ਮਹਾਨ ਵੀ ਸਨ। ਉਸ ਵੇਲੇ ਮੰਦ
ਬਚਨ ਬੋਲਣਾ ਉਨ੍ਹਾਂ ਮਾਹਨ ਪਦਵੀਆਂ ਦਾ ਅਪਮਾਨ ਸੀ। ਕਿਉਂ?
(3) ਸਿੰਘ ਸਾਹਿਬਾਨ ਨੂੰ ਲਿਖਤੀ ਵਿਸ਼ਵਾਸ ਦੇ ਕੇ ਮੁਨਕਰ ਹੋ ਜਾਣ ਵਾਲੇ ਬਰਨਾਲਾ ਸਾਹਿਬ ਜੀ ਅਕਾਲ
ਤਖ਼ਤ ਦੇ ਦੋਸ਼ੀ ਕਿਵੇਂ ਹੋ ਗਏ? ਕੀ ਬਰਨਾਲਾ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਵਿਸ਼ਵਾਸ
ਦਿਲਾਇਆ ਸੀ ਜਿਸ ਤੋਂ ਬਾਦ ਵਿੱਚ ਬਰਨਾਲਾ ਜੀ ਮੁਨਕਰ ਹੋ ਗਏ?
(4) ਜੇ ਕਰ ਅਕਾਲ ਤਖ਼ਤ ਬਾਣੀ ਸਿਧਾਂਤ ਹਨ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਅਕਾਲੀ ਦਲ ਦੇ ਸਭ
ਧੜੇ ਭੰਗ ਕਰਨ ਦਾ ਐਲਾਨ ਕਿਦੋਂ ਕੀਤਾ ਸੀ?
(5) ਬਰਨਾਲਾ ਜੀ ਦੇ ਸਪਸ਼ਟੀਕਰਨ ਨਾ ਆਉਂਣ ਦੀ ਸੂਰਤ ਵਿੱਚ ‘ਅਕਾਲ ਤਖ਼ਤ ਸਾਹਿਬ’ (ਤਰਕ ਮੁਤਾਬਕ ਗੁਰੂ
ਗ੍ਰੰਥ ਸਾਹਿਬ ਜੀ) ਨੇ ਅਗਲੀ ਕਾਰਵਾਈ ਕਿਵੇਂ ਕਰਨੀ ਸੀ?
(6) ਸਪਸ਼ਟੀਕਰਨ ਆਉਂਣ ਤੋਂ ਪਹਿਲਾਂ ਹੀ ਪੰਥ ਨੂੰ ਬਰਨਾਲਾ ਸਾਹਿਬ ਨਾਲ ਕੋਈ ਸਬੰਧ ਨਾ ਰੱਖਣ ਅਤੇ
ਮਿਲਵਰਤਨ ਨਾ ਦੇਂਣ ਦਾ ਆਦੇਸ਼ ‘ਅਕਾਲ ਤਖ਼ਤ’ ਨੇ ਕਿੰਝ ਦਿੱਤਾ ਸੀ?
ਜੇ ਕਰ ਗੁਰੂ ਹਰਗੋਬਿੰਦ ਜੀ ਵਲੋਂ ਸਿਰਜੇ ਸਥਾਨ ਨੂੰ ਅਕਾਲ ਤਖ਼ਤ ਮੰਨਣਾ ਸਿੱਖਾਂ ਨੂੰ ਗੁਮਰਾਹ ਕਰਨਾ
ਹੈ ਤਾਂ ਉਪਰੋਕਤ ਹੁਕਮਨਾਮਾ ਕਿਸ ਨੂੰ ਗੁਮਰਾਹ ਕਰਨ ਲਈ ਸੀ?
ਹਰਦੇਵ ਸਿੰਘ, ਜੰਮੂ-02. 03. 2013
(02/03/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
ਸ. ਸਰਵਜੀਤ ਸਿੰਘ ਜੀ ਨੇ ਸਿਖਮਾਰਗ ਵੈਬਸਾਈਟ ਉੱਤੇ 01. 03. 2013 ਨੂੰ ਪਾਏ ਗਏ
ਆਪਣੇ ਪੱਤਰ ਵਿੱਚ ਠੀਕ ਫੁਰਮਾਇਆ ਹੈ ਕਿ 1897 ਈਸਵੀ ਤਕ ਸ਼ਬਦ-ਜੁੱਟ ‘ਅਕਾਲ-ਤਖਤ’ ਦਾ ਪਰਚਲਨ ਨਹੀਂ
ਹੋਇਆ ਸੀ। ਇੱਥੋਂ ਤਕ ਕਿ ਭਾਈ ਕਾਹਨ ਸਿੰਘ ਨਾਭਾ ਵੀ ‘ਮਹਾਨ ਕੋਸ਼’ ਵਿੱਚ ‘ਅਕਾਲ-ਤਖਤ’ ਦੀ ਕੋਈ
ਸਪਸ਼ਟ ਵਿਆਖਿਆ ਨਹੀਂ ਦੇ ਸਕਿਆ ( ‘ਮਹਾਨ ਕੋਸ਼’ ਵੀਹਵੀਂ ਸਦੀ ਦੇ ਦੂਸਰੇ-ਤੀਸਰੇ ਦਹਾਕੇ ਵਿੱਚ ਤਿਆਰ
ਹੋਇਆ ਸੀ)। ਦਰਅਸਲ ਸ਼ਬਦ-ਜੁੱਟ ‘ਅਕਾਲ-ਤਖਤ’ ਦੀ ਸਭ ਤੋਂ ਪਹਿਲੀ ਵਾਰ ਵਰਤੋਂ ਵਿਵਾਦਤ ਪੁਸਤਕ
‘ਗੁਰਬਿਲਾਸ ਪਾਤਸ਼ਾਹੀ 6’ ਵਿੱਚ ਕੀਤੀ ਗਈ ਅਤੇ ਪਰਾਪਤ ਸਬੂਤਾਂ ਅਨੁਸਾਰ ਇਹ ਪੁਸਤਕ 1834 ਈਸਵੀ ਅਤੇ
1843 ਈਸਵੀ ਦੇ ਦਰਮਿਆਨ ਤਿਆਰ ਹੋਈ। ਪਰੰਤੂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ‘ਗੁਰਬਿਲਾਸ ਪਾਤਸ਼ਾਹੀ
6’ ਵਿੱਚ ‘ਅਕਾਲ’ ਨੂੰ ਵਿਸ਼ਨੂੰ ਦੇਵਤੇ ਦੇ ਵਿਕਲਪਕ ਨਾਮ ਦੇ ਤੌਰ ਤੇ ਵਰਤਿਆ ਗਿਆ ਹੈ ਅਤੇ ਵਿਸ਼ਨੂੰ
ਦੇਵਤਾ ਖੁਦ ਹੀ ‘ਤਖਤ’ (ਅਸਲ ਵਿੱਚ ਥੜ੍ਹੇ) ਦਾ ਨਾਮ ਆਪਣੇ ਨਾਮ ਤੇ ਰੱਖਦਾ ਹੋਇਆ ਵਿਖਾਇਆ ਗਿਆ ਹੈ।
ਇਸ ਤਰ੍ਹਾਂ ‘ਅਕਾਲ-ਤਖਤ’ ਦਾ ਅਰਥ ‘ਵਿਸ਼ਨੂੰ ਦਾ ਤਖਤ’ ਤੋਂ ਬਣਦਾ ਹੈ। ਉਪਰੋਕਤ ਪੁਸਤਕ ਤਿਆਰ ਹੋਣ
ਤੋਂ ਪਿੱਛੋਂ ਬਿਪਰਵਾਦੀ ਤਾਕਤਾਂ ਵੱਲੋਂ ਸ਼ਬਦ-ਜੁੱਟ ‘ਅਕਾਲ-ਤਖਤ’ ਦਾ ਪਰਚਾਰ ਜੋਰ-ਸ਼ੋਰ ਨਾਲ ਜਾਰੀ
ਰਿਹਾ ਜਿਸ ਦੇ ਅਸਰ ਹੇਠ ਗੁਰਦੁਆਰਾ ‘ਅਕਾਲ ਬੁੰਗਾ’ ਦੇ ਨਾਮ ਨਾਲ ਸ਼ਬਦ-ਰੂਪ ‘ਤਖਤ’ ਵੀ ਜੋੜਿਆ ਜਾਣ
ਲੱਗਾ (ਜਿਹਾ ਕਿ ਅਖੌਤੀ ‘ਦਸਮ ਗ੍ਰੰਥ’ ਦੀ ‘ਸੋਧਕ ਕਮੇਟੀ’ ਦੀ ਰਿਪੋਰਟ ਤੋਂ ਵੀ ਜ਼ਾਹਰ ਹੰਦਾ ਹੈ
ਅਤੇ ‘ਮਹਾਨ ਕੋਸ਼’ ਵਿਚਲੀ ‘ਅਕਾਲ ਬੁੰਗਾ’ ਦੀ ਐਂਟਰੀ ਤੋਂ ਵੀ)। ਇੱਸੇ ਭੰਬਲਭੂਸੇ ਦਾ ਫਾਇਦਾ
ਉਠਾਉਂਦੇ ਹੋਏ ਅੰਗਰੇਜ਼ ਸਰਕਾਰ ਦੀ ਸਰਪਰਸਤੀ ਹੇਠ ਦੋਖੀ ਧਿਰਾਂ ਦੀ ਦਖਲ-ਅੰਦਾਜ਼ੀ ਰਾਹੀਂ ਗੁਰਦੁਆਰਾ
ਅੇਕਟ 1925 ਦੇ ਡਰਾਫਟ ਵਿੱਚ ਧੋਖੇ ਨਾਲ ਗੁਰਦੁਆਰਾ ‘ਅਕਾਲ ਬੁੰਗਾ’ ਦਾ ਨਾਮ ਬਦਲ ਕੇ ‘ਸ੍ਰੀ ਅਕਾਲ
ਤਖਤ’ ਕਰ ਦਿੱਤਾ ਗਿਆ ਅਤੇ ਇਸ ਤਰ੍ਹਾਂ ‘ਵਿਸ਼ਨੂੰ ਦਾ ਤਖਤ’ ਸਿਖ ਕੌਮ ਦੇ ਮੱਥੇ ਮੜ੍ਹਿਆ ਗਿਆ।
(ਵਿਸਥਾਰ ਲਈ ਪੜ੍ਹੋ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’।)
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ
(02/03/13)
ਚਰਨਜੀਤ ਸਿੰਘ ਬਰੈਂਮਪਟਨ
ਕੀ ਸਿੱਖਾਂ ਨੇ ਗੁਰੁ ਦੇ ਹੁੰਦਿਆਂ ਹੀ ਆਪ
ਹੁਦਰੀਆਂ ਸ਼ੁਰੂ ਕਰ ਦਿੱਤਿਆਂ ਸਨ?
ਪਹਿਲਾਂ ਕੁੱਝ ਤੱਥ। ਅੰਤ ਵਿੱਚ ਵਿਚਾਰ।
1. ਸੁਖਦਿਆਲ ਸਿੰਘ “ਖਾਲਸਾ ਰਾਸ਼ਟਰ ਦੇ ਸਿਰਜਨਹਾਰ ਗੁਰੁ ਗੋਬਿੰਦ ਸਿੰਘ”
ਵਿੱਚ ਸੈਨਾਪਤਿ ਦੀ “ਗੁਰੁ ਸੋਭਾ” ਦੇ ਹਵਾਲੇ ਨਾਲ ਲਿਖਦੇ ਹਨ ਕਿ
ਸੈਨਾਪਤਿ ਅਨੁਸਾਰ ਜਦੋਂ ਸਿੰਘ ਘੋੜ-ਸੁਆਰ ਹੋ ਕੇ ਪਿੰਡਾਂ ਵਿੱਚ ਰਸਦ ਲੈਣ
ਲਈ ਜਾਂਦੇ ਸਨ ਤਾਂ ਅਜਿਹੇ ਪਿੰਡ ਜਿਹੜੇ ਇਸ ਤਰਾਂ ਰਸਦ ਨਹੀਂ ਦਿੰਦੇ ਸਨ ਉਨ੍ਹਾਂ ਪਾਸੋਂ ਨਿਅਤ ਮੱਲ
ਦੇ ਕੇ ਧੱਕੇ ਨਾਲ ਰਸਦ ਲੈ ਲਈ ਜਾਂਦੀ ਸੀ।
ਅਤੇ ਇਹ ਵੀ ਕਿ
ਪਿੰਡਾਂ ਵਿੱਚ ਤਇਨਾਤ ਸੈਨਿਕ ਟੁਕੜੀਆਂ ਨੂੰ ਭਜਾਉਣ ਤੋਂ ਪਿੱਛੋਂ ਖਾਲਸਾ
ਜੱਥੇ ਆਪਣੀ ਤਾਕਤ ਵਿੱਚ ਇਤਨੇ ਆਤਮ ਵਿਸ਼ਵਾਸੀ ਹੋ ਗਏ ਸਨ ਕਿ ਉਹ ਪਿੰਡਾਂ ਨੂੰ ਇਹ ਗੱਲ ਸਪਸ਼ਟ ਰੂਪ
ਵਿੱਚ ਪੁੱਛਣ ਲੱਗ ਪਏ ਸਨ ਕਿ ਕੀ ਉਹ ਖਾਲਸਾ ਮਿਸ਼ਨ ਨੂੰ ਅਪਣਾਉਦੇ ਹਨ ਜਾ ਨਹੀਂ? ਜਿਹੜਾ ਪਿੰਡ ਜਾਂ
ਜਿਸ ਪਿੰਡ ਦੇ ਮੁਖੀ ਖਾਲਸਾ ਮਿਸ਼ਨ ਨੁੰ ਅਪਣਾ ਲੈਂਦੇ ਸਨ ਉਨ੍ਹਾਂ ਨੂੰ ਖਾਲਸਾ ਆਪਣੀ ਸੁਰੱਖਿਆ ਹੇਠ
ਲੈ ਲੈਂਦਾ ਸੀ। ਜਿਹੜੇ ਨਹੀਂ ਅਪਣਾਉਦੇ ਸਨ ਉਨ੍ਹਾਂ ਨੂੰ ਦੁਸ਼ਮਣ ਦੇ ਪਿੰਡ ਸਮਝ ਕੇ ਉਜਾੜ ਦਿੱਤਾ
ਜਾਂਦਾ ਸੀ।
ਸੈਨਾਪਤਿ ਲਿਖਦਾ ਹੈ
ਵੈ ਜੋ ਸਿਖ ਬਿਦਾ ਭਏ ਨਗਰ ਨਗਰ ਬਿਸਥਾਰ
ਤਿਨੋ ਜਾਇ ਸਂਸਾਰ ਮੈ ਕੳਤਕ ਕਰੇ ਅਪਾਰ।
ਨਗਰ ਨਗਰ ਮੈ ਜੁਧ ਕਰਿ ਭਏ ਖਾਲਸਾ ਸੋਇ
ਮਾਨ ਬਚਨ ਸਨਮੁਖ ਭਏ ਤਿਹ ਸਮਾਨ ਨਹੀਂ ਕੋਇ।
2.
ਇਸ ਤੋਂ ਅੱਗੇ ਬੰਦਾ
ਬਹਾਦੁਰ ਦੇ ਸਮੇਂ ਬਾਰੇ ਬੰਸਾਵਲੀਨਾਮਾ ਵਿਚੋਂ ਪਤਾ ਚਲਦਾ ਹੈ।
ਤਬ ਏਹ ਪੰਥ ਗੁਰੁ ਕਾ ਬੇਸਿਰ ਹੋਇ ਗਿਆ। ਰਾਜੁ ਪਾਇ ਜੁਲਮੀ ਕਰਤਾ ਭਇਆ।
ਬੰਦਾ ਸੀ ਨਿਰਲੇਪੀ ਕਹੇ ਸਾਹਿਬ ਦੇ ਪੰਡ ਸੀ ਚਾਈ।
ਓੇਹ ਹੋਏ ਬੇਸਰ ਲਗੇ ਕਰਨ ਬੁਰਾਈ।
(ਮੇਰਾ ਤਾ ਇਹ ਮੰਨਣਾ ਹੈ ਕਿ ਬੰਦਾ ਬਹਾਦੁਰ ਆਪ ਵੀ ਗੁਰੁ ਦੇ ਹੁਕਮ ਵਿੱਚ
ਨਹੀਂ ਸੀ)
3. “ਸਰਦਾਰ ਸ਼ਾਮ ਸਿੰਘ ਅਟਾਰੀਵਾਲਾ” ਵਿੱਚ ਪ੍ਰੋ: ਗੰਡਾ ਸਿੰਘ ਇੱਕ
ਅੰਗ੍ਰੇਜ ਅਲੈਗਜੈਂਡਰ ਬਰਨਜ ਦੇ ਪੰਜਾਬ ਵਿਚੋਂ ਲਾਂਘੇ ਦੇ ਸੰਭੰਧ ਵਿੱਚ ਲਿਖਦੇ ਹਨ ਕਿ
“11 ਜਨਵਰੀ ਨੂੰ ਬਰਨਜ ਘਾਟ ਦੀਆਂ ਬੇੜੀਆਂ ਰਾਹੀ ਹਰੀ ਕੇ ਪੱਤਣ ਤੋਂ ਦਰਿਆ
ਪਾਰ ਹੋਇਆ। ਸਰਦਾਰ ਸ਼ਾਮ ਸਿੰਘ ਸੁਆਗਤ ਲਈ ਅੱਗੇ ਮੌਜੂਦ ਸਨ। ਉਨ੍ਹਾਂ ਨੇ ਦੇਸ ਦੇ ਰਿਵਾਜ ਅਨੁਸਾਰ
ਇੱਕ ਕਮਾਨ ਤੇ ਦੋ ਥੈਲੀਆਂ ਰੁਪਈਆਂ ਦੀਆਂ ਪੇਸ਼ ਕੀਤੀਆਂ ਪਰ ਬਰਨਜ ਨੇ ਧੰਨਵਾਦ ਕਰ ਕੇ ਮੋੜ
ਦਿੱਤੀਆਂ। ਸਰਦਾਰ ਸ਼ਾਮ ਸਿੰਘ ਨੇ ਦੱਸਿਆ ਕਿ ਇੱਥੇ ਚੂੰਕਿ ਨਿਹੰਗ ਸਿੰਘਾਂ ਤੋਂ ਡਰ ਹੈ, ਇਸ ਲਈ
ਮਹਾਰਾਜਾ ਸਾਹਿਬ ਨੇ ਮੈਨੂੰ ਭੇਜਿਆ ਹੈ।
ਮੁਨਸ਼ੀ ਮੋਹਨ ਲਾਲ ਲਿਖਦਾ ਹੈ ਕਿ ਮਾਘ ਦੀ ਸੰਗਰਾਂਦ 12 ਜਨਵਰੀ ਨੂੰ ਲਾਹੌਰ
ਮਹਾਰਾਜਾ ਸਾਹਿਬ ਦੀ ਸੇਵਾ ਵਿੱਚ ਬੇਨਤੀ ਹੋਈ ਕਿ ਹਰੀ ਕੇ ਪੱਤਣ ਉੱਤੇ ਅਕਾਲੀ ਸਿੰਘ ਕਾਫੀ ਗਿਣਤੀ
ਵਿੱਚ ਇਕੱਠੇ ਹੋਏ ਹੋਏ ਹਨ, ਜਿੱਥੇ ਦੀ ਸਾਹਿਬ ਲੋਕ ਲੰਘਣ ਵਾਲੇ ਹਨ। ਇਸ ਉੱਤੇ ਮਹਾਰਾਜਾ ਸਾਹਿਬ ਨੇ
ਸਰਦਾਰ ਤੇਜ ਸਿੰਘ ਨੂੰ ਹੁਕਮ ਦਿੱਤਾ ਕਿ ਇੱਕ ਰਹਬਣ ਘੋੜ-ਚੜ੍ਹਿਆਂ ਦੀ ਤੇ ਕੁੱਝ ਦੂਸਰੀਆਂ ਲੈ ਕੇ
ਉਧਰ ਜਾਵੇ।”
4.
“ਕਰਮ ਸਿੰਘ
ਹਿਸਟੋਰੀਅਨ ਦੀ ਇਤਿਹਾਸਕ ਖੋਜ”, ਭਾਗ 2, ਵਿੱਚ “ਸਿੱਖ ਦਰਬਾਰ ਦੇ ਰੋਜਨਾਮਚੇ ਤੇ ਚਿੱਠੀਆਂ –
ਪੱਤਰ” ਵਾਲੇ ਅੰਿਧਆਏ ਵਿੱਚ ਇੱਕ ਚਿੱਠੀ ਦਾ ਵੇਰਵਾ ਇਸ ਪ੍ਰਕਾਰ ਹੈ।
ਇੱਥੋਂ ਦਾ ਹਾਲ ਇਸ ਤਰ੍ਹਾਂ ਹੈ ਕਿ ਜਦ ਸ਼ੇਰ ਸਿੰਘ ਤਖਤ ਉੱਤੇ ਬੈਠਾ ਤਾ ਉਸ
ਨੇ ਸਾਰੀ ਫੌਜ ਦੀਆਂ ਤਨਖਾਹਾਂ ਵਧਾ ਦਿੱਤੀਆਂ। ਜਦ ਸਿਪਾਹੀਆਂ ਨੇ ਸ਼ੇਰ ਸਿੰਘ ਨੂੰ ਨਰਮ ਵੇਖਿਆ ਤਾਂ
ਉਹ ਲੋਕਾਂ ਨੂੰ ਲੁੱਟਣ ਲੱਗ ਪਏ, ਬਲਕਿ ਖੁਨ ਕਰਨੋਂ ਵੀ ਨਹੀਂ ਸੰਗਦੇ ਸਨ। ਲੋਕਾਂ ਨੇ ਰੌਲਾ ਪਾਇਆ
ਤਾਂ ਸ਼ੇਰ ਸਿੰਘ ਨੇ ਫੌਜਾਂ ਨੂੰ ਇਸ ਬੁਰੇ ਕੰਮੋਂ ਰੁਕ ਜਾਣ ਦਾ ਹੁਕਮ ਦਿੱਤਾ, ਪਰ ਉਹਨਾਂ ਸ਼ੇਰ ਸਿੰਘ
ਦੇ ਹੁਕਮ ਨੂੰ ਟਿੱਚ ਜਾਤਾ ਅਤੇ ਆਖਿਆ ਕਿ ਅਸਾਂ ਹੀ ਕਾਹਨੂੰਵਾਨ ਦੇ ਛੰਭ ਦੇ ਇੱਕ ਜਾਨਵਰ ਨੂੰ
ਪਾਤਸ਼ਾਹ ਬਣਾਇਆ ਹੈ, ਨਹੀਂ ਤਾ ਉਹ ਹੈ ਕੀ ਸੀ।
5.
19ਵੀ ਸ਼ਤਾਬਦੀ ਦੇ ਅੰਤ
ਵਿੱਚ ਭਾਈ ਕਾਹਣ ਸਿੰਘ ਨਾਭਾ ਦੀ “ਹਮ ਹਿੰਦੂ ਨਹੀਂ” ਛਪ ਚੁਕੀ ਸੀ।
ਭਾਈ ਕਾਹਣ ਸਿੰਘ ਨਾਭਾ ਸਮੇਤ ਹੋਰਨਾਂ ਬੁਧੀਜੀਵੀਆਂ ਨੇ ਆਜਾਦੀ ਦੀ ਜੰਗ
ਵਿੱਚ ਹਿੱਸਾ ਨਹੀਂ ਲਿਆ। ਪ੍ਰੋ: ਪੂਰਨ ਸਿੰਘ ਨੇ ਤੇ 1928 ਵਿੱਚ ਇੱਕ ਖੁਲੇ ਪੱਤਰ ਰਾਹੀ
ਅੰਗ੍ਰੇਜਾਂ ਦੇ ਭਾਰਤ ਵਿਚੋਂ ਨਿਕਲਣ ਦਾ ਵਿਰੋਧ ਕੀਤਾ।
1933 ਵਿੱਚ ਐਸ ਜੀ ਪੀ ਸੀ ਨੇ ਮਤਾ ਪਾਸ ਕੀਤਾ ਕਿ ਧਰਮ ਦੇ ਆਧਾਰ ਤੇ ਦੇਸ਼
ਦੀ ਵੰਡ ਸਿੱਖਾਂ ਨੂੰ ਮੰਜੂਰ ਨਹੀਂ ਹੋਵੇਗੀ। ਇਹਨਾਂ ਸਪਸ਼ਟ ਹੋਣ ਦੇ ਬਾਵਜੂਦ ਵੀ ਕਿ ਆਜਾਦੀ ਦੀ ਜੰਗ
ਜਿਸ ਦਿਸ਼ਾ ਵੱਲ ਜਾ ਰਹੀ ਹੈ, ਉਹ ਸਿੱਖਾਂ ਦੇ ਹਿੱਤ ਵਿੱਚ ਨਹੀਂ ਹੈ, ਫਿਰ ਵੀ ਸਿੱਖ ਇਸ ਜਮਗ ਵਿੱਚ
ਵੱਧ ਚੜ ਕੇ ਹਿੱਸਾ ਲੈਂਦੇ ਰਹੇ।
ਵਿਚਾਰ
: ਸਿੱਖਾਂ ਨੇ ਆਪਣੇ
ਲੀਡਰਾਂ ਦੀ ਨੁੰਮਾਈਂਦਗੀ ਤੇ ਮੰਨਜੂਰ ਕੀਤੀ ਹੈ ਪਰ ਉਹਨਾਂ ਲੀਡਰਾਂ ਨੂੰ ਪੰਥ ਦੀ ਦਿਸ਼ਾ ਨਿਰਧਾਰਿਤ
ਕਰਣ ਦਾ ਹੱਕ ਕਦੇ ਵੀ ਨਹੀਂ ਦਿੱਤਾ। ਇਹ ਸੱਚ ਤੋਂ ਕੋਈ ਬਹੁਤਾ ਦੂਰ ਨਹੀਂ ਹੋਵੇਗਾ ਜੇ ਮੈਂ ਇਹ
ਕਹਾਂ ਕਿ ਪਿਛਲੇ 300 ਸਾਲਾਂ ਤੋਂ ਸਿੱਖ ਕੌਮ ਇੱਕ
Leaderless ਕੌਮ ਹੈ। ਯੂਰੋਪੀਅਨਸ ਨੇ ਸਿੱਖਾਂ
ਦੀ ਇਸ ਬਹੁਤ ਵੱਡੀ ਕਮਜੋਰੀ ਨੂੰ ਬਹੁਤ ਛੇਤੀ ਭਾਂਪ ਲਿਆ ਅਤੇ ਇਹਨਾਂ ਲਫਜਾਂ ਵਿੱਚ ਦਰਜ ਕੀਤਾ।
There is still a single thing that one can call capable of
giving an obstacle to this power among the siks,which is that up till now
that there are too many leaders
or,to put it better ,almost none at all among this vast multitude.It
is only a vast but rough and shapeless body without a head;among 10000 men there
will be atleast as many commanders and what is more,each is independent of the
other and no more master of the troops of which he has command than the others
are of him,each rules his party according to his whim.(Sicques,tigers
or thieves,page 21)
ਸਿੱਖਾਂ ਨੂੰ ਇੱਕ ਜੱਥੇਬੰਦੀ ਚਾਹੀਦੀ ਹੈ ਜੋ ਸਿਰਫ ਸਿੱਖਾਂ ਦੀ ਨੁਮਮਾਈਦਗੀ
ਹੀ ਨਾ ਕਰੇ ਸਗੋਂ ਲੀਡ ਵੀ ਕਰੇ। ਜੱਥੇਬੰਦੀਆਂ ਇਨਸਾਨਾਂ ਨਾਲ ਹੀ ਹੋ ਸਕਦੀਆਂ ਹਨ। ਜੱਥੇਬੰਦੀਆਂ
ਨੂੰ ਇਮਾਰਤਾਂ ਵੀ ਚਾਹੀਦੀਆਂ ਹਨ। ਅਕਾਲ ਤਖਤ ਨਾਮ ਠੀਕ ਹੈ ਜਾਂ ਨਹੀਂ, ਇਹ ਗੁਰੁ ਸਾਹਿਬ ਨੇ ਬਣਾਈਆ
ਸੀ ਜਾਂ ਨਹੀਂ, ਇਸ ਦੀ ਅੱਜ ਜਰੂਰਤ ਹੈ ਜਾਂ ਨਹੀਂ, ਗੁਰੁ ਸਾਹਿਬ ਵੇਲੇ ਕੋਈ ਜੱਥੇਦਾਰ ਹੈ ਸੀ ਜਾਂ
ਨਹੀਂ, ਅਕਾਲ ਤਖਤ ਦਾ ਜੱਥੇਦਾਰ ਹੁੰਦਾ ਹੈ ਜਾਂ ਸੇਵਾਦਾਰ…, ਇਸ ਕਿਸਮ ਦੀ ਬਹਿਸ ਦਾ ਮੈਂ ਤਾ ਇੱਕੋ
ਹੀ ਅੱਰਥ ਕੱਡਦਾ ਹਾਂ ਕਿ ਸਾਨੂੰ ਕੋਈ ਵੀ ਐਸੀ ਵਿਵਸਥਾ ਮੰਨਜੂਰ ਨਹੀਂ ਜੋ ਸਾਨੂੰ ਕੋਈ ਦਿਸ਼ਾ ਦੇ
ਸਕੇ। ਜਦੋਂ ਅਸੀ ਕਹਿੰਦੇ ਹਾਂ ਕਿ ਅਸੀ ਸਿਰਫ ਗੁਰੁ ਗ੍ਰੰਥ ਸਾਹਿਬ ਦੀ ਅਗਵਾਈ ਨੂੰ ਮੰਨਦੇ ਹਾਂ ਤਾ
ਇਸ ਦਾ ਵੀ ਸਿਰਫ ਇਤਨਾ ਹੀ ਅਰਥ ਨਿਕਲਦਾ ਹੈ ਕਿ ਅਸੀ ਕਿਸੇ ਨੂੰ ਨਹੀਂ ਮੰਨਦੇ। ਆਪਣਿਆਂ ਕਮਜੋਰੀਆਂ
ਨੂੰ ਅਸੀ ਗੁਰਮੱਤ ਜਾਂ ਅਸੂਲ ਜਿਹੇ ਸੋਹਣੇ ਸੋਹਣੇ ਸ਼ਬਦਾਂ ਦੇ ਥੱਲੇ ਲੋਕੌਣ ਦੇ ਮਾਹਿਰ ਹੋ ਗਏ ਹਾਂ।
ਗੁਰਮੱਤ ਦੀ ੳਟ ਵਿੱਚ ਅਸੀ ਇਤਿਹਾਸ ਤੋਂ ਸਬਕ ਸਿੱਖਣ ਨੂੰ ਤਿਆਰ ਨਹੀਂ। ਅੱਜ ਅਕਾਲ ਤਖਤ ਦਾ ਬਦਲ
ਪੇਸ਼ ਕਰ ਦਿੱਤਾ ਜਾਵੇ, ਤਾ ਵੀ ਦੋ ਧਿਰਾਂ ਚੁੱਪ ਬਹਿ ਜਾਣਗੀਆਂ, ਦੋ ਲੜਣ ਲੱਗ ਪੈਣਗੀਆਂ। ਅਕਾਲੀ ਦਲ
ਅਤੇ ਐਸ ਜੀ ਪੀ ਸੀ, ਦੋਹਾਂ ਵਿੱਚ ਹੀ ਸਾਡੇ ਚੁਣੇ ਹੋਏ ਵਿਅਕਤੀ ਬੈਠੇ ਹਨ। ਉਹ ਸਾਨੂੰ
represent
ਕਰਦੇ ਹਨ ਪਰ Lead
ਨਹੀਂ ਕਰਦੇ। ਕਿਉੰਕਿ ਪਿਛਲੇ ਤਿੰਨ ਸੌ ਸਾਲਾਂ ਤੋਂ ਅਸੀ
ਕਿਸੇ ਦੀ Leadership
ਕਬੂਲ ਹੀ ਨਹੀਂ ਕੀਤੀ। ਪਤਾ ਨਹੀਂ ਇਹ ਕਿਸ ਕਿਸਮ ਦਾ ਅਸੀ “ਇਕ” ਦਾ ਪਾਠ ਪੜਿਆ ਹੈ ਕਿ ਅਸੀ ਕਿਸੇ
“ਇਕ” ਦੇ ਵੀ ਮਗਰ ਲੱਗਣ ਨੁੰ ਤਿਆਰ ਨਹੀਂ। ਭਾਵੇਂ ਇਸ ਦੀ ਕੀਮਤ ਜਿੱਤੀ ਹੋਈ ਬਾਜੀ ਹਾਰਣਾ ਹੋਵੇ।
ਸਾਨੂੰ ਉਦੋਂ ਤੱਕ ਲਡਿਰ ਨਹੀਂ ਮਿਲ ਸਕਦੇ ਜਦੋਂ ਤੱਕ ਅਸੀ ਚਾਹਾਂਗੇ ਨਹੀਂ। ਅਸੀ ਉਦੋਂ ਤੱਕ ਚਾਹ
ਨਹੀਂ ਸਕਦੇ ਜਦੋਂ ਤੱਕ ਲੀਡਰਸ਼ਿਪ ਦੀ ਅਹਿਮਿਅਤ ਨੂੰ ਅਸੀ ਸਮਝਾਂਗੇ ਨਹੀਂ। (ਜੋ
ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥) ਚਲ
ਰਹੀ ਵਿਚਾਰ ਚਰਚਾ ਤੋਂ ਵੀ ਏਹੀ ਇਹਸਾਸ ਹੁੰਦਾ ਹੈ ਕਿ ਸਿਰਫ ੳਸੂਲ ਹੀ ਕਾਫੀ ਹਨ, ਕਿਸੇ ਕਿਸਮ ਦੀ
ਵਿਵਸਥਾ ਦੀ ਲੋੜ ਨਹੀਂ।
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ
ਜਿਉ ਬਾਂਸੁ ਬਜਾਈਐ ਫੂਕ ॥੧੫੮॥ {ਪੰਨਾ 1372}
ਚਰਨਜੀਤ ਸਿੰਘ
ਬਰੈਂਮਪਟਨ
(02/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਰਨ
ਕਰਾਵਣ ਤੂੰ ਹੀ ਤੂੰ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸਿਰਜਣ ਸਿਮਟਣ ਤੂੰ ਹੀ ਤੂੰ।
ਕਰਨ ਕਰਾਵਣ ਤੂੰ ਹੀ ਤੂੰ।
ਤੁਧ ਬਿਨ ਦੂਜਾ ਕਿਹੜਾ ਹੋਰ?
ਏਨੀ ਰਚਨਾ ਜਿਸ ਦੇ ਜ਼ੋਰ।
ਹਰ ਪਲ ਬਦਲਣ ਤੂੰ ਹੀ ਤੂੰ।
ਕਰਨ ਕਰਾਵਣ ਤੂੰ ਹੀ ਤੂੰ।
ਸਿਰਜਣ ਸਿਮਟਣ ਤੂੰ ਹੀ ਤੂੰ।
ਅਨਾਥ ਨਾਥ ਗੋਬਿੰਦ ਗੁਪਾਲ।
ਸਭ ਜੀਆਂ ਦਾ ਤੂੰ ਪਤ੍ਰਿਪਾਲ।
ਸਾਂਭਣ ਪਾਲਣ ਤੂੰ ਹੀ ਤੂੰ
ਕਰਨ ਕਰਾਵਣ ਤੂੰ ਹੀ ਤੂੰ।
ਸਿਰਜਣ ਸਿਮਟਣ ਤੂੰ ਹੀ ਤੂੰ।
ਤੁਧ ਬਿਨ ਪੱਤਾ ਵੀ ਨਾ ਹਿੱਲੇ।
ਸਭ ਜਗ ਬੱਧਾ ਤੇਰੇ ਕਿੱਲੇ।
ਬੰਨ੍ਹ ਛਡਾਵਣ ਤੂੰ ਹੀ ਤੂੰ।
ਸਿਰਜਣ ਸਿਮਟਣ ਤੂੰ ਹੀ ਤੂੰ।
ਕਰਨ ਕਰਾਵਣ ਤੂੰ ਹੀ ਤੂੰ।
ਸਾਰਾ ਜਗ ਇੱਕ ਖੇਲ੍ਹ ਬਣਾਇਆ।
ਜਿਧਰ ਚਾਹਿਆ ਓਧਰ ਲਾਇਆ।
ਖੇਲ੍ਹ ਚਲਾਵਣ ਤੂੰ ਹੀ ਤੂੰ॥
ਸਿਰਜਣ ਸਿਮਟਣ ਤੂੰ ਹੀ ਤੂੰ।
ਕਰਨ ਕਰਾਵਣ ਤੂੰ ਹੀ ਤੂੰ।
ਜੋ ਕਰਦਾ ਤੂੰ ਸੋ ਨਿਸ਼ਕਾਮੀ।
ਸਭਨਾ ਦਾ ਤੂੰ ਅੰਤਰਜਾਮੀ।
ਜਾਨਣ ਮਾਨਣ ਤੂੰ ਹੀ ਤੂੰ।
ਕਰਨ ਕਰਾਵਣ ਤੂੰ ਹੀ ਤੂੰ।
ਸਿਰਜਣ ਸਿਮਟਣ ਤੂੰ ਹੀ ਤੂੰ।
ਕਣ ਕਣ ਦੇ ਵਿੱਚ ਵਸਦਾ ਤੂੰ।
ਸਭਨਾ ਦੀ ਸੁਧ ਰਖਦਾ ਤੂੰ।
ਆਖਣ ਵੇਖਣ ਤੂੰ ਹੀ ਤੂੰ।
ਕਰਨ ਕਰਾਵਣ ਤੂੰ ਹੀ ਤੂੰ।
ਸਿਰਜਣ ਸਿਮਟਣ ਤੂੰ ਹੀ ਤੂੰ।
ਜੋ ਵੀ ਰਚਦੈਂ ਤੈਨੂੰ ਪਿਆਰਾ।
ਸਮਝੋਂ ਬਾਹਰਾ, ਸਭ ਤੋਂ ਨਿਆਰਾ।
ਬੁਝਣ ਬਝਾਵਣ ਤੂੰ ਹੀ ਤੂੰ।
ਕਰਨ ਕਰਾਵਣ ਤੂੰ ਹੀ ਤੂੰ।
ਸਿਰਜਣ ਸਿਮਟਣ ਤੂੰ ਹੀ ਤੂੰ।
ਆਵਾਗਮਨ ਬਣਾਇਆ ਤੂੰ।
ਜੋ ਚਾਹਿਆ ਵਿੱਚ ਪਾਇਆ ਤੂੰ।
ਘੇਰ ਬਚਾਵਣ ਤੂੰ ਹੀ ਤੂੰ।
ਕਰਨ ਕਰਾਵਣ ਤੂੰ ਹੀ ਤੂੰ।
ਸਿਰਜਣ ਸਿਮਟਣ ਤੂੰ ਹੀ ਤੂੰ।
ਦਇਆ ਧਾਰ ਪ੍ਰਭ ਕਰ ਪ੍ਰਸਾਦ।
ਲੜ ਲਾ ਲੈ ਮਨ ਭਰ ਉਨਮਾਦ।
ਬੰਨੇ ਲਾਵਣ ਤੂੰ ਹੀ ਤੂੰ।
ਕਰਨ ਕਰਾਵਣ ਤੂੰ ਹੀ ਤੂੰ।
ਸਿਰਜਣ ਸਿਮਟਣ ਤੂੰ ਹੀ ਤੂੰ।
(02/03/13)
ਗੁਰਿੰਦਰ ਸਿੰਘ ਕੋਟਕਪੂਰਾ
ਬਾਬੇ ਨਾਨਕ ਨੇ ਧਾਰਮਿਕ ਮੁਖੌਟੇ ਵਾਲਿਆਂ ਦੀ ਅਸਲੀਅਤ ਸੰਗਤਾਂ ਸਾਹਮਣੇ ਲਿਆਉਣ ਦੀ ਜੁਰਅੱਤ
ਦਿਖਾਈ-ਪੰਥਪ੍ਰੀਤ ਸਿੰਘ ਖਾਲਸਾ
ਅੱਜ ਗੁਰਬਾਣੀ ਅਨੁਸਾਰ ਸੱਚਾਈ ਬਿਆਨਣ ਵਾਲੇ ਪ੍ਰਚਾਰਕ ਖਿਲਾਫ਼ ਜਾਰੀ ਹੁੰਦੈ ਫਤਵਾ! !
ਸੱਚ ਬਿਆਨ ਕਰਨਾ ਕੋਈ ਨਿੰਦਿਆ ਨਹੀਂ ਬਲਕਿ ਪੁੰਨ ਦਾ ਕੰਮ ਪਰ …. ! !
ਪਖੰਡੀ ਬਾਬੇ ਗੁਰਬਾਣੀ ਦੇ ਗਲਤ ਅਰਥ ਕਰਕੇ ਸੰਗਤਾਂ `ਚ ਪੈਦਾ ਕਰਦੇ ਹਨ ਦੁਬਿਧਾ! !
ਕੋਟਕਪੂਰਾ, 2 ਮਾਰਚ (ਗੁਰਿੰਦਰ ਸਿੰਘ) :- ਦੇਹਧਾਰੀ ਗੁਰੂਡੰਮ ਤੇ ਅਖੌਤੀ ਡੇਰੇਦਾਰ
ਗੁਰਬਾਣੀ ਦੇ ਮਨਮਰਜ਼ੀ ਨਾਲ ਤੋੜ-ਮਰੋੜ ਕੇ ਅਰਥ ਕਰਦੇ ਹਨ, ਜਿਸ ਨਾਲ ਭੋਲੀਆਂ-ਭਾਲੀਆਂ ਸੰਗਤਾਂ
ਦੁਬਿਧਾ `ਚ ਪੈ ਜਾਂਦੀਆਂ ਹਨ। ਭਾਵੇਂ ਬਾਬੇ ਨਾਨਕ ਨੇ “ਰਾਜੇ ਸ਼ੀਂਹ ਮੁਕੱਦਮ ਕੁੱਤੇ” ਆਦਿਕ ਬਾਣੀ
ਉਚਾਰਦਿਆਂ ਬ੍ਰਾਹਮਣ, ਜੋਗੀ ਤੇ ਕਾਜੀਆਂ ਨੂੰ ਉਨਾਂ ਦੇ ਮੂੰਹ `ਤੇ ਸੱਚ ਕਹਿਣ ਦੀ ਜੁਰਅੱਤ ਦਿਖਾਈ
ਅਤੇ ਸੰਗਤਾਂ ਨੂੰ ਜਾਗਰੂਕ ਕੀਤਾ ਪਰ ਅੱਜ ਫਿਰ ਧਾਰਮਿਕ ਮੁਖੌਟੇ ਪਾ ਕੇ ਉਕਤ ਤਾਕਤਾਂ ਵਰਤਮਾਨ ਸਮੇਂ
`ਚ ਸੰਗਤਾਂ ਦਾ ਆਰਥਿਕ ਸ਼ੋਸ਼ਣ ਕਰਨ ਲਈ ਯਤਨਸ਼ੀਲ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਥਕ ਵਿਦਵਾਨ ਤੇ
ਸਿੱਖ ਚਿੰਤਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਨੇੜਲੇ ਪਿੰਡ ਵਾੜਾਦਰਾਕਾ ਵਿਖੇ ਤਿੰਨ ਰੋਜ਼ਾ ਸ਼ਬਦ
ਗੁਰੂ ਚੇਤਨਾ ਸਮਾਗਮ ਦੇ ਅਖੀਰਲੇ ਦਿਨ ਕਰਦਿਆਂ ਕਿਹਾ ਕਿ ਜੇਕਰ ਅੱਜ ਕੋਈ ਪ੍ਰਚਾਰਕ ਧਾਰਮਿਕ ਮੁਖੌਟੇ
ਵਾਲੇ ਪਖੰਡੀ ਲੋਕਾਂ ਦਾ ਸੱਚ ਸੰਗਤਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਡੀ ਪੁਜਾਰੀ
ਸ਼੍ਰੇਣੀ ਉਕਤ ਪ੍ਰਚਾਰਕ ਖਿਲਾਫ ਫਤਵੇ ਜਾਰੀ ਕਰਨ ਲਈ ਤਿਆਰ ਹੋ ਜਾਂਦੀ ਹੈ। ਗੁਰਬਾਣੀ ਦੀਆਂ
ਉਦਾਹਰਣਾਂ ਦੇਣ ਤੋਂ ਬਾਅਦ ਬੇਸ਼ੁਮਾਰ ਦਲੀਲਾਂ ਦਿੰਦਿਆਂ ਉਨਾਂ ਕਿਹਾ ਕਿ ਸੱਚ ਬਿਆਨ ਕਰਨਾ ਕੋਈ
ਨਿੰਦਿਆ ਨਹੀਂ ਹੁੰਦੀ, ਬਲਕਿ ਪੁੰਨ ਦਾ ਕੰਮ ਹੈ। ਕਿਉਂਕਿ ਝੂਠੇ ਤੇ ਪਖੰਡੀ ਡੇਰੇਦਾਰ ਬਲਾਤਕਾਰ,
ਕਤਲ ਸਮੇਤ ਹੋਰ ਸੰਗੀਨ ਦੋਸ਼ਾਂ ਤਹਿਤ ਅਦਾਲਤਾਂ ਦਾ ਸਾਹਮਣਾ ਕਰ ਰਹੇ ਹੋਣ ਦੇ ਬਾਵਜੂਦ ਵੀ
ਗੁਰ-ਸਿਧਾਂਤਾ ਦੀ ਖਿੱਲੀ ਉਡਾਉਣ ਤੋਂ ਗੁਰੇਜ਼ ਨਹੀਂ ਕਰਦੇ। ਉਨਾਂ ਦੱਸਿਆ ਕਿ ਵਰਤਮਾਨ ਸਮੇਂ ਦੇ
ਪਖੰਡੀ ਡੇਰੇਦਾਰ ਸੰਗਤਾਂ ਨੂੰ ਇਹ ਕਹਿ ਕੇ ਡਰਾ ਦਿੰਦੇ ਹਨ ਕਿ ਗੁਰਬਾਣੀ ਅਨੁਸਾਰ ਸੰਤਾਂ ਦੀ ਨਿੰਦਾ
ਕਰਨਾ ਪਾਪ ਹੈ ਪਰ ਉਹ ਸੁਖਮਨੀ ਸਾਹਿਬ `ਚ ਦਰਜ ਸੰਤ ਸ਼ਬਦ ਦੀ ਅਸਲ ਵਿਆਖਿਆ ਕਰਨ ਦੀ ਬਜਾਇ ਆਪਣੇ
ਅਨੁਸਾਰੀ ਅਰਥ ਕਰਕੇ ਜਿੱਥੇ ਸੰਗਤਾਂ ਨੂੰ ਦੁਬਿਧਾ `ਚ ਪਾਉਣ ਦੀ ਹਰਕਤ ਕਰਦੇ ਹਨ, ਉਥੇ ਉਹ ਆਪਣੇ
ਅਪਰਾਧਾਂ ਤੇ ਪਾਪਾਂ `ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਹਨ।
ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਹਜ਼ਾਰਾਂ ਦੀ ਗਿਣਤੀ `ਚ ਇਕੱਠੀਆਂ ਹੋਈਆਂ ਸੰਗਤਾਂ ਨੂੰ ਸੰਬੋਧਨ
ਕਰਦਿਆਂ ਬੜੀ ਸਰਲ ਭਾਸ਼ਾ `ਚ ਗੁਰਬਾਣੀ ਦੀ ਵਿਆਖਿਆ ਕਰਕੇ ਢੁਕਵੇਂ ਸ਼ਬਦਾਂ ਦੀਆਂ ਦਲੀਲਾਂ ਦਿੰਦਿਆਂ
ਕਿਹਾ ਕਿ ਬਾਬੇ ਨਾਨਕ ਨੇ ਉਸ ਸਮੇਂ ਦੇ ਰਾਜਿਆਂ, ਧਾਰਮਿਕ ਆਗੂਆਂ, ਕਾਜੀਆਂ, ਬ੍ਰਾਹਮਣਾਂ ਤੇ
ਪਰੋਹਿਤ ਆਦਿ ਦੀਆਂ ਕਰਤੂਤਾਂ ਬਿਨਾਂ ਝਿਜਕ ਸੰਗਤਾਂ ਸਾਹਮਣੇ ਰੱਖੀਆਂ। ਉਸ ਸਮੇਂ ਬਾਬੇ ਨਾਨਕ ਨੇ
ਦੇਹਾਂ ਨਾਲ ਜੁੜੇ ਲੋਕਾਂ ਨੂੰ ਦੱਸਿਆ ਕਿ ਪ੍ਰਮਾਤਮਾ ਨਾਲ ਜੁੜਨ ਲਈ ਵਿਚੋਲਿਆਂ ਦੀ ਜਰੂਰਤ ਨਹੀਂ
ਹੁੰਦੀ ਪਰ ਅਫਸੋਸ ਅੱਜ ਫਿਰ ਜਾਗਰੂਕਤਾ ਦੀ ਕਮੀ ਕਰਕੇ ਲੋਕ ਸ਼ਬਦ ਗੁਰੂ ਨਾਲੋਂ ਟੁੱਟ ਕੇ ਦੇਹਾਂ ਨਾਲ
ਜੁੜਦੇ ਜਾ ਰਹੇ ਹਨ। ਉਨਾਂ ਦੱਸਿਆ ਕਿ ਅਖੌਤੀ ਬਾਬਿਆਂ ਵੱਲੋਂ ਸ਼ਰਧਾ ਅਤੇ ਨਿੰਦਿਆ ਦੇ ਨਾਂਅ `ਤੇ
ਸੰਗਤਾਂ ਨੂੰ ਅਕਸਰ ਡਰਾਇਆ ਜਾਂਦਾ ਹੈ। ਨਿੰਦਿਆ ਕੋਲੋਂ ਗੱਲ ਬਣਾ ਕੇ ਕਰਨ ਨੂੰ ਆਖ ਸਕਦੇ ਹਾਂ ਪਰ
ਬਾਬੇ ਨਾਨਕ ਦੀ ਤਰ੍ਹਾਂ ਸੱਚ ਆਖਣ ਜਾਂ ਗੁਰਬਾਣੀ ਦੇ ਅਰਥ ਕਰਕੇ ਸੱਚ ਸਾਹਮਣੇ ਲਿਆਉਣ ਨੂੰ ਨਿੰਦਾ
ਨਹੀਂ ਆਖਿਆ ਜਾ ਸਕਦਾ। ਭਾਵੇਂ ਡੇਰੇਦਾਰਾਂ ਦੀ ਆਪਣੀ ਕੋਈ ਸ਼ਰਧਾ ਨਹੀਂ ਹੁੰਦੀ ਤੇ ਉਨਾਂ ਦਾ ਹਰ ਕੰਮ
ਗੁਰ-ਮਰਿਆਦਾ ਦੇ ਉਲਟ ਹੁੰਦਾ ਹੈ ਪਰ ਅਣਭੋਲ ਸੰਗਤਾਂ ਦੀ ਗਿਆਨ ਵਿਹੂਣੀ ਸ਼ਰਧਾ ਵੀ ਪਖੰਡਵਾਦ ਤੇ
ਕਰਮਕਾਂਡ ਦੀ ਗੁਲਾਮ ਹੋ ਕੇ ਰਹਿ ਜਾਂਦੀ ਹੈ। ਉਨਾਂ ਦੱਸਿਆ ਕਿ ਪੁਜਾਰੀ ਵਰਗ ਵੱਲੋਂ ਬੜੀ ਸ਼ੈਤਾਨੀ
ਨਾਲ ਮਨੁੱਖਤਾ ਨੂੰ ਸ਼ਬਦ ਗੁਰੂ ਨਾਲੋਂ ਤੋੜ ਕੇ ਪਸ਼ੂ ਪੂਜਾ, ਮੂਰਤੀ ਪੂਜਾ ਅਤੇ ਪਖੰਡਵਾਦ ਵੱਲ
ਧਕੇਲਿਆ ਜਾ ਰਿਹਾ ਹੈ ਪਰ ਸਮੇਂ ਦੇ ਪ੍ਰਚਾਰਕਾਂ ਨੂੰ ਸੱਚਾਈ ਬਿਆਨਣ ਤੋਂ ਸੰਕੋਚ ਨਹੀਂ ਕਰਨਾ
ਚਾਹੀਦਾ। ਉਨਾਂ ਦੱਸਿਆ ਕਿ ਸੱਚਾਈ ਬਿਆਨਣ ਲਈ ਗਿਆਨ ਦੀ ਜਰੂਰਤ ਹੈ ਤੇ ਗਿਆਨ ਸਾਨੂੰ ਸ਼ਬਦ ਗੁਰੂ ਤੋਂ
ਪ੍ਰਾਪਤ ਹੁੰਦਾ ਹੈ।
(01/03/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
28. 02. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਸ. ਹਰਦੇਵ ਸਿੰਘ ਜੰਮੂ ਜੀ ਦਾ ਪੱਤਰ
ਪੜ੍ਹਨ ਨੂੰ ਮਿਲਿਆ ਹੈ ਜੋ 27. 02. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਹੀ ਪਾਏ ਗਏ ਮੇਰੇ ਪੱਤਰ
ਦੇ ਹਵਾਲੇ ਨਾਲ ਲਿਖਿਆ ਗਿਆ ਹੈ। ਸ. ਹਰਦੇਵ ਸਿੰਘ ਜੰਮੂ ਜੀ ਦਾ ਧੰਨਵਾਦ ਹੈ।
ਮੈਂ ਸ. ਹਰਦੇਵ ਸਿੰਘ ਜੰਮੂ ਜੀ ਦਾ ਇਸ ਲਈ ਵੀ ਧੰਨਵਾਦੀ ਹਾਂ ਕਿ ਆਖਰ ਉਹਨਾ ਨੇ ਮੇਰੀ ਪੁਸਤਕ
‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਦੀ ਕਾਪੀ ਪਰਾਪਤ ਕਰ ਹੀ ਲਈ ਹੈ। ਉਹਨਾ ਨੂੰ ਸਨਿਮਰ ਬੇਨਤੀ ਹੈ
ਕਿ ਉਹ ਇਸ ਪੁਸਤਕ ਦੀ ‘ਭੁਮਿਕਾ’ ਵਾਲੇ ਹਿੱਸੇ ਵਿੱਚ ਸ਼ਾਮਲ ਹੇਠਾਂ ਦਿੱਤੀਆਂ ਸਤਰਾਂ ਨੂੰ ਧਿਆਨ ਨਾਲ
ਪੜ੍ਹ ਲੈਣ:
“ਉਪਰੋਕਤ ਲੇਖਾਂ ਨੂੰ ਪੁਸਤਕ ਰੂਪ ਦੇਣ ਦੀ ਪ੍ਰੀਕਿਰਿਆ ਦੌਰਾਨ ਅਨੇਕਾਂ
ਨਵੇਂ ਤੱਥ ਉਘੜਕੇ ਸਾਹਮਣੇ ਆਏ ਹਨ ਅਤੇ ਮੇਰੇ ਮਨ ਵਿੱਚ ਕਈ ਨਵੀਆਂ ਧਾਰਨਾਵਾਂ ਨੇ ਜਨਮ ਲਿਆ ਹੈ।
ਅਜਿਹਾ ਹੋਣਾ ਕੁਦਰਤੀ ਹੀ ਸੀ ਅਤੇ ਇਸ ਸਥਿਤੀ `ਚੋਂ ਪਾਠਕਾਂ ਨੂੰ ਕੋਈ ਅਚੰਭਾ ਨਹੀਂ ਹੋਣਾ
ਚਾਹੀਦਾ।” (ਪੰਨਾ 11)
ਸੋ ਸ. ਜੰਮੂ ਜੀ ਨੂੰ ਕਿਸੇ ‘ਨਵੇਂ ਤੱਥ’ ਜਾਂ ‘ਨਵੀਂ ਧਾਰਨਾ’ ਤੇ ਨਾ ਹੀ ਹੈਰਾਨ ਹੋਣ ਦੀ
ਲੋੜ ਹੈ ਅਤੇ ਨਾ ਹੀ ਪਰੇਸ਼ਾਨ ਹੋਣ ਦੀ। ਚੰਗਾ ਹੋਵੇ ਜੇ ਪੁਸਤਕ ਸਭਿਆਚਾਰ ਦੀਆਂ ਪ੍ਰੰਪਰਾਵਾਂ ਨੂੰ
ਧਿਆਨ ਵਿੱਚ ਰੱਖਦੇ ਹੋਏ ਸ. ਜੰਮੂ ਜੀ ਇਸ ਪੁਸਤਕ ਨੂੰ ਇੱਕ ਸੁਤੰਤਰ ਕਿਰਤ ਦੇ ਰੂਪ ਵਿੱਚ ਵਾਚਦੇ
ਹੋਏ ਹੀ ਇਸ ਸਬੰਧੀ ਆਪਣੇ ਪ੍ਰਤੀਕਰਮ ਪਰਗਟ ਕਰਨ (ਉਹਨਾ ਵੱਲੋਂ ਪੁਸਤਕ ਦਾ ਰਿਵਿਊ ਜਾਰੀ ਕੀਤੇ ਜਾਣ
ਤੇ ਉਸ ਰਿਵਿਊ ਬਾਰੇ ਕੋਈ ਵਿਚਾਰ-ਚਰਚਾ ਨਹੀਂ ਕੀਤੀ ਜਾ ਸਕੇਗੀ ਪਰੰਤੂ ਉਹਨਾਂ ਦੇ ਹਰ ਪ੍ਰਤੀਕਰਮ ਦਾ
ਵਾਜਬ ਜੁਆਬ ਦੇਣ ਦਾ ਯਤਨ ਜ਼ਰੂਰ ਕੀਤਾ ਜਾਵੇਗਾ)। ਸ. ਜੰਮੂ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ
ਪ੍ਰਕਾਸ਼ਿਤ ਹੋਣ ਤੋਂ ਬਾਦ ਕਦੀ ਵੀ ਕੋਈ ਪੁਸਤਕ ਵਾਪਸ ਨਹੀਂ ਹੋਇਆ ਕਰਦੀ (ਇੱਥੋਂ ਤਕ ਕਿ
ਪਾਬੰਦੀ-ਸ਼ੁਦਾ ਪੁਸਤਕਾਂ ਵੀ ਪਾਠਕਾਂ ਲਈ ਆਮ ਹੀ ਉਪਲਭਦ ਰਹਿੰਦੀਆਂ ਹਨ)। ਨਿਸਚੇ ਹੀ ਹੁਣ ਤਕ
ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਸਿਖ ਕੌਮ ਦੇ ਇਤਹਾਸ ਦਾ ਅਟੁੱਟ ਹਿੱਸਾ ਬਣ ਚੁੱਕੀ ਹੋਈ
ਹੈ। ਇਸ ਸਥਿਤੀ ਵਿੱਚ ਬਿਹਤਰ ਹੋਵੇਗਾ ਕਿ ਸ. ਜੰਮੂ ਜੀ ਈਰਖਾ ਭਾਵਨਾ ਤੋਂ ਉੱਚਾ ਉੱਠਦੇ ਹੋਏ ਪੁਸਤਕ
ਦੇ ‘ਵਾਪਸ ਲੈਣ’ ਦੀ ਰੱਟ ਛੱਡ ਕੇ ਆਪਣੇ ‘ਸਭਿਅ’ ਹੋਣ ਦਾ ਸਬੂਤ ਦੇ ਦੇਣ।
ਜੋ ਤਸਵੀਰਾਂ, ਥੜ੍ਹੇ ਅਤੇ ਸਿੱਕਿਆਂ ਆਦਿਕ ਬਾਰੇ ਸ. ਹਰਦੇਵ ਸਿੰਘ ਜੰਮੂ ਜੀ ਦੇ ਦਾਵੇ ਹਨ ਉਹਨਾ
ਸਬੰਧੀ ਸਥਿਤੀ ਇਹੀ ਹੈ ਕਿ ਜਦੋਂ ਇਹੋ ਜਿਹੀ ਸਮੱਗਰੀ ਕਿਸੇ ਵਿਵਾਦ ਦਾ ਅਧਾਰ ਬਣ ਜਾਂਦੀ ਹੈ ਤਾਂ ਉਸ
ਸਮੱਗਰੀ ਵਿਸ਼ੇਸ਼ ਦੀ ਪ੍ਰਮਾਣਕਿਤਾ (authenticity)
ਨੂੰ ਕਿਸੇ ਅਧਿਕਾਰ-ਪਰਾਪਤ ਅਦਾਰੇ ਰਾਹੀਂ ਸਿੱਧ ਕਰਵਾਉਣ ਦੀ ਜ਼ਿੰਮੇਵਾਰੀ ਉਸ ਸਮੱਗਰੀ ਵਿਸ਼ੇਸ਼ ਨੂੰ
ਪੇਸ਼ ਕਰਨ ਵਾਲੇ ਦੇ ਸਿਰ ਬਣਦੀ ਹੈ ਅਤੇ ਪ੍ਰਮਾਣਿਕਤਾ ਸਿੱਧ ਨਾ ਹੋਣ ਤੇ ਉਸ ਸਮੱਗਰੀ ਵਿਸ਼ੇਸ਼ ਪ੍ਰਤੀ
ਦਾਵਾ ਪੇਸ਼ ਕਰਨ ਵਾਲੇ ਨੂੰ ਆਪਣੇ ਖਿਲਾਫ ਨਿਯਮਾ ਤਹਿਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਏ
ਸਕਦਾ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(01/03/13)
ਡਾ: ਗੁਰਮੀਤ ਸਿੰਘ ਬਰਸਾਲ
ਪਿਛਲੇ ਦਿਨੀਂ ਪ੍ਰੋ ਦਰਸ਼ਣ ਸਿੰਘ ਜੀ ਦਾ ਹੇਠ ਲਿਖਿਆ ਬਿਆਨ ਬਹੁਤ ਸਾਰੀਆਂ ਵੈੱਬ ਸਾਈਟਾਂ ਤੇ ਛਪਿਆ
ਹੈ
ਕੁਝ ਸਮੇ ਤੋਂ ਕੌਮ ਨੂੰ ਗੁਮਰਾਹ ਕਰਣ ਵਾਲੀਆਂ ਬ੍ਰਾਹਮਣੀ ਸਾਜਸ਼ਾਂ ਵਾਂਗ ਹੀ ਭੋਲੀ ਭਾਲੀ ਸ਼ਰਧਾਲੂ
ਸਿਖੀ ਨੂੰ ਇਕ ਸਾਜਸ਼ੀ ਨਾਹਰੇ ਨਾਲ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਅਕਾਲ ਤਖਤ ਦੀ ਪ੍ਰਭੂ ਸਤਾ
,ਅਕਾਲ ਤਖਤ ਦੀ ਪ੍ਰਭੂ ਸਤਾ ਮੰਨਣ ਵਾਲੇ ਲੋਕਾਂ ਨੂੰ ਇਕੱਤਰ ਕਰ ਰਹੇ ਹਾਂ ਅਤੇ ਅਸੀਂ ਅਕਾਲ ਤਖਤ ਦੀ
ਪ੍ਰਭੂ ਸਤਾ ਬਰਕਰਾਰ ਰੱਖਨੀ ਹੈ।ਗੱਲ ਬਹੁਤ ਚੰਗੀ ਹੈ ਹਰ ਸਿਖ ਹੀ ਅਕਾਲ ਤਖਤ ਦੀ ਪ੍ਰਭੂ ਸਤਾ ਮੰਨਦਾ
ਹੈ ਅਤੇ ਮੰਨਦਾ ਰਹੇਗਾ।ਅਕਾਲ ਤਖਤ ਦੀ ਪ੍ਰਭੂ ਸਤਾ ਨੂੰ ਕਦੀ ਕੋਈ ਖਤਰਾ ਹੀ ਨਹੀਂ ਹੈ।
ਪਰ ਮੈ ਏਹਨਾ ਵੀਰਾਂ ਕੋਲੋਂ ਪੁਛਦਾ ਹਾਂ ਵੀਰੋ ਜ਼ਰਾ ਇਹ ਸਪਸ਼ਟ ਕਰ ਦਿਓ ਕੇ ਤੁਸੀ ਕਿਸਨੂੰ ਅਕਾਲ ਤਖਤ
ਮੰਨਦੇ ਹੋ ਅਤੇ ਕਿਸਦੀ ਪ੍ਰਭੂ ਸਤਾ ਦੀ ਗੱਲ ਕਰਦੇ ਹੋ?
• ਅਕਾਲ, ਅਬਿਨਾਸ਼ੀ ਜੁਗੋ
ਜੁਗ ਅਟੱਲ “ਵਾਹੁ ਵਾਹੁ ਬਾਣੀ ਨਿਰੰਕਾਰ ਹੈ” ਅਨਸਾਰ ਧੁਰ ਤੋਂ ਆਈ ਅਕਾਲ ਪੁਰਖ ਸਰੂਪ ਬਾਣੀ “ਪੋਥੀ
ਪ੍ਰਮੇਸ਼ਰ ਕਾ ਥਾਣ” ਰੂਪ ਗੁਰੂ ਗ੍ਰੰਥ ਸਾਹਿਬ ਵਿਚ ਸ਼ਸ਼ੋਬਤ ਗੁਰਬਾਣੀ ਸਿਧਾਂਤ ਨੂੰ ਅਕਾਲ ਤਖਤ ਮੰਨਦੇ
ਹੋ,?
• ਜਾਂ ਇਤਿਹਾਸ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਉਸ ਅਸਥਾਨ ਨੂੰ ਅਕਾਲ ਤਖਤ
ਮੰਨਦੇ ਹੋ ,?
• ਜਾਂ ਉਸ ਅਸਥਾਨ ਦੀ ਸੇਵਾ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਗਏ ਇਕ ਤਨਖਾਹ-ਦਾਰ ਮੁਲਾਜ਼ਮ ਜੋ
ਅਕਾਲ ਤਖਤ ਦੇ ਸਥਾਨ ਤੇ ਖਲੋ ਕੇ ਝੂਠ ਬੋਲਦਾ ਹੋਵੇ ਉਸਨੂੰ ਅਕਾਲ ਤਖਤ ਮੰਨਦੇ ਹੋ ,? ਹਾਂ ਭੋਲੇ
ਸਿਖਾਂ ਨੂੰ ਇਹ ਆਖ ਕੇ ਹੀ ਗੁਮਰਾਹ ਕੀਤਾ ਜਾ ਰਿਹਾ ਹੈ।
• ਜਾਂ ਉਸ ਹੁਕਮ ਦੇ ਗ਼ੁਲਾਮ ਤਨਖਾਹ-ਦਾਰ ਵਲੋਂ ਨਿਸਚਤ ਕੀਤੀ ਗਈ ਕਾਲ ਕੋਠੜੀ ਨੂੰ ਅਕਾਲ ਤਖਤ ਮੰਨਦੇ
ਹੋ,?
ਪਿਆਰੇ ਵੀਰੋ ਤੁਸੀਂ ਕਿਸਨੂੰ ਅਕਾਲ ਤਖਤ ਮੰਨ ਕੇ ਸਿਰ ਝੁਕਾਉਂਦੇ ਹੋ , ਕਿਸ ਅਕਾਲ ਤਖਤ ਅੱਗੇ ਪੇਸ਼
ਹੋਂਦੇ ਹੋ , ਸੱਚੇ ਸਤਿਗੁਰੂ ਦੀ ਸਿਖੀ ਅੱਗੇ ਸੱਚ ਬੋਲਣ ਦੀ ਜੁਰਤ ਕਰਿਓ ਅਤੇ ਸਪੱਸ਼ਟ ਕਰੋ, ਕਿਸ
ਅਕਾਲ ਤਖਤ ਦੀ ਪ੍ਰਭੂ ਸਤਾ ਬਰਕਰਾਰ ਰੱਖਣ ਦੀਆਂ ਗੱਲਾਂ ਕਰਦੇ ਹੋ।
ਦੇਖੋ ਝੂਠ ਬੋਲ ਕੇ ਕੌਮ ਨੂੰ ਗੁਮਰਾਹ ਕਰਣ ਦਾ ਪਾਪ ਨਾ ਕਰਿਓ
ਜੇ ਤਾਂ ਆਦਿ ਸਚੁ, ਜੁਗਾਦਿ ਸਚੁ, ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ, ਰੂਪ ਰੱਬੀ ਸਿਧਾਂਤ ਨੂੰ
ਅਕਾਲ ਤਖਤ ਮੰਨਦੇ ਹੋ ਤਾਂ ਤੁਸੀ ਮਹਾਨ ਹੋ।
ਪਰ ਦੇਖਿਓ ਬਾਕੀ ਤਿਨੋ ਚੀਜ਼ਾਂ ਅਕਾਲ ਨਹੀਂ ਹਨ,
1. ਇਮਾਰਤਾਂ ਢਹਿ ਜਾਂਦੀਆਂ ਹਨ,
2. ਸੇਵਾਦਾਰ ਮਰ ਜਾਂਦੇ ਹਨ ਜਾਂ ਬਦਲ ਦਿਤੇ ਜਾਂਦੇ ਹਨ “ਜਿਸ ਆਸਨ ਹਮ ਬੈਠੇ ਕੇਤੇ ਬੈਸ ਗਇਆ”
3. ਬਾਕੀ ਸੇਵਾਦਾਰਾਂ ਦੀਆਂ ਕਾਲ ਕੋਠੜੀਆਂ ਦੀ ਤਾਂ ਸਿਖੀ ਵਿਚ ਥਾਂ ਹੀ ਕੋਈ ਨਹੀਂ ।
ਪ੍ਰੋ ਸਾਹਿਬ ਨੇ ਸਪੱਸ਼ਟ ਕਿਹਾ ਹੈ ਕਿ ਸਾਨੂੰ ਕੇਵਲ (1) ਨੰਬਰ
ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਾਲੇ ਅਕਾਲ ਤਖਤ ਨੂੰ ਹੀ ਮੰਨਣਾ ਚਾਹੀਦਾ ਹੈ ।
.......ਸੋ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ ਕਿ ਲਿਖੇ ਗਏ ਇਤਿਹਾਸ ਮੁਤਾਬਕ ਵੀ ਗੁਰੂ ਹਰਗੋਬਿੰਦ
ਸਾਹਿਬ ਉਸ ਥੜੇ ਨੁਮਾ ਤਖਤ ਤੇ ਬਿਰਾਜੇ ਸਨ। ਉਹਨਾਂ ਤੋਂ ਬਾਅਦ 7ਵੇਂ, 8ਵੇਂ, 9ਵੇਂ,ਅਤੇ 10ਵੇਂ
ਗੁਰੂ ਸਾਹਿਬਾਨਾਂ ਵਿੱਚੋਂ ਕੋਈ ਵੀ ਉਸ ਤਖਤ ਤੇ ਨਹੀਂ ਬੈਠਿਆ । ਜਿਸ ਤਖਤ ਤੇ ਗੁਰੂ ਜੀ ਬੈਠੈ ਹੋਣ
ਉਸ ਤਖਤ ਤੇ ਕਿਸੇ ਬੰਦੇ ਨੂੰ ਗੁਰੂ ਜੀ ਵਾਂਗ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ ।
(01/03/13)
ਸਰਵਜੀਤ ਸਿੰਘ
ਸਿੱਖ ਮਾਗਰ ਦੇ ਸਮੂਹ ਪਾਠਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕਿ ਫਤਹਿ।
ਪੋ: ਦਰਸ਼ਨ ਸਿੰਘ ਜੀ ਦੇ ਬਿਆਨ “ਕਿਸ ਅਕਾਲ ਤਖਤ ਦੀ ਪ੍ਰਭੂ ਸਤਾ ਬਰਕਰਾਰ
ਰੱਖਣ ਦੀਆਂ ਗੱਲਾਂ ਕਰਦੇ ਹੋ?” ਤੋਂ ਪਿਛੋਂ, ਅਕਾਲ ਤਖਤ ਸਾਹਿਬ ਸਬੰਧੀ ਇਕ ਵੇਰ ਫੇਰ ਚਰਚਾ ਚਲ ਪਈ
ਹੈ। ਇਸੇ ਸਬੰਧ `ਚ ਬੇਨਤੀ ਹੈ ਕਿ ਮੈਂ ਅਖੌਤੀ ਦਸਮ ਗ੍ਰੰਥ ਦੇ ਮੌਜੂਦਾ ਰੂਪ ਦੀ ਜਨਮ ਦਾਤੀ ‘ਸੋਧਕ
ਕਮੇਟੀ` ਦੀ ਰਿਪੋਟ (ਦੀ ਨਿਊ ਐਂਗਲੋ ਗੁਰਮੁਖੀ ਪ੍ਰੈੱਸ, ਅੰਮ੍ਰਿਤਸਰ, ੧ ਕੱਤਕ ਸੰਮਤ ੧੯੫੪) ਪੜ੍ਹ
ਰਿਹਾ ਸੀ। ਇਸ ਰਿਪੋਟ `ਚ ਇਕ ਤੋਂ ਵੱਧ ਵਾਰੀ ‘ਤਖਤ ਅਕਾਲ ਬੁੰਗਾ’ ਲਿਖਿਆ ਹੋਇਆ ਹੈ।
“ਅਰ ਇਹ ਕਾਰਜ ਸਤਿਗੁਰ ਨੂੰ ਜੋ ਮਨਜੂਰ ਸੀ ਇਸ ਵਾਸਤੇ ਸਭ ਦੀ ਸੰਮਤੀ ਇਹ
ਹੋਈ ਕਿ ਐਸਾ ਉਤਮ ਕਾਰਜ ਮਲਵਈ ਬੁੰਗੇ ਦੀ ਹੁੰਦੀ ਤਖਤ ਅਕਾਲ ਬੁੰਗਾ ਸਾਹਿਬ ਜੀ ਦੇ
ਹਜੂਰ ਹੋਵੇ”।
“ਸ੍ਰੀ ਦਰਬਾਰ ਸਾਹਿਬ ਜੀ ਦੀ ਵਡੀ ਪ੍ਰਕਰਮਾ ਕਰਕੇ ਤਖਤ ਸ੍ਰੀ ਅਕਾਲ
ਬੁੰਗਾ ਸਾਹਿਬ ਜੀ ਦੀ ਦੂਸਰੀ ਮੰਜ਼ਲ ਪਰ ਕਿ ਜਿਥੇ ਮੰਦਰ ਦਾ ਸਨਾਨ ਕਰਾਕੇ ਫਰਸ ਗਲੀਚੇ ਬਿਛੇ
ਹੋਏ ਸੇ, ਬੱਤੀ ਗ੍ਰੰਥ ਸਾਹਿਬਾਂ ਦੇ ਪ੍ਰਕਾਸ਼ ਹੋਏ”।
“ਤੀਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਤਖਤ ਅਕਾਲ ਬੁੰਗਾ ਸਾਹਿਬ ਜੀ
ਪਰ ਬਿਰਾਜਮਾਨ ਹਨ”।
“ਛੇਵੇ ਗੁਰੂ ਗ੍ਰੰਥ ਸਾਹਿਬ ਜੋ ਤਖਤ ਅਕਾਲ ਬੁੰਗੇ ਦੇ ਵੱਡੇ
ਨੰਬਰਦਾਰ ਗੁਲਾਬ ਸਿੰਘ ਜੀ ਦੇ ਪੁਤਰ ਗੁਪਾਲ ਸਿੰਘ ਜੀ ਦੇ ਘਰ ਨਿਵਾਸ ਰਖਦੇ ਹਨ”।
“ਪੁਜਾਰੀ ਸਾਹਿਬਾਨ ਤਖਤ ਅਕਾਲ ਬੁੰਗਾ ਸਾਹਿਬ ਅਰ ਨਿਜ ਕਰਕੇ ਬਾਈ
ਗੋਪਾਲ ਸਿਮਘ ਜੀ ਜਿਨਾਂ ਦੀ ਕ੍ਰਿਪਾ ਨਾਲ ਅੱਠ ਮਹਿਨੇ ਸੇਵਾ ਦੇ ਅਰ ਭੋਗ ਦਾ ਉਤਸਾਹ ਸੁਖ ਅਰ ਸਾਂਤਿ
ਨਾਲ ਸਮਾਪਤੀ ਹੋਯਾ”।
੧ ਹਾੜ ਸੰਮਤ ੧੯੫੨ ਸੇ ਸਵਾਣ ਸਮਮਤ ੧੯੫੩ ਤਕ ਦਸਮ ਪਾਤਸ਼ਾਹੀ ਗ੍ਰੰਥ ਸਾਹਿਬ
ਜੀ ਦਿ ਸੋਧਾਈ ਤਖਤ ਸ੍ਰੀ ਅਕਾਲ ਬੁੰਗਾ ਸਾਹਿਬ ਅਰ ਮਲਵਈ ਬੁੰਗਾ ਦੇ ਸਥਾਨ ਮੇ
ਹੋਈ”।
“ਤਖਤ ਅਕਾਲ ਬੁੰਗੇ ਸਾਹਿਬ ਜੀ ਦੇ ਰਹੁਰਾਸੀਏ ਨਰੈਣ ਸਿੰਘ ਦੇ ਪੁਤ੍ਰ
ਠਾਕਰ ਸਿੰਘ ਜੀ ਬੀ ਸੋਧਕਾਂ ਵਿਖੇ ਬੇ ਨਾਗਾ ਹਾਜਰ ਰਹੇ”
ਇਹ ਰਿਪੋਰਟ 15 ਅਕਤੂਬਰ 1897 ਈ: ਨੂੰ ਛਪੀ ਸੀ। ਇਸ ਵਿਚ ਅਕਾਲ ਤਖਤ ਸਾਹਿਬ
ਨੂੰ ‘ਅਕਾਲ ਬੁੰਗਾ’ ਲਿਖਿਆ ਹੋਇਆ ਹੈ। ਕੀ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਹੈ ਕਿ ‘ਸ਼੍ਰੀ ਅਕਾਲ
ਤਖਤ ਸਾਹਿਬ’ 1897 ਈ ਤੋਂ ਪਿਛੋਂ ਹੀ ਪ੍ਰਚਲਤ ਹੋਇਆ ਹੋਵੇਗਾ?
ਧੰਨਵਾਦ ਸਹਿਤ
ਸਰਵਜੀਤ ਸਿੰਘ
(01/03/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਾਣੋ ਸੱਚਾ ਨਾਮ ਗਿਆਨ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚੌਵੀ ਘੰਟੇ ਨਾਮ ਜਪੋ ਤੇ ਦਿਉ ਨਾ ਜਗਣ ਵਿਚਾਰ।
ਮਨ ਅੰਦਰਲਾ ਸਾਫ ਹੋ ਜਾਊ, ਜਗ ਦੀ ਭੁਲ ਜਾਊ ਸਾਰ।
ਅੰਦਰ ਭਰ ਲਉ ਰੰਗ ਪ੍ਰੇਮ ਦਾ, ਹੋ ਜਾਉ ਅੰਤਰ ਧਿਆਨ।
ਜਾਣੋ ਸੱਚਾ ਨਾਮ ਗਿਆਨ।
ਜੱਗ ਤੋਂ ਤੋੜੋ ਉਸ ਸੰਗ ਜੋੜੋ, ਏਨਾ ਸਾਰਾ ਖੇਲ੍ਹ।
ਉਸ ਵਰਗੇ ਹੋ ਜੋ ਜੇ ਕਰਨੈ, ਉਸ ਸੱਚੇ ਸੰਗ ਮੇਲ।
ਲੋਭ ਲਾਲਚ ਛੱਡ, ਕਾਮ ਕ੍ਰੋਧ ਕੱਢ, ਭੁਲਕੇ ਮਾਨ ਅਭਿਮਾਨ
ਜਾਣੋ ਸੱਚਾ ਨਾਮ ਗਿਆਨ।
(01/03/13)
ਮੇਜਰ ਸਿੰਘ ‘ਬੁਢਲਾਡਾ’
ਸਤਿਕਾਰਯੋਗ ‘ਸੰਪਾਦਕ’ ਜੀਓ,
ਸਤਿ ਸ੍ਰੀ ਅਕਾਲ!
ਸ੍ਰੀ ਮਾਨ ਜੀ, 20 ਫਰਵਰੀ 2013 ਨੂੰ ‘ਸਿੱਖ ਮਾਰਗ’ ਤੇ ਮੇਰਾ ਲੇਖ ਛਾਪਣ
ਲਈ ਆਪ ਜੀ ਦਾ ਅਤੇ ਸ੍ਰ: ਗੁਰਇੰਦਰ ਪਾਲ ਜੀ ਵਲੋਂ ਇਸ ਲੇਖ ਵਿਚਲੇ ਸੱਚ ਨਾਲ ਸਹਿਮਤ ਹੋਣ ਲਈ ਇਹਨਾਂ
ਦਾ ਵੀ ਧੰਨਵਾਦ! ਮੈਂ ਆਪ ਜੀ ਨੂੰ ਆਪਣਾ ਇੱਕ ਹੋਰ ਲੇਖ (ਕੀ ‘ਭਗਤਾਂ’ ਅਤੇ ‘ਗੁਰੂਆਂ’ ਵਿੱਚ ਕੋਈ
ਫਰਕ ਹੈ?) ‘ਸਿੱਖ ਮਾਰਗ’ ਦੇ ਪਾਠਕਾਂ ਅਤੇ ਵਿਦਵਾਨਾ ਦੇ ਵਿਚਾਰਨ ਲਈ ਭੇਜ ਰਿਹਾਂ ਹਾਂ, ਠੀਕ ਲੱਗੇ
ਤਾਂ ਛਾਪਣ ਦੀ ਖੇਚਲ ਕਰਨੀ ਜੀ। ਧੰਨਵਾਦ!
ਮਿਤੀ-1 ਮਾਰਚ 2013 ਸੱਚ ਨਾਲ ਖੜ੍ਹੇ ਸਭਨਾ ਦਾ ਸ਼ੁਭ ਚਿੰਤਕ:-
ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176-42327
90414-06713
----------------------------------------
ਕੀ ‘ਭਗਤਾਂ’ ਅਤੇ ‘ਗੁਰੂਆਂ’ ਵਿੱਚ ਕੋਈ ਫਰਕ ਹੈ?
ਗੁਰਸਿੱਖਾਂ ਦਾ ਫਰਜ ਬਣਦਾ ਸੀ ਕਿ ਉਹ ਗੁਰੂ ਗਰੰਥ ਸਹਿਬ ਵਿਚਲੀ ਬਾਣੀ ਨੂੰ
ਗੁਰੂ ਸਹਿਬਾਂ ਦੀ ਸੋਚ ਅਨੂਸਾਰ ਸਮਝਕੇ, ਹੋਰਾਂ ਨੂੰ ਵੀ ਸਮਝਾਉਂਦੇ। ਪਰ ਬੜੀ ਹੀ ਥੋੜੀ ਗਿਣਤੀ ਦੇ
ਗੁਰਸਿੱਖਾ ਨੂੰ ਛੱਡਕੇ, ਬਹੁਗਿਣਤੀ ਸਿੱਖਾਂ ਨੇ ਇੰਝ ਨਹੀਂ ਕੀਤਾ। ਸਿੱਖੀ ਭੇਸ ਵਿੱਚ ‘ਸੰਤ’ ਬਣੇ
ਬੈਠੇ ‘ਮੰਨੂ ਬ੍ਰਾਹਮਣ’ ਦੇ ਚੇਲਿਆਂ ਦੇ ਬੋਲਾਂ ਨੂੰ ‘ਸੱਤ ਬਚਨ’ ਮੰਨਕੇ, ਇਹਨਾਂ (ਅਖੌਤੀ ਸੰਤਾਂ)
ਦੇ ਡੇਰਿਆਂ ਵਿਚੋਂ ਬਣਕੇ ਆਏ ਵੱਡੀ ਤਦਾਦ ਵਿੱਚ ਪ੍ਰਚਾਰਕਾਂ ਨੇ ਐਸੀ ਮੱਤ ਮਾਰੀ ਕਿ ਬਹੁਗਿਣਤੀ
ਸਿੱਖਾਂ ਨੇ ਗੁਰਬਾਣੀ ਨੂੰ ਸਮਝਣ ਦੀ ਲੋੜ ਹੀ ਨਹੀਂ ਸਮਝੀ। ਜਿਸ ਕਰਕੇ ਅੱਜ ਵੀ ਇਹਨਾਂ (ਸਿੱਖਾਂ)
ਨੇ ਗੁਰੂ ਗਰੰਥ ਸਹਿਬ ਵਿਚਲੇ ਬਾਣੀਕਾਰ, ਜਿਹੜੇ ਗੁਰੂ ਸਹਿਬਾਂ ਤੋਂ ਪਹਿਲਾਂ ਹੋਏ ਹਨ ਅਤੇ ਜਿਹਨਾਂ
ਦੀ (ਗੁਰੂ ਨਾਨਕ ਸਹਿਬ ਵਲੋਂ ਇਕੱਤਰ ਕੀਤੀ) ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਗਰੰਥ ਸਹਿਬ
ਵਿੱਚ ‘ਭਗਤ ਬਾਣੀ’ ਸਿਰਲੇਖ ਹੇਠ ਦਰਜ ਕੀਤਾ ਹੈ। ਉਹਨਾਂ ‘ਭਗਤ ਸਹਿਬਾਨਾਂ’ ਨੂੰ ਛੋਟੇ ਅਤੇ ‘ਗੁਰੂ
ਸਹਿਬਾਨਾਂ’ ਨੂੰ ਵੱਡੇ ਬਣਾਕੇ, ਇਹਨਾਂ ਵਿੱਚ ਫਰਕ ਸਮਝ ਰੱਖਿਆ ਹੈ; ਇਹਨਾਂ ਵਿੱਚ ਕਾਫੀ ਸਿੱਖ
ਵਿਦਵਾਨ ਅਖਵਾਉਣ ਵਾਲੇ ਲੋਕ ਵੀ ਸਾਮਲ ਹਨ। ਜੇਕਰ ‘ਗੁਰੂ ਸਹਿਬਾਂ’ ਦੀਆਂ ਨਜਰਾਂ ਨਾਲ ਅਤੇ ਸੋਚ
ਮੁਤਾਬਕ ਇਹਨਾਂ ‘ਭਗਤ ਸਹਿਬਾਨਾਂ’ ਨੂੰ ਵੇਖੀਏ ਤੇ ਸਮਝੀਏ ਤਾਂ ਸਾਨੂੰ ‘ਗੁਰੂ ਸਹਿਬਾਨਾਂ’ ਅਤੇ
‘ਭਗਤ ਸਹਿਬਾਨਾਂ’ ਵਿੱਚ ਕੋਈ ਫਰਕ ਨਜਰ ਨਹੀਂ ਆਉਂਦਾ। ਕਿਉਂ ਕਿ
ਗੁਰੂ ਨਾਨਕ ਸਹਿਬ ਵਲੋਂ ‘ਬਾਣੀ’ ਹੀ
ਉਹਨਾਂ ਦੀ ਇਕੱਤਰ ਕੀਤੀ ਸੀ, ਜਿਹਨਾਂ ਨਾਲ ਉਹਨਾਂ ਦੀ ਮੱਤ ਮੇਲ ਖਾਂਦੀ ਸੀ।
ਹੁਣ ਸਵਾਲ ਪੈਦਾ ਹੁੰਦਾ ਹੈ,
ਜੇਕਰ ‘ਭਗਤਾਂ ਅਤੇ ‘ਗੁਰੂ ਸਹਿਬਾਨਾਂ’
ਵਿੱਚ ਫਰਕ ਹੀ ਕੋਈ ਨਹੀਂ, ਫਿਰ ਇਹਨਾਂ ਨੂੰ ‘ਭਗਤ’ ਕਿਉਂ ਲਿਖਿਆ ਗਿਆ ਹੈ?
ਇਸ ਦਾ ਉਤਰ ਵੀ ਗੁਰੂ ਸਹਿਬਾਂ ਦੀ ਬਾਣੀ ਵਿੱਚ ਹੈ। ਤੁਸੀਂ
ਗੁਰੂ ਸਹਿਬਾਂ ਦੀਆਂ ਨਜਰਾਂ ਵਿਚੋ ਵੇਖੋ ਤੇ ਸਮਝੋ ਤਾਂ ਸਹੀ। ਕਿਉਂ ਕਿ
ਗੁਰੂ ਸਹਿਬਾਨਾਂ ਦੀਆਂ ਨਜਰਾਂ ਵਿੱਚ
ਉਹ ਸਾਰੇ ਹੀ ਭਗਤ ਹਨ ਜਿਹਨਾਂ ਨੇ ਇੱਕ ਅਕਾਲ ਪੁਰਖ ਨਾਲ ਨਾਤਾ ਜੋੜਕੇ, ਮੁਸੀਬਤਾਂ ਅਤੇ ਮੌਤ ਦਾ ਡਰ
ਖਤਮ ਕਰਕੇ ‘ਸੱਚ’ ਨੂੰ ‘ਸੱਚ’ ਅਤੇ ‘ਝੂਠ’ ਨੂੰ ‘ਝੂਠ’ ਕਹਿਕੇ ‘ਸੱਚ’ ਦਾ ਹੋਕਾ ਦਿੱਤਾ। ਇਸ ਲਈ
ਇੱਕ ਅਕਾਲ ਪੁਰਖ ਨੂੰ ਆਪਣਾ ਸਭ ਕੁੱਝ ਅਰਪਣ ਕਰਨ ਵਾਲੇ ਸਾਰੇ ਦੇ ਸਾਰੇ ਉਸ (ਅਕਾਲ ਪੁਰਖ) ਦੇ ਭਗਤ
ਹਨ, ਜਿਹਨਾਂ ਵਿੱਚ ਸਾਡੇ ‘ਗੁਰੂ ਸਹਿਬਾਨ’ ਵੀ ਆਉਂਦੇ ਹਨ।
ਇਸ ਲਈ ਹੀ
ਗੁਰੂ ਗਰੰਥ ਸਹਿਬ ਵਿੱਚ ਵਿਸ਼ੇਸ਼ ‘ਗੁਰੂ
ਬਾਣੀ’ ਸਿਰਲੇਖ ਹੇਠ ਕੋਈ ਬਾਣੀ ਨਹੀਂ ਲਿਖੀ ਗਈ। ਜਿਵੇਂ ਕਿ ‘ਭਗਤ ਬਾਣੀ’ ਸਿਰਲੇਖ ਹੇਠ ਲਿਖੀ ਗਈ
ਹੈ। ਇਥੇ ਫਿਰ ਸਵਾਲ ਪੈਦਾ ਹੂੰਦਾ ਹੈ, ਕਿ ਗੁਰੂ
ਸਹਿਬਾਂ ਦੀ ਬਾਣੀ ਨੂੰ ਅਤੇ ਭਗਤਾਂ ਸਹਿਬਾਨਾਂ ਦੀ ਬਾਣੀ ਨੂੰ ਫਿਰ ਇਕੋ ਸਿਰਲੇਖ ਹੇਠ ਕਿਉਂ ਨਾ
ਲਿਖਿਆ ਗਿਆ? ਇਸ ਗੱਲ ਨੂੰ
ਸਾਰੇ ਭਲੀ ਪ੍ਰਕਾਰ ਜਾਣਦੇ ਹਾਂ, ਕਿ ਗੁਰੂ ਅਰਜਨ ਦੇਵ ਜੀ ਜਿਸ ਗੱਦੀ ਦੇ ਮਾਲਕ ਸਨ, ਉਹ ਗੁਰੂ ਨਾਨਕ
ਸਹਿਬ ਤੋਂ ਸ਼ੁਰੂ ਹੁੰਦੀ ਹੈ। ਇਸ ਲਈ ‘ਗੁਰੂ ਗਰੰਥ ਸਹਿਬ’ ਵਿੱਚ ਇਸ ਗੱਦੀ ਦੇ ਮਾਲਕਾਂ ਦੀ ਬਾਣੀ
ਨੂੰ ਪਹਿਲ ਦੇ ਅਧਾਰ ਉਤੇ ਲਿਖਿਆ ਗਿਆ ਹੈ, ਨਾ ਕਿ ਵਿਸ਼ੇਸ਼ ‘ਗੁਰੂਬਾਣੀ’ ਸਿਰਲੇਖ ਹੇਠ।
‘ਭਗਤ’ ਕੌਣ ਹੁੰਦੇ ਹਨ? ਇਸ ਗੱਲ ਨੂੰ ਚੰਗੀ ਤਰਾਂ ਸਮਝਣ
ਲਈ ਪੜ੍ਹੋ ਗੁਰੂ ਸਹਿਬਾਨਾਂ ਦੇ ਕੁੱਝ ਇਹ ਸ਼ਬਦ,
ਗੁਰੂ ਨਾਨਕ ਸਹਿਬ ਕਹਿੰਦੇ ਨੇ:-
“ਅਮ੍ਰਿਤ ਤੇਰੀ ਬਾਣੀਆ, ਤੇਰਿਆ ਭਗਤਾ ਰਿਦੈ ਸਮਾਣੀਆ॥” (ਪੰਨਾ-72)
ਕੀ ਹੁਣ ਇਹ ਮੰਨ ਲਈਏ ਵੀ ਇਹ ‘ਅਮ੍ਰਿਤ ਬਾਣੀ’ ‘ਭਗਤ
ਸਹਿਬਾਨਾਂ’ ਦੇ ਹਿਰਦੇ ਅੰਦਰ ਹੀ ਹੈ? ਗੁਰੂ ਸਹਿਬਾਨ ਦੇ ਹਿਰਦੇ ਅੰਦਰ ਨਹੀਂ ਹੈ? ਜੇਕਰ ਇਹ
‘ਅਮ੍ਰਿਤ ਬਾਣੀ’ ਗੁਰੂਆਂ ਦੇ ਹਿਰਦੇ ਅੰਦਰ ਵੀ ਹੈ ਤਾਂ ਫਿਰ (ਗੁਰੂ) ਭਗਤ ਨਹੀਂ ਹਨ?
ਗੁਰੂ ਅਮਰਦਾਸ ਜੀ ਕਹਿੰਦੇ ਹਨ:-
“ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ, ਜਿਸਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ॥ ਸਤਿਗੁਰੂ
ਹਮਾਰਾ ਜਿਨਿ ਵੈਰੀ ਮਿਤਰ ਹਮ ਕਉ, ਸਭ ਸਮ ਦ੍ਰਿਸਟਿ ਦਿਖਾਈ॥” (ਪੰਨਾ-594)
ਗੁਰੂ ਅਮਰਦਾਸ ਜੀ ਤਾਂ ਸਿਧਾ ਹੀ ‘ਭਗਤਾਂ’ ਨੂੰ
‘ਸਤਿਗੁਰੂ’ ਅਤੇ ‘ਸਤਿਗੁਰਾਂ’ ਨੂੰ ‘ਭਗਤ’ ਕਹਿੰਦੇ ਨੇ, ਕਿ ਅਸੀ ਹਰਿ ਦੇ ਭਗਤ ਸਤਿਗੁਰ ਦੀ ਸੇਵਾ
ਤੇ ਹਰਿ (ਪ੍ਰਮਾਤਮਾ) ਨਾਮ ਨਾਲ ਲਿਵ ਲਾਈ ਹੈ।
ਗੁਰੂ ਰਾਮਦਾਸ ਜੀ ਕਹਿੰਦੇ ਹਨ:-
“ਭਗਤ ਜਨਾ ਕੀ ਉਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ॥ ਸਫਲ ਜਨਮ ਭਇਆ ਤਿਨ ਕੇਰਾ, ਆਪ ਤਰੇ ਸਗਲੀ
ਕੁਲ ਤਾਰੀ॥” (ਪੰਨਾ-507) ਕੀ ਹੁਣ ਇਹ ਸਮਝਿਆ
ਜਾਵੇ, ਇਕਲੇ ‘ਭਗਤ ਸਹਿਬਾਨਾਂ’ ਦੀ ਹੀ ਬਾਣੀ ਉਤਮ ਹੈ, ਗੁਰੂਆਂ ਦੀ ਨਹੀਂ? ਕੀ ਇਹ ‘ਭਗਤ’ ਹੋਰ ਹਨ?
ਗੁਰੂ ਅਰਜਨ ਦੇਵ ਜੀ ਕਹਿੰਦੇ ਨੇ:-
“ਸੰਤਨ ਮੋਕਉ ਹਰਿ ਮਾਰਿਗ ਪਾਇਆ॥ ਸਾਧ ਕ੍ਰਿਪਾਲ ਹਰਿ ਸੰਗਿ ਗਿਝਾਇਆ॥ ਹਰਿ ਹਮਰਾ ਹਮ ਹਰਿ ਕੇ ਦਾਸੇ,
ਨਾਨਕ ਸਬਦ ਗੁਰੂ ਸਚ ਦੀਨਾ ਜੀਊ॥” (ਪੰਨਾ-100)
ਗੁਰੂ ਸਹਿਬ ਕਹਿੰਦੇ ਨੇ, ‘ਸੰਤਾਂ’ ਨੇ ਮੈਨੂੰ ਹਰੀ ਦੇ ਰਸਤੇ ਤੇ ਤੋਰਿਆ ਹੈ ‘ਸਾਧ’ ਦੀ ਕਿਰਪਾ ਨਾਲ
‘ਹਰਿ’ ਨਾਲ ਸੰਗ ਹੋਇਆ ਹੈ। ਇਸ ਲਈ ਹੁਣ ‘ਹਰਿ’ ਮੇਰਾ ਮਾਲਕ ਅਤੇ ਮੈਂ ‘ਹਰਿ’ ਦਾ ਦਾਸ ਹਾਂ। ਕੀ ਇਹ
ਸੰਤ ਅਤੇ ਸਾਧ, ‘ਗੁਰੂ’ ਨਹੀਂ, ਇਹ ਕੋਈ ਹੋਰ ਹਨ?
ਹੋਰ ਵੇਖੋ ਗੁਰੂ ਅਰਜਨ ਸਹਿਬ ਕਹਿ ਰਹੇ ਨੇ:-
“ਉਕਤ ਸਿਆਣਪ ਸਗਲੀ ਤਿਆਗ॥ ਸੰਤ ਜਨਾ ਕੀ ਚਰਣੀ ਲਾਗ॥”
ਇਸ ਤੋਂ ਅਗਲਾ ਸ਼ਬਦ-
“ਸੰਤ ਕਾ ਕੀਆ ਸਤਿ ਕਰ ਮਾਨ॥” (176-177) “ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ ਸਾਧ ਕੋ ਆਪਣਾ
ਜੀਉ॥ ਸਾਧ ਕੀ ਧੂਰਿ ਕਰਹੁ ਇਸਨਾਨ॥ ਸਾਧ ਉਪਰਿ ਜਾਈਏ ਕੁਰਬਾਨ॥ (283) “ਸਾਧ ਸੰਗਿ ਗਤਿ ਭਈ
ਹਮਾਰੀ॥” (272) ਵੇਖੋ ਜੇਕਰ ਇਹ ਸੰਤ, ਭਗਤ,
ਸਾਧ, ਗੁਰੂ ਸਹਿਬਾਨਾਂ ਦੀਆਂ ਨਜਰਾਂ ਵਿੱਚ ਛੋਟੇ ਜਾਂ ਹੋਰ ਹੁੰਦੇ ਤਾਂ ਗੁਰੂ ਸਹਿਬ ਨੇ ਆਪਣੇ
ਸਿੱਖਾਂ ਨੂੰ (ਆਪਣੇ ਗੁਰੂ ਸਹਿਬਾਨਾਂ ਨੂੰ ਛੱਡਕੇ) ਇਹ ਥੋੜ੍ਹਾ ਕਹਿਣਾ ਸੀ, ਕਿ ਤੁਸੀਂ ਹੋਰਾਂ
‘ਸੰਤਾਂ’ ਦੇ ਚਰਨੀ ਲੱਗੋ, ਉਹਨਾਂ ਸੰਤਾਂ ਦਾ ਕੀਤਾ ਸੱਤ ਕਰ ਮੰਨੋ, ਉਹਨਾਂ ਸਾਧਾਂ ਦੇ ਚਰਨ ਧੋ-ਧੋ
ਕੇ ਪੀਉ ਅਤੇ ਹੋਰਾਂ ਸਾਧਾਂ ਸੰਗ ਸਾਡੀ ਗਤਿ ਹੋਈ ਹੈ?
ਅਗੇ ਹੋਰ ਪੜ੍ਹੋ ਗੁਰੂ ਅਰਜਨ ਸਹਿਬ ਕਹਿ ਰਹੇ ਨੇ:-
“ਨਾ ਤੂ ਆਵਹਿ ਵਸਿ ਬਹੁਤ ਘਿਣਾਵਣੇ॥ ਨਾ ਤੂ ਆਵਹਿ ਵਸਿ ਬੇਦ ਪੜ੍ਹਾਵਣੇ॥ ਨਾ ਤੂ ਆਵਹਿ ਵਸਿ ਤੀਰਥ
ਨਾਈਐ॥ ਨਾ ਤੂ ਆਵਹਿ ਵਸਿ ਧਰਤੀ ਧਾਈਐ॥ ਨਾ ਤੂ ਆਵਹਿ ਵਸਿ ਕਿਤੈ ਸਿਆਣਪੈ॥ ਨਾ ਤੂ ਆਵਹਿ ਵਸਿ ਬਹੁਤਾ
ਦਾਨ ਦੇ॥ ਸਭ ਕੋ ਤੇਰੇ ਵਸਿ ਅਗਮ ਅਗੋਚਰਾ, ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ॥” (ਪੰਨਾ-962)
ਜਿਹੜਾ ਅਕਾਲ ਪੁਰਖ, ‘ਰੱਬ’ ਕਿਸੇ ਵੀ ਢੰਗ ਨਾਲ
ਕਿਸੇ ਦੇ ਵੀ ਵੱਸ ਵਿੱਚ ਨਹੀਂ ਆਉਂਦਾ, ਉਹ ‘ਰੱਬ’ ‘ਭਗਤਾਂ’ ਦੇ ਵੱਸ ਵਿੱਚ ਹੈ। ਜੇਕਰ ‘ਭਗਤ
ਸਹਿਬਾਨਾਂ’ ਨੂੰ ‘ਗੁਰੂ ਸਹਿਬਾਨਾਂ’ ਨਾਲੋ ਵੱਖਰੇ ਸਮਝੀਏ ਤਾਂ ਫਿਰ ‘ਭਗਤ ਸਹਿਬਾਨ’ ‘ਗੁਰੂਆਂ’
ਨਾਲੋਂ ਫਿਰ ਵੱਡੇ ਹੋਏ, ਜਿਹਨਾਂ ਦੇ ‘ਰੱਬ’ ਵੀ ਵੱਸ ਵਿੱਚ ਹੈ। ਇਸ ਦਾ ਮਤਲਬ ਤਾਂ ਇਹੀ ਨਹੀਂ
ਕੱਢਿਆ ਜਾ ਸਕਦਾ? ਪਰ ਨਹੀਂ; ਕਿਉਂ ਕਿ ਗੁਰੂ ਗਰੰਥ ਸਹਿਬ ਅੰਦਰ ਆਏ ਸ਼ਬਦ ‘ਭਗਤ, ਸੰਤ, ਸਾਧ,
ਬ੍ਰਹਮਗਿਆਨੀ, ਸਤਿਗੁਰੂ’ ਆਦਿ ਵਿੱਚ ਕੋਈ ਫਰਕ ਹੀ ਨਹੀਂ ਹੈ। ਇਹ ਗੱਲ ਗੁਰਬਾਣੀ ਵਿੱਚ ਸਾਡੇ ਗੁਰੂ
ਸਹਿਬਾਨ ਕਹਿ ਰਹੇ ਹਨ। ਇਸ ਲਈ ਗੁਰੂਆਂ ਅਤੇ ‘ਭਗਤਾਂ’ ਵਿਚੋਂ ਸਾਨੂੰ ਕੋਈ ਵੀ ਵੱਡਾ-ਛੋਟਾ ਨਜਰ
ਨਹੀਂ ਆਉਣਾ ਚਾਹੀਂਦਾ। ਕਿਉਂ ਕਿ ਇਹਨਾਂ ਸਾਰਿਆ ਦੀ ਇੱਕ ਹੀ ਵਿਚਾਰਧਾਰਾ ਹੈ, ਇੱਕ ਹੀ ਮਿਸ਼ਨ ਹੈ
ਅਤੇ ਇਹਨਾਂ ਸਾਰੇ ਮਹਾਂਪੁਰਸ਼ਾ ਨੇ ਕੁਰਾਹੇ ਪਏ ਲੋਕਾਂ ਨੂੰ ਜ਼ਾਤ-ਪਾਤ, ਵਹਿਮਾਂ-ਭਰਮਾਂ ਅਤੇ ਝੂਠ ਦੀ
ਗਾਰ ਵਿੱਚ ਗਲ-ਗਲ ਤੱਕ ਫਸਿਆਂ ਲੋਕਾਂ ਨੂੰ ਬਾਹਰ ਕੱਢਕੇ ‘ਇਕ’ ਨਾਲ ਜੋੜਨ ਦਾ ਜੋਰਦਾਰ ਯਤਨ ਕੀਤਾ
ਹੈ ਅਤੇ ਮਜਲੂਮਾਂ ਦੇ ਹੱਕਾਂ ਲਈ ਹੱਕ-ਸੱਚ ਦੀ ਅਵਾਜ ਬੁਲੰਦ ਕੀਤੀ। ਗੁਰੂ ਅਰਜਨ ਦੇਵ ਜੀ ਨੇ ਗੁਰੂ
ਗਰੰਥ ਸਹਿਬ ਅੰਦਰ ਇਕੱਤਰ ਬਾਣੀ ਆਪਣਿਆਂ ਦੀ ਹੀ ਦਰਜ ਕੀਤੀ ਹੈ; ਗੈਰਾਂ ਦਾ ਇਸ ਵਿੱਚ ਕੀ ਕੰਮ? ਇਸ
ਲਈ ਸਾਡੇ ਗੁਰੂ ਸਹਿਬਾਨਾਂ ਦੀਆਂ ਨਜਰਾਂ ਵਿੱਚ ਕੋਈ ਵੱਡਾ-ਛੋਟਾ ਨਹੀਂ ਸੀ।
ਉਪਰੋਕਤ ਵਿਸ਼ੇ ਲਈ ਗੁਰਸਿੱਖ ਵਾਸਤੇ ‘ਗੁਰੂਬਾਣੀ’ ਦਾ ‘ਇਕ ਸ਼ਬਦ’ ਹੀ ਸਬੂਤ
ਵਜੋਂ ਕਾਫੀ ਸੀ, ਜਿਸ ਨੂੰ ਕਿਸੇ ਵੀ ਕੀਮਤ ਤੇ ਝੁਠਲਾਇਆ ਨਹੀਂ ਸਕਦਾ; ਪਰ ਇਥੇ ਗੁਰੂ ਸਹਿਬਾਨਾਂ ਦੀ
ਬਾਣੀ ਦੇ ਅਨੇਕਾਂ ਸਬੂਤਾਂ ਵਿਚੋ (ਉਪਰੋਕਤ) ਕਈ ਸਬੂਤ ਇਸ ਲੇਖ ਵਿੱਚ ਦਿਤੇ ਹਨ। ਜਿਸ ਨਾਲ ਭਰਮਾਂ
ਦੇ ਮਾਰੇ ਸਿੱਖਾਂ ਦਾ ਤਾਂ ਭਰਮ ਦੂਰ ਹੋ ਸਕਦਾ ਹੈ ਅਤੇ ਜ਼ਾਤ ਅਭਿਮਾਨੀਆਂ ਅਤੇ ‘ਮੈਂ ਨਾ ਮਾਨੂੰ’ ਲਈ
ਤਾਂ ਇਹ “ਪੱਥਰ ਤੇ ਬੂੰਦ ਪਈ ਨਾ ਪਈ” ਸਮਾਨ ਹਨ।
-------------------------------
ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176-42327
90414-06713
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}