(30/04/13)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਜਰਨੈਲ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
ਆਪ ਜੀ ਦੇ ਸਿਖਮਾਰਗ ਵੈਬਸਾਈਟ ਉੱਤੇ 29. 04. 2013 ਨੂੰ ਪਾਏ ਗਏ ਪੱਤਰ ਸਬੰਧੀ ਪਹਿਲਾਂ ਤਾਂ ਮੈਂ
ਇਹ ਕਹਿਣਾ ਚਾਹਾਂਗਾ ਕਿ ਆਪ ਜੀ ਦਾ ਸਵਾਲ ਬਚਗਾਨਾ ਬਿਲਕੁਲ ਨਹੀਂ, ਸਗੋਂ ਇਹ ਤਾਂ ਆਪ ਜੀ ਦੀ
ਸੁਘੜਤਾ ਅਤੇ ਸੁਹਿਰਦਤਾ ਦਾ ਲਖਾਇਕ ਹੈ। ਪਹਿਲੇ ਪੰਜ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਵਿੱਚ ਮੀਰੀ
ਦਾ ਸਿਧਾਂਤ ਕੇਵਲ ਸੀਮਿਤ ਰੂਪ ਵਿੱਚ ਮੌਜੂਦ ਹੈ ਜਿਵੇਂ ਕਿ ਗੁਰੁ ਨਾਨਕ ਜੀ ਨੇ ਫੁਰਮਾਇਆ ਸੀ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰ ਧਰਿ ਤਲੀ ਗਲੀ ਮੇਰੀ ਆਉ॥
ਉਪਰੋਕਤ ਮੀਰੀ ਦਾ ਸਿਧਾਂਤ ਸੀਮਿਤ ਰੂਪ ਵਿੱਚ ਇਸ ਕਰ ਕੇ ਹੈ ਕਿ ਇੱਥੇ ਇਹ ਕੁਰਬਾਨੀ ਦੇਣ ਲਈ ਤਾਂ
ਪਰੇਰਦਾ ਹੈ ਪਰੰਤੂ ਹਥਿਆਰਬੰਦ ਜਦੋਜਹਿਦ ਅਪਣਾਉਣ ਲਈ ਨਹੀਂ (ਪਹਿਲੇ ਪੰਜ ਗੁਰੂ ਸਾਹਿਬਾਨ ਦੀ
ਕਾਰਜ-ਸ਼ੈਲੀ ਬਿਲਕੁਲ ਸ਼ਾਂਤਮਈ ਢੰਗ ਦੀ ਰਹੀ ਸੀ)। ਗੁਰੂ ਹਰਿਗੋਬਿੰਦ ਜੀ ਨੇ ਜ਼ੁਲਮ ਦਾ ਟਾਕਰਾ ਕਰਨ
ਹਿਤ ਅਤੇ ਹੱਕ-ਨਿਆਂ ਦੀ ਪਰਾਪਤੀ ਲਈ ਹਥਿਆਰਬੰਦ ਜਦੋਜਹਿਦ ਨੂੰ ਸਿੱਖੀ ਵਿੱਚ ਸ਼ਾਮਲ ਕਰ ਕੇ ਮੀਰੀ ਦੇ
ਸੰਕਲਪ ਨੂੰ ਇਸ ਦੇ ਪੂਰਨ ਰੂਪ ਵਿੱਚ ਸਥਾਪਤ ਕੀਤਾ। ਅਜਿਹਾ ਕਰਦੇ ਸਮੇ ਉਹਨਾ ਨੂੰ ਆਪਣੀ ਜੀਵਨ-ਜਾਚ
ਵਿੱਚ ਕਈ ਨਵੇਂ ਅਤੇ ਵਿਸ਼ੇਸ਼ ਅੰਸ਼ ਅਪਣਾਉਣੇ ਪਏ (ਜਿਵੇਂ ਕਿ ਸ਼ਾਹੀ-ਲਿਬਾਸ, ਤਖਤ, ਕਿਰਪਾਨ, ਘੋੜਾ,
ਫੌਜਾਂ, ਝੰਡਾ, ਨਗਾਰਾ, ਕਿਲ੍ਹਾ ਆਦਿਕ)। ਸੋ ਸਿਖ ਮੱਤ ਵਿਚਲੇ ਮੀਰੀ ਦੇ
ਸੰਕਲਪ ਤੋਂ ਭਾਵ ਇਹ ਬਣਦਾ ਹੈ ਕਿ ਜ਼ੁਲਮ ਦਾ ਟਾਕਰਾ ਕਰਨ ਅਤੇ ਹੱਕ-ਨਿਆਂ ਦੀ ਪਰਾਪਤੀ (ਰਾਜ-ਭਾਗ ਦੀ
ਪਰਾਪਤੀ ਨਹੀਂ) ਹਿਤ ਹਥਿਆਰਬੰਦ ਜਦੋਜਹਿਦ ਨੂੰ ਅਪਣਾਉਣਾ।
ਸ. ਜਰਨੈਲ ਸਿੰਘ ਜੀ, ਮੈਂ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਵਿੱਚ ਮੀਰੀ-ਪੀਰੀ ਦੇ ਵਿਸ਼ੇ
ਸਬੰਧੀ ਇੱਕ ਪੂਰਾ ਅਧਿਆਇ ਸ਼ਾਮਲ ਕੀਤਾ ਹੋਇਆ ਹੈ। ਸੋ ਵਿਸ਼ੇ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਲੈਣ ਲਈ
ਆਪ ਜੀ ਇਹ ਪੁਸਤਕ ਪੜ੍ਹ ਸਕਦੇ ਹੋ। ਆਪ ਜੀ ਨੂੰ ਇਸ ਪੁਸਤਕ ਦੀ ਫੋਟੋ-ਕਾਪੀ ਸ. ਗੁਰਮੀਤ ਸਿੰਘ
ਸਿਡਨੀ ਜੀ ਪਾਸੋਂ ਪਰਾਪਤ ਹੋ ਸਕਦੀ ਹੈ ਜੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
Dear Sir/Madam,
Some of your past articles are in Roman script, e.g., I was looking at Professor
Ghaggas articles, the recent ones are in Gurmukhi, but the older ones in Roman
Script and that is the case with most other writers' articles as well. How can
they be converted and accessed? I will be grateful if someone can check out the
website and convert them to Gurmukhi or let me know the way I can access them.
Thanking you
Yours sincerely
-------- Kaur
ਬੀਬੀ ------ ਕੌਰ ਜੀ,
ਆਪ ਜੀ ਦਾ ਸਿੱਖ ਮਾਰਗ ਨੂੰ ਪੜ੍ਹਨ ਦਾ ਸ਼ੁਕਰੀਆ। ਮੇਰਾ ਖਿਆਲ ਹੈ ਕਿ ਤੁਸੀਂ ਧਿਆਨ
ਨਾਲ ਨਹੀਂ ਪੜ੍ਹਦੇ ਅਤੇ ਜਾਂ ਫਿਰ ਹੁਣੇ ਹੀ ਪੜ੍ਹਨ ਲੱਗੇ ਹੋ। ਸੰਨ 2007 ਤੋਂ ਪਹਿਲਾਂ ਦੀਆਂ
ਲਿਖਤਾਂ ਯੂਨੀਕੋਡ ਵਿੱਚ ਨਹੀਂ ਹਨ। ਪਹਿਲੀਆਂ ਹਜਾਂਰਾਂ ਹੀ ਲਿਖਤਾ ਨੂੰ ਯੂਨੀਕੋਡ ਵਿੱਚ ਤਬਦੀਲ
ਕਰਕੇ ਪਉਣਾ ਮੇਰੇ ਇਕੱਲੇ ਵਾਸਤੇ ਕੁੱਝ ਅਸੰਭਵ ਅਤੇ ਸਮੇਂ ਦੀ ਮਜ਼ਬੂਰੀ ਹੈ। ਉਨ੍ਹਾਂ ਨੂੰ ਕਿਵੇਂ
ਪੜ੍ਹਨਾ ਹੈ ਇਸ ਬਾਰੇ ਮੈਂ ਕਈ ਵਾਰੀ ਲਿਖ ਚੁੱਕਾ ਹਾਂ। ਹੋਰ ਵੀ ਕਈ ਪਾਠਕ ਇਹ ਸਵਾਲ ਕਰਦੇ ਰਹਿੰਦੇ
ਹਨ। ਇਸ ਦੇ ਹੱਲ ਲਈ ਮੈਂ ਪੱਕਾ ਹੀ ਆਪਣੇ ਫੇਸਬੁੱਕ ਵਾਲੇ ਪੰਨੇ ਤੇ ਲਿਖ ਕੇ ਪਾਇਆ ਹੋਇਆ ਹੈ।
ਅਪ੍ਰੈਲ 21, 2013 ਨੂੰ ਪਾਠਕਾਂ ਦੇ ਪੰਨੇ ਤੇ ਵੀ ਇਸ ਬਾਰੇ ਜਾਣਕਾਰੀ ਦਿੱਤੀ ਸੀ ਜਿਹੜੀ ਕਿ ਇਸ
ਅਗਲੀ ਲਾਈਨ ਵਿੱਚ ਕਾਪੀ ਪੇਸਟ ਕਰ ਰਿਹਾ ਹਾਂ।
ਸੰਨ 2007 ਤੋਂ ਪਹਿਲਾਂ ਦੀਆਂ ਲਿਖਤਾਂ
ਯੂਨੀਕੋਡ ਵਿੱਚ ਨਹੀਂ ਹਨ। ਉਨ੍ਹਾਂ ਨੂੰ ਬਿਨਾਂ ਫੌਂਟਸ ਤੋਂ ਪੜ੍ਹਨ ਲਈ ਸਿਰਫ ਮਾਈਕਰੋਸੌਫਟ ਦੇ
ਇੰਟਰਨੈੱਟ ਐਕਸਪਲੋਰਰ ਦੀ ਵਰਤੋਂ ਹੀ ਕਰੋ।
ਧੰਨਵਾਦ ਸਹਿਤ,
ਮੱਖਣ ਸਿੰਘ ਪੁਰੇਵਾਲ।
(30/04/13)
ਤੱਤ ਗੁਰਮਤਿ ਪਰਿਵਾਰ
(ਸੰਪਾਦਕੀ ਨੋਟ:- ਤੱਤ ਗੁਰਮਤਿ ਦੀ ਵੈੱਬਸਾਈਟ ਕਈ ਹਫਤਿਆਂ ਤੋਂ ਬੰਦ ਹੈ ਕਿਉਂਕਿ
ਉਨ੍ਹਾਂ ਨੇ ਆਪਣਾ ਡੋਮਿਨ ਨੇਮ ਰੀਨਿਊ ਨਹੀਂ ਕਰਵਾਇਆ। ਇਹ ਪਹਿਲਾਂ ਵੀ ਕਈ ਵਾਰੀ ਹੋ ਚੁਕਾ ਹੈ ਪਰ
ਇਸ ਵਾਰੀ ਤਾਂ ਕਈ ਹਫਤੇ ਹੋ ਚੱਲੇ ਹਨ ਸ਼ਾਇਦ 5 ਅਪ੍ਰੈਲ ਦਾ ਐਕਸਪਾਇਰ ਹੈ। ਭਾਵੇਂ ਕਿ ਉਹ ਆਪਣਾ ਪੱਖ
ਫੇਸ-ਬੁੱਕ ਤੇ ਪਾ ਦਿੰਦੇ ਹਨ ਪਰ ਫੇਸ-ਬੁੱਕ ਨੂੰ ਸਾਰੇ ਨਹੀਂ ਪੜ੍ਹਦੇ। ਇਸ ਲਈ ਉਨ੍ਹਾਂ ਦਾ ਪੱਖ,
ਉਨ੍ਹਾਂ ਦੀ ਸਾਈਟ ਨਾ ਚਲਦੇ ਹੋਣ ਦੇ ਕਾਰਨ, ਪਾਠਕਾਂ ਦੀ ਜਾਣਕਾਰੀ ਲਈ ਛਾਪ ਰਹੇ ਹਾਂ। ਭਾਂਵੇਂ ਕਿ
ਇਹ ਇੱਕ ਕਿਸੇ ਖਾਸ ਵਿਆਕਤੀ, ਜਿਸ ਦੀਆਂ ਲਿਖਤਾਂ ਹੁਣ ਅਸੀਂ ਇੱਥੇ ਨਹੀਂ ਪਉਂਦੇ, ਦੇ ਜਵਾਬ ਵਿੱਚ
ਹੈ ਪਰ ਅਸੀਂ ਇਸ ਨੂੰ ਐਡਿਟ ਕਰਕੇ ਸਾਰਿਆਂ ਲਈ ਸਾਂਝਾ ਪਾ ਰਹੇ ਹਾਂ।)
ਅਸੀਂ ਕੀ
ਲੈਣਾ ਗੁਰਮਤਿ ਅਤੇ ਇਮਾਨਦਾਰੀ ਤੋਂ? ਹਲੇ ਤਾਂ ਅਸੀਂ ਭੰਡੀ-ਪ੍ਰਚਾਰ ਵਿਚ ਵਿਅਸਤ ਹਾਂ।
ਉੱਚੀ ਉੱਚੀ
ਕੂੜ ਦਾ ਰੌਲਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਪੁਜਾਰੀਵਾਦੀ ਨੀਤੀ ਅੱਜ ਦੀ ਨਹੀਂ ਪੁਰਾਤਨ
ਹੈ।
ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ
ਜੀ।
‘ਤੱਤ ਗੁਰਮਤਿ ਪਰਿਵਾਰ’ ਬਾਰੇ
ਬੌਖਲਾਹਟ ਵਿਚ ਝੂਠ ਆਧਾਰਿਤ ਤਾਜ਼ਾ ਪੱਤਰ ਪੜ੍ਹਿਆ, ਜਿਸ ਦਾ ਸਿਰਲੇਖ ਆਪ ਦੀ ਪਛਾਣੀ ਜਾ ਚੁੱਕੀ
ਜਜ਼ਬਾਤੀ ਭੜਕਾਹਟ ਦੀ ਫਤਵਾਮਈ ਸ਼ੈਲੀ ਅਨੁਸਾਰ ਹੀ
“ਖਾਲਸਾ
ਜੀ, ਇਨ੍ਹਾਂ ਸਿੱਖੀ ਤੋਂ ਭਗੌੜੇ, ਤੱਤਿਆ ਦੇ ਪਰਿਵਾਰ ਤੋਂ ਸਾਵਧਾਨ”
ਸੀ। ਵਿਚਾਰਕ ਅਸਹਿਮਤੀ ਤੋਂ ਨਰਾਜ਼ ਹੋ ਕੇ ਵਿਰੋਧੀ ਵਿਚਾਰ ਵਾਲਿਆਂ ਨੂੰ ਝੂਠ ਦੇ ਸਹਾਰੇ,
ਗੈਰ-ਸਿਧਾਂਤਕ ਤਰੀਕੇ ਬੌਖਲਾਹਟ ਵਿਚ ਨਾਸਤਕ, ਕਾਮਰੇਡ ਅਤੇ ਹੁਣ ਸਿੱਖੀ ਤੋਂ ਭਗੌੜੇ ਹੋਣ ਦੇ ਫ਼ਤਵੇ
ਜਾਰੀ ਕਰਨ ਦੀ ਸ਼ੈਲੀ ਤੋਂ ਪੰਥ ਦੇ ਸੁਚੇਤ ਤਬਕੇ ਦਾ ਬਹੁੱਤਾ ਹਿੱਸਾ ਵਾਕਿਫ ਹੋ ਚੁੱਕਾ ਹੈ। ਪਰ
ਬਾਬਾ ਨਾਨਕ ਜੀ ਦੀ ਦਰਸਾਈ ਸੇਧ ਸਾਨੂੰ ਹਮੇਸ਼ਾਂ ਹਰ ਆਲੋਚਨਾ (ਸਮੇਤ ਫ਼ਤਵਿਆਂ) ਦੇ ਹਰ ਨੁਕਤੇ ਨੂੰ
ਠਰੰਮ੍ਹੇ ਅਤੇ ਸਹਿਜ ਨਾਲ ਵਿਚਾਰਨ ਅਤੇ ਪੜਚੋਲਣ ਲਈ ਪ੍ਰੇਰਿਤ ਕਰਦੀ ਹੈ। ਸਾਨੂੰ ਗੁਰਬਾਣੀ ਸਮਝ ਇਹ
ਵੀ ਚੇਤਾ ਕਰਵਾਉਂਦੀ ਹੈ ਕਿ ਐਸੇ ਫ਼ਤਵੇ ਜਾਰੀ ਕਰਨ ਵਾਲੇ ‘ਧਰਮੀ’ ਹੋਣ ਦੇ ਵਹਿਮ ਵਿਚ ਜੀਅ ਰਹੇ
ਪੁਜਾਰੀਅਤ ਦੇ ਮਾਨਸਿਕ ਗੁਲਾਮ ਹੁੰਦੇ ਹਨ। ਹੋ ਸਕਦਾ ਹੈ, ਆਪ ਜੀ ਨੂੰ ਗੁਰਬਾਣੀ ਤੋਂ ਵੱਧ ਇਸ
ਪ੍ਰਚਲਿਤ ਸਮਾਜਕ ਕਹਾਵਤ ਵਿਚ ਜ਼ਿਆਦਾ ਅਕੀਦਾ ਹੈ ਕਿ
ਕਿਸੇ
ਝੂਠ ਨੂੰ ਵਾਰ-ਵਾਰ ਅਤੇ ਉੱਚੀ-ਉੱਚੀ ਬੋਲਿਆ ਜਾਵੇ ਤਾਂ ਲੋਕ ਉਸ ਨੂੰ ਸੱਚ ਮੰਨ ਲੈਂਦੇ ਹਨ।
ਸ਼ਾਇਦ ਇਸੇ ਮੰਸ਼ਾ ਨਾਲ ਤੁਸੀਂ ਥੋੜੇ-ਥੌੜੇ ਸਮੇਂ ਬਾਅਦ ਉਹੀ ਝੂਠੀਆਂ ਗੱਲਾਂ ਰੌਲੇ ਦੇ ਰੂਪ ਵਿਚ
ਦੁਹਰਾ ਦੇਂਦੇ ਹੋ। ਇਹ ਪੁਜਾਰੀਅਤ ਦੀ ਜ਼ਹਿਨੀਅਤ ਵਾਲੇ ਤੁਸੀਂ ਪਹਿਲੇ ਸੱਜਣ ਨਹੀਂ ਹੋ। ਇਹ ਮੰਦ
ਪ੍ਰਵਿਰਤੀ ਤਾਂ ਬਹੁਤ ਪੁਰਾਤਨ ਹੈ। ਬਾਬਾ ਨਾਨਕ ਜੀ ਨੇ ਜਦੋਂ ਜਨੇਉ ਦੀ ਰਸਮ, ਸੂਰਜ ਨੂੰ ਪਾਣੀ ਦੇਣ
ਜਾਂ ਮੂਰਤੀ ਦੀ ਪੂਜਾ ਆਦਿ ਧਰਮ ਦੇ ਨਾਮ ’ਤੇ ਪ੍ਰਚਲਤ ਮਾਨਤਾਵਾਂ ਦਾ ਦਲੀਲ ਯੁਕਤ ਖੰਡਨ ਕੀਤਾ ਤਾਂ
ਉਨ੍ਹਾਂ ਨੂੰ ‘ਭੂਤਨਾ, ਬੇਤਾਲਾ’ ਰਾਹੀਂ ‘ਧਰਮ ਤੋਂ ਭਗੌੜਾ’ ਦਰਸਾ ਕੇ ਆਮ ਲੋਕਾਈ ਨੂੰ ਸਾਵਧਾਨ
ਰਹਿਣ ਦੀ ਦੁਹਾਈ ਪਾਉਣ ਵਾਲੀ ਪੁਜਾਰੀ ਮਾਨਸਿਕਤਾ ਉਸ ਵੇਲੇ ਵੀ ਸੀ। ਸਿੰਘ ਸਭਾ ਲਹਿਰ ਦੇ ਮੋਢੀਆਂ
ਨੇ ਜਦੋਂ ਸਿੱਖ ਸਮਾਜ ਵਿਚ ਪ੍ਰਚਲਤ ਗੁਰਮਤਿ ਵਿਰੋਧੀ ਕਰਮਕਾਂਡਾਂ ਖਿਲਾਫ ਆਵਾਜ਼ ਉਠਾਈ ਤਾਂ ਉਸ ਵੇਲੇ
ਵੀ ਉਨ੍ਹਾਂ ਤੋਂ ਸਾਵਧਾਨ ਰਹਿਣ ਦਾ ‘ਹੁਕਮਨਾਮਾ’ ਪੁਜਾਰੀਆਂ ਨੇ ਜਾਰੀ ਕੀਤਾ। ਪ੍ਰੋ. ਸਾਹਿਬ ਸਿੰਘ
ਜੀ ਬਾਰੇ ਵੀ ਸੰਪਰਦਾਈ ਐਸੀਆਂ ਊਝਾਂ ਲਾਉਂਦੇ ਰਹੇ। ਇਹੀ ਕਹਾਣੀ ਫੇਰ ਗਿਆਨੀ ਭਾਗ ਸਿੰਘ ਜੀ ਅੰਬਾਲਾ
ਵੇਲੇ ਵੀ ਦੁਹਰਾਈ ਗਈ। ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਵੇਲੇ ਵੀ ਆਮ ਲੋਕਾਂ ਨੂੰ ਸਾਵਧਾਨ ਕਰਦਾ
ਪੁਜਾਰੀਆਂ ਦਾ ‘ਕੂੜਨਾਮਾ’ ਸਾਹਮਣੇ ਆਇਆ। ਉਸੇ ਪੁਜਾਰੀਵਾਦੀ ‘ਕੂੜਨਾਮੇ’ ਦੇ ਪ੍ਰਭਾਵ ਹੇਠ ਪ੍ਰੋ.
ਦਰਸ਼ਨ ਸਿੰਘ ਕਾਲਾ ਅਫਗਾਨਾ ਜੀ ਨੂੰ ਮਿਲਣ ਤੋਂ ਕੰਨੀ ਕਤਰਾਉਂਦੇ ਰਹੇ (ਪਰ ਜਦੋਂ ਆਪ ਪੁਜਾਰੀਆਂ ਦਾ
ਸ਼ਿਕਾਰ ਬਣ ਗਏ ਤਾਂ ਗਲਤੀ ਸਮਝ ਆ ਗਈ)। ਇਕ ਮਿਸ਼ਨਰੀ ਕਾਲਜ ਦਾ ਪ੍ਰਿੰਸੀਪਲ ਆਪਣੇ ਲੋਕਾਂ ਨੂੰ ‘ਐਸੇ
ਕਾਲੇ ਪੀਲੇ ਅਫਗਾਨਿਆਂ’ ਤੋਂ ਸਾਵਧਾਨ ਕਰਦਾ ਵੇਖਿਆ ਗਿਆ। ਇਕ ਜਾਗਰੂਕ ਮੰਨੇ ਜਾਂਦੇ ਇਤਿਹਾਸਕਾਰ ਦੀ
ਪੁਸਤਕ ਵਿਚ ਕਾਲਾ ਅਫਗਾਨਾ ਜੀ ਦੀਆਂ ਲਿਖਤਾਂ ਨੂੰ ‘ਬੇਵਕੂਫੀ ਜਾਂ ਸਾਜ਼ਸ਼’ ਦੀ ਉਪਜ ਵੀ ਗਰਦਾਨ
ਦਿਤਾ। ਇਹ ਇਸ ਕਰਕੇ ਦੱਸਿਆ ਕਿ ਜ਼ਰੂਰੀ ਨਹੀਂ ਕਿ ਪੁਜਾਰੀਅਤ ਦੀ ਇਹ ਰੂਚੀ ਸੰਪਰਦਾਈ ਧਿਰਾਂ ਵਿਚ ਹੀ
ਹੈ, ਬਲਕਿ ਇਹ ਰੂਚੀ ਆਪਣੇ ਆਪ ਨੂੰ ਜਾਗਰੂਕ ਮੰਨਣ ਵਾਲੇ ਮਿਸ਼ਨਰੀਆਂ ਅਤੇ ਹੋਰ ਸੱਜਣਾਂ ਵਿਚ ਵੀ ਮਿਲ
ਜਾਂਦੀ ਹੈ। ਤਾਜ਼ਾ ਮਿਸਾਲ ਤਾਂ ਆਪ ਹੋ ਹੀ। ਬਾਬਾ ਨਾਨਕ ਜੀ ਦੇ ਵੇਲੇ ਤੋਂ ਹੁਣ ਤੱਕ ਜਿਤਨੇ ਆਮ
ਲੋਕਾਂ ਨੂੰ ‘ਇਨਕਲਾਬੀ ਗੱਲਾਂ’ ਤੋਂ ਸੁਚੇਤ ਕਰਦੇ ਫ਼ਤਵੇ ਜਾਰੀ ਹੋਏ ਹਨ, ਉਨ੍ਹਾਂ ਵਿਚ ਇਕ ਸਾਂਝੀ
ਘਾਟ ਇਹ ਹੈ ਕਿ ਗੁਰਬਾਣੀ ਅਤੇ ਦਲੀਲ ਆਧਾਰਿਤ ਕੋਈ ਵਿਚਾਰ ਨਹੀਂ ਹੁੰਦੀ। ਬਿਲਕੁਲ ਉਸੇ ਤਰਜ਼ ’ਤੇ
ਤੁਸੀਂ ਵੀ ਆਪਣੇ ਇਲਜ਼ਾਮਾਂ ਦੇ ਹੱਕ ਵਿਚ ਕੋਈ ਗੁਰਬਾਣੀ ਹਵਾਲਾ ਅਤੇ ਦਲੀਲ ਘੱਟ ਹੀ ਪੇਸ਼ ਕਰਦੇ ਹੋ।
ਆਉ, ਹੁਣ ਤੁਹਾਡੀ ਤਾਜ਼ਾ ਲਿਖਤ
ਦੀ ਵਿਚਾਰ ਕਰਦੇ ਹਾਂ। ਇਸਦੇ ਸਿਰਲੇਖ ਤੋਂ ਸਪਸ਼ਟ ਹੁੰਦਾ ਹੈ ਕਿ ਇਹ ‘ਤੱਤ ਗੁਰਮਤਿ ਪਰਿਵਾਰ’ ਬਾਰੇ
ਲੋਕਾਂ ਨੂੰ ਸੁਚੇਤ ਰਹਿਣ ਦੀ ਪੁਜਾਰੀਵਾਦੀ ਦੁਹਾਈ ਪਾਈ ਜਾ ਰਹੀ ਹੈ। ਤੁਹਾਡੀ ਨਰਾਜ਼ਗੀ ਅਤੇ ਗੁੱਸਾ
ਸਿਰਮੱਥੇ। ਅਸੀਂ ਜਦੋਂ ‘ਤੱਤ ਗੁਰਮਤਿ ਪਰਿਵਾਰ’ ਨਾਮਕ ਮੰਚ ਕਾਇਮ ਕੀਤਾ ਤਾਂ ਸਾਨੂੰ ਪਤਾ ਸੀ ਕਿ
ਸਾਡੇ ਵਲੋਂ ਨਿਡਰਤਾ ਨਾਲ ਖਰੇ ਰੂਪ ਵਿਚ ਗੱਲਾਂ ਕਰਨ ਦਾ ਅੰਦਾਜ਼ ਬਹੁੱਤਿਆਂ ਨੂੰ ਹਜ਼ਮ ਨਹੀਂ ਹੋਣਾ।
ਇਸ ਕਰਕੇ ਅਸੀਂ ਮੰਚ ਨੂੰ ਇਕ ‘ਪਰਿਵਾਰ’ ਦਾ ਰੂਪ ਦਿਤਾ ਕਿਉਂਕਿ ਪਰਿਵਾਰ ਦੋ ਬੰਦਿਆਂ ਨਾਲ ਵੀ ਚਲ
ਸਕਦਾ ਹੈ। ਸਾਨੂੰ ‘ਨਾਮ ਬੜੇ ਔਰ ਦਰਸ਼ਨ ਛੋਟੇ’ ਜਾਂ “ਉੱਚੀ ਦੁਕਾਨ ਫਿੱਕਾ ਪਕਵਾਨ’ ਵਾਂਙੂੰ ਆਪਣੇ
ਮੰਚ ਦੇ ਨਾਮ ਨਾਲ ‘ਇੰਟਰਨੈਸ਼ਨਲ ਜਾਂ ਪਾਰਲੀਮੈਂਟ’ ਲਕਬ ਲਗਾਉਣ ਦੀ ਕੋਈ ਲਾਲਸਾ ਨਹੀਂ ਸੀ।
ਸਪਸ਼ਟ ਹੈ ‘ਪਰਿਵਾਰ’ ਸਿਰਫ ਉਨ੍ਹਾਂ ਲਿਖਤਾਂ ਲਈ ਜਵਾਬਦੇਹ ਹੈ ਜੋ ‘ਤੱਤ ਗੁਰਮਤਿ
ਪਰਿਵਾਰ’ ਦੇ ਨਾਮ ਹੇਠ ਛੱਪੀਆਂ ਹਨ। ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੇ ਸੰਯੋਜਕ ਵਜੋਂ ਤਿਆਰ
ਦਸਤਾਵੇਜ਼ “ਗੁਰਮਤਿ ਜੀਵਨ ਸੇਧਾਂ (ਮੁੱਖ ਨੁਕਤੇ)” ਲਈ ਵੀ ਅਸੀਂ ਜਵਾਬਦੇਹ ਹਾਂ।
ਹੁਣ ਤੁਹਾਡੀ ਤਾਜ਼ਾ ਲਿਖਤ ਵਿਚ
ਲਾਏ ਇਲਜ਼ਾਮ:
1.
ਗੁਰੂ
ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਨੂੰ ਪਾਖੰਡ ਕਹਿਣ ਵਾਲੇ :
ਤੱਤ ਗੁਰਮਤਿ ਪਰਿਵਾਰ ਦੀ ਕਿਸ ਲਿਖਤ ਜਾਂ ਤਿਆਰ ਦਸਤਾਵੇਜ਼ ਵਿਚ ਇਹ ਗੱਲ ਲਿਖੀ ਗਈ ਹੈ? ਕੋਈ ਸਬੂਤ
ਹੈ? ਕੀ ਜ਼ਮੀਰ ਜਿੰਦਾ ਹੈ? ਜਾਂ ਪੰਥ-ਪ੍ਰਸਤੀ ਦੇ ਭਰਮ ਵਿਚ ਮਰ ਗਿਆ ਹੈ?
2.
ਲਾਵਾਂ
ਨੂੰ ਕਰਮਕਾਂਡ ਕਹਿਣ ਵਾਲੇ :
ਇੱਥੇ ਤੁਸੀਂ ਸਪਸ਼ਟ ਨਹੀਂ ਕੀਤਾ ਕਿ ‘ਲਾਵਾਂ’ ਤੋਂ ਤੁਹਾਡਾ ਭਾਵ 4 ਫੇਰੇ ਲੈਣ ਦੀ ਪ੍ਰਚਲਤ ਰੀਤ ਤੋਂ
ਹੈ ਜਾਂ ਲਾਵਾਂ ਵਾਲੇ 4 ਸ਼ਬਦਾਂ ਦੇ ਪਾਠ ਤੋਂ? ਜੇ ਤੁਹਾਡਾ ਭਾਵ ਲਾਵਾਂ ਵਾਲੇ ਸ਼ਬਦਾਂ ਦੇ ਪਾਠ ਤੋਂ
ਹੈ ਤਾਂ ਗੁਰਬਾਣੀ ਵਿਚ ਵਰਤੇ ਕਾਵਿ-ਰੂਪਾਂ ਨੂੰ ਰਸਮਾਂ ਨਾਲ ਜੋੜ ਕੇ ਵਰਤਣ ਨੂੰ ਕਰਮਕਾਂਡ ਸਿਰਫ
ਅਸੀਂ ਨਹੀਂ ਬਹੁਤੇ ਸੁਚੇਤ ਸਿੱਖ ਮੰਨਦੇ ਹਨ। ਮਿਸ਼ਨਰੀ ਕਾਲਜ ਪਿਛਲੇ 50 ਸਾਲਾਂ ਤੋਂ ਸੰਗਰਾਂਦ ਦੇ
ਦਿਹਾੜੇ ਮਨਾਉਣ ਲਈ ‘ਬਾਰਹਾਮਾਹ’ ਨਾਮਕ ਬਾਣੀ ਨੂੰ ਬਹਾਨਾ ਬਣਾਉਣ ਦੀ ਵਿਰੋਧਤਾ ਕਰ ਰਹੇ ਹਨ। ਕੀ
ਤੂਸੀ ‘ਬਾਰਹਮਾਹ’ ਦਾ ਆਸਰਾ ਲੈ ਕੇ ਸੰਗਰਾਂਦ ਦੇ ਦਿਹਾੜੇ ਮਨਾਉਣ ਨੂੰ ਗਲਤ ਨਹੀਂ ਮੰਨਦੇ? ਜੇ
‘ਕਾਵਿ-ਰੂਪ’ ਨੂੰ ਭੁਲਾ ਕੇ ਗੁਰਬਾਣੀ ਦੀ ਰਸਮਾਂ ਲਈ ਮਨਮੱਤੀਂ ਵਰਤੋਂ ਦੀ ਪ੍ਰੌੜਤਾ ਹੀ ਕਰਨੀ ਹੈ
ਤਾਂ ਤੁਹਾਨੂੰ ਇਕ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ। ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ
ਸਰੂਪ ਵਿਚ ‘ਘੋੜੀਆਂ’ ਕਾਵਿ-ਰੂਪ ਵਿਚ ਰਚੀ ਬਾਣੀ ਵੀ ਮਿਲਦੀ ਹੈ। ਤੁਸੀਂ ਉਨ੍ਹਾਂ ਅਨੁਸਾਰ ਲਾੜੇ
ਨੂੰ ਘੋੜੀ ਤੇ ਬਿਠਾ ਕੇ ਗੁਰਬਾਣੀ ਦੇ ਉਹ ਸ਼ਬਦ ਪੜ੍ਹਨ ਦੀ ਮਨਮੱਤ ਦੀ ਪ੍ਰੋੜਤਾ ਵੀ ਸ਼ੁਰੂ ਕਰ ਦੇਵੋ
ਜੀ। ਵੈਸੇ ਵੀ ਤੁਹਾਨੂੰ ਐਸੇ ‘ਪੰਥ-ਪ੍ਰਸਤੀ’ ਦੇ ਕੰਮ ਬਹੁਤ ਭਾਉਂਦੇ ਹਨ?
ਜੇ ‘ਲਾਵਾਂ’ ਦਾ ਭਾਵ ‘ਸ਼ਬਦ
ਗੁਰੂ ਗ੍ਰੰਥ ਸਾਹਿਬ’ ਜੀ ਦੇ ਪ੍ਰਚਲਤ 4 ਫੇਰੇ ਕਰਨ ਤੋਂ ਹੈ ਤਾਂ ਤੁਸੀਂ ਇਸ ਰੀਤ ਦੇ ਹੱਕ ਵਿਚ ਕੋਈ
ਸਬੂਤ ਨਹੀਂ ਦਿਤਾ? ਸਾਡੀ ਜਾਣਕਾਰੀ ਅਨੁਸਾਰ ਇਹ ਰਸਮ ਬਾਬਾ ਦਿਆਲ ਜੀ ਨੇ ਈਸਵੀ 1805 ਦੇ ਲਗਭਗ
ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਇਹ ਰਸਮ ਸਿੱਖ ਸਮਾਜ ਵਿਚ ਪ੍ਰਚਲਤ ਹੋ ਚੁੱਕੀ ‘ਵੇਦੀ ਦੇ ਫੇਰੇ’ ਲੈ
ਕੇ ਅਨੰਦ ਕਾਰਜ ਕਰਨ ਦੀ ਮਨਮੱਤ ਨੂੰ ਠੱਲ ਪਾਉਣ ਦੇ ਸੁਧਾਰਵਾਦੀ ਮਕਸਦ ਨਾਲ ਕੀਤੀ ਸੀ। ਉਸ ਤੋਂ
ਪਹਿਲਾਂ ਲਾਵਾਂ ਵਾਲੇ 4 ਸ਼ਬਦ ਪੜ੍ਹਦੇ ਹੋਏ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਦੁਆਲੇ ਚਾਰ ਫੇਰੇ
ਲੈਣ ਦੀ ਰਸਮ ਦਾ ਹਵਾਲਾ ਸ਼ਾਇਦ ਕਿਧਰੇ ਨਹੀਂ ਮਿਲਦਾ? ਜਿਹੜੇ ‘ਪੁਰਾਤਨ ਰਹਿਤਨਾਮਿਆਂ’ ਦੇ ਆਧਾਰ ’ਤੇ
ਸਿੱਖ ਰਹਿਤ ਮਰਿਯਾਦਾ ਤਿਆਰ ਕੀਤੀ ਗਈ ਹੈ, ਉਹ ਬਹੁਤੇ ਮਿਲਗੋਭਾ ਹਨ। ਉਨ੍ਹਾਂ ਵਿਚ ਵੀ ਕਿਧਰੇ ਇਸ
ਤਰ੍ਹਾਂ ਲਾਵਾਂ-ਫੇਰੇ ਲੈ ਕੇ ਆਨੰਦ ਕਾਰਜ ਕਰਨ ਦਾ ਜ਼ਿਕਰ ਨਹੀਂ ਮਿਲਦਾ।
ਆਪ ਜੀ ਨੇ ਬੌਖਲਾਹਟ ਵਿਚ ਸ਼ੋਰ
ਮਚਾਉਣ ਵੇਲੇ ਇਸ ਸੰਬੰਧੀ ਕੋਈ ਸਬੂਤ ਅਤੇ ਦਲੀਲ ਆਧਾਰਿਤ ਵਿਚਾਰ ਕਰਨ ਦਾ ਕਸ਼ਟ ਕਿਉਂ ਨਹੀਂ ਕੀਤਾ ਕਿ
ਇਹ ‘ਲਾਵਾਂ ਵਾਲਾ ਸਿਸਟਮ’ ਕਿਵੇਂ ਪ੍ਰਮਾਣਿਕ ਹੈ? ਵਿਚਾਰ ਤੋਂ ਵੈਸੇ ਵੀ ਤੁਹਾਨੂੰ ਕੀ ਮਤਲਬ ਹੈ?
ਤੁਹਾਡਾ ਤਾਂ ਹੁਣ ਸ਼ਾਇਦ ਇਕੋ ਇਕ ਮਿਸ਼ਨ ਝੂਠਾ ਪ੍ਰਾਪੇਗੰਡਾ ਕਰਨਾ ਹੀ ਰਹਿ ਗਿਆ ਹੈ?
3.
ਕਕਾਰਾਂ
ਨੂੰ ਰੱਦ ਕਰਨ ਵਾਲੇ :
ਤੱਤ ਗੁਰਮਤ ਪਰਿਵਾਰ ਦੀ ਕਿਸ ਲਿਖਤ ਵਿਚ ਜਾਂ ‘ਗੁਰਮਤਿ ਜੀਵਨ ਸੇਧਾਂ (ਮੁੱਖ ਨੁਕਤੇ)’ ਦਸਤਾਵੇਜ਼
ਵਿਚ ਕਕਾਰਾਂ ਨੂੰ ਕਿੱਥੇ ਰੱਦ ਕੀਤਾ ਗਿਆ ਹੈ? ਕੋਈ ਸਬੂਤ ਨਹੀਂ ਦਿਤਾ? ਕੀ ਹਿਰਦੇ ਵਿਚ ਨਫਰਤ ਨੇ
ਜ਼ਮੀਰ ਦੀ ਸੰਘੀ ਬਿਲਕੁਲ ਹੀ ਘੁੱਟ ਦਿਤੀ ਹੈ, ਜੋ ਤੁਹਾਡਾ ਜ਼ਮੀਰ ਸਾਹ-ਸੱਤਹੀਨ ਹੋਇਆ ਤੁਹਾਨੂੰ ਨੀਮ
ਕੂੜ ਪ੍ਰਚਾਰ ਤੋਂ ਵੀ ਨਹੀਂ ਹੋੜਦਾ?
4.
ਸਿੱਖੀ
ਨੂੰ ਇਕ ਫਿਰਕਾ ਕਹਿਣ ਵਾਲੇ :
ਸਿੱਖੀ ਦਾ ਮਤਲਬ ਹੁੰਦਾ ਹੈ ਗੁਰਮਤਿ (ਸੱਚ) ਦੇ ਮਾਰਗ ’ਤੇ ਇਮਾਨਦਾਰੀ ਨਾਲ ਤੁਰਨ ਦਾ ਯਤਨ। ਬਾਬਾ
ਨਾਨਕ ਜੀ ਨੇ ਇਹ ਰਾਹ ਸਮਝਾਇਆ ਸੀ। ਪਰ ਹਕੀਕਤ ਹੈ ਕਿ ਸਮੇਂ ਨਾਲ ਬਾਬਾ ਨਾਨਕ ਦੇ ਦਰਸਾਏ ਮਾਰਗ ਨੂੰ
ਉਨ੍ਹਾਂ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੇ ਬਿਲਕੁਲ ਭੁੱਲ ਗਏ।
ਦੂਜੀ ਤਰਫ, ਫਿਰਕਾਪ੍ਰਸਤੀ
ਹੁੰਦੀ ਹੈ ਕਿ ਮੇਰਾ ਹੀ ਮੱਤ (ਅਖੌਤੀ ਧਰਮ) ਸਭ ਤੋਂ ਉੱਤਮ ਹੈ। ਫਿਰਕਾਪ੍ਰਸਤੀ ਹੁੰਦੀ ਹੈ, ਧਰਮ ਦੇ
ਨਾਮ ’ਤੇ ਕਰਮਕਾਂਡੀ ਪੂਜਾ ਪੱਧਤੀ ਦਾ ਖਿਲਾਰ ਆਦਿਕ
ਗੁਰਬਾਣੀ ਦਾ ਇਕ ਵਾਕ ਹੈ:
ਹਿੰਦੂ
ਅੰਨਾ ਤੁਰਕੂ ਕਾਣਾ ॥
ਦੁਹਾਂ ਤੇ ਗਿਆਨੀ ਸਿਆਣਾ ॥
ਹਿੰਦੂ ਪੂਜੈ ਦੇਹੁਰਾ
ਮੁਸਲਮਾਣੁ ਮਸੀਤਿ ॥ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥ (ਪੰਨਾ 875 ਭਗਤ ਨਾਮ ਦੇਵ ਜੀ)
ਫਿਰਕਾਪ੍ਰਸਤੀ ਦੇ ਖਿਲਾਫ ਇਹ
ਭਗਤ ਨਾਮਦੇਵ ਜੀ (ਜਿਨ੍ਹਾਂ ਨੂੰ ਸਾਡੇ ਬਹੁਤੇ ਪ੍ਰਚਾਰਕ ਹਿੰਦੂ ਭਗਤ ਹੀ ਪ੍ਰਚਾਰੀ ਜਾਂਦੇ ਹਨ) ਦਾ
ਇਨਕਲਾਬੀ ਸ਼ਬਦ ਹੈ। ਬਹੁਤੇ ਸਿੱਖ ਤਾਂ ਇਸ ਸ਼ਬਦ ਦਾ ਮਤਲਬ ਇਹ ਲੈਂਦੇ ਹਨ ਜਿਵੇਂ ਕਹਿ ਰਹੇ ਹੋਣ
“ਹਿੰਦੂ ਵੀ ਗਲਤ, ਮੁਸਲਮਾਨ ਵੀ ਗਲਤ, ਬਸ ਅਸੀਂ (ਗਿਆਨੀ ਸਿੱਖ) ਹੀ ਠੀਕ ਹਾਂ’। ਪਰ ਧਿਆਨਯੋਗ ਗੱਲ
ਇਹ ਹੈ ਕਿ ਇਹ ਸ਼ਬਦ ਭਗਤ ਨਾਮਦੇਵ ਜੀ ਦਾ ਹੈ, ਜੋ ਬਾਬਾ ਨਾਨਕ ਜੀ ਤੋਂ ਪਹਿਲਾਂ ਹੋਏ ਹਨ। ਇਸ ਸ਼ਬਦ
ਵਿਚ ਉਹ ਮਨੁੱਖ ਨੂੰ ਧਰਮ ਦੇ ਰੂਪ ਵਿਚ ਪ੍ਰਚਲਿਤ ਹੋ ਚੁੱਕੇ ਫਿਰਕਿਆਂ ਦੀ ਵਲਗੱਣ ਤੋਂ ਉਪਰ ਉੱਠ ਕੇ
ਆਪਣੇ ਮੂਲ ਨੂੰ ਪਛਾਨਣ ਦਾ ਹੋਕਾ ਦੇ ਰਹੇ ਹਨ। ਪ੍ਰਚਲਤ ਸਿੱਖ ਸਮਾਜ ਤਾਂ ਸ਼ਾਇਦ ਉਸ ਵੇਲੇ ਸ਼ੁਰੂ ਵੀ
ਨਹੀਂ ਹੋਇਆ ਸੀ, ਜਦੋਂ ਇਹ ਸ਼ਬਦ ਰਚਿਆ ਗਿਆ ਅਤੇ ਇਥੇ ਗਿਆਨੀ ਪ੍ਰਚਲਿਤ ਸਿੱਖ ਲਈ ਨਹੀਂ ਵਰਤਿਆ ਗਿਆ।
ਫਿਰਕਾਪ੍ਰਸਤੀ ਦੀ ਖਿਲਾਫਤ ਕਰਦੇ ਐਸੇ ਹੋਰ ਵੀ ਅਨੇਕਾਂ ਹਵਾਲੇ ਗੁਰਬਾਣੀ ਵਿਚ ਮਿਲਦੇ ਹਨ।
ਆਉ, ਹੁਣ ਮੌਜੂਦਾ ਸਿੱਖ ਸਮਾਜ
ਦੀ ਪੜਚੋਲ ਕਰਦੇ ਹਾਂ। ਇਹ ਸਮਾਜ ਗੁਰਬਾਣੀ ਨੂੰ ਭੁਲਾ ਕੇ ਦਸਮ ਗ੍ਰੰਥ, ਸਰਬਲੋਹ ਆਦਿ ਦੀਆਂ
ਰਚਨਾਵਾਂ ਦੇ ਆਧਾਰ ’ਤੇ ਆਪਣੇ ‘ਨਿਆਰੇਪਨ’ ਦਾ ਹੀ ਮਾਣ ਕਰੀ ਜਾ ਰਿਹਾ ਹੈ। ਇਸ ਸਮਾਜ ਵਿਚ
ਬ੍ਰਾਹਮਣਵਾਦੀ ਅੰਸ਼ਾਂ ਨਾਲ ਭਰਪੂਰ ਉਹ ਰਚਨਾਵਾਂ ਕੇਂਦਰੀ ਤੌਰ ’ਤੇ, ਸਿੱਖ ਸ੍ਰੋਤਾਂ ਵਜੋਂ, ਪ੍ਰਵਾਨ
ਹੋ ਰਹੀਆਂ ਹਨ, ਜਿਨ੍ਹਾਂ ਵਿਚ ਮੁਸਲਮਾਨਾਂ ਪ੍ਰਤੀ ਨਫਰਤ ਭਰੀ ਹੋਈ ਹੈ। ਇਸ ਸਮਾਜ ’ਤੇ ਪੁਜਾਰੀਵਾਦੀ
ਰਸਮਾਂ ਦੀ ਅਮਰਵੇਲ ਇਸ ਕਦਰ ਹਾਵੀ ਹੋ ਚੁੱਕੀ ਹੈ ਕਿ ਕੁਝ ਸੁਚੇਤ ਲੇਖਕਾਂ ਨੂੰ ਆਪਣੀਆਂ ਪੁਸਤਕਾਂ
ਦੇ ਨਾਮ ਇਸ ਤਰ੍ਹਾਂ ਰੱਖਣੇ ਪਏ “ਤੇ ਸਿੱਖ ਵੀ ਨਿਗਲਿਆ ਗਿਆ” ਅਤੇ “ਸਿਖੀ ਨੂੰ ਸਿਖਾਂ ਤੋਂ ਬਚਾਉ”
ਆਦਿ। ਕੀ ਬਾਬਾ ਨਾਨਕ ਜੀ ਦੇ ਦਰਸਾਏ ਮਨੁੱਖਤਾਵਾਦੀ ਸੱਚ ਦੇ ਰਾਹ ਤੋਂ ਭਟਕ ਕੇ ਹੋਰ ਪ੍ਰਚਲਤ ਮੱਤਾਂ
ਵਾਂਙੂੰ ਇਕ ਪੂਜਾ-ਪੱਧਤੀ ਦਾ ਰੂਪ ਧਾਰਨ ਕਰ ਲੈਣਾ ਫਿਰਕਾਪ੍ਰਸਤੀ ਨਹੀਂ? ਕੀ ਬਾਬਾ ਨਾਨਕ ਜੀ
ਪਹਿਲਾਂ ਪ੍ਰਚਲਤ ਕਰਮਕਾਂਡੀ ਮੱਤਾਂ ਵਾਂਙੂੰ ਇਕ ਹੋਰ ਨਵਾਂ ਮੱਤ ਚਲਾਉਣਾ ਚਾਹੁੰਦੇ ਸੀ ਜਾਂ ਉਨ੍ਹਾਂ
ਨੂੰ ‘ਅਸਲ ਧਰਮ’ ਸਮਝਾਉਣਾ ਚਾਹੁੰਦੇ ਸੀ? ਜੇ ਅਸੀਂ ਬਾਬਾ ਨਾਨਕ ਜੀ ਦੇ ਦਰਸਾਏ ਰਾਹ ’ਤੇ ਕਾਇਮ
ਰਹਿੰਦੇ ਤਾਂ ਬੇਸ਼ਕ ਕਰਮਕਾਂਡੀ ਫਿਰਕਾਪ੍ਰਸਤੀ ਦਾ ਰੂਪ ਧਾਰਨ ਨਾ ਕਰਦੇ।
ਕਦੇ ਨਫਰਤ ਅਤੇ ਬੌਖਲਾਹਟ ਦੀ
ਗ੍ਰਿਫਤ ਵਿਚੋਂ ਪਲ ਦੋ ਪਲ ਲਈ ਜ਼ਮੀਰ ਆਜ਼ਾਦ ਹੋ ਜਾਵੇ ਤਾਂ ਸੁਹਿਰਦਤਾ ਨਾਲ ਨੁੱਕਤਿਆਂ ਨੂੰ ਵਿਚਾਰਨ
ਦੀ ਰੁੱਚੀ ਬਾਰੇ ਵੀ ਸੋਚ ਲੈਣਾ ਜੀ।
ਵੈਸੇ
ਸਾਨੂੰ ਐਸੀ ਕੋਈ ਆਸ ਨਹੀਂ ਹੈ।
5.
ਸਿੱਖ
ਰਹਿਤ ਮਰਿਯਾਦਾ ਨੂੰ ਦੋ ਕੌਢੀ ਦਾ ਕਿਤਾਬਚਾ ਕਹਿਣ ਵਾਲੇ :
‘ਗੁਰਮਤਿ ਜੀਵਨ ਸੇਧਾਂ (ਮੁੱਖ ਨੁਕਤੇ) ਦਸਤਾਵੇਜ਼’ ਜਾਂ ਤੱਤ ਗੁਰਮਤਿ ਪਰਿਵਾਰ ਦੀ ਕਿਸ ਲਿਖਤ ਵਿਚ
ਕਿਹੜੀ ਥਾਂ ਤੇ ‘ਸਿੱਖ ਰਹਿਤ ਮਰਿਯਾਦਾ’ ਨੂੰ ਦੋ ਕੌੜੀ ਦਾ ਕਿਤਾਬਚਾ ਲਿਖਿਆ ਗਿਆ ਹੈ? ਕੀ ਕੋਈ
ਸਬੂਤ ਹੈ? ਸ਼ਾਇਦ ਹੁਣ ਤੁਹਾਨੂੰ ਸੱਪ ਸੁੰਘ ਗਿਆ?
‘ਸਿੱਖ ਰਹਿਤ ਮਰਿਯਾਦਾ’ ਬਾਰੇ
ਗੱਲ ਤੁਰੀ ਹੈ ਤਾਂ ਇਹ ਕੌੜੀ ਹਕੀਕਤ ਵੀ ਸਾਂਝੀ ਕਰਦੇ ਚਲੀਏ ਕਿ ਆਪ ਜੀ ਦੀ ਸਭ ਤੋਂ ਵੱਧ ਪਸੰਦੀਦਾ
ਸ਼ਖਸੀਅਤ ਪ੍ਰੋ. ਦਰਸ਼ਨ ਸਿੰਘ ਜੀ ਕੁਝ ਸਮਾਂ ਪਹਿਲਾਂ ਹੀ ਇਸ ਦੀ ਤਿਆਰੀ ਵੇਲੇ ਸਾਜਸ਼ਾਂ ਦੀ ਸ਼ੰਕਾ
ਜ਼ਾਹਰ ਕਰ ਚੁੱਕੇ ਹਨ। ਹੋਰ ਤਾਂ ਹੋਰ, ਉਹ ਤਾਂ ਬੇਹਦ ਕੱਚੀ ਦਲੀਲ ਨਾਲ ਇਸ ਦੀ ਲੋੜ ਤੋਂ ਮੁਨਕਰ ਹੋ
ਗਏ ਹਨ। ਕੀ ਗੱਲ ਹੈ ਤੂਸੀ ਇਸ ਨੁਕਤੇ ਨੂੰ ਲੈ ਕੇ ਕਦੀ ਉਨ੍ਹਾਂ ਖਿਲਾਫ ਮਨ ਦੀ ਭੜਾਸ ਨਹੀਂ ਕੱਢੀ?
ਜਦੋਂ ਕਿ ‘ਪਰਿਵਾਰ’ ਬਾਰੇ ਇਹ ਨੀਮ ਝੂਠ ਬੋਲਦੇ ਵੀ ਤੁਹਾਡੀ ਜ਼ਮੀਰ ਸ਼ਾਂਤ ਹੈ ਕਿ ਅਸੀਂ ਸਿੱਖ ਰਹਿਤ
ਮਰਿਯਾਦਾ ਨੂੰ ਦੋ ਕੌੜੀ ਦਾ ਕਿਤਾਬਚਾ ਕਿਹਾ/ਮੰਨਿਆ ਹੈ। ਅਸੀਂ ਤਾਂ ਪ੍ਰੋ. ਦਰਸ਼ਨ ਸਿੰਘ ਜੀ ਦੇ ਇਸ
ਨਵੇਂ ਗਲਤ ਸਟੈਂਡ ਬਾਰੇ ਵੀ ਆਪਣਾ ਪੱਖ ਰੱਖਦੇ ਹੋਏ ਕਹਿ ਦਿਤਾ ਸੀ ਕਿ ਐਸੀਆਂ ਕੱਚੀਆਂ ਦਲੀਲਾਂ ਦਾ
ਸਹਾਰਾ ਲੈ ਕੇ ਤਾਂ ਗੁਰਬਾਣੀ ਦੀ ਵਿਆਖਿਆ ਦੀ ਲੋੜ ਤੋਂ ਵੀ ਮੁਨਕਰ ਹੋਣਾ ਪਵੇਗਾ ਕਿ ਜੇ ਵਿਆਖਿਆ ਦੀ
ਲੋੜ ਹੁੰਦੀ ਤਾਂ ਨਾਨਕ ਸਰੂਪ ਆਪ ਕਰ ਜਾਂਦੇ।
ਕੌੜੀ
ਹਕੀਕਤ ਹੀ ਇਹ ਹੈ ਕਿ ਆਪ ਜੀ ਦੇ ਤੱਤ ਗੁਰਮਤਿ ਪਰਿਵਾਰ ਖਿਲਾਫ ਭੰਡੀ ਪ੍ਰਚਾਰ ਦਾ ਅਸਲ ਕਾਰਨ ਹੀ ਇਹ
ਹੈ ਕਿ ‘ਪਰਿਵਾਰ’ ਆਪ ਜੀ ਦੀ ਚਹੇਤੀ ਸ਼ਖਸੀਅਤ ਦੇ ਗਲਤ ਸਟੈਂਡ ਬਾਰੇ ਬੇ-ਹਿਚਕ ਗੱਲ ਕਰ ਜਾਂਦਾ ਹੈ
ਅਤੇ ਉਸ ਦਾ ਅੰਨ੍ਹਾ-ਸਮਰਥਨ ਨਹੀਂ ਕਰਦਾ।
ਪਰ ਕੀ ਐਸੀ ਸੋਚ ਗੁਰਮਤਿ ਹੈ?
ਯਾਦ ਆਇਆ,
ਤੁਹਾਨੂੰ ਗੁਰਮਤਿ ਨਾਲ ਕੀ ਵਾਸਤਾ, ਤੁਸੀਂ ਤਾਂ ਫਿਲਹਾਲ ਭੰਡੀ-ਪ੍ਰਚਾਰ ਵਿਚ ਵਿਅਸਤ ਹੋ।
6.
ਆਪਣੀਆਂ
ਧੀਆਂ ਦਾ ਵਿਆਹ ਮੁਸਲਮਾਨਾਂ ਨਾਲ ਕਰਨ ਦੀ ਪੈਰਵੀ ਕਰਨ ਵਾਲੇ :
ਤੱਤ ਗੁਰਮਤਿ ਪਰਿਵਾਰ ਦੀ ਕਿਸ ਪੁਸਤਕ/ਲਿਖਤ ਦੇ ਕਿਸ ਪੰਨੇ ’ਤੇ ਲਿਖਿਆ ਹੈ ਕਿ ਸਿੱਖਾਂ ਦੀਆਂ
ਬੇਟੀਆਂ ਦੇ ਵਿਆਹ ਮੁਸਲਮਾਨਾਂ ਜਾਂ ਹਿੰਦੂਆਂ ਨਾਲ ਕਰ ਦੇਣੇ ਚਾਹੀਦੇ ਹਨ? ‘ਗੁਰਮਤਿ ਜੀਵਨ ਸੇਧਾਂ
(ਮੁੱਖ ਨੁਕਤੇ)’ ਦਸਤਾਵੇਜ਼ ਵਿਚ ਵੀ ਐਸੀ ਕੋਈ ਗੱਲ ਦਰਜ਼ ਨਹੀਂ ਹੈ ਅਤੇ ਆਨੰਦ ਕਾਰਜ ਸਿਰਲੇਖ ਵਿਚ ਇਸ
ਸੰਬੰਧੀ ਮੱਦ ਹੈ,
“ਸਿੱਖ
ਬੱਚੇ-ਬੱਚੀ ਦਾ ਵਿਆਹ ਸਿਰਫ ਗੁਰਮਤਿ ਨਾਲ ਪ੍ਰਣਾਏ ਬੱਚੇ-ਬੱਚੀ ਨਾਲ ਹੀ ਕੀਤਾ ਜਾਵੇ”।
ਮਨ ਵਿਚਲੀ ਨਫਰਤ ਅਤੇ ਭੜਕਾਹਟ ਕਾਰਨ ਤੱਤ ਗੁਰਮਤਿ ਪਰਿਵਾਰ ਖਿਲਾਫ ਨੀਮ ਕੂੜ ਖਿਲਾਰ ਕੇ ਆਪਣੀ
ਸ਼ਖਸੀਅਤ ਦਾ ਜਲੂਸ ਕੱਢਣ ਲਈ ਸ਼ਰਮ ਤਾਂ ਨਹੀਂ ਮਹਿਸੂਸ ਹੋ ਰਹੀ?
ਅਸੀਂ ਤਾਂ
ਭੁਲ ਗਏ ਤੁਸੀ ਤਾਂ ਸ਼ਰਮ ਅਤੇ ਗੁਰਮਤਿ ਸਿਧਾਂਤ ਨੂੰ ਤਿਲਾਂਜਲੀ ਦੇ ਕੇ ਸ਼ਖਸੀਅਤ ਪ੍ਰਸਤੀ ਦਾ ਲੜ
ਫੜਿਆ ਹੋਇਆ ਹੈ।
ਸਪਸ਼ਟ ਹੋ ਗਿਆ ਕਿ ਆਪ ਜੀ ਵਲੋਂ
ਤੱਤ ਗੁਰਮਤਿ ਪਰਿਵਾਰ ’ਤੇ ਲਾਏ ਗਏ ਲਗਭਗ ਸਾਰੇ ਇਲਜ਼ਾਮ ਝੂਠੇ ਅਤੇ ਆਧਾਰ-ਰਹਿਤ ਹਨ ਅਤੇ ਇਨ੍ਹਾਂ ਦਾ
ਸੰਬੰਧ ‘ਪਰਿਵਾਰ’ ਨਾਲ ਨਹੀਂ ਜੁੜਦਾ। ਪਰ ਆਪ ਜੀ ਨੇ ਆਪਣੀ ਮਨ ਵਿਚਲੀ ਨਫਰਤ ਕਾਰਨ ਨਿਸ਼ਾਨਾ
‘ਪਰਿਵਾਰ’ ਨੂੰ ਹੀ ਬਣਾਇਆ ਹੈ। ਕਿਸੇ ਨੇ ਫੇਸ ਬੁਕ ’ਤੇ ਕੀ ਕਮੈਂਟ ਕੀਤਾ ਜਾਂ ਕਿਸੇ ਲੇਖਕ ਨੇ
ਆਪਣੀ ਫਲਾਣੀ ਕਿਤਾਬ ਵਿਚ ਆਨੰਦ ਕਾਰਜ ਬਾਰੇ ਕੀ ਲਿਖਿਆ, ਉਸ ਨਾਲ ਤੱਤ ਗੁਰਮਤਿ ਪਰਿਵਾਰ ਦੀ ਕੀ
ਜਿੰਮੇਵਾਰੀ ਹੈ?
‘ਪਰਿਵਾਰ’ ਸਿਰਫ ਆਪਣੀਆਂ ਲਿਖਤਾਂ ਅਤੇ ਸੰਯੋਜਕ ਵਜੋਂ ‘ਗੁਰਮਤਿ ਜੀਵਨ ਸੇਧਾਂ (ਮੁੱਖ ਨੁਕਤੇ)’
ਸੰਬੰਧੀ ਹੀ ਜਵਾਬਦੇਹ ਹੈ।
ਪ੍ਰੋ. ਦਰਸ਼ਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਬਣੀਆਂ ਸੰਸਥਾਵਾਂ ਦੇ ਕਈਂ ਮੈਂਬਰਾਂ ਨੇ ਕਈ
ਕਿਤਾਬਾਂ/ਲਿਖਤਾਂ ਲਿਖੀਆਂ ਹਨ, ਉਨ੍ਹਾਂ ਦੇ ਬਿਆਨ ਵੀ ਗਾਹੇ-ਬਗਾਹੇ ਆਉਂਦੇ ਰਹਿੰਦੇ ਹਨ। ਕੀ ਇਸ ਦਾ
ਭਾਵ ਇਹ ਲੈ ਲਿਆ ਜਾਵੇ ਕਿ ਪ੍ਰੋ. ਜੀ ਉਨ੍ਹਾਂ ਦੀਆਂ ਸਭ ਲਿਖਤਾਂ/ਬਿਆਨਾਂ ਨਾਲ ਅੱਖਰ-ਅੱਖਰ ਸਹਿਮਤ
ਹਨ ਅਤੇ ਉਨ੍ਹਾਂ ਲਈ ਜਵਾਬਦੇਹ ਹਨ?
ਗੈਰ-ਇਖ਼ਲਾਕੀਅਤ ਦੀ ਕੋਈ ਹੱਦ
ਹੁੰਦੀ ਹੈ!
ਪਰ ਤੁਹਾਨੂੰ ਕੀ ਲੈਣਾ ਇਖ਼ਲਾਕ ਨਾਲ, ਤੁਸੀਂ ਤਾਂ ਹਾਲੀਂ ਭੰਡੀ ਪ੍ਰਚਾਰ ਵਿਚ
ਵਿਅਸਤ ਹੋ?
ਬਾਕੀ ਤੁਸੀਂ ਮਨ ਦੀ ਭੜਾਸ
ਕੱਡਣ ਲਈ ਆਪਣੀ ਤਾਜ਼ਾ ਸ਼ੋਸ਼ੇਬਾਜੀ ਦੇ ਟੋਟਕਿਆਂ ਵਿਚ ਪਾਠਕਾਂ ਨੂੰ ਇਹ ਗੁੰਮਰਾਹਕੁੰਨ ਪ੍ਰਭਾਵ ਦੇਣ
ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਪ੍ਰੀਤ ਸਿੰਘ ਜੀ ਦੇ ਅਨੰਦ ਕਾਰਜ ਨੂੰ ਇਨਕਲਾਬੀ ਦਿਹਾੜੇ ਵਜੋਂ ਮਨਾਇਆ
ਗਿਆ ਅਤੇ ਇਹ ਪ੍ਰੋ. ਘੱਗਾ ਜੀ ਦੀ ਸਰਪ੍ਰਸਤੀ ਵਿਚ ਹੋਇਆ। ਜਦਕਿ ਹਕੀਕਤ ਇਹ ਹੈ ਕਿ ਤਿਆਰ ਦਸਤਾਵੇਜ਼
ਅਨੁਸਾਰ ਸਾਲ ਵਿਚ ਤਿੰਨ ਸਾਂਝੇ ਪੁਰਬ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਵਿਚੋਂ ਪਹਿਲਾ ਪੁਰਬ ਹੈ
‘ਗੁਰਮਤਿ ਇਨਕਲਾਬ ਪੁਰਬ’। ਇਹ ਪੁਰਬ ਬਾਬਾ ਨਾਨਕ ਜੀ ਅਤੇ ਮਗਰਲੇ ਨੌਂ ਨਾਨਕ ਸਰੂਪਾਂ ਨੂੰ ਸਮਰਪਤ
ਕੀਤਾ ਗਿਆ ਸੀ ਅਤੇ ਬਾਬਾ ਨਾਨਕ ਜੀ ਦੇ ਜਨਮ ਦਿਵਸ (ਪਹਿਲੀ ਵੈਸਾਖ 14 ਅਪ੍ਰੈਲ) ਹਰ ਸਾਲ ਮਨਾਉਣ ਦਾ
ਫੈਸਲਾ ਕੀਤਾ ਗਿਆ। ਇਸੇ ਦਸਤਾਵੇਜ਼ ਦੀ ਰੋਸ਼ਨੀ ਵਿਚ ਤੱਤ ਗੁਰਮਤਿ ਪਰਿਵਾਰ ਨੇ 14 ਅਪ੍ਰੈਲ 2013 ਨੂੰ
‘ਗੁਰਮਤਿ ਇਨਕਲਾਬ ਪੁਰਬ’ ਦੇ ਸੰਯੋਜਨ ਦਾ ਫੈਸਲਾ ਕੀਤਾ। ਇਸੇ ਦਿਨ ਤਿਆਰ ਦਸਤਾਵੇਜ਼ ਨੂੰ ਪੁਸਤਕ ਰੂਪ
ਵਿਚ ਛਪਵਾ ਕੇ ਸਮੁੱਚੀ ਮਨੁੱਖਤਾ ਲਈ ਅਰਪਣ ਕਰਨ ਦਾ ਫੈਸਲਾ ਵੀ ਕੀਤਾ ਗਿਆ। ਇਨ੍ਹਾਂ ਤਿਆਰੀਆਂ
ਦੌਰਾਨ ਹੀ ਗੁਰਪ੍ਰੀਤ ਸਿੰਘ ਜੀ ਅਤੇ ਲੜਕੀ ਵਾਲਿਆਂ ਨੇ ਪਰਿਵਾਰ ਸਾਹਮਣੇ ਇੱਛਾ ਜ਼ਾਹਰ ਕੀਤੀ ਕਿ ਉਹ
ਦਸਤਾਵੇਜ਼ ਅਨੁਸਾਰ ‘ਅਨੰਦ ਕਾਰਜ’ ਕਰਨਾ ਚਾਹੁੰਦੇ ਹਨ। ਅਸੀਂ ਕਿਹਾ ਫੇਰ ਬੇਹਤਰ ਹੈ ਕਿ ‘ਗੁਰਮਤਿ
ਇਨਕਲਾਬ ਪੁਰਬ’ ਦੇ ਸਮਾਗਮ ਦੌਰਾਨ ਹੀ ਕਰ ਲਿਆ ਜਾਵੇ, ਜਿਸ ਨੂੰ ਸਾਰਿਆਂ ਨੇ ਰਜ਼ਾਮੰਦੀ ਦਿਤੀ। ਇਸ
ਸਮਾਗਮ ਦੀਆਂ ਤਿਆਰੀਆਂ ਦੌਰਾਨ ਹੀ ਗੁਰਮਤਿ ਇਨਕਲਾਬ ਦੇ ਇਕ ਹਮਸਫਰ ‘ਗੁਰਦੀਪ ਸਿੰਘ ਜੀ ਫਗਵਾੜਾ’ ਦੀ
ਮੌਤ ਦੀ ਵੀ ਖਬਰ ਮਿਲੀ। ਤੱਤ ਗੁਰਮਤਿ ਪਰਿਵਾਰ ਨੇ ਫੈਸਲਾ ਕੀਤਾ ਕਿ ਗੁਰਦੀਪ ਸਿੰਘ ਜੀ ਨੂੰ
ਸਿਧਾਂਤਕ ਦ੍ਰਿੜਤਾ ਲਈ ਇਸ ਸਮਾਗਮ ਦੌਰਾਣ ‘ਪ੍ਰਸ਼ੰਸਾ ਪੱਤਰ’ ਦੇ ਕੇ ਸਨਮਾਨਤ ਕੀਤਾ ਜਾਵੇ, ਜੋ
ਉਨ੍ਹਾਂ ਦੀ ਧਰਮ ਪਤਨੀ ਨੇ ਸਵੀਕਾਰ ਕੀਤਾ।
ਕਹਿਣ ਦਾ ਭਾਵ ਹੈ ਆਪ ਜੀ ਦਾ
ਇਹ ਪ੍ਰਚਾਰ ਕੂੜ ਅਤੇ ਗੁੰਮਰਾਹਕੁੰਨ ਹੈ ਕਿ ਇਸ ਸਮਾਗਮ ਨੂੰ ਸਿਰਫ ‘ਅਨੰਦ ਕਾਰਜ’ ਲਈ ਇਨਕਲਾਬੀ
ਕਿਹਾ ਗਿਆ। ਜਦਕਿ ਸੱਚਾਈ ਇਹ ਹੈ ਕਿ ਉਹ ਅਨੰਦ ਕਾਰਜ ‘ਗੁਰਮਤਿ ਇਨਕਲਾਬ ਪੁਰਬ’ ਸਮਾਗਮ ਦਾ ਇਕ
ਈਵੈਂਟ ਸੀ। ਹੋਰ ਵੀ ਕਈਂ ਈਵੈਂਟਸ ਉਸ ਸਮਾਗਮ ਦਾ ਹਿੱਸਾ ਸਨ। ਇਹ ਸਮਾਗਮ ‘ਸ਼ਬਦ ਗੁਰੂ ਗ੍ਰੰਥ ਸਾਹਿਬ
ਜੀ’ ਦੀ ਸਰਪ੍ਰਸਤੀ ਹੇਠ ਹੋਇਆ ਸੀ, ਅਤੇ ਪ੍ਰੋ. ਘੱਗਾ ਜੀ ਕੁਝ ਹੋਰ ਸਤਿਕਾਰਯੋਗ ਸੱਜਣਾਂ ਵਾਂਗੂ
ਉੱਥੇ ਇਕ ਬੁਲਾਰੇ ਵਜੋਂ ਆਏ ਸਨ।
ਤੁਹਾਡਾ
ਕੂੜ ਤਾਂ ਅਸੀਂ ਗੁਰਮਤਿ ਦੀ ਰੋਸ਼ਨੀ ਵਿਚ ਸਬੂਤਾਂ ਅਤੇ ਦਲੀਲਾਂ ਨਾਲ ਨੰਗਾ ਕਰ ਦਿਤਾ।
ਪਤਾ ਸਾਨੂੰ ਇਹ ਵੀ ਹੈ ਕਿ ਤੁਸੀਂ ਬਾਜ਼ ਹੁਣ ਵੀ ਨਹੀਂ ਆਉਣਾ ਕਿਉਂਕਿ ‘ਗੁਰਮਤਿ ਦੀ ਤਾਂ ਸਿਰਫ
ਦਾਵੇਦਾਰੀ’ ਹੈ। ਗੁਰਬਾਣੀ ਹਵਾਲਾ ਤੁਸੀਂ ਕੋਈ ਸਾਡੇ ਖਿਲਾਫ ਲਾਏ ਇਲਜ਼ਾਮਾਂ ਦੇ ਹੱਕ ਵਿਚ ਕਦੇ ਘੱਟ
ਹੀ ਦਿੱਤਾ ਹੈ। ‘ਗੁਰਮਤਿ
ਜੀਵਨ ਸੇਧਾਂ’ ਦਸਤਾਵੇਜ਼ ਖਰੜਾ ਰੂਪ ਵਿਚ ਜਨਤਕ ਤੌਰ ’ਤੇ ਲੰਮਾ ਸਮਾਂ ਪਿਆ ਰਿਹਾ ਪਰ ਆਪ ਜੀ ਇਸ
ਵਿਚਲੀ ਕੋਈ ਵੀ ਗੁਰਮਤਿ ਤੋਂ ਉਲਟ ਗੱਲ/ਨੁੱਕਤਾ ਗੁਰਬਾਣੀ ਦੀ ਰੋਸ਼ਨੀ ਵਿਚ ਦਲੀਲ ਨਾਲ ਨਹੀਂ ਦਰਸਾ
ਪਾਏ। ਹਾਂ,
ਮਨ ਵਿਚ ਭਰੀ ਬੇਈਮਾਨੀ, ਨਫਰਤ ਅਤੇ ਕੜਵਾਹਟ ਕਾਰਨ ਇਸ ਉਪਰਾਲੇ ਬਾਰੇ ਪੁਜਾਰੀਆਂ ਵਾਂਙੂੰ
ਉੱਚੀ-ੳੁੱਚੀ ਸ਼ੋਰ ਸ਼ੁਰੂ ਤੋਂ ਹੀ ਪਾਇਆ ਹੋਇਆ ਹੈ। ਤੁਹਾਡੇ ਲਈ ਇਹ ਗੱਲ ਸਹਿਣ ਕਰਨੀ ਉਦੋਂ ਹੋਰ
ਮੁਸ਼ਕਿਲ ਹੋ ਗਈ ਜਦੋਂ ਆਪ ਜੀ ਜਿਹੇ ਸੱਜਣਾਂ ਦੇ ਗੈਰ-ਇਖ਼ਲਾਕੀ ਅਤੇ ਗੈਰ-ਸਿਧਾਂਤਕ ਵਿਰੋਧ ਦੇ
ਬਾਵਜੂਦ ਵੀ ਇਹ ਉਪਰਾਲਾ ਕਾਮਯਾਬੀ ਨਾਲ ਸਿਰੇ ਚੜ ਗਿਆ ਅਤੇ ਵਿਵਹਾਰਿਕ ਰੂਪ ਵਿਚ ਲਾਗੂ ਵੀ ਹੋਣਾ
ਸ਼ੁਰੂ ਹੋ ਗਿਆ। ਇਸ ਨਾਲ ਆਪ ਦੇ ਮਨ ਵਿਚ ਬੌਖਲਾਹਟ ਹੋਰ ਭੜਕ ਗਈ। ਪਰ ਇਸ ਸਭ ਨਾਲ ਨੁਕਸਾਨ ਕਿਸ ਦਾ
ਹੋ ਰਿਹਾ ਹੈ, ਯਕੀਨਨ ਤੁਹਾਡਾ। ਐਸੇ ਭੰਡੀ-ਪ੍ਰਚਾਰ ਕਾਰਨ ਤੁਸੀਂ ਆਪਣੀ ਸ਼ਖਸੀਅਤ ਦਾ ਜਲੂਸ ਵਾਰ-ਵਾਰ
ਕੱਡ ਰਹੇ ਹੋ।
ਤੁਸੀਂ ਆਪਣੀ ਤਾਜ਼ਾ ਲਿਖਤ ਦੇ
ਹੈਡਿੰਗ ਵਿਚ ਲਿਖਿਆ ਹੈ,
“ਖਾਲਸਾ ਜੀ! ਇਨ੍ਹਾਂ ਸਿੱਖੀ ਤੋਂ ਭਗੌੜੇ ਤੱਤਿਆਂ ਦੇ ਪਰਿਵਾਰ ਤੋਂ ਸਾਵਧਾਨ!”
ਅਸੀਂ ਤਾਂ ਕਦੀ ਦਾਅਵਾ ਨਹੀਂ ਕੀਤਾ ਅਸੀਂ ਵੱਡੇ ਸਿੱਖ ਹਾਂ। ਤੁਸੀ ਪਹਿਲਾਂ ‘ਨਾਸਕਿਤ ਕਾਮਰੇਡ’ ਦੇ
ਫ਼ਤਵੇ ਜਾਰੀ ਕੀਤੇ। ਅਸੀਂ ਬੜੀ ਨਿਮਰਤਾ ਨਾਲ ਆਪ ਨੂੰ ਇਹ ਸਾਬਤ ਕਰਨ ਲਈ ਕਿਹਾ ਕਿ ਤੁਹਾਡੇ ਨਾਲ
ਅਸਹਿਮਤ ਸੱਜਣ ਨਾਸਤਿਕ ਕਿਵੇਂ ਹੋ ਗਏ? ਤੁਸੀਂ ਅੱਜ ਤੱਕ ਉਸ ਗੱਲ ਬਾਰੇ ਕੋਈ ਦਲੀਲ-ਯੁਕਤ ਜਵਾਬ
ਨਹੀਂ ਦੇ ਪਾਏ। ਖੈਰ! ਜਦੋਂ ਹੁਣ ਜੁਮਲਾ ਬਦਲ ਕੇ ‘ਸਿੱਖੀ ਤੋਂ ਭਗੌੜੇ’ ਕਰ ਲਿਆ ਹੈ ਤਾਂ ਇਸ ਬਾਰੇ
ਵੀ ਨਿਮਰਤਾ ਨਾਲ ਵਿਚਾਰ ਕਰ ਲੈਂਦੇ ਹਾਂ।
ਜੇ ਪ੍ਰਚਲਿਤ ਸਿੱਖੀ ਦੀ ਗੱਲ
ਕਰੀਏ ਤਾਂ ਅੱਜ ਸਿੱਖੀ ਉਹ ਹੈ, ਜੋ ਆਪਣਾ ਹਰ ਕਾਰਜ ਦੇਵੀ ਭਗੌਤੀ ਦੇ ਸਿਮਰਨ ਨਾਲ ਹੀ ਸੰਪੂਰਨ
ਮੰਨਦੀ ਹੈ, ਜੋ ਨਿਤ ਮਹਾਂਕਾਲ ਦੇ ਸਿਮਰਨ ਦੀ ਪ੍ਰੋੜਤਾ ਕਰਦੀ ਹੈ, ਜੋ ਅਖੰਡ ਪਾਠਾਂ ਅਤੇ ਐਸੇ ਹੋਰ
ਪਾਖੰਡਾ ਨੂੰ ਕੇਂਦਰੀ ਤੌਰ ’ਤੇ ਪ੍ਰਵਾਨ ਕਰ ਚੁੱਕੀ ਹੈ, ਜਿਹੜੀ ਕੇਂਦਰੀ ਤੌਰ ’ਤੇ ‘ਵਹਿਗੁਰੂ’ ਲਫਜ਼
ਦੇ ਰੱਟਿਆਂ ਨੂੰ ਹੀ ਸਿਮਰਨ ਮੰਨੀ ਬੈਠੀ ਹੈ, ਜਿਹੜੀ ਗੁਰਬਾਣੀ ਸੇਧਾਂ ਤੋਂ ਵੱਧ ਮਹੱਤਵ ਜਥੇਦਾਰ
ਕਹਾਉਂਦੇ ਪੁਜਾਰੀਆਂ ਦੇ ‘ਹੁਕਮਨਾਮਿਆਂ’ ਨੂੰ ਦਿੰਦੀ ਹੈ ਆਦਿ-ਆਦਿ। ਐਸੀ ‘ਸਿੱਖੀ’ ਤੋਂ ਬਾਬਾ ਨਾਨਕ
ਜੀ ਦੀ ਸੋਚ ਨੂੰ ਪਿਆਰ ਕਰਨ ਵਾਲਾ ਹਰ ਸੁਹਿਰਦ ਸ਼ਖਸ ਬਾਗੀ ਹੀ ਹੋਵੇਗਾ, ਅਸੀਂ ਵੀ ਹਾਂ। ਐਸੇ
‘ਭਗੌੜੇ’ (ਬਾਗੀ) ਹੋਣ ਲਈ ਸਿਧਾਂਤ ਨਾਲ ਪ੍ਰੇਮ, ਨਿਡਰਤਾ, ਇਮਾਨਦਾਰੀ ਚਾਹੀਦੀ ਹੈ। ਬੇਈਮਾਨੀ,
ਸ਼ਖਸੀਅਤ ਪ੍ਰਸਤੀ, ਦੁਬਿਧਾਮਈ ਸੋਚ ਆਦਿ ਕਮਜ਼ੋਰੀਆਂ ਨਾਲ ‘ਐਸੀ ਸਿੱਖੀ ਤੋਂ ਭਗੌੜੇ’ ਨਹੀਂ ਹੋਇਆ ਜਾ
ਸਕਦਾ।
ਜੇ ਗੱਲ
ਕਰੀਏ ਬਾਬਾ ਨਾਨਕ ਜੀ ਵਲੋਂ ਦਰਸਾਈ ‘ਸਿੱਖੀ’ ਦੀ ਤਾਂ ਉਸ ਦਾ ਧੁਰਾ ਹੈ ਸੱਚ ਦੇ ਗਿਆਨ ਨੂੰ ਸਮਝ ਕੇ
ਉਸ ਅਨੁਸਾਰ ਨਿਰਮਲ ਕਰਮ ਕਰਨੇ। ਸਿੱਖੀ ਇਹ ਸਿਖਾਉਂਦੀ ਹੈ ਕਿ ਵੱਡੇ ਤੋਂ ਵੱਡੇ ਕਿੰਤੂ ਨੂੰ ਵੀ
ਸਹਿਜ ਅਤੇ ਠਰੰਮੇ ਨਾਲ ਵਿਚਾਰਨਾ ਹੈ ਅਤੇ ਵਿਰੋਧੀ ਵਿਚਾਰ ਸੁਣ ਕੇ ਬੌਖਲਾਹਟ ਵਿਚ ਨਹੀਂ ਆਉਣਾ।
ਸਿੱਖੀ ਇਹ ਸਿਖਾਉਂਦੀ ਹੈ ਕਿ ‘ਭੂਤਨੇ, ਬੇਤਾਲੇ, ਨਾਸਤਕ, ਕਾਮਰੇਡ, ਧਰਮ ਤੋਂ ਭਗੌੜੇ’ ਪੁਜਾਰੀਵਾਦੀ
ਗੁੰਮਰਾਹਕੁੰਨ ਫਤਵਿਆਂ ਤੋਂ ਬੇ-ਪ੍ਰਵਾਹ ਸੱਚ ਦੇ ਮਾਰਗ ’ਤੇ ਤੁਰਦੇ ਰਹਿਣ ਦਾ ਯਤਨ ਕਰਨਾ। ਸਿੱਖੀ
ਇਹ ਸਿਖਾਉਂਦੀ ਹੈ ਕਿ ਹਰ ਪ੍ਰਚਲਿਤ ਮਾਨਤਾ ਨੂੰ ਕਸਵੱਟੀ ’ਤੇ ਪਰਖਣਾ ਅਤੇ ਪੰਥ ਪ੍ਰਵਾਣਿਕਤਾ ਜਾਂ
ਹੋਰ ਬਹਾਨੇ ਇਸ ਨੂੰ ਅੱਖਾਂ ਬੰਦ ਕਰਕੇ ਨਹੀਂ ਮੰਨ ਲੈਣਾ।
ਸਾਡਾ ਕੋਈ ਦਾਅਵਾ ਨਹੀਂ ਕਿ
ਅਸੀਂ ਇਸ ਅਸਲ ਸਿੱਖੀ ਦੀ ਕਸਵੱਟੀ ਅਨੁਸਾਰ ਵੱਡੇ ਸਿੱਖ ਹਾਂ ਪਰ ਬਾਬੇ ਨਾਨਕ ਜੀ ਦੀ ਦਰਸਾਈ ਸੇਧ
ਵਿਚ ਸਾਡਾ ਹਮੇਸ਼ਾਂ ਯਤਨ ਰਹਿੰਦਾ ਹੈ ਕਿ ਅਸੀਂ ਇਮਾਨਦਾਰੀ ਨਾਲ ਗੁਰਬਾਣੀ ਰਾਹੀਂ ਦਰਸਾਏ ਸੱਚ ਦੇ
ਗਿਆਨ ਨੂੰ ਸਮਝ ਕੇ ਉਸ ਅਨੁਸਾਰੀ ਨਿਰਮਲ ਕਰਮ ਕਰੀਏ, ਸਾਹਮਣੇ ਆ ਰਹੇ ਵੱਡੇ ਤੋਂ ਵੱਡੇ ਕਿੰਤੂ ਤੋਂ
ਵੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨਾ ਹੋਈਏ, ਬਲਕਿ ਠਰੰਮੇ ਅਤੇ ਸਹਿਜ ਨਾਲ ਉਸ ’ਤੇ ਵਿਚਾਰ ਕਰੀਏ,
‘ਨਾਸਤਿਕ, ਕਾਮਰੇਡ, ਭਗੌੜੇ’ ਆਦਿਕ ਪੁਜਾਰੀਵਾਦੀ ਫਤਵਿਆਂ ਤੋਂ ਬੌਖਲਾਹਟ ਵਿਚ ਨਾ ਆਈਏ ਬਲਕਿ
ਗੁਰਮਤਿ ਦੀ ਰੋਸ਼ਨੀ ਵਿਚ ਆਪਣਾ ਪੱਖ ਰੱਖਦੇ ਹੋਏ ਉਸ ਕੂੜ-ਪ੍ਰਚਾਰ ਨੂੰ ਸਪਸ਼ਟ ਕਰਦਾ ਆਪਣਾ ਪੱਖ ਰੱਖਣ
ਦਾ ਯਤਨ ਕਰੀਏ। ਅਸੀਂ ਯਤਨ ਕਰਦੇ ਹਾਂ ਕਿ ਹਰ ਪ੍ਰਚਲਤ ਮਾਨਤਾ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖ
ਲਈਏ ਅਤੇ ਉਸਨੂੰ ਸਿਰਫ ਇਸ ਲਈ ਪ੍ਰਵਾਨ ਨਾ ਕਰ ਲਈਏ ਕਿ ਉਹ ਪੰਥ ਪ੍ਰਵਾਣਿਤ ਹੈ, ਉਸ ਨਾਲ ਲੋਕਾਂ
ਦੀਆਂ ਭਾਵਨਾਵਾਂ ਜੁੜੀਆਂ ਹਨ ਆਦਿ।
ਸਾਡੀਆਂ ਲਿਖਤਾਂ ਵਿਚੋਂ ਅੱਜ
ਤੱਕ ਸ਼ਾਇਦ ਹੀ ਕੋਈ ਐਸਾ ਨੁਕਤਾ ਸਾਹਮਣੇ ਲਿਆ ਪਾਏ ਹੋ, ਜਿਹੜਾ ਇਸ ਅਸਲ ਸਿੱਖੀ (ਗੁਰਬਾਣੀ) ਤੋਂ
ਉਲਟ ਜਾਂਦਾ ਹੋਵੇ।
ਅਸੀਂ ਭੁੱਲ
ਗਏ, ਤੁਸੀਂ ਕੀ ਲੈਣਾ ਇਮਾਨਦਾਰੀ ਨਾਲ, ਤੁਸੀਂ ਤਾਂ ਹਾਲੀਂ ਪੁਜਾਰੀਵਾਦੀ ਭੰਡੀ-ਪ੍ਰਚਾਰ ਵਿਚ ਵਿਅਸਤ
ਹੋ?
ਗੱਲ ਚਲ ਰਹੀ ਸੀ ‘ਸਿੱਖੀ ਤੋਂ
ਭਗੌੜੇ’ ਹੋਣ ਦੇ ਫ਼ਤਵੇ ਦੀ। ਅਸੀਂ ਜਦੋਂ ਵੀ ਗੱਲ ਕੀਤੀ ਹੈ ਤਾਂ ਠੋਸ ਦਲੀਲਾਂ ਅਤੇ ਸਬੂਤਾਂ ਨਾਲ
ਕਰਨ ਦਾ ਯਤਨ ਕੀਤਾ ਹੈ, ਹਵਾ ਵਿਚ ਤੀਰ ਚਲਾ ਕੇ ਕਿਸੇ ਨੂੰ ਬਦਨਾਮ ਕਰਨ ਦੀ ਮੰਸ਼ਾ ਨਾਲ ਨਿਰਾ ਝੂਠ
ਨਹੀਂ ਖਿਲਾਰਿਆ। ਗੁਰਮਤਿ ਵਿਚਾਰ-ਚਰਚਾ ਦਾ ਰਾਹ ਦਰਸਾਉਂਦੀ ਹੈ। ਬਾਬਾ ਨਾਨਕ ਜੀ ਅਨੇਕਾਂ ਮੱਤਾਂ ਦੇ
ਲੋਕਾਂ ਨਾਲ ਵਿਚਾਰ-ਚਰਚਾ ਕਰਨ ਲਈ ਦੂਰ-ਦੁਰੇਡੇ ਗਏ। ਸਪਸ਼ਟ ਹੈ, ਜੋ ਕਿਸੀ ਵੀ ਨੁਕਤੇ ’ਤੇ
ਵਿਚਾਰ-ਚਰਚਾ ਦੇ ਸੱਦੇ ਤੋਂ ਆਨੇ-ਬਹਾਨੇ ਭਗੌੜਾ ਹੋ ਰਿਹਾ ਹੈ, ਉਹ ਬਾਬੇ ਨਾਨਕ ਜੀ ਦੇ ਦਰਸਾਏ ਰਾਹ
ਤੋਂ ਭਗੌੜਾ ਹੋ ਰਿਹਾ ਹੈ, ਬਾਬੇ ਨਾਨਕ ਦੀ ਦਰਸਾਈ ਸਿੱਖੀ ਤੋਂ ਭਗੌੜਾ ਹੋ ਰਿਹਾ ਹੈ। ਹੁਣ ਚੇਤੇ
ਕਰੋ, ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦੌਰਾਨ ਤੱਤ ਗੁਰਮਤਿ ਪਰਿਵਾਰ ਵਲੋਂ ਦਿਤੇ ਵਿਚਾਰ-ਚਰਚਾ
ਦੇ ਸੱਦੇ ਤੋਂ ਕੌਣ-ਕੌਣ ਭਗੌੜਾ ਹੋਇਆ ਸੀ। ਅਸੀਂ ਇਤਨੇ ਬੇਸ਼ਰਮ ਅਤੇ ਬੈ-ਗੈਰਤ ਨਹੀਂ ਕਿ ਤੁਹਾਨੂੰ
‘ਸਿੱਖੀ ਤੋਂ ਭਗੌੜਾ ਐਲਾਨ’ ਕੇ ਲੋਕਾਂ ਨੂੰ ਤੁਹਾਡੇ ਤੋਂ ਸਾਵਧਾਨ ਰਹਿਣ ਦੀ ਦੁਹਾਈ ਪਾਈਏ।
ਅਸੀਂ ਨਿਮਾਣੇ ਤਾਂ ਸਿਰਫ ਬੇਨਤੀ ਕਰ ਸਕਦੇ ਹਾਂ ਕਿ ਜੇ ਕਿੱਧਰੇ ਮਾੜਾ-ਮੋਟਾ
ਜ਼ਮੀਰ ਦਾ ਕੋਈ ਅੰਸ਼ ਜਿੰਦਾ ਹੈ ਤਾਂ ਇਸ ਗਲਤ ਪਹੁੰਚ ਪ੍ਰਤੀ ਸਵੈ-ਪੜਚੋਲ ਕਰ ਲੈਣਾ।
ਤੁਸੀਂ ਆਪਣੇ ਤਾਜ਼ਾ ਪੱਤਰ ਵਿਚ
ਇਹ ਇਲਜ਼ਾਮ ਲਾਇਆ ਹੈ ਕਿ ਅਸੀਂ ਸਿੱਖ ਰਹਿਤ ਮਰਿਯਾਦਾ ਦਾ ਬੇੜਾ ਗਰਕ ਕਰਨ ਤੇ ਤੁਲੇ ਹਾਂ। ਕੋਈ ਇਕ
ਅੱਧਾ ਸਬੂਤ ਤਾਂ ਦੇ ਦੇਂਦੇ ਤਾਂਕਿ ਗੁਰਮਤਿ ਦੀ ਰੋਸ਼ਨੀ ਵਿਚ ਅਸੀਂ ਨਿਰਪੱਖਤਾ ਨਾਲ ਵਿਚਾਰ ਕਰ
ਲੈਂਦੇ। ਪਰ ਸਬੂਤ ਜਾਂ ਸੁਝਾਅ ਤਾਂ ਉਹ ਦੇਵੇ ਜਿਹੜਾ ਨੇਕਨੀਯਤ ਹੋਵੇ, ਜਿਸ ਨੇ ਸਿਰਫ ਬਦਨਾਮ ਕਰਨ
ਲਈ ਸ਼ੋਰ ਹੀ ਪਾਉਣਾ ਹੋਵੇ, ਉਸ ਨੇ ਸਬੂਤ ਕਿਥੋਂ ਦੇਣੇ ਹਨ? ਹਕੀਕਤ ਇਹ ਹੈ ਕਿ ਪੁਰਾਤਨ ਸਿੱਖ ਰਹਿਤ
ਮਰਿਯਾਦਾ ਦੀਆਂ ਸਾਰੀਆਂ ਹਾਂ-ਪੱਖੀ ਗੱਲਾਂ ਨਵੇਂ ਤਿਆਰ ਦਸਤਾਵੇਜ਼ ਵਿਚ ਸ਼ਾਮਲ ਹਨ। ਅੱਜ ਤੱਕ ਤੁਹਾਡੇ
ਸ਼ੋਰ ਪਾਉ ਟੋਲੇ ਵਿਚੋਂ ਕੋਈ ਇਕ ਵੀ ਗੁਰਮਤਿ ਦੀ ਰੋਸ਼ਨੀ ਵਿਚ ਐਸਾ ਨੁਕਤਾ ਸਾਹਮਣੇ ਨਹੀਂ ਲਿਆ ਪਾਇਆ,
ਜੋ ਪੁਰਾਤਨ ਮਰਿਯਾਦਾ ਵਿਚ ਗੁਰਮਤਿ ਅਨੁਸਾਰੀ ਸੀ ਅਤੇ ਨਵੇਂ ਦਸਤਾਵੇਜ਼ ਵਿਚ ਨਹੀਂ ਆਇਆ।
ਨਵੇਂ ਦਸਤਾਵੇਜ਼ ਰਾਹੀਂ ਦਸਮ ਪਾਤਸ਼ਾਹ ਦੇ ਨਾਮ ਨਾਲ ਜੁੜੇ ‘ਅਖੌਤੀ ਦਸਮ ਗ੍ਰੰਥ’
ਦੇ ਕਲੰਕ ਨੂੰ ਧੋ ਦਿਤਾ ਗਿਆ ਹੈ। ‘ਰਾਗਮਾਲਾ’ ਸੰਬੰਧੀ ਦੁਬਿਧਾ ਖਤਮ ਕਰ ਦਿਤੀ ਹੈ।
ਹੋਰ ਵੀ ਸਾਰੀਆਂ ਗੁਰਮਤਿ ਵਿਰੋਧੀ ਕਰਮਕਾਂਡੀ ਗੱਲਾਂ ਹੂੰਝ ਕੇ ਬਾਹਰ ਕਰ ਦਿਤੀਆਂ ਹਨ। ਲਗਭਗ ਹਰ
ਮੱਦ ਨਾਲ ਗੁਰਬਾਣੀ ਦੇ ਢੁਕਵੇਂ ਹਵਾਲੇ ਦਿਤੇ ਹਨ। ਹਰ ਮੱਦ ਦੀ ਵਿਆਖਿਆ ਵੀ ਸਪਸ਼ਟ ਕੀਤੀ ਹੈ ਤਾਂ ਕਿ
ਭਵਿੱਖ ਵਿਚ ਕੋਈ ਉਸਦੇ ਹੋਰ ਮਤਲਬ ਨਾ ਕੱਢ ਲਵੇ। ਆਖਰੀ ਮੱਦ ਰਾਹੀਂ ਸੁਝਾਵਾਂ/ਵਿਚਾਰਾਂ ਲਈ ਹਮੇਸ਼ਾਂ
ਦਰ ਖੁੱਲਾ ਹੈ ਤਾਂ ਕਿ ਜੇ ਕੋਈ ਗੁਰਮਤਿ ਦੀ ਰੋਸ਼ਨੀ ਵਿਚ ਗਲਤ ਗੱਲ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ
ਸੁਧਾਰਿਆ ਜਾ ਸਕੇ। ਕੀ ਇਹ ਸਾਰੀਆਂ ਖੂਬੀਆਂ ਸਨ ਪੁਰਾਤਨ ਰਹਿਤ ਮਰਿਯਾਦਾ ਵਿਚ? ਜੇ ਮਨ ਵਿਚਲੀ
ਕੜਵਾਹਟ, ਬੌਖਲਾਹਟ ਅਤੇ ਬੇਲੋੜੇ ਜਜ਼ਬਾਤਾਂ ਦਾ ਤਿਆਗ ਕਰਕੇ ਸੁਹਿਰਦਤਾ ਨਾਲ ਵਿਚਾਰਨ ਦਾ ਯਤਨ ਕਰੋਗੇ
ਤਾਂ ਆਪ ਹੀ ਕਹਿ ਉਠੋਗੇ ਕਿ ਇਹ ਸੁਧਾਰ ਹੈ, ਬਰਬਾਦੀ ਨਹੀਂ।
ਪਰ
ਸ਼ਾਇਦ ਹੁਣ ਤੁਸੀਂ ਇਸ ਕੜਵਾਹਟ ਅਤੇ ਬੌਖਲਾਹਟ ਤੋਂ ਵਾਪਸ ਪਰਤਨ ਦੀ ਸਟੇਜ ਲੰਘ ਚੁੱਕੇ ਹੋ?
ਦਿਲਚਸਪ ਨੁਕਤਾ ਇਹ ਵੀ ਹੈ ਕਿ ਅਸੀਂ ਸਿਰਫ ਮਰਿਯਾਦਾ ਦੇ ਸੁਧਾਰ ਦੀ ਗੱਲ ਕੀਤੀ ਹੈ, ਪ੍ਰੋ. ਦਰਸ਼ਨ
ਸਿੰਘ ਜੀ ਤਾਂ ਇਸ ਦੀ ਲੋੜ ਤੋਂ ਹੀ ਮੁਨਕਰ ਹਨ। ਉਸ ਬਾਰੇ ਤੁਸੀਂ ਕਦੇ ਫ਼ਤਵੇ ਜਾਰੀ ਨਹੀਂ ਕਰਦੇ?
ਤੁਹਾਨੂੰ
ਯਾਦ ਹੋਵੇਗਾ ਕਿ ਅਸੀਂ ਤੁਹਾਨੂੰ ਬਹੁਤ ਪਹਿਲਾਂ ਹੀ ਸੁਚੇਤ ਕੀਤਾ ਸੀ ਕਿ ਆਪ ਜੀ ਸ਼ਖਸੀਅਤ ਵਿਚਲਾ
ਕਾਹਲਾਪਨ ਅਤੇ ਗੈਰ-ਸਿਧਾਂਤਕ ਜਜ਼ਬਾਤੀਪੁਣਾ ਹੀ ਤੁਹਾਡੀ ਸ਼ਖਸੀਅਤ ਦਾ ਘਾਣ ਕਰੇਗਾ, ਅੱਜ ਨਤੀਜਾ
ਤੁਹਾਡੇ ਸਾਹਮਣੇ ਹੈ।
ਅਸੀਂ ਹਰ ਬੰਦੇ ਦੀ ਪਛਾਣ ਗੁਰਮਤਿ ਪ੍ਰਤੀ ਉਸ ਦੇ ਸਟੈਂਡ ਤੋਂ ਕਰਨ ਦਾ ਯਤਨ ਕਰਦੇ ਹਾਂ, ਨਾ ਕਿ ਉਸ
ਦੀ ਸ਼ਖਸੀਅਤ ਤੋਂ। ਸ਼ਾਇਦ ਇਸ ਲਈ ਅਸੀਂ ਬੰਦਾ-ਪ੍ਰਸਤੀ ਦੇ ਸ਼ਿਕਾਰ ਹੋਣ ਤੋਂ ਬੱਚੇ ਹੋਏ ਹਾਂ। ਸਾਰਿਆਂ
ਦੇ ਗੁਰਮਤਿ ਅਨੁਸਾਰੀ ਸਟੈਂਡ ਦੀ ਹਿਮਾਇਤ ਕਰਦੇ ਹਾਂ ਅਤੇ ਗੁਰਮਤਿ ਵਿਰੋਧੀ ਸਟੈਂਡ ਦੀ ਸੁਧਾਰਮਈ
ਆਲੋਚਨਾ। ਪਰ ਤੁਹਾਡੇ ਜਿਹੇ ਸੱਜਣਾਂ ਦੀ ਬੰਦਾ ਪਛਾਨਣ ਦੀ ਕਸਵੱਟੀ ਗੁਰਮਤਿ ਨਹੀਂ ਕੁਝ ਹੋਰ ਹੀ ਹੈ।
ਤੁਸੀਂ ਕਿਸੇ ਬੰਦੇ ਨੂੰ ਤਾਂ ਹੀ ‘ਪੰਥ ਪ੍ਰਸਤ’ ਮੰਨਦੇ ਹੋ, ਜਦ ਉਹ ਤੁਹਾਡੇ ਵਿਰੋਧੀ ਵਿਚਾਰਾਂ
ਵਾਲੇ ਦੀ ਭੰਡੀ ਕਰਦਾ ਹੋਵੇ ਅਤੇ ਤੁਹਾਡੇ ਚਹੇਤੇ ਆਗੂਆਂ ਨੂੰ ਤੁਹਾਡੇ ਵਾਂਙੂੰ ਪਸੰਦ ਕਰਦਾ ਹੋਵੇ।
ਗਾਹੇ-ਬਗਾਹੇ ਮੌਕਾ-ਪ੍ਰਸਤੀ ਦਾ ਵਿਖਾਵਾ ਵੀ ਕਰ ਜਾਂਦੇ ਹੋ। ਇਕ ਤਾਜ਼ਾ ਮਿਸਾਲ ਸਾਂਝੀ ਕਰਦੇ ਹਾਂ।
ਅਸੀਂ ਬੀਬੀ ਸੁਰਿੰਦਰ ਕੌਰ ਨਿਹਾਲ ਨੂੰ ਪਹਿਲੀ ਵਾਰ ਮਿਲਣ ’ਤੇ ਹੀ ਇਹ ਨਤੀਜਾ ਕੱਢ ਲਿਆ ਸੀ ਕਿ ਇਹ
ਬੀਬੀ ਤੁਹਾਡੇ ਵਾਂਙੂੰ ਗੈਰ-ਸਿਧਾਂਤਕ ਜਜ਼ਬਾਤੀਪੁਣੇ ਦੀ ਮਾਨਸਿਕਤਾ ਦਾ ਸ਼ਿਕਾਰ ਹੈ ਅਤੇ ਐਸੀ
ਮਾਨਸਿਕਤਾ ‘ਗੁਰਮਤਿ ਬਿਬੇਕ’ ਤੋਂ ਵਾਂਝੀ ਹੁੰਦੀ ਹੈ। ਜਦੋਂ ਬੀਬੀ ਸੁਰਿੰਦਰ ਕੌਰ ਨਿਹਾਲ ਨੇ
ਸਪੋਕਸਮੈਨ ਤੋਂ ਬਾਅਦ ਤੱਤ ਗੁਰਮਤਿ ਪਰਿਵਾਰ ਨੂੰ ਵਿਚਾਰਕ ਅਸਹਿਮਤੀ ਕਾਰਨ ‘ਆਰ ਐਸ ਐਸ ਦੇ ਏਜੰਟ’
ਕਹਿਣਾ ਸ਼ੁਰੂ ਕੀਤਾ ਤਾਂ ਆਪ ਜੀ ਦੇ ਮਨਾਂ ਨੂੰ ਬਹੁਤ ਸੁਕੂਨ ਮਿਲਦਾ ਸੀ ਤੇ ਸ਼ਾਇਦ ਉਹ ਬੀਬੀ ਜੀ
ਤੁਹਾਨੂੰ ਸਭ ਤੋਂ ਵੱਧ ਪੰਥਕ ਲਗਦੇ ਸਨ। ਕੁਝ ਸਮਾਂ ਪਹਿਲਾਂ ਚੰਡੀਗੜ ਵਿਖੇ ਪ੍ਰੋ. ਦਰਸ਼ਨ ਸਿੰਘ ਜੀ
ਦੇ ਆਸ-ਪਾਸ ਵਿਚਰਦੇ ਸੱਜਣਾਂ ਨੇ ‘ਈਕੋ’ ਨਾਮਕ ਸੰਸਥਾ ਦਾ ਗਠਨ ਕੀਤਾ ਤਾਂ ਇਸ ਬੀਬੀ ਦੀ ‘ਜਾਂਬਾਜ਼
ਫੋਰਸ’ ਨੂੰ ਉਸ ਦੀ ਪਾਇਲਟ ਗੱਡੀ ਦੱਸਿਆ ਗਿਆ।
ਪਰ
ਆਪਣੀਆਂ ਤਾਜ਼ਾ ਲ਼ਿਖਤਾਂ ਵਿਚ ਉਸੇ ਬੀਬੀ ਨੇ ਪ੍ਰੋ. ਦਰਸ਼ਨ ਸਿੰਘ ਜੀ ਨੂੰ ‘ਆਰ ਐਸ ਐਸ ਦਾ ਏਜੰਟ’
ਐਲਾਨ ਦਿਤਾ ਹੈ।
ਸ਼ਾਇਦ ਹੁਣ ਉਹ ਤੁਹਾਡੇ ਲਈ ‘ਪੰਥ ਪ੍ਰਸਤ’ ਨਹੀਂ ਰਹੀ ਹੋਵੇਗੀ ਕਿਉਂਕੀ ਤੁਹਾਡਾ ਪੈਮਾਨਾ ਤਾਂ ਪ੍ਰੋ.
ਦਰਸ਼ਨ ਸਿੰਘ ਜੀ ਹਨ,
ਗੁਰਮਤਿ
ਤਾਂ ਸ਼ਾਇਦ ਕਦੀ ਰਿਹਾ ਹੀ ਨਹੀਂ।
ਸਾਡੀ ਸਮਝ ਅਨੁਸਾਰ ਤਾਂ ਬੀਬੀ ਨਿਹਾਲ ਜੀ ਦੀ ਪਹੁੰਚ ਕਦੀ ਵੀ ਸਹੀ ਨਹੀਂ ਰਹੀ, ਬੇਸ਼ਕ ਪੰਥ ਦਰਦ
ਹੋਵੇਗਾ। ਪਰ ਐਸੇ ਗੈਰ-ਸਿਧਾਂਤਕ ਜਜ਼ਬਾਤੀਪੁਣੇ ਨੇ ਹਮੇਸ਼ਾਂ ਲਹਿਰਾਂ ਦਾ ਨੁਕਸਾਨ ਹੀ ਕੀਤਾ ਹੈ।
ਮਿਸਾਲਾਂ ਹੋਰ ਵੀ ਹਨ, ਪਰ ਸੱਚ ਪ੍ਰਗਟਾਉਣ ਲਈ ਇਕ ਹੀ ਕਾਫੀ ਹੈ।
ਆਪ ਜੀ ਨੇ ਤੱਤ ਗੁਰਮਤਿ
ਪਰਿਵਾਰ ’ਤੇ ਲਾਏ ਇਲਜ਼ਾਮਾਂ ਅਤੇ ਫ਼ਤਵਿਆਂ ਦੇ ਹੱਕ ਵਿਚ ਗੁਰਪ੍ਰੀਤ ਸਿੰਘ ਦੇ ਫੇਸ-ਬੁਕ ਕਮੈਂਟਸ ਦਾ
ਹਵਾਲਾ ਦਿਤਾ ਹੈ। ਅਸੀਂ ਤਾਂ ਸਾਬਤ ਕਰ ਦਿਤਾ ਕਿ ਇਨ੍ਹਾਂ ਕਮੈਂਟਸ ਦਾ ਤੱਤ ਗੁਰਮਤਿ ਪਰਿਵਾਰ ਨਾਲ
ਕੋਈ ਸੰਬੰਧ ਨਹੀਂ। ਵੈਸੇ ਵੀ ਕੰਪਿਉਟਰ ਤਕਨੀਕ ਦੇ ਜ਼ਮਾਨੇ ਵਿਚ ਫੇਸ-ਬੁਕ ਕਮੈਂਟਸ ਨੂੰ ਤਰੋੜ-ਮਰੋੜ
ਕੇ ਪੇਸ਼ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਤੁਹਾਨੂੰ ਯਾਦ ਹੋਵੇਗਾ ਕਿ ਕੁਝ ਦਿਨ ਪਹਿਲਾਂ ਡਾ.
ਦਿਲਗੀਰ ਜੀ ਦੀ ਇਕ ਜਵਾਨ ਲੜਕੀ ਨਾਲ ਰੁਮਾਂਟਿਕ ਗੱਲਾਂ ਕਰਦਾ ਫੇਸ-ਬੁੱਕ ਕਮੈਂਟਸ ਦਾ ਪੇਜ ਸਾਹਮਣੇ
ਆਇਆ ਸੀ, ਪਰ ਕਿਸੇ ਵੀ ਸੁਹਿਰਦ ਸੱਜਣ ਨੇ ਉਸ ਨੂੰ ਸਹੀ ਨਹੀਂ ਮੰਨਿਆ।
ਇਕ ਸਕਰੀਨ ਸ਼ਾਟ ਅਨੁਸਾਰ ਤੁਸੀ
ਮੰਨਿਆ ਹੈ ਕਿ ਕਾਲਕਾ ਪੰਥੀਆਂ ਨੂੰ ਗਾਲਾਂ ਅਤੇ ਮਨ ਦੀ ਭੜਾਸ ਕੱਢਣ ਲਈ ਤੁਸੀਂ ਨਕਲੀ ਆਈ. ਡੀ. ਦੀ
ਵਰਤੋਂ ਕਰਦੇ ਰਹਿੰਦੇ ਹੋ। ਕੀ ਗੁਰਮਤਿ ਮਾਰਗ ਦੇ ਪਾਂਧੀ ਨੂੰ ਗਾਲਾਂ ਅਤੇ ਮਨ ਦੀ ਭੜਾਸ ਕੱਢਣਾ
ਸ਼ੋਭਦਾ ਹੈ? ਗਾਲਾਂ ਵਾਲੀ ਗੱਲ ਨਾ ਵੀ ਹੋਵੇ ਤਾਂ ਮਨ ਦੀ ਭੜਾਸ ਦੇ ਦਰਸ਼ਨ ਤਾਂ ਤੁਹਾਡੀਆਂ ਲਿਖਤਾਂ
ਵਿਚ ਆਮ ਹੀ ਮਿਲਦੇ ਹਨ। ਖੈਰ! ਅਸੀਂ ਇਸ ਸਕਰੀਨ ਸ਼ਾਟ ਦੇ ਸੱਚ ਹੋਣ ਦਾ ਦਾਅਵਾ ਨਹੀਂ ਕਰਦੇ। ਇਸ
ਬਾਰੇ ਤੁਸੀਂ ਹੀ ਸੱਚ ਦੱਸ ਸਕਦੇ ਹੋ, ਇਮਾਨਦਾਰੀ ਨਾਲ।
ਅਸੀਂ ਤਾਂ
ਭੁੱਲ ਗਏ, ਤੁਸੀਂ ਕੀ ਲੈਣਾ ਇਮਾਨਦਾਰੀ ਤੋਂ, ਤੁਸੀਂ ਤਾਂ ਹਾਲੇ ਭੰਡੀ-ਪ੍ਰਚਾਰ ਵਿਚ ਵਿਅਸਤ ਹੋ?
ਅਸੀਂ ਸਿੱਖ ਰਹਿਤ ਮਰਿਯਾਦਾ
ਸੁਧਾਰ ਉਪਰਾਲੇ ਵੇਲੇ ਸਭ ਨੂੰ ਨਿਮਰਤਾ ਨਾਲ ਵਿਚਾਰ-ਚਰਚਾ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ। ਆਪ ਜੀ
ਜਿਹੇ ਕੁਝ ਸੱਜਣਾਂ ਨੇ ਸਾਡੇ ਇਸ ਸੁਹਿਰਦ ਸੱਦੇ ਨੂੰ ਠੁਕਰਾ ਦਿਤਾ ਅਤੇ ਉਲਟਾ ਇਸ ਸੁਧਾਰ ਉਪਰਾਲੇ
ਵਿਰੁਧ ਬੇਦਲੀਲਾ ਗੁਰਮਤਿ ਵਿਰੋਧੀ ਗੁੰਮਰਾਹਕੁੰਨ ਪ੍ਰਚਾਰ ਸ਼ੁਰੂ ਕਰ ਦਿਤਾ। ਤੁਹਾਡੀਆਂ ਲਿਖਤਾਂ ਵਿਚ
ਗੁਰਮਤਿ ਕਸਵੱਟੀ ਦੀ ਥਾਂ ਮਨ ਦੀ ਭੜਾਸ ਸਪਸ਼ਟ ਨਜ਼ਰ ਆਉਂਦੀ ਹੈ ਅਤੇ ਜੇ ਦਿਤਾ ਸਕਰੀਨ ਸ਼ਾਟ ਸੱਚਾ ਹੈ
ਤਾਂ ਇਹ ਕੌੜੀ ਹਕੀਕਤ ਕੁਝ ਇਸ ਤਰ੍ਹਾਂ ਮਨ ਦੀ ਹੂਕ ਬਣ ਕੇ ਨਿਕਲਦੀ ਹੈ।
ਉਨ੍ਹੇ
ਅਪਣੀ ਬਦਨੀਅਤੀ ਔਰ ਬਦ-ਇਖ਼ਲਾਕੀ ਪੇ ਭੀ ਨਾਜ਼ ਹੈ,
ਹਮਾਰੀ
ਦਿਆਨਤਦਾਰੀ ਭੀ ਉਨਕੇ ਲੀਏ ਗੁਨਾਹ ਹੋ ਗਈ।
ਅਸੀਂ ਤਾਂ ਪਹਿਲਾਂ ਵਾਂਙੂੰ ਇਕ
ਵਾਰ ਫੇਰ ਨੁਕਤਾਵਾਰ ਦਲੀਲ ਅਤੇ ਠਰੰਮੇ ਨਾਲ ਆਪ ਜੀ ਦੀਆਂ ਊਝਾਂ ਬਾਰੇ ਨੁਕਤਾਵਾਰ ਆਪਣਾ ਪੱਖ ਰੱਖ
ਕੇ, ਤੁਹਾਡਾ ਝੂਠ ਨੰਗਾ ਕਰਦੇ ਹੋਏ, ਜਵਾਬਦੇਹੀ ਦਾ ਫਰਜ਼ ਨਿਭਾ ਦਿਤਾ ਹੈ। ਪਰ ਅਸੀਂ ਪਿੱਛਲੇ ਲੰਮੇ
ਸਮੇਂ ਤੋਂ ਕੁਝ ਸਵਾਲ ਆਪ ਜੀ ਸਾਹਮਣੇ ਰੱਖ ਰਹੇ ਹਾਂ, ਜਿਸ ਬਾਰੇ ਆਪ ਜੀ ਤਾਂ ਕੋਈ ਜ਼ਿਕਰ ਵੀ ਨਹੀਂ
ਕਰਦੇ। ਇਕ ਵਾਰ ਫੇਰ ਕੁਝ ਸਵਾਲ/ਸ਼ੰਕੇ ਸਾਹਮਣੇ ਰੱਖ ਰਹੇ ਹਾਂ।
1. ਪ੍ਰੋ. ਦਰਸ਼ਨ ਸਿੰਘ ਜੀ ਅੱਜ
ਤੋਂ 3-4 ਸਾਲ ਪਹਿਲਾਂ ਕਿਹਾ ਕਰਦੇ ਸਨ, ਪਹਿਲਾਂ ਦਸਮ ਗ੍ਰੰਥ ਦਾ ਪ੍ਰਕਾਸ਼ ਖਤਮ ਕਰਵਾ ਲਈਏ ੳੁਸ ਤੋਂ
ਬਾਅਦ ਅਗਲੇ ਕਿਸੇ ਅਗਲੇ ਪੜਾਅ ’ਤੇ ‘ਸਿੱਖ ਰਹਿਤ ਮਰਿਯਾਦਾ’ ਦੀਆਂ ਕਮੀਆਂ ਬਾਰੇ ਜਨਤਕ ਤੌਰ ’ਤੇ
ਗੱਲ ਕਰਾਂਗੇ। ਉਸ ਸਮੇਂ ਤੁਹਾਡੇ ਵਾਸਤੇ ਉਹੀ ਸਟੈਂਡ ਪਰਮ-ਸੱਚ ਸੀ। ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼
ਤਾਂ ਹਾਲੀਂ ਖਤਮ ਨਹੀਂ ਹੋਇਆ। ਪਰ ਪ੍ਰੋ. ਜੀ ਨੇ ਸਿੱਖ ਰਹਿਤ ਮਰਿਯਾਦਾ ਦੀਆਂ ਕਮੀਆਂ ਬਾਰੇ ਜਨਤਕ
ਤੌਰ ’ਤੇ ਅੱਧ-ਪਚੱਧੀ ਗੱਲ ਕਰਨੀ ਸ਼ੁਰੂ ਕਰ ਦਿਤੀ। ਇਸ ਉਪਰੰਤ ਇਸ ਦੀਆਂ ਤਿਆਰੀਆਂ ਵਿਚ ਸਾਜਸ਼ ਹੋਣਾ
ਦਾ ਸ਼ੰਕਾ ਵੀ ਜਨਤਕ ਤੌਰ ’ਤੇ ਜਾਹਰ ਕੀਤਾ। ਥੋੜਾ ਸਮਾਂ ਪਹਿਲਾਂ ਉਨ੍ਹਾਂ ਨੇ ਇਸ ਦਲੀਲ ਨਾਲ ਸਿੱਖ
ਰਹਿਤ ਮਰਿਯਾਦਾ ਦੀ ਲੋੜ ’ਤੇ ਪ੍ਰਸ਼ਨ-ਚਿੰਨ੍ਹ ਲਗਾ ਦਿਤਾ ਕਿ ਜੇ ਮਰਿਯਾਦਾ ਦੀ ਲੋੜ ਹੁੰਦੀ ਤਾਂ
ਨਾਨਕ ਸਰੂਪ ਆਪ ਹੀ ਬਣਾ ਜਾਂਦੇ। ਤੁਹਾਡੇ ਲਈ ਇਹ ਸਟੈਂਡ ਵੀ ‘ਪਰਮ-ਸੱਚ’ ਹੈ। ਤੁਸੀ ਹੋਰਾਂ ਖਿਲਾਫ
ਤਾਂ ਇਹ ਭੰਡੀ-ਪ੍ਰਚਾਰ ਵਾਰ-ਵਾਰ ਕਰ ਰਹੇ ਹੋ ਕਿ ਉਹ ਸਿੱਖ ਰਹਿਤ ਮਰਿਯਾਦਾ ਨੂੰ ਦੌ ਕੌੜੀ ਦਾ
ਕਿਤਾਬਚਾ ਕਹਿੰਦੇ ਹਨ। ਪਰ ਤੁਸੀ ਪ੍ਰੋ. ਦਰਸ਼ਨ ਸਿੰਘ ਜੀ ਦੇ ਕੱਚੇ ਅਤੇ ਨਿੱਤ ਬਦਲਦੇ ਸਟੈਂਡਸ ’ਤੇ
ਕਦੀ ਚੂੰ ਨਹੀਂ ਕੀਤੀ। ਕੀ ਇਹ ਸ਼ਖਸੀਅਤ-ਪ੍ਰਸਤੀ, ਬੰਦਾ-ਪ੍ਰਸਤੀ ਨਹੀਂ?
2. ਪ੍ਰੋ. ਦਰਸ਼ਨ ਸਿੰਘ ਜੀ ਦੀ
ਸਰਪ੍ਰਸਤੀ ਹੇਠ ‘ਸਿੱਖ ਪਾਰਲੀਮੈਂਟ’ ਨਾਮਕ ਸੰਸਥਾ ਦਾ ਗਠਨ ਕੀਤਾ ਗਿਆ। ਉਸ ਸੰਸਥਾ ਦੀ ਕੀ
ਕਾਰਗੁਜ਼ਾਰੀ ਰਹੀ ਅਤੇ ਉਹ ਕਿੱਥੇ ਅਲੋਪ ਹੋ ਗਈ? ਪ੍ਰੋ. ਦਰਸ਼ਨ ਸਿੰਘ ਜੀ ਦੇ ਆਸ-ਪਾਸ ਵਿਚਰਦੇ
ਸੱਜਣਾਂ ਨੇ ਚੰਡੀਗੜ ਵਿਖੇ ‘ਈਕੋ’ ਨਾਮਕ ਸੰਸਥਾ ਦਾ ਗਠਨ ਕੀਤਾ। ਉਸ ਸੰਸਥਾ ਦੀ ਕੀ ਕਾਰਗੁਜ਼ਾਰੀ
ਰਹੀ? ਹੁਣ ਤਾਂ ਉਸ ਦੀ ਪਾਇਲਟ ਗੱਡੀ ਹੀ ਮਸਤੇ ਹਾਥੀ ਵਾਂਙੂੰ ਪ੍ਰੋ. ਜੀ ਸਮੇਤ ਆਪਣੇ ਹੀ ਸਾਥੀਆਂ
ਨੂੰ ਆਰ ਐਸ ਐਸ ਦਾ ਏਜੰਟ ਐਲਾਨ ਰਹੀ ਹੈ। ਪਿੱਛਲੀਆਂ ਸੰਸਥਾਵਾਂ ਦਾ ਲੇਖਾ-ਜੋਖਾ ਕਿਤੇ ਬਗੈਰ ਹੀ
ਪ੍ਰੋ. ਜੀ ਦੀ ਸਰਪ੍ਰਸਤੀ ਹੇਠ ‘ਗੁਰੂ ਗ੍ਰੰਥ ਦਾ ਖਾਲਸਾ ਪੰਥ ਇੰਟਰਨੈਸ਼ਨਲ ਲਹਿਰ’ ਦਾ ਗਠਨ ਕੀਤਾ
ਗਿਆ। ਲਗਭਗ ਇਕ ਸਾਲ ਬਾਅਦ ਫਿਰ ਅਜੀਬ ਡਰਾਮੇਬਾਜ਼ੀ ਵਾਲੇ ਢੰਗ ਨਾਲ ਚੰਡੀਗੜ ਵਿਖੇ ਪ੍ਰੈਸ-ਕਾਨਫਰਾਂਸ
ਕਰ ਕੇ ਇਸ ਨੂੰ ਨਵੀਂ ਗਠਿਤ ਜਥੇਬੰਦੀ ਐਲਾਨ ਦਿਤਾ ਗਿਆ। ਕੀ ‘ਨਾਮ ਬੜੇ ਔਰ ਦਰਸ਼ਨ ਛੋਟੇ’ ਵਾਂਙੂੰ
ਬਿਨਾਂ ਪਿਛਲੀਆਂ ਸੰਸਥਾਵਾਂ ਦਾ ਲੇਖਾ-ਜੋਖਾ ਕੀਤੇ ਬਗੈਰ ਨਿਤ ਨਵੀਂ ਜਥੇਬੰਦੀ ਦਾ ਐਲਾਨ ਇਕ
ਦੂਰ-ਅੰਦੇਸ਼ ਅਤੇ ਸੁਹਿਰਦ ਆਗੂ ਦੇ ਗੁਣ ਹਨ? ਤੱਤ ਗੁਰਮਤਿ ਪਰਿਵਾਰ ਖਿਲਾਫ ਨਿਰਾ ਝੂਠ ਖਿਲਾਰਨ ਲਈ
ਹਮੇਸ਼ਾਂ ਤਿਆਰ ਤੁਸੀਂ ਕਦੀਂ ਇਸ ਗਲਤ ਪਹੁੰਚ ਬਾਰੇ ਜਨਤਕ ਤੌਰ ਤੇ ਕੋਈ ਗੱਲ ਕੀਤੀ ? ਕਰਨੀ ਕਿਵੇਂ
ਸੀ, ਕਿਉਂਕਿ ਉਹ ਗੱਲ ਪ੍ਰੋ. ਦਰਸ਼ਨ ਸਿੰਘ ਜੀ ਨਾਲ ਜੋ ਜੁੜਦੀ ਸੀ। ਕੀ ਇਹ ਬੰਦਾ-ਪ੍ਰਸਤੀ ਨਹੀਂ?
3. ਤੁਸੀਂ ਕਾਫੀ ਪਹਿਲਾਂ ਤੋਂ
ਨਾਸਤਿਕ ਦਾ ਰੌਲਾ ਪਾਇਆ ਹੋਇਆ ਸੀ। ਅਸੀਂ ਕੁਝ ਸਮਾਂ ਪਹਿਲਾਂ ਇਹ ਸਵਾਲ ਸਾਹਮਣੇ ਲਿਆਉਂਦਾ ਸੀ ਕਿ
ਤੁਹਾਡੇ ਵਿਚਾਰਾਂ ਨਾਲ ਅਸਹਿਮਤ ਸੱਜਣ ਜਾਂ ਤੁਹਾਡੇ ਵਲੋਂ ਦਰਸਾਏ ਮੂਲ ਵਿਸ਼ਵਾਸ਼ਾਂ ’ਤੇ ਕਿੰਤੂ ਕਰਨ
ਵਾਲੇ ਸੱਜਣ ‘ਨਾਸਤਿਕ’ ਕਿਵੇਂ ਹੋ ਗਏ? ਇਸ ਬਾਰੇ ਤੁਸੀ ਕੋਈ ਜ਼ਿਕਰ ਦੁਬਾਰਾ ਨਹੀਂ ਕੀਤਾ, ਹਾਂ
ਨਾਸਤਿਕ ਦੀ ਰੱਟ ਤਿਆਗ ਕੇ ਫ਼ਤਵੇਬਾਜ਼ੀ ਦੇ ਨਵੇਂ ਜੁਮਲੇ ਤਲਾਸ਼ ਲਏ ਹਨ। ਚਲੋ ਹੁਣ ਹੀ ਦੱਸ ਦੇਵੋ।
4. ਪ੍ਰੋ. ਦਰਸ਼ਨ ਸਿੰਘ ਜੀ
ਜਦੋਂ ਸਿੱਖ ਰਹਿਤ ਮਰਿਯਾਦਾ ਦੀਆਂ ਕਮੀਆਂ ਬਾਰੇ ਜਨਤਕ ਕਿੰਤੂ ਕਰਨ ਨੂੰ ਗਲਤ ਮੰਨਦੇ ਸਨ ਅਤੇ ਅਸੀਂ
ਉਨ੍ਹਾਂ ਦੇ ਇਸ ਸਟੈਂਡ ਨੂੰ ਗਲਤ ਦੱਸਦੇ ਸੀ ਤਾਂ ਤੁਹਾਨੂੰ ਪ੍ਰੋ. ਜੀ ਠੀਕ ਲਗਦੇ ਸਨ ਅਤੇ ਅਸੀਂ
ਗਲਤ। ਕੁਝ ਸਮਾਂ ਬਾਅਦ ਹੀ ਪ੍ਰੋ. ਜੀ ਨੇ ਗਲਤ ਸਟੈਂਡ ਥੋੜਾ ਸੁਧਾਰ ਕੇ ਮਰਿਯਾਦਾ ਦੀਆਂ ਕਮੀਆਂ
ਬਾਰੇ ਜਨਤਕ ਗੱਲ ਕਰਨੀ ਸ਼ੁਰੂ ਕਰ ਦਿਤੀ ਤਾਂ ਵੀ ਉਹ ਤੁਹਾਡੇ ਲਈ ਸਹੀ ਰਹੇ ਅਤੇ ਅਸੀਂ ਗਲਤ। ਕੁਝ
ਸਮਾਂ ਪਹਿਲਾਂ ਤੱਕ ਪ੍ਰੋ. ਦਰਸ਼ਨ ਸਿੰਘ ਜੀ ‘ਭਗੌਤੀ’ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਸੀ।
ਅਸੀਂ ਇਸ ਸਟੈਂਡ ਦੀ ਸੁਧਾਰਮਈ ਆਲੋਚਨਾ ਕੀਤੀ। ਉਸ ਸਮੇਂ ਪ੍ਰੋ. ਜੀ ਤੁਹਾਡੇ ਵਾਸਤੇ ਠੀਕ ਸਨ, ਅਤੇ
ਅਸੀਂ ਗਲਤ। ਅੱਜ ਦਰਸ਼ਨ ਸਿੰਘ ਜੀ ਨੇ ‘ਭਗੌਤੀ’ ਨੂੰ ਰੱਦ ਕਰਨ ਦਾ ਸਟੈਂਡ ਲੈਂਦੇ ਹੋਏ ਆਪਣੀ ਗਲਤ
ਪਹੁੰਚ ਥੋੜੀ ਸੁਧਾਰ ਲਈ ਹੈ ਤਾਂ ਵੀ ਉਹ ਤੁਹਾਡੇ ਲਈ ਸਹੀ ਹਨ, ਅਤੇ ਅਸੀਂ ਗਲਤ। ਅੱਜ ਪ੍ਰੋ. ਜੀ
ਲਾਵਾਂ ਦੀ ਰਸਮ ਦੀ ਪ੍ਰੋੜਤਾ ਕਰਦੇ ਹਨ ਅਤੇ ਅਸੀਂ ਖੰਡਨ, ਤਾਂ ਤੁਹਾਡੇ ਲਈ ਪ੍ਰੋ. ਜੀ ਠੀਕ ਹਨ ਅਤੇ
ਅਸੀਂ ਗਲਤ। ਪਰ ਜੇ ਖੁਦਾ ਨਾ ਖਾਸਤਾ ਇਸ ਨੁਕਤੇ ’ਤੇ ਵੀ ਪ੍ਰੋ. ਜੀ ਨੂੰ ਆਪਣੇ ਗਲਤ ਸਟੈਂਡ ਦੀ ਸਮਝ
ਪੈ ਗਈ ਅਤੇ ਉਨ੍ਹਾਂ ਨੇ ਸੁਧਾਰ ਕਰ ਲਿਆ ਤਾਂ ਤੁਹਾਡਾ ਕੀ ਸਟੈਂਡ ਹੋਵੇਗਾ?
5. ਬੀਬੀ ਸੁਰਿੰਦਰ ਕੌਰ ਨਿਹਾਲ
ਜੀ ਆਪ ਜੀ ਨੂੰ ਉਸ ਵੇਲੇ ਬਹੁਤ ਪੰਥ ਪ੍ਰਸਤ ਲਗਦੇ ਸਨ ਜਦੋਂ ਉਹ ਪਰਿਵਾਰ ਤੇ ਹੋਰ ਕੁਝ ਵਿਦਵਾਨਾਂ
ਖਿਲਾਫ ਜ਼ਜਬਾਤੀ ਭੜਾਸ ਕੱਡਦੇ ਸਨ। ਆਪਣੇ ਨਵੇਂ ਸਟੈਂਡ ਅਨੁਸਾਰ ਉਨ੍ਹਾਂ ਨੇ ਪ੍ਰੋ. ਦਰਸ਼ਨ ਸਿੰਘ ਜੀ
ਨੂੰ ਵੀ ਆਰ ਐਸ ਐਸ ਦਾ ਏਜੰਟ ਐਲਾਣ ਦਿਤਾ ਹੈ। ਉਨ੍ਹਾਂ ਬਾਰੇ ਤੁਹਾਡੇ ਹੁਣ ਕੀ ਵਿਚਾਰ ਹਨ?
ਸਵਾਲ ਤਾਂ ਹੋਰ ਵੀ ਬਥੇਰੇ ਹਨ
ਪਰ ਫਿਲਹਾਲ ਇਤਨੇ ਹੀ ਕਾਫੀ ਹਨ। ਆਸ ਹੈ ਤੁਸੀ
‘ਰੋਸੁ ਨ
ਕੀਜੈ ਉਤਰੁ ਦੀਜੈ’
ਦੀ ਗੁਰਮਤਿ ਸੇਧ ਵਿਚ ਜਵਾਬਦੇਹੀ ਵਜੋਂ ਨੁਕਤਾਵਾਰ ਆਪਣਾ ਪੱਖ ਰੱਖੋਗੇ।
ਉਹ ਸੱਚੀ,
ਅਸੀਂ ਤਾਂ ਭੁਲ ਗਏ, ਤੁਹਾਨੂੰ ਕੀ ਲੈਣਾ ਜਵਾਬਦੇਹੀ, ਨੇਕਨੀਯਤੀ, ਗੁਰਮਤਿ ਆਦਿ ਨਾਲ, ਤੁਸੀਂ ਤਾਂ
ਹਾਲੇ ਭੰਡੀ-ਪ੍ਰਚਾਰ ਵਿਚ ਵਿਅਸਤ ਹੋ?
ਨਿਸ਼ਕਾਮ
ਨਿਮਰਤਾ ਸਹਿਤ
ਤੱਤ
ਗੁਰਮਤਿ ਪਰਿਵਾਰ
30/04/13
(30/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੇਰੀ
ਇੱਛਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅਪਣਾ ਆਪ ਮਿਟਾਵਾਂ, ਮੇਰੀ ਇੱਛਾ ਹੈ।
ਤੇਰੇ ਵਿੱਚ ਮਿਲ ਜਾਵਾਂ, ਮੇਰੀ ਇੱਛਾ ਹੈ।
ਮੋਹ ਮਾਇਆ ਤੋਂ ਨਾਤਾ ਅਪਣਾ ਤੋੜ ਲਿਆ
ਹਰ ਪਲ ਨਾਮ ਧਿਆਵਾਂ, ਮੇਰੀ ਇੱਛਾ ਹੈ।
ਤੁਰਿਆ ਹੋਇਆ ਹਾਂ ਹੁਣ ਤੇਰੀਆਂ ਰਾਹਾਂ ਤੇ,
ਛੇਤੀ ਪੰਧ ਮੁਕਾਵਾਂ, ਮੇਰੀ ਇੱਛਾ ਹੈ।
ਜੋ ਹੋਣੈ ਸਭ ਹੋਣੈ ਤੇਰੀ ਮਰਜ਼ੀ ਤੇ,
ਤੇਰੇ ਦਿਲ ਨੂੰ ਭਾਵਾਂ, ਮੇਰੀ ਇੱਛਾ ਹੈ।
ਹੋਵੇਂ ਜਦੋਂ ਦਿਆਲ ਪੂਰਦੈਂ ਇਛਾਵਾਂ,
ਉਹ ਪਲ ਪੱਲੇ ਪਾਵਾਂ, ਮੇਰੀ ਇੱਛਾ ਹੈ।
(30/04/13)
ਵਰਿੰਦਰ ਸਿੰਘ (ਗੋਲਡੀ)
ਕਿਉਂ
ਹਰ ਰੋਜ਼ ਮਰ ਮਰ ਕੇ ਐਥੇ ਜਿਉਂਦੇ ਹੋ?
ਕਿਉਂ ਹਾਲੇ ਵੀ ਇਸ ਦੇਸ਼ ਨੂੰ ਆਪਣਾ ਦੇਸ਼ ਕਹੰਦੇ ਹੋ?
ਜਿਹਨਾ ਨੇ ਗਲਾਂ ਵਿੱਚ ਟਾਇਰ ਪਾ ਪਾ ਕੇ ਅੱਗ ਲਾਈ,
ਮਾਵਾਂ ਭੈਣਾ ਦੀਆਂ ਇਜ਼ਤਾਂ ਲੁਟਦਿਆਂ ਵੀ ਸ਼ਰਮ ਨਾ ਆਈ,
ਹੋ ਗਈ ਸੀ ਸ਼ਰਮਸਾਰ ਜਦੋਂ ਵੇਖ ਕੇ ਸਾਰੀ ਲੋਕਾਈ,
ਮਰਨ ਵਾਲਾ ਹਰ ਇੱਕ ਸੀ ਕਿਸੇ ਦਾ ਪੁੱਤਰ ਤੇ ਕਿਸੇ ਦਾ ਭਾਈ,
ਕਿਉਂ ਇਹ ਭਾਰ ਆਪਣੇ ਮੋਢਿਆਂ ਤੇ ਹਾਲੇ ਵੀ ਸਹੰਦੇ ਹੋ?
ਕਿਉਂ ਹਾਲੇ ਵੀ ਇਸ ਦੇਸ਼ ਨੂੰ ਆਪਣਾ ਦੇਸ਼ ਕਹੰਦੇ ਹੋ?
ਉਨੱਤੀ ਸਾਲ ਹੋ ਗਏ ਇਨਸਾਫ਼ ਦੀ ਉਡੀਕ ਕਰਦਿਆਂ,
ਇਸ ਦੇਸ਼ ਨੂੰ ਆਪਣਾ ਸਮਝ ਕੇ ਇਸ ਵਾਸਤੇ ਮਰਦਿਆਂ,
ਸ਼ਾਇਦ ਕਦੇ ਸਮਾ ਬਦਲੇ ਏਹੀ ਸੋਚ ਕੇ ਸਭ ਕੁਝ ਜਰਦਿਆਂ,
ਇਹਨਾ ਦੀ ਚਾਲ ਵਿੱਚ ਫਸ ਕੇ ਆਪਸ ਵਿੱਚ ਹੀ ਲੜਦਿਆਂ,
ਕਿਉਂ ਮੁੜ ਮੁੜ ਇਹਨਾ ਦੇ ਵਿੱਚ ਜਾ ਜਾ ਬਹੰਦੇ ਹੋ?
ਕਿਉਂ ਹਾਲੇ ਵੀ ਇਸ ਦੇਸ਼ ਨੂੰ ਆਪਣਾ ਦੇਸ਼ ਕਹੰਦੇ ਹੋ?
ਇੱਕ ਨੂ ਅਜਾਦੀ ਤੇ ਦੂਜਿਆਂ ਨੂੰ ਫਾਂਸੀਆਂ ਦੇ ਰੱਸੇ,
ਇਹ ਕਿਹੋ ਜਿਹਾ ਲੋਕਤੰਤਰ ਹੈ ਸਾਨੂੰ ਵੀ ਕੋਈ ਦੱਸੇ ,
ਕਿਸ ਤਰਾਂ ਇਸ ਦੇਸ਼ ਵਿੱਚ ਕੋਈ ਘੱਟ ਗਿਣਤੀ ਵੱਸੇ?
“ਗੋਲਡੀ” ਫਿਰ ਕਦੇ ਨਾ ਕੋਈ ਇਸ ਅੱਜਗਰ ਦੇ ਜਾਲ ਵਿੱਚ ਫੱਸੇ,
ਕਿਉਂ ਇਨਸਾਫ਼ ਮਿਲਣ ਦੀ ਗਲਤ ਫਹਿਮੀ ਵਿੱਚ ਰਹੰਦੇ ਹੋ?
ਕਿਉਂ ਹਾਲੇ ਵੀ ਇਸ ਦੇਸ਼ ਨੂੰ ਆਪਣਾ ਦੇਸ਼ ਕਹੰਦੇ ਹੋ?
...ਵਰਿੰਦਰ ਸਿੰਘ (ਗੋਲਡੀ)
(30/04/13)
ਅਵਤਾਰ ਸਿੰਘ ਮਿਸ਼ਨਰੀ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਦੀਆਂ ਸਰਗਰਮੀਆਂ
(ਅਵਤਾਰ ਸਿੰਘ ਮਿਸ਼ਨਰੀ) ਸਮੱਚੇ ਸਿੱਖ ਜਗਤ ਵੱਲੋਂ ਅਪ੍ਰੈਲ ਮਹੀਨਾ ਖਾਲਸਾ
ਸਾਜਨਾਂ ਦਿਵਸ ਧਾਰਮਿਕ ਦੀਵਾਨਾਂ ਨਾਲ ਸੰਪੰਨ ਹੁੰਦਾ ਹੈ। ਗੁਰਦੁਆਰਿਆਂ ਦੀਆਂ ਕਮੇਟੀਆਂ, ਸਿੱਖ
ਸੰਗਤਾਂ ਅਤੇ ਸਿੱਖ ਜਥੇਬੰਦੀਆਂ ਖਾਲਸਾ ਵੈਸਾਖੀ ਨੂੰ ਆਪੋ ਆਪਣੇ ਤੌਰ ਤੇ ਮਨਾਉਂਦੀਆਂ ਹਨ। ਬਹੁਤਿਆਂ
ਥਾਵਾਂ ਤੇ ਅਖੰਡ ਪਾਠ ਪੜ੍ਹਾਏ, ਕੀਰਤਨ ਕਰਾਏ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਹਨ।
ਕੌਮੀ ਸਰਮਾਇਆ ਅਤੇ ਸਮਾਂ ਬਹੁਤਾ ਇਸ ਤਰ੍ਹਾਂ ਹੀ ਖਰਚਿਆ ਅਤੇ ਲੰਘਾਇਆ ਜਾਂਦਾ ਹੈ ਪਰ ਬਹੁਤ ਘੱਟ
ਥਾਵਾਂ ਤੇ ਗੁਰਬਾਣੀ ਦੇ ਅਸਲ ਮਨੋਰਥ ਅਤੇ ਖਾਲਸਈ ਚਰਿਤਰ ਦੀ ਗੱਲ ਕੀਤੀ ਜਾਂਦੀ ਹੈ। ਬਹੁਤੇ ਰਾਗੀ,
ਢਾਡੀ ਅਤੇ ਪ੍ਰਚਾਰਕ ਵੀ ਰਵਾਇਤੀ ਬੁਲਾਏ ਜਾਂਦੇ ਹਨ ਜੋ ਪ੍ਰਬੰਧਕਾਂ ਅਤੇ ਸੰਗਤਾਂ ਦਾ ਅਸਰ ਰਸੂਕ
ਰੱਖਣ ਖਾਤਰ, ਬਹੁਤੀਆਂ ਰਵਾਇਤੀ ਕਥਾ ਕਹਾਣੀਆਂ ਹੀ ਸੁਣਾ ਤੇ ਪੈਸਾ ਕਮਾ ਕੇ ਤੁਰ ਜਾਂਦੇ ਅਤੇ
ਰਵਾਇਤੀ ਸਰੋਪੇ ਵੀ ਸਭ ਦੇ ਦਿੱਤੇ ਜਾਂਦੇ ਹਨ।
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ. ਐੱਸ. ਏ. ਵੱਲੋਂ ਵੀ ਇਸ ਵਾਰ ਸਿੱਖ ਫਾਊਂਡੇਸ਼ਨ ਗੁਰਦੁਆਰਾ
ਹੇਵਰਡ ਅਤੇ ਗੁਰਦੁਆਰਾ ਲੋਡਾਈ ਕੈਲੇਫੋਰਨੀਆਂ ਵਿਖੇ ਪ੍ਰਬੰਧਕਾਂ ਦੇ ਸਹਿਯੋਗ ਨਾਲ, ਗੁਰਬਾਣੀ ਦੀ
ਕਥਾ ਅਤੇ ਧਾਰਮਿਕ ਸਹਿਤ ਦੀ ਸਟਾਲ ਲਗਾਈ ਗਈ ਜਿੱਥੇ ਸੁਚੇਤ ਸੰਗਤਾਂ ਨੇ ਗੁਰਬਾਣੀ ਅਤੇ ਗੁਰ ਇਤਿਹਾਸ
ਨਾਲ ਸਬੰਧਤ ਸਹਿਤ (ਲਿਟ੍ਰੇਚਰ) ਵੀ ਖ੍ਰੀਦਿਆ। ਦਾਸ ਨੇ ਗੁਰਦੁਆਰਾ ਸਾਹਿਬ ਹੇਰਡ ਅਤੇ ਲੋਡਾਈ ਵਿਖੇ
ਖਾਲਸਾ ਵੈਸਾਖੀ ਦੇ ਸਬੰਧ ਵਿੱਚ ਗੁਰਮਤਿ ਵੀਚਾਰ ਕਰਦੇ ਹੋਏ ਦਰਸਾਇਆ ਕਿ ਖਾਲਸਾ ਉਹ ਪ੍ਰਾਪਰਟੀ ਹੈ
ਜੋ ਸਿੱਧੀ ਬਾਦਸ਼ਾਹ ਦੇ ਅਧੀਨ ਹੁੰਦੀ ਹੈ। ਇਸੇ ਤਰ੍ਹਾਂ ਖਾਲਸਾ ਫੌਜ ਵੀ ਦੁਨੀਆਂ ਦੇ ਸਰਬਕਾਲੀ
ਪਾਤਸ਼ਾਹ ਅਕਾਲ ਪੁਰਖ ਦੇ ਹੀ ਅਧੀਨ ਹੈ। ਖਾਲਸਾ ਕਿਸੇ ਐਰੇ ਗੈਰੇ ਨੱਥੂ ਖੈਰੇ ਸਰਕਾਰੀ ਅਤੇ ਗੈਰ
ਸਰਕਾਰੀ ਲੀਡਰਾਂ, ਪਾਖੰਡੀ ਸਾਧਾਂ ਸੰਤਾਂ ਅਤੇ ਡੇਰੇਦਾਰਾਂ ਦੀ ਪ੍ਰਵਾਹ ਨਹੀਂ ਕਰਦਾ। ਖਾਲਸਾ
ਵੈਸਾਖੀ ਰੱਬੀ ਭਗਤਾਂ ਦੇ ਸੰਦੇਸ਼, ਗੁਰੂ ਬਾਬਾ ਨਾਨਕ ਸਾਹਿਬ ਦੇ ਜਨਮ ਪ੍ਰਕਾਸ਼ ਸੰਨ 1469 ਤੋਂ ਸ਼ੁਰੂ
ਹੋ, ਬਾਕੀ ਗੁਰੂ ਬਾਬੇ ਦੇ ਅਨੁਯਾਈਆਂ ਰਾਹੀਂ ਪ੍ਰਫੁੱਲਿਤ ਹੁੰਦੀ ਅਤੇ ਦਸਵੇਂ ਨਾਨਕ ਗੁਰੂ ਗੋਬਿੰਦ
ਸਿੰਘ ਜੀ ਦੇ ਅਨੋਖੇ ਕੌਤਕ ਖਾਲਸਾ ਸਾਜਨ ਦਿਵਸ 1699 ਈਸਵੀ ਨੂੰ ਸੰਪੂਰਨ ਹੁੰਦੀ ਹੈ।
ਦੁਨੀਆਂ ਦੇ ਇਤਿਹਾਸ ਵੱਲ ਯਾਤੀ ਮਾਰੀਏ ਤਾਂ ਪਤਾ ਚਲਦਾ ਹੈ ਕਿ ਖਾਲਸਾ ਲਫਜ ਸਿੱਖ ਗੁਰੂ ਸਹਿਬਾਨਾਂ
ਤੋਂ ਪਹਿਲਾਂ ਵੀ ਪ੍ਰਚਲਤ ਸੀ ਜਿਸਦਾ ਜਿਕਰ ਸ਼੍ਰੋਮਣੀ ਭਗਤ ਬਾਬਾ ਕਬੀਰ ਜੀ ਨੇ ਵੀ ਭਗਤ ਬਾਣੀ ਵਿੱਚ
ਕੀਤਾ ਹੈ-ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥ (655)
ਭਾਵ ਖਾਲਸੇ ਉਹ ਹਨ ਜਿਨ੍ਹਾਂ ਨੇ ਊਚ-ਨੀਚ ਤੋਂ ਉੱਪਰ ਉੱਠ ਕੇ, ਭਰਮ ਭੇਖ ਤੋਂ ਨਿਆਰੇ ਹੋ ਕੇ,
ਪ੍ਰੇਮ ਭਗਤੀ ਰਾਹੀਂ ਪ੍ਰਮਾਤਮਾਂ ਨੂੰ ਜਾਣ ਲਿਆ ਹੈ ਅਤੇ ਜੋ ਸਾਦਗੀ ਨਾਲ ਖਾਲਕ ਦੀ ਬੰਦਗੀ ਅਤੇ
ਖਲਕਤ ਨਾਲ ਦਿਲੀ ਪਿਆਰ ਕਰਦੇ ਹਨ। ਦੂਜੇ ਉਹ ਖਾਲਸੇ ਹਨ ਜੋ ਗੁਰੂ ਬਾਬਾ ਨਾਨਕ ਦੇ ਨਿਰਮਲ ਪੰਥ
(ਖਾਲਸਾ ਪੰਥ) ਦੇ ਵਫਾਦਾਰ ਫੌਜੀ ਸਿਪਾਹੀ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਗੁਰਬਾਣੀ ਦੀ
ਰੌਸ਼ਨੀ ਅਤੇ ਇੱਕ ਬਾਟੇ ਵਿੱਚ ਖੰਡੇ ਦੀ ਫੌਲਾਦੀ ਪਹੁਲ ਦੇ ਕੇ ਜਿੱਥੇ ਖਾਲਸੇ ਨੂੰ ਸਦੀਵ ਤੌਰ ਤੇ
ਸੰਤ ਸਿਪਾਹੀ ਬਣਾਇਆ ਓਥੇ ਜਾਤ, ਕੁਲ, ਬਰਾਦਰੀ, ਊਚ-ਨੀਚ ਅਤੇ ਦੇਸ਼ ਕਾਲ ਦੀਆਂ ਸ਼ੌੜੀਆਂ ਹੱਦਾਂ ਵੀ
ਸਦੀਵੀ ਮਿਟਾ ਦਿੱਤੀਆਂ। ਖਾਲਸਾ ਅਕਾਲ ਦਾ ਪੁਜਾਰੀ-ਸ਼ਸ਼ਤ੍ਰਧਾਰੀ-ਅੰਮ੍ਰਿਤਧਾਰੀ ਹੈ।
ਇੱਕ ਅਕਾਲ ਤੋਂ ਬਿਨਾਂ ਦੁਨੀਆਂ ਦਾ ਹਰ ਉਹ ਇਨਸਾਂਨ ਜੋ ਕਿਸੇ ਕਿਰਤਮ ਮਨੁੱਖ ਨੂੰ ਰੱਬ ਨਹੀਂ
ਮੰਨਦਾ, ਸ਼ੁਭ ਗੁਣਾਂ ਦਾ ਧਾਰਨੀ, ਜਾਤਾਂ ਪਾਤਾਂ-ਛੂਆ-ਛਾਤਾਂ, ਵਹਿਮਾਂ ਭਰਮਾਂ ਅਤੇ ਥੋਥੇ
ਕਰਮਕਾਂਡਾਂ ਤੋਂ ਮੁਕਤ ਹੋ ਖਾਲਕ ਦੀ ਬੰਦਗੀ ਅਤੇ ਖਲਕਤ ਨਾਲ ਪਿਆਰ ਕਰਦਾ ਹੈ ਉਹ ਖਾਲਸਾ ਹੈ ਭਾਵੇਂ
ਉਹ ਕਿਸੇ ਵੀ ਕੌਮ, ਦੇਸ਼ ਨਾਲ ਸਬੰਧ ਰੱਖਦਾ ਹੈ। ਇਹ ਗੁਰਬਾਣੀ ਦਾ ਉਪਦੇਸ਼ ਹੈ। ਪੰਜ ਕਕਾਰੀ ਫੌਜੀ
ਖਾਲਸੇ ਨੂੰ ਇਹ ਹੰਕਾਰ ਨਹੀਂ ਕਰਨਾਂ ਚਾਹੀਦਾ ਕਿ ਬਾਕੀ ਸ਼ੁਭ ਗੁਣ ਧਾਰਨੀ ਖਾਲਸੇ ਨਹੀਂ ਹਨ।
ਦਾਸ ਨੇ ਬੜੇ ਵਿਅੰਗ ਨਾਲ ਕਿਹਾ ਕਿ ਕੀ ਪੰਜ ਕਕਾਰੀ ਬਾਣਾਧਾਰੀ ਖਾਲਸਾ ਜੇ ਭੇਖੀ ਅਤੇ ਬਲਾਤਕਾਰੀ
ਪਾਖੰਡੀ ਸਾਧਾਂ-ਸੰਤਾਂ ਦੇ ਡੇਰਿਆਂ ਤੇ ਨਤਮਸਤਕ ਹੁੰਦਾ ਅਤੇ ਭਟਕਣਾਂ ਵਿੱਚ ਧਰਮ ਕਰਮ ਕਰਦਾ ਫਿਰਦਾ
ਹੈ ਉਹ ਨੂੰ ਅਸਲੀ ਖਾਲਸਾ ਕਿਹਾ ਜਾ ਸਕਦਾ ਹੈ? ਦੇਖੋ! ਗੁਰੂ ਗੋਬਿੰਦ ਸਿੰਘ ਜੀ ਨੇ ਵੀ ਗਧੇ ਤੇ ਸ਼ੇਰ
ਦੀ ਖੱਲ ਪਾ ਕੇ ਦਰਸਾਇਆ ਸੀ ਕਿ ਗਧਾ ਸ਼ੇਰ ਦੀ ਖੱਲ ਪਾ ਕੇ ਕਦੇ ਸ਼ੇਰ ਨਹੀਂ ਬਣ ਜਾਂਦਾ ਜੇ ਉਸ ਵਿੱਚ
ਸ਼ੇਰ ਵਾਲੇ ਗੁਣ ਨਹੀਂ ਹਨ। ਅੱਜ ਗੁਰੂ ਗ੍ਰੰਥ ਦੇ ਅਸਲ ਸਿਧਾਂਤ ਨਾਲੋਂ ਟੁੱਟ ਕੇ ਸਿੱਖ ਕੌਮ ਦਾ 80%
ਹਿੱਸਾ ਸਿੱਧੇ ਜਾਂ ਅਸਿਧੇ ਰੂਪ ਵਿੱਚ ਸਾਧਾਂ-ਸੰਤਾਂ ਅਤੇ ਸੰਪ੍ਰਦਾਈ ਡੇਰਿਆਂ ਦਾ ਅਨੁਯਾਈ ਹੋ
ਚੁੱਕਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਗ੍ਰੰਥਾਂ ਨੂੰ ਵੀ ਪ੍ਰਕਾਸ਼ ਕਰੀ ਜਾ ਰਿਹਾ ਹੈ।
ਜਾਤ-ਪਾਤ ਅਤੇ ਪਾਰਟੀਬਾਜੀ ਦੀ ਦਲਦਲ ਵਿੱਚ ਫਸਿਆ ਪਿਆ ਹੈ। ਖਾਲਸਾ ਵੈਸਾਖੀ ਨੂੰ ਮੇਲਿਆਂ ਅਤੇ
ਵੈਸਾਖੀ ਨਾਈਟਾਂ ਦੇ ਮੌਜ ਮੇਲਿਆਂ ਵਿੱਚ ਮਨਾਈ ਜਾਂਦਾ ਹੈ। ਸ਼ਬਦ ਗੁਰੂ ਗੁਰੂ ਗ੍ਰੰਥ ਦਾ ਹੁਕਮ ਮੰਨਣ
ਨਾਲੋਂ ਡੇਰੇਦਾਰਾਂ, ਜਥੇਦਾਰਾਂ ਅਤੇ ਸਰਕਾਰੀ ਲੀਡਰਾਂ ਦਾ ਹੁਕਮ ਪਹਿਲੇ ਮੰਨਦਾ ਹੈ। ਕੀ ਐਸਾ ਦੋਗਲਾ
ਸਿੱਖ ਖਾਲਸਾ ਹੋ ਸਕਦਾ ਹੈ? ਅੱਜ ਇਨ੍ਹਾਂ ਸ਼ੰਕਿਆਂ ਨੂੰ ਵਿਚਾਰ ਕੇ ਨਿਵਾਰਨ ਦੀ ਲੋੜ ਹੈ।
ਪੁਰਾਤਨ ਖਾਲਸਾ ਵੈਸਾਖੀ ਪੁਰਬ ਤੇ ਸਰਬਤ ਖਾਲਸੇ ਦਾ ਵੱਡਾ ਇਕੱਠ ਕਰਕੇ, ਕੌਮੀ ਮਸਲੇ, ਗੁਰਮਤਿ
ਪ੍ਰਚਾਰ ਦੀ ਸਮੀਖਿਆ, ਲੋੜਵੰਦਾਂ ਦੀ ਸਹਾਇਤਾ, ਕੌਮੀ ਕਮਜੋਰੀਆਂ ਦਾ ਲੇਖਾ-ਜੋਖਾ ਅਤੇ ਖਾਲਸਾ ਪੰਥ
ਦੀ ਚੜ੍ਹਦੀ ਕਲਾ ਲਈ ਮਤੇ ਗੁਰਮਤੇ ਕਰਿਆ ਕਰਦਾ ਸੀ। ਇਸ ਚੜ੍ਹਦੀ ਕਲਾ ਦੇ ਤਰੀਕੇ ਨਾਲ ਖਾਲਸਾ
ਵੈਸਾਖੀ ਪੁਰਬ ਮਨਾਇਆ ਜਾਂਦਾ ਸੀ ਪਰ ਅੱਜ ਅਸੀਂ ਡੈਕੋਰੇਸ਼ਨਾਂ ਅਤੇ ਵਿਖਾਵਾ ਵੱਧ ਕਰਦੇ ਹਾਂ। ਖਾਲਸਾ
ਵੈਸਾਖੀ ਵੀ ਮਹਿੰਗੇ ਮਹਿੰਗੇ ਰਾਗੀਆਂ ਢਾਡੀਆਂ, ਪ੍ਰਚਾਰਕਾਂ ਅਤੇ ਵੱਨ ਸੁਵੱਨੇ ਲੰਗਰਾਂ ਅਤੇ
ਡੇਰੇਦਾਰ ਸਾਧਾਂ ਦੀ ਭੇਂਟ ਚੜ੍ਹ ਗਈ ਹੈ।
ਕੋਈ ਹਰਿਆ ਬੂਟੁ ਰਹਿਓ ਰੀ (384) ਅਨੁਸਾਰ ਕਿਤੇ ਨਾਂ ਕਿਤੇ
ਗੁਰਦੁਆਰਾ ਪ੍ਰਬੰਧਕ ਅਤੇ ਕੁਝ ਸਭਾ ਸੁਸਾਇਟੀਆਂ ਖਾਲਸਾ ਵੈਸਾਖੀ ਅਤੇ ਹੋਰ ਇਤਹਸਾਕ ਦਿਹਾੜੇ ਗੁਰਮਤਿ
ਵਿਚਾਰ ਸੰਮੇਲਨਾਂ ਨਾਲ ਮਨਾਉਣ ਲੱਗ ਪਏ ਹਨ। ਗੁਰਦੁਆਰਾ ਹੇਵਰਡ ਕੈਲੇਫੋਰਨੀਆਂ ਦੇ ਸੁਹਿਰਦ
ਪ੍ਰਬੰਧਕਾਂ ਅਤੇ ਗ੍ਰੰਥੀਆਂ ਨੇ ਤਾਂ ਸ਼ਰੇਆਮ ਸੰਗਤ ਵਿੱਚ ਐਲਾਨ ਕਰ ਦਿੱਤਾ ਹੈ ਕਿ ਇਸ ਸਟੇਜ ਤੇ
ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਹੀ ਪ੍ਰਚਾਰ ਹੋਵੇਗਾ। ਕੋਈ ਪ੍ਰਚਾਰਕ
ਜੋ ਨਿਰੋਲ ਗੁਰਬਾਣੀ ਦਾ ਪ੍ਰਚਾਰ ਕਰਦਾ ਹੈ ਲਈ ਗੁਰਦੁਆਰੇ ਦੀ ਸਟੇਜ ਹਾਜਰ ਹੈ। ਉਨ੍ਹਾਂ ਨੇ ਇਹ ਵੀ
ਕਿਹਾ ਕਿ ਗ੍ਰੰਥੀ ਸਹਿਬਾਂਨ ਗੁਰਮਤਿ ਵਿਦਿਆ ਦੇ ਧਾਰਨੀ ਹੋਣੇ ਚਾਹੀਦੇ ਹਨ। ਜੇ ਗ੍ਰੰਥੀ ਸ਼ਿਖਸ਼ਤ
ਹੋਣਗੇ ਤਾਂ ਸੰਗਤਾਂ ਨੂੰ ਬੇਲੋੜੀਆਂ ਮਿਥਿਹਾਸਕ ਕਥਾ ਕਹਾਣੀਆਂ ਸੁਣਾ ਕੇ ਵਹਿਮਾਂ ਵਿੱਚ ਨਹੀਂ
ਪੌਣਗੇ। ਬਲਕਿ ਪ੍ਰਬੰਧਕ ਸੱਜਨਾਂ ਨੇ ਗ੍ਰੰਥੀ ਸਿੰਘਾਂ ਦੀ ਯੋਗ ਸਿਖਲਾਈ ਲਈ ਗੁਰਦੁਆਰਾ ਹੇਵਰਡ ਵਿਖੇ
ਕਲਾਸਾਂ ਸ਼ੁਰੂ ਕਰਨ ਦੀ ਵੀ ਪੇਚਕਸ਼ ਕੀਤੀ। ਅਸੀਂ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਸੰਸਥਾ
ਵੱਲੋਂ ਗੁਰਦੁਆਰਾ ਹੇਵਰਡ ਅਤੇ ਲੋਡਾਈ ਦੇ ਪ੍ਰਬੰਧਕਾਂ ਅਤੇ ਗ੍ਰੰਥੀਆਂ ਦੇ ਅਤੀ ਧੰਨਵਾਦੀ ਹੁੰਦੇ
ਹੋਏ ਗੁਰਮਤਿ ਕਥਾ ਪ੍ਰਚਾਰ ਅਤੇ ਧਾਰਮਿਕ ਸਟਾਲ ਵਾਸਤੇ ਆਪ ਸਭ ਸੰਗਤਾਂ ਹੇਠਲੇ ਨੰਬਰ ਅਤੇ ਈਮੇਲ ਤੇ
ਸੰਪ੍ਰਕ ਕਰ ਸਕਦੇ ਹੋ-
Guru Granth parchar Mission of USA Inc. PO
BOX 2621, Fremont CA 94536
(30/04/13)
ਜਸਵੰਤ ਸਿੰਘ ਅਜੀਤ
ਨਵੀਂ ਦਿੱਲੀ:
ਜਦੋਂ ਜਸਟਿਸ ਨਾਨਾਵਤੀ ਦੀ ਰਿਪੋਰਟ ਦੇ ਅਧਾਰ ਤੇ ਨਵੰਬਰ-84 ਦੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ,
ਸੱਜਣ ਕੁਮਾਰ, ਜਗਦੀਸ਼ ਟਾਈਟਲਰ ਆਦਿ ਦੇ ਵਿਰੁਧ ਕੇਸ ਦਰਜ ਕਰਕੇ ਸੀ ਬੀ ਆਈ ਨੇ ਨਵੇਂ ਸਿਰੇ ਤੋਂ
ਉਨ੍ਹਾਂ ਵਿਰੁਧ ਜਾਂਚ ਸ਼ੁਰੂ ਕੀਤੀ ਤਾਂ ਇੱਕ ਲੰਬੇ ਸਮੇਂ ਤੋਂ ਬਾਅਦ ਨਵੰਬਰ-84 ਦੇ ਪੀੜਤਾਂ ਅਤੇ ਆਮ
ਸਿੱਖਾਂ ਦੇ ਦਿਲ ਵਿੱਚ ਇਨਸਾਫ ਮਿਲਣ ਦੀ ਆਸ ਦੀ ਉਹ ਕਿਰਨ ਮੁੜ ਚਮਕ ਉਠੀ ਜੋ ਅਦਾਲਤਾਂ ਵਲੋਂ ਇੱਕ
ਤੋਂ ਬਾਅਦ ਇੱਕ ਕਰਕੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਲਗਾਤਾਰ ਦੋਸ਼-ਮੁਕਤ ਕੀਤੇ ਜਾਂਦਿਆਂ
ਚਲੇ ਆਉਣ ਦੇ ਕਾਰਣ ਧੁੰਦਲਾਂਦੀ ਚਲੀ ਜਾ ਰਹੀ ਸੀ। ਇਹ ਵਿਚਾਰ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ
ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬੀਤੇ ਦਿਨ ਉਹੀ ਆਸ ਦੀ ਕਿਰਨ ਉਸ ਸਮੇਂ
ਮੁੜ ਧੁੰਦਲਾ ਗਈ, ਜਦੋਂ ਕੜਕੜਡੂਮਾਂ ਅਦਾਲਤ ਨੇ ਸਿੱਖ ਕਤਲੇਆਮ ਦੇ ਇੱਕ ਮੁੱਖ ਦੋਸ਼ੀ, ਸੱਜਣ ਕੁਮਾਰ
ਨੂੰ ਸਿੱਖ ਕਤਲੇਆਮ ਨਾਲ ਸਬੰਧਤ ਉਨ੍ਹਾਂ ਸਾਰੇ ਦੋਸ਼ਾਂ ਤੋਂ ਮੁਕਤ ਕਰਾਰ ਦੇ ਦਿੱਤਾ, ਜੋ ਉਸ ਪੁਰ
ਲਾਏ ਗਏ ਹੋਏ ਸਨ।
ਸ. ਪਰਮਜੀਤ ਸਿੰਘ ਸਰਨਾ ਨੇ ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਅਦਾਲਤ ਦੇ ਇਸ
ਫੈਸਲੇ ਨਾਲ ਕੇਵਲ ਸਿੱਖਾਂ ਨੂੰ ਹੀ ਭਾਰੀ ਨਿਰਾਸ਼ਾ ਨਹੀਂ ਹੋਈ, ਸਗੋਂ ਸਾਰੇ ਇਨਸਾਫ-ਪਸੰਦਾਂ ਲੋਕਾਂ
ਨੂੰ ਵੀ ਨਿਰਾਸ਼ਾ ਹੋਈ ਹੈ ਅਤੇ ਡੂੰਘਾ ਧੱਕਾ ਲਗਾ ਹੈ। ਉਨ੍ਹਾਂ ਕਿਹਾ ਕਿ ਤੀਹ ਵਰ੍ਹੇ ਬੀਤ ਜਾਣ ਤੇ
ਵੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਸਜ਼ਾ ਨਾ ਮਿਲਣਾ ਅਤੇ ਇਸ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ
ਨਾ ਮਿਲ ਪਾਣਾ, ਇੱਕ ਤਰ੍ਹਾਂ ਨਾਲ ਉਨ੍ਹਾਂ ਨੂੰ ਇਨਸਾਫ ਦੇਣ ਤੋਂ ਇਨਕਾਰ ਕੀਤਾ ਜਾਣਾ ਹੈ। ਉਨ੍ਹਾਂ
ਹੋਰ ਕਿਹਾ ਕਿ ਹੇਠਲੀ ਅਦਾਲਤ ਦੇ ਇਸ ਫੈਸਲੇ ਦੇ ਵਿਰੁਧ ਸਿੱਖ ਹਾਈਕੋਰਟ ਅਤੇ ਸੁਪ੍ਰੀਮ ਕੋਰਟ ਤਕ ਵੀ
ਜਾਣਗੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਉਹ ਇਹ ਵੀ ਚਾਹੁੰਦੇ ਹਨ ਕਿ ਕਿਸੇ ਸੇਵਾ ਮੁਕਤ ਜੱਜ
ਪਾਸੋਂ ਇਸ ਗਲ ਦੀ ਵੀ ਨਿਰਪੱਖ ਅਤੇ ਉਚ-ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਉਹ ਕਿਹੜੇ ਕਾਰਣ
ਜਾਂ ਤੱਥ ਹਨ ਜਿਨ੍ਹਾਂ ਦੇ ਚਲਦਿਆਂ ਨਵੰਬਰ-84 ਦੇ ਸਿੱਖ-ਕਤਲੇਆਮ ਅਰਥਾਤ ਸਿੱਖ ਨਸਲਕੁਸ਼ੀ ਦੇ ਲਈ
ਉਨ੍ਹਾਂ ਗਿਣੇ-ਚੁਣੇ ਛੋਟੇ-ਮੋਟੇ ਦੋਸ਼ੀਆਂ ਨੂੰ ਤਾਂ ਸਜ਼ਾ ਮਿਲ ਰਹੀ ਹੈ, ਜਿਨ੍ਹਾਂ ਨੇ ਵੱਡੇ
ਮਗਰਮੱਛਾਂ ਦੇ ਉਕਸਾਣ ਅਤੇ ਇਸ਼ਾਰਿਆਂ ਤੇ ਬੇਗੁਨਾਹ ਸਿੱਖਾਂ ਨੂੰ ਕਤਲ ਕੀਤਾ, ਉਨ੍ਹਾਂ ਦੀਆਂ
ਜਾਇਦਾਦਾਂ ਲੁਟੀਆਂ ਅਤੇ ਸਾੜੀਆਂ, ਪ੍ਰੰਤੂ ਉਹ ਮਗਰਮੱਛ ਲਗਾਤਾਰ ਅਦਾਲਤਾਂ ਵਲੋਂ ਦੋਸ਼-ਮੁਕਤ ਕਰਾਰ
ਦਿਤੇ ਜਾਂਦੇ ਚਲੇ ਆ ਰਹੇ ਹਨ, ਜੋ ਇਸ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਹਨ।
(29/04/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ
ਮਾਨਯੋਗ ਸ. ਇਕਬਾਲ ਸਿੰਘ ਢਿਲੋਂ ਜੀ,
ਗੁਰ ਫਤਿਹ ਪਰਿਵਾਨ ਕਰਨੀ।
ਮੇਰੇ ਸਵਾਲਾਂ ਦੇ ਉਤਰ ਦੇਣ ਲਈ ਬਹੁਤ ਬਹੁਤ ਧੰਨਵਾਦ। ਇੱਕ ਸਵਾਲ ਹੋਰ। ਬਚਕਾਨਾ ਲਗੇ
ਤਾਂ ਮੁਆਫ ਕਰ ਦੇਣਾ।
ਤੁਹਾਡੇ ਕਹਿਣ ਮੁਤਾਬਕ ਛੇਵੇਂ ਗੁਰੂ ਨੇ ਸਿਖ ਮਤ ਵਿੱਚ ਮੀਰੀ ਦਾ ਪੱਖ ਸਥਾਪਤ ਕੀਤਾ। ਉਹਨਾਂ ਨੂੰ
ਅਕਸਰ ਮੀਰੀ ਪੀਰੀ ਦੇ ਬਾਦਸ਼ਾਹ ਹੋਣ ਦਾ ਖਿਤਾਬ ਵੀ ਦਿਤਾ ਜਾਂਦਾ ਹੈ। ਇਸ ਗਲ ਨਾਲ ਤਾਂ ਤੁਸੀ ਸਹਿਮਤ
ਹੋ ਕਿ ਕਿਸੇ ਵੀ ਗੁਰੂ ਦਾ ਦੁਨਿਆਵੀ ਰਾਜ ਸਥਾਪਤ ਕਰਨ ਦਾ ਨਿਸ਼ਾਨਾ ਨਹੀਂ ਸੀ। ਫਿਰ ਤੁਹਾਡਾ
ਮੀਰੀ ਤੋਂ ਕੀ ਭਾਵ ਹੈ? ਕੀ ਗੁਰ ਨਾਨਕ ਸਾਹਿਬ ਦੀ ਸਿਖਿਆ ਵਿੱਚ ਮੀਰੀ ਦਾ ਸਿਧਾਂਤ ਨਹੀਂ ਹੈ?
ਮੈ ਇਥੇ ਸਪਸ਼ਟ ਕਰ ਦਿਆਂ ਮੈਂ ਕਿਲੇ ਜਾਂ ਘੋੜਿਆਂ ਦੀ ਗਲ ਨਹੀਂ ਕਰ ਰਿਹਾ ਪਰ ਇਹਨਾਂ ਪਿਛਲੇ ਸਿਧਾਂਤ
ਦੀ ਗਲ ਕਰ ਰਿਹਾ ਹਾਂ।
ਸ ਗੁਰਮੀਤ ਸਿੰਘ ਦਾ ਉਹਨਾਂ ਦੇ ਵਿਦਵਤਾ ਭਰਪੂਰ ਜਵਾਬਾਂ ਲਈ ਧੰਨਵਾਦ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ
(29/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੱਬ
ਜੀ! ਇਹ ਕੀ ਦੂਰੀ ਪਾਈ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੱਬ ਜੀ! ਇਹ ਕੀ ਦੂਰੀ ਪਾਈ।
ਅੰਦਰ ਰਹਿਕੇ ਵੀ ਮਿਲਣੇ ਨੂੰ, ਰਖਦਾ ਏਂ ਤਰਸਾਈ।
ਕਦੇ ਕਦੇ ਪਾਉਨੈਂ ਝਲਕਾਰੇ।
ਖੁਦ ਦੀ ਹੋਂਦ ਦੇ ਦਏਂ ਇਸ਼ਾਰੇ।
ਸਮਝ ਸਕਣ ਨਾ ਜੀਵ ਵਿਚਾਰੇ।
ਤੇਰੀ ਗਹਿਰੀ ਖੇਡ ਰਚਾਈ।
ਰੱਬ ਜੀ! ਇਹ ਕੀ ਦੂਰੀ ਪਾਈ।
ਜੱਗ ਦੀ ਛੱਡ ਕੇ ਰੱਬ ਵਿਚਾਰਾਂ।
ਮਨ ਅਪਣੇ ਨੂੰ ਕੀਕਣ ਮਾਰਾਂ।
ਤੈਨੂੰ ਕਿਹੜੇ ਢੰਗ ਪੁਕਾਰਾਂ,
ਇਸ ਦੀ ਮੈਨੂੰ ਸਮਝ ਨਾ ਆਈ।
ਰੱਬ ਜੀ! ਇਹ ਕੀ ਦੂਰੀ ਪਾਈ।
ਹਾਂ ਇਲੈਕਟ੍ਰੋਨ ਜੋ ਐਟਮ ਗਿਰਦੇ।
ਕੇਂਦਰ ਸ਼ਕਤੀ ਦੇ ਵਿੱਚ ਘਿਰਦੇ।
ਚੱਕਰ ਵਿੱਚ ਚੌਗਿਰਦੇ ਫਿਰਦੇ।
ਦੁਨੀਆ ਤਿਉਂ ਏਂ ਗਿਰਦ ਘੁਮਾਈ।
ਰੱਬ ਜੀ ਇਹ ਕੀ ਦੂਰੀ ਪਾਈ।
ਹਾੜਾ! ਮੰਨ ਅਰਜ਼ੋਈ ਰੱਬਾ।
ਦੂਰੀ ਮੇਟ, ਦੇ ਢੋਈ ਰੱਬਾ।
ਕਰ ਲੈ ਆਪ ਸਮੋਈ ਰੱਬਾ।
ਹੁੰਦੀ ਸਹਿ ਨਾ ਹੋਰ ਜੁਦਾਈ।
ਰੱਬ ਜੀ! ਇਹ ਕੀ ਦੂਰੀ ਪਾਈ।
ਜਰਮਨ ਵਿੱਚ ਸਿਰਫ ਪੰਜਾਬੀ ਰਹਿੰਦੇ ਹਨ, ਸਿੱਖ ਨਹੀਂ? ਇਹ ਵਿਚਾਰ ਮੇਰੇ ਨਹੀਂ ਇੱਕ ਜਰਮਨ ਗੋਰੀ ਦੇ
ਹਨ। ਜਿਸ ਨੇ ਕਿ ਸਿੱਖ ਧਰਮ ਬਾਰੇ ਕਈ ਕਿਤਾਬਾਂ ਲਿਖੀਆਂ ਹਨ। ਇਸ ਤਰ੍ਹਾਂ ਦੇ ਵਿਚਾਰ ਕੁੱਝ ਹਫਤੇ
ਪਹਿਲਾਂ ਸਪੋਕਸਮੈਨ ਅਖਬਾਰ ਵਿੱਚ ਪ੍ਰੋ: ਇੰਦਰ ਸਿੰਘ ਘੱਗਾ ਦੇ ਲੇਖ ਵਿੱਚ ਵੀ ਛਪੇ ਸਨ। ਉਹ ਪੰਜਾਬ
ਦੇ ਸਿੱਖਾਂ ਬਾਰੇ ਸਨ। ਉਹ ਗੋਰੀ ਪ੍ਰੋ: ਇੰਦਰ ਸਿੰਘ ਘੱਗਾ ਦੇ ਘਰ ਵਿੱਚ ਵੀ ਕੁੱਝ ਸਮਾ ਰਹੀ ਸੀ।
ਉਸ ਨੇ ਇੱਕ ਸਿੱਖ ਨਾਲ ਵਿਆਹ ਵੀ ਕਰਵਾਇਆ ਸੀ ਜਿਹੜਾ ਕਿ ਜਰਮਨ ਵਿੱਚ ਪੱਕਾ ਹੋਣ ਤੋਂ ਬਾਅਦ ਉਸ ਨੂੰ
ਛੱਡ ਗਿਆ ਸੀ। ਮੈਨੂੰ ਨਹੀਂ ਪਤਾ ਕਿ ਇਹ ਉਹੀ ਹੈ ਜਾਂ ਕੋਈ ਹੋਰ ਹੈ। ਇਸ ਬਾਰੇ ਹੋਰ ਸਹੀ ਜਾਣਕਾਰੀ
ਤਾਂ ਜਰਮਨ ਰਹਿੰਦੇ ਸਿੱਖ ਹੀ ਦੇ ਸਕਦੇ ਹਨ। ਸਿੱਖ ਮਾਰਗ ਦੇ ਪਾਠਕਾਂ ਨੂੰ ਬੇਨਤੀ ਹੈ ਕਿ ਜੇ ਕਰ
ਕਿਸੇ ਨੂੰ ਇਸ ਬਾਰੇ ਕੋਈ ਠੀਕ ਜਾਣਕਾਰੀ ਹੋਵੇ ਕਿ ਅਸਲੀਅਤ ਕੀ ਹੈ ਤਾਂ ਉਹ ਸਾਡੇ ਪਾਠਕਾਂ ਨਾਲ
ਸਾਂਝੀ ਕਰੇ। ਅਸੀਂ ਕੋਈ ਖਾਸ ਜਾਣਕਾਰੀ ਵਾਲੀ ਲਿਖਤ ਹੀ ਅੰਗ੍ਰੇਜ਼ੀ ਵਿੱਚ ਛਾਪਦੇ ਹਾਂ ਉਂਜ ਨਹੀਂ।
ਇਹ ਚਿੱਠੀ ਪਾਠਕਾਂ ਦੀ ਜਾਣਕਾਰੀ ਲਈ ਛਾਪ ਰਹੇ ਹਾਂ-ਸੰਪਾਦਕ। (27/04/13)
Dear Sardar Ji,
Many thanks for your advice but Sikhs in Germany are a sad thing and I have more
background knowledge than I have ever wished for me. Sikhs in Germany are most
Punjabis who wrongly call themselves Sikhs. Sikhs in Germany, with a few
exceptions, have no interest in their own religion. The Gurdwaras are places for
money, power and politics, and they will never give only a single one Ana for a
better reputation. Sikhs in Germany do not cooperate with me, but they make
themselves, unfortunately, nothing. The whole work is done by German scientists
and Sikhs from abroad.
Gagandeep Singh, The University of Auckland
Nobody gurudwara is helping her in Germany. Instead, some of them are hunting
her down and have legally barred her from entering the Gurudwara...just because
she has raised voice against the improper and insulting translation of Sahib
Shri Guru Granth Sahib Ji....You can read more about it here....
http://www.amritworld.com/main/?p=1051
You can see it by www.sikhnet.com Elisabeth Meru - The Journey Home under the comments.
Yours sincerely
Elisabeth Meru
(27/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰਾ ਏ
ਸਹਾਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਖਾਵਾਂ ਡਿੱਕੇ ਡੋਲੇ ਮੈਂ ਵਿਚਾਰਾ ਰੱਬਾ ਮੇਰਿਆ।
ਇਕੋ-ਇਕ ਤੇਰਾ ਏ ਸਹਾਰਾ, ਰੱਬਾ ਮੇਰਿਆ।
ਏਸ ਭਵਸਾਗਰ `ਚ ਅੱਗੇ ਠਿੱਲੀ ਜਾਂਦੇ ਹਾਂ।
ਛੱਲਾਂ ਝੱਲਾਂ ਵਿੱਚ ਓਟ ਤੇਰੀ ਹੀ ਤਕਾਂਦੇ ਹਾਂ।
ਤੂੰ ਹੀ ਮੇਰੀ ਕਿਸ਼ਤੀ ਕਿਨਾਰਾ ਰੱਬਾ ਮੇਰਿਆ।
ਇਕੋ-ਇਕ ਤੇਰਾ ਏ ਸਹਾਰਾ, ਰੱਬਾ ਮੇਰਿਆ।
ਛੱਡ ਪਤਵਾਰ ਤੇਰਾ ਆਸਰਾ ਤਕਾਇਆ ਏ।
ਵਾ ਦੇ ਥਪੇੜੇ ਜਿਸ ਦਿਸ਼ਾ ਮੈਨੂੰ ਪਾਇਆ ਏ।
ਤੂੰ ਹੀ ਕਰਨਾ ਏਂ ਪਾਰ ਉਤਾਰਾ, ਰੱਬਾ ਮੇਰਿਆ।
ਇਕੋ-ਇਕ ਤੇਰਾ ਏ ਸਹਾਰਾ, ਰੱਬਾ ਮੇਰਿਆ।
ਲਾਵਾਂ ਜੇ ਧਿਆਨ ਸਾਰੇ ਦੁੱਖ ਭੁੱਲ ਜਾਂਦੇ ਨੇ।
ਤੇਰਾ ਨਾਮ ਲੈ ਕੇ ਚਿੱਤ ਚੈਨ-ਸੁੱਖ ਆਂਦੇ ਨੇ।
ਤੇਰੇ ਬਿਨ ਬੋਝ ਜੱਗ ਦਾ ਏ ਭਾਰਾ ਰੱਬਾ ਮੇਰਿਆ।
ਇਕੋ-ਇਕ ਤੇਰਾ ਏ ਸਹਾਰਾ, ਰੱਬਾ ਮੇਰਿਆ।
(26/04/13)
ਤੱਤ ਗੁਰਮਤਿ ਪਰਿਵਾਰ
ਪੰਥ
ਪ੍ਰਸਤੀ ਦੇ ਭਰਮ ਹੇਠ ਗੁਰਮਤਿ ਦੇ ਵਿਰੋਧ ਵਿਚ ਭੁਗਤ ਰਹੀ ਮਾਨਸਿਕਤਾ : ਇਕ ਪੜਚੋਲ
ਗੁਰਮਤਿ ‘ਬਿਬੇਕ’ ਦਾ ਰਾਹ ਹੈ, ਜਿਸ ’ਤੇ ਤੁਰਨ ਲਈ ਹਰ ਨੁਕਤੇ ਨੂੰ ਸਹਿਜ ਅਤੇ ਦਲੀਲ
ਨਾਲ ਵਿਚਾਰਨ ਦੀ ਰੁਚੀ ਜ਼ਰੂਰੀ ਹੈ। ਇਸ ਰਾਹ ’ਤੇ ਤੁਰਦੇ ਹੋਏ ਵੱਡੇ ਤੋਂ ਵੱਡੇ ਕਿੰਤੂ ਨੂੰ ਵੀ
ਠਰੰਮੇ ਨਾਲ ਵਿਚਾਰਨ ਦਾ ਮਾਦਾ ਪੈਦਾ ਕਰਨ ਦੀ ਲੋੜ ਹੈ। ਗੁਰਮਤਿ ਇਨਕਲਾਬ ਦਾ ਸਫਰ ਹੀ ‘ਕਿੰਤੂ’ ਤੋਂ
ਹੀ ਸ਼ੁਰੂ ਹੋਇਆ ਸੀ। ਗੁਰਮਤਿ ਦੇ ਸਫਰ ਵਿਚ ਪ੍ਰਚਲਤ ਮਾਨਤਾਵਾਂ ਦੇ ਟੁੱਟ ਜਾਣ ਦੇ ਮਾਨਸਿਕ ਡਰ ਲਈ
ਕੋਈ ਥਾਂ ਨਹੀਂ। ਇਸਦੇ ਵਿਪਰੀਤ ਪੁਜਾਰੀ ਪ੍ਰਵਿਰਤੀ ਦੀ ਖਾਸੀਅਤ ਇਹ ਹੈ ਕਿ ਇਹ ‘ਕਿੰਤੂਆਂ’ ਤੋਂ
ਬਹੁਤ ਤ੍ਰਬਕਦੀ ਹੈ। ਪੁਜਾਰੀ ਪ੍ਰਵਿਰਤੀ ਹੇਠ ਧਰਮੀ ਹੋਣ ਦਾ ਵਹਿਮ ਤਾਂ ਪਾਲਿਆ ਜਾਂਦਾ ਹੈ, ਪਰ
ਕਿਸੇ ਪ੍ਰਚਲਤ ਮਾਨਤਾ ’ਤੇ ਕੋਈ ਕਿੰਤੂ ਸਾਹਮਣੇ ਆਉਂਦੇ ਹੀ ਭੜਕਾਹਟ ਅਤੇ ਛਿੱਥਾਪਨ ਹਾਵੀ ਹੋ ਜਾਂਦਾ
ਹੈ। ਬੌਖਲਾਹਟ ਦੇ ਅਸਰ ਹੇਠ ਅਵਾ-ਤਵਾ ਬੋਲਦੇ ਹੋਏ ‘ਨਾਸਤਿਕ, ਕਾਮਰੇਡ’ ਵਰਗੀ ਫਤਵੇਬਾਜ਼ੀ ਸ਼ੁਰੂ ਹੋ
ਜਾਂਦੀ ਹੈ। ਪੁਜਾਰੀਅਤ ਦਾ ਇਕ ਅਹਿਮ ਲੱਛਣ ਹੈ ਕਿ ਇਸ ਦੇ ਅਸਰ ਹੇਠ ਮਨੁੱਖ ਵਿਰੋਧੀ ਵਿਚਾਰ ਵਾਲੇ
ਨੂੰ ਬਦਨਾਮ ਕਰਨ ਖਾਤਰ ਉੱਚੀ- ਉੱਚੀ ਜਜ਼ਬਾਤੀ ਰੌਲਾ ਪਾਉਂਦਾ ਹੈ, ਜਿਵੇਂ ਧਰਮ ਖਤਰੇ ਵਿਚ ਹੈ, ਇਹ
ਪਾਪੀ ਹੈ ਆਦਿ-ਆਦਿ। ਇਸ ਰੌਲੇ-ਰੱਪੇ ਦੀ ਆੜ ਹੇਠ ਉਠਾਏ ਨੁਕਤਿਆਂ ਨੂੰ ਵੱਡੀ ਚਾਲਾਕੀ ਨਾਲ ਪਿੱਛੇ
ਧੱਕ ਦੇਂਦਾ ਹੈ ਅਤੇ ਇਕੋ ਇਕ ਮਕਸਦ ਵਿਰੋਧੀ ਵਿਚਾਰ ਵਾਲੇ ਨੂੰ ਬਦਨਾਮ ਅਤੇ ਲੋਕਾਂ ਨੂੰ ਗੁੰਮਰਾਹ
ਕਰਨਾ ਹੁੰਦਾ ਹੈ। ਮਿਸਾਲ ਲਈ ਜਦੋਂ ਕਈ ਸਦੀਆਂ ਪਹਿਲਾਂ ਇਕ ਵਿਗਿਆਨਕ ਨੇ ਖੋਜ ਰਾਹੀਂ ਇਹ ਸਾਬਤ ਕਰ
ਦਿਤਾ ਕਿ ਧਰਤੀ ਗੋਲ ਅਤੇ ਸੂਰਜ ਦੁਆਲੇ ਘੁੰਮਦੀ ਹੈ ਤਾਂ ਇਸਾਈ ਪੁਜਾਰੀਆਂ (ਪੋਪ) ਨੇ ਉਸ ਨੂੰ
ਬਦਨਾਮ ਕਰਨ ਲਈ ‘ਧਰਮ ਖਤਰੇ ਵਿਚ’ ਦਾ ਜਜ਼ਬਾਤੀ ਰੌਲਾ ਪਾ ਕੇ ਲੋਕਾਂ ਨੂੰ ਭੜਕਾਇਆ ਅਤੇ ਉਸ ਨੂੰ ਮੋਤ
ਦੀ ਸਜ਼ਾ ਤੱਕ ਪਹੁੰਚਾ ਦਿਤਾ। ਖੈਰ! ਹੁਣ ਸਮਾਂ ਬਦਲ ਗਿਆ ਹੈ ਅਤੇ ਸਾਰੇ ਉਸ ਵਿਗਿਆਨਕ ਦੀਆਂ ਗੱਲਾਂ
ਨੂੰ ਸਿਰਮੱਥੇ ਮੰਨਦੇ ਵੀ ਹਨ। ਪੁਜਾਰੀ ਪ੍ਰਵਿਰਤੀ ਦਾ ਇਕ ਹੋਰ ਅਹਿਮ ਲੱਛਣ ‘ਸਿਧਾਂਤ ਪ੍ਰਸਤੀ’ ਦੀ
ਥਾਂ ‘ਬੰਦਾ ਪ੍ਰਸਤੀ’ ਨੂੰ ਪ੍ਰਾਥਮਿਕਤਾ ਦੇਣਾ ਵੀ ਹੈ।
ਬਾਬਾ ਨਾਨਕ ਜੀ ਨੇ ਗੁਰਮਤਿ ਇਨਕਲਾਬ ਰਾਹੀਂ ਇਹ ਸੱਚ ਸਾਹਮਣੇ ਲਿਆਂਦਾ ਹੈ ਕਿ ਪ੍ਰਚਲਤ ‘ਧਰਮ’ ਮਾਤਰ
ਕਰਮਕਾਂਡ ਅਤੇ ਫਿਰਕਾਪ੍ਰਸਤੀ ਹਨ। ‘ਸੱਚ ਦੇ ਗਿਆਨ ਨੂੰ ਸਮਝ ਕੇ ਉਸ ਅਨੁਸਾਰੀ ਚੰਗੇ ਕਰਮ ਕਰਨੇ’ ਹੀ
ਇਕੋ ਇਕ ਅਸਲ ਧਰਮ ਹੈ “ਹਰਿ ਕੋ ਨਾਮੁ ਜਪਿ ਨਿਰਮਲ ਕਰਮੁ”।
ਅਫਸੋਸ! ਸਮੇਂ ਦੇ ਗੇੜ ਨਾਲ ਬਾਬਾ ਨਾਨਕ ਜੀ ਦਾ ਪੈਰੋਕਾਰ ਹੋਣ ਦਾ ਦਾਅਵਾ ਕਰਦਾ ਸਿੱਖ ਸਮਾਜ ਆਪ ਹੀ
ਹੋਰ ਪ੍ਰਚਲਿਤ ਮੱਤਾਂ ਦੇ ਅਨੁਯਾਈਆਂ ਵਾਂਗੂ ਇਕ ਕਰਮਕਾਂਡੀ ਫਿਰਕੇ ਦਾ ਰੂਪ ਧਾਰਨ ਕਰ ਗਿਆ। ਹਲਾਂਕਿ
ਦੇ ਸੁਚੇਤ ਤਬਕੇ ਵਲੋਂ ਪੁਨਰਜਾਗਰਨ ਦੇ ਯਤਨ ਵੀ ਸਮੇਂ-ਸਮੇਂ ਹੁੰਦੇ ਰਹੇ ਪਰ ਐਸੇ ਯਤਨਾਂ ਨੂੰ
ਕੇਂਦਰ ’ਤੇ ਕਾਬਜ਼ ਪੁਜਾਰੀਵਾਦੀ ਤਾਕਤਾਂ ਅਤੇ ਉਨ੍ਹਾਂ ਦੇ ਪ੍ਰਭਾਵ ਹੇਠ ਆਮ ਸਿੱਖਾਂ ਦਾ ਵੀ ਤਕੜਾ
ਵਿਰੋਧ ਸਹਿਣਾ ਪਿਆ। ਵੱਡੇ ਅਫਸੋਸ ਦੀ ਗੱਲ ਇਹ ਹੈ ਕਿ ਇਸ ਸਮਾਜ ਦੇ ਜਾਗਰੂਕ ਤਬਕੇ ਵਿਚ ਵਿਚਰਨ ਦਾ
ਦਾਅਵਾ ਕਰਦੇ ਕੁਝ ਸੱਜਣਾਂ ਅਤੇ ਧਿਰਾਂ ਵਿਚ ਵੀ ਜਾਣੇ/ਅਨਜਾਣੇ ਇਹ ਪੁਜਾਰੀ ਪ੍ਰਵਿਰਤੀ ਘਰ ਕਰ ਗਈ
ਅਤੇ ਉਹ ਇਸ ਕਮਜ਼ੋਰੀ ਕਾਰਨ ਗੁਰਮਤਿ ਦੇ ਵਿਰੋਧ ਵਿਚ ਭੁਗਤਣਾ ਸ਼ੁਰੂ ਹੋ ਗਏ। ਇਸ ਸੰਬੰਧੀ ਨਿਰਪੱਖ
ਪੜਚੋਲ ਦਾ ਯਤਨ ਕਰਦੇ ਹਾਂ।
ਮੌਜੂਦਾ ਦੌਰ ਵਿਚ ਵੀ ਪੰਥ ਦੇ ਸੁਚੇਤ ਤਬਕੇ ਵਿਚ ਕੁਝ ਐਸੇ ਸੱਜਣ/ਧਿਰਾਂ ਵਿਚਰ ਰਹੀਆਂ ਹਨ,
ਜਿਨ੍ਹਾਂ ਨੂੰ ‘ਪੰਥ ਪ੍ਰਸਤੀ’ ਦਾ ਭਰਮ ਤਾਂ ਹੈ ਪਰ ਪੁਜਾਰੀਅਤ ਦੇ ਅਸਰ ਹੇਠ ਵਿਵਹਾਰ ਵਿਚ ਉਹ
ਗੁਰਮਤਿ ਦੇ ਵਿਰੁਧ ਹੀ ਖੜੇ ਹਨ। ਆਪਣੇ ਪਿੱਛਲੇ ਲੇਖ ਵਿਚ ਅਸੀਂ ਮਿਸ਼ਨਰੀ ਕਾਲਜਾਂ ਦੇ ਵਿਵਹਾਰ ਦੀ
ਪੜਚੋਲ ਕੀਤੀ ਸੀ। ਉਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਕੁਝ ਹੋਰ ਸੱਜਣਾਂ ਦੇ ਵਿਵਹਾਰ ਦੀ ਪੜਚੋਲ
ਕਰਦੇ ਹਾਂ। ਇਹ ਸੱਜਣ ਬਹੁਤੇ ਕਰਕੇ ਇਕ ਖਾਸ ਸ਼ਖਸੀਅਤ ਦੇ ਆਲੇ-ਦੁਆਲੇ ਵਿਚਰਦੀ ਧਿਰ ਨਾਲ ਜੁੜੇ ਹੋਏ
ਹਨ। ‘ਸਿੱਖ ਰਹਿਤ ਮਰਿਯਾਦਾ’ ਵਿਚਲੀਆਂ ਬਜਰ ਗਲਤੀਆਂ ਨੂੰ ਹਰ ਸੁਚੇਤ ਸਿੱਖ ਮੰਨਦਾ ਹੈ ਅਤੇ ਇਸ ਦੇ
ਸੁਧਾਰ ਦੀ ਗੱਲ ਵੀ ਹੁੰਦੀ ਰਹੀ ਹੈ। ਪਿੱਛਲੇ ਸਮੇਂ ਵਿਚ ਜਦੋਂ ਇਸ ਨੂੰ ਇਕ ਪ੍ਰਾਜੈਕਟ ਦੇ ਰੂਪ ਵਿਚ
ਅਪਣਾਅ ਕੇ ‘ਤੱਤ ਗੁਰਮਤਿ ਪਰਿਵਾਰ’ ਨੇ ਸਾਰੀਆਂ ਸੁਚੇਤ ਧਿਰਾਂ ਅਤੇ ਸ਼ਖਸੀਅਤਾਂ ਨੂੰ ਸਾਂਝੇ ਰੂਪ
ਵਿਚ ਇਸ ਸੁਧਾਰ ਉਪਰਾਲੇ ਵਿਚ ਸ਼ਾਮਿਲ ਹੋਣ ਦਾ ਸੱਦਾ ਦਿਤਾ ਤਾਂ ਇਸ ਧਿਰ ਦੇ ਸੱਜਣਾਂ ਨੇ ਨਾ ਤਾਂ
ਕਿਸੇ ਨੁਕਤੇ ਬਾਰੇ ਕੋਈ ਵਿਚਾਰ ਦਿਤਾ ਅਤੇ ਨਾ ਹੀ ਵਿਚਾਰ-ਚਰਚਾ ਵਿਚ ਸ਼ਾਮਲ ਹੋਣ ਦੀ ਹਿੰਮਤ ਕੀਤੀ।
ਪਰ ਇਸ ਸੁਧਾਰ ਉਪਰਾਲੇ ਦੇ ਵਿਰੋਧ ਵਿਚ ਬੇਲੋੜਾ ਅਤੇ ਬੇਸੁਰਾ ਰਾਗ ਅਲਾਪੀ ਰੱਖਿਆ ਅਤੇ ਹਲਕੇ ਪੱਧਰ
ਦੀ ਇਲਜ਼ਾਮ-ਤਰਾਸ਼ੀ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰਦੇ ਹੋਏ, ਇਸ ਉਪਰਾਲੇ ਨੂੰ ਤਾਰਪੀਡੋ
ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਇਕ ਸੰਯੋਜਕ ਵਜੋਂ ਤੱਤ ਗੁਰਮਤਿ ਪਰਿਵਾਰ ਨੇ ਸਮੇਂ-ਸਮੇਂ ’ਤੇ ਇਨ੍ਹਾਂ
ਵਲੋਂ ਉਠਾਏ ਹਰ ਨੁਕਤੇ/ਸਵਾਲ ਦਾ ਜਵਾਬ ਗੁਰਮਤਿ ਦਲੀਲ ਨਾਲ ਦਿਤਾ। ਪਰ ਇਨ੍ਹਾਂ ਨੇ ਆਪਣਾ ਹੱਠ ਅਤੇ
ਕੁ-ਪ੍ਰਚਾਰ ਨਹੀਂ ਤਿਆਗਿਆ। ਗੁਰਮਤਿ ਵਿਚਾਰ-ਚਰਚਾ ਤੋਂ ਭਗੌੜੇ ਇਨ੍ਹਾਂ ਸੱਜਣਾਂ ਦੇ ਸਾਰੇ ਨਾਪਾਕ
ਯਤਨ ਨਾਕਾਮਯਾਬ ਹੋ ਗਏ ਅਤੇ ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ ਕਾਮਯਾਬੀ ਨਾਲ ਸਿਰੇ ਚੜ੍ਹ ਗਿਆ।
ਇਸ ਦੇ ਨਤੀਜੇ ਵਜੋਂ ਸਾਹਮਣੇ ਆਏ ਦਸਤਾਵੇਜ਼
‘ਗੁਰਮਤਿ ਜੀਵਨ ਸੇਧਾਂ (ਮੁੱਖ ਨੁਕਤੇ)’ ਪੁਸਤਕ ਰੂਪ ਵਿਚ 14 ਅਪ੍ਰੈਲ 2013 ਰਿਲੀਜ਼ ਕਰ ਦਿਤਾ ਗਿਆ
ਅਤੇ ਇਸੇ ਸਮਾਗਮ ਵਿਚ ਇਸ ਨੂੰ ਵਿਵਹਾਰਕ ਤੌਰ ’ਤੇ ਅਪਣਾਅ ਵੀ ਲਿਆ ਗਿਆ। ਇਸ ਸਫਲਤਾ ਨੇ ਇਨ੍ਹਾਂ
ਸੱਜਣਾਂ ਦੀ ਬੌਖਲਾਹਟ ਵਿਚ ਹੋਰ ਵਾਧਾ ਕਰ ਦਿਤਾ। ਇਨ੍ਹਾਂ ਵਿਚੋਂ ਇਕ ਸੱਜਣ ਨੇ ਫੇਰ ਉਹੀ ਪੁਰਾਣਾ
ਰਾਗ ਅਲਾਪਦੇ ਹੋਏ ਖੋਰੂ ਪਾਉਣਾ ਸ਼ੁਰੂ ਕਰ ਦਿਤਾ। ਆਪਣੀਆਂ ਤਾਜ਼ਾ ਲਿਖਤਾਂ ਵਿਚ ਪੁਜਾਰੀ ਵਾਂਗ
ਜਜ਼ਬਾਤੀ ਹਊਆ ਖੜਾ ਕੀਤਾ ਗਿਆ ਕਿ ਜਾਗਰੂਕ ਪੰਥ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਤੇ ਸ਼ੰਕੇ ਕਰਨ
ਵਾਲਿਆਂ ਦੀ ਗ੍ਰਿਫਤ ਵਿਚ ਹੈ। ਜੇ ਐਸੇ ਸੱਜਣਾਂ ਵਿਚ ਜ਼ਰਾ ਜਿਤਨੀ ਵੀ ਨੇਕ ਨੀਅਤੀ ਅਤੇ ਇਮਾਨਦਾਰੀ
ਹੁੰਦੀ ਤਾਂ ਦਸਤਾਵੇਜ਼ ਦਾ ਉਸ ਹਿੱਸਾ/ਮੱਦ ਦਸਦੇ ਜਿਸ ਵਿਚ ਐਸਾ ਕੋਈ ਸ਼ੰਕਾ ਕੀਤਾ ਗਿਆ ਹੈ। ਬਿਨਾਂ
ਪੁਸਤਕ ਨੂੰ ਪੜ੍ਹੇ ਉਹੀ ਘਿੱਸੀਆਂ-ਪਿੱਟੀਆਂ ਗੱਲਾਂ (ਜਿਨ੍ਹਾਂ ਬਾਰੇ ਸਪਸ਼ਟ ਕੀਤਾ ਜਾ ਚੁੱਕਾ ਹੈ)
ਦੁਹਰਾਉਣਾ ਮਾਨਸਿਕ ਡਰ ਕਾਰਨ ਪੈਦਾ ਹੋਈ ਬੌਖਲਾਹਟ ਅਤੇ ਬੇਈਮਾਨੀ ਦਾ ਪ੍ਰਗਟਾਵਾ ਮਾਤਰ ਹੈ। ਤਿਆਰ
ਦਸਤਾਵੇਜ਼ ਦੀ ਆਖਿਰੀ ਮੱਦ ਆਪਣੇ ਆਪ ਵਿਚ ਇਹ ਸਪਸ਼ਟ ਕਰਦੀ ਹੈ ਕਿ ਇਹ ਦਸਤਾਵੇਜ਼ ‘ਅੰਤਿਮ ਸੱਚ’ ਹੋਣ
ਦਾ ਦਾਅਵਾ ਨਹੀਂ ਕਰਦਾ ਅਤੇ ਇਕ ਨਿਸ਼ਚਿਤ ਸਮੇਂ ਬਾਅਦ ਇਸ ਦੀ ਪੁਨਰ-ਪੜਚੋਲ ਕੀਤੀ ਜਾਂਦੀ ਰਹੇਗੀ।
ਸੋ, ਜੇ ਹੁਣ ਵੀ ਕਿਸੇ ਨੂੰ ਇਸ ਵਿਚ ਕੋਈ ਨੁਕਤਾ ਗੁਰਮਤਿ ਤੋਂ ਉਲਟ ਜਾਪਦਾ ਹੈ ਤਾਂ ਉਸ ਬਾਰੇ ਠੋਸ
ਦਲੀਲਾਂ ਨਾਲ ‘ਤੱਤ ਗੁਰਮਤਿ ਪਰਿਵਾਰ’ ਨੂੰ ਲਿਖਤੀ ਵਿਚਾਰ ਨੁਕਤਾਵਾਰ ਭੇਜੇ ਜਾ ਸਕਦੇ ਹਨ। ਐਸੇ
ਸੁਝਾਵਾਂ/ਵਿਚਾਰਾਂ ਨੂੰ ਸਾਂਭ ਕੇ ਰੱਖਿਆ ਜਾਵੇਗਾ ਅਤੇ ਅਗਲੀ ਪੜਚੋਲ ਵਿਚ ਸ਼ਾਮਲ ਕੀਤਾ ਜਾਵੇਗਾ। ਜੇ
ਇਤਨੀ ਸੁਹਿਰਦਤਾ ਦੇ ਬਾਵਜੂਦ ਵੀ ਕੋਈ ਬੇਲੋੜਾ ਸ਼ੋਰ ਜਾਰੀ ਰੱਖਦਾ ਹੈ ਤਾਂ ਇਹ ਉਸਦੀ ਸਮਝ ਅਤੇ
ਇਮਾਨਦਾਰੀ ’ਤੇ ਹੀ ਪ੍ਰਸ਼ਨ-ਚਿੰਨ੍ਹ ਹੈ।
ਐਸੇ ਸੱਜਣਾਂ ਦੀ ਸੋਚ ਮੁਤਾਬਿਕ ਜਿੱਥੇ ਤੱਕ ਉਨ੍ਹਾਂ ਨੂੰ ਸਮਝ ਆ ਗਈ ਹੈ, ਬਸ ਉਹੀ ‘ਅੰਤਮ ਸੱਚ’
ਹੈ। ਜੇ ਕੋਈ ਉਸ ਤੋਂ ਅੱਗੇ ਦੀ ਜਾਂ ਵੱਖਰੀ ਗੱਲ ਕਰੇ ਤਾਂ ਉਸ ਖਿਲਾਫ ਫਤਵੇਬਾਜ਼ੀ ਕਰਕੇ ਲੋਕਾਂ ਨੂੰ
ਭੜਕਾਉਣਾ ਹੈ। ਐਸੇ ਸੱਜਣਾਂ ਵਿਚ ‘ਬੰਦਾ-ਪ੍ਰਸਤੀ’ ਵੀ ਕੁੱਟ-ਕੁੱਟ ਕੇ ਭਰੀ ਹੈ। ਜੇ ਇਨ੍ਹਾਂ ਦੇ
ਚਹੇਤੇ ਆਗੂ ਜਨਤਕ ਤੌਰ ’ਤੇ ‘ਸਿੱਖ ਰਹਿਤ ਮਰਿਯਾਦਾ’ ਤੇ ਕਿੰਤੂ ਕਰਨ ਤੋਂ ਪ੍ਰਹੇਜ਼ ਕਰਨ ਤਾਂ
ਉਨ੍ਹਾਂ ਲਈ ਉਹ ਹੀ ‘ਪਰਮ ਸੱਚ’ ਹੈ। ਜੇ ਕੁਝ ਸਮੇਂ ਬਾਅਦ ਆਗੂ ਪਲਟੀ ਮਾਰ ਕੇ ਜਨਤਕ ਤੌਰ ’ਤੇ ਸਿੱਖ
ਰਹਿਤ ਮਰਿਯਾਦਾ ਦੀ ਤਿਆਰੀ ਵੇਲੇ ਸਾਜਸ਼ਾਂ ਦੀ ਆਸ਼ੰਕਾ ਜਤਾਏ ਅਤੇ ਇਸ ਦੀ ਲੋੜ ਤੋਂ ਮੁਨਕਰ ਹੋ ਜਾਏ
ਤਾਂ ਵੀ ਇਨ੍ਹਾਂ ਲਈ ਉਹ ‘ਪਰਮ-ਸੱਚ’ ਹੈ। ਮਤਲਬ ਇਨ੍ਹਾਂ ਲਈ ਉਹੀ ‘ਅੰਤਿਮ ਸੱਚ’ ਹੈ, ਜੋ ਆਗੂ ਦਾ
ਸਟੈਂਡ ਹੈ। ਹਾਂ, ਜੇ ਇਨ੍ਹਾਂ ਤੋਂ ਅਸਹਿਮਤ ਕੋਈ ਸੱਜਣ ‘ਸਿੱਖ ਰਹਿਤ ਮਰਿਯਾਦਾ’ ਦੀ ਤਿਆਰੀ ਵਿਚ
ਸਾਜਸ਼ ਦੀ ਗੱਲ ਕਰ ਦੇਵੇ ਤਾਂ ਉਸ ਦੀ ਜਹੀ-ਤਹੀ ਫੇਰਨ ਵਿਚ ਦੇਰ ਨਹੀਂ ਲਾਉਂਦੇ। ਪੱਤਰਕਾਰੀ ਦੀਆਂ
ਕਦਰਾਂ ਕੀਮਤਾਂ ਦਾ ਜਲੂਸ ਕੱਢਣ ਲਈ ਇਸ ਧਿਰ ਨੇ ਇਕ ਵੈਬਸਾਈਟ ਵੀ ਸ਼ੁਰੂ ਕੀਤੀ ਹੋਈ ਹੈ। ਸ਼ਾਇਦ
ਦੁਨੀਆ ਦਾ ਪਹਿਲਾ ਐਸਾ ਸੰਪਾਦਕ ਹੋਵੇਗਾ ਜੋ ਪੁਜਾਰੀਆਂ ਦੀ ਤਰਜ਼ ’ਤੇ ਬਾਈਕਾਟ ਅਤੇ ਸੰਬੰਧ ਤੋੜਨ ਦੇ
ਫਤਵੇ ਵੀ ਜਾਰੀ ਕਰਦਾ ਹੈ। ਐਸੇ ਸੱਜਣਾਂ ਦੇ ਮਾਨਸਿਕ ਹਾਲਤ ਬਿਆਨ ਕਰਦੀਆਂ ਇਕ ਕਵੀ ਦੀਆਂ ਚੰਦ
ਲਾਈਨਾਂ:
“ਜੋ ਸੱਚ ਕਹਿ ਕੇ ਇਨ੍ਹਾਂ ਨੂੰ ਵਹਿਮਾਂ ਤੋਂ ਹੋੜੇ, ਉਨੂੰ ‘ਨਾਸਤਕ’ ਕਹਿ ਕੇ ਮਾਰਨ ਤਨੋੜੇ।
ਹੈ ਦਾਅਵਾ ਤਾਂ ਇਹ ਕਿ ‘ਹਾਂ ਸੱਚ ਦੇ ਉਪਾਸ਼ਕ’, ਅਸਲ ਵਿਚ ਨੇ ਪਰ ਸਵੈ-ਭੁਲੇਖੇ ਦੇ ਆਸ਼ਕ।”
ਇਨ੍ਹਾਂ ਸੱਜਣਾਂ ਦੀ ਗਲਤ ਪਹੁੰਚ ਨੇ ਪੁਨਰਜਾਗਰਨ ਦੇ ਰਾਹ ਵਿਚ ਰੋੜੇ ਅਟਕਾਉਣ ਦਾ ਜੋ ਕੰਮ
ਕੀਤਾ, ਉਸ ਦਾ ਅਫਸੋਸ ਨਹੀਂ। ਪਰ ਦੁੱਖ ਇਸ ਗੱਲ ਦਾ ਹੈ ਕਿ ਇਨ੍ਹਾਂ ਦੇ ਘੇਰੇ ਵਿਚ ਫੱਸ ਕੇ ਉਸ ਆਗੂ
ਨੇ ਆਪਣੀ ਵਿਸ਼ਵਸਨੀਅਤਾ ਗਵਾ ਲਈ ਹੈ। ਜਿਸ ਦੇ, ਪੰਥ ਦੇ ਸੁਚੇਤ ਤਬਕੇ ਨਾਲ ਜੁੜਨ ’ਤੇ ਪੁਨਰਜਾਗਰਨ
ਲਹਿਰ ਨੂੰ ਇਕ ਚੰਗਾ ਲੀਡਰ ਮਿਲਣ ਦੇ ਆਸਾਰ ਬਣ ਗਏ ਸਨ। ਕੁਝ ਐਸੇ ਹੀ ਹਾਲਾਤਾਂ ਅਤੇ ਕਮਜ਼ੋਰੀਆਂ ਨੇ
ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਦਾ ਘਾਣ ਕੀਤਾ ਸੀ, ਜਦੋਂ ਉਸ ਨੇ ਚਾਪਲੂਸਾਂ ਦੇ ਢਹੇ ਚੜ੍ਹ ਕੇ
ਸਹੀ ਅਤੇ ਗਲਤ ਦੀ ਪਛਾਣ ਕਰਨ ਦੀ ਸ਼ਕਤੀ ਗੁਆ ਲਈ ਸੀ। ਖੈਰ! ਹਰ ਕੋਈ ਆਪਣੀ ਕਰਨੀ ਲਈ ਆਪ ਜਿੰਮੇਵਾਰ
ਹੈ, ਜਵਾਬਦੇਹੀ ਦੀ ਤਾਂ ਆਸ ਇਨ੍ਹਾਂ ਤੋਂ ਹੁਣ ਰਹੀ ਨਹੀਂ।
ਐਸੇ ਸੱਜਣਾਂ ਤੋਂ ਗਲਤ ਪੁਜਾਰੀਵਾਦੀ ਪਹੁੰਚ ਵਿਚ ਸੁਧਾਰ ਦੀ ਕਿਸੇ ਆਸ ਤੋਂ ਬਗੈਰ, ਇਕ ਕਵਿਤਾ
ਉਨ੍ਹਾਂ ਦੀ ਪੰਥ ਪ੍ਰਸਤੀ ਦੇ ਭਰਮ ਨੂੰ ਸਮਰਪਤ ਕਰਦੇ ਹੋਏ, ਪਾਠਕਾਂ ਦੇ ਸਾਹਮਣੇ ਪੇਸ਼ ਕਰਦੇ ਹੋਏ,
ਲੇਖ ਨੂੰ ਸਮੇਟਦੇ ਹਾਂ।
ਬਸ ਮੈਂ ਹੀ ਪੰਥ ਪ੍ਰਸਤ ਹਾਂ
ਗੁਰਮਤਿ ਦੀ ਹੈ ਦਾਵੇਦਾਰੀ, ਸੰਕੀਰਨਤਾ ਤੋਂ ਤ੍ਰਸਤ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
‘ਸ਼ਬਦ ਗੁਰੂ’ ਦੀ ਸੇਧ ਭੁਲਾ ਕੇ, ਦੇਹਧਾਰੀ ਗੁਰੂ ਬਣਾਏ।
ਗੁਰਬਾਣੀ ਇਕ ਹੈ ਸਮਝਾਉਂਦੀ, ਅਸੀਂ 10-12 ਅਪਨਾਏ।
ਜਿਹੜਾ ਸੱਚ ਸਮਝਾਵੇ, ਕਹਾਂਗੇ ਨਾਸਤਿਕਤਾ ਤੋਂ ਗ੍ਰਸਤ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
‘ਗੁਰੂ ਗ੍ਰੰਥ’ ਵਿਚ ਸ਼ਰਧਾ ਅੰਨ੍ਹੀ, ਗੁਰਮਤਿ ਸਾਨੂੰ ਭਾਵੇ ਨਾ।
ਸਾਡਾ ਆਗੂ ਸਾਡੀ ਗੁਰਮਤਿ, ਹੋਰ ਕੁਝ ਸਮਝ ਆਵੇ ਨਾ ।
ਪਤੈ ਮਨਮੁਖ ਬੰਦੇ ਦਾ ਬੰਦਾ, ਫੇਰ ਵੀ ਬੰਦਾ-ਪ੍ਰਸਤ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
ਜਿੱਥੋਂ ਤੱਕ ਸਮਝ ਹੈ ਸਾਡੀ, ਬਸ ਉਹੀ ਅੰਤਮ ਸੱਚ ਹੈ।
ਵੱਖਰੀ ਗੱਲ ਕਰੇ ਜੇ ਕੋਈ, ਸਾਡੇ ਲਈ ਉਹ ਕੱਚ ਹੈ।
ਦਾਅਵੇ ‘ਗੁਰੂ-ਪ੍ਰਸਤੀ’ ਦੇ, ਮਾਨਸਕ ਡਰੋਂ ਗ੍ਰਸਤ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
ਸਾਡੇ ਆਗੂ ਨੂੰ ਛੇਕੇ ਪੁਜਾਰੀ, ਪੁਤਲੇ ਅਸੀਂ ਜਲਾਵਾਂਗੇ।
ਆਪੇ ਨਿੱਤ ਪੁਜਾਰੀ ਵਾਂਗਰ, ਰਾਗ ਬਾਈਕਾਟ ਦਾ ਗਾਵਾਂਗੇ।
‘ਸਭਨ ਮੀਤ’ ਨਹੀਂ ਸਾਨੂੰ ਭਾਉਂਦਾ, ਕਿਉਂਕਿ ਉਤਕ੍ਰਿਸ਼ਟ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
ਸੱਚ ਦੀ ਰਾਹ ’ਤੇ ਤੁਰਨਾ ਹੀ ਇਕ, ਬਾਬੇ ਮੂਲ ਵਿਸ਼ਵਾਸ ਸਮਝਾਇਆ।
ਭਗੌਤੀ, ਤਖਤ, ਫਿਰਕਾਪ੍ਰਸਤੀ ਆਦਿ, ਅਸੀਂ ਮੂਲ ਵਿਸ਼ਵਾਸ ਬਣਾਇਆ।
ਮਾਨਤਾਵਾਂ ਦੇ ਗੁਲਾਮ ਬਣ ਗਏ, ਸੱਚ ਤੋਂ ਡਾਢੇ ਪਸਤ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
ਬਾਬੇ ਸਹਿਜ ਵਿਚਾਰ ਸਿਖਾਈ, ਸਾਨੂੰ ਮੂਲੋਂ ਭਾਵੇ ਨਾ।
ਗੱਲ ਖਰੀ ਗੁਰਮਤਿ ਦੀ ਕੋਈ, ਸਾਡਾ ਦਿਲ ਅਪਨਾਵੇ ਨਾ।
ਵਿਚਾਰ-ਚਰਚਾ ਲਈ ਸਮਾਂ ਨਹੀਂ, ਪ੍ਰਾਪੇਗੰਡੇ ’ਚ ਵਿਅਸਤ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
ਭੰਡੀ ਕਰੇ ਵਿਰੋਧੀ ਦੀ ਕੋਈ, ਉਸਨੂੰ ਵੀ ਪੰਥ-ਪ੍ਰਸਤ ਦਰਸਾਉਣਾ।
ਉਂਗਲ ਕਰੇ ਸਾਡੇ ਆਗੂ ਵੱਲ? ਫੇਰ ਨਹੀਂ ਉਹ ਸਾਨੂੰ ਭਾਉਣਾ।
ਆਗੂ ‘ਗੁਰੂ’ ਬਣਾ ਕੇ ਰੱਖਣਾ, ਮੰਨਣਾ ਨਹੀਂ ਬੰਦਾ-ਪ੍ਰਸਤ ਹਾਂ।
ਬਾਕੀ ਸਾਰੇ ਸਾਕਤ ਹਨ, ਬਸ ਮੈਂ ਹੀ ਪੰਥ-ਪ੍ਰਸਤ ਹਾਂ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
26/04/13
(26/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰਾ
ਨਾਮ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਨੂੰ ਭੁੱਲ ਗਿਆ ਅਪਣਾ ਹੀ ਨਾਂ, ਤੇਰਾ ਨਾਮ ਯਾਦ ਰਹਿ ਗਿਆ।
ਮੈਨੂੰ ਦਿਸਦਾ ਹੈਂ ਤੂੰ ਹੀ ਹਰ ਥਾਂ, ਤੇਰਾ ਨਾਮ ਯਾਦ ਰਹਿ ਗਿਆ।
ਤੇਰੇ ਬਿਨਾ ਦਿਸਦਾ ਨਾ ਹੋਰ ਕੋਈ ਦਾਤਿਆ।
ਤੈਨੂੰ ਪਾਉਣ ਬਿਨਾ ਝੂਠੀ ਚਾਰਾ ਜੋਈ ਦਾਤਿਆ।
ਬਿਨ ਤੇਰੇ ਤਾਂ ਬੇਗਾਨੀ ਖੁਦ ਛਾਂ, ਤੇਰਾ ਨਾਮ ਯਾਦ ਰਹਿ ਗਿਆ।
ਮੈਨੂੰ ਭੁੱਲ ਗਿਆ ਅਪਣਾ ਹੀ ਨਾ, ਤੇਰਾ ਨਾਮ ਯਾਦ ਰਹਿ ਗਿਆ।
ਤੇਰੇ ਨਾਮ ਲੈਣਾ ਤਾਂ ਅਨੋਖਾ ਅਨੁਭਵ ਹੈ।
ਜੱਗ ਨਾਲੋਂ ਟੁੱਟਣ ਦਾ ਸੌਖਾ ਕਰਤਵ ਹੈ।
ਰਹਿੰਦੇ ਜੱਗ `ਚ ਮੁਕਤ ਹੁੰਦੇ ਹਾਂ, ਤੇਰਾ ਨਾਮ ਯਾਦ ਰਹਿ ਗਿਆ।
ਮੈਨੂੰ ਭੁੱਲ ਗਿਆ ਅਪਣਾ ਹੀ ਨਾ, ਤੇਰਾ ਨਾਮ ਯਾਦ ਰਹਿ ਗਿਆ।
ਚਾਰੇ ਪਾਸੇ ਸੁੱਖ, ਹੁਣ ਔਖ ਨਾ ਕੋਈ ਲੱਗਦੀ।
ਕਿਨੀ ਸੁਹਣੀ ਵਾ ਏ ਤੇਰੇ ਨਾਮ ਦੀ ਇਹ ਵਗਦੀ।
ਚਾਰੇ ਪਾਸੇ ਹੋਇਆ ਬੰਨ੍ਹਿਆਂ ਸਮਾਂ, ਤੇਰਾ ਨਾਮ ਯਾਦ ਰਹਿ ਗਿਆ।
ਮੈਨੂੰ ਭੁੱਲ ਗਿਆ ਅਪਣਾ ਹੀ ਨਾ, ਤੇਰਾ ਨਾਮ ਯਾਦ ਰਹਿ ਗਿਆ।
ਸ਼ੁਕਰ ਏ ਦਾਤਾ ਤੇਰੀ ਨਦਰਿ ਇਨਾਇਤ ਹੈ।
ਰਚਿਆ ਇਹ ਤੇਰਾ ਇਸ ਕੁੱਲੀ `ਚ ਵਲਾਇਤ ਹੈ।
ਹੋਰ ਚਾਹੀਦਾ ਏ ਮੈਨੂੰ ਕੀ ਭਲਾਂ, ਤੇਰਾ ਨਾਮ ਯਾਦ ਰਹਿ ਗਿਆ।
ਮੈਨੂੰ ਭੁੱਲ ਗਿਆ ਅਪਣਾ ਹੀ ਨਾ, ਤੇਰਾ ਨਾਮ ਯਾਦ ਰਹਿ ਗਿਆ।
(26/04/13)
ਵਰਿੰਦਰ ਸਿੰਘ (ਗੋਲਡੀ)
ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਵਾਲਿਆਂ ਦਾ ਕੈਲੀਫੋਰਨੀਆ ਦਾ ਪ੍ਰਚਾਰ ਦੌਰਾ ਸਮਾਪਤ |
ਗੁਰਬਚਨ ਸਿੰਘ ਥਾਈਲੈਂਡ ਜਿਹੜੇ ਗੁਰਮਤਿ ਗਿਆਂਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਪ੍ਰਿੰਸੀਪਲ ਦੀਆਂ
ਸੇਵਾਵਾਂ ਨਿਭਾ ਰਹੇ ਹਨ ਅੱਜ ਕਲ ਇੱਕ ਮਹੀਨੇ ਵਾਸਤੇ ਅਮਰੀਕਾ ਵਿੱਚ ਆਪਣੇ ਪ੍ਰਚਾਰ ਦੌਰੇ ਤੇ ਆਏ
ਹੋਏ ਹਨ | ਇਸ ਦੌਰਾਨ ਓਹਨਾ ਨੇ ਕੋਈ ੧੮ ਦਿਨ ਕੈਲੀਫੋਰਨੀਆ ਦੇ ਅਲੱਗ ਅਲੱਗ ਗੁਰਦਵਾਰਿਆਂ ਵਿੱਚ
ਗੁਰਬਾਣੀ ਦੀ ਕਥਾ ਅਤੇ ਸ਼ਬਦਾਂ ਦੀਆਂ ਵਿਚਾਰਾਂ ਕੀਤੀਆਂ | ਸੰਗਤਾਂ ਨੇ ਬਹੁਤ ਹੀ ਉਤਸ਼ਾਹ ਨਾਲ ਓਹਨਾ
ਦੇ ਪ੍ਰੋਗਰਾਮਾ ਵਿੱਚ ਹੀਸਾ ਲਿਆ | ਇਸ ਦੌਰਾਨ ਓਹਨਾ ਨੇ ਗੁਰਦਵਾਰਾ ਖਾਲਸਾ ਕੇਅਰ ਫਾਉਂਡੇਸ਼ਨ, ਵੈਲੀ
ਸਿੱਖ ਟੈਂਪਲ, ਗੁਰਦਵਾਰਾ ਬੁਏਨਾ ਪਾਰਕ , ਗੁਰੂ ਨਾਨਕ ਦਰਬਾਰ, ਗੁਰਦਵਾਰਾ ਵਾਲਨਟ, ਗੁਰਦਵਾਰਾ
ਹੇਵਰਡ, ਅਤੇ ਗੁਰਦਵਾਰਾ ਵਿਕਟਰਵਿਲ ਵਿੱਚ ਆਪਣੀ ਹਾਜਰੀ ਭਰੀ | ਓਹਨਾ ਨੇ ਸ਼ਬਦ ਵਿਚਾਰ, ਸਿੱਖ ਇਤਹਾਸ
ਤੋਂ ਇਲਾਵਾ ਸਿੱਖੀ ਵਿੱਚ ਆ ਚੁੱਕੇ ਕਰਮਕਾਂਡਾਂ ਬਾਰੇ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ | ਸੰਗਤਾਂ
ਨੇ ਓਹਨਾ ਦੇ ਸ਼ਬਦ ਦੀ ਵਿਚਾਰ ਨੂੰ ਬਹੁਤ ਹੀ ਪਸੰਦ ਕੀਤਾ ਅਤੇ ਹਰ ਪ੍ਰੋਗਰਾਮ ਤੋਂ ਬਾਹਦ ਓਹਨਾ ਨਾਲ
ਵਿਚਾਰਾਂ ਵੀ ਕੀਤੀਆਂ | ਬਹੁਤ ਘੱਟ ਪ੍ਰਚਾਰਕ ਹਨ ਜਿਹੜੇ ਲੋਕਾਂ ਨੂੰ ਗੁਰਮੱਤ ਦੇ ਨਾਲ ਨਾਲ ਸਿੱਖੀ
ਵਿੱਚ ਧੱਸ ਚੁੱਕੇ ਡੇਰਾਵਾਦ, ਕਰਮਕਾਂਡ, ਅਤੇ ਹੋਰ ਕੁਰੀਤੀਆਂ ਬਾਰੇ ਵੀ ਜਾਗਰੂਕ ਕਰਦੇ ਹਨ | ਆਪਣੇ
ਪ੍ਰੋਗਰਾਮਾਂ ਤੋਂ ਇਲਾਵਾ ਓਹਨਾ ਨੇ ਲੋਸ ਏਂਜਲਸ , ਫਰਿਜਨੋ, ਅਤੇ ਬੇ ਏਰੀਆ ਵਿੱਚ ਸੰਗਤਾਂ ਨਾਲ
ਖੁਲੀਆਂ ਵਿਚਾਰਾਂ ਵੀ ਕੀਤੀਆਂ ਜਿਹਨਾ ਵਿੱਚ ਵਰਲਡ ਸਿੱਖ ਫੈਡਰੇਸ਼ਨ ਦੇ ਮੈਬਰਾਂ ਤੋਂ ਇਲਾਵਾ ਹੋਰ
ਬਹੁਤ ਸਾਰੇ ਵੀਰਾਂ, ਭੈਣਾ ਨੇ ਹੀਸਾ ਲਿਆ |
******************************************************************
ਮੈ
ਪੁਜਾਰੀ ਮੈ ਪੁਜਾਰੀ,
ਲੁੱਟ ਲਈ ਮੈ ਦੁਨੀਆ ਸਾਰੀ |
ਪਹਲਾ ਡਰ ਮੈ ਰਬ ਦਾ ਪਾਇਆ,
ਜਿਸ ਦਾ ਕੋਈ ਰੂਪ ਨਹੀਂ ਹੈ, ਉਸ ਨੂੰ ਬੰਦਿਆਂ ਵਰਗਾ ਬਣਾਇਆ,
ਭੋਲੇ ਲੋਕਾਂ ਉਸ ਦੀ ਖਾਤਿਰ, ਕੀ ਕੀ ਨਹੀਂ ਮੈਨੂੰ ਖਵਾਇਆ,
ਮੇਰੀ ਸਿੱਧੀ ਗਲ ਬਾਤ ਹੈ , ਏਹੀ ਸੱਭ ਨੂੰ ਪਾਠ ਪੜਾਇਆ,
ਰਬ ਦੇ ਨਾ ਤੇ ਮੈਨੂੰ ਦੇਵੋ ਖਾਣਾ, ਕਪੜਾ, ਪੈਸਾ ਤੇ ਲਾਰੀ,
ਮੈ ਪੁਜਾਰੀ ਮੈ ਪੁਜਾਰੀ,
ਲੁੱਟ ਲਈ ਮੈ ਦੁਨੀਆ ਸਾਰੀ |
ਦੂਜਾ ਡਰਾਵਾ ਆਵਾ ਗਾਉਣ ਦਾ,
ਚੋਰਾਸੀ ਦੇ ਚੱਕਰ ਵਿਚੋਂ ਬਾਹਰ ਕਢਾਉਣ ਦਾ,
ਪਿਛਲੇ ਪਾਪਾਂ ਨੂੰ ਸਾਫ਼ ਕਰਾਉਣ ਦਾ,
ਆਉਣ ਵਾਲੇ ਜਨਮ ਨੂੰ ਸਫਲ ਬਣਾਉਣ ਦਾ,
ਮੈਨੂੰ ਦੇ ਕੇ ਅਗਲਾ ਸਵਾਰੋ ਇਸ ਵਾਰ ਤਾਂ ਲੰਗ ਗਈ ਤੁਹਾਡੀ ਵਾਰੀ,
ਮੈ ਪੁਜਾਰੀ ਮੈ ਪੁਜਾਰੀ,
ਲੁੱਟ ਲਈ ਮੈ ਦੁਨੀਆ ਸਾਰੀ |
ਤੀਜਾ ਡਰ ਮੈ ਆਤਮਾ ਦਾ ਪਾਇਆ,
ਮਰਨ ਤੋਂ ਬਾਹਦ ਵੀ ਮੈ ਪੈਸਾ ਕਮਾਇਆ,
ਹਰ ਸਾਲ ਮੈਨੂੰ ਘਰ ਬੁਲਾਇਆ,
ਮਰਿਆਂ ਦਾ ਇਹਨਾ ਸ਼ਰਾਧ ਕਰਾਇਆ,
ਆਤਮਾ ਦੀ ਸ਼ਾਂਤੀ ਖਾਤਿਰ ਕਿਹੜੀ ਕਿਹੜੀ ਵਸਤ ਨਹੀਂ ਚਾੜੀ,
ਮੈ ਪੁਜਾਰੀ ਮੈ ਪੁਜਾਰੀ,
ਲੁੱਟ ਲਈ ਮੈ ਦੁਨੀਆ ਸਾਰੀ |
ਵੈਸੇ ਮੇਰੇ ਰੂਪ ਬੜੇ ਨੇ, ਹਰ ਧਰਮ ਵਿੱਚ ਮੈਨੂੰ ਪਾਵੋ,
ਪੰਡਿਤ, ਬ੍ਰਾਹਮਿਨ, ਭਾਈ ਤੇ ਸਾਧੂ ਕਹੋ ਜੋ ਮੈਨੂੰ ਕਹਣਾ ਚਾਵੋ,
ਕਰਮਕਾਂਡਾਂ ਦੇ ਵਿੱਚ ਫੱਸਕੇ ਮੇਰਾ ਘਰ ਤੁਸੀਂ ਭਰਦੇ ਜਾਵੋ,
ਆਪਣੇ ਤੇ ਵਿਸ਼ਵਾਸ਼ ਨਹੀਂ ਹੈ, ਅਰਦਾਸ ਵੀ ਤੁਸੀਂ ਮੈਥੋਂ ਕਰਾਵੋ,
“ਗੋਲਡੀ” ਰਬ ਨਾਲ ਸਾਂਝ ਤੂੰ ਪਾ ਲੈ, ਛੱਡ ਦੇ ਵਿਚੋਲੇ ਵਾਲੀ ਬਿਮਾਰੀ,
ਮੈ ਪੁਜਾਰੀ ਮੈ ਪੁਜਾਰੀ,
ਲੁੱਟ ਲਈ ਮੈ ਦੁਨੀਆ ਸਾਰੀ |
(26/04/13)
ਜਸਵੰਤ ਸਿੰਘ ‘ਅਜੀਤ’
ਪ੍ਰੋ. ਭੁਲਰ ਦੀ ਫਾਂਸੀ ਦੀ ਸਜ਼ਾ ਬਨਾਮ ਸਿੱਖ ਰਾਜਨੀਤੀ!
ਅੱਜ ਕਲ ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਦੀ ਫਾਂਸੀ ਦੀ ਸਜ਼ਾ ਮਾਫ ਕਰ ਉਸਨੂੰ ਉਮਰ
ਕੈਦ ਵਿੱਚ ਬਦਲ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਸਿੱਖ ਰਾਜਨੀਤੀ ਗਰਮਾਈ ਹੋਈ ਵਿਖਾਈ ਦੇ ਰਹੀ ਹੈ।
ਪੰਜਾਬ ਅਤੇ ਦਿੱਲੀ ਵਿੱਚ ਹੀ ਨਹੀਂ, ਸਗੋਂ ਦੇਸ਼ ਅਤੇ ਵਿਦੇਸ਼ ਦੇ ਕਈ ਹਿਸਿਆਂ ਵਿੱਚ ਵੀ ਇਸ ਮੰਗ ਨੂੰ
ਲੈ ਕੇ ਮੁਜ਼ਾਹਿਰੇ ਹੋ ਰਹੇ ਹਨ ਅਤੇ ਭਾਰਤ ਸਰਕਾਰ ਦੇ ਨਾਂ ਮੰਗ-ਪੱਤ੍ਰ ਦਿੱਤੇ ਜਾ ਰਹੇ ਹਨ। ਇਥੋਂ
ਤਕ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ
ਬਾਦਲ ਅਤੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਵੀ
ਰਾਸ਼ਟਰਪਤੀ, ਪ੍ਰਧਾਨ ਮੰਤਰੀ. ਕੇਂਦ੍ਰੀ ਗ੍ਰਹਿ ਮੰਤਰੀ ਆਦਿ ਕੇਂਦਰੀ ਆਗੂਆਂ ਨਾਲ ਮੁਲਾਕਾਤ ਕਰ
ਪ੍ਰੋ. ਭੁਲਰ ਦੀ ਫਾਂਸੀ ਦੀ ਸਜ਼ਾ ਮਾਫ ਕਰ ਉਸ ਨੂੰ ਉਮਰ ਕੈਦ ਵਿੱਚ ਬਦਲਣ ਦੀ ਮੰਗ ਕੀਤੀ ਹੈ। ਆਪਣੀ
ਇਸ ਮੰਗ ਦੇ ਸਮਰਥਨ ਵਿੱਚ ਉਨ੍ਹਾਂ ਇਹ ਦਲੀਲ ਵੀ ਦਿੱਤੀ ਦਸੀ ਜਾਂਦੀ ਹੈ ਕਿ ਜੇ ਪ੍ਰੋ. ਭੁਲਰ ਨੂੰ
ਫਾਂਸੀ ਦਿੱਤੀ ਜਾਂਦੀ ਹੈ ਤਾਂ ਇਸਦੇ ਪ੍ਰਤੀਕਰਮ ਵਜੋਂ ਪੰਜਾਬ ਵਿੱਚ ਲੋਕਾਂ ਦਾ ਗੁੱਸਾ ਫੁਟ ਪੈਣ ਦੀ
ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸਦੇ ਚਲਦਿਆਂ ਰਾਜ ਵਿੱਚ ਕਾਨੂੰਨ-ਅਮਨ ਦੀ ਵਿਵਸਥਾ
ਦੀ ਸਮੱਸਿਆ ਅਜਿਹਾ ਗੰਭੀਰ ਰੂਪ ਧਾਰਣ ਕਰ ਸਕਦੀ ਹੈ, ਜਿਸ ਨਾਲ ਨਿਪਟਣਾ ਉਨ੍ਹਾਂ ਲਈ ਸਹਿਜ ਨਹੀਂ
ਹੋਵੇਗਾ। ਇਥੇ ਇਹ ਗਲ ਵਰਣਨ-ਯੋਗ ਹੈ ਕਿ ਜਦੋਂ ਕੁੱਝ ਸਮਾਂ ਪਹਿਲਾਂ ਪ੍ਰੋ. ਭੁਲਰ ਦੀ ਮਾਤਾ ਨੇ
ਸੁਪ੍ਰੀਮ ਕੋਰਟ ਵਿੱਚ ਆਪਣੇ ਬੁਢਾਪੇ ਦੀ ਦੁਹਾਈ ਦੇ ਕੇ ਇਹ ਗੁਹਾਰ ਲਾਈ ਸੀ ਕਿ ਪ੍ਰੋ. ਭੁਲਰ ਨੂੰ
ਪੰਜਾਬ ਦੀ ਕਿਸੇ ਜੇਲ੍ਹ ਵਿੱਚ ਬਦਲ ਦਿੱਤਾ ਜਾਏ ਤਾਂ ਜੋ ਉਹ ਉਸਨੂੰ ਮਿਲਣ ਲਈ ਦਿੱਲੀ ਤਕ ਦਾ ਲੰਮਾਂ
ਅਤੇ ਥਕਾ ਦੇਣ ਵਾਲਾ ਲੰਬਾ ਸਫਰ ਤੈਅ ਕਰਨ ਤੋਂ ਬਚ ਸੱਕੇ ਤਾਂ ਉਸ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਦੀ
ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਸਦੀ ਇਸ ਮੰਗ ਦਾ ਵਿਰੋਧ ਕਰਦਿਆਂ ਹੋਇਆਂ ਇਹੀ ਦਲੀਲ ਦਿੱਤੀ ਸੀ ਕਿ
ਜੇ ਪ੍ਰੋ. ਭੁੱਲਰ ਜਿਹੇ ‘ਖਤਰਨਾਕ’ ਅੱਤਵਾਦੀ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਲਿਜਾਇਆ ਗਿਆ ਤਾਂ
ਰਾਜ ਦੀ ਸ਼ਾਂਤੀ ਭੰਗ ਹੋ ਉਥੇ ਅਮਨ-ਕਾਨੂੰਨ ਦੀ ਸਮਸਿਆ ਪੈਦਾ ਕਰ ਸਕਦੀ ਹੈ।
ਖਬਰਾਂ ਅਨੁਸਾਰ ਇਨ੍ਹੀਂ ਦਿਨੀਂ ਹੀ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਮਾਫ ਕਰਵਾਏ ਜਾਣ ਦੀ ਮੰਗ
ਨੂੰ ਲੈ ਕੇ ਦਿੱਲੀ ਦੀਆਂ ਸੜਕਾਂ ਪੁਰ ਮਾਰਚ ਕਰਦਿਆਂ ‘81 ਲੱਖ’ ਦਸਤਖਤਾਂ ਵਾਲੀ ਇੱਕ ਪਟੀਸ਼ਨ
ਰਾਸ਼ਟਰਪਤੀ ਦੇ ਦਰਬਾਰ ਵਿੱਚ ਪਹੁੰਚਾਈ ਗਈ। ਇਸ ਵਿਵਾਦ ਵਿੱਚ ਪਏ ਬਿਨਾਂ ਕਿ ਇਨ੍ਹਾਂ ‘81 ਲੱਖ’
ਵਿਚੋਂ ਕਿਤਨੇ ਲੋਕੀ ਹਨ ਜੋ ਪ੍ਰੋ. ਭੁੱਲਰ ਅਤੇ ਉਸ ਨਾਲ ਜੁੜੇ ਮਾਮਲੇ ਦੇ ਸਬੰਧ ਵਿੱਚ ਜਾਣਦੇ ਹਨ,
ਇਹ ਤਾਂ ਪੁਛਿਆ ਹੀ ਜਾ ਸਕਦਾ ਹੈ ਕਿ ਇਹ ਸਭ ਦੇਖ-ਸੁਣ ਕੇ ਉਨ੍ਹਾਂ ਸਿੱਖ (ਨੌਜਵਾਨਾਂ) ਦੇ ਦਿਲ ਪੁਰ
ਕੀ ਬੀਤਦੀ ਹੋਵੇਗੀ, ਜੋ ਕਈ ਵਰ੍ਹਿਆਂ ਤੋਂ ਜੇਲ੍ਹਾਂ ਵਿੱਚ ਬੰਦ ਆਪਣੀ ਜਵਾਨੀ ਗਾਲ ਇਸ ਆਸ ਵਿੱਚ
ਜੀਉਂਦੇ ਅਧੇੜਤਾ (ਬੁਢਾਪੇ) ਵਿੱਚ ਪੈਰ ਰਖ ਚੁਕੇ ਹਨ, ਕਿ ਸ਼ਾਇਦ ਕਦੀ ਉਸ ਪੰਥ ਦੇ ਮੁੱਖੀਆਂ ਦੇ ਦਿਲ
ਵਿੱਚ ਉਨ੍ਹਾਂ ਦੀ ਹਾਲਤ ਪੁਰ ਵੀ ਤਰਸ ਆ ਜਾਏ `ਤੇ ਉਹ ਉਨ੍ਹਾਂ ਦੀ ਸਾਰ ਲੈਣ ਲਈ ਬੇਚੈਨ ਹੋ ਉਠਣ,
ਜਿਸਦੇ ਨਾਂ `ਤੇ ਉਨ੍ਹਾਂ ਨੂੰ ਗੁਮਰਾਹ ਕਰ ਭਟਕਾ ਦਿੱਤਾ ਗਿਆ ਸੀ।
ਦਿੱਲੀ ਗੁਰਦੁਆਰਾ ਕਮੇਟੀ ਦੇ ਫੈਸਲੇ: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ
ਸ. ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਗੁਰਦੁਆਰਾ ਕਮੇਟੀ ਵਲੋਂ ਕੁੱਝ ਮਹੱਤਵਪੂਰਣ ਫੈਸਲੇ ਲਏ ਗਏ
ਹਨ ਜਿਨ੍ਹਾਂ ਵਿਚੋਂ ਇੱਕ ਅਨੁਸਾਰ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸੀਸ ਗੰਜ, ਗੁਰਦੁਆਰਾ
ਮੋਤੀ ਬਾਗ ਅਤੇ ਗੁਰਦੁਆਰਾ ਨਾਨਕ ਪਿਆਓ ਦੀ ਗੋਲਕ ਜਦੋਂ ਵੀ ਖੋਲ੍ਹੀ ਜਾਏ, ਉਸੇ ਸਮੇਂ ਗਿਣਤੀ ਕਰ
ਸਾਰੀ ਦੀ ਸਾਰੀ ਹੀ ਸਿੱਧੀ ਬੈਂਕ ਵਿੱਚ ਭੇਜ ਦਿੱਤੀ ਜਾਇਆ ਕਰੇ। ਬਾਕੀ ਗੁਰਦੁਆਰਿਆਂ ਦੀ ਗੋਲਕ ਹੀ
ਗੁਰਦੁਆਰਾ ਕਮੇਟੀ ਦੇ ਖਜ਼ਾਨੇ ਵਿੱਚ ਲਿਆਂਦੀ ਜਾਇਆ ਕਰੇ। ਉਨ੍ਹਾਂ ਦਸਿਆ ਕਿ ਜਦੋਂ ਨਵੇਂ ਪ੍ਰਬੰਧਕਾਂ
ਨੇ ਗੁਰਦੁਆਰਾ ਕਮੇਟੀ ਦਾ ਪ੍ਰਬੰਧ ਸੰਭਾਲਿਆ ਤਾਂ ਉਸ ਸਮੇਂ ਕਮੇਟੀ ਦੇ ਖਜ਼ਾਨੇ ਵਿੱਚ ਲਗਭਗ 3. 5
(ਸਾਢੇ ਤਿੰਨ) ਕਰੋੜ ਦੀ ਨਕਦ ਰਕਮ ਰਖੀ ਹੋਈ ਸੀ। ਜੋ ਠੀਕ ਨਹੀਂ ਸੀ।
ਇਸਦੇ ਨਾਲ ਹੀ ਉਨ੍ਹਾਂ ਵਲੋਂ ਇਹ ਵੀ ਦਸਿਆ ਗਿਆ ਕਿ ਨਵੰਬਰ-84 ਦੇ ਪੀੜਤ ਪਰਿਵਾਰਾਂ ਦੇ ਸਾਰੇ
ਬੱਚਿਆਂ, ਜਿਨ੍ਹਾਂ ਦੀ ਗਿਣਤੀ ਲਗਭਗ 225 ਦਸੀ ਗਈ, ਜੋ ਗੁਰਦੁਆਰਾ ਕਮੇਟੀ ਦੇ ਪ੍ਰਬੰਧਾਧੀਨ ਗੁਰੂ
ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਪੜ੍ਹ਼ਦੇ ਹਨ, ਦੀ ਪੂਰੀ ਫੀਸ ਗੁਰਦੁਆਰਾ ਕਮੇਟੀ ਵਲੋਂ ਮਾਫ ਕਰ ਦੇਣ
ਦੇ ਨਾਲ ਹੀ ਉਨ੍ਹਾਂ ਨੂੰ ਪੁਸਤਕਾਂ ਅਤੇ ਜ਼ਰੂਰੀ ਸਟੇਸ਼ਨਰੀ ਵੀ ਮੁਫਤ ਦੇਣ ਦਾ ਫੈਸਲਾ ਕੀਤਾ ਗਿਆ ਹੈ,
ਜੋ ਪ੍ਰਸ਼ੰਸਾਯੋਗ ਹੈ।
ਇਥੇ ਸ਼ਾਇਦ ਇਹ ਗਲ ਕਿਸੇ ਨੂੰ ਠੀਕ ਨਾ ਜਾਪੇ, ਪ੍ਰੰਤੂ ਚੰਗਾ ਹੁੰਦਾ ਜੇ ਇਸ ਵਿੱਚ ਬੱਚਿਆਂ ਦੇ
ਮਾਪਿਆਂ ਦੀ ਕੁਝ-ਨਾ-ਕੁਝ ਹਿਸੇਦਾਰੀ ਬਣਾਈ ਰਖੀ ਜਾਂਦੀ। ਕਿਉਂਕਿ ਇਹ ਗਲ ਆਮ ਮੰਨੀ ਜਾਂਦੀ ਹੈ ਕਿ
ਜੋ ਚੀਜ਼ ਮੁਫਤ ਵਿੱਚ ਮਿਲਦੀ ਹੈ ਉਸਦੀ ਉਤਨੀ ਚੰਗੀ ਤਰ੍ਹਾਂ ਨਾ ਤਾਂ ਸੰਭਾਲ ਅਤੇ ਨਾ ਹੀ ਕਦਰ ਹੀ
ਹੁੰਦੀ, ਜਿਤਨੀ ਕਿ ਮੁਲ ਲਈ ਹੋਈ ਚੀਜ਼ ਦੀ ਹੁੰਦੀ ਹੈ। ਜੇ ਬੱਚਿਆਂ ਦੀ ਪੜ੍ਹ਼ਾਈ ਵਿੱਚ ਉਨ੍ਹਾਂ ਦੇ
ਮਾਪਿਆਂ ਦੀ ਮਾਮੂਲੀ ਜਿਹੀ ਵੀ ਹਿਸੇਦਾਰੀ ਬਣੀ ਰਹਿੰਦੀ ਹੈ ਤਾਂ ਉਨ੍ਹਾਂ ਦੀ ਆਪਣੇ ਬਚਿਆਂ ਪੁਰ
ਤਿੱਖੀ ਨਜ਼ਰ ਰਖਣ ਪ੍ਰਤੀ ਰੁਚੀ ਬਣੀ ਰਹਿ ਸਕਦੀ ਹੈ ਕਿ ਉਨ੍ਹਾਂ ਦਾ ਬੱਚਾ ਠੀਕ ਢੰਗ ਨਾਲ ਪੜ੍ਹ ਵੀ
ਰਿਹਾ ਹੈ ਜਾਂ ਨਹੀਂ।
-ਦਸਿਆ ਜਾਂਦਾ ਹੈ ਕਿ ਬੀਤੇ ਦਿਨੀਂ ਜ. ਕੁਲਦੀਪ ਸਿੰਘ ਭੋਗਲ ਕੌਮੀ ਸੰਗਠਨ ਸਕਤਰ ਸ਼੍ਰੋਮਣੀ ਅਕਾਲੀ
ਦਲ (ਬਾਦਲ) ਨੂੰ ਉਸ ਸਮੇਂ ਧੱਕਾ ਲਗਾ ਜਦੋਂ ਉਨ੍ਹਾਂ ਨੂੰ ਪਤਾ ਚਲਿਆ ਕਿ ਪੁਲਿਸ ਨੇ ਉਨ੍ਹਾਂ ਦੇ
ਵਿਰੁਧ ਕੁੱਝ ਮੁਕਦਮੇ ਦਰਜ ਕਰ ਲਏ ਹਨ, ਪਰ ਉਸ ਦੇ ਅਗਲੇ ਹੀ ਦਿਨ ਉਨ੍ਹਾਂ ਨੂੰ ਇਹ ਖੁਸ਼ਖਬਰੀ ਮਿਲ
ਗਈ ਕਿ ਉਨ੍ਹਾਂ ਵਲੋਂ ਗੁਰੂ ਹਰਿਕ੍ਰਿਸ਼ਨ ਮੈਡੀਕਲ ਟ੍ਰਸਟ ਨੂੰ ਗੈਰ-ਕਾਨੂੰਨੀ ਕਰਾਰ ਦੇਣ ਦਾ ਜੋ
ਮੁਕਦਮਾ ਕੀਤਾ ਗਿਆ ਹੋਇਆ ਸੀ, ਉਸ ਦਾ ਫੈਸਲਾ ਉਨ੍ਹਾਂ ਦੇ ਹਕ ਵਿੱਚ ਹੋ ਗਿਆ ਹੈ।
ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਦੀ ਜ਼ਿੰਮੇਂਦਾਰੀ: ਦਿੱਲੀ ਰਾਜ ਘਟ ਗਿਣਤੀ ਕਮਿਸ਼ਨ ਦੇ ਮੈਂਬਰ ਸ.
ਪੁਸ਼ਪਿੰਦਰ ਸਿੰਘ ਦੀ ਪ੍ਰਸ਼ੰਸਾ ਕਰਨੀ ਹੋਵੇਗੀ ਕਿ ਉਨ੍ਹਾਂ, ਪੰਜਾਬੀਆਂ ਦੀ ਸਰਬ-ਸਾਂਝੀ ਭਾਸ਼ਾ, ਉਸ
ਪੰਜਾਬੀ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਦੀ ਜ਼ਿੰਮੇਂਦਾਰੀ ਸੰਭਾਲ ਲਈ ਹੈ, ਜੋ ਇਸੇ ਉਦੇਸ਼ ਲਈ ਗਠਤ
ਕੀਤੀ ਗਈ ਹੋਈ ਪੰਜਾਬੀ ਅਕਾਦਮੀ ਵਲੋਂ ਅਣਗੋਲਿਆਂ ਕੀਤੇ ਜਾਣ ਦਾ ਸ਼ਿਕਾਰ ਹੋ ਦੰਮ ਤੋੜਨ ਵਲ ਵਧਦੀ ਜਾ
ਰਹੀ ਸੀ। ਉਂਜ ਵੀ ਜੇ ਵੇਖਿਆ ਜਾਏ ਤਾਂ ਦਿੱਲੀ ਵਿੱਚ ਸਿੱਖ ਘਟ ਗਿਣਤੀ ਦੀ ਤਾਂ ਕੋਈ ‘ਵਿਸ਼ੇਸ਼’
ਸਮੱਸਿਆ ਹੁੰਦੀ ਹੀ ਨਹੀਂ, ਜਿਸਨੂੰ ਹਲ ਕਰਵਾਣ ਲਈ ਉਨ੍ਹਾਂ ਨੂੰ ਰਾਜ ਦੇ ਘਟ ਗਿਣਤੀ ਕਮਿਸ਼ਨ ਪਾਸ
ਜਾਣਾ ਪਏ। ਜੇ ਕਦੀ ਕੋਈ ਮਾੜੀ-ਮੋਟੀ ਸਮੱਸਿਆ ਸਾਹਮਣੇ ਆ ਵੀ ਜਾਂਦੀ ਹੈ ਤਾਂ ਉਸਨੂੰ ਹਲ ਕਰਵਾਣ ਲਈ
ਸਿੱਖ ਮੁਖੀ ਘਟ ਗਿਣਤੀ ਕਮਿਸ਼ਨ ਪਾਸ ਜਾਣ ਦੀ ਬਜਾਏ ਸਿੱਧੇ ਮੁਖ ਮੰਤ੍ਰੀ ਤਕ ਪਹੁੰਚ ਕਰ ਲੈਂਦੇ ਹਨ।
ਉਹ ਉਨ੍ਹਾਂ ਦੀ ਸਮੱਸਿਆ ਨੂੰ ਹਮਦਰਦੀ ਨਾਲ ਸੁਣ ਤੇ ਸਮਝ, ਸਮੱਸਿਆ ਦਾ ਮੁਨਾਸਬ ਹਲ ਕਰਨ ਦਾ ਭਰੋਸਾ
ਵੀ ਉਨ੍ਹਾਂ ਨੂੰ ਦੁਆਂਦੇ ਹਨ।
… ਅਤੇ ਅੰਤ ਵਿੱਚ: ਵੇਖਣ ਵਿੱਚ ਆ ਰਿਹਾ ਹੈ ਕਿ ਅਜਕਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ
ਕਮੇਟੀ ਵਲੋਂ ਕੀਤੇ ਜਾ ਰਹੇ ਧਾਰਮਕ ਸਮਾਗਮਾਂ ਦੇ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ
ਅਕਾਲੀ ਦਲ (ਬਾਦਲ) ਦੇ ਮੁੱਖੀ ਮੰਚ ਪੁਰ ਬੈਠਣ ਦੀ ਬਜਾਏ ‘ਸੰਗਤ’ ਵਿੱਚ ਬੈਠਦੇ ਹਨ। ਕੇਵਲ ਉਹੀ
ਮੁੱਖੀ ਮੰਚ ਤੇ ਪੁਜਦਾ ਹੈ, ਜਿਸਨੂੰ ਸਟੇਜ ਸਕਤ੍ਰ ਵਲੋਂ ਸਮਾਗਮ ਨੂੰ ਸੰਬੋਧਤ ਕਰਨ ਲਈ ਸਦਿਆ ਜਾਂਦਾ
ਹੈ। ਇਹ ਇੱਕ ਚੰਗੀ ਪਰੰਪਰਾ ਹੈ। ਜੇ ਇਸਨੂੰ ਕਾਇਮ ਰਖਣਾ ਹੈ ਤਾਂ ਇਸ ਵਿੱਚ ਕੁੱਝ ਸੁਧਾਰ ਕੀਤੇ
ਜਾਣੇ ਚਾਹੀਦੇ ਹਨ। ਇੱਕ ਤਾਂ ਇਹ ਕਿ ਸਮਾਗਮ ਦੇ ਸਿੱਧੇ ਪ੍ਰਸਾਰਣ ਦੌਰਾਨ ਜੋ ਕੈਮਰਾ ਵਾਰ-ਵਾਰ
ਉਨ੍ਹਾਂ ਪੁਰ ਕੇਂਦ੍ਰਿਤ ਕੀਤਾ ਜਾਂਦਾ ਹੈ ਉਹ ਠੀਕ ਨਹੀਂ, ਇਸ ਨਾਲ ਸਿੱਧਾ ਪ੍ਰਸਾਰਣ ਵੇਖ ਰਹੇ
ਲੋਕਾਂ ਵਿੱਚ ਇਹ ਪ੍ਰਭਾਵ ਜਾਂਦਾ ਹੈ, ਜਿਵੇਂ ਉਨ੍ਹਾਂ ਦਾ ਸੰਗਤ ਵਿੱਚ ਬੈਠਣਾ ਮਾਤ੍ਰ ਇੱਕ ਵਿਖਾਵਾ
ਹੈ। ਦੂਸਰਾ ਜਦੋਂ ਕਿਸੇ ਵਿਅਕਤੀ ਵਿਸ਼ੇਸ਼ ਦਾ ਸਨਮਾਨ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਸਾਰਿਆਂ ਦਾ
ਇਕਠਿਆਂ ਅਤੇ ਕੁੱਝ ਇੱਕ ਦਾ ਦੌੜ ਕੇ ਮੰਚ ਪੁਰ ਚੜ੍ਹ਼ਨਾ, ਇੱਕ-ਦੂਜੇ ਨੂੰ ਧੱਕ ਕੈਮਰੇ ਦੇ ਸਾਹਮਣੇ
ਹੋਣ ਦੀ ਕੋਸ਼ਿਸ਼ ਕਰਨਾ ਅਤੇ ਕਿਸੇ ਇੱਕ ਆਗੂ ਦੇ ਸਮਾਗਮ ਵਿਚੋਂ ਉਠ ਜਾਣ ਦੇ ਨਾਲ ਹੀ ਉਸਦੇ `ਚਮਚਿਆਂ’
ਜਾਂ ਸਾਰਿਆਂ ਦਾ ਉਸ ਨਾਲ ਉਠ ਜਾਣਾ ਆਦਿ ਉਨ੍ਹਾਂ ਵਲੋਂ ਅਪਨਾਈ ਗਈ ਇੱਕ ਚੰਗੀ ਪਰੰਪਰਾ ਦੀ ਮਹਤੱਤਾ
ਨੂੰ ਘਟ ਕਰ ਦਿੰਦਾ ਹੈ।
Mobile : +91 98 68 91 77 31
(25/04/13)
ਬੇਅੰਤ ਸਿੰਘ ਖਾਨੇਵਾਲ
24
ਅਪ੍ਰੈਲ ਦਾ ਇਤਿਹਾਸਿਕ ਦਿਨ ਸਾਨੂੰ ਕੁੱਝ ਯਾਦ ਕਰਵਾਉਦਾ ਹੈ
ਅੱਜ ਜਦੋਂ ਕੌਮ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਨੰਗਾ ਚਿੱਟਾ ਕਤਲ
ਕਰਕੇ ਦੇਸ਼ ਦੀ ਬਹੁ-ਗਿਣਤੀ ਵਲੋਂ ਘੱਟ ਗਿਣਤੀ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਲਈ ਸੁਣਾਈ ਗਈ ਹੋਈ
ਹੈ। ਉਸ ਧੱਕੇਸ਼ਾਹੀ ਵਿਰੁੱਧ ਇੱਕ ਜੰਗ ਲੜੀ ਜਾ ਰਹੀ ਹੈ। ਭਾਵੇਂ ਅੱਜ ਜੰਗ ਦੇ ਢੰਗ ਤਰੀਕੇ ਬਦਲ ਗਏ
ਹਨ। ਅਤੇ ਕੌਮ ਆਪਣੀ ਅਵਾਜ ਨੂੰ ਵਿਸ਼ਵ ਭਰ ਵਿੱਚ ਬੁੰਲਦ ਕਰਕੇ ਭਾਰਤੀ ਹਾਕਮਾਂ ਅਤੇ ਭਾਰਤੀ ਕਾਨੂੰਨ
ਦਾ ਕਾਲਾ ਅਤੇ ਇੱਕ ਪਾਸੜ ਚਿਹਰਾ ਨੰਗਾ ਕਰਨ ਦੀ ਲੜਾਈ ਲੜ ਰਹੀ ਹੈ। ਲੜਾੜੀ ਦੇ ਮੈਦਾਨ ਚ ਕੌਮ ਆਤਮ
ਵਿਸ਼ਵਾਸ ਅਤੇ ਦ੍ਰਿੜਤਾ ਨੂੰ ਪੱਕਾ ਕਰਨ ਲਈ ਇਤਿਹਾਸ ਦੇ ਪੰਨੇ ਮਾਰਗ ਦਰਸ਼ਨ ਕਰਦੇ ਹਨ ਤੇ ਕਰਦੇ
ਰਹਿਣਗੇ। ਅਤੇ ਕੌਮ ਆਪਣੇ ਬਜ਼ੁਰਗਾਂ ਵਲੋਂ ਉਨ੍ਹਾਂ ਨੂੰ ਦਰਪੇਸ਼ ਚਣੋਤੀਆਂ ਨਾਲ ਜੂਝਣ ਲਈ ਵਿਖਾਈ
ਬਹਾਦਰੀ, ਦ੍ਰਿੜਤਾ, ਦਲੇਰੀ ਅਤੇ ਸਮਰਪਿਤ ਭਾਵਨਾ ਤੋਂ ਨਵਾਂ ਜੋਸ਼ ਤੇ ਉਤਸ਼ਾਹ ਪ੍ਰਾਪਤ ਕਰਦੀ ਹੈ ਅੱਜ
24 ਅਪ੍ਰੈਲ ਵਾਲੇ ਦਿਨ ਦੇ ਇੱਕ ਨਹੀ ਅਨੇਕਾਂ ਐਸੇ ਸੁਨੇਹੇ ਹਨ, ਜਿਹੜੇ ਸਾਡੀ ਇਸ ਬਿਖੜੇ ਸਮੇਂ
ਅਗਵਾਈ ਕਰਨ ਦੇ ਸਮਰਥ ਹਨ। ਅੱਜ ਦਿਨ 24 ਅਪ੍ਰੈਲ 1955 ਨੂੰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ
ਅੰਦੋਲਨ ਸ਼ੁਰੂ ਕੀਤਾ। ਕੌਮ ਨੇ ਪੰਜਾਬੀ ਸੂਬੇ ਮੋਰਚੇ ਲਈ ਜਿਸ ਦ੍ਰਿੜਤਾ ਦਲੇਰੀ ਨਾਲ ਕੁਰਬਨੀਆਂ
ਕੀਤੀਆਂ, ਹਜ਼ਾਰਾਂ, ਸਿੱਖ (ਕਰੀਬ 60 ਹਜ਼ਾਰ ਸਿੱਖ) ਜੇਲ੍ਹਾਂ ਵਿੱਚ ਗਏ, ਘਰ ਤੇ ਜਾਇਦਾਦ ਕੁਰਕ
ਕਰਵਾਈਆਂ, ਤਸੀਹੇ ਝੱਲੇ, ਪ੍ਰੰਤੂ ਸਰਕਾਰ ਦੇ ਜਬਰ ਅੱਗੇ ਝੁੱਕੇ ਨਹੀ, ਸਗੋ ਸਰਕਾਰ ਨੂੰ ਝੂੱਕਣ ਲਈ
ਮਜਬੂਰ ਕੀਤਾ, ਇਹ ਵਖਰੀ ਗੱਲ੍ਹ ਹੈ ਕਿ ਕੌਮ ਦੇ ਸੁਆਰਥ ਬੇਸਮਝ ਆਗੂਆਂ ਕਾਰਨ ਸੂਬੇ ਦੀ ਥਾਂ ‘ਲੰਗੜੀ
ਸੂਬੀ’ ਹੀ ਪ੍ਰਾਪਤ ਹੋਈ। ਪ੍ਰੰਤੂ ਕੌਮ ਦੀ ਬੇਮਿਸ਼ਾਲ ਬਹਾਦਰੀ, ਕੌਮੀ ਘਰ ਦੀ ਪ੍ਰਾਪਤੀ ਲਈ ਠਾਠਾਂ
ਮਾਰਦੇ ਜ਼ਜ਼ਬਾਤ ਅਤੇ ਹਰ ਰੋਜ਼ ਜ਼ਬਰ ਵਿਰੁਧ ਜੁਝੱਣ ਦਾ ਚਾਅ ਇਤਿਹਾਸ ਦੇ ਪੰਨਿਆਂ ਤੇ ਕੌਮ ਦੀ ਆਨ ਸ਼ਾਨ
ਨੂੰ ਹੋਰ ਚਮਕਾ ਗਿਆ ਹੈ। ਅਤੇ ਨਾਲ ਹੀ ਇਮਾਨਦਾਰ ਸਿਆਣੀ, ਸੂਝਵਾਨ ਲੀਡਰਸ਼ਿਪ ਦਾ ਅਹਿਸਾਸ ਕਰਵਾ ਗਿਆ
ਹੈ। 24 ਅਪ੍ਰੈਲ ਅੱਜ ਦੇ ਦਿਨ ਹੀ ਪੰਜਾਬ ਤੋਂ ਉਸਦੇ ਪਾਣੀ ਖੋਹਣ ਲਈ ਕੇਂਦਰ ਸਰਕਾਰ ਵੱਲੋਂ
ਸਤਲੁਜ-ਯਮਨਾ ਲਿੰਕ ਲਹਿਰ ਦੀ ਉਸਾਰੀ ਬੰਦ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ। ਪੰਜਾਬ ਜਿਸ ਤੋਂ ਉਸਦੇ
ਪਾਣੀ ਖੋਹ ਕੇ ਉਸਨੂੰ ਭਵਿਖ ਵਿੱਚ ਰੇਗਿਸਤਾਨ ਬਣਾਉਣ ਦੀ ਸਾਜ਼ਿਸ਼ ਸੀ। ਜਿਸ ਸਾਜ਼ਿਸ਼ ਦੇ ਕਾਰਣ ਹੀ ਅੱਜ
ਪੰਜਾਬ ਰੇਗਿਸਤਾਨ ਬਣਨ ਦੇ ਕਿਨਾਰੇ ਹੈ। ਪੰਜਾਬ ਦਾ ਪਾਣੀ ਵੀ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕਾ ਹੈ।
ਜਿਸ ਕਾਰਣ ਪੰਜਾਬ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਤਾਕਤ
ਵੱਲੋਂ ਹੀ ਪੰਜਾਬ ਦੇ ਪਾਣੀ ਨੂੰ ਵੱਡੀ ਮਾਤਰਾਂ ਵਿੱਚ ਹਰਿਆਣੇ ਤੇ ਦਿੱਲੀ ਨੂੰ ਦੇਣ ਲਈ
ਸਤਲੁਜ-ਯਮਨਾ ਲਿੰਕ ਸ਼ੁਰੂ ਕਰਵਾਈ ਗਈ। ਜਿਸਦਾ ਟੱਕ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਨੇ
ਲਾਇਆ ਸੀ। ਅੱਜ ਲੋੜ ਹੈ ਕਿ ਅਸੀਂ ਅੱਜ ਦੇ ਪੰਜਾਬ ਦੇ ਪਾਣੀਆਂ ਦੀ ਲੁੱਟ ਰੋਕਣ ਲਈ ਲਏ ਫੈਸਲੇ ਤੋਂ
ਸੇਧ ਲਈਏ ਅਤੇ ਸਮੁੱਚੇ ਪੰਜਾਬੀ, ਚਾਹੇ ਉਹ ਕਿਸੇ ਵੀ ਧਰਮ, ਜਾਤ, ਪਾਰਟੀ ਜਾਂ ਧੜੇ ਨਾਲ ਸਬੰਧਤ ਹਨ,
ਸਰਬ ਸੰਮਤੀ ਨਾਲ ਇਹ ਫੈਸਲਾ ਕਰਨ ਕਿ ਕਿਉਕਿ ਪੰਜਾਬ ਪਾਸ ਇਸ ਸਮੇਂ ਇੱਕ ਵੀ ਬੂੰਦ ਫਾਲਤੂ ਪਾਣੀ ਨਹੀ
ਹੈ। ਇਸ ਲਈ ਪੰਜਾਬ ਪਾਣੀ ਦੇ ਸਾਰੇ ਪੁਰਾਣੇ ਸਮਝੋਤਿਆਂ ਨੂੰ ਰੱਦ ਕਰਦਾ ਹੈ। ਪੰਜਾਬ ਤੋਂ ਦੂਜੇ
ਸੂਬਿਆਂ ਨੂੰ ਦਿੱਤੇ ਜਾਂਦੇ ਪਾਣੀ ਤੇ ਰੋਕ ਲਾਉਣ ਦਾ ਫੈਸਲਾ ਕਰਦਾ ਹੈ। ਜੇ ਹੁਣ ਵੀ ਅਸੀ ਪਾਣੀ ਦੀ
ਰਾਖੀ ਲਈ ਨਾ ਜਾਗੇ ਤਾਂ ਭਵਿਖ ਵਿੱਚ ਪੰਜਾਬ ਨੂੰ ਰੇਗਿਸਤਾਨ ਬਣਾਉਣ ਤੋਂ ਕੋਈ ਨਹੀ ਰੋਕ ਸਕੇਗਾ।
ਲੋੜ ਹੈ ਕਿ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਲਏ ਫੈਸਲੇ ਨੂੰ ਹੁਣ ਹੋਰ ਅੱਗੇ ਤੋਰਿਆ ਜਾਵੇ। ਅੱਜ ਦੇ
ਦਿਨ ਸਾਨੂੰ ਦੇਸ਼ ਦੇ ਹਾਕਮਾਂ ਤੇ ਹੋਰ ਸਿੱਖ ਵਿਰੋਧੀ ਸ਼ਕਤੀਆਂ ਨੂੰ ਇਹ ਵੀ ਯਾਦ ਕਰਵਾਉਣਾ ਪਵੇਗਾ।
ਕਿ ਸਿਖ ਜ਼ੋਰ ਜ਼ਬਰ ਦਾ ਮੂੰਹ ਭੰਨਣਾ ਜਾਣਦਾ ਹੈ। ਉਹ ਬੁਰਾਈ ਦਾ ਖਾਤਮਾ ਕਰੇ ਬਗੈਰ ਨਹੀ ਚੈਨ ਨਾਲ
ਨਹੀ ਬੈਠਦਾ, ਮਿਸਾਲ ਦੇ ਤੋਰ ਤੇ ਨਕਲੀ ਨਿਰੰਕਾਰੀ, ਜਿਸ ਨੇ ਸਿੱਖਾਂ ਨੂੰ ਉਨ੍ਹਾਂ ਦੇ ਪਵਿਤਰ ਸ਼ਹਿਰ
ਤੇ ਧਰਮ ਦੇ ਕੇਂਦਰ ਚ ਆ ਕੇ ਲਲਕਾਰਿਆ ਸੀ 13 ਸਿੰਘਾਂ ਨੂੰ ਸ਼ਹੀਦ ਕੀਤਾ ਸੀ। ਗੁਰੁ ਗ੍ਰੰਥ ਸਾਹਿਬ
ਜੀ ਦੀ ਬਰਾਬਰੀ ਦਾ ਦਾਅਵਾ ਕੀਤਾ ਸੀ, ਉਸ ਨਕਲੀ ਨਿਰੰਕਾਰੀ ਨੂੰ ਅੱਜ ਦੇ ਦਿਨ 24 ਅਪ੍ਰੈਲ 1980
ਉਸਦੇ ਘਰ ਵਿੱਚ ਹੀ ਉਸ ਨੂੰ ਗਲਤੀ ਦੀ ਸਜ਼ਾ ਦਿਤੀ ਸੀ। ਇਹ ਤਾਂ ਇੱਕ ਸੀ ਜਿਸਨੂੰ ਸਿਖਾਂ ਪਹਿਚਾਨ
ਲਿਆਂ ਪਰ ਅੱਜ ਦੀ ਚਿੱਟੀ ਸਿਉਂਕ (ਨਾਨਕਸਰ ਵਾਲੇ) ਵੀ ਤਾਂ ਇਹ ਹੀ ਕੰਮ ਕਰ ਰਹੀ ਹੈ। ਖੈਰ ਅੱਜ
ਸਿੱਖਾਂ ਨੂੰ ਇੱਕ ਲਪੇਟ ਫਾਰਮ ਤੇ ਇੱਕਠੇ ਕਰਨ ਦੀ ਲੋੜ ਹੈ। ਉਸ ਲਈ ਸਾਨੂੰ ਸਭ ਨੂੰ ਇੱਕ ਹਮਲਾ
ਮਾਰਨਾ ਪਵੇਗਾ ਤੇ ਸਿੱਖਾਂ ਨੂੰ ਆਪਣੇ ਕੌਮੀ ਨਿਸ਼ਾਨੇ ਲਈ ਮਾਰਗ ਦਰਸ਼ਨ ਕਰਨਾ ਪਵੇਗਾ। ਉਸ ਲਈ ਚਲ
ਚੁੱਕੇ ਕਾਰਤੂਸਾਂ ਨੂੰ ਪਿਛਾਂ ਕਰਕੇ ਕੌਮੀ ਭਵਿਖ ਲਈ ਆਪ ਗਿਆਨਵਾਨ ਬਣੀਏ ਤਾਂ ਹੀ ਸਾਡੀ ਕੌਮ ਦਾ
ਕੁੱਝ ਬਣ ਸਕਦਾ ਹੈ। ਆਉ ਅੰਧੇ ਆਗੂਆਂ ਤੋਂ ਆਪਣਾ ਖਹਿੜਾ ਛੁਡਵਾਕੇ ਆਪਣਾ ਆਗੂ ਗੁਰੁ ਗ੍ਰੰਥ ਸਾਹਿਬ
ਬਣਾਈਏ।
ਸਿੱਖ ਕੌਮ ਦਾ ਇਹ ਦੁਖਦਾਈ ਪੱਖ ਹੈ ਕਿ ਇਹ ਅੰਨ੍ਹੇ ਆਗੂਆਂ ਦੇ ਵਸ ਪਈ ਹੈ। ਇਹ ਅੰਨ੍ਹੇ ਆਗੂਆਂ
ਆਪਣੀਆਂ ਜਮੀਰਾਂ ਦਾ ਕਤਲ ਕਰਵਾ ਚੁੱਕੇ ਹਨ ਇਹ 'ਅੰਨ੍ਹੇ' ਆਗੂ ਅਪਣੀਆਂ ਜ਼ਮੀਰਾਂ ਦਾ ਕਤਲ ਕਰਕੇ
ਉਨ੍ਹਾਂ ਦੀਆਂ ਲਾਸ਼ਾਂ ਨੂੰ ਇਸ ਕਦਰ ਹਨੇਰੇ ਖੂਹਾਂ ਵਿੱਚ ਦਫ਼ਨ ਕਰ ਚੁੱਕੇ ਹਨ ਕਿ ਭਰੀ ਸਭਾ ਵਿੱਚ
ਵੀ ਸਥਾਪਤੀ ਦੇ ਇਸ਼ਾਰਿਆਂ 'ਤੇ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਕਹਿਣ ਦੀ ਅਪਣੀ ਬੇਸ਼ਰਮ
ਮਾਨਸਿਕਤਾ ਦਾ ਪ੍ਰਗਟਾਵਾ ਕਰਨ ਤੋਂ ਨਹੀਂ ਚਿਕਿਚਾਉਂਦੇ।
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥ ਅੰਗ 767
ਅਰਥ-: ਜੇਕਰ ਅੰਨ੍ਹਾਂ ਮਨੁੱਖ ਮੁਖੀਆ ਹੋਵੇ ਤਾਂ ਉਹ ਠੀਕ ਰਸਤੇ ਨੂੰ ਕਿਸ ਤਰ੍ਹਾਂ
ਪਛਾਣੇਗਾ?
ਬੇਅੰਤ ਸਿੰਘ ਖਾਨੇਵਾਲ
ਮੋ: 98556-98833
(25/04/13)
ਮਨਦੀਪ ਸਿੰਘ ‘ਵਰਨਨ’
ਹੁਣ
ਮੈਂ ਸਿੱਖ ਨਹੀਂ !
ਮਨਦੀਪ ਸਿੰਘ ‘ਵਰਨਨ‘
ਜ਼ਮੀਰ ਆਪਣਾ ਜਾਨਣ ਲਈ ਮੈਂ ਦਰਪਣ ਅੱਗੇ ਖੜ੍ਹਿਆ
ਮਨ ਦਾ ਦਰਪਣ ਮੇਰੇ ਉੱਤੇ ਗੁੱਸੇ ਦੇ ਨਾਲ ਝੜ੍ਹਿਆ
ਮੈਨੂੰ ਤਰਸ ਮੇਰੇ ਤੇ ਆਇਆ ਤੇ ਹਿਰਦਾ ਆਪਣਾ ਪੜ੍ਹਿਆ
ਹੁਣ ਮੈਂ ਸਿੱਖ ਨਹੀਂ !
ਗੁਰ ਬਾਬੇ ਦੀ ਸਿੱਖਿਆ ਲੱਗੇ ਅਨਜਾਣ ਕੋਈ
‘ਸ਼ਬਦ‘ ਛੱਡ ਮੈਂ ਸਾਧਾਂ ਦੀ ਲੈ ਲਈ ਹੈ ਢੋਈ
ਯਾਦਾਂ ਵਿੱਚ ਨਹੀਂ ਲੱਭਦੀ ਗੁਰਮਤਿ ਖੁਸ਼ਬੋਈ
ਹੁਣ ਮੈਂ ਸਿੱਖ ਨਹੀˆ !
ਮੈਂ ਜੱਟ, ਭਾਪਾ, ਤਰਖਾਣ ਤੇ 'ਰਮਦਾਸ' ਬਣਾ
ਹੁਣ ਰੂਹ ਨਿਕਲੀ ਤੇ ਮੈਂ ਤੁਰਦੀ ਫਿਰਦੀ ਲਾਸ਼ ਬਣਾ
ਜ਼ਾਤ ਹਨੇਰੀ ਮੇਰੀ, ਨਾ ਪ੍ਰਕਾਸ਼ ਬਣਾ
ਹੁਣ ਮੈਂ ਸਿੱਖ ਨਹੀਂ!
ਥਾਂ-ਥਾਂ ਉੱਤੇ ਸਿਜਦੇ ਕਰਨੇ ਕਾਜ ਮੇਰਾ
ਅਰਧ-ਬਲੀ ਜਿਹੀ ਲਾਸ਼ ਵਾਂਗ ਸਮਾਜ ਮੇਰਾ
ਪਾਧਾਂ ਅਤੇ ਜੋਤਸ਼ੀ ਹੈ ਹਮਰਾਜ਼ ਮੇਰਾ
ਹੁਣ ਮੈਂ ਸਿੱਖ ਨਹੀਂ !
ਗੁੱਟ ਮੇਰੇ ਤੇ ਲਾਲ ਜਿਹੀ ਮੌਲੀ ਬੰਨ੍ਹੀ ਹੈ
ਮਾਤ ਕਾਲਕਾ ਮਨ ਵਿੱਚ ਰੱਬ ਜੀ ਮੰਨੀ ਹੈ
'ਬਚਿੱਤਰ ਨਾਟਕ' ਵਿੱਚੋਂ ਮੱਤ ਉਪੰਨੀ ਹੈ
ਹੁਣ ਮੈਂ ਸਿੱਖ ਨਹੀˆ!
'ਧੀ' ਮਾਰੀ ਅਖੰਡ ਪਾਠ ਦੀ ਲੜੀ ਹੋਈ
ਮੋਤੀ ਜੜੇ ਰੁਮਾਲੇ ਸਾਹਵੇਂ ‘ਧੀ‘ ਰੋਈ
‘ਪਾਖਿਯਾਨ‘ ਦੀ ਸਿੱਖੀ ਸਿਰ ਤੇ ਚੜ੍ਹੀ ਹੋਈ
ਹੁਣ ਮੈਂ ਸਿੱਖ ਨਹੀਂ!
ਮਹਿੰਗੇ ਲੰਗਰ ਲਾ ਕੇ ਸੇਵਾ ਕਰਦਾ ਹਾਂ
ਸਾਧਾਂ ਦੇ ਡੇਰੇ ਤੇ ਚੌਂਕੀ ਭਰਦਾ ਹਾਂ
ਥਾਂ-ਥਾਂ ਜਾ ਕੇ ਮੜ੍ਹੀਆਂ ‘ਤੇ ਨਿੱਤ ਮਰਦਾ ਹਾਂ
ਹੁਣ ਮੈਂ ਸਿੱਖ ਨਹੀਂ!
ਭਗਤ ਮੇਰੇ ਲਈ ਵੱਖੋ-ਵੱਖਰੇ ਹੋ ਗਏ ਨੇ
ਸੱਚ ਦੇ ਸਾਂਈ ਮੈਥੋਂ ਬੂਹੇ ਢੋ ਗਏ ਨੇ
ਮੇਰੇ ਪੁਰਖੇ ਮੇਰੇ ਸਾਹਵੇਂ ਰੋ ਗਏ ਨੇ
ਹੁਣ ਮੈਂ ਸਿੱਖ ਨਹੀਂ!
ਵਿੱਚ ਡੇਰਿਆਂ ਇੱਜ਼ਤ ਮੇਰੀ ਲੁੱਟੀ ਗਈ
ਜੜ੍ਹ ਜਾਪੇ ਹੁਣ ਮੇਰੀ ਪੱਤ ਦੀ ਪੁੱਟੀ ਗਈ
ਨਾ ਜਾਣਾ ‘ਮਨਦੀਪ’ ਕੀ ਹੋ ਤਰੁੱਟੀ ਗਈ
ਪਰ, ਹੁਣ ਮੈਂ ਸਿੱਖ ਨਹੀਂ !
(25/04/13)
ਜਸਟਿਸ ਆਰ ਐਸ ਸੋਢੀ /ਜਸਵੰਤ ਸਿੰਘ ਅਜੀਤ
ਨਵੀਂ ਦਿੱਲੀ:
ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇਥੇ ਜਾਰੀ ਇੱਕ ਬਿਆਨ ਵਿੱਚ ਦੋਸ਼ ਲਾਇਆ
ਹੈ ਕਿ ਅੱਜ ਦੀ ਅਕਾਲੀ ਲੀਡਰਸ਼ਿਪ ਪਰਿਵਾਰਵਾਦ ਦੇ ਮੋਹ ਵਿੱਚ ਪੈ ਅਤੇ ਸੱਤਾ ਲਾਲਸਾ ਦਾ ਸ਼ਿਕਾਰ ਹੋ
ਉਨ੍ਹਾਂ ਮੂਲ ਆਦਰਸ਼ਾਂ ਤੋਂ ਭਟਕ ਕੇ ਕੁਰਾਹੇ ਪੈ ਗਈ ਹੋਈ ਹੈ, ਜਿਨ੍ਹਾਂ ਆਦਰਸ਼ਾਂ ਨੂੰ ਮੁਖ ਰਖ ਕੇ
ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਸੀ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਅੱਜ ਸਿੱਖੀ ਅਤੇ
ਸਿੱਖਾਂ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਸਦੇ ਲਈ ਪੂਰੀ ਤਰ੍ਹਾਂ ਅੱਜ ਦੀ ਉਹ ਅਕਾਲੀ ਲੀਡਰਸ਼ਿਪ ਹੀ
ਜ਼ਿਮੇਂਦਾਰ ਹੈ, ਜਿਸਨੇ ਉਨ੍ਹਾਂ ਸਮਰਪਿਤ ਅਤੇ ਟਕਸਾਲੀ ਅਕਾਲੀ ਆਗੂਆਂ ਦੀ ਕੁਰਬਾਨੀਆਂ ਨੂੰ ਬਿਲਕੁਲ
ਹੀ ਭੁਲਾ ਦਿੱਤਾ ਹੈ, ਜਿਨ੍ਹਾਂ ਦਲ ਦੇ ਮੂਲ ਆਦਰਸ਼ਾਂ ਪੁਰ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਿਆਂ ਅਥਾਹ
ਕੁਰਬਾਨੀਆਂ ਕੀਤੀਆਂ ਹਨ। ਜਸਟਿਸ ਆਰ ਐਸ ਸੋਢੀ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਅੱਜ ਵੀ ਕੌਮ
ਪਾਸ ਅਜਿਹੀ ਸੀਨੀਅਰ ਅਤੇ ਟਕਸਾਲੀ ਨਿਸੁਆਰਥ ਲੀਡਰਸ਼ਿਪ ਹੈ, ਜੋ ਸੁਚਜੀ ਸੇਧ ਦੇ ਪੰਥ ਨੂੰ ਵਰਤਮਾਨ
ਸੰਕਟ ਅਤੇ ਦੁਰਦਸ਼ਾ ਵਿਚੋਂ ਉਭਾਰ ਸਕਦੀ ਹੈ, ਪਰ ਅਫਸੋਸ ਦੀ ਗਲ ਇਹ ਹੈ ਕਿ ਅੱਜ ਦੀ ਅਕਾਲੀ ਦਲ ਤੇ
ਕਾਬਜ਼ ਲੀਡਰਸ਼ਿਪ ਨੇ ਨਿਜ ਸੁਆਰਥ ਅਧੀਨ ਉਸਨੂੰ ਵੀ ਕਿਨਾਰੇ ਕਰ ਅਨਜਾਣ ਗਲੀਆਂ ਵਿੱਚ ਧਕ ਦਿੱਤਾ ਹੋਇਆ
ਹੈ। ਜਸਟਿਸ ਸੋਢੀ ਨੇ ਕਿਹਾ ਕਿ ਅੱਜ ਜੋ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ਪੁਰ ਕਾਬਜ਼ ਹੈ,
ਉਸ ਵਿੱਚ ਨਾ ਤਾਂ ਪੰਥ-ਪ੍ਰਸਤੀ ਦੀ ਭਾਵਨਾ ਹੈ ਅਤੇ ਨਾ ਹੀ ਪੰਥ ਲਈ ਕਿਸੇ ਵੀ ਤਰ੍ਹਾਂ ਦੀ ਕੋਈ
ਕੁਰਬਾਨੀ ਕਰ ਸਕਣ ਦਾ ਜਜ਼ਬਾ। ਉਹ ਸੁਆਰਥ-ਗ੍ਰਸੀ ਹੀ ਨਹੀਂ, ਸਗੋਂ ਸੱਤਾ ਲਾਲਸਾ ਦੀ ਸ਼ਿਕਾਰ ਵੀ ਹੈ।
ਉਨ੍ਹਾਂ ਕਿਹਾ ਕਿ ਇਸ ਲੀਡਰਸ਼ਿਪ ਨੇ ਸਮੁਚੀਆਂ ਪੰਥਕ ਪਰੰਪਰਾਵਾਂ ਅਤੇ ਧਾਰਮਕ ਮਾਨਤਾਵਾਂ-ਮਰਿਆਦਾਵਾਂ
ਨੂੰ ਛਿੱਕੇ ਤੇ ਟੰਗ ਦਿੱਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਅੱਜ ਦਾ ਸਿੱਖ
ਨੌਜਵਾਨ ਸੁਚਜੀ ਸੇਧ ਨਾ ਮਿਲਣ ਕਾਰਣ ਬਹੁਮੁਲੇ ਪੰਥਕ ਵਿਰਸੇ ਤੋਂ ਅਨਜਾਣ ਹੋ ਭਟਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗਲ ਦੀ ਹੈ ਕਿ ਇੱਕ ਲੰਬਾ ਸੰਤਾਪ ਭੋਗਣ ਤੋਂ ਬਾਅਦ ਵੀ ਅੱਜ ਦੀ
ਅਕਾਲੀ ਲੀਡਰਸ਼ਿਪ ਨੇ ਕੁੱਝ ਨਹੀਂ ਸਿਖਿਆ ਤੇ ਨਾ ਹੀ ਕੌਮੀ ਪਨੀਰੀ ਨੂੰ ਸੰਭਾਲਣ ਪ੍ਰਤੀ ਆਪਣੀ
ਜ਼ਿਮੇਂਦਾਰੀ ਨੂੰ ਸਮਝਿਆ ਹੈ। ਜਸਟਿਸ ਆਰ ਐਸ ਸੋਢੀ ਨੇ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਜੇ
ਇਹੀ ਸਥਿਤੀ ਹੋਰ ਸਮਾਂ ਜਾਰੀ ਰਹੀ ਤਾਂ ਉਹ ਸਮਾਂ ਦੂਰ ਨਹੀਂ. ਜਦੋਂ ਸਿੱਖੀ ਗੁਰਦੁਆਰਿਆਂ ਦੀ ਚਾਰ
ਦੀਵਾਰੀ ਅਤੇ ਲੋਕ ਕਹਾਣੀਆਂ ਤਕ ਹੀ ਸਿਮਟ ਕੇ ਰਹਿ ਜਾਇਗੀ।
(24/04/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ਸਤਿਕਾਰਯੋਗ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਅਤੇ ਐਡੀਟਰ ਸ. ਹਰਜੀਤ ਸਿੰਘ ਜੀ,
{ਸਿੱਖ ਮਿਸ਼ਨਰੀ ਕਾਲਜ ਅਤੇ ਸਿੱਖ ਫੁਲਵਾੜੀ}
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਮੈਂ ਸਿੱਖ ਮਿਸ਼ਨਰੀ ਕਾਲਜ ਵਲੋਂ ਸਿੱਖ ਮਿਸ਼ਨਰੀ ਪੱਤਰ ਵਿਹਾਰ ਕੋਰਸ ੨੭ ਨਵੰਬਰ ੧੯੮੭
ਨੂੰ ਕੀਤਾ ਸੀ, ਰੋਲ ਨੰਬਰ ੫੧੮੦, ਕ੍ਰਮ ਅੰਕ ੧੫੧। ਸਿੱਖ ਫੁਲਵਾੜੀ ਵੀ ਹਰ ਮਹੀਨੇ ਮਿਲ ਜਾਂਦੀ ਹੈ।
੨੧ ਅਪ੍ਰੈਲ ੨੦੧੩ ਐਤਵਾਰ ਦੇ ਰੋਜ਼ਾਨਾ ਸਪੋਕਸਮੈਨ ਦੇ ਪੰਨਾ ੭, ਸਿੱਖ ਮਿਸ਼ਨਰੀ ਕਾਲਜ ਪ੍ਰਿੰਸੀਪਲ
ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਿੰਦਰ ਸਿੰਘ ਜੀ ਦੇ ਵਿਚਾਰ ਪੜ੍ਹੇ: “ਸਿੱਖ ਰਹਿਤ ਮਰਯਾਦਾ
`ਤੇ ਪਹਿਲਾਂ ਹੀ ਅਮਲ ਕੀਤਾ ਹੁੰਦਾ ਤਾਂ ਇਹ ਦੁਰਗਤੀ ਨਾ ਹੁੰਦੀ। ਇਸ ਪ੍ਰਥਾਏ ਸਿੱਖ ਮਿਸ਼ਨਰੀ ਕਾਲਜ
ਤਾਂ ਪਹਿਲਾਂ ਤੋਂ ਹੀ ਅਮਲ ਕਰ ਰਿਹਾ ਹੈ, ਪਰ ਤੁਸੀਂ ਕਦੇ ਇਹ ਨਹੀਂ ਸੋਚਿਆ ਕਿ ਇਹ ਦੁਰਗਤੀ ਕਿਉਂ
ਹੋ ਰਹੀ ਹੈ”।
ਮੈਂ ਆਪਜੀ ਦਾ ਧੰਨਵਾਦੀ ਹੋਵਾਂਗਾ ਜੇ ਇਹ ਸੰਦੇਸ਼ ਪ੍ਰਿੰਸੀਪਲ ਸੁਰਿੰਦਰ ਸਿੰਘ ਨੂੰ ਭੇਜਣ ਦੀ
ਕ੍ਰਿਪਾਲਤਾ ਕਰ ਦੇਵੋ ਕਿਉਂਕਿ ਮੇਰੇ ਪਾਸ ਉਨ੍ਹਾਂ ਦਾ ਈ-ਮੇਲ ਪਤਾ ਨਹੀਂ ਹੈ! ਮੈਨੂੰ ਹੇਠ ਲਿਖੀ
ਜਾਣਕਾਰੀ ਚਾਹੀਦੀ ਹੈ:
੧. ਸਿੱਖ ਰਹਿਤ ਮਰਯਾਦਾ ਦੇ ਪਹਿਲੇ ਪੰਨੇ `ਤੇ ਲਿਖੇ (੪) ਮਤੇ, ਦੋ ੧੯੩੬ ਅਤੇ ਦੋ ੧੯੪੫ ਨੂੰ,
ਇਨ੍ਹਾਂ ਦੀਆਂ ਕਾਪੀਆਂ ਕਿਥੋਂ ਮਿਲ ਸਕਦੀਆਂ ਹਨ ਜਾਂ ਕੀ ਤੁਸੀਂ ਸਾਂਝੀ ਕਰਨ ਦੀ ਖ਼ੇਚਲ ਕਰੋਗੇ?
੨. ਅਕਾਲ ਤਖ਼ਤ ਵਲੋਂ ਕਿਹੜੇ ਪੰਜ ਪਿਆਰੇ ਸਨ, ਜਿਨ੍ਹਾਂ ਨੇ ਇਸ ਮਰਯਾਦਾ ਨੂੰ ਸਵੀਕਾਰ ਕੀਤਾ ਸੀ?
੩. ਜਪੁ ਜੀ ਸਾਹਿਬ, ਰਹਿਰਾਸ, ਸੋਹਿਲਾ, ਗੁਰੂ ਗਰੰਥ ਸਾਹਿਬ ਦੇ ਪੰਨਾ ੧ ਤੋਂ ੧੩ ਵਿਖੇ ਅੰਕਤਿ ਹੈ,
ਤਾਂ ਜਾਪੁ, ੧੦ ਸਵੱਯੇ, ਬੇਨਤੀ ਚੌਪਈ ਅਤੇ ਹੋਰ ਦੋਹਰੇ/ਛੰਦਾਂ ਦੀ ਕਿਵੇਂ ਚੋਣ ਕੀਤੀ ਗਈ?
੪. ਅਰਦਾਸ ਭਗਉਤੀ ਤੋਂ ਕਿਉਂ ਸ਼ੁਰੂ ਕੀਤੀ ਗਈ ਜਦੋਂ ਕਿ ਇਹ ੴ ਤੋਂ ਗੁਰ ਪ੍ਰਸਾਦਿ ਪੜ੍ਹ ਕੇ ਅਰੰਭ
ਕੀਤੀ ਜਾ ਸਕਦੀ ਸੀ? ਪਹਿਲੀਆਂ ਸੱਤਰਾਂ, ਵਾਰ ਦੁਰਗਾ ਕੀ (ਚੰਡੀ ਦੀ ਵਾਰ) ਵਿਚੋਂ ਕਿਉਂ ਲਈਆਂ
ਗਈਆਂ?
੫. ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਗੁਰੂ ਗਰੰਥ ਸਾਹਿਬ ਵਿੱਚ ਤਾਂ ਅੰਕਤਿ ਹੀ
ਨਹੀਂ। ਹੋਰ ਕੋਈ ਪ੍ਰਾਣੀ “ਨਾਨਕ” ਨਾਮ ਹੇਠ ਕੋਈ ਤੁੱਕ ਨਹੀਂ ਲਿਖ ਸਕਦਾ?
੬. ਕੀਰਤਨ ਅਤੇ ਕਥਾ ਦੀ ਹੁਣ ਕੌਣ ਪ੍ਰਵਾਹ ਕਰਦਾ ਹੈ ਜਦੋਂ ਹੈੱਡ ਮਨਿਸਟਰਜ਼, ਸ਼੍ਰੋਮਣੀ ਕਮੇਟੀ,
ਦਿੱਲ਼ੀ ਦੀ ਕਮੇਟੀ ਅਤੇ ਹੋਰ ਤਖਤਾਂ ਦੇ ਮਾਲਕ ਦਸਮ ਗ੍ਰੰਥ ਦਾ ਪ੍ਰਚਾਰ ਕਰ ਰਹੇ ਹਨ?
੭. ੧੯੪੫ ਤੋਂ ਪਹਿਲਾਂ ਕਿਹੜੀ ਰਹਤ ਮਰਯਾਦਾ ਮੰਨੀ ਜਾਂਦੀ ਸੀ?
ਹੋਰ ਵੀ ਬੇਅੰਤ ਗਲਤੀਆਂ ਹਨ, ਜਿਸ ਦੀ ਵਿਚਾਰ ਆਪਜੀ ਦੇ ਉਤਰ ਆਉਣ ਤੇ ਕਰਨ ਦਾ ਓਪਰਾਲਾ ਕਰਨ ਦੀ
ਵਿਚਾਰ ਹੈ।
ਆਪਜੀ ਦਾ ਵਿਦਿਆਰਥੀ,
ਗੁਰਮੀਤ ਸਿੰਘ (ਅਸਟ੍ਰੇਲੀਆ)
(24/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਦਰ
ਪਵੇ ਘਰ ਜਾਵੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਾਇਆ ਮੋਹ ਵਿੱਚ ਰੱਬ ਨੂੰ ਭੁੱਲਾ, ਮਨ ਭਟਕਾਇਆ ਮਨਮੁੱਖ।
ਗੁਰ ਲੜ ਲਗਕੇ, ਰੱਬ ਸੰਗ ਜੁੜਦਾ, ਸ਼ਬਦ ਸਹਾਰੇ ਗੁਰਮੁੱਖ।
ਹਰ ਜੀਅ ਵਸਤ `ਚ ਉਹ ਹੀ ਦਿਸਦਾ, ਸਰਗੁਣ ਸੱਚਾ ਸਾਈਂ।
ਅੰਦਰ ਵਲ ਲਿਵ ਲਾਵੇ, ਉਸ ਦੇ ਹੋ ਜਾਂਦਾ ਹੈ ਸਨਮੁੱਖ।
ਸਹਿਜ ਸੁਭਾ ਹੀ ਪਲ ਪਲ ਉਸ ਦੇ, ਨਾਮ ਦਾ ਸਿਮਰਨ ਕਰਦਾ।
ਸਿਫਤ ਸਲਾਹ ਵਿੱਚ ਖੁਦ ਭੁੱਲ ਜਾਂਦਾ, ਉਸ ਦਾ ਹੋ ਕੇ ਬਰਦਾ।
ਮਾਇਆ ਵਿੱਚ ਮਾਇਆ ਤੋਂ ਵਖਰਾ, ਨ੍ਹਾਵੇ ਸੁੰਨ ਸਰੋਵਰ,
ਮਨ ਤਨ ਧੋਤੇ, ਸਬਦ ਵੀਚਾਰੇ, ਰੂਹ ਜੀਵੇ, ਮਨ ਮਰਦਾ।
ਉਸ ਵਿੱਚ ਜੀਵੇ ਰੂਹ ਜਦ ਅੰਦਰ, ਸ਼ਬਦ ਦਾ ਵਾਸਾ ਹੋਵੇ,
ਦੇਵੇ ਉਹ ਆਵਾਜ਼ ਤਾ ਗੁਰਮੁਖ, ਉਸ ਦਰ ਜਾਇ ਖਲੋਵੇ।
ਗੁਰਪ੍ਰਸਾਦਿ ਦਰਸ ਮਿਲ ਜਾਵੇ, ਹੋਵੇ ਅੰਮ੍ਰਿਤ ਵਰਖਾ।
‘ਉਹ ਹੀ ਉਹ’, ਗੁਰਮੁਖ ਹੋ ਜਾਵੇ, ਸਗਲਾ ਆਪਾ ਖੋਵੇ।
ਜੀਂਦੇ ਮਰਨਾ, ਉਸ ਵਿੱਚ ਵਸਣਾ, ਪੋਣ ਤੋਂ ਨਾਤਾ ਟੁੱਟੇ।
ਦੂਰ ਵਿਚਾਰੋਂ, ਦੂਰ ਵਿਕਾਰੋਂ, ਆਵਣ-ਜਾਵਣ ਛੁੱਟੇ।
ਹਰ ਹਰ ਨਾਮ ਅਰਾਧੇ ਮੁਕਤਾ, ਨਦਰ ਪਵੇ ਘਰ ਜਾਵੇ,
ਸੱਚੇ ਦਾ ਸੱਚ ਖੰਡ ਬਸੇਰਾ, ਮਹਾਂ ਅਨੰਦ ਰੂਹ ਲੁੱਟੇ।
(24/04/13)
ਮੇਜਰ ਸਿੰਘ ‘ਬੁਢਲਾਡਾ’
ਭਲਾ
ਸਿੱਖੀ ਦਾ ਸੋਚ ਜਾਂਦੀ ਵਾਰ ਬਾਦਲ!
“ਰਿਸ਼ਤਾ ‘ਭਾਜਪਾ’ ਨਾਲ ਪਤੀ-ਪਤਨੀ ਵਾਲਾ”
ਕਿਹਾ ਇਕ ਨਹੀਂ ਕਈ ਵਾਰ ਬਾਦਲ!
ਦੱਸਿਆ ਅੱਜ ਤੱਕ ਨਾ ਕਿਸੇ ਤਾਂਈ,
ਖੁਦ੍ਹ ‘ਪਤੀ’ ਹੈ ਜਾਂ ‘ਨਾਰ’ ਬਾਦਲ!
ਪਹਿਲਾਂ ‘ਭਾਜਪਾ’ ਪਿਛੋਂ ‘ਕੌਮ’ ਲੋਕੋ!
ਐਨਾ ਕਰੇ ਇਹਦੇ ਨਾਲ ਪਿਆਰ ਬਾਦਲ!
‘ਅਡਵਾਨੀ’ ਮੰਨਿਆ ਦਬਾਅ ਪਾਕੇ ਇੰਦਰਾਂ ਤੇ,
ਦਰਬਾਰ ਸਾਹਿਬ ਤੇ ਕਰਵਾਇਆ ‘ਵਾਰ’ ਬਾਦਲ!
ਹਮਲਾ ਕਰਨ ਵਾਲਿਆ ਨੂੰ ਭੰਡਦਾ ਏ,
ਕਰਾਉਣ ਵਾਲਿਆਂ ਨੂੰ ਦੇਵੇ ਸਤਿਕਾਰ ਬਾਦਲ!
ਭਾਜਪਾ ਖਾਤਰ ਕਰੇ ਕਰਮਕਾਂਡ ਸਾਰੇ,
ਵਰਜਿਆ ‘ਗੁਰਾਂ’ ਨੇ ਜਿਹਤੋਂ ਸਰਦਾਰ ਬਾਦਲ!
ਕਲੰਕ ਲਾ ਲਿਆ ਗੁਰਾਂ ਤੋਂ ਬੇ-ਮੁੱਖ ਹੋਕੇ,
ਵੇਲਾ ਅਜੇ ਵੀ ਦ੍ਹੇ ਉਤਾਰ ਬਾਦਲ!
ਚਮਕਣਾ ਇਤਿਹਾਸ ਦੇ ਵਿਚ ਨਾਮ ਤੇਰਾ,
ਹਰ ਇਕ ਨੇ ਕਰਨਾਂ ਸਤਿਕਾਰ ਬਾਦਲ!
ਮੇਜਰ ਅਸਲ ਸਭ ਤੋਂ ਚੰਗਾ ਕੰਮ ਰਹਿੰਦਾ,
ਬੇੜਾ ਸਿੱਖੀ ਦਾ ਕਰਨ ਵਾਲਾ ਪਾਰ ਬਾਦਲ!
ਵਥੇਰਾ ਮਾਣ ਲਈਆਂ ਮੌਜਾਂ ਬਣ ਮੁੱਖ ਮੰਤਰੀ,
ਭਲਾ ਸਿੱਖੀ ਦਾ ਸੋਚ ਜਾਂਦੀ ਵਾਰ ਬਾਦਲ!
***********************
ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176 42327
90414 06713
(24/04/13)
ਵਰਿੰਦਰ ਸਿੰਘ (ਗੋਲਡੀ)
ਅਗਲੀ
ਜੂਨ ਤੇ ਪਿਛਲੀ ਜੂਨ
ਅਗਲੀ ਜੂਨ ਤੇ ਪਿਛਲੀ ਜੂਨ, ਇਸ ਤੋਂ ਕਿਸੇ ਕੀ ਲੈਣਾ ?
ਇਸੇ ਨੂੰ ਸੁਧਾਰ ਲੈ ਤੂੰ ਤੇ ਮੰਨ ਲੈ ਗੁਰੁ ਦਾ ਕਹਣਾ |
ਜਨਮ ਮਰਨ ਦੇ ਚਕਰਾਂ ਵਿੱਚ ਅੱਜ ਬੰਦਾ ਐਨਾ ਧੱਸ ਗਿਆ ਹੈ,
ਬ੍ਰਾਹਮਿਨ ਦੇ ਇਸ ਜਾਲ ਵਿੱਚ ਹੁਣ ਪੂਰਾ ਫੱਸ ਗਿਆ ਹੈ,
ਬਿਪਰ ਦੀ ਸੋਚ ਦਾ ਸ਼ਿਕੰਜਾ ਸਿੱਖ ਨੂੰ ਪੂਰਾ ਕੱਸ ਰਿਹਾ ਹੈ,
ਜੋ ਕੀਤਾ ਤੇ ਜੋ ਕਰੇਂਗਾ, ਉਸ ਦਾ ਫਲ ਐਥੇ ਹੀ ਪੈਣਾ ਸਹਣਾ,
ਅਗਲੀ ਜੂਨ ਤੇ ਪਿਛਲੀ ਜੂਨ, ਇਸ ਤੋਂ ਕਿਸੇ ਕੀ ਲੈਣਾ ?
ਇਸੇ ਨੂੰ ਸੁਧਾਰ ਲੈ ਤੂੰ ਤੇ ਮੰਨ ਲੈ ਗੁਰੁ ਦਾ ਕਹਣਾ |
ਗੁਰਬਾਣੀ ਇੱਕ ਜੀਵਨ ਜਾਚ ਹੈ, ਸਚਿਆਰਾ ਮਨੁੱਖ ਬਣਾਵੇ,
ਪਰ ਗੁਰੁ ਦਾ ਸਿੱਖ ਅੱਜ ਇਸ ਨੂੰ ਇੱਕ ਮੰਤਰ ਮੰਨਦਾ ਜਾਵੇ ,
ਗਿਣਤੀ ਮਿਣਤੀ ਦੇ ਪਾਠ ਪੱੜ ਕੇ ਇਹ ਚੋਰਾਸੀ ਕੱਟਣਾ ਚਾਹੇ,
ਗੁਰੂ ਦੀ ਗਲ ਨੂੰ ਸਮਝਣਾ ਹੈ ਜੇ, ਤਾਂ ਪਵੇਗਾ ਗੁਰੂ ਦੇ ਲਾਗੇ ਬਹਣਾ,
ਅਗਲੀ ਜੂਨ ਤੇ ਪਿਛਲੀ ਜੂਨ, ਇਸ ਤੋਂ ਕਿਸੇ ਕੀ ਲੈਣਾ ?
ਇਸੇ ਨੂੰ ਸੁਧਾਰ ਲੈ ਤੂੰ ਤੇ ਮੰਨ ਲੈ ਗੁਰੁ ਦਾ ਕਹਣਾ |
ਲੁਟਣ ਦੇ ਲਈ ਪੁਜਾਰੀ ਨੇ ਇਹ ਜੂਨਾ ਦਾ ਚੱਕਰ ਚਲਾਇਆ,
ਹੁਕਮ ਰਜਾਈ ਚੱਲਣ ਵਾਲੇ ਸਿੱਖ ਨੂੰ ਵੀ ਇਸ ਦੇ ਵਿੱਚ ਉਲਝਾਇਆ,
ਅਗਲੇ – ਪਿਛਲੇ ਜਨਮ ਦੇ ਨਾ ਤੇ ਏਹਨੇ ਪੈਸਾ ਬੜਾ ਕਮਾਇਆ ,
“ਗੋਲਡੀ” ਗੁਰੁ ਦੀ ਮੱਤ ਨੂੰ ਲੈ ਲਾ ਤੂੰ, ਤੇ ਬਣਾ ਲੈ ਇਸ ਨੂੰ ਆਪਣਾ ਗਹਣਾ,
ਅਗਲੀ ਜੂਨ ਤੇ ਪਿਛਲੀ ਜੂਨ, ਇਸ ਤੋਂ ਕਿਸੇ ਕੀ ਲੈਣਾ ?
ਇਸੇ ਨੂੰ ਸੁਧਾਰ ਲੈ ਤੂੰ ਤੇ ਮੰਨ ਲੈ ਗੁਰੁ ਦਾ ਕਹਣਾ |
..................ਵਰਿੰਦਰ ਸਿੰਘ (ਗੋਲਡੀ)
(23/04/13)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਜਰਨੈਲ ਸਿੰਘ ਜੀ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ
ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਆਪ ਜੀ ਦੇ ਸਿਖਮਾਰਗ ਵੈਬਸਾਈਟ ਉੱਤੇ 22. 04. 2013 ਨੂੰ ਪਾਏ ਗਏ ਪੱਤਰ
ਤੋਂ ਇੰਜ ਮਹਿਸੂਸ ਹੁੰਦਾ ਹੈ ਕਿ ਆਪ ਜੀ ਨੇ ਪਿਛਲੇ ਦੋ ਸਾਲ ਤੋਂ ਇੱਸੇ ਵੈਬਸਾਈਟ ਉੱਤੇ
‘ਅਕਾਲ-ਤਖਤ’ ਦੇ ਵਿਸ਼ੇ ਨੂੰ ਲੈ ਕੇ ਚਲਦੀ ਆ ਰਹੀ ਵਿਚਾਰ-ਚਰਚਾ ਨੂੰ ਪੂਰੇ ਗਹੁ ਨਾਲ ਨਹੀਂ ਵਾਚਿਆ,
ਨਹੀਂ ਤਾਂ ਆਪ ਜੀ ਨੂੰ ਆਪਣੇ ਇਸ ਪੱਤਰ ਵਿਚਲੇ ਸਵਾਲ ਖੜ੍ਹੇ ਕਰਨ ਦੀ ਲੋੜ ਨਹੀਂ ਸੀ ਪੈਣੀ। ਫਿਰ
ਵੀ, ਆਪ ਜੀ ਵੱਲੋਂ ਆਪਣੇ ਪੱਤਰ ਵਿੱਚ ਉਠਾਏ ਗਏ ਸਵਾਲਾਂ ਸਬੰਧੀ ਮੇਰਾ ਸਪਸ਼ਟੀਕਰਨ ਹੇਠਾਂ ਦਿੱਤੇ
ਅਨੁਸਾਰ ਪੇਸ਼ ਹੈ:
ਸਵਾਲ 1 (ਭਾਗ ਪਹਿਲਾ): ਜਦੋਂ ਛੇਵੇਂ ਗੁਰੂ ਸਾਹਿਬ ਨੇ ਅਕਾਲ ਤਖਤ
ਸਥਾਪਤ ਕੀਤਾ…….
ਉੱਤਰ: ਸਿੱਖਾਂ ਦੇ ਛੇਵੇਂ ਗੁਰੂ ਜੀ ਨੇ ਕਦੀ ਕੋਈ ‘ਅਕਾਲ ਤਖਤ’
ਸਥਾਪਤ ਨਹੀਂ ਕੀਤਾ। ਮੇਰੇ ਕਹਿਣ ਦਾ ਭਾਵ ਹੈ ਕਿ ਤਖਤ ਇੱਕ ਸਿੰਘਾਸਣ (ਕੁਰਸੀ ਜਾਂ ਪੀੜ੍ਹਾ) ਹੁੰਦਾ
ਹੈ ਜੋ ‘ਸਥਾਪਤ’ ਨਹੀਂ ਕੀਤਾ ਜਾਂਦਾ ਸਗੋਂ ਇਹ ਕਿਸੇ ਕਾਰੀਗਰ ਤੋਂ ਬਣਵਾਉਣ ਉਪਰੰਤ ਬੈਠਣ ਲਈ ਵਰਤਿਆ
ਜਾਂਦਾ ਹੈ। ਛੇਵੇਂ ਗੁਰੂ ਜੀ ਨੇ ਅੰਮ੍ਰਿਤਸਰ ਵਿਖੇ 1606 ਈਸਵੀ ਤੋਂ ਲੈ ਕੇ ਤਕਰੀਬਨ 1630 ਈਸਵੀ
ਤਕ ਜਿਸ ਤਖਤ (ਕੁਰਸੀ ਜਾਂ ਪੀੜ੍ਹੇ) ਦੀ ਵਰਤੋਂ ਕੀਤੀ ਸੀ ਉਹਨਾ ਨੇ ਉਸ ਦਾ ਕੋਈ ਨਾਮ ਨਹੀਂ ਸੀ
ਰੱਖਿਆ। 1630 ਈਸਵੀ ਤੋਂ ਲੈ ਕੇ ਉਹ ਤਖਤ ਅਲੋਪ ਹੈ। ਕਿਸੇ ਇਮਾਰਤ ਨੂੰ ‘ਤਖਤ’ ਕਹੀ ਜਾਣਾ ਜਾਂ ਤਾਂ
ਸ਼ਰਾਰਤ ਦੀ ਨਿਸ਼ਾਨੀ ਹੈ ਜਾਂ ਫਿਰ ਪਾਗਲਪਨ ਦੀ।
ਸਵਾਲ 1 (ਭਾਗ ਦੂਸਰਾ): ………ਉਹ (ਛੇਵੇਂ ਗੁਰੂ) ਉੱਥੇ ਬੈਠ ਕੇ ਕਿਸ
ਤਰ੍ਹਾਂ ਦੇ ਮਸਲਿਆਂ ਬਾਰੇ ਫੈਸਲੇ ਕਰਿਆ ਕਰਦੇ ਸਨ?
ਉੱਤਰ: ਛੇਵੇਂ ਗੁਰੂ ਜੀ ਆਪਣੇ ਤਖਤ (ਕੁਰਸੀ ਜਾਂ ਪੀੜ੍ਹੇ)
ਉੱਤੇ ਬੈਠ ਕੇ ਕੋਈ ਫੈਸਲੇ ਨਹੀਂ ਕਰਿਆ ਕਰਦੇ ਸਨ, ਸਗੋਂ ਸੰਗਤਾਂ ਦੇ ਇਕੱਠ ਵਿੱਚ ਉਹ ਓਸੇ ਪਰੰਪਰਾ
ਅਨੁਸਾਰ ਆ ਬੈਠਦੇ ਸਨ ਜਿਵੇਂ ਪਹਿਲੇ ਗੁਰੂ ਬੈਠਿਆ ਕਰਦੇ ਸਨ; ਫਰਕ ਕੇਵਲ ਗੁਰੂ ਜੀ ਦੇ ਬੈਠਣ ਲਈ
ਵਰਤੇ ਜਾਂਦੇ ਕੁਰਸੀ/ਪੀੜ੍ਹੇ ਅਤੇ ਮੰਜੀ ਦਾ ਹੁੰਦਾ ਸੀ।
ਸਵਾਲ 2. ਕੀ ਸਾਡੇ ਕੋਲ ਕਿਸੇ ਫੈਸਲੇ ਬਾਰੇ ਕੋਈ ਇਤਹਾਸਕ ਪ੍ਰਮਾਣ ਹੈ?
ਉੱਤਰ: ਨਹੀਂ, ਸਾਡੇ ਕੋਲ ਛੇਵੇਂ ਗੁਰੂ ਜੀ ਵੱਲੋਂ ਲਏ ਗਏ ਕਿਸੇ
ਕਥਿਤ ਫੈਸਲੇ ਬਾਰੇ ਕੋਈ ਇਤਹਾਸਕ ਪ੍ਰਮਾਣ ਮੌਜੂਦ ਨਹੀਂ। ਛੇਵੇਂ ਗੁਰੂ ਜੀ ਪਹਿਲੇ ਗੁਰੂਆਂ ਵਾਂਗ
ਸੰਗਤਾਂ ਦੇ ਸਾਹਮਣੇ ਆਦਾਨ-ਪਰਦਾਨ ਲਈ ਬੈਠਦੇ ਸਨ ਨਾ ਕਿ ਕੋਈ ਫੈਸਲੇ ਕਰਨ ਲਈ।
ਸਵਾਲ 3: ਕੀ ਇਹ ਇੱਕ ਤਰਾਂ ਨਾਲ ਰਾਜ ਅੰਦਰ ਰਾਜ ਚਲਾਉਣ ਤੁਲ ਸੀ?
ਉੱਤਰ: ਰਾਜ ਅੰਦਰ ਰਾਜ ਚਲਾਉਣਾ ਕਦੀ ਵੀ ਛੇਵੇਂ ਗੁਰੂ ਜੀ
ਦਾ ਨਿਸ਼ਾਨਾ ਨਹੀਂ ਸੀ ਰਿਹਾ। (ਕਿਸੇ ਹੋਰ ਗੁਰੂ ਜੀ ਨੇ ਵੀ ਕਦੀ ਕੋਈ ਅਜਿਹਾ ਨਿਸ਼ਾਨਾ ਨਹੀਂ ਸੀ
ਚਿਤਵਿਆ।)
ਸਵਾਲ 4: ਸਾਡੇ ਅਜੋਕੇ ਅਕਾਲ ਤਖਤ ਨੇ ਪਿਛਲੇ 50 ਸਾਲਾਂ `ਚ ਕਿਹੜੇ
ਕਿਹੜੇ ਮਸਲੇ ਹਲ ਕੀਤੇ ਨੇ?
ਉੱਤਰ: ਅਜੋਕਾ ‘ਅਕਾਲ ਤਖਤ’ 1925 ਈਸਵੀ ਤੋਂ ਧੋਖੇ ਨਾਲ ਪੈਦਾ
ਕੀਤੀ ਗਈ ਵਿਵਸਥਾ ਹੈ। ਇਹ ਅਖੌਤੀ ‘ਅਕਾਲ-ਤਖਤ’ ਮਸਲੇ ਹਲ ਕਰਨ ਲਈ ਨਹੀਂ ਸਗੋਂ ਸਿਖ ਮੱਤ ਵਿੱਚ
ਬਿੱਪਰਵਾਦ ਨੂੰ ਪੱਕਿਆਂ ਕਰਨ ਹਿਤ ਸਥਾਪਤ ਕੀਤਾ ਗਿਆ ਹੋਇਆ ਹੈ। ਸਿੱਟੇ ਸਭ ਦੇ ਸਾਹਮਣੇ ਹੀ ਹਨ।
ਸਵਾਲ 5: ਕੀ ਅਜੋਕਾ ਅਕਾਲ ਤਖਤ ਛੇਵੇਂ ਗੁਰੂ ਸਾਹਿਬ ਦੇ ਚਿਤਵੇ ਅਕਾਲ
ਤਖਤ ਦੀ ਤਰਾਂ ਕੰਮ ਕਰਦਾ ਹੈ? ਜਾਂ ਕਰ ਸਕਦਾ ਹੈ?
ਉੱਤਰ: ਛੇਵੇਂ ਗੁਰੂ ਜੀ ਨੇ ਬਾਕੀ ਕਈ ਅੰਸ਼ਾਂ (ਜਿਵੇਂ ਕਿ ਕਿਰਪਾਨ,
ਘੋੜਾ, ਫੌਜਾਂ, ਕਿਲ੍ਹਾ ਆਦਿਕ) ਦੇ ਨਾਲ-ਨਾਲ ਤਖਤ (ਕੁਰਸੀ/ਪੀੜ੍ਹੇ) ਨੂੰ ਵੀ ਸਿਖ ਮੱਤ ਵਿੱਚ ਮੀਰੀ
ਦਾ ਪੱਖ ਸਥਾਪਤ ਕਰਨ ਹਿਤ ਵਰਤੋਂ ਵਿੱਚ ਲਿਆਂਦਾ ਸੀ। ਅੱਜ ਦੇ ਅਖੌਤੀ ‘ਅਕਾਲ ਤਖਤ’ ਦਾ ਨਿਸ਼ਾਨਾ ਸਿਖ
ਮੱਤ ਵਿੱਚ ਬਿੱਪਰਵਾਦ ਨੂੰ ਪੱਕਿਆਂ ਕਰਨਾ ਹੈ ਅਤੇ ਇਹ ਆਪਣੇ ਮਕਸਦ ਨੂੰ ਪੂਰਾ ਕਰਨ ਹਿਤ ਕਾਮਯਾਬ
ਸਾਬਤ ਰਿਹਾ ਹੈ।
ਸ. ਜਰਨੈਲ ਸਿੰਘ ਜੀ, ਆਪਣੇ ਸਵਾਲਾਂ ਬਾਰੇ ਵਿਸਥਾਰ ਵਿੱਚ ਜਾਣਨ ਲਈ ਮੇਰੀ
ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਪੜ੍ਹ ਲੈਣਾ ਜੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(23/04/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ਸਤਿਕਾਰਯੋਗ ਸਿੱਖ ਮਾਰਗ ਦੇ ਐਡੀਟਰ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਸਰਦਾਰ ਜਰਨੈਲ ਸਿੰਘ ਜੀ ਦੇ ਔਖੇ ਸਵਾਲਾਂ ਦੇ ਜਬਾਬ ਦੇਣੇ ਸੌਖੇ ਨਹੀਂ ਕਿਉਂਕਿ ਐਸੀ
ਜਾਣਕਾਰੀ ਪਰਾਪਤ ਕਰਨ ਲਈ ਕਈ ਕਿਤਾਬਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰ, ਫਿਰ ਭੀ ਇੱਕ ਸਧਾਰਾਨ
ਪ੍ਰਾਣੀ ਦੇ ਆਧਾਰ `ਤੇ ਕੁੱਝ ਕੁ ਜਾਣਕਾਰੀ ਸਾਂਝੀ ਕਰਨ ਦਾ ਓਪਰਾਲਾ ਕਰਨ ਦਾ ਯੱਤਨ ਕਰ ਰਿਹਾ ਹਾਂ,
ਜਿਸ ਨੂੰ ਪੜ੍ਹ ਕੇ ਹੋਰ ਸਿਆਣੇ ਪਾਠਕ ਵਧੀਕ ਵਿਚਾਰ ਕਰ ਸਕਣਗੇ।
(1) ਮੇਰਾ ਨਿਜੀ ਵਿਚਾਰ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ
ਤੱਖ਼ਤ ਸਥਾਪਤ ਨਹੀਂ ਕੀਤਾ ਸੀ। ਇਸ ਸਾਰੀ ਵਾਰਤਾ ਦਾ ਮੁੱਢ ‘ਗੁਰਬਿਲਾਸ ਪਾਤਸ਼ਾਹੀ ੬’ ਹੈ, ਜਿਸ ਦੇ
ਲਿਖਾਰੀ ਬਾਰੇ ਕੋਈ ਪਤਾ ਨਹੀਂ। ਇਸ ਪ੍ਰਥਾਏ ਮੇਰਾ ਲੇਖ: “ਅਕਾਲ ਤਖਤ ਕਿੱਥੇ ਹੈ?” ਅਤੇ
ਡਾ. ਇਕਬਾਲ ਸਿੰਘ ਢਿੱਲੋਂ ਦੀ ਕਿਤਾਬ: “ਅਕਾਲ-ਤਖਤ: ਸੰਕਲਪ ਅਤੇ ਵਿਵਸਥਾ” ਐਡੀਸ਼ਨ ੨੦੧੨,
ਪੜ੍ਹਣ ਕੀ ਕ੍ਰਿਪਾਲਤਾ ਕਰਨੀ ਜੀ। ਡਾ. ਗੰਡਾ ਸਿੰਘ ਦੀ ਕਿਤਾਬ: “ਹੁਕਮਨਾਮੇ” (੧੯੬੭/੧੯੯੯) ਵਿੱਚ
ਛੇਵੇਂ ਗੁਰੂ ਹਰਿਗੋਬਿੰਦ ਜੀ ਦੇ ਅਰੰਭ ਵਿੱਚ ਹੀ ਚਾਰ ਹੁਕਮਨਾਮੇ ਛਾਪੇ ਹੋਏ ਹਨ। ਪਰ ਉਨ੍ਹਾਂ ਦੀ
ਪ੍ਰਮਾਣਤਾ ਸਹੀ ਨਹੀਂ ਜਾਪਦੀ ਅਤੇ ਨਾ ਹੀ ਉਹ ਅਕਾਲ ਤਖਤ ਵਲੋਂ ਭੇਜੇ ਹੋਏ ਹਨ। ਸਵਰਗੀਆ ਹਰਿੰਦਰ
ਸਿੰਘ ਮਹਿਬੂਬ ਦੀ ਕਿਤਾਬ: “ਸਹਿਜੇ ਰਚਿਓ ਖ਼ਾਲਸਾ (ਐਡੀਸ਼ਨ ਫਰਵਰੀ ੨੦੦੦) “ਵਿਖੇ ਉਨ੍ਹਾਂ ਦਾ ਵਿਚਾਰ
ਹੈ ਕਿ ਹੁਕਮਨਾਮੇ ਅਸਲੀ ਨਹੀਂ, ਨਕਲੀ ਹਨ (ਦੇਖੋ ਪੰਨੇ ੭੨੩-੭੪੬)। ਇੱਕ ਹੋਰ ਕਿਤਾਬ: ਪਰਚੀਆਂ
ਸੇਵਾ ਦਾਸ, ਇੱਕ ਵਾਰਤਾ ਨੰਬਰ ੨੪ ਛੇਵੇਂ ਪਾਤਸ਼ਾਹੀ ਦੇ ਨਾਮ ਹੇਠ ਲਿਖੀ ਹੋਈ ਹੈ ਪਰ ਇਹ ਹੁਕਮਨਾਮੇ
ਦੇ ਰੂਪ ਵਿੱਚ ਨਹੀਂ! ਇਵੇਂ ਹੀ ਕਿਤਾਬ: “ਗੁਰੂ ਕੀਆਂ ਸਾਖੀਆਂ” ਲੇਖਕ ਭਾਈ ਸਰੂਪ ਸਿੰਘ ਕੌਸ਼ਿਸ਼
(੧੭੯੦), ਪ੍ਰਕਾਸ਼ਕ ਪਿਆਰਾ ਸਿੰਘ ਪਦਮ (ਫਰਵਰੀ ੧੯੯੯) ਵਿੱਚ ਗੁਰੁ ਹਰਿਗੋਬਿੰਦ ਸੰਬੰਧਤ ਚਾਰ
ਸਾਖੀਆਂ ਹਨ, ਪਰ ਅਕਾਲ ਤਖਤ ਬਾਰੇ ਕੋਈ ਜ਼ਿਕਰ ਨਹੀਂ ਦੇਖਣ ਵਿੱਚ ਆਇਆ! ਹਾਂ, “ਦੀ ਇਨਸਾਈਕਲੋਪੀਡੀਆ
ਆਫ ਸਿੱਖਜ਼ਿਮ” ਭਾਗ ਦੂਜਾ, ਪ੍ਰਕਾਸ਼ਤ ਪੰਜਾਬੀ ਯੂਨੀਵਰਸਿਟੀ, ਪਟਿਆਲਾ (ਐਡੀਸ਼ਨ ੧੯੯੬) ਦੇ ਪੰਨਾ ੨੩੩
ਵਿਖੇ ਅੰਗ੍ਰੇਜ਼ੀ ਭਾਸ਼ਾ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ੧੨ ਜੂਨ ੧੬੦੬/ਹਾੜ
ਵਦੀ ੨, ੧੬੬੩ ਬਿ. ਨੂੰ ਹੁਕਮਨਾਮੇ ਸੰਗਤਾਂ ਨੂੰ ਭੇਜੇ ਕਿ ਉਹ ‘ਆਰਮਜ਼ ਅਤੇ ਹੌਰਸਸਿ’ ਦੀ ਭੇਟਾ ਲੈ
ਕੇ ਆਉਣ। ਪਰ ਇੱਥੇ ਭੀ ਅਕਾਲ ਤਖਤ ਬਾਰੇ ਕੋਈ ਜਾਣਕਾਰੀ ਨਹੀਂ!
(2) ਐਸਾ ਹੋਰ ਕੋਈ ਇਤਿਹਾਸਕ ਪ੍ਰਮਾਣ ਨਹੀਂ ਮਿਲ ਰਿਹਾ ਜਾਂ ਦਾਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਾ
ਹੋਵੇ!
(3) ਤਖਤ ਤਾਂ ਰਾਜਿਆਂ ਦੇ ਹੀ ਹੁੰਦੇ ਹਨ। ਪਰ, ਗੁਰੂ ਸਾਹਿਬ ਨੇ ਤਾਂ ਕੋਈ ਦੁਨਿਆਵੀਂ ਰਾਜ ਸਥਾਪਤ
ਨਹੀਂ ਕੀਤਾ। ਗੁਰਬਾਣੀ ਸੇਧ ਦਿੰਦੀ ਹੈ: ਗੁਰੂ ਗਰੰਥ ਸਾਹਿਬ, ਪੰਨਾ ੫੩੪:
ਦੇਵਗੰਧਾਰੀ ੫॥ “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ
ਕਮਲਾਰੇ॥”
(4) ਦੇਖੋ ਕਿਤਾਬ: “ਹੁਕਮਨਾਮੇ ਆਦੇਸ਼ ਸੰਦੇਸ਼ … ਸ੍ਰੀ ਅਕਾਲ ਤਖ਼ਤ ਸਾਹਿਬ” ਲੇਖਕ ਰੂਪ ਸਿੰਘ (ਐਡੀਸ਼ਨ
ਜੂਨ ੨੦੦੩) ੧੮੮੭ ਤੋਂ ਲੈ ਕੇ ੨੦੦੨ ਤੱਕ ਹੁਕਮਨਾਮੇ ਅੰਕਿਤ ਹਨ। ਪਰ ਇਨ੍ਹਾਂ ਦੁਆਰਾ ਸਿੱਖ ਕੌਮ ਦੀ
ਕੋਈ ਸੁਧਾਰ/ਤਰੱਕੀ ਨਹੀਂ ਹੋਈ ਅਤੇ ਨਾ ਹੀ ਇਨ੍ਹਾਂ ਵਿਚੋਂ ਗੁਰਬਾਣੀ ਦੇ ਕਿਸੇ ਸਿਧਾਂਤ ਦੀ ਝਲਕ
ਨਜ਼ਰ ਆਉਂਦੀ ਹੈ। ਇਸ ਸੰਸਥਾ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਤਾਂ ਸਾਧਾਰਣ ਸਿੱਖਾਂ ਨੂੰ ਡਰਾਉਣ
ਲਈ ਹੀ ਹੈ। ਜਦੋਂ ਸ਼੍ਰੋਮਣੀ ਕਮੇਟੀ ਕਾਇਮ ਕੀਤੀ ਹੋਈ ਹੈ ਤਾਂ ਹੋਰ ਕਿਸੇ ਹੈੱਡ ਮਨਿਸਟਰ ਦੀ ਕੋਈ
ਜ਼ਰੂਰਤ ਨਹੀਂ!
(5) ਕੋਈ ਭੀ ਸਿੱਖ ਜਾਂ ਜਥੇਦਾਰ/ਹੈੱਡ ਮਨਿਸਟਰ, ਪ੍ਰਧਾਨ ਆਦਿਕ ਗੁਰੂ ਸਾਹਿਬ ਦੇ ਤੁੱਲ ਨਹੀਂ ਹੋ
ਸਕਦਾ। ਗੁਰੂ ਗਰੰਥ ਸਾਹਿਬ ਹੀ ਸਿੱਖਾਂ ਲਈ ਸੱਭ ਤੋਂ ਉੱਤਮ ਔਥਰਟੀ ਹੈ, ਅਤੇ ਨਾ ਹੀ ਕੋਈ ਹੁਕਮਨਾਮਾ
ਕੱਢ ਸਕਦਾ ਹੈ!
ਖਿਮਾ ਦਾ ਜਾਚਿਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨੩ ਅਪ੍ਰੈਲ ੨੦੧੩
(23/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਾਨਵ
ਜੀਵਨ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਾਨਵ ਜੀਵਨ ਚਲਦੇ ਰਹਿੰਦੇ, ਜਿਉਂ ਪਾਣੀ ਦਰਿਆਵਾਂ ਦੇ।
ਡਾਇਰੈਕਟਰੀਆਂ ਵਿੱਚ ਬਦਲੀ ਜਾਂਦੇ, ਅੱਖਰ ਨਵਿਆਂ ਨਾਵਾਂ ਦੇ।
ਰਤਨਾ ਬਾਈ ਨੂੰਹ-ਪੁੱਤਾਂ ਬਿਨ, ਭੋਰਾ ਸਾਹ ਨਾ ਲੈਂਦਾ ਸੀ,
ਫੂਕਣ ਪਿਛੋਂ ਨੂੰਹ ਪੁੱਤ ਸੌਖੇ, ਜਸ਼ਨ ਮਨਾਉਂਦੇ ਚਾਵਾਂ ਦੇ।
ਮਾਣ ਕੀ ਉਸਦਾ ਜੋ ਨਾ ਤੇਰਾ, ਫੜਫੂਲੀ ਕੀ ਮਾਰ ਰਿਹੈਂ,
ਇਹ ਇਜ਼ਤ ਇਹ ਸ਼ੁਹਰਤ ਪਲ ਖਿਣ, ਬੁੱਲੇ ਜਿਵੇਂ ਹਵਾਵਾਂ ਦੇ।
ਦੁਨੀਆਂ ਵਿੱਚ ਹਰ ਕੋਈ ਦਿਸਦਾ, ਭੱਜ-ਨੱਠ ਵਿੱਚ ਗੁਆਚਾ ਏ,
ਚੈਨ ਪਤਾ ਨਾ ਕਿੱਧਰ ਤੁਰਿਆ, ਟੈਨਸ਼ਨ ਰਾਹਵਾਂ ਸਾਹਵਾਂ ਦੇ,
ਦੋ ਪਲ ਟਿਕ ਕੇ ਜੁੜਣਾ ਭੁੱਲਿਆ, ਧਿਆਨ ਲਗਾਉਣਾ ਯਾਦ ਨਹੀਂ,
ਰੱਬਾ ਚੈਨ ਬਖਸ਼ ਦੁਨੀਆਂ ਨੂੰ, ਸਿਮਰਨ ਦੀਆਂ ਦੁਆਵਾਂ ਦੇ।
(23/04/13)
ਤੱਤ ਗੁਰਮਤਿ ਪਰਿਵਾਰ
ਗੁਰੂ ਪ੍ਰਸਤ ਜਾਂ ਪੰਥ ਪ੍ਰਸਤ ?
ਕੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਪੁਨਰਜਾਗਰਨ ਦੇ ਵਿਰੋਧ ਵਿਚ ਨਹੀਂ
ਖੜਾ?
ਸਾਰਾ ਸਿੱਖ ਸਮਾਜ ਹੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨੂੰ ‘ਗੁਰੂ’ ਮੰਨਣ
ਦਾ ਦਾਅਵਾ ਕਰਦਾ ਹੈ ਪਰ ਹਕੀਕਤ ਵਿਚ ਅਤੇ ਵਿਵਹਾਰਕ ਪੱਖੋਂ ਇਹ ਗੱਲ ਸਹੀ ਸਾਬਤ ਨਹੀਂ ਹੁੰਦੀ। ਸਿੱਖ
ਸਮਾਜ ਦੀ ਪ੍ਰਚਲਤ ਜੀਵਨ ਜਾਚ ਨੂੰ ਪੜਚੋਲਨ ਵਾਲੇ ਬਹੁਤੇ ਨਿਰਪੱਖ ਵਿਦਵਾਨਾਂ ਅਨੁਸਾਰ ਇਹ ਦਾਅਵਾ
ਖੋਖਲਾ ਹੈ ਅਤੇ ਵਿਵਹਾਰ ਵਿਚ ਸਿੱਖ ਸਮਾਜ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਿਖਿਆ (ਗੁਰਮਤਿ)
ਤੋਂ ਕੋਹਾਂ ਦੂਰ ਹੈ। ਇਸ ਕੜਵੀ ਸੱਚਾਈ ਦਾ ਇਤਿਹਾਸ ਕਾਫੀ ਲੰਮਾ ਹੈ ਅਤੇ ਕਾਰਨ ਬਹੁੱਪੱਖੀ। ਜੇ ਇਕ
ਮੂਲ਼ ਕਾਰਨ ਪਛਾਨਣਾ ਹੋਵੇ ਤਾਂ ਉਹ ਹੈ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪ ਤੋਂ ਗਿਆਨ ਲੈਣ ਦੀ
ਥਾਂ ਇਸ ਦੀ ਮੂਰਤੀ ਵਾਂਗਰ ਕਰਮਕਾਂਡੀ ਵਰਤੋਂ। ਮੁੱਢਲੇ ਦੌਰ ਦੇ ਸਿੱਖ ਸਮਾਜ ਦੀ ਇਨਕਲਾਬੀ ਜੀਵਨ
ਜਾਚ ਤੋਂ ਤ੍ਰਬਕੀਆਂ ਪੁਜਾਰੀਵਾਦੀ ਸ਼ਕਤੀਆਂ ਨੇ ਸਮੇਂ ਨਾਲ ਇਸ ਵਿਚ ‘ਸ਼ਬਦ ਵਿਚਾਰ’ ਦੀ ਰੁਚੀ ਘਟਾ
ਕੇ, ‘ਗੁਰਬਾਣੀ ਰਟਣ’ ਦੀ ਲੱਤ ਪੈਦਾ ਕਰਨੀ ਸ਼ੁਰੂ ਕੀਤੀ। ਨਾਲ ਹੀ ਗੁਰਮਤਿ ਦੇ ਸੋਮੇ ‘ਸ਼ਬਦ ਗੁਰੂ
ਗ੍ਰੰਥ ਸਾਹਿਬ ਜੀ’ ਦੇ ਮੁਕਾਬਲੇ ਜਨਮਸਾਖੀਆਂ, ਗੁਰਬਿਲਾਸ, ਰਹਿਤਨਾਮੇ, ਅਖੌਤੀ ਦਸਮ ਗ੍ਰੰਥ ਆਦਿਕ
ਬ੍ਰਾਹਮਣਵਾਦੀ ਰਚਨਾਵਾਂ ਨੂੰ ਵਧੇਰੇ ਮਕਬੂਲ ਕਰ ਦਿਤਾ। ਐਸੇ ਹਾਲਾਤਾਂ ਦਾ ਲੰਮੇਰਾ ਨਤੀਜਾ ਸਿੱਖ
ਸਮਾਜ ਦੀ ਬ੍ਰਾਹਮਣਵਾਦੀ ਜੀਵਨ ਜਾਚ ਹੈ। ਐਸੀ ਸਥਿਤੀ ਤੋਂ ਨਿਰਾਸ਼ ਹੋ ਕੇ ਇਕ ਸੁਚੇਤ ਪੰਥਦਰਦੀ
ਵਿਦਵਾਨ ਨੇ ਪੁਸਤਕ ਲਿਖੀ
“ਤੇ
ਸਿੱਖ ਵੀ ਨਿਗਲਿਆ ਗਿਆ।
ਸਮੇਂ-ਸਮੇਂ ਤੇ ਐਸੇ ਹਾਲਾਤਾਂ ਨੂੰ ਸੁਧਾਰਨ ਲਈ ਨਿਸ਼ਕਾਮ ਸੁਚੇਤ ਪੰਥਦਰਦੀਆਂ
ਵਲੋਂ ਪੁਨਰਜਾਗ੍ਰਿਤੀ ਦੀਆਂ ਕੋਸ਼ਿਸ਼ਾਂ ਵੀ ਹੁੰਦੀਆਂ ਰਹੀਆਂ ਹਨ। ਸਿੰਘ ਸਭਾ ਲਹਿਰ ਤੋਂ ਬਾਅਦ 1950
ਦੇ ਦੌਰ ਵਿਚ ਸ਼ੁਰੂ ਹੋਈ ਸਿੱਖ ਮਿਸ਼ਨਰੀ ਲਹਿਰ ਵੀ ਐਸੀ ਹੀ ਕੋਸ਼ਿਸ਼ਾਂ ਦਾ ਇਕ ਹਿੱਸਾ ਮੰਨੀ ਜਾਂਦੀ
ਹੈ। ਪਰ ਕੁਝ ਮੂਲ ਕਮਜ਼ੋਰੀਆਂ ਕਾਰਨ ਹਰ ਲਹਿਰ ਵਿਚ ਇਕ ਖੜੋਤ ਆ ਜਾਂਦੀ ਹੈ ਅਤੇ ਆਖਰ ਉਸ ਦਾ ਕੇਂਦਰੀ
ਸਿਸਟਮ ਆਪ ਹੀ ਪੁਨਰਜਾਗਰਨ ਦੇ ਰਾਹ ਵਿਚ ਰੁਕਾਵਟ ਬਣਨ ਲਗ ਪੈਂਦਾ ਹੈ।
ਇਹ ਸਰਬ ਪ੍ਰਵਾਨਤ ਸੱਚਾਈ ਹੈ ਕਿ ਗੁਰਮਤਿ ਦਾ ਇਕੋ ਇਕ ਮੂਲ ਅਤੇ ਪ੍ਰਮਾਣਿਕ
ਸੋਮਾ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਹਨ। ਇਸ ਲਈ ਕੋਈ ਪੁਨਰਜਾਗਰਨ ਲਹਿਰ ਤਾਂ ਹੀ ਖੜੋਤ ਤੋਂ ਬਚਦੇ
ਹੋਏ ਕਾਮਯਾਬੀ ਤੱਕ ਪਹੁੰਚ ਸਕਦੀ ਹੈ ਜੇ ਇਸ ਮੂਲ ਆਧਾਰ ਨੂੰ ਹੀ ਕਸਵੱਟੀ ਬਣਾ ਕੇ ਅੱਗੇ ਤੁਰਿਆ
ਜਾਵੇ। ਦੂਜਾ ਮੁੱਖ ਨੁਕਤਾ ਇਹ ਹੈ ਕਿ ਪੁਨਰਜਾਗਰਨ ਦੇ ਸਫਰ ਤੇ ਤੁਰਨ ਲਈ ਸੇਧ ਬਾਬਾ ਨਾਨਕ ਜੀ ਤੋਂ
ਲੈਂਦੇ ਹੋਏ, ਦਿਮਾਗ ਹਮੇਸ਼ਾਂ ਖੁੱਲੇ ਰਹਿਣੇ ਚਾਹੀਦੇ ਹਨ। ਖੁੱਲੇ ਦਿਮਾਗ ਨਾਲ ਮਨੁੱਖ ਕਿਸੇ ਵੀ
ਤਰ੍ਹਾਂ ਦੇ ਕਿੰਤੂ-ਪ੍ਰੰਤੂ ਨੂੰ ਸਹਿਜ ਨਾਲ ਵਿਚਾਰਨ ਦਾ ਮਾਦਾ ਪੈਦਾ ਕਰ ਸਕਦਾ ਹੈ ਅਤੇ ਪ੍ਰਚਲਤ
ਮਾਨਤਾਵਾਂ ਦੇ ਖੰਡਨ ਤੇ ਛਿੱਥਾ ਪੈ ਕੇ ਫਤਵੇਬਾਜ਼ੀ ਜਿਹੀ ਗੁਰਮਤਿ ਵਿਰੋਧੀ ਪੁਜਾਰੀਵਾਦੀ ਪਹੁੰਚ ਤੇ
ਨਹੀਂ ਅਪਨਾਉਂਦਾ। ਵਿਵਹਾਰਕ ਰੂਪ ਵਿਚ ਐਸਾ ਨਾ ਹੋਣ ਕਾਰਨ ਚੰਗੀਆਂ ਲਹਿਰਾਂ ਵੀ ਖੜੋਤ ਦੀ ਸਥਿਤੀ
ਵਿਚ ਆ ਕੇ ਜਾਣੇ-ਅਨਜਾਣੇ ਪੁਨਰਜਾਗਰਨ ਦੇ ਵਿਰੋਧ ਵਿਚ ਖੜੀਆਂ ਹੋ ਜਾਂਦੀਆਂ ਹਨ।
ਮਿਸ਼ਨਰੀ ਲਹਿਰ ਵੀ ਐਸੀਆਂ ਹੀ ਕਮਜ਼ੋਰੀਆਂ ਦਾ ਸ਼ਿਕਾਰ ਹੋਣ ਕਰਕੇ ਖੜੋਤ ਦੀ
ਸਥਿਤੀ ਵਿਚ ਆ ਗਈ ਹੈ। ਤੱਤ ਗੁਰਮਤਿ ਪਰਿਵਾਰ ਦੇ ਸੰਯੋਜਨ ਹੇਠ ਹੋਏ ਸਮਾਗਮ ਦੀ ਆਲੋਚਣਾ ਸੰਬੰਧੀ
ਪ੍ਰਿੰ. ਸੁਰਿੰਦਰ ਸਿੰਘ ਅਨੰਦਪੂਰ ਦਾ ਰੋਜ਼ਾਨਾ ਸਪੋਕਸਮੈਨ ਅਖਬਾਰ ਵਿਚ ਪ੍ਰਕਾਸ਼ਿਤ ਤਾਜ਼ਾ ਬਿਆਨ ਇਕ
ਵਾਰ ਇਸ ਗੱਲ ’ਤੇ ਮੁਹਰ ਲਾ ਗਿਆ ਹੈ ਕਿ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਗੁਰਮਤਿ ਪੁਨਰਜਾਗਰਨ ਲਹਿਰ
ਦੇ ਵਿਰੋਧ ਵਿਚ ਡੱਟ ਕੇ ਖੜਾ ਹੈ। ਇਸ ਬਿਆਨ ਅਤੇ ਮਿਸ਼ਨਰੀ ਲਹਿਰ ਦੀ ਕੱਚਿਆਈ ਦੀ ਪੜਚੋਲ ਗੁਰਮਤਿ
ਦਲੀਲ ਦੀ ਕਸਵੱਟੀ ’ਤੇ ਕਰਨ ਦਾ ਨਿਮਾਣਾ ਯਤਨ ਕਰ ਰਹੇ ਹਾਂ।
ਮਿਸ਼ਨਰੀ ਲਹਿਰ ਇਕ ਚੰਗੇ ਸੁਧਾਰ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਸੀ ਪਰ ਇਸ
ਦੀ ਸ਼ੁਰੂਆਤ ਵਿਚ ਇਕ ਵੱਡੀ ਭੁੱਲ ਇਹ ਹੋਈ ਕਿ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਪ੍ਰਚਾਰ ਦਾ ਮੂਲ
ਆਧਾਰ ਬਣਾਉਣ ਦੀ ਥਾਂ ‘ਸਿੱਖ ਰਹਿਤ ਮਰਿਯਾਦਾ’ ਨੂੰ ਮੂਲ਼ ਸੋਮਾ ਬਣਾ ਲਿਆ ਗਿਆ। ਇਹ ਸੱਚਾਈ ਅਨਜਾਣੇ
ਕਾਰਨਾਂ ਕਰਕੇ ਅਣਦੇਖੀ ਕਰ ਦਿਤੀ ਗਈ ਕਿ ਇਸ ਰਹਿਤ ਮਰਿਯਾਦਾ ਨੂੰ ਤਿਆਰ ਕਰਨ ਵੇਲੇ ਆਧਾਰ ਨਿਰੋਲ
ਗੁਰਮਤਿ ਨਹੀਂ ਬਲਕਿ ਬ੍ਰਾਹਮਣਵਾਦੀ ਅੰਸ਼ਾਂ ਵਾਲੇ ਸ਼ੱਕੀ ਰਹਿਤਨਾਮੇ (ਨੰਦ ਲਾਲ, ਚੌਪਾ ਸਿੰਘ,
ਪ੍ਰਹਲਾਦ ਸਿੰਘ, ਪ੍ਰੇਮ ਸੁਮਾਰਗ ਆਦਿਕ) ਬਣਾਏ ਗਏ ਅਤੇ ਪੰਥ ਵਿਚਲੇ ਧੜਿਆਂ ਨੂੰ ਸਹਿਮਤ ਕਰਨ ਦੇ
ਮਕਸਦ ਨਾਲ ਕਈਂ ਸਮਝੌਤੇ ਕੀਤੇ ਗਏ। ਕੁਝ ਸੁਚੇਤ ਵਿਦਵਾਨਾਂ ਨੂੰ ਤਾਂ ਇਸ ਦੀ ਤਿਆਰੀ ਵਿਚ ਸਾਜ਼ਸ਼ਾਂ
ਹੋਣ ਦਾ ਖਦਸ਼ਾ ਵੀ ਹੈ। ਖੈਰ! ਕੱਚੇ ਆਧਾਰਾਂ ’ਤੇ ਖੜੀ ‘ਸਿੱਖ ਰਹਿਤ ਮਰਿਯਾਦਾ’ ਨੂੰ ਆਧਾਰ ਬਣਾ ਕੇ
ਗੁਰਮਤਿ ਨੂੰ ਪਿੱਠ ਵਿਖਾਉਣ ਦੀ ਇਸ ਵੱਡੀ ਭੁੱਲ ਨੇ ਥੋੜੇ ਹੀ ਸਮੇਂ ਵਿਚ ਮਿਸ਼ਨਰੀ ਲਹਿਰ ਦੀਆਂ
ਕਮਜ਼ੋਰੀਆਂ ਨੂੰ ਜਗਜ਼ਾਹਿਰ ਕਰ ਦਿਤਾ। ਸਮੇਂ ਨਾਲ ਇਸ ਲਹਿਰ ਦੇ ਮੋਢੀਆਂ ਨੂੰ ਵੀ ਇਸ ਮੂਲ ਗਲਤੀ ਦਾ
ਅਹਿਸਾਸ ਹੋ ਗਿਆ ਅਤੇ ਗਿਆਨੀ ਭਾਗ ਸਿੰਘ ਜੀ ਅੰਬਾਲਾ, ਮਹਿੰਦਰ ਸਿੰਘ ਜੀ ਜੋਸ਼ ਆਦਿਕ ਮੋਢੀਆਂ ਨੇ
ਆਪਣੇ ਅੰਤਲੇ ਸਮੇਂ ਵਿਚ ‘ਸਿੱਖ ਰਹਿਤ ਮਰਿਯਾਦਾ’ ਦੀਆਂ ਕਮਜ਼ੋਰੀਆਂ ਬਾਰੇ ਗੱਲ ਕਰਨੀ ਸ਼ੁਰੂ ਕਰ
ਦਿਤੀ। ਮਿਸ਼ਨਰੀ ਕਾਲਜਾਂ ਦੇ ਕੇਂਦਰ ’ਤੇ ਕਾਬਜ਼ ਧੜੇ ਨੇ ਇਸ ਬਦਲੀ ਹੋਈ ਸੋਚ ਨੂੰ ਪ੍ਰਵਾਨ ਨਾ ਕੀਤਾ
ਜਿਸ ਕਾਰਨ ਗਲਤੀ ਸੁਧਾਰਨ ਵਾਲੇ ਮੋਢੀਆਂ ਨੇ ਇਸ ਲਹਿਰ ਦੇ ਕੇਂਦਰ ਤੋਂ ਕਿਨਾਰਾ ਕਰ ਲਿਆ ਜਾਂ
ਉਨ੍ਹਾਂ ਨੂੰ ਕਿਨਾਰੇ ਕਰ ਦਿਤਾ ਗਿਆ?
ਉਪਰੰਤ ਜਦੋਂ ਜ਼ਮੀਰ ਦੀ ਆਵਾਜ਼ ਪਛਾਨਣ ਵਾਲੇ ਇਨ੍ਹਾਂ ਮੋਢੀਆਂ ਅਤੇ ਹੋਰ
ਯਤਨਾਂ ਦੇ ਸਦਕਾ ਗੁਰਮਤਿ ਪੁਨਰਜਾਗਰਨ ਲਹਿਰ ਇਕ ਨਵੇਂ ਰੂਪ ਵਿਚ ਸਾਹਮਣੇ ਆਉਣ ਲਗੀ ਤਾਂ ਸਿੱਖ
ਮਿਸ਼ਨਰੀ ਕਾਲਜ ਲੁਧਿਆਣਾ ਨੇ ਵਾਰ ਵਾਰ ਇਹ ਸਾਬਤ ਕੀਤਾ ਕਿ ਇਹ ਉਸ ਲਹਿਰ ਦੇ ਵਿਰੋਧ ਵਿਚ ਖੜਾ ਹੈ।
ਮਿਸਾਲ ਲਈ ਇਸ ਦੇ ਮੈਗਜ਼ੀਨ ‘ਸਿੱਖ ਫੁਲਵਾੜੀ’ ਵਿਚ ਪੁਨਰਜਾਗਰਨ ਲਹਿਰ ਵਿਚ ਠੋਸ ਕੰਮ ਕਰਨ ਵਾਲੇ ਕੁਝ
ਵਿਦਵਾਨਾਂ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਪ੍ਰੋ. ਇੰਦਰ ਸਿੰਘ ਜੀ ਘੱਗਾ ਆਦਿ ਬਾਰੇ ਸਪਸ਼ਟੀਕਰਨ
ਜਾਰੀ ਕੀਤਾ ਗਿਆ ਕਿ ਇਨ੍ਹਾਂ ਦਾ ਕਾਲਜ ਨਾਲ ਕੋਈ ਸੰਬੰਧ ਨਹੀਂ ਹੈ। ਦਿਲਚਸਪ ਗੱਲ ਇਹ ਹੈ ਕਿ
ਇਨ੍ਹਾਂ ਵਿਦਵਾਨਾਂ ਨੇ ਕਦੇ ਵੀ ਇਹ ਦਾਅਵਾ ਨਹੀਂ ਕੀਤਾ ਕਿ ਉਹ ਮਿਸ਼ਨਰੀ ਕਾਲਜ ਲੁਧਿਆਣਾ ਦੇ ਮੈਂਬਰ
ਜਾਂ ਵਿਦਵਾਨ ਹਨ। ਤੱਤ ਗੁਰਮਤਿ ਦੀ ਗੱਲ ਕਰਨ ਵਾਲੇ ਵਿਦਵਾਨਾਂ ਬਾਰੇ ਖਾਸ ਸਪਸ਼ਟੀਕਰਨ ਦੇਣ ਵਾਲੇ
ਕਾਲਜ ਨੇ ਸਿੱਖ ਸਮਾਜ ’ਤੇ ਬ੍ਰਾਹਮਣੀ ਅਮਰ ਵੇਲ ਵਾਂਗੂ ਛਾਏ ਸੰਤ ਸਮਾਜ, ਨਾਨਕਸਰੀ ਸੰਪਰਦਾ, ਦਮਦਮੀ
ਟਕਸਾਲ ਆਦਿ ਬਾਰੇ ਕਦੀ ਐਸਾ ਕੋਈ ਸਪਸ਼ਟੀਕਰਨ ਨਹੀਂ ਦਿਤਾ। ਪੁਨਰਜਾਗਰਨ ਦਾ ਵਿਰੋਧ ਕਰਦੇ ਐਸੇ ਕੁਝ
ਹੋਰ ਸਪਸ਼ਟੀਕਰਨ ਵੀ ਕਾਲਜ ਵਲੋਂ ਦਿਤੇ ਗਏ। ਇਕ ਵਾਰ ਫੇਰ ਐਸੀ ਹੀ ਗਲਤ ਪਹੁੰਚ ਦਾ ਪ੍ਰਗਟਾਵਾ ਕਾਲਜ
ਨੇ ਉਸ ਵੇਲੇ ਕੀਤਾ ਜਦੋਂ ਇਨ੍ਹਾਂ ਦੀ ਗਲਤ ਪਹੁੰਚ ਦੀ ਆਲੋਚਨਾ ਕਰਦੀ ਇਕ ਨੌਜਵਾਨ ਲੇਖਕ ਦੀ ਲੇਖ
ਲੜੀ ਦਿਲੀ ਤੋਂ ਛਪਦੇ ਇਕ ਪੰਥਕ ਰਸਾਲੇ ਨੇ ਪ੍ਰਕਾਸ਼ਤ ਕੀਤੀ। ਆਪਣੀ ਆਲੋਚਨਾ ਤੋਂ ਬੌਖਲਾਈ ਕਾਲਜ ਦੀ
ਹਾਈਕਮਾਂਡ ਨੇ ਆਪਣਾ ਜਲੂਸ ਹੀ ਕੱਡਦੇ ਹੋਏ ਉਸ ਨੌਜਵਾਨ ਲੇਖਕ ਅਤੇ ਰਸਾਲੇ ਨੂੰ ਕਾਨੂੰਨੀ ਕਾਰਵਾਈ
ਦੀਆਂ ਧਮਕੀਆਂ ਦੇਂਦਾ ਨੋਟਿਸ ਵੀ ਜਾਰੀ ਕਰ ਦਿਤਾ। ਗੁਰਮਤਿ ਦੇ ਪ੍ਰਚਾਰ ਦਾ ਦਾਅਵਾ ਕਰਨ ਵਾਲੀ
ਮਿਸ਼ਨਰੀ ਸੰਸਥਾ ਵਲੋਂ ਧਮਕੀਆਂ ਲਈ ਸੰਗਤ ਦੇ ਪੈਸੇ ਦੀ ਵਕੀਲਾਂ ਰਾਹੀਂ ਬਰਬਾਦੀ ਦੀ ਇਹ ਇਕ ਨਵੀਂ
ਮਿਸਾਲ ਸੀ।
ਪ੍ਰਿੰਸੀਪਲ ਸੁਰਿੰਦਰ ਸਿੰਘ ਮਿਸ਼ਨਰੀ ਦਾ ਤਾਜ਼ਾ ਬਿਆਨ ਵੀ ਕੱਚਿਆਈਆਂ ਭਰਪੂਰ
ਗੁਰਮਤਿ ਵਿਰੋਧੀ ਸੋਚ ਦਾ ਹੀ ਪ੍ਰਗਟਾਵਾ ਕਰਦਾ ਹੈ। ਇਸ ਬਿਆਨ ਦਾ ਸਿਰਲੇਖ ਹੈ
“ਸਿੱਖ ਰਹਿਤ ਮਰਿਯਾਦਾ ਤੇ ਪਹਿਲਾਂ ਹੀ
ਅਮਲ ਕੀਤਾ ਹੁੰਦਾ ਤਾਂ ਇਹ ਦੁਰਗਤੀ ਨਾ ਹੁੰਦੀ : ਪ੍ਰਿੰ. ਸੁਰਿੰਦਰ ਸੀ”।
ਸਿਰਲੇਖ ਤੋਂ ਹੀ ਸਪਸ਼ਟ ਹੈ ਕਿ ਪ੍ਰਿੰ. ਸੁਰਿੰਦਰ ਸਿੰਘ ਜੀ ਨੂੰ ਗੁਰਮਤਿ ਤੋਂ ਵੱਧ ਪਿਆਰੀ ‘ਰਹਿਤ
ਮਰਿਯਾਦਾ’ ਹੈ। ਰਹਿਤ ਮਰਿਯਾਦਾ ਵਿਚਲੀ ਕੱਚਿਆਈ ਅਤੇ ਗੁਰਮਤਿ ਵਿਰੋਧੀ ਅੰਸ਼ਾਂ ਤੋਂ ਕੋਈ ਸੁਚੇਤ
ਸਿੱਖ ਮੁਨਕਰ ਨਹੀਂ ਹੋ ਸਕਦਾ। ਹੋਰ ਤਾਂ ਹੋਰ ਅੰਦਰਖਾਤੇ ਸਾਰੇ ਹੀ ਮਿਸ਼ਨਰੀ ਕਾਲਜ ਅਤੇ ਉਨ੍ਹਾਂ ਦੀ
ਹਾਈ ਕਮਾਂਡ ਇਸ ਸੱਚਾਈ ਨੂੰ ਸਵੀਕਾਰ ਕਰਦੀਆਂ ਹਨ ਪਰ ਪੰਥ-ਪ੍ਰਸਤੀ ਦੇ ਬੇਲੋੜੇ ਬੋਝ ਆਦਿਕ ਕਾਰਨਾਂ
ਕਰਕੇ ‘ਮਨਿ ਹੋਰੁ ਮੁਖਿ ਹੋਰੁ’ ਦੀ ਦੋਗਲੀ ਪਹੁੰਚ ਨੂੰ ਤਿਆਗਨ ਦੀ ਦਲੇਰੀ ਨਹੀਂ ਵਿਖਾ ਪਾ ਰਹੀਆਂ।
ਜੇ ਇਸ ਬਿਆਨ ਦਾ ਸਿਰਲੇਖ ਇਹ ਹੁੰਦਾ
“ਗੁਰਮਤਿ ਸਿੱਖਿਆ ਤੇ ਪਹਿਲਾਂ ਤੋਂ
ਅਮਲ ਕੀਤਾ ਹੁੰਦਾ ਤਾਂ ਸਿੱਖ ਸਮਾਜ ਦੀ ਇਹ ਦੁਰਗਤੀ ਨਾ ਹੁੰਦੀ”
ਇਹ ਸੱਚਾਈ ਦੇ ਵਧੇਰੇ ਨੇੜੇ ਹੁੰਦਾ। ਪਰ ਕੜਵੀ ਹਕੀਕਤ ਇਹ ਹੈ ਕਿ ਆਮ ਸਿੱਖ ਸਮਾਜ ਵਾਂਗੂ ਮਿਸ਼ਨਰੀ
ਕਾਲਜਾਂ ਲਈ ਵੀ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਸਿਰਫ ਦਿਖਾਵੇ ਅਤੇ ਵਿਖਾਵੇ ਲਈ ‘ਗੁਰੂ’ ਹਨ,
ਵਿਵਹਾਰ ਵਿਚ ਤਾਂ ਮਿਸ਼ਨਰੀ ਕਾਲਜਾਂ ਨੇ ‘ਸਿੱਖ ਰਹਿਤ ਮਰਿਯਾਦਾ’ ਨੂੰ ਹੀ ‘ਗੁਰੂ’ ਬਣਾਇਆ ਹੋਇਆ ਹੈ।
ਪ੍ਰਿੰ. ਸੁਰਿੰਦਰ ਸਿੰਘ ਜੀ ਦੇ ਬਿਆਨ ਦਾ ਇਹ ਤੱਥ ਪੂਰੀ ਤਰਾਂ ਸਹੀ ਨਹੀਂ ਹੈ ਕਿ ਸਿੱਖ ਸਮਾਜ ਨੇ
ਅਮਲ ਵਿਚ ਸਿੱਖ ਰਹਿਤ ਮਰਿਯਾਦਾ ਨੂੰ ਨਹੀਂ ਅਪਨਾਇਆ।
ਸੱਚਾਈ ਇਹ ਹੈ ਕਿ ਇਸ ਰਹਿਤ ਮਰਿਯਾਦਾ
ਦੇ ਇਕ ਮੂਲ ਹਿੱਸੇ ਨੂੰ ਅਪਨਾ ਕੇ ਹੀ ਸਿੱਖ ਸਮਾਜ ਅਮਲੀ ਤੌਰ ਤੇ ਦਸਮ ਗ੍ਰੰਥ ਨੂੰ ‘ਗੁਰੂ’ ਮੰਨਦੇ
ਹੋਏ ਆਪਣਾ ਹਰ ਕਾਰਜ ਅਤੇ ਸਮਾਗਮ ‘ਦੇਵੀ ਭਗੌਤੀ’ ਦੇ ਸਿਮਰਨ ਨਾਲ ਹੀ ਸੰਪੂਰਨ ਮੰਨਦਾ ਹੈ।
ਨਿਤਨੇਮ ਵਿਚ ਦਸਮ ਗ੍ਰੰਥੀ ਰਚਨਾਵਾਂ ਨੂੰ ‘ਗੁਰਬਾਣੀ ਗੁਰੂ’ ਸਮਝ ਕੇ ਨਿੱਤ ਪੜ੍ਹ ਰਿਹਾ ਹੈ। ਹਾਂ,
ਸਿੱਖ ਰਹਿਤ ਮਰਿਯਾਦਾ ਦਾ ਹਾਂ-ਪੱਖੀ ਅੰਸ਼ ਸਿੱਖ ਸਮਾਜ ਨੇ ਬਹੁਤ ਘੱਟ ਅਪਨਾਇਆ ਹੈ।
ਪ੍ਰਿੰ. ਸੁਰਿੰਦਰ ਸਿੰਘ ਜੀ ਦੇ ਪੂਰੇ ਬਿਆਨ ਵਿਚ ਕਿਧਰੇ ਵੀ ਗੁਰਬਾਣੀ ਦਾ
ਹਵਾਲਾ ਅਤੇ ਗੁਰਮਤਿ ਅਪਨਾਉਣ ਦੀ ਗੱਲ ਨਹੀਂ ਕਹੀ ਗਈ। ਹਵਾਲਾ ਦਿਤਾ ਵੀ ਹੈ ਤਾਂ ਕੱਚ-ਘਰੜ
ਰਹਿਤਨਾਮਿਆਂ ਦਾ। ਹਵਾਲਾ ਹੈ
‘ਜੋ ਸਰਬੱਤ ਦੀ ਮਰਜ਼ੀ ਨਾ ਮੰਨੇ ਸੋ ਤਨਖਾਹੀਆ’।
ਗੁਰਮਤਿ ਨੂੰ ਪਿੱਠ ਵਿਖਾਉਂਦਾ ਕਿਤਨਾ ਕੱਚਾ ਹਵਾਲਾ ਹੈ। ਪ੍ਰਿੰ. ਜੀ ਦੀ ਇਸ ਕਸਵੱਟੀ ਅਨੁਸਾਰ ਤਾਂ
ਪਹਿਲਾ ਤਨਖਾਹੀਆ ‘ਬਾਬਾ ਨਾਨਕ’ ਹੋਇਆ, ਜਿਸ ਨੇ ਸਰਬੱਤ ਦੀ ਮਰਜ਼ੀ ਨਾ ਮੰਨਦੇ ਹੋਏ ਜਨੇਉ ਪਾਉਣ ਤੋਂ,
ਮੂਰਤੀ ਦੀ ਆਰਤੀ ਕਰਨ ਆਦਿ ਤੋਂ ਸਪਸ਼ਟ ਇਨਕਾਰ ਕਰ ਦਿਤਾ। ਜੇ ਇਨ੍ਹਾਂ ਦੀ ਸੋਚ ਅਨੁਸਾਰ ਬਾਬਾ ਨਾਨਕ
ਜੀ ਹੀ ਤਨਖਾਹੀਏ ਹਨ ਤਾਂ ਇਹ ਕਿਸ ਦੇ ਫਲਸਫੇ ਦੇ ਪ੍ਰਚਾਰ ਦਾ ਮਿਸ਼ਨ ਆਰੰਭੀ ਬੈਠੇ ਹਨ? ਸੱਚਮੁਚ ਇਹ
ਤਾਂ ਸ਼ੱਕੀ ਰਹਿਤਨਾਮਿਆਂ ਦੇ ਸ਼ੱਕੀ ਲੇਖਕਾਂ ਦਾ ਮਿਸ਼ਨ ਹੀ ਅੱਗੇ ਵਧਾ ਰਹੇ ਲਗਦੇ ਹਨ। ਹਾਂ,
ਡੇਰੇਦਾਰਾਂ ਵਾਂਗੂ ਵਿਖਾਵੇ ਵਾਸਤੇ ਆੜ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੀ ਹੀ ਲਈ ਹੋਈ ਹੈ। ਪੂਰੇ
ਬਿਆਨ ਵਿਚ ਕਿਧਰੇ ਵੀ ਇਹ ਗੱਲ ਨਹੀਂ ਹੈ ਕਿ ਹਰ ਸਿੱਖ ਨੂੰ ਗੁਰਮਤਿ ਅਨੁਸਾਰ ਆਪਣਾ ਜੀਵਨ ਬਤੀਤ
ਕਰਨਾ ਚਾਹੀਦਾ ਹੈ। ਹਰ ਜਗ੍ਹਾ ਕੱਚਿਆਈਆਂ ਵਾਲੀ ‘ਸਿੱਖ ਰਹਿਤ ਮਰਿਯਾਦਾ’ ਅਨੁਸਾਰ ਜੀਵਨ ਬਤੀਤ ਕਰਨ
ਦੀ ਗੁਰਮਤਿ ਵਿਰੋਧੀ ਦੁਹਾਈ ਹੀ ਦਿਤੀ ਗਈ ਹੈ।
ਪਾਠਕਾਂ ਨੂੰ ਯਾਦ ਹੋਵੇਗਾ ਕਿ ਪ੍ਰਿੰ. ਸੁਰਿੰਦਰ ਸਿੰਘ ਜੀ ਕੁਝ ਸਮਾਂ
ਪਹਿਲਾਂ ਹੀ ਅਕਾਲੀ ਦਲ ਬਾਦਲ ਦੀ ਟਿਕਟ ’ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਹਨ। ਹਰ ਸੁਚੇਤ ਸਿੱਖ
ਸਮਝਦਾ ਹੈ ਕਿ ਅਕਾਲੀ ਦਲ ਬਾਦਲ ਇਸ ਸਮੇਂ ਮਨੁੱਖਤਾ ਅਤੇ ਪੰਥ ਵਿਰੋਧੀ ਫਾਸ਼ੀਵਾਦੀ ਤਾਕਤਾਂ ਦੇ
ਮੋਹਰੇ ਦਾ ਰੋਲ ਨਿਭਾ ਰਿਹਾ ਹੈ। ਪ੍ਰਿੰ. ਜੀ ਅੱਜ ਤੱਕ ਇਸ ਗੱਲ ਬਾਰੇ ਸਪਸ਼ਟ ਨਹੀਂ ਕਰ ਪਾਏ ਕਿ
ਉਨ੍ਹਾਂ ਨੇ ਐਸੀ ਪਾਰਟੀ ਦੀ ਟਿਕਟ ’ਤੇ ਚੌਣ ਲੜਨ ਲਈ ਆਪਣੀ ਜ਼ਮੀਰ ਨੂੰ ਕਿਵੇਂ ਤਿਆਰ ਕਰ ਲਿਆ? ਇਹ
ਆਮ ਹਕੀਕਤ ਹੈ ਕਿ ਕਿਸੇ ਪਾਰਟੀ ਦੀ ਹਾਈਕਮਾਨ ਅਤੇ ਨੀਤੀਆਂ ਨਾਲ ਸਹਿਮਤ ਹੋਏ ਬਿਨਾਂ ਉਸ ਪਾਰਟੀ ਦੀ
ਟਿਕਟ ਨਹੀਂ ਮਿਲਦੀ। ਅਕਾਲ ਤਖਤ ਦੇ ਨਾਮ ’ਤੇ ਜਥੇਦਾਰ ਕਹਾਉਂਦੇ ਪੁਜਾਰੀਆਂ ਵਲੋਂ ਪ੍ਰਕਾਸ਼ ਸਿੰਘ
ਬਾਦਲ ਨੂੰ ‘ਪੰਥ ਰਤਨ’ ਦਾ ਖਿਤਾਬ ਦਿਤਾ ਗਿਆ। ਪੰਥ ਦੀ ਲਗਭਗ ਹਰ ਸੁਚੇਤ ਸ਼ਖਸੀਅਤ ਅਤੇ ਸੰਸਥਾ ਨੇ
ਇਸ ਕਦਮ ਦਾ ਵਿਰੋਧ ਕੀਤਾ। ਦਿਲਚਸਪ ਗੱਲ ਇਹ ਹੈ ਪੁਨਰਜਾਗਰਨ ਦੇ ਵਿਰੋਧ ਵਿਚ ਭੁਗਤਨ ਵਾਲੇ ਸੁਰਿੰਦਰ
ਸਿੰਘ ਜੀ ਦਾ ਇਸ ਕੁ-ਕਰਮ ਦੇ ਵਿਰੋਧ ਵਿਚ ਇਕ ਵੀ ਬਿਆਨ ਮੀਡੀਆ ਵਿਚ ਨਹੀਂ ਆਇਆ। ਕੀ ਇਸ ਪਿੱਛੇ
ਟਿਕਟ ਦੇਣ ਦੀ ਮੇਹਰਬਾਨੀ ਤਾਂ ਨਹੀਂ ਸੀ? ਸ਼ਾਇਦ ਹੀ ਨਿਧੜਕ ਕਹਾਉਂਦੇ ‘ਸਿੱਖ ਫੁਲਵਾੜੀ’ ਮੈਗਜ਼ੀਨ
ਵਿਚ ਵੀ ਇਸ ਦਾ ਖੁੱਲਾ ਵਿਰੋਧ ਕਰਦਾ ਕੋਈ ਸੰਪਾਦਕੀ ਆਇਆ ਹੋਵੇ? ਹੁਣ ਤਾਂ ਪੁਜਾਰੀਆਂ ਵਲੋਂ ਅਵਤਾਰ
ਸਿੰਘ ਮੱਕੜ ਨੂੰ ਐਸਾ ਹੀ ਸਨਮਾਨ ਦੇਣ ਦੀ ਕਨਸੋਆਂ ਲਗ ਰਹੀਆਂ ਹਨ। ਸ਼ਾਇਦ ਭਵਿੱਖ ਵਿਚ ਪ੍ਰਿੰ.
ਸੁਰਿੰਦਰ ਸਿੰਘ ਲਈ ਵੀ ਪੁਜਾਰੀਆਂ ਨੇ ਐਸਾ ਕੋਈ ਸਨਮਾਨ ਪਲਾਨ ਕਰ ਰੱਖਿਆ ਹੋਵੇ? ਲਾਲਸਾਵਾਂ ਦੀ ਕੋਈ
ਸੀਮਾ ਥੋੜੀ ਹੁੰਦੀ ਹੈ?
ਗੱਲ ਕਰ ਰਹੇ ਸੀ ਮਿਸ਼ਨਰੀ ਕਾਲਜਾਂ ਦੀ ਪੰਥ ਪ੍ਰਵਾਣਿਕਤਾ ਦੇ ਬੇਲੋੜੇ ਬੋਝ
ਹੇਠ ਗੁਰਮਤਿ ਨੂੰ ਪਿੱਠ ਵਿਖਾਉਂਦੀ ਪਹੁੰਚ ਦੀ। ਜਵਾਬਦੇਹੀ ਗੁਰਮਤਿ ਪ੍ਰਸਾਰ ਦੇ ਰਾਹ ’ਤੇ ਤੁਰਨ ਦਾ
ਦਾਅਵਾ ਕਰਨ ਵਾਲੀ ਹਰ ਸੰਸਥਾ ਦਾ ਇਕ ਮੁੱਢਲਾ ਗੁਣ ਹੋਣਾ ਚਾਹੀਦਾ ਹੈ। ਪਰ ਇਸ ਪੱਖੋਂ ਵੀ ਮਿਸ਼ਨਰੀ
ਕਾਲਜਾਂ ਦੀ ਪਹੁੰਚ ਬਹੁਤੀ ਚੰਗੀ ਨਹੀਂ। ਵਾਜਬ ਜਵਾਬਦੇਹੀ ਤੋਂ ਮੁਨਕਰ ਹੋਣ ਦੀ ਪਹੁੰਚ ਕਾਰਨ ਹੀ
ਪਿੱਛਲੇ ਸਮੇਂ ਵਿਚ ਅਨੇਕਾਂ ਸੁਚੇਤ ਅਤੇ ਸੁਹਿਰਦ ਸੱਜਣ/ਵਿਦਵਾਨ ਮਿਸ਼ਨਰੀ ਕਾਲਜਾਂ ਤੋਂ ਕਿਨਾਰਾ ਕਰ
ਗਏ।
ਜੇ ਮੌਜੂਦਾ ਸਮੇਂ ਪ੍ਰਚਲਿਤ ਪੰਥ ਦੀ ਗੱਲ ਕਰੀਏ ਤਾਂ ਇਕ ਪਾਸੇ ਤਾਂ ਇਹ ਪੰਥ
ਆਪਣੇ ਆਪ ਨੂੰ ‘ਗੁਰੂ’ ਬਣਾਈ ਬੈਠਾ ਹੈ ਅਤੇ ਇਸ ਦੀ ਹਿਮਾਕਤ ਕੇ ਇਹ ਦਸ਼ਮੇਸ਼ ਨੂੰ ਆਪਣਾ ਚੇਲਾ
ਵਿਖਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਐਸੇ ‘ਪੰਥ ਗੁਰੂ’ ਵਿਚ ਰਾਗਮਾਲਾ ਸਮੇਤ ਅਨੇਕਾਂ ਮਸਲਿਆਂ
ਬਾਰੇ ਮਤਭੇਦ ਅਤੇ ਦੁਬਿਧਾਵਾਂ ਹਨ। ਮਤਭੇਦਾਂ ਅਤੇ ਦੁਬਿਧਾਵਾਂ ਵਾਲੇ ‘ਗੁਰੂ’ ਦੇ ਪਿੱਛੇ ਤੁਰ ਕੇ
ਸਹੀ ਰਾਹ ’ਤੇ ਕਿਵੇਂ ਤੁਰਿਆ ਜਾ ਸਕਦਾ ਹੈ? ਐੇਸੀ ‘ਗੁਰੂ ਪ੍ਰਸਤੀ’ (ਪੰਥ-ਪ੍ਰਸਤੀ) ਕਰਨ ਦੀ ਥਾਂ
ਅਸਲ ‘ਗੁਰੂ’ ਦੀ ਪ੍ਰਸਤੀ ਕਰਾਂਗੇ ਤਾਂ ਹੀ ਮਨਮੱਤ ਤੋਂ ਗੁਰਮਤਿ ਵੱਲ ਸਾਡਾ ਸਫਰ ਸ਼ੁਰੂ ਹੋ ਸਕਦਾ
ਹੈ। ਅਸਲ ਅਤੇ ਇਕੋ ਇਕ ਵਾਹਿਦ ‘ਗੁਰੂ’ ਬਾਰੇ ਬਾਬਾ ਨਾਨਕ ਆਪ ਸਮਝਾ ਗਏ ਹਨ। ਹੁਣ ਸਾਡੀ ਮਰਜ਼ੀ ਹੈ
ਕਿ ਅਸੀਂ ਉਸ ਅਸਲ ਗੁਰੂ ਵੱਲ ਮੋੜਾ ਪਾਉਣਾ ਹੈ ਜਾਂ ‘ਪੰਥ ਗੁਰੂ’ ਦੇ ਪਿੱਛੇ ਲੱਗ ਕੇ ਗੁਰਮਤਿ ਨੂੰ
ਪਿੱਠ ਵਿਖਾਉਣੀ ਹੈ। ਲੋੜ ਹੈ ਅਸਲ ਗੁਰੂ ਨੂੰ ਅਪਣਾ ਕੇ ‘ਪੰਥ’ ਨੂੰ ਉਸ ਦੀ ਰਾਹ ’ਤੇ ਤੋਰਨ ਦਾ ਯਤਨ
ਕੀਤਾ ਜਾਵੇ।
ਅੰਤ ਵਿਚ ਮਿਸ਼ਨਰੀ ਕਾਲਜਾਂ ਸਮੇਤ ਗੁਰਮਤਿ ਪ੍ਰਸਾਰ ਦੇ ਮਾਰਗ ਤੇ ਤੁਰਨ ਵਾਲੀ
ਹਰ ਸੰਸਥਾ ਅਤੇ ਸ਼ਖਸੀਅਤ ਨੂੰ ਇਮਾਨਦਾਰੀ ਨਾਲ ਇਹ ਸਵਾਲ ਖੁਦ ਤੋਂ ਪੁੱਛਣਾ ਪੈਣਾ ਹੈ ਕਿ
‘ਗੁਰੂ (ਅਸਲ) ਪ੍ਰਸਤ ਬਣਨਾ ਜ਼ਿਆਦਾ
ਸਹੀ ਹੈ ਕਿ ਪੰਥ ਪ੍ਰਸਤ’? ਜਿਸ ਨੇ ਇਸ ਸਵਾਲ ਨੂੰ
ਇਮਾਨਦਾਰੀ ਨਾਲ ਪੜਚੋਲ ਲਿਆ ਫੇਰ ਉਸ ਨੂੰ ਕੋਈ ਮਾਨਸਿਕ ਡਰ ਜਾਂ ਲਾਲਸਾ ਨਹੀਂ ਭਟਕਾਅ ਸਕਦੀ। ਉਸ ਦਾ
ਮਨਮੱਤ ਤੋਂ ਗੁਰਮਤਿ ਵੱਲ ਸਫਰ ਸ਼ੁਰੂ ਹੋ ਜਾਵੇਗਾ। ਵਰਨਾ ਅਸੀਂ ਜਿਤਨੇ ਮਰਜ਼ੀ ਗੁਰਮਤਿ ਮਿਸ਼ਨਰੀ ਹੋਣ
ਦਾ ਵਹਿਮ ਮਨ ਵਿਚ ਪਾਲੀ ਜਾਈਏ, ਆਪਣੇ ਕਰਮਾਂ/ਵਿਵਹਾਰ ਕਰਕੇ ਅਸੀਂ ਪੁਨਰਜਾਗਰਨ (ਗੁਰਮਤਿ ਇਨਕਲਾਬ)
ਦੇ ਵਿਰੋਧ ਵਿਚ ਹੀ ਭੁਗਤ ਰਹੇ ਹੋਵਾਂਗੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(22/04/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ
ਮਾਨਯੋਗ ਸੰਪਾਦਕ ਜੀ,
ਗੁਰ ਫਤਿਹ ਪਰਿਵਾਨ ਕਰਨੀ।
ਪਿਛਲੇ ਕੁੱਝ ਸਮੇ ਤੋਂ ਸਿਖ ਮਾਰਗ ਤੇ ਅਕਾਲ ਤਖ਼ਤ ਵਾਰੇ ਕਾਫ਼ੀ ਚਰਚਾ ਚਲ ਰਹੀ ਹੈ। ਇਸ ਸਬੰਧ `ਚ
ਮੇਰੇ ਮਨ `ਚ ਕੁੱਝ ਸਵਾਲ ਨੇ ਜੋ ਮੈਂ ਆਪ ਸਭ ਨਾਲ ਸਾਂਝੇ ਕਰ ਰਿਹਾ ਹਾਂ ਤਾਂ ਜੋ ਤੁਸੀਂ ਮੇਰੀ ਮਦਦ
ਕਰ ਸਕੋ।
1. ਜਦੋਂ ਛੇਵੇਂ ਗੁਰੁ ਸਾਹਿਬ ਨੇ ਅਕਾਲ ਤਖ਼ਤ ਸਥਾਪਤ ਕੀਤਾ ਤਾਂ ਉਹ ਉਥੇ ਬੈਠ ਕੇ ਕਿਸ ਤਰ੍ਹਾਂ
ਦੇ ਮਸਲਿਆਂ ਵਾਰੇ ਫ਼ੈਸਲੇ ਕਰਿਆ ਕਰਦੇ ਸਨ?
2. ਕੀ ਸਾਡੇ ਕੋਲ ਕਿਸੇ ਫ਼ੈਸਲੇ ਵਾਰੇ ਕੋਈ ਇਤਹਾਸਕ ਪ੍ਰਮਾਣ ਹੈ?
3. ਕੀ ਇਹ ਇੱਕ ਤਰਾਂ ਨਾਲ ਰਾਜ ਅੰਦਰ ਰਾਜ ਚਲਾਉਣ ਤੁਲ ਸੀ?
4. ਸਾਡੇ ਅਜੋਕੇ ਅਕਾਲ ਤਖ਼ਤ ਨੇ ਪਿਛਲੇ 50 ਸਾਲ `ਚ ਕਿਹੜੇ ਕਿਹੜੇ ਮਸਲੇ ਹਲ ਕੀਤੇ ਨੇ?
5. ਕੀ ਅਜੋਕਾ ਅਕਾਲ ਤਖ਼ਤ ਛੇਵੇਂ ਗੁਰੁ ਸਾਹਿਬ ਦੇ ਚਿਤਵੇ ਅਕਾਲ ਤਖ਼ਤ ਦੀ ਤਰਾਂ ਕੰਮ ਕਰਦਾ ਹੈ? ਜਾਂ
ਕਰ ਸਕਦਾ ਹੈ?
ਸ ਹਰਦੇਵ ਸਿੰਘ ਜੰਮੂ ਅਤੇ ਸ ਇਕਬਾਲ ਸਿੰਘ ਢਿਲੋਂ ਹੁਰਾਂ ਇਸ ਵਿਸ਼ੇ ਤੇ ਕਾਫ਼ੀ ਖ਼ੋਜ ਕੀਤੀ ਹੈ।
ਅਗਰ ਉਹ ਖ਼ਾਸ ਕਰਕੇ ਅਤੇ ਦੂਸਰੇ ਵਿਦਵਾਨ ਸਜਣ ਇਨ੍ਹਾਂ ਸਵਾਲਾਂ ਦਾ ਉਤਰ ਦੇਣ ਤਾਂ ਮੈ ਸਭ ਦਾ
ਧੰਨਵਾਦੀ ਹੋਵਾਂਗਾ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ
(22/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬੈਠੈਂ
ਚੁੱਪ ਧਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚੁੱਪ ਬੈਠੈਂ ਧਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਸੁਣ ਲੈ ਪੁਕਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਸਮਝ ਨਾ ਆਵੇ, ਚੁੱਪ ਹੋਣ ਦੀ ਕੀ ਲੋੜ ਸੀ?
ਕੀਤਾ ਜੇ ਪ੍ਰੇਮ, ਪਾਉਣਾ ਚੁੱਪ ਦਾ ਕਿਉਂ ਜੋੜ ਸੀ?
ਚੁੱਪ ਡਾਢਾ ਭਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਚੁੱਪ ਬੈਠੈਂ ਧਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਤੇਰੀ ਏਸ ਚੁੱਪ, ਡਾਢੀ ਖਿਚੋ-ਤਾਣ ਪਾਈ ਏ।
ਛੁਪਿਐਂ ਅਜਿਹਾ, ਸਾਰੀ ਭਾਲਦੀ ਲੋਕਾਈ ਏ।
ਪੁੱਛੇ ਸੰਸਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਚੁੱਪ ਬੈਠੈਂ ਧਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਜੰਗਲੀਂ, ਪਹਾੜੀਂ ਤੈਨੂੰ ਲੱਭਦੇ ਕਈ ਕੰਦਰੀਂ।
ਕੋਈ ਆਖੇ, ਬਾਹਰ ਨਾ, ਤੂੰ ਵਸਦਾ ਏਂ ਅੰਦਰੀਂ।
ਰਹਿਨੈਂ ਕਿਹੜੇ ਬਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਚੁੱਪ ਬੈਠੈਂ ਧਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਚੁੱਪ ਤੇਰੀ ਬੜੀਆਂ ਲੜਾਈਆਂ ਕਰਵਾਈਆਂ ਨੇ।
ਧਰਮਾਂ ਦੇ ਨਾ ਤੇ ਜੰਗਾਂ ਸਦੀਆਂ ਤੋਂ ਲਾਈਆਂ ਨੇ।
ਮੱਚੀ ਹਾ ਹਾ ਕਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਚੁੱਪ ਬੈਠੈਂ ਧਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਪੰਡਿਤ ਤੇ ਭਾਈ ਫਾਇਦਾ ਚੁੱਪ ਦਾ ਉਠਾਂਦੇ ਨੇ।
ਤੇਰੇ ਨਾਂ ਤੇ ਭੋਲਿਆਂ ਨੂੰ ਲੁੱਟ ਲੁੱਟ ਖਾਂਦੇ ਨੇ।
ਧਰਮ ਵਪਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਚੁੱਪ ਬੈਠੈਂ ਧਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਤੇਰਾ ਨਾਮ ਵਿਕਦਾ ਬਜ਼ਾਰਾਂ ਵਿੱਚ ਸੋਹਣਾ ਏਂ।
ਬੋਲਿਆ ਨਾ ਹੋਰ ਤਾਂ ਅਨਰਥ ਹੀ ਹੋਣਾ ਏਂ।
ਖੁਦ ਹੀ ਵਿਚਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਚੁੱਪ ਬੈਠੈਂ ਧਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਡਾਢਾ ਏ ਵੈਰਾਗ, ਹੂਕਾਂ ਹਿੱਕ ਵਿਚੋਂ ਉੱਠੀਆਂ।
ਬ੍ਰਿਹੇ ਦੀ ਕਾਤੀ ਅੱਜ, ਆਦਰਾਂ ਨੇ ਕੁੱਠੀਆਂ।
ਦੇਦੇ ਆ ਦੀਦਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਚੁੱਪ ਬੈਠੈਂ ਧਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਬੋਲਿਆ ਨਾ ਜੇ ਤੂੰ, ਫਿਰ ਮੈਂ ਵੀ ਨਹੀਓਂ ਬੋਲਣਾ।
ਮੋਨ ਧਾਰ ਲੈਣੀ, ਉੱਕਾ ਮੁੱਖ ਨਹੀਓਂ ਖੋਲ੍ਹਣਾ।
ਬੋਲੇਂ, ਬੇੜਾ ਪਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਚੁੱਪ ਬੈਠੈਂ ਧਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਕਰਾਂ ਅਰਜ਼ੋਈਆਂ ਕੁੱਝ ਬੋਲ ਸਾਈਂ ਮੇਰਿਆ।
ਭੇਦ ਦਾ ਇਹ ਘੁੰਡ ਦੇ ਖੋਲ੍ਹ ਸਾਈਂ ਮੇਰਿਆ।
ਆੳਣ ਦੇ ਖੁਮਾਰ, ਇੱਕ ਬੋਲ ਕਿਉਂ ਨਈਂ ਬੋਲਦਾ?
ਚੁੱਂਪ ਬੈਠੈਂ ਧਾਰ, ਇੱਕ ਬੋਲ ਕਿਉਂ ਨਈਂ ਬੋਲਦਾ?
(ਸਿੱਖ ਮਾਰਗ ਦੇ ਪਾਠਕਾਂ ਦੀ ਜਾਣਕਾਰੀ ਲਈ)
ਇਸ ਪੈਰੇ ਤੋਂ ਬਾਅਦ ਵਿੱਚ ਲਿਖੀ ਜਾਣਕਾਰੀ ਕੁੱਝ
ਦਿਨ ਪਹਿਲਾਂ ਫੇਸ-ਬੁੱਕ ਤੇ ਪਾਈ ਸੀ। ਉਹ ਸਾਰੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ। ਕਿਉਂਕਿ
ਰੁਝੇਵੇਂ ਦੇ ਕਾਰਨ ਮੈਂ ਕਦੀ ਕਦਾਈਂ ਹੀ ਫੇਸ-ਬੁੱਕ ਤੇ ਜਾਂਦਾ ਹਾਂ। ਉਥੇ ਅਕਾਉਂਟ ਤਾਂ ਭਾਵੇਂ
ਕਾਫੀ ਦੇਰ ਦਾ ਖੋਲਿਆ ਹੋਇਆ ਸੀ ਪਰ ਕੋਈ ਦੋਸਤ ਬਣਿਆਂ ਜਾਂ ਬਣਾਇਆ ਨਹੀਂ ਸੀ। ਹਰ ਦੂਜੇ-ਤੀਜੇ ਦਿਨ
ਕੋਈ ਨਾ ਕੋਈ ਸੁਨੇਹਾ ਫੇਸ-ਬੁੱਕ ਵਲੋਂ ਜਾਂ ਕਿਸੇ ਪਾਠਕ ਵਲੋਂ ਆਇਆ ਰਹਿੰਦਾ ਸੀ। ਇਸ ਲਈ ਕਦੀ ਉਸ
ਨੂੰ ਬੰਦ ਕਰਨ ਬਾਰੇ ਸੋਚਦਾ ਅਤੇ ਕਦੀ ਸੋਚਦਾ ਕਿ ਚਲੋ ਕਿਸੇ ਵੇਲੇ ਕੁੱਝ ਦੇਖਣਾ ਪੈ ਸਕਦਾ ਹੈ ਜਾਂ
ਕਿਸੇ ਦੀ ਭਲਾਈ ਦੇ ਹੱਕ ਵਿੱਚ ਕੋਈ ਵੋਟਿੰਗ ਕਰਨੀ/ਹਾਂ ਮਿਲਾਉਣੀ ਪੈ ਸਕਦੀ ਹੈ। ਇਸ ਨੂੰ ਮੁੱਖ ਰੱਖ
ਕੇ ਹਾਲੇ ਬੰਦ ਕਰਨ ਦਾ ਇਰਾਦਾ ਤਾਂ ਬਦਲ ਲਿਆ ਹੈ ਪਰ ਹੁਣ ਕੁੱਝ ਦਿਨਾਂ ਤੋਂ ਮਿੱਤਰਾਂ ਲਈ ਹਾਂ
ਕਰਨੀ ਸ਼ੁਰੂ ਕਰ ਦਿੱਤੀ ਹੈ। ਜੇ ਕਰ ਤੁਸੀਂ ਸਿੱਖ ਮਾਰਗ ਨੂੰ ਪੜ੍ਹ ਕੇ ਇਸ ਦੇ ਵਿਚਾਰਾਂ ਨਾਲ ਸਹਿਮਤ
ਹੋ ਤਾਂ ਫੇਸ-ਬੁੱਕ ਤੇ ਦੋਸਤ ਬਣਨ ਲਈ ਹਾਂ ਕਰ ਸਕਦੇ ਹੋ। ਫੇਸ-ਬੁੱਕ ਦਾ ਲਿੰਕ ਅਸੀਂ ਇਸ ਪੰਨੇ ਤੇ
ਸੱਜੇ ਪਾਸੇ ਕੌਰਨਰ ਤੇ ਉਪਰ ਪਾ ਦਿੱਤਾ ਹੈ। ਕਿਰਪਾ ਕਰਕੇ ਉਹੀ ਦੋਸਤ ਬਣੇ ਜਿਹੜਾ ਕਿ ਸਿਰਫ
ਗੁਰਬਾਣੀ ਗੁਰੂ ਦਾ ਸਿੱਖ ਹੈ। ਕਿਸੇ ਵੀ ਡੇਰੇਦਾਰ ਸਾਧ-ਸੰਤ, ਕਥਿਤ ਮਹਾਂਪੁਰਖ ਬਾਬੇ ਦਾ ਸ਼ਰਧਾਲੂ
ਨਾ ਹੋਵੇ। ਕਿਉਂਕਿ ਇਹ ਸਾਰੇ ਹੀ ਦਸਮੇਂ ਗੁਰੂ ਦਾ ਚਰਿੱਤ੍ਰ-ਘਾਤ ਕਰਨ ਵਾਲੇ ਦਸਮ ਗ੍ਰੰਥ ਦੇ
ਹਮਾਇਤੀ ਹਨ ਅਤੇ ਇਹ ਭੂਤਾਂ-ਪ੍ਰੇਤਾਂ, ਗੈਬੀ ਰੂਹਾਂ ਤੇ ਵਿਸ਼ਵਾਸ਼ ਕਰਨ ਵਾਲੇ ਅਤੇ ਮੂਰਤੀਆਂ ਪੂਜਣ
ਵਾਲੇ ਵੀ ਹਨ। ਜੇ ਕਰ ਕਿਸੇ ਸਿੱਖ ਨੂੰ ਇਹ ਜਾਣਕਾਰੀ ਹੋਵੇ ਕਿ ਇਹ ਉਪਰ ਵਾਲੀਆਂ ਗੱਲਾਂ ਨੂੰ ਕੋਈ
ਸੰਤ-ਬਾਬਾ ਤਥਾ ਕਥਿਤ ਮਹਾਂ-ਪੁਰਖ ਨਹੀਂ ਮੰਨਦਾ ਤਾਂ ਸਾਡੇ ਪਾਠਕਾਂ ਨਾਲ ਜਾਣਕਾਰੀ ਸਾਂਝੀ ਕਰ ਸਕਦਾ
ਹੈ। ਅਸੀਂ ਕਿਸੇ ਵੀ ਹੋਰ ਨਾਲ ਕੋਈ ਮੁਕਾਬਲਾ ਕਰਕੇ ਵੱਧ ਤੋਂ ਵੱਧ ਦੋਸਤ ਬਣਾਉਣ ਦੀ ਹੋੜ ਵਿੱਚ
ਨਹੀਂ ਹਾਂ। ਬੇਸ਼ੱਕ ਕੋਈ ਵੀ ਨਾ ਬਣੇ ਅਤੇ ਜਿਹੜੇ ਬਣੇ ਹੋਏ ਵੀ ਹਨ ਉਹ ਵੀ ਭਾਵੇਂ ਨਾ ਰਹਿਣ ਪਰ
ਗੁਰਮਤਿ ਦੇ ਅਸੂਲਾਂ ਨਾਲ ਅਸੀਂ ਪਿਛਲੇ 17 ਸਾਲਾਂ ਤੋਂ ਨਾ ਤਾਂ ਕੋਈ ਸਮਝੌਤਾ ਕਿਸੇ ਨਾਲ ਕੀਤਾ ਹੈ
ਅਤੇ ਨਾ ਹੀ ਕਰਨਾ ਹੈ। ਇਸ ਨੂੰ ਪੜ੍ਹਣ ਲਈ ਆਪ ਸਭ ਦਾ ਧੰਨਵਾਦ। ਇਸ ਤੋਂ ਅਗਾਂਹ ਦੀ ਜਾਣਕਾਰੀ
ਫੇਸ-ਬੁੱਕ ਤੇ ਵੀ ਪਾਈ ਹੋਈ ਹੈ-ਸੰਪਾਦਕ।
‘ਸਿੱਖ ਮਾਰਗ’ ਵੈੱਬਸਾਈਟ ਅਤੇ ਲਿਖਤਾਂ ਬਾਰੇ ਸੰਖੇਪ ਜਾਣਕਾਰੀ
1- ਇਹ ਨਿਰੋਲ ਧਾਰਮਿਕ ਸਾਈਟ ਹੈ ਜੋ ਕਿ ਸਿਰਫ ਗੁਰਬਾਣੀ ਦੇ ਸੱਚ ਨੂੰ ਹੀ ਸਮਰਪਿਤ
ਹੈ।
2- ਕਿਸੇ ਵੀ ਰਾਜਨੀਤਕ ਪਾਰਟੀ ਨਾਲ ਇਸ ਦਾ ਕੋਈ ਵੀ ਸੰਬੰਧ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਖਾਸ
ਵਿਦਵਾਨ ਨਾਲ ਸੰਬੰਧਿਤ ਹੈ।
3- ਜਦੋਂ ਅਸੀਂ ਇੰਟਰਨੈੱਟ ਤੇ ਗੁਰਬਾਣੀ ਦੇ ਸੱਚ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਤਾਂ ਉਸ ਵੇਲੇ ਕੋਈ
ਦੋ ਕੁ ਦਰਜ਼ਨ ਦੇ ਲਗਭਗ ਹੀ ਸਿੱਖ ਧਰਮ ਨਾਲ ਸੰਬੰਧਿਤ ਸਾਈਟਾਂ ਸਨ। ਪਹਿਲਾਂ ਕੁੱਝ ਸਾਲ ਸਰਵਰ ਦੇ
ਨਾਲ ਆਪਣਾ ਨਾਮ ਲਿਖ ਕੇ ਕਰਦੇ ਸੀ ਜਿਸ ਤਰ੍ਹਾਂ ਹੁਣ ਫੇਸਬੁੱਕ ਤੇ ਚਲਦਾ ਹੈ। ਅਤੇ 1998 ਤੋਂ ਬਾਅਦ
‘ਸਿੱਖ ਮਾਰਗ’ ਰਾਹੀਂ ਕਰ ਰਹੇ ਹਾਂ। ਇਸ ਤਰ੍ਹਾਂ ਕਰਦਿਆਂ ਤਕਰੀਬਨ 17 ਸਾਲ ਹੋ ਗਏ ਹਨ।
4- ਦਸਮ ਗ੍ਰੰਥ ਦੀ ਅਸਲੀਅਤ ਸਭ ਤੋਂ ਪਹਿਲਾਂ ਅਸੀਂ ਹੀ ਇੰਟਰਨੈੱਟ ਤੇ ਦੱਸਣੀ ਸ਼ੁਰੂ ਕੀਤੀ ਸੀ।
ਲਿਖਤੀ ਰੂਪ ਵਿੱਚ ਦਸਮ ਗ੍ਰੰਥ ਬਾਰੇ ਜਾਣਕਾਰੀ ਸ਼ਾਇਦ ਹੀ ਕਿਸੇ ਹੋਰ ਸਾਈਟ ਤੇ ਹੋਵੇ ਜਿਤਨੀ ਕਿ
‘ਸਿੱਖ ਮਾਰਗ’ ਤੇ ਹੈ।
5- ਗੁਰਮਤਿ ਦੇ ਵੱਖ-ਵੱਖ ਵਿਸ਼ਿਆਂ ਬਾਰੇ ਸੈਂਕੜੇ ਵਿਦਵਾਨਾਂ ਦੇ ਹਜਾਰਾਂ ਹੀ ਲੇਖ ‘ਸਿੱਖ ਮਾਰਗ’ ਤੇ
ਉਪਲਵੱਧ ਹਨ।
6- ਸੰਨ 2007 ਤੋਂ ਪਹਿਲਾਂ ਦੀਆਂ ਲਿਖਤਾਂ ਯੂਨੀਕੋਡ ਵਿੱਚ ਨਹੀਂ ਹਨ। ਉਨ੍ਹਾਂ ਨੂੰ ਬਿਨਾਂ ਫੌਂਟਸ
ਤੋਂ ਪੜ੍ਹਨ ਲਈ ਸਿਰਫ ਮਾਈਕਰੋਸੌਫਟ ਦੇ ਇੰਟਰਨੈੱਟ ਐਕਸਪਲੋਰਰ ਦੀ ਵਰਤੋਂ ਹੀ ਕਰੋ।
7- ਅਸੀਂ ਰੁਝੇਵੇਂ ਦੇ ਕਾਰਨ ਕਦੀ ਕਦਾਈਂ ਹੀ ਫੇਸ ਬੁੱਕ ਤੇ ਆਉਂਦੇ ਹਾਂ ਇਸ ਲਈ ਇੱਥੇ ਬਹੁਤਾ ਕੁੱਝ
ਨਹੀਂ ਪਾ ਸਕਦੇ।
8- ਅਸੀਂ ਦਸਮ ਗ੍ਰੰਥ ਅਤੇ ਰਾਗ ਮਾਲਾ ਨੂੰ ਗੁਰੂ ਕ੍ਰਿਤ ਨਹੀਂ ਮੰਨਦੇ ਅਤੇ ਨਾ ਹੀ ਕਿਸੇ ਸਾਧ ਸੰਤ
ਨੂੰ ਮੰਨਦੇ ਹਾਂ। ਕਿਉਂਕਿ ਕਿਸੇ ਵੀ ਕਥਿਤ ਸਾਧ ਸੰਤ ਨੂੰ ਦਸਮ ਗ੍ਰੰਥ ਦੇ ਲੁਚਪੁਣੇ ਦੀ ਸਮਝ ਨਹੀਂ
ਆਈ ਭਾਵੇਂ ਕਿ ਉਹ ਅੱਜ ਜੀਦਾਂ ਹੈ ਜਾਂ ਮਰ ਚੁੱਕਾ ਹੈ। ਇਸ ਲਈ ਇਥੇ ਫੇਸ ਬੁੱਕ ਤੇ ਸਾਡਾ ਦੋਸਤ ਉਹੀ
ਬਣੇ ਜਿਹੜਾ ਕਿ ਇਨ੍ਹਾਂ ਗੱਲਾਂ ਨਾਲ ਸਹਿਮਤ ਹੈ। ਜੇ ਕਰ ਭੁਲੇਖੇ ਨਾਲ ਪਹਿਲਾਂ ਕੋਈ ਬਣ ਚੁੱਕਾ ਹੈ
ਤਾਂ ਉਹ ਸਾਨੂੰ ਦੱਸ ਦੇਵੇ ਅਸੀਂ ਉਸ ਦਾ ਨਾਮ ਇੱਥੋਂ ਹਟਾ ਦੇਵਾਂਗੇ। ਇਸ ਲਿਖਤ ਨੂੰ ਅਤੇ ‘ਸਿੱਖ
ਮਾਰਗ’ ਨੂੰ ਪੜ੍ਹਨ ਲਈ ਆਪ ਸਭ ਦਾ ਸ਼ੁਕਰੀਆ।
ਫੇਸਬੁੱਕ ਵਰਤਣ ਵਾਲੇ ਅਤੇ ‘ਸਿੱਖ ਮਾਰਗ’ ਨੂੰ ਪੜ੍ਹਨ ਵਾਲੇ ਸਾਰਿਆਂ
ਨੂੰ ਬੇਨਤੀ।
ਰੁਝੇਵੇਂ ਦੇ ਕਾਰਨ ਮੈਂ ਫੇਸਬੁੱਕ ਤੇ ਕਦੀ-ਕਤਾਂਈ (ਕਈ ਮਹੀਨਿਆਂ) ਬਾਅਦ ਹੀ ਆਉਂਦਾ
ਹਾਂ। ਇਸ ਕਰਕੇ ਨਾਂ ਤਾਂ ਮੈਂ ਕਿਸੇ ਗਰੁੱਪ ਦਾ ਮੈਂਬਰ ਬਣਿਆਂ ਹਾਂ ਅਤੇ ਨਾਂ ਹੀ ਹਾਲੇ ਤੱਕ ਇੱਥੇ
ਕੋਈ ਮਿੱਤਰ ਦੋਸਤ ਬਣਾਇਆ ਹੈ। ਰੁਝੇਵੇਂ ਦੇ ਕਾਰਨ ਮੈਂ ਇੱਥੇ ਫੇਸਬੁੱਕ ਤੇ ਕੋਈ ਸਮਾਂ ਨਹੀਂ ਦੇ
ਸਕਦਾ ਅਤੇ ਨਾ ਹੀ ਇੱਥੇ ਕਿਸੇ ਦੀ ਈ-ਮੇਲ ਦਾ ਕੋਈ ਜਵਾਬ ਹੀ ਦੇ ਸਕਦਾ ਹਾਂ। ਜੇ ਕਰ ਉਂਜ ਹੀ ਕੋਈ
ਮਿੱਤਰ ਦੋਸਤ ਬਣਨਾ ਚਾਹੁੰਦਾ ਹੋਵੇ... ਤਾਂ ਹੇਠ ਲਿਖੀਆਂ ਕੁੱਝ ਗੱਲਾਂ ਦਾ ਖਿਆਲ ਰੱਖ ਕੇ ਬਣ ਸਕਦਾ
ਹੈ।
1- ਉਸ ਦਾ ਆਸਥਾ ਸਿਰਫ ਅਕਾਲ ਪੁਰਖ ਅਤੇ ਗੁਰੂ ਗ੍ਰੰਥ ਸਾਹਿਬ ਤੇ ਹੀ ਹੋਣਾਂ ਚਾਹੀਦਾ ਹੈ। ਹੋਰ
ਕਿਸੇ ਗ੍ਰੰਥ ਤੇ ਨਹੀਂ। ਦਸਮ ਗ੍ਰੰਥ ਤੇ ਤਾਂ ਬਿੱਲਕੁੱਲ ਨਹੀਂ।
2- ਉਹ ਕਿਸੇ ਵੀ ਸਾਧ ਸੰਤ ਦਾ ਸ਼ਰਧਾਲੂ ਨਹੀਂ ਹੋਣਾ ਚਾਹੀਦਾ।
3- ਉਹ ਸਮੁੱਚੀ ਮਨੁਖਤਾ ਨੂੰ ਪਿਆਰ ਕਰਨ ਵਾਲਾ ਹੋਵੇ। ਭਾਵ ਕਿ ਕਿਸੇ ਵੀ ਵਿਆਕਤੀ ਨਾਲ ਕਿਸੇ ਰੰਗ,
ਨਸਲ, ਜ਼ਾਤ, ਲਿੰਗ ਜਾਂ ਧਰਮ ਕਰਕੇ ਨਫਰਤ ਨਾ ਕਰਦਾ ਹੋਵੇ।
ਜੇ ਕਰ ਤੁਸੀਂ ਇਨ੍ਹਾਂ ਗੱਲਾਂ ਨਾਲ ਸਹਿਮਤ ਹੋ ਤਾਂ ਦੋਸਤ ਬਣ ਸਕਦੇ ਹੋ ਅਤੇ ਬਣਾ ਸਕਦੇ ਹੋ।
ਧੰਨਵਾਦ!
(21/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਹਿਸੂਸੋ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮਹਿਸੂਸੋ, ਮਹਿਸੂਸੋ, ਦਿਲ ਦੀ ਹਰ ਧੜਕਣ ਮਹਿਸੂਸੋ।
ਬੋਲਾਂ ਦੀ ਥਿਰਕਣ ਮਹਿਸੂਸੋ, ਸਾਹ ਸਿਰਜਣ ਮਹਿਸੂਸੋ।
ਉਸ ਦਾ ਰਗ ਰਗ ਦੇ ਵਿੱਚ ਵਸਣਾ, ਰੱਤ ਚੱਲਣ ਮਹਿਸੂਸੋ,
ਰਾਮ ਨਾਮ ਦੀ ਗੂੰਜ ਮਹਿਸੂਸੋ, ਰੂਹ ਬਿਲਕਣ ਮਹਿਸੂਸੋ।
ਸਾਹ ਸਾਹ ਹਿਰਦੇ ਗਤੀ ਪਛਾਣੋ, ਲੂੰਅ ਲੂੰਅ ਸ਼ਕਤੀ ਉਦਗਮ,
ਉਸ ਦੀ ਅੰਗ ਅੰਗ ਹੋਂਦ ਮਸੂਸੋ, ਉਸ ਦਾ ਰਚਣ ਮਹਿਸੂਸੋ।
ਬਾਹਰ ਕੀ ਢੂੰਡੋ, ਅੰਦਰ ਹੀ ਹੈ, ਉਹ ਪੂਰੇ ਦਾ ਪੂਰਾ,
ਵਿਸਮਾਦੀ ਅਨੁਭਵ ਜੇ ਪਾਉਣਾ, ਰੂਹ ਵਿਗਸਣ ਮਹਿਸੂਸੋ।
(21/04/13)
ਗੁਰਚਰਨ ਸਿੰਘ ਪੱਖੋਕਲਾਂ
ਭੁੱਲਰ
ਦੀ ਫਾਸੀਂ ਨੁਕਸਾਨਦੇਹ ਹੀ ਹੋਵੇਗੀ ਦੇਸ ਲਈ ਕਿਉਂਕਿ..........?
ਦਵਿੰਦਰ ਪਾਲ ਭੁੱਲਰ ਨੂੰ ਫਾਸੀ ਦੇਣ ਦੀਆਂ ਤਿਆਰੀਆਂ ਕਰਨ ਦੀਆਂ ਖਬਰਾਂ ਨਾਲ ਪੰਜਾਬ
ਦੇ ਲੋਕ ਅਤੇ ਰਾਜਨੀਤਕ ਫਿਕਰਾਂ ਵਿੱਚ ਪੈ ਗਏ ਹਨ ਕਿ ਪੰਜਾਬ ਨੂੰ ਇੱਕ ਵਾਰ ਫਿਰ ਰਾਜਨਤੀ ਦਾ ਮੋਹਰਾ
ਬਣਾਇਆ ਜਾ ਰਿਹਾ ਹੈ। ਦੇਸ ਵਿੱਚ ਜਿਸ ਤਰਾਂ ਫਾਂਸੀਆਂ ਦਾ ਦੌਰ ਚਲਾਇਆ ਜਾ ਰਿਹਾ ਹੈ ਇਸ ਨਾਲ ਫਾਂਸੀ
ਦੀ ਸਜਾ ਬਾਰੇ ਦੁਬਾਰਾ ਚਰਚਾ ਛਿੜ ਪਈ ਹੈ ਕਿ ਕੀ ਫਾਂਸੀ ਦੇਣਾਂ ਜਰੂਰੀ ਹੈ ? ਕੀ ਫਾਂਸੀਂ ਦੇਸ ਦੇ
ਹਿੱਤਾਂ ਲਈ ਦਿੱਤੀ ਜਾਂਦੀ ਹੈ ਜਾਂ ਸਿਆਸਤ ਅਧੀਨ । ਕੀ ਵਿਸੇਸ ਸਮੇਂ ਵਿੱਚ ਕਰਵਾਈ ਗਈ ਸਜਾ ਵਕਤ
ਅਤੇ ਹਲਾਤ ਬਦਲ ਜਾਣ ਦੇ ਬਾਦ ਵੀ ਹੋਣੀ ਚਾਹੀਦੀ ਹੈ। ਭੁੱਲਰ ਨੂੰ ਫਾਸੀਂ ਦਿੱਤੀ ਜਾਣ ਦਾ ਕੋਈ
ਨੈਤਿਕ ਅਧਾਰ ਵੀ ਹੈ ਜਾਂ ਨਹੀਂ ? ਭੁੱਲਰ ਵਾਲੇ ਕੇਸ ਵਿੱਚ ਤਾਂ ਇਰਾਦਾ ਕਤਲ ਵੀ ਸਿੱਧ ਨਹੀਂ
ਹੁੰਦਾਂ ਜਿਹਨਾਂ ਦੀ ਮੌਤ ਹੋਈ ਹੈ ਉਹਨਾਂ ਨੂੰ ਤਾਂ ਕਤਲ ਕਰਨ ਦਾ ਇਰਾਦਾ ਹੀ ਨਹੀਂ ਸੀ ਅਤੇ ਜਿਸਨੂੰ
ਕਤਲ ਕਰਨ ਦਾ ਇਰਾਦਾ ਸੀ ਉਹ ਤਾਂ ਅੱਜ ਵੀ ਜਿਉਂਦਾਂ ਫਿਰਦਾ ਹੈ। ਜਿਹੜੇ ਸੁਰੱਖਿਆ ਮੁਲਾਜਮ ਮਾਰੇ ਗਏ
ਹਨ ਉਹਨਾਂ ਦੇ ਨਾਲ ਤਾਂ ਭੁੱਲਰ ਦੀ ਕੋਈ ਦੁਸਮਣੀ ਵੀ ਨਹੀਂ ਸੀ ਅਤੇ ਨਾਂ ਹੀ ਉਹਨਾਂ ਨੂੰ ਕਤਲ ਕਰਨ
ਦਾ ਕੋਈ ਮਕਸਦ ਸਾਹਮਣੇ ਆਉਂਦਾਂ ਹੈ। ਕੀ ਵਰਤਮਾਨ ਸਮਾਂ ਦੇਸ ਨੂੰ ਅਸਾਂਤ ਕਰਨ ਦਾ ਹੈ ਜਿਸ ਵਿੱਚ
ਸਿਆਸਤ ਵਾਸਤੇ ਨਿਆਂਪਾਲਿਕਾ ਦੀ ਦੁਰਵਰਤੋ ਕਰਕੇ ਕਿਸੇ ਨੂੰ ਫਾਂਸੀ ਚੜਾ ਦਿੱਤਾ ਜਾਵੇ । ਵਰਤਮਾਨ
ਸਮੇਂ ਵਿੱਚ ਇੱਕ ਰਾਜਨੀਤਕ ਸੰਘਰਸ ਦੇ ਵਿੱਚ ਸੱਚਾ ਜਾਂ ਝੂਠਾ ਫਸਿਆਂ ਭੁੱਲਰ ਨਿਆਂ ਪਰਣਾਲੀ ਦਾ
ਸਿਕਾਰ ਬਣਾਇਆ ਜਾ ਰਿਹਾ ਹੈ। ਕੀ ਭੁੱਲਰ ਨੂੰ ਫਾਂਸੀ ਦੇਣਾਂ ਗਲਤ ਨਹੀਂ ਕਿਉਕਿ ਉਸ ਤੋਂ ਸਰਕਾਰ ਨੂੰ
ਜਾਂ ਕਿਸੇ ਵੀ ਰਾਜਨੀਤਕ ਨੂੰ ਕੋਈ ਖਤਰਾ ਨਹੀਂ ਹੈ ਉਹ ਤਾਂ ਆਪਣੀ ਵਿਚਾਰਧਾਰਾ ਹੀ ਛੱਡ ਬੈਠਾ ਹੈ ।
ਫਾਂਸੀ ਉਸਨੂੰ ਦਿੱਤੀ ਜਾਦੀ ਹੈ ਜਿਸ ਤੋਂ ਦੇਸ ਨੂੰ ਦੇਸ ਦੇ ਲੋਕਾਂ ਨੂੰ ਕੋਈ ਖਤਰਾ ਹੋਵੇ ਪਰ
ਸਰੀਰਕ ਅਤੇ ਉਮਰ ਦੇ ਪੱਖ ਤੋਂ ਸਾਹ ਸੱਤ ਹੀਣ ਹੋਇਆ ਵਿਅਕਤੀ ਤਾਂ ਹੁਣ ਖੁਦ ਜਿਉਣ ਲਈ ਜਿੰਦਗੀ ਨਾਲ
ਜੂਝ ਰਿਹਾ ਹੈ। ਇਸ ਕੇਸ ਵਿੱਚ ਫਾਂਸ਼ੀ ਦੀ ਸਜਾ ਕੋਈ ਅਦਾਲਤੀ ਫੈਸਲਾ ਨਹੀਂ ਸੀ ਇਹ ਤਾਂ ਉਸ ਵਕਤ
ਅਤਿਵਾਦ ਨੂੰ ਸਹਿ ਦੇਣ ਵਾਲਿਆਂ ਨੂੰ ਧਮਕਾਉਣ ਲਈ ਕਰਵਾਇਆ ਗਿਆ ਫੈਸਲਾ ਸੀ ਜੋ ਉਸ ਵਕਤ ਤਾਂ ਠੀਕ ਸੀ
ਪਰ ਅੱਜ 17 ਸਾਲਾਂ ਬਾਅਦ ਤਾਂ ਉਹ ਹਲਾਤ ਹੀ ਬਦਲ ਚੁੱਕੇ ਹਨ। । ਹੁਣ ਪੰਜਾਬ ਸਾਂਤ ਹੈ ਇੱਥੋਂ ਦਾ
ਮਹੌਲ ਖਰਾਬ ਕਰਨਾਂ ਬਹੁਤ ਹੀ ਗਲਤ ਹੋਵੇਗਾ ਹੁਣ 80ਵਿਆਂ ਦੀ ਲਹਿਰ ਹੀ ਨਹੀਂ ਰਹੀ ਉਸਦੇ ਵਿੱਚ ਹੋਏ
ਲਈ ਸਜਾ ਇ ਮੌਤ ਬਹੁਤ ਹੀ ਗਲਤ ਹੈ।
ਅਦਾਲਤਾਂ ਅਤੇ ਸਰਕਾਰਾਂ ਦਾ ਦੋਹਰਾ ਕਿਰਦਾਰ ਵੀ ਭੁੱਲਰ ਨੂੰ ਫਾਂਸੀਂ ਦੇਣ ਦੇ ਖਿਲਾਫ ਬਣਦਾ ਹੈ
ਕਿਉਂਕਿ ਇੱਕ ਪਾਸੇ ਦਿੱਲੀ ਦੰਗਿਆਂ ਦਾ ਦੋਸੀ ਕਿਸੋਰੀ ਝਟਕਈ ਦੀਆਂ ਸੱਤ ਫਾਸੀਆਂ ਦੀ ਸਜਾ ਬਦਲ
ਦਿੱਤੀ ਗਈ ਹੈ ਫਿਰ ਭੁੱਲਰ ਦੀ ਇੱਕ ਫਾਸੀਂ ਕਿਉਂ ਨਹੀਂ ਬਦਲੀ ਜਾ ਸਕਦੀ। ਭੁੱਲਰ ਜੇ ਦਹਿਸਤਗਰਦੀ ਦੀ
ਸੋਚ ਤੇ ਖੜਾ ਹੁੰਦਾਂ ਤਾਂ ਜਰਮਨ ਕਿਉਂ ਭੱਜਦਾ? ਅਤਿਵਾਦ ਦੇ ਦੌਰ ਵਿੱਚ ਬਹੁਤ ਸਾਰੇ ਨੌਜਵਾਨ
ਗੁੰਮਰਾਹ ਹੋਏ ਸਨ ਜਿਹਨਾਂ ਵਿੱਚੋਂ ਭੁੱਲਰ ਵੀ ਇੱਕ ਸੀ । ਅੰਦੋਲਨਾਂ ਵਿੱਚ ਸਾਮਲ ਹੋਕੇ ਕੀਤੀਆਂ
ਕਾਰਵਾਈਆਂ ਕਿਸੇ ਇਕੱਲੇ ਵਿਕਤੀਆਂ ਦਾ ਕਾਰਨਾਮਾ ਨਹੀਂ ਹੁੰਦੀਆਂ ਇੱਸ ਵਿੱਚ ਬਹੁਤ ਸਾਰੇ ਲੋਕ ਸਾਮਲ
ਹੁੰਦੇ ਹਨ। ਜਿਸ ਵਿਅਕਤੀ ਨੂੰ ਮਾਰਨ ਲਈ ਹਮਲਾ ਕੀਤਾ ਗਿਆ ਸੀ ਉਹ ਕੋਈ ਦੁੱਧ ਧੋਤਾ ਬੰਦਾਂ ਨਹੀਂ ਸੀ
ਸਗੋਂ ਇੱਕ ਅਨੇਕਾਂ ਰੰਗਾਂ ਵਾਲਾ ਰਾਜਨੀਤਕ ਸੀ ਜਿਸਨੂੰ ਉਸਦੀ ਪਾਰਟੀ ਵੱਲੌ ਹੀ ਸਮੇਂ ਨਾਲ ਬਾਹਰ ਦਾ
ਰਸਤਾ ਦਿਖਾ ਦਿੱਤਾ ਗਿਆ ਹੈ। ਇਸ ਕੇਸ ਵਿੱਚ ਇਨਸਾਫ ਕਰਨ ਵਾਲਿਆਂ ਦਾ ਮੁੱਖ ਜੱਜ ਵੱਲੋਂ ਹੀ ਜਦੋਂ
ਭੁੱਲਰ ਨੂੰ ਬਰੀ ਤੱਕ ਕਰ ਦਿੱਤਾ ਗਿਆ ਹੋਵੇ ਤਾਂ ਦੂਸਰੇ ਮੌਤ ਦੀ ਸਜਾ ਦੇਣ ਤਾਂ ਦਾਲ ਵਿੱਚ ਕਾਲਾ
ਹੀ ਨਜਰ ਆਉਂਦਾਂ ਹੈ ਕਿਉਂਕਿ ਅੱਤਵਾਦ ਨਾਲ ਸਬੰਧਤ ਕੇਸਾਂ ਵਿੱਚ ਫੈਸਲਾ ਜੱਜਾਂ ਦੀ ਮਰਜੀ ਨਾਲ ਹੀ
ਨਹੀਂ ਸਗੋਂ ਸਰਕਾਰ ਦੀ ਸਲਾਹ ਵੀ ਸਾਮਲ ਕੀਤੀ ਜਾਂਦੀ ਹੈ । ਸਰਕਾਰ ਨੂੰ ਜਿਹੜਾ ਵਿਅਕਤੀ ਪਿੱਛਲੇ
ਸਤਾਰਾਂ ਸਾਲਾਂ ਵਿੱਚ ਇੱਕ ਵੀ ਗਲਤ ਵਿਵਹਾਰ ਦਾ ਦੋਸੀ ਨਾਂ ਪਾਇਆ ਗਿਆ ਹੋਵੇ ਤੇ ਸਰੀਰਕ ਰੋਗੀ ਅਤੇ
ਮਾਨਸਿਕ ਰੋਗੀ ਬਣ ਚੁੱਕਿਆ ਹੋਵੇ ਸਰਕਾਰ ਦਾ ਕੀ ਵਿਗਾੜ ਸਕਦਾ ਹੈ ਨੂੰ ਫਾਸੀਂ ਦੇਕੇ ਸਰਕਾਰ ਕੀ
ਹਾਸਲ ਕਰੇਗੀ। ਕਾਨੂੰਨ ਫੈਸਲੇ ਸਮੇਂ ਨਾਲ ਅਕਸਰ ਹੀ ਬਦਲ ਜਾਂਦੇ ਹਨ ਸੋ 17 ਸਾਲਾਂ ਬਾਅਦ ਕਿਸੇ ਸਜਾ
ਤੇ ਅਮਲ ਕਰਨਾਂ ਮੂਰਖਤਾ ਹੀ ਹੈ। ਵਕਤ ਬੀਤਣ ਦੇ ਨਾਲ ਉਹ ਫੈਸਲੇ ਕਦਾ ਚਿੱਤ ਲਾਗੂ ਨਹੀਂ ਕੀਤੇ ਜਾਣੇ
ਚਾਹੀਦੇ ਜਿਹਨਾਂ ਨਾਲ ਦੇਸ ਦੇ ਵਿੱਚ ਅਮਨਕਾਨੂੰਨ ਵਿਗੜਦਾ ਹੋਵੇ ਅਤੇ ਦੇਸ ਨੂੰ ਨੁਕਸਾਨ ਹੁੰਦਾਂ
ਹੋਵੇ। ਅਦਾਲਤਾਂ ਦੇ ਫੈਸਲੇ ਕੋਈ ਰੱਬ ਦੇ ਫੈਸਲੇ ਨਹੀਂ ਹੁੰਦੇ ੰਦਿਆਂ ਦੇ ਹੀ ਫੈਸਲੇ ਹੁੰਦੇ ਹਨ।
ਕਾਨੂੰਨ ਦੇਸ ਨੂੰ ਬਚਾਉਣ ਲਈ ਲਾਗੂ ਕੀਤਾ ਜਾਣਾਂ ਚਾਹੀਦਾ ਹੈ ਦੇਸ ਨੂੰ ਤੋੜਨ ਲਈ ਨਹੀਂ । ਕਾਨੂੰਨ
ਵੀ ਕੋਈ ਦੁੱਧ ਧੋਤਾ ਨਹੀਂ ਹੁੰਦਾਂ ਬਹੁਤੀ ਵਾਰ ਇਹ ਤਕੜਿਆਂ ਦੇ ਹੱਥ ਦਾ ਮੋਹਰਾ ਹੀ ਸਾਬਤ ਹੁੰਦਾਂ
ਹੈ । ਅਨੇਕਾਂ ਵਾਰ ਤਕੜਿਆਂ ਦੀ ਖਾਤਰ ਕਾਨੂੰਨ ਅਤੇ ਅਦਾਲਤਾਂ ਨੇ ਆਤਮ ਸਮੱਰਪਣ ਕੀਤਾ ਹੈ ਜਿਵੇਂ
ਕੰਧਾਰ ਵਿੱਚ ਅਤਿਵਾਦੀ ਰਿਹਾ ਕੀਤੇ ਗਏ ਸਨ । ਪੰਜਾਬ ਵਿੱਚ ਵਿਦੇਸੀ ਡਿਪਲੋਮੇਟ ਲਈ ਖਾੜਕੂ ਰਿਹਾ
ਕੀਤੇ ਗਏ ਸਨ , ਦਿੱਲੀ ਦੰਗਿਆਂ ਦੇ ਦੋਸੀ ਅੱਜ ਤੱਕ ਅਜਾਦ ਹਨ ਆਦਿ ਹਜਾਰਾਂ ਘਟਨਾਵਾਂ ਨਾਲ ਕੋਈ
ਕਾਨੂੰਨ ਦੇ ਖੁਰਕ ਨਹੀਂ ਹੋਈ ਤਾਂ ਕੁੱਝ ਫਾਂਸੀਆਂ ਮਾਫ ਕਰਕੇ ਕੋਈ ਦੇਸ ਦਾ ਨੁਕਸਾਨ ਨਹੀਂ ਹੋਵੇਗਾ
ਸਗੋਂ ਦੇਸ ਦੀ ਸਾਂਤੀ ਅਤੇ ਸਥਿਰਤਾ ਵਿੱਚ ਵਾਧਾ ਹੀ ਹੋਵੇਗਾ। ਸਕਾਰਾਂ ਅਤੇ ਰਾਜਨੀਤਕ ਕੋਈ ਬੁੱਚੜ
ਨਹੀਂ ਹੁੰਦੇ ਬਲਕਿ ਰਾਜਨੀਤਕਾਂ ਨੂੰ ਮਨੁੱਖੀ ਵਿਵਹਾਰ ਕਰਨਾਂ ਚਾਹੀਦਾ ਹੈ । ਵਕਤ ਦੀ ਮੰਗ ਹੈ ਕਿ
ਇੱਕ ਰਾਜਨੀਤਕ ਦੀ ਇੱਛਾ ਪੂਰਤੀ ਲਈ ਕਾਨੂੰਨ ਦੇ ਨਾਂ ਥੱਲੇ ਹੋਣ ਵਾਲੇ ਇਸ ਗਲਤਕਦਮ ਨੂੰ ਰੋਕਿਆ
ਜਾਵੇ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ
ਬਰਨਾਲਾ
(21/04/13)
ਜਸਵੰਤ ਸਿੰਘ ‘ਅਜੀਤ’
ਧਰਮ-ਇਤਿਹਾਸ `ਚ ਰਾਜਸੀ ਸੁਆਰਥ ਅਧੀਨ ਪਾਏ ਜਾਂਦੇ ਨੇ ਭੁਲੇਖੇ
ਇਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਪੀਤਮ ਪੁਰਾ-ਸ਼ਾਲੀਮਾਰ ਬਾਗ਼ ਹਲਕੇ ਤੋਂ ਚੁਣੇ ਗਏ ਮੈਂਬਰ ਐਮ ਪੀ ਐਸ
ਚੱਡਾ ਵਲੋਂ ਆਪਣੇ ਚੋਣ ਹਲਕੇ ਦੇ ਮਤਦਾਤਾਵਾਂ ਦਾ ਧੰਨਵਾਦ ਕਰਨ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ
ਗਿਆ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਦੇ ਨਾਲ ਹੀ ਇਲਾਕੇ ਦੇ ਕੁੱਝ ਭਾਜਪਾ
ਮੁੱਖੀ ਵੀ ਸ਼ਾਮਲ ਹੋਏ। ਇਸ ਮੌਕੇ ਤੇ ਭਰਮ-ਭੁਲੇਖੇ ਪੈਦਾ ਹੋਣ ਦੀਆਂ ਕੁੱਝ ਧਾਰਣਾਵਾਂ ਉਸ ਸਮੇਂ ਉਭਰ
ਕੇ ਸਾਹਮਣੇ ਆਈਆਂ, ਜਦੋਂ ਭਾਜਪਾ ਦੇ ਇੱਕ ਮੁੱਖੀ ਨੇ ਇਹ ਦਾਅਵਾ ਕੀਤਾ ਕਿ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਦੀਆਂ ਲੜਾਈਆਂ ਇੱਕ ਫਿਰਕੇ ਵਿਸ਼ੇਸ਼, ਮੁਸਲਮਾਣਾਂ ਦੇ ਵਿਰੁਧ ਸਨ। ਜਦਕਿ ਸਿੱਖ ਇਤਿਹਾਸ ਦੀ
ਸੱਚਾਈ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਹਿਤ ਸਾਰੇ ਗੁਰੂ ਸਾਹਿਬਾਨ ਦਾ ਅੰਦੋਲਣ ਅਤੇ
ਸੰਘਰਸ਼ ਕਿਸੇ ਇੱਕ ਫਿਰਕੇ ਵਿਸ਼ੇਸ਼ ਦੇ ਵਿਰੁਧ ਨਹੀਂ, ਸਗੋਂ ਜਬਰ-ਜ਼ੁਲਮ ਅਤੇ ਅਨਿਆਇ ਦੇ ਵਿਰੁਧ
ਗਰੀਬ-ਮਜ਼ਲੂਮ ਅਤੇ ਨਿਆਇ (ਇਨਸਾਫ) ਦੀ ਰਖਿਆ ਪ੍ਰਤੀ ਸਮਰਪਿਤ ਸੀ, ਉਨ੍ਹਾਂ ਦੀ ਕੋਈ ਵੀ ਲੜਾਈ ਕਿਸੇ
ਇੱਕ ਫਿਰਕੇ ਵਿਸ਼ੇਸ਼ ਦੇ ਵਿਰੁਧ ਨਹੀਂ ਸੀ। ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲ
ਸੇਨਾਵਾਂ ਦੇ ਹਮਲਿਆਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਉਨ੍ਹਾਂ ਨੂੰ ਬਾਈਧਾਰ ਦੇ ਪਹਾੜੀ ਹਿੰਦੂ
ਰਾਜਿਆਂ ਵਲੋਂ ਕੀਤੇ ਗਏ ਹਮਲਿਆਂ ਨਾਲ ਵੀ ਦ੍ਰਿੜ੍ਹ਼ਤਾ ਨਾਲ ਜੂਝਣਾ ਪਿਆ ਸੀ। ਇਸਲਈ ਇਹ ਮੰਨਣਾ ਜਾਂ
ਕਹਿਣਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਘਰਸ਼ ਕਿਸੇ ਫਿਰਕੇ ਵਿਸ਼ੇਸ਼ ਦੇ ਵਿਰੁਧ ਸੀ, ਪੂਰੀ
ਤਰ੍ਹਾਂ ਭਰਮ-ਭੁਲੇਖੇ ਪੈਦਾ ਕਰਨ ਵਾਲੀ ਧਾਰਣਾ ਹੋਵੇਗੀ। ਇਸੇ ਤਰ੍ਹਾਂ ਇਸੇ ਹਲਕੇ ਤੋਂ ਭਾਜਪਾ ਨਿਗਮ
ਪਾਰਸ਼ਦ ਸ਼੍ਰੀਮਤੀ ਮਮਤਾ ਨਾਗਪਾਲ ਵਲੋਂ ਇਹ ਦਾਅਵਾ ਕੀਤਾ ਜਾਣਾ ਕਿ ਭਾਜਪਾ ਲੀਡਰਸ਼ਿਪ ਦੀ ਮਦੱਦ ਨਾਲ
ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ
ਇਤਨੀ ਭਾਰੀ ਜਿੱਤ ਹਾਸਲ ਹੋਈ ਹੈ, ਪੂਰੀ ਸੱਚ ਨਹੀਂ। ਇਸ ਵਿੱਚ ਕਿਸੇ ਤਰ੍ਹਾਂ ਦੇ ਵੀ ਸ਼ਕ ਦੀ
ਗੁੰਜਾਇਸ਼ ਨਹੀਂ ਕਿ ਭਾਜਪਾ ਨੇਤਾਵਾਂ ਨੇ ਇਨ੍ਹਾਂ ਚੋਣਾਂ ਵਿੱਚ ਡੱਟ ਕੇ ਸ਼੍ਰੋਮਣੀ ਅਕਾਲੀ ਦਲ
(ਬਾਦਲ) ਦਾ ਸਾਥ, ਪਰ ਜਾਣਕਾਰ ਹਲਕਿਆਂ ਅਨੁਸਾਰ ਇਸਦਾ ਕਾਰਣ ਇਹ ਨਹੀਂ ਸੀ ਕਿ ਉਹ ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕਾਬਜ਼ ਹੋਇਆਂ ਵੇਖਣਾ ਚਾਹੁੰਦੇ
ਸਨ, ਸਗੋਂ ਉਨ੍ਹਾਂ ਦਾ ਮੁੱਖ ਮਨੋਰਥ ਕਿਸੇ ਵੀ ਤਰ੍ਹਾਂ ਆਪਣੇ ਕਟੜ ਆਲੋਚਕ ਚਲੇ ਆ ਰਹੇ ਸ. ਪਰਮਜੀਤ
ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਤੋਂ
ਬਾਹਰ ਵੇਖਣਾ ਚਾਹੁੰਦੇ ਸਨ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹੋਈ ਰਿਕਾਰਡ
ਜਿੱਤ ਦੇ ਪਿਛੇ ਦੀ ਮੂਲ ਸੱਚਾਈ ਇਹ ਵੀ ਹੈ ਕਿ ਸ. ਸੁਖਬੀਰ ਸਿੰਘ ਬਾਦਲ ਦੀ ਰਣਨੀਤੀ ਦੇ ਚਲਦਿਆਂ,
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਇਸ ਜਿੱਤ ਵਿੱਚ ਦਿੱਲੀ ਦੀ ਕਾਂਗ੍ਰਸ ਪਾਰਟੀ ਅਤੇ ਦਿੱਲੀ ਦੀ
ਕਾਂਗ੍ਰਸ ਸਰਕਾਰ ਦੀ ਵੀ ਵਿਸ਼ੇਸ਼ ਭੂਮਿਕਾ ਰਹੀ ਹੈ। ਜੋ ਇਸ ਗਲ ਤੋਂ ਸਾਬਤ ਹੋ ਜਾਂਦੀ ਹੈ ਕਿ ਇਨ੍ਹਾਂ
ਚੋਣਾਂ ਦੇ ਦੌਰਾਨ ਬਾਦਲ ਅਕਾਲੀ ਦਲ ਦੇ ਮੁੱਖੀਆਂ ਵਲੋਂ ਚੋਣ ਜ਼ਾਬਤੇ ਦੀਆਂ ਕੀਤੀਆਂ ਜਾਂਦੀਆਂ ਰਹੀਆਂ
ਉਲੰਘਣਾਵਾਂ ਨਾਲ ਸਬੰਧਤ ਜੋ ਵੀ ਸ਼ਿਕਾਇਤ ਕੀਤੀ ਜਾਂਦੀ ਰਹੀ, ਉਸ ਪੁਰ ਕੋਈ ਕਾਰਵਾਈ ਕਰਨ ਦੀ ਬਜਾਏ
ਦਿੱਲੀ ਸਰਕਾਰ ਵਲੋਂ ਉਸਨੂੰ ‘ਡਸਟਬਿਨ’ ਵਿੱਚ ਸੁਟਿਆ ਜਾਂਦਾ ਚਲਿਆ ਆਇਆ। ਜਿਸਦੀ ਇੱਕ ਮਿਸਾਲ ਇਹ ਵੀ
ਹੈ ਕਿ ਗੁਰਦੁਆਰਾ ਚੋਣਾਂ ਲਈ ਪ੍ਰਚਾਰ ਦੀ ਸਮਾਂ ਸੀਮਾਂ 25 ਜਨਵਰੀ ਸ਼ਾਮ 5 ਵਜੇ ਖਤਮ ਹੋ ਗਈ ਹੋਈ ਸੀ
ਫਿਰ ਵੀ ਬਾਦਲ ਅਕਾਲੀ ਦਲ ਵਲੋਂ ਚੋਣ ਪ੍ਰਚਾਰ ਜਾਰੀ ਰਿਹਾ, ਇਥੋਂ ਤਕ ਕਿ 26 ਜਨਵਰੀ ਨੂੰ ਬਾਦਲ
ਅਕਾਲੀ ਦਲ ਵਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਰਾਹੀਂ ਦਿੱਲੀ ਦੇ ਸਿੱਖ ਮਤਦਾਤਵਾਂ ਦੇ ਨਾਂ ਬਾਦਲ
ਅਕਾਲੀ ਦਲ ਦੇ ਉਮੀਦਵਾਰਾਂ ਦੇ ਹਕ ਵਿੱਚ ਮਤਦਾਨ ਕਰਨ, ਉਨ੍ਹਾਂ ਨੂੰ ਜਿਤਾਣ ਅਤੇ ਵਿਰੋਧੀ ਪੱਖ ਨੂੰ
ਹਰਾਣ ਦਾ ਆਦੇਸ਼ ਜਾਰੀ ਕਰਵਾਇਆ ਗਿਆ, ਜੋ ਕਈ ਪੱਖੋਂ ਚੋਣ ਜ਼ਬਤੇ ਦੀ ਸਪਸ਼ਟ ਉਲੰਘਣਾ ਸੀ। ਪਰ ਕੋਈ
ਕਾਰਵਾਈ ਨਹੀਂ ਹੋਈ। ਹੋਰ ਤਾਂ ਹੋਰ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਆਪਣਾ ਭਾਸ਼ਣ ਦਿੰਦਿਆਂ
ਪੰਜਾਬ ਦੇ ਰਾਜਪਾਲ ਨੇ ਪੰਜਾਬ ਸਰਕਾਰ ਵਲੋਂ ਸਵੀਕਾਰ ਕੀਤਾ ਕਿ ਦਿੱਲੀ ਗੁਰਦੁਆਰਾ ਚੋਣਾਂ ਦੀ ਲੜਾਈ
ਉਸੇ ਨੇ ਲੜੀ ਅਤੇ ਜਿੱਤੀ ਹੈ ਅਤੇ ਇਹ ਜਿੱਤ ਉਸਦੀਆਂ ਮਹਤਵਪੂਰਣ ਪ੍ਰਾਪਤੀਆਂ ਦਾ ਹੀ ਇੱਕ ਹਿਸਾ ਹੈ।
ਆਪਣੀ ਇਸ ਭੂਮਿਕਾ ਨਾਲ ਕਾਂਗ੍ਰਸ ਸਰਕਾਰ ਅਤੇ ਕਾਂਗ੍ਰਸ ਪਾਰਟੀ ਦੇ ਮੁੱਖੀਆਂ ਨੇ ਹਰਿਆਣਾ ਦੇ
ਸਿੱਖਾਂ ਤੋਂ ਬਾਅਦ ਦਿੱਲੀ ਦੇ ਸਿੱਖਾਂ ਨੂੰ ਵੀ ਜਾਣੂ ਕਰਵਾ ਦਿੱਤਾ ਹੈ, ਕਿ ਉਹ ਵੀ ਭਾਜਪਾ ਵਾਂਗ
ਸਿੱਖਾਂ ਨੂੰ ਲਾਲੀਪਾਪ ਥਮਾ ਆਪਣੇ ਸੁਆਰਥ ਲਈ ਇਸਤੇਮਾਲ ਕਰਨ ਦੀ ਰਾਹ ਤੇ ਚਲ ਰਹੇ ਹਨ। ਜਿਥੋਂ ਤਕ
ਭਾਜਪਾ ਨੇਤਾਵਾਂ ਦੇ ਬਾਦਲ ਅਕਾਲੀ ਦਲ ਨਾਲ ਈਮਾਨਦਾਰਾਨਾ ਗਠਜੋੜ ਹੋਣ ਦੇ ਦਾਅਵੇ ਦਾ ਸਬੰਧ ਹੈ,
ਉਸਦੀ ਪ੍ਰੀਖਿਆ ਜਲਦੀ ਹੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਸਮੇਂ ਹੋ ਜਾਇਗੀ। ਉਸ ਸਮੇਂ ਪਤਾ
ਚਲੇਗਾ ਕਿ ਭਾਜਪਾ ਨੇਤਾ ਅਕਾਲੀਆਂ ਨਾਲ ਆਪਣੇ ਗਠਜੋੜ ਪ੍ਰਤੀ ਕਿਤਨੇ ਈਮਾਨਦਾਰ ਹੋ ਕੇ ਚਲ ਰਹੇ ਹਨ?
ਉਹ ਉਨ੍ਹਾਂ ਨੂੰ ਸਦਾ ਵਾਂਗ ਉਹੀ ਸੀਟਾਂ ਦਿੰਦੇ ਹਨ. ਜਿਨ੍ਹਾਂ ਤੋਂ ਉਹ ਆਪ ਵੀ ਕਦੀ ਨਾ ਜਿੱਤ ਸਕੇ
ਹੋਣ ਜਾਂ ਫਿਰ ਜਿੱਤ ਸਕਣ ਵਾਲੀ ਵੀ ਕੋਈ ਸੀਟ ਉਨ੍ਹਾਂ ਨੂੰ ਦੇਣ ਲਈ ਤਿਆਰ ਹੋਣਗੇ?
ਇਸ ਸਮਾਗਮ ਵਿੱਚ ਬਾਦਲ ਅਕਾਲੀ ਦਲ ਦੇ ਮੁੱਖੀਆਂ ਵਲੋਂ ਪ੍ਰਗਟ ਕੀਤੇ ਗਏ ਵਿਚਾਰਾਂ ਵਿਚੋਂ ਜ. ਮਨਜੀਤ
ਸਿੰਘ ਜੀਕੇ ਅਤੇ ਜ. ਓਂਕਾਰ ਸਿੰਘ ਥਾਪਰ ਦੇ ਵਿਚਾਰ ਸੰਜਮ-ਪੂਰਣ ਸਵੀਕਾਰੇ ਗਏ, ਸ. ਹਰਿੰਦਰਪਾਲ
ਸਿੰਘ ਨੇ ਸਿੱਖ ਇਤਿਹਾਸ ਅਤੇ ਧਰਮ ਦੀ ਮਾਨਤਾਵਾਂ ਪੁਰ ਅਧਾਰਤ, ਜੋ ਵਿਆਖਿਆ ਪੇਸ਼ ਕੀਤੀ ਉਹ ਲੰਮੀਂ
ਜ਼ਰੂਰ ਸੀ, ਪ੍ਰੰਤੂ ਮੇਹਨਤ ਨਾਲ ਤਿਆਰ ਕੀਤੀ ਗਈ ਹੋਣ ਕਾਰਣ ਬੌਝਲ ਨਹੀਂ ਸੀ। ਹਾਂ, ਉਹ ਸੱਜਣ ਜ਼ਰੂਰ
ਬੋਰ ਹੋ ਰਹੇ ਸਨ, ਜੋ ਉਥੇ ਕੇਵਲ ਰਾਜਸੀ ਉਦੇਸ਼ ਨਾਲ ਹੀ ਆਏ ਹੋਏ ਸਨ। ਸ. ਗੁਰਲਾਡ ਸਿੰਘ ਵਲੋਂ
ਖਾਲਸਾ ਦੀ ਸੰਪੂਰਣ ਇਨਸਾਨ ਦੇ ਰੂਪ ਵਿੱਚ ਕੀਤੀ ਗਈ ਵਿਅਖਿਆ ਪ੍ਰਸ਼ੰਸਾਯੋਗ ਰਹੀ। ਸ. ਤਨਵੰਤ ਸਿੰਘ
ਇਸ ਮੌਕੇ ਤੇ ‘ਧੰਨਵਾਦ ਸਮਾਗਮ’ `ਤੇ ‘ਸਵਾਗਤ-ਸਨਮਾਨ ਸਮਾਗਮ’ ਦਾ ਫਰਕ ਸਮਝਣ ਦੇ ਮੁੱਦੇ ਤੇ ਭਟਕ
ਗਏ। ਉਹ ਸ਼ਾਇਦ ਇਹ ਸਮਝ ਨਹੀਂ ਸਕੇ ਕਿ ਇਹ ਸਮਾਗਮ ਉਨ੍ਹਾਂ ਮਤਦਾਤਾਵਾਂ ਦਾ ਧੰਨਵਾਦ ਕਰਨ ਲਈ ਆਯੋਜਿਤ
ਕੀਤਾ ਗਿਆ ਹੋਇਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਸੌਂਪਣ ਵਿੱਚ
ਮੁੱਖ ਭੂਮਿਕਾ ਅਦਾ ਕੀਤੀ ਹੈ, ਨਾ ਕਿ ਚੁਣੇ ਮੈਂਬਰਾਂ ਜਾਂ ਅਹੁਦੇਦਾਰਾਂ ਦਾ ਸਨਮਾਨ ਕਰਨ ਲਈ। ਸ.
ਰਵਿੰਦਰ ਸਿੰਘ ਖੁਰਾਨਾ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਜਿੱਤ ਨੂੰ ਅਕਾਲ ਤਖਤ ਪ੍ਰਤੀ
ਸਮਰਪਿਤ ਅਤੇ ਅਕਾਲ ਤਖਤ ਨੂੰ ਚੁਨੌਤੀ ਦੇਣ ਵਾਲਿਆਂ ਵਿੱਚ ਹੋਏ ਮੁਕਾਬਲੇ ਵਿੱਚ ਅਕਾਲ ਤਖਤ ਪ੍ਰਤੀ
ਸਮਰਪਿਤ ਲੋਕਾਂ ਦੀ ਹੋਈ ਜਿੱਤ ਕਰਾਰ ਦਿੱਤਾ ਜਾਣਾ ਵੀ ਭਰਮ-ਭੁਲੇਖੇ ਪੈਦਾ ਕਰਨ ਵਾਲਾ ਸੀ। ਸ਼ਾਇਦ ਉਹ
ਜਾਣਦੇ ਨਹੀਂ ਕਿ ਇੰਨ੍ਹਾਂ ਚੋਣਾਂ ਵਿੱਚ ਜਿਸ ਸ਼ਕਤੀ ਦੀ ਜਿਤ ਹੋਈ ਉਸਦੇ ਪੈਰੋਕਾਰਾਂ ਉਹੀ ਹਨ,
ਜਿਨ੍ਹਾਂ ਅਕਾਲ ਤਖਤ ਤੋਂ ਆਪਣੇ ਨਾਂ ਜਾਰੀ ਲਗਭਗ ਡੇਢ ਦਰਜਨ ਆਦੇਸ਼ਾਂ ਨੂੰ ਟਿੱਚ ਸਮਝਿਆ, ਇੱਕ ਵਾਰ
ਤਾਂ ਉਹ ਅਕਾਲ ਤਖਤ ਤੋਂ ਆਪਣੇ ਨਾਂ ਜਾਰੀ ਆਦੇਸ਼ ਤੋਂ ਇਤਨੇ ਭੁੜਕੇ ਕਿ ਭੀੜ ਇਕਠੀ ਕਰ ਅਕਾਲ ਤਖਤ
ਪੁਰ ਜਾ ਪੁਜੇ, ਜਿਥੇ ਉਨ੍ਹਾਂ ਨਾ ਕੇਵਲ ਜੱਥੇਦਾਰ ਵਿਰੁਧ ਅੱਪ-ਸ਼ਬਦਾਂ ਦੀ ਬੁਛਾੜ ਹੀ ਕੀਤੀ, ਸਗੋਂ
ਉਸਦੀ ਉਹ ਗਤ ਵੀ ਬਣਾਈ ਕਿ ਜੇ ਉਹ ਆਪਣੇ ਕਮਰੇ ਵਿੱਚ ਜਾ ਦੁਬਕ ਕੇ ਨਾ ਜਾ ਬੈਠਦਾ ਤਾਂ ਕੀ ਦਾ ਕੀ
ਹੋ ਜਾਂਦਾ? ਉਸਦਾ ਅੰਦਾਜ਼ਾ ਲਾਣਾ ਸਹਿਜ ਨਹੀਂ। ਇਸ ਸਥਿਤੀ ਵਿੱਚ ਇਹ ਮੰਨਣਾ ਹੀ ਹੋਵੇਗਾ ਕਿ ਇਹ
ਜਿੱਤ ਉਸ ਸ਼ਕਤੀ ਦੀ ਹੋਈ, ਜੋ ਅਕਾਲ ਤਖਤ ਦੀ ਵਰਤੋਂ ਆਪਣੇ ਹਿੱਤਾਂ ਲਈ ਕਰਦਿਆਂ ਚਲੀ ਆ ਰਹੀ ਹੈ।
ਜ਼ਰਾ ਸੰਭਲ ਚਲੋ ਨੰਦ ਲਾਲਾ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ `ਤੇ
ਕਾਬਜ਼ ਹੋ ਗਿਆ ਹੈ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਦਲ ਦੇ ਜਿੰਨ੍ਹਾਂ ਮੁੱਖੀਆਂ ਨੇ ਗੁਰਦੁਆਰਾ
ਪ੍ਰਬੰਧ ਦੀ ਜ਼ਿੰਮੇਂਦਾਰੀ ਸੰਭਾਲੀ ਹੈ, ਉਨ੍ਹਾਂ ਸ਼ਾਇਦ ਹਊਮੈ ਦਾ ਸ਼ਿਕਾਰ ਹੋ ਆਪਣੇ ਹੀ ਉਨ੍ਹਾਂ
ਸਾਥੀਆਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ, ਜਿੰਨ੍ਹਾਂ ਸੱਤਾ ਤੋਂ ਬਾਹਰ ਰਹਿਣ ਦੇ ਸਮੇਂ ਦਲ ਪ੍ਰਤੀ
ਵਫਾਦਾਰੀ ਹੀ ਨਹੀਂ ਨਿਭਾਹੀ, ਸਗੋਂ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹੋਂਦ ਨੂੰ ਕਾਇਮ
ਰਖਣ ਅਤੇ ਉਨ੍ਹਾਂ ਨੂੰ ਸੱਤਾ ਤਕ ਪਹੁੰਚਾਣ ਵਿੱਚ ਵੀ ਮਹੱਤਵਪੂਰਣ ਭੂਮਿਕਾ ਅਦਾ ਕੀਤੀ ਹੈ। ਚਾਹੀਦਾ
ਤਾਂ ਇਹ ਸੀ ਕਿ ਉਹ ਸੱਤਾ-ਸੰਘਰਸ਼ ਦੌਰਾਨ ਲਗਾਤਾਰ ਸਾਥ ਨਿਭਾਂਦੇ ਚਲੇ ਆਏ ਸਾਥੀਆਂ ਨੂੰ ਪੂਰਾ-ਪੂਰਾ
ਸਨਮਾਨ ਦੇਣ ਲਈ ਆਪਣੇ ਨਾਲ ਖੜਿਆਂ ਰਖਦੇ। ਪ੍ਰੰਤੂ ਜਦੋਂ ਉਨ੍ਹਾਂ ਦੀ ਪੂਰੀ ਤਰ੍ਹਾਂ ਹੀ ਅਣਦੇਖੀ ਕਰ
ਦਿਤੀ ਕਰ ਦਿੱਤੀ ਗਈ ਤਾਂ ਉਨ੍ਹਾਂ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਵਿੱਚ ਨਿਰਾਸ਼ਾ ਪੈਦਾ ਹੋਣਾ
ਸੁਭਾਵਕ ਹੀ ਹੈ। ਇ ਸਥਿਤੀ ਨਾ ਤਾਂ ਪਾਰਟੀ ਹਿੱਤ ਵਿੱਚ ਹੈ ਅਤੇ ਨਾ ਹੀ ਗੁਰਦੁਆਰਾ ਕਮੇਟੀ ਦੀ ਸੱਤਾ
ਪੁਰ ਬੈਠੇ ਮੁਖੀਆਂ ਦੇ ਹੀ ਹਿਤ ਵਿੱਚ।
… ਅਤੇ ਅੰਤ ਵਿੱਚ: ਜਿਸ ਤਰ੍ਹਾਂ ਦਿੱਲੀ ਗੁਰਦੁ ਆਰਾ ਪ੍ਰਬੰਧਕ ਕਮੇਟੀ ਦੇ ਨਵੇਂ
ਸੱਤਾਧਾਰੀਆਂ ਨੇ ਪਿਛਲੀ ਕਮੇਟੀ ਵਲੋਂ ਕੀਤੇ ਗਏ ਫੈਸਲਿਆਂ ਨੂੰ ਬਦਲਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ
ਹੋਇਆ ਹੈ, ਉਸਤੋਂ ਇਉਂ ਜਾਪਦਾ ਹੈ ਕਿ ਜਿਵੇਂ ਉਹ ਇਹ ਮੰਨ ਕੇ ਚਲ ਰਹੇ ਹੋਣ ਕਿ ਪਿਛਲੀ ਕਮੇਟੀ ਵਲੋਂ
ਕੀਤੇ ਗਏ ਸਾਰੇ ਫੈਸਲੇ ਹੀ ਗਲਤ ਸਨ। ਜਦਕਿ ਉਨ੍ਹਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਉਹ
ਪਿਛਲੀ ਕਮੇਟੀ ਦੇ ਕੀਤੇ ਗਏ ਹੋਏ ਫੈਸਲਿਆਂ ਦੀ ਸਮੀਖਿਆ ਕਰਦੇ, ਫਿਰ ਉਨ੍ਹਾਂ ਨੂੰ ਬਦਲਣ ਜਾਂ ਨਾ
ਬਦਲਣ ਦੇ ਸਬੰਧ ਵਿੱਚ ਕੋਈ ਫੈਸਲਾ ਕਰਦੇ। ਇਸ ਵਿੱਚ ਕੋਈ ਸ਼ਕ ਨਹੀਂ ਕਿ ਪਿਛਲੇ ਸੱਤਾਧਾਰੀਆਂ ਵਲੋਂ
ਕੀਤੇ ਗਏ ਸਾਰੇ ਹੀ ਫੈਸਲੇ ਠੀਕ ਨਹੀਂ ਹੋਣਗੇ, ਉਨ੍ਹਾਂ ਵਿਚੋਂ ਜ਼ਰੂਰ ਕੁੱਝ ਗਲਤ ਵੀ ਹੋਣਗੇ।
ਪ੍ਰੰਤੂ ਬਿਨਾ ਉਨ੍ਹਾਂ ਦੀ ਸਮੀਖਿਆ ਕੀਤਿਆਂ ਉਨ੍ਹਾਂ ਨੂੰ ਬਦਲਣ ਵਿੱਚ ਜੁਟ ਜਾਣ ਤੋਂ ਤਾਂ ਇਹੀ
ਜਾਪਦਾ ਹੈ ਜਿਵੇਂ ਉਹ ਬਿਨਾਂ ਸੋਚੇ-ਸਮਝੇ ਇਹ ਮੰਨ ਕੇ ਚਲ ਰਹੇ ਹਨ, ਕਿ ਪਿਛਲੇ ਪ੍ਰਬੰਧਕਾਂ ਵਲੋਂ
ਕੀਤੇ ਗਏ ਸਾਰੇ ਹੀ ਫੈਸਲੇ ਗਲਤ ਹਨ। ਜਿਵੇਂ ਕੁੱਝ ਗੁਰਪੁਰਬ, ਜੋ ਪਿਛਲੀ ਕਮੇਟੀ ਨੇ ਪੁਰਾਣੇ
ਸਥਾਨਾਂ ਪੁਰ ਮਨਾਏ ਜਾਣ ਦੇ ਨਾਲ ਹੀ ਗੁਰਦੁਆਰਾ ਰਕਾਬ ਗੰਜ ਦੇ ਲਖੀਸ਼ਾਹ ਵਣਜਾਰਾ ਹਾਲ ਵਿੱਚ ਮਨਾਏ
ਜਾਣੇ ਅਰੰਭ ਕੀਤੇ ਸਨ। ਨਵੇਂ ਸੱਤਾਧਾਰੀਆਂ ਨੇ ਉਨ੍ਹਾਂ ਨੂੰ ਮੁੜ ਕੇਵਲ ਪੁਰਾਣੇ ਸਥਾਨਾਂ ਪੁਰ ਹੀ
ਮਨਾਣ ਦਾ ਫੈਸਲਾ ਕਰ ਲਿਐ। ਜਿਵੇਂ ਹੋਲਾ-ਮਹੱਲਾ ਗੁਰਦੁਆਰਾ ਦਮਦਮਾ ਸਹਿਬ ਅਤੇ ਵਸਾਖੀ ਗੁਰਦੁਆਰਾ
ਮਜਨੂੰ ਟਿੱਲਾ ਵਿਖੇ ਹੀ। ਸ਼ਾਇਦ ਉਹ ਇਹ ਸਮਝਣ ਦੀ ਕੌਸ਼ਿਸ਼ ਹੀ ਨਹੀਂ ਕਰਨਾ ਚਾਹੁੰਦੇ ਕਿ ਇਹ
ਗੁਰਦੁਆਰੇ ਇੱਕ ਵਿਸ਼ੇਸ਼ ਦਿਸ਼ਾ ਵਿੱਚ ਹੋਣ ਕਾਰਣ ਉਥੇ ਕੇਵਲ ਆਸ-ਪਾਸ ਦੀ ਸੰਗਤ ਹੀ ਜੁੜ ਸਕਦੀ ਹੈ,
ਜਦਕਿ ਗੁਰਦੁਆਰਾ ਰਕਾਬਗੰਜ ਦੇ ਦਿੱਲੀ ਦੇ ਕੇਂਦਰ ਵਿੱਚ ਸਥਿਤ ਹੋਣ ਦੇ ਕਾਰਣ, ਉਥੇ ਸੰਗਤਾਂ ਚਹੁੰ
ਪਾਸਿਊਂ ਪਹੁੰਚ ਕਥਾ-ਕੀਰਤਨ ਦਾ ਆਨੰਦ ਮਾਣ ਸਕਦੀਆਂ ਹਨ।
(17/04/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਅਤੇ ਸਿਖਮਾਰਗ ਦੇ ਸਤਿਕਾਰਯੋਗ ਪਾਠਕਾਂ
ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸ. ਹਰਦੇਵ ਸਿੰਘ ਜੰਮੂ ਜੀ ਨੇ ਸਿਖਮਾਰਗ ਵੈਬਸਾਈਟ ਉੱਤੇ 16. 04. 2013 ਨੂੰ ਪਾਏ ਗਏ
ਆਪਣੇ ਪੱਤਰ ਦੀ ਪਹਿਲੀ ਸਤਰ ਵਿੱਚ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੈ:
“ਡਾ. ਢਿੱਲੋਂ ਜੀ ਨੇ ਆਪਣੀ ਲਿਖਤ ਨੂੰ ਗੁਰੂਬਿਲਾਸ-6 ਦੇ ਤਰਕ ਤੇ ਅਧਾਰਤ ਕਰਨ ਲਈ ਇੱਕ ਹੋਰ ਝੂਠ
ਬੋਲਿਆ ਹੈ।”
ਸ. ਹਰਦੇਵ ਸਿੰਘ ਜੰਮੂ ਜੀ ਨੂੰ ਬੇਨਤੀ ਹੈ ਕਿ ਉਹ ਦੱਸਣ ਕਿ ਉਪਰੋਕਤ ਸਤਰ ਵਿੱਚ ਕਿਹੜੇ ਡਾ.
ਢਿੱਲੋਂ ਦੀ ਗੱਲ ਕੀਤੀ ਗਈ ਹੈ। ਜੇਕਰ ਉਹਨਾ ਦਾ ਇਸ਼ਾਰਾ ਮੇਰੇ ਵੱਲ ਹੈ ਤਾਂ ਉਹਨਾ ਨੂੰ ਬੇਨਤੀ ਹੈ
ਕਿ ਉਹ ਦੱਸਣ ਕਿ ਉਹਨਾ ਨੇ ਮੇਰੀ ਕਿਸ ਲਿਖਤ ਦੀ ਗੱਲ ਕੀਤੀ ਹੈ। ਲਿਖਤ ਦਾ ਸਿਰਲੇਖ
(title)
ਸਪਸ਼ਟ ਅਤੇ ਹੂਬਹੂ ਰੂਪ ਵਿੱਚ ਲਿਖਿਆ ਜਾਵੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(17/04/13)
ਵਰਿੰਦਰ ਸਿੰਘ (ਗੋਲਡੀ)
ਮਾਸੁ ਮਾਸੁ ਕਰਿ ਮੂਰਖੁ ਝਗੜੇ
ਅੰਡਜ ਜੇਰਜ ਸੇਤਜ ਉਤਭੁਜ ਸਭਿ ਵਰਨ ਰੂਪ ਜੀਅ ਜੰਤ ਉਪਈਆ ॥ ਗੁਰਬਾਣੀ ਮੁਤਾਬਿਕ ਚਾਰੇ
ਸ਼੍ਰੇਣੀਆਂ ਦੇ ਜੀਵ ਇੱਕੋ ਬਰਾਬਰ ਹਨ| ਪਰ ਮਨੁੱਖ ਆਪਣੀ ਤੰਗ ਸੋਚ ਕਰਕੇ ਸਿਰਫ ਅੰਡਜ ਅਤੇ ਜੇਰਜ ਨੂੰ
ਹੀ ਰਬ ਦਾ ਜੀਵ ਸਮਝਦਾ ਹੈ| ਮੁਰਗੇ ਜਾਂ ਬਕਰੇ ਦੇ ਮਾਸ ਨੂੰ ਵੇਖ ਕੇ ਨੱਕ ਮੂੰਹ ਚੜਾਉਣ ਵਾਲੇ ਦਹੀਂ
ਦਾ ਕੌਲਾ ਫਟਾ ਫੱਟ ਚੜਾ ਜਾਂਦੇ ਹਨ ਤੇ ਇਹ ਸੋਚਦੇ ਵੀ ਨਹੀਂ ਕੇ ਓਹ ਕਿੰਨੇ ਜੀਵ ਖਾ ਰਹੇ ਹੁੰਦੇ
ਹਨ| ਮਾਸ ਦਾ ਰੇੜਕਾ ਪਾਉਣ ਵਾਲੇ ਸਭ ਤੋਂ ਜਿਆਦਾ ਮਾਸ ਖਾਂਦੇ ਹਨ ਅਤੇ ਓਹਨਾ ਨੂੰ ਪਤਾ ਵੀ ਨਹੀਂ
ਲਗਦਾ| ਗੁਰੁ ਨਾਨਕ ਸਾਹਿਬ ਨੇ ਇਸ ਸਵਾਲ ਨੂੰ ਬਹੁਤ ਪਹਲਾਂ ਹੱਲ ਕਰ ਦਿੱਤਾ ਸੀ ਪਰ ਅਸੀਂ ਸੋਚਦੇ
ਹਾਂ ਕੇ ਓਹ ਉਪਦੇਸ਼ ਸ਼ਾਇਦ ਸਿਰਫ ਪਾਂਡੇ ਵਾਸਤੇ ਹੀ ਹੈ ਸਾਡੇ ਵਾਸਤੇ ਨਹੀਂ|
“ਪਾਂਡੇ ਤੂ ਜਾਣੈ ਹੀ ਨਾਹੀ, ਕਿਥਹੁ ਮਾਸੁ ਉਪੰਨਾ॥ ਤੋਇਅਹੁ ਅੰਨੁ
ਕਮਾਦੁ ਕਪਾਹਾਂ, ਤੋਇਅਹੁ ਤ੍ਰਿਭਵਣੁ ਗੰਨਾ” (ਪੰ: 1289) ਅਰਥ : ਗੁਰੁ ਨਾਨਕ ਸਾਹਿਬ
ਪਾਂਡੇ ਨੂੰ ਸਮਝਾ ਰਹੇ ਹਨ ਕੇ ਤੈਨੂੰ ਪਤਾ ਹੀ ਨਹੀਂ ਕੇ ਮਾਸ ਦੀ ਉਤਪਦੀ ਕਿਵੇਂ ਹੋਈ, ਜਿਸ ਤਰਾਂ
ਅੰਨ, ਕਮਾਦ, ਕਪਾਹ ਆਦਿ ਪਾਣੀ ਤੋਂ ਬਣਦੇ ਹਨ ਉਸੇ ਤਰਾਂ ਮਾਸ ਅਤੇ ਗੰਨਾ ਵੀ ਪਾਣੀ ਤੋਂ ਬਣਦਾ ਹੈ,
ਇਸ ਵਾਸਤੇ “ਕਉਣੁ ਮਾਸੁ, ਕਉਣੁ ਸਾਗੁ ਕਹਾਵੈ, ਕਿਸੁ ਮਹਿ ਪਾਪ ਸਮਾਣੇ”
ਦੋਵੇਂ ਇੱਕੋ ਸਮਾਨ ਹਨ ਪਾਪ ਤੇ ਪੁੰਨ ਵਾਲਾ ਕੋਈ ਚੱਕਰ ਨਹੀਂ ਹੈ|
“ਮਾਸੁ ਮਾਸੁ ਕਰਿ ਮੂਰਖੁ ਝਗੜੇ, ਗਿਆਨੁ ਧਿਆਨੁ ਨਹੀ ਜਾਣੈ” ਇਸ ਵਾਸਤੇ ਮਾਸ ਦਾ ਝਗੜਾ
ਬੇਲੋੜਾ ਹੈ ਅਤੇ ਝਗੜਨ ਵਾਲਾ ਮੂਰਖ ਹੈ ਕਿਉਂਕੇ ਉਸ ਨੂੰ ਇਸ ਦਾ ਗਿਆਂਨ ਹੀ ਨਹੀਂ ਹੈ|
ਆਓ ਦੇਖਣ ਦਾ ਜਤਨ ਕਰੀਏ ਕੇ ਕੀ ਅਸੀਂ ਜੀਵ ਹਤਿਆ ਤੋਂ ਬਿਨਾ ਰਹ ਸਕਦੇ ਹਾਂ? :-
ਪਾਣੀ ਹਰ ਜੀਵ ਦੀ ਜਰੂਰਤ ਹੈ ਅਤੇ ਗੁਰਬਾਣੀ ਦਾ ਵਾਕ ਹੈ “ਪਹਿਲਾ ਪਾਣੀ
ਜੀਉ ਹੈ ਜਿਤੁ ਹਰਿਆ ਸਭੁ ਕੋਇ ॥“ ਜੇ ਟੈਲੀਸਕੋਪ ਲੈ ਕੇ ਦੇਖਿਆ ਜਾਵੇ ਤਾਂ ਤੁਹਾਨੂੰ ਪਾਣੀ
ਵਿੱਚ ਅਨੇਕਾਂ ਜੀਵ ਤੁਰਦੇ ਨਜ਼ਰ ਆਉਣਗੇ ਅਤੇ ਓਹੀ ਜੀਵ ਸਾਡੀ ਪਿਆਸ ਮਿਟਾਉਣ ਦਾ ਕਾਰਨ ਹੁੰਦੇ ਹਨ|
ਕਿਹੜਾ ਮਨੁੱਖ ਹੈ ਜੋ ਪਾਣੀ ਤੋਂ ਬਿਨਾ ਰਹ ਸਕਦਾ ਹੋਵੇ?
ਮਾਸ ਨੂੰ ਗਲਤ ਕਹਨ ਵਾਲੇ ਫਰੂਟ ਅਤੇ ਸਬਜੀਆਂ ਤਾਂ ਜਰੂਰ ਖਾਂਦੇ ਹੋਣਗੇ, ਪਹਲੀ ਗਲ ਤਾਂ ਇਹ ਹੈ ਕੇ
ਗੁਰਬਾਣੀ ਮੁਤਾਬਿਕ ਓਹਨਾ ਵਿੱਚ ਵੀ ਓਨੀ ਹੀ ਜਾਣ ਹੈ ਜਿੰਨੀ ਇੱਕ ਬਕਰੇ ਜਾਂ ਮੁਰਗੇ ਵਿੱਚ
“ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥“ | ਦੂਸਰੀ ਗਲ ਇਹ ਕੇ
ਫਰੂਟ ਅਤੇ ਸਬਜੀਆਂ ਦੇ ਅੰਦਰ ਵੀ ਅਨੇਕਾਂ ਕੀੜੇ ਹੁੰਦੇ ਹਨ ਜਿਹਨਾ ਵਿਚੋਂ ਕੁਝ ਸਾਨੂੰ ਦਿਖਾਈ
ਦੇਂਦੇ ਹਨ ਅਤੇ ਕੁਝ ਨਹੀਂ| ਉਸ ਨੂੰ ਖਾਨ ਲਗਿਆਂ ਸਾਨੂੰ ਜੀਵ ਹਤਿਆ ਕਿਉਂ ਨਹੀਂ ਦਿਖਦੀ?
ਹਰ ਮਾਸ ਵਿਰੋਧੀ ਸਜਣ ਦਹੀਂ, ਪਨੀਰ ਅਤੇ ਓਹਨਾ ਤੋਂ ਬੰਨਣ ਵਾਲੇ ਪਦਾਰਥ ਵਰਤਦਾ ਹੈ, ਇਹ ਪਦਾਰਥ
ਬੈਕਟੀਰਿਆ ਪੈਦਾ ਹੋਣ ਕਰਕੇ ਬੰਨਦੇ ਹਨ, ਕੀ ਇਹ ਜੀਵ ਹਤਿਆ ਨਹੀਂ ?
ਕਿਸਾਨ ਫਸਲ ਬੀਜਦਾ ਹੈ ਅਤੇ ਉਸ ਉਤੇ ਸਪ੍ਰੇ ਕਰਦਾ ਹੈ ਦਵਾਈ ਪਾਉਂਦਾ ਹੈ ਤਾਂ ਕੇ ਕੋਈ ਸੁੰਡੀ ਜਾਂ
ਕੀੜਾ ਨਾ ਲਗੇ| ਅਸੀਂ ਸਾਰੇ ਓਹ ਫਸਲ ਖਾਂਦੇ ਹਾਂ, ਕੀ ਓਹ ਜੀਵ ਹਤਿਆ ਨਹੀਂ?
ਗਰਮੀਆਂ ਵਿੱਚ ਮੱਛਰ ਮਾਰਨ ਵਾਲੀ ਸਪ੍ਰੇ ਕੀਤੀ ਜਾਂਦੀ ਹੈ, ਡੀ ਡੀ ਟੀ ਦਾ ਛੜਕਾ ਕੀਤਾ ਜਾਂਦਾ ਹੈ
ਤਾਂ ਕੇ ਮਲੇਰਿਆ ਤੋਂ ਬਚਿਆ ਜਾ ਸਕੇ| ਚੂਹਿਆਂ ਨੂੰ ਮਾਰਨ ਵਾਲੀਆਂ ਗੋਲੀਆਂ ਰਖੀਆਂ ਜਾਂਦੀਆਂ ਹਨ
ਤਾਂ ਕੇ ਪਲੇਗ ਨਾ ਫੈਲ ਜਾਵੇ| ਕਪੜਿਆਂ ਵਿੱਚ ਗੋਲੀਆਂ ਰਖੀਆਂ ਜਾਂਦੀਆਂ ਹਨ, ਕੀ ਇਹ ਜੀਵ ਹਤਿਆ
ਨਹੀਂ?
ਜੇ ਕੋਈ ਬੀਮਾਰ ਹੋ ਜਾਵੇ ਤਾਂ ਡਾਕਟਰ ਕੋਲ ਜਾਇਆ ਜਾਂਦਾ ਹੈ ਤਾਂ ਕੇ ਐਂਟੀ ਬਾਓਟਿਕ ਦੀ ਦਵਾਈ ਲਈ
ਜਾ ਸਕੇ ਜੋ ਬੈਕਟੀਰਿਆ ਨੂੰ ਮਾਰ ਦਵੇ, ਕੀ ਇਹ ਜੀਵ ਹਤਿਆ ਨਹੀਂ?
ਰੇਸ਼ਮ ਦਾ ਕਪੜਾ ਹਰ ਕੋਈ ਬੜੇ ਚਾ ਨਾਲ ਪਾਉਂਦਾ ਹੈ, ਰੇਸ਼ਮ ਲੈਣ ਵਾਸਤੇ ਪਤਾ ਨਹੀਂ ਕਿੰਨੇ ਕੂ
ਕੀੜਿਆਂ ਨੂੰ ਇੱਕ ਬਕਸੇ ਵਿੱਚ ਪਾ ਕੇ ਪ੍ਰੈਸ਼ਰ ਦੇ ਕੇ ਮਾਰਿਆ ਜਾਂਦਾ ਹੈ, ਕੀ ਇਹ ਜੀਵ ਹਤਿਆ ਨਹੀਂ?
ਦਾਲਾਂ, ਕਣਕ, ਚੌਲ ਵਗੈਰਾ ਨੂੰ ਸੁਸਰੀ, ਘੁਣ, ਖਪਰਾ, ਜਾਂ ਢੋਰਾ ਲਗ ਜਾਵੇ ਤਾਂ ਧੁੱਪ ਵਿੱਚ ਰੱਖ
ਕੇ ਓਹਨਾ ਨੂੰ ਸਾੜ ਸਾੜ ਕੇ ਮਾਰਿਆ ਜਾਂਦਾ ਹੈ, ਕੀ ਇਹ ਜੀਵ ਹਤਿਆ ਨਹੀਂ?
ਕੋਈ ਜਹਰੀਲਾ ਜਾਨਵਰ, ਸੱਪ, ਬਿਛੂ, ਆ ਜਾਵੇ ਤਾਂ ਅਸੀਂ ਮਾਰਨ ਲਗਿਆਂ ਸਕੋਚ ਨਹੀਂ ਕਰਦੇ, ਕੀ ਓਹ
ਜੀਵ ਹਤਿਆ ਨਹੀਂ?
ਅਨੇਕਾਂ ਬੈਗ, ਜੈਕਟਾਂ, ਬੂਟ,ਦਸਤਾਨੇ,ਕੋਟੀਆਂ ਜਾਨਵਰ ਦੀ ਖੱਲ ਤੋਂ ਤਿਆਰ ਹੁੰਦੀਆਂ ਹਨ, ਓਹਨਾ ਨੂੰ
ਪਾਉਣ ਲਗਿਆਂ ਅਸੀਂ ਕਦੇ ਸੰਕੋਚ ਨਹੀਂ ਕਰਦੇ?
ਗੁਰਦਵਾਰੇ ਵਿੱਚ ਵਰਤੇ ਜਾਣ ਵਾਲੇ ਵਾਜੇ, ਤਬਲੇ, ਰਬਾਬ, ਮਿਰਦੰਗ ਵਗੈਰਾ ਜਾਨਵਰ ਦੇ ਸਰੀਰ ਤੋਂ ਹੀ
ਬਣਦੇ ਹਨ, ਕੀ ਫਿਰ ਓਹ ਠੀਕ ਹੈ?
ਇਹਨਾ ਗਲਾਂ ਤੋਂ ਇਹ ਸਿਧ ਹੁੰਦਾ ਹੈ ਕੇ ਕੋਈ ਵੀ ਜੀਵ ਮਾਸ ਦਾ ਤਿਆਗੀ ਨਹੀਂ ਹੋ ਸਕਦਾ, ਗੁਰਬਾਣੀ
ਦਾ ਫੁਰਮਾਨ ਹੈ “ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ”
ਅਕਾਲਪੁਰਖ ਤਾਂ ਜ਼ਰੇ ਜ਼ਰੇ ਵਿੱਚ ਵਿਆਪਕ ਹੈ ਫਿਰ ਇਹ ਸਵਾਲ ਹੀ ਨਹੀਂ ਰਹ ਜਾਂਦਾ ਕੇ ਕਿਸ ਵਿੱਚ
ਪ੍ਰਮਾਤਮਾ ਦਾ ਅੰਸ਼ ਹੈ ਅਤੇ ਕਿਸ ਵਿੱਚ ਨਹੀਂ| ਮਾਸ ਖਾਣਾ ਜਾਂ ਨਾ ਖਾਣਾ ਹਰ ਕਿਸੇ ਦਾ ਜਾਤੀ ਮਸਲਾ
ਹੈ, ਧਰਮ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ| ਮਾਸ ਖਾਣਾ ਚਾਹੀਦਾ ਹੈ ਜਾਂ ਨਹੀਂ ਆਪਣੇ ਡਾਕਟਰ ਨੂੰ
ਪੁਛੀਏ ਨਾ ਕੇ ਪ੍ਰਚਾਰਕਾਂ ਜਾਂ ਧਾਰਮਿਕ ਲੀਡਰਾਂ ਨੂੰ| ਇਸ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ,
ਜਿਵੇ ਬਾਕੀ ਚੀਜਾਂ ਹਰ ਕੋਈ ਆਪਣੀ ਮਰਜ਼ੀ ਨਾਲ ਖਾਂਦਾ ਹੈ (“ਕਿਸੇ ਨੂੰ ਮਾਂਹ ਸਵਾਦੀ ਤੇ ਕਿਸੇ ਨੂੰ
ਮਾਂਹ ਬਾਦੀ”) ਉਸੇ ਤਰਾਂ ਸਰੀਰ ਦੀ ਲੋੜ ਮੁਤਾਬਿਕ ਮਾਸ ਵੀ ਖਾ ਸਕਦਾ ਹੈ| ਸਿੱਖ ਨੂੰ ਸਿਰਫ
ਕੁੱਠਾ(ਮੁਸਲਮਾਨੀ ਤਰੀਕੇ ਨਾਲ ਬਣਾਇਆ ਮਾਸ) ਖਾਨ ਦੀ ਮਨਾਹੀ ਹੈ ਹੋਰ ਕੋਈ ਨਹੀਂ| ਆਓ ਗੁਰੁ ਦੀ ਮੱਤ
ਧਾਰਣ ਕਰਕੇ ਇੱਕ ਸਚਿਆਰੇ ਮਨੁੱਖ ਬਣੀਏ ਤੇ ਇਹਨਾ ਬੇਲੋੜੇ ਝਗੜਿਆਂ ਵਿਚੋਂ ਨਿਕਲੀਏ|
ਭੁੱਲ ਚੁੱਕ ਦੀ ਖਿਮਾ.....ਵਰਿੰਦਰ ਸਿੰਘ (ਗੋਲਡੀ)
(17/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀ
ਕਰਨਾ ਹੈ? ਹਾਂ ਅਣਜਾਣ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੀ ਕਰਨਾ ਹੈ? ਹਾਂ ਅਣਜਾਣ।
ਤਿਸ ਭਾਵੇ, ਸੋਈ ਪਰਵਾਣ।
ਸਭ ਬ੍ਰਹਿਮੰਡ ਹੈ ਤੇਰੀ ਛਾਇਆ।
ਸਭ ਨੇ ਤੇਰਾ ਹੁਕਮ ਬਜਾਇਆ।
ਤੇਰੇ ਰਚਨਾ ਸਾਰੇ ਬੰਦੇ।
ਸਾਰੇ ਤੇਰੇ ਹੁਕਮ ਦੇ ਬੱਧੇ।
ਇਹ ਕਣ ਕੀ? ਨਾ ਮਾਸਾ ਤਾਣ।
ਕੀ ਕਰਨਾ ਹੈ? ਹਾਂ ਅਣਜਾਣ।
ਜਿਉਂ ਜਿਉਂ ਹੁਕਮ ਤਿਉਂ ਤਿਉਂ ਕਾਰ।
ਤੇਰੇ ਹੁਕਮੋਂ ਕਿਹੜਾ ਬਾਹਰ।
ਕਰਣ-ਕਾਰਣ ਤੂੰ ਹੀ ਏਂ ਦਾਤਾ।
ਤੂੰ ਹੀ ਗਿਆਨੀ, ਸਰਬ ਗਿਆਤਾ।
ਤੁੱਛ-ਬੁੱਧੀ ਕਿਉਂ ਕਰਦੀ ਮਾਣ।
ਕੀ ਕਰਨਾ ਹੈ? ਹਾਂ ਅਣਜਾਣ।
ਜੋ ਤੁਧ ਭਾਵੇ ਹੋਣਾ ਸੋਈ।
ਦਾਸ ਦੀ ਇਸ ਲਈ ਇਹ ਅਰਜ਼ੋਈ।
ਦਾਸ ਨੂੰ ਦਸ ਦੇ ਰਾਹ ਅਗਲੇਰਾ।
ਹੋਵੇ ਕੀਕੂੰ ਸੱਚ ਨਿਬੇੜਾ।
ਹੋਵੇ ਅਪਣੀ ਹੋਂਦ ਪਛਾਣ।
ਕੀ ਕਰਨਾ ਹੈ? ਹਾਂ ਅਣਜਾਣ।
ਕੀਕੂੰ ਵਿਚਰਾਂ ਜਗ ਵਿਚਕਾਰ।
ਨਾਲ ਜੁੜੀ ਰਹੇ ਤੁਝ ਸੰਗ ਤਾਰ।
ਹੋਈ ਜਾਵਣ ਕਾਰ ਵਿਹਾਰ।
ਨਾਮ ਜਪਣ ਤੇ ਮਰਨ ਵਿਚਾਰ।
ਸਭ ਨੂੰ ਕਰਦਾ ਰਹਾਂ ਪਿਆਰ।
ਹਰ ਕੋਈ ਦਿਸੇ ਤੇਰੀ ਸੰਤਾਨ।
ਕੀ ਕਰਨਾ ਹੈ? ਹਾਂ ਅਣਜਾਣ।
(17/04/13)
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)
ਸਾਡਾ
ਹੱਕ
ਜ਼ਖਮ, ਜੁਲਮ ਦੇ ਦੇਣੇ, ਹੱਕ ਸਮਝਦੇ ਨੇ,
ਕੋਈ ਜ਼ਖਮ ਦਿਖਾਉਣਾ, ਕਹਿੰਦੇ ਹੱਕ ਨਹੀਂ।
ਚੰਗੇਜ,ਹਲਾਕੂ,ਹਿਟਲਰ ਵਾਲੀ ਨੀਤੀ ਤੇ,
ਮਾਰਨ ਤੇ ਕੁਰਲਾਉਣਾ, ਕਹਿੰਦੇ ਹੱਕ ਨਹੀਂ।
ਲਾਸ਼ਾਂ ਦੀ ਗਿਣਤੀ ਵੀ ਜੇਕਰ ਕਰਦੇ ਹੋ,
ਲੋਕਾਂ ਨੂੰ ਗਿਣਵਾਉਣਾ, ਕਹਿੰਦੇ ਹੱਕ ਨਹੀਂ।
ਨੀਤੀ ਦੇ ਨਾਲ ਲੋਕ ਸੰਮੋਹਣ ਕੀਤੇ ਨੇ,
ਕੱਚੀ ਨੀਂਦ ਜਗਾਉਣਾ, ਕਹਿੰਦੇ ਹੱਕ ਨਹੀਂ।
ਸਿਰਾਂ ਦੀ ਗਿਣਤੀ ਨਾਲ ਹਕੂਮਤ ਚਲਦੀ ਹੈ,
ਅੰਦਰੋਂ ਸਿਰ ਅਜਮਾਉਣਾ, ਕਹਿੰਦੇ ਹੱਕ ਨਹੀਂ।
ਧਰਮੀਂ ਦੇ ਪਹਿਰਾਵੇ ਅੰਦਰ ਰਹਿਣਾ ਹੈ,
ਐਪਰ ਧਰਮ ਕਮਾਉਣਾ, ਕਹਿੰਦੇ ਹੱਕ ਨਹੀਂ।
ਮੁਜਰਿਮ ਦੇ ਨਾਲ ਯਾਰੀ ਸਾਡੀ ਨੀਤੀ ਹੈ,
ਪਰ ਇਨਸਾਫ਼ ਦਿਵਾਉਣਾ, ਕਹਿੰਦੇ ਹੱਕ ਨਹੀਂ।
ਕਲਮਾਂ, ਟੀ-ਵੀ, ਅਖਬਾਰਾਂ ਤੇ ਨੈੱਟ ਰਾਹੀਂ,
ਰਤਾ ਆਵਾਜ਼ ਉਠਾਉਣਾ, ਕਹਿੰਦੇ ਹੱਕ ਨਹੀਂ।
ਜੋ ਬੀਤੀ ਸੋ ਬੀਤੀ ਬਹਿਕੇ ਸਬਰ ਕਰੋ,
“ਸਾਡਾ ਹੱਕ” ਫਿਲਮਾਉਣਾ, ਕਹਿੰਦੇ ਹੱਕ ਨਹੀਂ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)
(16/04/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ,
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
ਡਾ. ਢਿੱਲੋਂ ਜੀ ਨੇ ਆਪਣੀ ਲਿਖਤ ਨੂੰ ਗੁਰੂਬਿਲਾਸ-6 ਦੇ ਤਰਕ ਤੇ ਅਧਾਰਤ ਕਰਨ ਲਈ ਇੱਕ
ਹੋਰ ਝੂਠ ਬੋਲਿਆ ਹੈ। ਉਹ ਲਿਖਦੇ ਹਨ:-
“ਉਂਝ ਤਾਂ ਇਸ ਪੁਸਤਕ ਦੇ ਉਪਲੱਭਦ ਉਤਾਰਿਆਂ ਵਿੱਚ ਇਸ ਦੇ ਰਚਨਾ ਕਾਲ
ਸਬੰਧੀ ਇਹ ਦਾਵਾ ਕੀਤਾ ਹੋਇਆ ਮਿਲਦਾ ਹੈ ਕਿ ਇਹ ਪੁਸਤਕ ਸੰਮਤ 1775 ਬਿਕਰਮੀ (ਸੰਨ 1718 ਈਸਵੀ)
ਵਿੱਚ ਲਿਖੀ ਗਈ ਸੀ, ਪਰੰਤੂ ਕੋਈ ਵੀ ਵਿਦਵਾਨ ਇਸ ਦਾਵੇ ਨੂੰ ਸਵੀਕਾਰ ਨਹੀਂ ਕਰਦਾ. .” (ਪੰਨਾ 37)
ਇਸ ਵਿੱਚ ਸ਼ੱਕ ਨਹੀਂ ਕਿ ਗੁਰਬਿਲਾਸ-6 ਦੇ ਕਾਲਾਂਤਰ ਕਈਂ ਉਤਾਰੇ ਹੋਏ ਜਿਸ ਵਿੱਚ
ਇਤਹਾਸਕ ਘਟਨਾਵਾਂ ਦੇ ਮਿਲਦੇ ਵਾਧੇ ਇਸ ਦੇ ਨਵੀਨ ਉਤਾਰੇਆਂ ਨੂੰ 1843 ਦੇ ਆਸ ਪਾਸ ਦੱਸਦੇ ਪ੍ਰਤੀਤ
ਹੁੰਦੇ ਹਨ। ਪਰ ਮੂਲ ਰੂਪ ਵਿੱਚ ਗੁਰਬਿਲਾਸ -6 ਕਈਂ ਇਤਹਾਸਕਾਰ ਵਿਦਵਾਨਾਂ ਵਲੋਂ 1718 ਦੀ ਰਚਨਾ ਹੀ
ਸਵੀਕਾਰੀ ਗਈ ਹੈ। ਇੱਥੋਂ ਤਕ ਕਿ ਕੁੱਝ ਵਿਦਵਾਨਾਂ ਨੇ ਬਾਦ ਦੇ ਸੰਕੇਤਾਂ ਵਾਲੀ ਗੁਰਬਿਲਾਸ-6 ਨੂੰ
ਅਸਲ ਗੁਰਬਿਲਾਸ-6 (1718) ਦੀ ਨਕਲ ਕਿਹਾ ਹੈ ਜਿਸ ਵਿੱਚ ਬਾਦ ਦੀਆਂ ਘਟਨਾਵਾਂ ਸ਼ਾਮਲ ਕੀਤੀਆਂ ਗਈਆਂ
ਹਨ। ਗੁਰਬਿਲਾਸ-6 ਨੂੰ ਮੂਲ ਰੂਪ ਵਿੱਚ 1718 ਦੀ ਰਚਨਾ ਮੰਨਣ ਵਾਲਿਆਂ ਵਿੱਚ ਇਹ ਵਿਦਵਾਨ ਵੀ ਸ਼ਾਮਲ
ਹਨ:-
(1) ਇੰਦੂ ਭੂਸ਼ਨ ਬੈਨਰਜੀ ਦਾ ਮਤ ਹੈ ਕਿ ਗੁਰਬਿਲਾਸ -6 ਦੇ
ਲਿਖਣ ਦਾ ਕੰਮ ਸੰਨ 1718 ਈ. ਵਿੱਚ ਪੁਰਾ ਹੋਇਆ ਸੀ (ਐਵੋਲਿਉਸ਼ਨ ਆਫ਼ ਦਾ ਖਾਲਸਾ, 1962, ਪੰਨਾ
193)
(2) ਡਾ. ਗੁਰਸ਼ਰਨ ਸਿੰਘ ਜੀ ਦਾ ਸਪਸ਼ਟ ਮਤ ਹੈ ਕਿ ਗੁਰਬਿਲਾਸ-6
1718 ਦੀ ਲਿਖਤ ਹੈ ਜਿਸ ਦੇ ਹੋਏ ਉਤਾਰੇ ਵਿੱਚ ਨਕਲਨਵੀਸ ਨੇ ਆਪਣੇ ਕਾਲ ਨਾਲ ਸਬੰਧਤ ਸਮਗਰੀ ਵਿੱਚ
ਵਾਧੇ ਦੀ ਗਲ ਵੀ ਲਿਖੀ ਹੈ। ਗੁਰਬਿਲਾਸ ਨੂੰ 1718 ਦੀ ਲਿਖਤ ਹੋਂਣ ਦੀਆਂ ਹੋਰ ਦਲੀਲਾਂ ਦੇ ਨਾਲ,
ਹਵਾਲੇ ਸਵਰੂਪ ਡਾ. ਗੁਰਸ਼ਰਨ ਸਿੰਘ ਜੀ ਭਾਸ਼ਾ ਵਿਭਾਗ ਪੰਜਾਬ, ਪਟਿਆਲੇ ਵਿੱਚ ਸੁਰਖਿਅਤ ਪਏ ਇੱਕ ਹੱਥ
ਲਿਖਤ ਖਰੜੇ ਦਾ ਹਵਾਲਾ ਵੀ ਦਿੰਦੇ ਹਨ।
ਇੰਝ ਹੀ ਹੋਰ ਵਿਦਵਾਨ ਵੀ ਹਨ ਜਿਨ੍ਹਾਂ ਦਾ ਮਤ ਹੈ ਕਿ ਗੁਰਬਿਲਾਸ-6 ਅਸਲ ਗੁਰਬਿਲਾਸ ਦੀ ਨਕਲ ਹੈ
ਜਿਸ ਵਿੱਚ ਕਾਲਾਂਤਰ ਘਟਨਾਵਾਂ ਸੂਮਾਰ ਕੀਤੀਆਂ ਗਈਆ ਹਨ।
ਸਪਸ਼ਟ ਹੁੰਦਾ ਹੈ ਕਿ ਢਿੱਲੋਂ ਜੀ ਨੇ, ਇਹ ਕਹਿ ਕੇ, ਕਿ ਕੋਈ ਵੀ ਵਿਦਵਾਨ ਗੁਰਬਿਲਾਸ -6 ਦੇ 1718
ਦੀ ਲਿਖਤ ਹੋਂਣ ਦੀ ਗਲ ਸਵੀਕਾਰ ਨਹੀਂ ਕਰਦਾ, ਪਾਠਕਾਂ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਹੈ। ਜਦ ਕਿ
ਕਈਂ ਵਿਦਵਾਨਾਂ ਦਾ ਮਤ ਹੈ ਕਿ ਗੁਰਬਿਲਾਸ-6 ਮੁੱਢਲੇ ਰੂਪ ਵਿੱਚ 1718 ਦੀ ਲਿਖਤ ਹੀ ਹੈ ਜਿਸ ਦੀ
ਨਕਲ ਕਰਦੇ ਕਾਲਾਂਤਰ ਘਟਨਾਵਾਂ ਦੇ ਵਾਧੇ ਜੋੜੇ ਗਏ ਹਨ। ਜ਼ਾਹਰ ਹੈ ਕਿ 1840 ਦੇ ਆਸਪਾਸ ਦਾ ਕੋਈ
ਸਾਜਸ਼ਕਰਤਾ ਲਿਖਾਰੀ, ਆਪਣੀ ਸਾਰੀ ਲਿਖਤ ਨੂੰ 1718 ਦਾ ਹੀ ਸਿੱਧ ਕਰਨ ਵੇਲੇ ਰਣਜੀਤ ਸਿੰਘ ਦੇ ਸਮੇਂ
ਦੀਆਂ ਘਟਨਾਵਾਂ ਨੂੰ ਨਹੀਂ ਜੋੜੇਗਾ। ਢਿੱਲੋਂ ਜੀ ਨੇ ਤੱਥ ਪਾਠਕਾਂ ਤੋਂ ਛੁਪਾਏ ਵੀ ਹਨ ਅਤੇ ਗਲਤ ਵੀ
ਪੇਸ਼ ਕੀਤੇ ਹਨ।
ਇਸ ਤੋਂ ਪਹਿਲਾਂ ਉਨਾਂਹ ਆਪਣੇ ਰਾਹੀਂ ਲੇਖ ਵਿੱਚ ਗੁਰਬਿਲਾਸ ਵਿੱਚ ਕੇਵਲ ‘ਅਕਾਲ ਬੁੰਗਾ’ ਸ਼ਬਦ ਹੋਂਣ
ਦੀ ਗਲ ਲਿਖ ਕੇ ਉਸ ਵਿੱਚ ‘ਅਕਾਲ ਤਖ਼ਤ’ ਸ਼ਬਦ ਜੁੱਟ ਹੋਂਣ ਦੀ ਗਲ ਛੁਪਾਈ ਸੀ, ਜਿਸ ਨੂੰ ਦਾਸ ਨੇ
ਹਵਾਲਿਆਂ ਸਹਿਤ ਜਾਹਰ ਕੀਤਾ ਸੀ। ਢਿੱਲੋਂ ਜੀ ਵਲੋਂ ਸਵੀਕਾਰ ਕੀਤੇ ਕੁੱਝ ਤੱਥਾਂ ਦਾ ਸਰੋਤ
ਗੁਰਬਿਲਾਸ-6 ਹੈ, ਜਿਸ ਕਰਕੇ ਉਹ ਸਰੋਤ ਦਾ ਨਾਮ ਦੋ ਸਾਲਾਂ ਤੋਂ ਛੁਪਾ ਰਹੇ ਹਨ?
ਢਿੱਲੋਂ ਜੀ ਹਰ ਸਵਾਲ ਤੇ ਬੇਜਵਾਬ ਹੋ ਕੇ ਅਜੀਬ ਜਿਹੀਆਂ ਗਲਾਂ ਲਿਖ ਰਹੇ ਹਨ!
ਹਰਦੇਵ ਸਿੰਘ, ਜੰਮੂ-16. 4. 2013
(16/04/13)
ਸੰਤੋਖ ਸਿੰਘ
ਗੁਰਮੁਖ ਪਿਆਰੇ ਸੰਪਾਦਕ ਜੀਓ
ਗੁਰੂਫ਼ਤਿਹ
ਹੁਣੇ ਹੀ ਸ. ਸਰਵਜੀਤ ਸਿੰਘ ਜੀ ਵੱਲੋਂ, 'ਸਿੱਖ ਮਾਰਗ' ਦੇ ‘ਤੁਹਾਡੇ ਪੱਤਰ ਮਿਲ਼ੇ’ ਵਾਲ਼ੇ ਕਾਲਮ
ਵਿੱਚ ਛਪੀ ਚਿੱਠੀ ਪੜ੍ਹੀ। ਇਸ ਚਿੱਠੀ ਵਿੱਚ ਜ਼ਿਕਰ ਕੀਤੇ ਗਏ ਦੋ ਲੇਖ ਤਾਂ ਮੈਂ ਅਜੇ ਤੱਕ ਨਹੀਂ
ਪੜ੍ਹ ਸਕਿਆ।
ਸਰਦਾਰ ਸਰਵਜੀਤ ਸਿੰਘ ਜੀ ਹੋਰਾਂ ਨੇ ਵੈਸਾਖੀ ਵਾਲ਼ੀ ਮਹਾਨ ਇਤਿਹਾਸਕ ਘਟਨਾ ਬਾਰੇ ਪਾਠਕਾਂ ਪਾਸੋਂ
ਹੋਰ ਜਾਣਕਾਰੀ ਦੀ ਮੰਗ ਕੀਤੀ ਹੈ। ਇਸ ਬਾਰੇ ਮੇਰਾ ਇਹ ਕੁੱਝ ਸਾਲ ਪਹਿਲਾਂ ਲਿਖਿਆ ਲੇਖ, ਮੇਰੀ
ਕਿਤਾਬ ‘ਸਚੇ ਦਾ ਸਚਾ ਢੋਆ’ ਵਿੱਚ ਛਪਿਆ ਹੋਇਆ ਹੈ। ਉਸ ਵਿਚੋਂ ਕਾਪੀ ਕਰਕੇ ਭੇਜ ਰਿਹਾ ਹਾਂ; ਸ਼ਾਇਦ
ਇਸ ਤੋਂ ਕੁੱਝ ਹੋਰ ਜਾਣਕਾਰੀ ਮਿਲ਼ ਸਕੇ।
ਇਸ ਵਾਰੀਂ ਇਹ ਲੇਖ ਮੈਂ ਕਿਤੇ ਛਪਣ ਵਾਸਤੇ ਨਹੀਂ ਭੇਜਿਆ ਕਿਉਂਕਿ ਇਹ ਬਹੁਤ ਪੁਰਾਣਾ ਹੈ ਅਤੇ ਮੇਰੀ
ਕਿਤਾਬ ਸਮੇਤ ਕਈ ਥਾਵਾਂ ਤੇ ਕਈ ਵਾਰ ਪਹਿਲਾਂ ਹੀ ਛਪ ਚੁਕਿਆ ਹੈ।
ਹੁਣੇ ਹੀ ਆਪਣੇ ਲੇਖਾਂ ਵਾਲੀ ਲਿਸਟ ਉਪਰ ਝਾਤੀ ਮਾਰੀ ਹੈ ਪਰ ਇਹ ਓਥੇ ਨਹੀਂ ਦਿਸਿਆ। ਹੋ ਸਕਦਾ ਹੈ
ਮੈਂ ਭੇਜਿਆ ਹੀ ਨਾ ਹੋਵੇ!
ਯੋਗ ਸਮਝੋ ਤਾਂ ਇਸ ਨੂੰ ‘ਸਿਖ ਮਾਰਗ’ ਵਿੱਚ ਥਾਂ ਦੇ ਦੇਣੀ ਜੀ।
ਸਤਿਕਾਰ ਸਹਿਤ
ਸੰਤੋਖ ਸਿੰਘ
+61 435 060 970
ਬੇਨਤੀ:
ਜੇਕਰ ਮੇਰੇ ਨਾਂ ਨਾਲ਼ ਮੇਰੇ ਵਾਸੇ ਵਾਲ਼ੇ ਮੁਲਕ ਦਾ ਨਾਂ ਲਿਖਣਾ ਆਪ ਜੀ ਜਰੂਰੀ ਸਮਝਦੇ ਹੋਵੋ ਤਾਂ ਉਸ
ਦੇ ਆਰੰਭਲੇ ਐੜੇ ਨਾਲ਼ ਕੰਨਾ ਜਰੂਰ ਪਾ ਦਿਆ ਕਰੋ। ਇਸ ਤਰ੍ਹਾਂ ਇਹ ‘ਅਸਟ੍ਰੇਲੀਆ’ ਦੀ ਥਾਂ
‘ਆਸਟ੍ਰੇਲੀਆ’ ਬਣ ਜਾਵੇਗਾ ਜੋ ਕਿ ਸ਼ੁਧਤਾ ਦੇ ਵਧੇਰੇ ਨੇੜੇ ਹੋਵੇਗਾ।
ਵੈਸੇ ਇਸ ਮੁਲਕ Australia
ਦੇ ਨਾਂ ਨੂੰ, ਗੁਰਮੁਖੀ ਅੱਖਰਾਂ ਵਿੱਚ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ਼ ਵੱਖਰੇ ਵੱਖਰੇ ਰੂਪਾਂ
ਵਿੱਚ ਲਿਖਦਾ ਹੈ; ਜਿਵੇਂ ਕਿ:
ਅਸਟਰੇਲੀਆ, ਅਸਟ੍ਰੇਲੀਆ, ਔਸਟਰੇਲੀਆ, ਔਸਟ੍ਰੇਲੀਆ ਆਦਿ।
ਗ਼ਲਤ ਕੋਈ ਵੀ ਨਹੀਂ ਪਰ ਮੇਰੀ ਸੋਚ ਹੈ ਕਿ ਪੰਜਾਬੀ ਸ਼ਬਦ ਜੋੜਾਂ ਵਿੱਚ ਲਗਦੀ ਵਾਹ, ਸਾਦਗੀ ਦੇ ਨਾਲ਼
ਨਾਲ਼ ਇਕਸਾਰਤਾ ਵੀ ਹੋਣੀ ਚਾਹੀਦੀ ਹੈ।
**********************************************************************
ਵੈਸਾਖੀ ਦੀ ਸਾਖੀ
(ਭਾਈ ਜੀਵਨ ਸਿੰਘ (ਭਾਈ ਜੈਤਾ) ਦੀ ਜ਼ਬਾਨੀ)
੧੯੫੨ ਦੀ ਦੀਵਾਲੀ ਸਮੇ ਸ੍ਰੀ ਦਰਬਾਰ ਸਾਹਿਬ ਜੀ ਦੀ ਉਤਰੀ ਬਾਹੀ `ਤੇ ਸਜੇ ਦੀਵਾਨ
ਅੰਦਰ, ਸ਼ਾਮ ਦੇ ਸਮੇ ਢਾਡੀ ਜਥੇ ਪਾਸੋਂ ਵੈਸਾਖੀ ਦਾ ਪ੍ਰਸੰਗ ਸੁਣਨ ਤੋਂ ਲੈ ਕੇ ੧੯੫੮ ਵਿੱਚ
ਪ੍ਰੋਫ਼ੈਸਰ ਸਾਹਿਬ ਸਿੰਘ ਜੀ ਪਾਸੋਂ ਸੁਣੇ ਜ਼ਬਾਨੀ ਬਿਰਤਾਂਤ ਤੱਕ, ਤੇ ਉਸ ਉਪ੍ਰੰਤ ਹੁਣ ਤੱਕ ਜੋ ਇਸ
ਪ੍ਰਸੰਗ ਸਬੰਧੀ ਸੁਣਦੇ ਤੇ ਪੜ੍ਹਦੇ ਆ ਰਹੇ ਹਾਂ; ਉਸ ਸਾਰੀ ਜਾਣਕਾਰੀ ਦਾ ਸਾਰ, ਕੁੱਝ ਸਾਲ ਪਹਿਲਾਂ
ਮੇਰੇ ਵੱਲੋਂ ਲਿਖੇ ਗਏ ਇੱਕ ਛੋਟੇ ਜਿਹੇ ਲੇਖ ‘ਵੈਸਾਖੁ ਭਲਾ … ‘ ਵਿੱਚ ਆ ਗਿਆ ਹੈ।
ਹੁਣ ਥੋਹੜਾ ਹੀ ਸਮਾ ਪਹਿਲਾਂ ਗੁਰ ਕੇ ਬੇਟੇ ਨਾਂ ਵਾਲੀ ਨਵੀਂ ਪੁਸਤਕ ਮੇਰੇ ਹੱਥ ਲੱਗੀ ਹੈ, ਜਿਸ ਦੇ
ਵਿਦਵਾਨ ਲੇਖਕ, ਸ. ਜਸਵੰਤ ਸਿੰਘ ਜੀ ਹਨ। ਇਸ ਪੁਸਤਕ ਵਿੱਚ ਲੇਖਕ ਨੇ ਭਾਈ ਜੀਵਨ ਸਿੰਘ (ਭਾਈ ਜੈਤਾ)
ਵੱਲੋਂ ਲਿਖੀ ਗਈ ਪੁਸਤਕ, ਸ੍ਰੀ ਗੁਰ ਕਥਾ ਕ੍ਰਿਤ ਕਵੀ ਬਾਬਾ ਜੀਵਨ ਸਿੰਘ (ਭਾਈ ਜਯਤਾ) ਦੇ ਮੂਲ ਪਾਠ
ਨੂੰ ਵੀ ਅਰਥਾਂ ਸਮੇਤ ਸ਼ਾਮਲ ਕੀਤਾ ਹੈ। ਇਹ ਦੁਰਲਭ ਪੁਸਤਕ ਭਾਸ਼ਾ ਵਿਭਾਗ ਪਟਿਆਲਾ ਨੇ, ਮੇਰੇ ਪਰਮ
ਮਿੱਤਰ ਡਾ. ਗੁਰਮੁਖ ਸਿੰਘ ਟ੍ਰਿਪਲ ਐਮ. ਏ. , ਪੀ. ਐਚ. ਡੀ. , ਪਟਿਆਲਾ, ਸਾਬਕ ਜ਼ਿਲ੍ਹਾ ਭਾਸ਼ਾ
ਅਫ਼ਸਰ ਬਠਿੰਡਾ, ਪਾਸੋਂ ਸੰਪਾਦਤ ਕਰਵਾ ਕੇ ਪ੍ਰਕਾਸ਼ਤ ਕੀਤੀ ਹੈ।
ਭਾਈ ਜੀਵਨ ਸਿੰਘ ਜੀ ਦੇ ਅੱਖੀਂ ਵੇਖ ਕੇ ਵਰਨਣ ਕੀਤੇ ਵਾਕਿਆ ਨੂੰ ਜਾਨਣ ਉਪ੍ਰੰਤ ਸ਼ਾਇਦ ਅਸੀਂ ਉਸ
ਵਾਦ ਵਿਵਾਦ ਤੋਂ ਕੁੱਝ ਰਾਹਤ ਪਾ ਲਵਾਂਗੇ, ਜੋ ਹਰੇਕ ਵਿਦਵਾਨ ਵਿਅਕਤੀ ਵੱਲੋਂ, ਇਸ ਵਾਕਿਆ ਦਾ ਵਰਨਣ
ਕਰਨ ਸਮੇ, ਤੇ ਬਹੁਤੀ ਵਾਰੀਂ ਜਾਣ ਬੁਝ ਕੇ ਖ਼ੁਦ ਨੂੰ ਵੱਡਾ ਵਿਦਵਾਨ ਅਤੇ ਦੂਜਿਆਂ ਨਾਲ਼ੋਂ ਵਧ
ਸ਼ਰਧਾਲੂ ਸਾਬਤ ਕਰਨ ਲਈ, ਪੈਦਾ ਕੀਤਾ ਜਾਂਦਾ ਹੈ।
ਪੰਜ ਸਿੱਖਾਂ ਨੂੰ ਤੰਬੂ ਵਿੱਚ ਲਿਜਾਣ ਅਤੇ ਮੁੜ ਜੀਵਤ ਕਰਨ ਬਾਰੇ ਲੋਕਾਂ ਨੇ ਕਈ ਕਲਪਨਾਵਾਂ ਕੀਤੀਆਂ
ਹਨ। ਪਰ ਗੁਰੂ ਦਰਬਾਰ ਵਿੱਚ ਹਾਜ਼ਰ ਅਤਿ ਪਿਆਰਾ, ਨਿਕਟਵਰਤੀ, ਗੁਰੂ ਕਾ ਬੇਟਾ ਪ੍ਰਚੱਲਤ ਵਿਚਾਰਾਂ
ਨਾਲੋਂ ਵੱਖਰੀ ਗੱਲ ਕਰਦਾ ਹੈ। ਇਹ ਤਾਂ ਗੁਰੂ ਦਾ ਕੌਤਕ ਸੀ। ਇਸ ਦਾ ਥਹੁ ਕੌਣ ਪਾ ਸਕਦਾ ਹੈ! ਬਾਬਾ
ਜੀ ਦੱਸਦੇ ਹਨ ਕਿ ਗੁਰੂ ਸਾਹਿਬ ਦੀ ਸਿਰਾਂ ਦੀ ਮੰਗ ਚਿੰਨ੍ਹਾਤਮਿਕ ਸੀ, ਜਿਸ ਦਾ ਇਹ ਭਾਵ ਸੀ ਕਿ
ਗੁਰੂ ਲੇਖੇ ਲੱਗਾ ਸੀਸ ਤਲਵਾਰ ਲੇਖੇ ਲੱਗਾ ਸੀਸ ਜਾਣਿਆ ਜਾਵੇ। ਇਸ ਤੋਂ ਆਪ ਦੀ ਗੁਰੂ ਸ਼ਰਧਾ ਤੇ
ਲੰਮੀ ਨਦਰ ਦਾ ਅਹਿਸਾਸ ਹੁੰਦਾ ਹੈ। ਬਾਬਾ ਜੀ ਨੇ ਗੁਰੂ ਦਰਬਾਰ ਵਿੱਚ ਰਹਿੰਦਿਆਂ ਸਭ ਕੁੱਝ ਅੱਖੀਂ
ਵੇਖਿਆ। ਉਹਨਾਂ ਨੇ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਵੀ ਆਪਣੀ ਰਚਨਾ ਵਿੱਚ ਅੰਕਤ ਕੀਤੀ ਹੈ ਜੋ
ਹਮੇਸ਼ਾਂ ਸਤਿਕਾਰੀ ਜਾਵੇਗੀ। ਆਪ ਨੇ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਬਾਰੇ ਦੱਸਦਿਆਂ ਅੱਖਾਂ ਸਾਹਮਣੇ
ਇੱਕ ਚਿੱਤਰ ਹੀ ਬਣਾ ਕੇ ਰੱਖ ਦਿੱਤਾ ਹੈ। ਇਹ ਇਤਿਹਾਸਕ ਪੱਖੋਂ ਅਹਿਮ ਜਾਣਕਾਰੀ ਹੈ।
ਭਾਈ ਸਾਹਿਬ ਜੀ ਲਿਖਤ ਉਹ ਪੰਜ ਸਵਈਏ ਪਾਠਕਾਂ ਦੀ ਜਾਣਕਾਰੀ ਵਾਸਤੇ ਏਥੇ ਅੰਕਤ ਕੀਤੇ ਜਾਂਦੇ ਹਨ
ਜਿਨ੍ਹਾਂ ਵਿੱਚ ਉਹਨਾਂ ਨੇ ਇਸ ਇਤਿਹਾਸਕ ਘਟਨਾ ਦਾ ਵਰਨਣ ਕੀਤਾ ਹੈ:
੧.
ਆਇ ਜੁਰੇ ਦਮਦਮਹਿ ਸੁ ਸਿੱਖ ਗਨ, ਸਤਿਗੁਰ ਬੀਚ ਦੀਵਾਨ ਸੁਹਾਯੋ॥
ਧੂਹ ਕ੍ਰਿਪਾਨ ਖੋੜਿ ਤੇ ਬਾਹਰ, ਸੀਖਨ ਕਉ ਮੁੱਖ ਐਸ ਅਲਾਯੋ॥
ਕੋਊ ਸਿੱਖ ਹੋਇ ਤਉ ਦੀਜੈ, ਸੀਸ ਮੋਹਿ ਅਬ ਹੀ ਫੁਰਮਾਯੋ॥
ਦੋਇ ਕਰ ਜੋਰ ਉਠਯੋ ਇੱਕ ਸੇਵਕ, ਬਿਨਤੀ ਕਰ ਉਰ ਹਰਖ ਮਨਾਯੋ॥ ੫੬॥
੨.
ਦੀਨ ਦਿਆਲ ਕ੍ਰਿਪਾ ਕੈ ਸਾਗਰ, ਮਮ ਸਿਰ ਕਉ ਨਿਜ ਲੇਖੇ ਪਾਯੋ॥
ਸਤਿਗੁਰ ਬਾਂਹਿ ਪਕਰ ਤਿਸ ਸਿਖ ਕਉ, ਨਿਕਟ ਤੰਬੂ ਮਹਿ ਜਾਇ ਬਿਠਾਯੋ॥
ਫੁਨ ਦੀਵਾਨ ਮਹਿ ਐਸ ਉਚਾਰਾ, ਅਵਰ ਏਕੁ ਕੋਇ ਸੀਸ ਲਗਾਯੋ॥
ਪੁਨ ਇੱਕ ਸਿੱਖ ਕਹੀ ਕਰ ਜੋਰੈ, ਸਤਿਗੁਰ ਸੇਵ ਮੋਹਿ ਏਹੁ ਭਾਯੋ॥ ੫੭॥
੩.
ਤਿਹ ਭਿ ਸਤਿਗੁਰ ਬਾਂਹਿ ਪਕਰ ਕਰ, ਤੰਬੂ ਭੀਤਰ ਪਕਰ ਪਠਾਯੋ॥
ਈਵ ਹੀ ਸਤਿਗੁਰ ਪਾਂਚ ਸਿਖਨ ਕਉ, ਤੰਬੂ ਮਹਿ ਲੈ ਜਾਤ ਸੁਹਾਯੋ॥
ਕੇਤੀ ਬਾਰ ਭਈ ਸਤਿਗੁਰ ਤਉ, ਪੁਨ ਤੰਬੂ ਤੇ ਬਾਹਰ ਨਾ ਆਯੋ॥
ਖੁਸਰ ਮੁਸਰ ਸਿੱਖਨ ਮਹਿ ਹੋਇ ਕੈ, ਪਾਂਚਹੁ ਕੋ ਗੁਰ ਮਾਰ ਮੁਕਾਯੋ॥ ੫੮॥
੪.
ਧੀਰੈ ਧੀਰੈ ਨਿਕਸਨ ਲਾਗੈ, ਜਿਹ ਸਿੱਖ ਕਾਚਾ ਨਾਮ ਧਰਾਯੋ॥
ਕਿਛ ਕਿਛ ਬੈਠ ਰਹਯੋ ਨਹਿ ਗਮਨੋ, ਕਿਵ ਗੁਰ ਘਰ ਮਹਿ ਮਾਨ ਰਹਾਯੋ॥
ਕਿਛ ਪੂਰੈ ਪ੍ਰੇਮੀ ਪਦ ਪੰਕਜ, ਬੈਠ ਰਹਯੋ ਨਹਿ ਬਾਰੀ ਆਯੋ॥
ਅਬ ਕੀ ਬਾਰ ਸੁ ਮੰਚ ਸੁਹਾਏ, ਪਾਂਚ ਸਿਖਨ ਕਉ ਸਿੰਘ ਸਜਾਯੋ॥ ੫੯॥
੫.
ਬੀਚ ਸਭਾ ਮਹਿ ਬੈਠ ਕੇ ਸਤਿਗੁਰ, ਰਹਿਤ ਕੁਰਹਿਤ ਸਬਹਿ ਸਮਝਾਯੋ॥
ਤੇਜ ਲਿਲਾਟ ਨਿਹਾਰ ਸਿੰਘਨ ਕੇ, ਸਿੱਖ ਦੁਚਿਤੇ ਅਤਿ ਖੁਣਸਾਯੋ॥
ਪੁਨ ਕੈਸੇ ਸਿੱਖ ਜੀਵਤ ਭਏ ਹੈਂ, ਸਬਹਿਨ ਕੈ ਮਨ ਅਤਿ ਭਰਮਾਯੋ॥
ਸਰਧਾਹੀਨ ਭਏ ਅਤਿ ਬੌਨੇ, ਗੁਰ ਮਹਿਮਾ ਕੋ ਭੇਦ ਨ ਪਾਯੋ॥ ੬੦॥
(16/04/13)
ਤੱਤ ਗੁਰਮਤਿ ਪਰਿਵਾਰ
ਲਾਵਾਂ-ਫੇਰੇ ਅਤੇ ਹੋਰ ਪ੍ਰਚਲਿਤ ਕਰਮਕਾਂਡਾਂ ਨੂੰ ਤਿਲਾਂਜਲੀ ਦੇ ਕੇ ਹੋਇਆ ਅਨੂਠਾ ਅਨੰਦ ਕਾਰਜ-
ਗੁਰਮਤਿ ਪੁਨਰਜਾਗਰਨ ਲਹਿਰ ਦੇ ਖੇਤਰ ਵਿਚ ਇਕ ਇਤਿਹਾਸਕ ਸਾਂਝਾ ਸੁਧਾਰ ਉਪਰਾਲਾ ਸਿਰੇ ਚੜਿਆ-
ਇਕ ਨਿਵੇਕਲੀ ਸੁਧਾਰਕ ਪਹਿਲ ਕਰਦਿਆਂ ਮਨਾਇਆ ਗਿਆ ਪਹਿਲਾ ‘ਗੁਰਮਤਿ ਇਨਕਲਾਬ ਪੁਰਬ’-
ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰੰਤ ਤਿਆਰ ਹੋਇਆ ਦਸਤਾਵੇਜ਼ ‘ਗੁਰਮਤਿ ਜੀਵਨ ਸੇਧਾਂ (ਮੁੱਖ ਨੁਕਤੇ)’
ਮਨੁੱਖਤਾ ਨੂੰ ਭੇਂਟ ਕੀਤਾ ਗਿਆ-
ਫਿਲਮ ‘ਸਾਡਾ ਹੱਕ’ ਤੇ ਲਾਈ ਗੈਰ-ਇਖ਼ਲਾਕੀ ਰੋਕ ਦੇ ਪ੍ਰਤੀਕਰਮ ਵਜੋਂ ਮਤਾ ਪਾਸ-
ਪਿੱਛਲੇ ਲੰਮੇ ਸਮੇਂ ਤੋਂ ਗੁਰਮਤਿ ਪੁਨਰਜਾਗਰਨ ਲਹਿਰ ਦੇ ਖੇਤਰ ਵਿਚ ਆਈ ਨਿਰਾਸ਼ਾਜਨਕ ਖੜੌਤ ਨੂੰ ਇਕ
ਮਜ਼ਬੂਤ ਹਾਂ-ਪੱਖੀ ਹੁਲਾਰਾ ਉਸ ਵੇਲੇ ਮਿਲਿਆ ਜਦੋਂ 14 ਅਪ੍ਰੈਲ 2013 ਨੂੰ ਖਰੜ (ਮੋਹਾਲੀ-ਪੰਜਾਬ)
ਵਿਖੇ ‘ਤੱਤ ਗੁਰਮਤਿ ਪਰਿਵਾਰ’ ਵਲੋਂ ਸੰਯੋਜਤ, ਬਾਬਾ ਨਾਨਕ ਜੀ ਸਮੇਤ ਦਸ ਨਾਨਕ ਸਰੂਪਾਂ ਨੂੰ ਸਮਰਪਤ
ਪਹਿਲਾ ‘ਗੁਰਮਤਿ ਇਨਕਲਾਬ ਪੁਰਬ’ ਪੰਥ ਦੇ ਸੁਚੇਤ ਤਬਕੇ ਵਲੋਂ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ
ਇਨਕਲਾਬੀ ਢੰਗ ਨਾਲ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਪਿੱਛਲੇ 2-3 ਸਾਲਾਂ ਦੇ ਸਮੇਂ ਵਿਚ ਪੰਥ
ਪ੍ਰਵਾਣਿਤ ਕਹੀ ਜਾਂਦੀ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਗੁਰਮਤਿ ਨੂੰ ਖੋਰਾ ਲਾਉਂਦੀਆਂ ਕਮੀਆਂ ਦੇ
ਸੁਧਾਰ ਲਈ ਪੜਾਅਵਾਰ ਉਪਰਾਲਾ ਪੰਥ ਦੇ ਸੁਚੇਤ ਤਬਕੇ ਨਾਲ ਸੰਬੰਧਿਤ ਧਿਰਾਂ ਵਲੋਂ ਕੀਤਾ ਗਿਆ। ‘ਤੱਤ
ਗੁਰਮਤਿ ਪਰਿਵਾਰ’ ਦੇ ਸੰਯੋਜਨ ਹੇਠ ਹੋਏ ਇਸ ਸਾਂਝੇ ਸੁਧਾਰ ਉਪਰਾਲੇ ਦੇ ਨਤੀਜੇ ਵਜੋਂ ਗੁਰਬਾਣੀ ਦੀ
ਰੋਸ਼ਨੀ ਵਿਚ “ਗੁਰਮਤਿ ਜੀਵਨ ਸੇਧਾਂ (ਮੁੱਖ ਨੁਕਤੇ)” ਨਾਮਕ ਦਸਤਾਵੇਜ਼ ਤਿਆਰ ਕੀਤਾ ਗਿਆ ਸੀ, ਜਿਸ
ਨੂੰ ਪੁਸਤਕ ਰੂਪ ਵਿਚ ਪ੍ਰਕਾਸ਼ਤ ਕਰਵਾ ਕੇ ਅੱਜ ਸਮੁੱਚੀ ਮਨੁੱਖਤਾ ਨੂੰ ਸਚਿਆਰ ਜੀਵਨ ਅਪਨਾਉਣ ਲਈ
ਸੇਧਾਂ ਦੇ ਰੂਪ ਵਜੋਂ ਭੇਂਟ ਕੀਤਾ ਗਿਆ। ਇਸ ਸਮਾਗਮ ਦੌਰਾਨ ਪ੍ਰੋ. ਇੰਦਰ ਸਿੰਘ ਘੱਗਾ, ਗੁਰਦੇਵ
ਸਿੰਘ ਬਟਾਲਵੀ, ਡਾ. ਇਕਬਾਲ ਸਿੰਘ ਚੰਡੀਗੜ, ਉਪਕਾਰ ਸਿੰਘ ਫਰੀਦਾਬਾਦ, ਰਵਿੰਦਰ ਸਿੰਘ ਪਿੰਜੌਰ,
ਕਰਨੈਲ ਸਿੰਘ ਸਿਰਸਾ, ਦਵਿੰਦਰ ਸਿੰਘ ਆਰਟੀਸਟ, ਗੁਰਿੰਦਰ ਸਿੰਘ ਮੋਹਾਲੀ ਆਦਿ ਨੇ ਇਸ ਇਤਿਹਾਸਕ ਅਤੇ
ਇਨਕਲਾਬੀ ਦਸਤਾਵੇਜ਼ ਨੂੰ ਵੱਡੇ ਉਤਸ਼ਾਹ ਅਤੇ ਫ਼ਖਰ ਨਾਲ ਜ਼ਾਰੀ ਕੀਤਾ।
ਗੁਰਮਤਿ ਦੀ ਅਗਵਾਈ ਵਿਚ ਤਿਆਰ ਦਸਤਾਵੇਜ਼ ਵਿਚ ਨਿਰਧਾਰਤ ਤਿੰਨ ਸਾਲਾਨਾ ਮੁੱਖ ਪੁਰਬਾਂ ਦੀ ਮੱਦ
ਅਨੁਸਾਰ ਗੁਰਮਤਿ ਦੇ ਸ਼ੁੱਧ ਰੂਪ ਨੂੰ ਅਪਨਾਉਣ ਅਤੇ ਪ੍ਰਚਾਰਨ ਦੀ ਸ਼ੁਰੂਆਤ ਪਹਿਲਾ ‘ਗੁਰਮਤਿ ਇਨਕਲਾਬ
ਪੁਰਬ’ ਦੇ ਰੂਪ ਵਿਚ ਕੀਤੀ ਗਈ। ਇਸ ਸਮਾਗਮ ਵਿਚ ਪੰਥ ਦੇ ਸੁਚੇਤ ਵਿਦਵਾਨਾਂ ਅਤੇ ਪੰਥ-ਦਰਦੀਆਂ ਨੇ
ਬਾਬਾ ਨਾਨਕ ਜੀ ਦੀ ਸਮੁੱਚੀ ਮਨੁੱਖਤਾ ਨੂੰ ਵਿਸ਼ਵ ਭਾਈਚਾਰੇ ਦੇ ਰੂਪ ਵਿਚ ਇਕਜੁਟਤਾ ਲਈ ਪੇਸ਼ ਕੀਤੇ
ਸਭ ਤੋਂ ਕਾਰਗਰ ਫਲਸਫੇ ਦੀ ਰੋਸ਼ਨੀ ਵਿਚ ਗੰਭੀਰ ਵਿਚਾਰਾਂ ਕੀਤੀਆਂ। ਗੁਰਬਾਣੀ ਕੀਰਤਨ ਉਪਰੰਤ ਮੋਹਨ
ਸਿੰਘ ਜੀ ਡੇਰਾਬੱਸੀ ਨੇ ਸ਼ਬਦ ਵਿਚਾਰ ਕਰਦਿਆਂ ਸਿੱਖ ਸਮਾਜ ਵਿਚ ਗੁਰਬਾਣੀ ਸ਼ਬਦਾਂ ਦੇ ਭਾਵ ਅਰਥਾਂ
ਨੂੰ ਅਣਗੌਲਿਆਂ ਕਰਕੇ ਅੱਖਰੀ ਅਰਥਾਂ ਦੀ ਗਲਤ ਸਮਝ ਅਨੁਸਾਰ ਦੁਨੀਆਵੀ ਰਸਮਾਂ ਨਾਲ ਜੋੜਨ ਦੀ ਗਲਤ
ਪ੍ਰਵਿਰਤੀ ਬਾਰੇ ਬਾਖੂਬੀ ਚਾਨਣਾ ਪਾਇਆ। ਡਾ. ਇਕਬਾਲ ਸਿੰਘ ਚੰਡੀਗੜ (ਕਰਤਾ ਬਹੁ-ਚਰਚਿਤ ਪੁਸਤਕ
‘ਅਕਾਲ ਤਖਤ : ਸੰਕਲਪ ਅਤੇ ਵਿਵਸਥਾ’) ਨੇ ‘ਮਾਨਵਤਾਵਾਦ ਦਾ ਪੈਗੰਬਰ ਨਾਨਕ’ ਵਿਸ਼ੇ ’ਤੇ ਵਿਚਾਰ ਪੇਸ਼
ਕਰਦਿਆਂ ਕਿਹਾ ਕਿ 18ਵੀਂ ਸਦੀ ਵਿਚ ਯੂਰਪ ਦੀ ਦੇਣ ਮੰਨੇ ਜਾਂਦੇ ਮਾਨਵਤਾਵਾਦ ਦੇ ਸੰਕਲਪ ਦੀ ਸ਼ੁਰੂਆਤ
ਅਤੇ ਵਿਚਾਰ ਬਹੁਤ ਪਹਿਲਾਂ 15ਵੀਂ ਸਦੀ ਵਿਚ ਬਾਬਾ ਨਾਨਕ ਨੇ ਵੱਡੇ ਮਜ਼ਬੂਤ ਢੰਗ ਨਾਲ ਗੁਰਬਾਣੀ
ਰਾਹੀਂ ਸੰਸਾਰ ਸਾਹਮਣੇ ਰੱਖ ਦਿਤੀ ਸੀ। ਇਹ ਸਾਡੀ ਤ੍ਰਾਸਦੀ ਹੈ ਕਿ ਅਸੀਂ ਸਮੁੱਚੀ ਮਨੁੱਖਤਾ ਨੂੰ
ਏਕੇ ਵਿਚ ਪਰੋ ਸਕਣ ਦੇ ਸਮਰੱਥ ਇਸ ਸੋਚ ਨੂੰ ਸਹੀ ਢੰਗ ਨਾਲ ਸੰਸਾਰ ਤੱਕ ਪਹੁੰਚਾਉਣ ਵਿਚ ਪੂਰੀ
ਤਰ੍ਹਾਂ ਨਾਕਾਮ ਰਹੇ ਹਾਂ। ਗੁਰਦੇਵ ਸਿੰਘ ਬਟਾਲਵੀ ਨੇ ‘ਬਾਬਾ ਨਾਨਕ ਦੇ ਜੀਵਨ ਦਾ ਇਨਕਲਾਬੀ ਪੱਖ’
ਨੂੰ ਮਜ਼ਬੂਤੀ ਨਾਲ ਪੇਸ਼ ਕਰਦਿਆਂ ਇਸ ਨੂੰ ਲੁਕਾਉਣ ਲਈ ਪੁਜਾਰੀ ਸ਼੍ਰੇਣੀ ਨੂੰ ਦੋਸ਼ੀ ਦੱਸਿਆ।
ਅੱਜ ਦੇ ਇਸ ਕ੍ਰਾਂਤੀਕਾਰੀ ਗੁਰਮਤ ਸਮਾਗਮ ਦਾ ਇਕ ਹੋਰ ਮਜ਼ਬੂਤ ਪੱਖ ਗੁਰਮਤਿ ਨੂੰ ਵਿਵਹਾਰਿਕ ਰੂਪ
ਵਿਚ ਅਮਲੀ ਜਾਮਾ ਪਹਿਨਾਉਂਦਿਆਂ ਪ੍ਰਵਾਨ ਚੜਿਆ ਅਨੂਠਾ ਅਨੰਦ ਕਾਰਜ ਸੀ। ਸਮਾਜ ਵਿਚ ਪ੍ਰਚਲਿਤ
ਕਰਮਕਾਂਡੀ ਅਤੇ ਵਿਖਾਵੇਬਾਜ਼ੀ ਵਾਲੀ ਸਮਾਜਿਕ ਭੇਡਚਾਲ ਨੂੰ ਤਿਲਾਂਜਲੀ ਦੇਂਦਿਆਂ ਨਾਨਕ ਫਲਸਫੇ ਅਨਕੂਲ
ਅਨੰਦ ਕਾਰਜ ਸ੍ਰ ਗੁਰਪ੍ਰੀਤ ਸਿੰਘ ਅਬੋਹਰ (ਸਪੁਤਰ ਬੀਬੀ ਹਰਜਿੰਦਰ ਕੌਰ ਅਤੇ ਸ੍ਰ. ਪਰਮਜੀਤ ਸਿੰਘ)
ਦਾ ਬੀਬੀ ਗੁਰਵਿੰਦਰ ਕੌਰ (ਸਪੁੱਤਰੀ ਸ੍ਰ. ਦਵਿੰਦਰ ਸਿਘ ਆਰਟੀਸਟ ਅਤੇ ਬੀਬੀ ਜਸਮੀਤ ਕੌਰ ਖਰੜ) ਨਾਲ
ਹੋਇਆ। ਇਸ ਅਨੰਦ ਕਾਰਜ ਦਾ ਇਨਕਲਾਬੀ ਪੱਖ ਸਿੱਖ ਸਮਾਜ ਵਿਚ ਪ੍ਰਚਲਿਤ ਲਾਵਾਂ ਦੇ ਪਾਠ ਨਾਲ ਸ਼ਬਦ
ਗੁਰੂ ਗ੍ਰੰਥ ਦੇ ਸਰੂਪ ਦੇ ਫੇਰਿਆਂ ਸਮੇਤ ਬ੍ਰਾਹਮਣੀ ਤਰਜ਼ ਦੇ ਹਰ ਕਰਮਕਾਂਡ ਨੂੰ ਪੂਰਨ ਤੌਰ ਤੇ
ਨਕਾਰਨਾ ਸੀ। ਮਹਿਜ਼ 15-20 ਮਿਨਟ ਵਿਚ ਸੰਪੰਨ ਹੋਈ ਇਸ ਪ੍ਰਕਿਰਿਆ ਦੀ ਕੜੀ ਵਿਚ ਪ੍ਰੋ. ਇੰਦਰ ਸਿੰਘ
ਘੱਗਾ ਨੇ ‘ਗ੍ਰਹਿਸਤ ਜੀਵਨ ਪ੍ਰਤੀ ਗੁਰਮਤਿ ਦੀਆਂ ਉਸਾਰੂ ਸੇਧਾਂ’ ਵਿਸ਼ੇ ਤੇ ਬੋਲਦਿਆਂ ਸਰਬਪੱਖੀ
ਮਨੁੱਖੀ ਬਰਾਬਰੀ ਦੇ ਜ਼ਾਮਨ ਗੁਰਮਤਿ ਫਲਸਫੇ ਦੀ ਪੈਰੋਕਾਰ ਕਹਾਉਂਦੀ ਕੌਮ ਵਿਚ ਇਸਤਰੀਆਂ ਪ੍ਰਤੀ
ਪੁਜਾਰੀਵਾਦੀ ਨਾ-ਬਰਾਬਰੀ ਦੇ ਵਰਤਾਅ ਦੀ ਪ੍ਰਵਿਰਤੀ ਵਰਗੇ ਕਾਲੇ ਬਾਬ ਤੇ ਅਫਸੋਸ ਪ੍ਰਕਟ ਕੀਤਾ ਅਤੇ
ਇਸਤਰੀ ਨੂੰ ਹੀਨ ਭਾਵਨਾ ਦਾ ਤਿਆਗ ਕਰਦਿਆਂ ਮਾਨਸਕ ਤੌਰ ਤੇ ਮਜ਼ਬੂਤ ਹੋਣ ਦਾ ਹੋਕਾ ਦੇਂਦੇ ਹੋਏ ਆਪਣੇ
ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦਾ ਰਾਹ ਠੋਸ ਮਿਸਾਲਾਂ ਰਾਹੀਂ ਭਾਵਪੂਰਤ ਢੰਗ ਨਾਲ ਦੱਸਿਆ। ਇਸੇ
ਕੜੀ ਵਿਚ ਬੀਬੀ ਹਰਬੰਸ ਕੌਰ ਫਰੀਦਾਬਾਦ/ਲੁਧਿਆਣਾ ਨੇ ਸਮਾਜ ਵਿਚ ਪ੍ਰਚਲਿਤ ‘ਅਨੰਦ ਕਾਰਜ ਦੀ ਰਸਮ
ਵਿਚੋਂ ਨਦਾਰਦ ਅਸਲ ਅਨੰਦ’ ਦੇ ਵਿਸ਼ੇ ਤੇ ਇਕ ਪਰਚਾ ਪੜਦਿਆਂ ਗੁਰਬਾਣੀ ਸ਼ਬਦਾਂ ਨੂੰ ਦੁਨੀਆਵੀ ਰਸਮਾਂ
ਨਾਲ ਜੋੜ ਕੇ ਵਰਤਨ ਦੀ ਗਲਤ ਪਹੁੰਚ ਬਾਰੇ ਚਾਨਣਾ ਪਾਇਆ। ਬੇਲੋੜੀ ਲੋਕ-ਲਾਜ ਅਤੇ ਵਿਰੋਧ ਤੋਂ
ਬੇਪਰਵਾਹ ਹੋ ਕੇ ਪ੍ਰਚਲਤ ਕਰਮਕਾਂਡੀ ਅਤੇ ਵਿਖਾਵੇਬਾਜ਼ੀ ਵਾਲੀਆਂ ਰੀਤਾਂ-ਰਸਮਾਂ ਦਾ ਪੂਰਨ ਤੌਰ ’ਤੇ
ਤਿਆਗ ਕਰਦੇ ਹੋਏ, ਨਾਨਕ ਫਲਸਫੇ ਦੀ ਰੋਸ਼ਨੀ ਵਿਚ ਇਹ ਇਨਕਲਾਬੀ ਕਦਮ ਉਠਾਉਣ ਲਈ ਦੋਵੇਂ ਪਰਵਾਰ ਵਧਾਈ
ਅਤੇ ਪ੍ਰਸ਼ੰਸਾ ਦੇ ਪਾਤਰ ਹਨ ਅਤੇ ਸਮਾਜ ਲਈ ਪ੍ਰੇਰਣਾ-ਸ੍ਰੋਤ ਹਨ।
ਇਸ ਗੁਰਮਤਿ ਸਮਾਗਮ ਦੇ ਇਕ ਹਿੱਸੇ ਵਿਚ ਕੁਦਰਤੀ ਨੀਯਮਾਂ ਅਧੀਨ ਕੁਝ ਸਮਾਂ ਪਹਿਲਾਂ ਸ਼ਰੀਰ ਤਿਆਗ ਗਏ
ਗੁਰਮਤਿ ਇਨਕਲਾਬ ਕਾਫਲੇ ਦੇ ਇਕ ਨਿਸ਼ਕਾਮ ਪਾਂਧੀ ‘ਸ. ਗੁਰਦੀਪ ਸਿੰਘ ਜੀ ਫਗਵਾੜਾ’ ਦੀ ਸਿਧਾਂਤਕ
ਦ੍ਰਿੜਤਾ ਨੂੰ ਚੇਤੇ ਕਰਦਿਆਂ ਇਕ ‘ਪ੍ਰਸ਼ੰਸਾ ਪੱਤਰ’ ਦਿਤਾ ਗਿਆ। ਜ਼ਿਕਰਯੋਗ ਹੈ ਕਿ ਜਿੱਥੇ ਸ.
ਗੁਰਦੀਪ ਸਿੰਘ ਜੀ ਨੇ ਬੇਲੋੜੀ ਲੋਕਲਾਜ ਤੋਂ ਬੇ-ਪ੍ਰਵਾਹ ਹੋ ਕੇ ਆਪਣੀ ਜਿੰਦਗੀ ਵਿਚ ਗੁਰਮਤਿ ’ਤੇ
ਦ੍ਰਿੜਤਾ ਨਾਲ ਪਹਿਰਾ ਦਿਤਾ, ਉਥੇ ਉਨ੍ਹਾਂ ਨੇ ਆਪਣੇ ਮ੍ਰਿਤਕ ਸ਼ਰੀਰ ਨੂੰ ਮਨੁੱਖੀ ਕਾਰਜਾਂ ਵਾਸਤੇ
ਅਰਪਨ ਕਰਦਿਆਂ ਪ੍ਰਚਲਿਤ ਕਰਮਕਾਂਡ ਨਾ ਕਰਨ ਸੰਬੰਧੀ ਇਕ ਵਸੀਅਤ ਬਹੁਤ ਪਹਿਲਾਂ ਹੀ ਕੀਤੀ ਹੋਈ ਸੀ।
ਉਨ੍ਹਾਂ ਦੀ ਇਸ ਇੱਛਾ ’ਤੇ ਮਜ਼ਬੂਤੀ ਨਾਲ ਪਹਿਰਾਂ ਦਿੰਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ
ਮ੍ਰਿਤਕ ਦੇਹ ਨੂੰ ਹਸਪਤਾਲ ਵਿਚ ਹੀ ਭੇਟ ਕਰਦੇ ਹੋਏ ਸਮਾਜ ਲਈ ਇਕ ਠੋਸ ਮਿਸਾਲ ਕਾਇਮ ਕੀਤੀ। ਸਮੁੱਚੀ
ਸੰਗਤ ਵਲੋਂ ਇਹ ਸਨਮਾਨ ਸ. ਗੁਰਦੀਪ ਸਿੰਘ ਜੀ ਦੀ ਧਰਮ ਪਤਨੀ ਪ੍ਰੋ. ਪਰਵੀਨ ਕੌਰ ਜੀ ਨੇ ਕਬੂਲ
ਕੀਤਾ।
ਗੁਰਮਤਿ ਇਨਕਲਾਬ ਦੇ ਸਫਰ ਵਿਚ ਅਨੂਠੀਆਂ ਪੈੜਾਂ ਕਾਇਮ ਕਰਦੇ ਇਸ ਗੁਰਮਤਿ ਸਮਾਗਮ ਦੌਰਾਨ ਪੰਜਾਬ
ਸਰਕਾਰ ਵਲੋਂ ਪੰਜਾਬੀ ਫਿਲਮ ‘ਸਾਡਾ ਹੱਕ’ ਦੇ ਪ੍ਰਦਰਸ਼ਨ ’ਤੇ ਲਾਈ ਗੈਰ-ਇਖਲਾਕੀ ਰੋਕ ਵਾਲੀ ਸ਼ਰਮਨਾਕ
ਕਾਰਵਾਈ ਦੀ ਭਰਪੂਰ ਆਲੋਚਣਾ ਕਰਦੇ ਹੋਏ ਇਸ ਰੋਕ ਨੂੰ ਹਟਾਉਣ ਦੀ ਪੁਰਜ਼ੋਰ ਮੰਗ ਕਰਦਾ ਇਕ ਮਤਾ
ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਸਮਾਗਮ ਦੌਰਾਨ ਬੱਚੀ ਜਸਪ੍ਰੀਤ ਕੌਰ ਡੇਰਾਬੱਸੀ ਵਲੋਂ ਬਾਬਾ ਨਾਨਕ ਦੇ ਇਨਕਲਾਬੀ ਪੱਖ ਨੂੰ ਲੁਕਾਉਣ
ਦੀ ਪੁਜਾਰੀਵਾਦੀ ਸਾਜਸ਼ ਦਾ ਭਾਂਡਾ ਫੋੜ ਕਰਦੀ ਇਨਕਲਾਬੀ ਕਵਿਤਾ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ
ਉਪਕਾਰ ਸਿੰਘ ਫਰੀਦਾਬਾਦ, ਪਰਮਜੀਤ ਸਿੰਘ ਅਬੋਹਰ, ਸੁਰਿੰਦਰ ਸਿੰਘ ਫਰੀਦਾਬਾਦ, ਗੁਰਮੇਲ ਸਿੰਘ ਸੱਚਾ
ਸੌਦਾ ਅਤੇ ਗੁਰਸੇਵਕ ਸਿੰਘ ਮੱਦਰਸਾ ਨੇ ਵੀ ਆਪਣੇ ਵਿਚਾਰਾਂ ਰਾਹੀਂ ਸੰਗਤ ਨੂੰ ਸੁਚੇਤ ਕੀਤਾ।
ਪਹਿਲੇ ‘ਗੁਰਮਤਿ ਇਨਕਲਾਬ ਪੁਰਬ’ ਦੇ ਇਸ ਸਮਾਗਮ ਦੌਰਾਨ ਤੱਤ ਗੁਰਮਤਿ ਨਾਲ ਸੰਬੰਧਿਤ ਪੁਸਤਕਾਂ ਦਾ
ਸਟਾਲ ਵੀ ਲਾਇਆ ਗਿਆ। ਹੋਰਨਾਂ ਤੋਂ ਇਲਾਵਾ ਇਸ ਸਟਾਲ ਦਾ ਆਕਰਸ਼ਨ ਜਪੁ ਬਾਣੀ ਦੇ ਨਵੀਨ ਅਰਥ ਪੇਸ਼
ਕਰਦੀ ਕਰਨਲ (ਰਿ.) ਮਨਮੋਹਨ ਸਿੰਘ ਸਕਾਉਟ ਦੀ ਪੁਸਤਕ ‘ਜਪੁ ਬਾਣੀ 543’ ਰਹੀ। ਸਮਾਗਮ ਵਿਚ ਹਾਜ਼ਰ
ਲੇਖਕ ਨੇ ਅਪੀਲ ਕੀਤੀ ਕਿ ਇਸ ਪੁਸਤਕ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁਚਾਉਣ ਅਤੇ ਇਸ ਬਾਰੇ ਆਪਣੇ
ਲਿਖਤੀ ਵਿਚਾਰ ਲੇਖਕ ਨੂੰ ਭੇਜਣ ਤਾਂ ਕਿ ਨਿਕਟ ਭਵਿੱਖ ਵਿਚ ਜਪੁ ਬਾਣੀ ਦਾ ਇਕ ਸਹੀ ਟੀਕਾ ਸਾਹਮਣੇ
ਲਿਆਇਆ ਜਾ ਸਕੇ।
‘ਤੱਤ ਗੁਰਮਤਿ ਪਰਿਵਾਰ’ ਵਲੋਂ ਸੰਯੋਜਿਤ ਇਸ ਸਮੁੱਚੇ ਸਮਾਗਮ ਦੌਰਾਨ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’
ਦੀ ਹਾਜ਼ਰੀ ਵਿਚ ਸਟੇਜ ਸੰਚਾਲਕ ਦੀ ਜਿੰਮੇਵਾਰੀ ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ ਵਲੋਂ ਬਹੁਤ ਹੀ
ਸੁੱਚੱਜੇ ਅਤੇ ਅਨੂਸ਼ਾਸਿਤ ਢੰਗ ਨਾਲ ਨਿਭਾਈ ਗਈ। ਇਸ ਸੇਵਾ ਦੌਰਾਨ ਪ੍ਰਚਲਤ ਸਿੱਖੀ ਦੇ ਕਰਮਕਾਂਡੀ
ਰੂਪ ਦਾ ਸੱਚ ਪੇਸ਼ ਕਰਦੀਆਂ ਕੁਝ ਇਨਕਲਾਬੀ ਕਾਵ-ਸਤਰਾਂ ਨੂੰ ਸਾਰੇ ਹਾਜ਼ਰੀਨ ਨੇ ਬਹੁਤ ਪਸੰਦ ਕੀਤਾ।
ਸਿੱਖ ਸਮਾਗਮਾਂ ਵਿਚਲੇ ਭਗੌਤੀ ਸਿਮਰਨਾਂ, ਅਰਦਾਸਾਂ, ਕਿਰਪਾਨ ਭੇਟ ਰੂਪੀ ਸਮੁੱਚੇ ਕਰਮਕਾਂਡਾਂ ਅਤੇ
ਪੁਜਾਰੀਵਾਦ ਤੋਂ ਮੁਕਤ ਇਹ ਇਤਿਹਾਸਕ ਇਨਕਲਾਬੀ ਸਮਾਗਮ ਸਮਾਜ ਲਈ ਇਕ ਪ੍ਰੇਰਨਾਦਾਇਕ ਅਨੂਠੀ ਪੈੜ ਛੱਡ
ਗਿਆ, ਜਿਸ ਨਾਲ ਖੜੇ ਪਾਣੀਆਂ ਵਿਚ ਹਲਚਲ ਹੋਣ ਦੀ ਵੀ ਆਸ ਹੈ।
ਮਤਾ
ਜਾਇਜ਼ ਤਰੀਕੇ ਆਪਣਾ ਪੱਖ ਰੱਖਣ ਦਾ ਮੁੱਢਲਾ ਹਰ ਇਕ ਮਨੁੱਖ ਨੂੰ ਹੈ। ਐਸੇ ਮਨੁੱਖੀ ਹੱਕਾਂ ਦਾ
ਸਤਿਕਾਰ ਅਤੇ ਬਹਾਲੀ ਹਰ ਲੋਕਤੰਤਰੀ ਸਰਕਾਰ ਦਾ ਮੁੱਢਲਾ ਫਰਜ਼ ਹੈ। ਪਰ ਸਿੱਖਾਂ ਦੀ ਨੁਮਾਇੰਦਗੀ ਦਾ
ਦਾਅਵਾ ਕਰਨ ਵਾਲੀ ਅਤੇ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ’ਤੇ ਰਾਜਨੀਤੀ ਕਰਕੇ ਕੁਰਸੀ ’ਤੇ ਜੱਫਾ ਮਾਰਨ
ਵਾਲੀ ਸਰਕਾਰ ਵਲੋਂ, ਸੈਂਸਰ ਬੋਰਡ ਤੋਂ ਪਾਸ ਪੰਜਾਬੀ ਫਿਲਮ ‘ਸਾਡਾ ਹੱਕ’ ਤੇ ਅਚਨਚੇਤ ਰੋਕ, ਮਨੁੱਖੀ
ਹੱਕਾਂ ਨੂੰ ਕੁਚਲਣ ਦੀ ਇਕ ਨਿਰੰਕੁਸ਼ ਅਤੇ ਸ਼ਰਮਨਾਕ ਕਾਰਵਾਈ ਹੈ। ਸੌੜੇ ਰਾਜਨੀਤਕ ਅਤੇ ਨਿੱਜੀ
ਸਵਾਰਥਾਂ ਲਈ ਲਾਈ ਰੋਕ ਇਹ ਸਾਬਤ ਕਰਦੀ ਹੈ ਕਿ ਬਾਦਲ ਦਲ ਦੇ ਆਗੂ ਮਨੁੱਖਤਾ ਵਿਰੋਧੀ ਫਿਰਕੂ ਜਮਾਤਾਂ
ਨੂੰ ਖੁਸ਼ ਕਰਨ ਖਾਤਰ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਸਾਰੇ ਘਟਨਾਕ੍ਰਮ ਵਿਚ ਸ਼੍ਰੋਮਣੀ ਕਮੇਟੀ
ਅਤੇ ਅਖੌਤੀ ਜਥੇਦਾਰਾਂ ਵਲੋਂ ਨਿਭਾਈ ਨਿਰਾਸ਼ਾਜਨਕ ਨਾਂਹ-ਪੱਖੀ ਭੂਮਿਕਾ ਨੇ ਇਕ ਵਾਰ ਫੇਰ ਇਹ ਸਪਸ਼ਟ
ਕਰ ਦਿਤਾ ਹੈ ਕਿ ਅਕਾਲ ਤਖਤ ਨਾਮ ਦੀ ਵਿਵਸਥਾ ਭ੍ਰਿਸ਼ਟ ਹਾਕਮ-ਗਠਜੋੜ ਤੋਂ ਵੱਧ ਕੁਝ ਵੀ ਨਹੀਂ।
ਹੱਕ, ਸੱਚ ਅਤੇ ਇਨਸਾਫ ਲਈ ਵਿੱਢੇ ਸੰਘਰਸ਼ ਵਿਚ ਜੂਝ ਕੇ ਜੁਝਾਰੂਆਂ ਨਾਲ ਜੁੜੇ ਸੱਚ ਨੂੰ ਪੇਸ਼ ਕਰਨ
ਵਿਰੁਧ ਕੁਝ ਫਿਰਕੂ ਧਿਰਾਂ ਦੀ ਇਹ ਦਲੀਲ ਕੱਚੀ ਅਤੇ ਗੁੰਮਰਾਹਕੁੰਨ ਹੈ ਕਿ ਇਸ ਫਿਲਮ ਵਿਚ ਖਾੜਕੂਆਂ
ਦੀ ਚੰਗੀ ਅਤੇ ਅਸਲ ਤਸਵੀਰ ਪੇਸ਼ ਕਰਨਾ ਇਸ ਦੇਸ਼ ਲਈ ਖਤਰਾ ਹੈ। ਜਦਕਿ ਭਾਰਤ ਵਿਚ ਮਹਾਤਮਾ ਗਾਂਧੀ ਦੇ
ਹਥਿਆਰੇ ਇਕ ਆਰ. ਐਸ. ਐਸ. ਨਾਲ ਜੁੜੇ ਮੰਨੇ ਜਾਂਦੇ ਸ਼ਖਸ ਨੱਥੂ ਰਾਮ ਗੋਡਸੇ ਨੂੰ ਹਾਂ-ਪੱਖੀ ਪੇਸ਼
ਕਰਦੀ ਫਿਲਮ ਪ੍ਰਦਰਸ਼ਿਤ ਹੋ ਸਕਦੀ ਹੈ ਤਾਂ ਇਕ ਲੋਕ ਲਹਿਰ ਦੀ ਨੁਮਾਇੰਦਗੀ ਕਰਦੇ ਸਿੱਖ ਜੁਝਾਰੂਆਂ ਦਾ
ਪੱਖ ਕਿਉਂ ਨਹੀਂ ਵਿਖਾਇਆ ਜਾ ਸਕਦਾ?
ਅੱਜ ਦਾ ਇਹ ਇਕੱਠ ਸਰਬਸੰਮਤੀ ਨਾਲ ਪੰਜਾਬ ਦੇ ਇਕ ਕਾਲੇ ਦੌਰ ਦਾ ਲੁਕਿਆ ਸੱਚ ਦ੍ਰਿੜਤਾ ਸਾਹਮਣੇ
ਲਿਆਉਣ ਵਾਸਤੇ ਐਸੀ ਫਿਲਮ ਤਿਆਰ ਕਰਨ ਲਈ ਨਿਰਮਾਤਾ ਕੁਲਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦੀ
ਭਰਪੂਰ ਪ੍ਰਸ਼ੰਸਾ ਕਰਦਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੀ ਇਸ ਗੈਰ-ਇਖਲਾਕੀ ਅਤੇ ਰਾਜਨੀਤੀ ਤੋਂ
ਪ੍ਰੇਰਿਤ ਹਰਕਤ ਦੀ ਪੁਰਜ਼ੋਰ ਆਲੋਚਨਾ ਕਰਦੇ ਹੋਏ ਸਮੁੱਚੀਆਂ ਮਨੁੱਖਤਾਵਾਦੀ ਧਿਰਾਂ ਨੂੰ ਇਕਜੁੱਟ ਹੋ
ਕੇ ਇਸ ਨਾ-ਇਨਸਾਫੀ ਵਿਰੁਧ ਮਜ਼ਬੂਤ ਢੰਗ ਨਾਲ ਅਵਾਜ਼ ਉਠਾਉਣ ਦਾ ਹੋਕਾ ਦੇਂਦੇ ਹੋਏ ਪੰਜਾਬ ਸਰਕਾਰ ਨੂੰ
ਮਨੁੱਖੀ ਘਾਣ ਤੋਂ ਪਰਦਾ ਉਠਾਉਂਦੀ ਫਿਲਮ ‘ਸਾਡਾ ਹੱਕ’ ਤੇ ਲਾਈ ਪਾਬੰਦੀ ਨੂੰ ਤੁਰੰਤ ਹਟਾਉਣ ਦੀ
ਪੁਰਜ਼ੋਰ ਮੰਗ ਕਰਦਾ ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(16/04/13)
ਹਰਨੇਕ ਸਿੰਘ
ਵਿਸਾਖੀ ਦੇ ਸਮਾਗਮ ਸ਼ਰਲੀ ਰੋਡ ਗੁਰਦੁਆਰਾ ਸਾਹਿਬ ਵਿਖੇ
ਰਿਵਾਇਤੀ ਸ਼ਰਧਾ ਨਾਲ ਮਨਾਏ ਗਏ
- ਭਾਈ ਪੰਥਪ੍ਰੀਤ ਸਿੰਘ ਹੋਰਾਂ ਵੱਲੋਂ ਦੀਵਾਨਾਂ ਦੀ ਲੜੀ ਜਾਰੀ -
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ ਵਿਖੇ ਵਿਸਾਖੀ ਦੇ ਸਮਾਗਮ ਰਿਵਾਇਤੀ
ਸ਼ਰਧਾ, ਉਤਸਾਹ ਅਤੇ ਗੁਰਮਤਿ ਦੇ ਸਿਧਾਂਤਾਂ ਦੀਆਂ ਡੂੰਘੀਆਂ ਵਿਚਾਰਾਂ ਨਾਲ ਨਾਨਕਸ਼ਾਹੀ ਕੈਲੰਡਰ
ਮੁਤਾਬਿਕ 14 ਅਪ੍ਰੈਲ ਨੂੰ ਮਨਾਏ ਗਏ। ਇਸ ਮੌਕੇ ਸੰਗਤਾਂ ਦਾ ਅਥਾਹ ਸਮੁੰਦਰ ਗੁਰਦੁਆਰਾ ਸਾਹਿਬ ਵਿਖੇ
ਠਾਠਾਂ ਮਾਰ ਰਿਹਾ ਸੀ ਅਤੇ ਬੱਚਿਆਂ ਲਈ ਬਾਉਂਸੀ ਕਾਸਲ, ਆਦਿ ਦੇ ਖਾਸ ਇੰਤਜਾਮ ਕੀਤੇ ਗਏ ਸਨ।
ਕੌਮ ਦੇ ਨਿਧੜਕ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ, ਜੋ ਸ਼ਰਲੀ ਰੋਡ ਗੁਰਦੁਆਰਾ ਸਾਹਿਬ ਵਿਖੇ 10
ਅਪ੍ਰੈਲ ਤੋਂ ਗੁਰਬਾਣੀ ਵਿਚਾਰਾਂ ਦਾ ਲੰਗਰ ਵਰਤਾ ਰਹੇ ਹਨ, ਨੇ ਵਿਸਾਖੀ ਦੇ ਮਹਾਤਮ ਤੇ ਚਾਨਣਾ
ਪਾਉਂਦਿਆਂ ਕਿਹਾ ਕਿ ਇੱਕ ਪੂਰਣ ਪੁਰਖ ਦਾ ਮੁਜੱਸਮਾ ਦੁਨੀਆਂ ਸਾਹਮਣੇ ਪੇਸ਼ ਕਰਨ ਦੀ ਸ਼ੁਰੂਆਤ 1469
ਦੀ ਵਿਸਾਖੀ ਨੂੰ ਗੁਰੂ ਨਾਨਕ ਸਾਹਿਬ ਦੇ ਜਨਮ ਨਾਲ ਹੋਈ ਤੇ 1699 ਦੀ ਵਿਸਾਖੀ ਨੂੰ ਖਾਲਸੇ ਦੇ ਪਰਗਟ
ਹੋਣ ਨਾਲ ਉਹ ਆਪਣੀ ਪੂਰਣਤਾ ਤੇ ਪਹੁੰਚੀ।
ਅੱਜ ਕੱਲ ਦੀਆਂ ਭਾਂਤ ਭਾਂਤ ਦੀਆਂ ਅੰਮ੍ਰਿਤ ਦੀਆਂ ਮਰਿਆਦਾਵਾਂ ਬਾਰੇ ਗੱਲ ਕਰਦਿਆਂ ਭਾਈ ਸਾਹਿਬ ਨੇ
ਸੰਗਤ ਸਾਹਮਣੇ ਸਵਾਲ ਰੱਖਿਆ ਕਿ ਜਦੋਂ ਗੁਰੂ ਸਾਹਿਬ ਨੇ ਪੰਥ ਨੂੰ ਇੱਕ ਮਰਿਆਦਾ ਨਾਲ ਬੰਨ੍ਹਿਆ ਸੀ
ਤਾਂ ਆਪੂੰ ਬਣੇ ਅੱਜ ਦੇ ਸੰਤ-ਬਾਬੇ ਪੰਜਾਂ ਪਿਆਰਿਆਂ ਨੂੰ ਦਿੱਤੇ ਹੱਕਾਂ ਦੀ ਦੁਰਵਰਤੋਂ ਕਰ ਕੇ ਪੰਥ
ਨੂੰ ਸੰਪਰਦਾਵਾਂ ਵਿੱਚ ਵੰਡਣ ਦੇ ਦੋਸ਼ੀ ਬਣਨ ਵਿੱਚ ਕੋਈ ਡਰ ਕਿਉਂ ਮਹਿਸੂਸ ਨਹੀਂ ਕਰਦੇ?
ਅਗਾਂਹ ਦੀ ਵਿਚਾਰ ਦਿੰਦਿਆਂ ਉਹਨਾਂ ਇਹ ਵੀ ਕਿਹਾ ਕਿ ਗੁਰੂ ਦੀ ਦਿੱਤੀ ਸਿਖਿਆ ਨੂੰ ਅਸੀਂ ਲਕੀਰ ਦੇ
ਫਕੀਰ ਬਣ ਕੇ ਬਾਹਮਣਵਾਦ ਦਾ ਰੂਪ ਨਾ ਦੇ ਦਈਏ ਸਗੋਂ ਹਰੇਕ ਸਿਖਿਆ ਪਿਛੇ ਜਿਹੜਾ ਗੁਰਮਤਿ ਦਾ ਸਿਧਾਂਤ
ਹੈ ਉਸਨੂੰ ਮੁੱਖ ਰੱਖੀਏ। ਮਿਸਾਲ ਵਜੋਂ ਅੰਮ੍ਰਿਤ ਸੰਚਾਰ ਵੇਲੇ ਕਿੰਨੀਆਂ ਬਾਣੀਆਂ ਪੜ੍ਹੀਆਂ ਗਈਆਂ,
ਇਸਦੀ ਇੰਨੀ ਮਹੱਤਤਾ ਨਹੀਂ ਜਿੰਨੀ ਇਸ ਗੱਲ ਦੀ ਹੈ ਕਿ ਅੰਮ੍ਰਿਤਧਾਰੀ ਗੁਰੂ ਦੇ ਸਿਧਾਂਤ ਤੇ ਪਹਿਰਾ
ਦਿੰਦਿਆਂ ਆਪਣਾ ਸੀਸ ਦੇਣ ਤੋਂ ਵੀ ਕਾਣ ਨਹੀਂ ਕਰਦਾ ਤੇ ਪੰਜ ਕਕਾਰ ਧਾਰਣ ਕਰਕੇ ਇਹ ਪ੍ਰਣ ਜੱਗ-ਜਾਹਰ
ਕਰਦਾ ਹੈ।
ਭਾਈ ਸਾਹਿਬ ਵਲੋਂ ਗੁਰਬਾਣੀ ਵਿਚਾਰਾਂ ਦਾ ਪਰਵਾਹ 24 ਅਪ੍ਰੈਲ ਤੱਕ ਗੁਰਦੁਆਰਾ ਸਾਹਿਬ ਸ਼ਰਲੀ ਰੋਡ,
ਆਕਲੈਂਡ ਵਿਖੇ ਜਾਰੀ ਰਹੇਗਾ।
ਇਸ ਮੌਕੇ ਤੇ ਸਿੱਖ ਸੰਗਤ (ਖਾਸ ਕਰਕੇ ਨਿਊਜ਼ੀਲੈਂਡ ਵਿੱਚ ਵਸਦੇ ਸਿੱਖਾਂ) ਨੂੰ ਆਪਣੇ ਸੰਦੇਸ਼ ਵਿੱਚ
ਗੁਰਦੁਆਰਾ ਸਹਿਬ ਦੀ ਪ੍ਰਬੰਧਕੀ ਕਮੇਟੀ ਨੇ ਗੁਰੂ ਨਾਨਕ ਸਾਹਿਬ ਦੇ ਅਤੇ ਖਾਲਸੇ ਦੇ ਜਨਮ-ਦਿਵਸ ਦੀ
ਲੱਖ-ਲੱਖ ਵਧਾਈ ਦਿੱਤੀ ਹੈ।
(16/04/13)
ਕੁੱਝ ਪੰਥ ਦਰਦੀ
ਹਰੀ ਸਿੰਘ ਰੰਧਵਾ ਦੇ ਨਾਮ ਖੁੱਲ੍ਹਾ ਖਤ
ਭਾਈ ਹਰੀ ਸਿੰਘ ਰੰਧਵਾ ਜੀ,
ਵਾਹਿਗੁਰੂ ਜੀ ਕੀ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਵਿਸ਼ਾ-ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿੱਚ ਲਿਖੀ ਗਈ ਅੱਤ ਨਿਦਣਯੋਗ ਸ਼ਬਦਾਵਲੀ!
ਭਾਈ ਹਰੀ ਸਿੰਘ ਰੰਧਵਾ ਜੀ, ਆਪ ਜੀ ਨੂੰ ਯਾਦ ਹੋਵੇਗਾ ਕਿ 2009`ਚ, ਜਦੋਂ ਆਪ ਜੀ ਗਰਮੀਆਂ ਕੱਟਣ
ਉੱਤਰੀ ਅਮਰੀਕਾ ਆਏ ਸੀ ਤਾਂ ਆਪ ਨੇ ਦਸਮ ਗ੍ਰੰਥ ਸਬੰਧੀ ਚਰਚਾ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਸੀ।
ਆਪ ਦੇ ਸੱਦੇ ਨੂੰ ਪ੍ਰਵਾਨ ਕਰਕੇ ਪੰਥ ਦਰਦੀਆਂ ਨੇ ਜਦੋਂ ਵਿਚਾਰ ਚਰਚਾ ਦਾ ਪ੍ਰਬੰਧ ਕੀਤਾ ਤਾਂ ਆਪ
ਜੀ ਗੁਰਦਵਾਰਾ ਸਾਹਿਬ ‘ਸਿੱਖ ਕਲਚਰਲ ਸੁਸਾਇਟੀ ਨਿਉਯਾਰਕ’ ਵਿਖੇ 11 ਮਈ 2009 ਦਿਨ ਸੋਮਵਾਰ ਨੂੰ
ਆਖਰੀ ਸਮੇਂ ਇਹ ਆਖ ਕੇ ਸਟੇਜ ਛੱਡ ਗਏ ਸੀ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾਂ ਆਇਆ ਹੋਇਆ ਹੈ ਕਿ
ਦਸਮ ਗ੍ਰੰਥ ਬਾਰੇ ਕਿਸੇ ਕਿਸਮ ਦੀ ਵੀ ਚਰਚਾ ਨਾਂ ਕੀਤੀ ਜਾਵੇ। ਇਹ ਵੀਡੀਓ ਅੱਜ ਵੀ ਯੂ ਟਿਉਵ ਤੇ
ਵੇਖੀ/ਸੁਣੀ ਜਾ ਸਕਦੀ ਹੈ।
(ਭਾਈ ਹਰੀ ਸਿੰਘ
ਰੰਧਾਵੇ ਨੂੰ ਖੁੱਲਾ ਪੂਰਾ ਖ਼ਤ, ਪੜ੍ਹਨ ਲਈ ਇੱਥੇ ਕਲਕਿ ਕਰੋ ਜੀ)
(16/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅਕਥ
ਕਥਾ
ਦਲਵਿੰਦਰ ਸਿੰਘ ਗਰੇਵਾਲ
ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।
ਕੀ, ਕੀਕੂੰ, ਕੇਹਾ ਹੈ, ਕਿੱਥੇ, ਉਸ ਬਿਨ ਕੌਣ ਬਖਾਣੇ।
ਕਦ ਦਾ ਉਦਗਮ, ਕਿਥੇ ਵਸਦਾ, ਕੀਕੂੰ ਹੋਂਦ `ਚ ਆਇਆ।
ਕੀਕੂੰ ਸ਼ਕਤੀ ਪੈਦਾ ਕੀਤੀ, ਕੀਕੂੰ ਵਿਸ਼ਵ ਰਚਾਇਆ।
ਕਿੰਜ ਜੀਵਾਂ ਦੀ ਹੋਂਦ ਬਣੀ ਤੇ ਕੀ ਕਾਰਜ ਕਰਵਾਣੇ।
ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।
ਇਤਨੇ ਬ੍ਰਹਿਮੰਡ, ਸੂਰਜ, ਚੰਦਾ, ਅੰਤ ਧਰਤੀਆਂ ਦਾ ਨਾ।
ਸਭ ਨੂੰ ਕਾਰੇ ਲਾਇਆ ਉਸ ਨੇ, ਜਾਣੇ ਜਗਤ ਚਲਾਣਾ।
ਮੈਂ ਅਣਜਾਣਾ ਸਾਰ ਕੀ ਜਾਣਾ, ਕਿਤਨੇ ਉਸ ਦੇ ਬਾਣੇ।
ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।
ਉਸ ਦੀ ਰਚਨਾ, ਅੰਤ ਨਾ ਕੋਈ, ਨਾ ਹੱਦਾਂ, ਨਾ ਬੰਨੇ।
ਉਹ ਹੀ ਸਮਝੇ, ਉਸ ਦੀਆਂ ਰਮਜ਼ਾਂ, ਜੋ ਅੰਦਰ ਤੋਂ ਮੰਨੇ।
ਕਥਨਾ ਕਹਿਣ ਨਾ ਜਾਈ, ਉਸ ਦੀ ਕੁਦਰਤ, ਉਸ ਦੇ ਭਾਣੇ।
ਅਕਥ ਕਥਾ ਕਿੰਜ ਕਹੀਏ, ਉਸ ਦੀਆਂ ਉਹ ਆਪੇ ਹੀ ਜਾਣੇ।
ਆਪੇ ਸਾਗਰ, ਆਪੇ ਮਛਲੀ, ਆਪੇ ਜੀ ਤੇ ਧਰਤੀ।
ਬਣ ਜਾਏ ਖਿਣ ਵਿੱਚ ਜੋ ਵੀ ਚਾਹੇ, ਪਲ ਹੋਵੇ ਜੁਗ-ਵਰਤੀ।
ਉਸ ਦੀ ਕਥਾ ਬਿਆਨੇ ਉਹ ਹੀ, ਨੇੜ ਜੋ ਉਸਦਾ ਮਾਣੇ।
ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।
ਉਸ ਨੂੰ ਤਾਂ ਜਾਣੇ ਉਸ ਜੇਹਾ, ਵਿਰਲਾ ਵੈਸਾ ਹੋਇਆ।
ਬਾਬੇ ਨਾਨਕ ਵਾਂਗੂੰ ਜਿਸਨੇ ਉਸ ਵਿੱਚ ਆਪਾ ਖੋਇਆ।
ਗ੍ਰੇਵਾਲ ਜਹੇ ਕਣ ਕੀ ਜਾਨਣ, ਉਸ ਦੇ ਚੋਜ ਸੁਹਾਣੇ।
ਅਕਥ ਕਥਾ ਕਿੰਜ ਕਹੀਏ, ਉਸ ਦੀਆਂ, ਉਹ ਆਪੇ ਹੀ ਜਾਣੇ।
(15/04/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਅਤੇ ਸਿਖਮਾਰਗ ਦੇ ਸਤਿਕਾਰਯੋਗ ਪਾਠਕਾਂ
ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸ. ਹਰਦੇਵ ਸਿੰਘ ਜੰਮੂ ਜੀ ਸਿਖਮਾਰਗ ਵੈਬਸਾਈਟ ਉੱਤੇ 14. 04. 2013 ਨੂੰ ਪਾਏ ਗਏ ਆਪਣੇ ਪੱਤਰ
ਵਿੱਚ ਝੂਠ ਅਤੇ ਅਸਭਿਅਕ ਸ਼ਬਦਾਵਲੀ ਦਾ ਸਹਾਰਾ ਲੈ ਕੇ ‘ਗੁਰਬਿਲਾਸ ਪਾਤਸ਼ਾਹੀ 6’ ਦੇ ਲੇਖਕ ਦੇ ਚੇਲੇ
ਦੀ ਭੂਮਿਕਾ ਨਿਭਾ ਰਹੇ ਹਨ। ਸਿੱਕਿਆਂ ਦੇ ਮਾਮਲੇ ਵਿੱਚ ਉਹ ਆਪ ਹੀ ਬੁਰੀ ਤਰ੍ਹਾਂ ਝੂਠੇ ਹੋਏ ਹਨ
ਕਿਉਂਕਿ ਉਹ ਸਬੰਧਤ ਸਿੱਕਿਆਂ ਦੀ ਪ੍ਰਮਾਣਿਕਤਾ ਨੂੰ ਸਾਬਤ ਨਹੀਂ ਕਰ ਸਕੇ। ‘ਪ੍ਰਾਚੀਨ ਪੰਥ ਪ੍ਰਕਾਸ਼’
ਸਬੰਧੀ ਉਹਨਾ ਦੀ ਟਿੱਪਣੀ ਮੈਂ ਨੋਟ ਕਰ ਲਈ ਹੋਈ ਹੈ। ਜਿਸ ਦਿਨ ਮੈਂਨੂੰ ਲਾਇਬ੍ਰੇਰੀ ਜਾਣ ਦਾ ਸਮਾ
ਮਿਲਿਆ ਮੈਂ ਇਸ ਬਾਰੇ ਪੜਤਾਲ ਕਰ ਲਵਾਂਗਾ। ਸ. ਜੰਮੂ ਜੀ ਨੂੰ ਕਾਹਦਾ ਫਿਕਰ ਲੱਗਿਆ ਹੋਇਆ ਹੈ? ਜੇਕਰ
ਉਹਨਾ ਦਾ ਦਾਵਾ ਸਹੀ ਨਿਕਲੇ ਤਾਂ ਇਸ ਨਾਲ ਮੇਰਾ ਪੱਖ ਹੋਰ ਮਜ਼ਬੂਤ ਹੋ ਜਾਂਦਾ ਹੈ ਕਿਉਂਕਿ ਇਸ ਤੋਂ
ਸਾਬਤ ਹੋ ਜਾਂਦਾ ਹੈ ਕਿ 1841 ਈਸਵੀ ਵਿੱਚ ਹਾਲੇ ‘ਗੁਰਬਿਲਾਸ ਪਾਤਸ਼ਾਹੀ 6’ ਲੋਕਾਂ ਤਕ ਪਹੁੰਚੀ
ਨਹੀਂ ਸੀ ਅਤੇ ਇਸ ਪੁਸਤਕ ਵਿੱਚ ਪਹਿਲੀ ਵਾਰ ਵਰਤਿਆ ਗਿਆ ਸ਼ਬਦ-ਜੁੱਟ ‘ਅਕਾਲ-ਤਖਤ’ ਲੇਖਕਾਂ ਵਿੱਚ ਵੀ
ਪਰਚਲਤ ਨਹੀਂ ਹੋ ਸਕਿਆ ਸੀ (ਇਸ ਵੇਲੇ ਤਕ ‘ਅਕਾਲ ਬੁੰਗਾ’ ਨਾਮ ਤਾਂ ਭਾਈ ਸੰਤੋਖ ਸਿੰਘ ਆਪਣੇ
‘ਗੁਰਪ੍ਰਤਾਪ ਸੂਰਜ ਗ੍ਰੰਥ’ ਵਿੱਚ ਵਰਤ ਚੁੱਕਾ ਹੋਇਆ ਸੀ ਅਤੇ ਦਸ ਸਾਲਾਂ ਦੇ ਅਰਸੇ ਵਿੱਚ ਤਿਆਰ
ਕੀਤੀ ਗਈ ਇਹ ਪੁਸਤਕ ਕਿਸ਼ਤਾਂ ਵਿੱਚ ਲੋਕਾਂ ਤਕ ਪਹੁੰਚਦੀ ਰਹੀ ਸੀ)।
ਮਾਨਯੋਗ ਸੰਪਾਦਕ ਜੀ, ਮੇਰੀ ਪੁਸਤਕ ਵਿੱਚੋਂ ਕੋਟ
(quote) ਕੀਤੀਆਂ ਕਥਿਤ ਲਾਲ ਰੰਗ ਵਾਲੀਆਂ ਸਤਰਾਂ
ਸਬੰਧੀ ਉੱਤਰ ਮੰਗਣ ਤੋਂ ਪਹਿਲਾਂ ਸ. ਜੰਮੂ ਜੀ ਨੂੰ ਇਮਾਨਦਾਰੀ ਵਿਖਾਉਣੀ ਚਾਹੀਦੀ ਹੈ ਅਤੇ ਪਹਿਲਾਂ
ਮੇਰੇ ਵੱਲੋਂ 49-50-51 ਪੰਨਿਆਂ ਵਾਲੀ ਪੁਸਤਕ ਅਤੇ ਸਬੰਧਤ ਸਿੱਕਿਆਂ ਦੀ ਮੌਜੂਦਗੀ ਬਾਰੇ ਮੰਗੀ ਗਈ
ਜਾਣਕਾਰੀ ਪਰਦਾਨ ਕਰਨੀ ਚਾਹੀਦੀ ਹੈ। ਜੇਕਰ ਉਹ ‘ਗੁਰਬਿਲਾਸ ਪਾਤਸ਼ਾਹੀ 6’ ਦੇ ਲੇਖਕ ਵਾਂਗ ਇਮਾਨਦਾਰ
ਨਹੀਂ ਹੋ ਸਕਦੇ ਤਾਂ ਉਹ ਆਪ ਜੀ ਦਾ, ਮੇਰਾ ਅਤੇ ਪਾਠਕਾਂ ਦਾ ਸਮਾ ਕਿਉਂ ਬਰਬਾਦ ਕਰ ਰਹੇ ਹਨ? ਇਸ
ਗੱਲ ਦਾ ਦਾਵਾ ‘ਗੁਰਬਿਲਾਸ ਪਾਤਸ਼ਾਹੀ 6’ ਦੇ ਕਪਟੀ ਲੇਖਕ ਦਾ ਕੋਈ ਚੇਲਾ ਹੀ ਕਰ ਸਕਦਾ ਹੈ ਕਿ ਮੈਂ
ਕਦੀ ਸਿਖਮਾਰਗ ਵੈਬਸਾਈਟ ਉੱਤੇ ਆਏ ਸਵਾਲਾਂ ਦਾ ਜਵਾਬ ਨਾ ਦੇਣ ਅਤੇ ਇਸ ਵੈਬਸਾਈਟ ਤੇ ਪਾਈਆਂ ਗਈਆਂ
ਲਿਖਤਾਂ ਦੇ ਸਰੋਤਾਂ ਨੂੰ ਛੁਪਾਉਣ ਦੀ ਕਾਰਵਾਈ ਕੀਤੀ ਹੈ।
ਮਾਨਯੋਗ ਸੰਪਾਦਕ ਜੀ, ਸ. ਹਰਦੇਵ ਸਿੰਘ ਜੀ ਮੈਂਨੂੰ ਇਹ ਆਦੇਸ਼ ਦੇ ਕੇ ਕਿ ਮੈਂ ਭਵਿਖ ਵਿੱਚ ਸਿਖਮਾਰਗ
ਵੈਬਸਾਈਟ ਉੱਤੇ ਵਿਚਾਰ-ਚਰਚਾ ਵਿੱਚ ਹਿੱਸਾ ਨਾ ਲਵਾਂ ਆਪਣੀ ਸੀਮਾ ਤੋਂ ਬਾਹਰ ਜਾ ਰਹੇ ਹਨ। ਅਜਿਹੇ
ਅਸਭਿਅਕ ਆਦੇਸ਼ ਦੀ ਉਮੀਦ ‘ਗੁਰਬਿਲਾਸ ਪਾਤਸ਼ਾਹੀ 6’ ਦੇ ਲੇਖਕ ਦੇ ਕਿਸੇ ਚੇਲੇ ਕੋਲੋਂ ਹੀ ਕੀਤੀ ਜਾ
ਸਕਦੀ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(15/04/13)
ਸਰਵਜੀਤ ਸਿੰਘ
ਸਿੱਖ ਮਾਰਗ ਦੇ ਸਮੂਹ ਪਾਠਕਾਂ ਅਤੇ ਲੇਖਕਾਂ ਨੂੰ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸਿੱਖ ਮਾਰਗ ਦੇ ਹਫਤਾਵਾਰੀ ਲੇਖਾਂ `ਚ ਖਾਲਸੇ ਦੇ ਸਾਜਨਾ ਦਿਵਸ ਨਾਲ ਸਬੰਧਿਤ ਦੋ ਲੇਖ,
‘ਖ਼ਾਲਸਾ ਦਿਵਸ’ (ਗੁਰਮੀਤ ਸਿੰਘ ਜੀ), ਅਤੇ ‘ਖਾਲਸੇ ਦੀ ਮਾਤਾ : ਮਾਤਾ ਸਾਹਿਬ ਕੌਰ’ (ਬੇਅੰਤ ਸਿੰਘ
ਖਾਨੇਵਾਲ) ਪੜ੍ਹੇ ਹਨ। ਇਨ੍ਹਾਂ ਦੋਵਾਂ ਲੇਖਾਂ `ਚ ਵਿਦਵਾਨ ਸੱਜਣਾ ਨੇ ਖਾਲਸਾ ਸਾਜਣ ਵੇਲੇ ਦੇ ਸੀਨ
ਨੂੰ ਦੋ ਵੱਖ-ਵੱਖ ਤਰੀਕਿਆਂ ਨਾਲ ਪੇਸ਼ ਕੀਤਾ ਹੈ। ਸ. ਬੇਅੰਤ ਸਿੰਘ ਖਾਨੇਵਾਲ ਜੀ ਲਿਖਦੇ ਹਨ, “ਤਿੰਨ
ਵਾਰੀ ਸੀਸ ਮੰਗਣ 'ਤੇ ਗੁਰੂ ਦੇ ਸਿੱਖ ਤੇ ਲਾਹੌਰ ਦੇ ਖੱਤਰੀ ਭਾਈ ਦਯਾ ਰਾਮ ਨੇ ਉੱਠ ਕੇ ਸੀਸ ਪੇਸ਼
ਕੀਤਾ। ਉਸ ਨੂੰ ਗੁਰੂ ਜੀ ਬਾਹੋਂ ਫੜ ਕੇ ਪਿੱਛੇ ਤੰਬੂ ਵਿੱਚ ਲੈ ਗਏ। ਫਿਰ ਲਹੂ ਨਾਲ ਲਿੱਬੜੀ
ਤਲਵਾਰ ਹੱਥ ਵਿੱਚ ਫੜੀ ਦੀਵਾਨ ਵਿੱਚ ਆਏ ਅਤੇ ਹੋਰ ਸੀਸ ਮੰਗਿਆ ਤਾਂ ਭਾਈ ਧਰਮ ਦਾਸ ਨੇ ਸੀਸ
ਭੇਂਟ ਕੀਤਾ। ਇਸੇ ਤਰ੍ਹਾਂ ਸੀਸਾਂ ਦੀ ਮੰਗ ਕਰਨ 'ਤੇ ਭਾਈ ਮੋਹਕਮ ਚੰਦ, ਭਾਈ ਹਿੰਮਤ ਰਾਏ ਤੇ ਭਾਈ
ਸਾਹਿਬ ਚੰਦ ਨੇ ਵਾਰੀ-ਵਾਰੀ ਸੀਸ ਭੇਂਟ ਕੀਤੇ। ਗੁਰੂ ਜੀ ਉਨ੍ਹਾਂ ਨੂੰ ਵੀ ਤੰਬੂ ਵਿੱਚ ਲੈ ਗਏ। ਕੁਝ
ਸਮੇਂ ਬਾਅਦ ਗੁਰੂ ਸਾਹਿਬ ਪੰਜੇ ਸਿੱਖਾਂ ਨੂੰ ਦਸਤਾਰਾਂ ਸਜਾ ਕੇ, ਕੇਸਰੀ ਬਸਤਰ ਪੁਆ ਕੇ, ਤੇੜ
ਕਛਹਿਰੇ ਤੇ ਗਲ ਵਿੱਚ ਕਿਰਪਾਨਾਂ ਸਜਾ ਕੇ ਬਾਹਰ ਸੰਗਤ ਵਿੱਚ ਲੈ ਆਏ। ਗੁਰੂ ਜੀ ਨੇ ਸੰਗਤ ਨੂੰ ਕਿਹਾ
ਕਿ ਇਹ ਪੰਜ ਪਿਆਰੇ ਹਨ”।
ਪੁਰਾਤਨ ਲਿਖਤਾਂ `ਚ ਦਰਜ ਅਤੇ ਰਾਗੀਆਂ–ਢਾਡੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਮੁਤਾਬਕ ਤਾਂ ਅਜੇਹਾ
ਹੀ ਹੋਇਆ ਸੀ। ਹੁਣ ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜੇ ਇਹ ਸੱਚ ਹੈ ਕਿ ਤਲਵਾਰ ਲਹੂ ਨਾਲ ਲਿਬੜੀ
ਹੋਈ ਸੀ ਤਾਂ ਉਹ ਲਹੂ ਕਿਸ ਦਾ ਸੀ? ਮੈਂ ਇਕ ਢਾਡੀ ਜਥੇ ਦੇ ਮੁਖੀ ਨੂੰ ਇਸ ਬਾਰੇ ਪੁੱਛਿਆ, ਕਿ ਜਦੋਂ
ਤੁਸੀਂ ਗੁਰੂ ਜੀ ਨੂੰ ਹਰ ਵਾਰ ਤੰਬੂ `ਚ ਲਹੂ ਨਾਲ ਲਿੱਬੜੀ ਤਲਵਾਰ ਲੈ ਕੇ ਬਹਾਰ ਆਉਦੇ ਦੱਸਦੇ ਹੋ
ਤਾਂ ਇਹ ਸਵਾਲ ਪੈਦਾ ਹੋਣਾ ਸੁਭਾਵਕ ਹੀ ਹੈ ਕਿ ਤਲਵਾਰ ਨੂੰ ਲੱਗਾ ਹੋਇਆ ਖੂਨ ਕਿਸ ਦਾ ਸੀ? ਉਸ ਨੇ
ਕਿਹਾ ਕਿ ਤੰਬੂ `ਚ ਕੀ ਬੀਤੀ, ਇਹ ਕਿਸੇ ਨੂੰ ਨਹੀ ਪਤਾ। ਅਸੀਂ ਤਾਂ ਸੰਗਤਾਂ `ਚ ਬੀਰ ਰਸ ਪੈਦਾ ਕਰਨ
ਹੀ, ਜੋ ਲਿਖਿਆ ਮਿਲਦਾ ਹੈ ਉਹ ਸੁਣਾ ਰਹੇ ਹਾਂ।
ਅੱਜ ਤਾਈ ਜੋ ਸੁਣਦੇ/ਪੜ੍ਹਦੇ ਆਏ ਹਾਂ, ਉਹ ਇਹ ਹੀ ਹੈ ਕਿ ਗੁਰੂ ਜੀ ਨੇ ਸੀਸ ਕੱਟੇ ਸਨ ਜਾਂ ਬੱਕਰੇ
ਝਟਕਾਏ ਸਨ। ਸੀਸ ਕੱਟਣ ਸਬੰਧੀ ਵੀ ਦੋ ਵੱਖ-ਵੱਖ ਧਾਰਨਾ ਹਨ। ਇਕ ਤਾਂ ਹੈ ਕਿ ਸੀਸ ਤੰਬੂ `ਚ ਕੱਟੇ
ਸਨ ਅਤੇ ਦੂਜੀ ਹੈ ਸੀਸ ਖੁੱਲੇ ਪੰਡਾਲ `ਚ ਹੀ ਕੱਟੇ ਸਨ। ਕੱਟੇ ਹੋਏ ਸੀਸ ਜੋੜਨ ਸਬੰਧੀ ਵੀ ਵੱਖ-ਵੱਖ
ਰਾਵਾਂ ਹਨ ਇਕ ਤਾਂ ਹੈ ਕਿ ਸੀਸ ਜਿਸ ਧੜ ਨਾਲੋਂ ਕੱਟਿਆ ਗਿਆ ਸੀ ਉਸੇ ਧੜ ਨਾਲ ਹੀ ਜੋੜ ਦਿੱਤਾ ਗਿਆ
ਸੀ ਅਤੇ ਦੂਜੀ ਰਾਏ ਇਹ ਹੈ ਕਿ ਸੀਸ ਜੋੜਨ ਵੇਲੇ ਧੜ ਅਤੇ ਸੀਸ ਬਦਲ ਦਿੱਤੇ ਗਏ ਸਨ। ਗਿਆਨੀ
ਗੁਰਬਚਨ ਸਿੰਘ ਭਿੰਡਰਾ ਵਾਲਿਆਂ ਵੱਲੋਂ ਬਣਾਈ ਗਈ ਰਹਿਤ ਮਰਯਾਦਾ `ਚ ਇਕ ਵੱਖਰੀ ਹੀ ਜਾਣਕਾਰੀ ਹੀ
ਦਰਜ ਹੈ, “ਗੁਰਬਾਣੀ ਵਿਚ ਆਉਂਦਾ ਹੈ ਕਿ- “ਸਤਿਗੁਰ ਮੇਰਾ ਮਾਰਿ
ਜਿਵਾਲੇ” ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਤਿਆਰ ਕਿਤਾ, ਉਸ ਵੇਲੇ ਤਾਂ ਇਨਹਾਂ ਸਿੱਖਾਂ
ਦੇ ਉਤੇ ਛਿੜਕ ਕਰਕੇ, ਇਨਹਾਂ ਨੂੰ ਜੀਉਂਦੇ ਕੀਤਾ, ਨਵੇਂ ਸਿਰ ਇਨ੍ਹਾਂ ਦੇ ਪੈਦਾ ਕਿਤੇ। ਪੋਥੀ ‘ਗੁਹਝ
ਕਥਾਂ’ ਵਿਚ ਇਉਂ ਲਿਖਿਆ ਹੈ, ਜਿਵੇ ਮਹਾਰਾਜ ਜੀ ਦਾ ਬਚਨ ਹੈ, ‘ਮਿਰਤਕ
ਕਉ ਪਾਇਆ ਤਨ ਸਾਸਾ ਬਿਛੁਰਤ ਆਨਿ ਮਿਲਾਇਆ’॥” (ਗੁਰਮਤਿ ਰਹਿਤ ਮਰਯਾਦਾ, ਪੰਨਾ 85)
ਗੁਰਮੀਤ ਸਿੰਘ ਜੀ ਨੇ ਇਸ ਬਹੁਤ ਹੀ ਅਹਿਮ ਨੁਕਤੇ ਨੂੰ, ਬਿਲਕੁਲ ਵੱਖਰੇ ਨਜ਼ਰੀਏ ਤੋਂ ਪੇਸ਼ ਕੀਤਾ ਹੈ।
“ਦਾਸਰੇ ਦਾ ਇਹ ਭੀ ਵਿਚਾਰ ਹੈ ਕਿ ਤੰਬੂ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾ ਤਾਂ ਉਨ੍ਹਾਂ
ਪੰਜਾਂ ਸਿੱਖਾਂ ਦੇ ਸਿਰ ਹੀ ਕਤਲ ਕੀਤੇ ਅਤੇ ਨਾ ਹੀ ਪੰਜ ਬਕਰਿਆਂ ਨੂੰ ਝਟਕਾਇਆ। ਗੁਰਬਾਣੀ ਅਨੁਸਾਰ
ਆਪਣੇ ਸੁਆਰਥ ਦੀ ਖ਼ਾਤਰ ਜੀਊਣ ਦੀ ਥਾਂ ਦੂਜਿਆਂ ਦੀ ਖ਼ਾਤਰ ਕੁਰਬਾਨ ਹੋਣ ਲਈ ਤਿਆਰ ਰਹਿਣਾ ਹੀ ਸਿਰ
ਤਲੀ ਉੱਤੇ ਰੱਖਣਾ ਹੈ ਅਤੇ ਆਪਣੀ ਹਉਮੈ ਨਾਲ ਭਰੀ ਮਤਿ ਨੂੰ ਤਿਆਗ ਕੇ, ਗੁਰੂ ਦੀ ਮਤਿ ਗ੍ਰਹਿਣ ਕਰ
ਲੈਣਾ ਵੀ ਆਪਾ ਵਾਰਨ ਦੇ ਬਰਾਬਰ ਹੈ”।
ਪੁਰਾਤਨ ਲਿਖਤਾਂ `ਚ ਦਰਜ ਅਤੇ ਰਾਗੀਆਂ–ਢਾਡੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਨੂੰ ਜਦੋਂ ਅਸੀਂ
ਕੁਦਰਤ ਦੇ ਬਣਾਏ ਹੋਏ ਨਿਯਮਾਂ ਦੀ ਕਸਵੱਟੀ ਤੇ ਪਰਖਦੇ ਹਾਂ ਤਾਂ ਉਪਰ ਲਿਖੀਆਂ ਕਹਾਣੀ ਪੂਰੀਆਂ ਨਹੀ
ਉਤਰਦੀਆਂ। ਸ. ਗੁਰਮੀਤ ਸਿੰਘ ਜੀ ਵੱਲੋਂ ਪੇਸ਼ ਕੀਤੇ ਗਏ ਵਿਚਾਰ ਬਾਣੀ ਦੀ ਕਸਵੱਟੀ ਤੇ ਪੁਰੇ ਉਤਰਦੇ
ਹਨ।
ਸ. ਬੇਅੰਤ ਸਿੰਘ ਖਾਨੇਵਾਲ ਜੀ ਨੇ ਆਪਣੇ ਲੇਖ `ਚ ਇਕ ਹੋਰ ਇਤਿਹਾਸਕ ਘਟਨਾ ਦਾ ਜਿਕਰ ਕੀਤਾ ਹੈ ਉਹ
ਹੈ ਖਾਲਸੇ ਦੀ ਮਾਤਾ ‘ਮਾਤਾ ਸਾਹਿਬ ਕੌਰ’। ਗੁਰੂ ਸਾਹਿਬ ਜੀ ਦੀਆ ਸ਼ਾਦੀਆਂ ਬਾਰੇ ਵੀ ਵੱਖ-ਵੱਖ
ਪੜ੍ਹਨ/ਸੁਨਣ ਨੂੰ ਮਿਲਦਾ ਹੈ। ਸਿੱਖ ਮਾਰਗ ਨਾਲ ਜੁੜੇ ਸੱਜਣਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ
ਇਨ੍ਹਾਂ ਦੋਵਾਂ ਨੁਕਤਿਆਂ ਵਾਰੇ ਜੇ ਕੋਈ ਸੱਜਣ ਹੋਰ ਜਾਣਕਾਰੀ ਦੇ ਸਕੇ ਤਾਂ ਉਹ ਸਾਡੇ ਸਾਰਿਆ ਵਾਸਤੇ
ਲਾਹੇਵੰਦ ਹੋਵੇਗੀ।
ਸੁਹਿਰਦ ਸੱਜਣਾਂ ਦੇ ਹੁੰਗਾਰੇ ਦੀ ਉਡੀਕ `ਚ
ਸਰਵਜੀਤ ਸਿੰਘ
(15/04/13)
ਜਸਪ੍ਰੀਤ ਕੌਰ ਫਰੀਦਾਬਾਦ
•
ਸ. ਮਨਜੀਤ ਸਿੰਘ ਜੀ. ਕੇ. ਨੇ ਰਾਗੀਆਂ ਤੇ ਕਥਾਵਾਚਕਾਂ ਨੂੰ ਇਤਿਹਾਸਕ ਗੁਰਦਆਰਿਆਂ ਵਿੱਚ ਅਖੋਤੀ
ਦਸਮ ਬਾਣੀ ਦਾ ਕੀਰਤਨ ਕਰਨ ਦੀ ਖੁਲ੍ਹ ਦੇ ਕਿ ਇਸਤਰੀਆਂ ਦਾ ਅਪਮਾਨ ਕੀਤਾ: ਯੰਗ ਸਿੱਖ ਐਸੋਸਿਏਸ਼ਨ
ਫਰੀਦਾਬਾਦ
• ਇਸਤਰੀ ਅਕਾਲੀ ਦਲ ਦੀ ਬੀਬੀਆਂ ਰਾਹੀਂ ਸਮਾਜਕ ਬੁਰਾਈਆਂ ਨੂੰ
ਦੂਰ ਕਰਵਾਉਣ ਤੋਂ ਪਹਿਲਾਂ ਸਮਾਜਕ ਬੁਰਾਈਆਂ ਦੀ ਜੜ੍ਹ ਅਖੌਤੀ ਦਸਮ ਗ੍ਰੰਥ ਦੇ ਕੀਰਤਨ ਤੇ ਕਥਾ ਵਾਲੇ
ਫੈਸਲੇ `ਤੇ ਰੋਕ ਲਾਉਣੀ ਪਵੇਗੀ
(ਫਰੀਦਾਬਾਦ: ੧੫ ਅਪ੍ਰੈਲ ੨੦੧੩ ਜਸਪ੍ਰੀਤ ਕੌਰ)
ਅਕਾਲ ਤਖ਼ਤ ਦੀ ਦੁਹਾਈ ਪਾ ਕੇ ਵੋਟਾਂ ਜਿੱਤਣ ਵਾਲਿਓ! ਅਕਾਲ ਤਖ਼ਤ ਦੀ ਮਰਿਆਦਾ ਵੀ ਦਸਮ
ਗ੍ਰੰਥ ਦਾ ਕੀਰਤਨ ਕਰਨ ਦੀ ਇਜ਼ਾਜ਼ਤ ਨਹੀਂ ਦਿੰਦੀ ਫਿਰ ਤੁਸੀਂ ਕਿਸ ਅਧਾਰ `ਤੇ ਇਸ ਅਸ਼ਲੀਲ ਪੋਥੇ ਨੂੰ
ਗੁਰਦੁਆਰਿਆਂ ਵਿੱਚ ਦਾਖਲ ਕਰ ਕੇ ਸਿੱਖਾਂ ਦਾ ਦੂਜਾ ਗੁਰੂ ਥਾਪਣ ਲਗੇ ਹੋ? ਇੰਨ੍ਹਾਂ ਸ਼ਬਦਾਂ ਦਾ
ਪ੍ਰਗਟਾਵਾ ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਅਖੌਤੀ ਦਸਮ ਗ੍ਰੰਥ ਦੇ ਵਿਰੋਧ
ਵਿੱਚ ਹਰ ਮਹੀਨੇ ਦੀ ੧੩ ਨੂੰ ਕਾਲਾ ਦਿਵਸ ਮੌਕੇ ਕੀਤਾ। ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਸਿੱਖ
ਸਪੋਕਸਮੈਨ ਨਾਂ ਦੀ ਇੱਕ ਪਤ੍ਰਕਾ ਵਿੱਚ ਛਪੀ ਖਬਰ “ਦਿਲੀ ਦੇ
ਗੁਰਦੁਆਰਿਆਂ `ਚ ਦਸਮ ਦਾ ਕੀਰਤਨ ਹੋਵੇਗਾ”: ਮਨਜੀਤ ਸਿੰਘ ਜੀ. ਕੇ. ਅਤੇ ਰੋਜਾਨਾ
ਸਪੋਕਸਮੈਨ ਦੇ ੫ ਅਪ੍ਰੈਲ ਵਿੱਚ ਛਪੀ ਇੱਕ ਹੋਰ ਖਬਰ “ਹੁਣ ਦਿੱਲੀ `ਚ
ਸਿੱਖੀ ਪ੍ਰਚਾਰ ਦੀ ਮੁਹਿੰਮ ਇਸਤਰੀ ਅਕਾਲੀ ਦਲ ਦੇ ਹਵਾਲੇ” `ਤੇ ਪ੍ਰਤੀਕਰਮ ਕਰਦਿਆਂ ਯੰਗ
ਸਿੱਖ ਐਸੋਸਿਏਸ਼ਨ ਫਰੀਦਾਬਾਦ ਦੇ ਪ੍ਰਧਾਨ ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ
ਜੀ. ਕੇ. ਵੱਲੋਂ ਇੱਕ ਪਾਸੇ ਤਾਂ ਗ੍ਰੰਥੀ, ਕੀਰਤਨੀ ਜੱਥੇ ਅਤੇ ਕਥਾਵਾਚਕਾਂ ਨੂੰ ਇਤਿਹਾਸਕ
ਗੁਰਦੁਆਰਿਆਂ ਵਿੱਚ ਦਸਮ ਗ੍ਰੰਥ ਦਾ ਕੀਰਤਨ ਕਰਣ ਦੀ ਖੁਲ੍ਹ ਦੇ ਦਿੱਤੀ ਗਈ ਪਰ ਦੂਜੇ ਪਾਸੇ ਦਿੱਲੀ
ਵਿਖੇ ਇਸਤਰੀ ਅਕਾਲੀ ਦਲ ਨੂੰ ਸਿੱਖੀ ਪ੍ਰਚਾਰ ਦੀ ਮੁਹਿੰਮ ਸੌਂਪ ਦਿੱਤੀ ਗਈ ਜੋ ਕਿ ਦਿੱਲੀ ਕਮੇਟੀ
ਦੀ ਕਾਰਗੁਜ਼ਾਰੀ ਨੂੰ ਹਾਸੋਹੀਣੀ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਜੀ. ਕੇ ਇਸਤਰੀ ਅਕਾਲੀ
ਦਲ ਦੀਆਂ ਬੀਬੀਆਂ ਰਾਹੀਂ ਸਮਾਜਕ ਬੁਰਾਈਆਂ ਨੂੰ ਦੂਰ ਕਰਵਾਉਣਾ ਚਾਹੁੰਦੇ ਹਨ ਪਰ ਜਿਸ ਅਖੋਤੀ ਦਸਮ
ਗ੍ਰੰਥ ਬਾਣੀ ਦਾ ਉਹ ਕੀਰਤਨ ਗੁਰਦੁਆਰਿਆਂ ਵਿੱਚ ਕਰਵਾਉਣ ਦੇ ਇਛੁੱਕ ਹਨ ਉਹ ਤਾਂ ਸਮਾਜਕ ਬੁਰਾਈਆਂ
ਦਾ ਜਨਮਦਾਤਾ ਹੈ। ਉਸ ਵਿੱਚ ਸਿੱਖੀ ਪ੍ਰਚਾਰ ਦੀਆਂ ਨਹੀਂ ਸਗੋਂ ਸਿਖੀ ਵਿਰੋਧੀ ਗੱਲਾਂ ਹਨ ਉਨ੍ਹਾਂ
ਦਸਿਆ ਕਿ ਅਖੌਤੀ ਦਸਮ ਗ੍ਰੰਥ ਅਨੁਸਾਰ ਇਸਤਰੀਆਂ ਉਪਰ ਕਦੇ ਵਿਸ਼ਵਾਸ਼ ਨਾ ਕਰੋ, ਕਦੇ ਅਪਣੇ ਮਨ ਦਾ ਭੇਦ
ਇਸ ਨੂੰ ਨਾ ਦਿਓ, ਇਸਤਰੀ ਨੂੰ ਬਣਾ ਕੇ ਰੱਬ ਵੀ ਬੜਾ ਪਛਤਾਯਾ। ਉਸਤਰੇ ਅਤੇ ਰੋਮਨਾਸ਼ਨੀ ਨਾਲ ਕੇਸ
ਹਟਾ ਦਿਓ। ਪੋਸਤ, ਭਾਂਗ, ਅਫੀਮ, ਸ਼ਰਾਬ ਦੇ ਨਸ਼ੇ ਕਰੋ, ਨਸ਼ੇ ਨਹੀਂ ਕਰੋਗੇ ਤਾਂ ਕੁੱਤੇ ਦੀ ਮੌਤ
ਮਰੋਗੇ। ਭੰਗ ਸ਼ਰਾਬ ਪੀਣ ਵਾਲਾ ਡਰਪੋਕ ਮਹਾਂਕਾਲ /ਸਰਬਕਾਲ /ਸ਼੍ਰੀ ਅਸਿਕੇਤ ਤੁਹਾਡਾ ਪਿਤਾ ਹੈ ਅਤੇ
ਦੇਵੀ ਕਾਲਕਾ ਤੁਹਾਡੀ ਮਾਤਾ ਹੈ। ਸ. ਗੁਰਿੰਦਰ ਸਿੰਘ ਨੇ ਕਿਹਾ ਕਿ
ਦਿੱਲੀ ਕਮੇਟੀ ਪ੍ਰਧਾਨ ਜੀ. ਕੇ. ਇਸਤਰੀ ਅਕਾਲੀ ਦਲ ਦੇ ਮੁੱਖ ਏਜੰਡੇ ਵਿੱਚ ਦਿੱਲੀ ਵਿਖੇ ਬਲਾਤਕਾਰ
ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਔਰਤਾਂ ਨੂੰ ਸਮਰਥ ਬਣਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਦਾ ਪਿਆਰਾ
ਗ੍ਰੰਥ ਤਾਂ ਅਪਣੀਆਂ ਹੀ ਸਕੀਆਂ ਧੀਆਂ-ਭੈਣਾਂ ਨਾਲ ਬਲਾਤਕਾਰ ਕਰਨ ਦੀ ਸਿੱਖਿਆ ਦਿੰਦਾ ਹੈ।
ਪ੍ਰਧਾਨ ਜੀ. ਕੇ. ਜਿਸ ਅਸਲੀਲ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਨੂੰ ਦਸਮ ਬਾਣੀ ਆਖਦੇ ਹਨ ਅਸਲ
ਵਿੱਚ ਉਹ ਸਾਕਤ ਮਤੀਏ ਕਵੀ ਰਾਮ ਸਿਆਮ ਦੀਆਂ ਰਚਨਾਵਾਂ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ
ਸਿਧਾਂਤਾਂ ਨਾਲ ਮੇਲ ਨਹੀਂ ਖਾਂਦੀਆਂ। ਕਵੀ ਭੁਲਣਹਾਰ ਹੈ, ਉਹ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦਸਦਾ
ਹੈ, ਸਿੱਖਾਂ ਨੂੰ ਹਿੰਦੂ ਅਤੇ ਲਵ ਕੁਸ਼ ਦੀ ਔਲਾਦ ਦਸਣ ਵਿੱਚ ਆਰ. ਐਸ. ਐਸ. /ਰਾਸ਼ਟਰੀ ਸਿੱਖ ਸੰਗਤ
ਵਰਗੀਆਂ ਸੰਸਥਾਵਾਂ ਮੋਹਰੀ ਰੋਲ ਅਦਾ ਕਰਦੀਆਂ ਹਨ ਜਿੰਨ੍ਹਾਂ ਦੀਆਂ ਸਟੇਜਾਂ `ਤੇ ਜਾ ਕੇ ਸਾਡੇ ਆਗੂ
ਉਨ੍ਹਾਂ ਦੀਆਂ ਹਿੰਮਤਾਂ ਵਧਾਉਂਦੇ ਹਨ। ਕਵੀ ਸਿੱਖ ਇਤਿਹਾਸ ਦੀਆਂ ਮਹਤਵਪੂਰਨ ਘਟਨਾਵਾਂ ਦਾ ਜ਼ਿਕਰ
ਕਰਨਾ ਵੀ ਭੁੱਲ ਗਿਆ ਅਤੇ ਇਤਿਹਾਸ ਦੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦਾ ਹੈ। ਉਹ ਗੁਰੂ ਗੋਬਿੰਦ
ਸਿੰਘ ਜੀ ਨੂੰ ਚੋਰ, ਪੱਗਾਂ ਵੇਚਣ ਵਾਲਾ ਲੁਟੇਰਾ ਅਤੇ ਗਰੀਬਾਂ ਦਾ ਖੂਨ ਚੁਸਣ ਵਾਲਾ ਲਿਖਦਾ ਹੈ, ਇਸ
ਗ੍ਰੰਥ ਦੇ ਇਸ਼ਟ ਸਰਬਕਾਲ/ਮਹਾਕਾਲ ਅਤੇ ਦੇਵੀ ਕਾਲਕਾ (ਸ਼ਿਵਾ, ਭਗੌਤੀ) ਹਨ। ਜੋ ਮਦਿਰਾ ਮਾਂਸ ਦਾ
ਸੇਵਨ ਕਰਦੇ ਹਨ। ਇਸ ਗ੍ਰੰਥ ਦੀ ਵੱਡ-ਆਕਾਰੀ ਰਚਨਾ ਚਰਿਤਰੋ-ਪਖਿਆਨ ਧੀਆਂ-ਭੈਣਾਂ ਦਾ ਅਪਮਾਨ ਕਰਦੀ
ਹੈ ਉਸ ਵਿੱਚ ਇੰਨ੍ਹੀ ਅਸ਼ਲੀਲਤਾ ਭਰੀ ਹੈ ਕਿ ਇਸਨੂੰ ਕੱਲੇ ਬਹਿ ਕੇ ਵੀ ਨਹੀਂ ਪੜਿਆ ਜਾ ਸਕਦਾ। ਪਰ
ਸ਼ਾਬਾਸ਼ੇ, ਉਨ੍ਹਾਂ ਨੂੰ ਜੋ ਇਨ੍ਹੇ ਨਿਰਲੱਜ ਅਤੇ ਬੇਸ਼ਰਮ ਹਨ ਕਿ ਉਹ ਇਸ ਗ੍ਰੰਥ ਦਾ ਕੀਰਤਨ ਹੁਣ
ਗੁਰਦੁਆਰਿਆਂ ਵਿੱਚ ਕਰਵਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੰਜ ਕਰਣਗੇ। ਸ.
ਗੁਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਜੀ. ਕੇ. ਜੇਕਰ ਬੀਬੀਆਂ `ਤੇ ਵਿਸ਼ਵਾਸ ਕਰ ਕੇ ਘਰ ਘਰ ਸਿੱਖੀ
ਪ੍ਰਚਾਰ ਦੀ ਮੁਹਿੰਮ ਸੌਂਪਣ ਲਈ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਇਸਤਰੀ ਉਪਰ ਵਿਸ਼ਵਾਸ਼ ਨਾ ਕਰਨ ਵਾਲੇ
ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦਾ ਮੋਹ ਛੱਡਣਾ ਪਵੇਗਾ। ਜੇਕਰ ਉਨ੍ਹਾਂ ਦੀ ਸਚਮੁਚ ਇੱਛਾ ਹੈ ਕਿ
ਨਵੀਂ ਪਨੀਰੀ ਨੂੰ ਸਿੱਖੀ ਨਾਲ ਜੋੜਿਆ ਜਾਵੇ ਤਾਂ ਉਨ੍ਹਾਂ ਨੂੰ ਇਹ ਗੱਲ ਪੱਲੇ ਬੰਨ੍ਹ ਲੈਣੀ ਚਾਹੀਦੀ
ਹੈ ਕਿ ਸਹੀ ਸਿੱਖੀ ਪ੍ਰਚਾਰ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਹੋ ਸਕਦਾ ਹੈ ਨਾ
ਕਿ ਅਸ਼ਲੀਲਤਾ ਭਰਪੂਰ ਪੋਥੇ ਅਖੋਤੀ ਦਸਮ ਗ੍ਰੰਥ ਦਾ।
(15/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਿਉਂ
ਨਈਂ ਨਾਮ ਜਪਾਉਂਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਿਉਂ ਨਈਂ ਨਾਮ ਜਪਾਉਂਦਾ ਰੱਬਾ, ਕਿਉਂ ਨਈਂ ਨਾਮ ਜਪਾਉਂਦਾ।
ਕਿਉਂ ਰਖਦਾ ਏਂ ਪਾਸੇ ਮੈਨੂੰ, ਅਪਣੇ ਲੜ ਨਈਂ ਲਾਉਂਦਾ।
ਕਰਨ ਕਰਾਵਣ ਹਾਰਾ ਤੂੰ ਹੀ, ਸਭ ਕੁੱਝ ਹੈ ਵਸ ਤੇਰੇ।
ਫਿਰ ਤਰਲੇ ਕਢਵਾਉਨਾ ਏਂ ਕਿਉਂ, ਦਿਲ ਵਸਦਾ ਨਈਂ ਮੇਰੇ।
ਦਿਨ ਨੂੰ ਮਾਇਆ ਵਿੱਚ ਲਿਪਟਾਵੇਂ, ਸੁਪਨੀਂ ਰਾਤ ਵਿਹਾਉਂਦਾ।
ਕਿਉਂ ਨਈਂ ਨਾਮ ਜਪਾਉਂਦਾ ਰੱਬਾ, ਕਿਉਂ ਨਈਂ ਨਾਮ ਜਪਾਉਂਦਾ।
ਨਾਮ ਤੇਰੇ ਦੀ ਭੁੱਖ ਅੰਤਾਂ ਦੀ, ਪਾ ਨਾ ਹੋਵੇ ਗਰਾਹੀ।
ਨਾਮ ਦੀ ਥਾਂ ਤੇ ਸੋਚ ਵਿਚਾਰਾਂ, ਦੀ ਗਲ ਪਾਈ ਫਾਹੀ।
ਆਹ ਕਰਨੈਂ, ਅਹੁ ਲੈਣਾ, ਪਾਉਣਾ, ਏਹੀ ਮਨ ਵਿੱਚ ਆਉਂਦਾ।
ਕਿਉਂ ਨਈਂ ਨਾਮ ਜਪਾਉਂਦਾ ਰੱਬਾ, ਕਿਉਂ ਨਈਂ ਨਾਮ ਜਪਾਉਂਦਾ।
ਅਭਿਲਾਸ਼ੀ ਹਾਂ ਨਾਮ ਤੇਰੇ ਦਾ, ਕਰਦੇ ਇਛਾ ਪੂਰੀ।
ਜੋੜ ਸਦਾ ਲਈ ਨਾਲ ਸ਼ਬਦ ਦੇ, ਪਾਸੇ ਕਰ ਮਜਬੂਰੀ।
ਤੂੰ ਹੀ, ਤੂੰ ਹੀ, ਉੱਠੇ ਰੂਹ `ਚੋਂ, ਜਾਂ ਜਾਗਾਂ ਜਾਂ ਸੌਂਦਾ।
ਕਿਉਂ ਨਈਂ ਨਾਮ ਜਪਾਉਂਦਾ ਰੱਬਾ, ਕਿਉਂ ਨਈਂ ਨਾਮ ਜਪਾਉਂਦਾ।
ਸਹਿਣਾ ਮੁਸ਼ਕਿਲ ਬੜਾ ਵਿਛੋੜਾ, ਦਿਲ ਵਿੱਚ ਉੱਠੇ ਲੂਹਰੀ।
ਜੋ ਵੀ ਹੁੰਦੀ ਮਰਜ਼ੀ ਤੇਰੀ, ਹੁੰਦੀ ਉਹ ਹੀ ਪੂਰੀ।
ਹੁਕਮ ਕਰੋ, ਇਹ ਦਾਸ ਵੀ ਪਲ ਪਲ, ਜੀਵੇ ਨਾਮ ਧਿਆਉਂਦਾ।
ਕਿਉਂ ਨਈਂ ਨਾਮ ਜਪਾਉਂਦਾ ਰੱਬਾ, ਕਿਉਂ ਨਈਂ ਨਾਮ ਜਪਾਉਂਦਾ।
(14/04/13)
ਹਰਦੇਵ ਸਿੰਘ, ਜੰਮੂ
ਸਰਬਜੀਤ ਸਿੰਘ ਜੀਉ
ਵਾਹਿਗੁਰੂ ਜੀ ਕਾ ਖਾਲਸਾ’ ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦਾ ਪੱਤਰ ਪੜ ਕੇ ਇੱਕ ਗਲ ਯਾਦ ਆ ਗਈ।
ਪਹਿਲੇ ਨੇ ਦੂਜੇ ਨੂੰ ਕਿਹਾ; ਭਾਈ ਲੱਗਦਾ ਨਹੀਂ ਤੂ ਰੋਟੀ ਖਾਦੀ ਹੈ। ਦੱਸ ਖਾਦੀ ਹੈ?
ਦੂਜੇ ਨੇ ਕਿਹਾ; ਭਈ ਮੈਂ ਦਾਲ ਨਾਲ ਚਾਰ ਫੁਲਕੇ, ਥੋੜੇ ਚਾਵਲ ਅਤੇ ਦਹੀ ਵੀ ਖਾ ਆਇਆ ਹਾਂ! ਦੂਜਾ
ਉੱਛਲ ਕੇ ਬੋਲਿਆ; ਦੇਖ ਮੈਂ ਸਚ ਹੀ ਕਹਿੰਦਾ ਸਾਂ। ਤੂ ਕਈਂ ਕੁੱਝ ਖਾਦਾ ਹੈ, ਪਰ ‘ਰੋਟੀ’ ਨਹੀਂ
ਖਾਦੀ! ਜੇ ਖਾਦੀ ਹੁੰਦੀ ਤਾਂ ‘ਰੋਟੀ’ ਲਫ਼ਜ਼ ਜ਼ਰੂਰ ਵਰਤਦਾ! !
ਖੈਰ ਆਪਣੀ-ਆਪਣੀ ਸਮਝ ਹੈ।
ਸੰਨ
1810
ਦੇ ਆਸਪਾਸ, ਇੱਕ ਅੰਗ੍ਰੇਜ਼ ਨੇ ਮਿਸਲ ਕਾਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੁਰੀ ਵਿੱਚ ਅਕਾਲ
ਤਖ਼ਤ ਤੇ ਹੁੰਦੀਆਂ ਸਰਬਤ ਖਾਲਸਾ ਇਕੱਤਰਤਾਵਾਂ ਬਾਰੇ ਵਿਵਰਣ ਦਿੰਦੇ ਹੋਏ, ਆਪਣੀ ਲਿਖਤ ਵਿੱਚ ਇੰਝ
ਲਿਖਿਆ ਹੈ:-
“A great quantity of cakes, made of wheat, butter, and sugar, are then placed
before the volumes of their sacred writings, covered with a cloth…. The Acalis,
when the prayers are finished, desire the council to be seated. They sit down
and the cakes being uncovered are eaten of by all classes”
ਵੀਰ ਜੀ ਆਪ ਜ਼ਰਾ ਉਪਰੋਕਤ ਲਿਖਿਆਂ ਪੰਗਤਿਆਂ ਦਾ ਭਾਵਅਰਥ ਦੱਸਣ ਦੀ ਕਿਰਪਾਲਤਾ ਕਰਨੀ ਜੀ। ਇਤਨੀ
ਦੇਰ ਮੈਂ ਆਪ ਜੀ ਦੇ ਮਾਰਚ ਵਾਲੇ ਪੱਤਰ ਲੱਭਣ ਦਾ ਯਤਨ ਕਰਦਾ ਹਾਂ ਕਿਉਂਕਿ ਨਾ ਆਪ ਜੀ ਨੇ ਸੰਨ
ਦੱਸਿਆ ਹੈ ਨਾ ਤਾਰੀਖ!
ਹਰਦੇਵ ਸਿੰਘ, ਜੰਮੂ
14.4.2013
ਸਤਿਕਾਰ ਯੋਗ ਸੰਪਾਦਕ ਜੀਉ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
ਸਿੱਖ ਰਾਜ ਸਿੱਕੇਆਂ ਦੀ ਨਿਰਸੰਦੇਹ ਸ਼ਥਾਪਤ ਪ੍ਰਮਾਣਿਕਤਾ ਬਾਰੇ, ਡਾ. ਢਿੱਲੋਂ ਜੀ ਹਰ ਥਾਂ
ਬੇਦਲੀਲ ਹੋਂਣ ਉਪਰੰਤ, ਆਪਣੇ ਹੱਥੀ ਸਵੀਕਾਰੇ ਸੰਨ 1809 ਨਾਲ ਸਬੰਧਤ ਲਿਖਤ ‘ਪ੍ਰਚੀਨ ਪੰਥ ਪ੍ਰਕਾਸ਼’
ਦੇ ਹਵਾਲੇ ਬਾਰੇ ਚੁੱਪੀ ਸਾਧ ਗਏ ਹਨ। ਆਪਣੀ ਲਿਖਤ ਵਿੱਚ ਪ੍ਰਾਚੀਨ ਪੰਥ ਪ੍ਰਕਾਸ਼ ਨੂੰ ਲੇ ਕੇ ਬੋਲੇ
ਝੂਠ ਤੇ ਵੀ ਉਹ ਖਾਮੋਸ਼ ਰਹੇ ਹਨ। ਇਸ ਤੋਂ ਛੁੱਟ ਕੋਈ ਚਾਰਾ ਵੀ ਨਹੀਂ ਸੀ!
ਮੈਂ ਲਿਖਿਆ ਸੀ ਕਿ:-
“ਜੇ ਕਰ ਡਾ. ਢਿੱਲੋਂ ਜੀ ਚਾਹੁੰਦੇ ਹਨ ਕਿ ਉਨਾਂਹ ਨੂੰ ਹੋਰ ਇਤਹਾਸਕ ਹਵਾਲੇ ਦਿੱਤੇ ਜਾਣ, ਤਾਂ ਉਹ
ਕਿਰਪਾ ਕਰਕੇ ਆਪਣੇ ਵਲੋਂ ਲਿਖੀ ਲਿਖਤ ਦੀਆਂ ਉਨਾਂਹ ਸਤਰਾਂ ਵਿੱਚ ਸਵੀਕਾਰ ਕੀਤੇ ਤੱਥਾਂ ਦੇ ‘ਮੂਲ
ਸਰੋਤ’ ਦਾ ਨਾਮ ਉਜਾਗਰ ਕਰਨ, ਜਿਨਾਂਹ ਸਰਤਾਂ ਦੇ ਕੁੱਝ ਅੰਸ਼ਾਂ ਨੂੰ ਮੈਂ
ਲਾਲ ਰੰਗ
ਵਿੱਚ ਹਾਈਲਾਈਟ ਕਰਕੇ, ਡਾ. ਢਿੱਲੋਂ ਜੀ ਨੂੰ ਮੁਲ਼ ਸਰੋਤ ਦੱਸਣ ਲਈ ਬਾਰ-ਬਾਰ ਕਿਹਾ ਹੈ।
ਮੈਂਨੂੰ ਲੱਗਦਾ ਹੈ ਕਿ ਡਾ. ਸਾਹਿਬ ਜੀ ਵਲੋਂ ਵਰਤੇ ਮੂਲ ਸਰੋਤ ਵਿੱਚ ਅਕਾਲ ਤਖ਼ਤ ਸ਼ਬਦ ਜੁੱਟ ਦੀ
ਵਰਤੋਂ ਹੈ, ਜਿਸ ਕਾਰਣ ਡਾ. ਢਿੱਲੋਂ ਜੀ, ਉਸ ਮੂਲ਼ ਸਰੋਤ ਦਾ ਨਾਮ ਪਿੱਛਲੇ ਦੋ ਸਾਲਾਂ ਤੋਂ ਛੁਪਾ
ਰਹੇ ਹਨ, ਤਾਂ ਕਿ ਕਿੱਧਰੇ ਭੇਦ ਨਾ ਖੁੱਲ ਜਾਏ! ਕੀ ਹੁਣ ਵੀ ਡਾ. ਢਿੱਲੋਂ ਜੀ ਉਸ ਮੂਲ ਸਰੋਤ ਦੇ
ਨਾਮ ਨੂੰ ਛੁਪਾਉਂਣਾ ਚਾਹੁੰਦੇ ਹਨ? ? ਜੇ ਕਰ ਛੁਪਾਉਂਦੇ ਹਨ ਤਾਂ ਉਨਾਂਹ ਨੂੰ ਚਾਹੀਦਾ ਹੈ ਕਿ ਉਹ
ਇਸ ਚਰਚਾ ਵਿੱਚ ਤਦ ਤਕ ਅਗੇ ਨਾ ਤੁਰਨ, ਜਦ ਤਕ ਕਿ ਉਹ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਂਣ ਦੀ ਗਲ
ਸਪਸ਼ਟ ਨਹੀਂ ਕਰਦੇ। ਉਹ ਅੱਗੇ ਹੀ ਦੋ ਸਾਲ ਦਾ ਸਮਾਂ ਲੇ ਚੁੱਕੇ ਹਨ। (ਮੇਰਾ ਪੱਤਰ ਮਿਤੀ, 12. 4.
13)
ਪਰ ਡਾ. ਢਿੱਲੋਂ ਜੀ ਨੇ ਸਵਾਲਾਂ ਦਾ ਜਵਾਬ ਨਾ ਦੇਂਣਾ ਅਤੇ ਸਰੋਤ ਦਾ ਨਾਮ ਛੁਪਾਉਂਣਾ ਬੇਹਤਰ
ਸਮਝਿਆ ਹੈ। ਚੰਗਾ ਹੋਵੇਗਾ ਕਿ ਉਹ ਭਵਿੱਖ ਵਿਚ, ਪੁੱਛੇ ਗਏ ਸਵਾਲਾਂ ਅਤੇ ਆਪਣੀ ਲਿਖਤ ਵਿੱਚ ਸਵੀਕਾਰ
ਕੀਤੇ ਤੱਥਾਂ ਦਾ ਮੂਲ ਸਰੋਤ ਦੱਸੇ ਬਗ਼ੈਰ ਚਰਚਾ ਵਿੱਚ ਹਿੱਸਾ ਨਾ ਲੇਂਣ।
ਮੇਰੇ ਪਾਸ ਸਿੱਖ ਰਾਜ ਸਿੱਕੇਆਂ ਬਾਰੇ ਹੋਰ ਲਾਹੇਵੰਧ ਸੁਚਨਾ ਇੱਕਤਰ ਹੋਈ ਹੈ, ਜਿਸ ਨੂੰ ਮੈਂ
ਛੇਤੀ ਪਾਠ ਨਾਲ ਇੱਕ ਲੇਖ ਰਾਹੀ ਸਾਂਝਾ ਕਰਾਂਗਾ।
ਹਰਦੇਵ ਸਿੰਘ, ਜੰਮੂ-14.4.2013
(14/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੀ ਨਈਂ
ਲਗਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੁਣ ਤਾਂ ਮੇਰਾ ਸ਼ਹਿਰ ਬੇਗਾਨੇ, ਜੀ ਨਈਂ ਲਗਦਾ।
ਪਰਦੇਸੀ ਦੇ ਨਾਲ ਯਰਾਨੇ, ਜੀ ਨਈਂ ਲਗਦਾ।
ਏਸ ਸ਼ਹਿਰ ਦੇ ਕਾਰ ਵਿਹਾਰਾਂ, ਜੱਫਾ ਪਾਇਆ ਕੇਹਾ।
ਏਥੋਂ ਦੀ ਹਰ ਸ਼ੈ ਵਿੱਚ ਚਿੱਤ ਨੂੰ, ਲੱਗ ਗਿਆ ਏ ਲੇਹਾ।
ਹੋਸ਼ ਮੁੜੀ ਤਾਂ ਯਾਦ ਠਿਕਾਣੇ, ਜੀ ਨਈਂ ਲਗਦਾ।
ਹੁਣ ਤਾਂ ਮੇਰਾ ਸ਼ਹਿਰ ਬੇਗਾਨੇ, ਜੀ ਨਈਂ ਲਗਦਾ।
ਏਥੋਂ ਦੀ ਵੱਖਰੀ ਏ ਦੁਨੀਆਂ, ਯਾਰ ਦੇਸ਼ ਦੀ ਵੱਖਰੀ।
ਪੰਜ ਵਿਕਾਰਾਂ ਵਿੱਚ ਉਲਝੀ ਇਹ, ਜ਼ਿੰਦਗੀ ਡਾਢੀ ਅੱਖਰੀ।
ਬਦਲ ਗਏ ਜੀਵਨ ਦੇ ਮਾਅਨੇ, ਜੀ ਨਈਂ ਲਗਦਾ।
ਹੁਣ ਤਾਂ ਮੇਰਾ ਸ਼ਹਿਰ ਬੇਗਾਨੇ, ਜੀ ਨਈਂ ਲਗਦਾ।
ਰੋਮ ਰੋਮ ਪਲ ਪਲ ਮੈਂ ਉਸਨੂੰ ਹਿਰਦੇ ਵਿੱਚ ਧਿਆਵਾਂ।
ਸੱਦ ਲੈ ਸਾਈਆਂ, ਜਲਦ ਮਿਲਾ ਲੈ, ਵਿਛੜੇ ਨਾ ਰਹਿ ਜਾਵਾਂ।
ਦਿਲ ਕੀਕੂੰ ਇਹ ਦਰਦ ਬਿਆਨੇ, ਜੀ ਨਈਂ ਲਗਦਾ।
ਹੁਣ ਤਾਂ ਮੇਰਾ ਸ਼ਹਿਰ ਬੇਗਾਨੇ, ਜੀ ਨਈਂ ਲਗਦਾ।
ਅਪਣਾ ਮੂਲ ਵਿਸਾਰ ਬੜੇ ਈ ਧੱਕੇ ਠੇਡੇ ਖਾਧੇ।
ਮੂਲ ਨੂੰ ਜੁੜਿਆਂ ਬਾਝ ਨਾ ਰਹਿਣਾ, ਲੀਤੇ ਧਾਰ ਇਰਾਦੇ।
ਇਸ ਸ਼ਹਿਰੋਂ ਕਦ ਹੋਣ ਪਿਆਨੇ, ਜੀ ਨਈਂ ਲਗਦਾ।
ਹੁਣ ਤਾਂ ਮੇਰਾ ਸ਼ਹਿਰ ਬੇਗਾਨੇ, ਜੀ ਨਈਂ ਲਗਦਾ।
(13/04/13)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਜੰਮੂ ਜੀ, ਮੇਰੇ ਸਵਾਲ ਦੇ ਜਵਾਬ `ਚ ਆਪ ਨੇ ਲਿਖਿਆ ਹੈ,
“ਮੇਰਾ ਜਵਾਬ ਇਹ ਹੈ ਕਿ ਆਪ ਜੀ ਵਲੋਂ ਪਾਏ ਪੰਨੇ ਵਿਚਲੇ ‘ਜੰਗਨਾਮੇ’ ਦੇ ਹਵਾਲੇ ਵਿਚ, ਅਕਾਲ ਤਖ਼ਤ
ਸ਼ਬਦ ਸਿੱਧਾ ਪੜਨ ਨੂੰ ਨਹੀਂ ਮਿਲਦਾ... ਹਾਲਾਂਕਿ ਹਵਾਲੇ ਵਿੱਚ ਸਿੱਦੇ ਅਕਾਲ ਤਖ਼ਤ ਸ਼ਬਦ ਦੀ ਵਰਤੋਂ
ਨਹੀਂ ਹੈ। ਜਿੱਥੇ ਜੋ ਸ਼ਬਦ ਸਿੱਧਾ ਨਹੀਂ ਲਿਖਿਆ ਮੈਂ ਉਸ ਨੂੰ ਲਿਖਿਆ ਨਹੀਂ ਕਹਿ ਸਕਦਾ”।
ਸ. ਹਰਦੇਵ ਸਿੰਘ ਜੀ, ਤੁਸੀਂ ਲਿਖਤੀ ਰੂਪ `ਚ ਮੰਨ ਲਿਆ ਹੈ ਕਿ
ਕਾਜ਼ੀ ਨੂਰ ਮੁਹੰਮਦ ਨੇ
ਜੰਗਨਾਮੇਂ `ਚ ਅਕਾਲ ਤਖਤ ਸ਼ਬਦ ਨਹੀ ਲਿਖਿਆ। ਇਸ ਲਈ ਤੁਹਾਡਾ ਧੰਨਵਾਦ।
ਸਰਵਜੀਤ ਸਿੰਘ
(1887 ਵਾਲੇ ਹੁਕਮਨਾਮੇ ਸਬੰਧੀ ਜਾਣਕਾਰੀ ਮਾਰਚ ਦੇ ਪੱਤਰਾਂ `ਚ
ਪੜ੍ਹ ਸਕਦੇ ਹੋ)
(13/04/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ,
ਆਪ
ਜੀ ਨੂੰ ਅਤੇ ਸਿਖਮਾਰਗ ਦੇ ਸਤਿਕਾਰਯੋਗ ਪਾਠਕਾਂ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ
ਪਰਵਾਨ ਹੋਵੇ ਜੀ!
ਸ. ਹਰਦੇਵ ਸਿੰਘ ਜੰਮੂ ਜੀ ਨੇ 08. 04. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਆਪਣੇ ਪੱਤਰ
ਵਿੱਚ ਹੇਠਾਂ ਦਿੱਤੇ ਅਨੁਸਾਰ ਦਾਵਾ ਕੀਤਾ ਸੀ:
“…… … ਅਕਾਲ ਤਖਤ ਅਤੇ ਉਸ ਨਾਲ ਸਿੱਖੀ ਦੇ ਦ੍ਰਿੜ ਸਬੰਧ ਦੇ ਹਵਾਲਿਆਂ ਨਾਲ ਇਤਹਾਸ ਭਰੀਆ ਪਿਆ
ਹੈ।”
ਇਸ ਉਪਰੰਤ ਮੈਂ 10. 04. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਆਪਣੇ ਪੱਤਰ ਰਾਹੀਂ ਸ.
ਜੰਮੂ ਜੀ ਨੂੰ ਬੇਨਤੀ ਕੀਤੀ ਸੀ ਕਿ “ਉਹ 1830 ਈਸਵੀ ਤੋਂ ਪਹਿਲਾਂ ਦੇ ਲਿਖੇ ਹੋਏ ਸਿਖ
ਇਤਹਾਸ/ਮਿਥਹਾਸ ਵਿੱਚ ‘ਅਕਾਲ-ਤਖਤ’ ਸ਼ਬਦ-ਜੁੱਟ ਦੇ ਵਰਤੇ ਹੋਏ ਹੋਣ ਦਾ ਕੋਈ ਹਵਾਲਾ ਦੇਣ।” ਸ. ਜੰਮੂ
ਜੀ ਨੇ 12. 04. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਆਪਣੇ ਪੱਤਰ ਰਾਹੀਂ ਮੇਰੇ ਉਪਰੋਕਤ
ਪੱਤਰ ਦਾ ਉੱਤਰ ਤਾਂ ਦੇ ਦਿੱਤਾ ਹੈ ਪਰੰਤੂ ਉਹ 1830 ਈਸਵੀ ਤੋਂ ਪਹਿਲਾਂ
‘ਅਕਾਲ-ਤਖਤ’ ਸ਼ਬਦ-ਜੁੱਟ ਦੇ ਵਰਤੇ ਹੋਏ ਹੋਣ ਦਾ ਕੋਈ ਹਵਾਲਾ ਦੇਣ ਤੋਂ ਅਸਫਲ ਰਹੇ ਹਨ ਉਂਜ
ਉਹਨਾ ਨੇ ਆਪਣੀ ਅਸਫਲਤਾ ਨੂੰ ਇਧਰਲੀਆਂ-ਉਧਰਲੀਆਂ ਮਾਰਕੇ ਪੈਦਾ ਕੀਤੇ ਭੰਬਲਭੂਸੇ ਰਾਹੀਂ ਛੁਪਾਉਣ ਦਾ
ਅਸਫਲ ਯਤਨ ਕੀਤਾ ਹੈ।
ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਬੇਨਤੀ ਹੈ ਕਿ ਹੁਣ ਚੱਲ ਰਹੀ ਵਿਚਾਰ-ਚਰਚਾ ਨੂੰ ਵਿਰਾਮ ਦਿੱਤਾ
ਜਾਣਾ ਚਾਹੀਦਾ ਹੈ ਕਿਉਂਕਿ ਪਾਠਕ ਵੀ ਨਿੱਤ ਦੀ ਦੂਸ਼ਣਬਾਜ਼ੀ ਤੋਂ ਉਕਤਾ ਗਏ ਹੋਣਗੇ ਅਤੇ ਮੇਰੇ ਕੋਲ ਵੀ
ਸਮੇਂ ਦੀ ਕਾਫੀ ਘਾਟ ਹੈ। ਸੂਝਵਾਨ ਪਾਠਕ ਹੁਣ ਤਕ ਦੀ ਹੋਈ ਵਿਚਾਰ-ਚਰਚਾ ਵਿੱਚੋਂ ਬਾਖੂਬੀ ਸਮਝ ਗਏ
ਹੋਣਗੇ ਕਿ ਅਸਲੀ ਸਥਿਤੀ ਕੀ ਹੈ।
ਬਾਕੀ, ਮੇਰੀ ਸ. ਹਰਦੇਵ ਸਿੰਘ ਜੰਮੂ ਜੀ ਨੂੰ ਬੇਨਤੀ ਹੈ ਕਿ ਮੈਂ ਭਵਿਖ ਵਿੱਚ ਸਿਖਮਾਰਗ ਵੈਬਸਾਈਟ
ਉੱਤੇ ਮੇਰੀ ਪੁਸਤਕ ‘ਅਕਾਲ ਤਖਤ: ਸੰਕਲਪ ਅਤੇ ਵਿਵਸਥਾ’ ਨੂੰ ਲੈ ਕੇ ਉਹਨਾ ਦੀਆਂ ਪਾਈਆਂ ਗਈਆਂ
ਟਿੱਪਣੀਆਂ ਸਬੰਧੀ ਆਪਣਾ ਪ੍ਰਤੀਕਰਮ ਨਹੀਂ ਭੇਜ ਸਕਾਂਗਾ। ਉਂਜ ਉਹਨਾ ਨੂੰ ਖੁਲ੍ਹ ਹੈ ਕਿ ਉਹ ਇਸ
ਪੁਸਤਕ ਦਾ ਰਿਵਿਊ ਲਿਖ ਕੇ ਕਿਤੇ ਵੀ ਭੇਜ ਦੇਣ ਜਾਂ ਇਸ ਦੇ ਪ੍ਰਤੀਕਰਮ ਵਜੋਂ ਇੱਕ ਆਪਣੀ ਪੁਸਤਕ ਲਿਖ
ਲੈਣ (ਭਾਈ ਕਾਹਨ ਸਿੰਘ ਨਾਭਾ ਦੀ ‘ਹਮ ਹਿੰਦੂ ਨਹੀਂ’ ਅਤੇ ਗਿਆਨੀ ਨਰੰਜਨ ਸਿੰਘ ਸਰਲ ਦੀ ‘ਝਟਕਾ
ਪ੍ਰਕਾਸ਼’ ਇੱਸੇ ਤਰ੍ਹਾਂ ਹੀ ਲਿਖੀਆਂ ਗਈਆਂ ਸਨ)।
ਸ. ਜੰਮੂ ਜੀ ਸਮੇਤ ਸਿਖਮਾਰਗ ਵੈਬਸਾਈਟ ਦੇ ਸਾਰੇ ਪਾਠਕਾਂ ਨੂੰ ਸਨਿਮਰ ਬੇਨਤੀ ਹੈ ਕਿ ਉਹ ਪੁਸਤਕ
‘ਅਕਾਲ ਤਖਤ: ਸੰਕਲਪ ਅਤੇ ਵਿਵਸਥਾ’ ਦੇ ਦੂਸਰੇ ਐਡੀਸ਼ਨ ਨੂੰ ਵਧੇਰੇ ਪਰਭਾਵਸ਼ਾਲੀ ਬਣਾਉਣ ਲਈ ਆਪਣੇ
ਕੀਮਤੀ ਸੁਝਾ ਮੈਂਨੂੰ ਈ-ਮੇਲ ਰਾਹੀਂ ਭੇਜਣ ਦੀ ਖੇਚਲ ਕਰਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(13/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤਨ
ਵਿਚੋਂ, ਮਨ ਵਿਚੋਂ, ਰੂਹ `ਚੋਂ ਵਾਹਿਗੁਰੂ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤਨ ਵਿਚੋਂ, ਮਨ ਵਿਚੋਂ, ਰੂਹ `ਚੋਂ ਵਾਹਿਗੁਰੂ।
ਹਰ ਬੋਲ, ਜੀਭਾ ਕਹੇ, ਮੂੰਹ `ਚੋਂ ਵਾਹਿਗੁਰੂ।
ਵਾਹਿਗੁਰੂ, ਵਾਹਿਗੁਰੂ, ਰੋਮ, ਰੋਮ ਜਪੇ।
ਮਾਇਆ ਦਿਆਂ ਧੰਦਿਆਂ `ਚ, ਤਨ ਨਾ ਇਹ ਤਪੇ।
ਹਰ ਪੱਤੇ ਪੱਤੇ ਵਿੱਚੋਂ ਦਿਸੇ ਵਾਹਿਗੁਰੂ।
ਦਿਲ ਦੀ ਡੂੰਘਾਣ ਵਿੱਚ ਵਸੇ ਵਾਹਿਗੁਰੂ।
ਅੰਦਰ ਵੀ ਬਾਹਰ ਵੀ ਓਸੇ ਦਾ ਨਿਵਾਸ।
ਉਹਦੀ ਹਰ ਰਚਨਾ `ਚੋਂ ਉਸੇ ਦਾ ਆਭਾਸ।
ਮਾਰੂਥਲ, ਬੇਲੇ, ਹਰ ਜੂਹ `ਚੋਂ ਵਾਹਿਗੁਰੂ।
ਤਨ ਵਿਚੋਂ, ਮਨ ਵਿਚੋਂ, ਰੂਹ `ਚੋਂ ਵਾਹਿਗੁਰੂ।
ਮਾਇਆ ਮੋਹ `ਚ ਖੋਏ ਨਾ ਇਹ ਰਹਿਣ ਵਿਚਾਰ।
ਜੱਗ ਦੀਆਂ ਖਿੱਚਾਂ ਕੋਲੋਂ ਮਨ ਲਵਾਂ ਮਾਰ।
ਓਸਦੀ ਵਸਤ ਤੇ ਨਾ ਮਾਣ ਮੈਂ ਕੋਈ ਕਰਾਂ।
ਸ਼ੁਕਰ ਗੁਜ਼ਾਰਾਂ ਜਿਹੜਾ ਦੇਵੇ, ਚਿੱਤ ਧਰਾਂ।
ਰੱਖਾਂ ਮੈਂ ਸਬਰ, ਲੋੜ ਤਨ ਦੀ ਘਟਾਵਾਂ।
ਰੂਹ ਏ ਰੂਪ ਰੱਬ ਦਾ, ਜੋ ਉਹਦੇ ਪੱਲੇ ਪਾਵਾਂ।
ਹਰ ਅੰਗ, ਹਰ ਸਾਹ ਸਮੂਹ `ਚੋਂ ਵਾਹਿਗੁਰੂ।
ਤਨ ਵਿਚੋਂ, ਮਨ ਵਿਚੋਂ, ਰੂਹ `ਚੋਂ ਵਾਹਿਗੁਰੂ।
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
(12/04/13)
ਹਰਦੇਵ ਸਿੰਘ, ਜੰਮੂ
ਵੀਰ ਸਰਬਜੀਤ ਸਿੰਘ ਜੀਉ
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।
ਆਪ ਜੀ ਦੇ ਪੱਤਰ ਮਿਤੀ 10.4.13 ਲਈ ਆਪ ਜੀ ਦਾ ਧਨਵਾਦ। ਮੇਰੇ ਪਾਸ ਕਿਤਾਬ
ਹੈ ਜਾਂ ਨਹੀਂ, ਇਸਦਾ ਪੱਕਾ ਪਤਾ ਤਾਂ ਆਪ ਜੀ ਨੂੰ ਅਜੇ ਵੀ ਨਹੀਂ, ਪਰ ਇੱਕ ਗਲ ਪੱਕੀ ਸਾਬਤ ਹੋਈ
ਹੈ, ਕਿ ਆਪ ਜੀ ਪਾਸ ਕਿਤਾਬ ਦੇ ਉਹ ਪੰਨੇ ਮੌਜੂਦ ਸਨ, ਜਿਨ੍ਹਾਂ ਨੂੰ ਵਖਾਉਂਣ ਲਈ ਆਪ ਜੀ ਨੇ
ਮੈਂਨੂੰ ਪੱਤਰ ਲਿਖਿਆ। ਆਪ ਜੀ ਅਨੁਸਾਰ ਮੈਂ ਸੁਹਿਰਦ ਨਹੀਂ, ਪਰ ਆਪ ਜੀ ਤਾਂ ਆਪਣੇ ਨੂੰ ਸੁਹਿਰਦ
ਮੰਨਦੇ ਹੋ,
ਫਿਰ ਆਪ ਜੀ ਨੇ
ਉਹ ਪੰਨੇ ਪਹਿਲਾਂ ਪਾ ਕੇ, ਸਵਾਲ ਸਿੱਧਾ ਹੀ ਕਿਉਂ ਨਾ ਪੁੱਛ ਲਿਆ?
ਫਿਰ ਪੰਨਾ ਪਇਆ ਵੀ ਤਾਂ ਅੱਧਾ? ਉਹ ਇਸ ਲਈ ਕਿ ਪਾਠਕਾਂ
ਨੂੰ ਪਤਾ ਨਾ ਚਲੇ ਕਿ ਡਾ. ਗੰਡਾ ਸਿੰਘ ਜੀ ਨੇ, ‘ਜੰਗਨਾਮੇ’ ਦੇ ਹਵਾਲੇ ਦੇ ਭਾਵਅਰਥਾਂ ਹੇਠ ਉਹੀ
ਲਿਖਿਆ ਹੈ ਜੋ ਮੈਂ ਕੋਟ ਕੀਤਾ ਸੀ! ਆਸ ਹੈ ਪਾਠਕਾਂ ਨੂੰ ਵੀ ਗਲ ਸਪਸ਼ਟ ਹੋ ਜਾਏਗੀ ਕਿ ਮੈਂ ਜੰਗਨਾਮੇ
ਦੇ ਹਵਾਲੇ ਦਾ ਸ਼ਬਦਾਰਥ ਨਹੀਂ ਸੀ ਕੀਤਾ, ਬਲਕਿ ਗੰਡਾ ਸਿੰਘ ਜੀ ਦੇ ਲਿਖੇ ਸ਼ਬਦਾਂ ਨੂੰ ਕੋਟ ਕੀਤਾ ਸੀ
ਜਿਸ ਵਿੱਚ ਉਨਾਂਹ ਅਕਾਲ ਤਖ਼ਤ ਲਿਖਿਆ ਹੈ।
ਹਾਲਾਂਕਿ ਮੇਰੇ ਸਬੰਧਤ ਪੱਤਰ ਦਾ ਅਕਾਲ ਤਖਤ ਨਾਮ ਦੀ ਚਲ ਰਹੀ ਚਰਚਾ ਨਾਲ
ਸਬੰਧ ਨਹੀਂ ਸੀ। ਪਰ ਆਪ ਜੀ ਨੇ ਉਸ ਨੂੰ ਇਸ ਚਰਚਾ ਨਾਲ ਜੋੜਦੇ ਸਵਾਲ ਪੁੱਛ ਲਿਆ। ਜਿਸਦਾ ਜਵਾਬ
ਦੇਂਣਾ ਮੇਰਾ ਫ਼ਰਜ਼ ਹੈ। ਹਾਂਲਾਕਿ ਮੈਂ ਆਪ ਜੀ ਨੂੰ ਪ੍ਰੋ. ਗੁਰਮੁਖ ਸਿੰਘ ਜੀ ਵਿਰੁਧ ਜਾਰੀ ਹੋਏ
1887 ਵਾਲੇ ਹੁਕਮਨਾਮੇ ਦੀ ਜਾਣਕਾਰੀ ਮੰਗੀ ਸੀ, ਜੋ ਸ਼ਾਯਦ ਆਪ ਜੀ ਨੇ, ਆਪਣੀ ਕਿਸੇ ਖਾਸ
‘ਸੁਹਿਰਦਤਾ’ ਕਾਰਨ ਨਹੀਂ ਦਿੱਤੀ। ਖ਼ੈਰ, ਮੇਰਾ ਜਵਾਬ ਇਹ ਹੈ ਕਿ ਆਪ ਜੀ ਵਲੋਂ ਪਾਏ ਪੰਨੇ ਵਿਚਲੇ
‘ਜੰਗਨਾਮੇ’ ਦੇ ਹਵਾਲੇ ਵਿਚ, ਅਕਾਲ ਤਖ਼ਤ ਸ਼ਬਦ ਸਿੱਧਾ ਪੜਨ ਨੂੰ ਨਹੀਂ ਮਿਲਦਾ ਅਤੇ ਨਾ ਹੀ
ਅੰਮ੍ਰਿਤਸਰ/ਦਰਬਾਰ ਸਾਹਿਬ ਸ਼ਬਦ ਸਿੱਧਾ ਲਿਖਿਆ ਹੈ। ਪਰ ਹਵਾਲੇ ਵਿੱਚ ਲਿਖੇ ਸ਼ਬਦ ‘ਬ-ਚਕ’ ਤੋਂ ਭਾਵ
ਅੰਮ੍ਰਿਤਸਰ ਸ਼ਹਿਰ ਵਿਖੇ ਦਰਬਾਰ ਸਾਹਿਬ ਹੈ। ਫਿਰ ਅਸੀਂ ਅਜੇ ਸਬੰਧਤ ਹਵਾਲੇ ਦੇ ਅੱਗੇ ਪਿੱਛਲੇ
ਪ੍ਰਸੰਗ ਨੂੰ ਵੀ ਨਹੀਂ ਪੜੀਆ ਹੋਇਆ।
ਵੀਰ ਜੀਉ ਇੱਥੇ ਇੱਕ ਗਲ ਤੇ ਵਿਚਾਰ ਦੀ ਲੋੜ ਹੈ, ਕਿ ਡਾ. ਗੰਡਾ ਸਿੰਘ ਜੀ
ਨੇ, 30 ਸਿੰਘਾ ਦੀ ਲੜਾਈ, ਦਰਬਾਰ ਸਾਹਿਬ ਅਕਾਲ ਤਖ਼ਤ ਦੇ ਸਾਹਮਣੇ ਹੋਂਣ ਦੀ ਜੋ ਗਲ ਲਿਖੀ ਹੈ, ਉਹ
ਹੋਰ ਸਰੋਤਾਂ ਤੋਂ ਵੀ ਪੁਸ਼ਟ ਹੁੰਦੀ ਹੈ। ਮਸਲਨ ਰਤਨ ਸਿੰਘ ਭੰਗੂ ਜੀ ਨੇ ਵੀ ਇਸ ਲੜਾਈ ਦੇ ਅਕਾਲ ਤਖ਼ਤ
ਦੇ ਸਾਹਮਣੇ ਹੋਂਣਾ ਦਾ ਜ਼ਿਕਰ ਕਰਦੇ ਲੜਨ ਵਾਲੇ ਸਿੰਘਾ ਦੇ ਜੱਥੇ ਦੇ ਜੱਥੇਦਾਰ ਗੁਰਬਖਸ਼ ਸਿੰਘ ਜੀ ਦਾ
ਨਾਮ ਵੀ ਲਿਖਿਆ ਹੈ। ਇਸ ਲਈ ਪ੍ਰਚਲਤ ਇਤਹਾਸਕ ਪ੍ਰਸੰਗ ਅਨੁਸਾਰ ਡਾ. ਗੰਡਾ ਸਿੰਘ ਜੀ ਨੇ ਜੰਗਨਾਮੇ
ਦੇ ਇਸ ਹਵਾਲੇ ਦੇ ਭਾਵਅਰਥ ਹੇਠ ‘ਅਕਾਲ ਤਖ਼ਤ’ ਲਿਖਿਆ ਹੈ, ਹਾਲਾਂਕਿ ਹਵਾਲੇ ਵਿੱਚ ਸਿੱਦੇ ਅਕਾਲ ਤਖ਼ਤ
ਸ਼ਬਦ ਦੀ ਵਰਤੋਂ ਨਹੀਂ ਹੈ। ਜਿੱਥੇ ਜੋ ਸ਼ਬਦ ਸਿੱਧਾ ਨਹੀਂ ਲਿਖਿਆ ਮੈਂ ਉਸ ਨੂੰ ਲਿਖਿਆ ਨਹੀਂ ਕਹਿ
ਸਕਦਾ। ਪਰ ਕੁੱਝ ਐਸੇ ਸੱਜਣ ਵੀ ਹਨ ਜੋ ਇਤਨਾ ਹੋਂਸਲਾ ਨਹੀਂ ਵਿਖਾ ਸਕਦੇ ਕਿ ਉਹ, ਕਿਸੇ ਥਾਂ, ਕਿਸੇ
ਸ਼ਬਦ ਦੇ ਲਿਖੇ ਹੋਂਣ ਦੀ ਗਲ ਸਵੀਕਾਰ ਕਰ ਸਕਣ। ਖ਼ੈਰ!
ਇੱਥੇ ਆਪ ਜੀ ਡਾ. ਗੰਡਾ ਸਿੰਘ, ਜਾਂ ਇਤਹਾਸਕਾਰਾਂ ਬਾਰੇ ਸਵਾਲ ਕਰ ਸਕਦੇ
ਹੋ, ਕਿ ਉਨ੍ਹਾਂ ਆਪਣੇ ਵਲੋਂ ਹੀ ਅਕਾਲ ਤਖ਼ਤ ਸ਼ਬਦ ਕਿਵੇਂ ਜੋੜ ਲਿਆ? ਪਰ ਵੀਰ ਜੀ ਇਤਹਾਸਕਾਰੀ ਵਿੱਚ
ਹੋਰ ਸਰੋਤਾਂ ਤੋਂ ਪ੍ਰਸੰਗ ਸਮਝੇ ਜਾਂਦੇ ਹਨ ਅਤੇ ਪ੍ਰਸੰਗ ਅਨੁਸਾਰ ਘਟਨਾਵਾਂ, ਨਾਮ ਅਤੇ ਸਥਾਨ ਆਦਿ
ਵੀ ਸਮਝੇ ਜਾਂਦੇ ਹਨ।
ਮੈਂ ਆਪ ਜੀ ਨੂੰ ਇੱਕ ਤਾਜ਼ਾ ਮਿਸਾਲ ਦਿੰਦਾ ਹਾਂ! ਮੈਂ ਸੰਪਾਦਕ ਜੀ ਨੂੰ
ਸੰਬੋਧਤ ਆਪਣੇ ਪੱਤਰ ਮਿਤੀ 8.4.13 ਵਿੱਚ ਇੰਝ ਲਿਖਿਆ ਸੀ:-
“ਅੰਤ ਵਿੱਚ ਸੈਕਰਾਮੈਂਟੋ ਜੀ ਪਾਸ ਨਿਮਰ ਬੇਨਤੀ ਹੈ ਕਿ ਪਹਿਲਾਂ ਸਾਰੇ ਪੰਨੇ
ਦੀ ਸਕੈਨਿੰਗ ਪਾਉਂਣ, ਤਾਂ ਕਿ ਮੈਂ ਬਣਦਾ ਜਵਾਬ ਦੇ ਸਕਾਂ”
ਵੀਰ ਜੀਉ ਧਿਆਨ ਦੇਂਣਾ ਇੱਕ ੳਪੁਰੋਕਤ ਪੰਗਤੀ ਵਿੱਚ ਆਪ ਜੀ ਦਾ ਨਾਮ ਕਿੱਧਰੇ
ਵੀ ਨਹੀਂ ਲਿਖਿਆ ਗਿਆ, ਬਲਕਿ ਇੱਕ ‘ਸ਼ਹਿਰ’ ਦਾ ਨਾਮ ਲਿਖਿਆ ਗਿਆ ਹੈ। ਜੇ ਕਰ ਕੋਈ ਸਵਾਲ ਪੁੱਛੇ ਕਿ
ਉਪਰੋਕਤ ਪੰਗਤੀ ਵਿੱਚ ‘ਸਰਵਜੀਤ ਸਿੰਘ’ ਲਿਖਿਆ ਹੋਇਆ ਹੈ? ਤਾਂ ਉੱਤਰ ਹੈ; ਨਹੀਂ ਲਿਖਿਆ ਹੋਇਆ! ਪਰ
ਜੇ ਕਰ ਚਲੇ ਆ ਰਹੇ ਪ੍ਰਸੰਗ ਨੂੰ ਸਮਝਿਆ ਜਾਏ ਤਾਂ ਇੱਕ ‘ਸ਼ਹਿਰ’ ਦੇ ਨਾਮ ਵਿੱਚ ਹੀ ਆਪ ਜੀ ਦਾ ਨਾਮ
ਹੈ। ਆਪ ਜੀ ਦਾ ਜਵਾਬ ਦੇਂਣਾਂ ਇਹ ਸਿੱਧ ਕਰਦਾ ਹੈ ਕਿ ਉਪਰੋਕਤ ਪੰਗਤੀ ਆਪ ਜੀ ਨਾਲ ਹੀ ਸਬੰਧਤ ਹੈ,
ਹਾਂਲਾਕਿ ਇਸ ਵਿੱਚ ਆਪ ਜੀ ਦਾ ਨਾਮ ਨਹੀਂ। ਜੇ ਕਰ ਆਪ ਜੀ ਪ੍ਰਸੰਗ ਅਨੁਸਾਰ ਇੱਕ ਸ਼ਹਿਰ ਦੇ ਨਾਮ
ਵਿਚੋਂ ਆਪਣਾ ਨਾਮ ਸਮਝ ਸਕਦੇ ਹੋ ਤਾਂ ਇਤਹਾਸਕ ਪ੍ਰਸੰਗਾਂ ਅਨੁਸਾਰ ਡਾ. ਗੰਡਾ ਸਿੰਘ ਜੀ ਵਲੋਂ ਲਿਖੀ
ਗਲ ਗਲਤ ਨਹੀਂ ਕਿ ਜੰਗਨਾਮੇ ਵਿੱਚ ਲਿਖੀ ਗਲ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਨਾਲ ਜੁੜੀ ਹੈ।
ਵੀਰ ਜੀ ਹੁਣ ਜ਼ਰਾ 1887 ਵਾਲੇ ਹੁਕਮਨਾਮੇ ਬਾਰੇ ਪੁੱਛੀ ਜਾਣਕਾਰੀ ਦਾ ਜਵਾਬ
ਦੇਵੋਗੇ? ਬਾਕੀ ਬੇਨਤੀ ਹੈ ਕਿ ਉੱਪਰ ਕੀਤੀ ਵਿਚਾਰ ਨੂੰ ਸਮਝਣ ਲਈ ਹੇਠ ਲਿਖੀ ਵਿਚਾਰ ਵੀ ਪੜ ਲੇਂਣਾ।
ਡਾ. ਢਿੱਲੋਂ ਜੀ ਦੇ ਪੱਤਰ ਮਿਤੀ 10.4.13 ਬਾਰੇ:-
ਸਿੱਕੇਆਂ ਦੇ ਅਕਟ ਸਬੂਤ ਤੋਂ ਪਰੇ ਨੱਸਦੇ ਡਾ. ਢਿੱਲੋਂ ਜੀ ਨੇ, ਹੋਰ
ਇਤਹਾਸਕ ਸਤੋਰ ਦੱਸਣ ਦਾ ਤਰਲਾ ਜਿਹਾ ਪਇਆ ਹੈ। ਹਾਲਾਂਕਿ ਖ਼ੁਦ ਉਹ ਅੱਜੇ ਤਕ ਇਸ ਸਵਾਲ ਦਾ ਵੀ ਨਹੀਂ
ਜਵਾਬ ਦੇ ਸਕੇ, ਕਿ ਉਨਾਂਹ ਸਿੱਖ ਸਿੱਕੇਆਂ ਤੇ ਹੋਏ ਕੰਮ ਦਾ ਵਿਸ਼ਲੇਸ਼ਣ ਆਪਣੀ ਲਿਖਤ ਵਿੱਚ ਕਿਉਂ
ਨਹੀਂ ਕੀਤਾ?
ਵੈਸੇ ਤਾਂ ਆਪ ਸਿੱਕਾ ਵਿਗਿਆਨ ਤੋਂ ਬਿਲਕੁਲ ਨਾਵਾਕਫ਼ ਹੋਂਣ ਦੇ ਬਾਵਜੂਦ,
ਸਿੱਖ ਸਿੱਕੇਆਂ ਨੂੰ ਨਕਲੀ ਕਹਿਣ ਦੇ ਚੱਕਰ ਵਿਚ, ਡਾ. ਢਿੱਲੋਂ ਜੀ, ਪਾਠਕਾਂ ਨੂੰ ਗੁਮਰਾਹ ਕਰਨ ਲਈ,
ਡਾ ਸੁਰਿੰਦਰ ਸਿੰਘ ਜੀ ਬਾਰੇ ਝੂਠ ਬੋਲਦੇ ਸਿੱਧ ਹੋ ਚੁੱਕੇ ਹਨ! ਇਸ ਤੋਂ ਛੁੱਟ, ਉਨਾਂਹ ਦੇ ਝੂਠ ਦੀ
ਇੱਕ ਹੋਰ ਮਿਸਾਲ ਪਾਠਕਾਂ ਲਈ ਜਾਣ ਲੇਂਣੀ ਜ਼ਰੂਰੀ ਹੈ।
ਆਪਣੀ ਲਿਖਤ ਦੇ
ਪੰਨਾ ਨੰ: 33-34
ਤੇ ਉਨਾਂਹ ਲਿਖਿਆ ਹੈ:-
“ਪ੍ਰਾਚੀਨ ਪੰਥ ਪ੍ਰਕਾਸ਼
ਰਤਨ ਸਿੰਘ ਭੰਗੂ ਵੱਲੋਂ ਸਿੱਖ ਮਤ ਬਾਰੇ ਜੋ ਜਾਣਕਾਰੀ ਈਸਟ ਇੰਡੀਆ ਕੰਪਨੀ
ਦੇ ਅਧਿਕਾਰੀ ਕੈਪਟਨ ਮਰੈ
(Captain Murrey)
ਨੂੰ 1809 ਈਸਵੀ ਵਿੱਚ ਦਿੱਤੀ ਗਈ ਸੀ ਉਸ ਨੂੰ ਕਾਵਿ-ਰੂਪ ਵਿੱਚ ਪੇਸ਼ ਕਰਦੇ ਹੋਏ ਖੁਦ ਰਤਨ ਸਿੰਘ
ਭੰਗੂ ਵੱਲੋਂ ਹੀ 1841 ਈਸਵੀ ਵਿੱਚ ਤਿਆਰ ਕੀਤੀ ਗਈ ਦੱਸੀ ਜਾਂਦੀ ਅਤੇ ‘ਪ੍ਰਾਚੀਨ ਪੰਥ ਪ੍ਰਕਾਸ਼’ ਦੇ
ਨਾਮ ਹੇਠ ਜਾਣੀ ਜਾਂਦੀ ਪੁਸਤਕ ਵਿੱਚ ਖਾਲਸਾ ਪੰਥ ਦੇ ਇਤਹਾਸ ਬਾਰੇ ਜਾਣਕਾਰੀ ਦਰਜ ਹੈ। ………ਪੁਸਤਕ
ਵਿੱਚ ਕਿਸੇ ਥਾਂ ਸ਼ਬਦ-ਜੁੱਟ
‘ਅਕਾਲ ਬੁੰਗਾ’ ਦੀ ਵਰਤੋਂ ਕੀਤੀ ਗਈ ਹੋਈ ਨਜ਼ਰ
ਆਉਂਦੀ ਹੈ”
(ਡਾ. ਢਿੱਲੋਂ ਜੀ)
ਡਾ. ਢਿੱਲੋਂ ਜੀ ਨੇ ਲਿਖਤ ਵਿੱਚ ਸਵੀਕਾਰ ਕੀਤਾ ਹੈ ਕਿ ਪ੍ਰਾਚੀਨ ਪੰਥ
ਪ੍ਰਕਾਸ਼ ਵਿੱਚ ਉਹ ਜਾਣਕਾਰੀ ਹੈ ਜੋ ਕਿ ਰਤਨ ਸਿੰਘ ਭੰਗੂ ਜੀ ਨੇ ਕੈਪਟਨ ਮਰੈ ਨੂੰ 1809 ਵਿੱਚ
ਦਿੱਤੀ ਗਈ ਸੀ।
ਰਤਨ ਸਿੰਘ ਭੰਗੂ ਜੀ ਦਾ ਜਨਮ
ਅੰਦਾਜ਼ਨ ਕਰੀਬ 1770-75 ਵਿਚਕਾਰ ਹੋਇਆ ਸੀ। ਉਹ ਮੱਸਾ ਰੰਗੜ ਦਾ ਸਿਰ ਵੱਡਣ ਵਾਲੇ ਭਾਈ ਮਹਿਤਾਬ
ਸਿੰਘ ਜੀ ਦੇ ਪੋਤੇ ਸਨ। ਉਨਾਂਹ ਆਪਣੇ ਵੱਡੇਆਂ ਤੋਂ ਜੋ ਸੁਣਿਆ ਉਹੀ ਉਨਾਂਹ ਨੇ ਆਪਣੀ ਰਚਨਾ ਵਿੱਚ
ਲਿਖਿਆ। ਭੰਗੂ ਜੀ ਲਿਖਦੇ ਹਨ:-
ਸਫ਼ਾ 33-
“ਅਬ ਮੈਂ ਲਿਕੋਂ ਸਿੰਘਨ ਕੀ ਸਾਖੀ,
ਜਿਹ ਬਿਧ ਬਡਨ ਅਸਾਡਨ ਆਖੀ। ਔਰ ਪੁਰਾਤਨ ਤੇ ਵੀ ਸੁਨੀ, ਹੁਤੇ ਜੋ ਬਿਰਧ ਸਿੱਖ ਬਹੁਗੁਨੀ”।
ਰਤਨ ਸਿੰਘ ਭੰਗੂ ਜੀ ਕੈਪਟਨ ਮਰੈ ਨੂੰ 1809 ਦੇ ਆਸਪਾਸ ਇਤਹਾਸਕ ਗਲਾਂ
ਸੁਨਾਉਂਦੇ ਸੀ। ਪਰ ਢਿੱਲੋਂ ਜੀ ਨੇ ਆਪਣੀ ਲਿਖਤ ਵਿਚ, ਇਹ ਤੱਥ ਸਵੀਕਾਰ ਕਰਨ ਉਪਰੰਤ, ਇੱਕ ਝੂਠ
ਬੋਲਿਆ ਕਿ
‘ਪ੍ਰਾਚੀਨ ਪੰਥ
ਪ੍ਰਕਾਸ਼’ ਵਿੱਚ
‘ਅਕਾਲ ਬੁੰਗਾ’
ਸ਼ਬਦ ਜੁੱਟ ਦੀ ਵਰਤੋਂ ਹੋਈ ਨਜ਼ਰ ਨਹੀਂ ਆਉਂਦੀ। ਉਨਾਂਹ
ਸੋਚਿਆ ਕਿ ਰਤਨ ਸਿੰਘ ਭੰਗੂ ਜੀ ਦਾ ਨਾਮ ਅਤੇ ਪ੍ਰਾਚੀਨ ਪੰਥ ਪ੍ਰਕਾਸ਼ ਦਾ ਹਵਾਲਾ ਵਰਤ ਕੇ ਉਹ
ਮਜ਼ਬੂਤੀ ਨਾਲ ਅਕਾਲ ਤਖ਼ਤ ਸ਼ਬਦ ਜੁੱਟ ਗੁਰਬਿਲਾਸ-6 ਦੀ ਦੇਂਣ ਸਿੱਧ ਕਰ ਸਕਣ ਗੇ।
ਪਰ ਸੱਚ ਇਹ ਹੈ ਕਿ ‘ਰਤਨ ਸਿੰਘ ਭੰਗੂ’ ਜੀ ਨੇ ‘ਪ੍ਰਾਚੀਨ ਪੰਥ ਪ੍ਰਕਾਸ਼’
ਵਿੱਚ ਅਕਾਲ ਤਖ਼ਤ ਨੂੰ ਇੰਝ ਲਿਖਿਆ ਹੈ:-
ਸਫ਼ਾ 512-
“ਅੰਮ੍ਰਿਤਸਰ ਸਨਮੁਖ ਦਰਬਾਰ,
ਅਕਾਲ ਬੁੰਗੇ ਬਹੈ ਤਖ਼ਤ ਮਝਾਰ”।
ਸਫ਼ਾ 515-
“ਉਠ
ਅੰਮ੍ਰਿਤਸਰ ਸਿੰਘ ਜੀ ਨ੍ਹਾਯੋ,
ਅਕਾਲ ਬੁੰਗੈ ਪਰ ਤਖ਼ਤ ਬਹਾਯੋ”।
ਇਹ ਕਾਵਿ ਪੰਗਤਿਆਂ ਅਕਾਲ ਤਖ਼ਤ ਦੇ ਸਾਹਮਣੇ ਹੋਏ 1764 ਦੇ ਉਸ ਮੁਕਾਬਲੇ ਨਾਲ
ਸਬੰਧਤ ਹਨ ਜਿਸ ਵਿੱਚ 30 ਸਿੰਘ ਹਜ਼ਾਰਾਂ ਨਾਲ ਭਿੜੇ ਸੀ। (ਧਿਆਨ ਰਹੇ ਕਿ ਆਪਣੇ ਵਾਪਸ ਲਏ ਇੱਕ
ਆਰੰਭਕ ਲੇਖ ਵਿੱਚ ਡਾ. ਢਿੱਲੋਂ ਜੀ ਨੇ ਗੁਰਬਿਲਾਸ 6 ਵਿੱਚ ‘ਅਕਾਲ ਤਖ਼ਤ’ ਸ਼ਬਦ ਦੀ ਵਰਤੋਂ ਨਾ ਹੋਂਣ
ਦਾ ਦਾਵਾ ਕੀਤਾ ਸੀ ਜਿਸ ਦੀ ਪੋਲ ਦਾਸ ਨੇ ਹੀ ਖੋਲੀ ਸੀ)
ਸਪਸ਼ਟ ਹੈ ਕਿ ਰਤਨ ਸਿੰਘ ਭੰਗੂ ਜੀ ਨੇ ਅਕਾਲ ਤਖ਼ਤ ਦੇ ਸਾਹਮਣੇ,
ਭਾਈ ਗੁਰਬਖਸ਼ ਸਿੰਘ ਜੀ ਮਸੇਤ 30
ਸਿੰਘਾਂ ਵਲੋਂ ਦਰਸਾਈ ਬਹਾਦਰੀ ਅਤੇ ਸ਼ਹੀਦੀ ਦਾ
ਪ੍ਰਸੰਗ, ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ ਅਤੇ ਆਪਣੇ ਹੱਥੀ ਲਿਖਿਆ ਸੀ। ਇਸ ਘਟਨਾ ਦਾ ਜ਼ਿਕਰ
‘ਕਾਜ਼ੀ ਨੁਰ ਮੁਹੰਮਦ’
ਨੇ ਆਪਣੇ ਕਾਵਿ ਰੂਪੀ ਸ਼ਬਦਾਂ ਰਾਹੀਂ ‘ਜੰਗਨਾਮੇ’ ਵਿੱਚ
ਕੀਤਾ ਹੈ। ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਦੀ ਹਿਫ਼ਾਜ਼ਤ ਲਈ ਸ਼ਹੀਦੀਆਂ ਦੀ ਇਹ ਲਾਸਨੀ ਘਟਨਾ, 1764
ਵਿਚ, ਰਤਨ ਸਿੰਘ ਭੰਗੂ ਜੀ ਦੇ ਜਨਮ ਤੋਂ ਕਰੀਬ 5-10 ਸਾਲ ਪਹਿਲਾਂ ਹੀ ਵਾਪਰੀ ਸੀ, ਜਿਸ ਦੀ
ਜਾਣਕਾਰੀ ਰਤਨ ਸਿੰਘ ਭੰਗੂ ਜੀ ਨੂੰ ‘ਕਾਜ਼ੀ ਨੁਰ ਮੁਹੰਮਦ ਤੋਂ ਨਹੀਂ’ ਬਲਕਿ ਘਟਨਾ ਦੀ ਦੇ ਸਮਕਾਲੀ
ਆਪਣੇ ਮਾਤਾ-ਪਿਤਾ ਅਤੇ ਸਬੰਧੀਆਂ ਤੋਂ ਮਿਲੀ ਸੀ।
ਇਸ ਲਾੜਾਈ ਨੂੰ ਬਿਆਨ ਕਰਨ ਵਿੱਚ ਕਿੱਧਰੇ ਕੋਈ ਫ਼ਰਕ ਹੋ ਸਕਦਾ ਹੈ, ਪਰ ਇਸ
ਵਿੱਚ ਭੰਗੂ ਜੀ ਦੇ ਬੁਜ਼ੁਰਗਾਂ, ਅਤੇ ਭੰਗੂ ਜੀ ਨੂੰ ਦਰਬਾਰ ਸਾਹਿਬ ਅੰਦਰ ਕਿਸੇ ਮਹੱਤਵਪੁਰਨ ਸਥਾਨ
ਦੇ ਨਾਮ ਦੀ ਗਲਤੀ ਲੱਗਣਾ ਅਸੰਭਵ ਜਿਹੀ ਗਲ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ 1764 ਵਿੱਚ ਵੀ ਅਕਾਲ
ਤਖ਼ਤ ਨਾਮ ਪ੍ਰਚਲਤ ਸੀ ਅਤੇ ਉਸ ਵੇਲੇ ਵੀ ਇਸ ਨੂੰ ਅਕਾਲ ਬੁੰਗਾ ਕਰਕੇ ਵੀ ਜਾਣਿਆ ਜਾਂਦਾ ਸੀ। ਸਿੱਖ
ਸਿੱਕੇਆਂ ਦੀ ਲਿਖਤ ਇਸਦਾ ਇੱਕ ਹੋਰ ਪ੍ਰਤੱਖ ਲਿਖਤੀ ਸਬੂਤ ਤਾਂ ਹੈ ਹੀ।
ਪਰ ਇਸ ਬਾਰੇ ਡਾ. ਢਿੱਲੋਂ ਜੀ ਨੇ ਆਪਣੀ ਲਿਖਤ ਵਿੱਚ ਪਾਠਕਾਂ ਨੂੰ ਉਂਝ ਹੀ
ਗੁਮਰਾਹ ਕਰਨ ਦਾ ਯਤਨ ਕੀਤਾ ਹੈ ਜਿਵੇਂ ਕਿ ਡਾ. ਸੁਰਿੰਦਰ ਸਿੰਘ ਜੀ ਬਾਰੇ ਝੂਠ ਬੋਲ ਕੇ ਕੀਤਾ ਹੈ।
ਪਰ ਉਨਾਂਹ ਦਾ ਇਹ ਯਤਨ ਦੋਵੇਂ ਥਾਂਈਂ ਪਕੜੇਆ ਗਿਆ ਹੈ।
ਜੇ ਕਰ ਡਾ. ਢਿੱਲੋਂ ਜੀ ਚਾਹੁੰਦੇ ਹਨ ਕਿ ਉਨਾਂਹ ਨੂੰ ਹੋਰ ਇਤਹਾਸਕ ਹਵਾਲੇ
ਦਿੱਤੇ ਜਾਣ, ਤਾਂ ਉਹ ਕਿਰਪਾ ਕਰਕੇ ਆਪਣੇ ਵਲੋਂ ਲਿਖੀ ਲਿਖਤ ਦੀਆਂ ਉਨਾਂਹ ਸਤਰਾਂ ਵਿੱਚ ਸਵੀਕਾਰ
ਕੀਤੇ ਤੱਥਾਂ ਦੇ ‘ਮੂਲ ਸਰੋਤ’ ਦਾ ਨਾਮ ਉਜਾਗਰ ਕਰਨ, ਜਿਨਾਂਹ ਸਰਤਾਂ ਦੇ ਕੁੱਝ ਅੰਸ਼ਾਂ ਨੂੰ ਮੈਂ
ਲਾਲ ਰੰਗ
ਵਿੱਚ ਹਾਈਲਾਈਟ ਕਰਕੇ, ਡਾ. ਢਿੱਲੋਂ ਜੀ ਨੂੰ ਮੁਲ਼ ਸਰੋਤ ਦੱਸਣ ਲਈ ਬਾਰ-ਬਾਰ ਕਿਹਾ ਹੈ।
ਮੈਂਨੂੰ ਲੱਗਦਾ ਹੈ ਕਿ ਡਾ. ਸਾਹਿਬ ਜੀ ਵਲੋਂ ਵਰਤੇ ਮੂਲ ਸਰੋਤ ਵਿੱਚ ਅਕਾਲ
ਤਖ਼ਤ ਸ਼ਬਦ ਜੁੱਟ ਦੀ ਵਰਤੋਂ ਹੈ, ਜਿਸ ਕਾਰਣ ਡਾ. ਢਿੱਲੋਂ ਜੀ, ਉਸ ਮੂਲ਼ ਸਰੋਤ ਦਾ ਨਾਮ ਪਿੱਛਲੇ ਦੋ
ਸਾਲਾਂ ਤੋਂ ਛੁਪਾ ਰਹੇ ਹਨ, ਤਾਂ ਕਿ ਕਿੱਧਰੇ ਭੇਦ ਨਾ ਖੁੱਲ ਜਾਏ! ਕੀ ਹੁਣ ਵੀ ਡਾ. ਢਿੱਲੋਂ ਜੀ ਉਸ
ਮੂਲ ਸਰੋਤ ਦੇ ਨਾਮ ਨੂੰ ਛੁਪਾਉਂਣਾ ਚਾਹੁੰਦੇ ਹਨ? ? ਜੇ ਕਰ ਛੁਪਾਉਂਦੇ ਹਨ ਤਾਂ ਉਨਾਂਹ ਨੂੰ
ਚਾਹੀਦਾ ਹੈ ਕਿ ਉਹ ਇਸ ਚਰਚਾ ਵਿੱਚ ਤਦ ਤਕ ਅਗੇ ਨਾ ਤੁਰਨ, ਜਦ ਤਕ ਕਿ ਉਹ ਪੁੱਛੇ ਗਏ ਸਵਾਲਾਂ ਦਾ
ਜਵਾਬ ਦੇਂਣ ਦੀ ਗਲ ਸਪਸ਼ਟ ਨਹੀਂ ਕਰਦੇ। ਉਹ ਅੱਗੇ ਹੀ ਦੋ ਸਾਲ ਦਾ ਸਮਾਂ ਲੇ ਚੁੱਕੇ ਹਨ।
ਹਰਦੇਵ ਸਿੰਘ, ਜੰਮੂ-12.4.2013
(12/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚੌਪਈਆਂ
(ਹ)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਭਗਤ ਜਨਾ ਦੇ ਸਨਮੁਖੁ ਹੋਵੇ, ਰਾਸ ਨਾਮ ਜਿਨ ਪਾਈ।
ਜਿਸਨੂੰ ਬਖਸ਼ਣ ਸੱਚ ਭਗਤ ਉਹ, ਉਭਰਣ, ਉਧਰਣ ਭਾਈ।
ਨਾਮ ਵਪਾਰੀ ਪ੍ਰਭੂ ਭਗਤ ਜੋ, ਖਟਦੇ ਹਰ ਦਮ ਲਾਹਾ,
ਜਮ ਜੰਦਾਰ ਨਾ ਨੇੜ ਢੁਕਣ, ਜਿਨਾ ਨਾਮ ਦੀ ਮੁਹਰ ਲਗਾਈ।
ਬੰਦਿਉਂ ਵੱਡਾ ਨਗਰ, ਨਗਰ ਤੋਂ ਦੇਸ਼ ਵਡੇਰਾ।
ਦੇਸ਼ੋਂ ਵੱਡੀ ਧਰਤ, ਧਰਤ ਤੋਂ ਸੂਰਜ ਘੇਰਾ।
ਸੂਰਜ ਬ੍ਰਹਿਮੰਡ ਵਾਸ, ਇਹ ਸਭ ਰੱਬ ਦੀ ਰਚਨਾ
ਰੱਬ ਭਗਤ ਦੇ ਦਿਲ ਵਿਚ, ਲਾ ਕੇ ਬੈਠਾ ਡੇਰਾ।
ਵੱਡਾ ਰੱਬ ਤੋਂ ਭਗਤ, ਵਿਸ਼ਵ ਦਾ ਹੈ ਰੱਬ ਰਾਖਾ।
ਸਭ ਤੇ ਹੁਕਮ ਚਲਾਏ, ਭਗਤ ਦਾ ਮੰਨੇ ਆਖਾ।
ਭਗਤ ਨਾ ਮੰਗਣਾ ਜਾਣੇ, ਉਹ ਦੇਵੇ ਹੀ ਦੇਵੇ।
ਰੱਬ ਦੀ ਰਚਨਾ ਵਿਸ਼ਵ ਦੇ ਵਸ ਉਸਦੇ ਸਭ ਮੇਵੇ।
ਜੱਗ ਵਾਸਨਾ ਵਿਅਸਤ, ਪ੍ਰਭੂ ਭਗਤੀ ਤੇ ਝੁਕਦਾ।
ਭਗਤੀ ਬਦਲੇ ਵਿਕਦਾ, ਭਗਤ ਦੇ ਦਰ ਤੇ ਢੁਕਦਾ।
ਭਗਤ ਹੁੰਦਾ ਭਗਵਾਨ, ਇਹੋ ਸਭ ਕਹਿਣ ਗਿਆਨੀ।
ਸ਼ੁਰੂ ਭਗਤ ਤੋਂ ਹੋ ਕੇ, ਭਗਤ ਤੇ ਜਾ ਕੇ ਮੁਕਦਾ।
(12/04/13)
ਮੇਜਰ ਸਿੰਘ ‘ਬੁਢਲਾਡਾ’
(ਵਿਅੰਗ)
ਡਾ. ਸੁਬਰਾਓ, ਮੋਨਟੇਕ ਅਤੇ ਸ਼ੀਲਾ ਦੀਕਸਿਤ ਨੂੰ ਇਨਾਮ ਮਿਲਣਾ ਚਾਹੀਂਦਾ ਹੈ।
ਪਿਛਲੇ ਦਿਨੀ ਇੱਕ ਖਬਰ ਪੜ੍ਹਨ ਨੂੰ ਮਿਲੀ, ਜਿਸ ਵਿੱਚ ਭਾਰਤੀ ਰਿਜ਼ਰਵ ਬੈਂਕ ਇੰਡੀਆ ਦੇ
ਗਵਰਨਰ ਡਾ. ਡੀ. ਸੁਭਰਾਓ ਨੇ ਦੇਸ਼ ਵਿੱਚ ਵਧ ਰਹੀ ਮਹਿੰਗਾਈ ਲਈ ਗਰੀਬ ਲੋਕਾਂ ਨੂੰ ਜਿਮੇਵਾਰ
ਠਿਹਰਾਇਆ ਸੀ। ਇਹ ਖਬਰ ਪੜ੍ਹਨ ਸਾਰ ਝੱਟ ਮੇਰੇ ਦਿਮਾਗ ਵਿੱਚ ਗੱਲ ਆਈ, ਕਿ ਯੋਜਨਾ ਕਮਿਸ਼ਨ ਦੇ ਉੱਪ
ਚੈਅਰਮੈਨ ਮੋਨਟੇਕ ਆਹਲੂਵਾਲੀਆ’ ਜੀ ਪਿਛਲੇ ਸਾਲ ਸੱਚ ਹੀ ਬੋਲ ਰਹੇ ਸਨ ਕਿ 28 ਤੋਂ 32 ਰੁਪਏ ਕਮਾਉਣ
ਵਾਲਾ ਗਰੀਬ ਨਹੀਂ ਹੋ ਸਕਦਾ ਅਤੇ ਦਿੱਲੀ ਦੀ ਮੁੱਖ ਮੰਤਰੀ ਸ੍ਰੀ ਮਤੀ ਸ਼ੀਲਾ ਦੀਕਸ਼ਿਤ, ਵੀ ਠੀਕ ਹੀ
ਕਹਿ ਰਹੀ ਸੀ ਕਿ ਮਹੀਨੇ ਦੇ 600 ਰੁਪਏ ਇੱਕ ਪਰਿਵਾਰ ਲਈ ਬਹੁਤ ਹੁੰਦੇ ਨੇ। ਜਿਸ ਕਰਕੇ ਇਹ ਐਨੀ (32
ਕੁ ਰੁਪਏ) ਆਮਦਨ ਵਾਲੇ ਲੋਕ ਇਹਨਾਂ ਜਿਆਦਾ ਚੰਗਾ ਖਾਣ-ਪੀਣ ਲੱਗ ਪਏ ਕਿ ਦੇਸ਼ ਵਿੱਚ ਮਹਿੰਗਾਈ ਹੀ ਵਧ
ਗਈ। ਇਹਨਾਂ ਆਗੂਆਂ ਦੀ ਗੱਲ ਨੂੰ ਮੰਨਦੇ ਹੋਏ ਸਰਕਾਰਾਂ ਨੂੰ ਚਾਹੀਂਦਾ ਹੈ ਕਿ ਉਹ ਇਹਨਾਂ (ਗਰੀਬ
ਲੋਕਾਂ) ਨੂੰ ਮਿਲਦੀਆਂ ਸਹੂਲਤਾਂ ਬੰਦ ਕਰ ਦੇਵੇ ਅਤੇ ਅਮੀਰ ਅਤੇ ਹੋਰ ਲੋਕ ਵੀ ਇਹਨਾਂ ਨੂੰ ਉਜਰਤ
ਦਿਹਾੜੀ ਘੱਟ ਦੇਣ, ਜਿਹੜੀ 15-20 ਰੁਪਏ ਤੋਂ ਵੱਧ ਨਾ ਹੋਵੇ, ਤਾਂ ਜੋ ਮਹਿੰਗਾਈ ਨੂੰ ਵਧਣ ਤੋਂ
ਰੋਕਿਆ ਜਾ ਸਕੇ। ਇਸ ਲਈ ਮਹਾਨ ਭਾਰਤ ਦੇਸ਼ ਦੇ ਇਹ (ਸੁਭਰਾਓ, ਮੋਨਟੇਕ, ਸ਼ੀਲਾ ਜਿਹੇ) ਮਹਾਨ ਲੋਕਾਂ
ਦਾ ਵਿਸ਼ੇਸ਼ ਸਨਮਾਨ ਹੋਣਾ ਚਾਹੀਂਦਾ ਹੈ। ਕਿਉਂ ਕਿ ਜਿਹੜਾ ਫਾਰਮੂਲਾ ਦੇਸ਼ ਵਿਚੋਂ ਗਰੀਬੀ ਨਹੀਂ ਗਰੀਬ
ਘੱਟ ਕਰਨ ਦਾ ਇਹਨਾਂ ਨੂੰ ਲੱਭਿਆ ਜਾਂ ਇਹਨਾਂ ਨੇ ਸੋਚਿਆ ਹੈ, ਉਸ ਨੂੰ ਵੇਖਕੇ ਤਾਂ ਰੱਬ ਵੀ ਹੈਰਾਨ
ਹੋਏ ਬਿਨਾਂ ਨਹੀਂ ਰਿਹਾ ਹੋਵੇਗਾ! ਇਸ ਲਈ ਇਹਨਾਂ ਨੂੰ ਕੋਈ ਇਨਾਮ ਤਾਂ ਮਿਲਣਾ ਚਾਹੀਂਦਾ ਹੈ। ਜੇਕਰ
ਮੇਰੀ ਬੇਨਤੀ ਨੂੰ ਸਵਿਕਾਰ ਕਰਨ ਤਾਂ ਮੈਂ ਸਮਰੱਥਾ ਤੋਂ ਬਾਹਰ ਜਾਕੇ ਗਰੀਬ ਲੋਕਾਂ ਕੋਲੋ ਚੰਦਾ
ਇਕੱਠਾ ਕਰਕੇ ਵੀ ਇਹਨਾਂ ਨੂੰ 20 ਤੋਂ 32 ਰੁਪਏ ਕਮਾਉਣ ਵਾਲਿਆ ਦੇ ਮੁਹੱਲੇ ਵਿੱਚ ਸਨਮਾਨਤ ਕਰ ਸਕਦਾ
ਹਾਂ, ਤਾਂ ਜੋ ਇਹ ਉਥੇ ਆਪਣੇ ਕੀਮਤੀ ਵਿਚਾਰ ਵੀ ਰੱਖ ਸਕਣ ਅਤੇ ਉਹਨਾਂ (ਗਰੀਬ ਲੋਕਾਂ) ਨੂੰ ਬੇਨਤੀ
ਵੀ ਕਰਨ ਅਤੇ ਨਸੀਹਤ ਵੀ ਦੇਣ ਬਈ 20 ਤੋਂ 32 ਰੁਪਏ ਕਮਾਉਣ ਵਾਲੇ ਦੇਸ਼ ਦੀ ਅਬਾਦੀ ਦੇ 60-70
ਪ੍ਰਤੀਸ਼ਤ ਲੋਕੋ! ਤੁਹਾਡੇ ਕਰਕੇ ਦੇਸ਼ ਵਿੱਚ ਮਹਿੰਗਾਈ ਬਹੁਤ ਵਧ ਗਈ ਹੈ, ਤੁਸੀਂ ਜ਼ਰਾ ਖਾਣ-ਪੀਣ ਥੋੜਾ
ਜਿਹਾ ਘੱਟ ਕਰੋ, ਤਾਂ ਜੋ ਦੇਸ਼ ਵਿੱਚ ਮਹਿਗਾਈ ਨਾ ਵਧੇ ਅਤੇ ਬਾਕੀ ਵਚੇ 30-35 ਪ੍ਰਤੀਸ਼ਤ ਅਮੀਰ ਤੇ
ਮੱਧ ਵਰਗ ਦੇ ਲੋਕਾਂ ਤੇ ਮਹਿਗਾਈ ਮਾਰ ਨਾ ਪਵੇ। ਮੇਰੇ ਖਿਆਲ ਮੁਤਾਬਕ ਇਹ ਗਰੀਬ ਲੋਕ ਇਹਨਾਂ ਦਾ
ਕਿਹਾ ਨਹੀਂ ਮੋੜਨਗੇ ਭਾਵੇਂ ਦੇਸ਼ ਨੂੰ ਬਚਾਉਣ ਲਈ ਇਹਨਾਂ ਨੂੰ ਭੁੱਖੇ ਰਹਿਕੇ ਜਾਨ ਵੀ ਕਿਉਂ ਨਾ
ਗਵਾਉਣੀ ਪਵੇ।
*****************************
ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176 42327
90414 06713
(ਅੱਜ
11 ਅਪ੍ਰੈਲ 2013 ਨੂੰ ‘ਸਿੱਖ ਮਾਰਗ’ ਦੀ ਸਾਈਟ ਕਈ ਘੰਟੇ ਬੰਦ ਰਹੀ ਹੈ/ਸੀ। ਇਸ ਦਾ ਕਾਰਨ ਸਰਵਰ ਤੇ
ਨੈੱਟਵਰਕ ਦੀ ਕੋਈ ਸਮੱਸਿਆ ਹੈ/ਸੀ। ਇਸ ਦੀ ਸ਼ਿਕਾਇਤ ਸਾਈਟ ਹੋਸਟ ਕਰਨ ਵਾਲਿਆਂ ਨੂੰ ਕਰ ਦਿੱਤੀ ਸੀ।
ਉਨ੍ਹਾਂ ਦਾ ਜਵਾਬ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਦਿੱਤਾ ਜਾ ਰਿਹਾ ਹੈ-ਸੰਪਾਦਕ)
Hello,
We are currently experiencing a network issue that is out of our hands. Our
administrators are aware of the problem and are monitoring the network. Your
website may have alternating periods of up and down until they are able to
resolve this issue completely. We expect services to be restored within 3-6
hours.
We do apologize for the inconvenience and want to assure you that we are working
as quickly and efficiently as possible with our upstream providers. Thank you
for your patience and understanding. Again we do apologize for the
inconvenience.
Regards,
Tim
(11/04/13)
ਮੇਜਰ ਸਿੰਘ ‘ਬੁਢਲਾਡਾ’
‘ਸਿੱਖ ਮਾਰਗ’ ਦੇ ਸੰਪਾਦਕ ਸਰਦਾਰ ‘ਮੱਖਣ ਸਿੰਘ’ ਜੀ,
ਸਤਿ ਸ਼੍ਰੀ ਅਕਾਲ!
‘ਸਿੱਖ ਮਾਰਗ’ ਦੇ ਲੇਖਕ ਜੋ ਸੁਲਝੇ ਹੋਏ ਨੇ।
ਪਰ ਸ਼ਿਕਿਆਂ ਦੇ ਮਸਲੇ ਚ ਉਲਝੇ ਹੋਏ ਨੇ।
ਸ੍ਰੀ ਮਾਨ ਜੀ,
‘ਸਿੱਖ ਮਾਰਗ’ ਦੇ ਕਈ ਲੇਖਕਾਂ ਵਲੋਂ ਪੁਰਾਤਨ ਸ਼ਿਕਿਆਂ ਦੇ ਸਬੰਧ ਵਿੱਚ ਬਹਿਸ ਇਸ ਤਰਾਂ ਕੀਤੀ ਜਾ
ਰਹੀ ਹੈ, ਜਿਵੇਂ ਹੋਰ ਸਾਰੇ ਸਿੱਖ ਮਸਲੇ ਹੱਲ ਹੋ ਗਏ ਹੋਣ, ਸਿਰਫ ਤੇ ਸਿਰਫ, ਇਹ ਪੁਰਾਤਨ ਸ਼ਿਕਿਆਂ
ਦਾ ਹੀ ਮਸਲਾ ਹੱਲ ਕਰਨੋਂ ਰਹਿ ਗਿਆ ਹੋਵੇ। ਮੈਨੂੰ ਸਮਝ ਨਹੀਂ ਆ ਰਹੀ, ਇਹਨਾਂ ਸ਼ਿਕਿਆਂ ਵਿੱਚ ਐਸੀ
ਕਿਹੜੀ ਖਾਸ਼ੀਅਤ ਹੈ, ਜਿਸ ਨੁੰ ਹੱਲ ਕਰਕੇ ਸਿੱਖ ਧਰਮ ਦੇ ਬੇੜੇ ਪਾਰ ਹੋ ਜਾਣਗੇ ਅਤੇ ਜੇਕਰ ਇਹ ਮਸਲਾ
ਹੱਲ ਨਾ ਹੋਇਆ ਤਾਂ ਕਿਹੜੀ ਸਿੱਖਾਂ ਤੇ ਆਫਤ ਆ ਜਾਵੇਗੀ ਜਾਂ ਹੋਰ ਕੋਈ ਧਰਮ ਸੰਕਟ ਖੜਾ ਹੋ ਜਾਵੇਗਾ?
ਇਸ ਲਈ ਸਾਰੇ ਸੂਝਵਾਨ ਲੇਖਕਾਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਮਸਲੇ ਨੂੰ ਦੋ ਨੰਬਰ ਤੇ ਰੱਖਕੇ, ਕੋਈ
ਐਸੀ ਬਹਿਸ ਛੇੜੀ ਜਾਵੇ ਜਿਸ ਨਾਲ ਸਿੱਖ ਧਰਮ ਦਾ ਕੋਈ ਮਸਲਾ ਹੱਲ ਹੁੰਦਾ ਜਾਂ ਕਿਸੇ ਦਾ ਭਲਾ ਹੁੰਦਾ
ਹੋਵੇ।
ਦਾਸ-
ਮੇਜਰ ਸਿੰਘ ‘ਬੁਢਲਾਡਾ’
***************************************
ਕੁੜੀਓ!
ਬਣੋ ਫੁੱਲਾਂ ਤੋਂ ਤੁਸੀਂ ਖਾਰ ਨੀ ਕੁੜੀਓ!
ਰੋਕਣ ਲਈ ਛੇੜ-ਛਾੜ ਨੀ ਕੁੜੀਓ!
ਹਿੰਮਤ ਨਾ ਪਵੇ ਕਿਸੇ ਦੀ,
ਕਰੇ ਤੁਸਾਂ ਤੇ ਵਾਰ ਨੀ ਕੁੜੀਓ!
ਹੁਣ ਰਹੋ ਨਾ ਬਣਕੇ ਚਿੜੀਆਂ ਤੁਸੀਂ,
ਦਿਓ ਬਾਜਾਂ ਨੂੰ ਲਲਕਾਰ ਨੀ ਕੁੜੀਓ!
ਵਿਗੜੇ-ਤਿਗੜੇ ਪਾ ਨੀਵੀਆਂ ਲੰਘਣ,
ਐਸਾ ਕਰੋ ਵਿਵਹਾਰ ਨੀ ਕੁੜੀਓ!
ਜ਼ਿੰਦਗੀ ਮਾਣੋ ਹੱਕ ਹੈ ਪੂਰਾ,
ਹਮੇਸ਼ਾ ਰਹੋ ਹੁਸ਼ਿਆਰ ਨੀ ਕੁੜੀਓ!
ਐਸਾ ਕਦਮ ਨਾ ਚੁੱਕੋ ਕੋਈ,
ਹੋਣਾ ਪੈ ਜੇ ਸ਼ਰਮਸ਼ਾਰ ਕੁੜੀਓ!
ਕੋਈ ਨਾ ਚਾਹੁੰਦਾ ਉਹਨਾਂ ਤਾਈਂ,
ਜੋ ਹੋਜੇ ਬਦਕਾਰ ਨੀ ਕੁੜੀਓ!
ਲੋਕ ਉਹਨਾਂ ਤੇ ਮਾਣ ਨੇ ਕਰਦੇ,
ਜੀਹਦਾ ਸੁੱਚਾ ਕਿਰਦਾਰ ਨੀ ਕੁੜੀਓ!
ਖੁਸ਼ ਰਹੋ ਸਦਾ ਮੌਜਾਂ ਮਾਣੋ,
ਮੇਜਰ ਚਾਹੁੰਦਾ ਹਰ ਸਮਝਦਾਰ ਨੀ ਕੁੜੀਓ!
**************
ਮੇਜਰ ਸਿੰਘ ‘ਬੁਢਲਾਡਾ’
ਮੋਬਾ: 94176-42327
90414-06713
(11/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚੌਪਈਆਂ
(ਸ)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੁਣ ਸੁਣ, ਗਾ ਗਾ, ਗੁੜ ਦੀ ਮਿੱਠਤ, ਗੁੜ ਰਸ ਨਹੀਂ ਬਖਾਣੀਦਾ।
ਕੀੜੀ ਬਣਕੇ ਗੁੜ ਦੀ ਮਿਠਤ, ਦਾ ਆਨੰਦ ਤਾਂ ਜਾਣੀ ਦਾ।
ਰੱਬ ਨੂੰ ਵੀ ਇੱਕ ਵਿਸ਼ਾ ਬਣਾ ਕੇ, ਗਿਆਨ ਅਸਲ ਨਾ ਪਾ ਸਕਦੇ,
ਉਸ ਨੂੰ ਤਾਂ ਲਾ ਧਿਆਨ ਟਿਕਾਵਾਂ, ਧੁਰ ਅੰਦਰ ਤੋਂ ਮਾਣੀਦਾ।
ਬੇੜੀ ਬਹਿ ਕੇ ਸਾਗਰ ਕੋਈ ਪਾਰ ਕਦੋਂ ਕਰ ਪਾਉਂਦਾ ਹੈ।
ਵੱਡਾ ਬੇੜਾ ਸਧਿਆ ਹੋਵੇ, ਸਾਗਰ ਪਾਰ ਕਰਾਉਂਦਾ ਹੈ।
ਸਾਧ, ਤਪਾ ਜਾਂ ਬਾਬਾ ਕੋਈ, ਪਾਰ ਨਦੀ ਕਰਵਾ ਸਕਦਾ,
ਪਰ ਜਗ ਸਾਗਰ ਪੂਰੇ ਗੁਰ ਬਿਨ, ਕਿਹੜਾ ਪਾਰ ਲੰਘਾਉਂਦਾ ਹੈ।
ਪਹਿਲਾਂ ਮਨ ਨੂੰ ਸਾਫ ਕਰ, ਦੇਵੀਂ ਫੇਰ ਗਿਆਨ।
ਸੁੱਚਾ ਮਨ ਸੱਚ ਜੋੜਦਾ, ਲਾ ਅੰਦਰ ਤੋਂ ਧਿਆਨ।
ਹੋਰਾਂ ਨੂੰ ੳਪਦੇਸ਼ ਦੇ, ਪਹਿਲਾਂ ਬਣ ਇਸ ਯੋਗ
ਉਸ ਸੰਗ ਜੁੜ ਕੇ ਮਿਟਣ ਦਾ, ਅਨੁਭਵ ਜਦ ਤੂੰ ਮਾਣ।
ਮਨਮੁਖ ਦੁਖੀ, ਭਰਮ ਦੇ ਮਾਰੇ, ਬਿਰਥਾ ਜਨਮ ਗਵਾਇਆ।
ਰਤੇ ਨਾਮ ਸਦਾ ਉਹ ਸੁਖੀਏ, ਆਪੇ ਬਖਸ਼ ਮਿਲਾਇਆ।
ਜਿਸ ਦੇ ਵਸ ਵਿੱਚ ਸਭ ਕੁਝ, ਉਸਨੂੰ, ਜਿਸਨੇ ਦਿਲੋਂ ਸਲਾਹਿਆ।
ਨਾ ਸੰਸਾ, ਨਾ ਚਿੰਤ ਤਿਨ ਅੰਦਰ, ਆਨੰਦ, ਆਨੰਦ ਪਾਇਆ।
(10/04/13)
ਗੁਰਸ਼ਰਨ ਸਿੰਘ ਕਸੇਲ
ਸ੍ਰ. ਸੁਰਜਨ ਸਿੰਘ ਜੀ, ਸਤਿ ਸ੍ਰੀ ਅਕਾਲ ।
ਚਿਠੀ ਦਾ ਜਵਾਬ ਦੇਣ ਲਈ ਧੰਨਵਾਦ ।
ਆਪ ਜੀ ਨੇ ਲਿਖਿਆ ਹੈ ਕਿ, “ਗਲਤ ਕੰਮ ਨੂੰ ਸਹੀ ਠਹਿਰਾਉਣ ਲਈ ਕਈ ਵਾਰੀ ਕਈ ਬੰਦੇ ਗਲਤ ਢੰਗ ਨਾਲ
ਗੁਰਬਾਣੀ ਦੀ ਪੰਕਤੀ ਦਾ ਸਹਾਰਾ ਲੈਂਦੇ ਹਨ, ਜਿਸਤਰ੍ਹਾਂ ਮਿਸਾਲ ਦੇ ਤੌਰ ਤੇ ਕੋਈ ਬੈਂਕ ਲੁਟਣ
ਵਾਲਿਆਂ ਦਾ ਗੈਂਗ ਲੀਡਰ ਦੋਚਿੱਤੀ ਵਿੱਚ ਪਏ ਆਪਣੇ ਸਾਥੀਆਂ ਨੂੰ ਗੁਰਬਾਣੀ ਦੀ ਪੰਕਤੀ ਦਾ ਹਵਾਲਾ ਦੇ
ਕੇ ਗਲਤ ਕੰਮ ਲਈ ਪ੍ਰੇਰੇ ਤੇ ਕਹੇ “ਗੁਰਬਾਣੀ ਕਹਿੰਦੀ ਹੈ ਪਿਛੇ ਨਹੀਂ ਮੁੜਨਾ ਅਗਾਂਹ ਵਧੋ ਬੈਂਕ
ਲੁਟਣ ਲਈ – ਆਗਾਹਾ ਕੁ ਤ੍ਰਾਘਿ ਪਿਛਾ ਫੇਰਿ ਮੋਹਡੜਾ”।
ਵੀਰ ਜੀ, ਇਵੇਂ ਹੀ ਅਜੋਕਾ ਸਾਧ ਲਾਣਾ ਤੇ ਉਸਦੇ ਕਈ ਚੇਲੇ ਸਿੱਖ ਧਰਮ ਨੂੰ ਹਿੰਦੂ ਧਰਮ ਵਿਚ
ਮਿਲਗੋਭਾ ਕਰਨ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ “ਮਨੁੱਖਾ ਦੇਹ” ਵਾਂਗੂ ਪ੍ਰਚਾਰ
ਕੇ ਗੁਰਮਤਿ ਤੋਂ ਅਨਜਾਣ ਸਿੱਖਾਂ ਨੂੰ ਮੂਰਤੀ ਪੂਜਕ ਬਣਾ ਰਹੇ ਹਨ । ਤੁਹਾਡੀ ਗੱਲ ਠੀਕ ਜਾਪਦੀ ਹੈ,
ਇਸ ਗੁਰਮਤਿ ਦੇ ਗਲਤ ਪ੍ਰਚਾਰ ਲਈ ਸ਼ਾਇਦ ਅਜਿਹੇ ਗੁਰਮਤਿ ਵਿਰੋਧੀ ਲੋਕ ਗੁਰਬਾਣੀ ਦੀਆਂ ਇਹ ਪੰਗਤੀਆਂ
ਹੀ ਵਰਤਦੇ ਹੋਣਗੇ ।
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(10/04/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਅਤੇ ਸਿਖਮਾਰਗ ਦੇ ਸਤਿਕਾਰਯੋਗ ਪਾਠਕਾਂ
ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸ. ਹਰਦੇਵ ਸਿੰਘ ਜੰਮੂ ਜੀ ਨੇ 08. 04. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ
ਆਪਣੇ ਪੱਤਰ ਵਿੱਚ ਹੇਠਾਂ ਦਿੱਤੇ ਅਨੁਸਾਰ ਦਾਵਾ ਕੀਤਾ ਹੈ:
“…… … ਅਕਾਲ ਤਖਤ ਅਤੇ ਉਸ ਨਾਲ ਸਿੱਖੀ ਦੇ ਦ੍ਰਿੜ ਸਬੰਧ ਦੇ ਹਵਾਲਿਆਂ ਨਾਲ ਇਤਹਾਸ ਭਰੀਆ ਪਿਆ ਹੈ।”
ਸ. ਜੰਮੂ ਜੀ ਨੂੰ ਬੇਨਤੀ ਹੈ ਕਿ ਉਹ 1830 ਈਸਵੀ ਤੋਂ ਪਹਿਲਾਂ ਦੇ ਲਿਖੇ ਹੋਏ ਸਿਖ ਇਤਹਾਸ/ਮਿਥਹਾਸ
ਵਿੱਚ ‘ਅਕਾਲ-ਤਖਤ’ ਸ਼ਬਦ-ਜੁੱਟ ਦੇ ਵਰਤੇ ਹੋਏ ਹੋਣ ਦਾ ਕੋਈ ਹਵਾਲਾ ਦੇਣ।
ਨੋਟ:
1.’ਗੁਰਬਿਲਾਸ ਪਾਤਸ਼ਾਹੀ 6’ ਦਾ ਹਵਾਲਾ ਨਾ ਦਿੱਤਾ
ਜਾਵੇ ਕਿਉਂਕਿ ਇਹ ਪੁਸਤਕ 1830 ਈਸਵੀ ਤੋਂ ਬਾਦ ਦੀ ਬਣੀ ਹੋਈ ਹੈ ਅਤੇ
ਇਸ ਵਿੱਚ ‘ਅਕਾਲ ਤਖਤ’ ਤੋਂ ਭਾਵ ‘ਵਿਸ਼ਨੂੰ ਦਾ
ਤਖਤ’ ਤੋਂ ਲਿਆ ਗਿਆ ਹੈ।
2.’ਅਕਾਲ ਤਖਤ’ ਲਿਖਤ ਵਾਲੇ ਸਿੱਕਿਆਂ ਦਾ ਹਵਾਲਾ ਨਾ ਦਿੱਤਾ ਜਾਵੇ ਕਿਉਂਕਿ ਅਜਿਹੇ ਸਿੱਕਿਆਂ ਦੀ
ਪ੍ਰਮਾਣਿਕਤਾ ਸਥਾਪਤ ਨਹੀਂ ਕੀਤੀ ਗਈ ਅਤੇ ਇਹ ਸਿੱਕੇ ਨਕਲੀ ਹਨ।
ਸ. ਹਰਦੇਵ ਸਿੰਘ ਜੰਮੂ ਜੀ ਨੇ 09. 04. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ
ਆਪਣੇ ਪੱਤਰ ਵਿੱਚ ਇੱਕ ਦਸਤਾਵੇਜ਼ ਪੇਸ ਕੀਤਾ ਹੈ ਜਿਸ ਦਾ ਮਜ਼ਮੂਨ ਅਤੇ ਭਾਸ਼ਾ ਵੱਡੇ ਭੰਬਲਭੂਸੇ ਵਾਲੇ
ਹਨ। ਸ. ਜੰਮੂ ਜੀ ਇਸ ਦਸਤਾਵੇਜ਼ ਦੇ ਬਲਬੂਤੇ ਕੀ ਸਥਾਪਤ ਕਰਨਾ ਚਾਹੁੰਦੇ ਹਨ ਇਸ ਦਾ ਕੋਈ ਪਤਾ ਨਹੀਂ
ਲਗਦਾ। ਮੈਂ ਕਿਤੇ ਵੀ ਇਹ ਨਹੀਂ ਕਿਹਾ ਕਿ ਮਿਸਲਦਾਰਾਂ ਨੇ ਸਿੱਕੇ ਨਹੀਂ ਜਾਰੀ ਕੀਤੇ ਹੋਣੇ। ਮੈਂ
ਤਾਂ ਆਪਣੀ ਪੁਸਤਕ ‘ਅਕਾਲ ਤਖਤ: ਸੰਕਲਪ ਅਤੇ ਵਿਵਸਥਾ’ ਵਿੱਚ ਪੁਖਤਾ ਸਬੂਤ ਦਿੱਤਾ ਹੋਇਆ ਹੈ ਕਿ
1830 ਈਸਵੀ ਤੋਂ ਪਹਿਲਾਂ ‘ਅਕਾਲ-ਤਖਤ’ ਸ਼ਬਦ-ਜੁੱਟ ਦੀ ਕੋਈ ਹੋਂਦ ਨਹੀਂ ਸੀ ਅਤੇ ਇਸ ਕਰ ਕੇ 1830
ਈਸਵੀ ਤੋਂ ਪਹਿਲਾਂ ਦੀ ਤਾਰੀਖ ਵਿੱਚ ਬਣੇ ‘ਅਕਾਲ ਤਖਤ’ ਸ਼ਬਦਾਂ ਵਾਲੇ ਸਿੱਕੇ ਅਸਲੀ ਨਹੀਂ ਹੋ ਸਕਦੇ।
ਨਾ ਹੀ ਕਿਸੇ ਧਿਰ ਵੱਲੋਂ ਅਜਿਹੇ ਸਿੱਕਿਆਂ ਦੀ ਪ੍ਰਮਾਣਿਕਤਾ ਸਾਬਤ ਕੀਤੀ ਗਈ ਹੋਈ ਹੈ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(10/04/13)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਸ. ਹਰਦੇਵ ਸਿੰਘ ਜੰਮੂ ਜੀ,ਆਪ ਦੀ ਮੰਗ, “ਅੰਤ ਵਿੱਚ ਸੈਕਰਾਮੈਂਟੋ ਜੀ ਪਾਸ ਨਿਮਰ
ਬੇਨਤੀ ਹੈ ਕਿ ਪਹਿਲਾਂ ਸਾਰੇ ਪੰਨੇ ਦੀ ਸਕੈਨਿੰਗ ਪਾਉਂਣ, ਤਾਂ ਕਿ ਮੈਂ ਬਣਦਾ ਜਵਾਬ ਦੇ ਸਕਾਂ!”
ਮੁਤਾਬਕ ਪੂਰੇ ਪੰਨੇ (146 ਅਤੇ 147) ਭੇਜ ਰਿਹਾ ਹਾਂ।
ਜੰਮੂ ਜੀ, ਜੇ ਤੁਸੀਂ ਸੁਹਿਰਦ ਹੁੰਦੇ ਤਾਂ, ਪੂਰਾ ਪੰਨਾ ਆਪਣੀ ਕਿਤਾਬ `ਚ ਵੀ ਪੜ੍ਹ ਸਕਦੇ ਸੀ।
(ਤੁਹਾਡੇ ਪੱਤਰਾਂ `ਚ ਇਹ ਸਪੱਸ਼ਟ ਹੈ ਕਿ ਇਹ ਕਿਤਾਬ ਤੁਹਾਡੇ ਪਾਸ ਹੈ) ਆਪਣੀ ਚਰਚਾ ਦਾ ਵਿਸ਼ਾ ਕਾਜ਼ੀ
ਨੂਰ ਮੁਹੰਮਦ ਦੀਆ ਪੰਗਤੀਆਂ ਹਨ। ਉਹ ਪੰਗਤੀਆਂ ਮੈਂ ਦੋਵਾਂ ਪੰਨਿਆਂ ਤੋਂ ਇਕੱਠੀਆਂ ਕਰਕੇ, ਪਾਠਕਾਂ
ਦੀ ਜਾਣਕਾਰੀ ਲਈ ਪਿਛਲੇ ਪੱਤਰ `ਚ ਹੀ ਫ਼ੋਟੋ ਭੇਜ ਦਿੱਤੀ ਸੀ ਪਰ ਤੁਸੀਂ ਮੇਰੇ ਸਵਾਲ ਦਾ ਜਵਾਬ ਦੇਣ
ਦੀ ਬਿਜਾਏ ਆਪਣੀ ਆਦਤ ਤੋਂ ਮਜਬੂਰ, ਪੂਰੇ ਪੰਨੇ ਦੀ ਮੰਗ ਕਰ ਦਿੱਤੀ ਹੈ। ਵੇਖਿਓ! ਹੁਣ ਕਿਤੇ ਪੂਰੀ
ਕਿਤਾਬ ਦੀ ‘ਸਕੈਨਿੰਗ’ ਦਾ ਹੁਕਮ ਹੀ ਨਾ ਚਾੜ ਦੇਣਾ। ਖੈਰ! ਮੈਂ ਆਸ ਕਰਦਾ ਹਾਂ ਕਿ ਆਪ ਜੀ ਇਸ ਵਾਰ
ਕੋਈ ਨਵੀ ਢੁੱਚਰ ਡਾਹੁਣ ਦੀ ਬਿਜਾਏ ਮੇਰੇ ਸਵਾਲ ਦਾ ਜਵਾਬ ਦੇ ਹੀ ਦਿਉਂਗੇ।
ਸ. ਹਰਦੇਵ ਸਿੰਘ ਜੀ, ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕਿ ਤੁਸੀਂ,
‘ਕਾਜ਼ੀ ਨੂਰ ਮੁਹੰਮਦ’ ਦੀ ਅਸਲ ਲਿਖਤ ਦੇ ਕਿਸ ਸ਼ਬਦ ਦੇ ਅਰਥ ‘ਅਕਾਲ ਤਖਤ’ ਕੀਤੇ ਸਨ?
ਧੰਨਵਾਦ
ਸਰਵਜੀਤ ਸਿੰਘ
(10/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚੌਪਈਆਂ
(ੲ)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਲੇ ਭਾਂਡੇ, ਦੁੱਧ ਫਟ ਜਾਂਦਾ।
ਗਿਆਨ ਬਿਨਾ ਮੂਰਖ ਘਬਰਾਂਦਾ।
ਭਗਤੀ ਬਿਨ, ਸਭ ਗਿਆਨ ਭ੍ਰਿਸ਼ਟੇ,
ਮਨਮੁਖ ਦਾ ਸੰਗ ਮਨ ਭਟਕਾਂਦਾ।
ਬਰਤਨ ਮਾਂਜੋ, ਦੁੱਧ ਨਾ ਫਟਦਾ।
ਮਨ ਨੂੰ ਮਾਂਜੋ, ਧਿਆਨ ਨਾ ਹਟਦਾ।
ਰਸ ਨਾ ਬਿਗੜੇ, ਰਬ ਮਿਲ ਜਾਂਦਾ,
ਸੁੱਚ ਦੇ ਬਰਤਨ ਵਿੱਚ ਸੱਚ ਡਟਦਾ।
ਕਾਲਾ ਹੋਵੇ, ਟੇਢਾ ਹੋਵੇ,
ਗੰਨੇ ਦਾ ਰਸ ਮਿੱਠਾ ਹੈ।
ਭਗਤ ਰੱਬ ਦਾ ਜਾਤ ਹੈ ਜੋ ਵੀ,
ਪੂਜ ਜਗਤ ਲਈ ਡਿੱਠਾ ਹੈ।
(10/04/13)
ਜਸਵੰਤ ਸਿੰਘ ਅਜੀਤ/ਜਸਟਿਸ ਆਰ ਐਸ ਸੋਢੀ
ਨਵੀਂ ਦਿੱਲੀ:
ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਪੰਜਾਬ ਸਰਕਾਰ ਵਲੋਂ ਇਹ ਆਖ, ਕਿ ਇਸ
ਫਿਲਮ ਦੇ ਪ੍ਰਦਰਸ਼ਨ ਨਾਲ ਪੰਜਾਬ ਦੀ ਫਿਰਕੂ ਸਦਭਾਵਨਾ ਵਿੱਚ ਤਰੇੜਾਂ ਪੈ ਸਕਦੀਆਂ ਹਨ, ‘ਸਾਡਾ ਹੱਕ’
ਫਿਲਮ ਦੇ ਪ੍ਰਦਰਸ਼ਨ ਪੁਰ ਆਪ ਰੋਕ ਲਾ, ਦੂਸਰੇ ਰਾਜਾਂ ਦੀਆਂ ਸਰਕਾਰਾਂ ਨੂੰ ਇਸਦੇ ਪ੍ਰਦਰਸ਼ਨ ਪੁਰ ਰੋਕ
ਲਾਣ ਲਈ ਪ੍ਰੇਰਨ ਦੀਆਂ ਮੀਡੀਆ ਵਿੱਚ ਆਈਆਂ ਖਬਰਾਂ ਪੁਰ ਹੈਰਾਨੀ ਪ੍ਰਗਟ ਕੀਤੀ ਹੈ। ਜਸਟਿਸ ਸੋਢੀ ਨੇ
ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਗਲ ਸਮਝ ਤੋਂ ਬਾਹਰ ਦੀ ਹੈ ਕਿ ਜਿਸ ਫਿਲਮ
ਨੂੰ ਭਾਰਤੀ ਸੈਂਸਰ ਬੋਰਡ ਨੇ ਪਾਸ ਕਰ ਉਸਦੇ ਆਮ ਪ੍ਰਦਰਸ਼ਨ ਦੀ ਪ੍ਰਵਾਨਗੀ ਦੇ ਦਿੱਤੀ ਹੋਈ ਹੈ, ਕਿਸੇ
ਰਾਜ ਦੀ ਸਰਕਾਰ ਵਲੋਂ ਇਹ ਆਖ ਉਸਦੇ ਪ੍ਰਦਰਸ਼ਨ ਪੁਰ ਰੋਕ ਲਾ ਦੇਣਾ ਕਿ ਇਸਦੇ ਪ੍ਰਦਰਸ਼ਨ ਨਾਲ ਰਾਜ
ਵਿਚਲੀ ਸਦਭਾਵਨਾ ਪ੍ਰਭਾਵਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸਦਾ ਮਤਲਬ ਤਾਂ ਇਹ ਹੋਇਆ ਕਿ ਭਾਰਤੀ
ਸੈਂਸਰ ਬੋਰਡ ਦੇ ਮੈਂਬਰ ਇਤਨੇ ਗੈਰ-ਜ਼ਿਮੇਂਦਾਰ ਹਨ ਕਿ ਉਹ ਕਿਸੇ ਫਿਲਮ ਨੂੰ ਸਾਰਵਜਨਿਕ ਪ੍ਰਦਰਸ਼ਨ ਦੀ
ਇਜਾਜ਼ਤ ਦਿੰਦਿਆਂ ਇਸ ਗਲ ਦਾ ਖਿਆਲ ਹੀ ਨਹੀਂ ਰਖਦੇ ਕਿ ਇਸਦੇ ਪ੍ਰਦਰਸ਼ਨ ਨਾਲ ਦੇਸ਼ ਜਾਂ ਕਿਸੇ ਰਾਜ
ਵਿਚਲੀ ਸਦਭਾਵਨਾ ਪ੍ਰਭਾਵਤ ਹੋ ਸਕਦੀ ਹੈ ਅਤੇ ਉਥੇ ਲਾ-ਕਾਨੂੰਨੀ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ।
ਜਸਟਿਸ ਸੋਢੀ ਨੇ ਦਸਿਆ ਕਿ ਕੁੱਝ ਸਮਾਂ ਪਹਿਲਾਂ ਇਸੇ ਪੈਟਰਨ ਤੇ ਬਣੀ ਫਿਲਮ ‘ਮਾਚਸ’ ਆਈ ਸੀ। ਉਸ
ਵਿੱਚ ਵੀ ਪੰਜਾਬ ਵਿੱਚ ਅਤਿਵਾਦ ਪੈਦਾ ਹੋਣ ਦੇ ਕਾਰਣਾਂ ਦਾ ਸੁਚਜਾ ਚਿਤ੍ਰਣ ਕੀਤਾ ਗਿਆ ਹੋਇਆ ਸੀ।
ਉਸਨੂੰ ਦੇਸ਼-ਵਿਦੇਸ਼ ਵਿੱਚ ਬਹੁਤ ਹੀ ਪਸੰਦ ਕੀਤਾ ਗਿਆ ਸੀ। ਉਸਦੇ ਕਾਰਣ ਤਾਂ ਕਿਧਰੇ ਵੀ ਕਿਸੇ
ਤਰ੍ਹਾਂ ਦੀ ਸਦਭਾਵਨਾ ਭੰਗ ਹੋਣ ਦੀ ਕੋਈ ਖਬਰ ਨਹੀਂ ਸੀ ਆਈ। ਉਨ੍ਹਾਂ ਕਿਹਾ ਕਿ ਇਸ ‘ਸਾਡਾ ਹੱਕ’
ਫਿਲਮ ਵਿੱਚ ਇਹੀ ਸੱਚਾਈ ਪੇਸ਼ ਕੀਤੀ ਗਈ ਹੈ ਕਿ ਕੋਈ ਅਤਿਵਾਦੀ ਮਾਂ ਦੇ ਪੇਟ ਵਿਚੋਂ ਪੈਦਾ ਨਹੀਂ
ਹੁੰਦਾ। ਸਮੇਂ ਦੇ ਹਾਲਾਤ ਅਤੇ ਬੇਗੁਨਾਹਵਾਂ ਪੁਰ ਪੁਲਿਸ ਵਲੋਂ ਢਾਹੇ ਜਾਂਦੇ ਜ਼ੁਲਮ ਹੀ ਅਤਿਵਾਦ ਅਤੇ
ਅਤਿਵਾਦੀ ਪੈਦਾ ਕਰਨ ਦਾ ਕਾਰਣ ਬਣਦੇ ਹਨ। ਇਨ੍ਹਾਂ ਹਾਲਾਤ ਦਾ ਕਿਸੇ ਫਿਲਮ ਵਿੱਚ ਕੀਤਾ ਗਿਆ ਚਿਤ੍ਰਣ
ਲੋਕਾਂ ਨੂੰ ਚੇਤੰਨ ਕਰਦਾ ਹੈ ਕਿ ਉਹ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਜੋ ਨਿਜ ਸੁਆਰਥ ਨੂੰ ਮੁੱਖ
ਰਖ ਅੱਤਵਾਦ ਵਰਗੇ ਹਾਲਾਤ ਪੈਦਾ ਕਰ ਦੇਸ਼ ਜਾਂ ਕਿਸੇ ਰਾਜ ਨੂੰ ਸੰਤਾਪ ਦੀ ਭਠੀ ਵਿੱਚ ਝੌਂਕਣਾ
ਚਾਹੁੰਦੇ ਹਨ।
ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਜਾਪਦਾ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੇ ਮੁੱਖੀਆਂ
ਵਲੋਂ ਇਸ ਫਿਲਮ, ‘ਸਾਡਾ ਹੱਕ’ ਪੁਰ ਪਾਬੰਧੀ ਲਾਏ ਜਾਣ ਦਾ ਕਾਰਣ ਇਹ ਹੈ ਕਿ ਉਹ ਪੰਜਾਬ ਵਿੱਚ ਪੈਦਾ
ਹੋਏ ਅੱਤਵਾਦ ਅਤੇ ਉਸ ਕਾਰਣ ਪੰਜਾਬੀਆਂ ਵਲੋਂ ਭੋਗੇ ਗਏ ਲੰਬੇ ਸੰਤਾਪ ਲਈ ਜ਼ਿਮੇਂਦਾਰ ਗੁਨਾਹਗਾਰਾਂ
ਦੇ ਨਾਲ ਉਹ ਆਪ ਵੀ ਭਾਈਵਾਲ ਬਣੇ ਰਹੇ ਸਨ, ਜਿਸ ਕਾਰਣ ਉਨ੍ਹਾਂ ਨੂੰ ਡਰ ਹੈ ਕਿ ਇਸ ਫਿਲਮ ਦੇ
ਪ੍ਰਦਰਸ਼ਤ ਹੋ ਜਾਣ ਨਾਲ ਅਸਲੀ ਗੁਨਾਹਗਾਰਾਂ ਦੇ ਨਾਲ ਉਨ੍ਹਾਂ ਦੇ ਵੀ ਪਾਪ ਨੰਗੇ ਹੋ ਜਾਣਗੇ ਅਤੇ
ਫਲਸਰੂਪ ਉਹ ਕਿਧਰੇ ਵੀ ਮੂੰਹ ਵਿਖਾਣ ਦੇ ਕਾਬਲ ਨਹੀਂ ਰਹਿਣਗੇ।
(09/04/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀੳ,
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਡਾ. ਢਿੱਲੋਂ ਜੀ, ਡਾ. ਸੁਰਿੰਦਰ ਸਿੰਘ ਜੀ ਦੇ ਕਹਿਣ ਤੇ, ਮੇਰੇ ਵਲੋਂ ਲਿਖੇ
ਬਿਆਨ ਦੀ ਤਸਦੀਕ ਡਾ. ਸੁਰਿੰਦਰ ਸਿੰਘ ਜੀ ਪਾਸੋਂ ਕਿਉਂ ਨਹੀਂ ਕਰ ਲੇਂਦੇ? ਮੈਂ ਤਾਂ ਝੱਟ ਡਾ.
ਸਾਹਿਬ ਤੋਂ ਸੱਚ ਪੁੱਛ ਲਿਆ ਸੀ ਕਿ ਡਾ. ਢਿੱਲੋਂ ਜੀ ਨੇ ਸਹੀ ਲਿਖਿਆ ਹੈ ਜਾਂ ਗਲਤ? ਡਾ. ਸੁਰਿੰਦਰ
ਸਿੰਘ ਜੀ ਦਾ ਕੁੱਝ ਦਿਨ ਪਹਿਲਾਂ ਦਿਲ ਦਾ ਇਲਾਜ ਹੋਇਆ ਹੈ। ਉਨਾਂਹ ਮੈਂਨੁੰ ਸਪਸ਼ਟ ਸ਼ਬਦਾਂ ਵਿੱਚ
ਕਿਹਾ ਕਿ ਡਾ. ਢਿੱਲੋਂ ਜੀ ਨੇ ਝੂਠ ਬੋਲਿਆ ਹੈ ਅਤੇ ਮੈਂ ਇਸਦੀ ਪਰਵਾਹ ਨਹੀਂ ਕਰਦਾ।
ਹੈਰਾਨਗੀ ਦੀ ਗਲ ਹੈ ਕਿ ਡਾ. ਸੁਰਿੰਦਰ ਸਿੰਘ ਜੀ ਦਾ ਨਾਮ ਲੈ ਕੇ ਜੋ ਕੁੱਝ
ਢਿੱਲੋਂ ਜੀ ਨੇ ਜੋ ਲਿਖਿਆ ਸੀ, ਕੀ ਉਹ ਡਾ. ਸੁਰਿੰਦਰ ਸਿੰਘ ਜੀ ਨੇ ਆਪ ਨੈਟ ਤੇ ਪਾਇਆ ਸੀ? ਜੇ ਕਰ
ਢਿੱਲੋਂ ਜੀ ਹੁਣ ਡਾ. ਸੁਰਿੰਦਰ ਜੀ ਦਾ ਲਿਖਿਆ ਭਾਲਦੇ ਹਨ ਤਾਂ ਉਨ੍ਹਾਂ ਆਪ ਕਿਉਂ ਨਾ ਡਾ. ਸੁਰਿੰਦਰ
ਜੀ ਦਾ ਲਿਖਿਆ ਹੀ ਵਰਤਿਆ? ਢਿੱਲੋਂ ਜੀ ਸਵੈ ਪੜਚੋਲ ਕਰਨ!
ਡਾ. ਢਿੱਲੋਂ ਜੀ ਯੋਗ-ਅਧਿਕਾਰੀ
(Competent Authority)
ਰਾਹੀਂ ਕਥਿਤ ਸਿਖ ਸਿੱਕਿਆਂ ਦੀ ਤਾਰਕਿਕ-ਕਾਨੂੰਨੀ
(forensic) ਜਾਂਚ ਦੀ ਗਲ ਲਿਖਦੇ ਆਏ ਹਨ। ਇਸ
ਸਬੰਧ ਵਿਚ, ਦੋ ਸੰਭਾਵਨਾਵਾਂ ਤੇ ਵਿਚਾਰ ਕਰਦੇ ਹੋਏ, ਮੈਂ
‘ਮੈਟਲਰਜੀ’
ਅਤੇ
‘ਫੌਰੇਂਸਿਕ’
ਜਾਣਕਾਰਾਂ ਪਾਸ ਵੀ ਪੁੱਛ ਕੀਤੀ, ਤਾਂ ਇੱਕ
ਆਈ. ਆਈ. ਟੀ
ਸੰਸਥਾਨ ਅੰਦਰ ਖੌਜ ਕਾਰਜ ਵਿੱਚ ਲੱਗੇ, ਮੈਟਲਰਜੀ ਦੇ ਇੱਕ ਐਸੋਸੀਅੇਟ ਪ੍ਰੋ. ਅਤੇ ਉਨਾਂਹ ਦੇ ਸਟਾਫ਼
ਮੈਂਬਰਾਨ ਵਲੋਂ ਹੇਠ ਲਿਖਿਆ ਜਵਾਬ ਪ੍ਰਾਪਤ ਹੋਇਆ:-
“
Dear
Mr. Hardev Singh,
I have asked my departmental colleagues
and we all offer the following :
1. Metallurgy people cannot and should
not certify the authenticity of a historical coin. 2. That is the job of the
numismatics experts.
regards……”
ਮੈਟਲਰਜੀ ਧਾਤੂ ਵਿਗਿਆਨ ਦਾ ਵਿਸ਼ਾ ਹੈ। ਜਿਸ ਵਿੱਚ ਧਾਤੂ ਮਿਸ਼ਰਣ ਆਦਿ ਦੀ
ਜਾਂਚ ਹੋ ਸਕਦੀ ਹੈ ਪਰ ਸਿੱਕੇਆਂ ਦੀ ਇਤਹਾਸਕਤਾ ਵੱਖਰੀ ਗਲ ਹੈ।
ਸੰਪਰਕ ਕਰਨ ਤੇ ਸਥਾਨਕ ਸਟੇਟ ਫੌਰੇਂਸਕ ਲੈਬਾਟਰੀ ਦੇ
Scientific Officer
ਸ਼੍ਰੀ ਰੋਹਿਤ ਰੈਨਾ ਜੀ ਦਾ ਕਹਿਣਾ ਸੀ ਕਿ ਫੌਰੇਂਸਕ ਜਾਂਚ ਵਿੱਚ ਕਾਗ਼ਜਾਤ, ਦਸਤਖ਼ਤ, ਲਿਖਾਈ,
ਬਲਾਸਟਕ, ਫ਼ਿੰਗਰ ਪ੍ਰਿੰਟ, ਸ਼ਰੀਰਕ ਆਦਿ ਸਬੰਧਤ ਮਾਮਲਿਆਂ ਬਾਰੇ ਜਾਂਚ ਨਿਰਨਾ ਦਿੱਤਾ ਜਾ ਸਕਦਾ ਹੈ,
ਪਰ ਪੁਰਾਤਨ ਸਿੱਕੇਆਂ ਬਾਰੇ ਜਾਂਚ, ਫ਼ੌਰੇਂਸਕ ਵਿਭਾਗ ਦਾ ਕੰਮ ਨਹੀਂ ਹੁੰਦਾ। ਇਹ ਕੰਮ
Numismatic
ਮਾਹਰਾਂ ਦਾ ਹੁੰਦਾ ਹੈ। ਵੈਸੇ ਡਾ. ਢਿੱਲੋਂ ਜੀ ਮਾਹਰਾਂ ਵਲੋਂ ਵਰਤੇ ਸਿੱਕੇਆਂ ਦੀ ਜਾਂਚ ਕਿਸੇ
ਅਥਾਰਟੀ ਵਲੋਂ ਆਪ ਕਰਵਾ ਲੇਂਣ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ।
ਨਿਚੌੜ ਇਹ ਹੈ ਕਿ ਸਿੱਖ ਸਿੱਕੇਆਂ ਤੇ
Numismatic
ਮਾਹਰਾਂ ਨੇ ਕੰਮ ਕੀਤਾ ਹੈ, ਪਰ ਪਰ ਡਾ. ਢਿੱਲੋਂ
ਜੀ ਦਾ ਤਰਕ ਕੁੱਝ ਇਸ ਪ੍ਰਕਾਰ ਦਾ ਹੈ ਜਿਵੇਂ ਕਿ ਕੋਈ ‘ਦਿਮਾਗ’ ਦਾ ਆਪ੍ਰੇਸ਼ਨ ‘ਕੈਂਚੀ ਬਨਾਉਂਣ’
ਵਾਲੇ ਤੋਂ ਕਰਵਾਉਂਣ ਦੀ ਮੰਗ ਕਰਦੇ ਹੋਏ, ਇਹ ਇਤਰਾਜ ਕਰ ਰਿਹਾ ਹੋਵੇ ਕਿ, ਵੇਖੋ ਜੀ, ‘ਦਿਮਾਗ’ ਦੇ
ਡਾਕਟਰ ਨੂੰ ਕੇਂਚੀ ਬਨਾਉਂਣੀ ਨਹੀਂ ਆਉਂਦੀ ਤਾਂ ਉਹ ਡਾਕਟਰ ਕਿਵੇਂ ਹੋ ਗਿਆ।
ਮੈਂ ਫਿਰ ਦੁਹਰਾਉਂਦਾ ਹਾਂ ਕਿ ਡਾ. ਢਿੱਲੋਂ ਜੀ ਨੇ ਇਸ ਬਹੂਤ ਹੀ ਅਹਿਮ
ਸਵਾਲ ਦਾ ਜਵਾਬ ਵੀ ਨਹੀਂ ਦਿੱਤਾ ਕਿ ਉਨਾਂਹ, ਆਪਣੀ ਲਿਖਤ ਵਿਚ, ਸਿੱਖ ਸਿੱਕੇਆਂ ਤੇ ਹੋਏ ਕੰਮ ਬਾਰੇ
ਵਿਚਾਰ ਵਿਸ਼ਲੇਸ਼ਣ ਕਿਉਂ ਨਹੀਂ ਕੀਤਾ?
ਜਾਂ ਤਾਂ ਉਹ ਸਵੀਕਾਰ ਕਰਨ ਕਿ ਉਨਾਂਹ
ਨੂੰ ਸਿੱਖ ਸਿੱਕੇਆਂ ਤੇ ਹੋ ਚੁੱਕੇ ਕੰਮ ਵਿੱਚ ‘ਅਕਾਲ ਤਖ਼ਤ’ ਦੇ ਨਾਮ ਦੀ ਵਰਤੋਂ ਬਾਰੇ ਪਤਾ ਹੀ
ਨਹੀਂ ਸੀ, ਜਾਂ ਫਿਰ ਉਹ ਸਪਸ਼ਟ ਕਰਨ ਕਿ ਉਨਾਂਹ ਸਿੱਖ ਸਿੱਕੇਆਂ ਤੇ ਹੋਏ ਕੰਮ ਨੂੰ ਪਾਠਕਾਂ ਕੋਲੋਂ
ਕਿਉਂ ਛੁਪਾਇਆ? ਨਾਲ ਹੀ ਉਹ ਆਪਣੇ ਵਲੋਂ ਲਿਖਿਆਂ ਸਤਰਾਂ ਵਿਚਲੇ ਸਵੀਕਾਰੇ ਗਏ ਤੱਥਾਂ ਦਾ ਮੂਲ਼ ਸਰੋਤ
ਦੱਸਣ ਦੀ ਕਿਰਪਾਲਤਾ ਕਰਨ।
ਅੰਤ ਵਿੱਚ ਪਾਠਕਾਂ ਦੀ ਦਿਲਚਸਪੀ ਲਈ ਇੱਕ ਦਸਤਾਵੇਜ਼ ਇਸ ਪ੍ਰਕਾਰ ਹੈ ਜੋ ਕਿ
ਮਿਸਲ ਕਾਲ ਵੇਲੇ ਸਿੱਖ ਮਿਸਲਾਂ ਦੀ ਰਾਜਨੀਤਕ ਸਥਿਤੀ ਨੂੰ
‘ਇਕ ਸਰਕਾਰ’
ਵਜੋਂ ਦਰਸਾਉਂਦਾ ਹੈ:-
“COPY OF THE TREATY CONCLUDED BETWEEN RAJA
AMBAJI INGLE AND THE CHIEFS OF THE SIKHS,
31ST MARCH,1785
“….The
Siek Government
from a consideration of the firm friendship that is established agree to forego
their exactions of Rakhee, and this party, from the share he now takes in their
interest, agrees to go himself in person or depute some other to his master the
Maha Rajah (Sindhia) in order to promote the settlement of the objects of the
Siek Chiefs in regard to a provision for their expense….
Written on the 19th Jummadi awal, of the
28th year of the Reign, corresponding with 31st day of March, 1785 A.D.”
“A true copy translation from the copy
given to me by Mahajee Sindhia.
James Anderson
Rest.Wt.Mahajee Sindhia*
Foreign Dept. Secret Consults, 3rd May
1785.”
ਪਾਠਕ ਵੇਖ ਸਕਦੇ ਹਨ ਕਿ ਮਿਸਲ ਕਾਲ ਵੇਲੇ ਮਿਸਲਾਂ ਇੱਕ ਸਰਕਾਰ ਵਜੋਂ ਸਥਾਪਤ
ਸਨ। ਸਿੱਖਾਂ ਅਤੇ ਮਹਰੱਠੇਆਂ ਵਿੱਚ ਹੋਈ ਇਸ ਸੰਧੀ ਵਿੱਚ ਮਿਸਲਾਂ ਇੱਕ ਸਰਕਾਰ ਵਜੋਂ ਸਵੀਕ੍ਰਿਤ ਧਿਰ
ਸਨ ਜਿਸ ਦੀ ਕਾਪੀ ‘ਜੇਮਸ ਐਡਰਸਨ’ ਨੇ ਮਹਾ ਜੀ ਸਿੰਧੀਆ ਤੋਂ ਪ੍ਰਾਪਤ ਕਰ, ਉਸਦਾ ਅੰਗ੍ਰੇਜ਼ੀ ਤਰਜਮਾ,
ਵਿਦੇਸ਼ ਵਿਭਾਗ ਦੇ ਗੁਪਤ ਮੰਤਰਾਲਯ ਨੂੰ ਭੇਜਿਆ ਸੀ। ਮੈਂ ਉਸਦੇ ਕੁੱਝ ਅੰਸ਼ ਉਪਰ ਕੋਟ ਕੀਤੇ ਹਨ। ਐਸੇ
ਕਾਲ ਵਿੱਚ ਜਾਰੀ ਸਿੱਕੇਆਂ ਤੋਂ ਮੁਨਕਰ ਹੋਂਣਾ ਸਿੱਖ ਇਤਹਾਸ ਦੇ ਸੱਚ ਨੂੰ ਸਵੀਕਾਰ ਕਰਨ ਦੀ ਅਸਮਰਥਾ
ਤੋਂ ਸਿਵਾ ਕੁੱਝ ਵੀ ਨਹੀਂ।
ਹਰਦੇਵ ਸਿੰਘ ਜੰਮੂ-9. 4. 2013
(09/04/13)
ਸੁਰਜਨ ਸਿੰਘ
ਮਾਨਯੋਗ ਗੁਰਸ਼ਰਨ ਸਿੰਘ ਕਸੇਲ ਜੀ,
ਗਲਤ ਕੰਮ ਨੂੰ ਸਹੀ ਠਹਿਰਾਉਣ ਲਈ ਕਈ ਵਾਰੀ ਕਈ ਬੰਦੇ ਗਲਤ ਢੰਗ ਨਾਲ ਗੁਰਬਾਣੀ ਦੀ
ਪੰਕਤੀ ਦਾ ਸਹਾਰਾ ਲੈਂਦੇ ਹਨ, ਜਿਸਤਰ੍ਹਾਂ ਮਿਸਾਲ ਦੇ ਤੌਰ ਤੇ ਕੋਈ ਬੈਂਕ ਲੁਟਣ ਵਾਲਿਆਂ ਦਾ ਗੈਂਗ
ਲੀਡਰ ਦੋਚਿੱਤੀ ਵਿੱਚ ਪਏ ਆਪਣੇ ਸਾਥੀਆਂ ਨੂੰ ਗੁਰਬਾਣੀ ਦੀ ਪੰਕਤੀ ਦਾ ਹਵਾਲਾ ਦੇ ਕੇ ਗਲਤ ਕੰਮ ਲਈ
ਪ੍ਰੇਰੇ ਤੇ ਕਹੇ “ਗੁਰਬਾਣੀ ਕਹਿੰਦੀ ਹੈ ਪਿਛੇ ਨਹੀਂ ਮੁੜਨਾ ਅਗਾਂਹ ਵਧੋ ਬੈਂਕ ਲੁਟਣ ਲਈ –
ਆਗਾਹਾ ਕੁ ਤ੍ਰਾਘਿ ਪਿਛਾ ਫੇਰਿ ਮੋਹਡੜਾ”।
ਆਪ ਦਾ ਸ਼ੁਭ ਚਿੰਤਿਕ ----ਸੁਰਜਨ ਸਿੰਘ
ਸਾਰੇ ਪਾਠਕਾਂ ਤੇ ਵਿਦਵਾਨ ਲੇਖਕਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਪਰਵਾਨ ਹੋਵੇ ਜੀ,
ਮੈਂ ਕੁਝ ਦੇਰ ਤੋਂ ਸਿੱਖ ਮਾਰਗ ਨਾਲ਼ ਜੁੜਿਆ ਹੋਇਆ ਹਾਂ ਅਤੇ ਵੇਖਦਾ ਹਾਂ ਕਿ ਕਾਫ਼ੀ
ਵਿਦਵਾਨ ਗੁਰਬਾਣੀ ਬਾਰੇ ਜਾਂ ਗੁਰਬਾਣੀ ਨਾਲ਼ ਸਬੰਧਤ ਵਿਸਿ਼ਆਂ ਬਾਰੇ ਲਿਖ ਰਹੇ ਹਨ । ਸਿੱਖ ਮਾਰਗ
ਨੂੰ ਲੱਖਾਂ ਹੀ ਪਾਠਕ ਵੀ ਪੜ੍ਹਦੇ ਹਨ । ਕਈਆਂ ਦੀ ਉਮਰ ਵਡੇਰੀ ਵੀ ਹੋਏਗੀ ।
ਗੁਰਬਾਣੀ ਦਾ ਫ਼ੁਰਮਾਨ ਹੈ ਜੀ,
ਭਈ ਪਰਾਪਤਿ ਮਾਨੁਖ ਦੇਹੁਰੀਆ ॥ ਤੈਨੂੰ ਸੋਹਣਾ ਮਨੁੱਖਾ ਸਰੀਰ
ਮਿਲਿਆ ਹੈ।
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਪਰਮਾਤਮਾ ਨੂੰ ਮਿਲਣ ਦਾ
ਤੇਰੇ ਲਈ ਇਹੀ ਮੌਕਾ ਹੈ। (ਅਰਥ: ਪ੍ਰੋ: ਸਾਹਿਬ ਸਿੰਘ ਜੀ)
ਮੇਰਾ ਸੁਆਲ ਹੈ ਜੀ, ਕੀ ਸਿੱਖ ਮਾਰਗ ਤੇ ਲਿਖਣ ਵਾਲਾ ਜਾਂ ਨਾ ਲਿਖਣ ਵਾਲ਼ਾ ਹੋਰ ਕੋਈ ਵੀ ਵਿਦਵਾਨ,
ਛੋਟੀ ਜਾਂ ਵਡੇਰੀ ਉਮਰ ਦਾ ਅਤੇ ਜਾਂ ਕੋਈ ਵੀ ਪਾਠਕ ਗੋਬਿੰਦ ਨੂੰ ਮਿਲਿਆ ਹੈ ?
ਮੇਰੀ ਬੇਨਤੀ ਹੈ ਜੀ ਕਿ ਉਹ ਸੱਜਣ ਆਪਣਾ ਫੋ਼ਨ ਜਾਂ ਈਮੇਲ ਜਾਂ ਤਾਂ ਸਾਰਿਆਂ ਨਾਲ਼ ਸਾਂਝਾ ਕਰ ਲੈਣ,
ਜੇਕਰ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਮੈਨੂੰ ਇਸ ਈਮੇਲ
[email protected]
ਤੇ ਬੇਨਤੀ ਹੈ ਕਿ ਆਪਣਾ ਫੋ਼ਨ ਜਾਂ ਈਮੇਲ ਕਿਰਪਾ ਕਰਕੇ
ਭੇਜ ਦੇਣ। ਬਹੁਤ ਜ਼ਰੂਰੀ ਗੁਜਾਰਿਸ਼ ਹੈ ਜੀ ।
ਬਹੁਤ ਧੰਨਵਾਦੀ ਹੋਵਾਗਾਂ ਜੀ ।
(ਸੰਪਾਦਕੀ ਟਿੱਪਣੀ:- ਤੁਸੀਂ ਕੌਣ ਹੋ ਅਤੇ
ਕਿਥੇ ਦੇ ਰਹਿਣ ਵਾਲੇ ਹੋ ਇਸ ਬਾਰੇ ਤੁਸੀਂ ਕੁੱਝ ਨਹੀਂ ਲਿਖਿਆ। ਅਸੀਂ ਬਿਨਾ ਕਿਸੇ ਨਾਮ ਪਤੇ ਅਤੇ
ਟੈਲੀਫੂਨ ਨੰ: ਦੇ ਕਿਸੇ ਦੀ ਵੀ ਲਿਖਤ ਛਾਪਣ ਤੋਂ ਸੰਕੋਚ ਕਰਦੇ ਹਾਂ ਖਾਸ ਕਰਕੇ ਨਵੇਂ
ਪਾਠਕਾਂ/ਲੇਖਕਾਂ ਦੀ। ਜੇ ਕਰ ਕੋਈ ਆਪਣਾ ਟੈਲੀਫੂਨ ਨੰ: ਨਹੀਂ ਛਪਵਾਉਣਾ ਚਾਹੁੰਦਾ ਤਾਂ ਅਸੀਂ ਨਹੀਂ
ਛਾਪਦੇ ਪਰ ਸਾਡੇ ਕੋਲ ਹੋਣਾ ਚਾਹੀਦਾ ਹੈ ਤਾਂ ਕਿ ਲੋੜ ਪੈਣ ਤੇ ਅਸਲੀ/ਨਕਲੀ ਦੀ ਤਸਦੀਕ ਕੀਤੀ ਜਾ
ਸਕੇ। ਕਿਉਂਕਿ ਤੁਹਾਡਾ ਇਹ ਸਵਾਲ ਸਾਰਿਆਂ ਲਈ ਸਾਂਝਾ ਹੈ ਅਤੇ ਕੋਈ ਬੁਰਾ ਵੀ ਨਹੀਂ ਇਸ ਲਈ ਛਾਪ ਰਹੇ
ਹਾਂ, ਜੇ ਕਰ ਕੋਈ ਪਾਠਕ/ਲੇਖਕ ਇਸ ਬਾਰੇ ਵਿਚਾਰ ਦੇਣਾ ਚਾਹੁੰਦਾ ਹੈ ਤਾਂ ਉਹ ਸਿੱਧੇ ਇਸ ਈ-ਮੇਲ ਤੇ
ਦੇ ਸਕਦਾ ਹੈ ਜਾਂ ਸਿੱਖ ਮਾਰਗ ਨੂੰ ਲਿਖ ਸਕਦਾ ਹੈ। ਉਂਜ ਇਸ ਦਾ ਜਵਾਬ ਤਾਂ ਆਮ ਹੀ ਲੇਖਾਂ ਵਿੱਚ
ਛਪਦਾ ਰਹਿੰਦਾ ਹੈ। ਖਾਸ ਕਰਕੇ ਹੁਣ ਵੀ ਲਗਾਤਾਰ ਪ੍ਰਿੰ: ਗੁਰਬਚਨ ਸਿੰਘ ਜੀ ਪੰਨਵਾਂ ਦੀ ਲੇਖ ਲੜੀ
ਜੋ ਅਕਾਲ ਪੁਰਖ ਦੇ ਸੰਕਲਪ ਬਾਰੇ ਛਪ ਰਹੀ ਹੈ, ਉਸ ਵਿੱਚ ਵੀ ਹੈ। ਜੇ ਕਰ ਇਹ ਸਮਝ ਆ ਜਾਵੇ ਕਿ ਅਕਾਲ
ਪੁਰਖ ਕੀ ਹੈ ਤਾਂ ਉਸ ਨੂੰ ਮਿਲਣ ਦੀ ਗੱਲ ਵੀ ਸਮਝ ਆ ਜਾਵੇਗੀ।)
(09/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੁਛ
ਨਹੀਂ ਹੈਗਾ ਮੇਰੇ ਕੋਲ, ਜੋ ਕੁਛ ਹੈਗਾ ਤੇਰੇ ਕੋਲ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੁਛ ਨਹੀਂ ਹੈਗਾ ਮੇਰੇ ਕੋਲ, ਜੋ ਕੁਛ ਹੈਗਾ ਤੇਰੇ ਕੋਲ।
ਫਿਰ ਵੀ ਮੈਂ ਹੰਕਾਰ ਕਰਾਂ, ਤੇਰੀ ਮਾਇਆ ਤੋਂ ਅਣਭੋਲ।
ਜੋ ਕਰਦਾ, ਤੂੰ ਕਰਦਾ ਏਂ, ਮੈਂ ਤਾਂ ਹੁਕਮ ਬਜਾਂਦਾ ਹਾਂ।
ਫਿਰ ਵੀ ਅਪਣੀਆਂ ਮੱਲਾਂ ਦੇ, ਮੈਂ ਆਪੂੰ ਗੁਣ ਗਾਂਦਾ ਹਾਂ।
ਮੋਹ ਮਾਇਆ ਵਿੱਚ ਖੋਇਆ ਮੈਂ, ਕੂੜ-ਕਬਾੜ ਰਿਹਾ ਹਾਂ ਫੋਲ।
ਕੁਛ ਨਹੀਂ ਹੈਗਾ ਮੇਰੇ ਕੋਲ, ਜੋ ਕੁਛ ਹੈਗਾ ਤੇਰੇ ਕੋਲ।
ਸਿੱਕੇ ਸੰਚਿਤ ਕਰਦਾ ਹਾਂ, ਬੰਗਲੇ, ਮਹਿਲ ਬਣਾਂਦਾ ਹਾਂ।
ਬਿਨਸਣਹਾਰੀ ਮਾਇਆ ਤੇ, ਕਿਉਂ ਇਤਨਾ ਇਤਰਾਂਦਾ ਹਾਂ।
ਇਕ ਬਿੰਦੂ ਦੀ ਹੋਂਦ ਏ ਕੀ, ਇੱਕ ਕਣ ਦਾ ਕੀ ਏ ਸਮਤੋਲ।
ਕੁਛ ਨਹੀਂ ਹੈਗਾ ਮੇਰੇ ਕੋਲ, ਜੋ ਕੁਛ ਹੈਗਾ ਤੇਰੇ ਕੋਲ।
ਸਾਰੇ ਜੀਅ ਤਾਂ ਤੇਰੇ ਨੇ, ਤੈਨੂੰ ਸੱਭ ਪਿਆਰੇ ਨੇ।
ਸੱਭ ਬਰਾਬਰ ਤੇਰੇ ਲਈ, ਊਚ-ਨੀਚ ਤੋਂ ਬਾਹਰੇ ਨੇ।
ਪਰ ਮੈਂ ਅਪਣੀ ਹੋਂਦ ਲਈ, ਦੂਈ-ਜ਼ਹਿਰ ਰਿਹਾ ਹਾਂ ਘੋਲ।
ਕੁਛ ਨਹੀਂ ਹੈਗਾ ਮੇਰੇ ਕੋਲ, ਜੋ ਕੁਛ ਹੈਗਾ ਤੇਰੇ ਕੋਲ।
ਜੋ ਮਿਲਿਆ ਸਭ ਦਾਤਾਂ ਨੇ, ਤੇਰੇ ਦਰੋਂ ਸੁਗਾਤਾਂ ਨੇ।
ਤੂੰ ਤੁਠਦੈਂ, ਮੈ ਪਾਂਦਾ ਹਾਂ, ਰੁਠਦੈਂ, ਪੈਂਦੀਆਂ ਘਾਤਾਂ ਨੇ।
ਤਨ ਵੀ ਤੇਰੀ ਅਮਾਨਤ ਹੈ, ਜਦ ਚਾਹੇਂ ਹੋ ਜਾਏ ਗੋਲ।
ਕੁਛ ਨਹੀਂ ਹੈਗਾ ਮੇਰੇ ਕੋਲ, ਜੋ ਕੁਛ ਹੈਗਾ ਤੇਰੇ ਕੋਲ।
ਖਾਲੀ ਹੱਥੀਂ ਆਇਆ ਸੀ, ਖਾਲੀ ਹੱਥ ਹੀ ਜਾਵਾਂਗਾ।
ਕੀ ਖੱਟਿਆ ਇਸ ਦੁਨੀਆਂ ਤੇ, ਜੋ ਮੈਂ ਨਾਲ ਲਿਜਾਵਾਂਗਾ।
ਨਾਮ ਕਮਾਈ ਕੀਤੀ ਨਾ, ਰਹਿ ਗਈ ਖਾਲੀ ਮੇਰੀ ਝੋਲ।
ਕਛ ਨਹੀਂ ਹੈਗਾ ਮੇਰੇ ਕੋਲ, ਜੋ ਕੁਛ ਹੈਗਾ ਤੇਰੇ ਕੋਲ।
ਮੈਨੂੰ ਤਾਂ ਲੜ ਅਪਣੇ ਲਾ, ਮੋਹ ਮਾਇਆ ਤੋਂ ਦੂਰ ਹਟਾ।
ਝੂਠਾ ਇਹ ਅਹੰਕਾਰ ਮਿਟਾ, ਸਭ ਨੂੰ ਕਰਨਾ ਪਿਆਰ ਸਿਖਾ।
ਆਪ ਮਿਲਾ, ਮੇਰੀ ਹੋਂਦ ਮਿਟਾ, ਹੋ ਜਾਏ ਆਖਰ ਸਾਵਾਂ ਤੋਲ।
ਕੁਛ ਨਹੀਂ ਹੈਗਾ ਮੇਰੇ ਕੋਲ, ਜੋ ਕੁਛ ਹੈਗਾ ਤੇਰੇ ਕੋਲ।
(08/04/13)
ਗੁਰਸ਼ਰਨ ਸਿੰਘ ਕਸੇਲ
ਸ੍ਰ
ਸੁਰਜਨ ਸਿੰਘ ਜੀ, ਸਤਿ ਸ੍ਰੀ ਅਕਾਲ ।
ਆਪ ਜੀ ਦਾ ਲੇਖ “ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ”॥ ਪੜ੍ਹਿਆ ਪਰ
ਇਸ ਲੇਖ ਵਿਚ ਜੋ ਤੁਸੀਂ ਹੇਠ ਲਿਖੀਆਂ ਗੱਲਾਂ ਲਿਖੀਆਂ ਹਨ, ਉਹਨਾਂ
ਬਾਰੇ ਵਿਸਥਾਰ ਨਾਲ ਦੱਸਣ ਦੀ ਖੇਚਲ ਕਰਨੀ ਜੀ; ਧੰਨਵਾਦੀ ਹੋਵਾਂਗਾ ।
“ਗੁਰਬਾਣੀ ਕਹਿੰਦੀ ਹੈ ਪਿਛੇ ਨਹੀਂ ਮੁੜਨਾ, ਅਗਾਂਹ ਵਧੋ ਬੈਂਕ ਲੁਟਣ
ਲਈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ /ਲਿਫਾਫਾ ਕਹਿਣ ਵਾਲਿਆਂ ਦੀ ਮੁਹਿੰਮ
ਕਹਿੰਦੀ ਰਹਿੰਦੀ ਹੈ “ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੋਹਡੜਾ”। ਉਸ ਮੁਹਿੰਮ ਦਾ ਮਤਲਬ ਹੈ ਕਿ
ਜਦੋਂ ਤਕ ਉਹ ਸਾਰੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ/ਲਿਫਾਫਾ ਕਹਿਣ ਤੇ ਨਹੀਂ
ਲਾ ਲੈਂਦੇ ਉਨ੍ਹਾ ਚਿਰ ਪਿਛੇ ਨਹੀਂ ਹਟਣਗੇ। ਗੁਰਬਾਣੀ ਦੀ ਇਹ ਪੰਕਤੀ ਇਸ ਤਰ੍ਹਾਂ ਹੈ:-
“ਅਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੋਹਡੜਾ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਹੋਵੀ ਜਨਮੜਾ॥”
(ਪੰਨਾ ੧੦੯੬)
ਇਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(08/04/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਅਤੇ ਸਿਖਮਾਰਗ ਦੇ ਸਤਿਕਾਰਯੋਗ ਪਾਠਕਾਂ
ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸ. ਹਰਦੇਵ ਸਿੰਘ ਜੰਮੂ ਜੀ ਨੇ 07. 04. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ
ਆਪਣੇ ਪੱਤਰ ਵਿੱਚ ਮੇਰੇ ਵੱਲੋਂ ਸੁਰਿੰਦਰ ਸਿੰਘ ਜੀ ਨਾਲ ਕੀਤੀ ਮੁਲਾਕਾਤ ਸਬੰਧੀ ਇੱਸੇ ਵੈਬਸਾਈਟ ਤੇ
ਪਾਈ ਗਈ ਰਿਪੋਰਟ ਨੂੰ ਲੈ ਕੇ ਕੁੱਝ ਇਤਰਾਜ਼ਯੋਗ ਟਿੱਪਣੀਆਂ ਕਤਿੀਆਂ ਹਨ। ਸ. ਜੰਮੂ ਜੀ ਨੇ ਸ.
ਸੁਰਿੰਦਰ ਸਿੰਘ ਜੀ ਨੂੰ ਕੀ ਦੱਸਿਆ ਅਤੇ ਅੱਗੋਂ ਉਹਨਾ ਨੇ ਕੀ ਕਿਹਾ ਇਸ ਬਾਰੇ ਤਾਂ ਕੁੱਝ ਨਹੀਂ
ਕਿਹਾ ਜਾ ਸਕਦਾ ਪਰੰਤੂ ਸ. ਸੁਰਿੰਦਰ ਸਿੰਘ ਨੇ ਵੈਬਸਾਈਟ ਤੇ ਪਾਈ ਗਈ ਰਿਪੋਰਟ ਨੂੰ ਲੈ ਕੇ ਹਾਲੇ ਤਕ
ਨਾ ਤਾਂ ਮੇਰੇ ਨਾਲ ਕੋਈ ਸੰਪਰਕ ਕੀਤਾ ਹੈ ਅਤੇ ਨਾ ਹੀ ਉਹਨਾ ਨੇ ਵੈਬਸਾਈਟ ਤੇ ਆਪਣਾ ਕੋਈ ਇਤਰਾਜ਼
ਪਰਗਟ ਕੀਤਾ ਹੈ। ਕਿਉਂਕਿ ਸ. ਜੰਮੂ ਜੀ ਵਾਰ-ਵਾਰ ਝੂਠ ਬੋਲਦੇ ਹਨ ਇਸ ਲਈ ਉਹ ਦੂਸਰਿਆਂ ਉੱਤੇ
ਝੂਠੇ ਹੋਣ ਦਾ ਇਲਜ਼ਾਮ ਲਾਉਣ ਲਈ ਤਤਪਰ ਰਹਿੰਦੇ ਹਨ।
ਮੇਰਾ ਸਿੱਕਾ-ਸ਼ਾਸਤਰੀ ਤੋਂ ਭਾਵ ਹੈ ਉਹ ਮਾਹਰ ਜੋ ਸਿੱਕਿਆਂ ਦੀ
ਪ੍ਰਮਾਣਕਿਤਾ ਨੁੰ ਵਿਗਿਆਨਕ ਢੰਗ ਨਾਲ ਪਰਖਣ ਦੀ ਸਮਰੱਥਾ ਰੱਖਦਾ ਹੋਵੇ ਨਾ ਕਿ ਉਹ ਜੋ ਕਿਸੇ ਵਿਸ਼ੇਸ਼
ਵਰਗ ਦੇ ਸਿੱਕਿਆਂ ਬਾਰੇ ਆਮ ਜਾਣਕਾਰੀ ਇਕੱਤਰ ਕਰਕੇ ਉਸਨੂੰ ਦਸਤਾਵੇਜ਼ੀ ਰੂਪ ਦੇ ਦੇਵੇ। ਸ. ਸੁਰਿੰਦਰ
ਸਿੰਘ ਦਾ ਕੰਮ ਇਸ ਦੂਸਰੀ ਕਿਸਮ ਦਾ ਹੈ ਅਤੇ ਇਸ ਕੰਮ ਵਾਸਤੇ ਹੀ ਉਹਨਾ ਨੂੰ ਪੀ. ਐਚ. ਡੀ. ਦੀ
ਡਿਗਰੀ ਮਿਲੀ ਹੈ, ਬੇਸ਼ਕ ਆਪਣੇ ਚੁਣੇ ਹੋਏ ਖੇਤਰ ਵਿੱਚ ਉਹਨਾ ਨੇ ਉੱਚੇ ਪੱਧਰ ਦਾ ਕੰਮ ਕਰ ਕੇ
ਵਿਖਾਇਆ ਹੈ। ਪਰੰਤੂ ਇਸ ਨਾਲ ਉਹ ਸਿੱਕਾ-ਸ਼ਾਸਤਰੀ ਨਹੀਂ ਬਣ ਗਏ। ਇੱਸੇ ਲਈ ਉਹਨਾ ਨੇ ਕਿਤੇ ਵੀ ਕਥਿਤ
ਸਿਖ ਸਿੱਕਿਆਂ ਦੀ ਪ੍ਰਮਾਣਕਿਤਾ ਸਾਬਤ ਕਰਨ ਦਾ ਯਤਨ ਨਹੀਂ ਕੀਤਾ। ਇਹ ਇਸ ਤੋਂ ਵੀ ਸਾਬਤ ਹੋ ਜਾਂਦਾ
ਹੈ ਕਿ ਸ. ਜੰਮੂ ਜੀ ਉਪਰੋਕਤ ਰਿਪੋਰਟ ਦੇ ਕਥਿਤ ਸਿਖ ਸਿੱਕਿਆਂ ਦੀ ਪ੍ਰਮਾਣਕਿਤਾ ਨਾਲ ਸਬੰਧਤ ਭਾਗ
ਪ੍ਰਤੀ ਚੁੱਪ ਹਨ।
ਸ. ਜੰਮੂ ਜੀ ਦੇ ਵਿਚਾਰ-ਅਧੀਨ ਪੱਤਰ ਵਿੱਚ ਮੇਰੇ ਖਿਲਾਫ ਲਗਾਏ ਗਏ ਸਾਰੇ ਇਲਜ਼ਾਮ
ਬੇ-ਬੁਨਿਆਦ ਹਨ। ਜਿਵੇਂ ਕਿ ਉਹਨਾ ਨੂੰ ਪਹਿਲਾਂ ਵੀ 02. 04. 2013 ਦੇ ਪੱਤਰ ਰਾਹੀਂ ਬੇਨਤੀ ਕੀਤੀ
ਗਈ ਹੈ, ਉਹ ਪਹਿਲਾਂ ਯੋਗ-ਅਧਿਕਾਰੀ (Competent
Authority) ਰਾਹੀਂ ਕਥਿਤ ਸਿਖ ਸਿੱਕਿਆਂ ਦੀ
ਤਾਰਕਿਕ-ਕਾਨੂੰਨੀ (forensic)
ਜਾਂਚ ਕਰਵਾ ਕੇ ਉਹਨਾ ਦੇ ਪ੍ਰਮਾਣਿਕ ਹੋਣ ਦਾ ਸਰਟੀਫੀਕੇਟ ਹਾਸਲ ਕਰ ਲੈਣ ਅਤੇ ਫਿਰ ਹੀ ਅਖੌਤੀ
ਅਕਾਲ-ਤਖਤ ਦੇ ਵਿਸ਼ੇ ਸਬੰਧੀ ਉਹਨਾ ਸਿੱਕਿਆਂ ਦਾ ਜ਼ਿਕਰ ਕਰਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(08/04/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਡਾ. ਢਿੱਲੋਂ ਜੀ ਨੇ ਇੱਕ ਵਾਰ ਫ਼ਿਰ ਮਾੜੀ ਸ਼ਬਦਾਵਲੀ ਦਾ ਮੁਜ਼ਾਹਰਾ ਕੀਤਾ ਹੈ। ਪਹਿਲਾਂ
ਉਹ ਦੂਜੀਆਂ ਨੂੰ ਮਾਨਸਕ ਰੋਗੀ ਕਹਿੰਦੇ ਹਨ ਫਿਰ ਮੁਕਰਦੇ ਪੁੱਛਦੇ ਹਨ ਕਿ ਦੱਸੇ ਮੈਂ ਕਿੱਥੇ ਲਿਖਿਆ
ਹੈ? ਢਿੱਲੋਂ ਜੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਸ਼ਬਦਾਵਲੀ ਠੀਕ ਕਰਨ ਦੀ ਕੋਸ਼ਿਸ਼ ਕਰਨ।
ਸਿੱਖ ਸਿੱਕੇਆਂ ਤੇ ਕੰਮ, ਉਨਾਂਹ ਦੀ ਲਿਖਤ ਤੋਂ ਚਿਰ ਪਹਿਲਾਂ ਦਾ ਹੈ, ਅਤੇ ਸਿੱਖਾਂ ਵਿੱਚ ਅਕਾਲ
ਤਖ਼ਤ ਸਾਹਿਬ ਜੀ ਦਾ ਨਿਰਮਾਨ-ਇਤਹਾਸ, ਅਤੇ ਸਿੱਖੀ ਸਬੰਧੀ ਮਾਨਤਾ ਵੀ ਸਦਿਆਂ ਪੁਰਾਣੀ ਹੈ। ਉਸ ਦੀ
ਹੋਂਦ ਨੂੰ ਰੱਧ ਕਰਨ ਵਾਲੇ ਦੇ ਸਿਰ ਸਬੂਤ ਦੇਂਣ ਦੀ ਗਲ ਪਹਿਲਾਂ ਆਉਂਦੀ ਹੈ, ਅਤੇ ਜੇ ਕਰ ਉਹ ਇਸ
ਬਾਰੇ ਕੋਈ ਲਿਖਤ ਲਿਖਦਾ ਹੈ, ਤਾਂ ਆਪਣੀ ਲਿਖਤ ਸਬੰਧੀ ਸਵਾਲਾਂ ਦਾ ਜਵਾਬ ਵੀ ਦੇਂਣਾ, ਲਿਖਾਰੀ ਦਾ
ਕੰਮ ਹੈ, ਨਾ ਕਿ ਲਿਖਤ ਦੇ ਪਾਠਕ ਦਾ। ਢਿੱਲੋਂ ਜੀ ਦਾ ਕਹਿਣਾ ਕੁੱਝ ਇਸ ਤਰਾਂ ਹੈ ਕਿ ਉਨਾਂਹ ਦੀ
ਲਿਖਤ ਪੜਨ ਵਾਲਾ ਪਾਠਕ ਉਨਾਂਹ ਦੇ ਅੱਗੇ ਜਵਾਬਦੇਹ ਹੈ, ਪਰ ਢਿੱਲੋਂ ਜੀ ਨਹੀਂ!
ਢਿੱਲੋਂ ਜੀ ਤੈਸ਼ ਵਿੱਚ ਭੁੱਲ ਰਹੇ ਹਨ, ਕਿ ਅਸੀਂ ਇੱਥੇ ਇੱਕ ਪ੍ਰਤੱਖ ਖੜੀ ਅਦੁਤੀ ਇਮਾਰਤ ਦੇ ਨਾਮ
ਦੀ ਗਲ ਕਰ ਰਹੇ ਹਾਂ, ਨਾ ਕਿ ਸਵਰਗ-ਨਰਕ ਦੀ ਹੋਂਦ ਆਦਿ ਦੀ।
ਢਿੱਲੋਂ ਜੀ ਕੋਈ ਵੀ ਐਸਾ ਪੁਰਾਤਨ ਲਿਖਤੀ ਪ੍ਰਮਾਣ ਨਹੀਂ ਦੇ ਪਾਏ ਜਿਸ ਵਿੱਚ ਅਕਾਲ ਤਖ਼ਤ ਬਣਨ ਉਪਰੰਤ
ਕਿੱਧਰੇ ਵੀ ਇਹ ਲਿਖਿਆ ਗਿਆ ਹੋਵੇ ਕਿ ਅਕਾਲ ਤਖ਼ਤ ਹੈ ਹੀ ਨਹੀ ਸੀ ਐਵੇਂ ਹੀ ਘੜ ਲਿਆ ਗਿਆ ਹੈ। ਅਕਾਲ
ਤਖ਼ਤ ਦੀ ਹੋਂਦ ਵਿਰੁੱਧ ਕੋਈ ਵੀ ਪੁਰਾਤਨ ਹਵਾਲਾ ਨਹੀਂ ਮਿਲਦਾ। ਜ਼ਾਹਰ ਹੈ ਕਿ ਇਹ ਗਲ ਹੁਣੇ ਹੀ ਘੜੀ
ਗਈ ਹੈ ਅਤੇ ਇਸਦਾ ਇਤਹਾਸ ਵਿੱਚ ਕੋਈ ਵੀ ਹਵਾਲਾ ਨਹੀਂ ਮਿਲਦਾ, ਜਦ ਕਿ ਅਕਾਲ ਤਖ਼ਤ ਅਤੇ ਉਸ ਨਾਲ
ਸਿੱਖੀ ਦੇ ਦ੍ਰਿੜ ਸਬੰਧ ਦੇ ਹਵਾਲਿਆਂ ਨਾਲ ਇਤਹਾਸ ਭਰੀਆ ਪਿਆ ਹੈ।
ਅੰਤ ਵਿੱਚ ਸੈਕਰਾਮੈਂਟੋ ਜੀ ਪਾਸ ਨਿਮਰ ਬੇਨਤੀ ਹੈ ਕਿ ਪਹਿਲਾਂ ਸਾਰੇ
ਪੰਨੇ ਦੀ ਸਕੈਨਿੰਗ ਪਾਉਂਣ, ਤਾਂ ਕਿ ਮੈਂ ਬਣਦਾ ਜਵਾਬ ਦੇ ਸਕਾਂ!
ਹਰਦੇਵ ਸਿੰਘ, ਜੰਮੂ-8-4-2013
(08/04/13)
ਡਾ: ਦਲਵਿੰਦਰ ਸਿੰਘ ਗਰੇਵਾਲ
ਚੌਪਈਆਂ
(ਅ)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅੱਖਾਂ ਖੋਲਾਂ ਤਾਂ ਸਰਗੁਣ ਸਾਕਾਰ ਸਾਈਂ ਨੂੰ ਪਾਂਦਾ ਹਾਂ।
ਬੰਦ ਕਰਾਂ ਤਾਂ ਨਿਰਗੁਣ ਤੇ ਨਿਰਾਕਾਰ ਸਾਈਂ ਘਰ ਜਾਂਦਾ ਹਾਂ।
ਬਾਹਰ- ਅੰਦਰ ‘ਤੂੰ ਹੀ ਤੂੰ’ ਏਂ ‘ਸਰਗੁਣ ਨਿਰਗੁਣ’ ‘ਤੂੰ ਹੀ ਤੂੰ’,
ਸਭ ਆਕਾਰਾਂ ਵਿੱਚ ਤੂੰ ਪਰ ਆਕਾਰ ਦੇਖ ਨਾ ਪਾਂਦਾ ਹਾਂ।
ਸਰਗੁਣ ਸਾਈਂ, ਹੋਂਦ ਜੋ ਉਸਦੀ, ਜੱਗ ਨੂੰ ਨਜ਼ਰ ਨਾ ਆਈ ਹੈ
ਪਵਨ ਤਾਂ ਹੈ, ਪਰ ਪੱਤਿਆਂ ਹਿੱਲ ਹਿੱਲ, ਉਸਦੀ ਹੋਂਦ ਦਿਖਾਈ ਹੈ।
ਨਿਰਗੁਣ ਹੈ ਸਭ ਅੰਦਰ ਵਸਦਾ, ਅਨੁਭਵ ਕਰਦਾ ਟਾਵਾਂ ਹੀ,
ਸਾਈਂ ਹੈ, ਪਰ ਹੋਂਦ ਤਾਂ ਉਸਦੀ, ਭਗਤਾਂ ਨੇ ਦਰਸਾਈ ਹੈ।
ਚੰਦ੍ਰਮਾ ਦੀ ਠੰਢਕ ਪਾ ਜਲ, ਬਰਫ ਦੇ ਰੂਪ `ਚ ਢਲਦਾ ਹੈ।
ਸੂਰਜ-ਤਪਸ਼, ਬਰਫ ਦਾ ਢੇਲਾ, ਫਿਰ ਜਲ ਰੂਪ ਬਦਲਦਾ ਹੈ।
ਤਪਸ਼ ਵਧੇ ਤਾਂ ਭਾਫ ਬਣੇ ਜਲ, ਬੱਦਲ ਬਣ ਫਿਰ ਉਡਦਾ ਹੈ।
ਤਰਲ-ਠੋਸ ਤੇ ਗੈਸ `ਚ ਏਵੇਂ, ਹਰ ਇੱਕ ਜੀਵਨ ਚਲਦਾ ਹੈ।
(07/04/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਢਿੱਲੋਂ ਜੀ ਨੇ ਡਾ. ਸੁਰਿੰਦਰ ਸਿੰਘ ਜੀ ਨਾਲ ਮੁਲਾਕਾਤ ਦਾ ਬਿਯੂਰਾ ਦਿੱਤਾ
ਹੈ, ਅਤੇ ਲਿਖਿਆ ਹੈ:
“.. ਇਸ ਮੁਲਾਕਾਤ ਦੌਰਾਨ ਉਹਨਾ ਨੇ ਮੰਨਿਆਂ ਹੈ ਕਿ ਉਹ ਕੋਈ ਸਿੱਕਾ-ਸ਼ਾਸਤਰੀ
ਨਹੀਂ ਹਨ ਅਤੇ ਉਹਨਾ ਕੋਲ ਸਿੱਕਿਆਂ ਦੀ ਪ੍ਰਮਾਣਿਕਤਾ ਨੂੰ ਪਰਖਣ ਦੀ ਮੁਹਾਰਤ ਨਹੀਂ ਹੈ”
ਢਿੱਲੋਂ ਜੀ ਨੇ ਡਾ. ਸੁਰਿੰਦਰ ਸਿੰਘ ਜੀ ਨਾਲ ਮੁਲਾਕਾਤ ਕੀਤੀ। ਢਿੱਲੋਂ ਜੀ
ਉਨਾਂਹ ਦੇ ਘਰ ਅੱਜ ਦੁਬਾਰਾ ਵੀ ਗਏ ਸੀ ਅਤੇ ਆਪਣੀ ਲਿਖਤ ਦੀ ਕੁੱਝ ਅੰਗ੍ਰੇਜ਼ੀ ਟ੍ਰਾਸਲੇਸ਼ਨ ਕਿਸੇ
ਹੱਥ ਛੱਡ ਕੇ ਆਏ ਹਨ! ਇਹ ਗਲ ਡਾ. ਸੁਰਿੰਦਰ ਸਿੰਘ ਜੀ ਨੇ ਆਪ ਮੈਂਨੂੰ ਦੱਸੀ ਹੈ। ਮੈਂ ਉਨਾਂਹ ਨਾਲ
ਸੰਪਰਕ ਕੀਤਾ ਸੀ।
ਜਦ ਮੈਂ ਡਾ. ਸੁਰਿੰਦਰ ਸਿੰਘ ਜੀ ਪਾਸੋਂ ਇਸ ਬਾਰੇ ਪੁੱਛਿਆ ਤਾਂ ਉਨਾਂਹ
ਕਿਹਾ ਕਿ ਢਿੱਲੋਂ ਜੀ ਆਏ ਜ਼ਰੂਰ ਸਨ ਪਰ ਉਹ ਝੂਠ ਬੋਲ ਰਹੇ ਹਨ!
ਡਾ. ਸੁਰਿੰਦਰ ਸਿੰਘ ਜੀ ਨੇ ਕਿਹਾ ਕਿ ਅਗਰ ਮੈਂ ਇਨਾਂਹ
ਸਿੱਕੇਆਂ ਦੀ ਪ੍ਰਮਾਣਿਕਤਾ ਨੂੰ ਪਰਖਣ ਦਾ ਮਾਹਰ ਨਹੀਂ ਸੀ ਤਾਂ ਮੈਨੂੰ ਇਤਨੀ ਵੱਡੀ ਯੂਨੀਵਰਸਟੀ ਨੇ
ਇਸ ਸਬੰਧ ਵਿੱਚ ਡਾਕਟਰੇਟ ਦੀ ਡਗਰੀ ਕਿਵੇਂ ਦੇ ਦਿੱਤੀ!
ਡਾ. ਸੁਰਿੰਦਰ ਸਿੰਘ ਜੀ ਨੇ ਮੈਂਨੂੰ
ਉਚੇਚੇ ਤੌਰ ਤੇ, ਇਹ ਗਲ ਉਨਾਂਹ ਵਲੋਂ ਕਹਿਣ ਲਈ ਕਿਹਾ, ਕਿ ਢਿੱਲੋਂ ਜੀ ਨੇ ਉਨਾਂਹ ਦਾ ਨਾਮ ਵਰਤ
ਕੇ, ਜੋ ਗਲ ਲਿਖੀ ਹੈ, ਉਹ ਝੂਠ ਹੈ!
ਢਿੱਲੋਂ ਜੀ ਨੂੰ ਕਿਸੇ ਸੱਜਣ ਨੂੰ ਗਲਤ ਢੰਗ ਨਾਲ ਕੋਟ ਕਰਨਾ ਸੋਭਦਾ ਨਹੀਂ।
ਉਹ ਕਿਤਨੇ ਵਿਦਵਾਨਾਂ ਨਾਲ ਇੰਝ ਕਰ ਸਕਦੇ ਹਨ? ਸਿੱਖ ਸਿੱਕੇਆਂ ਤੇ ਤਾਂ ਹੋਰ ਵਿਦਵਾਨਾਂ ਨੇ ਵੀ ਕੰਮ
ਕੀਤਾ ਹੈ।
ਉਹ ਇਹ ਤਾਂ ਕਹਿ
ਨਹੀਂ ਸਕਦੇ ਕਿ ਉਨਾਂਹ ਦੀ ਲਿਖਤ ਨੂੰ ਗਲਤ ਸਾਬਤ ਕਰਨ ਲਈ ਸਾਰੇ ਸਿੱਕਾ ਵਿਦਵਾਨਾਂ/ਇਤਹਾਸਕਾਰਾਂ ਨੇ
ਦਹਾਕਿਆਂ ਪਹਿਲਾਂ ਹੀ ਚਾਲ ਤਿਆਰ ਕਰ ਲਈ ਸੀ।
ਢਿੱਲੋਂ ਜੀ ਦੀ ਸਿੱਕਾ ਵਿਸ਼ਲੇਸ਼ਣ ਬਾਰੇ ਆਪਣੀ ਖੋਜ/ਗਿਆਨ ਤਾਂ ਨਾਹ ਬਰਾਬਰ ਹੈ ਪਰ ਉਹ ਜਾਣਕਾਰਾਂ ਦੇ
ਕੰਮ ਨੂੰ ਨਕਲੀ ਕਰਾਰ ਰਹੇ ਹਨ। ਕੋਈ ਵੀ ਸੂਝਵਾਨ ਵਿਦਵਾਨ ਆਪਣੇ ਲਈ ਅਣਜਾਣ ਵਿਸ਼ੇ ਬਾਰੇ ਐਸਾ ਨਹੀਂ
ਕਰਦਾ।
ਡਾ. ਢਿੱਲੋਂ ਜੀ ਨੇ ਇਸ ਬਹੂਤ ਹੀ ਅਹਿਮ ਸਵਾਲ ਦਾ ਜਵਾਬ ਵੀ ਨਹੀਂ ਦਿੱਤਾ
ਕਿ ਉਨਾਂਹ, ਆਪਣੀ ਲਿਖਤ ਵਿਚ, ਸਿੱਖ ਸਿੱਕੇਆਂ ਤੇ ਹੋਏ ਕੰਮ ਬਾਰੇ ਵਿਚਾਰ ਵਿਸ਼ਲੇਸ਼ਣ ਕਿਉਂ ਨਹੀਂ
ਕੀਤਾ?
ਜਾਂ ਤਾਂ ਉਹ ਸਵੀਕਾਰ
ਕਰਨ ਕਿ ਉਨਾਂਹ ਨੂੰ ਸਿੱਖ ਸਿੱਕੇਆਂ ਤੇ ਹੋ ਚੁੱਕੇ ਕੰਮ ਵਿੱਚ ‘ਅਕਾਲ ਤਖ਼ਤ’ ਦੇ ਨਾਮ ਦੀ ਵਰਤੋਂ
ਬਾਰੇ ਪਤਾ ਹੀ ਨਹੀਂ ਸੀ, ਜਾਂ ਫਿਰ ਉਹ ਸਪਸ਼ਟ ਕਰਨ ਕਿ ਉਨਾਂਹ ਸਿੱਖ ਸਿੱਕੇਆਂ ਤੇ ਹੋਏ ਕੰਮ ਨੂੰ
ਪਾਠਕਾਂ ਕੋਲੋਂ ਕਿਉਂ ਛੁਪਾਇਆ?
ਹੁਣ ਅਗਲੀ ਗਲ! ਪਾਠਕ ਮੇਰੇ ਵਲੋਂ 5.4.13 ਵਾਲੇ ਪੱਤਰ ਵਿੱਚ ਕੋਟ ਕੀਤੀਆਂ,
ਢਿੱਲੋਂ ਜੀ ਵਲੋਂ ਲਿਖਿਆਂ ਸਤਰਾਂ ਵਿੱਚ ਪੜ ਸਕਦੇ ਹਨ ਕਿ ਢਿੱਲ਼ੋਂ ਜੀ ਨੇ ਉਨਾਂਹ ਸਤਰਾਂ ਵਿਚ, ਤਖ਼ਤ
ਉਸਾਰੀ ਅਤੇ ਵਰਤੋ ਦੀ ਗਲ ਕੀਤੀ ਹੈ ਜਾਂ ਨਹੀਂ! ਇੱਕ ਪਾਸੇ ਉਹ ‘ਤਖ਼ਤ’ ਅਸਥਾਨ ਦੇ ‘ਨਿਰਮਾਣ’ ਦੀ ਗਲ
ਕਰਦੇ ਹਨ ਤੇ ਦੂਜੇ ਪਾਸੇ ਉਸ ਨੂੰ ‘ਥੜਾ’ ਕਹਿ ਕੇ ਉਸਦੇ ਨਿਰਮਾਨ ਦੀ ਗਲ ਲਿਖਣ ਤੋਂ ਮੁਕਰਦੇ ਹਨ।
ਢਿੱਲੋਂ ਜੀ ਨੇ ਪਹਿਲਾਂ ਆਪ ਕਿਹਾ ਕਿ ਉਨਾਂਹ ਦੇ ਪੁਰਾਣੇ ਲੇਖਾਂ ਨੂੰ ਛੱਡ
ਕੇ ਉਨਾਂਹ ਦੀ ਲਿਖਤ (ਪੁਸਤਕ) ਵਿਚੋਂ ਸਵਾਲ ਪੁਛੇ ਜਾਣ। ਪਰ ਜਿਸ ਵੇਲੇ ਮੈਂ ਲਿਖਤ ਵਿਚੋਂ ਹੀ ਸਵਾਲ
ਪੁੱਛੇ ਹਨ, ਤਾਂ ਉਹ ਜਵਾਬ ਤੋਂ ਇਨਕਾਰੀ ਹੋ ਗਏ ਹਨ।
ਜਿੱਥੋਂ ਤਕ ਮੇਰੇ ਜਵਾਬ ਦੇਂਣ ਦਾ
ਸਬੰਧ ਹੈ, ਤਾਂ ਮੈਂ ਕਈਂ ਲਿਖਤਾਂ ਦੇ ਨਾਮ ਕੋਟ ਕਰ ਦਿੱਤੇ ਹਨ, ਅਤੇ ਇਸ ਬਾਰੇ ‘ਹਵਾਲੇ ਬਿਯੂਰੇ
ਸਹਿਤ’ ਜਲਦ ਇੱਕ ਲੇਖ ਪਾਠਕਾਂ ਨਾਲ ਸਾਂਝਾ ਕਰਨ ਦੀ ਗਲ ਵੀ ਕਹੀ ਹੈ, ਕਦੇ ਇਨਕਾਰ ਨਹੀਂ ਕੀਤਾ।
ਢਿੱਲੋਂ ਜੀ ਪੁੱਛਦੇ ਹਨ:-
“ਸ. ਜੰਮੂ ਜੀ ਇਹ ਦੱਸਣ ਦੀ ਖੇਚਲ ਕਰਨ ਕਿ ਕੀ ਉਹਨਾ ਨੂੰ ਮੇਰੀ ਪੁਸਤਕ
ਵਿੱਚੋਂ ਪੇਸ਼ ਕੀਤੀਆਂ ਉਪਰੋਕਤ ਸਤਰਾਂ ਵਿਚਲੀ ਜਾਣਕਾਰੀ ਤੇ ਕੋਈ ਇਤਰਾਜ਼ ਹੈ”
ਮੈਂ ਇਤਰਾਜ਼ ਹੋਂਣ ਜਾਂ ਨਾ ਹੋਂਣ ਦੀ ਗਲ ਨਹੀਂ ਕੀਤੀ। ਮੈਂ ਸਿਰਫ਼ ਇਹ ਲਿਖਿਆ
ਹੈ ਕਿ ਢਿੱਲੋਂ ਜੀ ਵਲੋਂ ਆਪਣੀ ਲਿਖਿਆਂ ਸਤਰਾਂ ਵਿੱਚ ਸਵੀਕਾਰ ਕੀਤੇ ਤੱਥਾਂ ਦਾ ਮੂਲ ਸਰੋਤ ਦੱਸਣ
ਦੀ ਕਿਰਪਾਲਤਾ ਕਰਨ। ਪਹਿਲਾਂ ਢਿੱਲੋਂ ਜੀ ਕਹਿਦੇ ਹਨ ਕਿ ਮੈਂ ਉਨਾਂਹ ਨੂੰ ਨਵੀਂ ਲਿਖਤ ਵਿਚੋਂ ਸਵਾਲ
ਪੁੱਛਾਂ, ਪਰ ਜਿਸ ਵੇਲੇ ਮੈ ਪੁੱਛਿਆ ਹੈ ਤਾਂ ਉਹ ਫਿਰ ਇਨਕਾਰੀ ਹੋ ਗਏ ਹਨ।
ਦੋ ਸਾਲ ਤਾਂ ਹੋ ਚਲੇ ਹਨ ਉਨਾਂਹ ਨੂੰ
ਇਨਕਾਰੀ ਹੁੰਦੇ! ਉਹ ਕਦ ਤਕ ਇਨਕਾਰੀ ਹੋਂਣ ਗੇ?
ਬੇਨਤੀ ਹੈ ਕਿ ਉਹ ਆਪਣੀਆਂ ਲਿਖਿਆਂ ਸਤਰਾਂ (ਮੇਰੇ ਪੱਤਰ ਮਿਤੀ 5. 4. 13 ਵਿੱਚ ਲਾਲ ਰੰਗ ਵਿੱਚ
ਕੋਟ) ਵਿੱਚ ਸਵੀਕਾਰੇ ਗਏ ਤੱਥਾਂ ਦਾ ‘ਮੂਲ ਸਰੋਤ’ ਦੱਸਣ ਦਾ ਹੋਂਸਲਾ ਵਿਖਾਉਂਣ!
ਹਰਦੇਵ ਸਿੰਘ, ਜੰਮੂ-7.4.2013
(ਸੰਪਾਦਕ ਵਲੋਂ ਸਾਰਿਆਂ ਨੂੰ ਬੇਨਤੀ ਹੈ ਕਿ ਲਿਖਣ
ਵਾਲੇ ਆਪਣੀ ਸ਼ਬਦਾਵਲੀ ਨੂੰ ਕੁੱਝ ਕੰਟਰੋਲ ਵਿੱਚ ਰੱਖਣ ਤਾਂ ਕਿ ਪੜ੍ਹਨ ਵਾਲੇ ਪਾਠਕਾਂ ਤੇ ਮਾੜਾ
ਪ੍ਰਭਾਵ ਨਾ ਪਵੇ)
(07/04/13)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਹਰਦੇਵ ਸਿੰਘ ਜੰਮੂ ਜੀ, ਡਾ. ਗੰਡਾ ਸਿੰਘ ਜੀ ਦੀ ਕਿਤਾਬ ‘ਸਰਦਾਰ ਜੱਸਾ ਸਿੰਘ ਆਹਲੂਵਾਲੀਆ’ ਬਾਰੇ
ਜਾਣਕਾਰੀ ਦੇਣ ਲਈ ਧੰਨਵਾਦ। ਜਦੋਂ ਮੈਂ ਆਪ ਨੂੰ ‘ਕਾਜ਼ੀ ਨੂਰ ਮੁਹੰਮਦ’ ਦੀ ਲਿਖਤ ਦਾ ਆਪਣੀ ਵਿਚਾਰ
ਚਰਚਾ ਨਾਲ ਸਬੰਧਿਤ ਭਾਗ ਭੇਜਣ ਲਈ ਕਿਹਾ ਸੀ ਤਾਂ ਤੁਸੀਂ ਕਿਹਾ ਸੀ ਕਿ ਮੇਰੇ ਕੋਲ ਨਹੀਂ ਹੈ ਪਰ ਅੱਜ
ਤੁਸੀਂ ਆਪ ਹੀ ਮੰਨ ਲਿਆ ਹੈ ਕਿ ਕਾਜ਼ੀ ਨੂਰ ਮੁਹੰਮਦ’ ਦੀ ਅਸਲ ਲਿਖਤ ਦਾ ਉਹ ਭਾਗ ਜਿਸ ਲਈ ਮੈਂ
ਬੇਨਤੀ ਕੀਤੀ ਸੀ, ਉਹ ਤੁਹਾਡੇ ਪਾਸ ਹੈ। ਖੈਰ!
(ਇਹ ਫ਼ੋਟੋ ਡਾ. ਗੰਡਾ ਸਿੰਘ ਜੀ ਦੀ ਲਿਖਤ ‘ਸਰਦਾਰ ਜੱਸਾ ਸਿੰਘ ਆਹਲੂਵਾਲੀਆ’ (ਦੂਜੀ ਐਡੀਸ਼ਨ 1999)
ਦੇ ਪੰਨਾ 147 ਦੀ ਹੈ। ਇਸ ਫ਼ੋਟੋ ਦੀਆਂ ਪਹਿਲੀਆਂ ਚਾਰ ਪੰਗਤੀਆਂ ਪੰਨਾ 146 ਦੇ ਅਖੀਰ ਤੇ ਹਨ)
ਜੰਮੂ ਜੀ, ਤੁਸੀਂ ਆਪਣੇ 1 ਅਪ੍ਰੈਲ ਦੇ ਪੱਤਰ `ਚ ਲਿਖਿਆ ਸੀ, “ਤਾਂ
ਉਸਦਾ ਸਾਮਣਾ ਕਰਨ ਲਈ ਭਾਈ ਗੁਰਬਖਸ਼ ਸਿੰਘ ਸ਼ਹੀਦ ਦੇ ਜੱਥੇ ਦੇ ਤੀਹ ਸਿੰਘ ਅਕਾਲ ਤਖ਼ਤ ਤੋਂ ਬਾਹਰ
ਆਏ ਅਤੇ 30 ਹਜ਼ਾਰ ਦੀ ਫ਼ੋਜ ਤੇ ਟੁੱਟ ਪਏ”।
ਸ. ਹਰਦੇਵ ਸਿੰਘ ਜੀ, ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕਿ ਤੁਸੀਂ, ‘ਕਾਜ਼ੀ ਨੂਰ ਮੁਹੰਮਦ’ ਦੀ ਅਸਲ
ਲਿਖਤ ਦੇ ਕਿਸ ਸ਼ਬਦ ਦੇ ਅਰਥ
‘ਅਕਾਲ ਤਖਤ’ ਕੀਤੇ ਸਨ?
ਧੰਨਵਾਦ
ਸਰਵਜੀਤ ਸਿੰਘ
(07/04/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਅਤੇ ਸਿਖਮਾਰਗ ਦੇ ਸਤਿਕਾਰਯੋਗ ਪਾਠਕਾਂ
ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸ. ਹਰਦੇਵ ਸਿੰਘ ਜੰਮੂ ਜੀ ਨੇ 06. 04. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ
ਆਪਣੇ ਪੱਤਰ ਵਿੱਚ ਇਸ ਵੈਬਸਾਈਟ ਉੱਤੇ ਹੁੰਦੀ ਵਿਚਾਰ-ਚਰਚਾ ਨਾਲ ਸਬੰਧਤ ਸਾਰੇ ਲੇਖਕਾਂ ਅੱਗੇ ਇਹ
ਮੰਗ ਰੱਖੀ ਹੈ ਕਿ “ਉਹ ਕੋਈ ਵੀ ਐਸਾ ਪੁਰਾਤਨ ਲਿਖਤ ਹਵਾਲਾ ਵਖਾਉਣ ਜਿਸ ਵਿੱਚ ਕੁੱਝ ਐਸਾ ਲਿਖਿਆ
ਹੋਵੇ ਕਿ ‘ਅਕਾਲ ਤਖਤ’ ਜਾਂ ‘ਤਖਤ ਅਕਾਲ ਬੁੰਗਾ’ ਜਾਂ ‘ਅਕਾਲ ਬੁੰਗੇ’ ਦੀ ਕੋਈ ਹੋਂਦ ਨਹੀਂ ਅਤੇ ਇਹ
ਸਿੱਖਾਂ ਨੇ ਆਪ ਹੀ ਘੜ ਲਿਆ ਹੈ!” ਧਿਆਨ ਨਾਲ ਵੇਖਿਆ ਜਾਵੇ ਤਾਂ ਸ. ਜੰਮੂ ਜੀ ਦੀ ਮੰਗ ਉਹਨਾ
ਲੇਖਕਾਂ ਅੱਗੇ ਹੈ ਜਿਹੜੇ ‘ਅਕਾਲ ਤਖਤ’ ਜਾਂ ‘ਤਖਤ ਅਕਾਲ ਬੁੰਗਾ’ ਜਾਂ ‘ਅਕਾਲ ਬੁੰਗੇ’ ਦੀ ਹੋਂਦ
ਨੂੰ ਮੰਨਣ ਤੋਂ ਇਨਕਾਰੀ ਹਨ।
ਤਰਕ-ਸ਼ਾਸਤਰ (Logic)
ਦੇ ਪੱਖੋਂ ਸ. ਜੰਮੂ ਜੀ ਦੀ ਉਪਰੋਕਤ ਮੰਗ ਬੇਹੂਦਾ
(incongruous), ਤਰਕਹੀਣ
(illogical)
ਅਤੇ ਅਸੰਗਤ (anamolous)
ਕਿਸਮ ਦੇ ਕਥਨਾ ਵਿੱਚ ਆਉਂਦੀ ਹੈ ਅਤੇ ਇਹੋ ਜਿਹਾ ਕਥਨ ਉਹ
ਵਿਅਕਤੀ ਹੀ ਪੇਸ਼ ਕਰੇਗਾ ਜਿਸ ਦਾ ਮਾਨਸਿਕ ਸੰਤੁਲਨ ਵਿਗੜ ਚੁੱਕਿਆ ਹੋਵੇ। ਉਦਾਹਰਨ ਦੇ ਤੌਰ ਤੇ ਜੋ
ਮਨੁਖ ਨਰਕ-ਸਵਰਗ ਵਿੱਚ ਵਿਸ਼ਵਾਸ ਨਹੀਂ ਕਰਦਾ ਕੀ ਉਸ ਨੂੰ ਇਹ ਕਿਹਾ ਜਾਵੇਗਾ ਕਿ ਉਹ ਕੋਈ ਐਸਾ ਹਵਾਲਾ
ਵਿਖਾਵੇ ਜਿਸ ਵਿੱਚ ਲਿਖਿਆ ਹੋਵੇ ਕਿ ਸਵਰਗ-ਨਰਕ ਦੀ ਕੋਈ ਹੋਂਦ ਨਹੀਂ ਕਿਉਂਕਿ ਹਵਾਲਾ ਤਾਂ ਉਸ ਨੇ
ਵਿਖਾਉਣਾ ਹੈ ਜੋ ਸਵਰਗ-ਨਰਕ ਦੀ ਹੋਂਦ ਦੀ ਪਰੋੜਤਾ ਕਰਦਾ ਹੈ ਅਤੇ ਸਵਰਗ-ਨਰਕ ਨੂੰ ਨਾ ਮੰਨਣ ਵਾਲੇ
ਦੇ ਮਨ ਵਿੱਚ ਇਸ ਬਾਰੇ ਵਿਸ਼ਵਾਸ ਪੱਕਾ ਕਰਨਾ ਚਾਹੁੰਦਾ ਹੈ? ਦੂਸਰੀ ਉਦਾਹਰਨ ਕਾਨੂੰਨੀ ਪੱਖੋਂ ਲਈ ਜਾ
ਸਕਦੀ ਹੈ। ਇੱਕ ਵਿਅਕਤੀ ਦੂਸਰੇ ਵਿਅਕਤੀ ਨੂੰ ਇਹ ਕਹਿੰਦਾ ਹੈ ਕਿ ਮੈਂ ਤੇਰਾ ਪੁੱਤਰ ਹਾਂ ਪਰੰਤੂ
ਦੂਸਰਾ ਵਿਅਕਤੀ ਇਹ ਕਹਿੰਦਾ ਹੈ ਕਿ ਮੈਂ ਤੈਂਨੂੰ ਜਾਣਦਾ ਹੀ ਨਹੀਂ, ਤੂੰ ਮੇਰਾ ਪੁੱਤਰ ਕਿਵੇਂ ਹੋ
ਸਕਦਾ ਹੈਂ। ਇਸ ਸਥਿਤੀ ਵਿੱਚ ਸਬੂਤ ਪਹਿਲੇ ਵਿਅਕਤੀ ਨੇ ਪੇਸ਼ ਕਰਨਾ ਹੈ ਇਹ ਸਾਬਤ ਕਰਨ ਲਈ ਕਿ ਉਹ
ਦੂਸਰੇ ਵਿਅਕਤੀ ਦਾ ਪੁੱਤਰ ਹੈ ਨਾ ਕਿ ਦੂਸਰੇ ਵਿਅਕਤੀ ਨੇ ਸਬੂਤ ਪੇਸ਼ ਕਰਨਾ ਹੈ ਇਹ ਸਾਬਤ ਕਰਨ ਲਈ
ਕਿ ਪਹਿਲਾ ਵਿਅਕਤੀ ਉਸ ਦਾ ਪੁੱਤਰ ਨਹੀਂ। ਇਸ ਤਰ੍ਹਾਂ ਤਰਕ ਅਤੇ ਕਾਨੂੰਨ ਦੋਵ੍ਹਾਂ ਪੱਖਾਂ ਤੋਂ
ਹਵਾਲਾ/ਸਬੂਤ ਪੇਸ਼ ਕਰਨ ਦੀ ਜ਼ਿੰਮੇਵਾਰੀ ਉਸ ਦੇ ਸਿਰ ਜਾਂਦੀ ਹੈ ਜੋ ਕਿਸੇ ਚੀਜ਼ ਜਾਂ ਸਥਿਤੀ ਦੀ ਹੋਂਦ
ਨੂੰ ਸਥਾਪਤ ਕਰਨਾ ਲੋਚਦਾ ਹੈ ਨਾ ਕਿ ਉਸ ਦੇ ਸਿਰ ਜੋ ਉਸ ਚੀਜ਼ ਜਾਂ ਸਥਿਤੀ ਦੀ ਹੋਂਦ ਤੋਂ ਇਨਕਾਰੀ
ਹੈ।
ਸਪਸ਼ਟ ਹੈ ਕਿ ਸ. ਹਰਦੇਵ ਸਿੰਘ ਜੰਮੂ ਜੀ ਉਪਰੋਕਤ ਮੰਗ ਪੇਸ਼ ਕਰ ਕੇ ਆਪਣੀ ਵਿਗੜੀ ਹੋਈ ਮਾਨਸਿਕ
ਸਥਿਤੀ ਦਾ ਮੁਜ਼ਾਹਰਾ ਹੀ ਕਰ ਰਹੇ ਹਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(07/04/13)
ਡਾ: ਦਲਵਿੰਦਰ ਸਿੰਘ ਗਰੇਵਾਲ
ਤੇਰੀ
ਕੁਦਰਤ ਤੂੰ ਹੀ ਜਾਣੇਂ
ਡਾ: ਦਲਵਿੰਦਰ ਸਿੰਘ ਗਰੇਵਾਲ
ਤੇਰੀ ਕੁਦਰਤ ਤੂੰ ਹੀ ਜਾਣੇਂ, ਤੁਧ ਬਿਨ ਹੋਰ ਨਾ ਜਾਣੇ।
ਮੱਛਲੀ ਸਾਗਰ ਬਾਰੇ ਅਣਭਿੱਜ, ਕੀਟ ਕੀ ਧਰਤ ਪਛਾਣੇ।
ਹਰ ਜੀ ਏਥੇ ਕਣ ਕਣ ਵਰਗੇ, ਅਪਣੀ ਕਾਰ ਨਿਭਾਂਦੇ,
ਦੂਜੇ ਕਣ ਦੀ ਉਹ ਕੀ ਜਾਨਣ, ਖੁਦ ਨੂੰ ਸਮਝ ਨਾ ਪਾਂਦੇ।
ਅਰਬਾਂ ਖਰਬਾਂ ਵਿਸ਼ਵ ਕਣਾਂ ਨੂੰ, ਇੱਕ ਕਣ ਕਿਵੇਂ ਬਖਾਣੇ।
ਤੇਰੀ ਕੁਦਰਤ ਤੂੰ ਹੀ ਜਾਣੇਂ, ਤੁਧ ਬਿਨ ਹੋਰ ਨਾ ਜਾਣੇ।
ਕਿਤਨੇ ਖੰਡ, ਬ੍ਰਹਿਮੰਡ ਨੇ ਕਿਤਨੇ, ਕਿਤਨੇ ਸੂਰਜ ਤਾਰੇ।
ਕਿਤਨੇ ਨੇ ਗ੍ਰਹਿ ਮੰਡਲ ਕਿਤਨੇ, ਧਰਤ, ਚੰਦ ਵਿਸਥਾਰੇ।
ਤੇਰੀ ਰਚਨਾ ਅੰਤ ਨਾ ਕੋਈ, ਲਭਦੇ ਅੰਤ ਇੰਞਾਣੇ।
ਤੇਰੀ ਕੁਦਰਤ ਤੂੰ ਹੀ ਜਾਣੇਂ, ਤੁਧ ਬਿਨ ਹੋਰ ਨਾ ਜਾਣੇ।
ਅਰਬਾਂ ਪੰਛੀ, ਅੰਬਰੀਂ ਉੱਡਣ, ਅਰਬ ਜੀਵ ਭੋਂ ਰੀਂਗਣ।
ਅਰਬ ਜਾਨਵਰ ਟੱਪਦੇ ਨਸਦੇ, ਅਰਬਾਂ ਮਾਨਵ ਜੀਵਣ।
ਕਿਤਨੇ ਜੀਵ? ਗਿਣੇ ਨਾ ਜਾਂਦੇ, ਸਭ ਦੀ ਰਗ ਪਹਿਚਾਣੇ।
ਤੇਰੀ ਕੁਦਰਤ ਤੂੰ ਹੀ ਜਾਣੇਂ ਤੁਧ ਬਿਨ ਹੋਰ ਨਾ ਜਾਣੇ।
ਜੀਵਾਂ ਅੰਦਰ ਬ੍ਰਹਿਮੰਡ ਵਖਰੇ, ਸੈਲ, ਅਮੀਬਾ, ਵਾਇਰਸ।
ਸਭ ਦੇ ਆਪੋ ਅਪਣੇ ਕਰਤਵ, ਕਰਦੇ, ਜੋ ਲਿਖਿਆ ਉਸ।
ਸਭ ਕੁੱਝ ਉਸ ਦੇ ਹੁਕਮ `ਚ ਚਲਦਾ, ਸਭ ਕੁੱਝ ਉਸਦੇ ਭਾਣੇ।
ਤੇਰੀ ਕੁਦਰਤ ਤੂੰ ਹੀ ਜਾਣੇਂ ਤੁਧ ਬਿਨ ਹੋਰ ਨਾ ਜਾਣੇ।
ਹਰ ਇੱਕ ਜੀਵ ਏ ਵਖਰਾ ਵਖਰਾ, ਕੋਈ ਨਾ ਕਿਸਹੀ ਜੇਹਾ।
ਹਰ ਪਲ ਲੱਖਾਂ ਆਵਣ ਜਾਵਣ, ਕਿਸ ਦਾ ਰੁਕਣਾ ਕੇਹਾ।
ਚਲਣਹਾਰਾ ਜਗਤ ਬਣਾਇਆ, ਜਨਮੇ, ਅੰਤ ਸਮਾਣੇ।
ਤੇਰੀ ਕੁਦਰਤ ਤੂੰ ਹੀ ਜਾਣੇਂ ਤੁਧ ਬਿਨ ਹੋਰ ਨਾ ਜਾਣੇ।
ਰੰਗੀ ਰੰਗੀ ਭਾਂਤੀ ਕਰ ਕਰ, ਜੀਵਨ ਰਚਦਾ ਜਾਵੇਂ।
ਬਹੁਰੰਗੀ ਦੁਨੀਆਂ ਨੂੰ, ਨਵੀਆਂ ਖੇਡਾਂ ਦੇ ਵਿੱਚ ਪਾਵੇਂ।
ਹਰ ਕੋਈ ਕਾਰ ਵਿਹਾਰ `ਚ ਉਲਝੇ, ਸਮਝੇ, ਇਹੋ ਟਿਕਾਣੇ।
ਤੇਰੀ ਕੁਦਰਤ ਤੂੰ ਹੀ ਜਾਣੇਂ ਤੁਧ ਬਿਨ ਹੋਰ ਨਾ ਜਾਣੇ।
ਰੋਜ਼ ਨਵਾਂ ਨਿਤ ਦਿਸਦੈਂ ਦਾਤਾ, ਕੁਦਰਤ ਬਦਲੇ ਹਰ ਪਲ।
ਹਰ ਇੱਕ ਵਿੱਚ ਸਾਹ ਸ਼ਕਤੀ ਪਾਵੇਂ, ਜਾਈਏ ਤੇਰੇ ਬਲ ਬਲ।
ਸਭ ਦਾ ਖਾਣਾ, ਸਭ ਦਾ ਪੀਣਾ, ਲੋੜ ਮੁਤਾਬਕ ਦਾਣੇ।
ਤੇਰੀ ਕੁਦਰਤ ਤੂੰ ਹੀ ਜਾਣੇਂ, ਤੁਧ ਬਿਨ ਹੋਰ ਨਾ ਜਾਣੇ।
ਸਿਸਟਮ ਸੈਟ ਅਜਿਹਾ ਕੀਤਾ, ਹਰ ਕੋਈ ਹੁਕਮ `ਚ ਤੇਰੇ।
ਹਰ ਇੱਕ ਦੇ ਦਿਲ ਦੀ ਸਦ ਸਮਝੇਂ, ਹਰ ਇੱਕ ਦੇ ਹੈਂ ਨੇੜੇ।
ਉਸ ਦੀ ਸਮਝ `ਚ ਆਵੇਂ ਜਿਸ ਤੇ, ਨਜ਼ਰ ਪਵੇ ਤੇਰੇ ਭਾਣੇ।
ਤੇਰੀ ਕੁਦਰਤ ਤੂੰ ਹੀ ਜਾਣੇਂ ਤੁਧ ਬਿਨ ਹੋਰ ਨਾ ਜਾਣੇ।
ਤੇਰੀ ਮਿਹਰ ਤਾਂ ਦਾਤਾ ਤੇਰੇ, ਰੋਮ ਰੋਮ ਗੁਣ ਗਾਈਏ।
ਤੇਰੀ ਮਿਹਰ, ਤੇਰੇ ਲੜ ਲਗੀਏ, ਅਪਣਾ ਆਪ ਭੁਲਾਈਏ।
ਬਖਸ਼ ਦੇ ਦਾਤਾ ਭਗਤੀ ਅਪਣੀ, ਮੇਲ ਦੇ ਸਮੇਂ ਸੁਹਾਣੇ।
ਤੇਰੀ ਕੁਦਰਤ ਤੂੰ ਹੀ ਜਾਣੇਂ ਤੁਧ ਬਿਨ ਹੋਰ ਨਾ ਜਾਣੇ।
(06/04/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਅਤੇ ਸਿਖਮਾਰਗ ਦੇ ਸਤਿਕਾਰਯੋਗ ਪਾਠਕਾਂ
ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸ. ਹਰਦੇਵ ਸਿੰਘ ਜੰਮੂ ਜੀ ਨੇ 05. 04. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ
ਆਪਣੇ ਪੱਤਰ ਵਿੱਚ ਮੇਰੀ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਦਾ ਨਾਮ ਲਏ ਬਗੈਰ ਉਸ ਵਿੱਚੋਂ
ਕੁੱਝ ਸਤਰਾਂ ਪੇਸ਼ ਕਰਦੇ ਹੋਏ ਉਹਨਾ ਸਤਰਾਂ ਵਿਚਲੀ ਜਾਣਕਾਰੀ ਦੇ ਸਰੋਤਾਂ ਬਾਰੇ ਜਾਣਨਾ ਚਾਹਿਆ ਹੈ।
ਸ. ਜੰਮੂ ਜੀ ਦੇ ਵਿਚਾਰ-ਅਧੀਨ ਪੱਤਰ ਦੇ ਇਸ ਹਿੱਸੇ ਦੇ ਸਬੰਧ ਵਿੱਚ ਉਹਨਾ ਨੂੰ ਬੇਨਤੀ ਹੈ ਕਿ
ਪਹਿਲਾਂ ਉਹ ਦੱਸਣ ਕਿ ਪਿੱਛੇ ਜਿਹੇ ਕੁੱਝ ਸਿੱਕਿਆਂ ਦੀਆਂ ਤਸਵੀਰਾਂ ਵਾਲੇ ਜੋ ਪੰਨੇ (49, 50 ਅਤੇ
51) ਉਹਨਾ ਨੇ ਸਿਖਮਾਰਗ ਵੈਬਸਾਈਟ ਤੇ ਵਿਖਾਏ ਸਨ ਉਹ ਕਿਸ ਪੁਸਤਕ ਵਿੱਚੋਂ ਹਨ ਅਤੇ ਉਸ ਪੁਸਤਕ ਦਾ
ਲੇਖਕ ਕੌਣ ਹੈ। ਉਹਨਾ ਨੇ ਇਹ ਜਾਣਕਾਰੀ ਵਾਰ-ਵਾਰ ਪੁੱਛੇ ਜਾਣ ਤੇ ਵੀ ਨਹੀਂ ਦਿੱਤੀ। ਜਦੋਂ ਉਹ ਖੁਦ
ਸਰੋਤਾਂ ਬਾਰੇ ਜਾਣਕਾਰੀ ਦੇਣ ਤੋਂ ਮੁਨਕਰ ਹਨ ਤਾਂ ਉਹਨਾ ਕੋਲ ਕਿਸੇ ਹੋਰ ਕੋਲੋਂ ਅਜਿਹੀ ਜਾਣਕਾਰੀ
ਮੰਗਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਦੂਸਰਾ, ਸ. ਜੰਮੂ ਜੀ ਇਹ ਦੱਸਣ ਦੀ ਖੇਚਲ ਕਰਨ ਕਿ ਕੀ ਉਹਨਾ
ਨੂੰ ਮੇਰੀ ਪੁਸਤਕ ਵਿੱਚੋਂ ਪੇਸ਼ ਕੀਤੀਆਂ ਉਪਰੋਕਤ ਸਤਰਾਂ ਵਿਚਲੀ ਜਾਣਕਾਰੀ ਤੇ ਕੋਈ ਇਤਰਾਜ਼ ਹੈ।
ਉਧਰ, ਸ. ਜੰਮੂ ਜੀ ਝੂਠ ਬੋਲ ਰਹੇ ਹਨ ਕਿ ਮੈਂ “ਇੱਕ ਤਖਤ (ਦੀ) ਉਸਾਰੀ/ਵਰਤੋਂ ਦੀ ਗੱਲ ਕੀਤੀ ਹੈ”।
ਉਸਾਰੀ ਦੀ ਗੱਲ ਥੜ੍ਹੇ ਦੇ ਸਬੰਧ ਵਿੱਚ ਕੀਤੀ ਗਈ ਹੈ ਅਤੇ ਵਰਤੋਂ ਦੀ ਗੱਲ ਵੱਖਰੇ ਤੌਰ ਤੇ ਤਖਤ ਦੇ
ਸਬੰਧ ਵਿੱਚ ਕੀਤੀ ਗਈ ਹੈ। ਤਖਤ ਅਤੇ ਥੜ੍ਹੇ ਵਿੱਚ ਫਰਕ ਹੁੰਦਾ ਹੈ, ਸੋ ਤਖਤ ਦੀ ਗੱਲ ਤਖਤ ਨਾਲ ਹੈ
ਅਤੇ ਥੜ੍ਹੇ ਦੀ ਗੱਲ ਥੜ੍ਹੇ ਨਾਲ। ਸ. ਜੰਮੂ ਜੀ ਇੱਥੇ ਤਖਤ ਅਤੇ ਥੜ੍ਹੇ ਨੂੰ ਜਾਣ-ਬੁਝ ਕੇ ਰਲਗੱਢ
ਕਰਦੇ ਹੋਏ ‘ਗੁਰਬਿਲਾਸ ਪਾਤਸ਼ਾਹੀ 6’ ਦੇ ਲੇਖਕ ਵਾਲਾ ਰੋਲ ਨਿਭਾ ਰਹੇ ਹਨ।
ਸ. ਜੰਮੂ ਜੀ ਨੇ ਆਪਣੇ ਵਿਚਾਰ-ਅਧੀਨ ਪੱਤਰ ਵਿੱਚ ਸੁਰਿੰਦਰ ਸਿੰਘ ਵੱਲੋਂ ਸਿੱਕਿਆਂ ਸਬੰਧੀ ਕੀਤੇ ਗਏ
ਖੋਜ-ਕਾਰਜ ਦਾ ਕੁੱਝ ਵੇਰਵਾ ਦਿੱਤਾ ਹੈ। ਬੇਸ਼ਕ, ਸੁਰਿੰਦਰ ਸਿੰਘ ਦੇ ਖੋਜ-ਕਾਰਜ ਦੀ ਭਰਪੂਰ ਸ਼ਲਾਘਾ
ਕਰਨੀ ਬਣਦੀ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਦੀ ਵਿਦਵਤਾ ਦੀ ਪੂਰੀ ਕਦਰ ਕਰੀਏ। ਪਰੰਤੂ
ਸ. ਜੰਮੂ ਜੀ ਇਹ ਕਦੀ ਨਹੀਂ ਦੱਸਦੇ ਕਿ ਸੁਰਿੰਦਰ ਸਿੰਘ ਨੇ ਉਹਨਾ (ਸ. ਜੰਮੂ ਜੀ) ਵੱਲੋਂ ਤਸਵੀਰਾਂ
ਵਿੱਚ ਵਿਖਾਏ ਗਏ ਕਥਿਤ ‘ਤਖਤ ਅਕਾਲ/ਅਕਾਲ ਤਖਤ’ ਸ਼ਬਦਾਵਲੀ ਵਾਲੇ ਸਿੱਕਿਆਂ ਦੀ ਪ੍ਰਮਾਣਿਕਤਾ ਕਿੱਥੇ
ਸਿੱਧ ਕੀਤੀ ਹੋਈ ਹੈ। ਸਿੱਕਿਆਂ ਦੇ ਜਿਸ ਪੱਖ ਬਾਰੇ ਸੁਰਿੰਦਰ ਸਿੰਘ ਨੇ ਕੰਮ ਹੀ ਨਹੀਂ ਕੀਤਾ ਉਸ
ਨਾਲ ਸ. ਜੰਮੂ ਜੀ ਵੱਲੋਂ ਉਸ ਦਾ ਨਾਮ ਖਾਹ-ਮੁਖਾਹ ਹੀ ਜੋੜਿਆ ਜਾ ਰਿਹਾ ਹੈ। ਸ. ਜੰਮੂ ਜੀ ਦਾ ਇਹ
ਢੰਗ ਵੀ ‘ਗੁਰਬਿਲਾਸ ਪਾਤਸ਼ਾਹੀ 6’ ਦੇ ਲੇਖਕ ਵਾਲਾ ਹੀ ਹੈ।
ਅਸਲ ਵਿਚ, ਮੈਂ ਸ. ਸੁਰਿੰਦਰ ਸਿੰਘ ਨਾਲ 06. 04. 2013 ਨੂੰ ਉਹਨਾਂ
ਦੇ ਗ੍ਰਹਿ (2119, ਸੈਕਟਰ 15, ਚੰਡੀਗੜ੍ਹ) ਵਿਖੇ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੌਰਾਨ ਉਹਨਾ
ਨੇ ਮੰਨਿਆਂ ਹੈ ਕਿ ਉਹ ਕੋਈ ਸਿੱਕਾ-ਸ਼ਾਸਤਰੀ ਨਹੀਂ ਹਨ ਅਤੇ ਉਹਨਾ ਕੋਲ ਸਿੱਕਿਆਂ ਦੀ ਪ੍ਰਮਾਣਿਕਤਾ
ਨੂੰ ਪਰਖਣ ਦੀ ਮੁਹਾਰਤ ਨਹੀਂ ਹੈ। ਉਪਰੋਕਤ
ਮੁਲਾਕਾਤ ਦੌਰਾਨ ਸ. ਸੁਰਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਕਥਿਤ ਸਿਖ ਸਿੱਕਿਆਂ ਦੀ
ਪ੍ਰਮਾਣਿਕਤਾ ਦੀ ਕਦੀ ਵੀ ਵਿਗਿਆਨਕ ਢੰਗ ਨਾਲ ਕੋਈ ਪਰਖ ਨਹੀਂ ਹੋਈ। ਉਹਨਾ ਨੇ ਇਹ ਵੀ
ਦੱਸਿਆ ਕਿ ਕੋਈ ਵੀ ਮਾੜਾ-ਮੋਟਾ ਲੁਹਾਰਾ ਕੰਮ ਜਾਣਨ ਵਾਲਾ ਵਿਅਕਤੀ ਅਸਾਨੀ ਨਾਲ ਘਰ ਬੈਠੇ ਹੀ
ਪੁਰਾਣੇ ਸਿੱਕਿਆਂ ਦੀ ਤਰਜ਼ ਤੇ ਨਮੂਨਾ
(replica)
ਜਾਂ ਉਹਨਾ ਦੇ ਅਧਾਰ ਤੇ ਬਦਲਵੀਂ ਕਿਸਮ ਦਾ ਸਿੱਕਾ ਤਿਆਰ ਕਰ ਸਕਦਾ ਹੈ
ਅਤੇ ਹੱਸਦੇ ਹੋਏ ਉਹਨਾ ਨੇ ਜਾਣਕਾਰੀ ਦਿੱਤੀ ਕਿ
ਉਹਨਾ ਨੇ ਕੁੱਝ ਉਪਲਭਦ ਹੋਏ ਪੁਰਾਣੇ ਸਿੱਕਿਆਂ ਦੇ ਖੁਦ ਆਪਣੇ ਹੱਥਾਂ ਨਾਲ ਵੱਡੀ ਗਿਣਤੀ ਵਿੱਚ
ਨਮੂਨੇ ਤਿਆਰ ਕਰ ਕੇ ਲੋਕਾਂ ਵਿੱਚ ਵੰਡੇ ਹਨ। ਹੁਣ, ਸ. ਹਰਦੇਵ ਸਿੰਘ ਜੰਮੂ ਨੂੰ ਚਾਹੀਦਾ
ਹੈ ਕਿ ਉਹ ਆਪਣੇ ਦਾਵਿਆਂ ਨੂੰ ਸ. ਸੁਰਿੰਦਰ ਸਿੰਘ ਵੱਲੋਂ ਕੀਤੇ ਉੱਪਰ ਦਿੱਤੇ ਖੁਲਾਸਿਆਂ ਦੀ ਰੋਸ਼ਨੀ
ਵਿੱਚ ਰੱਖ ਕੇ ਵੇਖਣ ਅਤੇ ਸਿੱਕਿਆਂ ਦੇ ਮਾਮਲੇ ਵਿੱਚ ਪਾਠਕਾਂ ਨੂੰ ਗੁਮਰਾਹ ਕਰਨਾ ਛੱਡ ਦੇਣ।
ਸ. ਹਰਦੇਵ ਸਿੰਘ ਜੰਮੂ ਜੀ ਨੇ ਵਿਚਾਰ-ਅਧੀਨ ਆਪਣੇ ਪੱਤਰ ਵਿੱਚ ਇੱਕ ਹੋਰ ਝੂਠ ਬੋਲਿਆ
ਹੈ ਕਿ ਮੈਂ ਮਿਸਲ ਕਾਲ ਵਿੱਚ ਸਿੱਕਿਆਂ ਦੇ ਜਾਰੀ ਹੋਣ ਤੋਂ ਮੁਨਕਰ ਹੋਇਆ ਹਾਂ। ਮੈਂ ਅਜਿਹੀ ਗੱਲ
ਕਿੱਥੇ ਲਿਖੀ/ਕਹੀ ਹੈ, ਸ. ਜੰਮੂ ਜੀ ਉਸ ਦਾ ਹਵਾਲਾ ਜ਼ਰੂਰ ਦੇਣ। 1775 ਈਸਵੀ ਤੋਂ ਅੱਗੇ ਪੰਜਾਬ ਦੇ
ਅੱਡ-ਅੱਡ ਹਿੱਸਿਆਂ ਉੱਤੇ ਕਈ ਰਜਵਾੜਿਆਂ ਦਾ ਸੁਤੰਤਰ ਰੂਪ ਵਿੱਚ ਕਬਜ਼ਾ ਬਣ ਗਿਆ ਸੀ ਭਾਵ ਉਸ ਵਕਤ
ਪੰਜਾਬ ਟੁਕੜੇ-ਟੁਕੜੇ ਹੋ ਚੁੱਕਾ ਹੋਇਆ ਸੀ। ਜੋ ਦਲੀਲ ਮੈਂ ਦਿੰਦਾ ਆ ਰਿਹਾ ਹਾਂ ਉਹ ਇਹ ਹੈ ਕਿ ਹੋ
ਸਕਦਾ ਹੈ ਕਿ ਉਹਨਾਂ ਰਜਵਾੜਿਆਂ ਵਿੱਚੋਂ ਕੁੱਝ ਇੱਕ ਨੇ ਆਪਣੇ-ਆਪਣੇ ਸਿੱਕੇ ਜਾਰੀ ਕੀਤੇ ਹੋਣ ਪਰੰਤੂ
ਨਾ ਤਾਂ ਅਜਿਹੇ ਸਿੱਕਿਆਂ ਨੂੰ ਉਸ ਵੇਲੇ ਦੇ ਪੰਜਾਬ ਦੀ ‘ਕਰੰਸੀ’ ਕਿਹਾ ਜਾ ਸਕਦਾ ਹੈ ਅਤੇ ਨਾ ਹੀ
‘ਖਾਲਸਾ ਪ੍ਰਭੁਤਾ’ ਦਾ ਚਿੰਨ੍ਹ (symbol)।
ਅਸਲ ਵਿੱਚ ਰਜਵਾੜੇ ਬਣਨ ਵਾਲੇ ਸਿਖ ‘ਖਾਲਸਾ’ ਨਹੀਂ ਰਹਿ ਗਏ ਸਨ ਸਗੋਂ ਉਹ ਤਾਂ ਆਪ ਹੀ ‘ਕਲਗੀਆਂ
ਵਾਲੇ’ ਬਣ ਗਏ ਸਨ; ਉਹ ਬੁਰੀ ਤਰ੍ਹਾਂ ਹਉਮੇ ਦਾ ਸ਼ਿਕਾਰ ਹੋ ਗਏ ਸਨ ਅਤੇ ਉਹਨਾ ਦੀ ਆਪਣੇ ਹੀ
ਸਿਖ-ਭਰਾਵਾਂ ਕੋਲੋਂ ਇਲਾਕੇ ਹਥਿਆਉਣ ਦੀ ਲਾਲਸਾ ਉਹਨਾ ਨੂੰ ਗੁਰਮੱਤ ਤੋਂ ਕੋਹਾਂ ਦੂਰ ਲੈ ਗਈ ਹੋਈ
ਸੀ। ਐਸ਼ੋਇਸ਼ਰਤ ਅਜਿਹੇ ਰਜਵਾੜਿਆਂ ਦੀ ਜੀਵਨ-ਸ਼ੈਲੀ ਦਾ ਪਰਮੁਖ ਅੰਗ ਬਣ ਗਿਆ ਹੋਇਆ ਸੀ। ਮਿਸਲਦਾਰਾਂ
ਦਾ ਰਾਜ ਅਤੇ ਬਾਦ ਵਿੱਚ ਆਇਆ ਰਣਜੀਤ ਸਿੰਘ ਦਾ ਰਾਜ ਕੋਈ ‘ਸਿਖ ਰਾਜ’ ਨਹੀਂ ਸੀ। ਇਹੋ ਜਿਹੇ ਰਾਜ ਦੇ
ਸਿੱਕੇ ‘ਸਿਖ ਪ੍ਰਭੁਤਾ’ ਦੇ ਸਿੱਕੇ ਹੋ ਹੀ ਨਹੀਂ ਸਕਦੇ।
ਬਾਕੀ, ਸਿਖਮਾਰਗ ਉੱਤੇ ਪਿਛਲੇ ਦਿਨੀ ਹੋ ਚੁੱਕੀ ਵਿਚਾਰ-ਚਰਚਾ ਵਿੱਚ ਸਾਡੇ ਕੋਲ ਮਸਲਾ ਤਾ ਇਹ ਸੀ ਕਿ
ਸ. ਹਰਦੇਵ ਸਿੰਘ ਜੰਮੂ ਜੀ ਵੱਲੋਂ ਤਸਵੀਰਾਂ ਵਿੱਚ ਵਿਖਾਏ ਗਏ ਸਿੱਕਿਆਂ ਦੀ ਪ੍ਰਮਾਣਿਕਤਾ ਦੀ ਕੀ
ਸਥਿਤੀ ਹੈ ਨਾ ਕਿ ਇਹ ਕਿ ਮਿਸਲਦਾਰਾਂ ਨੇ ਕੋਈ ਸਿੱਕੇ ਜਾਰੀ ਕੀਤੇ ਸਨ ਜਾਂ ਨਹੀਂ। ਇਸ ਵਿਚਾਰ-ਚਰਚਾ
ਵਿੱਚੋਂ ਇਹ ਭਲੀ-ਭਾਂਤ ਸਾਬਤ ਹੋ ਗਿਆ ਹੈ ਕਿ ਸ. ਜੰਮੂ ਜੀ ਵੱਲੋਂ ਤਸਵੀਰਾਂ ਵਿੱਚ ਵਿਖਾਏ ਗਏ
ਸਿੱਕੇ ਨਕਲੀ ਅਤੇ ਜਾਅਲ੍ਹੀ ਹਨ। ਹੁਣ ਸ. ਜੰਮੂ ਜੀ ਨੂੰ ਪਾਣੀ ਵਿੱਚੋਂ ਮਧਾਣੀ ਬਾਹਰ ਕੱਢ ਲੈਣੀ
ਚਾਹੀਦੀ ਹੈ ਅਤੇ ਚਾਟੀ ਨੂੰ ਮੂਧਾ ਮਾਰ ਦੇਣਾ ਚਾਹੀਦਾ ਹੈ ਨਹੀਂ ਤਾਂ ਉਹਨਾ ਨੂੰ ‘ਗੁਰਬਿਲਾਸ
ਪਾਤਸ਼ਾਹੀ 6’ ਦੇ ਲੇਖਕ ਦਾ ਚੇਲਾ ਕਹਿਣਾ ਮੇਰੀ ਮਜ਼ਬੂਰੀ ਹੋਵੇਗੀ ਕਿਉਂਕਿ ਸ. ਜੰਮੂ ਜੀ ਨਿਰਾਧਾਰ
ਦਲੀਲਾਂ ਰਾਹੀਂ ਅਤੇ ਵਾਰ-ਵਾਰ ਝੂਠ ਬੋਲ ਕੇ ਉਸ ਘੋਰ ਮਨਮੱਤੀ ਕਾਰਵਾਈ ਦੀ ਡੱਟਵੀਂ ਪੈਰਵਾਈ ਕਰ ਰਹੇ
ਦਿਖਾਈ ਦਿੰਦੇ ਹਨ ਜਿਸ ਦੀਆਂ ਜੜ੍ਹਾਂ ਅਤੀ ਬਦਨਾਮ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਵਿੱਚ ਡੂੰਘੀਆਂ
ਲੱਗੀਆਂ ਹੋਈਆਂ ਹਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(06/04/13)
ਹਰਦੇਵ ਸਿੰਘ, ਜੰਮੂ
ਵੀਰ ਸਰਬਜੀਤ ਸਿੰਘ ਜੀਉ,
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਹਾਲਾਂਕਿ ਮੇਰੇ ਲਈ ਲਗਾਤਾਰ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਜਿਵੇਂ ਕਿ
ਮੇਰੇ ਲਈ ਦਗ਼ਾ ਦੇਂਣ ਵਾਲਾ, ਮੱਕਾਰ, ਅੜਿੰਗ-ਤੜਿੰਗ ਲੇਖਕ ਝੂਠਾ ਮੁਦਈ ਢੀਠ, ਬੇਹੂਦਾ ਆਦਿ ਕਰਕੇ
ਲਿਖਿਆ ਜਾ ਰਿਹਾ ਹੈ, ਪਰ ਫਿਰ ਵੀ ਆਪ ਜੀ ਨੂੰ ਜੇ ਕਰ ਮੇਰਾ ਕੋਈ ਵੀ ਸ਼ਬਦ ਮਾੜਾ ਲਗਿਆ ਹੋਵੇ ਤਾਂ
ਮੈਂ ਖਿਮਾ ਦਾ ਜਾਚਕ ਹਾਂ।
ਮੈਂ ਆਪਣੇ
31
ਮਾਰਚ ਵਾਲੇ ਪੱਤਰ ਵਿੱਚ ਲਿਖਿਆ ਸੀ ਕਿ:-
“ਮਾਰਚ 1765 ਵਿੱਚ ਅਬਦਾਲੀ ਦੇ ਜਾਣ ਉਪਰੰਤ ‘ਕਾਜ਼ੀ ਨੂਰ ਮੁਹੰਮਦ’ ਅਫ਼ਸੋਸ
ਜਿਹਾ ਪ੍ਰਗਟ ਕਰਦੇ ਕਹਿੰਦਾ ਹੈ ਕਿ ਸਰਹੰਦ ਤੋਂ ਲਾਹੋਰ, ਮੁਲਤਾਨ ਅਤੇ ਦੇਰਾਜਾਤ ਤਕ ਸਾਰਾ ਮੁਲਕ
ਇਨਾਂ “ਨੀਚ ਕੁੱਤਿਆਂ” ਨੇ ਆਪਣੇ ਵਿੱਚ ਵੰਡ ਲਿਆ” (ਜੰਗਨਾਮਾ ਪੰਨਾ, 177-78)”
ਇਸ ਤੇ ਆਪ ਜੀ ਨੇ ਸਵਾਲ ਕੀਤਾ ਹੈ:-
“ਹਰਦੇਵ ਸਿੰਘ ਜੀ, ਜੇ ਜੰਗਨਾਮਾ ਤੁਹਾਡੇ ਪਾਸ ਨਹੀਂ ਹੈ ਤਾਂ ਤੁਸੀ
‘ਜੰਗਨਾਮਾ ਪੰਨਾ, 177-78 ਕਿਵੇਂ ਲਿਖ ਦਿੱਤਾ?
ਵੀਰ ਜੀ ਇਹ ਗਲ ਮੈਂ ਆਪਣੇ ਸ਼ਬਦਾਂ ਵਿੱਚ ਹਰੀ ਰਾਮ ਗੁਪਤਾ ਜੀ ਦੀ ਲਿਖਤ
‘Declaration of Sikh
Sovereignty’ ਦੇ ਇਨਾਂ ਸ਼ਬਦਾਂ ਦੇ
ਅਧਾਰ ਤੇ ਲਿਖੀ ਹੈ।
“. .
from Sirhind to Lahore,Multan and even Derajat,the whole country has been
devided by these wretched Dogs among themselves.They enjoy it and fear nobody’1”
(Notes and references, (1) Jangnama.pp 177-78)
ਆਪ ਜੀ ਦੇ ਦੂਜੇ ਸਵਾਲ ਦਾ ਜਵਾਬ ਇਹ ਹੈ ਕਿ ਡਾ. ਗੰਡਾ ਸਿੰਘ ਜੀ ਤੇ ਕੋਟ
ਕੀਤੇ ਸ਼ਬਦਾਂ ਦੇ ਨੋਟਸ ਮੈਂ ਉਨਾਂਹ ਦੀ ਪੁਸਤਕ
‘ਸਰਦਾਰ ਜੱਸਾ ਸਿੰਘ ਆਹਲੂਵਾਲਿਆ’
ਵਿਚੋਂ ਲਏ ਸਨ। ਉਨਾਂਹ ਅਸਲ ਲਿਖਤ ਦੇ ਪੰਨਾ
97 ਅਤੇ
10 ਨੂੰ ਕੋਟ ਕਰਦੇ ਹੋਏ ਆਪਣੇ
ਸ਼ਬਦਾਂ ਵਿੱਚ ਮੇਰੇ ਵਲੋਂ ਕੋਟ ਕੀਤੀ ਗਈ ਗਲ ਲਿਖੀ ਹੈ। ਇਸ ਘਟਨਾ ਦਾ ਜ਼ਿਕਰ ਕਈ ਹੋਰ ਇਤਹਾਸਕਾਰਾਂ
ਨੇ ਵੀ ਕੀਤਾ ਹੈ। ਖ਼ੈਰ!
ਮੈ ਆਪ ਜੀ ਤੋਂ ਇੱਕ ਬੜਾ ਅਹਿਮ ਸਵਾਲ ਕੀਤਾ ਸੀ:-
“
ਆਪ ਜੀ ਇਤਹਾਸਕ ਤੱਥਾਂ
ਤੇ ਨਿਰਭਰ ਕਰਦੇ ਹੋ ਕੋਈ ਮਾੜੀ ਗਲ ਨਹੀਂ। ਪਰ ਜ਼ਰਾ ਪਾਠਕਾਂ ਨੂੰ ਵੀ ਕੋਈ ਐਸਾ ਪੁਰਾਤਨ ਇਤਹਾਸਕ
ਹਵਾਲਾ ਵਖਾਉ ਜਿਸ ਵਿੱਚ ਇਹ ਲਿਖਿਆ ਗਿਆ ਹੋਵੇ ਕਿ ‘ਗੁਰੂ ਹਰਗੋਬਿੰਦ ਜੀ ਨੇ ਅਕਾਲ ਤਖ਼ਤ ਨਹੀਂ ਸੀ
ਬਨਾਇਆ ਇਸ ਲਈ ਇਸਦਾ ਨਾਮ ਅਤੇ ਇਸਦੀ ਮਾਨਤਾ ਗਲਤ ਹੈ’। ਆਪ ਜੀ ਪਾਸ ਕੋਈ ਐਸਾ ਪੁਰਾਤਨ ਹਵਾਲਾ ਹੈ?
ਜ਼ਰਾ ਉਸਦਾ ਨਾਮ ਅਤੇ ਸਫ਼ਾ ਦੱਸਣ ਦੀ ਕਿਰਪਾਲਤਾ ਕਰਨੀ ਜੀ”
(ਮੇਰਾ ਪੱਤਰ ਮਿਤੀ, 4. 4. 13, ਸਿੱਖ
ਮਾਰਗ. ਕਾਮ)
ਇਸ ਤੇ ਆਪ ਜੀ ਦਾ ਜਵਾਬ ਹੈ:- ਤੁਹਾਡੇ ਸਵਾਲ ਦੇ ਸਬੰਧ `ਚ ਮੈਂ ਏਨਾ ਹੀ
ਕਹਿਣਾ ਚਾਹੁੰਦਾ ਹਾਂ ਕਿ ਮੈਂ ਸਿੱਖ ਮਾਰਗ ਦੇ ਪਾਠਕਾਂ ਦੀ ਜਾਣਕਾਰੀ ਲਈ ਦੋ ਹਵਾਲੇ (ਪ੍ਰੋ:
ਗੁਰਮੁਖ ਸਿੰਘ ਜੀ ਖਿਲਾਫ਼ 1887 `ਚ ਪੁਜਾਰੀਆਂ ਵੱਲੋਂ ਜਾਰੀ ਕੀਤਾ ਇਕ ਪੱਤਰ ਅਤੇ 1897 `ਚ ਆਪੂ
ਬਣੀ ਸੋਧਕ ਕਮੇਟੀ ਦੀ ਰਿਪੋਰਟ ਦੇ ਕੁਝ ਅੰਸ਼) ਭੇਜੇ ਸਨ ਜਿਨ੍ਹਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕੇ
1897 ਤਾਂਈ ਕਿਸੇ ਇਮਾਰਤ ਲਈ ‘ਅਕਾਲ ਤਖਤ’ ਸ਼ਬਦ ਦੀ ਵਰਤੋਂ ਨਹੀਂ ਸੀ ਹੁੰਦੀ। ਇਹ ਦੋਵੇਂ ਪੁਰਾਣੇ
ਪੱਤਰਾਂ `ਚ ਪੜ੍ਹੇ ਜਾ ਸਕਦੇ ਹਨ”
(ਮਿਤੀ 5. 4. 2013)
ਵੀਰ ਸਰਵਜੀਤ ਜੀ, ਆਪ ਜੀ ਦੇ ਜਵਾਬ ਤੋਂ ਸਿੱਧ ਹੈ ਕਿ ਆਪ ਜੀ ਦੇ ਪਾਸ ਕੋਈ
ਵੀ ਐਸਾ ਪੁਰਾਤਨ ਹਵਾਲਾ ਨਹੀਂ ਹੈ ਜਿਸ ਵਿੱਚ ਕੁੱਝ ਐਸਾ ਲਿਖਿਆ ਗਿਆ ਹੋਵੇ ਕਿ ਅਕਾਲ ਤਖ਼ਤ ਹੈ ਹੀ
ਨਹੀਂ ਅਤੇ ਉਸਦੀ ਮਾਨਤਾ ਗਲਤ ਹੈ! ਕੀ
1887
ਦੇ ਪੱਤਰ ਅਤੇ 1897
ਦੀ ਰਿਪੋਰਟ ਵਿੱਚ ਇਹ ਲਿਖਿਆਂ ਹੈ ਕਿ ਅਕਾਲ ਤਖ਼ਤ ਨਹੀਂ ਸੀ ਹੁੰਦਾ? ਨਿਰਸੰਦੇਹ: ਨਹੀਂ ਸੀ ਲਿਖਿਆ।
ਰਹੀ ਗਲ ਅਕਾਲ ਤਖ਼ਤ ਸ਼ਬਦ ਵਰਤੋਂ ਦੀ ਤਾਂ
1850
ਵਿੱਚ ਲਿਖੀ ਗਈ ਕਹੀ ਜਾਂਦੀ ਗੁਰ ਬਿਲਾਸ ਪਾਤਸ਼ਾਹੀ 6 ਵਿੱਚ ਤਾਂ ਉਸਦੀ ਹੋਂਦ ਦੀ ਤਫ਼ਸੀਲ ਮੌਜੂਦ ਹੀ
ਹੈ ਜੋ ਕਿ 1897 ਤੋਂ
ਪਹਿਲਾਂ ਦੀ ਹੈ। ਜੇ ਕਰ ਆਪ ਜੀ ਦੀ ਦਿਲਚਸਪੀ ਸਿਰਫ਼ ‘ਅਕਾਲ ਤਖ਼ਤ’ ਸ਼ਬਦ ਜੁਟ ਵਰਤੋਂ ਨੂੰ ਹੀ ਜਾਣਣ
ਦੀ ਹੈ ਤਾਂ ਆਪ ਜੀ ਵਲੋਂ 1887
ਦੇ ਪੱਤਰ ਅਤੇ 1897
ਦੀ ਰਿਪੋਰਟ ਵਿੱਚ ਅਕਾਲ ਤਖ਼ਤ ਸ਼ਬਦ ਜੁੱਟ ਨਾ ਵਰਤੇ ਜਾਣ ਸਬੰਧਤ ਪੱਤਰਾਂ ਦਾ ਕੋਈ ਮਤਲਭ ਨਹੀਂ
ਬੱਚਦਾ। ਵੈਸੇ ਆਪਣੇ ਸਬੰਧਤ ਪੁਰਾਣੇ ਪੱਤਰਾਂ ਦਾ ਲਿੰਕ ਦੇਂਣ ਦੀ ਕਿਰਪਾਲਤਾ ਕਰਨੀ ਜੀ।
ਮੇਰੀ ਆਪ ਜੀ ਸਮੇਤ, ਇਸ ਚਰਚਾ ਵਿੱਚ ਸ਼ਾਮਲ ਸਾਰੇ ਲਿਖਾਰੀਆਂ ਨੂੰ ਬੇਨਤੀ ਹੈ
ਕਿ ਉਹ ਸਿੱਖ ਮਾਰਗ. ਕਾਮ ਦੇ ਪਾਠਕਾਂ ਨੂੰ
ਕੋਈ ਵੀ ਐਸਾ ਪੁਰਾਤਨ ਲਿਖਤ ਹਵਾਲਾ
ਵਖਾਉਂਣ, ਜਿਸ ਵਿੱਚ ਕੁੱਝ ਐਸਾ ਲਿਖਿਆਂ ਹੋਵੇ ਕਿ ‘ਅਕਾਲ ਤਖ਼ਤ’ ਜਾਂ ‘ਤਖ਼ਤ ਅਕਾਲ ਬੁੰਗਾ’ ਜਾਂ
‘ਅਕਾਲ ਬੁੰਗੇ’ ਦੀ ਕੋਈ ਹੋਂਦ ਨਹੀਂ ਅਤੇ ਸਿੱਖਾਂ ਨੇ ਇਹ ਆਪ ਘੜ ਲਿਆ ਹੈ!
ਸਬੂਤ ਮੰਗਣ ਵਾਲੇ ਆਪ ਵੀ ਤਾਂ ਕੋਈ ਪੁਰਾਤਨ ਹਵਾਲਾ ਸਬੂਤ ਦੇਂਣ! ! !
ਪ੍ਰਾਚੀਨ ਸਿੱਖ ਸਿੱਕੇਆਂ ਬਾਰੇ
ਚਲ ਰਹੀ ਚਰਚਾ ਵਿੱਚ ਕੁੱਝ ਸੱਜਣਾ ਨੇ ਮਿਸਲ ਕਾਲ ਵਿੱਚ ਸਿੱਖ ਸਿੱਕੇਆਂ ਦੇ
ਜਾਰੀ ਹੋਂਣ ਤੋਂ ਹੀ ਇਨਕਾਰ ਕੀਤਾ ਹੈ। ਇਸ ਸਬੰਧ ਵਿੱਚ ਮੈਂ ਕਲ ਡਾ. ਸੁਰਿੰਦਰ ਸਿੰਘ ਜੀ ਵਲੋਂ
ਕੀਤੇ ਲਿਖਤੀ ਕੰਮ ਦਰਸਾਏ ਸਨ। ਇਸ ਤੋਂ ਇਲਾਵਾ ਪਾਠਕ ਵੇਖ ਸਕਦੇ ਹਨ ਕਿ ਸਿੱਖ ਸਿੱਕੇਆਂ ਬਾਰੇ ਹੇਠ
ਲਿਖੇ ਹੋਰ ਵੀ ਕੰਮ ਹੋਏ ਹਨ:-
(1)
The First Sikh
Coins of Lahore ( H.R Gupta)
(2) Symbols on Sikh Coins ( R.L Gupta)
(3) The Coins of Dal Khalsa and Lahore
Durbar in the Sheesh Mehal Museum Patiala (P.L Gupta/S. Garg)
(4) Zarb Sri Amritsar Jio-A Broader
Perspective (Gurpreet Singh Dora)
(5) Sikh Coins and Medieval Gurmukhi
Litrature of Punjab during Misl Period,1751-1799( Raijasbir Singh)
(6) Sikh Misl Coins Minted at Ganga
Doab-A Study( Raijasbir Singh)
(7) On the Coins of the Sikhs ( Charls
J. Rodgers)
(8) Coins Collecting in Northern India
(Charls J. Rodgers)
ਮਿਸਲ ਕਾਲ ਵਿੱਚ ਸਿੱਖ ਸਿੱਕੇਆਂ ਦੇ ਜਾਰੀ ਹੋਂਣ ਦੇ ਤੱਥ ਤੋਂ ਮੁਨਕਰ
ਹੋਂਣਾ ਇੱਕ ਹਾਸੋ ਹੀਣੀ ਸਥਿਤੀ ਹੈ। ਨਿਰਪੱਖ ਪਾਠਕ ਵੇਖ ਸਕਦੇ ਹਨ ਕਿ ਮਿਸਲ ਕਾਲ ਵਿੱਚ ਸਿੱਖ
ਸਿਕੇਆਂ ਦੇ ਜਾਰੀ ਹੋਂਣ ਤੋਂ ਮੁਨਕਰ ਵਾਲਿਆਂ ਸੱਜਣਾ ਦੀ ਵਿਸ਼ਾ ਜਾਨਕਾਰੀ ਕਿਤਨੀ ਕੱਚੀ ਹੈ। ਜਿਹੜੇ
ਸੱਜਣ ਇਸ ਤੱਥ ਤੋਂ ਵੀ ਇਨਕਾਰੀ ਹਨ ਉਨਾਂਹ ਤੋਂ ਸੰਜੀਦਾ ਸੰਵਾਦ ਦੀ ਜ਼ਿਆਦਾ ਉਮੀਦ ਨਹੀਂ ਕੀਤੀ ਜਾ
ਸਕਦੀ ਲੇਕਿਨ ਨਿਰਪੱਖ ਪਾਠਕਾਂ ਨੂੰ ਇਸ ਨਾਲ ਜ਼ਰੂਰ ਲਾਭ ਹੋਵੇਗਾ।
ਮੈਂ ਜਲਦ ਹੀ ਸਬੰਧਤ ਹਵਾਲਿਆਂ ਨਾਲ ਸਿੱਖ ਸਿੱਕੇਆਂ ਬਾਰੇ ਇੱਕ ਲੇਖ ਪਾਠਕਾਂ
ਨਾਲ ਸਾਂਝਾ ਕਰਾਂਗਾ।
ਹਰਦੇਵ ਸਿੰਘ, ਜੰਮੂ-6.4,2013
(06/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚੌਪਈਆਂ
(ੳ)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬੱਚਾ ਸੁਣਕੇ ‘ਮਾਂ ਮਾਂ’ ਕਰਦਾ, ਮਾਂ ਤਾਂ ਖਿੱਚੀ ਆਉਂਦੀ।
ਨਾਮ ਧੁਨੀ ਭਗਤੀ ਦੀ ਏਵੇਂ, ਸਾਈਂ ਨੂੰ ਖਿੱਚ ਪਾਉਂਦੀ।
ਪ੍ਰੇਮ ਉਮਡਦਾ ਮਾਂ ਦੀ ਹਿੱਕ ਵਿਚ, ਸੁਣਕੇ ਹੂਕ ਵਸਲ ਦੀ,
ਹੂਕ ਭਗਤ ਦੀ, ਸਾਈਂ ਦੇ ਦਿਲ, ਡੂੰਘਾ ਪ੍ਰੇਮ ਜਗਾਉਂਦੀ।
ਮਾਂ ਦੀ ਛਾਤੀ `ਚੋਂ ਦੁੱਧ ਪੀ ਕੇ, ਬੱਚਾ ਆਨੰਦ ਪਾਉਂਦਾ।
ਦੁੱਧ ਪਿਲਾਕੇ ਮਾਂ ਨੂੰ ਵੀ ਤਾਂ, ਆਨੰਦ ਡਾਢਾ ਆਉਂਦਾ।
ਇਸੇ ਤਰ੍ਹਾਂ ਭਗਤਾਂ ਨੂੰ ਵੰਡਕੇ, ਰੱਬ ਵੀ ਖੁਸ਼ੀਆਂ ਮਾਣੇ,
ਭਗਤਾਂ ਨੂੰ ਫਲ ਭਗਤੀ ਦਾ ਦੇ, ਆਪ ਅਨੰਦ ਮਨਾਉਂਦਾ।
ਖੇਡ ਖਿਡੌਣੇ ਬਾਲ ਨੂੰ ਜਦ ਤਕ, ਰਖਦੇ ਨੇ ਪਰਚਾਈ।
ਦੁੱਧ ਦੇਣ ਦੀ ਸੋਚ ਨਾ ਤਦ ਤਕ, ਮਾਂ ਦੇ ਮਨ ਵਿੱਚ ਆਈ।
ਜੇ ਜੀ ਖੋਇਆ ਮਾਇਆ ਦੇ ਵਿਚ, ਰੱਬ ਨਾ ਪੁੱਛੇ ਤਦ ਤਕ,
ਉਸ ਸੰਗ ਧਿਆਨ ਜੋੜ ਕੇ ਉਸਨੂੰ, ਖਿੱਚ ਜਾਂਦੀ ਏ ਪਾਈ।
ਪਾਣ ਲਈ ਖੁਦ ਖੋਣਾ ਪੈਂਦਾ, ਮਾਂ ਵੀ ਬਾਲਕ ਹੋ ਜਾਂਦੀ।
ਨਾਰ ਵਿਆਹ ਕੇ, ਪੀਆ ਘਰ ਜਾ, ਘਰ ਦੀ ਮਾਲਿਕ ਹੋ ਜਾਂਦੀ।
ਉਸ ਦੇ ਪ੍ਰੇਮ `ਚ ਆਪ ਮਿਟਾਈਏ, ਖੁਦੀ ਸਮਰਪਣ ਕਰ ਦੇਈਏ,
ਰੂਹ ਏਵੇਂ ਰਬ ਦੇ ਘਰ ਜਾਕੇ, ਵਿਸ਼ਵ ਦੀ ਖਾਲਿਕ ਹੋ ਜਾਂਦੀ।
(06/04/13)
ਜਸਵੰਤ ਸਿੰਘ ‘ਅਜੀਤ’
ਸਿੱਖ ਇਤਿਹਾਸ ਨਵੇਂ ਸਿਰੇ ਤੋਂ ਲਿਖਵਾਣ ਦਾ ਫੈਸਲਾ?
ਕੁਝ ਹੀ ਦਿਨ ਹੋਏ ਕਿ ਇਹ ਸੁਣਨ ਅਤੇ ਪੜ੍ਹਨ ਵਿੱਚ ਆਇਆ ਕਿ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਨੇ ਪਤ੍ਰਕਾਰਾਂ ਨੂੰ ਦਸਿਆ ਕਿ ਸ਼੍ਰੋਮਣੀ
ਕਮੇਟੀ ਵਲੋਂ ‘ਸਿੱਖ ਇਤਿਹਾਸ’ ਨਵੇਂ ਸਿਰੇ ਤੋਂ ਲਿਖਵਾੳਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਹ ਵੀ
ਦਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਨੇ ਇਸ ਉਦੇਸ਼ ਨਾਲ, ਪ੍ਰਮੁਖ ਸਿੱਖ ਵਿਦਵਾਨਾਂ ਦੀਆਂ ਸੇਵਾਵਾਂ
‘ਹਾਇਰ’ ਕਰ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਸਿੱਖ ਇਤਿਹਾਸ ਲਿਖਣ ਦੀ ਜ਼ਿਮੇਂਦਾਰੀ ਸੌਂਪਣ ਸਬੰਧੀ ਵੀ
ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਗਲ ਪੜ੍ਹਨ-ਸੁਣਨ ਵਿੱਚ ਆਉਂਦਿਆਂ ਹੀ ਕਈ ਸਿੱਖ ਵਿਦਵਾਨਾਂ ਵਲੋਂ ਇਹ ਸੁਆਲ ਉਠਾਇਆ ਜਾਣ ਲਗਾ ਕਿ
ਸ਼੍ਰੋਮਣੀ ਕਮੇਟੀ ਵਲੋਂ ਜਿਵੇਂ ਇਕੱਲੇ-ਇਕੱਲੇ ਵਿਦਵਾਨ ਨੂੰ ਨਵੇਂ ਸਿਰੇ ਤੋਂ ਸਿੱਖ ਇਤਿਹਾਸ ਲਿਖਣ
ਦੀ ਜ਼ਿਮੇਂਦਾਰੀ ਸੌਂਪਣ ਬਾਰੇ ਵਿਚਾਰ ਕੀਤੀ ਜਾ ਰਹੀ ਹੈ, ਕੀ ਇਤਿਹਾਸ ਨਵੇਂ ਸਿਰੇ ਤੋਂ ਲਿਖਣ ਦੀ
ਜ਼ਿਮੇਂਦਾਰੀ ਸੌਂਪਦਿਆਂ ਉਸ ਪਾਸੋਂ ਇਹ ਗਰੰਟੀ ਪ੍ਰਾਪਤ ਕਰ ਲਈ ਜਾਇਗੀ ਕਿ ਉਹ ਸਿੱਖ ਇਤਿਹਾਸ ਨਾਲ
ਇਨਸਾਫ ਕਰੇਗਾ ਅਤੇ ਉਹ ਕਿਸੇ ਵੀ ਕੀਮਤ ਤੇ ਨਵੇਂ ਵਿਵਾਦ ਪੈਦਾ ਨਹੀਂ ਹੋਣ ਦੇਵੇਗਾ? ਇਹ ਵੀ ਵਿਚਾਰ
ਕਰਨਾ ਹੋਵੇਗਾ ਕਿ ਜਿਸਨੂੰ ਨਵੇਂ ਸਿਰੇ ਤੋਂ ਇਤਿਹਾਸ ਲਿਖਣ ਦੀ ਜ਼ਿਮੇਂਦਾਰੀ ਸੌਂਪੀ ਜਾ ਰਹੀ ਹੈ ਕੀ
ਉਹ ਸੱਚਮੁੱਚ ਵਿਸ਼ਵਾਸਪਾਤ੍ਰ ਵਿਦਵਾਨ ਹੈ ਕਿ ਜਿਤਨੀ ਕੀਮਤ ਉਹ ਆਪਣੀ ਰਚਨਾ ਲਈ ਵਸੂਲ ਕਰ ਰਿਹਾ ਹੈ,
ਉਤਨੇ ਮੁਲ ਦੀ ਰਚਨਾ ਸਿੱਖ ਪੰਥ ਨੂੰ ਸੌਂਪ ਸਕੇਗਾ? ਜੇ ਉਹ ਅਜਿਹਾ ਨਾ ਕਰ ਸਕਿਆ ਤਾਂ ਕੀ ਵਸੂਲ
ਕੀਤੀ ਪੇਸ਼ਗੀ ਰਕਮ ਉਹ ਵਾਪਸ ਕਰ ਦੇਵੇਗਾ?
ਸੁਆਲ ਉਠਾਣ ਵਾਲੇ ਵਿਦਵਾਨਾਂ ਦਾ ਮਤ ਹੈ ਕਿ ਇਹ ਗਲ ਤਾਂ ਕਸੌਟੀ ਤੇ ਪੂਰੀ ਉਤਰਦੀ ਹੈ ਕਿ ਸਿੱਖਾਂ
ਨੇ ਇਤਿਹਾਸ ਸਿਰਜਿਆ ਪਰ ਸੰਭਾਲਿਆ ਨਹੀਂ। ਇਸ ਵਿੱਚ ਵੀ ਪੁਰੀ ਸੱਚਾਈ ਹੈ ਕਿ ਵਧੇਰੇ ਕਰ ਅਰੰਭਕ
ਸਿੱਖ ਇਤਿਹਾਸ ਗ਼ੈਰ-ਸਿੱਖਾਂ ਵਲੋਂ ਆਪਣੀ ਸੀਮਤ ਸੋਚ ਅਤੇ ਸਮੇਂ ਦੇ ਵਾਤਾਵਰਣ ਦੇ ਆਧਾਰ ਤੇ ਲਿਖਿਆ
ਗਿਆ। ਦੂਸਰੇ ਪਾਸੇ ਇਸ ਸੱਚਾਈ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਤੋਂ ਬਾਅਦ
ਜਿਨ੍ਹਾਂ ਸਿੱਖ ਵਿਦਵਾਨਾਂ ਨੇ ਇਸ ਪਾਸੇ ਪਹਿਲ ਕੀਤੀ ਉਨ੍ਹਾਂ ਵੀ ਆਪਣੇ ਤੋਂ ਪਹਿਲਾਂ ਲਿਖੇ ਇਤਹਿਾਸ
ਦਾ ਹੀ ਸਹਾਰਾ ਲਿਆ ਅਤੇ ਉਸ ਨਾਲ ਆਪਣੀ ਸ਼ਰਧਾ ਵੀ ਸ਼ਾਮਲ ਕਰਨੀ ਸ਼ੁਰੂ ਕਰ ਦਿੱਤੀ। ਇਸਤੋਂ ਇਲਾਵਾ ਉਹ
ਵੀ ਸਮੇਂ ਦੀ ਸੱਤਾ ਦੇ ਪ੍ਰਭਾਵ ਤੋਂ ਮੁਕਤ ਨਾ ਰਹਿ ਸਕੇ। ਜਿਸਦਾ ਨਤੀਜਾ ਇਹ ਹੋਇਆ ਕਿ ਸਿੱਖ
ਇਤਿਹਾਸ ਮੁੱਢ ਤੋਂ ਹੀ ਆਪਣੀ ਸੱਚਾਈ ਦਾ ਆਧਾਰ ਗੁਆਉਂਦਾ ਚਲਿਆ ਆ ਰਿਹਾ ਹੈ।
ਇਨ੍ਹਾਂ ਵਿਦਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਸਿੱਖ ਸੰਸਥਾਵਾਂ ਨਵੇਂ ਸਿਰੇ ਤੋਂ ਸਿੱਖ ਇਤਿਹਾਸ
ਲਿਖਵਾ ਰਹੀਆਂ ਹਨ, ਉਨ੍ਹਾਂ ਸ਼ਾਇਦ ਇਹ ਗਲ ਵੀ ਸਵੀਕਾਰ ਕਰ ਰਹੀਆਂ ਹਨ ਕਿ ਜਿਸ ਵਿਦਵਾਨ ਪਾਸੋਂ ਉਹ
ਨਵੇਂ ਸਿਰੇ ਤੋਂ ਸਿੱਖ ਇਤਿਹਾਸ ਲਿਖਵਾ ਰਹੀਆਂ ਹਨ, ਉਹ ਸਿੱਖ ਇਤਿਹਾਸ ਨਾਲ ਜ਼ਰੂਰ ਇਨਸਾਫ ਕਰੇਗਾ
ਅਤੇ ਇਤਿਹਾਸਕ ਸੱਚਾਈ ਨੂੰ ਹੀ ਸਾਹਮਣੇ ਲਿਆਵੇਗਾ? ਪ੍ਰੰਤੂ ਇਨ੍ਹਾਂ ਵਿਦਵਾਨਾਂ ਨੂੰ ਸ਼ੰਕਾ ਹੈ ਕਿ
ਇਹ ਵਿਦਵਾਨ ਸ਼ਾਇਦ ਸਿੱਖ ਇਤਿਹਾਸ ਨਾਲ ਇਨਸਾਫ ਨਹੀਂ ਕਰ ਸਕਣਗੇ। ਇਸਦਾ ਕਾਰਣ ਉਹ ਇਹ ਦਸਦੇ ਹਨ ਕਿ
ਲਗਭਗ ਸਾਰੇ ਹੀ ਵਿਦਵਾਨ, ਭਾਵੇਂ ਉਹ ਸਿੱਖ ਹਨ ਜਾਂ ਗ਼ੈਰ-ਸਿੱਖ ਦੇਸ਼-ਵਿਦੇਸ਼ ਵਿੱਚ ਪ੍ਰਚਲਤ ਵੱਖ-ਵੱਖ
ਲਹਿਰਾਂ ਤੋਂ ਪ੍ਰਭਾਵਤ ਹਨ। ਜਿਸ ਕਾਰਣ ਇਹ ਸਵੀਕਾਰ ਕਰਨਾ ਬਹੁਤ ਹੀ ਮੁਸ਼ਕਲ ਹੈ ਕਿ ਇਨ੍ਹਾਂ
ਵਿਦਵਾਨਾਂ ਵਲੋਂ ਲਿਖਿਆ ਇਤਿਹਾਸ ਉਸ ਲਹਿਰ ਤੋਂ ਮੁਕਤ ਹੋਵੇਗਾ, ਜਿਸਤੋਂ ਉਹ ਪ੍ਰੇਰਿਤ ਹਨ।
ਇਨ੍ਹਾਂ ਵਿਦਵਾਨਾਂ ਦਾ ਕਹਿਣਾ ਹੈ ਕਿ ਜੇ ਸਿੱਖ ਇਤਿਹਾਸ ਸਹੀ ਤੱਥਾਂ ਪੁਰ ਅਧਾਰਤ ਨਵੇਂ ਸਿਰੇ ਤੋਂ
ਲਿਖਵਾਣ ਅਤੇ ਉਸਨੂੰ ਆਮ ਲੋਕਾਂ ਤਕ ਪਹੁੰਚਾਣ ਦੀ ਭਾਵਨਾ ਈਮਾਨਦਾਰਾਨਾ ਹੈ ਤਾਂ ਇਸ ਉਦੇਸ਼ ਲਈ ਕਠੋਰ
ਨੀਤੀ ਅਪਣਾਉਣੀ ਹੋਵੇਗੀ। ਸਿੱਖ ਇਤਿਹਾਸ ਲਿਖਵਾਉਣ, ਉਸਦੀ ਪੁਣ-ਛਾਣ ਕਰਨ ਅਤੇ ਉਸਦੇ ਠੀਕ ਤਥਾਂ ਪੁਰ
ਅਧਾਰਤ ਹੋਣ ਦੀ ਮੋਹਰ ਲਗਾਉਣ ਲਈ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੀਆਂ ਤਿੰਨ ਪੜਾਵੀ ਟੀਮਾਂ
ਬਣਾਉਣੀਆਂ ਹੋਣਗੀਆਂ।
ਪਹਿਲੀ ਟੀਮ ਉਹ ਜੋ ਈਮਾਨਦਾਰੀ ਅਤੇ ਮੇਹਨਤ ਨਾਲ ਪੁਣ-ਛਾਣ ਕਰ ਇਤਿਹਾਸ ਲਿਖੇ, ਦੂਸਰੀ ਉਸਦੀ ਘੋਖ ਕਰ
ਸੱਚਾਈ ਦੀ ਪਰੱਖ ਕਰੇ ਅਤੇ ਤੀਜੀ ਦੋਹਾਂ ਟੀਮਾਂ ਦੇ ਕੀਤੇ ਗਏ ਕੰਮ ਦੀ ਜਾਂਚ-ਪੜਤਾਲ ਕਰ ਲਿਖੇ ਗਏ
ਇਤਿਹਾਸ ਦੇ ਸਹੀ ਹੋਣ ਦੀ ਮੋਹਰ ਲਗਾਏ। ਇਨ੍ਹਾਂ ਟੀਮਾਂ ਵਿੱਚ ਕੇਵਲ ਸਿੱਖ ਹੀ ਨਹੀਂ, ਸਗੋਂ
ਗ਼ੈਰ-ਸਿੱਖ ਵਿਦਵਾਨ-ਇਤਿਹਾਸਕਾਰ ਵੀ ਸ਼ਾਮਲ ਹੋਣ। ਇਨ੍ਹਾਂ ਤਿੰਨਾਂ ਪੜਾਵਾਂ ਤੋਂ ਪਾਰ ਹੋਣ ਤੋਂ ਬਾਅਦ
ਹੀ ਤਿਆਰ ਹੋਇਆ ਸਿੱਖ ਇਤਿਹਾਸ ਪ੍ਰਕਾਸ਼ਿਤ ਕੀਤਾ ਜਾਏ।
ਸਿੱਖ ਇਤਹਾਸ ਦੀ ਸੰਭਾਲ ਬਨਾਮ ਬੁੱਧੀਜੀਵੀ: ਬੀਤੇ ਕਈ ਦਹਾਕਿਆਂ ਤੋਂ ਇਹ ਚਰਚਾ ਸੁਣੀਂਦੀ ਚਲੀ ਆ
ਰਹੀ ਹੈ ਕਿ ਸਿੱਖ ਕੌਮ ਨੇ ਇਤਿਹਾਸ ਸਿਰਜਿਆ ਤਾਂ ਹੈ ਪਰ ਉਸਨੂੰ ਸੰਭਾਲਿਆ ਨਹੀਂ। ਮੰਨਿਆ ਜਾਂਦਾ ਹੈ
ਕਿ ਸਿੱਖਾਂ ਦਾ ਮੁਢਲਾ ਇਤਿਹਾਸ ਗ਼ੈਰ-ਸਿੱਖਾਂ ਵਲੋਂ ਲਿਖਿਆ ਗਿਆ ਹੈ, ਜਿਨ੍ਹਾਂ ਨਿਜ ਸੁਆਰਥ ਦੇ
ਵਹਿਣ ਵਿੱਚ ਵਹਿ, ਸਿੱਖ ਇਤਿਹਾਸ ਨਾਲ ਇਨਸਾਫ ਨਹੀਂ ਕੀਤਾ। ਉਨ੍ਹਾਂ ਨਿਜੀ ਸੋਚ ਅਤੇ ਸਮੇਂ ਦੀ
ਹਕੂਮਤ ਦੀ ਖੂਸ਼ਨੂਦੀ ਹਾਸਲ ਕਰਨ ਦੀ ਮਾਨਸਿਕਤਾ ਨੂੰ ਮੁਖ ਰਖਕੇ ਸਿੱਖ ਇਤਿਹਾਸ ਨਾਲ ਕਈ ਅਜਿਹੀਆਂ
ਘਟਨਾਵਾਂ ਜੋੜ ਦਿੱਤੀਆਂ ਜੋ ਨਾ ਤਾਂ ਸਿੱਖ ਮਾਨਸਿਕਤਾ ਅਤੇ ਨਾ ਹੀ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੀ
ਕਸੌਟੀ ਪੁਰ ਪੂਰੀਆਂ ਉਤਰਦੀਆਂ ਹਨ। ਜਿਸ ਕਾਰਣ ਸਦਾ ਹੀ ਇਹ ਲੋੜ ਮਹਿਸੂਸ ਕੀਤੀ ਜਾਂਦੀ ਚਲੀ ਆਈ ਕਿ
ਸਿੱਖ ਇਤਿਹਾਸ ਮੁੜ ਕੇ ਲਿਖਵਾਇਆ ਜਾਏ।
ਸਿੱਖ ਇਤਿਹਾਸ ਵਿਗਾੜਨ ਦੀ ਗਲ: ਆਮ ਤੌਰ ਤੇ ਇਹੀ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਇਤਿਹਾਸ ਨੂੰ
ਗ਼ੈਰ-ਸਿੱਖਾਂ ਨੇ ਹੀ ਸਮੇਂ ਦੇ ਹਾਕਮਾਂ ਦੀ ਖੁਸ਼ਨੂਦੀ ਹਾਸਲ ਕਰਨ ਅਤੇ ਆਪਣੀ ਸੁਆਰਥ-ਪੂਰਣ ਸੋਚ ਦੇ
ਆਧਾਰ ਤੇ ਵਿਗਾੜਿਆ ਹੈ। ਪ੍ਰੰਤੂ ਜੇ ਨਿਰਪਖਤਾ ਨਾਲ ਵਿਚਾਰਿਆ ਅਤੇ ਘੋਖਿਆ ਜਾਏ ਤਾਂ ਇਹ ਕੇਵਲ
ਅਧੂਰੀ ਸੱਚਾਈ ਹੀ ਨਜ਼ਰ ਆਇਗੀ। ਇਸਦਾ ਕਾਰਣ ਇਹ ਹੈ ਕਿ ਜੇ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੇ
ਲਿਖੇ ਸਿੱਖ ਇਤਿਹਾਸ ਦੀ ਵੀ ਈਮਾਨਦਾਰੀ ਨਾਲ ਘੋਖ ਕੀਤੀ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ
ਹੈ ਕਿ ਉਨ੍ਹਾਂ ਵਿਚੋਂ ਵੀ ਕਈਆਂ ਨੇ ਸਿੱਖ ਇਤਿਹਾਸ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡੀ ਹੋਈ।
ਇਉਂ ਜਾਪਦਾ ਹੈ ਜਿਵੇਂ ਇਨ੍ਹਾਂ ਸਿੱਖ ਵਿਦਵਾਨਾਂ ਅਤੇ ਇਤਿਹਾਸਕਾਰਾਂ ਵਲੋਂ ਸਿੱਖ ਇਤਿਹਾਸ ਇਸ ਕਾਰਣ
ਵਿਗਾੜਿਆ ਚਲਿਆ ਆ ਰਿਹਾ ਹੈ, ਕਿਉਂਕਿ ਉਹ ਆਪਣੇ-ਆਪਨੂੰ ਸਿੱਖ ਇਤਿਹਾਸ ਦੇ ਸਭ ਤੋਂ ਵੱਧ ਖੋਜੀ ਤੇ
ਜਾਣਕਾਰ ਸਾਬਤ ਕਰਨ ਦੀ ਲਾਲਸਾ ਤੋਂ ਮੁਕੱਤ ਹੋਣਾ ਨਹੀਂ ਚਾਹੁੰਦੇ ਹਨ। ਉਨ੍ਹਾਂ ਦਾ ਇਕੋ-ਇੱਕ ਉਦੇਸ਼
ਇਹੀ ਹੁੰਦਾ ਹੈ ਕਿ ਕਿਸੇ ਤਰ੍ਹਾਂ ਉਹ ਵਿਰੋਧੀ ਵਿਦਵਾਨ ਜਾਂ ਦੂਸਰੇ ਇਤਿਹਾਸਕਾਰ ਨੂੰ ਆਪਣੇ ਨਾਲੋਂ
‘ਘਟੀਆ’ ਵਿਦਵਾਨ ਸਾਬਤ ਕਰ ਸਕਣ? ਕਈ ਤਾਂ ਆਪਣੇ ਆਸ-ਪਾਸ ਚਲ ਰਹੀ ਲਹਿਰ ਦੇ ਪ੍ਰਭਾਵ ਹੇਠ ਆ ਨਾ
ਕੇਵਲ ਸਿੱਖ ਇਤਿਹਾਸ ਨੂੰ, ਸਗੋਂ ਸਿੱਖ ਦਰਸ਼ਨ (ਫਿਲਾਸਫੀ) ਤੱਕ ਨੂੰ ਵੀ ਵਿਗਾੜ ਅਤੇ ਇਸ ਰੂਪ ਵਿੱਚ
ਢਾਲਕੇ ਪੇਸ਼ ਕਰਦੇ ਚਲੇ ਆ ਰਹੇ ਹਨ, ਕਿ ਉਸਦਾ ਮੂਲ ਸਿੱਖ ਫਿਲਾਸਫੀ ਨਾਲ ਨੇੜੇ ਦਾ ਵੀ ਕੋਈ ਵਾਸਤਾ
ਨਹੀਂ ਰਹਿ ਜਾਂਦਾ।
ਇਸ ਸੰਬੰਧ ਵਿੱਚ ਕਿਸੇ ਇੱਕ ਵਿਦਵਾਨ ਜਾਂ ਇਤਿਹਾਸਕਾਰ ਦਾ ਹਵਾਲਾ ਦੇਣਾ ਠੀਕ ਨਹੀਂ ਹੋਵੇਗਾ। ਜੇ
ਵੱਖ-ਵੱਖ ਦੋ-ਚਾਰ ਸਿੱਖ ਇਤਿਹਾਸਕਾਰਾਂ ਦੀਆਂ ਲਿਖੀਆਂ ਪੁਸਤਕਾਂ ਪੜ੍ਹ ਲਈਆਂ ਜਾਣ ਤਾਂ ਸਥਿਤੀ
ਆਪਣੇ-ਆਪ ਸਪਸ਼ਟ ਹੋ ਕੇ ਸਾਹਮਣੇ ਆ ਜਾਂਦੀ ਹੈ। ਜੇ ਪੁਸਤਕਾਂ ਪੜ੍ਹਨ ਦੀ ਜ਼ਹਿਮਤ ਤੋਂ ਬਚਿਆ ਰਹਿਣਾ
ਹੈ ਤਾਂ ਸਮੇਂ-ਸਮੇਂ ਰੋਜ਼ਾਨਾਂ, ਸਪਤਾਹਿਕ, ਮਾਸਿਕ ਆਦਿ ਅਖਬਾਰਾਂ-ਮੈਗਜ਼ੀਨਾਂ ਦੇ ਧਾਰਮਕ-ਇਤਿਹਾਸਕ
ਐਡੀਸ਼ਨਾਂ ਅਤੇ ਪੰਨਿਆਂ ਆਦਿ ਵਿੱਚ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਦੇ ਛੱਪੇ ਮਜ਼ਮੂਨ ਪੜ੍ਹ ਕੇ
ਹੀ ਨਿਰਣਾ ਕੀਤਾ ਜਾ ਸਕਦਾ ਹੈ।
ਕੁਝ ਸਮਾਂ ਹੋਇਐ ਖਾਲਸਾ ਸਿਰਜਨਾ ਦਿਵਸ (ਵਿਸਾਖੀ) ਦੇ ਮੌਕੇ ਇੱਕ ਮਾਸਿਕ ਦਾ ਵਿਸ਼ੇਸ਼ ਅੰਕ ਪੜ੍ਹਨ ਦਾ
ਅਵਸਰ ਮਿਲਿਆ। ਇਸ ਵਿੱਚ ਛੱਪੇ ਇੱਕ ਲੇਖ ਦੇ ਵਿਦਵਾਨ ਲੇਖਕ ਨੇ ਲਿਖਿਆ ਸੀ ਕਿ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਨੇ ਖਾਲਸੇ ਦੀ ਸਿਰਜਨਾ ਲਈ ਵਰਤਾਏ ਕੌਤਕ ਸਮੇਂ ਬਕਰੇ ਝਟਕਾਏ ਸਨ, ਜਦਕਿ ਇੱਕ ਹੋਰ ਵਿਦਵਾਨ
ਨੇ ਆਪਣੇ ਲੇਖ ਵਿੱਚ ਇਹ ‘ਭੇਦ’ ਖੋਲ੍ਹਿਆ ਸੀ ਕਿ ਗੁਰੂ ਸਾਹਿਬ ਨੇ ਆਪਣੇ ਵਲੋਂ ਰਚਾਏ ਕੌਤਕ ਵਿੱਚ
ਪਾਸ ਹੋਏ ਸਿੱਖਾਂ ਦੇ ਸਿਰਾਂ ਨੂੰ ਲਾਹ ਕੇ ਇੱਕ-ਦੂਜੇ ਦੇ ਧੜ ਨਾਲ ਬਦਲ ਕੇ ਜੋੜ ਦਿੱਤਾ ਅਤੇ
ਉਨ੍ਹਾਂ ਵਿੱਚ ਨਵਾਂ ਜੀਵਨ ਫੂਕਿਆ ਸੀ।
ਜ਼ਰਾ-ਕੁ ਇਨ੍ਹਾਂ ਵਿਦਵਾਨਾਂ ਵਲੋਂ ਦਿੱਤੀ ਗਈ ‘ਜਾਣਕਾਰੀ’ ਨੂੰ ਘੋਖਿਆ ਜਾਏ ਤਾਂ ਇਉਂ ਜਾਪੇਗਾ
ਜਿਵੇਂ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ‘ਖਾਲਸਾ ਸਿਰਜਨਾ’ ਦੇ ਉਦੇਸ਼ ਨਾਲ ਵਰਤਾਏ ਗਏ
ਕੌਤਕ ਦੇ ਮੌਕੇ ਦੇ `ਚਸ਼ਮਦੀਦ ਗੁਆਹ’ ਵਜੋਂ ਉਥੇ ਮੌਜੂਦ ਸਨ, ਉਸ ਸਮੇਂ ਜੋ ਕੁੱਝ ਵਾਪਰਿਆ ਉਹ ਸਭ
ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਵਾਪਰਿਆ। ਜਦਕਿ ਇਸਦੇ ਵਿਰੁਧ ਸਿੱਖ ਇਤਿਹਾਸ ਗੁਆਹ ਹੈ ਕਿ
ਸੰਗਤਾਂ ਦੇ ਸਾਹਮਣੇ ਹੋਈ ਪ੍ਰੀਖਿਆ ਦੌਰਾਨ ਸੀਸ-ਭੇਂਟ ਕਰਨ ਲਈ ਨਿਤਰੇ ਪੰਜਾਂ ਸਿੱਖਾਂ ਨੂੰ ਗੁਰੂ
ਸਾਹਿਬ ਪਰਦੇ ਪਿੱਛੇ ਲੈ ਗਏ ਸਨ। ਪਰਦੇ ਪਿੱਛੇ ਪੰਜਾਂ ਪਿਆਰਿਆਂ ਦੇ ਨਵੇਂ ਸਰੂਪ ਵਿੱਚ ਬਾਹਰ ਆਉਣ
ਤੱਕ, ਜੋ ਕੁੱਝ ਵੀ ਵਾਪਰਿਆ ਉਸ ਬਾਰੇ ਗੁਰੂ ਸਾਹਿਬ ਅਤੇ ਉਨ੍ਹਾਂ ਪੰਜਾਂ ਸਿੱਖਾਂ ਤੋਂ ਬਿਨਾਂ ਹੋਰ
ਕਿਸੇ ਨੂੰ ਕੁੱਝ ਵੀ ਪਤਾ ਨਹੀਂ ਲਗਾ ਅਤੇ ਇਨ੍ਹਾਂ ਵਿਚੋਂ ਕਿਸੇ ਨੇ ਵੀ ਤੇ ਕਦੀ ਵੀ ਕਿਸੇ ਸਾਹਮਣੇ
ਇਹ ਖੁਲਾਸਾ ਸੀ ਨਹੀਂ ਕੀਤਾ ਕਿ ਪਰਦੇ ਪਿੱਛੇ ਉਨ੍ਹਾਂ ਨਾਲ ਕੀ ਬੀਤੀ ਸੀ? ਫਿਰ ਵੀ ਪਤਾ ਨਹੀਂ ਕਿਉਂ
ਇਹ ਵਿਦਵਾਨ ਇਤਿਹਾਸਕਾਰ ਮੌਕੇ ਦੇ ਹੀ ਨਹੀਂ, ਸਗੋਂ ਚਸ਼ਮਦੀਦ ਗੁਆਹ ਬਣਨ ਦੀ ਕੌਸ਼ਿਸ਼ ਕਰਦਿਆਂ ਨਵੀਆਂ
ਤੋਂ ਨਵੀਆਂ ਕਹਾਣੀਆਂ ਘੜ ਵਿਵਾਦ ਪੈਦਾ ਕਰਦੇ ਚਲੇ ਆ ਰਹੇ ਹਨ?
ਇਸੇ ਤਰ੍ਹਾਂ ਇਸੇ ਮਾਸਿਕ ਵਿੱਚ ਛੱਪੇ ਇੱਕ ਹੋਰ ਮਜ਼ਮੂਨ ਵਿੱਚ ਪੜ੍ਹਨ ਨੂੰ ਮਿਲਿਆ ਕਿ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੁ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ‘ਤੀਸਰ ਪੰਥ’ ਚਲਾਉਣ ਦਾ
ਸੰਕਲਪ ਕੀਤਾ ਅਤੇ ਉਸੇ ਸੰਕਲਪ ਦੀ ਪੂਰਤੀ ਉਨ੍ਹਾਂ ਖਾਲਸਾ ਦੇ ਰੂਪ ਵਿੱਚ ‘ਸੰਤ ਸਿਪਾਹੀ’ ਦੀ
ਸਿਰਜਨਾ ਕਰ ਕੇ ਕੀਤੀ। ਇਹ ਪੜ੍ਹਨ ਤੋਂ ਇਉਂ ਜਾਪਿਆ ਜਿਵੇਂ ਇਹ ਵਿਦਵਾਨ-ਇਤਿਹਾਸਕਾਰ ਸ੍ਰੀ ਗੁਰੂ
ਨਾਨਕ ਦੇਵ ਜੀ ਵਲੋਂ ਅਰੰਭੇ ਕਾਰਜ ਨੂੰ ਅੱਗੇ ਵਧਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਾਣ
ਵਿੱਚ ਬਾਕੀ ਗੁਰੂ ਸਾਹਿਬਾਨ ਵਲੋਂ ਪਾਏ ਯੋਗਦਾਨ ਤੇ ਦਿੱਤੀਆਂ ਗਈਆਂ ਸ਼ਹਾਦਤਾਂ, ਸ੍ਰੀ ਗੁਰੂ
ਹਰਿਗੋਬਿੰਦ ਸਾਹਿਬ ਦੀ ਅਗਵਾਈ ਵਿੱਚ ਸਿੱਖਾਂ ਵਲੋਂ ਸਮੇਂ ਦੇ ਜ਼ਾਲਮ ਹਾਕਮਾਂ ਦੇ ਹਮਲਿਆਂ ਦੇ ਦਿੱਤੇ
ਗਏ ਮੂੰਹ-ਤੋੜ ਜਵਾਬ ਆਦਿ ਦੇ ਕਾਰਜਾਂ ਨੂੰ ਕੋਈ ਮਹਤਵ ਨਹੀਂ ਦਿੰਦੇ ਅਤੇ ਨਾ ਹੀ ਇਨ੍ਹਾਂ ਨੂੰ
ਖਾਲਸਾ (ਸੰਤ-ਸਿਪਾਹੀ) ਸਿਰਜਨਾਂ ਦੇ ਕਾਰਜ ਦੀ ਸੰਪੂਰਨਤਾ ਦੀ ਕੜੀ ਦਾ ਅੰਗ ਹੀ ਸਵੀਕਾਰ ਕਰਦੇ ਹਨ।
ਉਹ ਇਹ ਸਮਝਣਾ ਹੀ ਨਹੀਂ ਚਾਹੁੰਦੇ ਕਿ ਖਾਲਸਾ ਸਿਰਜਣਾ ਦਾ ਸੰਕਲਪ ਕੇਵਲ ਚਵ੍ਹੀ ਵਰ੍ਹਿਆਂ ਵਿੱਚ ਹੀ
ਸੰਪੂਰਣ ਨਹੀਂ ਹੋਇਆ। ਅਸਲ ਵਿੱਚ ਇਸਦਾ ਸੰਕਲਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਰਿਆ ਸੀ, ਜਿਸਨੂੰ
ਦੂਸਰੇ ਗੁਰੂ ਸਾਹਿਬਾਨ ਨੇ ਆਪਣੇ ਕਾਰਜਾਂ ਤੇ ਕੁਰਬਾਨੀਆਂ ਰਾਹੀਂ ਸੰਪੂਰਨਤਾ ਤੱਕ ਪਹੁੰਚਾਣ ਵਿੱਚ
ਆਪਣੀ ਭੂਮਿਕਾ ਨਿਭਾਹੀ।
ਇਸੇ ਤਰ੍ਹਾਂ ਦੀਆਂ ਅਨੇਕਾਂ ਹੋਰ ਵੀ ਉਦਾਹਰਣਾਂ ਹਨ, ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਸਿੱਖ
ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਵੀ ਆਪਣੀ ਸੌੜੀ ਸੋਚ ਦੇ ਆਧਾਰ ਤੇ ਸਿੱਖ ਇਤਿਹਾਸ ਨੂੰ ਵਿਗਾੜਨ
ਅਤੇ ਉਸਦੀ ਸੱਚਾਈ ਪ੍ਰਤੀ ਸ਼ੰਕਾਵਾਂ ਪੈਦਾ ਕਰਨ ਵਿੱਚ ਦੂਸਰਿਆਂ ਨਾਲੋਂ ਕੋਈ ਘਟ ਭੂਮਿਕਾ ਅਦਾ ਨਹੀਂ
ਕੀਤੀ।
…ਅਤੇ ਅੰਤ ਵਿੱਚ: ਸਿੱਖ ਜਥੇਬੰਦੀਆਂ ਵਲੋਂ ਇਕਲੇ-ਇਕਲੇ ਲੇਖਕ ਪਾਸੋਂ ਲਿਖਵਾਏ ਗਏ ਸਿੱਖ
ਇਤਿਹਾਸ ਦੀਆਂ ਕੁੱਝ ਪੁਸਤਕਾਂ ਬਾਜ਼ਾਰ ਵਿੱਚ ਪੁਜੀਆਂ ਹਨ, ਜਿਨ੍ਹਾਂ ਨੂੰ ਪੜ੍ਹਨ ਤੋਂ ਇਉਂ ਜਾਪਦਾ
ਹੈ ਕਿ ਇਨ੍ਹਾਂ ਪੁਸਤਕਾਂ ਦੇ ਵਿਦਵਾਨ ਲੇਖਕਾਂ ਨੇ ਸਿੱਖ ਇਤਿਹਾਸ ਸੰਬੰਧੀ ਪਹਿਲਾਂ ਤੋਂ ਹੀ ਚਲੇ ਆ
ਰਹੇ ਵਿਵਾਦਾਂ ਦਾ ਨਿਪਟਾਰਾ ਕਰਨ ਪ੍ਰਤੀ ਈਮਾਨਦਾਰ ਸਾਬਤ ਕਰਨ ਦੀ ਬਜਾਏ ਆਪਣੇ-ਆਪਨੂੰ ਮਹਾਨ ਖੋਜੀ
ਸਾਬਤ ਕਰਨ ਲਈ ਅਨੇਕਾਂ ਨਵੇਂ ਵਿਵਾਦ ਛੇੜ ਪੰਥ ਵਿੱਚ ਨਵਾਂ ਭੰਬਲਭੂਸਾ ਪੈਦਾ ਕਰ ਦਿੱਤਾ ਹੈ।
(05/04/13)
ਅਮਰੀਕ ਸਿੰਘ ਰਾਜਪੁਰਾ
ਸਤਿਕਾਰਯੋਗ ਗੁਰਿੰਦਰ ਸਿੰਘ ਪਾਲ ਅਤੇ ਇਕਬਾਲ ਸਿੰਘ ਢਿੱਲੋਂ , ਆਪ ਜੀ ਨੂੰ ਸਤਿ ਸ੍ਰੀ ਅਕਾਲ ,
ਵੀਰ ਪਾਲ ਜੀ ਨੇ ਜੋ ਲਿਖਿਆ ਹੈ ਕੇ “ਪ੍ਰਾਚੀਨ ਜਿਤਨੇ ਵੀ ਸਿੱਕੇ ਮਿਲਦੇ ਹਨ ਉਹ ਉਦੋਂ ਤੱਕ ਨਕਲੀ
ਹਨ ਜਦੋਂ ਤੱਕ ਉਹਨਾਂ ਦੇ ਅਸਲੀ ਹੋਣ ਦੇ ਪੁਖਤਾ ਸਬੂਤ ਨਾ ਦਿੱਤੇ ਜਾਣ !ਬਿਲਕੁਲ ਸਹੀ ਹੈ ਕੇ ਦੁਧ
ਵਿਚ ਕਾਂਜੀ ਘੋਲਣਾ ਕਈ ਲੇਖਕਾਂ ਦਾ ਸ਼ੁਕਲ ਹੈ ---ਇਹ ਅਮਾਨਵੀ ਤੇ ਅਨੈਤਿਕ ਸ਼ੁਗਲ ਪਿਛੇ ਉਹਨਾ ਦਾ ਕੀ
ਸਵਾਰਥ ਹੈ -ਇਹ ਓਹੀ ਬੇਹਤਰ ਜਾਣਦੇ ਹਨ ।” ਵੀਰ ਜੀ ਉਹਨਾ ਲੇਖਕਾਂ ਲਈ ਇਸਤੋਂ ਵੱਧ ਤੇ ਸਹੀ ਸਲਾਹ
ਹੋਰ ਕੋਈ ਨਹੀਂ ਹੋ ਸਕਦੀ -ਜੇਕਰ ਪਾਲ ਜੀ ਦੀਆਂ ਇਹਨਾ ਦੋ ਸਤਰਾਂ ਤੇ ਗੰਭੀਰਤਾ ਨਾਲ ਸੋਚਿਆ ਤੇ
ਅਮਲ ਕਰ ਲਿਆ ਜਾਵੇ ਤਾਂ ਸਾਡੇ ਵਰਗੇ ਗੁਰਮਤਿ ਦੀ ਭਾਲ ਕਰਨ ਵਾਲਿਆਂ ਦਾ ਕੁਝ ਭਲਾ ਹੋ ਸਕਦਾ ਹੈ ,
ਕਿਉਂਕੇ ਇਹ ਸਾਰੇ ਲੇਖਕ ਸਾਨੂੰ ਗੁਰਮਤ ਦੀ ਸੋਝੀ ਦੇ ਸਕਦੇ ਹਨ ਜੋ ਕੇ ਐਸੀਆਂ ਫਜੂਲ ਦੀਆਂ ਬਹਿਸਾਂ
ਵਿਚ ਸਮਾ ਬਰਬਾਦ ਕਰਕੇ ਪਾਠਕਾਂ ਨੂੰ ਨਿਰਾਸ਼ ਕਰ ਰਹੇ ਹਨ ।
ਉਪਰੋਕਤ ਤੋਂ ਇਲਾਵਾ ਇੱਕ ਹੋਰ ਬੇਨਤੀ ਹੈ ਕੇ ਡਾਕਟਰ ਇਕਬਾਲ ਸਿੰਘ ਢਿੱਲੋਂ ਦੀ ਤਰਾਂ ਲੇਖਕਾਂ ਦੀਆਂ
ਲਿਖਤਾਂ ਸਾਫ਼ ਤੇ ਸਪਸ਼ਟ ਹੋਣੀਆਂ ਚਾਹੀਦੀਆਂ ਹਨ । ਦਾਸ ਦਾ ਲਿਖਣ ਦਾ ਮਤਲਬ ਕੇਵਲ ਇੱਕੋ ਹੈ ਕੇ ਇਸ
ਸਈਟ ਨੂੰ ਸਿਰਫ ਗੁਰਮਤ ਪ੍ਰਚਾਰ ਲਈ ਹੀ ਵਰਤੀ ਜਾਵੇ ਤਾਂ ਕੇ ਸਾਨੂੰ ਹਰ ਲੇਖ (ਲਿਖਤ) ਵਿਚ ਰੋਜਾਨਾ
ਕੋਈ ਨਾ ਕੋਈ ਨਵੀਂ ਗੁਰਮਤ -ਸੇਧ ਮਿਲੇ । ਗੁਸਤਾਖੀ ਲਈ ਖਿਮਾ ਦਾ ਜਾਚਕ :
ਅਮਰੀਕ ਸਿੰਘ ਰਾਜਪੁਰਾ
(05/04/13)
ਸਰਵਜੀਤ ਸਿੰਘ
ਹਰਦੇਵ ਸਿੰਘ, ਜੰਮੂ ਜੀ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਹਰਦੇਵ ਸਿੰਘ ਜੀ, ਬੇਨਤੀ ਹੈ ਕਿ ਪੱਤਰ ਲਿਖਣ ਤੋਂ ਪਹਿਲਾ ਸਵਾਲ ਨੂੰ ਸਮਝ ਲਿਆ ਕਰੋ। ਮੇਰੀ
ਦਿਲਚਸਪੀ ਸਿਰਫ ਇਹ ਜਾਨਣ `ਚ ਹੈ ਕਿ ‘ਅਕਾਲ ਤਖਤ’ ਸ਼ਬਦ-ਜੁੱਟ ਦੀ ਵਰਤੋ ਕਦੋਂ ਤੋਂ ਅਰੰਭ ਹੋਈ ਹੈ।
ਆਪਣੀ ਵਿਚਾਰ ਚਰਚਾ ਨੂੰ ਸਿਰਫ ਅਤੇ ਸਿਰਫ ‘ਅਕਾਲ ਤਖਤ’ ਸ਼ਬਦ ਤਾਂਈ ਹੀ ਸੀਮਤ ਰੱਖਿਆ ਜਾਵੇ। ਫ਼ਜ਼ੂਲ
ਦੇ ਸਵਾਲ ਕਰਨ ਅਤੇ ਭੜਕਾਊ ਸ਼ਬਦਾਵਲੀ ਵਰਤਣ ਤੋਂ ਸੰਕੋਚ ਕੀਤਾ ਜਾਵੇ।
ਵੀਰ ਜੀ, ਮੇਰੇ ਸਵਾਲ ਦੇ ਜਵਾਬ `ਚ ਆਪ ਲਿਖਦੇ ਹੋ, “ਜੰਗਨਾਮਾ’
ਮੇਰੇ ਪਾਸ ਨਹੀਂ ਜੀ”। ਚਲੋ, ਕੋਈ ਗੱਲ ਨਹੀ। ਮੈਂ ਤਾਂ ਤੁਹਾਡੇ 31 ਮਾਰਚ ਵਾਲੇ ਪੱਤਰ
ਨੂੰ ਪੜ੍ਹ ਕੇ ਸਮਝਿਆ ਸੀ ਕਿ ਤੁਹਾਡੇ ਪਾਸ ਕਾਜ਼ੀ ਨੂਰ ਮੁਹੰਮਦ ਦੀ ਲਿਖਤ ਜੰਗਨਾਮਾ ਹੈ। ਜਿਸ `ਚ ਆਪ
ਨੇ ਲਿਖਿਆ ਸੀ , “ਮਾਰਚ 1765 ਵਿੱਚ ਅਬਦਾਲੀ ਦੇ ਜਾਣ ਉਪਰੰਤ ‘ਕਾਜ਼ੀ ਨੂਰ ਮੁਹੰਮਦ’ ਅਫ਼ਸੋਸ ਜਿਹਾ
ਪ੍ਰਗਟ ਕਰਦੇ ਕਹਿੰਦਾ ਹੈ ਕਿ ਸਰਹੰਦ ਤੋਂ ਲਾਹੋਰ, ਮੁਲਤਾਨ ਅਤੇ ਦੇਰਾਜਾਤ ਤਕ ਸਾਰਾ ਮੁਲਕ ਇਨਾਂ
“ਨੀਚ ਕੁੱਤਿਆਂ” ਨੇ ਆਪਣੇ ਵਿੱਚ ਵੰਡ ਲਿਆ” (ਜੰਗਨਾਮਾ ਪੰਨਾ, 177-78) ।
ਹਰਦੇਵ ਸਿੰਘ ਜੀ, ਜੇ ਜੰਗਨਾਮਾ ਤੁਹਾਡੇ ਪਾਸ ਨਹੀ ਹੈ ਤਾਂ ਤੁਸੀਂ ‘ਜੰਗਨਾਮਾ ਪੰਨਾ, 177-78’
ਕਿਵੇ ਲਿਖ ਦਿੱਤਾ?
ਜੰਮੂ ਜੀ, ਤੁਸੀਂ ਲਿਖਿਆ ਹੈ, “ਮੈਂ ਡਾ. ਗੰਡਾ ਸਿੰਘ ਜੀ ਨੂੰ ਕੋਟ ਕੀਤਾ ਹੈ”।
ਇਸ ਦਾ ਭਾਵ ਹੈ ਕੇ ਡਾ. ਗੰਡਾ ਸਿੰਘ ਜੀ ਦੀ ਕਿਤਾਬ ਤੁਹਾਡੇ ਪਾਸ ਹੈ।
ਉਸ ਕਿਤਾਬ ਦਾ ਨਾਮ ਤਾ ਦੱਸ
ਦਿਓ। ਕੀ ਡਾ ਗੰਡਾ ਸਿੰਘ ਨੇ ਆਪਣੀ ਕਿਤਾਬ `ਚ ਜੰਗਨਾਮੇ ਦੀ ਅਸਲ ਲਿਖਤ ਦਾ ਹਵਾਲਾ ਵੀ ਦਿੱਤਾ ਹੈ
ਜਾਂ ਸਿਰਫ ਭਾਵ ਅਰਥ ਹੀ ਲਿਖੇ ਹਨ?
ਤੁਹਾਡੇ ਸਵਾਲ ਦੇ ਸਬੰਧ `ਚ ਮੈਂ ਏਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਸਿੱਖ ਮਾਰਗ ਦੇ ਪਾਠਕਾਂ
ਦੀ ਜਾਣਕਾਰੀ ਲਈ ਦੋ ਹਵਾਲੇ (ਪ੍ਰੋ: ਗੁਰਮੁਖ ਸਿੰਘ ਜੀ ਖਿਲਾਫ਼ 1887 `ਚ ਪੁਜਾਰੀਆਂ ਵੱਲੋਂ ਜਾਰੀ
ਕੀਤਾ ਇਕ ਪੱਤਰ ਅਤੇ 1897 `ਚ ਆਪੂ ਬਣੀ ਸੋਧਕ ਕਮੇਟੀ ਦੀ ਰਿਪੋਰਟ ਦੇ ਕੁਝ ਅੰਸ਼) ਭੇਜੇ ਸਨ
ਜਿਨ੍ਹਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕੇ 1897 ਤਾਂਈ ਕਿਸੇ ਇਮਾਰਤ ਲਈ ‘ਅਕਾਲ ਤਖਤ’ ਸ਼ਬਦ ਦੀ ਵਰਤੋਂ
ਨਹੀਂ ਸੀ ਹੁੰਦੀ। ਇਹ ਦੋਵੇਂ ਪੁਰਾਣੇ ਪੱਤਰਾਂ `ਚ ਪੜ੍ਹੇ ਜਾ ਸਕਦੇ ਹਨ।
ਧੰਨਵਾਦ
ਸਰਵਜੀਤ ਸਿੰਘ।
(05/04/13)
ਜਰਨੈਲ ਸਿੰਘ ਸਿਡਨੀ ਅਸਟ੍ਰੇਲੀਆ
ਇਕ ਸੁਝਾਅ
ਮਾਨਯੋਗ ਸੰਪਾਦਕ ਸਾਹਿਬ
ਗੁਰ ਫਤਿਹ ਪਰਿਵਾਨ ਕਰਨੀ
ਸਿਖ ਮਾਰਗ `ਚ ਛਪਦੇ ਸਾਰੇ ਲੇਖਕਾਂ ਲਈ ਇਹ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਲਿਖਤ ਅੰਦਰ
ਦਿਤੇ ਹਰ ਹਵਾਲੇ ਵਾਰੇ ਪੂਰੀ ਜਾਣਕਾਰੀ ਦੇਵੇ। ਕੁੱਝ ਸਮਾਂ ਪਹਿਲਾਂ ਜਦ ਸ: ਸੁਰਜੀਤ ਸਿੰਘ ਮਿਸ਼ਨਰੀ
ਨੇ ਸਿਖ ਮਾਰਗ ਤੇ ਇੱਕ ਲੇਖ ਵਿੱਚ ਬਰਟ੍ਰੈਂਡ ਰੱਸਲ ਦੇ ਸਿਖ ਧਰਮ ਵਾਰੇ ਵਿਚਾਰ ਪੇਸ਼ ਕੀਤੇ ਤਾਂ ਮੈ
ਉਹਨਾਂ ਤੋਂ ਇਸ ਦਾ ਵੇਰਵਾ ਪੁਛਿਆ। ਉਹਨਾਂ ਕੋਲ ਕੋਈ ਸਬੂਤ ਨਹੀ ਸੀ ਕਿ ਬਰਟ੍ਰੈਂਡ ਰੱਸਲ ਦੇ ਸਿਖ
ਧਰਮ ਵਾਰੇ ਇਹ ਵਿਚਾਰ ਸਨ। ਬਾਅਦ ਵਿੱਚ ਮੈ ਸਿਖ ਬੁਲੈਟਿਨ `ਚ ਸ ਬਾਵਾ ਸਿੰਘ ਦੇ ਇੱਕ ਲੇਖ ਵਿੱਚ
ਫਿਰ ਬਰਟ੍ਰੈਂਡ ਰੱਸਲ ਦੇ ਸਿਖ ਧਰਮ ਵਾਰੇ ਓਹੀ ਵਿਚਾਰ ਪੜੇ। ਉਹਨਾ ਨੇ ਮੇਰੇ ਪੁਛਣ ਤੇ ਉਹੀ ਸਵਾਲ
ਉਸ ਵੈਬਸਾਈਟ ਨੂੰ ਕੀਤਾ ਜਿਥੋਂ ਉਹਨਾਂ ਇਹ ਜਾਣਕਾਰੀ ਲਈ ਸੀ ਪਰ ਇਸ ਦਾ ਅਜ ਤਕ ਕੋਈ ਜਵਾਬ ਨਹੀਂ
ਆਇਆ। ਸਿਖ ਧਰਮ ਨਾਲ ਸਬੰਧਤ ਵੈਬਸਾਈਟਾਂ ਅਤੇ ਈਮੇਲ ਗਰੁਪਾਂ ਤੇ ਬਹੁਤ ਕੁੱਝ ਇਹੋ ਜਿਹਾ ਛਪ ਰਿਹਾ
ਹੈ ਜਿਸ ਦਾ ਕੋਈ ਅਤਾ ਪਤਾ ਨਹੀਂ ਹੈ। ਇਹ ਸਿਖਾਂ ਲਈ ਇੱਕ ਹਾਸੋਹੀਣੀ ਗਲ ਹੈ।
ਅਗਰ ਹਰ ਲੇਖਕ ਆਪਣੀ ਲਿਖਤ ਅੰਦਰ ਦਿਤੇ ਹਰ ਹਵਾਲੇ ਵਾਰੇ ਪੂਰੀ ਜਾਣਕਾਰੀ ਦਿੰਦਾ ਹੈ ਤਾਂ ਸਿਖ ਮਾਰਗ
ਦਾ ਮਿਆਰ ਹੋਰ ਉਚਾ ਹੋਵੇਗਾ। ਬੋਧਿਕ ਇਮਾਨਦਾਰੀ ਦਾ ਵੀ ਇਹੋ ਤਕਾਜ਼ਾ ਹੈ। ਇਸ ਵੇਰਵੇ ਬਿਨਾਂ ਦਿਤੀ
ਜਾਣਕਾਰੀ ਖ਼ੋਜ ਨਾ ਹੋ ਕੇ ਖੁੰਡ ਚਰਚਾ ਬਣ ਜਾਂਦੀ ਹੈ। ਅਗਰ ਕੋਈ ਲੇਖਕ ਪੁਛੇ ਜਾਣ ਤੇ ਵੀ ਇਹ
ਜਾਣਕਾਰੀ ਨਹੀਂ ਦਿੰਦਾ ਤਾਂ ਉਸ ਦੀ ਲਿਖਤ ਨੂੰ ਸਿਖ ਮਾਰਗ ਤੋਂ ਹਟਾਇਆ ਜਾਣਾ ਚਾਹੀਦਾ ਹੈ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ
(05/04/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀਉ,
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਡਾ. ਢਿੱਲੋਂ ਜੀ ਨੇ ਪਹਿਲੀ ਵਾਰ ਦੱਸਿਆ ਹੈ ਕਿ ਉਨਾਂਹ ਵਲੋਂ, ਵਾਪਸ ਲਏ ਗਏ
ਪੈਰੇ ਵਿਚ, ਪੇਸ਼ ਕੀਤੇ ਤੱਥਾਂ ਦੀ ਜਾਣਕਾਰੀ ਦਾ ਸਰੋਤ ਉਨ੍ਹਾਂ ਦੇ ਸਨਮਾਨ ਯੋਗ ਤਾਇਆ ਜੀ ਸਨ। ਜਿਸ
ਵਿੱਚ ਬਾਦ ਵੇਲੇ ਡਾ. ਢਿੱਲੋਂ ਜੀ ਨੂੰ ਆਪਣੀ ਧਾਰਨਾ ਅਨੁਸਾਰ ਫੇਰਬਦਲ ਕਰਨਾ ਪਿਆ। ਉਨਾਂਹ ਦਾ
ਕਹਿਣਾ ਹੈ ਕਿ ਉਨਾਂਹ ਨੂੰ ਉਨਾਂਹ ਦੇ ਪੁਰਾਣੇ ਲੇਖਾਂ ਬਾਰੇ ਸਵਾਲ ਨਾ ਕੀਤਾ ਜਾਏ। ਉਹ ਲਿਖਦੇ ਹਨ:-
“ਜਦੋਂ ਕਿ ਹੁਣ ਉਹਨਾਂ ਨੂੰ ਕੇਵਲ ਉਹਨਾ ਲੇਖਾਂ ਨੂੰ ਸੁਧਾਰ ਕੇ ਤਿਆਰ ਕੀਤੀ
ਗਈ ਮੇਰੀ ਪੁਸਤਕ ਵਿੱਚ ਸ਼ਾਮਲ ਵੇਰਵਿਆਂ ਸਬੰਧੀ ਹੀ ਸਵਾਲ ਖੜ੍ਹੇ ਕਰਨੇ ਚਾਹੀਦੇ ਹਨ”
ਚਲੋਂ ਕੋਈ ਗਲ ਨਹੀਂ ਇੰਝ ਹੀ ਸਹੀ! ਆਪਣੀ ਬਦਲੀ ਹੋਈ ਲਿਖਤ ਵਿੱਚ ਲਿਖਦੇ
ਹਨ:-
“ਸਿੱਖ ਮਤ ਦੇ ਇਤਹਾਸ ਵਿੱਚ ਗੁਰੂਆਂ ਵਲੋਂ ਦੁਨਿਆਵੀ ਤਖ਼ਤ ਦੀ ਵਰਤੋਂ ਦੀ
ਰਵਾਇਤ 1606 ਇਸਵੀ ਵਿੱਚ ਗੁਰੂ ਹਰਗੋਬਿੰਦ ਦੇ ਗੁਰਗੱਦੀ ਗ੍ਰਹਿਣ ਦੇ ਸਮੇਂ ਤੋਂ ਸ਼ੂਰੂ ਹੁੰਦੀ ਹੈ…
(ਪੰਨਾ 15)
ਛੇਵੇਂ ਗੁਰੂ ਨਾਲ ਸਬੰਧਤ ਤਖਤ-ਅਸਥਾਨ
(1) ਅੰਮ੍ਰਿਤਸਰ (ਦਰਬਾਰ ਸਾਹਿਬ ਦੇ ਸ੍ਹਾਮਣੇ) ………
(ਪੰਨਾ 16)
“ ਮਈ 1606 ਈਸਵੀ ਵਿੱਚ ਜਦੋਂ ਸ੍ਰੀ ਗੁਰੂ ਸ੍ਰੀ ਅਰਜਨ ਦੇਵ ਜੀ ਲਹੌਰ ਵਿਖੇ
ਚੰਦੂ ਦੀ ਕੈਦ ਵਿੱਚ ਸਨ ਅਤੇ
ਉਹਨਾਂ ਨੇ ਭਾਂਪ ਲਿਆ ਸੀ ਕਿ ਉਹਨਾਂ ਦੀ ਸ਼ਹੀਦੀ ਨਿਸਚਤ ਹੈ
ਤਾਂ ਉਹਨਾਂ ਨੇਂ ਗੁਰੂ ਨਾਨਕ ਵਲੋਂ ਅਰੰਭੀ ਸਿੱਖੀ ਦੀ ਸ਼ੁਧ
ਅਧਿਆਤਮਕ ਲਹਿਰ ਨੂੰ ਇੱਕ ਨਵਾਂ ਰੂਪ ਦੇਣ ਦੀ ਲੋੜ ਮਹਿਸੂਸ ਕੀਤੀ। ਉਹਨਾਂ ਨੇਂ ਗਿਆਰਾਂ ਸਾਲ ਦੀ
ਉਮਰ ਤੇ ਪਹੁੰਚੇ ਸਾਹਿਬਜ਼ਾਦਾ ਹਰਗੋਬਿੰਦ ਜੀ ਨੂੰ ਗੁਰਗੱਦੀ ਦੇ ਯੋਗ ਸਮਝਿਆ ਅਤੇ
ਉਹਨਾਂ ਨੂੰ ਆਪਣਾ ਸੰਦੇਸ਼ ਪੁੰਚਾਇਆ
ਕਿ ਉਹ ਸਿੱਖਾਂ ਦੇ ਅਗਲੇ
ਗੁਰੂ ਬਣ ਕੇ ਸਿੱਖ ਮੱਤ ਨੂੰ ਇੱਕ ਨਵਾਂ ਰੂਪ ਦੇਣਗੇ।…. ਇਸ ਸੰਦੇਸ਼ ਰਾਹੀਂ ਬਾਕੀ ਗੱਲਾਂ ਦੇ
ਨਾਲ-ਨਾਲ ਗੁਰੂ ਦੇ ਤੌਰ ਤੇ ਤਖਤ ਦੀ ਵਰਤੋਂ ਕਰਨ ਦਾ ਆਦੇਸ਼ ਵੀ ਦਿੱਤਾ ਗਿਆ।……ਇਹ
ਵਿਚਾਰ ਪੇਸ਼ ਕੀਤਾ ਜਾਂਦਾ ਹੈ ਕਿ
ਸ੍ਰੀ ਗੁਰੂ ਅਰਜਨ ਦੇਵ ਜੀ 30 ਮਈ 1606 ਨੂੰ
ਸ਼ਹੀਦੀ ਪਰਾਪਤ ਕਰ ਗਏ ਜਿਸ
ਉਪਰੰਤ ਜੂਨ 1606 ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਕਰਕੇ ਦਰਸ਼ਨੀ ਡਿਉਢੀ ਦੇ ਨੇੜੇ ਹੀ ਇੱਕ ਥੜ੍ਹੇ
ਦੀ ਉਸਾਰੀ ਕਰ ਲਈ ਗਈ ਜਿਸ ਉਤੇ 11 ਜੂਨ 1606 ਈਸਵੀ ਦੇ ਦਿਨ ਗੁਰੂ ਹਰਗੋਬਿੰਦ ਨੂੰ ਗੁਰਗੱਦੀ
ਦਿੱਤੇ ਜਾਣ ਦੀ ਰਸਮ ਸੰਪੂਰਨ ਕੀਤੀ ਗਈ”
(ਪੰਨਾ 18)
“. . ਇਸ ਤਖ਼ਤ-ਅਸਥਾਨ ਦੇ ਨਿਰਮਾਣ ਦਾ ਸੰਕਲਪ ਗੁਰੂ ਅਰਜਨ ਦੇਵ ਜੀ ਵਲੋਂ ਹੀ
ਚਿਤਵਿਆ ਗਿਆ ਸੀ”
(ਪੰਨਾ 19)
ਡਾ. ਢਿੱਲੋਂ ਜੀ ਨੇ ਇੱਕ ਤਖ਼ਤ ਉਸਾਰੀ/ਵਰਤੋਂ ਦੀ ਗਲ ਸਵੀਕਾਰ ਕੀਤੀ ਹੈ!
ਉਨਾਂਹ ਨੂੰ ਬੇਨਤੀ ਹੈ ਕਿ ਉਪਰਲੀਆਂ ਸਤਰਾਂ
(ਲਾਲ ਰੰਗ)
ਵਿੱਚ ਉਹ ਆਪਣੇ ਵਲੋਂ ਸਵੀਕਾਰ ਕੀਤੇ ਤੱਥਾਂ ਦੇ
‘ਮੂਲ਼ ਸਰੋਤ’
ਦਾ ਨਾਮ ਦੱਸਣ ਦੀ ਕਿਰਪਾਲਤਾ ਕਰਨ।
ਪ੍ਰਾਚੀਨ ਸਿੱਕੇਆਂ ਬਾਰੇ
ਪ੍ਰਾਚੀਨ ਸਿੱਖ ਸਿੱਕੇਆਂ ਬਾਰੇ ਬਹੁਤ ਸਾਰੇ ਖੌਜ ਕਾਰਜ ਹੋਏ ਹਨ
ਜਿਨ੍ਹਾਂ ਵਿਚੋਂ ਹਨ ਮਸਲਨ ਡਾ. ਸੁਰਿੰਦਰ ਸਿੰਘ ਜੀ ਨੇ ਦਹਾਕਿਆਂ ਦਾ ਸਮਾਂ ਲਗਾ ਕੇ ਹੇਠ ਲਿਖੇ ਕੰਮ
ਕੀਤੇ ਹਨ:-
(1)
“The Legends on Sikh Coins” , Numismatic Studies 1
(2) “Sikh Pictorial Coins”
(3) “Assumption of Sovereignty by Sikhs
in 1765 AD
(4) “Chronological Data on Sikh History
(1469 to 1850) with Special Reference to Sikh Coinage”
(5) “Nomenclature of Sikh Coinage
(6) “Sikh Coinage Symbol of the Sikh
Sovereignty”
ਡਾ. ਸੁਰਿੰਦਰ ਸਿੰਘ ਜੀ ਭਾਰਤੀ ਪ੍ਰਸ਼ਾਸਨਕ ਸੇਵਾ
(Indian Civil Services)
ਵਿੱਚ ਰਹੇ। ਉਨਾਂਹ ਨੇ ਇੱਕ ਹਜ਼ਾਰ ਸਿੱਖ ਰਾਜ ਦੇ
ਸਿੱਕੇ ਇੱਕਤਰ ਕੀਤੇ ਅਤੇ ਪਰਖੇ। ਇਸ ਵਿਸ਼ੇ ਤੇ 25
ਖੋਜ ਪੱਤਰ ਲਿਖੇ। ਉਨ੍ਹਾਂ ਨੇ ‘Ravindera
Bharti University Culcutta’ ਤੋਂ
‘Studies in Sikh Coinage’
ਸ਼ੌਧ ਪ੍ਰਬੰਧ ਵਿੱਚ ਪੀ. ਐਚ. ਡੀ ਕੀਤੀ ਜੋ ਕਿ ਚਰਨਜੀਤ ਸਿੰਘ ਬਰੈਨਪਟਨ ਵਲੋਂ ਕੋਟ ਕੀਤੀ ਪੁਸਤਕ
‘Sikh Coinage Symbols of the
Sikh Sovereignty’
ਦਾ ਮੁੱਖ ਅਧਾਰ ਹੈ। ਇਹ ਖੋਜ ਕਾਰਜ ਡਾ. ਢਿੱਲੋਂ ਜੀ ਦੀ
ਪੁਸਤਕ ਤੋਂ ਦਹਾਕਿਆਂ ਪਹਿਲਾਂ ਹੋਏ ਹਨ। ਢਿੱਲੋਂ ਜੀ ਇਹ ਵੀ ਨਹੀਂ ਕਹਿ ਸਕਦੇ ਕਿ ਕਿਸੇ ਨੇ ਉਨਾਂਹ
ਦੀ ਲਿਖਤ ਬਾਦ ਇਹ ਸਭ ਕੁੱਝ ਲਿਖ ਲਿਆ ਹੈ।
ਡਾ. ਢਿੱਲੋਂ ਜੀ ਮਿਸਲ ਕਾਲ ਵਿੱਚ ਸਿੱਕੇ ਜਾਰੀ ਹੋਂਣ ਤਕ ਤੋਂ ਮੁਨਕਰ ਹੋਏ
ਹਨ। ਜ਼ਰਾ ਉਹ ਦੱਸ ਸਕਦੇ ਹਨ ਕਿ ਮਿਸਲ ਕਾਲ (1775 ਤੋਂ ਅੱਗੇ) ਵਿੱਚ ‘ਪੰਜਾਬ ਦੀ ਕਰੰਸੀ’ ਕਹਿੜੀ
ਸੀ ਅਤੇ ਇਸਨੂੰ ਉਸ ਵੇਲੇ ਕੋਂਣ ਜਾਰੀ ਕਰਦਾ ਸੀ? ਡਾ. ਸਾਹਿਬ ਜ਼ਰਾ ਇਸ ਸਵਾਲ ਦਾ ਜਵਾਬ ਦੇਂਣ ਦਾ
ਹੋਂਸਲਾ ਵੀ ਵਖਾਉਂਣ। ਨਿਰਪੱਖ ਪਾਠਕ ਇਸ ਸਵਾਲ ਨੂੰ ਧਿਆਨ ਵਿੱਚ ਰੱਖਣ।
ਨਿਰਪੱਖ ਪਾਠਕ ਇਹ ਵੀ ਧਿਆਨ ਦੇਂਣ ਕਿ ਡਾ. ਢਿੱਲੋਂ ਜੀ ਨੇ ਆਪਣੀ ਲਿਖਤ
ਵਿੱਚ ‘ਅਕਾਲ ਤਖ਼ਤ’ ਨਾਮ ਵਰਤੋਂ ਬਾਰੇ ਪੁਰਾਤਨ ਰੈਫ਼ਰੇਂਸ ਪੁਸਤਕਾਂ ਕੋਟ ਕੀਤੀਆਂ, ਪਰ ਸਿੱਕਾ
ਸਰੋਤਾਂ ਬਾਰੇ ਕੋਈ ਚਰਚਾ ਨਹੀਂ ਕੀਤੀ। ਕਿਉਂ? ਕਿਉਂਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਸਿੱਖ
ਸਿੱਕੇਆਂ ਬਾਰੇ ਵੀ ਕੰਮ ਹੋਇਆ ਹੈ ਜਿਨਾਂਹ ਤੇ ਅਕਾਲ ਤਖ਼ਤ ਦੇ ਨਾਮ ਦੀ ਵਰਤੋਂ 1775 ਤੋਂ ਹੀ ਹੁੰਦੀ
ਸੀ। ਇਸ ਲਈ ਉਹ ਆਪਣੀ ਲਿਖਤ ਵਿੱਚ ਗੁਰਬਿਲਾਸ ਪਾਤਸ਼ਾਹੀ 6ਵੀਂ ਤੇ ਹੀ ਅਧਾਰਤ ਰਹੇ।
ਹੁਣ ਜਿਸ ਵੇਲੇ ਸਿੱਖ ਸਿੱਕੇਆਂ ਨਾਲ ਸਬੰਧਤ ਮੌਜੂਦ ਇਤਹਾਸਕ ਤੱਥਾਂ ਦਾ ਇਹ
ਠੇਸ ਪੱਖ ਸਾਹਮਣੇ ਆਇਆ ਹੈ ਤਾਂ ਉਹਨਾਂ ਪਾਸ ਇਸ ਨੂੰ ਨਕਲੀ ਕਹਿਣ ਤੋਂ ਸਿਵਾ ਕੋਈ ਚਾਰਾ ਨਹੀਂ
ਬੱਚਿਆ।
ਹਰਦੇਵ ਸਿੰਘ, ਜੰਮੂ-5.5.2013
(05/04/13)
ਚਰਨਜੀਤ ਸਿੰਘ ਬਰੈਂਮਪਟਨ
ਸਬੂਤ ਦਾ ਬੋਝ (buden of proof)
ਕਿਸ ਤੇ?
ਸਿੱਕਿਆਂ ਬਾਰੇ ਇਹ ਤਸਵੀਰਾਂ ਅਤੇ ਇਨਾਂ ਉਪਰ ਲਿਖੀ ਇਬਾਰਤ ਦਾ ਜਿਕਰ ਕਾਫੀ ਲੰਮੇ ਸਮੇਂ ਤੋਂ
ਇਤਿਹਾਸਕਾਰ ਅਤੇ ਸਿੱਕੇ ਖੋਜੀ ਕਰਦੇ ਆ ਰਹੇ ਹਨ। ਆਮ ਲੋਕ ਇਸ ਨੂੰ ਸੱਚ ਹੀ ਸਮਝਦੇ ਹਨ। ਜੇ ਇਹ ਸਭ
ਝੂਠ ਹੀ ਬੋਲਦੇ ਆ ਰਹੇ ਹਨ ਤਾ ਇਹ ਨਵੇਂ ਖੋਜੀਆਂ ਦੀ ਜਿੰਮੇਵਾਰੀ ਬੰਨਦੀ ਹੈ ਕਿ ਉਹ ਇਹਨਾਂ
ਸਿੱਕਿਆਂ ਨੂੰ ਜਾਅਲੀ ਜਾਂ ਇਨ੍ਹਾਂ ਸੰਬੰਧੀ ਝੂਠ ਨੂੰ ਲੋਕਾਂ ਸਾਹਮਣੇ ਉਜਾਗਰ ਕਰਨ।
ਚਰਨਜੀਤ ਸਿੰਘ
ਬਰੈਂਮਪਟਨ
(05/04/13)
ਡਾ: ਦਲਵਿੰਦਰ ਸਿੰਘ ਗਰੇਵਾਲ
ਤੂੰ ਦਸ
ਕਿੱਥੇ ਧਿਆਨ ਲਗਾਵਾਂ
ਡਾ: ਦਲਵਿੰਦਰ ਸਿੰਘ ਗਰੇਵਾਲ
ਤੂੰ ਦਸ ਕਿਥੇ ਧਿਆਨ ਲਗਾਵਾਂ?
ਸਭਨਾਂ ਵਿੱਚ ਜਦ ਤੈਨੂੰ ਪਾਵਾਂ।
ਗ੍ਰਹਿਮੰਡਲ ਦਾ ਨਕਸ਼ ਹੈਂ ਤੂੰ।
ਸੂਰਜ ਕਿਰਨਾਂ ਤਪਸ਼ ਹੈਂ ਤੂੰ।
ਧਰਤੀ ਤੂੰ, ਇਹ ਅੰਬਰ ਤੂੰ।
ਵਿਸ਼ਵ-ਬ੍ਰਹਿਮੰਡ ਅਡੰਬਰ ਤੂੰ।
ਸਾਗਰ ਤੂੰ, ਲਹਿਰਾਂ ਵੀ ਤੂੰ।
ਪਰਬਤ ਤੂੰ, ਬਰਫਾਂ ਵੀ ਤੂੰ।
ਜੰਗਲ ਤੂੰ ਦਿਉਦਾਰ ਚਿਨਾਰ।
ਕੁਦਰਤ ਏ ਤੇਰਾ ਸ਼ਾਹਕਾਰ।
ਖਿਤਜਾਂ ਦੀ ਲਾਲੀ ਵੀ ਤੂੰ।
ਬਾਗ਼ ਵੀ ਤੂੰ, ਮਾਲੀ ਵੀ ਤੂੰ।
ਬਦਲਾਂ ਦੀ ਗੜ੍ਹ ਗੜ੍ਹ ਏਂ ਤੂੰ।
ਅਗਨੀ ਦੀ ਭੜ ਭੜ ਏਂ ਤੂੰ।
ਵਰਖਾ ਦੀ ਕਿਣ ਮਿਣ ਏਂ ਤੂੰ।
ਭੌਰੇ ਦੀ ਭਿਣ ਭਿਣ ਏਂ ਤੂੰ।
ਝਰਨੇ ਦੀ ਕਲ ਕਲ ਏਂ ਤੂੰ।
ਚਿੜੀਆਂ ਦੀ ਚਰ ਚਰ ਏਂ ਤੂੰ।
ਸੀਤਲ ਪੁਰੇ ਦੀ ਵਾ ਏਂ ਤੂੰ।
ਕਲਾਕਾਰ ਦੀ ਕਲਾ ਏਂ ਤੂੰ।
ਭੋਲੀ ਬਾਲ ਸੁੰਦਰਤਾ ਤੂੰ।
ਮਾਂ ਦੀ ਗਹਿਰੀ ਮਮਤਾ ਤੂੰ।
ਭਗਤਾਂ ਦੀ ਬਿਹਬਲਤਾ ਤੂੰ।
ਕਲੀਆਂ ਦੀ ਕੋਮਲਤਾ ਤੂੰ।
ਵਿਸ਼ਵ ਦੀ ਹਰ ਇੱਕ ਰਚਨਾ ਤੂੰ।
ਰਚਨਾ ਦੀ ਹਰ ਕਿਰਿਆ ਤੂੰ।
ਜੀਵਾਂ ਦੇ ਵਿੱਚ ਸ਼ਕਤੀ ਤੂੰ।
ਖੁਦ ਕਰਵਾਵੇਂ ਭਗਤੀ ਤੂੰ।
ਸਭਨਾਂ ਵਿੱਚ ਜਦ ਤੈਨੂੰ ਪਾਵਾਂ।
ਤੂੰ ਦਸ ਕਿਥੇ ਧਿਆਨ ਲਗਾਵਾਂ?
(05/04/13)
ਜਸਵੰਤ ਸਿੰਘ ‘ਅਜੀਤ’
ਖਾਲਸਾ ਪੰਥ
…ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰਖਿਆ
ਸੰਸਾਰ ਵਿੱਚ ਅਨੇਕਾਂ ਧਰਮ ਹਨ, ਪ੍ਰੰਤੂ ਕਿਸੇ ਵੀ ਧਰਮ ਜਾਂ ਕੌਮ ਦੇ ਪੈਰੋਕਾਰਾਂ ਨੂੰ
ਸਮੁੱਚੇ ਰੂਪ ਵਿੱਚ ਆਪਣਾ ਜਨਮ-ਦਿਨ ਮੰਨਾਉਣ ਦਾ ਮਾਣ ਪ੍ਰਾਪਤ ਨਹੀਂ ਹੋ ਸਕਿਆ। ਇਹ ਮਾਣ ਸਾਹਿਬ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਵਲ ਸਿੱਖ ਪੰਥ ਨੂੰ ਹੀ ਬਖ਼ਸ਼ਿਆ ਕਿ ਉਹ ਇੱਕ ਵਿਸ਼ੇਸ਼ ਦਿਨ ਆਪਣਾ
ਜਨਮ-ਦਿਨ (ਸਿਰਜਨਾ-ਦਿਵਸ) ਮਨਾ ਸਕੇ। ਹਰ-ਇੱਕ ਸਿੱਖ ਭਾਵੇਂ ਉਹ ਸੰਸਾਰ ਦੇ ਕਿਸੇ ਵੀ ਕੌਨੇ ਵਿੱਚ
ਵਸਦਾ ਹੋਵੇ, ਇਕਲਾ ਹੈ ਜਾਂ ਵੱਡੀ ਗਿਣਤੀ ਵਿੱਚ, ਆਪਣਾ ਹੀ ਨਹੀਂ, ਸਗੋਂ ਆਪਣੀ ਸਮੁੱਚੀ ਕੌਮ ਦਾ
ਜਨਮ-ਦਿਨ (ਸਿਰਜਨਾ-ਦਿਵਸ) ਜ਼ਰੂਰ ਮੰਨਾਉਂਦਾ ਹੈ।
ਇਸਤਰ੍ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ-ਪੰਥ ਵਿੱਚ ਇੱਕ ਅਦੁੱਤੀ ਅਤੇ ਅਨੌਖੀ
ਸਾਂਝ ਪੈਦਾ ਕਰ ਦਿੱਤੀ। ਪਵਿੱਤ੍ਰ ਅੰਮ੍ਰਿਤ ਦੇ ਧਾਗੇ ਵਿੱਚ ਪਰੋ ਕੇ ਸਾਰੇ ਪੰਥ ਨੂੰ ਇੱਕ ਕਰ
ਦਿੱਤਾ। ਇਸ ਵਿੱਚ ਨਾ ਕੋਈ ਵੱਡਾ ਰਿਹਾ ਅਤੇ ਨਾ ਹੀ ਛੋਟਾ। ਇਥੇ ਸਰਬਾ-ਸਾਂਝ ਹੈ। ਜਦੋਂ ਵੀ ਕੋਈ
ਸਿੱਖ ਅਰਦਾਸ ਕਰਦਾ ਹੈ, ਤਾਂ ਉਹ ਆਪਣੇ ਇਕੱਲੇ ਵਾਸਤੇ ਅਕਾਲ ਪੁਰਖ ਪਾਸੋਂ ਕੁੱਝ ਨਹੀਂ ਮੰਗਦਾ।
ਸਗੋਂ ਸਮੁੱਚੇ ਖ਼ਾਲਸੇ ਵਾਸਤੇ ਮੰਗਦਾ ਹੈ। ਉਹ ਰੋਜ਼ ਦੋ ਵੇਲੇ ਅਰਦਾਸ ਕਰਦਾ ਹੈ:
“ਪ੍ਰਿਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ, ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿਤ ਆਵੇ,
ਚਿਤ ਆਵਨ ਦਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ
ਫਤਹ, ਬਿਰਦ ਦੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
ਵਾਹਿਗੁਰੂ।”
ਅਰਥਾਤ ਸਿੱਖ ਦੀ ਮੰਗ ਹੈ, ਹੇ ਅਕਾਲ ਪੁਰਖ, ਜਿਥੇ ਜਿਥੇ, ਖਾਲਸਾ ਵਸਦਾ ਹੈ ਉਥੇ ਉਥੇ ਉਸਦੀ ਰਖਿਆ
ਕਰ, ਪੰਥ ਦੀ ਜਿਤ ਹੋਵੋ, ਖਾਲਸੇ ਦੇ ਬੋਲ ਬਾਲ ਹੋਣ। ਇਥੇ ਹੀ ਬੱਸ ਨਹੀਂ ਉਹ ਸਾਰੇ ਸਿੱਖਾਂ ਲਈ
ਸਾਂਝਾ ਦਾਨ ਮੰਗਦਿਆਂ ਕਹਿੰਦਾ ਹੈ: “ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ
ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ….”
ਇਸਤਰਾਂ ਸਾਰਾ ਹੀ ਪੰਥ ਇੱਕ ਲੜੀ ਪਰੋਇਆ ਹੋਇਆ ਹੈ। ਇਹ ਇੱਕ-ਜੁਟਤਾ ਖਾਲਸੇ ਨੂੰ ਗੁਰੂ ਸਾਹਿਬਾਨ ਦੀ
ਹੀ ਬਖਸ਼ੀ ਹੋਈ ਹੈ। ਇਸੇ ਸਾਂਝ ਦਾ ਸਦਕਾ ਹੀ ਸਿੱਖਾਂ ਦੇ ਹੌਂਸਲੇ ਸਦਾ ਬੁਲੰਦ ਰਹੇ ਹਨ, ਨਾ ਦੁਰਾਨੀ
ਤੇ ਮੀਰ ਮੰਨੂੰ ਦੇ ਅਤਿਆਚਾਰ ਉਨ੍ਹਾਂ ਨੂੰ ਮਿਟਾ ਸਕੇ ਹਨ ਅਤੇ ਨਾ ਹੀ ਜੰਗਲਾਂ-ਬੇਲਿਆਂ ਵਿੱਚ
ਵਸਦਿਆਂ, ਘੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾ ਕੇ ਵਿਚਰਦਿਆਂ ਉਨ੍ਹਾਂ ਦੇ ਹੌਂਸਲੇ ਟੁਟੇ ਹਨ। ਸਿੱਖ
ਭੁਜੇ ਛੋਲਿਆਂ ਨੂੰ ‘ਬਦਾਮ’, ਭੁਖਾਂ ਨੂੰ ‘ਕੜਾਕੇ’ ਅਤੇ ਲੰਗਰ ਵਿੱਚ ਕੁੱਝ ਨਾ ਹੋਣ ਤੇ ‘ਮਸਤਾਨੇ
ਲੰਗਰ’ ਆਖਦਿਆਂ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੇ। ਮੀਰ ਮਨੂੰ ਵਲੋਂ ਉਨ੍ਹਾਂ ਨੂੰ ਮਿਟਾਉਣ ਲਈ ਜੋ
ਅਤਿਆਚਾਰਾਂ ਦਾ ਚਕਰ ਚਲਾਇਆ ਗਿਆ ਉਸਨੇ ਵੀ ਉਨ੍ਹਾਂ ਨੂੰ ਚੜ੍ਹਦੀ ਕਲਾ ਹੀ ਬਖਸ਼ੀ ਤੇ ਉਹ ਹਸਦੇ
ਚਿਹਰਿਆਂ ਨਾਲ ਗਾਉਂਦੇ ਰਹੇ:-
“ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ। ਜਿਉਂ ਜਿਉਂ ਮੰਨੂੰ ਵਢਦਾ ਅਸੀਂ ਦੁਣ ਸਵਾਏ ਹੋਏ।”
ਉਨ੍ਹਾਂ ਦੇ ਸਿੱਖੀ ਸਿਦਕ ਨੂੰ ਅਜ਼ਮਾਉਣ ਲਈ ਅਸਹਿ ਤੇ ਅਕਹਿ ਜ਼ੁਲਮ ਢਾਹੇ ਗਏ ਪਰ ਉਨ੍ਹਾਂ ਦੀ
ਚੜ੍ਹੀਕਲਾ ਨੇ ਸਦਾ ਉਨ੍ਹਾਂ ਦਾ ਸਾਥ ਦਿਤਾ। ਉਨ੍ਹਾਂ ਹਰ ਅਜਿਹੇ ਇਮਤਿਹਾਨ ਵਿੱਚ ਸਿੱਖੀ ਸਿਦਕ ਨੂੰ
ਕੇਸਾਂ ਸੁਆਸਾਂ ਨਾਲ ਨਿਬਾਇਆਂ, ਭਾਵੇਂ ਇਸਦੇ ਲਈ ਉਨ੍ਹਾਂ ਨੂੰ ਚਰਖੜੀਆਂ ਤੇ ਚੜ੍ਹਨਾ ਪਿਆ, ਆਰਿਆਂ
ਨਾਲ ਸੀਸ ਚਰਵਾਣਾ ਪਿਆ, ਜਾਂ ਬੰਦ ਬੰਦ ਕਟਵਾਣੇ ਪਏ।
ਜ਼ਰਾ ਨਜ਼ਰ ਮਾਰੋ ਸਿੱਖ ਇਤਿਹਾਸ ਵਲ, ਇਹ ਇਤਿਹਾਸ ਕੋਈ ਭੁਲੀ ਵਿਸਰੀ ਗਲ ਨਹੀਂ, ਕੋਈ ਬਹੁਤ ਲੰਮਾ
ਇਤਿਹਾਸ ਵੀ ਨਹੀਂ, ਸਗੋਂ ਕੇਵਲ ਸਾਢੀਆਂ ਪੰਜ ਸਦੀਆਂ ਦਾ ਹੀ ਤਾਂ ਇਤਿਹਾਸ ਹੈ। ਸਭ ਤੋਂ ਪਹਿਲਾਂ
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹੀਦੀ ਦਿੱਤੀ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ
ਜ਼ੂਲਮਾਂ ਨੂੰ ਵੰਗਾਰਿਆ, ਫਿਰ ਗੁਰੂ ਹਰਿਗੋਬਿੰਦ ਸਾਹਿਬ ਦੇ ਸਪੁਤਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ
ਧਰਮ ਦੀ ਰਖਿਆ ਲਈ ਦਿੱਲੀ ਵਿੱਚ ਆਪਣਾ ਬਲਿਦਾਨ ਦਿਤਾ। ਆਪ ਦੇ ਸਪੁਤਰ ਸਾਹਿਬ ਸ੍ਰੀ ਗੁਰੂ ਗੋਬਿੰਦ
ਸਿੰਘ ਜੀ ਨੇ ਜ਼ੁਲਮ ਨੂੰ ਵੰਗਾਰਿਆ ਅਤੇ ਆਪਣੇ ਸਾਰੇ ਪਰਿਵਾਰ ਦਾ ਬਲੀਦਾਨ ਦਿਤਾ ਇਸ ਤੋਂ ਪਿਛੋਂ ਆਪ
ਦੇ ਸਪੁਤਰ ਖਾਲਸੇ ਨੇ ਮੁਗਲ ਰਾਜ ਦੇ ਅਤਿਆਚਾਰ ਅਤੇ ਜ਼ੁਲਮਾਂ ਨੂੰ ਸਮਾਪਤ ਕਰਨ ਲਈ ਸਿਰ-ਧੜ ਦੀ ਬਾਜ਼ੀ
ਲਾ ਦਿਤੀ, ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿੱਖਾਂ ਨੇ ਬਹਾਦਰੀ ਅਤੇ ਦ੍ਰਿੜਤਾ ਦਾ ਉਹ
ਪ੍ਰਗਟਾਵਾ ਕੀਤਾ ਕਿ ਦੌਸਤ ਅਤੇ ਦੁਸ਼ਮਣ ਉਂਗਲਾਂ ਮੁੰਹ ਵਿੱਚ ਪਾ ਕੇ ਰਹਿ ਗਏ। ਮਿਸਲਾਂ ਦੇ ਰੂਪ
ਵਿੱਚ ਸਿੱਖਾਂ ਨੇ ਅਤਿਆਚਾਰੀਆਂ ਦੀ ਨੀਂਦ ਹਰਾਮ ਕਰ ਦਿਤੀ। ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ
ਉਨ੍ਹਾਂ ਧਾੜਵੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਜਾ ਵੰਗਾਰਿਆ, ਜੋ ਕਿਸੇ ਸਮੇਂ ਮੂੰਹ ਚੁਕੀ ਭਾਰਤ
ਵਲ ਵਧਦੇ ਅਤੇ ਪੰਜਾਬ ਲੰਘ ਸਾਰੇ ਦੇਸ਼ ਨੂੰ ਆਪਣੇ ਪੈਰਾਂ ਹੇਠ ਰੋਲਦੇ ਇੱਕ ਕੋਨੇ ਤੋਂ ਦੁਜੇ ਕੋਨੇ
ਤਕ ਬਿਨਾ ਰੋਕ-ਟੋਕ ਪੁਜ ਜਾਂਦੇ।
ਫਿਰ ਆਪਸੀ ਫੁਟ ਅਤੇ ਸਿੱਖਾਂ ਤੇ ਸਿੱਖੀ ਦੇ ਦੁਸ਼ਮਣਾਂ ਦੀਆਂ ਸਾਜ਼ਸ਼ਾਂ ਦਾ ਸ਼ਿਕਾਰ ਹੋ ਸਿੱਖ ਰਾਜ, ਜੋ
ਪੰਜਾਬੀਆਂ ਦਾ ਸਾਂਝਾ ਰਾਜ ਸਵੀਕਾਰਿਆ ਜਾਂਦਾ ਸੀ, ਅੰਗਰੇਜ਼ਾਂ ਦੇ ਕਬਜ਼ੇ ਵਿੱਚ ਚਲਾ ਗਿਆ। ਅੰਗਰੇਜ਼ੀ
ਗੁਲਾਮੀ ਦਾ ਜੂਲਾ ਉਤਾਰ ਸੁਟਣ ਲਈ ਫਿਰ ਖਾਲਸਾ ਪੰਥ ਨੇ ਜਦੋਜਹਿਦ ਅਰੰਭੀ, ਸੈਂਕੜੇ ਸਿੱਖਾਂ ਨੂੰ
ਤੋਪਾਂ ਅਗੇ ਰਖ ਕੇ ਉਡਾ ਦਿਤਾ ਗਿਆ, ਸੈਂਕੜੇ ਫਾਂਸੀ ਦੇ ਤਖਤਿਆਂ ਤੇ ਲਟਕ ਗਏ, ਅਨੇਕਾਂ ਗੋਲੀਆਂ
ਅਤੇ ਲਾਠੀਆਂ ਦੀ ਭੇਟ ਹੋ ਗਏ ਪਰ ਉਨ੍ਹਾਂ ਆਪਣੇ ਆਦਰਸ਼ ਵਲੋਂ ਮੂੰਹ ਨਹੀਂ ਮੋੜਿਆ। ਗੁਰਧਾਮਾਂ ਦੀ
ਪਵਿਤਰਤਾ ਕਾਇਮ ਰਖਣ ਲਈ ਅਨੇਕਾਂ ਸਿੱਖਾਂ ਨੂੰ ਜੀਉਂਦਿਆਂ ਸੜਨਾ ਪਿਆ, ਪਰ ਜਦੋ-ਜਹਿਦ ਪੰਥ ਦੀ ਜਿਤ
ਤਕ ਜਾਰੀ ਰਹੀ।
ਦੇਸ਼ ਆਜ਼ਾਦ ਹੋਇਆ, ਇਸਦੀ ਸਭ ਤੋਂ ਵਧ ਕੀਮਤ ਸਿੱਖਾਂ ਨੂੰ ਹੀ ਦੇਣੀ ਪਈ। ਭਰੇ ਪੂਰੇ ਘਰ,
ਲਖਾਂ-ਕਰੋੜਾਂ ਵਿੱਚ ਚਲਦੇ ਕਾਰੋਬਾਰ, ਖੂਨ ਪਸੀਨੇ ਨਾਲ ਆਬਾਦ ਕੀਤੀਆਂ ਬਾਰਾਂ ਤੇ ਜਾਨਾਂ ਤੋਂ ਵੀ
ਵਧ ਪਿਆਰੇ ਗੁਰਧਾਮਾਂ ਨੂੰ ਛਡਣਾ ਪਿਆ। ਪ੍ਰੰਤੂ ਇਹ ਸਭ ਕੁੱਝ ਹੋਣ ਤੇ ਵੀ ਸਿੱਖਾਂ ਦੇ ਮਨਾਂ ਵਿੱਚ
ਜ਼ਰਾ-ਕੁ ਜਿਨਾਂ ਵੀ ਪਸ਼ਚਾਤਾਪ ਨਹੀਂ ਆਇਆ, ਇਥੇ ਵੀ ਸਤਿਗੁਰਾਂ ਦੀ ਬਖਸ਼ੀ ਚੜ੍ਹਦੀ ਕਲਾ ਨੇ ਉਨ੍ਹਾਂ
ਦਾ ਸਾਥ ਦਿਤਾ। ਉਨ੍ਹਾਂ ਨਵੇਂ ਸਿਰੇ ਤੋਂ ਜੀਵਨ ਅਰੰਭਿਆ ਅਤੇ ਆਪਣੇ ਆਪਨੂੰ ਮੁੜ ਆਪਣੇ ਪੈਰਾਂ ਤੇ
ਖੜਾ ਕਰ ਲਿਆ।
ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਸਮੇਂ ਦੌਰਾਨ ਸਰਕਾਰੀ ਅਤੇ ਗੈਰ-ਸਰਕਾਰੀ ਪਾਸਿਆਂ
ਵਲੋਂ ਸਿੱਖਾਂ ਦੀਆਂ ਰਾਹਾਂ ਵਿੱਚ ਕੰਡੇ ਬੀਜ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ। ਉਨ੍ਹਾਂ ਨੂੰ
ਆਪਣੀਆਂ ਜਾਇਜ਼, ਨਿਆਂ ਪੂਰਣ ਅਤੇ ਵਿਧਾਨਕ ਮੰਗਾਂ ਮੰਨਾਉਣ ਲਈ ਵੀ ਲੰਮੀਆਂ ਜਦੋ-ਜਹਿਦਾਂ ਅਤੇ ਸੰਘਰਸ਼
ਕਰਨ ਤੇ ਮਜਬੂਰ ਕੀਤਾ ਗਿਆ। ਸਿੱਖਾਂ ਦੀ ਜੋ ਸ਼ਕਤੀ ਦੇਸ਼ ਦੀ ਉਨਤੀ ਵਿੱਚ ਲਗ ਸਕਦੀ ਸੀ, ਉਸਨੂੰ
ਸਰਕਾਰ ਵਲੋਂ ਮੋਰਚਿਆਂ ਵਿੱਚ ਬਰਬਾਦ ਕਰਨ ਤੇ ਮਜਬੂਰ ਕਰ ਦਿਤਾ ਗਿਆ। ਅਨਿਆਇ ਅਤੇ ਜ਼ੁਲਮ ਦਾ ਸ਼ਿਕਾਰ
ਹੁੰਦਿਆਂ ਹੋਇਆਂ ਵੀ ਸਿੱਖਾਂ ਨੇ ਆਪਣੀ ਦੇਸ਼ ਭਗਤੀ ਦੀ ਪਰੰਪਰਾ ਨੂੰ ਕਾਇਮ ਰਖਿਆ। ਚੀਨੀ ਅਤੇ
ਪਾਕਿਸਤਾਨੀ ਹਮਲਿਆਂ ਵੇਲੇ ਦਲੇਰੀ ਨਾਲ ਦੁਸ਼ਮਣਾ ਦੇ ਮੁੰਹ-ਭੁਆਂ ਦਿਤੇ, ਦੇਸ਼ ਦੀ ਆਜ਼ਾਦੀ ਤੋਂ ਬਾਅਦ
ਉਸਦੀ ਰਖਿਆ ਲਈ ਵੀ ਅਣਗਿਣਤ ਸਿੱਖਾਂ ਨੇ ਆਪਣੀਆਂ ਜਾਨਾਂ ਵਾਰੀਆਂ।
ਇਸਤਰਾਂ ਸਿੱਖਾਂ ਦੀ ਹਰ ਪੀੜੀ ਨੇ ਆਪਣੇ ਬਲੀਦਾਨ ਦੀ ਪਰੰਪਰਾ ਨੂੰ ਕਾਇਮ ਰਖਿਆ ਅਤੇ ਹਰ ਹਾਲ ਵਿੱਚ
ਆਪਣੇ ਇਤਿਹਾਸ ਨੂੰ ਉਸਨੇ ਆਪਣੇ ਖੂਨ ਨਾਲ ਲਿਖਿਆ। ਜੇ ਸਚਾਈ ਅਤੇ ਇਨਸਾਫ ਦੀਆਂ ਨਜ਼ਰਾਂ ਨਾਲ ਵੇਖਿਆ
ਜਾਏ ਤਾਂ ਭਾਰਤ ਦਾ ਪਿਛਲੀਆਂ ਤਿੰਨ ਸ਼ਤਾਬਦੀਆਂ ਤੋਂ ਵੀ ਵਧ ਦਾ ਇਤਿਹਾਸ ਸਿੱਖਾਂ ਦੇ ਖੂਨ ਨਾਲ ਹੀ
ਲਿਖਿਆ ਗਿਆ ਹੋਇਆ ਹੈ ਅਤੇ ਸਿੱਖਾਂ ਨੂੰ ਮਾਣ ਹੈ ਕਿ ਉਨ੍ਹਾਂ ਨੇ ਇਸ ਦੇਸ਼ ਦਾ ਇਤਿਹਾਸ ਆਪਣੇ ਖੂਨ
ਨਾਲ ਲਿਖਿਆ ਹੈ, ਭਾਵੇਂ ਇਸਦੇ ਬਦਲੇ ਵਿੱਚ ਉਨ੍ਹਾਂ ਨੂੰ ਕਦੀ ਵੀ ਇਨਸਾਫ ਨਹੀਂ ਮਿਲਿਆ। 000
Mobile : + 91 98 68 91 77 31
(04/04/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਅਤੇ ਸਿਖਮਾਰਗ ਦੇ ਸਤਿਕਾਰਯੋਗ ਪਾਠਕਾਂ
ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਕੁਝ ਸਮਾ ਪਹਿਲਾਂ ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ ਅਤੇ ਵੈਬਸਾਈਟ ਦੇ
ਸਲਾਹਕਾਰ ਬੋਰਡ ਨੇ ਫੈਸਲਾ ਲਿਆ ਸੀ ਕਿ ਵੈਬਸਾਈਟ ਉੱਤੇ ਪੁਰਾਣੀਆਂ ਲਿਖਤਾਂ ਨੂੰ ਲੈ ਕੇ
ਵਿਚਾਰ-ਚਰਚਾ ਨਹੀਂ ਕੀਤੀ ਜਾ ਸਕੇਗੀ। ਪਰੰਤੂ ਫਿਰ ਵੀ ਸ. ਹਰਦੇਵ ਸਿੰਘ ਜੰਮੂ ਜੀ ਦੇ 03. 04.
2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਪੱਤਰ ਵਿੱਚ ਮੇਰੇ ਇੱਸੇ ਵੈਬਸਾਈਟ ਉੱਤੇ ਤਕਰੀਬਨ ਦੋ
ਸਾਲ ਪਹਿਲਾਂ ਪਾਏ ਜਾ ਚੁੱਕੇ ਲੇਖ ਵਿੱਚੋਂ ਇੱਕ ਟੂਕ ਲੈ ਕੇ ਪੁੱਛਿਆ ਗਿਆ ਸਵਾਲ ਸ਼ਾਮਲ ਹੈ। ਸ.
ਜੰਮੂ ਜੀ ਨੇ ਆਪਣੇ ਪੱਤਰ ਵਿੱਚ ਭਾਸ਼ਾ ਵੀ ਅਣਸੁਖਾਵੀਂ ਹੀ ਵਰਤੀ ਹੈ। ਮੇਰੀ ਆਪ ਜੀ ਨੂੰ ਸਨਿਮਰ
ਬੇਨਤੀ ਹੈ ਕਿ ਉਪਰੋਕਤ ਫੈਸਲੇ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਤਾਂ ਕਿ ਸਾਰੀਆਂ ਸਬੰਧਤ
ਧਿਰਾਂ ਦੇ ਸਮੇ ਅਤੇ ਮਿਹਨਤ ਨੂੰ ਬਚਾਇਆ ਜਾ ਸਕੇ ਅਤੇ ਕੁੜੱਤਣ ਨੂੰ ਵੀ ਦੂਰ ਰੱਖਿਆ ਜਾ ਸਕੇ।
ਖੈਰ, ਜੋ ਸਵਾਲ ਸ. ਹਰਦੇਵ ਸਿੰਘ ਜੰਮੂ ਜੀ ਨੇ ਆਪਣੇ 03. 04. 2013 ਦੇ ਪੱਤਰ ਵਿੱਚ ਕੀਤਾ ਹੈ ਉਸ
ਦੇ ਜਵਾਬ ਵਜੋਂ ਮੈਂ ਸ. ਜੰਮੂ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਵੱਲੋਂ ਕੋਟ
(quote)
ਕੀਤੀਆਂ ਗਈਆਂ ਸਤਰਾਂ ਵਿਚਲਾ ਵਿਸਥਾਰ ਉਸ ਜਾਣਕਾਰੀ ਤੇ ਅਧਾਰਤ ਹੈ ਜੋ ਮੈਂ ਆਪਣੀ ਪਹਿਲੀ ਉਮਰੇ
ਆਪਣੇ ਸੱਕੇ ਤਾਇਆ ਗਿਆਨੀ ਨਰੰਜਨ ਸਿੰਘ ਸਰਲ ਜੀ ਪਾਸੋਂ ਪਰਾਪਤ ਕੀਤੀ ਸੀ। ਸ. ਸਰਲ ਜੀ ਆਪਣੇ ਸਮੇਂ
ਦੇ ਜਾਣੇ-ਪਛਾਣੇ ਵਿਦਵਾਨ ਸਨ, ਉਹਨਾ ਨੇ ਸਿਖ ਇਤਹਾਸ ਦਾ ਚੰਗਾ ਅਧਿਐਨ ਕੀਤਾ ਹੋਇਆ ਸੀ ਅਤੇ ਉਹ
ਕਾਫੀ ਸਮਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਪਰਚਾਰਕ ਦੇ ਤੌਰ ਤੇ ਕੰਮ ਕਰਦੇ ਰਹੇ ਸਨ।
ਉਹਨਾ ਦੀਆਂ ਦੋ ਪੁਸਤਕਾਂ – ‘ਗੋਰੇਸ਼ਾਹੀ ਤੁਫਾਨ’ ਕਵਿਤਾ ਵਿੱਚ ਅਤੇ ‘ਝਟਕਾ ਪ੍ਰਕਾਸ਼’ ਵਾਰਤਕ ਵਿੱਚ
- ਵੀ ਪਰਕਾਸ਼ਿਤ ਹੋਈਆਂ ਹਨ। ਮੈਂ ਆਪਣੇ ਬਚਪਨ ਦਾ ਕਾਫੀ ਸਮਾ ਸ. ਸਰਲ ਜੀ ਦੀ ਸੰਗਤ ਵਿੱਚ ਗੁਜ਼ਾਰਿਆ
ਅਤੇ ਉਹ ਮੈਂਨੂੰ ਸਿਖ ਇਤਹਾਸ ਬਾਰੇ ਕਾਫੀ ਕੁੱਝ ਦੱਸਦੇ ਰਹਿੰਦੇ ਸਨ। ਮੇਰੇ ਵਿੱਚ ਲਿਖਣ ਦਾ ਸ਼ੌਕ
ਪੈਦਾ ਕਰਨ ਵਿੱਚ ਸ. ਸਰਲ ਜੀ ਵੱਲੋਂ ਮਿਲੀ ਪਰੇਰਣਾ ਦਾ ਬਹੁਤ ਵੱਡਾ ਹੱਥ ਹੈ।
ਜਦੋਂ ਮੈਂ ਆਪਣੀ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਸਬੰਧੀ ਖੋਜ-ਕਾਰਜ ਵਿੱਚ ਬੁਰੀ ਤਰ੍ਹਾਂ
ਵਿਅਸਥ ਸੀ ਤਾਂ ਸ. ਜੰਮੂ ਜੀ ਮੇਰੇ ਉੱਤੇ ਸਵਾਲ ਤੇ ਸਵਾਲ ਕਰੀ ਜਾ ਰਹੇ ਸਨ ਪਰੰਤੂ ਪੁਸਤਕ ਦੇ
ਖੋਜ-ਤੱਤਾਂ ਅਤੇ ਉਹਨਾ ਦੇ ਸਰੋਤਾਂ ਨੂੰ ਹਾਲੇ ਜਨਤਕ ਨਾ ਕਰਨਾ ਮੇਰੀ ਮਜ਼ਬੂਰੀ ਸੀ। ਫਿਰ ਵੀ ਸਮਾ
ਆਉਣ ਤੇ ਮੈਂ ਉਹਨਾ ਵੱਲੋਂ ਉਠਾਏ ਗਏ ਸਾਰੇ ਸਵਾਲਾਂ ਦੇ ਉੱਤਰ ਦੇ ਦਿੱਤੇ ਸਨ, ਸਗੋਂ ਉਹਨਾ ਨੇ ਹੀ
ਕਈ ਵਾਰੀ ਮੇਰੇ ਪ੍ਰਸ਼ਨ ਅਣਗੌਲੇ ਕੀਤੇ ਹਨ। ਮੈਂ ਸ. ਹਰਦੇਵ ਸਿੰਘ ਜੰਮੂ ਜੀ ਨੂੰ ਪਹਿਲਾਂ ਵੀ
ਦੱਸ ਚੁੱਕਾ ਹਾਂ ਕਿ ‘ਅਕਾਲ-ਤਖਤ’ ਦੇ ਵਿਸ਼ੇ ਉੱਤੇ ਸਿਖਮਾਰਗ ਵੈਬਸਾਈਟ ਉੱਤੇ ਮੇਰੇ ਕੁੱਝ ਲੇਖ ਪਾਏ
ਜਾਣ ਉਪਰੰਤ ਮੇਰੇ ਵੱਲੋਂ ਪੁਸਤਕ ਤਿਆਰ ਕਰਨ ਹਿਤ ਕੀਤੀ ਗਈ ਡੁੰਘੇਰੀ ਖੋਜ ਰਾਹੀਂ ਕਈ ਨਵੇਂ ਤੱਥਾਂ
ਅਤੇ ਵਿਚਾਰਾਂ ਦਾ ਸਾਹਮਣੇ ਆ ਜਾਣਾ ਸੁਭਾਵਕ ਸੀ। ਇਹ ਸਥਿਤੀ ਮੈਂ ਆਪਣੀ ਪੁਸਤਕ ‘ਅਕਾਲ-ਤਖਤ: ਸੰਕਲਪ
ਅਤੇ ਵਿਵਸਥਾ’ ਦੀ ਭੁਮਿਕਾ ਵਿੱਚ ਵੀ ਸਵੀਕਾਰੀ ਹੋਈ ਹੈ ਅਤੇ ਸ. ਜੰਮੂ ਜੀ ਦੇ ਧਿਆਨ ਵਿੱਚ ਵੀ
ਲਿਆਂਦੀ ਹੋਈ ਹੈ। ਮੇਰੀ ਇਹ ਪੁਸਤਕ ਸ. ਜੰਮੂ ਜੀ ਨੇ ਚੰਗੀ ਤਰ੍ਹਾਂ ਪੜ੍ਹ ਲਈ ਹੋਈ ਹੈ ਪਰ ਫਿਰ ਵੀ
ਉਹ ਮੇਰੇ ਪੁਰਾਣੇ ਲੇਖਾਂ ਨੂੰ ਲੈ ਕੇ ਆਪਣੇ ਪਹਿਲੇ ਸਵਾਲਾਂ ਨੂੰ ਦੁਹਰਾਈ ਜਾ ਰਹੇ ਹਨ
ਜਦੋਂ ਕਿ ਹੁਣ ਉਹਨਾਂ ਨੂੰ ਕੇਵਲ ਉਹਨਾ ਲੇਖਾਂ ਨੂੰ ਸੁਧਾਰ ਕੇ ਤਿਆਰ
ਕੀਤੀ ਗਈ ਮੇਰੀ ਪੁਸਤਕ ਵਿੱਚ ਸ਼ਾਮਲ ਵੇਰਵਿਆਂ ਸਬੰਧੀ ਹੀ ਸਵਾਲ ਖੜ੍ਹੇ ਕਰਨੇ ਚਾਹੀਦੇ ਹਨ।
ਅਸਲ ਵਿੱਚ ਜੰਮੂ ਜੀ ਦੀਆਂ ਅਖੌਤੀ ‘ਅਕਾਲ-ਤਖਤ’ ਦੀ ਹੋਂਦ ਸਬੰਧੀ ਸਾਰੀਆਂ ਕਹਾਣੀਆਂ ਢਹਿ-ਢੇਰੀ ਹੋ
ਗਈਆਂ ਹਨ। ਪਹਿਲਾਂ ਉਹਨਾ ਨੇ ਤਸਵੀਰਾਂ ਰਾਹੀਂ ਇੱਕ ਥੜ੍ਹਾ ਵਿਖਾਇਆ, ਫਿਰ ਉਹਨਾ ਨੇ ਕੁੱਝ ਸਿੱਕਿਆਂ
ਦੀਆਂ ਤਸਵੀਰਾਂ ਪੇਸ਼ ਕੀਤੀਆਂ ਅਤੇ ਉਹਨਾ ਦੀ ਤੀਸਰੀ ਕਹਾਣੀ ਇਤਹਾਸਕਾਰਾਂ ਦੀਆਂ ਲਿਖਤਾਂ ਵਿੱਚੋਂ ਲਏ
ਗਏ ਹਵਾਲਿਆਂ ਤੇ ਅਧਾਰਤ ਸੀ ਜੋ ਬੁਰੀ ਤਰ੍ਹਾਂ ਅਸਫਲ ਸਿੱਧ ਹੋਈ ਹੈ। ਹੁਣ ਘੋਰ ਨਿਰਾਸ਼ਾ ਦੀ ਹਾਲਤ
ਵਿੱਚ ਸ. ਜੰਮੂ ਜੀ ਮੇਰੀਆਂ ਪੁਰਾਣੀਆਂ ਲਿਖਤਾਂ ਦੇ ਅਧਾਰ ਤੇ ਕੋਈ ਨਵੀਂ ਕਹਾਣੀ ਘੜਨ ਵੱਲ ਤੁਰ ਪਏ
ਹਨ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(04/04/13)
ਗੁਰਇੰਦਰ ਸਿੰਘ ਪਾਲ
‘ਪ੍ਰਾਚੀਨ ਸਿੱਕੇ’ ਅਤੇ ‘ਅਕਾਲ ਤਖ਼ਤ’
‘ਸਿੱਖ ਮਾਰਗ’ ਨਾਲ ਜੁੜੇ ਸੁਹਿਰਦ ਸੱਜਣੋਂ!
ਦੋ ਕੁ ਸਾਲ ਪਹਿਲਾਂ ‘ਸਿੱਖ ਮਾਰਗ’ ਉੱਤੇ ‘ਅਕਾਲ ਤਖ਼ਤ’ ਦੇ ਵਿਸ਼ੇ `ਤੇ ਇੱਕ
ਗੰਭੀਰ ਵਿਚਾਰ-ਚਰਚਾ ਹੋਈ ਸੀ ਜੋ ਕਿ ਕਈ ਮਹੀਨਿਆਂ ਤਕ ਚੱਲੀ। ਇਸ ਚਰਚਾ ਦੌਰਾਨ ਸੈਂਕੜੇ ਪੱਤਰ ਤੇ
ਕੁਛ ਲੇਖ ਲਿਖੇ ਗਏ। ਕੁੱਝ ਇੱਕ ਸੁਤੰਤਰ ਸੋਚ ਵਾਲੇ ਸੁਚੇਤ ਪਾਠਕਾਂ/ਲੇਖਕਾਂ ਨੇ ‘ਅਕਾਲ ਤਖ਼ਤ’ ਅਤੇ
ਇਸ ਦੇ ਨਾਂ `ਤੇ ਪ੍ਰਚੱਲਿਤ ਕੀਤੀ ਗਈ ਪਰੰਪਰਾ ਨੂੰ ਠੋਸ ਦਲੀਲਾਂ ਨਾਲ ਮੂਲੋਂ ਹੀ ਨਕਾਰਿਆ ਸੀ।
ਉਨ੍ਹਾਂ ਦਾ ਤਰਕ ਸੀ ਕਿ 1930ਵਿਆਂ ਤਕ ਕੋਈ ਵੀ ਲਿਖਤੀ ਦਸਤਾਵੇਜ਼ ਨਹੀਂ ਮਿਲਦਾ ਜਿਸ ਵਿੱਚ ‘ਅਕਾਲ
ਤਖ਼ਤ’ ਜਾਂ ਇਸ ਦੇ ‘ਜਥੇਦਾਰ’ ਦਾ ਜ਼ਿਕਰ ਹੋਵੇ! ‘ਅਕਾਲ ਤਖ਼ਤ’ ਅਤੇ ਇਸ ਨਾਲ ਜੋੜੀ ਗਈ ਪਰੰਪਰਾ 1925
ਦੇ ਸਿੱਖ ਗੁਰੂਦਵਾਰਾ ਐਕਟ ਪਾਸ ਹੋਣ ਤੋਂ ਬਾਅਦ ਵਿੱਚ ਬਣੀ ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ
ਦਾ ਸੰਕਲਪ ਤੇ ਦੇਣ ਹੈ। ਸ਼ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਕਾਰਕੁਨਾਂ ਨੇ ਗੁਰੂ (ਗ੍ਰੰਥ)
ਦੇ ਸਿੱਖਾਂ ਦੀ ਮਾਨਸਿਕਤਾ ਨੂੰ ਗ਼ੁਲਾਮ ਬਣਾਉਣ, ਉਨ੍ਹਾਂ ਨੂੰ ਗੁਰੂ ਤੋਂ ਬੇ-ਮੁਖ ਕਰਕੇ ਆਪਣੇ ਵੱਸ
ਵਿੱਚ ਕਰਨ ਅਤੇ ਉਨ੍ਹਾਂ ਉੱਤੇ ਰਾਜ ਕਰਨ ਵਾਸਤੇ ਇਹ ਪਰੰਪਰਾ ਈਜਾਦ ਕੀਤੀ ਸੀ। ਇਨ੍ਹਾਂ ਵਿਚਾਰਾਂ ਦੇ
ਵਿਰੋਧੀ ਧੜੇ ਦੇ ਲੇਖਕਾਂ ਨੇ ਆਪਣੀਆ ਲਿਖਤਾਂ ਵਿੱਚ ਉਪਰੋਕਤ ਯੁਕਤੀ-ਯੁਕਤ ਵਿਚਾਰਾਂ ਦਾ ਪੁਰਜ਼ੋਰ
ਵਿਰੋਧ ਕੀਤਾ ਸੀ। ਪਰੰਤੂ, ਇਸ ਵਿਰੋਧ ਵਿੱਚ ਕੋਈ ਤਰਕ ਨਾ ਹੋਣ ਕਾਰਣ ਇਨ੍ਹਾਂ ਦੀਆਂ ਲਿਖਤਾਂ
ਥੋਥੀਆਂ, ਬੇਹੂਦਾ, ਗੁਮਰਾਹਕੁਨ ਅਤੇ ਨਿਰਾਰਥਕ ਸਾਬਤ ਹੋਈਆਂ।
ਉਸ ਬਹਿਸ ਤੋਂ ਤਕਰੀਬਨ ਦੋ ਸਾਲ ਬਾਅਦ ਪਿਛਲੇ ਮਹੀਨੇ ਕੁੱਝ ਇੱਕ ਅੜਿੰਗ-ਤੜਿੰਗ ਲੇਖਕਾਂ ਨੇ ਕੁਛ
ਸਿੱਕਿਆਂ ਨੂੰ ਆਪਣੇ ਗਵਾਹਾਂ ਦੇ ਤੌਰ `ਤੇ ਪੇਸ਼ ਕਰਕੇ ਇਹ ਦਾਹਵਾ ਕੀਤਾ ਹੈ ਕਿ 18ਵੀਂ ਸਦੀ ਦੇ
ਦੂਜੇ ਅੱਧ ਵਿੱਚ ‘ਅਕਾਲ ਤਖ਼ਤ’ ਸ਼ਬਦ-ਜੁੱਟ ਦੀ ਵਰਤੋਂ ਹੁੰਦੀ ਰਹੀ ਹੈ! ਪਰੰਤੂ ਇਹ ‘ਵਿਦਵਾਨ’ ਲੇਖਕ,
ਬਾਰ ਬਾਰ ਪੁੱਛਣ `ਤੇ ਵੀ, ਇਨ੍ਹਾਂ ਸਿੱਕਿਆਂ ਦੀ ਪ੍ਰਮਾਣਿਕਤਾ ਦੇ ਸਬੂਤ ਦੇਣ ਤੋਂ ਬੜੀ ਢੀਠਤਾ ਨਾਲ
ਆਨਾ-ਕਾਨੀ ਕਰ ਰਹੇ ਹਨ। ਪਾਠਕਾਂ ਦੇ ਸ਼ੰਕਿਆ ਨੂੰ ਦੂਰ ਕਰਨ ਤੇ ਸਵਾਲਾਂ ਦਾ ਤਸੱਲੀ-ਬਖ਼ਸ਼ ਜਵਾਬ ਦੇਣ
ਤੋਂ ਵੀ ਟਾਲ-ਮਟੋਲ ਕਰੀ ਜਾ ਰਹੇ ਹਨ। ਸਪਸ਼ਟ ਹੈ ਕਿ ਇਨ੍ਹਾਂ ਝੂਠੇ ਮੁਦਈਆਂ ਦੇ ਗਵਾਹ (ਸਿੱਕੇ) ਵੀ
ਝੂਠੇ ਤੇ ਜਾਅਲੀ ਹੀ ਹਨ। ਸਿੱਕਿਆਂ ਦੇ ਸਮਰਥਕਾਂ ਵੱਲੋਂ ਸਿੱਕਿਆਂ ਦੀ ਪ੍ਰਮਾਣਿਕਤਾ ਸਿੱਧ ਕਰਨ ਦੇ
ਫ਼ਰਜ਼ ਤੋਂ ਪਾਸਾ ਵੱਟਣ ਕਾਰਣ ਇਹ ਕਿਹਾ ਜਾ ਸਕਦਾ ਹੈ ਕਿ ਸਿੱਕਿਆਂ ਉੱਤੇ ਹੋ ਰਹੀ ਇਹ ਬਹਿਸ ਪੋਖਰ
ਨੀਰ ਵਿਰੋਲਣ (ਛੱਪੜ ਦਾ ਪਾਣੀ ਰਿੜਕਣ) ਦੇ ਸਮਾਨ ਹੈ।
ਪਾਠਕਾਂ ਨਾਲ ਮੈਂ ਇੱਕ ਹੋਰ ਸ਼ੰਕਾ ਸਾਂਝਾ ਕਰਨਾ ਯੋਗ ਸਮਝਦਾ ਹਾਂ, ਉਹ ਇਹ ਕਿ ਅੱਜ ਕੱਲ੍ਹ
‘ਖ਼ਾਲਸਤਾਨੀ’ ਮੁਦਰਾ (currency)
ਦੇ ਨੋਟ ਵੀ ਦੇਖਣ ਵਿੱਚ ਆ ਰਹੇ ਹਨ। ਅਜਿਹੇ ਇੱਕ ਦੱਸ ਡਾਲਰ ਦੇ ਨੋਟ ਉੱਤੇ ਜਰਨੈਲ ਸਿੰਘ
ਭਿੰਡਰਾਂਵਾਲੇ ਦੀ ਤਸਵੀਰ ਹੈ। ਇਹ ਕੋਈ ਅਣਹੋਣੀ ਗੱਲ ਨਹੀਂ ਹੋਵੇਗੀ ਜੇ ਅੱਜ ਤੋਂ ਕੁੱਝ ਸਾਲ ਬਾਅਦ
ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਜਾਵੇ ਕਿ 1980ਵਿਆਂ ਵਿੱਚ ਪੰਜਾਬ ਅੰਦਰ ਸੁਤੰਤਰ ਖ਼ਾਲਸਾ ਰਾਜ ਸੀ!
ਅਤੇ ਸਬੂਤ ਵਜੋਂ ਖ਼ਾਲਸਤਾਨੀ ਨਕਲੀ ਨੋਟਾਂ ਦੀਆਂ ਫ਼ੋਟੋਆਂ ਪੇਸ਼ ਕਰ ਦਿੱਤੀਆਂ ਜਾਣ!
ਪਾਠਕ ਸੱਜਨੋਂ! ਪ੍ਰਾਚੀਨ ਕਹੇ ਜਾਂਦੇ ਜਿਤਨੇ ਵੀ ਸਿੱਕੇ ਮਿਲਦੇ ਹਨ, ਉਹ ਉਦੋਂ ਤਕ ਨਕਲੀ ਸਮਝੇ
ਜਾਣੇ ਚਾਹੀਦੇ ਹਨ ਜਦ ਤਕ ਉਨ੍ਹਾਂ ਦੇ ਅਸਲੀ ਹੋਣ ਦੇ ਪੁਖ਼ਤਾ ਸਬੂਤ ਨਾ ਦਿੱਤੇ ਜਾਣ!
ਅੰਤ ਵਿੱਚ, ਮੈਂ ਇਹ ਕਹਿਣਾ ਵੀ ਵਾਜਬ ਸਮਝਦਾ ਹਾਂ ਕਿ ਦੁੱਧ ਵਿੱਚ ਕਾਂਜੀ ਘੋਲਣਾ ਕਈ ਲੇਖਕਾਂ ਦਾ
ਸ਼ੁਗਲ ਹੈ। ਇਸ ਅਮਾਨਵੀ ਤੇ ਅਨੈਤਿਕ ਸ਼ੁਗਲ ਪਿੱਛੇ ਉਨ੍ਹਾਂ ਦਾ ਕੀ ਸਵਾਰਥ ਹੈ? ਇਹ ਉਹੀ ਬਿਹਤਰ ਜਣਦੇ
ਹਨ!
ਗੁਰਇੰਦਰ ਸਿੰਘ ਪਾਲ
ਅਪ੍ਰੈਲ 4, 2013.
(04/04/13)
ਹਰਦੇਵ ਸਿੰਘ, ਜੰਮੂ
ਸਰਵਜੀਤ ਸਿੰਘ ਸਕਰੇਮੈਂਟੋ ਜੀ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਵੀਰ ਜੀ ਕਿਤਾਬਾਂ ਚਿਰ ਤੋਂ ਛੱਪਿਆਂ ਹਨ ਇਸ ਲਈ ਉਨ੍ਹਾਂ ਵਿੱਚ ਵਾਧ-ਘਾਟ ਮੈਂ ਵੀ ਨਹੀਂ ਕਰ ਸਕਦਾ
ਅਤੇ ਨਾ ਹੀ ਉਨ੍ਹਾਂ ਨੂੰ ਛੁਪਾ ਸਕਦਾ ਹਾਂ। ਆਪ ਜੀ ਮੇਰੀਆਂ ਲਿਖਤਾਂ ਬਾਰੇ ਜੋ ਮਰਜ਼ੀ ਕਹੋ। ਜਿੱਥੋਂ
ਤਕ ਅਕਾਲ ਤਖ਼ਤ ਦਾ ਸਬੰਧ ਹੈ, ਉਹ ਰੇਤ ਦਾ ਮਹਿਲ ਹੁੰਦਾ ਤਾਂ ਅੱਜ ਤਕ ਬੱਚਣਾ ਹੀ ਨਹੀਂ ਸੀ। ਉਹ
ਕਿਸੇ ਦੇ ਢਾਹੇ ਨਾ ਢਿੱਗਾ! ਹਾਕਮ ਹੱਥ ਹੀ ਮਲਦੇ ਰਹੇ।
ਆਪ ਜੀ ਦੇ ਚਿੰਤਨ ਦਾ ਢੰਗ ਬੜਾ ਵਚਿੱਤਰ ਹੋ ਚੁੱਕਾ ਪ੍ਰਤੀਤ ਹੁੰਦਾ ਹੈ। ਭਾਈ ਕ੍ਹਾਨ ਸਿੰਘ ਜੀ
ਨਾਭਾ ਆਪ ਲਿਖਦੇ ਹਨ ਕਿ ਉਨ੍ਹਾਂ ‘ਗੁਰੂ ਗਿਰਾ ਕਸੋਟੀ’ ਦੀ ਸਮਗਰੀ ਗੁਰਮਤ ਮਾਰਤੰਡ ਵਿੱਚ ਇਕੱਤਰ ਕਰ
ਦਿੱਤੀ ਹੈ ਪਰ ਆਪ ਜੀ ਭਾਈ ਕ੍ਹਾਨ ਸਿੰਘ ਨਾਭਾ ਜੀ ਦੀ ਗਲ ਨਹੀਂ ਮੰਨਦੇ ਜਿਵੇਂ ਕਿ ਗੁਰਮਤਿ ਮਾਰਤੰਡ
ਦੇ ਲਿਖਾਰੀ ਉਹ ਨਹੀਂ ਬਲਕਿ ਤੁਸੀ ਹੋਵੋ। ਇਸ ਲਈ ਆਪ ਜੀ ਨੂੰ ਕੋਈ ਸਬੂਤ ਦੋਂਣ ਦਾ ਲੋਈ ਲਾਭ ਨਹੀਂ
ਪ੍ਰਤੀਤ ਨਹੀਂ ਹੁੰਦਾ।
ਵੀਰ ਜੀ ਮੈਂ ਡਾ. ਗੰਡਾ ਸਿੰਘ ਜੀ ਨੂੰ ਕੋਟ ਕੀਤਾ ਹੈ ‘ਜੰਗਨਾਮਾ’ ਮੇਰੇ ਪਾਸ ਨਹੀਂ ਜੀ। ਅਨੇਕਾਂ
ਇਤਹਾਸਕਾਰਾਂ ਨੇ 30 ਸਿੰਘਾਂ ਦੀ ਸ਼ਹੀਦੀ ਅਕਾਲ ਤਖ਼ਤ ਦੇ ਬਾਹਰ ਹੋਏ ਮੁਕਾਬਲੇ ਵਿੱਚ ਲਿਖੀ ਹੈ। ਮੈਂ
ਇਹੀ ਮੰਨਦਾ ਹਾਂ। ਆਪ ਜੀ ਨਾ ਮੰਨੋ ਆਪ ਜੀ ਦੀ ਮਰਜ਼ੀ ਹੈ।
ਇੱਥੇ ਮੈਂ ਇੱਕ ਗਲ ਸਪਸ਼ਟ ਕਰਨਾ ਚਾਹੁੰਦਾ ਹਾਂ। ਵੀਰ ਜੀ ਮੈਂਨੂੰ ਆਪਣੇ ਪਿਤਾ ਜੀ ਦਾ ਨਾਮ ਪਤਾ ਹੈ
ਤੇ ਮੇਰੇ ਪਿਤਾ ਜੀ ਨੂੰ ਆਪਣੇ ਪਿਤਾ ਅਤੇ ਦਾਦੇ ਦਾ ਨਾਮ ਪਤਾ ਸੀ। ਮੇਰੇ ਦਾਦੀ ਅਤੇ ਮਾਤਾ-ਪਿਤਾ ਜੀ
ਨੇ ਮੈਂਨੂੰ ਦੱਸਿਆ ਸੀ ਕਿ ਮੇਰੇ ਪੜਦਾਦੇ ਦਾ ਨਾਮ ਸ. ਰਾਮ ਸਿੰਘ ਸੀ। ਸ. ਰਾਮ ਸਿੰਘ ਜੀ ਦਾ ਜਨਮ
ਲਗਭਗ 1863 ਵਿੱਚ ਹੋਇਆ ਸੀ ਸ. ਰਾਮ ਸਿੰਘ ਜੀ ਦੇ ਪਿਤਾ ਦਾ ਨਾਮ ਬੂਟਾ ਸਿੰਘ ਸੀ। ਇਹ ਨਾਮ
ਮੈਂਨੂੰ, ਪੱਕੇ ਤੌਰ ਤੇ ਅੱਜ ਕਰੀਬ 170 ਸਾਲ ਬਾਦ ਵੀ ਪਤਾ ਹਨ।
ਅੱਜ ਮੇਰੇ ਪਾਸ ਮੇਰੇ ਪੜਦਾਦੇ ਦੇ ਨਾਮ ਦਾ ਕੋਈ ਵੀ ਦਸਤਾਵੇਜ਼ ਨਹੀਂ ਹੈ, ਅਤੇ ਨਾ ਹੀ ਉਨ੍ਹਾਂ ਦਾ
ਨਾਮ ਮੰਨਣ ਲਈ ਮੈਂਨੂੰ ਇਸਦੀ ਲੋੜ ਹੈ। ਹਾਂ ਜੇ ਕਰ ਮੈਂਨੂੰ ਆਪਣੇ ਮਾਂ-ਬਾਪ ਤੇ ਵੀ ਯਕੀਨ ਨਾ ਹੋਵੇ
ਜਾਂ ਫ਼ਿਰ ਕੋਈ ਦਿਮਾਗ਼ੀ ਨੁਕਸ ਪੈ ਜਾਏ, ਤਾਂ ਮੈਂ ਆਪਣੇ ਦਾਦੇ ਜਾਂ ਪੜਦਾਦੇ ਦੇ ਨਾਮ ਨਾਲ ਆਪਣੇ
ਪਿਤਾ ਦਾ ਨਾਮ ਤਕ ਵੀ ਭੁੱਲ ਸਕਦਾ ਹਾਂ। ਪਰ ਮੇਰੇ ਦਿਮਾਗ ਖਰਾਬ ਹੋ ਜਾਂਣ ਦੇ ਨਾਲ ਵੀ ਸੱਚਾਈ ਆਪਣੀ
ਜਗ੍ਹਾ ਰਹਿਣੀ ਹੈ ਕਿਉਂਕਿ ਮੇਰੇ ਘਰ ਦੇ ਬਾਕੀ ਜੀਆਂ ਦਾ ਦਿਮਾਗ਼ ਤਾਂ ਠੀਕ ਹੈ। ਇਹ ਤਾਂ ਰਹੀ ਇੱਕ
ਅਣਜਾਣ ਜਿਹੇ ਪਰਿਵਾਰ ਦੀ ਗਲ। ਸਰਵੋੱਚ ਧਾਰਮਕ ਸਥਾਨਾਂ ਦੀ ਤਾਂ ਗਲ ਹੀ ਵੱਖਰੀ ਹੈ ਕਿਉਂਕਿ ਪੁਰੀ
ਕੌਮ ਇਨ੍ਹਾਂ ਨਾਲ ਜੁੜ ਕੇ ਨਿਰੰਤਰ ਤੁਰਦੀ ਆਈ ਹੈ। ਅਕਾਲ ਤਖ਼ਤ ਦੀ ਹੋਂਦ ਵੈਸੇ ਵੀ ਆਪ ਜੀ ਦੀ
‘ਹਾਂ’ ਦੀ ਮੋਹਤਾਜ ਨਹੀਂ ਜੀ।
ਆਪ ਜੀ ਵਰਗੀ ਸੋਚ ਅਨੁਸਾਰ 1708 ਤੋਂ ਬਾਦ, 40-50 ਸਾਲ ਵਿੱਚ ਹੀ ਸਿੱਖ, ਦਸ਼ਮੇਸ਼ ਜੀ ਦੇ ਸਮਕਾਲੀਆਂ
ਦੇ ਹੁੰਦੇ ਹੋਏ ਵੀ ਸਭ ਕੁੱਝ ਭੁੱਲ ਗਏ। ਪਰ ਆਪ ਜੀ ਨੂੰ 313 ਸਾਲ ਬਾਦ ਉਹ ਸਭ ਕੁੱਝ ਪਤਾ ਹੈ ਜੋ
ਉਨ੍ਹਾਂ ਨੂੰ ਨਹੀਂ ਸੀ ਪਤਾ। ਕਮਾਲ ਦੀ ਯਾਦਸ਼ਤ ਹੈ ਆਪ ਜੀ ਦੀ!
ਆਪ ਜੀ ਇਤਹਾਸਕ ਤੱਥਾਂ ਤੇ ਨਿਰਭਰ ਕਰਦੇ ਹੋ ਕੋਈ ਮਾੜੀ ਗਲ ਨਹੀਂ। ਪਰ ਜ਼ਰਾ ਪਾਠਕਾਂ ਨੂੰ ਵੀ ਕੋਈ
ਐਸਾ ਪੁਰਾਤਨ ਇਤਹਾਸਕ ਹਵਾਲਾ ਵਖਾਉ ਜਿਸ ਵਿੱਚ ਇਹ ਲਿਖਿਆ ਗਿਆ ਹੋਵੇ ਕਿ ‘ਗੁਰੂ ਹਰਗੋਬਿੰਦ ਜੀ ਨੇ
ਅਕਾਲ ਤਖ਼ਤ ਨਹੀਂ ਸੀ ਬਨਾਇਆ ਇਸ ਲਈ ਇਸਦਾ ਨਾਮ ਅਤੇ ਇਸਦੀ ਮਾਨਤਾ ਗਲਤ ਹੈ’। ਆਪ ਜੀ ਪਾਸ ਕੋਈ ਐਸਾ
ਪੁਰਾਤਨ ਹਵਾਲਾ ਹੈ? ਜ਼ਰਾ ਉਸਦਾ ਨਾਮ ਅਤੇ ਸਫ਼ਾ ਦੱਸਣ ਦੀ ਕਿਰਪਾਲਤਾ ਕਰਨੀ ਜੀ।
ਹਰਦੇਵ ਸਿੰਘ, ਜੰਮੂ-4. 4. 2013
(04/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾ ਕੋ
ਬੈਰੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾ ਕੋ ਬੈਰੀ ਨਹੀ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ।
ਸਾਰੇ ਜੀ ਨੇ ਇੱਕ ਕਰਤਾ ਦੇ, ਕਿਸ ਸੰਗ ਕਰਾਂ ਦੁਸ਼ਮਣੀ ਭਾਈ।
ਉਸ ਦੀ ਨਜ਼ਰੇ ਸਭ ਬਰਾਬਰ, ਨਾ ਕੋਈ ਉਚਾ ਨਾ ਕੋਈ ਨੀਵਾਂ।
ਸਭ ਵਿੱਚ ਉਸ ਦੇ ਹੀ ਸਾਹ ਪਾਏ, ਪਾਲ ਰਿਹਾ ਉਹ ਸਭਨਾ ਜੀਵਾਂ।
ਅਪਣੇ ਹੀ ਜਦ ਸਾਰੇ ਹੋਵਣ, ਰੂਹ ਹੋਣੀ ਏ ਕੌਣ ਪਰਾਈ?
ਨਾ ਕੋ ਬੈਰੀ ਨਹੀ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ।
ਨਾ ਕੋਈ ਮੂਰਖ ਨਾ ਕੋਈ ਸਿਆਣਾ, ਮਤ ਸਭਨਾਂ ਇੱਕ ਦਾਤਾ ਪਾਵੇ।
ਨਾ ਕੋਈ ਪੰਡਿਤ ਨਾ ਕੋਈ ਗਿਆਨੀ, ਉਹ ਢਾਵੇ ਉਹ ਆਪ ਉਠਾਵੇ।
ਜਿਸ ਤੋਂ ਜੋ ਕਰਵਾਉਣਾ ਲੋਚੇ, ਉਸ ਤੋਂ ਉਹ ਜਾਂਦਾ ਕਰਵਾਈੇ।
ਨਾ ਕੋ ਬੈਰੀ ਨਹੀ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ।
ਨਾ ਕੋਈ ਦੁੱਖ, ਨਾ ਸੁੱਖ ਹੈ ਏਥੇ, ਇਹ ਸਭ ਮਨ ਦੀ ਖੇਲ੍ਹ ਬਣਾਈ।
ਨਹੀਂ ਪਵਿਤ੍ਰ ਹੋਵੇ ਨ੍ਹਾਤੇ, ਮਨ ਦੀ ਜਦ ਨਾ ਮੈਲ ਗਵਾਈ।
ਮਨ ਤਨ ਉਸ ਦੇ ਲੇਖੇ ਲਾਉਣਾ, ਪਲੇ ਲੈਣੀ ਬੰਨ੍ਹ ਸਚਾਈ।
ਨਾ ਕੋ ਬੈਰੀ ਨਹੀ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ।
ਸਭ ਸੰਗ ਪ੍ਰੇਮ, ਸਭਨ ਸੰਬੰਧੀ, ਕਿਸ ਲਈ ਮਨ ਵਿੱਚ ਮੰਦੀ ਸੋਚਾ।
ਪ੍ਰੀਤਮ ਪਾਵੇ ਪ੍ਰੀਤ ਜੇ ਝੋਲੀ, ਇਸ ਤੋਂ ਚੰਗੀ ਹੋਰ ਕੀ ਲੋਚਾ।
ਪ੍ਰੀਤ ਦੇ ਘਰ ਕਦ ਵੈਰ ਫਲੇਗਾ, ਖਿੜੇ ਬਸੰਤ, ਫੂਲੇ ਬਨਰਾਈ।
ਨਾ ਕੋ ਬੈਰੀ ਨਹੀ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ।
(03/04/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸੰਪਾਦਕ ਜੀ
ਗੁਰੂ ਦੀ ਬਖ਼ਸ਼ੀ ਫਤਿਹ ਪਰਵਾਨ ਕਰਨੀ!
ਇਤਹਾਸਕ ਤੱਥ ਤਾਂ ਬਹੁਤ ਸਪਸ਼ਟ ਹਨ ਪਰ ਜੋ ਜ਼ਹਿਨ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਤਕ ਗੁਰੂ ਸ਼ਬਦ
ਹਟਾਉਂਣ ਨੂੰ ਯਤਨਸ਼ੀਲ ਹੋਵੇ ਉਸ ਲਈ ਸਭ ਕੁੱਝ ਬੇਕਾਰ ਹੈ। ਆਪਣੇ ਨੂੰ ਖੋਜੀ ਸਮਝਦੇ ਡਾ. ਢਿੱਲੋਂ ਜੀ
ਨੇ ਲਿਖਿਆ ਹੋਇਆ ਹੈ:-
“ਮਈ 1606 ਈਸਵੀ ਵਿੱਚ ਜਦੋਂ ਸ੍ਰੀ ਗੁਰੂ ਸ੍ਰੀ ਅਰਜਨ ਦੇਵ ਜੀ ਲਹੌਰ ਵਿਖੇ ਕੈਦ ਵਿੱਚ ਸਨ ਅਤੇ
ਉਹਨਾਂ ਨੇ ਭਾਂਪ ਲਿਆ ਸੀ ਕਿ ਉਹਨਾਂ ਦੀ ਸ਼ਹੀਦੀ ਨਿਸਚਤ ਹੈ ਤਾਂ ਉਹਨਾਂ ਨੇਂ ਸਿੱਖੀ ਦੀ ਸ਼ੁਧ
ਅਧਿਆਤਮਕ ਲਹਿਰ ਨੂੰ ਇੱਕ ਨਵਾਂ ਰੂਪ ਦੇਣ ਦੀ ਲੋੜ ਮਹਿਸੂਸ ਕੀਤੀ। ਉਹਨਾਂ ਨੇਂ ਗਿਆਰਾਂ ਸਾਲ ਦੀ
ਉਮਰ ਤੇ ਪਹੁੰਚੇ ਸਾਹਿਬਜ਼ਾਦਾ ਹਰਗੋਬਿੰਦ ਜੀ ਨੂੰ ਗੁਰਗੱਦੀ ਦੇ ਯੋਗ ਸਮਝਿਆ ਅਤੇ
ਆਪਣੇ ਇੱਕ ਸਿੱਖ ਰਾਹੀਂ ਉਹਨਾਂ ਨੂੰ
ਆਪਣਾ ਸੰਦੇਸ਼ ਪੁੰਚਾਇਆ
ਕਿ ਉਹ ਦੇ ਅਗਲੇ ਗੁਰੂ ਬਣ ਕੇ ਸਿੱਖ
ਮੱਤ ਨੂੰ ਇੱਕ ਨਵਾਂ ਰੂਪ ਦੇਣਗੇ। ਇਸ ਸੰਦੇਸ਼ ਰਾਹੀਂ ਬਾਕੀ ਗੱਲਾਂ ਦੇ ਨਾਲ-ਨਾਲ ਇੱਕ ਤਖਤ ਤਿਆਰ
ਕਰਨ ਦਾ ਆਦੇਸ਼ ਵੀ ਦਿੱਤਾ ਗਿਆ। ਸ੍ਰੀ ਗੁਰੂ ਅਰਜਨ
ਦੇਵ ਜੀ 30 ਮਈ 1606 ਨੂੰ ਸ਼ਹੀਦੀ ਪਰਾਪਤ ਕਰ ਗਏ।
ਇਸ ਉਪਰੰਤ ਜੂਨ 1606 ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਕਰਕੇ ਦਰਸ਼ਨੀ ਡਿਉਢੀ ਦੇ ਨੇੜੇ ਹੀ ਇੱਕ
ਤਖਤਨੁਮਾ ਥੜ੍ਹੇ ਦੀ ਉਸਾਰੀ ਕਰ ਲਈ ਗਈ ਅਤੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ 11 ਜੂਨ 1606 ਦੇ ਦਿਨ
ਗੁਰਗੱਦੀ ਦਿੱਤੇ ਜਾਣ ਦੀ ਰਸਮ ਇਸ ਤਖਤ ਦੇ ਉਤੇ ਹੀ ਸੰਪੂਰਨ ਕੀਤੀ ਗਈ ਸੀ……
ਪਰਤੱਖ ਹੈ ਕਿ ਇਸ ਤਖਤ ਦਾ ਨਿਰਮਾਣ ਸਾਹਿਬਜ਼ਾਦਾ ਹਰਗੋਬਿੰਦ ਜੀ ਦੇ ਛੇਵੇਂ ਗੁਰੂ ਬਣਨ ਤੋਂ
ਪਹਿਲਾਂ ਪੂਰਾ ਹੋ ਚੁੱਕਾ ਸੀ ਅਤੇ
ਇਹ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ
ਵੱਲੋਂ ਹੀ ਚਿਤਵਿਆ ਗਿਆ ਸੀ।ਪਰੰਤੂ ਇਸ ਤਖਤ ਦੇ
ਨਿਰਮਾਣ ਤੋਂ ਬਾਦ ਇਸ ਦਾ ਕੋਈ ਨਾਮ ਨਹੀਂ ਰਖਿਆ ਗਿਆ ਸੀ।
ਭਾਈ ਗੁਰਦਾਸ ਜੀ ਨੇ ਖੁਦ ਇਸ ਦੀ
ਉਸਾਰੀ ਵਿੱਚ ਹਿੱਸਾ ਲਿਆ”
ਮੈਂ ਉਪਰੋਕਤ ਪੈਰੇ ਵਿੱਚ ਲਿਖੇ ਤੱਥਾਂ ਦਾ
‘ਮੂਲ਼ ਸਰੋਤ’
(Primery Source)
ਦਾ ਨਾਮ ਪੁੱਛਿਆ ਤਾਂ ਲਿਖਾਰੀ ਜੀ ਸਿੱਦਾ ਜਵਾਬ ਦੇਂਣ ਦਾ
ਹੋਂਸਲਾ ਹੀ ਨਹੀਂ ਵਿਖਾ ਪਾਏ। ਢੇਡ ਕੁ ਸਾਲ ਦਾ ਸਮਾਂ ਬੀਤ ਜਾਣ ਬਾਦ ਵੀ ਅੱਜ ਵੀ ਉਨ੍ਹਾਂ ਪਾਸ ਇਹ
ਹੋਂਸਲਾ ਨਹੀਂ ਕਿ ਉਹ ਆਪਣੇ ਵਲੋਂ ਦਰਸਾਏ ਉਪਰੋਕਤ ਤੱਥਾਂ (ਲਾਲ ਰੰਗ ਵਿਚ) ਦਾ
ਮੂਲ ਸਰੋਤ ਦਾ ਨਾਮ
ਸਿੱਖ ਮਾਰਗ. ਕਾਮ ਦੇ ਪਾਠਕਾਂ ਨੂੰ ਦੱਸ ਸੱਕਣ।
ਜੋ ਸੱਜਣ ਭੱਦੀ ਸ਼ਬਦਾਵਲੀ ਰਾਹੀ ਮੇਰੇ ਤੇ ਦੱਬਕੇ ਮਾਰਨ ਦੇ ਯਤਨ ਵਿੱਚ ਹਨ
ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਤਰੂੰਤ ਉਪਰੋਕਤ ਪੈਰੇ ਦੇ ਲਿਖਾਰੀ ਨੂੰ ਆਪਣੇ ਵਲੋਂ ਲਿਖਿਆਂ ਚਾਰੇ
(ਲਾਲ ਰੰਗ ਵਿਚ) ਗਲਾਂ ਦਾ ਮੂਲ ਸਰੋਤ ਦੱਸਣ ਲਈ ਕਹਿਣ। ਨਹੀਂ ਤਾਂ ਵਧੇਰੇ ਸਪਸ਼ਟ ਹੋਵੇਗਾ ਕਿ ਉਹ
ਸੱਜਣ ਮੇਰੇ ਨਾਲ ਗੁਰਮਤਿ ਦੇ ਉਲਟ ਭੇਦਭਾਵ ਕਰ ਰਹੇ ਹਨ।
ਹਰਦੇਵ ਸਿੰਘ, ਜੰਮੂ-4. 3. 2013
(03/04/13)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫ਼ਤਿਹ।
ਹਰਦੇਵ ਸਿੰਘ ਜੀ, ਜੇ ਤੁਸੀਂ ਕਿਤਾਬ ਦਾ ਨਾਮ ਦੱਸ ਦਿੰਦੇ ਤਾ ਕਿਸੇ ਨੇ ਵੀ ਉਸ `ਚ
ਵਾਧ-ਘਾਟ ਨਹੀਂ ਸੀ ਕਰ ਸਕਣੀ। ਸਿੱਕਿਆਂ ਦੀ ਅਸਲੀਅਤ ਸਾਹਮਣੇ ਆਉਣ ਨਾਲ ਇਹ ਬਹਿਸ ਮੁੱਕ ਜਾਣੀ ਸੀ।
ਚਲੋ, ਜੇ ਤੁਸੀਂ ਆਪਣੇ ਉਸਾਰੇ ਰੇਤ ਦੇ ਮਹਿਲ ਨੂੰ ਕੁਝ ਸਮਾ ਹੋਰ ਬਚਾਉਣਾ ਚਾਹੁੰਦੇ ਹੋ ਤਾਂ
ਤੁਹਾਡੀ ਮਰਜ਼ੀ। ਰਹੀ ਗੱਲ ਗੁਰਮਤਿ ਮਾਰਤੰਡ ਦੀ। ਆਪ ਜੀ ਲਿਖਦੇ ਹੋ, “ਵੀਰ ਜੀਉ ਆਪ ਜੀ ਇੰਝ ਸੋਚ
ਰਹੇ ਹੋ ਜਿਵੇਂ ਕਿ ਭਾਈ ਕ੍ਹਾਨ ਸਿੰਘ ਜੀ ਨਾਭਾ ਨੇ ਵੱਖੋ-ਵੱਖ, ਤਿੰਨ-ਚਾਰ ਪੁਸਤਕਾਂ ਚੁੱਕ, ਰੱਸੀ
ਨਾਲ ਸੀ ਕੇ, ਗੁਰਮਤਿ ਮਾਰਤੰਡ ਬਣਾ ਦਿੱਤਾ ਹੋਵੇ”।
ਜੰਮੂ ਜੀ, ਮੈਂ ਅਜੇਹਾ ਨਹੀ ਸੋਚ ਰਿਹਾ ਸਗੋਂ ਤੁਸੀਂ ਅਜੇਹਾ ਲਿਖਿਆ ਸੀ, ਵਰਨਾ ਮੈਨੂੰ ਪਤਾ ਸੀ ਕਿ
‘ਗੁਰਮਤਿ ਮਾਰਤੰਡ’ ਵਿਚ ‘ਗੁਰ ਗਿਰਾ ਕਸੌਟੀ’ ਨਹੀਂ ਹੈ।
ਜੰਮੂ ਜੀ, ਤੁਸੀਂ ਆਪਣੇ 1 ਅਪ੍ਰੈਲ ਦੇ ਪੱਤਰ `ਚ ਲਿਖਿਆ ਸੀ, “ਤਾਂ
ਉਸਦਾ ਸਾਮਣਾ ਕਰਨ ਲਈ ਭਾਈ ਗੁਰਬਖਸ਼ ਸਿੰਘ ਸ਼ਹੀਦ ਦੇ
ਜੱਥੇ ਦੇ ਤੀਹ ਸਿੰਘ ਅਕਾਲ ਤਖ਼ਤ ਤੋਂ ਬਾਹਰ ਆਏ
ਅਤੇ 30 ਹਜ਼ਾਰ ਦੀ ਫ਼ੋਜ ਤੇ ਟੁੱਟ ਪਏ। ਇਸ ਜੰਗ ਦਾ ਨਜ਼ਾਰਾ ‘ਕਾਜ਼ੀ ਨੂਰ ਮੁਹੰਮਦ’ ਨੇ
ਅੱਖੀ ਡਿੱਠੇਆ ਸੀ ਜਿਸ ਦਾ ਜ਼ਿਕਰ ਉਸਨੇ ਜੰਗਨਾਮੇ ਦੇ ਪੰਨਾ ਨੰ: 97-10 ਤੇ ਦਿੱਤਾ ਹੈ”।
ਸ. ਹਰਦੇਵ ਸਿੰਘ ਜੀ, ‘ਕਾਜ਼ੀ ਨੂਰ ਮੁਹੰਮਦ’ ਦੀ ਅਸਲ ਲਿਖਤ (ਜੰਗਨਾਮੇ ਦੇ ਪੰਨਾ ਨੰ: 97-10)
`ਚ ਉਹ ਪੰਗਤੀਆਂ ਟਾਈਪ ਕਰਕੇ ਭੇਜਣ ਦੀ ਖੇਚਲ ਕਰੋ ਜੀ, ਜਿਨ੍ਹਾਂ ਪੰਗਤੀਆਂ `ਚ ਉਸ ਨੇ
‘ਅਕਾਲ ਤਖ਼ਤ’ ਸ਼ਬਦ ਦੀ ਵਰਤੋ ਕੀਤੀ ਹੈ,
ਤਾਂ ਜੋ ਭਾਸ਼ਾ ਜਾਨਣ ਵਾਲਿਆਂ ਤੋਂ ਉਨ੍ਹਾਂ ਪੰਗਤੀਆਂ ਦਾ ਤਰਜਮਾ ਕਰਵਾਇਆ ਜਾ ਸਕੇ।
ਧੰਨਵਾਦ
ਸਰਵਜੀਤ ਸਿੰਘ
(02/04/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀਓ, ਆਪ ਜੀ ਨੂੰ ਅਤੇ ਸਿਖਮਾਰਗ ਦੇ ਸਤਿਕਾਰਯੋਗ ਪਾਠਕਾਂ
ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਸ. ਹਰਦੇਵ ਸਿੰਘ ਜੰਮੂ ਜੀ ਦੇ 31. 03. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ
ਪੱਤਰ ਵਿਚਲੇ ਮੇਰੇ ਪੱਤਰਾਂ ਨਾਲ ਸਬੰਧਤ ਹਿੱਸੇ ਵਿੱਚ ਉਹਨਾ ਦੀ ਘੋਰ ਨਿਰਾਸ਼ਾ ਡੁੱਲ੍ਹ-ਡੁੱਲ੍ਹ
ਪੈਂਦੀ ਹੈ ਕਿਉਂਕਿ ਹੁਣ ਉਹ ਸਿੱਧਾ ਹੀ ਟਪਲੀਆਂ ਮਾਰਨ ਲੱਗ ਪਏ ਹਨ। ਬੜੇ ਅਚੰਭੇ ਦੀ ਗੱਲ ਹੈ ਕਿ ਉਹ
ਮੈਨੂੰ ਉਸ ਪੁਸਤਕ ਦੇ 48 ਤੋਂ 82 ਤਕ ਦੇ ਪੰਨੇ ਟਾਈਪ ਕਰ ਕੇ ਪਾਠਕਾਂ ਵਿੱਚ ਵੰਡਣ ਲਈ ਕਹਿ ਰਹੇ ਹਨ
ਜਿਸ ਵਿੱਚ ਕਿਤੇ ਵੀ ਉਹਨਾ ਵੱਲੋਂ ਤਸਵੀਰਾਂ ਵਿੱਚ ਵਿਖਾਏ ਗਏ ਸਿੱਕਿਆਂ ਦੀ ਪ੍ਰਮਾਣਿਕਤਾ ਸਿੱਧ
ਨਹੀਂ ਕੀਤੀ ਹੋਈ। ਹੁਣ, ਸਿੱਕਿਆਂ ਦੀ ਪ੍ਰਮਾਣਿਕਤਾ ਦੀ ਪਰਖ ਤਾਂ ਸਬੰਧਤ ਸਿੱਕਿਆਂ ਨੂੰ ਲੈਬਾਰਟਰੀ
ਵਿੱਚ ਘੱਲਣ ਨਾਲ ਸੰਭਵ ਹੋਵੇਗੀ ਨਾ ਕਿ ਕਿਸੇ ਪੁਸਤਕ ਦੇ ਪੰਨਿਆਂ ਦੀਆਂ ਕਾਪੀਆਂ ਨੂੰ ਪਾਠਕਾਂ ਵਿੱਚ
ਵੰਡਣ ਨਾਲ। ਜੇਕਰ ਕੁੱਝ ਜਾਅਲ੍ਹੀ ਸਿੱਕਿਆਂ ਦੀਆਂ ਤਸਵੀਰਾਂ ਸ. ਜੰਮੂ ਜੀ ਦੇ ਹੱਥ ਆ ਗਈਆਂ ਹਨ ਤਾਂ
ਉਹਨਾ ਬਾਰੇ ਸ. ਜੰਮੂ ਜੀ ਦੇ ਕਿਸੇ ਫੋਕੇ ਦਾਵ੍ਹੇ ਦੇ ਅਧਾਰ ਤੇ ਇਹ ਨਹੀਂ ਸਾਬਤ ਹੋ ਜਾਂਦਾ ਕਿ ਉਹ
ਸਿੱਕੇ ਅਸਲੀ ਹੋਣਗੇ। ਤਸਵੀਰਾਂ ਵਾਲੇ ਸਿੱਕਿਆਂ ਦੇ ਨਕਲੀ ਹੋਣ ਦਾ ਇੱਕ ਸਬੂਤ ਇਹ ਵੀ ਹੈ ਕਿ
ਵਾਰ-ਵਾਰ ਪੁੱਛਣ ਤੇ ਵੀ ਸ. ਜੰਮੂ ਜੀ ਨੇ ਉਸ ਪੁਸਤਕ ਦਾ ਅਤਾ-ਪਤਾ ਨਹੀਂ ਦੱਸਿਆ ਜਿਸ ਵਿੱਚੋਂ ਇਹ
ਤਸਵੀਰਾਂ ਲਈਆਂ ਗਈਆਂ ਹਨ। ਨਾ ਹੀ ਉਹਨਾ ਨੇ ਇਹ ਦੱਸਿਆ ਹੈ ਕਿ ਸਬੰਧਤ ਸਿੱਕੇ ਅਜ-ਕਲ ਕਿੱਥੇ ਮੌਜੂਦ
ਹਨ। ਇਸ ਤੋਂ ਅੱਗੇ, ਤਸਵੀਰਾਂ (ਸਬੰਧਤ ਪੁਸਤਕ ਦੇ ਅੰਦਰ ਜਾਂ ਬਾਹਰ) ਦਾ ਵੀ ਕੋਈ ਪਤਾ ਨਹੀਂ ਅਸਲੀ
ਹਨ ਜਾਂ ਨਕਲੀ। ਕਲ੍ਹ ਨੂੰ ਜੇਕਰ ਕਿਸੇ ਕੋਈ ਜਾਅਲ੍ਹੀ ਨੋਟ ਦੀ ਤਸਵੀਰ ਸ. ਜੰਮੂ ਜੀ ਦੇ ਹੱਥ ਆ
ਜਾਂਦੀ ਹੈ ਤਾਂ ਉਹਨਾ ਵੱਲੋਂ ਉਸ ਨੋਟ ਨੂੰ ਅਸਲੀ ਕਹਿ ਦੇਣ ਨਾਲ ਹੀ ਉਹ ਨੋਟ ਅਸਲੀ ਨਹੀਂ ਬਣ
ਜਾਵੇਗਾ, ਨਾ ਹੀ ਸ. ਜੰਮੂ ਜੀ ਨੂੰ ਇਹ ਹੱਕ ਮਿਲ ਜਾਂਦਾ ਹੈ ਕਿ ਉਹ ਉਸ ਜਾਅਲ੍ਹੀ ਨੋਟ ਦੀ ਤਸਵੀਰ
ਨੂੰ ਕਰੰਸੀ ਦੇ ਤੌਰ ਤੇ ਵਰਤ ਲੈਣ। ਕਿਸੇ ਵੀ ਦਸਤਾਵੇਜ਼ ਨੂੰ ਅਸਲੀ ਕਹਿਣ ਪਿੱਛੋਂ ਉਸ ਦੇ ਬਾਰੇ ਕੋਈ
ਦਾਵ੍ਹਾ ਕਰਨ ਨਾਲ ਜੁਆਬਦੇਹੀ ਦਾਵ੍ਹਾ ਕਰਨ ਵਾਲੇ ਦੇ ਸਿਰ ਚਲੀ ਜਾਂਦੀ ਹੈ। ਇਸ ਤਰ੍ਹਾਂ ਹੁਣ ਸ.
ਹਰਦੇਵ ਸਿੰਘ ਜੰਮੂ ਜੀ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਯੋਗ-ਅਧਿਕਾਰੀ
(Competent Authority)
ਰਾਹੀਂ ਸਬੰਧਤ ਸਿੱਕਿਆਂ ਦੀ ਤਾਰਕਿਕ-ਕਾਨੂੰਨੀ
(forensic) ਜਾਂਚ ਦੀ ਰਿਪੋਰਟ ਹਾਸਿਲ ਕਰਨ ਤਾਂ
ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ ਨਹੀਂ ਤਾਂ ਐਵੇਂ ਪਾਣੀ ਵਿੱਚ ਮਧਾਣੀ ਪਾਈ ਰੱਖਣ
ਦਾ ਕੀ ਲਾਭ ਹੈ?
ਦੂਸਰੇ ਪਾਸੇ, ਮੈਂ ਆਪਣੀ ਪੁਸਤਕ ‘ਅਕਾਲ-ਤਖਤ: ਸੰਕਲਪ ਅਤੇ ਵਿਵਸਥਾ’ ਵਿੱਚ ਪੁਖਤਾ ਸਬੂਤ ਦਿੰਦੇ
ਹੋਏ ਸਿੱਧ ਕਰ ਚੁੱਕਾ ਹਾਂ ਕਿ ਉਨ੍ਹੀਵੀਂ ਸਦੀ ਈਸਵੀ ਦੇ ਚੌਥੇ ਦਹਾਕੇ ਤੋਂ ਪਹਿਲਾਂ ‘ਅਕਾਲ-ਤਖਤ’
ਸ਼ਬਦ-ਜੁੱਟ ਦੀ ਹੋਂਦ ਮੌਜੂਦ ਨਹੀਂ ਸੀ। ਇਸ ਸ਼ਬਦ-ਜੁੱਟ ਦੇ ਹੋਂਦ ਵਿੱਚ ਆ ਜਾਣ ਤੋਂ ਪਿੱਛੋਂ ਸਬੰਧਤ
ਦੋਖੀ ਧਿਰਾਂ ਵਾਸਤੇ ਪਿਛਲੀ ਤਾਰੀਖ ਦੇ ਸਿੱਕੇ ਬਣਾਉਣਾ ਤਾਂ ਬਹੁਤ ਅਸਾਨ ਕੰਮ ਸੀ ਕਿਉਂਕਿ
ਸਰਕਾਰੇ-ਦਰਬਾਰੇ ਉਹਨਾ ਦਾ ਪੂਰਾ ਗਲਬਾ ਰਿਹਾ ਸੀ, ਪਹਿਲਾਂ ਰਣਜੀਤ ਸਿੰਘ ਦੇ ਰਾਜ ਵੇਲੇ ਅਤੇ ਫਿਰ
ਅੰਗਰੇਜ਼ਾਂ ਦੇ ਰਾਜ ਵੇਲੇ ਵੀ। ਸਬੰਧਤ ਸਿੱਕੇ ਵੀਹਵੀਂ ਸਦੀ ਦੇ ਬਣੇ ਹੋਏ ਵੀ ਹੋ ਸਕਦੇ ਹਨ।
ਮਾਨਯੋਗ ਸੰਪਾਦਕ ਜੀ, ਸ. ਹਰਦੇਵ ਸਿੰਘ ਜੰਮੂ ਜੀ ਨੇ ਆਪਣੇ 31. 03. 2013 ਦੇ ਪੱਤਰ ਵਿੱਚ ਜਿਹੜੇ
ਹਵਾਲੇ ਕੁੱਝ ਇਤਹਾਸਕਾਰਾਂ ਦੇ ਨਾਮ ਹੇਠ ਸ਼ਾਮਲ ਕੀਤੇ ਹਨ ਉਹਨਾ ਵਿੱਚ ਕਿਤੇ ਵੀ ਇਹ ਦਾਵ੍ਹਾ ਨਹੀਂ
ਕੀਤਾ ਗਿਆ ਕਿ ਅਖੌਤੀ ‘ਅਕਾਲ-ਤਖਤ’ ਦੇ ਨਾਮ ਹੇਠ ਕਦੀ ਕੋਈ ਸਿੱਕਾ ਜਾਰੀ ਕੀਤਾ ਗਿਆ ਸੀ। ਉਧਰ, ਸ
ਜੰਮੂ ਜੀ ਨੇ ਸਿਖ ਮਾਰਗ ਵੈਬਸਾਈਟ ਉੱਤੇ ਹੀ 01. 04. 2013 ਨੂੰ ਪਾਏ ਗਏ ਆਪਣੇ ਪੱਤਰ ਵਿੱਚ
ਇਤਹਾਸਕਾਰ ਗੰਡਾ ਸਿੰਘ ਦਾ ਹਵਾਲਾ ਦਿੰਦੇ ਹੋਏ ਹੇਠਾਂ ਦਿੱਤੇ ਅਨੁਸਾਰ ਲਿਖਿਆ ਹੈ:
“ਜੰਗਨਾਮੇ’ ਦੇ ਇਸ ਹਵਾਲੇ ਦਾ ਜ਼ਿਕਰ ਕਰਦੇ ਗੰਡਾ ਸਿੰਘ ਜੀ ਲਿਖਦੇ ਹਨ
ਕਿ ‘ਕੇਵਲ 30 ਸਿੰਘ ਆਪਣੀ ਥੋੜੀ ਜਿਹੀ ਗਿਣਤੀ ਦੀ ਪਰਵਾਹ ਨਾ ਕਰਦੇ ਹੋਏ ਅਕਾਲ ਤਖਤ ਦੇ ਬੁੰਗੇ
`ਚੋਂ ਨਿਕਲ ਕੇ ਅਹਿਮਦ ਸ਼ਾਹ ਦੀ 30 ਹਜ਼ਾਰ ਅਫਗਾਨੀ ਅਤੇ ਬਲੋਚ ਫੋਜ ਪਰ ਟੁੱਟ ਪਏ ੳਤੇ ਨਿਡਰ ਹੋ ਕੇ
ਗੁਰੂ ਦੇ ਨਾਉਂ ਪਰ ਆਪਣੀਆਂ ਜਾਨਾਂ ਵਾਰ ਗਏ”
ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਕਾਜ਼ੀ ਨੂਰ ਮੁਹੰਮਦ ਨੇ ਤਾਂ ਆਪਣੀ ਪੁਸਤਕ
‘ਜੰਗਨਾਮਾ’ ਵਿੱਚ ‘ਅਕਾਲ ਤਖਤ ਦਾ ਬੁੰਗਾ’ ਦੇ ਸ਼ਬਦ ਵਰਤੇ ਨਹੀਂ ਫਿਰ ਗੰਡਾ ਸਿੰਘ ਆਪਣੇ ਕੋਲੋਂ ਹੀ
ਇਹ ਸ਼ਬਦ ਘੜ ਕੇ ਝੂਠ ਦਾ ਸਹਾਰਾ ਕਿਉਂ ਲੈ ਰਿਹਾ ਹੈ? ਗੰਡਾ ਸਿੰਘ ਦੇ ਝੂਠ ਦੀ ਪੋਲ ਇਸ ਗੱਲ
ਨਾਲ ਹੀ ਖੁਲ੍ਹ ਜਾਂਦੀ ਹੈ ਕਿ ਤਖਤ ਤਾਂ ਇੱਕ ਕੁਰਸੀ ਜਾਂ ਪੀੜ੍ਹਾ ਹੁੰਦਾ ਹੈ ਅਤੇ ਬੁੰਗਾ ਇੱਕ
ਰਿਹਾਇਸ਼ਗਾਹ, ਫਿਰ ‘ਤਖਤ ਦਾ ਬੁੰਗਾ’ ਕਿਵੇਂ ਸੰਭਵ ਹੋ ਗਿਆ? ਗੰਡਾ ਸਿੰਘ ਉਹੀ ਇਤਹਾਸਕਾਰ ਹੈ ਜੋ 12
ਅਪਰੈਲ 1759 ਨੂੰ ‘ਅਕਾਲ ਪੁਰਖ ਕੇ ਖਾਲਸੇ’ ਦੇ ਨਾਮ ਹੇਠ ਜਾਰੀ ਹੋਏ ਪੱਤਰ ਨੂੰ ਝੂਠ ਦਾ ਸਹਾਰਾ
ਲੈਂਦੇ ਹੋਏ ‘ਅਕਾਲ ਤਖਤ’ ਤੋਂ ਜਾਰੀ ਹੋਏ ‘ਹੁਕਮਨਾਮੇ’ ਦੇ ਤੌਰ ਤੇ ਵਿਖਾਉਂਦਾ ਹੈ।
ਸੋ ਸ. ਹਰਦੇਵ ਸਿੰਘ ਜੰਮੂ ਜੀ ਨੂੰ ਚਾਹੀਦਾ ਹੈ ਕਿ ਉਹ ਯਾਦ ਰੱਖਣ ਕਿ ਇਤਹਾਸਕਾਰਾਂ ਦੇ ਕਮਜ਼ੋਰ
ਹਵਾਲਿਆਂ ਰਾਹੀਂ ਨਕਲੀ ਸਿੱਕਿਆਂ ਦੀ ਪ੍ਰਮਾਣਿਕਤਾ ਸਥਾਪਤ ਨਹੀਂ ਹੋਣ ਲੱਗੀ।
ਇਕਬਾਲ ਸਿੰਘ ਢਿੱਲੋਂ,
ਚੰਡੀਗੜ੍ਹ।
(02/04/13)
ਹਰਦੇਵ ਸਿੰਘ, ਜੰਮੂ
ਵੀਰ
ਸਰਵਜੀਤ ਸਿੰਘ ਜੀ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਅਜੀਬ ਜਿਹੀ ਗਲ ਹੈ ਕਿ ਆਪ ਜੀ ਉਸ ਵੇਲੇ ਡਾ. ਢਿੱਲੋਂ ਜੀ ਨੂੰ ਕੁੱਝ ਕਹਿਣ ਦੀ ਖੇਚਲ ਨਹੀਂ ਕੀਤੀ,
ਜਿਸ ਵੇਲੇ ਉਨ੍ਹਾਂ ਮੇਰੇ ਵਲੋਂ ਪੁੱਛੇ ਪੰਜ ਸਵਾਲਾਂ ਦਾ ਜਵਾਬ, ਸਾਲ ਤੋਂ ਵੱਧ ਸਮੇਂ ਤਕ ਨਹੀਂ
ਦਿੱਤਾ! ਰਹੀ ਗਲ ਮੇਰੀ ਤਾਂ ਮੈਂ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਸੀ ਕਿ ਮੈਂ ਸਮਾਂ ਮਿਲਦੇ ਹੀ ਹੋਰ
ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਾਂਗਾ। ਤਾਂ ਫਿਰ ਮੇਰੇ ਬਾਰ-ਬਾਰ ਕਹਿਣ ਦੇ ਬਾਵਜੂਦ ਇਸ ਜ਼ਬਰਸਦਤੀ
ਦਾ ਮਤਲਬ? ਮੈਂ ਸਿੱਖ ਰਾਜ ਦੇ ਸਿੱਕੇਆਂ ਬਾਰੇ ਹੋਏ ਕੰਮ ਨੂੰ, ਹਵਾਲਿਆਂ
ਸਮੇਤ ਕੁੱਝ ਵਿਸਤਾਰ ਨਾਲ ਪਾਠਕਾਂ ਦੇ ਸ੍ਹਾਮਣੇ ਰੱਖਣਾ ਚਾਹੁੰਦਾ ਹਾਂ ਤਾਂ ਇਸ ਵਿੱਚ ਆਪ ਜੀ ਨੂੰ
ਕਿਉਂ ਇਤਰਾਜ਼ ਹੈ? ਜੇ ਕਰ ਆਪ ਜੀ ਨੂੰ ਇਹ ਰੇਤ ਦਾ ਮਹਿਲ ਲੱਗਦਾ ਹੈ ਤਾਂ ਆਪ ਜੀ ਦੀ ਸੋਚ
ਤੇ ਮੇਰਾ ਕੋਈ ਜ਼ੋਰ ਨਹੀਂ ਹੋ ਸਕਦਾ। ਪਰ ਨਿਰਪੱਖ ਪਾਠਕਾਂ ਲਈ ਸੱਚ ਲਾਹੇਵੰਦ ਹੈ ਅਤੇ ਰਹੇਗਾ। ਮੈਂ
ਆਪਣੇ ਪਾਸ ਮੌਜੂਦ ਜਾਣਕਾਰੀ ਪਾਠਕਾਂ ਲਈ ਸਾਂਝੀ ਕਰਾਂਗਾ। ਇਸ ਲਈ ਆਪ ਜੀ ਕਾਹਲੇ ਨਾ ਪਵੋ ਅਤੇ ਥੋੜਾ
ਇੰਤਜ਼ਾਰ ਕਰੋ। ਮੈਂ ਸੰਵਾਦ ਤੋਂ ਨੱਸਣ ਵਾਲਿਆਂ ਵਿਚੋਂ ਨਹੀਂ।
ਆਪ ਜੀ ਨੇ ਇੱਕ ਹੋਰ ਸਵਾਲ ਕੀਤਾ ਹੈ: “ਜੰਮੂ ਜੀ, ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕੇ ‘ਗੁਰੂ
ਗਿਰਾ ਕਸੌਟੀ’, ‘ਗੁਰਮਤਿ ਮਾਰਤੰਡ’ ਦੇ ਕਿੰਨੇ ਤੋਂ ਕਿੰਨੇ ਪੰਨੇ ਤਾਈਂ ਦਰਜ ਹੈ ਤਾਂ ਜੋ ਉਹ ਲਿਖਤ
ਵੀ ਪੜ੍ਹੀ ਜਾ ਸਕੇ”
ਵੀਰ ਜੀਉ ਆਪ ਜੀ ਇੰਝ ਸੋਚ ਰਹੇ ਹੋ ਜਿਵੇਂ ਕਿ ਭਾਈ ਕ੍ਹਾਨ ਸਿੰਘ ਜੀ ਨਾਭਾ ਨੇ ਵੱਖੋ-ਵੱਖ,
ਤਿੰਨ-ਚਾਰ ਪੁਸਤਕਾਂ ਚੁੱਕ, ਰੱਸੀ ਨਾਲ ਸੀ ਕੇ, ਗੁਰਮਤਿ ਮਾਰਤੰਡ ਬਣਾ ਦਿੱਤਾ ਹੋਵੇ। ਵੀਰ ਜੀਉ
ਜਿਵੇਂ ਗੁਰਮਤਿ ਸੁਧਾਕਰ/ਪ੍ਰਭਾਕਰ ਗੁਰਮਤ ਮਾਰਤੰਡ ਵਿੱਚ ਸੰਕਲਤ ਕੀਤੀਆਂ ਗਈਆਂ ਉਵੇਂ ਹੀ ਅਣਛੱਪੀ
ਗੁਰੂ ਗਿਰਾ ਕਸੋਟੀ ਉਸ ਵਿੱਚ ਸੰਕਲਤ ਹੋਈ ਹੈ। ਇਸ ਦੀ ਸੁਚਨਾ ਭਾਈ ਸਾਹਿਬ ਜੀ ਨੇ ਗੁਰਮਤਿ ਮਾਰਤੰਡ
ਦੇ ਆਰੰਭ ਵਿੱਚ ਆਪ ਦਿੱਤੀ ਹੈ ਅਤੇ ਇਸਦਾ ਜ਼ਿਕਰ ਮਾਹਨ ਕੋਸ਼ ਅਤੇ ਉਨ੍ਹਾਂ ਦੀ ਇਤਹਾਸਕ ਚਿੱਠੀ ਵਿੱਚ
ਵੀ। ਗੁਰੂ ਗਿਰਾ ਕਸੌਟੀ ਦੀ ਸਾਮਗ੍ਰੀ ਉਵੇਂ ਹੀ ਗੁਰਮਤਿ ਮਾਰਤੰਡ ਵਿੱਚ ਸੰਕਲਤ ਹੋਈ ਜਿਵੇਂ ਕਿ
ਗੁਰਮਤਿ ਸੁਧਾਕਰ ਆਦਿ। ਆਸ ਹੈ ਕਿ ਆਪ ਜੀ ਸਮਝ ਗਏ ਹੋਵੇਗੇ।
ਕਿਸੇ ਭੁੱਲ ਚੂਕ ਲਈ ਖਿਮਾ ਦਾ ਜਾਚਕ ਸਮਝਣਾ।
ਹਰਦੇਵ ਸਿੰਘ, ਜੰਮੂ-2. 4. 2013
(02/04/13)
ਅਵਤਾਰ ਸਿੰਘ (ਫਗਵਾੜਾ)
ਭਾਈ
ਹਰਦੇਵ ਸਿੰਘ ਜੰਮੂ ਜੀ,
ਭਾਈ ਸਾਹਿਬ ਭਾਈ ਕਪੂਰ ਸਿੰਘ ਜੀ ਨੇ ਇੱਕ ਪੁਸਤਿਕਾ ਲਿਖੀ ਹੈ “ਸਾਖੀ ਪੋਥੀ ਤੇ ਇੱਕ
ਪੰਛੀ ਝਾਤ” ਜਿਸ ਵਿੱਚ ਉਨ੍ਹਾਂ ਕਈ ਤਰਾਂ ਦੇ ਘੱਲੂਕਾਰਿਆਂ ਦਾ ਜ਼ਿਕਰ ਕੀਤਾ। ਇਥੇ ਗੁਰੂ ਸ਼ਬਦ ਦੇ
ਉਚਾਰਣ `ਤੇ ਪਾਬੰਦੀ ਲੱਗੀ ਅਤੇ ਗੁੜ ਨੂੰ ਰੋੜੀ ਕਹਿਣ ਦੇ ਫ਼ੁਰਮਾਨ ਜਾਰੀ ਹੋਏ ਤਾਂ ਜੋ ਕੋਈ ਗੁੜ ਦੇ
ਬਹਾਨੇ ਵੀ ਗੁਰ ਨਾ ਕਹਿ ਸਕੇ। ਇਸੇ ਤਰਾਂ ਗ੍ਰੰਥ ਸ਼ਬਦ ਵੀ ਬੈਨ ਹੋਇਆ ਤੇ ਪੋਥੀ ਕਹਿਣ ਦਾ ਹੁਕਮ
ਜਾਰੀ ਹੋਇਆ। ਇਹ ਸਭ ਦੁਸ਼ਮਣਾ ਨੇ ਕੀਤਾ ਸੀ। ਪਰ ਹੁਣ ਆਪਣੇ ਹੀ ਸ੍ਰੀ ਗੁਰੂ ਸਾਹਿਬਾਨ ਨਾਲੋਂ ਗੁਰੂ
ਸ਼ਬਦ ਉਤਾਰਨ ਦੀਆਂ ਸਲਾਹਾਂ ਦੇ ਰਹੇ ਹਨ ਅਤੇ ਖ਼ੁਦ ਵੀ ਸਖ਼ਤੀ ਨਾਲ ਪ੍ਰਹੇਜ਼ ਕਰਦੇ ਹਨ। ਇਸੇ ਤਰਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਗੁਰੂ ਸ਼ਬਦ ਅਲਹਿਦਾ ਕਰਨ ਦੀਆਂ ਵੀ ਜੁਗਤਾਂ ਸੁਝਾਈਆਂ ਜਾ ਰਹੀਆਂ
ਹਨ ਅਤੇ ਗਿਆਨ ਨੂੰ ਗੁਰੂ ਕਹਿਣ ਦੇ ਰੁਝਾਨ ਵਧ ਰਹੇ ਹਨ।
ਜਿਸ ਨੂੰ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਕਹਿੰਦੇ ਹਾਂ ਕਿਸੇ ਵੇਲੇ ਇਹ ਸੰਤੋਖਸਰ ਸੀ, ਫਿਰ ਗੁਰੂ ਕਾ
ਚੱਕ ਹੋਇਆ, ਫਿਰ ਰਾਮਦਾਸਪੁਰਾ ਹੋਇਆ, ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਹੋਇਆ। ਭਾਈ ਕਾਹਨ ਸਿੰਘ ਜੀ
ਲਿਖਦੇ ਹਨ ਕਿ “ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 1665 ਵਿੱਚ ਹਰਿਮੰਦਰ ਦੇ ਸਾਹਮਣੇ ਉਚਾ
ਰਾਜਸਿੰਘਾਸਣ (ਸ਼ਾਹੀ ਤਖ਼ਤ) ਤਿਆਰ ਕਰਵਾਕੇ ਉਸ ਦਾ ਨਾਉਂ “ਅਕਾਲ ਬੁੰਗਾ” ਰੱਖਿਆ। ਇਸ ਥਾਂ ਪੰਥ ਮੁਢ
ਤੋਂ ਗੁਰਮਤੇ ਸੋਧਦਾ ਆਇਆ ਹੈ। ਇਹ ਸਿੱਖਾਂ ਦਾ ਪਹਿਲਾ ਤਖ਼ਤ ਹੈ”।
ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰੂ ਦਾ ਹੁਕਮਨਾਮਾ ਲਿਆ ਜਾਂਦਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ
ਪੰਥ ਹੁਕਮਨਾਮਾ ਜਾਰੀ ਕਰਦਾ ਹੈ। ਸ੍ਰੀ ਹਰਿਮੰਦਰ ਸਾਹਿਬ ਦਾ ਹੁਕਮ ਅਧਿਆਤਮਿਕ ਅਭਿਆਸ ਨੂੰ ਸੇਧਤ
ਹੁੰਦਾ ਹੈ ਅਤੇ ਹਰ ਮਾਈ ਭਾਈ (ਹਾਊਸ ਔਫ਼ ਕੌਮਨਜ਼) ਲਈ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ
ਹੁਕਮਨਾਮਾ ਪੰਥ ਦੇ ਰਾਜਸੀ ਅਭਿਆਸ ਦੀ ਦਿਸ਼ਾ ਵਿੱਚ ਹੁੰਦਾ ਹੈ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੋਥੀ ਦੀ ਸੰਗਿਆ ਦਿਤੀ ਸੀ। ਪਰ
ਹੁਣ ਇਸ ਨੂੰ ਪੋਥੀ ਸਾਹਿਬ ਨਹੀਂ ਕਿਹਾ ਜਾ ਸਕਦਾ। ਇਸੇ ਤਰਾਂ ਸ੍ਰੀ ਅਕਾਲ ਤਖ਼ਤ ਸਹਿਬ ਨੂੰ ਹੁਣ
ਬੁੰਗਾ ਜਾਂ ਥੜ੍ਹਾ ਕਹਿਣਾ ਉਚਿਤ ਨਹੀਂ ਹੋਵੇਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਿਰੋਮਣੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਇਸ ਸ਼ਿਰੋਮਣੀ ਸੱਚ ਨੂੰ
ਅਭਿਆਸ ਵਿੱਚ ਲਿਆਉਣ ਲਈ ਸੰਸਥਾਵਾਂ ਦੀ ਜ਼ਰੂਰਤ ਹੈ। ਪੰਗਤ ਸਿੱਖ ਸਿਧਾਂਤ ਹੈ ਜਿਸ ਦਾ ਅਭਿਆਸ ਲੰਗਰ
ਵਿੱਚ ਹੁੰਦਾ ਹੈ, ਜਿਸ ਨੂੰ ਪ੍ਰੋ. ਪੂਰਨ ਸਿੰਘ “ਟੈਂਪਲ ਔਫ਼ ਬਰੈਡ” ਲਿਖਦੇ ਹਨ।
ਇਸੇ ਤਰਾਂ ਭਗਤੀ ਦਾ ਅਭਿਆਸ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੁੰਦਾ ਹੈ। ਉਥੇ ਬੋਲੇ ਸੋ ਨਿਹਾਲ ਦਾ
ਜੈਕਾਰਾ ਨਹੀਂ ਗਜਾਇਆ ਜਾਂਦਾ। ਸਿੱਖਾਂ ਦੇ ਰਾਜਸੀ ਅਭਿਆਸ ਦਾ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਹੈ।
ਇਸੇ ਕਰਕੇ ਉਥੇ ਸ਼ਸ਼ਤਰ ਸੁਸ਼ੋਭਿਤ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਜਸੀ ਗਿਆਨ ਦੇ ਅਭਿਆਸ ਦੀ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਹੈ।
ਸਰਕਾਰਾਂ ਇਹ ਜ਼ਰੂਰ ਚਾਹੁਣਗੀਆਂ ਕਿ ਸਿੱਖ ਰਾਜਸੀ ਅਭਿਆਸ ਤੋਂ ਦੂਰ ਹੀ ਰਹਿਣ ਅਤੇ ਸ੍ਰੀ ਗੁਰੂ
ਗ੍ਰੰਥ ਸਾਹਿਬ ਦੇ ਰਾਜਸੀ ਪ੍ਰੋਗਰਾਮ ਦੀ ਗੱਲ ਵੀ ਨਾ ਕਰਨ।
ਜਿਵੇਂ ਲੰਗਰ ਦੀ ਸੇਵਾ ਕਿਤੇ ਹੁੰਦੀ ਹੈ, ਜੋੜੇ ਕਿਤੇ ਹੋਰ ਜਮਾ ਹੁੰਦੇ ਹਨ, ਰੈਣ ਵਸੇਰਾ ਕਿਤੇ ਹੋਰ
ਹੁੰਦਾ ਹੈ, ਸੌਚਾਲਿਆ ਕਿਤੇ ਹੋਰ ਹੈ, ਝੜਾਵਾ ਕਿਤੇ ਹੋਰ ਸਾਂਭਿਆ ਜਾਂਦਾ ਹੈ, ਸ੍ਰੀ ਗੁਰੂ ਗ੍ਰੰਥ
ਸਾਹਿਬ ਦੀ ਛਪਾਈ ਕਿਤੇ ਹੋਰ ਹੁੰਦੀ ਹੈ, ਇਵੇਂ ਹੀ ਰਾਜਸੀ ਅਭਿਆਸ ਲਈ ਵੀ ਵੱਖਰੇ ਸਥਾਨ ਅਤੇ ਸੰਸਥਾ
ਦੀ ਜ਼ਰੂਰਤ ਹੈ। ਸਾਰੇ ਕਾਰਜ ਅਤੇ ਅਭਿਆਸ ਇਕੋ ਜਗਾਹ ਨਹੀਂ ਸੰਪੰਨ ਹੋ ਸਕਦੇ। ਪਾਠਕ ਸ਼ਾਇਦ ਹੈਰਾਨ
ਹੋਣਗੇ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਹੱਥੀਂ ਇੱਕ ਖੂਹ
ਦਾ ਵੀ ਨਿਰਮਾਣ ਕੀਤਾ ਸੀ ਜਿਸਦਾ ਨਾਂ ਉਨ੍ਹਾਂ ਸ੍ਰੀ ਅਕਾਲ ਸਰ ਰੱਖਿਆ ਸੀ। ਉਹ ਖੁਹ ਅੱਜ ਵੀ ਮੌਜੂਦ
ਹੈ।
ਜਿਹੜੇ ਲੋਕ ਸ੍ਰੀ ਅਕਾਲ ਤਖ਼ਤ ਦੀ ਹੋਂਦ ਤੋਂ ਮੁਨਕਰ ਹਨ ਅਤੇ ਇਸ ਦਾ ਜ਼ਿਕਰ ਕਰਨ ਵਾਲੇ ਤਮਾਮ
ਵਿਦਵਾਨਾ ਨੂੰ ਦਗੇਬਾਜ਼ ਕਹਿ ਰਹੇ ਹਨ ਉਹ ਸਿੱਖਾਂ ਨੂੰ ਰਾਜਸੀ ਪ੍ਰੋਗਰਾਮ ਤੋਂ ਦੂਰ ਰੱਖਣ ਦਾ ਇਰਾਦਾ
ਰੱਖਦੇ ਹਨ। ਇਹ ਬਿਲਕੁਲ ਸਿੱਖ ਵਿਰੋਧੀ ਸੋਚ ਹੈ।
ਭਾਈ ਕਾਹਨ ਸਿੰਘ ਨਾਭਾ, ਭਾਈ ਵੀਰ ਸਿੰਘ, ਪ੍ਰੋ ਪੂਰਨ ਸਿੰਘ, ਪ੍ਰਿੰਸੀਪਲ ਸਾਹਿਬ ਸਿੰਘ, ਸ. ਤੇਜਾ
ਸਿੰਘ, ਡਾ. ਗੰਡਾ ਸਿੰਘ, ਭਾਈ ਧਰਮਾਨੰਤ ਸਿੰਘ, ਭਾਈ ਕਪੂਰ ਸਿੰਘ ਇਤਨੇ ਲੋਲ੍ਹੇ ਨਹੀਂ ਸਨ ਕਿ
ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਸਲੀਅਤ ਦਾ ਹੀ ਪਤਾ ਨਾ ਲੱਗਿਆ। ਇਨ੍ਹਾਂ ਵਿਚੋਂ ਕਿਸੇ
ਨੂੰ ਵੀ ਦਗੇਬਾਜ਼ ਕਹਿਣ ਵਾਲਾ ਕਿਤਨਾ ਕੁ ਸੁਹਿਰਦ ਹੋ ਸਕਦਾ ਹੈ ਇਹ ਪਾਠਕ ਖ਼ੁਦ ਅੰਦਾਜ਼ਾ ਲਗਾ ਲੈਣ।
ਦਾਸਰਾ,
ਅਵਤਾਰ ਸਿੰਘ
(02/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ ਵੀ
ਅਹੰ ਨੂੰ ਪੱਠੇ ਪਾਵਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਦ ਵੀ ਅਹੰ ਨੂੰ ਪੱਠੇ ਪਾਵਾਂ।
ਖੁਦ ਤੋਂ ਥੱਲੇ ਡਿਗਦਾ ਜਾਵਾਂ।
ਸੱਚ ਦਾ ਸਾਇਆ ਹਟ ਜਾਂਦਾ ਹੈ,
ਝੂਠ ਦੀ ਜਦ ਵੀ ਪੈੜ ਬਣਾਵਾਂ।
ਮਾਇਆ ਮੋਹ ਪਾ ਲੋਭ `ਚ ਫਸਿਆ
ਦਲਦਲ ਦੇ ਵਿੱਚ ਧਸਦਾ ਸਾਵਾਂ।
ਮਾਇਆ ਦਾ ਅਹੰਕਾਰ ਵਧਾਇਆ,
ਅਪਣਾ ਜੀਵਨ ਲਕਸ਼ ਗੁਆਵਾਂ।
ਬਣਦਾ ਕਾਮ, ਵਾਸਨਾ ਜਦ ਵੀ,
ਅਪਣੇ ਅੰਦਰੋਂ ਅਕਲ ਗੁਆਵਾਂ।
ਚੜ੍ਹੇ ਕ੍ਰੋਧ ਤਾਂ ਵੱਸ ਨਾ ਰਹਿੰਦਾ,
ਜਾਣੇ ਅਣਹੋਣੀ ਕਰ ਜਾਵਾਂ।
ਕਾਮ, ਕ੍ਰੋਧ, ਮੋਹ, ਲੋਭ, ਅਗਨੀਆਂ
ਇਨ੍ਹਾ ਵਿੱਚ ਸੜ ਅਸਲ ਜਲਾਵਾਂ।
ਅੱਗਾਂ ਤੋਂ ਖੁਦ ਕੱਢ ਵਾਹਿਗੁਰੂ,
ਦਿਲ ਦੀ ਇਹ ਅਰਦਾਸ ਸੁਣਾਵਾਂ।
ਸ਼ਾਂਤ, ਅਮਨ, ਦੇ ਚੈਨ ਵਾਹਿਗੁਰੂ,
ਦੇਦੇ ਅਪਣਾ ਨਾਮ, ਧਿਆਵਾਂ।
ਪਾਉਣਾ ਅਤੇ ਸਮਾਉਣਾ ਇੱਛਾ,
ਬੇਅਰਥਾ ਕਿਉਂ ਜੀਣ ਗੁਆਵਾਂ।
(01/04/13)
ਸਰਵਜੀਤ ਸਿੰਘ
ਸ.
ਹਰਦੇਵ ਸਿੰਘ ਜੰਮੂ ਜੀ,
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫ਼ਤਿਹ।
ਜੰਮੂ ਜੀ, ਚਾਹੀਦਾ ਤਾਂ ਇਹ ਸੀ ਕਿ ਤੁਸੀਂ ਆਪਣੇ ਲੇਖ ‘ਅਕਾਲ ਤਖਤ ਦੇ ਨਾਮ ਤੇ ਜਾਰੀ ਹੋਏ ਸਿੱਕੇ’
`ਚ ਹੀ ਉਸ ਲਿਖਤ ਦਾ ਹਵਾਲਾ ਦਿੰਦੇ, ਜਿਸ ਲਿਖਤ ਦੇ ਕੁਝ ਪੰਨੇ ਤੁਸੀਂ ਆਪਣੇ ਲੇਖ `ਚ ਵਰਤੇ ਹਨ।
ਜਦੋਂ ਸ. ਚਰਨਜੀਤ ਸਿੰਘ ਜੀ ਨੇ (15 ਮਾਰਚ) ਸੁਰਿੰਦਰ ਸਿੰਘ ਦੀ ਕਿਤਾਬ
‘SIKH COINAGE, Symbol of sikh sovereignty’
ਦਾ ਜਿਕਰ ਕੀਤਾ ਸੀ ਤਾ ਤੁਸੀਂ, “ਆਪ ਜੀ ਦਾ ਧੰਨਵਾਦ! ਇਹ ਜਾਣਕਾਰੀ ਮੇਰੇ ਪਾਸ ਸੀ ਜਿਸ ਦਾ
ਹਵਾਲਾ ਆਪ ਜੀ ਨੇ ਦਿੱਤਾ ਹੈ” ਲਿਖ ਕੇ ਚਰਨਜੀਤ ਸਿੰਘ ਦਾ ਧੰਨਵਾਦ ਕਰ ਦਿੱਤਾ ਸੀ । ਆਪ ਵੱਲੋਂ
ਧੰਨਵਾਦ ਕਰਨ ਤੋਂ ਤਾ ਅਜੇਹਾ ਹੀ ਲਗਦਾ ਸੀ ਕਿ ਤੁਸੀਂ
‘SIKH COINAGE, Symbol of sikh sovereignty’
`ਚ ਹੀ ਫ਼ੋਟੋ ਕਾਪੀ ਕੀਤੀ ਹੋਵੇ। ਜਦੋਂ ਕਿ ਤੁਸੀਂ ਜਾਣਦੇ ਸੀ ਕੇ ਅਜੇਹਾ ਨਹੀ ਸੀ। ਤੁਹਾਡਾ ਫਰਜ਼
ਬਣਦਾ ਸੀ ਕਿ ਉਸ ਵੇਲੇ ਸਚਾਈ ਬਿਆਨ ਕਰਦੇ ਕਿ ਮੈਂ ਸੁਰਿੰਦਰ ਸਿੰਘ ਦੀ ਕਿਤਾਬ ਨਹੀ ਸਗੋਂ ---
ਕਿਤਾਬ ਦੀ ਵਰਤੋਂ ਕੀਤੀ ਸੀ। ਹੁਣ ਜਦੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਤੁਸੀਂ ਕਿਸੇ ਹੋਰ ਕਿਤਾਬ ਦੀ
ਵਰਤੋ ਕੀਤੀ ਹੈ ਤਾਂ ਕੀ ਤੁਹਾਡਾ ਫਰਜ਼ ਨਹੀ ਬਣਦਾ ਕਿ ਤੁਸੀਂ ਉਸ ਕਿਤਾਬ ਬਾਰੇ ਜਾਣਕਾਰੀ ਵੀ ਦਿਓ।
ਪਰ ਆਪ ਵਾਰ-ਵਾਰ ਮੰਗਣ ਤੇ ਵੀ ਇਹ ਜਾਣਕਾਰੀ ਦੇਣ ਨੂੰ ਤਿਆਰ ਨਹੀ ਹੋ। ਅਜੇਹਾ ਕਿਉਂ? ਮੇਰਾ ਖਿਆਲ ਹੈ
ਕੇ ਤੁਹਾਡਾ ਇਹ ਡਰ, ਜੇ ਕਿਤਾਬ ਦਾ ਨਾਮ ਦੱਸ ਦਿੱਤਾ ਤਾਂ ਤੁਹਾਡਾ ਉਸਾਰਿਆ ਰੇਤ ਦਾ ਮਹਿਲ ਢਹਿ
ਢੇਰੀ ਜੋ ਜਾਵੇਗਾ, ਤੁਹਾਨੂੰ ਕਿਤਾਬ ਦਾ ਨਾਮ ਦੱਸਣ ਤੋਂ ਰੋਕ ਰਿਹਾ ਹੈ।
ਸ. ਹਰਦੇਵ ਸਿੰਘ ਨੂੰ ਸੰਖੇਪ ਅਤੇ ਸਪੱਸ਼ਟ ਸਵਾਲ:- ਕਿਤਾਬ ਅਤੇ ਲੇਖਕ
ਦਾ ਨਾਮ ਕੀ ਹੈ?
ਸ. ਹਰਦੇਵ ਸਿੰਘ ਜੀ, ਤੁਸੀਂ ਆਪਣੇ 15 ਮਾਰਚ ਦੇ ਪੱਤਰ `ਚ ਲਿਖਿਆ ਸੀ, “ਆਰੰਭ ਵਿੱਚ
ਦਿੱਤੀ ਇਤਹਾਸਕ ਚਿੱਠੀ, ਇਸ ਗਲ ਦੀ ਠੋਸ ਸਬੂਤ ਹੈ ਕਿ ਭਾਈ ਕ੍ਹਾਨ ਸਿੰਘ ਨਾਭਾ ਜੀ 1918 ਵਿੱਚ
ਆਪਣੀ ਅਪ੍ਰਕਾਸ਼ਤ ਰਚਨਾ ‘ਗੁਰੂ ਗਿਰਾ ਕਸੌਟੀ’ ਨੂੰ ਸੰਨ 1937 ਤਕ ਗੁਰਮਤਿ ਪ੍ਰਭਾਕਰ, ਗੁਰਮਤਿ
ਸੁਧਾਕਰ, ਹਮ ਹਿੰਦੂ ਨਹੀਂ ਰਚਨਾਵਾਂ ਨਾਲ ਇੱਕਤਰ ਕਰਕੇ ‘ਗੁਰਮਤਿ ਮਾਰਤੰਡ’ ਗ੍ਰੰਥ ਵਿੱਚ ਲਿਖ
ਚੁੱਕੇ ਸੀ”
ਇਸ ਸਬੰਧੀ ਬੇਨਤੀ ਹੈ ਮੈਂ ਭਾਈ ਕ੍ਹਾਨ ਸਿੰਘ ਜੀ ਦੀਆਂ ਲਿਖਤਾਂ, ਗੁਰਮਤਿ ਪ੍ਰਭਾਕਰ, ਗੁਰਮਤਿ
ਸੁਧਾਕਰ, ‘ਗੁਰਮਤਿ ਮਾਰਤੰਡ’ ਅਤੇ ਹਮ ਹਿੰਦੂ ਪੜ੍ਹ ਚੁਕਾ ਹਾਂ ਪਰ ‘ਗੁਰੂ ਗਿਰਾ ਕਸੌਟੀ’ ਨਹੀਂ
ਪੜ੍ਹ ਸਕਿਆ।
ਜੰਮੂ ਜੀ, ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕੇ ‘ਗੁਰੂ ਗਿਰਾ ਕਸੌਟੀ’, ‘ਗੁਰਮਤਿ ਮਾਰਤੰਡ’ ਦੇ
ਕਿੰਨੇ ਤੋਂ ਕਿੰਨੇ ਪੰਨੇ ਤਾਈਂ ਦਰਜ ਹੈ ਤਾਂ ਜੋ ਉਹ ਲਿਖਤ ਵੀ ਪੜ੍ਹੀ ਜਾ ਸਕੇ।
ਧੰਨਵਾਦ
ਸਰਵਜੀਤ ਸਿੰਘ
(01/04/13)
ਚਰਨਜੀਤ ਸਿੰਘ ਬਰੈਂਮਪਟਨ
ਹਾਕਮ ਸਿੰਘ ਜੀ ਦੇ ਲੇਖ” ਸਿੱਖ
ਸਿਕਿਆਂ ਬਾਰੇ” ਤੇ ਵਿਚਾਰ
1. ਗੁਰਬਾਣੀ ਕੀ ਸਮਝਾਉੰਦੀ ਹੈ ਅਤੇ ਸਿੱਖ ਕੀ ਸਮਝਦੇ ਹਨ, ਇਸ ਵਿੱਚ ਫਰਕ ਹੁੰਦਾ ਹੈ।
ਸੁਰਿੰਦਰ ਸਿੰਘ ਨੇ ਸਿੱਕਿਆਂ ਬਾਰੇ ਉਹ ਤੱਥ ਲੱਭਣ ਦੀ ਕੋਸ਼ਿਸ਼ ਕੀਤੀ ਹੈ ਜੋ ਗੁਰੂਆਂ ਤੋਂ ਬਾਅਦ
ਸਿੱਖਾਂ ਨੇ ਜਾਰੀ ਕੀਤੇ। ਸੁਰਿੰਦਰ ਸਿੰਘ ਨੇ ਗੁਰਬਾਣੀ ਦਾ ਫਲਸਫਾ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ
ਹੈ। ਪਰ ਸਿੱਖ ਹੋਣ ਦੇ ਨਾਤੇ ਅਸੀ ਕਿਸੇ ਵੀ ਵਿਸ਼ੇ ਤੇ ਗੱਲ ਕਰੀਏ, ਕੁਝ ਨਾ ਕੁੱਝ ਗੁਰਬਾਣੀ ਦੀ ਗੱਲ
ਤਾ ਹੋ ਹੀ ਜਾਂਦੀ ਹੈ।
2. ਸੁਰਿੰਦਰ ਸਿੰਘ “sikh coinage,symbol of
sikh sovereignty ਦੇ ਪੰਨਾ 23 ਤੇ ਗੁਰੁ ਨਾਨਕ
ਦੀ ਸਮੂਚੇ ਸਮਾਜ ਬਾਰੇ ਸੋਚ ਦੀ ਗੱਲ ਲਿਖਦਾ ਹੈ ਨਾ ਕਿ ਸਿਰਫ ਸਿੱਖ ਸਮਾਜ ਦੀ।
Guru Nanak having witnessed the social
discrimination practiced by the upper-caste Hindus against the rest of the
society and the Lodhi rulers inability to defend themselves against the Mughal
onslaught,envisioned a self reliant society devoid of any fear and based on
righteous conduct.
3. ਗੁਰਬਾਣੀ ਜਿੱਥੇ ਸਾਡੀ ਰੂਹਾਨਿਅਤ ਦਾ ਸ੍ਰੋਤ
ਹੈ, ਉੱਥੇ ਸਾਡੀ ਦੁਨਿਆਵੀ ਜਿੰਦਗੀ ਦਾ blue print
ਵੀ ਹੈ। ਗੁਰੂਆਂ ਦੀ ਆਪਣੀ ਜਿਂਦਗੀ ਵਿੱਚ ਵੀ ਤਖਤ, ਦਰਬਾਰ, ਰਾਜ ਅਤੇ ਪਾਤਸ਼ਾਹੀ ਸ਼ਾਮਿਲ ਰਹੀ ਹੈ
ਅਤੇ ਇਹੀ ਸੋਚ ਸਿੱਖਾਂ ਦੀ ਰਹੀ ਹੈ। ਫਰਕ ਸਿਰਫ ਇਤਨਾ ਹੈ ਕਿ ਗੁਰੂ ਗਿਆਨ ਦਾ ਸਹਾਰਾ ਲੈਂਦੇ ਸਨ ਜੋ
ਕਿ ਸਿੱਖਾਂ ਨੇ ਨਹੀਂ ਲੀਤਾ।
ਚਰਨਜੀਤ ਸਿੰਘ
ਬਰੈਂਮਪਟਨ
(01/04/13)
ਹਰਦੇਵ ਸਿੰਘ, ਜੰਮੂ
‘ਇਤਹਾਸ ਵਿੱਚ ਗੁਰੂ ਸਾਹਿਬਾਨ ਦੇ ਨਾਮ ਲੇਂਣ ਅਤੇ ਗੁਰੂ ਕਹਿਣ ਤੇ
ਪਾਬੰਦੀ’
ਹਰਦੇਵ ਸਿੰਘ, ਜੰਮੂ
ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਉਪਰੰਤ, ਬੰਦਾ ਸਿੰਘ ਬਹਾਦਰ ਵਰਗੇ
ਗੁਰੂ ਦੇ ਸਮਕਾਲੀ ਸਿੱਖਾਂ ਨੇ ਮੁਗ਼ਲਿਆ ਸਰਕਾਰ ਨੂੰ ਦ੍ਰਿੜ ਚੁਨੌਤੀ ਦਿੰਦੇ ਹੋਏ, ਪੰਜਾਬ ਵਿੱਚ
ਹਾਕਮਾਂ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ। ਜੰਗੀ ਹਲਾਤਾਂ ਦਾ ਇਹ ਸਿਲਸਿਲਾ ਕਈਂ ਦਹਾਕਿਆਂ ਤਕ ਜਾਰੀ
ਰਹਿਆ ਜਿਸ ਵਿੱਚ ਸਿੱਖਾਂ ਨੇ ਅਤਿ ਦੇ ਗੰਭੀਰ ਹਲਾਤਾਂ ਦਾ ਸ੍ਹਾਮਣਾਂ ਕੀਤਾ। ਜੰਗ ਅਤੇ ਜਾਂਬਾਜ਼ੀ ਦੇ
ਇਸ ਮਾਹੋਲ਼ ਵਿਚ, ਖ਼ਾਲਸਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕੌਤਕਾਂ ਤੋਂ ਪ੍ਰਰੇਰਤ ਸੀ ਜਿਸ। ਇਹ
ਪ੍ਰਰੇਰਨਾ ਸਮਕਾਲੀ ਹਾਕਮਾਂ ਲਈ ਸਭ ਤੋਂ ਵੱਡਾ ਸਿਰ ਦਰਦ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਦੇ ਠੀਕ 38 ਕੁ ਸਾਲ ਬਾਦ, ਪਹਿਲੀ
ਮਈ 1746 ਵਿੱਚ ਸਿੱਖਾਂ ਨੇ ਪਹਿਲਾ ਘਲੂਘਾਰਾ ਝੱਲਿਆ, ਪਰ ਗੁਰੂ ਗੋਬਿੰਦ ਸਿੰਘ ਜੀ ਵਲੋਂ ਭਰੇ ਜਜ਼ਬੇ
ਪਸਤ ਨਾ ਹੋਏ। ਗੁਰੂ ਗੋਬਿੰਦ ਸਿੰਘ ਦਾ ਕੋਤਕ ਖ਼ਾਲਸੇ ਦੀਆਂ ਰਗਾਂ ਅੰਦਰ ਦੋੜ ਰਿਹਾ ਸੀ, ਅਤੇ ਹਾਕਮ
ਲਈ ਇਹੀ ਸਭ ਤੋਂ ਵੱਡੀ ਪਰੇਸ਼ਾਨੀ ਸੀ ਕਿ ਸਿੱਖਾਂ ਨੂੰ ਕਿਵੇਂ ਗੁਰੂ ਨਾਲੋਂ ਤੋੜੀਆ ਜਾਏ, ਅਤੇ
ਕਿਵੇਂ ਗੁਰੂ ਨੂੰ ਸਿੱਖਾਂ ਦੇ ਜੀਵਨ ਵਿਚੋਂ ਬਾਹਰ ਕੱਡੀਆ ਜਾਏ? ਇਸ ਪਰੇਸ਼ਾਨੀ ਨੂੰ ਹਲ ਕਰਨ ਲਈ
ਸਮੇਂ ਦੇ ਹਾਕਮ ਨੇ ਇੱਕ ਹਰਬਾ ਵਰਤਿਆ।
ਇਤਹਾਸਕ ਮੁਤਾਬਕ ਪਹਿਲੇ ਘਲੂਘਾਰੇ ਦੀ ਮੁਹਿਮ ਤੋਂ ਮੁੜਦੇ ਹੀ
ਦੀਵਾਨ
ਲਖਪਤ ਰਾਏ
ਨੇ ਲਾਹੋਰ ਪੁੱਜ ਕੇ ਤਿੰਨ ਕਦਮ ਚੁੱਕੇ (1) ਸਿੱਖਾਂ ਦੇ ਗੁਰਦੁਆਰੇ ਬੰਦ ਕਰਵਾ ਦਿੱਤੇ (2) ਗੁਰੂ
ਗ੍ਰੰਥ ਸਾਹਿਬ ਸਰੂਪ ਚੁੱਕਵਾ ਕੇ ਅੱਗਾਂ ਲਾ ਦਿੱਤੀਆਂ, ਖੂਹਾਂ ਵਿੱਚ ਸੁਟਵਾਂ ਦਿੱਤੇ ਅਤੇ (3)
ਉਸਨੇ ਐਲਾਨ ਕਰਵਾ ਦਿੱਤਾ ਕਿ
ਕੋਈ ਵੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦਾ ਨਾਮ ਨਾ ਲਵੇ, ਨਹੀਂ ਤਾਂ ਪੇਟ ਚਾਕ ਕਰ ਦਿੱਤਾ
ਜਾਏਗਾ। ਉਸਨੇ ਸਿੱਖਾਂ ਨੂੰ ਖ਼ਤਮ ਕਰਨ ਲਈ ਇਹ
ਤਿੰਨੇ ਕੰਮ ਜ਼ਰੂਰੀ ਸਮਝੇ ਜਿਸ ਨਾਲ ਸਿੱਖ ਗੁਰੂ, ਗ੍ਰੰਥ ਅਤੇ ਗੁਰੂ ਅਸਥਾਨਾਂ ਨਾਲੋਂ ਤੋੜੇ ਜਾਣ।
ਉਸਨੇ ਗੁਰੂ ਸਾਹਿਬਾਨ ਨੂੰ ਗੁਰੂ ਕਹਿਣ ਤੇ ਪਾਬੰਦੀ ਦਾ ਐਲਾਨ ਕੀਤਾ। ਉਸਨੂੰ
‘ਗੁਰੂ’ ਲਫ਼ਜ਼ ਤੋਂ ਇਤਨੀ ਪਰੇਸ਼ਾਨੀ ਸੀ ਕਿ ਉਸਨੇ ਪੰਜਾਬ ਦੇ ਲੋਕਾਂ ਤੇ
‘ਗੁੜ’
ਸ਼ਬਦ ਬੋਲਣ ਤਕ ਤੇ ਵੀ ਪਾਬੰਦੀ ਲਗਾ ਦਿੱਤੀ
ਕਿਉਂਕਿ ਉਸਦੇ ਮੁਤਾਬਕ ‘ਗੁੜ’ ਬੋਲਣ
ਨਾਲ ਵੀ ਸਿੱਖਾਂ ਨੂੰ ਗੁਰੂ ਸਾਹਿਬਾਨ ਯਾਦ ਆਉਂਦੇ ਸੀ।
ਉਸ ਨੇ ਐਲਾਨ ਕੀਤਾ ਕਿ ਗੁੜ ਨੂੰ ਭੇਲੀ ਆਦਿ ਕਿਹਾ ਜਾਏ।
ਉਹ ਨਹੀਂ ਸੀ ਚਾਹੁੰਦਾ ਕਿ ਸਿੱਖ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੂੰ ਯਾਦ
ਕਰਨ।
“ਉਸ ਨੂੰ ਖ਼ਿਆਲ ਸੀ ਕਿ
ਸ਼ਾਇਦ ਇਸ ਤਰਾਂ ਸਿੰਘਾਂ ਅਤੇ ਸਿੱਖੀ ਨੂੰ ਉੱਕਾ ਹੀ ਮਿਟਾਇਆ ਜਾ ਸਕੇਗਾ”
(ਡਾ. ਗੰਡਾ ਸਿੰਘ)
ਸਮੇਂ ਦੇ ਹਾਕਮ ਦਾ ਇਹ ਹਰਬਾ ਸਿੱਖਾਂ ਨੂੰ ਗੁਰੂ ਸਾਹਿਬਾਨ ਨਾਲੋਂ ਨਾ ਤੋੜ
ਸਕਿਆ। ਫ਼ਿਰ ਵੱਡਾ ਘਲੂਘਾਰਾ ਵਾਪਰਿਆ ਪਰ ਸਿੱਖਾਂ ਨੇ ਗੁਰੂ ਸਾਹਿਬਾਨ ਅਤੇ ਗੁਰੂ ਅਸਥਾਨਾਂ ਦਾ ਪੱਲਾ
ਨਾ ਛੱਡਿਆ। 30 ਨੰਵਬਰ ਸੰਨ 1764 ਵਿੱਚ ਅਹਿਮਦ ਸ਼ਾਹ, ਸੂ ਮਿਲਣ ਤੇ ਅੰਮ੍ਰਿਤਸਰ ਆ ਪੁੱਜੇਆ। 1
ਦਿਸੰਬਰ ਨੂੰ ਜਦ ਉਹ ਦਰਬਾਰ ਸਾਹਿਬ ਪਰਿਕ੍ਰਮਾ ਪੁੱਜਾ, ਤਾਂ ਉਸਦਾ ਸਾਮਣਾ ਕਰਨ ਲਈ ਭਾਈ ਗੁਰਬਖਸ਼
ਸਿੰਘ ਸ਼ਹੀਦ ਦੇ ਜੱਥੇ ਦੇ ਤੀਹ ਸਿੰਘ
ਅਕਾਲ ਤਖ਼ਤ
ਤੋਂ ਬਾਹਰ ਆਏ ਅਤੇ 30 ਹਜ਼ਾਰ ਦੀ ਫ਼ੋਜ ਤੇ ਟੁੱਟ ਪਏ। ਇਸ ਜੰਗ ਦਾ ਨਜ਼ਾਰਾ ‘ਕਾਜ਼ੀ ਨੂਰ ਮੁਹੰਮਦ’ ਨੇ
ਅੱਖੀ ਡਿੱਠੇਆ ਸੀ ਜਿਸ ਦਾ ਜ਼ਿਕਰ ਉਸਨੇ ਜੰਗਨਾਮੇ ਦੇ ਪੰਨਾ ਨੰ: 97-10 ਤੇ ਦਿੱਤਾ ਹੈ।
‘ਜੰਗਨਾਮੇ’ ਦੇ ਇਸ ਹਵਾਲੇ ਦਾ ਜ਼ਿਕਰ ਕਰਦੇ ਡਾ. ਗੰਡਾ ਸਿੰਘ ਜੀ ਲਿਖਦੇ ਹਨ
ਕਿ “
ਕੇਵਲ 30 ਸਿੰਘ ਆਪਣੀ
ਥੋੜੀ ਜਿਹੀ ਗਿਣਤੀ ਦੀ ਪਰਵਾਹ ਨਾ ਕਰਦੇ ਹੋਏ ਅਕਾਲ ਤਖ਼ਤ ਦੇ ਬੁੰਗੇ `ਚੋਂ ਨਿਕਲ ਕੇ ਅਹਿਮਦ ਸ਼ਾਹ ਦੀ
30 ਹਜ਼ਾਰ ਅਫਗਾਨੀ ਅਤੇ ਬਲੋਚ ਫ਼ੌਜ ਪਰ ਟੁੱਟ ਪਏ ਅਤੇ ਨਿਡਰ ਹੋ ਕੇ ਗੁਰੂ ਦੇ ਨਾਉਂ ਪਰ ਆਪਣੀਆਂ
ਜਾਨਾਂ ਵਾਰ ਗਏ”
ਅਸੀਂ ਵੇਖਿਆ ਹੈ ਕਿ ਇਤਹਾਸ ਵਿੱਚ ਹਾਕਮਾਂ ਨੇ ਕਿਸ ਤਰ੍ਹਾਂ ਗੁਰੂ
ਸਾਹਿਬਾਨਾਂ ਨੂੰ ਸਿੱਖਾਂ ਦੇ ਜ਼ਹਿਨ ਵਿਚੋਂ ਬਾਹਰ ਕੱਡਣ ਦਾ ਅਸਫਲ ਯਤਨ ਕੀਤਾ। ਗੁਰੂ ਸਾਹਿਬਾਨ ਅਤੇ
ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਗੁਰੂ ਸ਼ਬਦ ਹਟਾਉਂਣ ਦੇ ‘ਨਾਸਮਝ ਯਤਨ’ ਹੁਣ ਵੀ ਹੋਏ ਹਨ। ਐਸੇ ਯਤਨ
ਇਤਹਾਸ ਵਿੱਚ ਅਸਫਲ ਰਹੇ ਹਨ ਅਤੇ ਅਸਫਲ ਰਹਿਣ ਗੇ ਭਾਵੇਂ ਉਹ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ
ਬਾਰੇ ਹੋਂਣ ਜਾਂ ਫਿਰ ਅਕਾਲ ਤਖ਼ਤ ਬਾਰੇ।
ਹਰਦੇਵ ਸਿੰਘ, ਜੰਮੂ-1. 4. 2013
(01/04/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਮ
ਬਿਨਾ ਹੋਰ ਕੀ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਨਾਮ ਬਿਨਾ ਹੋਰ ਕੀ ਏ ਜੱਗ ਉਤੇ ਭਾਈ?
ਤੇਰੇ ਨਾਮ ਸਾਰੀ ਇਹ ਤਾਂ ਬਣਤ ਬਣਾਈ।
ਤੇਰੇ ਨਾਮ ਜਿਹੀ ਹੋਰ ਕੋਈ ਨਾ ਦਵਾਈ।
ਤੇਰਾ ਨਾਮ ਹੀ ਤਾਂ ਹੁੰਦਾ ਆਖਰ ਸਹਾਈ।
ਜਦੋਂ ਕੋਈ ਹੋਰ ਦਿਸੇ ਚਲਦਾ ਨਾ ਚਾਰਾ,
ਉਦੋਂ ਇਕੋ ਨਾਮ ਤੇਰਾ ਹੁੰਦਾ ਏ ਸਹਾਰਾ।
ਤੇਰੇ ਨਾਮ ਆਸਰੇ ਨੇ ਟੁੱਟ ਜਾਂਦੇ ਰੋਗ,
ਤੇਰੇ ਨਾਮ ਆਸਰੇ ਹੈ ਹੁੰਦਾ ਕੰਮ ਸਾਰਾ।
ਤੇਰੇ ਨਾਮ ਆਸਰੇ ਤਾਂ ਮਰੇ ਹੁੰਦੇ ਜੀਂਦੇ,
ਤੇਰੇ ਨਾਮ ਨਾਲ ਤੱਤਾ ਥੰਮ ਵੀ ਪਿਆਰਾ।
ਤੇਰੇ ਨਾਮ ਆਸਰੇ ਇਹ ਜੱਗ ਚੱਲੀ ਜਾਂਦਾ,
ਤੇਰੇ ਨਾਮ ਆਸਰੇ ਮੈਂ ਕਵਿਤਾ ਬਣਾਈ।
ਤੇਰੇ ਨਾਮ ਇਹ ਤਾਂ ਸਾਰੀ ਬਣਤ ਬਣਾਈ।
ਨਾਮ ਬਿਨਾ ਹੋਰ ਕੀ ਏ ਜੱਗ ਉਤੇ ਭਾਈ?
ਤੇਰੇ ਨਾਮ ਨਾਲ ਪਾਰ ਭੰਵਰਾਂ `ਚੋਂ ਬੇੜੇ,
ਤੇਰੇ ਨਾਮ ਨਾਲ ਹੁੰਦੇ ਦੁੱਖਾਂ ਦੇ ਨਿਬੇੜੇ।
ਤੇਰੇ ਨਾਮ ਨਾਲ ਸਦਾ ਸ਼ਾਂਤ ਰਹਿੰਦਾ ਚਿੱਤ,
ਤੇਰੇ ਨਾਮ ਲਿਆਂ ਆਉਣ ਜਾਣ ਦੇ ਨਾ ਝੇੜੇ।
ਮਹਿਮਾ ਤੇਰੇ ਨਾਮ ਦੀ ਨਿਆਰੀ, ਮੈਂ ਕੀ ਕਹਾਂ?
ਤਾਹੀਓਂ ਤੇਰੇ ਨਾਮ ਦਾ ਮੈਂ ਹੋਇਆ ਹਾਂ ਸ਼ੈਦਾਈ।
ਨਾਮ ਬਿਨਾ ਹੋਰ ਕੀ ਏ ਜੱਗ ਉਤੇ ਭਾਈ?
ਤੇਰੇ ਨਾਮ ਸਾਰੀ ਇਹ ਤਾਂ ਬਣਤ ਬਣਾਈ।
ਤੇਰੇ ਨਾਮ ਆਸਰੇ ਹਵਾ ਏ ਫੈਲੀ ਸਾਰੇ,
ਤੇਰੇ ਨਾਮ ਆਸਰੇ ਇਹ ਸੂਰ, ਚੰਨ ਤਾਰੇ,
ਤੇਰੇ ਨਾਮ ਆਸਰੇ ਤੇ ਧਰਤੀ ਏ ਟਿਕੀ,
ਤੇਰੇ ਨਾਮ ਧੁੱਪ-ਛਾਂ ਦਾ ਖੇਲ੍ਹ ਪਾਸੇ ਚਾਰੇ।
ਤੇਰਾ ਨਾਮ ਚਾਨਣ ਮੁਨਾਰਾ ਏ ਨਿਆਰਾ,
ਹਰ ਇੱਕ ਜੀ ਦੇ ਮਨ ਅਕਲ ਏ ਪਾਈ।
ਨਾਮ ਬਿਨਾ ਹੋਰ ਕੀ ਏ ਜੱਗ ਉਤੇ ਭਾਈ?
ਤੇਰੇ ਨਾਮ ਸਾਰੀ ਇਹ ਤਾਂ ਬਣਤ ਬਣਾਈ।
ਤੇਰੇ ਨਾਮ ਬੱਦਲਾਂ ਨੇ ਪਾਇਆ ਏ ਧਮਾਲ,
ਤੇਰੇ ਨਾਮ ਪੰਛੀਆਂ ਦੇ ਸੁਰ, ਲੈਅ ਤੇ ਤਾਲ।
ਤੇਰੇ ਨਾਮ ਚਲਣਾ ਜਾਂ ਪਾਉਣੀ ਪਰਵਾਜ਼,
ਤੇਰੇ ਨਾਮ ਉਡਦੇ ਵਿਚਾਰ, ਇਹ ਖਿਆਲ।
ਤੇਰੇ ਨਾਮ ਬਿਨਾ ਭਲਾ ਜੱਗ ਦੀ ਕੀ ਹੋਂਦ,
ਤੇਰੇ ਨਾਮ ਦੁਨੀਆਂ ਇਹ ਹੋਂਦ ਵਿੱਚ ਆਈ।
ਨਾਮ ਬਿਨਾ ਹੋਰ ਕੀ ਏ ਜੱਗ ਉਤੇ ਭਾਈ?
ਤੇਰੇ ਨਾਮ ਸਾਰੀ ਇਹ ਤਾਂ ਬਣਤ ਬਣਾਈ।
ਨਾਮ ਧਨ ਖਰਚੇ ਤੇ ਵਧਦਾ ਈ ਜਾਵੇ,
ਨਾਮ ਧਨ ਮੋਹ ਤੋਂ, ਲੋਭ ਲਾਲਚੋਂ ਬਚਾਵੇ।
ਨਾਮ ਧਨ ਮਾਇਆ ਤੋਂ ਦਿਵਾਵੇ ਛੁਟਕਾਰਾ,
ਨਾਮ ਧਨ ਬੇੜਾ ਜੱਗ ਸਾਗਰ ਤਰਾਵੇ।
ਸੰਚਣਾ ਜੇ ਧਨ, ਸੰਚ ਨਾਮ ਦਾ ਹਮੇਸ਼,
ਖੱਟ ਏਸ ਜੱਗ, ਓਸ ਜੱਗ ਲਈ ਕਮਾਈ।
ਨਾਮ ਬਿਨਾ ਹੋਰ ਕੀ ਏ ਜੱਗ ਉਤੇ ਭਾਈ?
ਤੇਰੇ ਨਾਮ ਸਾਰੀ ਇਹ ਤਾਂ ਬਣਤ ਬਣਾਈ।
ਤੇਰੇ ਨਾਮ ਜਿਹਾ ਕੋਈ ਹੋਰ ਨਹੀਓਂ ਹੀਲਾ,
ਲੱਭ ਦਿੰਦਾ ਔਕੜ `ਚ ਵੀ ਤਾਂ ਕੋਈ ਵਸੀਲਾ।
ਤੇਰੇ ਨਾਮ ਵਰਗਾ ਨਾ ਹੋਰ ਕੋਈ ਵੈਦ,
ਤੇਰਾ ਨਾਮ ਗੁਰੂ, ਨਾਮ ਡੁਬਦੇ ਦਾ ਤੀਲਾ।
ਤੇਰੇ ਨਾਮ ਨਾਲ ਸੌਖੇ ਜਾਂਦੇ ਨੇ ਪ੍ਰਾਣ
ਤੇਰੇ ਨਾਮ ਆਖਰ ਨੂੰ ਹੁੰਦਾ ਏ ਸਖਾਈ।
ਨਾਮ ਬਿਨਾ ਹੋਰ ਕੀ ਏ ਜੱਗ ਉਤੇ ਭਾਈ?
ਤੇਰੇ ਨਾਮ ਸਾਰੀ ਇਹ ਤਾਂ ਬਣਤ ਬਣਾਈ।
(01/04/13)
ਗੁਰਚਰਨ ਸਿੰਘ ਪੱਖੋਕਲਾਂ
ਵਿਕਾਸ
ਪੰਜਾਬ ਦਾ ਹੋ ਰਿਹਾ ਜਾਂ ਪੰਜਾਬ ਸਿਰ ਕਰਜੇ ਦਾ ?
2013 ਦਾ ਪੰਜਾਬ ਦਾ ਬਜਟ ਪੇਸ ਕਰਦਿਆ ਪੰਜਾਬ ਦੇ ਵਿੱਤ ਮੰਤਰੀ ਨੇ ਪੰਜਾਬ ਦੇ ਕਰਜੇ ਨੂੰ 92000
ਕਰੋੜ ਦੇ ਲੱਗ ਭੱਗ ਹੋ ਗਿਆ ਦੱਸਿਆ ਹੈ ਅਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਆਗੂ ਰਾਜਨੀਤਕ ਲੋਕ
ਪੰਜਾਬ ਵਿਕਾਸ ਕਰਨ ਦੇ ਦਾਅਵੇ ਠੋਕ ਰਹੇ ਹਨ । ਅਗਲੇ ਸਾਲ 2014 ਤੱਕ ਇਸ ਦੇ ਇੱਕ ਲੱਖ ਕਰੋੜ ਨੂੰ
ਪਾਰ ਕਰਨ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਕੀ ਅਸਲ ਵਿੱਚ ਪੰਜਾਬ ਦਾ ਵਿਕਾਸ ਹੋ ਰਿਹਾ ਹੈ ਜਾਂ
ਵਿਕਾਸ ਦੇ ਨਾਂ ਤੇ ਪੰਜਾਬ ਸਿਰ ਕਰਜਾ ਚੜਾਇਆ ਜਾ ਰਿਹਾ ਹੈ। ਕੀ ਪੰਜਾਬ ਇਸ ਤਰਾਂ ਦੇ ਕਰਜੇ ਨੂੰ
ਵਾਪਸ ਵੀ ਕਰ ਸਕੇਗੀ ਜਾਂ ਪੰਜਾਬ ਦਿਵਾਲੀਆਂ ਹੋ ਜਾਵੇਗਾ । ਇਹ ਕਰਜਾ ਕਿਸ ਤਰਾਂ ਮੋੜਿਆ ਜਾਵੇਗਾ ।
ਪਹਿਲਾਂ ਲਏ ਹੋਏ ਕਰਜੇ ਨੂੰ ਕਿੰਨਾਂ ਕੁ ਘਟਾਇਆ ਗਿਆ ਹੈ ਜਾਂ ਪਰ ਕਰਜਾ ਘਟਣ ਦੀ ਥਾਂ ਵੱਧ ਰਿਹਾ
ਹੈ। ਕਰਜਾ ਕਿਸ ਤਰਾਂ ਮੋੜਿਆ ਜਾਵੇਗਾ ਕੋਈ ਨ੍ਹੀਂ ਦੱਸ ਰਿਹਾ। ਕਈ ਵਾਰ ਸਰਕਾਰਾਂ ਦੇ ਆਗੂ ਦੂਸਰੀਆਂ
ਸਟੇਟਾਂ ਦੀ ਉਦਾਹਰਣ ਦਿੰਦੇ ਹਨ ਕਿ ਹੋਰ ਸਟੇਟਾਂ ਸਿਰ ਕਰਜਾ ਹੈ ਪਰ ਇਹ ਲੋਕ ਇਹ ਨਹੀਂ ਦੱਸਦੇ ਕਿ
ਦੂਸਰੀਆਂ ਸਟੇਟਾਂ ਵਿੱਚ ਕੁਦਰਤੀ ਮੂਲ ਸੋਮੇ ਹਨ ਜਾਂ ਫਿਰ ਉਹਨਾਂ ਵਿੱਚ ਉਦਯੋਗਿਕ ਵਿਕਾਸ ਹੋ ਰਿਹਾ
ਹੈ। ਦੂਸਰੀਆਂ ਸਟੇਟਾਂ ਆਪਣਾਂ ਕਰਜਾ ਆਪਣੇ ਕੁਦਰਤੀ ਸੋਮਿਆਂ ਤੇ ਟੈਕਸ ਲਗਾਕਿ ਮੋੜਨਗੇ ਜੋ ਕਿ
ਦੂਸਰੀਆਂ ਸਟੇਟਾਂ ਨੂੰ ਭਰਨਾਂ ਹੋਵੇਗਾ । ਦੂਸਰਾ ਢੰਗ ਉਹ ਸਨਅਤੀ ਉਤਪਾਦਨ ਤੇ ਟੈਕਸ ਲਗਾਉਂਦੇ ਹਨ
ਜੋ ਕਿ ਸਾਰੇ ਦੇਸ ਜਾਂ ਵਿਦੇਸ ਵਿੱਚ ਵਿਕਦਾ ਹੈ ਅਤੇ ਇਸ ਤਰਾਂ ਉਹਨਾਂ ਦਾ ਕਰਜਾ ਵੀ ਜਿਆਦਾਤਰ
ਸਮੁੱਚਾ ਦੇਸ ਹੀ ਮੋੜੇਗਾ । ਦੂਜੀਆਂ ਸਟੇਟਾਂ ਦੇ ਮੁਕਾਬਲੇ ਪੰਜਾਬ ਕੋਲ ਕੋਈ ਕੁਦਰਤੀ ਖਣਿਜ ਨਹੀਂ
ਹਨ ਜੋ ਕਿ ਦੇਸ ਵਿਦੇਸ ਵਿੱਚ ਵੇਚੇ ਜਾ ਸਕਣ ਅਤੇ ਉਦਯੋਗ ਪੰਜਾਬ ਵਿੱਚ ਲੱਗਭੱਗ ਖਤਮ ਹੋਈ ਜਾ ਰਹੇ
ਹਨ ਜਿਹਨਾਂ ਤੋਂ ਆਮਦਨ ਦੀ ਕੋਈ ਬਹੁਤੀ ਆਸ ਨਹੀਂ । ਮੁੜ ਘੁੜ ਕੇ ਪੰਜਾਬ ਦਾ ਕਰਜਾ ਖੇਤੀਬਾੜੀ
ਉਤਪਾਦਨ ਤੇ ਟੈਕਸ ਵਧਾਕੇ ਜਾਂ ਆਮ ਘਰੇਲੂ ਵਸਤਾਂ ਤੇ ਟੈਕਸ ਵਧਾਕੇ ਹੀ ਮੋੜਨਾਂ ਹੋਵੇਗਾ। ਜੇ ਇਸ
ਤਰਾਂ ਹੀ ਖੇਤੀ ਉਤਪਾਦਨ ਅਤੇ ਘਰੇਲੂ ਵਸਤਾਂ ਤੇ ਟੈਕਸ ਵਧਦੇ ਰਹੇ ਤਾਂ ਪੰਜਾਬੀ ਲੋਕ ਹੋਰ ਨਪੀੜੇ
ਜਾਣਗੇ।ਪੰਜਾਬੀ ਕਿਸਾਨ ਤਾਂ ਪਹਿਲਾਂ ਹੀ ਘਾਟੇ ਦਾ ਸਿਕਾਰ ਅਤੇ ਖੁਦਕਸੀਆਂ ਦੇ ਰਾਹ ਤੇ ਹੈ ਅਤੇ ਆਮ
ਲੋਕ ਅਮੀਰੀ ਹੰਢਾਉਣ ਤੋਂ ਬਾਅਦ ਆਪਣੇ ਉੱਚੇ ਸਟੈਂਡਰਡ ਰੱਖਣ ਵਿੱਚ ਮੁਸਕਲ ਮਹਿਸੂਸ ਕਰ ਰਹੇ ਹਨ।
ਪੰਜਾਬ ਵਿੱਚ ਆਮ ਵਰਤੋਂ ਵਿੱਚ ਆਉਣ ਵਾਲੇ ਪੈਟਰੋਲੀਆਮ ਪਦਾਰਥ ਟੈਕਸਾਂ ਦੀ ਮਾਰ ਕਾਰਨ ਦੂਜੇ ਰਾਜਾਂ
ਨਾਲੋਂ ਮਹਿੰਗੇ ਹਨ। ਟੈਕਸਾਂ ਦੀ ਮਾਰ ਕਾਰਨ ਗੈਰ ਕਾਸਤਕਾਰ ਪੰਜਾਬੀਆਂ ਨੂੰ ਦੂਜੀਆਂ ਸਟੇਟਾਂ ਨਾਲਂ
ਵੀ ਮਹਿੰਗੀ ਕਣਕ ਖਰੀਦਣੀ ਪੈ ਰਹੀ ਹੈ। ਭਾਵੇਂ ਪੰਜਾਬ ਵਿੱਚ ਬਹੁਤ ਸਾਰੀ ਖਾਣਾ ਬਣਾਉਣ ਵਾਲੀਆਂ
ਫਸਲਾਂ ਹੁੰਦੀਆਂ ਹਨ ਪਰ ਖਰੀਦਣ ਸਮੇਂ ਵਧੇਰੇ ਟੈਕਸਾਂ ਕਾਰਨ ਦੇਸ ਦੇ ਦੂਜੇ ਸੂਬਿਆਂ ਨਾਲੋਂ ਪੰਜਾਬੀ
ਹੀ ਇਹਨਾਂ ਨੂੰ ਮਹਿੰਗਾਂ ਖਰੀਦਣ ਲਈ ਮਜਬੂਰ ਹਨ। ਭਵਿੱਖ ਵਿੱਚ ਵੱਧ ਰਹੇ ਕਰਜੇ ਕਾਰਨ ਹੋਰ ਜਿਆਦਾ
ਮਹਿੰਗਾਈ ਪੰਜਾਬ ਵਿੱਚ ਹੋਵੇਗੀ। ਵੱਧ ਰਹੇ ਕਰਜੇ ਕਾਰਨ ਸਰਕਾਰ ਤਾਂ ਰੇਤੇ ਅਤੇ ਪਾਣੀ ਤੇ ਵੀ ਟੈਕਸ
ਵਧਾਈ ਜਾ ਰਹੀ ਹੈ। ਹੁਣ ਤਾਂ ਸਾਇਦ ਮੁਰਦਿਆਂ ਤੋਂ ਬਿਨਾਂ ਸਭ ਕਿਰਿਆਵਾਂ ਤੇ ਟੈਕਸ ਦਾ ਬੋਝ ਹੋ
ਗਿਆਂ ਹੈ। ਸਹਿਰਾਂ ਵਿੱਚ ਸੁਰੂ ਕੀਤਾ ਜਾ ਰਿਹਾ ਪਰਾਪਰਟੀ ਟੈਕਸ ਵੀ ਪੰਜਾਬ ਦੀ ਆਰਥਿਕ ਮੰਦਹਾਲੀ ਦੇ
ਕਾਰਨ ਹੀ ਤਾਂ ਹੈ। ਦੇਸ ਦੇ ਕਿਸੇ ਹੋਰ ਥਾ ਤੇ ਮਕਾਨਾਂ ਤੇ ਏਨਾਂ ਟੈਕਸ ਨਹੀਂ ਜਿਨਾਂ ਪੰਜਾਬ ਵਿੱਚ
ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਦੀ ਹੋਣੀ ਹੁਣ ਦੇਸ ਦੇ ਮੋਹਰੀ ਵਾਲੀ ਨਹੀਂ ਮੰਗਤਾਂ ਬਣਨ ਵਾਲੀ ਹੋ ਜਾਣੀ ਹੈ । ਹੁਣ ਸੋਹਣਾਂ
ਦੇਸ ਪੰਜਾਬ ਕਰੂਪ ਹੋਣ ਜਾ ਰਿਹਾ ਹੈ ਹੁਣ ਇਹ ਗੁਲਾਬ ਦਾ ਫੁੱਲ ਨਾਂ ਰਹਿਕੇ ਸਿਰਫ ਸੁੱਕੀ ਹੋਈ
ਕੰਢਿਆਂ ਦੀ ਟਾਹਣੀ ਬਣ ਕੇ ਰਹਿ ਜਾਵੇਗਾ ਜੋ ਪੰਜਾਬੀਆਂ ਦੀ ਪੱਗ ਅਤੇ ਪਾਏ ਹੋਏ ਕੱੜਿਆਂ ਨੂੰ ਲੀਰੋ
ਲੀਰ ਕਰ ਦੇਵੇਗਾ। ਪੰਜਾਬ ਅਤੇ ਪੰਜਾਬੀਆਂ ਨੂੰ ਇਹੋ ਜਿਹੇ ਵਿਕਾਸ ਦੀ ਕੋਈ ਲੋੜ ਨਹੀ ਜੋ ਕਰਜੇ ਦੇ
ਸਿਰ ਤੇ ਕੀਤਾ ਜਾਵੇ । ਪੰਜਾਬੀ ਅਣਖ ਵਾਲੇ ਲੋਕ ਹਨ ਜੋ ਭੁੰਨੇ ਹੋਏ ਛੋਲੇ ਖਾਕੇ ਗੁਜਾਰ ਕਰਨ ਵਾਲੀ
ਕੌਮ ਹੈ ਨਾਂ ਕਿ ਅਣਖ ਗਹਿਣੇ ਕਰਨ ਵਾਲੀ ਜਾਂ ਕਰਜਾਈ ਹੋ ਕੇ ਛੱਤੀ ਪਰਕਾਰ ਦੇ ਭੋਜਨ ਖਾਣ ਵਾਲੀ।
ਪੰਜਾਬੀ ਕਰਜਾਈ ਹੋਕੇ ਬੇਅਣਖੇ ਹੋਣ ਨਾਲੋਂ ਮੌਤ ਕਬੂਲਣ ਵਾਲੇ ਲੋਕ ਹਨ ਅਤੇ ਗੁਰੂਆਂ ਫਕੀਰਾਂ ਦੇ
ਨਾਂ ਤੇ ਵਸਣ ਵਾਲੇ ਲੋਕ ਹੁਣ ਨਸਿਆਂ ਦੇ ਵੱਲ ਕਿਉਂ ਧੱਕੇ ਜਾ ਰਹੇ ਹਨ। ਪੰਜਾਬ ਸਰਕਾਰ ਅਤੇ ਇੱਥੋਂ
ਦੇ ਰਾਜਨੀਤਕ ਆਗੂ ਜੋ ਕਿ ਦੋਵੇਂ ਮੁੱਖ ਪਾਰਟੀਆਂ ਵਿੱਚ ਹਨ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਕਰਜਾਈ
ਹੋ ਰਿਹਾ ਹੈ। ਕਾਂਗਰਸ ਦੇ ਰਾਜ ਵਿੱਚ ਪੰਜ ਸਾਲਾਂ ਦੌਰਾਨ 36000 ਕਰੋੜ ਤੋਂ ਵੱਧਕੇ ਕਰਜਾ 56000
ਕਰੋੜ ਹੋ ਗਿਆ ਸੀ ਹੁਣ ਅਕਾਲੀ ਦਲ ਦੇ ਛੇ ਸਾਲਾਂ ਵਿੱਚ ਇਹ 92000 ਕਰੋੜ ਹੋ ਗਿਆ ਹੈ । ਇੱਕ ਨਾਂ
ਇੱਕ ਦਿਨ ਇਤਿਹਾਸ ਦੇ ਕਾਲੇ ਪੰਨੇ ਵਰਤਮਾਨ ਰਾਜਨੀਤਕਾਂ ਦੇ ਇਸ ਇਤਿਹਾਸਕ ਕਾਰਨਾਮੇ ਨੂੰ ਜਰੂਰ
ਲਿਖਣਗੇ । ਅੱਜ ਵੀ ਪੰਜਾਬੀਆਂ ਨੂੰ ਅਸਲੀਅਤ ਦਾ ਵਾਸਤਾ ਦੇ ਕੇ ਸਰਕਾਰਾਂ ਨੂੰ ਪੰਜਾਬ ਦੀ ਅਸਲੀ
ਆਰਥਿਕ ਹਾਲਤ ਬਾਰੇ ਸੱਚ ਦੱਸਣਾਂ ਚਾਹੀਦਾ ਹੈ ਤੇ ਕਰਜੇ ਨੂੰ ਘੱਟ ਕਰਨ ਦੀਆਂ ਕੋਸਿਸਾਂ ਕੀਤੀਆ
ਜਾਣੀਆਂ ਚਾਹੀਦੀਆਂ ਹਨ। ਜੇ ਵਿਕਾਸ ਦੇ ਨਾਂ ਤੇ ਇਸ ਤਰਾਂ ਹੀ ਕਰਜਾ ਚੁੱਕਿਆ ਜਾਂਦਾ ਰਿਹਾ ਤਾਂ ਇੱਕ
ਨਾਂ ਇੱਕ ਦਿਨ ਪੰਜਾਬ ਦਿਵਾਲੀਆਂ ਹੋ ਜਾਵੇਗਾ। ਪੰਜਾਬੀ ਟੈਕਸਾਂ ਦੇ ਵਿੱਚ ਪਿਸ ਕੇ ਰਹਿ ਜਾਣਗੇ ਹੁਣ
ਆਗੂਆਂ ਨੂੰ ਰਾਜਨੀਤੀ ਖੇਡਣ ਤੋਂ ਕਿਨਾਰਾ ਕਰਕੇ ਪੰਜਾਬ ਦੇ ਭਲੇ ਦੀ ਗੱਲ ਸੋਚਣੀ ਚਾਹੀਦੀ ਹੈ।
ਪੰਜਾਬੀ ਸਦਾ ਲਈ ਘਸਿਆਰੇ ਨਹੀਂ ਬਣਨਗੇ ਅਤੇ ਇੱਕ ਨਾਂ ਇੱਕ ਦਿਨ ਆਪਣੇ ਸੁਭਾਅ ਅਨੁਸਾਰ ਬਗਾਵਤ ਤੇ
ਉਤਾਰੂ ਹੋ ਜਾਣਗੇ ਉਸ ਦਿਨ ਰਾਜਨੀਤਕਾਂ ਨੂੰ ਬਹੁਤ ਮੁਸਕਲ ਹੋਵੇਗਾ ਆਪਣੀਆਂ ਨੀਤੀਆਂ ਦਾ ਬਚਾਅ
ਕਰਨਾਂ। ਪੰਜਾਬ ਸਰਕਾਰ ਅਤੇ ਕਾਰਪੋਰੇਸਨਾਂ ਸਿਰ ਕੁੱਲ ਕਰਜਾ ਡੇਢ ਲੱਖ ਕਰੋੜ ਤੋਂ ਵੀ ਵੱਧ ਹੈ
ਕਿਸਾਨਾਂ ਸਿਰ 50000 ਕਰੋੜ ਤੱਕ ਦਾ ਬੈਕਾਂ ਦਾ ਕਰਜਾ ਹੈ ਅਤੇ ਇਸ ਤੋਂ ਬਿਨਾਂ ਕਿਸਾਨਾਂ ਸਿਰ
ਅਣਰਜਿਸਟਰਡ ਕਰਜੇ ਦਾ ਤਾਂ ਕੋਈ ਪਤਾ ਹੀ ਨਹੀ ਜੋ ਕਿ ਅਸਲ ਵਿੱਚ ਬੈਕਾਂ ਦੇ ਕਰਜੇ ਨਾਲੋਂ ਕਈ ਗੁਣਾਂ
ਵੱਧ ਹੈ । ਇਸ ਤਰਾਂ ਸਮੁੱਚੇ ਕਰਜੇ ਨੂੰ ਉਤਾਰਨ ਲਈ ਤਾਂ ਸਾਇਦ ਪੰਜਾਬ ਦੇ ਦੋ ਜਿਲੇ ਵੇਚ ਕੇ ਵੀ
ਉਤਾਰਿਆ ਨਹੀਂ ਜਾ ਸਕਦਾ । ਸਰਕਾਰਾਂ ਅਤੇ ਰਾਜਨੀਤਕਾਂ ਨੂੰ ਆਪਣੀਆਂ ਨੀਤੀਆਂ ਤੇ ਪੁਨਰ ਵਿਚਾਰ
ਕਰਨਾਂ ਚਾਹੀਦਾ ਹੈ । ਕਰਜੇ ਨਾਲ ਵਿਕਾਸ ਕਰਨ ਦੀ ਸਿਆਸਤ ਇਸ ਤੋਂ ਬਾਅਦ ਘਾਟੇ ਦਾ ਸੌਦਾ ਹੀ ਹੈ ਅਤੇ
ਸਿਆਸਤ ਦਾ ਪੈਮਾਨਾਂ ਏਨਾਂ ਨੀਵਾਂ ਨਹੀਂ ਹੋਣਾਂ ਚਾਹੀਦਾ ਜਿਸ ਨਾਲ ਪੰਜਾਬ ਅਤੇ ਪੰਜਾਬੀਆਂ ਦਾ
ਭਵਿੱਖ ਧੁੰਦਲਾਂ ਹੁੰਦਾਂ ਹੋਵੇ ।
ਗੁਰਚਰਨ ਸਿੰਘ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ
ਬਰਨਾਲਾ
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}