(31/05/13)
ਬਲਵਿੰਦਰ ਸਿੰਘ ਅਸਟ੍ਰੇਲੀਆ
ਵੀਰ
ਜੀ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
ਵੀਰ ਜੀ ਸਿੱਖ ਮਾਰਗ ਇੱਕ ਬਹੁਤ ਵਧੀਆ ਵੈਬਸਾਇਟ ਹੈ ਜੀ। ਗੁਰੂ ਸਾਹਿਬ ਜੀ ਆਪ ਜੀ ਨੂੰ
ਹੋਰ ਚੜ੍ਹਦੀ ਕਲਾ ਬਖਸ਼ਨ ਜੀ। ਵੀਰ ਜੀ ਇੱਕ ਬੇਨਤੀ ਹੈ ਕਿ ਬਹੁਤ ਸਾਰੇ ਲੇਖ ਪੰਜਾਬੀ ਵਿੱਚ ਨਜ਼ਰ ਨਹੀ
ਆਉਦੇ ਜੀ ਉਹਨ੍ਹਾ ਨੂੰ ਪੜ੍ਹਨ ਲਈ ਕਿਹੜਾ ਫਾਂਟ ਇਸਤੇਮਾਲ ਕਰੀਏ ਜੀ।
ਧੰਨਵਾਦ!
ਬਲਵਿੰਦਰ ਸਿੰਘ ਅਸਟਰੇਲੀਆ
+61 481 201 741
ਸ: ਬਲਵਿੰਦਰ ਸਿੰਘ ਜੀ ਆਪ ਜੀ ਦਾ ਸਿੱਖ ਮਾਰਗ ਨੂੰ ਪੜ੍ਹਨ ਦਾ
ਸ਼ੁਕਰੀਆ। ਮੇਰਾ ਖਿਆਲ ਹੈ ਕਿ ਤੁਸੀਂ ਧਿਆਨ ਨਾਲ ਨਹੀਂ ਪੜ੍ਹਦੇ ਅਤੇ ਜਾਂ ਫਿਰ ਹੁਣੇ ਹੀ ਪੜ੍ਹਨ
ਲੱਗੇ ਹੋ। ਸੰਨ 2007 ਤੋਂ ਪਹਿਲਾਂ ਦੀਆਂ ਲਿਖਤਾਂ ਯੂਨੀਕੋਡ ਵਿੱਚ ਨਹੀਂ ਹਨ। ਪਹਿਲੀਆਂ ਹਜਾਂਰਾਂ
ਹੀ ਲਿਖਤਾ ਨੂੰ ਯੂਨੀਕੋਡ ਵਿੱਚ ਤਬਦੀਲ ਕਰਕੇ ਪਉਣਾ ਮੇਰੇ ਇਕੱਲੇ ਵਾਸਤੇ ਕੁੱਝ ਅਸੰਭਵ ਅਤੇ ਸਮੇਂ
ਦੀ ਮਜ਼ਬੂਰੀ ਹੈ। ਉਨ੍ਹਾਂ ਨੂੰ ਕਿਵੇਂ ਪੜ੍ਹਨਾ ਹੈ ਇਸ ਬਾਰੇ ਮੈਂ ਕਈ ਵਾਰੀ ਲਿਖ ਚੁੱਕਾ ਹਾਂ। ਹੋਰ
ਵੀ ਕਈ ਪਾਠਕ ਇਹ ਸਵਾਲ ਕਰਦੇ ਰਹਿੰਦੇ ਹਨ। ਇਸ ਦੇ ਹੱਲ ਲਈ ਮੈਂ ਪੱਕਾ ਹੀ ਆਪਣੇ ਫੇਸਬੁੱਕ ਵਾਲੇ
ਪੰਨੇ ਤੇ ਲਿਖ ਕੇ ਪਾਇਆ ਹੋਇਆ ਹੈ। ਅਪ੍ਰੈਲ 21, 2013 ਨੂੰ ਪਾਠਕਾਂ ਦੇ ਪੰਨੇ ਤੇ ਵੀ ਇਸ ਬਾਰੇ
ਜਾਣਕਾਰੀ ਦਿੱਤੀ ਸੀ ਜਿਹੜੀ ਕਿ ਇਸ ਅਗਲੀ ਲਾਈਨ ਵਿੱਚ ਕਾਪੀ ਪੇਸਟ ਕਰ ਰਿਹਾ ਹਾਂ।
ਸੰਨ 2007 ਤੋਂ ਪਹਿਲਾਂ ਦੀਆਂ ਲਿਖਤਾਂ ਯੂਨੀਕੋਡ
ਵਿੱਚ ਨਹੀਂ ਹਨ। ਉਨ੍ਹਾਂ ਨੂੰ ਬਿਨਾਂ ਫੌਂਟਸ ਤੋਂ ਪੜ੍ਹਨ ਲਈ ਸਿਰਫ ਮਾਈਕਰੋਸੌਫਟ ਦੇ ਇੰਟਰਨੈੱਟ
ਐਕਸਪਲੋਰਰ ਦੀ ਵਰਤੋਂ ਹੀ ਕਰੋ।
ਧੰਨਵਾਦ ਸਹਿਤ,
ਮੱਖਣ ਸਿੰਘ ਪੁਰੇਵਾਲ।
(31/05/13)
ਰਘਬੀਰ ਸਿੰਘ ਮਾਨਾਂਵਾਲੀ
ਨਾਮ
ਜੱਪਣ ਨਾਲ ਜ਼ੁਲਮ ਨਹੀਂ ਰੁਕਦੇ।
-ਰਘਬੀਰ ਸਿੰਘ ਮਾਨਾਂਵਾਲੀ
ਸਾਧ ਪਾਖੰਡੀ ਰੋਜ਼ ਸੰਗਤ ਨੂੰ,
ਰੌਲਾ ਪਾ ਕੇ ਆਖ ਸੁਣਾਉਂਦੇ ਨੇ।
ਜੱਪੋ ਨਾਮ ਤੁਸੀਂ ਅੱਠੇ ਪਹਿਰ,
ਮੂਰਖ ਲੋਕ ਐਵੇਂ ਸਮਾਂ ਗਵਾਉਂਦੇ ਨੇ।
ਆਪ ਬਾਬਾ ਜੀ ਭੋਰੇ ਦੇ ਵਿੱਚ,
ਦਿਨੇ ਏ: ਸੀ: ਲਾ ਕੇ ਸੌਂ ਜਾਂਦੇ।
ਸਾਹਮਣੀ ਕੰਧ `ਤੇ ਟੰਗੀ ਐਲ: ਈ: ਡੀ: ਨੂੰ,
ਆਪਣਾ ਜੀਅ ਪ੍ਰਚਾਉਣ ਲਈ ਲਾਉਂਦੇ ਨੇ।
ਸੰਗਤ ਨੂੰ ਸੇਵਾ ਦਾ ਲਾ ਕੇ ਹੋਕਾ,
ਡੇਰੇ ਵਿੱਚ ਕੰਮ ਕਰਾਈ ਜਾਂਦੇ।
ਮੁਫ਼ਤ ਦੇ ਕਾਮੇ ਵਰਤ ਕੇ ਬਾਬਾ ਜੀ,
ਮੋਟੀ ਕਮਾਈ ਬੋਝੇ ਵਿੱਚ ਪਾਉਂਦੇ ਨੇ।
ਜੇ ਕਦੀ ਸੰਗਤ `ਤੇ ਔਕੜ ਆਵੇ,
ਬਹਾਨਾ ਲਾ ਕੇ ਭੋਰੇ ਵਿੱਚ ਵੜ੍ਹ ਜਾਂਦੇ,
ਲੰਬੀ ਸਮਾਧੀ ਲਾਈ ਹੈ ਬਾਬਾ ਜੀ ਨੇ,
ਗੱਲ ਸੇਵਾਦਾਰਾਂ ਤੋਂ ਇਹ ਅਖਵਾਉਂਦੇ ਨੇ।
ਸੱਜਣਾ! ਨਿਰਾ ਨਾਮ ਜੱਪਣ ਨਾਲ ਜ਼ੁਲਮ ਨਹੀਂ ਰੁਕਦੇ,
ਨਾ ਬਦਲਣ ਮੱਥੇ ਦੀਆਂ ਲਕੀਰਾਂ,
ਹਿੰਮਤਾਂ ਨਾਲ ਹੀ ਜਿੱਤਾਂ ਝੋਲੀ ਪੈਂਦੀਆਂ,
ਇਹ ਗੱਲਾਂ ਵਿਦਵਾਨ ਸਮਝਾਉਂਦੇ ਨੇ।
-ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਮੋਬਾਇਲ: 88728-54500
(31/05/13)
ਗਗਨ ਦੀਪ ਸਿੰਘ “ਧੂਰੀ”
“ਐ ਦਸਮ
ਗ੍ਰੰਥੀਓਂ”
-ਗਗਨ ਦੀਪ ਸਿੰਘ “ਧੂਰੀ”
1. ਐ ਦਸਮ ਗ੍ਰੰਥ ਦੇ ਪੂਜਾਰੀਓਂ ਹੁਣ ਤਾਂ ਸੁਧਰ ਜਾਉ,
ਕਿਉਂ ਗੋਬਿੰਦ ਸਿੰਘ ਨੂੰ ਬੇਇਜ਼ਤ ਕਰਦੇ ਓਂ ਉੱਥੇ ਹੀ ਰੁੱਕ ਜਾਉ।
2. ਪੰਥ ਨੂੰ ਤੂਸੀਂ ਕਿਉਂ ਦੁਫਾੜ ਕਰਦੇ ਓਂ,
ਕਾਲਕਾ ਪੰਥ ਨੂੰ ਇਸ ਵਾਸਤੇ ਕਿਉਂ ਇਸਤੇਮਾਲ ਕਰਦੇ ਓਂ।
3. ਨਾਨਕ ਨੂੰ ਕਿਉਂ ਲਵ-ਕੁਸ਼ ਦੀ ਔਲਾਦ ਦੱਸਦੇ ਓਂ,
ਤੇਗ ਬਹਾਦੁਰ ਦਾ ਪੰਡਤਾਂ ਸਾਮ੍ਹਣੇ ਕਿਉਂ ਅਪਮਾਨ ਕਰਦੇ ਓਂ।
4. ਚਰਿਤ੍ਰੋਪਖਯਾਨ ਨੂੰ ਕਿਉਂ ਗੁਰੂ ਦੇ ਤੂਸੀਂ ਮੱਥੇ ਮੜਦੇ ਓਂ,
ਹੇਮਕੁੰਟ ਜਿਹੇ ਸਥਾਨ ਤੇ ਜਾ ਕੇ ਕਿਉਂ ਬੁੱਧੀ ਭ੍ਰਿਸ਼ਟ ਕਰਦੇ ਓਂ।
5. ਗੁਰੂ ਮਾਨਿਓ ਗ੍ਰੰਥ ਜਦ ਗੋਬਿੰਦ ਸਿੰਘ ਨੇ ਸੀ ਕਿਹਾ,
ਫਿਰ ਕਿਉਂ ਇਸ ਗ੍ਰੰਥ ਨੂੰ ਉਸਦੇ ਨਾਮ ਤੇ ਸੀ ਸਿਹਾ।
6. ਕੂੜ ਰਚਨਾ ਨੂੰ ਗੁਰੂ ਗ੍ਰੰਥ ਦੇ ਬਰਾਬਰ ਕਿਉਂ ਧਰਾਉਂਦੇ ਓਂ,
ਦੁਨੀਆ ਸਾਮ੍ਹਣੇ ਆਪਣਾ ਕਿਉਂ ਮਜ਼ਾਕ ਬਣਾਉਂਦੇ ਓਂ।
7. ਭਾਗ ਸਿੰਘ ਤੇ ਕਾਲਾ ਅਫਗਾਨਾ ਨੇ ਜਦ ਇਸ ਵਿਰੁੱਧ ਹੋਕਾ ਮਾਰਿਆ,
ਪੱਪੂ ਜੱਥੇਦਾਰਾਂ ਨੇ ਇਨ੍ਹਾਂ ਨੂੰ ਪੰਥ ਚੋਂ ਛੇਕ ਮਾਰਿਆ।
8. ਅਖੀਰ ਚ’ “ਗਗਨ” ਵੀ ਇਸ ਦਾ ਜ਼ੋਰਦਾਰ ਵਿਰੋਧ ਕਰੇਗਾ,
ਗੁਰਬਚਨਾ ਜ਼ਰੂਰ ਮੈਨੂੰ ਵੀ ਛੇਕਣ ਦਾ ਯਤਨ ਕਰੇਗਾ।
-ਗਗਨ ਦੀਪ ਸਿੰਘ “ਧੂਰੀ”
(31/05/13)
ਹਰਮਨਪ੍ਰੀਤ ਸਿੰਘ ਖਾਲਸਾ-ਫੇਸਬੁੱਕ ਰਾਹੀਂ
੧੮੬੨ ਤੋਂ ਲੈ ਕੇ ੧੮੮੧ ਦੇ ਵਿਚ
ਵਿਚ ਸਿੱਖਾਂ ਦੀ ਗਿਣਤੀ ਇਕ ਕਰੋੜ ਤੋਂ ਘੱਟ ਕੇ ੧੮੫੩੪੨੮ ਰਹਿ ਗਈ ਸੀ। ਇਨ੍ਹਾਂ ਸਾਰੇ ਹਲਾਤਾਂ ਨੂੰ
ਮੁੱਖ ਰੱਖਦਿਆਂ ਡਿੱਗ ਚੁਕੀ ਸਿੱਖ ਕੌਮ ਦੀ ਸ਼ਾਖ ਨੂੰ ਬਚਉਣ, ਨਵੇਂ ਸਿਰੇ ਤੋਂ ਸਵਾਰਨ ਲਈ
ਪ੍ਰੋ.ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ, ਭਾਈ ਜਵਾਹਰ ਸਿੰਘ ਨੇ ਚੋਣਵੇਂ ਸਿੱਖਾਂ ਨੂੰ ਨਾਲ
ਲੈ ਕੇ ੩੦ ਜੁਲਾਈ ੧੮੭੩ ਨੂੰ ਇਕ ਵੱਡਾ ਇਕੱਠ ਕਰਕੇ ਸਿੰਘ ਸਭਾ ਲਹਿਰ ਦਾ ਬਿਗਲ ਵਜਾ ਦਿੱਤਾ। ਇਸਦੇ
ਉਦੇਸ਼ ਕੀ ਸਨ:---ਭੇਖੀ ਸਾਧਾਂ ਦੇ ਟੋਲਿਆਂ, ਡੇਰਾਵਾਦ, ਮਹੰਤਗੀਰੀ ਤੇ ਬ੍ਰਹਾਮਣੀ ਸਰ੍ਹਾਲ ਦੇ
ਤਿੱਖੇ ਦੰਦਾ ਤੋਂ ਸਿੱਖ ਕੌਮ ਨੂੰ ਬਚਉਣਾ।:-----ਪੰਜਾਬੀ ਬੋਲੀ ਵਿਚ ਸਾਹਿੱਤ ਪੈਦਾ
ਕਰਨਾ।:-----ਸਿੱਖਾਂ ਨੂੰ ਧਾਰਮਿਕ ਤੇ ਵਿਹਿਾਰਕ ਵਿਦਿਆ ਦੇਣ ਦਾ ਯਤਨ ਕਰਨਾ।:----ਅਨਮਤ ਜਾਂ ਮਨਮਤ
ਵਿਚ ਘੁਲ ਮਿਲ ਰਹੇ ਸਿੱਖਾਂ ਨੂੰ ਇਸ ਪਾਸਿਉਂ ਰੋਕ ਕੇ ਪੱਕੇ ਸਿੱਖ ਬਣਾਉਣਾ।:------ਵੇਲੇ ਦੀ
ਅੰਗਰੇਜ਼ੀ ਹਕੂਮਤ ਦਾ ਬਿਨਾਂ ਵਿਰੋਧ ਕੀਤੇ ਸਿੱਖ ਧਰਮ ਦੇ ਪਰਚਾਰ ਦੀਆਂ ਜੜ੍ਹਾਂ ਨੂੰ ਪਾਤਾਲ ਵਿਚ
ਲਾਉਣਾ।
ਪੁਜਾਰੀ ਵਾਦ ਨੇ ਇਸਦਾ ਤਗੜਾ ਵਿਰੋਧ ਕੀਤਾ ਤੇ ਪੰਥ ਵਿਚੋਂ ਇਹਨਾਂ ਹੀਰਿਆਂ ਨੂੰ ਛੇਕਣ ਵਰਗੀਆਂ
ਕੋਝੀਆਂ ਕਾਰਵਾਈਆਂ ਵੀ ਕੀਤੀਆਂ ਗਈਆਂ। ਨਿਰਸੰਦੇਹ ਇਸ ਸਿੰਘ ਸਭਾ ਲਹਿਰ ਨੇ ਨਵੇਂ ਸਿਰੇ ਤੋਂ ਸਿੱਖ
ਕੌਮ ਵਿਚ ਜਾਗਰਤੀ ਲਿਆਂਦੀ। ਸਾਂਝੀਵਾਲਤਾ ਦੇ ਉਦੇਸ਼ ਸਾਹਮਣੇ ਰੱਖ ਕੇ ਗੁਰਦੁਆਰਿਆਂ ਦੇ ਨਾਂ ਵੀ
ਸਿੰਘ ਸਭਾ ਰੱਖੇ ਗਏ। ਮੌਜੂਦਾ ਤੇਜ਼ ਤਰਾਰ ਵਿਗਿਆਨਕ ਦੇ ਯੁੱਗ ਵਿਚ ਵੀ ਵੱਡਾ ਹੰਭਲਾ ਮਾਰ ਕੇ
ਅਜੇਹੀ ਸੁਧਾਰ ਲਹਿਰ ਪੈਦਾ ਕਰਨ ਦੀ ਲੋੜ ਹੈ ਤਾਂ ਜੋ ਸਿੱਖੀ ਪਰਚਾਰ ਦੀਆਂ ਉਹਨਾਂ ਪ੍ਰੰਪਰਾਵਾਂ ਨੂੰ
ਬਰਕਰਾਰ ਰੱਖਿਆ ਜਾਏ ਜਿਨ੍ਹਾਂ ਅਦਰਸ਼ਾਂ ਨੂੰ ਮੁੱਖ ਰੱਖ ਕੇ ਸਿੰਘ ਸਭਾਵਾਂ ਹੋਂਦ ਵਿਚ ਆਂਈਆਂ ਸਨ।
ਅੱਜ ਫਿਰ ਨਵੇਂ ਸਿਰੇ ਤੋਂ ਬ੍ਰਾਹਮਣੀ ਕਰਮਕਾਂਡ ਨਾਲ ਲਿੱਬੜੀਆਂ ਹੋਈਆਂ ਟਕਸਾਲਾਂ, ਚਿਮਟਿਆਂ ਵਾਲੇ
ਅਖੌਤੀ ਸਾਧ-ਸੰਤ, ਕਾਰ ਸੇਵਾ ਵਾਲੇ ਠੱਗ ਬਾਬੇ, ਪਾਖੰਡੀ ਸਿਮਰਨ ਵਾਲਿਆਂ ਤੋਂ ਕੌਮ ਨੂੰ ਬਚਉਣ ਦੀ
ਲੋੜ ਹੈ।
ਸਿੰਘ ਸਭਾ ਦੀ ਹਦੂਦ ਵਿਚ ਪੰਥ ਪਰਵਾਨਤ ਤੇ ਗੁਰਬਾਣੀ ਅਧਾਰਤ ਲਿਟਰੇਚਰ ਤੇ ਕੈਸਟਾਂ ਵੇਚਣ ਦੀ ਹੀ
ਆਗਿਆ ਹੋਣੀ ਚਾਹੀਦੀ ਹੈ। ਗੁਰਬਾਣੀ ਤੁਕਾਂ, ਖੰਡਿਆਂ ਵਾਲੇ ਰੁਮਾਲ, ਮਾਲਾ, ਗੁਰੂਆਂ ਦੀਆਂ ਮਨਘੜਤ
ਤਸਵੀਰਾਂ, ਬਜ਼ਾਰੂ ਲਿਟਰੇਚਰ ਤੇ ਕੈਸਟਾਂ ਵੇਚਣ ਦੀ ਸਖਤ ਮਨਾਹੀ ਹੋਣੀ ਚਾਹੀਦੀ ਹੈ।
ਗੁਰਮਤਿ ਵਿਰੁਧ ਹੋ ਰਹੀਆਂ ਕੁਰੀਤੀਆਂ, ਮਿਰਤਕ ਸਰੀਰ ਨੂੰ ਗੁਰਦੁਆਰਾ ਸਾਹਿਬ ਵਿਚ ਲੈ ਕੇ ਅਉਣਾ,
ਨਿਸ਼ਾਨ ਸਾਹਿਬ ਨੂੰ ਕੱਚੀ ਲੱਸੀ ਆਦਿ ਨਾਲ ਇਸ਼ਨਾਨ ਕਰਉਣ ਜਾਂ ਮੱਥਾ ਟੇਕਣਾ, ਅਖੌਤੀ ਬਾਬਿਆਂ ਦੀਆਂ
ਬਰਸੀਆਂ ਮਨਉਣੀਆਂ ਇਤਿ ਆਦਿਕ ਨੂੰ ਯੋਗ ਢੰਗ ਨਾਲ ਰੋਕਣਾ ਤੇ ਕੁਰੀਤੀਆਂ ਨੂੰ ਉਸਾਰੂ ਪਰਚਾਰ ਰਾਹੀਂ
ਦੂਰ ਕਰਨਾ ਤੇ ਸੰਗਤਾਂ ਨੂੰ ਸਹੀ ਗੁਰਮਤਿ ਦੀ ਜਾਣਕਾਰੀ ਦੇਣੀ।
ਪੱਕੇ ਤੌਰ ਤੇ ਬੱਚਿਆਂ ਦੀਆਂ ਪੰਜਾਬੀ ਅਤੇ ਗੁਰਮਤਿ ਸਿਧਾਂਤ ਗੁਰਮਤਿ ਸੰਗੀਤ ਕਲਾਸਾਂ ਲਗਾਉਣ ਦਾ
ਢੁੱਕਵਾਂ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਗੁਰਬਾਣੀ ਲਿਟਰੇਚਰ ਨੂੰ ਵਾਜਬ ਕੀਮਤਾਂ ਤੇ ਘਰ ਘਰ
ਪਹੁੰਚਾਣ ਦਾ ਪ੍ਰਬੰਧ ਕਰਨਾ। ਰਸਮੀ ਅਖੰਡ ਪਾਠ, ਸੁਖਮਨੀ ਪਾਠ ਤੇ ਸਿਮਰਨ ਦੀ ਥਾਂ ਤੇ ਗੁਰਬਾਣੀ ਦੀ
ਲੋਅ ਵਿਚ ਅਧੁਨਿਕ ਯੁੱਗ ਨੂੰ ਮੁੱਖ ਰੱਖਦਿਆਂ ਗੁਰਮਤਿ ਸੈਮੀਨਾਰ ਕਰਵਾਕੇ ਸ਼ਬਦ ਦੀ ਵਿਚਾਰ ਰਾਂਹੀਂ
ਸੰਗਤ ਨੂੰ ਭਰਮ ਭੁਲੇਖਿਆਂ ਤੋਂ ਮੁਕਤ ਕਰਾਉਣਾ ਚਾਹੀਦਾ ਹੈ।
ਹਰਮਨਪ੍ਰੀਤ ਸਿੰਘ ਖਾਲਸਾ
(31/05/13)
ਟਾਈਗਰ ਜਥਾ ਕਨੇਡਾ-ਫੇਸਬੁੱਕ ਰਾਹੀਂ
ਪ੍ਰੋ.ਸਾਹਿਬ ਸਿੰਘ ਅਤੇ ਅਖੌਤੀ ਸੰਤ ਮਹਾਂਪੁਰਸ਼
ਸਿੱਖ ਵਿਦਵਾਨ ਜਿਨ੍ਹਾਂ ਕਿਰਤ ਕਾਰ ਕਰਦਿਆਂ ਹੋਇਆ ਆਪਣੇ ਘਰੋਂ ਪ੍ਰਸ਼ਾਦਾ ਛਕ ਕੇ ਸਾਰਾ
ਜੀਵਨ ਗੁਰਬਾਣੀ ਖੋਜ, ਸੁਣਨ, ਸਮਝਣ, ਮੰਨਣ ਅਤੇ ਕਮਾਉਣ ‘ਤੇ ਲਾ ਦਿੱਤਾ ਕਹਿਣ ਤੋਂ ਭਾਵ ਪ੍ਰੋ.
ਸਾਹਿਬ ਸਿੰਘ ਜੀ। ਸਾਰੀ ਜ਼ਿੰਦਗੀ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਦਾਸ ਬਣ ਕੇ ਰਹੇ ਆਪਣੇ ਨਾਮ ਦੇ ਨਾਲ
ਸੰਤ ਤਾਂ ਕੀ ਗਿਆਨੀ ਅੱਖਰ ਤੱਕ ਵੀ ਨਾ ਲਾਇਆ। ‘ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ’
(ਪੰਨਾ1384) ਗੁਰਵਾਕ ‘ਤੇ ਪਹਿਰਾ ਦਿੱਤਾ। ਬ੍ਰਾਹਮਣੀ ਕਰਮ ਕਾਂਡਾਂ ਦਾ ਸਦਾ ਖੰਡਨ ਕਰਦੇ ਰਹੇ।
ਜੇ ਅਨਪੜ੍ਹ ਸਾਧ ਜਿਨ੍ਹਾਂ ਨੂੰ ਗੁਰਮਤਿ ਦਾ ੳ ਅ ਵੀ ਨਹੀਂ ਆਉਂਦਾ, ਉਹ ਬ੍ਰਹਮ ਗਿਆਨੀ ਕਹਾ ਸਕਦੇ
ਹਨ ਤਾਂ ਪੁਰਾਣੇ ਪੜ੍ਹੇ ਲਿਖੇ ਪੀ-ਐਚ.ਡੀ. ਸਾਹਿਬ ਸਿੰਘ ਕਿਉਂ ਨਹੀਂ ਸੀ ਕਹਾ ਸਕਦੇ? ਪਰ ਉਨ੍ਹਾਂ
ਸਦਾ ਗੁਰੂ ਕੇ ਬਚਨ ਨੂੰ ਸਾਹਮਣੇ ਰੱਖਿਆ, ਸਾਰੀ ਜ਼ਿੰਦਗੀ ਗੁਰਮਤਿ ਸਿਧਾਂਤਾਂ ਦੀ ਪਹਿਰੇਦਾਰੀ ਕਰਦੇ
ਰਹੇ, ਕੋਈ ਪਰਪੰਚ ਕੋਈ ਡੇਰਾ ਨਹੀਂ ਚਲਾਇਆ। ਉਨ੍ਹਾਂ ਦੀ ਸੱਭ ਤੋਂ ਵੱਡੀ ਘਾਲਣਾ ਗੁਰਬਾਣੀ ਵਿਆਕਰਣ
ਅਨੁਸਾਰ ‘ਧੰਨ ਗੁਰੂ ਗ੍ਰੰਥ ਸਾਹਿਬ ਜੀ’ ਦਾ ਟੀਕਾ ਦਰਪਣ ਜੋ ਉਨ੍ਹਾਂ 36ਸਾਲ ਮਿਹਨਤ ਕਰ ਕੇ ਲਿਖਿਆ।
ਇਹ ਉਨ੍ਹਾਂ ਦੀ ਮਹਾਨ ਦੇਣ ਹੈ। ਸਿੱਖ ਕੌਮ ਪ੍ਰਤੀ। ਫ਼ਰੀਦਕੋਟੀਆਂ ਦਾ ਟੀਕਾ ਅਤੇ ਹੋਰ ਵੀ ਜੋ ਟੀਕੇ
ਹਨ ਉਹ ਬ੍ਰਾਹਮਣੀ ਮੱਤਾਂ ਵਾਲਿਆਂ ਟੀਕਿਆਂ ਨੇ ਹੀ ਬਹੁਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਅਤੇ
ਕਛਹਿਰਾਧਾਰੀ ਹਿੰਦੂ ਬਣਾਕੇ ਰੱਖ ਦਿੱਤਾ ਹੈ। ਇਹ ਕਛਹਿਰਾਧਾਰੀ ਹਿੰਦੂ ਹੀ ਅੱਜ ਤੱਤ ਗੁਰਮਤਿ ਦੀ
ਗੱਲ ਕਰਨਵਾਲਿਆਂ ਨੂੰ ਚੁੰਚ ਗਿਆਨੀ ਅਤੇ ਨਾਸਤਿਕ ਕਹਿ ਰਹੇ ਹਨ। ਹਿੰਦੂ ਮੱਤ ਦਾ ਸ਼ਿਕਾਰ ਹੋਈ ਕੌਮ
ਨੇ ਪ੍ਰੋ. ਸਾਹਿਬ ਸਿੰਘ ਨੂੰ ਕੋਈ ਸਿਤਕਾਰ ਨਹੀਂ ਦਿੱਤਾ। ਜਿੰਨਾ ਚਿਰ ਸਿੱਖਕੌਮ ਸੱਚ ਬੋਲਣ ਵਾਲਿਆਂ
ਦਾ ਸਤਿਕਾਰ ਨਹੀਂ ਕਰਦੀ, ਇਸ ਤੋਂ ਵੀ ਭੈੜੀ ਹਾਲਤਹੋ ਜਾਵੇਗੀ।
ਟਾਈਗਰ ਜਥਾ ਕਨੇਡਾ
(31/05/13)
ਗੁਰਤੇਜ ਸਿੰਘ
ਦਮਨਤੰਤਰ-ਜੋਕਤੰਤਰ-ਲੋਕਤੰਤਰ
ਗੁਰਤੇਜ ਸਿੰਘ
ਪਿਛਲੇ ਦਿਨੀਂ (ਮਈ 25, 2013 ਨੂੰ) ਜਗਦਲਪੁਰ ਵੱਲ ਕੌਮੀ ਸ਼ਾਹਰਾਹ ਨੰਬਰ 202 ਉੱਤੇ
ਵੱਧ ਰਹੀ ਕਾਂਗਰਸ ਦੀ ਵਿਕਾਸ ਯਾਤਰਾ ਉੱਤੇ ਮਾਓਵਾਦੀਆਂ ਨੇ ਗੋਲ਼ੀਆਂ ਚਲਾ ਕੇ ਵੱਡਿਆਂ ਸਮੇਤ 28
ਕਾਂਗਰਸ ਆਗੂ ਮਾਰ ਦਿੱਤੇ। ਮਾਓਵਾਦੀ ਚੀਨ ਦੇ ਨੇਤਾ ਮਾਉ-ਜ਼ੇ-ਤੁੰਗ ਤੋਂ ਪ੍ਰੇਰਨਾ ਲੈਂਦੇ ਹਨ ਅਤੇ
ਚੀਨ ਤੋਂ ਪ੍ਰਾਪਤ ਕੀਤੇ ਹਥਿਆਰਾਂ ਨਾਲ ਲੜ ਰਹੇ ਹਨ ਜਿਨ੍ਹਾਂ ਬਾਰੇ ਚਰਚਾ ਹੈ ਕਿ ਉਹ ਨਿਪਾਲ ਦੇ
ਰਸਤੇ ਚੀਨ ਤੋਂ ਆਉਂਦੇ ਹਨ। ਮਾਓਵਾਦੀ ਆਪਣੇ ਬਣ-ਵਾਸੀਆਂ ਦੀਆਂ ਜ਼ਮੀਨਾਂ ਅਤੇ ਵਣਾਂ ਉੱਤੇ
ਉਦਯੋਗਕਾਰਾਂ ਦਾ ਕਬਜ਼ਾ ਕਰਵਾਉਣ ਦੀ ਨੀਤੀ ਖ਼ਿਲਾਫ ਲੜ ਰਹੇ ਹਨ। ਉਹਨਾਂ ਦਾ ਕਹਿਣਾ ਹੈ ਗਰੀਬ
ਬਣ-ਵਾਸੀਆਂ ਤੋਂ ਕੌਡੀਆਂ ਦੇ ਭਾਅ ਜ਼ਮੀਨ ਖ਼ਰੀਦ ਕੇ, ਖਣਿਜ ਪਦਾਰਥ ਵੇਚ ਕੇ ਮਣਾਮੂਹੀਂ ਨਫਾ ਕਮਾਇਆ
ਜਾਂਦਾ ਹੈ, ਜੋ ਸਿੱਧਾ ਉਦਯੋਗਪਤੀਆਂ ਦੀ ਜੇਬ ਵਿੱਚ ਜਾਂਦਾ ਹੈ। ਪੈਰ-ਪੈਰ ਉੱਤੇ ਭ੍ਰਿਸ਼ਟਾਚਾਰ ਹੋ
ਰਿਹਾ ਹੈ। ਇਸ ਭ੍ਰਿਸ਼ਟਤੰਤਰ ਨੂੰ ਖ਼ਤਮ ਕਰਨ ਲਈ ਮਾਓਵਾਦੀ ਸਿਰ ਤਲੀ ਉੱਤੇ ਰੱਖ ਕੇ ਉੱਤਰੇ ਹਨ।
ਛਤੀਸਗੜ੍ਹ ਵਿੱਚ ਭਾਜਪਾ ਸਰਕਾਰ ਹੋਣ ਕਰਕੇ ਹੁਣ ਕਾਂਗਰਸ ਅਤੇ ਭਾਜਪਾ ਵੱਲੋਂ ਇੱਕ ਦੂਜੇ ਉੱਤੇ
ਇਲਜ਼ਾਮਾਂ ਦੀ ਝੜੀ ਲੱਗਣੀ ਸ਼ੁਰੂ ਹੋ ਗਈ ਹੈ। ਪਰ ਦੋਨਾਂ ਪਾਸਿਆਂ ਤੋਂ ਮੁੱਖ ਨਾਅਰਾ ਇਹ ਲੱਗ ਰਿਹਾ
ਹੈ ਕਿ ਮਾਓਵਾਦੀ ਕਾਰਵਾਈ ਲੋਕਤੰਤਰ ਉੱਤੇ ਹਮਲਾ ਹੈ। ਸਭ ਧਿਰਾਂ ਨੂੰ ਇਹਨਾਂ ਦਾ ਮੁਕਾਬਲਾ ਕਰਨ ਲਈ
ਉਕਸਾਇਆ ਜਾ ਰਿਹਾ ਹੈ। ਇਹ ਦੁੱਖਦਾਈ ਘਟਨਾ ਪੰਜਾਬ ਤੋਂ ਬਹੁਤ ਦੂਰ ਵਾਪਰੀ ਹੈ। ਇਸ ਵਿੱਚ
ਮਸ਼ੀਨਗੰਨਾਂ, ਬੰਬ ਅਤੇ ਹੱਥਗੋਲੇ ਵਰਤੇ ਗਏ ਹਨ। ਸਿੱਖਾਂ ਦੀ ਸ਼ਮੂਲੀਅਤ ਨਾ ਹੋਣ ਕਾਰਣ ਇਹ ਦੇਸ਼ ਦੀ
ਏਕਤਾ ਅਖੰਡਤਾ ਲਈ ਖ਼ਤਰਾ ਨਹੀਂ ਬਣ ਸਕੀ, ਨਾ ਹੀ ਚੀਨੀ ਹਥਿਆਰ ਵਰਤੇ ਜਾਣ ਦੇ ਬਾਵਜੂਦ ਕੋਈ ‘ਵਿਦੇਸ਼ੀ
ਹੱਥ’ ਹੋਣ ਦੀ ਗ਼ੱਲ ਕਰ ਰਿਹਾ ਹੈ। ਚੀਨ ਦੇ ਪ੍ਰਧਾਨ ਮੰਤਰੀ ਨਾਲ ਤਾਂ ਕੱਲ੍ਹ ਹੀ ਸਾਡਾ ਪ੍ਰਧਾਨ
ਮੰਤਰੀ ਇੱਕ ਮੇਜ ਉੱਤੇ ਬੈਠਾ ਸੀ ਅਤੇ ‘ਹਿੰਦੀ-ਚੀਨੀ ਭਾਈ-ਭਾਈ’ ਦਾ ਨਾਅਰਾ ਦੁਬਾਰੇ ਬੁਲੰਦ ਕਰਨ ਦੀ
ਗੱਲ ਤੁਰਨ ਦੇ ਆਸਾਰ ਬਣ ਰਹੇ ਸਨ। ਮਾਓਵਾਦੀਆਂ ਨੂੰ ਕੋਈ ਵੱਖਵਾਦੀ ਵੀ ਨਹੀਂ ਆਖ ਸਕਦਾ ਕਿਉਂਕਿ
ਸ਼ਿਬੂ ਸੋਰੇਨ ਸਮੇਤ ਕਈ ਪ੍ਰਭਾਵਸ਼ਾਲੀ ਸਿਆਸਤਦਾਨ ਉਹਨਾਂ ਨੂੰ ‘ਭਾਈ ਬੰਧੂ’ ਸਵੀਕਾਰ ਚੁੱਕੇ ਹਨ। ਕੋਈ
ਕੇ. ਪੀ. ਐਸ. ਗਿੱਲ ਟੀ. ਵੀ. ਦੇ ਕੰਨ੍ਹੀਂ ਚੜ੍ਹ ਕੇ ‘ਕੁਚਲ ਦਿਉ, ਸਿਰ ਕਲਮ ਕਰ ਦਿਉ’ ਦਾ ਚੀਕ
ਚਿਹਾੜਾ ਨਹੀਂ ਪਾ ਰਿਹਾ ਕਿਉਂਕਿ ‘ਆਪਣੇ ਭਾਈ ਬੰਧੂ ਹਨ’। ਇਸ ਨੂੰ ਛਤੀਸਗੜ੍ਹ ਸਰਕਾਰ ਨੇ ਸਲਾਹਕਾਰ
ਬਣਾਇਆ ਸੀ ਅਤੇ ਇਸ ਨੇ ਪੰਜਾਬ ਵਾਂਗ ਹੀ ਗ਼ੈਰ-ਸੰਵਿਧਾਨਕ ਕਤਲੋਗਾਰਤ ਦੀ ਸਲਾਹ ਦਿੱਤੀ ਸੀ। ਉਸ
ਅਨੁਸਾਰ ਮੁੱਖ ਮੰਤਰੀ ਦਾ ਜੁਆਬ ਸੀ, “ਗਿੱਲ ਤੂੰ ਆਪਣੀ ਤਨਖ਼ਾਹ ਲੈ, ਐਸ਼ ਕਰ। ਅਸੀਂ ਆਪੇ ਸਿੱਝ
ਲਵਾਂਗੇ”। ਆਪਣਿਆਂ ਦਾ ਬੁਰਾ ਸੋਚਣਾ ਸ਼ਾਇਦ ਗਿੱਲ ਦੇ ਹੀ ਹਿੱਸੇ ਆਇਆ ਹੈ। ਕੁਚਲ ਦੇਣ ਦੇ ਨਾਅਰੇ
ਅਤੇ ਕਰਮ ਤਾਂ ਕੇਵਲ ਸਿੱਖਾਂ ਨੂੰ ‘ਸਬਕ ਸਿਖਾਉਣ’ ਲਈ ਭਾਰਤੀ ਲੋਕਤੰਤਰ ਨੇ ਰਾਖਵੇਂ ਰੱਖੇ ਹਨ- ਹੋਰ
ਸੰਦਰਭ ਵਿੱਚ ਵਰਤਣਾ ਮਨ੍ਹਾ ਹੈ। ਪਿੱਛੇ ਜਿਹੇ (ਅਪ੍ਰੈਲ 6, 2010 ਨੂੰ) ਇਹਨਾਂ ਮਾਓਵਾਦੀਆਂ ਨੇ ਹੀ
76 ਪੁਲਿਸ ਵਾਲੇ ਮਾਰ ਦਿੱਤੇ ਸਨ। ਕੇ. ਪੀ. ਐਸ. ਗਿੱਲ ਅਜੀਤ ਸਿੰਘ ਸੰਧੂ ਦੇ ਆਤਮ ਘਾਤ ਬਾਰੇ
ਮਹੀਨਾ ਭਰ ਬਰੜਾਇਆ ਸੀ, ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖੀ ਸੀ ਕਿ ਪੁਲਿਸ-ਕਰਮੀਆਂ ਨੂੰ ਇਉਂ
ਨਹੀਂ ਮਰਨ ਦੇਣਾ ਚਾਹੀਦਾ। ਪਰ ਹੁਣ ਉਸ ਨੇ ਮੂੰਹ ਵਿੱਚ ਘੁੰਗਣੀਆਂ ਪਾ ਰੱਖੀਆਂ ਹਨ। ਆਖ਼ਰ ਉਸ ਨੂੰ
ਵੀ ਪਤਾ ਹੈ ਕਿ ਸਿੱਖ ਦਿੱਖ ਵਾਲੇ ਦਾ ਸਿੱਖਾਂ ਵਿਰੁੱਧ ਪ੍ਰਚਾਰ ਕਰਨਾ ਗੰਗਾ ਨਹਾਉਣ ਸਮਾਨ ਹੈ, ਪਰ
‘ਭਾਈ ਬੰਧੂਆਂ’ ਬਾਰੇ ਮੂੰਹ ਖੋਲ੍ਹਣਾ ਕਾਫ਼ੀ ਮਹਿੰਗਾ ਪੈ ਸਕਦਾ ਹੈ। ਸਾਰੀਆਂ ਸਰਕਾਰੀ ਸਹੂਲਤਾਂ
ਖੁੱਸ ਸਕਦੀਆਂ ਹਨ। ਪਿੱਛੇ ਜਿਹੇ ਮਾਓਵਾਦੀਆਂ ਨੇ ਸਰਕਾਰੀ ਕੋਤ ਵਿੱਚੋਂ ਸੈਂਕੜੇ ਮਾਰੂ ਹਥਿਆਰ ਲੁੱਟ
ਲਏ ਸਨ, ਓਦੋਂ ਵੀ ਪਾਲਤੂ ਮੀਡੀਆ ਵਿੱਚ ਮਾਮੂਲੀ ਚਰਚਾ ਹੀ ਹੋਈ ਸੀ। ਆਖ਼ਰ ਰਿਸ਼ਤੇਦਾਰੀ ਦਾ ਮਸਲਾ ਹੈ।
ਭਾਈ ਬੰਧੂਆਂ ਨੂੰ ਕਿੰਨੀ ਕੁ ਗੱਲ ਆਖੀ ਜਾ ਸਕਦੀ ਹੈ? ਮੀਡੀਆ ਵੀ ਇਸ ਪੱਖੋਂ ਬੇਹੱਦ ਸੰਵੇਦਨਸ਼ੀਲ
ਹੈ। ਮੀਡੀਆ ਦੇ ਰੁਦ੍ਰ ਤੇਵਰ ਵੇਖਣ ਲਈ ਸਾਨੂੰ ਕਾਫ਼ੀ ਪਿੱਛੇ ਜਾਣਾ ਪਵੇਗਾ ਜਦੋਂ ਫਗਵਾੜੇ ਵਿੱਚ
ਇਕਲੌਤਾ ਰੌਕਟ ਚੱਲਿਆ ਸੀ। ਸਿੱਖਾਂ ਉੱਤੇ ਇਲਜ਼ਾਮ ਥੱਪਣਾ ਸੀ ਇਸ ਲਈ ਮੀਡੀਆ ਦੀਆਂ ਮੁੰਨੀਆਂ ਭੇਡਾਂ
ਨੇ ਭੰਡੀ-ਪ੍ਰਚਾਰ ਨੂੰ ਤੋੜ ਹੱਦ ਤੱਕ ਪੁਚਾ ਦਿੱਤਾ ਸੀ ਹਾਂਲਾਂਕਿ ਕਿਸੇ ਦੇ ਝਰੀਟ ਤੱਕ ਵੀ ਨਹੀਂ
ਸੀ ਆਈ।
ਹੁਣ ਸਾਰੀ ਟੇਕ ਲੋਕਤੰਤਰ ਵਿਰੁੱਧ ਹਥਿਆਰ ਬੰਦ ਲੜਾਈ ਲੜਨ ਉੱਤੇ ਹੀ ਰੱਖ ਕੇ ਮਿੱਠੇ-ਮਿੱਠੇ ਉਲਾਂਭੇ
ਦਿੱਤੇ ਜਾਂਦੇ ਰਹਿਣਗੇ। ਵੱਧ ਤੋਂ ਵੱਧ ਕੇ. ਪੀ. ਐਸ. ਗਿੱਲ ਵਰਗੇ ਨਾਨਕਾ ਮੇਲ ਵਾਲੇ ਸਿਠਣੀਆਂ
ਉੱਤੇ ਹੀ ਉੱਤਰਨ ਦਾ ਹੀਆ ਕਰਨਗੇ। ਇਹਨਾਂ ਸਾਊ ਸੀਮਾਵਾਂ ਵਿੱਚ ਰਹਿੰਦੇ ਹੋਏ ਚਪਲ ਬੁੱਧੀ ਸਿਆਸਤਦਾਨ
ਅਤੇ ਚੋਪੜੀਆਂ-ਚੰਚਲ ਨਾਰਾਂ ਟੀ. ਵੀ. ਉੱਤੇ ਜਾਬ੍ਹਾਂ ਦਾ ਭੇੜ ਹੀ ਕਰਦੇ ਰਹਿਣਗੇ। ਇਹਨਾਂ ਨੂੰ ਏਥੇ
ਰੁੱਝੇ ਛੱਡ ਕੇ ਅਸੀਂ ਕੱਲ੍ਹ ਦੀ ਦੁਰਘਟਨਾ ਦੀਆਂ ਜੜ੍ਹਾਂ ਤੱਕ ਪਹੁੰਚਣ ਦਾ ਉੱਦਮ ਕਰੀਏ।
ਇਤਿਹਾਸ ਕਹਿੰਦਾ ਹੈ ਕਿ ਜਗਦਲਪੁਰ ਇੱਕ ਪੁਰਾਤਨ ਕਾਕਤੀਆ ਖ਼ਾਨਦਾਨ ਦੇ ਰਾਜੇ ਦੀ ਰਾਜਧਾਨੀ ਹੈ ਜੋ
ਸਾਰੇ ਬਸਤਰ ਅਤੇ ਆਸ-ਪਾਸ ਦੇ ਇਲਾਕਿਆਂ ਉੱਤੇ ਸਦੀਆਂ ਤੋਂ ਰਾਜ ਕਰਦਾ ਆਇਆ ਹੈ। ਇਸ ਘਰਾਣੇ ਦਾ ਇੱਕ
ਨੌ-ਜਵਾਨ ਵਾਰਸ (ਕਮਲਚੰਦਰ ਭੰਜਦੇਉ) ਅੱਜਕੱਲ੍ਹ ਸਿਆਸਤ ਵਿੱਚ ਵਾਪਸ ਆ ਰਿਹਾ ਹੈ ਅਤੇ ਆਉਣ ਵਾਲੀਆਂ
ਚੋਣਾਂ ਵਿੱਚ ਸ਼ਾਇਦ ਉਸਦੇ ਹੀ ਨਾਮਜ਼ਦ ਕੀਤੇ ਲੋਕ ਇਸ ਇਲਾਕੇ ਵਿੱਚ ਜਿੱਤ ਸਕਣ। ਇਹ ਲੋਕਾਂ ਦਾ ਅਸਲ
ਨੁਮਾਇੰਦਾ ਜਾਪਦਾ ਹੈ। ਜਿਵੇਂ ਕਿ 1966 ਤੱਕ ਇਸ ਦਾ ਦਾਦਾ ਪ੍ਰਵੀਨ ਚੰਦਰ ਭੰਜਦੇਉ ਸੀ।
ਪ੍ਰਵੀਨ ਚੰਦਰ ਭੁੰਜਦੇਉ (ਜਨਮ 1929) 1947 ਤੱਕ ਰਾਜ ਕਰ ਚੁੱਕਿਆ ਸੀ। ਉਹ 1947 ਤੋਂ ਬਾਅਦ
‘ਬਾਹਰਲਿਆਂ’ ਦੀ ਬਸਤਰ ਵਿੱਚ ਮਚਾਈ ਲੁੱਟ ਅਤੇ ਲਾਗੂ ਕੀਤੇ ਮਾਰੂ ਜ਼ਮੀਨੀ ਸੁਧਾਰਾਂ ਬਾਰੇ ਪ੍ਰੇਸ਼ਾਨ
ਸੀ ਕਿਉਂਕਿ ਉਸ ਦੀ ਅਨਪੜ੍ਹ ਜਨਤਾ ਨੂੰ ਬਹੁਤ ਕਸ਼ਟ ਪਹੁੰਚ ਰਿਹਾ ਸੀ। ਉਸ ਨੇ ਲੱਖ ਫਰਿਆਦਾਂ ਕੀਤੀਆਂ
ਪਰ ਕਿਸੇ ਨੇ ਸੁਣਵਾਈ ਨਾ ਕੀਤੀ। ਜਦੋਂ ਉਹ ਜ਼ਿਆਦਾ ਰੌਲਾ ਪਾਉਣ ਲੱਗਿਆ ਤਾਂ ਡਾਢਿਆਂ ਦੇ ਨਾਜ਼ੁਕ ਕੰਨ
ਸੁਣ ਨਾ ਸਕੇ। ਜ਼ੈਬੁੱਲਨਿਸਾ ਨੇ ਆਖਿਆ ਸੀ, “ਹੌਲੀ ਬੋਲ ਮਿਠਬੋਲੀ ਕੋਇਲ, ਔਰੰਗਜ਼ੇਬ ਦਾ ਨਾਜ਼ੁਕ
ਮਿਜਾਜ਼ ਤਿੱਖੀ ਆਵਾਜ਼ ਦੀ ਹੂਕ ਨੂੰ ਬਰਦਾਸ਼ਤ ਨਹੀਂ ਕਰ ਸਕਦਾ”।
ਆਖ਼ਰ 25 ਮਾਰਚ 1966 ਨੂੰ ਉਸ ਦੇ ਮਹਿਲ ਨੂੰ ਹਥਿਆਰਬੰਦ ਪੁਲਿਸ ਨੇ ਆ ਘੇਰਿਆ। ਰਾਜੇ ਕੋਲ ਤੀਰ ਕਮਾਨ
ਅਤੇ ਢਾਲਾਂ ਕ੍ਰਿਪਾਨਾਂ ਹੀ ਹਥਿਆਰ ਸਨ। ਉਹ ਅਤੇ ਉਸਦੇ ਅਣਖ਼ੀ ਦਰਬਾਰੀ ਤੀਰ ਕਮਾਨਾਂ ਲੈ ਕੇ
ਮੁਕਾਬਲੇ ਵਿੱਚ ਉੱਤਰੇ। ਪੁਲਿਸ ਨੇ ਰਫ਼ਲਾਂ ਨਾਲ 61 ਗੋਲ਼ੀਆਂ ਦਾਗੀਆਂ ਅਤੇ ਰਾਜੇ ਸਮੇਤ ਓਸ ਦੇ 11
ਦਰਬਾਰੀਆਂ ਨੂੰ ਢੇਰੀ ਕਰ ਦਿੱਤਾ। ਪੁਲਿਸ ਅਨੁਸਾਰ 21 ਆਦਮੀ ਜ਼ਖਮੀ ਹੋਏ। ਮਹਿਲ ਦੀਆਂ ਪੌੜੀਆਂ ਉੱਤੇ
ਇਹ ਕਹਿਰ ਵਾਪਰਿਆ। ਆਲੀ ਮਿਜਾਜ਼ੇ ਸ਼ਾਹਾਂ ਨੇ ਤਾਬੇ ਸੁਖਨ ਨਾ ਸਹਾਰਿਆ, ਜ਼ੈਬੁੱਲਨਿਸਾ ਠੀਕ ਕਹਿੰਦੀ
ਸੀ।
ਰਾਣੀ ਨੂੰ ਅੱਗਾ ਢਕਣ ਲਈ ਕੌਣ ਆਖੇ-? ਕੀ ਅਜਿਹੇ, ਲੋਕ ਦਰਦ ਰੱਖਣ ਵਾਲੇ, ਸਾਦਾ-ਦਿਲ ਲੋਕ-ਨਾਇਕ
ਨੂੰ ਮਾਰਨਾ ਜ਼ਰੂਰੀ ਸੀ? ਕੀ ਉਹ ਧਾਂਦਲੀਆਂ ਵਿਰੁੱਧ ਅਵਾਜ਼ ਉੱਠਾ ਕੇ ਜਨ-ਹਿਤ, ਲੋਕਤੰਤਰੀ ਕੰਮ ਨਹੀਂ
ਸੀ ਕਰ ਰਿਹਾ? ਕੀ ਲੋਕਾਂ ਦੇ ਮਸਲਿਆਂ ਦਾ ਸਮਾਧਾਨ ਲੱਭਣਾ ਲੋਕਰਾਜ ਦੀ ਹੋਂਦ-ਹਸਤੀ ਦਾ ਆਧਾਰ ਨਹੀਂ?
ਕੀ ਹਿੰਦ ਦੇ ਲੋਕ-ਰਾਜ ਵਿੱਚ ਅਜਿਹੇ ਧਰਮਾਤਮਾ ਆਗੂਆਂ ਦਾ ਇਹੋ ਹਸ਼ਰ ਹੋਣਾ ਚਾਹੀਦਾ ਹੈ? ਜਿਨ੍ਹਾਂ
ਨੇ ਹਨ੍ਹੇਰੀਆਂ ਬੀਜੀਆਂ ਸਨ ਉਹ ਵਾਅ-ਵਰੋਲਿਆਂ ਦੀ ਫ਼ਸਲ ਵੱਢਣ ਦੀ ਉਮੀਦ ਹੀ ਰੱਖ ਸਕਦੇ ਹਨ। ਉਹਨਾਂ
ਆਰਾਮ ਦੀ ਨੀਂਦ ਸੌਦਿਆਂ ਨੂੰ ਸੁਗੰਧੀ ਭਰੀਆਂ ਰੁਮਕੇ-ਰੁਮਕੇ ਚਲਦੀਆਂ ਪੌਣਾਂ ਲੋਰੀਆਂ ਦੇਣ ਲਈ
ਕਿੱਥੋਂ ਆਉਣੀਆਂ ਸਨ?
ਹੁਣ ਆਈਏ ਅੱਜ ਦੇ ਲੋਕਤੰਤਰ ਵੱਲ! ਅੱਜ ਦਾ ਲੋਕਤੰਤਰ ਜਗਦਲਪੁਰ ਨੂੰ ਜਾਂਦੀ ਸੜਕ ਉੱਤੇ ‘ਵਿਜੈ’
ਯਾਤਰਾ ਬਨਾਮ ‘ਵਿਕਾਸ’ ਯਾਤਰਾ ਕੱਢ ਰਿਹਾ ਸੀ। ਯਾਤਰੀ ਧਰਤੀ ਪੁੱਤਰਾਂ ਨੂੰ ਦੱਸ ਰਹੇ ਸਨ ਕਿ
ਲੋਕਤੰਤਰ ਦਾ ਬੁਰਕਾ ਪਾ ਕੇ ਅੱਜ ਉਹਨਾਂ ਦੀ ਧਰਤੀ ਪਰਾਇਆਂ ਦੀ ਰਖੈਲ ਬਣਾਈ ਜਾ ਚੁੱਕੀ ਹੈ। ਉਹ
ਦਰਭਾ ਘਾਟੀ ਨੂੰ ਦੱਸਣਾ ਚਾਹੁੰਦਾ ਸਨ ਕਿ ਉਸ ਕੋਲ ਸਲਵਾ ਜੁਡਮ ਵਰਗੇ ਕਾਰਗਰ ਹਥਿਆਰ ਹਨ। ਉਹ
ਸਿੱਧੇ-ਸਾਦੇ ਲੋਕਾਂ ਦੀਆਂ ਜ਼ਮੀਨਾਂ ਉੱਤੇ, ਲੋਕ-ਵਿਰੋਧ ਦੇ ਹੁੰਦਿਆਂ, ਕਬਜ਼ੇ ਕਰਕੇ ਰੱਖਣਾ ਜਾਣਦੇ
ਹਨ। ਉਹ ਹਥਿਆਰਬੰਦ ਸਿਪਾਹੀਆਂ ਦੀ ਮਦਦ ਨਾਲ ਆਪਣਾ ਦਬਕਾ ਕਾਇਮ ਰੱਖਣ ਦੇ ਕਾਬਲ ਹਨ। ਦੋਨਾਂ ਧਿਰਾਂ
ਦੇ ਡੂੰਘੇ ਮਨੋਭਾਵਾਂ ਵੱਲ ਝਾਤ ਮਾਰੀਏ ਤਾਂ ਮਾਓਵਾਦੀ ਲੋਕਤੰਤਰ ਦੇ ਅਸਲ ਰਾਖੇ ਹੋ ਉੱਭਰਦੇ ਹਨ। ਉਹ
ਧਰਤੀ ਨਾਲ ਜੁੜੇ ਹਨ ਅਤੇ ਮਣਾਂਮੂਹੀ ਕੁਰਬਾਨੀਆਂ ਦੇ ਕੇ ਲੋਕ-ਹੱਕਾਂ ਨੂੰ ਮਹਿਫੂਜ਼ ਰੱਖਣ ਲਈ ਲੜ
ਰਹੇ ਹਨ। ਮੰਨਿਆ ਕਿ ਹਥਿਆਰਬੰਦ ਦਖ਼ਲ ਚੰਗਾ ਨਹੀਂ ਹੁੰਦਾ ਪਰ ਲੋਕਰਾਜੀ ਢੰਗ ਨਾਲ ਲੜਨ ਲਈ ਉਹਨਾਂ ਦਾ
ਰਾਹ ਪੱਧਰਾ ਕਰਨਾ ਵੀ ਤਾਂ ਸੱਤਾ ਉੱਤੇ ਕਾਬਜ਼ ਲੋਕਾਂ ਦਾ ਲੋਕਧਰਮ ਨਾਲ ਮੇਲ ਖਾਂਦਾ ਕਰਮ ਹੈ। ਇਸ
ਰੀਤ ਨੂੰ ਨਿਭਾਏ ਬਿਨਾਂ ਇਹ ਆਪਣੇ-ਆਪ ਨੂੰ ਲੋਕਤੰਤਰ ਦੇ ਹਾਮੀ ਨਹੀਂ ਅਖਵਾ ਸਕਦੇ। ਦਮਨਕਾਰੀ ਸਲਵਾ
ਜੁਡਮ ਦੇ ਪਿਤਾਮਾ ਮਹਿੰਦਰ ਕਰਮਾ ਤਾਂ ਬਿਲਕੁਲ ਇਹ ਦਾਅਵਾ ਨਹੀਂ ਕਰ ਸਕਦੇ ਜਿਵੇਂ ਕਿ ਬਦਨਾਮ ਪੂਹਲਾ
ਨਿਹੰਗ ਲੋਕ ਹਿਤੈਸ਼ੀ ਨਹੀਂ ਅਖਵਾ ਸਕਦਾ।
ਵੱਡਪੁਣੇ ਦਾ ਰੁੱਖ ਸਿੰਮਲ ਵਰਗਾ ਨਹੀਂ ਹੋਣਾਂ ਚਾਹੀਦਾ। “ਫੁੱਲ ਫਿੱਕੇ ਫ਼ਲ ਬਕਬਕੇ ਕੰਮ ਨ ਆਵਹਿ
ਪਤ” ਵਾਲੀ ਸਥਿਤੀ ਲੋਕ ਰਾਜੀ ਬਣਤਰ ਵਿੱਚ ਸਹਾਈ ਨਹੀਂ ਹੋ ਸਕਦੀ। ਮਾਇਆਧਾਰੀਆਂ ਦੀ ਬੁੱਕਲ ਵਿੱਚ
ਖੇਡ ਰਿਹਾ ਵਡੱਪਣ ਤਾਂ ਜਲ ਜਾਣ ਦੇ ਹੀ ਕਾਬਲ ਹੈ। ਬੰਦਾ ਬਹਾਦਰ ਨੇ ਵਡਿਆਈ ਪ੍ਰਾਪਤ ਕਰਕੇ
ਦੱਬੇ-ਕੁਚਲੇ ਲੋਕਾਂ ਨੂੰ ਸੱਤਾ ਦੇ ਸਿੰਘਾਸਣ ਉੱਤੇ ਬਿਠਾਇਆ ਸੀ- ਏਹੋ ਸਿੱਖੀ ਵਿਚਾਰਧਾਰਾ ਦਾ
ਨਿਚੋੜ ਸੀ। ਸਿੱਖੀ ਹੀ ਨਵੇਂ ਜ਼ਮਾਨੇ ਦੀ ਸਿਆਸੀ ਰੂਹ ਦੀ ਅਸਲ ਦਾਈ ਹੈ। ਇਹ ਰਸਮੀ ਲੋਕਤੰਤਰ ਤੋਂ
ਅਗਾਂਹ ਦੀ ਗੱਲ ਕਰਦੀ ਹੈ। ਇਹੋ ਨਵੇਂ ਜ਼ਮਾਨੇ ਦੀ ਰੌਂਅ ਹੈ।
1947 ਵਿੱਚ ਨਵੀਆਂ ਨੀਤੀਆਂ ਇਸ ਮੁਲਕ ਨੇ ਅਖ਼ਤਿਆਰ ਕੀਤੀਆਂ। ਬਹੁਤੇ ਅਸਹਿਮਤ ਲੋਕਾਂ, ਜਿਨ੍ਹਾਂ
ਉੱਤੇ ਦਬਾਅ ਨਹੀਂ ਸੀ ਪਾਇਆ ਜਾ ਸਕਦਾ, ਨੂੰ ਧੱਕ ਕੇ ਪਾਕਿਸਤਾਨ ਕੱਢ ਦਿੱਤਾ। ਪੂਰਬ ਦੇ ਆਜ਼ਾਦ ਕਈ
ਮੁਲਕਾਂ ਨੂੰ ਜ਼ਬਰਦਸਤੀ (ਇੱਕ ਨੂੰ ਪਸਤੌਲ ਦੀ ਨੋਕ ਉੱਤੇ) ਪੁਰਾਤਨ ਪ੍ਰੰਪਰਾਵਾਂ ਨੂੰ ਛੱਡ ਕੇ ਨਵੇਂ
ਆਗੂਆਂ ਅਧੀਨ ਕਰ ਦਿੱਤਾ ਗਿਆ ਸੀ। ਪੰਜਾਬ ਨੂੰ ਦਾਗ਼ੀ, ਬੇਈਮਾਨ ਲੋਕਤੰਤਰੀ ਦਾਅ-ਪੇਚ ਵਰਤਕੇ ਖੁਆਰ
ਕੀਤਾ ਗਿਆ ਸੀ। ਬਸਤਰ, ਕਸ਼ਮੀਰ ਨਾਲ ਵੀ ਏਹੋ ਕੁੱਝ ਵਾਪਰਿਆ ਸੀ। ਦਲਿਤਾਂ ਕੋਲੋਂ ਤਾਂ ਪੂਨਾ ਪੈਕਟ
ਰਾਹੀਂ ਦਲਿਤਾਂ ਦੇ ਨੇਤਾ ਉਭਾਰਨ ਦਾ ਪੱਕਾ-ਪੀਢਾ ਮੁਖਤਿਆਰਨਾਮਾ ਹੀ ਹਾਸਲ ਕਰ ਲਿਆ ਗਿਆ ਸੀ। ਹਰਬੇ
ਵਰਤ ਕੇ ਹਾਸਲ ਕੀਤੀਆਂ ਸਰਦਾਰੀਆਂ ਅਤੇ ਲੋਕਾਂ ਦਾ ਅੰਨ੍ਹੇਵਾਹ ਸ਼ੋਸ਼ਣ ਕਰਕੇ ਕਮਾਈ ਦੌਲਤ ਕਦੇ
ਲੋਕਤੰਤਰ ਦੀਆਂ ਨੀਹਾਂ ਮਜ਼ਬੂਤ ਨਹੀਂ ਕਰ ਸਕਦੀ।
ਬਸਤਰ ਨੂੰ ਹਰ ਪੱਖੋਂ ਦਾਗ਼ੀ ਲੋਕਤੰਤਰ ਦੇ ਦਾਵਾਨਲ ਵਿੱਚ ਨਾ ਝੋਕੋ! ਉਸ ਨੂੰ ਲੋਕਤੰਤਰ ਦੀ ਕੁੱਛੜ
ਬਿਠਾ ਕੇ ਆਪਣੇ-ਆਪ ਉੱਤੇ ਰਾਜ ਕਰਨ ਦਾ ਵੱਲ ਸਮਝਾਉ। ਇਹੋ ਨੈਤਿਕਤਾ ਅਤੇ ਸਾਊਪੁਣੇ ਦਾ ਤਕਾਜ਼ਾ ਹੈ।
ਦੇਸ ਏਵੇਂ ਮਜ਼ਬੂਤ ਹੰਦੇ ਹਨ ਨਾ ਕਿ ਬਹੁ ਗਿਣਤੀ ਦੀ, ਫ਼ੌਜ ਦੀ, ਸੁਰੱਖਿਆ ਬਲਾਂ ਦੀ ਧੌਂਸ ਜਮਾਇਆਂ।
ਕੌਣ ਜਾਣੇ ਕਿਸ ਦਿਨ ਸਾਹਿਬ ਸੱਚੇ ਦੀ ਬੇ-ਪ੍ਰਵਾਹੀ ਦਾ ਨੱਕੋ ਨੱਕ ਭਰਿਆ ਪਿਆਲਾ ਛਲਕ ਜਾਵੇ ਅਤੇ
ਫੇਰ: “ਕੀੜਾ ਥਾਪ ਦੇਵੇ ਪਾਤਸ਼ਾਹੀ”, ਜੋ “ਲਸ਼ਕਰ ਕਰੇ ਸਵਾਹ”। ਯਾਦ ਕਰੋ ਉਸ ਰਾਵਣ ਨੂੰ ਜਿਸ ਬਾਰੇ
ਭਗਤ ਫਰਮਾਉਂਦੇ ਹਨ: “ਇਕੁ ਲਖੁ ਪੂਤ ਸਵਾ ਲਖੁ ਨਾਤੀ॥ ਤਿਹ ਰਾਵਨ ਘਰ ਦੀਆ ਨ ਬਾਤੀ”। ਇਤਿਹਾਸ ਸੱਤਾ
ਦੇ ਖੰਡਰਾਂ ਨਾਲ ਸਦੀਆਂ ਤੋਂ ਘੂਕ ਸੁੱਤੇ ਜਾਬਰ ਹੁਕਮਰਾਨਾਂ ਦੀਆਂ ਬੇਜਾਨ, ਮੂਕ ਕਬਰਾਂ ਨਾਲ ਭਰਿਆ
ਪਿਆ ਹੈ। ਹਥਿਆਰਾਂ ਨਾਲ ਸੱਤਾ ਹੰਢਾਉਂਦੇ-ਹੰਢਾਉਂਦੇ ਉਹ ਬੇਜਾਨ, ਬਦਨਾਮ ਮਿੱਟੀ ਦਾ ਜਾਮਾ ਧਾਰ
ਚੁੱਕੇ ਹਨ। ਅੱਜ ਦੇ ਸੱਤਾਧਾਰੀਆਂ ਨੂੰ ਗਫਲਤ ਤਿਆਗਣ ਦੀ ਪ੍ਰੇਰਨਾ ਦੇਣ ਲਈ ਆਖਿਆ ਜਾ ਸਕਦਾ ਹੈ,
ਆਖ਼ਰ, “ਤੇਰਾ ਗੋਸ਼ਤ ਕੀੜਿਆਂ ਖਾਣਾ ਏਂ … …. ਉੱਠ ਜਾਗ ਘੁਰਾੜੇ ਮਾਰ ਨਹੀਂ …. . ਇਹ ਸੌਣ ਤੇਰੇ
ਦਰਕਾਰ ਨਹੀਂ”।
ਪਤਾ ਲੱਗਿਆ ਹੈ ਕਿ ਮਾਓਵਾਦੀ ਲੜਾਕੂਆਂ ਨੇ ਕਈ ਨਿਹੱਥੇ ਪੁਲਿਸ ਵਾਲਿਆਂ ਅਤੇ ਹੋਰ ਲੋਕਾਂ ਨੂੰ
ਮਾਰਿਆ ਨਹੀਂ ਬਲਕਿ ਹੱਥ ਆਇਆਂ ਨੂੰ ਆਜ਼ਾਦ ਕਰ ਦਿੱਤਾ ਹੈ। ਇਹ ਵਰਤਾਰਾ ਸੂਰਮਿਆਂ ਦੀ ਆਦਿ ਕਾਲ ਤੋਂ
ਚੱਲੀ ਆਉਂਦੀ ਯੁੱਧ ਰੀਤ ਅਨੁਸਾਰ ਹੈ। ਲੜਾਈ ਦੇ ਮੈਦਾਨ ਤੋਂ ਪਰ੍ਹੇ ਖ਼ਾਲਸੇ ਦਾ ਵੀ ਕੋਈ ਵੈਰੀ ਨਹੀਂ
ਸੀ ਹੁੰਦਾ। ਅਹਿਮਦਸ਼ਾਹ ਨਾਲ ਜੰਗ ਤੋਂ ਬਾਅਦ ਬੰਦੀ ਬਣਾਏ ਜੰਗੀ ਕੈਦੀਆਂ ਨੂੰ ਵੀ ਇਹਨਾਂ ਦਰਬਾਰ
ਸਾਹਿਬ ਸਰੋਵਰ ਦੀ ਕਾਰਸੇਵਾ ਕਰਵਾ ਕੇ ਆਪਣੇ ਦੇਸ ਅਫ਼ਗਾਨਿਸਤਾਨ ਪਰਤਣ ਦਿੱਤਾ ਸੀ। ਸਭ ਸਮਕਾਲੀ
ਲਿਖਤਾਂ ਕਹਿੰਦੀਆਂ ਹਨ ਕਿ ਕਿਸੇ ਇੱਕ ਨੂੰ ਵੀ ਕਤਲ ਨਹੀਂ ਸੀ ਕੀਤਾ ਗਿਆ। ਸਾਂਝੇ ਪਿਤਾ/ਮਾਤਾ
ਅਕਾਲਪੁਰਖ ਦੀ ਵੀ ਏਹੋ ਮਰਜ਼ੀ ਹੈ ਜਿਸ ਨੂੰ ਅਸੀਂ ਧੁਰ ਕੀ ਬਾਣੀ ਰਾਹੀਂ ਜਾਣ ਸਕਦੇ ਹਾਂ।
ਮਾਓਵਾਦੀਆਂ ਦੇ ਇਸ ਕਿਰਦਾਰ ਦੇ ਖਿਲਾਫ਼ ਕੀ ਲੋਕਤੰਤਰ ਦੇ ਵਰਦੀਧਾਰੀ ਸਿਪਾਹੀਆਂ ਦਾ ਕਿਰਦਾਰ ਕਿਤੇ
ਇਹ ਤਾਂ ਨਹੀਂ ਕਿ ਉਹ ਨਿਹੱਥੇ ਬੇ-ਸਹਾਰਾ ਲੋਕਾਂ ਉੱਤੇ ਪੁਲਿਸ ਥਾਣਿਆਂ ਵਿੱਚ ਅਕਹਿ ਜ਼ੁਲਮ ਕਰਦੇ
ਹਨ, ਜਿਵੇਂ ਕਿਸੇ ਵੇਲੇ ਵਰਦੀਧਾਰੀ ਗੁੰਡਿਆਂ, ਅਹੁਦਿਆਂ, ਇਨਾਮਾਂ ਦੇ ਭੁੱਖਿਆਂ ਹੈਵਾਨਾਂ ਨੇ ਭਾਈ
ਗੁਰਦੇਵ ਸਿੰਘ ਕਾਉਂਕੇ ਉੱਤੇ ਕੀਤਾ ਸੀ।
ਸੰਸਾਰ ਦੀ ਆਦਿ ਕਾਲ ਤੋਂ ਚੱਲੀ ਆਉਂਦੀ ਰੀਤ ਦੱਸਦੀ ਹੈ ਕਿ ਜਿਨ੍ਹਾਂ ਹਵਾਵਾਂ ਬੀਜੀਆਂ ਉਨ੍ਹਾਂ
ਹਨ੍ਹੇਰੀਆਂ ਵੱਢੀਆਂ। ਜਿਹੜੇ ਵਾ-ਵਰੋਲੇ ਬੀਜਣਗੇ ਉਹ ਬਾਵੰਡਰ ਵੱਢਣਗੇ। ਸੱਤਾ ਦੇ ਨਸ਼ੇ ਵਿੱਚ ਚੂਰ
ਲੋਕਾਂ ਨੂੰ ਖਿਆਲ ਨਹੀਂ ਆ ਰਿਹਾ ਕਿ ਜਿਨ੍ਹਾਂ ਦੀਆਂ ਕੁੱਲਾਂ ਵਿੱਚ “ਸਰਦਾਰੀ ਨਾ ਭਈ ਕਦਾਹੀਂ” ਸੀ।
ਉਹਨਾਂ ਉੱਤੇ ਅੰਮ੍ਰਿਤ ਦ੍ਰਿਸ਼ਟ ਕਰ ਕੇ ਸਾਹਿਬ ਨੇ ਉਹਨਾਂ ਨੂੰ ‘ਰਾਜ ਕਰਨ ਦਾ ਵੱਲ ਸਮਝਾਇਆ’ ਸੀ।
ਇਉਂ ਹੰਨੇ-ਹੰਨੇ ਮੀਰ ਸੁਰਜੀਤ ਹੋ ਗਏ ਸਨ। ਲੋਕਤੰਤਰ ਦਾ ਏਹੋ ਤਕਾਜ਼ਾ ਹੈ- ਏਹੋ ਲੋਕਤੰਤਰ ਦੀ ਮੰਜ਼ਲ
ਹੈ। ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਅਖਵਾਉਣਾ ਹੀ ਕਾਫ਼ੀ ਨਹੀਂ। ਸਮਾਂ ਆ ਗਿਆ ਹੈ ਕਿ
ਤੋਪਾਂ-ਟੈਂਕਾਂ ਦੀ ਹੈਂਕੜ ਛੱਡੀ ਜਾਵੇ, ਨਿਮਰਤਾ ਦਾ ਬੀਜ ਬੀਜਿਆ ਜਾਵੇ ਤਾਂ ਕਿ ਸਦਭਾਵਨਾ ਦੀ
ਲਹਿ-ਲਹਾਉਂਦੀ ਫ਼ਸਲ ਵੱਢਣ ਦਾ ਮੌਕਾ ਮਿਲੇ। ਇਸ ਤੋਂ ਇਲਾਵਾ ਲੋਕਤੰਤਰ ਨੂੰ ਸਦਾ ਲਈ ਮਹਿਫੂਜ਼ ਰੱਖਣ
ਦਾ ਕੋਈ ਹੋਰ ਤਰੀਕਾ ਨਹੀਂ। ਜਿਨ੍ਹਾਂ ਨੇ ਤੁਹਾਨੂੰ ਸੱਤਾ ਦੀ ਕੁਰਸੀ ਬਖ਼ਸ਼ੀ ਹੈ ਉਹਨਾਂ ਬੇ-ਸਹਾਰੇ
ਲੋਕਾਂ ਦਾ ਨਰਸੰਘਾਰ ਕਰ ਕੇ ਕਦੇ ਵੀ ਇਹ ਸਰਦਾਰੀਆਂ ਕਾਇਮ ਨਹੀਂ ਰੱਖੀਆਂ ਜਾ ਸਕਦੀਆਂ, ਨਾ ਹੀ
ਲੋਕਤੰਤਰ। ਲੁੱਟ-ਮਾਰ ਕਰਨ ਵਾਲਿਆਂ ਨਾਲ ਦੋਸਤੀਆਂ ਸਿਰੇ ਨਹੀਂ ਚੜ੍ਹਦੀਆਂ, ਸੱਚੇ ਜਗਤ ਕਲਿਆਣਕਾਰੀ
ਸੱਚੇ ਸਾਹਿਬ ਦਾ ਮਹਾਂ ਵਾਕ ਹੈ:
ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥
ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ॥ (ਗੁਰੂ ਗ੍ਰੰਥ, ਪੰਨਾ 1412)
ਮੋਬਾਇਲ ਨੰ: 9417871742
(31/05/13)
ਜਸਵੰਤ ਸਿੰਘ ‘ਅਜੀਤ’
ਅੰਮ੍ਰਿਤਧਾਰੀ ਬੱਚਿਆਂ ਨੂੰ ਮੁਫ਼ਤ ਵਿਦਿਆ ਦੇਣ ਦੀ ਗਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮੱਕੜ ਨੇ ਇਨ੍ਹਾਂ
ਹੀ ਦਿਨਾਂ ਵਿੱਚ ਐਲਾਨ ਕੀਤਾ ਕਿ ਸ਼੍ਰੋਮਣੀ ਕਮੇਟੀ ਸਾਰੇ ਪਧੱਰਾਂ ਤੇ ਅੰਮ੍ਰਿਤਧਾਰੀ ਬੱਚਿਆਂ ਨੂੰ
ਮੁਫ਼ਤ ਵਿਦਿਆ ਦੇਣ ਦਾ ਪ੍ਰਬੰਧ ਕਰੇਗੀ। ਇਸਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਮੁੱਖੀਆਂ ਨੇ ਆਪਣੇ ਪ੍ਰਬੰਧ ਹੇਠਲੇ ਸਕੂਲਾਂ ਵਿੱਚ ਅੰਮ੍ਰਿਧਾਰੀ ਬਚਿਆਂ ਦੀ ਪੂਰੀ ਫੀਸ ਮਾਫ਼ ਕਰਨ ਦਾ
ਐਲਾਨ ਕੀਤਾ ਹੈ। ਇਨ੍ਹਾਂ ਐਲਾਨਾਂ ਨੂੰ ਲੈ ਕੇ ਸਿੱਖ ਬੁਧੀਜੀਵੀਆਂ ਵਲੋਂ ਕਈ ਸਵਾਲ ਖੜੇ ਕੀਤੇ ਜਾ
ਰਹੇ ਹਨ। ਉਨ੍ਹਾਂ ਵਲੋਂ ਜੋ ਸਭ ਤੋਂ ਵੱਡਾ ਸਵਾਲ ਉਠਾਇਆ ਜਾ ਰਿਹਾ ਹੈ ਉਹ ਇਹ ਹੈ ਕਿ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਬਖਸ਼ਿਸ਼ ਕਰਦਿਆਂ ਸਿੱਖਾਂ ਨੂੰ ਨਾ ਤਾਂ ਕੋਈ ਲਾਲਚ ਦਿੱਤਾ ਸੀ
ਅਤੇ ਨਾ ਹੀ ਉਨ੍ਹਾਂ ਨੂੰ ਕਿਸੀ ਤਰ੍ਹਾਂ ਦੀ ਕੋਈ ਰਿਆਇਤ ਦੇਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ
ਤਾਂ ਇਸਦੇ ਲਈ ਸੀਸ ਦੀ ਭੇਂਟ ਮੰਗੀ ਸੀ। ਜਿਸਨੇ ਉਨ੍ਹਾਂ ਦੀ ਮੰਗ ਦੇ ਅਨੁਸਾਰ ਸੀਸ ਭੇਂਟ ਕੀਤਾ ਉਹੀ
ਉਨ੍ਹਾਂ ਦੀ ਬਖਸ਼ਿਸ਼, ਅੰਮ੍ਰਿਤ ਦੀ ਪ੍ਰਾਪਤੀ ਕਰਨ ਦਾ ਅਧਿਕਾਰੀ ਬਣ ਪਾਇਆ ਸੀ। ਇਸਦੇ ਨਾਲ ਹੀ ਗੁਰੂ
ਸਾਹਿਬ ਦੇ ਆਦੇਸ਼-ਅਨੁਸਾਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦਾ ਅਧਿਕਾਰੀ ਉਹੀ ਹੈ, ਜੋ ਨਿਸ਼ਕਾਮ ਹੋ
ਆਪਣਾ-ਆਪ ਗੁਰੂ-ਚਰਨਾਂ ਵਿੱਚ ਸਮਰਪਿਤ ਕਰਦਾ ਹੈ। ਇਨ੍ਹਾਂ ਬੁਧੀਜੀਵੀਆਂ ਅਨੁਸਾਰ ਅਜਿਹੀ ਸਥਿਤੀ
ਵਿੱਚ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ, ਜੋ ਕਿ ਸਿੱਖਾਂ ਦੀਆਂ ਸਰਵੁੱਚ ਧਾਰਮਕ
ਸੰਸਥਾਵਾਂ ਹਨ, ਦੇ ਮੁਖੀਆਂ ਦਾ ਅੰਮ੍ਰਿਤਧਾਰੀ ਬੱਚਿਆਂ ਨੂੰ ਮੁਫ਼ਤ ਸਿਖਿਆ ਦੇਣ ਅਤੇ ਫੀਸ ਮਾਫ ਕਰਨ
ਦਾ ਲਾਲਚ ਦੇਣਾ, ਕੀ ਸਿੱਖ ਧਰਮ ਦੀਆਂ ਮਾਨਤਾਵਾਂ ਦੇ ਵਿਰੁਧ ਨਹੀਂ? ਉਨ੍ਹਾਂ ਵਲੋਂ ਦੂਸਰਾ ਵੱਡਾ
ਸਵਾਲ ਇਹ ਉਠਾਇਆ ਜਾ ਰਿਹਾ ਹੈ ਕਿ ਕਿਸੇ ਬੱਚੇ ਜਾਂ ਉਸਦੇ ਮਾਤਾ-ਪਿਤਾ ਵਲੋਂ ਮੁਫ਼ਤ ਸਿਖਿਆ ਦੀ
ਰਿਆਇਤ ਹਾਸਲ ਕਰਨ ਦੀ ਲਾਲਸਾ ਵਿੱਚ ਬੱਚੇ ਦੇ ਅੰਮ੍ਰਿਤਧਾਰੀ ਹੋਣ ਦਾ ਜੋ ਪ੍ਰਣ-ਪਤ੍ਰ ਦਿੱਤਾ
ਜਾਇਗਾ, ਉਸ ਪ੍ਰਣ-ਪਤ੍ਰ ਦੀ ਕੀ ਗਰੰਟੀ ਹੋਵੇਗੀ ਕਿ ਉਹ ਸੱਚਾਈ `ਤੇ ਹੀ ਅਧਾਰਤ ਹੋਵੇਗਾ? ਉਨ੍ਹਾਂ
ਵਲੋਂ ਇਹ ਸਵਾਲ ਉਠਾਏ ਜਾਣ ਦਾ ਕਾਰਣ ਇਹ ਦਸਿਆ ਜਾਂਦਾ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਤੇ
ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਨਿਯਮਾਂ ਅਨੁਸਾਰ ਹਰ ਉਮੀਦਵਾਰ ਨੂੰ ਇਹ
ਪ੍ਰਣ-ਪਤ੍ਰ ਦੇਣਾ ਹੁੰਦਾ ਹੈ ਕਿ ਉਹ ਅੰਮ੍ਰਿਤਧਾਰੀ ਹੈ ਅਤੇ ਰਹਿਤ-ਮਰਿਆਦਾ ਦਾ ਪੂਰੀ ਤਰ੍ਹਾਂ ਪਾਲਣ
ਕਰਦਾ ਚਲਿਆ ਆ ਰਿਹਾ ਹੈ। ਉਸਨੇ ਕਦੀ ਵੀ ਰਹਿਤ ਮਰਿਆਦਾ ਦੇ ਪਾਲਣ ਵਿੱਚ ਕੋਤਾਹੀ ਨਹੀਂ ਕੀਤੀ। ਉਹ
ਪੁਛਦੇ ਹਨ ਕਿ ਕੀ ਸੱਚਮੁੱਚ ਹੀ ਉਨ੍ਹਾਂ ਸਾਰਿਆਂ ਦੇ ਪ੍ਰਣ-ਪਤ੍ਰ ਸੱਚਾਈ ਪੁਰ ਅਧਾਰਤ ਹੁੰਦੇ ਹਨ?
ਕੀ ਜ. ਮੱਕੜ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀ ਸੀਨੇ `ਤੇ ਹੱਥ ਰਖ ਕੇ ਇਹ ਦਾਅਵਾ ਕਰ ਸਕਦੇ
ਹਨ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਚੁਣੇ ਗਏ ਉਨ੍ਹਾਂ ਸਮੇਤ
ਸਾਰੇ ਹੀ ਮੈਂਬਰ ਅਤੇ ਅਹੁਦੇਦਾਰ ਚੋਣਾਂ ਦੌਰਾਨ ਦਾਖਲ ਕੀਤੇ ਗਏ ਪ੍ਰਣ-ਪਤ੍ਰਾਂ ਦੀ ਕਸੌਟੀ ਪੁਰ
ਪੂਰੇ ਉਤਰਦੇ ਹਨ? ਜੇ ਉਹ ਅਜਿਹਾ ਦਾਅਵਾ ਨਹੀਂ ਕਰ ਸਕਦੇ ਤਾਂ ਇਹ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ
ਹੈ ਕਿ ਮੁਫ਼ਤ ਵਿਦਿਆ ਪ੍ਰਾਪਤੀ ਦੇ ਲਾਲਚ ਵਿੱਚ ਬੱਚੇ ਦੇ ਅੰਮ੍ਰਿਤਧਾਰੀ ਹੋਣ ਦਾ ਜੋ ਪ੍ਰਣ-ਪਤ੍ਰ
ਦਾਖਲ ਕੀਤਾ ਜਾਇਗਾ, ਉਹ ਸੱਚਾਈ ਪੁਰ ਹੀ ਅਧਾਰਤ ਹੋਵੇਗਾ?
ਇਸਦੇ ਨਾਲ ਹੀ ਕੁੱਝ ਬੁਧੀਜੀਵੀਆਂ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ ਸਿੱਖੀ ਦੀਆਂ
ਮਾਨਤਾਵਾਂ ਦੇ ਅਨੁਸਾਰ ਵੀ ਨਹੀਂ, ਇਸਨੂੰ ਸਿੱਖੀ ਦੀਆਂ ਮਾਨਤਾਵਾਂ ਦੇ ਅਧੀਨ ਵਿਤਕਰੇ ਭਰਿਆ ਹੀ
ਮੰਨਿਆ ਜਾਇਗਾ। ਉਨ੍ਹਾਂ ਅਨੁਸਾਰ ਸਿੱਖ ਧਰਮ ਦੀਆਂ ਮਾਨਤਾਵਾਂ ਅਤੇ ਪਰੰਪਰਾਵਾਂ ਅਨੁਸਾਰ ਲੋੜਵੰਦ,
ਭਾਵੇਂ ਕਿਸੇ ਵੀ ਧਰਮ ਜਾਂ ਫਿਰਕੇ-ਜਾਤੀ ਨਾਲ ਸਬੰਧ ਰਖਦਾ ਹੋਵੇ, ਸਹਾਇਤਾ ਪ੍ਰਾਪਤ ਕਰਨ ਦਾ
ਅਧਿਕਾਰੀ ਹੈ। ਇਨ੍ਹਾਂ ਬੁਧੀਜੀਵੀਆਂ ਅਨੁਸਾਰ ਲੋੜਵੰਦ ਪਰਿਵਾਰਾਂ ਨਾਲ ਸਬੰਧ ਰਖਦੇ ਅੰਮ੍ਰਿਤਧਾਰੀ
ਬਚਿਆਂ ਨੂੰ ਵਿਦਿਆ ਪ੍ਰਾਪਤੀ ਵਿੱਚ ਰਿਆਇਤ ਦਿੱਤਾ ਜਾਣਾ ਗਲਤ ਨਹੀਂ, ਪ੍ਰੰਤੂ ਸਾਰੇ ਅੰਮ੍ਰਿਤਧਾਰੀ
ਬਚਿਆਂ ਨੂੰ ਇਹ ਰਿਆਇਤ ਦਿੱਤਾ ਜਾਣਾ ਸਿੱਖੀ ਦੀਆਂ ਮਾਨਤਾਵਾਂ ਦੇ ਵਿਰੁਧ ਅਤੇ ਲੋੜਵੰਦ ਪਰਿਵਾਰਾਂ
ਦੇ ਬਚਿਆਂ ਨਾਲ ਅਨਿਆਇ ਹੋਵੇਗਾ।
ਸ. ਸਰਨਾ ਦਾ ਉਤਸਾਹ ਵਧਿਆ ਅਤੇ ਆਤਮ-ਵਿਸ਼ਵਾਸ ਮੁੜਿਆ: ਦਿੱਲੀ ਗੁਰਦੁਆਰਾ ਚੋਣਾਂ ਵਿੱਚ ਹੋਈ
ਭਾਰੀ ਹਾਰ ਦੇ ਫਲਸਰੂਪ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀਆਂ ਦੇ ਜਿਸ ਆਤਮ-ਵਿਸ਼ਵਾਸ ਨੂੰ ਭਾਰੀ
ਚੋਟ ਪਹੁੰਚੀ ਸੀ ਅਤੇ ਜਿਸਦੇ ਚਲਦਿਆਂ ਉਨ੍ਹਾਂ ਦਾ ਉਤਸਾਹ ਠੰਡਾ ਪੈ ਗਿਆ ਵਿਖਾਈ ਦੇਣ ਲਗਾ ਸੀ, ਉਹ
ਪਿਛਲੇ ਦਿਨੀਂ ਉਸ ਸਮੇਂ ਮੁੜ ਵਾਪਸ ਆ ਗਿਆ ਵਿਖਾਈ ਦੇਣ ਲਗਾ, ਜਦੋਂ ਉਨ੍ਹਾਂ ਵਲੋਂ ਥੋੜੇ ਸਮੇਂ ਦੇ
ਨੋਟਿਸ ਤੇ ਬੁਲਾਈ ਗਈ ਪਾਰਟੀ ਮੀਟਿੰਗ ਵਿੱਚ ਉਨ੍ਹਾਂ ਦੀ ਆਸ ਤੋਂ ਕਿਤੇ ਬਹੁਤ ਹੀ ਵਧੇਰੇ ਵਡਾ ਇਕੱਠ
ਹੋਇਆ। ਉਹ ਵੀ ਉਸ ਸਮੇਂ, ਜਦੋਂ ਕਿ ਕੁੱਝ ਦਿਨ ਪਹਿਲਾਂ ਹੀ ਇਹ ਖਬਰ ਆ ਚੁਕੀ ਸੀ, ਕਿ ਦਲ ਕੇ
ਗੁਰਦੁਆਰਾ ਕਮੇਟੀ ਦੇ ਅੱਠ ਮੈਂਬਰਾਂ ਵਿਚੋਂ ਪੰਜ ਮੈਂਬਰ, ਵਿਸ਼ਵਾਸਘਾਤ ਕਰ ਦਲ ਨੂੰ ਪਿੱਠ ਵਿਖਾ ਗਏ
ਹਨ। ਇਸ ਬੈਠਕ ਦੀ ਸਫਲਤਾ ਇਸ ਗਲ ਦਾ ਵੀ ਸੰਕੇਤ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਭਾਰੀ ਬਹੁਮਤ
ਪ੍ਰਾਪਤ ਕਰ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਤਾਂ ਹੋ ਗਿਆ ਹੈ, ਪਰ ਉਸਦੇ ਮੁੱਖੀ ਬੀਤੇ ਤਿੰਨ
ਮਹੀਨਿਆਂ ਦੇ ਸਮੇਂ ਵਿੱਚ ਕੋਈ ਵੀ ਅਜਿਹਾ ਕੰਮ ਕਰ ਵਿਖਾਣ ਵਿੱਚ ਸਫਲ ਨਹੀਂ ਹੋ ਸਕੇ ਜਿਸਦੇ ਸਹਾਰੇ
ਉਹ ਦਿੱਲੀ ਦੇ ਸਿੱਖਾਂ ਵਲੋਂ ਆਪਣੇ ਪ੍ਰਤੀ ਪ੍ਰਗਟ ਕੀਤੇ ਗਏ ਵਿਸ਼ਵਾਸ ਨੂੰ ਬਣਾਈ ਰਖ ਸਕਦੇ। ਇਸ
ਸਮੇਂ ਵਿੱਚ ਉਨ੍ਹਾਂ ਦੀ ਜੋ ਕਾਰਗੁਜ਼ਾਰੀ ਸਾਹਮਣੇ ਆਈ ਹੈ ਉਸਤੋਂ ਤਾਂ ਇਉਂ ਜਾਪਦਾ ਹੈ, ਜਿਵੇਂ ਉਹ
ਇਹ ਮੰਨ ਕੇ ਚਲ ਰਹੇ ਹਨ ਕਿ ਪਿਛਲੇ ਪ੍ਰਬੰਧਕਾਂ ਨੇ ਜੋ ਵੀ ਕੰਮ ਜਾਂ ਫੈਸਲੇ ਕੀਤੇ ਹਨ ਉਹ ਸਾਰੇ ਹੀ
ਗਲਤ ਸਨ ਇਸਲਈ ਉਨ੍ਹਾਂ ਨੂੰ ਬਦਲ ਕੇ ਹੀ ਉਹ ਸਿੱਖਾਂ ਦਾ ਆਪਣੇ ਪ੍ਰਤੀ ਵਿਸ਼ਵਾਸ ਬਣਾਈ ਰਖ ਸਕਦੇ ਹਨ।
ਦੂਸਰੇ ਪਾਸੇ ਵੇਖਿਆ ਜਾਏ ਤਾਂ ਗੁਰਦੁਆਰਾ ਚੋਣਾਂ ਵਿੱਚ ਹੋਈ ਭਾਰੀ ਹਾਰ ਦੇ ਚਾਰ ਮਹੀਨਿਆਂ ਬਾਅਦ ਹੀ
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਹੋਈ ਪਹਿਲੀ ਬੈਠਕ ਵਿੱਚ ਆਸ ਤੋਂ ਕਿਤੇ ਬਹੁਤ ਹੀ ਵੱਡਾ ਹੋਇਆ ਇਕੱਠ
ਵੇਖ ਅਤੇ ਇਹ ਮਹਿਸੂਸ ਕਰ ਕਿ ਦਲ ਦੀ ਹੋਈ ਭਾਰੀ ਹਾਰ ਦੇ ਬਾਅਦ ਵੀ ਰਾਜਧਾਨੀ ਦੇ ਆਮ ਸਿੱਖ ਉਨ੍ਹਾਂ
ਨਾਲ ਖੜੇ ਹਨ, ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਉਤਸਾਹਿਤ
ਹੋਣਾ ਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਮੁੜ ਆਉਣਾ ਸੁਭਾਵਕ ਹੀ ਹੈ।
ਪ੍ਰੰਤੂ ਉਨ੍ਹਾਂ ਨੂੰ ਮਿਲੇ ਇਸ ਉਤਸਾਹ ਅਤੇ ਮੁੜੇ ਆਤਮ-ਵਿਸ਼ਵਾਸ ਨੂੰ ਸੰਭਾਲ ਕੇ ਰਖਣਾ ਹੋਵੇਗਾ,
ਕਿਉਂਕਿ ਉਨ੍ਹਾਂ ਦੇ ਸਾਹਮਣੇ ਅਜੇ ਲੰਮਾਂ ਸਫਰ ਬਾਕੀ ਹੈ। ਇਸ ਸਮੇਂ ਵਿੱਚ ਉਨ੍ਹਾਂ ਨੂੰ ਕੇਵਲ ਆਮ
ਸਿੱਖਾਂ ਨਾਲ ਸੰਪਰਕ ਹੀ ਨਹੀਂ ਬਣਾਈ ਰਖਣਾ ਹੋਵੇਗਾ, ਸਗੋਂ ਉਨ੍ਹਾਂ ਦੇ ਦੁਖ-ਸੁੱਖ ਵਿੱਚ ਸ਼ਾਮਲ
ਹੁੰਦਿਆਂ ਰਹਿਣ ਅਤੇ ਉਨ੍ਹਾਂ ਦੀਆਂ ਸਮਸਿਆਵਾਂ ਨੂੰ ਹਲ ਕਰਵਾਣ ਲਈ ਹੱਥ-ਪੈਰ ਮਾਰਦਿਆਂ ਰਹਿਣਾ ਵੀ
ਹੋਵੇਗਾ। ਉਨ੍ਹਾਂ ਦੀ ਸੋਚ ਅਤੇ ਫੈਸਲਾ ਕਰਨ ਦੀ ਸਮਰਥਾ ਦੀ ਪ੍ਰੀਖਿਆ ਇਸੇ ਵਰ੍ਹੇ ਨਵੰਬਰ-ਦਸੰਬਰ
ਵਿੱਚ ਉਸ ਸਮੇਂ ਹੋਣ ਜਾ ਰਹੀ ਹੈ, ਜਦੋਂ ਕਿ ਦਿੱਲੀ ਵਿਧਾਨਸਭਾ ਦੀਆਂ ਆਮ ਚੋਣਾਂ ਹੋਣੀਆਂ ਹਨ। ਉਸ
ਸਮੇਂ ਉਨ੍ਹਾਂ ਸਾਹਮਣੇ ਇੱਕ ਪਾਸੇ ਉਹ ਕਾਂਗ੍ਰਸ ਹੋਵੇਗੀ ਜਿਸਨੇ ਇਸੇ ਵਰ੍ਹੇ ਹੋਈਆਂ ਦਿੱਲੀ
ਗੁਰਦੁਆਰਾ ਚੋਣਾਂ ਵਿੱਚ, ਬੀਤੇ ਲਗਭਗ ਪੰਦ੍ਰਾਂਹ ਵਰ੍ਹਿਆਂ ਤੋਂ ਵੀ ਵੱਧ ਸਮੇਂ ਤਕ ਦਿੱਤੇ ਗਏ
ਸਹਿਯੋਗ ਦਾ ਸਿਲਾ ਵਿਸ਼ਵਾਸਘਾਤ ਦੇ ਰੂਪ ਵਿੱਚ ਦਿੱਤਾ ਹੈ ਅਤੇ ਦੂਸਰੇ ਪਾਸੇ ਉਹ ਭਾਜਪਾ ਹੋਵੇਗੀ,
ਜਿਸਨੇ 1984 ਦੇ ਨਾਂ ਤੇ ਸਿੱਖ-ਭਾਵਨਾਵਾਂ ਦਾ ਲਗਾਤਾਰ ਸ਼ੋਸ਼ਣ ਹੀ ਕੀਤਾ ਹੈ।
… ਅਤੇ ਅੰਤ ਵਿੱਚ: ਇਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਪ੍ਰਦੇਸ਼ ਕਾਂਗ੍ਰਸ ਅਤੇ ਦਿੱਲੀ ਸਰਕਾਰ
ਦੇ ਨਿਕਟ ਸੂਤ੍ਰਾਂ ਤੋਂ ਮਿਲੇ ਸੰਕੇਤਾਂ ਤੋਂ ਪਤਾ ਚਲਦਾ ਹੈ ਕਿ ਦਿੱਲੀ ਗੁਰਦੁਆਰਾ ਚੋਣਾਂ ਤੋਂ
ਪਹਿਲਾਂ ਹੀ ਦਿੱਲੀ ਦੇ ਇੱਕ ਧਨ-ਕੁਬੇਰ ਸਿੱਖ ਅਤੇ ਦਿੱਲੀ ਸਰਕਾਰ ਦੇ ਇੱਕ ਸੀਨੀਅਰ ਮੰਤ੍ਰੀ
ਵਿਚਕਾਰ, ਸ਼੍ਰੋਮਣੀ ਅਕਾਲੀ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਗੁਰਦੁਆਰਾ
ਕਮੇਟੀ ਵਿੱਚ ਨੁਕਰੇ ਲਾ ਦੇਣ ਦੇ ੳ¨ੇੁਦੇਸ਼ ਨਾਲ ਆਪਸੀ ਸਹਿਮਤੀ ਬਣ ਗਈ ਹੋਈ ਸੀ। ਦਸਿਆ ਗਿਆ ਹੈ ਕਿ
ਇਸ ਆਪਸੀ ਸਹਿਮਤੀ ਵਿੱਚ ਇਹ ਰਣਨੀਤੀ ਬਣਾਈ ਗਈ ਸੀ ਕਿ ਗੁਰਦੁਆਰਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ
ਦਿੱਲੀ ਨੂੰ ਬਹੁਮਤ ਜਾਂ ਇਤਨੀਆਂ ਸੀਟਾਂ ਤਾਂ ਮਿਲ ਹੀ ਜਾਣਗੀਆਂ, ਜਿਸਦੇ ਸਹਾਰੇ ਉਸ ਧਨ-ਕੁਬੇਰ
ਸਿੱਖ ਨੂੰ ਗੁਰਦੁਆਰਾ ਕਮੇਟੀ ਵਿੱਚ ਮੈਂਬਰ ਵਜੋਂ ਨਾਮਜ਼ਦ ਕਰਵਾ ਲਿਆ ਜਾ ਸਕੇ, ਉਸ ਪਿਛੋਂ ਤਿਕੜਮ
ਲੜਾ ਸ. ਸਰਨਾ ਦੀ ਬਜਾਏ ਉਸਨੂੰ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਵਾ ਲਿਆ ਜਾਇਗਾ। ਇਨ੍ਹਾਂ ਹੀ
ਸੂਤ੍ਰਾਂ ਅਨੁਸਾਰ ਇਸ ‘ਰਣਨੀਤੀ’ ਦੀ ਉਸ ਸਮੇਂ ਹਵਾ ਨਿਕਲ ਗਈ, ਜਦੋਂ ਇੱਕ ਵਿਚੌਲੀਏ ਰਾਹੀਂ ਦਿੱਲੀ
ਸਰਕਾਰ ਅਤੇ ਪ੍ਰਦੇਸ਼ ਕਾਂਗ੍ਰਸ ਵਿੱਚ ਪ੍ਰਭਾਵਸ਼ਾਲੀ ਮੰਨੇ ਜਾਂਦੇ ਇੱਕ ਕਾਂਗ੍ਰਸੀ ਨੇਤਾ ਅਤੇ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਸੀਨੀਅਰ ਮੁੱਖੀ ਵਿੱਚ ਹੋਈ ‘ਗੁਪਤ’ ਮੁਲਾਕਾਤ ਵਿੱਚ ਇਹ
ਫੈਸਲਾ ਹੋ ਗਿਆ ਕਿ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਕਾਂਗ੍ਰਸ ਸਰਕਾਰ ਅਤੇ ਕਾਂਗ੍ਰਸ ਪਾਰਟੀ
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਖੁਲ੍ਹ ਖੇਡਣ ਵਿੱਚ ਅਪ੍ਰਤੱਖ ਸਹਿਯੋਗ ਕਰੇਗੀ ਅਤੇ ਬਦਲੇ ਵਿੱਚ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਇੱਕ ਗੁਟ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗ੍ਰਸ ਨੂੰ
ਅਪ੍ਰਤੱਖ ਸਹਿਯੋਗ ਕਰੇਗਾ। 000
Mobile : + 91 98 68 91 77 31
(30/05/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
ਆਪ ਜੀ ਦੀ ਸਿਖਮਾਰਗ ਵੈਬਸਾਈਟ ਉੱਤੇ ਪਿਛਲੇ ਦਿਨੀਂ ਮੁਹਾਲੀ ਨਿਵਾਸੀ ‘ਸੁਰਿੰਦਰ ਕੌਰ
ਨਿਹਾਲ’ ਨਾਮੀ ਔਰਤ ਦੀ ਲਿਖਤ ਦੇ ਬਾਰੇ ਪਾਈ ਗਈ ਟਿੱਪਣੀ ਦੀ ਭਾਸ਼ਾ ਭਾਵੇਂ ਪਹਿਲੀ ਨਜ਼ਰੇ ਕਾਫੀ ਸਖਤ
ਭਾਸਦੀ ਹੈ ਪਰੰਤੂ ਹੈ ਇਹ ਬਿਲਕੁਲ ਢੁੱਕਵੀਂ। ਸਬੰਧਤ ਔਰਤ ਵੱਲੋਂ ਸਿਖ ਮੱਤ ਸਬੰਧੀ ਜੋ ਅਤੀ
ਨਿੰਦਣਯੋਗ ਭੂਮਿਕਾ ਨਿਭਾਈ ਜਾ ਰਹੀ ਹੈ ਉਸ ਦੇ ਅਨੁਸਾਰ ਆਪ ਜੀ ਦਾ ਪ੍ਰਤੀਕਰਮ ਬਿਲਕੁਲ ਵਾਜਬ ਹੈ।
ਜਿਸ ਤਰ੍ਹਾਂ ਉਸ ਨੀਵੇਂ ਦਰਜੇ ਦੀ ਔਰਤ ਨੇ ਮੇਰੇ ਵੱਲੋਂ ਸਿਖਮਾਰਗ ਵੈਬਸਾਈਟ ਰਾਹੀਂ ਅਖੌਤੀ
ਅਕਾਲ-ਤਖਤ ਦਾ ਸੱਚ ਸਾਹਮਣੇ ਲਿਆਉਣ ਤੇ, ਕੁੱਝ ਹੋਰ ਵਿਰੋਧੀ ਧਿਰਾਂ ਨਾਲ ਮਿਲ ਕੇ ਸਾਜ਼ਿਸ਼ ਰਚਦੇ ਹੋਏ
ਝੂਠੀਆਂ ਅਤੇ ਬੇਸਿਰ-ਪੈਰ ਕਹਾਣੀਆਂ ਰਾਹੀਂ ਜਾਤੀ ਤੌਰ ਤੇ ਮੇਰੀ ਬਦਨਾਮੀ ਦੀ ਮਹਿੰਮ ਚਾਲੂ ਕੀਤੀ ਹੈ
ਮੈਂ ਉਸ ਦਾ ਢੁੱਕਵਾਂ ਉੱਤਰ ਆਪਣੇ ਢੰਗ ਨਾਲ ਦੇ ਦੇਵਾਂਗਾ।
ਇਕਬਾਲ ਸਿੰਘ ਢਿੱਲੋਂ,
ਚੰਡੀਗੜ੍ਹ।
(30/05/13)
ਗੁਰਇੰਦਰ ਸਿੰਘ ਪਾਲ
‘ਕੁੱਕੜੀ ਨੇ ਖੇਹ ਉਡਾਈ ਤੇ ਆਪਣੇ ਸਿਰ `ਚ ਹੀ ਪਾਈ!’
27 ਮਈ ਦੀ ਸੰਪਾਦਕੀ ਟਿੱਪਣੀ ਪੜ੍ਹੀ, ਚੰਗੀ ਨਹੀਂ ਲੱਗੀ। ਪਰੰਤੂ ਸੁਰਿੰਦਰ ਕੌਰ
ਨਿਹਾਲ ਦੀ ਲਿਖਤ ਪੜ੍ਹਨ ਉਪਰੰਤ ਅਸੀਂ ਇਹ ਮੰਨਣ ਲਈ ਮਜਬੂਰ ਹੋ ਗਏ ਕਿ ਟਿੱਪਣੀ ਜਾਇਜ਼ ਸੀ ਅਤੇ
ਸੰਪਾਦਕ ਦਾ ਪ੍ਰਤੀਕਰਮ ਸੁਭਾਵਕ ਸੀ ਤੇ ਸਹੀ ਵੀ। ਸੁਰਿੰਦਰ ਕੌਰ ਨਿਹਾਲ ਨੇ ਨਿਰਲੱਜਤਾ ਨਾਲ ਜਾਣ
ਬੁਝ ਕੇ ਕੋਰੇ ਝੂਠ ਲਿਖੇ ਹਨ:- ਸ: ਹਾਕਮ ਸਿੰਘ ਦੇ ਹਵਾਲੇ ਨਾਲ ‘ਸਿੱਖ ਮਾਰਗ’ ਦੇ ਸੰਪਾਦਕ
`ਤੇ ਉਸ ਨੇ ਦੋਸ਼ ਲਾਇਆ ਹੈ ਕਿ ਉਹ ਨਕਲੀ ਨਾਵਾਂ ਹੇਠ ਲਿਖਦਾ ਹੈ। ਜਦਕਿ ਸੱਚ ਤਾਂ ਇਹ ਹੈ ਕਿ ਸ:
ਹਾਕਮ ਸਿੰਘ ਆਪ ਇੱਕ ਸੁਲਝਿਆ ਹੋਇਆ ਲੇਖਕ ਹੈ ਜਿਸ ਦੇ ਲਿਖੇ 20 ਦੇ ਕਰੀਬ ਲੇਖ ‘ਸਿੱਖ ਮਾਰਗ’ ਉੱਤੇ
ਛਪ ਚੁੱਕੇ ਹਨ। ‘ਸਿੱਖ ਮਾਰਗ’ ਦੇ ਸੰਪਾਦਕ ਨੇ ਇਸ ਸਾਇਟ ਵਾਸਤੇ ਨਾ ਤਾਂ ਕਦੇ ਕੋਈ ਆਰਥਕ ਸਹਾਇਤਾ
ਮੰਗੀ ਹੈ, ਨਾ ਕਬੂਲੀ ਹੈ ਅਤੇ ਨਾ ਹੀ ਕਿਸੇ ਲੇਖਕ ਨੂੰ ਕਦੇ ਕੋਈ ਸੇਵਾ-ਫਲ ਦਿੱਤਾ ਹੈ! ਇਹ ਸੱਚ
ਜਾਣਨ ਦੇ ਬਾਵਜੂਦ ਵੀ ਇਸ ਬਖ਼ੀਲ ਔਰਤ ਨੇ ‘ਸਿੱਖ ਮਾਰਗ’ ਦੇ ਨਿਸ਼ਕਾਮ ਲੇਖਕਾਂ ਨੂੰ ‘ਦਿਹਾੜੀਦਾਰ’
ਕਹਿਣ ਦਾ ਕੁਫ਼ਰ ਤੋਲਿਆ ਹੈ। ਅਨੈਤਿਕਤਾ ਅਤੇ ਨਿਰਲੱਜਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਹਸਦ ਦੀ
ਅੱਗ ਵਿੱਚ ਸੜ ਰਹੀ ਸੁਰਿੰਦਰ ਕੌਰ ਨੇ ‘ਸਿੱਖ ਮਾਰਗ’ ਦੇ ਇੱਕ ਲੇਖਕ ਦੇ ਪਰਿਵਾਰ ਦਾ ਭੰਡੀ-ਪ੍ਰਚਾਰ
ਕਰਨ ਤੋਂ ਵੀ ਸੰਕੋਚ ਨਹੀਂ ਕੀਤਾ। ਪਰਿਵਾਰ (ਪਤੀ/ਪਤਨੀ ਤੇ ਬੱਚੇ ਆਦਿ) ਵਾਲਾ ਕੋਈ ਵੀ ਵਿਅਕਤੀ
ਕਿਸੇ ਦੂਸਰੇ ਦੇ ਪਰਿਵਾਰ ਦੀ ਇਸ ਤਰ੍ਹਾਂ ਦੀ ਭੰਡੀ ਨਹੀਂ ਕਰ ਸਕਦਾ! ਜੇ ਕੋਈ ਇਉਂ ਕਰਦਾ ਹੈ ਤਾਂ
ਨਿਰਸੰਦੇਹ ਉਹ ਪਰਲੇ ਦਰਜੇ ਦਾ ਫ਼ਾਹਿਸ਼ ਇਨਸਾਨ ਹੈ।
ਸੁਰਿੰਦਰ ਕੌਰ ਨਿਹਾਲ ਨੇ ਆਪਣੀ ਇਸ ਲਿਖਤ ਰਾਹੀਂ ਦੂਸਰਿਆਂ ਵਾਸਤੇ ਝੂਠੀਆਂ ਤੁਹਮਤਾਂ ਦੀ ਜੋ ਗੰਦੀ
ਖੇਹ ਉਡਾਈ ਹੈ, ਉਹ ਉਸੇ ਦੇ ਸਿਰ `ਤੇ ਪਈ ਹੈ ਤੇ ਪੈਂਦੀ ਰਹੇਗੀ।
‘ਸਿੱਖ ਮਾਰਗ’ ਦਾ ‘ਦਿਹਾੜੀਦਾਰ’
ਗੁਰਇੰਦਰ ਸਿੰਘ ਪਾਲ
(30/05/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੋਜ਼
ਤੜਕੇ,
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੂੰ ਤਾਂ ਮੈਂਨੂੰ ਦਿੰਨਾ ਏਂ ਜਗਾ, ਰੋਜ਼ ਤੜਕੇ;
ਮਨ ਹੁੰਦਾ ਮੈਂਥੋਂ ਨਾ ਟਿਕਾ, ਰੋਜ਼ ਤੜਕੇ।
ਤੂੰ ਤਾਂ ਮੈਨੂੰ ਦਿੰਦਾ ਵਾਤਾਵਰਣ ਚੁੱਪ ਚਾਂ ਦਾ;
ਪਰ ਮੈਥੋਂ ਜਾਪ ਨਹੀਓਂ ਹੁੰਦਾ ਤੇਰੇ ਨਾਂ ਦਾ;
ਨਦਰ ਸਵੱਲੀ ਹੋਰ ਚਾਹੁੰਦਾ, ਰੋਜ਼ ਤੜਕੇ;
ਤੂੰ ਤਾਂ ਮੈਂਨੂੰ ਦਿੰਨਾ ਏਂ ਜਗਾ, ਰੋਜ਼ ਤੜਕੇ।
ਸੰਗਤ `ਚ ਜਾਣ `ਚ ਝਿਜਕ ਪਈ ਰਹਿੰਦੀ ਏ,
ਆਲਸ ਅਚਾਨਕ ਇਹ ਕਿੱਥੋਂ ਚੜ੍ਹੀ ਰਹਿੰਦੀ ਏ,
ਹੁੰਦਾ ਨਾ ਗੁਰੂ ਦੁਆਰੇ ਜਾ, ਰੋਜ਼ ਤੜਕੇ;
ਤੂੰ ਤਾਂ ਮੈਂਨੂੰ ਦਿੰਨਾ ਏਂ ਜਗਾ, ਰੋਜ਼ ਤੜਕੇ।
ਕਦੇ ਇਸ਼ਨਾਨ ਦੀ ਵੀ ਘੌਲ ਕਰ ਬੈਠੀਦੀ,
ਕਦੇ ਕਦੇ ਸਫਰ ਤੋਂ ਦੜ ਵੱਟ ਜਾਈਦੀ;
ਮਨ ਵਸ ਹੁੰਦਾ ਨਾ ਪਿਆ, ਰੋਜ਼ ਤੜਕੇ;
ਤੂੰ ਤਾਂ ਮੈਂਨੂੰ ਦਿੰਨਾ ਏਂ ਜਗਾ, ਰੋਜ਼ ਤੜਕੇ।
ਲੱਗਦਾ ਏ ਅਜੇ ਤੇਰੇ ਵੱਲ ਖਿੱਚ ਪੂਰੀ ਨਈਂ,
ਤਾਹੀਓਂ ਤੇਰੇ ਦਰ ਜਾਣਾ ਪੱਕੀ ਮਜਬੂਰੀ ਨਈਂ,
ਮੈਨੂੰ ਖਿੱਚ ਪਾ ਤੇ ਅਪਣਾ ਬਣਾ, ਰੋਜ਼ ਤੜਕੇ,
ਤੂੰ ਤਾਂ ਮੈਂਨੂੰ ਦਿੰਨਾ ਏਂ ਜਗਾ, ਰੋਜ਼ ਤੜਕੇ।
ਤੇਰੇ ਨਾਲ ਜੁੜੇ ਬਿਨ ਜ਼ਿੰਦਗੀ ਅਧੂਰੀ ਹੈ,
ਖੱਟਿਆ ਕੀ ਜੱਗ ਤੋਂ ਜੇ ਤੇਰੇ ਕੋਲੋਂ ਦੂਰੀ ਹੈ,
ਕਰ ਕ੍ਰਿਪਾ ਦੇਹ ਨੂਰੀ ਇਹ ਮਿਟਾ, ਰੋਜ਼ ਤੜਕੇ,
ਤੂੰ ਤਾਂ ਮੈਂਨੂੰ ਦਿੰਨਾ ਏਂ ਜਗਾ, ਰੋਜ਼ ਤੜਕੇ।
(30/05/13)
ਗਗਨ ਦੀਪ ਸਿੰਘ ‘ਧੂਰੀ’
“ਮਨ ਤੂੰ
ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥”
(ਪੰਨਾ-441)
-ਗਗਨ ਦੀਪ ਸਿੰਘ ‘ਧੂਰੀ’
ਮਨੁੱਖ (ਮਰਦ/ਔਰਤ) ਦਾ ਜਦੋਂ ਜਨਮ ਹੁੰਦਾ ਹੈ, ਉਦੋਂ ਉਹ ਨਾਸਮਝ ਹੁੰਦਾ ਹੈ। ਉਸਨੂੰ
ਕਿਸੇ ਗੱਲ ਦੀ ਸਮਝ ਨਹੀਂ ਹੁੰਦੀ ਤੇ ਉਸਦਾ ਸਰੀਰਕ ਤੇ ਖਾਸਕਰ ਮਾਨਸਿਕ ਵਿਕਾਸ ਹੌਲੀ-2 ਹੋਣਾ ਸ਼ੁਰੂ
ਹੁੰਦਾ ਹੈ ਪਰ ਅੱਜ ਵਿਦੇਸ਼ ਦੀ ਇੱਕ ਯੂਨੀਵਰਸਿਟੀ ਵਿੱਚ ਰਿਸਰਚ ਰਾਹੀਂ ਇਹ ਸਿੱਧ/ਸਾਬਿਤ ਹੋ ਗਿਆ ਹੈ
ਕਿ ਉਸਦਾ (ਬੱਚੇ ਦਾ) ਵਿਕਾਸ ਮਾਂ ਦੇ ਪੇਟ ਵਿੱਚ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ। ਪਰਿਵਾਰ ਵਾਲਿਆਂ
ਦੀਆਂ ਗਤੀਵਿਧੀਆਂ ਦਾ ਬੱਚੇ ਉੱਪਰ ਅਸਰ ਹੁੰਦਾ ਹੈ ਤੇ ਇਸ ਤਰ੍ਹਾਂ ਉਹ ਜੀਵਨ ਦੇ ਤਿੰਨ ਪੜਾਅ, ਕਈ
ਜਗ੍ਹਾ ਚਾਰ ਵੀ ਦੱਸੇ ਗਏ ਹਨ ਜਿਵੇਂ:-ਬਚਪਨ, ਕਿਸ਼ੋਰ, ਜਵਾਨੀ ਅਤੇ ਬੁਢਾਪਾ ਨੂੰ ਪਾਰ ਕਰਦਾ ਹੈ ਤੇ
ਅੰਤ ਉਸਦੀ ਮੌਤ ਹੋ ਜਾਂਦੀ ਹੈ ਤੇ ਉਹ:-
1 “ਜੋਤੀ ਮਹਿ ਜੋਤੀ ਰਲਿ ਜਾਇਆ॥” (ਪੰਨਾ-885)
2 “ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ॥” (ਪੰਨਾ-846)
ਉੱਪਰ ਲਿਖੇ ਵਾਕਾਂ ਦੇ ਸ਼ਬਦਾਂ ਦੇ ਅਰਥ ਅਨੁਸਾਰ ਕਿ ਉਸ ਅਕਾਲ ਪੁਰਖ ਵਿੱਚ ਇਕਮਿਕ ਹੋ ਜਾਣਾ, ਜੋਤ
ਮਿਲ ਜਾਣੀ, ਇਹ ਜੋਤ ਕੋਈ ਇੰਝ ਨਹੀਂ ਕਿ ਫੁੱਰ ਕਰਕੇ, ਉਡਾਰੀ ਮਾਰ ਕੇ ਜਿਵੇਂ ਪੁਜਾਰੀ ਕਹਿੰਦੇ ਹਨ
ਕਿ ਉਸ ਅਕਾਲ ਪੁਰਖ ਕੋਲ ਪਹੁੰਚ ਜਾਂਦੀ ਹੈ। ਨਹੀਂ, ਇੰਝ ਨਹੀਂ ਹੁੰਦਾ ਕਹਿਣ ਦਾ ਭਾਵ ਇਹ ਹੈ ਕਿ ਇਹ
ਪੰਜ ਤੱਤਾਂ ਦੇ ਮੇਲ ਤੋਂ ਬਣਿਆ ਹੋਇਆ ਸਰੀਰ ਅਖੀਰ ਮਿੱਟੀ ਮਿਲ ਤਾਂ ਜਾਂਦਾ ਹੈ ਪਰ ਉਹ ਪੰਜ ਤੱਤ ਵੀ
ਅਖੀਰ ਆਪਣੇ ਤੱਤਾਂ ਵਿੱਚ ਸਮਾ ਜਾਂਦੇ ਹਨ। ਤੱਤ ਨਹੀਂ ਮਰਦੇ ਸਰੀਰ ਦੀ ਮੌਤ ਹੁੰਦੀ ਹੈ ਕਿਉਂਕਿ
ਅਕਾਲ ਪੁਰਖ ਕੁਦਰਤ ਦਾ ਹੀ ਤਾਂ ਰੁਪ ਹੈ।
ਸ਼ਬਦ ਗੁਰੂ, ਗੁਰੁ ਗ੍ਰੰਥ ਸਾਹਿਬ ਜੀ ਦੇ ਪੰਨਾ-1128 ਤੇ ਸਪੱਸ਼ਟ ਲਿਖਿਆ ਹੈ:-
“ਪੰਚ ਤਤੁ ਮਿਲਿ ਦੇਹੀ ਕਾ ਆਕਾਰਾ॥”
ਮਨੁੱਖ ਦਾ ਜੋ ਸਰੀਰ ਹੈ ਉਹ ਤਾਂ ਪਤਾ ਲੱਗ ਹੀ ਗਿਆ ਹੈ ਕਿ ਚਾਰ ਪੜ੍ਹਾਵਾਂ ਵਿੱਚ ਦੀ ਗੁਜ਼ਰਦਾ ਹੋਇਆ
ਅੰਤ ਪੰਜ ਤੱਤਾਂ ਵਿੱਚ ਮਿਲ ਜਾਂਦਾ ਹੈ ਪਰ ਇਸ ਮਨੁੱਖੀ ਸਰੀਰ ਦਾ ਇਸ ਦੁਨੀਆ ਵਿੱਚ ਆਉਣ ਦਾ ਕੀ
ਮੰਤਵ ਹੁੰਦਾ ਹੈ। ਗੁਰੂ ਸਾਹਿਬ ਨੇ ਕਿਉਂ ਕਿਹਾ ਹੈ, “ਮਨ ਤੂੰ ਜੋਤਿ ਸਰੂਪੁ ਹੈ।” ਗੁਰਬਾਣੀ ਵਿੱਚ
ਲਿਖਿਆ ਹੋਇਆ ਹੈ ਕਿ ਹੇ ਅਕਾਲ ਪੁਰਖ, ਤੇਰੇ ਲੱਖਾਂ ਨੇਤਰ ਹਨ, ਅਨੇਕਾਂ ਹੱਥ ਹਨ ਤੇ ਅਣਗਿਣਤ ਜੀਭਾਂ
ਹਨ ਪਰ ਅਕਾਲ ਪੁਰਖ ਦਾ ਤਾਂ ਕੋਈ ਰੂਪ ਹੈ ਹੀ ਨਹੀਂ ਫਿਰ ਇਹ ਕਿਵੇਂ ਹੋ ਸਕਦਾ ਹੈ। ਇਸ ਦਾ ਅਰਥ ਇਹ
ਹੋਇਆ ਕਿ ਜੇ ਤੂਸੀਂ ਅਕਾਲ ਪੁਰਖ ਦੇ ਦਰਸ਼ਨ ਕਰਨੇ ਹਨ, ਜੇ ਉਸ ਨੂੰ ਦੇਖਣਾ ਹੈ ਤਾਂ ਆਪਣੇ ਆਪ ਨੂੰ
ਦੇਖ ਲ਼ਉ। ਕਿਉਂਕਿ ਇਹ ਸਭ ਉਸਦੀ ਬਣਾਈ ਹੋਈ ਕੁਦਰਤ ਹੈ ਤੇ ਇਸ ਵਿੱਚ ਮਨੁੱਖ ਵੀ ਆਉਂਦਾ ਹੈ। ਇਸੇ
ਤਰੀਕੇ ਨਾਲ ਮਨ ਨੂੰ ਵੀ ਸਮਝਾਇਆ ਗਿਆ ਹੈ ਕਿ ਤੂੰ ਜੋਤਿ ਸਰੂਪ ਯਾਨਿ ਅਕਾਲ ਪੁਰਖ ਦੀ ਜੋਤੀ ਤੇਰੇ
ਅੰਦਰ ਹੈ, ਉਸ ਦੀ ਜੋਤ ਤੇਰੇ ਵਿੱਚ ਸਮਾਈ ਹੋਈ ਹੈ। ਮਨ ਤੂੰ ਆਪਣਾ ਮੂਲ ਪਛਾਣ। ਕੀ ਮੂਲ ਪਛਾਣਨਾ
ਹੈ? ਇਹ ਆਪਾਂ ਗੁਰੂ ਗ੍ਰੰਥ ਸਾਹਿਬ/ਸ਼ਬਦ ਗੁਰੂ ਕੋਲੋਂ ਹੀ ਪੁੱਛਣਾ ਹੈ:-
ਬਾਬਾ ਅਮਰਦਾਸ ਜੀ ਫੁਰਮਾਉਂਦੇ ਹਨ:-
“ਮੂਲ ਪਛਾਣਹਿ ਤਾ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥”
ਭਾਵ ਜੇ ਤੂੰ ਆਪਣਾ ਅਸਲਾ ਪਛਾਣ ਲਏਂਗਾ, ਜੇਕਰ ਤੈਨੂੰ ਆਪਣੇ ਮੂਲ ਦੀ ਸੋਝੀ ਹੋ ਜਾਏਗੀ ਫਿਰ
ਤੂੰ ਉਸ ਪ੍ਰਭੂ ਪਤੀ ਨੂੰ ਜਾਣ ਲਏਂਗਾ। ਤੇਰਾ ਉਸ ਨਾਲ ਪਿਆਰ ਪੈਦਾ ਹੋ ਜਾਏਗਾ। ਫਿਰ ਤੂੰ ਘਟ-2/ਹਰ
ਜਗ੍ਹਾ ਉਸਨੂੰ ਦੇਖੇਂਗਾ। ਉਸ ਨੂੰ ਜਾਣਨ ਨਾਲ ਤੇਰਾ ਜਨਮ-ਮਰਨ ਕੱਟਿਆ ਜਾਵੇਗਾ। ਕੋਈ ਸਵਰਗ-ਨਰਕ
ਵਾਲਾ ਨਹੀਂ, ਇਹ ਤਾਂ ਮਨੁੱਖ ਦਾ ਭਰਮ ਹੈ। ਜਿਹੜਾ ਤੂੰ ਪਲ-2 ਜੰਮ ਰਿਹਾ ਸੀ, ਵਿਸ਼ੇ-ਵਿਕਾਰਾਂ ਵਿੱਚ
ਗਲਤਾਨ ਸੀ ਅਤੇ ਤੂੰ ਪਲ-2 ਆਤਮਿਕ ਮੌਤ ਮਰ ਰਿਹਾ ਸੀ। ਉਸ ਨੂੰ ਸੰਵਾਰਨਾ ਕਿਵੇਂ ਹੈ, ਉਸਦੀ ਤੈਨੂੰ
ਸੋਝੀ ਹੋ ਜਾਵੇਗੀ। ਗੁਰੂ ਦਾ ਗਿਆਨ ਭਾਵ ਸ਼ਬਦ ਗੁਰੂ ਹੀ ਤੇਨੁੰ ਉਸ ਚਾਨਣ ਵੱਲ ਲੈ ਜਾਵੇਗਾ।
ਆਤਮਿਕ ਸੋਝੀ ਦਾ ਮਤਲਬ ਇਹ ਹੈ ਕਿ ਤੈਨੂੰ ਪਤਾ ਲੱਗ ਜਾਵੇਗਾ ਕਿ ਤੇਰੇ ਜੀਵਨ ਦਾ ਅਸਲੀ ਮਨੋਰਥ ਕੀ
ਹੈ। ਤੂੰ ਜਗ੍ਹਾ-2 ਭਟਕੇਂਗਾ ਨਹੀਂ, ਜੇਕਰ ਇੱਕ ਨਾਲ ਪਿਆਰ ਪੈ ਜਾਵੇਗਾ, ਉਸ ਇੱਕ ਪ੍ਰਭੂ-ਪਤੀ ਦੀ
ਸੋਝੀ ਹੋ ਜਾਵੇਗਾ ਤਾਂ ਤੈਨੂੰ ਕੋਈ ਹੋਰ ਨਜ਼ਰ ਨਹੀਂ ਆਵੇਗਾ। ਕੀ ਹੈ ਮਨੁੱਖ ਦੇ ਜੀਵਨ ਦਾ ਅਸਲੀ
ਮਨੋਰਥ:-
ਉਸ ਇੱਕ ਨਾਲ ਸਭ ਤੋਂ ਪਹਿਲਾਂ ਪਿਆਰ ਪਾਉਣਾ ਅਤੇ ਹਮੇਸ਼ਾ ਸੱਚ ਦੇ ਰਾਹ ਉੱਪਰ ਚੱਲ ਕੇ ਜੀਵਨ ਵਿੱਚ
ਆਉਣ ਵਾਲੀਆਂ ਮੁਸ਼ਕਿਲਾਂ/ਚੁਣੌਤੀਆਂ ਦਾ ਡੱਟ ਕੇ ਸਾਹਮਣਾ ਕਰਨਾ। ਇਹੀ ਤੇਰੇ ਜੀਵਨ ਦੀ ਅਸਲੀ ਭਗਤੀ
ਹੈ। ਤੇਰੇ ਜੀਵਨ ਦਾ ਅਸਲੀ ਮਨੋਰਥ ਹੈ। ਕਿਉਂ ਨਾ ਬਾਬਾ ਨਾਨਕ ਬਣਿਆ ਜਾਵੇ। ਉਸ ਜੈਸੀ ਮਹਾਨ ਸ਼ਖਸੀਅਤ
ਨੂੰ ਜੀਵਨ ਵਿੱਚ ਢਾਲਿਆ ਜਾਵੇ। ਬਾਬਿਆਂ (ਡੇਰੇਦਾਰਾਂ) ਮਗਰ ਲੱਗ ਕੇ ਆਪਣੀ ਅਣਮੁੱਲੀ ਜ਼ਿੰਦਗੀ ਨੂੰ
ਨਾ ਗਾਲ੍ਹ। ਜਿਹੜੇ ਆਪਣਾ ਕੁੱਝ ਨਹੀਂ ਸਵਾਰ ਸਕਦੇ, ਉਹ ਤੈਨੂੰ ਕੀ ਰੱਬ (ਸੱਚ ਦਾ ਗਿਆਨ)
ਮਿਲਾਉਣਗੇ। ਹਾਂ, ਉਹ ਤੈਨੂੰ ਭੋਰਿਆਂ ਵਿੱਚ ਬੈਠਣਾ ਸਿਖਾ ਸਕਦੇ ਹਨ ਪਰ ਹੋਰ ਕੁੱਝ ਨਹੀਂ।
ਮਨ ਫੁਰਨਿਆਂ ਦਾ ਭੰਡਾਰ ਹੈ, ਇਸ ਵਿੱਚ ਨਵੇਂ-2 ਫੁਰਨੇ ਚਲਦੇ ਰਹਿੰਦੇ ਹਨ। ਮਨ ਵਿੱਚ ਬੁਰੇ ਖਿਆਲ
ਵੀ ਆਉਂਦੇ ਹਨ ਤੇ ਚੰਗੇ ਵੀ। ਹੁਣ ਇਹ ਮਨੁੱਖ ਨੇ ਦੇਖਣਾ ਹੈ ਕਿ ਮਨ ਨੂੰ ਕਿਸ ਪਾਸੇ ਵੱਲ ਲਗਾਉਣ
ਨਾਲ ਤੇ ਉਸਨੂੰ ਕਿਵੇਂ ਉਪਯੋਗ ਵਿੱਚ ਲਿਆਉਣ ਨਾਲ ਮਨ ਅਰੋਗ ਰਹਿ ਸਕਦਾ ਹੈ। ਆਤਮਿਕ ਮੌਤ ਨਾ ਮਰ,
ਤੂੰ ਅਕਾਲ ਪੁਰਖ ਦੀ ਜੋਤ ਹੈਂ। ਮੌਤ ਅਸਲ ਚ’ ਸਰੀਰਕ ਮੌਤ ਦਾ ਨਾਂ ਨਹੀਂ ਜ਼ਮੀਰ ਦੀ ਮੌਤ ਦਾ ਨਾਂ
ਹੈ।
ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦੇ। ਮਨ ਨੂੰ ਸਿੱਧੇ ਪਾਸੇ
ਵੱਲ ਲੈ ਕੇ ਜਾ, ਕਿਹੜੇ ਚੰਗੇ-ਮੰਦੇ ਕਰਮਾਂ ਦਾ ਹਿਸਾਬ ਲਾ ਕੇ ਸਵਰਗ-ਨਰਕ ਦੀ ਲਾਲਸਾ ਰੱਖ ਰਿਹਾ
ਹੈਂ। ਇੱਥੇ (ਇਸ ਸੰਸਾਰ ਵਿੱਚ) ਅਤੇ ਤੇਰੇ ਮਨ ਭਾਵ ਨਿੱਜ ਘਰ ਵਿੱਚ ਹੀ, ਜਿਊਂਦੇ ਜੀਅ ਸੱਚ ਤੇਰਾ
ਸਵਰਗ ਅਤੇ ਝੂਠ ਤੇ ਤੇਰੇ ਉੱਤੇ ਕਾਬੂ ਤੋਂ ਬਾਹਰ ਹੋਣ ਵਾਲੇ ਵਿਕਾਰ ਤੇਰਾ ਨਰਕ ਹਨ। ਅਗਰ ਸਰੀਰ ਹੈ
ਤਾਂ ਵਿਕਾਰ ਵੀ ਹਨ। ਇਹਨਾਂ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦੇਣਾ। ਅਗਰ ਵਿਅਕਤੀ ਦਾ ਮਨ ਅਤੇ
ਦਿਮਾਗ ਸਹੀ ਪਾਸੇ ਵੱਲ ਲੱਗਿਆ ਹੋਇਆ ਹੋਇਆ ਹੈ ਤਾਂ ਹੀ ਉਹ ਉਸ ਕੰਮ ਨੂੰ ਸਿਰ੍ਹੇ ਚਾੜ੍ਹ ਸਕਦਾ ਹੈ
ਵਰਨਾ ਵਿਕਾਰਾਂ ਵਿੱਚ ਗ੍ਰਸਿਆ ਹੋਇਆ ਮਨੁੱਖ ਕਿਸੇ ਵੀ ਕੰਮ ਨੂੰ ਨਾ ਤਾਂ ਪੂਰਾ ਕਰ ਸਕਦਾ ਹੈ ਬਲਕਿ
ਬਾਅਦ ਵਿੱਚ ਹਮੇਸ਼ਾ ਉਸਨੂੰ ਆਪਣੇ ਕੀਤੇ ਦਾ ਪਛਤਾਵਾ ਹੰਦਾ ਹੈ।
ਕਬੀਰ ਸਾਹਿਬ ਨੇ ਗੁਰਬਾਣੀ ਵਿੱਚ ਇੱਕ ਬਹੁਤ ਹੀ ਵਧੀਆ ਖਿਆਲ ਪੇਸ਼ ਕੀਤਾ ਹੈ:-
“ਕਹੁ ਕਬੀਰ ਪਰਗਟੁ ਭਈ ਖੇਡ ਲੇਲੇ ਕਉ ਚੂਘੈ ਨਿਤ ਭੇਡ॥”
ਕਬੀਰ ਸਾਹਿਬ ਨੇ ਇੱਥੇ ਮਨ ਅਤੇ ਮੱਤ ਦੀ ਗੱਲ ਕੀਤੀ ਹੈ। ਮੱਤ ਹਮੇਸ਼ਾ ਉੱਚੀ ਹੋਣੀ ਚਾਹੀਦੀ
ਸੀ ਪਰ ਇਥੇ ਮਨ ਪਿੱਛੇ ਲੱਗ ਕੇ ਮੱਤ ਨੀਵੀਂ ਹੋ ਗਈ ਹੈ। ਕਈ ਕਹਿੰਦੇ ਹਨ ਕਿ ਇੱਥੇ ਤਾਂ ਮਨ ਨੂੰ
ਆਪਣਾ ਮੂਲ ਪਛਾਣਨ ਦੀ ਗੱਲ ਕੀਤੀ ਗਈ ਹੈ ਫਿਰ ਇੰਝ ਕਿਵੇਂ ਹੋ ਸਕਦਾ ਹੈ। ਗੁਰਬਾਣੀ ਵਿੱਚ ਕੋਈ
Contradiction
ਭਾਵ ਦੋ ਰਾਏ ਨਹੀਂ ਹੈ। ਕਿਉਂਕਿ ਗੁਰਬਾਣੀ ਹਮੇਸ਼ਾ ਇੱਕ ਦੀ ਗੱਲ ਕਰਦੀ ਹੈ। ਮਨ ਅਤੇ ਮੱਤ ਨੂੰ
ਹਮੇਸ਼ਾ ਭੈੜੇ ਖਿਆਲਾਂ/ਕੰਮਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਲੇਲਾ ਇੱਥੇ ਮਨ ਨੂੰ ਦੱਸਿਆ ਗਿਆ ਹੈ
ਅਤੇ ਭੇਡ ਮੱਤ ਨੂੰ। ਉਦਾਹਰਨ:- ਇੱਕ ਸ਼ਰਾਬੀ ਬੰਦਾ ਕਾਮ ਵਿੱਚ ਗ੍ਰਸਿਤ ਹੋਇਆ ਗਲਤ ਕੰਮ ਕਰਦਾ ਹੈ ਤੇ
ਉਸਨੂੰ ਹੋਸ਼ੋ-ਹਵਾਸ ਨਹੀਂ ਰਹਿੰਦੀ ਤੇ ਗੰਦੇ ਨਾਲੇ ਵਿੱਚ ਉਹ ਡਿੱਗਿਆ ਪਿਆ ਹੈ ਤਾਂ ਉਹ ਜਿਊਂਦੇ ਜੀਅ
(ਜਿਵੇਂ ਭਗਤ ਤਿਲ੍ਰੋਚਨ ਜੀ ਆਪਣੀ ਬਾਣੀ ਵਿੱਚ ਦੱਸਦੇ ਹਨ) ਇਸੇ ਜਨਮ ਵਿੱਚ ਸੂਕਰ (ਸੂਰ) ਦੀ ਜੂਨ
ਭੁਗਤ ਰਿਹਾ ਹੈ। ਮਨੁੱਖ ਨੂੰ ਪਤਾ ਹੁੰਦਾ ਹੈ ਕਿ ਇਹ ਗਲਤ ਕੰਮ ਹੈ ਪਰ ਉਸਦਾ ਨਾ ਮਨ ਤੇ
Control
ਰਹਿੰਦਾ ਹੈ ਤੇ ਨਾ ਹੀ ਮੱਤ ਤੇ। ਤੂੰ ਸੱਚ ਦਾ ਪੱਲਾ ਕਦੇ ਨਾ ਛੱਡੀਂ ਭਾਵੇਂ ਤੇਰੇ ਰਸਤੇ ਵਿੱਚ
ਕਿੰਨ੍ਹੀਆਂ ਹੀ ਮੁਸ਼ਕਿਲਾਂ ਆਉਣ ਜਿੱਤ ਹਮੇਸ਼ਾਂ ਤੇਰੀ ਹੀ ਹੇਵੇਗੀ। ਕਿਹੜੇ ਚੱਕਰਾਂ ਵਿੱਚ ਪਿਆ ਹੋਇਆ
ਹੈਂ। ਜੇ ਤੂੰ ਕਰਮ-ਕਾਂਡਾਂ, ਵਹਿਮਾਂ-ਭਰਮਾਂ, ਪੰਜ ਵਿਕਾਰਾਂ ਵਿੱਚ ਫੱਸਿਆ ਰਿਹਾ ਤਾਂ ਤੂੰ ਅਕਾਲ
ਪੁਰਖ ਦੀ ਜੋਤ ਹੁੰਦੇ ਹੋਏ ਵੀ ਉਸ ਸੱਚਾਈ, ਉਸ ਸੱਚ ਦੇ ਗਿਆਨ ਤੋਂ ਕੋਹਾਂ ਦੂਰ ਰਹੇਂਗਾ। ਮਨ ਤੇਰਾ
ਤਾਂ ਹੀ ਹਰਿਆ-ਭਰਿਆ ਹੋ ਸਕਦਾ ਹੈ ਜੇਕਰ ਤੂੰ ਉਸ ਸੱਚ (ਪ੍ਰਭੂ) ਨੂੰ, ਉਸ ਸੱਚੇ ਨਾਮ ਨੂੰ ਆਪਣੇ
ਹਿਰਦੇ ਅੰਦਰ ਵਸਾ ਲਏਂ। ਬਾਬਾ ਨਾਨਕ ਜੀ ਫੁਰਮਾਉਂਦੇ ਹਨ:-
“ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥”
ਇੱਥੇ ਵਿਕਾਰਾਂ ਵਾਲੇ ਤਨ-ਮਨ ਦੀ ਗੱਲ ਸਮਝਾਈ ਗਈ ਹੈ। ਹਰਿਆ ਦਾ ਭਾਵ ਹੈ ਜਦੋਂ ਵਿਕਾਰਾਂ ਤੋਂ ਛੁੱਟ
ਸੱਚਾਈ ਦਾ ਗਿਆਨ ਹੋ ਜਾਏ। ਅਗਰ ਤੈਨੂੰ ਇਸ ਗੱਲ ਦੀ ਸਮਝ ਪੈ ਗਈ ਤਾਂ ਤੇਰੀ:-
1 “ਜਨਮ ਜਨਮ ਕਾ ਸੋਇਆ ਜਾਗਾ॥” (ਪੰਨਾ-184, 1148)
2 “ਮਰਣ ਜੀਵਨ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ॥” (ਪੰਨਾ-314) ਵਾਲੀ ਸਥਿਤੀ ਹੋ
ਜਾਵੇਗੀ। ਅੱਜ ਪੰਥ ਵਿੱਚ ਕੋਈ ਵੀ ਮਸਲੇ ਤੇ ਇੱਕ ਰਾਏ ਨਹੀਂ ਹੈ। ਕੋਈ ਕਹਿੰਦਾ ਹੈ ਜੀ ਸਾਡੇ ਵਾਸਤੇ
ਤਾਂ ਸਾਡਾ ਅਕਾਲ ਤਖਤ ਹੀ ਮਹਾਨ ਹੈ, ਕੋਈ ਕਹਿੰਦਾ ਹੈ ਜੀ ਸਾਡੇ ਡੇਰੇ ਵਾਲੇ ਬਾਬਾ ਜੀ ਨੂੰ ਤਾਂ
ਗੁਰੂ ਨਾਨਕ ਦੇਵ ਜੀ ਆ ਕੇ ਪ੍ਰਤੱਖ ਦਰਸ਼ਨ ਦਿੰਦੇ ਨੇ। ਜਿੱਥੋਂ ਰਹਿਤ ਮਰਿਯਾਦਾ ਦਾ ਸਭ ਤੋਂ ਜ਼ਿਆਦਾ
ਢੰਢੋਰਾ ਪਿੱਟਿਆ ਜਾਂਦਾ ਹੈ ਉਥੇ ਹੀ ਰਹਿਤ ਮਰਿਯਾਦਾ ਦੀਆਂ ਸ਼ਰ੍ਹੇਆਮ ਧੱਜੀਆਂ ਉੱਡਦੀਆਂ ਹਨ। ਕਿਉਂ
ਅਸੀਂ ਮਨ ਨੂੰ ਇੱਕ ਪਾਸੇ ਵੱਲ ਨਹੀਂ ਲਗਾ ਰਹੇ। ਇਹਨਾਂ ਵਾਸਤੇ ਤਾਂ ਅਕਾਲ ਤਖਤ, ਡੇਰਾ ਜਾਂ ਫਿਰ
ਰਹਿਤ ਮਰਿਯਾਦਾ ਹੀ ਸਭ ਕੁੱਝ ਹੈ, ਗੁਰੂ ਗ੍ਰੰਥ ਸਾਹਿਬ ਨੂੰ ਤਾਂ ਇਹਨਾਂ ਨੇ ਰੁਮਾਲਿਆਂ ਵਿੱਚ ਲਪੇਟ
ਕੇ ਰੱਖ ਦਿੱਤਾ ਹੈ। “ਮਨ ਮੇਰੇ ਏਕੋ ਨਾਮੁ ਧਿਆਇ॥” ਵਾਲੇ ਅਸੀਂ ਕਿਉਂ ਨਹੀਂ ਬਣ ਰਹੇ। ਫਿਰ ਲੋਕ ਇਹ
ਵੀ ਕਹਿੰਦੇ ਹਨ ਕਿ ਪਾਠ ਕਰਨ ਚ’ ਮਨ ਨਹੀਂ ਲਗਦਾ ਕੀ ਕਰੀਏ ਸੁਰਤੀ ਹੀ ਨਹੀਂ ਜੁੜਦੀ। ਅਖੌਤੀ
ਸਿਮਰਨ, ਤੋਤਾ ਰਟਨੀ ਪਾਠ ਜਿੰਨੇ ਮਰਜ਼ੀ ਕਰੀ ਜਾਉ। ਓ ਭਲਿਓ! ਜਦ ਤੱਕ ਉਸ ਨੂੰ ਵਿਚਾਰਦੇ ਨਹੀਂ, ਉਸ
ਉੱਪਰ ਅਮਲ ਨਹੀਂ ਕਰਦੇ, ਗੁਰੂ ਦੀ ਮੱਤ ਨਹੀਂ ਗ੍ਰਹਿਣ ਕਰਦੇ ਉਦੋਂ ਤੱਕ ਪੱਲੇ ਕੁੱਝ ਨਹੀਂ ਪਵੇਗਾ।
ਉਦਾਹਰਨ:-ਇੱਕ ਬੱਚੇ ਨੂੰ ਜੇਕਰ ਵਾਰ-2 ਇੱਕੋ ਹੀ ਚੀਜ਼ ਰੱਟਾ ਲਗਵਾ ਕੇ ਪੜਾਈ ਜਾਵੇ ਤਾਂ ਉਸਨੂੰ ਉਸ
ਦੀ ਸਮਝ ਨਹੀਂ ਲਗਦੀ। ਇਸੇ ਤਰੀਕੇ ਨਾਲ ਜੇ ਅਸੀਂ ਵੀ ਉਸ ਬੱਚੇ ਵਾਂਗ ਹੀ ਕਰਦੇ ਰਹੇ ਤਾਂ ਸਾਡੀ
ਸਥਿਤੀ ਵੀ ਗੁਰਬਾਣੀ ਮੁਤਾਬਿਕ ਇਹੀ ਰਹੇਗੀ:-
“ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥”
ਗੁਰੂ ਬਿਨ੍ਹਾਂ ਜੀਵਨ ਵਿੱਚ ਘੋਰ ਅੰਧਾਰ ਹੈ, ਇਹ ਹਨ੍ਹੇਰਾ ਜੀਵਨ ਵਿੱਚੋਂ ਤਾਹੀਉਂ ਦੂਰ ਹੋ ਸਕਦਾ
ਹੈ ਜੇ ਸੱਚ ਨੂੰ ਜੀਵਨ ਵਿੱਚ ਢਾਲੇਂ, ਗੁਰੂ ਦੀ ਮੱਤ ਲਵੇਂ, ਵਿਕਾਰਾਂ ਵੱਲ ਨਾ ਦੌੜਿਆ ਜਾਵੇਂ
ਤਾਹੀਂਉ ਤੈਨੂੰ “ਮਨ ਤੂੰ ਜੋਤਿ ਸਰੂਪੁ ਹੈ॥” ਦੀ ਅਸਲ
Value ਪਤਾ
ਲੱਗੇਗੀ। ਇੱਥੇ ਇੱਕ ਹੋਰ ਗੱਲ ਦੀ ਵਿਚਾਰ ਕਰਨੀ ਬਣਦੀ ਹੈ ਕਿ ਗੁਰਬਾਣੀ ਮੁਤਾਬਿਕ ਸਹੁਰਾ ਅਤੇ ਪੇਕਾ
ਘਰ ਕਿਸਨੂੰ ਕਿਹਾ ਗਿਆ ਹੈ:-
ਦੁਨਿਆਵੀ ਤੌਰ ਤੇ ਜਦੋਂ ਲੜਕੀ ਵਿਆਹ ਕੇ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਉਸਨੂੰ ਉਸ ਲਈ ਹਰ ਪੱਖੋਂ
ਤਿਆਰ ਹੋਣਾ ਪੈਂਦਾ ਹੈ। ਇਸੇ ਤਰੀਕੇ ਨਾਲ ਤੈਨੂੰ ਵੀ ਗੁਰਬਾਣੀ ਮੁਤਾਬਿਕ ਸਹੁਰੇ ਘਰ ਜਾਣ ਲਈ ਤਿਆਰ
ਹੋਣਾ ਪਵੇਗਾ। ਪੰਜ ਵਿਕਾਰਾਂ ਦਾ, ਸਭ ਤੋਂ ਵੱਡੀ ਗੱਲ ਤੇਰੀ
Ego ਨੂੰ
ਤੇਰੇ ਤੋਂ ਦੂਰ ਹੋਣਾ ਪਵੇਗਾ। ਇਹਨਾਂ ਚੱਕਰਾਂ ਵਿੱਚ ਨਾ ਪੈ। ਗੁਰੂ ਦਾ ਗਿਆਨ, ਸੱਚ ਦਾ ਮਾਰਗ
ਅਪਣਾ, ਜੋ ਕੁੱਝ ਤੂੰ ਹੁਣ ਤੱਕ ਕੀਤਾ ਹੈ ਮਾੜਾ-ਚੰਗਾ ਸਭ ਨੂੰ ਇੱਕ ਪਾਸੇ ਕਰ ਦੇ। ਹੁਣ ਤਿਆਰ ਹੋ
ਜਾ ਸਹੁਰੇ ਘਰ ਜਾਣ ਲਈ ਹੁਣ ਤੇਰਾ ਵਿਕਾਰਾਂ ਰੂਪੀ ਪੇਕੇ ਘਰ ਤੋਂ ਵਿਦਾ ਹੋਣ ਦਾ ਵੇਲਾ ਹੋ ਗਿਆ ਹੈ।
ਪ੍ਰਭੂ ਨਾਲ ਪਿਆਰ ਪਾ ਲੈ, ਸੱਚ ਦਾ ਰਸਤਾ ਕਦੇ ਨਾ ਛੱਡੀਂ। ਹੁਣ ਤੈਨੂੰ ਆਪਣੇ ਅਸਲੇ ਦੀ ਪਛਾਣ ਹੋਣੀ
ਸ਼ੁਰੂ ਹੋਵੇਗੀ ਤੇ ਪ੍ਰਭੂ ਦਾ ਜੋਤ ਸਰੂਪ ਹੋਣ ਬਾਰੇ ਤੈਨੂੰ ਪਤਾ ਲੱਗੇਗਾ। ਉਹ ਜੋਤੀ ਤੇਰੇ ਅੰਦਰ ਹੀ
ਹੈ। ਤੂੰ ਚੰਗਾ-ਬੁਰਾ ਜੋ ਵੀ ਕਰ ਰਿਹਾ ਹੈਂ, ਉਹ ਸਭ ਦੇਖ ਰਿਹਾ ਹੈ। ਧਰਮਰਾਜ ਵੀ ਤੇਰੇ ਅੰਦਰ ਹੀ
ਬੈਠਾ ਹੈ। ਉਹ ਸਭ ਕੁੱਝ ਆਪਣੇ ਵਹੀ ਖਾਤੇ ਵਿੱਚ ਲਿੱਖ ਰਿਹਾ ਹੈ। ਆਪਣੇ ਅੰਦਰਲੀ ਸੱਚਾਈ ਨੂੰ ਪਛਾਣ।
ਸੱਚ ਨੂੰ ਹੀ ਆਧਾਰ ਬਣਾ ਕੇ ਆਪਣੀ ਜ਼ਿੰਦਗੀ ਜੀਅ। ਫਿਰ ਤੈਨੂੰ:-
“ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥” ਵਾਲਾ ਆਨੰਦ ਪ੍ਰਾਪਤ ਹੋ
ਜਾਵੇਗਾ।
ਲਿੱਖਣ ਵੇਲੇ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ। ਖਿਮਾ ਕਰਨੀ, ਬਾਕੀ ਤੂਸੀਂ ਆਪ ਸਿਆਣੇ ਹੋ।
ਤੂਸੀਂ ਇਸ Article
ਲਈ ਆਪਣੇ ਸੁਝਾਅ ਹੇਠ ਲਿੱਖੇ ਪਤੇ ਜਾਂ ਈਮੇਲ ਤੇ ਭੇਜ ਸਕਦੇ ਹੋ ਤੇ ਤੂਸੀਂ ਮੋਬਾਇਲ ਤੇ ਵੀ ਸੰਪਰਕ
ਕਰ ਸਕਦੇ ਹੋ:-
-ਗਗਨ ਦੀਪ ਸਿੰਘ “ਧੂਰੀ”
Address
:- 5B,120 Sodhi Street,Near telephone
Exchange,Dhuri(distt.sangrur),Punjab-148024
E-Mail :- [email protected]
Mob :- 95693-24138
You are also follow me on facebook and twitter :-
Facebook :- www.facebook.com/turbanatorsikh
Twitter :- www.twitter.com/turbanatorsikh
(30/05/13)
ਮਲਕੀਅਤ ਸਿੰਘ
ਅਨੰਦ ਜਾਂ ਕਾਰਜ?
• ਸਿੱਖ ਮਾਰਗ ਤੇ ਛਪਿਆ ਲੇਖ, ਗੁਰਪ੍ਰੀਤ ਸਿੰਘ ਅਬੋਹਰ ਜੀ ਦਾ ਕਿ ਉਹਨਾਂ ਨੇ ਗੁਰੂ
ਜੀ ਦੀ ਹਜ਼ੂਰੀ ਵਿੱਚ ਵਿਆਹ ਕੀਤਾ ਹੈ ੳਨੰਦ ਕਾਰਜ ਨਹੀਂ। ਦੂਸਰਾ ਖਾਲਸਾ ਨਿਊਜ਼ ਤੇ ਛਪਿਆ ਲੇਖ ਕਿ
ਇੱਕ ਗ਼ੈਰ ਸਿੱਖ ਵਲੋਂ ਗੁਰ ਮਰਿਯਾਦਾ ਅਨੁਸਾਰ ਅਨੰਦ ਕਾਰਜ ਕੀਤਾ। ਜਿਸਦੀ ਟਿਪਣੀ, ਮਿਠ ਬੋਲੜਾ ਜੀ
ਹਰਿ ਸਜਣੁ ਸੁਆਮੀ ਮੋਰਾ॥ (ਪੰਨਾ ੭੮੪)। ਆਉ ਆਪਾਂ ਗੁਰੂ ਵਲੋਂ ਬਖਸ਼ੀ ਸੁਮੱਤ ਅਨੁਸਾਰ, ਖਰੇ ਨੂੰ
ਖਜਾਨੇ ਪਾਈਏ ਅਤੇ ਖੋਟੇ ਨੂੰ ਪਰਾਂਹ ਸੁਟੀਏ। ਗੁਰਪ੍ਰੀਤ ਸਿੰਘ ਹੁਰਾਂ ਦਾ ਖਿਆਲ ਹੈ ਕਿ, ਸਿੱਖ
ਰਹਿਤ ਮਰਿਯਾਦਾ ਅਨੁਸਾਰ ਅਨੰਦ ਕਾਰਜ ਕੀਤਿਆਂ ਉਹ ਗੁਰੂ ਤੋਂ ਬੇਮੁੱਖ ਹੋਣਾ ਨਹੀਂ ਸੀ ਚਾਹੁੰਦੇ।
ਗੁਰਪ੍ਰੀਤ ਸਿੰਘ ਜੀ ਨੇ ਅਪਣੇ ਲੇਖ ਦੁਆਰਾ ਅਪਣੇ ਕੀਤੇ ਵਿਆਹ ਨਾਲ ਸੰਸਾਰ ਨਾਲ ਜਾਗਰਿਤੀ ਦੀ ਸਾਂਝ
ਪਾਈ ਹੈ। ਕੀ ਇਹ ਉਪਰਾਲਾ ਠਕਿ ਹੈ? ਦਾਸ ਨੂੰ ਜੋ ਸਮਝ ਆਇਆ ਉਹ ਕੁੱਝ ਇਸ ਤਰਾਂ ਹੈ: ਜਾਲਉ ਐਸੀ
ਰੀਤਿ ਜਿਤੁ ਮੈ ਪਿਆਰਾ ਵੀਸਰੈ॥ (ਪੰਨਾ ੫੯੦)। ਕੀ ਸਿੱਖ ਰਹਿਤ ਮਰਿਯਾਦਾ ਦੇ ਅਨੰਦ ਸੰਸਕਾਰ ਅਨੁਸਾਰ
ਅਨੰਦ ਕਾਰਜ ਦੀ ਰੀਤ ਨਾਲ ਅਗਰ ਰੱਬ ਵਿਸਰ ਜਾਂਦਾ ਹੋਵੇ ਤਾਂ ਜ਼ਰੂਰ ਮੇਰੇ ਧਿਆਨ ਵਿੱਚ ਲਿਆ ਕੇ ਮੇਰੇ
ਗਿਆਨ ਵਿੱਚ ਵਾਧਾ ਕਰਨਾ ਜੀ? ਸ਼ੁਕਰਗੁਜ਼ਾਰ ਹੋਵਾਂਗਾ। ਅੱਗੇ ਆਪ ਲਿਖਦੇ ਹੋ ਕਿ ਇਹ ਆਪਦਾ ਅਤੇ ਆਪਦੇ
ਪ੍ਰੀਵਾਰ ਦਾ ਨਿਜੀ ਫੈਸਲਾ ਹੈ। ਅਗਰ ਇਸ ਤਰਾਂ ਹੈ ਫਿਰ ਤਾਂ ਅਗਰ ਆਪ ਗੁਰਦੁਆਰੇ ਜਾਂ ਗੁਰੂ ਦੀ
ਹਜ਼ੂਰੀ ਵਿੱਚ ਇਹ ਕਾਰਜ ਨਾ ਵੀ ਕਰਦੇ ਤਾਂ ਕੀ ਫਰਕ ਪੈਣਾ ਸੀ! ਅਸਲ ਵਿੱਚ ਸਿੱਖ ਦੇ ਗ੍ਰਿਸਤੀ ਜੀਵਨ
ਵਿੱਚ ਵੀ ਗੁਰੂ ਨੇ ਐਂਨਟਰੀ ਕਰਨੀ ਹੁੰਦੀ ਹੈ ਅਤੇ ਇਹ ਇੱਕ ਵਡੀ ਪ੍ਰਵਿਰਤੀ ਜੀਵਨ ਵਾਲੀ ਹੁੰਦੀ ਹੈ।
ਖਾਲਸਾ ਨਿਊਜ਼ ਵਾਲੇ ਲੇਖ ਵਿੱਚ ਜਿਥੇ ਸਾਰੇ ਡਾਕਟਰਾਂ ਨੇ ਉਗਾਹੀ ਦਿਤੀ ਹੈ, ਉਹ ਲਿਖਦੇ ਹਨ ਕਿ ਇਹ
ਪ੍ਰੀਵਾਰ ਸਿੱਖੀ ਵਲ ਨੂੰ ਆ ਰਿਹਾ ਹੈ। ਸਿੱਖ ਰਹਿਤ ਮਰਿਯਾਦਾ ਅਨੁਸਾਰ ਅਨਮੱਤ ਵਾਲਿਆਂ ਦਾ ਵਿਆਹ
ਗੁਰ ਮਰਿਯਾਦਾ ਅਨੁਸਾਰ ਨਹੀਂ ਹੋ ਸਕਦਾ। ਗਲ ਜਾਗਰਿਤੀ ਦੀ ਹੈ। ਬਾਕੀ ਹਨ੍ਹੇਰੇ ਵਿੱਚ ਬਹੁਤ ਕੁੱਝ
ਹੋ ਰਿਹਾ ਹੈ।
• ਖਿਮਾ ਯਾਚਨਾ
• ਮਲਕੀਅਤ ਸਿੰਘ
• ਗੁਰਮਤਿ ਸੰਚਾਰ ਸਭਾ ਜਰਮਨੀ
• 0049-176-29920366
(30/05/13)
ਅਵਤਾਰ ਸਿੰਘ ਮਿਸ਼ਨਰੀ
ਵਿਦਵਾਨ ਸ਼ਹੀਦ ਜੋਧੇ ਬਾਬਾ ਦੀਪ ਸਿੰਘ ਨਾਲ ਜੋੜੀਆਂ ਗਈਆਂ ਮਨਘੜਤ ਕਹਾਣੀਆਂ!
(ਅਵਤਾਰ ਸਿੰਘ ਮਿਸ਼ਨਰੀ) ਬਾਬਾ ਦੀਪ ਸਿੰਘ ਜੀ ਉੱਚ ਕੋਟੀ ਦੇ ਭਗਤ, ਸੂਰਮੇ, ਕਿਰਤੀ
ਅਤੇ ਵਿਦਵਾਂਨ ਸਨ ਜਿਨ੍ਹਾਂ ਦੇ ਨਾਮ ਦੀ ਨਿਹੰਗ, ਸੰਪ੍ਰਦਾਈ ਟਕਸਾਲੀ ਅਤੇ ਹੋਰ ਵੀ ਸ਼ਹੀਦਾਂ ਦਾ
ਪਹਿਰਾ ਲੱਗਾ ਕਹਿਣ ਵਾਲੇ ਦੁਰਵਰਤੋਂ ਕਰਦੇ ਆ ਰਹੇ ਹਨ। ਸ਼ਹੀਦ ਬਾਬਾ ਦੀਪ ਸਿੰਘ ਜੀ ਸ਼ਹੀਦੀ ਮਿਸਲ ਦੇ
ਮੁੱਖੀ ਸਨ ਨਾਂ ਕਿ ਕਿਸੇ ਸੰਪਰਦਾ-ਟਕਸਾਲ ਜਾਂ ਭੰਗ ਘੋਟ ਪੀਣੇ ਨਿਹੰਗਾਂ ਦੇ। ਟਕਸਾਲ ਵਾਲਿਆਂ ਦਾ
ਵੀ ਕਈ ਕੁਝ ਬਾਬਾ ਦੀਪ ਸਿੰਘ ਨਾਲ ਨਹੀਂ ਮਿਲਦਾ ਜਿਵੇਂ ਬਾਬਾ ਜੀ ਸਿਰ ਤੇ ਦੁਮਾਲਾ ਸਜਾਉਂਦੇ ਚੱਕਰ
ਅਤੇ ਤੋੜਾ ਪਾਉਂਦੇ ਸਨ। ਅਜੋਕੇ ਟਕਸਾਲੀ ਕੇਵਲ ਗੋਲ ਪੱਗਾਂ ਹੀ ਬੰਨ੍ਹਦੇ ਹਨ। ਦੱਸਿਆ ਜਾਂਦਾ ਹੈ ਕਿ
ਬਾਬਾ ਦੀਪ ਸਿੰਘ ਜੀ 18 ਸੇਰ ਦਾ ਖੰਡਾ ਰੱਖਦੇ ਸਨ ਜਦ ਕਿ ਅਜੋਕੇ ਟਕਸਾਲੀ ਤੀਰ। ਅਜੋਕੇ ਬਹੁਤੇ
ਨਿਹੰਗ ਸੁੱਖਾ, ਸ਼ਰਾਬ, ਭੰਗ, ਡੋਡੇ-ਪੋਸਤ ਸ਼ਰਦਾਈ ਸਭ ਹੜੱਪੀ ਜਾ ਰਹੇ ਹਨ। ਭੰਗ ਦੇ ਪਕੌੜੇ ਇਨ੍ਹਾਂ
ਦੇ ਜੋੜ ਮੇਲਿਆਂ ਵਿੱਚ ਵਿਕਦੇ ਅਤੇ ਖਾਦੇ ਜਾਂਦੇ ਹਨ। ਇਤਿਹਾਸ ਦੱਸਦਾ ਹੈ ਕਿ ਬਾਬਾ ਦੀਪ ਸਿੰਘ ਜੀ
ਸ਼ਹੀਦ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਬਾਣੀ ਦਾ ਪਾਠ, ਪ੍ਰਚਾਰ ਕਰਦੇ ਅਤੇ ਸੰਥਿਆ ਦਿੰਦੇ
ਸਨ ਜਦ ਕਿ ਨਿਹੰਗ ਅਤੇ ਟਕਸਾਲੀ ਗੰਦੇ ਤਰੀਆ ਚਰਿਤਰਾਂ ਵਾਲੇ ਪੋਥੇ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ
ਦੇ ਬਰਾਬਰ ਪ੍ਰਕਾਸ਼ ਕਰਕੇ ਗੁਰੂ ਹੁਕਮਾਂ ਦੀਆਂ ਸ਼ਰੇਆਂਮ ਧੱਜੀਆਂ ਉਡਾਅ ਰਹੇ ਹਨ। ਬਾਬਾ ਦੀਪ ਸਿੰਘ
ਬੇਲੋੜੀ ਸੁੱਚ ਭਿਟ ਨਹੀਂ ਸੰਨ ਰੱਖਦੇ ਪਰ ਇਹ ਦੋਵੈ ਸੰਪ੍ਰਦਾਈ ਅਤੇ ਨਿਹੰਗ ਰੱਖਦੇ ਹਨ। ਬਾਬਾ ਜੀ
ਸਭ ਨੂੰ ਇੱਕ ਬਾਟੇ ਦੀ ਪਹੁਲ ਦਿੰਦੇ ਸੰਨ ਪਰ ਨਿਹੰਗ ਦਲਤ ਕਹੇ ਜਾਂਦੇ ਵੀਰ ਭੈਣਾਂ ਨੂੰ ਚੌਥੇ
ਪੌੜੀਏ ਕਹਿ ਕਿ ਵੱਖ ਪਹੁਲ ਦਾ ਵਿਤਕਰਾ ਕਰਦੇ ਹਨ ਅਤੇ ਬੀਬੀਆਂ ਨੂੰ ਖੰਡੇ ਦੀ ਥਾਂ ਕਿ੍ਰਪਾਨ ਦੀ
ਪਹੁਲ ਦਿੱਤੀ ਜਾਂਦੀ ਅਤੇ ਹਜ਼ੂਰ ਸਾਹਿਬ ਇਹ ਸਭ ਕੁਝ ਦੇਖਿਆ ਵੀ ਜਾ ਸਕਦਾ ਹੈ। ਸ਼ਹੀਦ ਬਾਬਾ ਦੀਪ
ਸਿੰਘ ਜੀ ਗੁਰਬਾਣੀ ਦੇ ਰੱਸੀਏ, ਸ਼ਸ਼ਤ੍ਰਧਾਰੀ ਅਤੇ ਮਾਰਸ਼ਲ ਬੀਰ ਸੰਨ ਜਦ ਕਿ ਅਜੋਕੇ ਇਹ ਸੰਪ੍ਰਦਾਈ
ਕਹਿੰਦੇ ਹਨ ਕਿ ਬਾਬਾ ਦੀਪ ਸਿੰਘ ਨੇ ਭੋਰੇ ਵਿੱਚ ਬੈਠ, ਕੱਚੇ ਬੇਰ ਖਾ ਕੇ ਬੀੜਾਂ ਲਿਖੀਆਂ ਹਨ।
ਡੇਰਿਆਂ ਰੂਪੀ ਲੁੱਟ ਦੀਆਂ ਦੁਕਾਨਾਂ ਖੋਲੀ ਬੈਠੇ ਬਹੁਤੇ ਪਾਖੰਡੀ ਬਾਬੇ ਤਾਂ ਆਂਮ ਹੀ ਛੋਛੇ ਛੱਡ
ਰਹੇ ਹਨ ਕਿ ਸਾਡੇ ਤੇ ਫਲਾਨੇ ਸ਼ਹੀਦ ਦਾ ਪਹਿਰਾ ਹੈ ਜੇ ਤੁਹਾਨੂੰ ਕੋਈ ਸ਼ਹੀਦ ਜਾਂ ਗੈਬੀ ਰੂਹ ਤੰਗ
ਕਰਦੀ ਹੈ ਤਾਂ ਸਾਡੇ ਡੇਰੇ ਵਿੱਚ ਇੰਨੀਆਂ ਚੌਂਕੀਆਂ ਭਰੋ, ਫਲਾਨਾਂ-ਫਲਾਨਾ ਪਾਠ ਕਰਾਓ,
ਹਵਨ-ਸਮੱਗਰੀ, ਬੱਕਰੇ ਅਤੇ ਮਾਇਆ ਦੱਸ਼ਣਾ ਭੇਟ ਕਰੋ, ਤੁਹਾਡਾ ਸਭ ਕੁਝ ਠੀਕ ਹੋ ਜਾਵੇਗਾ।
ਕੁਝ ਦਿਨ ਪਹਿਲਾਂ ਮੀਡੀਏ ਰਾਹੀਂ ਨਸ਼ਰ ਹੋਈ ਤਸਵੀਰ ਮਨੋਕਲਪਿਤ ਹੈ ਕਿਉਂਕਿ ਉਸ ਵੇਲੇ ਕਿਹੜਾ ਨਿਹੰਗ
ਅਜਿਹੀ ਤਸਵੀਰੀ-ਕਲਾਕਾਰੀ ਕਰਦਾ ਸੀ ਜਾਂ ਅਜੋਕੇ ਕੈਮਰੇ ਹੁੰਦੇ ਸਨ? ਅਜਿਹੇ ਭੰਗ ਪੀਣੇ ਲੋਕਾਂ ਚੋਂ
ਹੀ ਕਿਸੇ ਨੇ ਗੁਰੂ ਬਾਬਾ ਨਾਨਕ ਜੀ ਨੂੰ ਭੰਗ ਦੀਆਂ ਸੱਤ ਮੁੱਠਾਂ ਬਾਬਰ ਨੂੰ ਬਖਸ਼ਿਸ ਕਰਕੇ ਸੱਤ
ਪੀੜੀਆਂ ਰਾਜ ਕਰਨ ਦਾ ਵਰ ਵੀ ਦਿੱਤਾ ਲਿਖਿਆ ਹੋਇਆ ਹੈ। ਨਿਹੰਗ ਸੁੱਖੇ ਨੂੰ ਸੁਖ ਨਿਧਾਨ ਵੀ ਆਂਮ
ਕਹਿੰਦੇ ਹਨ ਜਦ ਕਿ ਸੁੱਖਾ-ਭੰਗ ਦੁੱਖ ਨਿਧਾਨ ਅਤੇ ਕੇਵਲ ਪ੍ਰਮਾਤਮਾਂ ਹੀ ਸੁਖ ਨਿਧਾਨ ਹੈ-ਸੁਖ
ਨਿਧਾਨ ਪ੍ਰੀਤਮ ਪ੍ਰਭ ਮੇਰੇ॥ ਜੇ ਤੁਸੀਂ ਸਮਝੋ ਕਿ ਅਜੋਕੇ ਅਖੌਤੀ ਸਿੰਘ ਸਹਿਬਾਨ ਇਨ੍ਹਾਂ ਵਿਰੁੱਧ
ਕੋਈ ਬਣਦੀ ਕਾਰਵਾਈ ਕਰਨਗੇ ਕਦੇ ਵੀ ਨਹੀਂ ਕਰ ਸਕਦੇ ਕਿਉਂਕਿ ਇਨ੍ਹਾਂ ਦੀ ਵਿਦਿਆ ਸਿਖਲਾਈ ਦੀਆਂ
ਤਾਰਾਂ ਉਨ੍ਹਾਂ ਸੰਪ੍ਰਦਾਵਾਂ ਨਾਲ ਜੁੜੀਆਂ ਹੋਈਆਂ ਹਨ ਅਤੇ ਮਾਇਆ-ਸਿਰੋਪਿਆਂ ਦੀ ਝਾਕ ਹਰ ਵੇਲੇ
ਲੱਗੀ ਰਹਿੰਦੀ ਹੈ।
5104325827
(29/05/13)
ਸਤਿਨਾਮ ਸਿੰਘ ਮੌਂਟਰੀਆਲ
ਜਦੋਂ ਸ਼ਹੀਦਾਂ ਨੇ ਕਾਲੀ ਕੁੱਟ ਸੁੱਟੀ…………
ਹੋਇਆ ਇਉਂ ਕਿ ਮਾਲਟਨ ਟੋਰਾਂਟੋ ਨਗਰ ਕੀਰਤਨ ਵਾਲੇ ਦਿਨ ਕੁੱਝ ਮੌਂਟਰੀਆਲ ਦੇ ਜਾਗਦੀ ਜਮੀਰ ਵਾਲੇ
ਸਿੰਘਾਂ ਨੇ ਬਾਬਾ ਹਰੀ ਪ੍ਰਸਾਦ ਰੰਧਾਵੇ ਵਾਲੇ ਨੁੰ ਕੁੱਝ ਸਵਾਲ ਕੀਤੇ।
ਪਹਿਲਾ ਸਵਾਲ ਸੀ ਕਿ ਬਾਬਾ ਜੀ ਤੁਸ਼ੀ ਸ਼ਹੀਦਾਂ ਨੂੰ ਕੀਰਤਪੁਰ ਦੀਆਂ ਪਹਾੜੀਆਂ ਵਿੱਚ ਨੰਗੇ ਬੈਠੇ ਦੱਸ
ਰਹੇ ਹੋ ਕੀ ਇਹ ਸ਼ਹੀਦਾਂ ਦਾ ਅਪਮਾਂਨ ਨਹੀ?
ਬਾਬੇ ਨੇ ਤਾਂ ਜਵਾਬ ਬਾਦ ਵਿੱਚ ਦਿਤਾ, ਪਹਿਲਾਂ ਬਾਬੇ ਦੇ ਚੇਲੇ ਨੇ ਇੱਕ ਕਹਾਣੀ ਸੁਣਾਈ ਉਹ ਇਉਂ
ਸੀ- ਬਾਬੇ ਦਾ ਚੇਲਾ ਕਹਿੰਦਾ ਕਿ ਇੱਕ ਬਾਰ ਅਸੀਂ ਆਪਣੇ ਘਰ ਦੀ ਬੇਸਮੈਂਟ ਇੱਕ ਕਾਲੇ ਤੇ ਕਾਲੀ ਨੂੰ
ਰੈਂਟ ਤੇ ਦੇ ਦਿਤੀ, ਨਾਲ ਹੀ ਇਹ ਕਹਿ ਦਿਤਾ ਕਿ ਬੇਸਮੈਂਟ ਵਿੱਚ ਮੀਟ ਸ਼ਰਾਬ ਦੀ ਵਰਤੋਂ ਨਹੀ ਕਰਨੀ।
ਇੱਕ ਦਿਨ ਕਾਲੇ ਤੇ ਕਾਲੀ ਨੇ ਬੇਸਮੈਂਟ ਵਿੱਚ ਮੀਟ ਸ਼ਰਾਬ ਦੀ ਵਰਤੋਂ ਕਰ ਲਈ, ਬੱਸ ਫਿਰ ਕੀ ਸੀ
ਸ਼ਹੀਦਾਂ ਨੇ ਕਾਲੀ ਕੁੱਟ ਸੁੱਟੀ……… ਤੇ ਬਾਬਾ ਹਰੀ ਪ੍ਰਸਾਦ ਜੀ ਕੋਲ ਬੈਠਾ ਕਹਿੰਦਾ ‘ਵਾਹਿਗੁਰੂ’
(ਭਾਵ ਕਿ ਸਹੀ ਹੈ)
ਮੌਂਟਰੀਆਲ ਦੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪੂਹਲੇ ਪਿੰਡ ਵਿੱਚ ਸ਼ਹੀਦ ਭਾਈ ਤਾਰੂ ਸਿੰਘ ਜੀ ਦੇ
ਗੁਰਦਵਾਰੇ ਦੇ ਅੰਦਰ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਦੇ ਵਿੱਚ ਨਿਹੰਗ ਅਜੀਤ ਪੂਹਲਾ ਰੱਜਕੇ ਨਸ਼ੇ
ਕਰਦਾ ਰਿਹਾ ਜਾਨਵਰਾਂ ਦਾ ਮੀਟ ਤਾਂ ਕੀ, ਨਿਰਦੋਸ਼ ਸਿੰਘਾਂ ਨੂੰ ਵੀ ਵੱਢ ਵੱਢ ਕੇ ਰ੍ਹਿੰਨਦਾ ਰਿਹਾ
ਹੈ, ਉਸ ਨੂੰ ਸ਼ਹੀਦਾਂ ਨੇ ਕਦੇ ਕੁੱਝ ਨਹੀ ਕਿਹਾ। ਸਿੰਘਾਂ ਨੂੰ ਕੋਹ ਕੋਹ ਕੇ ਮਾਰਨ ਵਾਲੇ ਸੁਮੇਧ
ਸੈਂਣੀ ਵਰਗੇ ਤਾਂ ਬੜੇ ਅਰਾਮ ਨਾਲ ਤੁਰੇ ਫਿਰਦੇ ਹਨ, ਗੁਰਦਵਾਰਿਆ ਨੂੰ ਢਾਣ ਵਾਲੇ ‘ਸਿਖ ਬੱਚੀਆਂ ਦੀ
ਪੱਤ ਲੁਟਣ ਵਾਲੇ ‘ਦਿਲੀ ਵਿੱਚ ਜਿਉਂਦੇ ਸਿਖਾਂ ਨੂੰ ਅੱਗਾਂ ਵਿੱਚ ਸਾੜਨ ਵਲਿਆਂ ਨੂੰ ਤਾਂ ਸ਼ਹੀਦ
ਕੁੱਝ ਨਹੀ ਕਹਿੰਦੇ।
ਬਾਬਾ ਜੀ ਦਾ ਜਵਾਬ ਸੀ ਕਿ ਮੈ ਬੁੱਕ ਵਿੱਚ ਪੜ੍ਹਿਆ ਹੈ, ਅਤੇ ਇਹ ਸੂਖਮ ਖੇਡਾਂ ਹੁੰਦੀਆਂ ਹਨ।
ਵਿਚਾਰ- ਬੁੱਕ ਵਿੱਚ ਤਾਂ ਕੋਈ ਕੁੱਝ ਵੀ ਸ਼ਹੀਦਾਂ ਦੇ ਤੇ
ਗੁਰੂਆਂ ਦੇ ਖਿਲਾਫ ਲਿਖ ਸਕਦਾ ਹੈ, ਕੀ ਕਥਾ ਵਾਚਕ ਦਾ ਆਪਣਾ ਕੋਈ ਦਿਮਾਗ ਨਹੀ ਹੁੰਦਾ? ਸੂਖਮ ਖੇਡਾਂ
ਨੇ ਕਦੇ ਕਿਸੇ ਜਾਲਮ ਨੂੰ ਤਾਂ ਸੋਧਿਆ ਨਹੀਂ ਹੈ, ਜਾਲਮ ਨੂੰ ਸੋਧਣ ਲਈ ਤਾਂ ਜਿਉਂਦੇ ਜਾਗਦੇ ਸਿੰਘਾਂ
ਨੂੰ ਆਪਣੇ ਸਰੀਰਾਂ ਤੇ ਹਜਾਰਾਂ ਕਸ਼ਟ ਸੈਹਣੇ ਪੈਂਦੇ ਹਨ, ਫਿਰ ਕੀ ਇਹ ਸੂਖਮ ਖੇਡਾਂ ਸਿਰਫ ਲੋਕਾਂ
ਨੂੰ ਮੂਰਖ ਬਣਾਣ ਦੇ ਲਈ ਹੀ ਹੁੰਦੀਆਂ ਹਨ? ਇਹ ਫੈਸਲਾ ਹੁਣ ਸਿਖ ਸੰਗਤ ਨੇ ਕਰਨਾਂ ਹੈ ਕਿ ਹੋਰ
ਕਿਨਾਂ ਕੁ ਚਿਰ ਇਨ੍ਹਾਂ ਲੋਕਾਂ ਤੋਂ ਸ਼ਹੀਦਾਂ ਦਾ ਅਤੇ ਗੁਰੂਆਂ ਦਾ ਅਪਮਾਂਨ ਕਰਵਾਉਣਾਂ ਹੈ?
ਮੌਂਟਰੀਆਲ ਦੇ ਸਿੰਘ ਨੇ ਦੂਜਾ ਸਵਾਲ ਕੀਤਾ ਕਿ ਬਾਬਾ ਜੀ ਤੁਸੀਂ ਇੱਕ ਪਾਸੇ ਤਾਂ ਕਹਿੰਦੇ ਹੋ ਕੇ
ਸੂਰਜ ਪ੍ਰਕਾਸ਼ ਵਿੱਚ ਗੁਰਮੱਤ ਦੇ ਉਲ੍ਹਟ ਬਹੁਤ ਕੁੱਝ ਹੈ, ਦੂਜੇ ਪਾਸੇ ਕਥਾ ਵੀ ਕਰ ਰਹੇ ਹੋ ਤੇ
ਆਪਣੀ ਕਥਾ ਵਿੱਚ ਬੇਦਾਂ ਨੂੰ ਵੀ ਪ੍ਰਥਮ ਬਾਣੀ ਸਿਧ ਕਰ ਰਹੇ ਹੋ। ਬੇਦਾਂ ਦੀਆਂ ਉਧਾਰਨਾਂ ਦੇ ਦੇ ਕੇ
ਸੂਰਜ ਪ੍ਰਕਾਸ਼ ਨੂੰ ਵੀ ਸਹੀ ਸਿਧ ਕਰ ਰਹੇ ਹੋ, ਬੇਦਾਂ ਦਾ ਤਾਂ ਗੁਰਮੱਤ ਨਾਲ ਕੋਈ ਲੈਣਾਂ ਦੇਣਾ ਹੀ
ਨਹੀਂ ਹੈ, ਗੁਰਬਾਣੀ ਦਾ ਤਾਂ ਫੈਸਲ਼ਾ ਹੈ ਕਿ – ਬੇਦ ਭਰੋਸੇ ਪਾਂਡੇ ਡੂਬਿ ਮਰਹਿ॥ 970॥
ਬਾਬਾ ਜੀ ਨੇ ਉਥੇ ਤਾਂ ਕੋਈ ਜਵਾਬ ਨਾਂ ਦਿਤਾ ਪਰ ਕੁੱਝ ਦਿਨਾਂ ਬਾਦ ਲਾਈਵ ਕਥਾ ਵਿੱਚ ਜਵਾਬ
ਦਿਤਾ ਗਿਆ ਅਤੇ ਗੁਰਮੱਤ ਦੀਆਂ ਧਜੀਆਂ ਉਡਾਈਆਂ ਗਈ ਉਹ ਇਉਂ ਸਨ- ਬਾਬਾ ਜੀ ਨੇ ਜਵਾਬ ਦਿਤਾ ਕਿ ਕੁੱਝ
ਭੁਲੜ ਸਿਖਾਂ ਨੇ ਮੈਨੂੰ ਸਵਾਲ ਕੀਤਾ ਕਿ ਤੁਸੀਂ ਆਪਣੀ ਕਥਾ ਵਿੱਚ ਬੇਦਾਂ ਦੀਆਂ ਉਧਾਰਨਾਂ ਬਹੁਤ
ਦੇਂਦੇ ਹੋ, ਜਦ ਕਿ ਭਗਤ ਕਬੀਰ ਜੀ ਤਾਂ ਬੇਦਾਂ ਤੇ ਭਰੋਸਾ ਕਰਨ ਵਾਲਿਆਂ ਨੂੰ ਡੂਬਿ ਮੂਏ ਦਸਦੇ, ਤੇ
ਬਾਬਾ ਜੀ ਨੇ ‘ਬੇਦ ਭਰੋਸੇ ਪਾਂਡੇ ਡੂਬਿ ਮਰਹਿ॥’ ਦੇ ਅਰਥ ਕੀਤੇ ਕਿ ਬੇਦਾਂ ਤੇ ਭਰੋਸਾ ਨਾਂ ਕਰਨ
ਕਰਕੇ ਪੰਡਤ ਡੁਬ ਗਏ ਹਨ।
ਵਿਚਾਰ- ਸ਼ਬਦ ਦੀ ਇਹ ਪੂਰੀ ਤੁਕ ਇਸ ਤਰਾਂ ਹੈ-
ਤੂੰ ਬ੍ਰਹਮਨੁ, ਮੈ ਕਾਸੀਕ ਜੁਲਹਾ, ਮੁਹਿ ਤੋਹਿ ਬਰਾਬਰੀ ਕੈਸੇ ਕੈ
ਬਨਹਿ॥ ਹਮਰੇ ਰਾਮ ਨਾਮ ਕਹਿ ਉਬਰੇ, ਬੇਦ ਭਰੋਸੇ ਪਾਂਡੇ ਡੂਬਿ ਮਰਹਿ॥
ਸੰਖੇਪ ਅਰਥ- ਤੂੰ ਬ੍ਰਹਮਣ, ਮੈਂ ਕਾਸ਼ੀ ਦਾ ਜੁਲਾਹਾ ਹਾਂ। ਸੋ, ਮੇਰੀ ਤੇਰੀ ਬਰਾਬਰੀ ਕਿਵੇਂ ਹੋ
ਸਕਦੀ ਹੈ? । ਅਸੀਂ ਪਰਮਾਤਮਾ ਦਾ ਨਾਮ ਸਿਮਰ ਕੇ (ਬਿਕਾਰਾਂ ਦੇ ਸਾਗਰ ਤੋਂ) ਬਚ ਰਹੇ ਹਾਂ। ਤੇ
ਤੁਸੀਂ, ਹੇ ਪਾਂਡੇ! ਬੇਦਾਂ ਦੇ (ਦੱਸੇ ਕਰਮ-ਕਾਂਡ ਦੇ) ਭਰੋਸੇ ਰਹਿ ਕੇ ਹੀ ਡੁੱਬ ਕੇ ਮਰ ਰਹੇ ਹੋ’,
, , , , , , ਹੁਣ ਇਸ ਵਿੱਚ ਬੇਦਾਂ ਤੇ ਨਾਂ ਭਰੋਸਾ ਕਰਨ ਵਾਲੀ ਗੱਲ ਕਿਥੇ ਹੈ?
ਸੋ ਹਰੀ ਪ੍ਰਸਾਦ ਰੰਧਾਵੇ ਵਰਗਿਆਂ ਨੂੰ ਜਦੋਂ ਤੱਕ ਗੁਰਬਾਣੀ ਦੇ ਅਰਥਾਂ ਦੇ ਅਨੱਰਥ ਨਹੀਂ ਕਰਦੇ,
ਬ੍ਰਹੰਮਾਂ ਨੂੰ ਨਾਭ ਕਲਮ ਵਿਚੋਂ ਪੈਦਾ ਨਹੀਂ ਕਰਦੇ, ਪੰਜ ਸੱਤ ਪਿਛਲੇ ਅਤੇ ਪੰਜ ਸੱਤ ਅਗਲੇ ਜਨਮ ਦੇ
ਡਰਾਵੇ ਨਹੀ ਦਿੰਦੇ ਰੋਟੀ ਨਹੀ ਪਚਦੀ।
ਧੰਨਵਾਦ ਹੈ ਉਨ੍ਹਾਂ ਗੁਰਦਵਾਰਿਆਂ ਦੀਆਂ ਪ੍ਰਬੰਧਕ ਕੁਮੇਟੀਆਂ ਦਾ ਜਿਹੜੀਆਂ ਇਹੋ ਜਿਹੇ ਪਖੰਡੀਆਂ
ਨੂੰ ਗੁਰਦਵਾਰਿਆਂ ਵਿੱਚ ਕਥਾ ਦੇ ਨਾਂ ਤੇ ਗਪੌੜੇ ਮਾਰਨ ਲਈ ਟਾਈਂਮ ਨਹੀ ਦਿੰਦੀਆਂ।
ਬੇਨਤੀ ਹੈ ਉਨ੍ਹਾ ਪ੍ਰਬੰਧਕ ਕੁਮੇਟੀਆਂ ਨੂੰ ਜਿਹੜੀਆਂ ਹਾਲੇ ਵੀ ਇਹੋ ਜਿਹੇ ਗਪੌੜੀਆਂ ਨੂੰ
ਗੁਰਦਵਾਰਿਆਂ ਵਿੱਚ ਗਪੌੜਾਂ ਮਾਰਨ ਲਈ ਟਾਈਂਮ ਦੇ ਰਹੀਆਂ ਹਨ, ਕ੍ਰਿਪਾ ਕਰਕੇ ਅੱਗੇ ਤੋਂ ਟਾਈਂਮ ਨਾਂ
ਦੇਣ।
ਸਤਿਨਾਮ ਸਿੰਘ ਮੌਂਟਰੀਆਲ 514-219-2525
(29/05/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਿਹੜੇ ਵੇਲੇ ਏਨੀ
ਕਰੀਗੀਰੀ ਕਰੇਂ ਦਾਤਿਆ।
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕਿਵੇਂ ਤਿਤਲੀ ਦੇ ਏਨੇਂ ਰੰਗ ਭਰੇਂ ਦਾਤਿਆ;
ਕਿਹੜੇ ਵੇਲੇ ਏਨੀ ਕਰੀਗੀਰੀ ਕਰੇਂ ਦਾਤਿਆ।
ਕਿਵੇਂ ਅੰਬਰਾਂ ਤੇ ਪਾਉਨੈਂ ਦੱਸ ਸੱਤਰੰਗੀ ਪੀਂਘ,
ਕਿਵੇਂ ਜਲ-ਬੂੰਦ ਵਿੱਚ ਰੰਗ ਧਰੇਂ ਦਾਤਿਆ।
ਕੋਈ ਕਾਲਾ, ਕੋਈ ਗੋਰਾ, ਕੋਈ ਨੀਲਾ, ਪੀਲਾ ਕੋਈ,
ਰੰਗ ਵੱਖਰੇ ਆਕਾਰੀਂ ਵੱਖ ਭਰੇਂ ਦਾਤਿਆ।
ਕਿਵੇਂ ਅੰਬਰੋਂ ਹੋ ਪੀਲੀ ਅੱਗ ਵਰ੍ਹੇਂ ਦਾਤਿਆ;
ਵਣੀਂ ਹੋ ਹਰਿਆਵਲ ਤਾਪ ਹਰੇਂ ਦਾਤਿਆ;
ਕਿਵੇਂ ਕਿਰਣਾਂ `ਚ ਪੀਲਾ, ਕਿਵੇਂ ਰਿਸ਼ਮਾਂ ਸਫੇਦ,
ਕਿਵੇਂ ਝਰਨੇ `ਚ ਦੁੱਧ ਰੰਗ ਝਰੇਂ ਦਾਤਿਆ।
ਕਿਵੇਂ ਖੇਲਦੈਂ ਤੂੰ ਰੰਗਾਂ ਵਾਲਾ ਏਡਾ ਵੱਡਾ ਖੇਲ੍ਹ,
ਹਾਂ ਹੈਰਾਨ! ਜਿਵੇਂ ਜੱਗ-ਚਿੱਤ ਹਰੇਂ ਦਾਤਿਆ।
ਕਿਹੜੇ ਵੇਲੇ ਏਨੀ ਕਰੀਗੀਰੀ ਕਰੇਂ ਦਾਤਿਆ।
(29/05/13)
ਗੁਰਿੰਦਰ ਸਿੰਘ ਕੋਟਕਪੂਰਾ
ਮੇਰੇ ਬਹੁਤ ਹੀ ਸਤਿਕਾਰਯੋਗ ਵੀਰ
ਮੱਖਣ ਸਿੰਘ ਜੀ, ਬੀਬੀ ਸੁਰਿੰਦਰ ਕੌਰ ਨਿਹਾਲ ਦੇ ਨਿਸ਼ਾਨੇ `ਤੇ ਸਿਰਫ ਪੰਥ ਦਰਦੀ, ਪੰਥਕ ਵਿਦਵਾਨ ਤੇ
ਸਿੱਖ ਚਿੰਤਕ ਹੀ ਰਹਿੰਦੇ ਹਨ, ਇਸ ਨੂੰ ਸਿੱਖ ਸ਼ਕਲਾਂ ਵਾਲੇ ਪੰਥ ਵਿਰੋਧੀ ਉਹ ਚਿਹਰੇ ਦਿਖਾਈ ਨਹੀਂ
ਦਿੰਦੇ ਜੋ ਸ਼ਰੇਆਮ ਪੰਥ ਦਾ ਘਾਣ ਕਰ ਰਹੇ ਹਨ ਪਰ ਮੇਰੀ ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਇਸ ਬੀਬੀ
ਦਾ ਕੈਲੀਬਰ ਤੁਹਾਡੇ ਮੁਕਾਬਲੇ `ਚ ਜ਼ੀਰੋ ਹੈ, ਇਸ ਲਈ ਆਪ ਜੀ ਨੂੰ ਇਸ ਦਾ ਜਿਕਰ ਵੀ ਨਹੀਂ ਕਰਨਾ
ਚਾਹੀਦਾ, ਐਨਾ ਗੁਸਾ ਕਰਨਾ ਤੁਹਾਡੇ ਵਰਗੇ ਸਤਿਕਾਰਤ ਵਿਦਵਾਨ ਨੂੰ ਸ਼ੋਭਾ ਨਹੀਂ ਦਿੰਦਾ, ਕਿਉਂਕਿ ਇਸ
ਦੇ ਕਿਰਦਾਰ ਬਾਰੇ ਪਾਠਕ ਵੀਰ ਭਲੀਭਾਂਤ ਜਾਣੂ ਹਨ। ਇੱਕ ਗੱਲ ਹੋਰ! ਇਸ ਬੀਬੀ ਨੂੰ ਹੱਲਾਸ਼ੇਰੀ ਵੀ
ਸਮੇਂ-ਸਮੇਂ ਉਨ੍ਹਾਂ ਸਪੋਕਸਮੈਨ ਦੇ ਵਿਰੋਧੀ ਅਖੌਤੀ ਵਿਦਵਾਨਾ ਨੇ ਦਿਤੀ ਹੈ ਜੋ ਕਿਸੇ ਸਮੇਂ ਸਿੱਖ
ਮਾਰਗ `ਤੇ ਵੀ ਵਿਵਾਦਤ ਲਿਖਤਾਂ ਲਿਖਦੇ ਰਹੇ ਹਨ।
ਗੁਰਿੰਦਰ ਸਿੰਘ ਕੋਟਕਪੂਰਾ
98728-10153
(29/05/13)
ਰਘਬੀਰ ਸਿੰਘ ਮਾਨਾਵਾਲੀ
ਤੁਸੀਂ ਬਹੁਤ ਮਹਾਨ ਵਿਚਾਰਾਂ ਦੇ
ਧਾਰਨੀ ਹੋ, ਵੀਰ ਗੁਰਿੰਦਰ ਸਿੰਘ ਜੀ ਦੀ ਸਲਾਹ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਸੁਰਿੰਦਰ ਕੌਰ
ਨਿਹਾਲ ਨੂੰ ਪੂਰੀ ਤਰ੍ਹਾਂ ਇਗਨੋਰ ਕਰ ਦਿਓ ਜੀ। ਚੜ੍ਹਦੀ ਕਲਾ ਵਿੱਚ ਰਹੋ ਜੀ।
ਰਘਬੀਰ ਸਿੰਘ ਮਾਨਾਵਾਲੀ।
ਨੋਟ:- ਰਘਬੀਰ ਸਿੰਘ ਮਾਨਾਵਾਲੀ
ਨੇ ਫੇਸਬੁੱਕ ਤੇ ਗੁਰਿੰਦਰ ਸਿੰਘ ਦੀ ਪੋਸਟ ਤੇ ਕੁਮਿੰਟਸ ਕੀਤੇ ਸਨ-ਸੰਪਾਦਕ।
(29/05/13)
ਗੁਰਮੀਤ ਸਿੰਘ ਅਸਟ੍ਰੇਲੀਆ
ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਨੱਥੀ ਕੀਤੀ ਕਾਫੀ ਲੰਬੀ ਰਮਾਇਣ ਸੀ, ਪਰ ਫਿਰ ਵੀ ਪੜ੍ਹ ਲਈ ਅਤੇ ਇਸ ਦੇ ਨਾਲ ਹੀ
ਇਨ੍ਹਾਂ ਇਲਾਹੀ ਰੂਹਾਂ ਦੀ ਵਿੱਬਸਾਈਟ ਭੀ ਦੇਖੀ। ਇਹ ਸੰਸਥਾ ਮੋਹਾਲੀ ਵਿਖੇ ਹੈ ਅਤੇ ਇਸ ਦਾ
ਕਰਮ-ਖੇਤਰ ਪੰਜਾਬ ਦੇ ਮੁੱਦਿਆਂ ਨੂੰ ਸਲਝਾਉਣਾ ਹੈ। ਸ਼੍ਰੀ ਬਚਿਤ੍ਰ ਸਿੰਘ ਆਹਲੂਵਾਲੀਆ ਜਨਰਲ ਸੈਕਟਰੀ
ਅਤੇ ਸੁਰਿੰਦਰ ਕੌਰ ਨਿਹਾਲ ਚੇਅਰ ਪਰਸਨ ਹਨ।
ਪਰ ਇਨ੍ਹਾਂ ਦੀ ਐਫ ਆਈ ਆਰ ਪੜ੍ਹ ਕੇ ਇੰਜ ਪ੍ਰਤੀਤ ਹੋਇਆ ਜਿਵੇਂ ਕਿ ------ ਨੇ ਲਿਖੀ ਹੋਵੇ ਜਾਂ
ਇਹ ਸਾਰਾ ਟੋਲਾ ਬਾਦਲ, ਐਸ ਜੀ ਪੀ ਸੀ ਅਤੇ ਉਨ੍ਹਾਂ ਦੇ ਹੈੱਡ ਮਨਿਸਟਰਜ਼ ਦੀ ਵਫਾਦਾਰੀ ਕਰਕੇ,
ਉਨ੍ਹਾਂ ਦੇ ਟੁਕੜਿਆਂ `ਤੇ ਪਲ ਰਹੇ ਹੋਂਣ। ਇਨ੍ਹਾਂ ਦੀ ਆਪਣੀ ਕੋਈ ਅਚੀਵਮਿੰਟ ਨਹੀਂ ਹੈ, ਹਾਂ
ਦੂਸਰਿਆਂ ਦੇ ਨਾਮਾਂ ਦੀ ਲਿਸਟ ਜ਼ਰੂਰ ਤਿਆਰ ਕਰਦੇ ਰਹਿੰਦੇ ਹਨ? ਮਾਲਕ ਇਨ੍ਹਾਂ ਦਾ ਭਲਾ ਕਰੇ!
ਤੁਸੀਂ ਪਹਿਲਾਂ ਹੀ ਉੱਚਿਤ ਜਵਾਬ ਦੇ ਦਿੱਤਾ ਹੈ। ਸਿੱਖ ਮਾਰਗ, ਕਿਸੇ ਹੋਰ ਪ੍ਰਾਣੀ ਬਾਰੇ ਕੁੱਝ
ਨਹੀਂ ਕਹਿ ਸਕਦਾ। ਜੇ ਤੁਸੀਂ ਚਾਹੋ ਤਾਂ ਇਹ ਅਟੈਚਮਿੰਟ ਦੂਸਰੇ ਸੱਜਣਾਂ ਨੂੰ ਭੇਜ ਸਕਦੇ ਹੋ, ਨਹੀਂ
ਤਾਂ ਹੋਰ ਲਿਖਣ ਦੀ ਜ਼ਰੂਰਤ ਨਹੀਂ ਹੈ।
ਧੰਨਵਾਦ ਸਹਿਤ,
ਗੁਰਮੀਤ ਸਿੰਘ।
‘ਸਿੱਖ ਮਾਰਗ’ ਦੇ ਪਾਠਕਾਂ ਦੀ ਜਾਣਕਾਰੀ ਲਈ
ਸੁਰਿੰਦਰ ਨਿਹਾਲੋ ਵਰਗੇ ਸਿਰੇ ਦੇ ਝੂਠੇ, ਮਕਾਰ, ਪਖੰਡੀ ਕਿਸੇ ਥਰਡ ਏਜੰਸੀ ਦੇ ਟਾਊਟ, ਬਦਮਾਸ਼ਾਂ,
ਲਫੰਗਿਆਂ, ਚੋਰਾਂ ਡਾਕੂਆਂ, ਦਸਮ ਗ੍ਰੰਥੀ ਆਰ: ਐੱਸ: ਐੱਸ: ਦਿਆਂ ਪਿਛਲੱਗਾਂ ਦੇ ਝੂਠ ਦਾ ਇੱਕ
ਨਮੂਨਾ।
ਉਂਜ ਤਾਂ ਇਹ ਦੋ ਕੁ ਸਿਰੇ ਦੇ ਝੂਠੇ ਤੇ ਮਕਾਰੀ ਬੰਦੇ ਕਿਸੇ ਨਾ ਕਿਸੇ ਦੇ ਖਿਲਾਫ ਝੂਠ ਦੀ ਆਪਣੀ
ਝੱਗ ਸੁੱਟਦੇ ਹੀ ਰਹਿੰਦੇ ਹਨ। ਇਨ੍ਹਾਂ ਦਾ ਝੂਠ ਕਿਸੇ ਵੇਸਵਾ ਦੀ ਗੰਦੀ ਔਲਾਦ ਤੋਂ ਘੱਟ ਨਹੀਂ ਹੈ।
ਹੁਣ ਵਾਲੀ ਇਨ੍ਹਾਂ ਦੋ ਕੁ ਗੰਦੀਆਂ ਤੇ ਮਕਾਰੀ ਰੂਹਾਂ ਦੀ ਇਸ ਰਿਪੋਰਟ ਦਾ ਕੁੱਝ ਨਮੂਨਾ ਕਾਪੀ ਪੇਸਟ
ਕਰਕੇ ਪੇਸ਼ ਕਰ ਰਿਹਾ ਹਾਂ ਜੋ ਕਿ ਇਨ੍ਹਾਂ ਨੇ ‘ਸਿੱਖ ਮਾਰਗ’ ਅਤੇ ਇੱਕ ਲੇਖਕ ਬਾਰੇ ਲਿਖਿਆ ਹੈ:
“ਮੱਖਣ ਸਿੰਘ ਪੁਰੇਵਾਲ, ਬਖ਼ਸ਼ੀਸ਼ ਸਿੰਘ ਅਤੇ ਅਮਰਜੀਤ ਸਿੰਘ ਚੰਦੀ,
ਸਪੋਕਸਮੈਨ ਦੇ ਸੰਪਾਦਕ ਜੋਗਿੰਦਰ ਸਿੰਘ ਦੀਆਂ ਨੀਤੀਆਂ ਤੇ ਹੀ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ ਖ਼ਾਸ
ਤੌਰ ਮੱਖਣ ਸਿੰਘ ਪੁਰੇਵਾਲ ਸਿੱਖਾਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਜਿੱਥੇ ਕਈ ਵਾਰ ਕੁੱਝ ਇੱਕ ਲੇਖ
ਸਿੱਖ ਹਿੱਤਾਂ `ਚ ਛਾਪਦਾ ਰਹਿੰਦਾ ਹੈ, ਉਥੇ ਇਹ ਕਾਮਰੇਡ ਸੰਪਾਦਕ ਸਿੱਖ ਸੰਸਥਾਵਾਂ ਤੇ ਲਗਾਤਾਰ
ਵਿਵਾਦ ਖੜੇ ਕਰੀ ਰੱਖਦਾ ਹੈ। ਇਸ ਸੰਪਾਦਕ ਵੱਲੋਂ ਸਿੱਖ ਇਤਿਹਾਸ ਦੀਆਂ ਪ੍ਰਮਾਣਿਕ ਤੇ ਪ੍ਰਤੱਖ
ਸੰਸਥਾਵਾਂ ਉੱਤੇ ਸਾਲਾਂ ਬੱਧੀ ਚਰਚਾ ਚਲਾਈ ਜਾਂਦੀ ਹੈ। ਇਸ ਤਰ੍ਹਾਂ ਸਿੱਖ ਮਸਲਿਆਂ ਤੇ ਬਿਲਕੁਲ ਹੀ
ਨਿਰਮੂਲ ਵਿਵਾਦ ਛੇੜਕੇ ਮੱਖਣ ਸਿੰਘ ਪੁਰੇਵਾਲ ਵਰਗੇ ਬੇ-ਪਛਾਣ ਲੋਕ ਵੱਡੀਆਂ ਵਿਵਾਦਤ ਸ਼ਖਸੀਅਤਾਂ ਬਣ
ਗਏ ਹਨ। ਪੁਰੇਵਾਲ ਨੇ ਜਿਥੇ ਬਹੁਤ ਸਾਰੇ ਹਲਕੀ
ਕਿਸਮ ਦੇ ਲੇਖਕ ਜਾਂ ਕਹਿ ਲਵੋ ਕਿ ਦਿਹਾੜੀਦਾਰ ਰੱਖੇ ਹੋਏ ਹਨ। ਉਥੇ ਇਸ ਸੰਪਾਦਕ ਵੱਲੋਂ ਬਤੌਰ ਲੇਖਕ
ਕੁੱਝ ਫਰਜ਼ੀ ਨਾਂਵਾਂ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਫਰਜ਼ੀ ਨਾਂਵਾਂ ਹੇਠ ਪੁਰੇਵਾਲ
ਵੱਲੋਂ ਸਿੱਖ ਮਾਰਗ ਤੇ ਕਤਈ ਬੇ-ਬੁਨਿਆਦ ਲਿਖਤਾਂ ਛਾਪੀਆਂ ਜਾਂਦੀਆਂ ਹਨ। ਪਿਛਲੇ ਮਹੀਨੇ ਕਿਸੇ
ਹਾਕਮ ਸਿੰਘ ਦੇ ਨਾਮ ਹੇਠ ਪੁਰੇਵਾਲ ਵੱਲੋਂ ਸਿੱਖ ਮਾਰਗ ਤੇ ਇੱਕ ਲੇਖ ਪਾਇਆ ਗਿਆ ਸੀ”।
ਇਹ ਉਪਰ ਵਾਲਾ ਪੈਰਾ ਇੱਕ ਸਿਰੇ ਦੀ ਝੂਠੀ ਕੁੱਤੀ ਨਿਹਾਲੋ ਦਾ ਲਿਖਿਆ
ਹੋਇਆ ਹੈ। ਜਿਹੜੀ ਸ਼ਾਇਦ ਕਿਸੇ ਥਰਡ ਏਜੰਸੀ ਤੋਂ ਕੁੱਝ ਲੈ ਕੇ ਝੂਠ ਭੌਂਕਦੀ ਹੈ। ਉਂਜ ਤਾਂ ਇੱਕ
ਕਹਾਵਤ ਹੈ ਕਿ ਜੇ ਕਰ ਕਿਸੇ ਗੰਦ ਨੂੰ ਛੇੜੋ ਤਾਂ ਗੰਦੇ ਛਿੱਟੇ ਆਪਣੇ ਉਪਰ ਹੀ ਪੈਂਦੇ ਹਨ। ਇਨ੍ਹਾਂ
ਦੋ ਕੁ ਗੰਦੀਆਂ ਰੂਹਾਂ ਬਾਰੇ ਤਾਂ ਪਹਿਲਾਂ ਵੀ ਬਹੁਤਿਆਂ ਨੂੰ ਜਾਣਕਾਰੀ ਹੈ। ਇਹ ਝੂਠੀ ਅਤੇ ਮਕਾਰ
ਜਨਾਨੀ ਉਪਰ ਕਾਪੀ ਪੇਸਟ ਕੀਤੇ ਪੈਰੇ ਵਿੱਚ ਲਿਖਦੀ ਹੈ ਕਿ ‘ਸਿੱਖ ਮਾਰਗ’ ਤੇ ਫਰਜ਼ੀ ਨਾਵਾਂ ਤੇ ਲੇਖ
ਛਪਦੇ ਹਨ। ਇਸ ਵਿੱਚ ਹਾਕਮ ਸਿੰਘ ਦਾ ਨਾਮ ਲਿਖਿਆ ਹੈ। ਇਨ੍ਹਾਂ ਵਰਗੇ ਝੂਠੇ ਤੇ ਮਕਾਰੀ ਸਾਧਾਂ ਦਿਆਂ
ਚੇਲੇ ਚੇਲੀਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਅੱਜ ਤੱਕ ਮੈਂ ਕਿਸੇ ਵੀ ਫਰਜ਼ੀ ਨਾਮ ਤੇ ਲਿਖ ਕੇ
ਕਦੀ ਵੀ ਕੁੱਝ ਨਹੀਂ ਪਾਇਆ। ਜਿਸ ਤਰ੍ਹਾਂ ਦੇ ਤੁਸੀਂ ਸਿਰੇ ਦੇ ਝੂਠੇ ਤੇ ਮਕਾਰੀ ਹੋ ਅਤੇ ਤੁਹਾਡੇ
ਦਸਮ ਗ੍ਰੰਥੀ ਪਖੰਡੀ ਤੇ ਥਰਡ ਏਜੰਸੀ ਦੇ ਟਾਉਟ ਬਦਮਾਸ਼ ਸਾਧ ਹਨ।
ਇਨ੍ਹਾਂ ਝੂਠਿਆਂ ਤੇ
ਮਾਕਾਰੀਆਂ ਨੂੰ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਹਾਕਮ ਸਿੰਘ ਸੈਕਰਾਮੈਂਟੋ ਦੇ ਵਿੱਚ ਰਹਿੰਦਾ ਹੈ
ਅਤੇ ਉਸ ਦੇ ਲਾਗੇ ਗੁਰਦੁਆਰਾ ਦਸ਼ਮੇਸ਼ ਦਰਬਾਰ ਪੈਂਦਾ ਹੈ। ਇਹ ਝੂਠੇ ਤੇ ਮਕਾਰੀ ਨਿਹਾਲੋ ਵਰਗੇ ਸਾਧਾਂ
ਦੇ ਚੇਲੇ ਚੇਲੀਆਂ ਆਪਣੇ ਵਰਗੇ ਸਾਧਾਂ ਦੇ ਚੇਲੇ ਚੇਲੀਆਂ ਤੋਂ ਪਤਾ ਕਰਵਾ ਲੈਣ ਕਿ ਇਹ ਹਾਕਮ ਸਿੰਘ
ਅਸਲੀ ਹੈ ਜਾਂ ਫਰਜ਼ੀ? ਕੀ ‘ਸਿੱਖ ਮਾਰਗ’ ਤੇ ਛਪੇ ਲੇਖ ਸਾਰੇ ਹੀ ਇਸ ਦੇ ਲਿਖੇ ਹੋਏ ਹਨ ਜਾਂ ਨਹੀਂ?
ਮੁਆਫ ਕਰਨਾ ਮੈਂ ਇਸ ਤਰ੍ਹਾਂ ਦੀ ਸ਼ਬਦਾਵਲੀ ਨਹੀਂ ਸੀ ਵਰਤਣੀ ਚਾਹੁੰਦਾ ਜਿਸ ਤਰ੍ਹਾਂ ਦੀ ਵਰਤਣੀ ਪਈ
ਹੈ। ਇਸ ਤਰ੍ਹਾਂ ਦੇ ਝੂਠੇ ਤੇ ਮਕਾਰੀਆਂ ਨੂੰ ਮੈਂ ਬਹੁਤਾ ਕਰਕੇ ਹਊ ਪਰੇ ਕਰ ਦਿੰਦਾ ਹਾਂ। ਇਨ੍ਹਾਂ
ਪਖੰਡੀਆਂ ਦੇ ਢਿੱਡ ਵਿੱਚ ਪਿਛਲੇ 17 ਸਾਲਾਂ ਤੋਂ ਜਦੋਂ ਦਾ ‘ਸਿੱਖ ਮਾਰਗ’ ਰਾਹੀ ਸੱਚ ਦਾ ਪ੍ਰਚਾਰ
ਸ਼ੁਰੂ ਹੋਇਆ ਹੈ ਉਦੋਂ ਦੇ ਹੀ ਸੂਲ ਉਠਦੇ ਹਨ ਜੋ ਕਿ ਸੱਚ ਨੂੰ ਬਰਦਸ਼ਤ ਨਹੀਂ ਕਰ ਸਕਦੇ। ਇਨ੍ਹਾਂ ਨੂੰ
ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਰੇ ਤੁਹਾਡੇ ਵਰਗੇ ਪਖੰਡੀ ਝੂਠੇ ਤੇ ਮਕਾਰੀ ਨਹੀਂ ਹਨ। ਸੱਚ ਨੂੰ
ਜਾਨਣ ਵਾਲੇ ਵੀ ਬਥੇਰੇ ਹਨ ਜੋ ਕਿ ਹੁਣ ਤੱਕ ਦੀ ਸਚਾਈ ਨੂੰ ਜਾਣ ਚੁੱਕੇ ਹਨ। ਦਸਮ ਗ੍ਰੰਥ ਦੇ ਝੂਠ
ਤੇ ਗੰਦ ਨੂੰ ਸਭ ਤੋਂ ਪਹਿਲਾਂ ਇੰਟਰਨੈੱਟ ਤੇ ‘ਸਿੱਖ ਮਾਰਗ’ ਰਾਹੀਂ ਹੀ ਨੰਗਿਆਂ ਕੀਤਾ ਗਿਆ ਸੀ।
ਝੂਠੇ ਤੇ ਪਖੰਡੀ ਸਾਧਾਂ ਦਿਓ ਚੇਲੇ ਚੇਲੀਓ ਤੁਹਾਡੇ ਮਹਾਨ ਨਾਇਕ ਬਿਪਰ ਦੇ ਏਜੰਟ ਬਿਪਰ ਸਾਧਾਂ ਦਿਆਂ
ਡੇਰਿਆਂ ਵਿੱਚ ਤਾਂ ਇਸ ਲੁੱਚੇ ਗ੍ਰੰਥ ਦਾ ਪ੍ਰਕਾਸ਼ ਕਰਕੇ ਸਿੱਧੀ ਹੀ ਗੁਰੂ ਗ੍ਰੰਥ ਸਾਹਿਬ ਨੂੰ
ਚੁਣੌਤੀ ਦਿੱਤੀ ਜਾ ਰਹੀ ਹੈ। ਹੇ ਮਰੀ ਹੋਈ ਜ਼ਮੀਰ ਵਾਲੇ ਪਖੰਡੀਓ ਤੁਸੀਂ ਕਦੀ ਉਨ੍ਹਾਂ ਵਿਰੁੱਧ ਵੀ
ਆਪਣੀ ਜ਼ਬਾਨ ਖੋਲੀ ਹੈ? ਪਾਠਕਾਂ ਦੀ ਜਾਣਕਾਰੀ ਲਈ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਅਗਲੇ ਕੁੱਝ
ਹਫਤੇ ਆਪਣੇ ਘਰ ਦੇ ਕੰਮ ਵਿੱਚ ਬਹੁਤ ਹੀ ਰੁੱਝਿਆ ਹੋਇਆ ਹਾਂ ਇਸ ਲਈ ਹੋਰ ਬਹੁਤਾ ਕੁੱਝ ਨਹੀਂ ਲਿਖ
ਸਕਦਾ ਅਤੇ ਨਾ ਹੀ ਹਾਲੇ ਇਨ੍ਹਾਂ ਮਕਾਰੀਆਂ ਦਾ ਜਾਂ ਕਿਸੇ ਹੋਰ ਦਾ ਕੋਈ ਜਵਾਬ ਦੇ ਸਕਦਾ
ਹਾਂ-ਸੰਪਾਦਕ।
(27/05/13)
ਅਵਤਾਰ ਸਿੰਘ ਮਿਸ਼ਨਰੀ
ਗੁਰਦੁਆਰਾ ਹੇਵਰਡ ਵਿਖੇ ਗੁਰਬਾਣੀ ਸੰਥਿਆ ਵਿਚਾਰ ਕਲਾਸ ਆਰੰਭ
(ਅਵਤਾਰ ਸਿੰਘ ਮਿਸ਼ਨਰੀ) ਅੱਜ ਦਿਨ ਐਤਵਾਰ ਮਿਤੀ 05-26-13 ਨੂੰ
Guru Granth parchar Mission of USA Inc.
ਸੰਸਥਾ ਦੇ ਸੇਵਕ ਦਾਸ ਅਵਤਾਰ ਸਿੰਘ ਮਿਸ਼ਨਰੀ ਨੇ ਗੁਰਦੁਆਰਾ ਸਾਹਿਬ ਹੇਵਰਡ (ਕੈਲੇਫੋਰਨੀਆਂ) ਦੇ
ਮੁੱਖ ਗ੍ਰੰਥੀ ਭਾਈ ਪਰਵੀਨ ਸਿੰਘ ਜੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਬਾਣੀ
ਸੰਥਿਆ ਵਿਚਾਰ ਕਲਾਸ ਅਰੰਭ ਕੀਤੀ ਗਈ। ਮਧਿ ਦੀ ਅਰਦਾਸਿ ਬਾਰੇ ਸੰਗਤਾਂ ਦੇ ਭੁਲੇਖੇ ਦੂਰ ਕਰਦੇ ਹੋਏ
ਪਹਿਲਾਂ ਦਾਸ ਨੇ “ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸਰਹ”(705) ਵਾਲੇ ਗੁਰ ਸ਼ਬਦ ਦੀ ਕਥਾ
ਵਿਚਾਰ ਕੀਤੀ। ਉਪਰੰਤ 2 ਤੋਂ 3 ਵਜੇ ਦੁਪਹਿਰ ਤੱਕ ਜਪੁਜੀ ਸਾਹਿਬ ਗੁਰਬਾਣੀ ਦੀਆਂ ਪਹਿਲੀਆਂ ਪੰਜ
ਪਉੜੀਆਂ ਦਾ ਸੰਥਿਆ ਵਿਚਾਰ ਨਾਲ ਪਾਠ ਕੀਤਾ ਗਿਆ। ਜਿਸ ਵਿੱਚ ਗੁਰਬਾਣੀ ਸਿਖਣ ਦੀ ਜਗਿਆਸਾ ਰੱਖਣ
ਵਾਲੇ ਪ੍ਰੇਮੀ ਮਾਈ ਭਾਈ ਸ਼ਾਮਲ ਹੋਏ। ਖੁਸ਼ੀ ਦੀ ਗੱਲ ਹੈ ਕਿ ਸੰਥਿਆ ਲੈਣ ਵਾਲਿਆਂ ਵਿੱਚ ਦੋ ਪਾਠੀ
ਸਿੰਘ ਵੀ ਸਨ।
ਜਿਹੜੇ ਜਿਹੜੇ ਮਾਈ ਭਾਈ ਸੰਥਿਆ ਵਿੱਚ ਸ਼ਾਮਲ ਹੋਏ ਓਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ-ਬੀਬੀ ਬਲਵਿੰਦਰ
ਕੌਰ ਵੜੈਚ, ਕੁਲਦੀਪ ਸਿੰਘ ਰੰਧਾਵਾ, ਸ੍ਰ. ਦਰਸ਼ਨ ਸਿੰਘ, ਬੀਬੀ ਸੁਰਜੀਤ ਕੌਰ, ਬੀਬੀ ਗੁਰਪ੍ਰੀਤ
ਕੌਰ, ਬੀਬੀ ਇਕਬਾਲ ਕੌਰ, ਬੀਬੀ ਜਸਪ੍ਰੀਤ ਕੌਰ ਭਾਈ ਦਸੌਂਧਾ ਸਿੰਘ, ਦਾਸ ਅਤੇ ਬੀਬੀ ਹਰਸਿਮਰਤ ਕੌਰ
ਖਾਲਸਾ ਆਦਿ। ਹਾਲੇ ਇਹ ਕਲਾਸ ਇੱਕ ਐਤਵਾਰ ਛੱਡ ਕੇ ਲਾਈ ਜਾਇਆ ਕਰੇਗੀ। ਫਿਰ ਅੱਗੇ ਜਿਵੇਂ ਸੰਗਤ
ਸਹਿਯੋਗ ਦੇਵੇਗੀ ਓਵੇਂ ਹੀ ਕੀਤਾ ਜਾਵੇਗਾ। ਜਿਸ ਐਤਵਾਰ ਨੂੰ ਵੀ ਸੰਥਿਆ ਵਿਚਾਰ ਹੋਵੇਗੀ ਇੱਕ ਦੋ
ਦਿਨ ਪਹਿਲੇ ਫੇਸ ਬੁੱਕ, ਰੇਡੀਓ, ਵੈਬਸਾਈਟਾਂ ਅਤੇ ਗੁਰਦੁਆਰਾ ਗ੍ਰੰਥੀ ਅਤੇ ਸਕੱਤਰ ਰਾਹੀਂ ਸੂਚਿਤ
ਕੀਤਾ ਜਾਇਆ ਕਰੇਗਾ। ਚੇਤੇ ਰਹਿ ਕਿ ਹਰ ਸੰਥਿਆ ਕਲਾਸ ਵਾਲੇ ਦਿਨ ਐਤਵਾਰ ਨੂੰ ਗੁਰਮਤਿ ਦੀ ਸਟਾਲ ਵੀ
ਲਾਈ ਜਾਇਆ ਕਰੇਗੀ।
ਵਧੇਰੇ ਜਾਣਕਾਰੀ ਲੈਣ ਲਈ ਆਪ ਗੁਰਦੁਆਰਾ ਸਾਹਿਬ ਹੇਵਰਡ ਦੇ ਨੰਬਰ 510-888-1600, ਮੁੱਖ ਗ੍ਰੰਥੀ
ਭਾਈ ਪਰਵੀਨ ਸਿੰਘ ਦੇ ਨੰਬਰ 510-209-6995 ਅਤੇ
Guru Granth parchar Mission of USA Inc.
ਸੰਸਥਾ ਦੇ ਨੰਬਰ 510-432-5827 ਤੇ ਫੋਨ ਕਰ ਸਕਦੇ ਹੋ।
(27/05/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਦੁੱਖ
ਸੁੱਖ ਸਮ ਕਰ ਜਾਣੋ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਦੁੱਖ ਸੁੱਖ ਸਮ ਕਰ ਜਾਣੋ;
ਦੋਨੋਂ ਹੀ ਨੇ ਰੱਬ ਦੀਆਂ ਦਾਤਾਂ, ਰੱਬ ਦੀਆਂ ਦਾਤਾਂ ਮਾਣੋਂ।
ਸਭ ਤੋਂ ਪਹਿਲਾਂ ਮਨ ਸਮਝਾਉਣਾ,
ਸੁੱਖ ਪਰਾਹੁਣਾ, ਦੁੱਖ ਪਰਾਹੁਣਾ,
ਸੁੱਖ ਜੇ ਆਉਣਾ, ਦੁੱਖ ਵੀ ਆਉਣਾ,
ਦੁੱਖ ਬਿਨਾ ਨਾਂ ਸੁੱਖ ਕਲਪਣਾ, ਅਸਲੀਅਤ ਪਹਿਚਾਣੋ।
ਦੋਨੋਂ ਹੀ ਨੇ ਰੱਬ ਦੀਆਂ ਦਾਤਾਂ, ਰੱਬ ਦੀਆਂ ਦਾਤਾਂ ਮਾਣੋਂ।
ਇਹ ਤਾਂ ਹੈ ਦਸਤੂਰ ਇਸ ਜੱਗ ਦਾ,
ਦੁੱਖ ਬਿਨਾ ਤਾਂ ਸੁੱਖ ਨਾ ਫਬਦਾ,
ਦੁੱਖ ਦੇਖੇ, ਸੁੱਖ ਮਿੱਠਾ ਲਗਦਾ,
ਸੁੱਖ ਦੁੱਖ ਮਿੱਠਾ-ਮਿਰਚ ਜਿਸਤਰ੍ਹਾਂ, ਭੋਗ ਸੰਪੂਰਨ ਜਾਣੋ;
ਦੋਨੋਂ ਹੀ ਨੇ ਰੱਬ ਦੀਆਂ ਦਾਤਾਂ, ਰੱਬ ਦੀਆਂ ਦਾਤਾਂ ਮਾਣੋਂ।
ਸੁੱਖ ਜੇ ਚਾਨਣ ਦੁੱਖ ਹਨੇਰਾ,
ਦੋਨਾਂ ਦਾ ਏ ਇੱਕ ਥਾਂ ਡੇਰਾ,
ਪਰ ਹੈ ਵੱਖਰਾ ਵੱਖਰਾ ਘੇਰਾ,
ਸੁੱਖ ਆਵੇ ਦੁੱਖ ਜਾਵੇ ਆਪੇ, ਜੀਵਨ ਤੱਥ ਸਿਆਣੋਂ।
ਦੋਨੋਂ ਹੀ ਨੇ ਰੱਬ ਦੀਆਂ ਦਾਤਾਂ, ਰੱਬ ਦੀਆਂ ਦਾਤਾਂ ਮਾਣੋਂ।
ਦੁੱਖ ਸੁੱਖ ਜੀਵਨ ਦੇ ਦੋ ਪਹੀਏ,
ਜਿਨ੍ਹਾਂ ਸਹਾਰੇ ਚਲਦੇ ਰਹੀਏ,
ਸੁੱਖ ਦੀ ਆਸ `ਚ ਦੁੱਖ ਸਭ ਸਹੀਏ,
ਰੱਬ ਮਾਇਆ ਦਾ ਖੇਲ੍ਹ ਖਿਡਾਵੇ, ਉਸ ਦੀ ਖੇਡ ਪਛਾਣੋਂ,
ਦੋਨੋਂ ਹੀ ਨੇ ਰੱਬ ਦੀਆਂ ਦਾਤਾਂ, ਰੱਬ ਦੀਆਂ ਦਾਤਾਂ ਮਾਣੋਂ।
ਬੰਦੇ ਧੁਰੋਂ ਲਿਖਾ ਕੇ ਲਿਆਵੇ,
ਸੁੱਖ ਮਿਲੇ, ਤਾਂ ਰੱਬ ਭੁੱਲ ਜਾਵੇ,
ਦੁੱਖ ਪਵੇ ਤਾਂ ਰੱਬ ਧਿਆਵੇ,
ਨਾਮ ਜਪੇ ਤੇ ਕ੍ਰਿਪਾ ਹੋਵੇ, ਨਾਮ ਦੀ ਮਹਿਮਾ ਜਾਣੋਂ,
ਦੋਨੋਂ ਹੀ ਨੇ ਰੱਬ ਦੀਆਂ ਦਾਤਾਂ, ਰੱਬ ਦੀਆਂ ਦਾਤਾਂ ਮਾਣੋਂ।
ਨਾਮ ਜਪੋ ਦੁੱਖ ਸੁੱਖ `ਚ ਬਦਲਦਾ,
ਉਸ ਦਾ ਭਾਣਾ ਮਿੱਠਾ ਲਗਦਾ,
ਦੁੱਖ ਸੁੱਖ ਇਕੋ ਜੇਹਾ ਦਿਸਦਾ,
ਉਸ ਦੇ ਭਾਣੇ ਦੁੱਖ ਸੁੱਖ ਸਾਰੇ, ਜੋ ਭਾਣਾ ਪਰਵਾਣੋ,
ਦੋਨੋਂ ਹੀ ਨੇ ਰੱਬ ਦੀਆਂ ਦਾਤਾਂ, ਰੱਬ ਦੀਆਂ ਦਾਤਾਂ ਮਾਣੋਂ।
(27/05/13)
ਬਿਕਰਮਜੀਤ ਸਿੰਘ “ਜੀਤ”
ਸੱਚ ਤੇ
ਪ੍ਰੇਮ....
ਸੱਚ ਤੇ ਪ੍ਰੇਮ ਵੱਸਾਕੇ ਅੰਦਰ, ਧਰਮ ਦੀ ਉਜਲੀ ਰਾਹ ਤੇ ਚੱਲੀਏ
ਧੂੜ ਪਰਸੀਏ ਸਾਧ ਸੰਗਤ ਦੀ, ਸ਼ੁਭ ਕਰਮਾਂ ਤੋਂ ਮੂਲ ਨ੍ਹਾਂ ਟੱਲੀਏ
ਹੁੱਕਮ ਗੁਰੂ ਦੇ ਮੰਨੀਏਂ ਤਤਪਰ, ਜਾਨ ਗੁਰੂ ਤੋਂ ਵਾਰਦੇ ਚੱਲੀਏ
ਨਿਗੁਰਿਆਂ ਤੇ ਬੇਮੁੱਖਾਂ ਨੂੰ ਛੱਡ, ਗੁਰਮੁੱਖਾਂ ਦੀ ਜਾ ਸੰਗਤ ਰਲੀਏ
ਜ਼ੁਲਮ ਦੀ ਹਾਮੀ ਤਕ ਨ੍ਹਾਂ ਭਰੀਏ, ਜਾਲਮ ਵੀ ਨ੍ਹਾਂ ਕੋਈ ਝੱਲੀਏ
ਕਿਸੇ ਲੋੜਵੰਦ ਯਾ ਅਬਲਾ ਤਾਈਂ, ਮਦਦਗਾਰ ਬਣਨੋ ਨ੍ਹਾਂ ਟੱਲੀਏ
ਨਿੰਦਾ ਲੋਭ ਹੰਕਾਰ ਨੂੰ ਤਜ ਕੇ, ਸ਼ੁਕਰ ਸਬਰ ਸੰਤੋਖ 'ਚ ਪੱਲੀਏ
ਮੰਗੀਏ ਭਲਾ ਧਰਤ ਤੇ ਸਭਦਾ, ਭਾਈਚਾਰਾ ਰੱਖ ਫ਼ੁਲੀਏ ਫ਼ਲੀਏ
ਜੀਵਨ ਰੂਪੀ ਇਸ ਕਿਸ਼ਤੀ ਨੂੰ, ਚੱਪੂ ਗਿਆਨ ਦਾ ਲਾ ਕੇ ਚੱਲੀਏ
ਕਲਜੁੱਗੀ ਤੂਫ਼ਾਨਾਂ ਅੰਦਰ, ਹਰਿ-ਸਿਮਰਨ ਕਰ ਬੇੜੀ ਠੱਲ੍ਹੀਏ
ਪ੍ਰਿਤਪਾਲਕ ਹੈ ਸਭ ਦਾ ਇੱਕੋ, ਉਸਦਾ ਦਿੱਤਾ ਹੀ ਲੈ ਪੱਲੀਏ
ਕਹੇ"ਜੀਤ"'ਗਰ ਤ੍ਰੁਠੇ ਸਾਈਂ, ਹੋਈਏ ਸਫ਼ਲ ਪਿੜ ਸੱਚਾ ਮੱਲੀਏ
ਬਿਕਰਮਜੀਤ ਸਿੰਘ "ਜੀਤ"
(25/05/13)
ਸਤਿਨਾਮ ਸਿੰਘ ਮਾਂਟਰੀਅਲ
ਜਦੋਂ ਦੀ ਸਿਖ ਕੌਮ ਗੁਲਾਮ ਹੋਈ ਹੈ, ਉਦੋਂ ਦੇ ਸਿਖ ਕੌਮ ਅੰਦਰ ‘ਪੁਰਾਤਨ ਗਰੰਥ ਅਤੇ ਸੰਤ
ਬ੍ਰਹੰਮਗਿਆਨੀ ਵੱਧ ਰਹੇ ਹਨ।
ਲਗਭਗ ਡੇਢ ਦੋ ਸੌ ਸਾਲ ਪਹਿਲਾਂ ਹੋਦ ਵਿੱਚ ਆਇਆ ‘ਬਚਿੱਤ੍ਰ ਨਾਟਕ, (ਅਖੌਤੀ ਦਸਮ
ਗਰੰਥ) ‘ਭਾਈ ਬਾਲੇ ਬਾਲ੍ਹੀ ਜਨਮ ਸਾਖੀ, ਅਤੇ ‘ਗੁਰਬਿਲਾਸ ਪਾ: ਛੇਵੀ, ਇਹਨਾਂ ਤਿਨਾਂ ਹੀ ਕਿਤਾਬਾਂ
ਵਿੱਚ ਗੁਰੂ ਸਹਿਬਾਨਾਂ ਦੀ ਰੱਜ ਕੇ ਭੰਡੀ ਕੀਤੀ ਹੋਈ ਹੈ, ਅਤੇ ਗੁਰੂ ਸਹਿਬਾਨਾਂ ਨੂੰ ‘ਕਾਂਮੀਂ
`ਚੋਰ ਤੇ ‘ਅਯਾਸ਼, ਸਿਧ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਗਈ ਹੈ।
ਪਿਛੇ ਜਿਹੇ ਇੱਕ ਖਬਰ ਆਈ ਸੀ ਕਿ ਮਹਾਂਰਾਸ਼ਟਰ ਦੇ ਇੱਕ ਪਿੰਡ ਵਿਚੋ ਤਿਨ ਸੌ ਸਾਲ ਪੁਰਾਣੇ ਦਸ ਗਰੰਥ
ਮਿਲੇ ਹਨ, ਪੰਜ ਗੁਰੂ ਗਰੰਥ ਤੇ ਪੰਜ ਦਸਮ ਗਰੰਥ, ਇਹੋ ਜਿਹੇ ਪੁਰਾਤਨ ਗਰੰਥ ਕਿਉਂ ਲੱਭ ਰਹੇ ਹਨ,
ਸੂਝਵਾਨ ਸਿਖ ਭਲੀਭਾਂਤ ਜਾਣਦੇ ਹਨ।
ਪਰ ਬਲਿਹਾਰ ਜਾਈਏ ਸਿਖ ਕੌਮ ਦੇ ਜੋ ਚਸਕੇ ਲੈ ਲੈ ਕੇ ਪੜ੍ਹ ਰਹੀ ਹੈ।
ਕੁਝ ਦਿਨ ਪਹਿਲਾਂ ਮਾਲਟਨ ਗੁਰ ਘਰ ਤੋਂ ਚੱਲ ਰਹੀ ਆਰ: ਐਸ: ਐਸ: ਦੀ ਕਥਾ ਕੰਨਾਂ ਵਿੱਚ ਪਈ, ਜੋ ਕਿ
‘ਹਰੀ ਪ੍ਰਸਾਦ ਰਣਧਾਵਾ’ ਕਰ ਰਿਹਾ ਸੀ, ਇਸ ਮੱਨੁਖ ਦੀਆਂ ਗੱਪਾਂ ਤਾਂ ਆਮ ਹੀ ਸੁਣੀਆਂ ਜਾਂ ਸਕਦੀਆਂ
ਹਨ, ਪਰ ਜਿਹੜੀ ਇਸ ਨੇ ਉਸ ਦਿਨ ਗੱਪ ਮਾਰੀ ਉਹ ਨਵਾਂ ਹੀ ਕੋਈ ਚੰਦ ਚਾੜਨ ਵਾਲੀ ਹੈ।
ਇਸ ਨੇ ਕਿਹਾ ਕਿ ਜਪਜੀ ਸਾਹਿਬ ਦੇ ਸੱਭ ਤੋਂ ਪਹਿਲਾਂ ਅਰਥ ਗੁਰੂ ਨਾਨਕ ਜੀ ਨੇ ਕੀਤੇ ਸਨ ਅਤੇ ਭਾਈ
ਲਹਿਣਾਂ (ਗੁਰੂ ਅੰਗਦ) ਜੀ ਨੇ ਲਿਖੇ ਸਨ, ਉਹ ਅਰਥਾਂ ਵਾਲ੍ਹਾ ਗਰੰਥ ਹੁਣ ਮੇਰੇ ਕੋਲ ਹੈ, ਬਿਲਕੁਲ
ਸੇਮ ਲਿਖਾਈ ਸੇਮ ਪੇਪਰ, ਅਤੇ ਉਹ ਅਰਥ ਸੰਪਦਾਈ ਟੀਕੇ ਨਾਲ ਮਿਲਦੇ ਜੁਲਦੇ ਹਨ, (ਨੋਟ –ਇਹ ਬੰਦਾ ਅੱਜ
ਕੱਲ ਗੁਰੂ ਗਰੰਥ ਸਾਹਿਬ ਜੀ ਦਾ ਟੀਕਾ ਲਿਖ ਰਿਹਾ ਹੈ)
ਇਹ ਤੇ ਲੂਲੋ ਵਾਲ਼ਾ ਪਹਿਲਾਂ ਹੀ ਇਹ ਸਿਧ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਗੁਰੂ ਨਾਨਕ ਜੀ ਦੀ ਹੋਰ
ਬਾਣੀ ਵੀ ਹੈ ਜੋ ਗੁਰੂ ਗਰੰਥ ਸਾਹਿਬ ਵਿੱਚ ਨਹੀ ਹੈ।
ਦੁਸ਼ਮਣ ਲੱਖ ਜਤਨ ਕਰਕੇ ਵੀ ਗੁਰੂ ਗਰੰਥ ਸਾਹਿਬ ਜੀ ਵਿੱਚ ਰਲ਼ਾ ਨਹੀ ਪਾ ਸਕਿਆ, ਪਰ ਹੁਣ ਇਹੋ ਜਿਹੇ
ਲੋਕਾਂ ਰਾਹੀਂ ਹੀ ਗੁਰਬਾਣੀ ਦੇ ਅਰਥਾਂ ਦੇ ਅਨੱਰਥ ਕਰਵਾਇਗਾ, ਅਤੇ ਕੱਚਘੜਤ ਲਿਖਤਾਂ ਨੂੰ ਗੁਰੂ
ਨਾਨਕ ਜੀ ਦੀ ਬਾਣੀ ਸਿਧ ਕਰਨ ਦੀ ਕੋਸ਼ਿਸ਼ ਕਰੇਗਾ, ਜੋ ਕਿ ਪਹਿਲਾਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ
ਨਾਂ ਤੇ ਸਿਖਾਂ ਦੇ ਮੱਥੇ ਅਖੌਤੀ ਦਸਮ ਗਰੰਥ ਮੱੜ ਚੁੱਕਾ ਹੈ।
ਪਰ ਧੰਨ ਹਨ ਉਹ ਪ੍ਰਬੰਧਕ ਕਮੇਟੀਆਂ ਜੋ ਇਹੋ ਜਿਹੇ ਗੱਪੀਆਂ ਨੂੰ ਗੁਰਦਵਾਰਿਆਂ ਵਿੱਚ ਗਪੌੜਾਂ ਮਾਰਨ
ਲਈ ਟਾਈਂਮ ਦੇ ਰਹੀਆਂ ਹਨ, ਉਨ੍ਹਾਂ ਕਮੇਟੀਆਂ ਨੂੰ ਪੰਥ ਦਾ ਵਾਸਤਾ ਹੈ ਕਿ ਇਹੋ ਜਿਹੇ ਕਥਾ ਵਾਚਕਾਂ
ਨੂੰ ਦੋ ਕ ਸਵਾਲ ਤਾਂ ਪੁਛ ਲਿਆ ਕਰੋ।
1- ਜਪਜੀ ਸਾਹਿਬ ਵਾਲੇ ਟੀਕੇ ਦਾ ਗਰੰਥ ਜੋ ਗੁਰੂ ਨਾਨਕ ਜੀ ਨੇ ਆਪ ਲਿਖਵਾਇਆ ਅਤੇ ਭਾਈ ਲਹਿਣਾਂ
ਜੀ ਨੇ ਲਿਖਿਆ, ਉਹ ਅੱਜ ਤੱਕ ਸਿਖ ਕੌਮ ਤੋਂ ਕਿਉਂ ਲੁਕਿਆ ਰਹਿ ਗਿਆ? ਪਿਛਲੇ ਡੇਢ ਕੁ ਸੌ ਸਾਲ ਤੋਂ
ਸਿਖ ਕੌਮ ਵਿੱਚ ਬੜੇ ਹੀ ਅਖੌਤੀ ‘ਸੰਤ ‘ਬ੍ਰਹੰਮਗਿਆਨੀਂ ‘ਮਹਾਂਪੁਰਖ, ਹੋਇ ਹਨ, ਉਨ੍ਹਾਂ ਨੂੰ ਆਪਣੀ
ਅੰਤਰ ਜਾਂਮਤਾ ਨਾਲ ਇਸ ਗਰੰਥ ਦਾ ਕਿਉਂ ਪਤਾ ਨਹੀ ਲੱਗਾ? ਤੁਸੀਂ (ਹਰੀ ਪ੍ਰਸ਼ਾਦ) ਉਸ ਗਰੰਥ ਨੂੰ ਕਿਸ
ਅੰਤਰ ਜਾਂਮਤਾ ਨਾਲ ਲੱਭ ਲਿਆ? ਅਤੇ ਉਸ ਦੀ ਲਿਖਾਈ ਤੇ ਪੇਪਰ ਕਿਸ ਕਸਵੱਟੀ ਨਾਲ ਪਰਖੇ ਹਨ?
2- ਗੁਰੂ ਨਾਨਕ ਜੀ ਦੀ ਉਹ ਬਾਣੀ, (ਜਿਹੜੀ ਇਹ ਦਸ ਰਹੇ ਹਨ ਕਿ ਗੁਰੂ ਗਰੰਥ ਜੀ ਤੋਂ ਬਾਹਰ ਹੈ)
ਗੁਰੂ ਗਰੰਥ ਸਾਹਿਬ ਜੀ ਤੋਂ ਬਾਹਰ ਕਿਸ ਤਰਾਂ ਰਹਿ ਗਈ? ਕੀ ਗੁਰੂ ਅਰਜਨ ਜੀ ਅਤੇ ਗੁਰੂ ਗੋਬਿੰਦ
ਸਿੰਘ ਜੀ ਇਨੇ ਅਵੇਸਲੇ ਸਨ ਕਿ ਉਨ੍ਹਾਂ ਨੇ ਗੁਰੂ ਨਾਨਕ ਜੀ ਦੀ ਬਾਣੀ ਦੀ ਪਰਵਾਹ ਹੀ ਨਹੀਂ ਕੀਤੀ?
ਉਹ ਬਾਣੀ ਜਿਸ ਬਾਣੀ ਦਾ ਨੌਂ ਗੁਰੂਆਂ ਨੂੰ ਪਤਾ ਨਹੀ ਲੱਗ ਸਕਿਆ, ਭਾਈ ਗੁਰਦਾਸ ਜੀ ਨੂੰ ਬਾਬਾ ਦੀਪ
ਸਿੰਘ ਜੀ ਨੂੰ ਭਾਈ ਮਨੀ ਸਿੰਘ ਜੀ ਨੂੰ ਪਤਾ ਨਹੀ ਲੱਗ ਸਕਿਆ, ਫਿਰ ਉਸ ਬਾਣੀ ਦਾ ਇਸ (ਹਰੀ ਪ੍ਰਸਾਦ)
ਨੂੰ ਕਿਵੇਂ ਪਤਾ ਲੱਗ ਗਿਆ?
ਖੈਰ ਜਿਨ੍ਹਾ ਲੋਕਾਂ ਨੇ ਸਿਖ ਕੌਮ ਨੂੰ ਖੇਰੂੰ ਖੇਰੂੰ ਕਰਨ ਦਾ ਬੀੜਾ ਚੁਕਿਆ ਹੋਇਆ ਹੈ, ਉਨ੍ਹਾਂ
ਲੋਕਾਂ ਨੇ ਸਵਾਲਾਂ ਦੇ ਜਵਾਬ ਵੀ ਪਹਿਲਾਂ ਹੀ ਘੜੇ ਹੁੰਦੇ ਹਨ।
ਸਤਿਨਾਮ ਸਿੰਘ ਮਾਂਟਰੀਅਲ 514-219-2525
(25/05/13)
ਅਵਤਾਰ ਸਿੰਘ ਮਿਸ਼ਨਰੀ
ਧਰਮੀ ਸ਼ਰਧਾ ਦੇ ਨਾਂ ਤੇ ਸੰਗਤਾਂ ਦੀ ਲੁੱਟ
ਅਵਤਾਰ ਸਿੰਘ ਮਿਸ਼ਨਰੀ (5104325827)
ਭਲਿਓ ਸਿੱਖ ਕਰਨਹਾਰ ਕਰਤਾਰ ਨਿਰੰਕਾਰ ਅਕਾਲ ਪੁਰਖ ਦਾ ਪੁਜਾਰੀ ਹੈ ਨਾਂ ਕਿ ਕਿਰਤਮ
ਵਸਤੂਆਂ ਦਾ। ਸਿੱਖ ਲਈ ਹੁਕਮ ਹੈ “ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਅਤੇ ਦਿਦਾਰ ਖਾਲਸੇ ਕਾ”
ਅੰਨੀ ਸ਼ਰਧਾ ਵਾਲੀਆਂ ਗੱਲਾਂ ਕਰਕੇ ਅੱਜ ਸਿੱਖਾਂ ਨੂੰ ਵੀ ਕਿਰਤਮ ਦਾ ਪੁਜਾਰੀ ਬਣਾਇਆ ਜਾ ਰਿਹਾ ਹੈ।
ਸ਼ੁਰਾਹੀ, ਜੁਤੀਆਂ, ਚੋਲੇ , ਕਛਹਿਰੇ, ਬਾਜਾਂ ਅਤੇ ਕਿਰਪਾਨਾਂ ਦੇ ਭੁਲੇਖਾ ਪਾਊ ਛੋਛੇ ਛੱਡ ਕੇ ਸਭ
ਪੇਟ ਪੂਜਾ ਦੇ ਜੁਗਾੜ ਕੀਤੇ ਜਾ ਰਹੇ ਹਨ। ਵਰਨਾ ਜਿਸ ਸਿੱਖ ਨੇ ਸ਼ਬਦ ਗੁਰੂ, “ਗੁਰੂ ਗ੍ਰੰਥ ਸਾਹਿਬ”
ਜੀ ਦੀ ਸੱਚੀ ਬਾਣੀ ਤੋਂ ਸਿਖਿਆ ਲੈ ਕੇ ਆਪਣਾ ਜੀਵਨ ਸੁਹੇਲਾ ਨਹੀਂ ਕੀਤਾ। ਕੀ ਇਹ ਬਾਹਰੀ ਜੜ
ਵਸਤੂਆਂ ਉਸ ਦਾ ਪਾਰਉਤਾਰਾ ਕਰ ਦੇਣਗੀਆਂ? ਇਹ ਸਾਰੇ ਭਰਮ-ਭੁਲੇਖੇ ਪੈਸਾ ਬਟੋਰਨ ਲਈ ਹੀ ਕੀਤੇ ਜਾ
ਰਹੇ ਹਨ। ਜਦ ਚੋਰ ਤੇ ਕੁੱਤੀ ਰਲ ਜਾਣ ਤਾਂ ਚੋਰੀ ਹੋ ਹੀ ਜਾਂਦੀ ਹੈ। ਇੱਸੇ ਤਰ੍ਹਾਂ ਅੱਜ ਡੇਰੇਦਾਰ
ਸਾਧ ਬਾਬੇ, ਲਾਲਚੀ ਪ੍ਰਚਾਰਕ ਅਤੇ ਬੇਗਿਆਨੇ ਚਲਾਕ ਪ੍ਰਬੰਧਕ ਸਭ ਰਲ ਕੇ ਸਿੱਖ ਕੌਮ ਨੂੰ ਲੁੱਟ ਰਹੇ
ਹਨ। ਅਜੋਕੀ ਸਾਧ ਸੰਗਤ ਵੀ ਅਜਿਹੀਆਂ ਅਣਹੋਣੀਆਂ ਜੜ ਵਸਤੂਆਂ ਤੇ ਮਾਇਆ ਦੇ ਢੇਰ ਲਾ ਦਿੰਦੀ ਹੈ ਪਰ
ਜਿੱਥੇ ਕਿਤੇ ਸਕੂਲ, ਕਾਲਜ, ਯੂਨੀਵਰਸਿੱਟੀ ਜਾਂ ਧਾਰਮਿਕ ਮਿਸ਼ਨਰੀ ਕਾਲਜ ਆਦਿਕ ਵਿਦਿਅਕ ਅਦਾਰਿਆ ਦੀ
ਲਈ ਮਾਇਆ ਦੀ ਮੰਗ ਕੀਤੀ ਜਾਵੇ ਤਾਂ ਅਜਿਹੇ ਭੇਖੀ ਸਾਧਾਂ ਦੇ ਪੁਜਾਰੀ ਨਾਸਤਕ ਕਹਿ ਕੇ ਪੈਸਾ ਤਾਂ ਕੀ
ਦੇਣਾਂ ਉਲਟੀ ਨਿੰਦਿਆ, ਚੁਗਲੀ ਆਦਿਕ ਵਿਰੋਧਤਾ ਕਰਕੇ ਨੱਠ ਜਾਂਦੇ ਹਨ। ਅਜਿਹੀ ਅੰਨ੍ਹੀ ਸ਼ਰਧਾ ਅਤੇ
ਅਗਿਆਨਤਾ ਕਰਕੇ ਹੀ ਅਜੋਕਾ ਸਿੱਖ ਇੱਕ ਅਕਾਲ, ਇੱਕ ਸ਼ਬਦ ਗੁਰੂ, ਇੱਕ ਨਿਸ਼ਾਨ, ਇੱਕ ਵਿਧਾਨ ਅਤੇ ਇੱਕ
ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਛੱਡ ਕੇ ਅਨੇਕਾਂ ਦੇਵੀ ਦੇਵਤੇ, ਭਗਵਾਨ, ਅਖੌਤੀ ਸਾਧ ਸੰਤ, ਅਨੇਕਾਂ
ਗ੍ਰੰਥ ਅਤੇ ਅਨੇਕਾਂ ਪੰਥ ਬਣਾ ਕੇ ਖਜਲ ਖੁਆਰ ਹੋ ਰਿਹਾ ਹੈ। ਹੋਰ ਤਾਂ ਹੋਰ ਗੁਰੂ ਗ੍ਰੰਥ ਦੇ ਬਰਾਬਰ
ਵੀ ਕੂੜ ਗ੍ਰੰਥਾਂ ਦਾ ਪ੍ਰਕਾਸ਼ ਕਰੀ ਜਾ ਰਿਹਾ ਹੈ।
ਅੱਜ ਸਿੱਖਾਂ ਦੇ ਬਹੁਤੇ ਕੇਂਦਰੀ ਅਸਥਾਨਾਂ, ਗੁਰਦੁਆਰਿਆਂ ਅਤੇ ਵਿਅਦਿਅਕ ਆਦਾਰਿਆਂ ਤੇ ਵੀ
ਕੇਸਾਧਾਰੀ ਬ੍ਰਾਹਮਣਾਂ ਜਾਂ ਕੇਵਲ ਭੇਖਧਾਰੀ ਸਿੱਖ ਨੁਮਾਂ ਲੋਕਾਂ ਦਾ ਕਬਜਾ ਹੋ ਚੁੱਕਾ ਹੈ ਜਿਨ੍ਹਾਂ
ਨੇ ਇਨ੍ਹਾਂ ਸਭ ਅਸਥਾਨਾਂ ਨੂੰ ਕਮਰਸ਼ੀਅਲ ਬਣਾ ਕੇ ਪੈਸਾ ਅਤੇ ਚੌਧਰ ਕਮਾਉਣ ਤੱਕ ਸੀਮਤ ਕਰ ਦਿੱਤਾ
ਹੈ। ਅੱਜ ਜਦ ਗੁਰਦੁਆਰਿਆਂ ਵਿੱਚ, ਗੁਰਬਾਣੀ ਦੇ ਪਾਠ, ਕੀਰਤਨ, ਕਥਾ ਅਤੇ ਅਰਦਾਸਾਂ, ਅਦਿਕ ਵਿਕ
ਰਹੀਆਂ ਹਨ ਤਾਂ ਫਿਰ ਅਣਹੋਣੀਆਂ ਜਾਂ ਅਡੰਬਰ ਵਾਲੀਆਂ, ਕਿਰਤਮ ਵਸਤੂਆਂ ਦੀ ਰਾਹੀਂ ਲੁੱਟੀ ਜਾ ਰਹੀ
ਜਨਤਾ ਨੂੰ ਕੌਣ ਜਗਾਵੇਗਾ ਅਤੇ ਰੋਕੇਗਾ? ਹਾਂ ਅੱਜ ਜੇ ਥੋੜੌ ਬਹੁਤੀ ਜਾਗ੍ਰਿਤੀ ਆ ਰਹੀ ਹੈ ਤਾਂ
ਸੱਚੇ ਸੁੱਚੇ ਪ੍ਰਚਾਕਾਂ ਅਤੇ ਮੀਡੀਏ ਕਰਕੇ ਹੈ ਜੋ ਉਹ ਮੀਡੀਏ ਇੰਟ੍ਰਨੈਟ ਤੇ ਸੱਚੀ ਗੱਲ ਕਰ ਸਕਦੇ
ਹਨ ਪਰ ਗੁਰਦੁਆਰੇ ਆਦਿਕ ਧਰਮ ਅਸਥਾਨਾਂ ਵਿੱਚ ਨਹੀਂ। ਲੇਖਕਾਂ, ਪ੍ਰਚਾਕਾਂ, ਸੰਗਤਾਂ ਅਤੇ
ਪ੍ਰਬੰਧਕਾਂ ਨੂੰ ਇਧਰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਸੰਗਤਾਂ ਨੂੰ ਗਿਆਨਵਾਨ ਹੋ ਕੇ ਖੋਟੇ-ਖਰੇ ਦੀ
ਪਹਿਚਾਨ ਗੁਰਬਾਣੀ ਦੀ ਕਸਵੱਟੀ ਤੇ ਕਰਨੀ ਚਾਹੀਦੀ ਹੈ ਤਾਂ ਹੀ ਧਰਮੀ ਸ਼ਰਧਾ ਦੇ ਨਾਂ ਤੇ ਹੋ ਰਹੀ
ਲੁੱਟ ਨੂੰ ਠੱਲ੍ਹ ਪੈ ਸਕਦੀ ਹੇ।
(25/05/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ
ਇੱਕ ਬਿੰਦੂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਮੈਂ ਇੱਕ ਬਿੰਦੂ,
ਨਜ਼ਰ ਕੀ ਆਵੇ
ਪਤਾ ਨਹੀਂ ਇਹ ਕਦ ਮੁੱਕ ਜਾਵੇ
ਕਦ ਮਿਟ ਜਾਵੇ।
ਨਾ ਅੱਗਾ, ਨਾ ਪਿੱਛਾ ਜਾਣੇ,
ਨਾ ਇਹ ਅਪਣੀ ਹੋਂਦ ਪਛਾਣੇ,
ਨਾ ਕੋਈ ਇਸ ਦੀ ਅਪਣੀ ਸ਼ਕਤੀ,
ਫਿਰ ਵੀ ਅਪਣੀ ਹੋਂਦ ਜਤਾਵੇ,
ਫੈਲਣ ਖਾਤਰ ਭਰੇ ਕਲਾਵੇ,
ਉਵੇਂ ਉਦਾਸਾ, ਉਵੇਂ ਮਸੋਸਾ,
ਮੂੰਹ ਲੈ ਕੇ ਰਹਿ ਜਾਵੇ,
ਸਮਝ ਨਾ ਪਾਵੇ।
ਅਪਣੀ ਹੱਦ ਦਾ,
ਹੋਂਦ ਦਾ ਇਸਨੂੰ,
ਇਸ ਸਾਗਰ ਅਸਗਾਹ
ਵਿਚ ਘਿਰਿਆ,
ਥਾਹ ਨਾ ਆਵੇ,
ਬੋਧ ਨਾ ਆਵੇ, ਕੌਣ ਕਰਾਵੇ?
ਜੇ ਗੁਰ ਧਿਆਵੇ ਤਾਂ ਰਾਹ ਪਾਵੇ
ਬਿਨ ਗੁਰ ਦੇ ਗੁਰ ਕੀਕੁਣ ਪਾਵੇ
ਇਸੇ ਲਈ ਇਹ ਬਾਹਾਂ ਮਾਰੇ,
ਇਸੇ ਲਈ ਇਹ ਅਹੁਲੀ ਜਾਵੇ,
ਜੇ ਗੁਰ ਪਾਵੇ, ਤਾਂ ਗੁਰ ਪਾਵੇ,
ਖੁਦ ਦੀ ਇਸ ਨੂੰ ਸਮਝ ਆ ਜਾਵੇ,
ਜਦ ਇਹ ਅਪਣਾ ਅਸਲ ਪਛਾਣੇ,
ਹੋਸ਼ ਜਦੋਂ ਇਸ ਨੂੰ ਆ ਜਾਵੇ,
ਅਪਣੀ ਗਲਤੀ ਤੇ ਪਛਤਾਵੇ,
ਇਹ ਬਿੰਦੂ ਛੱਡ ਇੱਛਾ ਅਪਣੀ,
ਹੋਂਦ ਸਦਾ ਲਈ ਮੇਟਣ ਚਾਹਵੇ,
ਸਿਮਟ ਕੇ ਉਸ ਵਿੱਚ ਮਿਟਣਾ ਚਾਹਵੇ,
ਸਦਾ ਲਈ ਉਸਦਾ ਹੋ ਜਾਵੇ,
ਇਹ ਬਿੰਦੂ ਧਰਤੀ ਹੋ ਜਾਵੇ
ਇਹ ਬਿੰਦੂ ਸਾਗਰ ਹੋ ਜਾਵੇ,
ਇਹ ਬਿੰਦੂ ਅੰਬਰ ਹੋ ਜਾਵੇ
ਸਭ ਬ੍ਰਹਿਮੰਡ ਨੂੰ ਖੁਦ ਵਿੱਚ ਪਾਵੇ
ਖੁਦ ਤੇ ਹੀ ਵਿਸ਼ਵਾਸ਼ ਹੋ ਜਾਵੇ।
(25/05/13)
ਬਿਕਰਮਜੀਤ ਸਿੰਘ “ਜੀਤ”
ਨਾਮ
ਦੀਆਂ ਕਣੀਆਂ
-------------------------
ਸਤਿਨਾਮ ਦੀਆਂ ਸ਼ੀਤਲ ਕਣੀਆਂ
ਵਰਸਣ ਜਿਸ ਮਨ-ਮੰਦਰ ਜੀ
ਉੱਚੀ ਸੁੱਚੀ ਸੋਚ ਦੀਆਂ ਛੱਲਾਂ
ਠਾਠਾਂ ਮਾਰਨ ਅੰਦਰ ਜੀ
ਵਡਭਾਗੀ ਉਹ ਜਗ ਦੇ ਅੰਦਰ
ਜਿਨ ਹਿਰਦੇ ਨਾਮ ਹੈ ਘੜਿਆ ਜੀ
ਨਾਮ ਦਾ ਸੂਰਜ ਓਹਨਾਂ ਅੰਦਰ
ਦਿਨਸ ਰੈਣ ਰਹੇ ਚੜ੍ਹਿਆ ਜੀ
ਨਾਮ ਦੀ ਬਰਖਾ ਦਾ ਇਹ ਮੌਸਮ
ਰਹੇ ਨਿਰੰਤਰ ਵ੍ਹਰਦਾ ਜੀ
ਹਰ ਪਲ ਪਿਆਸ ਨਾਮ ਦੀ ਵੱਧੇ
ਠਾਰ ਠਾਰ ਹੋਏ ਹਿਰਦਾ ਜੀ
ਚੜ੍ਹੀ ਰਹੇ ਸਦ ਨਾਮ ਖ਼ੁਮਾਰੀ
ਸੁਰਤ ਸਾਈੰ ਦੇ ਵਿਚ ਰੁਝੇ ਜੀ
ਮੈਂ-ਮੇਰੀ ਮੋਹ ਮਾਯਾ ਵਿਸਰਣ
ਸੱਚ ਨਾਮ ਹੀ ਕੇਵਲ ਸੁੱਝੇ ਜੀ
ਨਾਮ ਹੈ ਅਮ੍ਰਿਤ ਨਾਮ ਹੈ ਬੋਹਿਥ
ਨਾਮ ਔਖਦ ਨਾਮ ਜੰਤਰ ਜੀ
ਰਖਿਆ ਕਵਚ ਨਾਮ ਹੈ ਜਾਣੋ
ਇਸ ਜੁਗ ਦਾ ਹੈ ਗੁਰਮੰਤਰ ਜੀ
ਰਸਨਾ ਸੰਗ ਨਾਮ ਦੇ ਮੋਤੀ
ਸਾਹਾਂ ਦੀ ਡੋਰੀ ਵਿਚ ਪ੍ਰੋਈਏ ਜੀ
ਹੋਈਏ ਮੁਕਤ ਪੰਜਾਂ ਬੰਧਨਾਂ ਤੋਂ
ਜੱਪ ਨਾਮ ਪਾਪਾਂ ਨੂੰ ਧੋਈਏ ਜੀ
ਨਾਮ ਬਿਨਾ ਨਾਹੀਂ ਛੁਟਕਾਰਾ
ਗੰਢ੍ਹ ਪੱਕੀ ਬਨ੍ਹ ਰੱਖੋ ਜੀ
ਸੱਚੇ ਗੁਰੂ ਦੀ ਬਾਣੀ ਪੜ੍ਹ ਪੜ੍ਹ
ਨਾਮ-ਅਮ੍ਰਿਤ ਲੈ ਚੱਖੋ ਜੀ
ਕਹੇ "ਜੀਤ" ਜੇ ਮੰਗਣੈਂ ਰੱਬ ਤੋਂ
ਇੱਕ ਦਾਨ ਨਾਮ ਹੀ ਮੰਗੀਏ ਜੀ
ਆ ਮਿਲਸਣ ਸੁੱਖ ਸ਼ੋਭਾ ਖੁਸ਼ੀਆਂ
ਜੇ ਰੰਗ ਉਸਦੇ ਵਿਚ ਰੰਗੀਏ ਜੀ.
... ਬਿਕਰਮਜੀਤ ਸਿੰਘ “ਜੀਤ”...
(24/05/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ
ਹੋਵੇ ਜੀ!
ਅਜ ਕਲ ‘ਹਾਰਡ ਕੌਰ’ ਬਾਰੇ ਚਰਚਾ ਗਰਮ ਹੈ। ਅਸਲ ਵਿੱਚ ਇਸ ਚਰਚਾ ਲਈ ਸਿਖ ਕਹਾਉਂਦੇ
ਲੋਕ ਹੀ ਜ਼ਿੰਮੇਵਾਰ ਹਨ ਉਹ ਤਰੀਮਤ ਨਹੀਂ। ਉਸ ਦਾ ਮੁਢਲਾ ਨਾਮ ਤਾਂ ਸ਼ਾਇਦ ਤਰਨ ਕੌਰ ਹੈ ਪਰੰਤੂ ਹੁਣ
ਉਹ ਇੱਕ ਸਿਖ ਨਹੀਂ ਰਹੀ। ਹੁਣ ਉਹ ਇੰਗਲੈਂਡ ਨਿਵਾਸੀ ਹੈ ਜਿੱਥੇ ਜਾ ਕੇ ਉਹ ਆਪਣਾ ਧਰਮ ਭੁਲਾ ਚੁੱਕੀ
ਹੋਈ ਹੈ। ਨਾਲੇ ਉਹ ਇੱਕ ਨੀਵੇਂ ਪੱਧਰ ਦੀ ਪ੍ਰੋਫੈਸ਼ਨਲ ਅਦਾਕਾਰ ਹੈ ਅਤੇ ਅਜਿਹੇ ਸ਼ਖਸ ਦਾ ਉਂਜ ਵੀ
ਕੋਈ ‘ਧਰਮ’ ਨਹੀਂ ਹੁੰਦਾ। ਉਸ ਨੂੰ ਤਾਂ ਬਸ ਹਲਕੇ ਪੱਧਰ ਦੀ ਪਬਲੀਸਿਟੀ ਮਿਲਣੀ ਚਾਹੀਦੀ ਹੈ ਜੋ ਉਸ
ਨੂੰ ਉਸ ਦੇ ਬਾਰੇ ਚੱਲ ਰਹੀ ਚਰਚਾ ਵਿੱਚੋਂ ਮਿਲ ਹੀ ਰਹੀ ਹੈ। ਅਸਲ ਵਿੱਚ ਜੋ ਨਾਮ ਉਸ ਨੇ ਇੱਕ
ਅਦਾਕਾਰ ਦੇ ਤੌਰ ਆਪਣੇ ਲਈ ਰੱਖਿਆ ਹੋਇਆ ਹੈ ਉਸ ਵਿੱਚ ‘ਕੌਰ’ ਸ਼ਬਦ ਦੀ ਵਰਤੋਂ ਕੀਤੀ ਹੀ ਨਹੀਂ ਗਈ
ਹੋਈ ਕਿਉਂਕਿ ਇਹ ਨਾਮ ‘Hard
Core’ ਹੈ ‘ਹਾਰਡ ਕੌਰ’ ਜਾਂ ‘ਹਰਦ ਕੌਰ’ ਨਹੀਂ।
ਹੁਣ ਵੇਖਦੇ ਹਾਂ ਭੁਲੇਖਾ ਕਿੱਥੌਂ ਖੜਾ ਹੁੰਦਾ ਹੈ। ਅੰਗਰੇਜ਼ੀ ਉਚਾਰਨ ਅਨੁਸਾਰ
‘core’
ਨੂੰ ‘ਕਉਰ’ ਕਰ ਕੇ ਬੋਲਿਆ ਜਾਂਦਾ ਹੈ ‘ਕੋਰ’ ਕਰ ਕੇ ਨਹੀਂ (ਇੱਸੇ ਤਰ੍ਹਾਂ
‘tone’
ਦਾ ਅੰਗਰੇਜ਼ੀ ਉਚਾਰਨ ‘ਟਉਨ’ ਹੈ ‘ਟੋਨ’ ਨਹੀਂ ਜਿਵੇਂ
‘load’
ਦਾ ਅੰਗਰੇਜ਼ੀ ਉਚਾਰਨ ‘ਲਉਡ’ ਹੈ ‘ਲੋਡ’
ਨਹੀਂ)। ਬਸ ਇਹੀ ‘ਕਉਰ’ ਸਿੱਖਾਂ ਦਾ ‘ਕੌਰ’ ਸਮਝ ਲਿਆ ਗਿਆ ਅਤੇ ਸਿਖ ਕਹਾਉਂਦੇ ਲੋਕਾਂ ਵੱਲੋਂ ਰੌਲਾ
ਪਾ ਦਿੱਤਾ ਗਿਆ (ਅੰਗਰੇਜ਼ੀ ਵਿੱਚ
‘r’
ਦੀ ਧੁਨੀ ਵੀ ਬਿਲਕੁਲ ‘ਰ’ ਦੀ ਧੁਨੀ ਵਾਲੀ ਨਹੀਂ)। ਜਿੱਥੋਂ ਤਕ ਇਸ ਅਦਾਕਾਰ ਤਰੀਮਤ ਵੱਲੋਂ ਸਟੇਜ
ਉੱਤੇ ਵਰਤੀ ਗਈ ਗਾਹਲ ਦਾ ਸਬੰਧ ਹੈ ਇਹ ਗਾਹਲ ਤਾਂ ਸਿਖ ਕਹਾਉਂਦੇ ਮਰਦਾਂ ਵਿੱਚੋਂ ਅੱਸੀ ਫੀ ਸਦੀ
ਪਲ-ਪਲ ਕੱਢੀ ਜਾਂਦੇ ਹਨ ਭਾਵੇਂ ਸਾਹਮਣੇ ਔਰਤਾਂ ਹੀ ਕਿਉਂ ਨਾ ਬੈਠੀਆਂ ਹੋਣ (ਆਪਣੀਆਂ ਜਾਂ
ਪਰਾਈਆਂ)। ਪਿੱਛੇ ਜਿਹੇ ਦਿੱਲੀ ਦੇ ਇੱਕ ਅਕਾਲੀ ਨੇਤਾ ਨੂੰ ਵੀ ਆਪਣੀ ਪਤਨੀ ਨੂੰ ਇੱਸੇ ਗਾਹਲ ਨਾਲ
ਸੰਬੋਧਿਤ ਹੁੰਦੇ ਇੰਟਰਨੈਟ ਉੱਤੇ ਵਿਖਾਇਆ ਗਿਆ ਸੀ। ਫਿਰ ਅਸੀਂ ‘ਹਾਰਡ ਕਉਰ’ ਵੱਲੋਂ ਕੱਢੀ ਗਈ ਉਸੇ
ਗਾਹਲ ਦਾ ਬੁਰਾ ਕਿਉਂ ਮਨਾਇਆ? ਦਾੜ੍ਹੀ ਵਾਲੀ ਟਿੱਪਣੀ ਨੂੰ ਵੀ ਬੇਲੋੜੀ ਤੂਲ ਦਿੱਤੀ ਜਾ ਰਹੀ ਹੈ।
ਦਾੜ੍ਹੀ ਕੇਵਲ ਸਿਖ ਕਹਾਉਂਦੇ ਲੋਕ ਹੀ ਨਹੀਂ ਰੱਖਦੇ। ਬਾਕੀ, ਆਪਣੇ ਆਪ ਨੂੰ ਸਿਖ ਕਹਾਉਂਦੇ ਲੋਕਾਂ
ਨੇ ਦੱਸਵੇਂ ਸਿਖ ਗੁਰੂ ਜੀ ਦੇ ਨਾਮ ਸਬੰਧੀ ਵੀ ਐਵੇਂ ਹੀ ਬੁਰਾ ਮਨਾ ਲਿਆ ਹੈ। ਜੇਕਰ ਇੱਕ ਦਰਬਾਨ ਦਾ
ਕੰਮ ਕਰਦਾ ਕਰਮਚਾਰੀ ਢੁੱਕਵੇਂ ਸਿਖ ਲਿਬਾਸ ਵਿੱਚ ਹੈ ਤਾਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ
ਤਾਂ ਲੱਗੇਗਾ ਹੀ। ਇਹ ਤਾਂ ਗੁਰੂ ਜੀ ਦਾ ਫੁਰਮਾਨ ਸੀ ਕਿ ਹਰ ਸਿਖ ਉਹਨਾ ਵਰਗਾ ਹੀ ਦਿੱਸਣਾ ਚਾਹੀਦਾ
ਹੈ। ਸਬੰਧਤ ਟਿੱਪਣੀ ਦਾ ਗੁੱਸਾ ਕਰ ਕੇ ਸਿਖ ਕਹਾਉਂਦੇ ਲੋਕ ਆਪਣੀ ਤੰਗਦਿਲੀ ਵਿਖਾ ਰਹੇ ਹਨ ਜਦੋਂ
ਅਸਲ ਵਿੱਚ ਉਹ ਆਪਣੇ ਇੱਕ ਸਿਖ ਭਰਾ ਦੇ ਕਿੱਤੇ ਨੂੰ ਨੀਵਾਂ ਕਰ ਕੇ ਵੇਖ ਰਹੇ ਹਨ ਜਾਂ ਉਹ ਕਿਸੇ
ਗੁਰੂ ਜੀ ਦਾ ਨਾਮ ਆ ਜਾਣ ਤੇ ਝਟ ਹੀ ਭੜਕ ਪੈਣ ਦੀ ਮਾਨਸਿਕਤਾ ਦਾ ਮੁਜ਼ਾਹਰਾ ਕਰ ਰਹੇ ਹਨ। ਆਪਣੇ ਆਪ
ਨੂੰ ਸਿਖ ਕਹਾਉਂਦੇ ਲੋਕ ਆਪਣੇ ਵੱਲ ਕਦੀ ਵੀ ਨਹੀਂ ਵੇਖਦੇ ਕਿ ਉਹ ਆਪ ਗੁਰਮੱਤ ਅਨੁਸਾਰ ਕਿੰਨੇ ਕੁ
ਸਿਖ ਹਨ। ਕੀ ਗੁਰਮੱਤ ਨੂੰ ਵਿਸਾਰ ਕੇ ਅਤੇ ਮਨਮੱਤ ਨੂੰ ਅਪਣਾ ਕੇ ਅਸੀਂ ਖੁਦ ਵੀ ਸਿਖ ਗੁਰੂ
ਸਾਹਿਬਾਨ ਦਾ ਹਰ ਘੜੀ ਨਿਰਾਦਰ ਨਹੀਂ ਕਰਦੇ? ਕੀ ਅਜਿਹਾ ਕਰਦੇ ਹੋਏ ਅਸੀਂ ਕਿਸੇ ‘ਹਾਰਡ ਕਉਰ’ ਜਾਂ
‘ਸੌਦਾ ਸਾਧ’ ਤੋਂ ਭਿੰਨ ਹਾਂ? ਇਹਨਾ ਸਵਾਲਾਂ ਬਾਰੇ ਵੀ ਸੋਚਣ ਦੀ ਲੋੜ ਹੈ!
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(24/05/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਹੁਣ
ਰਿਹਾ ਨਹੀਓਂ ਜਾਂਦਾ, ਸਾਥੋਂ ਤੇਰੇ ਕੋਲੋਂ ਵੱਖ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜਿਹੜੇ ਹਾਲਾਂ ਵਿੱਚ ਚਾਹੇਂ, ਸਾਨੂੰ ਰੱਖਣਾ ਤੂੰ ਰੱਖ;
ਹੁਣ ਰਿਹਾ ਨਹੀਓਂ ਜਾਂਦਾ, ਸਾਥੋਂ ਤੇਰੇ ਕੋਲੋਂ ਵੱਖ।
ਜਿਵੇਂ ਭਾਵੇ, ਤਿਉਂ ਮਿਲਾਈਂ, ਰੱਖੀ ਦੂਰ ਨਾ ਤੂੰ ਸਾਈਂ,
ਨਾ ਤੂੰ ਹੋਰ ਤੜਫਾਈਂ, ਐਵੇਂ ਮਾਰੀ ਜਾਂਦੇ ਝੱਖ।
ਹੁਣ ਰਿਹਾ ਨਹੀਓਂ ਜਾਂਦਾ, ਸਾਥੋਂ ਤੇਰੇ ਕੋਲੋਂ ਵੱਖ।
ਤੁਧ ਵਿਛੜੇ ਕੀ ਜੀਣਾ, ਜਿਵੇਂ ਜਲ ਵਿੱਚ ਮੀਨਾ,
ਪਲ ਬਣਿਆ ਮਹੀਨਾ, ਹੋਸ਼ ਰਹੀ ਨਾਂ ਏ ਕੱਖ।
ਹੁਣ ਰਿਹਾ ਨਹੀਓਂ ਜਾਂਦਾ, ਸਾਥੋਂ ਤੇਰੇ ਕੋਲੋਂ ਵੱਖ।
ਅਸੀਂ ਏਸੇ ਗੱਲੋਂ ਦੰਗ, ਜਦੋਂ ਤੇਰੇ ਹੀ ਆਂ ਅੰਗ,
ਕਿਉਂ ਤੂੰ ਰੱਖਿਆ ਨਾ ਸੰਗ, ਸਾਡਾ ਵਿਸਰ ਗਿਆ ਪੱਖ?
ਹੁਣ ਰਿਹਾ ਨਹੀਓਂ ਜਾਂਦਾ ਸਾਥੋਂ ਤੇਰੇ ਕੋਲੋਂ ਵੱਖ।
ਆਉਂਦੀ ਪਲੇ ਪਲੇ ਯਾਦ, ਤੇਰੇ ਨਾਮ ਜੁੜੇ ਨਾਦ,
ਆਊ ਓਦੋਂ ਉਨਮਾਦ, ਮਿਲ-ਵੇਲਾ ਹੋਊ ਅਲਖ।
ਹੁਣ ਰਿਹਾ ਨਹੀਓਂ ਜਾਂਦਾ ਸਾਥੋਂ ਤੇਰੇ ਕੋਲੋਂ ਵੱਖ।
ਕਦ ਮਿਲ-ਵੇਲਾ ਹੋਵੇ, ਦਿਲ ਗੀਤ ਮਿੱਠੇ ਛੋਹਵੇ,
ਧਾਰਾ ਅੰਮ੍ਰਿਤ ਚੋਵੇ, ਤੇਰੀ ਮੋਹ `ਚ ਭਿਜੀ ਅੱਖ।
ਹੁਣ ਰਿਹਾ ਨਹੀਓਂ ਜਾਂਦਾ ਸਾਥੋਂ ਤੇਰੇ ਕੋਲੋਂ ਵੱਖ।
(23/05/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੀਵਨ
ਮਕਸਦ
ਕੀ ਏ ਸਾਡਾ ਜੀਵਨ ਮਕਸਦ, ਕੀ ਮਾਰਗ ਅਪਣਾਣਾ।
ਗੁਰੂਆਂ ਨੇ ਸਾਨੂੰ ਸਮਝਾਇਆ, ਜੀਵਨ ਸਫਲ ਬਣਾਣਾ।
ਮਨ ਦੀਆਂ ਛੱਡ ਕੇ ਗੁਰ ਦੀਆਂ ਮੰਨੋ, ਗੁਰ ਵਾਲੇ ਬਣ ਜਾਉ,
ਮਨਮਤ ਛੱਡਕੇ ਗੁਰਮੱਤ ਸਿੱਖੋ, ਜੇ ਗੁਰ ਗਿਆਨ ਹੈ ਪਾਣਾ।
ਉੱਠ ਸਵਖਤੇ ਸੋਧੋ ਮਨ, ਤਨ, ਰੱਬ ਸੰਗ ਧਿਆਨ ਲਗਾਓ,
ਸਤਸੰਗਤ ਵਿੱਚ ਉਸ ਦੀ ਮਹਿਮਾ, ਧੁਰ ਅੰਦਰ ਤੋਂ ਗਾਣਾ।
ਕਿਰਤ ਕਮਾਈ ਵਿੱਚ ਫਿਰ ਜੁਟਣਾ, ਵਾਹਿਗੁਰੂ ਜਪਦੇ ਰਹਿਣਾ,
ਨੇਕ ਨੀਅਤ ਸੰਗ ਕਾਰਜ ਕਰਨੇ, ਜੋ ਖੱਟਿਆ ਵੰਡ ਖਾਣਾ।
ਸੱਚੇ, ਸੁੱਚੇ, ਨਿਰਲਗ, ਰਹਿਕੇ, ਸਭਨਾਂ ਵਿੱਚ ਵਿਚਰਨਾ,
ਲੋੜਕੂਆਂ ਦੀ ਮਦਦ ਕਰਨੀ, ਦੁਖੀਆਂ ਦੁੱਖ ਵੰਡਾਣਾ।
ਜੋ ਕਰਨਾ ਸੋ ਚੰਗਾ ਕਰਨਾ, ਘਾਟਾ ਵਾਧਾ ਉਹਦਾ,
ਰੱਬ ਦੇ ਹੁਕਮ ਰਜ਼ਾ ਵਿੱਚ ਰਹਿਣਾ, ਉਸ ਦਾ ਸ਼ੁਕਰ ਮਨਾਣਾ।
ਕਾਮ, ਕ੍ਰੋਧ, ਮੋਹ, ਲੋਭ ਤੋਂ ਲਾਂਭੇ, ਅਹੰਕਾਰ ਨਾ ਕਰਨਾ,
‘ਮੈਂ ਮੇਰੀ’ ਛੱਡ `ਤੇਰਾ’ ਮੰਨਣਾ, ਹਉਮੈ ਚਿੱਤ ਨਾ ਲਾਣਾ।
ਉਸ ਨੂੰ ਸਦਾ ਧਿਆਉਣਾ ਰੂਹ ਸੰਗ, ਅੰਗ ਸੰਗ ਸਦਾ ਸਮਝਣਾ,
ਜੋ ਉਸ ਕੀਤਾ ਚੰਗਾ ਜਾਣੋ, ਮੰਨੋਂ ਉਸ ਦਾ ਭਾਣਾ।
ਆਉਣ ਜਾਣ ਦਾ ਚੱਕਰ ਮੁੱਕੇ, ਭਟਕਣ-ਅਟਕਣ ਚੁੱਕੇ,
ਵਾਹਿਗੁਰੂ ਮੰਜ਼ਿਲ, ਨਾਮ ਹੈ ਰਸਤਾ, ਨਾਮ ਹਮੇਸ਼ ਧਿਆਣਾ।
ਉਸ ਵਲ ਜੀਵਨ ਸੇਧ ਟਿਕਾੳੇੁਣੀ, ਜਪਦੇ ਵਧਦੇ ਰਹਿਣਾ,
ਉਸ ਵਰਗਾ ਹੀ ਹੋ ਕੇ ਆਖਰ, ਉਸ ਦੇ ਵਿੱਚ ਸਮਾਣਾ।
(23/05/13)
ਵਰਿੰਦਰ ਸਿੰਘ ‘ਗੋਲਡੀ’
ਜੇ ਤੂੰ
ਰੱਬ ਨੂੰ ਪਾਉਣਾ ਬੰਦਿਆ ਫੜ੍ਹ ਲੈ ਗੁਰੂ ਦਾ ਪੱਲਾ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।
ਅੱਜ ਇਸ ਦੁਨੀਆਂ ਵਿੱਚ ਕਈ ਸੰਤ ਮਹਾਂਪੁਰਸ਼ ਕਹਾਉਂਦੇ,
ਆਪਣਾ-ਆਪਣਾ ਨਾਮ ਦੇ ਕੇ ਚੇਲੇ ਪਏ ਬਣਾਉਂਦੇ,
ਲੱਖਾਂ ਦੇ ਚੜਾਵੇ ਚੜ੍ਹਦੇ ‘ਤੇ ਪੈਸਾ ਬੜਾ ਕਮਾਉਂਦੇ,
ਮੂਰਖ ਲੋਕੀ ਇਹਨਾਂ ਮਗਰ ਲੱਗ ਕੇ ਸਾਰਾ ਕੁੱਝ ਗਵਾਉਂਦੇ,
ਹਾਲੇ ਵੀ ਸੁਧਰ ਜਾ ਬੰਦਿਆ ਕਿਉਂ ਹੋਇਆ ਫਿਰਦਾਂ ਝੱਲਾ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।
ਕੋਈ ਕਹਿੰਦਾ ਮਾਲਾ ਫੇਰਨ ਨੂੰ ‘ਤੇ ਕੋਈ ਜਪਾਵੇ ਨਾਮ,
ਕੋਈ ਕਹੇ ਦੁੱਖ ਭੰਜਨੀ ਪੜ੍ਹ ਲਾ ਮਿਲ ਜਾਊ ਦੁੱਖਾਂ ਤੋਂ ਆਰਾਮ,
ਕੋਈ ਕਹੇ ਬੱਸ ਇੱਕ ਸੰਪਟ ਪਾਠ ਕਰਾਲਾ ਹੋ ਜਾਊ ਤੇਰਾ ਕਾਮ,
ਜਿੰਨੇ ਬਾਬੇ ਓਨੇ ਤਰੀਕੇ ਲੁੱਟਣ ਸਵੇਰੇ ਸ਼ਾਮ,
ਕਿਸੇ ਨਹੀਂ ਨਿਭਣਾ ਨਾਲ ਤੇਰੇ, ਤੂੰ ਰਹਿ ਜਾਵੇਂਗਾ ਕੱਲਾ ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।
ਗੁਰਬਾਣੀ ਕੋਈ ਮੰਤਰ ਨਹੀਂ ਹੈ, ਜੀਵਨ ਜਾਚ ਸਿਖਾਵੇ,
ਇਹਨੂੰ ਸਮਝ ਕੇ ਹਰ ਇੱਕ ਬੰਦਾ ਸਹੀ ਰਸਤੇ ਤੇ ਆਵੇ,
ਵਕਾਰਾਂ ਤੋਂ ਖਲਾਸੀ ਪਾ ਕੇ ਰੱਬੀ ਗੁਣ ਅਪਣਾਵੇ,
ਇੱਕ ਸਚਿਆਰਾ ਮਨੁੱਖ ਬਨਣ ਦਾ ਰਸਤਾ ਇਸਤੋਂ ਪਾਵੇ,
‘ਗੋਲਡੀ’ ਗੁਰੂ ਦੀ ਬਾਣੀ ਨੂੰ ਧਾਰ ਲੈ ਅੰਦਰ, ਛੱਡੀਂ ਨਾ ਇਹਦਾ ਪੱਲਾ,
ਬਾਣੀ ਪੜ੍ਹ ਕੇ ਬਦਲ ਲੈ ਜੀਵਨ ‘ਤੇ ਕਰ ਲੈ ਜਨਮ ਸਵੱਲਾ।
(23/05/13)
ਡਾ ਗੁਰਮੀਤ ਸਿੰਘ ਬਰਸਾਲ
ਜਿਹੜੇ
ਕਹਿੰਦੇ ਚੁਰਾਸੀ ਨੂੰ ਭੁੱਲ ਜੋ ਤੁਸੀਂ ---------
ਭਾਵੇਂ ਜਬਰਾਂ ਨੂੰ ਸਬਰਾਂ ਨੇ ਝੱਲਿਆ ਬੜਾ,
ਔਖਾ ਜਖਮਾਂ ਨੂੰ ਦਿਲ ਤੋਂ ਮਿਟਾਣਾ ਕਦੀ।
ਜਿਹੜੇ ਕਹਿੰਦੇ ਚੁਰਾਸੀ ਨੂੰ ਭੁੱਲ ਜੋ ਤੁਸੀਂ,
ਖੁਦ ਭੁੱਲਦੇ ਨਾਂ ਰਾਵਣ ਜਲਾਣਾ ਕਦੀ।।
ਹੁੰਦਾ ਦੂਜੇ ਨੂੰ ਕਹਿਣਾਂ ਤਾਂ ਸੌਖਾ ਬੜਾ,
ਜਿਹਦੇ ਦਿਲ ਤੇ ਗੁਜਰਦੀ ਉਹੀ ਜਾਣਦਾ।
ਫਰਕ ਹੁੰਦਾ ਹੈ ਲੋਕਾਂ ਦੀ ਵਾਹ ਵਾਹ ਲਈ,
ਅਤੇ ਆਰੇ ਦੇ ਦੰਦੇ ਤੇ ਚੜ੍ਹ ਗਾਣਦਾ।
ਜਿਹੜੇ ਉਜੜੀਆਂ ਧੀਆਂ ਵਸਾਉਂਦੇ ਰਹੇ,
ਪਰ ਵਸਿਆ ਉਹਨਾਂ ਦਾ ਘਰਾਣਾ ਨਹੀਂ।।
ਕਿਸੇ ਰਾਜੇ ਦੀ ਰਾਣੀ ਨੂੰ ਛਲਿਆ ਕਿਸੇ,
ਇਹ ਕਹਾਣੀ ਸੁਣਾਈ ਸੀ ਮਿਥਿਹਾਸ ਨੇ।
ਲੋਕੀਂ ਸਦੀਆਂ ਤੋਂ ਓਹਨੂੰ ਜਲਾਉਂਦੇ ਪਏ,
ਕਿੰਝ ਬਦੀਆਂ ਦੇ ਬਣ ਜਾਂਦੇ ਇਤਿਹਾਸ ਨੇ।
ਜਿਹੜਾ ਲੋਕਾਂ ਦੀ ਨਜਰਾਂ ਚ' ਗਿਰਜੇ ਕਿਤੇ,
ਹੁੰਦਾ ਔਖਾ ਏ ਫਿਰ ਤਾਂ ਭੁਲਾਣਾ ਕਦੀ।।
ਪਿੰਡ ਕੁੱਪ-ਰਹੀੜੇ ਦੀ ਧਰਤੀ ਤੇ,
ਇੱਕ ਘੱਲੂ-ਘਾਰਾ ਸੀ ਹੋਇਆ ਕਦੇ।
ਹਰ ਔਰਤ, ਬੱਚਾ, ਬੁੱਢਾ ਵੀ,
ਜਾਲਿਮ ਨੇ ਫੜ ਸੀ ਕੋਹਿਆ ਕਦੇ।
ਸਿੱਖ ਕੌਮ ਦੀ ਨਿਆਰੀ ਹਸਤੀ ਨੂੰ,
ਸੀ ਚਾਹਿਆ ਕਿਸੇ ਮਿਟਾਣਾ ਕਦੀ।।
ਮੁੱਲ ਪਾਕੇ ਸਿੱਖਾਂ ਦੇ ਸਿਰਾਂ ਦੇ ਬੜੇ,
ਨਹੀਂ ਜਾਲਿਮ ਦਾ ਦਿਲ ਭਰਿਆ ਸੀ।
ਉਹਨੇ ਕਾਹਨੂੰ ਵਾਲ ਦੇ ਜੰਗਲਾਂ ਵਿੱਚ,
ਮੁੜ ਘੱਲੂ-ਘਾਰਾ ਕਰਿਆ ਸੀ।
ਸਿੱਖ ਮੌਤ ਨੂੰ ਗਲੇ ਲਗਾਂਦੇ ਰਹੇ,
ਪਰ ਸਿੱਖਿਆ ਨਾਂ ਘਬਰਾਣਾ ਕਦੀ।।
ਸਿੱਖਾਂ ਦੇਸ਼ ਅਜਾਦੀ ਦੀ ਖਾਤਿਰ ਕਰੀ
ਵਿੱਤ ਆਪਣਿਓਂ ਵਧ ਕੁਰਬਾਨੀ ਸੀ।
ਸਭ ਭੁਲ-ਭੁਲਾ ਅਕਿਰਤ-ਘਣਾਂ,
ਬਸ ਨਸਲ-ਕੁਸ਼ੀ ਹੀ ਠਾਣੀ ਸੀ।
ਲੋਕੀਂ ਦੁਸ਼ਮਣ ਤੋਂ ਤਾ ਬਚ ਜਾਂਦੇ,
ਔਖਾ ਦੋਸਤ ਨੂੰ ਅਜਮਾਣਾ ਕਦੀ।।
ਹੈ ਚੁਰਾਸੀ ਦੀ ਵਿਥਿਆ ਤਾਂ ਕੱਲ ਦੀ ਹੀ ਗੱਲ
ਘਰ ਬਾਰ ਸਿੱਖਾਂ ਦੇ ਉਜਾੜੇ ਜਦੋਂ।
ਸੀ ਮਨੁੱਖਤਾ ਲੀਰੋ-ਲੀਰ ਹੋਈ,
ਪਾ ਟੈਰ ਗਲਾਂ ਵਿੱਚ ਸਾੜੇ ਜਦੋਂ।
ਜੋ ਹਕੂਮਤ ਦਰਿੰਦਗੀ ਦਾ ਕੀਤਾ ਸੀ ਨਾਚ,
ਇਤਿਹਾਸ ਨੇ ਮੂੰਹ ਛੁਪਾਣਾ ਕਦੀ।।
ਇਹਨਾਂ ਧਰਮ-ਸਥਾਂਨਾਂ ਅੰਦਰ ਵੀ,
ਟੈਂਕਾਂ ਨਾਲ ਕਰੀ ਤਬਾਹੀ ਸੀ।
ਭੁੰਨ ਬੇ-ਗੁਨਾਹ ਨਿਹੱਥਿਆਂ ਨੂੰ,
ਪਿੰਡ ਪਿੰਡ ਕਤਲਿਆਮ ਮਚਾਈ ਸੀ।
ਜੋ ਹੱਕ-ਸੱਚ ਲਈ ਜੀਂਦੇ ਨੇ,
ਨਹੀਂ ਭੁਲਦੇ ਰੱਬ ਦਾ ਭਾਣਾ ਕਦੀ।।
ਜੇ ਚਿੰਨ ਬਦੀ ਦਾ ਰਾਵਣ ਹੈ,
ਰਾਵਣ ਹੀ ਫੂਕੇ ਜਾਣੇ ਨੇ।
ਤਾਂ ਸਿੱਖਾਂ ਤੋਂ ਵੀ ਪੁੱਛ ਲਈਏ,
ਕਿੰਨੇ ਰਾਵਣ ਉਹਨਾਂ ਜਲਾਣੇ ਨੇ।
ਜਾਲਿਮ ਤਾਂ ਹਰ ਥਾਂ ਵਸਦੇ ਨੇ,
ਛੱਡ ਪੁਤਲੇ ਸੱਚ ਅਪਣਾਣਾ ਕਦੀ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੈਫੋਰਨੀਆਂ)
(23/05/13)
ਗੁਰਸੇਵਕ ਸਿੰਘ ਮਦਰੱਸਾ
(23/05/13)
ਕੁਲਵੰਤ ਸਿੰਘ ਢੇਸੀ
ਕਾਵੈਂਟਰੀ ਦੇ ਸਿੱਖ ਸਕੂਲ ਦੀ ਸਿੱਖ ਭਾਈਚਾਰੇ ਨੂੰ ਵਧਾਈ
ਕੁਲਵੰਤ ਸਿੰਘ ਢੇਸੀ
ਇਸ ਹਫਤੇ ਸਰਕਾਰ ਵਲੋਂ ਜਿਹਨਾਂ 102 ਫਰੀ ਸਕੂਲਾਂ ਦੀ ਇਜਾਜ਼ਤ ਦਿੱਤੀ ਗਈ ਹੈ ਉਹਨਾਂ ਵਿਚ
ਕਾਵੈਂਟਰੀ ਦੇ ਸੇਵਕ ਟਰੱਸਟ ਵਲੋਂ ‘ਸੇਵਾ ਸਕੂਲ’ ਲਈ ਦਿੱਤੀ ਗਈ ਅਰਜ਼ੀ ਨੂੰ ਮਨਜ਼ੂਰੀ ਮਿਲ ਗਈ ਹੈ
। ਇਹ ਕਾਵੈਂਟਰੀ ਦੇ ਸਿੱਖ ਭਾਈਚਾਰੇ ਲਈ ਬੜੀ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ । ਇਹ ਕਾਵੈਂਟਰੀ
ਦਾ ਪਹਿਲਾ ਫਰੀ ਸਕੂ਼ਲ ਹੋਵੇਗਾ ਜਿਸ ਵਿਚ ਪੰਜਾਹ ਪ੍ਰਤੀਸ਼ਤ ਵਿਦਿਆਰਥੀ ਸਿੱਖੀ ਪਿਛੋਕੜ ਦੇ ਅਤੇ
ਬਾਕੀ ਦੂਸਰੇ ਭਾਈਚਾਰਿਆਂ ਦੇ ਹੋਣਗੇ । ਇਹ ਸਕੂਲ ‘ਸੇਵਕ ਟਰੱਸਟ’ ਦੇ ਇੰਤਜ਼ਾਮ ਵਿਚ ਹੋਵੇਗਾ ਜਿਸ
ਦੀ ਅਗਵਾਈ ਸਿੱਖੀ ਸੋਚ ਵਾਲੇ ਵਿੱਦਿਅਕ ਖੇਤਰ ਵਿਚ ਨਿਪੁੰਨ ਨੌਜਵਾਨ ਕਰਨਗੇ ।
ਇਹ ਚਾਰ ਤੋਂ ਸੋਲਾਂ ਸਾਲ ਦੇ ਬੱਚਿਆਂ ਦਾ ਕੋ ਐਜੂਕੇਸ਼ਨਲ ਸਕੂਲ ਭਾਵ ਕਿ ਮੁੰਡੇ ਅਤੇ ਕੁੜੀਆਂ ਦਾ
ਸਾਂਝਾ ਸਕੂਲ ਹੋਵੇਗਾ ਜਿਸ ਵਿਚ ਕਿ ਸਾਰੇ ਧਰਮਾਂ ਦੇ ਬੱਚੇ ਹੋਣਗੇ ਅਤੇ ਇਹ ਫੋਲਜ਼ਹਿਲ ਇਲਾਕੇ ਵਿਚ
ਖੁਲ੍ਹੇਗਾ । ਇਹ ਸਕੂਲ ਸਿੱਖ ਧਰਮ ਦੇ ਉੱਚੇ ਇਖਲਾਕ, ਅਨੁਸਾਸ਼ਨ, ਪ੍ਰੇਮ, ਸਹਿਣਸ਼ੀਲਤਾ ਅਤੇ ਨਿਸ਼ਕਾਮ
ਸੇਵਾ ਦੇ ਅਸੂਲਾਂ ਤੇ ਨਿਰਭਰ ਹਵੇਗਾ ਜਿਸ ਵਿਚ ਲਿੰਗ ਅਤੇ ਰੰਗ ਦੇ ਫਰਕਾਂ ਲਈ ਕੋਈ ਥਾਂ ਨਹੀਂ
ਹੋਵੇਗੀ ।
ਇਸ ਸਕੂਲ ਦੇ ਬਹੁਪੱਖੀ ਪਹਿਲੂਆਂ ਵਿਚ ਇੱਕ ਅਹਿਮ ਪਹਿਲੂ ਗਣਿਤ ਅਤੇ ਅਲਜਬਰੇ ਦੀ ਗੁੰਝਲਦਾਰ ਸਿੱਖਿਆ
ਹੈ ਜਿਸ ਸਬੰਧੀ ਬੱਚੇ ਨੂੰ ਬਚਪਨੇ ਦੀ ਚਾਰ ਸਾਲ ਦੀ ਉਮਰ ਤੋਂ ਹੀ ਤਿਆਰੀ ਕਰਵਾਈ ਜਾਵੇਗੀ ।
ਸੇਵਾ ਸਕੂਲ ਵਿਚ ਜੀ.ਸੀ.ਐਸ.ਈ ਅਤੇ ਬੀ.ਟੀ.ਈ.ਸੀ ਦੀ ਸ਼ੁਰੂਆਤ 9 ਸਾਲ ਦੀ ਉਮਰ ਤੋਂ ਹੋਵੇਗੀ ਜਦ ਕਿ
ਆਮ ਸਕੂਲਾਂ ਵਿਚ ਦਸ ਸਾਲ ਦੀ ਉਮਰ ਤੋਂ ਹੁੰਦੀ ਹੈ । ਇਸ ਤਰਾਂ ਬੱਚਿਆਂ ਨੂੰ ਇਮਤਿਹਾਨਾਂ ਦੀ ਤਿਆਰੀ
ਲਈ ਦੋ ਸਾਲ ਦੀ ਬਜਾਏ ਤਿੰਨ ਸਾਲ ਦਾ ਸਮਾਂ ਮਿਲੇਗਾ ।
‘ਸੇਵਾ ਸਕੂਲ’ ਵਿਚ ਉਹਨਾਂ ਵਿਦਿਆਰਥੀਆਂ ਦੀ ਸਹਾਇਤਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਜੋ ਕਿ
ਪੜ੍ਹਾਈ ਵਿਚ ਪੱਛੜ ਜਾਂਦੇ ਹਨ ਅਤੇ ਉਹਨਾਂ ਦੀ ਮੱਦਤ ਲਈ ਖਾਸ ਤੌਰ ਤੇ ਸ਼ਨੀਵਾਰ ਸਕੂਲ ਦੀ ਸੁਵਿਧਾ
ਦਿੱਤੀ ਜਾਵੇਗੀ ।
ਇਸ ਸਕੂਲ ਦੀ ਸਭ ਤੋਂ ਵਧ ਅਹਿਮੀਅਤ ਇਹ ਹੈ ਕਿ ਇਹ ਕਾਵੈਂਟਰੀ ਦੇ ਫੋਲਜ਼ਹਿੱਲ ਨਾਮ ਦੇ ਉਸ ਇਲਾਕੇ
ਵਿਚ ਸਥਾਪਤ ਕੀਤਾ ਜਾ ਰਿਹਾ ਹੈ ਜੋ ਕਿ ਸਾਡੇ ਲੋਕਾਂ ਦਾ ਘਣੀ ਆਬਾਦੀ ਵਾਲਾ ਇਲਾਕਾ ਹੈ ਅਤੇ ਜਿਸ
ਨੂੰ ਗਰੀਬ ਅਤੇ ਪਛੜਿਆ ਇਲਾਕਾ (deprived area)
ਕਿਹਾ ਜਾਂਦਾ ਹੈ । ਆਮ ਤੌਰ ਤੇ ਉਚ ਪਾਏ ਦੀ ਵਿੱਦਿਆ ਨੂੰ ਅਮੀਰ ਤਬਕਾ ਹਰ ਕੀਮਤ ਦੇ ਕੇ ਖ੍ਰੀਦ
ਲੈਂਦਾ ਹੈ ਪਰ ਗਰੀਬ ਪਛੜੇ ਰਹਿ ਜਾਂਦੇ ਹਨ । ਸੇਵਕ ਟਰੱਸਟ ਲਈ ਇਹ ਮੁਹਿੰਮ ਵੱਡੀ ਚਣੌਤੀ ਵਾਲੀ ਇਸ
ਕਰਕੇ ਵੀ ਹੈ ਕਿਓਂਕਿ ਪੱਛੜੇ ਪਰਿਵਾਰਾਂ ਦੀਆਂ ਸਮੱਸਿਆਂ ਬਹੁ ਪੱਖੀ ਹੁੰਦੀਆਂ ਹਨ । ਬਹੁਤ ਸਾਰੇ
ਗਰੀਬ ਪਰਿਵਾਰਾਂ ਦੇ ਬੱਚੇ ਤਾਂ ਸਵੇਰ ਵੇਲੇ ਬਰੇਕਫਾਸਟ ਵੀ ਨਹੀਂ ਕਰਕੇ ਆੳਂਦੇ ਜੋ ਕਿ ਉਹਨਾਂ ਦੀ
ਪੜ੍ਹਾਈ ਅਤੇ ਪਰਵਰਿਸ਼ ਵਿਚ ਮਾਰੂ ਤੌਰ ਤੇ ਅਸਰਦਾਇਕ ਹੁੰਦਾ ਹੈ । ਇਸ ਕਾਰਨ ਸੇਵਕ ਟਰੱਸਟ ਨੇ
ਬੱਚਿਆਂ ਨੂੰ ਮੁਫਤ ਬਰੇਕਫਾਸਟ ਦੀ ਸਹੂਲਤ ਦੇਣ ਦੇ ਅਗਾਂਊ ਇੰਤਜ਼ਾਮ ਕਰ ਰੱਖੇ ਹਨ। ਬੇਸ਼ਕ ਇਸ ਸਕੂਲ
ਨੂੰ ਸਰਕਾਰੀ ਖਰਚੇ ਮਿਲਣਗੇ ਪਰ ‘ਫਰੀ ਬਰੇਕਫਸਟ’ ਵਰਗੀਆਂ ਅਨੇਕਾਂ ਸਹੂ਼ਲਤਾਂ ਟਰੱਸਟ ਨੂੰ ਖੁਦ
ਆਪਣੇ ਨਿੱਜੀ ਫੰਡ ਵਿਚੋਂ ਕਰਨੀਆਂ ਪੈਣਗੀਆਂ । ਇਸ ਕਾਰਨ ਕਾਵੈਂਟਰੀ ਅਤੇ ਬਰਤਾਨੀਆਂ ਦੇ ਸਿੱਖ
ਭਾਈਚਾਰੇ ਨੂੰ ਸੇਵਕ ਟਰੱਸਟ ਵਰਗੀਆਂ ਸਕੀਮਾਂ ਨੂੰ ਭਰਪੂਰ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਕਿ ਇਸ
ਦੀ ਕਾਮਯਾਬੀ ਨਾਲ ਭਵਿੱਖ ਵਿਚ ਬਾਕੀ ਸ਼ਹਿਰਾਂ ਦੇ ਨੌਜਵਾਨ ਵੀ ਪ੍ਰੇਰਤ ਹੋਣ ਅਤੇ ਸਰਕਾਰ ਦੀ ‘ਫਰੀ
ਸਕੂਲ’ ਦੀ ਸਕੀਮ ਤੋਂ ਸਿੱਖ ਭਾਈਚਾਰਾ ਵੱਧ ਤੋਂ ਵੱਧ ਫਾਇਦਾ ਲੈ ਸਕੇ । ਇਹ ਗੱਲ ਵੀ ਬੜੀ ਅਹਿਮੀਅਤ
ਵਾਲੀ ਹੈ ਕਿ ਹੁਣ ਤਕ ਚਲ ਰਹੇ ਸਿੱਖ ਸਕੂਲਾਂ ਨੇ ਉਚ ਪਾਏ ਦੀ ਵਿੱਦਿਆ ਉਪਲਬਧ ਕਰਵਾ ਕੇ ਬਰਤਾਨੀਆਂ
ਵਿਚ ਆਪਣਾ ਅਹਿਮ ਸਥਾਨ ਬਣਾਇਆ ਹੈ ।
ਸੇਵਕ ਟਰੱਸਟ ਦੇ ਸੈਕਟਰੀ ਸ: ਤਰਸੇਮ ਸਿੰਘ ਨੇ ਕਿਹਾ ਹੈ ਕਿ ਜੇਕਰ ਕੌਮੀ ਲੀਗ ਦੇ ਨਤੀਜਿਆਂ ਤੇ
ਨਜ਼ਰ ਮਾਰੀ ਜਾਵੇ ਤਾਂ ਕਾਵੈਂਟਰੀ ਦੇ ਨਤੀਜੇ ਬਹੁਤ ਪਛੜੇ ਹੋਏ ਹਨ ਜਿਸ ਵਿਚ ਅਸੀਂ ਵੱਡਾ ਮੋੜਾ
ਲਿਆਵਾਂਗੇ । ਉਹਨਾਂ ਇਹ ਵੀ ਕਿਹਾ ਕਿ ਉਹ ਸੇਵਾ ਸਕੂਲ ਸਬੰਧੀ ਐਜੂਕੇਸ਼ਨ ਡਿਪਾਰਟਮੈਂਟ ਦੀ
ਅਨਾਊਸਮੈਂਟ ਨਾਲ ਬਹੁਤ ਪ੍ਰਸੰਨ ਹੋਏ ਹਨ ।
ਇਸ ਸਕੂਲ ਦੀ ਸ਼ੁਰੂਆਤ ਸਤੰਬਰ 2014 ਵਿਚ ਹੋਏਗੀ । ਕੁਲੀਸ਼ਨ ਸਰਕਾਰ ਵਲੋਂ ਮਾਪਿਆਂ,
ਅਧਿਆਪਕਾਂ,ਚੈਰਿਟੀਆਂ ਅਤੇ ਕਾਰੋਬਾਰਾਂ ਨੂੰ ਆਪਣੇ ਫਰੀ ਸਕੂਲ ਖੋਹਲਣ ਦੀ ਸੁਵਿਧਾ ਇਸ ਨਿਸ਼ਾਨੇ ਨਾਲ
ਦਿੱਤੀ ਜਾ ਰਹੀ ਹੈ ਤਾਂ ਕਿ ਉਹ ਆਪਣੇ ਭਾਈਚਾਰਿਆਂ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕ ਸਕਣ ।
ਭਾਵੇਂ ਇਹ ਸਕੂਲ ਸਰਕਾਰ ਦੇ ਖਰਚੇ ਤੇ ਚਲਣਗੇ ਪਰ ਇਹਨਾਂ ਦੇ ਇਖਤਿਆਰ ਵੱਖੋ ਵੱਖ ਟਰੱਸਟਾਂ ਦੇ
ਹੋਣਗੇ ਜਦ ਕਿ ਇਹ ਨਿਗਰਾਨ ਸੰਸਥਾ ਅੋਫਸਟੱਡ
(ofsted) ਦੇ ਅਧਿਕਾਰ ਖੇਤਰ ਵਿਚ ਹੋਣਗੇ ।
ਲੇਬਰ ਪਾਰਟੀ ਵਲੋਂ ਕੁਲੀਸ਼ਨ ਸਰਕਾਰ ਦੀ ਇਸ ਸਕੀਮ ਦਾ ਬੇਸ਼ਕ ਵਿਰੋਧ ਕੀਤਾ ਜਾ ਰਿਹਾ ਹੈ ਪਰ
ਕਾਵੈਂਟਰੀ ਦੇ ਲੇਬਰ ਕਾਊਂਸਲਰ ਸ: ਹਰਜਿੰਦਰ ਸਿੰਘ ਸੈਂਹਬੀ ਨੇ ਪਾਰਟੀ ਵਿਰੋਧ ਦੇ ਹੁੰਦਿਆਂ ਹੋਇਆਂ
ਵੀ ‘ਸੇਵਾ ਸਕੂਲ’ ਦੀ ਖੁਲ੍ਹ ਕੇ ਹਿਮਾਇਤ ਕੀਤੀ ।
ਕਾਵੈਂਟਰੀ ਤੋਂ ਇਲਾਵਾ ਬਰੈਡਫੋਰਡ ਅਤੇ ਲੈਸਟਰ ਵਿਚ ਦੋ ਹੋਰ ਸਿੱਖ ਸਕੂਲਾਂ ਨੂੰ ਮਨਜ਼ੂਰੀ ਵੀ ਮਿਲੀ
ਹੈ ਅਤੇ ਇਹਨਾਂ ਸ਼ਹਿਰਾਂ ਦੀਆਂ ਸੰਗਤਾਂ ਅਤੇ ਸਕੂਲਾਂ ਦੇ ਟਰੱਸਟ ਵੀ ਵਧਾਈ ਦੇ ਪਾਤਰ ਹਨ।
ਅੱਜ ਦੇ ਭੋਗੀ ਅੱਤਵਾਦ ਅਤੇ ਪਦਾਰਥਵਾਦੀ ਰੂਝਾਨਾਂ ਵਿਚ ਰੁੜੇ ਜਾ ਰਹੇ ਸਮਾਜਾਂ ਲਈ ਨੈਤਿਕ ਅਤੇ
ਧਾਰਮਕ ਅਸੂਲਾਂ ਵਾਲੀ ਸਿੱਖਿਆ ਜੀਵਨ ਦਾਨ ਵਾਲੀ ਹੈ ।
ਕਾਵੈਂਟਰੀ ਦੇ ਸੇਵਕ ਟਰੱਸਟ ਦਾ ਦਫਤਰ ਸਿੰਘ ਸਭਾ ਗੁਰਦੁਆਰਾ ਕਰੌਸ ਰੋਡ ਵਿਚ ਹੈ । ਇਹਨਾ ਨੌਜਵਾਨਾਂ
ਨੇ ਗੁਰਦੁਆਰੇ ਨਾਲ ਰਲ ਕੇ ਹੁਣੇ ਹੁਣੇ ‘ਸਿੱਖ ਫੈਮਲੀ ਸੈਂਟਰ’ ਦਾ ਉਦਘਾਟਨ ਕੀਤਾ ਹੈ ਜਿਸ ਵਿਚ
ਹਫਤੇ ਦੇ ਸੱਤੇ ਦਿਨ ਸਵੇਰੇ ਸਾਢੇ ਸੱਤ ਤੋਂ ਰਾਤ ਸਾਢੇ ਨੌਂ ਵਜੇ ਤਕ ਜਿਮਨੇਜੀਅਮ ਦੀਆਂ ਸੇਵਾਵਾਂ
ਖੁਲੀਆਂ ਹੁੰਦੀਆਂ ਹਨ ਜਿਹਨਾਂ ਵਿਚ ਬੀਬੀਆਂ ਅਤੇ ਭਾਈਆਂ ਲਈ ਵੱਖੋ ਵੱਖ ਜਿਮ ਅਤੇ ਸੋਨਾ ਆਦਿ ਦੀਆਂ
ਉਚ ਪਾਏ ਦੀਆਂ ਸਹੂਲਤਾ ਉਪਲਬਧ ਹਨ । ਸੇਵਕ ਟਰੱਸਟ ਦੇ ਆਗੂ ਭਾਈ ਤਰਸੇਮ ਸਿੰਘ ਖਾਲਸਾ ਸਿੰਘ ਸਭਾ
ਗੁਰਦੁਆਰੇ ਦੇ ਪਿਛਲੇ ਕਰੀਬ ਨੌਂ ਸਾਲ ਤੋਂ ਜਨਰਲ ਸਕੱਤਰ ਵੀ ਹਨ ਜਿਹਨਾਂ ਕਿ ਦੁਨੀਆਂ ਵਿਚ ਚਲ ਰਹੇ
ਗੁਰਬਾਣੀ ਦੇ ਪਹਿਲੇ ਵੈਬ ਸਾਈਟ ‘ਸਿੱਖੀ ਟੂ ਦਾ ਮੈਕਸ” ਦੀਆਂ ਸੇਵਾਵਾਂ ਸਿੱਖ ਭਾਈਚਾਰੇ ਨੂੰ ਅਰਪਣ
ਕੀਤੀਆਂ ਹਨ ਅਤੇ ਹਮੇਸ਼ਾਂ ਹੀ ਨਿਸ਼ਕਾਮ ਅਤੇ ਨਿਰਮਾਣ ਭਾਵ ਵਿਚ ਵਿਚਰਦੇ ਹਨ ।
ਅਸੀਂ ਬਰਤਾਨੀਆਂ ਦੇ ਸਮੁੱਚੇ ਭਾਇਚਾਰੇ ਨੂੰ ਅਪੀਲ ਕਰਾਂਗੇ ਕਿ ਉਹ ਵੀ ਮੌਜੂਦਾ ਸਰਕਾਰ ਦੀ ਫਰੀ
ਸਕੂਲ ਦੀ ਸਕੀਮ ਤੋਂ ਵੱਧੋ ਵੱਧ ਫਾਇਦਾ ਲੈਣ ਦੀ ਕੋਸ਼ਿਸ਼ ਕਰਨ । ਸਾਡਾ ਕਲਿਆਣ ਉਚ ਪਾਏ ਦੀ ਦੁਨਿਆਵੀ
ਅਤੇ ਧਾਰਮਕ ਵਿੱਦਆ ਨਾਲ ਹੀ ਹੋਣਾਂ ਹੈ । ਇਸ ਸਬੰਧੀ ਕਿਸੇ ਵੀ ਵੀਰ ਭੈਣ ਨੂੰ ਕਿਸੇ ਕਿਸਮ ਦੀ
ਜਾਣਕਾਰੀ ਚਾਹੀਦੀ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ । ਟੈਲੀਫੋਨ 07854 136 413
( ਸ: ਕੁਲਵੰਤ ਸਿੰਘ ਢੇਸੀ-ਮੁਖ ਸੇਵਾਦਾਰ- ਸਿੰਘ ਸਭਾ ਗੁਰਦੁਆਰਾ ਕਾਵੈਂਟਰੀ)
(20/05/13)
ਰਘਬੀਰ ਸਿੰਘ ਮਾਨਾਂਵਾਲੀ
ਚਿੱਟੀ
ਸਿਉਂਕ
-ਰਘਬੀਰ ਸਿੰਘ ਮਾਨਾਂਵਾਲੀ
‘ਚਿੱਟੀ ਸਿਉਂਕ’ ਅੱਜ ਸਿੱਖੀ ਨੂੰ ਲੱਗ ਗਈ,
ਹਰ ਥਾਂ ਮਨਮਤਿ ਪਈ ਫੈਲਾਵੇ।
ਗੁਰੂ ਨਾਨਕ ਦੇ ਨਿਰਮਲ ਪੰਥ ਨੂੰ,
ਕਿਵੇਂ ਜੜ੍ਹਾਂ ਤੋਂ ਪਈ ਹਿਲਾਵੇ।
ਇਸ ਸਿਉਂਕ ਦੀਆਂ ਮਨਘੜ੍ਹਤ ਕਥਾਵਾਂ,
ਗੁਰੂ ਗ੍ਰੰਥ ਸਾਹਿਬ ਦਾ ਕਰਨ ਨਿਰਾਦਰ।
ਫੇਰ ਵੀ ਗਿਆਨ-ਵਿਹੂਣੀ ਸੰਗਤ,
ਵੱਧ ਚੜ੍ਹ ਕੇ ਏਹਨੂੰ ਮਾਇਆ ਚੜ੍ਹਾਵੇ।
ਧਾਰਮਿਕ ਗੀਤ ਸੁਣਾਕੇ ਸੰਗਤ ਨੂੰ,
ਇਹ ਬਾਣੀ ਨਾਲੋਂ ਤੋੜ ਰਹੀ ਹੈ।
ਗੁਰੂ ਗ੍ਰੰਥ ਸਾਹਿਬ ਦੀ ਉੱਚੀ ਫਿਲਾਸਫੀ,
ਇਸ ਸਿਉੰਕ ਨੂੰ ਸਮਝ ਨਾ ਆਵੇ।
ਪੜ੍ਹੇ ਲਿਖੇ ਵੀ ਵੇਖੋ ਯਾਰੋ,
ਅਨਪੜ੍ਹ ਸਿਉਂਕ ਨੂੰ ਮੱਥੇ ਟੇਕਣ।
ਛੇਤੀਂ ਕਰੋ ਉਪਾਅ ਕੋਈ ਯਾਰੋ,
‘ਚਿੱਟੀ ਸਿਉਂਕ’ ਤਾਂ ਵੱਧਦੀ ਜਾਵੇ।
ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਮੋਬਾਇਲ: 88728-54500
(20/05/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੌਣ
ਏਥੇ ਪੂਰਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਕੌਣ ਏਥੇ ਪੂਰਾ, ਜੋ ਵੀ ਰਚਿਆ ਅਧੂਰਾ;
ਉਸ ਵਿੱਚ ਮਿਲਿਆਂ ਹੀ, ਹੋਇਐ ਜਾਂਦੈ ਪੂਰਾ।
ਜੋ ਵੀ ਆਵੇ, ਖਾਲੀ ਆਵੇ, ਖਾਲੀ ਹੱਥ ਜਾਵੇ;
ਨਾਲ ਕੀ ਲਿਆਇਆ ਸੀ ਜੋ, ਜਾਂਦੇ ਹੋਏ ਲੈ ਜਾਵੇ।
ਉਸ ਦੇ ਹੀ ਜ਼ੋਰ ਬਣੇ, ਮਾੜਕੂ ਜਾਂ ਸੂਰਾ;
ਉਸ ਵਿੱਚ ਮਿਲਿਆਂ ਹੀ, ਹੋਇਐ ਜਾਂਦੈ ਪੂਰਾ।
ਓਸ ਦੀ ਹੀ ਸ਼ਕਤੀ ਤੋਂ ਸਾਰਾ ਜੱਗ ਚੱਲੇ,
ਸ਼ਕਤੀ ਦੇ ਬਿਨਾ, ਬੰਦਾ ਲੋਥ, ਕਿਵੇਂ ਹਿਲੇ।
ਜਾਨ ਨਾ, ਜਹਾਨ ਕੀ ਏ, ਲਕੜੀ ਦਾ ਬੂਰਾ,
ਉਸ ਵਿੱਚ ਮਿਲਿਆਂ ਹੀ, ਹੋਇਐ ਜਾਂਦੈ ਪੂਰਾ।
ਸ਼ਕਤੀ ਵੀ ਸੇਧੀ ਹੋਈ, ਮਨ ਥੱਲੇ ਚੱਲੇ,
ਮਨ ਨਾ ਜੇ ਮੰਨੇ, ਧਿੰਗਾ-ਜ਼ੋਰੀ ਕਦੋਂ ਫਲੇ।
ਮਨ ਬਿਨਾ ਤਨ ਤਾਂ ਏਂ ਨਿਰਾ ਖਾਣ-ਸੂਰਾ,
ਉਸ ਵਿੱਚ ਮਿਲਿਆਂ ਹੀ, ਹੋਇਐ ਜਾਂਦੈ ਪੂਰਾ।
ਮਨ ਵੀ ਤਾਂ ਰੂਹ ਦੀ ਮੰਨ, ਕਰੇ ਹਰ ਕੰਮ,
ਰੂਹ ਨਾ ਹੋਵੇ ਵਿਚ, ਹੁੰਦੇ ਕੰਮ ਨੇ ਘੜੰਮ।
ਚੰਗੀ ਰੂਹ ਜੇ ਹੋਵੇ, ਕੁੱਝ ਰਹੇ ਨਾ ਅਧੂਰਾ,
ਉਸ ਵਿੱਚ ਮਿਲਿਆਂ ਹੀ, ਹੋਇਐ ਜਾਂਦੈ ਪੂਰਾ।
ਤਨ, ਜਾਨ, ਮਨ, ਰੂਹ ਨੇ ਜੁੜਣੇ ਜ਼ਰੂਰੀ,
ਇੱਕ ਵੀ ਨਾ ਜੁੜੇ, ਗੱਲ ਰਹਿੰਦੀ ਏ ਅਧੂਰੀ।
ਹੋਵੇ ਜੇ ਹੁਕਮ, ਹੀਰੋ ਬਣ ਜਾਏ ਜਮੂਰਾ,
ਉਸ ਵਿੱਚ ਮਿਲਿਆਂ ਹੀ, ਹੋਇਐ ਜਾਂਦੈ ਪੂਰਾ।
(18/05/13)
ਗੁਰਪ੍ਰੀਤ ਸਿੰਘ ਅਬੋਹਰ
ਗੁਰਮਤਿ ਸਿਧਾਂਤਾਂ ਅਨੁਸਾਰ ਅਨੰਦ ਕਾਰਜ - ਸਾਡਾ ਪੱਖ
ਬੀਤੇ ਦਿਨੀ ਮੇਰਾ ਵਿਆਹ (ਆਨੰਦ ਕਾਰਜ) ਖਰੜ ਵਿਖੇ ਸ. ਦਵਿੰਦਰ ਸਿੰਘ ਆਰਟਿਸਟ ਦੀ
ਸਪੁਤਰੀ ਗੁਰਵਿੰਦਰ ਕੋਰ ਨਾਲ ਸੰਪੰਨ ਹੋਇਆ, ਜਿਸ ਦੋਰਾਨ ਦੋਹਾਂ ਪਰਿਵਾਰਾਂ ਨੇ ਗੁਰਮਤ ਦੀ ਰੋਸ਼ਨੀ
ਵਿੱਚ ਆਪਸੀ ਸਹਿਮਤੀ ਨਾਲ ਦਾਜ ਦਹੇਜ, ਜਾਤ ਪਾਤ, ਸ਼ਗਨ, ਠਾਕਾ, ਫੋਕੇ ਹਾਰ ਸ਼ਿੰਗਾਰ ਆਦਿਕ ਸਮਾਜਕ
ਕੁਰੀਤੀਆਂ ਤੋਂ ਪੂਰਨ ਰੂਪ ਵਿੱਚ ਕਿਨਾਰਾ ਕੀਤਾ ਅਤੇ ਇਸ ਦੇ ਨਾਲ ਹੀ ਧਰਮ ਦੇ ਨਾਮ ‘ਤੇ ਕੀਤੇ
ਜਾਂਦੇ ਪ੍ਰਚਲਤ ਕਰਮ ਕਾਂਡ ਲਾਵਾਂ ਫੇਰੇ ਵੀ ਨਹੀ ਕੀਤੇ ਗਏ ਕੇਵਲ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ
ਹਜੂਰੀ ਵਿੱਚ ਇੱਕ ਦੂਜੇ ਨੂੰ ਜੀਵਨ ਸਾਥੀ ਮੰਨ ਲੈਣ ਦਾ ਪ੍ਰਣ ਕੀਤਾ ਗਿਆ ਇਸ ਸੰਬੰਧ ਵਿੱਚ ਕੁੱਝ
ਪੰਥ ਦਰਦੀ ਅਖਵਾਉਣ ਵਾਲੇ ਵੀਰਾਂ ਨੂੰ ਕਾਫੀ ਤਕਲੀਫ਼ ਹੋਈ ਕਿਓਂਕਿ ਇਸ ਕਾਰਜ ਸਮੇ ਉਹਨਾਂ ਵਲੋਂ
ਕੀਤੀਆਂ ਜਾਂਦੀਆਂ ਹਰ ਗਲਤ ਰਸਮਾਂ ਦਾ ਬਾਈਕਾਟ ਕੀਤਾ ਗਿਆ ਅਤੇ ਬਹੁਤਾਤ ਜਾਗਰੂਕ ਵੀਰਾਂ ਨੇ ਇਸ ਕਦਮ
ਦੀ ਸ਼ਲਾਘਾ ਵੀ ਕੀਤੀ ਜਿਆਦਾ ਤਕਲੀਫ਼ ਉਹਨਾਂ ਨੂੰ ਹੋਈ ਜਿਹਨਾਂ ਨੇ ਸ਼ਬਦ ਗੁਰੂ ਗਰੰਥ ਸਾਹਿਬ ਜੀ ਦੇ
ਸਿਧਾਂਤਾਂ ਤੋਂ ਵਧ ਤਰਜੀਹ ਇੱਕ ਸਾਜਿਸ਼ੀ ਖਰੜੇ ਸਿਖ ਰਹਿਤ ਮਰਿਯਾਦਾ ਨੂੰ ਦਿੱਤੀ ਹੋਈ ਹੈ ਅਤੇ
ਉਹਨਾਂ ਦਾ ਕਹਿਣਾ ਵੀ ਇਹ ਸੀ ਕਿ ਇਹ ਕਾਰਜ ਕਰਕੇ ਅਸੀਂ ਸਿਖ ਰਹਿਤ ਮਰਿਯਾਦਾ ਦੀ ਉਲੰਘਣਾ ਕੀਤੀ ਹੈ।
ਪਰ ਸਾਡਾ ਇਹ ਮੰਨਣਾਂ ਹੈ ਕਿ ਜੇਕਰ ਅਸੀਂ ਸਿਖ ਰਹਿਤ ਮਰਿਯਾਦਾ ਦੀ ਉਲੰਘਣਾ ਨਾ ਕਰਦੇ ਤਾਂ ਸ਼ਬਦ
ਗੁਰੂ ਗਰੰਥ ਸਾਹਿਬ ਜੀ ਦੇ ਸੁਨਿਹਰੀ ਸਿਧਾਂਤਾਂ ਦੀ ਉਲੰਘਣਾ ਜਰੂਰ ਹੋ ਜਾਣੀ ਸੀ, ਹੁਣ ਅਸੀਂ ਸੋਚੀਏ
ਕਿ ਸਿਖ ਰਹਿਤ ਮਰਿਯਾਦਾ ਦੀ ਉਲੰਘਣਾ ਕਰਕੇ ਅਸੀਂ ਕੁੱਝ ਗਲਤ ਕੀਤਾ ਜਾ ਸ਼ਬਦ ਗੁਰੂ ਗਰੰਥ ਸਾਹਿਬ ਜੀ
ਦੇ ਸਿਧਾਂਤਾਂ ਦੀ ਉਲੰਘਣਾ ਕਰਕੇ ਅਸੀਂ ਕੁੱਝ ਗਲਤ ਕਰ ਬੈਠਣਾ ਸੀ।
ਕਿਓਂਕਿ ਪਹਿਲੀ ਗੱਲ ਤਾਂ ਇਹ ਕਿ ਸ਼ਬਦ ਗੁਰੂ ਗਰੰਥ ਸਾਹਿਬ ਜੀ ਵਿੱਚ ਲਾਵਾਂ ਸਿਰਲੇਖ ਹੇਠ ਕੋਈ ਬਾਣੀ
ਦਰਜ ਨਹੀਂ ਹੈ। ਪਰ ਫਿਰ ਵੀ ਸਿੱਖ ਸੂਹੀ ਰਾਗ ਵਿੱਚ ਦਰਜ ਮਹਲੇ ੪ ਦੇ ਛੰਤ ਗਵਾਉਂਦੇ ਹਨ। ਜਿਹਨਾਂ
ਵਿੱਚ ਲਾਂਵ ਸ਼ਬਦ ਆ ਜਾਣ ਨਾਲ ਇਹਨਾਂ ਨੂੰ ਲਾਵਾਂ ਵੀ ਕਹਿਣ ਲੱਗ ਪਏ ਹਨ। ਪਰ ਕਿਸੇ ਨੇ ਇਹ ਵੀਚਾਰ
ਕਰਨ ਦੀ ਕੋਸ਼ਿਸ ਨਹੀ ਕੀਤੀ ਕਿ ਇਹਨਾਂ ਸ਼ਬਦਾਂ ਨੂੰ ਲਾਵਾਂ ਸਿਰਲੇਖ ਕਿਸਨੇ ਦਿੱਤਾ ਤੇ ਕਿਓਂ ਦਿੱਤਾ?
ਕੀ ਇਹਨਾਂ ਸ਼ਬਦਾਂ ਦਾ ਅਰਥ ਗੁਰੂ ਗਰੰਥ ਸਾਹਿਬ ਜੀ ਦੇ ਗੇੜੇ ਕਟਣਾ ਹੈ?
ਕੀ ਇਹਨਾਂ ਸ਼ਬਦਾਂ ਦਾ ਦੋ ਸਰੀਰਾਂ ਦੇ ਦੁਨਿਆਵੀ ਵਿਆਹ ਨਾਲ ਕੋਈ ਸੰਬੰਧ ਹੈ?
ਪਰ ਫਿਰ ਵੀ ਰੋਲਾ ਪਾ ਦਿੱਤਾ ਕਿ ਅਸੀਂ ਗਲਤ ਕੀਤਾ ਕਿਓਂਕਿ ਅਸੀਂ ਪ੍ਰਚਲਿਤ ਲਾਵਾਂ ਵਿਆਹ ਸਮੇਂ
ਨਹੀ ਪੜੀਆਂ।
ਜਦੋਂ ਅਸੀਂ ਇਹਨਾਂ ਸ਼ਬਦਾਂ ਨੂੰ ਗਹੁ ਨਾਲ ਵੀਚਾਰਦੇ ਹਾਂ ਤਾਂ ਇਹ ਸਮਝ ਆਉਂਦੀ ਹੈ ਕਿ ਇਹਨਾਂ ਸ਼ਬਦਾ
ਦਾ ਦੋ ਸਰੀਰਾਂ ਦੇ ਮਿਲਾਪ ਨਾਲ ਤਾਂ ਕੋਈ ਸੰਬੰਧ ਹੈ ਹੀ ਨਹੀਂ ਅਤੇ ਨਾ ਹੀ ਲਾਂਵ ਲਫਜ ਦਾ ਅਰਥ
ਗੇੜਾ ਕਟਣਾ ਹੈ। ਇਹਨਾਂ ਸ਼ਬਦਾਂ ਵਿੱਚ ਤਾਂ ਜੀਵ ਇਸਤਰੀ ਦਾ ਹਵਾਲਾ ਦਿੰਦਿਆਂ ਮਨੁਖ ਨੂੰ ਆਪਨੇ
ਵਿਕਾਰੀ ਕਰਮਾਂ ਨੂੰ ਪ੍ਰਵਿਰਿਤ ਕਰਕੇ ਚੰਗੇ ਗੁਣਾਂ ਨੂੰ ਧਾਰਨ ਕਰਦੇ ਹੋਇਆਂ ਕਿਵੇਂ ਅਬਿਨਾਸੀ
ਪ੍ਰਭੂ ਹੁਕਮਾਂ ਅਨੂਸਾਰ ਜੀਵਨ ਜਿਉਣਾਂ ਹੈ, ਇਸ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ ਹੈ ਜਿਸ ਉਪਦੇਸ਼
ਦੀ ਲੋੜ ਮਨੁਖ ਨੂੰ ਜੀਵਨ ਦੇ ਹਰ ਮੋੜ ਤੇ ਹੈ। ਵਿਆਹ ਤੋਂ ਪਹਿਲਾਂ ਵੀ ਅਤੇ ਵਿਆਹ ਤੋਂ ਬਾਅਦ ਵੀ ਪਰ
ਇਹਨਾਂ ਸ਼ਬਦਾਂ ਨੂੰ ਵਿਆਹ ਵੇਲੇ ਗਾਉਣ ਤੱਕ ਹੀ ਸੀਮਤ ਕਰ ਦੇਣਾ ਸਪਸ਼ਟ ਰੂਪ ਵਿੱਚ ਗੁਰਬਾਣੀ ਦੇ
ਸੁਨਿਹਰੀ ਸਿਧਾਂਤਾਂ ਦੀ ਘੋਰ ਉਲੰਘਣਾ ਹੈ। ਜੇਕਰ ਇਸ ਵਿਸ਼ੇ ਨੂੰ ਕਿਸੇ ਨੇ ਸਮਝ ਲਿਆ ਹੈ ਪਰ ਆਪਨੇ
ਜੀਵਨ ਵਿੱਚ ਲਾਗੂ ਨਹੀ ਕੀਤਾ, ਇਹ ਵੀ ਗਲਤ ਹੈ ਅਤੇ ਅਜਿਹੇ ਸਮਿਆਂ ਦੋਰਾਨ ਪੁਜਾਰੀ ਦੀ ਹਾਜਿਰੀ ਵੀ
ਗੁਰਮਤਿ ਅਨੁਸਾਰੀ ਨਹੀਂ ਹੈ।
ਇਸੇ ਗੁਰਮਤਿ ਵਿਸ਼ੇ ਤੇ ਅਮਲ ਕਰਦਿਆਂ ਮੈਂ ਅੱਜ ਤੋਂ ਲਗਭਗ ੨ ਵਰੇ
ਪਹਿਲਾਂ ਆਪਣੀ ਛੋਟੀ ਭੈਣ ਦਾ ਵਿਆਹ (ਆਨੰਦ ਕਾਰਜ) ਸਾਰੀਆਂ ਪੁਰਾਤਨ ਕਰਮ ਕਾਂਡੀ ਰਸਮਾਂ ਨੂੰ ਤੋੜਦੇ
ਹੋਏ ਗੁਰਮਤਿ ਦੀ ਰੋਸ਼ਨੀ ਵਿੱਚ ਆਪਨੇ ਗ੍ਰਿਹ ਵਿਖੇ ਹੀ ਕੀਤਾ ਸੀ ਜਿਸ ਵਿੱਚ ਪੁਜਾਰੀ ਦੀ ਹੋਂਦ ਨੂੰ
ਪੂਰਨ ਤੋਰ ਤੇ ਰੱਦ ਕੀਤਾ ਗਿਆ ਸੀ ਅਤੇ ਪ੍ਰਚਲਿਤ ਲਾਵਾਂ ਦੇ ਪਾਠ ਦੀ ਬਜਾਇ ਗੁਰਮਤਿ ਉਪਦੇਸ਼ ਬੱਚੇ
ਬਚੀ ਨੂੰ ਦ੍ਰਿੜ ਕਰਵਾਇਆ ਗਿਆ ਸੀ।
ਇਹ ਵੀ ਕੋਈ ਪਹਿਲਾ ਉਪਰਾਲਾ ਨਹੀ ਸੀ ਉਸ ਤੋਂ ਪਹਿਲਾਂ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ
ਦੇ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰਨ ਦਾ ਯਤਨ ਕਰਨ ਵਾਲੇ ਕੁੱਝ ਵੀਰ ਭੈਣ ਆਪਣਾ ਆਨੰਦ ਕਾਰਜ ਇਸੇ
ਤਰਾਂ ਹੀ ਗੁਰਮਤਿ ਦੀ ਰੋਸ਼ਨੀ ਵਿੱਚ ਕਰ ਚੁਕੇ ਸਨ। ਸ਼ਾਇਦ ਉਹਨਾਂ ਦੀ ਪ੍ਰੇਰਨਾ ਵੀ ਅਹਿਮ ਸੀ ਸਾਡੀ
ਜਿੰਦਗੀ ਵਿੱਚ ਇਸ ਕਾਰਜ ਨੂੰ ਕਰਨ ਲਈ।
ਹੁਣ ਜੇ ਕੋਈ ਕਹੇ ਕਿ ਇਹ ਉਪਰਾਲਾ ਕੇਵਲ ਤੱਤ ਗੁਰਮਤਿ ਪਰਿਵਾਰ ਦੇ ਪਿਛੇ ਲੱਗ ਕੇ ਕੀਤਾ ਗਿਆ
ਸਰਾਸਰ ਬੇਈਮਾਨੀ ਹੈ। ਕਿਓਂਕਿ ਜੱਦ ਮੈਂ ਆਪਣੀ ਭੈਣ ਦਾ ਵਿਆਹ (ਆਨੰਦ ਕਾਰਜ) ਕੀਤਾ ਸੀ ਤੱਦ ਮੈਂ
ਤੱਤ ਗੁਰਮਤਿ ਪਰਿਵਾਰ ਦਾ ਨਾਮ ਵੀ ਨਹੀ ਸੀ ਸੁਣਿਆ, ਮੈਂ ਪਹਿਲੀ ਵਾਰ ਤੱਤ ਗੁਰਮਤਿ ਪਰਿਵਾਰ ਦੇ
ਵੀਰਾਂ ਨੂੰ ਕੰਵਰ ਮਹਿੰਦਰ ਪ੍ਰਤਾਪ ਸਿੰਘ ਲੁਧਿਆਣੇ ਵਾਲਿਆਂ ਦੀ ਅੰਤਿਮ ਅਰਦਾਸ ਸਮੇਂ ਮਿਲਿਆ ਸੀ ਪਰ
ਜੱਦ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਦੇ ਵੀਚਾਰ ਸੁਣੇ ਤਾਂ ਮੇਰੀ ਸੋਚ ਨੂੰ ਹੋਰ ਵੱਡਾ ਬਲ ਮਿਲਿਆ
ਕਿ ਐਸੇ ਗੁਰਮਤਿ ਤੇ ਪਹਿਰਾ ਦੇਣ ਵਾਲੇ ਵੀਰ ਹੋਰ ਵੀ ਬਹੁਤ ਹਨ ਅਤੇ ਇਹ ਫੈਸਲਾ ਕੀਤਾ ਸੀ ਕਿ ਇਹਨਾਂ
ਵੀਰਾਂ ਦੇ ਹਰ ਗੁਰਮਤਿ ਅਨੁਸਾਰੀ ਕਦਮ ਵਿੱਚ ਇਹਨਾਂ ਦਾ ਸਾਥੀ ਬਣ ਕੇ ਖੜਾਂਗਾ ਅਤੇ ਅੱਜ ਵੀ ਜੋ
ਇਨਕਲਾਬੀ ਉਪਰਾਲਾ ਤੱਤ ਗੁਰਮਤਿ ਪਰਿਵਾਰ ਦੇ ਵੀਰਾਂ ਨੇ ਕੀਤਾ ਹੈ ਜਿਸ ਉਪਰਾਲੇ ਅਨੁਸਾਰ ਉਹਨਾਂ ਕਈ
ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਸਮਰਪਿਤ ਸੰਸਥਾਵਾਂ ਦੇ ਸੇਹਿਯੋਗ ਨਾਲ ਇੱਕ ਕਿਤਾਬ
‘ਗੁਰਮਤਿ ਜੀਵਨ ਸੇਧਾਂ’ ਰਿਲੀਜ ਕੀਤੀ ਹੈ। ਜਿਸ ਵਿੱਚ ਜਨਮ ਤੋਂ ਲੈ ਕੇ ਮੋਤ ਤੱਕ ਕੀਤੀਆਂ ਜਾਣ
ਵਾਲਿਆਂ ਰਸਮਾਂ ਗੁਰਮਤਿ ਅਨੁਸਾਰੀ ਸੇਧਾਂ ਰੂਪ ਵਿੱਚ ਪੇਸ਼ ਕੀਤੀਆਂ ਹਨ। ਜਿਸ ਵਿੱਚ ਆਨੰਦ ਕਾਰਜ
ਸਮੇਂ ਦੀਆਂ ਸੇਧਾਂ ਵੀ ਗੁਰਮਤਿ ਅਨੁਸਾਰੀ ਲਿਖਤੀ ਰੂਪ ਵਿੱਚ ਦਰਜ ਕੀਤੀਆਂ ਹਨ। ਜੋ ਕਿ ਆਉਣ ਵਾਲੀਆਂ
ਪੀੜੀਆਂ ਲਈ ਇੱਕ ਪ੍ਰੇਰਨਾ ਹਨ। ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਤੇ ਇਸ ਸ਼ਲਾਘਾਯੋਗ ਉਪਰਾਲੇ
ਲਈ ਮੈਂ ਅਤੇ ਮੇਰੀ ਜੀਵਨ ਸਾਥਣ ਤੱਤ ਗੁਰਮਤਿ ਪਰਿਵਾਰ ਦੇ ਬਹੁਤ ਧੰਨਵਾਦੀ ਹਾਂ। ਪਰ ਜੇਕਰ
ਪਰਿਵਾਰ ਨਾਲ ਮੇਰਾ ਮੇਲ ਨਾ ਵੀ ਹੋਇਆ ਹੁੰਦਾ ਮੈਂ ਤੱਦ ਵੀ ਅਜਿਹਾ ਹੀ ਕਰਨਾ ਸੀ ਕਿਓਂਕਿ ਇਹ ਕਦਮ
ਗੁਰਮਤਿ ਅਨੁਸਾਰੀ ਹੈ ਅਤੇ ਗੁਰਮਤਿ ਅਨੁਸਾਰੀ ਕਦਮ ਚੁਕਣ ਵਾਲੇ ਹਰ ਕਾਰਜ ਖੁਦ ਕਰਨ ਦਾ ਮਾਦਾ ਰਖਦੇ
ਹਨ। ਹਾਂ ਅੱਜ ਪਰਿਵਾਰ ਦੇ ਮੇਰੇ ਨਾਲ ਖੜਨ ਨਾਲ ਇਸ ਕਦਮ ਨੂੰ ਅਸੀਂ ਪਹਿਲਾਂ ਨਾਲੋਂ ਵੀ ਬਿਹਤਰ
ਹੋ ਕੇ ਪੇਸ਼ ਕੀਤਾ ਹੈ । ਇਸ ਲਿਖਤ ਰਾਹੀਂ ਮੈਂ ਸਾਰੇ ਵੀਰਾਂ ਭੈਣਾਂ ਨੂੰ ਇਹ ਸਪਸ਼ਟ ਕਰ ਦੇਣਾ
ਚਾਹੁੰਦਾ ਹਾਂ ਇਹ ਮੇਰਾ ਅਤੇ ਮੇਰੀ ਜੀਵਨ ਸਾਥਣ ਅਤੇ ਦੋਹਾਂ ਪਰਿਵਾਰਾਂ ਦਾ ਗੁਰਮਤਿ ਅਨੁਸਾਰੀ
ਨਿੱਜੀ ਫੈਸਲਾ ਹੈ। ਜੋ ਕਿ ਜੇਕਰ ਕੋਈ ਵੀਰ ਜਾ ਭੈਣ ਇਸ ਵਿਸ਼ੇ ਤੇ ਸਾਡੇ ਨਾਲ ਵੀਚਾਰ ਕਰਨਾ ਚਾਹੁੰਦਾ
ਹੈ ਤਾਂ ਅਸੀਂ ਸੁਹਿਰਦਤਾ ਅਤੇ ਇਮਾਨਦਾਰੀ ਨਾਲ ਵੀਚਾਰ ਕਰਨ ਲਈ ਤਿਆਰ ਹਾਂ ਜੱਦ ਵੀ ਕੋਈ ਵੀਰ ਜਾ
ਭੈਣ ਚਾਹੇ ਵੀਚਾਰ ਕਰ ਸਕਦਾ ਹੈ।
ਜੋ ਵੀ ਸਜਨ ਚਹੁਣ ਆਪਨੇ ਸਵਾਲ ਸਾਨੂੰ ਸਾਡੀ ਈ ਮੇਲ ਆਈ ਡੀ ਤੇ ਮੇਲ ਕਰ ਸਕਦੇ ਹਨ ਅਸੀਂ ਸੁਹਿਰਦਤਾ
ਅਤੇ ਇਮਾਨਦਾਰੀ ਨਾਲ ਗੁਰਮਤਿ ਅਨੁਸਾਰੀ ਜਵਾਬ ਦੇਣ ਲਈ ਤਿਆਰ ਹਾਂ।
ਸ਼ਬਦ ਗੁਰੂ ਗਰੰਥ ਸਾਹਿਬ ਜੀ ਦੀ ਸੋਚ ਨੂੰ ਸਮਰਪਤ,
ਗੁਰਪ੍ਰੀਤ ਸਿੰਘ ਅਬੋਹਰ।
ਮੋਬਾਇਲ 9803732746
ਈ ਮੇਲ:
[email protected]
(18/05/13)
ਜਸਵੰਤ ਸਿੰਘ ‘ਅਜੀਤ’
ਕਿਥੇ ਹੈ: ਇਨਸਾਫ ਪ੍ਰਾਪਤੀ ਤਕ ਅੰਦੋਲਣ ਚਲਾਣ ਦਾ ਦਾਅਵਾ?
ਅਦਾਲਤ ਵਲੋਂ ਸਿੱਖ-ਕਤਲੇਆਮ ਦੇ ਮੁੱਖ ਦੋਸ਼ੀਆਂ ਵਿਚੋਂ ਇੱਕ, ਸੱਜਣ ਕੁਮਾਰ ਨੂੰ ਇੱਕ
ਮਾਮਲੇ ਵਿੱਚ ਦੋਸ਼-ਮੁਕੱਤ ਕਰਾਰ ਦੇ ਦਿੱਤੇ ਜਾਣ ਨੂੰ ਲੈ ਕੇ ਸਮੁਚੇ ਸਿੱਖ ਜਗਤ ਵਿੱਚ ਪੈਦਾ ਹੋਏ
ਭਾਰੀ ਰੋਸ ਨੂੰ ਭੁਨਾਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜੋ ਮੋਰਚਾ, ਇਸ ਦਾਅਵੇ ਨਾਲ,
ਖੋਲ੍ਹਿਆ ਗਿਆ ਕਿ ਇਹ ਇਨਸਾਫ ਪ੍ਰਾਪਤੀ ਤਕ ਜਾਰੀ ਰਹੇਗਾ, ਕੁੱਝ ਹੀ ਦਿਨਾਂ ਵਿੱਚ ਉਨ੍ਹਾਂ ਵਲੋਂ ਹੀ
ਨਿਰਪ੍ਰੀਤ ਕੌਰ ਦੀ ਭੁਖ ਹੜਤਾਲ ਖਤਮ ਕਰਵਾ ਲਏ ਜਾਣ ਦੇ ਨਾਲ ‘ਦੰਮ’ ਤੋੜ ਗਿਆ। ਜਿਸਤਰ੍ਹਾਂ ਇਸ
ਮੋਰਚੇ ਨੇ ਦੰਮ ਤੋੜਿਆ, ਉਸਨੂੰ ਲੈ ਕੇ ਸਿੱਖ ਹਲਕਿਆਂ ਵਲੋਂ ਜਿੱਥੇ ਸ਼੍ਰੋਮਣੀ ਅਕਾਲੀ ਦਲ (ਬਾਦਲ)
ਦੀ ਅਲੋਚਨਾ ਕੀਤੀ ਜਾ ਰਹੀ ਹੈ, ਉਥੇ ਹੀ ਨਿਰਪ੍ਰੀਤ ਕੌਰ ਵਲੋਂ ਆਪਣੀਆਂ ਮੰਗਾਂ ਮੰਨਵਾਏ ਬਿਨਾ ਭੁਖ
ਹੜਤਾਲ ਖਤਮ ਕਰ ਦਿੱਤੇ ਜਾਣ ਦੀ ਵੀ ਤਿੱਖੀ ਅਲੋਚਨਾ ਕੀਤੀ ਜਾ ਰਹੀ ਹੈ।
ਇਨ੍ਹਾਂ ਅਲੋਚਨਾਵਾਂ ਤੋਂ ਪ੍ਰੇਸ਼ਾਨ ਹੋ ਕੇ ਹੀ ਨਿਰਪ੍ਰੀਤ ਕੌਰ ਨੇ ਆਪਣੀ ਭੁਖ ਹੜਤਾਲ ਖਤਮ ਕਰਵਾਏ
ਜਾਣ ਦਾ ਠੀਕਰਾ ਅਕਾਲ ਤਖਤ ਦੇ ਜੱਥੇਦਾਰ ਦੇ ਸਿਰ ਭੰਨਦਿਆਂ ਕਿਹਾ ਕਿ ਉਨ੍ਹਾਂ ਉਸਤੋਂ ਪੁਛੇ ਬਿਨਾ
ਹੀ ਉਸਦੀ ਭੁਖ ਹੜਤਾਲ ਖਤਮ ਕਰਵਾ ਦਿੱਤੀ, ਉਸਨੇ ਇਹ ਦੋਸ਼ ਵੀ ਲਾਇਆ ਕਿ ਜਿਹੜੇ ਲੋਕੀ ਉਸਦੀ ਭੁਖ
ਹੜਤਾਲ ਨੂੰ ਲੈ ਕੇ ਰਾਜਸੀ ਰੋਟੀਆਂ ਸੇਂਕਦੇ ਚਲੇ ਆ ਰਹੇ ਸਨ, ਉਨ੍ਹਾਂ ਵੀ ਉਸਦੀ ਭੁਖ ਹੜਤਾਲ ਖਤਮ
ਕਰਵਾਏ ਜਾਣ ਦਾ ਵਿਰੋਧ ਨਹੀਂ ਕੀਤਾ। ਉਸਦੀਆਂ ਇਨ੍ਹਾਂ ਗਲਾਂ ਨੂੰ ਲੈ ਕੇ ਇੱਕ ਇਹ ਵੀ ਸਵਾਲ ਉਠਦਾ
ਹੈ ਕਿ ਜੇ ਰਾਜਸੀ ਸੁਆਰਥ ਲਈ ਉਸਦੀ ਵਰਤੋਂ ਕਰਨ ਵਾਲਿਆਂ ਨੇ ਉਸਦੀ ਭੁਖ ਹੜਤਾਲ ਖਤਮ ਕਰਵਾਏ ਜਾਣ ਦਾ
ਵਿਰੋਧ ਨਹੀਂ ਕੀਤਾ ਤਾਂ ਉਸਨੇ ਆਪ ਵੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ.
ਅਵਤਾਰ ਸਿੰਘ ਮੱਕੜ ਵਲੋਂ ਜੂਸ ਦਾ ਗਿਲਾਸ ਆਪਣੇ ਮੂੰਹ ਨਾਲ ਲਾਏ ਜਾਣ ‘ਤੇ, ਬਿਨਾ ਕੋਈ ਨਾਂਹ-ਨੁਕਰ
ਕਰਨ ਦੇ ਪੀ ਕੇ, ਆਪਣੀ ਭੁਖ ਹੜਤਾਲ ਖਤਮ ਕਰ ਦਿੱਤੀ ਸੀ।
ਅਕਾਲੀ ਰਾਜਨੀਤੀ ਮਾਹਿਰਾਂ ਅਨੁਸਾਰ ਸੱਜਣ ਕੁਮਾਰ ਨੂੰ ਦੋਸ਼-ਮੁਕੱਤ ਕੀਤੇ ਜਾਣ ਦੇ ਵਿਰੁਧ ਸ਼ੁਰੂ
ਕੀਤਾ ਗਿਆ ਅੰਦੋਲਣ ਅਰੰਭ ਵਿੱਚ ਹੀ ਇੱਕ ‘ਨਾਟਕ’ ਦਾ ਰੂਪ ਧਾਰਣ ਕਰ ਗਿਆ ਸੀ। ਉਨ੍ਹਾਂ ਅਨੁਸਾਰ
ਜਿਉਂ ਹੀ ਸੱਜਣ ਕੁਮਾਰ ਨੂੰ ਦੋਸ਼-ਮੁਕੱਤ ਕੀਤੇ ਜਾਣ ਦਾ ਫੈਸਲਾ ਆਇਆ, ਸਿੱਖ ਜਗਤ ਨੂੰ ਭਾਰੀ ਧੱਕਾ
ਲਗਾ। ਜਿਸਨੂੰ ਭੁੰਨਾਣ ਲਈ ਤੁਰੰਤ ਹੀ ਬਾਦਲ ਅਕਾਲੀ ਦਲ ਦੇ ਮੁੱਖੀਆਂ ਨੇ ਬਿਨਾਂ ਕੋਈ ਰਣਨੀਤੀ ਬਣਾਏ
ਇਹ ਦਾਅਵਾ ਕਰਦਿਆਂ ਮੋਰਚਾ ਖੋਲ੍ਹ ਦਿੱਤਾ ਕਿ ਇਨਸਾਫ ਦੀ ਪ੍ਰਾਪਤੀ ਤਕ ਉਨ੍ਹਾਂ ਦਾ ਸੰਘਰਸ਼ ਜਾਰੀ
ਰਹੇਗਾ। ਕਦੀ ਜੰਤਰ-ਮੰਤਰ, ਤੇ ਕਦੀ ਪ੍ਰਧਾਨ ਮੰਤਰੀ ਨਿਵਾਸ, ਕਦੀ ਕੇਂਦ੍ਰੀ ਗ੍ਰਹਿ ਮੰਤਰੀ ਦੀ ਕੋਠੀ
ਆਦਿ ਪੁਰ ਲਗਾਤਾਰ ਇਸਤਰ੍ਹਾਂ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਗਏ ਜਿਵੇਂ ਉਨ੍ਹਾਂ ਵਲੋਂ ਸ਼ੁਰੂ
ਕੀਤਾ ਗਿਆ ਇਹ ਸਿਲਸਿਲਾ ਕਦੀ ਵੀ ਖਤਮ ਹੋਣ ਦਾ ਨਾਂ ਹੀ ਨਹੀਂ ਲਵੇਗਾ। ਪੁਲਿਸ ਵਲੋਂ ਖੜੀਆਂ ਕੀਤੀਆਂ
ਗਈਆਂ ਰੁਕਾਵਟਾਂ ਨੂੰ ਤੋੜਨ-ਭੰਨਣ, ਪੁਲਿਸ ਨਾਲ ਧੱਕਾ-ਮੁੱਕੀ ਕਰਨ ਦੀਆਂ ਫੋਟੋਆਂ ਨਾਲ ਖਬਰਾਂ ਛਪਣ
ਲਗੀਆਂ। ਇਤਨਾ ਹੋਣ ‘ਤੇ ਵੀ ਜਦੋਂ ਉਨ੍ਹਾਂ ਨੂੰ ਆਮ ਲੋਕਾਂ ਪਾਸੋਂ ਕੋਈ ਖਾਸ ਸਮਰਥਨ ਨਾ ਮਿਲ ਸਕਿਆ
ਤਾਂ ਉਨ੍ਹਾਂ ਪ੍ਰੇਸ਼ਾਨ ਹੋ ਪੁਲਿਸ ਵਲੋਂ ਲਾਠੀ ਚਾਰਜ ਕਰ ਅਕਾਲੀ ਆਗੂਆਂ ਨੂੰ ਗੰਭੀਰ ਰੂਪ ਵਿੱਚ
ਜ਼ਖਮੀ ਕੀਤੇ ਜਾਣ ਦੀਆਂ ਫੋਟੋਆਂ ਅਤੇ ਖਬਰਾਂ ਛਪਵਾ ਲੋਕਾਂ ਦੀ ਹਮਦਰਦੀ ਹਾਸਲ ਕਰਨ ਦੀ ਕੌਸ਼ਿਸ਼ ਸ਼ੁਰੂ
ਕਰ ਦਿੱਤੀ। ਦਸਿਆ ਗਿਆ ਕਿ ਅਜਿਹੀਆਂ ਖਬਰਾਂ ਅਤੇ ਫੋਟੋਆਂ ਦੇ ਛਪਣ ਦਾ ਉਪ-ਰਾਜਪਾਲ ਨੇ ਗੰਭੀਰ
ਨੋਟਿਸ ਲੈਂਦਿਆਂ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਅਜਿਹਾ ਕੂੜ ਪ੍ਰਚਾਰ ਕਰਨ ਤੋਂ ਬਾਜ਼ ਆਉਣ।
ਜਿਸ ‘ਤੇ ਮਜਬੂਰ ਹੋ ਬਾਦਲ ਦਲ ਦੇ ਇੱਕ ਪ੍ਰਦੇਸ਼ ਮੁੱਖੀ ਨੂੰ ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਨੂੰ
ਸੰਬੋਧਨ ਕਰਦਿਆਂ ਕਹਿਣਾ ਪਿਆ ਕਿ ਲੋਕੀ ਅਫਵਾਹਵਾਂ ਪੁਰ ਵਿਸ਼ਵਾਸ ਨਾ ਕਰਨ, ਪੁਲਿਸ ਵਲੋਂ
ਪ੍ਰਦਸ਼ਰਨਕਾਰੀਆਂ ਪੁਰ ਕੋਈ ਸਖਤੀ ਨਹੀਂ ਕੀਤੀ ਜਾ ਰਹੀ।
ਅੰਦਰ ਦੀ ਗਲ: ਜਾਣਕਾਰ ਸੂਤਰਾਂ ਅਨੁਸਾਰ ਸੱਜਣ ਕੁਮਾਰ ਨੂੰ ਦੋਸ਼-ਮੁਕੱਤ ਕੀਤੇ ਜਾਣ ਦੇ
ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਆਗੂਆਂ, ਸ. ਪ੍ਰਕਾਸ਼ ਸਿੰਘ ਬਾਦਲ ਅਤੇ
ਸ. ਸੁਖਬੀਰ ਸਿੰਘ ਬਾਦਲ ਵਲੋਂ ਦੂਸਰੀਆਂ ਕੌਮੀ ਪਾਰਟੀਆਂ ਦੇ ਮੁੱਖੀਆਂ ਨੂੰ ਨਾਲ ਲੈ ਰਾਸ਼ਟਰਪਤੀ,
ਪ੍ਰਧਾਨ ਮੰਤਰੀ, ਕੇਂਦ੍ਰੀ ਗ੍ਰਹਿ ਮੰਤਰੀ ਆਦਿ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਦੌਰਾਨ ਇੱਕ ਪਾਸੇ
ਅਕਾਲੀਆਂ ਪੁਰ ਦੋਸ਼ ਲਾਇਆ ਗਿਆ ਕਿ ਉਹ ਇੱਕ ਕਾਨੂੰਨੀ ਮੁੱਦੇ ਨੂੰ ਰਾਜਸੀ ਮੁੱਦਾ ਬਣਾ ਤੂਲ ਦੇ ਰਹੇ
ਹਨ, ਤੇ ਦੂਸਰੇ ਪਾਸੇ ਇਨ੍ਹਾਂ ਹੀ ਮੁਲਾਕਾਤਾਂ ਦੇ ਦੌਰਾਨ ਇਹ ਸਵਾਲ ਵੀ ਉਭਰ ਕੇ ਸਾਹਮਣੇ ਆਇਆ ਕਿ
ਜੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੇ ਜਾਣ ਦਾ ਮੁੱਦਾ ਰਾਜਸੀ ਹੈ ਤਾਂ ਉਸਨੂੰ ਉਸ ਸਮੇਂ
ਕਿਉਂ ਨਹੀਂ ਨਿਪਟਵਾਇਆ ਗਿਆ, ਜਦੋਂ ਕੇਂਦਰ ਵਿੱਚ ਗੈਰ-ਕਾਂਗ੍ਰਸੀ ਸਰਕਾਰਾਂ ਸਨ ਅਤੇ ਉਨ੍ਹਾਂ ਵਿੱਚ
ਅਕਾਲੀ ਦਲ ਆਪ ਵੀ ਹਿਸੇਦਾਰ ਸੀ?
ਸੂਤਰਾਂ ਅਨੁਸਾਰ ਇਹ ਸੁਆਲ ਅਜਿਹੇ ਸਨ, ਜਿਨ੍ਹਾਂ ਦਾ ਜਵਾਬ ਪ੍ਰਤੀਨਿਧੀ ਮੰਡਲ ਵਿੱਚ ਸ਼ਾਮਲ ਕਿਸੇ ਵੀ
ਪਾਰਟੀ ਦੇ ਮੁੱਖੀ ਪਾਸ ਨਹੀਂ ਸੀ। ਸੋ ਨਿਰਪ੍ਰੀਤ ਕੌਰ ਨੂੰ ਬਲੀ ਦਾ ਬਕਰਾ ਬਣਾ, ਉਸਦੀ ਭੁਖ ਹੜਤਾਲ
ਖਤਮ ਕਰਵਾਣ ਵਿੱਚ ਹੀ ਭਲਾਈ ਸਮਝੀ ਗਈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕਤੱਰ ਸ. ਜਸਬੀਰ
ਸਿੰਘ ਕਾਕਾ ਅਨੁਸਾਰ ਬਾਦਲ ਅਕਾਲੀ ਦਲ ਦੇ ਮੁਖੀਆਂ ਨੇ ਆਪਣੇ ਰਾਜਸੀ ਸੁਆਰਥ ਦੀਆਂ ਰੋਟੀਆਂ ਸੇਂਕਣ
ਲਈ ਹੀ ਬੀਬੀ ਨਿਰਪ੍ਰੀਤ ਕੌਰ ਪਾਸੋਂ ਭੁਖ ਹੜਤਾਲ ਕਰਵਾਈ, ਫਿਰ ਜਦੋਂ ਉਨ੍ਹਾਂ ਵੇਖਿਆ ਕਿ ਨਿਰਪ੍ਰੀਤ
ਕੌਰ ਦੀ ਭੁਖ ਹੜਤਾਲ ਨੂੰ ਅਰਵਿੰਦ ਕੇਜਰੀਵਾਲ ਨੇ ਆਪਣੀ ਪਾਰਟੀ ‘ਆਪ’ ਵਲੋਂ ਅਪਨਾ, ਉਨ੍ਹਾਂ ਵਲੋਂ
ਸਜਣ ਕੁਮਾਰ ਨੂੰ ਦੋਸ਼-ਮੁਕਤ ਕਰਾਰ ਦਿੱਤੇ ਜਾਣ ਵਿਰੁਧ ਅੰਦੋਲਣ ਕਰ ਰਾਜਸੀ ਰੋਟੀਆਂ ਸੇਂਕਣ ਲਈ
ਅਪਨਾਏ ਗਏ ਹੋਏ ਮੁੱਦੇ ਨੂੰ ਉਨ੍ਹਾਂ ਪਾਸੋਂ ਹਾਈਜੈਕ ਕਰ ਲਿਆ ਹੈ ਤਾਂ ਉਹ ਪ੍ਰੇਸ਼ਾਨ ਹੋ ਉਠੇ।
ਫਲਸਰੂਪ ਉਨ੍ਹਾਂ ਅਕਾਲ ਤਖਤ ਦੇ ਜਥੇਦਾਰ ਨੂੰ ਇਸਤੇਮਾਲ ਕਰ ਬੀਬੀ ਨਿਰਪ੍ਰੀਤ ਕੌਰ ਦੀ ਨਾ ਕੇਵਲ ਭੁਖ
ਹੜਤਾਲ ਹੀ ਖਤਮ ਕਰਵਾਈ, ਸਗੋਂ ਮੂਲ ਮੁੱਦੇ ਦਾ ਵੀ ਭੋਗ ਪੁਆ ਦਿੱਤਾ। ਇਸੇ ਗਲ ਨੂੰ ਲੈ ਕੇ ਕੇਂਦ੍ਰੀ
ਸਿੰਘ ਸਭਾ ਦੇ ਮੁੱਖੀ ਸ. ਸੁਨੀਤਪਾਲ ਸਿੰਘ ਦਾ ਕਹਿਣਾ ਹੈ ਕਿ ਜਦੋਂ ਤਕ ਸਿੱਖ ਕਤਲੇਆਮ ਦੇ ਦੋਸ਼ੀਆਂ
ਨੂੰ ਸਜ਼ਾ ਦੁਆਣ ਪ੍ਰਤੀ ਈਮਾਨਦਾਰੀ ਨਹੀਂ ਹੋਵੇਗੀ ਤਦ ਤਕ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ
ਮੁੱਖ ਦੋਸ਼ੀ ਲਗਾਤਾਰ ਦੋਸ਼-ਮੁਕੱਤ ਹੁੰਦੇ ਹੀ ਰਹਿਣਗੇ।
ਦਲਬਦਲੀ ‘ਤੇ ਹੰਗਾਮਾ: ਇਨ੍ਹਾਂ ਹੀ ਦਿਨਾਂ ਵਿੱਚ ਖਬਰ ਆਈ ਕਿ ਸਰਨਾ ਗੁਟ ਦੇ ਦਿੱਲੀ
ਗੁਰਦੁਆਰਾ ਕਮੇਟੀ ਦੇ ਚਾਰ ਮੈਂਬਰਾਂ, ਸ. ਜਤਿੰਦਰ ਸਿੰਘ ਸਾਹਨੀ, ਸ. ਬਲਬੀਰ ਸਿੰਘ ਵਿਵੇਕਵਿਹਾਰ,
ਸ. ਅਮਰਜੀਤ ਸਿੰਘ ਪਿੰਕੀ ਅਤੇ ਸ. ਭੂਪਿੰਦਰ ਸਿੰਘ ਸਭਰਵਾਲ ਨੇ ਸ. ਪਰਮਜੀਤ ਸਿੰਘ ਸਰਨਾ ਦਾ ਸਾਥ
ਛੱਡ ਅਤੇ ਨਵਾਂ ਗੁਟ ਬਣਾ ਬਾਦਲ ਅਕਾਲੀ ਦਲ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸਦਾ ਸੁਆਗਤ
ਕਰਦਿਆਂ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੇ ਇਨ੍ਹਾਂ ਮੈਂਬਰਾਂ ਨੂੰ ਸਿਰੋਪਾ ਦੇ ਕੇ ਸਨਮਾਨਤ
ਕੀਤਾ। ਇਸ ਖਬਰ ਦੇ ਆਉਂਦਿਆਂ ਹੀ ਗੁਰਦੁਆਰਾ ਕਮੇਟੀ ਦੇ ਬਾਦਲ ਅਕਾਲੀ ਦਲ ਦੇ ਮੈਂਬਰਾਂ ਵਿੱਚ
ਨਾਰਾਜ਼ਗੀ ਦੇ ਸੁਰ ਉਭਰਦੇ ਸੁਣਾਈ ਦੇਣ ਲਗੇ। ਮਿਲੇ ਸੰਕੇਤਾਂ ਦੇ ਅਨੁਸਾਰ ਸਬੰਧਤ ਮੈਂਬਰਾਂ ਦੇ
ਮੁਕਾਬਲੇ ਬਾਦਲ ਅਕਾਲੀ ਦਲ ਦੇ ਹਾਰੇ ਉਮੀਦਵਾਰਾਂ ਦੀ ਸ਼ਿਕਾਇਤ ਹੈ ਕਿ ਗੁਰਦੁਆਰਾ ਕਮੇਟੀ ਦੇ
ਅਹੁਦੇਦਾਰਾਂ ਨੇ ਦਲ-ਬਦਲੂਆਂ ਦਾ ਸੁਆਗਤ ਕਰ ਦਲ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ
ਆਦੇਸ਼ਾਂ ਦੀ ਉਲੰਘਣਾ ਕਰਨ ਦੇ ਨਾਲ ਵੀ ਉਨ੍ਹਾਂ ਨਾਲ ਵੀ ਵਿਸ਼ਵਾਸਘਾਤ ਕੀਤਾ ਹੈ, ਉਨ੍ਹਾਂ ਦਾ ਕਹਿਣਾ
ਹੈ ਕਿ ਉਨ੍ਹਾਂ ਨਾਲ ਵਾਇਦਾ ਕੀਤਾ ਗਿਆ ਸੀ ਕਿ ਭਾਵੇਂ ਉਹ ਹਾਰ ਗਏ ਹਨ, ਪ੍ਰੰਤੂ ਪਾਰਟੀ ਵਲੋਂ
ਉਨ੍ਹਾਂ ਨੂੰ ਜੇਤੂ ਮੈਂਬਰਾਂ ਦੇ ਬਰਾਬਰ ਸਨਮਾਨ ਦਿੱਤਾ ਜਾਇਗਾ, ਮੈਂਬਰਾਂ ਨੂੰ ਪ੍ਰਚਾਰ ਅਤੇ
ਲੋੜਵੰਦਾਂ ਦੀ ਸਹਾਇਤਾ ਕਰਨ ਲਈ ਜੋ ਫੰਡ ਦਿੱਤਾ ਜਾਂਦਾ ਹੈ, ਉਨ੍ਹਾਂ ਦੇ ਹਲਕੇ ਵਿੱਚ ਉਹ ਫੰਡ
ਉਨ੍ਹਾਂ ਦੀ ਹੀ ਸਿਫਾਰਿਸ਼ ‘ਤੇ ਦਿੱਤਾ ਜਾਇਗਾ ਅਤੇ ਉਨ੍ਹਾਂ ਦੇ ਇਲਾਕੇ ਵਿੱਚ ਜੋ ਪ੍ਰੋਗਰਾਮ ਕਰਵਾਇਆ
ਜਾਇਗਾ, ਉਹ ਵੀ ਉਨ੍ਹਾਂ ਦੀ ਮਰਜ਼ੀ ਅਤੇ ਸਿਫਾਰਿਸ਼ ਤੇ ਹੀ ਕਰਵਾਇਆ ਜਾਇਗਾ। ਪ੍ਰੰਤੂ ਗੁਰਦੁਆਰਾ
ਕਮੇਟੀ ਦੇ ਅਹੁਦੇਦਾਰਾਂ ਨੇ ਵਿਰੋਧੀ ਗੁਟ ਦੇ ਮੈਬਰਾਂ ਨੂੰ ਆਪਣੇ ਨਾਲ ਲਿਆ, ਉਨ੍ਹਾਂ ਦਾ ਅਧਿਕਾਰ
ਖੋਹ ਲਿਆ ਹੈ। ਦੂਸਰੇ ਪਾਸੇ ਦਲ ਦੇ ਆਪਣੇ ਹੀ ਪਾਰਟੀ ਮੈਂਬਰਾਂ ਦਾ ਕਹਿਣਾ ਹੈ ਕਿ ਵਿਰੋਧੀ ਦਲ ਦੇ
ਮੈਂਬਰਾਂ ਨੂੰ ਆਪਣੇ ਨਾਲ ਲਿਆਣ ਦਾ ਉਦੇਸ਼, ਉਨ੍ਹਾਂ ਵਲੋਂ ਆਪਣੇ ਬਣਦੇ ਅਧਿਕਾਰਾਂ ਨੂੰ ਲੈ ਕੇ ਜੋ
ਆਵਾਜ਼ ਉਠਾਈ ਜਾ ਰਹੀ ਹੈ, ਉਸਨੂੰ ਦਬਾਣ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ।
ਇਥੇ ਇਹ ਗਲ ਵਰਣਨਯੋਗ ਹੈ ਕਿ ਆਪਣੇ ਨੂੰ ਸਨਮਾਨ ਨਾ ਮਿਲ ਪਾਣ ਅਤੇ ਆਪਣੀਆਂ ਜਾਇਜ਼ ਗਲਾਂ ਨੂੰ ਵੀ ਨਾ
ਮੰਨੇ ਜਾਣ ਦੇ ਕਾਰਣ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੇ ਵਿਰੁਧ ਪਹਿਲਾਂ ਤੋਂ ਹੀ ਦਲ ਕੇ ਆਪਣੇ
ਮੈਂਬਰਾਂ ਵਿੱਚ ਭਾਰੀ ਰੋਸ ਹੈ। ਕਈ ਮੈਂਬਰ ਇਸ ਗਲ ਨੂੰ ਲੈ ਕੇ ਗੁੱਸੇ ਵਿੱਚ ਹਨ ਕਿ ਜਦੋਂ ਵੀ
ਉਨ੍ਹਾਂ ਆਪਣੀ ਗਲ ਨਾ ਮੰਨੇ ਜਾਣ ਦੇ ਵਿਰੁਧ ਅਹੁਦੇਦਾਰਾਂ ਦੇ ਸਾਹਮਣੇ ਰੋਸ ਪ੍ਰਗਟ ਕੀਤਾ, ਉਹ
ਉਨ੍ਹਾਂ ਦੀ ਪੂਰੀ ਗਲ ਸੁਣੇ ਅਤੇ ਸਮਝੇ ਬਿਨਾ ਹੀ ਉਨ੍ਹਾਂ ਨੂੰ ਅਸਤੀਫਾ ਦੇ ਦੇਣ ਲਈ ਕਹਿ ਅਪਮਾਨਤ
ਕਰਨ ਤਕ ਉਤਰ ਆਂਦੇ ਹਨ। ਜਿਸ ਕਾਰਣ ਉਹ ਗੁਰਦੁਆਰਾ ਕਮੇਟੀ ਵਿੱਚ ਹੀ ਕਿਸੇ ਅਜਿਹੇ ਮੁੱਖੀ ਦੀ ਤਲਾਸ਼
ਵਿੱਚ ਜੁਟ ਗਏ ਹੋਏ ਹਨ, ਜੋ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਚਲਣ, ਉਨ੍ਹਾਂ ਦਾ ਸਨਮਾਨ ਬਹਾਲ ਰਖਣ
ਤੇ ਉਨ੍ਹਾਂ ਦੀ ਆਵਾਜ਼ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤਕ ਪਹੁੰਚਾ ਸਕਣ ਦੀ ਸਮਰਥਾ ਰਖਦਾ
ਹੋਵੇ।
… ਅਤੇ ਅੰਤ ਵਿੱਚ: ਜਦੋਂ ਸੱਜਣ ਕੁਮਾਰ ਨੂੰ ਦੋਸ਼-ਮੁਕੱਤ ਕਰਾਰ ਦਿੱਤੇ ਜਾਣ ਦੇ ਵਿਰੁਧ
ਜੰਤਰ-ਮੰਤਰ ਪੁਰ ਪ੍ਰਦਰਸ਼ਨ ਹੋ ਰਹੇ ਸਨ, ਉਸੇ ਦੌਰਾਨ ਉਥੇ ਦੋ ਪੋਸਟਰ ਲਗੇ ਵੇਖੇ ਗਏ। ਜਿਨ੍ਹਾਂ
ਵਿਚੋਂ ਇੱਕ ਪੁਰ ਲਿਖਿਆ ਸੀ: ‘ਸਿੱਖਾਂ ਕੋ ਇਨਸਾਫ ਨਹੀਂ ਮਿਲਾ ਤੋ ਹਮੇਂ ਕਿਆ? – ਰਾਜੀਵ ਗਾਂਧੀ’
ਤੇ ਦੂਸਰੇ ਪੁਰ ਲਿਖਿਆ ਸੀ: ‘ਸਿੱਖਾਂ ਕੋ ਇਨਸਾਫ ਨਹੀਂ ਮਿਲਾ ਤੋ ਹਮੇਂ ਕਿਆ? – ਰਾਜਨਾਥ’ ਦਸਿਆ
ਗਿਆ ਕਿ ਅਚਾਨਕ ਹੀ ਇੱਕ ਨੌਜਵਾਨ ਸਾਰਿਆਂ ਦੀ ਅੱਖ ਬਚਾ ਉਨ੍ਹਾਂ ਪੋਸਟਰਾਂ ਕੋਲ ਪੁਜ ਗਿਆ ਅਤੇ ਉਸਨੇ
ਝਟ ਹੀ ਰਾਜਨਾਥ ਵਾਲੇ ਪੋਸਟਰ ਪੁਰ ਲਿਖ ਦਿੱਤਾ ‘ਹਮਾਰੀ ਰਾਜਨੈਤਿਕ ਰੋਟੀਆਂ ਤੋ ਸਿਕ ਹੀ ਰਹੀ ਹੈਂ
ਨਾ’। ਮਿਲੀ ਜਾਣਕਾਰੀ ਅਨੁਸਾਰ ਕੁੱਝ ਦੇਰ ਬਾਅਦ ਜਦੋਂ ਬਾਦਲ ਅਕਾਲੀ ਦਲ ਦੇ ਮੁੱਖੀਆਂ ਦੀ ਨਜ਼ਰ ਉਸ
ਪੋਸਟਰ ਤੇ ਪਈ ਤਾਂ ਉਹ ਝਟ ਉਥੇ ਜਾ ਪੁਜੇ ਤੇ ਉਸ ਪੋਸਟਰ ਨੂੰ ਪਾੜ ਭਾਜਪਾ ਪ੍ਰਤੀ ਆਪਣੀ ਵਫਾਦਾਰੀ
ਨਿਭਾਉਣ ਵਿੱਚ ਉਨ੍ਹਾਂ ਕੋਈ ਕੋਤਾਹੀ ਨਹੀਂ ਕੀਤੀ। 000
Mobile : + 91 98 68 91 77 31
(16/05/13)
ਜਸਪ੍ਰੀਤ ਕੌਰ ਫਰੀਦਾਬਾਦ
ਆਉ
ਬਾਬੇ ਨਾਨਕ ਦੇ ਦਰ ਤੋਂ ਬਰਾਬਰਤਾ ਹਾਸਲ ਕਰੀਏ ਅਤੇ ਸਹੀ ਅਗਵਾਈ ਲਈਏ:
ਗੁਰਸੇਵਕ ਸਿੰਘ ‘ਮਦਰੱਸਾ’
ਬੇਬੇ ਨਾਨਕ ਦੀ ਰਸੋਈ ਵਿੱਚ ਤਾਂ ਇਸਤਰੀਆਂ ਨੂੰ ਸਤਿਕਾਰ ਮਿਲ ਗਿਆ ਪਰ ਦਸਵੇਂ ਨਾਨਕ ਗੁਰੂ ਗੋਬਿੰਦ
ਸਿੰਘ ਜੀ ਦੇ ਨਾਂ ਹੇਠ ਬਣਾਏ ਬਚਿੱਤਰ ਨਾਟਕ ਵਿੱਚ ਇਸਤਰੀਆਂ ਦਾ ਬੁਰੀ ਤਰ੍ਹਾਂ ਅਪਮਾਨ ਕੀਤਾ ਹੈ:
ਸ. ਉਪਕਾਰ ਸਿੰਘ ਫਰੀਦਾਬਾਦ
(ਫਰੀਦਾਬਾਦ: ੧੫ ਮਈ ੨੦੧੩ ਜਸਪ੍ਰੀਤ ਕੌਰ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ.
ਉਪਕਾਰ ਸਿੰਘ ਫਰੀਦਾਬਾਦ ਨੇ ਹਰ ਮਹੀਨੇਂ ਦੀ ੧੩ ਤਰੀਕ ਨੂੰ ਮਨਾਏ ਜਾਂਦੇ ਕਾਲੇ ਦਿਵਸ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਸੋਚ ਮੁਤਾਬਕ “ਉਚਾ ਦਰ ਬਾਬੇ ਨਾਨਕ ਦਾ” ਦੀ ਪਹਿਲੀ ਇਮਾਰਤ
“ਬੇਬੇ ਨਾਨਕੀ ਦੀ ਰਸੋਈ” ਦਾ ਨੀਂਹ ਪੱਥਰ ਰਖਣ ਦਾ ਸਨਮਾਨ ਬੀਬੀਆਂ ਭੈਣਾਂ ਨੂੰ ਦਿੱਤਾ। ਨੀਂਹ ਪੱਥਰ
ਰਖਣ ਵਾਲੀਆਂ ਬੀਬੀਆਂ ਭੈਣਾਂ ਦੇ ਚਿਹਰਿਆਂ `ਤੇ ਖੇੜੇ ਦੀ ਝਲਕ ਸਾਫ ਦਿਸਦੀ ਸੀ ਪਰ ਦੂਜੇ ਪਾਸੇ
ਅਫਸੋਸ ਵੀ ਹੋਇਆ ਕਿ ਜਿਸ ਸਿੱਖ ਸਮਾਜ ਵਿੱਚ ਬਾਬੇ ਨਾਨਕ ਨੇ ਇਸਤਰੀ ਦੇ ਹੱਕਾਂ ਲਈ ਹਾਅ ਦਾ ਨਾਰਾ
ਮਾਰਿਆ ਉਸੇ ਸਿੱਖ ਧਰਮ ਵਿੱਚ ਪੁਜਾਰੀਆਂ ਦਾ ਬੋਲਬਾਲਾ ਹੈ ਜਿੰਨ੍ਹਾਂ ਨੇ ਬਾਬੇ ਨਾਨਕ ਦੇ ਸਿਧਾਂਤਾਂ
ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਹੈ। ਸਿੱਖ ਅਸਥਾਨਾਂ ਅਤੇ ਤਖ਼ਤਾਂ ਤੋਂ ਪੁਜਾਰੀ ਉਨ੍ਹਾਂ ਫਤਵਿਆਂ
ਨੂੰ ਹੀ ਜਾਰੀ ਕਰਦੇ ਹਨ ਜਿਸ ਵਿੱਚ ਬਾਬੇ ਨਾਨਕ ਦੇ ਸਿਧਾਂਤਾਂ ਦੀ ਹੇਠੀ ਹੁੰਦੀ ਹੋਵੇ। ਸ, ਉਪਕਾਰ
ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ/ਬਚਿੱਤਰ ਨਾਟਕ ਵਿੱਚ ਇਸਤਰੀਆਂ ਨੂੰ ਕੁਚੱਜੀ, ਕੁਲੱਖਣੀ
ਲਿਖਿਆ ਹੈ ਅਤੇ ਉਸ ਦਾ ਅਪਮਾਨ ਕਰਨ ਲਈ ਚਰਿਤਰੋਪਖਿਆਨ ਵਰਗੀ ਵੱਡ ਆਕਾਰੀ ਰਚਨਾ ਨੂੰ ਤਖ਼ਤਾਂ ਉਤੇ
ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ਕੇ ਨਮਸਕਾਰ ਕੀਤਾ ਜਾਂਦਾ ਹੈ। ਸਿੱਖ ਧਰਮ ਵਿੱਚ
ਬਾਬੇ ਨਾਨਕ ਨੇ ਇਸਤਰੀ ਨੂੰ ਜੋ ਹੱਕ ਦਿੱਤਾ ਸੀ ਧਰਮ ਦੇ ਠੇਕੇਦਾਰਾਂ ਨੇ ਉਨ੍ਹਾਂ ਹੱਕਾਂ ਤੋਂ
ਬੀਬੀਆਂ ਨੂੰ ਵਾਂਝਾ ਕੀਤਾ ਹੋਇਆ ਹੈ। ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਅਤੇ ਪਾਲਕੀ
ਦੀ ਸੇਵਾ ਦੇ ਅਧਿਕਾਰ ਤੋਂ ਲੰਮੇ ਸਮੇਂ ਤੋਂ ਵਾਂਝਾ ਕੀਤਾ ਹੋਇਆ ਹੈ ਜਦ ਕੋਈ ਬੀਬੀ ਇਸ ਖਿਲ਼ਾਫ ਅਵਾਜ
ਚੁੱਕਦੀ ਹੈ ਤਾਂ ਧਰਮ ਦੇ ਠੇਕੇਦਾਰ ਪਰੰਪਰਾਵਾਂ ਅਤੇ ਝੂਠੀਆਂ ਦਲੀਲਾਂ ਪੇਸ਼ ਕਰ ਕੇ ਇਹ ਸਾਬਤ ਕਰਦੇ
ਹਨ ਕਿ ਸਿੱਖ ਧਰਮ ਦੀ ਨੀਂਹ ਤਾਂ ਬਾਬੇ ਨਾਨਕ ਨੇ ਰੱਖੀ ਸੀ ਪਰ ਅੱਜ ਉਸ `ਤੇ ਮੰਨੂਵਾਦੀ ਸੋਚ ਰਾਜ
ਕਰਦੀ ਹੈ। ਜੇਕਰ ਧਰਮ ਅਸਥਾਨਾਂ ਤੋਂ ਬਾਬੇ ਨਾਨਕ ਦੀ ਸੋਚ `ਤੇ ਪਹਿਰਾ ਦਿੱਤਾ ਜਾਂਦਾ ਤਾਂ ਬੇਬੇ
ਨਾਨਕੀ ਦੀ ਰਸੋਈ’ ਦਾ ਨੀਂਹ ਪੱਥਰ ਰੱਖਣ ਵਾਂਗ ਮਿਸਾਲਾਂ ਦੁਨੀਆਂ ਦੇ ਹਰ ਕੌਨੇ ਵਿਚੋਂ ਮਿਲਦੀਆਂ।
ਸ੍ਰ. ਗੁਰਸੇਵਕ ਸਿੰਘ ਮਦਰੱਸਾ ਨੇ ਕਿਹਾ ਕਿ ਸੱਚ ਕੁੱਝ ਲੋਕ ਸੁਣ ਅਤੇ ਬੋਲ ਵੀ ਲੈਂਦੇ ਹਨ ਪਰ ਲਾਗੂ
ਕਰਨ ਵੇਲੇ ਸਭ ਭੁਲ ਜਾਂਦਾ ਹੈ ਪਰ ਉਚਾ ਦਰ ਬਾਬੇ ਨਾਨਲ ਦੇ ਦਰ ਤੇ ਬੇਬੇ ਨਾਨਾਕੀ ਦੀ ਰਸੋਈ ਦੀ
ਅਰੰਭਤਾ ਸਮੇਂ ਬੋਲੇ ਗੱਏ ਸੱਚ ਨੂੰ ਲਾਗੂ ਹੁੰਦਾ ਵੀ ਵੇਖਿਆ ਗਿਆ। ਉਹਨਾਂ ਆਖਿਆ ਕਿ ਆਉ ਬਾਬੇ ਨਾਨਕ
ਦੇ ਗਿਆਨ ਰੂਪੀ ਦਰ ਤੋਂ ਬਰਾਬਰਤਾ ਹਾਸਲ ਕਰੀਏ ਅਤੇ ਸਹੀ ਅਗਵਾਈ ਲੈਂਦੇ ਹੋਏ ਜੀਵਨ ਨੂੰ ਕਾਮਯਾਬੀ
ਵਾਲ ਤੋਰਨਾ ਸ਼ੁਰੂ ਕਰੀਏ।
(16/05/13)
ਬਿਕਰਮਜੀਤ ਸਿੰਘ “ਜੀਤ”
**
ਪੂਰਨ ਪਰਮੇਸ਼ਰ **
ਪੂਰਾ ਇਕ ਪਰਮੇਸ਼ਰ ਜਾਣੋਂ, ਜਿਸ ਵਰਗਾ ਹੋਰ ਨ ਕੋਏ
ਪੰਜ ਭੂਤਕ ਹਰ ਬੰਦਾ ਇੱਥੇ, ਸੱਭ ਅੱਧ-ਅਧੂਰਾ ਹੋਏ
ਅੱਧ-ਅਧੂਰਾ ਹੈ ਮੱਨੁਖ ਜੋ, ਦੂਰ ਹੈ ਰੱਬ ਤੋਂ ਨੱਸਿਆ
ਕਾਮ ਕ੍ਰੋਧ ਹੰਕਾਰ ਲੋਭ ਤੇ, ਮੋਹ ਮਾਯਾ ਵਿਚ ਫੱਸਿਆ
ਹਰ ਸ਼ੈ ਅੰਦਰ ਓਹੀ ਵੱਸਦੈ, ਇਸ ਜਗ ਦਾ ਰਚਨਾਕਾਰ
ਸਰਬ ਕਲਾ ਸੰਪੂਰਣ ਓਹੀ, ਲਏ ਹਰਇਕ ਦੀ ਸਦ ਸਾਰ
ਚੰਗੇ ਮੰਦੇ ਪਾਪੀ ਤੇ ਪੁੰਨੀ, ਰਿਜ਼ਕ ਸਭ ਦਾ ਅੱਗੇ ਧਰਦਾ
ਪਰ ਅਪਣੇ ਭਗਤਾਂ ਦੇ ਤਾਈਂ, ਵਿਚ ਸੰਕਟ ਆਪ ਆ ਖੜ੍ਹਦਾ
ਜੁਗਾਂ ਜੁਗਾਂ ਤੋਂ ਭਗਤਾਂ ਦੀ ਓਹ, ਰਖਦਾ ਆਇਐ ਪੈਜ ਗੁਸਾਈਂ
ਤੱਤੀ ਵਾਉ ਨ ਲੱਗੇ ਉਸਨੂੰ, ਸਿਰ ਤੇ ਜਿਸਦੇ ਆਪ ਓਹ ਸਾਈਂ
ਪੈ ਜਾਓ ਸ਼ਰਣ ਓਸ ਪੂਰੇ ਦੀ, ਸਭ ਮਨਸ਼ਾ ਪੂਰਣ ਕਰਸੀ ਦਾਤਾ
ਮਨ ਤਨ ਅਰਪਿਤ ਕਰੋ ਓਸਨੂੰ, ਰੱਖਿਆ ਕਰਸੀ ਆਪ ਵਿਧਾਤਾ
ਹਰੀ ਨਾਮ ਸ਼ੁਭ ਸੋਚ ਤੇ ਸੱਚ ਨੂੰ, ਵਿਚ ਹਿਰਦੇ ਜੋ ਵਸਾਂਦਾ ਹੈ
ਹੋਕੇ ਲੀਨ ਪ੍ਰਭੂ ਵਿਚ ਓਹੀ, ਉਸ ਵਾਂਗ ਪੂਰਨ ਹੋ ਜਾਂਦਾ ਹੈ
ਕਹੇ “ਜੀਤ” ਖੋਜੋ ਅੰਤਰਮਨ, ਇੱਕ ਜੋਤ ਅਗੰਮੀ ਪਾਓਗੇ
ਤ੍ਰਿਪਤ ਅਨੰਦਿਤ ਤਨ ਮਨ ਹੋਸੀ, ਫ਼ਿਰ ਅੱਧੂਰੇ ਨ੍ਹਾਂ ਅਖਵਾਓਗੇ
......... ਬਿਕਰਮਜੀਤ ਸਿੰਘ “ਜੀਤ”
(16/05/13)
ਕੁਲਵੰਤ ਸਿੰਘ ਢੇਸੀ
ਪਿਆਰੇ ਭਨਿਆਰੇ ਦੇ ਕੇਸ ਦਾ ਫੈਸਲਾ ਅੱਧਵਾਟੇ ਰਹਿ ਗਿਆ
ਬਾਬਾਵਾਦ ਅਤੇ ਡੇਰਾਵਾਦ ਦੀ ਪੁਸ਼ਤਪਨਾਹੀ ਕਰਦੀ ਹੈ ਰਾਜਨੀਤੀ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਆਲਮੀ ਅਪਰਾਧੀ ਹਨ
ਕੁਲਵੰਤ ਸਿੰਘ ਢੇਸੀ
ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਬਾਬਾਵਾਦ ਅਤੇ ਡੇਰਾਵਾਦ ਦੀ ਜੜ੍ਹ ਵਿਚ ਪੰਜਾਬ
ਦੇ ਖੁਦਰਜ਼ ਰਾਜਨੀਤੀ ਅਤੇ ਪੁਲਸ ਪ੍ਰਸ਼ਾਸਨ ਦੀ ਮਿਲੀ ਭੁਗਤ ਹੀ ਕੰਮ ਕਰਦੀ ਹੈ । ਰਾਜਸੀ ਆਗੂਆਂ ਅਤੇ
ਪੁਲਸ ਪ੍ਰਸ਼ਾਸਨ ਵਲੋਂ ਜਿਸ ਡੇਰੇ ਨੂੰ ਬੜਾਵਾ ਦਿੱਤਾ ਜਾਂਦਾ ਹੈ ਉਹ ਹੀ ਡੇਰਾ ਫਿਰ ਮੋੜਵੇਂ ਰੂਪ
ਵਿਚ ਆਪਣੇ ਇਹਨਾਂ ਆਕਾਂ ਦੀ ਜੀਅ ਹਜ਼ੂਰੀ ਅਤੇ ਹਰ ਤਰਾਂ ਦੇ ਜਾਇਜ਼ ਨਜ਼ਾਇਜ ਕੰਮ ਕਰਦਾ ਹੈ । ਅੱਜ
ਜੇਕਰ ਪੰਜਾਬ ਵਿਚ ਕੋਈ ਵੀ ਪੰਥਕ ਸੁਰ ਵਾਲੀ ਲਹਿਰ ਨਹੀਂ ਬਣ ਰਹੀ ਤਾਂ ਇਸ ਦਾ ਗੁੱਝਾ ਕਾਰਨ ਹੈ ਕਿ
ਡੇਰਾਵਾਦ ਨੇ ਅੰਦਰ ਹੀ ਅੰਦਰ ਲੋਕਾਂ ਵਿਚ ਦੂਰ ਤਕ ਆਪਣੀਆਂ ਜੜ੍ਹਾਂ ਪਸਾਰ ਲਈਆਂ ਹਨ ਅਤੇ ਇਹ
ਜ਼ਬਰਦਸਤ ਸਿੱਖ ਵਿਰੋਧੀ ਲਾਬੀ ਦੇ ਰੂਪ ਵਿਚ ਕੰਮ ਕਰ ਰਿਹਾ ਹੈ । ਅੱਜ ਤੁਹਾਨੂੰ ਢੂੰਡਿਆਂ ਵੀ ਐਸਾ
ਕੋਈ ਸਾਧ ਨਹੀਂ ਮਿਲੇਗਾ ਜੋ ਕਿ ਖਾਲਸਾ ਪੰਥ ਦੀ ਸਿਰਕਰਦਾ ਜਮਾਤ ਸ਼੍ਰੋਮਣੀ ਕਮੇਟੀ ਦੇ ਨਜਾਇਜ਼
ਸਿਆਸੀ ਕਰਨ ਬਾਬਤ ਜਾਂ ਪੰਥ ਦੇ ਸਾਰੇ ਵਸੀਲਿਆਂ ਨੂੰ ਪ੍ਰਦੂਸ਼ਤ ਰਾਜਨੀਤੀ ਦੇ ਹਿੱਤ ਵਿਚ ਭੁਗਤਣ ਦੇ
ਖਿਲਾਫ ਮੂੰਹ ਖੋਲਦਾ ਹੋਵੇ । ਸਾਰੇ ਦਾ ਸਾਰਾ ਬਾਬਾਵਾਦ ਅਤੇ ਡੇਰਾਵਾਦ ਪ੍ਰਗਟ ਰੂਪ ਵਿਚ ਜਾਂ ਗੁਪਤ
ਰੂਪ ਵਿਚ ਕਾਬਜ ਰਾਜਨੀਤੀ ਅਤੇ ਉਸ ਦੇ ਪੁਲਸ ਪ੍ਰਸ਼ਾਸਨ ਤੰਤਰ ਦਾ ਪੂਜਕ ਹੀ ਹੈ ਭਾਵੇਂ ਕਿ ਉਹ ਗਾਹੇ
ਬਗਾਹੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਛੋਟੀ ਮੋਟੀ ਡਰਾਮੇਬਾਜੀ ਕਰਦਾ ਵੀ ਵਿਖਾਈ ਦਿੰਦਾ
ਹੈ । ਜਦੋਂ ਅਸੀਂ ਕਦੀ ਬਹੁਤ ਸੰਜੀਦਗੀ ਨਾਲ ਪੜਚੋਲ ਕਰਾਂਗੇ ਤਾਂ ਜਾਣਾਂਗੇ ਕਿ ਪੰਜਾਬ ਦੇ ਦੁਖਾਂਤ
ਵਿਚ ਇਸ ਬਾਬਾਵਾਦ ਅਤੇ ਡੇਰਾਵਾਦ ਦੀ ਪ੍ਰਮੁਖ ਭੂਮਿਕਾ ਹੈ । ਇਸ ਪਿਆਰੇ ਭਨਿਆਰੇ ਦੀ ਚੜ੍ਹਤ ਵਿਚ
ਸੰਨ ੧੯੮੫ ਤੋਂ ੧੯੯੫ ਤਕ ਕੇਂਦਰੀ ਮੰਤਰੀ ਬੂਟਾ ਸਿੰਘ ਦਾ ਪ੍ਰਮੁਖ ਰੋਲ ਰਿਹਾ ਹੈ ਜਦ ਕਿ ਗੁਪਤ ਰੂਪ
ਵਿਚ ਹੋਰ ਅਨੇਕਾਂ ਆਗੂ ਇਹਨਾ ਬਾਬਿਆਂ ਦੀ ਪੁਸ਼ਤ ਪਨਾਹੀ ਕਰਦੇ ਹਨ ।
ਰੂਪਨਗਰ ਦੇ ਧਮਿਆਣਾਂ ਪਿੰਡ ਦੇ ਦਲਿਤ ਪਰਿਵਾਰ ਨਾਲ ਸਬੰਧਤ ਪਿਆਰਾ ਭਨਿਆਰਾ ਤੁਲਸੀ ਰਾਮ ਦਾ ਪੁੱਤਰ
ਹੈ ਜਿਹੜਾ ਕਿ ਸਿੱਖੀ ਨਾਮ ਅਤੇ ਰੂਪ ਸਰੂਪ ਦੇ ਫਰੇਬ ਵਿਚ ਦੋ ਮਜ਼ਾਰਾਂ (ਕਬਰਾਂ) ਤੇ ਬਾਬਾ ਬਣ ਕੇ
ਬਹਿ ਗਿਆ । ਇਸ ਨੇ ਭੋਲੇ ਭਾਲੇ ਲੋਕਾਂ ਨੂੰ ਪ੍ਰਭਾਵਤ ਕਰਨ ਲਈ ਅਨੇਕਾਂ ਕਿਸਮ ਦੇ ਅੰਧਵਿਸ਼ਵਾਸਾਂ ਦਾ
ਸਹਾਰਾ ਲਿਆ ਅਤੇ ਕਰਾਮਾਤੀ ਬਾਬੇ ਦੇ ਤੌਰ ਤੇ ਜਾਣਿਆਂ ਜਾਣ ਲੱਗਾ । ਹਿੰਦੂ ਸੰਗਠਨਾਂ ਨੂੰ ਆਪਣੇ
ਨਾਲ ਇਸ ਨੇ ਗਊ ਰੱਖਿਆ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਜਾਨਵਰਾਂ ਨੂੰ ਚੋਗਾ ਪਾਉਣ ਵਾਲਾ ਬਾਬਾ ਵੀ
ਅਖਵਾਇਆ ਜਾਣ ਲੱਗਾ । ਇਸ ਨੇ ਆਪਣੀਆਂ ਕਰਾਮਾਤਾਂ ਸਬੰਧੀ ਇੱਕ ‘ਭਵਸਾਗਰ ਸਮੁੰਦਰ ਅਮਰ ਬਾਣੀ’ ਨਾਮ
ਦੀ ਪੁਸਤਕ ਲਿਖ ਮਾਰੀ ਜੋ ਕਿ ੨੦੦੧/੨੦੦੨ ਵਿਚ ਰਲੀਜ਼ ਹੋਈ । ਇਸ ਕਿਤਾਬ ਦਾ ਸਿੱਖਾਂ ਵਲੋਂ ਵਿਰੋਧ
ਹੋਣਾਂ ਸ਼ੁਰੂ ਹੋ ਗਿਆ ਕਿਓਂਕਿ ਇਸ ਕਿਤਾਬ ਵਿਚ ਇਸ ਨੇ ਸਿੱਖ ਗੁਰੂਆਂ ਦੀ ਬਰਾਬਰੀ ਦੇ ਰੁਤਬੇ ਦਾ
ਮੁਜ਼ਾਹਰਾ ਕੀਤਾ ਸੀ ਅਤੇ ਆਪਣੇ ਚੇਲਿਆਂ ਨੂੰ ਇਸ ਗ੍ਰੰਥ ਨੂੰ ਮੱਥਾ ਟੇਕਣ ਲਈ ਕਹਿੰਦਾ ਸੀ । ਇਸ
ਫਰੇਬ ਨੂੰ ਚਣੌਤੀ ਦੇਣ ਲਈ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਖਾਲਸਾ ਐਕਸ਼ਨ ਕਮੇਟੀ ਹੋਂਦ ਵਿਚ
ਆਈ ਜਿਸ ਨੇ ਸੰਨ ੨੦੦੧ ਵਿਚ ਭਨਿਆਰੇ ਦੇ ਪਿੰਡ ਵਿਚ ਹੋਏ ਇਕੱਠ ਦਾ ਵਿਰੋਧ ਕੀਤਾ ਸੀ । ਇਸ ਵਿਰੋਧ
ਵਿਚ ਭਨਿਆਰੇ ਦੀ ਕਿਤਾਬ ਦੇ ਖਿਲਾਫ ਸੰਗਤਾਂ ਨੇ ਗੁੱਸਾ ਕੱਢਿਆ । ਭਨਿਆਰੇ ਦੇ ਚੇਲਿਆਂ ਨੇ ਸਿੱਖਾਂ
ਦੇ ਵਿਰੋਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਲਾਉਣ ਅਤੇ ਬੇਅਦਬੀ ਕਰਨ ਦਾ ਕੁਕਰਮ ਕਰਨਾਂ
ਸ਼ੁਰੂ ਕਰ ਦਿੱਤਾ । ਸੰਨ ੨੦੦੧ ਵਿਚ ਪਿਆਰੇ ਨੂੰ ਗ੍ਰਿਫਤਾਰ ਕੀਤਾ ਗਿਆ । ਸਰਕਾਰ ਵਲੋਂ ਉਸ ਦੀ
ਕਿਤਾਬ ਤੇ ਮਨਾਹੀ ਲਾ ਦਿੱਤੀ ਗਈ ਅਤੇ ਅਖੋਤੀ ਭਵਸਾਗਰ ਗ੍ਰੰਥ ਦੀਆਂ ਅਨੇਕਾਂ ਕਾਪੀਆਂ ਨੂੰ ਸਾੜ
ਦਿੱਤਾ ਗਿਆ ।
ਸੰਨ ੨੦੦੩ ਵਿਚ ਜਦੋਂ ਪਿਆਰਾ ਆਪਣੇ ਤੇ ਲੱਗੇ ਦੋਸ਼ਾਂ ਸਬੰਧੀ ਅੰਬਾਲੇ ਅਦਾਲਤ ਵਿਚ ਭੁਗਤਾਨ ਲਈ ਜਾ
ਰਿਹਾ ਸੀ ਤਾਂ ਇੱਕ ਗੁਪਾਲ ਸਿੰਘ ਨਾਮੀ ਗੁਰਸਿੱਖ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ
ਅਗੱਜ਼ਨੀ ਦੇ ਕੁਕਰਮ ਕਾਰਨ ਇਸ ਨੂੰ ਸੋਧਣ ਦੀ ਵੀ ਕੋਸ਼ਿਸ਼ ਕੀਤੀ ਸੀ । ਜਨਵਰੀ ੨੦੦੫ ਵਿਚ ਬੱਬਰ
ਖਾਲਸਾ ਦੇ ਗੁਰਦੀਪ ਸਿੰਘ ਰਾਣਾਂ ਨੂੰ ਪੁਲਿਸ ਨੇ ਇਸ ਦੋਸ਼ ਅਧੀਨ ਗ੍ਰਿਫਤਾਰ ਕੀਤਾ ਸੀ ਕਿ ਓਹ ਬੰਬ
ਧਮਾਕਾ ਕਰਕੇ ਇਸ ਨੂੰ ਸੋਧਣ ਦੀ ਕੋਸ਼ਿਸ਼ ਵਿਚ ਸੀ ।
ਸਜ਼ਾਯਾਫਤਾ ਕੇਸ ਸਬੰਧੀ ਪੁਲਿਸ ਪਾਸ ਦਰਜ ਸ਼ਿਕਾਇਤ ਅਨੁਸਾਰ ਪਿਆਰਾ ਭਨਿਆਰਾ ਅਤੇ ਉਸ ਦੇ ਚੇਲਿਆਂ
ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਨਜ਼ਦੀਕੀ ਪਿੰਡ ਰਤਨਗੜ ਤੋਂ ਚੋਰੀ ਕਰਕੇ ਪਿੰਡ ਰਸੂਲਪੁਰ ਦੇ
ਬੱਸ ਸਟੈਂਡ ਵਿਖੇ ਅਗਨ ਭੇਟ ਕਰ ਦਿੱਤਾ ਸੀ। ਮੋਰਿੰਡਾ ਪੁਲਿਸ ਨੇ ਇਸ ਸਬੰਧ ਵਿਚ ਪਿਆਰਾ ਸਿੰਘ
ਭਨਿਆਰਾ, ਉਸ ਦੇ ਪੁੱਤਰ ਸਤਨਾਮ ਸਿੰਘ ਸਮੇਤ 15 ਵਿਅਕਤੀਆਂ ਖਿਲਾਫ 17 ਸਤੰਬਰ, 2001 ਨੂੰ ਮੁਕੱਦਮਾ
ਦਰਜ ਕੀਤਾ ਸੀ। ਇਸ ਕੇਸ ਦੀ ਪੈਰਵੀ ਸਿੱਖ ਪੰਥ ਵੱਲੋਂ ਜਥੇਦਾਰ ਬਚਨ ਸਿੰਘ ਬਡਵਾਲੀ ਸਰਪ੍ਰਸਤ ਅਤੇ
ਜਨਰਲ ਸਕੱਤਰ ਸੁਖਵਿੰਦਰ ਸਿੰਘ ਲੁਠੇੜੀ ਵਰਲਡ ਸਿੱਖ ਮਿਸ਼ਨ, ਡੇਰਾ ਕਾਰਸੇਵਾ ਮੋਰਿੰਡਾ ਵੱਲੋਂ ਕੀਤੀ
ਜਾ ਰਹੀ ਸੀ। ਚੀਫ ਜੁਡੀਸੀਅਲ ਮੈਜਿਸਟਰੇਟ ਅੰਬਾਲਾ ਸ੍ਰੀ ਏ. ਕੇ. ਜੈਨ ਨੇ ਲੰਮੀ ਸੁਣਵਾਈ ਤੋਂ ਬਾਅਦ
(ਬਾਬੇ) ਪਿਆਰੇ ਭਨਿਆਰੇ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਅਗਨ ਭੇਟ ਮਾਮਲੇ ਵਿਚ ਸਿੱਖ ਭਾਵਨਾਵਾਂ ਨਾਲ
ਖਿਲਵਾੜ ਕਰਨ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਹੈ । ਇਸ ਦੇ ਨਾਲ ਹੀ ਅੱਠ ਹੋਰ ਦੋਸ਼ੀ ਪਾਏ ਗਏ ਹਨ
ਜਦ ਕਿ ਪੰਜਾਂ ਨੂੰ ਬਰੀ ਕਰ ਦਿੱਤਾ ਗਿਆ ਹੈ । ਪਰ ਅਫਸੋਸ ਕਿ ਪੰਜ ਕੇਸਾਂ ਵਿਚ ਇਸ ਨੂੰ ਸਜ਼ਾ ਕੇਵਲ
ਤਿੰਨ ਸਾਲ ਅਤੇ ਪੰਜ ਹਜ਼ਾਰ ਦਾ ਜ਼ੁਰਮਾਨਾਂ ਹੋਇਆ ਹੈ ਜਦ ਕਿ ਚਾਲੀ ਹਜ਼ਾਰ ਮੁਚੱਲਕੇ ਦੀ ਜਮਾਨਤ ਤੇ
ਇਹ ਤੇ ਇਸ ਦੇ ਸਾਥੀ ਰਿਹਾ ਹੋ ਚੁੱਕੇ ਹਨ ਅਤੇ ਅਗਲੀਆਂ ਅਦਾਲਤਾਂ ਦੀ ਇੱਕ ਅੱਧੀ ਸੁਣਵਾਈ ਦੇ ਡਰਾਮੇ
ਮਗਰੋਂ ਇਸ ਦੀ ਰਿਹਾਈ ਦੇ ਬਹੁਤ ਮੌਕੇ ਹਨ । ਵਰਲਡ ਸਿੱਖ ਮਿਸ਼ਨ ਅਤੇ ਪੰਥਕ ਲਹਿਰ ਦੇ ਆਗੂਆਂ ਨੇ ਇਸ
ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਉਹ ਮੁਲਜ਼ਮਾਂ ਨੂੰ ਬਣਦੀ ਵਧੇਰੇ ਸਜ਼ਾ ਦਿਵਾਉਣ ਲਈ ਉਚ
ਅਦਾਲਤ ਵਿਚ ਕੇਸ ਕਰਨਗੇ । ਪਿਆਰੇ ਨੇ ਆਪਣੀ ਜਾਨ ਨੂੰ ਖਤਰਾ ਦੱਸ ਕੇ ਇਹ ਕੇਸ ਪੰਜਾਬ ਤੋਂ ਬਾਹਰ ਦੀ
ਅਦਾਲਤ ਵਿਚ ਚਲਾਉਣ ਦੀ ਅਰਜਖੀ ਦਿੱਤੀ ਸੀ । ਪੰਜਾਬ ਹਰਿਆਣਾਂ ਹਾਈ ਕੋਰਟ ਦੇ ਆਦੇਸ਼ਾਂ ਤੇ ਭਨਿਆਰੇ
ਵਾਲੇ ਦਾ ਕੇਸ ਅੰਬਾਲਾ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਤੇਰਾਂ ਸਾਲ ਚੱਲਿਆ । ਸਭ
ਤੋਂ ਵਧ ਦੁਖਦਾਇਕ ਗੱਲ ਹੈ ਕਿ ਭਾਵੇਂ ਇਸ ਵਿਅਕਤੀ ਨੂੰ ੧੭ ਅਗਸਤ ੧੯੯੬ ਨੂੰ ਹੀ ਸ੍ਰੀ ਅਕਾਲ ਤਖਤ
ਸਾਹਿਬ ਤੋਂ ਹੁਕਮਨਾਮਾਂ ਕਰਕੇ ਛੇਕਿਆ ਗਿਆ ਸੀ ਪਰ ਅਨੇਕਾਂ ਅਕਾਲੀ ਲੀਡਰ ਅੰਦਰ ਖਾਤੇ ਇਸ ‘ਬਾਬੇ’
ਨੂੰ ਹਰ ਤਰਾਂ ਦੀ ਸ਼ਹਿ ਦਿੰਦੇ ਰਹੇ ਅਤੇ ਸੰਘ ਪਰਿਵਾਰ ਤਾਂ ਇਸ ਦਾ ਪੱਕਾ ਹਿਮਾਇਤੀ ਹੈ ਕਿਓਂਕਿ ਇਹ
ਬਾਬਾ ਗਊ ਪੂਜਕ ਵੀ ਹੈ ।
ਭਾਰਤ ਦੀ ਅਜ਼ਾਦੀ ਤੋਂ ਬਾਅਦ ਨਾਮਧਾਰੀ, ਰਾਧਾਸੁਆਮੀ, ਦਰਸ਼ਨ ਦਾਸੀਏ, ਨਿਰੰਕਕਾਰੀਏ, ਸੌਦਾ ਸਾਧ
ਵਾਲੇ, ਨੂਰਮਹਿਲੀਏ, ਭਨਿਆਰੇ ਵਾਲੇ ਅਤੇ ਅਨੇਕਾਂ ਹੋਰ ਐਸੇ ਡੇਰੇ ਹਨ ਜੋ ਕਿ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਗੁਰਿਆਈ ਦੇ ਵਿਰੋਧ ਵਿਚ ਸਿੱਖੀ ਆਸਥਾ ਦਾ ਆਸਰਾ ਲੈ ਕੇ ਦੇਹਧਾਰੀ ਗੁਰੂ ਡੰਮ ਨੂੰ
ਬੜਾਵਾ ਦੇ ਰਹੇ ਹਨ ਅਤੇ ਵੱਖ ਵੱਖ ਸਮੇਂ ਤੇ ਸਰਕਾਰਾਂ ਨੇ ਇਹਨਾਂ ਲੋਕਾਂ ਦੀ ਰੱਜ ਕੇ ਪੁਸ਼ਤ ਪਨਾਹੀ
ਕੀਤੀ ਅਤੇ ਇਹਨਾਂ ਦੇ ਪਨਪਣ ਅਤੇ ਸਿੱਖ ਵਿਰੋਧੀ ਪੈਂਤੜੇ ਦੇ ਫੈਲਾ ਲਈ ਇਹਨਾਂ ਡੇਰਿਆਂ ਨੂੰ ਹਰ
ਜਾਇਜ਼ ਨਜਾਇਜ਼ ਵਸੀਲੇ ਵੀ ਪ੍ਰਦਾਨ ਕੀਤੇ । ਸਮੇਂ ਸਮੇਂ ਇਹ ਡੇਰੇ ਸਿੱਖ ਮੂਲ ਨਾਲ ਟਕਰਾ ਵਿਚ ਰਹੇ
ਹਨ ਅਤੇ ਨਿਰੰਕਾਰੀ ਕਾਂਡ ਨੇ ਤਾਂ ਖਾਸ ਤੌਰ ਤੇ ਪੰਜਾਬ ਵਿਚ ਖੂਨ ਖਰਾਬੇ ਦੀ ਨੀਂਹ ਰੱਖੀ ਸੀ । ਨੋਟ
ਕਰਨ ਵਾਲੀ ਗੱਲ ਇਹ ਹੈ ਕਿ ਕੋਮਾਂਤਰੀ ਪੱਧਰ ਤੇ ਹਿੰਦੂ ਸੁਰ ਵਾਲਾ ਮੀਡੀਆ ਨਿਰੰਕਾਰੀਆਂ ਅਤੇ
ਦਰਸ਼ਨਦਾਸੀਆਂ ਦੇ ਪ੍ਰਚਾਰ ਪਸਾਰ ਲਈ ਡਟ ਕੇ ਖੜ੍ਹਾ ਹੈ ਅਤੇ ਇਹਨਾਂ ਲੋਕਾਂ ਦੇ ਦੇਹ ਧਾਰੀ ਗੁਰੂ ਡੰਮ
ਦੇ ਪ੍ਰਚਾਰ ਲਈ ਵੱਡੀ ਕਵਰੇਜ ਦੇ ਰਿਹਾ ਹੈ ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਰਹਿੰਦਾ ਹੈ
ਅਤੇ ਜੇਕਰ ਕੋਈ ਵਿਅਕਤੀ ਜਾਂ ਵਿਅਕਤੀ ਸਮੂਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਸਰਾ ਲੈ ਕੇ
ਆਪਣੇ ਦੇਹ ਧਾਰੀ ਗੁਰੂ ਡੰਮ ਦਾ ਪ੍ਰਚਾਰ ਕਰ ਰਿਹਾ ਹੈ ਤਾਂ ਉਹ ਆਲਮੀ ਅਪਰਾਧੀ ਹੈ । ਸਿੱਖੀ ਵਿਚ
ਗੁਰਤਾ ਕੇਵਲ ਅਤੇ ਕੇਵਲ ਜਾਗਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ ; ਹੋਰ ਕਿਸੇ ਵੀ
ਗ੍ਰੰਥ ਜਾਂ ਵਿਅਕਤੀ ਦੀ ਨਹੀਂ ਹੈ । ਵੱਡਾ ਅਫਸੋਸ ਇਹ ਵੀ ਹੈ ਕਿ ਸਿੱਖ ਵਿਰੋਧੀਆਂ ਦੀਆ ਚਾਲਾਂ
ਸਦਕਾ ਸਿੱਖਾਂ ਦਾ ਆਪਣਾ ਹੀ ਇੱਕ ਤਬਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਹੋਰ
ਗ੍ਰੰਥਾਂ ਨੂੰ ਸਥਾਪਤ ਕਰਨ ਦੀਆਂ ਚਾਲਾਂ ਚਲ ਰਿਹਾ ਹੈ ਅਤੇ ਐਸੇ ‘ਆਪਣਿਆਂ’ ਦੇ ਹੁੰਦਿਆਂ ਸਿੱਖਾਂ
ਨੂੰ ਦੁਸ਼ਮਣਾਂ ਦੀ ਕੀ ਲੋੜ ਰਹਿ ਜਾਂਦੀ ਹੈ ?
(13/05/13)
ਵਰਿੰਦਰ ਸਿੰਘ ਗੋਲਡੀ
ਤੀਜੀ ਸਿੱਖ ਸਟੱਡੀ ਕਾਨਫਰੰਸ- ਯੂਨੀਵਰਸਿਟੀ ਆਫ ਕੈਲੇਫੋਰਨੀਆਂ ਰਿਵਰ ਸਾਈਡ
ਯੂਨੀਵਰਸਿਟੀ ਆਫ ਕੈਲੇਫੋਰਨੀਆਂ ਰਿਵਰ ਸਾਈਡ ਦੇ ਧਾਰਮਿਕ ਵਿਭਾਗ ਵੱਲੋਂ ਡਾ:
ਜਸਵੀਰ ਸਿੰਘ ਸੈਣੀ ਚੇਅਰ ਦੇ ਮੁਖੀ
ਡਾ.ਪਿਸ਼ੌਰਾ ਸਿੰਘ
ਵੱਲੋਂ ਮਈ 10-12 ਨੂੰ
(Interdisciplinary Building Symposium Room INTS
1113) ਆਯੋਯਿਤ ਕੀਤਾ ਗਿਆ ਸੀ। ਇਸ ਕਾਨਫਰੰਸ ਦੇ
ਕੁੱਲ 10 ਸੈਸ਼ਨ ਸਨ। ਸਿੱਖ ਧਰਮ ਨਾਲ ਦੇ ਆਰੰਭ ਤੋਂ ਵਰਤਮਾਨ ਤਾਈਂ ਵੱਖ-ਵੱਖ ਵਿਦਵਾਨਾਂ ਵੱਲੋਂ
ਆਪਣੇ ਖੋਜ ਪੱਤਰ ਪੜ੍ਹੇ ਗਏ। ਸਾਰੇ ਸੈਸ਼ਨ ਹੀ ਜਿਵੇਂ ਕਿ ਸਿੱਖ ਧਰਮ ਦਾ ਮੁੱਢਲਾ ਖਾਕਾ, ਨੈਤਿਕਤਾ,
ਰਾਗ ਵਿੱਦਿਆ, ਦਸਮ ਗ੍ਰੰਥ, ਆਨੰਦ ਕਾਰਜ, ਜਨਮ ਸਾਖੀ, ਸਿੱਖ ਪਹਿਚਾਣ, ਹੱਥ ਲਿਖਤਾਂ ਆਦਿ ਬਹੁਤ ਹੀ
ਮਹੱਤਵਪੂਰਨ ਸਨ ਪਰ ਸਭ ਤੋਂ ਮਹੱਤਵਪੂਰਨ ਘਟਨਾ 11 ਮਈ ਦੇ ਪਹਿਲੇ ਅਤੇ ਕਾਨਫਰੰਸ ਦੇ ਪੰਜਵੇਂ ਸੈਸ਼ਨ
‘ਚ ਵਾਪਰੀ ਜਦੋਂ ਖੋਜ ਪੱਤਰ ਪੜ੍ਹਨ ਵਾਲੇ ਵਿਦਵਾਨ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ‘ਚ ਆਪਣੀ ਕੀਤੀ
ਹੋਈ ਖੋਜ ਨੂੰ ਹੀ ਰੱਦ ਕਰਦੇ ਜਵਾਬ ਦੇਣ ਲਈ ਮਜ਼ਬੂਰ ਹੋ ਗਏ।
11 ਮਈ ਦੇ ਪਹਿਲੇ ਸੈਸ਼ਨ ਦਾ ਅਰੰਭ ਸਵੇਰ 9.10 ਵਜੇ ਹੋਇਆ ਸੀ ਜਿਸ ‘ਚ ਸਭ
ਤੋਂ ਪਹਿਲਾ
ਡਾ:ਪਿਸ਼ੌਰਾ ਸਿੰਘ
ਨੇ ਆਪਣਾ ਪੇਪਰ
‘Throwing the baby out with the bath water’
ਡਾ:ਪਿਸ਼ੌਰਾ ਸਿੰਘ ਜੀ ਨੇ ਆਪਣੀਆਂ ਦਲੀਲਾਂ ਨਾਲ ਦਸਮ ਗ੍ਰੰਥ ਦੇ ਵਿਰੋਧੀਆਂ ਨੂੰ ਗਲਤ ਸਾਬਤ ਕਰਨ ਦਾ
ਯਤਨ ਕੀਤਾ। ਡਾ:ਜਸਵੀਰ ਸਿੰਘ
ਮਾਨ ਨੇ ਆਪਣੇ ਖੋਜ ਪੱਤਰ
‘The Textual History of the Dasam Granth Sahib’
ਰਾਹੀਂ ਮੌਜੂਦਾ ਦਸਮ ਗ੍ਰੰਥ ਦੇ ਹੋਂਦ ‘ਚ ਆਉਣ ਦੇ ਸਾਜ਼ਸ਼ੀ ਕਾਰਨਾਂ ਦਾ ਬਹੁਤ ਹੀ ਵਿਸਥਾਰ ਨਾਲ ਵਰਨਣ
ਕੀਤਾ। ਇਸ ਵਿਸ਼ੇ ‘ਤੇ ਆਖਰੀ ਖੋਜ ਪੱਤਰ ‘Anandpuri
Bir’
ਡਾ:ਗੁਰਿੰਦਰ ਸਿੰਘ ਮਾਨ
ਵੱਲੋਂ ਪੇਸ਼ ਕੀਤਾ ਗਿਆ। ਜਿਸ ਰਾਹੀਂ ਉਨ੍ਹਾਂ ਨੇ ਇਹ ਸਾਬਤ ਕਰਨ ਦਾ ਯਤਨ ਕੀਤਾ ਕਿ ਦਸਮ ਗ੍ਰੰਥ
1696 ਵਿੱਚ ਗੁਰੂ ਗੋਬਿੰਦ ਸਿੰਘ ਜੋ ਨੇ ਅਨੰਦਪੁਰ ਵਿਖੇ ਹੀ ਸੰਪੂਰਨ ਕਰ ਲਿਆ ਸੀ।
ਵਿਦਵਾਨਾਂ ਵੱਲੋਂ ਆਪਣੇ-ਆਪਣੇ ਖੋਜ ਪੱਤਰ ਪੜ੍ਹਨ ਉਪਰੰਤ ਸਰੋਤਿਆਂ ਵੱਲੋਂ
ਕੁੱਝ ਸਵਾਲ ਕੀਤੇ ਗਏ ਪਹਿਲਾ ਸਵਾਲ
ਸ.ਰਮਿੰਦਰ ਸਿੰਘ ਸੇਖੋਂ
ਵੱਲੋਂ ਕੀਤਾ ਗਿਆ, ਜਿਸ ਦਾ ਜਵਾਬ ਪੈਨਲ ‘ਚ ਬੈਠੇ ਵਿਦਵਾਨ ਨੇ ਦਿੱਤਾ। ਜਵਾਬ ਦੇਣ ਵੇਲੇ
ਡਾ:ਪਿਸ਼ੌਰਾ ਸਿੰਘ ਜੀ ਵੱਲੋਂ ਹੈਰਾਨੀ ਭਰਿਆ ਵਤੀਰਾ ਕੀਤਾ ਗਿਆ, ਜੋ ਸਰੋਤਿਆਂ ‘ਚ ਚਰਚਾ ਦਾ ਵਿਸ਼ਾ
ਬਣ ਗਿਆ। ਡਾ:ਪਿਸ਼ੌਰਾ ਸਿੰਘ
ਜੀ ਆਪਣੇ ਜਵਾਬ ਨੂੰ ਇੰਨਾ ਲੰਮਾ ਅਤੇ ਵਿਸ਼ੇ ਤੋਂ ਬਾਹਰ ਲੈ ਗਏ, ਜਿਸ ਤੋਂ ਸਾਫ਼ ਜ਼ਾਹਿਰ ਸੀ ਕਿ ਉਹ
ਸਵਾਲ-ਜਵਾਬ ਲਈ ਮਿਥਿਆ ਹੋਇਆ ਸਮਾਂ ਬਰਬਾਦ ਕਰਨਾ ਚਾਹੁੰਦੇ ਸਨ ਤਾਂ ਜੋ ਹੋਰ ਸਵਾਲ ਨਾ ਪੁੱਛੇ ਜਾਣ।
‘ਵਰਲਡ ਸਿੱਖ ਫੈਡਰੇਸ਼ਨ’ ਦੇ ਸਰਗਰਮ ਕਾਰਕੁੰਨ
ਹਰਜੀਤ ਸਿੰਘ
ਵੱਲੋਂ ਕੀਤੇ ਗਏ ਸਵਾਲ ਨੇ ਬਹੁਤ ਹੀ ਦਿਲਚਸਪ ਸਥਿਤੀ ਪੈਦਾ ਕਰ ਦਿੱਤੀ। ਹਰਜੀਤ ਸਿੰਘ ਨੇ ਬੜੇ ਹੀ
ਠਰੰਮੇ ਨਾਲ ਵਿਦਵਾਨਾਂ ਨੂੰ ਬੇਨਤੀ ਕੀਤੀ ਕਿ, “ਮੈਂ ਨਾ ਤਾਂ ਦਸਮ ਗ੍ਰੰਥ ਦੇ ਹੱਕ ‘ਚ ਹਾਂ ਅਤੇ ਨਾ
ਹੀ ਵਿਰੋਧ ‘ਚ। ਮੈਂ ਤਾਂ ਅਜੇ ਪੜ੍ਹਨਾ ਹੀ ਅਰੰਭ ਕੀਤਾ ਹੈ।” ਉਨ੍ਹਾਂ ਨੇ ਆਪਣੇ ਹੱਥ ‘ਚ ਫੜੀ ਹੋਈ,
ਪਿਆਰਾ ਸਿੰਘ ਪਦਮ ਦੀ ਲਿਖਤ,
‘ਦਸਮ ਗ੍ਰੰਥ ਦਰਸ਼ਨ’ ਨੂੰ ਸਾਰੇ ਸਰੋਤਿਆਂ ਨੂੰ
ਵਿਖਾ ਕੇ ਕਿਹਾ ਕਿ, “ਇਹ ਉਹ ਕਿਤਾਬ ਹੈ ਜਿਸ ਦੇ ਵਿਦਵਾਨਾਂ ਅਤੇ ਪ੍ਰਚਾਰਕਾਂ ਵੱਲੋਂ ਅਕਸਰ ਹਵਾਲੇ
ਦਿੱਤੇ ਜਾਂਦੇ ਹਨ ਅਤੇ ਇਸ ਕਿਤਾਬ ਦੇ ਪੰਨਾ 7 ਉੱਤੇ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਸਾਬਕਾ
ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਸੰਤਾ ਸਿੰਘ ਬੁੱਢਾ ਦਲ, ਡਾ. ਖੁਸਦੇਵਾ ਸਿੰਘ, ਸੰਤ
ਜਰਨੈਲ ਸਿੰਘ ਭਿੰਡਰਵਾਲੇ ਅਤੇ ਪ੍ਰਿ.ਸਤਵੀਰ ਸਿੰਘ ਜੀ ਵੱਲੋਂ ਦਿੱਤੇ ਗਏ ਪ੍ਰਸੰਸਾ ਪੱਤਰ ਛਪੇ ਹੋਏ
ਹਨ।” ਹਰਜੀਤ ਸਿੰਘ ਨੇ ਕਿਹਾ ਕਿ, “ਮੈਨੂੰ ਬਹੁਤ ਹੀ ਹੈਰਾਨੀ ਹੋਈ ਜਦੋਂ ਮੈਂ ਇਸ ਦੇ ਪੰਨਾ 125 ਤੇ
ਇਹ ਪੜ੍ਹਿਆ ਕਿ ਗੁਰੂ ਗੋਬਿੰਦ ਸਿੰਘ ਜੀ ਕਪਾਲ ਮੋਚਨ ਦੇ ਮੰਦਰ ਗਏ, ਗੁਰੂ ਜੀ ਨੇ ਆਪਣੇ ਸਿੱਖਾਂ
ਨੂੰ ਸਿਰੋਪੇ ਦੇਣ ਲਈ ਉੱਥੇ ਆਏ ਹੋਏ ਸ਼ਰਧਾਲੂਆਂ ਦੀਆਂ, ਜੋ ਧਾਰਮਿਕ ਅਸਥਾਨ ਦੇ ਨੇੜੇ-ਤੇੜੇ ਪਿਸ਼ਾਬ
ਆਦਿ ਕਰ ਰਹੇ ਸਨ, ਆਪਣੇ ਸਿਪਾਹੀਆਂ ਰਾਹੀਂ ਪੱਗਾਂ ਉਤਰਵਾ ਲਈਆਂ, ਧੱਕੇ ਨਾਲ ਲਾਹੀਆਂ ਗਈਆਂ ਪੱਗਾਂ
ਦੀ ਗਿਣਤੀ 800 ਤੋਂ ਵੱਧ ਦੱਸੀ ਤਾਂ ਉਹ ਵਿਦਵਾਨ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਜੋ ਸਿੱਖ ਨਹੀ
ਸਨ, ਹਰਜੀਤ ਸਿੰਘ ਬਹੁਤ ਹੀ ਹੈਰਾਨੀ ਨਾਲ ਵੇਖ ਰਹੇ ਸਨ। ਆਪਣੀ ਗੱਲ ਨੂੰ ਜਾਰੀ ਰੱਖਦਿਆਂ ਉਨ੍ਹਾਂ
ਕਿਹਾ ਕਿ ਗੁਰੂ ਜੀ ਨੇ ਉਨ੍ਹਾਂ ਪੱਗਾਂ ਨੂੰ ਰਾਤੋਂ-ਰਾਤ ਧੁਆ ਕੇ ਸਵੇਰ ਨੂੰ ਸਿਰੋਪੇ ਦੇ ਦਿੱਤੇ ਤੇ
ਜੋ ਪੱਗਾਂ ਬਚ ਗਈਆਂ, ਉਹ ਵੇਚ ਦਿੱਤੀਆਂ। ਦਸਮ ਗ੍ਰੰਥ ਦੇ ਚਰਿੱਤਰ ਨੰ: 71 ਦਾ ਹਵਾਲਾ ਦੇ ਕੇ
ਉਨ੍ਹਾਂ ਦੱਸਿਆ ਕਿ ਪਿਆਰ ਸਿੰਘ ਪਦਮ ਨੇ ਇਸ ਘਟਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਹੱਡ-ਬੀਤੀ
ਲਿਖਿਆ ਹੈ। ਇਹ ਪੜ੍ਹ ਕੇ ਮੈਨੂੰ ਬਹੁਤ ਹੀ ਪ੍ਰੇਸ਼ਾਨੀ ਹੋਈ ਹੈ। ਇਸ ਬਾਰੇ ਵਿਦਵਾਨ ਜਾਣਕਾਰੀ ਦੇਣ
ਕਿ ਗੁਰੂ ਸਾਹਿਬ ਜੀ, ਜਿੰਨ੍ਹਾਂ ਨੇ ਸਾਨੂੰ ਦਸਤਾਰ ਦੀ ਬਖ਼ਸ਼ਿਸ਼ ਕੀਤੀ ਹੈ ਉਹ ਕਿਸੇ ਦੀ ਪੱਗ ਕਿਵੇਂ
ਉਤਾਰ ਕੇ ਵੇਚ ਸਕਦੇ ਹਨ?
ਡਾ:ਜਸਵੀਰ ਸਿੰਘ ਮਾਨ
ਨੇ
ਲੋਹਾ ਗਰਮ ਵੇਖ ਕੇ ਸੱਟ ਮਾਰਦਿਆਂ ਨੇ ਕਿਹਾ ਕਿ, “ਇਹ ਹੀ ਤਾਂ ਮੈਂ ਆਪਣੇ ਪੇਪਰ ‘ਚ ਸਾਬਿਤ ਕੀਤਾ
ਕੀਤਾ ਹੈ ਕਿ ਇਹ ਗ੍ਰੰਥ ਬਹੁਤ ਹੀ ਡੂੰਘੀ ਸਾਜ਼ਿਸ਼ ਦੀ ਦੇਣ ਹੈ।” ਦਸਮ ਗ੍ਰੰਥ ਨੂੰ ਗੁਰੂ ਜੀ ਦੀ
ਲਿਖਤ ਸਾਬਿਤ ਕਰਨ ਵਾਲਿਆਂ ਦਾ ਫਰਜ਼ ਹੈ ਕਿ ਉਹ ਇਸ ਸਵਾਲ ਦਾ ਜਵਾਬ ਦੇਣ।
ਡਾ: ਗੁਰਿੰਦਰ ਸਿੰਘ ਮਾਨ
ਨੇ, ਜੋ 10 ਕੁ ਮਿੰਟ ਪਹਿਲਾ ਆਪਣੇ ਖੋਜ ਪੱਤਰ ਰਾਹੀਂ ਇਹ ਸਾਬਿਤ ਕਰਨ ਦਾ ਯਤਨ ਕਰ ਰਹੇ ਸਨ ਕਿ ਇਹ
ਗ੍ਰੰਥ ਗੁਰੂ ਜੀ ਨੇ 1696 ‘ਚ ਆਨੰਦਪੁਰ ਸਾਹਿਬ ਵਿਖੇ ਹੀ ਸੰਪੂਰਨਕੀਤਾ ਸੀ, ਕੁੱਝ ਵੀ ਕਹਿਣ ਦੀ
ਬਜਾਇ ਮਾਈਕ ਡਾ: ਪਿਸ਼ੌਰਾ ਸਿੰਘ ਜੀ ਵੱਲ ਨੂੰ ਖਿਸਕਾ ਦਿੱਤਾ। ਡਾ:ਪਿਸ਼ੌਰਾ ਸਿੰਘ ਨੇ ਸਵਾਲ ਦਾ
ਸਿੱਧਾ ਜਵਾਬ ਦੇਣ ਦੀ ਥਾਂ ਇੱਧਰ-ਉੱਧਰ ਦੀਆਂ ਗੱਲਾਂ ਕਰਕੇ ਕਹਿ ਦਿੱਤਾ ਕਿ
‘next Question’
ਤਾਂ ਵਰਿੰਦਰ ਸਿੰਘ ਗੋਲਡੀ
ਨੇ ਕਿਹਾ ਕਿ ਪਹਿਲੇ ਸਵਾਲ ਦਾ ਜਵਾਬ ਤਾਂ ਦਿੱਤਾ ਹੀ ਨਹੀ ਗਿਆ। ਡਾ:ਪਿਸ਼ੌਰਾ ਸਿੰਘ ਨੇ ਫਿਰ ਪਹਿਲੇ
ਸਵਾਲ ਦੇ ਜਵਾਬ ‘ਚ ਇਹ ਕਿਹਾ ਕਿ ਸਾਰਾ ਦਸਮ ਗ੍ਰੰਥ, ਗੁਰੂ ਜੀ ਦੀ ਕ੍ਰਿਤ ਨਹੀਂ ਹੈ। ਉਸ ਵੇਲੇ
ਡਾ:ਪਿਸ਼ੌਰਾ ਸਿੰਘ ਜੀ ਦੇ ਚਿਹਰੇ ਦੇ ਰੰਗ ਕਿਵੇਂ ਬਦਲ ਰਹੇ ਸਨ ਵੇਖਣ ਯੋਗ ਸਨ।
ਬ੍ਰੇਕ ਦੇ ਸਮੇ ਹਾਲ ਤੋਂ ਬਾਹਰ ਡਾ:ਪਿਸ਼ੌਰਾ ਸਿੰਘ ਨੂੰ ਵਰਲਡ ਸਿੱਖ
ਫੈਡਰੇਸ਼ਨ ਦੇ ਕਾਰਕੁੰਨਾਂ ਨੇ ਅਨੂਪ ਕੌਰ ਵਾਲੇ ਕਿੱਸੇ ਸੰਬੰਧੀ ਸਵਾਲ ਕਰ ਕੇ ਇਸ ਸੰਬੰਧੀ ਸਪੱਸ਼ਟ
ਕਰਨ ਲਈ ਕਿਹਾ ਤਾਂ ਉਹਨਾਂ ‘ਚਾਹ ਪੀ ਕੇ ਆਉਣ ਤੋਂ ਬਾਅਦ’ ਸਪੱਸ਼ਟ ਕਰਨ ਦੀ ਗੱਲ ਕਹੀ ਪਰ ਉਸ ਤੋਂ
ਕੁਝ ਸਮੇਂ ਬਾਅਦ ਹੀ ਉਹ ਕੁੱਝ ਪੁਲਿਸ ਅਧਿਕਾਰੀਆਂ ਦੀ ਚਾਰਦੀਵਾਰੀ ਵਿੱਚ ਸੁਰੱਖਿਅਤ ਸਨ, ਜਿਸ ਕਾਰਨ
ਵਰਲਡ ਸਿੱਖ ਫੈਡਰੇਸ਼ਨ ਦੇ ਮੈਂਬਰਾਂ ਨੇ ਕੁੱਝ ਪਰਚੇ ਵੰਡੇ ਜਿੰਨ੍ਹਾਂ ਉੱਪਰ ਡਾ:ਪਿਸ਼ੌਰਾ ਸਿੰਘ
ਹੁਣਾਂ ਨੂੰ ਪੁੱਛੇ ਗਏ ਸਵਾਲ ਦਰਜ ਸਨ, ਜਿੰਨ੍ਹਾਂ ਦਾ ਕੋਈ ਠੋਸ ਅਤੇ ਤਸੱਲੀਬਖਸ਼ ਜਵਾਬ ਡਾ:ਪਿਸ਼ੌਰਾ
ਸਿੰਘ ਨਹੀਂ ਦੇ ਸਕੇ, ਜੋ ਕਿ ਹੇਠ ਲਿਖੇ ਅਨੁਸਾਰ ਹਨ:
1.
ਦਸਮ ਗ੍ਰੰਥ ਦਾ
ਲਿਖਾਰੀ ਪੰਨਾ 916 ਤੇ ਲਿਖਦਾ ਹੈ ਕਿ, “ਨਿਆਂਕਾਰ ਜਹਾਂਗੀਰ ਮਰ ਗਿਆ।
“ਚੌਪਈ॥ ਜਹਾਂਗੀਰ ਆਦਿਲ ਮਰ ਗਯੋ॥ ਸਾਹਿਜਹਾਂ ਹਜਰਤਿ ਜੂ ਭਯੋ॥”
ਜੇਕਰ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਹਨ ਤਾਂ ਕੀ ਗੁਰੂ ਜੀ ਆਪਣੇ ਪੜਦਾਦੇ
ਦੇ ਕਾਤਲ ਨੂੰ ਨਿਆਂਕਾਰ ਲਿਖ ਸਕਦੇ ਹਨ? ਜੇਕਰ ਜਹਾਂਗੀਰ ਨਿਆਂਕਾਰ ਸੀ ਤਾਂ ਗੁਰੂ ਅਰਜਨ ਪਾਤਿਸ਼ਾਹ
ਜੀ ਕੌਣ ਸਨ?
2.
ਗ੍ਰੰਥ ਦੇ ਲਿਖਾਰੀ
ਵੱਲੋਂ, ਗ੍ਰੰਥ ਦੇ ਪੂਰਾ ਹੋਣ ਦਾ ਦਿਨ ਐਤਵਾਰ ਲਿਖਿਆ ਹੈ-‘ਸੰਬਤ
ਸੱਤਰ੍ਹ ਸਹਸ ਭਣਿਜੈ॥ ਅਰਧ ਸਹਸ ਫੁਨਿ ਤੀਨਿ ਕਹਿੱਜੈ। ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ। ਤੀਰ
ਸਤੁੱਸ੍ਰਵ ਗ੍ਰੰਥ ਸੁਧਾਰਾ’ ਜੋ ਕਿ ਸਹੀ ਨਹੀ ਹੈ।
ਭਾਂਦੋ ਸੁਦੀ 8 ਸੰਮਤ 1753 (25 ਅਗਸਤ 1696 ਯੂਲੀਅਨ) ਨੂੰ ਦਿਨ ਮੰਗਲਵਾਰ ਸੀ ਜਦੋਂ ਕਿ ਲੇਖਕ
ਐਤਵਾਰ ਲਿਖ ਰਿਹਾ ਹੈ।
3. ਕੀ ਗੁਰੂ ਗੋਬਿੰਦ ਸਿੰਘ ਜੀ ਭੁੱਲੜ ਲਿਖਾਰੀ ਸਨ?
ਤਾ ਤੇ ਕਥਾ ਥੋਰ ਹੀ ਭਾਸੀ॥ ਨਿਰਖ ਭੂਲਿ ਕਬਿ ਕਰੋ ਨ ਹਾਸੀ॥28॥
(ਪੰਨਾ 181)
ਸੱਤਰ੍ਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ॥
ਚੂਕ ਹੋਇ ਜਹਤਹ ਸੁ ਕਬਿ ਲੀਜਹੁ ਸਕਲ ਸੁਧਾਰ॥
(ਪੰਨਾ 354)
ਭੂਲ ਹੋਇ ਜਹਂ ਤਹਿਂ ਸੁ ਕਬਿ ਪੜੀਅਹੁ ਸਭੇ ਸੁਧਾਰ॥
(ਪੰਨਾ 386)
ਤਾਤੇ ਥੋਰੀ ਕਥਾ ਉਚਾਰੀ॥ ਚੂਕ ਹੋਇ ਕਬਿ ਲੇਹੁ ਸੁਧਾਰੀ॥
(ਪੰਨਾ
1273)
4. ਦਸਮ ਗ੍ਰੰਥ ਦਾ ਲਿਖਾਰੀ ਮਹਾਂਕਾਲ ਦਾ ਪੁਜਾਰੀ ਹੈ ‘ਤੇ ਉਸਦੇ ਸਿੱਖ
ਬਣਾਉਣ ਦਾ ਤਰੀਕਾ ਹੈ ਸ਼ਰਾਬ ਅਫੀਮ ਭੰਗ ਪਿਆ ਕੇ ਨਾ ਕੇ ਖੰਡੇ-ਬਾਟੇ ਦੀ ਪਾਹੁਲ ਪਿਆ ਕੇ:
ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ। ਮਹਾਕਾਲ ਕੋ ਸਿੱਖਯ ਕਰ ਮਦਰਾ
ਭਾਂਗ ਪਵਾਇ॥
(ਪੰਨਾ 1210)
5. ਕੀ ਗੁਰੂ ਜੀ ਦੇਵੀ ਦੇ ਪੁਜਾਰੀ ਸਨ?
ਸਰਬਕਾਲ ਹੈ ਪਿਤਾ ਹਮਾਰਾ॥ ਦੇਬਿ ਕਾਲਕਾ ਮਾਤ ਹਮਾਰਾ॥
(ਪੰਨਾ 73)
ਇਸਨੂੰ ਯੁਗਲ ਭਗਤੀ ਕਹਿੰਦੇ ਹਨ ਜੋ ਹਿੰਦੂ ਮੱਤ ਵਿੱਚ ਪ੍ਰਵਾਨ ਹੈ। ਜਿਵੇਂ:
ਰਾਧੇ-ਸ਼ਾਮ, ਸੀਤਾ-ਰਾਮ, ਬਿਸ਼ਨੂੰ-ਲੱਛਮੀ, ਮਹਾਂਕਾਲ ਤੇ ਕਾਲਕਾ:
ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਂਕਾਲ ਕਾਲਕਾ ਅਰਾਧੀ॥
(ਪੰਨਾ 55)
ਕ੍ਰਿਪ ਕਰੀ ਹਮ ਪਰ ਜਗਮਾਤਾ। ਗ੍ਰੰਥ ਕਰਾ ਪੂਰਨ ਸੁਭਰਾਤਾ।
ਕਿਲਬਿਖ ਸਕਲ ਦੇਹ ਕੋ ਹਰਤਾ। ਦੁਸਟ ਦੋਖਿਯਨ ਕੋ ਛੈ ਕਰਤਾ।402।
ਪੰਨਾ 1388॥
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥ ਦੁਰਗਾ ਪਾਠ ਬਣਾਇਆ ਸਭੇ ਪਉੜੀਆ॥
ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ॥
(ਪੰਨਾ 127)
ਇਸ ਦੁਰਗਾ ਦੀ ਵਾਰ ਵਿੱਚੋਂ ਹੀ ਸਾਡੀ ਅਰਦਾਸ ਆਈ ਹੈ।
6. ਦਸਮ ਗ੍ਰੰਥ ਦਾ ਰੱਬ ਸ਼ਰਾਬ ਵੀ ਪੀਂਦਾ ਹੈ।
ਮਦਰਾ ਕਰ ਮੱਤ ਮਹਾ ਭਭਕੰ॥ ਬਨ ਮੈ ਮਨੋ ਬਾਘ ਬਚਾ ਬਬਕੰ॥
( ਪੰਨਾ 42)
7. ਦਸਮ ਗ੍ਰੰਥ ਵਿਚ ਸ੍ਰਿਸ਼ਟੀ ਸਾਜਣ ਦਾ ਢੰਗ ਜੋ ਗੁਰੂ ਗ੍ਰੰਥ ਦੇ ਵਿਪਰੀਤ
ਹੈ:
ਏਕ ਸ੍ਰਵਣ ਤੇ ਮੈਲ ਨਿਕਾਰਾ। ਤਾ ਤੇ ਮਧੁ ਕੀਟਬ ਤਨ ਧਾਰਾ॥
ਦੁਤੀਯ ਕਾਨ ਤੇ ਮੈਲੁ ਨਿਕਾਰੀ॥ ਤਾ ਤੇ ਭਈ ਸ੍ਰਿਸ਼ਟ ਇਹ ਸਾਰੀ॥
ਦ. ਗ੍ਰੰ. ਪੰਨਾ 47
ਜਦੋਂ ਦੂਜੇ ਕੰਨ ਤੋਂ ਮੈਲ ਨਿਕਾਲਣ ਤੋਂ ਬਾਅਦ ਹੀ ਇਹ ਸਾਰੀ ਸ੍ਰਿਸ਼ਟੀ ਬਣੀ
ਹੈ ਤਾਂ ਫਿਰ ਪਹਿਲੇ ਕੰਨ ਦੀ ਮੈਲ ਤੋਂ ਬਣਾਏ ਗਏ ਕੀੜੇ ਮਕੌੜੇ ਕਿੱਥੇ ਰੱਖੇ?
8. ਦਸਮ ਗ੍ਰੰਥ ਦੇ ਲਿਖਾਰੀ ਨੇ ਥਾਂ-ਥਾਂ ਆਪਣਾ ਨਾਮ ਲਿਖਿਆ ਹੈ।
‘
ਸੁਨੀਅਹੁ
ਸੰਤ ਸਭੈ ਚਿਤ ਲਾਈ॥ ਬਰਨਤ ਸ੍ਯਾਮ ਜਥਾ ਮਤ ਭਾਈ॥
(ਪੰਨਾ 155)
‘
ਮਿਲਿ
ਦੇਵ ਅਦੇਵਨ ਸਿੰਧ ਮਥ੍ਯੋ॥ ਕਬ ਸ੍ਯਾਮ ਕਵਿੱਤਨ ਮੱਧ ਕਥ੍ਯੋ॥
(ਪੰਨਾ 160)
ਮਾਰ ਚਮੂੰ ਸੁ ਬਿਦਰ ਦਈ ਕਬਿ ਰਾਮ ਕਹੈ ਬਲ ਸੋ ਨ੍ਰਿਪ ਗਾਜ੍ਯੋ॥
(ਪੰਨਾ 408)
ਕਥਾ ਸਤ੍ਰਵੀ ਰਾਮ ਕਬਿ ਉਚਾਰਿ ਹਿਤ ਚਿਤ ਲਾਇ॥
(ਪੰਨਾ 835)
ਕਬਿ ਸ੍ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸਮਗ॥੧੦॥
(ਪੰਨਾ 1355)
ਇਹ ਸਾਬਤ ਕਰਨ ਲਈ ਕਿ
ਦਸਮ ਗ੍ਰੰਥ ਕਵੀ ਰਾਮ ਅਤੇ ਸ੍ਯਾਮ ਦੀ
ਰਚਨਾ ਹੈ, ਦਸਮ ਗ੍ਰੰਥ ‘ਚ ਅਜਿਹੇ ਸੈਂਕੜੇ ਹਵਾਲੇ
ਦਿੱਤੇ ਜਾ ਸਕਦੇ ਹਨ।
‘ਵਰਲਡ ਸਿੱਖ ਫੈਡਰੇਸ਼ਨ’ ਵੱਲੋਂ ਪੁੱਛੇ ਗਏ ਉਪਰੋਕਤ ਸਵਾਲਾਂ ਦੇ ਜਵਾਬ
ਡਾ:ਪਿਸ਼ੌਰਾ ਸਿੰਘ ਉਸ ਸਮੇਂ ਤਾਂ ਨਹੀਂ ਦੇ ਸਕੇ, ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਬਾਰੇ ਇਹਨਾਂ
ਵਿਦਵਾਨਾਂ ਤੋਂ ਜ਼ਰੂਰ ਪੁੱਛਣ।
(ਨੋਟ:- ਅਨੂਪ ਕੌਰ
ਵਾਲੀ ਕਹਾਣੀ ਅਸੀਂ ਦੋ ਵਿਦਵਾਨਾਂ ਵਲੋਂ ਕੀਤੇ ਅਰਥਾਂ ਸਮੇਤ ਪੂਰੀ ਦੀ ਪੂਰੀ ਹੀ ‘ਸਿੱਖ ਮਾਰਗ’ ਦੇ
ਪਾਈ ਹੋਈ ਹੈ। ਆਪਣੇ ਵਲੋਂ ਕੁੱਝ ਟਿਪੱਣੀਆਂ ਅਤੇ ਦਸਮ ਗ੍ਰੰਥੀਆਂ ਦੇ ਇਸ ਦੇ ਹੱਕ ਵਿੱਚ ਕੀਤੇ
ਜਾਂਦੇ ਪ੍ਰਚਾਰ ਦੇ ਕੁੱਝ ਜਵਾਬ ਵੀ ਦਿੱਤੇ ਹਨ ਅਤੇ ਨਾਲ ਹੀ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਮੰਨਣ
ਵਾਲੇ ਦੋ ਵਿਦਵਾਨਾਂ {ਸ: ਕਪੂਰ ਸਿੰਘ ਅਤੇ ਡਾ: ਹਰਿਭਜਨ ਸਿੰਘ} ਦੇ ਇਸ ਕਹਾਣੀ ਨਾਲ ਸੰਬੰਧਿਤ ਲੇਖ
ਵੀ ਪਾਏ ਹੋਏ ਹਨ। ਜਿਨ੍ਹਾਂ ਪਾਠਕਾਂ ਨੇ ਉਹ ਲਿਖਤ ਹਾਲੇ ਨਹੀਂ ਪੜ੍ਹੀ ਉਹ ਦਸਮ ਗ੍ਰੰਥ ਦੇ ਲਿੰਕ ਤੇ
ਜਾ ਕੇ ਪੜ੍ਹ ਸਕਦੇ ਹਨ ਅਤੇ ਜਾਂ ਫਿਰ
ਇੱਥੇ ਕਲਿਕ ਕਰਕੇ ਪੜ੍ਹ
ਸਕਦੇ ਹਨ-ਸੰਪਾਦਕ।)
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
(12/05/13)
ਗੁਰਸ਼ਰਨ ਸਿੰਘ ਕਸੇਲ
ਸ੍ਰ. ਰਘਬੀਰ ਸਿੰਘ ਜੀ ਮਾਨਾਂਵਾਲੀ,
ਸਤਿ ਸ੍ਰੀ ਅਕਾਲ ।
ਆਪ ਜੀ ਵੱਲੋਂ ਲਿਖਿਆ ਲੇਖ “ਜਦੋਂ ਮਾਂ ਨੂੰ ਵੱਡਿਆਂ ਕੀਤਾ” ਚੰਗਾ ਲੱਗਾ । ਵੀਰ ਜੀ, ਅੱਜ
ਕਿੰਨੇ ਕੁ ਲੋਕ ਹਨ ਜੋ ਤੁਹਾਡੇ ਵਰਗੀ ਸੋਚ ਰੱਖਦੇ ਹਨ । ਜੇ ਕਿਸੇ ਬਜੁਰਗ ਦੇ ਅਕਾਲ ਚਲਾਣਾ ਕਰਨ ਤੇ
ਮੱਠਿਆਈਆਂ, ਵੰਨ ਸਵੰਨੇ ਪੱਕਵਾਨ ਆਏ ਰਿਸ਼ਤੇਦਾਰਾਂ, ਦੋਸਤਾਂ, ਵਾਕਫਕਾਰਾਂ ਵਾਸਤੇ ਤਿਆਰ ਕਰਨੇ ਹਨ
ਅਤੇ ਆਪਣੀ ਬੱਲੇ-ਬੱਲੇ ਕਰਵਾਉਣੀ ਹੈ ਤਾਂ ਫਿਰ ਕੀ ਉਸ ਪ੍ਰੀਵਾਰ ਨਾਲ ਮ੍ਰਿਤਕ ਪ੍ਰਾਣੀ ਦਾ ਹਿਰਖ
ਕਰਨਾ ਬਣਦਾ ਹੈ ? ਕੀ ਵੰਨ ਸਵੰਨੇ ਪੱਕਵਾਨ ਤੇ ਮੱਠਿਆਈਆਂ ਖੁਸ਼ੀ ਦੇ ਸਮਾਗਮ ਦਾ ਅਹਿਸਾਸ ਨਹੀਂ
ਕਰਵਾਉਂਦੇ ? ਕੀ ਸਾਨੂੰ ਇਹ ਵਿਚਾਰ ਨਹੀਂ ਕਰਨੀ ਚਾਹੀਦੀ ਕਿ ਅਸੀਂ ਮਰਗ ਦੇ ਸਮਾਗਮ ਤੇ ਆਉਣ ਵਾਲੇ
ਲੋਕਾਂ ਨੂੰ ਖੁਸ਼ ਕਰਨਾ ਜ਼ਰੂਰੀ ਹੈ ਜਾਂ ਸਾਨੂੰ ਆਪਣੇ ਪ੍ਰੀਵਾਰ ਦੇ ਮੈਂਬਰ ਦਾ ਸਦਾ ਲਈ ਵਿਛੜਨ ਦਾ
ਦੁੱਖ ਹੈ ? ਹਾਂ, ਜੇਕਰ ਪ੍ਰੀਵਾਰ ਦੇ ਮੈਂਬਰ ਦੇ ਵਿਛੋੜੇ ਦਾ ਦੁੱਖ ਨਹੀਂ ਸਗੋਂ ਖੁਸ਼ੀ ਹੈ ਤਾਂ ਫਿਰ
ਭਾਂਵੇ ਮੰਗਣੀ-ਵਿਆਹ ਵਾਂਗੂ ਪੱਕਵਾਨ ਬਣਾਓ ਅਤੇ ਸਾਰਿਆਂ ਆਉਣ ਵਾਲਿਆਂ ਨੂੰ ਕਹੋ ਕਿ ਕੋਈ ਵੀ ਹਿਰਖ
ਨਾ ਕਰੇ ਸਗੋਂ ਖੁਸ਼ੀ ਦੀ ਗੱਲ ਕਰੋ ।
ਬਾਕੀ ਪਾਠਕਾਂ ਤੇ ਵਿਦਵਾਨਾਂ ਦੇ ਇਸ ਵਿਸ਼ੇ ਬਾਰੇ ਕੀ ਵਿਚਾਰ ਹਨ ਇਹ ਜਾਣਨ ਦੀ ਉਡੀਕ ਕਰਾਂਗਾ ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(12/05/13)
ਅਵਤਾਰ ਸਿੰਘ ਮਿਸ਼ਨਰੀ
“ਭਾਈ ਸੰਗਤ ਸਿੰਘ ਜੀ ਦਾ ਜਨਮ ਦਿਨ ਧੂੰਮ-ਧਾਮ ਨਾਲ ਮਨਾਇਆ ਗਿਆ”
(ਅਵਤਾਰ ਸਿੰਘ ਮਿਸ਼ਨਰੀ) ਗੁਰਦੁਆਰਾ ਸੈਕਟਰੀ ਭਾਈ
ਜੋਗਾ ਸਿੰਘ ਅਤੇ ਸਮੁੱਚੇ ਪ੍ਰਬੰਧਕਾਂ ਦੇ ਸਾਂਝੇ ਉਦਮ ਨਾਲ 29 ਅਪ੍ਰੈਲ 2013 ਦਿਨ ਐਤਵਾਰ ਨੂੰ ਭਾਈ
ਸੰਗਤ ਸਿੰਘ ਜੀ ਦਾ ਜਨਮ ਦਿਨ ਗੁ: ਸਾਂਝਾ ਸਾਹਿਬ ਵਿਖੇ ਮਨਾਇਆ ਗਿਆ। ਇਸ ਗੁਰਦੁਆਰੇ ਦੀ ਪ੍ਰਬੰਧਕ
ਕਮੇਟੀ ਨੇ ਕਰੀਬ ਹਰੇਕ ਭਗਤ ਅਤੇ ਪੁਰਾਤਨ ਸਿੰਘ ਸਿੰਘਣੀਆਂ ਦੇ ਦਿਹਾੜੇ ਮਨਾਉਣ ਦਾ ਸ਼ਲਾਘਾਯੋਗ ਉਦਮ
ਆਰੰਭਿਆ ਹੈ। ਅੱਜ ਅਸੀਂ ਰੱਬੀ ਭਗਤਾਂ ਅਤੇ ਪੁਰਾਤਨ ਸਿੰਘ ਸਿੰਘਣੀਆਂ ਅਤੇ ਸ਼ਹੀਦਾਂ ਨੂੰ ਭੁੱਲ
ਚੁੱਕੇ ਹਾਂ। ਸਾਡੇ ਪ੍ਰਚਾਰਕਾਂ, ਕਥਾਵਾਚਕਾਂ ਅਤੇ ਰਾਗੀਆਂ ਢਾਡੀਆਂ ਦਾ ਸਾਰਾ ਜੋਰ ਰਵਾਇਤੀ
ਪ੍ਰਸੰਗਾਂ, ਮਿਥਹਾਸਕ ਰਿਸ਼ੀਆਂ ਮੁਨੀਆਂ, ਦੇਵੀ ਦੇਵਤਿਆਂ ਅਤੇ ਅਖੌਤੀ ਸਾਧਾਂ ਸੰਤਾਂ ਦੇ ਸੋਹਿਲੇ
ਗਾਉਣ ਤੇ ਲੱਗਾ ਰਹਿੰਦਾ ਹੈ। ਕਰਾਮਾਤੀ ਅਣਹੋਣੀਆਂ ਸਾਖੀਆਂ ਬਾਰ-ਬਾਰ ਸੁਣਾਈਆਂ ਜਾਂਦੀਆਂ ਹਨ।
ਭਗਤਾਂ ਅਤੇ ਖਾਸ ਕਰ ਦਲਤ ਮਹਾਂਪੁਰਖਾਂ ਜਾਂ ਗੁਰਸਿੱਖਾਂ ਦਾ ਇਤਿਹਾਸ ਵੀ ਪੂਰਾ ਨਹੀਂ ਮਿਲਦਾ।
ਮੁਤੱਸਬੀ ਇਤਿਹਾਸਕਾਰਾਂ ਨੇ ਉਨ੍ਹਾਂ ਨਾਲ ਲਿਖਣ ਵੇਲੇ ਵੀ ਬੇਈਮਾਨੀ ਕੀਤੀ ਹੈ। ਓਧਰੋਂ ਪ੍ਰਬੰਧਕ ਤੇ
ਡੇਰੇਦਾਰ ਵੀ ਖਾਸ-ਖਾਸ ਗੁਰ ਪੁਰਬ ਮਨਾਉਂਦੇ ਹਨ। ਡੇਰੇਦਾਰਾਂ ਨੂੰ ਤਾਂ ਉਨ੍ਹਾਂ ਦੇ ਵੱਡੇ ਵਡੇਰੇ
ਆਪੂੰ ਬਣੇ ਮਹਾਂ ਪੁਰਖਾਂ ਦੇ ਜਨਮ ਦਿਨ ਅਤੇ ਬਰਸੀਆਂ ਮਨਾਉਣ ਤੋਂ ਹੀ ਵਿਹਲ ਨਹੀਂ। ਉਹ ਤਾਂ ਕਥਾ ਵੀ
ਬਹੁਤਾ ਦੇਵੀ ਦੇਵਤਿਆਂ ਅਤੇ ਰਿਸ਼ੀ-ਮੁਨੀ ਅਵਤਾਰਾਂ ਦੀ ਕਰਦੇ ਨਹੀਂ ਥਕਦੇ।
ਇਸ ਦਿਨ ਤੇ ਭਾਈ ਜੋਗਾ ਸਿੰਘ ਜੀ ਨੇ ਵਿਆਖਿਆ ਸਹਿਤ ਕੀਰਤਨ ਕਰਦੇ ਭਾਈ ਸੰਗਤ ਸਿੰਘ ਜੀ ਬਾਰੇ ਮਿਲੀ
ਜਾਣਕਾਰੀ ਮੁਤਾਬਿਕ ਵਿਸਥਾਰ ਨਾਲ ਸੁਣਾਇਆ। ਭਾਈ ਬਲਦੇਵ ਸਿੰਘ ਜੀ ਦੇ ਰਾਗੀ ਜਥੇ ਨੇ ਭਾਵਪੂਰਤ
ਕੀਰਤਨ ਕੀਤਾ। ਉਪ੍ਰੰਤ ਦਾਸ ਨੇ ਭਾਈ ਸੰਗਤ ਸਿੰਘ ਦੇ ਜੀਵਨ ਬਾਰੇ ਸੰਖੇਪ ਵਿੱਚ ਵਿਚਾਰ ਕਰਦੇ
ਦਰਸਾਇਆ ਕਿ ਭਾਈ ਸਾਹਿਬ ਜੀ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਪ੍ਰਕਾਸ਼ 22 ਦਸੰਬਰ 1666
ਤੋਂ ਚਾਰ ਮਹੀਨੇ ਬਾਅਦ 25 ਅਪ੍ਰੈਲ ਸੰਨ 1667 ਵਿੱਚ ਪਟਨਾ ਸ਼ਹਿਰ ਵਿੱਚ ਭਾਈ ਰਣੀਆਂ ਅਤੇ ਬੀਬੀ
ਅਮਰੋ ਦੇ ਗ੍ਰਿਹ ਵਿਖੇ ਹੋਇਆ। ਆਪ ਜੀ ਦੇ ਵੱਡੇ ਵਡੇਰੇ ਗੁਰੂ ਰਾਮ ਦਾਸ ਤੋਂ ਲੈ ਕੇ ਗੁਰੂ ਘਰ ਦੀ
ਸੇਵਾ ਵਿੱਚ ਸ਼ਾਮਲ ਸਨ। ਜਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਰਚ ਅਤੇ ਮੀਰੀ ਪੀਰੀ ਦੀਆਂ
ਤਲਵਾਰਾਂ ਧਾਰਣ ਕਰਕੇ ਐਲਾਨ ਕੀਤਾ ਕਿ ਹੁਣ ਗੁਰਸਿੱਖ ਤੇ ਪ੍ਰੇਮੀ ਘੋੜਿਆਂ ਅਤੇ ਸ਼ਸ਼ਤਰਾਂ ਦੀਆਂ
ਭੇਟਾਵਾਂ ਅਰਪਣ ਕਰਨ ਤਾਂ ਇਨ੍ਹਾਂ ਗਰੀਬ ਸਿੱਖਾਂ ਨੇ ਗੁਰੂ ਨੂੰ ਆਪਾ ਭੇਟ ਕਰ ਦਿੱਤਾ ਸੀ। ਇਨ੍ਹਾਂ
ਵਿੱਚ ਮਾਝੇ-ਮਾਲਵੇ ਦੇ ਸਿੱਖਾਂ ਤੋਂ ਇਲਾਵਾ ਦੁਆਬੇ ਦੇ ਜਲੰਧਰ ਲਾਗਲੇ ਪਿੰਡ ਜੰਡੂ ਸਿੰਘਾ,
ਫਗਵਾੜਾ, ਗੁਰਾਇਆਂ, ਹੁਸ਼ਿਆਰਪੁਰ ਦੇ ਅਨੇਕਾਂ ਸਿੰਘ ਸ਼ਾਮਲ ਸਨ। ਜੰਡੂ ਸਿੰਘਾਂ ਦੇ ਭਾਈ ਬੁੱਧਾ ਜੀ,
ਸੁੱਧਾ ਜੀ ਤੇ ਸਪਰੌੜ ਖੇੜੀ ਦੇ ਭਾਈ ਭਾਨੂੰ ਜੀ ਵੀ ਸ਼ਾਮਲ ਸਨ। ਭਾਈ ਭਾਨੂੰ ਜੀ ਭਾਈ ਸੰਗਤ ਸਿੰਘ ਜੀ
ਦੇ ਦਾਦਾ ਜੀ ਸਨ ਜਿਨ੍ਹਾਂ ਨੇ ਛੇਵੈ ਪਾਤਸ਼ਾਹ ਦੀਆਂ ਮੁਗਲਾਂ ਵਿਰੁੱਧ ਚਾਰਾਂ ਜੰਗਾ ਵਿੱਚ ਹਿੱਸਾ
ਲਿਆ ਸੀ।
ਜਦ ਬਾਬਾ ਮੱਖਣ ਸ਼ਾਹ ਲੁਬਾਣੇ ਨੇ ਬਾਬੇ ਬਕਾਲੇ ਵਿਖੇ ਗੁਰੂ ਤੇਗ ਬਹਾਦਰ ਨੂੰ ਪ੍ਰਗਟ ਕੀਤਾ ਉਸ ਵਕਤ
ਵੀ ਭਾਈ ਸੰਗਤ ਸਿੰਘ ਜੀ ਦੇ ਮਾਤਾ ਪਿਤਾ ਓਥੇ ਸੇਵਾ ਵਿੱਚ ਸਨ ਜੋ ਗੁਰੂ ਤੇਗ ਬਹਾਦਰ ਦਾ ਹੁਕਮ ਮੰਨ
ਕੇ ਫਿਰ ਨਾਨਕੀ ਚੱਕ (ਅਨੰਦਪੁਰ ਸਾਹਿਬ) ਆ ਗਏ ਸਨ। ਇੱਥੋਂ ਹੀ ਜਦ ਨੌਵੇਂ ਪਾਤਸ਼ਾਹ ਨੇ ਸਹਿਮੀ ਜਨਤਾ
ਨੂੰ ਜਗਾਉਣ ਕਈ ਪ੍ਰਚਾਰ ਫੇਰੀਆਂ ਸ਼ੁਰੂ ਕੀਤੀਆਂ ਸਨ ਤਾਂ ਭਾਈ ਰਣੀਆਂ ਤੇ ਬੀਬੀ ਅਮਰੋ ਵੀ ਹਰ ਵੇਲੇ
ਨਾਲ ਸਨ। ਜਦ ਮਾਲਵੇ ਤੋਂ ਹੁੰਦੇ ਹੋਏ ਬਾਂਗਰ ਦੇਸ਼ ਦਾ ਪ੍ਰਚਾਰ ਦੌਰਾ ਕਰਦੇ, ਗੁਰੂ ਜੀ ਪਟਨਾਂ
ਪਹੁੰਚੇ ਤਾਂ ਓਥੇ ਆਪਣੇ ਪ੍ਰਵਾਰ ਅਤੇ ਸਾਥੀ ਸਿਖਾਂ ਸਮੇਤ ਭਾਈ ਰਣੀਆਂ ਤੇ ਬੀਬੀ ਅਮਰੋ ਨੂੰ ਛੱਡ ਕੇ
ਆਪ ਜੀ ਢਾਕੇ ਬੰਗਾਲੇ ਵੱਲ ਚਲੇ ਗਏ ਸਨ। ਇਥੇ ਪਟਨੇ ਵਿਖੇ ਹੀ 22 ਦਸੰਬਰ ਸੰਨ 1666 ਨੂੰ ਬਾਲ ਗੁਰੂ
ਗੋਬਿੰਦ ਰਾਇ ਦਾ ਜਨਮ ਪ੍ਰਕਾਸ਼ ਹੋਇਆ ਅਤੇ ਠੀਕ ਚਾਰ ਮਹੀਨੇ ਬਾਅਦ 25 ਅਪ੍ਰੈਲ ਸੰਨ 1667 ਨੂੰ ਭਾਈ
ਸੰਗਤਾ ਜੀ ਦਾ ਜਨਮ ਵੀ ਇੱਥੇ ਪਟਨੇ ਹੀ ਹੋਇਆ। ਭਾਈ ਸੰਗਤ ਸਿੰਘ ਦੀ ਸ਼ਕਲ ਬਾਲ ਗੁਰੂ ਗੋਬਿੰਦ ਰਾਇ
ਨਾਲ ਇਨੀ ਮਿਲਦੀ ਸੀ ਕਿ ਜਦ ਰਾਣੀ ਮੈਣੀ ਦੀ ਗੋਦ ਵਿੱਚ ਜਾ ਬੈਠਦੇ ਤਾਂ ਰਾਣੀ ਬਾਲ ਗੋਬਿੰਦ ਰਾਇ
ਜਾਣ ਪਿਆਰ ਕਰਦੀ ਸੀ। ਪਟਨੇ ਵਿਖੇ ਜੋ ਬਾਲਾਂ ਦੇ ਦੋ ਜਥੇ ਬਣਾ ਕੇ ਹੋਣਹਾਰ ਗੋਬਿੰਦ ਰਾਇ ਜੰਗਾਂ
ਕਰਦੇ ਸਨ ਤਾਂ ਉਸ ਵੇਲੇ ਵੀ ਇੱਕ ਜਥੇ ਦੀ ਕਮਾਨ ਭਾਈ ਸੰਗਤੇ ਨੂੰ ਦਿੰਦੇ ਸਨ। ਇਨ੍ਹਾਂ ਦਾ ਬਚਪਨ ਦਾ
ਨਾਮ ਸੰਗਤਾ ਹੀ ਸੀ। ਇਉਂ ਭਾਈ ਸੰਗਤਾ ਗੁਰੁ ਜੀ ਦਾ ਬਚਪਨ ਦਾ ਲੰਗੋਟੀਆ ਯਾਰ ਸੀ ਜਿਸ ਨੇ 1699 ਦੀ
ਵੈਸਾਖੀ ਨੂੰ ਕੇਸ ਗੜ ਵਿਖੇ ਖੰਡੇ ਦੀ ਪਾਹੁਲ ਲਈ ਤੇ ਨਾਮ ਸੰਗਤ ਸਿੰਘ ਹੋ ਗਿਆ ਜੋ ਅਨੰਦਪੁਰ,
ਪ੍ਰਵਾਰ ਵਿਛੋੜੇ ਅਤੇ ਚਮਕੌਰ ਦੀਆਂ ਸਾਰੀਆਂ ਜੰਗਾਂ ਵਿੱਚ ਪ੍ਰਵਾਰ ਸਮੇਤ ਗੁਰੂ ਜੀ ਦੇ ਨਾਲ ਰਿਹਾ।
ਸਰਸਾ ਦੇ ਕਿਨਾਰੇ ਜਿੱਥੇ ਵੈਰੀ ਕਸਮਾਂ ਤੋੜ ਕੇ ਮਗਰ ਪੈ ਗਿਆ ਓਥੇ ਗੁਰੂ ਜੀ ਨੇ ਜਿਹੜੇ ਸਿੰਘਾਂ
ਨੂੰ ਜਥੇਦਾਰ ਬਣਾ ਕੇ ਵੈਰੀ ਦੇ ਮੁਕਾਬੇ ਲਈ ਤੋਰਿਆ ਓਨ੍ਹਾਂ ਚੋਂ ਇੱਕ ਜਥੇ ਦੀ ਅਗਵਾਈ ਭਾਈ ਸੰਗਤ
ਸਿੰਘ ਜੀ ਨੇ ਕਰਦੇ ਹੋਏ ਵੈਰੀ ਦਲ ਨੂੰ ਭਾਜੜਾਂ ਪਾਈ ਰੱਖੀਆਂ ਪਰ ਸਰਸਾ ਦੇ ਤੇਜ ਵਹਾ ਅੰਦਰ ਬਹੁਤ
ਸਾਰੇ ਬਜੁਰਗ ਅਤੇ ਬੱਚੇ ਆਦਿਕ ਸਿੰਘ ਸਿੰਘਣੀਆਂ ਰੁੜ ਗਏ। ਛੋਟੇ ਸਾਹਿਬਜ਼ਾਦੇ ਅਤੇ ਮਾਤ ਗੁਜਰੀ ਜੀ
ਨੂੰ ਗੰਗੂ ਪਾਪੀ ਆਪਣੇ ਘਰ ਖੇੜੀ ਲੈ ਗਿਆ। ਬਾਕੀ 40 ਕੁ ਸਿੰਘਾਂ ਸਮੇਤ ਗੁਰੂ ਜੀ ਚਮਕੌਰ ਦੀ ਕੱਚੀ
ਗੜੀ ਜਾ ਪਹੁੰਚੇ ਜੋ ਭਾਈ ਬੁੱਧੀ ਚੰਦ ਦੀ ਹਵੇਲੀ ਸੀ ਅਤੇ ਵਿਉਂਤਬੰਦੀ ਨਾਲ ਗੜੀ ਦੀ ਚਾਰੋਂ ਤਰਫ
ਮੋਰਚੇ ਸੰਭਾਲ ਲਏ। ਓਧਰ ਵੈਰੀ ਦੀ 10 ਹਜ਼ਾਰ ਸ਼ਾਹੀ ਫੌਜ ਅਤੇ ਅਨੇਕਾਂ ਗੁਜਰ-ਰੰਗੜ ਆਦਿਕ ਚੋਰ ਡਕੈਤ
ਵੀ ਮਾਰੋ ਮਾਰ ਕਰਦੇ ਹੋਏ ਆ ਭਬਕੇ ਤੇ ਗੜੀ ਨੂੰ ਘੇਰਾ ਪਾ ਲਿਆ। ਗੁਰੂ ਜੀ ਦੀ ਆਗਿਆ ਪਾ ਬਾਬਾ ਅਜੀਤ
ਸਿੰਘ, ਬਾਬਾ ਜੁਝਾਰ ਸਿੰਘ, ਪੰਜਾਂ ਪਿਆਰਿਆਂ ਚੋਂ ਭਾਈ ਮੋਹਕਮ ਸਿੰਘ, ਭਾਈ ਹਿਮਤ ਸਿੰਘ ਅਤੇ ਭਾਈ
ਸਾਹਿਬ ਸਿੰਘ ਜਾਨਾਂ ਹੂਲ ਕੇ ਜੰਗੇ ਮੈਦਾਨ ਵਿੱਚ ਲੱਖਾਂ ਵੈਰੀਆਂ ਦੇ ਆਹੂ ਲੌਂਹਦੇ ਹੋਏ ਸ਼ਹੀਦੀ ਦਾ
ਜਾਮ ਪੀ ਗਏ।
ਜਦ ਗੁਰੂ ਜੀ ਵੀ ਸ਼ਹੀਦੀ ਪਾਉਣ ਲਈ ਤਿਆਰ ਹੋ ਗਏ ਤਾਂ ਬਚੇ ਸਿੰਘਾਂ ਚੋਂ ਭਾਈ ਦਇਆ ਸਿੰਘ, ਭਾਈ ਧਰਮ
ਸਿੰਘ, ਭਾਈ ਮਾਨ ਸਿੰਘ ਅਤੇ ਭਾਈ ਸੰਗਤ ਸਿੰਘ ਜੀ ਆਦਿਕ ਮੁਖੀ ਪੰਜਾਂ ਸਿੱਖਾਂ ਨੇ ਗੁਰੂ ਜੀ ਨੂੰ
ਹੁਕਮ ਕੀਤਾ ਕਿ ਅਜੇ ਤੁਹਾਡੀ ਪੰਥ ਨੂੰ ਬਹੁਤ ਲੋੜ ਹੈ ਆਪ ਗੜੀ ਛੱਡ ਅੱਗੇ ਚਾਲੇ ਪਾ ਜਾਓ ਕਿਉਂਕ ਆਪ
ਜੀ ਹੋਰ ਸਿੰਘ ਸਾਜ ਸਕਦੇ ਹੋ ਤਾਂ ਪੰਜਾ ਦਾ ਹੁਕਮ ਮੰਨ ਕੇ, ਗੁਰੂ ਜੀ ਨੇ ਆਪਣਾ ਕਲਗੀ ਤੋੜਾ, ਚੋਲਾ
ਅਤੇ ਦਸਤਾਰ ਆਪਣੇ ਬਚਪਨ ਦੇ ਹਮਸ਼ਕਲ ਸਾਥੀ ਭਾਈ ਸੰਗਤ ਸਿੰਘ ਨੂੰ ਸਜਾ ਕੇ ਰਾਤ ਨੂੰ ਤਾੜੀਆਂ ਮਾਰਦੇ
ਹੋਏ ਦੁਸ਼ਮਣ ਨੂੰ ਵੰਗਾਰਦੇ ਗੜੀ ਚੋਂ ਕੂਚ ਕਰ ਗਏ। ਪੰਜਾਂ ਪਿਆਰਿਆਂ ਚੋਂ ਬਚੇ ਭਾਈ ਦਇਆ ਸਿੰਘ, ਧਰਮ
ਸਿੰਘ ਤੇ ਇੱਕ ਹੋਰ ਭਾਈ ਮਾਨ ਸਿੰਘ ਵੀ ਬਣਾਈ ਵਿਉਂਤ ਨਾਲ ਗੁਰੂ ਜੀ ਨੂੰ ਮਾਛੀਵਾੜੇ ਦੇ ਜੰਗਲ ਵਿੱਚ
ਜਾ ਮਿਲੇ। ਓਧਰ ਵੈਰੀਆਂ ਚ’ ਹਫੜਾ ਦਫੜੀ ਮੱਚ ਗਈ ਨਸ਼ੇ ਦੇ ਲੋਰ ਵਿੱਚ ਆਪਸ ਵਿੱਚ ਹੀ ਕਟਾ ਵੱਢੀ ਕਰਨ
ਲੱਗ ਪਏ। ਜਦ 9 ਪੋਹ ਦਾ ਦਿਨ ਚੜ੍ਹਿਆ ਤਾਂ ਦੁਸ਼ਮਣਾ ਨੇ ਸੋਚਿਆ ਬਹਤ ਸਾਰੇ ਸਿੰਘ ਮਾਰੇ ਜਾ ਚੁੱਕੇ
ਹਨ ਹੁਣ ਗੁਰੂ ਜੀ ਤੇ ਪੰਜ ਚਾਰ ਸਿੰਘ ਹੀ ਰਹਿ ਗਏ ਹਨ ਕਿਉਂ ਨਾਂ “ਗੁਰੂ ਗੋਬਿੰਦ ਸਿੰਘ” ਨੂੰ
ਜਿੰਦਾ ਫੜ ਲਈਏ ਅਤੇ ਔਰੰਗਜ਼ੇਬ ਦੇ ਪੇਸ਼ ਕਰਕੇ ਮੂੰਹ ਮੰਗੀਆਂ ਮੁਰਾਦਾਂ ਪਾਈਏ। ਓਧਰ ਭਾਈ ਸੰਗਤ ਸਿੰਘ
ਜੋ ਉੱਚੇ ਟਿੱਲੇ ਤੇ ਮੋਰਚਾ ਸੰਭਾਲੀ ਬੈਠੇ ਗੁਰੂ ਗੋਬਿੰਦ ਸਿੰਘ ਜੀ ਲੱਗ ਰਹੇ ਸਨ ਬਚੇ ਆਪਣੇ ਸਾਥੀ
ਸਿੰਘਾਂ ਸਮੇਤ ਗੜੀ ਚੋਂ ਬਾਹਰ ਨਿਕਲ ਕੇ ਵੈਰੀਆਂ ਤੇ ਭੁੱਖੇ ਸ਼ੇਰਾਂ ਅਤੇ ਬਾਜਾਂ ਦੀ ਤਰਾਂ ਝਪਟ ਪਏ।
ਵੈਰੀਆਂ ਨੂੰ ਨਾਨੀ ਯਾਦ ਕਰਵਾ ਦਿੱਤੀ। ਆਖਿਰ ਜਦ ਤੀਰ ਆਦਿਕ ਸ਼ਸ਼ਤਰ ਮੁੱਕ ਗਏ ਤਾਂ ਟੁੱਟੀਆਂ
ਫੁੱਟੀਆਂ ਕ੍ਰਿਪਾਨਾਂ ਨਾਲ ਹੀ ਹੰਕਾਰੇ ਵੈਰੀਆਂ ਦੇ ਸੱਥਰ ਲੌਂਹਦੇ, ਛਾਤੀਆਂ ਤਾਣ ਲੜਦੇ ਹੋਏ ਸ਼ਹੀਦ
ਹੋ ਗਏ ਤਾਂ ਵੈਰੀਆਂ ਨੇ ਸ਼ਹੀਦ ਹੋਏ ਭਾਈ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਮਝ ਕੇ, ਸੀਸ ਵੱਢ
ਕੇ ਕਿ ਇਸ ਖੁਸ਼ੀ ਨਾਲ ਕਿ ਸਿੱਖਾਂ ਦਾ ਗੁਰੂ ਮਾਰ ਮੁਕਾਇਆ ਹੈ ਹੁਣ ਔਰੰਗਜ਼ੇਬ ਦੇ ਦਰਬਾਰ ਵਿੱਚ ਮੂੰਹ
ਦਿਖਾਉਣ ਯੋਗੇ ਹੋ ਜਾਂਵਾਂਗੇ ਪਰ ਜਦ ਸਨਾਖਤਕਾਰਾਂ ਰਾਹੀਂ ਪਤਾ ਲੱਗਾ ਕਿ ਇਹ ਗੁਰੂ ਦਾ ਸਿਰ ਨਹੀਂ
ਸਗੋਂ ਸਿੰਘ ਦਾ ਹੈ ਤਾਂ ਵੈਰੀਆਂ ਦੇ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ, ਹੱਥਾਂ ਦੇ ਤੋਤੇ ਉੱਡ ਗਏ।
ਲੱਖਾਂ ਦੀ ਤਦਾਦ ਵਿੱਚ ਸ਼ਾਹੀ ਫੌਜਾਂ ਮੁੱਠੀ ਭਰ ਸਿੰਘਾਂ ਹੱਥੋਂ ਮਾਰੀਆਂ ਗਈਆਂ। ਦਾਸ ਨੇ ਇਹ ਸ਼ਹੀਦੀ
ਪ੍ਰਸੰਗ ਕਥਾ ਕਰਦੇ ਸੁਣਾਇਆ। ਦਾਸ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਸ਼ਬਦ ਕੀਰਤਨ ਰਾਹੀਂ
ਹਾਜ਼ਰੀ ਭਰਦੇ ਹੋਏ ਕਿਹਾ ਕਿ ਗੁਰਬਾਣੀ ਨੂੰ ਸਮਝ ਵਿਚਾਰ ਕੇ ਹੀ ਖਾਲਸੇ ਬਣਿਆਂ ਜਾ ਸਕਦਾ ਹੈ।
ਅਖੀਰ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਭਾਈ ਜੋਗਾ ਸਿੰਘ ਜੀ ਰਾਹੀਂ ਸਾਰੇ
ਰਾਗੀ ਸਿੰਘਾਂ ਅਤੇ ਬੁਲਾਰਿਆਂ ਦਾ ਧੰਨਵਾਦ ਕਰਦੇ ਹੋਏ ਦਾਸਾਂ ਨੂੰ ਇਸ ਗੁਰਦੁਆਰੇ ਆ ਕੇ ਗੁਰਮਤਿ ਦਾ
ਨਿਰੋਲ ਪ੍ਰਚਾਰ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ। ਦਾਸਾਂ ਨੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ
ਯੂ.ਐੱਸ.ਏ ਸੰਸਥਾ ਵੱਲੋਂ, ਗੁਰਮਤਿ ਸਟਾਲ ਵੀ ਲਾਈ ਜਿੱਥੇ ਸੰਗਤਾਂ ਨੇ ਲਿਟਰੇਚਰ ਵੀ ਲਿਆ। ਕਥਾ
ਪ੍ਰਚਾਰ ਅਤੇ ਗੁਰਮਤਿ ਸਟਾਲ ਲਈ ਸੰਗਤਾਂ ਦਾਸਾਂ ਨਾਲ 5104325827 ਨੰਬਰ ਜਾਂ
[email protected]
ਤੇ ਸੰਪਰਕ ਕਰ ਸਕਦੀਆਂ ਹਨ।
(11/05/13)
ਵਰਿੰਦਰ ਸਿੰਘ (ਗੋਲਡੀ)
“ਵਾਹਿਗੁਰੂ”
ਅੱਜ “ਵਾਹਿਗੁਰੂ” ਸ਼ਬਦ ਸਿੱਖ ਪੰਥ ਵਿੱਚ ਅਕਾਲਪੁਰਖ ਵਾਸਤੇ ਵਰਤਿਆ ਜਾਂਦਾ ਹੈ, ਸਿੱਖ ਜਦੋਂ ਸਿੱਖ
ਨਾਲ ਫਤਹਿ ਸਾਂਝੀ ਕਰਦਾ ਹੈ ਤਾਂ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ’ ਕਹੰਦਾ ਹੈ|
ਨਾਮ ਸਿਮਰਨ ਦੇ ਨਾਮ ਤੇ ਵੀ ਸ਼ਾਇਦ ਸੱਭ ਤੋਂ ਜਿਆਦਾ “ਵਾਹਿਗੁਰੂ – ਵਾਹਿਗੁਰੂ” ਦਾ ਹੀ ਜਾਪ ਕੀਤਾ
ਜਾਂਦਾ ਹੈ| ਆਓ ਇਸ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰੀਏ :-
ਵਾਹਿਗੁਰੂ ਸ਼ਬਦ ਵਾਹਿ + ਗੁਰੂ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, “ਵਾਹਿ” ਫਾਰਸੀ ਭਾਸ਼ਾ ਦਾ
ਸ਼ਬਦ ਹੈ ਅਤੇ “ਗੁਰੂ” ਸੰਸਕ੍ਰਿਤ ਦਾ ਸ਼ਬਦ ਹੈ| ਫਾਰਸੀ ਅਤੇ ਸੰਸਕ੍ਰਿਤ ਦੇ ਇਸ ਸੁੰਦਰ ਸੁਮੇਲ
ਤੋਂ ਬਣੇ ਸ਼ਬਦ ਨੂੰ ਭੱਟ ਗਯੰਦ ਨੇ ੧੩ ਵਾਰ ਵਰਤਿਆ ਹੈ:-
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
॥੧॥੬॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
॥੨॥੭॥
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
॥੩॥੮॥
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥
ਪਦ ਛੇਦ ਕਰਦੇ ਸਮੇ ਦੋਵਾਂ ਸ਼ਬਦਾਂ ਨੂੰ ਜੋੜ ਦਿੱਤਾ ਗਿਆ ਜਿਸ ਕਰਕੇ ਇਸ ਤਰਾਂ ਲਗਦਾ ਹੈ ਜਿਵੇਂ
ਇੱਕੋ ਭਾਸ਼ਾ ਦਾ ਸ਼ਬਦ ਹੋਵੇ ਨਹੀਂ ਤਾਂ “ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ॥“ ਵਿੱਚ ਵੀ
ਕੋਈ ਹਰਜ਼ ਨਹੀਂ ਸੀ| ਇਸ ਤੋਂ ਇਲਾਵਾ ਭੱਟ ਗਯੰਦ ਜੀ ਨੇ “ਵਾਹਗੁਰੂ” ਜਾਂ “ਵਾਹ ਗੁਰੂ” ਵੀ ਵਰਤਿਆ
ਹੈ | ਭੱਟ ਗਯੰਦ ਜੀ ਨੇ ਇਹ ਸ਼ਬਦ ਹਰ ਵਾਰ ਗੁਰੂ ਰਾਮ ਦਾਸ ਜੀ ਵਾਸਤੇ ਹੀ ਵਰਤੇ ਹਨ|
ਗੁਰਬਾਣੀ ਵਿੱਚ “ਵਾਹੁ ਵਾਹੁ” ਕੋਈ ੭੦ ਵਾਰ ਆਇਆ ਹੈ ਜਿਸ ਦਾ ਅਰਥ ਤਕਰੀਬਨ ਹਰ ਵਾਰ ਧੰਨ ਧੰਨ ਹੈ
ਜਾਂ ਪ੍ਰਮਾਤਮਾ ਦੀ ਸਿਫਤ ਸਲਾਹ ਹੈ|
“ਸਲੋਕੁ ਮਃ ੩ ॥
ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥
ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥
ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥
ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥“
ਅਰਥ: ਕੋਈ (ਵਿਰਲਾ) ਗੁਰਮੁਖ ਸਮਝਦਾ ਹੈ ਕਿ 'ਵਾਹ ਵਾਹ' ਆਖਣਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ
ਹੈ, ਉਹ ਸੱਚਾ ਪ੍ਰਭੂ ਆਪ ਹੀ ਸਤਿਗੁਰੂ ਦੇ ਸ਼ਬਦ ਦੀ ਰਾਹੀਂ (ਮਨੁੱਖ ਪਾਸੋਂ) 'ਵਾਹੁ ਵਾਹੁ'
ਅਖਵਾਂਦਾ ਹੈ (ਭਾਵ, ਸਿਫ਼ਤਿ-ਸਾਲਾਹ ਕਰਾਂਦਾ ਹੈ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪਰਮਾਤਮਾ
ਦਾ ਰੂਪ ਹੈ, (ਇਸ ਨਾਲ) ਪਰਮਾਤਮਾ ਵਿਚ ਮੇਲ ਹੁੰਦਾ ਹੈ।
ਹੇ ਨਾਨਕ! (ਪ੍ਰਭੂ ਦੀ) ਸਿਫ਼ਤਿ-ਸਾਲਾਹ ਕਰਦਿਆਂ ਪ੍ਰਭੂ ਮਿਲ ਪੈਂਦਾ ਹੈ; (ਪਰ, ਇਹ
ਸਿਫ਼ਤਿ-ਸਾਲਾਹ) ਪ੍ਰਭੂ ਦੀ ਮਿਹਰ ਨਾਲ ਮਿਲਦੀ ਹੈ।੧।
ਭਾਈ ਗੁਰਦਾਸ ਜੀ ਦੀ ਇੱਕ ਪੋੜੀ ਦੀ ਇੱਕ ਪੰਗਤੀ “ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ” ਦਾ
ਗਲਤ ਅਰਥ ਕੱਡ ਕੇ ਵਾਹਿਗੁਰੂ ਸ਼ਬਦ ਦਾ ਤੋਤਾ ਰੱਟਣ ਹੁੰਦਾ ਆਮ ਹੀ ਦੇਖਿਆ ਜਾ ਸਕਦਾ| ਗੁਰਦਵਾਰਿਆਂ
ਵਿੱਚ ਚਲਦੇ ਸ਼ਬਦ ਨੂੰ ਜਦੋਂ ਮਰਜ਼ੀ ਰੋਕ ਕੇ ਗੁਰੂ ਦੇ ਕੀਰਤਨੀਏ “ਵਾਹੇਗੁਰੂ ਵਾਹੇਗੁਰੂ” ਦਾ ਜਾਪ
ਸ਼ੁਰੂ ਕਰ ਦੇਂਦੇ ਹਨ| ਜਿਹੜਾ ਸ਼ਬਦ ਚੱਲ ਰਿਹਾ ਹੁੰਦਾ ਹੈ ਉਸ ਨਾਲੋਂ ਸੰਗਤ ਦਾ ਲਿੰਕ ਬਿਲਕੁਲ ਟੁੱਟ
ਜਾਂਦਾ ਹੈ| ਕਈ ਗੁਰਦਵਾਰਿਆਂ ਵਿੱਚ ਬਤੀਆਂ ਬੁਝਾ ਕੇ “ਵਾਹੇਗੁਰੂ” ਦਾ ਜਾਪ ਕੀਤਾ ਜਾਂਦਾ ਹੈ ਅਤੇ
ਦੋ ਤਿਨ ਘੰਟੇ ਦੇ ਜਾਪ ਮਗਰੋਂ ਜਿਹੋ ਜਏ ਗਏ ਸੀ ਓਹੋ ਜਿਹੇ ਹੀ ਵਾਪਸ ਆ ਜਾਂਦੇ ਹਾਂ ਕੁਝ ਵੀ ਸਿਖ
ਕੇ ਨਹੀਂ ਆਉਂਦੇ| ਗੁਰਮੰਤਰ ਦਾ ਅਸਲੀ ਅਰਥ ਹੈ ਗੁਰੂ ਦਾ ਗਿਆਂਨ ਲੈਣਾ, ਗੁਰੂ ਦੇ ਸ਼ਬਦ ਨੂੰ ਸਮਝ ਕੇ
ਆਪਣੀ ਜਿੰਦਗੀ ਵਿੱਚ ਵਸਾਉਣਾ | ਵਾਹੇਗੁਰੂ ਕਹਨ ਵਿੱਚ ਕੋਈ ਹਰਜ਼ ਨਹੀਂ ਪਰ ਜਦੋਂ ਓਹ ਵਾਹੇਗੁਰੂ
ਤੁਹਾਡੇ ਅੰਦਰੋਂ ਆਪਣੇ ਆਪ ਨਿਕਲੇ ਉਸ ਦੀ ਕੁਦਰਤ ਦੇਖ ਕੇ| ਕੋਈ ਨਵਾਂ ਫੋਨ ਜਾਂ ਨਵਾਂ ਕੰਪਿਊਟਰ
ਦੇਖਦੇ ਹਾਂ ਤਾਂ ਆਪਣੇ ਆਪ ਮੂੰਹ ਵਿਚੋਂ ਨਿਕਲਦਾ ਹੈ ਵਾਹ! ਬੱਸ ਏਹੀ ਅਸਲੀ ਵਡਿਆਈ ਹੈ ਉਸ
ਵਾਹੇਗੁਰੂ ਜਾਂ ਅਕਾਲਪੁਰਖ ਦੀ | ਉਸ ਨੂੰ ਰਾਮ ਕਹੋ, ਪ੍ਰਮਾਤਮਾ ਕਹੋ, ਅਕਾਲਪੁਰਖ ਕਹੋ, ਅੱਲਾ ਕਹੋ,
ਜਾਂ ਵਾਹੇਗੁਰੂ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਬੱਸ ਉਸ ਦੇ ਨਿਯਮ ਵਿੱਚ ਚਲਦੇ ਰਹੋ ਅਤੇ ਉਸ ਦੀ
ਕੁਦਰਤ ਨੂੰ ਪਿਆਰ ਕਰੋ|
ਉਸ ਅਕਾਲਪੁਰਖ ਨੂੰ ਬਾਰ ਬਾਰ ਯਾਦ ਕਰਕੇ “ਵਾਹਿਗੁਰੂ” ਜਾਂ “ਵਾਹਗੁਰੂ” ਜਾਂ “ਵਾਹੁ ਗੁਰੂ” ਕਹਨ
ਵਿੱਚ ਕੋਈ ਹਰਜ਼ ਨਹੀਂ ਹੈ ਪਰ ਇਸ ਗਲ ਨੂੰ ਕਦੇ ਨਾ ਭੁਲਾਈਏ ਕੇ ਜਿਸ ਨੂੰ ਯਾਦ ਕਰ ਰਹੇ ਹਾਂ, ਕੀ
ਅਸੀਂ ਉਸ ਦੀ ਕੁਦਰਤ ਨੂੰ ਵੀ ਓਨਾ ਹੀ ਪਿਆਰ ਕਰਦੇ ਹਾਂ? ਕੀ ਅਸੀਂ ਗੁਰੂ ਦੇ ਦੱਸੇ ਰਸਤੇ ਤੇ ਚੱਲ
ਕੇ ਵਿਕਾਰਾਂ ਤੋਂ ਛੁਟਕਾਰਾ ਪਾਉਣ ਦਾ ਯਤਨ ਕਰ ਰਹੇ ਹਾਂ? ਕੀ ਅਸੀਂ ਆਪਣੇ ਆਪ ਨੂੰ ਸਚਿਆਰਾ ਮਨੁੱਖ
ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ? ਕੀ ਅਸੀਂ ਰਬ ਦੇ ਦੈਵੀ ਗੁਣਾ ਨੂੰ ਆਪਣੇ ਅੰਦਰ ਧਾਰਣ ਦੀ ਕੋਸ਼ਿਸ਼
ਕਰ ਰਹੇ ਹਾਂ? ਜੇ ਹਾਂ ਤਾਂ ਉਸ ਅਕਾਲਪੁਰਖ ਦੀ “ਵਾਹੇ” ਕਹਨੀ ਬਣਦੀ ਹੈ|
“ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ”
….ਵਰਿੰਦਰ ਸਿੰਘ (ਗੋਲਡੀ)
(11/05/13)
ਜਸਵੰਤ ਸਿੰਘ ‘ਅਜੀਤ’
ਸਿੱਖਾਂ ਦੇ ‘ਦਰਦ’ `ਤੇ ਰਾਜਨੀਤੀ ਤਾਂ ਨਾ ਕਰੋ?
ਨਵੰਬਰ-84 ਦੇ ਸਿੱਖ-ਕਤਲੇਆਮ ਲਈ ਗਰਦਾਨੇ ਜਾਂਦੇ ਚਲੇ ਆ ਰਹੇ ਇੱਕ ਮੁਖੀ ਸੱਜਣ ਕੁਮਾਰ
ਨੂੰ ਇੱਕ ਮਾਮਲੇ ਵਿੱਚ ਅਦਾਲਤ ਵਲੋਂ ਉਨ੍ਹਾਂ ਸਾਰੇ ਦੋਸ਼ਾਂ, ਜੋ ਉਸ ਪੁਰ ਲਾਏ ਗਏ, ਤੋਂ ਮੁਕਤ ਕਰਾਰ
ਦੇ ਦਿੱਤੇ ਜਾਣ ਦੇ ਕਾਰਣ ਸਿੱਖਾਂ ਵਿੱਚ ਭਾਰੀ ਰੋਸ ਅਤੇ ਗੁੱਸਾ ਪੈਦਾ ਹੋ ਗਿਆ ਹੋਇਆ ਹੈ, ਜਿਸਨੂੰ
ਉਹ ਮੁਜ਼ਾਹਿਰਿਆਂ ਅਤੇ ਧਰਨਿਆਂ ਦੇ ਰੂਪ ਵਿੱਚ ਜ਼ੋਰ-ਸ਼ੋਰ ਨਾਲ ਪ੍ਰਗਟ ਕਰ ਰਹੇ ਹਨ। ਪਿਛਲੇ ਦਿਨੀਂ
ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜਾਰੀ ਇੱਕ ਪ੍ਰੈਸ ਬਿਆਨ ਅਨੁਸਾਰ ਨਵੀਂ ਦਿੱਲੀ ਦੇ ਜੰਤਰ-ਮੰਤਰ
`ਤੇ ‘ਸ਼ਾਂਤੀਪੂਰਣ’ ਪ੍ਰਦਰਸ਼ਨ ਕਰ ਰਹੇ ਅਕਾਲੀ ਨੇਤਾਵਾਂ ਅਤੇ ਵਰਕਰਾਂ ਪੁਰ ਪੁਲਿਸ ਵਲੋਂ ਬੜੀ ਹੀ
‘ਬੇਰਹਿਮੀ’ ਨਾਲ ਲਾਠੀਆਂ ਮਾਂਜੀਆਂ ਗਈਆਂ, ਜਿਸਦੇ ਫਲਸਰੂਪ ਸ. ਮਨਜਿੰਦਰ ਸਿੰਘ ਸਿਰਸਾ, ਜ. ਓਂਕਾਰ
ਸਿੰਘ ਥਾਪਰ, ਜ. ਕੁਲਦੀਪ ਸਿੰਘ ਭੋਗਲ ਆਦਿ ਮੁੱਖੀਆਂ ਸਹਿਤ ਕਈ ਅਕਾਲੀ ਵਰਕਰ ‘ਗੰਭੀਰ’ ਰੂਪ ਵਿੱਚ
ਜ਼ਖਮੀ ਹੋ ਗਏ। ਜੇ ਇਹ ਸੱਚ ਹੈ, (ਇਹ ਸੁਆਲ ਉਠਾਣ ਦਾ ਕਾਰਣ ਇਹ ਹੈ ਕਿ ਅਕਾਲੀ ਦਲ (ਬਾਦਲ) ਦੇ ਇੱਕ
ਵਰਕਰ ਅਨੁਸਾਰ ਇਸ ਵਾਰ ਉਨ੍ਹਾਂ ਨਾਲ ਪੁਲਿਸ ਦਾ ਵਿਹਾਰ ਬਹੁਤ ਹੀ ਚੰਗਾ ਹੋ ਰਿਹਾ ਹੈ, ਪੁਲਿਸ
ਪ੍ਰਦਰਸ਼ਨਕਾਰੀਆਂ ਨੂੰ ਥਾਣੇ ਲਿਜਾਂਦੀ, ਬੜੇ ਆਰਾਮ ਨਾਲ ਬਿਠਾਂਦੀ ਅਤੇ ਚਾਹ-ਪਾਣੀ ਨਾਲ ਉਨ੍ਹਾਂ ਦੀ
ਚੰਗੀ ਸੇਵਾ ਵੀ ਕਰਦੀ ਹੈ, ਸੇਵਾ ਕਰਨ ਤੋਂ ਬਾਅਦ ਉਹ ਸਾਰਿਆਂ ਨੂੰ ਘਰ ਜਾਣ ਦੀ ਇਜਾਜ਼ਤ ਦੇ ਦਿੰਦੀ
ਹੈ) ਤਾਂ ਪੁਲਿਸ ਦਾ ਇਹ ਵਿਹਾਰ ਬਹੁਤ ਹੀ ਨਿੰਦਾ-ਜਨਕ ਹੈ। ਪੁਲਸ ਅਤੇ ਸਰਕਾਰ ਨੂੰ ਸਮਝਣਾ ਚਾਹੀਦਾ
ਹੈ ਕਿ ਸਿੱਖ-ਕਤਲੇਆਮ ਨਾਲ ਸਬੰਧਤ ਮੁੱਖ ਦੋਸ਼ੀਆਂ ਨੂੰ ਸਜ਼ਾ ਦੁਆਣ ਲਈ ਸਿੱਖ-ਜਗਤ ਬੀਤੇ ਲਗਭਗ 29
ਵਰ੍ਹਿਆਂ ਤੋਂ ਲਗਾਤਾਰ ਸੰਘਰਸ਼ ਕਰਦਾ ਚਲਿਆ ਆ ਰਿਹਾ ਹੈ। ਜਦੋਂ ਕਦੀ ਵੀ ਅਦਾਲਤ ਵਲੋਂ ਇਸ ਕਤਲੇਆਮ
ਲਈ ਗਰਦਾਨੇ ਜਾਂਦੇ ਕਿਸੇ ਮੁੱਖ ਦੋਸ਼ੀ ਨੂੰ ਦੋਸ਼-ਮੁਕਤ ਕਰਾਰ ਦਿਤਾ ਜਾਂਦਾ ਹੈ ਤਾਂ ਸਿੱਖਾਂ ਦੇ
ਦਿਲਾਂ ਪੁਰ ਡੂੰਘੀ ਸੱਟ ਵਜਦੀ ਹੈ ਅਤੇ ਉਹ ਬੁਰੀ ਤਰ੍ਹਾਂ ਆਹਤ ਹੋ ਜਾਂਦੇ ਹਨ। ਉਨ੍ਹਾਂ ਦਾ ਹੋਰ
ਤਾਂ ਕੋਈ ਵਸ ਚਲਦਾ ਨਹੀਂ, ਉਹ ਆਪਣਾ ਰੋਸ ਅਤੇ ਦੁੱਖ ਪ੍ਰਦਰਸ਼ਨਾਂ ਅਤੇ ਧਰਨਿਆਂ ਦੇ ਰੂਪ ਵਿੱਚ
ਪ੍ਰਗਟ ਕਰਨ ਲਗਦੇ ਹਨ। ਸਰਕਾਰ ਅਤੇ ਵਿਸ਼ੇਸ਼ ਕਰ ਕੇ ਪੁਲਿਸ ਨੂੰ ਅਜਿਹੀ ਸਥਿਤੀ ਵਿੱਚ ਸਿੱਖਾਂ ਦੇ
‘ਦਰਦ’ ਅਤੇ ਉਨ੍ਹਾਂ ਦੀਆਂ ‘ਆਹਤ’ ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਨਾਲ ਸਖਤੀ ਦਾ ਵਿਹਾਰ ਕਰਨ
ਤੋਂ ਸੰਕੋਚ ਕਰਨਾ ਚਾਹੀਦਾ ਹੈ।
ਕੌਣ ਹੈ ਜ਼ਿਮੇਂਦਾਰ: ਦਸਿਆ ਗਿਆ ਹੈ ਕਿ ਅਦਾਲਤ ਵਲੋਂ ਸੱਜਣ ਕੁਮਾਰ ਨੂੰ ਸਾਰੇ ਦੋਸ਼ਾਂ ਤੋਂ
ਮੁਕਤ ਕੀਤੇ ਜਾਣ ਵਿੱਚ ਸੀ ਬੀ ਆਈ ਦੇ ਐਡਵੋਕੇਟ ਆਰ ਐਸ ਚੀਮਾ, ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ)
ਵਲੋਂ ਸੱਜਣ ਕੁਮਾਰ ਵਿਰੁਧ ਪੈਰਵੀ ਕਰਨ ਦੇ ਉਦੇਸ਼ ਨਾਲ ਉਪਲਬੱਧ ਕਰਵਾਏ ਗਏ ਹੋਏ ਹਨ, ਵਲੋਂ ਦਾਖਲ
ਕੀਤਾ ਗਿਆ ਉਹ ਬਿਆਨ ਅਧਾਰ ਬਣਾਇਆ ਗਿਆ, ਜਿਸ ਵਿੱਚ ਕਿਹਾ ਗਿਆ ਕਿ ਸੱਜਣ ਕੁਮਾਰ ਦੇ ਵਿਰੁਧ ਮੁੱਖ
ਗਵਾਹ, ਜਗਦੀਸ਼ ਕੌਰ ਵਲੋਂ 1995 ਵਿੱਚ ਪੁਲਿਸ ਪਾਸ ਜੋ ਰਿਪੋਰਟ (ਐਫਆਈਆਰ) ਦਰਜ ਕਰਵਾਈ ਗਈ ਅਤੇ
ਰੰਗਾਨਾਥ ਮਿਸਰਾ ਕਮਿਸ਼ਨ ਪਾਸ ਜੋ ਬਿਆਨ ਦਾਖਲ ਕੀਤਾ ਗਿਆ, ਉਨ੍ਹਾਂ ਵਿੱਚ ਸੱਜਣ ਕੁਮਾਰ ਦਾ ਨਾਂ
ਨਹੀਂ।
ਸੁਆਲ ਉਠਦਾ ਹੈ ਕਿ ਇਹ ਗਲਤੀ ਕਿਸ ਪਾਸੋਂ ਅਤੇ ਕਿਉਂ ਹੋਈ? ਇਹ ਤਾਂ ਹੋ ਨਹੀਂ ਸਕਦਾ ਕਿ ਇਨ੍ਹਾਂ
ਦੋਹਾਂ ਬਿਆਨਾਂ ਦੀ ਡ੍ਰਾਫਟਿੰਗ ਜਗਦੀਸ਼ ਕੌਰ ਨੇ ਆਪ ਹੀ ਤਿਆਰ ਕੀਤੀ ਜਾਂ ਕਰਵਾਈ ਹੋਵੇ? ਸੰਭਾਵਨਾ
ਤਾਂ ਇਹੀ ਬਣਦੀ ਹੈ ਕਿ ਇਨ੍ਹਾਂ ਬਿਆਨਾਂ ਦੇ ਡ੍ਰਾਫਟ ਕਿਸੇ ਐਡਵੋਕੇਟ ਵਲੋਂ ਹੀ ਤਿਆਰ ਕੀਤੇ ਗਏ
ਹੋਣਗੇ। ਇਸਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਖਿਰ, ਉਹ ਐਡਵੋਕੇਟ ਕੌਣ ਹੈ ਅਤੇ ਉਸਤੋਂ ਅਜਿਹੀ
ਅਣਗਹਿਲੀ ਕਿਵੇਂ ਅਤੇ ਕਿਉਂ ਹੋਈ?
ਸ. ਸਰਨਾ ਦਾ ਪੱਖ: ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ
ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਜਣ ਕੁਮਾਰ ਨੂੰ ਅਦਾਲਤ ਵਲੋਂ
ਦੋਸ਼-ਮੁਕਤ ਕਰਾਰ ਦਿੱਤੇ ਜਾਣ ਦੇ ਵਿਰੁਧ ਦੇਸ਼-ਵਿਦੇਸ਼ ਵਿੱਚ ਸਿੱਖਾਂ ਵਲੋਂ ਕੀਤੇ ਜਾ ਰਹੇ
ਰੋਸ-ਪ੍ਰਦਰਸ਼ਨਾਂ ਨੂੰ ਸਿੱਖਾਂ ਦੀਆਂ ਦੁਖੀ ਭਾਵਨਾਵਾਂ ਦਾ ਸਾਰਥਕ ਪ੍ਰਗਟਾਵਾ ਕਰਾਰ ਦਿੰਦਿਆਂ ਕਿਹਾ
ਕਿ ਇਹ ਇਸ ਗਲ ਦਾ ਸਬੂਤ ਹਨ ਕਿ ਸਿੱਖ ਕਤਲੇਆਮ ਨੂੰ ਵਾਪਰਿਆਂ ਭਾਵੇਂ 29 ਵਰ੍ਹੇ ਬੀਤ ਗਏ ਹਨ ਫਿਰ
ਵੀ ਉਸਦੇ ਫਲਸਰੂਪ ਸਿੱਖਾਂ ਦੇ ਦਿਲਾਂ ਪੁਰ ਲਗੇ ਜ਼ਖਮ ਅਜੇ ਤਕ ਭਰੇ ਨਹੀਂ ਹਨ। ਸ. ਸਰਨਾ ਨੇ ਕਿਹਾ
ਕਿ ਇਹ ਅਫਸੋਸ ਦੀ ਗਲ ਹੈ ਕਿ ਸਿੱਖਾਂ ਦੇ ਜ਼ਖਮਾਂ ਪੁਰ ਅਜਤਕ ਕਿਸੇ ਨੇ ਵੀ ਸਾਰਥਕ ਮਲ੍ਹਮ ਲਾਣ ਦਾ
ਉਪਰਾਲਾ ਨਹੀਂ ਕੀਤਾ। ਉਨ੍ਹਾਂ ਅਨੁਸਾਰ ਆਮ ਸਿੱਖਾਂ ਨੂੰ ਇਸ ਗਲ ਦਾ ਦੁਖ ਹੈ ਕਿ ਜਦੋਂ ਕਦੀ ਵੀ ਉਹ
ਇੱਕ-ਜੁਟ ਹੋ ਆਪਣੇ ਨਾਲ ਹੋਣ ਵਾਲੀ ਬੇਇਨਸਾਫੀ ਅਤੇ ਹੋ ਰਹੇ ਜ਼ੁਲਮ ਵਿਰੁਧ ਸ਼ਕਤੀ-ਪ੍ਰਦਰਸ਼ਨ ਕਰਨ ਲਈ
ਸੜਕਾਂ ਤੇ ਉਤਰਦੇ ਹਨ, ਕੁੱਝ ਲੋਕੀ ਰਾਜਨੈਤਿਕ ਸੁਆਰਥ ਦੀ ਪੂਰਤੀ ਲਈ ਉਨ੍ਹਾਂ ਦੀ ਸ਼ਕਤੀ ਨੂੰ
ਤਾਰਪੀਡੋ ਕਰਨ ਲਈ ਮੈਦਾਨ ਵਿੱਚ ਨਿਤਰ ਆਉਂਦੇ ਹਨ। ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਦਿੱਲੀ ਵਿੱਚ
ਇਹੀ ਕੁੱਝ ਵੇਖਣ ਨੂੰ ਮਿਲਿਆ। ਇੱਕ ਪਾਸੇ ਤਾਂ ਰਾਜਧਾਨੀ ਵਿੱਚਲੀਆਂ ਸਾਰੀਆਂ ਸਿੱਖ ਜਥੇਬੰਦੀਆਂ
ਆਪੋ-ਆਪਣੀ ਰਾਜਸੀ ਸੋਚ ਤੋਂ ਉਪਰ ਉਠ, ਸਜਣ ਕੁਮਾਰ ਨੂੰ ਦੋਸ਼-ਮੁਕਤ ਕੀਤੇ ਜਾਣ ਵਿਰੁਧ ਰੋਸ ਪ੍ਰਗਟ
ਕਰਨ ਲਈ ਸੜਕਾਂ `ਤੇ ਉਤਰ ਆਈਆਂ ਸਨ, ਤਾਂ ਜੋ ਪੀੜਤਾਂ ਨੂੰ ਇਨਸਾਫ ਮਿਲ ਸਕੇ। ਦੂਜੇ ਪਾਸੇ ਸਿੱਖਾਂ
ਦੇ ਇਸ ਰੋਸ ਪ੍ਰਗਟਾਵੇ ਦਾ ਰਾਜਸੀ ਲਾਭ ਲੈਣ ਲਈ ਇੱਕ ਰਾਜਸੀ ਗਠਜੋੜ ਨੇ ਇਸ ਰੋਸ ਪ੍ਰਦਰਸ਼ਨ ਨੂੰ
ਹਾਈਜੈਕ ਕਰ ਦੂਜਿਆਂ ਨੂੰ ਪਿਛੇ ਧਕਣਾ ਸ਼ੁਰੂ ਕਰ ਦਿਤਾ। ਇਸਤਰ੍ਹਾਂ ਬਾਜ਼ੀ ਇੱਕ ਰਾਜਸੀ ਗਠਜੋੜ ਦੇ
ਪਾਲੇ ਵਿੱਚ ਜਾਂਦਿਆਂ ਵੇਖ ਇੱਕ ਹੋਰ ਪਾਰਟੀ ਆਪਣਾ ਝੰਡਾ ਲੈ ਪੀੜਤਾਂ ਨੂੰ ਇਨਸਾਫ ਦੁਆਣ ਦਾ ਨਾਹਰਾ
ਲਾ ਮੈਦਾਨ ਵਿੱਚ ਨਿਤਰ ਆਈ। ਉਸ ਨੇ ਸਜਣ ਕੁਮਾਰ ਵਿਰੁਧ ਮੁਖ ਗੁਆਹ ਨਿਰਪ੍ਰੀਤ ਕੌਰ ਪਾਸੋਂ ਚਾਰ
ਮੰਗਾਂ ਦੇ ਆਧਾਰ ਤੇ ਭੁਖ ਹੜਤਾਲ ਕਰਵਾ ਦਿੱਤੀ। ਜਦੋਂ ਇਸ ਭੁਖ ਹੜਤਾਲ ਦੇ ਚਲਦਿਆਂ ਰਾਜਸੀ ਗਠਜੋੜ
ਦੇ ਮੁਖੀਆਂ ਨੂੰ ਬਾਜ਼ੀ ਆਪਣੇ ਹਥੋਂ ਨਿਕਲਦੀ ਨਜ਼ਰ ਆਈ ਤਾਂ ਉਨ੍ਹਾਂ ਝਟ ਹੀ ਆਪਣੀ ਟੀਮ ਦਿੱਲੀ ਬੁਲਵਾ
ਲਈ ਜਿਸਨੇ ਰਾਜਸੀ ਰਣਨੀਤੀ ਦਾ ਸਹਾਰਾ ਲੈਂਦਿਆਂ ਚਹੁੰ ਮੰਗਾਂ ਵਿਚੋਂ ਬਿਨਾਂ ਕੋਈ ਇੱਕ ਵੀ ਮੰਗ
ਮਨਵਾਏ ਨਿਰਪ੍ਰੀਤ ਕੌਰ ਪਾਸੋਂ ਭੁਖ ਹੜਤਾਲ ਖਤਮ ਕਰਵਾ ਦਿੱਤੀ। ਇਸਤਰ੍ਹਾਂ ਸਿੱਖਾਂ ਦੀਆਂ ਭਾਵਨਾਵਾਂ
ਨਾਲ ਖਿਲਵਾੜ ਕਰ ਇੱਕ ਮਹੱਤਵਪੂਰਣ ਮੁੱਦੇ ਨੂੰ ਸਿਆਸੀ ਡਰਾਮਾ ਬਣਾ ਕਮਜ਼ੋਰ ਕਰਕੇ ਰਖ ਦਿੱਤਾ ਗਿਆ।
ਇਹ ਕਿਹੇ ਮਾਪ-ਦੰਡ ਨੇ: ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਪੜ੍ਹਨ ਵਾਲੇ ਸਿੱਖ-ਕਤਲੇਆਮ
ਦੇ ਪੀੜਤ ਪਰਿਵਾਰਾਂ ਦੇ ਬੱਚਿਆਂ ਦੀ ਪੂਰੀ ਫੀਸ ਮਾਫ ਕਰ ‘ਵਾਹਵਾਹੀ’ ਲੁਟਣ ਵਾਲੇ ਦਿੱਲੀ ਗੁਰਦੁਆਰਾ
ਕਮੇਟੀ ਦੇ ਮੁਖੀਆਂ ਦਾ ਧਿਆਨ ਪਤਾ ਨਹੀਂ ਉਨ੍ਹਾਂ ਦੇ ਆਪਣੇ ਹੀ ਪ੍ਰਬੰਧ ਹੇਠਲੇ ਇੱਕ ਸਕੂਲ ਵਿੱਚ
ਪੜ੍ਹਦੀ ਉਸ ਬੱਚੀ ਵਲ ਕਿਉਂ ਨਹੀਂ ਗਿਆ, ਜਿਸਨੂੰ ਕੇਵਲ ਇਸ ਲਈ ਕਲਾਸ ਤੋਂ ਬਾਹਰ ਕਢ ਅਪਮਾਨਤ ਕੀਤਾ
ਗਿਆ, ਕਿਉਂਕਿ ਉਸਦੀ ਫੀਸ ਸਮੇਂ ਸਿਰ ਜਮ੍ਹਾ ਨਹੀਂ ਸੀ ਹੋ ਸਕੀ। ਹਾਲਾਂਕਿ ਉਸਦੇ ਪਿਤਾ ਅਤੇ
ਗੁਰਦੁਆਰਾ ਕਮੇਟੀ ਦੇ ਇੱਕ ਮੈਂਬਰ ਵਲੋਂ ਪ੍ਰਿੰਸੀਪਲ ਨੂੰ ਭਰੋਸਾ ਦੁਆਇਆ ਗਿਆ ਹੋਇਆ ਸੀ ਕਿ ਉਨ੍ਹਾਂ
ਵਲੋਂ ਛੇਤੀ ਹੀ ਬੱਚੀ ਦੀ ਪੂਰੀ ਫੀਸ ਜਮ੍ਹਾ ਕਰਵਾ ਦਿੱਤੀ ਜਾਇਗੀੇ। ਪ੍ਰਿੰਸੀਪਲ ਦੀ ਨਿਯੁਕਤੀ ਅਤੇ
ਉਸਦੇ ਨਿਜੀ ਆਚਰਣ ਨੂੰ ਲੈ ਕੇ ਕਈ ਤਰ੍ਹਾਂ ਦੇ ਸੁਆਲ ਉਠਾਏ ਜਾ ਰਹੇ ਹਨ, ਪ੍ਰੰਤੂ ਇਥੇ ਸੁਆਲ ਉਸਦੀ
ਨਿਯੁਕਤੀ ਜਾਂ ਉਸਦੇ ਨਿਜੀ ਆਚਰਣ ਦਾ ਨਹੀਂ, ਸਗੋਂ ਇੱਕ ਮਾਸੂਮ ਬੱਚੀ ਦੀ ਫੀਸ ਸਮੇਂ ਸਿਰ ਜਮ੍ਹਾ ਨਾ
ਹੋ ਪਾਣ ਦੇ ਕਾਰਣ ਉਸਨੂੰ ਅਪਮਾਨਤ ਕੀਤੇ ਜਾਣ ਦਾ ਹੈ, ਜਿਸਤੋਂ ਆਹਤ ਹੋ ਉਹ ਬੱਚੀ ਆਤਮਹਤਿਆ ਕਰਨ ਦਾ
ਗੰਭੀਰ ਕਦਮ ਤਕ ਉਠਾਣ ਚਲੀ ਗਈ ਸੀ। ਹੈਰਾਨੀ ਤਾਂ ਇਸ ਗਲ ਦੀ ਹੈ ਕਿ ਨਾ ਤਾਂ ਸਕੂਲ ਦੀ ਸਰਪ੍ਰਸਤ
ਸੰਸਥਾ ਦੇ ਮੁੱਖੀਆਂ ਅਤੇ ਨਾ ਹੀ ਪੁਲਿਸ ਨੇ ਹੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਸਮਝੀ।
ਸਵਾਲ ਉਠਦਾ ਹੈ ਕਿ ਕੀ ਬੱਚੀ ਆਤਮਹਤਿਆ ਕਰ ਸਵਰਗ ਸਿਧਾਰ ਗਈ ਹੁੰਦੀ ਤਾਂ ਹੀ ਇਸਨੂੰ ਗੰਭੀਰ ਮਾਮਲਾ
ਸਮਝਿਆ ਜਾਂਦਾ? ਇਸਦੇ ਨਾਲ ਹੀ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਕੀ ਪੀੜਤ ਪਰਿਵਾਰਾਂ ਦੇ ਬਚਿਆਂ
ਦੀ ਪੂਰੀ ਫੀਸ ਮਾਫ ਕਰਨ ਦਾ ਐਲਾਨ ਕਰ ‘ਵਾਹਵਾਹੀ’ ਲੁਟਣ ਵਾਲੇ, ਗੁਰਦੁਆਰਾ ਕਮੇਟੀ ਦੇ ਮੁਖੀ ਆਪਣੇ
ਹੀ ਪ੍ਰਬੰਧ-ਅਧੀਨ ਸਕੂਲਾਂ ਵਿੱਚ ਆਰਥਕ ਰੂਪ ਵਿੱਚ ਪਿਛੜੇ ਪਰਿਵਾਰਾਂ ਦੇ ਪੜ੍ਹ਼ਨ ਵਾਲੇ ਬਚਿਆਂ ਦੇ
ਭਵਿਖ ਨਾਲ ਹੋ ਰਹੀ ਖਿਲਵਾੜ ਇਸੇ ਤਰ੍ਹਾਂ ਚੁਪਚਾਪ ਵੇਖਦੇ ਰਹਿਣਗੇ?
… ਅਤੇ ਅੰਤ ਵਿੱਚ: ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਅਦਾਲਤ ਵਲੋਂ ਦੋਸ਼-ਮੁਕਤ
ਕਰਾਰ ਦੇ ਦਿੱਤੇ ਜਾਣ ਦੇ ਮੁੱਦੇ ਨੂੰ ਲੈ ਕੇ ਕਾਂਗ੍ਰਸ ਪਾਰਟੀ ਅਤੇ ਕਾਂਗ੍ਰਸ ਸਰਕਾਰ ਦੇ ਵਿਰੁਧ
ਮੁਹਿੰਮ ਚਲਾ ਰਹੇ, ਵਿਸ਼ੇਸ਼ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਅਤੇ ਆਮ ਤੋਰ ਤੇ
ਭਾਜਪਾ ਅਤੇ ‘ਆਪ’ ਦੇ ਮੁੱਖੀਆਂ ਨੂੰ ਰਾਜਸੀ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਉਹ ਇਸ ਮੁੱਦੇ ਨੂੰ
ਲੈ ਕੇ ਹੁਣ ਤੋਂ ਹੀ ਤੇਜ਼ੀ ਨਾ ਵਿਖਾਣ, ਕਿਉਂਕਿ ਉਨ੍ਹਾਂ ਨੇ ਇਸ ਮੁੱਦੇ ਨੂੰ ਭੁਨਾਣ ਦੇ ਲਈ ਇਸੇ
ਵਰ੍ਹੇ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਦੀਆਂ ਆਮ ਚੋਣਾਂ ਤਕ ਹੀ ਨਹੀਂ, ਸਗੋਂ ਅਗਲੇ ਵਰ੍ਹੇ ਹੋਣ
ਵਾਲੀਆਂ ਲੋਕਸਭਾ ਦੀਆਂ ਆਮ ਚੋਣਾਂ ਤਕ ਵੀ ਲੈ ਕੇ ਚਲਣਾ ਹੈ, ਜੇ ਉਨ੍ਹਾਂ ਹੁਣ ਤੋਂ ਹੀ ਇਸ ਮੁੱਦੇ
ਨੂੰ ਲੈ ਕੇ ਤੇਜ਼ੀ ਨਾਲ ਦੌੜਨਾ ਸ਼ੁਰੂ ਕਰ ਦਿੱਤਾ ਤਾਂ ਮੰਜ਼ਿਲ ਤੇ ਪੁਜਣ ਤੋਂ ਪਹਿਲਾਂ ਹੀ ਉਹ ਆਪ ਹੀ
ਨਹੀਂ, ਸਗੋਂ ਉਨ੍ਹਾਂ ਦੇ ਵਰਕਰ ਵੀ ਥਕ ਕੇ ਚੂਰ ਹੋ ਚੁਕੇ ਹੋਣਗੇ।
(11/05/13)
ਬਿਕਰਮਜੀਤ ਸਿੰਘ "ਜੀਤ"
ਕੰਵਲ
ਫ਼ੁੱਲ *
~~~~~~~~~~~
ਖਿੜਿਆ ਰਹੇ ਕੰਵਲ ਫ਼ੁੱਲ ਵੇਖੋ
ਉਸ ਦਾਤੇ ਸੁੰਦਰ ਘੜਿਆ
ਰਹਿੰਦਾ ਸਵੱਛ ਅਛੂਤਾ ਕੋਮਲ
ਭਾਵੇਂ ਚਿੱਕੜ ਦੇ ਵਿਚ ਖੜ੍ਹਿਆ
ਮਨਮੋਹਕ ਸੁੰਦਰਤਾ ਇਸਦੀ
ਜਿਹੜਾ ਤੱਕੇ ਤੱਕਦਾ ਜਾਏ
ਵੰਡਦੈ ਸਭਨੂੰ ਇਹ ਖੁਸ਼ਬੂ-ਖੇੜੇ
ਭੇਦ ਭਾਵ ਨਹੀਂ ਰੱਖਦਾ ਕਾਏ
ਬੰਦਿਆ ਸਿਖ ਕੰਵਲ ਦੇ ਕੋਲੋਂ
ਹਰ ਹਾਲ ਤੂੰ ਹਸਦੇ ਰਹਿਣਾ
ਸਬਰ ਸੰਤੋਖ ਤੇ ਵਿਚ ਸ਼ੁਕਰਾਨੇ
ਹੋ ਅਡੋਲ ਜੱਗ ਅੰਦਰ ਬਹਿਣਾ
ਜਿਵੇਂ ਤ੍ਰੇਲ ਦੇ ਨਿਰਮਲ ਮੋਤੀ
ਉੱਪਰ ਕੰਵਲ ਦੇ ਆਕੇ ਵੱਸਣ
ਤਿਵੇਂ ਨਾਮ ਦੀਆਂ ਸ਼ੀਤਲ ਕਣੀਆਂ
ਹਿਰਦੇ ਤੇਰੇ ਦੇ ਵਿੱਚ ਰੱਸਣ
ਦੁੱਖ ਸੰਕਟ ਦੇ ਚਿੱਕੜ ਅੰਦਰ
ਮੰਨਕੇ ਹੁੱਕਮ ਰੱਬ ਦਾ ਜੀਣਾਂ
ਵਿੱਚ ਨਿਮਰਤਾ ਰਹਿਣਾ ਹਰਦਮ
ਧੂੜੀ ਸਾਧ ਜਨਾਂ ਦੀ ਥੀਣਾਂ
ਮਾਯਾ ਮੋਹ ਦਾ ਛੱਪੜ ਹੈ ਜਗ
ਹੋ ਅਲੇਪ ਰਖੀਂ ਸਿਰ ਉੱਚਾ
"ਜੀਤ" ਤੂੰ ਕਰਲੈ ਸਫ਼ਲ ਯਾਤ੍ਰਾ
ਨਾਮ ਧਿਆ ਲੈ ਹਰੀ ਦਾ ਸੁੱਚਾ
..
ਬਿਕਰਮਜੀਤ ਸਿੰਘ "ਜੀਤ"
(11/05/13)
ਗੁਰਿੰਦਰ ਸਿੰਘ ਕੋਟਕਪੂਰਾ
ਪੰਥ
ਵਿਰੋਧੀ ਸ਼ਕਤੀਆਂ ਦੇ ਮੁਕਾਬਲੇ ਪੰਥਕ ਆਗੂਆਂ ਨੂੰ ਆਪਣੇ ਕੰਮ ਕਰਨ ਦੇ ਢੰਗ-ਤਰੀਕੇ ਸੁਧਾਰਨ ਦੀ
ਲੋੜ-ਡਾ. ਅਵੀਨਿੰਦਰਪਾਲ ਸਿੰਘ
ਨੌਜਵਾਨਾਂ `ਚ ਵਧ ਰਹੇ ਨਸ਼ੇ ਤੇ ਪਤਿੱਤਪੁਣੇ ਦੇ ਕਾਰਨ ਤੇ ਹੱਲ ਸਬੰਧੀ ਸੈਮੀਨਾਰ! !
ਕੋਟਕਪੂਰਾ, 10 ਮਈ (ਗੁਰਿੰਦਰ ਸਿੰਘ) :- ਨੌਜਵਾਨਾਂ `ਚ ਵਧ ਰਹੇ ਪਤਿੱਤਪੁਣੇ ਤੇ ਹੋਰ
ਕਾਰਨਾਂ ਕਰਕੇ ਪੰਥ ਤੋਂ ਦੂਰ ਹੁੰਦੇ ਜਾ ਰਹੇ ਨੌਜਵਾਨਾਂ ਦੇ ਇਸ ਰੁਝਾਨ ਸਬੰਧੀ ਵਿਚਾਰ-ਵਟਾਂਦਰਾ
ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵੱਲੋਂ ਸਥਾਨਕ
ਜ਼ੋਨਲ ਦਫ਼ਤਰ ਵਿਖੇ ਜੱਥੇਬੰਦਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਜਿਸ `ਚ ਵੱਡੀ ਗਿਣਤੀ `ਚ ਨੌਜਵਾਨ
ਲੜਕੇ-ਲੜਕੀਆਂ ਸਮੇਤ ਹੋਰ ਪਤਵੰਤਿਆਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਭਾਈ ਅਮਰਜੀਤ
ਸਿੰਘ ਦੇ ਰਾਗੀ ਜੱਥੇ ਵੱਲੋਂ ਕੀਰਤਨ ਦੌਰਾਨ ‘ਹੋਇ ਇਕੱਤਰ ਮਿਲੋ ਮੇਰੇ ਭਾਈ ….’ਸ਼ਬਦ ਗਾਇਣ ਨਾਲ
ਹੋਈ। ਆਪਣੇ ਸੰਬੋਧਨ ਦੌਰਾਨ ਡਾ. ਅਵੀਨਿੰਦਰਪਾਲ ਸਿੰਘ, ਗੁਰਵਿੰਦਰ ਸਿੰਘ ਤੇ ਗੁਰਿੰਦਰ ਸਿੰਘ
ਕੋਟਕਪੂਰਾ ਨੇ ਦੱਸਿਆ ਕਿ ਸਿੱਖ ਕੌਮ ਦੇ ਪਿਛਲੇ ਇਤਿਹਾਸ ਦੇ ਮੁਕਾਬਲੇ ਜਿੰਨੀਆਂ ਜੱਥੇਬੰਦੀਆਂ,
ਸਭਾ-ਸੁਸਾਇਟੀਆਂ ਤੇ ਟਕਸਾਲਾਂ ਆਦਿ ਰਾਹੀਂ ਜਿੰਨਾਂ ਪਾਠ-ਪੂਜਾ ਜਾਂ ਧਾਰਮਿਕ ਸਮਾਗਮ ਵਰਤਮਾਨ `ਚ ਹੋ
ਰਹੇ ਹਨ, ਐਨੇ ਪ੍ਰੋਗਰਾਮ ਅਤੀਤ `ਚ ਪਹਿਲਾਂ ਕਦੇ ਵੀ ਨਹੀਂ ਹੋਏ ਪਰ ਫਿਰ ਵੀ ਸਾਡਾ ਨੌਜਵਾਨ ਸਿੱਖ
ਸਿਧਾਂਤ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ। ਇਸ ਬਾਰੇ ਸਾਰੀ ਕੌਮ ਨੂੰ ਸੋਚਣ ਤੇ ਵਿਚਾਰਣ ਦੀ ਲੋੜ
ਹੈ ਕਿ ਆਖਰ ਕਮੀ ਕਿਸ ਵਿੱਚ ਹੈ? ਉਨਾਂ ਪੁਰਾਤਨ ਸਿੱਖ ਇਤਿਹਾਸ ਦੇ ਮੁਕਾਬਲੇ ਹੁਣ ਪੰਥ ਵਿਰੋਧੀ
ਸ਼ਕਤੀਆਂ ਵੱਲੋਂ ਸਿੱਖ ਇਤਿਹਾਸ ਨੂੰ ਧੁੰਦਲਾ ਕਰਕੇ ਨਵੇਂ ਘੜੇ ਜਾ ਰਹੇ ਅਖੌਤੀ ਇਤਿਹਾਸ ਦਾ ਜ਼ਿਕਰ
ਕਰਦਿਆਂ ਦੱਸਿਆ ਕਿ ਵਰਤਮਾਨ ਸਮੇਂ `ਚ ਸਿੱਖ ਨੂੰ ਜੌਕਰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ
ਸਵੈ-ਰੱਖਿਆ ਅਤੇ ਦੁਸ਼ਮਣ ਤਾਕਤਾਂ ਦਾ ਮੁਕਾਬਲਾ ਕਰਨ ਲਈ ਗੁਰੂ ਕਾਲ ਤੋਂ ਚੱਲਦੀ ਆ ਰਹੀ ਗੱਤਕੇ ਦੀ
ਮੁਹਾਰਤ ਨੂੰ ਸਰਕਸ ਦੀ ਖੇਡ ਬਣਾ ਕੇ ਰੱਖ ਦਿੱਤਾ ਹੈ। ਹੁਣ ਗੱਤਕੇ ਦੀਆਂ ਵੰਨਗੀਆਂ ਪੇਸ਼ ਕਰਨ ਵਾਲੇ
ਵੀਰ ਟਿਊਬਾਂ ਭੰਨਣ, ਇੱਟਾ-ਪੱਥਰ ਤੋੜਨ, ਸਰੀਰ ਉਪਰੋਂ ਕਾਰਾਂ, ਜੀਪਾਂ ਜਾਂ ਹੋਰ ਵਾਹਨ ਲੰਘਾਉਣ ਆਦਿ
ਵੰਨਗੀਆਂ ਕਰਨ ਜੋਗੇ ਹੀ ਰਹਿ ਗਏ ਹਨ, ਜੋ ਕਿ ਚਿੰਤਾਜਨਕ ਵਿਸ਼ਾ ਹੈ। ਉਨਾਂ ਹੈਰਾਨੀ ਪ੍ਰਗਟ ਕੀਤੀ ਕਿ
ਗਜ਼ਨੀ ਦੇ ਬਜ਼ਾਰਾਂ `ਚ ਟਕੇ-ਟਕੇ ਭਾਅ ਵਿਕਣ ਵਾਲੀਆਂ ਗੈਰ-ਸਿੱਖ ਔਰਤਾਂ ਨੂੰ ਬਚਾਉਣ ਵਾਲੇ ਸਿੱਖਾਂ
ਬਾਰੇ ‘ਘਰ ਆ ਗਏ ਨਿਹੰਗ, ਬੂਹੇ ਖੋਲ ਦੋ ਨਿਸ਼ੰਗ’ ਜੋ ਕਹਾਵਤਾਂ ਬਣੀਆਂ ਸਨ, ਉਹ ਅੱਜ ਕਿੱਧਰ ਗਾਇਬ
ਹੋ ਗਈਆਂ? ਜੇਕਰ ਵਰਤਮਾਨ ਸਮੇਂ `ਚ ਸਿੱਖ ਪਰਿਵਾਰਾਂ ਨੇ ਆਪਣਾ ਕਿਰਦਾਰ ਸਾਫ-ਸੁਥਰਾ ਨਾ ਰੱਖਿਆ ਤਾਂ
ਆਉਣ ਵਾਲੇ ਸਮੇਂ `ਚ ਨਵੀਂ ਪੀੜ੍ਹੀ ਆਪਣੇ ਮਾਪਿਆਂ ਨੂੰ ਦੁਰਕਾਰਨ ਤੋਂ ਸੰਕੋਚ ਨਹੀਂ ਕਰੇਗੀ।
ਲਗਭਗ ਢਾਈ ਘੰਟੇ ਲਗਾਤਾਰ ਚੱਲੇ ਉਕਤ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਕਤ ਬੁਲਾਰਿਆਂ ਨੇ ਦੱਸਿਆ ਕਿ
ਅਸੀਂ ਅਰਬਾਂ-ਖਰਬਾਂ ਰੁਪਿਆ ਨਗਰ ਕੀਰਤਨਾਂ ਜਾਂ ਹੋਰ ਧਾਰਮਿਕ ਪ੍ਰੋਗਰਾਮਾਂ ਲਈ ਖਰਚਿਆ ਪਰ ਨਤੀਜਾ
ਜੀਰੋ ਹੀ ਨਿਕਲਿਆ। ਕਿਉਂਕਿ ਜਦੋਂ ਤੱਕ ਸਿੱਖਾਂ ਦੀ ਕੋਈ ਇੱਕ ਸੰਸਥਾ ਨਹੀਂ ਬਣਦੀ, ਪੰਥਕ ਵਿਦਵਾਨ,
ਸਿੱਖ ਚਿੰਤਕ, ਪੰਥਦਰਦੀ ਤੇ ਮਿਸ਼ਨਰੀ ਪ੍ਰਚਾਰਕ ਇਕਮਤ ਨਹੀਂ ਹੁੰਦੇ, ਉਦੋਂ ਤੱਕ ਚੰਗੇ ਨਤੀਜਿਆਂ ਦੀ
ਆਸ ਰੱਖਣੀ ਖੁਦ ਨੂੰ ਧੋਖਾ ਦੇਣ ਬਰਾਬਰ ਹੈ। ਉਨਾਂ ਦਾਅਵਾ ਕੀਤਾ ਕਿ “ਹੋਇ ਇਕੱਤਰ ਮਿਲੋ ਮੇਰੇ ਭਾਈ,
ਦੁਬਿਧਾ ਦੂਰ ਕਰੋ ਲਿਵ ਲਾਇ” ਦੇ ਕਥਨ ਮੁਤਾਬਕ ਜੇਕਰ ਉਕਤ ਵਿਦਵਾਨ ਕਿਸੇ ਗੰਭੀਰ ਮਸਲੇ ਨੂੰ ਲੈ ਕੇ
ਵਿਚਾਰਾਂ ਕਰ ਰਹੇ ਹੋਣ ਤੇ ਕੋਈ ਸ਼ਰਾਰਤੀ ਅਨਸਰ ਦਸਮ ਗ੍ਰੰਥ, ਰਾਗਮਾਲਾ, ਮਾਸ, ਕੇਸਕੀ ਜਾਂ ਮੂਲ
ਮੰਤਰ ਦੀ ਸ਼ੁਰਲੀ ਛੱਡ ਦੇਵੇ ਤਾਂ ਉਕਤ ਵਿਚਾਰ-ਚਰਚਾ ਬਹਿਸਬਾਜ਼ੀ ਅਤੇ ਲੜਾਈ-ਝਗੜੇ `ਚ ਤਬਦੀਲ ਹੋ
ਜਾਵੇਗੀ ਤੇ ਸਬੰਧਤ ਮਸਲੇ ਨੂੰ ਹੋਰ ਰੰਗਤ ਦੇ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਸਿੱਖ ਕੌਮ ਦੀ
ਪਿਛਲੇ 100 ਸਾਲਾਂ `ਚ ਨਾਨਕਸ਼ਾਹੀਂ ਕੈਲੰਡਰ ਇਕੋ-ਇਕ ਪ੍ਰਾਪਤੀ ਸੀ ਪਰ ਕੌਮ ਦੀ ਇਕਸੁਰਤਾ ਤੇ ਚੰਗੀ
ਅਗਵਾਈ ਨਾ ਹੋਣ ਕਰਕੇ ਉਹ ਪ੍ਰਾਪਤੀ ਵੀ ਰੋਲ ਦਿੱਤੀ ਗਈ। ਉਨਾਂ ਦੱਸਿਆ ਕਿ ਕ੍ਰਿਸ਼ਚੀਅਨ ਲੋਕਾਂ ਦਾ
ਕੰਮ ਕਰਨ ਦਾ ਤਰੀਕਾ ਸਲਾਹੁਣਯੋਗ ਹੈ। ਕਿਉਂਕਿ ਉਹ ਲੋਕ ਸਕੂਲ, ਕਾਲਜ ਤੇ ਹਸਪਤਾਲ ਬਣਾਉਂਦੇ ਹਨ ਅਤੇ
ਆਪਣੇ ਧਰਮ ਦੇ ਪ੍ਰਚਾਰ ਲਈ ਮੁਫਤ ਕਿਤਾਬਾਂ ਵੰਡਦੇ ਹਨ ਪਰ ਅਸੀਂ ਜਿਆਦਾ ਜੋਰ ਗੁਰਦਵਾਰੇ ਬਣਾਉਣ `ਤੇ
ਲਾ ਰਹੇ ਹਾਂ, ਜਦੋਂਕਿ ਸਾਡੀ ਨਵੀਂ ਪੀੜ੍ਹੀ ਗੁਰਦਵਾਰਿਆਂ `ਚ ਜਾਣ ਲਈ ਤਿਆਰ ਨਹੀਂ। ਉਨਾਂ ਕਿਹਾ ਕਿ
ਪੰਥ ਵਿਰੋਧੀ ਸ਼ਕਤੀਆਂ ਜਾਂ ਡੇਰੇਦਾਰਾਂ ਦਾ ਵਿਰੋਧ ਕਰਨ ਦੀ ਬਜਾਇ ਜੇਕਰ ਉਨਾਂ ਦੇ ਕੰਮ ਕਰਨ ਦੇ
ਢੰਗ-ਤਰੀਕਿਆਂ ਤੋਂ ਸਿੱਖਿਆ ਲਈ ਜਾਵੇ ਤੇ ਆਪਣੇ ਕੰਮ ਕਰਨ ਦਾ ਢੰਗ ਅਨੁਸ਼ਾਸ਼ਨਬੱਧ ਤਰੀਕੇ ਨਾਲ
ਆਰੰਭਿਆ ਜਾਵੇ ਤਾਂ ਸਫਲਤਾ ਯਕੀਨਣ ਮਿਲੇਗੀ। ਉਨਾਂ ਦੱਸਿਆ ਕਿ 18ਵੀਂ ਸਦੀ `ਚ ਲੋਕ ਸਿੱਖ ਦਾ
ਕਿਰਦਾਰ ਦੇਖ ਕੇ ਸਿੱਖ ਧਰਮ ਅਪਨਾਉਂਦੇ ਸਨ ਪਰ ਅੱਜ ਸਾਡਾ ਸ਼ੱਕੀ ਕੀਤਾ ਜਾ ਰਿਹਾ ਕਿਰਦਾਰ ਦੇਖ ਕੇ
ਸਾਡਾ ਨੌਜਵਾਨ ਸਿੱਖੀ ਤੋਂ ਮੁਨਕਰ ਹੁੰਦਾ ਜਾ ਰਿਹੈ, 18ਵੀਂ ਸਦੀ `ਚ ਅਸੀਂ ਘੋੜਿਆਂ ਦੀਆਂ ਕਾਠੀਆਂ
`ਤੇ ਜੰਗਲਾਂ `ਚ ਰਾਤਾਂ ਬਤੀਤ ਕਰਦੇ ਸੀ ਪਰ ਅੱਜ ਸਾਡੇ ਕੋਲ ਸਾਰੇ ਸਾਧਨ ਹੋਣ ਦੇ ਬਾਵਜੂਦ ਵੀ ਅਸੀਂ
ਕੁੱਝ ਵੀ ਕਰਨ ਤੋਂ ਅਸਮਰੱਥ ਹਾਂ। ਆਖਿਰ ਗਲਤੀ ਕਿਥੇ ਤੇ ਕਿਉਂ ਹੈ? ਇਸ ਬਾਰੇ ਆਪਾ-ਚੀਨਣ ਦੀ ਲੋੜ
ਹੈ। ਅੰਤ `ਚ ਧਾਰਮਿਕ ਸਾਹਿਤ ਦੀ ਲੱਗੀ ਪੁਸਤਕ ਪ੍ਰਦਰਸ਼ਨੀ ਤੋਂ ਸੰਗਤਾਂ ਨੇ ਵੱਡੀ ਗਿਣਤੀ `ਚ
ਕਿਤਾਬਾਂ ਵੀ ਖਰੀਦੀਆਂ।
(06/05/13)
ਸਿੱਖ ਸਟੱਡੀ ਫੋਰਮ(ਲੰਡਨ)
ਸਿੱਖ ਸਟਡੀ ਫੋਰਮ ਨੇ ਨਵੀਂ ਪੀੜ੍ਹੀ ਵਾਸਤੇ ਵਿਸ਼ੇਸ਼ ਵਿਸਾਖੀ ਮਨਾਈ
ਈਸਟ ਲੰਡਨ – ਸਿੱਖ ਸਟੱਡੀ ਫੋਰਮ ਨੇ ਨਵੀਂ ਪੀੜ੍ਹੀ ਵਾਸਤੇ ਈਸਟ ਲੰਡਨ ਦੇ ਪੰਜਾਬੀ
ਸਕੂਲਾਂ ਅਤੇ ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ ਚਿਗਵੈਲ ਦੇ ਵਿਦਿਆਰਥੀਆਂ ਨਾਲ ਰਲ ਕੇ, ਰਾਮਗੜ੍ਹੀਆ
ਕਮਿਊਨਿਟੀ ਸੈਂਟਰ ਵਿਖੇ ਵਿਸ਼ੇਸ਼ ਵਿਸਾਖੀ 28 ਅਪ੍ਰੈਲ 2013 ਨੂੰ ਬੜੀ ਧੂਮਧਾਮ ਨਾਲ ਮਨਾਈ। ਤਿੰਨ ਸੌ
ਤੋਂ ਵੱਧ ਸਰੋਤਿਆਂ ਨਾਲ ਭਰੇ ਹਾਲ ਵਿੱਚ ਫੋਰਮ ਦੇ ਕਨਵੀਨਰ ਬਲਦੇਵ ਸਿੰਘ ਸਾਬਰ ਨੇ ਆਈ ਸੰਗਤ ਨੂੰ
ਜੀ ਆਇਆਂ ਕਿਹਾ ਤੇ ਦੱਸਿਆ ਕਿ ਬਲਯੂ ਸਟਾਰ ਔਪਰੇਸ਼ਨ ਤੋਂ ਬਾਦ ਜੂਨ 1984 `ਚ ਗੁਰੁ ਨਾਨਕ ਦੇ ਕਥਨ
“ਜਬ ਲਗ ਦੁਨੀਆਂ ਰਹੀਐ ਨਾਨਕ ਕਿਛ ਸਣੀਐ ਕਿਛ ਕਹੀਐ॥” ਤੋਂ ਸੇਧ
ਲੈਂਦਿਆਂ ਲਗਭਗ ਸੌ ਗੁਰਸਿੱਖਾਂ ਦੇ ਇਕੱਠ ਵਿੱਚ ਇਸ ਫੋਰਮ ਦੀ ਨੀਂਹ ਰੱਖੀ ਗਈ। ਉਸ ਵਕਤ ਤੋਂ ਹੀ
ਫੋਰਮ ਬੜੀ ਸਫਲਤਾ ਨਾਲ ਪਿਛਲੇ 28 ਸਾਲ ਤੋਂ ਕਾਂਨਫਰੰਸਾਂ, ਯੂਥ ਫੈਸਟੀਵਲ ਅਤੇ ਨੁਮਾਇਸ਼ਾਂ ਕਰਦਾ ਆ
ਰਿਹਾ ਹੈ। ਫੋਰਮ ਨੇ ਸਿੱਖਾਂ ਦੇ ਧਾਰਮਿਕ, ਇਤਿਹਾਸਿਕ ਅਤੇ ਸਮਾਜੀ ਮਸਲਿਆਂ ਤੇ ਵਿਚਾਰ ਕਰਨ ਲਈ ਇੱਕ
ਵਿਲੱਖਣ ਪਲੇਟਫਾਰਮ ਉਸਾਰਿਆ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੰਨ 1699 ਦੀ ਵਿਸਾਖੀ ਨੂੰ
ਗੁਰੁ ਗੋਬਿੰਦ ਸਿੰਘ ਜੀ ਨੇ ਪਹਿਲੇ ਨੌਂ ਗੁਰੂਆਂ ਵਲੋਂ ਜਾਤ ਪਾਤ ਦਾ ਖੰਡਨ, ਇਕੋ ਸੰਗਤ ਪੰਗਤ ‘ਭੈ
ਨਾਹੂੰ ਕੋ ਦੇਤ ਨਹਿ ਨਾ ਭੈ ਮਾਨਤ ਆਨ’, ਇੱਕੋ ਅਕਾਲ ਪੁਰਖ ਦੀ ਆਰਾਧਨਾ ਕਰਨੀ ਆਦਿ ਦੇ ਅਸੂਲਾਂ ਤੇ
ਉਸਾਰੇ ਸਿਖੀ ਦੇ ਮਹਿਲ ਨੂੰ ਖਾਲਸਾ ਪੰਥ ਸਾਜ ਕੇ ਸੰਪੂਰਨ ਕੀਤਾ ਤੇ ਦੁਨੀਆਂ ਵਿੱਚ ਸਿੱਖਾਂ ਦੀ
ਵਿਲੱਖਣ ਪਛਾਣ ਬਣਾ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਵਿਸਾਖੀ ਦੀ ਮਹਾਨਤਾ ਬਾਰੇ ਸਾਨੂੰ
ਵੱਡਿਆਂ ਨੇ ਨਹੀਂ ਸਗੋਂ ਨਵੀਂ ਪੀੜ੍ਹੀ ਦੇ ਵਿਦਿਆਰਥੀਆਂ ਨੇ ਦੱਸਣਾ ਹੈ। ਇਸ ਤੋਂ ਬਾਦ ਉਨ੍ਹਾਂ
ਸਟੇਜ ਫੋਰਮ ਦੇ ਸਹਾਇਕ ਕਨਵੀਨਰ ਸ. ਤਰਸੇਮ ਸਿੰਘ ਨੂੰ ਸੌਂਪ ਦਿੱਤੀ ਜਿਨ੍ਹਾਂ ਨੇ ਸਾਰੀ ਕਾਰਵਾਈ
ਬੜੇ ਸਲੀਕੇ ਨਾਲ ਨਿਭਾਈ। ਸੱਭ ਤੋਂ ਪਹਿਲਾਂ ਰਾਮਗੜ੍ਹੀਆ ਪੰਜਾਬੀ ਸਕੂਲ ਦੇ ਵਿਦਿਅਰਥੀਆਂ ਨੇ ਸ਼ਬਦ
ਬੜੇ ਤਰੰਨੁਮ ਨਾਲ ਗਾਇਆ। ਸਕੂਲ ਦੀ ਅਧਿਆਪਕਾ ਬੀਬੀ ਮਨਜੀਤ ਕੌਰ ਦੇ ਤਿਆਰ ਕੀਤੇ ਇਨ੍ਹਾਂ ਬੱਚਿਆਂ
ਦਾ ਉਦਮ ਸ਼ਲਾਘਾਯੋਗ ਸੀ। ਸ. ਅਰਵਿੰਦਰ ਸਿੰਘ ਖਾਲਸਾ ਨੇ ਵਿਸਾਖੀ ਦੀ ਮਹਾਨਤਾ ਦੱਸਦਿਆਂ ਵਿਦਿਅਰਥੀਆਂ
ਨੂੰ ਗੁਰਦਵਾਰੇ ਦੇ ਸੰਕਲਪ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਿੱਖਾਂ ਨੂੰ ਆਪਣੇ ਧਾਰਮਿਕ ਤੇ
ਸਮਾਜਿਕ ਕਾਰਜਾਂ ਨੂੰ ਬਾਖੂਬੀ ਨਿਭਾਉਣ ਲਈ ਗੁਰਦਵਾਰੇ ਦੀ ਬਹੁਤ ਲੋੜ ਹੈ। ਗੁਰਦਵਾਰਾ ਹੀ ਸਾਡੇ ਧਰਮ
ਦਾ ਚਾਨਣ ਮੁਨਾਰਾ ਹੈ।
ਪਹਿਲੇ ਸੈਸ਼ਨ ਵਿੱਚ ਵਿਦਿਆਰਥੀਆਂ ਦਾ ਪਹਿਲਾ ਪ੍ਰੋਗਰਾਮ ਵਿਸਾਖੀ ਦੇ ਵਿਸ਼ੇ ਤੇ ਲਿਖੇ ‘ਲੇਖ
ਮੁਕਾਬਲੇ’ ਦਾ ਸੀ। ਪੰਜਾਬੀ ਸਕੂਲਾਂ ਦੇ ਦਸ ਵਿਦਿਆਰਥੀਆਂ ਨੇ ਬੜੇ ਜੋਸ਼ ਤੇ ਉਤਸ਼ਾਹ ਨਾਲ ਆਪਣੇ ਆਪਣੇ
ਲੇਖ ਪੜ੍ਹੇ। ਵਿਦਿਆਥੀਆਂ ਦੇ ਪੜ੍ਹੇ ਗਏ ਸੰਖੇਪ ਤੇ ਭਾਵ ਪੂਰਤ ਲੇਖਾਂ ਨੂੰ ਸੁਣ ਸਰੋਤੇ ਬਹੁਤ ਖੁਸ਼
ਸਨ। ਗੁਰਦਵਾਰਾ ਸਿੰਘ ਸਭਾ ਸੈਵਨ ਕਿੰਗਜ਼ ਦੇ ਪੰਜਾਬੀ ਸਕੂਲ ਦੀ ਵਿਦਿਆਰਥਨ ਅਮਾਨਤ ਕੌਰ ਨੇ ਆਪਣਾ
ਪੰਜਾਬੀ ਵਿੱਚ ਲਿਖਿਆ ਲੇਖ ਬੜ੍ਹੇ ਜੋਸ਼ ਤੇ ਭਰੋਸੇ ਨਾਲ ਪੜ੍ਹ ਕੇ ਤਾਂ ਕਮਾਲ ਹੀ ਕਰ ਦਿੱਤੀ। ਇਵੇਂ
ਲਗ ਰਿਹਾ ਸੀ ਜਿਵੇਂ ਕੋਈ ਸੁਲਝਿਆ ਹੋਇਆ ਵਿਦਵਾਨ ਭਾਸ਼ਨ ਦੇ ਰਿਹਾ ਸੀ। ਸ. ਗੁਰਿੰਦਰ ਸਿੰਘ ਸਾਚਾ ਤੇ
ਬੀਬੀ ਨਿਰਵੈਰ ਕੌਰ ਛਤਵਾਲ ਲੇਖ ਮੁਕਾਬਲੇ ਦੇ ਪਾਰਖੂ ਨਿਯੁਕਤ ਕੀਤੇ ਗਏ ਸਨ। ਉਨ੍ਹਾਂ ਨੇ ਆਪਣਾ
ਕਰਤੱਵ ਬਾਖੂਬੀ ਨਿਭਾਇਆ। ਗੁਰਿੰਦਰ ਸਿੰਘ ਸਾਚਾ ਨੇ ਅਮਾਨਤ ਕੌਰ ਦੇ ਲੇਖ ਦੀ ਭਰਪੂਰ ਸ਼ਲਾਘਾ ਕਰਦੇ
ਹੋਏ ਉਸ ਨੂੰ ਜੇਤੂ ਕਰਾਰ ਦਿੱਤਾ। ਲੇਖ ਵਿੱਚ ਦੱਸਿਆ ਗਿਆ ਸੀ ਕਿ 1699 ਦੀ ਵਿਸਾਖੀ ਵਾਲੇ ਦਿਨ
ਗੁਰੁ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸ਼ਹਾਦਤ ਲਈ ਨਿਤਰਨ ਲਈ ਵੰਗਾਰਿਆ ਸੀ। ਉਸੇ ਤਰ੍ਹਾਂ ਅੱਜ
ਦਾ ਗੰਭੀਰ ਸਮਾਂ ਵੀ ਸਾਨੂੰ ਵੰਗਾਰ ਰਿਹਾ ਹੈ ਕਿ ਅਸੀਂ ਆਪਣੀ ਸਿੱਖ ਕੌਮ ਦੀ ਆਜ਼ਾਦੀ ਲਈ ਚਲਾਏ ਜਾ
ਰਹੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਇਹ ਗੱਲ ਵੀ ਵਰਨਣਯੋਗ ਹੈ ਕਿ ਅਮਾਨਤ ਕੌਰ ਲਈ ਇਹ ਲੇਖ ਉਸ
ਦੀ ਅਧਿਆਪਕਾ ਬੀਬੀ ਰਾਜਵਿੰਦਰ ਕੌਰ ਨੇ ਤਿਆਰ ਕਰਵਾਇਆ ਸੀ। ਇਸ ਲਈ ਉਹ ਵੀ ਓਨੀ ਹੀ ਵਧਾਈ ਦੀ ਪਾਤਰ
ਹੈ।
ਪਗੜੀ ਬੰਨਣ ਦੇ ਮੁਕਾਬਲੇ ਵਿੱਚ ਨੌਂ ਵਿਦਿਆਰਥੀਆਂ ਨੇ ਭਾਗ ਲਿਆ ਸੀ। ਪਗੜੀ ਬੰਨਣ ਦਾ ਦ੍ਰਿਸ਼ ਵੀ
ਦੇਖਣ ਵਾਲਾ ਹੀ ਸੀ। ਯੁਵਕ ਪਗੜੀ ਬੰਨਣ ਵਿੱਚ ਮਸਤ ਸਨ ਤੇ ਮਾਪੇ ਉਨਾਂ ਦੀਆਂ ਤਸਵੀਰਾਂ ਖਿੱਚਣ ਵੇਲੇ
ਕੋਈ ਵੀ ਪੇਚ ਕੈਮਰਾ ਬੰਦ ਕਰਨ ਤੋਂ ਖੁੰਜਣ ਨਹੀਂ ਦੇਣਾ ਚਾਹੁੰਦੇ ਸਨ। ਸਰੋਤੇ ਵੀ ਉਨਾਂ ਲਈ ਬੜੇ ਹੀ
ਉਤਸ਼ਾਹ ਨਾਲ ਹੱਲਾਸ਼ੇਰੀ ਦਾ ਇਜ਼ਹਾਰ ਕਰ ਰਹੇ ਸਨ।
ਸ. ਅਮਰਜੀਤ ਸਿੰਘ ਤੂਰ ਪ੍ਰਿੰਸੀਪਲ ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ ਚਿਗਵੈਲ ਨੂੰ ਸਾਰੇ
ਪ੍ਰੋਗਰਾਮ ਦਾ ਚੀਫ ਗੈਸਟ ਹੋਣ ਦਾ ਸਨਮਾਨ ਦਿੱਤਾ ਗਿਆ। ਉਨਾਂ ਨੇ ਆਪਣੇ ਸ਼ਬਦਾਂ ਵਿੱਚ ਬੱਚਿਆਂ ਨੂੰ
ਸਿੱਖੀ ਦੀਆਂ ਮੁਢਲੀਆਂ ਕਦਰਾਂ ਕੀਮਤਾਂ, ਸੇਵਾ, ਸਿਮਰਨ ਤੇ ਦਸਵੰਧ ਅਪਨਾਉਣ ਦੀ ਪ੍ਰੇਰਨਾ ਕੀਤੀ। ਸ
ਗੁਰਦੀਪ ਸਿੰਘ ਹੁੰਦਲ ਪ੍ਰਧਾਨ ਗੁਰਦਵਾਰਾ ਸੈਵਨ ਕਿੰਗਜ਼ ਅਤੇ ਬਾਰਕਿੰਗ ਸਮਾਗਮ ਵਿੱਚ ਵਿਦਿਆਰਥੀਆਂ
ਦੀ ਸਰਪ੍ਰਸਤੀ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਏ ਤੇ ਉਨ੍ਹਾਂ ਕਿਹਾ ਕਿ ਗੁਰਦਵਾਰਿਆਂ ਵਿੱਚ ਵੀ
ਬੱਚਿਆਂ ਨੂੰ ਇਸੇ ਤਰ੍ਹਾਂ ਹੀ ਸਨਮਾਨਤ ਕਰਨਾ ਚਾਹੀਦਾ ਹੈ। ਸ ਗਰਸ਼ਰਨ ਸਿੰਘ ਅਜੀਬ ਪ੍ਰਸਿਧ ਗਜ਼ਲ ਗੋ
ਨੇ ਵੀ ਆਪਣੀਆਂ ਵਡਮੁਲੀਆਂ ਗਜ਼ਲਾਂ ਸੁਣਾ ਸਰੋਤਿਆਂ ਨੂੰ ਨਿਹਾਲ ਕੀਤਾ। 1984 ਦੇ ਸਾਕਾ ਬਲਯੂ ਸਟਾਰ
ਬਾਰੇ ਤਰੰਨਮ ਨਾਲ ਪੜ੍ਹੀ ਗਜ਼ਲ ਨੇ ਸਰੋਤਿਆਂ ਨੂੰ ਬਹੁਤ ਪ੍ਰਭਾਵਤ ਕੀਤਾ।
ਦੂਜਾ ਸੈਸ਼ਨ ਕਲਚਰਲ ਪ੍ਰੋਗਰਾਮ ਦਾ ਬੜਾ ਰੋਮਾਂਚਿਕ ਤੇ ਸ਼ਲਾਘਾਯੋਗ ਸੀ। ਏਕਤਾ ਗਰੁਪ ਦੀਆਂ ਇਸਤਰੀਆਂ
ਨੇ ਗਿੱਧਾ ਤੇ ਜਾਗੋ ਦੀ ਭਰਪੂਰ ਪਰਦ੍ਰਸ਼ਨੀ ਕਰਕੇ ਵਹਵਾ ਰੰਗ ਬੰਨ੍ਹ ਕੇ ਸਰੋਤਿਆਂ ਦਾ ਦਿਲ ਮੋਹਿਆ।
ਪੰਜਾਬੀ ਸਕੂਲ ਸੈਵਨ ਕਿੰਗਜ਼ ਦੇ ਬੱਚਿਆਂ ਦਾ ਭੰਗੜਾ ਬਹੁਾ ਹੀ ਚੰਗਾ ਸੀ। ਲੋਕਾਂ ਨੇ ਬਹੁਤ ਪਸੰਦ
ਕੀਤਾ। ਇੱਥੇ ਹੀ ਬਸ ਨਹੀਂ ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ ਦੀਆਂ ਬੱਚੀਆਂ ਨੇ ਪੁਰਜ਼ੋਰ ਗਿੱਧਾ ਪਾ
ਕੇ ਤਾਂ ਕਮਾਲ ਹੀ ਕਰ ਦਿੱਤੀ। ਇਸ ਵਿਸਾਖੀ ਮੇਲੇ ਦੀ ਅਖਰੀ ਪ੍ਰਦਰਸ਼ਨੀ ਬਾਬਾ ਫਤਿਹ ਸਿੰਘ ਗੱਤਕਾ
ਅਖਾੜੇ ਵਾਲੇ ਸਿੰਘਾਂ ਦੀ ਸੀ। ਗੱਤਕਾ ਬੜੇ ਜੋਸ਼ ਤੇ ਫੁਰਤੀ ਨਾਲ ਖੇਡਿਆ ਗਿਆ। ਗਤਕੇ ਦੇ ਨਾਲ
ਰਾਮਗੜ੍ਹੀਆ ਢੋਲ ਅਕੈਡਮੀ ਦੇ ਵਿਦਿਆਰਥੀਆਂ ਨੇ ਢੋਲ ਵਜਾ ਕੇ ਡਾਹਢਾ ਰੰਗ ਬੰਨਿਆ।
ਫੈਸਟੀਵਲ ਵਿੱਚ ਸ ਗੁਰਿੰਦਰ ਸਿੰਘ ਸਾਚਾ ਦੀ ਸਰਪ੍ਰਸਤੀ ਤੇ ਨਿਗਰਾਨੀ ਵਿੱਚ ਸਿੱਖ ਗੁਰੁ ਸਾਹਿਬਾਨ,
ਪ੍ਰਸਿੱਧ ਜਰਨੈਲਾਂ ਤੇ ਹੋਰ ਸਿੱਖ ਕਲਾਂ ਕਿਰਤਾਂ ਦੀਆਂ ਤਸਵੀਰਾਂ ਦੀ ਬੜੀ ਸ਼ਾਨਦਾਰ ਤੇ ਭਾਵਪੂਰਤ
ਨੁਮਾਇਸ਼ ਵੀ ਲਗਾਈ ਗਈ। ਇਸ ਲਈ ਫੋਰਮ ਸਾਚਾ ਸਾਹਿਬ ਦਾ ਰਿਣੀ ਹੈ। ਭਾਗ ਲੈਣ ਵਾਲੇ ਕਿਸ਼ੋਰ ਅਵਸਥਾ
ਵਾਲੇ 60 ਵਿਦਿਆਰਥੀਆਂ ਅਤੇ 203 ਬਾਲਗਾਂ (ਗਿੱਧਾ ਤੇ ਜਾਗੋ ਤੇ ਗੱਤਕੇ ਵਾਲੇ) ਨੂੰ ਉਨ੍ਹਾਂ ਦੀ
ਹੌਸਲਾ ਅਫਜ਼ਾਈ ਕਰਨ ਲਈ ਸ਼ੀਲਡਾਂ, ਮੈਡਲ ਤੇ ਇਤਿਹਾਸਕ ਪੁਸਤਕਾਂ ਇਨਾਮ ਵਜੋਂ ਦਿਤੀਆਂ ਗਈਆਂ। ਇਸ
ਤਰ੍ਹਾਂ ਬੜ੍ਹੀ ਸ਼ਾਨੋ ਸ਼ੌਕਤ ਨਾਲ ਵਿਦਿਆਥੀਆਂ ਨਾਲ ਮਿਲ ਕੇ ਵਿਸਾਖੀ ਦਾ ਫੈਸਟੀਵਲ ਮਨਾ ਸਿੱਖ ਸਟਡੀ
ਫੋਰਮ ਸਮੂੰਹ ਸਿੱਖ ਜਗਤ ਨੂੰ ਵਿਸਾਖੀ ਦੀ ਹਾਰਦਿਕ ਵਧਾਈ ਦਿੰਦਾ ਹੈ।
ਵਲੋਂ: ਬਲਦੇਵ ਸਿੰਘ ਸਾਬਰ ਕਨਵੀਨਰ
ਸਿੱਖ ਸਟੱਡੀ ਫੋਰਮ
(06/05/13)
ਹਰਲਾਜ ਸਿੰਘ ਬਹਾਦਰਪੁਰ
ਜੇ
ਬੇਦੋਸ਼ੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਬਰੀ ਕਰ ਦੇਵੇ ਤਾਂ ਦਿੱਲੀ ਦੀ
ਅਦਾਲਤ ਅਤੇ ਦਿੱਲੀ ਦੀ ਕੇਂਦਰ ਸਰਕਾਰ ਸਿੱਖਾਂ ਦੀ ਦੁਸ਼ਮਣ।
ਜੇ ਪੰਜਾਬ ਵਿੱਚ ਮਾਰੇ ਗਏ ਬੇਦੋਸ਼ੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪ੍ਰਕਾਸ਼ ਸਿੰਘ ਬਾਦਲ ਬਰੀ
ਕਰਕੇ ਉਸਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਦੇਵੇ ਤਾਂ ਉਹ ਸਿੱਖਾਂ ਦਾ ਹਮਦਰਦ! !
ਇੱਕ ਮਈ ਦਾ ਅਖਬਾਰ ਜਦੋਂ ਸਵੇਰੇ ਹੀ ਚੁੱਕ ਕੇ ਵੇਖਿਆ ਤਾਂ ਮੁੱਖ ਖਬਰ ਸੀ ਕਿ ਦਿੱਲੀ
ਦੀ ਅਦਾਲਤ ਨੇ ਸੱਜਣ ਕੁਮਾਰ ਨੂੰ ਕੀਤਾ ਬਰੀ। ਨਵੰਬਰ 1984 ਦੇ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੇ
ਦੋਸ਼ੀ ਸੱਜਣ ਕੁਮਾਰ ਨੂੰ 30 ਅਪ੍ਰੈਲ ਨੂੰ ਬਰੀ ਕਰ ਦਿੱਤਾ। ਜਿਸ ਕਾਰਨ ਪੂਰੇ ਸਿੱਖ ਜਗਤ ਵੱਲੋਂ ਇਸ
ਫੈਸਲੇ ਤੇ ਰੋਸ ਮਨਾਇਆ ਗਿਆ। ਸਿੱਖ ਪੰਥ ਦੇ ਹਰ ਛੋਟੇ-ਵੱਡੇ ਧਾਰਮਿਕ ਤੇ ਸਿਆਸੀ ਆਗੂਆਂ ਨੇ ਦਿੱਲੀ
ਦੀ ਅਦਾਲਤ ਅਤੇ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ, ਅਜਿਹੇ ਅਨਿਆਂ ਦੀ ਨਿਖੇਧੀ ਹੋਣੀ ਵੀ ਚਾਹੀਦੀ
ਹੈ। ਕਿਉਂਕਿ ਆਪਣੇ ਆਪ ਨੂੰ ਧਰਮ ਨਿਰਪੱਖ ਕਹਾਉਣ ਵਾਲੇ ਦੇਸ਼ ਵਿੱਚ ਇੱਕ ਧਰਮ ਦੇ ਬੇਦੋਸ਼ੇ ਲੋਕਾਂ
ਨੂੰ ਦਿਨ ਦਿਹਾੜੇ ਸ਼ਰੇਆਮ ਹਜਾਰਾਂ ਦੀ ਗਿਣਤੀ ਵਿੱਚ ਕਤਲ ਕਰ ਦਿੱਤਾ ਜਾਵੇ ਫਿਰ ਇਨਸਾਫ ਦੇਣ ਦੇ ਨਾਮ
`ਤੇ 28 ਸਾਲ ਪੀੜਤਾਂ ਨੂੰ ਖੱਜਲ ਖੁਆਰ ਤੇ ਪ੍ਰੇਸ਼ਾਨ ਕਰਨ ਤੋਂ ਬਾਅਦ ਵੀ ਦੋਸ਼ੀਆਂ ਨੂੰ ਬਰੀ ਕਰ
ਦਿੱਤਾ ਜਾਵੇ ਤਾਂ ਸਰਕਾਰਾਂ ਅਤੇ ਅਦਾਲਤਾਂ ਪ੍ਰਤੀ ਰੋਸ ਅਤੇ ਬੇਵਿਸ਼ਵਾਸੀ ਹੋਣੀ ਤਾਂ ਸੁਭਾਵਿਕ ਹੀ
ਹੈ। ਜੇ ਸੱਜਣ ਕੁਮਾਰ ਨੂੰ ਸਜਾ ਹੋ ਵੀ ਜਾਂਦੀ ਤਾਂ ਵੀ ਇਹ ਕੋਈ ਇਨਸਾਫ ਨਹੀਂ ਹੋਣਾ ਸੀ ਕਿਉਂਕਿ
ਇੱਕ ਤਾਂ 28 ਸਾਲ ਦੇ ਲੰਮੇ ਸਮੇਂ ਬਾਅਦ ਮਿਲਿਆ ਇਨਸਾਫ ਵੀ ਬੇਇਨਸਾਫੀ ਹੀ ਹੁੰਦੀ ਹੈ। ਦੂਜਾ ਇਹ ਕਿ
ਜੇਕਰ ਸੈਂਕੜੇ ਇਨਸਾਨਾਂ ਨੂੰ ਮਾਰਨ ਜਾਂ ਮਰਵਾਉਣ ਵਾਲੇ ਇੱਕ ਵਿਅਕਤੀ ਨੂੰ ਫਾਂਸੀ ਵੀ ਦੇ ਦਿੱਤੀ
ਜਾਵੇ ਤਾਂ ਉਹ ਵੀ ਥੋੜੀ ਹੈ, ਵੈਸੇ ਮੈਂ ਫਾਂਸੀ ਦੇ ਹੱਕ ਵਿੱਚ ਨਹੀਂ ਹਾਂ। ਫਾਂਸੀ ਦੀ ਬਜਾਇ ਦੋਸ਼
ਮੁਤਾਬਿਕ ਦੋਸ਼ੀ ਨੂੰ ਜੇਲ੍ਹ ਦੀ ਸਜ਼ਾ ਹੀ ਹੋਣੀ ਚਾਹੀਦੀ ਹੈ, ਉਹ ਭਾਵੇਂ ਉਸ ਦੇ ਮਰਨ ਤੱਕ ਜੇਲ ਵਿੱਚ
ਰਹਿਣ ਦੀ ਸਜਾ ਹੋਵੇ। ਜੇਕਰ ਸੈਂਕੜੇ ਵਿਅਕਤੀਆਂ ਨੂੰ ਮਾਰਨ ਜਾਂ ਮਰਵਾਉਣ ਵਾਲੇ ਇੱਕ ਵਿਅਕਤੀ ਨੂੰ
ਮਰਨ ਤੱਕ ਜੇਲ੍ਹ ਵਿੱਚ ਰਹਿਣ ਦੀ ਸਜਾ ਮਿਲ ਵੀ ਜਾਵੇ ਤਾਂ ਇਹ ਸਜ਼ਾ ਵੀ ਇਨਸਾਫ ਨਹੀਂ ਹੋ ਸਕਦੀ।
ਕਿਉਂਕਿ ਇੱਕ ਤਾਂ ਇਹ ਕਿ ਜਿਸ ਦੋਸ਼ੀ ਨੇ ਸੈਂਕੜੇ ਇਨਸਾਨੀ ਜਿੰਦਗੀਆਂ ਖਤਮ ਕਰ ਦਿੱਤੀਆਂ ਉਹਨਾਂ ਦੇ
ਬਦਲੇ ਉਸ ਦੋਸ਼ੀ ਦੀ ਇੱਕ ਜਿੰਦਗੀ ਹੀ ਖਤਮ ਹੋਵੇਗੀ, ਦੂਜਾ ਇਹ ਕਿ ਉਹ ਸੈਂਕੜੇ ਬੇਦੋਸ਼ਿਆਂ ਦਾ ਕੀ
ਦੋਸ਼ ਸੀ ਜਿੰਨ੍ਹਾਂ ਨੂੰ ਬਿਨ੍ਹਾਂ ਗੁਨਾਹ ਤੋਂ ਹੀ ਮੌਤ ਦੀ ਸਜ਼ਾ ਦੇ ਦਿੱਤੀ ਗਈ। ਜੇ ਅਜਿਹੇ
ਬੇਗੁਨਾਹਾਂ ਦੇ ਕਾਤਲਾਂ ਨੂੰ ਸਜ਼ਾ ਮਿਲ ਵੀ ਜਾਵੇ ਤਾਂ ਵੀ ਇਸ ਨਾਲ ਮਾਰੇ ਗਏ ਬੇਗੁਨਾਹ ਮਾਵਾਂ ਦੇ
ਪੁੱਤ, ਪਤਨੀਆਂ ਦੇ ਪਤੀ, ਭੈਣਾਂ ਦੇ ਵੀਰ, ਬੱਚਿਆਂ ਦੇ ਪਿਤਾ ਤਾਂ ਵਾਪਿਸ ਨਹੀਂ ਆਉਣਗੇ, ਜਿਸ ਕਾਰਨ
ਉਹਨਾਂ ਨਾਲ ਹੋਈ ਬੇਇਨਸਾਫੀ ਦਾ ਇਨਸਾਫ ਤਾਂ ਹੋ ਹੀ ਨਹੀਂ ਸਕਦਾ। ਹਾਂ ਇੰਨਾ ਕੁ ਜਰੂਰ ਹੋ ਜਾਂਦਾ
ਹੈ ਕਿ ਜੇਕਰ ਦੋਸ਼ੀ ਨੂੰ ਸਜ਼ਾ ਮਿਲ ਜਾਵੇ ਤਾਂ ਪੀੜ੍ਹਤਾਂ ਨੂੰ ਥੋੜਾ ਜਿਹਾ ਧਰਵਾਸ ਮਿਲ ਜਾਂਦਾ ਹੈ।
ਉਹ ਇਸ ਗੱਲ `ਤੇ ਸੰਤੁਸ਼ਟ ਹੋ ਜਾਂਦੇ ਹਨ ਕਿ ਜੇਕਰ ਦੋਸ਼ੀ ਨੇ ਮਾੜਾ ਕੀਤਾ ਸੀ ਤਾਂ ਉਹ ਵੀ ਹੁਣ ਉਸਦੀ
ਸਜ਼ਾ ਭੁਗਤ ਰਿਹਾ ਹੈ।
ਪਰ ਸਾਡੇ ਮਹਾਨ ਦੇਸ਼ ਦੀਆਂ ਸਰਕਾਰਾਂ ਅਤੇ ਅਦਾਲਤਾਂ ਘੱਟ ਗਿਣਤੀ ਦੇ ਪੀੜਤ ਪਰਿਵਾਰਾਂ ਦੇ ਜਖਮਾਂ
ਉੱਤੇ ਮਲ੍ਹਮ ਲਾਉਣ ਹਿੱਤ ਵੱਧ ਗਿਣਤੀ ਦੇ ਦੋਸ਼ੀ ਵਿਅਕਤੀਆਂ ਨੂੰ ਥੋੜੀ ਮੋਟੀ ਸਜ਼ਾ ਦੇਣ ਬਾਰੇ ਸੋਚਣ
ਨੂੰ ਵੀ ਪਾਪ ਸਮਝਦੀਆਂ ਹਨ। ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਤੇ ਭਾਵੇਂ ਭਾਜਪਾ ਦੀ ਹੋਵੇ, ਘੱਟ
ਗਿਣਤੀ ਦੇ ਬੇਗੁਨਾਹਾਂ ਨੂੰ ਘੱਟ ਗਿਣਤੀ ਹੋਣ ਦਾ ਅਹਿਸਾਸ ਕਰਵਾਉਣ ਵਿੱਚ ਦੋਹੇਂ ਕੋਈ ਕਸਰ ਬਾਕੀ
ਨਹੀਂ ਛੱਡਦੀਆਂ। ਘੱਟ ਗਿਣਤੀਆਂ ਨਾਲ ਅਜਿਹਾ ਵਿਹਾਰ ਹੋਣਾ, ਘੱਟ ਗਿਣਤੀਆਂ ਨੂੰ ਕਤਲ ਕਰਨਾ, ਘੱਟ
ਗਿਣਤੀਆਂ ਦੇ ਕਾਤਲਾਂ ਨੂੰ ਬਰੀ ਕਰਨਾ, ਇਹ ਵੀ ਕੋਈ ਨਵੀਂ ਗੱਲ ਨਹੀਂ, ਅਜਿਹਾ ਤਾਂ ਮੁੱਢ ਤੋਂ ਹੀ
ਹੁੰਦਾ ਆਇਆ ਹੈ, ਪਰ ਅਜਿਹਾ ਹੋਣ ਨਾਲ ਕਦੇ ਕੌਮਾਂ ਖਤਮ ਨਹੀਂ ਹੁੰਦੀਆਂ। ਅਜਿਹੇ ਵਿੱਚ ਦੁਸ਼ਮਣ ਦੀ
ਪਹਿਚਾਣ ਸਾਡੇ ਧੁਰ ਅੰਦਰ ਤੱਕ ਉਤਰ ਜਾਂਦੀ ਹੈ। ਨਾਲੇ ਕਦੇ ਵੀ ਆਪਣੀ ਕੌਮ ਦੇ ਗੱਦਾਰਾਂ ਤੋਂ
ਬਿਨ੍ਹਾਂ ਕਦੇ ਵੀ ਕੋਈ ਦੁਸ਼ਮਣ ਕਿਸੇ ਕੌਮ ਨੂੰ ਖਤਮ ਨਹੀਂ ਕਰ ਸਕਿਆ। ਇਸ ਲਈ ਦੁਸ਼ਮਣ ਨਾਲ ਸਮਝੌਤਾ
ਹੋ ਸਕਦਾ ਹੈ ਪਰ ਗੱਦਾਰਾਂ ਨਾਲ ਨਹੀਂ। ਕੌਮ ਦੇ ਜਿਉਂਦੇ ਰਹਿਣ ਲਈ ਇਹ ਜਰੂਰੀ ਹੈ ਕਿ ਉਸ ਨੂੰ ਆਪਣੇ
ਦੁਸ਼ਮਣਾਂ ਅਤੇ ਗੱਦਾਰਾਂ ਦੀ ਪਹਿਚਾਣ ਹੋਵੇ। ਮੇਰੀ ਆਪਣੀ ਸੋਚ ਮੁਤਾਬਿਕ ਦੁੱਖ ਦੀ ਗੱਲ ਇਹ ਹੈ ਕਿ
ਅਜੋਕੀ ਸਿੱਖ ਕੌਮ ਨੂੰ ਦੁਸ਼ਮਣਾਂ ਅਤੇ ਗੱਦਾਰਾਂ ਦੀ ਪਹਿਚਾਣ ਨਹੀਂ ਰਹੀ। ਜਿਸ ਕਾਰਨ ਸਿੱਖ ਕੌਮ ਦੇ
ਦੁਸ਼ਮਣਾਂ ਤੋਂ ਵੀ ਵੱਧ ਖਤਰਨਾਕ ਗੱਦਾਰ ਆਗੂ ਨੰਗੇ ਚਿੱਟੇ ਦੁਸ਼ਮਣਾਂ ਨੂੰ ਦੁਸ਼ਮਣ ਪ੍ਰਚਾਰਕੇ ਹੀ ਆਪ
ਕਾਤਲ ਹੁੰਦੇ ਹੋਏ ਵੀ ਹਮਦਰਦ ਬਣ ਕੇ ਦਰਦ ਦੇ ਰਹੇ ਹਨ। ਇਹ ਤਾਂ ਪੁਰਾਣੀ ਕਹਾਵਤ ਹੈ ਕਿ ਜੇਕਰ ਜੰਗਲ
ਨੂੰ ਕੱਟਣਾ ਹੋਵੇ ਤਾਂ ਕੁਹਾੜੀ ਦਾ ਦਸਤਾ ਵੀ ਜੰਗਲ ਵਿੱਚੋਂ ਹੀ ਲੈਣਾ ਪੈਂਦਾ ਹੈ। ਕਾਂਗਰਸ ਨੇ
ਮੁੱਢ ਤੋਂ ਹੀ ਸਿੱਖਾਂ ਨਾਲ ਦੁਸ਼ਮਣਾਂ ਵਾਲਾ ਵਤੀਰਾ ਰੱਖਿਆ, ਜੇ ਦੁਸ਼ਮਣ ਮਾਰੇ ਤਾਂ ਰੋਸ ਕਿਸ ਅੱਗੇ
ਕਰਨਾ ਹੈ। ਪਰ ਅਫਸੋਸ ਕਿ ਅਸੀਂ ਸਾਡੇ ਦੁਸ਼ਮਣ ਨੂੰ ਦੁਸ਼ਮਣ ਕਹਿਣ ਵਾਲੇ ਨੂੰ ਹੀ ਹਮਦਰਦ ਸਮਝਕੇ ਉਸ
ਤੋਂ ਇਨਸਾਫ ਦੀ ਉਮੀਦ ਲਾ ਬੈਠੇ। ਸਿੱਖ ਕੌਮ ਦੇ ਮਹਿਲ ਦੀ ਉਸਾਰੀ ਲਈ ਗੁਰੂਆਂ ਨੇ ਆਪਣੇ ਪਰਿਵਾਰਾਂ
ਦੀਆਂ ਲਾਸ਼ਾਂ ਨੂੰ ਇਸ ਦੀ ਉਸਾਰੀ ਲਈ ਵਰਤਿਆ, ਗੁਰੂ ਕੇ ਸਿੱਖਾਂ ਨੇ ਵੀ ਘੱਟ ਨਹੀਂ ਗੁਜਾਰੀ ਆਪਣੇ
ਸੀਸਾਂ (ਸਿਰਾਂ), ਧੜਾਂ ਦੇ ਢੇਰ ਲਗਾ ਦਿੱਤੇ ਸਨ ਤਾਂ ਹੀ ਸਿੱਖ ਕੌਮ ਇਸ ਸਥਾਨ ਤੱਕ ਪਹੁੰਚੀ ਸੀ
ਭਾਵ ਕਿ ਛੋਟੀ ਜਿਹੀ ਉਮਰ ਵਿੱਚ ਹੀ ਆਪਣੀ ਵੱਡੀ ਹੋਂਦ ਬਣਾ ਲਈ ਸੀ। ਜਿਸਦਾ ਹੁਣ ਸਲਾਮਤ ਰਹਿਣਾ
ਅਸੰਭਵ ਜਾਪ ਰਿਹਾ ਹੈ। ਕੀ ਬਾਹਰੀ ਨੰਗੇ ਚਿੱਟੇ ਦੁਸ਼ਮਣਾਂ ਨੇ ਹੀ ਕੌਮ ਦੀ ਇਹ ਹਾਲਤ ਕਰ ਦਿੱਤੀ?
ਨਹੀਂ, ਪੁਰਾਣਾ ਇਤਿਹਾਸ ਪੜ੍ਹ ਲਵੋ। ਦੁਸ਼ਮਣ ਤਾਂ ਇਸ ਨੂੰ ਖਤਮ ਕਰਦੇ ਕਰਦੇ ਖੁਦ ਹੀ ਖਤਮ ਹੋ ਗਏ
ਸਨ। ਪਰ ਇਹ ਕੌਮ ਖਤਮ ਨਹੀਂ ਸੀ ਹੋਈ। ਸੱਜਣ ਕੁਮਾਰ ਹੋਰਾਂ ਨੂੰ ਹੀ ਵੇਖ ਲਵੋ ਕੀ ਇੰਨ੍ਹਾਂ ਨੇ
ਦਿੱਲੀ ਵਿੱਚੋਂ ਸਿੱਖ ਖਤਮ ਕਰ ਦਿੱਤੇ? ਨਹੀਂ, ਕਿਉਂਕਿ ਦਿੱਲੀ ਵਿੱਚ ਤਾਂ ਦਾੜੀ ਕੇਸਾਂ ਤੇ
ਦਸਤਾਰਾਂ ਵਾਲੇ ਸਿੱਖ ਸਰਦਾਰ ਅੱਜ ਵੀ ਵੱਡੀ ਗਿਣਤੀ ਵਿੱਚ ਮੌਜੂਦ ਹਨ। ਪਰ ਸਿੱਖੀ ਦਾ ਗੜ੍ਹ ਮੰਨੇ
ਜਾਂਦੇ ਪੰਜਾਬ ਵਿੱਚ ਦਾੜ੍ਹੀ, ਕੇਸਾਂ ਤੇ ਦਸਤਾਰਾਂ ਦੀ ਗਿਣਤੀ ਲਗਾਤਾਰ ਘੱਟਦੀ ਜਾ ਰਹੀ ਹੈ। ਫਿਰ
ਪੰਜਾਬ ਵਿੱਚ ਕਿਹੜਾ ਸੱਜਣ ਕੁਮਾਰ ਹੈ ਜੋ ਲਗਾਤਾਰ ਹੁਣ ਤੱਕ ਸਿੱਖਾਂ ਦੇ ਕਤਲੇਆਮ ਕਰ ਰਿਹਾ ਹੈ?
ਕੌਣ ਹੈ ਜੋ ਸਿੱਖਾਂ ਦੇ ਕਾਤਲਾਂ ਨੂੰ ਹੱਲਾ-ਸ਼ੇਰੀ ਦੇ ਰਿਹਾ ਹੈ? ਜੇ ਅਸੀਂ ਥੋੜੀਆਂ ਜਿਹੀਆਂ ਵੀ
ਅੱਖਾਂ ਖੋਲ੍ਹ ਕੇ ਵੇਖੀਏ ਤਾਂ ਉਹ ਸਾਫ ਦਿੱਖ ਪਵੇਗਾ। ਥੋੜਾ ਜਿਹਾ ਭੁਲੇਖਾ ਇਸ ਲਈ ਪੈ ਰਿਹਾ ਹੈ ਕਿ
ਉਹ ਮੋਨਾ ਨਹੀਂ ਤੇ ਨਾ ਹੀ ਕਾਂਗਰਸ ਦਾ ਮੈਂਬਰ ਹੈ। ਜਿਸ ਕਾਰਨ ਸਾਡੀਆਂ ਅੱਖਾਂ ਧੋਖਾਂ ਖਾ ਜਾਂਦੀਆਂ
ਹਨ। ਅਸਲ ਵਿੱਚ ਉਹ ਸਿੱਖੀ ਸਰੂਪ ਦੇ ਭੇਖ ਵਿੱਚ ਵਿਚਰ ਰਿਹਾ ਸ੍ਰ: ਪ੍ਰਕਾਸ਼ ਸਿੰਘ ਬਾਦਲ ਹੈ। ਬਾਦਲ
ਵਾਰੇ ਜਿੰਨਾ ਕੁ ਮੇਰੇ ਪੜ੍ਹਣ ਸੁਣਨ ਵਿੱਚ ਆਇਆ ਹੈ ਉਸ ਅਨੁਸਾਰ ਕੁੱਝ ਕੁ ਵੰਨਗੀਆਂ ਲਿਖ ਰਿਹਾ
ਹਾਂ। ਜੋ ਕਈਆਂ ਨੂੰ ਚੰਗੀਆਂ ਤੇ ਕਈਆਂ ਨੂੰ ਮੰਦੀਆਂ ਵੀ ਲੱਗਣਗੀਆਂ।
ਪਹਿਲੀ ਵਾਰ ਬਾਦਲ ਨੇ 1971-72 ਵਿੱਚ ਨਕਸਲੀ ਲਹਿਰ ਦੇ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ
ਵਿੱਚ ਖਤਮ ਕੀਤਾ, ਜੋ ਸਾਰੇ ਹੀ ਪੰਜਾਬ ਦੇ ਪੁੱਤਰ ਸਨ। ਫਰਵਰੀ 1978 ਵਿੱਚ ਸਤਲੁਜ ਯਮੁਨਾ ਲਿੰਕ
ਨਹਿਰ ਦੀ ਉਸਾਰੀ ਕਰਨ ਦੀ ਇਜਾਜਤ ਦਿੱਤੀ ਤਾਂ ਕਿ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਪਾਣੀ ਤੋਂ
ਵਾਂਝੇ ਰੱਖਿਆ ਜਾ ਸਕੇ ਅਤੇ ਪੰਜਾਬ ਦੀ ਉਪਜਾਊ ਧਰਤੀ ਨੂੰ ਵੰਜਰ ਬਣਾਇਆ ਜਾ ਸਕੇ। ਅਪ੍ਰੈਲ 1978
ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ ਨਿਰੰਕਾਰੀਆਂ ਦਾ ਸਮਾਗਮ ਕਰਵਾਕੇ ਸਿੱਖ ਕੌਮ ਨੂੰ
ਚਿੜਾਇਆ ਅਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ, ਦੋਸ਼ੀ ਨਿਰੰਕਾਰੀ ਨੂੰ ਉੱਥੋਂ ਸੁਰੱਖਿਅਤ ਕੱਢਿਆ।
ਬਾਦਲ ਵੱਲੋਂ 1978 ਵਿੱਚ ਲਗਾਈ ਗਈ ਅੱਗ ਅੱਜ ਤੱਕ ਸੁਲਗ ਰਹੀ ਹੈ। ਇਸ ਅੱਗ ਨੇ ਅਣਗਿਣਤ ਸਿੰਘਾਂ
ਨੂੰ ਭਸਮ ਕਰ ਦਿੱਤਾ ਅਤੇ ਅੱਜ ਵੀ ਕਰ ਰਹੀ ਹੈ। ਜੂਨ 1984 ਦਾ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ
ਦਾ ਸਿੱਖ ਕਤਲੇਆਮ ਇਸੇ ਕੜੀ ਦਾ ਹਿੱਸਾ ਸੀ। ਬਾਦਲ ਦੇ ਮਿੱਤਰ ਲਾਲ ਕ੍ਰਿਸ਼ਨ ਅਡਵਾਨੀ ਨੇ ਇੰਦਰਾ
ਗਾਂਧੀ ਤੇ ਦਬਾਅ ਪਾ ਕੇ ਦਰਬਾਰ ਸਾਹਿਬ ਉੱਪਰ ਹਮਲਾ ਕਰਵਾਇਆ। ਬਾਦਲ ਦਲ ਦਰਬਾਰ ਸਾਹਿਬ `ਤੇ ਛੇਤੀ
ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖਦਾ ਰਿਹਾ ਹੈ। ਦਰਬਾਰ ਸਾਹਿਬ `ਤੇ ਹਮਲਾ ਕਰਨ ਲਈ
ਬਾਦਲ ਦੇ ਰਿਸ਼ਤੇਦਾਰ ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਜਾਜਤ ਦਿੱਤੀ ਸੀ। ਕਾਲੇ
ਦੌਰ ਸਮੇਂ ਪੁਲਿਸ ਅਫਸਰ ਇਜਹਾਰ ਆਲਮ ਨੇ ਅੰਮ੍ਰਿਤਸਰ ਵਿੱਚ ਨਿਰਦੋਸ਼ ਸਿੱਖ ਨੌਜੁਆਨਾਂ ਦੇ ਖੂਨ ਦੀ
ਹੋਲ਼ੀ ਖੇਡ੍ਹੀ, ਬਾਦਲ ਨੇ ਇਸ ਦੋਸ਼ੀ ਸਾਬਕਾ ਪੁਲਿਸ ਅਫਸਰ ਨੂੰ ਮਲੇਰਕੋਟਲੇ ਤੋਂ ਆਪਣੇ ਦਲ ਦਾ ਆਗੂ
ਥਾਪਿਆ ਅਤੇ ਇਸਦੇ ਘਰਵਾਲੀ ਨੂੰ ਆਪਣੀ ਪਾਰਟੀ ਵੱਲੋਂ ਵਿਧਾਨ ਸਭਾ ਦੀ ਟਿਕਟ ਦੇ ਕੇ ਜਿਤਾਇਆ। ਸੁਮੇਧ
ਸਿੰਘ ਸੈਣੀ ਨੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦਾ ਕਤਲ ਕੀਤਾ, ਸ੍ਰ: ਬਾਦਲ ਨੇ ਇਸਨੂੰ
ਸਨਮਾਨਿਤ ਕਰਦਿਆਂ ਪੰਜਾਬ ਪੁਲਿਸ ਦਾ ਮੁਖੀ ਬਣਾਇਆ। ਪੱਛਮੀ ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ
ਸ਼ੰਕਰ ਰੇਅ ਜੋ ਬੰਗਾਲ ਵਿੱਚ ਹਥਿਆਰ ਬੰਦ ਨਕਸਲੀ ਲਹਿਰ ਨੂੰ ਕੁਚਲਣ ਦਾ ਮਾਹਿਰ ਸੀ, 1986 ਤੋਂ 1989
ਤੱਕ ਪੰਜਾਬ ਦਾ ਗਵਰਨਰ ਰਿਹਾ ਇਸਨੇ ਵੱਡੀ ਪੱਧਰ ਤੇ ਸਿੱਖ ਨੌਜੁਆਨਾਂ ਦਾ ਘਾਣ ਕੀਤਾ। ਇਸਦੀ ਮੌਤ
6-11-2010 ਨੂੰ ਪੱਛਮੀ ਬੰਗਾਲ ਵਿੱਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ `ਤੇ ਪੰਜਾਬ ਵਿੱਚ ਦੋ
ਦਿਨਾਂ ਦੇ ਸੋਗ ਦਾ ਐਲਾਨ ਕੀਤਾ। ਹਰਿਆਣੇ ਦੇ ਸਵ: ਮੁੱਖ ਮੰਤਰੀ ਦੇਵੀ ਲਾਲ ਦਾ ਬੁੱਤ ਲੱਖਾਂ ਰੁਪਏ
ਖਰਚਕੇ ਪੰਜਾਬ ਦੇ ਲੰਬੀ ਹਲਕੇ ਵਿੱਚ ਲਾਇਆ। ਆਰ. ਐਸ. ਐਸ. ਸ਼ਰੇਆਮ ਸਿੱਖ ਧਰਮ ਵਿੱਚ ਦਖਲ ਅੰਦਾਜੀ
ਕਰਦੀ ਰਹਿੰਦੀ ਹੈ, ਜਿਸ ਕਾਰਨ ਸਿੱਖਾਂ ਵਿੱਚ ਆਰ. ਐਸ. ਐਸ. ਵਿਰੁੱਧ ਰੋਸ ਫੈਲਦਾ ਰਹਿੰਦਾ ਹੈ। ਇਸ
ਰੋਸ ਵਿਰੁੱਧ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ `ਚ ਬਾਦਲ ਦਾ ਬਿਆਨ ਸੀ ਕਿ ਆਰ. ਐਸ. ਐਸ.
ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਲੁਧਿਆਣੇ ਵਿੱਚ 5
ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ ਰਹੇ
ਸਿੰਘਾਂ ਉੱਪਰ ਬਾਦਲ ਸਰਕਾਰ ਨੇ ਗੋਲੀਆਂ ਚਲਵਾਈਆਂ, ਜਿਸ ਵਿੱਚ ਇੱਕ ਦਰਸ਼ਨ ਸਿੰਘ ਲੁਹਾਰਾ ਸ਼ਹੀਦ ਹੋ
ਗਿਆ ਤੇ ਦਰਜਨਾਂ ਸਿੰਘ ਜਖਮੀ ਹੋ ਗਏ ਸਨ। ਕਿਉਂਕਿ ਬਾਦਲ ਪਰਿਵਾਰ ਆਸ਼ੂਤੋਸ਼ ਦਾ ਸੇਵਕ ਹੈ, ਬਾਦਲ ਦੀ
ਪਤਨੀ ਸੁਰਿੰਦਰ ਕੌਰ ਆਸ਼ੂਤੋਸ਼ ਦੀਆਂ ਚੌਂਕੀਆਂ ਭਰਦੀ ਰਹੀ ਹੈ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ
ਬਾਦਲ ਸ਼ਰੇਆਮ ਸਿਰਸੇ ਡੇਰੇ ਦੇ ਸੌਦਾ ਸਾਧ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ। ਬਾਦਲ ਹਵਨ ਕਰਦਾ ਰਿਹਾ
ਹੈ, ਸਿਰ ਤੇ ਮੁਕਟ ਸਜਾਉਂਦਾ ਰਿਹਾ ਹੈ, ਗੁਰਮਤਿ ਵਿਰੋਧੀ ਹਰ ਡੇਰੇ ਵਿੱਚ ਜਾਂਦਾ ਹੈ। ਮਈ 2009
ਵਿੱਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ
ਨੇ ਅਖਵਾਰ ਵਿੱਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾ ਕੀਤੀ
ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ। ਇਸੇ ਸਾਧ ਦੇ
ਨਮਿੱਤ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੁਰਸੀ
ਤੇ ਬੈਠਿਆ ਅਤੇ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੁੰਜੇ (ਥੱਲੇ) ਬੈਠਿਆ। ਸਿੱਖ ਕੌਮ ਦੀ ਵੱਖਰੀ ਹੋਂਦ
ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ 2003 ਵਿੱਚ ਲਾਗੂ ਹੋਇਆ ਸੀ ਨੂੰ ਆਰ. ਐਸ. ਐਸ. + ਸੰਤ ਸਮਾਜ
ਦੇ ਇਸ਼ਾਰੇ `ਤੇ 2010 ਵਿੱਚ ਖਤਮ ਕੀਤਾ। ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਸਿੰਘਾਂ
ਨੇ ਬੇਅੰਤ ਕੁਰਬਾਨੀਆਂ ਕੀਤੀਆਂ ਸਨ ਫਿਰ ਸ਼੍ਰੋ: ਗੁ: ਪ੍ਰ: ਕਮੇਟੀ ਹੋਂਦ ਵਿੱਚ ਆਈ ਸੀ, ਪਰ ਬਾਦਲ
ਨੇ ਅਜੋਕੇ ਮਹੰਤਾਂ (ਸੰਤ ਸਮਾਜ) ਨੂੰ ਗੁਰੂ ਘਰਾਂ ਉੱਪਰ ਦੁਬਾਰਾ ਕਾਬਜ ਕਰਨ ਲਈ ਟਿਕਟਾਂ ਦੇ ਕੇ
ਨਿਵਾਜਿਆ। ਜਦਕਿ ਇੰਨ੍ਹਾਂ ਮਹੰਤਾਂ ਨੇ ਅੱਜ ਤੱਕ ਸ਼੍ਰੋ: ਗੁ: ਪ੍ਰ: ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ
ਰਹਿਤ ਮਰਯਾਦਾ ਨੂੰ ਮੰਨਣਾ ਤਾਂ ਦੂਰ ਰਿਹਾ ਉਲਟਾ ਇਸਦੇ ਬਰਾਬਰ ਆਪਣੀ (ਸੰਤ ਸਮਾਜ ਦੀ) ਵੱਖਰੀ
ਮਰਯਾਦਾ ਪ੍ਰਕਾਸ਼ਿਤ ਕੀਤੀ ਹੋਈ ਹੈ ਅਤੇ ਨਾਲੇ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾਵਾਂ
ਵੀ ਚਲਾਈਆਂ ਹੋਈਆਂ ਹਨ।
ਸ਼੍ਰੋ: ਗੁ: ਪ੍ਰ: ਕਮੇਟੀ `ਤੇ ਲੰਮੇ ਸਮੇਂ ਤੋਂ ਕਾਬਜ ਚੱਲੇ ਆ ਰਹੇ ਸ੍ਰ: ਬਾਦਲ ਨੇ ਜਿੱਥੇ ਗੁਰੂ
ਘਰਾਂ ਦੀ ਵੱਡੀ ਪੱਧਰ ਤੇ ਆਰਥਿਕ ਲੁੱਟ ਕੀਤੀ ਹੈ, ਉੱਥੇ ਸਮਾਜਿਕ, ਧਾਰਮਿਕ ਅਤੇ ਮਾਨਸਿਕ ਤੌਰ `ਤੇ
ਸਿੱਖੀ ਜ਼ਜ਼ਬੇ ਨੂੰ 99ਪ੍ਰਤੀਸ਼ਤ ਖਤਮ ਕਰਕੇ ਰੱਖ ਦਿੱਤਾ ਹੈ। ਹੁਣ ਆਪਣੀ ਮੌਤ ਨੂੰ ਨੇੜੇ ਵੇਖਦਿਆਂ
ਪੰਜਾਬ ਅਤੇ ਸ਼੍ਰੋ: ਗੁ: ਪ੍ਰ: ਕਮੇਟੀ ਨੂੰ ਮੁੜ ਆਰ. ਐਸ. ਐਸ. (ਬੀ. ਜੇ. ਪੀ.) ਤੇ ਮਹੰਤਾਂ (ਸੰਤ
ਸਮਾਜ) ਨੂੰ ਸੌਂਪ ਕੇ ਜਾਣ ਦੀ ਤਿਆਰੀ ਕਰ ਰਿਹਾ ਹੈ। ਬਾਦਲ ਨੇ ਪੰਜਾਬ ਵਿੱਚ ਸ਼ਰਾਬ ਦੀਆਂ ਹੋਰ
ਫੈਕਟਰੀਆਂ ਖੋਲ੍ਹਣ ਦੀ ਮੰਨਜੂਰੀ ਦੇ ਕੇ ਅਤੇ ਪੰਜਾਬ ਨੂੰ ਸਮੈਕ ਦੀ ਮੰਡੀ ਬਣਾ ਕੇ ਪੂਰੇ ਪੰਜਾਬ
ਨੂੰ ਨਸ਼ੇੜੀ ਬਣਾਇਆ, ਪੰਜਾਬੀਆਂ ਵਿੱਚੋਂ ਅਣਖ ਇੱਜਤ ਅਤੇ ਸਿੱਖੀ ਜ਼ਜ਼ਬਾ ਖਤਮ ਕੀਤਾ। ਮਾਲਵੇ ਦੇ ਇੱਕ
ਪਿੰਡ ਦੇ ਮੁੰਡੇ ਦੀ ਕਹਾਣੀ ਮੈਨੂੰ ਇੱਕ ਦੋਸਤ ਨੇ ਦੱਸੀ ਕਿ ਉਸ ਮੁੰਡੇ ਨੂੰ ਕੋਈ ਰਿਸ਼ਤਾ ਨਹੀਂ
ਕਰਦਾ ਕਿਉਂਕਿ ਮੁੰਡਾ ਨਸ਼ੇੜੀ ਤੇ ਬੇਕਾਰਾ ਹੈ ਅਤੇ ਠੱਗੀਆਂ ਚੋਰੀਆਂ ਨਾਲ ਨਸ਼ੇ ਦੀ ਪੂਰਤੀ ਕਰਦਾ ਹੈ,
ਮੁੰਡੇ ਦੀ ਭੈਣ ਵੀ ਜੁਆਨ ਹੈ ਉਸਦਾ ਕੋਈ ਰਿਸ਼ਤਾ ਨਹੀਂ ਲੈਂਦਾ ਕਿਉਂਕਿ ਉਸਦਾ ਭਰਾ ਨਸ਼ੇੜੀ ਤੇ ਠੱਗ
ਚੋਰ ਹੈ। ਜਿਹੜਾ ਪੰਜਾਬ ਕਦੇ ਅਬਦਾਲੀਆਂ ਤੇ ਅੰਗਰੇਜਾਂ ਦੇ ਦੰਦ ਖੱਟੇ ਕਰਦਾ ਹੁੰਦਾ ਸੀ, ਹੁਣ ਇਹ
ਹਾਲਤ ਹੈ ਉਸ ਪੰਜਾਬ ਦੀ।
ਪੰਜਾਬ ਹਰ ਪੱਖ ਤੋਂ ਖਤਮ ਹੋ ਰਿਹਾ ਹੈ, ਬਾਦਲ ਦੀ ਜਾਇਦਾਦ ਬੇਮਿਸਾਲ ਵੱਧ ਰਹੀ ਹੈ। ਬਾਦਲ ਨੇ
ਪੰਜਾਬ ਵਿੱਚ ਡੇਰਾਵਾਦ ਨੂੰ ਉਤਸ਼ਾਹਿਤ ਕਰਕੇ ਸਿੱਖੀ ਕਦਰਾਂ ਕੀਮਤਾਂ ਦਾ ਘਾਣ ਕੀਤਾ। ਜਿਹੜੇ ਪੰਜਾਬੀ
ਸਿਰਾਂ ਦੇ ਮੁੱਲ ਪੈਣ `ਤੇ ਵੀ ਸਿੱਖੀ ਵੱਲੋਂ ਮੁੱਖ ਨਹੀਂ ਸੀ ਮੋੜਦੇ ਉਨ੍ਹਾਂ ਦੇ ਸਿਰਾਂ ਤੋਂ
ਦਸਤਾਰਾਂ, ਚੁੰਨੀਆਂ ਅਤੇ ਕੇਸ ਖਤਮ ਕੀਤੇ। ਅੱਜ ਰੋਜਗਾਰ ਮੰਗ ਰਹੇ ਪੰਜਾਬੀ ਲੜਕੇ, ਲੜਕੀਆਂ ਦੀਆਂ
ਪੱਗਾਂ/ਚੁੰਨੀਆਂ ਪੈਰਾਂ ਹੇਠ ਰੋਲ਼ੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਕੇਸਾਂ ਤੋਂ ਫੜ ਕੇ ਘਸੀਟਿਆ
ਜਾ ਰਿਹਾ ਹੈ। ਜਦਕਿ ਪੰਜਾਬੀਆਂ ਲਈ ਪੱਗ, ਚੁੰਨੀ ਅਤੇ ਕੇਸ ਅਣਖ, ਇੱਜਤ ਦਾ ਪ੍ਰਤੀਕ ਹਨ। ਇਸ ਅਣਖ
ਇੱਜਤ ਨੂੰ ਖਤਮ ਕਰਨ ਲਈ ਬਾਦਲ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ। ਪੰਜਾਬ ਵਿੱਚ ਹਜਾਰਾਂ
ਸਿੰਘ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ, ਹਜਾਰਾਂ ਸਿੰਘਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ
ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਿਆਂ
ਅਤੇ ਸਿੰਘਾਂ ਉੱਪਰ ਝੂਠੇ ਕੇਸ ਪਾਉਣ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਾਦਲ ਤਰੱਕੀਆਂ ਦੇ ਕੇ
ਨਿਵਾਜ ਰਿਹਾ ਹੈ ਅਤੇ ਸਿੰਘਾਂ ਨੂੰ ਅੱਤਵਾਦੀ ਵਿਸ਼ੇਸ਼ਣਾਂ ਨਾਲ ਪੁਕਾਰਦਾ ਹੈ। ਘੱਟ ਗਿਣਤੀ
ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡ੍ਹਣ ਵਾਲੇ ਭਗਵੇਂ ਅੱਤਵਾਦੀ ਨਰਿੰਦਰ ਮੋਦੀ ਦਾ ਬਾਦਲ ਪ੍ਰਸ਼ੰਸ਼ਕ
ਹੈ। ਇਸੇ ਲਈ 16-9-2011 ਨੂੰ ਮੋਦੀ ਵੱਲੋਂ ਸਦਭਾਵਨਾ ਦੇ ਕੀਤੇ ਡਰਾਮੇ ਵਿੱਚ ਬਾਦਲ ਵਿਸ਼ੇਸ਼ ਤੌਰ
`ਤੇ ਜਾ ਕੇ ਸ਼ਾਮਿਲ ਹੋਇਆ। ਦਰਬਾਰ ਸਾਹਿਬ ਉੱਪਰ ਹਮਲਾ ਕਰਵਾਉਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਦੀ
ਫਿਰਕੂ ਯਾਤਰਾ ਦਾ 13-11-2011 ਪੰਜਾਬ ਵਿੱਚ ਪਹੁੰਚਣ ਤੇ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ
ਵਿਤੋਂ ਬਾਹਰ ਹੋ ਕੇ ਸਵਾਗਤ ਕੀਤਾ। 29-3-2012 ਨੂੰ ਭਾਈ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ
ਗੁਰਦਾਸਪੁਰ ਵਿਖੇ ਰੋਸ ਮਾਰਚ ਕਰਦੇ ਸਮੇਂ ਹੋਏ ਝਗੜੇ ਵਿੱਚ ਕੁੱਝ ਹਿੰਦੂ ਕੱਟੜ ਪੰਥੀਆਂ ਨੇ ਇੱਕ
ਸਿੱਖ ਦੀ ਪੱਗ ਲਾਹ ਕੇ ਸਾੜ ਦਿੱਤੀ ਸੀ। ਇਸ ਘਟਨਾ ਦੇ ਵਿਰੁੱਧ 30 ਮਾਰਚ ਨੂੰ ਰੋਸ ਮੁਜਾਹਰਾ ਕਰਦੇ
ਸਿੱਖਾਂ ਉੱਤੇ ਗੋਲੀਆਂ ਚਲਾ ਕੇ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਤੇ ਕਈ ਹੋਰ ਸਿੱਖਾਂ ਨੂੰ
ਜਖ਼ਮੀ ਕਰ ਦਿੱਤਾ, ਇਹ ਸੀ ਪੰਜਾਬ ਸਰਕਾਰ ਦੀ ਆਪਣੇ ਨਾਗਰਿਕਾਂ ਪ੍ਰਤੀ ਹਮਦਰਦੀ ਅਤੇ ਪੱਗ ਦਾ
ਸਤਿਕਾਰ।
ਪੰਜਾਬ ਦੇ ਕਾਲ਼ੇ ਦੌਰ ਵਿੱਚ ਬੇਗੁਨਾਹ ਸਿੱਖਾਂ ਉਪਰ ਹੋਏ ਤਸ਼ੱਦਦ ਦੀ ਕਹਾਣੀ ਨੂੰ ਬਿਆਨ ਕਰਦੀ ਫਿਲਮ
ਸਾਡਾ ਹੱਕ ਜਿਸਨੂੰ ਮੁੰਬਈ ਸੈਂਸਰ ਬੋਰਡ ਨੇ ਵੀ ਪਾਸ ਕਰ ਦਿੱਤਾ ਸੀ; ਪ੍ਰਕਾਸ਼ ਸਿੰਘ ਬਾਦਲ ਦੇ ਸੱਚ
ਨੂੰ ਸਾਹਮਣੇ ਆਉਣ ਤੋਂ ਰੋਕਣ ਲਈ ਇਸ ਫਿਲਮ `ਤੇ 4 ਅਪ੍ਰੈਲ ਨੂੰ ਪਾਬੰਦੀ ਲਗਾ ਦਿੱਤੀ, ਕਦੇ ਸ੍ਰ:
ਬਾਦਲ ਨੇ ਅਸ਼ਲੀਲ ਫਿਲਮਾਂ ਜਾਂ ਗਾਣਿਆਂ `ਤੇ ਪਾਬੰਦੀ ਕਿਉਂ ਨਹੀਂ ਲਾਈ? ਸਿੱਖਾਂ `ਤੇ ਹੋਏ ਜੁਲਮ
ਨੂੰ ਵਿਖਾਉਣ ਨਾਲ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ, ਕੀ ਬੱਸਾਂ, ਕਾਰਾਂ, ਟਰੱਕਾਂ,
ਟਰੈਕਟਰਾਂ, ਮੋਬਾਇਲ ਫੋਨਾਂ, ਮੈਰਿਜ ਪੈਲੇਸਾਂ ਵਿੱਚ ਚੱਲਦੇ ਅਤਿ ਘਟੀਆਂ ਦਰਜੇ ਦੇ ਅਸ਼ਲੀਲ ਗੀਤਾਂ
ਨਾਲ ਪੰਜਾਬ ਦਾ ਮਾਹੌਲ ਠੀਕ ਹੁੰਦਾ ਹੈ? ਪੰਜਾਬ ਵਿੱਚ ਅੱਜ ਦੇ ਨੌਜਵਾਨ ਮੁੰਡੇ-ਕੁੜੀਆਂ ਦੇ ਕੀ
ਹਲਾਤ ਹਨ, ਉਹ ਹਰ ਰੋਜ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ, ਪਰ ਬਾਦਲ ਸਾਹਿਬ ਨੂੰ ਪੰਜਾਬ ਵਿੱਚ
ਖਤਮ ਹੋ ਰਹੀ ਧੀਆਂ, ਭੈਣਾਂ ਦੀ ਸਾਂਝ, ਨਿੱਤ ਹੋ ਰਹੇ ਬਲਾਤਕਾਰ, ਵੱਧ ਰਹੀ ਅਸ਼ਲੀਲਤਾ, ਨਸ਼ਿਆਂ ਦੇ
ਸਮੁੰਦਰ ਵਿੱਚ ਡੁੱਬ ਰਹੀ ਪੰਜਾਬ ਦੀ ਜਵਾਨੀ ਦਾ ਤਾਂ ਕਦੇ ਫਿਕਰ ਨਹੀਂ ਹੋਇਆ, ਕਿਉਂਕਿ ਇਹ ਤਾਂ
ਇਹਨਾਂ ਵੱਲੋਂ ਰਾਜ ਨਹੀਂ ਸੇਵਾ ਦੇ ਨਾਹਰੇ ਹੇਠ ਪੰਜਾਬੀਆਂ ਨੂੰ ਬਖਸ਼ੀ ਹੋਈ ਦਾਤ ਹੈ। ਸਾਡਾ ਹੱਕ
ਵਰਗੀਆਂ ਫਿਲਮਾਂ ਹੋ ਸਕਦੈ ਨੌਜਵਾਨਾਂ ਵਿੱਚ ਅਣਖ, ਗੈਰਤ ਜਾਂ ਸਾਡੇ ਹੱਕਾਂ ਲਈ ਜਾਗਰੂਕਤਾ ਪੈਦਾ ਕਰ
ਦੇਣ। ਜਾਗੇ ਹੋਏ ਲੋਕ ਇਹਨਾਂ ਨੂੰ ਪਸੰਦ ਨਹੀਂ ਕਿਉਂਕਿ ਉਹ ਇਹਨਾਂ ਲਈ ਮੁਸੀਬਤ ਬਣ ਜਾਣਗੇ। ਇਸੇ ਲਈ
ਇਹ ਪੰਜਾਬ ਵਾਸੀਆਂ ਨੂੰ ਅਸ਼ਲੀਲਤਾ ਅਤੇ ਨਸ਼ਿਆਂ ਦੀਆਂ ਲੋਰੀਆਂ ਦੇ ਕੇ ਸਦਾ ਲਈ ਸੁਆ ਦੇਣਾ ਚਾਹੁੰਦੇ
ਹਨ। ਪੰਜਾਬੀ ਟ੍ਰਿਬਿਊਨ ਦੇ ਪੰਨਾ ਨੰਬਰ 3 ਤੇ 20 ਅਪ੍ਰੈਲ ਨੂੰ ਖ਼ਬਰ ਲੱਗੀ ਹੈ ਜਿਸ ਵਿੱਚ
ਪੱਤਰਕਾਰਾਂ ਨੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਕਿ 2009 ਵਿੱਚ ਦਵਿੰਦਰਪਾਲ ਸਿੰਘ ਭੁੱਲਰ
ਬਾਰੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਿੱਤਾ ਸੀ ਜਿਸ ਵਿੱਚ ਉੇਸ ਨੂੰ ਖਤਰਨਾਕ
ਅੱਤਦਾਵੀ ਦੱਸਿਆ ਹੈ ਤਾਂ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ ਅਜਿਹੇ ਕਿਸੇ ਹਲਫਨਾਮੇ
ਬਾਰੇ ਉਹਨਾਂ ਨੂੰ ਰੱਤੀ ਭਰ ਗਿਆਨ ਨਹੀਂ ਹੈ ਨਾ ਹੀ ਉਨ੍ਹਾਂ ਨੂੰ ਇਹ ਪਤਾ ਹੈ ਕਿ ਉਸ ਹਲਫਨਾਮੇ
ਵਿੱਚ ਕੀ ਲਿਖਿਆ ਹੈ। ਇਹ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਜਵਾਬ! ਪੱਤਰਕਾਰਾਂ ਨੇ ਫਿਰ ਹੋਰ ਸਵਾਲ
ਕੀਤਾ ਕਿ 1991 ਵਿੱਚ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਮਾਰ
ਦਿੱਤਾ ਸੀ। ਕੀ ਉਹ ਇਸਦੀ ਜਾਂਚ ਕਰਵਾਉਣਗੇ ਤਾਂ ਬਾਦਲ ਨੇ ਕਿਹਾ ਕਿ ਏਨੇ ਪੁਰਾਣੇ ਕੇਸ ਬਾਰੇ ਕੀ
ਕਿਹਾ ਜਾ ਸਕਦਾ ਹੈ, ਉਦੋਂ ਬੜਾ ਕੁੱਝ ਵਾਪਰਿਆ ਸੀ। ਅਖ਼ਬਾਰ ਵਿੱਚ ਅੱਗੇ ਲਿਖਿਆ ਹੈ ਕਿ ਪ੍ਰੋ:
ਦਵਿੰਦਰ ਪਾਲ ਸਿੰਘ ਭੁੱਲਰ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪ੍ਰੋ: ਭੁੱਲਰ ਦੇ ਪਿਤਾ ਅਤੇ
ਮਾਸੜ ਨੂੰ ਪੁਲਿਸ ਘਰੋਂ ਚੁੱਕ ਕੇ ਲੈ ਗਈ ਸੀ ਜਿੰਨ੍ਹਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਇਸ
ਮਾਮਲੇ `ਚ ਉਂਗਲ ਸੁਮੇਧ ਸੈਣੀ ਤੇ ਉੱਠ ਰਹੀ ਹੈ। ਪੰਜਾਬ ਸਰਕਾਰ ਸੁਮੇਧ ਸੈਣੀ ਨੂੰ ਬਚਾਉਣ ਲਈ
ਸੁਪਰੀਮ ਕੋਰਟ ਤੱਕ ਗਈ ਹੈ। ਇੱਕ ਪਾਸੇ ਸ੍ਰ: ਬਾਦਲ ਜੀ 1991 ਦੇ ਕਾਤਲਾਂ ਨੂੰ ਪੁਰਾਣੇ ਕੇਸ ਕਹਿ
ਕੇ ਮਾਮਲਾ ਰਫਾ-ਦਫਾ ਕਰਨ ਦੀ ਗੱਲ ਕਹਿ ਰਹੇ ਹਨ ਤੇ ਦੂਜੇ ਪਾਸੇ 1984 ਦੇ ਕੇਸਾਂ ਨੂੰ ਲੈਕੇ
ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਦਾ ਸ਼ੋਰ ਪਾ ਰਹੇ ਹਨ। ਅਕਾਲ ਤਖ਼ਤ ਸਾਹਿਬ `ਤੇ ਇੰਦਰਾ ਗਾਂਧੀ ਨੇ
ਹਮਲਾ ਕੀਤਾ ਤਾਂ ਪੂਰੀ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ, ਲਾਲ ਕ੍ਰਿਸ਼ਨ ਅਡਵਾਨੀ (ਬਾਦਲ ਦੇ
ਮਿੱਤਰ) ਨੇ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਅਕਾਲ ਤਖਤ `ਤੇ ਹਮਲਾ ਕਰਵਾਇਆ ਤਾਂ ਉਹ ਸਿੱਖਾਂ ਦਾ
ਮਿੱਤਰ। ਜੇ ਬੇਦੋਸ਼ੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਬਰੀ ਕਰ ਦੇਵੇ ਤਾਂ
ਦਿੱਲੀ ਦੀ ਅਦਾਲਤ ਅਤੇ ਦਿੱਲੀ ਦੀ ਕੇਂਦਰ ਸਰਕਾਰ ਸਿੱਖਾਂ ਦੀ ਦੁਸ਼ਮਣ। ਜੇ ਪੰਜਾਬ ਵਿੱਚ ਮਾਰੇ ਗਏ
ਬੇਦੋਸ਼ੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪ੍ਰਕਾਸ਼ ਸਿੰਘ ਬਾਦਲ ਬਰੀ ਕਰਕੇ ਉਸਨੂੰ ਪੰਜਾਬ ਪੁਲਿਸ
ਦਾ ਮੁਖੀ ਬਣਾ ਦੇਵੇ ਤਾਂ ਉਹ ਸਿੱਖਾਂ ਦਾ ਹਮਦਰਦ। ਜੇ ਦਿੱਲੀ ਵਿੱਚ ਸਿੱਖਾਂ ਦੇ ਕਾਤਲਾਂ ਨੂੰ
ਪੁਲਿਸ ਨਾ ਫੜੇ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਸਿੱਖਾਂ ਦੀ ਦੁਸ਼ਮਣ, ਜੇ ਪੰਜਾਬ ਵਿੱਚ ਸਿੱਖਾਂ ਦੇ
ਕੇਂਦਰੀ ਸਥਾਨ ਅੰਮ੍ਰਿਤਸਰ ਵਿਖੇ ਆਕੇ ਨਕਲੀ ਨਿਰੰਕਾਰੀਏ ਗੁਰੂਆਂ ਦੇ ਵਿਰੁੱਧ ਬੋਲਣ ਅਤੇ ਸਿੱਖਾਂ
ਨੂੰ ਚਿੜਾਉਣ, ਸਿੱਖਾਂ ਵੱਲੋਂ ਇਸਦਾ ਵਿਰੋਧ ਕਰਨ ਤੇ ਗੋਲੀਆਂ ਚਲਾ ਕੇ 13 ਸਿੰਘਾਂ ਨੂੰ ਸ਼ਹੀਦ ਕਰ
ਦੇਣ ਅਤੇ ਦਰਜਨਾਂ ਸਿੰਘਾਂ ਨੂੰ ਜਖਮੀ ਕਰ ਦੇਣ, ਬਾਦਲ ਸਰਕਾਰ ਦੀ ਪੁਲਿਸ ਨਿਰੰਕਾਰੀਆਂ ਨੂੰ ਫੜਨ ਦੀ
ਬਜਾਇ ਸੁਰੱਖਿਅਤ ਪੰਜਾਬ ਵਿੱਚੋਂ ਬਾਹਰ ਕੱਢ ਦੇਵੇ, ਬਾਦਲ ਫਿਰ ਵੀ ਸਿੱਖਾਂ ਦਾ ਹਮਦਰਦ! ਦਿੱਲੀ
ਵਿੱਚ ਆਪਣੀ ਮਾਂ ਦੇ ਹੋਏ ਕਤਲ ਤੋਂ ਬਾਅਦ ਸਿੱਖਾਂ ਦੇ ਹੋਏ ਕਤਲੇਆਮ ਸਮੇਂ ਰਜੀਵ ਗਾਂਧੀ ਨੇ ਕਿਹਾ
ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ, ਤਾਂ ਰਾਜੀਵ ਗਾਂਧੀ ਸਿੱਖਾਂ ਦਾ
ਦੁਸ਼ਮਣ। ਜੂਨ 1984 ਵਿੱਚ ਅਕਾਲ ਤਖਤ ਤੇ ਹੋਏ ਹਮਲੇ ਸਮੇਂ ਮਾਰੇ ਗਏ ਹਜਾਰਾਂ ਬੇਦੋਸ਼ਿਆਂ ਦੀ ਮੌਤ
`ਤੇ ਦੁੱਖ ਦਾ ਪ੍ਰਗਟਾਵਾ ਕਰਨ ਦੀ ਥਾਂ ਅਟਲ ਬਿਹਾਰੀ ਵਾਜਪਾਈ (ਬਾਦਲ ਦਾ ਮਿੱਤਰ) ਇੰਦਰਾ ਗਾਂਧੀ
ਨੂੰ ਵਧਾਈਆਂ ਅਤੇ ਦੁਰਗਾ ਦਾ ਖਿਤਾਬ ਦੇਵੇ ਤਾਂ ਉਹ ਸਿੱਖਾਂ ਦਾ ਮਿੱਤਰ! ਜੇ ਸਿੱਖ ਕਤਲੇਆਮ ਦੇ
ਦੋਸ਼ੀ ਸੱਜਣ ਕੁਮਾਰ ਨੂੰ ਕਾਂਗਰਸ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ ਉਹ ਸਿੱਖਾਂ ਦੀ ਦੁਸ਼ਮਣ, ਜੇ
ਪ੍ਰਕਾਸ਼ ਸਿੰਘ ਬਾਦਲ ਬੇਦੋਸ਼ੇ ਸਿੱਖਾਂ ਦੇ ਕਾਤਲ ਇਜਹਾਰ ਆਲਮ ਨੂੰ ਆਪਣੀ ਪਾਰਟੀ ਦੀ ਟਿਕਟ ਦੇਵੇ ਤਾਂ
ਉਹ ਸਿੱਖਾਂ ਦਾ ਮਿੱਤਰ! ਇਹ ਕੋਈ ਉਹ ਗੱਲਾਂ ਨਹੀਂ ਜੋ ਮੈਨੂੰ ਹੀ ਪਤਾ ਹੋਣ, ਇਹ ਕੁੱਝ ਤਾਂ ਮੈਂ
ਅਖਬਾਰਾਂ, ਰਸਾਲਿਆਂ ਵਿੱਚੋਂ ਹੀ ਪੜ੍ਹਿਆ ਹੈ। ਇਹ ਕੁੱਝ ਤਾਂ ਹਰ ਕੋਈ ਅਖਬਾਰ ਰਸਾਲਾ ਪੜ੍ਹਨ ਵਾਲੇ
ਚੰਗੀ ਤਰ੍ਹਾਂ ਮੇਰੇ ਨਾਲੋਂ ਵੀ ਵੱਧ ਜਾਣਦੇ ਹੋਣਗੇ। ਵਿਦਵਾਨ ਸੱਜਣ ਤਾਂ ਹਜਾਰਾਂ ਗੁਣਾ ਵੱਧ ਬਾਦਲ
ਬਾਰੇ ਜਾਣਦੇ ਹਨ। ਪਰ ਦੁੱਖ ਦੀ ਗੱਲ ਹੈ ਕਿ ਨੰਗਾ ਚਿੱਟਾ ਸਿੱਖਾਂ ਦਾ ਕਾਤਲ ਸਿੱਖ ਕੌਮ ਦੇ ਅਕਾਲ
ਤਖਤ, ਸ਼੍ਰੋ: ਗੁ: ਪ੍ਰ: ਕਮੇਟੀ, ਅਕਾਲੀ ਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਕਾਬਜ਼ ਹੈ।
ਪਰ ਅਸੀਂ ਇਸਨੂੰ ਸੱਜਣ ਕੁਮਾਰਾਂ ਦੀ ਲਾਇਨ ਵਿੱਚ ਖੜ੍ਹਾ ਕਰਨ ਦੀ ਥਾਂ ਬਾਦਲ ਜਿੰਦਾਬਾਦ ਦੇ ਨਾਅਰੇ
ਲਾ ਰਹੇ ਹਾਂ ਅਤੇ ਦਿੱਲੀ ਦੀਆਂ ਸਰਕਾਰਾਂ ਅਤੇ ਅਦਾਲਤਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਹਾਂ। ਇਸ
ਵਿੱਚ ਕੋਈ ਝੂਠ ਨਹੀ ਕਿ ਕਾਂਗਰਸ ਸਿੱਖਾਂ ਦੀ ਵੱਡੀ ਦੁਸ਼ਮਣ ਹੈ, ਪਰ ਇਹ ਵੀ ਸੱਚ ਹੈ ਕਿ ਪ੍ਰਕਾਸ਼
ਸਿੰਘ ਬਾਦਲ ਸਿੱਖਾਂ ਦਾ ਕਾਂਗਰਸ ਨਾਲੋਂ ਵੀ ਵੱਡਾ ਦੁਸ਼ਮਣ ਹੈ। ਪਰ ਅਸੀਂ ਬਾਹਰਲੇ ਦੁਸ਼ਮਣਾਂ ਨੂੰ
ਤਾਂ ਫਾਂਸੀ `ਤੇ ਟੰਗਵਾਉਣਾ ਚਾਹੁਦੇ ਹਾਂ, ਅੰਦਰਲੇ ਦੁਸ਼ਮਣ ਨੂੰ ਮੁੱਖ ਮੰਤਰੀ ਬਣਾ ਰਹੇ ਹਾਂ; ਜੇ
ਸਾਡਾ ਇਹੀ ਹਾਲ ਰਿਹਾ ਤਾਂ ਸਾਨੂੰ ਇਨਸਾਫ਼ ਕਦੇ ਵੀ ਨਹੀਂ ਮਿਲ ਸਕੇਗਾ। ਕਿਉਂਕਿ ਜੋ ਲੋਕ ਆਪਣੇ ਆਪ
ਨਾਲ ਇਨਸਾਫ਼ ਨਹੀਂ ਕਰਦੇ (ਵੋਟ ਪਾਉਣ ਸਮੇਂ ਨਹੀਂ ਸੋਚਦੇ) ਉਨ੍ਹਾਂ ਨੂੰ ਕਿਸੇ ਨੇ ਕੀ ਇਨਸਾਫ ਦੇਣਾ
ਹੈ। ਮੈਂ ਤਾਂ ਅਖੀਰ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਪ੍ਰਮਾਤਮਾ! ਸਾਨੂੰ ਵਿਵੇਕ ਬੁੱਧੀ ਬਖਸ਼ੇ
ਤਾਂ ਕਿ ਅਸੀਂ ਆਪਣੇ ਅਸਲੀ ਦੁਸ਼ਮਣ ਨੂੰ ਪਹਿਚਾਣ ਸਕੀਏ। ਸੱਜਣ ਕੁਮਾਰ ਨੂੰ ਬਰੀ ਕਰਨ `ਤੇ ਕੇਂਦਰ
ਸਰਕਾਰ ਤੇ ਅਦਾਲਤਾਂ ਵਿਰੁੱਧ ਰੋਸ ਮੁਜ਼ਾਹਰੇ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਸੁਮੇਧ ਸੈਣੀ
ਸਿੱਖਾਂ ਦੇ ਕਤਲਾਂ `ਚ ਕਲੀਨ ਚਿੱਟ ਦੇ ਕੇ ਡੀਜੀਪੀ ਬਨਾਉਣ ਵਾਲੀ ਬਾਦਲ ਸਰਕਾਰ ਵਿੱਰੁਧ ਵੀ ਰੋਸ
ਮੁਜ਼ਾਹਰੇ ਕਰਨ।
ਹਰਲਾਜ ਸਿੰਘ ਬਹਾਦਰਪੁਰ ਪਿੰਡ ਤੇ ਡਾਕ: ਬਹਾਦਰਪੁਰ
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ) ਪਿੰਨ - 151501
ਮੋ: 94170-23911
(05/05/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਪਾਈਏ
ਕੀਕੂੰ ਤੇਰੀ ਥਾਹ।
ਪਾਈਏ ਕੀਕੂੰ ਤੇਰੀ ਥਾਹ।
ਗਿਣੀਏਂ ਤਾਂ ਵਧਦਾ ਅਸਗਾਹ।
ਖਿਤਿਜਾਂ ਨੇ ਅਣਗਿਣਤ ਸੁਣੀਦੀਆਂ,
ਵਿਚ ਅਣਗਿਣਤ ਨੇ ਤਾਰੇ।
ਹਰ ਤਾਰੇ ਦੀਆਂ ਕਈ ਧਰਤੀਆਂ,
ਵਿਚ ਅਣਗਿਣਤ ਪਸਾਰੇ।
ਕਈ ਭੂਮੰਡਲ, ਦੇਸ਼ ਕਈ ਨੇ,
ਸ਼ਹਿਰ, ਪਿੰਡ ਬਹੁਤੇਰੇ।
ਜੀਵ ਵਸਣ ਅਣਗਿਣਤ ਜਿਨ੍ਹਾਂ ਵਿਚ,
ਹੁਕਮ ਬਜਾਵਣ ਤੇਰੇ।
ਤੇਰੇ ਅੱਗੇ ਕਦੋਂ ਕਿਸੇ ਦੀ
ਚਲ ਸਕਦੀ ਏ ਵਾਹ
ਪਾਈਏ ਕੀਕੂੰ ਤੇਰੀ ਥਾਹ।
ਹਰ ਪਲ ਬਦਲੇ, ਹਰ ਕੁੱਝ ਏਥੇ,
ਸਭ ਕੁੱਝ ਰੋਜ਼ ਨਵੇਲਾ।
ਏਨਾ ਕੁੱਝ ਹੈ ਦੁਨੀਆਂ ਉਤੇ
ਲੱਗਾ ਰਹਿੰਦਾ ਮੇਲਾ।
ਕਣ ਕਣ ਉਤੇ ਹੁਕਮ ਹੈ ਤੇਰਾ।
ਹਰ ਜੀ ਦੇ ਵਿੱਚ ਤੂੰ ਹੀ ਸਾਹ।
ਪਾਈਏ ਕੀਕੂੰ ਤੇਰੀ ਥਾਹ।
PUBLIC ANNOUNCEMENT - REWARD Rs.
1,00,000/ : Prof Kawaldeep Singh Kanwal
PFB
For publish, go to the link appended below of a
photo on my Facebook profile.
https://www.facebook.com/photo.php?fbid=10151212648652168&l=64c9e5f9f3
(05/05/13)
ਜਸਵੰਤ ਸਿੰਘ ‘ਅਜੀਤ’
ਪੀੜਤਾਂ ਦਾ ਨਿਆਂਪਾਲਿਕਾ ਤੋਂ ਫਿਰ ਉਠਿਆ ਵਿਸ਼ਵਾਸ?
ਜਦੋਂ ਜਸਟਿਸ ਨਾਨਾਵਤੀ ਦੀਆਂ ਸਿਫਾਰਿਸ਼ਾਂ ਦੇ ਅਧਾਰ `ਤੇ ਨਵੰਬਰ-84 ਦੇ ਸਿੱਖ ਕਤਲੇਆਮ
ਦੇ ਮੁੱਖ ਦੋਸ਼ੀਆਂ, ਸੱਜਣ ਕੁਮਾਰ, ਜਗਦੀਸ਼ ਟਾਈਟਲਰ ਆਦਿ ਦੇ ਵਿਰੁਧ ਨਵੇਂ ਸਿਰੇ ਤੋਂ ਕੇਸ ਦਰਜ ਕਰ,
ਸੀ ਬੀ ਆਈ ਵਲੋਂ ਉਨ੍ਹਾਂ ਦੇ ਵਿਰੁਧ ਜਾਂਚ ਸ਼ੁਰੂ ਕੀਤੀ ਗਈ ਸੀ ਤਾਂ ਉਸ ਸਮੇਂ ਇੱਕ ਲੰਮੇਂ ਸਮੇਂ
ਤੋਂ ਬਾਅਦ ਨਵੰਬਰ-84 ਦੇ ਪੀੜਤਾਂ ਅਤੇ ਆਮ ਸਿੱਖਾਂ ਦੇ ਦਿਲ ਵਿੱਚ ਇਨਸਾਫ ਮਿਲਣ ਦੀ ਆਸ ਦੀ ਉਹ
ਕਿਰਣ ਮੁੜ ਚਮਕ ਉਠੀ ਸੀ, ਜੋ ਅਦਾਲਤਾਂ ਵਲੋਂ ਇੱਕ ਤੋਂ ਬਾਅਦ ਇੱਕ ਕਰਕੇ ਸਿੱਖ ਕਤਲੇਆਮ ਦੇ ਮੁੱਖ
ਦੋਸ਼ੀਆਂ ਨੂੰ ਲਗਾਤਾਰ ਦੋਸ਼-ਮੁਕਤ ਕੀਤੇ ਜਾਣ ਦੇ ਦਿੱਤੇ ਜਾ ਰਹੇ ਫੈਸਲਿਆਂ ਕਾਰਣ ਧੁੰਦਲਾਂਦੀ ਚਲੀ
ਜਾ ਰਹੀ ਸੀ। ਉਹੀ ਆਸ ਦੀ ਕਿਰਣ ਉਸ ਸਮੇਂ ਮੁੜ ਧੁੰਦਲਾ ਗਈ, ਜਦੋਂ ਕੜਕੜਡੂਮਾ ਅਦਾਲਤ ਨੇ ਸਿੱਖ
ਕਤਲੇਆਮ ਦੇ ਇੱਕ ਮੁੱਖ ਦੋਸ਼ੀ, ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਨਾਲ ਸਬੰਧਤ ਉਨ੍ਹਾਂ ਸਾਰੇ ਦੋਸ਼ਾਂ
ਤੋਂ ਮੁਕਤ ਕਰਾਰ ਦੇ ਦਿੱਤਾ, ਜੋ ਉਸ ਪੁਰ ਲਾਏ ਗਏ ਹੋਏ ਸਨ।
ਇਸ ਫੈਸਲੇ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ
ਸਿੰਘ ਸਰਨਾ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਪੀੜਤਾਂ ਤੇ ਆਮ ਸਿੱਖਾਂ ਨੂੰ ਹੀ ਭਾਰੀ
ਨਿਰਾਸ਼ਾ ਨਹੀਂ ਹੋਈ, ਸਗੋਂ ਸਾਰੇ ਇਨਸਾਫ-ਪਸੰਦ ਲੋਕਾਂ ਨੂੰ ਵੀ ਨਿਰਾਸ਼ਾ ਹੋਈ ਹੈ ਅਤੇ ਉਨ੍ਹਾਂ ਨੂੰ
ਡੂੰਘਾ ਧੱਕਾ ਲਗਾ ਹੈ। ਉਨ੍ਹਾਂ ਕਿਹਾ ਕਿ ਤੀਹ ਵਰ੍ਹੇ ਬੀਤ ਜਾਣ ਤੇ ਵੀ ਸਿੱਖ ਕਤਲੇਆਮ ਦੇ ਮੁੱਖ
ਦੋਸ਼ੀਆਂ ਵਿਚੋਂ ਕਿਸੇ ਇੱਕ ਨੂੰ ਵੀ ਸਜ਼ਾ ਨਾ ਮਿਲ ਪਾਣਾ ਅਤੇ ਇਸ ਕਤਲੇਆਮ ਦੇ ਪੀੜਤਾਂ, ਜਿਨ੍ਹਾਂ ਨੇ
ਇਸ ਕਤਲੇਆਮ ਦੌਰਾਨ ਨਾ ਕੇਵਲ ਆਪਣੇ ਘਰ-ਘਾਟ ਹੀ ਲੁਟਵਾਏ ਤੇ ਤਬਾਹ ਕਰਵਾਏ, ਸਗੋਂ ਆਪਣੇ ਪਰਿਵਾਰਕ
ਜੀਆਂ ਨੂੰ ਵੀ ਆਪਣੀਆਂ ਅੱਖਾਂ ਸਾਹਮਣੇ ਸਾੜੇ ਅਤੇ ਕਤਲ ਕੀਤੇ ਜਾਂਦਿਆਂ ਵੇਖਿਆ, ਨੂੰ ਇਨਸਾਫ ਨਾ
ਮਿਲ ਪਾਣਾ, ਇੱਕ ਤਰ੍ਹਾਂ ਨਾਲ ਉਨ੍ਹਾਂ ਨੂੰ ਇਨਸਾਫ ਦੇਣ ਤੋਂ ਇਨਕਾਰ ਕਰ ਦਿੱਤਾ ਜਾਣਾ ਹੈ। ਉਨ੍ਹਾਂ
ਹੋਰ ਕਿਹਾ ਕਿ ਹੇਠਲੀ ਅਦਾਲਤ ਦੇ ਇਸ ਫੈਸਲੇ ਵਿਰੁਧ ਪੀੜਤ ਸਿੱਖ ਹਾਈਕੋਰਟ ਅਤੇ ਸੁਪ੍ਰੀਮ ਕੋਰਟ ਤਕ
ਵੀ ਜਾਣਗੇ, ਉਥੋਂ ਉਨ੍ਹਾਂ ਨੂੰ ਇਨਸਾਫ ਮਿਲ ਸਕੇਗਾ, ਇਸ ਸਮੇਂ ਇਸ ਸਬੰਧ ਵਿੱਚ ਕੁੱਝ ਕਿਹਾ ਜਾ
ਸਕਣਾ ਬਹੁਤ ਮੁਸ਼ਕਿਲ ਹੈ, ਫਿਰ ਵੀ ਇਸ ਆਸ ਨਾਲ ਉਚ ਅਦਾਲਤ ਵਿੱਚ ਪਹੁੰਚ ਕੀਤੀ ਜਾਇਗੀ ਸ਼ਾਇਦ ਉਥੋਂ
ਇਨਸਾਫ ਮਿਲ ਜਾਏ। ਉਨ੍ਹਾਂ ਕਿਹਾ ਕਿ ਉਹ ਇਹ ਵੀ ਚਾਹੁੰਦੇ ਹਨ ਕਿ ਕਿਸੇ ਸੇਵਾ-ਮੁਕਤ ਸੁਪ੍ਰੀਮ ਕੋਰਟ
ਦੇ ਜੱਜ ਪਾਸੋਂ ਇਸ ਗਲ ਦੀ ਨਿਰਪੱਖ ਅਤੇ ਉਚ-ਪੱਧਰੀ ਜਾਂਚ ਕਰਵਾਈ ਜਾਏ ਕਿ ਆਖਿਰ ਉਹ ਕਿਹੜੇ ਕਾਰਣ
ਜਾਂ ਤੱਥ ਰਹੇ ਹਨ ਜਿਨ੍ਹਾਂ ਦੇ ਚਲਦਿਆਂ ਨਵੰਬਰ-84 ਦੇ ਸਿੱਖ-ਕਤਲੇਆਮ ਅਰਥਾਤ ਸਿੱਖ ਨਸਲਕੁਸ਼ੀ ਦੇ
ਲਈ ਜ਼ਿਮੇਂਦਾਰ ਉਨ੍ਹਾਂ ਗਿਣੇ-ਚੁਣੇ ਛੋਟੇ-ਮੋਟੇ ਦੋਸ਼ੀਆਂ ਨੂੰ ਤਾਂ ਸਜ਼ਾ ਮਿਲ ਰਹੀ ਹੈ, ਜਿਨ੍ਹਾਂ
ਵੱਡੇ ਮਗਰਮੱਛਾਂ ਦੇ ਉਕਸਾਣ ਅਤੇ ਇਸ਼ਾਰਿਆਂ ਤੇ ਬੇਗੁਨਾਹ ਅਤੇ ਮਾਸੂਮ ਸਿੱਖਾਂ ਦਾ ਕਤਲ ਕੀਤਾ,
ਉਨ੍ਹਾਂ ਦੀਆਂ ਜਾਇਦਾਦਾਂ ਲੁਟੀਆਂ ਅਤੇ ਸਾੜੀਆਂ, ਪ੍ਰੰਤੂ ਉਹ ਮਗਰਮੱਛ ਆਪ ਲਗਾਤਾਰ ਅਦਾਲਤਾਂ ਵਲੋਂ
ਦੋਸ਼-ਮੁਕਤ ਕਰਾਰ ਦਿਤੇ ਜਾਂਦੇ ਚਲੇ ਆ ਰਹੇ ਹਨ, ਜੋ ਇਸ ਕਤਲੇਆਮ ਦੇ ਲਈ ਮੁੱਖ ਰੂਪ ਵਿੱਚ ਜ਼ਿਮੇਂਦਾਰ
ਮੰਨੇ ਜਾਂਦੇ ਹਨ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਜਨਰਲ ਸਕਤੱਰ ਜ. ਅਵਤਾਰ ਸਿੰਘ ਹਿਤ, ਮੀਤ ਪ੍ਰਧਾਨ ਜ.
ਓਂਕਾਰ ਸਿੰਘ ਥਾਪਰ, ਸੰਗਠਨ ਸਕਤੱਰ ਕੁਲਦੀਪ ਸਿੰਘ ਭੋਗਲ ਆਦਿ ਮੁੱਖੀਆਂ ਨੇ ਇਸ ਫੈਸਲੇ ਨੂੰ
ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਨੂੰ ਭਾਰੀ ਨਿਰਾਸ਼ਾ ਹੋਈ ਹੈ। ਉਨ੍ਹਾਂ ਦਾ ਇਹ
ਵਿਸ਼ਵਾਸ ਪੱਕਾ ਹੋ ਗਿਆ ਹੈ ਕਿ ਜਦੋਂ ਤਕ ਕਾਂਗ੍ਰਸ ਸੱਤਾ ਵਿੱਚ ਹੈ ਨਾ ਤਾਂ ਸਿੱਖ ਕਤਲੇਆਮ ਦੇ ਮੁੱਖ
ਦੋਸ਼ੀਆਂ ਨੂੰ ਸਜ਼ਾ ਮਿਲ ਸਕਦੀ ਹੈ ਅਤੇ ਨਾ ਹੀ ਸਿੱਖਾਂ ਨੂੰ ਇਨਸਾਫ ਮਿਲਣ ਦੀ ਆਸ ਹੀ ਰਖਣੀ ਚਾਹੀਦੀ
ਹੈ। ਬਾਦਲ ਅਕਾਲੀ ਦਲ ਦੇ ਹੋਰ ਪ੍ਰਦੇਸ਼ ਮੁੱਖੀਆਂ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ
ਅਹੁਦੇਦਾਰਾਂ, ਜ. ਮਨਜੀਤ ਸਿੰਘ, ਸ. ਮਨਜਿੰਦਰ ਸਿੰਘ ਸਿਰਸਾ, ਸ. ਰਵਿੰਦਰ ਸਿੰਘ ਖੁਰਾਣਾ, ਸ.
ਪਰਮਜੀਤ ਸਿੰਘ ਰਾਣਾ ਆਦਿ ਨੇ ਵੀ ਇਸ ਫੈਸਲੇ ਨੂੰ ਸਿੱਖਾਂ ਵਿੱਚ ਨਿਰਾਸ਼ਾ ਅਤੇ ਨਿਆਂਪਾਲਿਕਾ ਪ੍ਰਤੀ
ਅਵਿਸ਼ਵਾਸ ਪੈਦਾ ਕਰਨ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਕਾਂਗ੍ਰਸ ਰਾਜ ਵਿੱਚ ਸਿੱਖਾਂ ਨੂੰ ਇਨਸਾਫ ਮਿਲ
ਹੀ ਨਹੀਂ ਸਕਦਾ।
ਦਿੱਲੀ ਗੁਰਦੁਆਰਾ ਕਮੇਟੀ ਵਿੱਚ ‘ਸਭ ਅੱਛਾ’ ਨਹੀਂ: ਇਉਂ ਜਾਪਦਾ ਹੈ, ਸ਼੍ਰੋਮਣੀ ਅਕਾਲੀ ਦਲ
(ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਹ ਮੰਨ ਕੇ ਦਿੱਲੀ ਗੁਰਦੁਆਰਾ ਕਮੇਟੀ ਦੇ
ਮੁੱਖੀਆਂ ਦੀ ਲਗਾਮ ਖੁਲ੍ਹੀ ਛੱਡ ਦਿੱਤੀ ਹੈ, ਕਿ ਉਨ੍ਹਾਂ ਨੇ ਜਿਨ੍ਹਾਂ ਨੂੰ ਦਿੱਲੀ ਗੁਰਦੁਆਰਾ
ਕਮੇਟੀ ਦੀ ਸੱਤਾ ਸੌਂਪੀ ਹੈ, ਉਹ ੳਨ੍ਹਾਂ ਮਤਦਾਤਾਵਾਂ ਦੀਆਂ ਆਸ਼ਾਵਾਂ ਦੀ ਕਸੌਟੀ ਪੁਰ ਪੂਰੇ
ਉਤਰਨਗੇ, ਜਿਨ੍ਹਾਂ ਉਨ੍ਹਾਂ (ਸ. ਸੁਖਬੀਰ ਸਿੰਘ ਬਾਦਲ) ਵਲੋਂ ਕੀਤੇ ਗਏ ਵਾਇਦਿਆਂ ਪੁਰ ਭਰੋਸਾ ਕਰ,
ਉਨ੍ਹਾਂ ਦੀ ਅਗਵਾਈ ਵਿੱਚ ਗੁਰਦੁਆਰਾ ਕਮੇਟੀ ਦੇ ਸੱਤਾ ਪ੍ਰੀਵਰਤਨ ਵਿੱਚ ਆਪਣੀ ਮਹਤੱਵ-ਪੂਰਣ ਭੂਮਿਕਾ
ਨਿਭਾਈ ਹੈ। ਜੇ ਅਜਿਹਾ ਨਾ ਹੋਇਆ ਹੁੰਦਾ ਤਾਂ ਉਨ੍ਹਾਂ (ਸ. ਸੁਖਬੀਰ ਸਿੰਘ ਬਾਦਲ) ਨੂੰ ਇਸ ਗਲ ਦਾ
ਜ਼ਰੂਰ ਪਤਾ ਚਲਦਾ ਰਹਿੰਦਾ ਕਿ ਜਿਨ੍ਹਾਂ ਹੱਥਾਂ ਵਿੱਚ ਉਨ੍ਹਾਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਦੀ
ਜ਼ਿਮੇਂਦਾਰੀ ਸੌਂਪੀ ਹੈ, ਉਹ ਗੁਰਦੁਆਰਾ ਪ੍ਰਬੰਧ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ‘ਅਨਾੜੀ’ ਹੋਣ
ਕਾਰਣ, ‘ਸਭ ਅੱਛਾ’ ਹੋਣ ਦਾ ਸੁਖਾਵਾਂ ਪ੍ਰਭਾਵ ਦੇਣ ਵਿੱਚ ਸਫਲ ਨਹੀਂ ਹੋ ਪਾ ਰਹੇ। ਉਨ੍ਹਾਂ ਦੇ
ਅਸਫਲ ਹੁੰਦਿਆਂ ਚਲੇ ਆਣ ਦਾ ਕਾਰਣ ਇਹ ਮੰਨਿਆ ਜਾ ਰਿਹਾ ਹੈ ਕਿ ਇੱਕ ਤਾਂ ਉਹ ਗੁਰਦੁਆਰਾ ਪ੍ਰਬੰਧ ਦੇ
ਮਾਮਲੇ ਵਿੱਚ ‘ਕਚੱਕੜੇ’ ਹੋਣ ਦੀ ਆਪਣੀ ਕਮਜ਼ੋਰੀ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ, ਦੂਸਰਾ ਜਿਵੇਂ
ਕਿ ਪਹਿਲੇ ਵੀ ਸੰਕੇਤ ਦਿੱਤਾ ਗਿਆ ਹੈ, ਕਿ ਉਹ ਇਹ ਮੰਨ ਕੇ ਕਿ ਉਨ੍ਹਾਂ ਤੋਂ ਵੱਧ ਹੋਰ ਕੋਈ ਸਮਝਦਾਰ
ਹੋ ਹੀ ਨਹੀਂ ਸਕਦਾ, ਬਦਲੇ ਦੀ ਭਾਵਨਾ ਨਾਲ ਅਤੇ ਚਾਪਲੂਸਾਂ ਦੇ ਅੱਡੇ ਚੜ੍ਹ, ਗੁਰਦੁਆਰਾ ਕਮੇਟੀ ਅਤੇ
ਉਸਦੀਆਂ ਸੰਸਥਾਵਾਂ ਦੇ ਕਰਮਚਾਰੀਆਂ ਪੁਰ ਬਦਲੀਆਂ, ਮੁਅਤਲੀਆਂ ਅਤੇ ਸੇਵਾ-ਮੁਕਤੀਆਂ ਦੀ ਤਲਵਾਰ ਚਲਾ
ਰਹੇ ਹਨ। ਉਹ ਇਹ ਸਮਝਣ ਲਈ ਤਿਆਰ ਹੀ ਨਹੀਂ ਕਿ ਉਨ੍ਹਾਂ ਵਲੋਂ ਚਲਾਈ ਜਾ ਰਹੀ ਇਹ ਤਲਵਾਰ ਉਨ੍ਹਾਂ ਦੇ
ਆਪਣੇ ਹਿੱਤਾਂ ਪੁਰ ਵੀ ਚਲ ਸਕਦੀ ਹੈ। ਅੱਜ ਜੋ ਲੋਕੀ ਨਿਜ ਸੁਆਰਥ ਅਧੀਨ ਉਨ੍ਹਾਂ ਪ੍ਰਤੀ ਵਫਾਦਾਰੀ
ਦਾ ਦੰਮ ਭਰ, ਉਨ੍ਹਾਂ ਦੇ ਕੰਨ੍ਹ ਨਾਲ ਮੂੰਹ ਜੋੜ ਗਲਾਂ ਕਰ ਰਹੇ ਹਨ, ਉਹੀ ਉਨ੍ਹਾਂ ਦੀ ਪਿੱਠ ਪਿੱਛੇ
ਉਨ੍ਹਾਂ ਦੇ ਵਿਰੋਧੀਆਂ ਨਾਲ ਸੰਪਰਕ ਸਾਧ ਉਨ੍ਹਾਂ ਨੂੰ ਭਰੋਸਾ ਦੁਆ ਸਕਦੇ ਹਨ ਕਿ ਉਹ ਵਰਤਮਾਨ
ਪ੍ਰਬੰਧਕਾਂ ਨਾਲੋਂ ਵੱਧ ਉਨ੍ਹਾਂ ਦੇ ਵਫਾਦਾਰ ਹਨ। ਜਿਸ ਨਾਲ ਜੇ ਸਮਾਂ ਪਾ, ਸੱਤਾ ਪ੍ਰੀਵਰਤਨ ਹੁੰਦਾ
ਹੈ ਤਾਂ ਉਨ੍ਹਾਂ ਵਿਰੁਧ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਨਾ ਹੋ ਸਕੇ।
ਇਸ ਸਥਿਤੀ ਦੇ ਚਲਦਿਆਂ ਹੀ, ਨਾ ਤਾਂ ਉਨ੍ਹਾਂ ਦੇ ਆਪਸੀ ਸਬੰਧ ਸੁਖਵੇਂ ਬਣ ਪਾ ਰਹੇ ਹਨ ਅਤੇ ਨਾ ਹੀ
ਉਹ ਆਪਣੀ ਪਾਰਟੀ ਦੇ ਮੈਂਬਰਾਂ ਦਾ ਵਿਸ਼ਵਾਸ ਹੀ ਜਿੱਤਣ ਵਿੱਚ ਸਫਲ ਹੋ ਪਾ ਰਹੇ ਨੇ। ਫਲਸਰੂਪ ਉਨ੍ਹਾਂ
ਦੇ ਆਪਣੇ ਸਾਥੀ ਮੈਂਬਰ ਹੀ ਨਿਰਾਸ਼ ਹੋ ਰਹੇ ਹਨ। ਦਲ ਦੇ ਹੀ ਕਈ ਮੈਂਬਰ ਆਪੋ ਵਿੱਚ ਗਲ ਕਰਦਿਆਂ ਇਥੋਂ
ਤਕ ਕਹਿੰਦੇ ਸੁਣੇ ਗਏ ਕਿ ‘ਉਹ’ (ਅਹੁਦੇਦਾਰ) ਪਾਰਟੀ ਮੈਂਬਰਾਂ ਵਿੱਚ ਇਸ ਕਰਕੇ ਅਧਿਕਾਰ ਵੰਡਣ ਤੋਂ
ਕਤਰਾ ਰਹੇ ਹਨ, ਕਿਉਂਕਿ ਉਹ ਚੋਣਾਂ ਵਿੱਚ ਕੀਤੇ ਆਪਣੇ ਖਰਚਿਆਂ ਨੂੰ ਪੂਰਿਆਂ ਕਰਨਾ ਚਾਹੁੰਦੇ ਹਨ।
ਇਸਦੇ ਨਾਲ ਹੀ ਇਹ ਵੀ ਸੁਣਨ ਵਿੱਚ ਆ ਰਿਹਾ ਹੈ ਕਿ ਅਹੁਦੇਦਾਰਾਂ ਵਿਰੁਧ ਚਲ ਰਹੀ ਇਸ ਸੁਗਬੁਗਾਹਟ
ਵਿੱਚ ਇਹ ਸ਼ੰਕਾ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਇਹ ਸਭ ਕੁੱਝ ਸ. ਸੁਖਬੀਰ ਸਿੰਘ ਬਾਦਲ ਨੂੰ
ਵਿਸ਼ਵਾਸ ਵਿੱਚ ਲਏ ਬਿਨਾ ਸੰਭਵ ਨਹੀਂ ਹੋ ਸਕਦਾ।
ਇਹ ਵੀ ਦਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਕਮੇਟੀ ਦੇ ਬਾਦਲ ਅਕਾਲੀ ਦਲ ਦੇ ਹੀ ਕਈ ਮੈਂਬਰ ਜਦੋਂ ਕਦੀ
ਅਧਿਕਾਰ ਨਾ ਹੋਣ ਦਾ ਰੋਣਾ ਆਪਣੇ ਹਲਕੇ ਦੇ ਮਤਦਾਤਾਵਾਂ ਸਾਹਮਣੇ ਰੋਂਦਿਆਂ, ਉਨ੍ਹਾਂ ਦੀਆਂ ਪੁਛਾਂ
ਦਾ ਕੋਈ ਜਵਾਬ ਨਹੀਂ ਦੇ ਪਾਂਦੇ ਤਾਂ ਉਨ੍ਹਾਂ ਨੂੰ ਇਹੀ ਸੁਣਨ ਨੂੰ ਮਿਲਦਾ ਹੈ ਕਿ ਦਿੱਲੀ ਦੇ
ਸਿੱਖਾਂ ਨੇ ਬਾਦਲ ਅਕਾਲੀ ਦਲ ਵਲੋਂ ਫੈਲਾਏ ਭਰਮ-ਜਾਲ ਵਿੱਚ ਫਸ ਗੁਰਦੁਆਰਾ ਕਮੇਟੀ ਵਿੱਚ ਸੱਤਾ
ਪ੍ਰੀਵਰਤਨ ਦਾ ਸਮਰਥਨ ਕਰ ਆਪਣੇ ਹੀ ਪੈਰਾਂ ਪੁਰ ਕੁਹਾੜਾ ਮਾਰ ਲਿਆ ਹੈ।
ਇਸ ਸਥਿਤੀ ਵਿੱਚ ਸ. ਸੁਖਬੀਰ ਸਿੰਘ ਬਾਦਲ ਦੀ ਜ਼ਿਮੇਂਦਾਰੀ ਬਣਦੀ ਹੈ ਕਿ ਉਹ ਜਾਂ ਤਾਂ ਆਪ ਆਪਣੇ
‘ਲਿਫਾਫੇ’ ਵਿਚੋਂ ਨਿਕਲੇ ਗੁਰਦੁਆਰਾ ਕਮੇਟੀ ਦੇ ਇਨ੍ਹਾਂ ਅਹੁਦੇਦਾਰਾਂ ਦੀ ਲਗਾਮ ਖਿੱਚ ਕੇ ਰਖਣ ਅਤੇ
ਆਪਣੇ ਸਬੰਧ ਵਿੱਚ ਪ੍ਰਗਟ ਕੀਤੀ ਜਾ ਰਹੀ ਸ਼ੰਕਾ ਦਾ ਸੇਕ ਆਪਣੇ ਤਕ ਪੁਜਣ ਤੋਂ ਰੋਕਣ ਲਈ ਸਥਿਤੀ ਨੂੰ
ਸਖਤੀ ਨਾਲ ਸੰਭਾਲਣ। ਜਾਂ ਫਿਰ ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ ਕਿ ਗੁਰਦੁਆਰਾ ਪ੍ਰਬੰਧ ਨਾਲ
ਲੰਮਾਂ ਸਮਾਂ ਸਬੰਧਤ ਰਹੇ ਸੀਨੀਅਰ ਅਕਾਲੀ ਮੁਖੀਆਂ, ਸ. ਮਹਿੰਦਰ ਸਿੰਘ ਮਥਾਰੂ, ਜ. ਅਵਤਾਰ ਸਿੰਘ
ਹਿਤ, ਸ. ਹਰਮਨਜੀਤ ਸਿੰਘ, ਸ. ਪ੍ਰਹਿਲਾਦ ਸਿੰਘ ਚੰਡੋਕ, ਸ. ਕੁਲਮੋਹਨ ਸਿੰਘ, ਅਤੇ ਜੇ ਅਲਰਜੀ ਨਾ
ਹੋਵੇ ਤਾਂ ਸ. ਗੁਰਮੀਤ ਸਿੰਘ ਸ਼ੰਟੀ ਨੂੰ ਵੀ ਸ਼ਾਮਲ ਕਰ, ਇੱਕ ਮਾਰਗ-ਦਰਸ਼ਕ ਕਮੇਟੀ ਦਾ ਗਠਨ ਕਰ ਪੰਜਾਂ
ਪਾਂਡਵਾਂ (ਅਹੁਦੇਦਾਰਾਂ) ਦੀ ਵਾਗਡੋਰ ਉਸਨੂੰ ਸੌਂਪ ਦੇਣ।
…. ਅਤੇ ਅੰਤ ਵਿੱਚ: ਦਸਿਆ ਗਿਆ ਹੈ ਕਿ ਕੁੱਝ ਦਿਨ ਹੋਏ, ਦਿੱਲੀ ਗੁਰਦੁਆਰਾ ਕਮੇਟੀ ਦੇ
ਮੁੱਖੀਆਂ ਦੀ ਪ੍ਰਵਾਨਗੀ ਨਾਲ ਦਿੱਲੀ ਯੂਨੀਵਰਸਿਟੀ ਨਾਲ ਸਬੰਧਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
ਦੀ ਵਿਦਿਅਕ ਸੰਸਥਾ, ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਵਿੱਚ ਦਿੱਲੀ ਪ੍ਰਦੇਸ਼ ਭਾਜਪਾ ਵਲੋਂ ਇੱਕ
‘ਜਲਸਾ’ ਕੀਤਾ ਗਿਆ, ਜਿਸਨੂੰ ਲੈ ਕੇ ਜਿਥੇ ਰਾਜਧਾਨੀ ਦੇ ਵਿਦਿਅਕ ਖੇਤ੍ਰ ਵਿੱਚ ਇਹ ਚਰਚਾ ਛਿੜ ਗਈ
ਹੈ ਕਿ ਕੀ ਦਿੱਲੀ ਯੂਨੀਵਰਸਿਟੀ ਨਾਲ ਸਬੰਧਤ ਕਿਸੇ ਵਿਦਿਅਕ ਸੰਸਥਾ ਵਿੱਚ ਕੋਈ ਰਾਜਨੈਤਿਕ ‘ਜਲਸਾ’
ਹੋ ਸਕਦਾ ਹੈ? ਉਥੇ ਹੀ ਕਾਲਜ ਦੇ ਵਿਦਿਆਰਥੀਆਂ ਵਿੱਚ ਇਸ ਗਲ ਨੂੰ ਲੈ ਕੇ ਚਰਚਾ ਜ਼ੋਰ ਪਕੜਦੀ ਜਾ ਰਹੀ
ਹੈ ਕਿ ਕੀ ਉਨ੍ਹਾਂ ਦੇ ਕਾਲਜ ਕੰਪਲੈਕਸ ਵਿੱਚ ਕਿਸੇ ਰਾਜਸੀ ਪਾਰਟੀ ਦਾ ਜਲਸਾ ਕਰਵਾਇਆ ਜਾਣਾ ਉਨ੍ਹਾਂ
ਦੀ ਸੁਤੰਤਰ ਰਾਜਸੀ ਵਿਚਾਰ-ਧਾਰਾ ਪੁਰ ਛਾਪਾ ਨਹੀਂ? ਇਸਦੇ ਨਾਲ ਹੀ ਰਾਜਧਾਨੀ ਦੇ ਸਿਖ ਇਹ ਮੰਨ ਰਹੇ
ਹਨ ਕਿ ਇਉਂ ਜਾਪਦਾ ਹੈ, ਜਿਵੇਂ ਗੁਰਦੁਆਰਾ ਚੋਣਾਂ ਵਿੱਚ ਭਾਜਪਾ ਵਲੋਂ ਦਿੱਤੇ ਗਏ ਕਥਤ ਸਹਿਯੋਗ ਦੀ
ਕੀਮਤ ਵਜੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਨੇ ਭਾਜਪਾ ਨੂੰ ਗੁਰਦੁਆਰਾ ਕਮੇਟੀ ਦੀਆਂ
ਵਿਦਿਅਕ ਸੰਸਥਾਵਾਂ ਆਪਣੇ ਅੱਡਿਆਂ ਦੇ ਰੂਪ ਵਿੱਚ ਵਰਤਣ ਲਈ ਸੌਂਪ ਦਿੱਤੀਆਂ ਗਈਆਂ ਹੋਈਆਂ ਹਨ! 000
Mobile : +91 98 68 91 77 31
(04/05/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ
ਮਾਨਯੋਗ ਸ. ਇਕਬਾਲ ਸਿੰਘ ਢਿਲੋਂ ਜੀ,
ਗੁਰ ਫਤਿਹ ਪਰਿਵਾਨ ਕਰਨੀ।
ਮੇਰੇ ਸਵਾਲ ਦਾ ਉਤਰ ਦੇਣ ਲਈ ਬਹੁਤ ਬਹੁਤ ਧੰਨਵਾਦ।
ਸਭ ਤੋਂ ਪਹਿਲਾਂ ਮੈਂ ਇਥੇ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ
ਮੈਂ ਮੋਟੇ ਤੌਰ ਤੇ ਤੁਹਾਡੇ ਨਾਲ ਸਹਿਮਤ ਹਾਂ ਕਿ ਅਜੋਕੀ ਅਕਾਲ ਤਖ਼ਤ ਦੀ ਵਿਵਸਥਾ ਨਾਂ ਤਾਂ ਗੁਰਮਤਿ
ਅਨੁਸਾਰੀ ਹੈ ਅਤੇ ਨ ਹੀ ਇਹ ਸਿਖੀ ਜਾਂ ਸਿਖਾਂ ਦਾ ਕੁੱਝ ਸਵਾਰਦੀ ਹੈ।
ਪਰ ਮੈਂ ਤੁਹਾਡੇ ਮੀਰੀ ਦੇ ਸੰਕਲਪ ਨਾਲ ਸਹਿਮਤ ਨਹੀਂ ਹਾਂ। ਮੇਰੇ ਵਿਚਾਰ ਵਿੱਚ ਗੁਰੂ ਨਾਨਕ ਨੇ ਜਿਸ
ਸੱਚ ਦਾ ਹੋਕਾ ਦਿਤਾ ਉਹ ਆਪਣੇ ਆਪ ਵਿੱਚ ਸੰਪੂਰਣ ਹੈ। ਉਹਨਾਂ ਤੋਂ ਬਾਅਦ ਵਿੱਚ ਸਾਰੇ ਗੁਰੂਆਂ ਨੇ
ਉਹਨਾਂ ਦੀ ਸਿਖਿਆ ਨੂੰ ਹੀ ਪਰਚਾਰਿਆ ਤੇ ਇਸ ਤੇ ਅਮਲ ਕਰ ਕਿ ਇਸ ਸਚ ਦੇ ਸਮੇਂ ਮੁਤਾਬਿਕ ਵਿਵਹਾਰਿਕ
ਹੋਣ ਦਾ ਸਬੂਤ ਦਿਤਾ। ਤੁਹਾਡੇ ਕਹਿਣ ਮੁਤਾਬਿਕ ਮੀਰੀ ਜ਼ੁਲਮ ਨਾਲ ਟੱਕਰ ਲੈਣੀ ਅਤੇ ਆਪਣੇ ਹਕਾਂ ਲਈ
ਹਥਿਆਰਬੰਦ ਸੰਘਰਸ਼ ਕਰਨਾ ਹੈ। ਜਿਸ ਸੰਘਰਸ਼ ਜਾਂ ਜਦੋਜਹਿਦ ਨੂੰ ਤੁਸੀਂ ਮੀਰੀ ਦਸਦੇ ਹੋ ਉਸ ਵਿੱਚ
ਪਹਿਲ ਵੀ ਹੁੰਦੀ ਹੈ ਪਰ ਕਿਸੇ ਵੀ ਸਿਖ ਗੁਰੂ ਨੇ ਕਦੇ ਪਹਿਲ ਨਹੀਂ ਕੀਤੀ ਪਰ ਉਹਨਾਂ ਤੇ ਹੋਏ ਵਾਰ
ਦਾ ਸੂਰਬੀਰਤਾ ਨਾਲ ਜਵਾਬ ਦਿਤਾ। ਮੇਰੇ ਵਿਚਾਰ ਵਿੱਚ ਮੀਰੀ ਸਿਰ ਚੁਕ ਕੇ ਇਜ਼ਤ ਨਾਲ ਜੀੳਣ ਦਾ ਹੱਕ
ਹੈ ਜਿਸ ਦਾ ਹੋਕਾ ਗੁਰੁ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਦਿਤਾ ਜਾ ਰਿਹਾ ਸੀ। ਇਸ ਹੋਕੇ ਦਾ ਅਸਰ
ਕਬੂਲਦੀ ਲੌਕਾਈ ਨਿਰਭੈ ਤੇ ਨਿਰਵੈਰ ਬਣ ਕੇ ੴ ਨਾਲ ਜੁੜਦੀ ਗਈ ਜਿਸ ਦਾ ਵਿਰੋਧ ਹੋਣਾ ਸੁਭਾਵਕ ਸੀ।
ਗੁਰੁ ਸਾਹਿਬ ਨੇ ਬਿਬੇਕ ਵਿਰਤ ਨਾਲ ਇਹ ਭਾਂਪ ਲਿਆ ਸੀ ਕਿ ਇਹ ਵਿਰੋਧ ਹੁਣ ਹਥਿਆਰਬੰਦ ਹਮਲਾ ਹੋ
ਸਕਦਾ ਹੈ। ਇਸ ਕਰਕੇ ਗੁਰੁ ਨਾਨਕ ਸਾਹਿਬ ਦੀ ਸਿਖਿਆ “ਅਗੋ ਦੇ ਜੇ ਚੇਤੀਐ
ਤਾਂ ਕਾਇਤ ਮਿਲੈ ਸਜਾਇ॥ ਪੰਨਾਂ 417” ਨੂੰ ਮੁਖ ਰਖਦਿਆਂ ਉਹਨਾਂ ਆਪਣੀ ਤਿਆਰੀ ਕੀਤੀ।
ਕਿਲੇ, ਘੋੜੇ ਤਾਂ ਮਹਿਜ਼ ਇੱਕ ਸਾਧਨ ਸਨ। ਸਮੇ ਮੁਤਾਬਿਕ ਇਹ ਸਾਧਨ ਬਦਲਦੇ ਰਹਿੰਦੇ ਨੇ।
ਸਿਰ ਚੁਕ ਕੇ ਇਜ਼ਤ ਨਾਲ ਜੀੳਣ ਦੇ ਹੱਕ ਦਾ ਹੋਕਾ ਬਹੁਤ ਹੀ ਇਨਕਲਾਬੀ ਅਵਾਜ ਸੀ/ਹੈ। ਅਜ ਵੀ ਬਹੁਤੇ
ਲੋਕਾਂ ਨੂੰ ਇਹ ਹੱਕ ਨਸੀਬ ਨਹੀ ਹੈ। ਭਾਰਤ ਵਿੱਚ ਇਸ ਹੱਕ ਦੇ ਹੁੰਦੇ ਘਾਣ ਦੀਆਂ ਖ਼ਬਰਾਂ ਹਰ ਰੋਜ਼
ਅਖ਼ਬਾਰਾਂ `ਚ ਛਪਦੀਆਂ ਰਹਿੰਦੀਆਂ ਨੇ। ਕੁੱਝ ਦਿਨ ਪਹਿਲਾਂ ਅਸਟ੍ਰੇਲੀਆ ਦੇ ਮੈਲਬਰਨ ਸ਼ਹਿਰ `ਚ
ਆਦਿਵਾਸੀ ਕਲਾਕਾਰਾਂ ਦੇ ਟੋਲੇ ਨੂੰ ਟੈਕਸੀ ਵਾਲੇ ਨੇ ਚੱਕਣ ਤੋਂ ਇਨਕਾਰ ਕਰ ਦਿਤਾ ਅਤੇ ਨਸਲੀ ਟਿਚਰ
ਕਰਦਿਆਂ ਤੁਰਦਾ ਹੋਇਆ। ਦੂਸਰੇ ਇਨਸਾਨ ਦਾ ਇਹ ਹੱਕ ਕਬੂਲ ਕਰਨ ਲਈ ਆਪਣੀ ਹਉਮੇ ਤਿਆਗਣੀ ਜ਼ਰੂਰੀ ਹੈ।
ਇਸੇ ਕਰਕੇ ਸਿਖੀ ਦੇ ਮਾਰਗ ਤੇ ਚਲਣ ਵਾਲਿਆਂ ਨੂੰ ਗੁਰੁ ਨਾਨਕ ਸਾਹਿਬ ਸੁਚੇਤ ਕਰਦਿਆਂ ਕਹਿੰਦੇ ਨੇ
“ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ
ਮਾਰਗਿ ਪੈਰੁ ਧਰੀਜੈ॥ ਸਿਰ ਦੀਜੇ ਕਾਣਿ ਨ ਕੀਜੈ॥ ਪੰਨਾ 1412”
ਸ ਇਕਬਾਲ ਸਿੰਘ ਜੀ ਮੇਰੇ ਖ਼ਿਆਲ `ਚ ਜਦੋਂ ਤੁਸੀਂ ਕਹਿੰਦੇ ਹੋ ਕਿ ਛੇਵੇਂ ਗੁਰੁ ਨੇ ਸਿਖੀ ਵਿੱਚ
ਮੀਰੀ ਸਥਾਪਤ ਕੀਤੀ ਤਾਂ ਅਕਾਲ ਤਖ਼ਤ ਜਿਸ ਸਿਧਾਂਤ ਤੇ ਖੜਾ ਕੀਤਾ ਗਿਆ ਹੈ ਉਸ ਨੂੰ ਤੁਸੀਂ ਵੀ ਕੁੱਝ
ਹੱਦ ਤਕ ਸਵਿਕਾਰਦੇ ਹੋ।
ਸ: ਇਕਬਾਲ ਸਿੰਘ ਜੀ ਤੁਹਾਡੇ ਨਾਲ ਚਰਚਾ ਕਰਨ ਦਾ ਮੈਨੂੰ ਬਹੁਤ ਲਾਭ ਹੋਇਆ ਹੈ। ਇਸ ਲਈ ਤੁਹਾਡਾ
ਅਤੇ ਸਿਖ ਮਾਰਗ ਦਾ ਸ਼ੁਕਰੀਆ।
ਧੰਨਵਾਦ ਸਹਿਤ
ਜਰਨੈਲ ਸਿੰਘ
ਸਿਡਨੀ ਅਸਟ੍ਰੇਲੀਆ
(04/05/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੋਨ
ਸਵੇਰੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਸੋਨ ਸਵੇਰੇ, ਬੈਠ ਬਗੀਚੀ,
ਮਾਣ ਰਿਹਾ ਸਾਂ, ਕੁਦਰਤ ਰਚਨਾ।
ਰੰਗ ਬਿਰੰਗੇ, ਫੁੱਲਾਂ ਉਤੇ,
ਮਧੂਮੱਖੀ ਤੇ ਭੌਰੇ ਘੁੰਮਦੇ,
ਛੋਟੀ ਕੀੜੀ, ਵਿੱਤ ਮੁਤਾਬਕ,
ਖਾਣਾ ਢੋਂਦੀ, ਚਲਦੀ ਜਾਂਦੀ।
ਇਕ ਬਹੁਰੰਗੀ, ਚਿੜੀ ਅਚਾਨਕ,
ਉੱਡ ਆ ਬੈਠੀ, ਨਿੰਬੂ ਟਹਿਣੀ,
ਫੁਦਕ ਫੁਦਕ ਕੇ, ਲੱਗੀ ਗਾਵਣ,
‘ਇਕ ਤੂੰ ਹੀ ਤੂੰ, ਇੱਕ ਤੂੰ ਹੀ ਤੂੰ’!
ਸੁਣਿਆਂ ਤਾਂ, ਅਚਰਜ ਵਿੱਚ ਭਰਿਆ,
‘ਸਭ ਥਾਂ ਤੂੰ ਏਂ! ਸਭ ਵਿੱਚ ਤੂੰ ਏਂ!
ਭੌਰਾ, ਫੁੱਲ, ਚਿੜੀ, ਮਧੂ-ਮੱਖੀ,
ਨਿੰਬੂ, ਕੀੜੀ, ਘਾਹ ਤੇ ਪੌਦੇ,
ਸਭ ਵਿੱਚ ਤੂੰ ਏਂ, ਤੂ੍ਹੰ ਹੀ ਤੂੰ ਏਂ।
ਸਭ ਵਿੱਚ ਤੂੰ, ਤਾਂ ਸਾਰੇ ਤੇਰੇ,
ਉਹ ਵੀ ਤੇਰੇ, ਮੈਂ ਵੀ ਤੇਰਾ
ਸਭ ਬਰਾਬਰ, ਸਭ ਸੰਬੰਧੀ,
ਸਭ ਜਗ ਅਪਣਾ, ਗੈਰ ਨਾ ਕੋਈ,
ਬੋਲ ਰਹੀ ਸੀ, ਚਿੜੀ ਮਸਤ ਹੋ,
‘ਇਕ ਤੂੰ ਹੀ ਤੂੰ, ਇੱਕ ਤੂੰ ਹੀ ਤੂੰ’,
ਇਕ ਅਨੋਖਾ ਵਜਦ ਆ ਗਿਆ,
ਅਪਣੇ ਆਪੂੰ, ਮੈਂ ਵੀ ਜੁੜਿਆ,
ਇਕ ਤੂੰ ਹੀ ਤੂੰ, ਇੱਕ ਤੂੰ ਹੀ ਤੂੰ,
ਕਰਦਾ ਕਰਦਾ, ਪਤਾ ਨਹੀਂ ਮੈਂ,
ਕਿੱਥੇ ਖੋ, ਅੰਗ ਉਸ ਦਾ ਹੋਇਆ।
(04/05/13)
ਤੱਤ ਗੁਰਮਤਿ ਪਰਿਵਾਰ
ਪੁਜਾਰੀਆਂ ਕੌਲੋਂ ਜਵਾਬਦੇਹੀ ਦੀ ਆਸ ਹੇਠ ਸਵਾਲ ਪੁੱਛਣਾ ਫਜ਼ੂਲ ਕੰਮ ਹੈ
ਪੁਜਾਰੀ ਤਾਂ ਕਦੇ ਜਵਾਬਦੇਹ ਨਹੀਂ ਹੋਏ ਪਰ ਪੰਥ ਪ੍ਰਸਤੀ ਦਾ ਦਾਅਵਾ ਕਰਨ
ਵਾਲੇ ਆਪ ਕਦੋਂ ਜਵਾਬਦੇਹ ਹੋਣਗੇ?
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ੳਜਾੜੇ ਕਾ ਬੰਧ ॥ (ਮਹਲਾ 1, ਪੰਨਾ
662)
ਗੁਰਬਾਣੀ ਅਨੁਸਾਰ ਪੁਜਾਰੀ ਸ਼੍ਰੇਣੀ ਦਾ ਤਾਂ ਕੰਮ ਹੀ ਹਾਕਮਾਂ ਦੀ ਸਰਪ੍ਰਸਤੀ
ਹੇਠ ਆਮ ਲੋਕਾਈ ਨੂੰ ਸੱਚ ਤੋਂ ਭਟਕਾ ਕੇ, ਧਰਮ ਦੇ ਨਾਮ ਤੇ ਅੰਧਵਿਸ਼ਵਾਸਾਂ ਅਤੇ ਕਰਮਕਾਂਡਾ ਵਿਚ
ਉਲਝਾ ਕੇ ਉਸਦਾ ਸਰਬਪੱਖੀ ਸੋਸ਼ਨ ਕਰਨਾ ਹੈ। ਧਰਮ ਦਾ ਇਤਿਹਾਸ ਇਸ ਹਕੀਕਤ ਨਾਲ ਲਬੋ-ਲਬ ਭਰਿਆ ਪਿਆ
ਹੈ। ਪੁਜਾਰੀ ਸ਼੍ਰੇਣੀ ਕਦੇ ਵੀ ਆਮ ਲੋਕਾਂ ਨੂੰ ਜਵਾਬਦੇਹ ਨਹੀਂ ਹੁੰਦੀ। ਜੇ ਸਿੱਖ ਸਮਾਜ ਦੀ ਗੱਲ
ਕਰੀਏ ਤਾਂ ਇਸ ਵਿਚ ਪੁਜਾਰੀਵਾਦ ਦਾ ਇਕ ਰੂਪ ‘ਅਕਾਲ ਤਖਤ’ ਦੇ ਨਾਮ ਹੇਠ ਚਲਾ ਦਿਤੀ ਗਈ ਪੰਜ ਅਖੌਤੀ
ਜਥੇਦਾਰਾਂ ਦੀ ਕਚਹਿਰੀ ਰੂਪ ਵਿਵਸਥਾ ਹੈ। ਇਸ ਵਿਵਸਥਾ ਦਾ ਮੁੱਢ ਹੀ ਭ੍ਰਿਸ਼ਟ ਰਾਜਨੀਤਕਾਂ ਵਲੋਂ ਆਮ
ਲੋਕਾਈ ਨੂੰ ‘ਅਕਾਲ ਤਖਤ’ ਦੇ ਨਾਮ ਤੇ ਗੁੰਮਰਾਹ ਕਰਕੇ ਆਪਣੇ ਗੁਲਾਮ ਪੁਜਾਰੀਆਂ ਕੌਲੋਂ ਆਪਣੇ ਸਵਾਰਥ
ਪੂਰੇ ਕਰਵਾਉਣ ਅਤੇ ਪੰਥ ਵਿਰੋਧੀ ਪ੍ਰਾਜੈਕਟਾਂ ਨੂੰ ਸਿਰੇ ਚਾੜ੍ਹਣ ਲਈ ਬੰਣਿਆ ਗਿਆ ਸੀ। ਜੇ ਖੁਦਾ
ਨਾ ਖਾਸਤਾ, ਗਲਤੀ ਨਾਲ ਕੋਈ ਇਕ ਅੱਧਾ ਪੁਜਾਰੀ ਚੰਗਾ ਆ ਗਿਆ ਤਾਂ ਉਹ ਇਨ੍ਹਾਂ ਰਾਜਨੀਤਕਾਂ ਨੇ
ਜ਼ਿਆਦਾ ਦੇਰ ਟਿਕਣ ਨਹੀਂ ਦਿਤਾ। ਐਸੇ ਪੁਜਾਰੀਆਂ ਤੋਂ ਜਵਾਬਦੇਹੀ ਦੀ ਆਸ ਕਰਨਾ ਮੂਰਖਤਾ ਤੋਂ ਵੱਧ
ਕੁਝ ਨਹੀਂ।
ਪਰ ਆਪਣੇ ਆਪ ਨੂੰ ਬਹੁਤੇ ਸੁਚੇਤ ਕਹਾਉਣ ਵਾਲੇ ਸਿੱਖ ਚਿੰਤਕਾਂ ਅਤੇ
ਸੰਸਥਾਵਾਂ ਦਾ ਹਾਲ ਇਹ ਹੈ ਕਿ‘ਅਕਾਲ ਤਖਤ’ ਦਾ ਨਾਮ ਆਉਂਦੇ ਹੀ ਉਨ੍ਹਾਂ ਦੀ ਗੁਰਮਤਿ ਅੱਖਾਂ ਬੰਦ ਹੋ
ਜਾਂਦੀਆਂ ਹਨ ਅਤੇ ਅਖੌਤੀ ‘ਸੁਪਰੀਮਤਾ’
ਸਾਹਮਣੇ ਇਹ ਨਤਮਸਤਕ ਹੋ ਜਾਂਦੇ ਹਨ। ਅੱਜ ਤੱਕ ਇਸ ‘ਸੁਪਰੀਮਤਾ’ ਦੇ ਦਮਗੱਜੇ ਮਾਰਨ ਵਾਲੇ ਇਸ
ਵਿਵਸਥਾ ਦੇ ਗੁਰਮਤਿ ਅਨੁਸਾਰੀ, ਪੰਥਕ ਅਤੇ ਪੁਰਾਤਨ ਹੋਣ ਦਾ ਕੋਈ ਵੀ ਠੋਸ ਅਤੇ ਇਕਮੱਤ ਆਧਾਰ ਨਹੀਂ
ਦੇ ਪਾਏ। ਜਦੋਂ ਵੀ ਕੋਈ ਨਵਾਂ ਪੰਥਕ ਮਸਲਾ ਸਾਹਮਣੇ ਆਉਂਦਾ ਹੈ, ਇਹ ਫੇਰ
‘ਨਿਮਾਣੇ ਸਿੱਖਾਂ’ ਵਾਂਗੂ ਉਨ੍ਹਾਂ
ਜਥੇਦਾਰ ਕਹਾਉਂਦੇ ਪੁਜਾਰੀਆਂ ਅੱਗੇ ਬੇਨਤੀਆਂ ਕਰਨ ਅਤੇ ਯਾਦ ਪੱਤਰ ਦੇਣ ਪਹੁੰਚ ਜਾਂਦੇ ਹਨ,
ਜਿਨ੍ਹਾਂ ਬਾਰੇ ਇਹ ਸਮਝਦੇ ਹਨ ਕਿ ਇਹ ਪੰਥ ਵਿਰੋਧੀ ਤਾਕਤਾਂ ਦੇ ਏਜੰਟਾਂ ਵਜੋਂ ਕੰਮ ਕਰ ਰਹੇ ਹਨ।
ਧੰਨ ਹੈ ਐਸੀ ਸ਼ਰਧਾ!
ਕੁਝ ਸਮਾਂ ਪਹਿਲਾਂ ਫਿਰ ਇਕ ਐਸੀ ਹੀ ਫਜ਼ੂਲ ਕਾਰਵਾਈ ਆਪਣੇ ਆਪ ਨੂੰ ਪੰਥ
ਪ੍ਰਸਤੀ ਦਾ ਸਰਦਾਰ ਮੰਨਣ ਵਾਲੇ ਇਕ ਧੜੇ ਨੇ ਸ਼ੁਰੂ ਕੀਤੀ ਜਦੋਂ ਉਨ੍ਹਾਂ ਨੇ ਪੁਜਾਰੀਆਂ ਨੂੰ ਸਵਾਲਾਂ
ਦੀ ਇਕ ਸੂਚੀ ਜਵਾਬਦੇਹੀ ਲਈ ਜ਼ਾਰੀ ਕੀਤੀ । ਇਸ ਪ੍ਰਾਜੈਕਟ ਦੇ ਸੂਤਰਧਾਰ ਹਨ ਟਾਈਗਰ ਜਥਾ ਯੂ ਕੇ,
ਖਾਲਸਾ ਨਿਉਜ਼, ਸਿੰਘ ਸਭਾ ਯੂ ਐਸ ਏ ਵੈਬਸਾਈਟਸ ਦੇ ਸੰਪਾਦਕ। ਇਹ ਸੂਤਰਧਾਰ ਪ੍ਰੋ. ਦਰਸ਼ਨ ਸਿੰਘ ਜੀ
ਦੇ ਧੜੇ ਨਾਲ ਸੰਬੰਧਿਤ ਮੰਨੇ ਜਾਂਦੇ ਹਨ। ਆਪਣੇ ਇਸ ਪ੍ਰਾਜੈਕਟ ਲਈ ਇਨ੍ਹਾਂ ਨੇ ਸਾਰਿਆਂ ਕੌਲੋਂ
ਸਹਿਯੋਗ ਮੰਗਿਆ। ਪਰ ਜਦੋਂ ਇਸ ਬੇਲੋੜੇ ਪ੍ਰਾਜੈਕਟ ਨੂੰ ਆਸ ਮੁਤਾਬਕ ਹੁੰਗਾਰਾ ਨਹੀਂ ਮਿਲਿਆ ਤਾਂ
ਇਨ੍ਹਾਂ ਸੱਜਣਾਂ ਦੀ ਬੌਖਲਾਹਟ ਅਤੇ ਕੜਵਾਹਟ ਇਕ ਪੱਤਰ ਦੇ ਰੂਪ ਵਿਚ ਸਾਹਮਣੇ ਆਈ। ਕਿਸੇ ਗੁਰਮੁੱਖ
ਮਾਰਗ ਦੇ ਪਾਂਧੀ ਦੇ ਮਨ ਵਿਚ ਇਤਨੀ ਬੌਖਲਾਹਟ, ਕੜਵਾਹਟ ਅਤੇ ਝੂੰਝਲਾਹਟ ਨਹੀਂ ਹੋ ਸਕਦੀ ਅਤੇ ਐਸੀਆਂ
ਕਮਜ਼ੋਰੀਆਂ ਨਾਲ ਕੋਈ ਸਾਰਥਕ ਪ੍ਰਾਜੈਕਟ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ। ਕਿਸੇ ਗੁਮਰਤਿ ਪ੍ਰਾਜੈਕਟ
ਨੂੰ ਸਹਿਯੋਗ ਦੇਣ ਤੋਂ ਪਹਿਲਾਂ ਇਹ ਕੁਝ ਗੱਲਾਂ ਵਿਚਾਰ ਲੈਣੀਆਂ ਜ਼ਰੂਰੀ ਹਨ।
1. ਪ੍ਰਾਜੈਕਟ ਦੀ ਸਾਰਥਕਤਾ
2. ਸੰਚਾਲਕਾਂ ਦੀ ਇਮਾਨਦਾਰੀ
3. ਸੰਚਾਲਕਾਂ ਦੀ ਵਿਸ਼ਵਨੀਅਤਾ
4. ਸੰਚਾਲਕਾਂ ਦੀ ਜਵਾਬਦੇਹੀ
5. ਸਹਿਨਸ਼ੀਲਤਾ ਅਤੇ ਸੰਜਮ ਦਾ ਗੁਣ
ਆਉ ਹੁਣ ਉਪਰੋਕਤ ਕਸਵੱਟੀਆਂ ਦੇ ਆਧਾਰ ਤੇ ਇਸ ਪ੍ਰਾਜੈਕਟ ਦੀ ਪੜਚੋਲ ਕਰਦੇ
ਹਾਂ।
1. ਪ੍ਰਾਜੈਕਟ ਦੀ ਸਾਰਥਕਤਾ : ਪਹਿਲਾਂ ਵਿਚਾਰੇ ਅਨੁਸਾਰ ਪੁਜਾਰੀ
ਕਦੇ ਆਮ ਲੋਕਾਂ ਨੂੰ ਜਵਾਬਦੇਹ ਨਹੀਂ ਹੁੰਦਾ। ਜਥੇਦਾਰ ਕਹਾਉਂਦੇ ਪੁਜਾਰੀਆਂ ਕੌਲੋਂ ਸਵਾਲਾਂ ਦੇ
ਜਵਾਬ ਮੰਗਨ ਦਾ ਸਿਲਸਿਲਾ ਪਹਿਲੀ ਵਾਰ ਨਹੀਂ ਹੋ ਰਿਹਾ ਹੈ। ਐਸੇ ਯਤਨ ਬਹੁਤ ਪਹਿਲਾਂ ਤੋਂ ਹੁੰਦੇ
ਰਹੇ ਹਨ, ਪਰ ਸ਼ਾਇਦ ਹੀ ਕਦੀ ਕੋਈ ਜਵਾਬ ਆਇਆ ਹੋਵੇ। ਗੁਰਮਤਿ ਦਾ ਕੋਈ ਵੀ ਪ੍ਰਾਜੈਕਟ ਐਸੇ ਪੁਜਾਰੀਆਂ
ਦੀ ਮਾਨਤਾ ਨੂੰ ਰੱਦ ਕਰਕੇ ਹੀ ਅੱਗੇ ਵਧਾਇਆ ਜਾ ਸਕਦਾ ਹੈ, ਇਨ੍ਹਾਂ ਨੂੰ ‘ਮੁੱਖ ਸੇਵਾਦਾਰ, ਸਿੰਘ
ਸਾਹਿਬਾਨ’ ਆਦਿ ਦੀ ਫੂਕ ਚੜਾਉਂਦੀ ਮਾਨਤਾ ਦੇ ਕੇ ਤਾਂ ਅਸੀਂ ਗੁਰਮਤਿ ਨੂੰ ਪਿੱਠ ਹੀ ਵਿਖਾ ਰਹੇ
ਹੁੰਦੇ ਹਾਂ। ਅਕਾਲ ਤਖਤ ਦੇ ਨਾਮ ਤੇ ਚਲ ਰਹੇ ਛਲਾਵੇ ਵਾਲੀ ਵਿਵਸਥਾ ਤੋਂ ਜਿਤਨੀ ਜਲਦੀ ਜੋ ਸ਼ਖਸੀਅਤ
ਜਾਂ ਸੰਸਥਾ ਆਪਣੇ ਆਪ ਨੂੰ ਆਜ਼ਾਦ ਕਰ ਸਕੇਗੀ, ਉਤਨੀ ਜਲਦੀ ਹੀ ਉਹ ਗੁਰਮਤਿ ਦੇ ਅਸਲ ਮਾਰਗ ਤੇ ਤੁਰਨਾ
ਸ਼ੁਰੂ ਕ ਸਕੇਗੀ। ਵਰਨਾ ‘ਪੰਥ ਪ੍ਰਸਤੀ’ ਦੇ ਭਰਮ ਹੇਠ ਐਸੇ ਪੁਜਾਰੀਆਂ ਕੌਲੋਂ ਪੰਥ-ਪ੍ਰਸਤੀ ਦੀ
ਮੂਰਖਾਨਾ ਆਸ ਲਾ ਕੇ ਜਿਤਨੇ ਮਰਜ਼ੀ ਪ੍ਰਾਜੈਕਟ ਉਲੀਕੇ ਚਲੀਏ, ਊਰਜਾ ਹੀ ਬਰਬਾਦ ਕਰ ਰਹੇ ਹੋਵਾਂਗੇ।
ਐਸੀਆਂ ਬੇਲੋੜੀਆਂ ਹਉਮੈ ਵਧਾਉ ਕਸਰਤਾਂ ਕਰਨ ਵਾਲੇ ਸੱਜਣਾਂ ਨੂੰ ਇਹ
ਗੰਭੀਰਤਾ ਨਾਲ ਪੜਚੋਲਣਾ ਚਾਹੀਦਾ ਹੈ ਕਿ ਗੁਰਮਤਿ ਪੁਨਰਜਾਗਰਨ ਦੇ ਖੇਤਰ ਵਿਚ ਅੱਗੇ ਵੱਧਣ ਲਈ
‘ਨਿਰਮਲਿਆਂ/ਉਦਾਸੀਆਂ’ ਨੂੰ ਸਿਰਫ ਕੋਸ ਕੇ ਜਾਂ ਸਵਾਲ ਪੁੱਛ ਕੇ ਅੱਗੇ ਨਹੀਂ ਵੱਧਿਆ ਜਾ ਸਕਦਾ ਬਲਕਿ
ਉਨ੍ਹਾਂ ਵਲੋਂ ਪਾਏ ਰਲੇ/ਖੋਟ ਨੂੰ ਦੂਰ ਕਰਨ ਲਈ ਠੋਸ ਕੰਮ ਕਰਨ ਨਾਲ ਵਧਿਆ ਜਾ ਸਕਦਾ ਹੈ।
ਪੁਜਾਰੀਆਂ ਨੂੰ ਸਵਾਲਾਂ ਦੀ ਝੜੀ ਲਾਉਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ
ਇਹ ਸਵਾਲ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਅਕਾਲ ਤਖਤ ਦੀ ਇਸ ਕਚਿਹਰੀ ਰੂਪ ਅਖੌਤੀ ਸੁਪਰੀਮ
ਵਿਵਸਥਾ ਨੂੰ ਗੁਰਮਤਿ ਮਾਨਤਾ ਦੇਂਦੀ ਹੈ? ਜੇ ਨਹੀਂ, ਤਾਂ ਕੀ ਅਸੀਂ ਆਪ ਹੀ ਗੁਰਮਤਿ ਤੋਂ ਭਗੌੜੇ
ਨਹੀਂ?
ਸਪਸ਼ਟ ਹੈ ਇਹ ਪ੍ਰਾਜੈਕਟ ਬੇਲੋੜਾ ਹੀ ਨਹੀਂ ਬਲਕਿ ਅਕਾਲ ਤਖਤ ਦੇ ਨਾਮ ਤੇ
ਸਥਾਪਿਤ ਪੁਜਾਰੀਵਾਦੀ ਵਿਵਸਥਾ ਨੂੰ ਮਾਨਤਾ ਦੇਣ ਕਾਰਨ ਗੁਰਮਤਿ ਵਿਰੋਧੀ ਵੀ ਹੈ।
ਜੇ ਇਨ੍ਹਾਂ ਪੁਜਾਰੀਆਂ ਨੂੰ ਸਵਾਲ ਕਰਨਾ ਬਣਦਾ ਹੈ ਤਾਂ ਇਹ ਕਿ ਤੁਹਾਡੀ ਇਸ
ਵਿਵਸਥਾ/ਹੈਸੀਅਤ/ਰੁਤਬੇ ਨੂੰ ਗੁਰਮਤਿ ਕਿਵੇਂ ਮਾਨਤਾ ਦਿੰਦੀ ਹੈ? ਬਲਕਿ ਇਸ ਗੁਰਮਤਿ ਵਿਰੋਧੀ
ਵਿਵਸਥਾ ਦਾ ਸੱਚ ਸਾਰੀ ਲੋਕਾਈ ਸਾਹਮਣੇ ਠੋਕ ਵਜਾ ਕੇ ਲਿਆਉਣ ਦਾ ਪ੍ਰਾਜੈਕਟ ਉਲੀਕਣਾ ਚਾਹੀਦਾ ਹੈ।
ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੀ ਪੁਸਤਕ ਲੜੀ ਕਾਰਨ ਜ਼ੋਰ ਪਕੜਦੀ ਪੁਨਰਜਾਗਰਨ ਲਹਿਰ ਵਿਚ 10 ਕੁ
ਸਾਲ ਪਹਿਲਾਂ ਸਪੋਕਸਮੈਨ ਦੇ ਮੰਚ ਰਾਹੀਂ ਕੁਝ ਵਿਦਵਾਨਾਂ ਨੇ ਇਹ ਵਾਜ਼ਬ ਸਵਾਲ ਪੁਜਾਰੀਆਂ ਸਾਹਮਣੇ
ਰੱਖੇ ਸਨ, ਜਿਸਦਾ ਉਹ ਅੱਜ ਤੱਕ ਕੋਈ ਜਵਾਬ ਨਹੀਂ ਦੇ ਪਾਏ। ਪਰ ਉਸ ਮੂਵਮੈਂਟ ਦੇ ਹਾਂ-ਪੱਖੀ ਨਤੀਜੇ
ਦੇ ਕਾਰਨ ਇਨ੍ਹਾਂ ਪੁਜਾਰੀਆਂ ਦੀ ‘ਸੁਪਰੀਮਤਾ’ ਸਿੱਖ ਸਮਾਜ ਵਿਚ ਕਾਫੀ ਢਿੱਲੀ ਪੈ ਚੁੱਕੀ ਹੈ।
ਅਫਸੋਸ! ਆਪਣੇ ਆਪ ਨੂੰ ਜਾਗੂਰਕਤਾ ਦੇ ਝੰਡਾ-ਬਰਦਾਰ ਮੰਨਦੇ ਇਸ ਵੈਬਸਾਈਟ ਧੜੇ ਵਿਚ ਇਹ ‘ਸੁਪਰੀਮਤਾ’
ਦਾ ਮੋਹ ਹਾਲੀਂ ਵੀ ਹੈ। ਤਾਂ ਹੀ ਇਨ੍ਹਾਂ ਨੂੰ ਲੱਗਦਾ ਹੈ ਕਿ ਜੇ ਪੁਜਾਰੀ ਖੁੱਲੇ ਵਿਚ ਕਚਿਹਰੀ ਲਾ
ਲੈਣ ਤਾਂ ਉਹ ਗੁਰਮਤਿ ਅਨੁਸਾਰੀ ਹੈ।
2. ਸੰਚਾਲਕਾਂ ਦੀ ਇਮਾਨਦਾਰੀ : ਕਿਸੇ ਪ੍ਰਾਜੈਕਟ ਦੀ ਕਾਮਯਾਬੀ ਲਈ
ਉਸ ਦੇ ਸੰਚਾਲਕਾਂ ਦਾ ਸੁਹਿਰਦ ਅਤੇ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ। ਇਸ ਪੱਖ ਤੋਂ ਵੀ ਇਸ
ਪ੍ਰਾਜੈਕਟ ਦੇ ਸੰਚਾਲਕ ਫੇਲ ਸਾਬਿਤ ਹੁੰਦੇ ਹਨ। ਇਨ੍ਹਾਂ ਵਿਚ ਇਮਾਨਦਾਰੀ ਦੀ ਘਾਟ ਹੈ। ਤਿੰਨੋਂ
ਸੰਚਾਲਕ ਪੰਥਕ ਵੈਬਸਾਈਟਾਂ ਦੇ ਸੰਪਾਦਕ ਹਨ। ਪਰ ਇਮਾਨਦਾਰ ਅਤੇ ਸੁਹਿਰਦ ਨਹੀਂ। ਸਬੂਤ ਵਜੋਂ ਇਨ੍ਹਾਂ
ਦਾ ਵਿਵਹਾਰ ਵੇਖਿਆ ਜਾ ਸਕਦਾ ਹੈ। ਇਹ ਸੰਪਾਦਕ ਤੱਤ ਗੁਰਮਤਿ ਪਰਿਵਾਰ ਖਿਲਾਫ ਸਾਹਮਣੇ ਆ ਰਹੀ ਹਰ
ਕੱਚਘਰੜ, ਦਲੀਲ ਵਿਹੁਣੀ ਅਤੇ ਗੈਰ-ਸਿਧਾਂਤਕ ਲਿਖਤ ਨੂੰ ਪ੍ਰਮੁਖਤਾ ਨਾਲ ਛਾਪਦੇ ਹਨ। ਪਰ ਜਦੋਂ
ਪਰਿਵਾਰ ਵਲੋਂ ਉਸ ਲਿਖਤ ਬਾਰੇ ਗੁਰਮਤਿ ਦਲੀਲ ਦੀ ਰੋਸ਼ਨੀ ਵਿਚ ਨੁਕਤਾਵਾਰ ਆਪਣਾ ਪੱਖ ਰੱਖਿਆ ਜਾਂਦਾ
ਹੈ ਤਾਂ ਉਸ ਪੱਖ ਨੂੰ ਛਾਪਣ ਦੀ ਇਮਾਨਦਾਰੀ ਅਤੇ ਹਿੰਮਤ ਨਹੀਂ ਵਿਖਾ ਪਾਉਂਦੇ। ਇਨ੍ਹਾਂ ਵਿਚੋਂ ਇਕ
ਸੰਪਾਦਕ ਤਾਂ ਆਪ ਹੀ ਪੁਜਾਰੀਆਂ ਵਾਂਗੂ ਬਾਈਕਾਟ ਅਤੇ ਸੰਬੰਧ ਤੋੜਣ ਦੇ ਫਤਵੇ ਜ਼ਾਰੀ ਕਰਦਾ ਰਿਹਾ ਹੈ।
ਪਰ ਜਦੋਂ ਕੋਈ ਮਨਭਾਉਂਦੀ ਲਿਖਤ ਸਾਹਮਣੇ ਆ ਜਾਂਦੀ ਹੈ ਤਾਂ ਫੇਰ ਆਪਣਾ ਫਤਵਾ ਭੁੱਲ ਜਾਂਦਾ ਹੈ।
ਸੋ ਐਸੇ ਅਸੁਹਿਰਦ ਅਤੇ ਈਮਾਨਦਾਰੀ ਦੀ ਘਾਟ ਵਾਲੇ ਸੰਚਾਲਕਾਂ ਵਲੋਂ ਸ਼ੁਰੂ
ਕੀਤੇ ਕਿਸੇ ਪ੍ਰਾਜੈਕਟ ਦਾ ਕਾਮਯਾਬੀ ਨਾਲ ਸਿਰੇ ਚੜ੍ਹ ਪਾਉਣਾ ਸੰਭਵ ਨਹੀਂ ਜਾਪਦਾ।
3. ਸੰਚਾਲਕਾਂ ਦੀ ਵਿਸ਼ਵਸਨੀਅਤਾ: ਕਿਸੇ ਪ੍ਰਾਜੈਕਟ ਦੀ ਕਾਮਯਾਬੀ ਲਈ
ਉਸ ਦੇ ਸੰਚਾਲਕਾਂ ਦੀ ਵਿਸ਼ਵਸਨੀਅਤਾ ਬਹੁਤ ਮਾਇਨੇ ਰੱਖਦੀ ਹੈ। ਇਸ ਪ੍ਰਾਜੈਕਟ ਦੇ ਸੰਚਾਲਕਾਂ ਦੀ
ਵਿਸ਼ਵਸਨੀਅਤਾ ਵੀ ਕਮਜ਼ੋਰ ਹੈ। ਉਨ੍ਹਾਂ ਦੀ ਸ਼ਖਸੀਅਤ ਵਿਚਲੀ ਧੜਾ-ਪ੍ਰਸਤੀ, ਕਾਹਲਾਪਣ, ਝੂੰਝਲਾਹਟ ਅਤੇ
ਬੌਖਲਾਹਟ ਉਨ੍ਹਾਂ ਦੀ ਵਿਸ਼ਵਸਨੀਅਤਾ ਤੇ ਪ੍ਰਸ਼ਨ-ਚਿੰਨ੍ਹ ਖੜਾ ਕਰਦੀ ਹੈ। ਮਿਸਾਲ ਲਈ ਉਨ੍ਹਾਂ ਨੇ
ਆਪਣੀ ਨਾਕਾਮਯਾਬੀ ਨੂੰ ਵੀ ਤੱਤ ਗੁਰਮਤਿ ਪਰਿਵਾਰ ਦੇ ਸੁਧਾਰ ਯਤਨਾਂ ਵਿਰੁਧ ਭੰਡੀ-ਪ੍ਰਚਾਰ ਲਈ ਇਸ
ਲਿਖਤ ਵਿਚ ਇਕ ਬਹਾਨਾ ਹੀ ਬਣਾ ਲਿਆ ਹੈ।
ਇਸ ਪ੍ਰਾਜੈਕਟ ਦੇ ਸੰਚਾਲਕ ਆਪ ਹੀ ਦੁਬਿਧਾ ਵਿਚ ਹਨ ਤੇ ਉਨ੍ਹਾਂ ਨੂੰ ਹੁਣ
ਤੱਕ ਇਹ ਹੀ ਸਪਸ਼ਟ ਨਹੀਂ ਹੋ ਪਾ ਰਿਹਾ ਹੈ ਕਿ ਆਧਾਰ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਬਣਾਉਣਾ
ਜ਼ਰੂਰੀ ਹੈ ਨਾ ਕਿ ਕਮੀਆਂ ਭਰਪੂਰ ਸਿੱਖ ਰਹਿਤ ਮਰਿਯਾਦਾ ਨੂੰ? ਇਹ ਸੱਜਣ ਵੈਸੇ ਵਿਖਾਵੇ ਵਾਸਤੇ ਤਾਂ
‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦਾ ਵਾਸਤਾ ਪਾਉਂਦੇ ਹਨ ਪਰ ਬਹੁਤੇ ਸਵਾਲਾਂ ਵਿਚ ਸਿੱਖ ਰਹਿਤ
ਮਰਿਯਾਦਾ ਅਤੇ ਅਕਾਲ ਤਖਤੀ ਪੁਜਾਰੀਵਾਦੀ ਵਿਵਸਥਾ ਦੀ ਦੁਹਾਈ ਦਿਤੀ ਹੀ ਮਿਲਦੀ ਹੈ। ਐਸੀ ਅਸਪਸ਼ਟ ਅਤੇ
ਦੁਬਿਧਾਮਈ ਪਹੁੰਚ ਨਾਲ ਕਿਸੇ ਗੁਰਮਤਿ ਪ੍ਰਾਜੈਕਟ ਨੂੰ ਸਹੀ ਤਰੀਕੇ ਨਾ ਤਾਂ ਉਲੀਕਿਆ ਜਾ ਸਕਦਾ ਹੈ
ਨਾ ਹੀ ਸਿਰੇ ਚੜ੍ਹਾਇਆ।
4. ਸੰਚਾਲਕਾਂ ਦੀ ਜਵਾਬਦੇਹੀ : ਕਿਸੇ ਪ੍ਰਾਜੈਕਟ ਦੀ ਕਾਮਯਾਬੀ ਲਈ
ਉਸ ਦੇ ਸੰਚਾਲਕਾਂ ਵਿਚ ਜਵਾਬਦੇਹੀ ਦਾ ਗੁਣ ਹੋਣਾ ਲਾਜ਼ਮੀ ਹੈ, ਨਹੀਂ ਤਾਂ ਡਿਕਟੇਟਰਾਨਾ ਰਵੱਈਏ ਕਾਰਨ
ਪ੍ਰਾਜੈਕਟ ਫੇਲ ਹੋ ਜਾਂਦੇ ਹਨ। ਇਹ ਪ੍ਰਾਜੈਕਟ ਤਾਂ ਹੈ ਹੀ ਪੁਜਾਰੀਆਂ ਦੀ ਜਵਾਬਦੇਹੀ ਨਾਲ
ਸੰਬੰਧਿਤ, ਸੋ ਇਸ ਦੇ ਸੰਚਾਲਕਾਂ ਦਾ ਖੁਦ ਜਵਾਬਦੇਹ ਹੋਣਾ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ। ਪਰ ਇਸ
ਗੁਣ ਪੱਖੋਂ ਵੀ ਇਨ੍ਹਾਂ ਸੰਚਾਲਕਾਂ ਦੀ ਹਾਲਤ ਮਾੜੀ ਹੈ। ਆਪ ਅੱਜ ਤੱਕ ਇਨ੍ਹਾਂ ਸੰਪਾਦਕਾਂ ਨੇ ਆਪਣੇ
ਪ੍ਰਤੀ ਸਾਹਮਣੇ ਆ ਰਹੇ ਕਿਸੇ ਸਵਾਲ ਦਾ ਜਵਾਬ ਸਹੀ ਤਰੀਕੇ ਦੇਣ ਦਾ ਯਤਨ ਨਹੀਂ ਕੀਤਾ। ਆਪਣੇ ਤਾਜ਼ਾ
ਪੱਤਰ ਵਿਚ ਜਿਸ ਸੱਜਣ ਦੀ ਪੰਥ ਪ੍ਰਸਤੀ ਦੀ ਦੁਹਾਈ ਇਨ੍ਹਾਂ ਦਿਤੀ ਹੈ, ਉਸ ਦੇ ਬਿਬੇਕ ਹੀਣ ਜ਼ਜਬਾਤੀ
ਹਵਾਈ ਤੁੱਕਿਆਂ ਵਾਲੀ ਕੱਚਘਰੜ ਅਤੇ ਝੂਠੀਆਂ ਲਿਖਤਾਂ ਨੂੰ ਤਾਂ ਇਹ ਪ੍ਰਮੁੱਖਤਾ ਨਾਲ ਛਾਪਦੇ ਹਨ ਪਰ
ਉਸ ਬਾਰੇ ਜਦੋਂ ਸਵਾਲ ਸਾਹਮਣੇ ਆਉਂਦੇ ਹਨ ਤਾਂ ਨਾ ਕਿਸੇ ਦਾ ਪੱਖ ਛਾਪਦੇ ਹਨ ਅਤੇ ਨਾ ਹੀ ਇਸ ‘ਪੰਥ
ਪ੍ਰਸਤ’ ਕੌਲੋਂ ਕੋਈ ਜਵਾਬਦੇਹੀ ਦੀ ਮੰਗ ਕਰਦੇ ਹਨ। ਬਸ ‘ਤੂੰ ਮੁੱਲਾ ਮੈ ਕਾਜ਼ੀ’ ਵਾਂਗੂ ਇਕ ਦੂਜੇ
ਨੂੰ ਪੰਥ-ਪ੍ਰਸਤੀ ਦੀ ਫੂਕ ਛਕਾਈ ਜਾਂਦੇ ਹਨ।
ਜਵਾਬਦੇਹੀ ਦੇ ਮੁੱਢਲੇ ਫਰਜ਼ ਨੂੰ
ਫਜ਼ੂਲ ਮੰਨਣ ਵਾਲੇ ਸੰਚਾਲਕ ਪਤਾ ਨਹੀਂ ਕਿਵੇਂ ਪੁਜਾਰੀਆਂ ਤੋਂ ਜਵਾਬਦੇਹੀ ਦੀ ਆਸ ਲਾਈ ਬੈਠੇ ਹਨ?
5. ਸਹਿਣਸ਼ੀਲਤਾ ਅਤੇ ਸੰਜਮ ਦਾ ਗੁਣ : ਕਿਸੇ ਪ੍ਰਾਜੈਕਟ ਨੂੰ ਹੋਰਾਂ
ਦੇ ਸਹਿਯੋਗ ਨਾਲ ਸਿਰੇ ਚੜਾਉਣ ਲਈ ਸਹਿਣਸ਼ੀਲਤਾ ਅਤੇ ਸੰਜਮ ਆਦਿ ਗੁਣਾਂ ਦਾ ਹੋਣਾ ਬਹੁਤ ਜ਼ਰੁਰੀ ਹੈ।
ਪਰ ਇਸ ਪ੍ਰਾਜੈਕਟ ਦੇ ਸੰਚਾਲਕ ਤਾਂ ਇਤਨੇ ਕਾਹਲੇ ਹਨ ਕਿ ਸਹਿਯੋਗ ਨਾ ਮਿਲਣ ਤੇ ਆਪਣੀ ਸਵੈ-ਪੜਚੋਲ
ਕਰਨ ਦੀ ਥਾਂ ਹੋਰਾਂ ਨੂੰ ਖਰੀਆਂ-ਖੋਟੀਆਂ ਸੁਣਾਉਂਦੇ ਹੋਏ ਆਪਣੀ ਅਸਹਿਸ਼ੀਲਤਾ, ਬਦਤਮੀਜ਼ੀ,
ਝੁੰਝਲਾਹਟ, ਬੌਖਲਾਹਟ ਦਾ ਖੁੱਲੇਆਮ ਪ੍ਰਗਟਾਵਾ ਕਰ ਰਹੇ ਹਨ। ਇਨ੍ਹਾਂ ਤੋਂ ਕਿਸੇ ਚੰਗੇ ਦੇ ਆਸ
ਕਿਵੇਂ ਕੀਤੀ ਜਾ ਸਕਦੀ ਹੈ? ਸਹਿਣਸ਼ੀਲਤਾ, ਸੰਜਮ ਅਤੇ ਈਮਾਨਦਾਰੀ ਆਦਿ ਦਾ ਜ਼ਿਕਰ ਤਾਂ ਇਨ੍ਹਾਂ ਨੇ
ਸਿਰਫ ਪ੍ਰਵਚਨਾਂ ਲਈ ਹੀ ਜ਼ਰੂਰੀ ਮੰਨ ਲਿਆ ਲਗਦਾ ਹੈ, ਆਪਣੇ ਚਰਿੱਤਰ ਵਿਚ ਸ਼ਾਮਿਲ ਕਰਨਾ ਨਹੀਂ।
ਆਉ ਹੁਣ ਇਨ੍ਹਾਂ ਤੇ ਤਾਜ਼ਾ ਪੱਤਰ ਵਿਚਲੇ ਕੁਝ ‘ਪ੍ਰਵਚਨਾਂ’ ਦੀ ਸੰਖੇਪ
ਪੁਣਛਾਣ ਵੀ ਕਰ ਲਈਏ ਕਿ ਉਹ ਕਿਤਨੇ ਸੱਚੇ ਅਤੇ ਗੁਰਮਤਿ ਅਨੁਸਾਰੀ ਹਨ।
ਸੰਚਾਲਕਾਂ ਦੇ
‘ਪ੍ਰਵਚਨ’ : ਅਸੀਂ ਆਹ ਕਰਦਿਆਂਗੇ, ਉਹ ਕਰ ਦਿਆਂਗੇ,
ਫੋਕੀਆਂ ਫੜਾਂ ਮਾਰਨੀਆਂ, ਕੁਮੈਂਟ 'ਤੇ ਕੁਮੈਂਟ ਲਿਖ ਲਿਖ ਕੇ ਵੱਡੇ ਵੱਡੇ ਦਮਗੱਜੇ ਮਾਰਨੇ, ਮੀਲਾਂ
ਲੰਬੇ ਲੇਖ ਲਿਖ ਕੇ ਜਾਗਰੂਕਤਾ ਦੀਆਂ ਗੱਲਾਂ ਕਰਨੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ
ਗਿਫਟਾਂ ਨੂੰ ਵੱਧ ਮਾਨਤਾ ਦੇਣੀ, ਗੁਰੁ ਨੂੰ ਗੁਰੂ ਕਹਿਣ ਤੋਂ ਕੰਨੀ ਕਤਰਾਉਣਾ, ਵੈਬਸਾਈਟਾਂ 'ਤੇ
ਜੂੰਡਿਓ ਜੂੰਡੀ ਹੋਈ ਜਾਣਾ, 70-80,000 ਤੋਂ ਵੱਧ ਦੇ ਫੇਸਬੁੱਕ ਦੇ ਅਣਦੇਖੇ ਮੈਂਬਰ ਹੋਣ ਦਾ ਮਾਣ
ਕਰਨ, ਉਹ ਮੈਂਬਰ ਕੰਮ ਕਰਨ ਵੇਲ਼ੇ ਕਿੱਥੇ ਚਲੇ ਜਾਂਦੇ ਨੇ, ਉਹੀ 8-10 ਬੰਦੇ ਹਰ ਰੋਜ਼ ਕੋਈ ਨਾ ਕੋਈ
ਨਵਾਂ ਪੰਗਾ ਖੜਾ ਕਰੀ ਰਖਦੇ ਨੇ। ਉਹੀ ਸਵਾਲ ਮੁੜ ਮੁੜ ਕੇ ਜਿਵੇਂ "ਕਿ ਮਾਸ ਖਾਣਾ ਸਿੱਖ ਲਈ ਜਾਇਜ਼
ਹੈ?" ਫਿਰ ਦੇਖੋ ਕਿਵੇਂ ਕੁਮੈਂਟ ਤੇ ਕੁਮੈਂਟ ਚੜਦਾ...
ਪਰ ਕੀ ਇਹ ਗੱਲਾਂ ਤੋਂ ਵੱਧ ਕੁੱਝ ਹੈ? ਜਦੋਂ
ਕੰਮ ਕਰਨ ਦਾ ਮੌਕਾ ਆਵੇ ਉਦੋਂ ਦੂਰ ਤੱਕ ਕੋਈ ਨਾ ਦਿਖਣਾ, ਉਦਾਂ ਗੱਲਾਂ ਦਾ ਕੜਾਹ ਬਣਾਈ ਜਾਣਾ...
ਇਹ ਗੱਲਾਂ ਲਿਖਣ ਦਾ ਮਨ ਤਾਂ ਨਹੀਂ ਕਰਦਾ
ਸੀ, ਪਰ ਮਜਬੂਰਨ ਲਿਖਣੀਆਂ ਪਈਆਂ। ਜਿਸ ਦਿਨ ਤੋਂ ਟਾਈਗਰ ਜਥਾ, ਖ਼ਾਲਸਾ ਨਿਊਜ਼ ਅਤੇ ਸਿੰਘ ਸਭਾ
ਯੂ.ਐਸ.ਏ. ਨੇ ਗੁਰਬਚਨ ਸਿੰਘ ਨੂੰ ਸਵਾਲਾਂ ਦਾ ਸਿਲਸਿਲਾ ਚਲਾਇਆ ਹੈ, ਕਾਫੀ ਸਵਾਲ ਪਾਠਕਾਂ ਵਲੋਂ ਆਏ
ਹਨ, ਫੋਨ ਆਏ ਹਨ, ਕਿ ਬਹੁਤ ਵਧੀਆ ਕੰਮ ਕਰਕ ਰਹੇ ਹੋ, ਤੁਹਾਡਾ ਧੰਨਵਾਦ...
ਸਾਨੂੰ ਧੰਨਵਾਦ ਨਹੀਂ ਚਾਹੀਦਾ, ਧੰਨਵਾਦਾਂ
ਨਾਲ ਕੰਮ ਨਹੀਂ ਬਣਦਾ, ਜੇ ਕਿਸੇ ਕੋਲ ਕੰਮ ਕਰਨ ਦਾ ਹੀਆ ਹੈ ਤਾਂ ਅੱਗੇ ਆਵੇ, ਇਹ ਲਿਖਣ ਨਾਲ ਸਾਨੂੰ
ਕੋਈ ਸ਼ਰਮ ਨਹੀਂ, ਕਿ ਸਿਵਾਏ 3-4 ਜਥੇਬੰਦੀਆਂ ਤੋਂ, ਕਿਸੇ ਜਥੇਬੰਦੀ, ਸੰਸਥਾ ਦਾ ਨਾਮ ਨਹੀਂ ਆਇਆ।
ਇੰਦਰਜੀਤ ਸਿੰਘ ਕਾਨਪੁਰ ਨੂੰ ਪਾਣੀ ਪੀ-ਪੀ ਕੇ ਕੋਸਣ ਵਾਲੇ, ਕੰਮ ਕਰਨ ਵੇਲੇ ਘੁਰਨਿਆਂ ‘ਚ ਲੁੱਕ
ਜਾਂਦੇ ਨੇ। ਜੀ, ਇੰਦਰਜੀਤ ਸਿੰਘ, ਗੜਵਈ ਹੈ, ਉਸਨੂੰ ਬੋਲਣ ਦੀ ਅਕਲ ਨਹੀਂ, ਕੁੱਤਾ ਤੱਕ ਕਹਿਣ
ਵਾਲੇ… ਅਤੇ ਹੋਰ ਵੀ ਕਈ ਕੁੱਝ, ਉਦੋਂ ਕਿੱਥੇ ਚਲੇ ਜਾਂਦੇ ਨੇ, ਜਦੋਂ ਉਸੇ ਅਖੌਤੀ ਜਥੇਦਾਰ ਦੇ
ਵਿੱਰੁਧ ਖੜੇ ਹੋਣ ਦੀ ਗੱਲ ਆਉਂਦੀ ਹੈ? ਪ੍ਰੋ. ਦਰਸ਼ਨ ਸਿੰਘ ਨੂੰ ਕੋਸਣ ਵਾਲੇ ਅਖੌਤੀ ਜਾਗਰੂਕ,
ਕਿੱਥੇ ਚਲੇ ਜਾਂਦੇ ਹਨ? ਜੇ ਕੋਈ ਇਨ੍ਹਾਂ ਅਖੌਤੀ ਜਥੇਦਾਰਾਂ ਦੇ ਸਾਹਮਣੇ ਅੱਜ ਦੇ ਸਮੇਂ ਧੌਣ ਚੁੱਕ
ਕੇ, ਸੀਨਾ ਤਾਣ ਕੇ ਕੋਈ ਖੜਾ ਹੋਇਆ ਹੈ, ਤਾਂ ਪ੍ਰੋ. ਦਰਸ਼ਨ ਸਿੰਘ। ਅਖੌਤੀ ਜਥੇਦਾਰ ਗੁਰਬਚਨ ਸਿੰਘ
ਦੀ ਧਮਕੀਆਂ ਅਤੇ ਸਾਰੇ ਵਸੀਲਿਆਂ ਦੇ ਖਿਲਾਫ ਜੇ ਕਿਸੇ ਨੇ ਬਿਨਾਂ ਡਰ ਤੋਂ ਗੁਰਮਤਿ ਸਮਾਗਮ ਕਰਵਾਇਆ
ਅਤੇ ਹੁਣ ਵੀ ਉਨ੍ਹਾਂ ਖਿਲਾਫ ਹੌਂਸਲੇ ਨਾਲ ਖੜਾ ਹੈ, ਤਾਂ ਉਹ ਵੀਰ ਇੰਦਰਜੀਤ ਸਿੰਘ ਅਤੇ ਉਨ੍ਹਾਂ ਦੇ
ਅਕਾਲੀ ਜਥਾ ਕਾਨਪੁਰ ਦੇ ਵੀਰ ਹੀ ਹਨ। ਤੇ ਨਾਮ ਵੀ ਇਨ੍ਹਾਂ ਦੇ ਹੀ ਪਹਿਲਾਂ ਆਏ ਹਨ।
ਇਹ ਕੰਮ ਸਾਡੇ ਇੱਕਲਿਆਂ ਦਾ ਨਹੀਂ, ਸਾਰਿਆਂ
ਦਾ ਹੈ। ਸਾਡੀ ਲੜਾਈ ਵਿਗੜੇ ਹੋਏ ਸਿਸਟਮ ਦੇ ਖਿਲਾਫ ਹੈ। ਜੇ ਸਵਾਲ ਪੁੱਛਣ ‘ਤੇ ਹੀ ਇਨ੍ਹਾਂ ਡਰ
ਲੱਗਦਾ ਹੈ ਤਾਂ, ਐਸੀ ਜਾਗਰੂਕਤਾ ਕਿਸੇ ਕੰਮ ਦੀ ਨਹੀਂ।
ਕੋਈ ਇਹ ਨਾ ਸਮਝੇ ਕਿ ਅਸੀਂ ਕਿਸੇ ਦੇ ਤਰਲੇ
ਕਰ ਰਹੇ ਹਾਂ, ਕੰਮ ਕਰਨ ਵਾਲੇ ਦੋ ਚਾਰ ਹੀ ਹੋਣ ਤਾਂ ਵੀ ਕੰਮ ਚਲਦਾ ਹੈ। ਅਸੀਂ ਸਾਰਿਆਂ ਨੂੰ ਨਾਲ
ਲੈਕੇ ਇਸ ਕੰਮ ਨੂੰ ਕਰਨਾ ਚਾਹੁੰਦੇ ਸੀ। ਅਸੀਂ ਇਨ੍ਹਾਂ ਦੋ ਚਾਰ ਜਥੇਬੰਦੀਆਂ ਨਾਲ ਹੀ ਆਪਣਾ ਕੰਮ
ਜਾਰੀ ਰੱਖਾਂਗੇ, ਅਤੇ ਇਸੇ ਤਰ੍ਹਾਂ ਚਲਦੇ ਰਹਾਂਗੇ।
ਵਿਚਾਰ :
ਕੌਣ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਵੱਧ ਗਿਫਟ ਨੂੰ ਮਹੱਤਵ ਦਿੰਦਾ ਹੈ? ਕੀ ਲੰਮੇ
ਲੇਖ ਲਿਖਣਾ ਗੁਰਮਤ ਤੋਂ ਉਲਟ ਹੈ? ਸ਼ਬਦ ਗੁਰੂ ਗ੍ਰ੍ਰੰਥ ਸਾਹਿਬ ਜੀ ਦਾ ਸਰੂਪ ਵੀ ਸਾਈਜ਼ ਪੱਖੋਂ ਕਾਫੀ
ਲੰਮਾ ਹੈ। ਤੁਹਾਨੂੰ ਤਾਂ ਉਹ ਵੀ ਬੇਲੋੜਾ ਲਗਦਾ ਹੋਣਾ ਹੈ? ਉਹ ਸੱਚੀ ਯਾਦ ਆਇਆ, ਤੂਸੀ ਤਾਂ ਉਨ੍ਹਾਂ
ਨੂੰ ਵਿਖਾਵੇ ਵਾਸਤੇ ਸਾਹਮਣੇ ਕੀਤਾ ਹੋਇਆ ਹੈ, ਅਸਲ ਵਿਚ ਭਗਤ ਤਾਂ ਸਿੱਖ ਰਹਿਤ ਮਰਿਯਾਦਾ ਦੇ ਹੋ?
ਗੁਰਮਤਿ ਅਨੁਸਾਰ ਰੱਬ ਹੀ ਇਕ ਵਾਹਿਦ ‘ਗੁਰੂ’ ਹੈ, ਉਸ ਨੂੰ ‘ਗੁਰੂ’ ਕਹਿਣ ਤੋਂ ਜੋ ਕੰਨ੍ਹੀ ਕਤਰਾਏ
ਬੇਸ਼ਕ ਉਹ ਗੁਰਮਤਿ ਤੋਂ ਬੇਮੁੱਖ ਹੈ। ਪਰ ਤੂਸੀ ਆਪ ਤਾਂ ਕਦੀ ਇਸ ਵਿਸ਼ੇ ਤੇ ਗੁਰਮਤ ਦੀ ਰੋਸ਼ਨੀ ਵਿਚ
ਇਕ ਲੇਖ ਵੀ ਨਹੀਂ ਲਿਖਿਆ ਅਤੇ ਉਸ ਰੱਬ ਨੂੰ ਗੁਰੂ ਮੰਨਣ ਤੋਂ ਕੌਣ ਕੰਨੀ ਕਤਰਾਉਂਦਾ ਹੈ, ਸਪਸ਼ਟ
ਨਹੀਂ ਕੀਤਾ? ਸਪਸ਼ਟ ਤਾਂ ਤੂਸੀ ਆਪ ਕਦੇ ਨਹੀਂ ਹੋਏ, ਕਿਸੇ ਨੂੰ ਕੀ ਸਪਸ਼ਟ ਕਰਨਾ ਹੈ? ਜੇ ਮਾਸ ਦੇ
ਵਿਸ਼ੇ ਤੇ ਕਿਸੇ ਨੇ ਗੁਰਮਤਿ ਚਰਚਾ ਲਈ ਪੋਸਟ ਜਾਂ ਕਮੈਂਟ ਪਾ ਦਿਤਾ ਤਾਂ ਕੀ ਉਹ ਪੰਥ-ਧ੍ਰੋਹੀ ਹੋ
ਗਿਆ? ਕੀ ਉਸ ਨੇ ਹੋਰ ਵਿਸ਼ਿਆਂ ਵਿਚ ਕੰਮ ਕਰਨ ਤੋਂ ਤੁਹਾਡੇ ਹੱਥ ਫੜ ਲਏ ਹਨ? ਪੁਜਾਰੀਆਂ ਨੂੰ ਸਵਾਲ
ਪੁੱਛਣਾ ਕਿਹੜਾ ਕੰਮ ਹੈ, ਜਦੋਂ ਪਤਾ ਹੈ ਉਹ ਮਾਨਸਿਕ ਗੁਲਾਮ ਹਨ, ਜਵਾਬ ਨਹੀਂ ਦੇਣਗੇ। ਕੋਈ ਵੀ
ਇਨਕਲਾਬ ਲਿਖਤਾਂ ਤੋਂ ਬਿਨਾਂ ਘੱਟ ਹੀ ਆਉਂਦਾ ਹੈ। ਲਗਭਗ ਹਰ ਇਨਕਲਾਬ ਦਾ ਆਧਾਰ ਲਿਖਤਾਂ ਹੀ ਬਣਦੀਆਂ
ਹਨ, ਜੋ ਤੁਹਾਨੂੰ ‘ਗੱਲਾਂ ਦਾ ਕੜਾਹ’ ਜਾਪਦੀਆਂ ਹਨ। ਸੱਚ ਦਾ ਸਾਹਮਣਾ ਕਰਕੇ, ਸਵੈ-ਪੜਚੋਲ ਕਰੋ, ਜੇ
ਸੱਚ ਦੇ ਰਾਹ ਤੇ ਤੁਰਨਾ ਚਾਹੁੰਦੇ ਹੋ ਤਾਂ। ਜੇ ਐਵੇਂ ਹਵਾ ਵਿਚ ਤੀਰ ਮਾਰਨ ਨੂੰ ‘ਪੰਥ-ਪ੍ਰਸਤੀ’
ਮੰਨ ਕੇ ਆਪਣੀ ਹਉਮੈ ਨੂੰ ਪੱਠੇ ਹੀ ਪਾਉਣੇ ਹਨ ਤਾਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਲਗੇ ਰਹੋ।
ਤੁਹਾਡੇ ਵਰਗੇ ਤਾਂ ਬਾਬੇ
ਨਾਨਕ ਵਲੋਂ ਕੀਤੀਆਂ ਸੁਧਾਰ ਦੀਆਂ ਗੱਲਾਂ ਵੇਖ ਕੇ ਵੀ ਇਹੀ ਕਹਿੰਦੇ ਸਨ ਕਿ ਨਿੱਤ ਨਵੇਂ ਪੰਗੇ ਖੜੇ
ਕਰੀ ਰੱਖਦਾ ਹੈ।
ਰਹਿਤ ਮਰਿਯਾਦਾ ਵਿਚਲੀਆਂ ਕਮੀਆਂ ਦਾ ਸੁਧਾਰ ਕੀ ਇਕ ਠੋਸ ਕੰਮ ਨਹੀਂ, ਜੋ
ਦਸਵੇਂ ਪਾਤਸ਼ਾਹ ਦੇ ਨਾਮ ਨੂੰ ਅਖੌਤੀ ਦਸਮ ਗ੍ਰੰਥ ਰਾਹੀਂ ਕਲੰਕਿਤ ਕਰਦੀ ਹੈ, ਪੰਜਵੇਂ ਪਾਤਸ਼ਾਹ ਜੀ
ਨੂੰ ‘ਰਚਨਾ ਚੋਰ’ ਐਲਾਣਦੀ ਹੈ, ਹੋਰ ਅਨੇਕਾਂ ਦੁਬਿਧਾਵਾਂ ਅਤੇ ਕਰਮਕਾਂਡਾਂ ਦੇ ਲੜ ਲਾਉਂਦੀ ਹੈ?
ਤੂਸੀ ਆਪ ਤਾਂ ਉਸ ਠੋਸ ਸੁਧਾਰ ਉਪਰਾਲੇ ਵਿਚ ਵਿਚਾਰ ਕਰਨ ਤੋਂ ਵੀ ਭਗੌੜੇ ਹੋ ਗਏ ਅਤੇ ਹੁਣ
ਪੁਜਾਰੀਆਂ ਨੂੰ ਸਵਾਲ ਪੁੱਛਣਾ ਤੁਹਾਨੂੰ ਬਹੁਤ ਠੋਸ ਪ੍ਰਾਜੈਕਟ ਲਗਦਾ ਹੈ? ਅਸਲ ਵਿਚ ਤੂਹਾਡਾ ਧੜਾ
ਇਤਨਾ ਦੁਬਿਧਾਗ੍ਰਸਤ ਹੋ ਗਿਆ ਹੈ ਕਿ ਉਸ ਨੂੰ ਸਮਝ ਹੀ ਨਹੀਂ ਆ ਰਹੀ ਕੀ ਕਰਨਾ ਹੈ, ਕੀ ਨਹੀਂ।
ਤੁਹਾਡੇ ਆਗੂ ਹੀ ਨਿਤ ਨਵੇਂ ਅਤੇ ਆਪਾ-ਵਿਰੋਧੀ ਸਟੈਂਡ ਲੈ ਰਹੇ ਹਨ। ਕਾਰਨ ਉਹੀ, ਇਮਾਨਦਾਰੀ ਅਤੇ
ਸੁਹਿਰਦਤਾ ਦੀ ਘਾਟ ਹੈ, ਮਨ ਵਿਚ ਭਰੀ ਕੜਵਾਹਟ ਹੈ।
ਤੂਸੀ ਕਹਿੰਦੇ ਹੋ ਅੱਜ ਸਿਰਫ ਪ੍ਰੋ. ਦਰਸ਼ਨ ਸਿੰਘ ਜੀ ਹੀ ਪੁਜਾਰੀਆਂ ਸਾਹਮਣੇ
ਸੀਨਾ ਤਾਨ ਕੇ ਖੜਾ ਹੈ ਜਾਂ ਅਕਾਲੀ ਜਥਾ ਕਾਨਪੁਰ। ਕਿਹੜੇ ਭੁਲੇਖੇ ਵਿਚ ਖੜੇ ਹੋ ਸੱਜਣੋ!
ਪਹਿਲਾਂ ਗੁਰਬਖਸ਼ ਸਿੰਘ ਜੀ ਕਾਲਾ
ਅਫਗਾਨਾ ਇਸ ਲਾਈਨ ਵਿਚ ਹੈ। ਜੋਗਿੰਦਰ ਸਿੰਘ ਜੀ ਸਪੋਕਸਮੈਨ ਨੇ ਜੋ ਠੋਸ ਸਟੈਂਡ ਪੁਜਾਰੀਆਂ ਵਿਰੁਧ
ਲਿਆ ਹੈ, ਉਹ ਆਪਣੇ ਆਪ ਵਿਚ ਲਾ-ਮਿਸਾਲ ਹੈ। ਐਸੇ ਹੋਰ ਵੀ ਅਨੇਕਾਂ ਹੀ ਹਨ।
ਤੱਤ ਗੁਰਮਤਿ ਪਰਿਵਾਰ ਨੇ ਤਾਂ 2008 ਵਿਚ ਆਪਣੀ ਕਾਇਮੀ ਦੇ ਵੇਲੇ ਤੋਂ ਹੀ ਲਿਖਤੀ ਠੋਸ ਰੂਪ ਵਿਚ ਇਸ
ਪੁਜਾਰੀਵਾਦੀ ਵਿਵਸਥਾ ਨੂੰ ਮੂਲੋਂ ਹੀ ਨਕਾਰ ਦਿਤਾ ਹੈ। ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਆਏ
‘ਕੂੜਨਾਮੇ’ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਸਟੇਜ ਤੋਂ ਬੁਲਾਉਣ ਦਾ ਜਨਤਕ ਐਲਾਣ ਪਹਿਲੀ ਵਾਰ ਤੱਤ
ਗੁਰਮਤਿ ਪਰਿਵਾਰ ਨੇ ਹੀ ਕੀਤਾ ਸੀ, ਅੱਜ ਵੀ ਉਸ ਵੇਲੇ ਦੇ ਬਿਆਨ ਉਠਾ ਕੇ ਵੇਖ ਲਵੋ। ਉਸ ਉਪਰੰਤ ਵੀ
ਇਨ੍ਹਾਂ ਪੁਜਾਰੀਆਂ ਬਾਰੇ ਜਾਗ੍ਰਿਤ ਕਰਨ ਦਾ ਉਪਰਾਲਾ ਲਗਾਤਾਰ ਜਾਰੀ ਹੈ।
ਅਸੀਂ ਤੁਹਾਡੇ ਧੜੇ ਵਾਂਗੂ ਦੁਬਿਧਾ
ਵਿਚ ਨਹੀਂ ਕਿ ਪੁਜਾਰੀਆਂ ਸਾਹਮਣੇ ਖੁੱਲੇ ਵਿਚ ਪੇਸ਼ ਹੋ ਜਾਣਾ ਤਾਂ ਗੁਰਮੁੱਖਤਾਈ ਹੈ, ਪੁਜਾਰੀ ਤਾਂ
ਗਲਤ ਹਨ ਪਰ ਪੁਜਾਰੀਵਾਦੀ ਵਿਵਸਥਾ ਠੀਕ ਹੈ।
ਜੇ ਅਸੀਂ ਸੱਚਮੁੱਚ ਪੁਨਰਜਾਗਰਨ ਦੇ ਖੇਤਰ ਵਿਚ ਕੁਝ ਕਰਨਾ ਚਾਹੁੰਦੇ ਹਾਂ
ਤਾਂ ਦੁਬਿਧਾਵਾਂ, ਆਪਾ-ਵਿਰੋਧ, ਨਫਰਤ, ਈਰਖਾ, ਹਉਮੈ, ਕੜਵਾਹਟ ਆਦਿ ਕਮਜ਼ੋਰੀਆਂ ਦੀ ਸਵੈ-ਪੜਚੋਲ
ਕਰਕੇ ਨਿਰੋਲ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਆਧਾਰ ਬਣਾ ਕੇ ਠੋਸ ਫੈਸਲੇ ਲੈਣੇ ਪੈਣੇ ਹਨ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
04/05/13
ਨੋਟ
: ਪੁਜਾਰੀਆਂ ਨੇ ਤਾਂ ਅੱਜ ਤੱਕ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿਤੇ, ਨਾ ਹੀ ਦੇਣਗੇ। ਪਰ
ਅਸੀਂ ਦੱਸ ਦੇਂਦੇ ਹਾਂ ਕਿ ਜੇ ਉਹ ਸੱਚਾਈ ਨਾਲ ਇਹ ਜਵਾਬ ਦੇਂਦੇ ਤਾਂ ਕੁਝ ਇਸ ਤਰਾਂ ਹੋਣੇ ਸੀ।
1. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਨ 2003 ‘ਚ ਜਾਰੀ ਸਿੱਖੀ ਦੀ ਵੱਖਰੀ
ਹੋਂਦ ਅਤੇ ਪ੍ਰਭੂਸੱਤਾ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਫਿਰ ਤੋਂ ਬਿਕਰਮ ਸੰਮਤ ‘ਚ ਕਿਉਂ
ਤਬਦੀਲ ਕੀਤਾ ਗਿਆ? ਕੀ ਇਹ ਸੌਖਾ ਨਹੀਂ ਸੀ ਕਿ ਸਾਰੇ ਗੁਰਪੁਰਬ ਅਤੇ ਦਿਨ ਤਿਉਹਾਰ ਇੱਕ ਮਿਥੇ ਹੋਏ
ਦਿਨ ‘ਤੇ ਆਉਂਦੇ ਜਿਸ ਨਾਲ ਹਰ ਸਾਲ ਤਰੀਕਾਂ ਬਦਲਣ ਦਾ ਝੰਜਟ ਮੁਕਦਾ?
ਜਵਾਬ : ਤੁਸੀ ਬੇਵਕੂਫ ਹੋ ਸਾਡੀ ਤਾਂ ਨਿਯੁਕਤੀ ਹੀ ਐਸੀ ਪੰਥ ਵਿਰੋਧੀ
ਕੰਮਾਂ ਨੂੰ ਅੰਜਾਮ ਦੇਣ ਅਤੇ ਭੰਬਲਭੁਸੇ ਖੜੇ ਕਰਨ ਲਈ ਹੋਈ ਹੈ। ਸੋ ਅਸੀਂ ਸੌਖਾ ਕੰਮ ਕਿਵੇਂ ਅਪਣਾ
ਸਕਦੇ ਹਾਂ? ਅਸੀਂ ਆਪਣੀ ਕੁਰਸੀ ਖੁਹਾਉਣੀ ਹੈ ਮੂਰਖੋ!
2.
ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਆਧਾਰਿਤ ਪ੍ਰਚਾਰ ਦੇ ਖੇਤਰ ਵਿੱਚ ਤੁਸੀਂ ਕੀ ਮੱਲਾਂ ਮਾਰੀਆਂ ਹਨ?
ਜਵਾਬ : ਪੁਜਾਰੀਆਂ ਨੇ ਅੱਜ ਤੱਕ ਕਦੀਂ ਸੱਚ ਦਾ ਪ੍ਰਚਾਰ ਕੀਤਾ ਹੈ ਜੋ ਅਸੀਂ
ਕਰਾਂਗੇ? ਹਾ ਹਾ ਹਾ।
3.
ਸ਼੍ਰੋਮਣੀ ਕਮੇਟੀ ਅਧੀਨ ਕੋਈ ਭੀ ਇੱਕ ਗੁਰਦੁਆਰਾ ਦੱਸੋ, ਜਿੱਥੇ ਪੂਰਨ ਤੌਰ 'ਤੇ ਸਿੱਖ ਰਹਿਤ
ਮਰਿਆਦਾ ਲਾਗੂ ਹੋਵੇ?
ਜਵਾਬ : ਮੂਰਖੋ! ਜਿਹੜੀਆਂ ਸਿੱਖ ਰਹਿਤ ਮਰਿਯਾਦਾ ਵਿਚ ਤੁਹਾਨੂੰ ਕੁਝ
ਚੰਗੀਆਂ ਗੱਲਾਂ ਨਜ਼ਰ ਆਉਂਦੀਆਂ ਨੇ ਉਹ ਲਾਗੂ ਕਰਨ ਲਈ ਥੋੜੀ ਸੀ, ਉਹ ਤਾਂ ਉਸ ਨੂੰ ਪੰਥਕ ਦਸਤਾਵੇਜ਼
ਵਜੋਂ ਪੇਸ਼ ਕਰਨ ਲਈ ਸਨ। ਅਸਲ ਵਿਚ ਤਾਂ ਉਸ ਰਾਹੀਂ ਅਸੀਂ ਦਸਮ ਗ੍ਰੰਥ ਅਤੇ ਰਾਗਮਾਲਾ ਆਦਿ ਮਨਮੱਤਾਂ
ਨੂੰ ਕੌਮ ਦੇ ਗੱਲ ਚੰਗੀ ਤਰਾਂ ਮੜਨਾ ਸੀ ਅਤੇ ੳੇੁਸ ਪੱਖੋਂ ਇਹ ਮਰਿਯਾਦਾ ਲਗਭਗ ਹਰ ਗੁਰਦੁਆਰੇ ਵਿਚ
ਕਾਮਯਾਬੀ ਨਾਲ ਲਾਗੂ ਹੋ ਚੁੱਕੀ ਹੈ।
4. ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਉਣ ਵਾਲੇ ਦੋ ਤੱਖਤਾਂ (ਹਜ਼ੂਰ
ਸਾਹਿਬ ਅਤੇ ਪਟਨਾ ਸਾਹਿਬ) ਦੇ ਮੁੱਖ ਸੇਵਾਦਾਰਾਂ ਨੂੰ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਬਿਠਾ
ਕੇ ਕੌਮੀ ਫੈਸਲਿਆਂ ‘ਤੇ ਦਸਤਖ਼ਤ ਕਿਸ ਨਿਯਮ ਅਧੀਨ ਕਰਵਾਉਂਦੇ ਹੋ?
ਜਵਾਬ : ਤੁਹਾਡੀ ਜਾਣਕਾਰੀ ਅਧੂਰੀ ਹੈ। ਰਹਿਤ ਮਰਿਯਾਦਾ ਦੀ ਹਾਂ-ਪੱਖੀ
ਗੱਲਾਂ ਦੀ ਉਲੰਘਣਾ ਤਾਂ ਹਰ ਤਖਤ ਤੇ ਹੋ ਰਹੀ ਹੈ ਸਿਰਫ ਦੋ ਤਖਤਾਂ ਤੇ ਨਹੀਂ। ਤਖਤ ਤਾਂ ਦੇਣ ਹੀ
ਪੁਜਾਰੀਵਾਦ ਦੀ ਹਨ, ਮਨਮੱਤਾਂ ਤਾਂ ਹੋਣੀਆਂ ਹੀ ਹੋਈਆਂ। ਬਾਕੀ ਆਪਣੇ ਆਗੂ ਦਰਸ਼ਨ ਸਿੰਘ ਨੂੰ ਪੁੱਛਣਾ
ਕਿ ਕੀ ਉਸ ਵੇਲੇ ਇਨ੍ਹਾਂ ਤਖਤਾਂ ਦੇ ਇਹ ਪੁਜਾਰੀ ਫੈਸਲਿਆਂ ਵਿਚ ਸ਼ਾਮਿਲ ਨਹੀਂ ਹੁੰਦੇ ਸਨ?
5. ਆਪ
ਨੇ ਅੱਜ ਤੱਕ ਪਟਨਾ ਸਾਹਿਬ ਦੇ ਚਰਿਤ੍ਰਹੀਣ ਮੁੱਖ ਸੇਵਾਦਾਰ ਗਿਆਨੀ ਇੱਕਬਾਲ ਸਿੰਘ ਦੇ ਖਿਲਾਫ ਕੋਈ
ਕਾਰਵਾਈ ਕਿਉਂ ਨਹੀਂ ਕੀਤੀ, ਜਿਸਦੀ ਘਰਵਾਲੀ ਉਸਦੇ ਇਖ਼ਲਾਕ ਸੰਬੰਧੀ ਜ਼ੋਰ ਜ਼ੋਰ ਦੀ ਚੀਕਾਂ ਮਾਰ ਕੇ
ਇਹ ਵਿਥਿਆ ਬਿਆਨ ਕਰ ਰਹੀ ਹੈ। ਅਤੇ ਇਸੇ ਹੀ ਇਕਬਾਲ ਸਿੰਘ ਨੇ 2016 'ਚ ਗੁਰੂ ਗੋਬਿੰਦ ਸਿੰਘ ਜੀ ਦਾ
ਅਵਤਾਰ ਹੋਣ ਬਾਰੇ ਘੋਸ਼ਿਤ ਕੀਤਾ ਹੈ, ਇਸ ਬਾਰੇ ਕੀ ਕਾਰਵਾਈ ਕੀਤੀ ਗਈ?
ਜਵਾਬ : ਪੁਜਾਰੀਆਂ ਕੌਲੋਂ ਕਿਸੇ ਪੁਜਾਰੀ ਖਿਲਾਫ ਕਾਰਵਾਈ ਦੀ ਆਸ? ਹਾ ਹਾ
ਹਾ ! ਅਸੀਂ ਕਿਸੇ ਪੁਜਾਰੀ ਖਿਲਾਫ ਤਾਂ ਹੀ ਕਾਰਵਾਈ ਕਰਦੇ ਹਾਂ ਜੇ ਉਹ ਸਾਨੂੰ ਪੁਜਾਰੀਅਤ ਤੋਂ ਬਾਗੀ
ਹੁੰਦਾ ਦਿਖਦਾ ਤੇ ਸੱਚ ਦੀ ਗੱਲ ਕਰਨ ਦਾ ਰਾਹ ਅਪਨਾਉਂਦਾ ਲਗਦਾ ਹੈ। ਇਕਬਾਲ ਸਿੰਘ ਵਿਚ ਹਾਲੀਂ ਇਹ
ਅਵਗੁਣ ਨਹੀਂ ਆਏ।
6. ਨੀਲਧਾਰੀ ਸੰਪਰਦਾ ਦੇ ਮੁੱਖੀ ਸਤਨਾਮ ਸਿੰਘ ਪੀਪਲੀ ਵਾਲੇ ਨੂੰ “ਸੰਤ
ਬਾਬਾ”, “ਰਾਜਾ ਜੋਗੀ” ਜਿਹਿਆਂ ਉਪਾਧੀਆਂ ਕਿਸ ਨਿਯਮ ਅਧੀਨ ਦਿੱਤੀਆਂ ਗਈਆਂ? ਕੀ ਨੀਲਧਾਰੀਆਂ ਨੇ
ਆਪਣੇ ਮੁਖੀ ਕਿੱਲੇ ਵਾਲੇ ਨੂੰ ਮੰਨਣਾ ਛੱਡ ਦਿੱਤਾ ਹੈ? ਕੀ ਉਨ੍ਹਾਂ ਨੇ ਨੀਲੇ ਕਮਰਕੱਸੇ ਬੰਨਣੇ ਛੱਡ
ਦਿੱਤੇ ਹਨ?
ਜਵਾਬ : ਅਸੀਂ ਤੁਹਾਡੇ ਵਾਂਗੂ ਹੀ “ਤੂੰ ਮੁੱਲਾ ਮੈਂ ਕਾਜ਼ੀ’ ਦੀ ਤਰਜ਼ ਤੇ
ਕੰਮ ਕਰਦੇ ਹਾਂ। ਉਸ ਨੇ ਸਾਡਾ ਸਤਿਕਾਰ ਕੀਤਾ ਅਤੇ ਉਸਦਾ, ਤੁਹਾਨੂੰ ਕਿਉਂ ਦਰਦ ਹੋ ਰਿਹਾ ਹੈ?
ਕਹਾਵਤ ਨਹੀਂ ਸੁਣੀ “ਚੌਰ ਚੌਰ ਮੌਸੇਰੇ ਭਾਈ”। ਜੇ ਉਹ ਮਨਮੱਤਾਂ ਛੱਡ ਦੇਂਦੇ ਤਾਂ ਫੇਰ ਸਾਡੇ ਕਿਸ
ਕੰਮ ਦੇ ਰਹਿਣੇ ਸੀ? ਫੇਰ ਥੋੜੀ ਅਸੀਂ ਉਨ੍ਹਾਂ ਨੂੰ ਸਨਮਾਨਤ ਕਰਨਾ ਸੀ।
7. ਸੰਤ ਸਮਾਜ ਜਿਸ ਦਾ ਨਾਮ ਹੀ ਗੈਰ ਸਿਧਾਂਤਕ ਹੈ ਤੇ ਗੁਰਮਤਿ ਦੇ ਉਲਟ ਹੈ,
ਉਸ ਦੇ ਮੁਖੀ ਕੋਲੋਂ 500 ਵਰ੍ਹੇ ਪੁਰਾਣਾ ਇਤਿਹਾਸਿਕ ਗੁਰਦੁਆਰਾ “ਥੜ੍ਹਾ ਸਾਹਿਬ” ਢਾਹੁਣਾ, ਕਿਸ
ਤਰ੍ਹਾਂ ਜਾਇਜ਼ ਹੈ?
ਜਵਾਬ : ਕਿਤਨੀ ਵਾਰ ਦੱਸੀਏ ਸਾਡਾ ਤਾਂ ਫਰਜ਼ ਹੀ ਗੁਰਮਤ ਦਾ ਨਾਸ ਅਤੇ
ਮਨਮੱਤਾਂ ਦਾ ਪ੍ਰਕਾਸ਼ ਕਰਨਾ ਹੈ। ਐਸੇ ਕੰਮਾਂ ਲਈ ਗੁਰਮੁੱਖਾਂ ਦਾ ਸਾਥ ਨਹੀਂ, ‘ਬਨਾਰਸ ਕੇ ਠੱਗਾਂ’
ਦਾ ਸਾਥ ਚਾਹੀਦਾ ਹੈ।
8. ਤੁਸੀਂ ਇਕ ਤਕਰੀਰ ਵਿੱਚ ਕਿਹਾ ਹੈ ਕਿ “ਦਸਮ ਗ੍ਰੰਥ, ਗੁਰੂ ਗ੍ਰੰਥ
ਸਾਹਿਬ ਜੀ ਦਾ ਹੀ ਇੱਕ ਅੰਗ ਹੈ” ਅਤੇ “ਜੋ ਵਿਸ਼ਾ ਦਸਮ ਗ੍ਰੰਥ ਸਾਹਿਬ ਦਾ ਹੈ, ਉਹੀ ਵਿਸ਼ਾ ਗੁਰੂ
ਗ੍ਰੰਥ ਸਾਹਿਬ ਜੀ ਦਾ ਹੈ”, “ਗੁਰੂ ਗ੍ਰੰਥ ਸਾਹਿਬ, ਸੰਤ ਬਣਾਉਂਦਾ ਹੈ ਅਤੇ ਦਸਮ ਗ੍ਰੰਥ ਸਿਪਾਹੀ”।
ਇਹ ਤੁਸੀਂ ਕਿਸ ਆਧਾਰ ‘ਤੇ ਕਿਹਾ?
ਜਵਾਬ : ਪੁਜਾਰੀਆਂ ਨੇ ਅੱਜ ਤੱਕ ਕਿਹੜੀ ਗੱਲ ਕਿਸ ਆਧਾਰ ਤੇ ਕਹੀ ਹੈ? ਅਸੀਂ
ਤਾਂ ‘ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਦਾਸ’ ਦੀ ਨੀਤੀ ਅਪਨਾਉਂਦੇ ਹਾਂ ਅਤੇ ਜਿਵੇਂ ਸਾਡੇ
ਆਕਾਵਾਂ ਦਾ ਹੁਕਮ ਹੁੰਦਾ ਹੈ ਉਵੇਂ ਹੀ ਬੋਲਦੇ ਹਾਂ।
9. ਸਿੱਖੀ ਵਿੱਚ ਇਸਤਰੀ ਪੁਰਸ਼ ਨੂੰ ਬਰਾਬਰ ਦਾ ਦਰਜਾ ਪ੍ਰਾਪਤ ਹੈ। ਤੁਸੀਂ
ਇਕ ਤਕਰੀਰ ‘ਚ ਕਿਹਾ ਹੈ ਕਿ ਇਸਤਰੀ ਅਖੰਡ ਪਾਠ ਨਹੀਂ ਕਰ ਸਕਦੀ? ਇਹ ਤੁਸੀਂ ਕਿਸ ਆਧਾਰ ‘ਤੇ ਕਿਹਾ?
ਜਵਾਬ : ਤੁਹਾਡੀ ਮੂਰਖਤਾਈ ਦੀ ਵੀ ਸਿੱਖਰ ਹੈ ਜੋ ਸਾਡੇ ਤੋਂ ‘ਸਿੱਖੀ’ ਦੀ
ਆਸ ਲਾਈ ਬੈਠੇ ਹੋ। ਪੁਜਾਰੀਆਂ ਨੇ ਅੱਜ ਤੱਕ ਇਸਤਰੀ ਨੂੰ ਬਰਾਬਰਤਾ ਦਾ ਦਰਜਾ ਨਹੀਂ ਦਿਤਾ, ਅਸੀਂ
ਕਿਉਂ ਦੇਣਾ ਹੈ?
10. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੌਦਾ ਸਾਧ ਰਾਮ ਰਹੀਮ ਸਿੰਘ ਦੇ ਖਿਲਾਫ
ਜਾਰੀ ਹੁਕਮਨਾਮੇ ਨੂੰ ਤੁਸੀਂ ਅੱਜ ਤੱਕ ਲਾਗੂ ਕਿਉਂ ਨਹੀਂ ਕਰਵਾ ਸਕੇ? ਜਦ ਕਿ ਸ਼੍ਰੋਮਣੀ ਅਕਾਲੀ ਦਲ
ਦੇ ਮੁੱਖੀ ਪ੍ਰਕਾਸ਼ ਸਿੰਘ ਬਾਦਲ ਦੀ ਸਾਂਝ ਹਾਲੇ ਤੱਕ ਉਸ ਸਾਧ ਨਾਲ ਹੈ, ਤੁਸੀਂ ਕੀ ਕਾਰਵਾਈ ਕੀਤੀ?
ਜਵਾਬ : ਮੂਰਖੋ! ਆਪਣੇ ਆਕਾਵਾਂ ਖਿਲਾਫ ਅੱਜ ਤੱਕ ਕੋਈ ਪੁਜਾਰੀ ਕਾਰਵਾਈ ਕਰ
ਸਕਿਆ ਹੈ? ਤੁਹਾਡੀ ਤਾਂ ਮੱਤ ਹੀ ਮਾਰੀ ਹੋਈ ਹੈ।
11. ਸਾਧ ਦਲਜੀਤ ਸਿੰਘ ਸ਼ਿਕਾਗੋ ਵਾਲਾ ਜਿਸਦੇ ਉਪਰ ਵੀ ਅਨੈਤਿਕ ਸੰਬੰਧਾਂ
ਦੇ ਇਲਜ਼ਾਮ, ਗਲਤ ਹੱਧਕੰਡਿਆਂ ਨਾਲ ਗੁਰਦੁਆਰੇ ਨੂੰ ਜ਼ਬਤ ਕਰਨਾ, ੳਤੇ ਅਦਾਲਤ ਵਲੋਂ ਉਸ ਨੂੰ ਜੇਲ
‘ਚ ਸੁੱਟਣਾ, ਅਤੇ ਫਿਰ ਵੀ ਤੁਹਾਡਾ ਉਸ ਨਾਲ ਸੰਬੰਧ ਜਾਰੀ ਰਹਿਣਾ, ਤੁਹਾਡੇ ਉਪਰ ਵੀ ਸਵਾਲੀਆ
ਨਿਸ਼ਾਨ ਦਰਸਾਉਂਦਾ ਹੈ, ਤੁਹਾਡਾ ਇਸ ਬਾਰੇ ਕੀ ਕਹਿਣਾ ਹੈ?
ਜਵਾਬ : ਪਹਿਲਾਂ ਦੱਸਿਆ ਨਾ “ਚੌਰ ਚੌਰ ਮੌਸੇਰੇ ਭਾਈ”।
12. ਬਲਾਤਕਾਰ ਦੇ ਸੰਗੀਨ ਦੋਸ਼, ਇੱਕ ਸਿੱਖ ਡਾਕਟਰ ਨੂੰ ਹਮੇਸ਼ਾਂ ਲਈ ਅੰਨਾ
ਕਰਨ ਦੇ ਦੋਸ਼ ਨਾਲ ਲਬਰੇਜ਼ ਸਾਧ ਮਾਨ ਸਿੰਘ ਪਿਹੋਵੇ ਵਾਲੇ ਨਾਲ ਸਟੇਜਾਂ ਸਾਂਝੀਆਂ ਕਰਨੀਆਂ, ਉਸ
ਤੋਂ ਸੋਨੇ ਦੇ ਖੰਡੇ ਸਨਮਾਨ ਦੇ ਤੌਰ ‘ਤੇ ਲੈਣੇ ,ਕੀ ਇਹ ਨਹੀਂ ਦਰਸਾਉਂਦਾ ਕੀ ਤੁਹਾਡਾ ਇਸ ਸਾਧ ਨਾਲ
ਗਠਜੋੜ ਹੈ?
ਜਵਾਬ : ਭਲਿਉ ਜਿਵੇਂ ਅਸੀਂ ਆਪਣੇ ਆਪ ਨੂੰ ‘ਜਥੇਦਾਰ’ ਐਲਾਣਿਆ ਹੋਇਆ ਹੈ,
ਉਵੇਂ ਹੀ ਵੈਸੇ ‘ਠੱਗਾਂ’ ਨੂੰ ਮਹਾਂ-ਪੁਰਖ ਐਲਾਣਿਆ ਹੋਇਆ ਹੈ। ਸਾਡੀ ਯਾਰੀ ਅਤੇ ਸੌਦਾ ਪੱਕਾ ਹੈ,
ਸੋ ਲੈਣ ਦੇਣ ਤੇ ਹੋਣਾ ਹੀ ਹੋਇਆ। ਪਰ ਤੁਸੀ ਵੀ ਉਸ ਨੂੰ ‘ਸਾਧ’ ਮੰਨ ਲਿਆ ਇਹ ਹੈਰਾਨੀਜਨਕ ਹੈ।
ਵੈਸੇ ਵੀ ਅੱਜ ਕੱਲ ਤੁਹਾਨੂੰ ਸੁਧਾਰ ਕਰਨ ਵਾਲੇ ‘ਨਾਸਤਿਕ’ ਲੱਗ ਰਹੇ ਹਨ ਤਾਂ ‘ਠੱਗ’ ਤਾਂ ਸਾਧ
ਲੱਗਣੇ ਹੀ ਹੋਏ?
13. ਪ੍ਰੋ. ਦਰਸ਼ਨ ਸਿੰਘ ਦੇ ਮਾਮਲੇ ‘ਚ ਬਿਨਾ ਕਿਸੇ ਸਬੂਤ ‘ਤੇ ਗੈਰ
ਕਾਨੂੰਨੀ ਅਤੇ ਗੈਰ ਸਿਧਾਂਤਕ ਤਰੀਕੇ ਨਾਲ ਪੰਥ ਤੋਂ ਛੇਕਣ ਅਤੇ ਬੇਇਜ਼ਤ ਕਰਨਾ ਅਤੇ ਫਿਰ ਝੂਠ ਬੋਲਣਾ
ਕੀ ਉਚਿਤ ਹੈ?
ਜਵਾਬ : ਪੁਜਾਰੀਆਂ ਦੇ ਫੈਸਲੇ ਤਾਂ ਹਮੇਸ਼ਾਂ ਤੋਂ ਇਵੇਂ ਦੇ ਹੀ ਰਹੇ ਹਨ।
ਉਨ੍ਹਾਂ ਨੇ ਹੁਕਮ ਬਜਾਉਣਾ ਹੁੰਦਾ ਹੈ, ਉਚਿਤ ਅਨੁਚਿਤ ਨਾਲ ਕੀ ਲੈਣਾ?
14. ਕਾਨਪੁਰ ‘ਚ 16-17 ਫਰਵਰੀ 2013 ਨੂੰ ਪ੍ਰੋ. ਦਰਸ਼ਨ ਸਿੰਘ ਦਾ ਗੁਰਮਤਿ
ਸਮਾਗਮ ਰੁਕਵਾਉਣ ਲਈ ਇਨਾਂ ਜ਼ੋਰ ਲਾਇਆ, ਇਥੋਂ ਤੱਕ ਕਿ ਤੁਸੀਂ ਥਾਨੇਦਾਰ ਨੂੰ ਕਿਹਾ ਕਿ “ਇਨ
ਸਿੱਖੋਂ ਕੋ ਜੂਤੇ ਮਾਰੋ”। ਕੀ ਤੁਹਾਨੂੰ ਇਹ ਸ਼ੋਭਾ ਦਿੰਦਾ ਹੈ? ਹੁਣ ਤੱਕ ਜਾਰੀ ਹੁਕਮਨਾਮਿਆਂ ‘ਚ
ਸਿਰਫ ਪ੍ਰੋ. ਦਰਸ਼ਨ ਸਿੰਘ ਦੇ ਖਿਲਾਫ ਜਾਰੀ ਹੁਕਮਨਾਮਾ ਹੀ ਅਹਿਮਿਅਤ ਰਖਦਾ ਹੈ, ਬਾਕੀ ਦੇ
ਹੁਕਮਨਾਮਿਆਂ ‘ਤੇ ਇਸ ਤਰ੍ਹਾਂ ਦਾ ਜ਼ੋਰ ਕਿਉਂ ਨਹੀਂ ਦਿੱਤਾ ਜਾਂਦਾ?
ਜਵਾਬ : ਪਤਾ ਨਹੀਂ ਤੁਹਾਨੂੰ ਪੁਜਾਰੀਆਂ ਦੀ ਫਿਤਰਤ ਕਦੋਂ ਸਮਝ ਆਵੇਗੀ? ਜੇ
ਸਮਝ ਜਾਂਦੇ ਤਾਂ ਆਪਣਾ ਅਤੇ ਮੇਰਾ ਵਕਤ ਇਵੇਂ ਬਰਬਾਦ ਨਾ ਕਰਦੇ।
15. ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਿੱਖ ਰਹਿਤ ਮਰਿਆਦਾ ਦੇ
ਵਿਰੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਰਚਨਾਵਾਂ ਤੋਂ
ਇਲਾਵਾ ਲਿਖਤਾਂ ਦਾ ਕੀਰਤਨ ਹੋਣਾ, ਤੁਸੀਂ ਇਸ ਬਾਰੇ ਕੀ ਕਾਰਵਾਈ ਕੀਤੀ?
ਜਵਾਬ : ਪੁਜਾਰੀ ਜਮਾਤ ਚੰਗੇ ਕੰਮਾਂ ਲਈ ਨਹੀਂ ਹੁੰਦੀ। ਅਸੀਂ ਤਾਂ ਪੁਜਾਰੀ
ਹਾਂ ਪਰ ਤੁਹਾਡੀ ਅਕਲ ਨੂੰ ਕੀ ਪੱਥਰ ਪੈ ਗਏ ਹਨ ਜੋ ਤੂਸੀ ਸਿੱਖ ਰਹਿਤ ਮਰਿਯਾਦਾ ਦੇ ਬੋਝ ਹੇਠ ਭਾਈ
ਗੁਰਦਾਸ ਅਤੇ ਭਾਈ ਨੰਦ ਲਾਲ ਦੇ ਨਾਮ ਨਾਲ ਜੋੜੀਆਂ ਲਿਖਤਾਂ ਨੂੰ ‘ਗੁਰਬਾਣੀ’ ਦੇ ਬਰਾਬਰ ਦਰਜਾ ਦੇਣ
ਦਾ ਕੁਕਰਮ ਕਰ ਰਹੇ ਹੋ?
16. ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਨਕਲ ਕਰਕੇ ਮਸਤੂਆਣਾ ਵਿਖੇ ਬਣੇ
ਗੁਰਦੁਆਰੇ ਬਾਰੇ ਤੁਸੀਂ ਕੀ ਕਾਰਵਾਈ ਕੀਤੀ?
ਜਵਾਬ :ਉਹ ਵੀ ਤਾਂ ਪੁਜਾਰੀ ਹੈ ਅਤੇ ਪੰਥ ਵਿਰੋਧੀ ਕੰਮ ਕਰ ਰਿਹਾ ਹੈ, ਉਸ
ਵਿਰੁਧ ਕਾਰਵਾਈ ਕਿਵੇਂ ਕਰ ਸਕਦੇ ਹਾਂ?
17. ਪੰਜਾਬੀ ਫਿਲਮ “ਸਾਡਾ ਹੱਕ” ਜੋ ਕਿ ਭਾਰਤੀ ਸੈਂਸਰ ਬੋਰਡ, ਸ਼੍ਰੋਮਣੀ
ਕਮੇਟੀ ਵਲੋਂ ਪ੍ਰਵਾਨਿਤ ਹੈ ਨੂੰ ਪੰਜਾਬ ‘ਚ ਨਹੀਂ ਚਲਣ ਦਿੱਤਾ ਗਿਆ, ਤੁਸੀਂ ਇਸ ਬਾਰੇ ਕੁੱਝ ਨਹੀਂ
ਕੀਤਾ, ਕਿਉਂ?
ਜਵਾਬ : ਜਿਹੜੀ ਗੱਲ ਸਾਡੇ ਆਕਾਵਾਂ ਨੂੰ ਪਸੰਦ ਨਹੀਂ ਅਸੀਂ ਉਹ ਕਿਵੇਂ ਕਰ
ਸਕਦੇ ਹਾਂ। ਅਸੀਂ ਤਾਂ ਹੁਕਮੀ ਬੰਦੇ ਹਾਂ।
18. ਸ੍ਰ. ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ‘ਚ ਪੰਜਾਬੀ ਫਿਲਮ “ਸਾਡਾ
ਹੱਕ” ਨਾ ਚੱਲਣ ਦੇਣਾ, ਫਿਰ ਝੂਠ ਬੋਲਣਾ ਕਿ ਸ਼੍ਰੋਮਣੀ ਕਮੇਟੀ ਨੇ ਇਹ ਫਿਲਮ ਨਹੀਂ ਦੇਖੀ, ਜਦਕਿ ਸ.
ਅਵਤਾਰ ਸਿੰਘ ਮੱਕੜ ਦੀ ਵੀਡੀਓ ਰਿਕਾਰਡਿੰਗ ਦਸਦੀ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਹ ਫਿਲਮ
ਦੇਖੀ, ਤੇ ਫਿਰ ਝੂਠ ਬੋਲਿਆ। ਤੁਸੀਂ ਕੀ ਕਾਰਵਾਈ ਕੀਤੀ?
ਜਵਾਬ : ਬੇਸ਼ਰਮੀ ਨਾਲ ਝੂਠ ਬੋਲਣਾ ਤਾਂ ਸਾਡਾ ਪਹਿਲਾ ਗੁਣ ਹੈ, ਤੁਹਾਨੂੰ
ਹਾਲੀਂ ਤੱਕ ਸਮਝ ਨਹੀਂ ਆਈ? ਅਸੀਂ ਆਪਣੀ ਛੁੱਟੀ ਕਰਵਾਉਣੀ ਹੈ ਆਪਣੇ ਆਕਾਵਾਂ ਵਿਰੁਧ ਕੰਮ ਕਰਕੇ?
ਤੁਸੀ ਥੋੜਾ ਸਾਨੂੰ ‘ਲਾਲ-ਬੱਤੀ’ ਤੇ ਹੋਰ ਸਹੂਲਤਾਂ ਦੇਣੀਆਂ ਹਨ?
19. ਦਮਦਮੀ ਟਕਸਾਲ ਵਲੋਂ ਗੁਰਬਾਣੀ ਨਾਲ ਛੇੜਛਾੜ ਕੀਤੀ ਗਈ, ਜਿਸ ਵਿੱਚ
ਉਨ੍ਹਾਂ ਨੇ ਜਪ ਦੀ ਬਾਣੀ ਦੇ ਸਿਰਲੇਖ ਤੋਂ “॥” ਹਟਾ ਦਿੱਤੀਆਂ, ਤੁਸੀਂ ਕੀ ਕਾਰਵਾਈ ਕੀਤੀ?
ਜਵਾਬ : ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਹੱਥਲਿਖਤ ਸਰੂਪਾਂ ਵਿਚ ਜਿਹੜੇ
ਫਰਕ ਮਿਲਦੇ ਹਨ ਉਹ ਜ਼ਿਆਦਾਤਰ ਸਾਡੇ ਹੀ ਪੂਰਵਜਾਂ ਤੇ ਪਾਏ ਹੋਏ ਹਨ। ਅਸੀਂ ਐਸੀ ਕਾਰਵਾਈਆਂ ਦਾ
ਸਮਰਥਨ ਕਰਦੇ ਹਾਂ, ਵਿਰੋਧ ਕਿਉਂ ਕਰਨਾ ਹੋਇਆ?
20. ਹਿੰਦੀ ‘ਚ ਛਪੀ “ਸਿੱਖ ਇਤਿਹਾਸ” ‘ਚ ਗੁਰੂ ਸਾਹਿਬ ਦੀ ਘੋਰ ਨਿੰਦਾ ਅਤੇ
ਅਪਮਾਨਿਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ, ਤੁਸੀਂ ਸ਼੍ਰੋਮਣੀ ਕਮੇਟੀ ਵਿਰੁੱਧ ਕੀ ਕਾਰਵਾਈ ਕੀਤੀ?
ਜਵਾਬ : ਸਾਡੇ ਸਾਰੇ ਭੱਤੇ ਅਤੇ ਸਹੂਲਤਾਂ ਸ਼੍ਰੋਮਣੀ ਕਮੇਟੀ ਦਿੰਦੀ ਹੈ,
ਤੁਸੀ ਨਹੀਂ। ਸੋ ਅਸੀਂ ਸ਼੍ਰੋਮਣੀ ਕਮੇਟੀ ਖਿਲਾਫ ਕਾਰਵਾਈ ਕਿਵੇਂ ਕਰ ਸਕਦੇ ਹਾਂ?
21. ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੂੰ
“ਫਖਰ-ਏ-ਕੌਮ” ਕਿਸ ਕੁਰਬਾਨੀ, ਕਿਸ ਮਾਅਰਕੇ ਲਈ, ਕਿਸ ਯੋਗਦਾਨ ਲਈ ਦਿੱਤਾ ਗਿਆ?
ਜਵਾਬ : ਤਾਂ ਕਿ ਉਸ ਦੀ ਮਿਹਰ ਦਾ ਹੱਥ ਸਾਡੇ ਸਿਰ ਲੰਮ੍ਹੇ ਸਮੇਂ ਤੱਕ ਰਹੇ।
ਤੁਹਾਨੂੰ ਕੀ ਪਤਾ. ਸ਼ਾਇਦ ਉਸ ਨੇ ਆਪ ਹੀ ਹੁਕਮ ਦੇ ਕੇ ਇਹ ਸਨਮਾਨ ਲੈ ਲਿਆ ਹੋਵੇ।
22. ਅਵਤਾਰ ਸਿੰਘ ਮੱਕੜ ਨੂੰ “ਅਕਾਲੀ ਫੂਲਾ ਸਿੰਘ” ਅਵਾਰਡ (ਜਦਕਿ ਅਸਲ
ਅਕਾਲੀ ਫੂਲਾ ਸਿੰਘ ਵਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਮੋਰਾਂ ਦਾ ਨਾਚ ਵੇਖਣ 'ਤੇ ਕਿੱਕਰ ਨਾਲ
ਬੰਨ੍ਹ ਕੇ ਕੋੜ੍ਹੇ ਲਾਉਣ ਦਾ ਫੈਸਲਾ) ਅਤੇ ਅਵਤਾਰ ਸਿੰਘ ਮੱਕੜ (ਅਵਾਰਡ ਮੁਤਾਬਿਕ ਅੱਜ ਦੇ ਫੂਲਾ
ਸਿੰਘ), ਪ੍ਰਕਾਸ਼ ਸਿੰਘ ਬਾਦਲ (ਅੱਜ ਦਾ ਰਣਜੀਤ ਸਿੰਘ) ਨੂੰ ਕਟਰੀਨਾ ਕੈਫ਼ ਦਾ ਨਾਚ ਵੇਖਣ 'ਤੇ
"ਫਖਰ-ਏ-ਕੌਮ"! ਇਸ ਸੰਬੰਧੀ ਆਪ ਜੀ ਦਾ ਕੀ ਸਪਸ਼ਟੀਕਰਣ ਹੈ?
ਜਵਾਬ : ਪੁਜਾਰੀ ਸਪਸ਼ਟੀਕਰਨ ਦੇਂਦੇ ਨਹੀਂ, ਲੈਂਦੇ ਹਨ। ਉਹ ਸਾਡੇ ਆਕਾ ਹਨ,
ਉਨ੍ਹਾਂ ਨੂੰ ਸਨਮਾਨਤ ਕਰਨਾ ਸਾਡਾ ਫਰਜ਼ ਹੈ।
23. ਗੁਰੂ ਗ੍ਰੰਥ ਸਾਹਿਬ ਜੀ 'ਤੇ ਟਿੱਪਣੀ, ਬਾਬਾ ਬੰਦਾ ਸਿੰਘ ਬਹਾਦੁਰ ਦੀ
ਸ਼ਖਸੀਅਤ 'ਤੇ ਟਿੱਪਣੀ, ਨਸ਼ੇ ਨੂੰ ਜਾਇਜ਼ ਦੱਸਣ ਵਾਲਾ ਅਖੌਤੀ ਨਿਹੰਗ ਧਰਮ ਸਿੰਘ 'ਤੇ ਤਲਬ ਕਰਨ ਦਾ
ਬਿਆਨ ਲਾ ਕੇ, ਮਗਰੋਂ ਵਾਪਿਸ ਲੈਣ ਵਿੱਚ ਕੀ ਮਜਬੂਰੀ ਸੀ?
ਜਵਾਬ : ਸਾਨੂੰ ਤਾਂ ਬਾਅਦ ਵਿਚ ਧਿਆਨ ਆਇਆ ਉਹ ਤਾਂ ਦਸਮ ਗ੍ਰੰਥ ਦੀ ਸੇਵਾ
ਨਿਭਾ ਰਿਹਾ ਹੈ, ਉਸ ਵਿਰੁਧ ਕਾਰਵਾਈ ਕਿਵੇਂ ਹੋ ਸਕਦੀ ਹੈ?
24. ਅਵਤਾਰ ਸਿੰਘ ਮੱਕੜ ਦੀ ਗੱਡੀ ਬਹੁਤ ਤੇਲ ਖਾ ਰਹੀ ਹੈ, ਪਿਛਲੇ ਸਾਲ ਦੀ
ਰਿਪੋਰਟ ਅਨੁਸਾਰ ਤਿੰਨ ਕਰੋੜ ਤੋਂ ਜ਼ਿਆਦਾ ਦਾ ਸਾਲਾਨਾ ਤੇਲ ਦੀ ਖਪਤ ਇਕੱਲਾ ਉਨ੍ਹਾਂ ਦੀ ਗੱਡੀ ਹੀ
ਪੀ ਗਈ, ਇਸ ਬਾਰੇ ਕੀ ਕਹਿਣਾ ਚਾਹੋਗੇ?
ਜਵਾਬ : ਉਸ ਦੀ ਗੱਡੀ ਤੇ ਅਸੀਂ ਵੀ ਬਹੁਤ ਝੂਟੇ ਲੈਣੇ ਹੁੰਦੇ ਹਨ।
25. ਗੁਰਬਚਨ ਸਿੰਘ ਜੀ, ਤੁਸੀਂ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਮੌਕੇ, ਹਿੱਕ
ਥਾਪੜ ਕੇ ਕਿਹਾ ਸੀ ਕਿ ਮੁਜਰਮਾਂ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ ਜਾਵੇਗਾ, ਪਰ ਇੱਕ ਸਾਲ ਤੋਂ
ਉੱਪਰ ਸਮਾਂ ਹੋ ਗਿਆ, ਪਰ ਕੋਈ ਗ੍ਰਿਫਤਾਰੀ ਨਹੀਂ ਹੋਈ ਅਤੇ ਸ਼ਹੀਦ ਭਾਂਈ ਜਸਪਾਲ ਸਿੰਘ ਦਾ
ਪਰਿਵਾਰ ਦਰ ਦਰ ਠੋਕਰਾਂ ਖਾ ਰਿਹਾ ਹੈ, ਪਰ ਉਨ੍ਹਾਂ ਦੀ ਬਾਂਹ ਕਿਉਂ ਨਹੀਂ ਫੜੀ?
ਜਵਾਬ : ਪੁਜਾਰੀ ਤਾਂ ਹਮੇਸ਼ਾਂ ਤੋਂ ਹੀ ਐਸੇ ਰਹੇ ਹਨ, ਤੁਹਾਨੂੰ ਪਤਾ ਨਹੀਂ
ਕਦੋਂ ਇਹ ਹਕੀਕਤ ਸਮਝ ਆਵੇਗੀ?
26. 16 ਅਪ੍ਰੈਲ 2012 ਨੂੰ ਤੁਸੀਂ ਕਿਹਾ ਸੀ ਕਿ “ਮੈਂ ਰਹਾਂ ਜਾ ਨਾ ਰਹਾਂ,
ਕਿਸੇ ਗੁਰਮਤਿ ਵਿਰੋਧੀ ਕੰਮ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ, ਬੇਸ਼ੱਕ ਉਹ ਕਿਸੇ ਵੀ ਪਾਰਟੀ
ਨਾਲ ਸਬੰਧਤ ਹੋਵੇ”। ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਅਤੇ ਫਖਰ-ਏ-ਕੌਮ ਪ੍ਰਕਾਸ਼ ਸਿੰਘ ਬਾਦਲ ਦਾ
ਮੁਕਟ ਪਹਿਨ ਕੇ ਹਵਨ ਕਰਨਾ, ਅਪ੍ਰੈਲ 2013 ‘ਚ ਹਨੂਮਾਨ ਦੀ ਪੂਜਾ ਕਰਨੀ, ਹਰਸਿਮਰਤ ਕੌਰ ਬਾਦਲ ਵਲੋਂ
ਸ਼ਿਵਲਿੰਗ ਦੀ ਪੂਜਾ ਕਰਨੀ, ਸੁਖਬੀਰ ਬਾਦਲ ਵਲੋਂ ਮੁਸਲਮਾਨ ਦਰਗਾਹ ‘ਤੇ ਨਤਮਸਤਕ ਹੋਣਾ… ਆਦਿ ਬਾਰੇ
ਤੁਸੀਂ ਕੀ ਕਾਰਵਾਈ ਕੀਤੀ?
ਜਵਾਬ : ਤੁਸੀ ਤਾਂ ਢਾਡੇ ਹੀ ਮੂਰਖ ਹੋ ਜੋ ਮੇਰੀਆਂ ਜਥੇਦਾਰੀ ਦੇ ਨਸ਼ੇ ਵਿਚ
ਬੋਲੀ ਜੱਬਲੀਆਂ ਨੂੰ ਸਹੀ ਮੰਨ ਲਿਆ। ਆਪਣੇ ਆਕਾ ਖਿਲਾਫ ਕਾਰਵਾਈ ਅਸੀਂ ਸੁਫਨੇ ਵਿਚ ਵੀ ਨਹੀਂ ਕਰ
ਸਕਦੇ। ਸਾਡੀ ‘ਲਾਲ-ਬੱਤੀ’ ਕਾਇਮ ਰਹੇ।
27. ਅਕਤੂਬਰ 2012 ਵਿੱਚ ਸਿੱਖ ਯੂਥ ਆਫ਼ ਅਮਰੀਕਾ ਨੇ ਭਾਈ ਦਲਜੀਤ ਸਿੰਘ
ਬਿੱਟੂ ਅਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਨੂੰ ਪੰਜਾਬ ਪੁਲਿਸ ਵਲੋਂ ਝੂਠੇ ਕੇਸ ਪਾ ਕੇ ਨਾਜਾਇਜ਼
ਹਿਰਾਸਤ ਵਿੱਚ ਰਖੇ ਜਾਣ ਸਬੰਧੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਸੀ। ਵਾਅਦਾ ਕੀਤਾ ਗਿਆ ਸੀ ਕਿ
ਪੰਜ ਸਿੰਘ ਸਾਹਿਬਾਨ ਮਿਟਿੰਗ ਕਰੇਗੀ, ਸਰਕਾਰ ਤੋਂ ਪੁੱਛਿਆ ਜਾਵੇਗਾ, ਪਰ ਅੱਜ ਤੱਕ ਜਥੇਦਾਰ ਸਾਹਿਬ
ਨੇ ਕੋਈ ਮੀਟਿੰਗ ਕਿਉਂ ਨਹੀਂ ਸੱਦੀ?
ਜਵਾਬ : ਵੋਹ ਵਾਅਦੇ ਕਿਆ, ਜੋ ਵਫਾ ਹੋ ਗਏ? ਪੁਜਾਰੀਆਂ ਅਤੇ ਰਾਜਨੀਤਕਾਂ ਦੇ
ਵਾਅਦਿਆਂ ਦਾ ਜੋ ਭਰੋਸ ਕਰਕੇ ਉਸ ਤੋਂ ਵੱਧ ਮੂਰਖ ਕੌਣ ਹੋਵੇਗਾ?
28. ਅਕਤੂਬਰ 2012 ਵਿੱਚ ਇੱਕ ਅਪੀਲ ਕੀਤੀ ਗਈ ਸੀ ਕਿ ਸੈਨਹੋਜ਼ੇ, ਅਮਰੀਕਾ
ਵਿੱਚ ਗੈਰ ਸਿੱਖ ਵੋਟਾਂ ਬਾਰੇ ਜਥੇਦਾਰ ਨੂੰ ਦਰਖ਼ਾਸਤ ਦਿੱਤੀ ਗਈ ਸੀ ਅਤੇ ਤੁਸੀਂ ਇੱਕ ਮਹੀਨੇ ਅੰਦਰ
ਸੁਣਵਾਈ ਕਰਨ ਦਾ ਵਾਅਦਾ ਕੀਤਾ ਸੀ, ਪਰ 6 ਮਹੀਨੇ ਲੰਘਣ 'ਤੇ ਵੀ ਕੋਈ ਫੈਸਲਾ ਕਿਉਂ ਨਹੀਂ ਹਇਆ?
ਜਵਾਬ : ਤੁਹਾਡੇ ਵਰਗੇ ਮੂਰਖ ਆਸ ਲਾਈ ਬੈਠੇ ਰਹਿੰਦੇ ਹਨ ਤਾਂ ਸਾਡਾ ਕੀ
ਕਸੂਰ ਹੈ। ਜਦੋਂ ਇਸ ਸੰਬੰਧੀ ਕੋਈ ਤਕੜਾ ਮਾਇਕ ਆਫਰ ਸਾਹਮਣੇ ਆਇਆ ਤਾਂ ਵਿਚਾਰ ਕੀਤੀ ਜਾਵੇਗੀ।
29. ਤਖ਼ਤ ਸ੍ਰੀ ਹਜ਼ੂਰ ਸਾਹਿਬ ‘ਚ ਬਕਰਿਆਂ ਦੀ ਬਲੀ ਦੇਣੀ, ਅਤੇ ਬਕਰੇ ਦੇ
ਖੂਨ ਦੇ ਟਿੱਕੇ ਪਹਿਲਾਂ ਸ਼ਸਤਰਾਂ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਲਾਉਣੇ ਅਤੇ
ਭੰਗ ਦਾ ਪ੍ਰਸ਼ਾਦ “ਸੁਖ ਨਿਧਾਨ” ਕਹਿਕੇ ਵਰਤਾਉਣਾ, ਕੀ ਇਹ ਗੁਰਮਤਿ ਅਨੁਕੂਲ ਹੈ?
ਜਵਾਬ : ਕੀ ਉਸ ਨੂੰ ਤਖਤ ਕਹਿਣਾ ਗੁਰਮਤਿ ਅਨੁਸਾਰੀ ਹੈ? ਐਸੇ ਸਥਾਨਾਂ ਨੂੰ
‘ਤਖਤਾਂ’ ਦਾ ਦਰਜਾ ਸਾਡੇ ਵਰਗੇ ਪੁਜਾਰੀਆਂ ਨੇ ਦਿਤਾ ਜੋ ਤੁਹਾਡੇ ਵਰਗੀਆਂ ਭੇਡਾਂ ਨੇ ਮੰਨ ਲਿਆ
ਕਿਉਂਕਿ ਪੁਰਾਤਨ ਮਾਨਤਾ ਹੈ। ਫੇਰ ਬਾਕੀ ਮਾਨਤਾਵਾਂ ਤੇ ਕਿਉਂ ਕਿੰਤੂ ਕਰ ਰਹੇ ਹੋ? ਬਾਕੀ ਇਹ
ਸਾਰੀਆਂ ਮਨਮੱਤਾਂ ਤਾਂ ਸ਼ੁਰੂ ਹੀ ਸਾਡੇ ਪੂਰਵਜਾਂ ਨੇ ਕੀਤੀਆਂ ਹਨ, ਸਾਡੇ ਤੋਂ ਕੀ ਆਸ ਕਰਦੇ ਹੋ,
ਸੁਧਾਰ ਦੀ?
30. ਪੰਥਕ ਰਵਾਇਤਾਂ ਅਨੁਸਾਰ ਕਿਸੇ ਸ਼ਖਸ ਦੀ ਪੇਸ਼ੀ ਸ੍ਰੀ ਅਕਾਲ ਤਖਤ
ਸਾਹਿਬ ‘ਤੇ ਸੰਗਤ ਸਾਹਮਣੇ ਹੁੰਦੀ ਸੀ, ਹੁਣ ਕੀ ਕਾਰਣ ਹੈ ਕਿ ਤੁਸੀਂ ਗੁਰੂ ਦਾ ਤਖ਼ਤ ਛੱਡ ਕੇ ਉਹ
ਕਾਰਵਾਈਆਂ ਗੁਪਤ ਤਰੀਕਿਆਂ ਨਾਲ, ਬਿਨਾ ਗੁਰੂ ਦੀ ਹਜ਼ੂਰੀ ‘ਚ ਬੰਦ ਕਮਰਿਆਂ ‘ਚ ਕਰਦੇ ਹੋ, ਇਸ
ਪਿੱਛੇ ਕੀ ਰਾਜ਼ ਹੈ?
ਜਵਾਬ : ਗੁਪਤ ਲੈਣ ਦੇਣ ਖੁੱਲੇ ਵਿਚ ਨਹੀਂ ਹੁੰਦੇ। ਇਹ ਵਿਵਸਥਾ ਸਾਡੀ ਪੈਦਾ
ਕੀਤੀ ਹੈ ਅਸੀਂ ਜਿਵੇਂ ਚਾਹੀਏ ਬਦਲ ਲਈਏ। ਇਕ ਸੱਚੀ ਸਲਾਹ ਦੇਈਏ ਜੇ ਕੋਈ ਸੁਧਾਰ ਕਰਨਾ ਚਾਹੁੰਦੇ ਹੋ
ਤਾਂ ਇਸ ਭ੍ਰਿਸ਼ਟ ਵਿਵਸਥਾ ਨੂੰ ਹੀ ਮਾਨਤਾ ਦੇਣਾ ਬੰਦ ਕਰ ਦੇਵੋ। ਵਰਨਾ ਜਿਤਨੀਆਂ ਮਰਜ਼ੀ ਕੰਧ ਵਿਚ
ਟਕਰਾ ਮਾਰੀ ਜਾਵੋ।
ਬਹੁਤ ਹੋ ਗਏ
ਸਵਾਲ-ਜਵਾਬ। ਜਾਉ, ਹੁਣ ਸਾਡਾ ‘ਸਪੈਸ਼ਲ ਲੰਗਰ’ ਛੱਕਣ ਦਾ ਵੇਲਾ ਹੋ ਗਿਆ ਹੈ।
(02/05/13)
ਜਸਪ੍ਰੀਤ ਕੌਰ ਫਰੀਦਾਬਾਦ
੮੪
ਦੇ ਸਿੱਖ ਕਤਲੇਆਮ ਦੇ ਦੋਸ਼ੀ ਸਜਨ ਕੁਮਾਰ ਨੂੰ ਬਰੀ ਕੀਤੇ ਜਾਣ ਤੇ ਫਰੀਦਾਬਾਦ ਦੀਆਂ ਸਮੂਹ ਸਿੱਖ
ਸੰਗਤਾਂ ਨੇ ਮੋਮਬੱਤੀਆਂ ਜਗਾ ਕੇ ਰੋਸ ਮਾਰਚ ਕੀਤਾ।
੨੯ ਸਾਲ ਪਹਿਲਾਂ ਸਿੱਖਾਂ ਦੀਆਂ ਧੀਆਂ-ਭੈਣਾਂ ਨਾਲ ਵੀ ਦਾਮਿਨੀ ਵਰਗੀ ਬਦਸਲੂਕੀ ਹੋਈ ਕੀ ਉਨ੍ਹਾਂ
ਬੱਚੀਆਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ? ਕੀ ਉਹ ਦੇਸ਼ ਦੀਆਂ ਬੱਚੀਆਂ ਨਹੀਂ ਸਨ? : ਸ਼. ਸੁਰਿੰਦਰ
ਸਿੰਘ ਫਰੀਦਾਬਾਦ
(੧ ਮਈ ੨੦੧੩, ਜਸਪ੍ਰੀਤ ਕੌਰ ਫਰੀਦਾਬਾਦ)
ਦਿੱਲੀ ਦੀ ਇੱਕ ਅਦਾਲਤ ਵੱਲੋਂ ੧੯੮੪ ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਕੈਂਟ ਵਿਖੇ
ਇੱਕ ਪਰਵਾਰ ਦੇ ਪੰਜ ਜੀਆਂ ਦੀ ਹੱਤਿਆ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਸਜਣ ਕੁਮਾਰ ਨੂੰ ਬਰੀ ਕੀਤੇ
ਜਾਣ `ਤੇ ਫਰੀਦਾਬਾਦ ਦੀਆਂ ਸਮੂਹ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ। ਇਲਾਕੇ ਦੀਆਂ
ਸਿੱਖ ਸੰਗਤਾਂ ਅਦਾਲਤ ਦੇ ਇਸ ਗਲਤ ਫੈਸਲੇ ਖਿਲਾਫ ਸੜਕਾਂ ਤੇ ਉਤਰ ਆਈਆਂ ਅਤੇ ਮੋਮਬੱਤੀਆਂ ਜਗਾ ਕੇ
ਰੋਸ ਪ੍ਰਦਰਸ਼ਨ ਕੀਤਾ। ੧੯੮੪ ਵਿੱਚ ਅਪਣੇ ਪਿਤਾ ਅਤੇ ਚਾਚਾ ਨੂੰ ਗਵਾ ਚੁੱਕੇ ਫਰੀਦਾਬਾਦ ਦੇ ਮਸ਼ਹੂਰ
ਉਦਯੋਗਪਤੀ ਸ. ਗੁਰਨਾਮ ਸਿੰਘ ਨੇ ਕਿਹਾ ਕਿ ਇਹ ਸਭ ਨੂੰ ਪਤਾ ਹੈ ਕਿ ਸਜੱਣ ਕੁਮਾਰ ਦੋਸ਼ੀ ਹੈ ਪਰ ਫਿਰ
ਵੀ ਉਸ ਨੂੰ ਅਦਾਲਤ ਵੱਲੋਂ ਬਰੀ ਕਰਣ ਦਾ ਫੈਸਲਾ ਘੱਟ ਗਿਣਤੀਆਂ ਨਾਲ ਬੇਇਨਸਾਫੀ ਹੈ ਅਤੇ ਲੋਕਤੰਤਰ
ਦਾ ਘਾਣ ਹੈ। ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕਿਹਾ
ਕਿ ਭਾਰਤ ਦੇ ਇਤਿਹਾਸ ਵਿੱਚ ਇਹ ਕਾਲਾ ਦਿਨ ਹੈ ਜਿਥੇ ਨਿਰਦੋਸ਼ਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ
ਚੁਪ ਚਪੀਤੇ ਫਾਂਸੀ `ਤੇ ਵੀ ਟੰਗ ਦਿੱਤਾ ਜਾਂਦਾ ਹੈ ਪਰ ਦੋਸ਼ੀਆਂ ਅਤੇ ਕਾਤਲਾਂ ਨੂੰ ਸ਼ਰੇਆਮ ਘੁੰਮਣ
ਫਿਰਣ ਦੀ ਅਜਾਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ੨੯ ਸਾਲਾ ਬਾਦ ਵੀ ਸਿੱਖਾਂ ਨੂੰ ਇਨਸਾਫ ਨਹੀਂ
ਮਿਲਾ। ੮੪ ਵਿੱਚ ਸਿੱਖਾਂ ਧੀਆਂ-ਭੈਣਾ ਨੂੰ ਬੇਪੱਤ ਕੀਤਾ, ਹਜ਼ਾਰਾਂ ਸਿੱਖਾਂ ਨੂੰ ਕਤਲੇਆਮ ਕੀਤਾ,
ਗੁਰੂਧਾਮਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਾੜੇ ਗਏ ਇੰਨੇ ਘਿਨੌਣੇ ਕੰਮ ਕਰਨ ਤੋਂ ਬਾਦ ਵੀ
ਦੋਸ਼ੀ ਅਜ਼ਾਦ ਹੋ ਕੇ ਘੁੰਮਦੇ ਹਨ। ਜਿਸ ਤੋਂ ਸਪਸ਼ਟ ਹੈ ਕਿ ਅਦਾਲਤਾਂ ਸਹੀ ਨਿਰਣਾ ਲੈਣ ਵਿੱਚ ਈਮਾਨਦਾਰ
ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ ਨਹੀਂ ਜਿਸ ਦੇਸ਼ ਦੀਆਂ ਅਦਾਲਤਾਂ
ਪੰਜ ਜੀਆਂ ਦੇ ਕਾਤਲ ਨੂੰ ਇਹ ਕਹਿ ਕੇ ਕਲੀਨ ਚਿਟ ਦੇ ਦਿੰਦੀ ਹੈ ਕਿ ਉਹ ਦੋਸ਼ੀ ਨਹੀਂ ਉਸ ਦੇਸ਼ ਵਿੱਚ
ਅਪਰਾਧ ਅਤੇ ਅਪਰਾਧੀਆਂ ਨੂੰ ਬੜਾਵਾ ਕਿਉਂ ਨਾ ਮਿਲੇ? ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਦਾਮਿਨੀ ਨਾਲ
ਹੋਏ ਦੁਸ਼ਕਰਮ ਪ੍ਰਤੀ ਸਮੁਚੇ ਦੇਸ਼ ਨੂੰ ਦਰਦ ਹੈ ਅਤੇ ਉਸ ਨੂੰ ਦੇਸ਼ ਦੀ ਬਚੀ ਆਖ ਕੇ ਇਨਸਾਫ ਦਿਵਾਉਣ
ਲਈ ਸਮੂਹ ਦੇਸ਼ ਇਕਜੁੱਟ ਹੋ ਗਿਆ ਪਰ ੨੯ ਸਾਲ ਪਹਿਲਾਂ ਸਿੱਖਾਂ ਦੀਆਂ ਧੀਆਂ-ਭੈਣਾਂ ਨਾਲ ਵੀ ਦਾਮਿਨੀ
ਵਰਗੀ ਬਦਸਲੂਕੀ ਹੋਈ ਕੀ ਉਨ੍ਹਾਂ ਬੱਚੀਆਂ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ? ਕੀ ਉਹ ਦੇਸ਼ ਦੀਆਂ
ਬੱਚੀਆਂ ਨਹੀਂ ਸਨ? ਇਸ ਮੌਕੇ ਅਕਾਲੀ ਭਾਜਪਾ ਦੀ ਉਮੀਦਵਾਰ ਸੀਮਾ ਤ੍ਰਿਖਾ ਵੀ ਮੌਜੂਦ ਸਨ।
ਪ੍ਰਦਰਸ਼ਨਕਾਰੀਆਂ ਨੇ ਡੀ. ਸੀ. ਨੂੰ ਮੰਗ ਪੱਤਰ ਸੌਂਪਿਆ ਫਰੀਦਾਬਾਦ ਦੀਆਂ ਸਮੂਹ ਸਿੰਘ ਸਭਾਵਾਂ,
ਧਾਰਮਕ ਅਤੇ ਸਮਾਜਕ ਜੱਥੇਬੰਦੀਆਂ ਦੇ ਆਗੂ ਵੀ ਇਸ ਮੌਕੇ ਹਾਜ਼ਰ ਸਨ।
(02/05/13)
ਸਤਿੰਦਰਜੀਤ ਸਿੰਘ
ਐ ਭਾਰਤ
ਸਤਿੰਦਰਜੀਤ ਸਿੰਘ
ਐ ਭਾਰਤ,
ਇਹ ਤਾਂ ਅਸੀਂ ਜਾਣ ਚੁੱਕੇ ਹਾਂ,
ਕਿ ਤੇਰੀਆਂ ਨਜ਼ਰਾਂ ਵਿੱਚ ਸਿੱਖਾਂ ਦੀ ਕੋਈ ਕੀਮਤ ਨਹੀਂ,
ਪਰ
ਜੇ ਗੈਰਤ ਹੈ ਤਾਂ,
ਆਪਣਾ ਅਤੀਤ ਛਾਣ,
‘ਤੇ ਤੇਰੀਆਂ ਇੱਜ਼ਤਾਂ ਦੇ ਰਾਖੇ ਨੂੰ ਪਹਿਚਾਣ,
ਇਹ ਸਿੱਖ ਉਹੀ ਕੌਮ ਹੈ,
ਜਿਸ ਅੱਗੇ ਕਦੇ ਤੂੰ ਲਿਲਕੜੀਆਂ ਕੱਢਦਾ ਸੀ,
ਗਜ਼ਨੀ ਵਿੱਚ ਰੁਲਦੀ ਤੇਰੀ ਇੱਜ਼ਤ ਬਚਾਉਣ ਲਈ,
ਤੂੰ ਸਦੀਆਂ ਗੁਲਾਮੀ ਹੰਢਾਈ,
ਜਿਸ ਅਜ਼ਾਦੀ ‘ਤੇ ਤੈਨੂੰ ਅੱਜ ਮਾਣ ਹੈ,
ਉਹ ਸਾਡੇ ਸਿਰਾਂ ਦੇ ਬਦਲੇ ਹੀ ਹੈ ਆਈ,
ਚਰਖਿਆਂ ਦੀ ਘੂੰ-ਘੂੰ ਨਾਲ ਨਹੀਂ,
‘ਤੇ ਅੱਜ ਤੂੰ ਅਕ੍ਰਿਤਘਣ ਬਣ ਗਿਆਂ,
‘ਤੇ ਜ਼ੋਰ ਲਗਾ ਰਿਹੈਂ,
ਸਾਡੀ ਹੀ ਹਸਤੀ ਮਿਟਾਉਣ ਲਈ,
ਸਾਡੀ ਹੀ ਹਸਤੀ ਮਿਟਾਉਣ ਲਈ ਜ਼ੋਰ ਲਗਾ ਰਿਹਾਂ,
ਐ ਭਾਰਤ,
ਤੂੰ ਫਿਰ ਦਿਖਾ ਦਿੱਤਾ,
ਕਿ ਤੇਰੇ ਰਾਜ ਅੰਦਰ,
ਘੱਟ-ਗਿਣਤੀ ਕੌਮਾਂ ਅੱਜ ਵੀ ਗੁਲਾਮ ਨੇ,
ਤੇਰੇ ਅੰਨ੍ਹੇ ਕਾਨੂੰਨ ‘ਤੇ ਸੜਾਂਦ ਮਾਰਦੇ ਲੋਕਤੰਤਰ ਵਿੱਚ,
ਸਿੱਖਾਂ ਲਈ ਸਿਰਫ ਰੱਸਿਆਂ ਦੇ ਹਾਰ ਨੇ,
ਜਿੰਨ੍ਹਾਂ ਨੂੰ ਗਲਾਂ ‘ਚ ਪਾ ਸਵਾਗਤ ਨਹੀਂ,
ਸਗੋਂ ਰੁਖਸਤ ਕੀਤਾ ਜਾਂਦਾ,
ਇਸ ਜਹਾਨ ‘ਚੋਂ,
ਤੇਰੀਆਂ ਕਾਲ-ਕੋਠੜੀਆਂ ਸਿੱਖਾਂ ਲਈ ਹੀ ਨੇ,
ਜਿੱਥੇ ਕੋਈ ਬੇਕਸੂਰ,
ਗੁਆ ਬੈਠਦਾ ਹੈ ਆਪਣਾ ਦਿਮਾਗੀ ਸੰਤੁਲਨ,
‘ਤੇ ਤੂੰ ਉਸਨੂੰ ਵੀ ਫਾਂਸੀ ਲਾਉਣ ਲਈ ਜ਼ਿਦ ਕਰ ਰਿਹਾਂ,
ਹਜ਼ਾਰਾਂ ਬੇਕਸੂਰ ਸਿੱਖਾਂ ਦੇ ਕਾਤਲਾਂ ਨੂੰ,
ਬਾ-ਇੱਜ਼ਤ ਬਰੀ ਕਰ ਰਿਹਾਂ,
ਤੇਰੇ ਇੱਸ ਕਦਮ ਨੇ ,
ਸੰਸਾਰ ਅੰਦਰ ਲੋਕਤੰਤਰ ਦਾ ਜਲੂਸ ਕੱਢ ਦਿੱਤਾ,
ਇਹ ਇੱਕ ਬਾਰ ਨਹੀਂ ਹੋਇਆ,
ਬੜੀ ਲੰਮੀ ਲੜੀ ਹੈ,
ਇੱਕ ਦੇ ਪਿੱਛੇ ਦੂਜੀ ਕਹਾਣੀ ਖੜ੍ਹੀ ਹੈ,
ਤੂੰ ਇਹਨਾਂ ਪੱਖਪਾਤੀ ਫੈਸਲਿਆਂ ‘ਤੇ,
ਕਦੇ ਮਾਣ ਨਹੀਂ ਕਰ ਸਕੇਂਗਾ,
ਪਰ ਸਾਡੇ ਕੋਲ ਖਜ਼ਾਨਾ ਹੈ ਸ਼ਹਾਦਤਾਂ ਦਾ,
ਜਿੰਨ੍ਹਾਂ ਵਿੱਚ ਵਧੇਰੇ ਤਾਂ,
ਤੇਰੀ ਹੋਂਦ ਬਚਾਉਣ ਲਈ ਹੋਈਆਂ ਨੇ,
ਇਹ ਤਾਂ ਅਸੀਂ ਜਾਣ ਹੀ ਚੁੱਕੇ ਹਾਂ,
ਤੇਰੇ ਲਈ ਇਹਨਾਂ ਸ਼ਹਾਦਤਾਂ ਦੀ ਕੋਈ ਕੀਮਤ ਨਹੀਂ
ਪਰ ਜਿੰਨਾਂ ਚਿਰ ਤੇਰੀ ਹਸਤੀ ਹੈ,
ਤੇਰੇ ਸਿਰ ਸਿੱਖਾਂ ਦਾ ਕਰਜ਼ ਰਹੇਗਾ,
ਜਿੰਨੀਆਂ ਮਰਜ਼ੀ ‘ਰਿਣ-ਉਤਾਰ’ ਯਾਤਰਾਵਾਂ ਕਰ ਲੈ,
ਇਹ ਨਾ ਲਿਹਾ ਹੈ ਅਤੇ ਨਾ ਹੀ ਲਹੇਗਾ...!
ਮਿਤੀ: 02/05/2013
(02/05/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੀਆਂ
ਤੂੰ ਜਾਣੇ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤੇਰੀਆਂ ਤੂੰ ਜਾਣੇ।
ਵੱਡਿਆਂ ਦੀਆ ਗੱਲਾਂ ਕੀ ਸਮਝਣ, ਭੋਲੇ ਬਾਲ ੰਿੲੰਞਾਣੇ।
ਅੱਗ, ਜਲ, ਵਾ, ਧਰਤੀ ਆਕਾਸ਼, ਪੰਜ ਤੱਤਾਂ `ਚੋਂ ਜੱਗ ਪ੍ਰਕਾਸ।
ਤਨ ਘੜ, ਪਾਏ ਵਿੱਚ ਸਵਾਸ, ਸਾਰੇ ਭੇਦ ਪਛਾਣੇ।
ਤੇਰੀਆਂ ਤੂੰ ਜਾਣੇ।
ਪਉਣ ਪਾਣੀ ਅਗਨੀ ਵਿੱਚ ਜੀਵਨ, ਰੂਹ ਗਿਰਦੇ ਰੱਖੇ ਨੇ ਤਨ ਮਨ।
ਰੂਹ ਸੰਗ ਬੈਠਾ ਲਾ ਕੇ ਆਸਣ, ਅਪਣਾ ਕੀਤਾ ਮਾਣੇ।
ਤੇਰੀਆਂ ਤੂੰ ਜਾਣੇ।
ਦੇਹੀ ਦੇ ਦਸ ਦਰ ਰਖਵਾਏ, ਨੌਂ ਨੂੰ ਜੱਗ ਦੇ ਰੰਗ ਵਿਖਾਏ।
ਦਸਵਾਂ ਬੰਦ ਜੋ ਤੁਧ ਮਿਲਾਏ, ਖੁਲ੍ਹਦਾ ਤੇਰੇ ਭਾਣੇ।
ਤੇਰੀਆਂ ਤੂੰ ਜਾਣੇ।
ਚਹੁੰ ਪਾਸੀਂ ਫੈਲਾਈ ਮਾਇਆ, ਪੰਜ ਬਦੀਆਂ ਨੂੰ ਨਾਲ ਰਲਾਇਆ।
ਸਭ ਨੂੰ ਜੋੜ ਇਹ ਖੇਲ੍ਹ ਰਚਾਇਆ, ਪਾ ਕੇ ਰੰਗਲੇ ਬਾਣੇ।
ਤੇਰੀਆਂ ਤੂੰ ਜਾਣੇ।
ਮੋਹ ਮਾਇਆ ਵਿੱਚ ਫਿਰਦਾ ਡੁਲ੍ਹਾ, ਜੱਗ ਦੇ ਖੇਲ੍ਹ `ਚ ਆਪਾ ਭੁੱਲਾ,
ਕੰਚੇ ਕੱਠੇ ਕਰ ਕੇ ਫੁੱਲਾ, ਖਾਕ ਤੱਤ ਦੀ ਛਾਣੇ।
ਤੇਰੀਆਂ ਤੂੰ ਜਾਣੇ।
ਮੰਗੇ ਮਾਇਆ ਕਰ ਅਰਜ਼ੋਈਆਂ, ਜਾਵੇ ਮਾਇਆ, ਮੱਤਾਂ ਖੋਈਆਂ।
ਆਖੇ ਮੈਥੋਂ ਭੁੱਲਾਂ ਹੋਈਆਂ, ਅਸਲ ਭੇਦ ਨਾ ਪਾਣੇ।
ਤੇਰੀਆਂ ਤੂੰ ਜਾਣੇ।
ਰੋਂਦਾ ਸੰਗਤ ਦੇ ਦਰ ਜਾਏ, ਸੰਗਤ ਤਦ ਲੜ ਗੁਰ ਦੇ ਲਾਏ।
ਭੇਦ ਸ਼ਬਦ ਦਾ ਗੁਰ ਸਮਝਾਏ, ਖੁੱਲ੍ਹਣ ਨੈਣ ਨਿਮਾਣੇ।
ਤੇਰੀਆਂ ਤੂੰ ਜਾਣੇ।
ਸ਼ਬਦ ਜੁੜੇ, ਸਿਮਰਨ ਵਿੱਚ ਰਚਦਾ, ਜੱਗ-ਮੋਹ ਸਹਿਜੇ ਸਹਿਜੇ ਟੁੱਟਦਾ।
ਧਿਆਨ ਉਸ ਸੱਚੇ ਸੰਗ ਜਾ ਜੁੜਦਾ, ਅਪਣਾ ਆਪ ਪਛਾਣੇ।
ਤੇਰੀਆਂ ਤੂੰ ਜਾਣੇ।
ਜਗ ਤੋਂ ਹਟ ਕੇ ਸੁੰਨ ਸਮਾਵੇ, ਦਸਮ ਦੁਆਰਾ ਫਿਰ ਖੁਲ੍ਹ ਜਾਵੇ,
ਸਾਈਂ ਅਪਣੇ ਪਾਸ ਬੁਲਾਵੇ, ਮਿਲਦਾ ਤਾਣ ਨਿਤਾਣੇ।
ਤੇਰੀਆਂ ਤੂੰ ਜਾਣੇ।
ਸ਼ਬਦ ਜਦੋਂ ਅੰਮ੍ਰਿਤ ਵਰਸਾਵੇ, ਮਰਨ ਜੀਣ ਦਾ ਭੇਦ ਮਿਟਾਵੇ,
ਰੋਸ਼ਨ ਰੋਸ਼ਨ ਜੀ ਹੋ ਜਾਵੇ, ਸਚ ਵਿੱਚ ਸਚ ਸਮਾਣੇ।
ਤੇਰੀਆਂ ਤੂੰ ਜਾਣੇ।
(01/05/13)
ਸਰਵਜੀਤ ਸਿੰਘ ਸੈਕਰਾਮੈਂਟੋ
ਹੁਣ
ਵੈਸਾਖ ਵਦੀ 7 ਕਿਉਂ ਨਹੀਂ?
ਸਰਵਜੀਤ ਸਿੰਘ ਸੈਕਰਾਮੈਂਟੋ
ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਜਨਮ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ
ਭਾਨੀ ਜੀ ਦੀ ਕੁੱਖੋਂ 19 ਵੈਸਾਖ, ਵੈਸਾਖ ਵਦੀ 7 ਸੰਮਤ 1620 ਬਿਕ੍ਰਮੀ ਦਿਨ ਵੀਰਵਾਰ, 15 ਅਪ੍ਰੈਲ
ਸੰਨ 1563 (ਯੂਲੀਅਨ) ਨੂੰ ਗੋਇੰਦਵਾਲ ਵਿਖੇ ਹੋਇਆ ਸੀ। ਭਾਵੇਂ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਤੇ
ਦਰਜ ਇਤਿਹਾਸ ਵਿਚ ਗੁਰੂ ਜੀ ਦੇ ਜਨਮ ਦੀ ਇਹ ਤਾਰੀਖ ਹੀ ਦਰਜ ਹੈ ਪਰ ਧਰਮ ਪ੍ਰਚਾਰ ਕਮੇਟੀ ਵੱਲੋਂ
ਛਾਪੀ ਗਈ 1991 ਦੀ ਡਾਇਰੀ ਵਿਚ ਗੁਰੂ ਅਰਜਨ ਦੇਵ ਜੀ ਦੇ ਜਨਮ ਦੀ ਤਾਰੀਖ, ਵੈਸਾਖ ਵਦੀ 7 ਸੰਮਤ
1620 ਬਿਕ੍ਰਮੀ, 1 ਅਪ੍ਰੈਲ ਸੰਨ 1563 ਈ: ਲਿਖੀ ਹੋਈ ਹੈ। 1 ਅਪ੍ਰੈਲ ਮੁਤਾਬਕ ਤਾਂ ਇਹ ਚੇਤ ਸੁਦੀ
8, 5 ਵੈਸਾਖ ਦਿਨ ਸ਼ੁੱਕਰਵਾਰ ਬਣਦੀ ਹੈ। ਪੋ. ਕਰਤਾਰ ਸਿੰਘ ਐਮ ਏ ਦੀ ਕਿਤਾਬ ‘ਸਿੱਖ ਇਤਿਹਾਸ ਭਾਗ
1’ ਜੋ ਸ਼੍ਰੋਮਣੀ ਕਮੇਟੀ ਵੱਲੋਂ ਹੀ ਛਾਪੀ ਹੋਈ ਹੈ ਉਸ ਵਿਚ ਗੁਰੂ ਜੀ ਦੇ ਜਨਮ ਦੀ ਤਾਰੀਖ 19
ਵੈਸਾਖ, ਵੈਸਾਖ ਵਦੀ 7 ਸੰਮਤ 1620 ਬਿਕ੍ਰਮੀ ਦਿਨ ਵੀਰਵਾਰ, 15 ਅਪ੍ਰੈਲ 1563 ਹੀ ਦਰਜ ਹੈ। ਹੋਰ
ਵੀ ਬਹੁਤੇ ਵਿਦਵਾਨ ਇਸੇ ਤਾਰੀਖ ਨਾਲ ਹੀ ਸਹਿਮਤ ਹਨ। ਕੈਲੰਡਰ ਵਿਗਾੜੂ ਦੋ ਮੈਂਬਰੀ ਕਮੇਟੀ ਦੇ ਇਕ
ਮੈਂਬਰ ਭਾਈ ਹਰਨਾਮ ਸਿੰਘ ਧੁੰਮਾ ਦੇ ਵੱਡ-ਵਡੇਰਿਆਂ ਵੱਲੋਂ ਲਿਖੀ ਗਈ ‘ਗੁਰਬਾਣੀ ਪਾਠ ਦਰਪਣ’ ਦੇ
ਪੰਨਾ 15 ਤੇ ਗੁਰੂ ਅਰਜਨ ਦੇਵ ਜੀ ਜਨਮ ਦੀ ਤਾਰੀਖ `1620 ਵੈਸਾਖ ਵਦੀ ਸਪਤਮੀ, ਦਿਨ ਮੰਗਲਵਾਰ, 14
ਅਪ੍ਰੈਲ 1563’ ਦਰਜ ਹੈ। ਯਾਦ ਰਹੇ ਇਥੇ 14 ਅਪ੍ਰੈਲ ਅਤੇ ਦਿਨ ਮੰਗਲਵਾਰ ਦੋਵੇਂ ਹੀ ਗਲਤ ਹਨ। 14
ਅਪ੍ਰੈਲ 1563 ਨੂੰ ਦਿਨ ਬੁਧਵਾਰ ਸੀ। ਜਦੋਂ ਕੇ ਗੁਰੂ ਜੀ ਦਾ ਪ੍ਰਕਾਸ਼ ਵੈਸਾਖ ਵਦੀ ਸਪਤਮੀ ਦਿਨ
ਵੀਰਵਾਰ, 15 ਅਪ੍ਰੈਲ ਨੂੰ ਹੋਇਆ ਸੀ।
14 ਮਾਰਚ 2013 ਵਿਚ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ ਵਿਚ ਇਹ
ਦਿਹਾੜਾ 2 ਮਈ ਦਾ ਦਰਜ ਹੈ ਜਿਸ ਮੁਤਾਬਕ ਇਹ 20 ਵੈਸਾਖ ਬਣਦਾ ਹੈ ਜਦੋਂ ਕਿ ਨਾਨਕਸ਼ਾਹੀ ਕੈਲੰਡਰ
ਮੁਤਾਬਕ ਇਹ ਦਿਹਾੜਾ ਭਾਵ 19 ਵੈਸਾਖ ਸਦਾ ਵਾਸਤੇ ਹੀ 2 ਮਈ ਨੂੰ ਆਉਂਦਾ ਹੈ। ਸਪੱਸ਼ਟ ਹੈ ਕਿ
ਸ਼੍ਰੋਮਣੀ ਕਮੇਟੀ ਨੇ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਹਾੜਾ 19 ਵੈਸਾਖ ਤੋਂ ਬਦਲ ਕੇ 20 ਵੈਸਾਖ ਨੂੰ
ਕਰ ਦਿੱਤਾ ਹੈ। ਅਜੇਹਾ ਕਿਓ? ਉਹ ਸਾਧ ਬਾਬੇ ਜਿਹੜੇ ਪਿਛਲੇ ਕਈ ਸਾਲਾਂ ਤੋਂ ਬਿਨਾਂ ਕਿਸੇ ਦਲੀਲ ਦੇ
ਇਹ ਰੌਲਾ ਪਾਉਂਦੇ ਰਹੇ ਹਨ ਕਿ ਨਾਨਕਸ਼ਾਹੀ ਕੈਲੰਡਰ ਵਿਚ ਤਾਰੀਖਾਂ ਬਦਲ ਦਿੱਤੀਆਂ ਹਨ (ਜੋ ਸੱਚ ਨਹੀ
ਹੈ) ਹੁਣ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦਾ ਜਨਮ ਦਿਹਾੜਾ 19 ਵੈਸਾਖ ਤੋਂ ਬਦਲਕੇ 20
ਵੈਸਾਖ ਨੂੰ ਕਰਨ ਤੇ ਕਿਓ ਚੁੱਪ ਹਨ?
ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੋ 2 ਹਾੜ/16 ਜੂਨ ਨਾਨਕ ਸ਼ਾਹੀ ਤੋਂ ਬਦਲ ਕੇ ਜੇਠ ਸੁਦੀ 4
ਨੂੰ ਕਰਨ ਵਾਲਿਆਂ ਨੇ ਹੁਣ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਵੈਸਾਖ ਵਦੀ 7 ਨੂੰ ਕਿਓ ਨਹੀ ਮਨਾਇਆ ਜੋ
ਇਸ ਸਾਲ 1 ਮਈ ਨੂੰ ਸੀ ਹੁਣ ਇਹ ਵੈਸਾਖ ਵਦੀ 8 ਨੂੰ ਕਿਓ ਮਨਾ ਰਹੇ ਹਨ? ਜਦੋਂ ਕਿ ਬ੍ਰਹਮ ਗਿਆਨੀਆਂ
ਸਮੇਤ ਸ਼੍ਰੋਮਣੀ ਕਮੇਟੀ ਵੱਲੋਂ ਲਿਖੇ ਇਤਿਹਾਸ `ਚ ਇਹ ਵੈਸਾਖ ਸੁਦੀ 7 ਦਰਜ ਹੈ? ਇਸ ਸਾਲ ਸ਼੍ਰੋਮਣੀ
ਕਮੇਟੀ ਵੱਲੋਂ ਨਾ ਤਾ ਇਹ ਦਿਹਾੜਾ ਚੰਦਰ–ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਵੈਸਾਖ ਸੁਦੀ 7 ਨੂੰ
ਮਨਾਇਆ ਜਾ ਰਿਹਾ ਹੈ ਅਤੇ ਨਾ ਹੀ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ 19 ਵੈਸਾਖ ਨੂੰ, ਅਜੇਹਾ ਕਿਓ?
ਸ਼੍ਰੋਮਣੀ ਕਮੇਟੀ ਵੱਲੋਂ 2010 ਵਿਚ ਦੋ ਮੈਂਬਰੀ ਕਮੇਟੀ ਦੀਆ ਸ਼ਿਫਾਰਸ਼ਾ ਮੁਤਾਬਕ ਜਾਰੀ ਕੀਤੇ ਗਏ
ਧੁਮੱਕੜਸ਼ਾਹੀ ਕੈਲੰਡਰ `ਚ ਇਹ ਦਿਹਾੜਾ 2 ਮਈ/19 ਵੈਸਾਖ ਦਾ ਹੀ ਦਰਜ ਸੀ ਜੋ ਨਾਨਕਸ਼ਾਹੀ ਕੈਲੰਡਰ ਦੀ
ਤਾਰੀਖ ਹੈ। 2011 ਵਿੱਚ ਇਹ 2 ਮਈ 19 ਵੈਸਾਖ ਹੀ ਦਰਜ ਸੀ ਪਰ 2012 ਵਿਚ 19 ਵੈਸਾਖ ਤੋਂ ਬਦਲ ਕੇ
20 ਵੈਸਾਖ ਕਰ ਦਿੱਤੀ ਗਈ ਸੀ ਅਤੇ ਇਸ ਸਾਲ ਭਾਵ 2013 ਵਿਚ ਵੀ ਇਹ 20 ਵੈਸਾਖ ਹੀ ਦਰਜ ਹੈ।
ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ
13 ਮਾਰਚ ਦੀ ਰਾਤ ਧੁਮੱਕੜਸ਼ਾਹੀ ਕੈਲੰਡਰ ਨੂੰ ਜਾਰੀ ਕਰਨ ਲਈ ਇਕ ਸਮਾਗਮ ਕੀਤਾ ਗਿਆ ਸੀ। ਉਸ ਸਮਾਗਮ
`ਚ ਬੋਲਦਿਆਂ ਗਿਆਨੀ ਗੁਰਬਚਨ ਸਿੰਘ ਜੀ ਨੇ ਨਵੇ ਸਾਲ ਦੀ ਵਧਾਈ ਦਿੰਦਿਆਂ ਕਿਹਾ,
“ਬਹੁਤ ਉੱਚੀ ਅਵਾਜ਼ ਵਿਚ ਰੌਲਾ ਪਾਇਆ ਗਿਆ, ਚੀਕਾਂ ਮਾਰੀਆਂ ਗਈਆਂ ਕੇ
ਕੈਲੰਡਰ ਬਦਲ ਦਿੱਤਾ, ਅਹਿ ਕਰ ਦਿੱਤਾ ਔਹ ਕਰ ਦਿੱਤਾ ਏ, ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਜਿਹੜਾ
ਕੈਲੰਡਰ 2003 ਵਾਲਾ ਸੀ, ਜਿਹੜਾ ਨਵਾ ਬਣਾਇਆ ਗਿਆ ਸੀ, ਕਹਿ ਲਓ ਕੇ ਪੁਰੇਵਾਲ ਦੀ ਕਮੇਟੀ ਨੇ ਬਣਾਇਆ
ਸੀ, ਓਸ ਕੈਲੰਡਰ ਦੇ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਬੰਦੀ ਛੋੜ ਦਿਵਸ ਤੇ ਹੋਲਾਂ
ਮਹੱਲਾ, ਇਨ੍ਹਾਂ ਨੂੰ ਬਿਲਕੁਲ ਨਹੀਂ ਛੇੜਿਆ ਗਿਆ ਸੀ, ਇਹ ਬਿਲਕੁਲ ਪੁਰਾਤਨ ਰੱਖੇ ਗਏ ਸਨ, ਉਨ੍ਹਾਂ
ਨੇ ਇਹ ਤਿੰਨ ਪੁਰਾਤਨ ਰੱਖੇ ਸੀ, ਅਸੀਂ ਉਦੇ ਵਿਚ ਸੋਧ ਕਰਕੇ ਚਾਰ ਹੋਰ ਪੁਰਾਨਤ ਕੀਤੇ ਨੇ”।
ਧੁਮੱਕੜਸ਼ਾਹੀ ਕੈਲੰਡਰ ਮੁਤਾਬਕ ਹੁਣ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ (ਜੋ 19 ਵੈਸਾਖ ਤੋਂ
ਬਦਲ ਕੇ 20 ਵੈਸਾਖ ਕਰ ਦਿੱਤਾ ਗਿਆ ਹੈ) ਅਤੇ ਜੋਤੀ ਜੋਤ ਦਿਹਾੜਾ 6 ਚੇਤ/19 ਮਾਰਚ (ਨਾਨਕਸ਼ਾਹੀ
ਕੈਲੰਡਰ ਦੀ ਤਾਰੀਖ ਮੁਤਾਬਕ) ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਜਿਸ ਦੇ ਸਾਲ ਦੇ ਦਿਨ 365 ਹਨ,
ਮਨਾਇਆ ਜਾਂਦਾ ਹੈ ਪਰ ਸ਼ਹੀਦੀ ਦਿਹਾੜਾ ਜੇਠ ਸੁਦੀ 4 (ਜੋ ਇਸ ਸਾਲ 12 ਜੂਨ/30 ਜੇਠ ਨੂੰ ਆਵੇਗਾ)
ਚੰਦਰ-ਸੂਰਜੀ ਕੈਲੰਡਰ ਮੁਤਾਬਕ, ਜਿਸ ਸਾਲ ਦੇ 354 ਦਿਨ ਹਨ, ਮੁਤਾਬਕ ਮਨਾਇਆ ਜਾਣਾ ਹੈ।
ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼, ਗੁਰਗੱਦੀ ਦਿਵਸ ਅਤੇ ਜੋਤੀ ਜੋਤ ਦਿਹਾੜਾ ਤਾਂ ਸੂਰਜੀ ਕੈਲੰਡਰ
ਮੁਤਾਬਕ ਜਿਸ ਦੇ ਸਾਲ ਦੇ 365 ਦਿਨ ਅਤੇ ਸ਼ਹੀਦੀ ਦਿਹਾੜਾ ਚੰਦਰ-ਸੂਰਜੀ ਕੈਲੰਡਰ ਮੁਤਾਬਕ, ਜਿਸ ਦੇ
ਸਾਲ ਦੇ 354 ਦਿਨ ਹਨ, ਮਨਾਇਆ ਜਾਵੇਗਾ। ਇਹ ਕੇਹੜੀ ਮਰਯਾਦਾ ਹੈ? ਅਕਸਰ ਇਹ ਕਿਹਾ ਜਾਂਦਾ ਹੈ ਕਿ
ਸਿੱਖਾਂ ਨੇ ਇਤਿਹਾਸ ਬਣਾਇਆ ਤਾ ਬਹੁਤ ਹੈ ਪਰ ਸਾਂਭਿਆ ਨਹੀ। ਸਿੱਖਾਂ ਦਾ ਇਤਿਹਾਸ ਗੈਰਾਂ ਨੇ ਵਿਗਾੜ
ਕੇ ਲਿਖਿਆ ਹੈ। ਪਰ ਅੱਜ ਤਾ ਸਾਡੇ ਸਾਹਮਣੇ ਹੀ ਸਾਡਾ ਇਤਿਹਾਸ ਵਿਗਾੜਿਆ ਜਾ ਰਿਹਾ ਹੈ ਉਹ ਵੀ ਆਪਣੇ
ਆਪ ਨੂੰ ਸਿੱਖਾਂ ਦੀ ਸ਼੍ਰੋਮਣੀ ਅਖਵਾਉਣ ਵਾਲੀ ਸੰਸਥਾ ਵੱਲੋਂ। ਖਾਲਸਾ ਜੀ, ਜਾਗੋ ਅਤੇ ਸੋਚੋ! ਜੇ ਇਸ
ਤਰ੍ਹਾਂ ਇਤਿਹਾਸਕ ਦਿਹਾੜਿਆਂ ਦੀਆ ਤਾਰੀਖਾਂ ਵਿਗਾੜਨ ਨੂੰ ਏਕਤਾ ਆਖਿਆ ਜਾ ਰਿਹਾ ਹੈ ਤਾਂ ਕੀ
ਥੁੜਿਆਂ ਹੈ ਅਜੇਹੀ ਏਕਤਾ ਖੁਣੋ?
(01/05/13)
ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)
ਵਲ਼ਡ ਸਿੱਖ ਫੈਡਰੇਸ਼ਨ (WSF)
ਦੀ ਸਰੀ ਨਗਰ ਕੀਰਤਨ ਵਿੱਚ ਸ਼ਮੂਲੀਅਤ
ਪਿਛਲੇ ਦਿਨੀ ਵਲ਼ਡ ਸਿੱਖ ਫੈਡਰੇਸ਼ਨ (ਰਜਿ) ਦੁਆਰਾ ਵੈਸਾਖੀ ਦੇ ਨਗਰ ਕੀਰਤਨ ਦੌਰਾਨ ਕਨੇਡਾ ਵਿੱਚ
ਭਰਵੀਂ ਸ਼ਮੂਲੀਅਤ ਕੀਤੀ ਗਈ ।ਤੱਤ ਗੁਰਮਤਿ ਦੇ ਪਰਚਾਰਕਾਂ ਜਿਵੇਂ ਭਾਈ ਸਰਬਜੀਤ ਸਿੰਘ ਧੂੰਦਾ, ਭਾਈ
ਪੰਥਪਰੀਤ ਸਿੰਘ, ਪ੍ਰੋ ਦਰਸ਼ਣ ਸਿੰਘ, ਭਾਈ ਅਮਰੀਕ ਸਿੰਘ ਚੰਡੀਗੜ, ਭਾਈ ਹਰਭਜਨ ਸਿੰਘ ਨਿਊਯਾਰਕ, ਭਾਈ
ਹਰਜਿੰਦਰ ਸਿੰਘ ਸਭਰਾ, ਭਾਈ ਪਰਮਜੀਤ ਸਿੰਘ ਉੱਤਰਾਖੰਡ ਹੋਰਾਂ ਦੀਆਂ ਹਜਾਰਾਂ ਸੀ ਡੀਜ਼, ਐਮ ਪੀ
ਥਰੀਜ਼ ਅਤੇ ਗੁਰਮਤਿ ਦੇ ਪੈਂਫਲਟ ਸੰਗਤਾਂ ਨੂੰ ਫਰੀ ਵੰਡੇ ਗਏ। ਕਨੇਡਾ ਵਿੱਚ ਹੋਈਆਂ ਕਈ ਮੀਟਿੰਗਾਂ
ਉਪਰੰਤ ਕਨੇਡਾ ਵਿਚਲੀ ਵਲ਼ਡ ਸਿੱਖ ਫੈਡਰੇਸ਼ਨ ਦਾ ਹੋਰ ਵਿਸਥਾਰ ਕੀਤਾ ਗਿਆ। ਭਵਿੱਖ ਵਿੱਚ ਸਭ ਜਾਗਰੁਕ
ਧਿਰਾਂ ਨਾਲ ਰਲ ਮਿਲ ਅੱਗੇ ਵਧਣ ਦਾ ਅਹਿਦ ਲਿਆ ਗਿਆ।
ਇਸ ਫੇਰੀ ਵਿੱਚ ਕੈਲੇਫੋਰਨੀਆਂ ਤੋਂ ਬਾਵਾ ਸਿੰਘ ਲੈਥਰਪ, ਕਮਲਜੀਤ ਕੌਰ ਲੈਥਰਪ, ਹਰਬਕਸ਼ ਸਿੰਘ ਰਾਊਕੇ
ਸੈਨਹੋਜੇ, ਹਰਮਿੰਦਰ ਸਿੰਘ ਸੇਖਾ ਸੈਨਹੋਜੇ, ਰਸ਼ਪਾਲ ਸਿੰਘ ਬਾਹੋਵਾਲ ਫਰਿਜਨੋ, ਗੁਰਮੀਤ ਸਿੰਘ
ਬਰਸਾਲ, ਤਰਲੋਚਨ ਸਿੰਘ ਦੁਪਾਲਪੁਰ, ਸਪੋਕਨ ਤੋਂ ਬਲਰਾਜ ਸਿੰਘ ਅਤੇ ਜੱਥੇਬੰਦੀ ਦੇ ਮੁੱਖ ਬੁਲਾਰੇ
ਅਜਾਇਬ ਸਿੰਘ ਸਿਆਟਲ ਸ਼ਾਮਿਲ ਹੋਏ।
ਪਹਿਲੀ ਮੀਟਿੰਗ ਜੱਥੇਬੰਦੀ ਦੇ ਸਿਰਕੱਢ ਆਗੂ ਸ਼ੌਕੀਨ ਸਿੰਘ ਚੁੱਪਕੀਤੀ ਦੇ ਘਰੇ ਹੋਈ ਜਿਸ ਵਿੱਚ
ਅਮਰਜੀਤ ਸਿੰਘ ਟਰਾਂਟੋ, ਲਖਵੀਰ ਸਿੰਘ ਭੁੱਲਰ ਐਬਸਫੋਰਡ, ਜਗਪਾਲ ਸਿੰਘ ਖਾਲਸਾ ਸਰੀ, ਕਰਮਜੀਤ ਸਿੰਘ
ਬਰਾੜ ਸਰੀ, ਕੁਲਦੀਪ ਸਿੰਘ ਸ਼ੇਰੇ ਪੰਜਾਬ, ਬਲਜੀਤ ਸਿੰਘ ਪਰਮਾਰ ਕੈਲਗਰੀ, ਟੇਕ ਮਿਨਹਾਂਸ ਸਿੰਘ
ਡੰਕਨ, ਮਿੱਕੀ ਸਿੰਘ ਡੈਲਟਾ ਅਤੇ ਅਮਰੀਕਾ ਤੋਂ ਆਏ ਸਭ ਮੈਂਬਰਾਂ ਨੇ ਹਿੱਸਾ ਲਿਆ।
ਦੂਜੀ ਮੀਟਿੰਗ ਮਿੱਕੀ ਸਿੰਘ ਡੈਲਟਾ ਦੇ ਘਰੇ ਹੋਈ ਜਿਸ ਵਿੱਚ ਉਪਰੋਕਤ ਤੋਂ ਬਿਨਾਂ ਜੋਗਾ ਸਿੰਘ
ਸਿਆਟਲ, ਸੰਤੋਖ ਸਿੰਘ ਸਰੀ, ਜਸਵੀਰ ਸਿੰਘ ਸਰੀ, ਲਖਵਿੰਦਰ ਸਿੰਘ ਸਰੀ, ਦਵਿੰਦਰ ਸਿੰਘ ਐਬਸਫੋਰਡ,
ਹਰਚਰਨ ਸਿੰਘ ਸਿੱਖ ਵਿਰਸਾ ਕੈਲਗਰੀ ਸ਼ਾਮਿਲ ਹੋਏ।ਇਹਨਾਂ ਮੀਟਿੰਗਾਂ ਵਿੱਚ ਸਿੰਘ ਸਭਾ ਇੰਟਰਨੈਸ਼ਨਲ ਦੇ
ਵੀਰਾਂ ਨੇ ਵੀ ਹਿੱਸਾ ਲਿਆ।
ਨਗਰ ਕੀਰਤਨ ਤੇ ਵਰਡ ਸਿੱਖ ਫੈਡਰੇਸ਼ਨ ਦੀ ਸਟਾਲ ਦਾ ਸਮੁੱਚਾ ਪ੍ਰਬੰਧ ਸ ਸ਼ੌਕੀਨ ਸਿੰਘ ਚੁੱਪਕੀਤੀ ਦੀ
ਪਰਧਾਨਗੀ ਹੇਠ ਕੀਤਾ ਗਿਆ। ਜਿੱਥੇ ਉਪਰੋਕਤ ਸੇਵਾਦਾਰਾਂ ਦੀ ਸ਼ਮੂਲੀਅਤ ਤੋਂ ਬਿਨਾਂ ਅਜਾਇਬ ਸਿੰਘ
ਸਿਆਟਲ ਦੀ ਅਗਵਾਈ ਹੇਠ ਉਚੇਚੇ ਤੌਰ ਤੇ ਸਿਆਟਲ ਤੋਂ ਗੁਲਜਾਰ ਸਿੰਘ, ਸਤਨਾਮ ਸਿੰਘ, ਕੁਲਵਿੰਦਰ
ਸਿੰਘ, ਸੁਰਜੀਤ ਸਿੰਘ, ਹਰਜੀਤ ਸਿੰਘ, ਹਰਨੇਕ ਸਿੰਘ, ਬਲਰਾਜ ਸਿੰਘ, ਬੀਬੀ ਹਰਜੀਤ ਕੌਰ, ਰਜਨੀ ਕੌਰ
ਅਤੇ ਬੀਬੀ ਚਰਨਜੀਤ ਕੌਰ ਸ਼ਾਮਿਲ ਹੋਏ। ਡਾ ਹਰਮੇਲ ਸਿੰਘ ਬਰਸਾਲ ਅਤੇ ਬੀਬੀ ਪੁਨੀਤ ਕੌਰ ਨੇ ਵੀ ਸਟਾਲ
ਤੇ ਹਾਜਰੀ ਲਵਾਈ।
ਤੀਜੀ ਮੀਟਿੰਗ ਕਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੁਸਾਇਟੀ ਦੇ ਮੁੱਖ ਦਫਤਰ ਵਿੱਚ ਸੁਸਾਇਟੀ ਦੇ
ਮੈਂਬਰਾਂ ਨਾਲ ਹੋਈ। ਜਿਸ ਵਿੱਚ ਵਲ਼ਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਨੇ ਸਤਿਨਾਮ ਸਿੰਘ ਜੌਹਲ,
ਗੁਰਚਰਨ ਸਿੰਘ ਕਾਹਨੂਵਾਲ, ਡਾ ਪ੍ਰੀਤਮ ਸਿੰਘ ਔਲਖ, ਡਾ ਕਾਲਾ ਸਿੰਘ, ਪੰਥਕ ਕਵੀ ਕੁਲਵੰਤ ਸਿੰਘ, ਗਿ
ਕੁਲਤਾਰ ਸਿੰਘ ਆਦਿ ਦੀ ਸਮੁੱਚੀ ਟੀਮ ਨਾਲ ਵਿਚਾਰਾਂ ਕੀਤੀਆਂ । ਇੱਥੇ ਕੁਲਵੰਤ ਸਿੰਘ ਵੈਨਕੁਵਰ ਨੇ
ਆਪਣੀ ਨਵੀਂ ਕਿਤਾਬ ਵੀ ਭੇਂਟ ਕੀਤੀ। ਸੋਸਾਇਟੀ ਮੈਂਬਰਾਂ ਪਿਛਲੇ ਪੱਚੀ ਸਾਲਾਂ ਤੋਂ ਲਗ ਰਹੀਆਂ
ਹਫਤਾਵਾਰ ਗੁਰਮਤਿ ਕਲਾਸਾਂ, ਸੋਸਾਇਟੀ ਵਲੋਂ ਬਣਾਈ ਗੁਰਮਤਿ ਲਾਇਬਰੇਰੀ ਅਤੇ ਹਫਤਾਵਾਰੀ ਵੱਖ ਵੱਖ
ਗੁਰਦਵਾਰਿਆਂ ਵਿੱਚ ਲਗਾਈਆਂ ਜਾ ਰਹੀਆਂ ਗੁਰਮਤਿ ਦੀਆਂ ਸਟਾਲਾਂ ਵਾਰੇ ਵਿਸਥਾਰ ਨਾਲ ਵਿਚਾਰ ਸਾਂਝੇ
ਕੀਤੇ। ਉਹਨਾਂ ਵਲ਼ਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਨੂੰ ਵੀ ਕਿਤਾਬਾਂ ਦਾ ਇੱਕ ਸੈੱਟ ਭੇਂਟ ਕੀਤਾ।
ਵਲ਼ਡ ਸਿੱਖ ਫੈਡਰੇਸ਼ਨ ਵਲੋਂ ਤਰਲੋਚਨ ਸਿੰਘ ਦੁਪਾਲਪੁਰ ਨੇ ਨਗਰ ਕੀਰਤਨ ਵਿੱਚਲੀ ਸ਼ੇਰੇ ਪੰਜਾਬ ਦੀ
ਸਟੇਜ ਅਤੇ ਗੁਰਦਵਾਰਾ ਸਿੰਘ ਸਭਾ ਵਿੱਚਲੀ ਸਟੇਜ ਤੋਂ ਵੀ ਜੱਥੇਬੰਦੀ ਦੇ ਮਕਸਦ ਨੂੰ ਸੰਗਤਾਂ ਨਾਲ
ਸਾਂਝਾ ਕੀਤਾ। ਗੁਰਦਵਾਰਾ ਸਿੰਘ ਸਭਾ ਦੇ ਪਰਬੰਧਕਾਂ ਨਾਲ ਗੁਰਮਤਿ ਪ੍ਰਚਾਰ ਵਾਰੇ ਵਿਚਾਰ ਵਟਾਂਦਰਾ
ਹੋਇਆ। ਤਰਲੋਚਨ ਸਿੰਘ ਦੁਪਾਲਪੁਰ, ਗੁਰਮੀਤ ਸਿੰਘ ਬਰਸਾਲ, ਹਰਬਕਸ਼ ਸਿੰਘ ਰਾਊਕੇ ਅਤੇ ਅਜਾਇਬ ਸਿੰਘ
ਸਿਆਟਲ ਨੇ ਰੇਡੀਓ ਸ਼ੇਰੇ ਪੰਜਾਬ, ਅਤੇ ਰੇਡੀਓ ਰੈੱਡ ਐੱਫ ਐਮ, ਦੀ ਹੋਸਟ ਮਨਜੀਤ ਕੌਰ ਕੰਗ ਨਾਲ
ਗੁਰਮਤਿ ਸਿਧਾਂਤਾਂ ਤੇ ਟਾਕ ਸ਼ੋ ਕਰਦਿਆਂ ਅਤੇ ਰੇਡੀਓ ਪੰਜਾਬ ਤੇ ਹਾਜਰੀ ਲਵਾਉਂਦਿਆਂ ਵਲ਼ਡ ਸਿੱਖ
ਫੈਡਰੇਸ਼ਨ ਦੀ ਕਾਰਜ ਵਿਧੀ ਅਤੇ ਕਾਰਜ ਖੇਤਰ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਰੇਡੀਓ ਸ਼ੇਰੇ
ਪੰਜਾਬ ਦੇ ਹੋਸਟ ਸ ਕੁਲਦੀਪ ਸਿੰਘ ਦੀਆਂ ਅਣਥੱਕ ਪੰਥਕ ਸੇਵਾਵਾਂ ਤੋਂ ਪਰਭਾਵਤ ਹੋਕੇ ਵਲ਼ਡ ਸਿੱਖ
ਫੈਡਰੇਸ਼ਨ ਨੇ ਉਹਨਾਂ ਨੂੰ ਨਾਲ ਲੈਕੇ ਚੱਲਣ ਦਾ ਤਹੱਈਆ ਕੀਤਾ। ਇਸੇ ਕੜੀ ਤਹਿਤ ਅਖਬਾਰ ਚੜਦੀ ਕਲਾ
ਅਤੇ ਅਕਾਲ ਗਾਰਡੀਅਨ ਦੇ ਸੰਪਾਦਕ ਲੱਕੀ ਸਹੋਤਾ ਨਾਲ ਮੁਲਾਕਾਤ ਕੀਤੀ। ਪੰਜਾਬੀ ਟ੍ਰਿਬੀਊਨ ਕਨੇਡਾ ਦੇ
ਸੰਪਾਦਕ ਸ ਗੁਰਲਾਲ ਸਿੰਘ ਜੀ ਅਤੇ ਰੇਡੀਓ ਸ਼ੇਰੇ ਪੰਜਾਬ ਦੇ ਹੋਸਟ ਡਾ ਰਮਿੰਦਰਪਾਲ ਸਿੰਘ ਜੀ ਨਾਲ ਵੀ
ਇਸੇ ਸੰਦਰਭ ਵਿੱਚ ਮੁਲਾਕਾਤਾਂ ਦਾ ਦੌਰ ਚੱਲਿਆ।
ਕੁਲ ਮਿਲਾਕੇ ਵਲ਼ਡ ਸਿੱਖ ਫੈਡਰੇਸ਼ਨ ਦੀ ਇਹ ਪਰਚਾਰ ਫੇਰੀ ਜੱਥੇਬੰਦੀ ਦੇ ਵਿਸਥਾਰ ਲਈ ਲਾਭਦਾਈਕ ਕਹੀ
ਜਾ ਸਕਦੀ ਹੈ ਭਾਵੇਂ ਕਿ ਇਸੇ ਸਮੇ ਦੌਰਾਨ ਗੁਰਮਤਿ ਗਿਆਨ ਮਿਸ਼ਨਰੀ ਕਾਲੇਜ ਦੇ ਪ੍ਰਿੰਸ਼ੀਪਲ ਸ ਗੁਰਬਚਨ
ਸਿੰਘ ਥਾਂਈਲੈਂਡ ਵਾਲਿਆਂ ਦੇ ਅਮਰੀਕਾ ਵਿੱਚ ਬਣਾਏ ਜਾ ਰਹੇ ਪਰੋਗਰਾਮਾਂ ਕਾਰਣ ਫੈਡਰੇਸ਼ਨ ਦੇ ਮੋਢੀ
ਮੈਂਬਰਾਂ ਵਿੱਚੋਂ ਵਰਿੰਦਰ ਸਿੰਘ ਗੋਲਡੀ, ਨਰਿੰਦਰ ਸਿੰਘ ਡੈਲਸ ਆਦਿ ਰੁੱਝੇ ਰਹੇ।
ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)
(01/05/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਵੇਲਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਅੱਜ ਵੇਲਾਂ ਦੀ ਛਾਂ ਦੇ ਥੱਲੇ।
ਮੋਨ ਧਾਰਿਆ ਬੈਠ ਇਕੱਲੇ।
ਇਕ ਟਹਿਣੀ ਗਲ ਲੱਗੀ ਆ ਕੇ।
ਝੂਲਣ ਲੱਗੀ ਬਾਹਾਂ ਪਾਕੇ।
ਕੂੰਬਲ ਨਰਮ ਜਿਉਂ ਸੋਹਲ ਕਲਾਈ।
ਉਸ ਨੇ ਗਲੇ ਦੁਆਲੇ ਪਾਈ।
ਮੈ ਰੱਬ ਦੇ ਰੰਗ ਮਾਨਣ ਲੱਗਾ।
ਅਪਣੇ ਆਪ ਮੈਂ ਬੋਲਣ ਲੱਗਾ
ਪੁੱਛ ਬੈਠਾ: “ਹੇ ਵੇਲ ਪਿਆਰੀ,
ਜਾਵਾਂ ਤੇਰਾ ਸ਼ੁਕਰ ਗੁਜ਼ਾਰੀ।
ਏਨੀ ਕੋਮਲ ਕੋਮਲ ਕੀਕੂੰ?
ਸਹਿ ਧੁੱਪ, ਝੱਖੜ ਸੋਹਲ ਕੀਕੂੰ?”
ਆਖਣ ਲੱਗੀ: “ਓਟ ਓਸ ਦੀ,
ਉਸ ਨੂੰ ਸਦਾ ਹਾਂ ਦਿਲ ਵਿੱਚ ਰਖਦੀ,
ਓਸ ਸਹਾਰੇ ਸਭ ਦੁੱਖ ਜਰਦੀ,
ਚਿੰਤਾ ਫਿਕਰ ਨਾ ਕੋਈ ਕਰਦੀ।
ਜਿਸ ਹਾਲੇ ਰਖਦਾ ਹੈ ਸਾਈਂ,
ਸਭ ਸਹਿ ਲੈਂਦੀ ਚਾਈਂ ਚਾਈਂ।
ਨਰਮ ਹੈ ਹਿਰਦਾ, ਨਰਮ ਬਦਨ ਹੈ।
ਉਸ ਜਿਉਂ ਹੀ ਕੋਮਲ ਮਨ ਤਨ ਹੈ।
ਉਸ ਦਾ ਸ਼ੁਕਰ ਗੁਜ਼ਾਰਾਂ ਦਮ ਦਮ।
ਇਸੇ ਲਈ ਕਰਦੀ ਹਾਂ ਚਮ ਚਮ।
ਲਗਦਾ ਅਪਣਾ, ਜੋ ਵੀ ਆਏ,
ਠੰਢੀ ਛਾਂ ਦੀ ਮੌਜ ਮਨਾਏ।
ਸੱਭ ਉਸ ਕਰਤੇ ਰਚਣ ਰਚਾਇਆ।
ਸਭ ਦੇ ਦਿਲ ਵਿੱਚ ਪਿਆਰ ਵਸਾਇਆ।
ਮੈਂ ਵੀ ਸਭ ਸੰਗ ਪਿਆਰ ਵੰਡਾਂਦੀ।
ਸਭਨਾਂ ਨੂੰ ਅਪਣੇ ਗਲ ਲਾਂਦੀ”।
ਵੇਲਾਂ ਦੇ ਮੈਂ ਸਦਕੇ ਜਾਵਾਂ।
ਕਾਦਰ ਕੁਦਰਤ ਦਾ ਪਰਛਾਵਾਂ।
ਜਿਸ ਨੇ ਮਨ ਵਿੱਚ ਸੋਝੀ ਪਾਈ।
ਉਸ ਨੂੰ ਧਿਆਓ ਹਰ ਦਮ ਭਾਈ।
ਦੁੱਖ ਦੂਰ, ਰਹੇ ਕਸ਼ਟ ਨਾ ਮਾਸਾ।
ਚੈਨ ਮਿਲੇ, ਸੁੱਖ ਦਾ ਘਰ ਵਾਸਾ।
ਸਭਨਾਂ ਜੀਆਂ ਦਾ ਇੱਕ ਦਾਤਾ।
ਉਸ ਦਾ ਹੈ ਸਭਨਾਂ ਸੰਗ ਨਾਤਾ।
ਰੂਹ ਤੋਂ ਸਭ ਨੂੰ ਕਰੋ ਮੁਹੱਬਤ।
ਪਿਆਰ ਮਿਲੇ ਸਭ ਮਾਣ ਤੇ ਇਜ਼ਤ।
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}