(30/06/13)
ਕੁੱਝ ਪੰਥ ਦਰਦੀ ਜਥੇਬੰਦੀਆਂ
!!ਅੰਤਰ-ਰਾਸ਼ਟਰੀ ਮੀਡੀਏ ਰਾਹੀਂ ਨਾਨਕਸ਼ਾਹੀ ਕੈਲੰਡਰ ਤੇ ਵਿਚਾਰ ਦਾ ਖੁੱਲਾ ਸੱਦਾ!!
ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਆਪ ਜਾਣਦੇ ਹੀ ਹੋ ਕਿ ਕਾਫੀ ਲੰਬੇ ਸਮੇ ਦੀ ਮਿਹਨਤ
ਨਾਲ ਕਨੇਡਾ ਵਾਸੀ ਸ ਪਾਲ ਸਿੰਘ ਪੁਰੇਵਾਲ ਜੀ ਨੇ ਸਿੱਖ ਕੌਮ ਦੀ ਵਿਲੱਖਣ ਹਸਤੀ ਨੂੰ ਸਮਰਪਿਤ ਨਵੇਂ
ਸਮੇਂ ਅਨੁਸਾਰੀ ਨਾਨਕ ਸ਼ਾਹੀ ਕੈਲੰਡਰ (੨੦੦੩) ਬਣਾ ਕੇ ਕੌਮ ਨੂੰ ਭੇਂਟ ਕੀਤਾ ਸੀ ਜਿਸ ਨਾਲ ਸਿੱਖ
ਸਮਾਜ ਨਾਲ ਸਬੰਧਿਤ ਦਿਨ ਦਿਹਾੜੇ ਕਿਸੇ ਬਿਗਾਨੇ ਤੋਂ ਪੱਤਰੀ/ਜੰਤਰੀ ਖੁਲਾ ਕੇ ਪੁੱਛਣ ਨਾਲੋਂ ਬੜੀ
ਹੀ ਸੌਖੀ ਤਰਾਂ ਯਾਦ ਰੱਖੇ ਜਾ ਸਕਦੇ ਸਨ। ਇਹ ਸੂਰਜੀ ਕੈਲੰਡਰ ਸਾਰੇ ਹੀ ਸਿੱਖ ਜਗਤ ਅਤੇ ਸਰਕਾਰਾਂ
ਨੇ ਪਰਵਾਨ ਵੀ ਕਰ ਲਿਆ ਸੀ। ਪਰ ਕੁਝ ਬਿਕਰਮੀ-ਮੱਤੀ ਧਿਰਾਂ ਸਿੱਖਾਂ ਦੇ ਇਸ ਅਜ਼ਾਦ ਹਸਤੀ
ਪ੍ਰਗਟਾਉਂਦੇ ਕੈਲੰਡਰ ਵਿੱਚ ਵੀ ਆਪਣੇ ਰਾਜਨੀਤਕ ਰਸੂਖ਼ ਦੇ ਬਲਬੂਤੇ ਤੇ ਚੰਦਰ-ਬਿਕਰਮੀ ਦਾ ਰਲ਼ਾ ਪਾ
ਕੇ ਮਿਲਗੋਭਾ ਕੈਲੰਡਰ ਬਣਵਾਉਣ ਵਿੱਚ ਕਾਮਯਾਬ ਹੋ ਗਈਆਂ ਜਿਸ ਨਾਲ ਸਿੱਖਾਂ ਦਾ ਅੰਤਰਾਸ਼ਟਰੀ ਪੱਧਰ ਤੇ
ਜਲੂਸ ਨਿਕਲ ਰਿਹਾ ਹੈ । ਬਾਰ-ਬਾਰ ਸਬੰਧਿਤ ਧਿਰਾਂ ਨੂੰ ਇਸ ਵਿਸ਼ੇ ਤੇ ਧਿਆਨ ਦੇਣ ਦੀਆਂ ਅਪੀਲਾਂ ਕਰਨ
ਦੇ ਬਾਵਜੂਦ ਵੀ ਨਿਰਾਸ਼ਾ ਹੀ ਪੱਲੇ ਪਈ ਹੈ। ਦੁਨੀਆਂ ਭਰ ਵਿੱਚ ਫੈਲ ਚੁੱਕੀ ਸਿੱਖ ਕੌਮ ਇਸ ਮੁੱਦੇ ਦਾ
ਪਹਿਲ ਦੇ ਅਧਾਰ ਤੇ ਹਲ ਚਾਹੁੰਦੀ ਹੈ। ਵਿਦੇਸ਼ੀ ਸੰਗਤਾਂ ਸਮੇ-ਸਮੇ ਸ਼੍ਰੋਮਣੀ ਕਮੇਟੀ ਨੂੰ ਇਹ ਸੋਧਾਂ
ਵਾਪਸ ਲੈਣ ਲਈ ਬੇਨਤੀਆਂ ਕਰਦੀਆਂ ਰਹਿੰਦੀਆਂ ਹਨ ਪਰ ਸ਼੍ਰੋਮਣੀ ਕਮੇਟੀ ਨੇ ਕਦੇ ਵੀ ਇਸ ਪਾਸੇ ਧਿਆਨ
ਨਹੀਂ ਦਿੱਤਾ ਸਗੋਂ ਉਲਟਾ ਸ਼੍ਰੋਮਣੀ ਕਮੇਟੀ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਦੇਸ਼-ਵਿਦੇਸ਼ ਦੀਆਂ
ਸੰਗਤਾਂ ਨੇ ਸੋਧੇ ਹੋਏ ਕੈਲੰਡਰ ਨੂੰ ਪ੍ਰਵਾਨ ਕਰ ਲਿਆ ਹੈ, ਕਿਸੇ ਧਿਰ ਨੇ ਵੀ ਸੋਧੇ ਹੋਏ ਕੈਲੰਡਰ
ਤੇ ਕੋਈ ਇਤਰਾਜ਼ ਨਹੀ ਕੀਤਾ ਅਤੇ ਨਾ ਹੀ ਕਿਸੇ ਨੇ ਕੋਈ ਸੁਝਾਓ ਦਿੱਤਾ ਹੈ ਜੋ ਕਿ ਸੱਚ ਨਹੀ ਹੈ।
ਅਸੀਂ ਹੇਠ ਲਿਖੀਆਂ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਨੂੰ ਅੰਤਰਰਾਸ਼ਟਰੀ ਪ੍ਰਚਾਰ ਸਾਧਨਾਂ ਰਾਹੀ ਖੁੱਲਾ
ਸੱਦਾ ਦਿੰਦੇ ਹਾਂ ਕਿ ਨਾਨਕ ਸ਼ਾਹੀ ਕੈਲੰਡਰ ਦੀਆਂ ਸੋਧਾਂ ਸਬੰਧੀ ਅੰਤਰਰਾਸ਼ਟਰੀ ਮੰਚ ਤੇ ਪਾਰਦਰਸ਼ੀ
ਵਿਚਾਰ ਚਰਚਾ ਕੀਤੀ ਜਾਵੇ ਤਾਂ ਜੋ ਅੱਗੋਂ ਤੋਂ ਸ਼੍ਰੋਮਣੀ ਕਮੇਟੀ ਇਹ ਝੂਠ ਨਾ ਬੋਲ ਸਕੇ ਕੇ ਕਿਸੇ ਨੇ
ਸੋਧੇ ਹੋਏ ਕੈਲੰਡਰ ਤੇ ਕੋਈ ਇਤਰਾਜ਼ ਨਹੀ ਕੀਤਾ। ਅੰਤਰਰਾਸ਼ਟਰੀ ਮੰਚ ਤੇ ਵਿਚਾਰ ਚਰਚਾ ਕਰਨ ਨਾਲ ਜਿਥੇ
ਦੇਸ਼-ਵਿਦੇਸ ਦੀਆਂ ਸਮੂਹ ਸੰਗਤਾਂ ਵਿਚਾਰ ਚਰਚਾ ਤੋਂ ਜਾਣੂ ਹੋ ਸਕਣ ਗੀਆਂ ਉਥੇ ਕੈਲੰਡਰ ਦੀ ਜਾਣਕਾਰੀ
ਰੱਖਣ ਵਾਲੇ ਸੱਜਣ ਆਪਣੇ ਸੁਝਾਓ ਵੀ ਦੇ ਸਕਣਗੇ। ਇਸ ਲਈ ਵੱਖ-ਵੱਖ ਦੇਸ਼ਾਂ ਦੀਆਂ ਇਸ ਵਿਸ਼ੇ ਤੇ ਵਿਚਾਰ
ਕਰਨ ਦੀਆਂ ਇੱਛਕ ਜੱਥੇਬੰਦੀਆਂ, ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਕੈਲੰਡਰ ਸੋਧਕ ਕਮੇਟੀ
ਨੂੰ, ਅੰਤਰ-ਰਾਸ਼ਟਰੀ ਮੰਚ (ਮੀਡੀਏ) ਰਾਹੀਂ, ਸਮੂਹ ਸੰਗਤ ਸਾਹਮਣੇ, ਪਾਰਦਰਸ਼ਕ ਤਰੀਕੇ ਰਾਹੀਂ, ਵੱਖ
ਵੱਖ ਕੈਲੰਡਰਾਂ ਦਾ ਰੇੜਕਾ ਖਤਮ ਕਰਕੇ, ਇੱਕੋ ਇੱਕ ਸਰਬ ਪ੍ਰਵਾਣਤ ਨਾਨਕ ਸ਼ਾਹੀ ਕੈਲੰਡਰ ਲਾਗੂ ਕਰਨ
ਲਈ ਵਿਚਾਰ-ਵਟਾਂਦਰਾ ਕਰਨ ਦਾ ਖੁੱਲਾ ਸੱਦਾ ਦੇ ਰਹੀਆਂ ਹਨ।
ਅਮੈਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ
ਸਿੱਖ ਯੂਥ ਆਫ ਐਮਰੀਕਾ
ਵਰਡ ਸਿੱਖ ਫੈਡਰੇਸ਼ਨ(ਰਜਿ)
ਟਾਈਗਰ ਜੱਥਾ (ਯੂ ਕੇ)
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐਸ ਏ(ਰਜਿ)
ਸ਼ਰੋਮਣੀ ਅਕਾਲੀ ਦਲ ਮਾਨ (ਉੱਤਰੀ ਐਮਰੀਕਾ)
ਸਿੰਘ ਸਭਾ ਇੰਟਰਨੈਸ਼ਨਲ
ਮਿਸ਼ਨਰੀ ਸਰਕਲ ਕੈਲੇਫੋਰਨੀਆਂ
ਇੰਟਰਨੈਸ਼ਨਲ ਸਿੱਖ ਅਵੇਅਰਨੈੱਸ ਸੋਸਾਇਟੀ
ਕਨੇਡੀਅਨ ਸਿੱਖ ਸਟੱਡੀਜ਼ ਅਤੇ ਟੀਚਿੰਗ ਸੁਸਾਇਟੀ (ਵੈਨਕੁਵਰ)
ਬਾਬਾ ਬੰਦਾ ਸਿੰਘ ਬਹਾਦਰ ਸੋਸਾਇਟੀ (ਬੀ ਸੀ)
ਸਾਕਾ ਜੱਥੇਬੰਦੀ (ਨਿਉ ਜਰਸੀ)
ਗੁਰਸਿੱਖ ਫੈਮਲੀ ਕਲੱਬ ਫਰੀਦਾਬਾਦ
ਯੰਗ ਸਿੱਖ ਐਸੋਸੀਏਸ਼ਨ ਫਰੀਦਾਬਾਦ
ਦੁਰਮਤਿ ਸੋਧਕ ਗੁਰਮਤਿ ਲਹਿਰ
ਖਾਲਸਾ ਨਾਰੀ ਮੰਚ ਫਰੀਦਾਬਾਦ
ਸ਼ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ
ਕੈਲਗਰੀ ਸਿੱਖ ਫੈਡਰੇਸ਼ਨ
ਗੁਰਮਤਿ ਪ੍ਰਚਾਰ ਕੌਂਸਲ ਲੁਧਿਆਣਾ
ਇਹ ਸਾਰੀ ਵਿਚਾਰ ਚਰਚਾ
ਸ਼ਰੋਮਣੀ ਕਮੇਟੀ ਵੱਲੋਂ ਸੁਝਾਈਆਂ ਵੈੱਬ ਸਾਈਟਾਂ ਤੋਂ ਇਲਾਵਾ ਹੇਠ ਲਿਖੀਆਂ ਵੈਬ ਸਾਈਟਾਂ ਤੇ ਦੁਨੀਆਂ
ਭਰ ਦੇ ਸਿੱਖਾਂ ਦੀ ਜਾਣਕਾਰੀ ਲਈ ਨਾਲ ਦੀ ਨਾਲ ਉਪਲੱਬਧ ਰਹੇਗੀ।
sikhmarg.com,
khalsanews.org,
thesikhaffairs.org,
singhsabhacanada.com,
singhsabhausa.com,
thegurugranth.com,
gurupanth.com,
tigerjatha.net,
khalsaworld.net,
wakeupkhalsa.com
ਸੰਪਰਕ [email protected]
(30/06/13)
ਸੁਰਿੰਦਰ ਸਿੰਘ ‘ਖਾਲਸਾ’
{ਬਾਬੇ
ਕਾਰ ਸੇਵਾ ਵਾਲੇ … …}
ਕਾਰ-ਸੇਵਾ ਦੇ ਨਾਂ ਤੇ ਹਰ ਪਿੰਡ ਵਿੱਚੋਂ, ਮਾਇਆ ਲੋਕਾਂ ਤੋਂ ਖੂਬ ਉਗਰਾਹੁਣ ਬਾਬੇ।
ਜਿਸ ਗੁਰਦੁਆਰੇ ਇੱਕ ਵਾਰ ਪੈਰ ਪਾਉਂਦੇ, ਉੱਥੇ ਪੱਕੇ ਹੀ ਡੇਰੇ ਜਮਾਉਂਣ ਬਾਬੇ।
‘ਕਾਰ-ਸੇਵਾ’ ਕਮੇਟੀ ਤੋਂ ਮੁੱਲ ਲੈਂਦੇ, ਭਰਕੇ ‘ਟੈਂਡਰ’ ਫਿਰ ਖੁਲ੍ਹਵਾਉਣ ਬਾਬੇ।
ਜਿੰਨਾ ਉਗਰਾਹੁੰਦੇ ਇਲਾਕੇ ਦੀਆਂ ਸੰਗਤਾਂ ਤੋਂ, ਸਿਰਫ 25% "ਪ੍ਰਸੈਂਟ' ਹੀ ਲਾਉਣ ਬਾਬੇ।
ਹਰ ਗੁਰੂ ਘਰ ਅੱਗੇ ਰੱਖ ਟੋਕਰੀ, ਇੱਕ ਬੁੱਢੜਾ ਜਿਹਾ ਲਾਗੇ ਬੈਠਾਉਣ ਬਾਬੇ।
ਮਾਇਆ ਟੋਕਰੀ `ਚ ਵੱਧ-ਚੜ੍ਹ ਪਾਉ ਸੰਗਤੇ, ਵਾਂਗ ਮੰਗਤਿਆਂ ਹੋਕਾ ਲਾਉਣ ਬਾਬੇ।
ਦਿਖਾਵੇ ਵਾਸਤੇ ਰੱਖਦੇ ਕੰਮ ਚਾਲੂ, ਇੱਕ ਸਾਲ ਦੇ ਕੰਮ ਨੂੰ ਕਈ ਸਾਲ ਲਾਉਣ ਬਾਬੇ।
ਫਸਲ ਪੱਕਦੀ ਜਿਮੀਂਦਾਰ ਦੀ ਜਦ, ਫਸਲੀ ਬਟੇਰੇ ਬਣ, ਮੂੰਹ ਦਿਖਾਉਣ ਬਾਬੇ।
ਘੁਮਾਉਂਦੇ ਨਗਰ-ਨਗਰ ਗੱਡੀਆਂ, ਖੇਤਾਂ ਵਿੱਚ ਵੀ ਗੇੜੇ ਲਾਉਣ ਬਾਬੇ।
ਕੁੱਝ ਬੰਦੇ ਹਰ ਪਿੰਡ `ਚੋਂ ਨਾਲ ਲੈਕੇ, ਫਿਰ ਉਨ੍ਹਾਂ ਨੂੰ ਖੂਬ ਵਡਿਆਉਣ ਬਾਬੇ।
ਕੁੱਝ ਆਪਣੇ ਏਜੰਟ ਨਾਲ ਦੇਕੇ, ਮੂਹਰੇ ਜੱਥੇ ਦੇ ਉਨ੍ਹਾਂ ਨੂੰ ਲਾਉਣ ਬਾਬੇ।
ਮੱਲੋ-ਜ਼ੋਰੀਂ ਬੋਰੀਆਂ ਭਰਕੇ ਲੈ ਜਾਂਦੇ, ਇਉਂ ਧੰਧਾ ਖੂਬ ਚਲਾਉਣ ਬਾਬੇ।
ਇਤਿਹਾਸਕ ਈਮਾਰਤਾਂ ਨੂੰ ਢਾਹ ਪੁੱਟਕੇ, ਸੰਮਰਮਰ ਦੇ ਪਥੱਰ ਲਗਾਉਣ ਬਾਬੇ।
ਸਿੱਖ ਵਿਰਾਸਤ ਦੇ ਨਿਸ਼ਾਨਾਂ ਦੀ ਕਬਰ ਉੱਤੇ, ਝੰਡੇ ਅਪਣੀ ਹਉਮੈਂ ਦੇ ਝੁਲਾਉਣ ਬਾਬੇ।
ਸੰਭਾਲਣ ਦੀ ਬਜਾਏ ਇਤਿਹਾਸਕ ਈਮਾਰਤਾਂ ਨੂੰ, ਨੇਸਤੋ-ਨਬੂਦ ਖੁਦ ਕਰਵਾਉਣ ਬਾਬੇ।
ਘਾਣ ਕਰਵਾਕੇ ਪੁਰਾਣੀਆਂ ਨਿਸ਼ਾਨੀਆਂ ਦਾ, ਫਿਰ ਬਗਲਾਂ ਖੂਬ ਵਜਾਉਣ ਬਾਬੇ।
ਬਣਾ ਦੇਵਾਂਗੇ ਬਿਲਡਿੰਗਾਂ ਗੁਰੂ ਘਰਾਂ ਦੀਆਂ, ਇਉਂ ਲੋਕਾਂ ਨੂੰ ਜ਼ਾਲ `ਚ ਫਸਾਉਂਣ ਬਾਬੇ।
ਜਿਹੜਾ ਇਨ੍ਹਾਂ ਦੇ ਚੁੰਗਲ `ਚ ਫਸਦਾ ਨਹੀਂ, ਭੰਡੀ ਪ੍ਰਚਾਰ ਉਸਦਾ ਕਰਵਾਉਣ ਬਾਬੇ।
ਜਿਹੜਾ ਇਨ੍ਹਾਂ ਦੀ ਹਾਂ ਵਿੱਚ ਹਾਂ ਨਹੀਂ ਕਰਦਾ, ਉਸਨੂੰ ਦਸਵੰਦ ਦਾ ਚੋਰ ਵਤਾਉਣ ਬਾਬੇ।
ਦਿੱਤੀ ਬੋਰੀ ਨਾ ਕਦੇ ‘ਸੁਰਿੰਦਰ ਸਿੰਘਾ’, ਇਉਂ ਕਹਿਕੇ ਨਿੱਤ ਹੀ ਸੁਣਾਉਣ ਬਾਬੇ।
ਸ੍ਰ; ਸੁਰਿੰਦਰ ਸਿੰਘ 'ਖਾਲਸਾ' ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ: 97287 43287, 94662 66708,
(29/06/13)
ਜਗਤਾਰ ਸਿੰਘ ਜਾਚਕ, ਨਿਊਯਾਰਕ
ਜਗਤਾਰ ਸਿੰਘ ਜਾਚਕ ਵੱਲੋਂ ਜਰਨੈਲ ਸਿੰਘ ਸਿਡਨੀ ਦੇ ਉਤਰ ਵਿੱਚ
ਭਾਈ ਜਰਨੈਲ ਸਿੰਘ ਸਿਡਨੀ! ਅਦਬ ਤੇ ਪਿਆਰ ਸਹਿਤ ਵਾਹਿਗੁਰੂ ਜੀ ਕਾ
ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ। ਵਿਚਾਰਾਂ ਦੀ ਸਾਂਝ ਕਰਨ ਲਈ ਧੰਨਵਾਦ।
ਪਰ, ਪ੍ਰਤੀਤ ਹੁੰਦਾ ਹੈ ਕਿ ਮੇਰੀ
ਪਤ੍ਰਕਾ ਗੰਭੀਰਤਾ ਸਹਿਤ ਨਹੀਂ ਪੜ੍ਹੀ। ਕਿਉਂਕਿ, ਤੁਸਾਂ ਕੁੱਝ ਨੁਕਤੇ ਅਜਿਹੇ ਉਠਾਏ ਹਨ, ਜਿਹੜੇ
ਲਿਖਤ ਮੁਤਾਬਿਕ ਸਹੀ ਨਹੀਂ ਹਨ। ਆਪ ਜੀ ਦੇ ਸੁਆਲਾਂ ਪ੍ਰਤੀ ਤਰਤੀਬਵਾਰ ਬੇਨਤੀ ਇਉਂ ਹੈ:
1 – ਭਾਈ ਸਾਹਿਬ! ਇਹ ਤੁਸੀਂ ਜਾਣੋ। ਮੈਂ ਤਾਂ ਜੋ ਸਮਝ ਆਈ ਈਮਾਨਦਾਰੀ ਨਾਲ ਲਿਖਿਆ ਹੈ।
2- ਇਸ ਪ੍ਰਤੀ ਆਪ ਜੀ ਡਾ. ਢਿਲੋਂ ਤੇ ਸ੍ਰ; ਗੁਰਮੀਤ ਸਿੰਘ ਜੀ ਦੇ 9-6-13 ਨੂੰ ਪ੍ਰਕਾਸ਼ਤ ਹੋਏ ਪਤਰ
ਪੜ੍ਹੋਗੇ ਤਾਂ ਸਹਿਜੇ ਹੀ ਸਮਝ ਜਾਓਗੇ।
3- ਮੇਰੀ ਦ੍ਰਿਸ਼ਟੀ ਵਿੱਚ ‘ਨਾਨਕ’ ਨਾਂ ਦੀ ਮੋਹਰ ਛਾਪ ਹੇਠਲੀ ਸਾਰੀ ਬਾਣੀ ਗੁਰੂ ਨਾਨਕ ਬਾਣੀ ਹੈ।
ਪਰ, ਕਿਉਂਕਿ ਭਗਤਬਾਣੀ ਤੇ ਭੱਟ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਗ ਹਨ। ਕੀ ਗੁਰਮਤਿ
ਸਿਧਾਂਤਾਂ ਦੇ ਨਿਰਣੈ-ਜਨਕ ਫੈਸਲੇ ਲਈ ਇਨ੍ਹਾਂ ਬਾਣੀਆਂ ਨੂੰ ਧਿਆਨ ਵਿੱਚ ਰਖਣਾ ਜ਼ਰੂਰੀ ਨਹੀਂ?
4- ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹਾ ਕੋਈ ਵੱਡਾ ਚਮਤਕਾਰ ਨਹੀਂ ਤੱਕਿਆ। ਕੀ ਮੈਂ ਡੇਰੇਦਾਰਾਂ ਦੇ
ਹੱਕ ਵਿੱਚ ਭੁਗਤ ਰਿਹਾਂ ਜਾਂ ਨਹੀਂ, ਇਹ ਤਾਂ ਤੁਸੀਂ ਜਾਣੋ। ਪਰ, ਮੇਰੇ ਲਈ ਇਸ ਡਰ ਕਾਰਨ ਗੁਰਬਾਣੀ
ਦੇ ਸੱਚ ਤੋਂ ਮਨੁਕਰ ਹੋ ਸਕਣਾ ਅਸੰਭਵ ਹੈ।
5- ਸ਼ਬਦ ਦਾ ਜੋ ਸਹੀ ਅਰਥ ਹੈ, ਉਹ ਆਪ ਜੀ ਲਿਖ ਦਿਓ। ਧੰਨਵਾਦੀ ਹੋਵਾਂਗਾ।
6- ਮੈਂ ਕਦੋਂ ਮਨੁਕਰ ਹਾਂ ਕਿ ਪ੍ਰੋ ਸਾਹਿਬ ਜੀ ਨੇ ਗੁਰਬਾਣੀ ਦੇ ਭਾਵਰਥਾਂ ਲਈ ਪ੍ਰਤੀਕਮਈ ਢੰਗ
ਨਹੀਂ ਵਰਤਿਆ। ਅਵਸ਼ ਵਰਤਿਆ ਹੈ ਤੇ ਵਰਤਣਾ ਵੀ ਪੈਂਦਾ ਹੈ, ਪਰ ਪ੍ਰਕਰਣ, ਵਿਆਕਰਣ ਤੇ ਪਦ-ਅਰਥਾਂ ਤੋਂ
ਬੇਪ੍ਰਵਾਹ ਹੋ ਕੇ ਨਹੀਂ।
7-ਮੇਰਾ ਮਨੋਰਥ ਕੋਈ ਨਵੀਂ ਸੰਸਥਾ ਖੜੀ ਕਰਨੀ ਨਹੀਂ। ਮਕਸਦ ਤਾਂ ਕੇਵਲ ਇਤਨਾ ਹੈ ਕਿ ਵਿਚਾਰਧੀਨ
ਦਬਿਧਾ-ਜਨਕ ਵਿਸ਼ਿਆਂ ਬਾਰੇ ਆਪਾਂ ਸਾਰੇ ਸਮੇਂ ਸਮੇਂ ਵਿਚਾਰ-ਗੋਸ਼ਟੀਆਂ (ਸੈਮੀਨਾਰਾਂ) ਦੇ ਰੂਪ ਵਿੱਚ
ਮਿਲ ਬੈਠੀਏ ਤਾਂ ਕਿ ਸਾਡੀ ਸ਼ਕਤੀ ਤੇ ਸਮਾਂ ਇੰਝ ਚੁੰਝਾਂ ਭਿੜਾਉਣ ਵਿੱਚ ਅਜਾਈਂ ਨਾ ਜਾਏ। ਵਿਚਾਰ
ਵਿਟਾਂਦਰੇ ਲਈ ਉਥੇ ਤੁਹਾਡੇ ਵਰਗੇ ਤਰਕਸ਼ੀਲ ਤੇ ਬਿਬੇਕੀ ਵੀ ਬੈਠਣ ਤੇ ਸਾਡੇ ਵਰਗੇ ਬਬੇਕਹੀਣ ਵੀ।
ਵੈਸੇ ਮੈਨੂੰ ਤਾਂ ਤਰਕ ਤੇ ਬਿਬੇਕ ਵਿੱਚ ਕੁੱਝ ਫਰਕ ਜਾਪਦਾ ਹੈ। ਜੇ ਨਹੀਂ ਤਾਂ ਸਮਝਾਉਣ ਦੀ ਖੇਚਲ
ਕਰਨੀ ਜੀ! ਧੰਨਵਾਦੀ ਹੋਵਾਂਗਾ।
[email protected]
ਤੇ ਆਪਣਾ ਈ-ਮੇਲ ਪਤਾ ਤੇ ਫੋਨ ਨੰਬਰ ਭੇਜਣ ਦੀ ਕ੍ਰਿਪਾਲਤਾ
ਕਰਨੀ ਤਾਂ ਕਿ ਇਸ ਵਿਸ਼ੇ ਤੇ ਜਦੋਂ ਸੈਮੀਨਾਰ ਹੋਵੇ ਤਾਂ ਆਪ ਜੀ ਨੂੰ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾ
ਸਕੇ।
ਸਿਖਿਆਰਥੀ: ਜਗਤਾਰ ਸਿੰਘ ਜਾਚਕ, ਨਿਊਯਾਰਕ।
(29/06/13)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਵਰਿੰਦਰ ਸਿੰਘ ਗੋਲਡੀ ਜੀ ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ
ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਉੱਤੇ ਮਿਤੀ 27. 06. 2013 ਨੂੰ ਪਾਏ ਗਏ ਆਪ ਜੀ ਦੇ ਪੱਤਰ ਵਿੱਚ
ਆਪ ਜੀ ਨੇ ‘ਜਪੁ ਬਾਣੀ’ ਦੇ ਅਰੰਭ ਵਿੱਚ ਦਰਜ ‘ੴ’ ਨੁੰ ‘ਇਕ ਓਂਕਾਰ’, ‘ਇਕ ਓਅੰਕਾਰ’, ‘ਏਕੰਕਾਰ’
ਅਤੇ ‘ਇਕੋ’ ਦੇ ਰੂਪ ਵਿੱਚ ਦਰਸਇਆ ਹੈ ਅਤੇ ਉਪਰੋਕਤ ਚਾਰੇ ਭਾਸ਼ਾਈ ਰੂਪਾਂ ਨੂੰ ਇੱਕ ਸਮਾਨ ਮੰਨਿਆਂ
ਹੈ (ਜੋ ਕਿ ਭਾਸ਼ਾ-ਵਿਗਿਆਨਕ ਪੱਖੋਂ ਸਹੀ ਨਹੀਂ)। ਮੇਰੇ ਖਿਆਲ ਵਿੱਚ ‘ਜਪੁ ਬਾਣੀ ‘ਦੇ ਰਚਨਹਾਰ ਨੇ
ਤਾਂ ‘ੴ’ ਦਾ ਇੱਕ ਹੀ ਭਾਸ਼ਾਈ ਰੂਪ ਚਿਤਵਿਆ ਹੋਵੇਗਾ ਭਾਵੇਂ ਕਿ ਉਸ ਦਾ ਅਰਥ ਉਹ ਹੀ ਹੋਵੇ ਜੋ ਆਪ ਜੀ
ਕੱਢਦੇ ਹੋ ਜੀ (ਸਾਹਿਬ ਨਾਨਕ ਜੀ ਇੱਕ ਪਰਬੀਨ ਭਾਸ਼ਾ-ਵਿਗਿਆਨੀ ਵੀ ਸਨ ਅਤੇ ਇਸ ਤੱਥ ਦਾ ਬਹੁਤੇ
ਲੋਕਾਂ ਨੂੰ ਪਤਾ ਨਹੀਂ)। ਇਸ ਲਈ ‘ੴ’ ਦਾ ਕੋਈ ਇੱਕ ਭਾਸ਼ਾਈ ਰੂਪ ਹੀ ਸਹੀ ਹੋ ਸਕਦਾ ਹੈ, ਉਪਰੋਕਤ
ਚਾਰੇ ਨਹੀਂ।
ਸ. ਵਰਿੰਦਰ ਸਿੰਘ ਗੋਲਡੀ ਜੀ, ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਅਰਥਾਂ ਵਿੱਚ ਨਾ ਜਾਂਦਿਆਂ
ਹੋਇਆਂ ਆਪ ਜੀ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ‘ਜਪੁ ਬਾਣੀ’ ਦੇ ਰਚਣਹਾਰ ਨੇ ‘ੴ’ ਦਾ ਕਿਹੜਾ ਇੱਕ
ਭਾਸ਼ਾਈ ਰੂਪ ਚਿਤਵਿਆ ਹੋਵੇਗਾ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(29/06/13)
ਜਸਵਿੰਦਰ ਸਿੰਘ ‘ਰੁਪਾਲ’
ਮਿੰਨੀ ਕਹਾਣੀ: {ਤਨਖਾਹੀਆ}
ਜਸਵਿੰਦਰ ਸਿੰਘ ‘ਰੁਪਾਲ’
9814715796
“ਬਈ ਜਸਵੰਤ, ਖਾਲਸਾ ਕਦੋਂ ਕੁ ਤੋਂ ਬਣ ਗਿਐ? ਆਹ ਤਾਂ ਕਮਾਲ ਈ ਕਰ ਦਿੱਤੀ। ਕਿੱਥੋਂ ਛਕਿਆ ਏ
ਅੰਮ੍ਰਿਤ?” ਮੈਂ ਆਪਣੇ ਹਮਜਮਾਤੀ ਜਸਵੰਤ ਨੂੰ ਕਾਫ਼ੀ ਦੇਰ ਬਾਅਦ ਮਿਲ ਰਿਹਾ ਸੀ। ਉਸਦੇ ਗਲ਼ ਕਿਰਪਾਨ
ਗਾਤਰਾ ਪਾਇਆ ਦੇਖ ਕੇ ਪਹਿਲਾਂ ਉਸੇ ਬਾਰੇ ਪੁੱਛਿਆ।
“ਯਾਰ! ਤੂੰ ਅਸਲ ਗੱਲ ਨਹੀਂ ਜਾਣਦਾ। ਸੁਣਿਆ ਏਂ ਖਾਲਸਾ ਕੌਮ ਬੜੀ ਦਲੇਰ ਅਤੇ ਜਿਗਰੇ ਵਾਲੀ ਪਰ
ਦਿਆਲੂ ਕੌਮ ਏ। ਬਹੁਤਾ ਤਾਂ ਆਪਾਂ ਨੂੰ ਗਿਆਨ ਨਹੀਂ ਪਰ ਕੁੱਝ ਕੁ ਗੱਲਾਂ ਸੁਣੀਆਂ ਤਾਂ ਅੰਮ੍ਰਿਤ
ਛਕਣ ਦਾ ਮਨ ਬਣ ਗਿਆ। ਆਪਣੇ ਈ ਪਿੰਡ ਦੇ ਗੁਰਦੁਆਰੇ `ਚ ਹਫਤਾ ਕੁ ਹੋਇਆ ਇੱਕ ਜੱਥਾ ਆਇਆ ਸੀ। ਉਹਨਾਂ
ਤੋਂ ਹੀ ਛਕਿਆ ਏ। ਮੈਨੂੰ ਤਾਂ ਪੰਜ ਕਕਾਰ ਵੀ ਮੁਫ਼ਤ ਮਿਲੇ ਨੇ।”
ਜਸਵੰਤ ਨੇ ਗੱਲ ਜਾਰੀ ਰੱਖਦੇ ਕਿਹਾ, “ਅਸਲ `ਚ ਮੈਂ ਸੁਣਿਐ ਕਿ ਜਿਹੜਾ ਵੀ ਕੋਈ ਅੰਮ੍ਰਿਤ ਦੇ
ਅਸੂਲਾਂ ਨੂੰ ਤੋੜੇ, ਪੰਜ ਪਿਆਰੇ ਬਾਕਾਇਦਾ ਹੁਕਮਨਾਮਾ ਜਾਰੀ ਕਰ ਕੇ ਉਸ ਨੂੰ ਤਨਖਾਹੀਆ ਕਰਾਰ ਦੇ
ਦਿੰਦੇ ਹਨ। ਤੂੰ ਤਾਂ ਜਾਣਦਾ ਈਂ ਐਂ ਇੱਕ ਪਾਸੇ ਤਾਂ ਉਂਝ ਈ ਰੋਟੀ ਰੱਜ ਕੇ ਖਾਣੀ ਨਹੀਂ ਮਿਲਦੀ।
ਦੂਜੇ ਮਾਂ ਅੰਤਮ ਸਾਹਾਂ ਤੇ ਈ ਐ। ਡਾਕਟਰ ਨੂੰ ਦਿਖਾਉਣ ਦੀ ਵੀ ਹਿੰਮਤ ਨਹੀਂ। ਸੋ ਹੁਣ ਮੈਂ ਸੋਚਿਐ
ਬਈ ਕੋਈ ਵੱਡੀ ਸਾਰੀ ਗਲਤੀ ਕਰਾਂ-ਅੰਮ੍ਰਿਤ ਦੇ ਅਸੂਲਾਂ ਵਿਰੁੱਧ-। ਬਹੁਤੀ ਜਿਆਦਾ ਨਾ ਸਹੀ, ਪੰਜ
ਪਿਆਰੇ ਇੰਨੀ ਕੁ ਤਨਖਾਹ ਤਾਂ ਲਾ ਹੀ ਦੇਣਗੇ ਜਿਸ ਨਾਲ ਮਾਂ ਦੀ ਦਵਾਈ ਤੇ ਰੋਟੀ ਟੁੱਕ ਦਾ ਈ ਚਲੀ
ਜਾਵੇ। ਬੱਸ ਦਿਨ ਕਟੀ ਓ ਐ ਜਿੱਦਾਂ ਮਰਜ਼ੀ ਹੋਈ।”
ਉਸਦੀ ਭੇਦ ਭਰੀ ਗੱਲ ਸੁਣ ਕੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਉਸਦੇ ਘਰੇਲੂ ਹਾਲਤ ਤੇ ਰੋਵਾਂ
ਜਾਂ ਉਸਦੇ ‘ਤਨਖਾਹੀਆ’ ਬਣਨ ਦੇ ਯਤਨਾਂ ਤੇ ਹੱਸਾਂ?
-----------------------00000-------------------------
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰ. ਸਕੂਲ।
ਭੈਣੀ ਸਾਹਿਬ (ਲੁਧਿਆਣਾ) -141126
(29/06/13)
ਸੁਰਿੰਦਰ ਸਿੰਘ ‘ਖਾਲਸਾ’
(ਦੁਸ਼ਵਾਰੀਆਂ ਪਹਿਲਾਂ ਹੀ ਸਿੱਖਾਂ ਨੂੰ ਬਥੇਰੀਆਂ ਨੇ)
ਸਿੱਖ ਸਟੇਜਾਂ `ਤੇ ਆਮ 'ਪ੍ਰਚਾਰ ਕਰਦਿਆਂ, ਦੇਖਿਆ ਤੈਨੂੰ ਹੈ ਕਈ ਬਾਰ ਬੀਬਾ।
ਤੇਰੀ ਜ਼ੁਬਾਨ `ਚੋਂ ਸ਼ਹਿਦ ਦਾ ਰਸ ਵਰਸੇ, ਮਿੱਠੀ ਤੇਰੀ ਹੈ ਬੜੀ ਗੁਫ਼ਤਾਰ' ਬੀਬਾ।
ਇਸ ਗੁਣ ਦਾ ਤੂੰ ਦੁਰਉਪਯੋਗ ਕਰਦੈਂ, ਸਿੱਖੀ ਅਸੂਲਾਂ `ਤੇ ਕਰਦੈਂ ਮਾਰੂ ਵਾਰ ਬੀਬਾ।
ਊਚ-ਨੀਚ ਤੇ ਜਾਤ-ਪਾਤ ਦੇ ਕੋਹੜ ਨੂੰ ਤੂੰ, ਦੇਵੇਂ ਮਾਨਤਾ' ਗੱਲ-ਗੱਲ ਉਤੇ ਬਾਰ-ਬਾਰ ਬੀਬਾ।
ਗੁਰੂ ਦੀ ਗੱਲ ਨਾ ਗੁਰ {ਸਿੱਖ} ਸਟੇਜ਼ ਉੱਤੇ, ਕਰੇਂ ਹੋਰ ਦਾ ਹੋਰ ਪ੍ਰਚਾਰ ਬੀਬਾ।
ਕਰੇਂ ‘ਪੈਰਵੀ’ ਬ੍ਰਾਹਮਣੀ ਕਰਮ ਕਾਂਡਾਂ ਦੀ, ਚੰਗਾ ਨਹੀਂ ਇਹ ਤੇਰਾ ਵਿਵਹਾਰ ਬੀਬਾ।
ਸਟੇਜ਼ ਗੁਰੂ ਦੀ ਪ੍ਰਚਾਰ ਬਿੱਪਰਾਂ ਦਾ, ਇਉਂ ਨਾ ਕਰ, ਬਣ ਕੁੱਝ ਸਮਝਦਾਰ ਬੀਬਾ।
ਗੁਰਮਤਿ ਸੰਦੇਸ਼ ਕਿਉਂ ਨਾ ਨਜ਼ਰ ਆਵੇ, ਕਾਰਨ ਕੀ ਹੈ, ਦੱਸ ਇੱਕ ਬਾਰ ਬੀਬਾ।
ਸਿੱਖੀ ਭੇਖ `ਚ ਤੂੰ ਕੋਈ ਚੋਰ {ਹੋਰ} ਲਗਦੈਂ, ਲਗਦੈਂ ਬਿਪੱਰ ਹੈਂ ਤੂੰ ਗਾਤਰੇ ਧਾਰ ਬੀਬਾ।
ਆਨੰਦਪੁਰ ਦਾ ਵਾਸੀ ਕਹੇਂ ਖੁਦ ਨੂੰ, ਮਤਿ ਤੇਰੀ ਤੇ ‘ਭਾਰੂ’ ਹਰਿਦੁਆਰ ਬੀਬਾ।
ਗੁਰਮਤਿ ਤਿਆਗ, ਮਨਮੱਤ ਦਾ ਗੁਣਗਾਣ ਕਰਦੈਂ, ਗੱਪਾਂ ਮਾਰ ਕੇ ਸਮਾਂ ਦਏਂ ਗੁਜ਼ਾਰ ਬੀਬਾ।
ਪਿੱਛੇ ਤੇਰੇ ਕੋਈ ਤਾਕਤ ਹੋਰ ਲੱਗਦੀ, ਤੇਰੇ ਹਿਲਦੇ ਨੇ {ਕਿਥੋਂ} ਕਿਤਿਉਂ ਤਾਰ ਬੀਬਾ।
ਸਿੱਖੀ ਦੇ ਬੇੜੇ ਨੂੰ ਤੇਰੇ ਜਿਹੇ ਪ੍ਰਚਾਰਕਾਂ ਹੀ, ਲਿਆ ਕੇ ਫਸਾ ਦਿੱਤੈ ਵਿੱਚ ਮੰਝਧਾਰ ਬੀਬਾ।
‘ਦੁਸ਼ਵਾਰੀਆਂ ਪਹਿਲਾਂ ਹੀ ਸਿੱਖਾਂ ਨੂੰ ਬਥੇਰੀਆਂ ਨੇ’, ਤੂੰ ਹੋਰ ਨਾ ਕੰਡੇ ਖਿਲਾਰ ਬੀਬਾ।
ਕਾਹਤੋਂ ਦੁਕਾਨ ਤੂੰ ਕੁਫਰ ਦੀ ਖੋਲ੍ਹ ਬੈਠੈਂ, ਕਰ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਬੀਬਾ।
ਗੁਰਬਾਣੀ ਦੀ ਕਸੌਟੀ ਤੇ ਜਦੋਂ ਪਰਖੀਏ ਤਾਂ, ਪਰਦਾ ਝੂਠ ਦਾ ਹੋ ਜਾਂਦੈ ਤਾਰ-ਤਾਰ ਬੀਬਾ।
ਤੇਰਾ ‘ਪਾਖੰਡ’ ਨਾ ਜਿਆਦਾ ਦੇਰ ਚਲਣਾ, ਲੋਕ ਰਹੇ ਨੇ ਜਾਗ ‘ਹੋ’ ਸਮਝਦਾਰ ਬੀਬਾ।
ਹਰ ਪ੍ਰਚਾਰਕ ਗੁਰਮਤਿ ਗਿਆਨ ਵੰਡੇ, ਕਰੇ ਪਾਖੰਡੀਆਂ ਨੂੰ ‘ਖ਼ਬਰਦਾਰ’ ਬੀਬਾ।
ਹਰ ਸਿੱਖ ਦਾ ਏਹੀ ਫਰਜ਼ ਬਣਦਾ, ਕਰੇ ਗੁਰਬਾਣੀ ਦਾ ਸਤਿਕਾਰ ਤੇ ਵੀਚਾਰ ਬੀਬਾ।
‘ਸੁਰਿੰਦਰ ਸਿੰਘ’ ਕਹੇ ਤੌਬਾ ਕਰ ਅੱਜ ਹੀ, ਪੰਥ ਬਖਸ਼ੇਗਾ ਜੋ ਹੈ ਸਦਾ ਬਖਸ਼ਣਹਾਰ ਬੀਬਾ।
ਸ੍ਰ: ਸੁਰਿੰਦਰ ਸਿੰਘ ‘ਖਲਸਾ’ ਮਿਉਂਦ ਕਲਾਂ {ਫਤਿਹਾਬਾਦ}
ਫੋਨ= 97287 43287, 94662 66708,
(28/06/13)
ਜਰਨੈਲ ਸਿੰਘ, ਸਿਡਨੀ ਅਸਟ੍ਰੇਲੀਆ
ਸਤਿਕਾਰ ਯੋਗ ਜਾਚਕ ਜੀ ਤੇ ਸਿਖ ਮਾਰਗ ਦੇ ਪਾਠਕ ਸਹਿਬਾਨ
ਗੁਰ ਫ਼ਤਿਹ ਪਰਿਵਾਨ ਕਰਨੀ!
ਜਾਚਕ ਜੀ ਤੁਹਾਡੀ ਮਿਤੀ 23/06/2013 ਦੀ ਚਿੱਠੀ ਤੋਂ ਇਹ ਪ੍ਰਭਾਵ ਪੈਂਦਾ ਹੈ ਕਿ
ਤੁਸੀਂ ਚਮਤਕਾਰ ਜਾਂ ਕਰਾਮਾਤਾਂ ਨੂੰ ਮੰਨਦੇ ਹੋ। ਇਸ ਲਈ ਤੁਸੀਂ ਹੇਠ ਲਿਖੇ ਤਰਕ ਦਿਤੇ ਨੇ।
o ਭਾਈ ਗੁਰਦਾਸ ਵੀ ਇਹਨਾਂ ਕਰਾਮਾਤਾਂ ਨੂੰ ਆਪਣੀ ਲਿਖਤ `ਚ ਮੰਨਦੇ ਨੇ।
o ਭਾਵੇਂ ਗੁਰਮਤਿ ਕਰਾਮਾਤਾਂ ਦਾ ਖੰਡਨ ਕਰਦੀ ਹੈ ਪਰ ਅਜਿਹੇ ਬਚਨ ਵੀ ਨੇ ਜੋ ਕਰਾਮਾਤਾਂ ਦਾ ਸਮਰਥਨ
ਕਰਦੇ ਨੇ।
o ਅਕਾਲ ਪੁਰਖ ਭਗਤਾਂ ਲਈ ਆਪਣੇ ਬਣਾਏ ਨਿਯਮ ਤੋੜ ਦਿੰਦਾ ਹੈ।
o ਪ੍ਰੋ: ਸਾਹਿਬ ਸਿੰਘ ਨੇ ਦਰਪਣ `ਚ ਅਰਥ ਕਰਦਿਆਂ ਕਰਾਮਾਤਾਂ ਦਾ ਖੰਡਨ ਨਹੀਂ ਕੀਤਾ। ਪਰ ਤੁਸੀਂ ਇਹ
ਵੀ ਮੰਨਦੇ ਹੋ ਕਿ ਉਹਨਾਂ ਇਹ ਅਰਥ ਵਿਆਕਰਣ ਨੂੰ ਛੱਡ ਕੇ ਇਤਹਾਸਿਕ ਪਰਿਪੇਖ ਵਿੱਚ ਕੀਤੇ ਨੇ। ਬੇਸ਼ਕ
ਇਹ ਅਰਥ ਗੁਰਮਤਿ ਅਨੁਸਾਰੀ ਨਹੀ ਹਨ। ਤੁਸੀਂ ਇਸ ਨੁੰ ਉਹਨਾਂ ਦੀ ਇਮਾਨਦਾਰੀ ਆਖਿਆ ਹੈ।
o ਵਿਦਵਾਨਾਂ ਦੇ ਕੀਤੇ ਅਰਥ ਆਪਸ ਵਿੱਚ ਨਹੀਂ ਮਿਲਦੇ।
o ਕਰਾਮਾਤੀ ਕਹਾਣੀਆਂ ਵਾਲੇ ਸ਼ਬਦਾਂ ਦੇ ਪ੍ਰਤੀਕਮਈ ਭਾਵ ਅਰਥ ਕਰਨ ਨਾਲ ਦਸਮ ਗ੍ਰੰਥ ਨੂੰ ਮਾਨਤਾ ਦੇਣ
ਦਾ ਰਾਹ ਖੁਲਦਾ ਹੈ।
ਮੇਰੇ ਮਨ `ਚ ਇਸ ਸਬੰਧੀ ਕੁੱਝ ਸਵਾਲ ਨੇ ਜੋ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾਂ ਹਾਂ।
1. ਕੀ ਤੁਸੀਂ ਸਮਝਦੇ ਹੋ ਕਿ ਉਪਰ ਦਿਤੇ ਤਰਕ, ਤਰਕ-ਸੰਗਤ ਨੇ?
2. ਤੁਹਾਡਾ ਇਹ ਕਹਿਣ ਤੋਂ ਕੀ ਭਾਵ ਹੈ ਕਿ ਭਾਈ ਕਾਨ੍ਹ ਸਿੰਘ ਨਾਭਾ ਨੂੰ ਛੱਡ ਕੇ ਬਾਕੀ ਵਿਦਵਾਨਾਂ
ਦੇ ਅਰਥ ਆਪਸ ਵਿੱਚ ਨਹੀਂ ਮਿਲਦੇ?
3. ਤੁਹਾਡੇ ਕਹਿਣ ਮੁਤਾਬਿਕ ਗੁਰ ਨਾਨਕ ਬਾਣੀ ਕਰਾਮਾਤਾਂ ਦਾ ਖੰਡਣ ਕਰਦੀ ਹੈ ਪਰ ਸਮੁਚਾ ਗੁਰੂ
ਗ੍ਰੰਥ ਸਾਹਿਬ ਇਸ ਦਾ ਸਮਰਥਨ ਕਰਦਾ ਹੈ। ਕੀ ਤੁਸੀਂ ਇਹ ਕਹਿ ਰਹੇ ਹੋ ਕਿ ਬਾਕੀ ਗੁਰੂ ਸਹਿਬਾਨ ਅਤੇ
ਗੁਰੂ ਨਾਨਕ ਸਾਹਿਬ ਦੇ ਵਿਚਾਰ ਆਪਸ ਵਿੱਚ ਨਹੀਂ ਮਿਲਦੇ?
4. ਤੁਹਾਡੇ ਕਹਿਣ ਮੁਤਾਬਿਕ ਰੱਬ ਭਗਤਾਂ ਲਈ ਕੁਦਰਤੀ ਨਿਯਮ ਤੋੜ ਕੇ ਚਮਤਕਾਰ ਕਰਦਾ ਹੈ। ਕੀ ਤੁਸੀਂ
ਆਪਣੀ ਜ਼ਿੰਦਗੀ `ਚ ਅਜਿਹਾ ਕੋਈ ਕੌਤਿਕ ਦੇਖਿਆ ਹੈ? ਕੀ ਸਾਰੇ ਡੇਰਿਆਂ ਵਾਲੇ ਇਹ ਗਲ ਕੂਕ ਕੂਕ ਕੇ
ਨਹੀਂ ਕਹਿ ਰਹੇ ਕਿ ਉਹਨਾ ਦੇ ਡੇਰੇ ਦੇ ਮਹਾਂਪੁਰਖ ਪੁਹੰਚੇ ਹੋਏ ਅਤੇ ਕੁਦਰਤੀ ਨਿਯਮਾਂ ਦੇ ਵਿਪਰੀਤ
ਚਮਤਕਾਰ ਚੁਟਕੀ ਮਾਰਦਿਆਂ ਕਰਨ ਦੇ ਸਮਰਥ ਹਨ/ਸਨ? ਕੀ ਤੁਸੀਂ ਉਹਨਾਂ ਦੇ ਹੱਕ `ਚ ਨਹੀਂ ਭੁਗਤ ਰਹੇ?
5. ਪੰਨਾ 895 ਤੋਂ ਜੋ ਸ਼ਬਦ ਤੁਸੀਂ ਕੋਟ ਕੀਤਾ ਹੈ ਉਸ ਦਾ ਅਰਥ ਕਰਦਿਆਂ ਤੁਸੀਂ ਸਤਗੁਰੁ ਦਾ ਅਰਥ
“ਗੁਰੁ ਅਵਸਥਾ ਪ੍ਰਾਪਤ ਵਿਅਕਤੀ” ਕੀਤਾ ਹੈ ਜੋ ਕਿ ਪ੍ਰੋ: ਸਾਹਿਬ ਸਿੰਘ ਦੇ ਅਰਥਾਂ ਨਾਲ ਮੇਲ ਨਹੀਂ
ਖਾਂਦਾ। ਕੀ ਸਾਰੇ ਡੇਰਿਆਂ ਵਾਲੇ ਵੀ ਇਹ ਨਹੀਂ ਕਹਿ ਰਹੇ ਕਿ ਉਹਨਾ ਦੇ ਡੇਰੇ ਦੇ ਮਹਾਂਪੁਰਖ ਗੁਰੁ
ਅਵਸਥਾ ਪ੍ਰਾਪਤ ਵਿਅਕਤੀ ਨੇ?
6. ਕੀ ਤੁਹਾਡਾ ਦਸਮ ਗ੍ਰੰਥ ਸਬੰਧੀ ਤਰਕ ਹਾਸੋਹੀਣਾ ਨਹੀਂ? ਕੀ ਪ੍ਰਤੀਕਮਈ ਭਾਵ ਅਰਥਾਂ ਤੋਂ ਬਿਨਾਂ
ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰਨੇ ਸਮਝਣੇ ਅਸੰਭਵ ਨਹੀਂ? ਕੀ ਪ੍ਰੋ: ਸਾਹਿਬ ਸਿੰਘ ਨੇ ਇਹ ਢੰਗ
ਦਰਪਣ `ਚ ਪੈਰ ਪੈਰ ਤੇ ਨਹੀਂ ਵਰਤਿਆ?
ਜਾਚਕ ਜੀ ਤੁਸੀਂ ਗਰਬਾਣੀ ਦੀ ਸਿਧਾਂਤਿਕ ਪੱਖੋਂ ਸਪਸ਼ਟਤਾ ਅਤੇ ਇਕਸਾਰਤਾ ਲਈ ਇੱਕ ਕੇਂਦਰ ਦੀ ਅਣਹੋਂਦ
ਦੀ ਗਲ ਕੀਤੀ ਹੈ। ਮੇਰੇ ਖਿਆਲ `ਚ ਕੇਦਰ ਨਾਲੋਂ ਬਿਬੇਕ ਜਾਂ ਤਰਕ ਦੀ ਅਣਹੋਂਦ ਜ਼ਿਆਦਾ ਵੱਡਾ ਕਾਰਣ
ਹੈ। ਪ੍ਰੋ: ਸਾਹਿਬ ਸਿੰਘ ਨੇ ਆਪਣਾ ਕੰਮ ਕਿਸੇ ਕੇਂਦਰ ਦੇ ਆਸਰੇ ਨਹੀਂ, ਬਲਕਿ ਬਿਬੇਕ ਅਤੇ ਤਰਕ ਦੇ
ਬਲਬੂਤੇ ਕੀਤਾ ਸੀ। ਬਿਬੇਕ ਹੀਣ ਸੰਥਿਆ ਬਿਬੇਕ ਹੀਣ ਸਿਖ ਪੈਦਾ ਕਰੇਗੀ। ਬਿਬੇਕ ਹੀਣ ਸਿਖਾਂ ਪਾਸੋਂ
ਸਿਧਾਂਤਿਕ ਸਪਸ਼ਟਤਾ ਅਤੇ ਇਕਸਾਰਤਾ ਦੀ ਆਸ ਕਰਨਾ ਬਿਬੇਕ ਹੀਣ ਗਲ ਹੈ। ਇਹ ਕੁਦਰਤ ਦਾ ਅਟੱਲ ਨਿਯਮ
ਹੈ। ਇੱਕ ਛੋਟੇ ਜਿਹੇ ਸਕੂਲ ਅਤੇ ਬੜੀ ਯੂਨੀਵਰਸਟੀ ਤੇ ਇੱਕ ਸਮਾਨ ਲਾਗੂ ਹੁੰਦਾ ਹੈ।
ਧੰਨਵਾਦ ਸਹਿਤ,
ਜਰਨੈਲ ਸਿੰਘ,
ਸਿਡਨੀ ਅਸਟ੍ਰੇਲੀਆ।
(28/06/13)
ਗੁਰਸੇਕ ਸਿੰਘ ਧੌਲਾ
ਭਾਜਪਾ ਦੀ ਸੰਕਲਪ ਰੈਲੀ ਪੰਜਾਬ ਵਿੱਚ ਕਿਉਂ?
23 ਜੂਨ ਨੂੰ ਪੰਜਾਬ ਵਿੱਚ ਜੰਮੂ ਕਸ਼ਮੀਰ ਦੀ ਸਰਹੱਦ ਤੇ ਵਸੇ ਪਿੰਡ ਮਾਧੋਪੁਰ ਵਿੱਚ
ਭਾਜਪਾ ਅਤੇ ਅਕਾਲੀ ਦਲ ਵੱਲੋਂ ਕੀਤੀ ਗਈ ‘ਸੰਕਲਪ ਰੈਲੀ’ ਨੂੰ ਸਿੱਧ-ਪੱਧਰੀ’ ਗੱਲ ਸਹੀ ਮੰਨਿਆ ਜਾਣਾ
ਚਾਹੀਦਾ। ਇਹ ਰੈਲੀ ਭਾਰਤੀ ਜਨਸੰਘ ਦੇ ਸੰਸਥਾਪਕ ਸਿਆਸਾ ਪ੍ਰਕਾਸ਼ ਮੁਖਰਜੀ ਦੀ ਯਾਦ ਵਿੱਚ ਕੀਤੀ ਗਈ
ਸੀ ਜਿਹੜਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸਵਿਧਾਨਕ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਲਈ
ਬਜਿੱਦ ਸੀ। ਭਾਰਤੀ ਜਨਸੰਘ ਦੇ ਇਸ ਆਗੂ ਦਾ ਸੰਕਲਮ ਸੀ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ ਇਸ ਲਈ
ਕਿਸੇ ਵਿਸ਼ੇਸ਼ ਜਮਾਤ ਜਾਂ ਖਿਤੇ ਨੂੰ ਵੱਖ ਸਵਿਧਾਨਕ ਅਧਿਕਾਰ ਨਹੀਂ ਦੇਣਾ ਚਾਹੀਦਾ। ਕਿ ਇਸ ਤਰ੍ਹਾਂ
ਕਰਨ ਨਾਲ ‘ਭਾਰਤ ਇੱਕ ਹਿੰਦੂ ਰਾਸਟਰ’ ਦੀ ਸੋਚ ਨੂੰ ਸੱਟ ਲਗਦੀ ਸੀ। ਹੁਣ 23 ਜੂਨ ਨੂੰ ਜਿਹੜਾ
ਸੰਕਲਪ ਦੁਹਾਰਿਆ ਗਿਆ ਹੈ ਉਹ ਸ੍ਰੀ ਸਿਆਸਾ ਪ੍ਰਕਾਸ਼ ਮੁਖਰਜੀ ਵਾਲਾ ਹੀ ਹੈ। ਇਸ ਰੈਲੀ ਵਿੱਚ ਮੁੱਖ
ਰੂਪ ਵਿੱਚ ਦੂਜੀ ‘ਜੰਗ ਏ ਅਜ਼ਾਦੀ’ ਦਾ ਮਤਾ ਪਾਸ ਕੀਤਾ ਗਿਆ ਜਿਸ ਦਾ ਭਾਵ ਦੇਸ਼ ਵਿੱਚ ਘੱਟ-ਗਿਣਤੀ
ਕੌਮਾਂ ਨੂੰ ਹਿੰਦੂਤਣ ਵਿੱਚ ਲਿਪੇਟ ਲੈਣਾ ਹੀ ਹੈ। ਆਪਣੇ ਇਸੇ ਸੰਕਲਪ ਦੇ ਅਧੀਨ ਹੀ ਮਾਧੋਪੂਰ ਵਾਲੀ
ਰੈਲੀ ਦੇ ਪ੍ਰਮੁੱਖ ਨਰਿੰਦਰ ਮੋਦੀ ਦੀ ਅਗਵਾਈ ਵਿੱਚ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦਾ
ਸਮੂਹਿਕ ਕਤਲੇਆਮ ਕਰਵਾ ਕੇ ਭਾਰਤ ਵਿੱਚ ਘੱਟ ਗਿਣਤੀ ਮੁਸਲਮਾਨਾਂ ਨੂੰ ਫਿਰਕ ਸੱਟ ਮਾਰਨ ਦੀ ਕੋਸ਼ਿਸ਼
ਕੀਤੀ ਸੀ। ਕਿਉਂਕਿ ਮਾਧੋਪੁਰ ਪਿੰਡ ਵੀ ਜੰਮੂ ਕਸ਼ਮੀਰ ਦੇ ਉਹਨਾਂ ਮੁਸਲਮਾਨਾਂ ਲੋਕਾਂ ਦੇ ਕੰਨ ਕੋਲ
ਵਸਦਾ ਹੈ ਜਿਹੜੇ ਭਾਰਤੀ ਨਿਜਾਮ ਤੋਂ ਦੁਖੀ ਹੋ ਕੇ ਦੇਸ਼ ਨਾਲੋਂ ਵੱਖ ਹੋਣ ਦੀ ਗੱਲ ਕਰ ਰਹੇ ਹਨ। ਇਸ
ਲਈ ਇਹ ਰੈਲੀ ਜੰਮੂ-ਕਸ਼ਮੀਰ ਦੇ ਮੁਸਲਮਾਨਾਂ ਨੂੰ ਇੱਕ ਚੈਂਲਜ ਦੇ ਰੂਪ ਵਿੱਚ ਵੀ ਦੇਖੀ ਜਾਣੀ ਚਾਹੀਦੀ
ਹੈ।
ਇਸ ਪੰਜਾਬ ਦੀ ਧਰਤੀ ਤੇ ਕੀਤੀ ਗਈ ਇਸ ਸੰਕਲਪ ਰੈਲੀ ਦੇ ਸੰਕਲਪ ਨੂੰ ਸਮਝਣ ਲਈ ਵਿਸਵ ਹਿੰਦੂ ਪ੍ਰੀਸ਼ਦ
ਵੱਲੋਂ ਅਪਰੋਕ ਦੇ ਪਹਿਲੇ ਹਫ਼ਤੇ ਅਹਿਮਦਾਵਾਦ ਵਿੱਚ ਕੀਤੇ ਗਏ ਐਲਾਨ ਤੋਂ ਸਾਫ ਹੋ ਜਾਂਦੀ ਹੈ ਜਦੋਂ
ਵਿਸਵ ਹਿੰਦੂ ਪ੍ਰੀਸ਼ਦ ਦੇ ਪ੍ਰਮੁੱਖ ਪ੍ਰਵੀਨ ਤੋਗੜੀਆਂ, ਆਰ ਐਸ ਐਸ ਦੀ ਮੁਖੀ ਸੋਹਣ ਭਾਗਵਾਤ ਅਤੇ
ਹਿਦੂੰਤਣ ਦੇ ਆਗੂਆਂ ਨੇ ਐਲਾਨ ਕੀਤਾ ਸੀ ਕਿ ਭਾਰਤ ਨੂੰ ਹਿੰਦੂ ਰਾਸਟਰ ਘੋਸ਼ਿਤ ਕਰਨ ਦੀ ਸ਼ੁਰੂਆਤ
ਗੁਜਰਾਤ ਤੋਂ ਕੀਤੀ ਜਾਵੇਗੀ ਜਿਸ ਨੂੰ 2015 ਤੱਕ ਹਿੰਦੂ ਰਾਜ ਘੋਸ਼ ਕਰ ਦਿੱਤਾ ਜਾਵੇਗਾ। ਇਸੇ
ਤਰ੍ਹਾਂ ਹੀ 18 ਜੂਨ ਨੂੰ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਭਾਜਪਾ ਦੀ ਚੋਣ
ਅਭਿਮਾਨ ਕਮੇਟੀ ਦਾ ਮੈਂਬਰ ਬਣਾਉਣ ਤੇ ਰਾਸ਼ਟਰੀ ਸਵੈ ਸੇਵਕ ਸਿੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ
ਸੀ ਕਿ “ਰਾਜਨੀਤੀ ਦੁਆਰਾ ਭਾਰਤ ਨੂੰ ਮਹਾਸ਼ਕਤੀ ਨਹੀਂ ਬਣਾਇਆ ਜਾ ਸਕਦਾ, ਅਜਿਹਾ ਕੇਵਲ ਹਿੰਦੂਤਣ ਦੇ
ਸੰਕਲਪ ਨਾਲ ਹੀ ਕੀਤਾ ਜਾ ਸਕਦਾ ਹੈ।” ਸਾਫ ਹੈ ਕਿ ਭਾਰਤ ਦੀਆਂ ਸਾਰੀਆਂ ਮੁੱਖ ਹਿੰਦੂਤਵੀ ਪਾਰਟੀਆਂ
ਭਾਵੇਂ ਉਹ ਰਾਜਨੀਤਿਕ ਜਾ ਧਾਰਮਿਕ ਖੇਤਰ ਵਿੱਚ ਵੱਖ ਵੱਖ ਢੰਗ ਤਰੀਕੇ ਵੀ ਚੱਲ ਰਹੀਆਂ ਹੋਣ ਪਰ
ਇਹਨਾਂ ਦਾ ਇਕੋ ਇੱਕ ਸਾਂਝਾ ਏਜੰਡਾ ਭਾਰਤ ਵਿੱਚ ਵਸਦੀਆਂ ਘੱਟ ਗਿਣਤੀ ਕੌਮਾਂ ਨੂੰ ਫਨਾਹ ਕਰਕੇ ਦੇਸ਼
ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ। ਇਸ ਸੰਕਲਪ ਦੀ ਪੂਰਤੀ ਲਈ ਇਹ ਜਥੇਬੰਦੀਆ ਆਪਣੇ ਗਿਰਤੋੜ ਯਤਨ ਕਰਨ
ਲੰਗੀਆਂ ਹੋਈਆਂ ਹਨ। ਮਾਧੋਪਰ ਵਾਲੀ ਸੰਕਲਪ ਰੈਲੀ ਵੀ ਇਸੇ ਕੜੀ ਦਾ ਇੱਕ ਹਿੱਸਾ ਸੀ। ਇਸ ਰੈਲੀ ਵਿੱਚ
ਜਿਥੇ ਜੰਮੂ ਕਸ਼ਮੀਰ ਦੇ ਮੁਸਲਮਾਨ ਭਰਾਵਾਂ ਨੂੰ ਚੈਂਲਜ ਕੀਤਾ ਗਿਆ ਉੱਥੇ ਪੰਜਾਬ ਵਿੱਚ ਘੱਟ ਗਿਣਤੀ
ਸਿੱਖ ਕੌਮ ਨੂੰ ਵੀ ਇੱਕ ਵੰਗਾਰ ਸੀ।
ਹੁਣ ਅਸੀਂ ਮਾਧੋਪੁਰ ਵਾਲੀ ਰੈਲੀ ਵਿੱਚ ਸ੍ਰੋਮਣੀ ਅਕਾਲੀ ਦਲ ਵੱਲੋਂ ਨਿਭਾਈ ਗਈ ਭੂਮਿਕਾ ਦੀ ਗੱਲ
ਕਰਦੇ ਹਾਂ। ਇਸ ਰੈਲੀ ਦਾ ਪੰਜਾਬ ਵਿੱਚ ਪ੍ਰਬੰਧ ਕਰਨ ਵਾਲੀ ਪੰਜਾਬ ਦੀ ਅਕਾਲੀ ਸਰਕਾਰ ਦੇ
ਕਰਤਾ-ਧਰਤਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੀ ਪਾਰਟੀ ਦੇ ਮੁੱਢਲੇ
ਅਸੂਲਾਂ ਦਾ ਤਿਆਗ ਕਰਕੇ ਵਾਹਿਗੁਰੂ ਜੀ ਦਾ ਖਾਲਸਾ॥ ਵਾਹਿਗੁਰੂ ਜੀ ਦੀ ਫਤਿਹ ਤੋਂ ਬਾਅਦ ਜੈ ਸ੍ਰੀ
ਰਾਮ ਦਾ ਨਾਹਰਾ ਲਾ ਕੇ ਐਲਾਨ ਕਰ ਦਿੱਤਾ ਹੈ ਕਿ ਸ੍ਰੋਮਣੀ ਅਕਾਲੀ ਦਲ ਹੁਣ ਸਿੱਖਾਂ ਦੀ ਮੁਸਾਇਦਾ
ਰਾਜਨੀਤਕ ਪਾਰਟੀ ਨਹੀਂ ਰਿਹਾ। ਸਗੋਂ ਐਲਾਨੀਆਂ ਤੌਰ ਤੇ ਉਹ ਭਾਜਪਾ ਦਾ ਹੀ ਪੰਜਾਬ ਵਿੱਚ ਬਣ ਗਿਆ
ਹੈ। ਸਿੱਖਾਂ ਦੇ ਮੁੱਖ ਧਾਰਮਿਕ ਸਥਾਨ ਸ਼੍ਰੀ ਹਰਮਿੰਦਰ ਸਾਹਿਬ ਤੇ ਹਮਲਾ ਕਰਨ ਲਈ ਕਾਂਗਰਸ ਤੇ ਦਬਾਅ
ਪਾਉਣ ਵਾਲੀ ਭਾਜਪਾ ਦਾ ਪੰਜਾਬ ਦੀ ਸ੍ਰੋਮਣੀ ਅਕਾਲੀ ਦਲ ਨਾਲ ਕੋਈ ਸਿਧਾਂਤਕ ਸਾਂਝ ਨਹੀਂ ਬਣਦੀ ਪਰ
ਫਿਰ ਵੀ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿੱਚ ਸਾਂਝ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ
ਉਸ ਨੇ ਪੰਜਾਬ ਦੀ ਸਿੱਖ ਰਾਜਨੀਤੀ ਵਾਲੀ ਪਾਰਟੀ ਸ੍ਰੋਮਣੀ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਨਾਲ
ਭਾਜਪਾ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸਿਰਫ ਸ੍ਰੋਮਣੀ ਅਕਾਲੀ ਦਲ ਦੇ ਖਾਤਮੇ ਦਾ ਐਲਾਨ ਕਰਨਾ
ਬਾਕੀ ਰਹਿ ਗਿਆ ਹੈ। ਇਸ ਗੱਲ ਨੂੰ ਸਦੀ ਦੀ ਸਭ ਤੋਂ ਵੱਡੀ ਰਾਜਨੀਤਕ ਘਟਨਾ ਮੰਨਿਆ ਜਾਵੇਗਾ। ਕਿ
ਸਿੱਖਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਾ ਹੋਇਆ ਕਿ ਇਸ ਦੇ ਆਗੂ ਸ. ਪ੍ਰਕਾਸ਼ ਸਿੰਘ ਬਾਦਲ ਨੂੰ
ਸਿੱਖਾਂ ਦੀ ਪਾਰਟੀ ਨੂੰ ਸਿੱਖ ਵਿਰੋਧੀ ਪਾਰਟੀ ਵਿੱਚ ਕਦੋਂ ਤਬਦੀਲ ਕਰ ਦਿੱਤਾ।
ਸਿੱਖਾਂ ਲਈ ਇਹ ਕਿੰਨੀ ਤਰਸਯੋਗ ਗੱਲ ਹੈ ਕਿ ਸਿੱਖਾਂ ਦੀਆਂ ਬੇਅਥਾਹ ਕੁਰਬਾਨੀਆਂ ਨਾਲ ਬਣਾਈ ਗਈ
ਪਾਰਟੀ ਦਾ ਮੁੱਖ ਆਗੂ ਸਿੱਖ ਧਰਮ ਵਿਰੋਧੀ ਸੰਕਲਪ ਲੈ ਰਿਹਾ ਹੈ ਪਰ ਸਿੱਖ ਫਿਰ ਵੀ ਆਪਣੀ ਹੋਣੀ ਤੋਂ
ਅਣਜਾਣ ਉਸ ਨੂੰ ਆਪਣਾ ਆਗੂ ਮੰਨ ਰਹੇ ਹਨ।
- ਗੁਰਸੇਕ ਸਿੰਘ ਧੌਲਾ
9463216267
(28/06/13)
ਜਸਵੰਤ ਸਿੰਘ ‘ਅਜੀਤ’
ਉਤਰਾਖੰਡ ਦੀ ਤ੍ਰਾਸਦੀ ਬਨਾਮ ਸਿੱਖ ਜੱਥੇਬੰਦੀਆਂ ਦੀ ਭੂਮਿਕਾ
ਬੀਤੇ ਦਿਨੀਂ ਉਤਰਾਖੰਡ ਵਿੱਚ ਬਦਲ ਫਟਣ ਦੇ ਫਲਸਰੂਪ ਆਏ ਹੜ ਦੇ ਕਾਰਣ ਜੋ ਤਬਾਹੀ
ਮੱਚੀ, ਉਸਦੀ ਤ੍ਰਾਸਦੀ ਨੇ ਸਾਰੇ ਦੇਸ਼ ਨੂੰ ਹੀ ਹਿਲਾ ਕੇ ਰਖ ਦਿੱਤਾ। ਕੇਦਾਰਨਾਥ ਸਹਿਤ ਅਨੇਕਾਂ
ਪਿੰਡ ਆਪਣੀ ਹੋਂਦ ਤਕ ਗੁਆ ਬੈਠੇ। ਇਸ ਹੜ ਦੀ ਤੇਜ਼ ਧਾਰ ਵਿੱਚ ਕਿਤਨੇ ਜੀਵਨ ਰੁੜ੍ਹ ਗਏ ਅਤੇ ਕਿਤਨਾ
ਮਾਲੀ ਨੁਕਸਾਨ ਹੋਇਆ ਇਸ ਸਮੇਂ ਇਸਦਾ ਅਨੁਮਾਨ ਲਾਇਆ ਜਾ ਸਕਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ। ਇਸ
ਤ੍ਰਾਸਦੀ ਵਿੱਚ ਸਾਰਾ ਦੇਸ਼ ਹੀ ਪੀੜਤਾਂ ਅਤੇ ਪ੍ਰਭਾਵਤ ਲੋਕਾਂ ਦਾ ਦੁੱਖ ਵੰਡਾਣ ਅਤੇ ਉਨ੍ਹਾਂ ਦੀ
ਮਦਦ ਕਰਨ ਲਈ ਉਨ੍ਹਾਂ ਨਾਲ ਆ ਖੜਾ ਹੋਇਆ। ਜਿਸ ਕਿਸੇ ਪਾਸੋਂ ਜੋ ਕੁੱਝ ਵੀ ਬਣ ਸਕਿਆ ਉਹੀ ਕੁੱਝ
ਉਸਨੇ ਭੇਂਟ ਕਰ ਦਿੱਤਾ।
ਇਸ ਮੌਕੇ ਤੇ ਜਿਥੇ ਦੇਸ਼ ਦੇ ਹੋਰ ਵਾਸੀਆਂ ਅਤੇ ਜਥੇਬੰਦੀਆਂ ਨੇ ਤ੍ਰਾਸਦੀ ਪ੍ਰਭਾਵਿਤ ਲੋਕਾਂ ਦੀ
ਸਹਾਇਤਾ ਅਤੇ ਸਹਿਯੋਗ ਲਈ ਹੱਥ ਵਧਾਏ, ਉਥੇ ਹੀ ਸਮੁਚਾ ਸਿੱਖ ਸਮਾਜ ਵੀ ਆਪਣੀਆਂ ਸਥਾਪਤ ਪਰੰਪਰਾਵਾਂ
ਦਾ ਪਾਲਣ ਕਰਦਿਆਂ ਅੱਗੇ ਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ
ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਿੱਖਾਂ ਦੀਆਂ ਸਰਵੁੱਚ ਧਾਰਮਕ ਸੰਸਥਾਵਾਂ ਹਨ, ਤ੍ਰਾਸਦੀ ਪ੍ਰਭਾਵਤ
ਲੋਕਾਂ ਦੀ ਸਹਾਇਤਾ ਅਤੇ ਉਨ੍ਹਾਂ ਤਕ ਰਾਹਤ ਪਹੁੰਚਾਣ ਲਈ ਆਪਣੀ ਪੂਰੀ ਸ਼ਕਤੀ ਨਾਲ ਸਮਰਪੱਤ ਹੋ ਗਈਆਂ।
ਇਨ੍ਹਾਂ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਸਰਗਰਮ ਸਿੱਖ ਜੱਥੇਬੰਦੀਆਂ ਵੀ ਪਿੱਛੇ ਨਹੀਂ
ਰਹੀਆਂ। ਉਹ ਵੀ ਇਸ ਸਹਾਇਤਾ ਕਾਰਜ ਆਪੋ-ਆਪਣੀ ਸਮਰਥਾ ਅਨੁਸਾਰ ਆਪਣਾ ਯੋਗਦਾਨ ਪਾਣ ਵਿੱਚ ਜੁਟ ਗਈਆਂ।
ਕਈ ਸਮਰਥਾਵਾਨ ਸਿੱਖਾਂ ਨੇ ਵੀ ਆਪੋ-ਆਪਣੇ ਪੱਧਰ ਪਰ ਆਪਣੀਆਂ ਸੇਵਾਵਾਂ ਕੇਂਦ੍ਰੀ ਜਾਂ ਰਾਜ ਸਰਕਾਰ
ਨੂੰ ਸੌਂਪਣੀਆਂ ਸ਼ੁਰੂ ਕਰ ਦਿੱਤੀਆਂ। ਅਜਿਹੇ ਹੀ ਪੰਜਾਬ ਕਾਂਗ੍ਰਸ ਦੇ ਇੱਕ ਸੀਨੀਅਰ ਨੇਤਾ ਅਤੇ
ਪੰਜਾਬ ਸਿਵਿਲ ਸੋਸਾਇਟੀ ਦੇ ਚੇਅਰਮੈਨ ਸ. ਰਘਬੀਰ ਸਿੰਘ ਜੋੜਾ ਨੇ ਇਸ ਪਾਸੇ ਪਹਿਲ ਕਰਦਿਆਂ
ਉਤਰਾਖੰਡ-ਤ੍ਰਾਸਦੀ ਦੀ ਸੂਚਨਾ ਮਿਲਦਿਆਂ ਹੀ ਆਪਣਾ ਨਿਜੀ ਜਹਾਜ਼ ਅਤੇ ਹੈਲੀਕਾਪਟਰ ਆਪਣੇ ਖਰਚ ਤੇ
ਉਤਰਾਖੰਡ ਦੇ ਮੁੱਖ ਮੰਤ੍ਰੀ ਸ਼੍ਰੀ ਵਿਜੈ ਬਹੁਗੁਣਾ ਨੂੰ ਸੌਂਪ ਦਿਤੇ, ਤਾਂ ਜੋ ਵਖ-ਵਖ ਥਾਵਾਂ ਤੇ
ਫਸੇ ਲੋਕਾਂ ਨੂੰ ਬਚਾਣ ਅਤੇ ਉਨ੍ਹਾਂ ਤਕ ਲੋੜੀਂਦੀ ਰਾਹਤ ਸਮਿਗ੍ਰੀ ਪਹੁੰਚਾਣ ਲਈ ਉਨ੍ਹਾਂ ਦੀ ਵਰਤੋਂ
ਕੀਤੀ ਜਾ ਸਕੇ। ਦਸਿਆ ਜਾਂਦਾ ਹੈ ਕਿ ਇਸਦੇ ਲਈ ਮੁਖ ਮੰਤਰੀ ਦੇ ਬੇਟੇ ਸੌਰਭ ਬਹੁਗੁਣਾ ਨੇ ਸ. ਜੌੜਾ
ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਵੀ ਕੀਤਾ। ਇਸੇ ਤਰ੍ਹਾਂ ਸ. ਜੌੜਾ ਤੋਂ ਪ੍ਰੇਰਨਾ ਲੈ ਕੁੱਝ ਹੋਰ
ਸਿੱਖ ਵੀ ਸਹਿਯੋਗ ਕਰਨ ਲਈ ਨਿਜੀ ਤੌਰ ਤੇ ਅੱਗੇ ਆ ਗਏ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਉਪਲੱਬਧ ਕਰਵਾਈਆਂ ਗਈਆਂ ਬਸਾਂ ਅਤੇ
ਹੋਰ ਸੇਵਾਵਾਂ ਦੀ ਨਿਗਰਾਨੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ.
ਸੁਖਬੀਰ ਸਿੰਘ ਬਾਦਲ ਆਪ ਕਰ ਰਹੇ ਸਨ, ਜਦਕਿ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਉਪਲਬੱਧ ਕਰਵਾਈਆਂ
ਗਈਆਂ ਸੇਵਾਵਾਂ ਦੀ ਦੇਖ-ਰੇਖ ਦੀ ਜ਼ਿੰਮੇਂਦਾਰੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ ਨੇ
ਸੰਭਾਲੀ ਹੋਈ ਸੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਉੱਤਰਾਖੰਡ ਇਕਾਈ ਵਲੋਂ ਕੀਤੀ ਜਾ
ਰਹੀ ਸੇਵਾ ਸੰਭਾਲੀ ਬੈਠੇ ਦਲ ਦੇ ਪ੍ਰਦੇਸ਼ ਮੁਖੀ ਆਪਣੇ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੇ
ਲਗਾਤਾਰ ਸੰਪਰਕ ਵਿੱਚ ਸਨ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ-ਯੂਕੇ) ਵਲੋਂ ਦਲ ਦੇ ਪ੍ਰਧਾਨ ਸ.
ਜਸਜੀਤ ਸਿੰਘ ਟੋਨੀ (ਯੂਕੇ) ਦੀ ਨਿਗਰਾਨੀ ਵਿੱਚ ਸਹਾਇਤਾ ਸਮਿਗ੍ਰੀ ਭੇਜੀ ਜਾ ਰਹੀ ਸੀ। ਉਤਰਾਖੰਡ
ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹਰਿਆਣਾ, ਉਤਰਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਬੰਗਾਲ
ਆਦਿ ਲਗਭਗ ਸਾਰੇ ਰਾਜਾਂ ਦੀਆਂ ਸਿੱਖ ਸੰਸਥਾਂਵਾਂ ਵਲੋਂ ਭੇਜੀ ਜਾ ਰਹੀ ਸਹਾਇਤਾ ਅਤੇ ਰਾਹਤ ਸਮਿਗ੍ਰੀ
ਰਾਜ ਸਰਕਾਰ ਅਤੇ ਸੈਨਿਕ ਅਧਿਕਾਰੀਆਂ ਤਕ ਸਿੱਧੀ ਪਹੁੰਚ ਰਹੀ ਸੀ। ਇਸਦੇ ਨਾਲ ਹੀ ਵੱਖ-ਵੱਖ ਰਾਜਾਂ
ਤੋਂ ਪੁਜੀਆਂ ਸਿੱਖ ਨੌਜਵਾਨਾਂ ਦੀਆਂ ਟੀਮਾਂ ਰਾਹਤ ਅਤੇ ਮੈਡੀਕਲ ਕੈਂਪ ਲਾ ਸਹਾਇਤਾ ਵਿੱਚ ਜੁਟੀਆਂ
ਰਹੀਆਂ।
ਅਫਸੋਸ ਦੀ ਗਲ ਤਾਂ ਇਹ ਹੈ ਕਿ ਸਿੱਖ ਸੰਸਥਾਵਾਂ ਵਲੋਂ ਕੀਤੀ ਗਈ ਸਹਾਇਤਾ ਅਤੇ ਪਹੁੰਚਾਈ ਗਈ
ਰਾਹਤ ਦੀਆਂ ਖਬਰਾਂ ਨੂੰ ਰਾਸ਼ਟਰੀ ਮੀਡੀਆ ਵਲੋਂ ਕੋਈ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਗਿਆ। ਇਸਦਾ ਕਾਰਣ
ਕੀ ਰਿਹਾ? ਇਸ ਸਬੰਧ ਵਿੱਚ ਸਿੱਖ ਸੰਸਥਾਵਾਂ ਦੇ ਮੁਖੀਆਂ ਨੂੰ ਗੰਭੀਰਤਾ ਨਾਲ ਸੋਚ-ਵਿਚਾਰ ਕਰਨੀ
ਚਾਹੀਦੀ ਹੈ ਕਿ ਮੀਡੀਆ ਨਾਲ ਸੰਪਰਕ ਬਣਾਣ ਵਿੱਚ ਸਿੱਖ ਮੁਖੀਆਂ ਦੀ ਆਪਣੀ ਕੋਈ ਚੁਕ ਰਹੀ ਜਾਂ ਇਸਦੇ
ਲਈ ਕੋਈ ਹੋਰ ਕਾਰਣ ਜ਼ਿਮੇਂਦਾਰ ਸੀ?
ਗਰੀਬ ਦਾ ਮੂੰਹ ਗੁਰੂ ਕੀ ਗੋਲਕ ਦਾ ਸਿਧਾਂਤ: ਸਿੱਖ ਧਰਮ ਵਿੱਚ ‘ਗ਼ਰੀਬ ਦਾ ਮੂੰਹ ਗੁਰੂ ਕੀ
ਗੋਲਕ’ ਦੇ ਸਿਧਾਂਤ ਨੂੰ ਮਾਨਤਾ ਪ੍ਰਾਪਤ ਹੈ, ਅਰਥਾਤ ਗ਼ਰੀਬ ਦੀ ਸੰਭਾਲ ਕਰਨਾ, ਗੁਰੂ ਦੀ ਗੋਲਕ ਵਿੱਚ
ਯੋਗਦਾਨ ਪਾਉਣਾ ਹੈ। ਪਰ ਕਦੀ ਵੀ ਇਸ ਪਾਸੇ ਧਿਆਨ ਦਿਤਾ ਨਹੀਂ ਗਿਆ। ਅਸੀਂ ਗੁਰੂ ਦੀ ਗੋਲਕ ਵਿੱਚ
ਆਪਣੀ ਸਮਰਥਾ ਤੋਂ ਵੱਧ ਮਾਇਆ ਪਾਣ ਲਈ ਤਿਆਰ ਹੋ ਜਾਂਦੇ ਹਾਂ, ਕਿਉਂਕਿ ਅਸੀਂ ਸਮਝਦੇ ਹਾਂ ਕਿ ਇਸ
ਨਾਲ ਗੁਰੂ ਖੁਸ਼ ਹੋ, ਸਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਦੇਵੇਗਾ ਅਤੇ ਇਸਨੂੰ ਕਈ ਗੁਣਾਂ ਵੱਧਾ,
ਮੋੜ ਵੀ ਦੇਵੇਗਾ। ਇੱਕ ਸਜਣ ਨੇ ਦਸਿਆ ਕਿ ਪਾਰਸੀ ਫਿਰਕੇ ਦੇ ਲੋਕਾਂ ਵਲੋਂ ਇੱਕ ਅਜਿਹਾ ਫੰਡ
ਕਾਇਮ ਕੀਤਾ ਗਿਆ ਹੋਇਆ ਦਸਿਆ ਜਾਂਦਾ ਹੈ, ਜਿਸ ਵਿੱਚ ਹਰ ਪਾਰਸੀ ਪਰਿਵਾਰ ਆਪਣੀ ਸਮਰਥਾ ਅਨੁਸਾਰ
ਲਗਾਤਾਰ ਹਿਸਾ ਪਾਂਦਾ ਰਹਿੰਦਾ ਹੈ। ਇਸ ਫੰਡ ਵਿਚੋਂ ਉਹ ਆਰਥਕ ਪਖੋਂ ਕਮਜ਼ੋਰ ਪਾਰਸੀ ਪਰਿਵਾਰਾਂ ਦੇ
ਬੱਚਿਆਂ ਨੂੰ ਉੱਚ ਵਿਦਿਆ ਦੇਣ ਅਤੇ ਬੇ-ਰੁਜ਼ਗਾਰਾਂ ਨੂੰ ਰੁਜ਼ਗਾਰ ਸ਼ੁਰੂ ਕਰਨ ਲਈ ਸਹਾਇਤਾ ਦਿੰਦੇ ਹਨ।
ਜਦੋਂ ਬੱਚੇ ਪੜ੍ਹ-ਲ਼ਿਖ, ਕਮਾਉਣ ਯੋਗ ਹੋ ਜਾਂਦੇ ਹਨ ਅਤੇ ਬੇ-ਰੁਜ਼ਗਾਰ ਚਲਿਆ ਆ ਰਿਹਾ ਪਰਿਵਾਰ ਕਮਾਣ
ਲਗਦਾ ਹੈ, ਤਾਂ ਉਹ ਨਾ ਕੇਵਲ ਲਿਆ ਪੈਸਾ ਵਾਪਸ ਕਰਨ ਲਗਦਾ ਹੈ, ਸਗੋਂ ਸਾਰਾ ਪੈਸਾ ਵਾਪਸ ਕਰ, ਅਗੋਂ
ਵੀ ਆਪਣੀ ਸਮਰਥਾ ਅਨੁਸਾਰ, ਉਸ ਫੰਡ ਵਿੱਚ ਹਿਸਾ ਪਾਣ ਲਗਦਾ ਹੈ, ਤਾਂ ਜੋ ਉਸਦੇ ਫਿਰਕੇ ਦੇ
ਲੋੜਵੰਦਾਂ ਦੀ ਮਦਦ ਦਾ ਜੋ ਕਾਰਜ ਸ਼ੁਰੂ ਕੀਤਾ ਗਿਆ ਹੋਇਆ ਹੈ, ਉਸ ਵਿੱਚ ਕਦੀ ਵੀ ਰੁਕਾਵਟ ਨਾ ਪਏ।
ਇਹੀ ਕਾਰਣ ਹੈ ਕਿ ਤੁਹਾਨੂੰ ਕੋਈ ਵੀ ਪਾਰਸੀ ਅਨਪੜ੍ਹ, ਬੇ-ਰੁਜ਼ਗਾਰ ਜਾਂ ਮੰਗਤਾ ਨਜ਼ਰ ਨਹੀਂ ਆਇਗਾ।
ਉਨ੍ਹਾਂ ਕਿਹਾ ਕਿ ਪਾਰਸੀ ਨਾ ਕੇਵਲ ਆਪਣੇ ਮਜ਼ਬੂਤ ਪੈਰਾਂ ਪੁਰ ਹਨ, ਸਗੋਂ ਉਨ੍ਹਾਂ ਵਿੱਚ ਇਕ-ਦੂਜੇ
ਪ੍ਰਤੀ ਹਮਦਰਦੀ ਦੀ ਭਾਵਨਾ ਵੀ ਹੈ ਅਤੇ ਭਾਈਚਾਰਕ ਸਾਂਝ ਵੀ। ਉਸ ਸਜਣ ਨੇ ਇਹ ਕੁੱਝ ਦਸਣ ਤੋਂ ਬਾਅਦ
ਪੁਛਿਆ ਕਿ ਕੀ ਸਿੱਖ ਕੋਈ ਅਜਿਹਾ ਫੰਡ ਕਾਇਮ ਨਹੀਂ ਕਰ ਸਕਦੇ? ਗੁਰੂ ਸਾਹਿਬਾਂ ਨੇ ਤਾਂ ਸਿੱਖਾਂ
ਨੂੰ ਅਰੰਭ ਤੋਂ ਹੀ ਵੰਡ ਛਕਣ ਦੀ ਸਿਖਿਆ ਦਿਤੀ ਹੈ। ਇੱਕ ਹੋਰ ਸਜੱਣ ਨੇ ਕਿਹਾ ਕਿ ਸਿੱਖਾਂ ਦੀ ਹਰ
ਸੰਸਥਾ ਪਾਸ ਆਪਣੇ ਫੰਡ ਹਨ, ਕਈ ਧਾਰਮਕ ਸੰਸਥਾਵਾਂ ਪਾਸ ਤਾਂ ਕਰੋੜਾਂ ਦੇ ਫੰਡ ਹਨ। ਉਨ੍ਹਾਂ ਦੇ
ਮੁੱਖੀ ਵਿਦਿਆ ਅਤੇ ਲੋਕ ਸੇਵਾਵਾਂ ਦੇ ਖੇਤਰ ਵਿੱਚ ਵਿਸਥਾਰ ਕਰਨ ਦਾ ਦਾਅਵਾ ਵੀ ਕਰਦੇ ਰਹਿੰਦੇ ਹਨ,
ਪਰ ਉਨ੍ਹਾਂ ਵਲੋਂ ਆਰਥਕ ਪਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀ ਸੰਭਾਲ ਕਰਨ ਤੇ ਉਨ੍ਹਾਂ ਨੂੰ ਉੱਚ
ਵਿਦਿਆ ਦੁਆਉਣ ਵਲ ਕੋਈ ਧਿਆਨ ਨਹੀਂ ਦਿਤਾ ਜਾਂਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਵਲੋਂ ਜੋ
ਸਹਾਇਤਾ ਪ੍ਰਾਪਤ ਸਕੂਲ ਚਲਾਏ ਜਾ ਰਹੇ ਹਨ ਅਤੇ ਜਿਨ੍ਹਾਂ ਵਿੱਚ ਗ਼ਰੀਬ ਪਰਿਵਾਰਾਂ ਦੇ ਬੱਚੇ ਹੀ ਮੁੱਖ
ਰੂਪ ਵਿੱਚ ਸਿਖਿਆ ਪ੍ਰਾਪਤ ਕਰਦੇ ਹਨ, ਉਨ੍ਹਾਂ ਦੇ ਮੁੱਖੀ ਉਨ੍ਹਾਂ ਦਾ ਪੱਧਰ ਉਚਿਆਣ ਵਲ ਧਿਆਨ ਦੇਣ
ਦੀ ਬਜਾਏ, ਉਨ੍ਹਾਂ ਨੂੰ ਬੰਦ ਕਰ, ਅਜਿਹੇ ਪਬਲਿਕ ਸਕੂਲ ਖੋਲ੍ਹਣਾ ਚਾਹੁੰਦੇ ਹਨ, ਜਿਨ੍ਹਾਂ ਵਿੱਚ
ਅਮੀਰਾਂ ਦੇ ਹੀ ਬੱਚੇ ਸਿਖਿਆ ਪ੍ਰਾਪਤ ਕਰ ਸਕਣ।
ਦੋ ਸ਼ਖਸੀਅਤਾਂ ਵਿੱਚ ਅੰਤਰ: ਪਿਛਲੇ ਦਿਨੀਂ ਕੁੱਝ ਗੈਰ-ਰਾਜਸੀ ਵਿਅਕਤੀਆਂ ਦੀ ਬੈਠਕ ਵਿੱਚ
ਅਚਾਨਕ ਇਹ ਸੁਆਲ ਉਠ ਖੜਾ ਹੋਇਆ ਕਿ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਿੱਚ ਕੀ ਫਰਕ ਹੈ? ਇਸਦਾ ਜਵਾਬ ਦਿੰਦਿਆਂ ਇੱਕ ਸਜੱਣ ਕਹਿਣ
ਲਗਾ ਕਿ ਨਰਿੰਦਰ ਮੋਦੀ ਦੇਸ਼-ਵਿਦੇਸ਼ ਵਿੱਚ ਕਿਧਰੇ ਵੀ ਜਾਏ ਗੁਜਰਾਤੀ ਖਾਣੇ ਨੂੰ ਹੀ ਪਸੰਦ ਕਰਦਾ ਹੈ,
ਜਦਕਿ ਸ. ਪ੍ਰਕਾਸ਼ ਸਿੰਘ ਬਾਦਲ ਪੰਜਾਬ ਵਿੱਚ ਵੀ ਹੋਵੇ ਤਾਂ ਵੀ ਉਸਨੂੰ ਪੰਜਾਬ ਦੀਆਂ ਮਝਾਂ ਨਾਲੋਂ
ਗੁਜਰਾਤ ਦੀਆਂ ਮਝਾਂ ਦਾ ਦੁੱਧ ਸ਼ਕਤੀਦਾਇਕ ਲਗਦਾ ਹੈ। ਬਸ ਇਹੀ ਫਰਕ ਹੈ ਕਿ ਨਰਿੰਦਰ ਮੋਦੀ ਜਿਥੇ ਵੀ
ਜਾਏ ਗੁਜਰਾਤ ਨੂੰ ਨਹੀਂ ਭੁਲਦਾ ਅਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਵਿੱਚ ਹੁੰਦਿਆਂ ਹੋਇਆਂ ਵੀ ਪੰਜਾਬ
ਨੂੰ ਭੁਲ ਜਾਂਦਾ ਹੈ। 000
Mobile : +91 98 68 91 77 31
(28/06/13)
ਸੁਰਿੰਦਰ ਸਿੰਘ ‘ਖਾਲਸਾ’
(ਜਲ ਕੀ
ਮੱਛਲੀ ਚੜ੍ਹਾ ਦਿੱਤੀ ਖਜੂਰ ਭਾਈ)
ਘਰੇ ਅਖੰਡ ਪਾਠ ਜਾਂ ਪਾਠ ਕਰਵਾਕੇ, ਧਰਮੀ ਹੋਣ ਦਾ ਲੋਕ ਲੈਂਦੇ ਨੇ ਭਰਮ ਪਾਲ ਭਾਈ।
ਬਹੁਤ ਵੱਡਾ ਅਸੀਂ ਧਰਮ ਦਾ ਕੰਮ ਕੀਤਾ, ਸਾਡਾ ਪਿਆਰ ਹੈ ਬਹੁਤ ਗੁਰੂ ਦੇ ਨਾਲ ਭਾਈ।
ਰੋਜ ਹੁੰਦੇ ਏਦਾਂ ਦੇ ਪਾਠਾਂ ਦੇ, ਸੁਣੋ ਸੁਣਾਵਾਂ ਜਰਾ ਖੁੱਲ ਕੇ ਹਾਲ ਭਾਈ।
ਸੁੱਖ ਸੁੱਖੀ ਸੀ ਪਰਿਵਾਰ ਨੇ ਕੋਈ, ਸੌਦੇਬਾਜੀ ਕਰ ਗੁਰੂ ਦੇ ਨਾਲ ਭਾਈ।
ਮਨਸ਼ਾ ਹੋਈ ਪੂਰੀ, ਘਰੇ ਅਨੰਦ ਹੋਇਆ, ਖੁਸ਼ੀਆਂ ਨਾਲ ਹੋਏ ਖੂਬ ਨਿਹਾਲ ਭਾਈ।
ਉਸੇ ਭਾਵਨਾ ਨੂੰ ਘਰੇ ਅਖੰਡ ਪਾਠ ਰੱਖਵਾਇਆ, ਸਾਰੇ ਪਰਿਵਾਰ ਨੇ ਰਲਕੇ ਨਾਲ ਭਾਈ।
ਲਿਆਕੇ ਘਰ “ਗੁਰੂ ਗ੍ਰੰਥ ਜੀ” ਦਾ ਪ੍ਰਕਾਸ਼ ਕੀਤਾ, ਲਿਆ ਹੁਕਮ ਚੁੱਕ ਰੁਮਾਲ ਭਾਈ।
ਕੁੰਭ ਨਾਰੀਅਲ ਤੇ ਨਾਲ ਜੋਤ ਚਲਦੀ, ਬ੍ਰਾਹਮਣੀ ਕਰਮ ਵੀ ਗੁਰਬਾਣੀ ਦੇ ਨਾਲ ਭਾਈ।
'ਮਰਿਯਾਦਾ' ਛਿੱਕੇ ਟੰਗੀ ਪੰਥ ਵਾਲੀ, ਕੀਤਾ ਹੋਰ ਦਾ ਹੋਰ ਕਮਾਲ ਭਾਈ।
ਪੰਜ ਪਾਉੜੀਆਂ “ਜਪੁ” ਦੀਆਂ ਪੜ੍ਹਣ ਪਿੱਛੋਂ, ਵਰਤਾਇਆ ਗਿਆ ਏ ਕੜਾਹ ਪ੍ਰਸ਼ਾਦ ਭਾਈ।
ਪ੍ਰਸ਼ਾਦ ਲੈ ਉੱਠ ਇਉਂ ਬਾਹਰ ਭੱਜੇ, ਛੁੱਟੀ ਸਮੇਂ ਜਿਉਂ ਸਕੁਲੋਂ ਜੁਆਕ ਭਾਈ।
ਅੰਦਰ ਗੁਰੂ ਦੀ ਬਾਣੀ ਦਾ ਪ੍ਰਵਾਹ ਚੱਲੇ, ਬਾਹਰ ਦੁਨੀਆਦਾਰੀ ਦੀ ਗੱਲਬਾਤ ਭਾਈ।
ਟੀ. ਵੀ ਦੁਆਲੇ ਬੈਠਾ ਸਾਰਾ ਟੱਬਰ, ਕਿਸੇ ਸੁਣੀ ਨਾ ਗੁਰੂ ਦੀ ਬਾਤ ਭਾਈ।
ਸਭ ਤੋਂ ਬਜੁਰਗ ਨੂੰ ਕਹਿਣ ਘਰ `ਚੋਂ’, ਸੇਵਾ ਕਰ ਬਾਬਾ ਹੋਰ ਕੰਮਾਂ ਤੋ ਤੂੰ ਆਜਾਦ ਭਾਈ।
ਧੂਪ ਬੱਤੀ ਦਾ ਪੂਰਾ ਖਿਆਲ ਰੱਖੀਂ, ਨਾਲੇ ਦੇਈਂ ਆਏ ਗਏ ਨੂੰ ਪ੍ਰਸ਼ਾਦ ਭਾਈ।
ਆਇਆ ਮੱਥਾ ਟੇਕਣ ਜੇ ਬੈਠ ਗਿਆ ਕੋਈ, ਸੁਨਣ ਦਿੱਤਾ ਨਾ ਉਸਨੂੰ ਪਾਠ ਭਾਈ।
ਝੱਟ ਚਾਹ ਦਾ ਬਹਾਨਾ ਲਾ ਉਠਾ ਲੈ ਗਏ, ਪਾਠੀ ਕਰੀ ਜਾਏ ਇੱਕਲਾ ਪਾਠ ਭਾਈ।
ਦਿਨ ਲੰਘ ਗਿਆ ਸਾਰਾ ਰੁਝੇਂਵਿਆਂ `ਚ’, ਉਤੋ ਆ ਗਈ ਏ ਸੁਹਾਨੀ ਰਾਤ ਭਾਈ।
ਸੌ ਗਏ ਬਾਬੇ ਦੇ ਲਾਗੇ ਪਾ ਘੇਰਾ, ਹੋਣ ਲੱਗੀ ਘੁਰਾੜਿਆਂ ਦੀ ਬਰਸਾਤ ਭਾਈ।
'ਸ਼ਬਦ-ਗੁਰੂ' ਰਿਹਾ ਮਾਰ ਵਾਜਾਂ, ਪਰ ਸੌਂ ਕੇ ਦਿੱਤੀ ਏ ਰਾਤ ਗੁਜਾਰ ਭਾਈ।
ਦੂਜੇ ਦਿਨ ਪ੍ਰਸ਼ਾਦ ਦੀ ਅਰਦਾਸ ਸਮੇਂ, ਮਸਾਂ ਹਜੂਰੀ `ਚ ਆਇਆ ਪਰਿਵਾਰ ਭਾਈ।
ਰੋਟੀ ਟੁੱਕ ਤੇ ਗੱਲਾਂ ਕਰਦਿਆਂ ਦਿਨ ਲੰਘਿਆ, ਭੋਰਾ ਆਇਆ ਨਾ ਗੁਰੂ ਦਾ ਖਿਆਲ ਭਾਈ।
ਸਕੀਮਾਂ ਪਰਿਵਾਰ ਘੜੇ ਪ੍ਰਾਹੁਣਿਆਂ ਲਈ, ‘ਰਹੇ ਨਾ ਕਸਰ’, ਇਹ ਹੈ ਨੱਕ ਦਾ ਸਵਾਲ ਭਾਈ।
ਰਿਸ਼ਤੇਦਾਰ ਵੀ ਸ਼ਾਮ ਨੂੰ ਆਣ ਪਹੁੰਚੇ, ਸੱਦਾ ਜਿਨ੍ਹਾਂ ਨੂੰ ਮਿਲਿਆ ਨਾਲ ਪਿਆਰ ਭਾਈ।
ਰੌਲਾ ਘਰ ਵਿੱਚ ਪਵੇ, ਜਿਵੇਂ ਕਿਸੇ ਫੈਕਟਰੀ ਦਾ ਇੰਜਣ ਚਲਦੈ ਮਾਰੋ ਮਾਰ ਭਾਈ।
ਆਉ ਭਗਤ ਪ੍ਰਾਹੁਣਿਆਂ ਦੀ ਹੋਣ ਲੱਗੀ, ਸੇਵਾ ਗੁਰੂ ਦੀ ਨਾ ਵਿੱਚ ਨਸੀਬ ਭਾਈ।
ਰਾਤ ਗੁਜਰ ਗਈ ਫੇਰ ਮਸਤੀਆਂ `ਚ, ਆਇਆ ਭੋਗ ਦਾ ਸਮਾਂ ਕਰੀਬ ਭਾਈ।
ਹੁਕਮ ਪਰਿਵਾਰ ਦਾ ਪਾਠੀ ਨੂੰ ਆਣ ਹੋਇਆ, ਭੋਗ ਲੇਟ ਕਰੋ ਥੋੜ੍ਹਾ ਜਿਹਾ ਹੋਰ ਭਾਈ।
ਸਾਡੇ ਸਰਦਾਰ ਜੀ ਨਹਾ ਕੇ ਆ ਰਹੇ ਨੇ, ਉਨ੍ਹਾਂ ਕਰਨੈ ਗੁਰਾਂ ਨੂੰ ਚੌਰ ਭਾਈ।
ਬੜੀ ਸ਼ਰਧਾ ਨਾਲ ਚੌਰ ਨੂੰ ਫੜ੍ਹ ਦਾਰ ਜੀ, ਹੋਣ ਲੱਗੇ ਨੇ ਗੁਰਾਂ ਤੋਂ ਕੁਰਬਾਨ ਭਾਈ।
ਕੀ ਫੁਰਮਾਇਆ ਗੁਰਾਂ, ਗੁਰ ਉਪਦੇਸ਼ ਕੀ ਏ? , ਭੋਰਾ ਕੀਤਾ ਨਾ ਸ਼ਬਦ ਦਾ ਧਿਆਨ ਭਾਈ।
ਮਾਇਆ ਦੇਖ ‘ਗ੍ਰੰਥੀ’ ਤੇ ‘ਰਾਗੀਆਂ’ ਨੇ, ਕੀਤੀ ਫੋਕੀ ਵਡਿਆਈ ਗੁਰੂ ਦੇ ਹਜੂਰ ਭਾਈ।
ਡਿਗਰੀ ਦੇ ਦਿੱਤੀ ਪੱਕੇ ਗੁਰਮੁਖਾਂ ਦੀ, ਜਲ ਕੀ ਮੱਛਲੀ ਚੜ੍ਹਾ ਦਿੱਤੀ ਖਜੂਰ ਭਾਈ।
ਪਇਆ ਭੋਗ ਤਾਂ ਸ਼ਰਾਬ ਦੇ ਦੌਰ ਚੱਲੇ, ਤਲਿਆ ਹੋਇਆ ਨਾਲ ਕਬਾਬ ਭਾਈ।
ਥੋੜ੍ਹਾ ਹੋਇਆ ਸਰੂਰ ਦੋ ਘੁੱਟ ਅੰਦਰ, ਸਮਝਣ ਖੁਦ ਨੂੰ ਸਾਰੇ ਨਵਾਬ ਭਾਈ।
ਗਲਾਸੀਆਂ ਖੜਕੀਆਂ, ਫਿਰ ਹੋਏ ਝੱਲੇ, ਖਾਧ੍ਹਾ ਥੋੜ੍ਹਾ, ਕੀਤਾ ਜਿਆਦਾ ਖਰਾਬ ਭਾਈ।
ਇਉਂ ਗੁਰਮੁਖਾਂ ਭੋਗ ਦੀ ਖੁਸ਼ੀ ਮਨਾਈ, ਚੱਲੇ ਦਾਰੂ ਦੇ ਸਤਲੁਜ ਝਨਾਬ ਭਾਈ।
ਕਿਸੇ ਦੀ ਪੱਗ ਰੁਲੇ, ਕਿਸੇ ਦੇ (ਕੇਸ) ਵਾਲ ਖੁੱਲ੍ਹੇ, ਬੱਲੇ ਬੱਲੇ ਹੋ ਗਈ ਇਉਂ ਸਾਰੇ ਜਨਾਬ ਭਾਈ।
ਇਨ੍ਹਾਂ ਨੂੰ ਗੁਰਮੁਖ ਕਹੀਏ ਜਾਂ ਕਹੀਏ ਮਨਮੁਖ, (ਜ਼ਰਾ) ਸੋਚ ਕੇ ਦਿਉ “ਸੁਰਿੰਦਰ” ਨੂੰ ਜਵਾਬ ਭਾਈ।
.
ਸ੍ਰ; ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ=97287 43287, 94662 66708,
(28/06/13)
ਗੁਰਜੰਟ ਸਿੰਘ ਰੂਪੋਵਾਲੀ (ਫੇਸਬੁੱਕ ਰਾਹੀਂ)
ਭਾਈ ਸੁਖਵਿੰਦਰ ਸਿੰਘ ਦਦੇਹਰ ਜੀ
ਦੇ ਮਾਤਾ ਪ੍ਰਕਾਸ਼ ਕੌਰ ਜੀ ਅਤੇ ਚਾਚੀ ਦਲਬੀਰ ਕੌਰ ਅਕਾਲ ਚਲਾਣਾ ਕਰ ਗਏ ਹਨ ਜੋ ਕਿ ਅੱਜ ਸਵੇਰੇ
ਪਰਿਵਾਰਕ ਮੈਂਬਰਾਂ ਨਾਲ ਕਾਰ ਤੇ ਜਾ ਰਹੇ ਰਹੇ ਸਨ। ਗੱਡੀ ਦਾ ਐਕਸੀਡੈਂਟ ਹੋਣ ਕਾਰਨ ਬਾਕੀ ਮੈਂਬਰਾਂ
ਦੇ ਵੀ ਕਾਫੀ ਸੱਟਾਂ ਲੱਗੀਆਂ ਹਨ, ਉਨ੍ਹਾਂ ਦਾ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਅੰਤਿਮ ਸੰਸਕਾਰ
ਅੱਜ ਸ਼ਾਮ 7:30 ਵਜੇ ਕਰ ਦਿੱਤਾ ਗਿਆ।
ਅੰਤਿਮ ਅਰਦਾਸ ਗੁਰਮਤਿ ਸਮਾਗਮ ਮਿਤੀ 7 ਜੁਲਾਈ 2013 ਦਿਨ ਐਤਵਾਰ ਸਵੇਰੇ 11:00 ਵਜੇ ਉਨ੍ਹਾਂ
ਗ੍ਰਹਿ ਪਿੰਡ ਦਦੇਹਰ ਸਾਹਿਬ (ਨੇੜੇ ਸਰਹਾਲੀ) ਜ਼ਿਲ੍ਹਾ ਤਰਨ-ਤਾਰਨ ਵਿਖੇ ਹੋਵੇਗਾ।
ਭਾਈ ਸੁਖਵਿੰਦਰ ਸਿੰਘ ਜੀ ਦਾ ਫੋਨ ਨੰ. 9855598855
(27/06/13)
ਵਰਿੰਦਰ ਸਿੰਘ (ਗੋਲਡੀ)
ੴ
ਇਕ ਓਂਕਾਰ, ਜਾਂ ਇਕ ਓਅੰਕਾਰ, ਜਾਂ ਏਕੰਕਾਰ, ਤੇ ਜਾਂ ਫਿਰ ਇਕੋ ਇਸ ਨੂੰ ਜਿਸ ਤਰਾਂ ਮਰਜ਼ੀ ਉਚਾਰਣ
ਕਰ ਲਈਏ ਪਰ ਇਸ ਦਾ ਮਤਲਬ ਓਹੀ ਰਹੇਗਾ ਕੇ ਪ੍ਰਮਾਤਮਾ ਇੱਕ ਹੈ ਅਤੇ ਇੱਕ ਰਸ ਵਿਆਪਕ ਹੈ| ਗੁਰੂ ਨਾਨਕ
ਸਾਹਿਬ ਨੇ ਓਅੰ ਦੇ ਅੱਗੇ ਇੱਕ ਲਾ ਕੇ ਮਨੁਖਤਾ ਨੂੰ ਇੱਕ ਨਵੀਂ ਰਾਹ ਦਿਖਾਈ, ਉਸ ਤੋਂ ਪਹਲਾਂ ਲੋਕ
ਆਪਣੇ ਆਪਣੇ ਰਬ ਬਣਾ ਕੇ ਕੇ ਬਹੁਤ ਸਾਰੀਆਂ ਚੀਜਾਂ ਦੀ ਪੂਜਾ ਕਰ ਰਹੇ ਸਨ| ਪਰ ਕੀ ਅੱਜ ਹਰ ਰੋਜ਼ ਇਕ
ਓਅੰਕਾਰ ਦਾ ਪਾਠ ਕਰਨ ਵਾਲੇ ਅਤੇ ਆਪਣੇ ਆਪ ਨੂੰ ਗੁਰੂ ਨਾਨਕ ਦਾ ਸਿੱਖ ਕਹਾਉਣ ਵਾਲੇ ਇਕ ਓਅੰਕਾਰ ਦਾ
ਸਹੀ ਮਤਲਬ ਸਮਝ ਸਕੇ ਹਨ| ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ੴ ਸ਼ਬਦ ੫੬੮ ਵਾਰ ਆਇਆ ਹੈ, ਐਨੀ ਵਾਰ
ਲਿਖਣ ਦਾ ਸਿਰਫ ਏਹੀ ਮਤਲਬ ਹੈ ਕੇ ਸਿੱਖ ਨੁ ਇਹ ਚੰਗੀ ਤਰਾਂ ਸਮਝ ਆ ਜਾਵੇ ਕੇ ਪ੍ਰਮਾਤਮਾ ਇੱਕ ਹੈ
ਅਤੇ ਇੱਕ ਰਸ ਵਿਆਪਕ ਹੈ|
ਅੱਜ ਬਹੁਤ ਸਾਰੇ ਧਰਮ ਇਸ ਗਲ ਦਾ ਦਾਵਾ ਕਰਦੇ ਹਨ ਕੇ ਰਬ ਇੱਕ ਹੈ
(God is One).
ਪਰ ਕੀ ਇਸ ਗਲ ਤੇ ਅਮਲ ਵੀ ਕਰਦੇ ਹਨ ? ਕੀ ਸਿੱਖ ਇਸ ਗਲ ਤੇ ਅਮਲ ਕਰਦਾ ਹੈ ? ਅੱਜ ਪੰਜਾਬ ਵਿੱਚ
ਆਪਣੇ ਆਪ ਨੂੰ ਰਬ ਕਹਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਅਤੇ ਓਹਨਾ ਨੂੰ ਰਬ ਮੰਨਣ ਵਾਲਿਆਂ ਦੀ ਵੀ
ਕੋਈ ਕਮੀ ਨਹੀਂ ਹੈ, ਸਰਸੇ ਵਾਲਾ ਸਾਧ, ਆਸ਼ੁਤੋਸ਼, ਰਾਧਾ ਸਵਾਮੀ, ਇਹ ਤਾਂ ਆਪਣੇ ਆਪ ਨੂੰ ਸਤਗੁਰੁ ਰਬ
ਕਹਾਉਂਦੇ ਹੀ ਹਨ ਪਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਰਬ ਕਹਾਉਣ ਵਾਲਿਆਂ ਦੀ ਵੀ
ਕੋਈ ਕਮੀ ਨਹੀਂ ਹੈ| ਅੱਜ ਬਹੁਤ ਸਾਰੇ ਸਿੱਖ ਇਸ ਗਲ ਨੂੰ ਮੰਨਦੇ ਹਨ ਕੇ ਮਰਨ ਤੋਂ ਬਾਹਦ ਤੁਸੀ
ਪ੍ਰਮਾਤਮਾ ਕੋਲ ਜਾਂਦੇ ਹੋ ਜਿਥੇ ਤੁਹਾਡੇ ਚੰਗੇ ਮਾੜੇ ਕਰਮਾ ਦਾ ਹਿਸਾਬ ਹੁੰਦਾ ਹੈ| ਫਿਰ ਓਹ ਇੱਕ
ਕਿਵੇਂ ਰਹ ਗਿਆ ਅਸੀਂ ਤਾਂ ਉਸ ਨੂੰ ਦੋ ਬਨਾਈ ਬੈਠੇ ਹਾਂ, ਇੱਕ ਜਿਹੜਾ ਐਥੇ ਹੈ ਅਤੇ ਇੱਕ ਜਿਹੜਾ
ਸਚਖੰਡ ਵਿੱਚ ਹੈ| ਭਾਵੇਂ ਇਹ ਗਲ ਗੁਰਬਾਣੀ ਬਾਰ ਬਾਰ ਕਹ ਰਹੀ ਹੈ ਕੇ
“ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ।।“ ਪਰ ਅਸੀਂ ਮੰਨਣ ਨੂੰ ਤਿਆਰ ਨਹੀਂ ਹਾਂ,
ਸਾਨੂੰ ਤਾਂ ਸਾਡਾ ਰਬ ਜਿਆਦਾ ਪਿਆਰਾ ਹੈ ਦੂਜਿਆਂ ਦੇ ਰਬ ਨਾਲੋਂ|
ਭਾਵੇਂ ਓਹ ਹਰ ਜਗਾਹ ਇੱਕ ਰਸ ਵਿਆਪਕ ਹੈ ਪਰ ਉਸ ਨੂੰ ਸਮਝਣ ਅਤੇ ਦੇਖਣ ਵਾਸਤੇ ਗੁਰੂ ਦੀ ਮੱਤ ਦੀ
ਲੋੜ ਹੈ “ਭੋਜਨੁ ਨਾਮੁ ਨਿਰੰਜਨ ਸਾਰੁ ॥ ਪਰਮ ਹੰਸੁ ਸਚੁ ਜੋਤਿ ਅਪਾਰ ॥
ਜਹ ਦੇਖਉ ਤਹ ਏਕੰਕਾਰੁ ॥੫॥“ ਭਾਵ ਜਦੋਂ ਮਨੁਖ ਉਸ ਦੇ ਨਾਮ ਨੂੰ ਆਤਮਾ ਦੀ ਖੁਰਾਕ ਬਨਾਉਂਦਾ
ਹੈ ਓਹ ਪਰਮ ਹੰਸ ਵਾਲੀ ਪਦਵੀ ਪਾ ਲੈਂਦਾ ਹੈ ਅਤੇ ਉਸ ਨੂੰ ਹਰ ਥਾਂ ਤੇ ਓਹ ਪ੍ਰਮਾਤਮਾ ਹੀ ਦਿਸਦਾ
ਹੈ| ਉਸ ਨੂੰ “ਅਵਲਿ ਅਲਹ ਨੁਰੂ ਉਪਾਇਆ ਕੁਦਰਤਿ ਕੇ ਸਭ ਬੰਦੇ।।“
ਦੀ ਸਮਝ ਆ ਜਾਂਦੀ ਹੈ ਅਤੇ ਸਮਝ ਜਾਂਦਾ ਹੈ ਕੇ ਇੱਕ ਰਸ ਵਿਆਪਕ ਦਾ ਅਸਲੀ ਮਤਲਬ ਕੀ ਹੈ| ਉਸ ਦਾ
ਨਿਯਮ ਹਰ ਕਿੱਸੇ ਤੇ ਬਰਾਬਰ ਚਲਦਾ ਹੈ ਉਸ ਵਾਸਤੇ ਕੋਈ ਵੱਡਾ ਛੋਟਾ ਨਹੀਂ ਹੈ, ਹਵਾ ਸਭ ਵਾਸਤੇ ਇੱਕੋ
ਜਿਹੀ ਚਲਦੀ ਹੈ, ਧੁੱਪ ਸਭ ਵਾਸਤੇ ਇੱਕੋ ਜਿਹੀ ਹੈ| ਹਰ ਇਨਸਾਨ ਇੱਕੋ ਤਰਾਂ ਜਨਮ ਲੈਂਦਾ ਹੈ ਉਸ ਦੇ
ਨਿਯਮ ਨੂੰ ਕੋਈ ਬਦਲ ਨਹੀਂ ਸਕਦਾ|
ਇਕ ਓਅੰਕਾਰ ਰਬ ਦਾ ਇੱਕ ਏਹੋ ਜਿਹਾ ਗੁਣ ਹੈ ਜਿਸ ਨੂੰ ਅਸੀਂ ਆਪਣੇ ਜੀਵਨ ਵਿੱਚ ਧਾਰ ਕੇ ਉਸ
ਅਕਾਲਪੁਰਖ ਦੇ ਗੁਣਾ ਨਾਲ ਸਾਂਝ ਪਾ ਸਕਦੇ ਹਾਂ| ਬਹੁਤ ਸਾਰੇ ਲੋਕ ਇਕ ਓਅੰਕਾਰ ਨੂੰ ਮੰਤਰ ਬਣਾ ਕੇ
ਉਸ ਦਾ ਜਾਪ ਵੀ ਕਰਦੇ ਹਨ, ਬਾਰ ਬਾਰ ਇਕ ਓਅੰਕਾਰ ਕਹਨ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਅੰਦਰੋਂ ਇੱਕ
ਨਾ ਹੋਏ ਤਾਂ| ਆਸਾ ਦੀ ਵਾਰ ਵਿੱਚ ਸਲੋਕ ਹੈ “ਸਚਿ ਕਾਲੁ ਕੂੜੁ ਵਰਤਿਆ
ਕਲਿ ਕਾਲਖ ਬੇਤਾਲ ॥ ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ ਜੇ ਇਕੁ ਹੋਇ ਤ ਉਗਵੈ ਰੁਤੀ ਹੂ
ਰੁਤਿ ਹੋਇ ॥ ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥ ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ
ਹੋਇ ॥ ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥” ਅੱਜ ਸਾਡਾ ਹਾਲ ਉਸ ਦਾਲ ਵਰਗਾ ਹੈ
ਜਿਸ ਦੇ ਦੋ ਟੋਟੇ ਹੋ ਚੁੱਕੇ ਹਨ ਤੇ ਓਹ ਕਿੱਸੇ ਵੀ ਹਾਲਤ ਵਿੱਚ ਨਹੀਂ ਉੱਗ ਸਕਦੀ| ਅਸੀਂ ਅੰਦਰੋਂ
ਹੋਰ ਤੇ ਬਾਹਰੋਂ ਹੋਰ ਹਾਂ, ਕਹਨ ਨੂੰ ਹਰ ਰੋਜ਼ ਇਕ ਓਅੰਕਾਰ ਦਾ ਪਾਠ ਕਰਦੇ ਹਾਂ ਪਰ ਮੱਥੇ ਜਾ ਕੇ
ਪਾਖੰਡੀਆਂ ਅਗੇ ਝੁਕਾਉਂਦੇ ਹਾਂ| ਦਾਲ ਦਾ ਅਤੇ ਇਨਸਾਨ ਦਾ ਏਹੀ ਫਰਕ ਹੈ ਕੇ ਦਾਲ ਇੱਕ ਵਾਰ ਦੋ ਟੋਟੇ
ਹੋਣ ਤੋਂ ਬਾਹਦ ਨਹੀਂ ਉੱਗ ਸਕਦੀ ਪਰ ਇਨਸਾਨ ਗੁਰੂ ਦੀ ਮੱਤ ਲੈ ਕੇ ਫਿਰ ਇੱਕ ਹੋ ਸਕਦਾ ਹੈ| ਆਓ ਇਸ
ਰਬੀ ਗੁਣ ਨੂੰ ਆਪਣੀ ਜਿੰਦਗੀ ਵਿੱਚ ਵਸਾਈਏ ਅਤੇ ਅੰਦਰੋਂ ਤੇ ਬਾਹਰੋਂ ਇੱਕ ਹੋ ਜਾਈਏ|
......ਭੁੱਲ ਚੁੱਕ ਦੀ ਖਿਮਾ
ਵਰਿੰਦਰ ਸਿੰਘ (ਗੋਲਡੀ)
(27/06/13)
ਜਸਵਿੰਦਰ ਸਿੰਘ (ਫੇਸਬੁੱਕ ਰਾਹੀਂ)
ਸਾਧ ਦਲਜੀਤ ਸਿੰਘ ਸ਼ਿਕਾਗੋ ਦੀ ਹਵਸ਼
ਦੀਆਂ ਸ਼ਿਕਾਰ ਦੋ ਸਿਖ ਬਚੀਆਂ ਵਲੋਂ ਇਸ ਦੀਆਂ ਕਰਤੂਤਾਂ ਬਿਆਨ ਕਰਦੀ ਚਿਠੀ ਸਿੰਘ ਸਭਾ ਕਨੇਡਾ
ਵੈਬਸਾਇਟ ਤੇ ਲੱਗੀ ਹੋਈ ਹੈ ਜਿਸ ਦਾ ਲਿੰਕ ਇਥੇ ਪਾਇਆ ਜਾ ਰਿਹਾ ਹੈ।--7 ਮਹੀਨੇ ਜੇਲ੍ਹ `ਚ ਕੱਟ ਕੇ
ਆਏ ਸਾਧ ਦੀ 19 ਜੂਨ 2013 ਨੂ ਅਦਾਲਤ `ਚ ਤਰੀਕ ਸੀ ਜਿਥੇ ਇਸਨੇ ਗੁਰਦੁਆਰੇ ਦੀ ਪ੍ਰਾਪਰਟੀ ਬਾਰੇ ਕਈ
ਮੋਸ਼ਨ ਪਾਏ ਸੀ ਅਤੇ ਇਕ ਮੋਸ਼ਨ ਰਸੀਵਰ ਨਾ ਲਗਾਏ ਜਾਣ ਲਈ ਸੀ। ਮਾਨਯੋਗ ਜੱਜ ਗ੍ਰ੍ਹ੍ਮ ਨੇ ਸਾਰੇ
ਮੋਸ਼ਨ ਰੱਦ ਕਰ ਦਿੱਤੇ ਹਨ ਅਤੇ ਰਸੀਵਰ ਲੋਨ ਲਈ ਆਰਡਰ ਕੀਤਾ ਹੈ ਜਿਹੜਾ 3 ਜੁਲਾਈ ਨੂੰ ਅਦਾਲਤ ਨੂੰ
ਰਿਪੋਰਟ ਪੇਸ਼ ਕਰੇਗਾ ਅਗਲੀ ਤਰੀਕ 9 ਜੁਲਾਈ ਰਖੀ ਗਈ ਹੈ ਚਿਠੀ ਪੜ੍ਹ ਲਈ ਲਿੰਕ ;
http://www.singhsabhacanada.com/?p=77916
(27/06/13)
ਡਾ: ਗੁਰਮੀਤ ਸਿੰਘ ਬਰਸਾਲ
ਨਵੀਂ
ਕਤਾਰ
...................
ਧਰਮ ਦੇ ਨਾਂ ਤੇ ਲੋਟੂ ਟੋਲੇ,
ਭਾਵਨਾਵਾਂ ਦਾ ਕਰਨ ਵਪਾਰ।
ਕੁਦਰਤ ਨੂੰ ਜੋ ਜਾਣ ਸਕੇ ਨਾ,
ਰੱਬ ਦੇ ਬਣਦੇ ਠੇਕੇਦਾਰ।
ਪੂਜਾ, ਮੰਤਰ, ਜੋਤਿਸ਼, ਤੰਤਰ,
ਸੱਚ ਨਾਲ ਨੇ ਖਾਂਦੇ ਖਾਰ।
ਕੁਦਰਤ ਨੂੰ ਇਹ ਜਿੱਤਣਾ ਦੱਸਣ,
ਕਰਮ-ਕਾਂਢ ਦਾ ਲੈ ਹਥਿਆਰ।
ਭੂਤ-ਭਵਿੱਖ ਨੂੰ ਜਾਨਣ ਦੇ ਜੋ,
ਕਰਦੇ ਦਾਅਵੇ ਬੇ-ਸ਼ੁਮਾਰ।
ਦੁਨੀਆਂ ਨੂੰ ਦੱਸ ਸਕੇ ਨਾ ਕੁਝ ਵੀ,
ਜਦ ਜਦ ਕੁਦਰਤ ਮਾਰੀ ਮਾਰ।
ਗਿਆਨ-ਵਿਹੂਣੀ ਅੰਨ੍ਹੀ ਸ਼ਰਧਾ,
ਸਭ ਕੁਝ ਜਲਦੀ ਦਵੇ ਵਿਸਾਰ।
ਅੰਧ-ਵਿਸ਼ਵਾਸੀ ਡੇਰਿਆਂ ਅੱਗੇ,
ਫਿਰ ਬਣ ਜਾਂਦੀ ਨਵੀਂ ਕਤਾਰ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)
(27/06/13)
ਸੁਰਿੰਦਰ ਸਿੰਘ ‘ਖਾਲਸਾ’
(ਹਾਲੇ
ਬਹੁਤ ਹਨ ਜੋ ਕੁੱਤੇ ਦੇ ਹੱਡ ਬੈਠੇ)
ਮਹਾਨ ਦੇਸ਼ ਤੇ ਸਮਾਜ ਦੇ ਮਹਾਨ ਬੰਦੇ (ਆਗੂ), ਕੁਕਰਮਾਂ ਦੀ ਮੁਕਾਈ ਹੱਦ ਬੈਠੇ।
‘ਕਨਿੰਆ ਕੁਮਾਰੀ’ ਤੋਂ ਲੈ ਕੇ 'ਕਸ਼ਮੀਰ' ਤੀਕਰ, ਹਰ ਖੂੰਜੇ `ਚ’ ਹਲਕੇ ਹੋਏ ਸੱਗ ਬੈਠੇ।
ਮੱਤ ਦੇ ਭੈੜੇ ਤੇ ਦਿਲਾਂ ਦੇ ਕਾਲੇ, ਸਫੈਦ ਚਿੱਟੇ ਬਣ ਬਗਲੇ ਬੱਗ ਬੈਠੇ।
ਇਸ ਦੇਸ਼ ਨੂੰ (ਸਮਾਜ ਨੂੰ) ਘੁੰਣ ਵਾਂਗ ਖਾਣ ਵਾਲੇ, ਵੱਖ -ਵੱਖ ਭੇਖਾਂ `ਚ’ ਲੁਟੇਰੇ ਠੱਗ ਬੈਠੇ।
ਕਈ ਭਗਵੇਂ ਪਾ ਕਈ ਕੱਢਵੇਂ ਪਾ, `ਚੋਲੇ’ ਰੰਗ ਬਿਰੰਗੇ ਪਾ ਸਾਧਾਂ ਦੇ ਵੱਗ ਬੈਠੇ।
ਕਈ ਆਸ਼ਰਮ ਬਣਾ ਕਈ ਡੇਰੇ ਬਣਾਂ, ਧਰਮ ਦਾ ਨਕਾਬ ਪਾ ਪਾਖੰਡੀ ਠੱਗ ਬੈਠੇ।
ਲੋਕਾਂ ਦੀ ਮਿਹਨਤ ਤੇ ਇਹ ਪਲਣ ਵਾਲੇ, ਵਿਹਲੜ ਮੰਗਤੇ ਹਰਾਮੀ ਹੱਡ ਬੈਠੇ।
‘ਨਾਨਕ ਸਰੀਏ’, ਟਕਸਾਲੀ ਤੇ ਸਾਧ ਲਾਣਾ, ਸਿੱਖ ਪੰਥ ਦੀ ਨੱਪਕੇ ਸ਼ਾਹ ਰਗ ਬੈਠੇ।
‘ਮਾਨਾ’ ਧਨਵੰਤਾ ‘ਸ਼ਿਕਾਗੋ ਤੇ ਜਗੇੜੇ ਵਾਲੇ, ਇਖਲਾਕੋਂ ਗਿਰੇ ਬਦੀਆਂ ਤੋਂ ਬਦ ਬੈਠੇ।
ਸਿੱਖ ਕੌਮ ਦੇ ਹੱਡੀਂ ਇਹ ਇਉਂ ਬੈਠੇ, ਜਿਊਂ ਨਰਮੇ ਨੂੰ ਚਿੰਬੜ ਮਿਲੀਬੱਗ ਬੈਠੇ।
“ਸੰਤਾ ਦੇ ਕੌਤਕ” ਕੁੱਝ ਸਭੱਗ ਨੇ ਲਿਖ ਦਿੱਤੇ, ਹਾਲੇ ਬਹੁਤ ਹਨ ਜੋ ਕੁੱਤੇ ਦੇ ਹੱਡ ਬੈਠੇ।
ਰਾਧਾ ਸੁਆਮੀ, ਨਿਰੰਕਾਰੀ ਤੇ ਸਾਧ ਸੌਦਾ, ਪਲਕੇ ਸਿੱਖਾਂ ਚੋਂ ਅੱਜ ਹੋਏ ਅੱਡ ਬੈਠੇ।
ਆਸ਼ੂਤੋਸ਼, ਭਨਿਆਰੇ ਜਿਹੇ ਕਈ ਗੁੰਡੇ, ਤਿਆਰ ਪੰਜਾਬ ਨੂੰ ਲਾਉਣ ਲਈ ਅੱਗ ਬੈਠੇ।
ਆਸਾ ਰਾਮ ਤੇ ਮੁਰਾਰੀ ਬਾਪੂ ਜਿਹੇ, ਸ਼ਰੀਕ ਰੱਬ ਦੇ ਛੱਡ ਖੁਦ ਬਣਕੇ ਰੱਬ ਬੈਠੇ।
‘ਪ੍ਰਗਿਆ ਤੇ ਮਾਧੁਰੀ’ ਵਰਗੀਆਂ ਮੈਡਮਾਂ ਦੇ ਦੇਖ ਕਾਰੇ, ਲੋਕ ਕਰਦੇ ਨੇ ਰੱਬ- ਰੱਬ ਬੈਠੇ।
ਰੰਡੀ- ਬਾਜ਼ਾਰ ਦੇ ਬਣ ਮੋਹਰੀ, ਇੱਛਾ ਧਾਰੀ ਜਿਹੇ ਦੱਲੇ ਸਿਰ ਕੱਢੀ ਬੈਠੇ।
ਤਿਵਾਰੀ ਜਿਹੇ ਰੰਗੀਨ ਮਿਜਾਜ ਲੀਡਰ, ਗਵਰਨਰੀ ਕੁਰਸੀਆਂ ਤੇ ਹਨ ਸੱਜ ਧੱਜ ਬੈਠੇ।
ਲੰਗੋਟੀਏ ਯਾਰ ਨੇ ਬਦਮਾਸ਼ ਤੇ ਨੇਤਾ, ਅੰਦਰੋਂ ਇੱਕ ਤੇ ਬਾਹਰੋਂ ਅੱਡ ਅੱਡ ਬੈਠੇ।
ਪਾੜੇ ਪਾਕੇ ਜਾਤਾਂ ਤੇ ਧਰਮ ਵਾਲੇ, ਵੋਟਾਂ ਛੱਟਣ ਲਈ ਲੈਕੇ ਹਨ ਛੱਜ ਬੈਠੇ।
ਐਨਕਾਉਂਟਰ ਦੇ ਮਾਹਿਰ ਪੁਲਿਸ ਤੇ ਮਿਲਟਰੀ `ਚ’, ਅਫਸਰ ਚੋਟੀ ਦੇ ਇੱਕ ਦੂਜੇ ਤੋਂ ਵੱਧ ਬੈਠੇ।
ਇਕ ਮੈਡਲ ਲਈ ਬੇਦੋਸ਼ਿਆਂ ਨੂੰ ਮਾਰ ਦਿੰਦੇ, ਝੂਠੇ ਮੁਕਾਬਲੇ ਬਣਾ ਵੱਧ ਤੋਂ ਵੱਧ ਬੈਠੇ।
ਦੀਨ ਧਰਮ ਇਨ੍ਹਾਂ ਦਾ, ਨਾ ਈਮਾਨ ਕੋਈ, ਭੇਖੀ ਭੇਖ ਬਣਾਕੇ ਹਨ ਸਭ ਬੈਠੇ।
ਐ ‘ਸੁਰਿੰਦਰ’ ਕੀ ਬਣ ੂੰ ਇਸ ਦੇਸ਼ ਦਾ ਹੁਣ, ਚੋਰ ਕੁੱਤੀ ਆਪਸ `ਚ’ ਹੋਏ ਰਲ ਗੱਡ ਬੈਠੇ।
ਪ੍ਰਮਾਤਮਾ ਕਰੇ ਮੇਹਰ ਤਾਂ ਬਚ ਸਕਦੈ, ਵੱਟੇ ਪਾ ਬੇੜਾ ਡੁਬਾਉਣ ਨੂੰ ਹਨ ਸਭ ਬੈਠੇ।
ਸ੍ਰ; ਸੁਰਿੰਦਰ ਸਿੰਘ 'ਖਾਲਸਾ' ਮਿਉਂਦ ਕਲਾਂ {ਫਤਿਹਾਬਾਦ}
ਫੋਨ=94662 66708, 97287 43287,
(24/06/13)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਜਗਤਾਰ ਸਿੰਘ ਜਾਚਕ ਜੀ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ
ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਉੱਤੇ ਮਿਤੀ 23. 06. 2013 ਨੂੰ ਮੈਂਨੂੰ ਸੰਬੋਧਨ ਕਰ ਕੇ ਪਾਏ ਗਏ ਆਪ ਜੀ ਦੇ
ਪੱਤਰ ਲਈ ਆਪ ਜੀ ਦਾ ਧੰਨਵਾਦ ਹੈ ਜੀ।
ਸ. ਜਾਚਕ ਜੀ, ਮੈਂ ਸਿਖਮਾਰਗ ਵੈਬਸਾਈਟ ਉੱਤੇ ਮਿਤੀ 12. 06. 2013 ਨੂੰ ਪਾਏ ਗਏ
ਆਪਣੇ ਪੱਤਰ ਵਿੱਚ ਆਪ ਜੀ ਅੱਗੇ ਇੱਕ ਸਵਾਲ ਰੱਖਿਆ ਸੀ ਜਿਸ ਦਾ ਉੱਤਰ ਬਿਲਕੁਲ ਹੀ ਸਰਲ ਅਤੇ ਸੰਖੇਪ
ਬਣਦਾ ਹੈ ਪਰੰਤੂ ਆਪ ਜੀ ਨੇ ਸਿਖਮਾਰਗ ਵੈਬਸਾਈਟ ਉੱਤੇ ਦੇਰ ਨਾਲ ਪ੍ਰਕਾਸ਼ਿਤ ਕਰਵਾਏ ਆਪਣੇ ਇਸ ਪੱਤਰ
ਵਿੱਚ ਇਹੋ ਜਿਹੇ ਪ੍ਰਵਚਨ ਪੇਸ਼ ਕਰ ਦਿੱਤੇ ਹਨ ਮੇਰੇ ਵਰਗੇ ਅਲਪ ਬੁੱਧੀ ਵਾਲੇ ਵਿਅਕਤੀ ਲਈ ਸਮਝਣੇ
ਕਾਫੀ ਮੁਸ਼ਕਿਲ ਹਨ। ਫਿਰ ਵੀ ਮੈਂ ਆਪ ਜੀ ਦੇ ਇਹਨਾ ਪ੍ਰਵਚਨਾ ਸਬੰਧੀ ਆਪਣਾ ਪ੍ਰਤੀਕਰਮ ਵੀ ਦੇਣਾ
ਚਾਹਾਂਗਾ ਅਤੇ ਸਿਖਮਾਰਗ ਵੈਬਸਾਈਟ ਉੱਤੇ 11. 06. 2013 ਨੂੰ ਪਾਏ ਗਏ ਆਪ ਜੀ ਦੇ ਪੱਤਰ ਦਾ ਉੱਤਰ
ਦੇਣਾ ਵੀ ਬਾਕੀ ਹੈ। ਪਰੰਤੂ ਇਸ ਸਾਰੇ ਕੁੱਝ ਲਈ ਆਪ ਜੀ ਵੱਲੋਂ ਮੇਰੇ 12. 06. 2013 ਵਾਲੇ ਪੱਤਰ
ਦਾ ਉੱਤਰ ਮਿਲਣਾ ਬਹੁਤ ਜ਼ਰੂਰੀ ਹੈ ਜੀ। ਇਸ ਪੱਤਰ ਵਿੱਚ ਆਪ ਜੀ ਲਈ ਸ਼ਾਮਲ ਕੀਤਾ ਮੇਰਾ ਸਵਾਲ ਹੇਠਾਂ
ਦਿੱਤੇ ਅਨੁਸਾਰ ਸੀ:
ਕੀ ਆਪ ਜੀ ਭਗਤ ਨਾਮਦੇਵ ਜੀ ਦੇ ‘ਸੁਲਤਾਨੁ ਪੂਛੈ ਸੁਨੁ ਬੇ ਨਾਮਾ’ ਵਾਲੇ ਸ਼ਬਦ ਵਿੱਚੋਂ ਆਪ ਜੀ
ਦੇ 11. 06. 2013 ਦੇ ਪੱਤਰ ਵਿੱਚ ਕੋਟ
(quote) ਕੀਤੀਆਂ ਗਈਆਂ ਸਤਰਾਂ ਦੀ ਸ.
ਬਲਦੇਵ ਸਿੰਘ ਟਰਾਂਟੋ ਜੀ ਵੱਲੋਂ ਆਪਣੀ ਪੁਸਤਕ “ਗੁਰਮਤਿ ਗਿਆਨ ਦਾ
ਚਾਨਣ” ਵਿੱਚ ਕੀਤੀ ਹੋਈ ਵਿਆਖਿਆ ਨਾਲ ਸਹਿਮਤ ਹੋ?
ਸ. ਜਾਚਕ ਜੀ, ਉਪਰੋਕਤ ਸਵਾਲ ਦਾ ਉੱਤਰ ਤਾਂ ਕੇਵਲ ਇਤਨਾ ਹੀ ਬਣਦਾ ਹੈ: ‘ਹਾਂ’ ਜਾਂ ‘ਨਹੀਂ’
ਪਰੰਤੂ ਆਪ ਜੀ ਦੇ ਛੇ ਕੁ ਸਫੇ ਦੇ ਪੱਤਰ ਵਿੱਚ ਮੇਰੇ ਉਪਰੋਕਤ ਸਵਾਲ ਦਾ ਉੱਤਰ ਸ਼ਾਮਲ ਹੀ ਨਹੀਂ।
ਸਗੋਂ ਆਪ ਜੀ ਨੇ ਉੱਤਰ ਨਾ ਦੇਣ ਦੇ ਬਹਾਨੇ ਵਜੋਂ ਹੇਠਾਂ ਦਿੱਤੀ ਦਲੀਲ ਪੇਸ਼ ਕਰ ਦਿੱਤੀ ਹੈ:
“ਬਾਕੀ ਸ. ਬਲਦੇਵ ਸਿੰਘ ਟਰਾਂਟੋ ਜਾਂ ਕਿਸੇ ਹੋਰ ਵਿਦਵਾਨ ਦੀ ਲਿਖਤ ਨਾਲ ਮੈਂ ਸਹਿਮਤ ਹਾਂ ਜਾਂ
ਅਸਹਿਮਤ, ਇਹ ਪੱਖ ਅਖਬਾਰੀ ਮੰਚ `ਤੇ ਛੇੜਣਾ ਹਾਨੀਕਾਰਕ ਸਿੱਧ ਹੋ ਸਕਦਾ ਹੈ।”
ਸ. ਜਾਚਕ ਜੀ ਆਪ ਜੀ ਦੀ ਉਪਰੋਕਤ ਦਲੀਲ ਤਰਕਸੰਗਤ ਨਹੀਂ ਕਿਉਂਕਿ ਮੇਰੀ ਲਿਖਤ (ਸਿਖਮਾਰਗ ਤੇ 09.
06. 2013 ਨੂੰ ਪਾਇਆ ਗਿਆ ਮੇਰਾ ਪੱਤਰ) ਨਾਲ ਅਸਹਿਮਤੀ ਪਰਗਟ ਕਰਦੇ ਹੋਏ ਆਪ ਜੀ ਨੇ ਖੁਦ ਹੀ ਇਸ
‘ਪੱਖ’ ਨੂੰ ‘ਅਖਬਾਰੀ ਮੰਚ’ ਤੇ ਛੇੜਨ ਦੀ ਕਾਰਵਾਈ ਕੀਤੀ ਹੈ ਅਤੇ ਹੁਣ ਆਪ ਜੀ ਨੂੰ ਇਹ ਕਾਰਵਾਈ
ਹਾਨੀਕਾਰਕ ਜਾਪ ਰਹੀ ਹੈ ਜੀ।
ਇਸ ਲਈ ਆਪ ਜੀ ਨੂੰ ਫਿਰ ਇੱਕ ਵਾਰ ਸਨਿਮਰ ਬੇਨਤੀ ਹੈ ਕਿ ਆਪ ਜੀ ਮੇਰੇ ਉੱਪਰ ਦਿੱਤੇ ਸਵਾਲ ਦਾ ਉੱਤਰ
ਜਲਦੀ ਤੋਂ ਜਲਦੀ ਸਿਖਮਾਰਗ ਵੈਬਸਾਈਟ ਉੱਤੇ ਪ੍ਰਕਾਸ਼ਿਤ ਕਰਵਾਉਣ ਦੀ ਕਿਰਪਾਲਤਾ ਕਰੋ ਜੀ। ਆਪ ਜੀ
ਦਾ ਉੱਤਰ ਕੇਵਲ ‘ਹਾਂ’ ਜਾਂ ‘ਨਹੀਂ’ ਹੀ ਹੋਣਾ ਚਾਹੀਦਾ ਹੈ, ਇਸ ਤੋਂ ਵੱਧ ਕੁੱਝ ਨਾ ਹੋਵੇ ਜੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(23/06/13)
ਜਗਤਾਰ ਸਿੰਘ ਜਾਚਕ
ਡਾ:
ਇਕਬਾਲ ਸਿੰਘ ਢਿੱਲੋਂ ਦੇ ਉੱਤਰ ਵਿੱਚ ਬੇਨਤੀ: ਵੱਲੋਂ ਜਗਤਾਰ ਸਿੰਘ ਜਾਚਕ
ਡਾ. ਇਕਬਾਲ ਸਿੰਘ ਢਿੱਲੋਂ ਜੀ ਅਦਬ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਫਤਹਿ।
ਬੇਨਤੀ ਹੈ ਕਿ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਨਾਭਾ ਜੀ ਨੂੰ ਛੱਡ ਕੇ ਬਾਕੀ ਦੇ ਜਿਹੜੇ
ਮੇਰੇ ਵਿਦਵਾਨ ਵੀਰਾਂ ਦੀਆਂ ਲਿਖਤਾਂ ਦਾ ਹਵਾਲਾ ਆਪ ਜੀ (ਡਾ. ਢਿੱਲੋਂ) ਅਤੇ ਸਿਡਨੀ ਦੇ ਮਾਨਵਰ
ਬਜ਼ੁਰਗ ਸ੍ਰ. ਗੁਰਮੀਤ ਸਿੰਘ ਨੇ ਦਿੱਤਾ ਹੈ, ਉਨ੍ਹਾਂ ਵੱਲੋਂ ਉਪਰੋਕਤ ਸ਼ਬਦਾਂ ਦੇ ਕੀਤੇ ਅਰਥ ਆਪਸ
ਵਿੱਚ ਨਹੀਂ ਮਿਲਦੇ। ਅਜਿਹੇ ਸਾਰੇ ਵੀਰਾਂ ਦਾ ਉੱਦਮ ਤੇ ਮਨੋਰਥ ਬੜਾ ਸੁੱਚਾ, ਸ਼ਲਾਘਾਯੋਗ ਤੇ ਕੌਮ
ਹਿਤਕਾਰੀ ਹੈ। ਕਿਉਂਕਿ, ਇਨ੍ਹਾਂ ਨੇ ਪ੍ਰੋ. ਸਾਹਿਬ ਸਿੰਘ ਜੀ ਦੇ ਨਕਸ਼ਿ-ਕਦਮ `ਤੇ ਚਲਦਿਆਂ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਵਿਖੇ ਅੰਕਿਤ ਬਾਣੀ ਨੂੰ ਵਿਗਿਆਨਿਕ ਪਰਿਪੇਖ ਵਿੱਚ ਵਿਚਾਰਦਿਆਂ ਯਤਨ ਕੀਤਾ
ਹੈ ਕਿ ਸਮੁਚੀ ਬਾਣੀ ਵਿੱਚ ਸਿਧਾਂਤਕ ਇਕਸਾਰਤਾ ਕਾਇਮ ਕੀਤੀ ਜਾ ਸਕੇ।
ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਪ੍ਰੋ. ਸਾਹਿਬ ਸਿੰਘ ਜੀ ਦੀ ਵਿਚਾਰਧਾਰਾ ਦੇ ਵਾਰਸ ਰਹੇ
ਪ੍ਰਿੰਸੀਪਲ
ਹਰਿਭਜਨ ਸਿੰਘ ਜੀ ਦਾ ਵਿਦਿਆਰਥੀ ਹੋਣ ਨਾਤੇ ਦਾਸ ਵੀ ਇਸ ਦ੍ਰਿਸ਼ਟੀਕੋਨ ਨੂੰ ਪ੍ਰਚਾਰਦਾ ਰਿਹਾ ਹੈ
ਅਤੇ ਅਜਿਹੇ ਪ੍ਰਚਾਰਕ ਤੇ ਲੇਖਕ ਵੀਰਾਂ ਦਾ ਕਈ ਪੱਖਾਂ ਤੋਂ ਉਤਸ਼ਾਹ ਵਧਾਉਂਦਾ ਰਿਹਾ ਹੈ ਤੇ ਅਗਾਂਹ
ਵੀ ਵਧਾਉਂਦਾ ਰਹੇਗਾ। ਕਿਉਂਕਿ, ਵਿਚਾਰਧਾਰਕ ਮੰਥਨ ਦੁਆਰਾ ਸਿਧਾਂਤਕ ਸਪਸ਼ਟਤਾ ਤੇ ਇਕਸਾਰਤਾ ਲਈ ਵਖ
ਵਖ ਵਿਦਵਾਨਾਂ ਦੇ ਦ੍ਰਿਸ਼ਟੀਕੋਨ ਸਾਹਮਣੇ ਹੋਣੇ ਜ਼ਰੂਰੀ ਹਨ। ਆਪ ਜੀ ਨੂੰ ਵੀ ਇਸੇ ਦਿਸ਼੍ਰਟੀਕੋਨ ਤੋਂ
ਪਤਰ ਲਿਖਿਆ ਸੀ। ਜੇ ਤੁਸੀਂ ਕਸੇਲ ਜੀ ਦੇ ਵਿਸ਼ੇ ਨਾਲ ਸਬੰਧਤ ਗੁਰਬਾਣੀ ਦੇ ਸ਼ਬਦਾਂ ਬਾਰੇ ਆਪਣੇ
ਵਿਚਾਰ ਦੇਣੇ ਯੋਗ ਸਮਝਦੇ ਹੋ ਤਾਂ ਮੁਬਾਰਕ। ਨਹੀਂ ਤਾਂ ਤੁਹਾਡੀ ਖੁਸ਼ੀ। ਬਾਕੀ ਸ੍ਰ. ਬਲਦੇਵ ਸਿੰਘ
ਟਰਾਂਟੋ ਜਾਂ ਕਿਸੇ ਹੋਰ ਵਿਦਵਾਨ ਦੀ ਲਿਖਤ ਨਾਲ ਮੈਂ ਸਹਿਮਤ ਹਾਂ ਜਾਂ ਅਸਹਿਮਤ, ਇੱਹ ਪੱਖ ਅਖ਼ਬਾਰੀ
ਮੰਚ `ਤੇ ਛੇੜਣਾ ਹਾਨੀਕਾਰਕ ਸਿੱਧ ਹੋ ਸਕਦਾ ਹੈ। ਇਸ ਲਈ ਅੱਛਾ ਰਹੇਗਾ ਕਿ ਇਹ ਪੱਖ ਨਾ ਛੇੜਿਆ ਜਾਏ।
ਡਾ. ਸਾਹਿਬ ਜੀ! ਇਹ ਸਾਡੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜਨੀਤਕ ਗ਼ਲਬੇ ਹੇਠ ਹੋਣ
ਕਰਕੇ ਅਸੀਂ ਕੋਈ ਅਜਿਹਾ ਕੇਂਦਰ ਸਥਾਪਿਤ ਨਹੀਂ ਕਰ ਸਕੇ, ਜਿਥੋਂ ਗੁਰਮਤਿ ਦੇ ਵਿਦਵਾਨ ਲੇਖਕ,
ਵਿਆਖਿਆਕਾਰ ਤੇ ਪ੍ਰਚਾਰਕ ਸੱਜਣ ਬੈਠ ਕੇ ਸਿਧਾਂਤਕ ਪੱਖੋਂ ਸਪਸ਼ਟਤਾ ਤੇ ਇਕਸਾਰਤਾ ਭਰਪੂਰ ਸੇਧ ਦੇ
ਸਕਣ। ਅਸੀਂ ਧੰਨਵਾਦੀ ਹਾਂ ਕਨੇਡਾ ਨਿਵਾਸੀ ਭਾਈ ਮੱਖਣ ਸਿੰਘ ਪੁਰੇਵਾਲ ਦੇ, ਜਿਨ੍ਹਾਂ ਨੇ ਗੁਰਮਤਿ
ਦੇ ਪਾਠਕਾਂ ਤੇ ਵਿਦਵਾਨਾਂ ਲਈ ਸਿੱਖ ਮਾਰਗ ਵੈਬਸਾਈਟ ਦੇ ਰੂਪ ਵਿੱਚ ਇੱਕ ਵਿਚਾਰਧਾਰਕ ਮੰਚ ਪ੍ਰਦਾਨ
ਕਰਨ ਦਾ ਉਦਮ ਕੀਤਾ, ਜਿਸ ਦੀ ਬਦੌਲਤ ਵਿਚਾਰਧਾਰਕ ਮੰਥਨ ਲਈ ਵਿਦਵਾਨਾਂ ਤੇ ਵਿਚਾਰਨ ਯੋਗ ਵਿਸ਼ਿਆਂ ਦੀ
ਨਿਸ਼ਾਨਦੇਈ ਹੋ ਸਕੀ ਹੈ। ਅਸੀਂ ਦੇਖਿਆ ਹੈ ਕਿ ਗੁਰਮਤਿ ਦੇ ਵਖ ਵਖ ਦੁਬਿਧਾ-ਜਨਕ ਵਿਸ਼ਿਆਂ `ਤੇ ਤਲਖ਼ਮਈ
ਹੱਦ ਤਕ ਵਿਚਾਰ ਵਿਟਾਂਦਰਾ ਹੁੰਦਾ ਰਿਹਾ ਹੈ। ਪਰ, ਕਿਸੇ ਵੀ ਵਿਸ਼ੇ `ਤੇ ਕੋਈ ਨਿਰਣੈਜਨਕ ਫੈਸਲਾ
ਨਹੀਂ ਹੋ ਸਕਿਆ। ਕਿਉਂਕਿ, ਇਸ ਲਈ ਇੱਕ ਇੱਕ ਵਿਸ਼ੇ ਉਪਰ ਸਹਿਜ-ਸੇਤੀ ਤੇ ਗੰਭੀਰਤਾ ਸਹਿਤ ਨਿਰੰਤਰ
ਸਿਰ ਜੋੜ ਕੇ ਬੈਠਣ ਦੀ ਲੋੜ ਹੁੰਦੀ ਹੈ।
ਦਾਸ ਦਾ ਨਿਸ਼ਚਾ ਹੈ ਕਿ ‘ਸੁਲਤਾਨੁ ਪੂਛੈ ਸੁਨੁ ਬੇ ਨਾਮਾ।। {ਭੈਰਉ (ਭ. ਨਾਮਦੇਵ) ਗੁਰੂ ਗ੍ਰੰਥ
ਸਾਹਿਬ - ਅੰਕ ੧੧੬੫} ਅਤੇ ‘ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ।। `, {ਭੈਰਉ (ਭ. ਕਬੀਰ) ਅੰਕ
੧੧੬੨} ਅਤੇ ‘ਹਸਤ ਖੇਲਤ ਤੇਰੇ ਦੇਹੁਰੇ ਆਇਆ।। ` {ਭੈਰਉ (ਭ. ਨਾਮਦੇਵ) ਅੰਕ ੧੧੬੪} ਆਦਿਕ ਸ਼ਬਦ
ਭਗਤਾਂ ਦੀਆਂ ਹੱਡ-ਬੀਤੀਆਂ ਹਨ। ਗੁਰਬਾਣੀ ਗੁਰਮਤਿ ਦੇ ਮੁੱਢਲੇ ਵਿਆਖਿਆਕਾਰ ਭਾਈ ਸਾਹਿਬ ਭਾਈ
ਗੁਰਦਾਸ ਜੀ ਨੇ ਭਗਤਾਂ ਦੀਆਂ ਅਜਿਹੀਆਂ ਚਮਤਕਾਰੀ ਘਟਨਾਵਾਂ ਦੀ ਸਚਾਈ ਨੂੰ ਪ੍ਰਵਾਨ ਕੀਤਾ ਹੈ।
ਪ੍ਰੋ. ਸਾਹਿਬ ਸਿੰਘ ਜੀ ਰਚਿਤ ਗੁਰਬਾਣੀ ਸਟੀਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ` ਵਿੱਚ ਉਪਰੋਕਤ
ਸ਼ਬਦਾਂ ਦੇ ਅਰਥ ਗੁਰਮਤਿ ਅਤੇ ਵਿਆਕਰਣਿਕ ਦ੍ਰਿਸ਼ਟੀਕੋਨ ਤੋਂ ਬਿਲਕੁਲ ਸਹੀ ਹਨ ਤੇ ਸਾਨੂੰ ਨਿਰਭੈ ਹੋ
ਕੇ ਇਹੀ ਪ੍ਰਵਾਨ ਕਰਨੇ ਚਾਹੀਦੇ ਹਨ। ਕਿਉਂਕਿ, ਭਾਵੇਂ ਗੁਰਮਤਿ ਨੇ ਆਪਾ ਪ੍ਰਗਟਾਊ ਤੇ ਹਉਮੈ ਵਧਾਊ
ਕਰਾਮਾਤਿਕ ਮਾਨਸਿਕ ਸ਼ਕਤੀਆਂ ਦੀ ਪ੍ਰਾਪਤੀ ਪ੍ਰਤੀ ‘ਰਿਧਿ ਸਿਧਿ ਸਭੁ ਮੋਹੁ ਹੈ, ਨਾਮੁ ਨ ਵਸੈ ਮਨਿ
ਆਇ।। {ਮ: ੪, ਗੁਰੂ ਗ੍ਰੰਥ ਸਾਹਿਬ - ਅੰਕ ੫੯੩} ਵਰਗੇ ਕਈ ਉਪਦੇਸ਼ਮਈ ਬਚਨ ਕਰਕੇ ਗੁਰਸਿਖਾਂ ਨੂੰ
ਐਸਾ ਮਾਰਗ ਅਖਤਿਆਰ ਕਰਨ ਤੋਂ ਵਰਜਿਆ ਹੈ। ਕਿਉਂਕਿ, ਸਿੱਖੀ ‘ਹੁਕਮਿ ਰਜਾਈ ਚਲਣਾ` ਹੈ।
ਇਸ ਲਈ ਗੁਰਮਤਿ ਦ੍ਰਿਸ਼ਟੀਕੋਨ ਤੋਂ ਕਿਸੇ ਵੀ ਮਨੁੱਖ ਦੀ ਸਭ ਤੋਂ ਵੱਡੀ ਸਿੱਧੀ ਤੇ ਕਰਾਮਾਤ ਇਹੀ ਹੈ
ਕਿ ਉਹ ਜ਼ਿੰਦਗੀ ਦੇ ਸੰਘਰਸ਼ ਵਿੱਚ ਰੱਬੀ ਰੰਗ ਵਿੱਚ ਰੰਗੀਜ ਕੇ ਉਹਦੀ ਰਜ਼ਾ ਵਿੱਚ ਰਾਜ਼ੀ ਹੋ ਕੇ ਜੀਵੇ।
ਕਿਉਂਕਿ ਮਾਇਕ ਵਾਸ਼ਨਾਵਾਂ ਤੇ ਵਿਕਾਰਾਂ ਤੋਂ ਬਚਦਿਆਂ ਅਜਿਹਾ ਨਿਰਲੇਪ ਤੇ ਸਹਜਮਈ ਸਚਿਆਰ ਜੀਵਣ
ਜੀਊਣਾ ਕੋਈ ਮਾਮੂਲੀ ਘਟਨਾ ਨਹੀਂ, ਬਹੁਤ ਵੱਡਾ ਕਰਾਮਾਤੀ ਚਮਤਕਾਰ ਹੈ।
‘ਨਾਨਕ! ਗੁਰਮੁਖਿ ਹਰਿ ਨਾਮੁ ਮਨਿ ਵਸੈ; ਏਹਾ ਸਿਧਿ, ਏਹਾ ਕਰਮਾਤਿ।। ੨।। {ਸੋਰਠਿ ਕੀ ਵਾਰ (ਮਃ ੩)
ਗੁਰੂ ਗ੍ਰੰਥ ਸਾਹਿਬ - ਅੰਕ ੬੫੦} ਗੁਰਵਾਕ ਵਿੱਚ ਇਹੀ ਰਾਜ਼ ਛੁਪਿਆ ਹੋਇਆ ਹੈ। ਪਰ, ਇਸ ਦੇ
ਨਾਲ ‘ਪ੍ਰਭ ਭਾਵੈ, ਬਿਨੁ ਸਾਸ ਤੇ ਰਾਖੈ।। {ਗਉੜੀ ਸੁਖਮਨੀ (ਮਃ ੫)
ਗੁਰੂ ਗ੍ਰੰਥ ਸਾਹਿਬ - ਅੰਕ ੨੭੭} ਵਰਗੇ ਸਿਧਾਂਤਕ ਬਚਨ ਕਰਕੇ ਇਸ ਹਕੀਕਤ ਨੂੰ ਪ੍ਰਵਾਨ ਵੀ ਕੀਤਾ
ਗਿਆ ਹੈ ਕਿ ਜੇ ਸਰਬਕਲਾ ਸਮਰਥ ਅਕਾਲਪੁਰਖ ਨੂੰ ਭਾਵੇ ਤਾਂ ਉਹ ਆਪਣੇ ਬਣਾਏ ਕੁਦਰਤੀ ਨਿਯਮਾਂ ਦੇ
ਵਿਪਰੀਤ ਚਮਤਕਾਰੀ ਕੌਤਕ ਵਰਤਾਅ ਸਕਦਾ ਹੈ। ਵੈਸੇ ਵੀ ਕੋਈ ਇਨਸਾਨ ਪ੍ਰਭੂ ਜੀ ਦੇ ਬਣਾਏ ਸਾਰੇ
ਨਿਯਮਾਂ ਤੋਂ ਜਾਣੂ ਨਹੀਂ ਹੋ ਸਕਦਾ, ਉਸ ਵੱਲੋਂ ਤਰੁੱਠ ਕੇ ਪ੍ਰਗਟਾਇਆ ਹਰੇਕ ਨਵਾਂ ਗੁਣ ਤੇ ਵਰਤਾਇਆ
ਹਰੇਕ ਵਿਸਮਾਦਜਨਕ ਕੌਤਕ ਅਲਪ ਬੁੱਧੀ ਜੀਵ ਲਈ ਕਰਾਮਾਤ ਹੀ ਸਾਬਿਤ ਹੁੰਦਾ ਹੈ।
‘ਨਾਨਕ! ਸਾ ਕਰਮਾਤਿ; ਸਾਹਿਬ ਤੁਠੈ, ਜੋ ਮਿਲੈ।। ੧।। {ਆਸਾ ਕੀ
ਵਾਰ (ਮਃ ੨) ਗੁਰੂ ਗ੍ਰੰਥ ਸਾਹਿਬ - ਅੰਕ ੪੭੫} ਗੁਰਵਾਕ ਵਿੱਚੋਂ ਕੁੱਝ ਅਜਿਹੀ ਸੇਧ ਹੀ ਮਿਲ ਰਹੀ
ਹੈ।
ਗੁਰਬਾਣੀ ਅੰਦਰ ‘ਆਪੇ ਹੀ ਪ੍ਰਭੁ ਰਾਖਤਾ; ਭਗਤਨ ਕੀ ਆਨਿ।। ਜੋ ਜੋ
ਚਿਤਵਹਿ ਸਾਧ ਜਨ; ਸੋ ਲੇਤਾ ਮਾਨਿ।। ੧।। {ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ
੮੧੭} ਵਰਗੇ ਅਨੇਕਾਂ ਬਚਨਾਂ ਵਿੱਚ ਇਹ ਵੀ ਮੰਨਿਆ ਗਿਆ ਹੈ ਕਿ ਭਗਤਵਛਲ ਪ੍ਰਭੂ ਭਗਤਾਂ ਦੇ ਸਹਾਈ ਹੋਣ
ਤੇ ਭਗਤਾਂ ਦੀ ਪੈਜ ਰੱਖਣ ਵਾਲੇ ਬਿਰਦ ਦੀ ਪਾਲਣਾ ਕਰਦਿਆਂ ਆਪਣੀ ਰਜ਼ਾ ਵਿੱਚ ਜਾਂ ਭਗਤਾਂ ਦੀ ਚਿਤਵਨੀ
`ਤੇ ਅਜਿਹੀ ਕੋਈ ਵੀ ਅਗੰਮੀ ਕਲਾ ਵਰਤਾਅ ਸਕਦਾ ਹੈ। ਸਤਿਗੁਰਾਂ ਦੇ ਅਨਿੰਨ ਸਮਕਾਲੀ ਸੇਵਕ ਤੇ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਸਰੂਪ ‘ਪੋਥੀ ਸਾਹਿਬ` ਦੇ ਲੇਖਾਰੀ ਭਾਈ ਗੁਰਦਾਸ ਜੀ ਨੇ ੧੦ਵੀਂ
ਵਾਰ ਵਿੱਚ ਭਗਤ ਜਨਾਂ ਦੀ ਜ਼ਿੰਦਗੀ ਅੰਦਰਲੀਆਂ ਚਮਤਕਾਰੀ ਘਟਨਾਵਾਂ ਦਾ ਵਰਨਣ ਕਰਦਿਆਂ ਸਾਰੰਸ਼ ਵਜੋਂ
‘ਭਗਤ ਜਨਾ ਦਾ ਕਰੇ ਕਰਾਇਆ।। ` ਬਚਨ ਲਿਖਣਾ ਵੀ ਗੁਰਮਤਿ ਦੇ ਇਸੇ ਸਿਧਾਂਤ ਨੂੰ ਪ੍ਰਮਾਣਿਤ ਕਰਦਾ
ਹੈ।
ਅਧਿਆਤਮਿਕਵਾਦ ਦਾ ਇਹ ਵਿਸਮਾਦਜਨਕ ਪੱਖ ਅਜੋਕੇ ਪਦਾਰਥਕ ਵਿਗਿਆਨੀਆਂ ਅਤੇ ਸਾਡੇ ਵਰਗੇ ਚੁੰਚ
ਗਿਆਨੀਆਂ ਦੀ ਸੀਮਤ ਬੁੱਧੀ ਦੀ ਪਕੜ ਤੋਂ ਉਚੇਰਾ ਹੈ। ਇਸ ਲਈ ਅਜਿਹੇ ਰੱਬੀ ਕੌਤਕਾਂ ਅਤੇ ਹੋਰ ਸਾਰੇ
ਗੁਰਮਤੀ ਸਿਧਾਂਤਾਂ ਨੂੰ ਕੇਵਲ ਵਿਗਿਆਨਿਕ ਦ੍ਰਿਸ਼ਟੀਕੋਨ ਤੋਂ ਪਰਖਣਾ ਤੇ ਆਪਣੀ ਅਲਪ ਅਕਲ ਦੇ ਸਹਾਰੇ
ਰੱਦ ਕਰਨਾ ਭਾਰੀ ਭੁੱਲ ਹੈ। ਕਿਉਂਕਿ, ਵਿਗਿਆਨ ਤਾਂ ਪ੍ਰਭੂ ਦੀ ਹੋਂਦ ਤੋਂ ਵੀ ਇਨਕਾਰੀ ਹੈ। ਕੀ
ਅਸੀਂ ਰੱਬੀ ਹੋਂਦ ਤੋਂ ਇਨਕਾਰ ਕਰ ਸਕਦੇ ਹਾਂ?
ਦੂਜੀ ਗੱਲ, ਅਕਾਲ ਰੂਪ ਗੁਰੂ ਸਾਹਿਬਾਨ ਅਤੇ ਆਤਮਿਕ ਜੀਵਨ ਦੀਆਂ ਸਿਖਰਾਂ ਤੇ ਪਹੁੰਚੇ ਤੇ ਗੁਰੂ ਦਰ
ਪ੍ਰਵਾਨ ਚੜ੍ਹੇ ਭਗਤਜਨਾਂ ਦੀਆਂ ਜੀਵਨ ਘਟਨਾਵਾਂ ਨੂੰ ਅਸੀਂ ਆਪਣੇ ਵਰਗੇ ਬੁੱਧੀ ਦੇ ਤਲ `ਤੇ ਜੀਊਣ
ਵਾਲੇ ਸਧਾਰਨ ਲੋਕਾਂ ਦੇ ਪੱਧਰ ਤੋਂ ਵਿਚਾਰਦੇ ਹਾਂ। ਇਹ ਵੀ ਸਾਡੀ ਭੁੱਲ ਹੈ। ਕਿਉਂਕਿ, ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦਾ ਫੈਸਲਾ ਕਿ ਗੁਰੂ ਅਵਸਥਾ ਪ੍ਰਾਪਤ ਵਿਅਕਤੀਆਂ ਨੂੰ ਸਧਾਰਨ ਮਨੁਖਾਂ ਵਾਂਗ ਨਾ
ਸਮਝੋ ਤੇ ਆਪਣੀ ਅਕਲ ਦਾ ਅਹੰਕਾਰ ਛੱਡ ਕੇ ਪ੍ਰਭੂਜੀ ਹਜ਼ੂਰੀ ਵਿੱਚ ਆਦਰ ਪ੍ਰਾਪਤ ਕਰੋ। ਗੁਰਵਾਕ ਬੜਾ
ਸਪਸ਼ਟ ਹੈ: ਦੂਜਾ ਨਹੀ ਜਾਨੈ ਕੋਇ।। ਸਤਗੁਰੁ ਨਿਰੰਜਨੁ ਸੋਇ।। ਮਾਨੁਖ ਕਾ
ਕਰਿ ਰੂਪੁ ਨ ਜਾਨੁ।। ਮਿਲੀ ਨਿਮਾਨੇ ਮਾਨੁ।। {ਰਾਮਕਲੀ (ਮਃ ੫) ਅੰਕ ੮੯੫}
ਡਾ. ਸਾਹਿਬ! ਆਪ ਜੀ ਵੱਲੋਂ ਕਸੇਲ ਜੀ ਦੇ ਦੋ ਪ੍ਰਸ਼ਨਾਂ ਦੇ ਸਬੰਧ ਵਿੱਚ ਲਿਖਿਆ ਇਹ ਉੱਤਰ,
“ਗੁਰਬਾਣੀ ਵਿੱਚੋਂ ਵੀ ਕਈ ਹਵਾਲੇ ਲਏ ਜਾ ਸਕਦੇ ਹਨ ਜਿਹਨਾਂ ਰਾਹੀਂ ਇਹ ਸਿੱਧ ਕੀਤਾ ਜਾ ਸਕਦਾ ਹੈ
ਕਿ ਗੁਰਮੱਤ ਕਰਾਮਾਤ ਨੂੰ ਮਾਨਤਾ ਨਹੀਂ ਦਿੰਦੀ’……… । ਗੁਰੂ ਨਾਨਕ ਬਾਣੀ ਦੀ ਰੌਸਨੀ ਵਿੱਚ ਤਾਂ
ਕਿਸੇ ਹੱਦ ਤਕ ਸਹੀ ਮੰਨਿਆ ਜਾ ਸਕਦਾ ਹੈ, ਪਰ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ
ਵਿੱਚ ਨਹੀਂ। ਇਹ ਤਾਂ ਕੇਵਲ ਤੁਸੀਂ ਆਪ ਹੀ ਸਪਸ਼ਟ ਕਰ ਸਕਦੇ ਹੋ ਕਿ ਕੀ ਤੁਸੀਂ ਇਹ ਉਤਰ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਧਿਆਨ ਵਿੱਚ ਰੱਖ ਕੇ ਦਿੱਤਾ ਹੈ ਜਾਂ ਕੇਵਲ ਗੁਰੂ ਨਾਨਕ
ਬਾਣੀ ਦੀ ਰੌਸ਼ਨੀ ਵਿੱਚ?
ਸਤਿਕਾਰਯੋਗ ਪ੍ਰੋ. ਸਾਹਿਬ ਸਿੰਘ ਜੀ ਨੇ ਵਾਹ ਲਗਦੀ ਬਾਣੀ ਦੇ ਭਾਵ-ਅਰਥ ਪ੍ਰਗਟਾਉਣ ਲਈ ਗੁਰਮਤਿ
ਸਿਧਾਂਤਾਂ ਦੀ ਰੌਸ਼ਨੀ ਵਿੱਚ ਸ਼ਬਦ ਦੇ ਪਦ-ਅਰਥਾਂ ਤੇ ਵਿਆਕਰਣਿਕ ਨਿਯਮਾਂ ਦੇ ਘੇਰੇ ਵਿੱਚ ਰਹਿਣ ਦਾ
ਯਤਨ ਕੀਤਾ ਹੈ। ਇਹ ਉਨ੍ਹਾਂ ਦੀ ਈਮਾਨਦਾਰੀ ਦਾ ਹੀ ਕਮਾਲ ਹੈ ਕਿ ਭਗਤਬਾਣੀ ਦੇ ਚਮਤਕਾਰੀ ਘਟਨਾਵਾਂ
ਵਾਲੇ ਜਿਹੜੇ ਸ਼ਬਦਾਂ ਨੂੰ ਗੁਰਬਾਣੀ ਵਿਆਕਰਣ ਤੇ ਪਦ-ਅਰਥਾਂ ਦੀ ਰੌਸ਼ਨੀ ਵਿੱਚ ਗੁਰਮਤਿ ਦ੍ਰਿਸ਼ਟੀਕੋਨ
ਤੋਂ ਸਿਧਾਂਤਕ ਇਕਸਾਰਤਾ ਦੇ ਦਾਇਰੇ ਵਿੱਚ ਲਿਆ ਸਕਣਾ ਬਿਲਕੁਲ ਅਸੰਭ ਜਾਪਿਆ, ਉਥੇ ਉਨ੍ਹਾਂ ਨੇ
ਸ਼ਬਦਾਂ ਨੂੰ ਪ੍ਰਚਲਿਤ ਇਤਿਹਾਸਕ ਪਰਿਪੇਖ ਵਿੱਚ ਅਰਥਾਉਣਾ ਹੀ ਠੀਕ ਸਮਝਿਆ। ਅਜੋਕੇ ਦੌਰ ਦੇ ਜਾਗਰੂਕ
ਅਖਵਾਉਣ ਵਾਲੇ ਵਿਦਵਾਨਾਂ ਵਾਂਗ ਉਨ੍ਹਾਂ ਨੇ ਗੁਰਬਾਣੀ ਅਰਥਾਂ `ਤੇ ਆਪਣੀ ਨਿਸ਼ਚਤ ਸੋਚ ਨੂੰ ਥੋਪਣ
ਤੋਂ ਸੰਕੋਚ ਹੀ ਕੀਤਾ ਹੈ। ਗੁਰਬਾਣੀ ਟੀਕਾਕਾਰੀ ਦੇ ਖੇਤਰ ਵਿੱਚ ਉਹ ਸਾਡੇ ਮਾਰਗ ਦਰਸ਼ਕ ਹਨ ਅਤੇ
ਮਾਨਵਤਾ ਸਦਾ ਲਈ ਉਨ੍ਹਾਂ ਦੀ ਰਿਣੀ ਰਹੇਗੀ। ‘ਧੁਰ ਕੀ ਬਾਣੀ` ਦੇ ਅਰਥ-ਭਾਵ ਪ੍ਰਗਟ ਕਰਦਿਆਂ ਉਨ੍ਹਾ
ਕਿਧਰੇ ਦਾਵਾ ਨਹੀਂ ਕੀਤਾ ਕਿ ਇਹ ਆਖਰੀ ਹਨ। ਸਗੋਂ ਉਨ੍ਹਾਂ ਨੇ ਸਾਡੇ ਤੋਂ ਆਸ ਰੱਖੀ ਹੈ ਕਿ ਅਸੀਂ
ਉਨ੍ਹਾਂ ਦੀਆਂ ਪੈੜਾਂ `ਤੇ ਤੁਰ ਕੇ ਗੁਰਬਾਣੀ ਦੇ ਉਚਾਰਣ ਤੇ ਅਰਥ-ਭਾਵਾਂ ਪ੍ਰਤੀ ਸੁਧਾਰਵਾਦੀ
ਦ੍ਰਿਸ਼ਟੀਕੋਨ ਤੋਂ ਹੋਰ ਅੱਗੇ ਕਦਮ ਪੁੱਟੀਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਰਨ ਇਸ ਨਜ਼ਰੀਏ ਤੋਂ ਹੀ ਹੋਂਦ ਵਿੱਚ ਆਇਆ ਹੈ ਤੇ ਇਸ
ਸਬੰਧੀ ਕਈ ਪੱਖਾਂ ਤੋਂ ਯਤਨਸ਼ੀਲ ਹੈ। ਸ਼ੁਧ ਉਚਾਰਨ ਸੰਥਿਆ ਪਾਠ ਦੀ ਵੀਡੀਓ ਤਿਆਰ ਹੋ ਰਹੀ ਹੈ ਅਤੇ ਉਸ
ਉਪਰੰਤ ਗੁਰਬਾਣੀ ਦੀ ਵਿਆਖਿਆ ਰੀਕਾਰਡ ਕਰਨਾ, ਉਸ ਦਾ ਮੁਖ ਟੀਚਾ ਹੈ। ਇਸ ਲਈ ਇੰਸਟੀਚਿਊਟ ਦੇ
ਸੇਵਦਾਰ ਯਤਨਸ਼ੀਲ ਹਨ ਕਿ ਪੰਜਾਬ ਅੰਦਰਲੇ ਮਿਸ਼ਨਰੀ ਕਾਲਜਾਂ ਤੇ ਆਪ ਜੀ ਵਰਗੇ ਵਿਦਵਾਨਾਂ ਦੇ ਸਹਿਯੋਗ
ਨਾਲ ਇੱਕ ਅਜਿਹਾ ਮੰਚ ਤਿਆਰ ਕੀਤਾ ਜਾਵੇ, ਜਿਥੋਂ ਆਪਸੀ ਵਿਚਾਰ ਵਿਟਾਂਦਰੇ ਉਪਰੰਤ ਸਾਡੀ ਲੇਖਕ ਤੇ
ਪ੍ਰਚਾਰਕ ਸ਼੍ਰੇਣੀ ਦੇ ਵਿਚਾਰਾਂ ਵਿੱਚ ਇਕਸਾਰਤਾ ਕਾਇਮ ਹੋ ਸਕੇ ਅਤੇ ਓਹੀ ਵਿਆਖਿਆ ਰੀਕਾਰਡ ਕਰਵਾਈ
ਜਾਵੇ। ਕਿਉਂਕਿ, ਗੁਰਮਤਿ ਦੇ ਬਹੁਤ ਸਾਰੇ ਪੱਖ ਹਨ, ਜਿਨ੍ਹਾਂ ਪ੍ਰਤੀ ਸਿਧਾਂਤਕ ਸਪਸ਼ਟਤਾ ਤੇ
ਇਕਸਾਰਤਾ ਹੋਣੀ ਅਤਿਅੰਤ ਜ਼ਰੂਰੀ ਹੈ। ਇਸ ਉੱਦਮ ਨਾਲ ਗੁਰਸਿੱਖ ਵਿਦਵਾਨਾਂ ਦਾ ਕੀਮਤੀ ਸਮੇਂ ਤੇ ਸ਼ਕਤੀ
ਵਾਦ-ਵਿਵਾਦ ਵਿੱਚ ਅਜਾਈਂ ਨਹੀਂ ਜਾਏਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਚੱਲਣ
ਵਾਲੀਆਂ ਸਾਰੀਆਂ ਸਿੱਖ ਸੰਸਥਾਵਾਂ ਤੇ ਅਗਿਆਨਤਾ ਵਸ ਸਥਾਪਿਤ ਹੋ ਚੁੱਕੀਆਂ ਸੰਪਰਦਾਵਾਂ ਵਿੱਚ ਵਧ
ਰਹੀਆਂ ਸਿਧਾਂਤਕਾਂ ਵਿੱਥਾਂ ਨੂੰ ਘਟਾ ਕੇ ਪੰਥਕ ਏਕਤਾ ਵੱਲ ਵਧਿਆ ਜਾ ਸਕੇਗਾ।
ਪਰ, ਜੇਕਰ ਆਪਣੇ ਆਪ ਨੂੰ ਜਾਗਰੂਕ ਅਖਵਾਉਣ ਵਾਲੀਆਂ ਧਿਰਾਂ ਨੇ ਭਗਤਬਾਣੀ ਤੇ ਭਟਬਾਣੀ ਦੇ ਲਫ਼ਜ਼ਾਂ
ਦੀ ਭੰਨਤੋੜ ਕਰਕੇ ਪਦ-ਅਰਥ, ਪ੍ਰਕਰਣ ਅਤੇ ਵਿਆਕਰਣਿਕ ਨਿਯਮਾਂ ਤੋਂ ਵੇਪ੍ਰਵਾਹ ਹੁੰਦਿਆਂ ਕੇਵਲ
ਅਲੰਕਾਰਕ ਪ੍ਰਤੀਕਾਂ ਦੇ ਸਹਾਰੇ ਗੁਰੂ ਨਾਨਕ ਵਿਚਾਰਧਾਰਾ ਦੇ ਅਨੁਸਾਰੀ ਕਰਨ ਲਈ ਹੱਠ ਨਾ ਛੱਡਿਆ ਤੇ
ਆਪਣੀ ਆਪਣੀ ਨਿਸ਼ਚਤ ਸੋਚ ਨੂੰ ਅਰਥਾਂ ਦੇ ਰੂਪ ਵਿੱਚ ਠੋਸਣ ਦਾ ਯਤਨ ਜਾਰੀ ਰੱਖਿਆ ਤਾਂ ਫਿਰ ਸੰਪਰਦਾਈ
ਧਿਰਾਂ ਵੱਲੋਂ ਰਾਗਮਾਲਾ ਤੇ ਬਚਿਤ੍ਰ-ਨਾਟਕੀ ਰਚਨਾਵਾਂ ਨੂੰ ਗੁਰਮਤਿ ਅਨੁਸਾਰੀ ਮੰਨਣ ਤੋਂ ਇਨਕਾਰ
ਕਰਨਾ ਮੁਸ਼ਕਲ ਹੋ ਜਾਵੇਗਾ। ਕਿਉਂਕਿ, ਉਹ ਵੀ ਉਨ੍ਹਾਂ ਰਚਨਾਵਾਂ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ
ਲਈ ਇਹੀ ਪ੍ਰਤੀਕਮਈ ਢੰਗ ਅਪਨਾਈ ਬੈਠੇ ਹਨ।
ਮੈਨੂੰ ਪੂਰਨ ਉਮੀਦ ਹੈ ਕਿ ਡਾ. ਢਿੱਲੋਂ ਸਮੇਤ ਸਿੱਖ ਮਾਰਗ ਦੇ ਸੂਝਵਾਨ ਪਾਠਕ ਤੇ ਵਿਦਵਾਨ
ਲੇਖਕ ਇਸ ਪਤ੍ਰਕਾ ਨੂੰ ਸਹਿਜ ਸੇਤੀ ਗੰਭੀਰਤਾ ਨਾਲ ਵਿਚਾਰਨਗੇ ਅਤੇ ਆਪਣੇ ਪੰਥ ਹਿਤਕਾਰੀ ਸੁਝਾਅ
ਵਿਚਾਰ ਪੇਸ਼ ਕਰਨਗੇ, ਜਿਸ ਦੀ ਬਦੌਲਤ ਬਿਪਰਵਾਦੀ ਕਰਮਕਾਂਡਾ ਤੇ ਇਸਲਾਮਿਕ ਕੱਟੜਤਾ ਤੋਂ ਬਚਦਿਆਂ
ਸਮੁਚੀ ਮਾਨਵਤਾ ਨੂੰ ਗਲਵਕੜੀ ਵਿੱਚ ਲੈ ਕੇ ਗੁਰਮਤਿ ਦੇ ਨਿਰਮਲ ਤੇ ਨਿਆਰੇ ਪਨ ਨੂੰ ਸੰਸਾਰ ਦੇ
ਸਨਮੁਖ ਪਰਗਟ ਕਰ ਸਕਣ ਦਾ ਮਨੋਰਥ ਪੂਰਾ ਹੋ ਸਕੇ।
ਦਾਸਨ-ਦਾਸ: ਜਗਤਾਰ ਸਿੰਘ ਜਾਚਕ: ਮਿਤੀ ੬-੨੨- ੨੦੧੩, ਨਿਊਯਾਰਕ।
Conspiracy of Air India flight
182 - Interview Rajvinder Singh Bains & Gurpreet Singh .
(22/06/13)
ਸੁਰਿੰਦਰ ਸਿੰਘ “ਖਾਲਸਾ”
{ਸੋਨਾ
ਲਗਾਕੇ ਹਰਿਮੰਦਰ ਤੇ ਰਣਜੀਤ ਸਿੰਘ ਨੇ … …. .}
ਸੋਨਾ ਲਗਾ ਕੇ ਹਰਿਮੰਦਰ ਤੇ ਰਣਜੀਤ ਸਿੰਘ ਨੇ, ਸਿੱਖਾਂ ਦੀ ਸੋਚ ਨੂੰ ਉਲਟਾ ਇੱਕ ਮੋੜ
ਦਿਤਾ।
ਲਗਾਕੇ ਜਮੀਨ ਜਾਇਦਾਦ ਗੁਰਦੁਆਰਿਆਂ ਦੇ ਨਾਮ, ਸਿੱਖਾਂ ਨੂੰ ਸਦਾ ਲਈ ਕਲੇਸ਼ ਦਾ ਦੌਰ ਦਿੱਤਾ।
ਅਗਾਂਹ ਸਿੱਖਾਂ ਵੀ ਬੰਨ੍ਹ ਲਈ ਗੰਢ ਪੱਲੇ, ਗੁਰਦੁਆਰੇ ਚਮਕਾਉਣ ਤੇ ਹੀ ਸਾਰਾ ਜ਼ੋਰ ਦਿੱਤਾ।
ਸਿੱਖੀ ਸੰਭਾਲ ਦੀ ਕਿਸੇ ਨਾ ਫਿੱਕਰ ਕੀਤੀ, ‘ਗੁਰਮਤਿ ਪੜ੍ਹਾਉਣ’ ਤੇ ਭੋਰਾ ਨਾ ਗੌਰ ਕੀਤਾ।
ਬਣਾਕੇ ਗੁਰਦੁਆਰੇ ਕਈ-ਕਈ ਮੰਜਿਲਾਂ ਦੇ, ਹਰ ਨਗਰ ਤੇ ਪਿੰਡਾਂ `ਚ ਕੱਢ ਟੌਹਰ ਦਿੱਤਾ।
ਸੰਗਮਰ-ਮਰ ਦੇ ਪਥੱਰ ਤੇ ਟਾਇਲਾਂ ਵਿਦੇਸ਼ੀ, ਸੋਨੇ ਦੀਆਂ ਪਾਲਕੀਆਂ ਚੰਦਨ ਦਾ `ਚੌਰ ਦਿੱਤਾ।
ਦੂਜੇ ਨਗਰਾਂ ਤੋਂ ਵਧੀਆ ਸਾਡਾ ਗੁਰਦੁਆਰਾ, ਸਿੱਖਾਂ ਨੂੰ ਏਸੇ ਹੋੜ ਵਿੱਚ ਰੋੜ੍ਹ ਦਿੱਤਾ।
ਚੰਗੀਆਂ ਭਲੀਆਂ ਢਾਅ ਨਵੀਂਆਂ ਬਣਾਈ ਜਾਂਦੇ, ‘ਪੈਸਾ’ ਪਾਣੀ ਵਾਂਗ ਈਮਾਰਤਾਂ ਤੇ ਰੋੜ੍ਹ ਦਿੱਤਾ।
ਵਧੀਆ ਈਮਾਰਤ ਗੁਰੂ ਘਰ ਦੀ ਬਣ ਗਈ ਏ, ਗੁਰੂ ਦੀ ‘ਮੱਤ ਨੂੰ ਧੱਕ ਕਿਤੇ ਹੋਰ ਦਿੱਤਾ।
ਜਿਹੜਾ ਫੰਡ ਬਹੁਤਾ ਦਏ ਪ੍ਰਧਾਨ ਉਹੀਉ, ਗਰੀਬ ‘ਗੁਰਮੁਖਾਂ ਨੂੰ ਬਾਹਰ ਨੂੰ ਤੋਰ ਦਿੱਤਾ।
‘ਗੁਰਮਤਿ’ ਵਿਹੂਣੇ ਪ੍ਰਬੰਧਕ ਬਣ ਬੈਠੇ, “ਟਰਾਲੇ” ਅੱਗੇ “ਟਰੈਕਟਰ” ਨੂੰ ਜੋੜ ਦਿੱਤਾ।
ਸੇਵਾ ਭਾਵਨਾ’ ਦਿੱਲ ਤੋਂ ਹੀ ਖਤਮ ਹੋਈ, ਪ੍ਰਬੰਧ’ ਹਥਿਆਉਣ ਤੇ ਹੀ ਸਾਰਾ ਜੋਰ ਦਿੱਤਾ।
ਸਿੱਖ ਭੁੱਲ ਗਏ ਗੁਰਬਾਣੀ ਦੀ ਵੀਚਾਰ ਕਰਨੀ, ਗੁਰੂ ਉਪਦੇਸ਼ ਤੇ ਕਦੇ ਨਾ ਗੌਰ ਕੀਤਾ।
ਗੋਲਕ ਗੁਰੂ ਦੀ ਗਰੀਬ ਦਾ ਮੂੰਹ ਛੱਡਕੇ, ਵਾਧੂ ‘ਆਡੰਬਰਾਂ’ ਤੇ ਬਹੁਤਾ ਜ਼ੋਰ ਦਿੱਤਾ।
ਜਿਨਾਂ ਪੈਸਾ ਬਿਲਡਿੰਗਾਂ ਤੇ ਲਗਾਈ ਜਾਂਦੇ, ਕਿਤੇ ਲੋਕ ਭਲਾਈ ਤੇ ਕੁੱਝ ਗੌਰ ਹੁੰਦਾ।
10 % ਪ੍ਰਸੈਂਟ ਹੀ ਲਗਾਉਂਦੇ ‘ਸਿੱਖੀ ਸਿੱਖਿਆ ਤੇ, ਅੱਜ ਮੁਹਾਂਦਰਾ ਕੌਮ ਦਾ ਹੋਰ ਹੁੰਦਾ।
ਜਿਹੜਾ ਭੱਟਕ ਜਾਏ ਰੱਸਤਾ ਮੰਜਿਲਾਂ ਦਾ, ਉਸਦਾ ਠਿਕਾਨਾ ਨਾ ਕੋਈ ਠੌਰ ਹੁੰਦਾ।
‘ਡੁਲ੍ਹੇ ਬੇਰਾਂ’ ਦਾ ਹਾਲੇ ਨਹੀਂ ਕੁੱਝ ਵਿਗੜਿਆ, ਐਸਾ ਕੋਈ ਕੰਮ ਨਹੀਂ, ਜਿਹੜਾ ਨਾ ਸੌਰ ਹੁੰਦਾ।
ਹੁਣ ਤੱਕ ਕਦੌਂ ਦੇ ਮੰਜਿਲੇ ਮਕਸੂਦ ਹੁੰਦੇ, “ਗੁਰਬਾਣੀ ਸ਼ਮਾਂ” ਦਾ ਸਿੱਖ ਜੇ ਭੌਰ ਹੁੰਦਾ।
ਸਿੱਖ ਸਿੱਖੀ ਤੋਂ ਕਦੇ ਨਾ ਡਾਂਵਾਂ ਡੋਲ ਹੁੰਦਾ, … … … … … … … … … … … … … … … … … … … …
… … …. . ।
ਆਉ, ਮੋੜੋ ਮੁਹਾਰਾਂ “ਸੁਰਿੰਦਰ” ਦੀ ਗੱਲ ਮੰਨ ਲਉ, “ਗੁਰਬਾਣੀ” ਬਿਨਾਂ ਸਿੱਖ ਦਾ ਕੋਈ ਨਾ ਠੌਰ
ਹੁੰਦਾ।
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ=97287 43287 =94662 66708,
(22/06/13)
ਅਵਤਾਰ ਸਿੰਘ ਗਿਆਨੀ
ਵਢੀਅਹਿ ਹਥ ਦਲਾਲ ਕੇ…………॥
ਮਿਤੀ 16 ਜੂਨ 2013 ਰਾਤ ਨੂੰ ਉਤਰਾਖੰਡ (ਭਾਰਤ) ਦੇ ਪਹਾੜੀ ਇਲਾਕੇ (ਗੰਗੋਤ੍ਰੀ,
ਕੇਦਾਰਨਾਥ, ਬਦ੍ਰੀਨਾਥ ਆਦਿ) ਵਿੱਚ ਦੋ ਜਗ੍ਹਾ ਬੱਦਲ ਫੱਟਣ ਕਾਰਨ ਹੋਈ ਤ੍ਰਾਸਦੀ ਦੌਰਾਨ, ਜਿਸ ਵਿੱਚ
ਬੱਚਿਆਂ ਦੀਆਂ ਛੁਟੀਆਂ ਹੋਣ ਦੇ ਕਾਰਨ ਚਾਰ ਧਾਮ ਅਤੇ ਹੇਮਕੁੰਡ ਦੀ ਯਾਤ੍ਰਾ ਲਈ ਗਏ ਸ਼ਰਧਾਲੂਆਂ ਨੂੰ
ਕਾਫੀ ਨੁਕਸਾਨ ਹੋਇਆ। 20, 000 ਤੋਂ ਵੱਧ ਜਾਨਾਂ ਚੱਲੀਆਂ ਗਈਆਂ ਦਾ ਅਨੁਮਾਨ ਹੈ, ਅਰਬਾਂ ਦੀ
ਸੰਪੱਤੀ ਦਾ ਨੁਕਸਾਨ ਹੋਇਆ, ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰ, ਟਰੱਕ, ਜੇ. ਸੀ. ਬੀ. ਮਸ਼ੀਨਾ,
ਕਾਰਾਂ, ਮੋਟਰ ਸਾਇਕਲ ਆਦਿ ਪਾਣੀ ਦੇ ਤੇਜ ਬਹਾਵ ਵਿੱਚ ਬਹਿ ਗਏ। ਕੇਦਾਰਨਾਥ ਮੰਦਿਰ, ਸ੍ਰੀ ਨਗਰ,
ਗੰਗੋਤ੍ਰੀ ਵਰਗੇ ਸ਼ਹਿਰਾਂ ਦਾ ਨਾਮੋ-ਨਿਸ਼ਾਨ ਮਿਟ ਗਿਆ, ਗੋਵਿੰਦਧਾਮ ਗੁਰੂਦੁਆਰੇ ਨੂੰ ਭੀ ਕਾਫੀ
ਨੁਕਸਾਨ ਪਹੁੰਚਿਆ ਹੈ, ਗੁਰਦੁਆਰਾ ਸਾਹਿਬ ਦੀਆ ਗੱਡੀਆਂ ਅਤੇ ਲੰਗਰਹਾਲ ਭੀ ਪਾਣੀ ਦੀ ਭੇਟਾ ਹੋ ਗਿਆ।
ਗੋਵਿੰਦਧਾਮ ਤੋਂ ਗੋਵਿੰਦ ਘਾਟ ਨੂੰ ਮਿਲਾਉਣ ਵਾਲਾ ਇੱਕੋ-ਇਕ ਪੁਲ ਨੂੰ ਭੀ ਪਾਣੀ ਬਹਾ ਕੇ ਲੈ ਗਿਆ,
ਜਿਸ ਕਾਰਨ ਅਨੇਕਾਂ ਸਿੱਖ-ਯਾਤ੍ਰੀ 7 ਦਿਨਾਂ ਬਾਅਦ ਤੱਕ ਭਾਰਤ ਸਰਕਾਰ ਵਲੋਂ 46 ਹੈਲੀ ਕਾਪਟਰ ਰਾਹੀ
ਮਦਦ ਕਰਨ ਦੇ ਬਾਵਜ਼ੂਦ ਵੀ ਫਸੇ ਪਏ ਹਨ। ਪਿਛੇ ਬਚਿਆ ਪਰਿਵਾਰ ਵੀ ਆਪਣਿਆਂ ਦੀ ਉਡੀਕ ਵਿੱਚ ਪ੍ਰੇਸ਼ਾਨ
ਹੈ। ਸੁਣਨ ਵਿੱਚ ਇਹ ਵੀ ਆਇਆ ਹੈ ਕਿ ਪਾਣੀ ਦੀ ਲੀਟਰ ਵਾਲੀ ਬੋਤਲ 200 ਰੁਪਏ ਵਿੱਚ ਜਾਨ ਬਚਾਉਣ ਲਈ
ਖਰੀਦਣੀ ਪੈ ਰਹੀ ਹੈ। ਅਜੇਹੇ ਹਾਲਾਤਾਂ ਵਿੱਚ ਹਰ ਇੱਕ ਪ੍ਰਾਣੀ ਦਾ ਉਹਨਾ ਵਾਸਤੇ ਮਦਦ ਕਰਨ ਲਈ ਮਨ
ਕਰਦਾ ਹੈ ਪਰ ਮਜ਼ਬੂਰੀ ਕਾਰਨ ਬੇਬੱਸ ਰਹਿ ਕੇ ਜੀਵ ਕੇਵਲ ਪ੍ਰਮਾਤਮਾ ਅੱਗੇ ਉਹਨਾ ਦੀ ਸਲਾਮਤੀ ਲਈ
ਅਰਦਾਸ ਹੀ ਕਰ ਸਕਦਾ ਹੈ।
ਵੀਚਾਰਨ ਵਾਲਾ ਵਿਸ਼ਾ ਕੇਵਲ ਇਹ ਹੈ ਕਿ ਕੀ ਗੁਰਬਾਣੀ ਇਸ ਤਰ੍ਹਾਂ ਦੇ ਤੀਰਥ ਭ੍ਰਮਣ ਨੂੰ ਉੇਚਿਤ
ਮੰਨਦੀ ਭੀ ਹੈ ਜਦ ਕਿ ਗੁਰਬਾਣੀ ਫੁਰਮਾਣ ਹੈ:-ਕਾਹੇ ਭ੍ਰਮਤ ਹਉ, ਤੁਮ
ਭ੍ਰਮਹੁ ਨ ਭਾਈ, ਰਵਿਆ ਰੇ ਰਵਿਆ ਸ੍ਰਬ ਥਾਨ॥ (ਮ: 5/535) ਜੋ ਗੁਰੁ ਗ੍ਰੰਥ ਸਾਹਿਬ ਸਾਡੇ
ਨਜ਼ਦੀਕ ਵਾਲੇ ਗੁਰਦੁਆਰਾ ਸਾਹਿਬ ਵਿੱਚ ਸੁਭਾਇਮਾਨ ਹੈ, ਉਹੀ ਹੇਮਕੁੰਡ ਸਾਹਿਬ ਵਿੱਚ ਹੈ। ਇੱਕ ਵਾਰ
ਯਾਤ੍ਰਾ ਕਰਨੀ ਤਾਂ ਆਪਣੇ ਇਤਿਹਾਸ ਦੀ ਜਾਣਕਾਰੀ ਲਈ ਜ਼ਰੂਰੀ ਹੈ ਪਰ ਹਰ ਸਾਲ ਪੈਦਲ ਯਾਤ੍ਰਾ ਕਰਨੀ
ਗੁਰਮਤਿ ਅਨੁਸਾਰ ਯੋਗ ਨਹੀਂ ਹੈ ਕਿਉਕਿ ਜਿਤਨਾ ਸਮਾ ਯਾਤ੍ਰਾ `ਤੇ ਲਗਦਾ ਹੈ ਉੇਤਨੇ ਸਮੇ ਵਿੱਚ ਤਾਂ
ਸਹਿਜਪਾਠ ਵੀ ਆਰਾਮ ਨਾਲ ਕੀਤਾ ਜਾ ਸਕਦਾ ਹੈ।
ਮਈ 2010 ਵਿੱਚ ਜਿਲਾ ਚੰਬੋਲੀ ਦੀ ਬੀਬੀ (ਐਸ. ਐਸ. ਪੀ) ਨੇ ਇੱਕ ਮੀਟਿੰਗ ਯਾਤ੍ਰਾ ਸੁਰੂ ਹੋਣ ਤੋਂ
ਪਹਿਲਾਂ ਜੋਸ਼ੀਮਠ ਵਿਖੇ ਬੁਲਾਈ, ਜਿਸ ਵਿੱਚ ਹੇਮਕੁੰਡ ਪ੍ਰਬੰਧਕ ਕਮੇਟੀ ਵਲੋਂ ਸ. ਬੁਟਾ ਸਿੰਘ
(ਮਨੇਜਰ) ਨੂੰ ਬੁਲਾਇਆ ਗਿਆ। ਉਤਰਾਖੰਡ ਮੂਲ ਨਿਵਾਸੀਆਂ ਦੀ ਉਸ ਮੀਟਿੰਗ ਵਿੱਚ ਮੁੱਖ ਸਕਾਇਤ ਸੀ ਕਿ
ਜੋ ਪੰਜਾਬ ਤੌਂ ਯਾਤ੍ਰਾ ਦੇ ਨਾਮ `ਤੇ ਸ਼ਰਧਾਲੂ ਮੋਟਰ ਸਾਇਕਲਾਂ `ਤੇ ਆਉਦੇ ਹਨ ਉਹ ਸਾਡੀਆਂ ਜਨਾਨੀਆਂ
ਨਾਲ ਗਲਤ ਵਿਵਹਾਰ ਕਰਦੇ ਹਨ ਜੋ ਜੰਗਲਾਂ ਵਿਚੋਂ ਪਾਣੀ, ਲਕੜਾਂ, ਘਾਹ-ਫੂਸ ਆਦਿ ਲੈਣ ਜਾਂਦੀਆਂ ਹਨ।
ਕੁੱਝ ਪ੍ਰਚਾਰਕ ਵੀਰ ਹੇਮਕੁੰਡ ਯਾਤ੍ਰਾ ਨੂੰ ਗੁਰੂ ਗੋਵਿੰਦ ਸਿੰਘ ਜੀ ਦੇ ਪਿਛਲੇ ਜਨਮ ਨਾਲ ਜੋੜਨ ਲਈ
ਬਚਿੱਤਰ ਨਾਟਕ ਵਿਚੋਂ ਹਵਾਲੇ ਦੇਂਦੇ ਹਨ। ਸ਼ਾਡੀ ਅਜੇਹੀ ਸੋਚ ਉਤੇ ਅਗ੍ਰੇਜ (ਇੰਗਲੈਡ ਨਿਵਾਸੀ) ਲੋਕ
ਹਸਦੇ ਹਨ ਕਿਉਕਿ ਉਹਨਾ ਪਾਸ ਪੂਰੀ ਦੁਨੀਆਂ ਦਾ ਨਕਸ਼ਾ (ਮੈਪ) ਮੌਜ਼ੂਦ ਹੈ ਜਿਸ ਵਿੱਚ ਹੇਮਕੁੰਡ ਨਾਮ
ਵਾਲੀ ਜਗ੍ਹਾ ਦਾ ਕਿਤੇ ਜ਼ਿਕਰ ਨਹੀਂ ਹੈ।
ਸੰਤ, ਬ੍ਰਹਮਗਿਆਨੀ, ਗੁਰੂ ਆਦਿ ਵਿਸ਼ੇਸ਼ਣਾਂ ਵਾਲਾ ਇਨਸਾਨ ਜੋ ਸਮਾਜ ਨੂੰ ਕਿਸੇ ਨਾ ਕਿਸੇ ਰੂਪ ਵਿੱਚ
ਗਲਤ ਸਿਖਿਆ ਦੇ ਰਿਹਾ ਹੈ, ਲਈ ਗੁਰੂ ਫੁਰਮਾਨ ਹੈ:-ਕਬੀਰ! ਮਾਇ ਮੂੰਡਉ
ਤਿਹ ਗੁਰੂ ਕੀ, ਜਾ ਤੇ ਭਰਮੁ ਨ ਜਾਇ॥ 1369॥ ਭਾਵ: ਸਮਾਜ ਦੀ ਅਗਵਾਈ ਕਰਨ ਵਾਲੇ ਅਜੇਹੇ
ਵਿਅਕਤੀ ਦੀ ਮਾਤਾ ਦਾ ਸਿਰ ਮੁੰਨ ਦਿੱਤਾ ਜਾਏ, ਜੋ ਵਿਧਵਾ ਦੀ ਨਿਸ਼ਾਨੀ ਹੈ, ਤਾਂ ਜੋ ਹੋਰ ਅਜੇਹਾ
ਵਿਅਕਤੀ ਪੈਦਾ ਨਾ ਹੋ ਸਕੇ ਜੋ ਸਮਾਜ ਨੂੰ ਗਲਤ ਦਿਸਾ ਵੱਲ ਪ੍ਰੇਰਦਾ ਹੋਵੇ। ਜਿਸ ਤਰ੍ਹਾਂ ਪੂਜਾਰੀ
ਵਰਗ ਸਮਾਜ ਨੂੰ ਅੱਜ ਭ੍ਰਮਣ ਵਾਲੇ ਪਾਸੇ ਪ੍ਰੇਰ ਰਿਹਾ ਹੈ ਇਸ ਪੂਜਾਰੀ ਵਰਗ ਲਈ ਹੀ ਗੁਰੁ ਜੀ ਨੇ
ਪਾਵਨ ਬਚਣ ਉਚਾਰਨ ਕੀਤੇ ਸਨ:-ਵਢੀਅਹਿ ਹਥ ਦਲਾਲ ਕੇ, ਮੁਸਫੀ ਇਹ ਕਰੇਇ॥
(ਮ: 1/472)
ਅੱਜ ਹਰ ਇੱਕ ਤੀਰਥ ਲਈ ਭ੍ਰਮਣ (ਪੈਦਲ ਯਾਤ੍ਰਾ, ਰੇਲ ਰਾਹੀਂ, ਮੋਟਰ ਸਾਇਕਲ, ਟਰਾਲੀ, ਕਾਰਾਂ,
ਬੱਸਾਂ ਰਾਹੀਂ ਜਿਸ ਤਰ੍ਹਾਂ ਦੀ ਸਮਾਜ ਦੀ ਅਗਵਾਈ ਧਾਰਮਿਕ ਪ੍ਰਚਾਰਕਾਂ ਵਲੋਂ ਕੀਤੀ ਜਾਂਦੀ ਹੈ,
ਵੀਚਾਰਨ ਦਾ ਵਿਸ਼ਾ ਹੈ। ਪੈਸੇ ਦੀ ਬਰਬਾਦੀ, ਸਮੇ ਦੀ ਬਰਬਾਦੀ, ਜਿੰਦਗੀ ਦੀ ਬਰਬਾਦੀ ਆਦਿ ਅਨੇਕਾਂ
ਮੁਸ਼ੀਵਤਾਂ ਜਦ ਕਿ ਗੁਰੂ ਜੀ ਉਪਦੇਸ ਦੇ ਰਹੇ ਹਨ:-ਘਰਿ ਬੈਠੇ ਗੁਰੂ
ਧਿਆਇਹੁ॥ (ਮ: 5/621)
ਅਵਤਾਰ
ਸਿੰਘ ਗਿਆਨੀ, ਠੂਠੀਆਂ ਵਾਲੀ, ਮਾਨਸਾ, ਪੰਜਾਬ
M 09814035202
(22/06/13)
ਜਸਵੰਤ ਸਿੰਘ ‘ਅਜੀਤ’
ਦਹਾਕਿਆਂ ਦੀ ਅਰਦਾਸ ਪੂਰੀ ਕਿਉਂ ਨਹੀਂ ਹੋ ਰਹੀ?
ਕੁਝ ਸਮਾਂ ਹੋਇਐ, ਸਿੱਖ ਧਰਮ ਦੇ ਇੱਕ ਪ੍ਰਮੱਖ ਤੇ ਪ੍ਰਸਿੱਧ ਪ੍ਰਚਾਰਕ ਅਤੇ ਗੁਰਸ਼ਬਦ ਦੇ ਵਿਆਖਿਆਕਾਰ
ਇੱਕ ਨਿਜੀ ਟੀਵੀ ਚੈਨਲ ਪੁਰ ਗੁਰ-ਸ਼ਬਦ ਦੀ ਵਿਆਖਿਆ ਕਰ ਰਹੇ ਸਨ। ਉਨ੍ਹਾਂ ਗੁਰ-ਸ਼ਬਦ ਦੀ ਵਿਆਖਿਆ
ਕਰਦਿਆਂ ਅਚਾਨਕ ਹੀ ਇਹ ਸੁਆਲ ਉਠਾਇਆ ਕਿ ਬੀਤੇ ਸੱਠ ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ ਹਰ
ਗੁਰਦੁਆਰੇ ਅਤੇ ਹਰ ਸਿੱਖ ਦੇ ਘਰ ਵਿੱਚ, ਰੋਜ਼ ਘਟੋ-ਘਟ ਦੋ ਵਾਰ, ਸਵੇਰੇ ਅਤੇ ਸ਼ਾਮ ਇਹ ਅਰਦਾਸ ਕੀਤੀ
ਜਾਂਦੀ ਚਲੀ ਆ ਰਹੀ ਹੈ ਕਿ ‘ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ
ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ
ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ’। ਕਈ ਵਾਰ ਇਹ ਅਰਦਾਸ ਦੋ ਵਾਰ ਤੋਂ
ਵੱਧ ਵੀ ਕੀਤੀ ਜਾਂਦੀ ਹੈ। ਉਨ੍ਹਾਂ ਪੁਛਿਆ ਕਿ ਇਹ ਅਰਦਾਸ ਇਤਨੇ ਲੰਮੇਂ ਸਮੇਂ ਤੋਂ ਕੀਤੀ ਜਾ ਰਹੀ
ਹੈ, ਫਿਰ ਵੀ ਇਹ ਪੂਰੀ ਕਿਉਂ ਨਹੀਂ ਹੋਈ? ਜਦਕਿ ਸਿੱਖੀ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਅਕਾਲ ਪੁਰਖ
ਦੇ ਚਰਨਾਂ ਵਿੱਚ ਸ਼ੁਭ ਭਾਵਨਾ ਨਾਲ ਕੀਤੀ ਜਾਂਦੀ ਹਰ ਅਰਦਾਸ ਪੂਰੀ ਹੁੰਦੀ ਹੈ।
ਉਨ੍ਹਾਂ ਆਪ ਹੀ ਆਪਣੇ ਇਸ ਸੁਆਲ ਦਾ ਜੁਆਬ ਦਿੰਦਿਆਂ ਕਿਹਾ ਕਿ ਸਾਡਾ ਕੰਮ ਅਰਦਾਸ ਕਰਨਾ ਹੈ, ਉਸਨੂੰ
ਪੂਰਿਆਂ ਕਰਨਾ ਜਾਂ ਨਾ ਕਰਨਾ ਅਕਾਲ ਪੁਰਖ ਦੇ ਆਪਣੇ ਹੱਥ ਵਿੱਚ ਹੈ।
ਉਨ੍ਹਾਂ ਦੇ ਇਸ ਸੁਆਲ ਅਤੇ ਜੁਆਬ ਦੇ ਸਬੰਧ ਵਿੱਚ ਕੁੱਝ ਧਾਰਮਕ ਨਿਸ਼ਠਾ ਰਖਣ ਵਾਲੇ ਸਜਣਾਂ ਦੇ ਨਾਲ
ਗਲ ਕੀਤੀ ਗਈ ਤਾਂ ਉਨ੍ਹਾਂ ਨੇ ਦਸਿਆ ਕਿ ਪੂਰੇ ਵਿਸ਼ਵਾਸ, ਨਿਸ਼ਠਾ ਅਤੇ ਸ਼ੁਭ ਭਾਵਨਾ ਦੇ ਨਾਲ ਕੀਤੀ
ਜਾਂਦੀ ਅਰਦਾਸ ਕਦੀ ਵੀ ਬਿਰਥੀ ਨਹੀਂ ਜਾਂਦੀ। ਉਹ ਜ਼ਰੂਰ ਪੂਰੀ ਹੁੰਦੀ ਹੈ, ਸਤਿਗੁਰਾਂ ਦਾ ਆਪਣਾ ਬਚਨ
ਹੈ: ‘ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ’। ਉਨ੍ਹਾਂ ਦੇ ਇਹ ਵਿਚਾਰ ਸੁਣ, ਪੁਛ ਹੀ ਲਿਆ ਕਿ ਫਿਰ
ਬੀਤੇ ਸੱਠ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਹਰ ਗੁਰਦੁਆਰੇ ਤੇ ਹਰ ਸਿੱਖ ਦੇ ਘਰ ਰੋਜ਼ ਘਟੋ ਘਟ ਦੋ
ਵਾਰ ਕੀਤੀ ਜਾ ਰਹੀ ਇਹ ਅਰਦਾਸ, ਪੂਰੀ ਕਿਉਂ ਨਹੀਂ ਹੋ ਰਹੀ?
ਇਹ ਸੁਆਲ ਸੁਣ ਕੇ ਉਨ੍ਹਾਂ ਕਿਹਾ ਕਿ ਜੇ ਗੰਭੀਰਤਾ ਨਾਲ ਸੋਚੀਏ ਤਾਂ ਸਾਨੂੰ ਇਹ ਗਲ ਪ੍ਰਤੱਖ ਹੋ
ਜਾਂਦੀ ਹੈ ਕਿ ਇਹ ਅਰਦਾਸ ਸਿੱਖੀ ਜੀਵਨ ਵਿੱਚ ਇੱਕ ਅਜਿਹੀ ਰਸਮ ਜਿਹੀ ਬਣ ਗਈ ਹੋਈ ਹੈ, ਜੋ ਸਾਡੇ ਲਈ
ਅਰਦਾਸ ਕਰਦਿਆਂ ਨਿਭਾਉਣੀ ਜ਼ਰੂਰੀ ਹੈ, ਕੋਈ ਮੌਕਾ ਹੋਵੇ, ਖੁਸ਼ੀ ਦਾ ਹੋਵੇ ਜਾਂ ਗ਼ਮੀਂ ਦਾ, ਅਰਦਾਸ
ਕਰਦਿਆਂ ਇਹ ਰਸਮ ਜ਼ਰੂਰ ਪੂਰੀ ਕੀਤੀ ਜਾਂਦੀ ਹੈ। ਕੋਈ ਵੀ ਸਮਝ ਸਕਦਾ ਹੈ ਕਿ ਰਸਮੀ ਤੋਰ ਤੇ ਕੀਤੀ ਗਈ
ਅਰਦਾਸ-ਬੇਨਤੀ ਕਦੀ ਵੀ ਸਵੀਕਾਰ ਨਹੀਂ ਹੋ ਸਕਦੀ। ਜੇ ਅਰਦਾਸ ਸਵੀਕਾਰ ਹੀ ਨਹੀਂ ਹੋਵੇਗੀ ਤਾਂ
ਪੂਰਿਆਂ ਕਿਵੇਂ ਹੋ ਸਕੇਗੀ?
ਉਨ੍ਹਾਂ ਕਿਹਾ ਕਿ ਵਿਚਾਰਨ ਵਾਲੀ ਗਲ ਇਹ ਵੀ ਹੈ ਕਿ ਅਰਦਾਸ ਵਿੱਚ ਪੰਥ ਪਾਸੋਂ ਵਿਛੋੜੇ ਗਏ
ਗੁਰਦੁਆਰਿਆਂ ਤੇ ਹੋਰ ਗੁਰਧਾਮਾਂ ਦੇ ‘ਦਰਸ਼ਨ-ਦੀਦਾਰ’ ਤੇ ‘ਸੇਵਾ-ਸੰਭਾਲ’ ਦੀ ਜ਼ਿਮੇਂਦਾਰੀ ‘ਖਾਲਸਾ’
ਜੀ ਨੂੰ ਬਖਸ਼ੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ‘ਖਾਲਸਾ’ ਸ਼ਬਦ ਤੇ ਜ਼ੋਰ ਦਿੰਦਿਆਂ ਕਿਹਾ ਕਿ
ਸੁਆਲ ਉਠਦਾ ਹੈ ਕਿ ਸਿੱਖਾਂ ਦੀ ਕਿਸੇ ਵੀ ਧਾਰਮਕ ਜਥੇਬੰਦੀ ਦੇ ਮੁੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ
ਦੀ ਹਜ਼ੂਰੀ ਵਿੱਚ ਸੀਨੇ ਤੇ ਹੱਥ ਰਖ ਕੇ ਇਹ ਗਲ ਦਾਅਵੇ ਦੇ ਨਾਲ ਕਹਿ ਸਕਦੇ ਹਨ ਕਿ ਉਹ ਸੱਚੇ-ਸੁੱਚੇ
ਅਤੇ ਸਥਾਪਤ ਕਸੌਟੀ ਪੁਰ ਪੂਰੇ ਉਤਰ ਸਕਣ ਵਾਲੇ ‘ਖਾਲਸਾ’ ਹਨ?
ਇਤਨਾ ਕੁੱਝ ਕਹਿਣ ਤੋਂ ਬਾਅਦ ਉਨ੍ਹਾਂ ਆਪ ਹੀ ਜਵਾਬੀ ਸੁਆਲ ਕਰਦਿਆਂ ਕਿਹਾ ਕਿ ਅਜਿਹੀ ਸਥਿਤੀ ਵਿੱਚ
ਅਰਦਾਸ ਕਰ ਕੇ ਪੰਥ ਪਾਸੋਂ ਵਿਛੋੜੇ ਗਏ ਗੁਰਦੁਆਰਿਆਂ ਤੇ ਹੋਰ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ-ਦੀਦਾਰ
ਤੇ ਸੇਵਾ-ਸੰਭਾਲ ‘ਖਾਲਸਾ’ ਜੀ ਨੂੰ ਬਖਸ਼ੇ ਜਾਣ ਦੀ ਜੋ ਮੰਗ ਬੀਤੇ ਸੱਠ ਸਲਾਂ ਤੋਂ ਵੀ ਵੱਧ ਸਮੇਂ
ਤੋਂ ਕੀਤੀ ਜਾਂਦੀ ਚਲੀ ਆ ਰਹੀ ਹੈ ਤੇ ਹੁਣ ਤਕ ਲਖਾਂ ਨਹੀਂ ਕਰੋੜਾਂ ਵਾਰ ਕੀਤੀ ਜਾ ਚੁਕੀ ਹੈ ਅਤੇ
ਅਗੋਂ ਵੀ ਲਗਾਤਾਰ ਕੀਤੀ ਜਾਂਦੀ ਰਹੇਗੀ, ਬਾਰੇ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ-ਆਪ ਤੋਂ ਹੀ ਪੁੱਛ
ਵੇਖੋ ਕਿ ਅਰਦਾਸ ਰਾਹੀਂ ਕੀਤੀ ਜਾ ਰਹੀ ਇਸ ਮੰਗ ਨੂੰ ਪੂਰਿਆਂ ਕਰਨ ਲਈ, ਉਹ ਕਿਹੜਾ ‘ਖਾਲਸਾ’ ਹੈ,
ਜਿਸਨੂੰ ਅਕਾਲ ਪੁਰਖ ਇਨ੍ਹਾਂ ਗੁਰਦੁਆਰਿਆਂ ਦੇ ਖੁਲ੍ਹੇ ਦਰਸ਼ਨ-ਦੀਦਾਰ ਅਤੇ ਸੇਵਾ-ਸੰਭਾਲ ਦੀ ਬਖਸ਼ਸ਼
ਕਰੇ?
ਪੰਥ ਵਿੱਚ ਢਹਿੰਦੀ-ਕਲਾ: ਇੱਕ ਦਿਨ ਅਚਾਨਕ ਗ਼ੈਰ-ਰਾਜਨੀਤਕ ਸਿੱਖਾਂ ਦੀ ਇੱਕ ਅਜਿਹੀ ਬੈਠਕ
ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿੱਚ ‘ਸਿੱਖੀ ਵਿੱਚ ਆ ਰਹੇ ਨਿਘਾਰ ਅਤੇ ਸਿੱਖਾਂ ਵਿੱਚ ਆ
ਰਹੀ ਢਹਿੰਦੀ ਕਲਾ’ ਵਿਸ਼ੇ ਪੁਰ ਵਿਚਾਰ-ਚਰਚਾ ਕੀਤੀ ਜਾ ਰਹੀ ਸੀ। ਬੈਠਕ ਵਿੱਚ ਜੋ ਵਿਚਾਰ ਪ੍ਰਗਟ
ਕੀਤੇ ਜਾ ਰਹੇ ਸਨ, ਉਹ ਸੁਣ ਕੇ ਹੈਰਾਨੀ ਹੋ ਰਹੀ ਸੀ ਕਿ ਇਤਨੇ ਡੂੰਘੇ ਅਤੇ ਪ੍ਰਭਾਵਸ਼ਾਲੀ ਵਿਚਾਰ,
ਉਨ੍ਹਾਂ ਸਜਣਾਂ ਵਲੋਂ ਪ੍ਰਗਟ ਕੀਤੇ ਜਾ ਰਹੇ ਸਨ, ਜਿਨ੍ਹਾਂ ਦਾ ਨਾਂਅ ਨਾ ਤਾਂ ਕਦੀ ਕਿਸੇ ਚਰਚਾ
ਵਿੱਚ ਸੁਣਿਆ ਗਿਆ ਸੀ ਅਤੇ ਨਾ ਹੀ ਮੀਡੀਆ ਵਿੱਚ ਵੇਖਣ ਜਾਂ ਪੜ੍ਹਨ ਨੂੰ ਮਿਲਿਆ ਸੀ।
ਇਕ ਸਜਣ ਕਹਿ ਰਿਹਾ ਸੀ ਕਿ ਅਜ ਸਿੱਖੀ ਵਿੱਚ ਜੋ ਨਿਘਾਰ ਅਤੇ ਸਿੱਖਾਂ ਵਿੱਚ ਢਹਿੰਦੀ ਕਲਾ ਦੀ ਜੋ
ਦਸ਼ਾ ਵੇਖਣ ਨੂੰ ਮਿਲ ਰਹੀ ਹੈ, ਉਹ ਕੁੱਝ ਦਿਨਾਂ, ਹਫ਼ਤਿਆਂ, ਮਹੀਨਿਆਂ ਜਾਂ ਵਰ੍ਹਿਆਂ ਦੇ ਵਿੱਚ ਹੀ
ਨਹੀਂ ਆਈ, ਸਗੋਂ ਇਹ ਬਹੁਤ ਹੀ ਲੰਮਾਂ ਪੈਂਡਾ ਤਹਿ ਕਰ ਆਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸ਼ਕਤੀ
ਨੂੰ ਭਗਤੀ, ਅਰਥਾਤ ਧਰਮ, ਦੇ ਅਧੀਨ ਰਖ ਕੇ ਵਰਤਿਆ ਜਾਂਦਾ ਚਲਿਆ ਆਉਂਦਾ ਰਿਹਾ, ਓਦੋਂ ਤਕ ਸਭ ਕੁੱਝ
ਠੀਕ-ਠਾਕ ਚਲਦਾ ਰਿਹਾ। ਪ੍ਰੰਤੂ ਜਦੋਂ ਭਗਤੀ (ਧਰਮ) ਨੂੰ ਸ਼ਕਤੀ, ਜਿਸਨੂੰ ਅਜਕਲ ਰਾਜਨੀਤੀ ਕਿਹਾ ਜਾਣ
ਲਗ ਪਿਆ ਹੈ, ਦੇ ਅਧੀਨ ਕਰਕੇ, ਉਸਦੀ ਵਰਤੋਂ ਸੱਤਾ ਹਾਸਲ ਕਰਨ ਦੇ ਲਈ ਕੀਤੀ ਜਾਣ ਲਗੀ, ਓਦੋਂ ਤੋਂ
ਹੀ ਸਥਿਤੀ ਬਦਲਣੀ ਸ਼ੁਰੂ ਹੋ ਗਈ।
ਉਨ੍ਹਾਂ ਦਸਿਆ ਕਿ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਸ੍ਰੀ ਹਰਿਮੰਦਿਰ ਸਾਹਿਬ ਦੀ ਸਥਾਪਨਾ ਦਾ ਜ਼ਿਕਰ
ਕਰਦਿਆਂ ਇੱਕ ਥਾਂ ਲਿਖਿਆ ਹੈ ਕਿ ‘ਹਰਿਮੰਦਿਰ ਦੀਆਂ ਨੀਹਾਂ ਪ੍ਰੇਮ, ਸ਼ਰਧਾ ਅਤੇ ਸੰਤੋਖ `ਤੇ ਰਖੀਆਂ
ਗਈਆਂ ਸਨ। ਗਵਾਹੀ ਹੈ ਕਿ ‘ਸੰਤੋਖਸਰ’ ਦੀ ਗ਼ਾਰ, ਹਰਿਮੰਦਿਰ ਸਾਹਿਬ ਦੀਆਂ ਨੀਹਾਂ ਹੇਠ ਪਾਈ ਗਈ ਸੀ।
ਹਰਿਮੰਦਿਰ ਸਾਹਿਬ ਦੇ ਚਾਰ ਦਰਵਾਜ਼ੇ ਹਨ, ਜੋ ਪ੍ਰਤੀਕ ਹਨ ਮਨੁੱਖੀ ਏਕਤਾ ਦੇ, ਚਾਰ ਵਰਨਾਂ ਦੇ, ਹਰ
ਪ੍ਰਕਾਰ ਦੇ ਰੰਗ ਦੇ, ਚਾਰ ਚਕਾਂ ਦੇ, ਚਾਰ ਮੁਕਤੀਆਂ ਦੇ ਅਤੇ ਚਾਰ ਆਸ਼ਰਮਾਂ ਦੇ। ਇਹ ਦਰਵਾਜ਼ੇ ਕਿਸੇ
ਖਾਸ ਕੂੰਟ ਵਿੱਚ ਨਹੀਂ ਹਨ। ਦੋ-ਦੋ (ਪੂਰਬ-ਦੱਖਣ, ਦੱਖਣ-ਪੱਛਮ, ਪੱਛਮ-ਉੱਤਰ ਅਤੇ ਉੱਤਰ-ਪੂਰਬ)
ਕੂੰਟਾਂ ਵਿਚਕਾਰ ਇੱਕ-ਇੱਕ ਦਰਵਾਜ਼ਾ ਹੈ। ਇਸ ਤਰ੍ਹਾਂ ਦਿਸ਼ਾਵਾਂ ਦਾ ਵਿਵਾਦ ਵੀ ਸ੍ਰੀ ਹਰਿਮੰਦਿਰ
ਸਾਹਿਬ ਨੇ ਮੁਕਾ ਦਿੱਤਾ। ਹਰਿਮੰਦਿਰ ਸਾਹਿਬ ਨੂੰ ਨੀਵੀਂ ਥਾਂ ਤੇ ਸਥਾਪਤ ਕੀਤਾ ਗਿਆ ਅਤੇ ਉਸਦੇ
ਗ਼ੁੰਬਦ ਨੂੰ ਬੈਠਵਾਂ ਰੱਖਿਆ ਗਿਆ, ਜੋ ਨਿਮਰਤਾ ਦੇ ਪ੍ਰਤੀਕ ਹਨ। ਇਸੇਤਰ੍ਹਾਂ ਅੰਮ੍ਰਿਤ ਸਰੋਵਰ ਵਿੱਚ
ਕਮਲ ਫੁਲ ਵਾਂਗ ਸ੍ਰੀ ਹਰਿਮੰਦਿਰ ਸਾਹਿਬ ਦੀ ਸਥਾਪਨਾ ਕਰ, ਉਸ ਵਿੱਚ ਆਦਿ ਗ੍ਰੰਥ (ਸ੍ਰੀ ਗੁਰੂ
ਗ੍ਰੰਥ ਸਾਹਿਬ) ਦਾ ਪ੍ਰਕਾਸ਼ ਕੀਤਾ ਗਿਆ।
ਉਨ੍ਹਾਂ ਹੋਰ ਦਸਿਆ ਕਿ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਅਤੇ ਸ੍ਰੀ
ਹਰਿਮੰਦਿਰ ਸਾਹਿਬ ਦੇ ਨਾਲ ਉਸਦੇ ਸਬੰਧਾਂ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ ਕਿ ਸ੍ਰੀ
ਹਰਿਮੰਦਿਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਇਸ ਕਰਕੇ ਬਣਾਇਆ ਗਿਆ ਸੀ ਕਿ ਸ੍ਰੀ ਹਰਿਮੰਦਿਰ
ਸਾਹਿਬ ਵਿੱਚ ਬੈਠਾ ਸਿੱਖ ਆਪਣੇ ਇਨਸਾਨੀ ਫ਼ਰਜ਼ਾਂ ਨੂੰ ਨਾ ਭੁਲਾ ਦੇਵੇ। ਸ਼ਕਤੀ {ਰਾਜਨੀਤੀ), ਭਗਤੀ
(ਧਰਮ) ਦੀ ਨਿਗ਼ਾਹਬਾਨ ਹੈ ਅਤੇ ਦੂਜੇ ਪਾਸੇ ਤਖ਼ਤ (ਸ੍ਰੀ ਅਕਾਲ ਤਖ਼ਤ) ਉਤੇ ਬੈਠਾ ਹੋਇਆ ਸਿੱਖ ਸ਼ਕਤੀ
(ਸੱਤਾ) ਹਾਸਲ ਕਰ, ਉਸਦੇ ਨਸ਼ੇ ਵਿੱਚ ਭਗਤੀ (ਧਰਮ) ਨੂੰ ਨਾ ਭੁਲ ਜਾਏ। ਸ੍ਰੀ ਅਕਾਲ ਤਖ਼ਤ ਨੂੰ ਸ੍ਰੀ
ਹਰਿਮੰਦਿਰ ਸਾਹਿਬ ਤੋਂ ਹਟਵਾਂ ਇਸ ਕਰਕੇ ਬਣਾਇਆ ਗਿਆ ਸੀ ਕਿ ਭਗਤੀ (ਧਰਮ) ਦਾ ਸਤਿਕਾਰ ਪਹਿਲਾਂ ਹੈ।
ਇਤਨਾ ਕੁੱਝ ਦਸ ਕੇ ਉਨ੍ਹਾਂ ਪੁਛਿਆ ਕਿ ਅੱਜ ਹੋ ਕੀ ਰਿਹਾ ਹੈ? ਉਨ੍ਹਾਂ ਆਪ ਹੀ ਆਪਣੇ ਸੁਆਲ ਦਾ
ਜਵਾਬ ਦਿੰਦਿਆਂ ਕਿਹਾ ਕਿ ਭਗਤੀ (ਧਰਮ) ਨੂੰ ਰਾਜਸੀ ਸੱਤਾ ਪ੍ਰਾਪਤ ਕਰਨ ਲਈ ਪੌੜੀ ਵਜੋਂ ਵਰਤਿਆ ਜਾਣ
ਲਗਾ ਹੈ। ਭਗਤੀ (ਧਰਮ) ਦੀ ਗਲ ਕੇਵਲ ਸੱਤਾ ਹਾਸਲ ਕਰਨ ਲਈ ਹੀ ਕੀਤੀ ਜਾਂਦੀ ਹੈ। ਜਦੋਂ ਸੱਤਾ ਜਾਂ
ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਭਗਤੀ (ਧਰਮ) ਨੂੰ ਭੁਲਾ ਦਿਤਾ ਜਾਂਦਾ ਹੈ।
ਉਨ੍ਹਾਂ ਦੀ ਗਲ ਨੂੰ ਅਗੇ ਵਧਾਂਦਿਆਂ ਦੂਸਰੇ ਸਜਣ ਨੇ ਕਿਹਾ ਕਿ ਧਰਮ, ਅਰਥਾਤ ਭਗਤੀ ਦਾ ਚਿੰਨ੍ਹ ‘67
ਹੈ, ਜਿਸਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਹੋਇਆ ਹੈ। ਉਸ ਦੀ ਥਾਂ `ਤੇ ਰਾਜਸੀ
(ਖੰਡੇ, ਚੱਕਰ ਤੇ ਕਿਰਪਾਨਾਂ ਵਾਲਾ) ‘☬’ ਚਿੰਨ੍ਹ ਅਪਨਾ ਲਿਆ ਗਿਆ ਹੋਇਆ ਹੈ। ਉਨ੍ਹਾਂ ਦਸਿਆ ਕਿ
ਸ੍ਰੀ ਹਰਿਮੰਦਿਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਕਾਰ ਜੋ ਭਗਤੀ ਅਤੇ ਸ਼ਕਤੀ ਦੇ ਸੁਮੇਲ
ਨੂੰ ਦਰਸਾਂਦੇ, ਨਿਸ਼ਾਨ ਸਾਹਿਬ ਲਗੇ ਹੋਏ ਹਨ, ਉਨ੍ਹਾਂ ਵਿੱਚੋਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਾਸੇ
ਵਾਲੇ ਨਿਸ਼ਾਨ ਸਾਹਿਬ ਪੁਰ ਸ਼ਕਤੀ ਦਾ ਪ੍ਰਤੀਕ ‘☬’, ਅਰਥਾਤ ਖੰਡੇ, ਕਿਰਪਾਨਾਂ ਅਤੇ ਚੱਕਰ ਵਾਲਾ
ਚਿੰਨ੍ਹ, ਅਤੇ ਸ੍ਰੀ ਹਰਿਮੰਦਿਰ ਸਾਹਿਬ ਦੇ ਪਾਸੇ ਵਾਲੇ ਨਿਸ਼ਾਨ ਸਾਹਿਬ ਪੁਰ ਧਰਮ (ਭਗਤੀ) ਦਾ
ਪ੍ਰਤੀਕ ‘67 ਚਿੰਨ੍ਹ ਹੋਇਆ ਕਰਦਾ ਸੀ। ਇਹ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਦੇ
ਨਿਸ਼ਾਨ ਸਾਹਿਬ ਤੋਂ ਕੁੱਝ ਉਚਾ ਹੈ। ਜਿਸਦਾ ਭਾਵ ਇਹ ਹੈ ਕਿ ਸ਼ਕਤੀ, ਭਗਤੀ ਦੇ ਅਧੀਨ ਹੈ, ਅਰਥਾਤ
ਸ਼ਕਤੀ, ਜਿਸਨੂੰ ਅਜਕਲ ਰਾਜਨੀਤੀ ਕਿਹਾ ਜਾਣ ਲਗ ਪਿਆ ਹੈ, ਦੀ ਵਰਤੋਂ ਭਗਤੀ, ਜਿਸਨੂੰ ਧਰਮ ਕਿਹਾ
ਜਾਂਦਾ ਹੈ, ਦੀਆਂ ਮਾਨਤਾਵਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਦੋਂ
ਸ੍ਰੀ ਹਰਿਮੰਦਿਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਤੋਂ ‘67 ਹਟਾ ਕੇ, ਉਸ ਪੁਰ ਵੀ ‘☬’
(ਖੰਡੇ, ਕਿਰਪਾਨਾਂ ਅਤੇ ਚੱਕਰ ਵਾਲਾ) ਚਿੰਨ੍ਹ ਸਥਾਪਤ ਕਰ ਦਿਤਾ ਗਿਆ। ਇਸਦਾ ਮਤਲਬ ਸਪਸ਼ਟ ਹੈ ਕਿ
ਭਗਤੀ (ਧਰਮ) ਦਾ ਚਿੰਨ੍ਹ ਅਲੋਪ ਹੋ ਗਿਆ ਹੈ, ਅਰਥਾਤ ‘ਧਰਮ ਪੰਖਿ ਕਰ. .’ ਉੱਡ ਗਿਆ ਹੈ ਅਤੇ ਸ਼ਕਤੀ
(ਰਾਜਨੀਤੀ) ਹੀ ਸ਼ਕਤੀ (ਰਾਜਨੀਤੀ) ਰਹਿ ਗਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਜ ਸੰਸਾਰ ਭਰ ਵਿੱਚ ਹਜ਼ਾਰਾਂ ਇਤਿਹਾਸਕ ਅਤੇ ਗ਼ੈਰ-ਇਤਿਹਾਸਕ ਗੁਰਦੁਆਰੇ
ਹਨ, ਉਨ੍ਹਾਂ ਵਿਚੋਂ ਸ਼ਾਇਦ ਹੀ ਕਿਸੇ ਉਤੇ ਭਗਤੀ (ਧਰਮ) ਦੇ ਪ੍ਰਤੀਕ ਚਿੰਨ੍ਹ ‘67 ਵਾਲਾ ਨਿਸ਼ਾਨ
ਸਾਹਿਬ ਝੂਲਦਾ ਵਿਖਾਈ ਦਿੰਦਾ ਹੋਵੇ? ਇਸਦੇ ਨਾਲ ਹੀ ਉਨ੍ਹਾਂ ਪੁਛਿਆ ਕਿ ਜਦੋਂ ਚੜ੍ਹਦੀਕਲਾ ਦੇ ਆਧਾਰ
ਭਗਤੀ (ਧਰਮ) ਦੇ ਚਿੰਨ੍ਹ ‘67 ਨੂੰ ਹੀ ਪੂਰੀ ਤਰ੍ਹਾਂ ਵਿਸਾਰ ਦਿਤਾ ਗਿਆ ਹੈ ਤਾਂ ਚੜ੍ਹਦੀਕਲਾ ਰਹਿ
ਕਿਥੇ ਜਾਇਗੀ?
Mobile : +91 98 68 91 77 31
(20/06/13)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਜਗਤਾਰ ਸਿੰਘ ਜਾਚਕ ਜੀ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ
ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਉੱਤੇ ਮਿਤੀ 12. 06. 2013 ਨੂੰ ਮੇਰਾ ਆਪ ਜੀ ਦੇ ਨਾਮ ਇੱਕ ਪੱਤਰ
ਪਾਇਆ ਗਿਆ ਸੀ ਜਿਸ ਵਿੱਚ ਆਪ ਜੀ ਤੋਂ ਪੁੱਛੇ ਗਏ ਸਵਾਲ ਦਾ ਆਪ ਜੀ ਕਿਸੇ ਕਾਰਨ-ਵੱਸ ਹਾਲੇ ਤਕ ਉੱਤਰ
ਨਹੀਂ ਦੇ ਸਕੇ। ਆਪ ਜੀ ਨੂੰ ਦੁਬਾਰਾ ਸਨਿਮਰ ਬੇਨਤੀ ਹੈ ਕਿ ਆਪ ਜੀ ਆਪਣਾ ਉੱਤਰ ਸਿਖਮਾਰਗ ਵੈਬਸਾਈਟ
ਰਾਹੀਂ ਜਲਦੀ ਪਰਕਾਸ਼ਿਤ ਕਰਵਾਉਣ ਦੀ ਕਿਰਪਾਲਤਾ ਕਰੋ ਜੀ। ਜੇਕਰ ਆਪ ਜੀ ਦਾ ਉੱਤਰ 25. 06. 2013 ਤਕ
ਪਰਕਾਸ਼ਿਤ ਨਹੀਂ ਹੁੰਦਾ ਤਾਂ ਇਹ ਸਮਝਿਆ ਜਾਵੇਗਾ ਕਿ ਆਪ ਜੀ ਜਾਣ-ਬੁੱਝ ਕੇ ਮੇਰੇ ਉੱਪਰ ਦੱਸੇ ਪੱਤਰ
ਦਾ ਉੱਤਰ ਨਹੀਂ ਦੇਣਾ ਚਾਹੁੰਦੇ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(20/06/13)
ਜਸਵੰਤ ਸਿੰਘ ਅਜੀਤ/ਜਸਟਿਸ ਸੋਢੀ
ਗੁਰੂ ਸਾਹਿਬ ਦੀ ਸ਼ਹਾਦਤ ਦੀ ਮਹਾਨਤਾ ਨੂੰ ਛੁਟਿਆਣ ਦੀ ਸਾਜ਼ਿਸ਼ ਅਸਹਿ: ਜਸਟਿਸ ਸੋਢੀ
ਨਵੀਂ ਦਿੱਲੀ:
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦਗਾਰ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਨਵੰਬਰ-94 ਦੇ ਮਾਰੇ
ਗਏ ਸਿੱਖਾਂ ਦੀ ਯਾਦਗਾਰ ਬਣਾਏ ਜਾਣ ਦਾ ਵਿਰੋਧ ਕੀਤੇ ਜਾਣ `ਤੇ ਉਨ੍ਹਾਂ ਨੂੰ ਚਿਤਾਵਨੀਆਂ ਦੇਣ ਵਾਲੇ
ਆਪਣੇ ਅੰਦਰ ਝਾਂਕਣ ਅਤੇ ਆਪਣੀ ਆਤਮਾ, ਜੇ ਉਹ ਮਰ ਨਹੀਂ ਗਈ ਹੋਈ, ਪਾਸੋਂ ਜਵਾਬ ਮੰਗਣ ਕਿ ਕੀ ਉਹ
ਅਜਿਹਾ ਕਰ ਗੁਰੂ ਸਾਹਿਬ ਦੀ ਸ਼ਹਾਦਤ ਦੀ ਮਹਾਨਤਾ ਨੂੰ ਛੁਟਿਆਣ ਦਾ ਬਜਰ ਗੁਨਾਹ ਨਹੀਂ ਕਰ ਰਹੇ?
ਇਹ ਵਿਚਾਰ ਜਸਟਿਸ (ਰਿ) ਆਰ ਐਸ ਸੋਢੀ ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਪ੍ਰਗਟ ਕੀਤੇ। ਉਨ੍ਹਾਂ
ਕਿਹਾ ਕਿ ਜੇ ਅਜਿਹਾ ਗੁਨਾਹ ਕਰਨ ਵਾਲਿਆਂ ਨੂੰ ਆਪਣਾ ਪੱਖ ਪੂਰਨ ਲਈ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ
ਹੈ ਤਾਂ ਉਨ੍ਹਾਂ ਨੂੰ ਵੀ ਇਸ ਕੀਤੇ ਜਾ ਰਹੇ ਬਜਰ ਗੁਨਾਹ ਦਾ ਵਿਰੋਧ ਕਰਨ ਦੀ ਪੂਰੀ ਆਜ਼ਾਦੀ ਹੈ।
ਜਸਟਿਸ ਸੋਢੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਮੁਚੀ ਮਨੁਖਤਾ ਦੇ ਧਾਰਮਕ ਵਿਸ਼ਵਾਸ ਅਤੇ
ਵਿਚਾਰਾਂ ਦੀ ਅਜ਼ਾਦੀ ਲਈ ਆਪਣੀ ਸ਼ਹਾਦਤ ਦੇ ਕੇ ਇੱਕ ਆਦਰਸ਼ ਸਥਾਪਤ ਕੀਤਾ ਸੀ, ਜਿਸ ਪੁਰ ਦ੍ਰਿੜ੍ਹਤਾ
ਨਾਲ ਪਹਿਰਾ ਦੇਣਾ, ਉਨ੍ਹਾਂ ਦੇ ਪੈਰੋਕਾਰਾਂ ਦਾ ਫਰਜ਼ ਹੈ, ਪਰ ਉਨ੍ਹਾਂ ਨੂੰ ਇਸ ਗਲ ਦੀ ਹੈਰਾਨੀ ਤੇ
ਦੁਖ ਹੈ ਕਿ ਗੁਰੂ ਸਾਹਿਬ ਦੇ ਪੈਰੋਕਾਰ ਅਤੇ ਉਨ੍ਹਾਂ ਵਲੋਂ ਸਥਾਪਤ ਆਦਰਸ਼ਾਂ ਤੇ ਉਨ੍ਹਾਂ ਦੀਆਂ
ਸਿਖਿਆਵਾਂ ਦੇ ਰਖਿਅਕ ਹੋਣ ਦੇ ਦਾਅਵੇਦਾਰ ਉਨ੍ਹਾਂ ਦੇ ਹੀ ਆਦਰਸ਼ਾਂ ਅਤੇ ਸਿਖਿਆਵਾਂ ਪੁਰ ਤਾਲਿਬਾਨੀ
ਪਾਬੰਦੀਆਂ ਲਾਣ ਲਈ ਪਬਾਂ ਭਾਰ ਹੋ ਗਏ ਹੋਏ ਹਨ।
ਜਸਟਿਸ ਸੋਢੀ ਨੇ ਸਪਸ਼ਟ ਕੀਤਾ ਕਿ ਗੁਰਦੁਆਰਾ ਰਕਾਬ ਗੰਜ ਵਿਖੇ ਨਵੰਬਰ-84 ਦੇ ਕਤਲੇਆਮ ਦੇ ਸ਼ਿਕਾਰ
ਹੋਏ ਸਿੱਖਾਂ ਦੀ ਯਾਦਗਾਰ ਕਾਇਮ ਕੀਤੇ ਜਾਣ ਨੂੰ ਉਹ ਆਪਣੇ ਸਤਿਗੁਰਾਂ ਦੀ ਸ਼ਹਾਦਤ ਨੂੰ ਛੁਟਿਆ ਉਸਦਾ
ਅਪਮਾਨ ਕੀਤਾ ਜਾਣਾ ਮੰਨਦੇ ਹਨ, ਜਿਸਨੂੰ ਕੋਈ ਹੋਰ ਕਹਿੰਦਾ-ਕਹਾਉਂਦਾ ਸਿੱਖ ਭਾਵੇਂ ਦੁਧ ਸਮਝ ਪੀ
ਜਾਏ ਪਰ ਉਹ ਅਤੇ ਉਨ੍ਹਾਂ ਦੀ ਅੰਤਰ-ਆਤਮਾ ਇਸਨੂੰ ਕਿਸੇ ਵੀ ਕੀਮਤ ਤੇ ਸਵੀਕਾਰ ਕਰਨ ਲਈ ਤਿਆਰ ਨਹੀਂ।
ਜਸਟਿਸ ਆਰ ਐਸ ਸੋਢੀ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸੂਰਜ ਮਲ ਜੀ ਦੀ
ਅੰਸ ਹਨ, ਨੇ ਜ਼ੋਰ ਦੇ ਕੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦਗਾਰ ਦੇ ਬਰਾਬਰ ਕੋਈ ਵੀ
ਹੋਰ ਯਾਦਗਾਰ ਬਣਾਏ ਜਾਣ ਨੂੰ ਕੋਈ ਵੀ ਸੱਚਾ ਸਿੱਖ, ਜੋ ਗੁਰੂ ਸਹਿਬ ਪ੍ਰਤੀ ਸ਼ਰਧਾ ਭਾਵਨਾ ਰਖਦਾ ਹੈ,
ਬਰਦਾਸ਼ਤ ਨਹੀਂ ਕਰ ਸਕਦਾ ਅਤੇ ਨਾ ਹੀ ਉਸਨੂੰ ਬਰਦਾਸ਼ਤ ਕਰਨਾ ਚਾਹੀਦਾ ਹੈ।
ਜਸਟਿਸ ਆਰ ਐਸ ਸੋਢੀ ਨੇ ਸ਼ਰਧਾ ਭਾਵਨਾ ਨਾਲ ਆਪਣੇ ਸਰੀਰ ਪੁਰ ‘ੴ’ ਦਾ ਟੈਟੂ ਖੁਦਵਾਉਣ ਵਾਲਿਆਂ ਦੀ
ਪੈਰਵੀ ਕਰਦਿਆਂ ਕਿਹਾ ਕਿ ਉਨ੍ਹਾਂ ਪੁਰ ਅਜਿਹਾ ਕਰਨ ਤੇ ਰੋਕ ਲਾਇਆ ਜਾਣਾ ਉਨ੍ਹਾਂ ਦੇ ਵਿਸ਼ਵਾਸ ਅਤੇ
ਸ਼ਰਧਾ ਨੂੰ ਠੇਸ ਪਹੁੰਚਾਣਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਕਰਨ ਦੇ ਪਿਛੇ ਕਿਸੇ ਤਰ੍ਹਾਂ ਦੀ ਕੋਈ
ਮੰਦ ਭਾਵਨਾ ਹੋਵੇ ਤਾਂ ਉਸਦਾ ਵਿਰੋਧ ਕੀਤਾ ਜਾਣਾ ਜਾਇਜ਼ ਹੈ, ਪਰ ਜੋ ਸ਼ਰਧਾ ਅਧੀਨ ਅਜਿਹਾ ਕਰਦਾ ਹੈ
ਤਾਂ ਉਸਦੀ ਸ਼ਰਧਾ ਦਾ ਮਾਣ ਰਖਿਆ ਜਾਣਾ ਚਾਹੀਦਾ ਹੈ ਨਾ ਕਿ ਉਸਦਾ ਵਿਰੋਧ ਕੀਤਾ ਜਾਣਾ। ਉਨ੍ਹਾਂ ਸਪਸ਼ਟ
ਕੀਤਾ ਕਿ ਗੁਰੂ ਸਾਹਿਬਾਨ ਦੀ ਬਾਣੀ ਅਤੇ ਉਪਦੇਸ਼ ਸਭ ਲਈ ਸਾਂਝੇ ਹਨ, ਉਨ੍ਹਾਂ ਪੁਰ ਕਿਸੇ ਦੀ ਮਨਾਪਲੀ
ਨਾ ਤਾਂ ਹੋ ਸਕਦੀ ਅਤੇ ਨਾ ਹੀ ਸਵੀਕਾਰੀ ਜਾ ਸਕਦੀ ਹੈ। ਇਹ ਗਲ ਸਮਝ ਲੈਣੀ ਚਾਹੀਦੀ ਹੈ।
(18/06/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਰੱਖ
ਜੋੜ ਨਾਮ ਦੇ ਨਾਲ ਸਦਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਇਸ ਨਾਮ ਪਿਆਸੇ ਜੀਵ ਤੇ ਅਪਣੀ, ਦਇਆ ਦ੍ਰਿਸ਼ਟੀ ਰੱਖ ਦਾਤਾ।
ਰੱਖ ਜੋੜ ਨਾਮ ਦੇ ਨਾਲ ਸਦਾ, ਨਾ ਧਿਆਨ ਹਟਾ ਪਲ ਵੱਖ ਦਾਤਾ।
ਜਦ ਨਾਮ ਨਾਲ ਜੁੜ ਬੈਠੀਦੈ, ਤਾਂ ਸੁੱਖ ਦਾ ਅਨੁਭਵ ਮਾਣੀਦੈ।
ਨਾ ਡਰ ਭਉ ਕੋਈ ਹੁੰਦਾ ਹੈ, ਜਦ ਭਾੳੇ ਭਉ ਚੋਂ ਜਾਣੀਦੈ।
ਜਦ ਭਉ ਤੋਂ ਭਾਉ ਉਪਜਦਾ ਹੈ, ਤੂੰ ਲਗਦਾ ਸਾਪ੍ਰਤਖ ਦਾਤਾ।
ਰੱਖ ਜੋੜ ਨਾਮ ਦੇ ਨਾਲ ਸਦਾ, ਨਾ ਧਿਆਨ ਹਟਾ ਪਲ ਵੱਖ ਦਾਤਾ।
ਤੇਰੇ ਨਾਮ ਲਿਆਂ ਸਭ ਵੈਰ ਗਏ, ਸਭ ਮਿਤ੍ਰ ਪਿਆਰ ਦਿਸਦੇ ਨੇ।
ਸਭ ਤੈਥੋਂ ਹੀ ਜਦ ਉਪਜੇ ਨੇ, ਕਿੰਜ ਬੇਗਾਨੇ ਹੋ ਸਕਦੇ ਨੇ।
ਹਰ ਪਾਸੇ ਡੁਲ੍ਹਦਾ ਪਿਆਰ ਪਿਆਰ, ਤੇਰੀ ਕੁਦਰਤ ਪਿਆਰ ਦਾ ਪੱਖ ਦਾਤਾ।
ਰੱਖ ਜੋੜ ਨਾਮ ਦੇ ਨਾਲ ਸਦਾ, ਨਾ ਧਿਆਨ ਹਟਾ ਪਲ ਵੱਖ ਦਾਤਾ।
ਮੇਰਾ ਅਪਣਾ ਸਭ ਕੁੱਝ ਮੁੱਕ ਗਿਆ, ਸਭ ਤੇਰਾ ਤੇਰਾ ਲਗਦਾ ਹੈ।
ਹਰ ਥਾਂ ਤੇ ਤੂੰ ਹੀ ਤੂੰ ਹੈਂ ਜਦ, ਤੈਥੋਂ ਫਿਰ ਵੱਖ ਕੀ ਜੱਗ ਦਾ ਹੈ?
ਗੁਣ ਤੇਰੇ ਗਾਵਾਂ ਕੀ ਕੀ ਦਸ, ਤੂੰ ਅਮਰ, ਅਨੰਤ, ਅਲੱਖ ਦਾਤਾ।
ਰੱਖ ਜੋੜ ਨਾਮ ਦੇ ਨਾਲ ਸਦਾ, ਨਾ ਧਿਆਨ ਹਟਾ ਪਲ ਵੱਖ ਦਾਤਾ।
ਹੁਣ ਆਪ ਮਿਟਾਕੇ ਇਉਂ ਲਗਦੈ, ਰੱਬ ਪਾਇਆ ਹੈ ਜੱਗ ਪਾਇਆ ਹੈ।
ਮਿਲ ਜਾਵੇ ਜਿਸ ਨੂੰ ਸਭ ਏਥੇ, ਕਿਉਂ ਅਗਲੇ ਲਈ ਤ੍ਰਿਹਾਇਆ ਹੈ।
ਸਭ ਆਸ਼ਾ ਮਨਸ਼ਾ ਖਤਮ ਹੋਈ, ਰੂਹ ਆਨੰਦ ਵਿੱਚ ਸੁਰਖ ਦਾਤਾ।
ਰੱਖ ਜੋੜ ਨਾਮ ਦੇ ਨਾਲ ਸਦਾ, ਨਾ ਧਿਆਨ ਹਟਾ ਪਲ ਵੱਖ ਦਾਤਾ।
(18/06/13)
ਜੋਗਿੰਦਰ ਸਿੰਘ ਫੌਜੀ, ਫੇਸਬੁੱਕ ਰਾਹੀਂ
ਗੁਰਬਿਲਾਸ ਪਾ: 6 ਬਾਰੇ ਤੱਥ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਜੀ !
ਮੈ ਜਦੋਂ ਤੋਂ ਗੁ: ਬਿ: ਪਾ:6 ਕਿਤਾਬ ਪੜ੍ਹੀ ਹੈ, ਮਨ ਬਹੁਤ ਬੇਚੈਨ ਰਹਿਣ ਲੱਗ ਪਿਆ
ਹੈ। ਫੌਜ ਦੀ ਸਰਵਿਸ ਵੇਲੇ ਬੜੇ ਬਿਖਮ ਮੌਕੇ ਬਣੇ ਗੁਰੂ ਜੀ ਨੇ ਬੇਹੌਂਸਲਾ ਨਹੀ ਸੀ ਹੋਣ ਦਿੱਤਾ।
ਜਦੋਂ ਤਲਵਾੜਾ ਜੀ ਦੇ ਸ਼ਬਦ ਯਾਦ ਆਉਂਦੇ ਹਨ ਕਿ ਮੁਮਲਮਾਨਾ ਦੀ ਮਸੀਤ ਬਾਰੇ
RSS ਕੋਲ ਇਕ
ਵੀ ਸਬੂਤ ਨਹੀ ਕਿ ਰਾਮ ਦਾ ਜਨਮ ਉਥੇ ਹੀ ਹੋਇਆ ਸੀ। ਤਾਂ ਵੀ ਢਾਹ ਦਿੱਤੀ ਗਈ। ਜਦੋਂ ਸਾਡੇ ਪੁੱਤਰਾਂ
ਦੇ ਪੋਤੇ ਹੋਣਗੇ ਤਾਂ ਉਹ (RSS)
ਦਰਬਾਰ ਸਾਹਬ 'ਤੇ ਕਾਬਜ ਹੋਣਗੇ। ਸਾਡੇ ਬੱਚੇ ਕੋਰਟ ਵਲ ਭੱਜਣਗੇ। ਤਾਂ ਇਹ ਗੰਦ ਦਾ ਟੋਕਰਾ ੳਥੇ ਪੇਸ਼
ਕਰਕੇ ਸਿਖ ਦੋਖੀ ਕਹਿਣਗੇ ਕਿ ਇਹ ਦੇਖੋ ਇਨ੍ਹਾਂ ਦੇ ਜਥੇਦਾਰ ਕਹਿ ਗਏ ਨੇ ਕਿ ਇਹ ਵਿਸ਼ਨੂੰ ਦਾ ਮੰਦਰ
ਹੈ। ਸਾਡੇ ਬੱਚਿਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। ਇਹੋ ਸੋਚ ਕੇ ਕਈ ਹੱਥ ਪੱਲੇ ਮਾਰੇ।
ਚੋਣਵੇਂ ਵਰਕਿਆਂ ਦੀ ਫੋਟੋ ਸਟੇਟ ਕਰਾ ਕੇ ਰਜਿਸਟਰ ਚ ਜੋੜੇ ਉਨ੍ਹਾਂ ਦੇ ਸਾਹਮਣੇ ਪੰਜਾਬੀ ਚ ਵਿਆਖਿਆ
ਲਿਖ ਕੇ ਕੁਝ ਵਿਦਵਾਨ ਪ੍ਰਚਾਰਕ ਜਿਨ੍ਹਾਂ ਚ ਸ੍ਰ ਸਰਬਜੀਤ ਸਿੰਘ ਢੋਟੀਆਂ ਅਤੇ ਕੁਲਦੀਪ ਸਿੰਘ ਗੜਗੱਜ
ਨੰੂ ਪੜ੍ਹਾਇਆਂ ,ਵਿਆਖਿਆ ਥੱਲੇ ਗੁਰਮਤ ਦਾ ਪੱਖ ਪੂਰਦੇ ਸਵਾਲ ਲਿਖਕੇ
SGPC ਦੇ
ਕੂਝ ਮੈਂਬਰ ਸਾਹਿਬਾਨ ਦੇ ਚਰਨਾਂ ਚ ਬੇਨਤੀ ਕੀਤੀ ਕਿ ਕਿਸੇ ਤਰੀਕੇ ਇਸ ਕਿਤਾਬ ਨੂੰ ਸਿੱਖੀ ਦੇ
ਵਿਹੜੇ ਚੋਂ ਬਾਹਰ ਸੁੱਟਿਆਂ ਜਾ ਸਕੇ। ਗੁਰਦੁਆਰਾ ਜੁਡੀਸ਼ੀਅਲ ਜਾਣ ਬਾਰੇ ਵੀ ਵਿਚਾਰ ਬਣਾ ਕੇ ਜੱਜ
ਸਾਹਿਬ ਤੋਂ ਟਾਈਮ ਲਿਆ ਕਿ ਉਨ੍ਹਾਂ ਨੂੰ ਬੇਨਤੀ ਕਰਕੇ ਇਹ ਕਿਤਾਬ ਕਾਗਜ਼ਾਂ ਚ ਰੱਦ ਕਰਾ ਦਿੱਤੀ ਜਾਵੇ
ਬਗੈਰ ਰੌਲੇ ਰੱਪੇ ਦੇ। ਉਥੇ ਕਈ ਵੇਰ ਗਿਆ ਪਰ ਇਕਾਂਤ ਨਹੀ ਮਿਲ ਸਕਿਆ।
ਇਕ ਵੇਰ ਅਕਾਲ ਤਖਤ ਸਹਿਬ ਦੇ ਸਾਬਕਾ ਸੇਵਾਦਾਰ ਭਾਈ ਰਣਜੀਤ ਸਿੰਘ ਜੀ ਤਰਨ ਤਾਰਨ ਵਿਖੇ ਜਥੇਬੰਦੀ
ਲਾਂਚ ਕਰਨ ਆਏ ਸਨ। ਧਰਮਸ਼ਾਲਾ ਗੰਢਾਂ ਵਿਖੇ ਪ੍ਰੋਗਰਾਮ ਸੀ। ਜਦੋਂ ਮੈ ਗਿਆ ਉਹ ਇਕ ਰਸਾਲਾ ਸੰਗਤ ਨੂੰ
ਦਿਖਾ ਕੇ ਕਹਿ ਰਹੇ ਸਨ ਸਾਧ ਸੰਗਤ ਜੀ ਦੇਖੋ ਇਸ ਰਸਾਲੇ ਵਿਚ
RSS ਨੇ
ਲਿਖਿਆ ਹੈ ਕਿ ਦਰਬਾਰ ਸਾਹਿਬ ਵਿਸ਼ਨੂੰ ਦਾ ਮੰਦਰ ਹੈ। ਕੁਝ ਦੇਰ ਬਾਦ ਉਥੇ ਸਥਿਤ ਲਾਇਬ੍ਰੇਰੀ ਚ
ਪ੍ਰੈਸ ਕਾਨਕਫਰੰਸ ਸ਼ੁਰੂ ਕੀਤੀ । ਮੈ ਵੀ ਉਥੇ ਸੀ। ਜਥੇਦਾਰ ਜੀ ਦੇ ਬੋਲਣ ਤੋਂ ਪਹਿਲਾਂ ਮੈਂ ਬੋਲਿਆ
ਕਿ ਜਥੇਦਾਰ ਜੀ ਆਪ ਜੀ ਨੇ ਬਹੁਤ ਜਾਣਕਾਰੀ ਦਿੱਤੀ ਹੈ ਕਿ ਸਿੱਖੀ ਤੇ ਕਿਹੜੈ ਕਿਹੜੇ ਹਮਲੇ ਹੋ ਰਹੇ
ਹਨ, ਦਰਬਾਰ ਸਾਹਬ ਬਾਰੇ ਜੋ ਆਪ ਜੀ ਨੇ ਦੱਸਿਆ ਉਹ
SGPC ਦੁਆਰਾ ਪ੍ਰਕਾਸ਼ਤ ਇਕ ਕਿਤਾਬ ਵਿਚ ਵੀ ਲਿਖਿਆ
ਹੈ। ਉਹ ਕਿਤਾਬ ਵਿਚੋਂ 121,122,123,ਅਤੇ 124 ਨੰ: ਪੰਨੇ ਦਿਖਾਏ ਤੇ ਪੜਾਏ। ਫਿਰ ਕਿਤਾਬ ਦਾ ਪੰਨਾ
ਨੰ:23 ਦੇ ਦਰਸ਼ਨ ਕਰਾਏ ਜਿੱਥੇ ਉਨ੍ਹਾਂ ਵਲੋਂ ਇਸ ਗੰਦ ਦੇ ਸੋਹਲੇ ਗਾਏ ਹਨ। ਮੈ 23 ਨੰ; ਪੰਨਾ ਅੱਗੇ
ਕਰ ਚੁਪ ਖਲੋਤਾ ਰਿਹਾ। ਜਥੇਦਾਰ ਨੇ ਜੌ ਮੂੰਹ ਆਇਆ ਬੋਲਿਆ ਬਹੁਤ ਗੰਦੀਆਂ ਗੰਦੀਆਂ ਗਾਹਲਾਂ ਕੱਢੀਆਂ
ਕਿ ਇਹ ਉਨ੍ਹਾਂ ਨੇ ਨਹੀ ਲਿਖਿਆ। ਉਨ੍ਹਾਂ ਦੇ ਰਵੱਈਏ ਤੋਂ ਸਪੱਸ਼ਟ ਸੀ ਕਿ ਉਨ੍ਹਾਂ ਦਾ ਨਾਮ ਵਰਤਿਆ
ਗਿਆ ਹੈ। ਪ੍ਰੈਸ ਚ ਹੋਰ ਨਾ ਬੋਲ ਕੇ ਉਹ ਗਾਹਲਾਂ ਕੱਢਦੇ ਚਲੇ ਗਏ। 854 ਪੰਨਿਆ ਦੀ ਕਿਤਾਬ ਕਿਸੇ
ਰਾਜਨੀਤਕ ਨੇਤਾ ਨੇ ਪੜੀ ਹੋਵੇਗੀ ਮਨ ਨਹੀਂ ਮੰਨਦਾ । ਜਥੇਦਾਰ ਰਣਜੀਤ ਸਿੰਘ ਜੀ ਨੇ ਤਾਂ ਬਿਲਕੁਲ
ਨਹੀਂ ਪੜੀ। ਇਹ ਇਕ ਸਕੀਮ ਤਹਿਤ ਪੰਥ ਦੇ ਵਿਹੜੇ ਚ ਸੁੱਟੀ ਹੈ। ਇਸਦਾ ਹੱਲ ਵੀ ਸਾਨੂੰ ਕਰਨਾ ਪੈਣਾ
ਹੈ। ਜਿਸ ਚੈਨਲ ਚੋਂ ਇਹ ਕਿਤਾਬ ਨਿਕਲੀ ਹੈ ੳਸੇ ਚੈਨਲ ਚੋਂ ਰੱਦ ਕਰਾਉਣੀ ਚਾਹੀਦੀ ਹੈ। ਕਰਮ ਸਿੰਘ
ਹਿਸਟੋਰੀਅਨ ਨੇ ਲਿਖਿਆ ਹੈ ਕਿ ਪਾਕਿਸਤਾਨ ਚ ਅਸਲੀ ਗੁ. ਬਿ. ਪਾ.6 ਕਿਤਾਬ ਵੀ ਹੈ ਉਹ ਵੀ ਸਾਨੂੰ
ਲੱਭਣੀ ਚਾਹੀਦੀ ਹੈ। ਕੁਝ ਵੀ ਹੋਵੇ ਇਸਨੂੰ ਰੱਦ ਕਰਨ ਦਾ ਪ੍ਰਮਾਣ ਇਤਿਹਾਸ ਦਾ ਹਿੱਸਾ ਜਰੂਰ ਬਣਾਉਣਾ
ਚਾਹੀਦਾ ਹੈ। ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ। ਇਸਦਾ
ਹੱਲ ਮਿਲਕੇ ਕਰਨਾ ਚਾਹੀਦਾ ਹੈ।
(18/06/13)
ਸਰਬਜੀਤ ਕੌਰ ਖਾਲਸਾ/ਗੁਰਸੇਵਕ ਸਿੰਘ ਧੌਲਾ
ਕਹਾਣੀ
ਨਹੀਂ ਮਿਲੀ ਬਲਜੀਤ ਕੌਰ
ਸਰਬਜੀਤ ਕੌਰ ਖਾਲਸਾ , ਲਖੀਮਪੁਰ-ਖੀਰੀ ਯੂਪੀ,
ਇੱਕ ਸਿੱਖ ਹੋਣ ਦੇ ਨਾਤੇ ਮੈਂਨੂੰ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਹੋਏ ਸਿੱਖੀ ਸਰੂਪ
ਨਾਲ ਬਹੁਤ ਜਿਆਦਾ ਪਿਆਰ ਹੈ, ਮੈਂ ਤੇ ਮੇਰੇ ਪਰਿਵਾਰ ਦੇ ਸਾਰੇ ਹੀ ਜੀਅ ਗੁਰੂ ਸਾਹਿਬ ਦੀ ਮੇਹਰ
ਸਦਕਾ ਬਾਣੇ ਤੇ ਬਾਣੀ ਦੇ ਧਾਰਨੀ ਹਨ ! ਮੈਂਨੂੰ ਕੇਸ਼ਕੀ ਸਜਾਉਣੀ ਬਹੁਤ ਹੀ ਚੰਗੀ ਲਗਦੀ ਹੈ, ਬਾਣੀ
ਅਤੇ ਬਾਣੇ ਦੀਆਂ ਧਾਰਨੀ ਖਾਸ ਕਰਕੇ ਦਸਤਾਰ ਅਤੇ ਕੇਸ਼ਕੀ ਵਾਲੀਆਂ ਸਿੱਖ ਬੀਬੀਆਂ ਤੇ ਬੱਚੀਆਂ ਦਾ ਮੈ
ਦਿਲੋਂ ਸਤਕਾਰ ਕਰਦੀ ਹਾਂ ! ਕਈ ਹੋਰ ਸ਼ੌਕ ਵੀ ਨੇ ਜਿਨਾਂ ਵਿੱਚੋਂ ਇੱਕ ਸ਼ੌਕ ਹੈ ਇੰਟਰਨੈਟ ਤੇ
ਫੇਸਬੂਕ ਚਲੌਣਾਂ ਜਿਸ ਨਾਲ ਮੈਂ ਸਿੱਖੀ ਦਾ ਪਰਚਾਰ ਕਰ ਸਕਦੀ ਹਾਂ ਅਤੇ ਬਹੁਤ ਕੁੱਜ ਸਿੱਖਣ ਨੂੰ ਵੀ
ਮਿਲਦਾ ਹੈ.... ਰੋਜ ਦੀ ਤਰਾਂ ਇੱਕ ਦਿਨ ਮੈ ਫੇਸਬੂਕ ਖੋਲੀ ਹੋਈ ਸੀ ਤੇ ਮੈਨੂੰ ਇੱਕ ਬਲਜੀਤ ਕੌਰ
ਨਾਂਅ ਦੀ ਦਸਤਾਰ ਧਾਰੀ ਸਿੱਖ ਬੀਬੀ ਦੀ ਰਿਕੁਐਸਟ ਆਈ, ਮੈ ਬਿਨਾਂ ਦੇਰ ਕੀਤੇ ਉਸਨੂੰ ਐਡ ਕਰ ਲਿਆ !
ਗੁਰ ਫਤਹਿ ਦੀ ਸਾਂਝ ਮਗਰੋਂ ਅਸੀਂ ਇੱਕ ਦੂਸਰੇ ਦੇ ਪ੍ਰਤੀ ਜਾਨਕਾਰੀ ਪ੍ਰਪਤ ਕੀਤੀ, ਬਲਜੀਤ ਕੌਰ ਨੇ
ਆਪਣਾ ਪਿੰਡ ਸ੍ਰੀ ਅਮ੍ਰਿਤ ਸਰ ਸਾਹਿਬ ਵਿੱਚ ਪੈਂਦੇ ਮਹਿਤੇ ਲਾਗੇ ਦੱਸਿਆ ਜੋ ਮੈਨੂੰ ਯਾਦ ਨਹੀ,
ਬਲਜੀਤ ਕੌਰ ਦਸਤਾਰ ਸਜਾਊਂਦੀ ਸੀ ਅਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਸੀ ਉਸ ਤੇ ! ਕੁੱਜ ਹੀ ਦਿਨਾਂ
ਵਿਚ ਉਹ ਮੇਰੇ ਨਾਲ ਐਨੀ ਘੁੱਲ ਮਿਲ ਗਈ ਐਨਾ ਨੇੜੇ ਹੋ ਗਈ ਕਿ ਜਿਨਾਂ ਚਿਰ ਉਸਦੀ ਮੇਰੇ ਨਾਲ ਗੱਲ ਨਾ
ਹੋ ਜਾਂਣੀ ਉਸਨੇ ਪਰਸ਼ਾਦਾ ਵੀ ਨਾ ਛਕਣਾ ! ਬਹੁਤ ਹੀ ਮਿਲਣ ਸਾਰ ਸੁਭਾਅ ਦੀ ਕੁੜੀ ਸੀ ਬਲਜੀਤ ਕੌਰ,
ਅਸੀਂ ਹੋਲਾ ਮਹੱਲਾ ਮਨਾਉਣ ਸ੍ਰੀ ਆਨੰਦ ਪੁਰ ਸਾਹਿਬ ਜਾਣਾ ਸੀ ਸੋ ਮੈਂ ਉਸਨੂੰ ਗੱਲਾਂ ਗੱਲਾਂ ਚ ਦੱਸ
ਬੈਠੀ ਕਿ ਬਲਜੀਤ ਅਸੀਂ ਗੁੜ ਬਣਵਾਇਆ ਆਨੰਦਪੁਰ ਸਾਹਿਬ ਲਿਜਾਂਣ ਲਈ, ਉਸਨੇ ਚਹਕਦੀ ਹੋਈ ਨੇ ਇੱਕ ਪਲ
ਚ ਕਹ ਦਿੱਤਾ ਦੀਦੀ ਥੋੜਾ ਜਿਹਾ ਮੇਰੇ ਲਈ ਵੀ ਲੈ ਆਇਉ, ਮੈ ਕਿਹਾ ਲੈ ਇਹ ਕਿਨੀਕੁ ਵੱਡੀ ਗੱਲ ਆ ਲੈ
ਆਵਾਗੇ !
ਅਜੇ ਤੱਕ ਬਲਜੀਤ ਕੌਰ ਨੂੰ ਮੈ ਆਹਮਣੇ ਸਾਹਮਣੇ ਨਹੀ ਸੀ ਮਿਲੀ ਸਿਰਫ ਫੇਸਬੁੱਕ ਹੀ ਇੱਕ ਜਰੀਆ ਸੀ
ਜਿਸ ਨਾਲ ਬਲਜੀਤ ਕੌਰ ਨਾਲ ਗੱਲਬਾਤ ਹੂਂਦੀ ਸੀ, ਪਰ ਫਿਰ ਵੀ ਮੈਂਨੂੰ ਇਸ ਤਰਾਂ ਲਗਦਾ ਸੀ ਜਿਵੇਂ
ਬਹੁਤ ਚਿਰ ਤੋਂ ਅਸੀਂ ਇੱਕ ਦੂਜੇ ਨੂੰ ਜਾਣਦੇ ਹੋਈਏ ! ਹੋਲਾ ਮਹੱਲਾ ਨੇੜੇ ਆ ਗਿਆ ਤੇ ਅਸੀਂ ਘਰੋਂ
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਸਵੇਰੇ 5ਵਜੇ ਸ੍ਰੀ ਆਨੰਦ ਪੁਰ ਸਾਹਿਬ
ਵਾਸਤੇ ਚਾਲੇ ਪਾ ਦਿੱਤੇ ! ਘਰੋਂ ਤੁਰਨ ਪਿੱਛੋਂ ਮੇਰੀ ਬਲਜੀਤ ਕੌਰ ਨਾਲ ਕਈ ਵਾਰੀ ਗੱਲ ਹੋਈ ਦੁਪਹਿਰ
2 ਵਜੇ ਉਸਨੇ ਮੈੰਨੂੰ ਕਿਹਾ ਕਿ ਦੀਦੀ ਮੈ ਕੇਸ਼ੀ ਇਸਨਾਨ ਕਰ ਲਵਾਂ ਫਿਰ ਗੱਲ ਕਰਦੀ ਹਾਂ ਇਸ ਵੇਲੇ
ਅਸੀਂ ਉਤਰਾਖੰਡ ਵਿਚ ਪਹੁਚ ਚੁੱਕੇ ਸੀ, ਉਸ ਤੋਂ ਮਗਰੋਂ ਮੇਰੀ ਬਲਜੀਤ ਕੌਰ ਨਾਲ ਕੋਈ ਗੱਲ ਨਾ ਹੋ
ਸਕੀ ਤੇ ਉਸਦੀ ਆਈਡੀ ਵੀ ਬੰਦ ਹੋ ਗਈ ! ਮੈ ਕਿਹਾ ਸ਼ਾਇਦ ਕੋਈ ਕਾਰਣ ਹੋ ਗਿਆ ਹੋਵੇ ! ਸ਼ਾਂਮ ਨੂੰ 7
ਵਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਸਥਾਂਨ ਸ੍ਰੀ ਪੌਂਟਾ ਸਾਹਿਬ ਪਹੁਚ ਗਏ !
ਰਾਤ ਇਸ ਸਥਾਂਨ ਤੇ ਕੱਟੀ ਅਗਲੇ ਦਿਨ ਅਸੀਂ ਸ੍ਰੀ ਆਨੰਦ ਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ, ਸਾਰੇ
ਰਾਹ ਮੈਂ ਇੱਕ ਹੀ ਅਰਦਾਸ ਕਰਦੀ ਗਈ ਕਿ ਹੇ ਵਾਹਿਗੁਰੂ ਮੇਰੀ ਬਲਜੀਤ ਠੀਕ ਠਾਕ ਹੋਵੇ ਉਸਨਾਲ ਕੁਜ ਵੀ
ਮਾੜਾ ਨਾ ਹੋਵੇ ਤੇ ਉਸ ਨਾਲ ਮੇਰਾ ਮੇਲ ਵੀ ਜਰੂਰ ਹੋਵੇ, ਪਰ ਫੇਸਬੁੱਕ ਤੇ ਮੇਰੀ ਉਸ ਨਾਲ ਗੱਲ ਨਾ
ਹੋ ਸਕੀ ! ਸ੍ਰੀ ਆਨੰਦ ਪੁਰ ਸਾਹਿਬ ਪਹੁੰਚੇ ਤਾਂ ਗੁਰੂ ਕੀ ਨਗਰੀ ਖਾਲਸਾਈ ਰੰਗ ਵਿੱਚ ਰੰਗੀ
ਦਿਸੀ,ਪਰ ਮੇਰੀਆਂ ਨਜਰਾਂ ਇੱਥੇ ਵੀ ਬਲਜੀਤ ਕੌਰ ਨੂੰ ਹੀ ਲੱਭ ਰਹੀਆਂ ਸਨ, ਜਿਸ ਪਾਸੇ ਵੀ ਕੋਈ
ਦਸਤਾਰ ਵਾਲੀ ਸਿੱਖ ਲੜਕੀ ਨਜਰ ਆਉਂਦੀ ਤਾਂ ਮੇਰਾ ਮਨ ਬੇਹਬਲ ਹੋ ਕੇ ਉਸਨੂੰ ਬਲਜੀਤ ਕੌਰ ਸਮਝਣ ਦੀ
ਗਲਤੀ ਕਰ ਜਾਂਦਾ ! ਸ੍ਰੀ ਆਨੰਦਪੁਰ ਸਾਹਿਬ ਹੋਲਾ ਮਹੱਲਾ ਮਨਾ ਕੇ ਅਸੀਂ ਕੀਰਤਪੁਰ ਸਾਹਿਬ, ਪਰਿਵਾਰ
ਵਿਛੋੜਾ ਸਾਹਿਬ, ਭੱਠਾ ਸਾਹਿਬ ਰੋਪੜ, ਸ੍ਰੀ ਚਮਕੌਰ ਸਾਹਿਬ, ਝਾੜਸਾਹਿਬ, ਸ੍ਰੀ ਮਾਛੀ ਵਾੜਾ ਸਾਹਿਬ,
ਸ੍ਰੀ ਫਤਹਿਗੜ ਸਾਹਿਬ, ਗੋਇੰਦਵਾਲ ਸਾਹਿਬ ਤਰਨਤਾਰਨ ਸਾਹਿਬ ਹੁੰਦੇ ਹੋਏ ਗੁਰੂ ਰਾਮ ਦਾਸ ਜੀ ਦੀ
ਨਗਰੀ ਸ੍ਰੀ ਅਮ੍ਰਿਤ ਸਰ ਸਾਹਿਬ ਜਾ ਪਹੁੰਚੇ ਪਰ ਇੱਥੇ ਰੁਕੇ ਨਹੀਂ ਕਿਉਂਕਿ ਅਸੀਂ ਅੱਗੇ ਬਾਬਾ
ਬੁੱਢਾ ਜੀ ਦੇ ਅਸਥਾਨ ਤੇ ਰਮਦਾਸ ਜਾਣਾ ਸੀ !
ਰਮਦਾਸ ਬਾਬਾ ਬੁੱਢਾਜੀ ਸਥਾਂਨ ਤੇ ਨਤਮਸਤਕ ਹੋਏ ਅਰਦਾਸ ਕੀਤੀ.. ਮੈ ਮਨ ਹੀ ਮਨ ਬਲਜੀਤ ਕੌਰ ਨੂੰ
ਮਿਲਣ ਦੀ ਤਾਂਘ ਵੀ ਗੁਰੂ ਸਾਹਿਬ ਅੱਗੇ ਜਾਹਿਰ ਕੀਤੀ, ਮੱਥਾ ਟੇਕ ਕੇ ਪਰਸ਼ਾਦ ਲੈ ਕੇ ਜਦ ਬਾਹਰ ਔਣ
ਲੱਗੀ ਤਾਂ ਇੱਕ ਦਸਤਾਰ ਧਾਰੀ ਸਿੱਖ ਕੁੜੀ ਦੇ ਦਰਸ਼ਣ ਹੋਏ ਜੋ ਪਹਿਲਾਂ ਹੀ ਮੇਰੇ ਵੱਲ ਦੇਖ ਰਹੀ ਸੀ
ਜਦ ਮੈ ਉਸਦੇ ਵੱਲ ਦੇੱਖਿਆ ਤਾਂ ਉਸਨੇ ਬੜੇ ਅਦਬ ਨਾਲ ਸਿਰ ਝੁਕਾਕੇ ਮਿੱਠੀ ਜਿਹੀ ਮੁਸਕਰਾਹਟ ਵਿੱਚ
ਮੈਂਨੂੰ ਫਤਹਿ ਬੁਲਾਈ, ਮੈ ਵੀ ਮੁਸਕੁਰਾਹਟ ਵਿੱਚ ਫਤਹਿ ਦਾ ਜਬਾਬ ਦਿੱਤਾ, ਉਹ ਲਗਾਤਾਰ ਮੇਰੇ ਵੱਲ
ਦੇਖ ਰਹੀ ਸੀ ਇੱਕਦਮ ਮੈਨੂੰ ਲੱਗਾ ਸ਼ਾਇਦ ਉਹ ਬਲਜੀਤ ਕੌਰ ਹੋਵੇ ਮੈਂ ਲਗਾਤਾਰ ਉਸ ਵੱਲ ਦੇਖੀ ਜਾ ਰਹੀ
ਸੀ ਤੇ ਉਹ ਮੇਰੇ ਵੱਲ ਦੇਖਦੀ ਜਾ ਰਹੀ ਸੀ, ਇਕਦੱਮ ਮੇਰੇ ਪੈਰ ਨੂੰ ਠੇਡਾ ਲੱਗਾ ਤੇ ਉਹ ਕੁੜੀ
ਮੇਰੀਆਂ ਨਜਰਾਂ ਤੋ ਉਹਲੇ ਹੋ ਗਈ, ਫਿਰ ਮੈ ਸੋਚਿਆ ਸਾਇਦ ਉਹ ਬਲਜੀਤ ਕੌਰ ਨਹੀ ਸੀ ! ਰਮਦਾਸ ਦਰਸ਼ਣ
ਮੇਲੇ ਕਰਕੇ ਅਸੀਂ ਡੇਰਾ ਬਾਬ ਨਾਨਕ ਚਲੇ ਗਏ, ਸਰਹੱਦ ਤੋਂ ਖੜੇ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ
ਕਰਤਾਰ ਪੁਰ ਸਾਹਿਬ ਦੇ ਦਰਸ਼ਣ ਕੀਤੇ ... ਦਰਸ਼ਣ ਕਰਦੇ ਹੀ ਮਨ ਬਿਹਬਲ ਹੋ ਉਠਿਆ ... ਮੇਰੇ ਮਨ ਵਿੱਚ
ਆਇਆ ਜਿਵੇਂ ਬਾਬੇ ਨਾਨਕ ਦਾ ਕਰਤਾਰ ਪੁਰ ਸਾਹਿਬ ਸਾਡੇ ਤੋਂ ਵਿਛੜ ਗਿਆ ਜੋ ਹੁਣ ਸ਼ਾਇਦ ਹੀ ਕਦੀ ਮਿਲੇ
ਸ਼ਾਇਦ ਇਸੇ ਤਰਾਂ ਮੇਰੀ ਜਾਂਨ ਤੋਂ ਪਿਆਰੀ ਬਲਜੀਤ ਕੌਰ ਮੇਰੇ ਤੋਂ ਵਿੱਛੜ ਗਈ ਹੈ ਜੋ ਸ਼ਾਇਦ ਹੀ ਕਦੀ
ਮਿਲੇ ! ਅੱਖੀਆਂ ਚੋਂ ਹੰਝੂਆਂ ਦੀ ਬਰਸਾਤ ਹੋ ਰਹੀ ਸੀ ਪਰ ਦਿਲ ਦਾ ਦਰਦ ਦੱਸ ਵੀ ਕਿਸੇ ਨੂੰ ਨਹੀ ਸੀ
ਸਕਦੀ ! ਅਸੀਂ ਵਾਪਸ ਸ੍ਰੀ ਦਰਬਾਰ ਸਾਹਿਬ ਅਮ੍ਰਿਤ ਸਰ ਸਾਹਿਬ ਆ ਗਏ, ਇੱਥੇ ਵੀ ਮੇਰੀਆ ਨਜ਼ਰਾਂ ਹਰ
ਇੱਕ ਸਿੰਘਣੀ ਵਿੱਚ ਬਲਜੀਤ ਕੌਰ ਦੀ ਹੀ ਤਲਾਸ਼ ਕਰਦੀਆਂ ਰਹੀਆਂ .. ਜਦੋਂ ਮੈ ਸ੍ਰੀ ਦਰਬਾਰ ਸਾਹਿਬ
ਅੰਦਰ ਮੱਥਾ ਟੇਕਣ ਗਈ ਤਾਂ ਉੱਥੇ ਵੀ ਮੈਂ ਇਹ ਅਰਦਾਸ ਕੀਤੀ ਹੇ ਗੁਰੂ ਰਾਮ ਦਾਸ ਜੀ ਕਿਰਪਾ ਕਰੋ
ਮੇਰੀ ਛੋਟੀ ਭੈਂਣ ਬਲਜੀਤ ਕੌਰ ਨੂੰ ਮੇਰੇ ਨਾਲ ਮਿਲਾ ਦਿਊ ਮੈਂ ਤੁਹਾਡੇ ਦਰ ਤੇ ਕੜਾਹ ਪਰਸ਼ਾਦ ਦੀ
ਦੇਗ ਕਰਾਵਾਂਗੀ ! ਦਰਬਾਰ ਸਾਹਿਬ ਚੋਂ ਬਾਹਰ ਆ ਕੇ ਮੈ ਸਰੋਵਰ ਕੰਡੇ ਪਰਕਰਮਾ ਵਿਚ ਬੈਠ ਗਈ ਪਰ
ਮੇਰੀਆਂ ਅੱਖਾਂ ਵਿੱਚ ਬਲਜੀਤ ਕੌਰ ਦੀ ਹੀ ਤਸਵੀਰ ਸੀ .. ਜਦ ਵੀ ਮੈਂਨੂੰ ਕੋਈ ਦਸਤਾਰ ਵਾਲੀ ਸਿੰਘਣੀ
ਦਿਸਦੀ ਤਾਂ ਮੈਂਨੂੰ ਲਗਦਾ ਕਿ ਸ਼ਾਇਦ ਬਲਜੀਤ ਕੌਰ ਆ ਗਈ ਹੈ, ਮੇਰੇ ਕੋਲ ਬਲਜੀਤ ਦਾ ਕੋਈ ਮੋਬਾਈਲ
ਨੰਬਰ ਵੀ ਨਹੀ ਸੀ.. ਉਸਦਾ ਇਕ ਧਰਮ ਦਾ ਭ੍ਰਾ ਸੀ ਹਰਵਿੰਦਰ ਸਿੰਘ ਜੋ ਇੱਕ ਚੰਗਾ ਤੇ ਸੂਝ ਵਾਨ
ਇਨਸਾਂਨ ਸੀ.. ਬਲਜੀਤ ਕੌਰ ਨੇ ਕਈ ਵਾਰ ਇਸ ਵੀਰ ਦਾ ਜਿਕਰ ਮੇਰੇ ਕੋਲ ਕੀਤਾ ਸੀ, ਮੇਰੀ ਵੀ ਹਰਵਿੰਦਰ
ਸਿੰਘ ਵੀਰ ਨਾਲ ਇੱਕ ਵਾਰ ਗੱਲ ਹੋਈ ਸੀ ਪਰ ਮੇਰੇ ਕੋਲ ਅੱਜ ਉਸਦਾ ਵੀ ਨੰਬਰ ਨਹੀ ਸੀ ਪਰ ਫਿਰ ਵੀ ਮੈ
ਹਰਵਿੰਦਰ ਸਿੰਘ ਵੀਰੇ ਨੂੰ ਫੇਸਬੁੱਕ ਤੇ ਕਈ ਮੈਸੇਜ ਕੀਤੇ ਉਸਨੇ ਕਿਸੇ ਵੀ ਮੈਸੇਜ ਦਾ ਕੋਈ ਜਬਾਬ ਨਾ
ਦਿੱਤਾ ,, ਬਲਜੀਤ ਕੌਰ ਨੂੰ ਮਿਲਣ ਦੇ ਸਾਰੇ ਰਾਹ ਬੰਦ ਹੋ ਗਏ ਸਨ , ਬਸ ਇੱਕੋ ਹੀ ਰਾਹ ਸੀ ਗੁਰੂ
ਸਾਹਿਬ ਅੱਗੇ ਕੀਤੀ ਅਰਦਾਸ ! ਸ੍ਰੀ ਦਰਬਾਰ ਸਾਹਿਬ ਦੇ ਦਰਸ਼ਣ ਕਰਕੇ ਅਸੀਂ ਕਈ ਗੁਰੂਧਾਂਮਾਂ ਦੇ ਦਰਸ਼ਣ
ਮੇਲੇ ਕਰਦੇ ਹੋਏ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਮਾਲਵੇ ਵਿੱਚ ਆ ਗਏ ਇੱਥੇ ਵੀ ਰਾਤ
ਰੁਕੇ ਸਵੇਰੇ ਗੁਰੂ ਸਾਹਿਬ ਦੇ ਦਰਸ਼ਣ ਕਰਕੇ ਵਾਪਸ ਯੂਪੀ ਆਪਣੇ ਘਰ ਪਰਤ ਆਏ ! ਪਰ ਮੇਰਾ ਦਿਲ ਅਜੇ ਵੀ
ਬਲਜੀਤ ਕੌਰ ਨੂੰ ਮਿਲਣ ਲਈ ਤਰਲੋ ਮੱਛੀ ਹੋ ਰਿਹਾ ਸੀ ਜਦ ਕਿ ਮੈ ਜਾਂਣਦੀ ਸੀ ਕਿ ਜੇ ਬਲਜੀਤ ਕੌਰ
ਪੰਜਾਬ ਜਾਣਤੇ ਵੀ ਨਹੀ ਮਿਲੀ ਤਾਂ ਹੁਣ ਉਸਦਾ ਮਿਲਣਾਂ ਬਹੁਤ ਮੁਸ਼ਕਿਲ ਹੈ, ਪਰ ਦੂਜੇ ਪਾਸੇ ਗੁਰੂ
ਸਾਹਿਬ ਜੀ ਦੇ ਚਰਨਾ ਚ ਕੀਤੀ ਅਰਦਾਸ ਤੇ ਵੀ ਪੂਰਨ ਭਰੋਸਾ ਸੀ ਕਿ ਇੱਕ ਨਾ ਇੱਕ ਦਿਨ ਮੇਰੀ ਬਲਜੀਤ
ਮੈਨੂੰ ਜਰੂਰ ਮਿਲੇਗੀ ! ਪੰਜਾਬ ਤੋਂ ਘਰ ਆਇਆਂ ਨੂੰ ਅੱਜ ਦੂਜਾ ਦਿਨ ਸੀ ... ਮੈਂਨੂੰ ਫੇਸਬੁੱਕ ਤੇ
ਬਲਜੀਤ ਕੌਰ ਦੇ ਧਰਮ ਭ੍ਰਾ ਹਰਵਿੰਦਰ ਸਿੰਘ ਜਿਸਨੂੰ ਮੈਂ ਵੀ ਸਕੇ ਵੀਰ ਵਾਂਗ ਹੀ ਮੰਨਦੀ ਹਾਂ ਦਾ
ਮੈਸੇਜ ਆਇਆ ਜਿਸ ਵਿੱਚ ਉਸਨੇ ਲਿਖਿਆ ਦੀਦੀ ਤੁਸੀਂ ਪੰਜਾਬ ਆਏ ਵੀ ਤੇ ਮੈਂਨੂੰ ਮਿਲੇ ਬਗੈਰ ਹੀ ਚਲੇ
ਗਏ ... ਤੁਸੀਂ ਮੇਰੇ ਨਾਲ ਚੰਗਾ ਨ੍ਹੀ ਕੀਤਾ ਦੀਦੀ ! ਮੈਂ ਹਰਵਿੰਦਰ ਵੀਰ ਨੂੰ ਮੈਸੇਜ ਦਾ ਜਬਾਬ
ਦਿੰਦੇ ਹੋਏ ਕਿਹਾ ਵੀਰ ਜੀ ਅਸੀਂ ਤਾਂ ਤੁਹਾਨੂੰ ਕਈ ਮੈਸੇਜ ਕੀਤੇ ਆਪਣਾਂ ਮੋਬਾਈਲ ਨੰਬਰ ਵੀ ਮੈਸੇਜ
ਰਾਹੀਂ ਤੁਹਾਨੂੰ ਭੇਜਿਆ ਪਰ ਤੁਸੀਂ ਨਾ ਸਾਡੇ ਕਿਸੇ ਮੈਸੇਜ ਦਾ ਜਬਾਬ ਹੀ ਦਿੱਤਾ ਤੇ ਨਾਂ ਹੀ ਕੋਈ
ਕਾੱਲ ਹੀ ਕੀਤੀ.. ਹਰਵਿੰਦਰ ਸਿੰਘ ਨੇ ਬੜੀ ਮਾਯੂਸੀ ਵਿੱਚ ਜਬਾਬ ਦਿੱਤਾ ਕਿ ਦੀਦੀ ਮੈ ਬੀਮਾਰ ਸੀ
ਤਾਂ ਕਰਕੇ ਤੁਹਾਡੇ ਕਿਸੇ ਵੀ ਮੈਸੇਜ ਦਾ ਜਬਾਬ ਨਹੀ ਦੇ ਸਕਿਆ,ਦੀਦੀ ਤੁਸੀਂ ਦੱਸੋ ਤੁਹਾਨੂੰ ਬਲਜੀਤ
ਮਿਲੀ ਕਿ ਨਹੀਂ, ਮੈ ਉਸਨੂ ਕਿਹਾ ਕਿ ਨਾ ਹੀ ਤੂੰ ਮਿਲਿਆ ਤੇ ਨਾ ਹੀ ਬਲਜੀਤ ! ਹਰਵਿੰਦਰ ਸਿੰਘ ਨਾਲ
ਗੱਲ ਹੋਣ ਤੇ ਮੈਨੂੰ ਲੱਗਾ ਕਿ ਹੁਣ ਬਲਜੀਤ ਕੌਰ ਦਾ ਕੁੱਜ ਨਾ ਕੁਜ ਪਤਾ ਜਰੂਰ ਲੱਗ ਜਾਵੇਗਾ, ਸੋ
ਮੈਂ ਹਰਵਿੰਦਰ ਨੂੰ ਪੁੱਛਿਆ ਕਿ ਬਲਜੀਤ ਕੌਰ ਕਿੱਥੇ ਹੈ ਕੋਈ ਪਤਾ ਹੈ ਉਸਦਾ...? ਹਰਵਿੰਦਰ ਸਿੰਘ
ਕਹਿਣ ਲੱਗਾ ਕਿ ਦੀਦੀ ਮੈਂ ਨੁੰ ਵੀ ਉਹ ਬਹੁਤ ਦਿਨਾ ਤੋਂ ਨਹੀ ਮਿਲੀ ਤੇ ਮੇਰੇ ਕੋਲ ਉਸਦਾ ਕੋਈ ਵੀ
ਮੋਬਾਈਲ ਨੰਬਰ ਨਹੀ ਹੈ... ਮੇਰੇ ਪੈਰਾਂ ਹੇਠੋਂ ਜੇਵੇਂ ਜਮੀਨ ਹੀ ਨਿਕਲ ਗਈ ਹੋਵੇ.. ਬਲਜੀਤ ਕੌਰ
ਨੂੰ ਲੱਭਣ ਦਾ ਇੱਕੋ ਇੱਕ ਵਸੀਲਾਂ ਹਰਵਿੰਦਰ ਸਿੰਘ ਵੀਰ ਸੀ ਅੱਜ ਉਸਨੇ ਵੀ ਜਬਾਬ ਦੇ ਦਿੱਤਾ ! ਮਨ
ਇੱਕ ਵਾਰ ਫਿਰ ਉਦਾਸ ਹੋ ਗਿਆ .... ਅੱਜ ਬਲਜੀਤ ਕੌਰ ਦੀਆਂ ਕਹੀਆਂ ਉਹ ਗੱਲਾਂ ਮੇਰੇ ਕੱਨਾਂ ਵਿੱਚ
ਜਿਊਂ ਦੀ ਤਿਊਂ ਗੂੰਜ ਰਹੀਆ ਸਨ “ਦੀਦੀ ਆਪਾਂ ਦੋਵਾਂ ਨੇ ਰਲਕੇ ਹਰਵਿੰਦਰ ਵੀਰੇ ਲਈ ਇੱਕ ਸੋਹਣੀ
ਜਿਹੀ ਪਰਚਾਰਕ ਭਾਬੀ ਲੱਭਣੀ ਹੈ” ਕਦੀ ਕਦੀ ਉਸਨੇ ਮੇਰੀ ਬੇਟੀ ਸਿਮਰਨ ਜੀਤ ਕੌਰ ਵਾਸਤੇ ਇਹ ਕਹਿਣਾਂ
“ਦੀਦੀ ਆਪਣੀ ਧੀ ਬਹੁਤ ਸਿਆਣੀ ਹੈ ਬਹੁਤ ਹੀ ਸੋਹਣੀ ਲਗਦੀ ਆ ਮੈਨੂੰ ਮੈ ਚਾਉਂਦੀ ਹਾਂ ਦੀਦੀ ਆਪਾਂ
ਸਿਮਰਨ ਜੀਤ ਨੂੰ ਇੰਟਰਨੈਸਨਲ ਲੇਵਲ ਦੀ ਸਿੱਖ ਪਰਚਾਰਕ ਬਣਾਈਏ” ! ਬਲਜੀਤ ਕੌਰ ਦੇ ਕਹੇ ਇਹ ਸ਼ਬਦ
ਮੇਰੇ ਕੰਨਾਂ ਚ ਅੱਜ ਵੀ ਉਸੇ ਤਰਾਂ ਰਸ ਘੋਲ ਰਹੇ ਸਨ ਜਿਵੇ ਜਦੋਂ ਮੇਰੇ ਨਾਲ ਗੱਲਾਂ ਕਰਿਆ ਕਰਦੀ ਸੀ
ਉਦੋਂ ਘੋਲਦੇ ਸਨ... ਮੇਰੀਆ ਅੱਖੌ ਚੋਂ ਹੰਜੂਆਂ ਦਾ ਮਾਨੋ ਮੀਹ ਬਰਸ ਰਿਹਾ ਸੀ ! ਅੱਜ ਬਲਜੀਤ ਕੌਰ
ਨਾਲ ਗੱਲ ਹੋਈ ਨੂੰ ਲੱਗਭੱਗ ਇਕ ਮਹੀਨੇ ਤੋਂ ਵੀ ਵੱਧ ਸਮਾ ਹੋ ਰਿਹਾ ਸੀ .. ਪਰ ਉਸਦੀ ਯਾਦ ਬਿਲਕੁਲ
ਵੀ ਪੁਰਾਣੀ ਹੋਣ ਦਾ ਨਾਮ ਨਹੀ ਸੀ ਲੈ ਰਹੀ .. ਕਦੀ ਕਦੀ ਮੈ ਸੋਚਦੀ ਕਿਤੇ ਮੇਰੀ ਬਲਜੀਤ ਨਾਲ ਕੋਈ
ਅਨਹੋਣੀ ਨਾ ਹੋ ਗਈ ਹੋਵੇ.. ਪਰ ਫਿਰ ਕੰਵਲੇ ਦਿਲ ਨੂੰ ਸਮਝਾ ਲੈਂਦੀ ਕਿ ਚੁੱਪ ਕਰ ਬਲਜੀਤ ਕੌਰ ਤਾਂ
ਚੜਦੀਕਲਾ ਵਿੱਚ ਹੋਵੇਗੀ, ਵੈਸੇ ਵੀ ਬਲਜੀਤ ਕੌਰ ਬਹੁਤ ਹੀ ਸਾਊ, ਮਿਲਣ ਸਾਰ ਤੇ ਬਹੁਤ ਹੀ ਹਸਮੁਖ
ਸੁਭਾ ਦੀ ਕੁੜੀ ਸੀ, ਤਾਂਹੀ ਅੱਜ ਉਸਦੀ ਯਾਦ ਵਿੱਚ ਮੇਰਾ ਮਨ ਬਹੁਤ ਹੀ ਦੁਖੀ ਹੋ ਰਿਹਾ ਸੀ, ਮੈ ਰੋਜ
ਨਿਤਨੇਮ ਤੋਂ ਬਾਦ ਬਲਜੀਤ ਕੌਰ ਦੀ ਚੜਦੀ ਕਲਾ ਲਈ ਅਰਦਾਸ ਕਰਦੀ ਸੀ ! ਅੱਜ ਸ਼ਾਮ ਨੂੰ ਮੈ ਫੇਸਬੁੱਕ
ਚਲਾ ਰਹੀ ਸੀ ਕਿ ਅਚਾਨਕ ਮੈਂਨੂੰ ਇੱਕ “ਕੌਰ ਰਣਧਾਵਾ” ਨਾਮ ਦੀ ਆਈ ਡੀ ਤੋਂ ਰਿਕੂਐਸਟ ਆਈ ਮੈਂ
ਉਸਨੂੰ ਐਡ ਕਰ ਲਿਆ, ਉਸਨੇ ਤੁਰੰਤ ਬਾਦ ਮੈਂਨੂੰ ਮੈਸੇਜ ਕੀਤਾ “ਦੀਦੀ ਪਹਿਚਾਣਿਆਂ
ਮੈਂਨੂੰ”.......... ਗੁਰ ਫਤਹਿ ਦੀ ਸਾਂਝ ਕਰਨ ਪਿਛੋਂ ਮੈ ਕਿਹਾ ਨ੍ਹੀ ਜੀ ਮੈਂ ਤਾਂ ਨਹੀਂ
ਪਹਿਚਾਣਿਆਂ .. ਉਹ ਇੱਕਾ ਇੱਕ ਚਹਕ ਕੇ ਬੋਲੀ “ਦੀਦੀ ਮੈ ਤੁਹਾਡੀ
ਬਲਜੀਤ”.............................................. ਮੇਰੀ ਖੁਸ਼ੀ ਦਾ ਠਿਕਾਣਾਂ ਨਾ
ਰਿਹਾ ... ਮੈਂਨੂੰ ਐਂ ਲੱਗਾ ਜਿਵੇਂ ਇੱਕਾ ਇੱਕ ਆਸਮਾਨ ਵਿੱਚ ਉਡ ਰਹੀ ਹੋਵਾਂ.. ਮੈਂਨੂੰ ਤਾਂ
ਜਿਵੇਂ ਦੋ ਜਹਾਂਨ ਦੀਆਂ ਖੁਸ਼ੀਆਂ ਮਿਲ ਗਈਆਂ ਸੀ, ... ਆਪਣੇ ਆਪ ਤੇ ਥੋੜਾ ਕਾਬੂ ਪਾ ਕੇ ਮੈ ਬਲਜੀਤ
ਕੌਰ ਨੂੰ ਪੁੱਛਿਆ ਕੰਵਲੀਏ ਕਿਥੇ ਸੀ ਤੂੰ................ਨਾ ਕੋਈ ਮੈਸੇਜ ਨਾ ਕੋਈ ਕਾੱਲ.....?
ਮੈਂ ਤੇਰੇ ਲਈ ਐਂਨੀ ਦੂਰੋਂ ਗੁੜ ਲੈ ਕੇ ਗਈ ਤੇ ਤੂੰ ਪਤਾ ਨੀ ਕਿਸ ਦੁਨੀਆਂ ਦੀ ਸੈਰ ਕਰਨ ਚਲੀ ਗਈ
ਸੀ..? ਮੈਂ ਸਵਾਲ ਤੇ ਸਵਾਲ ਕਰੀ ਜਾ ਰਹੀ ਸੀ ਤੇ ਇਨੇ ਨੂੰ ਕੀ ਦੇਖਿਆ ਕਿ ਬਲਜੀਤ ਰੋਣ ਲੱਗ
ਪਈ..... ਮੇਰੀਆਂ ਭੁੱਬਾਂ ਨਿਕਲ ਗਈਆਂ... ਮੈਂ ਉਸਨੂੰ ਪੁੱਛਿਆ ਕਿ ਬਲਜੀਤ ਸੁੱਖ ਤਾਂ ਹੈ ਤੂੰ
ਰੋੰਦੀ ਕਿਊ ਹੈਂ..? ਇੱਕ ਲੰਬਾ ਸਾਰਾ ਸਾਹ ਲੈ ਕੇ ਕਹਿਣ ਲੱਗੀ ਦੀਦੀ ਕੀ ਦੱਸਾਂ ਸਭਕੁੱਜ ਐਨੀ ਛੇਤੀ
ਹੋਇਆ ਕਿ ਮੈਂਨੂੰ ਆਪ ਹੀ ਪਤਾ ਨਹੀਂ ਲੱਗਾ ਕਿ ਕੀ ਹੋ ਰਿਹਾ ਹੈ... ਦੀਦੀ ਪਤਾ ਤੁਹਾਨੂੰ ਇਟਲੀ
ਬੈਠੀ ਹਾਂ.... ਮੈਂਨੂੰ ਸਭਕੁਜ ਸਮਝ ਆ ਰਿਹਾ ਸੀ ਸੋ ਮੈ ਉਸਨੂੰ ਪੁੱਛਿਆ ਕੀ ਗੱਲ ਬਲਜੀਤ ਮੈਰਿਜ ਕਰ
ਲਈ....?... ਬਹੁਤ ਉਦਾਸ ਜਿਹਾ ਹੋ ਕੇ ਉਹ ਕਹਿਣ ਲੱਗੀ ਹਾਂ ਦੀਦੀ ਘਰ ਵਾਲਿਆ ਦੇ ਭਾਣੇ ਤਾਂ ਹੋ ਹੀ
ਗਈ..... ਮੈ ਕਿਹਾ ਕੀ ਮਤਲਬ.....? ਉਹ ਕਹਿਣ ਲੱਗੀ ਦੀਦੀ ਤੁਸੀਂ ਗੁੱਸਾ ਨਾ ਕਰਿਉ ਦੀਦੀ ਮੇਰੇ
ਪਤੀ ਕੇਸ਼ ਕੱਟਦੇ ਨੇ ਤੇ ਮੈਂਨੂੰ ਦਸਤਾਰ ਵੀ ਨਹੀਂ ਸਜਾਉਣ ਦਿੰਦੇ ਮੇਰੇ ਤਾਂ ਸਾਰੇ ਅਰਮਾਂਨ ਹੀ
ਮਿੱਟੀ ਵਿੱਚ ਮਿਲ ਗਏ ... ਉਹ ਕਹਿਣ ਲੱਗੀ ਦੀਦੀ ਲੋਕਾਂ ਭਾਂਣੇ ਤਾਂ ਮੇਰਾ ਵਿਆਹ ਇਟਲੀ ਵਿੱਚ ਹੋਇਆ
ਹੈ ਤੇ ਮੇਰੇ ਇਸ ਵਿਆਹ ਤੋਂ ਮੇਰੇ ਮੰਮੀ ਪਾਪਾ ਤੇ ਹੋਰ ਰਿਸਤੇਦਾਰ ਬਹੁਤ ਖੁਸ਼ ਹੋਣਗੇ .. ਪਰ ਦੀਦੀ
ਜੋ ਮੈ ਚਾਊਂਦੀ ਸਾਂ ਕਿ ਮੇਰਾ ਵਿਆਹ ਕਿਸੇ ਗੁਰਸਿੱਖ ਨਾਲ ਹੀ ਹੋਵੇ ਸ਼ਾਇਦ ਇਹ ਰੱਬ ਨੂੰ ਮੰਜੂਰ ਨਹੀ
ਸੀ.... ਦੀਦੀ ਮੈਂ ਤੁਹਾਨੂੰ ਬੜਾ ਮਿੱਸ ਕਰਦੀ ਹਾਂ, ਦੀਦੀ ਤੁਸੀਂ ਹਰਵਿੰਦਰ ਵੀਰੇ ਨੂੰ ਉਸਦੀ ਸੋਚ
ਮੁਤਾਬਕ ਗੁਰਸਿੱਖ ਤੇ ਪਰਚਾਰਕ ਸਿੰਘਣੀ ਲੱਭ ਕੇ ਦੇਣੀ, ਦੀਦੀ ਆਪਣੀ ਭਾਬੀ ਲੱਖਾਂ ਚੋ ਇੱਕ ਹੋਣੀ
ਚਾਹੀਦੀ ਹੈ ਕਿਊਂਕਿ ਆਪਣਾ ਵੀਰਾ ਵੀ ਲੱਖਾਂ ਚੋਂ ਇੱਕ ਹੈ .. ਦੀਦੀ ਮੈ ਬੜੀ ਮੁਸ਼ਕਿਲ ਨਾਲ ਤੁਹਾਨੂੰ
ਫੇਸਬੁੱਕ ਤੇ ਲੱਭਿਆ ਹੈ ! ਤੁਸੀਂ ਆਪਣਾਂ ਮੋਬਾਈਲ ਨੰਬਰ ਮੈਂਨੂੰ ਦੇਦੋ ਸ਼ਾਇਦ ਰੱਬ ਦੁਨੀਆਂ ਦੀ ਇੱਸ
ਭੀੜ ਵਿੱਚ ਆਪਾਂ ਨੂੰ ਕਿਤੇ ਮਿਲਾ ਦੇਵੇ............., ਇੱਨਾਂ ਕਹਿ ਕੇ ਬਲਜੀਤ ਕੌਰ ਇੱਕ ਵਾਰ
ਫਿਰ ਦੁਨੀਆਂ ਦੀ ਭੀੜ ਵਿੱਚ ਕਿਧਰੇ ਗੁੰਮ ਹੋ ਗਈ .. ਮੇਰੀਆਂ ਅੱਖਾਂ ਚੌਂ ਹੰਜੂਆਂ ਦੀ ਬਰਸਾਤ ਹੋ
ਰਹੀ ਸੀ ਮੈਂ ਜਲਦੀ ਨਾਲ ਉਸਨੂੰ ਆਪਣਾਂ ਮੋਬਾਈਲ ਨੰਬਰ ਦੇ ਦਿੱਤਾ,, ਮੇਰਾ ਗਲਾ ਰੁਕ ਗਿਆ ਸੀ ਮੇਰੇ
ਤੋਂ ਕੁਜ ਵੀ ਲਿਖਿਆ ਨਹੀ ਸੀ ਜਾ ਰਿਹਾ.... ਮੈ ਕਿਨਾਂ ਚਿਰ ਉਸਦਾ ਜਬਾਬ ਉਡੀਕਦੀ ਰਹੀ ਪਰ ਮੁੜਕੇ
ਉਸਦਾ ਕੋਈ ਵੀ ਜਬਾਬ ਨਹੀ ਆਇਆ... ਮੈਂਨੂੰ ਐਂ ਲੱਗਾ ਜਿਵੇਂ ਬਲਜੀਤ ਕੌਰ ਦੇ ਮਾ ਬਾਪ ਨੇ ਉਸ ਨਾਲ
ਬਹੁਤ ਵੱਡਾ ਧੱਕਾ ਕਰ ਦਿੱਤਾ ਹੋਵੇ, ਅੱਜ ਮੈਂਨੂੰ ਇੰਜ ਲੱਗਾ ਜਿਵੇਂ ਗੁਰੂ ਸਾਹਿਬ ਨੇ ਮੇਰੀ ਅਰਦਾਸ
ਮੰਜੂਰ ਕਰਕੇ ਥੋੜੇ ਸਮੇਂ ਲਈ ਬਲਜੀਤ ਕੌਰ ਨੂੰ ਮੇਰੇ ਨਾਲ ਮਿਲਾ ਦਿੱਤਾ ਹੋਵੇ, ਮੈਂਨੂੰ ਬਲਜੀਤ ਕੌਰ
ਮਿਲੀ ਤਾਂ ਸਹੀ ਪਰ ਉਹ ਬਲਜੀਤ ਕੌਰ ਨਹੀ ਮਿਲੀ ਜੋ ਪੰਜਾਬ ਤੋਂ ਸੀ ਤੇ ਹਰ ਵੇਲੇ ਮੇਰੇ ਨਾਲ ਹੱਸ
ਹੱਸ ਕੇ ਗੱਲਾਂ ਕਰਿਆ ਕਰਦੀ ਸੀ... ਮੇਰੀ ਅੱਜ ਜਿਸ ਬਲਜੀਤ ਕੌਰ ਨਾਲ ਗੱਲ ਹੋਈ ਸੀ ਮੈਂਨੂੰ ਲਗਦਾ
ਸੀ ਜਿਵੇਂ ਉਹ ਬਹੁਤ ਮਜਬੂਰ ਹੋਵੇ .. ਜਿਵੇਂ ਉਹ ਜਿੰਦਾ ਲਾਸ਼ ਬਣ ਗਈ ਹੋਵੇ... ਬਲਜੀਤ ਕੌਰ ਜਾਂਦੀ
ਜਾਂਦੀ ਹਰਵਿੰਦਰ ਸਿੰਘ ਵੀਰ ਨੂੰ ਮੈਨੂੰ ਗਿਫਟ ਵਿੱਚ ਦੇ ਗਈ ! ਮੈਂਨੂੰ ਆਖਰੀ ਸਾਹਾਂ ਤੱਕ ਉਸਦੀ
ਉਡੀਕ ਰਹੇਗੀ....
(18/06/13)
ਰਾਜਾ ਸਿੰਘ ਮਿਸ਼ਨਰੀ
ਪਹਿਲਾਂ ਚਾਹ ਪੀ ਲਓ……
ਰਾਜਾ ਸਿੰਘ ਮਿਸ਼ਨਰੀ
09915167088
ਸਹਿਜ ਸਿੰਘ- ਸਰਦਾਰਨੀ ਜੀ, ਕੀ ਸੋਚੀ ਜਾਨੇ ਓ…ਜੌੜੇ ਤਾਂ ਉਤਾਰ ਲਓ, ਅੰਦਰ ਕੀਰਤਨ ਤਾਂ ਸ਼ੁਰੂ ਵੀ
ਹੋ ਗਿਐ।
ਚਿੰਤ ਕੌਰ-ਮੈਂ ਤਾਂ ਤੁਹਾਡੇ ਤੋਂ ਵੀ ਕਾਹਲੀ ਆਂ, ਪਰ ਐਹ ਭਾਈ ਸਾਹਿਬ ਕਹਿੰਦੇ ਨੇ, ਪਹਿਲਾਂ ਚਾਹ
ਪਾਣੀ ਪੀ ਲਓ।
ਸਹਿਜ ਸਿੰਘ-ਹੁਣੇ ਤਾਂ ਘਰੋਂ ਬ੍ਰੇਕਫ਼ਾਸਟ ਕਰ ਕੇ ਆ ਹਾਂ, ਚਾਹ ਪਾਣੀ ਦੀ ਕਿਥੇ ਜਗ੍ਹਾ ਏ…?
ਚਿੰਤ ਕੌਰ-ਮੈਂ ਤਾਂ ਇਹਨਾਂ ਨੂੰ ਦਸਿਐ, ਪਰ ਇਹ ਬਾਰ ਬਾਰ ਕਹਿੰਦੇ ਨੇ, “ਭਾਵੇਂ ਥੋੜਾ ਜਿਹਾ ਈ ਲਓ,
ਮੈਨੂੰ ਵਡੇ ਸਰਦਾਰ ਜੀ ਨੇ ਇਥੇ ਖੜ੍ਹਾ ਈ ਤਾਂ ਕੀਤੈ ਪਈ ਸਭ ਤੋਂ ਪਹਿਲਾਂ ਚਾਹ ਪਾਣੀ ਛਕਾਉਣੈ”।
ਸਹਿਜ ਸਿੰਘ-ਓ ਭਲੀਏ, ਇਹ ਤਾਂ ਅੱਜਕਲ ਦੀ ਸਾਡੀ ਪੰਜਾਬੀ ਮੇਜ਼ਬਾਨੀ ਏ ਕਿ ਆਏ ਗਏ ਨੂੰ ਹਰ ਹੀਲੇ ਚਾਹ
ਛਕਾਓ ਭਾਵੇਂ ਉਹਦਾ ਧੂੰਆਂ ਈ ਕਿਉਂ ਨਾ ਨਿਕਲ ਜਾਏ।
ਚਿੰਤ ਕੌਰ- ਛਡੋ ਆਪਣੇ ਆਦਰਸ਼ਾਂ ਨੂੰ……ਲੈ ਲਓ ਥੋੜਾ ਬਹੁਤ ……।
ਸਹਿਜ ਸਿੰਘ-ਚਲੋ ਮਹਾਰਾਜ!
ਚਿੰਤ ਕੌਰ- ਲੈ ਬਈ……ਇਥੇ ਤਾਂ ਇਉਂ ਲਗਦੈ ਕਿ ਕਿਸੇ ਵਡੇ ਹੋਟਲ ਵਿੱਚ ਆ ਗਏ ਆਂ………ਚਿਟੀਆਂ ਟੋਪੀਆਂ
ਵਾਲੇ ਬਹਿਰੇ, ਚਿਟੀਆਂ ਚਾਨਣੀਆਂ ਥਲੇ ਕਿਆ ਵੰਨ ਸੁਵੰਨੇ ਪਦਾਰਥ ਸਜੇ ਨੇ……ਰਸਗੁਲੇ, ਗੁਲਾਬ ਜਾਮੁਨ,
ਬਰਫ਼ੀ, ਗਜਰੇਲਾ, ਦਾਲ ਦਾ ਹਲਵਾ……. ਤੇ ਔਹ ਸਾਹਮਣੇ ਦੇਖੋ……. ਛੋਲੇ ਭਟੂਰੇ, ਸਮੌਸੇ, ਕਚੋਰੀਆਂ…ਤੇ
ਐਧਰ ਜੂਸ, ਚਾਹ, ਕਾਫ਼ੀ, ਮਸਾਲੇ ਵਾਲਾ ਦੁਧ……ਲਗਦਾ ਈ ਨਹੀਂ ਕਿ ਕਿਸੇ ਦੀ ਅੰਤਮ ਅਰਦਾਸ ਵਿੱਚ ਸ਼ਾਮਲ
ਹੋਣ ਆਏ ਆਂ……।
ਸਹਿਜ ਸਿੰਘ-ਚਿੰਤ ਕੁਰੇ ਇਹ ਸਭ ਪੈਸੇ ਦੀ ਖੇਡ ਏ……ਜੋ ਕਿਸੇ ਦੀ ਮਰਜ਼ੀ, ਤੁਸੀਂ ਕਿਉਂ ਚਿੰਤਾ ਲਾਈ
ਏ………।
ਚਿੰਤ ਕੌਰ-ਮੰਨ ਲਿਆ ਪਈ ਇਥੇ ਤਾਂ ਮੇਜ਼ਬਾਨਾਂ ਦੀ ਮਰਜ਼ੀ ਏ ਪਰ ਹੁਣ ਤਾਂ ਗੁਰਦੁਆਰਿਆਂ ਵਿੱਚ ਵੀ ਚਾਹ
ਪ੍ਰਧਾਨ ਏ।
ਸਹਿਜ ਸਿੰਘ-ਤੁਸੀਂ ਬਿਲਕੁਲ ਠੀਕ ਕਿਹੈ……ਪਿਛੇ ਜਦ ਦੋ ਕੁ ਮਹੀਨੇ ਮੇਰੀ ਕਥਾ ਕਰਨ ਦੀ ਸੇਵਾ ਲਗੀ
ਤਾਂ ਭੋਗ ਦੀ ਸਮਾਪਤੀ ਤੇ ਰੋਜ਼ ਹੀ ਅਨਾਊਂਸ ਹੁੰਦਾ “ਬਾਹਰ ਚਾਹ ਦਾ ਲੰਗਰ ਤਿਆਰ ਹੈ ਜੀ” ……ਤੇ ਮੈਂ
ਦੇਖ ਕੇ ਹੈਰਾਨ ਹੁੰਦਾ ਕਿ ਕਥਾ ਸੁਣਨ ਵਾਲਿਆਂ ਦੀ ਗਿਣਤੀ ਨਾਲੋਂ ਚਾਹ ਛੱਕਣ ਵਾਲੇ ਕਈ ਗੁਣਾ ਜ਼ਿਆਦਾ
ਹੁੰਦੇ। ਲਗਦੈ ਚਾਹ ਵੀ ਗੁਰਦੁਆਰਿਆਂ ਦਾ ਨਿਤਨੇਮ ਬਣ ਗਿਐ ਤੇ ਜ਼ਿਆਦਾ ਸੰਗਤ ਚਾਹ ਦਾ ਨਿਤਨੇਮ
ਨਿਭਾਉਣ ਈ ਆਉਂਦੀ ਏ।
ਚਿੰਤ ਕੌਰ- ਇਹ ਵੀ ਇੱਕ ਹਲਕਾ ਨਸ਼ਾ ਏ……ਪਹਿਲਾਂ ਪਹਿਲ ਕਿਤੇ ਭਰ ਸਰਦੀਆਂ ਵਿੱਚ ਗੁਰਪੁਰਬ ਹੋਣਾ ਤਾਂ
ਸੰਗਤਾਂ ਨੂੰ ਗਰਮ ਗਰਮ ਦੁੱਧ ਜਾਂ ਸੌਂਫ਼ੀਆ ਛਕਾਇਆ ਜਾਂਦਾ……ਪਰ ਹੁਣ ਤਾਂ ਨਿਤ ਦਾ ਕੰਮ ਬਣ ਗਿਐ……ਉਹ
ਵੀ ਢਿਡ ਫੂਕਣੀ ਨਾ-ਮੁਰਾਦ ਚਾਹ ਦਾ।
ਸਹਿਜ ਸਿੰਘ-ਚਿੰਤ ਕੁਰੇ ……ਵਾਕਈ ਇਹ ਨਸ਼ਾ ਏ……ਮੇਰੇ ਬਜ਼ੁਰਗ ਦਸਦੇ ਨੇ ਕਿ ਪਹਿਲਾਂ ਸਾਡੇ ਦੇਸ਼ ਵਿੱਚ
ਚਾਹ ਕੋਈ ਨਹੀਂ ਸੀ ਪੀਂਦਾ। ਜਦ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਹੇਠ ਆ ਗਿਆ ਤਾਂ ਲਿਪਟਨ ਟੀ ਵਾਲਿਆਂ
ਦੀ ਰੇੜ੍ਹੀ ਸਵੇਰ ਸਾਰ ਆਉਂਦੀ, ਘਰਾਂ ਦੇ ਕੁੰਡੇ ਖੜਕਾਉਂਦੀ ਤੇ ਗਰਮਾ ਗਰਮ ਚਾਹ ਦਾ ਪਿਆਲਾ ਮੁਫ਼ਤ
ਦਿੰਦੇ। ਮੁਫ਼ਤ ਦੀ ਤਾਂ ਹਰ ਕੋਈ ਪੀ ਲੈਂਦੈ………ਮਹੀਨੇ ਡੇਢ ਬਾਅਦ ਲਿਪਟਨ ਟੀ ਵਾਲਿਆਂ ਦੀ ਰੇੜ੍ਹੀ
ਆਉਣੀ ਬੰਦ ਹੋ ਗਈ……ਬਸ ਫਿਰ ਕੀ ਸੀ, ਰੋਜ਼ ਪੀਣ ਵਾਲਿਆਂ ਦੀਆਂ ਅੱਖਾਂ ਨਾ ਖੁਲਣ……ਤੇ ਲਗੇ ਲਭਣ ਇਸ
ਗਿਦੜ ਸਿੰਗੀ ਨੂੰ……। ਇਸ ਤਰ੍ਹਾਂ ਉਸ ਕੰਪਨੀ ਨੇ ਚਾਹ ਪੱਤੀ ਨਾਮਕ ਨਸ਼ੇ ਦੀ ਸਾਡੇ ਦੇਸ਼ ਵਿੱਚ
ਮਾਰਕੀਟ ਬਣਾਈ ਤੇ ਅੱਜ ਗੁਰਦੁਆਰਿਆਂ ਵਿੱਚ ਵੀ “ਚਾਹ ਦੇ ਲੰਗਰ” ਦੀਆਂ ਅਰਦਾਸਾਂ ਹੁੰਦੀਆਂ ਨੇ।
ਚਿੰਤ ਕੌਰ-ਇਹ ਚਾਹ ਦੀ ਬੀਮਾਰੀ ਜੇ ਗੁਰਦੁਆਰਿਆਂ ਵਿੱਚੋਂ ਕਢ ਵੀ ਦਿਓਗੇ ਤਾਂ ਲੋਕਾਂ ਦੇ ਦਿਮਾਗਾਂ
ਵਿਚੋਂ ਕਿਵੇਂ ਕਢੋਗੇ……।
ਸਹਿਜ ਸਿੰਘ-ਹੈ ਤਾਂ ਬਿਲਕੁਲ ਸੱਚ, ਜਿਥੇ ਜਾਓ, ਭਾਵੇਂ ਕਿਸੇ ਦਾ ਘਰ ਹੋਵੇ, ਦਫ਼ਤਰ ਹੋਵੇ, ਸਭ ਤੋਂ
ਪਹਿਲਾਂ ਚਾਹ ਦੀ ਆਵਾਜ਼ ਪੈਂਦੀ ਹੈ।
ਚਿੰਤ ਕੌਰ- ਇਹ ਚੰਦਰੀ ਚਾਹ ਨੇ ਤਾਂ ਲੋਕਾਂ ਨੂੰ ਨਿਕੱਮਾ ਈ ਬਣਾ ਦਿਤੈ।
ਸਹਿਜ ਸਿੰਘ- ਕੀ ਮਤਲਬ?
ਚਿੰਤ ਕੌਰ-ਮੈਂ ਆਪਣੀ ਪੈਨਸ਼ਨ ਦੇ ਕਾਗਜ਼ ਕਢਾਉਣੇ ਸੀ, ਦਸ ਵਜੇ ਦਫ਼ਤਰ ਲਗਦੈ, ਮੈਂ ਪੌਣੇ ਦਸ ਈ ਪਹੁੰਚ
ਗਈ, ਪਈ ਸਵਖਤੇ ਸਵਖਤੇ ਕੰਮ ਕਰਵਾ ਲਾਂ, ਆ ਕੇ ਰੋਟੀ ਟੁਕ ਵੀ ਕਰਨਾ ਹੁੰਦੈ।
ਸਹਿਜ ਸਿੰਘ-ਤੇ ਇਹਦੇ ਵਿੱਚ ਚਾਹ ਕਿਥੋਂ ਆ ਗਈ?
ਚਿੰਤ ਕੌਰ-ਸੁਣੋ ਤਾਂ ਸਹੀ………ਪਹਿਲਾਂ ਤਾਂ ਬਾਬੂ ਜੀ ਸਵਾ ਦਸ ਆਏ…ਇਕ ਨੂੰ ਹੱਥ ਮਿਲਾ, ਦੂਸਰੇ ਨੂੰ
ਹੱਥ ਮਿਲਾ, ਗਲੀਂ ਕਰੀ ਜਾਣ………ਮੈਥੋਂ ਰਿਹਾ ਨਾ ਗਿਆ, ਮੈਂ ਕਿਹਾ “ਬਾਊ ਜੀ ਪਹਿਲਾਂ ਮੇਰੇ ਕਾਗਜ਼
ਤਾਂ ਦੇਖ ਲਓ, ਕਦੋਂ ਦੀ ਮੈਂ ਬੈਠੀ ਆਂ” …………ਅਗੋਂ ਬੋਲਿਆ, “ਮਾਤਾ ਠਹਿਰ ਜਾ, ਪਹਿਲਾਂ ਚਾਹ ਤਾਂ
ਪੀ ਲੈਣ ਦੇ!”
ਸਹਿਜ ਸਿੰਘ- ਹਰ ਥਾਂ ਹਨੇਰੀ ਨਾ ਲਿਆਇਆ ਕਰੋ ਨਾ……।
ਚਿੰਤ ਕੌਰ-ਤੁਹਾਨੂੰ ਤਾਂ ਹਰ ਵੇਲੇ ਮੈਂ ਈ ਗਲਤ ਲਗਦੀ ਆਂ………ਇਹਦੇ `ਚ ਹਨੇਰੀ ਦੀ ਕਿਹੜੀ ਗਲ
ਐ………ਕੋਈ ਇਸ ਬਾਊ ਜੀ ਨੂੰ ਪੁਛਣ ਵਾਲਾ ਹੋਵੇ ਕਿ ਦਫ਼ਤਰ ਪਹੁੰਚਦੇ ਤੈਨੂੰ ਚਾਹ ਦੀ ਕਿਹੜੀ ਹਨੇਰੀ ਆ
ਗਈ……ਘਰੋਂ ਨਾਸ਼ਤਾ ਨਹੀਂ ਕਰਕੇ ਆਇਆ……? … ਇਹਨਾਂ ਨੂੰ ਤਨਖਾਹ ਕੰਮ ਕਰਨ ਦੀ ਮਿਲਦੀ ਐ ਕਿ ਚਾਹਵਾਂ
ਪੀਣ ਦੀ……?
ਸਹਿਜ ਸਿੰਘ-ਓ ਭੋਲੀਏ……ਇਹਨਾਂ ਬਾਊਆਂ ਦੀ `ਚਾਹ ਪਾਣੀ’ ਦਾ ਮਤਲਬ ਕਈ ਵੇਰੀ ਕੁੱਝ ਤਲੀ ਗਰਮ ਕਰਨ ਦਾ
ਵੀ ਹੁੰਦੈ……ਤਾਂ ਕੰਮ ਕਰਦੇ ਨੇ।
ਚਿੰਤ ਕੌਰ-ਲੈ ਲੁਟ ਪਈ ਐ………ਮੈਂ ਕੋਈ ਗਲਤ ਕੰਮ ਕਰਾਉਣੈ……ਤੀਹ ਸਾਲ ਨੌਕਰੀ ਕੀਤੀ ਐ ……. . ਪੈਨਸ਼ਨ
ਤਾਂ ਮੇਰਾ ਹੱਕ ਐ…ਮੰਗ ਕੇ ਤਾਂ ਵੇਖੇ, ਇਹਨੂੰ ਚਾਹ ਪੱਤੀ ਵਾਂਗ ਗੜਕ੍ਹਾ ਨਾ ਦੇ ਦਿਤਾ ਤਾਂ ਮੇਰਾ
ਨਾਂ ਵੀ ਚਿੰਤ ਕੌਰ ਨਹੀਂ…!
ਸਹਿਜ ਸਿੰਘ-ਓਹੋ ਤੂੰ ਤਾਂ ਆਪ ਈ ਚਾਹ ਵਾਂਗ ਉਬਲਨਾ ਸ਼ੁਰੂ ਕਰ ਦਿਤੈ……ਐਨਾ ਇਸ ਗਲ ਨੂੰ ਤੂਲ ਦੇਣ ਦੀ
ਲੋੜ ਨਹੀਂ………ਚਾਹ ਤਾਂ ਫੈਸ਼ਨ ਬਣ ਗਿਐ……ਲੋਕੀ ਫ਼ਟ ਕਹਿ ਦੇਣਗੇ, ਲਓ ਜੀ ਫਲਾਣੇ ਦੇ ਗਏ ਸਾਂ, ਚਾਹ ਤਕ
ਨਹੀਂ ਪੁਛੀ……।
ਚਿੰਤ ਕੌਰ-ਆਹੋ ਠੀਕ ਐ……ਸਾਡੇ ਘਰੇ ਵੀ ਜਦ ਕਿਸੇ ਨੇ ਆਉਣਾਂ ਤਾਂ ਮਾਤਾ ਜੀ ਨੇ ਕਹਿਣਾ, “ਚਿੰਤ
ਕੌਰੇ ਆਇਆਂ ਨੂੰ ਕੋਈ ਚਾਹ ਪਾਣੀ ਵੀ ਪੁਛੇਂਗੀ ਕਿ ਗਲਾਂ ਈ ਮਾਰੀ ਜਾਵੇਂਗੀ”
ਸਹਿਜ ਸਿੰਘ-ਮੈਨੂੰ ਤਾਂ ਇੰਜ ਲਗਦੈ ਕਿ ਜਿਹਨੂੰ ਮਿਲਣ ਜਾਓ, ਉਸ ਦੀ ਉਤਨਾ ਚਿਰ ਤਸੱਲੀ ਨਹੀਂ ਹੁੰਦੀ
ਜਿਤਨਾ ਚਿਰ “ਚਾਹ” ਨਾ ਪਿਆ ਲਵੇ……ਅਗਲੇ ਨੂੰ ਭਾਵੇਂ……!
ਚਿੰਤ ਕੌਰ-ਕੀ ਗਲ ਚੁਪ ਕਿਉਂ ਕਰ ਗਏ?
ਸਹਿਜ ਸਿੰਘ-ਚੁਪ ਤਾਂ ਕਰ ਗਿਆਂ ਕਿ ਪਿਛਲੇ ਹਫ਼ਤੇ ਮੇਰੇ ਨਾਲ ਵੀ ਅਜੀਬ ਬੀਤੀ…।
ਚਿੰਤ ਕੌਰ-ਨਾ ਓਹ ਕੀ, ਕੋਈ ਗਲ ਤਾਂ ਅਗੇ ਤੁਸੀਂ ਕੀਤੀ ਨਹੀਂ।
ਸਹਿਜ ਸਿੰਘ-ਗਲ ਕੀ ਕਰਦਾ………ਇਕ ਬੜੀ ਵਡੀ ਸੰਸਥਾ ਦੇ ਚੇਅਰਮੈਨ ਸਾਹਿਬ ਨੂੰ ਮਿਲਣ ਗਿਆ ਤਾਂ ਉਹੀ
ਗਲ……ਪਹਿਲਾਂ ਚਾਹ ਪੀਓ. .
ਚਿੰਤ ਕੌਰ-ਨਾ ਇਹ ਕਿਹੜੀ ਪ੍ਰੇਸ਼ਾਨੀ ਦੀ ਗਲ ਐ……ਉਹਨਾਂ ਤੁਹਾਡਾ ਸਤਿਕਾਰ ਈ ਕੀਤੈ………।
ਸਹਿਜ ਸਿੰਘ-ਮਾਣ ਤਾਂ ਉਹਨਾਂ ਵੈਸੇ ਈ ਬੜਾ ਦਿਤੈ……ਤੇਰੇ ਅੰਦਰ ਵੀ ਉਹੀ ਫੋਬੀਐ, ਕਿ ਚਾਹ ਈ ਸਤਿਕਾਰ
ਏ……।
ਚਿੰਤ ਕੌਰ-ਚਲੋ ਪੂਰੀ ਗਲ ਦਸੋ ਕਿ ਚਾਹ ਪੁਛਣ `ਚ ਕਾਹਦੀ ਪ੍ਰੇਸ਼ਾਨੀ ਆ ਗਈ?
ਸਹਿਜ ਸਿੰਘ-ਸੁਣੋ ਤਾਂ ਸਹੀ………ਕੋਈ ਦੋ ਘੰਟੇ ਪੰਥਕ ਵਿਚਾਰਾਂ ਤੋਂ ਬਾਅਦ ਉਠਣ ਲਗੇ ਤਾਂ ਫਿਰ
ਚੇਅਰਮੈਨ ਸਾਹਿਬ ਬੋਲੋ, “ਚਾਹ ਤਾਂ ਪੀ ਲਓ” ਮੈਂ ਦਸਿਆ “ਮੈਨੂੰ ਚਾਹ ਠੀਕ ਨਹੀਂ ਲਗਦੀ, ਇਸ ਨਾਲ
ਤੇਜ਼ਾਬੀ ਮਾਦਾ ਵਧਦੈ, ਮੇਰੇ ਤਾਂ ਮੂੰਹ ਵਿੱਚ ਛਾਲੇ ਪੈ ਜਾਂਦੇ ਨੇ” ………।
ਚਿੰਤ ਕੌਰ-ਤਾਂ ਫਿਰ ਨਾ ਪੀਂਦੇ।
ਸਹਿਜ ਸਿੰਘ-ਐਹ ਈ ਤਾਂ ਮੁਸੀਬਤ ਏ………ਚਾਹ ਦੇ ਰੋਕਣ ਤੇ ਕਹਿਣ ਲਗੇ, ਚਾਹ ਨਾ ਸਹੀ, ਲੈ ਕਸ਼ਮੀਰੀ
ਕਾਹਵਾ ਪਿਆਨੇ ਆਂ ਤੈਨੂੰ…………
ਚਿੰਤ ਕੌਰ-ਤੇ ਫਿਰ ਪੀਤਾ…. . ?
ਸਹਿਜ ਸਿੰਘ-ਆਹੋ, ਉਹਨਾਂ ਦੀ ਨਰਾਜ਼ਗੀ ਤੋਂ ਬਚਣ ਲਈ ਪੀ ਤਾਂ ਲਿਆ, ਪਰ ਜਿਨਾ ਸੌਖਾ ਪੀਤਾ ਗਿਆ, ਮੈਂ
ਤੈਨੂੰ ਕੀ ਦਸਾਂ ਕਿ ਕਿਸ ਮੁਸੀਬਤ ਨਾਲ ਉਹ ਮੇਰੇ ਅੰਦਰੋਂ ਨਿਕਲਿਆ।
ਚਿੰਤ ਕੌਰ- ਵਾਕਈ ਕਿਤੇ ਨੂੰ ਖਾਣ ਨੂੰ ਮਿਲੇ ਜਾਂ ਨਾ, ਚਾਹ ਹਰ ਥਾਂ ਮਿਲ ਈ ਜਾਂਦੀ ਏ। ਜਦ ਸਾਡੀ
ਕੁੜਮਣੀ ਪੂਰੀ ਹੋਈ ਤਾਂ ਮੈਂ ਰੇਲ ਗਡੀ ਵਿੱਚ ਬੜੀ ਔਖੀ ਹੋਕੇ ਗਈ, ਵੀਹ ਘੰਟੇ ਦਾ ਰਸਤਾ ਸੀ, ਸੀਟ
ਵੀ ਪੈਸੇਂਜਰ ਗਡੀ ਵਿੱਚ ਮਿਲੀ, ਉਹ ਬੜੇ ਆਰਾਮ ਨਾਲ ਢੁਚਕੂੰ ਢੁਚਕੂੰ ਕਰਦੀ ਚੌਵੀ ਘੰਟਿਆਂ ਵਿੱਚ
ਪੁਜੀ।
ਸਹਿਜ ਸਿੰਘ- ਫਿਰ ਕੀ ਹੋਇਆ ਗਡੀਆਂ ਤਾਂ ਲੇਟ ਹੋ ਈ ਜਾਂਦੀਆਂ ਨੇ।
ਚਿੰਤ ਕੌਰ-ਗਲ ਗਡੀ ਲੇਟ ਦੀ ਨਹੀਂ, ਕਿਸੇ ਸਟੇਸ਼ਨ ਤੇ ਕੁੱਝ ਕੰਮ ਦਾ ਖਾਣ ਨੂੰ ਨਾ ਮਿਲਿਆ, ਫਿਰ ਰਾਤ
ਦਾ ਸਫ਼ਰ ਸ਼ੁਰੂ ਹੋ ਗਿਆ………ਭੁਖੀ ਦੀਆਂ ਵਖੀਆਂ ਚੂੰਕਣ………ਮਸਾਂ ਨੀਂਦ ਪਈ ਸੀ ਕਿ ਅਚਾਨਕ ਬੜੀ ਉਚੀ
ਉਚੀ ਆਵਾਜ਼ਾਂ ਆਈਆਂ, ਮੈਂ ਹਬੜਵਾਹੇ ਉਠੀ, ਗਡੀ ਖੜੀ ਸੀ ਤੇ ਇੰਜ ਲਗਿਆਂ ਕਹਿ ਰਹੇ ਨੇ ਹਾਏ! ਹਾਏ!
ਸਹਿਜ ਸਿੰਘ-ਹਾਏ! ਹਾਏ! ਸਟੇਸ਼ਨ ਤ! ੇ ਨਾ ਉਹ ਕਾਹਦੇ ਲਈ…………. . ?
ਚਿੰਤ ਕੌਰ-ਮੈਂ ਆਲੇ ਦੁਆਲੇ ਪੁਛਿਆ, “ਦੇਖੋ ਵੇ ਕੀ ਹੋ ਗਿਐ……ਕੌਣ ਹਾਏ ਹਾਏ ਕਰ ਰਿਹੈ. . ?” ਮੇਰੀ
ਨਾਲ ਦੀ ਸੀਟ ਤੇ ਬੈਠਾ ਇੱਕ ਨੌਜੁਆਨ ਬੋਲਿਆ, “ਮਾਤਾ ਪਈ ਰਹਿ, ਹਾਏ ਹਾਏ ਨਹੀਂ, ਇਹ ਤਾਂ ਚਾਹ ਵੇਚਣ
ਵਾਲੇ ਹਾਕਰ ਚਾਏ! ਚਾਏ! ਕਹਿ ਰਹੇ ਨੇ………।
ਸਹਿਜ ਸਿੰਘ-ਵਾਹ ਬਈ ਦੇਖਿਐ ਚਾਹ ਦਾ ਕਮਾਲ………. . ।
(16/06/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਊਹੋ
ਵੇਲਾ ਸੋਹਣਾ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਊਹੋ ਵੇਲਾ ਸੋਹਣਾ, ਤੇਰਾ ਨਾਮ ਜਪਾਂ ਦਾਤਿਆ।
ਜੱਗ ਨੂੰ ਕੀ ਰੋਣਾ, ਤੇਰਾ ਨਾਮ ਜਪਾਂ ਦਾਤਿਆ।
ਮਾਇਆ ਦਿਆਂ ਝੰਝਟਾਂ ਦਾ ਭਾਰ ਔਖਾ ਚੁੱਕਣਾ,
ਸੌਖਾ ਬੋਝ ਢੋਣਾ, ਤੇਰਾ ਨਾਮ ਜਪਾਂ ਦਾਤਿਆ।
ਮੇਰੀ ਕੀ ਔਕਾਤ, ਤੈਥੌਂ ਪਾਸੇ ਪਲ ਕੱਟਾਂ ਮੈਂ
ਚਾਹੇਂ, ਉਹੀ ਹੋਣਾ, ਤੇਰਾ ਨਾਮ ਜਪਾਂ ਦਾਤਿਆ।
ਕੋਇਲ ਵੀ ਗਾਉਂਦੀ ਤੇ ਪਪੀਹਾ ਵਾਜਾਂ ਮਾਰਦਾ,
ਚਾਹਤ ਸਮੋਣਾ, ਤੇਰਾ ਨਾਮ ਜਪਾਂ ਦਾਤਿਆ।
ਤੂੰ ਏਂ ਖੁਸ਼, ਵਾਦੀ ਸਾਰੀ, ਚਾਵਾਂ ਵਿੱਚ ਵਸਦੀ,
ਚੋਜ ਮਨਮੋਹਣਾ, ਤੇਰਾ ਨਾਮ ਜਪਾਂ ਦਾਤਿਆ।
ਰੋਮ ਰੋਮ, ਸਾਸ ਸਾਸ, ਨਾਮ ਤੇਰਾ ਉਭਰੇ,
ਪਲ ਵੀ ਨਾ ਖੋਣਾ, ਤੇਰਾ ਨਾਮ ਜਪਾਂ ਦਾਤਿਆ।
ਊਹੋ ਵੇਲਾ ਸੋਹਣਾ, ਤੇਰਾ ਨਾਮ ਜਪਾਂ ਦਾਤਿਆ।
(16/06/13)
ਜੋਗਿੰਦਰ ਸਿੰਘ ਫੌਜੀ, ਫੇਸਬੁੱਕ ਰਾਹੀਂ
ਗੁਰਬਿਲਾਸ ਪਾਤਸ਼ਾਹੀ ਛੇਵੀਂ ਬਾਰੇ ਕੁਝ ਤੱਥ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਜੀ।
ਸੰਨ 2000 ਸੀ । ਮੈ ਅੰਮ੍ਰਿਤਸਰ ਗਿਆ ਸਾਂ। ਦਰਬਾਰ ਸਾਹਿਬ ਦੇ ਬਾਹਰ ਹੱਥ ਜੋੜ ਕੇ ਖੜ੍ਹਾ ਸਾਂ।ਉਸੇ
ਵੇਲੇ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਆਏ। ਆ ਕੇ ਮੇਰੇ ਦੋਵੇਂ ਹੱਥ ਫੜ ਲਏ ਕਹਿਣ ਲੱਗੇ ਫੌਜਾਂ
ਇਵੇਂ ਹੀ ਹੱਥ ਜੋੜ ਕੇ ਖੜੀਆਂ ਰਹਿਣਗੀਆਂ।ਉਨ੍ਹਾਂ ਦੇ ਬੋਲ ਕੰਨਾਂ ਵਿਚ ਮਿਸ਼ਰੀ ਘੋਲ ਜਾਂਦੇ ਸਨ ।
ਕਹਿਣ ਲੱਗੇ ਬੜਾ ਅਨਰਥ ਹੋ ਗਿਆ ਜੇ !,ਆਰ ਐਸ ਆਰ ਐਸ ਵਾਲੇ ਕਹਿੰਦੇ ਹਨ ਦਰਬਾਰ ਸਾਹਿਬ ਵਿਸ਼ਨੂੰ ਦਾ
ਮੰਦਰ ਹੈ ਅਖੇ ਅਸੀਂ ਇਨ੍ਹਾਂ ਤੋਂ ਆਜਦ ਕਰਵਾਵਾਂਗੇ, ਪੌਰਾਣਕ ਢੰਗ ਨਾਲ ਪੂਜਾ ਵਿਧੀਆਂ ਸ਼ੁਰੂ
ਕਰਾਂਗੇ "। ਉਨ੍ਹਾਂ ਨੇ ਅੰਮ੍ਰਿਤਸਰ ਤੋ ਛਪਣ ਵਾਲਾ ਇਕ ਰਸਾਲਾ ਵੀ ਝੋਲੇ ਚੋਂ ਕੱਢ ਕੇ ਦਿਖਾਇਆ। ਉਹ
ਅੱਗੇ ਬੋਲੇ ਕਿ ਵੇਖੋ ਮੁਸਲਮਾਨਾਂ ਦੀ ਮਸੀਤ ਢਾਹੁਣ ਲੱਗਿਆਂ ਇਨ੍ਹਾਂ ਨੇ ਜਰਾ ਵਕਤ ਨਹੀ ਲਗਾਇਆ
ਬਵਜੂਦ ਇਸਦੇ ਕਿ ਇਨ੍ਹਾਂ ਪਾਸ ਕੋਈ ਵੀ ਪੁਖਤਾ ਸਬੂਤ ਨਹੀਂ ਜਿਸਤੋਂ ਸਿੱਧ ਕਰ ਸਕਣ ਕਿ ਇਥੇ ਹੀ ਰਾਮ
ਪੈਦਾ ਹੋਇਆ ਸੀ। ਉਹ ਕਾਫੀ ਗੰਭੀਰ ਹੋ ਕੇ ਬੋਲੇ ਕਿ ਇਹ ਦਰਬਾਰ ਸਾਹਿਬ ਹੁਣ ਬਚਣਾ ਮੁਸ਼ਕਿਲ ਹੈ। ਕੁਝ
ਦਿਨਾਂ ਬਾਅਦ ਮੈ ਅੰਮ੍ਰਿਤਸਰ ਫਿਰ ਗਿਆ। SGPC
ਦੀ ਲਿਟਰੇਚਰ ਦੀ ਦੁਕਾਨ ਤੋਂ ਕਿਤਾਬਾਂ ਖਰੀਦ
ਰਿਹਾ ਸੀ। ਇਹ ਪੰਥ ਦਾ ਘੁੱਟ ਭਰਨ ਵਾਲੀ ਗੁਰਬਿਲਾਸ ਪ:6 ਕਿਤਾਬ ਵੀ ਲਿਆਂਦੀ। ਘਰ ਆ ਕੇ ਇਸੇ ਨੂੰ
ਹੀ ਪੜ੍ਹਨਾਂ ਸ਼ੁਰੂ ਕੀਤਾ। ਇਸ ਕੂੜ ਕਬਾੜ ਨੂੰ ਪੜ੍ਹ ਕੇ ਮਨ ਵਿਚ ਬੜਾ ਗੁੱਸਾ ਆਇਆ। ਜਦੋਂ ਕਿਤਾਬ ਦੇ
122ਅਤੇ 123 ਪੰਨੇ ਪੜੇ ਮੈ ਹੈਰਾਨ ਹੋ ਗਿਆ ਕਿ ਇਹੋ ਗੱਲ ਤਾਂ ਤਲਵਾਵਾ ਜੀ ਵੀ ਬੜੇ ਦੁਖੀ ਹਿਰਦੇ
ਨਾਲ ਕਹਿ ਰਹੇ ਸਨ। ਮਨ ਬੜਾ ਬੇਚੈਨ ਹੋਇਆ। ਇਹ ਕੀ ਭਾਣਾ ? ਤਲਵਾੜਾ ਜੀ ਵਲੋਂ ਭੂਮਿਕਾ ਵੀ ਲਿਖੀ ਗਈ
ਹੈ ।ਇਸਦੇ ਗੰਦ ਕਥਨ ਤੋਂ ਅਨਜਾਣ ਵੀ? ਕਈ ਵਾਰ ਉਨ੍ਹਾਂ ਨੂੰ ਮਿਲਣ ਗਿਆ ਪਰ ਹਰ ਵਾਰ ਗੱਲ ਨ ਹੋ
ਸਕਣੀ। ਫਿਰ ਸਾਡਾ ਮੱਥਾ ਨੂਰਮਹਿਲੀਆ ਨਾਲ ਲੱਗ ਗਿਆ।ਲੜਾਈ ਝਗੜੇ ਨਿੱਤ ਦੀ ਗੱਲ ਬਣ ਗਈ। ਮੇਰੇ 'ਤੇ
ਚਾਰ ਪਰਚੇ ਹੋਏ ।ਕਾਫੀ ਨੱਠ ਭੱਜ ਪਈ ਰਹੀ। ਆਪਣੇ ਇਲਾਕੇ ਚ ਇਸ ਕਿਤਾਬ ਬਾਰੇ ਕਾਫੀ ਸਜਣਾਂ ਨਾਲ ਗੱਲ
ਕੀਤੀ। ਮੇਰੇ ਮਿੱਤਰਾਂ ਨੇ ਕਿਹਾ ਕਿ ਤਲਵਾੜਾ ਜੀ ਨਾਲ ਚਲੋ ਗੱਲ ਕਰਦੇ ਹਾਂ। ਇਕ ਦਿਨ ਸ਼ਾਮ ਵੇਲੇ ਘਰ
ਮਿਲੇ। ਮੈਂ ਉਨ੍ਹਾਂ ਨੂੰ ਚੇਤੇ ਕਰਾਇਆ ਜੋ ਗੱਲਬਾਤ ਸਾਡੇ ਦੋਵਾਂ 'ਚ ਹੋਈ ਸੀ। ਕਹਿਣ ਲੱਗੇ ਬੜਾ ਮਾੜਾ
ਸੋਚਦੇ ਨੇ RSS
ਵਾਲੇ । ਮੈ ਕਿਤਾਬ ਕੱਢ ਕੇ ੳਨ੍ਹਾਂ ਅੱਗੇ ਰੱਖੀ, ਕਿਤਾਬ ਦਾ
122, 123 ਪੰਨਾਂ ਉਨ੍ਹਾਂ ਅੱਗੇ ਕਰ ਕੇ ਕਿਹਾ ਉਹੋ ਗੱਲਾਂ ਏਸ ਕਿਤਾਬ ਚ ਵੀ ਲਿਖੀਆਂ ਹਨ। ਬੜੇ
ਹੈਰਾਨ ਹੋ ਕੇ ਪੁੱਛਣ ਲੱਗੇ ਕਿਸ ਨੇ ਐਸੀ ਬਦਤਮੀਜੀ ਭਰੀ ਹਮਾਕਤ ਕੀਤੀ ਹੈ? ਮੈ ਕਿਹਾ
SGPC
ਨੇ। ਫਿਰ ਮੈ 38 ਨੰਬਰ ਪੰਨਾ ਕੱਢ ਕੇ ਦਿਖਾਇਆ ਜਿੱਥੇ ਉਨ੍ਹਾਂ ਵਲੋਂ ੳਸਤਤ ਦੇ ਪੁਲ ਬੰਨ੍ਹੇ ਹੋਏ ਨੇ
।ਸੱਚ ਜਾਣਿਓ ਤਲਵਾੜਾ ਜੀ ਬੋਲੇ ਕੁਝ ਨਹੀਂ ਸੁੰਨ ਜਿਹੇ ਹੋ ਕੇ ਕਿਹਾ ਹੈਂ,,,,,,,,ਹੈਂ। ਥੋੜੇ
ਦਿਨਾਂ ਬਾਅਦ ਚਲਾਣਾ ਕਰ ਗਏ। ਇਕ ਦਿਨ ਭਾਈ ਰਣਜੀਤ ਸਿੰਘ ਸਾਬਕਾ ਮੁੱਖ ਸੇਵਾਦਾਰ ਨਾਲ ਮੇਲ ਹੋਇਆ ਭਰੀ
ਪ੍ਰੈਸ ਕਾਨਫਰੰਸ ਚ ਜੋ ਉਹ ਬੋਲੇ ਫਿਰ ਦੱਸਾਂਗਾ।
(16/06/13)
ਜਸਵੰਤ ਸਿੰਘ ਅਜੀਤ/ਜਸਟਿਸ ਆਰ ਐਸ ਸੋਢੀ
ਨਵੀਂ ਦਿੱਲੀ: ਦਿੱਲੀ ਹਾਈਕੋਰਟ ਦੇ
ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ ਅਸਥਾਨ, ਗੁਰਦੁਆਰਾ
ਰਕਾਬ ਗੰਜ ਵਿੱਖੇ ਨਵੰਬਰ-84 ਦੇ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦਗਾਰ ਬਣਾਏ ਜਾਣ ਤੇ
ਕਿੰਤੂ ਕਰਦਿਆਂ ਕਿਹਾ ਹੈ ਕਿ ਇਤਿਹਾਸਕ ਮਾਨਤਾ ਅਨੁਸਾਰ ਕਿਸੇ ਵੀ ਇਤਿਹਾਸਕ ਯਾਦਗਾਰ ਦੇ ਘੇਰੇ ਵਿੱਚ
ਕੋਈ ਹੋਰ ਯਾਦਗਾਰ ਨਹੀਂ ਬਣਾਈ ਜਾ ਸਕਦੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਥੋਂ ਤਕ ਨਵੰਬਰ-84
ਦੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਨੂੰ ਸ਼ਹੀਦ ਸਵੀਕਾਰੇ ਜਾਣ ਦਾ ਸੁਆਲ ਹੈ, ਉਸਦੇ ਬਾਰੇ
ਉਨ੍ਹਾਂ ਦਾ ਵਿਚਾਰ ਹੈ ਕਿ ਉਨ੍ਹਾਂ ਨੂੰ ਸ਼ਹੀਦ ਤਾਂ ਸਵੀਕਾਰਿਆ ਜਾ ਸਕਦਾ ਹੈ, ਪ੍ਰੰਤੂ ਅਜਿਹਾ ਕਰਨ
ਤੋਂ ਪਹਿਲਾਂ ਇਸ ਗਲ ਦੀ ਘੋਖ ਕਰਨੀ ਹੋਵੇਗੀ ਕਿ ਸਿੱਖ ਧਰਮ ਅਤੇ ਇਤਿਹਾਸ ਵਿੱਚ ਹੀ ਨਹੀਂ, ਸਗੋਂ
ਸੰਸਾਰ ਭਰ ਦੇ ਧਰਮਾਂ ਦੇ ਇਤਿਹਾਸ ਵਿੱਚ ‘ਸ਼ਹੀਦ’ ਅਤੇ ‘ਸ਼ਹਾਦਤ’ ਦੀ ਪ੍ਰੀਭਾਸ਼ਾ ਕੀ ਹੈ? ਉਨ੍ਹਾਂ
ਕਿਹਾ ਕਿ ਨਵੰਬਰ-84 ਦੇ ਕਤਲੇਆਮ ਦੌਰਾਨ ਅਣਚਾਹੀ ਮੌਤ ਦਾ ਸ਼ਿਕਾਰ ਹੋਣ ਵਾਲੇ ਚਾਹੇ ਬੇਗੁਨਾਹ ਹੀ
ਸਨ. ਫਿਰ ਵੀ ਇਸ ਗਲ ਤੇ ਗੰਭੀਰਤਾ ਨਾਲ ਵਿੱਚਾਰ ਕਰਨੀ ਹੋਵੇਗੀ ਕਿ ਕੀ ਉਨ੍ਹਾਂ ਨੂੰ ਉਨ੍ਹਾਂ
ਸ਼ਹੀਦਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ, ਜਿਨ੍ਹਾਂ ਧਰਮ, ਦੇਸ਼ ਅਤੇ ਕੌਮ ਦੇ ਹਿਤਾਂ ਅਤੇ
ਗਰੀਬਾਂ ਮਜ਼ਲੂਮਾਂ ਦੀ ਰਖਿਆ ਲਈ ਜਾਨਾਂ ਕੁਰਬਾਨ ਕੀਤੀਆਂ ਹਨ? ਉਨ੍ਹਾਂ ਕਿਹਾ ਕਿ ਕੀ ਰਾਜਸੀ ਉਦੇਸ਼
ਜਾਂ ਸੁਆਰਥ ਲਈ ਧਾਰਮਕ ਅਤੇ ਇਤਿਹਾਸਕ ਮਾਨਤਾਵਾਂ ਦਾ ਘਾਣ ਕੀਤਾ ਜਾ ਸਕਦਾ ਹੈ? ਉਨ੍ਹਾਂ ਜ਼ੋਰ ਦੇ ਕੇ
ਕਿਹਾ ਕਿ ਸਮੁਚੇ ਜਗਤ, ਵਿਸ਼ੇਸ਼ ਕਰ ਧਾਰਮਕ ਸਿੱਖ ਮੁਖੀਆਂ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚ-ਵਿਚਾਰ
ਕਰ ਫੈਸਲਾ ਕਰਨਾ ਹੋਵੇਗਾ।
ਜਸਟਿਸ ਸੋਢੀ ਨੇ ਹੋਰ ਕਿਹਾ ਕਿ ਨਵੰਬਰ-84 ਦੇ ਕਤਲੇਆਮ ਦੌਰਾਨ ਮਾਰੇ ਗਏ ਸਿੱਖਾਂ ਦੀ ਯਾਦਗਾਰ,
ਉਨ੍ਹਾਂ ਇਲਾਕਿਆ ਵਿਚੋਂ ਹੀ ਕਿਸੇ ਇਲਾਕੇ ਵਿੱਚ ਕਾਇਮ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਇਲਾਕਿਆਂ
ਵਿੱਚ ਵਧੇਰੇ ਗਿਣਤੀ ਵਿੱਚ ਸਿੱਖ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ
ਘੇਰੇ ਵਿੱਚ ਉਨ੍ਹਾਂ ਦੀ ਯਾਦਗਾਰ ਕਾਇਮ ਕਰ ਇਤਿਹਾਸਕ ਤੇ ਧਾਰਮਕ ਮਾਨਤਾਵਾਂ ਦੀ ਉਲੰਘਣਾ ਨਹੀਂ ਕੀਤੀ
ਜਾਣੀ ਚਾਹੀਦੀ ਅਤੇ ਨਾ ਹੀ ਸ੍ਰੀ ਗੁਰੂ ਤੇਗ ਬਾਹਦਰ ਜੀ ਦੀ ਸ਼ਹਾਦਤ ਦੀ ਮਹਤੱਤਾ ਨੂੰ ਘਟਾਇਆ ਜਾਣਾ
ਚਾਹੀਦਾ ਹੈ। ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਅਜਿਹੀਆਂ ਯਾਦਗਾਰਾਂ ਰਾਜਸੀ ਸੁਆਰਥ ਦੀ ਪੂਰਤੀ ਲਈ
ਨਹੀਂ, ਸਗੋਂ ਭਵਿਖ ਦੀਆਂ ਪੀੜੀਆਂ ਲਈ ਉਸਾਰੂ ਸੰਦੇਸ਼ ਦੇ ਰੂਪ ਵਿੱਚ ਸਥਾਪਤ ਕੀਤੀਆਂ ਜਾਣੀਆਂ
ਚਾਹੀਦੀਆਂ ਹਨ।
(13/06/13)
ਜੋਗਿੰਦਰ ਸਿੰਘ ਫੌਜੀ, ਫੇਸਬੁੱਕ ਰਾਹੀਂ
ਗੁਰ
ਬਿਲਾਸ ਪਾਤਿਸ਼ਾਹੀ ਛੇਵੀ ਕਿਤਾਬ :- ਜੋਗਿੰਦਰ ਸਿੰਘ ਫੌਜੀ, ਤਰਨ ਤਾਰਨ
ਗੁਰ ਬਿਲਾਸ ਪਾਤਿਸ਼ਾਹੀ ਛੇਵੀ ਕਿਤਾਬ ਨੂੰ ਪੰਥ ਦਾ ਬੁਰਕਾ ਪਾ ਕੇ ਸਿਖੀ ਦੇ ਵਿਹੜੇ
ਵਿੱਚ ਦਾਖਲ ਕੀਤੀ ਗਈ ਕਿਤਾਬ ਦੇ ਮੇਨ ਪੱਤਰੇ, ਇਹ ਸਾਰੀ ਕਿਤਾਬ ਪੜ ਕੇ ਮਿਹਨਤ ਨਾਲ ਉਸ ਦਾ ਪੰਜਾਬੀ
ਵਿੱਚ ਅਨੁਵਾਦ ਕੀਤਾ, ਜਿਨਾ ਵਿਚੋ ਮੁੱਖ ਪੰਨਿਆ ਦਾ ਵੇਰਵਾ ਹੇਠ ਦਿੱਤਾ ਗਿਆ ਹੈ, ਕੌਮ ਦੇ ਜਾਗਦੀਆ
ਜ਼ਮੀਰਾ ਵਾਲੇ ਅਣਖੀ ਵੀਰ, ਇਹ ਫੈਸਲਾ ਲੈਣ ਕਿ ਗੁਰੂ ਸਾਹਿਬਾਨਾ ਦੀ ਜੀਵਨੀ ਅਤੇ ਸ਼ਹੀਦੀਆ ਬਾਰੇ ਐਸਾ
ਇਤਹਾਸ ਕੌਮ ਨੂੰ ਪ੍ਰਵਾਨ ਹੈ?
1. ਗੁਰੂ ਹਰਗੋਬਿੰਦ ਜੀ, ਗੂਰੂ ਅਰਜਨ ਦੇਵ ਦੀ ਬਿੰਦੀ ਔਲਾਦ ਨਹੀ ਸਨ। ਬਾਬਾ ਬੁੱਢਾ ਸਾਹਿਬ ਵਲੋ
ਮਾਤਾ ਗੰਗਾ ਜੀ ਨੂੰ ਸਤਿਨਾਮ ਦਾ ਮੰਤਰ ਤੇ ਵਰ ਦੇਣ ਨਾਲ ਪੈਦਾ ਹੋਏ, ਜਦ ਮਾਤਾ ਗੰਗਾ ਜੀ ਦੇ ਘਰ
ਜਨਮ ਲਿਆ ਚਤਰਭੁਜਾ ਰੂਪ ਵਿੱਚ ਵਿਸ਼ਨੂੰ ਨੇ ਜਨਮ ਲਿਆ।
(ਪੰਨਾ ਨੰ:- ੧੨,੧੩,੧੪,੧੫,੧੬,੧੮,੧੯,੨੦)
2. ਹਰਿਮੰਦਰ ਸਾਹਿਬ ਸਿੱਖਾ ਦਾ ਨਹੀ ਵਿਸ਼ਨੂੰ ਦਾ ਮੰਦਿਰ ਹੈ। ਹਰਿਮੰਦਰ ਸਾਹਿਬ ਬਣਾਉਣ ਦੇ ਤਰੀਕੇ
ਵਿਸ਼ਨੂੰ ਨੇ ਗੁਰੂ ਅਰਜਨ ਦੇਵ ਜੀ ਨੂੰ ਸਮਝਾਏ, ਕਿਹਾ ਕਿ ਇਹ ਸਾਡਾ ਅਸਥਾਨ ਹੈ, ਕਲਯੁਗ ਵਿੱਚ ਕੀਰਤਨ
ਹੀ ਅਧਾਰ ਹੈ, ਜੋ ਇਥੇ ਹਮੇਸ਼ਾ ਹੋਵੇਗਾ, ਅਕਾਲ ਤਖਤ ਵਿਸ਼ਨੂੰ ਦਾ ਹੀ ਤਖਤ ਹੈ। ਗੁਰੂ ਅਰਜਨ ਦੇਵ ਜੀ
ਨੇ ਵਿਸ਼ਨੂੰ ਦੀ ਉਸਤਿਤ ਵਿੱਚ ਸਬਦ ਗਾਇਨ ਕੀਤੇ।
(ਪੰਨਾ ਨੰ:- ੧੨੨ ਤੋ ੧੨੫)
3. ਗੁਰੂ ਨਾਨਕ ਦੇਵ ਜੀ ਭੰਗ ਖਾਣ ਦੇ ਆਦੀ (ਅਮਲੀ) ਸਨ। ਜਦ ਗੁਰੂ ਜੀ ਕਾਬਲ ਗਏ ਤਾ ਭੇਡਾਂ ਚਾਰਨ
ਵਾਲੇ ਤਿਮਰ {ਤੈਮੂਰ} ਪਾਸੋ ਪਿੰਡ ਤੋ ਭੰਗ ਮੰਗਵਾ ਕੇ ਪੱਲਾ ਅੱਡ ਕੇ ਝੋਲੀ ਵਿੱਚ ਪਵਾਈ ਤੇ ਭੰਗ
ਦੀਆ ਸੱਤ ਮੁੱਠਾ ਬਦਲੇ ਤੈਮੂਰ ਨੂੰ ਸੱਤ ਪਾਤਿਸ਼ਾਹੀਆ ਦਿੱਤੀਆ, ਤੇ ਹਿੰਦੋਸਤਾਨ ਤੇ ਹਮਲਾ ਕਰਨ ਦਾ
ਵਰ ਦਿੱਤਾ।
(ਪੰਨਾ ਨੰ:- ੧੯੦)
4. ਗੁਰੂ ਅਰਜਨ ਦੇਵ ਨੇ ਆਤਮ ਹੱਤਿਆ ਕੀਤੀ। ਤੱਤੀ ਰੇਤ ਅਤੇ ਤੱਤੀ ਲੋਹ ਗੁਰੂ ਸਾਹਿਬ ਦਾ ਵਾਲ ਵੀ
ਵਿੰਗਾ ਨਾ ਕਰ ਸਕੀ, ਗੁਰੂ ਜੀ ਨੇ ਆਪਣੇ ਸਵਾਸ ਦਸਮ ਦੁਆਰ ਚੜਾ ਕੇ ਆਪਣੀ ਜਾਨ ਦੇ ਦਿੱਤੀ। ਸਿੱਖਾ
ਨੂੰ ਕਿਹਾ ਕਿ ਮੇਰੀ ਦੇਹ ਦਾ ਸਸਕਾਰ ਨਾ ਕਰਨਾ, ਜਪੁਜੀ ਸਾਹਿਬ ਦਾ ਪਾਠ ਕਰਦਿਆ ਨਦੀ ਵਿੱਚ ਤੁਰੇ
ਜਾਣਾ, ਜਿਥੇ ਜਪੁਜੀ ਸਾਹਿਬ ਦਾ ਭੋਗ ਪਏ, ਉਥੇ ਮੇਰੀ ਦੇਹ ਜਲ ਪ੍ਰਵਾਹ ਕਰ ਦੇਣੀ। ਪਾਪੀ ਦੇ ਸਿਰ ਵੜ
ਕੇ ਗੁਰੂ ਜੀ ਨੇ ਆਪਣੀ ਜਾਨ ਦੇ ਦਿੱਤੀ, ਇਸ ਖੁਸ਼ੀ ਵਿੱਚ ਦੇਵ ਪੁਰੀ ਵਿਚ ਜੈ ਜੈ ਕਾਰ ਹੋਈ, ਦੇਵਤਿਆ
ਨੇ ਖੁਸ਼ੀ ਵਿੱਚ ਨਗਾਰੇ ਵਜਾਏ ਸਾਰਿਆ ਨੇ ਰਲ ਫੁੱਲਾ ਦੀ ਵਰਖਾ ਕੀਤੀ। ਬਿਧੀਚੰਦ ਆਦਿਕ ਸਿੱਖ ਮਿਲ ਕੇ
ਰੋਏ, ਫਿਰ ਰਬਾਬੀ ਨੂੰ ਕਿਹਾ ਕਿ ਮਾਰੂ ਦੇ ਸਬਦ ਪੜੋ।
(ਪੰਨਾ ਨੰ:-੨੦੨-੨੦੩)
5. ਗੁਰੂ ਤੇਗ ਬਹਾਦਰ ਨੇ ਆਤਮ ਹੱਤਿਆ ਕੀਤੀ ਹੈ, ਕੈਦ ਵਿੱਚ ਹੀ ਵੈਰਾਗਮਈ ਬਾਣੀ ਉਚਾਰਣ ਕੀਤੀ ਅਤੇ
ਇੱਕ ਸਿੱਖ ਪਾਸੋ ਆਪਣਾ ਸਿਰ ਕਟਵਾ ਲਿਆ।
(ਪੰਨਾ ਨੰ:- ੨੮੧,੨੮੨)
6. ਗੁਰੂ ਹਰਗੌਬਿੰਦ ਸਾਹਿਬ ਬੀਬੀ ਕੌਲਾ ਨੂੰ ਘੋੜੇ ਤੇ ਚੜਾ ਕੇ ਕੱਢ ਕੇ ਲਿਆਏ ਸਨ। ਗੁਰੂ ਜੀ ਨੇ
ਕਾਜ਼ੀ ਤੋ ਵੀਹ ਹਜਾਰ ਰੂਪੈ ਵਿੱਚ ਲੰਗੜਾ ਘੋੜਾ ਖਰੀਦਿਆ ਜੋ ਗੁਰੂ ਜੀ ਵਲੋ ਘੋੜੇ ਉਪਰ ਹੱਥ ਫੇਰਨ
ਨਾਲ ਹੀ ਉਸੇ ਵੇਲੇ ਠੀਕ ਹੋ ਗਿਆ, ਗੁਰੂ ਜੀ ਕਾਜੀ ਨੂੰ ਘੋੜੇ ਤੇ ਪੈਸੇ ਦੇਣ ਤੋ ਟਰਕਾਉਦੇ ਰਹੇ, ਤਾ
ਕਾਜੀ ਨੇ ਕਿਹਾ ਕਿ ਹੁਣ ਮੈ ਜਵਾਈ ਬਣ ਕੇ ਪੈਸੇ ਲਵਾਂਗਾ, ਗੁਰੂ ਜੀ ਨੇ ਕਿਹਾ ਕਿ ਜਵਾਈ ਕੌਣ ਹੈ ਇਹ
ਬਾਅਦ ਵਿੱਚ ਪਤਾ ਲੱਗ ਜਾਵੇਗਾ ਤੇ ਗੁਰੂ ਜੀ ਫਿਰ ਕਾਜੀ ਦੀ ਪੁੱਤਰੀ ਬੀਬੀ ਕੌਲਾ ਨੂੰ ਘੋੜੇ ਪਰ ਕੱਢ
ਕੇ ਲੈ ਆਏ ਤੇ ਰਸਤੇ ਵਿੱਚ ਗੁਰੂ ਜੀ ਅਤੇ ਕੌਲ਼ਾ ਨੇ ਮੱਝਾ ਵਲੋ ਗੰਦਲੇ ਕੀਤੇ ਛਪੱੜ ਦੇ ਪਾਣੀ ਵਿਚ
ਇਸਨਾਨ ਕੀਤਾ। ਗੁਰੂ ਜੀ ਨੇ ਕਿਹਾ ਕਿ ਇਹ ਉਤਮ ਹੈ, ਇਥੇ ਨਹਾ ਕੇ ਸਭ ਦੁੱਖ ਦੂਰ ਹੋਣਗੇ।
(ਪੰਨਾ ਨੰ:- ੨੯੫,੨੯੬,੨੯੭,੩੦੦,੩੦੧)
7. ਗੁਰੂ ਹਰਗੋਬਿੰਦ ਦੇ ਘਰ ਮਾਤਾ ਦਮੋਦਰੀ ਜੀ ਨੇ ਗੁ੍ਰੂ ਜੀ ਵਲੋ ਕਾਗਜ ਤੇ ਲਿਖ ਕੇ ਦਿੱਤਾ
ਸਤਿਨਾਮ ਦਾ ਮੰਤਰ ਚੰਡੀ ਦਾ ਧਿਆਨ ਧਰਕੇ ਚੂਸਣ ਨਾਲ ਉਹਨਾ ਦੀ ਕੁਖੋ ਦੁਰਗਾ ਸਸ਼ਤਰਾ ਸਮੇਤ ਚਾਰ
ਬਾਹਵਾਂ ਵਾਲੇ ਰੂਪ ਵਿੱਚ ਪੈਦਾ ਹੋਈ, ਜਿਸ ਨਾਮ ਬਾਅਦ ਵਿੱਚ ਬੀਬੀ ਵੀਰੋ ਰੱਖਿਆ।
(ਪੰਨਾ ਨੰ:- ੩੦੩,੩੬੪,੩੬੫)
8. ਗੁਰੂ ਹਰਗੋਬਿੰਦ ਜੀ ਦੇ ਘਰ ਮਾਤਾ ਮਰਵਾਹੀ ਜੀ ਵਲੋ ਗੁ੍ਰੂ ਜੀ ਵਲੋ ਕਾਗਜ ਤੇ ਲਿਖ ਕੇ ਦਿੱਤਾ
ਸਤਿਨਾਮ ਦਾ ਮੰਤਰ ਸੂਰਜ ਦਾ ਧਿਆਨ ਧਰਕੇ ਚੂਸਣ ਨਾਲ ਸੂਰਜ ਨੇ ਅਵਤਾਰ ਲਿਆ। ਜਿਸਦਾ ਨਾਮ ਬਾਅਦ ਵਿੱਚ
ਸੂਰਜ ਮੱਲ ਰੱਖਿਆ।
(ਪੰਨਾ ਨੰ:- ੩੬੬,੩੬੭)
9. ਗੁ੍ਰੂ ਜੀ ਨੇ ਕੌਲਾ ਨੂੰ ਕਿਹਾ ਕਿ ਪ੍ਰਮਾਤਮਾ ਦਾ ਰੂਪ ਗੁਰੁ ਨਾਨਕ ਸਾਹਿਬ ਨੇ ਜੋ ਮਰਿਆਦਾ
ਬਣਾਈ ਹੈ, ਸੁਣ ਸਤਿਨਾਮ ਦਾ ਮੰਤਰ ਚੂਸਣ ਨਾਲ ਬੱਚੇ ਪੈਦਾ ਹੁੰਦੇ ਹਨ, ਇਸਤਰੀ ਭੋਗਣਾ ਮਨਾ ਕੀਤਾ
ਹੋਇਆ ਹੈ। ਦਸਵੇ ਰੂਪ {ਗੁਰੂ} ਤੱਕ ਔਰਤ ਨਾਲ ਸੰਭੋਗ ਦਾ ਤਿਆਗ ਕੀਤਾ ਹੈ। ਜੋ ਸੰਭੋਗ ਕਰਨਗੇ ਉਹਨਾ
ਦੇ ਹਰਾਮੀ ਨਿਆਣੇ ਜੰਮਣਗੇ ਅਤੇ ਕਲਯੁਗੀ ਲੋਕਾਂ ਨਾਲ ਮਿਲ ਜਾਣਗੇ। ਗੁਰੂ ਸਾਹਿਬ ਆਪਣੀਆ ਪਤਨੀਆ ਨੂੰ
ਕਾਗਜ ਤੇ ਸਤਿਨਾਮ ਦਾ ਮੰਤਰ ਲਿਖ ਕੇ ਦਿੰਦੇ ਸੀ, ਸਤਿਨਾਮ ਦਾ ਮੰਤਰ ਚੂਸਣ ਨਾਲ ਬੱਚੇ ਪੈਦਾ ਹੋਣਗੇ।
(ਪੰਨਾ ਨੰ:- ੩੭੭ ਤੋ ੩੭੯)
10. ਬਾਦਸ਼ਾਹ ਦੇ ਘੋੜੇ ਸੰਗਤਾ ਵਲੋ ਦੇਖਣ ਤੇ ਗੁ੍ਰੂ ਜੀ ਨੇ ਕਿਹਾ ਕਿ ਕੋਈ ਲਾਹੌਰ ਜਾ ਕੇ ਘੋੜੇ
ਲਿਆਵੋ, ਜਿਹੜੇ ਸੁੰਦਰ ਘੋੜਿਆ ਦੇ ਸੰਗਤ ਨੇ ਸੋਹਲੇ ਗਾਏ ਹਨ, ਕੋਈ ਯਤਨ ਕਰਕੇ ਘੋੜੇ ਲੈ ਆਉ, ਸਾਡਾ
ਮਨ ਲਲਚਾ ਰਿਹਾ ਹੈ, ਕੋਈ ਬੁੱਧੀਮਾਨ ਜਾਵੇ, ਬਿਧੀਚੰਦ ਗੁਰੂ ਜੀ ਦਾ ਹੁਕਮ ਮੰਨ ਕੇ ਗਿਆ, ੧੫ ਦਿਨ
ਦਰਿਆ ਵਿੱਚ ਪੱਥਰ ਸੁੱਟ ਕੇ ਮਗਰਮੱਛ ਦੇ ਭੁਲੇਖੇ ਪਾਏ, ਫਿਰ ਤਬੇਲੇ ਵਾਲਿਆ ਨੂੰ ਬਜਾਰ ਤੋ ਆਪ ਜਾ
ਕੇ ੨੦ ਰੂਪੈ ਦੀ ਸਤਿਆਨਾਸ਼ ਕਰਨ ਵਾਲੀ ਸਰਾਬ ਲਿਆਦੀ ਤੇ ਇੱਕ ਸਿੰਘ ਨੂੰ ਭੇਜ ਕੇ ਮਾਸ ਮੰਗਵਾਇਆ,
ਸਰਾਬ ਲਿਆ ਕੇ ਪਿਆ ਕੇ ਸਿਪਾਹੀਆ ਨੂੰ ਬੇਹੋਸ਼ ਕਰਕੇ ਘੋੜੇ ਤੇ ਕਾਠੀ ਪਾ ਦਰਿਆ ਵਿੱਚ ਘੋੜਾ ਠੇਲ ਕੇ
ਗੁਰੂ ਦੇ ਗੁਣ ਗਾਉਦਾ ਘੋੜਾ ਚੋਰੀ ਕਰਕੇ ਲੈ ਆਇਆ।
(ਪੰਨਾ ਨੰ: ੬੫੪,੬੬੦,੬੬੧)
11. ਬਿਧੀ ਚੰਦ ਬਹੁਤ ਵੱਡਾ ਚੋਰ ਸੀ, ਗੁਰੂ ਸਾਹਿਬ ਦੀਆ ਪਤਨੀਆ ਨੂੰ ਉਹਨਾ ਦੇ ਕਹਿਣ ਤੇ ਗਹਿਣੇ
ਚੋਰੀ ਕਰਕੇ ਲਿਆ ਕੇ ਦਿੰਦਾ ਸੀ ਤੇ ਗੁਰੂ ਸਾਹਿਬ ਦੀਆ ਪਤਨੀਆ ਚੋਰੀ ਦਾ ਮਾਲ ਦੇਖ ਖੁਸ਼ ਹੁੰਦੀਆ ਸਨ,
ਤੇ ਮਾਤਾ ਨਾਨਕੀ ਨੇ ਬਿਧੀ ਚੰਦ ਨੂੰ ਚੋਰੀਆ ਕਰਨ ਦਾ ਵਰ ਦਿੱਤਾ, ਕਿ ਜੋ ਤੇਰੇ ਜਹੇ ਚੋਰ ਦਾ ਨਾਮ
ਜਪੇਗਾ, ਉਹ ਮੌਤ ਤੋ ਬਚਿਆ ਰਹੇਗਾ ਜਾਂ ਉਸਨੂੰ ਚੋਰੀ ਬਦਲੇ ਕੋਈ ਸਜ਼ਾ ਨਹੀ ਮਿਲੇਗੀ। ਕਿਹਾ ਕਿ
ਬਿਧੀਏ ਨੇ ਕਿੰਨੀਆ ਚੋਰੀਆ ਕੀਤੀਆ ਗਿਣੀਆ ਨਹੀ ਜਾ ਸਕਦੀਆ, ਮਾਤਾ ਨੇ ਜੀ ਨੇ ਬਿਧੀਏ ਵਲੋ ਰਾਣੀ ਦੇ
ਚੋਰੀ ਕੀਤੇ ਹੋਏ ਗਹਿਣੇ ਗੁਰੂ ਜੀ ਨੂੰ ਵਿਖਾਏ ਤਾ ਗੁਰੂ ਜੀ ਨੇ ਬਿਧੀਚੰਦ ਦੀ ਉਸਤਤ ਕੀਤੀ ਅਤੇ
ਕਿਹਾ ਕਿ ਇਹ ਬੜਾ ਬਲਵਾਨ ਚੋਰ ਹੈ, ਇਸਦੀਆ ਚੋਰੀਆ ਦਾ ਕੋਈ ਅੰਤ ਨਹੀ ਪਾਇਆ ਜਾ ਸਕਦਾ।
(ਪੰਨਾ ਨੰ:- ੭੦੦,੭੦੧)
ਕੌਮ ਹੁਣ ਆਪ ਵਿਚਾਰ ਕਰ ਲਵੇ ਕਿ ਇਸ ਕਿਤਾਬ ਬਾਰੇ ਕੀ ਫੈਸਲਾ ਲੈਣਾ
ਹੈ।
ਗੁਰੂ ਪੰਥ ਦਾ ਦਾਸ - ਜੋਗਿੰਦਰ ਸਿੰਘ ਫੌਜੀ, ਤਰਨ ਤਾਰਨ - ਸੰਪਰਕ - ੮੨੮੪੦-੧੧੬੯੯
(ਸੰਪਾਦਕੀ
ਨੋਟ:- ‘ਸਿੱਖ ਮਾਰਗ’ ਦੇ ਪਾਠਕ ਜਨ ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਵਲੋਂ ਗੁਰ ਬਿਲਾਸ ਪਾਤਸ਼ਾਹੀ
ਛੇਵੀਂ ਦੀ ਗੁਰਬਾਣੀ ਦੀ ਕਸਵੱਟੀ ਤੇ ਕੀਤੀ ਹੋਈ ਪੜਚੋਲ ਹਰ ਹਫਤੇ ਪੜ੍ਹ ਰਹੇ ਹਨ। ਇਹ ਕਿਤਾਬ
ਜੋਗਿੰਦਰ ਸਿੰਘ ਵੇਦਾਂਤੀ ਵਲੋਂ ਡਾ: ਅਮਰਜੀਤ ਸਿੰਘ ਨਾਲ ਰਲ ਕੇ ਸੰਪਾਦਤ ਕੀਤੀ ਗਈ ਸੀ। ਇਨ੍ਹਾਂ ਦੀ
ਚਾਹਨਾ ਸੀ ਕਿ ਇਸ ਦੀ ਕਥਾ ਮੁੜ ਕੇ ਗੁਰਦੁਆਰਿਆਂ ਵਿੱਚ ਚਾਲੂ ਹੋਣੀ ਚਾਹੀਦੀ ਹੈ। ਇੱਕ ਉਹ ਜੋਗਿੰਦਰ
ਸਿੰਘ ਸੀ ਜਿਹੜਾ ਕਿ ਕਥਿਤ ਤੌਰ ਤੇ ਨਕਲੀ ਰੱਬ ਬਣ ਕੇ ਫ਼ਤਵੇ ਜ਼ਾਰੀ ਕਰਦਾ ਸੀ ਅਤੇ ਇੱਕ ਉਹ ਜੋਗਿੰਦਰ
ਸਿੰਘ ਹੈ ਜਿਹੜਾ ਕਿ ਇਸ ਕਿਤਾਬ ਦੇ ਪਾੜਛੇ ਉਧੇੜਦਾ ਹੈ। ਭਲਾ ਬੁੱਝੋ ਖਾਂ ਕਿ ਕਿਹੜਾ ਜੋਗਿੰਦਰ
ਸਿੰਘ ਅਕਲ ਵਾਲਾ ਹੋਇਆ?)
(13/06/13)
ਜਸਪ੍ਰੀਤ ਕੌਰ ਫਰੀਦਾਬਾਦ
ਬਚਿੱਤਰ ਨਾਟਕ ਦਾ ਲਿਖਾਰੀ ਗੁਰੂ ਅਰਜੁਨ ਪਾਤਸ਼ਾਹ ਦੀ ਲਸਾਨੀ ਸ਼ਹਾਦਤ ਬਾਰੇ ਇੱਕ ਵੀ ਪੰਗਤੀ ਲਿਖਣੋਂ
ਆਕੀ: ਸ. ਗੁਰਿੰਦਰ ਸਿੰਘ ਫਰੀਦਾਬਾਦ
ਸ਼ਹਾਦਤਾਂ ਤੇ ਕੁਰਬਾਨੀਆਂ ਦੇ ਜ਼ਿਕਰ ਕਰਨ ਲਗਿਆ ਬਚਿੱਤਰ ਨਾਟਕ ਦੇ ਲਿਖਾਰੀ ਨੂੰ ਗ੍ਰੰਥ ਦਾ ਅਕਾਰ
ਵੱਡੇ ਹੋਣ ਦੀ ਚਿੰਤਾ ਹੋ ਗਈ ਪਰ ਅਸ਼ਲੀਲਤ ਲਿਖਣ ਲਗਿਆ ਗ੍ਰੰਥ ਵੱਡਾ ਹੋਣ ਦਾ ਕੋਈ ਡਰ ਨਹੀਂ।
(੧੩ ਜੂਨ ੨੦੧੩ ਜਸਪ੍ਰੀਤ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਾਟਾਵਾ ਯੰਗ ਸਿੱਖ ਐਸੋਸਿਏਸ਼ਨ ਦੇ ਪ੍ਰਧਾਨ ਸ. ਗੁਰਿੰਦਰ
ਸਿੰਘ ਫਰੀਦਾਬਾਦ ਨੇ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿੱਚ ਹਰ ਮਹੀਨੇ ਦੀ ੧੩ ਨੂੰ ਮਨਾਏ ਜਾਣ ਵਾਲੇ
ਕਾਲਾ ਦਿਵਸ ਮੌਕੇ ਆਖੇ। ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਅਖੌਤੀ ਜੱਥੇਦਾਰ ਅਤੇ ਬਚਿੱਤਰ ਨਾਟਕ ਅਖੌਤੀ
ਦਸਮ ਗ੍ਰੰਥ ਦੇ ਹਮਾਇਤੀ ਇਸ ਗ੍ਰੰਥ ਦੀ ਪ੍ਰੋੜਤਾ ਕਰਨ ਲਈ ਫੋਕੀਆਂ ਦਲੀਲਾਂ ਪੇਸ਼ ਕਰਦੇ ਹੋਏ ਆਖਦੇ
ਹਨ ਕਿ ਦਸਮ ਗ੍ਰੰਥ ਸਿੱਖਾਂ ਦੇ ਇਤਿਹਾਸ ਦਾ ਸੋਮਾ ਹੈ। ਜੋ ਕਿ ਸਰਾਸਰ ਝੂਠ ਹੈ ਕਿਉਂਕਿ ਬਚਿੱਤਰ
ਨਾਟਕ ਦਾ ਲਿਖਾਰੀ ਤਾਂ ਇਤਿਹਾਸਕ ਤੱਥਾਂ ਬਾਰੇ ਗਲਤ ਜਾਣਕਾਰੀ ਦਿੰਦਾ ਹੈ ਉਸ ਮੁਤਾਬਕ ਤਾਂ ਇਸ
ਧਰਤੀ’ ਤੇ ਪਹਿਲਾਂ ਰਾਮਾਨੰਦ ਨੇ ਜਨਮ ਲਿਆ ਅਤੇ ਮੁਹੰਮਦ ਸਾਬ ਬਾਦ ਵਿੱਚ ਆਏ। ਇਸ ਤੋਂ ਇਲਾਵਾ ਸਿੱਖ
ਇਤਿਹਾਸ ਦੇ ਤੱਥਾਂ ਨੂੰ ਵੀ ਤੋੜ ਮਰੋੜ ਕੇ ਪੇਸ਼ ਕਰਦਾ ਹੈ। ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਜੇਕਰ
ਇਹ ਸਿੱਖ ਇਤਿਹਾਸ ਦਾ ਸੋਮਾ ਹੁੰਦਾ ਤਾਂ ਇਸ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਦਾ ਸਹੀ ਵੇਰਵਾ
ਦਿੱਤਾ ਹੁੰਦਾ ਪਰ ਬਚਿੱਤਰ ਨਾਟਕ ਦੇ ਲਿਖਾਰੀ ਨੇ “ਪਾਤਸ਼ਾਹੀ ਬਰਨਨੰ” ਨਾਮ ਵਾਲੇ ਪੰਜਵੇਂ ਅਧਿਆਇ
ਵਿੱਚ ਪਹਿਲੇ ਨਾਨਕ ਤੋਂ ਨੌਵੇਂ ਨਾਨਕ ਦੇ ਨਾਮਾਂ ਦਾ ਰਸਮੀ ਤੌਰ `ਤੇ ਜ਼ਿਕਰ ਕੀਤਾ ਹੈ ਅਤੇ ਉਹਨਾਂ
ਦੇ ਮਹਾਨ ਕਾਰਨਾਮਿਆਂ ਅਤੇ ਉਪਦੇਸ਼ਾਂ ਬਾਰੇ ਸੰਖੇਪ ਤੋਂ ਸੰਖੇਪ ਵੇਰਵਾ ਦੇਣੋਂ ਵੀ ਗੁਰੇਜ਼ ਕੀਤਾ। ਉਹ
ਸਿਰਫ ਰਸਮੀ ਤੌਰ’ ਤੇ ਇਹ ਲਿਖਦਾ ਹੈ ਕਿ ਜਦ ਅਰਜਨ ਪ੍ਰਭ ਲੋਕ ਸਿਧਾਰੇ ਸਨ ਤਾਂ ਹਰਗੋਬਿੰਦ ਨੂੰ
ਅਪਣੀ ਥਾਂ ਦੇ ਗਏ ਬਸ ਇੰਨਾ ਕੁ ਹੀ ਨਾ ਤਾਂ ਲਿਖਾਰੀ ਨੇ ਗੁਰੂ ਅਰਜੁਨ ਸਾਹਿਬ ਜੀ ਦੀ ਮਹਾਨ ਸ਼ਹਾਦਤ
ਦੇ ਕਾਰਨ ਦੱਸੇ, ਨਾ ਅਕਹਿ ਤੇ ਨਾ ਅਸਹਿ ਤਸੀਹਿਆਂ ਦਾ ਜ਼ਿਕਰ, ਨਾ ਸ਼ਹੀਦੀ ਸਮੇਂ ਸਤਿਗੁਰਾਂ ਦੀ
ਅਡਿਗਤਾ, ਅਡੋਲਤਾ ਅਤੇ ਇਸ ਮਹਾਨ ਸ਼ਹਾਦਤ ਨਾਲ ਨਿਕਲੇ ਨਤੀਜਿਆਂ ਦੀ ਚਰਚਾ ਕਰਨੀ ਯੋਗ ਸਮਝੀ। ਸ.
ਗੁਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਮਤ ਦੀ ਮਹਾਨਤਾ ਅਤੇ ਸਿੱਖ ਸਤਿਗੁਰੂਆਂ ਦੀਆਂ ਘਾਲਣਾਵਾਂ ਨਾਲ
ਇਸ ਤੋਂ ਵੱਧ ਹੋਰ ਧੱਕਾ ਤੇ ਧ੍ਰੋਹ ਕੀ ਹੋ ਸਕਦਾ ਹੈ? ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਬਚਿਤਰ
ਨਾਟਕ ਦੇ ਲਿਖਾਰੀ ਦੀ ਸਿੱਖ ਸਤਿਗੁਰੂਆਂ ਦੀ ਮਹਾਨਤਾ ਨੂੰ ਨਜ਼ਰ ਅੰਦਾਜ ਕਰਨ ਵਾਲੀ ਮਹਾਂ ਨਖਿਧ ਲਿਖਣ
ਸ਼ੈਲੀ ਨੂੰ ਬਹੁਤ ਗੰਭੀਰਤਾ ਨਾਲ ਵਾਚਣਾ ਬੇਹਦ ਜ਼ਰੂਰੀ ਹੈ ਕਿਉਂਕਿ ਇੱਕ ਪਾਸੇ ਤਾਂ ਉਹ ਗੁਰੂ ਅਰਜੁਨ
ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਕਰਨ ਤੋਂ ਵੀ ਆਕੀ ਹੈ ਪਰ ਦੂਜੇ ਪਾਸੇ ਨੌਂਵੇਂ ਗੁਰੂ ਦੀ ਸ਼ਹੀਦੀ ਦਾ
ਵਰਣਨ ਕਰਨ ਵੇਲੇ ਉਹ ਗੁਰੂ ਸਾਹਿਬ ਨੂੰ ਤਿਲਕ ਜੰਝੂ ਦਾ ਰਾਖਾ ਅਤੇ ਹਿੰਦ ਕੀ ਚਾਦਰ ਲਿਖ ਕੇ
ਮਨੁੱਖਤਾ ਦੇ ਭਲੇ ਲਈ ਦਿੱਤੀ ਸ਼ਹਾਦਤ ਨੂੰ ਅਪਣੀ ਬ੍ਰਹਮਣੀ ਸੋਚ ਵਿੱਚ ਰਲਗੱਡ ਕਰਨਾ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ ਬਚਿੱਤਰ ਨਾਟਕ ਦੇ ਲਿਖਾਰੀ ਦੀ ਦੀਰਘ ਰੁਚੀ ਕੇਵਲ ਅਪਣੇ ਇਸ਼ਟ ਚੰਡੀ, ਮਹਾਂਕਾਲ,
ਨਸ਼ੇ ਅਤੇ ਆਚਰਣਹੀਣਤਾ ਨਾਲ ਭਰਪੂਰ ਗੰਦੀਆਂ ਕਹਾਣੀਆਂ ਲਿਖਣ ਵਿੱਚ ਹੀ ਹੈ ਜਿਸ ਦਾ ਉਸਨੇ ਇਸ ਗ੍ਰੰਥ
ਵਿੱਚ ਰੱਜ ਕੇ ਵਰਣਨ ਕੀਤਾ ਹੈ। ਸ. ਗੁਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਇਸ ਗ੍ਰੰਥ ਦੇ ਲਿਖਾਰੀ
ਗੁਰੂ ਗੋਬਿੰਦ ਸਿੰਘ ਜੀ ਹੁੰਦੇ ਤਾਂ ਗੁਰਤਾਗੱਦੀ ਉਤੇ ਬੈਠਣ ਤੋਂ ਕੇਵਲ ੬੧ ਸਾਲ ਪਹਿਲਾਂ ਵਾਪਰੀ
ਇਤਿਹਾਸ ਦੀ ਇੱਕ ਬਹੁਤ ਪ੍ਰਸਿੱਧ ਘਟਨਾ ਗੁਰੂ ਅਰਜੁਨ ਪਾਤਸ਼ਾਹ ਦੀ ਮਹਾਨ ਸ਼ਹਾਦਤ ਦਾ ਜ਼ਿਕਰ ਕਰਨ ਤੋਂ
ਇਹ ਕਹਿ ਕੇ ਗੁਰੇਜ ਨਾ ਕਰਦੇ ਕਿ ਗ੍ਰੰਥ ਵੱਡਾ ਹੋਣ ਦੇ ਡਰੋਂ ਮੈਂ ਇਹ ਸਭ ਨਹੀਂ ਲਿਖਿਆ (ਕਹਾਂ ਲਗੇ
ਕਰਿ ਕਥਾ ਸੁਨਾਊਂ। ਗ੍ਰੰਥ ਬਢਨ ਤੇ ਅਧਿਕ ਡਰਾਊਂ। ਬਚਿੱਤਰ ਨਾਟਕ ਪੰਨਾ ੫੩)
*******************************************************
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
(13/06/13)
ਹਰਚਰਨ ਸਿੰਘ ਪਰਹਾਰ
ਕੈਲਗਰੀ ਵਿੱਚ ਸੰਤ ਹਰੀ ਸਿੰਘ ਰੰਧਾਵਾ ਖਿਲਾਫ ਸਫਲ ਮੁਜ਼ਾਹਰਾ!
ਕੈਲਗਰੀ: ਇੰਟਰਨੈਸ਼ਨਲ ਸਾਧ ਭਜਾਊ ਖਾਲਸਾ ਦੇ ਵਲੰਟੀਅਜ਼ ਵਲੋਂ ਪਹਿਲੀ ਵਾਰ ਕੈਲਗਰੀ
ਵਿੱਚ ਸੰਤ ਸਮਾਜ ਦੇ ਆਗੂ ਸੰਤ ਹਰੀ ਸਿੰਘ ਰੰਧਾਵਾਵਾਲੇ ਖਿਲਾਫ ਸਫਲ ਤੇ ਸ਼ਾਂਤਮਈ ਮੁਜ਼ਾਹਿਰਾ ਕੀਤਾ
ਗਿਆ। ਇਹ ਮੁਜ਼ਹਿਰਾ ਗੁਰਦੁਆਰਾ ਰਾਮਦਾਸ ਦਰਬਾਰ ਵਿੱਚ ਹਫਤੇ ਲਈ ਕਥਾ ਕਰਨ ਆਏ, ਹਰੀ ਸਿੰਘ
ਰੰਧਾਵਾਵਾਲੇ ਦੇ ਪਹਿਲੇ ਦੀਵਾਨ ਮੌਕੇ ਕੀਤਾ ਗਿਆ। ਬੇਸ਼ਕ ਆਖਰੀ ਮੌਕੇ ਤੱਕ ਇਸ ਤਰ੍ਹਾਂ ਦੀਆਂ ਕਿਆਸ
ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਦੋਨਾਂ ਧਿਰਾਂ ਵਿੱਚ ਕੋਈ ਸਮਝੌਤਾ ਹੋ ਜਾਵੇਗਾ, ਪਰ ਭਰੋਸੇਯੋਗ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਜਾਹਿਰੇ ਤੋਂ ਘੰਟਾ ਕੁ ਪਹਿਲਾਂ ਗੱਲਬਾਤ ਸਿਰੇ ਨਾ ਚੜ੍ਹਨ
ਕਾਰਨ, ਜਿਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹਰੀ ਸਿੰਘ ਦੀ ਕਥਾ ਲਈ ਬਜਿਦ ਹੋ ਗਏ, ਉਥੇ ਸਾਧ ਭਜਾਊ
ਵਲੰਟੀਅਰਜ਼ ਮੁਜਾਹਿਰਾ ਕਰਨ ਲਈ ਅੜ ਗਏ। ਹਰੀ ਸਿੰਘ ਰੰਧਾਵਾ ਦੀ ਇਸ ਵਿਵਾਦਤ ਫੇਰੀ ਦੇ ਮੱਦੇਨਜ਼ਰ ਆਮ
ਸੰਗਤ ਨੇ ਗੁਰਦੁਆਰਾ ਸਾਹਿਬ ਨਾ ਆਉਣ ਵਿੱਚ ਹੀ ਬਿਹਤਰੀ ਸਮਝੀ, ਜਦੋਂ 150 ਦੇ ਕਰੀਬ ਵਿਅਕਤੀ ਹੀ
ਗੁਰਦੁਆਰਾ ਸਾਹਿਬ ਵਿੱਚ ਹਾਜ਼ਿਰ ਸਨ, ਪਰ ਦੂਜੇ ਪਾਸੇ ਸਾਧ ਭਜਾਊ ਖਾਲਸਾ ਦੇ 100 ਦੇ ਕਰੀਬ ਵਲੰਟੀਅਰ
ਮੁਜ਼ਾਹਿਰਾ ਕਰਨ ਵਿੱਚ ਸਫਲ ਰਹੇ। ਸਿੱਖਾਂ ਦੇ ਰੋਸ ਵਿਖਾਵੇ ਅਕਸਰ ਹਿੰਸਕ ਹੋ ਜਾਂਦੇ ਹਨ, ਪਰ ਇਸਦੇ
ਉਲਟ ਇਹ ਮੁਜਾਹਰਾ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ। ਪਰ ਫਿਰ ਵੀ ਪ੍ਰਬੰਧਕਾਂ ਦੇ ਸੱਦੇ ਤੇ 10-12
ਪੁਲਿਸ ਅਫਸਰ ਸਾਰਾ ਸਮਾਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲਾਟ ਵਿੱਚ ਖੜੇ ਰਹੇ। ਬੇਸ਼ਕ ਗੁਰਦੁਆਰਾ
ਪ੍ਰਬੰਧਕਾਂ ਹਰੀ ਸਿੰਘ ਨੂੰ ਆਪਣੀ ਗੋਲਕ ਵਧਾਉਣ ਲਈ ਸੱਦਿਆ ਸੀ, ਪਰ ਜਿਥੇ ਇੱਕ ਪਾਸੇ ਸੰਗਤ ਵਲੋਂ
ਕੋਈ ਹੁੰਗਾਰਾ ਨਹੀਂ ਮਿਲਿਆ, ਉਥੇ ਗੁਰਦੁਆਰਾ ਕਮੇਟੀ ਨੂੰ ਗੁਰੂ ਘਰ ਵਿੱਚ ਕਿਸੇ ਸੰਭਾਵੀ ਗੜਬੜ ਦੇ
ਮੱਦੇਨਜ਼ਰ ਅੰਦਰ ਤੇ ਬਾਹਰ ਕੈਮਰੇ ਲਗਾਉਣੇ ਪਏ। ਇੱਕ ਘੰਟੇ ਦੇ ਕਰੀਬ ਚੱਲਿਆ ਇਹ ਮੁਜਾਹਿਰਾ
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਗਿੱਲ ਨੂੰ ਇੱਕ ਮੰਗ ਪੱਤਰ ਦੇਣ ਉਪਰੰਤ ਸਮਾਪਤ ਹੋ
ਗਿਆ, ਜਿਸ ਵਿੱਚ ਕਮੇਟੀ ਨੂੰ ਸੰਤ ਹਰੀ ਸਿੰਘ ਨੂੰ ਗੁਰਦੁਆਰੇ ਸੱਦਣ ਲਈ ਆਪਣੀ ਗਲਤੀ ਮੰਨਣ, ਅੱਗੇ
ਤੋਂ ਅਜਿਹੇ ਵਿਵਾਦੀ ਪ੍ਰਚਾਰਕ ਨਾ ਸੱਦਣ, ਸਿਰਫ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਸੱਦਣ ਤੇ
ਹਰੀ ਸਿੰਘ ਨਾਲ ਸੰਗਤ ਵਲੋਂ ਸਵਾਲ-ਜਵਾਬ ਕਰਨ ਲਈ ਇੱਕ ਖੁੱਲੀ ਮੀਟਿੰਗ ਦੀ ਮੰਗ ਕੀਤੀ ਗਈ। ਹਰਬੰਸ
ਸਿੰਘ ਗਿੱਲ ਵਲੋਂ ਮੰਗ ਪੱਤਰ ਲੈਣ ਉਪਰੰਤ ਆਪਣਾ ਜਵਾਬ ਕਮੇਟੀ ਮੀਟਿੰਗ ਤੋਂ ਬਾਅਦ ਅਗਲੇ ਦਿਨ ਦੇਣ
ਦਾ ਵਾਅਦਾ ਕੀਤਾ ਗਿਆ। ਜਿਸ ਤੋਂ ਬਾਅਦ ਮੁਜਾਹਰਕਾਰੀਆਂ ਦੇ ਲੀਡਰਾਂ ਨੇ ਅਗਲੀ ਰਣਨੀਤੀ ਕਮੇਟੀ ਦੇ
ਜਵਾਬ ਉਪਰੰਤ ਤਹਿ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਬਲਜਿੰਦਰ ਸਿੰਘ ਭੁੱਲਰ ਵਲੋਂ ਦੋਨੋਂ
ਪਾਰਟੀਆਂ ਵਿੱਚ ਸੁਲਾਹ ਕਰਾਉਣ ਦੇ ਯਤਨ ਕੀਤੇ ਗਏ, ਜੋ ਕਿ ਸਫਲ ਨਹੀਂ ਹੋਏ। ਮੁਜਹਰਾਕਾਰੀਆਂ ਵਿੱਚ
ਰਣਬੀਰ ਪਰਮਾਰ, ਸੁਖਰਾਮ ਸੰਧੂ, ਬਲਵਿੰਦਰ ਕਾਹਲੋਂ, ਮਨਜੀਤ ਪਿਆਸਾ, ਗੁਰਵਰਿੰਦਰ ਧਾਲੀਵਾਲ, ਹਰਜੀਤ
ਸਰੋਆ, ਹਰਚਰਨ ਪਰਹਾਰ, ਤਰਸੇਮ ਪਰਹਾਰ, ਲਛਮਣ ਚਾਹਲ, ਹਰਪਾਲ ਸਿੰਘ, ਬਲਵੀਰ ਗਿੱਲ, ਹਰਵਿੰਦਰ
ਢਿਲੋਂ, ਲਖਵਿੰਦਰ ਮੱਲ੍ਹੀ, ਜਗਦੇਵ ਬੁਆਲ, ਹਨੀ ਸਿੰਘ, ਰਣਜੀਤ ਹੰਸ, ਸੰਦੀਪ ਢਿਲੋਂ, ਬਿਰਲਾ
ਮੱਲ੍ਹੀ, ਰਣਧੀਰ ਬਾਸੀ, ਭਜਨ ਗਿੱਲ, ਗੋਪਾਲ ਜੱਸਲ, ਬਲਦੇਵ ਮਾਂਗਟ, ਅਨੂਪਿੰਦਰ ਸਿੰਘ ਮਹੇਅ,
ਸੁੱਖਵਿੰਦਰ ਗਿੱਲ ਆਦਿ ਦੇ ਨਾਮ ਵਰਨਣਯੋਗ ਹਨ।
ਇਸ ਨਾਲ ਸੰਬੰਧਿਤ
ਫੋਟੋਆਂ ਦੇਖਣ ਲਈ ਇੱਥੇ ਕਲਿਕ ਕਰੋ ਜੀ।
(12/06/13)
ਡਾ: ਇਕਬਾਲ ਸਿੰਘ ਢਿੱਲੋਂ
ਸਤਿਕਾਰਯੋਗ ਸ. ਜਗਤਾਰ ਸਿੰਘ ਜਾਚਕ ਜੀ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ
ਪਰਵਾਨ ਹੋਵੇ ਜੀ!
ਸਿਖਮਾਰਗ ਵੈਬਸਾਈਟ ਉੱਤੇ ਮਿਤੀ 11. 06. 2013 ਨੂੰ ਪਾਏ ਗਏ ਆਪ ਜੀ ਦੇ ਪੱਤਰ ਲਈ ਆਪ
ਜੀ ਦਾ ਧੰਨਵਾਦ ਹੈ ਜੀ। ਆਪ ਜੀ ਨੇ ਆਪਣੇ ਪੱਤਰ ਵਿੱਚ ਗੁਰਬਾਣੀ ਵਿੱਚੋਂ ਟੂਕਾਂ ਪੇਸ਼ ਕਰਦਿਆਂ ਮੁੱਖ
ਤੌਰ ਤੇ ਭਗਤ ਨਾਮਦੇਵ ਜੀ ਦੇ ਸ਼ਬਦ ‘ਸੁਲਤਾਨੁ ਪੂਛੈ ਸੁਨੁ ਬੇ ਨਾਮਾ’ ਵਿੱਚੋਂ ਹਵਾਲਾ ਦਿੱਤਾ ਹੈ।
ਇਸ ਸ਼ਬਦ ਦੀ ਵਿਆਖਿਆ ਸ. ਬਲਦੇਵ ਸਿੰਘ ਟਰਾਂਟੋ ਜੀ ਨੇ ਆਪਣੀ ਪੁਸਤਕ
“ਗੁਰਮਤਿ ਗਿਆਨ ਦਾ ਚਾਨਣ” (ਪ੍ਰਕਾਸ਼ਕ: ਲਹੌਰ ਬੁੱਕ ਸ਼ਾਪ, ਲੁਧਿਆਣਾ) ਵਿੱਚ ਸ਼ਾਮਲ ਕੀਤੀ
ਹੋਈ ਹੈ ਅਤੇ ਆਪ ਜੀ ਨੇ ਇਹ ਪੁਸਤਕ ਚੰਗੀ ਤਰ੍ਹਾਂ ਪੜ੍ਹੀ ਹੋਈ ਹੈ। ਇਸ ਸ਼ਬਦ ਦੀ ਸ. ਬਲਦੇਵ ਸਿੰਘ
ਟਰਾਂਟੋ ਜੀ ਵੱਲੋਂ ਆਪਣੀ ਪੁਸਤਕ ਵਿੱਚ ਕੀਤੀ ਹੋਈ ਨਿਵੇਕਲੀ ਕਿਸਮ ਦੀ ਵਿਆਖਿਆ ਵਿਸ਼ੇਸ਼ ਧਿਆਨ ਮੰਗਦੀ
ਹੈ।
ਸ. ਜਾਚਕ ਜੀ, ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਪਹਿਲਾਂ ਆਪ ਜੀ ਇਹ ਦੱਸਣ ਦੀ ਕਿਰਪਾਲਤਾ ਕਰੋ
ਕਿ ਕੀ ਆਪ ਜੀ ਭਗਤ ਨਾਮਦੇਵ ਜੀ ਦੇ ਉੱਪਰ ਦੱਸੇ ਸ਼ਬਦ ਵਿੱਚੋਂ ਆਪ ਜੀ ਦੇ ਵਿਚਾਰ-ਅਧੀਨ ਪੱਤਰ ਵਿੱਚ
ਕੋਟ (quote)
ਕੀਤੀਆਂ ਗਈਆਂ ਸਤਰਾਂ ਦੀ ਸ. ਬਲਦੇਵ ਸਿੰਘ ਟਰਾਂਟੋ ਜੀ ਵੱਲੋਂ ਆਪਣੀ ਪੁਸਤਕ ਵਿੱਚ ਕੀਤੀ ਹੋਈ
ਵਿਆਖਿਆ ਨਾਲ ਸਹਿਮਤ ਹੋ। ਆਪ ਜੀ ਦਾ ਜਵਾਬ ਆ ਜਾਣ ਤੇ ਆਪ ਜੀ ਦੇ ਵਿਚਾਰ-ਅਧੀਨ ਪੱਤਰ ਦਾ ਬਣਦਾ
(proper)
ਉੱਤਰ ਦੇ ਦਿੱਤਾ ਜਾਵੇਗਾ ਜੀ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(12/06/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ਕਰਾਮਾਤ?
“ਗੁਰੁਮਤ ਮਾਰਤੰਡ” (ਭਾਗ ਪਹਿਲਾ) ਪੰਜਵੀਂ ਐਡੀਸ਼ਨ ਦਸਬੰਰ ੧੯੯੬, ਪ੍ਰਕਾਸ਼ਕ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪੰਨਾ ੨੮੫-੨੮੬ ਵਿਖੇ, ਭਾਈ ਕਾਨ੍ਹ
ਸਿੰਘ, ਨਾਭਾ ਲਿਖਦੇ ਹਨ:
“ਸਤਿਗੁਰਾਂ ਦੀ ਆਤਮਿਕ ਕਰਾਮਾਤ, ਜਿਸ ਨਾਲ ਕੁਕਰਮੀਆਂ ਨੂੰ ਸੁਕਰਮੀ,
ਨਾਸਤਿਕਾਂ ਨੂੰ ਆਸਤਿਕ, ਆਲਸੀਆਂ ਨੂੰ ਕਰਮ ਯੋਗੀ, ਜਾਤਿ ਵਿਰੋਧੀਆਂ ਨੂੰ ਕੌਮ ਦੇ ਪਿਆਰੇ ਅਤੇ ਸੇਵਕ
ਕਰ ਦਿੱਤਾ, ਸਮਝੇ ਬਿਨਾ, ਅਨੇਕ ਇਤਿਹਾਸ ਲੇਖਕਾਂ ਨੇ ਗੁਰੂ ਸਾਹਿਬ ਨੂੰ ਪ੍ਰਕ੍ਰਿਤਿ ਵਿਰੁੱਧ
ਕਰਾਮਾਤ ਕਰਨ ਵਾਲੇ ਮੰਨ ਕੇ ਬਹੁਤ ਪ੍ਰਸੰਗ ਅਜੇਹੇ ਲਿਖ ਦਿਤੇ ਹਨ, ਜਿਨ੍ਹਾਂ ਤੋਂ ਉਸਤਤਿ ਵਯਾਜ
ਨਿੰਦਾ ਪ੍ਰਗਟ ਹੁੰਦੀ ਹੈ। ਦੇਖੋ ਕਰਾਮਾਤ ਸੰਬੰਧੀ ਅਗੇ ਲਿਖੇ ਵਾਕ:
{ਪੰਨਾ ੧੪੭} ਮਹਲਾ ੧ ਵਾਰ ਮਾਝ (੧੯): … ਜੇਵਡੁ ਸਾਹਿਬੁ ਤੇਵਡ ਦਾਤੀ ਦੇ
ਦੇ ਕਰੇ ਰਜਾਈ॥ ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ॥ ੧॥
{ਪੰਨਾ ੪੭੪-੪੭੫} ਸਲੋਕੁ ਮਹਲਾ ੨, ਵਾਰ ਆਸਾ ੨੩॥ ਏਹ ਕਿਨੇਹੀ ਦਾਤਿ ਆਪਸ
ਤੇ ਜੋ ਪਾਈਐ॥ ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ॥ ੧॥
{ਪੰਨਾ ੬੫੦} ਮ: ੩, ਵਾਰ ਸੋਰਠਿ ੨੦॥ … ਬਿਨੁ ਨਾਵੈ ਪੈਨਣੁ ਖਾਣੁ ਸਭੁ
ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ॥ ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ॥ ਨਾਨਕ
ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ॥ ੨॥
ਫਿਰ ਹੋਰ ਦੇਖੋ: ਗੁਰੂ ਗਰੰਥ ਸਾਹਿਬ, ਪੰਨਾ ੮੭੮-੮੭੯, ਰਾਮਕਲੀ ਮਹਲਾ ੧
(੯, ੧੦, ੧੧) ਅਤੇ ਵਾਰਾਂ ਭਾਈ ਗੁਰਦਾਸ: ਵਾਰ ੧, ਪਉੜੀ ੪੨ ਅਤੇ ੪੩।
ਪੰਨਾ ੮੧੭, ਬਿਲਾਵਲੁ ਮਹਲਾ ੫॥ ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ॥
ਸਫਲ ਸੇਵਾ ਪਾਰਬ੍ਰਹਮ ਕੀ ਤਾ ਕੀ ਨਹੀ ਹਾਨਿ॥ ੧॥ ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ॥ ਜੋ ਜੋ
ਚਿਤਵਹਿ ਸਾਧ ਜਨ ਸੋ ਲੇਤਾ ਮਾਨਿ॥ ੧॥ ਰਹਾਉ॥
ਪੰਨਾ ੧੧੬੨, ਭਗਤ ਕਬੀਰ ਜੀ (੧੮)॥ ਗੰਗ ਗੁਸਾਇਨਿ ਗਹਿਰ ਗੰਭੀਰ॥ ਜੰਜੀਰ
ਬਾਂਧਿ ਕਰਿ ਖਰੇ ਕਬੀਰ॥
ਇਹ ਸ਼ਬਦ, ਪ੍ਰੋਫੈਸਰ ਇੰਦਰ ਸਿੰਘ ਘੱਗਾ ਨੇ ਸਿੱਖ ਮਾਰਗ ਦੀ ਲੇਖ ਪਹਿਲੀ ਲੜੀ
ਵਿਖੇ ਬਹੁਤ ਵਿਸਥਾਰ ਨਾਲ ਲਿਖਿਆ ਹੋਇਆ ਹੈ; ਸਿਰਲੇਖ: ਕਬੀਰ ਦੀ ਜੰਜੀਰ ਕਿਵੇਂ ਟੁੱਟੀ?
ਪੰਨਾ ੧੧੬੫-੧੧੬੬, ਭੈਰਉ ਨਾਮਦੇਉ ਜੀਉ ਦਾ ਸ਼ਬਦ: ਦੁਸਟ ਸਭਾ ਮਿਲਿ ਮੰਤਰ
ਉਪਾਇਆ ਕਰਸਹ ਅਉਧ ਘਨੇਰੀ॥ ;
ਅਪਨੇ ਭਗਤ ਪਰਿ ਕੀ ਪ੍ਰਤਿਪਾਲ॥ ਗਰੁੜ ਚੜ੍ਹੇ ਗੋਬਿੰਦ ਆਇਲਾ॥ ਦੇਖੋ,
ਸਿੱਖ ਮਾਰਗ ਦੀ ਲੇਖ ਪਹਿਲੀ ਲੜੀ ਜਿੱਥੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਦਾ ਲੇਖ “ਗਰੁੜ ਚੜ੍ਹੇ
ਗੋਬਿੰਦ ਆਇਲਾ”. .॥
ਇਹੀ ਸ਼ਬਦ, ਵੀਰ ਭੁਪਿੰਦਰ ਸਿੰਘ ਨੇ ਵੀ ਆਪਣੀ ਕਿਤਾਬ: “ਜੀਵਨ ਜਾਚ ਦਾ
ਖ਼ਜ਼ਾਨਾ (ਭਾਗ ਪਹਿਲਾ) ਪੰਨੇ ੨੦੫ ਤੋਂ ੨੪੧ ਵਿਖੇ ਇਸ ਦੀ ਬਹੁਤ ਵਿਸਥਾਰ ਵਿੱਚ ਵਿਚਾਰ ਸਾਂਝੀ ਕੀਤੀ
ਹੋਈ ਹੈ।
ਸ਼ਾਇਦ ਇਹ ਜਾਣਕਾਰੀ ਸੰਬੰਧਿਤ ਪਾਠਕਾਂ ਲਈ ਲਾਭਿਦਾਇਕ ਹੋਵੇ।
ਖਿਮਾ ਦਾ ਜਾਚਿਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ) ੧੨
ਜੂਨ ੨੦੧੩
(11/06/13)
ਜਗਤਾਰ ਸਿੰਘ ਜਾਚਕ
ਸਤਿਕਾਰਯੋਗ ਡਾ: ਇਕਬਾਲ ਸਿੰਘ ਢਿੱਲੋਂ ਜੀ ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
ਆਪ ਜੀ ਨੇ ‘ਕਸੇਲ’ ਹੁਰਾਂ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਹੇਠ ਲਿਖੀਆਂ ਪੰਕਤੀਆਂ
ਲਿਖੀਆਂ ਹਨ:
“ਗੁਰਬਾਣੀ ਵਿੱਚੋਂ ਵੀ ਕਈ ਹਵਾਲੇ ਲਏ ਜਾ ਸਕਦੇ ਹਨ ਜਿਹਨਾਂ ਰਾਹੀਂ ਇਹ
ਸਿੱਧ ਕੀਤਾ ਜਾ ਸਕਦਾ ਹੈ ਕਿ ਗੁਰਮੱਤ ਕਰਾਮਾਤ ਨੂੰ ਮਾਨਤਾ ਨਹੀਂ ਦਿੰਦੀ। ਇਸ ਹਿਸਾਬ ਨਾਲ ਉੱਪਰ ਆਈ
ਪਹਿਲੀ ਸਥਿਤੀ ਤਾਂ ਆਪਣੇ-ਆਪ ਹੀ ਰਦ ਹੋ ਜਾਂਦੀ ਹੈ। ਧਿਆਨ ਨਾਲ ਵੇਖਿਆ ਜਾਵੇ ਤਾਂ ਉੱਪਰ ਆਈ ਦੂਸਰੀ
ਸਥਿਤੀ ਵੀ ਪਹਿਲੀ ਵਰਗੀ ਹੀ ਭਾਸਦੀ ਹੈ, ਫਰਕ ਕੇਵਲ ਇਤਨਾ ਹੈ ਕਿ ਹੁਣ ਕਰਾਮਾਤ ਦਾ ਹਥਿਆਰ ਗੁਰੂ ਜੀ
ਦੇ ਹੱਥੋਂ ਖੋਹ ਕੇ ਅਕਾਲ-ਪੁਰਖ ਦੇ ਹੱਥ ਫੜਾ ਦਿੱਤਾ ਗਿਆ ਹੈ। ਇਸ ਵਿਚਾਰ-ਅਧੀਨ ਸਥਿਤੀ ਦਾ ਮਕਸਦ
ਇਹ ਸਾਬਤ ਕਰਨਾ ਪਰਤੀਤ ਹੁੰਦਾ ਹੈ ਕਿ ਗੁਰੂ ਜੀ ਇਤਨੀ ਉੱਚ-ਕੋਟੀ ਦੀ ਅਵਤਾਰੀ ਹਸਤੀ ਸਨ ਕਿ
ਅਕਾਲ-ਪੁਰਖ ਆਪਣੇ ਸਾਰੇ ਕੰਮ-ਕਾਰ ਛੱਡ ਕੇ ਗੁਰੂ ਜੀ ਦੀ ਜਾਨ ਬਚਾਉਣ ਲਈ ਮੌਕੇ ਉੱਤੇ ਆ ਹਾਜ਼ਰ ਹੋਇਆ
ਸੀ। ਇਸ ਮਕਸਦ ਵਿੱਚੋਂ ਅਵਤਾਰਵਾਦ ਦੇ ਨਾਲ-ਨਾਲ ਪ੍ਰਭੂ-ਪਰਮੇਸ਼ਵਰ ਸਬੰਧੀ ਮਨਮੱਤੀ ਸੰਕਲਪ ਵੀ
ਦ੍ਰਿਸ਼ਟਮਾਨ ਹੁੰਦਾ ਹੈ।”
ਪਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਅੰਕਤ ਹੇਠ ਲਿਖੇ ਸ਼ਬਦਾਂ ਦੀ ਰੌਸ਼ਨੀ ਵਿੱਚ ਆਪ ਜੀ
ਦੇ ਵਿਚਾਰਾਂ ਨਾਲ ਸਹਿਮਤ ਹੋ ਸਕਣਾ ਅਸੰਭਵ ਹੋ ਰਿਹਾ ਹੈ। ਬੜੀ ਮਿਹਰਬਾਨੀ ਹੋਵੇ ਜੇ ਆਪ ਇਨ੍ਹਾਂ
ਸ਼ਬਦਾਂ ਦੇ ਅਰਥ-ਭਾਵ ਸਮਝਾਉਣ ਦੀ ਕ੍ਰਿਪਾਲਤਾ ਕਰੋ:
ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ॥ ਜੋ ਜੋ ਚਿਤਵਹਿ ਸਾਧ ਜਨ ਸੋ
ਲੇਤਾ ਮਾਨਿ॥ ੧॥ ਰਹਾਉ॥ - ਬਿਲਾਵਲੁ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੮੧੭
ਅਪਨੇ ਭਗਤ ਪਰਿ ਕੀ ਪ੍ਰਤਿਪਾਲ॥ ਗਰੁੜ ਚੜੇ ਆਏ ਗੋਪਾਲ॥ ੧੬॥ ਕਹਹਿ ਤ ਧਰਣਿ ਇਕੋਡੀ ਕਰਉ॥ ਕਹਹਿ ਤ
ਲੇ ਕਰਿ ਊਪਰਿ ਧਰਉ॥ ੧੭॥ ਕਹਹਿ ਤ ਮੁਈ ਗਊ ਦੇਉ ਜੀਆਇ॥ ਸਭੁ ਕੋਈ ਦੇਖੈ ਪਤੀਆਇ॥ ੧੮॥ ਨਾਮਾ ਪ੍ਰਣਵੈ
ਸੇਲ ਮਸੇਲ॥ ਗਊ ਦੁਹਾਈ ਬਛਰਾ ਮੇਲਿ॥ ੧੯॥ ਦੂਧਹਿ ਦੁਹਿ ਜਬ ਮਟੁਕੀ ਭਰੀ॥ ਲੇ ਬਾਦਿਸਾਹ ਕੇ ਆਗੇ
ਧਰੀ॥ ੨੦॥ ਬਾਦਿਸਾਹੁ ਮਹਲ ਮਹਿ ਜਾਇ॥ ਅਉਘਟ ਕੀ ਘਟ ਲਾਗੀ ਆਇ॥ ੨੧॥
ਭੈਰਉ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ - ਅੰਗ ੧੧੬੬
ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ॥ ਮ੍ਰਿਗਛਾਲਾ ਪਰ ਬੈਠੇ ਕਬੀਰ॥ ੨॥ - ਭੈਰਉ (ਭ. ਕਬੀਰ) ਗੁਰੂ
ਗ੍ਰੰਥ ਸਾਹਿਬ - ਅੰਗ ੧੧੬੨
ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ॥ ਗਿਰਿ ਤਰ ਜਲ ਜੁਆਲਾ ਭੈ ਰਾਖਿਓ ਰਾਜਾ ਰਾਮਿ
ਮਾਇਆ ਫੇਰੀ॥ ੩॥ - ਭੈਰਉ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ - ਅੰਗ ੧੧੬੫
ਅੱਛਾ ਹੋਵੇ ਜੇ ਪ੍ਰਿੰਸੀਪਲ ਸੁਰਜੀਤ ਸਿੰਘ, ਗਿਆਨੀ ਜਸਬੀਰ ਸਿੰਘ, ਸ੍ਰ: ਹਾਕਮ ਸਿੰਘ ਤੇ
ਵੀਰ ਭੁਪਿੰਦਰ ਸਿੰਘ ਜੀ ਵਰਗੇ ਗੁਰਮਤਿ ਸਿਧਾਂਤਾਂ ਦੀ ਗਹਿਰੀ ਸੂਝ ਰਖਣ ਵਾਲੇ ਵਿਦਵਾਨ ਸਜਣ ਉਪਰੋਕਤ
ਪੱਖ ਨੂੰ ਸਪਸ਼ਟ ਕਰਨ ਦੀ ਕ੍ਰਿਪਾਲਤਾ ਕਰਨ।
ਸਿਖਿਆਰਥੀ: ਜਗਤਾਰ ਸਿੰਘ ਜਾਚਕ
(11/06/13)
ਉਪਕਾਰ ਸਿੰਘ ਫਰੀਦਾਬਾਦ/ਜਸਪ੍ਰੀਤ ਕੌਰ ਫਰੀਦਾਬਾਦ
ਸ਼ਹੀਦੀ ਯਾਦਗਾਰ ਬਣਾਉਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਸ਼ਹੀਦਾਂ ਦੇ ਪਰਵਾਰਾਂ ਦੀ ਸੰਭਾਲ ਕੀਤੀ ਜਾਵੇ
ਸ਼ਹੀਦੀ ਯਾਦਗਾਰ ਦੇ ਨੀਂਹ ਪੱਥਰ ਰਖਣ ਵਾਲੇ ਧਾਰਮਕ/ਸਿਆਸੀ ਲੀਡਰ ਕਿੰਨ੍ਹਾਂ ਕੁ ਵਿਵਹਾਰਕ ਤੌਰ `ਤੇ
ਸ਼ਹੀਦਾਂ ਦੇ ਪਰਵਾਰਾਂ ਦੀ ਸਾਰ ਲੈ ਰਹੇ ਹਨ? : ਸ. ਉਪਕਾਰ ਸਿੰਘ ਫਰੀਦਾਬਾਦ
(੧੧ ਮਈ ੨੦੧੩; ਜਸਪ੍ਰੀਤ ਕੌਰ ਫਰੀਦਾਬਾਦ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ.
ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਕਿਹਾ ਕਿ ੧੨ ਜੂਨ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ
ਵਿਖੇ ੧੯੮੪ ਦੇ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਨ ਵਾਲੀ ਯਾਦਗਾਰ ਦਾ ਨੀਂਹ ਪੱਥਰ ਰਖਣ ਵਾਲੇ
ਧਾਰਮਕ ਅਤੇ ਸਿਆਸੀ ਲੀਡਰਾਂ ਨੂੰ ਅਪਣੇ ਅੰਦਰ ਝਾਤ ਮਾਰਣ ਦੀ ਲੋੜ ਹੈ ਕਿ ਉਹ ਕਿੰਨਾ ਕੁ ੧੯੮੪ ਦੇ
ਸ਼ਹੀਦਾਂ ਦੇ ਪਰਵਾਰਾਂ ਨਾਲ ਵਿਵਹਾਰਕ ਤੌਰ `ਤੇ ਜੁੜ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ
ਲਈ ਸਾਹਮਣੇ ਆਏ ਹਨ ਅਤੇ ੨੯ ਸਾਲ ਬਾਅਦ ਵੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਕਿੰਨੀ ਕੁ ਇਮਾਨਦਾਰੀ
ਵਿਖਾਈ ਹੈ? ਉਨ੍ਹਾਂ ਕਿਹਾ ਕਿ ਧਾਰਮਕ ਅਤੇ ਸਿਆਸੀ ਲੀਡਰਾਂ ਨੇ ਅੱਜ ਤਕ ਨੀਂਹ ਪੱਥਰ ਹੀ ਰਖੇ ਹਨ
ਜਿਸ ਦਾ ਪ੍ਰਤੱਖ ਪ੍ਰਮਾਣ ਹੋਂਦ ਚਿਲੜ ਹੈ ਜਿਥੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਤਖ਼ਤਾਂ ਦੇ
ਜੱਥੇਦਾਰਾਂ ਵੱਲੋਂ ਨੀਂਹ ਪੱਥਰ ਤਾਂ ਰੱਖ ਦਿੱਤਾ ਪਰ ਮੁੜ ਕੇ ਉਸ ਪੱਥਰ ਵਾਲੇ ਪਾਸੇ ਨਾ ਗਏ ਅਤੇ
ਨਾਂ ਹੀ ਪੀੜਤ ਪਰਵਾਰਾਂ ਦੀ ਸਾਰ ਲਈ। ਸ. ਉਪਕਾਰ ਸਿੰਘ ਨੇ ਕਿਹਾ ਕਿ ੧੯੮੪ ਕਤਲੇਆਮ ਦਾ ਦੁੱਖ ਝਲ
ਰਹੇ ਪਰਵਾਰਾਂ ਦੀ ਹਾਲਤ ਬੜੀ ਹੀ ਮਾੜੀ ਹੈ ਸਿਆਸੀ ਲੀਡਰ ਨਿਰਾ ਧਾਰਮਕ ਅਤੇ ਸਿਆਸੀ ਰੋਟੀਆਂ ਸੇਕਣ
ਅਤੇ ਵਿਖਾਵੇ ਲਈ ਹੀ ਉਨ੍ਹਾਂ ਨਾਲ ਸੰਪਰਕ ਕਾਇਮ ਕਰਦੇ ਹਨ ਉਸ ਤੋਂ ਬਾਅਦ ਉਨ੍ਹਾਂ ਦੀ ਕੋਈ
ਪੁੱਛ-ਗਿਛ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਆਉਣ ਵਾਲੀ ਪੀੜੀ ਨੂੰ ੧੯੮੪ ਕਤਲੇਆਮ ਦੀ ਯਾਦ
ਨਾਲ ਜੋੜਨ ਲਈ ਯਾਦਗਾਰਾਂ ਬਣਨੀਆਂ ਚਾਹੀਦੀਆਂ ਹਨ ਪਰ ਸਿਰਫ ਉਨ੍ਹਾਂ ਨੂੰ ਸਿਆਸੀ ਲਾਹਾ ਲੈਣ ਲਈ
ਵਿਵਾਦਤ ਬਣਾ ਦੇਣਾ ਵਾਜ਼ਬ ਨਹੀਂ। ਉਨ੍ਹਾਂ ਕਿਹਾ ਕਿ ਸ਼ਹੀਦੀ ਯਾਦਗਾਰ ਨੂੰ ਇਤਿਹਾਸਕ ਗੁਰਦੁਆਰੇ ਵਿੱਚ
ਬਨਾਉਣ ਦੀ ਥਾਂ ਉਸ ਅਸਥਾਨ `ਤੇ ਸਥਾਪਤ ਕੀਤਾ ਜਾਵੇ ਜਿੰਨ੍ਹਾਂ ਅਸਥਾਨਾਂ `ਤੇ ਦਰਦਨਾਕ ਘਟਨਾਵਾਂ
ਵਾਪਰੀਆਂ ਹਨ ਜਿਵੇਂ ਕਿ ਹੋਂਦ ਚਿਲੜ ਕਾਂਡ ਵਾਲੀ ਥਾਂ ਜਾਂ ਫਿਰ ਇਤਿਹਾਸਕ ਗੁਰਦੁਆਰੇ ਤੋਂ ਬਾਹਰ
ਦਿੱਲੀ ਵਿੱਚ ਕਿਸੇ ਵੀ ਥਾਂ `ਤੇ ਇਸ ਨੂੰ ਸੁਚੱਜੇ ਤਰੀਕੇ ਨਾਲ ਬਿਨਾਂ ਸਿਆਸੀ ਰੋਟੀਆਂ ਸੇਕੇ
ਸੁਹਿਰਦਤਾ ਨਾਲ ਬਣਾਇਆ ਜਾਵੇ।
(11/06/13)
ਅਵਤਾਰ ਸਿੰਘ ਗਿਆਨੀ
ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ…….
ਸਮਾਜ ਦੀ ਉਤਪਤੀ ਤੋਂ ਅਨੰਤ ਸਮਾ ਪਹਿਲਾਂ ਕੇਵਲ ਪ੍ਰਮਾਤਮਾ ਦਾ ਨਿਰਗੁਣ (ਅਦ੍ਰਿਸਟ) ਰੂਪ ਹੀ ਹੋਂਦ
ਵਿੱਚ ਸੀ। ਗੁਰਬਾਣੀ ਫ਼ੁਰਮਾਣ:-“ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨਾ ਗਗਨਾ, ਹੁਕਮੁ ਅਪਾਰਾ॥ ਨਾ
ਦਿਨੁ ਰੈਣਿ ਨ ਚੰਦੁ ਨ ਸੂਰਜੁ, ਸੁੰਨ ਸਮਾਧਿ ਲਗਾਇਦਾ॥ “ (ਮ: ੧, ੧੦੩੫) ਪ੍ਰਤੱਖ ਪ੍ਰਮਾਣ ਮੌਜ਼ੂਦ
ਹੈ, ਫਿਰ ਆਕਾਰ ਹੌਂਦ ਵਿੱਚ ਆਇਆ: “ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ
ਸਾਜਿਆ, ਘਟਿ ਘਟਿ ਜੋਤਿ ਸਮੋਇ॥ “ (ਮ: ੧, ੧੯) ਭਾਵ: ਪ੍ਰਮਾਤਮਾ ਤੋਂ ਹਵਾ (ਗੈਂਸ) ਬਣੀ, ਗੈਂਸ
ਤੋਂ ਪਾਣੀ, ਪਾਣੀ ਤੋਂ ਜੀਵ-ਜੰਤ, ਜਿਨ੍ਹਾਂ ਵਿੱਚ ਕਰਤਾਰ ਆਪ ਵਿਆਪਕ ਹੈ।
ਜੂਨਾਂ ਵਿਚੋਂ ਮਨੁੱਖ ਜੂਨੀ ਨੇ ਭਾਸ਼ਾ (ਬੋਲੀ) ਪ੍ਰਾਪਤ ਕਰਕੇ ਬਾਕੀ ਜੂਨਾਂ ‘ਤੇ ਆਪਣੀ ਸਰਦਾਰੀ
ਕਾਇਮ ਕਰ ਲਈ। “ਇਸੁ ਧਰਤੀ ਮਹਿ, ਤੇਰੀ ਸਿਕਦਾਰੀ॥ “ (ਮ: ੫, ੩੭੮) ਅਤੇ “ਸਗਲ ਜੋਨਿ ਮਹਿ, ਤੂ
ਸਿਰਿ ਧਰਿਆ॥ “ (ਮ: ੫, ੯੧੩) ਪਰ “ਹਉਮੈ ਰੋਗੁ ਮਾਨੁਖ ਕਉ ਦੀਨਾ॥ “ (ਮ: ੫, ੧੧੪੦) ਕਾਰਨ ਇਨਸਾਨ
ਇਥੋਂ ਤੱਕ ਹੀ ਸੀਮਿਤ ਨਹੀਂ ਰਿਹਾ। ਮਨੁੱਖ ਨੇ ਮਨੁੱਖਾਂ ‘ਤੇ ਵਿਜੇ ਪ੍ਰਾਪਤ ਕਰਨੀ ਆਰੰਭ ਕਰ
ਦਿੱਤੀ। ਕੁੱਝ ਕੁ ਬੰਦਿਆ ‘ਤੇ ਜਿੱਤ ਪ੍ਰਾਪਤ ਕਰਕੇ ਮਨੁੱਖ ਹਉਮੈ ਦੇ ਨਾਲ-ਨਾਲ ਕਾਮ, ਕ੍ਰੋਧ, ਲੋਭ,
ਮੋਹ ਆਦਿ ਵਿਕਾਰਾਂ ਵਿੱਚ ਫਸਦਾ ਗਿਆ।
ਗੁਰਬਾਣੀ ਰਾਜ ਸੱਤਾ ਪ੍ਰਾਂਪਤ ਕਰਨ ਨੂੰ ਬੁਰਾ ਨਹੀਂ ਮੰਨਦੀ, ਕਿਉਂਕਿ “ਜਿਸ ਹੀ ਕੀ ਸਿਰਕਾਰ ਹੈ,
ਤਿਸ ਹੀ ਕਾ ਸਭੁ ਕੋਇ॥ (ਮ: ੩, ੨੭) ਬ-ਸ਼ਰਤ ਹੈ ਕਿ ਉਹ ਸ਼ਕਤੀ ਸਮਾਜ ਦੀ ਭਲਾਈ ਲਈ ਹੋਵੇ। ਗੁਰੂ
ਨਾਨਕ ਦੇਵ ਜੀ ਦੇ ਆਗਮ ਤੋਂ ਪਹਿਲਾਂ ਸਮਾਜ ਦੀ ਦੁਰਦਸ਼ਾ ਕੇਵਲ ਗੁਰਬਾਣੀ ਦੇ ਇਸ ਵਾਕ ਤੋਂ ਮਾਲੂਮ ਹੋ
ਜਾਂਦੀ ਹੈ: “ਰਾਜੇ ਸੀਹ ਮੁਕਦਮ ਕੁਤੇ, ਜਾਇ ਜਗਾਇਨਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨ੍ਹਿ ਘਾਉ॥ ਰਤੁ
ਪਿਤੁ ਕੁਤਿਉ ਚਟਿ ਜਾਹੁ॥ “
(੨) (ਮ: ੧, ੧੨੮੮) ਭਾਵ: ਰਾਜੇ (ਮਾਨੋ) ਸ਼ੇਰ ਹਨ (ਉਹਨਾਂ ਦੇ, ਪੜ੍ਹੇ ਹੋਏ) ਅਹਲਕਾਰ (ਮਾਨੋ)
ਕੁੱਤੇ ਹਨ, ਬੈਠੇ-ਸੁੱਤੇ ਬੰਦਿਆਂ ਨੂੰ (ਭਾਵ, ਵੇਲੇ ਕੁਵੇਲੇ) ਜਾ ਜਗਾਂਦੇ ਹਨ (ਭਾਵ, ਤੰਗ ਕਰਦੇ
ਹਨ)। ਇਹ ਅਹਲਕਾਰ (ਮਾਨੋ ਸ਼ੇਰਾਂ ਦੀਆਂ) ਨਹੁੰਦ੍ਰਾਂ ਹਨ, ਜੋ (ਲੋਕਾਂ ਦਾ) ਘਾਤ ਕਰਦੀਆਂ ਹਨ,
(ਰਾਜੇ-ਸ਼ੀਂਹ ਇਹਨਾਂ ਮੁਕੱਦਮ) ਕੁੱਤਿਆਂ ਦੀ ਰਾਹੀਂ (ਲੋਕਾਂ ਦਾ) ਲਹੂ ਪੀਂਦੇ ਹਨ। ਰਾਜੇ ਅਤੇ
ਅਹਲਕਾਰਾਂ ਨੇ ਧਾਰ ਰੱਖਿਆ ਸੀ ਕਿ “ਸਰਮੁ ਧਰਮੁ ਦੁਇ ਨਾਨਕਾ, ਜੇ ਧਨੁ ਪਲੈ ਹੋਇ॥ “ (ਮ: ੧, ੧੨੮੭)
ਜਨਤਾ ਵਿਚਾਰੀ ਡਰੀ ਹੋਈ ਸੀ। ਸਮਾਜ ਵਿੱਚ ਏਕਤਾ ਨਹੀਂ ਬਣ ਪਾ ਰਹੀ ਸੀ ਕਿਉਂਕਿ ਰਾਜਿਆਂ ਦੇ
ਨਾਲ-ਨਾਲ ਪੁਜਾਰੀ ਵਰਗ ਵੀ ਜਾਤ-ਪਾਤ, ਵਰਣ-ਵੰਡ ਆਦਿ ਦੀ ਰਾਹੀਂ ਸਮਾਜ ਦੀ ਏਕਤਾ ਲਈ ਸਭ ਤੋਂ ਵੱਡਾ
ਖਤਰਾ ਬਣਿਆ ਹੋਇਆ ਸੀ। ਇਸ ਨੀਤੀ ਰਾਹੀਂ ਉਹ ਆਪਣੇ ਹੀ ਭਰਾਵਾਂ ਨੂੰ ਵੰਡ ਕੇ ਇੱਕ ਪਾਸੇ ਹਾਕਮਾ ਨੂੰ
ਖ਼ੁਸ ਕਰ ਦੇਂਦਾ ਸੀ ਅਤੇ ਦੂਸਰੇ ਪਾਸੇ ਸਮਾਜ ‘ਤੇ ਆਪਣੀ ਪਕੜ ਬਣਾਏ ਰੱਖਣ ਵਿੱਚ ਕਾਮਜਾਬ ਹੋ ਜਾਂਦਾ
ਸੀ। ਗੁਰੂ ਜੀ ਨੇ ਅਜੇਹੇ ਚਾਪਲੂਸਾਂ ਦੀ ਤੁਲਨਾ ਹਿਰਨ, ਬਾਜ਼ ਅਤੇ ਅਹਿਲਕਾਰਾਂ ਨਾਲ ਕੀਤੀ, ਜੋ ਆਪਣੇ
ਹੀ ਭਰਾਵਾਂ ਨੂੰ ਫਸਾਉਣ (ਕੈਦ ਕਰਵਾਉਣ) ਵਿੱਚ ਬਦਨਾਮ ਹਨ। “ਹਰਣਾ, ਬਾਜਾ ਤੈ ਸਿਕਦਾਰਾ, ਏਨ੍ਹਾ
ਪੜ੍ਹਿਆ ਨਾਉ॥ ਫਾਂਧੀ ਲਗੀ ਜਾਤਿ ਫਹਾਇਨਿ, ਅਗੈ ਨਾਹੀ ਥਾਉ॥ “ (ਮ: ੧, ੧੨੮੮)
ਗੁਰੂ ਜੀ ਨੇ ਸਮਾਜ ਨੂੰ ਹੌਸਲਾ ਦਿਦਿਆਂ “ ਏਕੁ ਪਿਤਾ ਏਕਸ ਕੇ ਹਮ ਬਾਰਿਕ॥ ੬੧੧॥ ਜਿਹਾ ਉਪਦੇਸ ਦੇ
ਕੇ ਸਮਾਜ ਨੂੰ ਆਪਸੀ ਪ੍ਰੇਮ ਵਿੱਚ ਪ੍ਰੋਇਆ ਅਤੇ ਕ੍ਰਾਂਤੀਕਾਰੀ ਲਹਿਰ ਚਲਾਉਣ ਲਈ ਉਪਦੇਸ ਕੀਤਾ: “ਜਉ
ਤਉ, ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ॥ “ (ਮ: ੧, ੧੪੧੨) ਭਾਵ: ਜੇ
ਅਨੰਦ-ਭਰਪੂਰ, ਨਿਡਰ, ਨਿਰਵੈਰ ਆਦਿ ਗੁਣਾਂ ਨਾਲ ਭਰਪੂਰ ਜਿੰਦਗੀ ਬਤੀਤ ਕਰਨਾ ਚਾਹੁੰਦੇ ਹੋ ਤਾਂ
“ਪਹਿਲਾ ਮਰਣੁ ਕਬੂਲਿ, ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ, ਤਉ ਆਉ ਹਮਾਰੈ ਪਾਸਿ॥ ੧੧੦੨॥
ਕਿਉਂਕਿ ਛਲ-ਕਪਟੀ ਰਾਜਿਆਂ ਤੋਂ ਸਮਾਜ ਨੂੰ ਆਜ਼ਾਦ ਕਰਵਾਉਣ ਲਈ ਇਹੋ ਇੱਕ ਤਰੀਕਾ ਕਾਰਗਰ ਸੀ/ਹੈ। ਧਰਮ
(ਇਨਸਾਨੀਅਤ) ਨੂੰ ਜਿੰਦਾ ਰੱਖਣ ਲਈ ਛੇਵੇਂ ਪਾਤਿਸ਼ਾਹ ਗੁਰੂ ਹਰਗੋਵਿੰਦ ਸਾਹਿਬ ਜੀ ਨੇ ਆਪਣੇ ਸਿੱਖਾਂ
ਨੂੰ ਦੋ ਤਲਵਾਰਾਂ (ਮੀਰੀ ਅਤੇ ਪੀਰੀ) ਪਹਿਨਣ ਦਾ ਹੁਕਮ ਕੀਤਾ ਅਤੇ ਚਾਰ ਜੰਗਾਂ ਭੀ ਇਨ੍ਹਾਂ ਸਿੱਖਾਂ
ਦੀ ਰਾਹੀਂ ਲੜੀਆਂ ਅਤੇ ਜਿੱਤੀਆਂ। ਗੁਰਬਾਣੀ ਵਿੱਚ ਦਰਜ਼ ੨੨ ਵਾਰਾਂ ਵੀ ਸਿੱਖਾਂ ਵਿੱਚ ਵੀਰ-ਰਸ ਭਰਨ
ਦਾ ਪ੍ਰਤੀਕ ਹਨ। ਇਨਸਾਨੀਅਤ ਨੂੰ ਮਰਨ ਤੋਂ ਬਚਾਈ ਰੱਖਣ ਲਈ ਹੀ ਗੁਰੂ ਗੋਵਿੰਦ ਸਿੰਘ ਜੀ ਨੇ “ਰਾਜੇ
ਸੀਹ ਮੁਕਦਮ ਕੁਤੇ, ਜਾਇ ਜਗਾਇਨਿ ਬੈਠੇ ਸੁਤੇ॥ ਨਾਲ ਇਨ੍ਹਾਂ ਸਿੱਖਾਂ ਰਾਹੀਂ ਵਾਰ-ਵਾਰ ਜੰਗ-ਜੁੱਧ
ਕੀਤੇ/ਜਿੱਤੇ ਅਤੇ ਆਪਣਾ ਸਰਬੰਸ ਹੀ ਸਮਾਜ ਲਈ ਕੁਰਬਾਨ ਕਰ ਦਿੱਤਾ। ਗੁਰੂ-ਸਿਧਾਂਤ ‘ਤੇ ਪਹਿਰਾ
ਦੇਂਦਿਆਂ ਹੀ ਅਨੇਕਾਂ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜਿਨ੍ਹ੍ਹਾਂ ਨੂੰ ਸਿੱਖ ਸਮਾਜ ਅੱਜ
ਭੀ ਅਰਦਾਸ ਰਾਹੀਂ ਯਾਦ ਕਰਕੇ ਅਪਣੇ ਆਪ ਨੂੰ ਭੀ ਗੁਰੂ ਸਿਧਾਂਤ ‘ਤੇ ਚੱਲਣ ਦਾ ਪ੍ਰਣ ਲੈਂਦਾ ਹੈ।
ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਆਦਿ ਸਮੇ ਦੌਰਾਨ ਗੁਰੂ
ਸਿਧਾਂਤ ‘ਤੇ ਪਹਿਰਾ ਦੇਂਦਿਆਂ ਸਿੱਖਾਂ ਨੇ ਅਨੇਕਾਂ ਘੱਲੂਘਾਰੇ ਵੇਖੇ, ਮੁਸ਼ੀਬਤਾਂ ਸਹਾਰੀਆਂ, ਪਰ
ਅੱਜ ਜੂਨ ੧੯੮੪ ਦੇ ਘਲੂਘਾਰੇ ਅਤੇ ਪੰਥਕ ਆਗੂਆਂ ਵਲੋਂ ਨਿਭਾਈ ਗਈ ਭੂਮੀਕਾ ਬਾਰੇ ਹੀ ਵੀਚਾਰ ਕਰਾਗੇ
ਪਰ ਪਹਿਲਾਂ ਮੋਟੇ ਤੌਰ ‘ਤੇ ਇਹ ਪੱਖ ਜਾਣ ਲੈਣਾ ਜ਼ਰੂਰੀ ਹੈ।
(੧) ਗੁਰਬਾਣੀ; ਸਨਾਤਨ ਮੱਤ ਦੁਆਰਾ ਪ੍ਰਚਾਰੇ ਜਾ ਰਹੇ ਉਨ੍ਹਾਂ ਅਨੇਕਾਂ ਵੀਚਾਰਾਂ ਦਾ ਖੰਡਨ ਕਰਦੀ
ਹੈ ਜਿਸ ਨੂੰ ਸਨਾਤਨ ਸਮਾਜ ਨੇ ਧਰਮ ਦਾ ਨਾਮ ਦੇ ਰੱਖਿਆ ਹੈ, ਜਿਵੇਂ ਕਿ ਆਕਾਰ (ਦੇਵੀ, ਦੇਵਤੇ,
ਰਾਖ਼ਸ਼ਿਸ, ਪੱਥਰ, ਬਨਸਪਤੀ, ਪਸ਼ੂ, ਪੰਛੀ, ਸੂਰਜ, ਚੰਦ, ਪਵਣ, ਅੱਗ, ਜਲ ਆਦਿ ਦੀ) ਪੂਜਾ।
(੨) ਗੁਰਬਾਣੀ; ਉਨ੍ਹਾਂ ਅਨੇਕਾਂ ਧਾਰਮਿਕ ਰਸਮਾ ਨੂੰ ਪਾਖੰਡ ਬਿਆਨ ਕਰਦੀ ਹੈ, ਜਿਨ੍ਹਾਂ ਦਾ ਸਬੰਧ
ਕੇਵਲ ਸਰੀਰ ਨਾਲ ਹੈ, ਜਿਵੇਂ ਕਿ ਤੀਰਥ-ਇਸਨਾਨ, ਬਰਤ ਰੱਖਣਾ, ਮੋਨ ਧਾਰਨਾ, ਧਰਤੀ ਦਾ ਭਰਮਣ ਕਰਨਾ,
ਨੰਗੇ ਰਹਿਣਾ, ਗ੍ਰਿਹਸਤੀ ਵਲੋਂ ਤਿਆਗੀ (ਭਗੌੜਾ) ਹੋਣਾ, ਭੀਖ ਮੰਗਨਾ, ਜਤੀ ਰਹਿਣਾ, ਪਿੰਡੇ ਸੁਆਹ
ਮਲਣੀ, ਧੂਣੀਆਂ ਤਪਾ ਕੇ ਤਪ ਕਰਨਾ, ਨੰਗੇ ਪੈਰ ਚੱਲਣਾ, ਮੱਥੇ ਤਿਲਕ ਜਾਂ ਸੰਧੂਰ ਲਗਾਉਣਾ, ਮੁੰਡਨ
ਕਰਵਾਉਣਾ, ਜਨੇਉ ਪਾਉਣਾ, ਮਾਲਾ ਪਕੜਣੀ (ਭਗਤੀ ਦਾ ਵਿਖਾਵਾ ਕਰਨਾ) ਆਦਿ।
(੩) ਗੁਰਬਾਣੀ; ਉਨ੍ਹਾਂ ਅਨੇਕਾਂ ਸਿਧਾਂਤਾਂ ਦਾ ਖੰਡਨ ਕਰਦੀ ਹੈ, ਜਿਨ੍ਹਾਂ ਰਾਹੀਂ ਸਮਾਜ ਵਿੱਚ
ਆਪਸੀ ਪ੍ਰੇਮ ਨੂੰ ਖਤਰਾ ਮਹਿਸ਼ੂਸ਼ ਹੋਵੇ ਜਿਵੇਂ ਕਿ ਜਾਤ-ਪਾਤ, ਵਰਣ-ਆਸ਼ਰਮ, ਔਰਤ-ਮਰਦ ਵਿੱਚ ਵਿਤਕਰਾ,
ਸਤੀ ਪ੍ਰਥਾ ਲਾਗੂ ਕਰਨਾ, ਕਿਸੇ ਖ਼ਾਸ ਦਿਸਾ ਨੂੰ ਤਰਜੀਹ ਦੇਣੀ, ਨਸਿਆਂ ਦਾ ਸੇਵਨ ਕਰਨਾ ਆਦਿ।
(੪) ਗੁਰਬਾਣੀ; ਉਨ੍ਹਾਂ ਅਨੇਕਾਂ ਬਹਿਮਾ-ਭਰਮਾ ਨੂੰ ਪਾਖੰਡ ਦੀ ਸੰਗਿਆ ਦੇਂਦੀ ਹੈ ਜਿਨ੍ਹਾਂ ਰਾਹੀਂ
ਆਤਮਿਕ ਵਿਕਾਸ ਰੁਕ ਜਾਂਦਾ ਹੈ ਕਿਉਂਕਿ ਜੀਵ ਪ੍ਰਭੂ ਦੀ ਬਜਾਏ ਉਨ੍ਹਾਂ ਦੀ ਟੇਕ ਲੈਣ ਲੱਗ ਜਾਂਦਾ
ਹੈ, ਜਿਵੇਂ ਕਿ ਜੰਤ੍ਰ, ਮੰਤ੍ਰ, ਤੰਤ੍ਰ, ਹਸਤ-ਰੇਖਾ, ਰਾਸੀ-ਫਲ, ਤਾਰਿਆਂ ਦਾ ਪ੍ਰਭਾਵ,
ਸੂਤਕ-ਪਾਤਕ, ਪਿਤਰ-ਪੂਜਾ, ਸੰਗ੍ਰਾਂਦ, ਮੱਸਿਆ, ਚੌਦੇ, ਪੂਰਨਮਾਸੀ ਆਦਿ ਖ਼ਾਸ ਦਿਨ ਨੂੰ ਤਰਜੀਹ
ਦੇਣੀ, ਜੋਤਾਂ ਜਗਾਉਣੀਆਂ ਆਦਿ।
ਅਜੇਹੇ ਅਨੇਕਾਂ ਹੋਰ ਵੀ ਧਾਰਮਿਕ ਕਰਮ ਹਨ, ਲੇਖ ਦੇ ਵਿਸਥਾਰ ਦੇ ਡਰ ਕਾਰਨ ਰੁਕਣਾ ਪੈ ਰਿਹਾ ਹੈ। ਕੀ
ਉਕਤ ਬਿਆਨ ਕੀਤੀ ਗਏ ਇਤਨੇ ਵਿਚਾਰਕ ਮਤਭੇਦ ਹੋਣ ਦੇ ਬਾਵਯੂਦ ਦੋਨੇ ਪਾਰਟੀਆਂ ਇੱਕੱਠੀਆਂ ਰਹਿ
ਸਕਦੀਆਂ ਹਨ? ਗੁਰਬਾਣੀ ਦਾ ਸਿਧਾਂਤ ਸਪਸ਼ਟ ਹੈ, ਇੱਕ ਨਿਰਾਕਾਰ ਪ੍ਰਮਾਤਮਾ ਦੀ ਭਗਤੀ (ਭਾਵ; ਕੇਵਲ
ਗੁਰੂ ਸਿਖਿਆ ਰਾਹੀਂ ਪ੍ਰਭੂ ਦੇ ਡਰ-ਅਦਬ ਵਿੱਚ ਰਹਿਣਾ), ਗ੍ਰਿਹਸਤੀ ਜੀਵਨ ਰਾਹੀਂ ਮਿਹਨਤ ਕਰਕੇ
ਆਪਣੀ ਪਰਿਵਾਰਕ ਜਿੰਮੇਵਾਰੀ ਦੇ ਨਾਲ-ਨਾਲ ਸਮਾਜ ਦੀ ਭਲਾਈ ਲਈ ਵੀ ਸਮਾ ਅਤੇ ਦਸਵੰਧ ਕੱਢਣਾ, ਸਭ ਲਈ
ਬਰਾਬਰ ਪ੍ਰੇਮ ਬਣਾਏ ਰੱਖਣਾ, ਔਰਤ-ਮਰਦ ਨੂੰ ਇੱਕ ਸਮਾਨ ਦਰਜ਼ਾ ਦੇਣਾ, ਕਿਸੇ ਵੀ ਪ੍ਰਕਾਰ ਦਾ ਨਸਾ ਨਾ
ਕਰਨਾ ਆਦਿ।
ਉਕਤ ਵੀਚਾਰਾਂ ਦਾ ਸਾਡੀ ਰਾਜਨੀਤੀ ਅਤੇ ਜੂਨ ੧੯੮੪ ਦੇ ਘਲੂਘਾਰੇ ਨਾਲ ਬਹੁਤ ਹੀ ਗੂੜ੍ਹਾ ਸਬੰਧ ਹੈ।
ਇਨ੍ਹਾਂ ਦੀ ਜਾਣਕਾਰੀ ਤੋਂ ਬਿਨਾ ਇਤਿਹਾਸ ਨੂੰ ਸਮਝਣਾ ਬਹੁਤ ਹੀ ਮੁਸ਼ਕਲ ਹੈ। ਜਿਆਦਾ ਲਏ ਗਏ ਸਮੇ
ਬਾਰੇ ਮਾਫ਼ੀ ਚਾਹਾਂਗਾ।
ਦੇਸ ਦੀ ਆਜ਼ਾਦੀ ਦੌਰਾਨ ਫਾਂਸੀ ਚੜੇ ੧੨੩ ਵੀਰਾਂ ਵਿਚੋਂ ੯੩ ਸਿੱਖ ਸਨ, ਉਮਰ ਕੈਦ ਕੱਟਣ ਵਾਲੇ ੨੬੪੬
ਵੀਰਾਂ ਵਿਚੋਂ ੨੧੪੭ ਸਿੱਖ ਸਨ, ਸੰਨ ੧੯੧੯ ਵਿੱਚ ਜਿਲਿਆਂ ਵਾਲੇ ਬਾਗ਼ ਵਿੱਚ ੭੯੯ ਸਿੱਖ ਸ਼ਹੀਦ ਹੋਏ,
ਬਜ ਬਜ ਘਾਟ ੬੭, ਕੂਕਾ ਲਹਿਰ ਦੌਰਾਨ ੯੧, ਅਕਾਲੀ ਲਹਿਰ ਦੌਰਾਨ ੫੦੦ ਸਿੱਖ ਸ਼ਹੀਦ ਹੋਏ। ਕੁਲ ੨%
ਆਬਾਦੀ ਹੋਣ ਦੇ ਬਾਵਜ਼ੂਦ ੭੫% ਸਿੱਖ ਸ਼ਹੀਦ ਹੋਏ। ਇਹ ਹੈ ਸਿੱਖਾਂ ਦਾ ਜੀਵਨ ਪਰ ਹੁਣ ਲੀਡਰਾਂ ਦੇ
ਜੀਵਨ ਬਾਰੇ ਵੀ ਕੁੱਝ ਜਾਣਕਾਰੀ ਸਾਝੀ ਕਰ ਲੈਣੀ ਉਚਿਤ ਹੋਵੇਗੀ। ਦੇਸ ਦੀ ਆਜ਼ਾਦੀ ਦੌਰਾਨ ਸਿੱਖ ਆਗੂ
ਸ. ਬਲਦੇਵ ਸਿੰਘ ਸੀ। ਜਿਨ੍ਹਾਂ ਦੀ ਸਾਰੀ ਪੂੰਜੀ ਅਜ਼ਾਦੀ ਤੋਂ ਪਹਿਲਾਂ ਹੀ ਜਮਸੇਦ ਪੁਰ ਬਿਹਾਰ
(ਅਜੌਕਾ ਝਾੜਖੰਡ) ਵਿੱਚ ਟਾਟਾ ਦੀ ਤਾਰ ਕੰਪਨੀ ਦੇ ਕਾਰਖਾਨੇ ਵਿੱਚ ਲਗਵਾ ਦਿੱਤੀ ਸੀ ਤਾਂ ਜੋ
ਖ਼ਾਲਿਸਤਾਨ ਦੀ ਮੰਗ ਨਾ ਉਠ ਸਕੇ। ਬਦਲੇ ਵਿੱਚ ਸ. ਬਲਦੇਵ ਸਿੰਘ ਜੀ ਨੂੰ ਕੇਂਦਰ ਵਿੱਚ ਵਜ਼ੀਰ ਬਣਾਇਆ
ਗਿਆ।
ਜੂਨ ੧੯੮੪ ਦੇ ਕਾਂਡ ਤੋਂ ਪਹਿਲਾਂ ਪੰਜਾਬ ਦੀ ਰਾਜਨੀਤੀ ਨੂੰ ਥੋੜਾ ਸਮਝਣਾ ਜ਼ਰੂਰੀ ਹੈ। ਭਾਰਤ ਵਿੱਚ
ਇੰਦਰਾ ਗਾਂਧੀ ੨੪ ਮਾਰਚ ੧੯੬੬ ਤੋਂ ਦੇਸ ਦੀ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਵਿਰਾਜਮਾਨ ਸੀ। ਜਨਤਾ
ਪਾਰਟੀ ਦੇ ਵਧਦੇ ਪ੍ਰਭਾਵ ਨੂੰ ਵੇਖਦਿਆਂ ਇੰਦਰਾ ਗਾਂਧੀ ਨੇ ੨੬ ਜੂਨ ੧੯੭੫ ਨੂੰ ਭਾਰਤ ਵਿੱਚ
ਅਮਰਜੈਂਸੀ ਲਾਗੂ ਕਰ ਦਿੱਤੀ। ਉਸ ਸਮੇ ਪੰਜਾਬ ਦਾ ਮੁੱਖ ਮੰਤ੍ਰੀ ਗਿਆਨੀ ਜੈਲ ਸਿੰਘ ਸੀ। ਅਮਰਜੈਂਸੀ
ਦਾ ਵਿਰੋਧ ਕਰਨ ਵਾਲਿਆਂ ਵਿੱਚ ਜਨਤਾ ਪਾਰਟੀ ਦੇ ਨਾਲ-ਨਾਲ ਅਕਾਲੀ ਦਲ ਪਾਰਟੀ ਭੀ ਸਾਮਿਲ ਸੀ ਫਿਰ ਭੀ
ਧੱਕੇ ਨਾਲ ਕਾਗਰਸ ਨੇ ਪੰਜਾਬ ਅਤੇ ਕੇਂਦਰ ਵਿੱਚ ੨੧ ਮਹੀਨੇ ਹੋਰ ਰਾਜ ਕੀਤਾ। ਸੰਨ ੧੯੭੭ ਵਿੱਚ ਹੋਏ
ਚੁਨਾਵ ਤੋਂ ਬਾਅਦ ਮਿਤੀ ੨੪ ਮਾਰਚ ੧੯੭੭ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਜਨਤਾ ਪਾਰਟੀ ਦੇ
ਲੀਡਰ ਮੁਰਾਰ ਜੀ ਦੇਸਾਈ ਅਤੇ ੨੦ ਜੂਨ ੧੯੭੭ ਨੂੰ ਪੰਜਾਬ ਦੇ ਮੁਖ ਮੰਤ੍ਰੀ ਸ. ਪ੍ਰਕਾਸ ਸਿੰਘ ਬਾਦਲ
ਬਣੇ। ਅਕਾਲੀਆਂ ਦੁਆਰਾ ਜਨਤਾ ਪਾਰਟੀ ਦੇ ਕੀਤੇ ਗਏ ਸਮਰਥਣ ਨੂੰ ਧਿਆਨ ਵਿੱਚ ਰੱਖਦਿਆਂ ਕਾਗਰਸ ਪਾਰਟੀ
ਨੇ ਆਪਣੀ ਚੁਨਾਵੀ ਰਣਨੀਤੀ ਬਦਲ ਲਈ। ਅਕਾਲੀਆਂ ਤੋਂ ਬਦਲਾ ਲੈਣ ਲਈ ਇੱਕ ਪਾਸੇ ਪੰਜਾਬ ਵਿਚੋਂ
ਨਿਰਮਲੇ (ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ) ਨੂੰ ਅੱਗੇ ਕੀਤਾ ਜਦ ਕਿ ਦੂਸਰੇ ਪਾਸੇ ੮੦% ਹਿੰਦੂ
ਵੀਰਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ੨% ਸਿੱਖਾਂ ਨੂੰ ਅਸਿੱਧੇ ਤੌਰ ‘ਤੇ ਅੱਤਵਾਦੀ ਘੋਸਿਤ ਕਰਨਾ
ਸੁਰੂ ਕਰ ਦਿੱਤਾ।
ਮਿਤੀ ੧੩ ਅਪ੍ਰੈਲ ੧੯੭੮ (ਵਿਸਾਖੀ) ਵਾਲੇ ਦਿਨ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਦੇ ਨਜ਼ਦੀਕ
ਨਿਰੰਕਾਰੀ ਲਹਿਰ ਦੇ ਮੁਖੀ ਗੁਰਬਚਨ ਸਿੰਘ, ਹਰਦੇਵ ਸਿੰਘ ਨੂੰ ਧਾਰਮਿਕ ਪ੍ਰੋਗਰਾਮ ਕਰਨ ਦੀ ਅਨੁਮਤੀ
ਦੇ ਦਿੱਤੀ। ਸਿੱਖਾਂ ਵਲੋਂ ਮਨ੍ਹਾ ਕਰਨ ‘ਤੇ ਅਗੋਂ ਨਿਰੰਕਾਰੀਆਂ ਨੇ ਸਰਕਾਰੀ ਸਹਿ ‘ਤੇ ੧੩ ਨਿਰਦੋਸ਼
ਸਿੱਖਾਂ ਨੂੰ ਰਾਇਫਲਾਂ ਦੀਆਂ ਗੋਲੀਆਂ ਨਾਲ ਸ਼ਹੀਦ ਕਰ ਦਿੱਤਾ। ਨਿੰਕਾਰੀਆਂ ਨੂੰ ਗ੍ਰਿਫਤਾਰ ਕਰ ਕੇ
ਸਜਾ ਦੇਣ ਦੀ ਬਜਾਏ ਉਨ੍ਹਾਂ ਨੂੰ ਸੁਰੱਖਿਆ ਸਹਿਤ ਪੰਜਾਬ (੩) ਵਿਚੋਂ ਬਾਹਰ ਕੱਢ ਦਿੱਤਾ। ਜਿਸ ਲਈ
ਬਾਦਲ ਸਰਕਾਰ ਵੀ ਬਰਾਬਰ ਦੀ ਦੋਸ਼ੀ ਸੀ। ਪੰਜਾਬ ਸਰਕਾਰ ਨੂੰ ਰਾਸਟ੍ਰਪਤੀ ਰਾਜ ਹੋ ਜਾਣ ਦਾ ਡਰ ਸੀ ਜੋ
ਕਿ ਆਖਿਰ ੧੭ ਫਰਬਰੀ ੧੯੮੦ ਨੂੰ ਲਗ ਹੀ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਤਾਂ ਜਲਦੀ
ਸਮਝ ਆ ਗਈ ਸੀ ਪਰ ਅਜੋਕੇ ਆਗੂਆਂ ਨੂੰ ਪਤਾ ਨਹੀੰ ਕਦੋਂ ਅਕਲ ਆਵੇਗੀ! ਕਾਗਰਸ ਪਾਰਟੀ ਨੇ ਮਿਤੀ ੧੭
ਫਰਬਰੀ ੧੯੮੦ ਤੋਂ ੨੮ ਸਤੰਬਰ ੧੯੮੫ ਤੱਕ ਸਿੱਧੇ ਜਾਂ ਅਸਿੱਧੇ ਤੌਰ ‘ਤੇ ਪੰਜਾਬ ਦੀ ਸੱਤਾ ਨੂੰ ਆਪਣੀ
ਦੇਖ ਰੇਖ ਵਿੱਚ ਰੱਖਿਆ ਜਿਸ ਦੌਰਾਨ ਜੂਨ ੧੯੮੪ ਦਾ ਘੱਲੂਘਾਰਾ, ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ
ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਸਰਕਾਰੀ ਮਦਦ ਨਾਲ ਲੱਭ-ਲੱਭ ਕੇ ਮਾਰਿਆ ਗਿਆ।
ਪੰਜਾਬ ਨੂੰ ਕੁੱਝ ਕੁ ਸਮੇ ਲਈ ਮਿਤੀ ੨੯ ਸਤੰਬਰ ੧੯੮੫ ਤੋਂ ੧੧ ਜੂਨ ੧੯੮੭ ਤੱਕ ਆਪਣੇ ਹੀ ਬਫਾਦਾਰ
ਸੁਰਜੀਤ ਸਿੰਘ ਬਰਨਾਲਾ ਨੂੰ ਮੁਖ ਮੰਤ੍ਰੀ ਦੀ ਕੁਰਸੀ ‘ਤੇ ਬੈਠਾ ਕੇ ਕੇਂਦਰ ਨੇ ਆਪਣਾ ਹੀ ਹੁਕਮ
ਲਾਗੂ ਕਰਵਾਇਆ ਜਿਸ ਦੇ ਬਦਲੇ ਵਿੱਚ ਸੁਰਜੀਤ ਸਿੰਘ ਬਰਨਾਲਾ ਨੂੰ ਉਤਰਾਖੰਡ, ਤਾਮਿਲਨਾਡੂ, ਆਂਦਰਾ
ਪ੍ਰਦੇਸ ਜੈਸੇ ਸੂਬਿਆਂ ਦਾ ਰਾਜਪਾਲ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਤਰ੍ਹਾਂ ਕਾਗਰਸ ਪਾਰਟੀ ਨੇ
ਪੰਜਾਬ ਵਿੱਚ ਮਿਤੀ ੧੭ ਫਰਬਰੀ ੧੯੮੦ ਤੋਂ ਲੈ ਕੇ ੧੧ ਫਰਬਰੀ ੧੯੯੭ ਤੱਕ ੧੭ ਸਾਲ ਰਾਜ ਕਰਕੇ
ਅਕਾਲੀਆਂ ਦੁਆਰਾ ਅਮਰਜੈਂਸੀ ਦੌਰਾਨ ਜਨਤਾ ਪਾਰਟੀ ਦੇ ਕੀਤੇ ਸਮਰਥਣ ਦਾ ਬਦਲਾ ਲਿਆ। ਇਸ ੧੭ ਸਾਲਾਂ
ਵਿੱਚ ਇੱਕ ਲੱਖ ਤੋਂ ਵੱਧ ਨਿਰਦੋਸ ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ।
ਸਿੱਖ ਕੌਮ ਉਪਰ ਹੋਏ ਘੱਲੂਘਾਰਿਆਂ ਵਿਚੋਂ ਇਹ ਸਭ ਤੋਂ ਵੱਡਾਂ ਘੱਲੂਘਾਰਾ ਸੀ। ਪੰਜਾਬ ਜੋ ਭਾਰਤ ਦਾ
ਨੰ. ੧ ਸੂਬਾ ਸੀ, ਦੀ ਜਵਾਨੀ, ਇੱਜ਼ਤ, ਸਿੱਖ ਇਤਿਹਾਸ ਦਾ ਰਿਕਾਰਡ, ਅਨੇਕਾਂ ਗੁਰੂ ਗ੍ਰੰਥ ਸਾਹਿਬ ਦੇ
ਹੱਥ ਲਿਖਤ ਸਰੂਪ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਕੀਮਤੀ ਸਮਾਨ ਆਦਿ ਸਭ ਕੁੱਝ ਭਾਰਤ ਸਰਕਾਰ ਨੇ
ਆਪਣੇ ਕਬਜ਼ੇ ਵਿੱਚ ਲੈ ਲਿਆ ਜਾਂ ਅਗਨੀ ਭੇਟ ਕਰ ਦਿੱਤਾ। ਇਨ੍ਹਾਂ ਹਾਲਾਤਾਂ ਵਿੱਚ ਸਿੱਖ ਕੌਮ ਨੂੰ
ਚੰਗੀ ਲੀਡਰਸਿਪ ਦੀ ਜ਼ਰੂਰਤ ਸੀ ਜੋ ਸਿੱਖ ਕੌਮ ਅਤੇ ਪੰਜਾਬ ਦੀ ਜਨਤਾ ਦਾ ਦਿਲ ਜਿੱਤ ਸਕੇ। ਸਿੱਖਾਂ
ਨੇ ਬਹੁ ਸੰਮਤੀ ਨਾਲ ਸ. ਪ੍ਰਕਾਸ ਸਿੰਘ ਬਾਦਲ ਨੂੰ ਇਹ ਜਿੰਮੇਵਾਰੀ ਸੌਪੀ। ਅਕਾਲੀ ਦਲ ਨੂੰ ਕਾਗਰਸ
ਨੇ ਬੁਰੀ ਤਰ੍ਹਾਂ ਤੋੜ ਦਿੱਤਾ ਸੀ। ਸੱਤਾ ਪ੍ਰਾਪਤ ਕਰਨ ਲਈ ਬਾਦਲ ਸਾਹਿਬ ਕੋਲ ਦੋ ਹੀ ਰਸਤੇ ਸਨ।
ਬਹੁਜਨ ਸਮਾਜ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਨਾ।
ਸੰਨ ੧੯੯੬ ਵਿੱਚ ਗਿਆਰਵੀਂ ਲੋਕ ਸਭਾ ਦਾ ਚੁਨਾਵ ਬਹੁਜਨ ਸਮਾਜ ਪਾਰਟੀ ਦੇ ਲੀਡਰ ਕਾਂਸੀ ਰਾਮ ਨਾਲ
ਮਿਲ ਕੇ ਅਕਾਲੀਆਂ ਨੇ ਚੁਨਾਵ ਲੜਿਆ। ਸਿੱਖ ਭੀ ਇਸ ਗਠਬੰਧਨ ਤੋਂ ਖ਼ੁਸ ਸਨ ਕਿਉਕਿ ਬਹੁਜਨ ਸਮਾਜ
ਪਾਰਟੀ ਵਾਲੇ ਭੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਸਨ/ਹਨ। ਗੁਰੂਬਾਣੀ ਫੁਰਮਾਨ ਭੀ ਹੈ ਕਿ
“ ਨੀਚਾ ਅੰਦਰਿ, ਨੀਚ ਜਾਤਿ; ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ
ਰੀਸ॥ ਜਿਥੈ, ਨੀਚ ਸਮਾਲੀਅਨਿ; ਤਿਥੈ, ਨਦਰਿ ਤੇਰੀ ਬਖਸੀਸ॥ (ਮ: ੧, ੧੫) ਬੇਸ਼ੱਕ ਸਿੱਖ ਕੌਮ ਇਸ
ਗਠਬੰਧਨ ਤੋਂ ਖ਼ੁਸ ਸੀ ਪਰ ਬਾਦਲ ਸਾਹਿਬ ਨੂੰ ਇਸ ਗਠਬੰਧਨ ਦੀ ਰਾਹੀਂ ਕੇਂਦਰ ਵਿੱਚ ਕੋਈ ਪਦ ਮਿਲਣ
ਵਾਲਾ ਨਹੀਂ ਸੀ। ਇਹ ਬਾਦਲ ਸਾਹਿਬ ਦਾ ਨਿਜੀ ਸੁਆਰਥ ਸੀ। ਅੱਜ ਤੱਕ ਦਾ ਇਤਿਹਾਸ ਗਵਾਹ ਹੈ ਕਿ ਬਹੁਜਨ
ਸਮਾਜ ਪਾਰਟੀ ਨੇ ਕੇਂਦਰ ਵਿੱਚ ਕੋਈ ਪਦ ਨਹੀ ਲਿਆ, ਨਾ ਹੀ ਮੰਗਿਆ ਜਦ ਕਿ ਉਸ ਕੋਲ ਕਈ ਮੌਕੇ ਭੀ ਆਏ।
ਉਨ੍ਹਾਂ ਨੂੰ ਪਤਾ ਸੀ ਕਿ ਕੇਂਦਰ ਵਿੱਚ ਵਜ਼ੀਰ ਬਣਨ ਦੇ ਬਾਵਜ਼ੂਦ ਭੀ ਬਹੁਗਿਣਤੀ ਆਪਣੀ ਹੀ ਮਨਮਾਨੀ
ਕਰਵਾਉਂਦੀ ਹੈ। ਉਦਾਹਰਨ ਵਜੋਂ:-ਬਾਬਾ ਭੀਮ ਰਾਉ ਅੰਬੇਡਕਰ ਕੋਲ ਸਾਰੇ ਅਹੁਦੇ ਹੋਣ ਦੇ ਬਾਵਜ਼ੂਦ ਭੀ
ਸਵਿਧਾਨ ਨੂੰ ਆਪਣੇ ਅਨੁਸਾਰ ਨਹੀਂ ਲਿਖ ਸਕਿਆ ਜਾਂ ਕੇਂਦਰ ਵਿੱਚ ਅਕਾਲੀਆਂ ਦੇ ਵਜ਼ੀਰ ਛੇ ਸਾਲ ਰਹਿਣ
ਦੇ ਬਾਵਜ਼ੂਦ ਭੀ ਇਨਸਾਫ਼ ਨਹੀਂ ਲੈ ਸਕੇ। ਇਸ ਸੰਕੇਤ ਨੂੰ ਬਾਦਲ ਸਾਹਿਬ ਪਹਿਲਾਂ ਹੀ ਭਾਂਪ ਗਏ ਸਨ ਇਸ
ਲਈ ਉਸ ਨੇ ਸਿੱਖ ਕੌਮ ਦੀ ਪ੍ਰਵਾਹ ਨਾ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਉਕਤ ਬਿਆਨ ਕੀਤੇ
ਸਿਧਾਂਤ ਤੋਂ ਬਿਪ੍ਰੀਤ “ਵਡਿਆ ਸਿਉ ਕਿਆ ਰੀਸ॥ “ਸਿਧਾਂਤ ਵਾਲੀ ਪਾਰਟੀ ਨਾਲ ਸਮਝੋਤਾ ਕਰ ਲਿਆ। ਗੁਰੂ
ਗ੍ਰੰਥ ਸਾਹਿਬ ਜੀ ਦਾ ਸਿਧਾਂਤ ਸਭ ਤੋਂ ਜਿਆਦਾ ਉਨ੍ਹਾਂ ਕਰਮ ਕਾਂਡੀਆਂ ਲਈ ਨੁਕਸਾਨ ਦੇਹ ਹੈ
ਜਿਨ੍ਹਾਂ ਨੇ ਸਦੀਆਂ ਤੋਂ ਜਨਤਾ ਨੂੰ ਜਾਤ-ਪਾਤ, ਵਰਣ-ਆਸਰਮ, ਬਹਿਮ-ਭਰਮ, ਜੰਤ੍ਰ, ਮੰਤ੍ਰ, ਤੰਤ੍ਰ,
ਆਕਾਰ ਬੁਤ ਪੂਜਾ, ਸਤੀ-ਪ੍ਰਥਾ ਆਦਿ ਅੰਧਕਾਰ ਵਿੱਚ ਫਸਾਇਆ ਹੋਇਆ ਹੈ। ਉਨ੍ਹਾਂ ਨਾਲ ਗਠਜੋੜ ਕਰਕੇ
ਨਿਜੀ ਲਾਭ ਤਾਂ ਉਠਾਇਆ ਜਾ ਸਕਦਾ ਹੈ ਪਰ ਕੌਮ ਦਾ ਕੋਈ ਭਲਾ ਹੋਣ ਵਾਲਾ ਨਹੀਂ ਹੈ। ਇਹ ਸਨਾਤਨੀ
ਮਨੂੰਵਾਦੀ ਉਹੀ ਸੋਚ ਹੈ ਜੋ ਪਹਾੜੀ ਰਾਜਿਆਂ ਦੇ ਰੂਪ ਵਿੱਚ ਗੁਰੂ ਗੋਵਿੰਦ ਸਿੰਘ ਜੀ ਨਾਲ ਲੜਾਈ
ਲੜਦੀ ਰਹੀ, ਡੋਗਰਿਆਂ ਦੇ ਰੂਪ ਵਿੱਚ ਸਿੱਖ ਰਾਜ ਖਤਮ ਕਰ ਗਈ, ਸੰਨ ੧੯੬੧ ਦੀ ਮਰਦ ਸਮਾਰੀ ਵਿੱਚ
ਪੰਜਾਬੀ ਬੋਲਣ ਦੇ ਬਾਵਜ਼ੂਦ ਭੀ ਹਿੰਦੀ ਮਾਤ੍ਰ ਭਾਸ਼ਾ ਲਿਖਵਾਉਦੀ ਰਹੀ, ਜੂਨ ੧੯੮੪ ਦਾ ਘੱਲੂਘਾਰਾ
ਕਰਵਾਉਣ ਲਈ ਕੇਂਦਰ ਸਰਕਾਰ ‘ਤੇ ਦਬਾ ਬਣਾਉਦੀ ਰਹੀ, ਸਿੱਖਾਂ ਦੀ ਸੁਪਰੀਮ ਕੋਰਟ ਸ੍ਰੀ ਅਕਾਲ ਤਖਤ
ਨੂੰ ਢਹਿ ਢੇਰੀ ਹੋ ਜਾਣ ਤੋਂ ਬਾਅਦ ਮਿਠਿਆਈਆਂ ਵੰਡਦੀ ਰਹੀ, ਕੇਂਦਰ ਵਿੱਚ ਪੰਜ ਸਾਲ ਸਰਕਾਰ ਬਣਾਉਣ
ਦੇ ਬਾਵਜ਼ੂਦ ਭੀ ਸਿੱਖਾਂ ਨੂੰ ਨਿਆਂ ਨਹੀਂ ਦਿਲਵਾ ਸਕੀ, ਸਿੱਖ ਕੌਮ ਦਾ ਸਰਮਾਇਆ ਵਾਪਿਸ ਨਹੀਂ ਕਰਵਾ
ਸਕੀ। ਅੱਜ ਬਣ ਰਹੀ ਸ਼ਹੀਦਾਂ ਦੀ ਯਾਦਗਾਰ ਵਿੱਚ ਰੁਕਾਵਟ ਪਾ ਰਹੀ ਹੈ। ਅਜੇਹੀ ਪਾਰਟੀ ਨਾਲੋਂ ਜਿਤਨਾ
ਜਲਦੀ ਹੋ ਸਕੇ ਪਿਛਾ ਛੁਡਵਾਉਣ ਵਿੱਚ ਹੀ ਸਿੱਖੀ ਦਾ ਭਲਾ ਹੈ ਅਤੇ ਆਪਣੇ ਸਿੱਖ ਕੌੰਮ ਦੇ ਜੋ ਹੀਰੇ
ਜੇਲਾਂ ਵਿੱਚ ਆਪਣੀ ਜਵਾਨੀ ਬਰਬਾਦ ਕਰ ਰਹੇ ਹਨ ਉਨ੍ਹਾਂ ਨੂੰ ਬਾਹਰ ਕੱਢਣ ਦੇ ਯਤਨ ਕਰਨੇ ਚਾਹੀਦੇ
ਹਨ, ਕੇਵਲ ਸ਼ਹੀਦਾਂ ਦੀਆਂ ਯਾਦਗਾਰਾਂ ਬਣਾ ਕੇ ਜਾਂ ਅਰਦਾਸ ਵਿੱਚ ਕੇਵਲ ਆਖ ਦੇਣਾ ਕਿ ਤਿਨ੍ਹਾਂ ਦੀ
ਕਮਾਈ ਦਾ ਧਿਆਨ ਧਰ ਕੇ ਬੋਲੋ ਜੀ……ਕਹਿਣ ਮਾਤ੍ਰ ਨਾਲ ਕੁੱਝ ਨਹੀਂ ਹੋਣ ਵਾਲਾ।
ਸ. ਪ੍ਰਕਾਸ ਸਿੰਘ ਬਾਦਲ ਸਾਹਿਬ ਪੰਜਾਬ ਦੇ ਮੁਖ ਮੰਤ੍ਰੀ ਦੀ ਕੁਰਸੀ ‘ਤੇ ਮਿਤੀ ੨੭-੩-੧੯੭੦ ਤੋਂ
੧੪-੩-੧੯੭੧, ੨੦-੬-੧੯੭੭ ਤੋਂ ੧੭-੨-੧੯੮੦, ੨੦-੬-੧੯੯੭ ਤੋਂ ੨੬-੨-੨੦੦੨ ਅਤੇ ੧-੩-੨੦੦੭ ਤੋਂ ਅੱਜ
ਤੱਕ ਵਿਰਾਜਮਾਨ ਰਹੇ/ਹੈਂ। ਜਿਥੇ ਕਾਗਰਸ ਪਾਰਟੀ ਨੇ ੧੭ ਸਾਲਾਂ ਵਿੱਚ ਸਿੱਖਾਂ ਦਾ ਬੇਅੰਤ
ਅਧਿਆਤਮਿਕ, ਸਮਾਜਿਕ, ਰਾਜਨੀਤਿਕ ਆਦਿ ਨੁਕਸਾਨ ਕੀਤਾ ਉਥੇ ਭਾਰਤੀ ਜਨਤਾ ਪਾਰਟੀ ਨੇ ਬਾਦਲ ਸਾਹਿਬ
ਰਾਹੀਂ ਇਨ੍ਹਾਂ ੧੪-੧੫ ਸਾਲਾਂ ਵਿੱਚ ਸਾਰੇ ਸਬੂਤ ਨਸ਼ਟ ਕਰਨ ਵਿੱਚ ਯੋਗਦਾਨ ਪਾਇਆ ਹੈ। ਸਿੱਖ ਕੌਮ
ਨੂੰ ਹੁਣ ਬਹੁਤੀ ਉਮੀਦ ਭੀ ਬਾਦਲ ਸਾਹਿਬ ਤੋਂ ਨਹੀਂ ਰੱਖਣੀ ਚਾਹੀਦੀ। ਬਾਦਲ ਸਾਹਿਬ ਇੱਕ ਚੰਗੇ
ਸੁਲਝੇ ਹੋਏ ਰਾਜਨੇਤਾ ਹੈਂ। ਜਿਸ ਨੇ ਚੁਨਾਵ ਅਯੋਗ ਦੇ ਡਰ ਕਾਰਨ ੧੯੯੬ ਵਿੱਚ ਸ੍ਰੋਮਣੀ ਅਕਾਲੀ ਦਲ
(ਧਾਰਮਿਕ ਪਾਰਟੀ) ਨੂੰ ਸੈਕੂਲਰ ਪਾਰਟੀ ਦੇ ਨਾਮ ਹੇਠ ਰਜਿਸਟ੍ਰ ਕਰਵਾ ਦਿੱਤਾ ਸੀ, ਹੁਣ ਚੰਗਾ ਹੋਵੇ
ਕਿ ਕੇਵਲ ਸੈਕੂਲਰ ਰਾਜਨੀਤੀ ਹੀ ਕੀਤੀ ਜਾਵੇ, ਗੁਰਦੁਆਰਿਆਂ ਦੇ ਚੁਨਾਵ ਵਿੱਚ ਭਾਗ ਨਾ ਲੈ ਕਿ ਇਹ
ਜਵਾਬਦਾਰੀ ਸਿੱਖ ਕੌਮ ਦੇ ਹਵਾਲੇ ਕਰ ਦਿੱਤੀ ਜਾਵੇ। ਸਿੱਖ ਸਮਾਜ ਵਿੱਚ ਬਾਦਲ ਸਾਹਿਬ ਦਾ ਸਤਿਕਾਰ ਵਧ
ਜਾਏਗਾ।
ਰਾਜਨੀਤਿਕ ਲੋਕ ਹਮੇਸਾ ਪਰਿਵਾਰਿਕ ਮੋਹ ਤੋਂ ਉਪਰ ਨਹੀਂ ਉਠ ਸਕਦੇ। ਉਦਾਹਰਨ ਵਜੋਂ:-ਸੋਨੀਆ ਗਾਂਧੀ
ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵੇਖਣ ਦੇ ਚੱਕਰ ਵਿੱਚ ਕਾਗਰਸ ਪਾਰਟੀ ਦਾ ਨੁਕਸਾਨ ਕਰਵਾ ਰਹੀ
ਹੈ, ਬਾਲਾ ਸਾਹਿਬ ਠਾਕਰੇ ਨੇ ਆਪਣੇ ਪੁੱਤਰ ਉਦੇ ਠਾਕਰੇ ਨੂੰ ਸ਼ਿਵ ਸੈਨਾ ਦਾ ਅਧਿਅਕਸ਼ ਬਣਾਉਣ ਦੇ
ਚੱਕਰ ਵਿੱਚ ਰਾਜ ਠਾਕਰੇ ਦੁਆਰਾ ਪਾਰਟੀ ਤੁੜਵਾ ਲਈ, ਮੁਲਾਇਮ ਸਿੰਘ ਯਾਦਵ ਨੇ ਪੁੱਤਰ ਮੋਹ ਵਿੱਚ ਕਈ
ਸੀਨੀਅਰ ਰਾਜਨੇਤਾ ਦਾ ਹੱਕ ਮਾਰਿਆ, ਸ. ਪ੍ਰਕਾਸ ਸਿੰਘ ਬਾਦਲ ਨੂੰ ਭੀ ਓਹੀ ਮੋਹ ਹੈ ਫਿਰ ਇਸ ਪਾਰਟੀ
ਨੂੰ ਧਾਰਮਿਕ ਲਾਇਨ ਛੱਡ ਦੇਣੀ ਚਾਹੀਦੀ ਹੈ ਕਿਉਕਿ ਧਾਰਮਿਕ ਜਗਤ ਵਿੱਚ ਗੁਰੂ ਨਾਨਕ ਦੇਵ ਜੀ ਨੇ
ਆਪਣੇ ਪੁੱਤਰਾਂ ਨੂੰ ਗੁਰਗੱਦੀ ਨਹੀਂ ਦਿੱਤੀ ਸੀ। “ ਭਗਤਾ ਤੈ ਸੰਸਾਰੀਆ, ਜੋੜੁ ਕਦੇ ਨ ਆਇਆ॥ “ (ਮ:
੧, ੧੪੫)
ਗੁਰੂ ਗੋਵਿੰਦ ਸਿੰਘ ਸਾਹਿਬ ਜੀ ਨੇ ਅੰਤਿਮ ਸਮੇ ਖਾਲਸਾ ਕੌਮ ਨੂੰ ਕਹੇ ੫੨ ਹੁਕਮਨਾਮਿਆਂ ਵਿਚੋਂ ਇੱਕ
ਰਾਜਨੀਤੀ ਨੂੰ ਸਮਝਣਾ ਸੀ ਜਿਸ ‘ਤੇ ਸਿੱਖ ਸਮਾਜ ਨੂੰ ਅਮਲ ਕਰਨਾ ਚਾਹੀਦਾ ਹੈ ਕੇਵਲ ਪਾਠਾਂ ਦੀਆਂ
ਲੜੀਆਂ ਵਿੱਚ ਹੀ ਮਗਨ ਰਹਿਣ ਨਾਲ ਸਿੱਖ ਸਮਾਜ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਜਿਸ ਬਾਰੇ ਗੁਰੂ ਜੀ
ਅਸਾਂ ਨੂੰ ਕਦੀਂ ਮਾਫ਼ ਨਹੀਂ ਕਰਨਗੇ। {ਭੁਲ ਚੁਕ ਦੀ ਖਿਮਾ}
ਅਵਤਾਰ ਸਿੰਘ ਗਿਆਨੀ ਠੂਠੀਆਂ ਵਾਲੀ ਮਾਨਸਾ ਮੋ: ੦੯੮੧੪੦੩੫੨੦੨
(11/06/13)
ਅਵਤਾਰ ਸਿੰਘ ਮਿਸ਼ਨਰੀ
ਗੁਰਦੁਆਰਾ ਹੇਵਰਡ ਵਿਖੇ ਗੁਰਬਾਣੀ ਸੰਥਿਆ ਕਲਾਸ, ਕਵੀ ਦਰਬਾਰ ਅਤੇ ਗੁਰਮਤ ਕਲਾਸ
(ਅਵਤਾਰ ਸਿੰਘ ਮਿਸ਼ਨਰੀ) 9 ਜੂਨ 2013 ਦਿਨ ਐਤਵਾਰ ਨੂੰ ਗੁਰਦੁਆਰਾ ਹੇਵਰਡ ਵਿਖੇ,
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ USA
ਅਤੇ ਆਲਮੀ ਸਿੱਖ ਰਹਿਤ ਪ੍ਰਚਾਰ ਮਿਸ਼ਨ ਵੱਲੋਂ, ਗੁਰਮਤਿ
ਸਟਾਲ ਲਾਈ ਗਈ, ਕਵੀ ਦਰਬਾਰ ਵਿੱਚ, ਰਹਿਤ ਮਰਯਾਦਾ ਅਤੇ ਗੁਰਬਾਣੀ ਸੰਥਿਆ ਪ੍ਰਚਾਰ ਬਾਰੇ ਵੱਖ ਵੱਖ
ਕਵੀਆਂ ਨੇ ਚਾਨਣਾ ਪਾਇਆ। ਪ੍ਰੋ ਸੁਰਜੀਤ ਸਿੰਘ ਨਨੂਆਂ ਨੇ ਵਿਸਥਾਰ ਵੱਖ ਵੱਖ ਮਰਯਾਦਾ ਬਾਰੇ ਲੰਬੀ
ਕਵਿਤਾ ਪੜ੍ਹੀ। ਸੰਗਤ ਅਖੀਰ ਤੱਕ ਸਾਰਾ ਪ੍ਰੋਗ੍ਰਾਮ ਸੁਣਦੀ ਰਹੀ।ਪ੍ਰੋ. ਸੁਰਜੀਤ ਸਿੰਘ ਨਨੂਆਂ,
ਪਰਮਿੰਦਰ ਸਿੰਘ ਪ੍ਰਵਾਨਾਂ, ਪ੍ਰਿਸੀਪਲ ਹਜੂਰਾ ਸਿੰਘ, ਸ੍ਰ. ਜਸਦੀਪ ਸਿੰਘ, ਬੀਬੀ ਗੁਰਦੇਵ ਕੌਰ,
ਬੀਬੀ ਹਰਸਿਮਰਤ ਕੌਰ, ਸ੍ਰ. ਤਰਸੇਮ ਸਿੰਘ ਸੁਮਨ ਅਤੇ ਦਾਸ ਅਵਤਾਰ ਸਿੰਘ ਮਿਸ਼ਨਰੀ ਨੇ ਕਵੀ ਦਰਬਾਰ,
ਕਥਾ, ਸਟਾਲ ਅਤੇ ਗੁਰਬਾਣੀ ਸੰਥਿਆ ਕਲਾਸ ਵਿੱਚ ਭਾਗ ਲਿਆ।
ਸ੍ਰ. ਪਰਮਿੰਦਾਰ ਸਿੰਘ ਪ੍ਰਵਾਨਾ ਜੀ ਨੇ ਸਟੇਜ ਸੈਕਟਰੀ ਦੀ ਸੇਵਾ ਬਾਖੂਬੀ ਨਿਭਾਈ। ਬੀਬੀ ਗੁਰਦੇਵ
ਕੌਰ ਨੇ ਪਾਖੰਡੀ ਸਾਧਾਂ ਤੋਂ ਸੰਗਤਾਂ ਨੂੰ ਬਚਣ ਦੀ ਤਾਗੀਦ ਕੀਤੀ। ਸ੍ਰ ਜਸਦੀਪ ਸਿੰਘ ਜੀ ਨੇ
ਸ਼ਹੀਦਾਂ ਤੇ ਕਵਿਤਾ ਗਾਈ। ਦਾਸ ਨੇ ਕਥਾ ਕਰਦੇ ਇਹ ਵੀ ਦਰਸਾਇਆ ਕਿ ਜਿਨ੍ਹਾਂ ਨੇ ਕਦੇ ਸਿੱਖ ਰਹਿਤ
ਮਰਯਾਦਾ ਪੜ੍ਹੀ ਹੀ ਨਹੀਂ ਬਹੁਤੇ ਉਹ ਲੋਕ ਹੀ ਧਰਮ ਅਸਥਾਨਾਂ ਵਿੱਚ ਪ੍ਰਚਾਰਕਾਂ ਅਤੇ ਸੰਗਤਾਂ ਨੂੰ
ਮੱਤਾ ਦੇਣ ਲੱਗ ਜਾਂਦੇ ਹਨ। ਸਿੱਖ ਦਾ ਮਤਲਵ ਹੀ ਸਿੱਖਣਾ ਹੈ, ਅਸੀਂ ਗੁਰਦੁਆਰੇ ਗੁਰਮਤਿ ਸਿੱਖਣ ਲਈ
ਆਉਂਦੇ ਹਾਂ ਨਾਂ ਕਿ ਅਨਮੱਤਾਂ ਸਿਖਾਉਣ ਅਤੇ ਉਨ੍ਹਾਂ ਦਾ ਬੇਲੋੜਾ ਪ੍ਰਚਾਰ ਕਰਨ ਵਾਸਤੇ। ਦੀਵਾਨ ਦੀ
ਸਪਾਪਤੀ ਤੋਂ ਬਾਅਦ 2 ਤੋਂ 3 PM
ਤੱਕ ਗੁਰਬਾਣੀ ਸੰਥਿਆ ਦੀ ਕਲਾਸ ਵੀ ਲਾਈ ਗਈ। ਸੰਗਤਾਂ ਨੇ
ਸਟਾਲਾਂ ਤੋਂ ਲਿਠਰੇਚਰ ਵੀ ਲਿਆ। ਗੁਰਦੁਆਰਾ ਹੇਵਰਡ ਦੇ ਪ੍ਰਬੰਧਕਾਂ, ਗ੍ਰੰਥੀਆਂ ਅਤੇ ਸੰਗਤਾਂ ਨੇ
ਸਾਰੇ ਪ੍ਰੋਗ੍ਰਾਮ ਦੀ ਸ਼ਲਾਘਾ ਕੀਤੀ। ਹੋਰ ਜਾਣਕਾਰੀ ਲਈ ਚਾਹਵਾਨ 5104325827 ਅਤੇ 5108881600
ਨੰਬਰਾਂ ਤੇ ਕਾਲ ਕਰ ਸਕਦੇ ਹੋ। ਗੁਰਬਾਣੀ ਸੰਥਿਆ ਵਿਚਾਰ ਦੀ ਅਗਲੀ ਕਲਾਸ ਜੂਨ 23 ਦਿਨ ਐਤਵਾਰ ਨੂੰ
ਲਗਾਈ ਜਾਵੇਗੀ।
(10/06/13)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਡਾ. ਇਕਬਾਲ ਸਿੰਘ ਢਿੱਲੋਂ ਅਤੇ ਸ੍ਰ. ਗੁਰਮੀਤ ਸਿੰਘ ਅਸਟ੍ਰੇਲੀਆ ਜੀਓ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ ॥
ਆਪ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੋ ਆਪਨੇ ਆਪਣੇ ਕੀਮਤੀ ਸਮੇਂ ਵਿਚੋਂ ਕੁਝ ਸਮਾਂ
ਮੇਰੇ ਮਾਮੂਲੀ ਸਵਾਲ ਦੇ ਸੰਬੰਧ ਵਿਚ ਆਪਣੇ ਕੀਮਤੀ ਵਿਚਾਰ ਦਿਤੇ ਹਨ । ਵੀਰ ਜੀਓ, ਅਸਲ ਵਿਚ ਗੁਰੂ
ਨਾਨਕ ਪਾਤਸ਼ਾਹ ਜੀ ਵੱਲੋਂ ਪੱਥਰ ਨੂੰ ਰੋਕਣ ਵਾਲੀ ਸਾਖੀ ਤਾਂ ਤਕਰੀਬਨ ਆਪਾਂ ਸਾਰੇ ਹੀ ਛੋਟੇ
ਹੁੰਦਿਆਂ ਤੋਂ ਹੀ ਗੁਰਦੁਆਰਿਆ ਅਤੇ ਕਈ ਧਾਰਮਿਕ ਰਸਾਲਿਆਂ ਤੋਂ ਪੜ੍ਹਦੇ ਅਤੇ ਸੁਣਦੇ ਆ ਰਹੇ ਹਾਂ ।
ਕੁਝ ਦਿਨ ਹੋਏ ਗੁਰਬਾਣੀ ਪੜ੍ਹਦਿਆਂ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਸ਼ਬਦਾਂ ਨੂੰ ਪੜ੍ਹਦਿਆਂ ਗੁਰੂ
ਜੀ ਵੱਲੋਂ ਹੱਥ ਨਾਲ ਪੱਥਰ ਰੋਕਣ ਵਾਲੀ ਸਾਖੀ ਵੱਲ ਧਿਆਨ ਚਲਾ ਗਿਆ । ਹਾਲਾਂਕਿ ਇਹਨਾਂ ਸ਼ਬਦਾਂ ਨੂੰ
ਅਕਾਲ ਪੁਰਖ ਦੀ ਕਿਰਪਾ ਨਾਲ ਕਈ ਵਾਰ ਸੁਣਿਆ ਤੇ ਕੁਝ ਵਾਰੀ ਪੜ੍ਹਿਆ ਵੀ ਸੀ :
ੴ ਸਤਿਗੁਰ ਪ੍ਰਸਾਦਿ ॥ ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥
ਸੇ ਸਿਰ ਕਾਤੀ ਮੁੰਨੀਅਨਿਰ ਗਲ ਵਿਚਿ ਆਵੈ ਧੂੜਿ ॥ ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ
ਹਦੂਰਿ ॥੧॥
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥
ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥(ਮ:1, ਪੰਨਾ 417)
ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਹੁਰਾਂ ਨੇ ਆਪਣੀ ਸਾਰੀ ਜਿੰਦਗੀ
ਮਨੁੱਖਾਂ ਨੂੰ ਹੱਕ ਦਵਾਉਣ, ਇਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਅੱਗੇ ਨਾ ਝੁਕਣ, ਜਬਰ-ਜੁਲਮ ਵਿਰੁਧ
ਡੱਟੇ ਰਹੇ । ਆਪਣੀ ਜਾਨ ਦੀ ਵੀ ਉਹਨਾਂ ਨੂੰ ਪ੍ਰਵਾਹ ਨਹੀਂ ਸੀ । ਉਸ ਸਮੇਂ ਦੇ ਜੁਲਮ ਕਰਨ ਵਾਲੇ
ਹਾਕਮਾਂ ਨੂੰ ਉਹਨਾਂ “ ਰਾਜੇ ਸੀਹ ਮੁਕਦਮ ਕੁਤੇ” ਤੀਕਰ ਵੀ ਆਖਿਆ ।
ਜੋ ਕੁਝ ਪ੍ਰਚਾਰਕਾਂ ਕੋਲੋ ਸੁਣਿਆਂ ਜਾਂ ਹੋ ਸਕਦਾ ਮੈਂ ਗਲਤ ਸਮਝ ਗਿਆ ਹੋਵਾਂ ਕਿ ਜਦੋਂ ਬਾਬਰ ਨੇ
ਸੈਦਪੁਰ ਹਮਲਾ ਕੀਤਾ ਸੀ ਤਾਂ ਗੁਰੂ ਜੀ ਉਸ ਸਮੇਂ ਉਥੇ ਸਨ ਆਪਣੀ ਅੱਖੀ ਜੋ ਇਨਸਾਨੀ ਜਾਨਾਂ ਦੀ
ਜਿਹੜੀ ਤਬਾਹੀ ਹੋਈ ਸੀ ਉਹ ਸੱਭ ਕੁਝ ਆਪਣੀ ਅੱਖੀ ਵੇਖਿਆ ਸੀ ਅਤੇ ਉਹਨਾਂ ਨੇ ਇਹ ਸ਼ਬਦ ਉਚਾਰੇ ਸਨ:
“ੴ ਸਤਿਗੁਰ ਪ੍ਰਸਾਦਿ ॥ ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥ ਸੇ ਸਿਰ ਕਾਤੀ
ਮੁੰਨੀਅਨਿਰ ਗਲ ਵਿਚਿ ਆਵੈ ਧੂੜਿ ॥ ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ ਹਦੂਰਿ ॥੧॥ ਆਦੇਸੁ
ਬਾਬਾ ਆਦੇਸੁ ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥ ਜਦਹੁ ਸੀਆ
ਵੀਆਹੀਆ ਲਾੜੇ ਸੋਹਨਿ ਪਾਸਿ ॥ ਹੀਡੋਲੀ ਚੜਿ ਆਈਆ ਦੰਦਖੰਡ ਕੀਤੇ ਰਾਸਿ ॥ ਉਪਰਹੁ ਪਾਣੀ ਵਾਰੀਐ ਝਲੇ
ਝਿਮਕਨਿ ਪਾਸਿ ॥੨॥ ਇਕੁ ਲਖੁ ਲਹਨਿ ਬਹਿਠੀਆ ਲਖੁ ਲਹਨਿ ਖੜੀਆ ॥ ਗਰੀ ਛੁਹਾਰੇ ਖਾਂਦੀਆ ਮਾਣਨਿ
ਸੇਜੜੀਆ ॥ ਤਿਨ ਗਲਿ ਸਿਲਕਾ ਪਾਈਆ ਤੁਟਨਿ ਮੋਤਸਰੀਆ ॥੩॥ ਧਨੁ ਜੋਬਨੁ ਦੁਇ ਵੈਰੀ ਹੋਏ ਜਿਨੀ ਰਖੇ
ਰੰਗੁ ਲਾਇ ॥ ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥ ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ
ਸਜਾਇ ॥੪॥ ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ
॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥ ਇਕਨਾ ਵਖਤ ਖੁਆਈਅਹਿ ਇਕਨਾ ਪੂਜਾ ਜਾਇ ॥ ਚਉਕੇ
ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥ ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥
ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥ ਇਕਨ੍ਹਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥
ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥(ਮ:1,ਪੰਨਾ 417)
ਆਸਾ ਮਹਲਾ ੧ ॥ ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ
ਲਾਲ ਕਵਾਈ ॥ ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥ ਇਹੁ ਜਗੁ ਤੇਰਾ ਤੂ ਗੋਸਾਈ ॥ ਏਕ
ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥ ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ
ਬੰਕ ਸਰਾਈ ॥ ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ ਕਹਾ ਸੁ ਪਾਨ ਤੰਬੋਲੀ ਹਰਮਾ
ਹੋਈਆ ਛਾਈ ਮਾਈ ॥੨॥ ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ
ਮੁਇਆ ਸਾਥਿ ਨ ਜਾਈ ॥ ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥ ਕੋਟੀ ਹੂ ਪੀਰ ਵਰਜਿ ਰਹਾਏ
ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ
ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥੪॥ ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥ ਓਨ੍ਹ੍ਹੀ ਤੁਪਕ
ਤਾਣਿ ਚਲਾਈ ਓਨ੍ਹ੍ਹੀ ਹਸਤਿ ਚਿੜਾਈ ॥ ਜਿਨ੍ਹ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹ੍ਹਾ ਮਰਣਾ ਭਾਈ ॥੫॥
ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥ ਇਕਨ੍ਹ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹ੍ਹਾ
ਵਾਸੁ ਮਸਾਣੀ ॥ ਜਿਨ੍ਹ੍ਹ ਕੇ ਬੰਕੇ ਘਰੀ ਨ ਆਇਆ ਤਿਨ੍ਹ੍ਹ ਕਿਉ ਰੈਣਿ ਵਿਹਾਣੀ ॥੬॥ ਆਪੇ ਕਰੇ ਕਰਾਏ
ਕਰਤਾ ਕਿਸ ਨੋ ਆਖਿ ਸੁਣਾਈਐ ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥ ਹੁਕਮੀ ਹੁਕਮਿ
ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥੭॥੧੨॥ {ਪੰਨਾ 417-418}
ਜੇਕਰ ਵਾਕਿਆ ਹੀ ਗੁਰੂ ਜੀ ਉਸ ਮਨੁੱਖਾ ਤਬਾਹੀ ਵੇਲੇ ਆਪ ਉਥੇ ਸਨ ਤਾਂ
ਫਿਰ ਜਿਹੜੇ ਲੋਕ ਗੁਰੂ ਜੀ ਕੋਲ ਕਰਾਮਾਤ ਬਾਰੇ ਪ੍ਰੀਚਾਰ ਕਰਦੇ ਹਨ ਤਾਂ ਕੀ ਉਹ ਲੋਕ ਗੁਰੂ ਜੀ ਤੇ
ਗੈਰ ਸਿੱਖਾਂ ਵੱਲੋਂ ਇਹ ਸਵਾਲ ਨਹੀਂ ਛੱਡ ਰਹੇ ਕਿ ਗੁਰੂ ਜੀ ਨੇ ਆਪਣੀ ਜਾਨ ਬਚਾਉਣ ਲਈ ਤਾਂ ਕਰਾਮਾਤ
ਨਾਲ ਪੱਥਰ ਰੋਕ ਲਿਆ; ਪਰ ਹਜਾਰਾਂ ਔਰਤਾਂ ਦੀ ਇਜਤ ਲੁੱਟਣ ਅਤੇ ਹਜਾਰਾਂ ਜਾਨਾਂ ਜਾਣ ਤੋਂ ਬਚਾਉਣ ਲਈ
ਕਰਾਮਾਤ ਕਿਉਂ ਨਾ ਵਿਖਾਈ ।
ਜਦ ਕਿ ਗੁਰੂ ਜੀ ਪਠਾਣਾ ਵੱਲੋਂ ਕਰਾਮਾਤ ਦਾ ਦਾਵਾ ਕਰਨ ਵਾਲਿਆਂ ਬਾਰੇ ਇਸ ਸ਼ਬਦ ਵਿਚ ਆਖ
ਰਹੇ ਹਨ ਕਿ: “ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ” ॥
ਸੋ, ਇਹਨਾਂ ਸ਼ਬਦਾਂ ਨੂੰ ਪੜ੍ਹਕੇ ਮੇਰਾ ਇਹ ਵਿਚਾਰ ਹੈ ਕਿ ਜੇਕਰ ਗੁਰੂ ਜੀ ਨੇ ਕੋਈ ਕਰਾਮਾਤ ਕਰਕੇ
ਆਪਣੇ ਵੱਲ ਆਉਂਦਾ ਪੱਥਰ ਰੋਕਿਆ ਹੁੰਦਾ ਅਤੇ ਜੇ ਆਪ ਸੈਦਪੁਰ ਬਾਬਰ ਦੇ ਹਮਲੇ ਸਮੇਂ ਉਥੇ ਸਨ ਤਾਂ
ਗੁਰੂ ਜੀ ਏਡੀ ਵੱਡੀ ਤਬਾਹੀ ਰੋਕਣੋ ਨਹੀਂ ਰਹਿ ਸਕਦੇ ਸਨ । ਇਹਨਾਂ ਸ਼ਬਦਾਂ ਬਾਰੇ ਜਿਹੜੇ ਮੇਰੀ ਤੁੱਛ
ਬੁੱਧੀ ਅਨੁਸਾਰ ਵਿਚਾਰ ਬਣੇ ਹਨ ਉਹ ਸਿੱਖ ਮਾਰਗ ਦੇ ਵਿਦਵਾਨਾਂ ਅਤੇ ਪਾਠਕਾਂ ਨਾਲ ਸਾਂਝੇ ਕਰਨੇ
ਚਾਹੁੰਦਾ ਸੀ । ਜੇਕਰ ਉਪਰੋਕਤ ਦਿਤੇ ਸ਼ਬਦਾਂ ਦਾ ਗੁਰੂ ਜੀ ਦਾ ਉਸ ਸਮੇਂ ਉਥੇ ਹੋਣ ਦਾ ਸਬੰਧ ਨਹੀਂ
ਹੈ ਤਾਂ ਵੀ ਦੱਸਣ ਦੀ ਖੇਚਲ ਕਰਨ ਲਈ ਆਪ ਸੱਭ ਦਾ ਧੰਨਵਾਦੀ ਹੋਵਾਂਗਾ ।
ਇਹ ਜਾਣਕਾਰੀ ਦੇਣ ਦੀ ਗੱਲ ਹੈ ਕੋਈ ਜਿਤ ਹਾਰ ਵਾਲੀ ਬਹਿਸ ਨਹੀਂ ਹੈ ।
ਜਾਣਕਾਰੀ ਦੇਣ ਲਈ ਧੰਨਵਾਦ ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(10/06/13)
ਡਾ: ਗੁਰਮੀਤ ਸਿੰਘ ਬਰਸਾਲ
ਪੰਜੇ ਵਾਲੀ ਸਾਖੀ ਵਾਰੇ
ਵਲੀ ਕੰਧਾਰੀ ਇਕ ਬਹੁਤ ਹੀ ਹੰਕਾਰੀ ਅਤੇ ਤਾਕਤਵਰ ਆਦਮੀ ਸੀ । ਉਸ ਇਲਾਕੇ ਵਿੱਚ ਪਾਣੀ ਦੀ ਘਾਟ ਸੀ।
ਪਾਣੀ ਦੇ ਸਰੋਤਾਂ ਉੱਪਰ ਉਸਦਾ ਕਬਜਾ ਸੀ । ਗੁਰੂ ਸਾਹਿਬ ਨੇ ਉਸ ਨਾਲ ਵਿਚਾਰ ਵਟਾਂਦਰਾ ਕਰਕੇ ਉਸ
ਨੂੰ ਰੱਬ ਦੀ ਖਲਕਤ ਨੂੰ ਤੰਗ ਕਰਨ ਦੀ ਥਾਂ ਖਲਕਤ ਦੀ ਸੇਵਾ ਦੇ ਰਸਤੇ ਪਾਇਆ। ਉਸ ਗੁਰੂ ਜੀ ਦੇ
ਵਿਚਾਰਾਂ ਤੋਂ ਭਰਭਾਵਿਤ ਹੋਕੇ ਪਾਣੀ ਦੇ ਉਹ ਖੂਹ/ਤਲਾਬ ਖਲਕਤ ਲਈ ਖੋਲ ਦਿੱਤੇ। ਇਲਾਕੇ ਵਿੱਚ ਇਹ ਗਲ
ਫੈਲ ਗਈ ਕਿ ਬਾਬਾ ਨਾਨਕ ਜੀ ਨੇ ਪਹਾੜ ਨਾਲ (ਹੰਕਾਰੀ ਅਤੇ ਸ਼ਕਤੀਸ਼ਾਲੀ ਮਨੁੱਖ) ਨਾਲ ਪੰਜਾ ਲਾ ਲਿਆ ।
ਜਿੱਥੋਂ ਤੱਕ ਪੱਥਰ ਤੇ ਪੰਜੇ ਦੇ ਨਿਸ਼ਾਨ ਵਾਲੀ ਗਲ ਹੈ ਇਸ ਘਟਨਾ ਨੂੰ ਯਾਦਗਾਰੀ ਬਣਾਉਣ ਲਈ ਅਜਿਹਾ
ਕੀਤਾ ਮਲੂਮ ਹੁੰਦਾ ਹੈ । ਦਿਲਗੀਰ ਜੀ ਨੇ ਲਿਖਿਆ ਹੈ ਕਿ ਹੋ ਸਕਦਾ ਹੈ ਸਥਾਨਕ ਲੋਕਾਂ ਨੇ ਇਹ ਨਿਸ਼ਾਨ
ਗੁਰੂ ਜੀ ਤੋਂ ਆਟੋਗ੍ਰਾਫ ਦੀ ਤਰਜ ਤੇ ਲਿਆ ਹੋਵੇ ਅਤ ਬਾਅਦ ਵਿੱਚ ਸੰਗਤ ਨੇ ਇਸ ਪੱਥਰ ਨੂੰ
ਗੁਰਦਵਾਰਾ ਬਣਾਕੇ ਵਿੱਚ ਟਿਕਾ ਦਿੱਤਾ। ਕੁਝ ਇਤਿਹਾਸਕਾਰ ਇਸ ਖੁਦਾਈ ਰਾਹੀਂ ਪੱਕੇ ਕਰੇ ਗਏ ਪੰਜੇ ਦੇ
ਨਿਸ਼ਾਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਨਿਸ਼ਾਨ ਸ਼ਾਂਭਣ ਦੀ ਸੇਵਾ ਭਾਵਨਾ ਨਾਲ ਜੋੜਦੇ ਹਨ ।
ਗੁਰਮੀਤ ਸਿੰਘ ਬਰਸਾਲ
(09/06/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ, ਆਪ ਜੀ ਨੂੰ ਮੇਰੇ ਵੱਲੋਂ ਪਰੇਮ ਭਰੀ ਸਤਿ ਸ੍ਰੀ ਅਕਾਲ
ਪਰਵਾਨ ਹੋਵੇ ਜੀ!
ਆਪ ਜੀ ਨੇ ਸਿਖਮਾਰਗ ਵੈਬਸਾਈਟ ਉੱਤੇ 01. 06. 2013 ਪਾਈ ਗਈ ਆਪਣੀ ਸੰਪਾਦਕੀ ਟਿੱਪਣੀ
ਰਾਹੀਂ ਇਹ ਫੈਸਲਾ ਕਰਨ ਦਾ ਇਰਾਦਾ ਪਰਗਟ ਕੀਤਾ ਹੈ ਕਿ ਅੱਗੇ ਤੋਂ ਸਿਖਮਾਰਗ ਵੈਬਸਾਈਟ ਉੱਤੇ ਕਿਸੇ
ਵੀ ਮੁੱਦੇ ਤੇ ਕੋਈ ਵੀ ਵਿਚਾਰ-ਚਰਚਾ ਨਹੀਂ ਕਰਵਾਈ ਜਾਇਆ ਕਰੇਗੀ।
ਮਾਨਯੋਗ ਸੰਪਾਦਕ ਜੀ ਮੈਂ ਆਪ ਜੀ ਦੇ ਉੱਪਰ ਦੱਸੇ ਫੈਸਲੇ ਨਾਲ ਸਹਿਮਤ ਨਹੀਂ ਹਾਂ। ਬੇਸ਼ਕ ਇਸ
ਵੈਬਸਾਈਟ ਉੱਤੇ ਹੋਈ ਵਿਚਾਰ-ਚਰਚਾ ਦੇ ਕੁੱਝ ਨਾਂਹ-ਪੱਖੀ ਪਹਿਲੂ ਰਹੇ ਹਨ ਪਰੰਤੂ ਸਮੁੱਚੇ ਤੌਰ ਤੇ
ਇਹ ਵਿਚਾਰ-ਚਰਚਾ ਸਦਾ ਹੀ ਲਾਹੇਵੰਦ ਰਹੀ ਹੈ ਅਤੇ ਇਹ ਸਿਖਮਾਰਗ ਵੈਬਸਾਈਟ ਦਾ ਵਿਸ਼ੇਸ਼ ਆਕਰਸ਼ਣ ਬਣੀ ਆ
ਰਹੀ ਹੈ। ਸਿਖਮਾਰਗ ਵੈਬਸਾਈਟ ਉੱਤੇ ਸਮੇਂ-ਸਮੇਂ ਹੋਈ ਵਿਚਾਰ-ਚਰਚਾ ਨੇ ਲੇਖਕਾਂ/ਪਾਠਕਾਂ ਦੇ ਗਿਆਨ
ਅਤੇ ਸੋਚਣ-ਸ਼ਕਤੀ ਨੂੰ ਬਲਵਾਨ ਵੀ ਕੀਤਾ ਹੈ ਅਤੇ ਨਾਲ-ਨਾਲ ਉਹਨਾਂ ਨੂੰ ਸੁਚੱਜੀ ਚਰਚਾ ਕਰਨ ਦੀ
ਸਿਖਲਾਈ ਵੀ ਦਿੱਤੀ ਹੈ। ਜੇਕਰ ਕੁੱਝ ਮੁਸ਼ਕਲਾਂ ਆਈਆਂ ਹਨ ਤਾਂ ਉਹ ਇਸ ਸਥਿਤੀ ਵਿੱਚ ਹੀ ਜਦੋਂ ਕੁੱਝ
ਲੇਖਕ/ਪਾਠਕ ਭੱਦੀ ਸ਼ਬਦਾਵਲੀ ਵਰਤਣ ਲੱਗ ਪੈਂਦੇ ਹਨ ਅਤੇ ਜਾਤੀ ਟਿੱਪਣੀਆਂ
(personal comments)
ਕਰਨ ਤੇ ਉੱਤਰ ਆਉਂਦੇ ਹਨ। ਪਰੰਤੂ ਆਪ ਜੀ ਨੂੰ ਪੂਰਾ-ਪੂਰਾ ਹੱਕ ਹੈ ਕਿ ਆਪ ਜੀ ਇਹਯੋ-ਜਹੀਆਂ
ਲਿਖਤਾਂ ਨੂੰ ਵੈਬਸਾਈਟ ਤੇ ਨਾ ਆਉਣ ਦਿਓ। ਜੇਕਰ ਆਪ ਜੀ ਕੋਲ ਸਮੇਂ ਦੀ ਘਾਟ ਹੈ ਤਾਂ ਆਪ ਜੀ
ਵਿਚਾਰ-ਚਰਚਾ ਨੂੰ ਚਲਾਉਣ ਲਈ ਕਿਸੇ ਸੰਚਾਲਕ
(moderator) ਦੀ ਨਿਯੁਕਤੀ ਵੀ ਕਰ ਸਕਦੇ ਹੋ।
ਆਪ ਜੀ ਨੂੰ ਮੇਰੀ ਸਨਿਮਰ ਬੇਨਤੀ ਹੈ ਕਿ ਆਪ ਜੀ ਸਿਖਮਾਰਗ ਵੈਬਸਾਈਟ ਉੱਤੇ ਵਿਚਾਰ-ਚਰਚਾ ਨਾ ਕਰਵਾਉਣ
ਵਾਲਾ ਫੈਸਲਾ ਵਾਪਸ ਲੈ ਲਵੋ ਅਤੇ ਇਸ ਵੈਬਸਾਈਟ ਦਾ ਵਿਚਾਰ-ਚਰਚਾ ਵਾਲਾ ਹਿੱਸਾ ਪਹਿਲਾਂ ਵਾਂਗ ਚਲਦਾ
ਰਹਿਣ ਦਿਓ। ਆਸ ਹੈ ਕਿ ਆਪ ਜੀ ਨਿਰਾਸ਼ ਨਹੀਂ ਕਰੋਗੇ।
ਸਤਿਕਾਰਯੋਗ ਸ. ਗੁਰਸ਼ਰਨ ਸਿੰਘ ਕਸੇਲ ਜੀ, ਆਪ ਜੀ ਨੂੰ ਮੇਰੇ ਵੱਲੋਂ
ਪਰੇਮ ਭਰੀ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਮਿਤੀ 05. 06. 2013 ਨੂੰ ਸਿਖਮਾਰਗ ਵੈਬਸਾਈਟ ਉੱਤੇ ਪਾਏ ਗਏ ਆਪਣੇ ਪੱਤਰ ਰਾਹੀਂ ਆਪ
ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਜੋੜੀ ਜਾਂਦੀ ਵਲੀ ਕੰਧਾਰੀ ਵਾਲੀ ਸਾਖੀ ਸਬੰਧੀ ਹੇਠਾਂ
ਦਰਸਾਈਆਂ ਦੋ ਅਲੱਗ ਸਥਿਤੀਆਂ ਪੇਸ਼ ਕਰਦੇ ਹੋਏ ਸਪਸ਼ਟੀਕਰਨ ਦੀ ਮੰਗ ਕੀਤੀ ਹੈ:
1. ਗੁਰੂ ਜੀ ਨੇ ਆਪਣੇ ਵੱਲ ਆਉਂਦਾ ਉਹ ਵੱਡਾ ਪੱਥਰ ਕਿਸੇ ਕਰਾਮਾਤ ਨਾਲ ਰੋਕਿਆ ਹੋਵੇਗਾ।
2. ਅਕਾਲ ਪੁਰਖ ਨੇ ਆਪਣੀ ਕਲਾ ਵਿਖਾ ਕੇ ਗੁਰੂ ਜੀ ਦੀ ਜਾਨ ਬਚਾਈ ਹੋਵੇਗੀ।
ਸ. ਕਸੇਲ ਜੀ, ਉੱਪਰ ਆਈਆਂ ਸਥਿਤੀਆਂ ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਸਪਸ਼ਟ ਕਰਨ ਦੀ ਲੋੜ ਹੈ
ਕਿ ਵਲੀ ਕੰਧਾਰੀ ਵਾਲੀ ਕਹਾਣੀ ‘ਜਨਮ-ਸਾਖੀਆਂ’ ਰਾਹੀਂ ਗੁਰੁ ਜੀ ਦੇ ਜੀਵਨ ਨਾਲ ਜੋੜੀਆਂ ਗਈਆਂ
ਅਨੇਕਾਂ ਮਿਥਹਾਸਕ ਕਥਾਵਾਂ ਵਿੱਚੋਂ ਇੱਕ ਹੈ ਜਿਹਨਾਂ ਦੀ ਉਪਜ ਬਰਾਹਮਣਵਾਦੀ ਧਿਰਾਂ ਨੇ ਸਿਖ ਮੱਤ
ਵਿੱਚ ‘ਅਵਤਾਰਵਾਦ’ ਦਾਖਲ ਕਰਕੇ ਗੁਰਮੱਤ ਨੂੰ ਖੋਰਾ ਲਗਾਉਣ ਹਿਤ ਕੀਤੀ ਹੈ ਅਤੇ ਉਹਨਾਂ ਨੇ ਚਿਰਾਂ
ਤੋਂ ਇਹਨਾਂ ਕਥਾਵਾਂ (ਸਾਖੀਆਂ) ਦੀਆਂ ਜੜ੍ਹਾਂ ਸਿਖ ਮਾਨਸਿਕਤਾ ਵਿੱਚ ਡੂੰਘੀਆਂ ਲਗਾ ਰੱਖੀਆਂ ਹਨ।
ਸਪਸ਼ਟ ਹੈ ਕਿ ਜਦੋਂ ਆਪ ਜੀ ਇਤਨੀ ਸੰਜੀਦਗੀ ਨਾਲ ਆਪਣੇ ਸਵਾਲ ਕਰ ਰਹੇ ਹੋ ਤਾਂ ਆਪ ਜੀ ਇਸ ਸਾਖੀ ਨੂੰ
ਸੱਚ ਮੰਨੀ ਬੈਠੇ ਹੋ। ਪਰੰਤੂ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਮੱਤ ਕਿਸੇ ਕਰਾਮਾਤੀ ਵਰਤਾਰੇ ਨੂੰ
ਸਵੀਕਾਰ ਨਹੀਂ ਕਰਦੀ ਅਤੇ ਸਿਖ ਗੁਰੂ ਸਾਹਿਬਾਨ ਵੱਲੋਂ ਆਪਣੇ ਜੀਵਨ-ਕਾਲ ਵਿੱਚ ਕਈ ਮੌਕਿਆਂ ਤੇ
ਕਰਾਮਾਤ ਨੂੰ ਨਕਾਰਿਆ ਗਿਆ ਹੈ। ਗੁਰਬਾਣੀ ਵਿੱਚੋਂ ਵੀ ਕਈ ਹਵਾਲੇ ਲਏ ਜਾ ਸਕਦੇ ਹਨ ਜਿਹਨਾਂ ਰਾਹੀਂ
ਇਹ ਸਿੱਧ ਕੀਤਾ ਜਾ ਸਕਦਾ ਹੈ ਕਿ ਗੁਰਮੱਤ ਕਰਾਮਾਤ ਨੂੰ ਮਾਨਤਾ ਨਹੀਂ ਦਿੰਦੀ। ਇਸ ਹਿਸਾਬ ਨਾਲ ਉੱਪਰ
ਆਈ ਪਹਿਲੀ ਸਥਿਤੀ ਤਾਂ ਆਪਣੇ-ਆਪ ਹੀ ਰਦ ਹੋ ਜਾਂਦੀ ਹੈ। ਧਿਆਨ ਨਾਲ ਵੇਖਿਆ ਜਾਵੇ ਤਾਂ ਉੱਪਰ ਆਈ
ਦੂਸਰੀ ਸਥਿਤੀ ਵੀ ਪਹਿਲੀ ਵਰਗੀ ਹੀ ਭਾਸਦੀ ਹੈ, ਫਰਕ ਕੇਵਲ ਇਤਨਾ ਹੈ ਕਿ ਹੁਣ ਕਰਾਮਾਤ ਦਾ ਹਥਿਆਰ
ਗੁਰੂ ਜੀ ਦੇ ਹੱਥੋਂ ਖੋਹ ਕੇ ਅਕਾਲ-ਪੁਰਖ ਦੇ ਹੱਥ ਫੜਾ ਦਿੱਤਾ ਗਿਆ ਹੈ। ਇਸ ਵਿਚਾਰ-ਅਧੀਨ ਸਥਿਤੀ
ਦਾ ਮਕਸਦ ਇਹ ਸਾਬਤ ਕਰਨਾ ਪਰਤੀਤ ਹੁੰਦਾ ਹੈ ਕਿ ਗੁਰੂ ਜੀ ਇਤਨੀ ਉੱਚ-ਕੋਟੀ ਦੀ ਅਵਤਾਰੀ ਹਸਤੀ ਸਨ
ਕਿ ਅਕਾਲ-ਪੁਰਖ ਆਪਣੇ ਸਾਰੇ ਕੰਮ-ਕਾਰ ਛੱਡ ਕੇ ਗੁਰੂ ਜੀ ਦੀ ਜਾਨ ਬਚਾਉਣ ਲਈ ਮੌਕੇ ਉੱਤੇ ਆ ਹਾਜ਼ਰ
ਹੋਇਆ ਸੀ। ਇਸ ਮਕਸਦ ਵਿੱਚੋਂ ਅਵਤਾਰਵਾਦ ਦੇ ਨਾਲ-ਨਾਲ ਪ੍ਰਭੂ-ਪਰਮੇਸ਼ਵਰ ਸਬੰਧੀ ਮਨਮੱਤੀ ਸੰਕਲਪ ਵੀ
ਦ੍ਰਿਸ਼ਟਮਾਨ ਹੁੰਦਾ ਹੈ।
ਸ. ਕਸੇਲ ਜੀ, ਜੇਕਰ ਅਸਲੀ ਸਥਿਤੀ ਤੇ ਨਜ਼ਰ ਮਾਰੀਏ ਤਾਂ ਪਤਾ ਲਗੇਗਾ ਕਿ ਉਹ ਪਹਾੜੀ ਜੋ ਵਲੀ ਕੰਧਾਰੀ
ਦੇ ਨਾਮ ਨਾਲ ਜੋੜੀ ਜਾਂਦੀ ਹੈ ‘ਪੰਜੇ’ ਵਾਲੇ ਪੱਥਰ ਦੀ ਜਗਹ ਤੋਂ ਤਿੰਨ ਕਿਲੋਮੀਟਰ ਤੋਂ ਵਧੇਰੇ ਦੀ
ਦੂਰੀ ਤੇ ਸਥਿਤ ਹੈ ਅਤੇ ਇਸ ਦੀ ਉਚਾਈ ਹਜ਼ਾਰ ਫੁਟ ਤੋਂ ਵਧੇਰੇ ਨਹੀਂ। ਪਿਛਲੇ ਪੰਜ ਸੌ ਸਾਲ ਵਿੱਚ ਇਸ
ਪਹਾੜੀ ਦੇ ਅਸਲੀ ਅਕਾਰ ਵਿੱਚ ਤੀਸਰੇ ਹਿੱਸੇ ਤੋਂ ਵਧ ਦੀ ਕਾਟ
(erosion)
ਨਹੀਂ ਹੋ ਸਕਦੀ (ਉਹ ਵੀ ਪਹਾੜੀ ਦੇ ਕੱਚੀ ਹੋਣ ਕਰਕੇ)। ਭਾਵ ਗੁਰੂ ਜੀ ਦੇ ਵੇਲੇ ਇਸ ਪਹਾੜੀ ਦੀ
ਉਚਾਈ 1500 ਫੁਟ ਦੇ ਲਗ-ਭਗ ਹੋਵੇਗੀ। ਹੁਣ, ਇਸ ਉਚਾਈ ਉੱਤੋਂ ਰੇ੍ਹਿੜਆ ਗਿਆ ਕੋਈ ਵੀ ਪੱਥਰ
ਊਬੜ-ਖਾਬੜ ਧਰਾਤਲ ਉੱਤੇ ਤਿੰਨ ਕਿਲੋਮੀਟਰ ਦਾ ਫਾਸਲਾ ਤੈ ਨਹੀਂ ਕਰ ਸਕਦਾ। ਇਸ ਤੋਂ ਵੀ ਵੱਧ ਹੈਰਾਨੀ
ਵਾਲੀ ਗੱਲ ਇਹ ਹੈ ਕਿ ਸਬੰਧਤ ਪੱਥਰ ਉਤੇ ਨਜ਼ਰ ਆਉਂਦਾ ‘ਪੰਜਾ’ ਮਨੁੱਖੀ ਪੰਜੇ ਦੇ ਮੁਕਾਬਲੇ ਬਹੁਤ
ਵੱਡੇ ਅਕਾਰ ਦਾ ਹੈ ਅਤੇ ‘ਪੰਜੇ’ ਦਾ ਨਿਸ਼ਾਨ ਸਬੰਧਤ ਪੱਥਰ ਦੇ ਉਸ ਪਾਸੇ ਉੱਤੇ ਨਜ਼ਰ ਆਉਂਦਾ ਹੈ ਜੋ
ਪਹਾੜੀ ਦੀ ਦਿਸਾ ਵਿੱਚ ਪੈਂਦਾ ਹੈ।
ਸ. ਕਸੇਲ ਜੀ, ਉੱਪਰ ਦਿੱਤੀ ਵਿਆਖਿਆ ਦੇ ਅਧਾਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ‘ਵਲੀ ਕੰਧਾਰੀ’
ਵਾਲੀ ਸਾਖੀ ‘ਦੁਖ-ਭੰਜਨੀ ਬੇਰੀ’ ਅਤੇ ‘ਹੇਮ-ਕੁੰਟ’ ਦੀਆਂ ਕਹਾਣੀਆਂ ਵਾਂਗ ਹੀ ਇੱਕ ਮਿਥਹਾਸਕ ਕਹਾਣੀ
ਹੈ ਅਤੇ ਆਪ ਜੀ ਵੱਲੋਂ ਉੱਪਰ ਦਰਸਾਈਆਂ ਦੋਵੇਂ ਸਥਿਤੀਆਂ ਵਿੱਚੋਂ ਕੋਈ ਵੀ ਮੰਨਣਯੋਗ ਨਹੀਂ।
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
(ਟਿੱਪਣੀ:-
ਡਾ: ਇਕਬਾਲ ਸਿੰਘ ਢਿੱਲੋਂ ਜੀ ਜਦੋਂ ਦੀ ਮੈਨੂੰ ਗੁਰਮਤਿ ਦੀ ਸੂਝ ਆਈ ਹੈ ਮੇਰੇ ਉਸ ਵੇਲੇ ਤੋਂ ਹੀ
ਇਹ ਵਿਚਾਰ ਹਨ ਕਿ ਜਿਹੜਾ ਵਿਆਕਤੀ ਗੁਰਬਾਣੀ ਨੂੰ ਗੁਰੂ ਮੰਨ ਕੇ ਆਪਣੇ ਚੰਗੇਰੇ ਜੀਵਨ ਲਈ ਉਸ ਤੋਂ
ਸੇਧ ਲੈਂਦਾ ਹੈ ਉਸ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਖੁੱਲ ਹੋਣੀ ਚਾਹੀਦੀ
ਹੈ। ਕਿਉਂਕਿ ਸਿੱਖ ਦਾ ਜੀਵਨ ਅਧਾਰ ਗੁਰਬਾਣੀ ਹੈ ਬਾਕੀ ਸਾਰੀਆਂ ਗੱਲਾਂ ਬਾਅਦ ਵਿੱਚ ਆਉਂਦੀਆਂ ਹਨ।
ਪਰ ਗੱਲ ਅਸਲੀਅਤ ਵਿੱਚ ਇਹ ਹੈ ਕਿ 95% ਸਿੱਖ ਹੋਰ ਸਾਰੀਆਂ ਗੱਲਾਂ ਨੂੰ ਗੁਰਬਾਣੀ ਤੋਂ ਪਹਿਲਾਂ
ਰੱਖਦੇ ਹਨ। ਇਸੇ ਕਰਕੇ ਜਿਹੜੀ ਗੱਲ ਉਨ੍ਹਾਂ ਨੂੰ ਚੰਗੀ ਨਾ ਲੱਗੇ ਜਾਂ ਸਮਝ ਨਾ ਆਵੇ ਤਾਂ ਉਹ ਉਸ
ਵਿਰੁੱਧ ਤਰ੍ਹਾਂ-ਤਰ੍ਹਾਂ ਦੇ ਫਤਵੇ ਜਾਰੀ ਕਰਨ ਲੱਗ ਪੈਂਦੇ ਹਨ। ‘ਸਿੱਖ ਮਾਰਗ’ ਤੇ ਹੁਣ ਤੱਕ
ਸੈਂਕੜੇ ਵਿਦਵਾਨ ਲੇਖਕਾਂ ਦੇ ਲੇਖ ਛਪ ਚੁੱਕੇ ਹਨ। ਜੇ ਕਰ ਇਨ੍ਹਾਂ ਵਿਚੋਂ ਸਿਰਫ ਚਾਰ ਵਿਦਵਾਨਾਂ ਦੀ
ਗੱਲ ਕੀਤੀ ਜਾਵੇ ਜਿਹੜੇ ਕਿ ਗੁਰਬਾਣੀ ਦੇ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਮੈਂ ਇਨ੍ਹਾਂ
ਚੌਹਾਂ ਦੇ ਨਾਮ ਲਿਖ ਰਿਹਾ ਹਾਂ। ਇਹ ਹਨ ਪ੍ਰਿੰ: ਗਿਆਨੀ ਸੁਰਜੀਤ ਸਿੰਘ ਜੀ, ਗਿਆਨੀ ਜਸਬੀਰ ਸਿੰਘ
ਜੀ, ਵੀਰ ਭੁਪਿੰਦਰ ਸਿੰਘ ਜੀ ਅਤੇ ਹਾਕਮ ਸਿੰਘ ਜੀ। ਇਨ੍ਹਾਂ ਦੀਆਂ ਲਗਭੱਗ 99% ਵਿਚਾਰਾਂ ਮਿਲਦੀਆਂ
ਹਨ ਪਰ ਅਵਾਗਵਣ ਬਾਰੇ ਨਹੀਂ। ਇਨ੍ਹਾਂ ਵਿਚੋਂ ਦੋ ਮੰਨਦੇ ਹਨ ਅਤੇ ਦੋ ਨਹੀਂ। ਪਰ ਸ਼ਕਲੋਂ ਸੂਰਤੋਂ
ਦਿਸਣ ਵਾਲੇ ਸਿੱਖ ਇਨ੍ਹਾਂ ਚੌਹਾਂ ਦੀ ਵੀ ਵਿਰੋਧਤਾ ਕਰਦੇ ਹਨ। ਖਾਸ ਕਰਕੇ ਵੀਰ ਭੁਪਿੰਦਰ ਸਿੰਘ ਦੀ
ਜਿਹੜੇ ਕੇ ਸਾਰੀ ਦੁਨੀਆਂ ਵਿੱਚ ਜਾ ਕੇ ਗੁਰਮਤਿ ਦੀ ਜੀਵਨ ਜਾਂਚ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ।
ਹਾਲਾਂ ਕਿ ਉਹ ਕਿਸੇ ਨੂੰ ਵੀ ਮਾੜਾ ਸ਼ਬਦ ਨਹੀਂ ਬੋਲਦੇ। ਪਰ ਉਨ੍ਹਾਂ ਦੀ ਗੁਰਬਾਣੀ ਪ੍ਰਤੀ ਸੂਝ ਅਤੇ
ਨਿਸ਼ਕਾਮਤਾ ਹੀ ਉਨ੍ਹਾਂ ਦੀ ਵੈਰੀ ਬਣ ਗਈ ਹੈ। ਕਾਰਨ ਸਿਰਫ ਇਹੀ ਹੈ ਕਿ ਹਰ ਇੱਕ ਸਿੱਖ ਆਪਣੀ ਲਾਈ
ਹੋਈ ਐਨਕ ਨਾਲ ਹੀ ਸਿੱਖੀ ਦੇਖਦਾ ਹੈ ਜੋ ਕਿ ਇਤਿਹਾਸ ਅਤੇ ਪ੍ਰਚਲਤ ਗੱਲਾਂ ਨੂੰ ਹੀ ਗੁਰਬਾਣੀ ਤੋਂ
ਉਪਰ ਮੰਨੀ ਬੈਠਾ ਹੈ। ਕਈ ਤਾਂ ਧਰਮ ਦੇ ਨਾਮ ਤੇ ਮਰਨ ਮਰਵਾਉਣ ਨੂੰ ਹੀ ਸਿੱਖੀ ਸਮਝੀ ਬੈਠੇ ਹਨ। ਇਹ ਤਾਂ ਸਭ ਤੋਂ
ਵੱਧ ਇਸਲਾਮ ਨੂੰ ਮੰਨਣ ਵਾਲੇ ਕਰ ਰਹੇ ਹਨ। ਕੀ ਇਹੀ ਧਰਮ ਹੁੰਦਾ ਹੈ ਅਤੇ ਕੀ ਉਹ ਜ਼ਿਆਦਾ ਧਰਮੀ ਹਨ? ਇੱਥੇ ਸਿੱਖ
ਮਾਰਗ ਤੇ ਹਜ਼ਾਰਾਂ ਹੀ ਲਿਖਣ ਵਾਲੇ ਹਨ ਹੁਣ ਅਸੀਂ ਹਜ਼ਾਰਾਂ ਦੀ
ਵਿਚਾਰਧਾਰਾ ਅਨੁਸਾਰ ਤਾਂ ਸਿੱਖ ਮਾਰਗ ਨੂੰ ਨਹੀਂ ਚਲਾ ਸਕਦੇ। ਜਿਹੜੇ ਇੱਥੇ ਸਾਲਾਂ ਬੱਧੀ ਲਿਖਦੇ
ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਹੋਰ ਮੰਚ ਮਿਲ ਗਏ ਹਨ। ਉਹ ਵੀ ਸਿੱਖ ਮਾਰਗ ਦਾ ਨਾਮ ਲਏ ਬਗੈਰ ਹੋਰ
ਥਾਵਾਂ ਤੇ ਲਿਖਦੇ ਰਹੇ ਹਨ ਕਿ ਜਿੱਥੇ ਬੇਲੋੜੀਆਂ ਬਹਿਸਾਂ ਕਰਵਾਈਆਂ ਜਾਂਦੀਆਂ ਹਨ ਉਨ੍ਹਾਂ ਸਾਈਟਾਂ
ਦੀ ਹੁਣ ਲੋੜ ਹੀ ਕੋਈ ਨਹੀਂ। ਜਿਹੜੇ ਸਿੱਧੇ ਹੀ ਨਾਮ ਲਿਖਕੇ ਵਿਰੋਧਤਾ ਕਰਦੇ ਹਨ ਉਨ੍ਹਾਂ ਦਾ ਤਾਂ
ਕਈ ਵਾਰੀ ਉਦਾਂ ਦੀ ਬੋਲੀ ਵਿੱਚ ਜਵਾਬ ਵੀ ਦੇਣਾ ਪਿਆ ਹੈ। ਇੱਥੇ ਲਿਖਣ ਵਾਲੇ ਜਿਹੜੇ ਗਏ ਹਨ ਜਾਂ
ਮਜ਼ਬੂਰੀ ਵੱਸ ਜਿਨ੍ਹਾਂ ਦੀਆਂ ਲਿਖਤਾਂ ਪਉਣੀਆਂ ਬੰਦ ਕੀਤੀਆ ਹਨ ਉਨ੍ਹਾਂ ਵਿਚੋਂ ਕਈ ਤਾਂ ਬਿੱਲਕੁੱਲ
ਬਦਲ ਗਏ ਹਨ ਅਤੇ ਕਈ ਨਹੀਂ ਵੀ ਬਦਲੇ। ਕਿਸੇ ਵੀ ਸ਼ੰਕੇ ਬਾਰੇ ਕੋਈ ਵੀ ਵਿਚਾਰ ਲੈਣੀ ਜਾਂ ਦੇਣੀ ਇਤਨੀ
ਕੁ ਵਿਚਾਰ ਤਾਂ ਕੁੱਝ ਹੱਦ ਤੱਕ ਚੱਲਦੀ ਰਹੇਗੀ ਪਰ ਇਸ ਨੂੰ ਬਹਿਸ ਨਹੀਂ ਬਣਨ ਦਿੱਤਾ ਜਾਵੇਗਾ।
ਮਿਸਾਲ ਦੇ ਤੌਰ ਤੇ ਗੁਰਸ਼ਰਨ ਸਿੰਘ ਕਸੇਲ ਨੇ ਦੋ ਸ਼ੰਕੇ/ਸਵਾਲ ਪਾਠਕਾਂ ਅੱਗੇ ਰੱਖੇ ਸਨ ਅਤੇ ਦੋ
ਪਾਠਕਾਂ ਨੇ ਹੁਣ ਤੱਕ ਆਪਣੇ ਖਿਆਲ ਦੱਸੇ ਹਨ। ਜੇ ਕਰ ਇਨ੍ਹਾਂ ਨਾਲ ਉਹ ਸਹਿਮਤ ਹੋਵੇਗਾ ਤਾਂ ਧੰਨਵਾਦ
ਕਰ ਦੇਵੇਗਾ ਅਤੇ ਜੇ ਕਰ ਨਹੀਂ ਤਾਂ ਗੱਲ ਨੂੰ ਹੋਰ ਸਪਸ਼ਟ ਕਰਨ ਲਈ ਕਹਿ ਦੇਵੇਗਾ। ਪਰ ਉਹ ਇਹ ਨਹੀਂ
ਕਰ ਸਕਦਾ ਕਿ ਤੁਸੀਂ ਨਾਸਤਕ ਹੋ ਤੁਸੀਂ ਇਤਿਹਾਸ ਨੂੰ ਨਹੀਂ ਮੰਨਦੇ ਜਾਂ ਮੇਰੀ ਗੱਲ ਦੀ ਸਹੀ ਜਵਾਬ
ਨਹੀਂ ਆਇਆ ਇਤਿਆਦਿਕ। ਕਈ ਇਹ ਸਮਝਦੇ ਹਨ ਕਿ ਇੱਥੇ ਕਿਸੇ ਬਹਿਸ ਨਾਲ ਮੈਨੂੰ ਕੋਈ ਫਾਇਦਾ ਹੁੰਦਾ ਹੈ
ਉਨ੍ਹਾਂ ਦਾ ਇਹ ਭਰਮ ਵੀ ਦੂਰ ਹੋ ਜਾਵੇਗਾ। ਬਾਕੀ ਸਲਾਹਕਾਰ ਬੋਰਡ ਦੀ ਸਲਾਹ ਨਾਲ ਵਿਚਾਰ ਲਿਆ
ਜਾਵੇਗਾ। ਹੁਣ ਥੋੜੇ ਕੁ ਹਫਤੇ ਹੋਰ ਮੈਂ ਆਪਣੇ ਬਾਹਰ ਦੇ ਘਰ ਦੇ ਕੰਮ ਵਿੱਚ ਕਾਫੀ ਰੁਝਿਆ ਹੋਇਆ
ਹਾਂ। ਜੇ ਕਰ ਕੋਈ ਇਹ ਸਮਝੇ ਕਿ ਕਿਸੇ ਦੇ ਡਰ ਕਾਰਨ ਜਾਂ ਕਿਸੇ ਦੇ ਮਗਰ ਲੱਗ ਕੇ ਇੱਥੋਂ ਗੁਰਬਾਣੀ
ਦੇ ਸੱਚ ਨੂੰ ਪਾਸੇ ਰੱਖ ਕੇ ਹੋਰ ਗੱਲਾਂ ਨੂੰ ਉਤਮ ਸਮਝਿਆ ਜਾਵੇ ਤਾਂ ਅਜਿਹੀ ਗੱਲ ਬਾਰੇ ਕੋਈ ਸੁਪਨੇ
ਵਿੱਚ ਵੀ ਨਾ ਸੋਚੇ-ਸੰਪਾਦਕ)
(09/06/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ਮਾਨਯੋਗ ਸਿੱਖ ਮਾਰਗ ਦੇ ਨਿਸ਼ਕਾਮ ਪ੍ਰਬੰਧਕ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਸਰਦਾਰ ਗੁਰਸ਼ਰਨ ਸਿੰਘ ਕਸੇਲ ਜੀ ਨੇ ਪੰਜ ਅਤੇ ਸੱਤ ਜੂਨ ੨੦੧੩ ਨੂੰ ਲਿਖੇ ਪੱਤਰਾਂ
ਦੁਆਰਾ ਪਾਠਕਾਂ ਵਲੋਂ ਕੁੱਝ ਜਾਣਕਾਰੀ ਸਾਂਝੀ ਕਰਨ ਲਈ ਬੇਨਤੀ ਕੀਤੀ ਹੈ ਜਿਵੇਂ:
“ਵਲੀ ਕੰਧਾਰੀ” ਵਾਲੀ ਸਾਖੀ: ਇੰਜ ਜਾਪਦਾ ਹੈ ਕਿ ਵਲੀ ਕੰਧਾਰੀ ਨੇ ਜਦੋਂ ਮਹਿਸੂਸ ਕੀਤਾ ਕਿ ਇਹ
ਕਿਹੜਾ ਹੋਰ ਵਲੀ ਇੱਥੇ ਆ ਗਿਆ, ਜਿਹੜਾ ਬਾਰ ਬਾਰ ਆਪਣੇ ਸ਼ਰਧਾਲੂ ਨੂੰ ਪਾਣੀ ਲਈ ਭੇਜੀ ਜਾ ਰਿਹਾ ਹੈ?
ਉਸ ਨੇ ਸੋਚਿਆ ਹੋਵੇਗਾ ਕਿਉਂ ਨਾ ਉਸ ਨਾਲ ਵਿਚਾਰ-ਵਿਟਾਂਦਰਾ ਕੀਤਾ ਜਾਏ ਤਾਂ ਉਹ ਆਪ ਇੱਕ ਪੱਥਰ ਦਿਲ
ਅਹੰਕਾਰ ਨਾਲ ਭਰਿਆ ਹੋਇਆ ਪਹਾੜੀ ਤੋਂ ਨੀਚੇ ਆਇਆ ਹੋਵੇਗਾ ਅਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ
ਕੀਤੇ ਅਤੇ ਚਰਚਾ ਕੀਤੀ ਤਾਂ ਉਸ ਦਾ ਪੱਥਰ ਹਿਰਦਾ ਮੋਮ ਦੀ ਤਰ੍ਹਾਂ ਪਿੱਘਲ ਗਿਆ ਹੋਵੇਗਾ ਅਤੇ ਉਸ ਦੇ
ਦਿਲ ਉਪਰ ਗੁਰੂ ਸਾਹਿਬ ਦੀ ਛਾਪ ਸਦਾ ਲਈ ਲੱਗ ਗਈ। ਬਾਅਦ ਵਿਚ, ਉਸ ਥਾਂ ਨੂੰ ਲਿਖਾਰੀਆਂ,
ਪ੍ਰਚਾਰਕਾਂ ਨੇ ‘ਪੰਜਾ ਸਾਹਿਬ’ ਦਾ ਨਾਂ ਰੱਖ ਕੇ, ਇੱਕ ਸੈਰ-ਗਾਹ ਬਣਾਅ ਦਿੱਤਾ! ਨਾਲ ਹੀ ਪੱਥਰ ਉਪਰ
ਓਕਰੇ ਪੰਜੇ ਰਾਹੀਂ ਪੱਥਰ ਪੂਜਾ ਸ਼ੁਰੂ ਹੋ ਗਈ। ਇੰਜ ਮੁਸਲਮਾਨ ਅਤੇ ਹਿੰਦੂ ਖੁੱਸ਼ ਹੋਏ, ਪਰ ਸਿੱਖ
ਅਜੇ ਵੀ ਸਮਝ ਨਹੀਂ ਪਾ ਰਹੇ?
ਇਵੇਂ ਹੀ ‘ਬਿੱਦਰ’ ਵਿਖੇ, ਗੁਰੂ ਨਾਨਕ ਸਾਹਿਬ ਦੇ ਇੱਕ ‘ਪੈਰ’ ਦਾ ਨਿਸ਼ਾਨ ਸੰਗੇਮਰਮਰ `ਤੇ ਓਕਰਿਆ
ਹੋਇਆ ਹੈ ਅਤੇ ਦਰਬਾਰ ਸਾਹਿਬ ਦੇ ਅੰਦਰ ਜਾਣ ਤੋਂ ਪਹਿਲਾਂ ਉਸ ਪੱਥਰ ਦੇ ਦਰਸ਼ਨ ਕਰਕੇ ਬੇਅੰਤ ਖੁਸ਼ੀਆਂ
ਪਰਾਪਤ ਕਰਦੇ ਹਨ! ਦਾਸਰਾ ਐਸੀਆਂ ਸਾਖੀਆਂ ਨੂੰ ਝੂਠ ਦਾ ਪੁਲੰਦਾ ਸਮਝਦਾ ਹੈ ਅਤੇ ਸਿੱਖਾਂ ਨੂੰ
ਗੁਰ-ਸ਼ਬਦ ਤੋਂ ਹੀ ਸੇਧ ਲੈਣੀ ਚਾਹੀਦੀ ਹੈ ਨਾ ਕਿ ਪੱਥਰਾਂ ਤੋਂ! ਇਹ ਤਾਂ ਮੂਰਤੀ ਪੂਜਾ ਹੀ ਹੋਈ!
ਨਾਨਕਸ਼ਾਹੀ ਕੈਲੰਡਰ ਬਾਰੇ ਹੁਣ ਸਿੱਖਾਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਸ ਦਾ ਨਾਮ ਹੀ ਬਦਲਿਆ
ਹੈ ਕਿਉਂਕਿ ਅਸਲੀਅਤ ਵਿੱਚ ਇਹ ਹਿੰਦੂਆਂ ਦੀ ਬਿਕਰਮੀ ਜੰਤਰੀ ਹੀ ਹੈ? ਇਵੇਂ, ਸ਼੍ਰੋਮਣੀ ਕਮੇਟੀ ਅਤੇ
ਉਸ ਦੇ ਤਨਖਾਹਦਾਰ ਮੁਲਾਜ਼ਮਾਂ ਨੂੰ ਹੀ ਫਾਇਦਾ ਹੋਇਆ ਤਾਂ ਜੋ ਉਹ ਪਹਿਲਾਂ ਦੀ ਤਰ੍ਹਾਂ ਸੰਗਰਾਂਦ,
ਮੱਸਿਆ, ਪੂਰਨਮਾਸ਼ੀ ਅਤੇ ਦਿਵਾਲੀ, ਆਦਿਕ ਮਨਾਉਂਦੇ ਰਹਿਣ! ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਵਸ
ਬਾਰੇ ਤਾਂ ਕੋਈ ਪੱਕੀ ਤਾਰੀਕ ਕਰ ਨਹੀਂ ਸਕੇ ਜਿਵੇਂ ੨੭ ਮਾਰਚ, ੧੪ ਅਪ੍ਰੈਲ, ੧੫ ਅਪ੍ਰੈਲ ਅਤੇ ੨੦
ਅਕਤੂਬਰ, ੧੪੬੯ ਵਿਚੋਂ ਇੱਕ? ਗੁਰੂ ਨਾਨਕ ਸਾਹਿਬ ਦਾ ਜਨਮ ਚੇਤ ਵਿੱਚ ਤਾਂ ਹੋਇਆ ਨਹੀਂ ਸੀ! ਇਹ
ਸਿਰਫ ਹਿੰਦੂਆਂ ਨੂੰ ਖੁੱਸ਼ ਕਰਨਾ ਜਾਂ ਉਨ੍ਹਾਂ ਦੀ ਗ਼ੁਲਾਮੀ ਮੰਨਣ ਦੇ ਬਰਾਬਰ ਹੈ? ਪਹਿਲਾ ੨੦੦੩ ਅਤੇ
ਬਦਲਿਆ ੨੦੧੦ ਨੂੰ, ਦੋਵੇਂ ਹੀ ਗ਼ਲਤ ਹਨ ਜਿਵੇਂ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ: “ਸ਼ੁਭਿ ਅਮਲਾਂ
ਬਾਝਹੁ ਦੋਨੋ ਰੋਈ” ! (ਵਾਰ ੧, ਪਉੜੀ ੩੩)
ਧੰਨਵਾਦ ਸਹਿਤ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ਸਿੱਖੀ ਲਹਿਰ ਵਲੋਂ ਵੱਖ ਵੱਖ
ਥਾਵਾਂ ਤੇ ਕੀਤੇ ਪ੍ਰੋਗਰਾਮਾ ਦੀਆਂ ਕੁਝ ਫੋਟੋਆਂ ਤੇ ਨਾਲ ਹੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਵਲੋਂ
ਪੰਜਾਬ ਵਿਚ ਵੱਖ ਵੱਖ ਥਾਵਾਂ ਤੇ ਲਗਾਏ ਗਏ ਕੈਂਪ ਦੀਆਂ ਫੋਟੋਆਂ।
(ਦੇਖਣ ਲਈ ਇੱਥੇ ਕਲਿਕ ਕਰੋ)
ਭਾਈ ਬੇਅੰਤ ਸਿੰਘ ਖਾਨੇਵਾਲ
ਮੋ: 98556-98833
(07/06/13)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ ॥
ਕੀ ਕਾਰਨ ਹੈ ਕਿ ਸ੍ਰ; ਪੁਰੇਵਾਲ ਵੱਲੋਂ ਤਿਆਰ ਕੀਤੇ ਨਾਨਕਸ਼ਾਹੀ ਕੈਲੰਡਰ ਦੀਆਂ ਕਈ ਤਰੀਖਾਂ ਨੂੰ ਨਾ
ਮੰਨਣ ਵਾਲੇ ਤੇ ਹਿੰਦੂ ਧਰਮ ਦੇ ਕੈਲੰਡਰ ਬਿਕਰਮੀ ਨੂੰ ਪਿਆਰ ਕਰਨ ਵਾਲੇ ਸਾਧ ਲਾਣਾ (ਸਿੱਖ ਧਰਮ ਨੂੰ
ਲੱਗੀ ਚਿੱਟੀ ਸਿਊਂਕ) ਅਤੇ ਉਹਨਾਂ ਦੇ ਚੇਲੇ 6ਜੂਨ, 1984 ਵਾਲੇ ਦਿਨ ਨੂੰ ਬਿਕਰਮੀ ਕੈਲੰਡਰ
ਅਨੁਸਾਰ ਕਿਉਂ ਨਹੀਂ ਮੰਨਾਉਂਦੇ ?
ਜਾਣਕਾਰੀ ਦੇਣ ਲਈ ਧੰਨਵਾਦ ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(07/06/13)
ਅਵਨੀਤ ਸਿੰਘ ਮਾਨ
ਬਾਬਿਆਂ
ਦੇ ਨੇ ਸ਼ੌਕ ਅਵੱਲੇ….
ਬਾਬਿਆਂ ਦੇ ਨੇ ਸ਼ੌਕ ਅਵੱਲੇ,
ਏ: ਸੀ: ਦੇ ਵਿੱਚ ਬਹਿਣ ਇਕੱਲੇ,
ਓਡੀ ਕਾਰਾਂ ਇਹਨਾਂ ਦੇ ਥੱਲੇ,
ਹਰ ਪਾਸੇ ਬਾਬਿਆਂ ਦੀ ਬੱਲੇ।
ਦੇਖੋ ਇਹਨਾਂ ਦੇ ਸ਼ੌਕ ਅਵੱਲੇ।
ਜਦ ਗੱਲ ਗੁਰਬਾਣੀ ਦੀ ਚੱਲੇ,
ਲੋਕਾਂ ਨੂੰ ਬਿਠਾਅ ਲੈਣ ਇਹ ਥੱਲੇ,
ਫਿਰ ਡੋਲਕੀਆਂ ਛੈਣੇ ਚੱਲੇ,
ਹਰ ਪਾਸੇ ਬਾਬਿਆਂ ਦੀ ਬੱਲੇ।
ਦੇਖੋ ਇਹਨਾਂ ਦੇ ਸ਼ੌਕ ਅਵੱਲੇ।
ਬੁੜੀਆਂ-ਕੁੜੀਆਂ ਇੱਕ ਦੂਜੇ ਤੋਂ,
ਭੱਜ-ਭੱਜ ਇਹਨਾਂ ਦੀ ਸੇਵਾ ਕਰਦੀਆਂ,
ਕੋਈ ਬਾਬੇ ਦੇ ਪੈਰ ਹੈ ਧੋਂਦੀ,
ਕੋਈ ਖਾਸ ਪਕਾਵਾਨ ਖਲਾਉਂਦੀ,
ਨੇਤਾ ਵੀ ਵੋਟਾਂ ਦੇ ਵੇਲੇ,
ਪੈਸੇ ਪਾਉਣ ਡੇਰੇ ਦੇ ਗੱਲੇ।
ਬਾਬਿਆਂ ਦੇ ਨੇ ਸ਼ੌਕ ਅਵੱਲੇ।
ਜਦੋਂ ‘ਮਾਨ’ ਵਰਗਾ ਕੋਈ ਬੋਲੇ,
ਸਟੇਜ਼ਾਂ `ਤੇ ਬਾਬੇ ਫਿਰ ਡੋਲੇ,
ਪੰਥ `ਚੋਂ ਛੇਕ ਦੇਣ ਇਕੱਲੇ,
ਕਮੇਟੀਆਂ `ਚ ਪਤਾ ਨੀ ਕਿਹਦੀ ਚੱਲੇ,
ਹਰ ਪਾਸੇ ਬਾਬਿਆਂ ਦੀ ਬੱਲੇ,
ਦੇਖੋ ਬਾਬਿਆਂ ਦੇ ਸ਼ੌਕ ਅਵੱਲੇ।
-ਅਵਨੀਤ ਸਿੰਘ ਮਾਨ
ਵਿਦਿਆਰਥੀ +2
ਪਿੰਡ ਮਾਨਾਂਵਾਲੀ (ਫਗਵਾੜਾ)
(07/06/13)
ਇੰਟਰਨੈਸ਼ਨਲ ਸਾਧ ਭਜਾਊ ਖਾਲਸਾ
ਆਓ ਰਲ਼ ਕੇ ਸਿੱਖੀ ਬਚਾਈਏ, ਸਾਧ ਪਾਖੰਡੀਆਂ
ਤੋਂ………
10 ਜੂਨ ਸੋਮਵਾਰ ਨੂੰ ਗੁਰਦੁਆਰਾ ਰਾਮਦਾਸ ਦਰਬਾਰ
ਵਿਖੇ ਮੁਜਾਹਰੇ ਵਿੱਚ ਸ਼ਾਮਿਲ ਹੋਵੋ!
ਸਾਧ ਸੰਗਤ ਜੀ, ਅਸੀਂ ਆਪ ਜੀ ਨੂੰ ਸੂਚਿਤ ਕਰ ਰਹੇ ਹਾਂ ਕਿ 10 ਜੂਨ ਨੂੰ
ਕੈਲਗਰੀ ਦੇ ਗੁਰਦੁਆਰਾ ਰਾਮਦਾਸ ਦਰਬਾਰ 5225-84
St.
NE ਵਿਖੇ ਅਖੌਤੀ ਸਾਧ ਤੇ ਆਰ. ਐਸ. ਐਸ. ਦਾ
ਪ੍ਰਚਾਰਕ ਹਰੀ ਸਿੰਘ ਰੰਧਾਵਾ
ਪਹੁੰਚ ਰਿਹਾ ਹੈ। ਜੋ ਕਿ ਆਪਣੀਆਂ ਗੁਰਮਤਿ ਵਿਰੋਧੀ ਮਨਮਤੀ
ਗੱਪਾਂ ਸੁਣਾਉਣ ਲਈ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਸਿੱਖ ਸੰਗਤਾਂ ਨੇ ਇਸਦੀ ਪਿਛਲੇ ਸਾਲ ਗੁਰਦੁਆਰਾ
ਦਸ਼ਮੇਸ਼ ਕਲਚਰ ਸੈਂਟਰ ਦੀ ਫੇਰੀ ਦੌਰਾਨ ਭਾਰੀ ਵਿਰੋਧ ਕੀਤਾ ਸੀ, ਜਿਸਦੇ ਨਤੀਜੇ ਵਜੋਂ ਇਸ ਵਾਰ
ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੇ ਪ੍ਰਬੰਧਕਾਂ ਨੇ ਸੂਝ-ਬੂਝ ਦਾ ਸਬੂਤ ਦਿੰਦੇ ਹੋਏ, ਇਸਨੂੰ
ਗੁਰਦੁਆਰਾ ਸਾਹਿਬ ਵਿੱਚ ਆਉਣ ਦੀ ਇਜ਼ਾਜਤ ਨਹੀਂ ਦਿੱਤੀ, ਜੋ ਕਿ ਸ਼ਲਾਘਾਯੋਗ ਕਦਮ ਹੈ। ਪਰ ਉਨ੍ਹਾਂ ਹੀ
ਪ੍ਰਬੰਧਕਾਂ ਦੇ ਸਾਥੀ ਇੱਕ ਧੜੇ ਦੇ ਕਮੇਟੀ ਮੈਂਬਰਾਂ ਤੇ ਉਨ੍ਹਾਂ ਦੇ ਸਮਰਥਕ ਸਿੱਖ ਯੂਥ ਗਰੁੱਪ (ਜੋ
ਕਿ ਆਉਣ ਵਾਲੀਆਂ ਗੁਰਦੁਆਰਾ ਚੋਣਾਂ ਵਿੱਚ ਕਬਜਾ ਕਰਨ ਲਈ ਬੜਾ ਕਾਹਲਾ ਹੈ) ਨੇ ਸਿਆਸਤ ਖੇਡਦੇ ਹੋਏ
ਆਪਣੀ ਲੜਾਈ, ਗੁਰੂ ਰਾਮਦਾਸ ਦਰਬਾਰ ਦੇ ਪ੍ਰਬੰਧਕਾਂ ਸਿਰ ਪਾਉਣ ਦੀ ਸਾਜ਼ਿਸ਼ ਕੀਤੀ ਹੈ। ਜਿਸ ਬਾਰੇ
ਜਾਗਰੂਕ ਸੰਗਤਾਂ ਨੇ ਗੁਰੂ ਰਾਮਦਾਸ ਦਰਬਾਰ ਦੇ ਪ੍ਰਧਾਨ ਤੇ ਹੋਰ ਕਮੇਟੀ ਮੈਂਬਰਾਂ ਨਾਲ ਮੀਟਿੰਗਾਂ
ਕਰਕੇ ਇਹ ਸੱਚ ਦੱਸਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਮਿ. ਰੰਧਾਵਾ ਦੀਆਂ ਗੁਰਮਤਿ ਵਿਰੋਧੀ ਗੱਪਾਂ ਦੇ ਯੂ
ਟਿਊਬ ਤੇ ਪਏ ਸਬੂਤ ਵੀ ਪੇਸ਼ ਕੀਤੇ ਗਏ, ਪਰ ਪ੍ਰਬੰਧਕਾਂ ਨੇ ਸੰਗਤ ਦੀ ਕੋਈ ਵੀ ਗੱਲ ਮੰਨਣ ਤੋਂ ਨਾ
ਕਰ ਦਿੱਤੀ ਤੇ ਹੈਂਕੜਬਾਜੀ ਦਾ ਸਬੂਤ ਦਿੰਦੇ ਹੋਏ, ਹਰੀ ਸਿੰਘ ਨੂੰ ਸੱਦਣ ਦਾ ਫੈਸਲਾ ਕਾਇਮ ਰੱਖਿਆ
ਹੈ। ਇਨ੍ਹਾਂ ਪ੍ਰਬੰਧਕਾਂ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਰਾਮਦਾਸ ਗੁਰਦੁਆਰਾ ਸੰਗਤ ਦਾ ਨਹੀਂ,
ਸਗੋਂ ਕੁੱਝ ਪਰਿਵਾਰਾਂ ਦੀ ਨਿੱਜੀ ਮਲਕੀਅਤ ਹੈ ਤੇ ਉਹ ਜਿਸਨੂੰ ਚਾਹੁਣ ਬੁਲਾ ਸਕਦੇ ਹਨ ਤੇ ਜਿਸਨੂੰ
ਚਾਹੁਣ ਨਾ ਬੁਲਾਉਣ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ, ਸਾਧ ਭਜਾਊ, ਜਥੇ ਦੇ ਨੌਜਵਾਨਾਂ ਨੇ ਹਰੀ
ਸਿੰਘ ਰੰਧਾਵਾ ਦਾ ਜੂਨ 10 ਸੋਮਵਾਰ ਨੂੰ ਜ਼ਬਰਦਸਤ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਮੁਜ਼ਾਹਰਾ ਕਰਨ
ਲਈ ਕੈਲਗਰੀ ਸਿਟੀ ਪੁਲਿਸ ਕੋਲੋਂ ਪਰਮਿਟ ਲਿਆ ਜਾ ਚੁੱਕਾ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ
ਮੰਨਣ ਵਾਲੀ ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਆਓ ਏਕਤਾ ਦਾ ਸਬੂਤ ਦਿੰਦੇ ਹੋਏ, ਭਾਰੀ ਗਿਣਤੀ
ਵਿੱਚ ਮੁਜ਼ਾਹਰੇ ਵਿੱਚ ਸ਼ਾਮਿਲ ਹੋਈਏ ਤੇ ਸਾਧ ਲਾਣੇ ਨੂੰ ਭਾਜੜਾਂ ਪਾਈਏ।
ਅਖੌਤੀ ਸਾਧ ਹਰੀ ਸਿੰਘ ਰੰਧਾਵਾ ਦਾ ਵਿਰੋਧ ਕਿਉਂ?
1. ਕਿਉਂਕਿ ਗੁਰੂ ਸਾਹਿਬਾਨ ਦੀ ਮਨੁੱਖੀ ਬਰਾਬਰਤਾ ਦੀ ਵਿਚਾਰਾਧਾਰਾ ਦੇ ਉਲਟ
ਹਰੀ ਸਿੰਘ ਵਲੋਂ ਬੀਬੀਆਂ ਨੂੰ ਅਪਵਿੱਤਰ ਕਿਹਾ ਜਾਂਦਾ ਹੈ ਤੇ ਉਨ੍ਹਾਂ ਦੇ ਮਾਸਿਕ ਧਰਮ ਦੌਰਾਨ ਪਾਠ
ਕਰਨ ਜਾਂ ਗੁਰਦੁਆਰਾ ਸਾਹਿਬ ਆਉਣ ਤੇ ਪਾਬੰਦੀ ਲਾਉਣ ਦਾ ਪ੍ਰਚਾਰ ਕਰਦਾ ਹੈ। ਦੇਖੋ ਯੂ ਟਿਊਬ ਲਿੰਕ:
http://youtu.be/0qPdXo-rHrc
2. ਕਿਉਂਕਿ ਇਹ ਸਾਧ ਸਿੱਖਾਂ ਸਮੇਤ ਘੱਟ ਗਿਣਤੀ ਲੋਕਾਂ ਦੀ ਵਿਰੋਧੀ ਜਮਾਤ
ਆਰ. ਐਸ. ਐਸ. ਦਾ ਏਜੰਟ ਹੈ। ਦੇਖੋ ਯੂ ਟਿਊਬ ਲਿੰਕ:
http://youtu.be/ZBuJN_uzUaw
3. ਕਿਉਂਕਿ ਇਹ ਸਾਧ ਸਿੱਖ ਕੌਮ ਦੀ ਵੱਖਰੀ ਸ਼ਾਨ ਦੇ ਪ੍ਰਤੀਕ ਪੰਥ ਪ੍ਰਵਾਨਤ
ਨਾਨਕਸ਼ਾਹੀ ਕੈਲੰਡਰ ਵਿਰੋਧੀ ਸੰਤ ਸਮਾਜ ਦਾ ਸਰਗਰਮ ਮੈਂਬਰ ਹੈ, ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਦਾ
ਪਿਛਲੇ ਸਾਲ ਆਰ. ਐਸ. ਐਸ. ਦੇ ਇਸ਼ਾਰੇ ਅਤੇ ਤਖਤਾਂ ਦੇ ਜਥੇਦਾਰਾਂ ਦੀ ਮਿਲੀ ਭੁਗਤ ਨਾਲ
ਬ੍ਰਾਹਮਣੀਕਰਨ ਕੀਤਾ ਸੀ।
4. ਕਿਉਂਕਿ ਇਹ ਸਾਧ ਉਸ ਸੰਤ ਸਮਾਜ ਦਾ ਮੋਹਰੀ ਲੀਡਰ ਹੈ, ਜਿਸਨੇ ਪੰਥ
ਵਿਰੋਧੀ ਸ਼ਕਤੀਆਂ ਦੇ ਇਸ਼ਾਰੇ ਤੇ 1994 ਵਿੱਚ ਪੰਥ ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦੇ ਮੁਕਾਬਲੇ ਤੇ
ਆਪਣੀ ਮਰਿਯਾਦਾ ਛਾਪ ਕੇ ਵੰਡਣ ਦਾ ਗੁਨਾਹ ਕੀਤਾ ਸੀ, ਜੋ ਕਿ ਸਫਲ ਨਹੀਂ ਹੋਇਆ ਸੀ।
5. ਕਿਉਂਕਿ ਇਹ ਸਾਧ ਭਾਰਤੀ ਖੁਫੀਆ ਏਜੰਸੀਆਂ ਦੇ ਇਸ਼ਾਰੇ ਤੇ ਹੋਰ ਕਈ ਸਾਧਾਂ
ਵਾਂਗ 20 ਸਾਲ ਝੂਠ ਬੋਲਦਾ ਰਿਹਾ ਕਿ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਜੂਨ 84 ਵਿੱਚ ਸ਼ਹੀਦ ਨਹੀਂ
ਹੋਏ ਸਨ, ਸਗੋਂ ਲੁਕ ਕੇ ਭੱਜ ਗਏ ਸਨ।
6. ਕਿਉਂਕਿ ਇਹ ਸਾਧ ਪ੍ਰਚਾਰ ਕਰਦਾ ਹੈ ਕਿ ਬਹੁਤ ਸਾਰੇ ਪੁਰਾਤਨ ਸ਼ਹੀਦ ਸਿੰਘ
(ਜਿਵੇਂ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਬੰਦਾ ਸਿੰਘ ਬਹਾਦਰ ਆਦਿ) ਅਨੰਦਪੁਰ ਕੋਲ ਕਿਸੇ ਪਹਾੜੀ
ਵਿੱਚ ਬਣੀ ਗੁਫਾ ਵਿੱਚ 300 ਸਾਲ ਤੋਂ ਲੁਕ ਕੇ ਬੈਠੇ ਹਨ ਤੇ ਉਨ੍ਹਾਂ ਕੋਲ ਪਾਉਣ ਲਈ ਕੱਪੜੇ ਵੀ
ਨਹੀਂ ਹਨ। ਦੇਖੋ ਯੂ ਟਿਊਬ ਲਿੰਕ:
http://youtu.be/sYAERIV-ZJE
7. ਕਿਉਂਕਿ ਇਸ ਸਾਧ ਨੇ ਆਪਣੀ ਗੁਰੂ ਗ੍ਰੰਥ ਸਾਹਿਬ ਵਿਰੋਧੀ ਸੋਚ ਦਾ ਸਬੂਤ
ਦਿੰਦੇ ਹੋਏ, ਆਪਣੀ ਪਿਛਲੀ ਕੈਲਗਰੀ ਫੇਰੀ ਦੌਰਾਨ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿੱਚ ਕਈ ਸਾਲਾਂ
ਤੋਂ ਚਲਦੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਬੰਦ ਕਰਾ ਕੇ ਅੰਗਰੇਜਾਂ ਵਲੋਂ ਬਨਾਰਸ ਦੇ 5 ਵਿਦਵਾਨ
ਪੰਡਤਾਂ ਦੀ ਅਗਵਾਈ ਵਿੱਚ ਕਵੀ ਸੰਤੋਖ ਸਿੰਘ ਤੋਂ ਲਿਖਾਏ ਗੁਰਮਤਿ ਵਿਰੋਧੀ ਮਨਮਤਾਂ ਨਾਲ ਭਰਪੂਰ
ਕਿਤਾਬ 'ਸੂਰਜ ਪ੍ਰਕਾਸ਼' ਦੀ ਕਥਾ ਸ਼ੁਰੂ ਕਰਾਈ ਸੀ।
8. ਕਿਉਂਕਿ ਇਹ ਸਾਧ ਆਪਣੀ ਕਥਾ ਵਿੱਚ ਗੱਪ ਮਾਰਦਾ ਹੋਇਆ ਕਹਿੰਦਾ ਹੈ ਕਿ
ਰਾਜਸਥਾਨ ਦੇ ਇੱਕ ਪਿੰਡ ਦੀਆਂ ਪਾਥੀਆਂ ਵਿਚੋਂ ਰਾਮ-ਰਾਮ ਤੇ ਪੰਜਾਬ ਦੇ ਇੱਕ ਡੇਰੇ ਦੀਆਂ ਕੰਧਾਂ
ਵਿੱਚੋਂ ਵਾਹਿਗੁਰੂ-ਵਾਹਿਗੁਰੂ ਦੀਆਂ ਆਵਾਜਾਂ ਆਉਂਦੀਆਂ ਹਨ, ਜਦ ਕਿ ਇਸਦਾ ਕੋਈ ਸਬੂਤ ਪੇਸ਼ ਨਹੀਂ ਕਰ
ਸਕਿਆ। ਦੇਖੋ ਯੂ ਟਿਊਬ ਲਿੰਕ:
http://youtu.be/hQRai3oXZPs &
http://youtu.be/NG4OFZf7SL0
9. ਕਿਉਂਕਿ ਇਹ ਸਾਧ ਹਰ ਜਗ੍ਹਾ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਪੰਥ
ਪ੍ਰਵਾਨਤ ਸਿੱਖ ਰਹਿਤ ਮਰਿਯਾਦਾ ਦੇ ਵਿਰੁੱਧ ਪ੍ਰਚਾਰ ਕਰਦਾ ਹੈ।
10. ਕਿਊਕਿ ਇਸ ਸਾਧ ਨੇ ਆਪਣੀ ਕਥਾ ਵਿੱਚ ਇਹ ਵੀ ਗੱਪ ਮਾਰੀ ਹੋਈ ਹੈ ਕਿ
ਟਰਾਂਟੋ ਦੇ ਇੱਕ ਘਰ ਦੀ ਬੇਸਮੈਂਟ ਵਿੱਚ ਸ਼ਹੀਦ ਸਿੰਘਾਂ ਦੀ ਰੂਹ (ਭੂਤਾਂ) ਨੇ ਇੱਕ ਅਫਰੀਕਨ ਮੂਲ
(ਕਾਲ਼ੀ) ਦੀ ਔਰਤ ਦੇ ਇਸ ਲਈ ਕੁਟਾਪਾ ਚਾੜ੍ਹਿਆ ਕਿਉਂਕਿ ਉਹ ਸਿੰਘਾਂ ਦੇ ਘਰ ਵਿੱਚ ਮੀਟ, ਅੰਡਾ
ਬਣਾਉਂਦੀ ਸੀ।
11. ਕਿਉਂਕਿ ਇਹ ਸਾਧ ਇਹ ਪ੍ਰਚਾਰ ਵੀ ਕਰਦਾ ਹੈ ਕਿ ਗੁਰੂ ਅੰਗਦ ਦੇਵ ਜੀ ਤੇ
ਬਾਕੀ ਗੁਰੂ ਸਾਹਿਬਾਨ ਨੂੰ ਗੁਰਤਾ ਗੱਦੀ ਗੁਰੂ ਸਾਹਿਬ ਵਲੋਂ ਨਹੀਂ, ਸਗੋਂ ਗੁਰੂ ਨਾਨਕ ਸਾਹਿਬ ਤੋਂ
ਬਾਗੀ ਹੋ ਕੇ ਆਪਣਾ ਵੱਖਰਾ ਉਦਾਸੀ ਮੱਤ ਚਲਾਉਣ ਵਾਲੇ ਸ੍ਰੀ ਚੰਦ ਦੀ ਕ੍ਰਿਪਾ ਨਾਲ ਮਿਲੀ ਸੀ। ਦੇਖੋ
ਯੂ ਟਿਊਬ ਲਿੰਕ:
http://youtu.be/ASbxCuhTAyI
12. ਕਿਉਂਕਿ ਇਹ ਸਾਧ ਉਨ੍ਹਾਂ ਪਾਖੰਡੀ, ਬਲਾਤਕਾਰੀ ਤੇ ਸਮਾਜ ਵਿਰੋਧੀ
ਸਾਧਾਂ (ਜਿਵੇਂ ਕਿ ਧਨਵੰਤ ਸਿੰਘ ਜੋ ਹੁਣ ਜ਼ੇਲ ਵਿੱਚ ਹੈ, ਦਲਜੀਤ ਸਿੰਘ ਸ਼ਿਕਾਗੋ, ਜੋ ਕਿ ਹੁਣੇ ਜੇਲ
ਵਿੋਚੋਂ ਆਇਆ ਹੈ, ਮਾਨ ਸਿੰਘ ਪਿਹੋਵੇਵਾਲਾ ਜੋ ਜਲਦੀ ਜੇਲ ਜਾਣ ਵਾਲਾ ਹੈ, ਰਣਜੀਤ ਸਿੰਘ
ਢੱਡਰੀਆਂਵਾਲਾ ਜੋ ਜੇਲ ਜਾਣ ਵਾਲਾ ਹੈ ਆਦਿ) ਦਾ ਸਾਥੀ ਹੈ, ਜੋ ਕਿ ਆਪਣੇ ਕੁਕਰਮਾਂ ਕਰਕੇ ਜ਼ੇਲਾਂ
ਵਿੱਚ ਹਨ ਜਾਂ ਕੋਰਟ ਕੇਸ ਚੱਲ ਰਹੇ ਹਨ। ਇਸਨੇ ਆਪਣੀ ਸਾਥੀ ਸਾਧਾਂ ਦੀਆਂ ਸਮਾਜ ਵਿਰੋਧੀ ਕਰਤੂਤਾਂ
ਵਿਰੁੱਧ ਕਦੇ ਮੂੰਹ ਨਹੀਂ ਖੋਲਿਆ।
13. ਕਿਉਂਕਿ ਇਹ ਸਾਧ ਵੀ ਹੋਰ ਸਾਧਾਂ ਵਾਂਗ ਆਪਣੇ ਨਾਮ ਨਾਲ ਨਕਲੀ ਡਿਗਰੀ
'ਸੰਤ' ਲਗਾਉਂਦਾ ਹੈ, ਜਦਕਿ ਸ਼੍ਰੋਮਣੀ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਜਾਂ ਕਿਸੇ ਸਿੱਖ
ਸੰਸਥਾ ਜਾਂ ਜਥੇਬੰਦੀ ਨੇ ਇਸ ਸਾਧ ਸਮੇਤ ਕਿਸੇ ਵੀ ਸਾਧ ਨੂੰ ਕਦੇ ਕੋਈ ਅਜਿਹੀ ਡਿਗਰੀ ਜਾਂ ਅਹੁਦਾ
ਜਾਂ ਸਨਮਾਨ ਨਹੀਂ ਦਿੱਤਾ, ਇਸ ਲਈ ਇਸਨੇ ਕਦੇ ਸੰਗਤ ਨੂੰ ਸਪੱਸ਼ਟੀਕਰਨ ਨਹੀਂ ਦਿੱਤਾ ਕਿ ਇਸਨੂੰ ਇਹ
ਡਿਗਰੀ ਕਦੌ, ਕਿਸਨੇ ਤੇ ਕਿਥੇ ਦਿੱਤੀ ਸੀ?
-ਇੰਟਰਨੈਸ਼ਨਲ ਸਾਧ ਭਜਾਊ ਖਾਲਸਾ, ਕੈਲਗਰੀ, ਕਨੇਡਾ
(07/06/13)
ਬਲਜੀਤ ਸਿੰਘ ਇਟਲੀ
ਮਾਰੂ ਮਹਲਾ ੫ ॥ ਅਲਹ ਅਗਮ ਖੁਦਾਈ ਬੰਦੇ ॥ ਛੋਡਿ ਖਿਆਲ ਦੁਨੀਆ ਕੇ ਧੰਧੇ ॥ ਹੋਇ ਪੈ ਖਾਕ ਫਕੀਰ
ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ ॥੧॥ ਸਚੁ ਨਿਵਾਜ ਯਕੀਨ ਮੁਸਲਾ ॥ ਮਨਸਾ ਮਾਰਿ ਨਿਵਾਰਿਹੁ ਆਸਾ ॥
ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥੨॥ ਸਰਾ ਸਰੀਅਤਿ ਲੇ ਕੰਮਾਵਹੁ ॥ ਤਰੀਕਤਿ ਤਰਕ
ਖੋਜਿ ਟੋਲਾਵਹੁ ॥ ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ ॥੩॥ ਕੁਰਾਣੁ
ਕਤੇਬ ਦਿਲ ਮਾਹਿ ਕਮਾਹੀ ॥ ਦਸ ਅਉਰਾਤ ਰਖਹੁ ਬਦ ਰਾਹੀ ॥ ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ
ਕਬੂਲ ਪਰਾ ॥੪॥ ਮਕਾ ਮਿਹਰ ਰੋਜਾ ਪੈ ਖਾਕਾ ॥ ਭਿਸਤੁ ਪੀਰ ਲਫਜ ਕਮਾਇ ਅੰਦਾਜਾ ॥ ਹੂਰ ਨੂਰ ਮੁਸਕੁ
ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥੫॥ ਸਚੁ ਕਮਾਵੈ ਸੋਈ ਕਾਜੀ ॥ ਜੋ ਦਿਲੁ ਸੋਧੈ ਸੋਈ ਹਾਜੀ ॥ ਸੋ
ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥੬॥ ਸਭੇ ਵਖਤ ਸਭੇ ਕਰਿ ਵੇਲਾ ਖਾਲਕੁ ਯਾਦਿ
ਦਿਲੈ ਮਹਿ ਮਉਲਾ ॥ ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ॥੭॥ ਦਿਲ ਮਹਿ ਜਾਨਹੁ
ਸਭ ਫਿਲਹਾਲਾ ਖਿਲਖਾਨਾ ਬਿਰਾਦਰ ਹਮੂ ਜੰਜਾਲਾ ॥ ਮੀਰ ਮਲਕ ਉਮਰੇ ਫਾਨਾਇਆ ਏਕ ਮੁਕਾਮ ਖੁਦਾਇ ਦਰਾ
॥੮॥ ਅਵਲਿ ਸਿਫਤਿ ਦੂਜੀ ਸਾਬੂਰੀ ॥ ਤੀਜੈ ਹਲੇਮੀ ਚਉਥੈ ਖੈਰੀ ॥ ਪੰਜਵੈ ਪੰਜੇ ਇਕਤੁ ਮੁਕਾਮੈ ਏਹਿ
ਪੰਜਿ ਵਖਤ ਤੇਰੇ ਅਪਰਪਰਾ ॥੯॥ ਸਗਲੀ ਜਾਨਿ ਕਰਹੁ ਮਉਦੀਫਾ ॥ ਬਦ ਅਮਲ ਛੋਡਿ ਕਰਹੁ ਹਥਿ ਕੂਜਾ ॥
ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ ਬੁਰਗੂ ਬਰਖੁਰਦਾਰ ਖਰਾ ॥੧੦॥ ਹਕੁ ਹਲਾਲੁ ਬਖੋਰਹੁ ਖਾਣਾ ॥ ਦਿਲ
ਦਰੀਆਉ ਧੋਵਹੁ ਮੈਲਾਣਾ ॥ ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ ਦੋਜ ਠਰਾ ॥੧੧॥ ਕਾਇਆ ਕਿਰਦਾਰ
ਅਉਰਤ ਯਕੀਨਾ ॥ ਰੰਗ ਤਮਾਸੇ ਮਾਣਿ ਹਕੀਨਾ ॥ ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ
ਸਿਰਾ ॥੧੨॥ ਮੁਸਲਮਾਣੁ ਮੋਮ ਦਿਲਿ ਹੋਵੈ ॥ ਅੰਤਰ ਕੀ ਮਲੁ ਦਿਲ ਤੇ ਧੋਵੈ ॥ ਦੁਨੀਆ ਰੰਗ ਨ ਆਵੈ
ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥੧੩॥ ਜਾ ਕਉ ਮਿਹਰ ਮਿਹਰ ਮਿਹਰਵਾਨਾ ॥ ਸੋਈ ਮਰਦੁ ਮਰਦੁ
ਮਰਦਾਨਾ ॥ ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ ॥੧੪॥ ਕੁਦਰਤਿ ਕਾਦਰ ਕਰਣ ਕਰੀਮਾ ॥
ਸਿਫਤਿ ਮੁਹਬਤਿ ਅਥਾਹ ਰਹੀਮਾ ॥ ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ ॥੧੫॥੩॥੧੨॥
- ਮਾਰੂ ਸੋਲਹੇ (ਮਃ ੫) ਗੁਰੂ ਗ੍ਰੰਥ ਸਾਹਿਬ - ਪੰਨਾ ੧੦੮੪
ਵਿਆਖਿਆ ਸਹਿਤ
ਅਲਹ ਅਗਮ ਖੁਦਾਈ ਬੰਦੇ ॥ ਛੋਡਿ ਖਿਆਲ ਦੁਨੀਆ ਕੇ ਧੰਧੇ ॥ ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ
ਦਰਵੇਸੁ ਕਬੂਲੁ ਦਰਾ ॥੧॥ ,,,,,,,,,,,,,,,,,ਹੇ ਇਨਸਾਨ ,ਜੇ ਅਸਲ ਵਿਚ ਰੱਬ ਨਾਲ ਜੁੜਨਾ ਚਾਹੁੰਦਾ
ਹੈ ਤਾਂ ਦੁਨੀਆਂ ਵਾਂਗ (ਦੇਖਾ ਦੇਖੀ ਸਭ ਕਰੇ )ਵਾਲੇ ਕੰਮ ਕਰਣੇ ਬੰਦ ਕਰ , ਇਸ ਦੁਨੀਆਂ ਵਿਚ ਆਏ
ਹੋਏ ਐ ਮੁਸਾਫ਼ਿਰ , ਹਉਮੈ ਨੂੰ ਤਿਆਗ ਕੇ ਨਿਮਰਤਾ ਗ੍ਰਹਿਣ ਕਰ ਅਤੇ ਆਪਣੇ ਆਪ ਨੂੰ (ਦੁਨੀਆਂ ਕੀਆਂ
ਵਡਿਆਈਆ )ਵੱਲੋਂ ਫਕੀਰ (ਖਾਲੀ )ਕਰ ਲੈ ਇਸ ਤਰੀਕੇ ਨਾਲ ਤੇਰੇ ਅੰਦਰ ਦਾ ਇਹੋ ਜਿਹਾ ਵੇਸ ਬਣ ਜਾਣਾ
ਹੀ ਸਰਬ ਸ੍ਰੇਸ਼ਟ ਹੈ।
ਸਚੁ ਨਿਵਾਜ ਯਕੀਨ ਮੁਸਲਾ ॥ ,,,,,,,,,,,,,,,,,,,,,,,,ਹਮੇਸ਼ਾਂ ਸਚਾਈ ਦੇ ਰਸਤੇ ਤੇ ਚੱਲਣਾ ਹੀ
ਅਪਨਾ ਨਿਵਾਜ (ਨਿਤਨੇਮ) ਬਣਾਇਆ ਜਾਵੇ ,ਅਤੇ ਸਚ ਤੇ ਹੀ ਦ੍ਰਿੜ ਭਰੋਸਾ ਰਹਿਣਾ ਓਸ ਨਿੱਤਨੇਮ ਦੀ ਜਗਾ
ਅਤੇ ਸਮੱਗਰੀ ਹੋਵੇ ,ਜਿਸ ਨੂੰ ਮੁਸਲਾ ਕਿਹਾ ਗਿਆ ਹੈ।
ਮਨਸਾ ਮਾਰਿ ਨਿਵਾਰਿਹੁ ਆਸਾ ॥ ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ
॥੨॥,,,,,,,,,,,,,,,,,,,,,,,,,,,,,,,,,,ਜੋ ਮਨ ਨੂੰ ਚੰਗਾ ਲਗਦਾ ਹੈ ਓਸੇ ਨੂੰ ਸਚ ਮੰਨੀ
ਬੈਠਨਾ , ਅਤੇ ਓਹੀ ਕੰਮ ਹੋਣ ਦੀ ਮਨਸਾ ਰਖਣਾ , ਇਹੋ ਜਿਹੀ ਵਿਅਰਥ ਆਸਾ ਅਤੇ ਮਨਸਾ ਨੂੰ ਖਤਮ ਕਰਨਾ
ਹੈ ,,,,,,,,ਆਪਣੀ ਦੇਹ ਨੂੰ ਮਸੀਤ (ਗੁਰਦੁਆਰਾ ) ,ਅਤੇ ਮਨ ਨੂੰ ਮਉਲਾਣਾ (ਗ੍ਰੰਥੀ ) ਬਣਾਓਣਾ ਹੈ
,ਇਸ ਤਰੀਕੇ ਨਾਲ ਆਪਣੇ ਅੰਦਰ ਨੂੰ ਬੁਰੀਆਂ ਆਦਤਾਂ ਤੋਂ ਪਵਿੱਤਰ ਰਖਣਾ ਹੀ ਕਲਮਾ ਭਾਵ ਇਹੀ ਰੱਬੀ
ਬਾਣੀ ਦਾ ਰਸਤਾ ਹੈ।
ਸਰਾ ਸਰੀਅਤਿ ਲੇ ਕੰਮਾਵਹੁ ॥ ਤਰੀਕਤਿ ਤਰਕ ਖੋਜਿ ਟੋਲਾਵਹੁ ॥ ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ
ਹਕੀਕਤਿ ਜਿਤੁ ਫਿਰਿ ਨ ਮਰਾ ॥੩॥ ,,,,,,,,,,,,,,,,,,,,,,,,,,ਸੋਹਣੇ ਗੁਣਾਂ ਅਤੇ ਮਿਹਨਤ
ਅਨੁਸਾਰ ਕੀਤੇ ਗਏ ਨੇਕ ਕੰਮਾਂ ਨੂੰ ਹੀ ਆਪਣੀ ਸਰੀਅਤ (ਰਹਿਤ ਮਰਿਯਾਦਾ ) ਬਣਾਓਣਾ ਹੈ , ਕਿਸੇ
ਦੂਸਰੇ ਤੇ ਨਹੀ ਬਲਕਿ ਆਪਣੇ ਆਪ ਤੇ ਤਰਕ ਕਰਕੇ ਆਪਣੇ ਅੰਦਰ ਨੂੰ ਖੋਜ ਕੇ ਆਪਣੀਆਂ ਬੁਰਾਈਆਂ ਨੂੰ
ਦੁਰ ਕਰਨਾ ਹੀ ਤਰੀਕਤ (ਪਵਿੱਤਰਤਾ ) ਹੈ, ਹੇ ਬੰਦੇ, ਮਾਰਫਤਿ ਭਾਵ ਗਿਆਂਨ ਨਾਲ ਮਨ ਦੀਆਂ ਬੁਰਾਈਆਂ
ਨੂੰ ਖਤਮ ਕਰ ਦੇ ਇਹੀ ਰੱਬ ਨਾਲ ਮੇਲ ਹੈ ,ਜਿਸ ਨਾਲ ਕਦੇ ਵੀ ਮੰਦੇ ਕੰਮਾਂ ਵਿਚ ਪੈ ਕੇ ਆਤਮਿਕ ਮੌਤੇ
ਨਹੀ ਮਰੇਂਗਾ।
ਕੁਰਾਣੁ ਕਤੇਬ ਦਿਲ ਮਾਹਿ ਕਮਾਹੀ ॥ ਦਸ ਅਉਰਾਤ ਰਖਹੁ ਬਦ ਰਾਹੀ ॥ ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ
ਸਬੂਰੀ ਕਬੂਲ ਪਰਾ ॥੪॥,,,,,,,,,,,,,,,,,,,,,,,,,ਦਿਲ ਵਿਚ ਹਮੇਸ਼ਾਂ ਚੰਗੇ ਖਿਆਲਾਂ ਨੂੰ
ਕਮਾਓਨਾ ਹੈ , ਇਹ ਧਾਰਮਿਕ ਪੁਸਤਕਾਂ ਦੀ ਤਾਲੀਮ ਹੈ , ਆਪਣੀਆਂ ਇੰਦਰੀਆਂ ਨੂੰ ਬਦ ਰਾਹੀ (ਵਿਕਾਰਾਂ
ਵਾਲੇ ਮਾੜੇ ਰਾਹਾਂ) ਤੋਂ ਦੁਰ ਰਖਣਾ ਹੈ ਅਤੇ ਪੰਚ ਮਰਦ ( ਕਾਮ , ਕ੍ਰੋਧ , ਲੋਭ , ਮੋਹ , ਹੰਕਾਰ)
ਨੂੰ ਸਿਦਕ , ਸੰਤੋਖ ਨਾਲ ਬੰਨ ਦੇਣ ਵਿਚ ਹੀ ਹੇ ਇਨਸਾਨ ,ਤੇਰੀ ਭਲਾਈ ਹੈ .
ਮਕਾ ਮਿਹਰ ਰੋਜਾ ਪੈ ਖਾਕਾ ॥ ਭਿਸਤੁ ਪੀਰ ਲਫਜ ਕਮਾਇ ਅੰਦਾਜਾ ॥
,,,,,,,,,,,,,,,,,,,,,,,,,,,,,,,,,,,,ਮਿਹਰ ਭਾਵ ਸਾਰੀ ਮਨੁਖਤਾ ਵਿਚ ਇੱਕੋ ਹੀ ਜੋਤ ਦੇਖਣ
ਨੂੰ ਮੱਕਾ (ਆਪਣਾ ਧਾਰਮਿਕ ਸਥਾਨ ) ਸਮਝ ,ਅਤੇ ਰੋਜਾ ਭਾਵ ਵਰਤ ਹੀ ਰਖਣਾ ਹੈ ਤਾਂ ਹਉਮੈ ,ਅਹੰਕਾਰ
ਦਾ ਵਰਤ ਰਖ ਜਿਸ ਨਾਲ ਅੰਦਰ ਨਿਮਰਤਾ ਅਤੇ ਸਹਿਜ ਵਧ ਸਕੇ .ਸਚ ਰੂਪੀ ਸ਼ਬਦ ਗੁਰੂ ਦੇ ਗਿਆਂਨ ਅਨੁਸਾਰ
ਜੀਵਨ ਜਿਓਣਾ ਹੀ ਸਵਰਗ ਦਾ ਅਨੰਦੁ ਲੈਣਾ ਹੈ ।
ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥੫॥,,,,,,,,,,,,,,,,,,,,,,,,,,,,,,,ਹੂਰ
(ਆਪਣੀ ਮਤ ਨੂੰ ਉੱਚੀ ਸੋਚ ਨਾਲ ਖੂਬਸੂਰਤ ਕਰ ਲੈਣਾ )..ਨੂਰ (ਮਨ ਨੂੰ ਸਚ ਨਾਲ ਭਰਭੂਰ ਕਰ ਲੈਣਾ )
ਹੀ ਰੱਬ ਨਾਲ ਜੁੜਨ ਦੀ ਨਿਸ਼ਾਨੀ ਹੈ ,ਅਤੇ ਸਿਰਫ ਇੱਕੋ ਇੱਕ ਸਚ ਦੇ ਰਸਤੇ ਤੇ ਚੱਲਣਾ ਹੀ ,ਆਲਾ
ਹੁਜਰਾ ਹੈ ਜਿਸ ਨੂੰ ਅੱਜ ਸਾਡੇ ਵਿਚ ਸੁਖ ਆਸਨ ਵਾਲਾ ਕਮਰਾ ਕਿਹਾ ਜਾਂਦਾ ਹੈ
ਸਚੁ ਕਮਾਵੈ ਸੋਈ ਕਾਜੀ ॥ ਜੋ ਦਿਲੁ ਸੋਧੈ ਸੋਈ ਹਾਜੀ ॥
ਜੋ ਆਪਣੇ ਜੀਵਨ ਕੰਮਾ,ਜੀਵਨ ਵਿਚਾਰਾ ਚ ਸਚ ਨੂੰ ਪਹਿਲ ਦਿੰਦਾ ਹੈ ,ਮਨ ਨੂੰ ਵਿਕਾਰਾ ਪਖੋ ਮੋੜ ਕੇ
ਸੋਧ ਕੇ ਰਖਦਾ ਹੈ ਓਹੀ ਅਸਲੀ ਭਗਤ ਹੈ ਅਸਲੀ ਸੰਤ ਹੈ ਅਸਲੀ ਇਨਸਾਨ ਹੈ।
ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥੬॥ ,,,,,,,,,,,,,,,,,,ਜੋ ਆਪਣੇ
ਅੰਦਰੋਂ ਮਲਊਂਨ (ਨੀਚ ਖਿਆਲਾਂ ਦੀ ਮੈਲ ) ਨੂੰ ਦੁਰ ਕਰ ਦੇਵੇ ਓਹੀ ਅਸਲ ਵਿਚ ਮੁਲਾ ਭਾਵ ਸੋਧਿਆ
ਹੋਇਆ ਇਨਸਾਨ ਹੈ ,ਅਤੇ ਇਹੀ ਅਸਲੀ ਦਰਵੇਸ (ਭਗਤ) ਹੈ , ਜੋ ਚੰਗੇ ਵਿਚਾਰਾਂ ਦਾ ਧਾਰਨੀ ਹੈ
ਸਭੇ ਵਖਤ ਸਭੇ ਕਰਿ ਵੇਲਾ ॥ ਖਾਲਕੁ ਯਾਦਿ ਦਿਲੈ ਮਹਿ ਮਉਲਾ ॥ ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ
ਸੀਲੁ ਬੰਧਾਨਿ ਬਰਾ ॥੭॥,,,,,,,,,,,,,,,,,,,,,,,,,,,,,,,,,,,,ਕਿਸੇ ਖਾਸ ਸਮੇ ਹੀ ਨਹੀ ਬਲਕਿ
ਹਮੇਸ਼ਾਂ,ਹਰ ਵਖਤ ਸਚ ਰੂਪੀ ਰੱਬ ਨਾਲ ਜੁੜਿਆ ਰਹਿਣਾ ਹੈ ,ਅਤੇ ਇਸੇ ਨੂੰ ਆਪਣੀ ਤਸਬੀ ਭਾਵ ਮਾਲਾ
ਸਮਝਨਾ ਹੈ ,ਹੋਰ ਕਿਸੇ ਵਿਖਾਵੇ ਵਾਲੀ ਮਾਲਾ ਜਾਂ ਜਪਨੀ ਫੇਰਨ ਦੀ ਕੋਈ ਜਰੂਰਤ ਨਹੀ ,ਅਤੇ ਵਿਕਾਰਾਂ
ਵੱਲੋਂ ਆਪਣੇ ਆਪ ਨੂੰ ਬੰਨ ਲੈਣਾ ਹੀ ਸੁੰਨਤ ਭਾਵ ਪਵਿਤਰਤਾ ਹੈ।
ਦਿਲ ਮਹਿ ਜਾਨਹੁ ਸਭ ਫਿਲਹਾਲਾ ॥ ਖਿਲਖਾਨਾ ਬਿਰਾਦਰ ਹਮੂ ਜੰਜਾਲਾ ॥ ਮੀਰ ਮਲਕ ਉਮਰੇ ਫਾਨਾਇਆ ਏਕ
ਮੁਕਾਮ ਖੁਦਾਇ ਦਰਾ ॥,,,,,,,,,,,,,,,,,,,,,,,,,,,,,,,,,,,,,,,,, ਮਨ ਦੀ ਹਉਮੈ ,ਲੋਭ
,ਕ੍ਰੋਧ ਵਿਕਾਰ ਆਦਿ ਸਭ ਫਿਲਹਾਲਾ ਭਾਵ ਨਸ਼ਟ ,ਖਤਮ ਕਰ ਦੇਣੇ ਚਾਹੀਦੇ ਹਨ , ਕਿਓੰਕੇ ਇਨਾਂ
ਵਿਕਾਰਾਂ ਦਾ ਟੱਬਰ ਜੋ ਇਨਸਾਨ ਨੇ ਅੰਦਰ ਇਕਠਾ ਕੀਤਾ ਹੋਇਆ ਹੈ ਇਹ ਜਿੰਦ ਨੂੰ ਜੰਜਾਲਾਂ ਵਿਚ ਘੇਰੀ
ਰਖਦਾ ਹੈ ,ਬਹੁਤ ਉੱਚੀਆਂ ਪਦਵੀਆਂ ਤੇ ਬੈਠੇ ਹੋਏ ਲੋਕਾਂ ਨੂੰ ਵੀ ਇਸ ਟੱਬਰ ਨੇ ਫਨਾਇਆ ਹੈ (ਖਤਮ ਕਰ
ਦਿੱਤਾ , ਮੱਤ ਮਾਰ ਦਿੱਤੀ ਹੈ ) ਸਿਰਫ ਇੱਕੋ ਇੱਕ ਸਚ ਨਾਲ ਜੁੜ ਕੇ ਰਹਿਣ ਵਿਚ ਹੀ ਮਨ ਨੂੰ ਮੁਕਾਮ
(ਸਹੀ ਰਸਤਾ ਅਤੇ ਸਹੀ ਮੰਜਿਲ ) ਮਿਲ ਸਕਦੀ ਹੈ।
ਅਵਲਿ ਸਿਫਤਿ ਦੂਜੀ ਸਾਬੂਰੀ ॥ ਤੀਜੈ ਹਲੇਮੀ ਚਉਥੈ ਖੈਰੀ ॥ ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ
ਵਖਤ ਤੇਰੇ ਅਪਰਪਰਾ
॥੯॥੯॥,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,ਸਭ ਤੋਂ
ਪਹਿਲਾਂ ਮਿਠਾ ਬੋਲਣਾ , ਦੂਸਰਾ ਜੀਵਨ ਵਿਚ ਸਹਿਜ ਲਿਆਓਣਾ ,ਤੀਸਰਾ ਹਮੇਸ਼ਾਂ ਅਕਲ (ਸਮਝਦਾਰੀ)ਦੀ
ਵਰਤੋਂ ਕਰਨੀ ,ਚੋਥਾ ਕਿਸੇ ਨਾਲ ਕਦੀ ਵੀ ਬੇਈਮਾਨੀ , ਝੂਠ , ਦਗਾ , ਧੋਖਾ ਨਹੀ ਕਰਨਾ ਅਤੇ ਪੰਜਵਾਂ
ਇਸ ਪੰਜ ਤੱਤਾਂ ਰੂਪੀ ਸਰੀਰ ਨੂੰ ਇਸੇ ਤਰਾਂ ਇੱਕੋ ਸਚ ਵਾਲੇ ਪਾਸੇ ਤੋਰਨਾ, ਇਹ ਪੰਜ ਗੁਣ ਹਰ ਵਕਤ
ਹਰ ਇਨਸਾਨ ਦੀ ਰਹਿਤ ਅਤੇ ਨਿੱਤ ਦਾ ਨੇਮ (ਨਿਤਨੇਮ) ਹੋਣਾਂ ਚਾਹਿਦਾ ਹੈ।
ਸਗਲੀ ਜਾਨਿ ਕਰਹੁ ਮਉਦੀਫਾ ॥ ਬਦ ਅਮਲ ਛੋਡਿ ਕਰਹੁ ਹਥਿ ਕੂਜਾ ॥ ਖੁਦਾਇ ਏਕੁ ਬੁਝਿ ਦੇਵਹੁ ਬਾਂਗਾਂ
ਬੁਰਗੂ ਬਰਖੁਰਦਾਰ ਖਰਾ ॥੧੦॥,,,,,,,,,,,,,,,,,,,,,,,,,,ਹੇ ਇਨਸਾਨ ਤੇਰਾ ਲਗਾਤਾਰ ਚੱਲਣ ਵਾਲਾ
ਪਾਠ (ਮਉਦੀਫਾ) ਇਹੀ ਹੈ ਕੇ ਸਾਰੀ ਮਨੁਖਤਾ ਅੰਦਰ ਇੱਕੋ ਜੋਤ ਜਾਨਣੀ ਹੈ ,ਹਰ ਤਰਾਂ ਦੇ ਗਲਤ ਕੰਮ
ਤਿਆਗ ਦੇਣੇ ਹੀ ਤੇਰੇ ਪਵਿੱਤਰ ਹੋਣ ਦਾ ਸਾਧਨ (ਹਥਿ ਕੂਜਾ ) ਹੈ ,ਇੱਕੋ ਸਚ ਰੂਪੀ ਖੁਦਾ ਨੂੰ
ਸਮਰਪਿਤ ਹੋਣਾਂ ਅਤੇ ਇੱਕ ਨਿਮਾਣਾ ਅਤੇ ਚੰਗਾ ਇਨਸਾਨ ਬਣ ਕੇ ਰਹਿਣਾ ਹੀ ਬੁਰਗੂ ਅਤੇ ਬਾਂਗਾਂ ਹੈ ,
ਭਾਵ ਆਪਣੇ ਅੰਦਰ ਇਹੋ ਜਿਹਾ ਸੰਖ ਵਜਾਣਾ ਹੈ (ਇਹ ਜਾਗ੍ਰਿਤੀ ਮਨ ਵਿਚ ਪੈਦਾ ਕਰਨੀ ਹੈ )
ਹਕੁ ਹਲਾਲੁ ਬਖੋਰਹੁ ਖਾਣਾ ॥ ਦਿਲ ਦਰੀਆਉ ਧੋਵਹੁ ਮੈਲਾਣਾ ॥ ਪੀਰੁ ਪਛਾਣੈ ਭਿਸਤੀ ਸੋਈ ਅਜਰਾਈਲੁ ਨ
ਦੋਜ ਠਰਾ ॥੧੧॥,,,,,,,,,,,,,,,,,,,,,,,,,,,,,,,,,,,,,,,,,,,,,,,,,,,,ਆਪਣੇ ਹੱਕ ਦੀ ਭਾਵ
ਇਮਾਨਦਾਰੀ ਨਾਲ ਕੀਤੀ ਮਿਹਨਤ ਦੀ ਕਮਾਈ ਹੀ ਸ੍ਰੇਸ਼ਟ ਹੈ ,ਮਨ ਵਿਚੋਂ ਕਿਸੇ ਵੀ ਤਰਾਂ ਦੀ ਨੀਚ ਸੋਚ
ਤਿਆਗ ਕੇ ਵੱਡੇ ਜਿਗਰੇ (ਖੁਲ ਦਿਲੀ )ਨਾਲ ਦੁਨੀਆਂ ਵਿਚ ਵਿਚਰਨਾ ਹੈ ,ਅਸਲੀ ਪੀਰ (ਸਚ ਨੂੰ ਹੀ ਮੰਨ
ਲੈਣਾ) ਸਵਰਗ ਦਾ ਵਾਸੀ ਹੋਣਾਂ ਹੈ ,ਫਿਰ ਕਿਸੇ ਵੀ ਤਰਾਂ ਦੇ ਅਖੋਤੀ ਜਮਦੂਤ ਅਤੇ ਨਰਕ ਦਾ ਡਰ ਨਹੀ
ਰਹੇਗਾ।
ਕਾਇਆ ਕਿਰਦਾਰ ਅਉਰਤ ਯਕੀਨਾ ॥ ਰੰਗ ਤਮਾਸੇ ਮਾਣਿ ਹਕੀਨਾ ॥ ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ
ਸੂਰਤਿ ਦਸਤਾਰ ਸਿਰਾ ॥੧੨॥,,,,,,,,,,,,,,,,,,,,,,,,,,,,,,,,,,,,,,,,,,,,,ਸਚ ਦੇ ਰਸਤੇ ਤੇ
ਦ੍ਰਿੜ ਯਕੀਨ ਰਖਦੇ ਹੋਏ ਇਸ ਦੇਹੀ ਨੂੰ ਇੱਕ ਉੱਚੇ ਕਿਰਦਾਰ (ਕਰੈਕਟਰ ) ਅਨੁਸਾਰ ਚੱਲਣ ਵਾਲੀ ਜੀਵ
ਇਸ੍ਰਤੀ ਬਣਾਓਨੀ ਹੈ . ਇਹੀ ਰੱਬੀ ਮਿਲਾਪ ਦਾ ਰੰਗ ਮਾਨਣਾ ਹੈ .ਅਜਿਹੇ ਸਾਰੇ ਗੁਣਾਂ ਦਾ ਧਾਰਨੀ ਹੋ
ਜਾਣ ਨਾਲ ਮਨ ਦੇ ਨਾਪਾਕ (ਬੁਰੇ ਖਿਆਲ ਜਾਂ ਨੀਵੀ ਸੋਚ ) ਉੱਚੀ ਅਤੇ ਸੱਚੀ ਜਿੰਦਗੀ ਵਿਚ ਬਦਲ
ਜਾਵੇਗੀ . ਇਨਾਂ ਗੁਣਾਂ ਨਾਲ ਹੀ ਸਾਬਤ ਸੂਰਤਿ ਭਾਵ ਸੰਪੂਰਨ ਇਨਸਾਨ ਤਿਆਰ ਹੋਵੇਗਾ ,ਅਤੇ ਇਹੀ
ਸੰਪੂਰਨਤਾ ਤੇਰੇ ਸਿਰ ਦੀ ਪੱਗ ਭਾਵ ਸੋਹਣੀ ਪੱਤ (ਇੱਜਤ) ਵਾਲਾ ਜੀਵਨ ਬਨੇਗਾ , ਹੇ ਇਨਸਾਨ ਇਹੀ
ਸੋਹਣੀ ਇਨਸਾਨੀ ਬਿਰਤੀ ਤੇਰੇ ਲਈ ਰੱਬ ਦੀ ਹਜੂਰੀ ਹੈ।
ਮੁਸਲਮਾਣੁ ਮੋਮ ਦਿਲਿ ਹੋਵੈ ॥ ਅੰਤਰ ਕੀ ਮਲੁ ਦਿਲ ਤੇ ਧੋਵੈ ॥ ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ
ਪਾਟੁ ਘਿਉ ਪਾਕੁ ਹਰਾ ॥੧੩
(ਮੋਮ ਦਿਲਿ) ਭਾਵ ਜੋ ਆਪਣੇ ਆਪ ਦੇ ਖਤਮ ਹੋਣ ਦੀ ਪ੍ਰਵਾਹ ਨਾ ਕੀਤੇ ਬਿਨਾਂ ਦੂਸਰਿਆਂ ਨੂੰ ਰੋਸ਼ਨੀ
ਦਿੰਦਾ ਰਹੇ ,ਆਪਣੇ ਅੰਦਰ ਭੋਰਾ ਵੀ ਉਚ ਨੀਚ ਨਾ ਰਹਿਣ ਦੇਵੇ ,ਦੁਨੀਆਂ ਵਿਚ ਤਰਾਂ ਤਰਾਂ ਦੇ
ਵਿਕਾਰਾਂ ਵਿਚ ਰਹਿੰਦੇ ਹੋਏ ਵੀ ਫੁੱਲ ਵਾਂਗ ਸੁਗੰਧੀ (ਚੰਗੇ ਵਿਚਾਰ ,ਗੁਣ ) ਹੀ ਵੰਡਦਾ ਰਹੇ
,ਰੇਸ਼ਮ ਅਤੇ ਘਿਓ ਵਾਂਗ ਹਮੇਸ਼ਾਂ ਉੱਤਮ (ਗੁਣ ਭਰਭੂਰ ਜੀਵਨ) ਬਣਿਆ ਰਹੇ ਓਹੀ ਇਨਸਾਨ ਅਸਲੀ
ਮੁਸਲਮਾਨ ਭਾਵ ਪੂਰਨ ਇਮਾਨ ਵਾਲਾ (ਸੱਚ ਨਾਲ ਜੁੜਿਆ) ਹੋਇਆ ਹੈ ।
ਜਾ ਕਉ ਮਿਹਰ ਮਿਹਰ ਮਿਹਰਵਾਨਾ ॥ ਸੋਈ ਮਰਦੁ ਮਰਦੁ ਮਰਦਾਨਾ ॥ ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ
ਜਿਸੁ ਨਜਰਿ ਨਰਾ ॥੧੪॥,,,,,,,,,,,,,,,,,,,,,,,,,,,,,,,,,,,,,,,,,,ਜਿਸ ਨੇ ਮਰਦਾਨਾ ਭਾਵ
(ਵਿਕਾਰਾਂ ਵੱਲੋਂ ਮਰਨ ਦਾ ਦਾਨ) ਕਰ ਲਿਆ ,ਓਹੀ ਅਸਲੀ ਮਰਦੁ (ਸੂਰਮਾ)ਅਤੇ ਮਿਹਰ ਦਾ ਪਾਤਰ ਹੈ
,ਅਜਿਹਾ ਸੂਰਮਾ ਸਿਰਫ ਵਿਖਾਵੇ ਨਾਲ ਹੀ ਨਹੀ ਬਲਕਿ ਅਸਲ ਵਿਚ ਸੇਖ ,ਮਸਾਇਕ ,ਹਾਜੀ ਹੈ ਭਾਵ ਉੱਚੀ
ਅਤੇ ਪਵਿੱਤਰ ਸੋਚ ਵਾਲਾ ਹੈ ,ਜਿਸ ਨੇ ਅਸਲ ਵਿਚ ਇਨਸਾਨੀਅਤ ਦੇ ਰਸਤੇ ਨੂੰ ਬੁਝਿਆ ,ਦੇਖਿਆ ਹੈ ,ਅਤੇ
ਓਸ ਤੇ ਚੱਲਿਆ ਹੈ।
ਕੁਦਰਤਿ ਕਾਦਰ ਕਰਣ ਕਰੀਮਾ ॥ ਸਿਫਤਿ ਮੁਹਬਤਿ ਅਥਾਹ ਰਹੀਮਾ ॥ ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ
ਬੰਦਿ ਖਲਾਸ ਤਰਾ ॥੧੫॥,,,,,,,,,,,,,,,,,,,,,,,,,,,,,,,,,,,,,,,,,,,,,,,,ਇਸ (ਹੁਕਮ)ਸਚ ਦੇ
ਰਸਤੇ ਤੇ ਚਲਦਿਆਂ “ਖੁਦਾਇਆ ਬੁਝਿ “ਭਾਵ ਖੁਦ ਨੂੰ ,ਆਪਣੇ ਆਪ ਨੂੰ ਬੁਝਣਾ (ਆਪਣੇ ਅੰਦਰ ਦੀਆਂ
ਗਲਤੀਆਂ ਦਾ ਸੁਧਾਰ ਕਰਨਾ ਹੈ ) ਜਿਸ ਨਾਲ ਇੱਕ ਉੱਚੀ ਅਤੇ ਅਜਾਦ ਸੋਚ ਦਾ ਧਾਰਨੀ ਬਣੇਂਗਾ ,ਹੇ ਨਾਨਕ
(ਹੇ ਮਨ )ਇਹੀ ਰੱਬ ਦੀ ਸਿਫਤ ਅਤੇ ਤੇਰੀ ਓਸ ਨਾਲ ਮਹੁਬਤ (ਇੱਕ ਮਿਕਤਾ ) ਹੋਵੇਗੀ।
(07/06/13)
ਜਸਵੰਤ ਸਿੰਘ ‘ਅਜੀਤ’
ਜ਼ੁਲਮ ਅਤੇ ਜ਼ੁਲਮ ਦੀ ਪ੍ਰੀਭਾਸ਼ਾ ਬਾਰੇ ਕੁੱਝ ਸੁਆਲ?
ਇਨ੍ਹਾਂ ਦਿਨਾਂ ਵਿੱਚ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ), ਹੋਰ ਸਿੱਖ
ਜਥੇਬੰਦੀਆਂ, ਭਾਜਪਾ, ‘ਆਪ’ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਵਲੋਂ
ਨਵੰਬਰ-84 ਦੇ ਸਿੱਖ ਕਤਲੇਆਮ ਲਈ ਗਰਦਾਨੇ ਜਾਂਦੇ ਇੱਕ ਮੁੱਖ ਦੋਸ਼ੀ ਸਜਣ ਕੁਮਾਰ ਨੂੰ ਅਦਾਲਤ ਵਲੋਂ
ਸਿੱਖ ਕਤਲੇਆਮ ਨਾਲ ਸਬੰਧਤ ਇੱਕ ਮਾਮਲੇ ਵਿੱਚ ਦੋਸ਼-ਮੁਕਤ ਕਰਾਰ ਦੇ ਦਿਤੇ ਜਾਣ ਵਿਰੁਧ ਜ਼ੋਰਦਾਰ
ਪ੍ਰਦਰਸ਼ਨ ਕੀਤੇ ਜਾ ਰਹੇ ਸਨ ਅਤੇ ਨਵੰਬਰ-84 ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਕਾਇਮ ਕੀਤੇ ਜਾਣ ਦੀ
ਚਰਚਾ ਜ਼ੋਰਾਂ ਤੇ ਹੋ ਰਹੀ ਸੀ ਤਾਂ ਇੱਕ ਸਜਣ ਵਲੋਂ ਈ-ਮੇਲ ਭੇਜਿਆ ਗਿਆ, ਜਿਸ ਵਿੱਚ ਉਨ੍ਹਾਂ ਕੁੱਝ
ਸੁਆਲ ਉਠਾਏ ਹੋਏ ਸਨ।
ਉਨ੍ਹਾਂ ਜੋ ਸੁਆਲ ਉਠਾਏ, ਉਨ੍ਹਾਂ ਦੇ ਹੀ ਸ਼ਬਦਾਂ ਵਿੱਚ ਇਹ ਸਨ:
ਜ਼ੁਲਮ ਦੀ ਪ੍ਰੀਭਾਸ਼ਾ ਕੀ ਹੈ? ਕੀ ਜ਼ੁਲਮ ਕੇਵਲ ਸਿੱਖਾਂ ਤੇ ਹੀ ਹੋਏ, ਜੇ ਨਹੀਂ ਤਾਂ ਜਿਨ੍ਹਾਂ ਤੇ
ਹੋਏ, ਕੀ ਉਨ੍ਹਾਂ ਲਈ ਖਾਲਿਸਤਾਨੀ ਬੁਰਛਾਗਰਦੀ ਵੀ ਜ਼ਿਮੇਂਦਾਰ ਨਹੀਂ, ਜਿਨ੍ਹਾਂ ਕਰਕੇ ਅਸਾਂ ਤੀਹ
ਹਜ਼ਾਰ ਬੇਗੁਨਾਹ ਲੋਕ ਗਵਾ ਲਏ? ਕੀ ਸਾਨੂੰ ਇਤਿਹਾਸ ਕੇਵਲ ਦਿੱਲੀ ਦੰਗਿਆਂ ਬਾਰੇ ਹੀ ਪੁਛੇਗਾ, ਜਾਂ
ਬੇਗੁਨਾਹਵਾਂ ਦੇ ਕਤਲਾਂ ਬਾਰੇ ਵੀ, ਚਾਹੇ ਉਹ ਸਰਕਾਰੀ ਜਬਰ ਕਰਕੇ ਹੋਏ ਜਾਂ ਖਾਲਿਸਤਾਨੀਆਂ ਨੇ
ਕੀਤੇ? ਹਜ਼ਾਰਾਂ ਸਾਲਾਂ ਤੋਂ ਦਲਿਤਾਂ ਤੇ ਹੁੰਦੇ ਚਲੇ ਆ ਰਹੇ ਜ਼ੁਲਮ ਕੀ ਜ਼ੁਲਮ ਨਹੀਂ? ਜਿਨ੍ਹਾਂ ਬਾਰੇ
ਤੁਹਾਡੇ ਵਰਗੇ ਬੁਧੀਜੀਵੀਆਂ ਨੇ ਮਸਲਾ ਸ਼ਾਇਦ ਹੀ ਕਦੀ ਚੁਕਿਆ ਹੋਵੇ? ਮਰ ਰਹੀ ਕਿਰਸਾਨੀ ਜਾਂ
ਮਜ਼ਦੂਰੀ, ਕੀ ਜ਼ੁਲਮ ਨਹੀਂ? ਤੁਹਾਨੂੰ ਕੇਵਲ ਸਿੱਖਾਂ ਤੇ ਹੋਏ ਜ਼ੁਲਮ ਹੀ ਵਿਖਾਈ ਦਿੰਦੇ ਹਨ?
ਇਸ ਵਿੱਚ ਕੋਈ ਸ਼ਕ ਨਹੀਂ, ਕਿ ਉਨ੍ਹਾਂ ਦੇ ਇਹ ਸੁਆਲ ਉਨ੍ਹਾਂ ਦੇ ਦਿਲ ਦੀਆਂ ਡੁੰਘਿਆਈਆਂ ਵਿੱਚ ਦੱਬੇ
ਦਰਦ ਵਿਚੋਂ ਹੀ ਉਭਰੇ ਹੋਣਗੇ।
ਜਿਥੋਂ ਤਕ ਜ਼ੁਲਮ ਦੀ ਪ੍ਰੀਭਾਸ਼ਾ ਦਾ ਸਬੰਧ ਹੈ, ਉਹ ਇਹ ਹੈ ਕਿ ਹੱਕ ਤੇ ਇਨਸਾਫ ਲਈ ਉਠਣ ਵਾਲੀ ਹਰ
ਆਵਾਜ਼, ਭਾਵੇਂ ਉਹ ਪਰਿਵਾਰ ਦੇ ਮੁੱਖੀਆ ਦੇ ਵਿਰੁੱਧ, ਘਰ ਦੇ ਹੀ ਕਿਸੇ ਜੀਅ ਵਲੋਂ ਉਠਾਈ ਜਾ ਰਹੀ
ਹੋਵੇ ਜਾਂ ਸਮੇਂ ਦੀ ਸੱਤਾ ਦੇ ਵਿਰੁਧ ਜਾਂ ਫਿਰ ਕਿਸੇ ਫਿਰਕੇ ਦੇ ਲੋਕਾਂ ਵਲੋਂ ਆਪਣੇ ਮੁੱਖੀਆ ਦੇ
ਵਿਰੁੱਧ, ਨੂੰ ਦਬਾਉਣਾ ਜ਼ੁਲਮ ਹੈ। ਜਿਥੋਂ ਤਕ ਜ਼ੁਲਮ ਕੇਵਲ ਸਿੱਖਾਂ ਤੇ ਹੀ ਹੋਣ ਦਾ ਸੁਆਲ ਹੈ, ਉਸ
ਬਾਰੇ ਸਿੱਖ ਇਤਿਹਾਸ ਨੂੰ ਗੰਭੀਰਤਾ ਨਾਲ ਘੋਖਣ, ਸੋਚਣ ਅਤੇ ਸਮਝਣ ਦੀ ਲੋੜ ਹੈ।
ਇਤਿਹਾਸ ਗੁਆਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੇਂ ਦੀ ਸੱਤਾ ਵਲੋਂ ਆਮ ਲੋਕਾਂ ਪੁਰ ਢਾਹੇ
ਜਾ ਰਹੇ ਜ਼ੁਲਮਾਂ ਵਿਰੁੱਧ ਅਤੇ ਸਮਾਜ ਦੇ ਠੇਕੇਦਾਰਾਂ ਵਲੋਂ ਸਮਾਜ ਵਿੱਚ ਊਚ-ਨੀਚ ਵੰਡੀਆਂ ਪਾ ਆਪਣੀ
ਸਰਵੁਚਤਾ ਸਥਾਪਤ ਕਰ, ਸਮਾਜ ਦੇ ਇੱਕ ਮਹਤਵ-ਪੂਰਣ ਅੰਗ ਨੂੰ ਦੁਰਕਾਰੇ ਜਾਣ ਦੀ ਅਪਨਾਈ ਗਈ ਹੋਈ ਸੋਚ
ਦੇ ਵਿਰੁੱਧ, ਜੋ ਸੰਘਰਸ਼ ਅਰੰਭਿਆ ਸੀ, ਉਸ ਸੰਘਰਸ਼ ਵਿੱਚੋਂ ਹੀ ਸਿੱਖੀ ਹੋਂਦ ਵਿੱਚ ਆਈ ਸੀ। ਗੁਰੂ
ਸਾਹਿਬ ਨੇ ‘ਮੈਂ ਨੀਚਾਂ ਤੋਂ ਵੀ ਨੀਚ ਹਾਂ’ ਦਾ ਹੋਕਾ ਦਿੰਦਿਆਂ ਕਿਹਾ ਕਿ ਮੇਰੀ ਵਡਿਆਂ ਨਾਲ ਕੋਈ
ਰੀਸ ਨਹੀਂ। ਜਿਥੇ ਨੀਚਾਂ ਦੀ ਸੰਭਾਲ ਹੁੰਦੀ ਹੈ, ਉਥੇ ਹੀ ਅਕਾਲ ਪੁਰਖ ਦੀਆਂ ਬਖਸ਼ਸ਼ਾਂ ਦੀ ਵਰਖਾ
ਹੁੰਦੀ ਹੈ।
ਇਤਿਹਾਸ ਇਸ ਗਲ ਦਾ ਵੀ ਗੁਆਹ ਹੈ ਕਿ ਗੁਰੂ ਸਾਹਿਬਾਨ ਨੇ ਸਮਾਜ ਵਿੱਚੋਂ ਊਚ-ਨੀਚ ਦੇ ਭੇਦ-ਭਾਵ ਨੂੰ
ਜੜੋਂ ਖਤਮ ਕਰਨ ਦੇ ਉਦੇਸ਼ ਨਾਲ ਹੀ ਪੰਗਤ (ਲੰਗਰ) ਅਤੇ ਸੰਗਤ ਦੀ ਪਰੰਪਰਾ ਅਰੰਭੀ ਸੀ। ਇਤਿਹਾਸ ਇਹ
ਗੁਆਹੀ ਵੀ ਭਰਦਾ ਹੈ ਕਿ ਹਿੰਦੁਸਤਾਨ ਦੇ ਸ਼ਹਿਨਸ਼ਾਹ ਅਕਬਰ ਬਾਦਸ਼ਾਹ ਤਕ ਨੂੰ ਵੀ ਗੁਰੂ ਸਾਹਿਬ ਦੇ
ਦਰਸ਼ਨ ਕਰਨ ਤੋਂ ਪਹਿਲਾਂ ਸਾਰਿਆਂ ਦੇ ਬਰਾਬਰ ਪੰਗਤ ਵਿੱਚ ਬੈਠ, ਲੰਗਰ ਛਕਣਾ ਪਿਆ ਸੀ। ਸ੍ਰੀ ਗੁਰੂ
ਅਰਜਨ ਦੇਵ ਜੀ ਨੇ ਸਿੱਖਾਂ ਦੇ ਪਵਿਤ੍ਰ ਗ੍ਰੰਥ, ਆਦਿ ਗ੍ਰੰਥ ਸਾਹਿਬ (ਸ੍ਰੀ ਗੁਰੂ ਗ੍ਰੰਥ ਸਾਹਿਬ)
ਦੀ ਸੰਪਾਦਨਾ ਕਰਦਿਆਂ, ਦੇਸ ਦੀਆਂ ਸਾਰੀਆਂ ਜਾਤੀਆਂ, ਭਾਵੇਂ ਉਹ ਉਚੀਆਂ ਮੰਨੀਆਂ ਜਾਂਦੀਆਂ ਸਨ ਜਾਂ
ਨੀਵੀਆਂ, ਦੇ ਭਗਤਾਂ ਨੂੰ ਆਪਣੇ ਬਰਾਬਰ ਬਿਠਾ ਕੇ ਸਨਮਾਨਤ ਕੀਤਾ। ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀ
ਅਗਵਾਈ ਵਿੱਚ ਸਿੱਖਾਂ, ਨੇ ਜਬਰ-ਜ਼ੁਲਮ `ਤੇ ਅਨਿਆਇ ਵਿਰੁੱਧ ਅੰਤਹੀਨ ਸੰਘਰਸ਼ ਕੀਤਾ ਅਤੇ ਕੁਰਬਾਨੀਆਂ
ਵੀ ਦਿਤੀਆਂ। ਸ੍ਰੀ ਗੁਰੂ ਗਬਿੰਦ ਸਿੰਘ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਲਪਨਾ ਦੇ ਖਾਲਸੇ
ਦੀ ਸਿਰਜਨਾ ਸੰਪੂਰਨ ਕਰ, ਬਰਾਬਰਤਾ ਅਤੇ ਸਮਾਨਤਾ ਦਾ ਸਥਾਈ ਵਾਤਾਵਰਣ ਸਿਰਜਿਆ।
ਉਨ੍ਹਾਂ ਦੇ ਇਨ੍ਹਾਂ ਕਾਰਜਾਂ ਦਾ ਉਦੇਸ਼ ਸਮੇਂ ਦੀ ਹਕੂਮਤ ਅਤੇ ਸਮਾਜ ਦੇ ਠੇਕੇਦਾਰਾਂ ਵਲੋਂ
ਜਬਰ-ਜ਼ੁਲਮ ਦਾ ਸ਼ਿਕਾਰ ਬਣਾਏ ਜਾ ਰਹੇ ਦੱਬੇ-ਕੁਚਲੇ ਲੋਕਾਂ ਵਿੱਚ ਆਤਮ-ਵਿਸ਼ਵਾਸ ਅਤੇ ਆਤਮ-ਸਨਮਾਨ ਦੀ
ਭਾਵਨਾ ਭਰ, ਉਨ੍ਹਾਂ ਨੂੰ ਆਤਮ-ਰਖਿਆ ਕਰਨ ਦੇ ਸਮਰਥ ਬਣਾਉਣਾ ਸੀ। ਗੁਰੂ ਸਾਹਿਬਾਨ ਤੋਂ ਬਾਅਦ
ਸਿੱਖਾਂ ਨੇ, ਉਨ੍ਹਾਂ ਵਲੋਂ ਸੌਂਪੀ ਗਈ, ਇਸ ਜ਼ਿਮੇਂਦਾਰੀ ਨੂੰ ਦ੍ਰਿੜ੍ਹਤਾ ਨਾਲ ਨਿਭਾਇਆ, ਜੋ ਕਿ
ਪ੍ਰਤੱਖ ਰੂਪ ਵਿੱਚ ਸਮੇਂ ਦੇ ਉਨ੍ਹਾਂ ਜ਼ਾਲਮ ਹੁਕਮਰਾਨਾਂ ਅਤੇ ਸਮਾਜ ਦੇ ਠੇਕੇਦਾਰਾਂ ਦੇ ਵਿਰੁੱਧ
ਚੁਨੌਤੀ ਭਰੀ ਬਗ਼ਾਵਤ ਸੀ, ਜੋ ਜਬਰ ਤੇ ਜ਼ੁਲਮ ਦੇ ਸਹਾਰੇ ਆਪਣੀ ਸੱਤਾ ਕਾਇਮ ਕਰੀ ਰਖਣਾ ਚਾਹੁੰਦੇ ਸਨ।
ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਜਦੋਂ ਸਿੱਖ, ਗੁਰੂ ਸਾਹਿਬਾਨ ਵਲੋਂ ਸੌਂਪੀ ਜ਼ਿਮੇਂਦਾਰੀ ਨੂੰ
ਨਿਭਾਉਂਦਿਆਂ ਸੰਘਰਸ਼ ਕਰ ਰਹੇ ਸਨ, ਉਸ ਸਮੇਂ ਇੱਕ ਪਾਸੇ ਸਮੇਂ ਦੇ ਹੁਕਮਰਾਨਾਂ ਵਲੋਂ ਸਮਾਜ ਦੇ
ਠੇਕੇਦਾਰਾਂ ਦੇ ਸਹਿਯੋਗ ਨਾਲ, ਸਿੱਖਾਂ ਦਾ ਖੁਰਾ-ਖੋਜ ਮਿਟਾਣ ਲਈ ਸ਼ਿਕਾਰ ਮੁਹਿੰਮਾਂ ਚਲਾਈਆਂ ਗਈਆਂ
ਅਤੇ ਦੂਜੇ ਪਾਸੇ ਸਿੱਖ, ਦੇਸ਼ ਦੇ ਮਜ਼ਲੂਮਾਂ ਪੁਰ ਹੋ ਰਹੇ ਜ਼ੁਲਮ ਦੇ ਵਿਰੁੱਧ ਸੰਘਰਸ਼ ਕਰਦਿਆਂ, ਆਪਣੀ
ਹੋਂਦ ਨੂੰ ਕਾਇਮ ਰਖਣ ਲਈ ਜੰਗਲਾਂ-ਬੇਲਿਆਂ ਵਿੱਚ ਭਟਕ ਰਹੇ ਸਨ, ਤਾਂ ਕਿਸੇ, ਇਥੋਂ ਤਕ ਕਿ ਹੋ ਰਹੇ
ਜ਼ੁਲਮਾਂ ਤੋਂ ਜਿਨ੍ਹਾਂ ਦੀ ਰਖਿਆ ਕਰਨ ਲਈ ਉਹ ਜੂਝ ਰਹੇ ਸਨ, ਨੇ ਵੀ ਉਨ੍ਹਾਂ ਦੇ ਹੱਕ ਵਿੱਚ ਆਵਾਜ਼
ਉਠਾਣੀ ਤਾਂ ਦੂਰ ਰਹੀ, ‘ਆਹ!’ ਦਾ ਨਾਹਰਾ ਤਕ ਵੀ ਨਹੀਂ ਸੀ ਮਾਰਿਆ। 1746, 1762 ਅਤੇ 1984 ਆਦਿ
ਕਈ ਵੱਡੇ-ਛੋਟੇ ਘਲੂਘਾਰੇ ਹੋਏ ਜਿਨ੍ਹਾਂ ਵਿੱਚ ਅਣਗਿਣਤ ਸਿੱਖ ਸ਼ਹੀਦ ਹੋਏ, ਕਿਸੇ ਨੇ ਉਨ੍ਹਾਂ ਨਾਲ
ਹਮਦਰਦੀ ਭਰੇ ਦੋ ਸ਼ਬਦ ਤਕ ਨਹੀਂ ਸੀ ਕਹੇ। ਫਿਰ ਵੀ ਉਨ੍ਹਾਂ ਕਦੀ ਕਿਸੇ ਨਾਲ ਸ਼ਿਕਵਾ ਨਹੀਂ ਕੀਤਾ ਅਤੇ
ਹਰ ਘਲੂਘਾਰੇ ਨੂੰ ਅਕਾਲ ਪੁਰਖ ਦਾ ਭਾਣਾ ਮੰਨ ਖਿੜੇ ਮੱਥੇ ਪ੍ਰਵਾਨ ਕੀਤਾ।
ਜਿਥੋਂ ਤਕ ਖਾਲਿਸਤਾਨੀਆਂ ਦੀ ‘ਬੁਰਛਾਗਰਦੀ’ ਬਾਰੇ ਪੁਛੇ ਗਏ ਸੁਆਲ ਦਾ ਸਬੰਧ ਹੈ, ਜੇ ਇਨ੍ਹਾਂ ਦੀ
ਹੋਂਦ ਦੀ ਅਰੰਭਤਾ ਵਲ ਝਾਤ ਮਾਰੀ ਜਾਏ, ਤਾਂ ਇਹ ਗਲ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆਉਂਦੀ ਹੈ
ਕਿ, ਭਾਵੇਂ ਖਾਲਿਸਤਾਨੀਆਂ ਦੇ ਆਪੇ ਬਣੇ ਆਗੂ ਇਸ ਸੱਚਾਈ ਨੂੰ ਨਾ ਸਵੀਕਾਰਨ, ਫਿਰ ਵੀ ਸੱਚਾਈ ਇਹੀ
ਹੈ ਕਿ ਸਮੇਂ ਦੀ ਸਰਕਾਰ ਵਲੋਂ ਹੀ ਇਹ ਖਾਲਿਸਤਾਨੀ ਸਿੱਖਾਂ ਦੀ ਸਥਾਪਤ ਲੀਡਰਸ਼ਿਪ ਨੂੰ ਬੌਨਿਆਂ ਕਰਨ
ਦੇ ਉਦੇਸ਼ ਨਾਲ ਉਭਾਰੇ ਗਏ ਸਨ ਅਤੇ ਉਹੀ ਇਨ੍ਹਾਂ ਦੀ ਸਰਪ੍ਰਸਤੀ ਕਰਦੀ ਰਹੀ ਸੀ।
ਪ੍ਰਸ਼ਨ-ਕਰਤਾ ਨੇ ਖਾੜਕੂਆਂ ਦੀ ਗਲ ਵੀ ਕੀਤੀ ਹੈ, ਸਮੇਂ ਦਾ ਹਾਲਾਤ ਅਤੇ ਤਥਾਂ ਦੀ ਘੋਖ ਕੀਤਿਆਂ, ਇਹ
ਗਲ ਚਿੱਟੇ ਦਿਨ ਵਾਂਗ ਸਾਫ਼ ਹੋ ਜਾਂਦੀ ਹੈ, ਕਿ ਇਨ੍ਹਾਂ ਖਾੜਕੂਆਂ ਵਿੱਚੋਂ ਕੁੱਝ ਤਾਂ ਅਜਿਹੇ ਸਨ,
ਜੋ ਸੁਰਖਿਆ ਬਲਾਂ ਵਲੋਂ ਢਾਹੇ ਗਏ ਜ਼ੁਲਮ ਵਿਚੋਂ ਉਭਰੇ ਸਨ ਅਤੇ ਕਈ ਅਜਿਹੇ ਸਨ, ਜਿਨ੍ਹਾਂ ਨੂੰ ਸਮੇਂ
ਦੇ ਸੱਤਾਧਾਰੀਆਂ ਨੇ ਪੰਜਾਬ ਵਿੱਚ ਸਰਗਰਮ ਚਲੇ ਆ ਰਹੇ ਸਮਾਜ-ਵਿਰੋਧੀ ਤੇ ਗੁੰਡਾ ਅਨਸਰ ਨੂੰ ਇਸ
ਉਦੇਸ਼ ਨਾਲ, ਉਨ੍ਹਾਂ ਵਿੱਚ ਸ਼ਾਮਲ ਕਰਵਾ ਦਿੱਤਾ ਸੀ, ਕਿ ਇਹ ਅਨਸਰ ਅਜਿਹੇ ਗੁਨਾਹ-ਭਰਪੂਰ ਕਾਰਨਾਮੇ
ਸਰ-ਅੰਜਾਮ ਦੇਵੇ, ਜਿਨ੍ਹਾਂ ਕਾਰਣ ਸੁਰਖਿਆ ਬਲਾਂ ਦੇ ਜ਼ੁਲਮ ਦਾ ਸ਼ਿਕਾਰ ਹੋ, ਭਟਕੇ ਨੌਜਵਾਨ ਆਮ
ਲੋਕਾਂ ਦੀ ਹਮਦਰਦੀ ਦੇ ਪਾਤ੍ਰ ਨਾ ਬਣ ਸਕਣ। ਸੰਤਾਪ ਦੇ ਦਿਨਾਂ ਵਿੱਚ ਜੋ ਬੇਗੁਨਾਹਵਾਂ ਦੇ ਕਤਲਾਂ
ਅਤੇ ਲੁਟਾਂ-ਖੋਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ, ਉਨ੍ਹਾਂ ਵਿੱਚੋਂ ਬਹੁਤੀਆਂ ਲਈ, ਇਹੀ
ਸਮਾਜ-ਵਿਰੋਧੀ ਅਨਸਰ ਹੀ ਜ਼ਿਮੇਂਦਾਰ ਸੀ, ਜਿਸਨੂੰ ਸਮੇਂ ਦੀ ਸਰਕਾਰ ਦੀ ਪੂਰੀ ਸਰਪ੍ਰਸਤੀ ਹਾਸਲ ਸੀ।
ਜਿਸਦਾ ਪ੍ਰਤੱਖ ਸਬੂਤ ਇਹ ਹੈ ਕਿ ਦਰਬਾਰ ਸਾਹਿਬ ਪੂਰੀ ਤਰ੍ਹਾਂ ਸੁਰਖਿਆ ਬਲਾਂ ਦੇ ਘੇਰੇ ਵਿੱਚ ਸੀ।
ਇਹ ਘੇਰਾ ਇਤਨਾ ਸਖਤ ਸੀ, ਕਿ ਕੋਈ ਪਰਿੰਦਾ ਵੀ ਸੁਰਖਿਆ ਬਲਾਂ ਦੀ ਮਰਜ਼ੀ ਬਿਨਾਂ ਪਰ ਨਹੀਂ ਸੀ ਮਾਰ
ਸਕਦਾ। ਇਤਨੇ ਸਖਤ ਘੇਰੇ ਦੇ ਹੁੰਦਿਆਂ ਹੋਇਆਂ, ਅਸੱਲੇ ਦੇ ਭਰੇ ਟਰੱਕ ਦਰਬਾਰ ਸਾਹਿਬ ਕੰਪਲੈਕਸ ਦੇ
ਅੰਦਰ ਪੁਜਦੇ ਰਹੇ। ਕਾਤਲ ਅਤੇ ਲੁਟੇਰੇ ਇਸੇ ਘੇਰੇ ਵਿੱਚੋਂ ਬਾਹਰ ਨਿਕਲ ਸ਼ਰਮਨਾਕ ਕਾਰੇ ਕਰ,
ਸੁਰਖਿਅਤ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੁੜ ਆਉਂਦੇ ਰਹੇ। ਜ਼ਰਾ ਜਿੰਨਾਂ ਵੀ ਦਿਮਾਗ਼ ਤੇ ਭਾਰ ਪਾ ਕੇ
ਸੋਚਿਆ ਜਾਏ, ਤਾਂ ਇਸ ਸੁਆਲ ਦਾ ਜੁਆਬ ਆਪਣੇ-ਆਪ ਮਿਲ ਜਾਇਗਾ, ਕਿ ਅਜਿਹਾ ਸਰਕਾਰ ਅਤੇ ਦਰਬਾਰ ਸਾਹਿਬ
ਨੂੰ ਘੇਰੇ ਵਿੱਚ ਲਈ ਬੈਠੇ ਸੁਰਖਿਆ ਬਲਾਂ ਨਾਲ ਗੰਢ-ਤਰੁਪ ਕੀਤੇ ਤੋਂ ਬਿਨਾਂ ਕਿਸੇ ਤਰ੍ਹਾਂ ਵੀ
ਸੰਭਵ ਨਹੀਂ ਸੀ ਹੋ ਸਕਦਾ।
ਇਸ ਵਿੱਚ ਵੀ ਕੋਈ ਸ਼ਕ ਨਹੀਂ ਕਿ ਉਸ ਸਮੇਂ ਦੀ ਸਿੱਖ-ਲੀਡਰਸ਼ਿਪ ਪੂਰੀ ਤਰ੍ਹਾਂ ਬੁਜ਼ਦਿਲ ਅਤੇ ਅਕਲ ਤੋਂ
ਸਖਣੀ ਸਾਬਤ ਹੋਈ, ਜਿਸ ਨੇ ਜਾਣਦਿਆਂ ਬੁਝਦਿਆਂ ਵੀ ਬੇਗੁਨਾਹਵਾਂ ਦੇ ਹੋ ਰਹੇ ਕਤਲਾਂ ਅਤੇ ਲੁਟ-ਖੋਹ
ਦੀਆਂ ਹੋ ਰਹੀਆਂ ਘਟਨਾਵਾਂ ਵਿਰੁੱਧ ਆਵਾਜ਼ ਨਹੀਂ ਉਠਾਈ। ਇਸਤਰ੍ਹਾਂ ਉਸਨੇ ਨਾ ਕੇਵਲ ਆਪਣੀ
ਜ਼ਿਮੇਂਦਾਰੀ ਨਿਭਾਹੁਣ ਪਖੋਂ ਗ਼ੈਰ-ਜ਼ਿਮੇਂਦਾਰ ਹੋਣ ਦਾ ਸਬੂਤ ਦਿਤਾ, ਸਗੋਂ ਉਸ ਸਿੱਖ ਪੰਥ ਨਾਲ ਵੀ
ਗਦਾਰੀ ਕੀਤੀ, ਜਿਸਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਦਿਆਂ, ਉਹ ਥਕਦੀ ਨਹੀਂ।
ਦਲਿਤਾਂ ਪੁਰ ਹੋਣ ਵਾਲੇ ਜ਼ੁਲਮਾਂ ਦੀ ਗਲ ਕਰਦਿਆਂ ਸ਼ਿਕਵਾ ਕੀਤਾ ਗਿਆ ਹੈ ਕਿ ਕੋਈ ਬੁੱਧੀਜੀਵੀ,
ਹਜ਼ਾਰਾਂ ਵਰ੍ਹਿਆਂ ਤੋਂ ਜ਼ੁਲਮਾਂ ਦਾ ਸ਼ਿਕਾਰ ਹੁੰਦੇ ਚਲੇ ਆ ਰਹੇ ਦਲਿਤਾਂ ਦੇ ਹੱਕ ਵਿੱਚ ਆਵਾਜ਼ ਨਹੀਂ
ਉਠਾਂਦਾ। ਜਿਵੇਂ ਕਿ ਅਰੰਭ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਦੱਬੇ-ਕੁਚਲੇ ਲੋਕਾਂ ਤੇ ਹੋ ਰਹੇ ਜ਼ੁਲਮਾਂ
ਦੇ ਵਿਰੁੱਧ ਗੁਰੂ ਸਾਹਿਬਾਂ ਵਲੋਂ ਉਠਾਈ ਗਈ ਆਵਾਜ਼ ਦੇ ਫਲਸਰੂਪ ਹੀ ਸਿੱਖ ਪੰਥ ਹੋਂਦ ਵਿੱਚ ਆਇਆ ਸੀ।
ਕਈ ਲੇਖਕ ਅਤੇ ਬੁੱਧੀਜੀਵੀ ਦਲਿਤਾਂ ਪੁਰ ਹੋਏ ਤੇ ਹੋ ਰਹੇ ਜ਼ੁਲਮਾਂ ਦੇ ਵਿਰੁੱਧ ਲਗਾਤਾਰ ਆਵਾਜ਼
ਉਠਾਂਦੇ ਚਲੇ ਆ ਰਹੇ ਹਨ। ਯਾਦ ਰਖਣ ਵਾਲੀ ਗਲ ਇਹ ਹੈ ਕਿ ਇਹ ਜ਼ੁਲਮ ਤਦ ਤਕ ਨਹੀਂ ਬੰਦ ਹੋ ਸਕਦੇ,
ਜਦੋਂ ਤਕ ਦਲਿਤਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰਾਂ ਵਿੱਚੋਂ ਹੀ ਕੁੱਝ ਜ਼ਾਲਮਾਂ ਦੀ ਕੁਹਾੜੀ
ਦਾ ਦਸਤਾ ਬਣੇ ਚਲੇ ਆਉਂਦੇ ਰਹਿਣਗੇ। ਕੀ ਇਹ ਸੱਚਾਈ ਨਹੀਂ ਕਿ ਦਲਿਤਾਂ ਦੇ ਹੀ ਕਈ ਆਗੂ, ਹਮਦਰਦ ਬਣ,
ਉਨ੍ਹਾਂ ਦਾ ਸ਼ੋਸ਼ਣ ਕਰ, ਆਪਣੇ ਘਰ ਭਰਦੇ ਚਲੇ ਆ ਰਹੇ ਹਨ?
…ਅਤੇ ਅੰਤ ਵਿੱਚ: ਇਨ੍ਹਾਂ ਸੁਆਲਾਂ ਵਿੱਚੋਂ ਇੱਕ ਸੁਆਲ ਇਹ ਵੀ ਸੀ ਕਿ ਕੀ ਇਤਿਹਾਸ ਕੇਵਲ
ਦਿੱਲੀ ਦੰਗਿਆਂ ਬਾਰੇ ਹੀ ਪੁਛੇਗਾ ਜਾਂ ਬੇਗੁਨਾਹਵਾਂ ਦੇ ਕਤਲਾਂ ਬਾਰੇ ਵੀ, ਚਾਹੇ ਉਹ ਸਰਕਾਰੀ ਜਬਰ
ਕਰ ਕੇ ਹੋਏ ਜਾਂ ਖਾਲਿਸਤਾਨੀਆਂ ਨੇ ਕੀਤੇ? ਇਸ ਵਿੱਚ ਕੋਈ ਸ਼ਕ ਨਹੀਂ ਕਿ ਇਤਿਹਾਸ ਬੇਗੁਨਾਹਵਾਂ ਦੇ
ਹਰ ਕਤਲ ਬਾਰੇ ਪੁਛੇਗਾ ਭਾਵੇਂ ਉਹ ਸਿੱਖਾਂ ਪੁਰ ਹੋਏ ਜਾਂ ਦਲਿਤਾਂ ਜਾਂ ਕਿਸੇ ਹੋਰ ਪੁਰ। ਪਰ ਸੁਆਲ
ਇਹ ਵੀ ਹੈ ਕਿ ਕੀ ਇਸਦਾ ਜਵਾਬ ਕੋਈ ਨਿਰਪੱਖਤਾ `ਤੇ ਇਮਾਨਦਾਰੀ ਨਾਲ ਦੇਣ ਦਾ ਸਾਹਸ ਕਰ ਸਕੇਗਾ? ਜਾਂ
ਕੇਵਲ ਵਿਰੋਧੀ ਭਾਵਨਾ ਨਾਲ ਇੱਕ ਜਾਂ ਦੂਜੇ ਦੇ ਮੱਥੇ ਦੋਸ਼ ਮੜ੍ਹ ਆਪਣਾ ਪੱਲਾ ਝਾੜ ਲੈਣਾ ਚਾਹੇਗਾ?
000
Mobile : + 91 98 68 91 77 31
(05/06/13)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ ॥
ਆਪ ਸੱਭ ਵਿਦਵਾਨ ਅਤੇ ਪਾਠਕ ਨੇ ਗੁਰੂ ਨਾਨਕ ਪਾਤਸ਼ਾਹ ਹੋਰਾਂ ਦੇ ਜੀਵਨ ਨਾਲ ਸਬੰਧਤ ਵਲੀ ਕੰਧਾਰੀ
ਵੱਲੋਂ ਪਹਾੜੀ ਤੋਂ ਇਕ ਵੱਡਾ ਪੱਥਰ ਗੁਰੂ ਜੀ ਵੱਲ ਰੇਢਣ ਵਾਲੀ ਸਾਖੀ ਪ੍ਰਚਾਕਾਂ ਕੋਲੋ ਸੁਣੀ ਅਤੇ
ਲਿਖਤ ਵਿਚ ਵੀ ਪੜ੍ਹੀ ਹੋਵੇਗੀ । ਕੀ ਆਪ ਦੇ ਵਿਚਾਰ ਅਨੁਸਾਰ ਗੁਰੂ ਜੀ ਨੇ ਆਪਣੇ ਵੱਲ ਆਉਂਦਾ ਉਹ
ਵੱਡਾ ਪੱਥਰ ਕਿਸੇ ਕਰਾਮਾਤ ਨਾਲ ਰੋਕਿਆ ਹੋਵੇਗਾ ਜਾਂ ਕਿ ਅਕਾਲ ਪੁਰਖ ਨੇ ਆਪਣੀ ਕਲਾ ਵਿਖਾਕੇ ਗੁਰੂ
ਜੀ ਦੀ ਜਾਨ ਬਚਾਈ ਹੋਵੇਗੀ ।
ਤੁਹਾਡੇ ਸਾਰਿਆਂ ਦੇ ਵਿਚਾਰ ਦੇਣ ਲਈ ਆਪ ਸੱਭ ਦਾ ਬਹੁਤ-ਬਹੁਤ ਧੰਨਵਾਦੀ ਹੋਵਾਂਗਾ ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ
(05/06/13)
ਅਵਤਾਰ ਸਿੰਘ ਮਿਸ਼ਨਰੀ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ ਵੱਲੋਂ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਗੁਰਮਤਿ
ਸਟਾਲ
(ਅਵਤਾਰ ਸਿੰਘ ਮਿਸ਼ਨਰੀ) ਗੁਰਦੁਆਰਾ ਐੱਲਸਬਰਾਂਟੇ ਦੀ ਸੰਗਤ ਵੱਲੋਂ ਬਰਕਲੇ
(ਕੈਲੇਫੋਰਨੀਆਂ) ਵਿਖੇ 2 ਜੂਨ 2013 ਨੂੰ ਨਗਰ ਕੀਰਤਨ ਦੇ ਰੂਪ ਵਿੱਚ ਮਨਾਇਆ ਗਿਆ ਜਿੱਥੇ ਹੋਰ ਵੀ
ਵੱਖ-ਵੱਖ ਸਟਾਲਾਂ ਲੱਗੀਆਂ ਹੋਈਆਂ ਸਨਓਥੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ.”
ਵੱਲੋਂ ਵੀ ਮਿਸ਼ਨ ਦੇ ਬੈਨਰ ਹੇਠ ਗੁਰਮਤਿ ਸਟਾਲ ਲਾਈ ਗਈ। ਨਗਰ ਕੀਰਤਨ ਦੇ ਪ੍ਰਬੰਧਕਾਂ ਵੱਲੋਂ ਬਹੁਤ
ਵਧੀਆ ਪ੍ਰਬੰਧ ਕੀਤਾ ਗਿਆ ਸੀ। ਇਸ ਵਿੱਚ ਕਈ ਗੁਰਦੁਆਰਾ ਕਮੇਟੀਆਂ ਅਤੇ ਜਥੇਬੰਦੀਆਂ ਸ਼ਾਮਲ ਸਨ। ਗੁਰੂ
ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਰਦਾਸ ਨਾਲ ਨਗਰ ਕੀਰਤਨ ਆਰੰਭ ਹੋਇਆ ਜਿਸ ਦੀ ਅਗਵਾਈ ਪੰਜ
ਸਿੰਘ ਕਰ ਰਹੇ ਸਨ। ਸ਼ਬਦ ਕੀਰਤਨ ਵਖਿਆਨਾਂ ਦੇ ਨਾਲ ਗਤਕਾ ਦਲਾਂ ਵੱਲੋਂ ਗਤਕੇ ਦੇ ਜੌਹਰ ਵੀ ਦਿਖਾਏ
ਗਏ। ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਚੱਲ ਰਹੇ ਸਨ। ਗਰਮੀ ਹੋਣ ਕਰਕੇ ਆਈਸ ਕਰੀਮ ਦਾ ਲੰਗਰ ਵੀ ਖੂਬ
ਚੱਲਿਆ। ਦਾਸ ਸਟਾਲ ਤੇ ਬਿਜੀ ਹੋਣ ਕਰਕੇ ਬਹੁਤਾ ਇਧਰ-ਉਧਰ ਨਹੀਂ ਜਾ ਸੱਕਿਆ ਪਰ ਸੰਗਤਾਂ ਘੁੰਮਦੀਆਂ
ਫਿਰਦੀਆਂ ਸਾਰੇ ਪਾਸੇ ਆ ਜਾ ਰਹੀਆਂ ਸਨ। ਸ੍ਰ. ਪਰਮਜੀਤ ਸਿੰਘ ਦਾਖਾ ਅਤੇ ਪ੍ਰੋ. ਨਨੂਆਂ ਜੀ ਨੇ ਵੀ
ਸਟਾਲ ਵਾਸਤੇ ਹੈਲਪ ਕੀਤੀ।
ਸੰਗਤਾਂ ਨੇ ਗੁਰਮਤਿ ਦੀ ਨਵੇਕਲੀ ਸਟਾਲ ਤੋਂ ਤੱਤ ਗੁਰਮਤਿ ਦਾ ਲਿਟ੍ਰੇਚਰ ਵੀ ਲਿਆ ਅਤੇ ਕਈਆਂ ਨੇ
ਦਾਸਾਂ ਨਾਲ ਗੁਰਮਤਿ ਵਿਚਾਰਾਂ ਵੀ ਕੀਤੀਆਂ। ਖਾਸ ਕਰਕੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ
ਸਬੰਧਤ ਸਿੰਘ “ਸਿੱਖ ਰਹਿਤ ਮਰਯਾਦਾ” ਵੀ ਲੈ ਕੇ ਗਏ। ਫਰਿਜਨੋ ਅਤੇ ਟਰੇਸੀ ਤੋਂ ਆਏ ਸਿੰਘਾਂ ਨੇ ਵੀ
ਸਾਡੇ ਨਾਲ ਗੁਰਮਤਿ ਵਿਚਾਰਾਂ ਕੀਤੀਆਂ। ਦਾਸ ਦੇ ਆਰਟੀਕਲ (ਲੇਖ) ਵੈਬਸਾਈਟਾਂ ਅਤੇ ਅਖਬਾਰਾਂ ਵਿੱਚ
ਪੜ੍ਹਨ ਵਾਲੇ ਪਾਠਕਾਂ ਅਤੇ ਰੇਡੀਓ ਚੜ੍ਹਦੀ ਕਲਾ ਅਤੇ ਹਮਸਫਰ ਦੇ ਸਰੋਤਿਆਂ ਨੇ ਦਾਸ ਦੀ ਲਿਖੀ ਹੋਈ
ਪੁਸਤਕ “ਕਰਮਕਾਂਡਾਂ ਦੀ ਛਾਤੀ ਵਿੱਚ ਗੁਰਮਤਿ ਦੇ ਤਿੱਖੇ ਤੀਰ” ਮੰਗ ਮੰਗ ਕੇ ਲਈ। ਜਿਸ
ਕਰਕੇ ਇਹ ਪੁਸਤਕ ਹੁਣ ਖਤਮ ਹੋ ਗਈ ਹੈ ਜੋ ਅਗਲੇ ਦੋ ਮਹੀਨੇ ਤੱਕ ਭਾਰਤ ਤੋਂ ਆਉਣ ਵਾਲੀਆਂ ਹੋਰ
ਸਕਾਲਰਾਂ ਦੀਆਂ ਪੁਸਤਕਾਂ ਨਾਲ ਆ ਰਹੀ ਹੈ। ਗੁਰਮਤਿ ਵਿਚਾਰਾਂ ਅਤੇ ਲਿਟ੍ਰੇਚਰ ਲਈ ਆਪ 5104325827
ਤੇ ਫੋਨ ਅਤੇ [email protected]
ਤੇ ਸੰਪਰਕ ਕਰ ਸਕਦੇ ਹੋ। ਅਸੀਂ ਨਗਰ ਕੀਰਤਨ ਦੇ
ਪ੍ਰਬੰਧਕਾਂ, ਸੰਗਤਾਂ, ਪੁਸਤਕ, ਲੇਖ ਪਾਠਕਾਂ ਅਤੇ ਰੇਡੀਓ ਸਰੋਤਿਆਂ, ਅਖਬਾਰਾਂ, ਵੈਬਸਾਈਟਾਂ ਅਤੇ
ਮੰਥਲੀ ਰਸਾਲਿਆਂ ਦੇ ਸੰਚਾਲਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਸਮੂੰਹ ਸੰਗਤਾਂ ਨੂੰ ਅਰਜੋਈ
ਕਰਦੇ ਹਾਂ ਕਿ ਦੁਨਿਆਵੀ ਲੰਗਰਾਂ ਦੇ ਨਾਲ-ਨਾਲ ਗੁਰ-ਸ਼ਬਦ ਵਿਚਾਰ ਦਾ ਲੰਗਰ ਵੀ ਲਾਇਆ ਅਤੇ ਛਕਿਆ ਕਰਨ
ਜਿਸ ਦੀ ਐਸ ਵੇਲੇ ਸਿੱਖ ਕੌਮ ਨੂੰ ਅਤਿਅੰਤ ਲੋੜ ਹੈ।
ਨੋਟ-9 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਹੇਵਰਡ ਵਿਖੇ “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ
ਯੂ.ਐੱਸ.ਏ.” ਵੱਲੋਂ 2 ਤੋਂ 3 ਵਜੇ ਤੱਕ ਗੁਰਬਾਣੀ ਸੰਥਿਆ ਵਿਚਾਰ ਦੀ ਕਲਾਸ ਲਾਈ ਜਾ ਰਹੀ ਹੈ ਜਿਸ
ਵਿੱਚ ਕੋਈ ਵੀ ਜਗਿਆਸੂ ਭਾਗ ਲੈ ਸਕਦਾ ਹੈ ਜੋ ਇੱਕ ਐਤਵਾਰ ਛੱਡ ਕੇ ਅਗਲੇ ਐਤਵਾਰ ਲੱਗਿਆ ਕਰੇਗੀ।
(05/06/13)
ਜਸਵਿੰਦਰ ਸਿੰਘ “ਰੁਪਾਲ”
{ਯਾਦ
ਕਿਸੇ ਦੁਖਾਂਤ ਦੀ…}
ਜਸਵਿੰਦਰ ਸਿੰਘ “ਰੁਪਾਲ”
9814715796
ਸਾਡੇ ਸਾਹਵੇਂ ਪਹਿਲਾਂ ਹੀ ਸੀ ਔਕੜਾਂ ਬਥੇਰੀਆਂ।
ਝੁ਼ੱਲੀਆਂ ਨੇ ਹੋਰ ਅੱਜ ਅੱਤ ਦੀਆਂ ਨ੍ਹੇਰੀਆਂ।
ਲੱਖਾਂ ਨਿਰਦੋਸ਼ਾਂ ਦਾ ਤੂੰ ਪੀ ਲਿਆ ਏ ਖੂਨ, ਪਰ,
ਤੇਹਾਂ ਮਿਟੀਆਂ ਨਾ ਤਾਜਾਂ ਵਾਲਿਆ ਵੇ ਤੇਰੀਆਂ।
ਮੋਰਾਂ ਤਾਈਂ ਨਾਚ ਭੁੱਲੇ, ਕੋਇਲਾਂ ਨੇ ਵੈਣ ਪਾਏ,
ਕੌੜੇ ਕੌੜੇ ਬੇਰ ਕਾਹਤੋਂ ਦੇਦੀਆਂ ਨੇ ਬੇਰੀਆਂ।
ਫੁੱਲਾਂ ਚ’ ਮਹਿਕ ਨਹੀਂ, ਦੁੱਧ ਚ’ ਮਿਠਾਸ ਨਹੀਂ,
ਦੁੱਧ ਦੀ ਥਾਂ ਹੁਣ ਲਹੂ ਦੇਂਦੀਆਂ ਲਵੇਰੀਆਂ।
ਹਰ ਇੱਕ ਚਿਹਰਾ ਗ਼ਮਗੀਨ ਤੇ ਉਦਾਸ ਦਿਸੇ,
ਰਾਹਬਰ ਨਾ ਲੱਭੇ, ਢਾਹ ਬੈਠਾ ਦੇਸ਼ ਢੇਰੀਆਂ।
ਦੇਖ ਕੇ ਮਨੁੱਖਤਾ ਨੂੰ ਚੂੰਡੀ ਜਾਂਦੇ ਨੈਣਾਂ ਸਾਹਵੇਂ,
ਸਜ਼ਲ ਸਜ਼ਲ ਰੋਈਆਂ ਅੱਖੀਆਂ ਨੇ ਮੇਰੀਆਂ।
ਲੋੜ ਤੇਰੀ ਸਮੇਂ ਨੂੰ ਹੈ ਨੌਜਵਾਨਾ ਦੇਸ਼ ਦਿਆ,
ਉਠ ਤੂੰ “ਰੁਪਾਲ” ਕਾਹਤੋਂ ਲਾਈਆਂ ਦੱਸ ਦੇਰੀਆਂ?
(05/06/13)
ਗਗਨ ਦੀਪ ਸਿੰਘ “ਧੂਰੀ”
“ਉਹ
ਕਾਲੀ ਸਵੇਰ …?”
-ਗਗਨ ਦੀਪ ਸਿੰਘ “ਧੂਰੀ”
(95693-24138)
1. 84’ ਦੀ ਉਹ ਕਾਲੀ ਸਵੇਰ ਸੀ,
ਹਰ ਪਾਸੇ ਛਾਇਆ ਹਨ੍ਹੇਰ ਸੀ।
2. ਇੱਕ ਦਿਨ ਵੀ ਐਸਾ ਆਇਆ ਸੀ,
ਮੱਸਾ ਰੰਘੜ ਨੇ ਜ਼ੁਲਮ ਦਿਖਾਇਆ ਸੀ।
3. ਅੱਜ ਉਹੀ ਭੇਖ ਬਦਲ ਕੇ ਆ ਗਏ,
ਸਿੱਖੀ ਦਾ ਬਾਗ਼ ਉਜਾੜ ਗਏ।
4. ਮਾਵਾਂ-ਭੈਣਾਂ ਦੀ ਉਹਨਾਂ ਪੱਤ ਲੁੱਟੀ,
ਸ਼ਰਮ ਹਯਾ ਸਾਰੀ ਲੱਥ ਸੁੱਟੀ।
5. ਬਾਲ ਬਜ਼ੁਰਗਾਂ ਤੇ ਵੀ ਨਾ ਰਹਿਮ ਕੀਤਾ,
ਉਹਨਾਂ ਇਹ ਸਭ ਕੁੱਝ ਸਹਿਣ ਕੀਤਾ।
6. ਫਿਰ ਇਹ ਜ਼ਾਲਮ ਦਿੱਲੀ ਵੱਲ ਵੱਧ ਗਏ,
ਆਪਣੇ ਰਾਜ ਵਿੱਚ ਹੱਦੋਂ ਹੀ ਟੱਪ ਗਏ।
7. ਹੁਣ ਹੋਰ ਸਹਿਣ ਨਹੀਂ ਸੀ ਹੁੰਦਾ,
ਬੱਸ ਹੋਰ ਰਹਿਮ ਨਹੀਂ ਸੀ ਹੁੰਦਾ।
8. ਫਿਰ ਉੱਠਿਆ ਇੱਕ ਨੌਜੁਆਨ ਸੀ,
ਬੱਬਰ ਸ਼ੇਰ ਦੀ ਦਹਾੜ ਵਾਂਗ ਸੀ।
9. ਆਪਣੀ ਜਾਨ ਨੂੰ ਸੀ ਲੇਖੇ ਲਾ ਦਿੱਤਾ,
ਜੋ ਕੁੱਝ ਕਰ ਪਾਇਆ ਝੋਲੀ ਪਾ ਦਿੱਤਾ।
10. ਕਿਉਂ ਹਾਂ ਬੇਗਾਨੇ ਅਸੀਂ ਆਪਣੇ ਹੀ ਦੇਸ਼ ਵਿੱਚ,
ਆਤੰਕਵਾਦੀ ਲੱਗਦੇ ਹਾਂ ਕਿਉਂ ਇਹਨਾਂ ਨੂੰ ਇਸ ਭੇਸ ਵਿੱਚ।
11. ਇੰਸਾਫ ਦੀ ਉਡੀਕ ਵਿੱਚ ਬੈਠੇ ਕਦੋਂ ਤੱਕ ਰਹਾਂਗੇ,
84’ ਵਰਗੇ ਹੋਰ ਜ਼ੁਲਮ ਅਜੇ ਕਦੋਂ ਤੱਕ ਸਹਾਂਗੇ।
12.”ਗਗਨ” ਨੂੰ ਤਾਂ ਬੱਸ ਹੁਣ ਉਸ ‘ਅਕਾਲ’ ਤੋਂ ਹੀ ਉਮੀਦ ਹੈ,
ਡੰਕੇ ਦੀ ਚੋਟ ਤੇ ਵਾਰ ਕਰਨ ਜੈਸੀ ਉਸ ਦੀ ਤਕਰੀਰ ਹੈ।
(05/06/13)
ਬਿਕਰਮਜੀਤ ਸਿੰਘ “ਜੀਤ”
ਹੱਸਦੇ
ਰਹਿਣਾਂ
ਫ਼ੁੱਲਾਂ ਕੋਲੋਂ ਸਿਖ ਲੈ ਬੰਦਿਆ
ਹਰਦਮ ਹੱਸਦੇ ਰਹਿਣਾਂ
ਭਾਵੇਂ ਕੰਡੇ ਆਲ ਦੁਆਲੇ
ਫ਼ਿਰ ਵੀ ਖਿੜਿਆ ਰਹਿਣਾਂ
ਸੁੱਖ ਦੇਵੇ ਦੁੱਖ ਦੇਵੇ ਦਾਤਾ
ਨਾਲ ਸਬਰ ਸੰਤੋਖ ਦੇ ਸਹਿਣਾਂ
ਚਾਰ ਦਿਨਾਂ ਦਾ ਜੀਵਨ ਸਾਡਾ
ਕਿਓਂ ਕਿਸੇ ਨਾਲ ਵੀ ਖਹਿਣਾਂ
ਖਿੜੇ ਮੱਥੇ ਹੋ ਮਿਲਣਾਂ ਸਭਨੂੰ
ਬੋਲ ਮਿੱਠੇ ਹੀ ਸਦ ਕਹਿਣਾਂ
“ਜੀਤ”ਹਰਿਕ ਦੇ ਮਨ’ਚ ਵੱਸਕੇ
ਸੱਚ ਪ੍ਰੇਮ ਨਿਮਰਤਾ’ਚ ਬਹਿਣਾਂ
ਬਿਕਰਮਜੀਤ ਸਿੰਘ “ਜੀਤ”
(05/06/13)
ਗਿ: ਜਗਤਾਰ ਸਿੰਘ ਜਾਚਕ
Sukhmani part 1 and 2 . New link for youtube
http://www.youtube.com/watch?v=BeCs2TM9ogI
http://www.youtube.com/watch?v=e3FCTNszOe8&feature=youtu.be
(05/06/13)
ਗੁਰਚਰਨ ਪੱਖੋਕਲਾਂ
ਪੰਜਾਬ ਬਿਮਾਰਾਂ ਦਾ ਘਰ ਕਿਉਂ ਬਣ ਰਿਹਾ ਹੈ ?
ਅੱਜ ਪੰਜਾਬ ਆਪਣੇ ਗੁਆਢੀਂ ਸੂਬਿਆਂ ਦੇ ਮੁਕਾਬਲੇ ਤੇ ਅਨੇਕਾਂ ਬਿਮਾਰੀਆਂ ਦਾ ਸਿਕਾਰ
ਹੋ ਰਿਹਾ ਹੈ ਜਿਹਨਾਂ ਵਿਚ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦਾ ਹੜ ਆਇਆ ਹੋਇਆ ਹੈ । ਦੂਜੇ ਪਾਸੇ
ਪੰਜਾਬ ਦੀ ਪੰਥਕ ਸਰਕਾਰ ਦੁਆਰਾ ਸਰਾਬ ਦਾ ਹੜ ਵਗਾਉਣ ਲਈ ਪੂਰਾ ਜੋਰ ਲਾਇਆ ਜਾ ਰਿਹਾ ਹੈ । ਪੰਜਾਬ
ਦੇ ਵਿੱਚ ਕੈਂਸਰ ,ਏਡਜ ,ਸੂਗਰ ਅਤੇ ਕਾਲੇ ਪੀਲੀਏ ਜਿਹੀਆਂ ਭਿਆਨਕ ਬਿਮਾਰੀਆਂ ਆਮ ਹੁੰਦੀਆਂ ਜਾ
ਰਹੀਆਂ ਹਨ। ਉੱਚੀ ਲੰਮੀ ਸਰੀਰਕ ਦਿੱਖ ਵਾਲਾ ਪੰਜਾਬ , ਸਰੀਰ ਅਤੇ ਸੋਚ ਪੱਖੋਂ ਵੀ ਬੌਨੀ ਲੋਕਾਂ ਦਾ
ਬਣਨ ਵੱਲ ਵਧ ਰਿਹਾ ਹੈ। ਪੰਜਾਬ ਦੀਆਂ ਨਸਲਾਂ ਵਿੱਚ ਵੀ ਵਿਗਾੜ ਪੈਦਾ ਹੋਈ ਜਾ ਰਿਹਾ ਹੈ ਅਤੇ ਪੰਜਾਬ
ਦੀਆਂ ਫਸਲਾਂ ਦਾ ਵੀ ਸਿਵਾ ਬਾਲਿਆ ਜਾ ਰਿਹਾ ਹੈ। ਅੱਜ ਪੰਜਾਬ ਦੇ ਵਿੱਚ ਬਹਾਦਰ ਅਖਵਾਉਣ ਵਾਲੀ
ਪੰਜਾਬੀ ਕੌਮ ਦੇ ਲੋਕ ਖੁਦਕਸੀਆਂ ਕਰਨ ਦਾ ਰਹ ਫੜਨ ਲੱਗੇ ਹਨ । ਜੋ ਖੁਦਕਸੀ ਨਹੀਂ ਕਰ ਸਕਦਾ ਉਹ
ਨਸਿਆ ਦੇ ਦਰਿਆ ਵਿੱਚ ਡੁੱਬਣ ਲੱਗਿਆ ਹੋਇਆ ਹੈ। ਜੇ ਇਸ ਤਰਾਂ ਹੀ ਚਲਦਾ ਰਿਹਾ ਤਾਂ ਸਾਇਦ ਆਉਣ ਵਾਲੇ
ਸਮੇਂ ਵਿੱਚ ਪੰਜਾਬ ਦੀ ਪਛਾਣ ਹੀ ਬਦਲ ਜਾਵੇਗੀ। ਪੰਜਾਬ ਦੇ ਗੁਆਢੀਂ ਸੂਬਿਆ ਦੇ ਹਸਪਤਾਲ ਵੀ ਪੰਜਾਬ
ਦੇ ਮਰੀਜਾਂ ਨਾਲ ਭਰੇ ਪਏ ਹਨ । ਬੀਕਾਨੇਰ ਦਾ ਕੈਂਸਰ ਹਸਪਤਾਲ ਵਿੱਚ ਬਹੁਤੇ ਮਰੀਜ ਪੰਜਾਬ ਨਾਲ
ਸਬੰਧਤਾ ਹਨ ਅਤੇ ਇਸ ਤਰਾਂ ਹੀ ਚੰਡੀਗੜ ਦਾ ਬਹੁਤੇ ਹਸਪਤਾਲ ਦਿੱਲੀ ਦੇ ਮਸਹੂਰ ਹਸਪਤਾਲ ਅਤੇ ਜੈਪੁਰ
ਦੇ ਹਸਪਤਾਲ ਵਿੱਚ ਪੰਜਾਬ ਦੇ ਬਿਮਾਰ ਲੋਕਾਂ ਦੀ ਬਹੁਤਾਤ ਹੁੰਦੀ ਹੈ। ਦੇਸ ਅਤੇ ਦੁਨੀਆਂ ਨੂੰ ਭੁੱਖ
ਤੋਂ ਬਚਾਉਣ ਲਈ ਅੰਨ ਪੈਦਾ ਕਰਨ ਵਾਲੇ ਪੰਜਾਬੀ ਇਸ ਅੰਨ ਨੂੰ ਪੈਦਾ ਕਰਨ ਦੀ ਬਲੀ ਚੜੀ ਜਾ ਰਹੇ ਹਨ।
ਪੰਜਾਬ ਦੇ ਖੇਤੀਬਾੜੀ ਮਾਹਰਾਂ ਦੁਆਰਾ ਅੰਨ ਉਤਪਾਦਨ ਵਧਾਉਣ ਲਈ ਜਹਿਰ ਅਤੇ ਰਸਾਇਣਕ ਖਾਦਾਂ ਦੀ
ਅੰਨੀਂ ਵਰਤੋਂ ਕਰਨ ਲਈ ਪੰਜਾਬ ਦੇ ਕਿਸਾਨਾਂ ਨੂੰ ੳਤਸਾਹਤ ਕੀਤਾ ਗਿਆ ਜਿਸਨੇ ਪੰਜਾਬ ਦੇ ਵਾਤਾਵਰਣ
ਨੂੰ ਵਿਗਾੜ ਦਿੱਤਾ ਹੈ ਭਾਵੇਂ ਅਜ ਇੱਥੋਂ ਦੇ ਖੇਤੀਬਾੜੀ ਦੇ ਮਾਹਰ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ
ਸਲਾਹਕਾਰ ਲੋਕ ਮੁੱਕਰ ਰਹੇ ਹਨ ਅਤੇ ਸਾਰੀ ਜੁੰਮੇਵਾਰੀ ਕਿਸਾਨ ਸਿਰ ਪਾ ਰਹੇ ਹਨ। ਜਦ ਵੀ ਪੰਜਾਬ
ਵਿੱਚ ਹਰੀ ਕਰਾਂਤੀ ਦੀ ਗੱਲ ਚਲਦੀ ਹੈ ਤਦ ਹੀ ਬਹੁਤ ਸਾਰੇ ਅਦਾਰੇ , ਖੇਤੀਬਾੜੀ ਯੂਨੀਵਰਸਿਟੀ, ਅਤੇ
ਰਾਜਨੀਤਕ ਇਸ ਦਾ ਸੇਹਰਾ ਆਪੋ ਆਪਣੇ ਅਤੇ ਆਪਣੀਆਂ ਸਹਾਇਕ ਪਾਰਟੀਆਂ ਨਾਲ ਜੋੜਨ ਲੱਗਦੇ ਹਨ। ਇਸ ਹਰੀ
ਕਰਾਂਤੀ ਦੇ ਹੁਣ ਕੁੱਝ ਖਤਰਨਾਕ ਫਲ ਵੀ ਸਾਹਮਣੇ ਆ ਰਹੇ ਹਨ ਜਿੰਹਨਾਂ ਵਿੱਚ ਕੈਂਸਰ ਅਤੇ ਇਸ ਵਰਗੀਆਂ
ਹੋਰ ਕਈ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਮਨੁੱਖੀ ਸਰੀਰ ਵਿੱਚ ਜਹਿਰਾਂ ਅਤੇ ਯੂਰੇਨੀਅਮ
ਵਰਗੇ ਤੱਤ ਖਤਰਨਾਕ ਸੀਮਾ ਤੇ ਪਹੁੰਚ ਗਏ ਹਨ। ਇਹਨਾਂ ਦੇ ਕਾਰਨ ਪੰਜਾਬ ਦੇ ਲੋਕਾਂ ਵਿੱਚ ਸਰੀਰਕ
ਵਿਗਾੜ ਅਤੇ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਜਿਸ ਹਰੀ ਕਰਾਂਤੀਂ ਨਾਲ ਪੰਜਾਬੀਆਂ ਨੇ ਖੁਸਹਾਲ
ਹੋਣਾਂ ਸੀ ਪਰ ਓੁਲਟਾ ਓੁਹ ਕਰਜਾਈ ਅਤੇ ਬਿਮਾਰੀਆਂ ਦੇ ਘਰ ਹੋ ਗਏ ਹਨ। ਕਰਜਾਈ ਕਿਸਾਨ ਨਸਿਆਂ ਤੋਂ
ਆਤਮਹੱਤਿਆਵਾਂ ਤੱਕ ਪਹੁੰਚ ਗਏ ਹਨ। ਰੰਗਲਾਂ ਪੰਜਾਬ ਕੰਗਾਲ ਪੰਜਾਬ ਬਣ ਰਿਹਾ ਹੈ। ਦੁੱਧ ਲਸੀਆਂ ਪੀਣ
ਵਾਲੇ ਪੰਜਾਬੀ ਨਸੱਈ ਬਣੀ ਜਾ ਰਹੇ ਹਨ। ਸਾਰਾ ਸਾਲ ਕੰਮ ਕਰਕੇ ਰਿਸਟ ਪੁਸਟ ਰਹਿਣ ਵਾਲੇ ਪੰਜਾਬੀ
ਵਿਹਲੜ ਕਿਓੁਂ ਬਣ ਗਏ ਹਨ। ਜਿਹੜੇ ਅਦਾਰੇ ਅਤੇ ਲੋਕ ਇਸ ਇਨਕਲਾਬ ਦੇ ਸਰਦਾਰ ਅਖਵਾਓੁਂਦੇ ਸਨ ਕੀ ਓੁਹ
ਹੁਣ ਜੁੰਮੇਵਾਰੀ ਲੈਣਗੇ ਇੰਹਨਾਂ ਸਾਰੇ ਵਰਤੇ ਵਰਤਾਰਿਆਂ ਦੀ? ਪੰਜਾਬੀਆਂ ਓੁੱਪਰ ਅੱਜਕਲ ਬਹੁਤੇ
ਰਾਜਨੀਤਕ ਅਤੇ ਅਖੌਤੀ ਖੇਤੀਬਾੜੀ ਮਾਹਰ ਪੰਜਾਬੀ ਕਿਸਾਨ ਓੁੱਪਰ ਹੀ ਦੋਸ ਮੜ ਰਹੇ ਹਨ ਕਿ ਇਹ ਜਹਿਰਾਂ
ਦੀ ਨਜਾਇਜ ਵਰਤੋਂ ਕਰਦਾ ਹੈ. ਕਿਸਾਨ ਨੂੰ ਮੰਡੀਕਰਨ ਨਹੀਂ ਕਰਨਾਂ ਆਓੁਦਾਂ, ਅਤੇ ਹੋਰ ਅਨੇਕਾਂ ਨੁਕਸ
ਕੱਢਦੇ ਹਨ ਪਰ ਕੀ ਸਾਰਾ ਦੋਸ ਕਿਸਾਨ ਦਾ ਹੀ ਹੈ। ਕੀ ਕਿਸਾਨ ਓੁੱਪਰ ਲਾਏ ਜਾ ਰਹੇ ਦੋਸਾਂ ਵੱਲ
ਇਸਨੂੰ ਕਿਸ ਨੇ ਤੋਰਿਆ ਇਸ ਦੀ ਪੜਤਾਲ ਕਰੇਗਾ? ਪਿੱਛਲੇ ਸਮੇਂ ਨੂੰ ਯਾਦ ਕਰਦਿਆਂ ਚੇਤੇ ਆਓੁਂਦਾਂ ਹੈ
ਜਦ ਇਹੀ ਅਖੌਤੀ ਮਾਹਰ ਲੋਕ ਜਦ ਕਿਸਾਨ ਰਸਾਇਣਕ ਖਾਦਾਂ ਅਤੇ ਜਹਿਰਾਂ ਨੂੰ ਘੱਟ ਵਰਤਦਾ ਸੀ ਤਦ ਇਸਨੂੰ
ਪਛੜਿਆ ਦੱਸਦੇ ਸਨ ਅਤੇ ਓੁਲਟਾ ਵਿਦੇਸੀ ਕਿਸਾਨਾਂ ਨਾਲ ਤੁਲਨਾਂ ਕਰਕੇ ਕਹਿੰਦੇ ਸਨ ਕਿ ਅਮਰੀਕੀ
ਕਿਸਾਨ ਖਾਦ ਦੀ ਜਿਆਦਾ ਵਰਤੋਂ ਕਰਦੇ ਹਨ । ਪੰਜਾਬੀ ਕਿਸਾਨ ਜੇ ਰਸਾਇਣਕ ਖਾਦ ਵਰਤੇ ਤਦ ਇਹ ਝਾੜ ਵਧਾ
ਸਕਦਾ ਹੈ॥ ਜਹਿਰ ਦੀ ਅੰਨੀ ਵਰਤੋਂ ਕਰਨ ਵੀ ਇੰਹਨਾਂ ਖੇਤੀਬਾੜੀ ਮਾਹਰਾਂ ਨੇ ਹੀ ਲਾਇਆ ਸੀ। ਕਪਾ੍ਹ
ਤੋਂ ਨਰਮੇ ਵੱਲ ਅਤੇ ਨਰਮੇ ਤੋਂ ਜੀਰੀ ਵੱਲ ਵੀ ਇਸਨੂੰ ਇਸ ਯੂਨੀਵਰਸਿਟੀ ਨੇ ਹੀ ਤੋਰਿਆ ਸੀ। ਅੱਜ
ਇਸਦੇ ਮਾਹਰ ਇਸਨੂੰ ਘੁੰਮਣ ਘੇਰੀ ਵਿੱਚ ਫਸਾ ਕੇ ਹੁਣ ਜੁੰਮੇਵਾਰੀ ਤੋਂ ਭੱਜਣਾਂ ਲੋਚਦੇ ਹਨ।ਜਦ ਦੇਸ
ਅੰਨ ਓੁਤਪਾਦਨ ਵਿੱਚ ਪਛੜਿਆਾ ਹੋਇਆ ਸੀ ਅਤੇ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਵਿਦੇਸਾਂ ਮੂਹਰੇ
ਮੰਗਤਿਆਂ ਵਾਂਗ ਜਾਣ ਲਈ ਮਜਬੂਰ ਸੀ ਤਾਂ ਪੰਜਾਬ ਦੇ ਕਿਸਾਨਾਂ ਨੇ ਹੀ ਦੇਸ ਨੂੰ ਇਸ ਬਿਪਤਾ ਵਿੱਚੋਂ
ਕੱਢਿਆ ਸੀ । ਦੇਸ ਦੀ ਲੜਾਈ ਲਈ ਪੰਜਾਬੀਆਂ ਨੇ ਆਪਣਾਂ ਸਾਰਾ ਜੋਰ ਲਾਕੇ ਦੇਸ ਨੂੰ ਜਿਤਾਇਆ ਸੀ ਕੀ
ਹੁਣ ਦੇਸ ਦੀ ਸਰਕਾਰ ਦਾ ਫਰਜ ਨਹੀਂ ਬਣਦਾ ਕਿ ਓੁਹ ਇਸ ਦੀ ਮੱਦਦ ਕਰੇ? ਜੇ ਅੱਤਵਾਦ ਨੂੰ ਨੱਥ ਪਾਓੁਣ
ਲਈ ਅਤੇ ਇਸ ਲੜਾਈ ਨੂੰ ਜਿੱਤਣ ਲਈ ਪੰਜਾਬ ਸਿਰ ਚੜਿਆ ਕਰਜਾ ਮਾਫ ਹੋ ਸਕਦਾ ਹੈ ਫਿਰ ਕਿਸਾਨਾਂ ਨੇ ਵੀ
ਤਾਂ ਦੇਸ ਦੀ ਹੀ ਲੜਾਈ ਲੜੀ ਹੈ। ਜੇ ਇਸ ਲੜਾਈ ਕਾਰਨ ਓੁਹ ਕਰਜਾਈ ਹੋਏ ਹਨ ਅਤੇ ਇਸ ਕਾਰਨ ਹੀ ਕੈਂਸਰ
ਵਰਗੀਆਂ ਭਿਆਨਕ ਬਿਮਾਰੀਆਂ ਦੇ ਸਿਕਾਰ ਹੋ ਰਹੇ ਹਨ ਤਦ ਦੇਸ ਅਤੇ ਪੰਜਾਬ ਦੀ ਸਰਕਾਰ ਨੂੰ ਓੁਹਨਾਂ ਦੀ
ਮੱਦਦ ਕਰਨ ਤੋਂ ਸੰਕੋਚ ਕਿਓੁਂ ਹੈ? ਕਿਸਾਨ ਨੇ ਤਾਂ ਦੇਸ ਲਈ ਦੇਸ ਦਾ ਹਥਿਆਰ ਬਣਕੇ ਕੰਮ ਕੀਤਾ ਹੈ
ਪਰ ਇਸ ਨੂੰ ਚਲਾਓੁਣ ਵਾਲੇ ਖੇਤੀਬਾੜੀ ਦੇ ਮਾਹਰ ਅਤੇ ਹਰੀ ਕਰਾਂਤੀਂ ਦੇ ਜਨਕ ਅਖਵਾਓੁਣ ਵਾਲਿਆਂ ਦਾ
ਕਸੂਰ ਕਦੀ ਮਾਫ ਨਹੀਂ ਹੋਵੇਗਾ ਜਿੰਹਨਾਂ ਪੰਜਾਬੀ ਕਿਸਾਨ ਦੀ ਦਿਸਾ ਅਤੇ ਦਸਾ ਵਿਗਾੜ ਦਿੱਤੀ ਹੈ। ਜੇ
ਪੰਜਾਬੀ ਕਿਸਾਨ ਨੂੰ ਗਲਤ ਰਸਤੇ ਪਾਓੁਣ ਵਾਲਿਆਂ ਤੋਂ ਕੋਈ ਜਵਾਬ ਤਲਬੀ ਨਾਂ ਹੋਈ ਤਦ ਇਹ ਵੀ ਇੱਕ
ਇਤਿਹਾਸਕ ਗਲਤੀ ਹੋਵੇਗੀ। ਸਰਕਾਰਾਂ ਦੀਆਂ ਨੀਤੀਆਂ ਬਣਾਓੁਣ ਵਾਲੇ ਅਤੇ ਪੰਜਾਬੀ ਕਿਸਾਨ ਦੀਆਂ ਵਿਸੇਸ
ਰਾਹਾਂ ਬਣਾਓੁਣ ਵਾਲੇ ਖੇਤੀਬਾੜੀ ਮਾਹਿਰ ਹੀ ਅਸਲ ਦੋਸੀ ਹਨ ਕਿਸਾਨ ਦੀ ਮਾੜੀ ਹਾਲਤ ਕਰਵਾਓੁਣ ਲਈ।
ਇਹਨਾਂ ਕਿਸਾਨਾਂ ਦੇ ਸਿਰ ਤੇ ਰਾਸਟਰਪਤੀ ਤੋਂ ਅਤੇ ਹੋਰ ਅਨੇਕਾਂ ਇਨਾਮ ਲੈਣ ਵਾਲੇ ਹੁਣ ਕਿਸਾਨ ਦੀ
ਇਸ ਦੁਰਦਸਾ ਦੀ ਜੁੰਮੇਵਾਰੀ ਵੀ ਜਰੂਰ ਲੈਣ ਜਿੰਹਨਾਂ ਸਮੇਂ ਸਿਰ ਦੇਸ ਨੂੰ ਸਰਕਾਰ ਨੂੰ ਅਤੇ
ਕਿਸਾਨਾਂ ਨੂੰ ਸੁਚੇਤ ਨਹੀਂ ਕੀਤਾ । ਕੀ ਕੋਈ ਇਸਦਾ ਜਵਾਬ ਦੇਵੇਗਾ ਸਮਾਂ ਇਸ ਦੀ ਮੰਗ ਕਰਦਾ ਹੈ।
ਦੂਸਰੇ ਪਾਸੇ ਪੰਜਾਬ ਦਾ ਪਾਕਿ ਪਵਿੱਤਰ ਜਲ ਸੋਮੇ ਦਰਿਆਵਾਂ ਨਹਿਰਾਂ ਨੂੰ ਕਾਰਖਾਨਿਆਂ ਦੇ ਜਹਿਰਾਂ
ਭਰਭੂਰ ਤਰਲ ਪਦਾਰਥਾਂ ਨਾਲ ਅਤੇ ਸਹਿਰਾਂ ਦੇ ਗੰਦ ਅਤੇ ਕੂੜੇ ਕੱਚਰੇ ਨਾਲ ਪਲੀਤ ਕੀਤਾ ਜਾ ਰਿਹਾ ਹੈ
। ਸਰੀਰ ਲਈ ਖਤਰਨਾਕ ਰਸਾਇਣਕ ਧਾਤਾਂ ਨਾਲ ਗੰਧਲਿਆ ਪਾਣੀ ਖੇਤਾਂ ਅਤੇ ਲੋਕਾਂ ਦੁਆਰਾ ਪੀਣ ਲਈ ਵਰਤਿਆ
ਜਾ ਰਿਹਾ ਹੈ ਜਿਸ ਨਾਲ ਬਿਮਾਰੀਆਂ ਉਪਜ ਰਹੀਆਂ ਹਨ। ਖਾਣ ਵਾਲੀਆਂ ਫਸਲਾਂ ਵਿੱਚ ਖਤਰਨਾਕ ਰਸਾਇਣ ਵੀ
ਇਸ ਗੰਧਲੇ ਪਾਣੀ ਕਾਰਨ ਹਨ । ਇਸ ਜਹਿਰੀਲੇ ਪਾਣੀ ਅਤੇ ਅਨਾਜ ਕਾਰਨ ਹੀ ਆਮ ਲੋਕਾਂ ਵਿੱਚ ਖਤਰਨਾਕ
ਬਿਮਾਰੀਆਂ ਹੋ ਰਹੀਆਂ ਹਨ। ਅੱਜ ਪੰਜਾਬ ਦੇ 90% ਲੋਕ ਬਿਮਾਰ ਹੋਣ ਕਾਰਨ ਦਵਾਈਆਂ ਦਾ ਪਰਯੋਗ ਕਰਨ ਲਈ
ਮਜਬੂਰ ਹਨ 50% ਲੋਕਾਂ ਨੂੰ ਤਾਂ ਗੰਭੀਰ ਬਿਮਾਰੀਆਂ ਨੇ ਆਪਣੀ ਚਪੇਟ ਵਿੱਚ ਲੈ ਰੱਖਿਆ ਹੈ । ਪੰਜਾਬ
ਸਰਕਾਰ ਨੂੰ ਪੰਜਾਬੀਆਂ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਨੀਤੀ ਬਣਾਉਣੀ ਚਾਹੀਦੀ ਹੈ।
ਖੇਤੀਬਾੜੀ ਦੇ ਵਿਕਾਸ ਦੇ ਨਾਂ ਤੇ ਪੰਜਾਬ ਨੂੰ ਜਹਿਰਾਂ ਦੀ ਪਰਯੋਗਸਾਲਾ ਬਣਾਉਣ ਵਾਲੇ ਖੇਤੀਬਾੜੀ
ਮਾਹਰਾਂ ਤੇ ਸਕੰਜਾਂ ਕਸਿਆਂ ਜਾਣਾਂ ਅਤਿ ਜਰੂਰੀ ਹੈ। ਜਦ ਤੱਕ ਖੇਤੀਬਾੜੀ ਨੂੰ ਜਹਿਰਾਂ ਤੋਂ ਮੁਕਤ
ਨਹੀਂ ਕੀਤਾ ਜਾਵੇਗਾ ਅਤੇ ਪੰਜਾਬ ਦੇ ਜਲ ਨੂੰ ਸਾਫ ਰੱਖਣ ਤੋਂ ਪਾਸਾ ਵੱਟਿਆ ਜਾਵੇਗਾ ਤਦ ਤੱਕ ਪੰਜਾਬ
ਬਿਮਾਰੀਆਂ ਦੇ ਹੜ ਤੋਂ ਬਚ ਨਹੀਂ ਸਕੇਗਾ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ
ਬਰਨਾਲਾ
(04/06/13)
ਹਰਦੇਵ ਸਿੰਘ, ਜੰਮੂ
ਸਤਿਕਾਰ ਯੋਗ ਸ. ਮੱਖਣ ਸਿੰਘ ਜੀਉ
ਸਤਿ ਸ਼੍ਰੀ ਅਕਾਲ!
ਉੱਤਰ ਲਈ ਆਪ ਜੀ ਦਾ ਧਨਵਾਦ!
ਆਪ ਜੀ ਦੀਆਂ ਸੰਪਾਦਕੀ ਟਿੱਪਣਿਆਂ ਅਤੇ ਕੁੱਝ ਸਬੰਧਤ ਪੱਤਰ ਪੜੇ ਹਨ। ਆਪ ਜੀ ਨੇ 1. 6. 13
ਨੂੰ ਲਿਖਿਆ ਹੈ ਕਿ ਅੱਜ ਤੋਂ ਬਾਦ ਕਿਸੇ ਵੀ ਮੁੱਧੇ ਤੇ ਕੋਈ ਵੀ ਵਾਦ ਵਿਵਾਦ ਨਹੀਂ ਕਰਵਾਇਆ ਜਾਏਗਾ।
ਸੰਪਾਦਕ ਜੀਉ, ਮੈਂ ਤਾਂ ਇਹੋ ਜਿਹਾ ਫੈਸਲਾ ਪਹਿਲਾਂ ਹੀ ਕਰ ਚੁੱਕਿਆ ਸੀ। ਇਸੇ ਲਈ ਦੋ ਕੁ ਮਹੀਨੇ
ਪਹਿਲਾਂ ਹੀ ਮੈਂ ਵਿਵਾਦਤ ਪ੍ਰਸੰਗ ਤੇ ਕੋਈ ਵੀ ਪੱਤਰ ਨਹੀਂ ਸੀ ਲਿਖ ਰਿਹਾ। ਇੱਥੋਂ ਤਕ ਕਿ ‘ਸਿੱਖ
ਸਿੱਕਿਆਂ ਬਾਰੇ’ ਲੇਖ ਲੜੀ ਵਿੱਚ ਵੀ ਮੈਂ ਕਿਸੇ ਵੀ ਵਿਵਾਦ ਜਾਂ ਉਸ ਨਾਲ ਜੁੜੇ ਕਿਸੇ ਵਿਯਕਤੀ ਦਾ
ਨਾਮ ਤਕ ਨਹੀਂ ਲਿਖਿਆ।
ਸਿੱਖ ਮਾਰਗ ਤੇ ਛੱਪਦੀਆਂ ਲਿਖਤਾਂ ਬਾਰੇ ਆਪ ਜੀ ਵਲੋਂ ਸੂਚਨਾ ਦਰਜ ਹੈ ਕਿ ਜ਼ਰੂਰੀ ਨਹੀਂ ਆਪ ਜੀ
ਛੱਪਦੀਆਂ ਲਿਖਤਾਂ ਨਾਲੋਂ ਸਹਿਮਤ ਹੋਵੋ। ਇਸ ਲਈ ਕੋਈ ਲਿਖਾਰਨ ਕੀ ਲਿਖਦੀ ਹੈ ਅਤੇ ਕੀ ਨਹੀਂ ਉਸ ਨਾਲ
ਮੇਰੇ ਸਹਿਮਤ ਹੋਣ ਦੀ ਗਲ ਕਿੱਥੋਂ ਆ ਗਈ? ਮੈਂ ਉਸ ਦੀ ਕਿਸੇ ਲਿਖਤ ਲਈ ਕਿਵੇਂ ਜਿੰਮੇਵਾਰ ਹੋ ਗਿਆ?
ਕੋਈ ਕੀ ਸੋਚਦਾ ਹੈ ਉਸ ਬਾਰੇ ਮੈਂ ਕੀ ਕਹਾਂ, ਪਰ ਜਾਣੀ-ਜਾਣ ਅਕਾਲ ਪੁਰਖ ਅਤੇ ਗੁਰੂ ਜਾਣਦਾ ਹੈ ਕਿ
ਸੁਰਿੰਦਰ ਕੋਰ ਨਿਹਾਲ ਦੀ ਕਿਸੇ ਲਿਖਤ ਨਾਲ ਮੇਰਾ ਕੋਈ ਸਬੰਧ ਨਹੀਂ। ਮੈਂ ਤਾਂ ਕਦੇ ਆਪਣੇ ਬਾਰੇ
ਵਰਤੀ ਗਈ ਭੱਦੀ ਸ਼ਬਦਾਵਲੀ ਦਾ ਭੱਦਾ ਜਵਾਬ ਨਹੀਂ ਦਿੱਤਾ ਤਾਂ ਕਿਸੇ ਲਿਖਾਰਨ ਵਲੋਂ ਕਿਸੇ ਲਈ ਵਰਤੀ
ਗਈ ਮਾੜੀ ਸ਼ਬਦਾਵਲੀ ਦਾ ਸਮਰਥਨ ਕਰਾਂਗਾ? ਕਦਾਚਿੱਤ ਨਹੀਂ!
ਜਿਸ ਕਿਸੇ ਨੇ ਵੀ ਆਪ ਜੀ ਨੂੰ ਇਹ ਪ੍ਰਭਾਵ ਦੇਂਣ ਦਾ ਯਤਨ ਕੀਤਾ ਹੈ ਕਿ ਸੁਰਿੰਦਰ ਕੋਰ ਨਿਹਾਲ ਦੀ
ਕਿਸੇ ਲਿਖਤ ਨਾਲ ਮੇਰਾ ਕੋਈ ਸਬੰਧ ਹੈ ਤਾਂ ਉਸ ਨੇ ਇਨਸਾਫ਼ ਨਹੀਂ ਕੀਤਾ, ਬਲਕਿ ਆਪਣੋ ਚਿੰਤਨ
ਵਿਚਲਿਆਂ ਕਮਜ਼ੋਰੀਆਂ ਨੂੰ ਛੁਪਾਉਣ ਲਈ ਮੈਂਨੂੰ ਸਿੱਖ ਮਾਰਗ. ਕਾਮ ਤੋਂ ਬਾਹਰ ਕੱਡਾਉਂਣ ਲਈ ਇੱਕ
ਕਮਜ਼ੋਰ ਬਹਾਨੇ ਨੂੰ ਘੱੜਿਆ ਹੈ।
ਆਪ ਜੀ ਨੇ ਦਾਸ ਨੂੰ, ਬਿਨਾਂਹ ਕੁੱਝ ਵੀ ਕਹਿਣ ਦਾ ਮੌਕਾ ਦਿੱਤੇ, ਸਿੱਖ ਮਾਰਗ ਵੈਬਸਾਈਟ ਤੋਂ ਬਾਹਰ
ਕਰਨ ਉਪਰੰਤ ਲਿਖਿਆ ਹੈ:-
“ਤੁਸੀ ਕਿਸ ਤਰਾਂ ਕਰਦੇ ਹੋ ਇਹ ਤਾਂ ਆਉਣ ਵਾਲਾ ਸਮਾ ਹੀ ਦੱਸੇਗਾ”
ਸੰਪਾਦਕ ਜੀਉ ਮੈਂ ਆਪ ਜੀ ਨੂੰ ਦੱਸਦਾ ਹਾਂ ਕਿ ਆਪ ਜੀ ਨੇ ਸਿੱਖ ਮਾਰਗ. ਕਾਮ ਤੇ ਮੈਨੂੰ
ਲਿਖਣ ਦਾ ਮੋਕਾ ਦਿੱਤਾ ਇਸ ਲਈ ਮੈਂ ਆਪ ਜੀ ਦਾ ਧਨਵਾਦੀ ਹਾਂ ਅਤੇ ਰਹਾਂ ਗਾ। ਇਨਸਾਨੀ ਸੰਬੰਧ ਇਤਨੇ
ਕਮਜ਼ੋਰ ਨਹੀਂ ਹੋਣੇ ਚਾਹੀਦੇ ਕਿ ਇਨਸਾਨੀ ਕਮਜ਼ੋਰੀਆਂ ਨਾਲ ਝੱਟ ਤੋੜ ਦਿੱਤੇ ਜਾਣ!
ਅਗਰ ਆਪ ਜੀ ਨੇ ਮੇਰੇ ਵਲੋਂ ਲਿਖੇ ਲੇਖ ਵੀ ਕੱਡ ਦੇਂਣ ਦਾ ਨਿਰਨਾ ਕੀਤਾ ਤਾਂ ਕਿਰਪਾ ਕਰਕੇ ਕੁੱਝ
ਪਹਿਲਾਂ ਸੂਚਿਤ ਕਰ ਦੇਂਣਾ ਤਾਂ ਕਿ ਮੈਂ ਉਹ ਲੇਖ ਸੇਵ ਕਰ ਲਵਾਂ।
ਅੰਤ ਵਿੱਚ ਬੇਨਤੀ ਹੈ ਕਿ ਕਿਰਪਾ ਕਰਕੇ, ਸਿੱਖ ਮਾਰਗ. ਕਾਮ ਦੇ ਸਾਰੇ ਪਾਠਕਾਂ ਤਕ ਮੇਰਾ ਇਹ ਸੰਦੇਸ਼
ਜ਼ਰੂਰ ਪਹੁੰਚਾ ਦੇਂਣਾ ਕਿ ਮੈਂ ਸਾਰੇ ਹੀ ਪਾਠਕਾਂ ਦਾ ਧਨਵਾਦੀ ਹਾਂ ਜੋ ਮੇਰੇ ਜਿਹੇ ਬੰਦੇ ਦੇ
ਲੇਖ-ਪੱਤਰ ਪੜਨ ਲਈ ਸਮਾਂ ਕੱਡਦੇ ਰਹੇ।
ਧਨਵਾਦ ਸਹਿਤ
ਹਰਦੇਵ ਸਿੰਘ, ਜੰਮ-4. 6. 2013
(04/06/13)
ਰਾਜਿੰਦਰ ਸਿੰਘ (ਖ਼ਾਲਸਾ ਪੰਚਾਇਤ )
ਪ੍ਰੈਸ ਨੋਟ
ਨਾਵਲ ‘ਪਾਪ ਕੀ ਜੰਝ’ ਸਮਾਜ ਨੂੰ ਅਰਪਣ
ਚੰਡੀਗੜ੍ਹ, 3 ਜੂਨ
ਅੱਜ ਇਥੇ ਇੱਕ ਪ੍ਰਭਾਵਸ਼ਾਲੀ ਇਕੱਠ ਵਿੱਚ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਮਨੁੱਖੀ
ਅਧਿਕਾਰਾਂ ਦੇ ਅਲੰਬਰਦਾਰ ਜਸਟਿਸ ਅਜੀਤ ਸਿੰਘ ਬੈਂਸ, ਦੱਲ ਖ਼ਾਲਸਾ ਦੇ ਮੁਖੀ ਸ੍ਰ. ਹਰਚਰਨਜੀਤ ਸਿੰਘ
ਧਾਮੀ, ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕਾਰਜਕਾਰੀ ਪ੍ਰਧਾਨ ਸ੍ਰ. ਹਰਪਾਲ ਸਿੰਘ ਚੀਮਾ ਅਤੇ ਉਘੀ
ਸਮਾਜ ਸੇਵੀ ਅਤੇ ਲੇਖਿਕਾ ਤਾਰਨ ਗੁਜਰਾਲ, ਪੰਥਕ ਵਿਦਵਾਨ ਡਾ. ਗੁਰਦਰਸ਼ਨ ਸਿੰਘ ਢਿੱਲੋਂ ਅਤੇ ਸਾਬਕਾ
ਆਈ ਏ ਐਸ ਸ੍ਰ. ਗੁਰਤੇਜ ਸਿੰਘ ਨੇ, ਸ੍ਰ. ਰਾਜਿੰਦਰ ਸਿੰਘ (ਖ਼ਾਲਸਾ ਪੰਚਾਇਤ ਵਾਲੇ) ਦਾ ਲਿਖਿਆ ਨਾਵਲ
“ਪਾਪ ਕੀ ਜੰਝ” ਮਨੁੱਖੀ ਸਮਾਜ ਨੂੰ ਅਰਪਣ ਕੀਤਾ।
ਇਸ ਇਤਿਹਾਸਕ ਨਾਵਲ ਦੀ ਕਹਾਣੀ ਜੂਨ 1984 ਦੇ ਭਾਰਤੀ ਫੌਜਾਂ ਵਲੋਂ ਦਰਬਾਰ ਸ਼ਾਹਿਬ, ਅੰਮ੍ਰਿਤਸਰ ਅਤੇ
ਹੋਰ 37 ਗੁਰਧਾਮਾਂ `ਤੇ ਹਮਲੇ ਅਤੇ ਨਵੰਬਰ 1984 ਦੇ ਭਾਰਤ ਦੇ ਅਲੱਗ ਅਲੱਗ ਹਿੱਸਿਆ ਵਿੱਚ ਹੋਏ
ਸਿੱਖਾਂ ਦੇ ਕਤਲੇਆਮ `ਤੇ ਅਧਾਰਤ ਹੈ। ਲੇਖਕ ਅਨੁਸਾਰ ਇਸ ਨਾਵਲ ਵਿੱਚ ਦਰਸਾਈਆਂ ਗਈਆਂ ਸਾਰੀਆਂ
ਘਟਨਾਵਾਂ ਸੱਚੀਆਂ ਹਨ।
ਇਸ ਤੋਂ ਪਹਿਲਾਂ ਨਾਵਲ ਬਾਰੇ ਹੋਈ ਵਿਚਾਰ ਚਰਚਾ ਵਿੱਚ ਬੋਲਦਿਆਂ ਜਸਟਿਸ ਅਜੀਤ ਸਿੰਘ ਬੈਂਸ ਨੇ ਕਿਹਾ
ਕਿ ਇਸ ਨਾਵਲ ਨੂੰ ਪੜ੍ਹ ਕੇ ਜੂਨ 1984 ਅਤੇ ਨਵੰਬਰ 1984 ਦੇ ਦਰਦਨਾਕ ਸਾਕੇ ਤਾਜ਼ਾ ਹੋ ਜਾਂਦੇ ਹਨ
ਅਤੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਸਭ ਕੁੱਝ ਉਨ੍ਹਾਂ ਦੇ ਸਾਹਮਣੇ ਵਾਪਰ ਰਿਹਾ ਹੋਵੇ। ਉਨ੍ਹਾਂ
ਕਿਹਾ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਵਧੀਆ ਦਸਤਾਵੇਜ ਬਣ ਗਿਆ ਹੈ।
ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਨਾਵਲ ਪੜ੍ਹ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਸਿੱਖ
ਕੌਮ ਇੱਕ ਘਰੋਂ ਵਿਹੂਣੀ (State less)
ਕੌਮ ਹੈ ਜਿਸ ਦਾ ਕੋਈ ਵਲੀ ਵਾਰਸ ਨਹੀਂ ਅਤੇ ਭਾਰਤ ਮਾਤਾ ਵਲੋਂ ਇਸ ਨਾਲ ਮਤਰੇਈ ਮਾਂ
(Step Mother) ਵਾਲਾ ਸਲੂਕ ਕੀਤਾ ਜਾ ਰਿਹਾ ਹੈ।
ਇਹ ਨਾਵਲ ਪੜ੍ਹ ਕੇ ਬਹੁਤੇ ਭੋਲੇ ਸਿੱਖਾਂ ਦਾ ਇਹ ਭਰਮ ਟੁੱਟ ਜਾਂਦਾ ਹੈ ਕਿ ਉਹ ਭਾਰਤ ਵਿੱਚ ਬਰਾਬਰ
ਦੇ ਨਾਗਰਿਕ ਹਨ।
ਸ੍ਰ. ਗੁਰਤੇਜ ਸਿੰਘ ਨੇ ਕਿਹਾ ਕਿ ਇਹ ਕੇਵਲ ਇੱਕ ਨਾਵਲ ਨਹੀਂ ਬਲਕਿ ਉਸ ਤੋਂ ਵਧ ਬਹੁਤ ਕੁੱਝ ਹੋਰ
ਵੀ ਹੈ। ਇਹ ਇੱਕ ਐਸਾ ਇਤਿਹਾਸਕ ਦਸਤਾਵੇਜ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸਾਕੇ ਦੀਆਂ
ਸਚਿਆਈਆਂ ਬਾਰੇ ਚਾਨਣਾ ਪਾਉਂਦਾ ਰਹੇਗਾ ਅਤੇ ਇਸ ਪੀੜ੍ਹੀ ਵਲੋਂ ਭੋਗੇ ਸੰਤਾਪ ਨੂੰ ਯਾਦ ਕਰਾਉਂਦਾ
ਰਹੇਗਾ।
ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਦਲ ਖਾਲਸਾ ਦੇ ਮੁਖੀ ਸ੍ਰ. ਹਰਚਰਨਜੀਤ ਸਿੰਘ ਧਾਮੀਂ ਨੇ ਕਿਹਾ ਕਿ
ਇਹ ਨਾਵਲ ਪੜ੍ਹਦਿਆਂ ਭਾਰੀ ਪੀੜਾ ਦਾ ਅਹਿਸਾਸ ਹੁੰਦਾ ਹੈ, ਅਤੇ ਪਾਠਕ ਨੂੰ ਇੰਝ ਮਹਿਸੂਸ ਹੁੰਦਾ ਹੈ
ਜਿਵੇਂ ਉਹ ਆਪ ਇਸ ਨਾਵਲ ਦਾ ਇੱਕ ਪਾਤਰ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ
ਹੈ ਕਿ ਭਾਈ ਵੀਰ ਸਿੰਘ ਤੋਂ ਬਾਅਦ ਕਿਸੇ ਨੇ ਐਸੇ ਇਤਿਹਾਸਕ ਨਾਵਲ ਲਿਖਣ ਦੀ ਮੁੜ ਤੋਂ ਸ਼ੁਰੂਆਤ ਕੀਤੀ
ਹੈ।
ਬੜੇ ਹੀ ਭਾਵਪੂਰਨ ਸ਼ਬਦਾਂ ਵਿੱਚ ਬੀਬੀ ਤਾਰਨ ਗੁਜਰਾਲ ਜੀ ਨੇ ਕਿਹਾ ਕਿ ਸਿੱਖ ਕੌਮ ਨੇ ਇਨ੍ਹਾਂ
ਸਾਕਿਆਂ ਰਾਹੀ ਬਹੁਤ ਭਾਰੀ ਸੰਤਾਪ ਭੋਗਿਆ ਹੈ। ਰਾਜਿੰਦਰ ਸਿੰਘ ਨੇ ਇਸ ਨਾਵਲ ਰਾਹੀਂ ਉਸ ਪੀੜਾ ਨੂੰ
ਹੁਬਹੂ ਪਰਗੱਟ ਕੀਤਾ ਹੈ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਅਤੇ ਤਸੱਲੀ ਵੀ ਹੈ ਕਿ ਸ੍ਰ. ਰਾਜਿੰਦਰ
ਸਿੰਘ ਨੇ ਕਾਨਪੁਰ ਦੀਆਂ ਵਾਰਦਾਤਾਂ ਨੂੰ ਆਪਣੇ ਪਾਤਰਾਂ ਨਾਲ ਜੋੜਨ ਵੇਲੇ ਨਾ ਤਾਂ ਉਨ੍ਹਾਂ ਦੇ ਦਰਦ
ਨੂੰ ਮੱਧਮ ਪੈਣ ਦਿੱਤਾ ਅਤੇ ਨਾ ਹੀ ਉਨ੍ਹਾਂ ਦੀ ਸਚਾਈ `ਤੇ ਕੋਈ ਸਮਝੌਤਾ ਕੀਤਾ ਹੈ।
ਨਾਵਲ ਦੇ ਲੇਖਕ ਸ੍ਰ. ਰਾਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਨਾਵਲ ਲਿਖਣ ਦਾ ਖਿਆਲ ਉਦੋਂ
ਆਇਆ, ਜਦੋਂ ਚਾਰ ਸਾਲ ਪਹਿਲੇ ਇਹ ਬਹੁਤ ਜ਼ੋਰ ਪਾ ਕੇ ਕਿਹਾ ਜਾ ਰਿਹਾ ਸੀ ਕਿ ਸਿੱਖਾਂ ਨੂੰ ਹੁਣ
ਇਨ੍ਹਾਂ ਹਾਦਸਿਆਂ ਨੂੰ ਭੁਲ ਜਾਣਾ ਚਾਹੀਦਾ ਹੈ। ਭਾਵੇਂ ਇਤਿਹਾਸਕ ਤੌਰ ਤੇ ਪਹਿਲਾਂ ਵੀ ਇਨ੍ਹਾਂ
ਵਿਸ਼ਿਆਂ ਤੇ ਕਈ ਕਿਤਾਬਾਂ ਆ ਚੁਕੀਆਂ ਹਨ ਪਰ ਉਨ੍ਹਾਂ ਦੀ ਇੱਛਾ ਉਸ ਸਮੇਂ ਦੀ ਸਿੱਖ ਮਾਨਸਿਕਤਾ ਨੂੰ
ਸੰਭਾਲਣ ਦੀ ਸੀ, ਇਸੇ ਵਾਸਤੇ ਉਨ੍ਹਾਂ ਇਸ ਸੱਚੇ ਇਤਿਹਾਸ ਨੂੰ ਨਾਵਲ ਰੂਪ ਵਿੱਚ ਲਿਖਣ ਦਾ ਮਨ
ਬਣਾਇਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਨਾਵਲ ਦੀਆਂ ਸਾਰੀਆਂ ਇਤਿਹਾਸਕ ਘਟਨਾਵਾਂ ਸੱਚੀਆਂ ਹਨ, ਅਤੇ
ਜੂਨ 1984 ਦੀਆਂ ਸੱਚੀਆਂ ਘਟਨਾਵਾਂ ਦਾ ਵੇਰਵਾ ‘ਡਾਇਰੀ ਦੇ ਪੰਨੇ’ ਕਿਤਾਬ ਤੋਂ ਲਿਆ ਗਿਆ ਹੈ,
ਜਿਸਦੇ ਲੇਖਕ ਸ੍ਰ. ਹਰਬੀਰ ਸਿੰਘ ਭੰਵਰ ਹਨ ਜੋ ਜੂਨ 1984 ਦੇ ਮੰਦਭਾਗੇ ਸਾਕੇ ਸਮੇਂ ਅੰਮ੍ਰਿਤਸਰ
ਵਿੱਚ ਟ੍ਰਿਬਿਊਨ ਅਖਬਾਰ ਦੇ ਪਤਰਕਾਰ ਸਨ। ਇਸੇ ਤਰ੍ਹਾਂ 31 ਅਕਤੂਬਰ ਤੋਂ 2 ਨਵੰਬਰ 1984 ਤੱਕ ਦੀਆਂ
ਕਾਨਪੁਰ ਦੀਆਂ ਵਹਿਸੀ ਵਾਰਦਾਤਾਂ ਦਾ ਵੇਰਵਾ ਤਾਰਨ ਗੁਜਰਾਲ ਜੀ ਦੀ ਕਿਤਾਬ ‘ਰੱਤੁ ਕਾ ਕੁੰਗੂ’
ਵਿੱਚੋਂ ਲਿਆ ਹੈ। ਜਿਨ੍ਹਾਂ ਇਹ ਸਾਕਾ ਆਪਣੇ ਪਿੰਡੇ ਤੇ ਹੰਡਾਇਆ ਹੈ। ਸ੍ਰ. ਰਾਜਿੰਦਰ ਸਿੰਘ ਨੇ
ਕਿਹਾ ਕਿ ਉਨ੍ਹਾਂ ਇਹ ਨਾਵਲ ਲਿਖਣ ਲੱਗਿਆਂ ਸਾਰੇ ਡਰ, ਭਉ ਅਤੇ ਨਿਜੀ ਵਿਚਾਰਾਂ ਨੂੰ ਪਾਸੇ ਰੱਖ ਕੇ
ਸਿਰਫ ਸੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਪਹਿਲੀਆਂ ਕਿਤਾਬਾਂ, ‘ਸਿੱਖੀ ਦੀ ਸਿਖਿਆ’, ‘ਗੁਰਮਤਿ ਨਾਮ
ਸਿਮਰਨ’, ਮਹੱਤਵ ਪੂਰਨ ਸਿੱਖ ਮੁੱਦੇ ‘ਪਾਹੁਲ ਇੱਕ ਅਦੁੱਤੀ ਬਖ਼ਸ਼ਿਸ਼’ ਗੁਰਮਤਿ ਸਿਖਿਆ ਨਾਲ ਸਬੰਧਤ ਹਨ
ਅਤੇ ਕਿਤਾਬਚਾ ‘ਕੌਮੀ ਭਵਿਖ ਅਤੇ ਸਿੱਖ ਨੌਜੁਆਨੀ’ ਸਿੱਖ ਕੌਮ ਦੇ ਮੌਜੂਦਾ ਹਾਲਾਤ ਨਾਲ ਸਬੰਧਤ ਹੈ।
ਸਾਹਿਤ ਦੇ ਇਸ ਖੇਤਰ ਵਿੱਚ ਇਹ ਨਾਵਲ ਉਨ੍ਹਾਂ ਦਾ ਪਹਿਲਾ ਉਪਰਾਲਾ ਹੈ।
ਇਸ ਮੌਕੇ ਦੱਲ ਖਾਲਸਾ ਦੇ ਸਾਬਕਾ ਮੁਖੀ ਸ੍ਰ ਸਤਨਾਮ ਸਿੰਘ ਪਾਉਂਟਾ ਸਾਹਿਬ, ਆਲ ਇੰਡੀਆ ਸਿੱਖ
ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ, ਅਤੇ ਸ੍ਰ. ਹਰਪਾਲ ਸਿੰਘ ਚੀਮਾਂ
ਨੇ ਵੀ ਆਪਣੇ ਵਿਚਾਰ ਰੱਖੇ।
ਨਾਵਲ ਦਾ ਮੁਖਬੰਦ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਗੁਰਦਰਸ਼ਨ
ਸਿੰਘ ਢਿੱਲੋਂ ਨੇ ਲਿਖਿਆ ਹੈ ਅਤੇ ਸ੍ਰ. ਗੁਰਮੀਤ ਸਿੰਘ (ਸਿਡਨੀ, ਆਸਟ੍ਰੇਲੀਆ) ਨੇ ਨਾਵਲ ਬਾਰੇ ਚੰਦ
ਸ਼ਬਦ ਲਿਖੇ ਹਨ।
(04/06/13)
ਭਾਈ ਬੇਅੰਤ ਸਿੰਘ ਖਾਨੇਵਾਲ
ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਵਲੋਂ
ਜਿਥੇ ਸੰਗਤ ਲਈ ਸਿੱਖੀ ਲਹਿਰ ਦਾ ਉਪਰਾਲਾ ਕੀਤਾ ਗਿਆ ਉਥੇ ਨਾਲ ਹੀ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼
ਵਲੋਂ ਪੰਜਾਬ ਤੇ ਹਰਿਆਣੇ ਦੇ ਪਿੰਡਾਂ ਵਿਚ ਗੁਰਮਤਿ ਕੈਂਪ ਲਗਾ ਕਿ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ
ਜਾ ਰਿਹਾ ਹੈ।ਲਗ ਚੁੱਕੇ ਕੈਂਪ ਦੀਆਂ ਕੁਝ ਫੋਟੋਂਆਂ
ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਦੀਆਂ ਟੀਮਾਂ ਵਲੋਂ ਗੁਰਮਤਿ ਸਿਖਲਾਈ ਕੈਂਪ ਦੀਆਂ ਕੁਝ ਝਲਕੀਆਂ ਜਿਸ
ਵਿਚ ਵੀਰ ਨਛੱਤਰ ਸਿੰਘ ਭਾਂਬਰੀ, ਵੀਰ ਸੁਖਦੇਵ ਸਿੰਘ ਤਰਨਤਾਰਨ, ਵੀਰ ਜਗਜੀਤ ਸਿੰਘ ਚੀਮਾਂ, ਵੀਰ
ਗਰਜੀਤ ਸਿੰਘ ਤੇ ਹੋਰ ਵੀਰ
ਭਾਈ ਬੇਅੰਤ ਸਿੰਘ ਖਾਨੇਵਾਲ
ਮੋ: 98556-98833
(04/06/13)
ਹਰਮਨਪ੍ਰੀਤ ਸਿੰਘ ਕਥਾਵਾਚਕ (ਫੇਸਬੁੱਕ ਰਾਹੀਂ)
ਅੱਜ ਸਿੱਖ ਧਰਮ ਨੂੰ ਕਈ ਪਾਸਿਆਂ
ਤੋਂ ਵੰਡਿਆ ਜਾ ਰਿਹਾ ਹੈ ਜਾਂ ਇੰਝ ਵੀ ਕਹਿ ਸਕਦੇ ਹਾਂ ਕਿ ਇੱਕ ਤਾਂ ਇਸਦੇ ਪੈਰੋਕਾਰਾਂ ਦੀ ਗਿਣਤੀ
ਪਹਿਲਾਂ ਹੀ ਹੋਰ ਧਰਮਾਂ ਦੇ ਮੁਕਾਬਲੇ ਬਹੁਤ ਘੱਟ ਹੈ; ਦੂਜੇ ਇਸਦੇ ਆਪਣੇ ਅਖਵਾਉਣ ਵਾਲੇ ਹੀ ਇਸਨੂੰ
ਛਾਂਗਣ ਦੇ ਬਹਾਨੇ ਲੱਭਦੇ ਰਹਿੰਦੇ ਹਨ। ਕੁੱਝ ਸਮੇਂ ਤੋਂ ਅਜਿਹੇ ਲੋਕ ਸਹਿਜਧਾਰੀ ਜਾਂ ਪਤੱਤ ਸਿੱਖ
ਆਖਕੇ ਇਸ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਘੱਟਾ ਰਹੇ ਹਨ। ਇਸ ਗੱਲ ਨਾਲ ਤਾਂ ਹਰ ਸਿੱਖ ਸਹਿਮਤ
ਹੋਵੇਗਾ ਕਿ ਸਰੀਰਕ ਤੌਰ ਤੇ ਸਿੱਖ ਦੀ ਪਹਿਚਾਣ ਕੇਸ ਤੇ ਪੱਗ ਨਾਲ ਹੈ। ਪਰ, ਕੀ ਸਿਰਫ ਕੇਸ ਰੱਖਣ
ਜਾਂ ਬਾਹਰੀ ਪਹਿਰਾਵੇ ਵਾਲਾ ਹੀ ਗੁਰਮਤਿ ਦੇ ਅਨੁਸਾਰ ਸਿਰਫ ਸਿੱਖ ਹੈ? ਅੱਜ ਕੀ ਹੋ ਰਿਹਾ ਹੈ,
ਬਹੁਗਿਣਤੀ ਅਜਿਹੇ ਲੋਕ ਹਨ ਜੋ ਵੇਖਣ ਨੂੰ ਕੇਸਾਧਾਰੀ ਅਤੇ ਖੰਡੇ ਬਾਟੇ ਦੀ ਪਾਹੁਲ ਦੇ ਧਾਰਨੀ ਅਤੇ
ਵੱਡੇ ਵੱਡੇ ਚੋਲੇ ਵੀ ਪਾਏ ਫਿਰਦੇ ਹਨ ਪਰ ਉਹਨਾਂ ਦਾ ਮਕਸਦ ਸਿਰਫ ਇਸ ਪਹਿਰਾਵੇ ਦੀ ਆੜ੍ਹ ਵਿੱਚ
ਸਿੱਖਾਂ ਨੂੰ ਅੰਧਵਿਸ਼ਵਾਸਾਂ ਤੇ ਕਰਮਕਾਂਡਾਂ ਵਿੱਚ ਪਾਉਣਾ ਹੈ।
ਥੋੜਾ ਸਮਾਂ ਹੋਇਆ ਰੇਡੀਓ ਤੇ ਆਪਣੇ ਆਪਨੂੰ ਸਿੱਖ ਧਰਮ ਦਾ ਵਿਦਵਾਨ ਸਮਝਣ ਵਾਲਾ ਆਦਮੀ ਕਹਿ ਰਿਹਾ ਸੀ
ਮੈਂ ਅੰਮ੍ਰਿਤਧਾਰੀ ਹਾਂ ਅਤੇ ਨਾਲ ਇਹ ਵੀ ਕਹਿ ਰਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ
ਸਿੱਖਾਂ ਨੂੰ ਵੇਦ ਪੜ੍ਹ ਕਿ ਸਿਖਿਆ ਲੈਣ ਦੀ ਸਲਾਹ ਦਿਤੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ
ਸਿੱਖਾਂ ਨੂੰ ਸ਼ਿਵ ਜੀ, ਬ੍ਰਹਮਾ ਅਤੇ ਪਾਰਬਤੀ ਹੋਰਾਂ ਨੂੰ ਜੀਵਣ ਦੇਣ ਅਤੇ ਲੈਣ ਵਾਲਾ ਆਦਿ ਆਖਿਆ
ਗਿਆ ਹੈ। ਜਾਨੀਕਿ ਸ੍ਰੀਸ਼ਟੀ ਨੂੰ ਚਲਾਉਣ ਵਾਲਾ ਆਖਿਆ ਗਿਆ ਹੈ।
ਕਈ ਆਪਣੇ ਆਪ ਨੂੰ ਸਿੱਖ ਸਮਝਣ ਵਾਲੇ ਏਨੇ ਵਹਿਮੀ ਹੋ ਗਏ ਹਨ ਕਿ ਹੱਥ ਦੀ ਅਗੂਠੇ ਨਾਲ ਦੀ ਉਂਗਲ
ਵਿੱਚ ਕਿਸੇ ਪੰਡਤ ਦੇ ਕਹਿਣ ਤੇ ਉਸ ਕੋਲੋ ਮੁਲ ਲੈਕੇ ਜਾਂ ਪੁੱਛ ਕੇ ਨੰਗ ਪਾਈ ਫਿਰਦੇ ਹਨ। ਕਈਆਂ ਨੇ
ਤਾਂ ਲਾਲ ਰੰਗ ਦਾ ਗਾਨਾ ਵੀ ਗੁੱਟ ਤੇ ਬਨ੍ਹਿਆ ਹੁੰਦਾ ਹੈ।
ਤਿੱਥ ਵਾਰਾਂ ਦੇ ਅਜਿਹੇ ਲੋਕ ਆਮ ਹੀ ਪੁਜਾਰੀ ਹਨ। ਖਾਸ ਕਰਕੇ ਸੰਗਰਾਂਦ, ਮੱਸਿਆ ਅਤੇ ਪੁਨਿਆਂ ਵਰਗੇ
ਦਿਨ ਨੂੰ ਹੋਰਨਾ ਦਿਨਾਂ ਨਾਲੋਂ ਪਵਿੱਤਰ ਸਮਝਦੇ ਹਨ। ਜਦ ਕਿ ਗੁਰਬਾਣੀ ਸਿੱਖਾਂ ਨੂੰ ਸਮਝਾਉਂਦੀ ਹੈ:
ਥਿਤੀ ਵਾਰ ਸੇਵਹਿ ਮੁਗਧ ਗਵਾਰ॥ ਨਾਨਕ ਗੁਰਮੁਖਿ ਬੂਝੈ ਸੋਈ ਪਾਇ॥ ਇਕਤੁ
ਨਾਮਿ ਸਦਾ ਰਹਿਆ ਸਮਾਇ॥ (ਮ: 3, ਪੰਨਾ 842)
ਅੱਜ ਅਜਿਹੇ ਸਿੱਖ ਰੁੱਖਾਂ, ਮੜੀਆਂ, ਕਬਰਾਂ, ਥੜ੍ਹਿਆਂ ਆਦਿ ਨੂੰ ਮੱਥੇ ਟੇਕਦੇ ਅਤੇ ਉਥੇ ਸਾਧਾਂ ਦੇ
ਨਾਂਵਾਂ ਤੇ ਅਖੰਡ ਪਾਠ ਕਰਵਾਉਂਦੇ ਆਮ ਹੀ ਵੇਖੇ ਜਾਂਦੇ ਹਨ। ਅਖੰਡ ਪਾਠ ਜਾਂ ਸਧਾਰਨ ਪਾਠ ਅਰੰਭ ਕਰਨ
ਤੋਂ ਪਹਿਲਾਂ ਇਹਨਾਂ ਨੂੰ ਹਿੰਦੂ ਧਰਮ ਦੇ ਮੰਨੇ ਜਾਂਦੇ ਦੇਵਤਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ
“ਸ਼ਬਦ ਗੁਰੂ” ਦੇ ਲਾਗੇ ਪੂਜਣਾ ਬਹੁਤ ਜਰੂਰੀ ਸਮਝਦੇ ਹਨ। ਜਿੰਨਾਂ ਵਿੱਚੋਂ ਕੁੰਭ, ਨਾਰੀਅਲ, ਜੋਤ,
ਮੌਲੀ ਦਾ ਧਾਗਾ ਅਤੇ ਚਿੱਟਾ ਕਪੜਾ ਜਾਂ ਲਾਲ ਰੰਗ ਵਾਲਾ ਆਮ ਹੀ ਇਹ ਚੀਜਾ ਵੇਖਣ ਨੂੰ ਮਿਲਦੀਆਂ ਹਨ।
ਹਾਲਾਂਕਿ ਇਹਨਾਂ ਚੀਜ਼ਾਂ ਦੀ ਸਿੱਖ ਰਹਿਤ ਮਰਯਾਦਾ ਅਨੁਸਾਰ ਵੀ ਮਨਾਹੀ ਹੈ। ਸਿੱਖ ਰਹਿਤ ਮਰਯਾਦਾ ਦੇ
ਅਖੰਡ ਪਾਠ ਅਰੰਭ ਕਰਨ ਦੇ ਸਰਲੇਖ ਹੇਠ ਲਿਖਿਆ ਹੈ: (ਇ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ
ਵੇਲੇ ਕੁੰਭ, ਜੋਤ, ਨਾਰੀਅਲ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ
ਜਾਰੀ ਰੱਖਣਾ ਮਨਮੱਤ ਹੈ। ਪਰ, ਅਜਿਹੇ ਬਣੇ ਸਿੱਖ ਨਾਂ ਰਹਿਤ ਮਰਯਾਦਾ ਨੂੰ ਮੰਨਦੇ ਹਨ ਤੇ ਨਾਂ ਹੀ
ਗੁਰਬਾਣੀ ਦੇ ਸ਼ਬਦਾਂ ਨੂੰ ਜੋ ਆਖ ਰਹੇ ਹਨ: ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥
ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ ੧॥ (ਮ: 5, ਪੰਨਾ 747)
ਸ੍ਰੀ ਗੁਰੁ ਗ੍ਰੰਥ ਸਾਹਿਬ ਨੂੰ “ਸ਼ਬਦ ਗੁਰੂ” ਉਂਝ ਆਖਣ ਵਾਲੇ ਮੰਤਰਾਂ ਵਾਂਗੂ ਗਿਣਤੀ ਮਿਣਤੀ ਦਾ
ਇਸਦਾ ਪਾਠ ਕਰਦੇ ਤੇ ਬਦਲੇ ਵਿੱਚ ਫੱਲ ਮਿਲਣ ਦੀ ਆਸ ਰੱਖਦੇ ਹਨ। ਗੁਰੂ ਨਾਲ ਸੌਦੇ ਬਾਜੀ ਕਰਦੇ ਹਨ
ਕਿ ਤੂੰ ਮੇਰਾ ਫਲਾਣਾ ਕੰਮ ਜਾਂ ਫਲਾਣੀ ਚੀਜ ਦੇ ਮੈਂ ਤੇਰੇ ਇਨੇ ਪਾਠ ਕਰਾਂਗਾ ਜਾਂ ਅਖੰਡ ਪਾਠ
ਕਰਵਾਂਗਾ ਆਦਿ ਸੁੱਖਣਾ ਸੁੱਖਦੇ ਹਨ।
ਕਈ ਤਾਂ ਅਜਿਹੇ ਅੰਮ੍ਰਿਤਧਾਰੀ ਬਣੇ ਹਨ ਜਿਹੜੇ ਕਿਸੇ ਵਾਲਾਂ ਕੱਟਿਆਂ ਵਾਲੇ ਸਿੱਖ ਨਾਲ ਹੱਥ ਮਿਲਾਉਣ
ਨਾਲ ਸਮਝਦੇ ਹਨ ਕਿ ਅਸੀਂ ਭਿੱਟੇ ਜਾਵਾਂਗੇ। ਕੀ ਅਜਿਹੇ ਲੋਕ ਬ੍ਰਹਮਣ ਦੀ ਵਿਚਾਰਧਾਰਾ ਨੂੰ ਮੰਨਣ
ਵਾਲੇ ਨਹੀਂ ਹਨ? ਗੁਰਬਾਣੀ ਤਾਂ ਸਮਝਾਂਉਂਦੀ ਹੈ: ਸਲੋਕੁ ਮ; ੧॥ ਪਹਿਲਾ
ਸੁਚਾ ਆਪਿ ਹੋਇ ਸੁਚੈ ਬੈਠਾ ਆਇ॥ ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ॥ (ਪੰਨਾ 473)
(04/06/13)
ਜਸਵੰਤ ਸਿੰਘ ‘ਅਜੀਤ’
ਯਾਦ
ਨੀਲਾ ਤਾਰਾ ਸਾਕੇ ਦੀ, ਜੋ ਭੁਲਾਇਆਂ ਵੀ ਨਹੀਂ ਭੁਲੇਗੀ
ਨੀਲਾ ਤਾਰਾ ਸਾਕਾ ਵਾਪਰਿਆਂ ਤਿੰਨ ਦਹਾਕੇ ਬੀਤਣ ਨੂੰ ਆ ਰਹੇ ਹਨ, ਪ੍ਰੰਤੂ ਇਸਦੀ ਯਾਦ
ਸਿੱਖਾਂ ਦੇ ਦਿਲਾਂ ਵਿੱਚ ਕਲ ਦੀ ਘਟਨਾ ਵਾਂਗ ਤਾਜ਼ਾ ਬਣੀ ਹੋਈ ਹੈ। ਜਦੋਂ ਵੀ ਇਸ ਸਾਕੇ ਦੀ ਯਾਦ
ਆਉਂਦੀ ਹੈ, ਤਾਂ ਸਾਰੇ ਸਰੀਰ ਵਿੱਚ ਕਾਂਬਾ-ਜਿਹਾ ਛਿੜ ਜਾਂਦਾ ਹੈ। ਸ੍ਰੀ ਹਰਿਮੰਦਿਰ ਸਾਹਿਬ
ਕੰਪਲੈਕਸ ਪੁਰ ਤੋਪਾਂ ਨਾਲ ਲੈਸ ਟੈਂਕ ਇਸਤਰ੍ਹਾਂ ਚਾੜ੍ਹੇ ਗਏ ਜਿਵੇਂ ਕਿਸੇ ਵਿਦੇਸ਼ੀ ਹਮਲਾਵਰ ਨੂੰ
ਖਦੇੜਨਾ ਹੋਵੇ। ਇਸ ਕਾਰਵਾਈ ਦੌਰਾਨ ਅੰਧਾ-ਧੁੰਦ ਗੋਲੀਆਂ ਚਲਾਈਆਂ ਗਈਆਂ ਅਤੇ ਤੋਪਾਂ ਦੇ ਗੋਲੇ ਦਾਗੇ
ਗਏ। ਜਿਸਦੇ ਫਲਸਰੂਪ ਹਜ਼ਾਰਾਂ ਬੇਗੁਨਾਹ ਬੀਬੀਆਂ, ਬਚੇ-ਬੁਢੇ ਅਤੇ ਜਵਾਨ ਸ਼ਹੀਦ ਹੋ ਗਏ। ਸ੍ਰੀ
ਹਰਿਮੰਦਿਰ ਸਾਹਿਬ ਦੀਆਂ ਪਵਿਤ੍ਰ ਦੀਵਾਰਾਂ ਤੇ ਗੋਲੀਆਂ ਦੀ ਬੁਛਾੜ ਕੀਤੀ ਗਈ, ਮੀਰੀ-ਪੀਰੀ ਦੇ
ਪ੍ਰਤੀਕ ਸ੍ਰੀ ਅਕਾਲ ਤਖਤ ਨੂੰ ਢਾਹ-ਢੇਰੀ ਕਰ ਦਿਤਾ ਗਿਆ। ਜਿਸ ਕਿਸੇ ਸਿੱਖ ਨੇ ਇਸ ਸਾਕੇ ਬਾਰੇ
ਸੁਣਿਆ, ਭਾਵੇਂ ਉਹ ਦੇਸ਼ ਦੇ ਕਿਸੇ ਕੋਨੇ ਵਿੱਚ ਵਸ ਰਿਹਾ ਸੀ ਜਾਂ ਵਿਦੇਸ਼ ਦੇ ਕਿਸੇ ਹਿਸੇ ਵਿਚ,
ਉਸਦਾ ਦਿਲ ਛਲਨੀ ਹੋ ਗਿਆ ਤੇ ਉਹ ਖੂਨ ਦੇ ਅਥਰੂ ਰੋ ਉਠਿਆ। ਪ੍ਰੰਤੂ ਹੈਰਾਨੀ ਦੀ ਗਲ ਇਹ ਹੈ ਕਿ
ਸੰਸਾਰ ਦੇ ਕਿਸੇ ਵੀ ਹਿਸੇ ਵਿਚੋਂ ਇਸ ਘਟਨਾ ਤੇ ਅਫਸੋਸ ਕਰਨ ਦੀ ਆਵਾਜ਼ ਸੁਣਾਈ ਨਹੀਂ ਦਿਤੀ ਅਤੇ ਨਾ
ਹੀ ਕਿਸੇ ਪਾਸੋਂ ਸਿੱਖਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਦੇ ਦੋ ਸ਼ਬਦ ਸੁਣਨ ਨੂੰ ਮਿਲੇ। ਹਾਂ,
ਜਨਸੰਘੀਆਂ (ਵਰਤਮਾਨ ਭਾਜਪਾਈਆਂ) ਵਲੋਂ ਲਡੂ ਵੰਡਣ ਤੇ ਇੱਕ ਦੂਜੇ ਨੂੰ ਵਧਾਈਆਂ ਦੇਣ ਦੇ ਨਾਲ ਹੀ ਇਹ
ਕਹੇ ਜਾਣ ਦੀਆਂ ਖਬਰਾਂ ਜ਼ਰੂਰ ਪੜ੍ਹਨ-ਸੁਣਨ ਨੂੰ ਮਿਲੀਆਂ ਕਿ ‘ਅਜਿਹਾ ਤਾਂ ਬਹੁਤ ਪਹਿਲਾਂ ਹੋ ਜਾਣਾ
ਚਾਹੀਦਾ ਸੀ’।
ਇਹ ਦੁਖਦਾਈ ਸਾਕਾ ਸਿੱਖ ਇਤਿਹਾਸ ਦਾ ਇੱਕ ਸਦਾ ਯਾਦ ਰਹਿਣ ਵਾਲਾ ਕਾਂਡ ਬਣ ਗਿਆ ਹੋਇਆ ਹੈ, ਜੋ
ਸਿੱਖਾਂ ਦੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਦਾ ਹੀ ਇਹ ਯਾਦ ਕਰਾਉਂਦਾ ਰਹੇਗਾ ਕਿ ਇਹ ਸਾਕਾ ਕਿਸੇ
ਵਿਦੇਸ਼ੀ ਹਾਕਮ ਦੀ ਫੌਜ ਨੇ ਨਹੀਂ, ਸਗੋਂ ਉਸ ਆਜ਼ਾਦ ਦੇਸ਼ ਦੀ ਸਰਕਾਰ ਦੀ ਫੌਜ ਨੇ ਬਰਪਾਇਆ ਹੈ, ਜਿਸ
ਦੇਸ਼ ਦੀ ਆਜ਼ਾਦੀ ਅਤੇ ਆਜ਼ਾਦੀ ਤੋਂ ਬਾਅਦ ਉਸਦੀਆਂ ਸਰਹਦਾਂ ਰੀ ਰਖਿਆ ਲਈ ਸਿੱਖਾਂ ਨੇ ਦੇਸ਼ ਦੀ ਆਬਾਦੀ
ਦਾ ਦੋ ਪ੍ਰਤੀਸ਼ਤ ਹਿਸਾ ਹੋਣ ਦੇ ਬਾਵਜੂਦ, ਸਭ ਤੋਂ ਵਧ ਕੁਰਬਾਨੀਆਂ ਕੀਤੀਆਂ ਹਨ। ਇਹੀ ਕਾਰਣ ਹੈ ਕਿ
ਇਸ ਸਾਕੇ ਨੂੰ ਸਿੱਖ ਭੁਲਾਇਆਂ ਵੀ ਨਹੀਂ ਭੁਲਾ ਪਾਣਗੇ।
ਆਖਿਰ ਅਜਿਹੇ ਹਾਲਾਤ ਕਿਵੇਂ ਤੇ ਕਿਉਂ ਪੈਦਾ ਹੋਏ? ਜਿਸ ਕਾਰਣ ਇਸ ਦੁਖਦਾਈ ਘਟਨਾ ਪੁਰ, ਸੰਸਾਰ ਭਰ
ਵਿਚੋਂ ਕੋਈ ਵੀ ਸਿਖਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਅਗੇ ਨਹੀਂ ਆ ਸਕਿਆ? ਇਨ੍ਹਾਂ ਵਰ੍ਹਿਆਂ
ਵਿਚ, ਇਸ ਸਾਕੇ ਨਾਲ ਸੰਬੰਧਤ, ਜੋ ਵੀ ਰਿਕਾਰਡ ਅਤੇ ਸਾਹਿਤ ਸਾਹਮਣੇ ਆਇਆ ਹੈ, ਉਸ ਨਾਲ ਸਚਾਈ ਤੋਂ
ਪਰਦਾ ਨਹੀਂ ਉਠ ਸਕਿਆ। ਇਸਦਾ ਕਾਰਣ ਇਹ ਹੈ ਕਿ ਇਹ ਰਿਕਾਰਡ ਤੇ ਸਾਹਿਤ ਨਿਰਪਖ ਸੂਤਰਾਂ ਰਾਹੀਂ ਪੇਸ਼
ਨਹੀਂ ਕੀਤਾ ਗਿਆ ਹੋਇਆ, ਸਗੋਂ ਉਨ੍ਹਾਂ ਵਲੋਂ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਦੀ ਵਫਾਦਾਰੀ ਇੱਕ ਜਾਂ
ਦੂਜੇ ਪਾਸੇ ਜੁੜੀ ਹੋਈ ਸੀ ਜਾਂ ਫਿਰ ਜਿਨ੍ਹਾਂ ਨੂੰ ਪਰਦੇ ਪਿਛੇ ਵਾਪਰਨ ਵਾਲੀਆਂ ਸਰਗਰਮੀਆਂ ਬਾਰੇ
ਕੁੱਝ ਵੀ ਪਤਾ ਨਹੀਂ ਸੀ। ਜਿਨ੍ਹਾਂ ਦੀਆਂ ਵਫਾਦਾਰੀਆਂ ਇੱਕ ਜਾਂ ਦੂਜੇ ਪਾਸੇ ਸਨ, ਉਨ੍ਹਾਂ ਆਪਣੀਆਂ
ਰਿਪੋਰਟਾਂ ਤੇ ਲਿਖਤਾਂ ਵਿੱਚ ਇਸ ਘਟਨਾ ਦੇ ਲਈ ਸਾਰੀ ਜ਼ਿਮੇਂਦਾਰੀ ਇੱਕ ਜਾਂ ਦੂਜੇ ਤੇ ਸੁਟ, ਆਪਣੀ
ਕੋਤਾਹੀ ਅਤੇ ਹਾਲਾਤ ਨੂੰ ਸਮਝਣ ਵਿੱਚ ਹੋਈ ਭੁਲ ਨੂੰ ਸਵੀਕਾਰਨ ਦੀ ਬਜਾਏ ਛੁਪਾਣ ਦੇ ਜਤਨ ਕੀਤੇ ਹਨ।
ਸ਼ਾਇਦ ਇਹੀ ਕਾਰਣ ਹਨ ਕਿ ਸਮੇਂ-ਸਮੇਂ ਇਸ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਜੋ ਵੀ ਸਮਾਗਮ ਕੀਤੇ
ਜਾਂਦੇ ਚਲੇ ਆ ਰਹੇ ਹਨ, ਉਨ੍ਹਾਂ ਵਿੱਚ ਕੁੱਝ ਵਿਦਵਾਨਾਂ ਵਲੋਂ ਇਹੀ ਮੰਗ ਕੀਤੀ ਜਾਂਦੀ ਚਲੀ ਆ ਰਹੀ
ਹੈ ਕਿ ਇਸ ਸਾਕੇ ਦੇ ਨਾਲ ਸੰਬੰਧਿਤ ਪਹਿਲਾਂ ਅਤੇ ਬਾਅਦ ਵਿੱਚ ਵਾਪਰੀਆਂ ਘਟਨਾਵਾਂ ਦੀ ਉਚ-ਪਧਰੀ ਤੇ
ਨਿਰਪਖ ਜਾਂਚ ਕਰਵਾਕੇ ਸਚਾਈ ਨੂੰ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਹੈ।
ਇਹ ਜਾਂਚ ਕਰਵਾਈ ਜਾਣੀ ਇਸ ਕਰਕੇ ਵੀ ਜ਼ਿਆਦਾ ਜ਼ਰੂਰੀ ਹੋ ਗਈ ਹੈ, ਕਿਉਂਕਿ ਅਜੇ ਤਕ ਇਸ ਸਾਕੇ ਦੇ ਲਈ
ਕੇਵਲ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਨੂੰ
ਹੀ ਜ਼ਿਮੇਂਦਾਰ ਗਰਦਾਨਿਆ ਜਾਂਦਾ ਚਲਿਆ ਆ ਰਿਹਾ ਸੀ। ਪਰ ਕੁੱਝ ਸਮਾਂ ਪਹਿਲਾਂ ਹੀ ਭਾਜਪਾ ਦੇ ਨੇਤਾ
ਅਤੇ ‘ਪੀ. ਐਮ. ਇਨ ਵੇੰਿਟੰਗ’ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਵਲੋਂ ਲਿਖਿਤ ਰੂਪ ਵਿੱਚ ਇਹ ਸਵੀਕਾਰ ਕਰ
ਲਏ ਜਾਣ ਨਾਲ ਕਿ ‘ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ, ਭਾਜਪਾ ਨੇ ਦਬਾਉ ਬਣਾ ਕੇ ਸਮੇਂ ਦੀ ਪ੍ਰਧਾਨ
ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਪੁਰ ਫੌਜੀ ਕਾਰਵਾਈ ਕਰਨ ਤੇ ਮਜਬੂਰ ਕਰ ਦਿਤਾ
ਸੀ’, ਇਸੇ ਤਰ੍ਹਾਂ ਹੀ ਕੁੱਝ ਵਰ੍ਹੇ ਪਹਿਲਾਂ ‘ਖਾਲੜਾ ਮਿਸ਼ਨ ਆਗੇਨਾਈਜ਼ੇਸ਼ਨ’ ਨੇ ਸੰਤ ਹਰਚੰਦ ਸਿੰਘ
ਲੌਂਗੋਵਾਲ, ਜੋ ਧਰਮ-ਯੁੱਧ ਮੋਰਚੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ, ਵਲੋਂ ਸ੍ਰੀਮਤੀ
ਇੰਦਰਾ ਗਾਂਧੀ ਦੇ ਨਿਜੀ ਸਕਤ੍ਰ ਆਰ ਕੇ ਧਵਨ ਦੇ ਨਾਂ ਲਿਖੀ ਇੱਕ ਨਿਜੀ ਚਿੱਠੀ ਜਾਰੀ ਕਰਦਿਆਂ, ਦੋਸ਼
ਲਾਇਆ, ਕਿ ਨੀਲਾ ਤਾਰਾ ਸਾਕੇ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਵੀ ਮੁਖ ਭਾਈਵਾਲੀ ਰਹੀ ਹੈ।
ਇਨ੍ਹਾਂ ਗਲਾਂ ਕਾਰਣ ਕੁੱਝ ਨਵੇਂ ਤਥ ਸਾਹਮਣੇ ਆ ਗਏ ਹਨ। ਇਸ ਕਰਕੇ ਇਸ ਕਾਂਡ ਨਾਲ ਸੰਬੰਧਿਤ ਸਾਰੇ
ਪਹਿਲੂਆਂ ਦੀ ਨਿਰਪਖ ਜਾਂਚ ਕਰਵਾਕੇ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ।
ਕੀ ਅਜਿਹਾ ਸੰਭਵ ਹੋ ਸਕੇਗਾ? ਕੁੱਝ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਸ਼ਾਇਦ ਅਜਿਹਾ ਸੰਭਵ ਨਾ
ਹੋ ਸਕੇ, ਕਿਉਂਕਿ ਉਨ੍ਹਾਂ ਅਨੁਸਾਰ ਇਸ ਕਾਂਡ ਨਾਲ ਸੰਬੰਧਤ ਕਈ ਸੁਆਲ ਅਜਿਹੇ ਹਨ, ਜਿਨ੍ਹਾਂ ਦੇ
ਜਵਾਬ ਕੋਈ ਵੀ ਧਿਰ ਦੇਣ ਲਈ ਤਿਆਰ ਨਹੀਂ ਹੋਵੇਗੀ। ਉਨ੍ਹਾਂ ਪੁਛਿਆ ਕਿ ਕੀ ਕੋਈ ਧਿਰ ਇਨ੍ਹਾਂ
ਸੁਆਲਾਂ ਦੇ ਜਵਾਬ ਦੇ ਸਕੇਗੀ ਕਿ-
0 ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਅਮਰੀਕ ਸਿੰਘ ਤੇ ਠਾਰਾ ਸਿੰਘ ਦੀ ਰਿਹਾਈ ਲਈ ਅਕਾਲ
ਤਖਤ ਤੋਂ ਮੋਰਚਾ ਲਾਏ ਜਾਣ ਦਾ ਐਲਾਨ ਕੀਤੇ ਜਾਣ ਦੇ ਨਾਲ ਹੀ ਅਕਾਲੀ ਆਗੂ ਕਰਪੂਰੀ ਤੋਂ ਲਾਏ ਹੋਏ
ਆਪਣੇ ਨਹਿਰ ਰੋਕੋ ਮੋਰਚੇ ਨੂੰ ਅਕਾਲ ਤਖਤ ਤੇ ਕਿਉਂ ਲੈ ਗਏ?
0 ਅਮਰੀਕ ਸਿੰਘ ਤੇ ਠਾਰਾ ਸਿੰਘ ਦੀ ਰਿਹਾਈ ਦੀ ਮੰਗ ਲਈ ਲਗੇ ਮੋਰਚੇ ਦੇ ਨਾਲ ਪਹਿਲਾਂ ਅਕਾਲੀਆਂ ਨੇ
ਉਸ ਨਾਲ ਨਹਿਰ ਰੋਕੋ ਮੋਰਚਾ ਸੰਬੰਧਿਤ ਕੀਤਾ ਫਿਰ ਇਸ ਪਿਛੋਂ ਕਿਉਂ ਲਗਾਤਾਰ ਮੰਗਾਂ ਵਿੱਚ ਵਾਧਾ ਕਰ,
ਉਹ ਆਪਣੇ ਆਪਨੂੰ ਵਿਰੋਧੀਆਂ ਵਲੋਂ ਬੁਣੇ ਜਾਲ ਵਿੱਚ ਫਸਾਂਦੇ ਚਲੇ ਗਏ?
0 ਜਦੋਂ ਪੰਜਾਬ ਵਿੱਚ ਬੇਗੁਨਾਹਵਾਂ ਦੇ ਕਤਲ ਹੋ ਰਹੇ ਸਨ ਅਤੇ ਇਹ ਦੋਸ਼ ਲਾਏ ਜਾ ਰਹੇ ਸਨ ਕਿ ਇਨ੍ਹਾਂ
ਕਤਲਾਂ ਦੇ ਲਈ ਜ਼ਿਮੇਂਦਾਰ ਕਾਤਲਾਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਨਾਹ ਮਿਲ ਰਹੀ ਹੈ ਤੇ
ਇਹ ਵੀ ਕਿਹਾ ਜਾ ਰਿਹਾ ਸੀ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਭਾਰੀ ਪੈਮਾਨੇ ਤੇ ਅਸਲਾ ਪੁਜ
ਰਿਹਾ ਹੈ ਤਾਂ ਕਿਉਂ ਨਹੀਂ ਅਕਾਲੀ ਆਗੂਆਂ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਤੇ ਇਹ ਕਿਉਂ ਨਹੀਂ
ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਪੂਰੀ ਤਰ੍ਹਾਂ ਸੁਰਖਿਆ ਬਲਾਂ ਨੇ ਆਪਣੇ ਘੇਰੇ ਵਿੱਚ ਲੈ
ਰਖਿਆ ਹੋਇਆ ਹੈ, ਫਿਰ ਵੀ ਜੇ ਬੇਗੁਨਾਹਵਾਂ ਦੇ ਕਾਤਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਨਾਹ
ਲੈਣ ਲਈ ਪੁਜ ਰਹੇ ਹਨ ਤੇ ਕੰਪਲੈਕਸ ਵਿੱਚ ਭਾਰੀ ਪੈਮਾਨੇ ਵਿੱਚ ਅਸਲਾ ਪੁਜ ਰਿਹਾ ਤਾਂ ਇਹ ਸਭ ਕੁੱਝ
ਸਿੱਖਾਂ ਨੂੰ ਬਦਨਾਮ ਕਰਨ ਲਈ, ਸਰਕਾਰ ਅਤੇ ਸੁਰਖਿਆ ਬਲਾਂ ਦੀ ਮਿਲੀ-ਭੁਗਤ ਨਾਲ ਹੀ ਹੋ ਰਿਹਾ ਹੈ?
0 ਇਹੀ ਸੁਆਲ ਸਮੇਂ ਦੇ ਉਨ੍ਹਾਂ ਫੌਜੀ ਅਧਿਕਾਰੀਆਂ ਪਾਸੋਂ ਵੀ ਪੁਛਿਆ ਜਾ ਸਕਦਾ ਹੈ, ਜਿਨ੍ਹਾਂ
ਦਰਬਾਰ ਸਾਹਿਬ ਕੰਪਲੈਕਸ ਦਾ ਘੇਰਾ ਪਾਈ ਬੈਠੇ ਸੁਰਖਿਆ ਬਲਾਂ ਦੀ ਕਮਾਨ ਸੰਭਾਲੀ ਹੋਈ ਸੀ, ਕਿ ਜਦ ਕਿ
ਤੁਹਾਨੂੰ ਇਹ ਪਤਾ ਹੈ ਕਿ ਕਾਤਲ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਨਾਹ ਲੈਣ ਲਈ ਪੁਜ ਰਹੇ ਹਨ ਤਾਂ
ਫਿਰ ਤੁਸੀਂ ੳਨ੍ਹਾਂ ਨੂੰ ਅੰਦਰ ਦਾਖਲ ਹੁੰਦਿਆਂ ਤੇ ਕਾਰੇ ਕਰਨ ਲਈ ਬਾਹਰ ਨਿਕਲਦਿਆਂ ਫੜਦੇ ਕਿਉਂ
ਨਹੀਂ ਸੀ? ਕੀ ਅਜਿਹਾ ਕਿਸੇ ਸੋਚੀ-ਸਮਝੀ ਸਾਜ਼ਸ਼ ਅਧੀਨ ਨਹੀਂ ਸੀ ਹੋ ਰਿਹਾ?
ਇਕ ਸਭ ਤੋਂ ਵਡਾ ਤੇ ਕੌੜਾ ਸੁਆਲ:
0 ਸਿਖ ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਦਰਬਾਰ ਸਾਹਿਬ ਦੀ
ਪਵਿਤ੍ਰਤਾ ਅਤੇ ਸਤਿਕਾਰ ਦਾ ਖਿਆਲ ਰਖਦਿਆਂ ਆਪਣੇ ਪੁਰ ਹੋਏ ਹਰ ਹਮਲੇ ਦਾ ਟਾਕਰਾ ਦਰਬਾਰ ਸਾਹਿਬ ਤੋਂ
ਬਾਹਰ ਕੀਤਾ। ਜਦੋਂ ਸਿੱਖਾਂ ਨੇ ਉਨ੍ਹਾਂ ਪਾਸੋਂ ਇਸਦਾ ਕਾਰਣ ਪੁਛਿਆ ਤਾਂ ਉਨ੍ਹਾਂ ਕਿਹਾ ਸੀ, ਕਿ
‘ਉਹ ਸ੍ਰੀ ਦਰਬਾਰ ਸਾਹਿਬ ਦੀ ਬੇਹੁਰਮਤੀ ਨਹੀਂ ਹੋਣ ਦੇਣਾ ਚਾਹੁੰਦੇ’। ਇਤਿਹਾਸ ਦਾ ਇਹ ਮਹਤਵਪੂਰਣ
ਪ੍ਰਮਾਣ ਸਾਹਮਣੇ ਹੋਣ ਦੇ ਬਾਵਜੂਦ, ਇਸਨੂੰ ਅਣਗੌਲਿਆਂ ਕਿਉਂ ਕੀਤਾ ਗਿਆ ਤੇ ਕਿਸਨੇ ਅਜਿਹਾ ਕਰਨ ਲਈ
ਮਜਬੂਰ ਕੀਤਾ?
0 ਇਸੇਤਰ੍ਹਾਂ ਸਰਕਾਰ ਦੇ ਉਸ ਸਮੇਂ ਦੇ ਜ਼ਿਮੇਂਦਾਰ ਅਧਿਕਾਰੀਆਂ ਤੇ ਸ਼੍ਰੀਮਤੀ ਇੰਦਰਾ ਗਾਂਧੀ ਦੇ
ਮੰਤਰੀ ਮੰਡਲ ਦੇ ਜ਼ਿਮੇਂਦਾਰ ਵਜ਼ੀਰਾਂ ਪਾਸੋਂ ਵੀ ਪੁਛਿਆ ਜਾ ਸਕਦਾ ਹੈ ਕਿ ਕੁੱਝ ਜਿਮੇਂਦਾਰ ਤੇ ਸਿਖ
ਇਤਿਹਾਸ ਦੇ ਜਾਣੂ ਵਿਦਵਾਨਾਂ ਵਲੋਂ ਦਿਤੀ ਗਈ ਇਸ ਸਲਾਹ ਨੂੰ ਅਣਗੌਲਿਆਂ ਕਿਉਂ ਕੀਤਾ ਗਿਆ ਕਿ
‘ਦਰਬਾਰ ਸਾਹਿਬ ਪੁਰ ਫੌਜ ਚਾੜ੍ਹਨ ਦੀ ਬਜਾਏ, ਕੰਪਲੈਕਸ ਦੇ ਬਿਜਲੀ-ਪਾਣੀ ਦੀ ਸਪਲਾਈ ਬੰਦ ਕਰ,
ਲੋੜੀਂਦੇ ਵਿਅਕਤੀਆਂ ਬਾਹਰ ਨਿਕਲਣ ਤੇ ਮਜਬੂਰ ਕੀਤਾ ਜਾ ਸਕਦਾ ਹੈ?
…ਅਤੇ ਅੰਤ ਵਿੱਚ: ਸਪਸ਼ਟ ਹੈ ਕਿ ਇਨ੍ਹਾਂ ਸੁਆਲਾਂ ਦੇ ਜਵਾਬ ਦੋਹਾਂ ਧਿਰਾਂ ਵਿਚੋਂ ਕੋਈ ਵੀ ਦੇਣ ਲਈ
ਤਿਆਰ ਨਹੀਂ ਹੋਵੇਗਾ। ਜਦੋਂ ਤਕ ਇਨ੍ਹਾਂ ਅਤੇ ਅਜਿਹੇ ਹੀ ਕਈ ਹੋਰ ਸੁਆਲਾਂ ਦੇ ਜਵਾਬ ਨਹੀਂ ਮਿਲਣਗੇ
ਤਦ ਤਕ ਸਚਾਈ ਸਾਹਮਣੇ ਨਹੀਂ ਆ ਸਕੇਗੀ। 000
(Mobile: 09868917731)
(02/06/13)
ਗਗਨ ਦੀਪ ਸਿੰਘ “ਧੂਰੀ”
“ਜਹ
ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥
(ਪੰਨਾ-791)
-ਗਗਨ ਦੀਪ ਸਿੰਘ “ਧੂਰੀ”
ਦ੍ਰਿਸ਼:- ਸਵੇਰ ਦੇ ਸੱਤ ਕੁ ਵੱਜੇ ਹਨ ਤੇ ਗੁਰਿੰਦਰ ਕੌਰ ਨੇ ਅੱਜ ਸੰਗਰਾਦ ਦੇ ਦਿਹਾੜੇ
ਤੇ ਲਾਗੇ ਪਿੰਡ ਦੇ ਸਭ ਤੋਂ ਵੱਡੇ ਗੁਰਦੁਆਰੇ ਵਿੱਚ ਜਾਣਾ ਹੁੰਦਾ ਹੈ, ਜਿੱਥੇ ਅੱਜ ਬੜਾ ਭਾਰੀ
ਸੰਤਾਂ ਦਾ ਦੀਵਾਨ ਲੱਗਣਾ ਹੈ ਤੇ 51 ਅਖੰਡ ਪਾਠਾਂ ਦੀਆਂ ਲੜੀਆਂ ਦਾ ਭੋਗ ਵੀ ਪੈਣਾ ਹੈ।
ਗੁਰਿੰਦਰ ਕੌਰ:- ਅੱਛਾ ਜੀ! ਫਿਰ ਮੈਂ ਜਾ ਰਹੀ ਹਾਂ।
ਜਗਰੂਪ ਸਿੰਘ:- ਕਿੱਥੇ?
ਗੁਰਿੰਦਰ ਕੌਰ:- ਤੂਸੀਂ ਅਣਜਾਣ ਕਿਉਂ ਬਣੇ ਰਹਿੰਦੇ ਹੋ? ਹੋਰ ਕਿੱਥੇ, ਗੁਰਦੁਆਰੇ। ਅੱਜ ਬੜਾ ਭਾਰੀ
ਦੀਵਾਨ ਲੱਗਣਾ ਜੇ ਤੇ 51 ਅਖੰਡ ਪਾਠਾਂ ਦਾ ਭੋਗ ਵੀ ਪੈਣਾ ਹੈ। ਦੂਰੋਂ-2 ਸੰਤਾਂ ਨੇ ਵੀ ਆਉਣਾ ਹੈ।
ਉਹਨਾਂ ਦੇ ਚਿਹਰੇ ਦੀ ਰੂਹਾਨੀ ਝਲਕ ਨਾਲ ਤਾਂ ਮੇਰਾ ਜੀਵਨ ਸਫਲਾ ਹੋ ਜਾਵੇਗਾ। ਨਾਲੇ ਮੇਰਾ ਤਾਂ ਇੱਕ
ਵੱਡੇ ਸੰਤ ਜੀ ਨਾਲ ਮਿਲਣਾ (Appointment)
ਵੀ ਤੈਅ ਹੋ ਗਿਆ ਹੈ। ਆਹ ਦਿਓ, ਜ਼ਰਾ 5100 ਰੁਪਏ ਪਰਚੀ ਕਟਾਉਣੀ ਜੇ।
ਜਗਰੂਪ ਸਿੰਘ:- ਭਾਗਵਾਨੇ! ਤੈਨੂੰ ਕਿੰਨ੍ਹੀ ਵਾਰ ਕਿਹਾ ਹੈ ਐਸੇ ਮਨਮਤਿ ਦੇ ਸਥਾਨਾਂ ਤੇ ਨਾ ਜਾਇਆ
ਕਰ। ਜਿੱਥੇ ਇੰਨ੍ਹੇ ਕਰਮ ਕਾਂਡ ਹੁੰਦੇ ਹੋਣ। ਇੱਕ ਤਾਂ ਇਹ
“HM One”
ਵਾਲਿਆਂ ਨੇ ਬੁੱਧੀ ਭ੍ਰਿਸ਼ਟ ਕੀਤੀ ਪਈ ਹੈ। ਰੋਜ਼ ਕੋਈ ਨਾ ਕੋਈ ਸੰਤ ਭੇੜ ਦਿੰਦੇ ਨੇ। ਇਹ ਅਖੌਤੀ ਸੰਤ
ਸਮਾਗਮ ਹੀ ਲੋਕਾਂ ਦੀ ਨੀਂਦ ਦੇ ਵੈਰੀ ਬਣੇ ਹੋਏ ਨੇ। ਨਾਲੇ ਤੈਨੂੰ ਪਤਾ ਹੈ ਕਿ ਜਿਸ ਪਾਖੰਡੀ ਬਾਬੇ
ਨੂੰ ਤੂੰ ਮਿਲਣ ਜਾ ਰਹੀ ਹੈਂ ਉਸ ਤੇ ਬਲਾਤਕਾਰ ਦਾ ਦੋਸ਼ ਵੀ ਲੱਗਿਆ ਹੋਇਆ ਹੈ। ਉਹਨਾਂ ਨੇ ਤਾਂ ਆਪਣੀ
ਕਮਾਈ ਦਾ ਇੱਕ ਸਾਧਨ ਬਣਾਇਆ ਹੋਇਆ ਹੈ, ਲੁੱਟ-ਖੋਹ ਮਚਾ ਰੱਖੀ ਹੈ। ਤੂੰ ਆਪਣੇ ਘਰ ਬੈਠ, ਕਿਤੇ ਜਾਣ
ਦੀ ਲੋੜ ਨਹੀਂ। ਤੂੰ ਇੱਥੇ ਹੀ ਮੇਰੇ ਨਾਲ ਬੈਠ ਕੇ ਥੋੜੀ ਮੋਟੀ ਗੁਰਬਾਣੀ ਦੀ ਵਿਚਾਰ ਕਰ ਲਿਆ ਕਰ।
ਤਾਹੀਓਂ ਤੈਨੂੰ ਕੁੱਝ ਗਿਆਨ ਆਵੇਗਾ, ਇਹਨਾਂ ਮਗਰ ਨਾ ਲੱਗ। ਇਹ ਤਾਂ ਚਾਹੁੰਦੇ ਹੀ ਹਨ ਕਿ ਜੇਕਰ
ਕਿਤੇ ਇਹ ਲੋਕ ਗੁਰਬਾਣੀ ਦੀ ਵਿਚਾਰ ਕਰਨ ਲੱਗ ਪੈਣ ਤਾਂ ਸਾਡਾ ਧੰਧਾ ਤਾਂ ਬੰਦ ਹੀ ਹੋ ਜਾਵੇਗਾ।
ਗੁਰਿੰਦਰ ਕੌਰ:- ਤੂਸੀਂ ਤਾਂ ਪੂਰੇ ਨਾਸਤਿਕ ਹੋ ਗਏ ਹੋ। ਰੱਬ ਸਰੂਪ ਸੰਤਾਂ ਤੇ ਸ਼ੱਕ ਕਰਦੇ ਹੋ।
ਤੁਹਾਡੇ ਨਾਲ ਬਹਿਸ ਕੌਣ ਕਰੇ। ਜੇ ਖੁਦ ਨ੍ਹੀ ਸਵਰਗਾਂ ਚ ਜਾਣਾ ਤੇ ਮੈਨੂੰ ਤਾਂ ਜਾਣ ਦਿਓ।
ਅਗਲੇ ਦਿਨ ਸਵੇਰੇ 8 ਕੁ ਵਜੇ ਗੁਰਿੰਦਰ ਕੌਰ ਤਿਆਰ ਹੋ ਕੇ ਗੁਰਦੁਆਰੇ ਚਲੀ ਜਾਂਦੀ ਹੈ ਤੇ
ਸੰਤਾਂ ਦੇ ਸਮਾਗਮ ਨੂੰ ਪੂਰਾ ਸੁਣ ਕੇ ਫਿਰ ਆਪਣੇ ਪਿਆਰੇ ਸਾਧ ਦੀ ਸੇਵਾ ਕਰਕੇ ਤੇ ਪੈਸਿਆਂ ਬਦਲੇ ਉਸ
ਨੂੰ ਘਿਉ ਦੀਆਂ ਪਿੰਨੀਆਂ, ਕਾਜੂ, ਬਦਾਮ, ਪਿਸਤਾ ਤੇ ਫਲ ਫਰੂਟ ਦੇ ਕੇ ਤੇ 501 ਰੁਪਏ ਦੀ ਪਰਚੀ
ਕਟਵਾ ਕੇ ਆ ਜਾਂਦੀ ਹੈ ਤੇ ਰਸਤੇ ਵਿੱਚ ਉਸਨੂੰ ਆਪਣੇ ਗੁਆਂਢੀਆਂ ਦਾ ਲੜਕਾ ਗੁਰਸ਼ਬਦ ਸਿੰਘ ਮਿਲਦਾ ਹੈ
ਜੋ ਕਿ ਸਕੂਲ ਵਿੱਚ ਬਾਰ੍ਹਵੀਂ ਦਾ ਇਮਤਿਹਾਨ ਦੇਣ ਜਾ ਰਿਹਾ ਹੈ।
ਗੁਰਸ਼ਬਦ ਸਿੰਘ:- ਚਾਚੀ ਜੀ, ਸਤਿ ਸ੍ਰੀ ਅਕਾਲ।
ਗੁਰਿੰਦਰ ਕੌਰ:- ਵੇ ਕਿੱਥੇ ਚੱਲਿਆਂ? ਹਾਂ ਸੱਚ, ਤੇਰਾ ਤਾਂ ਅੱਜ ਪੇਪਰ ਹੈ। ਹੋ ਗੀ ਸਾਰੀ ਤਿਆਰੀ।
ਸੰਤਾਂ ਨੂੰ ਮੱਥਾ ਟੇਕਦਾ ਜਾਈਂ। ਪੇਪਰ ਚ’ ਪੂਰੇ ਨੰਬਰ ਆ ਜਾਣਗੇ।
ਗੁਰਸ਼ਬਦ ਸਿੰਘ:- ਕਾਹਦੀ ਤਿਆਰੀ, ਚਾਚੀ ਜੀ! ਸਾਰੀ ਰਾਤ ਇਹਨਾਂ ਨੇ ਮੈਨੂੰ ਸੌਣ ਨ੍ਹੀ ਦਿੱਤਾ,
ਇਹਨਾਂ ਦੇ ਸਪੀਕਰਾਂ ਨਾਲ ਤਾਂ ਮੇਰੇ ਕੰਨ ਦਰਦ ਕਰਨ ਲੱਗ ਪਏ ਤੇ ਸਵੇਰੇ ਇੱਕ ਵਾਰ ਫਿਰ ਤੋਂ
Revise
ਕਰਨਾ ਸੀ ਉਹ ਵੀ ਨ੍ਹੀ ਹੋ ਪਾਇਆ। ਕੁੱਝ ਪੱਲੇ ਤਾਂ ਪੈਂਦਾ ਨ੍ਹੀ ਕੀ ਬੋਲਦੇ ਰਹਿੰਦੇ ਨੇ, ਆਪਣੀਆਂ
ਹੀ ਜਬਲੀਆਂ ਮਾਰੀ ਜਾਣਗੇ। ਕਦੀ ਸ਼ਬਦ ਗੁਰੂ ਦੀ ਵਿਚਾਰ ਕੀਤੀ ਜੇ ਇਹਨਾਂ ਨੇ। ਆਪਣੀਆਂ ਹੀ ਧਾਰਨਾਵਾਂ
ਬਣਾਈ ਫਿਰਦੇ ਨੇ।
ਗੁਰਿੰਦਰ ਕੌਰ:- ਗੁਰਸ਼ਬਦ ਇੰਝ ਨ੍ਹੀ ਕਹੀ ਦਾ ਹੁੰਦਾ (ਪਰ ਇੱਕ ਪਾਸੇ ਮਨ ਵਿੱਚ ਇਹ ਵੀ ਸੋਚਦੀ ਹੈ
ਕਿ ਬੱਚੇ ਦੀ ਗੱਲ ਤਾਂ ਠੀਕ ਐ।)
ਗੁਰਸ਼ਬਦ ਸਿੰਘ:- ਚਾਚੀ ਜੀ, ਇਸ ਲਈ ਤੇ ਸਿਰਫ ਇਹਨਾਂ ਕਰਕੇ ਮੇਰਾ ਗੁਰਦੁਆਰੇ ਤੋਂ ਵਿਸ਼ਵਾਸ ਵੀ ਉੱਠ
ਗਿਆ ਜੇ। ਮੈਨੂੰ ਨਾ ਤਾਂ ਉੱਥੇ ਨਾਨਕ ਜੀ ਨਜ਼ਰ ਆਉਂਦੇ ਤੇ ਨਾ ਹੀ ਰਵਿਦਾਸ ਜੀ ਦਾ ਸਰੂਪ ਦੇਖਣ ਨੂੰ
ਮਿਲਦਾ ਹੈ। ਇਹ ਤਾਂ ਪੱਕੇ ਕਾਬਜ਼ ਹੋ ਚੁੱਕੇ ਨੇ ਗੁਰਦੁਆਰੇ ਉੱਪਰ। ਗੁਰੂ ਗ੍ਰੰਥ ਸਾਹਿਬ ਦੇ
ਸਿਧਾਂਤਾਂ ਨੂੰ ਤਾਂ ਇਹਨਾਂ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਹੈ। ਅੱਜ ਨਾਨਕ ਤੇ ਰਵਿਦਾਸ ਨੂੰ
ਤਾਂ ਗੁਰਦੁਆਰੇ ਦੇ ਚੌਰਾਹੇ ਤੇ ਵੀ ਖੜ੍ਹਨ ਦੀ ਇਜਾਜ਼ਤ ਨਹੀਂ। ਗੁਰੂ ਗ੍ਰੰਥ ਸਾਹਿਬ ਨੂੰ ਤਾਂ ਇਹਨਾਂ
ਰੁਮਾਲੇ ਵਿੱਚ ਲਪੇਟ ਕੇ ਰੱਖ ਦਿੱਤਾ ਹੈ ਤੇ “ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ” ਦੀ ਜਗ੍ਹਾ ਇਹਨਾਂ
ਨੂੰ ਤਾਂ ਹਰ ਜਗ੍ਹਾ ਮਾਇਆ ਦੇ ਖਜ਼ਾਨੇ ਨਜ਼ਰ ਆਉਂਦੇ ਨੇ। ਜਿਸ ਬਾਬੇ ਨੇ ਜਾਤ-ਪਾਤ ਦਾ ਭੇਦ ਮਿਟਾਇਆ
ਸੀ, ਅੱਜ ਉਸ ਨੂੰ ਛਿੱਕੇ ਤੇ ਟੰਗ ਕੇ ਕਿਸੇ ਗਰੀਬ/ਲੋੜਵੰਦ ਨੂੰ ਨਾ ਤਾਂ ਗੁਰਦੁਆਰੇ ਅੰਦਰ ਮੱਥਾ
ਟੇਕਣ ਦੀ ਤੇ ਨਾ ਹੀ ਇਹਨਾਂ ਦੇ ਬਣਾਏ ਅੰਮ੍ਰਿਤ ਦੀਆਂ ਘੁੱਟਾਂ ਭਰ ਕੇ ਬੈਠੇ ਸਿੱਖਾਂ ਨਾਲ ਲੰਗਰ
ਛਕਣ ਦੀ ਇਜਾਜ਼ਤ ਹੈ। ਉਹ ਵੀ ਸਾਡੇ ਭਰਾ ਹਨ। ਅਕਾਲ ਪੁਰਖ ਸਾਡਾ ਪਿਉ ਹੈ। ਜਿਸ ਔਰਤ ਨੂੰ ਨਾਨਕ ਜੀ
ਨੇ ਪੁਰਸ਼ ਤੋਂ ਵੀ ਵੱਧ ਕੇ ਦਰਜਾ ਦਿੱਤਾ ਸੀ ਤੇ ਕਿਹਾ ਸੀ:-
“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥”
ਅੱਜ ਉਸੇ ਔਰਤ ਨੂੰ ਇੱਕ ਅਖੌਤੀ ਸੰਤ ਕਹਿੰਦਾ ਹੈ ਕਿ ਜਦੋਂ ਔਰਤ ਨੂੰ ਮਾਹਵਾਰੀ ਆਉਂਦੀ
ਹੈ ਤਾਂ ਉਹ ਸ਼ੁੱਧ ਨਹੀਂ ਹੁੰਦੀ। ਉਸਨੂੰ ਕੋਈ ਪੁੱਛੇ ਕਿ ਜੇ ਤੇਰੀ ਮਾਤਾ ਜੀ ਨੂੰ ਮਾਹਵਾਰੀ ਨਾ
ਆਉਂਦੀ ਤਾਂ ਤੇਰੇ ਵਰਗਾ ਦੁਨੀਆ ਨੂੰ ਤਾਰਨ ਵਾਲਾ ਅਖੌਤੀ ਸੰਤ ਕਿਵੇਂ ਪੈਦਾ ਹੁੰਦਾ। ਅਖੰਡ ਪਾਠ
ਕਰਨ ਨਾਲ ਇਹਨਾਂ ਨੂੰ ਕੀ ਮਿਲਦਾ। ਕਿਉਂ ਨ੍ਹੀ ਵਿਚਾਰ ਵੱਲ ਧਿਆਨ ਦਿੰਦੇ। ਹਰ ਵਾਰੀ ਉਹੀ
ਘਿਸਿਆ-ਪਿੱਟਿਆ ਇਤਿਹਾਸ ਸੁਣਾਈ ਜਾਣਗੇ ਪਰ ਅਸਲ ਵਿੱਚ ਹੁੰਦਾ ਉਹ ਮਿਥਿਹਾਸ ਹੈ। ਸੱਚ ਨੂੰ ਕਿਉਂ
ਨ੍ਹੀ ਮਨ ਵਿੱਚ ਵਸਾਉਂਦੇ, ਕਿਉਂ ਨ੍ਹੀ ਗੁਰੂ ਦੀ ਸਿੱਖਿਆ ਤੇ ਅਮਲ ਕਰਦੇ? ਕਿਉਂ ਝੂਠ ਤੇ ਤੁਲੇ ਹੋਏ
ਨੇ?
ਗੁਰਿੰਦਰ ਕੌਰ:- ਅੱਛਾ ਪੁੱਤ! ਫਿਰ ਮੈਂ ਚੱਲਦੀ ਹਾਂ, ਮੈਨੂੰ ਦੇਰੀ ਹੋ ਰਹੀ ਹੈ (ਗੁਰਿੰਦਰ ਕੌਰ
ਜਾਣ ਹੀ ਲੱਗਦੀ ਹੈ ਕਿ ਉਸਦੀ 501 ਰੁਪਏ ਦੀ ਪਰਚੀ ਗਿਰ ਜਾਂਦੀ ਹੈ।)
ਗੁਰਸ਼ਬਦ ਸਿੰਘ:- ਮਾਸੀ ਜੀ! ਆਹ ਪਰਚੀ, ਤੂਸੀਂ 501 ਰੁਪਏ ਦੀ ਪਰਚੀ ਕਟਵਾ ਲੀ ਕੁੱਝ ਤਾਂ ਸੋਚਦੇ।
ਇਸ ਤੋਂ ਚੰਗਾ ਤਾਂ ਇਹ ਸੀ ਕਿ ਇਸਨੂੰ ਕਿਸੇ ਚੰਗੇ ਪਾਸੇ ਲਗਾਉਂਦੇ। ਕਿਸੇ ਲੋੜਵੰਦ/ਗਰੀਬ ਜਾਂ ਕਿਸੇ
ਸੰਸਥਾ ਦੇ ਉਪਯੋਗ ਲਈ ਵਰਤਦੇ। ਇਸ ਤੋਂ ਚੰਗਾ ਤਾਂ ਇਹ ਸੀ ਕਿ ਗੁਰਬਾਣੀ ਦਾ ਲਿਟਰੇਚਰ ਸੰਗਤਾਂ ਵਿੱਚ
ਵੰਡ ਦਿੰਦੇ, ਕੁੱਝ ਤਾਂ ਗਿਆਨ ਆਉਣਾ ਸੀ ਉਹਨਾਂ ਨੂੰ। ਬਾਬਿਆਂ ਦੀਆਂ ਗੋਗੜਾਂ ਤਾਂ ਪਹਿਲਾਂ ਹੀ
ਵੱਧੀਆਂ ਹੋਈਆਂ ਹਨ। ਅੱਛਾ! ਫਿਰ ਮੈ ਜਾਣਾ ਖਿਆਲ ਰੱਖਿਓ ਆਪਣਾ।
ਗੁਰਿੰਦਰ ਕੌਰ:- (ਘਰ ਆਉਂਦੇ ਸਾਰ ਹੀ ਆਪਣੇ ਪਤੀ ਜਗਰੂਪ ਸਿੰਘ ਨੂੰ ਕਹਿੰਦੀ ਹੈ।) ਗੁਰਸ਼ਬਦ ਨੇ ਤਾਂ
ਅੱਖਾਂ ਹੀ ਖੋਲ ਦਿੱਤੀਆਂ ਮੇਰੀਆਂ ਅੱਗੇ ਤੋਂ ਨ੍ਹੀ ਜਾਣਾ ਮੈਂ।
ਜਗਰੂਪ ਸਿੰਘ:- ਓਇ! ਆ ਕੀ ਚਮਤਕਾਰ ਹੋ ਗਿਆ।
ਗੁਰਿੰਦਰ ਕੌਰ:- ਚਮਤਕਾਰ ਨ੍ਹੀ ਜੀ, ਸੱਚ ਦਾ ਗਿਆਨ ਹੈ ਇਹ। ਇੱਕ ਛੋਟੇ ਜਿਹੇ ਬੱਚੇ ਦੀ ਗੱਲ ਨੇ
ਇਹਨਾਂ ਪ੍ਰਭਾਵਿਤ ਕਰ ਦੇਣਾ ਸੋਚਿਆ ਨਹੀਂ ਸੀ। “ਗਿਆਨ ਵਿਹੂਣਾ ਕਿਛੂ ਨ
ਸੂਝੈ” ਮੁਤਾਬਿਕ ਸੀ ਪਹਿਲਾਂ ਮੈਂ ਪਰ ਹੁਣ ਸੱਚ ਦਾ ਗਿਆਨ ਹੋ ਗਿਆ ਹੈ ਤੇ ਇਹਨਾਂ ਸਭ ਦੀ
ਅਸਲੀਅਤ ਵੀ ਹੁਣ ਸਾਮ੍ਹਣੇ ਆ ਗਈ ਹੈ। ਤੂਸੀਂ ਸਹੀ ਹੀ ਕਹਿੰਦੇ ਸੀ।
ਜਗਰੂਪ ਸਿੰਘ:- ਚਲ, ਤੈਨੂੰ ਕੁੱਝ ਸਮਝ ਤਾਂ ਲੱਗੀ (ਇਹ ਕਹਿ ਕੇ ਜਗਰੂਪ ਸਿੰਘ ਆਪਣੇ ਕੰਮ ਤੇ ਚਲਾ
ਜਾਂਦਾ ਹੈ।)
(ਸਮਾਪਤ)
ਹੁਣ ਮੈਂ ਇਹ ਦੇਖਾਂਗਾ ਕਿ ਕਿੰਨ੍ਹੇ ਲੋਕਾਂ ਦੀ ਸੋਚ ਬਦਲਦੀ ਹੈ। ਹੁਣ ਇਹ ਤੂਸੀਂ ਦੇਖਣਾ ਹੈ ਕਿ
ਤੂਸੀਂ ਗੁਰਿੰਦਰ ਕੌਰ ਬਣਨਾ ਹੈ ਜਾਂ ਫਿਰ ਵੀ ਓਹੀ ਕੰਮ ਕਰਨੇ ਹਨ। ਸਾਨੂੰ ਐਸੇ ਕਿੰਨ੍ਹੇ ਹੀ
ਗੁਰਸ਼ਬਦ ਸਿੰਘ ਦੀ ਲੋੜ ਹੈ, ਜੋ ਨਾਨਕ ਦੇ ਫਲਸਫੇ ਉੱਪਰ ਚੱਲ ਕੇ ਲੋਕਾਂ ਵਿੱਚ ਜਾਗ੍ਰਿਤੀ ਲਿਆਉਣ ਤੇ
ਸਭ ਤੋਂ ਵੱਡੀ ਗੱਲ ਬਿਨ੍ਹਾਂ ਕਿਸੇ ਦੇ ਡਰ ਤੋਂ ਭੈਅ ਮੁਕਤ ਹੋ ਕੇ ਸੱਚ ਦਾ ਪ੍ਰਚਾਰ ਕਰਨ।
-ਗਗਨ ਦੀਪ ਸਿੰਘ “ਧੂਰੀ”
(02/06/13)
ਭਾਈ ਬੇਅੰਤ ਸਿੰਘ ਖਾਨੇਵਾਲ
ਸਿੱਖੀ ਲਹਿਰ
ਭਾਈ ਬੇਅੰਤ ਸਿੰਘ ਖਾਨੇਵਾਲ
ਮੋ: +91-98556-98833
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਹਿ॥
ਸਿੱਖੀ ਲਹਿਰ ਤਹਿਤ ਚਲ ਰਹੇ ਪ੍ਰੋਗਰਾਮ ਵਿੱਚ ਸਿੱਖ ਕੌਮ ਦੇ ਵਿਦਵਾਨ ਪ੍ਰਚਾਰਕ ਵੀਰ
ਸੁਖਵਿੰਦਰ ਸਿੰਘ ਦਦੇਹਰ, ਵੀਰ ਸਰਬਜੀਤ ਸਿੰਘ ਧੂੰਦਾ, ਵੀਰ ਹਰਜਿੰਦਰ ਸਭਰਾਅ, ਪ੍ਰਿੰਸੀਪਲ ਗੁਰਬਚਨ
ਸਿੰਘ ਥਾਈਲੈਂਡ, ਇਹਨਾਂ ਵੀਰਾਂ ਦੇ ਨਾਲ ਵੀਰ ਗੁਰਜੰਟ ਸਿੰਘ ਰੂਪੋਵਾਲੀ ਸਿੱਖੀ ਲਹਿਰ ਵਿੱਚ ਦਿਨ
ਰਾਤ ਇੱਕ ਕਰਕੇ ਕਰ ਰਹੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਹੈ। ਸੱਭ ਤੋਂ ਵੱਧ ਧੰਨਵਾਦ ਗੁਰੁ ਗ੍ਰੰਥ
ਸਾਹਿਬ ਜੀ ਦਾ ਜੋ ਇਹਨਾਂ ਵੀਰਾਂ ਨੂੰ ਹਿੰਮਤ ਤੇ ਤਾਕਤ ਬਖਸਿਸ਼ ਕਰਦੇ ਹਨ।
ਇਸ ਦੌਰਾਨ ਸਿੱਖੀ ਲਹਿਰ ਦੀ ਟੀਮ ਜਦੋ ਰਜ਼ੋਰੀ ਪੂਣਛ (ਕਸ਼ਮੀਰ) ਪੂਜੀ ਤਾਂ ਸਿੱਖ ਧਰਮ ਦੇ ਮਹਾਨ
ਇੰਨਕਲਾਬੀ ਜੋਧੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਅਸਥਾਨ ਵਿਰਾਨ ਪਿਆ ਵੇਖਿਆ ਤਾਂ ਬਹੁਤ ਦੁੱਖ
ਹੋਇਆ। ਇਸ ਮਹਾਨ ਜੋਧੇ ਨੇ ਗੁਰੂ ਸਾਹਿਬਾਨ ਤੋਂ ਬਾਅਦ ਸਿੱਖ ਕੌਮ ਦੀ ਅਗਵਾਈ ਕੀਤੀ। ਬਾਬਾ ਜੀ ਨੇ
ਕੌਮ ਨੂੰ ਉਸ ਅਤਿ ਦੇ ਬਿਖੜੇ ਸਮੇਂ ਵਿੱਚ ਅਗਵਾਈ ਬਖਸ਼ੀ ਜਦੋਂ ਹਕੂਮਤ ਸਿੱਖਾਂ ਨੂੰ ਪੂਰੀ ਤਰ੍ਹਾਂ
ਖਤਮ ਕਰ ਦੇਣਾ ਚਾਹੁੰਦੀ ਸੀ।
ਗੁਰੂ ਜੀ ਤੋਂ ਸਿੱਖੀ ਧਾਰਨ ਕਰਕੇ 3 ਸੰਤਬਰ 1708 ਤੋਂ 9 ਜੂਨ 1716 ਤੱਕ ਸਿੱਖ ਕੌਮ ਦੀ ਵਾਂਗਡੋਰ
ਸੰਭਾਲੀ ਅੱਜ ਉਸ ਮਹਾਨ ਜੋਧੇ ਦੀ ਜਨਮ ਭੂਮੀ ਵਿਰਾਨ ਪਈ ਹੈ। ਇਥੋ ਦੇ 15-20 ਸਿੱਖ ਪਰਿਵਾਰਾਂ ਨੇ
ਪੈਸੇ ਇੱਕਠੇ ਕਰਕੇ ਇੱਕ ਕਨਾਲ ਦੇ ਕਰੀਬ ਜਗ੍ਹਾ ਖ੍ਰੀਦੀ, ਫਿਰ ਪੰਥ ਦੀ ਸਿਰਮੋਰ ਕਮੇਟੀ ਐਸ. ਜੀ.
ਪੀ. ਸੀ. ਨੂੰ ਵੀ ਕਿਹਾ ਪਰ ਕੋਈ ਨਾ ਪੰਹੁਚਿਆ, ਕਾਰ ਸੇਵਾ ਵਾਲੇ ਬਾਬੇ ਪੰਥ ਦੀਆਂ ਬਣੀਆਂ ਹੋਈਆਂ
ਇਤਿਹਾਸਿਕ ਇਮਾਰਤਾਂ ਢਾਹ ਕੇ ਪੱਥਰ ਨਾਲ ਮੜ ਦਿੱਤੀਆਂ। ਪਰ ਇਸ ਵਾਲੇ ਪਾਸੇ ਕਿਸੇ ਬਾਬੇ ਨੇ ਬੋਹੜੀ
ਨਾ ਕੀਤੀ। ਝੂਠੇ ਸੰਤ, ਬ੍ਰਹਮਗਿਆਨੀ ਤੇ ਮਹਾਰਾਜ ਕਹਾਉਣ ਵਾਲਿਆਂ ਤੋਂ ਸਿਖਾਂ ਨੂੰ ਕੋਈ ਉਮੀਦ ਨਹੀ
ਕਿ ਇਹ ਸਿੱਖ ਕੌਮ ਲਈ ਕੁੱਝ ਚੰਗਾ ਕਰਨਗੇ। ਇਸ ਜਗ੍ਹਾ ਦੀ ਸਿੱਖੀ ਲਹਿਰ ਟੀਮ ਵਲੋਂ
ਫੋਟੋਆਂ ਆਪ ਜੀ ਨੂੰ ਵਿਖਾ ਰਹੇ ਹਾਂ।
************************************
ਸਿੱਖੀ ਲਹਿਰ ਦੇ ਵਲੋਂ ਚੱਲ ਰਹੇ
ਸਮਾਗਮਾ ਦੀਆਂ ਤਸਵੀਰਾਂ ਜਿਸ ਵਿਚ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਵੀਰ ਸੁਖਵਿੰਦਰ ਸਿੰਘ
ਦਦੇਹਰ, ਵੀਰ ਸਰਬਜੀਤ ਸਿੰਘ ਧੂੰਦਾ, ਵੀਰ ਹਰਜਿੰਦਰ ਸਿੰਘ ਸਭਰਾਅ, , ਚੇਅਰਮੈਨ ਵੀਰ ਰਾਣਾ ਇੰਦਰਜੀਤ
ਸਿੰਘ ਜੀ ਸਿੱਖੀ ਲਹਿਰ ਦੇ ਪ੍ਰਚਾਰ ਸਦਕਾ ਇੱਕ ਹਿੰਦੂ ਪਰਿਵਾਰ ਸਿੱਖ ਸੱਜ ਗਿਆ ਜਿਸਨੂੰ ਧੂੰਦਾ ਵੀਰ
ਸਿਰੋਪਾੳ ਦਿੰਦੇ ਹੋਏ ਤੇ ਅਤੇ ਹੋਰ ਵੀਰ
ਭਾਈ ਬੇਅੰਤ ਸਿੰਘ ਖਾਨੇਵਾਲ
ਮੋ: 98556-98833
(02/06/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚੌਵੀ
ਘੰਟ ਤੇਰੇ ਸੰਗ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚੌਵੀ ਘੰਟੇ ਤੇਰੇ ਸੰਗ ਮੈਂ, ਜੁੜਿਆ ਰਹਿਨਾਂ ਚਾਹੁੰਦਾ ਹਾਂ।
ਤੈਥੋਂ ਪਲ ਵੀ ਟੁਟਦਾ ਹਾਂ ਤਾਂ, ਵਾਲ ਵਾਲ ਘਬਰਾਉਂਦਾ ਹਾਂ।
ਜੀਕਣ ਮਾਂ ਦੀ ਗੋਦੀ ਦੇ ਵਿਚ, ਬਾਲ ਸੁਰਖਿਅਤ ਹੁੰਦਾ ਹੈ,
ਤੇਰੀ ਗੋਦੀ ਬਹਿਕੇ ਹੀ ਮੈਂ, ਸੁੱਖ ਸ਼ਾਂਤੀ ਪਾਉਂਦਾ ਹਾਂ।
ਤੈਥੋਂ ਪਾਸੇ ਹੋ ਕੇ ਜੀਕੂੰ, ਸਭ ਕੁੱਝ ਖੋ ਗਿਆ ਹੁੰਦਾ ਹੈ,
ਤੈਨੂੰ ਪਾ ਕੇ ਲਗਦੈ, ਸਾਰੀ ਦੁਨੀਆਂ ਨੂੰ ਅਪਣਾਉਂਦਾ ਹਾਂ।
ਜੱਗ ਦੇ ਸਾਰੇ ਧੰਦੇ ਕਰਕੇ, ਇਕੋ ਗੱਲ ਮੈਂ ਜਾਣੀ ਹੈ,
ਹੋਰ ਨਾ ਕੋਈ ਖੱਟੀ ਐਸੀ, ਜੋ ਮੈਂ ਨਾਮ ਕਮਾਉਂਦਾ ਹੈ।
ਜੱਗ ਤੋਂ ਮਨ ਤੇ ਮਨ ਤੋਂ ਰੂਹ ਤਕ, ਸਫਰ ਸੁਖਾਲਾ ਲੱਗਦਾ ਹੈ,
ਫੜਦਾ ਹਾਂ ਲੜ ਜਦ ਵੀ ਤੇਰਾ, ਲੰਬੇ ਸਫਰ ਮੁਕਾਉਂਦਾ ਹਾਂ।
ਗੂੰਜੇ ਨਾਦ, ਰੂਹ ਰੋਸ਼ਨ ਰੋਸ਼ਨ, ਕੰਵਲ ਜਿਉਂ ਜੀ ਖਿੜ ਜਾਂਦਾ,
ਭੁਲ ਜਾਂਦਾ ਹੈ ਆਪਾ ਜਦ ਮੈਂ, ਲੜ ਤੇਰੇ ਖੁਦ ਲਾਉਂਦਾ ਹਾਂ।
ਜੱਗ ਕੀ, ਮੰੈਂ ਕੀ, ਤੂੰ ਕੀ? ਸਾਰੇ, ਪ੍ਰਸ਼ਨ ਹੱਲ ਹੋ ਜਾਂਦੇ ਨੇ,
‘ਤੂੰ ਹੀ’, ‘ਤੂੰ ਹੀ’ ਕਹਿੰਦਾ ਕਹਿੰਦਾ, ਆਪਾ ਜਦੋਂ ਮਿਟਾਉਂਦਾ ਹਾਂ।
ਦਇਆ ਦ੍ਰਿਸ਼ਟੀ ਰੱਖੀਂ ਦਾਤਾ, ਏਸ ਨਿਮਾਣੇ ਸੇਵਕ ਤੇ,
ਵਰਨਾ ਮੈਂ ਤਾਂ ਕਿਣਕਾ ਤੁਧ ਬਿਨ, ਖਾਕ ਹੋ ਜਾਂਦਾ, ਆਉਂਦਾ ਹਾਂ।
ਚੌਵੀ ਘੰਟੇ ਤੇਰੇ ਸੰਗ ਮੈਂ, ਜੁੜਿਆ ਰਹਿਨਾਂ ਚਾਹੁੰਦਾ ਹਾਂ।
ਤੈਥੋਂ ਪਲ ਵੀ ਟੁਟਦਾ ਹਾਂ ਤਾਂ, ਪਲੇ ਪਲੇ ਘਬਰਾਉਂਦਾ ਹਾਂ।
(01/06/13)
ਸਰਵਜੀਤ ਸਿੰਘ
ਸਤਿਕਾਰ ਯੋਗ ਸੰਪਾਦਕ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਪਿਛਲੇ ਦਿਨੀਂ ਆਪ ਜੀ ਵੱਲੋਂ ਕੀਤੀ ਗਈ, ਸਖ਼ਤ ਪਰ ਸੱਚੀ ਟਿੱਪਣੀ ਸਬੰਧੀ ਬੇਨਤੀ ਹੈ ਕਿ
ਇਹ ਜੋੜੀ ਪਹਿਲਾ ਵੀ ਕਈ ਵਾਰੀ ਝੱਗ ਸੁੱਟ ਚੁੱਕੀ ਹੈ। ਭਾਵੇਂ ਇਸ ਜੋੜੀ ਬਾਰੇ ਤਾਂ ਕੋਈ ਸ਼ੰਕਾ ਨਹੀਂ ਹੈ
ਪਰ ਇਸ ਵਾਰੀ ਕਈ ਹੋਰ ਗੱਲਾਂ ਵੀ ਸਪੱਸ਼ਟ ਹੋ ਗਈਆਂ ਹਨ ।
F I R
ਪੜ੍ਹਨ ਉਪ੍ਰੰਤ ਮੈਨੂੰ ਇਹ ਕਹਿਣ `ਚ ਕੋਈ ਝਿਜਕ ਨਹੀਂ ਹੈ ਕਿ ਕੁਝ ਵਿਅਕਤੀ, ਸਿੱਖ ਮਾਰਗ ਤੇ ਇਸ
ਗਰੁਪ ਦੀ ਨੁਮਾਇੰਦਗੀ ਕਰਦੇ ਹਨ। ਇਹ ਗਰੁਪ ਪੁਰਾਤਨਤਾ ਦੇ ਨਾਮ ਤੇ ਪਿਛਲੇ ਦੋ-ਢਾਈ ਸੌ ਸਾਲ ਦੀਆਂ
ਰਵਾਇਤਾਂ ਨੂੰ ਸਾਂਭ ਕੇ ਰੱਖਣਾ ਚਾਹੁੰਦੇ ਹਨ। ਪਰ ਇਨ੍ਹਾਂ ਦੀ ਜਾਣਕਾਰੀ ਲਈ ਦੱਸਣਾ ਜਰੂਰੀ ਹੈ ਕਿ
ਸਿੱਖ ਮਾਰਗ ਦੇ ਪਾਠਕ ਤਾਂ ਇਹ ਜਾਣਦੇ ਹਨ ਕਿ ਸਿੱਖ ਧਰਮ ਦਾ ਅਰੰਭ ਹੀ, ਗੁਰੂ ਨਾਨਕ ਜੀ ਵੱਲੋਂ
ਹਜ਼ਾਰਾਂ ਸਾਲ ਪੁਰਾਣੀ, ਥੋਥੀ ਰਵਾਇਤ ਨੂੰ ਤੋੜਨ ਵੇਲੇ ਹੀ ਹੋਇਆ ਸੀ। ਚਾਹੀਦਾ ਤਾਂ ਇਹ ਸੀ ਕਿ ਜੇ
ਕੋਈ ਵਿਅਕਤੀ ਸਿੱਖ ਮਾਰਗ ਦੀ ਨੀਤੀ ਨਾਲ ਸਹਿਮਤ ਨਹੀਂ ਤਾਂ ਉਹ ਆਪਣੇ ਆਪ ਹੀ ਇਸ ਮੰਚ ਨੂੰ ਛੱਡ
ਜਾਵੇ। ਪਰ ਜੇ ਕੋਈ ਅਜੇਹਾ ਨਹੀਂ ਕਰਦਾ ਤਾਂ ਹੁਣ ਸੰਪਾਦਕੀ ਬੋਰਡ ਨੂੰ ਫੈਸਲਾ ਲੈਣਾ ਚਾਹੀਦਾ ਹੈ।
ਧੰਨਵਾਦ
ਸਰਵਜੀਤ ਸਿੰਘ
{ਸੰਪਾਦਕੀ ਟਿੱਪਣੀ:-
ਸਰਵਜੀਤ ਸਿੰਘ ਜੀ, ਸਲਾਹਕਾਰ ਬੋਰਡ ਤਾਂ ਪਹਿਲਾਂ ਵੀ ਪਿਛਲੇ ਸਾਲ ਇਸ ਤਰ੍ਹਾਂ ਦੀ ਸਲਾਹ ਦੇ ਚੁੱਕਾ
ਹੈ ਪਰ ਮੈਂ ਉਸ ਤੇ ਅਮਲ ਨਹੀਂ ਸੀ ਕੀਤਾ ਤਾਂ ਕਿ ਕੋਈ ਇਹ ਨਾ ਸਮਝੇ ਕਿ ਇੱਥੇ ਵਿਰੋਧੀ ਵਿਚਾਰਾਂ
ਵਾਲੇ (ਲਏ ਗਏ ਦੋ ਫੈਸਲਿਆਂ ਤੋਂ ਬਿਨਾ) ਨੂੰ ਕੋਈ ਥਾਂ ਨਹੀਂ ਮਿਲਦੀ ਅਤੇ ਜਾਣ ਬੁੱਝ ਕੇ ਪੱਖ-ਪਾਤ
ਕੀਤਾ ਜਾਂਦਾ ਹੈ। ਹੁਣ ਤਾਂ ਗੱਲ ਹੱਦੋਂ ਹੀ ਟੱਪਦੀ ਜਾ ਰਹੀ ਹੈ। ਹੁਣ ਇਸ ਗੱਲ ਤੇ ਵੀ ਅਮਲ ਕਰਕੇ
ਦੇਖ ਲੈਂਦੇ ਹਾਂ ਅਤੇ ਅੱਜ ਤੋਂ ਬਾਅਦ ਕਿਸੇ ਵੀ ਮੁੱਦੇ ਤੇ ਕੋਈ ਵੀ ਵਿਚਾਰ ਚਰਚਾ (ਵਾਦ-ਵਿਵਾਦ)
ਨਹੀਂ ਕਰਵਾਇਆ ਜਾਵੇਗਾ। ਜਿਹੜੇ ਪਹਿਲਾਂ ਕਰਦੇ ਰਹੇ ਹਨ ਜਾਂ ਕੁੱਝ ਮੁੱਦਿਆਂ ਤੇ ਬਿੱਲਕੁੱਲ ਵਿਰੋਧੀ
ਵਿਚਾਰ ਰੱਖਦੇ ਹਨ ਉਨ੍ਹਾਂ ਦੀਆਂ ਲਿਖਤਾਂ ਅੱਜ ਤੋਂ ਬਾਅਦ ‘ਸਿੱਖ ਮਾਰਗ’ ਤੇ ਨਹੀਂ ਪਾਈਆਂ
ਜਾਣਗੀਆਂ। ਸਿੱਖ ਮਾਰਗ ਬੋਰਡ ਨੇ ਸਿਰਫ ਇਹ ਸਲਾਹ ਦੇਣੀ ਹੈ ਕਿ ਉਨ੍ਹਾਂ ਦੀਆਂ ਪੁਰਾਣੀਆਂ ਲਿਖਤਾਂ
(ਚਿੱਠੀਆਂ ਤੋਂ ਬਿਨਾ) ਇੱਥੇ ਰਹਿਣੀਆਂ ਚਾਹੀਦੀਆਂ ਹਨ ਜਾਂ ਹਟਾ ਦੇਣੀਆਂ ਚਾਹੀਦੀਆਂ ਹਨ। ਭਾਵੇਂ ਕਿ
ਇਨ੍ਹਾਂ ਨੇ ਮੇਰੇ ਬਾਰੇ ਅਤੇ ਸਿੱਖ ਮਾਰਗ ਬਾਰੇ ਹਾਲੇ ਤੱਕ ਕੋਈ ਵਿਰੋਧੀ ਵਿਚਾਰ ਨਹੀਂ ਦਿੱਤੇ ਪਰ
ਇੱਥੋਂ ਜਾਣ ਤੋਂ ਬਾਅਦ ਭਾਵੇਂ ਦੇ ਦੇਣਗੇ। ਕਿਉਂਕਿ ਪਹਿਲਾਂ ਵੀ ਕਈ ਜਿਹੜੇ ਇੱਥੋਂ ਗਏ ਹਨ ਉਨ੍ਹਾਂ
ਵਿਚੋਂ ਵੀ ਕਈ ਜਾਣ ਤੋਂ ਬਾਅਦ ਬਿੱਲਕੁੱਲ ਬਦਲ ਗਏ ਹਨ ਅਤੇ ਕਈ ਨਹੀਂ ਵੀ ਬਦਲੇ। ਸਿੱਖ ਮਾਰਗ ਨੂੰ
ਨਾ ਤਾਂ ਪਹਿਲਾਂ ਕੋਈ ਫਰਕ ਪਿਆ ਹੈ ਅਤੇ ਨਾ ਹੀ ਹੁਣ ਪਵੇਗਾ। ਨਾ ਤਾਂ ਅਸੀਂ ਪਹਿਲਾਂ ਕੋਈ ਲੀਡਰ
ਸੀ, ਨਾ ਹੁਣ ਹਾਂ ਅਤੇ ਨਾ ਹੀ ਅਗਾਂਹ ਹੀ ਕਦੀ ਕੋਈ ਬਣਨਾ ਹੈ। ਇਸ ਲਈ ਸਾਡੇ ਤੇ 1% ਵੀ ਕੋਈ ਕਿਸੇ
ਕਿਸਮ ਦਾ ਅਸਰ ਨਹੀਂ ਹੈ ਅਤੇ ਨਾ ਹੀ ਹੋਵੇਗਾ। ਸਾਡੇ ਲਈ ਪਹਿਲਾਂ ਤੋਂ ਹੀ ਗੁਰਬਾਣੀ ਦਾ ਸੱਚ ਸਭ
ਤੋਂ ਪਹਿਲਾਂ ਹੈ ਬਾਕੀ ਸਾਰੀਆਂ ਗੱਲਾਂ ਉਸ ਤੋਂ ਬਾਅਦ ਵਿੱਚ ਆਉਂਦੀਆਂ ਹਨ ਅਤੇ ਅਗਾਂਹ ਨੂੰ ਵੀ ਸਦਾ
ਇਸੇ ਤਰ੍ਹਾਂ ਹੀ ਹੋਵੇਗਾ। ਇਸ ਲਈ ਸਿੱਖ ਮਾਰਗ ਨੂੰ ਕੋਈ ਪਸੰਦ ਕਰੇ ਜਾਂ ਇਸ ਦੀ ਡਟ ਕੇ ਵਿਰੋਧਤਾ
ਕਰੇ ਇਸ ਦਾ ਸਾਡੇ ਤੇ ਕੋਈ ਵੀ ਅਸਰ ਨਹੀਂ ਹੈ, ਨਾ ਪਹਿਲਾਂ ਸੀ ਅਤੇ ਨਾ ਹੀ ਅਗਾਂਹ ਨੂੰ ਕੋਈ
ਹੋਵੇਗਾ। ਸਿੱਖ ਨੇ ਆਪਣਾ ਜੀਵਨ ਸੁਚੱਜਾ ਬਣਾਉਣ ਲਈ ਸੇਧ ਸਿਰਫ ਗੁਰਬਾਣੀ ਤੋਂ ਲੈਣੀ ਹੈ ਨਾ ਕਿ
ਕਿਸੇ ਹੋਰ ਤੋਂ।}
(01/06/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚੌਵੀ
ਘੰਟੇ ਤੇਰੇ ਸੰਗ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਚੌਵੀ ਘੰਟੇ ਤੇਰੇ ਸੰਗ ਮੈਂ, ਜੁੜਿਆ ਰਹਿਨਾਂ ਚਾਹੁੰਦਾ ਹਾਂ।
ਤੈਥੋਂ ਪਲ ਵੀ ਟੁਟਦਾ ਹਾਂ ਤਾਂ, ਵਾਲ ਵਾਲ ਘਬਰਾਉਂਦਾ ਹਾਂ।
ਜੀਕਣ ਮਾਂ ਦੀ ਗੋਦੀ ਦੇ ਵਿਚ, ਬਾਲ ਸੁਰਖਿਅਤ ਹੁੰਦਾ ਹੈ,
ਤੇਰੀ ਗੋਦੀ ਬਹਿਕੇ ਹੀ ਮੈਂ, ਸੁੱਖ ਸ਼ਾਂਤੀ ਪਾਉਂਦਾ ਹਾਂ।
ਤੈਥੋਂ ਪਾਸੇ ਹੋ ਕੇ ਜੀਕੂੰ, ਸਭ ਕੁੱਝ ਖੋ ਗਿਆ ਹੁੰਦਾ ਹੈ,
ਤੈਨੂੰ ਪਾ ਕੇ ਲਗਦੈ, ਸਾਰੀ ਦੁਨੀਆਂ ਨੂੰ ਅਪਣਾਉਂਦਾ ਹਾਂ।
ਜੱਗ ਦੇ ਸਾਰੇ ਧੰਦੇ ਕਰਕੇ, ਇਕੋ ਗੱਲ ਮੈਂ ਜਾਣੀ ਹੈ,
ਹੋਰ ਨਾ ਕੋਈ ਖੱਟੀ ਐਸੀ, ਜੋ ਮੈਂ ਨਾਮ ਕਮਾਉਂਦਾ ਹੈ।
ਜੱਗ ਤੋਂ ਮਨ ਤੇ ਮਨ ਤੋਂ ਰੂਹ ਤਕ, ਸਫਰ ਸੁਖਾਲਾ ਲੱਗਦਾ ਹੈ,
ਫੜਦਾ ਹਾਂ ਲੜ ਜਦ ਵੀ ਤੇਰਾ, ਲੰਬੇ ਸਫਰ ਮੁਕਾਉਂਦਾ ਹਾਂ।
ਗੂੰਜੇ ਨਾਦ, ਰੂਹ ਰੋਸ਼ਨ ਰੋਸ਼ਨ, ਕੰਵਲ ਜਿਉਂ ਜੀ ਖਿੜ ਜਾਂਦਾ,
ਭੁਲ ਜਾਂਦਾ ਹੈ ਆਪਾ ਜਦ ਮੈਂ, ਲੜ ਤੇਰੇ ਖੁਦ ਲਾਉਂਦਾ ਹਾਂ।
ਜੱਗ ਕੀ, ਮੰੈਂ ਕੀ, ਤੂੰ ਕੀ? ਸਾਰੇ, ਪ੍ਰਸ਼ਨ ਹੱਲ ਹੋ ਜਾਂਦੇ ਨੇ,
‘ਤੂੰ ਹੀ’, ‘ਤੂੰ ਹੀ’ ਕਹਿੰਦਾ ਕਹਿੰਦਾ, ਆਪਾ ਜਦੋਂ ਮਿਟਾਉਂਦਾ ਹਾਂ।
ਦਇਆ ਦ੍ਰਿਸ਼ਟੀ ਰੱਖੀਂ ਦਾਤਾ, ਏਸ ਨਿਮਾਣੇ ਸੇਵਕ ਤੇ,
ਵਰਨਾ ਮੈਂ ਤਾਂ ਕਿਣਕਾ ਤੁਧ ਬਿਨ, ਖਾਕ ਹੋ ਜਾਂਦਾ, ਆਉਂਦਾ ਹਾਂ।
ਚੌਵੀ ਘੰਟੇ ਤੇਰੇ ਸੰਗ ਮੈਂ, ਜੁੜਿਆ ਰਹਿਨਾਂ ਚਾਹੁੰਦਾ ਹਾਂ।
ਤੈਥੋਂ ਪਲ ਵੀ ਟੁਟਦਾ ਹਾਂ ਤਾਂ, ਪਲੇ ਪਲੇ ਘਬਰਾਉਂਦਾ ਹਾਂ।
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}