(31/08/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੋ
ਤਕੜਾ, ਸੋ ਸਫਲ, ਇਹ ਸਦਾ ਜ਼ਰੂਰੀ ਨਾਂ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਤਿਣਕੇ ਚੁਣਕੇ, ਚਿੜੀ ਆਲ੍ਹਣਾ ਪਾਉਂਦੀ ਹੈ।
ਹਸਪਤਾਲ ਨਾ ਵੈਦ, ਇਹ ਅੰਡੇ ਦੇਂਦੀ ਹੈ
ਝਖੜ ਝਾਂਜੇ ਦੇ ਵਿੱਚ ਬੱਚੇ ਪਲਦੇ ਨੇ।
ਨਾ ਕਪੜਾ, ਨਾ ਕੂਲਰ-ਹੀਟਰ ਮਿਲਦੇ ਨੇ।
ਜੀਵ ਬੜੇ ਜੋ ਏਦਾਂ ਜੀਵਨ ਕੱਟਦੇ ਨੇ।
ਫਿਰ ਵੀ ਮਸਤ ਰਜ਼ਾ ਉਸ ਦੀ ਵਿੱਚ ਵਸਦੇ ਨੇ।
ਅੰਬਰ ਤੱਕਾਂ ਕੂੰਜਾਂ ਜੁੜਕੇ ਉੱਡਦੀਆਂ।
ਹੱਦਾਂ ਦੀ ਬੇਝਿਜਕ ਉਲੰਘਣਾਂ ਕਰਦੀਆਂ।
ਮੈਦਾਨਾਂ ਤੋਂ ਬਰਫਾਂ ਵਿੱਚ ਜਾ ਪੁੱਜਦੀਆਂ।
ਨਾਂ ਕੰਪਾਸ, ਨਾਂ ਰੋਸ਼ਨੀਆਂ ਲਈ ਰੁਕਦੀਆਂ।
ਮੰਜ਼ਿਲ ਤੇ ਜਾ ਬਚਿਆਂ ਨੂੰ ਨੇ ਮਿਲਦੀਆਂ।
ਜੋ ਚੁਗਿਆ ਸੋ ਬਚਿਆਂ ਦੇ ਮੂੰਹ ਉਗਲਦੀਆਂ।
ਬੰਦ ਘਰ ਦੇ ਵਿੱਚ ਮਕੜੀ ਜਾਲੇ ਪਾਉਂਦੀ ਹੈ।
ਮੂੰਹ ਤੋਂ ਕੱਢ ਕੱਢ ਲੇਸ ਜੋ ਜਾਲ ਵਿਛਾਉਂਦੀ ਹੈ।
ਮੱਖੀਆਂ-ਮੱਛਰ-ਕੀੜੇ ਜਾਲ ਫਸਾਉਂਦੀ ਹੈ,
ਖਾਣ ਪੀਣ ਦਾ ਇਉਂ ਪ੍ਰਬੰਧ ਬਣਾਉਂਦੀ ਹੈ।
ਤਾਕਤ ਉਤੇ ਅਕਲ-ਜੁਗਤ ਇਉਂ ਛਾਉਂਦੀ ਹੈ।
ਕੁਦਰਤ ਦੀ ਫਿਤਰਤ ਦੇ ਰੰਗ ਸਮਝਾਉਂਦੀ ਹੈ॥
ਧਰਤੀ ਤੋਂ ਜਲ ਪੀਕੇ ਬੀਜ ਉੱਗਮਦਾ ਹੈ,
ਵਾਵਾਂ ਖਾ, ਧੁੱਪ ਸੇਕ, ਬਾਰਸ਼ੀਂ ਫਲਦਾ ਹੈ,
ਬਣਕੇ ਰੁੱਖ, ਛਾਂ ਨਾਲ ਸਹਾਰਾ ਬਣਦਾ ਹੈ,
ਪੱਤਝੜ ਆਵੇ ਵੇਸ ਹਮੇਸ਼ ਬਦਲਦਾ ਹੈ,
ਅਪਣੇ ਆਪ ਇੰਜ ਜੀਵਨ ਰੰਗ ਸਿਰਜਦਾ ਹੈ।
ਉਸ ਦੀ ਰਜ਼ਾ `ਚ ਫੁਲ-ਫੁਲ ਹੋ ਕੇ ਖਿੜਦਾ ਹੈ।
ਕੰਬਲ ਦੇ ਵਿੱਚ ਠੁਰ ਠੁਰ ਕਰਦਾ ਵੇਖ ਰਿਹਾਂ,
ਬਰਫਾਂ ਦੇ ਵਿੱਚ ਚਿੜੀਆਂ ਮਾਨਣ ਮਸਤ ਫਿਜ਼ਾਂ,
ਅੰਦਰ ਦੇ ਪਾਲੇ ਤੋਂ ਮੈਂ ਕਿਉਂ ਸਹਿਮ ਰਿਹਾਂ
ਡਰ ਦੇ ਵਿੱਚ ਗੁਆਵਾਂ ਘੜੀਆਂ ਮਹਿਕਦੀਆਂ।
ਮਾਣਾਂ ਕਿਉਂ ਨਾ, ਚਿੜੀਆਂ ਮਸਤ ਹੋ ਚਹਿਕਦੀਆਂ?
ਉਸਦੀ ਰਹਿਮਤ ਸਦਕਾ ਰੌਣਕ ਵੰਡਦੀਆਂ।
ਉਸ ਦੇ ਘੱਲੇ ਆਏ, ਸੱਦਿਆਂ ਜਾਣਾ ਏਂ,
ਉਸ ਦਾ ਦਿਤਾ ਪਾਣਾ, ਦਿਤਾ ਖਾਣਾ ਏਂ
ਮੰਨਕੇ ਭਾਣਾ ਉਸਦਾ ਹੁਕਮ ਬਜਾਣਾ ਏਂ,
ਗਿਲਾ-ਸ਼ਿਕਵਾ ਕੋਈ ਚਿੱਤ ਕਿਉਂ ਲਾਣਾ ਏਂ
ਦੇਖੋ ਘਰ ਕੁਦਰਤ ਦਾ ਕਿਹਾ ਸੁਹਾਣਾ ਏਂ
ਮਾਣੇ ਉਸ ਦੇ ਰੰਗ ਰੰਗੀਲਾ ਬਾਣਾ ਹੈ।
ਮੈਂ ਜਾਣਾ, ਮੈਂ ਜਾਣੈਂ, ਜੱਗ ਤਾਂ ਚੱਲਣਾ ਏਂ
ਬੀਜਾਂ ਪੌਦੇ ਬਣਨਾ, ਫੁਲ-ਫਲ ਲੱਗਣਾ ਏਂ
ਭੌਰੇ-ਤਿਤਲੀ-ਚਿੜੀਆਂ ਉੱਡਣਾ ਗਾਉਣਾ ਏਂ,
ਮੇਰੇ ਆਵਣ ਜਾਣ ਕੀ ਜੱਗ ਬਦਲਣਾ ਏ,
ਫਿਰ ਕਿਉਂ ਹਸਤੀ ਅਪਣੀ ਲੈ ਕੇ ਫੁਲਣਾ ਏਂ?
ਜੋ ਹੈ ਕਰਤਾ ਸਭਦਾ ਉਹ ਕਿਉਂ ਭੁਲਣਾ ਏਂ?
ਬੜੇ ਸਿਕੰਦਰ, ਹਿਟਲਰ ਆਏ, ਚਲੇ ਗਏ।
ਮਹਿਲ ਮਾੜੀਆਂ ਕਿਲੇ ਬਣਾਏ, ਚਲੇ ਗਏ।
ਖੰਡਰ ਵੀ ਹੁਣ ਨਜ਼ਰ ਨਾ ਆਏ, ਚਲੇ ਗਏ।
ਦੁਨੀਆਂ ਨੂੰ ਜੋ ਜਿੱਤਣ ਧਾਏ, ਚਲੇ ਗਏ।
ਤੂੰ ਵੀ ਇੱਕ ਦਿਨ ਜਾਣਾ, ਜਾਏ ਚਲੇ ਗਏ।
ਉਸ ਦਾ ਹੁਕਮ ਜੋ ਸਮਝ ਨਾ ਪਾਏ, ਚਲੇ ਗਏ।
ਉਸ ਦੇ ਦਿਤੇ ਵਿੱਚ ਜੇ ਸਬਰ ਸਬੂਰੀ ਨਾਂ
ਉਸ ਦੀ ਕੁਦਰਤ ਮਾਨਣ ਦੀ ਦਸਤੂਰੀ ਨਾ,
ਉਸਨੂੰ ਪਾਉਣ ਨੂੰ ਦਿਲ ਵਿੱਚ ਉਠਦੀ ਲੂਰ੍ਹੀ ਨਾ,
ਕਰੀ ਤਪਸਿਆ ਭਾਰੀ ਝਲਕ ਪਰ ਨੂਰੀ ਨਾਂ,
ਉਸ ਦੀ ਦਾਤ ਬਿਨਾ ਕੋਈ ਸ਼ਰਧਾ ਪੂਰੀ ਨਾ,
ਜੋ ਤਕੜਾ, ਸੋ ਸਫਲ, ਇਹ ਸਦਾ ਜ਼ਰੂਰੀ ਨਾਂ
(31/08/13)
ਸਰਬਜੀਤ ਸਿੰਘ ਬੁਲਕਾਨ ਫਿਲਪੀਨਸ
ਗੱਲ
ਸਿਖ ਗੁਰਦੁਆਰਿਆਂ ਵਿਚ ਬ੍ਰਾਮਣ ਬਾਣੀ ਦੀ ਅਤੇ ਮੀਟ ਖਾਓ ਬਾਰੇ
ਗੁਰਦੁਆਰਾ ਦਸਮੇਸ਼ ਗੁਰਸਿਖ ਟੈਮਪਲ ਬੁਲਾਕਨ ਫਿਲ੍ਪਿਨੇਸ ਦੀ ਹੁਣ ਤਾ ਏਹੋ ਜਹੇ ਹਾਲਤ
ਬਣ ਗਏ ਹਨ ਅਤੇ ਆਮ ਜਿਹਾ ਹੀ ਹੋ ਗਿਆ ਹੈ ਕਿ ਗੁਰਦੁਆਰਾ ਸਾਹਿਬ ਵਿਚ ਕ੍ਰਿਸ਼ਨ, ਮਹਾਭਾਰਤ , ਰਮਾਇਣ
ਦੀ ਹੀ ਵਿਆਖਿਆ ਆਮ ਸੁਣਨ ਨੂੰ ਮਿਲਦੀ ਹੈ . ਇਹ ਲਗਭਗ ਇਕ ਸਾਲ ਤੋਂ ਸ਼ੁਰੂ ਹੋ ਗਿਆ ਹੈ ਜਦੋਂ ਤੋਂ
ਇਸ ਨਵੇਂ ਆਏ ਗ੍ਰਥੀ ਸਿੰਘ ਜੀ ਨੇ ਚਾਰਜ ਸੰਭਾਲਿਆ ਹੈ. ਬਚਪਨ ਤੋਂ ਜਿਹਨਾ ਤੋਂ ਸਿਖ ਧਰਮ ਵਿਚ
ਵਰਜਿਤ ਸੁਣਦਾ ਆ ਰਿਹਾ ਸੀ ਹੁਣ ਸਭ ਕੁਝ ਅੱਖਾ ਦੇ ਸਾਹਮਣੇ ਹੋ ਰਿਹਾ ਹੈ {ਸਿਖੀ ਦਾ ਘਾਣ ਅਤੇ
ਬ੍ਰਾਹਮਨ ਦਾ ਸ਼ਰੇ ਆਮ ਸਿਖ ਗੁਰੂ ਘਰਾਂ ਵਿਚ ਪ੍ਰਚਾਰ } ਹੁਣ ਤਾ ਮੇਰਾ ਅਤੇ ਮੇਰੇ ਦੋਸਤਾ {ਜੋ
ਸਿਰਫ ਤੇ ਸਿਰਫ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹਨ ਜੋ ਮੇਰੇ ਵਾਂਗ ਕਿਸੇ ਹੋਰ
ਬ੍ਰਾਹਮਨ ਗਰੰਥ(ਸਮੇਤ ਦਸਮ ਗਰੰਥ) ਨੂੰ ਨਹੀ ਮੰਨਦੇ ) ਕੁਝ ਦਿਨ ਪਹਿਲਾ ਦੀ ਗੱਲ ਹੈ ਹਫਤਾਵਾਰੀ
ਦੀਵਾਨ ਚਲ ਰਿਹਾ ਸੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਮਾਪਤ ਹੋਣ ਉਪਰੰਤ ਗ੍ਰੰਥੀ ਸਿੰਘ ਜੀ
ਵਾਹਿਗੁਰੂ ਵਾਹੇਗੁਰੁ ਦੇ ਸਿਮਰਨ ਸੁਰੂ ਕਰ ਦਿਤਾ ਅਤੇ ਬਾਬਾ ਬੁਢਾ ਜੀ ਬਾਰੇ ਪ੍ਰਚਾਰ ਸੁਰੂ ਕੀਤਾ .
ਸੋਚਿਆ ਚਲੋਂ ਅੱਜ ਸ਼ਾਇਦ ਗ੍ਰੰਥੀ ਸਿੰਘ ਸਿਖ ਪੰਥ ਦੀ ਗੱਲ ਕਰਨਗੇ ਸੋ ਸੁਣਨ ਦਾ ਫੈਸਲਾ ਕੀਤਾ. ਇਸ
ਪਹਿਲਾਂ ਜਦੋ ਵੀ ਗ੍ਰੰਥੀ ਸਿੰਘ ਆਪਣੀ ਕਚੀ ਬਾਣੀ ਚਮਟੇ ਅਤੇ ਢੋਲਕੀਆਂ ਨਾਲ ਸੁਰੂ ਕਰਦੇ ਸਨ ਤਾਂ
ਬੈਠਣਾ ਮੁਸ਼ਕਿਲ ਹੋ ਜਾਂਦਾ ਸੀ ਤੇ ਉਠ ਕੇ ਬਾਹਰ ਆਉਣਾ ਪੈਂਦਾ ਸੀ ਕਿ ਅਜਿਹਾ ਕੁਝ ਕੰਨੀ ਨਾ ਪਵੇ
ਜੋ ਗੁਰਮਤਿ ਅਨੁਸਾਰ ਨਾ ਹੋਵੇ ਜਿਸ ਨੂੰ ਸੁਣਨਾ ਮੁਸਕਿਲ ਹੋ ਜਾਵੇ ਉਸ ਦਿਨ ਤਾ ਹੱਦ ਹੋ ਗਈ ਬਾਬਾ
ਬੁਢਾ ਜੀ ਦਾ ਪ੍ਰਚਾਰ ਪਤਾ ਨਹੀ ਕਿਥੇ ਮੁਕ ਗਿਆ ਅਤੇ ਕਿਥੋ ਦ੍ਰ੍ਜੋਜਨ ਅਤੇ ਭੀਮ ਕ੍ਰਿਸ਼ਨ ਆ ਗਏ ਬਸ
ਬਰਦਾਸ਼ਤ ਦੀ ਹੱਦ ਹੋ ਗਈ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਕੁਝ ਹੋਰ ਕਰਨ ਨਾਲੋ
ਉਠ ਕੇ ਬਾਹਰ ਆ ਗਏ . ਜੇ ਓਥੇ ਹੀ ਬਹਿਸ ਸੁਰੂ ਹੋ ਜਾਂਦੀ ਲੋਕ ਸਮ੍ਜਦੇ ਸਿਖ - ਸਿਖ ਨਾਲ ਬਹਿਸਦੇ
ਹਨ ਅਤੇ ਹੋਰ ਕਈ ਗੱਲਾਂ ਬਣਦੀਆ ਪਰ ਇਕ ਇਕ ਕਰ ਕੇ ਕਾਫੀ ਲੰਗਰ ਹਾਲ ਵਿਚ ਆ ਗਏ ਅਤੇ ਕਾਫੀ ਰੌਲਾ
ਰੱਪਾ ਪੈਣ ਮਗਰੋ ਗੱਲ ਠੰਡੀ ਹੋ ਗਈ ਪ੍ਰਧਾਨ ਸਾਹਿਬ ਨਾਲ ਵੀ ਗਲ ਹੋਈ ਪਰ ਕੋਈ ਨਤੀਜਾ ਨਹੀ ਕਿਉਕਿ
ਪ੍ਰਧਾਨ ਸਾਹਿਬ ਵੀ ਨਵੀਂ ਬਣ ਰਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਤੱਕ ਹੀ ਸੀਮਤ ਹਨ ਕਿ ਸਾਡੇ
ਕਾਰਜਕਾਲ ਵਿਚ ਬਣ ਜਾਵੇ ਉਹ ਸ਼ਾਇਦ ਸੱਚੇ ਹੋਣ .
ਪਰ ਗੱਲ ਇਥੇ ਹੀ ਖਤਮ ਨਹੀ ਹੋਈ ਹੁਣ ਲੰਗਰ ਵੀ ਮਰਜੀ ਨਾਲ ਬਣਨਾ ਸ਼ੁਰੂ ਹੋ ਗਿਆ ਜੋ ਜੀ ਕਰਦਾ ਬਣਾਓ
ਜਿਦਾ ਜੀ ਕਰਦਾ ਖਾਓ ਭਾਵੇਂ ਮੀਟ ਖਾਓ,,, ਮੀਟ ਬਣਨਾ ਹਜੇ ਸੁਰੂ ਤਾਂ ਨਹੀ ਹੋਇਆ ਪਰ ਲਗਦਾ ਹੈ ਜੇ
ਇਹੀ ਹਾਲ ਰਿਹਾ ਤਾਂ ਉਹ ਦਿਨ ਵੀ ਦੂਰ ਨਹੀ ਕਿਉਕਿ ਜਦ ਪ੍ਰਚਾਰਕ ਹੀ ਸ਼ਰੇ ਆਮ ਆਖੇ
,..................
ਇਸ ਬਾਰੇ ਵੀ ਲਿਖਣਾ ਜਰੂਰੀ ਹੈ ਕਿਉਕਿ ਗੁਰਦੁਆਰਾ ਸਾਹਿਬ ਵਿਚ ਲੰਗਰ ਵਿਚ ਹੁਣ ਜੋ ਜੀ ਕਰਦਾ ਤੁਸੀਂ
ਬਣਾ ਸਕਦੇ ਹੋ ਕੁਝ ਦਿਨ ਪਹਿਲਾਂ ਹੀ ਮੇਰੇ, ਮੇਰੇ ਦੋਸਤਾਂ ਵਲੋਂ ਅਤੇ ਕੁਝ ਹੋਰਾਂ ਵਲੋਂ ਵੀ ਇਸ
ਗੱਲ ਦਾ ਸੁਝਾਓ ਦਿਤਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਵਿਚ ਗੁਰੂ ਦਾ ਲੰਗਰ ਬਣਨਾ ਚਾਹੀਦਾ ਹੈ ਕਿ
ਮਰਜੀ ਅਨੁਸਾਰ (ਹੋਟ ਡਾਗ,ਮੀਟ ਮਿਕ੍ਸ ) ਵਾਲਾ , ਬਸ ਜਿਵੇ ਗ੍ਰੰਥੀ ਸਿੰਘ ਸਾਡੇ ਸੁਜ੍ਗਾਓ ਦੀ ਉਡੀਕ
ਕਰ ਰਿਹਾ ਹੋਵੇ ,ਪਤਾਂ ਨਹੀ ਜਾਂ ਸ਼ਾਇਦ ਕਿਸੇ ਨੇ ਗ੍ਰੰਥੀ ਸਿੰਘ ਨੂੰ ਦਸ ਦਿਤਾ ਅਗਲੇ ਹਫਤਾਵਾਰੀ
ਦੀਵਾਨ ਵਿਚ ਇਸ ਤੇ ਹੀ ਵਿਆਖਿਆ ਸੀ . ਗ੍ਰੰਥੀ ਸਿੰਘ ਨੇ ਕੁਝ ਕਚੀ ਬਾਣੀ ਦੀਆਂ ਧਰਨਾ ਪੜੀਆਂ ਅਤੇ
ਵਿਆਖਿਆ ਸੁਰੂ ਹੋਈ ਜਿਸ ਦਾ ਮੁਖ ਮੰਤਵ ਸੀ ਜੋ ਬੰਦਾ ਹੈ ਚੁਪ ਕਰ ਕੇ ਖਾ ਲਵੋ ਕੋਈ ਜਿਆਦਾ ਕਿੰਤੂ
ਪ੍ਰੰਤੂ ਨਾ ਕਰੋ ਭਾਵੇ ਉਹ ਮੀਟ ਹੀ ਕਿਉ ਨਾ ਹੋਵੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿਚੋ ਉਦਾਹਰਨਾ
ਦਿਤੀਆ ਗਈਆਂ ਕਿ ਮੀਟ ਖਾਣ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਸੋਚਦੇ ਹੋ ਤਾਂ ਮੀਟ ਨਹੀ ਖਾਨਾ
ਤਾਂ ਤੁਸੀਂ ਰੋਟੀ ਵੀ ਨਾ ਖਾਓ ਕਿਓ ਕਿ ਬਨਾਸਪਤੀ ਵਿਚ ਵੀ ਜਾਂ ਹੈ ਹਰ ਬੂਟੇ ਵਿਚ ਜਾਨ ਹੈ ਕਬੀਰ ਜੀ
ਕਹਿੰਦੇ ਹਨ "ਪਾਤੀ ਤੋੜੇ ਮਾਲਨੀ ........" ਗ੍ਰੰਥੀ ਸਾਹਿਬ ਦਾ ਮਤਲਬ ਸੀ ਬਈ ਪੱਤਿਆ ਵਿਚ ਵੀ ਜਾਨ
ਹੈ , ਗ੍ਰੰਥੀ ਸਾਹਿਬ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਵਿਚੋਂ ਓਨੀ ਲੈਣ ਹੀ ਪੜੀ ਜਿਸ ਨਾਲ ਉਸਦਾ
ਮਕਸਦ ਹੱਲ ਹੁੰਦਾ ਸੀ ਕਿਉਕਿ ਜੇ ਪੂਰੀ ਲਾਇਨਾ ਪੜਦਾ ਤਾਂ ਮਤਲਬ ਹੋਰ ਹੁੰਦਾ . ਇਸ ਤਰਾਂ ਦੀਆਂ ਹੋਰ
ਵੀ ਕਈ ਉਦਾਰ੍ਹਨਾ ਦਿਤੀਆ ਗਈਆਂ ਜਿਹਨਾ ਨੂੰ ਸੁਣ ਕੇ ਮਨ ਨੂੰ ਟਿਕਾਅ ਨਹੀ ਆ ਰਿਹਾ ਉਸ ਤੋਂ ਬਾਅਦ
ਕਈ ਤਰਾਂ ਦੀਆਂ ਟਿਪਣੀਆ ਹੋਈਆ ਅਤੇ ਫਿਰ ਓਹੀ ਹਾਲ ਕੁਝ ਸਖਸ਼ੀਅਤਾਂ ਨੇ ਆਪਣੇ ਪ੍ਰੋਗ੍ਰਾਮ ਤੇ
ਗ੍ਰੰਥੀ ਸਾਹਿਬ ਤੋਂ ਅਰਦਾਸ ਕਰਵਾਣੀ ਬੰਦ ਕਰ ਦਿਤੀ {ਮਤਲਬ ਜੋ ਮੀਟ ਖਾਣ ਨੂੰ ਕਹਿੰਦਾ ਅਤੇ ਬ੍ਰਾਮਣ
ਵਾਦੀ ਹੀ ਕਰਦਾ ਇਸ ਤੋ ਇਸ ਤੋਂ ਆਪਣੇ ਪ੍ਰੋਗ੍ਰਾਮ ਤੇ ਅਰਦਾਸ ਨਹੀ ਕਰਵਾਉਣੀ } ਇਕ ਦੋਹਾ ਦੇ ਇੰਝ
ਕਰਨ ਨਾਲ ਕ਼ੀ ਹੋਣਾ ਇਥੇ ਤਾਂ ਹੁਣ ਬ੍ਰਾਮਣ ਵਾਦੀ ਹੀ ਹਰ ਪਾਸੇ ਪੈਰ ਪਸਾਰੀ ਜਾਂਦੀ ਹੈ ਇਹ ਵੀ ਇਕ
ਬਹੁਤ ਵੱਡਾ ਵਿਛਾ ਹੈ .
ਹੁਣ ਗੁਰਦੁਆਰਾ ਸਾਹਿਬ ਜਾਂਦਾ ਵੀ ਹਾਂ ਤਾਂ ਨਿਤਨੇਮ ਸੁਣਨ ਤੋਂ ਬਾਅਦ ਘਰ ਆਉਣ ਵਾਲੀ ਗੱਲ ਹੀ ਹੈ
ਕਦੇ ਕਦੇ ਤਾਂ ਗੁਰਦੁਆਰਾ ਸਾਹਿਬ ਜਾ ਕੇ ਬਹਿਸ ਵਾਲੀ ਗੱਲ ਹੀ ਹੁੰਦੀ ਹੈ ਇਸ ਬਾਰੇ ਕੀ ਕੀਤਾ ਜਾ
ਸਕਦਾ ਹੈ ਮੈ ਇਸ ਬਾਰੇ ਕਿਵੇਂ ਪਹਿਲ ਕਰਾਂ ਅਤੇ ਮੇਨੂੰ ਸਹੀ ਸਹੀ ਇਸ ਬਾਰੇ ਕ਼ੀ ਕਰਨਾ ਚਾਹੀਦਾ ਹੈ
ਧਨਵਾਦ ਸਾਹਿਤ
ਸਰਬਜੀਤ ਸਿੰਘ ਸਾਹਿਬ
ਬੁਲਕਾਨ ਫਿਲਪੀਨਸ
ਕੱਲ 30 ਅਗਸਤ ਨੂੰ ‘ਸਿੱਖ ਮਾਰਗ’
ਤੇ ਸਪੋਕਸਮੈਨ ਵਿੱਚ ਛਪੀ ਲਿਖਤ ਦੇ ਅਧਾਰ ਤੇ ਜੋ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਫੂਨ ਬਾਰੇ
ਜਾਣਕਾਰੀ ਸਾਂਝੀ ਕੀਤੀ ਸੀ। ਉਸ ਦੇ ਉੱਤਰ ਵਿੱਚ ਸਾਨੂੰ ਇੱਕ ਈ ਮੇਲ ਮਨਰੂਪ ਸਿੰਘ ਨਿੱਜਰ ਦੀ ਮਿਲੀ
ਹੈ ਜਿਸ ਵਿੱਚ ਯੂ-ਟਿਊਬ ਦਾ ਇੱਕ ਲਿੰਕ ਭੇਜਿਆ ਹੈ ਜੋ ਕਿ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਪਾਇਆ
ਜਾ ਰਿਹਾ ਹੈ।
http://youtu.be/2whsz99jDvc
(31/08/13)
ਦਲਜੀਤ ਸਿੰਘ ਇੰਡਿਆਨਾ/ਫੇਸਬੁੱਕ ਰਾਹੀਂ
ਜਦੋ ਰੁਪਈਏ
ਦੀ ਡਿਗਦੀ ਕੀਮਤ ਨੇ ਸੰਤ ਜੀ ਨੂ ਹਲੂਣਿਆ
ਇਕ ਦਿਨ ਇਕ ਬੜੇ ਮਸ਼ਹੂਰ
ਅਤੇ ਪਹੁਚੇ ਹੋਏ ਸੰਤ ਜੀ ਭੋਰੇ ਵਿਚ ਬੈਠੇ ਟੀ ਵੀ ਦੇਖ ਰਹੇ ਸਨ .ਟੀ ਵੀ ਉਪਰ ਖਬਰਾਂ ਆ ਰਹੀਆਂ ਸਨ
ਕਿ ਰੁਪਇਆ ਵਿਦੇਸ਼ੀ ਕਰੰਸੀ ਦੇ ਮੁਕਾਬਲੇ ਬਿਲਕੁਲ ਡਿਗ ਪਿਆ ਹੈ ....ਇਨੀ ਖਬਰ ਸੁਣਨ ਦੀ ਦੇਰ ਸੀ ਕਿ
ਸੰਤ ਜੀ ਦੇ ਮਨ ਵਿਚ ਇਕ ਫੁਰਨਾ ਫੁਰਿਆ ,,ਅਤੇ ਉਚੀ ਉਚੀ ਕਰਨ ਕਰਨ ਲੱਗ ਗਿਆ ...ਵਾਹਗੁਰੂ ਵਾਹਗੁਰੂ
ਵਾਹਗੁਰੂ ਵਾਹਗੁਰੂ ...ਇਨੀ ਅਵਾਜ਼ ਜਦੋਂ ਭੋਰੇ ਦੇ ਬਾਹਰ ਖੜੇ ਗੜਵਈ ਭਾਨ ਸਿੰਘ ਦੇ ਕੰਨੀ ਪਈ ਤਾ ਇਕ
ਦਮ ਭੱਜ ਕੇ ਬਾਬਾ ਜੀ ਕੋਲ ਆਕੇ ਹਥ ਜੋੜ ਕੇ ਕਹਿਣ ਲੱਗਾ ਬਾਬਾ ਜੀ ਤੁਸੀਂ ਠੀਕ ਹੋ ?....ਆਹ ਭਾਨ
ਸਿਆ ਭਲਾ ਆਹ ਪੋਂਡ ਕਿਹੜੇ ਦੇਸ ਦੇ ਪੈਸੇ ਦਾ ਨਾਮ ਹੈ ? ਅੱਗੋ ਭਾਨ ਸਿੰਘ ਗੜਵਈ ਬੋਲਿਆ ਜੀ ਮੈਂ
ਸੁਣਿਆ ਇੰਗ੍ਲੈੰਡ ਦਾ ਹੈ ...ਭਾਨ ਸਿਆ ਓਥੇ ਭਲਾ ਆਪਣਾ ਕੋਈ ਪ੍ਰਮੋਟਰ ਹੈ ? ਬਾਬਾ ਜੀ ਹਾ ਓਥੇ
ਆਪਣਾਇਕ ਚੇਲਾ ਓਹ ਗੁਰਮੁਖ ਸਿੰਘ ਹੈ ...ਲਿਆ ਫੜਾ ਕਾ ਫੋਨ ਕਰਾਂ ਗੁਰਮੁਖ ਨੂ ...ਕੀ ਨਬਰ ਹੈ ?ਭਾਨ
ਸਿਆ ਭਲਾ ... ਬਾਬਾ ਜੀ ਆਹ ਤੁਹਾਡੀ ਪ੍ਰੋਗ੍ਰਾਮ ਬੁਕ ਕਰਨ ਵਾਲੀ ਡਾਇਰੀ ਵਿਚ ਹੋਵੇਗਾ ...ਠੀਕ ਹੈ
.ਬਾਬੇ ਨੇ ਪਾਸਾ ਜਿਹਾ ਲੈਕੇ ਸਿਰਹਾਣੇ ਥਲਿਓਂ ਆਪਣੀ ਡਾਇਰੀ ਕਢੀ ਅਤੇ ਗੁਰਮੁਖ ਸਿੰਹ ਨੂ ਇੰਗ੍ਲੈੰਡ
ਫੋਨ ਮਿਲਾ ਲਿਆ ..ਬਾਬੇ ਨੂ ਇਨੀ ਅਚਵੀ ਲੱਗੀ ਕਿ ਟਾਈਮ ਵੀ ਨਹੀ ਦੇਖਿਆ ਜਦੋ ਬਾਬੇ ਨੇ ਫੋਨ ਮਿਲਾਇਆ
............ਟਰਨ ...ਟਰਨ...ਟਰਨ ਹੋਈ ਤਾ ਗੁਰਮੁਖ ਜਿਹੜਾ ਕਮ ਤੋ ਥਕਿਆ ਟੁਟਿਆ ਆਇਆ ਸੀ .ਅਤੇ
ਸੁਤਾ ਪਿਆ ਸੀ .ਸੁਤੇ ਪਏ ਨੇ ਫੋਨ ਚੂਕ ਕੇ ਹੈਲੋ ਕਿਹਾ ..ਅੱਗੋ ਬਾਬਾ ਜੀ ਬੋਲੇ ਭਾਨ ਸਿਆ
ਗੁਰ੍ਫਾਤੇਹ ..ਬਾਬੇ ਦੀ ਅਵਾਜ਼ ਸੁਨ ਕੇ ਗੁਰਮੁਖ ਸਿਓ ਨੂ ਜਾਨੀ ਖੁਸ਼ੀ ਜਿਹੀ ਹੋਈ ਅਤੇ ਨੀਦ ਉੱਡ ਗਈ
ਕਿ ਬਾਬਾ ਜੀ ਨੇ ਅਜ ਆਪ ਮੈਨੂ ਕਿਵੇ ਯਾਦ ਕੀਤਾ ...ਬਾਬਾ ਜੀ ਪੈਰੀ ਪੈਨਾ ..ਗਰੁਮੁਖ ਸਿਆ ਕਿਓਂ
ਸ਼ਰਮਿੰਦਾ ਕਰਦਾ .ਗੁਰਸਿਖ ਪੈਰੀ ਨਹੀ ਪੈਂਦੇ ਹੁੰਦੇ ....ਅੱਗੇ ਗੁਰਮੁਖ ਸਿਓ ਬੋਲਿਆ ...ਬਾਬਾ ਜੀ
ਦਾਸ ਨੂ ਕਿਵੇ ਯਾਦ ਕੀਤਾ ? ਗੱਲ ਇਹ ਹੈ ਰਾਤੀ ਮੈਨੂ ਸੁਪਨੇ ਵਿਚ ਗੁਰੂ ਗੋਬਿੰਦ ਸਿੰਘ ਦਿਸੇ ਨੇ
.(.ਬਾਬੇ ਨੇ ਆਪਣੀ ਬਣਾਈ ਮਨਘੜਤ ਕਹਾਨੀ ਸੁਨਾਉਣੀ ਸ਼ੁਰੂ ਕਰ ਦਿਤੀ )....ਫੇਰ ਬਾਬਾ ਜੀ .ਅੱਗੋ
ਗੁਰਮੁਖ ਸਿੰਘ ਉਤਾਵਲਾ ਸੀ ਬਾਬਾ ਜੀ ਦੀ ਕਹਾਣੀ ਸੁਣਨ ਵਾਸਤੇ ....ਬੱਸ ਗੁਰਮੁਖ ਸਿਆ ਮੈਨੂ ਗੁਰੂ
ਗੋਬਿੰਦ ਸਿੰਘ ਜੀ ਨੇ ਆਕੇ ਹਲੂਣਾ ਦਿਤਾ ਕਿ ਇੰਗ੍ਲੈੰਡ ਦੀ ਧਰਤੀ ਤੇ ਹੁਣ ਸਿਖੀ ਦੇ ਪ੍ਰਚਾਰ ਦੀ
ਬਹੁਤ ਲੋੜ ਹੈ ...ਮੈਂ ਗੁਰੂ ਸਾਹਿਬ ਨੂ ਕਿਹਾ ਜੀ ਜੁਰੁਰ ਜਾਵਾਂਗਾ ਤਾ .ਇਹ ਮਨਘੜਤ ਕਹਾਣੀ ਸੁਨ ਕੇ
ਗੁਰਮੁਖ ਸਿੰਘ ਦੀਆ ਅਖਾਂ ਵਿਚ ਪਾਣੀ ਆ ਗਿਆ ....ਮੈ ਤੈਨੂ ਫੋਨ ਤਾ ਕੀਤਾ ਕਿ ਤੂ ਮੇਰੇ ਦੀਵਾਨਾ ਦਾ
ਓਸ ਗੁਰਦਵਾਰੇ ਵਿਚ ਦੀਵਾਨਾ ਇੰਤਜ਼ਾਮ ਕਰ ਜਿਹੜੇ ਗੁਰਦਵਾਰੇ ਦੀ ਕਮੇਟੀ ਵਿਚ ਤੂ ਖਜਾਨਚੀ ਹੈ
.....ਅੱਗੋ ਗੁਰਮੁਖ ਬੋਲਿਆ ਬਾਬਾ ਜੀ ਹੁਣ ਕਮੇਟੀ ਬਦਲ ਗਈ ਹੈ ...ਹੁਣ ਕਮੇਟੀ ਵਿਚ ਮਿਸ਼ਨਰੀ ਆ ਗਏ
ਨੇ ਤੇ ਓਹ ਕਹਿੰਦੇ ਕਿਸੇ ਚਿਮਟੇ ਵਾਲੇ ਨੂ ਅਸੀਂ ਸਟੇਜ ਤੇ ਨਹੀ ਚੜਨ ਦੇਣਾ ..ਜਿਹੜਾ ਗੁਰਮਤ ਦੇ
ਉਲਟ ਬੋਲਦਾ ਅਸੀਂ ਨਹੀ ਬੋਲਣ ਦੇਣਾ …ਨਹੀ ਨਹੀ ਗੁਰਮੁਖ ਸਿਆ ਕਮੇਟੀ ਵਾਲਿਆਂ ਨੂ ਮੇਰੀਆਂ ਹੁਣ
ਵਾਲਿਆਂ ਵੇਡਿਓ ਦਿਖਾ ਹੁਣ ਮੈਂ ਵੀ ਗੁਰਮਤ ਦਾ ਪ੍ਰਚਾਰ ਕਰਨ ਲੱਗ ਗਿਆ ਹਾ ..ਤੁਸੀਂ ਦੇਖਿਆ ਨਹੀ
ਮੈਂ ਰਖੜੀ ਦੇ ਖਿਲਾਫ਼ ਬੋਲਿਆਂ ਹਾ .,,ਠੀਕ ਹੈ ਬਾਬਾ ਜੀ ਮੈਂ ਕੋਸ਼ਿਸ਼ ਕਰਦਾ ਇਨਾ ਕਹ ਕੇ ਗੁਰਮੁਖ
ਸਿੰਘ ਨੇ ਫ਼ਤੇਹ ਬੁਲਾ ਕੇ ਫੋਨ ਰਖ ਦਿਤਾ ...ਅਤੇ ਅੰਦਰੋ ਅੰਦਰੀ ਖੁਸ਼ ਵੀ ਹੋ ਰਿਹਾ ਸੀ ਕਿ ਹੁਣ
ਬਾਬੇ ਨਾਲ ਸਿਧੀ ਗਲਬਾਤ ਹੈ | ਇਧਰ ਬਾਬੇ ਨੇ ਜਦੋ ਫੋਨ ਰਖਿਆ ਤਾ ਕੋਲ ਖੜੇ ਬਾਬੇ ਦੇ ਡਰਾਈਵਰ
ਸੁਰਜੀਤ ਸਿੰਘ ਨੇ ਸਵਾਲ ਕੀਤਾ ਜਿਹੜਾ ਵਿਚਾਰਾ ਅਨਪੜ ਸੀ ਕਦੇ ਬਾਹਰ ਨਹੀ ਗਿਆ ਸੀ ਓਸ ਨੇ ਕਿਹਾ
ਬਾਬਾ ਜੀ ਜੇਕਰ ਪ੍ਰਚਾਰ ਹੀ ਕਰਨਾ ਆਪਾਂ ਪਾਕਿਸਤਾਨ ਚਲੇ ਚਲਦੇ ਚਲਦੇ ਮੈਂ ਸੁਣਿਆ ਓਥੇ ਵੀ ਕਾਫੀ
ਸਿਖ ਨੇ ....ਅੱਗੋ ਬਾਬੇ ਨੇ ਕ੍ਰੋਧ ਭਰੀਆਂ ਅਖਾ ਨਾਲ ਆਪਣੇ ਡਰਾਇਵਰ ਸੁਰਜੀਤ ਸਿੰਘ ਵੱਲ ਦੇਖਿਆ
ਅਤੇ ਕਿਹਾ ਮੂਰਖਾ .ਪਾਕਿਸਤਾਨ ਦਾ ਰੁਪਇਆ ਤਾ ਆਪਣੇ ਨਾਲੋ ਵੀ ਗਿਆ ਗੁਜਰਿਆ ..ਉਪਰੋ ਆਹ ਜਿਹੜੇ ਲੱਕ
ਨਾਲ ਬੰਬ ਬੰਨ ਕੇ ਪਤਾ ਨਹੀ ਲਗਦਾ ਕਦੋ ਮਾਰ ਦੇਣ ਤੈਨੂ ਲਗਦਾ ਮੈਂ ਏ ਸੀ ਵਾਲੇ ਭੋਰੇ ਵਿਚ ਬੈਠਾ
ਚੰਗਾ ਨਹੀ ਲਗਦਾ ...ਇਨੀ ਗੱਲ ਬਾਬੇ ਦੀ ਸੁਨ ਕੇ ਸੁਰਜੀਤ ਡ੍ਰਾਈਵਰ ਸੋਚੀ ਪੈ ਗਿਆ ..ਅਤੇ ਕੰਨ
ਜਿਹਾ ਖੁਰਕਦਾ ਬਾਹਰ ਨੂ ਚਲਾ ਗਿਆ ...ਦੂਸਰੇ ਦਿਨ ਇੰਗਲੈਂਡ ਤੋ ਗੁਰਮੁਖ ਸਿੰਘ ਦਾ ਸਿੰਘ ਫੋਨ ਆ
ਗਿਆ ਕਿ ਬਾਬਾ ਜੀ ਕਮ ਬਣ ਗਿਆ ਕਮੇਟੀ ਮੰਨ ਗਈ ਹੈ ..ਹੁਣ ਮੈਂ ਪੋਸਟਰ ਛਪਵਾਉਨੇ ਹਨ ਓਸ ਤੇ ਕੀ
ਲਿਖਣਾ ਹੈ ? ਅੱਗੋ ਗੁਰਮੁਖ ਸਿੰਘ ਨੇ ਬਾਬੇ ਦੀ ਮਸ਼ਹੂਰੀ ਵਾਸਤੇ ਸਵਾਲ ਕੀਤਾ ..ਅੱਗੋ ਬਾਬਾ ਜੀ
ਕਹਿੰਦੇ ..ਗੁਰਮੁਖ ਸਿਆ ਪੋਸਟਰ ਤੇ ਲਿਖ ਦੇ ..ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਓ ਸੰਤ ....ਹੈਂ
ਅੱਗੋ ਇਹ ਗੱਲ ਸੁਨ ਕੇ ਗੁਰਮੁਖ ਸਿੰਘ ਹੈਰਾਨ ਹੋ ਗਿਆ ਕਿਹਾ ਬਾਬਾ ਜੀ ਇਹ ਕੀ ...ਓਹ ਨਹੀ ਨਹੀ
ਜਬਾਨ ਫਿਸਲ ਗਈ ਸੀ ..ਇਹ ਲਿਖੋ ਸਭ ਸਿਖ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ ..ਇਨੀ ਗੱਲ ਕਰਕੇ
ਗੁਰਮੁਖ ਸਿੰਘ ਨੇ ਫੋਨ ਰਖ ਦਿਤਾ ..ਇਧਰ ਬਾਬੇ ਨੇ ਆਪਣੇ ਗੜਵਈ ਭਾਨ ਸਿੰਘ ਨੂ ਭੋਰੇ ਵਿਚ ਬੁਲਾ ਕੇ
ਕੇ ਕਿਹਾ ਤਿਆਰੀ ਕਰੋ ..ਆਪਾਂ ਪਰਸੋ ਨੂ ਇੰਗ੍ਲੈੰਡ ਜਾਣਾ .ਜੇਕਰ ਇਕ ਦੋ ਕਬੂਤਰ ਵੀ ਹਨ ਓਹਨਾ ਨੂ
ਵੀ ਤਿਆਰ ਕਰੋ ....ਤਾ ਅੱਗੋ ਭਾਨ ਸਿੰਘ ਬੋਲਿਆ ਬਾਬਾ ਜੀ ਇਨੀ ਦਿਨੀ ਤਾ ਆਪਣੇ ਪਿੰਡਾ ਵਿਚ
ਪੋਰਗ੍ਰਾਮ ਨੇ ਓਹਨਾ ਨੂ ਕੀ ਕਹਾਂਗੇ ? ਓਹਨਾ ਦਾ ਕੀ ਹੈ ?ਭਾਨ ਸਿਆ ਤੂ ਆਪ ਸਿਆਣਾ ਇਹਨਾ ਲੋਕਾਂ ਨੇ
ਤਾ ਓਹੀ ਮੁੜਕੇ ਨਾਲ ਭਿਜੇ ਗਾਂਧੀ ਵਾਲੇ ਰੁਪਈਏ ਦੇਣੇ ਜਿਹਨਾ ਨੂ ਅਜ ਕਲ ਮੰਗਤਾ ਵੀ ਨਹੀ ਲੈਂਦਾ
.... ਇਹਨਾ ਨੂ ਆਖ ਦੇਵੋ ਬਾਬੇ ਦੇ ਪਥਰੀ ਹੈ .ਇਕ ਦਮ ਅਪ੍ਰੇਸ਼ਨ ਕਰਵਾਉਣ ਵਾਸਤੇ ਇੰਗਲੈਂਦ ਜਾਣਾ ਹੈ
..ਬਾਬੇ ਨੇ ਸੋਚਿਆ ਇਸ ਬਹਾਨੇ ਲੋਕ ਗੁੱਸੇ ਵੀ ਨਹੀ ਹੋਣਗੇ ਅਤੇ ਬਿਮਾਰੀ ਦੀ ਹਮਦਰਦੀ ਕਰਕੇ
..ਚੜਾਵਾ ਵੀ ਆ ਜਾਵੇਗਾ | ਚਲੋ ਜੀ ਬਾਬਾ ਜੀ ਇੰਗਲੈਂਡ ਪਹੁਚ ਗਏ ,..ਗੁਰਮੁਖ ਸਿੰਘ ਆਪਣੇ ਲਾਮਲਸ਼ਕਰ
ਲੈਕੇ ਇਕ ਲਿਮੋਜੀਨ ਕਿਰਾਏ ਤੇ ਕੀਤੀ ਅਤੇ ਪਹੁਚ ਗਏ ਏਰ੍ਪੋਰਟ ਤੇ ..ਨਾਲ ਗਏ ਪੰਜ ਚਾਰ ਚੇਲੇ ਚਾਟੜੇ
ਫੋਟੋਆਂ ਖਿਚਵਾ ਕੇ ਫੇਸਬੁਕ ਤੇ ਪਾਉਣ ਵਾਲੇ ਵੀ ਖੁਸ਼ੀ ਖੁਸ਼ੀ ਬਾਬੇ ਨਾਲ ਫੋਟੋਆਂ ਖਿਚਵਾ ਰਹੇ ਸਨ
ਜਿਵੇ ਓਹਨਾ ਭਾਣੇ ਧਰਤੀ ਤੇ ਉਤਰੇ ਰੱਬ ਨਾਲ ਫੋਟੋਆਂ ਖਿਚਵਾ ਰਿਹਾ ਹੋਵੇ ...ਬਾਬਾ ਜੀ ਲਿਮੋਜੀਨ
ਵਿਚ ਬੈਠੇ ਕੇ ਪਹੁਚ ਗਏ ਗੁਰਦਵਾਰੇ ਅਤੇ ਸਟੇਜ ਬੈਠੇ ਕੇ ਧਾਰਨਾ ਗਾਉਣੀ ਸ਼ੁਰੂ ਕਰ ਦਿਤੀ |
.......ਇਹ ਮਾਇਆ ਨਹੀ ਕਿਸੇ ਕੰਮ ਆਉਣੀ ਕਿਓਂ ਸਾਭ ਸਾਂਭ ਰਖਦਾ ਫਿਰੇ ,,,ਬੋਲੋ ਸਾਰੇ ਇਹ ਮਾਇਆ
ਨਹੀ ਕਿਸੇ ਕਮ ਆਉਣੀ ਕਿਓਂ ਸਾੰਭ ਸਾੰਭ ਰਖਦਾ ਫਿਰੇ ...,.ਬੋਲੋ ਭੈਣੋ ...ਅੱਗੋ ਚਿਮਟੇ ਦੀ ਤਾਲ
ਹੌਲੀ ਕਰਨ ਦੇ ਇਸਾਰੇ ਨਾਲ ਉਪਰੋ ਹਥ ਚਕਦੇ ਹੋਏ ਬਾਬੇ ਨੇ ਕਿਹਾ ਮੈਂ ਤਾ ਅਜ ਕਿਓਂ ਤੁਹਾਨੂ ਗੱਲ
ਵਾਰ ਵਾਰ ਅਖ ਰਿਹਾ ਕਿਓਂ ਕਿ ਰੁਪਿਆ ਬਹੁਤ ਥੱਲੇ ਚਲਾ ਗਿਆ ਹੈ ..ਪੋਂਡ ਬਹੁਤ ਮਹਿੰਗਾ ਹੋ ਗਿਆ
..ਇਸ ਕਰਕੇ ਮੈਂ ਨਹੀ ਚਾਹੁੰਦਾ ਤੁਹਾਨੂ ਕੋਈ ਪਾਖੰਡੀ ਲੁਟ ਕੇ ਲੈ ਜਾਵੇ ...ਹੁਣ ਬਹੁਤ ਆਉਣਗੇ
ਤੁਹਾਨੂ ਲੁਟਣ ...ਪਰ ਬਚੋ ਇਹਨਾ ਪਾਖੰਡੀ ਸਾਧਾਂ ਸੰਤਾ ਨੂ (ਬਾਬ ਮਨ ਵਿਚ ਸੋਚਦਾ ਸੀ ਕਿ ਮੇਰੇ ਤੋ
ਵੱਡਾ ਪਾਖੰਡੀ ਕੌਣ ਹੈ )ਇਨੀ ਗੱਲ ਸੁਨ ਕੇ ਇਕ ਨੇ ਜੈਕਾਰਾ ਲਾ ਦਿਤਾ ....ਬੋਲੇ ਸੋ ਨਿਹਾਲ ..ਸਤ
ਸ਼੍ਰੀ ਅਕਾਲ ..ਅਤੇ ਲੋਕਾਂ ਨੇ ਇਨੀ ਗੱਲ ਸੁਨ ਕੇ ਬਾਬੇ ਅੱਗੇ ਪੌਂਡਾ ਦੇ ਢੇਰ ਲਗਾ ਦਿਤੇ ਅਤੇ
..ਅਤੇ ਆਪਣੀ ਜੇਬ ਖਾਲੀ ਕਰਕੇ ਲੰਗਰ ਛਕ ਕੇ ..ਘਰ ਨੂ ਜਾਂਦੇ ਗੱਲਾਂ ਕਰਦੇ ਜਾਂਦੇ ਹਨ ..ਬਾਬਾ ਜੀ
ਤਾ ਬਹੁਤੇ ਚੰਗੇ ਨੇ ਕਿਵੇ ਸਾਨੂ ਪਾਖੰਡੀ ਸਾਧਾਂ ਨੂ ਬਚਾਉਣ ਵਾਸਤੇ ਇੰਡੀਆ ਤੋ ਆਏ ਨੇ ..ਪਰ ਇਹਨਾ
ਭੋਲੇ ਭਲੇ ਲੋਕਾਂ ਨੂ ਇਹ ਨਹੀ ਪਤਾ ਤੁਸੀਂ ਤਾ ਲੁੱਟੇ ਜਾ ਚੁਕੇ ਹੋ ...ਇਧਰ ਬਾਬਾ ਜੀ ਦਾ ਸੀਜਨ
ਬਹੁਤ ਵਧੀਆ ਚਲ ਰਿਹਾ ਸੀ ,,,ਓਧਰ ਨਿਕੇ ਮੋਟੇ ਸੰਤ ਦਿਲੀ ਏਮਬਸੀਆ ਅੱਗੇ ਬਾਹਰ ਜਾਂਨ ਵਾਸਤੇ ਵੀਜੇ
ਦੇ ਦੇ ਇਤਜਾਰ ਵਿਚ ਹਨ ਇਧਰ ਬਾਹਰਲੇ ਮੁਲਖਾਂ ਵਿਚ ਵੱਡੇ ਸੰਤ ਲੋਕਾਂ ਨੂ ਮੁਨ ਰਹੇ ਹਨ | ਰੁਪਈਏ ਦੀ
ਡਿਗਦੀ ਕੀਮਤ ਕਰਕੇ ਪੰਜਾਬ ਵਿਚ ਪ੍ਰਚਾਰ ਬੰਦ ਹੋ ਗਿਆ ਅਤੇ ਵਿਦੇਸ਼ਾਂ ਵਿਚ ਤੇਜ ਹੋ ਗਿਆ |
ਦਲਜੀਤ ਸਿੰਘ ਇੰਡਿਆਨਾ 317 590 7448
(30/08/13)
ਸਤਿਨਾਮ ਸਿੰਘ ਮਾਂਟਰੀਅਲ
ਮਰ
ਚੁਕੀਆਂ ਜ਼ਮੀਰਾਂ ਵਾਲ਼ਿਓ! ! ! ! ! ! ਨਾ ਸੁਣਿਓ
ਨਾ ਸੁਣਿਓ, ਪ੍ਰੋ: ਇੰਦਰ ਸਿੰਘ ਜੀ ਘੱਗਾ ਨੂੰ,
ਕਰਮਕਾਂਡਾਂ ਦੀ ਮੈਲ਼ ਸਾਰੀ ਲਾਹ ਦਊਗਾ,
ਨਾ ਸੁਣਿਓ, ਪ੍ਰੋ: ਦਰਸ਼ਨ ਸਿੰਘ ਜੀ ਖਾਲਸਾ ਨੂੰ,
ਸੁਤੀਆਂ ਹੋਈਆਂ ਜ਼ਮੀਰਾਂ ਨੂੰ ਜਗਾ ਦਊਗਾ,
ਨਾ ਸੁਣਿਓ, ਭਾਈ ਸਰਬਜੀਤ ਸਿੰਘ ਜੀ ਧੁੰਦਾ ਨੂੰ,
ਇੱਕ ਪੰਥ ਇੱਕ ਗਰੰਥ ਦੀ ਗੱਲ ਸਮਝਾ ਦਊਗਾ,
ਨਾ ਸੁਣਿਓ, ਭਾਈ ਪ੍ਰਮਜੀਤ ਸਿੰਘ ਜੀ ਉਤ੍ਰਾਖੰਡ ਨੂੰ,
ਅਗਲੇ ਪਿਛਲੇ ਜਨਮਾਂ ਦੀ ਗੱਲ ਮੁਕਾ ਦਊਗਾ,
ਨਾ ਸੁਣਿਓ, ਭਾਈ ਪੰਥਪ੍ਰੀਤ ਸਿੰਘ ਜੀ ਬਖਤੌਰਾ ਨੂੰ,
ਅਖੌਤੀ ਡੇਰੇਦਾਰਾਂ ਦੀ ਇਹ ਬੀਨ ਬਜਾ ਦਊਗਾ,
ਨਾ ਸੁਣਿਓ, ਭਾਈ ਪ੍ਰਭਦੀਪ ਸਿੰਘ ਜੀ ਯੂਕੇ ਨੂੰ,
ਦਲੀਲਾਂ ਨਾਲ ਇਹ ਗੁਰਬਾਣੀ ਪੱਲੇ ਪਾਅ ਦਊਗਾ,
ਨਾ ਸੁਣਿਓ, ਭਾਈ ਹਰਜਿੰਦਰ ਸਿੰਘ ਜੀ ਸਭਰਾ ਨੂੰ
ਇਹ ਤਾਂ ਤਰਕ ਨਾਲ ਗੱਲ ਕਰਨੀ ਸਿਖਾ ਦਊਗਾ,
ਨਾ ਸੁਣਿਓ, ਭਾਈ ਅਮਰੀਕ ਸਿੰਘ ਜੀ ਚੰਡੀਗੜ ਨੂੰ
ਸਿਖ ਇਥਿਹਾਸ ਦੇ ਸ਼ਹੀਦਾਂ ਦੀ ਲੜੀ ਸੁਣਾ ਦਊਗਾ,
ਨਾ ਸੁਣਿਓ, ਭਾਈ ਗੁਰਚਰਨ ਸਿੰਘ ਜੀ ਜਿਉਂਣਵਾਲੇ ਨੂੰ,
ਬਚਿਤ੍ਰ ਨਾਟਕੀਆਂ ਦੀ ਨੀਂਦ ਇਹ ਉਡਾ ਦਊਗਾ,
ਨਾ ਸੁਣਿਓ, ਭਾਈ ਗੁਰਬਚਨ ਸਿੰਘ ਜੀ ਪੰਨਵਾ ਨੂੰ,
ਸ਼ਬਦ ਗੁਰੂ ਦੇ ਸਿਧਾਤਾਂ ਦੀ ਗੱਲ ਚਲਾ ਦਊਗਾ,
ਨਾ ਸੁਣਿਓ, ਵੀਰ ਭੁਪਿੰਦਰ ਸਿੰਘ ਜੀ ਯੂਐਸਏ ਨੂੰ,
ਗੁਰਬਾਣੀ ਵਿਚੋਂ ਹੀ ਚੰਗੇ ਵਧੀਆ ਸੁਝਾ ਦਊਗਾ,
ਨਾ ਸੁਣਿਓ, ਭਾਈ ਸ਼ਿਵਤੇਗ ਸਿੰਘ ਜੀ ਦਿੱਲੀ ਵਾਲ਼ੇ ਨੂੰ,
ਮਨਮੱਤਾਂ ਦਾ ਅੱਖਾਂ ਤੋਂ ਪੜਦਾ ਇਹ ਹਟਾ ਦਊਗਾ,
! ! ! ! ! ਨਾ ਸੁਣਿਓ, ਨਾ ਪੜ੍ਹਿਓ,
ਨਾ ਸੁਣਿਓ, ਰੇਡੀਓ ਵਿਰਸਾ ਨਿਊਜ਼ੀਲੈਂਡ ਵਾਲ਼ਿਆਂ ਦਾ,
ਗੱਲ ਸਮੇਂ ਦੀ ਕਰਨ ਇਹ ਲੱਗ ਪਏ ਨੇ,
ਨਾ ਸੁਣਿਓ, ਰੇਡੀਓ ਚੰਨ ਪ੍ਰਦੇਸੀ ਯੂ ਐਸ ਵਾਲ਼ਿਆਂ ਦਾ,
ਹਾਮੀਂ ਘੱਗੇ ਦੀ ਭਰਨ ਇਹ ਲੱਗ ਪਏ ਨੇ,
ਨਾ ਸੁਣਿਓ, ਰੇਡੀਓ ਸ਼ੇਰੇ ਪੰਜਾਬ ਤੋਂ ਦਿਲਾਂ ਦੀ ਸਾਂਝ,
ਕੁਲਦੀਪ ਸਿੰਘ ਤੋਂ ਸਾਧ ਡਰਨ ਲੱਗ ਪਏ ਨੇ,
ਨਾ ਪੜ੍ਹਿਓ, ਖਾਲਸਾ ਨਿਊਜ਼ ਨੂੰ ਨਾ ਪੜ੍ਹਿਓ,
ਭੇਦ ਪਪੂਆਂ ਦੇ ਸਾਰੇ ਇਹ ਖ੍ਹੋਲ ਦੇਣਗੇ,
ਨਾ ਪੜ੍ਹਿਓ, ਸਿਖ ਮਾਰਗ ਨੂੰ ਨਾ ਪੜ੍ਹਿਓ,
ਬਚਿਤ੍ਰ ਨਾਟਕ ਦੇ ਪੜਦੇ ਇਹ ਫਰੋਲ ਦੇਣਗੇ,
ਨਾ ਪੜ੍ਹਿਓ, ਸਿੰਘ ਸਭਾ ਨੂੰ ਨਾ ਪੜ੍ਹਿਓ,
ਡੇਰੇਦਾਰਾਂ ਨੂੰ ਇਹ ਖਾਕ ਵਿੱਚ ਰੋਲ਼ ਦੇਣਗੇ,
ਐ ਮੱਰ ਚੁਕੀਆਂ ਜ਼ਮੀਰਾਂ ਵਾਲ਼ਿਓ! ! ! ! ! ਪਰ
ਮੈ ਸੁਣਿਆਂ ਇਨ੍ਹਾ ਨੂੰ, ਮੈ ਪੜ੍ਹਿਆ ਇਹਨਾ ਨੂੰ,
ਗੱਲ ਸੱਚ ਦੀ ਹੁਣ ਮੈਨੂੰ ਭਾਉਣ ਲੱਗ ਪਈ,
ਸੁਤੀ ਪਈ ਸੀ ਜ਼ਮੀਰ ਜੋ ਗਪੌੜਾਂ ਸੁਣ ਸੁਣ ਕੇ,
ਜਾਗ ਹੌਲ਼ੀ ਹੌਲ਼ੀ ਇਸਨੂੰ ਆਉਣ ਲੱਗ ਪਈ,
ਇੱਕੋ ਸਿਖਾਂ ਦਾ ਗਰੰਥ ‘ਗੁਰੂ ਗਰੰਥ ਸਾਹਿਬ ਜੀ ਹੈ,
ਜ਼ਮੀਰ ਮੇਰੀ ਹੀ ਮੈਨੂੰ ਸਮਝਾਉਣ ਲੱਗ ਪਈ,
ਸਤਿਨਾਮ ਸਿੰਘ ਦੀ ਜਿੰਦਗੀ ਚੋ ਵਹਿਮ ਮੁਕ ਗਏ,
ਸ਼ਬਦ ਗੁਰੂ ਦੀ ਲਾਲੀ ਹੁਣ ਛਾਉਣ ਲੱਗ ਪਈ,
ਸਤਿਨਾਮ ਸਿੰਘ ਮਾਂਟਰੀਅਲ 514-219-2525
ਕੀ ਇਹ ਸੱਚ ਹੈ?
ਰਣਜੀਤ ਸਿੰਘ ਢੱਡਰੀਆਂ ਵਾਲੇ ਕੋਲ 46 ਕਰੋੜ ਦਾ ਫੂਨ?
ਸਪੋਕਸਮੈਂਨ ਦੇ 30 ਅਗਸਤ 2013 ਦੇ
ਅੰਕ ਵਿੱਚ ਪੰਨਾ 6 ਉਪਰ ਇੱਕ ਲਿਖਤ ਵਿੱਚ ਜ਼ਿਕਰ ਹੈ ਕਿ ਉਸ ਕੋਲ 46 ਕਰੋੜ ਦਾ ਫੂਨ ਹੈ। ਸੁਣਿਆਂ ਹੈ
ਕਿ ਉਹ ਐਸ ਵੇਲੇ ਇੰਗਲੈਂਡ ਦੇ ਦੌਰੇ ਤੇ ਹੈ। ਕੀ ਕੋਈ ਸੱਜਣ ਇਸ ਦੇ ਸੱਚ ਜਾਂ ਝੂਠ ਹੋਣ ਦੀ ਤਜ਼ਦੀਕ
ਕਰ ਸਕਦਾ ਹੈ? ਜੇ ਕਰ ਇਹ ਗੱਲ ਸੱਚ ਹੋਵੇ ਤਾਂ ਜ਼ਰਾ ਸੋਚੋ ਕਿ ਐਨੇ ਪੈਸਿਆਂ ਨਾਲ ਦਿੱਲੀ ਦੀਆਂ
ਵਿਧਵਾਵਾਂ ਕਿੰਨੇ ਚਿਰ ਲਈ ਸੁੱਖ ਦੀ ਰੋਟੀ ਖਾ ਸਕਦੀਆਂ ਹਨ? ਇਤਨੇ ਪੈਸੇ ਕਿਥੋਂ ਆਏ ਅਤੇ ਇਸ
ਤਰ੍ਹਾਂ ਸਾਧਾਂ ਨੂੰ ਲੁਟਾਉਣ ਵਾਲੇ ਸਿੱਖ ਕੀ ਘੱਟ ਦੋਸ਼ੀਂ ਨਹੀਂ ਹਨ?
(30/08/13)
ਜਗਜੀਤ ਸਿੰਘ ਖ਼ਾਲਸਾ
ਗੁਰਮੁਖ ਕਾਮਰੇਡ
ਨਾਲ ਦੇ ਪਿੰਡ ਕਿਸੇ ਕੰਮ ਜਾਣਾ ਪਿਆ ਤੇ ਜਿਸ ਨੂੰ ਮਿਲਣਾ ਸੀ ਉਹ ਪਿੰਡ ਦੇ ਬਾਹਰ
ਬੋਹੜ ਦੀ ਛਾਵੇਂ ਤਿੰਨ ਹੋਰ ਜਾਣਕਾਰਾਂ ਨਾਲ ਬੈਠਾ ਗੱਲਾਂ ਕਰ ਰਿਹਾ ਸੀ। ਉਨ੍ਹਾ ਮੈਨੂੰ ਵੀ ਚਰਚਾ
ਵਿੱਚ ਸ਼ਾਮਲ ਕਰ ਲਿਆ ਤੇ ਗੱਲਬਾਤ ਸਾਧਾਂ ਦੇ ਫੈਲੇ ਮੱਕੜਜਾਲ ਤੇ ਚੱਲ ਪਈ। ਇੱਕ ਵੀਰ ਜੋ ਚੱਲ ਰਹੀ
ਗੱਲਬਾਣ ਤੋਂ ਬਹੁਤ ਔਖਾ ਹੋ ਗਿਆ ਸੀ ਮੈਨੂੰ ਟੋਕ ਕੇ ਕਹਿੰਦਾ, “ਗੁਰਮੁੱਖਾ ਤੇਰਾ ਸਿਮਰਨ ਕਿੰਨਾ
ਹੈ”। ਮੈਂ ਕਿਹਾ ਵੀਰ ਜੀ ਅਕਾਲ ਪੁਰਖ ਦੀ ਰਜ਼ਾ ਵਿੱਚ ਇਸ ਸਰੀਰ ਦੇ ਜਿੰਨੇ ਸਾਹ ਚੱਲ ਰਹੇ ਨੇ ਉਸ ਦੇ
ਧੰਨਵਾਦ ਵਿੱਚ ਸਿਮਰਨ ਹੀ ਹੋ ਰਿਹਾ ਹੈ। ਮੈਨੂੰ ਕਹਿੰਦਾ ਕਿ ਇਸ ਤਰ੍ਹਾਂ ਨਹੀਂ ਸਿਮਰਨ ਵਿਧੀ ਨਾਲ
ਕਰਨਾ ਚਾਹੀਦਾ ਹੈ। ਮੈਂ ਕਿਹਾ ਕਿਹੜੀ ਵਿਧੀ ਜੀ? ਕਹਿੰਦਾ, ਵਾਹ ਅੰਦਰ ਤੇ ਗੁਰੂ ਬਾਹਰ। ਮੈਂ ਵਿਚੋਂ
ਹੀ ਬੋਲ ਪਿਆ ਕਿ ਜੇ ਗੁਰੂ ਹੀ ਬਾਹਰ ਕਰ ਦਿੱਤਾ ਤਾਂ ਪਿਛੇ ਕੀ ਰਹਿ ਗਿਆ? ਮੇਰੀ ਇੰਨੀ ਗੱਲ ਸੁਣ ਕੇ
ਗੁੱਸੇ ਵਿੱਚ ਕਹਿੰਦਾ ਉਠ ਕੇ ਤੁਰ ਪਿਆ ਕਿ ਗੁਰਮੁੱਖਾ ਤੂੰ ਮੈਨੂੰ ਕਾਮਰੇਡ ਲਗਦਾ ਹੈਂ? ਪਹਿਲੀ
ਵਾਰੀ ਕਿਸੇ ਕੋਲੋਂ ਗੁਰਮੱਖ ਕਾਮਰੇਡ ਲਫਜ਼ ਸੁਣ ਕੇ ਮੇਰਾ ਹਾਸਾ ਨਿਕਲ ਗਿਆ।
ਜਗਜੀਤ ਸਿੰਘ ਖ਼ਾਲਸਾ
(30/08/13)
ਡਾ ਗੁਰਮੀਤ ਸਿੰਘ ਬਰਸਾਲ
ਗੁਰੂ
ਨਾਨਕ ਜੋਤੀ ਜੋਤਿ ਨਹੀਂ ਸਮਾਏ
.....................................................
ਸੱਚ ਗਿਆਨ ਦੀ ਜੋਤਿ ਰੂਪ ਵਿੱਚ,
ਚਾਨਣ ਧਰਤੀ ਆਇਆ।
ਦਸ ਦੀਪਾਂ ਦੇ ਵਿੱਚੋਂ ਲੰਘਕੇ,
ਗ੍ਰੰਥ ਮੁਕਾਮ ਬਣਾਇਆ।
ਨਨਕਾਣੇ ਜੋ ਜੋਤਿ ਜਗੀ ਸੀ,
ਜੁੱਗਾਂ ਜੁੱਗਾਂ ਤੱਕ ਜਗਣੀ।
ਕਿੱਦਾਂ ਕਹੀਏ ਗੁਰੂ ਨਾਨਕ ਨੂੰ,
ਜੋਤੀ ਜੋਤਿ ਸਮਾਇਆ।।
ਡਾ ਗੁਰਮੀਤ ਸਿੰਘ ਬਰਸਾਲ(ਕੈਲੇਫੋਰਨੀਆਂ)
(30/08/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਬੋਲ
ਵਾਹਿਗੁਰੂ
ਰੁਕ ਜਾਏ ਸੋਚ, ਰਹੇ ਨਾ ਲੋਚ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਵਕਤ ਬੇ-ਬੋਚ, ਲਵੇ ਗਮ ਨੋਚ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਬੋਲ ਵਾਹਿਗੁਰੂ, ਡਰ ਨਈਂ ਰਹਿੰਦਾ।
ਬੋਲ ਵਾਹਿਗੁਰੂ, ਫਿਕਰ ਨਈਂ ਰਹਿੰਦਾ।
ਬੋਲ ਵਾਹਿਗੁਰੂ, ਕਲਾ ਚੜ੍ਹਦੀਆਂ।
ਬੋਲ ਵਾਹਿਗੁਰੂ, ਸ਼ਫਾਂ ਮਿਲਦੀਆਂ।
ਬੋਲ ਵਾਹਿਗੁਰੂ, ਰਾਸ ਨੇ ਕਾਰਜ।
ਬੋਲ ਵਾਹਿਗੁਰੂ, ਸਿੱਧ ਨੇ ਮਾਰਗ।
ਬੋਲ ਵਾਹਿਗੁਰੂ, ਹਟੇ ਰੁਕਾਵਟ।
ਬੋਲ ਵਾਹਿਗੁਰੂ, ਦਿਸਦਾ ਸੱਚ ਸੱਚ।
ਸਮਝ ਨਾ ਹੋਰ, ਪਕੜ ਰੱਬ ਡੋਰ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਚੱਲੇ ਨਾ ਜ਼ੋਰ, ਝੂਠ ਦਾ ਸ਼ੋਰ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਬੋਲ ਵਾਹਿਗੁਰੂ, ਠੰਢਕ ਛਾਵੇ।
ਬੋਲ ਵਾਹਿਗੁਰੂ, ਆਨੰਦ ਆਵੇ।
ਬੋਲ ਵਾਹਿਗੁਰੂ, ਚਾਨਣ ਵਧਦਾ।
ਬੋਲ ਵਾਹਿਗੁਰੂ, ਨ੍ਹੇਰਾ ਮਿਟਦਾ।
ਬੋਲ ਵਾਹਿਗੁਰੂ, ਸਦਾ ਚੜ੍ਹਾਈ।
ਬੋਲ ਵਾਹਿਗੁਰੂ, ਸੋਚ ਖੁਦਾਈ।
ਬੋਲ ਵਾਹਿਗੁਰੂ, ਤੇ ਰੱਬ ਪਾ ਲੈ।
ਬੋਲ ਵਾਹਿਗੁਰੂ, ਸਫਰ ਮੁਕਾ ਲੈ।
ਜਾਂ ਸਭ ਆਵੇ ਰਾਸ, ਰਹੇ ਹੁਲਾਸ, ਤਾਂ ਰੂਹ ਤੋਂ ਬੋਲ ਵਾਹਿਗੁਰੂ।
ਭਰਮ ਭਉ ਨਾਸ, ਹਟੇ ਜਮ ਫਾਸ, ਤਾਂ ਰੂਹ ਤੋਂ ਬੋਲ ਵਾਹਿਗੁਰੂ।
(30/08/13)
ਚਰਨਜੀਤ ਸਿੰਘ/ਜਗਤਾਰ ਸਿੰਘ ਜਾਚਕ
ਜਨਮ
ਅਸ਼ਟਮੀ `ਤੇ ਸ੍ਰੀ ਦਰਬਾਰ ਸਾਹਿਬ ਤੋਂ ਵਿਸ਼ਨੂੰ ਅਵਤਾਰ ਸ੍ਰੀ ਕ੍ਰਿਸਨ ਦੀ ਉਸਤਤ ਗਾਉਣੀ ਗੁੰਮਰਾਹਕੁਨ
ਸਿਧਾਂਤਕ ਭੁੱਲ: ਗਿਆਨੀ ਜਾਚਕ
ਅੰਮ੍ਰਿਤਸਰ, 29 ਅਗਸਤ (ਚਰਨਜੀਤ ਸਿੰਘ) ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਨਮ
ਅਸ਼ਟਮੀ ਨੂੰ ਮੁੱਖ ਰੱਖ ਕੇ ‘ਕ੍ਰਿਸਨ ਚਰਾਵਤ ਗਾਊ ਰੇ’ ਅਤੇ ‘ਧੰਨ ਧੰਨ ਤੂ ਮਾਤਾ ਦੇਵਕੀ’ ਆਦਿਕ
ਭਗਤਬਾਣੀ ਦੀਆਂ ਤੁਕਾਂ ਨੂੰ ਮਨਮਰਜੀ ਦੀ ਅਸਥਾਈ ਬਣਾ ਕੇ ਹਿੰਦੂ ਮੱਤ ਦੇ ਭਗਵਾਨ ਸ੍ਰੀ ਕ੍ਰਿਸ਼ਨ ਦੀ
ਉਸਤਤ ਵਿੱਚ ਵਿਸ਼ੇਸ਼ ਕੀਰਤਨ ਕਰਨਾ, ਸਿੱਖ ਜਗਤ ਸਮੇਤ ਸਮੁਚੀ ਮਾਨਵਤਾ ਨਾਲ ਗੁੰਮਰਾਹਕੁਨ ਧੋਖਾ ਹੈ।
ਕਿਉਂਕਿ, ਆਸਾ ਦੀ ਵਾਰ ਦੇ ਵੇਲੇ ਕੀਰਤਨੀਏਂ ਵੱਲੋਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਸੀ ਕਿ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼੍ਰੀ ਕ੍ਰਿਸ਼ਨ ਦੀ ਉਸਤਤ ਹੈ। ਜਦੋਂ ਕਿ ਗੁਰੂ ਨਾਨਕ ਵਿਚਾਰਧਾਰਾ
ਅਵਤਾਰਵਾਦ ਦਾ ਜ਼ੋਰਦਾਰ ਖੰਡਨ ਕਰਦੀ ਹੈ ਅਤੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਭਗਵਾਨ ਨਹੀਂ ਮੰਨਦੀ। ਇਹ
ਵਿਚਾਰ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਨੇ ਦਿੱਲੀ ਤੋਂ ਰੋਜ਼ਾਨਾ
ਸਪੋਕਸਮੈਨ ਲਈ ਭੇਜੇ ਇੱਕ ਵਿਸ਼ੇਸ਼ ਪ੍ਰੈਸ ਨੋਟ ਵਿੱਚ ਕਹੇ।
ਉਨ੍ਹਾਂ ਸਪਸ਼ਟ ਕੀਤਾ ਗੁਰਬਾਣੀ ਐਸੇ ਲੋਕਾਂ ਨੂੰ ਭਰਮ ਵਿੱਚ ਭੁੱਲੇ ਅਤੇ ਕੱਚੀਆਂ ਗੱਲਾਂ ਕਰਨ ਵਾਲੇ
ਮੂਰਖ ਆਖਦੀ ਹੈ, ਜਿਹੜੇ ਮੰਨਦੇ ਹਨ ਕਿ ਭਾਦੋਂ ਵਦੀ ਅਸ਼ਟਮੀ ਨੂੰ ਭਗਵਾਨ ਨੇ ਜਨਮ ਲਿਆ ਸੀ। ਹੈਰਾਨੀ
ਦੀ ਗੱਲ ਹੈ ਕਿ ਹਜ਼ੂਰੀ ਰਾਗੀ ਨੇ ਜਾਣ-ਬੁੱਝ ਕੇ ਭਗਤਬਾਣੀ ਦੀ ਉਹ ਤੁਕਾਂ ਗਾਈਆਂ, ਜਿਨ੍ਹਾਂ ਦੀ
ਸ਼ਬਦਾਵਲੀ ਤੋਂ ਸ੍ਰੀ ਕ੍ਰਿਸਨ ਦੀ ਉਸਤਤ ਦਾ ਭੁਲੇਖਾ ਲਗਦਾ ਹੈ। ਪਰ, ਉਹ ਸ਼ਬਦ ਨਹੀਂ ਗਾਇਆ, ਜਿਸ
ਰਾਹੀਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ “ਸੋ ਮੁਖੁ ਜਲਉ ਜਿਤੁ ਕਹਹਿ
ਠਾਕੁਰੁ ਜੋਨੀ” ਦਾ ਹੋਕਾ ਦਿੰਦਿਆ ਜਨਮ ਅਸ਼ਟਮੀ ਵਾਲੇ ਭਰਮ ਦੀ ਨਵਿਰਤੀ ਕੀਤੀ ਹੈ। ਜਾਚਕ ਜੀ
ਨੇ ਦੱਸਿਆ ਕਿ ਹੋਲੀ ਵਾਲੇ ਦਿਨਾਂ ਵਿੱਚ ਵੀ ਇਸ ਕੀਰਤਨੀਏ ਨੇ ਬਚਿਤ੍ਰਨਾਟਕੀ ਕ੍ਰਿਸ਼ਨਾ ਅਵਤਾਰ
ਵਿਚੋਂ ਹੋਲੀ ਦੀਆਂ ਰੰਗ ਰਲੀਆਂ ਵਾਲੀਆਂ ਕੱਚੀਆਂ ਰਚਨਾਵਾਂ ਗਾਈਆਂ ਸਨ। ਜਿਸ ਲਈ ਉਨ੍ਹਾਂ ਵਿਸ਼ੇਸ਼
ਤੌਰ `ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਨੂੰ ਮਿਲ ਕੇ ਸ਼ਕਾਇਤ ਕੀਤੀ ਤਾਂ ਉਨ੍ਹਾਂ ਨੇ ਭਰੋਸਾ
ਦਿਵਾਇਆ ਸੀ ਕਿ ਉਹ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਮੱਲ ਸਿੰਘ ਜੀ ਹੁਰਾਂ ਦੇ ਨੋਟਿਸ
ਲਿਆਉਣਗੇ ਕਿ ਰਾਗੀਆਂ ਵੱਲੋਂ ਅੱਗੇ ਤੋਂ ਕੋਈ ਅਜਿਹੀ ਭੁੱਲ ਨਾ ਹੋਵੇ।
ਗਿਆਨੀ ਜੀ ਆਸ ਪ੍ਰਗਟ ਕੀਤੀ ਕਿ ਸਾਰੇ ਪੰਥ-ਦਰਦੀ ਇਸ ਪੱਖੋਂ ਸੋਚਣਗੇ ਅਤੇ ਕੋਈ ਅਜਿਹੀ ਜੁਗਤਿ
ਅਪਨਾਉਣਗੇ, ਜਿਸ ਦੀ ਬਦੌਲਤ ਸ੍ਰੀ ਦਰਬਾਰ ਤੋਂ ਗੁਰਮਤਿ ਦਾ ਸਹੀ ਸੰਦੇਸ਼ ਲੋਕਾਈ ਤਕ ਪਹੁੰਚੇ। ਐਸਾ
ਨਾ ਹੋਵੇ ਕਿ ਬਾਦਲ ਦਲ ਤੇ ਭਾਜਪਾ ਦੀ ਰਾਜਨੀਤਕ ਭਿਆਲੀ ਸ੍ਰੀ ਦਰਬਾਰ ਸਾਹਿਬ ਨੂੰ ਜ਼ਾਹਰਾ ਤੌਰ `ਤੇ
ਹਰਿਮੰਦਰ (ਵਿਸ਼ਨੂ ਮੰਦਰ) ਹੀ ਬਣਾ ਦੇਵੇ।
(29/08/13)
ਅਮਰੀਕ ਸਿੰਘ ਰਾਜਪੁਰਾ
ਸਤਿਕਾਰਯੋਗ ਪ੍ਰਿਤਪਾਲ ਸਿੰਘ ਜੀ ,
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧਨਵਾਦ ਕੇ ਆਪ ਜੀ ਨੇ ਮੇਰੇ ਸ਼ੰਕੇ ਦੂਰ ਕੀਤੇ ਕੇ
ਸਿਮਰਨ ਅਸਲ ਵਿਚ ਕੀ ਹੈ ।ਇਸ ਗੱਲ ਦਾ ਵਧ ਤੋਂ ਵਧ ਪ੍ਰਚਾਰ ਹੋਣਾ ਚਾਹੀਦਾ ਹੈ -ਕਿਓੰਕੇ ਸਿਖਾਂ ਵਿਚ
ਸਿਮਰਨ ਦੇ ਨਾਮ ਤੇ ਬਹੁਤ ਭਲੇਖੇ ਅਤੇ ਧੰਦੇ ਚਲ ਰਹੇ ਹਨ । ਬਾਕੀ ਜੋ ਤੁਸੀਂ ਭਾਈ ਬਾਲੇ ਬਾਰੇ
ਲਿਖਿਆ ਉਹ ਵੀ ਮੇਰੇ ਹਿਸਾਬ ਨਾਲ 99% ਸਹੀ ਹੈ ।ਅਸਲ ਗੱਲ ਇਹ ਹੈ ਕੇ ਸਿਖਾਂ ਨੂੰ ਅਨਮਤੀਆਂ ਨੇ
ਗੁਰੂ ਜੀ ਦੀ ਬਾਣੀ ਨਾਲ ਜੁੜਨ ਹੀ ਨਹੀਂ ਦਿੱਤਾ । ਵੀਰ ਅਵਤਾਰ ਸਿੰਘ ਲੰਡਨ ਵਾਲਿਆਂ ਦਾ ਵੀ
ਧਨਵਾਦ ਜਿਨ੍ਹਾ ਨੇ ਸੰਖੇਪ ਵਿਚ ਸਿਮਰਨ ਦੀ ਅਸਲੀਅਤ ਪੇਸ਼ ਕੀਤੀ ਹੈ ।
ਆਪ ਜੀ ਦਾ ਸ਼ੁਭ ਚਿੰਤਕ :-
ਅਮਰੀਕ ਸਿੰਘ ਰਾਜਪੁਰਾ
(29/08/13)
ਇੰਜ ਦਰਸਨ ਸਿੰਘ ਖਾਲਸਾ
ਵੀਰ ਗੁਰਸ਼ਰਨ ਸਿੰਘ ਜੀ
,
ਸਤਿ ਸ੍ਰੀ ਅਕਾਲ।
ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ਼ ਗੁਰਬਾਣੀ
ਦੇ ਗਿਆਨ/ਸ਼ੰਦੇਸ/ਉਪਦੇਸ਼ ਵਿੱਚ ਇੱਕ ਸਮਾਨਤਾ ਹੈ, ਇਕਸਾਰਤਾ ਹੈ। ਗੁਰਬਾਣੀ ਦਾ ਸਾਰਾ
ਗਿਆਨ/ਸ਼ੰਦੇਸ/ਉਪਦੇਸ਼ ਅਧਿਆਤਮਿਕ ਹੈ। ਕੋਈ ਵੀ ਵਖਰੇਵਾਂ ਨਹੀਂ ਹੈ। ਇੱਕ ਸੁਚੱਜੀ ਅਤੇ ਉੱਚੀ–ਸੁੱਚੀ
ਜੀਵਨ- ਜਾਚ ਹੈ।
ਇਹ ਸਾਡੀ ਅਲਪਮੱਤ ਬੁੱਧੀ/ਅਕਲ/ਮੱਤ ਦੇ ਭਰਮ-ਭੁਲੇਖੇ ਹੋ
ਸਕਦੇ ਹਨ, ਕਿ ਅਸੀਂ ਕਿਸੇ ਸ਼ਬਦ/ਸਲੋਕ/ਪਾਉੜੀ ਦੇ ਭਾਵ ਅਰਥਾਂ ਨੂੰ ਨਾ ਸਮਝ ਸਕੀਏ। ਅਸੀਂ ਡੂੰਗਿਆਈ
ਵਿੱਚ ਨਾ ਜਾ ਕੇ ਸਿਰਫ ਸ਼ਬਦੀ ਅਰਥਾਂ ਨਾਲ ਹੀ ਆਪਣੇ ਆਪ ਦੀ ਤਸੱਲੀ ਭਾਲਦੇ ਹਾਂ।
ਗੁਰਬਾਣੀ ਵਿੱਚ ਬਹੁਤ ਸਾਰੇ ਅਜੇਹੇ ਸ਼ਬਦ/ਸਲੋਕ/ਪਾਉੜੀਆਂ
ਹਨ ਜਿਹਨਾਂ ਦੇ ਭਾਵ- ਅਰਥਾਂ ਨੂੰ ਸਮਝੇ ਬਿਨਾਂ ਗੁਰਬਾਣੀ ਗਿਆਨ ਦੀ ਪਰਾਪਤੀ ਨਹੀਂ ਹੋ ਸਕਦੀ।
ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ॥ 7॥ 1378॥
ਆਮ ਪ੍ਰਚਾਰਕ (ਡੇਰੇਦਾਰ ਅਤੇ ਟਕਸਾਲੀ) ਇਸ ਸਲੋਕ ਦੇ ਸਬਦੀ ਅਰਥ ਕਰਦੇ ਹਨ
ਕਿ ਕੋਈ ਤੁਹਾਨੂੰ ਮੁੱਕੀਆਂ/ਘਸੁੰਨ/ਥਪੇੜੇ ਮਾਰੇ, ਅਗੋਂ ਆਪਣਾ ਹੱਥ ਨਾ ਚੁਕੋ, ਭਾਵ ਉਸਨੂੰ ਨਾ
ਰੋਕੋ। ਨਿਮਰਤਾ ਵਿੱਚ ਰਹੋ। ਬਲਕਿ ਉਲਟਾ ਉਸ ਮਾਰਨ ਵਾਲੇ ਦੇ ਘਰੇ ਜਾ ਕੇ/ਕੋਲ ਜਾ ਕੇ ਉਸਦੀ
ਚਾਪਲੂਸੀ ਕਰੋ। ਖੁਸ਼ਾਮਦ ਕਰੋ।
ਜਦੋਂ ਕਿ ਬਾਬਾ ਫਰੀਦ ਜੀ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ, ਸਾਨੂੰ
ਲੋਕਾਈ/ਮਾਨਵਤਾ ਨੂੰ ਸ਼ੰਦੇਸ/ਉਪਸਦੇਸ਼ ਦੇ ਰਹੇ ਹਨ, ਕਿ ਐ! ਮਾਨੁੱਖ, ਪੰਜ-ਵਿਕਾਰਾਂ ਵਿਚੋਂ ਕੋਈ ਨਾ
ਕੋਈ ਵਿਕਾਰ ਹਰ ਵਕਤ/ਸਮੇਂ ਤੈਨੂੰ ਘਸੁੰਨ/ਮੁਕੀਆਂ ਮਾਰਦੇ ਰਹਿੰਦੇ ਹਨ। ਤੂੰ ਇਹਨਾਂ ਵਿਕਾਰਾਂ ਨੂੰ
ਪਲਟ ਕੇ (ਘੁੰਮਿ ਕੇ) ਨਹੀਂ ਰੋਕਦਾ/ਮਾਰਦਾ, ਬਲਕਿ/ਸਗੋਂ ਇਹਨਾਂ (ਵਿਕਾਰਾਂ) ਦੀ
ਪੁਸ਼ਤ-ਪਨਾਹੀ/ਪੈਰਵਾਹੀ/ਕਦਮ-ਬੋਸ਼ੀ ਕਰਦਾ ਹੈਂ। ਭਾਵ ਇਹਨਾਂ ਵਿਕਾਰਾਂ ਨਾਲ ਪਿਆਰ ਕਰਦਾ ਹੈਂ। ਖ਼ੁਦ/
ਆਪਣੇ-ਆਪ ਤੂੰ ਇਹਨਾਂ ਦੀ ਬੁਕੱਲ ਵਿੱਚ ਆਨੰਦ ਮਾਨਦਾ ਹੈਂ।
ਸੋ ਗੁਰਬਾਣੀ ਸ਼ਬਦ ਦੇ ਸ਼ਬਦਾ-ਅਰਥ ਅਤੇ ਭਾਵ-ਅਰਥਾਂ ਨੂੰ ਸਮਝਣਾ ਬੇਹੱਦ
ਜਰੂਰੀ ਹੈ।
ਗੁਰ ਕੇ ਚਰਣ ਹਿਰਦੈ ਵਸਾਇ॥ 190॥
ਗੁਰ ਕੇ ਚਰਨ ਹਿਰਦੈ ਵਸਾਏ॥ 395॥
ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ॥ 435॥
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ॥ 919॥
ਗੁਰ ਕੇ ਚਰਨ ਹਿਰਦੈ ਵਸਾਏ॥ 1270॥
ਗੁਰੂ ਦੇ ਚਰਨ ਕੀ ਹਨ?
ਕੀ ਇਹ ਕਿਸੇ ਦੇਹਧਾਰੀ ਗੁਰੂ ਦੇ ਪੈਰਾਂ ਦਾ ਜ਼ਿਕਰ ਹੋ ਰਿਹਾ ਹੈ? ਨਹੀਂ।
ਗੁਰੂ ਦੇ ਚਰਨ ਗੁਰ-ਸ਼ਬਦ ਹਨ। ਗੁਰੂ ਦਾ ਗਿਆਨ ਹੈ। ਗੁਰਮਤਿ/ਗੁਰਬਾਣੀ ਗਿਆਨ
ਹੈ। ਅਕਾਲ-ਪੁਰਖ/ਵਾਹਿਗੁਰੂ/ਸਤਿਗੁਰੂ ਗੁਰੂ ਗਰੰਥ ਸਾਹਿਬ ਜੀ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ
ਧਾਰਨ ਕਰਨਾ/ਆਪਣੇ ਅਮਲਾਂ ਵਿੱਚ ਲਿਆਉਣਾ ਹੀ ਗੁਰੂ ਦੇ ਚਰਨ ਹਿਰਦੈ ਵਸਾਉਣਾ ਹੈ।
ਵਿਚਾਰ ਨੂੰ ਜਰਾ ਡੂੰਗਿਆਈ ਵਲ ਲੈ ਚਲੀਏ। ਗੁਰੂ ਗਰੰਥ ਸਾਹਿਬ ਜੀ ਵਿੱਚ 15
ਭਗਤਾਂ ਦੀ ਬਾਣੀ ਵੀ ਦਰਜ਼ ਹੈ। ਇਹਨਾਂ ਵਿਚੋਂ ਕੁੱਝ ਭਗਤ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ
ਬਾਹਰਵੀਂ, ਤੇਹਰਵੀਂ, ਚੌਹਦਵੀਂ ਸਦੀਆਂ ਵਿੱਚ ਹੋਏ ਹਨ। ਕੁੱਝ ਗੁਰੂ ਜੀ ਦੇ ਸਮੇਂ ਹੋਏ ਹਨ।
ਗੁਰੂ ਨਾਨਕ ਸਾਹਿਬ ਜੀ ਨੇ ਆਪ ਇਹਨਾਂ ਭਗਤਾਂ ਦੀ ਬਾਣੀ ਪੜ੍ਹੀ ਅਤੇ
ਵਿਚਾਰੀ। ਜਿਹੜੀ ਜਿਹੜੀ ਭਗਤ-ਬਾਣੀ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਆਸ਼ੇ ਅਤੇ ਫਲਸ਼ਫੇ ਦੀ
ਕੱਸਵੱਟੀ ਉਪਰ ਖਰੀ ਉਤਰਦੀ ਲੱਗੀ, ਉਹੀ ਭਗਤ-ਬਾਣੀ ਉਹਨਾਂ ਨੇ ਆਪ ਲਿਖ ਕੇ ਆਪਣੇ ਪਾਸ ਪੋਥੀ ਰੂਪ
ਵਿੱਚ ਸੰਭਾਲ ਕੇ ਰੱਖੀ।
ਇਸ ਭਗਤ ਬਾਣੀ ਵਿੱਚ ਪੱਥਰ ਦੇ ਬਾਰੇ ਬੜਾ ਸਾਫ ਦਰਜ਼ ਹੈ ਕਿ ਪੱਥਰ ਨਿਰਜੀਉ
ਹੈ। ਕਬੀਰ ਜੀ ਦਾ ਫੁਰਮਾਨ ਬੜਾ ਸਾਫ ਹੈ
“ਪਾਤੀ ਤੋਰੈ ਮਾਲਿਨੀ, ਪਾਤੀ ਪਾਤੀ
ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ, ਸੋ ਪਾਹਨ ਨਿਰਜੀਉ” ॥ (ਪੰਨਾ 479)
ਗੁਰੁ ਨਾਨਕ ਸਾਹਿਬ ਜੀ ਨੇ, ਬਾਬਾ ਕਬੀਰ ਜੀ ਦੇ ਇਸ ਵਿਚਾਰ ਨੂੰ ਪ੍ਰਵਾਨ
ਕੀਤਾ।
ਤਾਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਵੀ ਇਹੀ ਵਿਚਾਰ ਸਨ/ਹਨ/ਹੈਨ।
ਮਨਮੁਖ ਪਥਰੁ ਸੈਲੁ ਹੈ ਧ੍ਰਿਗ ਜੀਵਣੁ ਫੀਕਾ॥ ਮ 1; 419॥
ਪਾਥਰੁ ਲੈ ਪੂਜਹਿ ਮੁਗਧ ਗਵਾਰ॥ ਮ 1; 556॥
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥ ਮ 1; 637॥
ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਹੀ ਬਾਕੀ ਗੁਰੂ ਸਾਹਿਬਾਨਾਂ ਨੇ
ਅੱਗੇ ਤੋਰਿਆ ਅਤੇ ਧੁਰ ਕੀ ਬਾਣੀ, ਗੁਰਬਾਣੀ ਦਾ ਉਚਾਰਨ ਕੀਤਾ।
ਤਾਂ ਤੇ ਗੁਰੂ ਅਰਜਨ ਸਾਹਿਬ ਜੀ ਦਾ ਗਿਆਨ, ਗੁਰਬਾਣੀ ਫਲਸ਼ਫਾ ਗੁਰੂ ਨਾਨਕ
ਸਾਹਿਬ ਜੀ ਤੋਂ ਭਿੰਨ/ਅਲੱਗ ਨਹੀਂ ਹੋ ਸਕਦਾ। ਪੰਚਮ-ਪਤਾਸ਼ਾਹ ਵੀ ਪੱਥਰ ਨੂੰ ਨਿਰਜੀਵ ਮੰਨਦੇ ਹਨ।
ਨ ਪਾਥਰੁ ਬੋਲੈ ਨਾ ਕਿਛੁ ਦੇਇ॥ ਮ 5; 1160॥
ਪੰਚਮ-ਪਤਾਸ਼ਾਹ ਦੇ ਵਿਚਾਰ ਪੱਥਰ ਦੇ ਬਾਰੇ ਦੋ ਤਰਾਂ ਦੇ ਨਹੀਂ ਹੋ ਸਕਦੇ।
ਅਲੱਗ ਅਲੱਗ ਨਹੀਂ ਹੋ ਸਕਦੇ।
ਜਿਸ ਤਰਾਂ ਆਪ ਜੀ ਨੇ ਵੀ ਆਪਣਾ ਵਿਚਾਰ ਦਿੱਤਾ ਹੈ ਕਿ
(ਇਹ ਜਰੂਰ ਸਾਡੇ ਸਮਝਣ ਵਿਚ ਕਿਤੇ ਭੁਲੇਖਾ ਹੋ
ਸਕਦਾ ਹੈ ।)
ਵੀਰ ਜੀਉ, ਇਹ ਸਹੀ ਹੈ ਕਿ ਅਸੀਂ ਸਿੱਖ/ਗੁਰਸਿੱਖ ‘ਗੁਰਬਾਣੀ’ ਵਿਚਾਰਧਾਰਾ
ਨੂੰ ਗੁਰੂ ਨਾਨਕ ਦੇ ਆਸ਼ੇ/ਫਲਸ਼ਫੇ ਦੇ ਅਨੁਸਾਰੀ ਨਹੀਂ ਸਮਝ ਸਕੇ। ਪਿਛਲੇ ਤਕਰੀਬਨ 250 ਸਾਲ ਤੋਂ
ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਸਿੱਖੀ ਆਸ਼ੇ ਦੇ ਅਨੁਸਾਰੀ ਨਹੀ ਹੋ ਰਿਹਾ, ਬਲਕਿ ਬਿਪਰਵਾਦੀਆਂ
(ਡੇਰੇਵਾਦੀਆਂ ਅਤੇ ਟਕਸਾਲੀਆਂ ਅਤੇ ਅਖਾਉਤੀ ਸਾਧਾਂ ਨੇ) ਨੇ ਸਨਾਤਨੀ ਮੱਤ ਦੇ ਅਨੁਸਾਰੀ ਗੁਰਬਾਣੀ
ਦੇ ਅਰਥ, ਆਪਣੇ ਮਤਲਭ ਅਤੇ ਆਪਣੀਆਂ ਦੁਕਾਨਾਂ ਚਲਾਉਣ ਲਈ ਆਪਣੇ ਹੀ ਅਨੁਸਾਰੀ ਕੀਤੇ ਹਨ। ਸਾਡਾ ਸਿੱਖ
ਸਮਾਜ ਇਹਨਾਂ ਬਿਪਰਵਾਦੀਆਂ ਦੀਆਂ ਚਾਲਾਂ ਵਿੱਚ ਫੱਸ ਚੁੱਕਾ ਹੈ। ਸਾਡੇ ਰਾਜਸੀ ਅਤੇ ਧਾਰਮਿਕ ਸੰਗਠਨਾ
ਦੇ ਮੋਹਰੀ ਵੀ ਤਾਂ ਇਹਨਾਂ ਚਾਲਬਾਜਾਂ ਦੀ ਬੋਲੀ ਬੋਲ ਰਹੇ ਹਨ ਅਤੇ ਸਿੱਖ ਸਮਾਜ ਨੂੰ ਨਿਵਾਣਾਂ ਵੱਲ
ਨੂੰ ਲੈ ਕੇ ਜਾ ਰਹੇ ਹਨ। ਸਿੱਖ ਸਮਾਜ ਵਿਚੋਂ 80% ਸੁੱਤੇ ਹੋਏ ਲੋਕ ਹਨ, ਜਿਹਨਾਂ ਨੂੰ
ਗੁਰਬਾਣੀ/ਗੁਰਮਤਿ ਗਿਆਨ-ਵਿਚਾਰ ਨਾਲ ਕੋਈ ਵਾਸਤਾ ਨਹੀਂ ਹੈ। ਕਹਿਣ, ਕਹਾਉਣ ਨੂੰ ਅਸੀਂ ਸਿੱਖ ਹਾਂ।
ਪਰ ਸਿੱਖੀ ਤੋਂ ਕੋਹਾਂ ਦੂਰ ਹਾਂ।
ਆਪ ਜੀ ਲਿਖਿਆ ਹੈ; -
(ਸਿੱਖ ਧਰਮ ਦੇ ਬਹੁਗਿਣਤੀ ਪ੍ਰਚਾਰਕ ਜਦੋਂ ਮਨੁੱਖ ਨੂੰ ਜੂਨਾਂ ਵਿਚ ਭੱਟਕਣ
ਬਾਰੇ ਗੱਲ ਕਰਦੇ ਹਨ ਤਾਂ ਉਹ ਝੱਟ ਗੁਰੂ ਅਰਜਨ ਪਾਤਸ਼ਾਹ ਜੀ ਦਾ ਇਹ ਸ਼ਬਦ ਪੜ੍ਹਦੇ ਹਨ: )
ਗਉੜੀ ਗੁਆਰੇਰੀ ਮਹਲਾ ੫ ॥ ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ
ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ
ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ
ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਸਾਧਸੰਗਿ ਭਇਓ ਜਨਮੁ
ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ
ਪਰਵਾਨੁ ॥੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਤਾ ਮਿਲੀਐ ਜਾ ਲੈਹਿ
ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥ (ਮ: 5, ਪੰਨਾ ੧੭੬)
ਇਹ ਉੱਪਰਲਾ ਸ਼ਬਦ ਪੰਚਮ-ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ। ਜਿਵੇਂ ਕਿ ਉਪਰ
ਵਿਚਾਰ ਕੀਤੀ ਗਈ ਹੈ ਕਿ ਪੰਚਮ-ਪਾਤਸ਼ਾਹ ਦੇ ਵਿਚਾਰ, ਭਗਤ ਬਾਬਾ ਕਬੀਰ ਜੀ ਅਤੇ ਗੁਰੂ ਨਾਨਕ ਸਾਹਿਬ
ਜੀ ਤੋਂ ਅਲੱਗ ਨਹੀਂ ਹੋ ਸਕਦੇ, ਸੋ ਜਰੂਰ ਸਾਡੇ ਸਮਝਣ ਵਿੱਚ ਭੁਲੇਖੇ ਲੱਗ ਰਹੇ ਹਨ। ਜਿਵੇਂ ਕਿ ਆਪ
ਜੀ ਨੇ ਵੀ ਇਸ ਵੱਲ ਇਸ਼ਾਰਾ ਕੀਤਾ ਹੈ ਕਿ (ਕੀ ਇਹ
ਤਾਂ ਨਹੀਂ ਕਿ ਇਸ ਸ਼ਬਦ ਵਿਚ ਮਨੁੱਖ ਦੇ ਜੀਵਨ ਦੀ ਅਵਸਥਾ ਬਾਰੇ ਗੱਲ ਕੀਤੀ ਹੈ ।)
ਬਿਲਕੁੱਲ ਸਹੀ ਵੀਰ ਜੀ, ਇਸ ਸ਼ਬਦ ਵਿੱਚ ਗੁਰੁ ਸਾਹਿਬ ਸਾਡੀ ਮਾਨੁੱਖਾ
ਮਾਨਸਿਕ ਸਥਿਤੀ ਦੀ ਵਿਚਾਰ ਦੇ ਰਹੇ ਹਨ। ਸਾਨੂੰ ਸਮਝਾਉਣਾ ਕਰ ਰਹੇ ਹਨ।
ਮਾਨੁੱਖ! ਆਪਣੇ ਸੁਭਾਉ ਕਰਕੇ, ਸੋਝੀ ਕਰਕੇ, ਵਿਚਾਰਾਂ ਕਰਕੇ, ਹਰ ਰੋਜ਼
ਜੰਮਦਾ ਹੈ ਮਰਦਾ ਹੈ। ਵਿਚਾਰਾਂ ਕਰਕੇ/ਸੁਭਾਉ ਕਰਕੇ ਅਸੀਂ ਮਾਨੁੱਖ ਮਾਨਸਿਕ ਪੱਧਰ ਉਪਰ ਅਨੇਕਾਂ
ਦੂਸਰੀਆਂ ਜੂਨੀਆਂ ਦੇ ਜੀਵਾਂ ਵਾਲਾ ਜੀਵਨ ਜਿਉੇਂਣ ਲੱਗ ਜਾਂਦੇ ਹਾਂ। ਸਾਡੇ ਮਾਨੁੱਖੀ ਹਾਵ-ਭਾਵ ਉਸੇ
ਜੀਵ/ਜੂਨੀ ਦੇ ਅਨੁਸਾਰੀ ਹੋ ਜਾਂਦੇ ਹਨ। ਅਸੀਂ ਆਮ ਹੀ ਇਹ ਆਖ ਦਿੰਦੇ ਹਾਂ ਕਿ ਫਲਾਣਿਆ
“ਤੂੰ ਬੰਦਾ ਬਣ ਜਾ”।
ਕੀ ਉਹ ਇਨਸਾਨ ਬੰਦਾ ਨਹੀਂ ਹੈ? ਉਹ ਬੰਦਾ ਤਾਂ ਹੈ, ਪਰ ਉਸ
ਇਨਸਾਨ ਦੇ ਕੰਮਾਂ-ਕਾਰਾਂ ਵੱਲ ਵੇਖ, ਉਸ ਲਈ ਇਹ ਕਿਹਾ ਜਾਂਦਾ ਹੈ। ਕਿਸੇ ਦੂਸਰੀ ਸ਼੍ਰੈਣੀ ਲਈ ਅਸੀਂ
ਇਹ ਲ਼ਫਜ਼ ਨਹੀਂ ਵਰਤਦੇ। ਕਿਉਂਕਿ ਉਹ ਸ਼੍ਰੈਣੀਆਂ ਆਪੋ ਆਪਣੇ ਜੀਵ-ਆਤਮਾ ਦੇ ਸੁਭਾਉ ਅਨੁਸਾਰ ਹੀ
ਵਿਚਰਦੀਆਂ ਹਨ।
ਇਸ ਸ਼ਬਦ ਵਿੱਚ ਵੀ ਗੁਰੁ ਸਾਹਿਬ ਸਾਡੇ ਮਾਨੁੱਖੀ ਸੁਭਾਉ ਦੀ ਹੀ ਗੱਲ ਕਰ ਰਹੇ
ਹਨ। ਸੁਭਾਉ ਕਰਕੇ ਕਈ ਇਨਸਾਨ/ਮਾਨੁੱਖ ਪੱਥਰ ਵਰਗੇ ਸੁਭਾਉ ਦੇ ਹੁੰਦੇ ਹਨ, ਹੋ ਜਾਂਦੇ ਹਨ। ਪੱਥਰ
ਵਾਂਗ ਹੀ ਵਿਚਰਦੇ ਹਨ। ਜਦ ਇਸ ਤਰਾਂ ਦੇ ਇਨਸਾਨ, ਇਸ ਪੱਥਰ ਬਿਰਤੀ ਦੇ ਨਾਲ ਵਿਚਰਦੇ ਹਨ ਤਾਂ ਉਹ
ਮਾਨੁੱਖ/ਇਨਸਾਨ ਪੱਥਰ ਵਾਲਾ ਜੀਵਨ ਜਿਉਂ ਰਹੇ ਹੁੰਦੇ ਹਨ। ਸਾਕਤ, ਮੂਰਖ, ਮਨਮੁੱਖ, ਮਨਮੱਤੀਆ,
ਅਗਿਆਨੀ, ਹੱਠੀ, ਮੈਂ ਨਾ ਮਾਨੂੰ ਦੀ ਰੱਟ ਲਾਉਣ ਵਾਲਾ ਮਾਨੁੱਖ ਪੱਥਰ ਦਾ ਜੀਵਨ ਹੀ ਜਿਉਂ ਰਿਹਾ ਹੈ।
ਹਰ ਮਾਨੁੱਖ/ਇਨਸਾਨ ਦਾ ਸੁਭਾਉ ਅਲੱਗ ਅਲੱਗ ਹੈ। ਪਤੀ-ਪਤਨੀ, ਪਿਉ-ਪੁਤਰ,
ਭੈਣ-ਭਰਾ, ਕੋਈ ਦੋ ਇਨਸਾਨ ਇੱਕ ਸੁਭਾਉ ਨਹੀਂ ਹਨ। ਸੋ ਹਰ ਇਨਸਾਨ ਆਪਣੇ ਸੁਭਾਉ ਕਰਕੇ ਆਪਣੀ ਸਾਰੀ
ਉਮਰ ਆਪਣੇ ਜੀਵਨ ਕਾਲ ਵਿੱਚ ਕਿੰਨੇ ਅਲੱਗ ਅਲੱਗ ਤਰਾਂ ਦੇ ਵਿਚਾਰ ਪੈਦਾ ਕਰਕੇ ਅਲੱਗ ਅਲੱਗ ਜੀਵਨ
ਜਿਉਂਦਾ ਹੈ। ਸੋ ਇਹਨਾਂ ਫਾਲਤੂ ਵਿਚਾਰਾਂ ਨਾਲ ਜੀਵਿਆ ਜੀਵਨ ਬੇਕਾਰ ਜਾ ਰਿਹਾ ਹੈ। ਅਸੀਂ ਆਪਣਾ ਇਹ
ਕੀਮਤੀ ਮਾਨੁੱਖਾ ਜੀਵਨ ਅਜਾਂਈਂ ਗਵਾ ਰਹੇ ਹਾਂ।
“
ਮਿਲੁ
ਜਗਦੀਸ ਮਿਲਨ ਕੀ ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥ “
ਆਪਾਂ ਮਾਨੁੱਖ ਆਪਣੇ ਮਾਨੁੱਖੀ ਸਮਾਜ ਵਿੱਚ ਤਿੰਨ ਤਰਾਂ ਦੇ ਕਾਲ/ਸਮਾਂ
ਮੰਨਦੇ ਹਾਂ। 1. ਭੂਤ-ਕਾਲ। 2. ਵਰਤਮਾਨ-ਕਾਲ। 3. ਭਵਿੱਖ-ਕਾਲ।
ਇਨਸਾਨ ਦੇ ਆਪਣੀ ਮਾਤਾ ਦੇ ਗਰਭ ਵਿੱਚ ਆਉਣ ਤੋਂ ਪਹਿਲਾਂ ਦਾ ਸਮਾਂ,
ਭੂਤ-ਕਾਲ ਦਾ ਸਮਾਂ ਹੈ। ਉਹ ਪਹਿਲਾਂ ਕੀ ਸੀ? ਕਿਥੇ ਸੀ? ਕਦੋਂ ਸੀ? ਇਸ ਬਾਰੇ ਸਿੱਖੀ ਵਿੱਚ ਜਿਆਦਾ
ਜ਼ੋਰ ਨਹੀਂ ਦਿੱਤਾ ਜਾਂਦਾ।
ਮਾਤਾ ਦੇ ਗਰਭ ਵਿੱਚ ਪ੍ਰਵੇਸ਼ ਕਰਨ ਤੋਂ ਮਰਨ ਤੱਕ ਦਾ ਸਮਾਂ, , , ਵਰਤਮਾਨ
ਕਾਲ ਦਾ ਸਮਾਂ ਹੈ। ਸਿੱਖੀ ਵਿੱਚ ਇਹ ਵਰਤਮਾਨ ਦਾ ਸਮਾਂ ਸੰਭਾਲਣ ਉਪਰ ਹੀ ਜਿਆਦਾ ਜ਼ੋਰ ਦਿੱਤਾ ਗਿਆ
ਹੈ।
ਮਿਲੁ ਜਗਦੀਸ ਮਿਲਨ ਕੀ
ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥
ਆਸਾ ਮਹਲਾ 5॥ ਭਈ ਪਰਾਪਤਿ
ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
ਮਰਨ ਤੋਂ ਬਾਅਦ ਦਾ ਸਮਾਂ, , ਭਵਿੱਖ ਕਾਲ ਦਾ ਸਮਾਂ ਹੈ।
ਮਰਨ ਤੋਂ ਬਾਅਦ ਅੱਜ ਤੱਕ ਨਾ ਤਾਂ ਕੋਈ ਇਨਸਾਨ ਵਾਪਸ ਆਇਆ ਹੈ ਅਤੇ ਨਾ ਹੀ
ਕੋਈ ਵਾਪਸ ਆ ਕੇ ਜੀਵ-ਆਤਮਾ ਦੇ ਅੱਗਲੇ ਸਫਰ ਬਾਰੇ ਦੱਸ ਸਕੇਗਾ। ਕਿਸ ਮਾਨੁੱਖ ਦੀ ਜੀਵ-ਆਤਮਾ ਦੇ
ਨਾਲ ਕੀ ਹੋਇਆ? ਉਹ ਕਿਥੇ ਗਈ?
ਗੁਰਬਾਣੀ ਕੇਵਲ ਅਤੇ ਕੇਵਲ ਮਾਨੁੱਖ ਦੇ ਵਰਤਮਾਨ-ਸਮੇਂ ਦੇ ਬਾਰੇ ਮਾਨੁੱਖ
ਨੂੰ ਸੁਚੇਤ/ਆਗਾਅ ਕਰਦੀ ਹੈ। ਆਪਣੇ ਵਰਤਮਾਨ ਦੇ ਇਸ ਮਾਨੁੱਖਾ ਜੀਵਨ ਨੂੰ ਸਚਿਆਰ ਸਿੱਖ ਬਨਾਉਣ
ਵਾਸਤੇ ਕੀ ਕੀ ਕਰਨਾ ਚਾਹੀਦਾ ਹੈ।
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ
ਲਿਖਿਆ ਨਾਲਿ॥ 1॥
ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥ 1॥
ਸਰੰਜਾਮਿ ਲਾਗੁ ਭਵਜਲ ਤਰਨ ਕੈ॥ ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ॥ 1॥ ਰਹਾਉ॥ ਜਪੁ ਤਪੁ ਸੰਜਮੁ
ਧਰਮੁ ਨ ਕਮਾਇਆ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ॥ ਕਹੁ ਨਾਨਕ ਹਮ ਨੀਚ ਕਰੰਮਾ॥ ਸਰਣਿ ਪਰੇ ਕੀ
ਰਾਖਹੁ ਸਰਮਾ॥ 2॥ 4॥
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ॥ 134॥
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ 134॥
ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ॥ 309॥
ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ॥ 706॥
ਜੈਸਾ ਬੀਜੈ ਸੋ ਲੁਣੇ ਜੋ ਖਟੇ ਸ+ ਖਾਇ॥ 730॥
ਗੁਰਸਿੱਖ ਨੇ ਬੀਤੇ-ਕੱਲ (ਭੂਤਕਾਲ) ਅਤੇ ਆਉਣ ਵਾਲੇ-ਕੱਲ ਭਵਿੱਖ ਕਾਲ) ਦਾ
ਫਿੱਕਰ ਨਹੀਂ ਕਰਨਾ ਹੈ। ਸਿਰਫ ਆਪਣੇ ਵਰਤਮਾਨ ਸਮੇਂ ਦੀ ਸੰਭਾਲ ਕਰਨੀ ਹੈ।
ਅਸੀਂ ਸਾਰੇ ਮਾਨੁੱਖ ਆਪਣੇ ਇਸ ਮਾਨੁੱਖਾ ਜੀਵਨ ਕਾਲ ਵਿੱਚ ਕੀਤੇ ਕਰਮਾਂ ਦੇ
ਅਨੁਸਾਰ ਹੀ ਆਪਣੇ ਜੀਵਨ ਦੇ ਦੁੱਖ-ਸੁੱਖ ਰੂਪੀ ਕਪੜੇ ਪਹਿਨਦੇ ਹਾਂ।
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ॥ 149॥
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥ 133॥
ਹਰ ਗੁਰਸਿੱਖ ਮਾਈ-ਭਾਈ ਨੂੰ ਕੇਵਲ ਅਤੇ ਕੇਵਲ ਗੁਰਬਾਣੀ ਨੂੰ ਹੀ ਆਪਣਾ ਜੀਵਨ
ਆਧਾਰ ਬਣਾ ਕਿ ਇਸ ਮਾਨੁੱਖਾ ਜੀਵਨ ਦਾ ਪੈਂਡਾ/ਸਫਰ ਤਹਿ ਕਰਨਾ ਚਾਹੀਦਾ ਹੈ। ਗੁਰੂ ਨਾਨਕ ਫਲਸ਼ਫਾ ਹੀ
ਸਿੱਖੀ ਦਾ ਧੁਰਾ ਹੈ। ਗੁਰਬਾਣੀ ਹੀ ਸਿੱਖ ਦੀ ਜੀਵਨ ਜਾਚ ਹੈ।
ਪਾਖੰਡੀ ਡੇਰੇਦਾਰਾਂ, ਟਕਸਾਲੀਆਂ, ਅਖਾਉਤੀ ਸਾਧਾਂ, ਸਿੱਖੀ ਸਰੂਪ ਵਿੱਚ
ਵਿਚਰਦੇ ਪੂਜਾਰੀਆਂ ਦੇ ਪਾਏ ਹੋਏ ਭਰਮ-ਭੁਲੇਖਿਆਂ ਵਿੱਚ ਨਾ ਫੱਸ ਕੇ, ਗੁਰਬਾਣੀ ਵਿਚਾਰ ਨੂੰ ਆਪਣੇ
ਜੀਵਨ ਦਾ ਮੁੱਖ ਆਧਾਰ ਬਨਾਉਣਾ ਕਰਨਾ ਜੀ।
ਗੁਰਬਾਣੀ ਵਿਚਾਰ ਲਈ “ਸਿੱਖ-ਮਾਰਗ” ਇੱਕ ਬਹੁਤ ਹੀ ਵਧੀਆ ਪਲੇਟਫਾਰਮ ਹੈ।
ਜਿਥੇ ਬਿਨਾਂ ਕਿਸੇ ਵਿਤਕਰੇ ਦੇ ਨਿਰੋਲ ਗੁਰਬਾਣੀ ਵਿਚਾਰ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ।
ਭੁੱਲ-ਚੁੱਕ ਲਈ ਖਿਮਾ ਦਾ ਜਾਚਕ ਹਾਂ।
ਇੰਜ ਦਰਸਨ ਸਿੰਘ ਖਾਲਸਾ।
+91 9888528313
(29/08/13)
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੁੜਿਆ
ਰਹਿ ਸੱਚ ਨਾਲ
ਡਾ: ਦਲਵਿੰਦਰ ਸਿੰਘ ਗ੍ਰੇਵਾਲ
ਜੁੜਿਆ ਰਹਿ ਸੱਚ ਨਾਲ, ਓਸ ਦਾ ਹੋ ਜਾਏਂਗਾ।
ਝੂਠ ਦੀ ਟੁੱਟੂ ਪਾਲ, ਓਸ ਦਾ ਹੋ ਜਾਏਂਗਾ।
ਮਾਇਆ ਮੋਹ ਦਾ ਪਰਦਾ ਭਾਰਾ, ਜੱਗ ਦਾ ਖੇਲ੍ਹ ਬਣਾਇਆ ਸਾਰਾ।
ਭਰਮ ਨਾ ਰਹੇ ਰਵਾਲ, ਓਸ ਦਾ ਹੋ ਜਾਏਂਗਾ।
ਕਾਮ, ਕ੍ਰੋਧ, ਮੋਹ, ਲੋਭ, ਹੰਕਾਰ, ਰਜ, ਸਤ, ਤਮ ਦਾ ਇਹ ਸੰਸਾਰ,
ਪਾਰ ਕਰ ਨਾਮ ਦੇ ਨਾਲ, ਓਸ ਦਾ ਹੋ ਜਾਏਂਗਾ।
ਅਪਣਾ ਆਪ ਪਛਾਣ ਲਵੇਂਗਾ, ਉਸ ਨੂੰ ਵੀ ਤੂੰ ਜਾਣ ਲਵੇਂਗਾ,
ਅੰਦਰ ਦੀ ਕਰ ਭਾਲ, ਓਸ ਦਾ ਹੋ ਜਾਵੇਂਗਾ।
ਜੁੜਿਆ ਰਹਿ ਸੱਚ ਨਾਲ, ਓਸ ਦਾ ਹੋ ਜਾਏਂਗਾ।
ਇਕੋ ਇੱਕ ਨਿਸ਼ਾਨਾ ਓਹ ਹੀ, ਰੋਮੋ ਰੋਮ ਵਸਾਣਾ ਓਹ ਹੀ,
ਉਸ ਵਿੱਚ ਖੁਦ ਨੂੰ ਢਾਲ, ਓਸ ਦਾ ਹੋ ਜਾਏਂਗਾ।
ਜੁੜਿਆ ਰਹਿ ਸੱਚ ਨਾਲ, ਓਸ ਦਾ ਹੋ ਜਾਏਂਗਾ।
ਓਸ ਦਾ ਹੋਣਾ ਇਹੋ ਪੜਾ ਹੈ, ਏਸ ਵਿਚਾਲੇ ਜੱਗ ਖੜਾ ਹੈ,
ਰਚ ਜਾ ਉਸਦੇ ਤਾਲ, ਓਸ ਦਾ ਹੋ ਜਾਏਂਗਾ।
ਜੁੜਿਆ ਰਹਿ ਸੱਚ ਨਾਲ, ਓਸ ਦਾ ਹੋ ਜਾਏਂਗਾ।
ਓਹ ਹੀ, ਓਹ ਹੀ, ਹਰ ਥਾਂ ਓਹ ਹੀ, ਮੁੱਕੀ ਮੈਂ, ‘ਮੈਂ-ਮੇਰੀ’ ਖੋਹੀ
ਸਦਾ ਦੀ ਮੁੱਕੀ ਭਾਲ, ਓਸ ਦਾ ਹੋ ਜਾਏਂਗਾ।
ਜੁੜਿਆ ਰਹਿ ਸੱਚ ਨਾਲ, ਓਸ ਦਾ ਹੋ ਜਾਏਂਗਾ।
ਹੋਂਦ ਨਹੀਂ, ਕੋਈ ਫਿਕਰ ਨਹੀਂ ਹੈ, ਉਸ ਬਿਨ ਹੋਰ ਦਾ ਜ਼ਿਕਰ ਨਹੀਂ ਹੈ
ਮੁੱਕ ਗਏ ਸੱਭ ਸਵਾਲ, ਓਸ ਦਾ ਹੋ ਜਾਏਂਗਾ।
ਜੁੜਿਆ ਰਹਿ ਸੱਚ ਨਾਲ, ਓਸ ਦਾ ਹੋ ਜਾਏਂਗਾ।
(29/08/13)
ਡਾ: ਗੁਰਮੀਤ ਸਿੰਘ ਬਰਸਾਲ
ਕਲਮ
ਨੂੰ ਕੈਦ!!
ਕਲਮ ਦਾ ਇਸ਼ਕ ਐਸਾ ਹੈ, ਨਾਂ ਛੱਡ ਹੁੰਦੀ ਨਾਂ ਛੁੱਟਦੀ ਏ।
ਕਲਮ ਜੇ ਕੈਦ ਹੋ ਜਾਵੇ, ਨਾਂ ਉਪਜੀ ਸੋਚ ਟੁੱਟਦੀ ਏ।।
ਪੱਲੇ ਸੱਚ ਹੈ ਜੇਕਰ, ਤਾਂ ਮੌਤੋਂ ਕਲਮ ਨਹੀਂ ਡਰਦੀ,
ਗੱਫੇ ਸੱਚ ਦੇ ਵੰਡਦੀ ਕਦੇ ਮੂਠੀ ਨਾਂ ਘੁੱਟਦੀ ਏ।।
ਜਦ ਜਦ ਵੀ ਦੁਨੀਆਂ ਤੇ, ਹੈ ਲੱਗੀ ਕਲਮ ਤੇ ਬੰਦਿਸ਼,
ਲੋਕਾਂ ਆਖਿਆ ਇੱਕ ਸੁਰ, ਕਿ ਨੀਤੀ ਇਹ ਤਾਂ ਲੁੱਟ ਦੀ ਏ।।
ਕਲਮ ਜਦ ਅਣਖ ਨਾਲ ਤੁਰਦੀ, ਤੇ ਫ ਬਦਲਾਵ ਆਉਂਦੇ ਨੇ,
ਇਹ ਸਮਾਜ ਗੰਧਲਾ ਕਰ ਰਹੀਆਂ ਰਸਮਾਂ ਨੂੰ ਪੁੱਟਦੀ ਏ।।
ਕਲਮ ਦੀ ਮਾਰ ਐਸੀ ਏ, ਕਿ ਤੋਪਾਂ ਫੇਲ ਹੋ ਜਾਵਣ,
ਮੁੱਕੀ ਜੰਗ ਵੀ ਨਿਰਣਾ, ਆਖਿਰ ਕਲਮਾਂ ਤੇ ਸੁੱਟਦੀ ਏ।।
ਕਲਮ ਤਾਂ ਕੈਦ ਵਿੱਚ ਉਲਟਾ, ਰੂਹ ਹੈ ਫੁਕਦੀ ਐਸੀ,
ਇਹ ਕਰਕੇ ਕਾਫਲਾ ਵੱਡਾ, ਸਗੋਂ ਮੰਜਿਲ ਲਈ ਜੁੱਟਦੀ ਏ।।
ਜਦੋਂ ਕੋਈ ਕਲਮ ਮਉਲੇ ਤਾਂ, ਉਹ ਵੱਡਾ ਰੁੱਖ ਬਣਦੀ ਏ,
ਹਜਾਰਾਂ ਟਹਿਣੀਆਂ ਤੇ ਹਰ ਨਵੀਂ ਇਕ ਕਲਮ ਫੁੱਟਦੀ ਏ।।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(27/08/13)
ਪ੍ਰਿਤਪਾਲ ਸਿੰਘ
ਵੀਰ
ਅਮਰੀਕ ਸਿੰਘ ਜੀਉ (ਰਾਜਪੁਰਾ)
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਸੀਂ ਸਿਮਰਨ ਬਾਰੇ ਪੁਛਿਆ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿਚ, ੧੦੭੮ ਅੰਗ ਤੋਂ ਮਾਰੂ
ਸੋਹਲੇ (ਮਹਲਾ ੫) ਸ਼ੁਰੂ ਹੁੰਦੇ ਹਨ, ਜਿਸ ਵਿਚੋਂ ੭ ਤਿਪਦੇ ਸਿਮਰਨ ਬਾਰੇ ਹੀ ਹਨ। ਜੋ ਇਵੇਂ ਹਨ,
ਸਿਮਰੈ ਧਰਤੀ ਅਰੁ ਆਕਾਸਾ॥ ਸਿਮਰਹਿ ਚੰਦ ਸੂਰਜ ਗੁਣਤਾਸਾ॥ ਪਉਣ ਪਾਣੀ
ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ॥ ੧॥ ਸਿਮਰਹਿ ਖੰਡ ਦੀਪ ਸਭਿ ਲੋਆ॥ ਸਿਮਰਹਿ ਪਾਤਾਲ ਪੁਰੀਆ
ਸਚੁ ਸੋਆ॥ ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ॥ ੨॥ ਸਿਮਰਹਿ ਬ੍ਰਹਮੇ ਬਿਸਨ
ਮਹੇਸਾ॥ ਸਿਮਰਹਿ ਦੇਵਤੇ ਕੋੜਿ ਤੇਤੀਸਾ॥ ਸਿਮਰਹਿ ਜਖ੍ਹ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ॥
੩॥ ਸਿਮਰਹਿ ਪਸੁ ਪੰਖੀ ਸਭਿ ਭੂਤਾ॥ ਸਿਮਰਹਿ ਬਨ ਪਰਬਤ ਅਉਧੂਤਾ॥ ਲਤਾ ਬਲੀ ਸਾਖ ਸਭ ਸਿਮਰਹਿ ਰਵਿ
ਰਹਿਆ ਸੁਆਮੀ ਸਭ ਮਨਾ॥ ੪॥ ਸਿਮਰਹਿ ਥੂਲ ਸੂਖਮ ਸਭਿ ਜੰਤਾ॥ ਸਿਮਰਹਿ ਸਿਧ ਸਾਧਿਕ ਹਰਿ ਮੰਤਾ॥ ਗੁਪਤ
ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ॥ ੫॥ ਸਿਮਰਹਿ ਨਰ ਨਾਰੀ ਆਸਰਮਾ॥ ਸਿਮਰਹਿ ਜਾਤਿ
ਜੋਤਿ ਸਭਿ ਵਰਨਾ॥ ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ॥ ੬॥ ਸਿਮਰਹਿ ਘੜੀ
ਮੂਰਤ ਪਲ ਨਿਮਖਾ॥ ਸਿਮਰੈ ਕਾਲੁ ਅਕਾਲੁ ਸੁਚਿ ਸੋਚਾ॥ ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ
ਇਕੁ ਖਿਨਾ॥ ੭॥
ਇਸ ਵਿੱਚ ਗੁਰੁ ਸਾਹਿਬ ਜੀ ਨੇ ਦੱਸਿਆ ਹੈ ਕਿ, ਉਸ ਪਰਮਾਤਮਾ ਨੂੰ ਧਰਤੀ-ਆਕਾਸ, ਸੂਰਜ-ਚੰਦ,
ਪਉਣ-ਪਾਣੀ-ਅੱਗ, ਧਰਤੀ ਦੇ (੯) ਖੰਡ, ਧਰਤੀ ਦੇ ਦੀਪ (ਟਾਪੂ) , ਪਾਤਾਲ-ਪੁਰੀਆਂ, ਪਸੂ-ਪੰਛੀ,
ਬਨ-ਪਰਬਤ, ਵੇਲਾਂ ਅਤੇ ਬੱਲੀਆਂ ਵਰਗੇ ਪੇੜ, ਸਾਰੇ ਸੂਖਮ ਅਤੇ ਅਸਥੂਲ ਜੀਵ, ਗੁਪਤ ਅਤੇ ਪ੍ਰਗਟ,
ਰਾਤ-ਦਿਨ-ਘੜੀ -ਪਲ, ਕਾਲ ਅਤੇ ਅਕਾਲ, ਸਗਨ-ਸੰਜੋਗ ਆਦਿ ਸਾਰੇ ਹੀ ਉਸ ਪ੍ਰਭੂ ਨੂੰ ਸਿਮਰ ਰਹੇ ਹਨ।
ਜੋ ਕਹਿੰਦੇ ਹਨ ਕਿ ਵਾਹਿਗੁਰੂ-ਵਾਹਿਗੁਰੂ ਕਰਨਾ ਹੀ ਉਸ ਨੂੰ ਸਿਮਰਨਾ ਹੈ, ਉਨ੍ਹਾਂ ਨੂੰ ਪੁਛਿਆ ਜਾ
ਸਕਦਾ ਹੈ ਕਿ ਇਹ ਸਾਰੇ, ਕਿਹੜੀਆਂ ਢੋਲਕੀਆਂ-ਚਿਮਟਿਆਂ ਨਾਲ ਵਾਹਿਗੁਰੂ-ਵਾਹਿਗੁਰੂ ਕਰ ਰਹੇ ਹਨ ? ?
? ਪ੍ਰਭੂ ਦੇ ਹੁਕਮ ਵਿੱਚ ਚੱਲਣਾ ਹੀ ਉਸ ਨੂੰ ਸਿਮਰਨਾ ਹੈ। ਜਿੱਥੋਂ ਤਕ ਭਾਈ ਬਾਲੇ ਦਾ ਸਵਾਲ ਹੈ?
ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ, ਪਹਿਲੇ ਪੰਜ ਗੁਰ ਵਿਅਕਤੀਆਂ ਦੇ, ਨਿਕਟ-ਵਰਤੀਆਂ ਦੇ ਨਾਮ
ਲਿਖੇ ਹਨ, ਜਿਨ੍ਹਾਂ ਵਿੱਚ ਕਿਸੇ ਭਾਈ ਬਾਲੇ ਦਾ ਨਾਮ ਨਹੀਂ ਹੈ। ਕੀ ਤੁਸੀਂ ਸੋਚ ਸਕਦੇ ਹੋ ਕਿ ਜਿਸ
ਭਾਈ ਬਾਲੇ ਨੂੰ, ਪਹਿਲੇ ਦੋ ਗੁਰ ਵਿਅਕਤੀਆਂ ਦਾ ਅੱਤ ਨਿਕਟ-ਵਰਤੀ, ਅਤੇ ਕਿਤੇ ਤਾਂ, ਪਹਿਲੇ ਨਾਨਕ
ਨਾਲੋਂ ਵੀ ਸਿਆਣਾ ਦਰਸਾਇਆ ਗਿਆ ਹੈ, ਅਜਿਹੇ ਮਹੱਤਵ-ਪੂਰਨ ਬੰਦੇ ਬਾਰੇ ਭਾਈ ਗੁਰਦਾਸ ਜੀ ਭੁੱਲ ਗਏ
ਹੋਣਗੇ? ਨਹੀਂ ਐਸਾ ਨਹੀਂ ਹੋਇਆ, ਭਾਈ ਬਾਲਾ ਨਾਮ ਦਾ ਕੋਈ ਵਿਅਕਤੀ, ਉਸ ਦੌਰਾਨ ਸਿੱਖੀ ਦੇ ਘੇਰੇ
ਵਿਚ, ਹੋਇਆ ਹੀ ਨਹੀਂ, ਪਹਿਲੇ ਨਾਨਕ ਜੀ ਦੀ ਛਵੀ ਨੂੰ ਧੁੰਦਲਾ ਕਰਨ ਲਈ, ਪ੍ਰਿਥੀ ਚੰਦ ਮੀਣਾ ਦੇ
ਵਾਰਸਾਂ ਨੇ, ਇਹ ਇੱਕ ਪਾਤ੍ਰ ਘੜਿਆ ਹੈ। ਖੋਜਕਾਰਾਂ ਨੇ ਭਾਈ ਬਾਲੇ ਵਾਲੀ ਸਾਖੀ ਵਿੱਚ ਕੁੱਝ ਥਾਵਾਂ
ਦੇ ਨਾਮ ਵਰਤੇ ਹਨ, ਇਨ੍ਹਾਂ ਥਾਵਾਂ ਦੇ ਉਹ ਨਾਮ, ਸਤਾਰਹਵੀਂ ਸਦੀ ਵਿੱਚ ਪਏ ਸਨ, ਇਸ ਕਰ ਕੇ ਇਹੀ
ਅੰਦਾਜ਼ਾ ਲਾਇਆ ਜਾਂਦਾ ਹੈ ਕਿ, ਭਾਈ ਬਾਲੇ ਵਾਲੀ ਇਹ ਜਨਮ-ਸਾਖੀ, ਸਤਰ੍ਹਵੀਂ ਸਦੀ ਦੇ ਅੰਤ ਵਿੱਚ
ਕਿਸੇ ਵੇਲੇ, ਲਿਖੀ ਗਈ ਹੈ। ਕਿਸ ਨੇ ਲਿਖੀ ਹੈ? ਇਸ ਬਾਰੇ ਕੋਈ ਨਿਰਣਾ ਨਹੀਂ ਹੋ ਸਕਿਆ। ਆਪਣੀ ਤੁੱਛ
ਜਿਹੀ ਜਾਣਕਾਰੀ, ਆਪ ਦੇ ਚਰਨਾਂ ਵਿੱਚ ਪੇਸ਼ ਹੈ ਜੀ।
ਪ੍ਰਿਤਪਾਲ ਸਿੰਘ
(27/08/13)
ਜਸਵਿੰਦਰ ਸਿੰਘ ‘ਰੁਪਾਲ’
{ਪ੍ਰਣ
ਕਰੋ ਝੁਕੀਏ ਗੁਰੂ ਗ੍ਰੰਥ ਅੱਗੇ … …}
ਜਸਵਿੰਦਰ ਸਿੰਘ
9814715796
ਨ੍ਹੇਰੇ ਲਈ ਚਾਨਣ, ਅੰਨ੍ਹੇ ਲਈ ਲਾਠੀ, ਮਾਰਗ ਭੁੱਲਿਆਂ ਤਾਈਂ ਦਿਖਾਏ ਬਾਣੀ।
ਕੰਧ ਕੂੜ ਦੀ ਜ਼ਰਾ ਨਾ ਰਹਿਣ ਦੇਵੇ, ਸਿਰਫ਼ ਸੱਚ ਦੀ ਸੋਝੀ ਕਰਾਏ ਬਾਣੀ।
ਪਾਣੀ ਜਿਵੇਂ ਹੈ ਤਨ ਨੂੰ ਸਾਫ਼ ਕਰਦਾ, ਮੈਲ੍ਹ ਮਨ ਦੀ ਉਵੇਂ ਗਵਾਏ ਬਾਣੀ।
ਭਰਮ ਅਤੇ ਅਗਿਆਨਤਾ ਕੱਢ ਕੇ ਤੇ, ਉਂਗਲ ਗਿਆਨ ਦੀ ਸਾਨੂੰ ਫੜਾਏ ਬਾਣੀ।
ਤਨ-ਮਨ ਵਿੱਚ ਇੱਕ ਤਰੰਗ ਛੇੜੇ, ਜੇ ਕਰ ਸੁਣਨ ਦੀ ਜਾਚ ਆ ਜਾਏ ਸਾਨੂੰ।
ਦੁੱਖਾਂ, ਪਾਪਾਂ, ਕਲੇਸ਼ਾਂ ਦਾ ਨਾਸ ਕਰਦੀ, ਅਨੰਦ ਇੱਕ ਅਨੂਠਾ ਲਿਆਏ ਸਾਨੂੰ।
ਸੁਰਤ ਟਿਕੀ ਤੋਂ ਇੱਕ ਵਿਸਮਾਦ ਛਾਵੇ, ਡਿਗਣ ਡੋਲਣ ਤੋਂ ਪਈ ਬਚਾਏ ਸਾਨੂੰ।
ਊਚ ਨੀਚ ਦੇ ਵਿਤਕਰੇ ਦੂਰ ਕਰਦੀ, ਸਮਦ੍ਰਿਸ਼ਟੀ ਦੀ ਜਾਚ ਸਿਖਾਏ ਸਾਨੂੰ।
ਰਿਹਾ ਸ਼ੁਰੂ ਤੋਂ ‘ਸ਼ਬਦ’ ਹੈ ਗੁਰੂ ਸਾਡਾ, ਵਾਹ ਵਾਹ ‘ਬਾਣੀ’ ਨਿਰੰਕਾਰ ਦੀ ਐ।
ਮੇਟ ਦਿੰਦੀ ਇਹ ਪਸਰੀ ਧੁੰਦ ਤਾਈਂ, ਚਾਰੇ ਪਾਸੇ ਇਹ ਚਾਨਣ ਖਿਲਾਰਦੀ ਐ।
ਛਾਏ ਅੰਬਰਾਂ ਤੇ ਕਾਲ਼ੇ ਬੱਦਲਾਂ ਚੋਂ, ਬਿਜਲੀ ਜਿਵੇਂ ਲਿਸ਼ਕਾਰੇ ਪਈ ਮਾਰਦੀ ਐ।
ਧੁਨ ਨਾਮ-ਅਗੰਮੀ ਦੀ ਜਦੋਂ ਵੱਜੇ, ਸੀਨੇ ਤਪਦਿਆਂ ਦੇ ਤਾਂਈਂ ਠਾਰਦੀ ਐ।
ਇੱਕੋ ਜੋਤ ਚੋਂ ਉਪਜਿਆ ਜੱਗ ਸਾਰਾ, ਓਸੇ ਜੋਤ ਚੁਤਰਫ਼ੀਂ ਹੈ ਨੂਰ ਕੀਤਾ।
ਨਾ ਹੀ ਜਾਤ ਤੇ ਨਾ ਹੀ ਹੈ ਪਾਤ ਓਹਦੀ, ਨਿਰਗੁਣ, ਗੁਣਾਂ ਦੇ ਨਾਲ਼ ਭਰਪੂਰ ਕੀਤਾ।
ਬਾਣੀ ਭੇਦ ਮੇਟੇ ਰੰਗ ਨਸਲ ਵਾਲੇ, ਹਰ ਥਾਂ ਰਮਿਆ ਰਾਮ ਹਜ਼ੂਰ ਕੀਤਾ।
ਰਾਜਾ ਰੰਕ ਸਭ ਨੂੰ ਇੱਕੋ ਸੇਧ ਦੇਵੇ, ਲੁੱਟ ਜੁਲਮ ਤਾਈਂ ਚਕਨਾਚੂਰ ਕੀਤਾ।
ਇੱਕੋ ਪ੍ਰਭੂ ਸਾਡਾ, ਇੱਕੋ ਗੁਰੂ ਸਾਡਾ, ਉਹਦਾ ਘਰ ਇੱਕੋ, ਉਹਦਾ ਦਰ ਇੱਕੋ।
ਡਰ ਮਨਾਂ `ਚੋਂ ਸਾਰੇ ਕਾਫ਼ੂਰ ਹੁੰਦੇ, ਜੇਕਰ ਰੱਖੀਏ ਮਾਲਿਕ ਦਾ ਡਰ ਇੱਕੋ।
ਇੱਕੋ ਪਰੇਮ-ਮਾਰਗ ਉਤੇ ਚੱਲ ਕੇ ਤੇ, ਲੱਭ ਸਕਦੇ ਹਾਂ ਓਸ ਦਾ ਘਰ ਇੱਕੋ।
ਬਾਣੀ ਕੰਤ ਰੀਝਾਣ ਦਾ ਵੱਲ ਦੱਸੇ, ਨਾਰਾਂ ਅਸੀਂ ਸੱਭੇ, ਉਹ ਹੈ ਨਰ ਇੱਕੋ।
“ਕਰਮ-ਕਾਂਡ ਨਾ ਉਹਨੂੰ ਮਨਜ਼ੂਰ ਕੋਈ”, ਬਾਣੀ ਆਖਦੀ- “ਭੁੱਖਾ ਓਹ ਪਿਆਰ ਦਾ ਏ।
ਜਪਾਂ ਤਪਾਂ ਤੇ ਨਾ ਹੀ ਓਹ ਰੀਝਦਾ ਏ, ਵੇਸ ਭੇਖ ਨੂੰ ਦਰੋਂ ਦੁਰਕਾਰਦਾ ਏ।”
“ਵਰਤ, ਪੂਜਾ ਨਾ ਤੀਰਥੀਂ ਉਹ ਮਿਲਦਾ”, ਬਾਰੰਬਾਰ ਇਹ ਸ਼ਬਦ ਪੁਕਾਰਦਾ ਏ।
ਨਿਰਮਲ ਕਰਮ ਜਿਸਦੇ ਹਿਰਦੇ ਨਾਮ ਓਹਦਾ, ਬਣਦਾ ਮੀਤ ਉਹ ਓਸ ਨਿਰੰਕਾਰ ਦਾ ਏ।
ਬਾਣੀ ਸਾਗਰ ਅਥਾਹ ਗਿਆਨ ਦਾ ਏ, ਆਓ ਰੱਜ ਰੱਜ ਕੇ ਗੋਤੇ ਲਾ ਲਈਏ।
‘ਗੁਪਤ-ਨਾਮ’ ਬਾਣੀ ਪ੍ਰਗਟ ਕਰ ਦਿੰਦੀ, ਨਾਮ ਰਾਹੀਂ ਅਨਾਮੀ ਨੂੰ ਪਾ ਲਈਏ।
ਗੁਰੁ ਕਦੇ ਮਨੁੱਖ ਨੂੰ ਸਮਝੀਏ ਨਾ, ਸ਼ਬਦ-ਗੁਰੂ ਨੂੰ ਸੀਸ ਝੁਕਾ ਲਈਏ।
ਸੁਰਤ ਸ਼ਬਦ ਰੱਤੀ, ਹਉਮੈ ਨਾਸ ਹੋਵੇ, ਜੀਵਨ-ਮੁਕਤ ਫਿਰ ਇੱਦਾਂ ਕਹਾ ਲਈਏ।
ਪ੍ਰਣ ਕਰੋ ਝੁਕੀਏ ਗੁਰੂ-ਗ੍ਰੰਥ ਅੱਗੇ, ਕਿਸੇ ਹੋਰ ਦਰ ਦੀ ਸਾਨੂੰ ਲੋੜ ਕੋਈ ਨਾ।
ਆਤਮ ਅਤੇ ਪਰਾਤਮਾ ਇੱਕ ਹੋਵਣ, ਸ਼ਬਦ-ਗੁਰੂ ਵਰਗਾ ਹੋਰ ਜੋੜ ਕੋਈ ਨਾ।
ਦੁਬਿਧਾ ਮਾਰ, ਮੁਰਾਦ ਹਰ ਕਰੇ ਪੂਰੀ, ਏਸ ਦਰ ਝੁਕਿਆਂ ਰਹੇ ਥੋੜ ਕੋਈ ਨਾ।
ਬਾਣੀ ਵੱਲ ਨੂੰ ਕਦਮ ‘ਰੁਪਾਲ’ ਮੋੜੋ, ਇਹਤੋਂ ਵੱਖਰਾ ਲੱਭਣਾ ਮੋੜ ਕੋਈ ਨਾ।
--------------------00000--------------------
ਲੈਕਚਰਰ ਅਰਥ-ਸ਼ਾਸ਼ਤਰ,
ਸਰਕਾਰੀ ਸੀਨੀ. ਸੈਕੰ. ਸਕੂਲ,
ਭੈਣੀ ਸਾਹਿਬ (ਲੁਧਿਆਣਾ) -141126
(27/08/13)
ਗੁਰਮੀਤ ਸਿੰਘ ਕਾਦੀਆਨੀ
ਹੁਣ
ਕੈਨੇਡਾ ਦੀ ਵੀਡੀਓ ਗੇਮਾਂ ਬਣਾਉਣ ਵਾਲੀ ਕੰਪਨੀ ਨੇ ਦਰਬਾਰ ਸਾਹਿਬ ਵਿੱਚ ਮਨੋ-ਕਲਪਿਤ ਲੜਾਈ ਦੇ
ਦ੍ਰਿਸ਼ ਦਿਖਾ ਕੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ
ਕਪੂਰਥਲਾ ( ) ਦੁਨੀਆਂ ਭਰ ਵਿੱਚ ਬੱਚਿਆਂ ਲਈ ਵੀਡੀਓ ਫਿਲਮਾਂ ਬਣਾਉਣ ਕਾਰਣ ਮਸ਼ਹੂਰ
ਹੋਈ ਕੈਨੇਡਾ ਦੀ ਯੂ. ਬੀ. ਆਈ. ਸਾਫਟ ਨਾਮੀ ਕੰਪਨੀ ਨੇ ਆਪਣੀ ਇੱਕ ਨਵੀਂ ਗੇਮ
“Assassin’s Creed”
(ਅਸਾਸਿਨ ਕਰੀਡ) ਵਿੱਚ ਪਾਵਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਫੋਟੋਆਂ ਦੀ ਦੁਰਵਰਤੋਂ
ਕਰਦਿਆਂ ਗੇਮ ਦੀ ਬੈਕਗਰਾਊਂਡ ਵਿੱਚ ਇਸ ਪਾਵਨ ਅਸਥਾਨ ਨੂੰ ਲੈਂਦਿਆਂ ਮਨੋ-ਕਲਪਿਤ ਲੜਾਈ ਦੇ ਦ੍ਰਿਸ਼
ਦਿਖਾਏ ਹਨ। ਗੇਮ ਦੇ ਕਰੈਕਟਰਾਂ ਤੋਂ ਅੰਦਾਜਾ ਲੱਗਦਾ ਹੈ ਕਿ ਸ਼ਾਇਦ ਇਸ ਗੇਮ ਵਿੱਚ ਅੰਗਰੇਜਾਂ ਦੇ
ਭਾਰਤ ਵਿੱਚ ਰਾਜ ਕਰਨ ਦੇ ਸਮੇਂ ਨੂੰ ਦਿਖਾਇਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਗੇਮ
ਦੇ ਨਿਰਮਾਤਾਵਾਂ ਨੂੰ ਸ੍ਰੀ ਦਰਬਾਰ ਸਾਹਿਬ ਜਿਹੇ ਪਾਵਨ ਅਸਥਾਨ ਦੀ ਮਹੱਤਤਾ ਅਤੇ ਉਸ ਅੰਦਰ ਦੀ
ਮਰਿਆਦਾ ਬਾਰੇ ਕੋਈ ਗਿਆਨ ਨਹੀਂ, ਕਿਉਂਕਿ ਉਪਰੋਕਤ ਗੇਮ ਤੋਂ ਇਹੀ ਪ੍ਰਭਾਵ ਪੈਂਦਾ ਹੈ ਕਿ ਦਰਬਾਰ
ਸਾਹਿਬ ਕੋਈ ਨਿੱਜੀ ਇਮਾਰਤ ਹੈ ਅਤੇ ਗੇਮ ਦਾ ਕੋਈ ਪਾਤਰ ਇਸਦੇ ਅੰਦਰ ਕੁਰਸੀ ਡਾਹ ਕੇ ਬੈਠਾ ਦਿਖਾਈ
ਦਿੰਦਾ ਹੈ।
ਸਿੱਖ ਧਰਮ ਦੇ ਪਾਵਨ ਕੇਂਦਰੀ ਅਸਥਾਨ ਵਜੋਂ ਜਾਣੇ ਜਾਂਦੇ ਸ੍ਰੀ ਦਰਬਾਰ ਸਾਹਿਬ ਬਾਰੇ ਇਸ ਭੱਦੀ
ਵੀਡੀਓ ਗੇਮ ਨੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲਾ ਕੰਮ ਕੀਤਾ ਹੈ। ਗੇਮ ਦੇ ਨਿਰਮਾਤਾ ਸ਼ਾਇਦ
ਇਸ ਗੱਲ ਤੋਂ ਅਣਜਾਣ ਹਨ ਕਿ ਇਸ ਪਾਵਨ ਅਸਥਾਨ ਦੀ ਰਚਨਾ ਖੁੱਦ ਸਿੱਖ ਗੁਰੁ ਸਹਿਬਾਨ ਵਲੋਂ ਹੀ ਕੀਤੀ
ਗਈ ਸੀ ਅਤੇ ਇਸਦੇ ਅੰਦਰ ਪਾਵਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਇਥੋਂ
ਤੱਕ ਕਿ ਤੱਪਦਿਆਂ ਹਿਰਦਿਆਂ ਨੂੰ ਤਾਰਨ ਲਈ ਗੁਰਬਾਣੀ ਦਾ ਪ੍ਰਵਾਹ ਵੀ ਨਿਰੰਤਰ ਕੀਤਾ ਜਾਂਦਾ ਹੈ।
ਸਾਰੀਆਂ ਜਾਗਰੂਕ ਸਿੱਖ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਉਪਰੋਕਤ ਕੰਪਨੀ ਨਾਲ ਉਹਨਾਂ
ਦੇ ਈ-ਮੇਲ ਪਤੇ
[email protected] ਤੇ ਸੰਪਰਕ ਕਰਕੇ
ਉਹਨਾਂ ਨੂੰ ਇਸ ਵੀਡੀਓ ਗੇਮ ਵਿੱਚੋਂ ਇਤਰਾਜਯੋਗ ਸੀਨ ਕੱਢਣ ਲਈ ਦਬਾਅ ਪਾਉਣ।
(26/08/13)
ਹਰਨੇਕ ਸਿੰਘ ਨਿਊਜ਼ੀਲੈਂਡ
ਭਾਈ
ਸਰਬਜੀਤ ਸਿੰਘ ਧੂੰਦਾ 31 ਅਗਸਤ ਤੋਂ ਗੁਰਦੁਆਰਾ ਸਾਹਿਬ ਸ਼ਰਲੀ ਰੋਡ ਨਿਊਜ਼ੀਲੈਂਡ ਵਿਖੇ
ਕੌਮ ਦੇ ਨਿਧੜਕ ਅਤੇ ਸੂਝਵਾਨ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ, 31 ਅਗਸਤ 2013 ਤੋਂ ਗੁਰਦੁਆਰਾ
ਸ੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ ਔਕਲੈਂਡ ਵਿਖੇ ਗੁਰਮਤਿ ਗਿਆਨ ਦੇ ਪ੍ਰਵਚਨਾਂ ਨਾਲ ਸੰਗਤਾਂ ਨੂੰ
ਨਿਹਾਲ ਕਰਨਗੇ।
ਗੁਰਬਾਣੀ ਵਿਚਾਰ ਹਰ ਰੋਜ ਸ਼ਾਮ ਸੱਤ ਵਜੇ ਤੋਂ ਅੱਠ ਵਜੇ ਤੱਕ
(7pm to 8pm, New Zealand Standard Time)
ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਅਤੇ ਬਾਦ ਵਿਚ ਸੰਗਤਾਂ ਦੇ ਸਵਾਲਾਂ ਦੇ ਜਵਾਬਾਂ ਰਾਹੀਂ ਹੋਇਆ
ਕਰਣਗੇ। ਤੁਸੀਂ ਦੁਨੀਆ ਦੇ ਕਿਸੇ ਵੀ ਕੋਣੇ ਵਿਚ ਬੈਠੇ ਹੋਵੋਂ, ਧੂੰਦਾ ਜੀ ਦੀ ਕਥਾ ਰੇਡੀਓ ਵਿਰਸਾ
ਐਨ ਜ਼ੈੱਡ ਦੀ ਵੈਬਸਾਈਟ www.radiovirsanz.com
ਤੇ
Live ਸੁਣ ਸਕਦੇ ਹੋ। ਭਾਈ ਸਾਹਿਬ ਸੰਗਤਾਂ ਨਾਲ
ਵਿਚਾਰਾਂ ਤੋਂ ਬਾਦ ਰੇਡੀਓ ਵਿਰਸਾ ਤੇ ਦੁਨੀਆ ਦੇ ਕਿਸੇ ਵੀ ਕੋਣੇ ਤੋਂ ਸਰੋਤਿਆਂ ਦੇ ਸਵਾਲਾਂ ਦੇ
ਜਵਾਬ ਦੇਣ ਲਈ ਤਕਰੀਬਨ 9ਵਜੇ ਰਾਤ ਤੋਂ ਹਾਜਰ ਰਹਿਣਗੇ।
ਰੇਡੀਓ ਵਿਰਸਾ ਐਨ ਜ਼ੈੱਡ (Radio Virsa NZ)
ਤੁਸੀਂ TuneIn
ਦੀ ਐਪ ਰਾਹੀਂ ਆਪਣੇ ਮੋਬਾਇਲ ਫੋਨ ਤੇ ਵੀ ਸੁਣ ਸਕਦੇ ਹੋ।
ਵਧੇਰੇ
ਜਾਣਕਾਰੀ ਲਈ ਸੰਪਰਕ ਕਰੋ ਸ. ਹਰਨੇਕ ਸਿੰਘ ਨਾਲ ਉਹਨਾਂ ਦੇ ਮੋਬਾਇਲ ਫੋਨ 0064 272316381 ਤੇ।
(26/08/13)
ਅਵਤਾਰ ਸਿੰਘ, ਸਰੀ
ਅਵਤਾਰ ਸਿੰਘ, ਸਰੀ
ਪ੍ਰੋ: ਇੰਦਰ ਸਿੰਘ ਘੱਗਾ ਨੂੰ “ਰੱਖੜੀ ਜਾਂ ਮਾਨਸਿਕ ਗੁਲਾਮੀ” ਸੱਚ ਲਿਖਣ ਤੇ ਗ੍ਰਿਫਤਾਰ ਕਰ ਲਿਆ
ਗਿਆ ਸੀ। ਦੱਸੋ ਇਹਦੇ ਵਿੱਚ ਕੀ ਝੂਠ ਹੈ ਜੇਹੜਾ ਪ੍ਰੋ ਇੰਦਰ ਸਿੰਘ ਘੱਗਾ ਨੇ ਲਿਖਿਆ ਹੈ? ਇਹ ਸਾਰਾ
ਕੁੱਝ ਤਾਂ ਹਿੰਦੂਆਂ ਦੇ ਹੀ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਹੈ।
ਵਿਸ਼ਨੂੰ ‘‘ਭਗਵਾਨ’’ ਜਲੰਧਰ ਰਾਜੇ ਦੀ ਪਤਨੀ ਵਰਿੰਦਾ ਨਾਲ ਜਬਰ ਜਿਨਾਹ ਕਰ ਕੇ ਭੀ
ਭਗਵਾਨ ਹੈ। ਬ੍ਰਹਮਾ ਆਪਣੀ ਹੀ ਬੇਟੀ ਨਾਲ ਸੌ ਸਾਲ ਤੱਕ ਕੁਕਰਮ ਕਰਦਾ ਰਿਹਾ ਤਾਂ ਭੀ ਭਗਵਾਨ ਹੈ।
ਸ਼ਿਵਜੀ ਸਾਰੇ ਹੀ ਦੇਵਤਿਆਂ ਦੀਆਂ ਪਤਨੀਆਂ ਨਾਲ ਬਲਾਤਕਾਰ ਕਰ ਕੇ ਭੀ ਭਗਵਾਨ ਹੈ। ਕ੍ਰਿਸ਼ਨ ਜੀ
ਜੁਆਨ ਲੜਕੀਆਂ ਨੂੰ ਨੰਗੀਆਂ ਕਰ ਕੇ ਆਪਣੇ ਸਾਹਮਣੇ ਨਚਾਉਂਦੇ ਹੈ, ‘‘ਰਾਸ ਲੀਲਾ’’ (ਭੋਗ ਵਿਲਾਸ
ਕਰਦਾ ਹੈ) ਰਚਾਉਂਦਾ ਹੈ, ਤਾਂ ਭੀ ਸੋਲਾਂ ਕਲਾਂ ਸੰਪੂਰਨ ਭਗਵਾਨ ਹੈ। ਇੰਦਰ ਪੁਰੀ ਵਿਚੋਂ ਉਡਾਰੀ
ਮਾਰ ਕੇ ਇੰਦਰ ਜੀ ਗੌਤਮ ਦੀ ਪਤਨੀ ਅਹੱਲਿਆ ਨਾਲ ਜਬਰ ਜਿਨਾਹ ਕਰੇ ਤਾਂ ਭੀ ‘‘ਪੂਜਯ ਭਗਵਾਨ’’ ਹੈ।
ਸ਼ਰਮ ਹਯਾ ਦੇ ਸਾਰੇ ਪੜਦੇ ਪਾੜ ਕੇ, ਸ਼ਿਵ ਅਤੇ ਪਾਰਬਤੀ ਨੂੰ ਸਾਰੇ ਸੰਸਾਰ ਦੇ ਸਨਮੁੱਖ ਅਲਫ਼ ਨੰਗੇ
ਕਰ ਕੇ ਖਲਿਆਰ ਦਿੱਤਾ। ਪੁਜਾਰੀ ਜੀ ਨੇ ਉਪਦੇਸ਼ ਦੇ ਦਿੱਤਾ ਇਨ੍ਹਾਂ ਦੋਵਾਂ ਦੇ ‘‘ਗੁਪਤ ਅੰਗਾਂ’’
ਦੀ ਪੂਜਾ ਕਰੋ। ਮਨ ਇੱਛਤ ਫਲ ਪ੍ਰਾਪਤ ਹੋਣਗੇ। ਮੁਸੀਬਤ ਵਕਤ ਤੁਹਾਡੀ ਰੱਖਿਆ (ਰਾਖੀ) ਕਰਨਗੇ।
ਸਿੱਖਾਂ ਨੂੰ ਪੂਰੀ ਤਰ੍ਹਾਂ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ।
ਜਾਗੋ ਖਾਲਸਾ ਜੀ ਜਾਗੋ, ਹੋਸ਼ ਵਿੱਚ ਆਉ।
ਐ ਪੰਥ ਖਾਲਸਾ ਹੋਸ਼ ਮੇਂ ਆ ਔਰ ਨਬਜ਼ ਪਹਿਚਾਨ ਜਮਾਨੇ ਕੀ,
ਯਹਾਂ ਹਰ ਕੋਈ ਅਪਨੇ ਦਾਉ ਪੇ ਹੈ, ਸੱਚ ਬਾਤ ਕਹੂੰ ਸਮਝਾਨੇ ਕੀ।
ਅਬ ਜੋਸ਼ਿ ਪੰਥ ਖਾਮੋਸ਼ ਨ ਰਹਿ, ਗੈਰੋਂ ਨੇ ਤੇਰਾ ਘਰ ਲੂਟ ਲੀਆ,
ਇਨ ਲੰਪਟ, ਚੋਰ, ਲੁਟੇਰੋਂ ਕੋ, ਤੁਝੇ ਗਰਜ਼ ਹੈ ਸਬਕ ਸਿਖਾਨੇ ਕੀ।
ਯਿਹ ਦੰਭੀ, ਲੋਭੀ, ਪਾਖੰਡੀ “ਗੁਰਮਤ” ਪੇ ਡਾਕਾ ਡਾਲੇ ਹੈਂ,
ਜ਼ੁਲਮਤ ਮੇਂ ਭੁਲੇ ਭਟਕੋੰ ਕਾ, ਤੁਝੇ ਫਰਜ਼ ਹੈ ਰਾਹ ਰੁਸ਼ਨਾਨੇ ਕੀ।
ਯਿਹ ਜੁਰਇਤ ਕਿਉਂ ਇਨ ਕੋ ਹੋਤੀ ਹੈ, ਹਿੰਮਤ ਕਿਉਂ ਇਨ ਕੋ ਪੜਤੀ ਹੈ?
ਕਿਉਂ ਯਿਹ ਬਾਤਲ ਰਾਹ ਅਪਨਾਤੇ ਹੈਂ, ਹੈ ਬਾਤ ਤੁਝੇ ਬਤਲਾਨੇ ਕੀ।
ਜਬ ਸ਼ੇਰ ਸੇ ਜੰਗਲ ਖਾਲੀ ਹੋ, ਯਾ ਸੋਇਆ ਸ਼ਾਹਿ ਜੰਗਲ ਹੋ,
ਤੋ ਲੰਗੜੇ ਲੂਮੜ ਗੀਦੜ ਕੋ, ਸੂਝੇ ਹੈ ਐਂਠ ਜਮਾਨੇ ਕੀ।
ਕਭੀ ਯਿਹ ਭੀ ਤੂ ਨੇ ਸੋਚਾ ਹੈ, ਕਿਉਂ ਲਾਚਾਰੀ ਸੀ ਛਾਈ ਹੈ,
ਤੂ ਭੂਲਾ ਅਪਨੇ ਕਰਤੱਵ ਕੋ, ਤੁਝੇ ਗਰਜ਼ ਹੈ ਯਾਦ ਦਿਲਾਨੇ ਕੀ।
ਤੂ ਕਬ ਕਾ ਸੋਇਆ ਗਫ਼ਲਤ ਮੇਂ. ਉੱਠ ਜਾਗ ਖੱਰਾਟੇ ਮਾਰ ਨਹੀਂ,
ਬੇਤਾਬ ਹੈ ਦੁਨੀਆਂ ਸੁਨਨੇ ਕੋ, ਰੱਖ ਤੜਪ ਤੂ “ਸਾਚ” ਸੁਨਾਨੇ ਕੀ।
ਆ, ਮੈਂ ਯਿਹ ਫਰਜ਼ ਨਿਭਾਤਾ ਹੂੰ, ਤੁਝੇ ਵਿਰਸਾ ਯਾਦ ਦਿਲਾਤਾ ਹੂੰ,
ਫਿਰ ਐਰੇ ਗੈਰੇ ਭਾਗੇਂਗੇ, ਬਸ ਦੇਰ ਹੈ, ਗਰਜ਼ ਸੁਨਾਨੇ ਕੀ।
ਜਬ ਮਰਕਜ਼ ਤੁਝ ਸੇ ਛੁਟ ਗਿਆ, ਤਬ ਮੰਜ਼ਲ ਸੇ ਤੂ ਦੂਰ ਹੂਆ,
ਤੇਰਾ ਮਰਕਜ਼ “ਗੁਰ ਕੀ ਬਾਣੀ ਹੈ”, ਕਰ ਦੇਰ ਨ ਲੋਟ ਕੇ ਆਨੇ ਕੀ।
ਯਿਹ ਆਬਿ ਹਯਾਤ (ਅਮ੍ਰਿੰਤ) ਕਾ ਚਸ਼ਮਾ ਹੈ, ਜੋ ਫ਼ਜਲਿ 'ਨਾਨਕ' ਪਾਇਆ ਹੈ,
ਯਿਹ ਅਬਦੀ ਜੀਵਨ ਦੇਤਾ ਹੈ, ਬਸ, ਦੇਰ ਹੈ ਜਾਮ ਉਠਾਨੇ ਕੀ।
ਯਿਹ ਗੈਰ ਕਾ ਭੇਦ ਭੁਲਾਤਾ ਹੈ, ਔਰ ਨਫਰਤ ਕੁਲ ਮਿਟਾਤਾ ਹੈ,
ਫ਼ਿਰ “ਓਅੰਕਾਰ” ਧੁਨ ਉਠਤੀ ਹੈ, ਜੋ ਰਮਜ਼ ਹੈ ਖੁਦ ਕੋ ਪਾਨੇ ਕੀ।
ਜੋ ਖੁਦ ਕੋ ਨਹੀਂ ਪਹਿਚਾਨੇਗਾ, ਵੁਹ ਖ਼ਾਕ ਖੁਦਾ ਕੋ ਜਾਨੇਗਾ?
ਤੇਰੇ ਅੰਦਰ ਅਮ੍ਰਿੰਤ-ਝਰਨਾ ਹੈ, ਕਰ ਦੇਰ ਨ, ਪੀ ਲਹਿਰਾਨੇ ਕੀ।
ਸਰਸ਼ਾਰ ਨਹੀਂ ਜੋ ਮਏ-ਹੱਕ ਸੇ, ਗੈਰੋਂ ਕੋ ਖ਼ਾਕ ਪਿਲਾਏਗਾ?
ਜੋ ਪੀ ਕਰ ਹੁਆ ਨ ਖੁਦ ਬੇਖ਼ੁਦ, ਉਸੇ ਗਰਜ਼ ਨਹੀਂ ਖੁਦੀ ਮਿਟਾਨੇ ਕੀ।
ਤੂੰ ਕਰਮ ਕਾਂਡ ਕਾ ਦੁਸ਼ਮਨ ਹੈ, ਤੁਝੇ ਫਰਜ਼ ਫੋਕਟ ਧਰਮ ਸੇ ਨਫ਼ਰਤ ਹੈ,
ਤੇਰਾ ਜ਼ਾਹਰ ਬਾਤਨ ਏਕ ਸਾ ਹੈ, ਤੁਝੇ ਫਰਜ਼ ਹੈ ਭੇਖ ਮਿਟਾਨੇ ਕੀ।
ਜੋ ਤੂੰ ਕਹਿਤਾ ਹੈ, ਵੁਹ ਕਰਤਾ ਹੈ, ਜੋ ਕਰਤਾ ਹੈ ਵੁਹ ਕਹਿਤਾ ਹੈ,
ਤੇਰੇ ਕੌਲ ਫੇਅਲ ਮੇਂ ਫ਼ਰਕ ਨਹੀਂ, ਯਹੀ ਸਿਫ਼ਤ ਹੈ ਤੁਝੇ ਉੱਚਾਨੇ ਕੀ।
ਤੂ ਜਾਤ ਪਾਤ ਕਾ ਦੁਸ਼ਮਨ ਹੈ, ਔਰ ਮਾਨਵਤਾ ਕਾ ਸ਼ੈਦਾਈ,
ਹੈਂ ਜੋ ਇਨਸਾਨੋਂ ਮੇਂ ਦੀਵਾਰੇਂ, ਤੂਝੇ ਕਸਮ ਹੈ ਉਨਹੇਂ ਗਿਰਾਨੇ ਕੀ।
ਤੂੰ ਮੁਸਾਵਾਤ ਕਾ ਆਸ਼ਿਕ ਹੈ, ਔਰ ਧਰਮ-ਕਿਰਤ ਕਾ ਸੈਦਾਈ,
ਤੂ ਸਭ ਸੇ ਬਾਂਟ ਕੇ ਖਾਤਾ ਹੈ, ਤੇਰੀ ਰੀਤ ਹੈ ਸੁਖ਼ਨ ਨਿਭਾਨੇ ਕੀ।
ਯਿਹ ਸਭ ਸੇ ਬੜੀ ਇਬਾਦਤ ਹੈ, ਔਰ ਸਭ ਸੇ ਬੜੀ ਸੁਆਦਤ ਹੈ,
ਨਹੀਂ ਬੜ੍ਹ ਕਰ ਇਸ ਸੇ ਕਾਰ ਕੋਈ, ਧਰਤੀ ਕੋ ਸੁਰਗ ਬਨਾਨੇ ਕੀ।
ਤੇਰੀ ਸਾਧਨਾ “ਇੱਕਾ ਬਾਣੀ” ਹੈ, ਸਬਦ-ਬੀਚਾਰ ਔਰ “ਇੱਕ ਗੁਰੂ”,
ਜੋ ਹੈਂ ਸੰਪ੍ਰਦਾਇਕ ਧਾਰਾਏਂ, ਸੋਗੰਧ ਹੈ ਤੁਝੇ ਮਿਟਾਨੇ ਕੀ।
ਸਭ ਦੋਸਤ ਦੁਸ਼ਮਨ ਯੱਕ ਜ਼ੁਬਾਂ, ਤੇਰਾ ਕਿਰਦਾਰ ਸਰਾਹਤੇ ਹੈਂ,
ਤੁਝੇ “ਸਗਲ ਸੰਗਿ ਬਨਿ ਆਈ” ਹੈ, ਯਹੀ ਸਿਫ਼ਤ ਹੈ ਖ਼ੁਦ ਪਾਨੇ ਕੀ।
ਨ ਤੂ ਸਾਰਿਕ ਹੈਂ, ਨਾ ਜ਼ਾਨੀ ਹੈਂ, ਨਾ ਕਾਇਰ ਕਾ ਤੂ ਕਾਤਲ ਹੈਂ,
ਵੁਹ “ਕਾਜ਼ੀ” ਇਸ ਕਾ ਸ਼ਾਹਦ ਹੈ “ਸਗ” ਲਫ਼ਜ ਥੀ ਜਿਸੇ ਬੁਲਾਨੇ ਕੀ।
ਰਾਵੀ ਕੇ ਬੇਲੇ ਸ਼ਾਹਦ ਹੈਂ, ਜਹਾਂ ਨਾਦਰ ਸੇ ਅਬਦਾਲੀ ਸੇ,
ਤੂ ਭਾਰਤ ਕੀ ਅਸਮਤ ਛੀਨੀ ਥੀ, ਤੇਰੀ ਨੇਕੀ ਨਹੀਂ ਭੁਲਾਨੇ ਕੀ।
ਮਾਸੂਮ ਬੇਲੌਸ ਗੁਟਾਰੋਂ ਕੋ, ਬਾਜੋ ਕੇ ਖੂੰਨੀ ਪੰਜੇਂ ਸੇ,
ਛੁਡਵਾਨਾ ਤੇਰਾ ਸ਼ੇਵਾ ਥਾ, ਤੁਝੇ ਧੁਨ ਥੀ ਧਰਮ ਕਮਾਨੇ ਕੀ।
ਦੁਨੀਆਂ ਕੇ ਚਮਨ ਕਾ ਫੁਲ ਹੈ ਤੂ, ਤੇਰੀ ਖੁਸ਼ਬੂ ਹਰ ਜਾ, ਹਰ ਸੂ ਹੈ,
ਤੇਰਾ “ਅਸਲਾ” ਪਰਉਪਕਾਰੀ ਹੈ, ਅਰ “ਖਸਲਤ” ਕੁਰਬਾਂ ਹੋ ਜਾਨੇ ਕੀ।
ਕਭੀ ਨਾਦਰ ਤੁਝ ਸੇ ਡਰਤਾ ਥਾ, ਅਬਦਾਲੀ ਭੀ ਖ਼ਮ ਖਾਤਾ ਥਾ,
ਤਬ ਤੁਝ ਕੋ ਏਕ ਲਗਨ ਸੀ ਥੀ, ਦੁਖੀਓਂ ਕਾ ਦਰਦ ਬਟਾਨੇ ਕੀ।
ਜਬ ਤੇਰੇ ਦਰ ਪਰ ਆਤਾ ਥਾ, ਕੋਈ ਦਰਦਮੰਦ ਕੋਈ ਦੁਖਿਆਰਾ,
ਤੋ ਬਿਨ ਪੂਛੇ ਕਿ ਕੌਨ ਵੁਹ ਥਾ, ਤੁਝੇ ਧੁਨ ਥੀ ਉਸੇ ਬਚਾਨੇ ਕੀ।
ਮਰਦੋਂ ਕੀ ਮੰਜ਼ਲ ਸੂਲੀ ਹੈ, ਔਰ ਨਾਮਰਦੋਂ ਕੀ ਹੁਜਰਾ ਹੈ,
ਕਾਇਰ ਕੇ ਜੀਨੇ ਸੇ ਪਹਿਲੇ, ਬਿਹਤਰ ਹੈ ਖ਼ੁਦ ਮਿੱਟ ਜਾਨੇ ਕੀ।
ਤੂ ਇੱਕ ਅਕਾਲ ਪੁਜਾਰੀ ਹੈਂ, ਔਰ ਉਸੀ ਸੇ ਪਾਤਾ ਹੈ.
ਤੇਰੀ ਬੇਨਿਆਜ਼ੀ ਦੇਖੀ ਥੀ, ਨੱਵਾਬੀ ਕੋ ਠੁਕਰਾਨੇ ਕੀ।
ਜਬ ਮੁਗਲੋਂ ਨੇ ਤੁਅੱਸਬ ਮੇਂ, ਤੇਰੇ ਸਰ ਕਾ ਮੂਲ ਚੁਕਾਇਆ ਥਾ,
ਹੋ ਅਉਰ ਦ੍ਰਖਸ਼ਾ ਉਭਰਾ ਤੂ, ਤੁਝੇ ਚਾਹ ਥੀ ਸਰ ਕਟਵਾਨੇ ਕੀ।
ਗ਼ੈਰਤ ਕਾ ਤੁਝੇ ਤਕਾਜ਼ਾ ਹੈ, ਤੂੰ ਵਾਰਿਸ ਉਸ ਦਸ਼ਮੇਸ਼ ਕਾ ਹੈ,
ਜਿਸ ਏਕ ਹੀ ਮਨ ਮੇਂ ਠਾਨੀ ਥੀ, ਚਿੜੀਓਂ ਸੇ ਬਾਜ਼ ਤੁੜਾਨੇ ਕੀ।
ਗੋਬਿੰਦ ਗੁਰੂ ਕਾ ਖਾਲਸਾ ਤੂ, ਹੈ ਸ਼ਾਹੀ ਕੀ ਪਰਵਾਜ਼ ਤੇਰੀ,
ਹੱਕ ਪਰਚਮ ਜੋ ਗੁਰੂ ਨਾਨਕ ਕਾ, ਤੁਝੇ ਕਸਮ ਹੈ ਵਿਸ਼ਵ ਝੁਲਾਨੇ ਕੀ।
ਬਸ, ਇੱਕ ਯਾਦ-ਦਹਾਨੀ ਦੇਨੀ ਥੀ, ਜਿਗਰੀ ਯਿਹ ਫਰਜ਼ ਨਿਭਾਨਾ ਥਾ,
ਜਾਨੇ, ਨ ਜਾਨੇ, ਤੂ ਜਾਨੇ, ਅਪਨੀ ਥੀ ਤੜਪ ਸੁਨਾਨੇ ਕੀ।
“ਖਾਲਸਾ ਆਦਰਸ਼”
(ਪੁਸਤਕ 'ਸੁਖਨਹਾਏ ਦਾਨਸ਼ਮੰਦਾਂ' ਕ੍ਰਿਤ ਪ੍ਰਿੰ: ਹਰਿਭਜਨ ਸਿੰਘ)
(26/08/13)
ਹਰਮਿੰਦਰ ਸਿੰਘ “ਲੁਧਿਆਣਾ”
“ਵੈਸੇ ਤਾਂ ਹਿੰਦੁਸ਼੍ਤਾਂਨ ਅੱਲਗ
-ਅੱਲਗ ਸਭਿਅਤਾਵਾਂ , ਬੋੱਲੀਆਂ, ਫਿਰਕਿਆਂ , ਵਿਸ਼ਵਾਸਾਂ , ਧਰਮਾਂ ਆਦਿਕ ਦਾ ਦੇਸ਼ ਹੈ ਪਰ ਏਹਨਾ
ਵਖਰੇਵਿਆਂ ਦੇ ਬਾਵਜੂਦ ਜੋ ਮੁਖ “ਦੋ” ਸਮਾਨਤਾਵਾਂ ਸਾਰੇ ਦੇਸ਼ ਨੂੰ ਇੱਕ ਕਰਦੀਆਂ ਹਨ ਓਹ ਹਨ ਏਥੋਂ
ਦੇ ਅਖੌਤੀ ਸੰਤ ਅਤੇ ਓਹਨਾ ਦੇ (ਅੰਨੇ ਸ਼ਰਧਾਵਾਨ + ਉੱਲੂ ) ਭਾਵ ਸ਼ਰਧਾਲੂ । ਇਹ ਜਰਾਸੀਮ ਏਸ ਦੇਸ਼ ਦੇ
ਸਾਰੇ ਧਰਮਾਂ ਵਿਚ ਇੱਕੋ ਜਿਹੇ ਹੀ ਮਿਲਣਗੇ ਭਾਵ ਸਾਰੇ ਅਖੌਤੀ ਸੰਤਾਂ ਦੇ ਰਾਜਨੀਤਿਕ ਲੋੱਗਾਂ ਨਾਲ
ਭਾਈਵਾਲੀ ,ਸ਼ਰਧਾਲੂਆਂ ਦੀ ਆਰਥਿਕ +ਮਾਨਸਿਕ +ਸਰੀਰਕ ਲੁੱਟ-ਖਸੁੱਟ,ਢੇਰ ਸਾਰੀ ਜਮੀਨ -ਜਾਇਦਾਦ,
ਇਮ੍ਪੋਰ੍ਟੇਡ ਕਾਰਾ , ਆਲੀਸ਼ਾਨ ਮਹਿਲ ਨੁਮਾ ਕੁਟੀਆ ,ਗ੍ਰੇਹਸਤੀ ਨਾ ਹੋਣਾ , ਕਾਮਿਕ ਭੁਖ ਦੀ ਚਰਮ
ਸੀਮਾ ।ਦੁੱਜੇ ਪਾੱਸੇ ਸ਼ਰਧਾਲੂ ਦਾ ਅਜਿਹੇ ਪਖੰਡੀਆਂ ,ਆਪੁ ਬਣੇ ਰੱਬਾ ਤੋਂ ਆਪਣੀ ਆਰਥਿਕ +ਮਾਨਸਿਕ
+ਸਰੀਰਕ ਲੁੱਟ-ਖਸੁੱਟ ਕਰਵਾ ਕੇ ਖੁਸ਼ ਹੋਣਾ ਆਦਿਕ ।ਇੰਨਾ ਕੁਝ ਹੋਣ ਦੇ ਬਾਵਜੂਦ ਨਾ ਤਾਂ ਅਖੌਤੀ ਸੰਤ
ਹੀ ਸੁਧਰੇ ਹਨ ਤੇ ਨਾ ਹੇ ਏਹਨਾ ਦੇ ਸ਼ਰਧਾਲੂ ਅਤੇ ਨਾ ਹੇ ਏਹਨਾ ਦੋਹਾ ਦੀਆਂ ਗਿਣਤੀਆਂ ਵਿਚ ਕਮੀ ਆਈ
ਹੈ ।ਪਰ ਕਦੇ- ਕਦੇ ਏਹਨਾ ਦੋਹਾਂ ਵਿਚ ਕੁੜੱਤਣ ਵੀ ਪੈਦਾ ਹੋ ਜਾਂਦੀ ਹੈ ਜਦੋਂ ਆਪਣੀ ਕਾਮ ਵਾਸਨਾ ਦੀ
ਪੂਰਤੀ ਲਈ ਕਿਸੇ ਸ਼ਰਧਾਲੂ ਦੀ ਪਤਨੀ , ਭੈਣ ਜਾਂ ਧੀ ਦੀ ਏਹਨਾ ਆਪੁ ਬਣੇ ਰੱਬਾਂ ਵੱਲੋਂ ਪੱਤ ਲੁੱਟ
ਲਈ ਜਾਂਦੀ ਹੈ ।ਸਿਖ ਧਰਮ ਵਿਚ ਆਪੁ ਪੈਦਾ ਹੋਏ ਜਾਂ ਟੇਸਟ ਟਿਊਬ ਰਾਹੀ ਪੈਦਾ ਕੀਤੇ ਗਏ ਡੇਰੇਦਾਰਾਂ
,ਭਰਮਗਿਆਨੀਆਂ ਅਤੇ ਅਖੌਤੀ ਸੰਤਾਂ ਵੱਲੋਂ ਅਜਿਹਾ ਆਮ ਹੀ ਹੁੰਦਾ ਰਹਿੰਦਾ ਹੈ ।ਜਿਆਦਾਤਰ ਸ਼ਰਧਾਲੂ
ਡਰ,ਸਹਿਮ,ਬਦਨਾਮੀ ਜਾਂ ਅੰਨੀ ਸ਼ਰਧਾ ਵੱਜੋਂ ਚੁੱਪ ਰਹਿ ਜਾਂਦੇ ਹਨ ਪਰ ਕਦੇ ਕਦੇ ਏਹਨਾ ਅਖੌਤੀ ਸੰਤਾਂ
ਦੀ ਮਾੜੀ ਕਿਸਮਤ ਕੋਈ ਸ਼ਰਧਾਲੂ ਏਹਨਾ ਪ੍ਰਭਾਵਾਂ ਤੋਂ ਬਾਹਰ ਆ ਕੇ ਆਪੁ ਬਣੇ ਰੱਬਾ ਦੇ ਖਿਲਾਫ਼ ਮੁਹ
ਖੋਲ ਹੀ ਦਿੰਦਾ ਹੈ ਜਿਸ ਤਰਾਂ ਏਸ ਸਮੇ ਆਪੁ ਬਣੇ ਰੱਬ ਅਖੌਤੀ ਸੰਤ “ਆਸਾ ਰਾਮ “ ਦੇ ਖਿਲਾਫ਼ ਓਸ ਦੇ
12 ਸਾਲ ਤੋਂ ਰਹੇ ਸ਼ਰਧਾਲੂ ਵੱਲੋਂ ਦੱਸਿਆ ਗਿਆ।ਏਸ ਸ਼ਰਧਾਲੂ ਮੁਤਾਬਕ ਓਸ ਦੀ 15 ਸਾਲ ਦੀ ਬਚੀ ਜਿਸ
ਨੂੰ ਕਿ ਅਨੁਸ਼੍ਠਾਨ ਦੇ ਬਹਾਨੇ ਆਪਣੀ ਮਹਿਲਨੁਮਾ ਕੁਟੀਆ ਵਿਚ ਲਿਜਾ ਕੇ 72ਵਿਆਂ ਨੂੰ ਢੁਕੇ ਆਪੁ ਬਣੇ
ਰੱਬ ਜੀ ਨੇ ਬਲਾਤਕਾਰ ਕੀਤਾ ।
ਇਹ ਮਸਲਾ ਵੀ ਵੋੱਟਾਂ ਦੀ ਰਾਜਨੀਤੀ ਦੀ ਭੇਂਟ ਚੜਕੇ ਦੱਬ ਕੇ ਰਹਿ ਜਾਵੇਗਾ ਕਿਉਂਕਿ ਏਸ ਬਾਬੇ ਕੋਲ
ਸ਼ਰਧਾਲੂਆਂ ਦੇ ਨਾਮ ਤੇ ਲੱਖਾਂ ਦਾ ਵੋਟ ਬੇਂਕ ਹੈ ਅਤੇ ਕੋਈ ਵੀ ਸਰਕਾਰ ,ਪਾਰਟੀ ਨਹੀ ਚਾਹੇਗੀ ਕਿ ਏਸ
ਨੂੰ ਜਿਆਦਾ ਤੂਲ ਦਿੱਤਾ ਜਾਵੇ ਜੱਦ ਤੱਕ ਕਿ ਓਹ ਆਪਨੇ ਮੁਫਾਦ ਲਈ ਏਸ ਨਾਲ ਸੌਦਾ (ਲੈ -ਦੇ) ਨਾ ਕਰ
ਲੈਣ । ਜਿਥੇ ਇਹ ਬਾਬਾ ਦੋਸ਼ੀ ਹੈ ਓਥੇ 12 ਸਾਲ ਤੋਂ ਸ਼ਰਧਾਲੂ ਰਹੇ ਓਸ ਦੇ ਮਾਪੇ ਵੀ ਘੱਟ ਦੋਸ਼ੀ ਨਹੀ
ਜਿਨਾ ਦੀ ਉਮਰ ਦੇ ਵਧਣ ਨਾਲ ਸਰੀਰਕ ਤੋਰ ਤੇ ਵਾਧਾ ਜਰੂਰ ਹੋਇਆ ਪਰ ਦਿਮਾਗੀ ਤੋਰ ਤੇ ਅਪਾਹਜ ਹੀ ਰਹੇ
ਜੋ ਆਪਨੇ ਆਸ -ਪਾਸ ਹੋਇਆ ਅਨੇਕਾ ਅਜਿਹੀਆਂ ਦੁਰ -ਘਟਨਾਵਾਂ ਦੇ ਬਾਵਜੂਦ ਏਸ ਦੇ ਅੰਨੇ ਸ਼ਰਧਾਲੂ ਬਣੇ
ਰਹੇ ।ਦੇਸ਼ ਦੇ ਅਪੰਗ ਕਾਨੂਨ ਮੁਤਾਬਿਕ ਜੋ ਹੋਇਗਾ ਸੋ ਹੋਇਗਾ ਪਰ ਲੋਕਾ +ਅੰਨੇ ਸ਼ਰਧਾਲੂਆਂ ਲਈ ਜੋ
ਕਦਮ ਚੁਕਣਾ ਬਣਦਾ ਓਹ ਇਹ ਕਿ ਫੋਰਨ ਅਜਿਹੇ ਆਪੁ ਬਣੇ ਸਾਰੇ ਅਖੌਤੀ ਸੰਤਾ ਦੇ ਚੁੰਗ੍ਲਾ ਤੋਂ ਬਾਹਰ ਆ
ਜਾਣ ਤੇ ਆਪ ਧਰਮ (ਜੋ ਕਿ ਬਹੁਤ ਹੀ ਸੋਖੀ ਅਤੇ ਜਲਦੀ ਸਮਝ ਆ ਜਾਣ ਵਾਲੀ ਸ਼ੈਅ ਹੈ ) ਨੂੰ ਸਮਝਣ
।ਹਿੰਦੂ ਵੀਰਾਂ ਦੀ ਮਜਬੂਰੀ ਤਾ ਸਮਝ ਸਕਦੇ ਹਾਂ ਕਿਉਂਕੀ ਓਹਨਾ ਕੋਲ ਅਗਵਾਈ ਦੇਣ ਵਾਲੀ ਕੋਈ ਐਸੀ
ਵਿਚਾਰਧਾਰਾ ਨਹੀ ਪਰ ਸਿਖਾਂ ਦੀ ਕੀ ਮਜਬੂਰੀ ਹੈ ਜੋ ਓਹ ਅਖੌਤੀ ਸੰਤਾਂ ,ਵਿਹਲਡ਼ਾ, ਨੱਖਟੂਆਂ,
ਡੇਰੇਦਾਰਾਂ , ਬਾੱਬਿਆਂ ਨੂੰ ਰੱਬ ਮੰਨ ਕੇ ਆਪਨੇ ਸਿਰ ਆਪ ਸੁਆਹ ਪੁਆ ਰਹੇ ਹਨ ਅਤੇ ਓਹ ਵੀ ਆਪ ਮੁੱਲ
ਖਰੀਦ ਕੇ । ਨਾਨਕ ਵਿਚਾਰਧਾਰਾ ਵਿਚ ਅਜਿਹਿਆਂ ਆਪੁ ਬਣੇ ਰੱਬਾ ਬਾਰੇ ਬੜੇ ਸਪਸ਼ਟ ਤਰੀਕੇ ਨਾਲ ਦੱਸਿਆ
ਗਿਆ ।ਸਾਰੇ ਧਰਮਾਂ ਦੇ ਲੋਗ ਏਸ ਤੋਂ ਸਹਾਇਤਾ / ਅਗਵਾਈ ਲੈ ਸਕਦੇ ਹਨ ।.... ਵਰਨਾ ...ਦੇਰ -ਸਵੇਰ
ਸਮਝ ਤਾਂ ਹਰ ਇੱਕ ਨੂੰ ਲੱਗ ਹੀ ਜਾਣੀ ਐ ਪਰ ਓਦੋ ਜਦੋ ਓਹਨਾ ਹਰ ਇੱਕ ਦੇ ਆਪਨੇ- ਆਪਨੇ ਘਰ ਅਜਿਹਾ
ਵਰਤਾਰਾ ਵਾਪਰਿਆ ।
ਹਰਮਿੰਦਰ ਸਿੰਘ “ਲੁਧਿਆਣਾ”
(26/08/13)
ਗਿਆਨੀ ਸੰਤੋਖ ਸਿੰਘ
ਸੁਹਿਰਦ ਮਿੱਤਰ ਮੇਰੇ ਨਾਂ ਤੇ ਲੁੱਟੇ ਗਏ
ਕਿਸੇ ਨੂੰ ਵੀ ਪੈਸੇ ਨਾ ਭੇਜੋ
ਇਹਨੀਂ ਦਿਨੀਂ ਮੈਂ ਯੂਰਪ ਦੇ ਦੇਸਾਂ ਵਿੱਚ ਵਿਚਰ ਰਿਹਾ ਹਾਂ ਤੇ ਇਹ ਚਿੱਠੀ ਲਿਖਣ ਸਮੇ ਜਰਮਨੀ ਦੇ
ਸ਼ਹਿਰ ਨਿਊਰਨਬਰਗ ਵਿੱਚ ਹਾਂ।
ਪੰਜ ਹਫ਼ਤੇ ਓਥੇ ਦੇ ਟਿਕਾ ਸਮੇ, ਸ੍ਰੀ ਗੁਰੂ ਸਿੰਘ ਸਭਾ ਹੈਵਲਾਕ ਰੋਡ, ਸਾਊਥਾਲ (ਯੂ. ਕੇ.) ਵਾਲ਼ੇ
ਗੁਰਦੁਆਰਾ ਸਾਹਿਬ ਦੇ ਮੁਖ ਗ੍ਰੰਥੀ, ਗਿਆਨੀ ਅਮ੍ਰੀਕ ਸਿੰਘ ਜੀ ਨਾਲ ਵਾਹਵਾ ਪਿਆਰ ਤੇ ਇਤਬਾਰ ਬਣ
ਗਿਆ। ਓਥੋਂ ਮੈਂ ਪੋਲੈਂਡ ਤੋਂ ਹੋ ਕੇ, ਜਰਮਨੀ ਦੇ ਸ਼ਹਿਰ ਬਰਲਿਨ ਤੋਂ ਵਿੱਚ ਰੁਕ ਕੇ, ਲੈਪਸਾਇਕ
ਵਿਚ, ਸ. ਬਲਦੇਵ ਸਿੰਘ ਬਾਜਵਾ ਜੀ ਕੋਲ਼ ਠਹਿਰਿਆ ਹੋਇਆ ਸਾਂ। ਆਪਣਾ ਬੇਇਤਬਾਰਾ ਜਿਹਾ ਫ਼ੋਨ ਮੈਂ
ਬਰਲਿਨ ਵਿੱਚ ਹੀ ਭੁੱਲ ਆਇਆ ਸਾਂ। ਅਜਿਹਾ ਕੁੱਝ ਮੇਰੇ ਨਾਲ਼ ਪਹਿਲੀ ਵਾਰ ਨਹੀਂ ਹੋਇਆ।
ਵੀਰਵਾਰ, ੨੨ ਅਗਸਤ ਸਵੇਰ ਤੋਂ ਮੇਰਾ ਈ-ਮੇਲ ਖੁਲ੍ਹਣੋ ਬੰਦ ਹੋ ਗਿਆ। ਦੁਪਹਿਰ ਤੱਕ ਮੈਂ ਖੋਹਲਣ ਦਾ
ਯਤਨ ਕਰਦਾ ਰਿਹਾ ਪਰ ਨਾ ਖੁਲ੍ਹ ਸਕਿਆ। ਦੁਪਹਿਰ ਤੋਂ ਪਿਛੋਂ ਸਿਡਨੀ ਤੋਂ ਵੱਡੇ ਪੁੱਤਰ ਸੰਦੀਪ ਸਿੰਘ
ਦੀ ਈ-ਮੇਲ ਆਈ ਕਿ ਕਿਸੇ ਹੈਕਰ ਨੇ ਨਾਇਜੀਰੀਆ ਤੋਂ ਮੇਰਾ ਈ-ਮੇਲ ਹੈਕ ਕਰ ਲਿਆ ਹੈ ਤੇ ਮੈਂ ਈ-ਮੇਲ
ਦਾ ਪਾਸ ਵਰਡ ਬਦਲ ਦਿਤਾ ਹੈ। ਫਿਰ ਨਵਾਂ ਪਾਸ ਵਰਡ ਵਰਤ ਕੇ ਮੈਂ ਆਪਣਾ ਈ-ਮੇਲ ਖੋਹਲਿਆ ਤਾਂ ਸਾਊਥਾਲ
(ਯੂ. ਕੇ.) ਤੋਂ ਮੇਰੇ ਭਤੀਜੇ, ਰਮਨਦੀਪ ਸਿੰਘ ਖ਼ਾਲਸਾ ਦਾ ਸੁਨੇਹਾ ਸੀ ਕਿ ਉਹਨਾਂ ਨੂੰ ਗਿਆਨੀ
ਅਮ੍ਰੀਕ ਸਿੰਘ ਜੀ ਤੋਂ ਪਤਾ ਲੱਗਾ ਹੈ ਕਿ ਮੈਂ (ਉਸ ਦਾ ਤਾਇਆ) ਸਾਈਪਰਸ ਵਿੱਚ ਬਿਪਤਾ ਵਿੱਚ ਹਾਂ।
ਮੈਂ ਫੌਰਨ ਜਵਾਬ ਦਿਤਾ ਕਿ ਮੈਂ ਤਾਂ ਗੁਰੂ ਜੀ ਦੀ ਕਿਰਪਾ ਨਾਲ਼, ਏਥੇ ਜਰਮਨੀ ਦੇ ਸ਼ਹਿਰ ਲਾਇਪਸਿਕ
ਵਿੱਚ ਬੈਠਾ ਹਾਂ। ਉਸ ਦਾ ਮੁੜਦੀ ਡਾਕੇ ਜਵਾਬ ਆਇਆ ਕਿ ਗਿਆਨੀ ਜੀ ਤਾਂ ਵੈਸਟਰਨ ਯੂਨੀਅਨ ਰਾਹੀਂ
ਸਾਢੇ ਅੱਠ ਸੌ (850) ਯੂਰੋ ਮੈਨੂੰ ਭੇਜ ਵੀ ਚੁੱਕੇ ਹਨ। ਮੈਂ ਇਸ ਨੂੰ ਮਖੌਲ ਹੀ ਸਮਝਿਆ ਤੇ ਪੁੱਛਿਆ
ਕਿ ਕਿਸ ਨੂੰ ਤੇ ਕਿੱਥੇ ਭੇਜੇ ਹਨ? ਮੁੜਦੀ ਚਿੱਠੀ ਰਾਹੀਂ ਉਹਨਾਂ ਨੇ ਰਸੀਦ ਦੀ ਕਾਪੀ ਵੀ ਸਕੈਨ
ਕਰਕੇ ਮੈਨੂੰ ਭੇਜ ਦਿਤੀ ਗਈ। ਪੈਸੇ ਵਸੂਲ ਵੀ ਹੋ ਗਏ ਸਨ ਤੇ ਮੇਰੇ ਵੱਲੋਂ, ਉਸ ਹੈਕਰ ਨੇ ਧੰਨਵਾਦ
ਦੀ ਚਿੱਠੀ ਵੀ ਭੇਜ ਦਿਤੀ ਸੀ ਤੇ 1000 (ਇਕ ਹਜ਼ਾਰ) ਯੂਰੋ ਹੋਰ ਮੰਗ ਲਏ ਸਨ ਪਰ ਗਿਆਨੀ ਜੀ ਨੇ ਹੋਰ
ਪੈਸੇ ਨਹੀਂ ਸੀ ਭੇਜੇ। ਸ਼ੁਕਰ ਹੈ!
ਕਾਰਨ ਇਹ ਹੋਇਆ ਕਿ ਹੈਕਰ ਨੇ ਫੌਰਨ ਹੀ ਮੇਰੇ ਕੰਪਿਊਟਰ ਵਿਚਲੇ ਸਾਰੇ ਐਡਰੈਸਾਂ ਨੂੰ, ਮੇਰੇ ਬਿਪਤਾ
ਵਿੱਚ ਫਸੇ ਹੋਣ ਦੀ ਝੂਠੀ ਖ਼ਬਰ ਦੱਸ ਕੇ, ਪੈਸੇ ਭੇਜਣ ਲਈ ਲਿਖ ਦਿਤਾ। ਗਿਆਨੀ ਜੀ ਨੇ ਪਿਆਰ ਤੇ
ਇਤਬਾਰ ਵਿੱਚ ਆ ਕੇ ਯਤਨ ਕੀਤਾ ਮੈਨੂੰ ਫ਼ੋਨ ਰਾਹੀਂ ਸੰਪਰਕ ਕਰਨ ਦਾ ਪਰ ਮੇਰੇ ਪਾਸ ਫ਼ੋਨ ਹੀ ਨਹੀਂ ਸੀ
ਤੇ ਉਹ ਸਮਝ ਰਹੇ ਸਨ ਕਿ ਮੈਂ ਸਾਈਪਰਸ ਵਿੱਚ ਫਸਿਆ ਪਿਆ ਹਾਂ। ਇਸ ਲਈ ਉਹਨਾਂ ਨੇ ਓਸੇ ਵੇਲ਼ੇ ਹੀ
ਪੈਸੇ ਸਾਈਪਰਸ ਨੂੰ ਭੇਜ ਦਿਤੇ; ਕੁੱਝ ਆਪਣੇ ਕੋਲ਼ੋਂ ਤੇ ਕੁੱਝ ਮੇਰੇ ਭਤੀਜੇ ਕੋਲ਼ੋਂ ਲੈ ਕੇ।
ਕੁਝ ਸੱਜਣਾਂ ਵੱਲੋਂ ਮੈਨੂੰ ਫਿਰ ਇਸ ਬਾਰੇ ਈ-ਮੇਲਾਂ ਆਈਆਂ ਕਿ ਕਿੰਨੇ ਪੈਸੇ ਭੇਜੀਏ। ਫਿਰ ਅਸੀਂ
ਸੰਭਲ਼ ਚੁਕੇ ਸਾਂ। ਆਸ ਕੀਤੀ ਜਾ ਸਕਦੀ ਹੈ ਕਿ ਹੋਰ ਕੋਈ ਸੱਜਣ ਵੀ ਮੇਰੇ ਨਾਂ ਤੇ ਉਸ ਠੱਗ ਦੀ ਠੱਗੀ
ਵਿੱਚ ਨਹੀਂ ਫਸਿਆ ਹੋਵੇਗਾ ਪਰ ਅਜੇ ਪਤਾ ਨਹੀਂ ਲੱਗ ਰਿਹਾ ਕਿਉਂਕਿ ਮੇਰੀਆਂ ਭੇਜੀਆਂ ਜਾ ਰਹੀਆਂ
ਈ-ਮੇਲਾਂ ਵਾਪਸ ਮੁੜ ਰਹੀਆਂ ਹਨ। ਹੋ ਸਕਦਾ ਹੈ ਕਿ ਉਹਨਾਂ ਦੀਆਂ ਵੀ ਮੇਰੇ ਤੱਕ ਨਾ ਪੁਜਦੀਆਂ ਹੋਣ!
ਏਨੇ ਪੈਸੇ ਵੀ ਸਾਡੇ ਗਿਆਨੀਆਂ ਵਾਸਤੇ ਕੋਈ ਰਕਮ ਘਟ ਨਹੀਂ। ਮੈਂ ਪੈਨਸ਼ਨ ਤੇ ਹਾਂ ਅਤੇ ਦੂਜੇ ਗਿਆਨੀ
ਜੀ ਗੁਰੂ ਘਰ ਦੀ ਸੇਵਾ ਵਿੱਚ ਹਨ ਪਰ ਸਭ ਤੋਂ ਵਧ ਦੁੱਖ ਆਪਸ ਵਿਚਲੀ ਬੇਇਤਬਾਰੀ ਦਾ ਹੈ ਕਿਉਂਕਿ
ਮੇਰਾ ਭਤੀਜਾ ਅਤੇ ਗਿਆਨੀ ਜੀ ਸਮਝ ਰਹੇ ਹਨ ਕਿ ਪੈਸੇ ਮੈਂ ਹੀ ਪਰਾਪਤ ਕੀਤੇ ਹਨ ਤੇ ਹੁਣ ਸ਼ਾਇਦ ਮੈਂ
ਮੁਕਰ ਰਿਹਾ ਹਾਂ।
ਮੇਰੀਆਂ ਦਿਤੀਆਂ ਜਾ ਰਹੀਆਂ ਸਫਾਈਆਂ ਦਾ ਸ਼ਾਇਦ ਉਹਨਾਂ ਉਪਰ ਬਹੁਤਾ ਅਸਰ ਨਹੀਂ ਹੋ ਰਿਹਾ। ਮੈਂ ਹਰੇਕ
ਈ-ਮੇਲ ਵਿੱਚ ਲਿਖ ਰਿਹਾ ਹਾਂ ਕਿ ਫਿਕਰ ਨਾ ਕਰੋ ਆਪਾਂ ਤੁਹਾਨੂੰ ਨੁਕਸਾਨ ਨਹੀਂ ਹੋਣ ਦਿਆਂਗੇ। ਮੇਰੇ
ਬੱਚਿਆਂ ਨੂੰ ਵੀ ਉਹਨਾਂ ਨੇ ਕਾਂਟੈਕਟ ਕੀਤਾ ਹੈ ਸਿਡਨੀ ਵਿਚ। ਬੱਚਿਆਂ ਵੱਲੋਂ ਵੀ ਗਿਆਨੀ ਜੀ ਨੂੰ
ਭਰੋਸਾ ਦਿਵਾਇਆ ਗਿਆ ਹੈ ਪਰ ਉਹਨਾਂ ਨੂੰ ਭਰੋਸਾ ਹੋਇਆ ਕਿ ਨਹੀਂ, ਇਸ ਦਾ ਪਤਾ ਤਾਂ, ਤਾਂ ਹੀ ਲੱਗੇ
ਜੇ ਮੇਰੀ ਮੇਲ ਦਾ ਉਹਨਾਂ ਵੱਲੋਂ ਜਵਾਬ ਆਵੇ!
ਮੇਰੇ ਫੋਨ ਬਾਰੇ ਕੁੱਝ ਨਾ ਪੁਛੋ। ਇਹ ਬਹੁਤ ਵੱਡਾ ਮੇਰੇ ਵਾਸਤੇ ਐਕਸਪਲੇਨ ਕਰਨ ਦਾ ਝਮੇਲਾ ਹੈ। ਅੱਜ
(੨੬ ਅਗਸਤ) ਮੈਂ ਯਤਨ ਕਰਾਂਗਾ ਕਿ ਏਥੇ ਨਿਊਰਨਬਰਗ, ਜਰਮਨੀ ਵਿੱਚ ਫ਼ੋਨ ਦਾ ਪ੍ਰਬੰਧ ਕਰਾਂ। ਫਿਰ
ਗਿਆਨੀ ਜੀ ਨੂੰ ਬਾਜਵਾ ਜੀ ਦੇ ਫ਼ੋਨ ਤੋਂ ਰਿੰਗ ਕੀਤਾ ਵੀ ਸੀ ਪਰ ਉਹ ਚੁੱਕ ਨਹੀਂ ਸਕੇ।
ਹੁਣ ਏਥੇ ਨਿਊਰਨਬਰਗ ਸ਼ਹਿਰ ਦੇ ਗੁਰਦੁਆਰਾ ਸਾਹਿਬ ਵਿਖੇ ਮੈਂ ਹਾਂ। ਮਿਡਵੀਕ ਤੱਕ ਏਥੇ ਰਹਿਣ ਦਾ
ਵਿਚਰ ਹੈ।
ਅੱਗੇ ਲਿਖੇ ਨੰਬਰਾਂ ਉਪਰ ਮੇਰੇ ਨਾਲ਼ ਸੰਪਰਕ ਹੋ ਸਕਦਾ ਹੈ। ਇਹ ਨੰਬਰ ਗਿਆਨੀ ਜੀ ਅਤੇ ਗੁਰਦੁਆਰਾ
ਸਾਹਿਬ ਦੇ ਹਨ। ਗਿਆਨੀ ਜੀ ਦਾ ਨਾਂ ਵੀ ਭਾਈ ਸੰਤੋਖ ਸਿੰਘ ਹੈ ਜੋ ਕਿ ਮੇਰੇ ਨਾਲ਼ ਬਹੁਤ ਹੀ ਨਿਘ ਅਤੇ
ਸਨੇਹ ਸਹਿਤ ਵਰਤ ਰਹੇ ਹਨ:
ਲੈਂਡ ਲਾਈਨ: 0044 911 2427397
ਮੋਬਾਇਲ: 0044 176 29990700
ਗਿਆਨੀ ਜੀ ਮੇਰੇ ਬੱਚਿਆਂ ਦੀ ਉਮਰ ਦੇ ਹਨ। ਇਹ ਵੀ ਸ਼ਹੀਦ ਸਿੱਖ ਮਿਸਨਰੀ ਕਾਲਜ ਦੇ ਹੀ, ਮੇਰੇ ਵਾਂਙ
ਵਿਦਿਆਰਥੀ ਰਹੇ ਹਨ ਤੇ ਮੇਰੇ ਵਾਂਙ ਹੀ ਸ਼੍ਰੋਮਣੀ ਕਮੇਟੀ ਦੀ ਪ੍ਰਚਾਰਕ ਦੀ ਸੇਵਾ ਤੋਂ ਅਸਤੀਫ਼ਾ ਦੇ
ਕੇ, ਏਥੇ ਗ੍ਰੰਥੀ ਦੀ ਸੇਵਾ ਉਪਰ ਆਏ ਹਨ। ਇਹਨਾਂ ਨੂੰ ਮੇਰੀ ਵਿਥਿਆ ਤੇ ਯਕੀਨ ਆ ਰਿਹਾ ਹੈ ਤੇ ਮੇਰੀ
ਯੋਗ ਹੌਸਲਾ ਅਫ਼ਜ਼ਾਈ ਵੀ ਕਰ ਰਹੇ ਹਨ; ਨਹੀਂ ਤਾਂ ਬਾਕੀ ਮੇਰੇ ਵਰਗੇ ਧਾਰਮਿਕ ਸੰਸਾਰ ਵਿੱਚ ਵਿਚਰਣ
ਵਾਲ਼ੇ ਅੱਧਪੜ੍ਹ ਕੁੱਝ ‘ਸੱਜਣ’ ਤਾਂ ਇਉਂ ਪ੍ਰਭਾਵ ਦੇ ਰਹੇ ਹਨ ਕਿ ਜਿਵੇਂ ਮੈਂ ਝੂਠੀ ਕਹਾਣੀ ਘੜ
ਰਿਹਾ ਹਾਂ ਤੇ ਅੱਗੋਂ ਉਲ਼ਟੇ ਪੁਲ਼ਟੇ ਸਵਾਲ ਕਰ ਕਰ ਕੇ, ਮੈਨੂੰ ਝੂਠਾ ਸਾਬਤ ਕਰਨ ਦੇ ਯਤਨਾਂ ਵਿੱਚ
ਹਨ। ਗੁਰਬਾਣੀ ਦੀ ਸਿੱਖਿਆ ਦੇ ਉਲ਼ਟ ਜਾ ਕੇ ਮੈਂ ਇਹ ਵੇਦਨਾ ਉਹਨਾਂ ਨੂੰ ਸੁਣਾਉਂਦਾ ਜੂ ਹਾਂ; ਜੋ ਕਿ
ਮੈਨੂੰ ਨਹੀਂ ਸੁਣਾਉਣੀ ਚਾਹੀਦੀ।
ਪੈਸਿਆਂ ਦੀ ਤਾਂ ਖਾਧੀ ਕੜ੍ਹੀ। ਇਸ ਤੋਂ ਕਿਤੇ ਵਧ ਤੇ ਕਈ ਵਾਰ ਨੁਕਸਾਨ ਉਠਾਏ ਪਰ ਮੇਰੇ ਨਾਂ ਤੇ
ਕਿਸੇ ਮਿੱਤਰ ਦਾ ਧੋਖੇ ਵਿੱਚ ਫਸ ਜਾਣਾ ਤੇ ਫਿਰ ਪਰਸਪਰ ਬੇਇਤਬਾਰੀ ਹੋ ਜਾਣੀ; ਵਧੇਰੇ ਦੁਖਦਾਇਕ ਹੈ।
ਮੈਂ ਵੀਰਵਾਰ (੨੨ ਅਗਸਤ) ਦੁਪਹਿਰ ਤੋਂ ਪਿੱਛੋਂ ਤੋਂ ਲੈ ਕੇ ਹੁਣ ਤੱਕ, ਤਕਰੀਬਨ ਬਹੁਤਾ ਸਮਾ ਇਸ
ਉਪਰ ਹੀ ਖ਼ਰਚ ਕਰ ਰਿਹਾ ਹਾਂ ਤਾਂ ਕਿ ਬਾਕੀ ਸੱਜਣ ਇਸਸ ਧੋਖੇ ਤੋਂ ਬਚ ਜਾਣ। ਮੈਂ ਸਾਰਿਆਂ ਦੇ
ਨੁਕਸਾਨ ਦੀ ਪੂਰਤੀ ਕਰਨ ਦੀ ਹਾਲਤ ਵਿੱਚ ਨਹੀਂ ਹਾਂ। ਖ਼ੁਦ ਨੂੰ ਬਥੇਰਾ ਹੌਸਲਾ ਦੇ ਰਿਹਾ ਹਾਂ ਪਰ ਮਨ
ਢਹਿੰਦੀਕਲਾ ਵਿੱਚ ਹੀ ਜਾ ਰਿਹਾ ਹੈ। ੭੧ ਸਾਲ ਦੀ ਉਮਰ, ਮੁੱਦਤਾਂ ਤੋਂ ਸ਼ੂਗਰ ਦਾ ਮਰੀਜ਼ ਸਰੀਰ ਹੋਣ
ਕਰਕੇ, ਇਸ ਘਟਨਾ ਦਾ, ਮਨ ਅਤੇ ਤਨ ਤੇ ਮਾੜਾ ਅਸਰ ਪੈ ਰਿਹਾ ਹੈ। ਕੁੱਝ ਸਾਲ ਪਹਿਲਾਂ ਇਕੱਠਾ ਹੀ ਦਸ
ਹਜ਼ਾਰ ਡਾਲਰ ਗਵਾਚ ਗਿਆ ਸੀ ਤੇ ਮੈਂ ਇਸ ਨੁਕਸਾਨ ਨੂੰ ਵੀ ਚੁਟਕਲਾ ਹੀ ਬਣਾ ਕੇ ਪਰਵਾਰ ਅਤੇ ਸੱਜਣਾਂ
ਨੂੰ ਦੱਸਦਾ ਸਾਂ ਤੇ ਹਰੇਕ ਸੁਣਨ ਵਾਲ਼ਾ ਇਸ ਨੂੰ ਸਿਰਫ਼ ਚੁਟਕਲਾ ਹੀ ਸਮਝ ਜੇ ਮੁਸਕਰਾ ਦਿੰਦਾ ਸੀ ਤੇ
ਮੇਰੇ ਮਨ ਤੇ ਵੀ ਕੋਈ ਮਾੜਾ ਅਸਰ ਨਹੀਂ ਸੀ। ਇਸ ਸਾਰੀ ਘਟਨਾ ਬਾਰੇ ਮੈਂ ਲੇਖ ਵੀ ਲਿਖ ਦਿਤਾ ਸੀ:
‘ਦਸ ਹਜ਼ਰ ਦਾ ਘਾਟਾ। ‘ਇਹ ਲੇਖ ‘ਸਿੱਖ ਮਾਰਗ ਡਾਟ ਕੌਮ’
sikhmarg.com
ਤੇ ਪੜ੍ਹਿਆ ਜਾ ਸਕਦਾ ਹੈ।
ਪਤਾ ਨਹੀਂ ਹੁਣ ਕਿਉਂ ਏਨਾ ਮਾੜਾ ਅਸਰ ਮਨ ਤੇ ਪੈ ਰਿਹਾ ਹੈ! ਓਦੋਂ ਤੋਂ ਨਾ ਭੁੱਖ ਲੱਗ ਰਹੀ ਹੈ ਤੇ
ਨਾ ਮਨ ਨੂੰ ਚੈਨ ਆ ਰਿਹਾ ਹੈ। ਸ਼ਾਇਦ ਇਸ ਢਹਿੰਦੀਕਲਾ ਵਿੱਚ ਇਸ ਗੱਲ ਦਾ ਵੀ ਭਾਰਾ ਹਿੱਸਾ ਹੋਵੇ ਕਿ
ਇੱਕ ਮਿੱਤਰ ਦਾ ਮੇਰੇ ਵਿੱਚ ਯਕੀਨ ਨਹੀਂ ਰਿਹਾ।
ਅਜਿਹੀਆਂ ਲੋਟੂ ਈ-ਮੇਲਾਂ ਤਾਂ ਮੈਨੂੰ ਕਈ ਸਾਲਾਂ ਤੋਂ ਆ ਰਹੀਆਂ ਹਨ। ਮੈਂ ਉਹਨਾਂ ਨੂੰ ਪੜ੍ਹਨ ਤੋਂ
ਬਿਨਾ ਹੀ ਡੀਲੀਟ ਕਰ ਦਿੰਦਾ ਹਾਂ। ਸਭ ਤੋਂ ਪਹਿਲਾਂ ਮੈਨੂੰ ਮੇਰੇ ਮਿੱਤਰ ਡਾ. ਮਨਜੀਤ ਸਿੰਘ ਬੱਲ,
ਰਾਜਿੰਦਰਾ ਹਸਪਤਾਲ ਪਟਿਆਲਾ, ਵੱਲੋਂ ਆਈ ਕਿ ਉਹ ਨਾਇਜੀਰੀਆ ਦੇ ਹੋਟਲ ਵਿੱਚ ਫਸ ਗਏ ਹਨ ਤੇ ਮੈਂ
ਉਹਨਾਂ ਨੂੰ 2500 ਢਾਈ ਹਜ਼ਾਰ ਡਾਲਰ ਫੌਰਨ ਵੈਸਟਰਨ ਯੂਨੀਅਨ ਰਾਹੀਂ ਭੇਜਾਂ। ਮੈ ਫੌਰਨ ਭੇਜਣ ਲਈ
ਤਿਆਰ ਹੋ ਗਿਆ ਪਰ ਘਰ ਤੋਂ ਚਾਰ ਹਜ਼ਾਰ ਮੀਲ ਦੂਰ, ਪਰਥ ਸ਼ਹਿਰ ਵਿੱਚ ਹੋਣ ਕਰਕੇ, ਮੇਰੇ ਪਾਸ ਪੈਸੇ
ਨਹੀਂ ਸਨ। ਮੈਂ ਆਪਣੇ ਪੁੱਤਰ ਸੰਦੀਪ ਸਿੰਘ ਨੂੰ ਆਖਿਆ ਕਿ ਉਹ ਹੁਣੇ ਹੀ ਪੈਸੇ ਭੇਜਣ। ਸੰਦੀਪ ਸਿੰਘ
ਨੇ ਦੱਸਿਆ ਕਿ ਇਹ ਠੱਗੀ ਹੈ। ਫਿਕਰ ਨਾ ਕਰੋ। ਪੈਸੇ ਨਹੀਂ ਭੇਜਣੇ। ਪਰ ਮੈਨੂੰ ਚੈਨ ਨਾ ਆਇਆ ਤੇ ਮੈਂ
ਪਟਿਆਲੇ ਸ. ਕੁਲਦੀਪ ਸਿੰਘ ਹੋਰਾਂ ਨੂੰ ਲਿਖਿਆ ਕਿ ਉਹ ਹੁਣੇ ਹੀ ਡਾਕਟਰ ਸਾਹਿਬ ਦੇ ਘਰ ਜਾ ਕੇ, ਪਤਾ
ਕਰਕੇ ਮੈਨੂੰ ਦੱਸਣ। ਉਹਨਾਂ ਦਾ ਕੁੱਝ ਘੰਟਿਆਂ ਬਾਅਦ ਹੀ ਜਵਾਬ ਆ ਗਿਆ ਕਿ ਡਾਕਟਰ ਸਾਹਿਬ ਜੀ ਤਾਂ
ਆਪਣੇ ਘਰ ਵਿੱਚ ਆਰਾਮ ਸਹਿਤ ਹਨ; ਤੁਸੀਂ ਬੇਫਿਕਰ ਹੋਵੋ।
ਇਸ ਤਰ੍ਹਾਂ ਮੈਂ ਤਾਂ, ਮੇਰੇ ਕੋਲ਼ ਉਸ ਸਮੇ ਪੈਸੇ ਨਾ ਹੋਣ ਕਰਕੇ, ਬਚ ਗਿਆ ਪਰ ਮੇਰੇ ਮਿੱਤਰ ਗਿਆਨੀ
ਅਮ੍ਰੀਕ ਸਿੰਘ ਜੀ ਇਮਾਨਦਾਰੀ ਕਰਕੇ ਫਸ ਗਏ।
ਸਿਡਨੀ ਤੋਂ ਇੱਕ ਹੋਰ ਸੁਹਿਰਦ ਸੱਜਣ ਗਿਆਨੀ ਇਕਬਾਲ ਸਿੰਘ ਜੀ ਨੇ ਪੁੱਛਿਆ ਹੈ ਕਿ ਕਿੰਨੇ ਪੈਸੇ
ਭੇਜਾਂ। ਮੇਰੇ ਪੁੱਤਰ ਨੇ ਉਸ ਨੂੰ ਰੋਕਿਆ। ਲੂਟਨ (ਯੂ. ਕੇ.) ਤੋਂ ਗਿਆਨੀ ਜਗਜੀਤ ਸਿੰਘ ਅਨੰਦ ਜੀ
ਨੇ, ਕਿਸੇ ਤਰ੍ਹਾਂ ‘ਮੀਡੀਆ ਪੰਜਾਬ’ ਵਾਲ਼ੇ ਬਾਜਵਾ ਜੀ ਦਾ ਫ਼ੋਨ ਲਭ ਕੇ, ਮੈਨੂੰ ਰਿੰਗ ਕਰ ਲਿਆ ਤੇ
ਬਚ ਗਏ। ਹੋਰ ਪਤਾ ਨਹੀਂ ਸਾਰੇ ਸੰਸਾਰ ਵਿੱਚ ਕਿੰਨੇ ਮੇਰੇ ਸੱਜਣ ਤੇ ਸਹਾਇਕ, ਇਹ ਈ-ਮੇਲ ਪੜ੍ਹ ਕੇ,
ਤੜਫ਼ ਰਹੇ ਹੋਣਗੇ ਜਾਂ ਠੱਗ ਦੀ ਠੱਗੀ ਵਿੱਚ ਆ ਗਏ ਹੋਣਗੇ, ਅਜੇ ਪਤਾ ਨਹੀਂ ਲੱਗ ਰਿਹਾ। ਮੇਰੀਆਂ
ਈ-ਮੇਲਾਂ ਉਹਨਾਂ ਨੂੰ ਨਹੀਂ ਜਾ ਰਹੀਆਂ ਤੇ ਨਾ ਹੀ ਉਹਨਾਂ ਵੱਲੋਂ ਮੈਨੂੰ ਆ ਰਹੀਆਂ ਹਨ। ਇਸ ਲਈ
ਜੇਕਰ ਕੋਈ ਸੱਜਣ ਚਾਹੇ ਤਾਂ ਉਪਰ ਲਿਖੇ ਨੰਬਰਾਂ ਤੇ, ਮੇਰੇ ਨਾਲ਼ ਸੰਪਰਕ ਕਰ ਸਕਦਾ ਹੈ।
ਆਸਟ੍ਰੇਲੀਆ ਵਿੱਚ ਥੋਹੜੇ ਦਿਨ ਹੋਏ ਨੇ ਮੇਰੇ ਇੱਕ ਮਿੱਤਰ, ਇਨਕਮ ਟੈਕਸ ਮਹਿਕਮੇ ਦੇ ਨਾਂ ਤੇ,
15000 ਪੰਦਰਾਂ ਹਜ਼ਾਰ ਦੀ ਠੱਗੀ ਖਾ ਚੁੱਕੇ ਹਨ।
ਐਡੀਲੇਡ ਤੋਂ ਇੱਕ ਨੌਜਵਾਨ ਗਿਆਨੀ ਜੀ ਏਸੇ ਤਰ੍ਹਾਂ ਦੀ ਠੱਗੀ ਵਿੱਚ ਫਸ ਚੱਲੇ ਸਨ ਪਰ ਠੱਗ ਦੀ
ਬਦਕਿਸਮਤੀ ਕਿ ਉਹ ਫਸਣ ਤੋਂ ਪਹਿਲਾਂ ਮੈਨੂੰ ਦੱਸ ਬੈਠੇ। ਮੈਂ ਬੜੇ ਹੀ ਯਤਨਾਂ ਨਾਲ਼ ਉਹਨਾਂ ਨੂੰ ਬਚਾ
ਸਕਿਆ ਕਿਉਂਕਿ ਉਹਨਾਂ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇਹ ਠੱਗੀ ਹੈ। ਉਹ ਸਗੋਂ ਦਲੀਲਾਂ ਦੇ ਦੇ
ਕੇ ਮੈਨੂੰ ਸਮਝਾਉਂਦੇ ਰਹੇ।
ਭਾਵੇਂ ਕਿ ਇਹ ‘ਸਿਖਿਆ’ ਹੁਣ, ਸੱਪ ਨਿਕਲ਼ ਜਾਣ ਪਿੱਛੋਂ ਲਕੀਰ ਨੂੰ ਕੁੱਟਣ ਵਾਂਙ ਹੀ ਹੈ ਪਰ ਸ਼ਾਇਦ
ਫਿਰ ਵੀ ਕਿਸੇ ਦੇ ਕੰਮ ਆ ਜਾਵੇ!
ਇਹ ਜਾਣ ਲਵੋ ਕਿ ਅਜਿਹੀਆਂ ਸਹਾਇਤਾ ਵਾਸਤੇ ਈ-ਮੇਲਾਂ ਮੁੱਦਤਾਂ ਤੋਂ ਆ ਰਹੀਆਂ ਹਨ ਪਰ ਅੱਜ ਤੱਕ
ਇਹਨਾਂ ਵਿਚੋਂ ਇੱਕ ਵੀ ਸੱਚੀ ਨਹੀਂ ਹੋਈ। ਸਭ ਝੂਠੀਆਂ ਹੁੰਦੀਆਂ ਹਨ।
ਮੁੱਕਦੀ ਗੱਲ:
ਕਦੀ ਵੀ ਕਿਸੇ ਵੱਲੋਂ ਸਹਾਇਤਾ ਮੰਗਣ, ਲਾਟਰੀ ਨਿਕਲਣ, ਇਨਕਮ ਟੈਕਸ ਵੱਲੋਂ ਪੈਸੇ ਦੇਣ, ਹਿੱਸਾ ਦੇਣ
ਦਾ ਲਾਲਚ ਦੇ ਕੇ ਤੁਹਾਡਾ ਬੈਂਕ ਅਕਾਊਂਟ ਵਰਤਣ ਵਾਸਤੇ, ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਲਾਲਚ ਦੀ
ਈ-ਮੇਲ ਆਵੇ ਤਾਂ ਬਿਨਾ ਪੜ੍ਹੇ ਹੀ ਉਸ ਨੂੰ ਡੀਲੀਟ ਕਰ ਦਿਓ। ਕੁੱਝ ਵੀ ਹੋਰ ਸੋਚਣ ਦੀ
loV ਨਹੀਂ।
ਇਸ ਵਿੱਚ ਬਿਨਾ ਠੱਗੀ ਤੋਂ ਹੋਰ ਕੁੱਝ ਨਹੀਂ ਹੁੰਦਾ।
ਸ਼ੁਭਚਿੰਤਕ
ਸੰਤੋਖ ਸਿੰਘ
ਈ-ਐਡਰੈਸ: [email protected]
ਨੋਟ ਕਰੋ ਜੀ:
ਹੈਕਰ ਨੇ ਮੇਰੇ ਈ-ਐਡਰੈਸ ਵਿੱਚ ਦੋ ਤਬਦੀਲੀਆਂ ਕਰਕੇ, ਨਵਾਂ ਈ ਐਡਰੈਸ ਬਣਾ ਕੇ ਭੇਜਣਾ ਸ਼ੁਰੂ ਕਰ
ਦਿਤਾ ਸੀ।
ਮੇਰਾ ਸਹੀ ਈ-ਐਡਰੈਸ ਉਪਰ ਮੇਰੇ ਨਾਂ ਥੱਲੇ ਹੈ ਅਤੇ ਉਸ ਨੇ ਜੋ ਬਦਲ ਕੇ ਮੇਰੇ ਨਾਂ ਤੇ ਐਡਰੈਸ
ਬਣਾਇਆ ਹੈ, ਉਹ ਇਉਂ ਹੈ:
[email protected]
ਇਸ ਵਿੱਚ ਉਸ ਨੇ ਦੋ ਤਬਦੀਲਅਿਾਂ ਕਰ ਦਿਤੀਆਂ ਹਨ। ਸਿੰਘ ਦੇ ਪਿਛੇ 1 ਲਾ ਦਿਤਾ ਹੈ ਤੇ ਅਖੀਰ
ਵਾਲ਼ਾ au ਉਡਾ ਦਿਤਾ ਹੈ।
੨੬. ੮. ੧੩
ਮੇਰੇ ਪੁੱਤਰ ਦੇ ਯਤਨ ਕਰਨ ਕਰਕੇ ਈ-ਮੇਲ ਮੇਰਾ ਖੁਲ੍ਹ ਗਿਆ ਹੈ ਤੇ ਕਈ ਸੱਜਣਾਂ ਵੱਲੋਂ ਚਿੱਠੀਆਂ
ਆਈਆਂ ਸਨ ਜਿਨ੍ਹਾਂ ਨੇ ਪੈਸੇ ਕਿੰਨੇ ਭੇਜਣ ਬਾਰੇ ਪੁੱਛਿਆ ਹੈ। ਮੈਂ ਸਭਨਾਂ ਨੂੰ ਪੈਸੇ ਨਾ ਭੇਜਣ
ਬਾਰੇ ਜਵਾਬ ਦੀ ਜਾ ਰਿਹਾ ਹਾਂ। ਸ਼ੁਕਰ ਹੈ ਕਿ ਅਜੇ ਤੱਕ ਹੋਰ ਕਿਸੇ ਸੱਜਣ ਵੱਲੋਂ ਇਸ ਠੱਗੀ ਵਿੱਚ
ਫਸਣ ਦੀ ਖ਼ਬਰ ਨਹੀਂ ਆਈ।
(26/08/13)
ਬਲਦੇਵ ਸਿੰਘ ਬੁੱਧ ਸਿੰਘ ਵਾਲਾ
ਪ੍ਰੋ: ਇੰਦਰ ਸਿੰਘ ਘੱਗਾ ਗ੍ਰਿਫਤਾਰ ਅਤੇ ਰਿਹਾ
ਪ੍ਰੋ; ਇੰਦਰ ਸਿੰਘ, ਘੱਗਾ’ ਦੀ ਗ੍ਰਿਫਤਾਰੀ ਦਾ ਰੋਸ ਪ੍ਰਗਟ ਕਰਨ ਵਾਸਤੇ ‘ਹਾਂਗ ਕਾਂਗ
ਸਿੱਖ ਐਸੋਸੀਏਸ਼ਨ’ ਦੀ ਮੀਟਿੰਗ ਹੋਈ। ਅਤੇ ਪ੍ਰੋ; ਘੱਗਾ ਅਤੇ ‘ਮਾਲਵਾ ਮੇਲ ਦੇ ਸੰਪਾਦਕ ਫੂਲ ਮਿੱਤਲ’
ਤੇ ਮਕੁੱਦਮਾਂ ਦਾਇਰ ਕਰਨ ਦੀ ਨਿਖੇਦੀ ਕੀਤੀ। ਅਤੇ ਕਿਹਾ ਕਿ ‘ਜਦੋਂ ਵੀ ਕੋਈ ਸੱਚ ਬੋਲਦਾ ਹੈ। ਜਾਂ
ਅੰਧ ਵਿਸਵਾਸਾਂ ਬਾਰੇ ਚਾਨਣਾ ਪਾਉਂਦਾ ਹੈ ਤਾਂ ਪੁਜਾਰੀ ਜਮਾਤ ਜਾਂ ਉਹਨਾ ਦੇ ਸੇਵਕਾਂ ਨੂੰ ਚੰਗਾ
ਨਹੀਂ ਲਗਦਾ। ਅਤੇ ਉਦੋਂ ਹੀ ਪੁਜਾਰੀ ਜਮਾਤ ਜਾਂ ਲਾਈ ਲੱਗ ਲੋਕ ਸੱਚ ਬੋਲਣ ਜਾ ਲਿਖਣ ਵਾਲੇ ਨੂੰ ਮਰਨ
ਮਾਰਨ ਉਤੇ ਉਤਰ ਆਉਂਦੇ ਹਨ! ਅੰਧਵਿਸ਼ਵਾਸ਼ੀ ਲੋਕ ਪਹਿਲਾਂ ਤਾਂ ਸੱਚ ਬੋਲਣ ਵਾਲੇ ਉਤੇ ਮੁਕੱਦਮਾਂ
ਚਲਾਉਂਦੇ ਹਨ। ਅਤੇ ਜਦੋਂ ਸੱਚ ਬੋਲਣ ਵਾਲੇ ਨੂੰ ਅਦਾਲਤ ਬਰੀ ਕਰ ਦਿੰਦੀ ਹੈ ਤਾਂ ਇਹ ਲੋਕ ਸੱਚ ਦਾ
ਮੂੰਹ ਸਦਾ ਵਾਸਤੇ ਬੰਦ ਕਰਨ ਵਾਸਤੇ ਮੌਤ ਦੇ ਘਾਟ ਉਤਾਰ ਦਿੰਦੇ ਹਨ! ਤਾਜ਼ੀ ਖ਼ਬਰ ਦੇ ਮੁਤਾਬਿਕ
ਮਹਾਂਰਾਸ਼ਰ ਦੇ ਰਹਿਣ ਵਾਲਾ ਸ੍ਰੀ ‘ਨਰਿੰਦਰ ਦਾਭੋਲਕਰ’ ਨੂੰ 20 ਅਗਸਤ ਨੂੰ ਗੋਲੀਆਂ ਮਾਰ ਕੇ ਮਾਰ
ਦਿੱਤਾ! ਉਹ ਵੀ ਮਹਾਂਰਾਸ਼ਟਰ ਦੇ ਲੋਕਾਂ ਨੂੰ ਭਰਮ ਜਾਲ ਵਿੱਚੋਂ ਕੱਢਣਾ ਚਾਹੁੰਦਾ ਸੀ। ਕਿਉਂਕਿ
ਮਹਾਂਰਾਸਟਰ ਦੇ ਲੋਕ ਬਹੁਤ ਜ਼ਿਆਦਾ ਵਹਿਮਾਂ ਭਰਮਾ ਵਿੱਚ ਫਸੇ ਹੋਏ ਹਨ। ਉਸਨੇ ਅੰਧਵਿਸ਼ਵਾਸ਼ ਵਾਸਤੇ
ਕਾਨੂੰਨ ਬਨਾਉਣ ਵਾਸਤੇ ਵੀ ਕਿਹਾ ਸੀ ਪਰ 8 ਸਾਲ ਬੀਤ ਜਾਣ ਬਾਅਦ ਵੀ ਬਣਿਆ ਨਹੀਂ? ਪਰ ਮਰਨ ਤੋਂ
ਬਾਅਦ ਕਾਨੂੰਨ ਬਣਾ ਵੀ ਦਿੱਤਾ ਕਿ ‘ਜੋ ਜਾਦੂ ਟੂਣੇ ਜਾਂ ਕਾਲੇ ਜਾਦੂ ਦਾ ਪ੍ਰਚਾਰ ਕਰਦਾ ਹੈ ਉਸਨੂੰ
ਜੇਲ੍ਹ ਭੇਜਿਆ ਜਾਵੇਗਾ’! ਸ੍ਰੀ ‘ਦਬੋਲਕਰ’ ਦੀ ਜਿੱਤ ਹੋਈ ਚਲੋ ਮਰਨ ਤੋਂ ਬਆਦ ਹੀ ਸਹੀ। ਇਵੇਂ ਹੀ
ਬਾਈਬਲ ਵਿੱਚ ਲਿਖਿਆ ਸੀ ਕਿ ‘ਸੂਰਜ ਧਰਤੀ ਦੁਆਲੇ ਘੁੰਮਦਾ ਹੈ’ ਪਰ ਇਸ ਗੱਲ ਨੂੰ ਇਟਲੀ ਦੇ ਸ਼ਹਿਰ
‘ਪੀਸਾ’ ਦੇ ਮਿਸਟਰ ‘ਗਲੈਲੀਓ ਗਲੀਲੀ’ ਨੇ ਗਲਤ ਸਾਬਤ ਕਰਕੇ ਕਿਹਾ ‘ਸੂਰਜ ਖੜ੍ਹਾ ਹੈ ਧਰਤੀ ਉਸ
ਦੁਆਲੇ ਘੁੰਮਦੀ ਹੈ’ ਤਾਂ ਪੁਜਾਰੀ ਜਮਾਤ ਜਾਂ ਧਰਮ ਦੇ ਠੇਕੇਦਾਰਾਂ ਨੇ ਉਸਨੂੰ ਘਰ ਵਿੱਚ ਕੈਦ ਕਰ
ਦਿੱਤਾ, ਉਸਦੀਆਂ ਕਿਤਾਬਾਂ ਤੇ ਪਾਬੰਦੀ ਲਗਾ ਦਿੱਤੀ! ਅਤੇ 8 ਸਾਲ ਬਾਅਦ ਉਹ ਸੰਨ 1642 ਨੂੰ ਘਰ
ਵਿੱਚ ਹੀ ਮਰ ਗਿਆ ਸੀ! ਕਿਊਕਿ ‘ਇਸਨੇ ਬਾਈਬਲ’ ਵਿੱਚ ਲਿਖੀ ਗੱਲ ਨੂੰ ਗਲਤ ਆਖਕੇ ਅਪਮਾਨ ਕੀਤਾ ਹੈ’
ਪਰ ਉਸ ਦੇ ਮਰਨ ਤੋਂ ਬਾਅਦ ਇਹ ਗੱਲ ਸਹੀ ਨਿਕਲੀ ਅਤੇ ਬਾਈਬਲ ਵਿੱਚ ਸੋਧ ਕਰਨੀ ਪਈ ਸੀ! ਸੁਕਰਾਤ ਨੂੰ
ਵੀ ਤਾਂ ਸੱਚ ਨੂੰ ਕਾਇਮ ਰੱਖਣ ਵਾਸਤੇ ਜ਼ਹਿਰ ਦਾ ਪਿਆਲਾ ਪੀਕੇ ਮੌਤ ਨੂੰ ਕਬੂਲਿਆ ਸੀ। ਸ੍ਰੀ ਗੁਰੂ
ਨਾਨਕ ਦੇਵ ਜੀ ਨੂੰ ਵੀ ਬਾਬਰ ਦੀ ਜੇਲ੍ਹ ਵਿੱਚ ਸੱਚ ਬੋਲਣ ਵਾਸਤੇ ਜਾਣਾ ਪਿਆ! ਜਿਸ ਲੇਖ ਤੇ ਪ੍ਰੋ:
ਘੱਗਾ ਤੇ ਪਰਚਾ ਦਰਜ ਹੋਇਆ ਹੈ ਉਹ ਰੱਖੜੀ ਬਾਰੇ ਲੇਖ 2010 ਵਿੱਚ ਘੱਗਾ ਦੀ ਲਿਖੀ ਕਿਤਾਬ ਵਿੱਚ
ਛਪਿਆ ਸੀ ਕਿਸੇ ਨੇ ਪਰਚਾ ਦਰਜ ਨਹੀ ਕੀਤਾ? ਪਰ ਅੱਜ ਕਰ ਦਿੱਤਾ? ਪਰਚਾ ਨਿੱਜੀ ਕਿੜ ਕੱਢਣ ਵਾਸਤੇ
ਦਰਜ ਕਰਵਾਇਆ ਗਿਆ ਕਿਉਂਕਿ ਕੁਛ ਬਾਘਾ ਪੁਰਾਣਾ ਨਿਵਾਸੀ (ਜਿੱਥੋਂ ‘ਮਾਲਵਾ ਮੇਲ’ ਛਪਦਾ ਹੈ) ਉਹ ਲੋਕ
ਸ੍ਰੀ ‘ਫੂਲ ਮਿੱਤਲ’ ਤੇ ਵੀ ਲਗਦੇ ਹਨ ਕਿਉਂਕਿ ਸ੍ਰੀ ‘ਫੂਲ ਮਿੱਤਲ’ ਹਮੇਸ਼ਾਂ ਹੀ ਲੋਕਾਂ ਨੂੰ
ਵਹਿਮਾਂ ਭਰਮਾਂ ਵਿੱਚੋਂ ਕਢਦੇ ਹਨ। ਜੋ ਕਿ ਸਥਾਨਕ ਲੋਕਾਂ ਨੂੰ ਪਸੰਦ ਨਹੀਂ! ਇਸ ਪਰਚੇ ਦਰਜ ਕਰਨ ਦੇ
ਪਿੱਛੇ ਸਾਡੇ ਸਿੱਖ ਵੀ ਹੋ ਸਕਦੇ ਹਨ, ਜੋ ਕਿ ਸ੍ਰੀ ‘ਫੂਲ ਮਿੱਤਲ’ ਦੀ ਸਚਾਈ ਨਹੀਂ ਸੁਣ ਸਕਦੇ
ਕਿਉਂਕਿ ਕਈ ਸਿੱਖ ਚੋਲੇ ਪਾਕੇ, ਲੰਮੀਆਂ ਦਾੜ੍ਹੀਆਂ ਅਤੇ ਵੱਡੀਆਂ ਕ੍ਰਿਪਾਨਾ ਪਾਕੇ ਦੇਖਣ ਨੂੰ ਤਾਂ
ਸਿੱਖ ਹਨ, ਪਰ ਹਨ ‘ਕੇਸਾਧਾਰੀ ਬ੍ਰਾਂਹਮਣ’ ਜੋ ਕਿ ਸਿੱਖ ਕੌਮ ਨੂੰ ਵਹਿਮਾਂ ਭਰਮਾਂ ਵਿੱਚ ਪਾਈ
ਰੱਖਣਾ ਚਾਹੁੰਦੇ ਹਨ। ਦੱਖਣੀ ਭਾਰਤ ਵਿੱਚ ਵਸਦੇ ਬਹੁਤ ਸਾਰੇ ਹਿੰਦੁਆਂ ਨੂੰ ਪਤਾ ਨਹੀਂ ਕਿ ਰੱਖੜੀ
ਕੀ ਹੁੰਦੀ ਹੈ? ਜੇ ਰੱਖੜੀ ਹਿਦੂੰਆਂ ਦਾ ਖਾਸ ਤਿਉਹਾਰ ਹੁੰਦੀ ਤਾਂ ਸਾਰੇ ਹਿੂੰਦੂਆਂ ਨੂੰ ਪਤਾ
ਹੁੰਦਾ ਪਰ ਦੱਖਣੀ ਹਿੰਦੂ ਰੱਖੜੀ ਬਾਰੇ ਨਹੀਂ ਜਾਣਦੇ! ਪਿਛੇ ਜਿਹੇ ਲੋਕ ਹੇਮਕੁੰਟ ਜਾ ਰਹੇ ਸਨ।
ਮੀਂਹ ਹਨੇਰੀ ਬਹੁਤ ਸੀ। ਨੌਜਵਾਨ ਹੇਮਕੰਟ ਦੇ ਦਰਸ਼ਨਾ ਨੂੰ ਜਾ ਰਹੇ ਸਨ। ਕਈ ਲੋਕ ਉਪਰੋਂ ਖਤਰਾ
ਦੇਖਕੇ ਵਾਪਸ ਆ ਗਏ ਸਨ ਅਤੇ ਉਪਰ ਜਾਣ ਵਾਲਿਆਂ ਨੂੰ ਕਿਹਾ ‘ਭਾਈ ਉਪਰ ਖਤਰਾ ਹੈ ਅਸੀਂ ਵਾਪਸ ਆ ਗਏ
ਹਾਂ ਨਾ ਜਾਵੋ। ਪਰ ਨੌਜਵਾਨ ਕਹਿੰਦੇ ਸਾਡੀ ਰੱਖਿਆ ਰੱਬ ਕਰੇਗਾ ਤੇ ਚੜ੍ਹਾਈ ਚੜ ਗਏ ਕੁਛ ਚਿਰ ਬਾਅਦ
ਸਾਰਿਆਂ ਦੀਆਂ ਲਾਸ਼ਾਂ ਰੁੜ੍ਹਦੀਆਂ ਦੇਖੀਆਂ ਗਈਆਂ! ਇਸ ਸਮਾਗਮ ਵਿੱਚ ਹਾਂਗ ਕਾਂਗ ਸਿੱਖ ਐਸੋਸ਼ੀਏਸ਼ਨ
ਦੇ ਪ੍ਰਧਾਂਨ ਜੰਗਬਹਾਦਰ ਸਿੰਘ, ਖਜ਼਼ਾਨਚੀ ਜਗਰੂਪ ਸਿੰਘ, ਸੱਤਪਾਲ ਸਿੰਘ ‘ਢਿੱਲੋਂ’ ਪ੍ਰਭਦਿਆਲ
ਸਿੰਘ, ਜੁਝਾਰ ਸਿੰਘ, ਕਰਤਾਰ ਸਿੰਘ ਭਾਲਾ, ਨਿਰਮਲ ਸਿੰਘ ਨਿੰਮਾਂ, ਮਲਕੀਤ ਸਿੰਘ ਮੁੰਡਾ ਪਿੰਡ,
ਨਿਸ਼ਾਂਨ ਸਿੰਘ, ਨਿਰਮਲ ਸਿੰਘ ਮੁੰਡਾ ਪਿੰਡ, ਗੁਰਭੇਜ ਸਿੰਘ ਪਟਿਆਲਾ, ਸ਼ੈਰੀ ਸੰਧੂ, ਗਾਇਕ ਰਣਜੀਤ
ਔਜਲਾ, ਸੁਖਬੀਰ ਸਿੰਘ ਸੰਪਾਦਕ ਸਾਂਝ, ਅਮਰਜੀਤ ਗ੍ਰੇਵਾਲ ਸੰਪਾਦਕ ਪੰਜਾਬੀ ਚੇਤਨਾ, ਰਾਣਾ ਸਰਕਾਰੀਆ,
ਗੈਰੀ ਸੰਧੂ, ਵੱਸਣ ਸਿੰਘ ਮੱਲਮੋਰੀ, ਅਵਤਾਰ ਸਿੰਘ ਸੰਗਤਪੁਰਾ, ਗੁਰਦੇਵ ਸਿੰਘ ਮਾਲੂਵਾਲ, ਬਲਬੀਰ
ਸਿੰਘ ਮਾਨਸਾ, ਮਾਸਟਰ ਜਗਤਾਰ ਸਿੰਘ ਢੁੱਡੀਕੇ ਅਤੇ ਮੀਡੀਆ ਸਕੱਤਰ ਬਲਦੇਵ ਸਿੰਘ ‘ਬੁੱਧ ਸਿੰਘ ਵਾਲਾ’
ਤੋਂ ਇਲਾਵਾ ਹੋਰ ਬਹੁਤ ਸਾਰੇ ਮੈਬਰਾਂ ਨੇ ਹਿੱਸਾ ਲਿਆ। ਉਧਰ ਇੰਡੀਆ ਵਿੱਚ ਭਾਈ ਪੰਥਪ੍ਰੀਤ ਸਿੰਘ
ਅਤੇ ਧੂੰਦਾ ਜੀ ਨੇ ਅਣਥੱਕ ਮਿਹਨਤ ਕਰਕੇ ਪੰਜ ਦਿਨਾ ਬਾਅਦ ‘ਘੱਗਾ’ ਸਾਹਿਬ ਜੀ ਨੂੰ ਜੇਲ੍ਹ ਵਿੱਚੋਂ
ਕੱਢਵਇਆ! ਆਮੀਦ ਹੈ ਕਿ ਘੱਗਾ ਸਾਹਿਬ ਅੱਗੇ ਤੋਂ ਵੀ ਬਾਣੀ ਰਾਹੀਂ ਲੋਕਾਂ ਨੂੰ ਸਹੀ ਰਸਤਾ
ਦਿਖਾਂਉਣਗੇ!
ਖਿਮਾਂ ਦਾ ਜਾਚਕ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਹਾਗ ਕਾਂਗ ਫੂਨ
852-94445134
(24/08/13)
ਗੁਰਸ਼ਰਨ ਸਿੰਘ ਕਸੇਲ
ਸੰਪਾਦਕ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਸ੍ਰ. ਇੰਦਰ ਸਿੰਘ ਜੀ ਘੱਗਾ ਦੀ ਗ੍ਰਿਫਤਾਰੀ ਬਹੁਤ ਨਿਦਣਯੋਗ ਹੈ । ਆਪਾਂ ਸਾਰੇ ਜਾਣਦੇ ਹਾਂ ਕਿ
ਪੁਜਾਰੀਵਾਦ ਕਦੀ ਵੀ ਨਹੀਂ ਚਾਹੇਗਾ ਕਿ ਆਮ ਲੋਕ ਵਹਿਮਾਂ ਭਰਮਾਂ ਅਤੇ ਕਰਮਕਾਂਢਾਂ ਤੋਂ ਨਿਜਾਤ ਪਾ
ਲਵੇ । ਜੇਕਰ ਲੋਕ ਪਜਾਰੀਵਾਦ ਦੀ ਸ਼ਤਾਨੀ ਸਮਝ ਜਾਣਗੇ ਤਾਂ ਫਿਰ ਪੁਜਾਰੀਵਾਦ ਲੋਕਾਂ ਦੀ ਕਮਾਈ ‘ਤੇ
ਆਪ ਵਹਿਲਾ ਰਹਿ ਕੇ ਐਸ਼ ਕਿਵੇਂ ਕਰੇਗਾ । ਹੋਰ ਕਿਸੇ ਧਰਮ ਦੀ ਤਾਂ ਗੱਲ ਛੱਡੋ, ਸਿੱਖ ਧਰਮ ਨੂੰ ਮੰਨਣ
ਵਾਲਿਆਂ ਨੂੰ ਹੀ ਵੇਖ ਲਓ, ਸਿੱਖ ਕਿਵੇਂ ਰੁੱਖਾਂ, ਥੱੜ੍ਹਿਆਂ, ਪਾਣੀਆਂ ਅਤੇ ਜਿਥੇ ਵੀ ਕੋਈ ਦੱਸ
ਦੇਵੇ ਸਹੀ ਨੱਕ ਰਗੜ ਤੋਂ ਪਿੱਛੇ ਨਹੀਂ ਹੱਟਦੇ । ਤੁਸੀਂ ਕਦੀ ਬਾਬਾ ਸ਼੍ਰੀ ਚੰਦ ਜੀ ਬਾਰੇ ਹੀ ਗੱਲ
ਕਰ ਲਵੋ ਜਿਹਨਾਂ ਦੀ ਫੋਟੋ ਬਣਾਉਣ ਵਾਲੇ ਨੇ ਕਈ ਕੋਹ ਲੰਮੀ ਬਾਹ ਵਿਖਾਈ ਹੈ ਅਤੇ ਹਰਿਮੰਦਰ ਸਾਹਿਬ
ਦੇ ਸਰੋਵਰ ਤੇ ਲੱਗੀ ਬੇਰੀ, ਜਿਸਨੂੰ ਦੁੱਖ ਭਜਣੀ ਬੇਰੀ ਆਖਦੇ ਹਨ ਉਥੇ ਜਿਹੜੇ ਸਿੱਖ ਇਸ਼ਨਾਨ ਕਰਦੇ
ਹਨ, ਜੇਕਰ ਤੁਸੀਂ ਗਲਤੀ ਨਾਲ ਉਹਨਾ ਨੂੰ ਗੁਰਮਤਿ ਦੀ ਗੱਲ ਦੱਸਣ ਲੱਗ ਪਏ ਤਾਂ ਤੁਹਾਡਾ ਹਾਲ ਸ਼ਾਇਦ
ਘੱਗਾ ਜੀ ਤੋਂ ਵੀ ਮਾੜਾ ਹੋਵੇਗਾ । ਕਾਰਨ ਇਹ ਹੈ ਕਿ ਪੁਜਾਰੀਵਾਦ ਨੇ ਜਨਤਾ ਨੂੰ ਧਰਮ ਦੇ ਨਾਂਅ ਤੇ
ਅਜਿਹੀ ਘੁੰਮਣ ਘੇਰੀ ਵਿਚ ਫਸਾਇਆ ਹੈ ਕਿ ਜਿਸ ਵਿਚੋਂ ਨਿਕਲਣਾ ਏਨਾ ਸੋਖਾ ਨਹੀ ਹੈ ।
ਇਹ ਜਰੂਰੀ ਹੈ ਕਿ ਅਸੀਂ ਆਪ ਜਾਗਰੂਕ ਹੋਈਏ ਤਾਂ ਹੀ ਪੁਜਾਰੀਵਾਦ ਦੇ ਚੁੰਗਲ ਵਿਚੋਂ ਨਿਕਲ ਸਕਾਂਗੇ ।
ਆਸ ਹੈ ਕਿ ਘੱਗਾ ਜੀ ਅਕਾਲ ਪੁਰਖ ਦੀ ਕਿਰਪਾ ਨਾਲ ਆਉਣ ਵਾਲੇ ਸਮੇਂ ਵੀ ਚੜ੍ਹਦੀ ਕਲਾ ਵਿਚ ਰਹਿੰਦੇ
ਹੋਏ ਗੁਰਮਤਿ ਦਾ ਪ੍ਰਚਾਰ ਜਾਰੀ ਰੱਖਣਗੇ ।
ਇੱਕ ਪਾਠਕ,
ਗੁਰਸ਼ਰਨ ਸਿੰਘ ਕਸੇਲ
****************************************************
ਇੰਜ ਦਰਸਨ ਸਿੰਘ ਖਾਲਸਾ ਜੀ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਦਾ ਲੇਖ, “ਗੁਰਮਤਿ ਅਨੁਸਾਰ ‘ਪੱਥਰ` ਨੂੰ ਜੀਵ ਮੰਨਿਆ ਗਿਆ ਜਾਂ ਨਿਰਜੀਵ?
ਪੜ੍ਹਿਆ ਚੰਗਾ ਲੱਗਾ । ਆਪ ਜੀ ਨੇ ਵਿਸਥਾਰ ਨਾਲ ਦੱਸਣ ਦੀ ਖੇਚਲ ਕੀਤੀ ਹੈ । ਆਪ ਜੀ ਵੱਲੋਂ ਦਿਤੇ
ਸ਼ਬਦਾਂ ਅਤੇ “ਪਾਤੀ ਤੋਰੈ ਮਾਲਿਨੀ, ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ
ਪਾਤੀ ਤੋਰੈ, ਸੋ ਪਾਹਨ ਨਿਰਜੀਉ” ॥(ਪੰਨਾ 479) ਵਾਲੇ ਸ਼ਬਦ ਤੋਂ ਇਹ ਜਾਪਦਾ ਹੈ ਕਿ ਪੱਥਰ
ਜੀਵ ਨਹੀਂ ਸਗੋਂ ਨਿਰਜੀਵ ਹੈ ।
ਸਿੱਖ ਧਰਮ ਦੇ ਬਹੁਗਿਣਤੀ ਪ੍ਰਚਾਰਕ ਜਦੋਂ ਮਨੁੱਖ ਨੂੰ ਜੂਨਾਂ ਵਿਚ ਭੱਟਕਣ ਬਾਰੇ ਗੱਲ ਕਰਦੇ ਹਨ ਤਾਂ
ਉਹ ਝੱਟ ਗੁਰੂ ਅਰਜਨ ਪਾਤਸ਼ਾਹ ਜੀ ਦਾ ਇਹ ਸ਼ਬਦ ਪੜ੍ਹਦੇ ਹਨ:
ਗਉੜੀ ਗੁਆਰੇਰੀ ਮਹਲਾ ੫ ॥ ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ
ਕੁਰੰਗਾ ॥ ਕਈ ਜਨਮ ਪੰਖੀ ਸਰਪ ਹੋਇਓ ॥ ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ ਮਿਲਨ ਕੀ
ਬਰੀਆ ॥ ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਕਈ ਜਨਮ ਸੈਲ ਗਿਰਿ ਕਰਿਆ ॥ ਕਈ ਜਨਮ ਗਰਭ ਹਿਰਿ
ਖਰਿਆ ॥ ਕਈ ਜਨਮ ਸਾਖ ਕਰਿ ਉਪਾਇਆ ॥ ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥ ਸਾਧਸੰਗਿ ਭਇਓ ਜਨਮੁ
ਪਰਾਪਤਿ ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥ ਤਿਆਗਿ ਮਾਨੁ ਝੂਠੁ ਅਭਿਮਾਨੁ ॥ ਜੀਵਤ ਮਰਹਿ ਦਰਗਹ
ਪਰਵਾਨੁ ॥੩॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥ ਅਵਰੁ ਨ ਦੂਜਾ ਕਰਣੈ ਜੋਗੁ ॥ ਤਾ ਮਿਲੀਐ ਜਾ ਲੈਹਿ
ਮਿਲਾਇ ॥ ਕਹੁ ਨਾਨਕ ਹਰਿ ਹਰਿ ਗੁਣ ਗਾਇ ॥(ਮ:5, ਪੰਨਾ ੧੭੬) ਅਰਥ :—(ਹੇ ਭਾਈ !) ਚਿਰ
ਪਿੱਛੋਂ ਤੈਨੂੰ ਇਹ (ਮਨੁੱਖਾ-) ਸਰੀਰ ਮਿਲਿਆ ਹੈ, ਜਗਤ ਦੇ ਮਾਲਕ ਪ੍ਰਭੂ ਨੂੰ (ਹੁਣ) ਮਿਲ, (ਇਹੀ
ਮਨੁੱਖਾ ਜਨਮ ਪ੍ਰਭੂ ਨੂੰ) ਮਿਲਣ ਦਾ ਸਮਾ ਹੈ ।੧।ਰਹਾਉ।
(ਹੇ ਭਾਈ !) ਤੂੰ ਕਈ ਜਨਮਾਂ ਵਿਚ ਕੀੜੇ ਪਤੰਗੇ ਬਣਦਾ ਰਿਹਾ, ਕਈ ਜਨਮਾਂ ਵਿਚ ਹਾਥੀ ਮੱਛ ਹਿਰਨ
ਬਣਦਾ ਰਿਹਾ । ਕਈ ਜਨਮਾਂ ਵਿਚ ਤੂੰ ਪੰਛੀ ਤੇ ਸੱਪ ਬਣਿਆ, ਕਈ ਜਨਮਾਂ ਵਿਚ ਤੂੰ ਘੋੜੇ ਬਲਦ ਬਣ ਕੇ
ਜੋਇਆ ਗਿਆ ।੧।
(ਹੇ ਭਾਈ !) ਕਈ ਜਨਮਾਂ ਵਿਚ ਤੈਨੂੰ ਪੱਥਰ ਚਿਟਾਨਾਂ ਬਣਾਇਆ ਗਿਆ,
ਕਈ ਜਨਮਾਂ ਵਿਚ (ਤੇਰੀ ਮਾਂ ਦਾ) ਗਰਭ ਹੀ ਛਣਦਾ ਰਿਹਾ । ਕਈ ਜਨਮਾਂ ਵਿਚ ਤੈਨੂੰ (ਕਿਸਮ ਕਿਸਮ ਦਾ)
ਰੁੱਖ ਬਣਾ ਕੇ ਪੈਦਾ ਕੀਤਾ ਗਿਆ, ਤੇ (ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਵਿਚ ਤੈਨੂੰ ਭਵਾਇਆ ਗਿਆ
।੨।
(ਹੇ ਭਾਈ ! ਹੁਣ ਤੈਨੂੰ) ਮਨੁੱਖਾ ਜਨਮ ਮਿਲਿਆ ਹੈ, ਸਾਧ ਸੰਗਤਿ ਵਿਚ (ਆ), ਗੁਰੂ ਦੀ ਮਤਿ ਲੈ ਕੇ
(ਖ਼ਲਕਤਿ ਦੀ) ਸੇਵਾ ਕਰ ਤੇ ਪਰਮਾਤਮਾ ਦਾ ਭਜਨ ਕਰ । ਮਾਣ, ਝੂਠ ਤੇ ਅਹੰਕਾਰ ਛੱਡ ਦੇਹ । ਤੂੰ
(ਪਰਮਾਤਮਾ ਦੀ) ਦਰਗਾਹ ਵਿਚ (ਤਦੋਂ ਹੀ) ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜੀਊਂਦਾ ਹੀ ਆਪਾ-ਭਾਵ
ਵਲੋਂ ਮਰੇਂਗਾ ।੩।
ਹੇ ਨਾਨਕ ! (ਪ੍ਰਭੂ ਅੱਗੇ ਅਰਦਾਸ ਕਰ ਤੇ) ਆਖ—(ਹੇ ਪ੍ਰਭੂ ! ਤੇਰਾ ਸਿਮਰਨ ਕਰਨ ਦੀ ਜੀਵ ਨੂੰ ਕੀਹ
ਸਮਰੱਥਾ ਹੋ ਸਕਦੀ ਹੈ ?) ਜੋ ਕੁਝ (ਜਗਤ ਵਿਚ) ਹੁੰਦਾ ਹੈ ਉਹ ਤੇਰੇ (ਹੁਕਮ) ਤੋਂ ਹੀ ਹੁੰਦਾ ਹੈ ।
(ਤੈਥੋਂ ਬਿਨਾ) ਹੋਰ ਕੋਈ ਭੀ ਕੁਝ ਕਰਨ ਦੀ ਸਮਰੱਥਾ ਵਾਲਾ ਨਹੀਂ ਹੈ । ਹੇ ਪ੍ਰਭੂ ! ਤੈਨੂੰ ਤਦੋਂ
ਹੀ ਮਿਲਿਆ ਜਾ ਸਕਦਾ ਹੈ ਜੇ ਤੂੰ ਆਪ ਜੀਵ ਨੂੰ (ਆਪਣੇ ਚਰਨਾਂ ਵਿਚ) ਮਿਲਾ ਲਏਂ, ਤਦੋਂ ਹੀ ਜੀਵ
ਹਰਿ-ਗੁਣ ਗਾ ਸਕਦਾ ਹੈ । ਵਿਆਖਿਆ, ਪ੍ਰੋ. ਸਾਹਿਬ ਸਿੰਘ ਜੀ ।
ਸੋ, ਮੇਰੀ ਬੇਨਤੀ ਹੈ ਕਿ ਜੇ ਪੱਥਰ ਨਿਰਜੀਵ ਹੈ ਤਾਂ ਫਿਰ ਉਸ ਵਿਚ ਮਨੁੱਖ ਦੀ ਆਤਮਾ ਕਿਵੇਂ ਹੋਈ ।
ਇਹ ਵੀ ਨਹੀਂ ਹੈ ਕਿ ਗੁਰਬਾਣੀ ਇਕ ਥਾਂ ਤੇ ਕੁਝ ਹੋਰ ਗੱਲ ਦੱਸੇ ਤੇ ਦੂਜੇ ਥਾਂ ਉਸ ਦੇ ਉਲਟ ਦੱਸੇ ।
ਇਹ ਜਰੂਰ ਸਾਡੇ ਸਮਝਣ ਵਿਚ ਕਿਤੇ ਭੁਲੇਖਾ ਹੋ ਸਕਦਾ ਹੈ ।
ਕੀ ਇਹ ਤਾਂ ਨਹੀਂ ਕਿ
ਇਸ ਸ਼ਬਦ ਵਿਚ ਮਨੁੱਖ ਦੇ ਜੀਵਨ ਦੀ ਅਵਸਥਾ ਬਾਰੇ ਗੱਲ ਕੀਤੀ ਹੈ । ਇਸ ਬਾਰੇ ਆਪ ਜੀ ਦੇ ਅਤੇ ਹੋਰ
ਪਾਠਕਾਂ ਦੇ ਵਿਚਾਰ ਜਾਣਨ ਦੀ ਖਾਹਸ਼ ਹੈ । ਆਸ ਹੈ ਕਿ ਤੁਸੀਂ ਆਪਣੇ ਕੀਮਤੀ ਵਿਚਾਰ ਦੇਵੋਗੇ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(24/08/13)
ਗੁਰਿੰਦਰ ਸਿੰਘ ਕੋਟਕਪੂਰਾ
ਪ੍ਰੋ. ਇੰਦਰ ਸਿੰਘ ਘੱਗਾ ਦੇ ਮਾਮਲੇ ਨੂੰ ਲੈ ਕੇ ਪੰਥਕ ਵਿਦਵਾਨਾਂ ਨੂੰ ਜ਼ਲੀਲ ਕਰਨ ਵਿਰੁੱਧ
ਕੌਮਾਂਤਰੀ ਮੰਚ ਬਣਨ ਦੇ ਆਸਾਰ
ਇਕ ਹਿੰਦੂ ਸੰਪਾਦਕ ਹਿੰਦੂਆਂ ਦੀਆਂ ਭਾਵਨਾਵਾਂ ਨਹੀਂ ਭੜਕਾ ਸਕਦਾ-ਪੰਥਪ੍ਰੀਤ ਸਿੰਘ! !
ਪੰਥਕ ਵਿਦਵਾਨਾਂ ਨੂੰ ਜ਼ਲੀਲ ਕਰਨ ਵਾਲੇ ਹਾਕਮਾਂ ਦੀ ਸ਼ਿਕਾਇਤ ਯੂ. ਐਨ. ਓ. ਕੋਲ ਉਠਾਉਣ ਦੀ
ਲੋੜ-ਪ੍ਰੋ. ਧੁੰਦਾ! !
ਰੋਜ਼ਾਨਾ ਸਪੋਕਸਮੈਨ ਨਿਧੜਕ ਮੀਡੀਆ ਤੇ ਸ੍ਰ. ਜੋਗਿੰਦਰ ਸਿੰਘ ਸੂਝਵਾਨ ਵਿਦਵਾਨ-ਪ੍ਰੋ. ਘੱਗਾ! !
ਕੋਟਕਪੂਰਾ, 24 ਅਗਸਤ (ਗੁਰਿੰਦਰ ਸਿੰਘ) :- ਪ੍ਰੋ. ਇੰਦਰ ਸਿੰਘ ਘੱਗਾ ਖਿਲਾਫ਼ ਦਰਜ
ਹੋਏ ਝੂਠੇ ਮਾਮਲੇ ਨੂੰ ਲੈ ਕੇ ਭਾਵੇਂ ਪਿਛਲੇ ਕਈ ਦਿਨਾਂ ਤੋਂ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ,
ਪੰਥਦਰਦੀਆਂ ਤੇ ਆਮ ਸੰਗਤਾਂ `ਚ ਗੁੱਸਾ ਦੇ ਰੋਹ ਦੇਖਣ ਨੂੰ ਮਿਲ ਰਿਹਾ ਸੀ ਤੇ ਅੱਜ ਉਨਾਂ ਦੀ ਜ਼ਮਾਨਤ
ਉਪਰੰਤ ਰਿਹਾਈ ਦੀ ਖਬਰ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸੰਗਤਾਂ ਸਵੇਰੇ 9: 00 ਵਜੇ
ਹੀ ਜ਼ਿਲ੍ਹਾ ਕਚਹਿਰੀਆਂ ਮੋਗਾ ਵਿਖੇ ਪਹੁੰਚਣੀਆਂ ਸ਼ੁਰੂ ਹੋ ਗਈਆਂ। ਕੌਮਾਂਤਰੀ ਪ੍ਰਚਾਰਕ ਭਾਈ
ਪੰਥਪ੍ਰੀਤ ਸਿੰਘ ਖਾਲਸਾ ਤੇ ਪ੍ਰੋ. ਸਰਬਜੀਤ ਸਿੰਘ ਧੁੰਦਾ ਸਮੇਤ ਅਨੇਕਾਂ ਪੰਥਕ ਵਿਦਵਾਨ ਇਸ ਸਮੇਂ
ਹਾਜ਼ਰ ਸਨ। ਸਵੇਰੇ 10: 00 ਵਜੇ ਤੋਂ ਲੈ ਕੇ ਪ੍ਰੋ. ਇੰਦਰ ਸਿੰਘ ਘੱਗਾ ਦੀ ਰਿਹਾਈ ਅਰਥਾਤ ਸ਼ਾਮ 4:
00 ਵਜੇ ਤੱਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਤੇ ਪ੍ਰੋ. ਸਰਬਜੀਤ ਸਿੰਘ ਧੁੰਦਾ ਨੇ ਅਨੇਕਾਂ
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਪਸ਼ਟ ਕੀਤਾ ਕਿ ਪ੍ਰੋ. ਘੱਗਾ ਦੇ “ਰੱਖੜੀ ਕਿ ਮਾਨਸਿਕ
ਗੁਲਾਮੀ” ਵਾਲੇ ਲੇਖ `ਚ ਹਿੰਦੂਆਂ ਦੀਆਂ ਭਾਵਨਾਵਾਂ ਭੜਕਾਉਣ ਵਾਲੀ ਕੋਈ ਗੱਲ ਨਹੀਂ ਸੀ। ਕਿਉਂਕਿ
ਉਕਤ ਲੇਖ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਮਾਲਵਾ ਮੇਲ ਅਖ਼ਬਾਰ ਦੇ ਇੱਕ ਸੂਝਵਾਨ ਹਿੰਦੂ ਸੰਪਾਦਕ ਫੂਲ
ਮਿੱਤਲ ਨੇ ਚੰਗੀ ਤਰ੍ਹਾਂ ਪੜਿਆ, ਉਪਰੰਤ ਆਪਣੀ ਅਖ਼ਬਾਰ `ਚ ਪ੍ਰਕਾਸ਼ਤ ਕੀਤਾ। ਉਨਾਂ ਦੱਸਿਆ ਕਿ ਪਿਛਲੇ
ਸਮੇਂ `ਚ ਮੋਗੇ ਦੇ ਇੱਕ ਜ਼ਿਲ੍ਹਾ ਪੱਧਰੀ ਭਾਜਪਾ ਆਗੂ ਦੇ ਪੁੱਤਰ ਦੇ ਕਾਲੇ ਕਾਰਨਾਮਿਆਂ ਦਾ ਫੂਲ
ਮਿੱਤਲ ਨੇ ਆਪਣੀ ਅਖ਼ਬਾਰ `ਚ ਪਰਦਾਫਾਸ਼ ਕੀਤਾ ਸੀ। ਜਿਸ ਦੀ ਕਿੜ੍ਹ ਕੱਢਣ ਲਈ ਉਸ ਭਾਜਪਾ ਆਗੂ ਨੇ
ਪ੍ਰੋ. ਇੰਦਰ ਸਿੰਘ ਘੱਗਾ ਨੂੰ ਮੋਹਰਾ ਬਣਾਉਣ ਦੀ ਕੋਸ਼ਿਸ਼ ਕੀਤੀ। ਉਨਾਂ ਦਾਅਵਾ ਕੀਤਾ ਕਿ ਭਵਿੱਖ `ਚ
ਇੱਕ ਪੰਥਕ ਵਿਦਵਾਨਾਂ ਤੇ ਸਿੱਖ ਚਿੰਤਕਾਂ ਦਾ ਕੌਮਾਂਤਰੀ ਮੰਚ ਤਿਆਰ ਕੀਤਾ ਜਾਵੇਗਾ, ਜਿਸ `ਚ ਬਾਬੇ
ਨਾਨਕ ਦਾ ਫਲਸਫਾ ਦੁਨੀਆਂ ਦੇ ਕੋਨੇ-ਕੋਨੇ `ਚ ਪਹੁੰਚਾਉਣ ਵਾਲੇ ਵਿਦਵਾਨਾਂ ਨੂੰ ਹਾਕਮ ਧਿਰ ਵੱਲੋਂ
ਬਿਨਾਂ ਕਸੂਰੋਂ ਤੰਗ-ਪ੍ਰੇਸ਼ਾਨ ਕਰਨ ਦੇ ਮੁੱਦੇ ਸਮੇਂ-ਸਮੇਂ ਵਿਚਾਰੇ ਜਾਣਗੇ ਤੇ ਪੰਥਕ ਵਿਦਵਾਨਾਂ
ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਹਾਕਮਾਂ ਦੀ ਸ਼ਿਕਾਇਤ ਯੂ. ਐਨ. ਓ. ਕੋਲ ਉਠਾਈ ਜਾਵੇਗੀ। ਉਨਾਂ ਦੱਸਿਆ
ਕਿ ਜੇਕਰ 4 ਸਤੰਬਰ ਨੂੰ ਪ੍ਰੋ. ਇੰਦਰ ਸਿੰਘ ਘੱਗਾ ਅਤੇ ਫੂਲ ਮਿੱਤਲ ਖਿਲਾਫ ਦਰਜ ਕੀਤਾ ਗਿਆ ਝੂਠਾ
ਮਾਮਲਾ ਰੱਦ ਨਾ ਕੀਤਾ ਗਿਆ ਤਾਂ ਉਹ ਅਗਲੀ ਰਣਨੀਤੀ ਲਈ ਸੰਗਤਾਂ ਨਾਲ ਵਿਚਾਰ-ਵਟਾਂਦਰਾ ਕਰਨਗੇ।
ਜ਼ਿਕਰਯੋਗ ਹੈ ਕਿ ਪ੍ਰੋ. ਇੰਦਰ ਸਿੰਘ ਘੱਗਾ ਡੇਢ ਦਰਜਨ ਤੋਂ ਵੀ ਜ਼ਿਆਦਾ ਇਨਕਲਾਬੀ ਪੁਸਤਕਾਂ ਦੇ
ਰਚੇਤਾ ਹਨ। ਪਿਛਲੇ ਦਿਨੀਂ ਬਾਘਾਪੁਰਾਣਾ ਤੋਂ ਛਪਦੀ ਸਪਤਾਹਿਕ ਅਖ਼ਬਾਰ ਦੇ ਸੰਪਾਦਕ ਨੇ ਪ੍ਰੋ. ਘੱਗਾ
ਦੀ ਲਗਭਗ 3 ਸਾਲ ਪਹਿਲਾਂ ਪ੍ਰਕਾਸ਼ਤ ਹੋਈ ਪੁਸਤਕ ‘ਬੇਗਾਨੀ ਧੀ ਪਰਾਇਆ ਧਨ’ ਵਿਚੋਂ ਇੱਕ ਲੇਖ ‘ਰੱਖੜੀ
ਕਿ ਮਾਨਸਿਕ ਗੁਲਾਮੀ’ ਪ੍ਰਕਾਸ਼ਤ ਕੀਤਾ ਸੀ। ਉਕਤ ਲੇਖ ਇੱਕ ਸਾਲ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ
ਰੋਜ਼ਾਨਾ ਸਪੋਕਸਮੈਨ ਸਮੇਤ ਅਨੇਕਾਂ ਪੰਥਕ ਮੈਗਜ਼ੀਨਾਂ ਅਤੇ ਪੰਥਕ ਵੈੱਬਸਾਈਟਾਂ `ਤੇ ਪ੍ਰਕਾਸ਼ਤ ਹੋ
ਚੁੱਕਾ ਹੈ ਪਰ ਇੱਕ ਜ਼ਿਲ੍ਹਾ ਪੱਧਰੀ ਭਾਜਪਾ ਆਗੂ ਵੱਲੋਂ ਨਿੱਜੀ ਕਿੜ੍ਹ ਕੱਢਣ ਲਈ ਕੁੱਝ ਹਿੰਦੂ
ਜੱਥੇਬੰਦੀਆਂ ਨੂੰ ਮੋਹਰਾ ਬਣਾਉਣ ਅਤੇ ਭੜਕਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਹਿੰਦੂ ਜੱਥੇਬੰਦੀਆਂ ਦੇ
ਸੂਝਵਾਨ ਆਗੂਆਂ ਨੂੰ ਇਸ ਗੱਲ ਬਾਰੇ ਪਤਾ ਲੱਗਾ ਕਿ ਉਕਤ ਲੇਖ ਵਿਚਲੀ ਸ਼ਬਦਾਵਲੀ ਲੇਖਕ ਨੇ ਪੁਰਾਤਨ
ਗ੍ਰੰਥਾਂ `ਚੋਂ ਲਈ ਹੈ ਅਤੇ ਇਹ ਵੀ ਸਪਸ਼ਟ ਹੋਇਆ ਕਿ ਭਾਜਪਾ ਆਗੂ ਆਪਣੀ ਨਿੱਜੀ ਕਿੜ੍ਹ ਕੱਢਣ ਲਈ ਉਕਤ
ਪਰਪੰਚ ਰਚ ਰਿਹਾ ਹੈ ਤਾਂ ਉਕਤ ਜੱਥੇਬੰਦੀਆਂ ਦੇ ਆਗੂਆਂ ਨੇ ਵੀ ਭਾਜਪਾ ਆਗੂ ਨਾਲੋਂ ਨਾਤਾ ਤੋੜ ਲਿਆ।
ਇਸ ਦਾ ਪ੍ਰਤੱਖ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਪ੍ਰੋ. ਇੰਦਰ ਸਿੰਘ ਘੱਗਾ ਨੂੰ ਜਦੋਂ 21 ਅਗਸਤ
ਨੂੰ ਅਦਾਲਤ `ਚ ਪੇਸ਼ ਕਰਨ ਤੋਂ ਬਾਅਦ ਜੁਡੀਸ਼ੀਅਲ ਹਿਰਾਸਤ `ਚ ਭੇਜਿਆ ਗਿਆ, 22 ਅਗਸਤ ਨੂੰ ਦੁਬਾਰਾ
ਅਦਾਲਤ ਨੇ ਅਗਲੀ ਪੇਸ਼ੀ 24 ਅਗਸਤ ਪਾ ਦਿੱਤੀ। ਨਾ ਪਹਿਲਾਂ ਦੋ ਦਿਨ ਅਤੇ ਨਾ ਹੀ ਅੱਜ ਰਿਹਾਈ ਮੌਕੇ
ਹਿੰਦੂ ਜੱਥੇਬੰਦੀਆਂ ਦਾ ਕੋਈ ਆਗੂ ਉਥੇ ਹਾਜ਼ਰ ਸੀ। ਦਰਜਨਾਂ ਤੋਂ ਵੀ ਜ਼ਿਆਦਾ ਸਿੱਖ ਸੰਸਥਾਵਾਂ ਤੇ
ਜੱਥੇਬੰਦੀਆਂ ਨਾਲ ਸਬੰਧਤ ਸੈਂਕੜਿਆਂ ਦੀ ਗਿਣਤੀ `ਚ ਅਹੁਦੇਦਾਰਾਂ ਤੇ ਮੈਂਬਰਾਂ ਨੇ ਮੰਗ ਕੀਤੀ ਕਿ
ਇੱਕ ਅਖ਼ਬਾਰ ਦੇ ਦਫ਼ਤਰ ਦੀ ਭੰਨਤੋੜ ਤੋਂ ਇਲਾਵਾ ਅੱਗ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ ਅਨਸਰਾਂ
ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ। ਪ੍ਰੋ. ਘੱਗਾ ਦੀ ਰਿਹਾਈ ਤੋਂ ਬਾਅਦ ਗੁੱਸੇ ਅਤੇ ਰੋਹ `ਚ
ਆਈਆਂ ਸੰਗਤਾਂ ਨੇ ਸਬ-ਜ਼ੇਲ੍ਹ ਮੋਗਾ ਵੱਲ ਚਾਲੇ ਪਾ ਦਿੱਤੇ। ਜ਼ੇਲ੍ਹ ਦੇ ਬਾਹਰ ਸੰਗਤਾਂ ਨੂੰ ਬੇਨਤੀ
ਕਰਦਿਆਂ ਭਾਈ ਪੰਥਪ੍ਰੀਤ ਸਿੰਘ ਖਾਲਸਾ ਅਤੇ ਪ੍ਰੋ. ਸਰਬਜੀਤ ਸਿੰਘ ਧੁੰਦਾ ਨੇ ਆਖਿਆ ਕਿ ਆਪਾਂ ਝੂਠ
ਅਤੇ ਸੱਚ ਦਾ ਨਿਤਾਰਾ ਸ਼ਾਂਤਮਈ ਤਰੀਕੇ ਨਾਲ ਕਰਨਾ ਹੈ। ਇਸ ਕਰਕੇ ਕੋਈ ਵੀ ਵੀਰ ਗਲਤ ਨਾਅਰੇਬਾਜ਼ੀ ਨਾ
ਕਰੇ। ਜ਼ੇਲ੍ਹ `ਚੋਂ ਰਿਹਾਅ ਹੁੰਦਿਆਂ ਹੀ ਪ੍ਰੋ. ਇੰਦਰ ਸਿੰਘ ਘੱਗਾ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ
ਦਾਅਵਾ ਕੀਤਾ ਕਿ ਆਪਣੇ ਨਾਲ ਰੋਜ਼ਾਨਾ ਸਪੋਕਸਮੈਨ ਵਰਗਾ ਮਜਬੂਤ ਮੀਡੀਆ ਅਤੇ ਸ੍ਰ. ਜੋਗਿੰਦਰ ਸਿੰਘ
ਵਰਗਾ ਸੂਝਵਾਨ ਵਿਦਵਾਨ ਹੈ। ਇਸ ਲਈ ਪੰਥਕ ਵਿਦਵਾਨਾਂ ਨੂੰ ਜ਼ਲੀਲ ਕਰਨ ਵਾਲੇ ਮੁੱਦੇ ਨੂੰ ਲੈ ਕੇ
ਕੌਮਾਂਤਰੀ ਮੰਚ ਦੇ ਗਠਨ ਦੀ ਬਹੁਤ ਜਰੂਰਤ ਹੈ। ਇਸ ਮੌਕੇ ਉਪਕਾਰ ਸਿੰਘ ਫਰੀਦਾਬਾਦ ਦੇ ਰਿਸ਼ਤੇਦਾਰ
ਗੁਰਸੇਵਕ ਸਿੰਘ ਮਦਰੱਸਾ ਵੱਲੋਂ ਪ੍ਰੋ. ਘੱਗਾ ਦੀ ਰਿਹਾਈ ਦੀ ਖੁਸ਼ੀ ਲੱਡੂ ਵੰਡ ਕੇ ਮਨਾਈ ਗਈ। ਮੰਚ
ਸੰਚਾਲਨ ਗੁਰਿੰਦਰ ਸਿੰਘ ਕੋਟਕਪੂਰਾ ਨੇ ਕੀਤਾ।
(ਨੋਟ:- ਪ੍ਰੋ:
ਇੰਦਰ ਸਿੰਘ ਘੱਗਾ ਦੀ ਰਿਹਾਈ ਨਾਲ ਸੰਬੰਧਿਤ ਫੋਟੋਆਂ ਦੇਖਣ ਲਈ ਇੱਥੇ ਕਲਿਕ ਕਰੋ।)
(24/08/13)
ਹਰਮਿੰਦਰ ਸਿੰਘ ਫੇਸਬੁੱਕ ਰਾਹੀਂ
ਘੱਗਾ ਜੀ ਗਿਰਫਤਾਰ ਕੀ ਹੋਏ ਮਜ਼ਹਬੀ
ਜਨੂਨੀਆਂ ਦੇ ਚੇਹਰੇ ਤੇ ਇੰਨੀ ਖੁਸ਼ੀ ਨਾ ਦਿਸੀ ਜਿੰਨੀ ਸ਼ਰੀਕਾਂ ਦੇ । ਦੇਣ ਲੱਗੇ ਇੱਕ ਦੁੱਜੇ ਨੂੰ
ਰੱਜ -ਰੱਜ ਵਧਾਈਆਂ ।
...ਕਾਰਨ .....
ਸਿਰਫ ਇਹ ਕੀ ਕਿਸੇ ਮੁੱਦੇ ਤੇ ਆਪਸੀ ਵਿਚਾਰ ਨਹੀਂ ਮਿਲਦੇ ।ਓਹ ਮੁੱਦਾ ਕੀ ਸੀ ....? ਅਖੌਤੀ ਦਸਮ
ਗ੍ਰੰਥ ....
ਪਰ ਹੁਣ ਤਾਂ ਮੁੱਦਾ ਸਾਂਝਾ ਸੀ । ਫੇਰ ਕਿਉਂ ਕਿੜਾਂ ਕਢਣ ਲਈ ਵਿਰੋਧ ਜਤਾਇਆ ਗਿਆ ?
ਨਫਰਤ ਅਤੇ ਕੀਨੇ ਦੀ ਅੱਗ ਵਿਚ ਸੜ ਭੁੱਜ ਕੇ ਇੰਨੇ ਡਿੱਗ ਗਏ ਕੀ ਇਹ ਵੀ ਧਿਆਨ ਨਾ ਰਿਹਾ ਕੀ ਸਾਹਮਣੇ
ਵਾਲਾ ਕੌਮ ਦੇ ਦੁਸ਼ਮਨਾਂ ਦਾ ਦੁਸ਼ਮਨ ਹੈ ਅਤੇ ਦੁਸ਼ਮਨ ਦਾ ਦੁਸ਼ਮਨ ਦੋਸਤ ਹੁੰਦਾ । ਕੀ ਇਹੀ ਐ ਸਿਖੀ ?
ਮੇਰੀ ਭਾਵੇਂ ਇੱਕ ਅਖ ਚਲੀ ਜਾਵੇ ਪਰ ਸ਼ਰੀਕ ਦੀਆਂ ਦੋਵੇਂ ਨੀ ਰਹਿਨੀਆ ਚਾਹੀਦੀਆ ਇਹ ਸੋਚ ਬਣ ਗਈ ਐ
ਸਾਡੀ ਤੇ ਏਸ ਲਈ ਅਸੀਂ ਦੁਸਮਨਾ ਨਾਲ ਸਮਝੋਤਾ ਕਰਨ ਨੂੰ ਵੀ ਤਿਆਰ ਹਾਂ । ਸ਼ਾੱਬਾਸ਼ ਦੇਣੀ ਬਣਦੀ ਐ
“ਅਜਮੇਰ ਸਿੰਘ ਰੰਧਾਵਾ” ਨੂੰ ਜੋ ਕੀ ਅਖੌਤੀ ਦਸਮ ਗ੍ਰੰਥ ਦੇ ਹੱਕ ਵਿਚ ਹੋਣ ਦੇ ਬਾਵਜੂਦ ਏਸ ਮਸਲੇ
ਤੇ ਘੱਗਾ ਜੀ ਦੇ ਹੱਕ ਵਿਚ ਖੜਿਆ ਮਿਲਿਆ ।
ਯਕੀਨ ਨਾਲ ਕਿਹਾ ਜਾ ਸਕਦਾ ਕਿ ਅਗਰ ਗੁਰਮਤਿ ਪ੍ਰਤੀ ਅਜਿਹੀ ਕੋਈ ਇਕ-ਅੱਧੀ ਵੀ ਪਹੁੰਚ ਏਹਨਾ ਵੀਰਾਂ
ਨੇ ਕੀਤੀ ਹੁੰਦੀ ਤਾਂ ਜਾਗਰੁੱਕ ਤਬਕਾ ਸਾਰੇ ਮੱਤ -ਭੇਦ ਭੁਲਾ ਕੇ ਚੱਟਾਨ ਵਾਂਗ ਏਹਨਾ ਨਾਲ ਖੜਾ
ਹੁੰਦਾ। ਪਰ ਇਹ ਵੀਰ ਕੋਈ ਅਜਿਹੀ ਕੋਸ਼ਿਸ਼ ਕਰਨ ਤੇ ਸਹੀ ....................
ਹਰਮਿੰਦਰ ਸਿੰਘ
(24/08/13)
ਹਰਮਨਪ੍ਰੀਤ ਸਿੰਘ ਫੇਸਬੁੱਕ ਰਾਹੀਂ
ਅਜ ਜਦੋਂ ਇਸ ਖਬਰ ਦਾ ਪਤਾ ਲਗਾ ਕੇ
ਪੰਥ ਦੇ ਮਹਾਨ ਵਿਦਵਾਨ ਤੇ ਨਿਧ੍ੜਕ ਪਰਚਾਰਕ ਭਾਈ ਸਾਹਿਬ ਇੰਦਰ ਸਿੰਘ ਘਗਾ ਜੀ ਨੂੰ ਜਮਾਨਤ ਮਿਲ ਗਈ
ਹੈ | ਸੁਣ ਕੇ ਬਹੁਤ ਖੁਸ਼ੀ ਹੋਈ | ਸਤਗੁਰੁ ਜੀ ਕਿਰਪਾ ਕਰਨ ਓਹਨਾ ਦੀ ਸਦਾ ਚੜ੍ਹਦੀਕਲਾ ਕਰਨ ਦੇਹ
ਅਰੋਗਤਾ ਤੇ ਤੰਦਰੁਸਤੀ ਬਖਿਸਨ | ਨਾਲ ਹੀ ਅਫਸੋਸ ਇਸ ਗਲ ਦਾ ਹੋਏਆ ਕੀ ਕਈਆਂ ਨੂੰ ਘਗਾ ਜੀ ਦੇ ਜੇਲ
ਜਾਨ ਦੀ ਬਹੁਤ ਖੁਸ਼ੀ ਹੋਈ| ਓਹਨਾ ਵਾਸਤੇ ਤੇ ਮਾਨੋ ਕਈ ਸਾਲਾਂ ਤੋਂ ਘਗਾ ਜੀ ਨੇ ਜੋ ਸਚ ਬੋਲ ਕੇ
ਓਹਨਾ ਦੇ ਬੋਲੇ ਹੋਏ ਝੂਠ ਤੇ ਕੋਮ ਨੂੰ ਗੁਮਰਾਹ ਕੁਨ ਪਰਚਾਰ ਦਾ ਜੋ ਪਰਦਾ ਫ੍ਹਾਸ ਕੀਤਾ ਹੈ| ਓਹਨਾ
ਵਾਸਤੇ ਇਕ ਬਹੁਤ ਹੀ ਸੁਖਦ ਸਮਾਚਾਰ ਸੀ | ਪਰ ਜਰਾ ਕ ਧਯਾਨ ਨਾਲ ਵਿਚਾਰੀਏ ਤੇ ਇਸ ਬੁਜਰਗ ਦਾ ਕਸੂਰ
ਸਿਰਫ ਇਨਾ ਹੈ ਕੀ ਇਸ ਨੇ ਸਦਾ ਸਚ ਬੋਲੇਆ ਹੈ ਤੇ ਹਰ ਸਮੇ ਵਿਚਾਰ ਨਾਲ ਗਲ ਕੀਤੀ ਹੈ |
ਸਾਡੇ ਆਪਸੀ ਮਤ ਭੇਦ ਹੋ ਸਕਦੇ ਨੇ | ਪਰ ਜਦੋਂ ਗੁਰਮਤ ਨੂੰ ਆਪਣਾ ਲਵਾਂਗੇ ਫਿਰ ਕੋਈ ਮਤ ਭੇਦ ਨਹੀਂ
ਰਹ ਜਾਂਦਾ | ਕਿਓਂਕਿ ਸਾਡਾ ਗੁਰੂ ਵੀ ਇਕ ਹੈ , ਵਿਚਾਰ ਵੀ ਇਕ ਹੈ , ਤੇ ਬਾਣੀ ਵੀ ਇਕ ਹੈ|
ਰਿਹਾਈ ਤੋਂ ਤੁਰੰਤ ਬਾਅਦ ਪ੍ਰੋ. ਇੰਦਰ ਸਿੰਘ ਘੱਗਾ ਦੀ ਸਤਪਾਲ ਸਿੰਘ ਦੁੱਗਰੀ ਨਾਲ ਫੋਨ ਤੇ ਹੋਈ ਗੱਲਬਾਤ।
ਘੱਗਾ ਸਾਹਿਬ ਨੇ ਕੱਦ ਕਾਠ ਹੋਰ ਵੀ
ਕੱਢ ਲਿਇਆ। ਘੱਗਾ ਸਾਹਿਬ ਇੱਕ ਕਿੱਲ ਐ, ਜੋ ਗੱਡਿਆ ਗਿਆ। ਇਸ ਤੋਂ ਆਪੇ ਇਤਹਾਸ ਮੂਂਹ ਲਕੋ ਰਿਹਾ
ਕੋਈ ਹੋਰ ਨੀ !!!!!
ਕੇ ਅਟਵਾਲ।
(24/08/13)
ਪਰਮਜੀਤ ਸਿੰਘ ਉਤਰਾਖੰਡ
ਘੱਗਾ ਜੀ ਤੁਸੀ ਕਿਸੇ ਦੇ ਧਰਮ ਵਿੱਚ ਦਖਲ-ਅੰਦਾਜ਼ੀ ਨਾ ਕਰੋ!
ਬਹੁਤੇ ਸਿਆਣੇ ਇਹੋ ਕਹਿੰਦੇ ਸੁਣੇ ਨੇ।
ਪਰਮਜੀਤ ਸਿੰਘ ਉਤਰਾਖੰਡ
ਮਿਸਲਾਂ ਵੇਲੇ ਭਾਵੇਂ ਸਿੱਖ ਅਡੋ-ਅਡਰੇ ਸਨ ਪਰ ਦੁਸ਼ਮਣ ਨਾਲ ਲੜਾਈ ਵੇਲੇ ਕੱਠੇ ਹੋ ਜਾਂਦੇ
ਸਨ ਉਸ ਵੇਲੇ ਦਾ ਅਖਾਣ ਸੀ- ਸਿੰਘ ਗੁਰੂ ਦੇ ਚੱਠੇ, ਖਾਣ ਪੀਣ ਨੂੰ ਵਖੋ ਵਖਰੇ, ਲ਼ੜਨ ਭਿੜਨ ਨੂੰ
ਕੱਠੇ।
ਪਰ ਭੇਖੀ ਸਿੱਖਾਂ ਦੀ ਹਾਲਤ ਵੇਖੋ ਜ਼ਰਾ! ਅਮਰੀਕਾ ਦੇ ਪ੍ਰਚਾਰ ਦੌਰੇ ਦੇ ਦੌਰਾਨ ਇੱਕ ਬੱਚਿਤਰ
ਨਾਟਕੀ, ਨਾਟਕੀ ਢੰਗ ਨਾਲ ਕਹਿੰਦਾ ਸੁਣਿਆ, ਜੀ! ਸਾਨੂੰ ਕੀ ਲੋੜ ਹੈ ਕਿਸੇ ਦੇ ਧਰਮ ਵਿੱਚ
ਦਖਲ-ਅੰਦਾਜ਼ੀ ਕਰਣ ਦੀ। ਦੂਜੇ ਦਾ ਧਰਮ ਹੈ ਉਹ ਜਿਦਾਂ ਮਰਜੀ ਰਵੇ ਕਿਸੇ ਨੂੰ (ਇਸ਼ਾਰਾ ਘੱਗਾ ਜੀ ਵੱਲ
ਕਰਦਾ) ਕੀ ਹੱਕ ਹੈ ਆਪਣੀ ਟਾਂਗ ਅਣਾਉਣ ਦੀ, ਫਿਰ ਕੋਈ ਟੰਗ ਤਾਂ ਤੋੜੂਗਾ ਹੀ।
ਇਨ੍ਹਾਂ ਜਪਮਾਲੀਆਂ ਨੂੰ ਇਹ ਵੀ ਨਹੀਂ ਪਤਾ ਕੀ ਸਿੱਖੀ ਤਾਂ ਸਿੱਖ ਨੂੰ ਇਹੋ ਫਰਜ਼ ਸਮਝਾਉਂਦੀ ਆ ਰਹੀ
ਹੈ, ਕਿ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਹਰਦੁਆਰ, ਪੁਰੀ ਤੇ ਸ਼ੁਮੇਰ ਪਰਬਤ ਜਾ ਕੇ, ਮੱਕੇ ਪਹੁੰਚ
ਕੇ ਅਤੇ ਵੱਖ-ਵੱਖ ਸਥਾਨਾਂ ਤੇ ਜਾ ਕੇ ਸੱਚ ਦਾ ਹੋਕਾ ਦਿਤਾ ਹੈ। ਕੀ ਗੁਰੂ ਨਾਨਕ ਸਾਹਿਬ ਜੀ ਨੇ
ਕਿਸੇ ਦੇ ਬਣਾਏ ਧਰਮ ਵਿੱਚ ਜਾ ਕੇ ਦਖਲ-ਅੰਦਾਜ਼ੀ ਦਿੱਤੀ ਹੈ ਜਾਂ ਧਰਮ ਕੀ ਹੈ ਖੋਲ ਕੇ ਸਮਝਾਇਆ ਹੈ।
ਨਾਟਕੀਓ ਸਿੱਖੋ ਤੁਹਾਡੇ ਮੁਤਾਬਕ ਤਾਂ ।। ਹਿੰਦੂ ਮੂਲੇ ਭੂਲੇ ਅਖੁਟੀ
ਜਾਂਹੀ।। ਨਾਰਦਿ ਕਹਿਆ ਸਿ ਪੂਜ ਕਰਾਂਹੀ।। ਅੰਧੇ ਗੁੰਗੇ ਅੰਧ ਅੰਧਾਰੁ।। ਪਾਥਰੁ ਲੇ ਪੂਜਹਿ ਮੁਗਧ
ਗਵਾਰ।। ਓਹਿ ਜਾ ਆਪਿ ਡੁਬੇ ਤੁਮ ਕਹਾ ਤਰਣਹਾਰੁ।। (ਮਃ੧, ੫੫੬)।।
ਛੋਡਹਿ ਅੰਨੁ ਕਰਹਿ ਪਾਖੰਡ।।
ਨਾ ਸੋਹਾਗਨਿ ਨਾ ਓਹਿ ਰੰਡ।। (ਭਗਤ ਕਬੀਰ ਜੀ, ੮੭੩)
ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥ ੧॥ ਰਹਾਉ॥ (ਪੰਨਾ ੧੧੩੬)
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ
ਜੋਨੀ ਆਵਹਿ॥ ੨॥ (ਪੰਨਾ ੪੮੪) ਆਦਿ. .
ਇਹ ਸਭ ਦੁੱਜੇ ਦੇ ਧਰਮਾਂ ਵਿੱਚ ਦਖਲ-ਅੰਦਾਜ਼ੀ ਹੀ ਹੈ?
ਦਖਲ-ਅੰਦਾਜ਼ੀ ਇਹ ਨਹੀਂ ਅਸਲ ਦਖਲ-ਅੰਦਾਜ਼ੀ ਤਾਂ ਇਹ ਹੈ ਜੋ ਸਿੱਖੀ ਦੇ ਵਿਹੜੇ ਵਿੱਚ ਕੀਤੀ ਜਾ ਰਹੀ
ਹੈ। ਤੇ ਕੋਈ ਜੁਰੱਤ ਵੀ ਨਹੀਂ ਕਰਦਾ-
ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਦੇਹਧਾਰੀਆਂ ਦੀ ਗੱਦੀਆਂ, ਖੜਾਵਾਂ, ਖੁੰਡੀਆਂ ਰਖੱਣ ਦੀ
ਦਖਲ-ਅੰਦਾਜ਼ੀ।
ਗੁਰਦੁਆਰਿਆਂ ਦੇ ਵਿੱਚ ਪੁਰਨਮਾਸੀ, ਮਸਿਆ, ਸੰਗਰਾਦ ਤੇ ਰਖੜਪੁੰਨਿਆ, ਹੋਲੀ, ਦਵਾਲੀ, ਦਸ਼ਹਿਰਾ ਤੇ
ਕਰਵਾਚੌਥ, ਸ਼ਰਾਧ ਮਨਾਉਣ ਦੀ ਦਖਲ-ਅੰਦਾਜ਼ੀ।
ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੇਂਜ ਕਰਣ ਵਾਲੇ ਨਾਮਧਾਰੀ, ਨਿੰਰਕਾਰੀ, ਰਾਧਾ
ਸੁਆਮੀਆਂ ਤੇ ਡੇਰੇ ਵਾਲਿਆਂ ਦੀ ਦਖਲ-ਅੰਦਾਜ਼ੀ।
ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਂਗ ਹੋਰ ਸਰੂਪ ਬਣਾਕੇ ਉਸ ਤੇ ਵੀ ਗੁਰੂ ਗ੍ਰੰਥ ਸਾਹਿਬ ਲਿਖਣ
ਦੀ ਦਖਲ-ਅੰਦਾਜ਼ੀ।
ਸਿੱਖ ਰਹਿਤ-ਮਰਿਯਾਦਾ ਨੂੰ ਨਾ ਮੰਨਕੇ ਆਪਣੀ-ਆਪਣੀ ਮਰਿਯਾਦਾ ਦਾ ਢੋਲ ਪਿਟ ਕੇ ਦੁਕਾਨਾਂ ਚਲਾਉਣ ਦੀ
ਦਖਲ-ਅੰਦਾਜ਼ੀ।
ਹੋਰ ਤਾਂ ਹੋਰ ੨੦੦੩ ਵਾਲੇ ਨਾਨਕਸ਼ਾਹੀ ਨੂੰ ਰੱਦ ਕਰਾ ਕੇ ਆਪਣੇ ਧੁਮਕੜੀ ਕੈਲੰਡਰ ਨੂੰ ਲਾਗੂ ਕਰਾਉਣ
ਦੀ ਤੇ ਧੱਕੇ ਨਾਲ ਮਨਵਾਉਣ ਦੀ ਦਖਲ-ਅੰਦਾਜ਼ੀ।
ਕੱਟਰ ਹਿੰਦੂ ਜੱਥੇਬੰਦੀ (RSS)
ਵੱਲੋਂ ਸਿੱਖੀ ਨੂੰ ਆਪਣੇ ਵਿੱਚ ਰਲਾਉਣ ਖਾਤਰ ਅਕਾਲੀ ਦਲ, ਸ੍ਰੋਮਣੀ ਕਮੇਟੀ ਤੇ ਤਖਤਾਂ ਤੇ ਕਾਬਜਾਂ
ਨੂੰ ਵਰਤਣ ਕੇ ਸਿੱਖੀ ਵਿੱਚ ਦਖਲ-ਅੰਦਾਜ਼ੀ ਕੀਤੀ ਜਾ ਰਹੀ ਹੈ ਜਾਂ ਇੰਦਰ ਸਿੰਘ ਘੱਗਾ ਜੀ ਕਰ ਰਹੇ
ਹਨ? ਜ਼ਰਾ ਸੋਚੋ।
ਪੰਥ ਤੇ ਪੰਥ ਦੇ ਹਾਲਾਤ ਵੇਖਕੇ ਆਓ ਰੱਲ ਕੇ ਦੁਸ਼ਮਣ ਨੂੰ ਮਾਤ ਪਾਈਏ।
(24/08/13)
ਕੁਲਵੰਤ ਸਿੰਘ ਢੇਸੀ
ਪਹਿਲਾ
ਪ੍ਰਕਾਸ਼
ਸਾਰੀ ਮਾਨਵਤਾ ਲਈ ਪੋਥੀ ਦਾ ਹੋਇਆ ਪਹਿਲਾ ਪ੍ਰਕਾਸ਼
ਸਾਂਝ ਭਰੇ ਜੀਵਨ ਦੀ ਹੋਈ ਪਹਿਲੀ ਵਾਰੀ ਆਸ
ਨਾਂ ਕੇਵਲ ਸਿੱਖਾਂ ਨੂੰ ਬਲਕਿ ਸਭ ਨੂੰ ਅੱਜ ਵਧਾਈ ਹੋਏ
ਆਓ ਮਨ ਦਾ ਨ੍ਹੇਰਾ ਕੱਢੀਏ ਬਹਿ ਕੇ ਗੁਰਬਾਣੀ ਦੀ ਲੋਏ
ਸਾਰੀ ਸ੍ਰਿਸ਼ਟੀ ਚਹਿਕ ਪੈਂਦੀ ਹੈ, ਸੁਰ ਹੋਵੇ ਜੇ ਮਨ ਦਾ ਸਾਜ਼
ਇਸ ਉਪਦੇਸ਼ ਨੂੰ ਚੌਂਹ ਵਰਨਾਂ ਦੀ, ਸਾਂਝ ਬਣਾਇਆ ਸਤਗੁਰ ਜੀ ਨੇ
ਜੀਵਨ ਦੇ ਸ਼ੌਹ ਸਾਗਰ ਵਿਚੋਂ, ਪਾਰ ਲੰਘਾਇਆ ਸਤਗੁਰ ਜੀ ਨੇ
ਦੁਨੀਆਂ ਦੇ ਵਿਹੜੇ ‘ਚ ਹੋਈ ਸ਼ਗਨਾਂ ਦੀ ਪ੍ਰਭਾਤ
ਕਾਮ ਕ੍ਰੋਧ ਲੋਭ ਮੋਹ ਹੰਕਾਰ ਤਾਂ ਸਭਨਾਂ ਦੇ ਈ ਵੈਰੀ ਨੇ
ਗੋਰੇ ਕਾਲੇ ਚਿੱਟੇ ਭੂਰੇ ਦੇ ਲਈ ਬਹੁਤੇ ਈ ਜ਼ਹਿਰੀ ਨੇ
ਸਭ ਨਸਲਾਂ ਲਈ ਗੁਰਬਾਣੀ ਦੀ ਸਿੱਖਿਆ ਹੈ ਵੱਡਾ ਧਰਵਾਸ
ਗੁਰ ਪੀਰਾਂ ਤੇ ਭਗਤਾਂ ਭੱਟਾਂ ਸਿੱਖਾਂ ਦੀ ਹੈ ਸਾਂਝੀ ਬਾਣੀ
ਇਸ ਬਾਣੀ ਦੀ ਅਜ਼ਲਾਂ ਤੋਂ ਹੀ ਕਰਦਾ ਰਿਹਾ ਏ ਭਾਲ ਪ੍ਰਾਣੀ
ਅੰਮ੍ਰਿਤ ਦੇਂਦੀ ਜ਼ਹਿਰ ਮਿਟੇਂਦੀ ਇਹ ਕਵਿਤਾ ਹੈ ਐਸੀ ਖਾਸ
ਜਾਗਤ ਜੋਤ ਗੁਰੂ ਦੇ ਸਨਮੁਖ ਆਓ ਜੀ ਕਰੀਏ ਅਰਦਾਸ
ਸਾਡੇ ਔਗੁਣ ਬਖਸ਼ ਲਏ ਤੇ ਸੱਦ ਕੇ ਕੋਲ ਬਹਾਵੇ ਪਾਸ
ਦਰ ਦਰ ਦੀ ਠੋਕਰ ਹੈ ਦੇਖੀ, ਨਹੀਂ ਸਹਿ ਹੁੰਦਾ ਇਹ ਪ੍ਰਵਾਸ
ਪਤਾ ਨਹੀਂ ਕਿੰਨੇ ਜਨਮਾਂ ਥੀਂ, ਏਸ ਮੂਲ ਤੋਂ ਟੁੱਟੇ ਹੋਏ ਸਾਂ
ਸਭ ਸੰਸਾਰ ਨੂੰ ਪਾ ਕੇ ਵੀ ਤਾਂ, ਪ੍ਰੀਤਮ ਬਾਝੋਂ ਲੁੱਟੇ ਹੋਏ ਸਾਂ
ਸਤਗੁਰ ਕੋਟ ਪੈਂਡਾ ਧਾ ਆਵੇ, ਜੇ ਸਾਨੂੰ ਹੋਵੇ ਵਿਸ਼ਵਾਸ
ਮੋਹ ਮਾਇਆ ਦੀ ਖੇਡ ‘ਚ ਬੰਦਾ ਹੋ ਜਾਵੇ ਏਨਾਂ ਗਲਤਾਨ
ਪਿੱਠ ਦੇ ਕੇ ਪ੍ਰਤੱਖ ਪ੍ਰਭੂ ਨੂੰ ਹੋ ਜਾਵੇ ਅਸਲੋਂ ਸ਼ੈਤਾਨ
ਏਹੋ ਕਾਰਨ ਹੈ ਕਿ ਏਹਦਾ, ਕਾਰਜ ਨਾਂ ਕੋਈ ਆਵੇ ਰਾਸ
ਚੌਂਹ ਕੂੰਟਾਂ ਦੀ ਭਟਕਣ ਤੋਂ ਜੇਕਰ ਇਹ ਚਿਤ ਖਲੋ ਜਾਵੇ
ਜਗਤ ਜਲੰਦੇ ਸਾਰੇ ਦੀ ਹੀ ਫਿਰ ਤਾਂ ਬਹੁੜੀ ਹੋ ਜਾਵੇ
ਕਪਟੀ ਕਾਮੀ ਪਾਪੀ ਉਧਰੇ ਜੇ ਚਿੱਤ ਹੋਵੇ ਸ਼ਬਦ ਵਿਗਾਸ
ਐ ਮਾਲਕ ਸਾਡੀ ਖਾਨਾ ਜੰਗੀ ਤੋਂ, ਹੁਣ ਹੋ ਜਾਵੇ ਬੰਦ ਖਲਾਸ
ਸਾਰੇ ਭੇਦ ਤੇ ਭਰਮ ਮਿਟਾ ਕੇ ਭਾਈ ਬਹਿ ਜਾਵਣ ਆ ਪਾਸ
ਫੇਰ ਨਾਂ ਰੁੱਸਣ ਸੁੱਖੀ ਵਸਣ ‘ਢੇਸੀ’ ਦੀ ਏਹੋ ਅਰਦਾਸ
(22/08/13)
ਮੇਜਰ ਸਿੰਘ ‘ਬੁਢਲਾਡਾ’
ਸੰਪਾਦਕ ਸਹਿਬ ਜੀ,
ਸਤਿ ਸ੍ਰੀ ਅਕਾਲ!
‘ਘੱਗਾ’ ਜੀ ਨੇ ਸੱਚ ਉਹ ਲਿਖਿਆ ਜਿਹੜਾ ਹਿੰਦੂਆਂ ਦੇ
ਗਰੰਥ ਕਹਿੰਦੇ ਹਨ
ਇੰਦਰ ਸਿੰਘ ‘ਘੱਗਾ’ ਜੀ ਦੇ ਸੱਚ ਲਿਖਣ ਨਾਲ ਬ੍ਰਹਮਣਵਾਦੀਆ ਨੂੰ ਬਨਾਉਟੀ ਪੀੜ ਹੋਈ,
ਜਿਸ ਕਰਕੇ ‘ਘੱਗਾ’ ਜੀ ਨੂੰ ਜ਼ੇਲ ਜਾਣਾ ਪਿਆ। ਸੱਚ ਲਿਖਣ-ਬੋਲਣ ਵਾਲਿਆ ਨੂੰ ਇਹਨਾਂ ਮੁਸੀਬਤਾਂ ਦਾ
ਸਾਹਮਣਾ ਕਈ ਵਾਰ ਕਰਨਾ ਪੈ ਜਾਦਾਂ ਹੈ, ਇਹ ਕੋਈ ਨਵੀਂ ਗੱਲ ਨਹੀਂ। ਸੱਚ ਦੇ ਪਰਵਾਨੇ ਕਦੇ ਮੁਸੀਬਤਾਂ
ਤੋਂ ਡਰਦੇ ਨਹੀਂ ਹਨ। ਇਹ ਤਾਂ ਸੱਚ ਹੈ ਵੀ ਉਹ ਹੈ ਜਿਹੜਾ ਹਿੰਦੂ ਧਰਮ ਦੇ ਗਰੰਥ ਕਿਹ ਰਹੇ ਹਨ। ਕੇਸ
ਕਰਨ ਵਾਲੇ ਅਦਾਲਤ ਵਿੱਚ ਕੀ ਇਹ ਸਾਬਤ ਕਰਨ ਸਕਣਗੇ, ਕਿ ਸਾਡੇ ਭਗਵਾਨ ਇਹੋ ਜਿਹੇ ਨਹੀਂ, ਜਿਹੋ-ਜਿਹੇ
ਸਰਦਾਰ ਇੰਦਰ ਸਿੰਘ ‘ਘੱਗਾ’ ਜੀ ਨੇ ਆਪਣੇ ਲੇਖ ਵਿੱਚ ਲਿਖਿਆ ਹੈ? ਹਿੰਦੂ ਧਰਮ ਦੇ ਲੋਕਾਂ ਨੂੰ ਨੋਟ
ਕਰ ਲੈਣਾ ਚਾਹੀਂਦਾ ਕਿ ਜਿਹਨਾਂ ਚਿਰ ਹਿੰਦੂ ਧਰਮ ਦੇ ਗਰੰਥ ਮਜੂਦ ਹਨ, ਉਹਨਾਂ ਚਿਰ ਇਸ ਵਿਚਲਾ ਸੱਚ
ਬਾਹਰ ਬੋਲਿਆ ਜਾ ਲਿਖਿਆ ਜਾਂਦਾ ਰਹੇਗਾ, ਕਿਉਂ ਕਿ ਇਹ ਕਈ ਵਾਰੀ ਸੱਚੇ ਬੰਦੇ ਨੂੰ ਬੋਲਣ-ਲਿਖਣ ਲਈ
ਮਜਬੂਰ ਕਰ ਦਿੰਦੇ ਹਨ।
ਸੂਝਵਾਨ ਲੋਕਾਂ ਅਤੇ ਵਿਦਵਾਨਾਂ ਨੂੰ ਬੇਨਤੀ ਹੈ ਕਿ ਉਹ ਇੱਕ ਐਸੀ ਸੰਘਰਸ਼ ਕਮੇਟੀ ਬਣਾਉਣ, ਜਿਹੜੀ
ਸੱਚ ਲਿਖਣ-ਬੋਲਣ ਵਾਲਿਆਂ ਤੇ ਮੁਸੀਬਤ ਪੈਣ ਉਤੇ ਢਾਲ ਬਣ ਸਕੇ।
*************************************
ਮੇਜਰ ਸਿੰਘ ‘ਬੁਢਲਾਡਾ’
94176 42327
90414 06713
(22/08/13)
ਜਸਪ੍ਰੀਤ ਕੌਰ / ਉਪਕਾਰ ਸਿੰਘ ਫਰੀਦਾਬਾਦ
•
ਘੱਗਾ ਜੀ ਤਾਂ ਕੋਰਟ ਵਿੱਚ
ਜਵਾਬ ਦੇ ਹੀ ਦੇ ਦੇਣਗੇ ਪਰ ਪੰਥਕ ਅਖਵਾਉਣ ਵਾਲੀ ਸਰਕਾਰ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਏਗੀ? :
• ਬਚਿੱਤਰ ਨਾਟਕ ਸਮੇਤ ਉਨ੍ਹਾਂ ਸਾਰੇ ਧਾਰਮਕ ਗ੍ਰੰਥਾਂ `ਤੇ
ਰੋਕ ਲਗਣੀ ਚਾਹੀਦੀ ਹੈ ਜੋ ਮਨੁੱਖਤਾ ਲਈ ਖਤਰਨਾਕ ਹਨ. ਉਪਕਾਰ ਸਿੰਘ ਫਰੀਦਾਬਾਦ
ਫਰੀਦਾਬਾਦ: ਜਸਪ੍ਰੀਤ ਕੌਰ (੨੨ ਅਗਸਤ ੨੦੧੩)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ
ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਪ੍ਰੌਫੈਸਰ ਇੰਦਰ ਸਿੰਘ ਘੱਗਾ ਦੇ ਲੇਖ ਵਿੱਚ ਜੋ ਕੁੱਝ ਬਿਆਨ
ਕੀਤਾ ਹੈ ਉਹ ਸਚਾਈ ਹਿੰਦੂਆਂ ਦੇ ਆਪਣੇ ਧਾਰਮਕ ਗ੍ਰੰਥਾਂ ਵਿੱਚ ਵੀ ਦਰਜ ਹੈ ਪ੍ਰੋਫੈਸਰ ਇੰਦਰ ਸਿੰਘ
ਘੱਗਾ ਨੇ ਤਾਂ ਇਸ ਸੱਚ ਨੂੰ ਲੋਕਾਂ ਸਾਹਮਣੇ ਲਿਆ ਕੇ ਆਇਨਾ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਬੀ.
ਜੇ. ਪੀ ਲੀਡਰ ਜਿੰਨ੍ਹਾਂ ਨੇ ਘੱਗਾ ਜੀ ਖਿਲਾਫ ੨੯੫ ਧਾਰਾ ਤਹਿਤ ਕੇਸ ਦਰਜ ਕਰਵਾਇਆ ਹੈ। ਉਨ੍ਹਾਂ
ਨੂੰ ਸਭ ਤੋਂ ਪਹਿਲਾਂ ਉਨ੍ਹਾਂ ਧਾਰਮਕ ਗ੍ਰੰਥਾਂ `ਤੇ ਵੀ ਬੈਨ ਲਾਉਣਾ ਚਾਹੀਦਾ ਹੈ ਜਿਸ ਵਿੱਚ
ਮਨੁੱਖਤਾ ਦਾ ਚਰਿਤਰਘਾਣ ਕਰਣ ਵਾਲੀਆਂ ਗੱਲਾਂ ਦਰਜ ਹਨ। ਅਜਿਹਾ ਗੰਦ ਬਚਿੱਤਰ ਨਾਟਕ ਰਾਹੀਂ ਸਿੱਖੀ
ਦੇ ਵਿਹੜੇ ਅੰਦਰ ਵੀ ਦਾਖਲ ਹੋ ਚੁੱਕਿਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਸਮੁੱਚੀ ਮਨੁਖਤਾ ਨੂੰ
ਨੁਕਸਾਨ ਪਹੁਚਾਵੇਗਾ। ਸ. ਉਪਕਾਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਪੰਥਕ ਸਰਕਾਰ ਦਾ ਮੁਖੌਟਾ ਧਾਰਣ
ਕੀਤੇ ਹੋਏ ਬਾਦਲਕੇ ਅਤੇ ਉਨ੍ਹਾਂ ਦੇ ਪੱਪੂ ਜੱਥੇਦਾਰਾਂ ਵੱਲੋਂ ਚੁਪੀ ਸਾਧਣੀ ਵੀ ਸ਼ਕ ਦੇ ਘੇਰੇ ਅੰਦਰ
ਆਉਂਦੀ ਹੈ। ਸ. ਉਪਕਾਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਪੁਜਾਰੀਵਾਦ
ਅਤੇ ਉਨ੍ਹਾਂ ਦੇ ਫੈਲਾਏ ਕੂੜ ਧਰਮ ਉਤੇ ਪੋਚਾ ਫੇਰਦਿਆਂ ਅਨੇਕਾਂ ਹਵਾਲੇ ਮਿਲਦੇ ਹਨ। ਕੀ ਹੁਣ ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਉਤੇ ਵੀ ਰੋਕ ਲਾਈ ਜਾਵੇਗੀ? ਕੀ ਉਦੋਂ ਵੀ ਪੰਥਕ ਅਖਵਾਉਣ ਵਾਲੀ ਸਰਕਾਰ
ਚੁੱਪੀ ਬਣਾ ਕੇ ਰਖੇਗੀ? ਉਨ੍ਹਾਂ ਕਿਹਾ ਕਿ ਜਿੰਨ੍ਹਾਂ ਲੋਕਾਂ ਨੇ ਪ੍ਰੋ. ਘੱਗਾ ਖਿਲਾਫ ਪਰਚਾ ਦਰਜ
ਕਰਵਾਇਆ ਹੈ ਇਸ ਵਿੱਚ ਉਨ੍ਹਾਂ ਲੋਕਾਂ ਨੂੰ ਵਧੇਰੇ ਨੁਕਸਾਨ ਹੋਣਾ ਹੈ ਕਿਉਂਕਿ ਅਦਾਲਤ ਵਿੱਚ ਇਹ
ਸਪਸ਼ਟ ਹੋ ਜਾਵੇਗਾ ਕਿ ਪ੍ਰੋ. ਘੱਗਾ ਵੱਲੋਂ ਲਿਖੇ ਲੇਖ ਦਾ ਹਵਾਲਾ ਹਿੰਦੂਆਂ ਦੇ ਧਾਰਮਕ ਗ੍ਰੰਥਾਂ
ਤੋਂ ਹੀ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਿੱਖ ਜਗਤ ਦੀਆਂ ਜਾਗਰੂਕ ਧਿਰਾਂ ਅਤੇ ਸੱਚ ਨੂੰ ਪਿਆਰ
ਕਰਨ ਵਾਲੇ ਲੋਕ ਪ੍ਰੌਫੈਸਰ ਇੰਦਰ ਸਿੰਘ ਘੱਗਾ ਦੀ ਕ੍ਰਾਂਤੀਕਾਰੀ ਲੇਖਣੀ ਅਤੇ ਪ੍ਰਚਾਰ ਦੇ ਸ਼ੁਰੂ ਤੋਂ
ਹੀ ਕਾਇਲ ਰਹੇ ਹਨ। ਉਨ੍ਹਾਂ ਨੇ ਹਮੇਸ਼ਾ ਹੀ ਆਪਣੀਆਂ ਕ੍ਰਾਂਤੀਕਾਰੀ ਲਿਖਤਾਂ ਰਾਹੀਂ ਧਰਮ ਵਿੱਚ ਆਈ
ਗਿਰਾਵਟ ਨੂੰ ਉਭਾਰ ਕੇ ਸਮਾਜ ਨੂੰ ਆਇਨਾ ਵਿਖਾਉਣ ਦਾ ਕੰਮ ਕੀਤਾ ਹੈ ਉਨ੍ਹਾਂ ਦਾ ਮਕਸਦ ਕਿਸੇ ਦੀ
ਭਾਵਨਾਵਾਂ ਨੂੰ ਠੇਸ ਪੁਜਾਉਣਾ ਨਹੀਂ ਸਗੋਂ ਮਨੁੱਖਤਾ ਦੇ ਭਲੇ ਲਈ ਸੱਚ ਨੂੰ ਉਜਾਗਰ ਕਰਨਾ ਹੈ ਇਸ ਲਈ
ਇਸ ਸੱਚ ਨੂੰ ਸਾਹਮਣੇ ਲਿਆਉਣ ਲਈ ਸਮੁੱਚੀਆਂ ਜਾਗਰੂਕ ਧਿਰਾਂ ਨੂੰ ਉਨ੍ਹਾਂ ਦੇ ਨਾਲ ਡਟ ਕੇ ਖੜਾ
ਹੋਣਾ ਚਾਹੀਦਾ ਹੈ। ਜਿਕਰਯੋਗ ਹੈ ਕਿ ਪ੍ਰੋਫੈਸਰ ਘੱਗਾ ਦੀ ਜਮਾਨਤ ਲਈ ਮੋਗਾ ਦੀ ਕੋਰਟ ਵਿੱਚ ਲੱਗਭਗ
੧੦੦ ਤੋਂ ਵੱਧ ਇਕੱਤਰ ਹੋਏ ਜਾਗਰੂਕ ਵੀਰ ਅਤੇ ਜੱਥੇਬੰਦੀਆਂ ਜੋ ਕਿ ਪੰਜਾਬ ਦੇ ਵੱਖ ਵੱਖ ਇਲਾਕਿਆਂ
ਤੋਂ ਆਏ ਸਨ ਨੇ ਵਕੀਲ ਰਾਹੀਂ ਪ੍ਰੋ. ਘੱਗਾ ਦੀ ਜਮਾਨਤ ਦੀ ਕਾਗਜੀ ਕਾਰਵਾਈ ਨੂੰ ਪੂਰਾ ਕੀਤਾ ਅਤੇ
ਇੱਕ ਦੋ ਦਿਨ ਵਿੱਚ ਜਮਾਨਤ ਮਿਲਨ ਦੀ ਸੰਭਾਵਣਾ ਹੈ।
(22/08/13)
ਗੁਰਿੰਦਰ ਸਿੰਘ ਕੋਟਕਪੂਰਾ
ਹਿੰਦੂ ਗ੍ਰੰਥਾਂ `ਚ ਅੱਜ ਵੀ ਲਿਖਿਆ ਮੌਜੂਦ ਹੋਣ ਦੇ ਬਾਵਜੂਦ ਪ੍ਰੋ. ਘੱਗਾ ਖਿਲਾਫ਼ ਮਾਮਲਾ ਦਰਜ
ਕਰਨਾ ਗੈਰਕਾਨੂੰਨੀ-ਪ੍ਰੋ. ਧੂੰਦਾ
ਦਸਮ ਗ੍ਰੰਥ ਤੇ ਬਚਿੱਤਰ ਨਾਟਕ ਸਮੇਤ ਹੋਰ ਅਨੇਕਾਂ ਹਿੰਦੂ
ਗ੍ਰੰਥਾਂ ਦੀ ਜਾਂਚ ਹੋਵੇ-ਪ੍ਰੋ. ਦਰਸ਼ਨ ਸਿੰਘ
ਕੋਟਕਪੂਰਾ, 22 ਅਗਸਤ (ਗੁਰਿੰਦਰ ਸਿੰਘ) :- ਪ੍ਰੋ. ਇੰਦਰ ਸਿੰਘ ਘੱਗਾ `ਤੇ ਧਾਰਾ
295ਏ ਤਹਿਤ ਦਰਜ ਹੋਏ ਮਾਮਲੇ ਦੇ ਵਿਰੋਧ `ਚ ਸਿੱਖ ਜਥੇਬੰਦੀਆਂ, ਸਿੱਖ ਸੰਸਥਾਵਾ, ਪੰਥਕ ਵਿਦਵਾਨਾ
ਤੇ ਪੰਥ ਦਰਦੀਆਂ `ਚ ਸਖਤ ਰੋਸ ਅਤੇ ਰੋਹ ਪਾਇਆ ਜਾ ਰਿਹਾ ਹੈ। ਅੱਜ ਪ੍ਰੋ. ਘੱਗਾ ਨੂੰ ਮੋਗਾ ਅਦਾਲਤ
`ਚ ਪੇਸ਼ ਕਰਨ ਮੋਕੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂ ਭਾਰੀ ਗਿਣਤੀ `ਚ ਹਾਜ਼ਰ ਸਨ। ਗੁਰਮਤਿ ਗਿਆਨ
ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਨੇ ਕਿਹਾ ਕਿ ਪ੍ਰੋ. ਘੱਗਾ ਨੂੰ ਪੁਲਿਸ
ਵੱਲੋਂ ਉਸ ਸਮੇਂ ਗ੍ਰਿਫਤਾਰ ਕਰਨਾ ਅਫਸੋਸਨਾਕ ਹੈ, ਜਦੋਂ ਉਹ ਬਿਮਾਰੀ ਦੀ ਹਾਲਤ `ਚ ਇਲਾਜ ਕਰਵਾ ਰਹੇ
ਸਨ ਤੇ ਡਾਕਟਰਾਂ ਨੇ ਬਕਾਇਦਾ ਉਨ੍ਹਾਂ ਨੂੰ ਗੁਲੂਕੋਜ਼ ਦੀ ਬੋਤਲ ਵੀ ਲਾਈ ਹੋਈ ਸੀ। ਅੰਤਰ-ਰਾਸ਼ਟਰੀ
ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੁੰਦਾ ਅਤੇ ਗੁਰਜੰਟ ਸਿੰਘ ਰੂਪੋਵਾਲੀ ਨੇ ਕਿਹਾ ਕਿ ਜਿਸ ਗੁਰੂ
ਗ੍ਰੰਥ ਸਾਹਿਬ ਨੂੰ ਸਮੁੱਚੀ ਲੋਕਾਈ ਸਿਜਦਾ ਕਰਦੀ ਹੈ, ਜਿਸ `ਚ ਬਾਣੀ ਦਰਜ ਕਰਨ ਲੱਗਿਆਂ ਗੁਰੂ
ਪਾਤਸ਼ਾਹ ਨੇ ਵੱਖ-ਵੱਖ ਇਲਾਕਿਆਂ ਦੇ ਭਗਤਾਂ ਦੀ ਵਿਚਾਰ ਨੂੰ ਅੰਕਿਤ ਕੀਤਾ ਹੈ। ਉਨਾਂ ਕਿਹਾ ਕਿ ਜਦੋਂ
ਅਸੀਂ ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਉਨਾਂ ਨੇ ਤਾਂ ਇਥੋਂ ਤੱਕ
ਲਿਖ ਦਿੱਤਾ ਹੈ ਕਿ ‘ਹੇ ਬ੍ਰਾਹਮਣ ਤੈਨੂੰ ਪ੍ਰਮੇਸ਼ਰ ਦੇ ਦਰਸ਼ਨ ਕਿਉਂ ਨਹੀਂ ਹੋਏ?’ ਭਗਤ ਜੀ ਬ੍ਰਾਹਮਣ
ਨੂੰ ਮੂਰਖ ਕਹਿ ਕੇ ਸੰਬੋਧਨ ਕਰਕੇ ਕਹਿੰਦੇ ਹਨ ਕਿ ਜਿਸ ਭਗਵਾਨ ਦੇ ਉੱਪਰ ਤੇਰੀ ਸ਼ਰਧਾ ਹੈ, ਤੂੰ ਉਸ
ਦੀਆਂ ਵੱਖ-ਵੱਖ ਸ਼ਕਲਾਂ ਬਣਾ ਕੇ ਉਸ `ਤੇ ਕਈ ਤਰ੍ਹਾਂ ਦੀਆਂ ਆਪੇ ਹੀ ਹਾਸੋਹੀਣੀਆਂ ਸਾਖੀਆ ਘੜ
ਦਿੱਤੀਆਂ ਹਨ। ਉਨਾਂ ਅੱਗੇ ਆਖਿਆ ਕਿ ਪ੍ਰੋ. ਇੰਦਰ ਸਿੰਘ ਘੱਗਾ ਨੇ ਆਪਣੇ ਰੱਖੜੀ ਵਾਲੇ ਲੇਖ `ਚ ਜੋ
ਕੁੱਝ ਲਿਖਿਆ ਹੈ, ਉਹ ਹਿੰਦੂ ਗ੍ਰੰਥਾਂ `ਚੋਂ ਅੱਜ ਵੀ ਪੜਿਆ ਜਾ ਸਕਦਾ ਹੈ। ਉਨ੍ਹਾਂ ਹੈਰਾਨੀ ਪ੍ਰਗਟ
ਕੀਤੀ ਕਿ ਆਰ. ਆਰ. ਐਸ ਵੱਲੋਂ ਸਿੱਖ ਸਿਧਾਂਤਾ ਦਾ ਘਾਣ ਕਰਨ ਦੀਆਂ ਸੈਂਕੜੇ ਮਿਸਾਲਾਂ ਸਬੂਤਾਂ ਸਮੇਤ
ਦਿੱਤੀਆਂ ਜਾ ਚੁੱਕੀਆਂ ਹਨ, ਜੋ ਅਜੇ ਵੀ ਪੰਥਕ ਵੈਬਸਾਈਟਾਂ ਅਤੇ ਯੂ-ਟਿਊਬ `ਤੇ ਮੌਜੂਦ ਹਨ ਪਰ
ਅਜਿਹੇ ਕਿਸੇ ਵੀ ਸ਼ਰਾਰਤੀ ਅਨਸਰ ਖਿਲਾਫ ਹਕੂਮਤ ਨੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦੇ ਦੋਸ਼ `ਚ
ਧਾਰਾ 295-ਏ ਦਾ ਮਾਮਲਾ ਦਰਜ ਨਹੀਂ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਜਗਜੀਤ ਸਿੰਘ ਗੁਰਮਤਿ
ਪ੍ਰਚਾਰ ਕੋਂਸਲ ਲੁਧਿਆਣਾ, ਅਮਨਪ੍ਰੀਤ ਸਿੰਘ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ, ਮਨਦੀਪ ਸਿੰਘ
ਦੁਰਮਤਿ ਸੋਧਕ ਲਹਿਰ ਲੁਧਿਆਣਾ, ਰਾਜ ਸਿੰਘ ਸ਼ਹਿਣਾ ਸਿੰਘ ਸਭਾ ਲਹਿਰ, ਨਿਸ਼ਕਾਮ ਸੇਵਾ ਸੁਸਾਇਟੀ
ਲੁਧਿਆਣਾ ਸਮੇਤ ਜਗਦੀਪ ਸਿੰਘ ਨੱਥੋਕੇ, ਜਗਦੀਸ਼ ਸਿੰਘ ਸਰਪੰਚ ਰੋਡੇ, ਮਨਮੋਹਨ ਸਿੰਘ ਘੋਲੀਆ,
ਮਨਪ੍ਰੀਤ ਸਿੰਘ ਚੀਮਾ, ਹਾਕਮ ਸਿੰਘ ਬਾਰੇਵਾਲਾ, ਏਕਮਕਾਰ ਸਿੰਘ ਚੁੱਪਕੀਤੀ, ਪ੍ਰਿਤਪਾਲ ਸਿੰਘ
ਕਪੂਰੇ, ਰਣਜੀਤ ਸਿੰਘ ਬੁੱਧਸਿੰਘਵਾਲਾ, ਸੁਖਪਾਲ ਸਿੰਘ ਰਾਜੇਆਣਾ, ਰਛਪਾਲ ਸਿੰਘ ਖਾਲਸਾ, ਗੁਰਸੇਵਕ
ਸਿੰਘ ਮਦਰੱਸਾ, ਯਾਦਵਿੰਦਰ ਸਿੰਘ ਸਿੱਧੂ ਸਰਪੰਚ ਆਦਿ ਵੀ ਹਾਜਰ ਸਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ ਦਰਸ਼ਨ ਸਿੰਘ ਖਾਲਸਾ ਨੇ ਇੱਕ ਵੱਖਰੇ ਬਿਆਨ ਰਾਹੀਂ
ਪ੍ਰੋ ਇੰਦਰ ਸਿੰਘ ਘੱਗਾ `ਤੇ ਦਰਜ ਹੋਏ ਮਾਮਲੇ ਦੀ ਨੁਕਤਾਚੀਨੀਂ ਕਰਦਿਆਂ ਕਿਹਾ ਕਿ ਜੇਕਰ ਕੋਈ
ਵਿਦਵਾਨ ਬ੍ਰਾਹਮਣਵਾਦ ਦੇ ਪੈਦਾ ਕੀਤੇ ਆਚਰਣਹੀਣਤਾ ਦੇ ਚਿੱਕੜ ਵਿਚੋਂ ਸਮੁੱਚੀ ਲੋਕਾਈ ਨੂੰ ਕੱਢਣ ਦੀ
ਕੌਸ਼ਿਸ਼ ਕਰਦਾ ਹੈ ਤਾਂ ਉਸ ਖਿਲਾਫ ਅਜਿਹੇ ਝੂਠੇ ਮਾਮਲੇ ਦਰਜ ਕਰਨ ਵਾਲੀਆਂ ਸਰਕਾਰਾਂ, ਪੁਲਿਸ ਅਤੇ
ਅਦਾਲਤਾਂ `ਤੇ ਹੈਰਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰੋ ਘੱਗਾ ਨੇ ਆਪਣੇ ਕੋਲੋਂ ਕੁੱਝ ਨਹੀਂ
ਲਿਖਿਆ ਬਲਕਿ ਅਜਿਹਾ ਸਭ ਕੁੱਝ ਪ੍ਰਵਾਣਤ ਕੀਤੇ ਜਾ ਚੁੱਕੇ ਗ੍ਰੰਥਾ ਚੋਂ ਮਿਲਦਾ ਹੈ। ਉਨ੍ਹਾ ਕਿਹਾ
ਕਿ ਜਾਂ ਤਾਂ ਵਿਦਵਾਨਾ ਖਿਲਾਫ ਝੂਠੇ ਮਾਮਲੇ ਦਰਜ ਕਰਨੇ ਬੰਦ ਕਰੋ ਤੇ ਜਾਂ ਅਖੌਤੀ ਦਸਮ ਗ੍ਰੰਥ,
ਬਚਿੱਤਰ ਨਾਟਕ ਸਮੇਤ ਹੋਰ ਵਹਿਮ ਭਰਮ ਪੈਦਾ ਕਰਨ ਅਤੇ ਕੂੜਾ ਖਿਲਾਰਣ ਵਾਲੇ ਗ੍ਰੰਥਾਂ ਨੂੰ ਬੈਨ ਕਰੋ।
ਪੰਥਕ ਲੇਖਕ ਇੰਦਰਜੀਤ ਸਿੰਘ ਕਾਨਪੁਰ ਨੇ ਦਾਅਵਾ ਕੀਤਾ ਕਿ ਇਸ ਮੁੱਦੇ `ਤੇ ਪ੍ਰੋਫੇਸਰ ਇੰਦਰ ਸਿੰਘ
ਘੱਗਾ ਨਾਲ ਪੂਰਾ ਜਾਗਰੂਕ ਤਬਕਾ ਇਕਜੁਟ ਖੜਾ ਹੋਵੇਗਾ, ਉਨ੍ਹਾਂ ਕਿਹਾ ਕਿ ਕਹਿਣ ਅਤੇ ਬੋਲਣ ਦੀ
ਅਜਾਦੀ ਵੀ ਜੇ ਇਸ ਦੇਸ਼ ਵਿੱਚ ਨਹੀਂ ਹੈ, ਤਾਂ ਫਿਰ ਇਸਨੂੰ ਲੋਕਤੰਤਰ ਕਹਿਨਾਂ ਕਿਥੋ ਤੱਕ ਉਚਿਤ ਹੈ।
ਇਹ ਮਸਲਾ ਸਿਰਫ ਪ੍ਰੋਫੇਸਰ ਘੱਗਾ ਦਾ ਜਾਤੀ ਮੁੱਦਾ ਨਹੀਂ ਅਤੇ ਇਹ ਕੇਸ ਪ੍ਰੋਫੇਸਰ ਘੱਗਾ ਉੱਤੇ ਹੀ
ਨਹੀਂ, ਬਲਕਿ ਪੂਰੀ ਕੌਮ ਲਈ ਇੱਕ ਚੁਨੌਤੀ ਹੈ। ਵੈਸੇ ਵੀ ਇਸ ਲੇਖ ਵਿੱਚ ਐਸਾ ਕੁੱਝ ਵੀ ਨਹੀਂ ਹੈ,
ਜਿਸ ਕਰ ਕੇ ਇਹ ਧਾਰਾ ਪ੍ਰੋਫੇਸਰ ਘੱਗਾ ਉੱਤੇ ਲਾਗੂ ਹੁੰਦੀ ਹੋਵੇ। ਉਨਾ ਦਾਅਵਾ ਕੀਤਾ ਕਿ ਇਹ ਲੇਖ
ਸਿੱਖ ਸਿਧਾਂਤਾਂ ਅਤੇ ਸਿੱਖ ਜੀਵਨ ਜਾਂਚ ਅਨੁਸਾਰ ਕੇਵਲ ਸਿੱਖ ਕੌਮ ਨੂੰ ਜਾਗਰੂਕ ਕਰਨ ਲਈ ਹੈ ਨਾ ਕਿ
ਕਿਸੇ ਧਰਮ ਦੀ ਨਿਖੇਧੀ ਜਾਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ। ਵਿਦੇਸ਼ੀ ਵਿਦਵਾਨ ਅਵਤਾਰ ਸਿੰਘ
ਮਿਸ਼ਨਰੀ ਅਨੁਸਾਰ ਅਜੋਕੇ ਬਹੁਤੇ ਡੇਰਾਵਾਦੀ, ਅਗਿਆਨੀ, ਭਰਮੀ ਅਤੇ ਗੁਰਮਤਿ ਸਿਧਾਤਾਂ ਜਾਂ ਗੁਰਬਾਣੀ
ਅਰਥਾਂ ਤੋਂ ਕੋਰੇ ਸਿੱਖ ਬ੍ਰਾਹਮਣੀ ਰਸਮਾਂ ਰੀਤਾਂ ਅਤੇ ਕਰਮਕਾਂਡਾਂ ਵਿੱਚ ਦੇਖਾ ਦੇਖੀ ਇਤਨੇ ਫਸ
ਚੁੱਕੇ ਹਨ ਕਿ ਉਨ੍ਹਾਂ ਨੂੰ ਅਸਲ ਤੇ ਨਕਲ ਜਾਂ ਘੋੜੇ ਅਤੇ ਗਧੇ ਦੀ ਪਛਾਣ ਹੀ ਨਹੀਂ ਰਹੀ, ਉਹ ਹਰੇਕ
ਬ੍ਰਾਹਮਣੀ ਰਸਮ ਜਾਂ ਤਿਉਹਾਰ ਨੂੰ ਬੜੀ ਸ਼ਾਨੋ ਸ਼ੌਕਤ ਨਾਲ ਮਨਾਉਂਦੇ ਹਨ, ਜਿਵੇਂ ਤਿਲਕ ਲਾਉਣੇ,
ਸੰਧੂਰੀ ਧਾਗੇ ਡੋਰੀਆਂ ਗੁੱਟਾਂ ਤੇ ਬੰਨਣੀਆਂ, ਪਾਠਾਂ ਨਾਲ ਜੋਤਾਂ, ਨਰੇਲ ਅਤੇ ਕੁੰਭ ਘੜੇ ਕੈਨੀਆਂ
ਰੱਖਣੀਆਂ, ਮੱਸਿਆ, ਪੁੰਨਿਆ, ਪੰਚਕਾਂ ਅਤੇ ਸੰਗਰਾਂਦਾਂ ਆਦਿਕ ਰਸਮਾਂ ਅਤੇ ਤਿਉਹਾਰ ਘਰਾਂ ਵਿੱਚ ਕੀ
ਸਗੋਂ ਗੁਰਦਵਾਰਿਆਂ ਵਿੱਚ ਵੀ ਗੱਜ ਵੱਜ ਕੇ ਮਨਾਉਣੇ। ਉਨ੍ਹਾਂ ਕਿਹਾ ਕਿ ਰੱਖੜੀ ਜਿਸ ਦੇਸ਼ ਦੀ ਰਸਮ
ਹੈ ਅੱਜ ਉਸੇ ਦੇਸ਼ ਵਿੱਚ ਹੀ ਭੈਣਾਂ ਦੀ ਇਜ਼ਤ ਬਚਾਉਣੀ ਅਤੇ ਰੱਖਿਆ ਤਾਂ ਕੀ ਕਰਨੀ ਸਗੋਂ ਉਨ੍ਹਾਂ ਦੀ
ਇੱਜ਼ਤ ਬਲਾਤਕਾਰਾਂ ਰਾਹੀਂ ਆਏ ਦਿਨ ਲੁੱਟੀ ਜਾ ਰਹੀ ਹੈ ਅਤੇ ਪਿਆਰ ਦੀ ਥਾਂ ਨਫਰਤਾਂ ਪਾਲੀਆਂ ਜਾ
ਰਹੀਆਂ ਹਨ, ਗੁੱਟਾਂ `ਤੇ ਰੱਖੜੀ ਬੰਨਾਉਣ ਵਾਲੇ ਦੇਸ਼ ਦੇ ਹਾਕਮ, ਪੁਲਸੀਏ, ਰੱਖਿਆ ਕਰਮੀ ਅਤੇ ਫੌਜੀ
ਵੀ ਇਜ਼ਤਾਂ ਲੁੱਟਣ ਵਾਲੇ ਗੁੰਡਿਆਂ ਦਾ ਸਾਥ ਸ਼ਰੇਆਮ ਦੇ ਰਹੇ ਹਨ, ਘੱਟ ਗਿਣਤੀਆਂ ਨੂੰ ਆਪਣੇ ਦੇਸ਼
ਵਿੱਚ ਹੀ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਨ੍ਹਾ ਪ੍ਰੋ ਘੱਗਾ ਖਿਲਾਫ ਦਰਜ ਹੋਏ ਝੂਠੇ
ਮਾਮਲੇ ਦੀ ਨੁਕਤਾਚੀਨੀਂ ਕਰਦਿਆਂ ਕਿਹਾ ਕਿ ਦੁਨੀਆਂ ਦੇ ਕੋਨੇ-ਕੋਨੇ `ਚ ਵਸਦੇ ਸਿੱਖਾਂ ਨੂੰ ਪ੍ਰੋ
ਘੱਗਾ ਖਿਲਾਫ ਦਰਜ ਹੋਏ ਮਾਮਲੇ ਦਾ ਵਿਰੋਧ ਕਰਨ ਦੇ ਨਾਲ-ਨਾਲ ਵਿਦਵਾਨਾਂ ਨੂੰ ਬੇਬਾਕੀ ਨਾਲ ਲਿਖਣ ਦੀ
ਖੁੱਲ ਦੇ ਮਾਮਲੇ `ਚ ਯੂ ਐਨ ਓ ਕੋਲ ਇਹ ਮੁੱਦਾ ਉਠਾਉਣਾ ਚਾਹੀਦਾ ਹੈ।
(22/08/13)
ਅਵਤਾਰ ਸਿੰਘ ਮਿਸ਼ਨਰੀ
ਮਨੁੱਤਾ ਵਿਰੋਧੀ ਗੰਦੀਆਂ ਰਚਨਾਵਾਂ ਵਾਲੇ ਗ੍ਰੰਥਾਂ ਤੇ ਪਾਬੰਦੀਆਂ ਲਾਓ ਨਾਂ ਕਿ ਸੱਚ ਪ੍ਰਚਾਰਨ
ਵਾਲਿਆਂ ਤੇ
ਪ੍ਰੋ. ਇੰਦਰ ਸਿੰਘ ਘੱਗਾ ਅਤੇ ਮਾਲਵਾ ਮੇਲ ਨਾਲ ਹੋਈ ਬੇਈਮਾਨ ਵਧੀਕੀ ਦੀ ਨਿੰਦਾ
(ਅਵਤਾਰ ਸਿੰਘ ਮਿਸ਼ਨਰੀ) ਦੁਨੀਆਂ ਭਰ ਦੇ ਗੰਦੇ ਅਤੇ ਅਸ਼ਲੀਲ ਗ੍ਰੰਥਾਂ ਅਤੇ ਉਨ੍ਹਾਂ ਦੇ
ਲਿਖਾਰੀਆਂ ਤੇ ਪਾਬੰਦੀ ਲਗਣੀ ਚਾਹੀਦੀ ਹੈ ਨਾਂ ਕਿ ਉਨ੍ਹਾਂ ਦੀ ਅਸਲ ਵਿਆਖਿਆ ਕਰਨ ਵਾਲਿਆਂ ਤੇ। ਹੁਣ
ਪੁਜਾਰੀ ਅਤੇ ਕਟੜਵਾਦੀ ਧਰਮੀ ਆਪਣੇ ਗ੍ਰੰਥਾਂ ਦੀਆਂ ਮਨੁੱਖਤਾ ਵਿਰੋਧੀ, ਮਨੋਕਲਪਿਤ, ਬੇਦਲੀਲੀਆਂ
ਅਤੇ ਹਾਸੋਹਿਣੀਆਂ ਗੱਲਾਂ ਨੂੰ ਨਾਂ ਦੂਜਿਆਂ ਤੇ ਥੋਪ ਸਕਣਗੇ ਅਤੇ ਨਾਂ ਹੀ ਅੰਦਰਖਾਤੇ ਲੁਕਾ ਕੇ ਰੱਖ
ਸੱਕਣਗੇ ਕਿਉਂਕਿ ਹੁਣ ਉਹ ਸਭ ਕੁਝ ਮੀਡੀਏ, ਕੰਪਿਊਟਰ, ਫੋਨ ਅਤੇ ਇੰਟ੍ਰਨੈੱਟ ਸਾਰੀ ਦੁਨੀਆਂ ਵਿੱਚ
ਪਹੁੰਚ ਚੁੱਕਾ ਹੈ। ਕੀ ਸਾਰੀ ਦੁਨੀਆਂ ਦੇ ਕਮਪਿਊਟਰ ਜਾਂ ਫੋਨ ਭੰਨ ਤੋੜ ਦਿੱਤੇ ਜਾਂ ਗ੍ਰਿਫਤਾਰ
ਕੀਤੇ ਜਾਣਗੇ?ਲੋਕ ਹੁਣ ਤੱਕ ਗ੍ਰੰਥ ਆਪ ਪੜਦੇ ਹੀ ਨਹੀਂ ਸਨ ਕੇਵਲ ਪੁਜਾਰੀ ਜਾਂ ਪ੍ਰਚਾਰਕਾਂ ਨੂੰ ਹੀ
ਪਤਾ ਸੀ ਪਰ ਜਦੋਂ ਅਜਿਹੀਆਂ ਘਟਨਾਵਾਂ ਹੋ ਕੇ ਮੀਡੀਏ ਵਿੱਚ ਆਉਂਦੀਆਂ ਹਨ ਤਾਂ ਇਸ ਬਹਾਨੇ ਲੋਕ ਵੀ
ਪੜ੍ਹ ਵਾਚ ਕੇ ਬੁਰੇ ਭਲੇ ਦੀ ਪਰਖ ਕਰ ਲੈਂਦੇ ਹਨ। ਗੁਰੂ ਨਾਨਕ ਨੇ ਸ਼ਬਦ ਵੀਚਾਰ ਨਾਲ ਦੁਨੀਆਂ ਨੂੰ
ਜਿਤਿਆ ਸੀ ਨਾਂ ਕਿ ਡਰਾ ਧਮਕਾ ਜਾ ਗ੍ਰਿਫਤਾਰ ਕਰਕੇ-ਸ਼ਬਦ ਜਿਤੀ ਸਿੱਧ ਮੰਡਲੀ ਕੀਤੋਸੁ ਅਪਨਾ ਪੰਥ
ਨਿਰਾਲਾ॥(ਭਾਈ ਗੁਰਦਾਸ) 21ਵੀਂ ਸਦੀ ਹੈ ਮੀਡੀਏ ਤੇ ਸਾਇੰਸ ਦਾ ਯੁੱਗ ਹੈ ਬਲਾਈਂਡਫੇਥ ਨਾਂ
ਬਣੋਂ ਸਗੋਂ ਤਰਕ ਅਤੇ ਦਲੀਲਾਂ ਦੇ ਅਧਾਰ ਤੇ ਵਿਚਾਰਾਂ ਕਰੋ ਜਿਨ੍ਹਾਂ ਨਾਲ ਸਮੁੱਚੀ ਮਨੁੱਖਤਾ ਦਾ
ਭਲਾ ਹੋਵੇ। ਕਾਲਪਨਿਕ ਕਥਾ ਕਹਾਣੀਆਂ ਦਾ ਖਹਿੜਾ ਛੱਡੋ। ਇਨ੍ਹਾਂ ਦੇ ਸਹਾਰੇ ਪੁਜਾਰੀ ਵਰਗ ਆਂਮ ਜਨਤਾ
ਨੂੰ ਧਰਮ ਦੇ ਨਾਂ ਤੇ ਲੁੱਟਦੇ ਹਨ। ਜਿਹੜੇ ਗ੍ਰੰਥ ਮਨੁੱਖਤਾ ਵਿੱਚ ਵੰਡੀਆਂ ਪਾਉਂਦੇ ਹਨ ਉਨ੍ਹਾਂ
ਨੂੰ ਹੀ ਜਬਤ ਕਰਨਾ ਚਾਹੀਦਾ ਹੈ। ਦਾਸ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂਐਸਏ ਅਦਾਰੇ ਵੱਲੋਂ ਬਜੁਰਗ
ਵਿਦਵਾਨ ਪ੍ਰਚਾਰਕ ਸ੍ਰ.. ਇੰਦਰ ਸਿੰਘ ਘੱਗਾ ਅਤੇ ਮਾਲਵਾ ਮੇਲ ਅਖਬਾਰ ਨਾਲ ਸੰਪ੍ਰਦਾਈ ਅਤੇ ਇੱਕਪਾਸੜ
ਸਰਕਾਰੀ ਵਧੀਕੀ ਦੀ ਸਖਤ ਤੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੋਇਆ ਪੰਜਾਬ ਸਰਕਾਰ ਨੂੰ ਉਨ੍ਹਾਂ
ਨੂੰ ਤੁਰੰਤ ਰਿਹਾ ਕਰਨ ਦੀ ਅਪੀਲ ਕਰਦਾ ਹੈ।
ਅਵਤਾਰ ਸਿੰਘ ਮਿਸ਼ਨਰੀ ਅਦਾਰਾ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ
ਐੱਸ ਏ (ਰਜਿ)
5104325827
(22/08/13)
ਜਸਵੰਤ ਸਿੰਘ ‘ਅਜੀਤ’
ਸੰਵੇਦਨਸ਼ੀਲ ਮੁੱਦਿਆਂ ਬਾਰੇ ਸੰਜਮ ਤੋਂ ਕੰਮ ਲੈਣ ਦੀ ਲੋੜ
ਪਿਛਲੇ ਦਿਨੀਂ ਪਛਮੀ ਦਿੱਲੀ ਦੀ ਤਿਲਕ ਵਿਹਾਰ ਬਸਤੀ ਵਿੱਚ ਸਿੱਖਾਂ ਅਤੇ ਬਾਲਮੀਕੀਆਂ
ਦੇ ਦੋ ਗੁਟਾਂ ਵਿੱਚਕਾਰ ਹਿੰਸਕ ਟਕਰਾਉ ਹੋਇਆ, ਜਿਸ ਵਿੱਚ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਲਗਭਗ
ਦੋ-ਢਾਈ ਦਰਜਨ ਦਸੀ ਗਈ ਹੈ। ਇਸ ਹਿੰਸਕ ਟਕਰਾਉ ਦਾ ਕਾਰਣ ਕੀ ਸੀ? ਇਸ ਸੁਆਲ ਦਾ ਜਵਾਬ ਤਲਾਸ਼ਣ ਲਈ
ਜਦੋਂ ਤਿਲਕ ਵਿਹਾਰ ਦੇ ਵਾਸੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਕੋਈ ਵੀ ਇਸ ਸੁਆਲ ਦਾ ਸਪਸ਼ਟ ਉੱਤਰ ਦੇਣ
ਦੀ ਸਥਿਤੀ ਵਿੱਚ ਨਜ਼ਰ ਨਹੀਂ ਆਇਆ। ਕਿਸੇ ਨੇ ਦਸਿਆ ਕਿ ਇੱਕ ਪਤੰਗ ਨੂੰ ਲੈ ਕੇ ਦੋ ਬੱਚਿਆਂ ਵਿੱਚ
ਹੋਏ ਝਗੜੇ ਨੇ ਤੂਲ ਫੜ ਗੰਭੀਰ ਰੂਪ ਧਾਰਣ ਕਰ ਲਿਆ, ਤੇ ਕਿਸੇ ਹੋਰ ਨੇ ਦਸਿਆ ਕਿ ਸਟੰਟ ਕਰ ਰਹੇ ਇੱਕ
ਨੌਜਵਾਨ ਦੀ ਬਾਈਕ ਉਥੇ ਹੀ ਖੜੇ ਦੂਜੇ ਨੌਜਵਾਨ ਦੇ ਪੈਰ `ਤੇ ਚੜ੍ਹ ਗਈ, ਜਿਸ ਤੇ ਉਨ੍ਹਾਂ ਵਿੱਚ
ਤੂ-ਤੂ ਮੈਂ-ਮੈਂ ਸ਼ੁਰੂ ਹੋਈ ਅਤੇ ਗਲ ਇਤਨੀ ਵੱਧੀ ਕਿ ਉਸਨੇ ਦੋ ਗੁਟਾਂ ਦੇ ਝਗੜੇ ਦਾ ਰੂਪ ਧਾਰਣ ਕਰ
ਲਿਆ। ਕਿਸੇ ਨੇ ਇਹ ਵੀ ਦਸਿਆ ਕਿ ਇਲਾਕੇ ਦੇ ਮੁੰਡੇ-ਕੁੜੀ ਦਾ ਪ੍ਰੇਮ ਚਕੱਰ ਹੀ ਇਸ ਟਕਰਾਉ ਦਾ ਕਾਰਣ
ਬਣਿਆ ਹੈ।
ਸੋਚਣ ਵਾਲੀ ਗਲ ਇਹ ਹੈ ਕਿ ਕੀ ਇਨ੍ਹਾਂ ਵਿਚੋਂ ਕੋਈ ਵੀ ਕਾਰਣ ਅਜਿਹਾ ਹੈ, ਜਿਸਨੂੰ ਤੂਲ ਦੇ, ਵਿਵਾਦ
ਨੂੰ ਵੱਧਾ ਦੋ ਫਿਰਕਿਆਂ ਵਿੱਚ ਹਿੰਸਕ ਟਕਰਾਉ ਦੇ ਹਾਲਾਤ ਬਣਾ ਦਿੱਤੇ ਜਾਂਦੇ? ਦੁਖ ਦੀ ਗਲ ਤਾਂ ਇਹ
ਹੈ ਕਿ ਕੁੱਝ ਰਾਜਸੀ ਨੇਤਾ, ਜਿਨ੍ਹਾਂ ਵਿੱਚ ਕਈ ਸਿੱਖ ਨੇਤਾ ਵੀ ਸ਼ਾਮਲ ਹਨ, ਆਪਣੇ ਰਾਜਸੀ ਸਵਾਰਥ
ਦੀਆਂ ਰੋਟੀਆਂ ਸੇਕਣ ਲਈ ਅਜਿਹੀਆਂ ਸਾਧਾਰਣ-ਜਿਹੀਆਂ ਘਟਨਾਵਾਂ ਨੂੰ ਤੂਲ ਦੇ, ਪਿਆਰ ਅਤੇ ਸਦਭਾਵਨਾ
ਨਾਲ ਰਹਿ ਰਹੇ ਲੋਕਾਂ ਵਿੱਚ ਨਫਰਤ ਦੀਆਂ ਦੀਵਾਰਾਂ ਖੜੀਆਂ ਕਰਨ ਵਿੱਚ ਜੁਟ ਜਾਂਦੇ ਹਨ। ਇਹ ਲੋਕੀ ਇਸ
ਗਲ ਦੀ ਲੋੜ ਹੀ ਨਹੀਂ ਸਮਝਦੇ ਕਿ ਕਿਸੇ ਸੰਵੇਦਨਸ਼ੀਲ ਘਟਨਾ ਦੇ ਸਬੰਧ ਵਿੱਚ ਪ੍ਰਤੀਕ੍ਰਿਆ ਦੇਣ ਤੋਂ
ਪਹਿਲਾਂ, ਉਸਦੇ ਮੂਲ ਕਾਰਣਾਂ ਦਾ ਪਤਾ ਲਾ ਲਿਆ ਜਾਣਾ ਚਾਹੀਦਾ ਹੈ।
ਦਸਿਆ ਗਿਆ ਹੈ ਕਿ ਇਸ ਘਟਨਾ ਦਾ ਪਤਾ ਚਲਦਿਆਂ ਹੀ, ਕਈ ਸਿੱਖ ਨੇਤਾ ਇਤਨੇ ਜੋਸ਼ ਵਿੱਚ ਆ ਗਏ, ਕਿ
ਝਗੜੇ ਦਾ ਕਾਰਣ ਜਾਣੇ ਬਿਨਾਂ ਹੀ ਕਿਸੇ ਨੇ ਬਿਆਨ ਦਾਗਿਆ ਕਿ 84 ਦੁਹਰਾਣ ਦੇ ਉਦੇਸ਼ ਨਾਲ ਸਿੱਖਾਂ
`ਤੇ ਯੋਜਨਾਬੱਧ ਹਮਲਾ ਕੀਤਾ ਗਿਆ ਹੈ ਤੇ ਕਿਸੇ ਨੇ ਦੋ ਕਦਮ ਅਗੇ ਵੱਧ ਇਹ ਕਹਿ ਦਿੱਤਾ ਕਿ ਸਿੱਖ ਨਾ
ਦੇਸ਼ ਵਿੱਚ ਅਤੇ ਨਾ ਹੀ ਵਿਦੇਸ਼ ਵਿੱਚ ਸੁਰਖਿਅਤ ਹਨ। ਕਿਸੇ ਨੇ ਉਪ-ਰਾਜਪਾਲ ਨਾਲ ਮੁਲਾਕਾਤ ਕਰ ਦਿੱਲੀ
ਵਿੱਚ ਸਿੱਖਾਂ ਦਾ ਜਾਨ-ਮਾਲ ਅਸੁਰਖਿਅਤ ਹੋਣ ਦੀ ਦੁਹਾਈ ਜਾ ਦਿੱਤੀ। ਇੱਕ ਸਿੱਖ ਨੇਤਾ ਤਾਂ ਸਥਿਤੀ
ਆਮ ਵਰਗੀ ਹੋਣ ਤੋਂ ਬਾਅਦ ਉਥੇ ਜਾ ਪਹੁੰਚੇ ਤੇ ਸਿੱਖਾਂ ਦੇ ਦੇਸ਼ ਵਿੱਚ ਗੁਲਾਮ ਹੋਣ ਦਾ ਫਤਵਾ ਜਾਰੀ
ਕਰ, ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਚਲਦੇ ਬਣੇ। ਇੱਕ ਸਿੱਖ ਸੰਸਥਾ ਦੇ ਮੁਖੀ ਨੂੰ ਤਾਂ
ਇਹ ਤਕਲੀਫ ਵੀ ਹੋਈ ਕਿ ਇਸ ਘਟਨਾ ਨੂੰ ਬਿਜਲਈ ਮੀਡੀਆ ਵਲੋਂ ਉਛਾਲਿਆ ਕਿਉਂ ਨਹੀਂ ਗਿਆ? ਸ਼ਾਇਦ ਉਸਨੂੰ
ਇਸ ਗਲ ਦਾ ਅਫਸੋਸ ਸੀ ਇਸ ਘਟਨਾ ਨੂੰ ਬਿਜਲਈ ਮੀਡੀਆ ਵਲੋਂ ਨਾ ਉਛਾਲੇ ਕਾਰਣ, ਉਸ ਪਾਸੋਂ ਟੀਵੀ
ਚੈਨਲਾਂ ਰਾਹੀਂ ਲੋਕਾਂ ਨੂੰ ‘ਦਰਸ਼ਨ’ ਦੇ ਕੇ ਆਪਣੀ ਲੀਡਰੀ ਚਮਕਾਣ ਦਾ ਮੌਕਾ ਖੁਸ ਗਿਆ ਹੈ।
ਕਿਸੇ ਵੀ ਸਿੱਖ ਮੁਖੀ ਨੇ ਇਸ ਮੁੱਦੇ ਦੀ ਸੰਵੇਦਨਸ਼ੀਲਤਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ
ਘਟਨਾ ਪੁਰ ਪ੍ਰਤੀਕ੍ਰਿਆ ਦਿੰਦਿਆਂ ਇਹ ਮੁਖੀ ਇਹ ਭੀ ਭੁਲ ਗਏ ਕਿ ਅੱਜ ਜੋ ਲੋਕੀ ਮਾਮੂਲੀ-ਜਿਹੀ ਗਲ
ਨੂੰ ਲੈ, ਇੱਕ-ਦੂਜੇ ਦੀ ਜਾਨ ਦੇ ਦੁਸ਼ਮਣ ਬਣ ਗਏ ਹੋਏ ਹਨ, ਕਲ ਨੂੰ ਉਨ੍ਹਾਂ ਫਿਰ ਇੱਕ-ਦੂਜੇ ਨਾਲ
ਮਿਲ ਕੇ ਰਹਿਣਾ ਅਤੇ ਇੱਕ-ਦੂਜੇ ਦੇ ਦੁਖ-ਸੁਖ ਵਿੱਚ ਸ਼ਾਮਲ ਹੋਣਾ ਹੈ। ਜੇ ਉਨ੍ਹਾਂ ਵਿੱਚ ਇੱਕ-ਦੂਜੇ
ਪ੍ਰਤੀ ਸ਼ੰਕਾਵਾਂ ਬਣੀਆਂ ਰਹੀਆਂ ਤਾਂ ਆਏ ਦਿਨ ਅਜਿਹੀਆਂ ਹਿੰਸਕ ਘਟਨਾਵਾਂ ਹੁੰਦੀਆਂ ਰਹਿਣਗੀਆਂ ਅਤੇ
ਉਸ ਸਮੇਂ ਇਨ੍ਹਾਂ ਲੀਡਰਾਂ ਨੇ ਕਿਤੇ ਲਬਣਾ ਵੀ ਨਹੀਂ।
ਦੂਸਰੇ ਪਾਸੇ ਇਹ ਗਲ ਸੰਤੁਸ਼ਟ ਕਰਨ ਵਾਲੀ ਹੈ ਕਿ ਸਮਾਂ ਰਹਿੰਦਿਆਂ ਇਲਾਕੇ ਦੇ ਸਾਂਸਦ ਮਹਾਬਲ ਮਿਸ਼ਰਾ,
ਜਾਇੰਟ ਕਮਿਸ਼ਨਰ ਵਿਵੇਕ ਗੋਗਿਆ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ
ਅਤੇ ਕੁੱਝ ਸਥਾਨਕ ਮੁਖੀਆਂ ਨੇ ਮੌਕੇ ਤੇ ਪਹੁੰਚ ਸਥਿਤੀ ਨੂੰ ਸੰਭਾਲਣ ਵਿੱਚ ਪ੍ਰਸ਼ੰਸਾਯੋਗ ਭੂਮਿਕਾ
ਅਦਾ ਕੀਤੀ ਅਤੇ ਦੋਹਾਂ ਧਿਰਾਂ ਦੀ ਸਾਂਝੀ ਸ਼ਾਂਤੀ-ਯਾਤ੍ਰਾ ਦਾ ਆਯੋਜਨ ਕਰਵਾ ਸਥਾਨਕ ਲੋਕਾਂ ਵਿੱਚ
ਵਿਸ਼ਵਾਸ ਪੈਦਾ ਕੀਤਾ।
ਘਟਨਾ: ਉਪਰਲੇ ਕਾਰਣਾਂ ਵਿਚੋਂ ਕਿਸੇ ਇੱਕ ਨੂੰ ਲੈ ਕੇ ਤਿਲਕ ਵਿਹਾਰ ਨਿਵਾਸੀ ਸਿੱਖਾਂ ਅਤੇ
ਬਾਲਮੀਕੀਆਂ ਦੇ ਗੁਟਾਂ ਵਿੱਚ ਹਿੰਸਕ ਟਕਰਾਉ ਹੋਇਆ। ਇੱਕ ਚਸ਼ਮਦੀਦ ਅਨੁਸਾਰ ਜਦੋਂ ਝਗੜਾ ਚਲ ਰਿਹਾ ਸੀ
ਤਾਂ ਇੱਕ ਗੁਟ ਨੇ ਦੂਸਰੇ ਗੁਟ ਨੂੰ ਲਗਾਤਾਰ ਆਪਣੇ ਪੁਰ ਹਾਵੀ ਹੁੰਦਿਆਂ ਵੇਖਿਆ ਤਾਂ ਉਸ ਤੁਰੰਤ ਹੀ
ਪੁਲਿਸ ਥਾਣੇ ਵਿੱਚ ਜਾ ਸ਼ਰਨ ਲਈ। ਇਹ ਗਲ ਦੂਸਰੇ ਗੁਟ ਪਾਸੋਂ ਸਹਿਣ ਨਹੀਂ ਹੋ ਸਕੀ ਤੇ ਉਸ ਉਤੇਜਿਤ
ਹੋ ਪੁਲਿਸ ਥਾਣੇ ਪੁਰ ਹੀ ਪਥਰਾਉ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਪੁਲਿਸ ਨੇ ਦੋਹਾਂ ਧਿਰਾਂ
ਨੂੰ ਗਲ-ਬਾਤ ਰਾਹੀਂ ਸਮਝਾਣ ਦੀ ਕੋਸ਼ਿਸ਼ ਕੀਤੀ, ਜਦੋਂ ਗਲ ਬਣਦੀ ਵਿਖਾਈ ਨਾ ਦਿੱਤੀ ਤਾਂ ਉਸ
ਅਥਰੂ-ਗੈਸ ਦਾ ਸਹਾਰਾ ਲਿਆ। ਉਸ ਨਾਲ ਵੀ ਸਥਿਤੀ ਕਾਬੂ `ਚ ਨਹੀਂ ਆਈ ਤਾਂ ਉਸ ਪਲਾਸਟਿਕ ਦੀਆਂ
ਗੋਲੀਆਂ ਨਾਲ ਹਿੰਸਕ ਭੀੜ ਨੂੰ ਖਿੰਡਾਣ ਦੀ ਕੋਸ਼ਿਸ਼ ਕੀਤੀ।
ਰਾਜਸੀ ਸੁਆਰਥ ਦੀ ਖੇਡ: ਖਬਰਾਂ ਅਨੁਸਾਰ ਬੀਤੇ ਦਿਨੀਂ ਦਿੱਲੀ ਮੈਟ੍ਰੋ ਵਿੱਚ ਇੱਕ ਨੌਜਵਾਨ
ਵਲੋਂ ਕ੍ਰਿਪਾਨ ਨਾਲ ਕੀਤੇ ਗਏ ਹਮਲੇ ਵਿੱਚ ਦੂਸਰਾ ਵਿਅਕਤੀ ਜ਼ਖਮੀ ਹੋ ਗਿਆ। ਇਸ ਘਟਨਾ ਦੇ ਕਾਰਣ ਦੀ
ਜਾਣਕਾਰੀ ਹਾਸਲ ਕੀਤੇ ਬਿਨਾ ਹੀ ਇੱਕ ਸਿੱਖ ਮੁਖੀ ਨੇ ਤੁਰੰਤ ਬਿਆਨ ਜਾਰੀ ਕਰ ਦਿੱਤਾ ਕਿ ਉਨ੍ਹਾਂ ਦੀ
ਧਾਰਮਕ ਸੰਸਥਾ ਵਲੋਂ ਕ੍ਰਿਪਾਨ ਨਾਲ ਹਮਲਾ ਕਰਨ ਵਾਲੇ ਦੇ ਮਾਮਲੇ ਦੀ ਪੈਰਵੀ ਕੀਤੀ ਜਾਇਗੀ, ਕਿਉਂਕਿ
ਉਹ ਆਪਣੇ ਧਰਮ (ਸਿੱਖੀ) ਬਾਰੇ ਅਪਸ਼ਬਦਾਂ ਦੀ ਵਰਤੋਂ ਬਰਦਾਸ਼ਤ ਨਹੀਂ ਕਰ ਸਕਿਆ, ਜਿਸ ਕਾਰਣ ਉਸਨੇ
ਉਤੇਜਿਤ ਹੋ ਕ੍ਰਿਪਾਨ ਨਾਲ ਹਮਲਾ ਕਰ ਦਿੱਤਾ। ਜਦਕਿ ਦਸਿਆ ਇਹ ਗਿਆ ਹੈ ਕਿ ਮੈਟ੍ਰੋ ਵਿੱਚ ਭੀੜ-ਭੜਕਾ
ਜ਼ਿਆਦਾ ਹੋਣ ਕਾਰਣ ਲਗੇ ਧਕਿਆਂ ਦੇ ਚਲਦਿਆਂ ਦੋਹਾਂ ਵਿੱਚ ਵਿਵਾਦ ਹੋਇਆ, ਜਿਸ ਤੇ ਗੁੱਸੇ ਵਿੱਚ ਆ
ਸਿੱਖ ਨੌਜਵਾਨ ਨੇ ਦੂਸਰੇ ਪੁਰ ਕ੍ਰਿਪਾਨ ਨਾਲ ਹਮਲਾ ਕਰ ਦਿੱਤਾ।
ਇਸੇ ਤਰ੍ਹਾਂ ਕੁੱਝ ਸਮਾਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ, ਜਿਨ੍ਹਾਂ ਅਨੁਸਾਰ ਦਿੱਲੀ ਦੇ ਕੁੱਝ
ਸਿੱਖ ਮੁੰਡਿਆਂ ਵਿਚੋਂ ਕਿਸੇ ਨੇ ਦੋਸ਼ ਲਾਇਆ ਕਿ ਰਾਤ ਨੂੰ ਜਦੋਂ ਉਹ ਬਾਹਰ ਸਉਂ ਰਿਹਾ ਸੀ, ਤਾਂ
ਕਿਸੇ ਬੰਦੇ ਨੇ ਉਸਦੇ ਸਿਰ ਦੇ ਕੇਸ ਕਤਲ ਕਰ ਦਿੱਤੇ, ਤੇ ਕਿਸੇ ਨੇ ਕਿਹਾ ਕਿ ਕੁੱਝ ਸ਼ਰਾਰਤੀ ਲੜਕਿਆਂ
ਨੇ ਪਕੜ ਕਰ ਜਬਰਦਸਤੀ ਉਸਦੇ ਵਾਲ ਕੱਟ ਦਿੱਤੇ। ਇਸੇ ਤਰ੍ਹਾਂ ਦੇ ਕਈ ਹੋਰ ਕਥਤ ਘਟਨਾਵਾਂ ਦੇ ਚਲਦਿਆਂ
ਰਾਜਧਾਨੀ ਵਿੱਚ ਕਈ ਥਾਈਂ ਹਿੰਸਕ ਘਟਨਾਵਾਂ ਵਾਪਰੀਆਂ। ਉਸ ਸਮੇਂ ਵੀ ਕੁੱਝ ਸਿੱਖ ਮੁੱਖੀਆਂ ਨੇ
ਸੱਚਾਈ ਜਾਣੇ ਬਿਨਾ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਗਈ
ਤਾਂ ਉਹ ਇੱਟ ਨਾਲ ਇੱਟ ਖੜਕਾ ਦੇਣਗੇ। ਪ੍ਰੰਤੂ ਜਦੋਂ ਜਾਂਚ ਤੋਂ ਪਤਾ ਲਗਾ ਕਿ ਸਿੱਖ ਮੁੰਡਿਆਂ ਨੇ
ਆਪ ਹੀ ਆਪਣੇ ਵਾਲ ਕਟਵਾਏ ਜਾਂ ਕੱਟੇ ਹਨ ਤੇ ਜਵਾਬਦੇਹੀ ਤੋਂ ਬਚਣ ਲਈ ਉਨ੍ਹਾਂ ਕਹਾਣੀਆਂ ਘੜ ਲਈਆਂ।
ਜਦੋਂ ਇਹ ਗਲ ਸਾਹਮਣੇ ਆਈ ਤਾਂ ਧਮਕੀਆਂ ਦੇਣ ਵਾਲਿਆਂ ਦੀ ਕਿਧਰੇ ਉਘ-ਸੁਘ ਹੀ ਨਹੀਂ ਮਿਲੀ।
ਹੈਰਾਨੀ ਦੀ ਤਾਂ ਇਸ ਗਲ ਦੀ ਹੈ ਕਿ ਸਿੱਖ ਮੁੱਖੀ ਇਨ੍ਹਾਂ ਘਟਨਾਵਾਂ ਤੋਂ ਕੁੱਝ ਸਿਖਣ ਦੀ ਬਜਾਏ
ਲਗਾਤਾਰ ਉਨ੍ਹਾਂ ਹੀ ਲੀਹਾਂ ਪੁਰ ਚਲਦਿਆਂ ਅਗੇ ਵਧਦੇ ਚਲੇ ਆ ਰਹੇ ਹਨ। ਜਾਪਦਾ ਹੈ ਕਿ ਉਨ੍ਹਾਂ ਦਾ
ਮੂਲ ਉਦੇਸ਼ ਕੇਵਲ ਰਾਜਸੀ ਸਵਾਰਥ ਦੀਆਂ ਰੋਟੀਆਂ ਸੇਕਣਾ ਹੈ, ਜੇ ਇਸ ਸਥਿਤੀ ਵਿੱਚ ਸਿੱਖਾਂ ਦੀ ਹਾਲਤ
ਹਾਸੋਹੀਣੀ ਬਣਦੀ ਹੈ ਤਾਂ ਬਣਦੀ ਰਹੇ, ਉਨ੍ਹਾਂ ਦਾ ਕੀ ਜਾਂਦਾ ਹੈ।
(21/08/13)
ਡਾ: ਇਕਬਾਲ ਸਿੰਘ ਢਿੱਲੋਂ
ਸਿਖਮਾਰਗ ਵੈਬਸਾਈਟ ਦੇ ਮਾਨਯੋਗ ਸੰਪਾਦਕ ਜੀ ਅਤੇ ਸਿਖਮਾਰਗ ਵੈਬਸਾਈਟ ਦੇ ਸਤਿਕਾਰਯੋਗ ਪਾਠਕ
ਸੱਜਣੋਂ,
ਆਪ ਜੀ ਸਭਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਰਵਾਨ ਹੋਵੇ ਜੀ!
ਆਪ ਜੀ ਸਭਨਾਂ ਨੂੰ ਇਹ ਦੱਸਦਿਆਂ ਮੈਨੂੰ ਅਤਿਅੰਤ ਖੁਸ਼ੀ ਹੋ ਰਹੀ ਹੈ ਕਿ ਅਗਸਤ 17,
2013 (ਸਨਿਚਰਵਾਰ) ਨੂੰ ਮੇਰੀਆਂ ਮੌਲਿਕ ਕਵਿਤਾਵਾਂ ਦੀ ਤੀਸਰੀ ਪੁਸਤਕ ‘ਜਗਦੇ ਦੀਵੇ’
(ਗਜ਼ਲ-ਸੰਗ੍ਰਹਿ) ਦਾ ਚੰਡੀਗੜ੍ਹ ਵਿਖੇ ਲੋਕ-ਅਰਪਣ (ਰਿਲੀਜ਼) ਸਮਾਗਮ ਆਯੋਜਿਤ ਕੀਤਾ ਗਿਆ ਹੈ। ਇਸ
ਸਮਾਗਮ ਸਬੰਧੀ ਇੱਕ ਤਸਵੀਰ ਪੇਸ਼ ਹੈ।
ਪੁਸਤਕ ‘ਜਗਦੇ ਦੀਵੇ’ ਵਿੱਚ ਕੁੱਲ 82 ਗਜ਼ਲ-ਰਚਨਾਵਾਂ ਸ਼ਾਮਲ ਹਨ। ਇਹਨਾਂ ਰਚਨਾਵਾਂ ਦੇ ਵਿਸ਼ਿਆਂ ਵਿੱਚ
ਪ੍ਰੰਪਰਾਗਤ ਗਜ਼ਲ ਵਾਲੇ ਹੁਸਨ-ਇਸ਼ਕ, ਹਿਜਰ-ਮਿਲਾਪ, ਸਾਕੀ-ਪੈਮਾਨਾ ਆਦਿਕ ਦੇ ਕਿੱਸੇ ਸ਼ਾਮਲ ਨਹੀਂ ਸਗੋਂ ਇਹਨਾਂ ਗਜ਼ਲਾਂ ਵਿੱਚ ਮਨੁੱਖੀ ਸਰੋਕਾਰਾਂ ਦੀ ਗੱਲ ਕੀਤੀ
ਗਈ ਹੈ। ਇਹਨਾਂ ਰਚਨਾਵਾਂ ਵਿੱਚ ਵਿਸੇਸ਼ ਤੌਰ ਤੇ ਅਜੋਕੇ ਸਮੇਂ ਦੇ ਮਾਨਵੀ ਸੰਕਟ ਦੇ ਸੰਦਰਭ ਵਿੱਚ
ਮਨੁੱਖ ਨੂੰ ਪੇਸ਼ ਆ ਰਹੀਆਂ ਉਲਝਣਾਂ, ਤਲਖੀਆਂ ਅਤੇ ਸਮੱਸਿਆਵਾਂ ਨੂੰ ਉਭਾਰਿਆ ਗਿਆ ਹੈ ਅਤੇ ਨਾਲ ਹੀ
ਲੇਖਕ ਵੱਲੋਂ ਉਹਨਾਂ ਦੇ ਹਲ ਲਈ ਸੰਕੇਤ ਪਰਦਾਨ ਕਰਨ ਦਾ ਯਤਨ ਵੀ ਕੀਤਾ ਗਿਆ ਹੈ।
ਪੁਸਤਕ ‘ਜਗਦੇ ਦੀਵੇ’ ਦਾ ਵਿਸ਼ੇਸ਼ ਯੋਗਦਾਨ ਇਸ ਤੱਥ ਨੂੰ ਉਜਾਗਰ ਕਰਨ ਵਿੱਚ ਹੈ ਕਿ ਪੰਜਾਬੀ ਭਾਸ਼ਾ
ਕੋਲ ਗਜ਼ਲ ਵਰਗੀ ਪੇਚੀਦਾ ਪਰੰਤੂ ਉੱਚ-ਪਾਇ ਦੀ ਕਾਵਿ-ਵਿਧਾ ਨੂੰ ਨਿਭਾਉਣ ਲਈ ਪੂਰਨ ਸਮਰੱਥਾ ਮੌਜੂਦ
ਹੈ ਜਦੋਂ ਕਿ ਪਰੰਪਰਾਗਤ ਸਾਹਿਤ ਵੰਨਗੀਆਂ ਅਤੇ ਲੋਕ-ਧਾਰਾਇਕ ਸਿਰਜਣਾ ਦੇ ਖੇਤਰ ਵਿੱਚ ਵੀ ਪੰਜਾਬੀ
ਭਾਸ਼ਾ ਦੀ ਮਿਆਰੀ ਦੇਣ ਮੌਜੂਦ ਹੈ। ਬੋਲੀ ਪੱਖੋਂ ਪੁਸਤਕ ‘ਜਗਦੇ ਦੀਵੇ’ ਵਿਚਲੀਆਂ ਰਚਨਾਵਾਂ ਦਾ
ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਇਹਨਾ ਵਿੱਚ ਪੰਜਾਬੀ ਦਾ ਆਪਣੇ ਸ਼ੁਧ, ਸਰਲ ਅਤੇ ਸਾਦੇ ਰੂਪ ਵਿੱਚ
ਗਜ਼ਲ ਕਾਵਿ-ਰੂਪ ਲਈ ਉਪਯੋਗ ਕਰਨ ਨਾਲ ਪੰਜਾਬੀ ਬੋਲੀ ਦਾ ਰੁਤਬਾ ਬੁਲੰਦ ਹੋਇਆ ਹੈ।
ਛੰਦ-ਬਣਤਰ (ਬਹਰ-ਉਸਾਰੀ) ਦੀ ਗੱਲ ਕਰਦਿਆਂ ਇਹ ਤੱਥ ਵਿਸ਼ੇਸ਼ ਧਿਆਨ ਮੰਗਦਾ ਹੈ ਕਿ ਲੇਖਕ ਦੇ ਪਹਿਲੇ
ਗਜ਼ਲ-ਸੰਗ੍ਰਹਿ ‘ਧੁੱਪ ਸੁਨਹਿਰੀ’ ਵਾਂਗ ‘ਜਗਦੇ ਦੀਵੇ’ ਵੀ ਪੂਰੀ ਤਰ੍ਹਾਂ ਪੰਜਾਬੀ ਦੀ ਆਪਣੀ
ਧੁਨੀ-ਵਿਗਿਆਨਕ ਛੰਦ-ਵਿਧੀ (ਲੇਖਕ ਵੱਲੋਂ ਹੀ ਖੋਜੀ ਹੋਈ ਵਿਧੀ) ਤੇ ਅਧਾਰਿਤ ਕੀਤਾ ਗਿਆ ਹੈ।
ਪਾਠਕਾਂ ਦੀ ਸਹੂਲਤ ਲਈ ਨਵੀਂ ਛੰਦ-ਵਿਧੀ ਸਬੰਧੀ ਸੰਖੇਪ ਵਿੱਚ ਜਾਣਕਾਰੀ ‘ਅੰਤਿਕਾ’ ਦੇ ਤੌਰ ਤੇ
ਪੁਸਤਕ ਵਿੱਚ ਸ਼ਾਮਲ ਕਰ ਦਿੱਤੀ ਗਈ ਹੈ। ਹਰੇਕ ਗਜ਼ਲ ਵਿੱਚ ਵਰਤੀ ਗਈ ਬਹਰ ਨੂੰ ਚਿੰਨ੍ਹਾਂ ਰਾਹੀਂ
ਸਬੰਧਤ ਗਜ਼ਲ ਵਾਲੇ ਪੰਨੇ ਉੱਤੇ ਹੇਠਾਂ ਕਰ ਕੇ ਅੰਕਿਤ ਕਰ ਦਿੱਤਾ ਗਿਆ ਹੈ। ਬਹਰ ਨੂੰ ਦਰਸਾਉਣ ਲਈ
ਵਰਤੇ ਗਏ ਚਿੰਨਾਂ ਨੂੰ ਸਮਝਣ ਲਈ ‘ਅੰਤਿਕਾ’ ਵਿੱਚ ਦਿੱਤੇ ਗਏ ਵਿਸਥਾਰ ਵਿੱਚੋਂ ਮਦਦ ਲੈਣੀ ਜ਼ਰੂਰੀ
ਹੋ ਜਾਂਦੀ ਹੈ। ਪੁਸਤਕ ਵਿੱਚ ਸ਼ਾਮਲ ਪਹਿਲੀਆਂ 66 ਗਜ਼ਲਾਂ ਵਿੱਚ ਬਹਰ-ਬਣਤਰ ਤ੍ਰੈਖੰਡੀ ਇਕਾਈ ਅਤੇ
ਸਹਾਇਕ ਇਕਾਈਆਂ ਤੇ ਅਧਾਰਿਤ ਹੈ ਜਦੋਂ ਕਿ ਬਾਕੀ ਦੀਆਂ 16 ਗਜ਼ਲਾਂ ਦੀ ਬਹਰ-ਬਣਤਰ ਚਾਰ-ਖੰਡੀ ਇਕਾਈਆਂ
ਤੇ ਅਧਾਰਿਤ ਕੀਤੀ ਗਈ ਹੈ।
ਹੇਠਾਂ ਪੁਸਤਕ ‘ਜਗਦੇ ਦੀਵੇ’ ਵਿੱਚ ਸ਼ਾਮਲ ਗਜ਼ਲਾਂ ਵਿੱਚੋਂ ਦੋ ਰਚਨਾਵਾਂ ਪਾਠਕਾਂ ਦੇ ਸਾਹਵੇਂ
ਪੇਸ਼ ਕੀਤੀਆਂ ਜਾ ਰਹੀਆਂ ਹਨ:
1------------------------------------------------------------------2
ਫੂਕਾਂ ਨਾਲ ਨਹੀਂ ਬੁਝ ਸਕਦੇ ਇਹ ਜੋ ਜਗਦੇ ਦੀਵੇ। --------------------------------ਨਕਲੀ
ਸਿੱਕੇ ਕਿੰਜ ਚਲਾਵੇਂਗਾ।
ਝੱਖੜ ਵਿੱਚ ਵੀ ਤੁਰਦੇ ਹੱਸ ਕੇ, ਇਹ ਜੋ ਜਗਦੇ ਦੀਵੇ। -----------------------------ਖੋਟੀ
ਨੀਅਤ ਕਿੰਜ ਛੁਪਾਵੇਂਗਾ।
ਲੋ ਇਹਨਾਂ ਦੀ ਜਗ ਰੁਸ਼ਨਾਉਂਦੀ ਧੁੱਪ ਸੁਨਹਿਰੀ ਬਣਕੇ, -----------------------------ਸੌਖਾ
ਨਕਲੀ ਨੂੰ ਅਸਲੀ ਦਸਣਾ,
ਜਾਪਣ ਸੂਰਜ ਧਰਤੀ ਉਤਰੇ, ਇਹ ਜੋ ਜਗਦੇ ਦੀਵੇ। -------------------------------ਝੂਠਾਂ ਤੇ
ਕਿੰਜ ਪਰਦਾ ਪਾਵੇਂਗਾ।
ਜੁਗਨੂੰ ਸੋਚਣ ਚਾਨਣ ਹੋਇਆ ਨ੍ਹੇਰੇ ਵੱਲ ਨੂੰ ਤੁਰੀਏ, -------------------------------ਲੱਖ
ਬਹਾਨੇ ਘੜਦਾ ਹੈਂ ਹਰ ਦਿਨ,
ਕਿਉਂ ਕਰ ਸਾਥੋਂ ਜਾਪਣ ਵੱਖਰੇ, ਇਹ ਜੋ ਜਗਦੇ ਦੀਵੇ। -----------------------------ਆਵੇਗਾ ਪਲ
ਫੜ੍ਹਿਆ ਜਾਵੇਂਗਾ।
ਰੱਤ ਜਿਗਰ ਦੀ ਡੋਲ੍ਹ-ਡੋਲ੍ਹ ਕੇ ਹਰ ਪਲ ਜਗਦੇ ਰੱਖੇ,
------------------------------ਮਿਰਗ-ਛਲਾਵਾ ਤਸਵੀਰਾਂ ਫੜ੍ਹਕੇ,
ਐਵੇਂ ਨਹੀਓਂ ਲਟ-ਲਟ ਬਲਦੇ, ਇਹ ਜੋ ਜਗਦੇ ਦੀਵੇ। -----------------------------ਲੋਕਾਂ ਨੂੰ
ਕਦ ਤਕ ਭਰਮਾਵੇਂਗਾ।
ਹੱਸੇ ਹਾਂ ਤਾਂ ਨਾਲ ਅਸਾਡੇ ਖਿੜ-ਖਿੜ ਕਰ ਕੇ ਹੱਸੇ, ------------------------------ਜਿਹੜੇ
ਸੱਚ ਤੇ ਊਜਾਂ ਲਾਉਂਦਾ ਹੈਂ,
ਰੋਏ ਹਾਂ ਤਾਂ ਪਲ-ਪਲ ਤੜਫੇ, ਇਹ ਜੋ ਜਗਦੇ ਦੀਵੇ। ------------------------------ਓਸੇ ਸੱਚ
ਤੋਂ ਮੂੰਹ ਦੀ ਖਾਵੇਂਗਾ।
ਭੀੜ ਬੜੀ ਪਰ ਅੱਗੇ-ਪਿੱਛੇ ਦੂਰ ਤਕ ਸੰਨਾਟਾ, ----------------------------------ਜਿਹਨਾਂ
ਨੂੰ ਅਜ ਦੇਂਦਾ ਹੈਂ ਧੋਖਾ,
ਸੰਗੀ ਸਾਥੀ ਪੈਂਡੇ ਰਸਤੇ, ਇਹ ਜੋ ਜਗਦੇ ਦੀਵੇ। ----------------------------------ਉੱਠਣਗੇ
ਜਦ ਉਹ ਘਬਰਾਵੇਂਗਾ।
ਮਨ ਦੀ ਮੈਂ ਨੇ ਅੱਜ ਨਹੀਂ ਤਾਂ ਕਲ੍ਹ ਨੂੰ ਹੈ ਮਰ ਜਾਣਾ,-------------------------------ਖੁਸ਼
ਹੈਂ ਅੱਜ ਲੋਕੀਂ ਗੱਲ ਸੁਣਦੇ ਨੇ,
ਰਹਿੰਦੀ ਦੁਨੀਆਂ ਤੀਕ ਬਲਣਗੇ, ਇਹ ਜੋ ਜਗਦੇ ਦੀਵੇ।---------------------------- -ਕੱਲਾ ਰਹਿ
ਭਲਕੇ ਕੁਰਲਾਵੇਂਗਾ।
ਔਖਾ ਪੈਂਡਾ ਗੂੜ੍ਹਾ ‘ਨ੍ਹੇਰਾ ਫਿਰ ਵੀ ਪੰਧ ਮੁਕਾਉਣਾ,
--------------------------------ਬਦਲੇ ਨਾ ਜੇ ਚਾਲੇ ਬੇਢੰਗੇ,
ਆ ਤਲੀਆਂ ਤੇ ਰੱਖ ਕੇ ਤੁਰੀਏ ਇਹ ਜੋ ਜਗਦੇ ਦੀਵੇ। -----------------------------ਯਾਦ ਰੱਖੀਂ
ਇੱਕ ਦਿਨ ਪਛਤਾਵੇਂਗਾ।
----- -----
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ
(21/08/13)
ਤੱਤ ਗੁਰਮਤਿ ਪਰਿਵਾਰ
ਪ੍ਰੋ. ਇੰਦਰ ਸਿੰਘ ਘੱਗਾ ਦੀ ਗ੍ਰਿਫਤਾਰੀ ਸੱਚ ਦੀ ਆਵਾਜ਼ ਨੂੰ ਨਹੀਂ ਦਬਾਅ ਸਕੇਗੀ
ਧਾਰਾ 295-ਏ ਦੀ ਵਰਤੋਂ ਸਿਰਫ਼ ਖੋਜੀ ਵਿਦਵਾਨਾਂ ਅਤੇ ਸੱਚ ਦੇ
ਪਹਿਰੇਦਾਰਾਂ ਲਈ ਹੀ ਕੀਤੀ ਜਾ ਰਹੀ ਹੈ
ਸਦੀਆਂ ਤੋਂ ਪੁਜਾਰੀ ਸਿਆਸੀ ਗਠਜੋੜ ਦਾ ਸ਼ਿਕਾਰ, ਮਾਨਸਿਕ ਗੁਲਾਮੀ ਦੀਆਂ ਸੰਗਲਾਂ ਵਿਚ ਜਕੜਿਆ ਮਨੁੱਖ
ਜਿੰਨੀ ਜਲਦੀ ਗੁਰਮਤਿ ਵਿਚਾਰਧਾਰਾ ਵਿਚਲੇ ਸੱਚ ਨਾਲ ਪ੍ਰਣਾਇਆ ਜਾਵੇਗਾ, ਉਤਨੀ ਜਲਦੀ ਹੀ ਇਕ
ਸਿਹਤਮੰਦ ਅਤੇ ਨਰੋਏ ਸਮਾਜ ਦੇ ਪ੍ਰਵਾਨ ਚੜ੍ਹਨ ਦੀ ਆਸ ਕੀਤੀ ਜਾ ਸਕਦੀ ਹੈ। ਪ੍ਰੋ. ਇੰਦਰ ਸਿੰਘ ਜੀ
ਘੱਗਾ ਸਮੇਤ ਹੋਰ ਜਾਗਰੂਕ ਵਿਦਵਾਨਾਂ ਵਲੋਂ ਭਾਰਤੀ ਸਮਾਜ ਨੂੰ ਇਸ ਜਿਲ੍ਹੱਣ ਵਿਚੋਂ ਕੱਢਣ ਲਈ ਲੰਮੇ
ਸਮੇਂ ਤੋਂ ਇਮਾਨਦਾਰਾਨਾ ਯਤਨ ਕੀਤੇ ਜਾ ਰਹੇ ਹਨ। ਜਿਸ ਦਾ ਪ੍ਰਭਾਵ ਕਬੂਲਦਿਆਂ ਮਾਨਸਿਕ ਤਬਦੀਲੀ ਦੇ
ਆਸਾਰ ਪੈਦਾ ਹੋਣ ਦੀ ਕਨਸੋਅ ਪੈ ਰਹੀ ਹੈ ਅਤੇ ਇਕ ਵਰਗ ਵਿਸ਼ੇਸ਼ ਦਾ ਘੇਰਾ ਵੱਧਣਾ ਸ਼ੁਰੂ ਹੋ ਗਿਆ।
ਸਿਆਸੀ ਪੁਜਾਰੀ ਗਠਜੋੜ ਨੂੰ ਲੋਕਾਂ ਦਾ ਚੇਤੰਨ ਅਤੇ ਜਾਗ੍ਰਿਤ ਹੋਣਾ ਮਨੁੱਖੀ ਸਭਿਅਤਾ ਦੇ ਆਗਾਜ਼ ਤੋਂ
ਹੀ ਪ੍ਰਵਾਨ ਨਹੀਂ। ਅੱਜ ਵੀ ਇਹ ਤਾਕਤਾਂ ਲੋਕਾਈ ਨੂੰ ਘਸਿਆਰੇ ਬਣਾ ਕੇ ਆਪਣੀ ਰਾਜਸਤਾ ਅਤੇ ਦਬਦਬਾ
ਬਣਾਈ ਰੱਖਣ ਵਿਚ ਕਾਮਯਾਬ ਹਨ।
ਬਾਬੇ ਨਾਨਕ ਦੀ ਵਿਚਾਰਧਾਰਾ ਨਾਲ ਪ੍ਰਣਾਏ ਸਚਿਆਰੇ ਮਨੁੱਖ ਬਾਬੇ ਵਾਂਗ ਨਿਡਰ ਅਤੇ ਬਲਵਾਨ ਹੋ ਕੇ
ਸਮੇਂ-ਸਮੇਂ ਮਨੁੱਖੀ ਚੇਤਨਾ ਨੂੰ ਹਲੂਣਾ ਦੇ ਕੇ ਜਗਾਈ ਰੱਖਣ ਦੇ ਫਰਜ਼ ਨਿਭਾਉਂਦੇ ਆਏ ਹਨ। ਪ੍ਰੋ.
ਇੰਦਰ ਸਿੰਘ ਜੀ ਘੱਗਾ ਨੇ ਵੀ ਨਾਨਕ ਪਾਤਸ਼ਾਹ ਜੀ ਦੇ ਰਾਹ ’ਤੇ ਤੁਰਦਿਆਂ ਬਾ-ਕਮਾਲ ਅਤੇ ਇਨਕਲਾਬੀ
ਲੇਖ ਲਿੱਖ ਕੇ ਸਚਿਆਰੇ ਹੋਣ ਦਾ ਫਰਜ਼ ਨਿਭਾਇਆ ਹੈ। ਸੱਚ ਨੂੰ ਹਰ ਸਮੇਂ ਸੂਲੀ ਚੜ੍ਹਨਾ ਪੈਂਦਾ ਹੈ
ਅਤੇ ਇਸ ਸੂਲੀ ’ਤੇ ਪ੍ਰੋ. ਘੱਗਾ ਪਹਿਲੀ ਵਾਰ ਨਹੀਂ ਚੜ੍ਹ ਰਹੇ। ਸਮੇਂ-ਸਮੇਂ ਸੱਚ ਤੋਂ ਬੌਖਲਾਈਆਂ
ਸ਼ਕਤੀਆਂ ਦੇ ਇਸ਼ਾਰੇ ਅਤੇ ਉਕਸਾਹਟ ’ਤੇ ਸ਼ਰਾਰਤੀ ਅਨਸਰ ਉਨ੍ਹਾਂ ਉੱਤੇ ਸ਼ਰੀਰਕ ਹਮਲੇ ਵੀ ਕਰ ਚੁੱਕੇ
ਹਨ।
ਕਰਮਕਾਂਡਾਂ ਨੂੰ ਨਕਾਰਦੀ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਹੀ ਕਰਮਕਾਂਡੀ ਰੂਪ ਵਿਚ ਅਪਣਾਅ ਚੁੱਕੇ
ਅਤੇ ਗੁਰਮਤਿ ਕਹਿ ਕੇ ਪ੍ਰਚਾਰ ਰਹੇ ਸਿੱਖਾਂ ਦੇ ਰੂਪ ਵਿਚ ਕੁਝ ਬਹੁ-ਰੂਪੀਏ ਲੋਕਾਂ ਦੀਆਂ ਅੱਖਾਂ
ਵਿਚ ਗੁਰਮਤਿ ਨਾਲ ਪ੍ਰਣਾਈਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਹਮੇਸ਼ਾਂ ਰੜਕਦੀਆਂ ਰਹੀਆਂ ਹਨ। ਇਹ ਸੱਚ
ਵਿਰੋਧੀ ਸ਼ਕਤੀਆਂ ਕੁਝ ਅਨਮਤੀ ਸੰਸਥਾਵਾਂ/ਲੋਕਾਂ ਨੂੰ ਉਕਸਾ ਕੇ, ਆਪਣੇ ਸਿਆਸੀ ਆਕਾਵਾਂ ਦੀ ਮਦਦ ਨਾਲ
ਨਾਨਕ ਵਿਚਾਰਧਾਰਾ ਨੂੰ ਉਸ ਦੇ ਖ਼ਰੇ ਰੂਪ ਵਿਚ ਪ੍ਰਕਟ ਕਰਨ ਲਈ ਜੂਝ ਰਹੇ ਵਿਦਵਾਨਾਂ/ਸਮਾਜ ਹਿੱਤ ਵਿਚ
ਭੁਗਤ ਰਹੀਆਂ ਸੰਸਥਾਵਾਂ ਅਤੇ ਸ਼ਖਸੀਅਤਾਂ ਦਾ ਮਨੋਬਲ ਡੇਗਣ ਦੀ ਮੰਸ਼ਾ ਨਾਲ ਗੁਰਮਤਿ ਇਨਕਲਾਬ ਦੇ
ਪੁਨਰਜਾਗਰਨ ਦਾ ਆਧਾਰ ਬਣ ਰਹੀ ਲਹਿਰ ਨੂੰ ਨੇਸਤ-ਓ-ਨਾਬੂਦ ਕਰਨ ਦੇ ਨਾਕਾਮ ਯਤਨ ਕਰ ਰਹੀਆਂ ਹਨ।
ਜਿਨ੍ਹਾਂ ਲੋਕਾਂ ਨੂੰ ਅਜਹੀਆਂ ਲਿਖਤਾਂ ਅਤੇ ਚੇਤਨਾ ਪ੍ਰਦਾਨ ਲਿਖਤਾਂ ’ਤੇ ਇਤਰਾਜ਼ ਹੈ, ਉਹ
‘ਹਿੰਦੂ-ਹਾਰੋਂ ਕੀ ਦਾਸਤਾਂ’ ਆਦਿ ਪੁਸਤਕਾਂ ਅਤੇ ‘ਸਰਿਤਾ/ਮੁਕਤਾ’ ਮੈਗਜ਼ੀਨਾਂ ਵਿਚ ਇਨ੍ਹਾਂ ਵਿਸ਼ਿਆਂ
’ਤੇ ਛਪੇ ਲੇਖਾਂ ਦੇ ਰੀ-ਪ੍ਰਿੰਟ, ਜੋ ਕੁਝ ਸੁਚੇਤ ਹਿੰਦੂ ਵਿਦਵਾਨਾਂ ਦੀ ਮਿਹਨਤ ਸਦਕਾ ਸਾਹਮਣੇ ਆਏ,
ਪੜ੍ਹ ਕੇ ਸੰਤੁਸ਼ਟ ਹੋ ਸਕਦੇ ਹਨ। ਉਨ੍ਹਾਂ ਵਿਚੋਂ ਕੁਝ ਸੱਜਣਾਂ ’ਤੇ ਲੰਮੇ ਅਦਾਲਤੀ ਕੇਸ ਵੀ ਚਲੇ ਪਰ
ਜਿੱਤ ਸੱਚ ਦੀ ਹੋਈ ਅਤੇ ਉਹ ਬਾ-ਇੱਜ਼ਤ ਬਰੀ ਕੀਤੇ ਗਏ। ਪ੍ਰੋ. ਘੱਗਾ ਇਨ੍ਹਾਂ ਤੱਥਾਂ ਤੋਂ ਬਾਖੂਬੀ
ਜਾਣੂ ਹਨ।
ਤੱਤ ਗੁਰਮਤਿ ਪਰਿਵਾਰ ‘295-ਏ’ ਦੀ ਆੜ ਵਿਚ ਕੀਤੀ ਗਈ ਇਸ ਨਜ਼ਾਇਜ ਕਾਰਵਾਈ ਨੂੰ ਕਾਨੂੰਨ ਦੀ
ਦੁਰਵਰਤੋਂ ਕਰਾਰ ਦਿੰਦਿਆ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ ਅਤੇ ਸਣੇ ਪੰਥਕ ਧਿਰਾਂ ਦੇ ਸੱਚ ਨਾਲ
ਪ੍ਰਣਾਏ ਸੁਚੇਤ ਮਨੁੱਖੀ ਭਾਈਚਾਰੇ ਨੂੰ ਅਪੀਲ ਕਰਦਾ ਹੈ ਕਿ ਵਿਚਾਰਾਂ ਦੀ ਅਸਹਿਮਤੀ ਨੂੰ ਪ੍ਰਵਾਨ
ਕਰਦਿਆਂ ਅਤੇ ਵਿਅਕਤੀਗਤ ਵਿਰੋਧ ਨੂੰ ਤਿਲਾਂਜਲੀ ਦੇ ਕੇ, ਸਮੇਂ ਦੀ ਬਰਬਾਦੀ ਤੋਂ ਬਚਦੇ ਹੋਏ,
ਇਕਮੁੱਠ, ਇਕ ਆਵਾਜ਼ ਹੋ ਕੇ ਸਾਂਝੇ ਮੰਚ ਦੀ ਸਥਾਪਤੀ ਰਾਹੀਂ ਗੁਰਮਤਿ ਇਨਕਲਾਬ ਵੱਲ ਵਾਪਸੀ ਦੇ ਸਫਰ
ਦੀ ਲਹਿਰ ਨੂੰ ਮਜ਼ਬੂਤ ਆਧਾਰ ਦੇ ਕੇ ਪ੍ਰਚੰਡ ਲੋਕ ਲਹਿਰ ਬਣਾਈਏ ਅਤੇ ਪ੍ਰੋ. ਘੱਗਾ ਦੇ ਹੱਕ ਵਿਚ
ਇਕਜੁੱਟ ਹੋ ਕੇ ਖੜ੍ਹੇ ਹੋਈਏ ਤਾਂ ਕਿ ਪ੍ਰੋ. ਗੁਰਮੁੱਖ ਸਿੰਘ, ਗਿਆਨੀ ਦਿਤ ਸਿੰਘ, ਕਰਮ ਸਿੰਘ
ਹਿਸਟੋਰੀਅਨ, ਗਿਆਨੀ ਭਾਗ ਸਿੰਘ ਅੰਬਾਲਾ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਜੋਗਿੰਦਰ ਸਿੰਘ
ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ, ਡਾ. ਇਕਬਾਲ ਸਿੰਘ ਢਿਲੋਂ ਜਿਹੇ ਸੁਚੇਤ ਵਿਦਵਾਨਾਂ ਵਲੋਂ
ਹਾਕਮ-ਪੁਜਾਰੀ ਵਰਗ ਦੇ ਸ਼ੋਸ਼ਣ ਤੋਂ ਭੋਲੀ-ਭਾਲੀ ਲੋਕਾਈ ਨੂੰ ਬਚਾਉਣ ਦੇ ਸਾਰਥਕ ਉਪਰਾਲਿਆਂ ਦੀ ਕੜੀ
ਨੂੰ ਆਉਂਦੀਆਂ ਨਸਲਾਂ ਤੱਕ ਪਹੁੰਚਾ ਕੇ ਸਾਂਝੇ ਮਨੁੱਖੀ ਭਾਈਚਾਰੇ ਦਾ ਸੁਫਨਾ ਸਾਕਾਰ ਕੀਤਾ ਜਾ ਸਕੇ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
21-8-2013
ਸੋਚਣ ਵਾਲੀ ਗੱਲ?
ਅੱਜ ਸਪੋਕਸਮੈਨ ਵਿੱਚ ਛਪੀ
ਖਬਰ ਅਨੁਸਾਰ ਪ੍ਰੋ: ਇੰਦਰ ਸਿੰਘ ਘੱਗਾ ਨੂੰ 14 ਦਿਨ ਲਈ ਮੋਗਾ ਸਬ ਜੇਲ ਵਿੱਚ ਭੇਜ ਦਿੱਤਾ ਹੈ। ਹੋ
ਸਕਦਾ ਹੈ ਕਿ ਜਮਾਨਤ ਪਹਿਲਾਂ ਹੀ ਹੋ ਜਾਵੇ। ਪ੍ਰੋ: ਘੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਵੱਖ-ਵੱਖ
ਪ੍ਰਤੀ ਕਰਮ ਹੋਏ ਹਨ। ਬਹੁਤਿਆਂ ਨੇ ਇਸ ਦੀ ਨਿਖੇਧੀ ਕੀਤੀ ਹੈ ਅਤੇ ਕਈਆਂ ਨੇ ਅਖੌਤੀ ਪੰਥਕ ਸਰਕਾਰ
ਦੀ ਨਿਖੇਧੀ ਦੇ ਨਾਲ ਹਿੰਦ ਸਰਕਾਰ ਅਤੇ ਹਿੰਦੂਆਂ ਨੂੰ ਵੀ ਬੁਰਾ ਕਿਹਾ ਹੈ ਅਤੇ ਕਈਆਂ ਨੇ ਇਸ ਨੂੰ
ਸਿੱਖਾਂ ਦੀ ਗੁਲਾਮੀ ਨਾਲ ਜੋੜਿਆ ਹੈ। ਇਹਨਾ ਵਿਚੋਂ ਬਹੁਤੇ ਜ਼ਜਬਾਤੀ ਖਿਆਲ ਹਨ। ਕਈ ਐਸੇ ਵੀ ਹਨ ਜੋ
ਦੇਖਣ ਨੂੰ ਸਿੱਖ ਲਗਦੇ ਹਨ ਉਹ ਘੱਗੇ ਦੇ ਜੇਲ ਜਾਣ ਤੇ ਖੁਸ਼ ਹਨ। ਬਸ ਇਹੀ ਸੋਚਣ ਵਾਲੀ ਗੱਲ ਹੈ। ਨਾ
ਤਾਂ ਸਿੱਖ ਸਾਰੇ ਚੰਗੇ ਹਨ ਅਤੇ ਨਾ ਹੀ ਹਿੰਦੂ ਸਾਰੇ ਮਾੜੇ ਹਨ। ਘੱਗੇ ਦੀਆਂ ਲਿਖਤਾਂ ਵਿਚੋਂ ਨੇਕ
ਦਿਲ ਅਤੇ ਸਿਆਣੇ ਹਿੰਦੂਆਂ ਨੂੰ ਵੀ ਸੱਚ ਦਿਸਦਾ ਹੈ ਤਾਂ ਹੀ ਉਹ ਖਤਰਾ ਮੁੱਲ ਲੈ ਕੇ ਆਪਣੇ ਹੀ
ਭਾਈਚਾਰੇ ਦਾ ਵਿਰੋਧ ਸਹੇੜਦੇ ਹਨ। ਭਾਰਤੀ ਜੰਤਾ ਪਾਰਟੀ ਅਤੇ ਹੋਰ ਫਿਰਕੂ ਜਥੇਬੰਦੀਆਂ ਦਾ ਵੀ ਇਸ
ਪਿਛੇ ਹੱਥ ਹੈ। ਇਹ ਗੱਲ ਮਾਲਵਾ ਮੇਲ ਦੇ ਸੰਪਾਦਕ ‘ਫੂਲ ਮਿੱਤਲ’ ਦੀ ਸਤਪਾਲ ਸਿੰਘ ਦੁਗਰੀ ਨਾਲ ਫੂਨ
ਤੇ ਹੋਈ ਇੰਟਰਵੀਓ ਤੋਂ ਵੀ ਸਿੱਧ ਹੋ ਜਾਂਦਾ ਹੈ ਅਤੇ ਉਸ ਦੇ ਅਖਬਾਰ ਵਿੱਚ ਛਪੇ ਘੱਗੇ ਦੇ ਲੇਖ ਤੋਂ
ਵੀ। ਦੂਸਰੇ ਪਾਸੇ ਬੜੇ ਵੱਡੇ ਦੁਮਾਲਿਆਂ ਵਾਲੇ, ਚੋਲਿਆਂ ਵਾਲੇ ਅਤੇ ਗਾਤਰੇ ਪਾਈਆਂ ਵੱਡੀਆਂ
ਕਿਰਪਾਨਾ ਵਾਲੇ ਹਨ ਜੋ ਕਿ ਦੇਖਣ ਨੂੰ ਸਿੱਖ ਲਗਦੇ ਹਨ। ਉਹ ਵੀ ਕਈ ਵਾਰੀ ਘੱਗੇ ਤੇ ਹਮਲਾ ਕਰ ਚੁੱਕੇ
ਹਨ ਅਤੇ ਹੁਣ ਵੀ ਖੁਸ਼ ਹਨ। ਪਤਾ ਕਿਉਂ? ਕਿਉਂਕਿ ਘੱਗੇ ਨੇ ਉਹਨਾ ਦੇ ਕਥਿਤ ਮਹਾਂਪੁਰਸ਼ਾਂ ਦੇ ਝੂਠ
ਨੰਗੇ ਕੀਤੇ ਸਨ। ਇੱਕ 20 ਸਾਲਾ ਝੂਠ ਤਾਂ ਉਹਨਾਂ ਦੇ ਸਾਹਮਣੇ ਹੀ ਇੱਕ ਗੁਰਦੁਆਰੇ ਵਿੱਚ ਨੰਗਾ ਕਰ
ਦਿੱਤਾ ਸੀ ਜਿਹੜਾ ਕਿ ਉਹਨਾ ਲਈ ਅਸਿਹ ਸੀ ਅਤੇ ਉਹ ਉਥੇ ਹੀ ਕਨੇਡਾ ਦੇ ਇੱਕ ਗੁਰਦੁਆਰੇ ਵਿੱਚ ਹੜਦੰਗ
ਮਚਾ ਕੇ ਇਸ ਤੇ ਹਮਲਾਵਰ ਹੋ ਗਏ ਸਨ। ਹੁਣ ਤੁਸੀਂ ਆਪ ਹੀ ਸੋਚੇ ਕਿ ਇੱਕ ਚੰਗਾ ਇਨਸਾਨ ਕੌਣ ਹੋਇਆ ਜੋ
ਸੱਚ ਨੂੰ ਸਮਝਦਾ ਹੈ? -ਸੰਪਾਦਕ।
(ਨੋਟ:- ਇਹ ਹੇਠਾਂ ਲਿਖੇ ਵਿਚਾਰ ਵੀ ਪ੍ਰੋ: ਇੰਦਰ ਸਿੰਘ ਘੱਗਾ ਦੇ
ਸੰਬੰਧ ਵਿੱਚ ਇੰਟਰਨੈੱਟ ਤੋਂ ਲਏ ਹਨ ਅਤੇ ਇਹ ਵੀ ਸੋਚਣ ਅਤੇ ਵਿਚਾਰਨ ਦੀ ਮੰਗ ਕਰਦੇ ਹਨ-ਸੰਪਾਦਕ)
ਪ੍ਰੋ: ਇੰਦਰ ਸਿੰਘ ਘੱਗਾ ਦੇ
ਰੱਖੜੀ ਦੇ ਤਿਉਹਾਰ ਬਾਰੇ ਲਿਖੇ ਲੇਖ ਸੰਬੰਧੀ ਇੱਕ ਭਾਈਚਾਰੇ ਵੱਲੋਂ ਪ੍ਰਗਟਾਏ ਇਤਰਾਜ ਕਾਰਨ ਜਿੱਥੇ
ਪ੍ਰੋ: ਘੱਗਾ ਨੂੰ ਬਾਘਾਪੁਰਾਣਾ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ, ਉੱਥੇ ਪਤਾ
ਲੱਗਾ ਹੈ ਕਿ ਬਾਘਾਪੁਰਾਣਾ ਤੋਂ ਛਪਦੇ ਹਫਤਾਵਾਰੀ ਅਖਬਾਰ ‘ਮਾਲਵਾ ਮੇਲ’ ਦੇ ਸੰਪਾਦਕ ਸ੍ਰੀ ਫੂਲ
ਮਿੱਤਲ ਨੂੰ ਵੀ ਕਾਰਵਾਈ ਵਿੱਚ ਲਿਆ ਗਿਆ ਹੈ। ਵਿਚਾਰ ਪ੍ਰਗਟਾਵੇ ਦੇ ਮੌਲਿਕ ਅਧਿਕਾਰ ਦਾ ਗਲਾ ਘੁੱਟਣ
ਵਰਗੀ ਕਾਰਵਾਈ ਦਾ ਹੋਣਾ ਹਰ ਕਲਮਕਾਰ ਲਈ ਚੇਤਾਵਨੀ ਹੈ ਕਿ ਉਹਨਾਂ ਨੇ ਆਪਣੀ ਕਲਮ ਆਜ਼ਾਦਾਨਾ
ਚਲਾਉਂਦੇ ਰਹਿਣਾ ਹੈ ਜਾਂ ਕਿਸੇ ਪੰਜਾਲੀ ‘ਚ ਗਲ ਦੇ ਕੇ ਚਲਾਉਣੀ ਹੈ। ਪਾਠਕਾਂ ਨੂੰ ਯਾਦ ਹੋਵੇਗਾ
ਕਿ ਪਿਛਲੇ ਮਹੀਨੇ ਹੀ ਟਵਿੱਟਰ ਉੱਪਰ ਘੁੰਮਦੀ ਰਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਛਾਪਣ ਦੇ
ਮਾਮਲੇ ਨੂੰ ਹਥਿਆਰ ਬਣਾ ਕੇ ਸਮੇਂ ਸਮੇਂ ‘ਤੇ ਲੋਕ ਸਮੱਸਿਆਵਾਂ ਉਠਾਉਂਦੇ ਆ ਰਹੇ ਅਖਬਾਰ ‘ਖੁੱਲ੍ਹੀ
ਸੋਚ’ ਦਾ ਸਾਰਾ ਰਿਕਾਰਡ ਅਤੇ ਸਾਮਾਨ ਸਾਡੇ ‘ਸਿੱਖਾਂ’ ਨੇ ਫੂਕ ਦਿੱਤਾ ਸੀ ਤੇ ਨਹਿਰ ‘ਚ ਸੁੱਟ
ਦਿੱਤਾ ਸੀ। ਬੇਸ਼ੱਕ ਖੁੱਲ੍ਹੀ ਸੋਚ ਅਖਬਾਰ ‘ਚ ਲੱਗੀ ਖ਼ਬਰ ਦਾ ਅੱਖਰ ਅੱਖਰ ਇਸ ਗੱਲ ‘ਤੇ ਜ਼ੋਰ
ਦਿੰਦਾ ਸੀ ਕਿ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਨਾ ਸਰਾਸਰ ਗਲਤ ਹੈ। ਪਰ ਉਸੇ
ਕਿਰਤ ਦੀ ਮਹਿਮਾ ਕਰਨ ਵਾਲੇ ਗੁਰੂ ਦੀ ਫੋਟੋ ਨੂੰ ਆਧਾਰ ਬਣਾ ਕੇ, ਉਸੇ ਗੁਰੂ ਨੂੰ ਮੰਨਣ ਵਾਲਿਆਂ ਨੇ
ਸੰਪਾਦਕ ਰਾਜੇਸ਼ ਸ਼ਰਮਾ ਦੀ ਕਿਰਤ ਦੇ ਵਸੀਲੇ ਹੀ ਫੂਕ ਸੁੱਟੇ ਸਨ। ਉਲਟਾ ਸੰਪਾਦਕ ਰਾਜੇਸ਼ ਸ਼ਰਮਾ
ਅਤੇ ਪੱਤਰਕਾਰ ਸਾਹਿਬ ਸੰਧੂ ਨੂੰ ਧਾਰਾ ੨੯੫ ਏ-੨੯੮ ਤਹਿਤ ਜੇਲ੍ਹ ਭੇਜ ਦਿੱਤਾ ਸੀ।’ਖੱਲ੍ਹੀ
ਸੋਚ’ ਅਖ਼ਬਾਰ ਦੇ ਸੰਪਾਦਕ ਰਾਜੇਸ਼ ਸ਼ਰਮਾ ਨੇ ਲੁਧਿਆਣਾ ਦੇ ਇੱਕ ਹਸਪਤਾਲ ਵੱਲੋਂ ਦਾਨ ਹੋਏ ਖੂਨ
ਦੀਆਂ ਬੋਤਲਾਂ ਵੇਚਣ ਦੇ ਮਾਮਲੇ ਨੂੰ ਜਿੰਨੀ ਬੇਬਾਕੀ ਤੇ ਹੌਸਲੇ ਨਾਲ ਉਭਾਰਿਆ ਸੀ। ਉਹ ਖੂਨ ਲੱਗਣ
ਵੇਲੇ ਕਿਸੇ ਦੀ ਜਾਤ ਜਾਂ ਧਰਮ ਨਹੀਂ ਦੇਖਿਆ ਗਿਆ ਹੋਣਾ, ਜਿਸ ਖੂਨ ਦੇ ਕਤਰਿਆਂ ਦਾ ਮੁੱਲ ਪਵਾਉਣ ਲਈ
ਸ਼ਰਮਾ ਨੇ ਵੈਰ ਸਹੇੜ ਲਏ ਹਨ। ਪਰ ਸਾਡੇ ਲੋਕਾਂ ਨੇ ਉਹਨਾਂ ਨੂੰ ਕੀ ਸ਼ਾਬਾਸ਼ ਦਿੱਤੀ? ਉਹਨਾਂ ਦੀ
ਰੋਜ਼ੀ ਰੋਟੀ ਦਾ ਸਾਧਨ ਸਾਰਾ ਸਮਾਨ ਫੂਕ ਦਿੱਤਾ। ਜੇ ਇਸੇ ਤਰ੍ਹਾਂ ਹੀ ਸੱਚ ਨੂੰ ਫਾਂਸੀ ਮਿਲਦੀ ਰਹੀ
ਤਾਂ ਕੀ ਕੋਈ ਕਲਮਕਾਰ ਸੱਚ ਦੇ ਰਾਹ ‘ਤੇ ਚੱਲਣ ਦੀ ਜ਼ੁਅਰਤ ਕਰੇਗਾ? ਜੇਕਰ ਇਸੇ ਤਰ੍ਹਾਂ ਹੀ ਪ੍ਰੈੱਸ
ਦੀ ਆਜਾਦੀ ਦਾ ਗਲਾ ਘੁੱਟਿਆ ਜਾਂਦਾ ਰਿਹਾ ਤਾਂ ਸਿਰਫ ਚਮਚਿਆਂ ਕੜਛੀਆਂ ਦੇ ਅਖ਼ਬਾਰ ਹੀ ਮੈਦਾਨ ਵਿੱਚ
ਰਹਿ ਜਾਣਗੇ। ਅਜਿਹੇ ਮਾਮਲਿਆਂ ‘ਚ ਵੱਡੀਆਂ ਵੱਡੀਆਂ ਸਾਹਿਤ ਸਭਾਵਾਂ, ਪੱਤਰਕਾਰ ਯੂਨੀਅਨਾਂ ਆਦਿ ਦੀ
ਚੁੱਪ ਭਵਿੱਖ ਵਿੱਚ ਵੀ ਅਨੇਕਾਂ ਅਜਿਹੇ ਇੱਕਪਾਸੜ ਮਸਲਿਆਂ ਨੂੰ ਜਨਮ ਦੇਵਗੀ।…….ਮਨਦੀਪ ਖੁਰਮੀ
ਹਿੰਮਤਪੁਰਾ
(21/08/13)
ਸਰਬਜੋਤ ਸਿੰਘ ਦਿੱਲੀ
ਚੰਗਾ ਹੋਇਆ ਘੱਗਾ ਜੀ ਨੂੰ ਜੇਲ ਹੋ ਗਈ
ਵੈਸੇ ਵੇਖਿਆ ਜਾਵੇ ਤੇ ਚੰਗਾ ਹੋਇਆ ਘੱਗਾ ਜੀ ਨੂੰ ਜੇਲ ਹੋ ਗਈ। ਪਤਾ ਨਹੀਂ ਉਹ ਬਜੁਰਗ
ਆਪਣੇ ਆਪ ਨੂੰ ਸਮਝਦਾ ਕੀ ਹੈ ਜਿਗਰਾ ਕਿੱਦਾਂ ਹੋ ਗਿਆ ਇਸ ਸੁੱਤੇ ਸਮਾਜ ਨੂੰ ਹਲੂਣਾ ਦੇ ਕੇ ਉਠਾਉਣ
ਦਾ ਸਾਰੀ ਨੀਂਦ (ਗਫਲਤ ਦੀ) ਹੀ ਖਰਾਬ ਕਰ ਛੱਡੀ, ਕੀ ਘੱਗਾ ਜੀ ਭੁੱਲ ਗਏ ਇਹ ਉਹੀ ਸਮਾਜ ਹੈ ਜਿਸਨੂੰ
ਉਠਾਉਣਾ ਚਾਹਿਆ ਸੀ ਗੁਰੂ ਨਾਨਕ ਨੇ ਤੇ ਇਨ੍ਹਾਂ ਨੇ ਹੀ ਗੁਰੂ ਨਾਨਕ ਨੂੰ ਬੇਤਾਲਾ ਭੂਤਨਾ ਕਹਿ ਕੇ
ਵੱਟੇ ਤਕ ਮਾਰੇ ਸੀ।
ਕੀ ਘੱਗਾ ਜੀ ਭੁੱਲ ਗਏ ਨੇ ਕੇ ਜਿਸ ਸਿਸਟਮ ਦੇ ਖਿਲਾਫ਼ ਉਹ ਲਿਖ ਜਾਂ ਬੋਲ ਰਹੇ ਨੇ ਉਹ ਸਿਸਟਮ ਨਹੀਂ
ਜਰ ਸਕਦਾ ਆਮ ਲੁਕਾਈ ਦੇ ਉਠਾਏ ਜਾਣ ਨੂੰ, ਇਹ ਓਹੀ ਸਿਸਟਮ ਹੈ ਜੋ ਗੁਰੂ ਅਰਜੁਨ, ਗੁਰੂ ਤੇਗ
ਬਹਾਦੁਰ, ਛੋਟੇ ਸਾਹਿਬਜਾਦੇ ਅਤੇ ਹੋਰ ਅਨਗਿਨਤ ਸਿਖਾਂ ਦੀ ਸ਼ਹਾਦਤ ਦਾ ਜਿਮੇਵਾਰ ਹੈ, ਇਹ ਓਹੀ ਸਿਸਟਮ
ਹੈ ਜੋ ਆਪਣੇ ਅਖੌਤੀ ਦੇਵੀ ਦੇਵਤਿਆਂ ਵੱਲੋਂ ਕਿਤੇ ਗਏ ਵਿਭਚਾਰਕ ਕਰਮਾਂ ਨੂੰ ਤੇ ਸਿਰ ਮੱਥੇ ਰਖਦਾ
ਹੈ ਪਰ ਜੇ ਕੋਈ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰੰਥਾਂ ਚ ਲਿਖਿਆਂ ਗੱਲਾਂ ਸੁਨਾ ਹੀ ਦਵੇ ਤੇ ਉਸਨੂੰ
ਧਾਰਮਕ ਭਾਵਨਾਵਾਂ ਭੜਕਾਉਣ ਵਾਲਾ ਕਹਿੰਦਾ ਹੈ।
ਇਹ ਉਹੀ ਸਿਸਟਮ ਹੈ ਜੋ ਆਪਣੀਆਂ ਅਸ਼ਲੀਲ ਰਚਨਾਵਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਹੇਠ ਸਿਖ
ਪੰਥ ਚ ਵੀ ਵਾੜ ਕੇ ਸਿਖਾਂ ਦੇ ਉੱਤਮ ਚਰਿਤਰ ਨੂੰ ਵੀ ਦਾਗ੍ਹੀ ਅਤੇ ਸਿਖਾਂ ਦੇ ਗੁਰੂ ਨੂੰ ਵਿਭਿਚਾਰੀ
ਪੇਸ਼ ਕਰਨਾ ਚਾਹੁੰਦਾ ਹੈ ਅਤੇ ਕੁਛ ਕੁ ਮੁਠੀ ਭਰ ਲੋਕਾਂ ਨੇ ਰਾਜਸੀ ਤਾਕਤ ਦੇ ਸਹਾਰੇ ਉਨ੍ਹਾ ਨੂੰ ਸਿਖ
ਪੰਥ ਦੇ ਮੱਥੇ ਮੜ੍ਹਿਆ ਹੋਇਆ ਹੈ।
ਅੱਜ ਲੋੜ ਹੈ ਸਾਰੇ ਸੂਝਵਾਨ ਸਿਖਾਂ ਨੂੰ ਇਕਠੇ ਹੋ ਕੇ ਇਹੋ ਜੇਹੀਆਂ ਘਟਨਾਵਾਂ ਤੋਂ ਨਜਿੱਠਨ ਦੀ ਇਹ
ਧਿਆਨ ਰਖਿਆ ਜਾਵੇ ਕੇ ਜੇ ਅਸੀਂ ਕੋਈ ਵੀ ਗੱਲ ਸਟੇਜ ਤੋਂ ਕਰਦੇ ਹਾਂ ਉਸ ਦੀ ਤਸਦੀਕ ਕਰਾਉਣ ਲਈ ਸਾਡੇ
ਕੋਲ ਠੋਸ ਪ੍ਰਮਾਣ ਨਾਲ ਹੋਣ ਤਾਂਜੋ ਸਮਾਂ ਪੈਣ ਤੇ ਉਹ ਪ੍ਰਮਾਣ ਰਖੇ ਜਾ ਸਕਣ।
ਇਹ ਪਹਿਲਾ ਹਮਲਾ ਨਹੀਂ ਹੈ ਬਿਪਰਵਾਦੀ ਸੋਚ ਦਾ ਜਾਗਰੂਕ ਤਬਕੇ ਉੱਤੇ ਪਹਿਲੇ ਵੀ ਕਈ ਪ੍ਰਮਾਣ ਨੇ
ਸਾਡੇ ਸਾਮਨੇ ਜਿਵੇਂ ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਗਿਆਨੀ ਭਾਗ ਸਿੰਘ ਅੰਬਾਲਾ, ਪ੍ਰੋਫ਼ੇਸਰ
ਦਰਸ਼ਨ ਸਿੰਘ, ਤੇ ਹੁਣ ਇੰਦਰ ਸਿੰਘ ਘੱਗਾ ਇਹ ਸਬ ਕਿਸੇ ਨਾ ਕਿਸੇ ਤਰੀਕੇ ਨਾਲ ਉੱਸੇ ਬਿਪਰ ਦੀ ਚਾਲ
ਦਾ ਸ਼ਿਕਾਰ ਨੇ।
ਭਲਾਈ ਇੱਸੇ ਚ' ਹੈ ਕੇ ਇਕਠੇ ਹੋ ਕੇ ਇਸ ਸਿਸਟਮ ਦੇ ਖਿਲਾਫ਼ ਹੋਰ ਜੋਰਦਾਰ ਪ੍ਰਚਾਰ ਛੇੜਿਆ ਜਾਵੇ
ਤਾਹੀਂ ਕੁਛ ਹਾਸਿਲ ਹੈ ਨਹੀਂ ਤੇ ਅਸੀਂ ਆਪਣੇ ਆਪ ਨੂੰ ਸੂਝਵਾਨ ਅਖਾਉਣ ਵਾਲੇ ਆਪਸ ਚ ਹੀ ਭਿੜਦੇ ਰਹਿ
ਜਾਵਾਂਗੇ ਤੇ ਬਿਪਰ ਇਸ ਗੱਲ ਦਾ ਫਾਇਦਾ ਚੁਕਦਾ ਰਹੇਗਾ।
ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਵਿਦਿਆਰਥੀ
ਸਰਬਜੋਤ ਸਿੰਘ ਦਿੱਲੀ
www.sarabjotsingh.info
(21/08/13)
ਵਰਿੰਦਰ ਸਿੰਘ ਗੋਲਡੀ
ਨਾ
ਡਰਿਆ ਤੇ ਨਾ ਡਰੇਗਾ ਇਹ ਰਬ ਦਾ ਬੰਦਾ,
ਬੱਸ ਗੁਰੂ ਦੀ ਗਲ ਹੀ ਕਰੇਗਾ ਇਹ ਰਬ ਦਾ ਬੰਦਾ|
ਸਚ ਬੋਲਣ ਤੇ ਵੀ ਪਾਬੰਦੀ ਹੁਣ ਲਾਈ ਜਾਵੇਗੀ,
ਸਿੱਖੀ ਦੀ ਸੋਚ ਦੇਖਦੇ ਹਾਂ ਕੱਦ ਤੱਕ ਦਬਾਈ ਜਾਵੇਗੀ,
ਕੋਈ ਕਦੇ ਵੀ ਨਾ ਜਾਗੇ ਸਰਕਾਰ ਤਾਂ ਏਹੀ ਚਾਹੇਗੀ,
ਕੱਦ ਤੱਕ ਹੋਰ ਇਹ ਸਿੰਘਾਂ ਨੂੰ ਜੇਲਾਂ ਵਿੱਚ ਪਾਏਗੀ,
ਕਦੋਂ ਤੱਕ ਸਹਾਂਗੇ ਅਸੀਂ ਇਹ ਗੁਲਾਮੀ ਦਾ ਫੰਦਾ?
ਨਾ ਡਰਿਆ ਤੇ ਨਾ ਡਰੇਗਾ ਇਹ ਰਬ ਦਾ ਬੰਦਾ,
ਬੱਸ ਗੁਰੂ ਦੀ ਗਲ ਹੀ ਕਰੇਗਾ ਇਹ ਰਬ ਦਾ ਬੰਦਾ|
ਕੌਣ ਕਹੰਦਾ ਹੈ ਕੇ ਇਹ ਦੇਸ਼ ਅਜਾਦ ਹੈ?
ਧਰਮ ਨਿਰਪਖਤਾ ਦਾ ਇਸ ਦੇਸ਼ ਵਿੱਚ ਰਾਜ਼ ਹੈ?
ਕੀ ਘੱਟ ਗਿਣਤੀਆਂ ਦੀ ਵੀ ਐਥੇ ਕੋਈ ਆਵਾਜ਼ ਹੈ?
ਪਰ ਸਾਨੂੰ “ਘਘੇ” ਵਰਗੇ ਪ੍ਰਚਾਰਕਾ ਤੇ ਪੂਰਾ ਨਾਜ਼ ਹੈ,
“ਗੋਲਡੀ” ਐਦਾਂ ਦੇ ਹਜਾਰਾਂ ਜੁਲਮ ਸਹੇਗਾ ਇਹ ਰਬ ਦਾ ਬੰਦਾ,
ਨਾ ਡਰਿਆ ਤੇ ਨਾ ਡਰੇਗਾ ਇਹ ਰਬ ਦਾ ਬੰਦਾ,
ਬੱਸ ਗੁਰੂ ਦੀ ਗਲ ਹੀ ਕਰੇਗਾ ਇਹ ਰਬ ਦਾ ਬੰਦਾ|
(21/08/13)
ਸੁਰਿੰਦਰ ਸਿੰਘ “ਖਾਲਸਾ”
ਬਾਦਲ ਜੀ, ਸਿੱਖ ਕੌਮ ਦਾ ਬੇੜਾ ਤਾਂ ਨਾ ਰੋਹੜੋ …
ਸਾਡੇ ਸਭ ਤੋਂ ‘ਪਿਆਰੇ-ਪਿਆਰੇ “ਬਾਦਲ” ਜੀ, ਤੁਹਾਡੇ ਸਭ ਵਾਰੇ ਨਿਆਰੇ ਬਾਦਲ ਜੀ। ਸੀ,
ਐਮ, ਦੀ ਕੁਰਸੀ ਦੇ ਸਹਾਰੇ “ਬਾਦਲ” ਜੀ, ਫਖਰ-ਏ ਕੌਮ ਦੇ ਕਾਰੇ “ਬਾਦਲ” ਜੀ। ਤੁਸੀਂ ਰੱਜ-ਰੱਜ
ਹਕੂਮਤਾਂ ਮਾਨੋਂ, ਪਰ ਕੌਮ ਦਾ ਬੇੜਾ ਤਾਂ ਨਾ ਰੋਹੜੋ … … … … … ਹੱਥ ਬੰਨ੍ਹ ਬੇਨਤੀ ਆ ਬਾਦਲ ਜੀ,
ਸਿੱਖ ਕੌਮ ਦਾ ਬੇੜਾ ਤਾਂ ਨਾ ਰੋਹੜੋ … … … … …
ਲੋਕਾਂ ਦੇ ਲੀਡਰ ਕਰੋੜਾਂ ਦੇ ਘਪਲੇ ਕਰਦੇ ਨੇ, ਕੋਈ ਇਤਰਾਜ਼ ਨਹੀਂ ਤੁਸੀਂ ਵੀ ਕਰ ਸਕਦੇ ਹੋ। ਉਹ
ਗੱਦੀਆਂ ਦਿੰਦੇ ਧੀਆਂ ਪੁਤੱਰਾਂ ਨੂੰ, ਕੋਈ ਇਤਰਾਜ਼ ਨਹੀਂ ਤੁਸੀਂ ਵੀ ਏਦਾਂ ਕਰ ਸਕਦੇ ਹੋ। ਇਨ੍ਹਾਂ
ਗੱਦੀਆਂ ਪਿੱਛੇ “ਬਾਦਲ” ਜੀ, ਸਿੱਖਾਂ ਨੂੰ ਰਗੱੜੇ ਲਗਾਨਾ ਛੋੜੋ … … … … … ਹੱਥ ਬੰਨ੍ਹ ਬੇਨਤੀ ਆ
‘ਬਾਦਲ’ ਜੀ, ਸਿੱਖ ਕੌਮ ਦਾ ਬੇੜਾ ਨਾ ਰੋਹੜੋ … … … … …
ਚੇਲੇ ਬਣ ਗਏ ‘ਆਸ਼ੂ ਤੋਸ਼’ ਦੇ ਤੁਸੀੇਂ, ‘ਸੌਦਾ ਸਾਧ’ ਦੀਆਂ ਹਾਜ਼ਰੀਆਂ ਭਰਦੇ ਹੋ। “ਵੋਟਾਂ” ਦੇ ਲਈ
ਲੇਲ੍ਹੜੀਆਂ ਕਢਦੇ ਹੋ, “ਕੁਰਸੀਆਂ” ਦੇ ਲਈ ਤਰਲੇ ਕਰਦੇ ਹੋ। ਲੀਡਰ ਬਣ ਜਾਉ ਆਮ ਜਨਤਾ ਦੇ,
ਪਾਖੰਡੀਆਂ ਦਾ ਖਹਿੜਾ ਛੋੜੋ … … … …. ਹੱਥ ਬੰਨ੍ਹ ਬੇਨਤੀ ਆ ‘ਬਾਦਲ’ ਜੀ, ਸਿੱਖ ਕੌਮ ਦਾ ਬੇੜਾ
ਤਾਂ ਨਾ ਰੋਹੜੋ … … … …. .
ਸਿਰ ਤੇ ਬੈਠਾਇਆ ਹੈ ਸਿੱਖਾਂ ਨੇ, ਗੰਢ ਤੁੱਪ ਕਰ ਲਈ ਤੁਸਾਂ ਗੈਰਾਂ ਨਾਲ। ਸਿੱਖ “ਮਸਲੇ” ਤੁਸੀਂ
ਵਿਸਾਰ ਦਿੱਤੇ, ਗਲਵਕੜੀ ਪਾ ਲਈ ਤੁਸਾਂ ਗੈਰਾਂ ਨਾਲ। ਗੈਰਾਂ ਨੂੰ ਵੀ ਨਾਲ ਮਿਲਾਉ ਜੀ ਸਦਕੇ, ਪਰ
ਆਪਣਿਆਂ ਦਾ ਦਿਲ ਤਾਂ ਨਾ ਤੋੜੋ … … … … … ਹੱਥ ਬੰਨ੍ਹ ਬੇਨਤੀ ਆ “ਬਾਦਲ” ਜੀ, ਸਿੱਖ ਕੌਮ ਦਾ
ਬੇੜਾ ਤਾਂ ਨਾ ਰੋਹੜੋ … … … …. .
ਤੁਸੀਂ ਲੁਟੱਦੇ ਕੁਟੱਦੇ ਸਿਖਾਂ ਨੂੰ, ਨਾਲੇ ਇਨ੍ਹਾਂ ਦੀਆਂ ਵੋਟਾਂ ਤੇ ਹੀ ਰਾਜ ਕਰੋਂ। ਕਿਵੇਂ
“ਗੁਲਾਮ” ਇਨ੍ਹਾਂ ਨੂੰ ਰਖਣਾ ਏ, “ਦੁਸ਼ਮਣਾਂ ਨਾਲ ਰਲ ਜਾਲ ਸਾਜ ਕਰੋਂ। ਭਲਾ ਨਹੀਂ ਕਰ ਸਕਦੇ ਕੌਮ
ਦਾ, ਤੁਸੀਂ ਬੁਰਾ ਵੀ ਕਰਨਾ ਛੋੜੋ … … … …. . ਹੱਥ ਬੰਨ੍ਹ ਬੇਨਤੀ ਆ ‘ਬਾਦਲ’ ਜੀ, ਕੌਮ ਦਾ ਬੇੜਾ
ਤਾਂ ਨਾ ਰੋਹੜੋ … … … …. .
ਪਹਿਲਾਂ “ਚੰਦੂਆਂ’ -ਗੰਗੂਆਂ” ਮਰਵਾਇਆ ਸੀ, ਇਤਿਹਾਸ ਦੇ ਪੰਨੇ ਬੋਲਦੇ ਨੇ। ਲੱਖ ਛੁਪਕੇ ਵੀ ਜੋ ਕਰਮ
ਕਰੋਂ, ਇਤਿਹਾਸ ਕਾਰ ਹੀ ਪੜਦੇ ਖੋਲ੍ਹਦੇ ਨੇ। ਤੁਸੀਂ ਬਣਕੇ ਸਾਡੇ ਅਪਣੇ ਹੀ, ਨਾ ਅਪਣਿਆਂ ਦੀ ਕਿਸਮਤ
ਫੋੜੋ … … … … …. ਹੱਥ ਬੰਨ੍ਹ ਬੇਨਤੀ ਆ ਬਾਦਲ” ਜੀ, ਕੌਮ ਦਾ ਬੇੜਾ ਤਾਂ ਨਾ ਰੋਹੜੋ … … … … …
ਪਟਖਣੀਆਂ ਦਿੰਦੇ ਪੁਰਾਣੇ ਸਾਥੀਆਂ ਨੂੰ, ਮੋਢੇ `ਚੜ੍ਹਕੇ ਜਿੰਨ੍ਹਾਂ ਦੇ, ਰਾਜ ਕਰਦੇ ਹੋ। ਜੋ
“ਸ਼ਹੀਦ” ਹੋਏ ਤੁਹਾਡੇ ਨਾਹਰਿਆਂ ਤੇ, ਉਨ੍ਹਾਂ ਦੀਆਂ ‘ਲਾਸ਼ਾਂ’ ਦੇ, ਸੌਦੇ ਕਰਦੇ ਹੋ। ਨਾ ਪੁੱਤ
ਮਰਵਾਉ ਬੇਗਾਨੇ ਤੁਸੀਂ, ਨਾ ਵਾਅਦੇ ਕਰਕੇ ਤੋੜੋ … … … …. .
ਹੱਥ ਬੰਨ੍ਹ ਬੇਨਤੀ ਆ ‘ਬਾਦਲ’ ਜੀ, ਕੌਮ ਦਾ ਬੇੜਾ ਤਾਂ ਨਾ ਰਹੜੋ … … … …. .
ਅਪਣੀ ਭਾਈ ਵਾਲ ਪਾਰਟੀ ਤੋਂ, ਕੁੱਝ ਨਾ ਕੁੱਝ ਤਾਂ ਸਿਖਿਆ ਲੈ ਲਉ। ਉਹ ਅਹਿਸਾਨ ਮੰਨਦੇ ਅਪਣੇ ਲੋਕਾਂ
ਦਾ, ਤੁਸੀਂ ਵੀ ਏਹੋ ਸਿਖਿਆ ਲੈ ਲਉ। ਪਤੀ ਪਤਨੀ ਦਾ ਰਿਸ਼ਤਾ ਨਿਭਾਉ ਜੀ ਸਦਕੇ, ਸਾਨੂੰ ਸਾਡੇ ਹਾਲ ਤੇ
ਛੋੜੋ … … … …. . ਹੱਥ ਬੰਨ੍ਹ ਬੇਨਤੀ ਆ “ਬਾਦਲ” ਜੀ, ਕੌਮ ਦਾ ਬੇੜਾ ਤਾਂ ਨਾ ਰੋਹੜੋ … … … …. .
ਘਰ ਅਪਣੇ ਦਾ “ਰਾਖਾ” ਸਮਝਿਆਂ ਸੀ, ਤੁਹਾਡਾ ਕਰਕੇ ਅਸੀ ਵਸਾਹ ਰਹਿ ਗਏ। ਲਗੱਦੈ ਚੋਰ ਤੇ ਕੁੱਤੀ ਰਲ
ਗਏ ਨੇ, ਤਾਹੀਉ “ਲੁਟੇਰੇ ਮੱਲ ਕੇ ਰਾਹ ਬਹਿ ਗਏ। ਬਹੁਤ ਠਗੱੀਆਂ ਬਗੱੀਆਂ ਮਾਰ ਲਈਆਂ ਹੁਣ ਤਾਂ
ਮੁਹਾਰਾਂ ਮੋੜੋ … … … …. . ਹੱਥ ਬੰਨ੍ਹ ਬੇਨਤੀ ਆ ਬਾਦਲ ਜੀ ਕੌਮ ਦਾ ਬੇੜਾ ਤਾਂ ਨਾ ਰੋਹੜੋ … … …
…. .
ਕਬਜ਼ਾ ਕਰਕੇ “ਸ਼੍ਰੋਮਣੀ ਕਮੇਟੀ” ਤੇ, ਸਭ ਲੁੱਟ ਦੇ ਦਰਵਾਜੇ ਖੋਹਲ ਦਿੱਤੇ। “ਸਾਧ ਲਾਣੇ” ਨਾਲ ਪਾ
ਸਾਂਝ ਤੁਸਾਂ, ਸਭ “ਸਿੱਖੀ ਸਿਧਾਂਤ” ਨੇ ਰੋਲ ਦਿੱਤੇ। ਇੱਕ ਘਰ ਡਾਇਨ ਵੀ ਛੱਡ ਜਾਂਦੀ ਕ੍ਰਿਪਾ ਕਰਕੇ
ਇਹ ਘਰ ਤਾਂ ਛੋੜੋ … … … …. . ਹੱਥ ਬੰਨ੍ਹ ਬੇਨਤੀ ਆ “ਬਾਦਲ” ਜੀ, ਕੌਮ ਦਾ ਬੇੜਾ ਤਾਂ ਨਾ ਰੋਹੜੋ
… … … ….
ਤੁਸੀਂ ਕਹਿਕੇ ਪੰਥ ਚੋਂ ਵਿਦਵਾਨ ਛੇਕੇ, ਨਾਲੇ ਕੇਸ ਕਈ ਤਰ੍ਹਾਂ ਦੇ ਕੀਤੇ ਨੇ। ਜਿਹੜਾ ਧੱਕਾ
ਸਿੱਖਾਂ ਨਾਲ ਕਰੇ, ਉਸਨੂੰ ਲਗਦੇ ਤਰੱਕੀ ਦੇ ਫੀਤੇ ਨੇ। ਜੋ ਰੀਤ ਜੁਗਾਂ ਦੀ ਬਣ ਗਈ ਏ, ਇਸ ਰੀਤ ਨੂੰ
ਹੁਣ ਤਾਂ ਤੋੜੋ … … … … … ਹੱਥ ਬੰਨ੍ਹ ਬੇਨਤੀ ਆ” ਬਾਦਲ” ਜੀ, ਸਿੱਖ ਕੌਮ ਦਾ ਬੇੜਾ ਤਾਂ ਨਾ
ਰੋਹੜੋ … … … … … ….
ਅਪਣੇ “ਨੌਕਰਾਂ” ਤੋਂ ਮੰਗ “ਸਨਮਾਨ” ਲੈਣਾ, ਮਾਲਕ ਦੀ ਹੇਠੀ ਹੁੰਦੀ ਐ। ਫਖਰ-ਏ ਕੌਮ ਲਿਆ ਦਿਹਾੜੀ
ਦਾਰਾਂ ਤੋਂ, ਲਗਦੈ ਰਿਸ਼ਵਤ ਐਠੀ ਹੁੰਦੀ ਐ। ਇਤਨਾ ਵੀ ਨਾ ਗਿਰ ਜਾਉ ਤੁਸੀਂ, ਗੋਡੇ ਕਹਿਣ ਕਿ ਉਠਣਾ
ਛੋੜੋ … … … … … ਹੱਥ ਬੰਨ੍ਹ ਬੇਨਤੀ ਆ “ਬਾਦਲ ਜੀ, ਕੌਮ ਦਾ ਬੇੜਾ ਤਾਂ ਨਾ ਰੋਹੜੋ … … … … …
ਪਾਣੀ ਗੋਡੀ ਦੀ ਲੋੜ ਜਿਸ ਬਾਗ ਨੂੰ ਸੀ, ਤੁਸੀਂ ਤੇਲ ਜੜੀਂ ਪਾ ਬਹਿ ਗਏ। ਤੁਹਾਡੀ ਕਰਤੂਤ ਨੇ ਬਾਗ
ਸੁਕਾ ਦਿੱਤਾ, ਕੁੱਝ ਚੰਦ ਹੀ “ਬੂਟੇ” ਰਹਿ ਗਏ।
“ਸੁਰਿੰਦਰ ਸਿੰਘ” ਕਹੇ ਬਾਦਲ ਜੀ, ਸਿੱਖਾਂ ਦੀ ਹੋਰ ਨਾ ਬਾਂਹ ਮਰੋੜੋ … … … …. .
ਹੱਥ ਬੰਨ੍ਹ ਬੇਨਤੀ ਆ “ਬਾਦਲ” ਜੀ, ਕੌਮ ਦਾ ਹੋਰ ਨਾ ਬੇੜਾ ਰੋਹੜੋ … … … ….
ਸ੍ਰ; ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ= 97287 43287, 94662 66708,
(20/08/13)
ਗੁਰਿੰਦਰ ਸਿੰਘ ਕੋਟਕਪੂਰਾ
ਪ੍ਰੋ. ਇੰਦਰ ਸਿੰਘ ਘੱਗਾ ਖਿਲਾਫ਼ ਝੂਠਾ ਮਾਮਲਾ ਦਰਜ ਕਰਨ ਅਤੇ ਉਨਾਂ ਦੀ ਗ੍ਰਿਫਤਾਰੀ ਦੀ ਚੁਫੇਰਿਓ
ਨਿਖੇਧੀ
ਕੋਟਕਪੂਰਾ, 20 ਅਗਸਤ (ਗੁਰਿੰਦਰ ਸਿੰਘ) :- ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ
ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਸਮੇਤ ਹੋਰ ਮਿਸ਼ਨਰੀ ਪ੍ਰਚਾਰਕਾਂ ਨੇ ਪੰਥਕ ਵਿਦਵਾਨ ਤੇ ਸਿੱਖ
ਚਿੰਤਕ ਪ੍ਰੋ. ਇੰਦਰ ਸਿੰਘ ਘੱਗਾ ਦੀ ਗ੍ਰਿਫਤਾਰੀ ਦੀ ਪੁਰਜ਼ੋਰ ਸ਼ਬਦਾਂ `ਚ ਨਿੰਦਿਆ ਕੀਤੀ ਹੈ।
ਪ੍ਰਿੰ. ਪੰਨਵਾਂ ਅਨੁਸਾਰ ਜੇਕਰ ਹਕੂਮਤ ਨੇ ਲੇਖਕਾਂ ਦੀਆਂ ਦਲੀਲਾਂ ਨੂੰ ਅਣਦੇਖਿਆ ਕਰਕੇ ਉਨਾਂ
ਖਿਲਾਫ ਅਖੌਤੀ ਭਾਵਨਾਵਾਂ ਭੜਕਾਉਣ ਦੇ ਪੁਲਿਸ ਮਾਮਲੇ ਦਰਜ ਕਰਨੇ ਹਨ ਤਾਂ ਇਸਨੂੰ ਲੇਖਕਾਂ ਦਾ ਮਨੋਬਲ
ਡੇਗਣ ਵਾਲੀ ਕਾਰਵਾਈ ਆਖਿਆ ਜਾਵੇਗਾ। ਉਨਾਂ ਕਿਹਾ ਕਿ ਬਾਬੇ ਨਾਨਕ ਨੇ ਹਰ ਝੂਠ ਤੇ ਗਲਤ ਪਿਰਤ ਦਾ
ਬੜੀ ਦਲੇਰੀ ਨਾਲ ਖੰਡਨ ਕੀਤਾ ਸੀ ਤੇ ਅਜੋਕੇ ਸਮੇਂ ਦੇ ਪ੍ਰਚਾਰਕ ਬਾਬੇ ਨਾਨਕ ਦਾ ਫਲਸਫਾ ਦੁਨੀਆਂ ਦੇ
ਕੋਨੇ-ਕੋਨੇ `ਚ ਪਹੁੰਚਾਉਣ ਲਈ ਤਤਪਰ ਹਨ। ਜੇਕਰ ਬਾਬੇ ਨਾਨਕ ਦੀ ਬਾਣੀ ਦੇ ਹਵਾਲਿਆਂ ਨੂੰ ਗਲਤ ਕਰਾਰ
ਦਿੱਤਾ ਜਾਣ ਲੱਗਾ ਤਾਂ ਇਹ ਬਹੁਤ ਹੀ ਅਫਸੋਸਨਾਕ ਤੇ ਚਿੰਤਾਜਨਕ ਪਹਿਲੂ ਹੋਵੇਗਾ। ਮਿਸ਼ਨਰੀ ਪ੍ਰਚਾਰਕ
ਪ੍ਰੋ. ਸਰਬਜੀਤ ਸਿੰਘ ਧੂੰਦਾ ਤੇ ਗੁਰਜੰਟ ਸਿੰਘ ਰੂਪੋਵਾਲੀ ਨੇ ਕਿਹਾ ਕਿ ਸਿੰਘ-ਸੂਰਮਿਆਂ ਨੇ
ਸਮੇਂ-ਸਮੇਂ ਬਿਨਾਂ ਰੱਖੜੀ ਬੰਨਿਆਂ ਦੇਸ਼ ਦੀ ਆਬਰੂ ਨੂੰ ਰੁਲਣੋਂ ਬਚਾਇਆ ਤੇ ਗੈਰ ਸਿੱਖਾਂ ਦੀਆਂ
ਧੀਆਂ, ਭੈਣਾਂ ਨੂੰ ਸੁਰੱਖਿਅਤ ਮੁਗਲਾਂ ਤੋਂ ਛੁਡਾ ਕੇ ਉਨਾਂ ਦੇ ਮਾਪਿਆਂ ਤੱਕ ਪਹੁੰਚਾਇਆ, ਜੇਕਰ
ਕੋਈ ਲੇਖਕ ਰੱਖੜੀ ਦੇ ਅਖੌਤੀ ਤਿਉਹਾਰ ਬਾਰੇ ਗੁਰਬਾਣੀ ਦੇ ਹਵਾਲਿਆਂ ਨਾਲ ਸੱਚਾਈ ਲੋਕਾਂ ਸਾਹਮਣੇ
ਲਿਆਉਣੀ ਚਾਹੁੰਦਾ ਹੈ ਤਾਂ ਉਸ ਖਿਲਾਫ ਪੁਲਿਸ ਮਾਮਲੇ ਦਰਜ ਕਰਨ ਨੂੰ ਬਿਨਾਂ ਸ਼ੱਕ ਹਿਟਲਰਸ਼ਾਹੀ ਜਾਂ
ਡਿਕਟੇਟਰਸ਼ਿਪ ਆਖਿਆ ਜਾ ਸਕਦਾ ਹੈ। ਭਾਈ ਹਰਜਿੰਦਰ ਸਿੰਘ ਸਭਰਾ ਤੇ ਸੁਖਵਿੰਦਰ ਸਿੰਘ ਦਦੇਹਰ ਨੇ ਵੀ
ਪ੍ਰੋ. ਇੰਦਰ ਸਿੰਘ ਘੱਗਾ ਖਿਲਾਫ ਪੁਲਿਸ ਮਾਮਲਾ ਦਰਜ ਕਰਨ ਤੇ ਉਨਾਂ ਦੀ ਗ੍ਰਿਫਤਾਰੀ ਦੀ ਨੁਕਤਾਚੀਨੀ
ਕਰਦਿਆਂ ਆਖਿਆ ਕਿ ਪੁਰਾਤਨ ਸਮੇਂ `ਚ ਜੁਝਾਰੂ ਸਿੰਘਾਂ ਨੇ ਬਿਨਾਂ ਰੱਖੜੀ ਬੰਨਿਆਂ ਗੈਰਾਂ ਦੀਆਂ
ਔਰਤਾਂ ਨੂੰ ਸੁਰੱਖਿਅਤ ਛੁਡਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਤੇਗ ਦੇ ਉਹ ਜੌਹਰ ਦਿਖਾਏ
ਜਿਨਾਂ ਨੂੰ ਦੇਖ ਕੇ ਦੁਸ਼ਮਣਾਂ ਦੇ ਹੋਸ਼-ਹਵਾਸ ਉੱਡ ਗਏ। ਹਰ ਸਾਲ ਰੱਖੜੀ ਦੇ ਅਖੌਤੀ ਤਿਉਹਾਰ ਮੌਕੇ
ਔਰਤਾਂ ਤੇ ਮਾਸੂਮ ਬੱਚੀਆਂ ਨੂੰ ਮਹਿਸੂਸ ਕਰਵਾਉਣਾ ਕਿ ਤੂੰ ਕਮਜ਼ੋਰ ਹੈ ਤੇ ਤੇਰਾ ਭਰਾ ਤੇਰੀ ਰਾਖੀ
ਕਰੇਗਾ, ਅਜਿਹੀ ਗਲਤ ਪਿਰਤ ਅਤੇ ਝੂਠ ਖਿਲਾਫ ਜੇਕਰ ਲੋਕਾਂ ਨੂੰ ਵਿਦਵਾਨ ਲੇਖਕ ਨਹੀਂ ਦੱਸਣਗੇ ਤਾਂ
ਹੋਰ ਕੋਣ ਦੱਸੇਗਾ? ਉਨਾਂ ਦੁਨੀਆਂ ਭਰ ਦੇ ਸਮੂਹ ਪੰਥਦਰਦੀਆਂ ਨੂੰ ਅਪੀਲ ਕੀਤੀ ਕਿ ਉਹ ਹਕੂਮਤ ਦੀ ਇਸ
ਗਲਤ ਕਾਰਵਾਈ ਦਾ ਵਿਰੋਧ ਕਰਨ। ਪ੍ਰੋ. ਇੰਦਰ ਸਿੰਘ ਘੱਗਾ ਦੀ ਗ੍ਰਿਫਤਾਰੀ ਦੀ ਵਿਦੇਸ਼ੀ ਵਿਦਵਾਨਾਂ
ਗੁਰਚਰਨ ਸਿੰਘ ਜਿਉਣਵਾਲਾ, ਅਵਤਾਰ ਸਿੰਘ ਮਿਸ਼ਨਰੀ, ਪ੍ਰਭਦੀਪ ਸਿੰਘ ਟਾਈਗਰ ਜੱਥਾ ਯੂਕੇ, ਇੰਦਰਜੀਤ
ਸਿੰਘ ਕਾਨਪੁਰ, ਗੁਰਦੇਵ ਸਿੰਘ ਬਟਾਲਵੀ, ਡਾ. ਪਰਮਜੀਤ ਸਿੰਘ ਸਮਰਾ, ਸਰਬਜੀਤ ਸਿੰਘ ਸੈਂਕਰਾਮੰਟੋ,
ਤਰਲੋਚਨ ਸਿੰਘ ਦੁਪਾਲਪੁਰ ਆਦਿ ਨੇ ਵੀ ਸਖ਼ਤ ਨੁਕਤਾਚੀਨੀ ਕਰਦਿਆਂ ਝੂਠਾ ਮਾਮਲਾ ਰੱਦ ਕਰਨ ਦੀ ਮੰਗ
ਕੀਤੀ ਹੈ।
(20/08/13)
ਬਿਕਰਮਜੀਤ ਸਿੰਘ “ਜੀਤ”
ਤੇਰਾ
ਪੱਲਾ
ਪੱਲਾ ਫ਼ੜਿਆ ਏ ਤੇਰਾ ਅਸਾਂ ਹੇ ਦਾਤਾ, ਹੋਰ ਆਸਰੇ ਸਭ ਵਿਸਾਰ ਦਿੱਤੇ।
ਜੀਣੈਂ ਹੁੱਕਮ ਤੇ ਤੇਰੀ ਰਜ਼ਾ ਅੰਦਰ, ਮੱਤ ਅੱਕਲ ਸਭ ਤੈਥੋਂ ਨੇਂ ਵਾਰ ਦਿੱਤੇ।
ਮੇਲਾ ਜਗ ਦਾ ਚੱਲ ਰਿਹੈ ਕਲਜੁੱਗੀ, ਕਰੀਂ ਮੇਹਰ ਜੋ ਰਾਹ ਨ੍ਹਾਂ ਭੁੱਲੀਏ ਜੀ ।
ਹੇ ਦਾਤਿਆ ਸਾਡੀ ਨ੍ਹਾਂ ਬਾਂਹ ਛੱਡੀੰ, ਕਿਤੇ ਮਾਯਾ ਦੀ ਹੋੜ’ਚ ਨ੍ਹਾਂ ਰੁਲੀਏ ਜੀ ।
ਵਾਂਗ ਮੱਸਿਆਂ ਦੇ ਨੇਂ ਸਾਡੇ ਕਰਮ ਕਾਲੇ, ਬਹੁਡੀੰ ਆਪ ਤੇ ਸਾਨੂੰ ਸੁਮੱਤ ਦੇਵੀਂ।
ਹਿਰਦੇ ਕਰੀਂ ਰੋਸ਼ਨ ਦੇਵੀਂ ਨਾਮ ਅਪਣਾ, ਸੇਵਾ ਭਗਤੀ ਦੀ ਵੀ ਸਦਮੱਤ ਦੇਵੀਂ।
ਸੂਰਜ ਚ੍ਹੜੇ ਗਿਆਨ ਦਾ ਅੰਦਰ ਸਾਡੇ, ਨਾਮ ਤੇਰੇ ਦੀ ਨਾਲੇ ਬਰਸਾਤ ਹੋਵੇ।
ਰੋਮ ਰੋਮ ਭਿੱਜੇ ਤੇਰੇ ਪਿਆਰ ਅੰਦਰ, ਅਜਬ ਐਸੀ ਹੀ ਕੋਈ ਕਰਾਮਾਤ ਹੋਵੇ।
ਸੁੱਚੀ ਸਮਝ ਤੇ ਸੁੱਥਰੇ ਵੀਚਾਰ ਹੋਵਣ, ਮਾਣ ਅਣਖ ਨਾਲ ਉੱਚੇ ਝੁੱਲੀਏ ਜੀ।
ਚੰਗੇ ਕਰਮ ਹੋਵਣ ਜਪੇ ਨਾਮ ਰਸਨਾ, ਵਿਚ ਦਰਗਾਹ ਅੱਸੀ ਖਰੇ ਤੁੱਲੀਏ ਜੀ।
ਕਈ ਜਨਮ ਹੋਏ ਤੈਥੋਂ ਵਿਛੜਿਆਂ ਨੂੰ, ਇਹ ਜਨਮ ਦਾਤਾ ਨ੍ਹਾਂ ਅਜਾਈਂ ਲੰਘੇ।
ਦਯਾ ਤਰਸ ਦੀ ਨਜਰ ਤੂੰ ਪਾ ਅਪਣੀ, ਤੇਰੇ ਚਰਨਾਂ ਦੇ ਵਿੱਚ “ਜੀਤ” ਥਾਂ ਮੰਗੇ।
ਬਿਕਰਮਜੀਤ ਸਿੰਘ “ਜੀਤ”
(20/08/13)
ਕੁਲਵੰਤ ਸਿੰਘ ਢੇਸੀ
ਕਾਵੈਂਟਰੀ ਵਿਚ ਸਿੱਖ ਬਜ਼ੁਰਗ ਤੇ ਹਮਲਾ
ਰੌਸ਼ਨੀ ਤਾਂ ਕਰ ਲਵੋ ਜੀਅ ਸਦਕੇ ਸ਼ਹਿਰ ਅੰਦਰ, ਜੇ ਦਿਲ ਦਾ ਨੇਰ ਨਾ ਮਿਟਿਆ ਤਾਂ ਉਹ ਰੌਸ਼ਨੀ ਕੀ ਹੋਈ
ਜਾਗ ਮਨ ਜਾਗਣ ਦਾ ਵੇਲਾ
ਪਗੜੀ ਸੰਭਾਲ ਸਿੰਘਾ ਪਗੜੀ ਸੰਭਾਲ ਜੀ
ਜੱਗ ਸਾਰਾ ਦੇਖਦਾ ਏ ਕਰ ਲਈਂ ਖਿਆਲ ਵੀ
ਤਾਜ ਤੇਰੇ ਸਿਰ ਦੇ ਦਾ ਵੱਖਰਾ ਮਲਾਲ ਈ
15 ਅਗਸਤ ਵਾਲੇ ਦਿਨ ਸਾਰੀ ਦੁਨੀਆਂ ਦੇ ਸਿੱਖਾਂ ਦੀਆਂ ਨਜ਼ਰਾਂ ਦਿੱਲੀ ਵਿਚ ਅਚਾਨਕ ਸ਼ੁਰੂ ਹੋ ਗਏ
ਦੰਗਿਆਂ ਵਲ ਲੱਗ ਗਈਆਂ । ਅਜੇ ਇਹ ਕਿਆਸ ਅਰਾਈਆਂ ਚਲ ਹੀ ਰਹੀਆਂ ਸਨ ਕਿ ਕੀ ਇਹ ਵਾਕਈ ਦੰਗੇ ਸਨ ਜੋ
ਕਿ ਬੱਚਿਆਂ ਦੀ ਪਤੰਗ ਬਾਜੀ ਜਾਂ ਮੋਟਰਸਾਈਕਲ ਵਾਲੇ ਮੁੰਡਿਆਂ ਦੀ ਬੇਪਰਵਾਹੀ ਤੋਂ ਸ਼ੁਰੂ ਹੋਏ ਸਨ
ਜਾਂ ਕਿ ਇਹਨਾਂ ਦੰਗਿਆਂ ਦੀ ਅਗਵਾਈ ਕਰ ਰਹੇ ਕਾਂਗਰਸ ਦੇ ਸੱਤਿਆ ਨਰਾਇਣ , ਪੰਕਜ ਅਤੇ ਦੀਪਕ ਟੈਂਟ
ਵਾਲਾ ਦੀ ਮਿਲੀ ਭੁਗਤ ਨਾਲ ਕੋਈ ਸਾਜਸ਼ ਸੀ ਕਿ ਦੁਨੀਆਂ ਦੀਆਂ ਨਜ਼ਰਾਂ ਅਚਾਨਕ ਹੀ ਕਾਵੈਂਟਰੀ ਦੀ
ਘਟਨਾਂ ਤੇ ਆ ਟਿਕੀਆਂ। ਕਾਵੈਂਟਰੀ ਸਾਡਾ ਸ਼ਹਿਰ ਜੋ ਕਿ ਆਪਣੀ ਕੁੱਖ ਵਿਚ ਜਿਥੇ ਇਤਹਾਸ ਦੇ ਖੰਡਰਾਂ
ਨੂੰ ਸਮੇਟਣ ਕਰ ਕੇ ਮਸ਼ਹੂਰ ਹੈ ਉਥੇ ਅਸੀਂ ਇਹ ਗੱਲ ਮਾਣ ਨਾਲ ਕਰਦੇ ਹਾਂ ਕਿ ਇਹ ਹੀ ਯੂ ਕੇ ਵਿਚ ਇੱਕ
ਐਸਾ ਸ਼ਹਿਰ ਹੈ ਜਿਸ ਦੇ ਇਕ ਚੌਂਕ ਵਿਚ ਸਿੱਖ ਭਾਈਚਾਰੇ ਵਲੋਂ ਸਥਾਪਤ ਕੀਤਾ ਹੋਇਆ ਖੰਡਾ ਸਾਰੀ
ਦੁਨੀਆਂ ਨੂੰ ਸਿੱਖਾਂ ਦੇ ਉਸ ਮਾਣ ਮੱਤੇ ਇਤਹਾਸ ਨਾਲ ਵੀ ਜੋੜਦਾ ਹੈ ਜਿਸ ਮੁਤਾਬਕ ਸੰਸਾਰ ਦੀਆਂ ਦੋ
ਜੰਗਾਂ ਵਿਚ ਦਸਤਾਰ ਧਾਰੀ 83000 ਹਜ਼ਾਰ ਦਸਤਾਰ ਧਾਰੀ ਸਿੱਖ ਫੌਜੀਆਂ ਨੇ ਸਮੇਂ ਦੀਆਂ ਵਿਕਰਾਲ ਫਾਸ਼ੀ
ਤਾਕਤਾਂ ਨਾਲ ਲੋਹਾ ਲੈਂਦਿਆਂ ਆਪਣੀ ਜਾਨ ਦੀ ਬਾਜੀ ਲਾ ਦਿੱਤੀ ਸੀ ਅਤੇ ਸਵਾ ਲੱਖ ਦੇ ਕਰੀਬ ਜ਼ਖਮੀ
ਹੋਏ ਸਨ । ਜੀ ਹਾਂ ਜਿੰਨੀ ਕੁ ਇਸ ਕਾਵੈਂਟਰੀ ਸ਼ਹਿਰ ਦੀ ਅੱਜ ਜਨ ਸੰਖਿਆ ਹੈ ਉਸੇ ਮੁਤਾਬਕ ਕਰੀਬ ਚਾਰ
ਲੱਖ ਸਿੱਖ ਅੰਮ੍ਰਿਤਧਾਰੀ ਫੌਜੀਆਂ ਨੇ ਸੰਸਾਰ ਦੀਆਂ ਦੋ ਵੱਡੀਆਂ ਜੰਗਾਂ ਵਿਚ ਸੂਰਬੀਰਤਾ ਦਾ ਇੱਕ
ਐਸਾ ਇਤਹਾਸ ਸਿਰਜਿਆ ਕਿ ਸਾਰਾ ਗੜ੍ਹੀ ਵਰਗੇ ਮਾਅਰਕੇ ਦੁਨੀਆਂ ਵਿਚ ਆਪਣਾਂ ਨਿਸ਼ਾਨ ਸਥਾਪਤ ਕਰ ਗਏ।
ਜਿਥੇ ਉਹਨਾਂ ਅੰਮ੍ਰਿਤਧਾਰੀ ਅਤੇ ਦਸਤਾਰ ਧਾਰੀ ਸਿੰਘਾਂ ਨੇ ਦੁਨੀਆਂ ਵਿਚ ਆਪਣੇ ਨਿਆਰੇ ਰੂਪ ਸਰੂਪ
ਅਤੇ ਸੂਰਬੀਰਤਾ ਕਰਕੇ ਅੱਜ ਸਾਨੂੰ ਇਹਨਾਂ ਦੇਸ਼ਾਂ ਵਿਚ ਸਿਰ ਉੱਚਾ ਕਰ ਕੇ ਜਿਊਣ ਦਾ ਸਨਮਾਨ ਬਖਸ਼ਿਆ
ਉਥੇ ਅੱਜ ਉਸੇ ਖਾਲਸੇ ਸਾ ਮਾਨ ਸਨਮਾਨ ਸਮਝੀ ਜਾਂਦੀ ਦਸਤਾਰ ਨੂੰ ਕਾਵੈਂਟਰੀ ਸ਼ਹਿਰ ਦੇ ਸਿਟੀ ਸੈਂਟਰ
ਵਿਚ ਰੁਲਦਿਆਂ ਦੇਖ ਕੇ ਸਿੱਖ ਹਿਰਦਿਆਂ ਦਾ ਤਰਾਹ ਨਿਕਲਣਾਂ ਸਹਿਵਨ ਹੀ ਸੀ। ਦਸਤਾਰ ਸਿੱਖ ਦੇ ਸਿਰ
ਦਾ ਤਾਜ ਅਤੇ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਬੇਸ਼ਕੀਮਤੀ ਤੋਹਫਾ ਹੈ-ਸਿੱਖ ਨੂੰ ਆਪਣੀ ਜਾਨ ਤੋਂ ਵੀ
ਵੱਧ ਪਿਆਰੀ ਹੈ ਆਪਣੀ ਦਸਤਾਰ। ਕਾਵੈਂਟਰੀ ਦੀ ਸ਼ਰਮਨਾਕ ਘਟਨਾ 10 ਅਗਸਤ ਦੀ ਸ਼ਾਮ ਨੂੰ ਸਿਟੀ ਸੈਂਟਰ
ਦੀ ਟ੍ਰਿਨਟੀ ਸਟਰੀਟ 'ਚ ਵਾਪਰੀ, ਜਿੱਥੇ ਸੜਕ 'ਤੇ ਜਾ ਰਹੇ ਇਕ 80 ਸਾਲ ਦੇ ਬਜ਼ੁਰਗ ਵਿਅਕਤੀ 'ਤੇ ਇਕ
ਗੋਰੀ ਕੁੜੀ ਨੇ ਹਮਲਾ ਕਰ ਦਿੱਤਾ।
ਇਸ ਮਨਹੂਸ ਘਟਨਾਂ ਸਬੰਧੀ ਜੋ ਵੀਡੀਓ ਕਲਿਪ ਸੰਸਾਰ ਵਿਚ ਦੇਖੀ ਗਈ ਉਸ ਮੁਤਾਬਕ ਸ਼ਹਿਰ ਵਿਚ ਇੱਕ ਗੋਰੀ
ਲੜਕੀ ਦੂਸਰੇ ਗੋਰੇ ਨਾਲ ਲੜ ਰਹੀ ਹੈ ਜਿਸ ਨੂੰ ਦੇਖ ਕੇ ਇਹ ਅੱਸੀ ਸਾਲ ਦੀ ਉਮਰ ਵਾਲਾ ਬਜ਼ੁਰਗ
ਉਹਨਾਂ ਵਲ ਵਧਦਾ ਹੈ ਅਤੇ ਫਿਰ ਜੋ ਅਗਲੀ ਗੱਲ ਦੇਖਣ ਨੂੰ ਮਿਲਦੀ ਹੈ ਉਹ ਇਹ ਹੀ ਹੈ ਕਿ ਉਹ ਗੋਰੀ
ਕੁੜੀ ਸਿੰਘ ਤੇ ਹਮਲਾਵਰ ਹੋ ਜਾਂਦੀ ਹੈ ਜਿਸ ਕਾਰਨ ਬਜ਼ੁਰਗ ਜ਼ਮੀਨ ਤੇ ਡਿੱਗ ਪੈਂਦਾ ਹੈ ਅਤੇ ਉਸ ਦੀ
ਦਸਤਾਰ ਸਿਰੋਂ ਲਹਿ ਕੇ ਪਰਾਂਹ ਜਾ ਪੈਂਦੀ ਹੈ। ਡਿੱਗੇ ਹੋਏ ਬਜ਼ੁਰਗ ‘ਤੇ ਇਹ ਕੁੜੀ ਥੁੱਕਣ ਦੀ ਭੱਦੀ
ਹਰਕਤ ਕਰਦੀ ਹੋਈ ਅਤੇ ਬਜ਼ੁਰਗ ਤੇ ਇਲਜ਼ਾਮ ਲਾਉਂਦੀ ਹੋਈ ਆਪਣੇ ਸਾਥੀਆਂ ਨਾਲ ਉਥੋਂ ਖਿਸਕ ਜਾਂਦੀ
ਹੈ। ਆਪਣੇ ਆਪ ਨੂੰ ਸੰਭਾਲਦਾ ਹੋਇਆ ਬਜ਼ੁਰਗ ਪੰਜਾਬੀ ਸੁਭਾਅ ਅਨੁਸਾਰ ਗਾਲ ਕੱਢਦਾ ਹੈ ਅਤੇ ਪਿਛੋਂ ਆ
ਰਿਹਾ ਇੱਕ ਹੋਰ ਗੋਰਾ ਬਜ਼ੁਰਗ ਦੀ ਦਸਤਾਰ ਉਠਾ ਲੈਂਦਾ ਹੈ ਅਤੇ ਇਥੇ ਹੀ ਇਹ ਵੀਡੀਓ ਕਲਿਪ ਖਤਮ ਹੋ
ਜਾਂਦੀ ਹੈ। ਪਰ ਇੱਕ ਅੱਧੇ ਮਿੰਟ ਦੀ ਇਸ ਵੀਡੀਓ ਫਿਲਮ ਨੂੰ ਦੇਖ ਕੇ ਸਿੱਖ ਜਗਤ ਵਿਚ ਇਸ ਦਾ ਬੜਾ ਹੀ
ਤਿੱਖਾ ਪ੍ਰਤੀਕਰਮ ਹੋਇਆ ਅਤੇ ਹਰ ਪਾਸੇ ਨਮੋਸ਼ੀ ਛਾ ਗਈ। ਇਸ ਹਮਲੇ ਵਿਚ ਇਸ ਬਜ਼ੁਰਗ ਦੀ ਅੱਖ ਨੀਲੀ
ਪੈ ਗਈ ਅਤੇ ਮੂੰਹ ਵਿਚੋਂ ਖੂਨ ਨਿਕਲ ਆਇਆ। ਜਿਸ ਗੋਰੇ ਨੇ ਬਜ਼ੁਰਗ ਦੀ ਦਸਤਾਰ ਜ਼ਮੀਨ ਤੋਂ ਉਠਾਈ ਸੀ
ਦੱਸਿਆ ਜਾਂਦਾ ਹੈ ਕਿ ਉਹ ਹੀ ਮਗਰੋਂ ਬਜ਼ੁਰਗ ਨੂੰ ਹਸਪਤਾਲ ਵੀ ਲੈ ਕੇ ਗਿਆ। ਫੇਸ ਬੁੱਕ ਤੇ ਇੱਕ
ਮਾਈਕਲ ਨਾਮ ਦੇ ਵਿਅਕਤੀ ਨੇ ਕੁਮੈਂਟ ਕੀਤਾ ਹੈ ਕਿ 19 ਸਾਲ ਦੀ ਇਹ ਗੋਰੀ ਕੁੜੀ ਹੈ ਹੀ ਇਸੇ ਕਿਸਮ
ਦੀ ਜਦ ਕਿ ਮਨਦੀਪ ਸਿੰਘ ਨਾਮ ਦੇ ਇਕ ਨੌਜਵਾਨ ਨੇ ਬੜਾ ਹੀ ਸੰਜੀਦਾ ਕੁਮੈਂਟ ਕੀਤਾ ਹੈ ਕਿ ਇੱਕ ਸਿੱਖ
ਤੇ ਇਹ ਹਮਲਾ ਟੋਰੀ ਸਰਕਾਰ ਦੀਆਂ ਏਸ਼ੀਅਨਾਂ ਖਿਲਾਫ ਇਮੀਗਰੇਸ਼ਨ ਪਾਲਸੀਆਂ ਦਾ ਨਤੀਜਾ ਹੈ। ਚੇਤੇ ਰਹੇ
ਕਿ ਯੂ ਕੇ ਬਾਰਡਰ ਏਜੰਸੀ ਦਾ ਅੱਜ ਕਲ ਸਾਰਾ ਜ਼ੋਰ ਇਸ ਪਾਸੇ ਲੱਗਾ ਹੋਇਆ ਹੈ। ੲਜੰਸੀ ਨੇ ਆਪਣੀਆਂ
ਵੈਨਾਂ ਤੇ, ‘ਆਪਣੇ ਦੇਸ਼ ਨੂੰ ਵਾਪਸ ਚਲੇ ਜਾਓ, ਜਾਂ ਗ੍ਰਿਫਤਾਰੀ ਲਈ ਤਿਆਰ ਰਹੋ’ ਦਾ ਨਾਅਰਾ ਲਿਖਿਆ
ਹੋਇਆ ਹੈ ਅਤੇ ਇਹ ਵੈਨਾਂ ਸਾਡੀ ਸੰਘਣੀ ਵਸੋਂ ਵਾਲੀਆਂ ਥਾਵਾਂ ਤੇ ਘੁਮਾਈ ਜਾ ਰਹੀ ਹੈ। ਮਨਦੀਪ ਸਿੰਘ
ਮੁਤਾਬਕ ਸਰਕਾਰ ਦੀ ਏਸ਼ੀਅਨਾਂ ਖਿਲਾਫ ਇਸ ਤਰਾਂ ਦੀ ਕਾਰਗੁਜ਼ਾਰੀ ਦੇਖ ਕੇ ਇਥੋਂ ਦੀ ਮੇਨ ਸਟਰੀਮ ਵਿਚ
ਪ੍ਰਤੀਕਰਮ ਹੋਣਾਂ ਸੁਭਾਵਕ ਹੈ। ਇਸ ਵਿਅਕਤੀ ਮੁਤਬਕ ਕਾਵੈਂਟਰੀ ਦੇ ਬਜ਼ੁਰਗ ਤੇ ਇਹ ਘਿਨਾਉਣਾਂ ਹਮਲਾ
ਵੀ ਟੋਰੀ ਸਰਕਾਰ ਦੀਆਂ ਏਸ਼ੀਅਨਾਂ ਖਿਲਾਫ ਇਮੀਗਰੇਸ਼ਨ ਪਾਲਸੀਆਂ ਦਾ ਹੀ ਨਤੀਜਾ ਹੈ।
ਜਿਥੋਂ ਤਕ ਟੋਰੀ ਸਰਕਾਰ ਦੀਆਂ ਇਮੀਗ੍ਰੇਸ਼ਨ ਨੀਤੀਆਂ ਦਾ ਸਵਾਲ ਹੈ ਇਸ ਸਬੰਧੀ ਆਉਣ ਵਾਲੇ ਦਿਨਾਂ ਵਿਚ
ਨਤੀਜੇ ਨਿਕਲਣ ਵਾਲੇ ਹਨ ਪਰ ਇਸ ਘਟਨਾਂ ਦੀ ਕਈ ਹੋਰ ਪੱਖਾਂ ਤੋਂ ਪੜਚੋਲ ਕਰਨੀ ਜ਼ਰੂਰੀ ਹੈ। ਇਹ
ਘਟਨਾਂ ਸ਼ਾਮ ਸਾਢੇ ਅੱਠ ਦੇ ਕਰੀਬ ਸ਼ਹਿਰ ਦੇ ਚਹਿਲ ਪਹਿਲ ਵਾਲੇ ਇਲਾਕੇ ਵਿਚ ਹੋਈ ਹੈ। ਪੁਲਿਸ ਨੇ ਇਸ
ਸਬੰਧੀ ਚਸ਼ਮਦੀਦ ਗਵਾਹਾਂ ਨੂੰ ਅੱਗੇ ਆਉਣ ਲਈ ਕਿਹਾ ਹੈ ਅਤੇ ਦੋ ਸੰਪਰਕ ਨੰਬਰ ਵੀ ਦਿੱਤੇ ਹਨ। ਪਹਿਲਾ
ਨੰਬਰ 101 ਹੈ ਅਤੇ ਦੂਸਰਾ 0800 555 111 ਹੈ। ਪੁਲਿਸ ਇਸ ਘਟਨਾਂ ਦੀ ਛਾਣ ਬੀਣ ਕਰ ਰਹੀ ਹੈ ਅਤੇ
ਆਉਣ ਵਾਲੇ ਦਿਨਾਂ ਵਿਚ ਇਸ ਦੇ ਸਹੀ ਪੱਖ ਲੋਕਾਂ ਸਾਹਮਣੇ ਆਉਣ ਵਾਲੇ ਹਨ। ਸੀ.ਸੀ.ਟੀ.ਵੀ ਕੈਮਰੇ,
ਫੇਸ ਬੁੱਕ, ਟਵਿਟਰ ਅਤੇ ਇਲੈਕਟਰੌਨਿਕ ਮੀਡੀਏ ਦੀ ਕਿਰਪਾ ਨਾਲ ਉਸ ਉਨੀ ਸਾਲ ਦੀ ਲੜਕੀ ਨੂੰ ਗਲੌਸਟਰ
ਤੋਂ ਉਸ ਦੇ ਐਡਰਸ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹੁਣ ਇਹ ਕੇਸ ਅਦਾਲਤ ਵਿਚ ਚੱਲੇਗਾ।
ਅਸੀਂ ਇਸ ਸਬੰਧੀ ਕੀ ਕਰ ਸਕਦੇ ਹਾਂ?
ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੁੱਦਾ ਭਾਵੇਂ ਟੋਰੀ ਸਰਕਾਰ ਦੀਆਂ ਇਮੀਗ੍ਰੇਸ਼ਨ ਪਾਲਸੀਆਂ ਦਾ ਹੋਵੇ
ਜਾਂ ਫਿਰ ਦੇਸ਼ ਵਿਚ ਵਧ ਰਹੇ ਜ਼ੁਰਮ ਦਾਂ ਜਾਂ ਆਰਥਕ ਮੰਦਵਾੜੇ ਦਾ ਇਹਨਾ ਸਾਰੇ ਪੱਖਾਂ ਦਾ ਅਸਰ ਸਾਡੇ
ਭੂਰੇ ਲੋਕਾਂ ਤੇ ਬੁਰਾ ਹੀ ਪੈਣ ਵਾਲਾ ਹੈ ਅਤੇ ਇਸ ਸਬੰਧੀ ਭਵਿੱਖ ਵਿਚ ਸਾਨੂੰ ਵਧੇਰੇ ਇਹਤਿਆਤ ਵਰਤਣ
ਦੀ ਲੋੜ ਹੈ। ਦੇਰ ਸਵੇਰ ਸੁੰਨੀਆਂ ਜਾਂ ਜਨਤਕ ਥਾਵਾਂ ਤੇ ਜਾਣ ਸਮੇਂ ਸਾਵਧਾਨੀ ਵਰਤਣ ਦੀ ਲੋੜ ਹੈ
ਅਤੇ ਕਿਸੇ ਦੇ ਝਗੜੇ ਵਿਚ ਦਖਲ ਦੇਣ ਤੋਂ ਅਵਲ ਤਾਂ ਉੱਕਾ ਹੀ ਪਰਹੇਜ਼ ਕੀਤਾ ਜਾਵੇ ਜਾਂ ਫਿਰ ਬਹੁਤ
ਸੁਰੱਖਿਅਤ ਰਹਿ ਕੇ ਦਖਲ ਦਿੱਤਾ ਜਾਵੇ ਅਤੇ ਅਜੇਹੀ ਕਿਸੇ ਘਟਨਾਂ ਸਮੇਂ ਸਾਨੂੰ ਆਪਣਾ ਅੰਧਾ ਧੁੰਦ
ਫਤਵਾ ਦੇਣ ਸਮੇਂ ਵੀ ਸੰਜਮ ਵਰਤਣ ਦੀ ਲੋੜ ਹੈ। ਜਦੋਂ ਤਕ ਅਦਾਲਤ ਦਾ ਫੈਸਲਾ ਨਹੀਂ ਆਉਂਦਾ ਸਾਨੂੰ
ਆਪਣੇ ਜਜ਼ਬਾਤਾਂ ਅਤੇ ਭਾਵਨਾਵਾਂ ਪ੍ਰਤੀ ਸੰਜਮ ਵਰਤਣ ਦੀ ਲੋੜ ਹੈ। ਹਾਂ ਇਸ ਕੇਸ ਸਬੰਧੀ ਅਗਰ ਸਾਡੇ
ਕੋਲ ਪੁਲਿਸ ਨੂੰ ਦੱਸਣ ਯੋਗ ਕੋਈ ਜਾਣਕਾਰੀ ਹੋਵੇ ਤਾਂ ਇਸ ਸਬੰਧੀ ਸਾਨੂੰ ਆਪਣੇ ਫਰਜ਼ ਦੀ ਪਾਲਣਾਂ
ਤਤਕਾਲ ਕਰਨੀ ਚਾਹੀਦੀ ਹੈ।
(20/08/13)
ਜਸਵੀਰ ਕੌਰ ਪਤਨੀ ਸ. ਕੇਹਰ ਸਿੰਘ
ਇਸ ਘਰ ਕੋ ਆਗ ਲਗਾਈ ਘਰ ਕੇ ਗੱਫੇਦਾਰੋਂ ਨੇ?
ਹਿੰਦੂ ਧਰਮ ਨਾਲ ਸਬੰਧਤ ਮਾਈ-ਭਾਈ ਆਪਣੇ ਸਾਕ ਸਬੰਧੀਆਂ ਦੇ ਸੰਸਕਾਰ ਗਰੁੜ
ਪੁਰਾਣ ਅਨੁਸਾਰ ਕਰਦੇ ਹੁੰਦੇ ਸਨ, ਕੁੱਝ ਅੱਜ ਕਲ ਵੀ ਕਰਦੇ ਹਨ। ਗਰੁੜ ਪੁਰਾਣ (ਛਾਪਕ ਚਤੁਰ ਸਿੰਘ
ਜੀਵਨ ਸਿੰਘ ਅਮ੍ਰਿਤਸਰ ਅਨੁਵਾਦਕ ਗਿਆਨੀ ਗੁਰਚਰਨ ਸਿੰਘ ਅਮ੍ਰਿਤਸਰ) ਦੱਸਵਾਂ ਅਧਿਆਏ ਦੇ ਪੰਨਾਂ ਨੰ:
੭੨-੭੩ ਤੇ ਅਸਥੀਆਂ ਚੁਗਣ ਅਤੇ ਉਹਨਾਂ ਨੂੰ ਜਲ ਪ੍ਰਵਾਹ ਕਰਨ ਬਾਰੇ ਇਸ ਤਰਾਂ ਲਿਖਿਆ ਹੈ “ਜਿਹੜਾ
ਅਗਨੀਹੋਤਰੀ ਹੋਵੇ, ਉਸ ਦੇ ਚੌਥੇ ਦਿਨ ਤੇ ਜਿਹੜਾ ਅਗਨੀਹੋਤਰੀ ਨਾ ਹੋਵੇ ਉਸ ਦੇ ਤੀਸਰੇ ਜਾਂ ਦੂਜੇ
ਦਿਨ ਫੁਲ ਚੁਣਨੇ ਚਾਹੀਦੇ ਹਨ। ਮਸਾਂਣਾਂ ਵਿੱਚ ਜਾ ਕੇ, ਇਸ਼ਨਾਨ ਆਦਿ ਕਰਕੇ, ਮੂੰਹ ਧੋ ਕੇ,
ਪ੍ਰਵਿਤਰੀ ਧਾਰਨ ਕਰਕੇ ‘ਪਮਾਤਵਾ’ ਇਸ ਮੰਤਰ ਨਾਲ ਵਲੀ ਦੇ ਕੇ ਤਿੰਨ ਪ੍ਰਕਰਮਾਂ ਕਰੇ ਤੇ ਦੁੱਧ ਛਿੜਕ
ਕੇ ਫੁੱਲ ਚੁਣੇ। ਉਹਨਾਂ ਅਸਥੀਆਂ (ਫੁੱਲਾਂ) ਨੂੰ ਦੁੱਧ ਨਾਲ ਧੋ ਕੇ ਫਿਰ ਪਾਣੀ ਨਾਲ ਧੋਵੇ। ਫਿਰ
ਭਾਂਡੇ ਵਿੱਚ ਰਖ ਦੇਵੇ ਤੇ ਵਿਧੀ ਪੂਰਵਕ ਸ਼ਰਾਧ ਕਰੇ। …………. । ਉਹਨਾਂ ਅਸਥੀਆਂ ਨੂੰ ਆਪਣੇ ਮੱਥੇ ਤੇ
ਹਿਰਦੇ ਨਾਲ ਲਗਾ ਕੇ ਉਹਨਾਂ ਦੀ ਪਰਕਰਮਾਂ ਤੇ ਨਮਸ਼ਕਾਰ ਕਰਕੇ ਸ਼੍ਰੀ ਗੰਗਾ ਜੀ ਵਿੱਚ ਜਲ ਪ੍ਰਵਾਹ ਕਰ
ਦੇਵੇ। ਜਿਸ ਪ੍ਰਾਣੀ ਦੀਆਂ ਅਸਥੀਆਂ ਦਸ ਦਿਨ ਦੇ ਅੰਦਰ ਗੰਗਾ ਜੀ ਵਿੱਚ ਪੈ ਜਾਂਦੀਆਂ ਹਨ ਉਹ ਫਿਰ
ਬ੍ਰਹਮਲੋਕ ਤੋਂ ਇਸ ਲੋਕ ਵਿੱਚ ਨਹੀਂ ਆਉਂਦਾ। ਜਿੰਨੇ ਸਾਲਾਂ ਤੱਕ ਮਨੁੱਖ ਦੀਆਂ ਅਸਥੀਆਂ ਗੰਗਾ ਜਲ
ਵਿੱਚ ਰਹਿੰਦੀਆਂ ਹਨ, ਓਨੇ ਹਜਾਰ ਬਰਸ ਉਹ ਸਵਰਗ ਲੋਕ ਵਿੱਚ ਅਨੰਦ ਮਾਣਦਾ ਹੈ। …………। ਜਿਹੜੇ ਮਨੁੱਖ
ਪਹਿਲੀ ਉਮਰ ਵਿੱਚ ਹੀ ਪਾਪ ਕਰਕੇ ਮਰ ਗਏ ਹਨ, ਉਹ ਵੀ ਗੰਗਾ ਜੀ ਵਿੱਚ ਅਸਥੀਆਂ ਦੇ ਪੈਣ ਨਾਲ ਸਵਰਗ
ਲੋਕ ਵਿੱਚ ਚਲੇ ਜਾਂਦੇ ਹਨ।”
ਅੱਗੇ ਇਸੀ ਅਧਿਆਏ ਵਿੱਚ ਪੰਨਾਂ ਨੰ: ੭੫ ਤੇ ਇਸ ਤਰਾਂ ਵੀ ਲਿਖਿਆ ਹੈ ਕਿ “ਗਿਆਨੀ
ਪੁਰਸ਼ ਤਾਂ ਸਦਾ ਹੀ ਮੁਕਤ ਹਨ। ਇਸ ਲਈ ਉਹ ਪਿੰਡ ਦਾਨ ਆਦਿ ਦੀ ਇੱਛਾ ਨਹੀਂ ਰੱਖਦੇ।”
ਜਿਥੋਂ ਤੱਕ ਸਿੱਖ ਧਰਮ ਨਾਲ ਸਬੰਧਤ ਮਾਈ-ਭਾਈ ਦੇ ਸੰਸਕਾਰ ਕਰਨ ਦੀ ਗੱਲ ਹੈ,
ਉਸ ਬਾਰੇ ਪੰਥਕ ਮੰਨੀ ਜਾਂਦੀ ਰਹਿਤ ਮਰਿਆਦਾ ਜੋ ਅਕਾਲ ਤਖਤ ਤੋਂ ਪ੍ਰਵਾਨਤ ਹੈ। ਉਸ ਵਿੱਚ ਮਿਰਤਕ
ਸੰਸਕਾਰ ਸਿਰਲੇਖ ਦੇ ਭਾਗ (ਕ) ਵਿੱਚ ਲਿਖਿਆ ਹੈ ਕਿ “ਮਿਰਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ਤੇ
ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿੱਚ ਪ੍ਰਵਾਹ ਕਰ ਦਿੱਤੀ ਜਾਵੇ, ਜਾਂ ਉਥੇ ਹੀ ਦੱਬ
ਕੇ ਜਮੀਨ ਬਰਾਬਰ ਕਰ ਦਿੱਤੀ ਜਾਵੇ। ਸੰਸਕਾਰ ਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ
ਹੈ।”
ਆਉ ਹੁਣ ਸ੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਤ੍ਰਿਲੋਚਨ ਸਿੰਘ ਦੇ ਸੰਸਕਾਰ
ਅਤੇ ਪਤਾਲ ਪੁਰੀ, ਕੀਰਤਪੁਰ ਸਾਹਿਬ ਵਿਖੇ ਪਾਈਆ ਅਸਥੀਆਂ ਬਾਰੇ ਵੀਚਾਰ ਕਰੀਏ। ਅਖੌਤੀ ਪੰਜਾਂ ਤਖਤਾਂ
ਦੇ ਜਥੇਦਾਰ ਸਿੱਖ ਧਰਮ ਦੇ ਮੁੱਢਲੇ ਪ੍ਰਚਾਰਕਾਂ ਵਿਚੋਂ ਹਨ ਉਹਨਾਂ ਦੇ ਜੀਵਨ ਦੀ ਹਰ ਘਟਨਾ ਨੂੰ
ਸਿੱਖ ਕੌਮ ਬੜੇ ਧਿਆਨ ਨਾਲ ਦੇਖਦੀ ਹੈ ਅਤੇ ਉਸ ਦੀ ਨਕਲ ਜਾਂ ਰੀਸ ਕਰਨ ਦੀ ਕੋਸ਼ਿਸ ਜਰੂਰ ਕਰਦੀ ਹੈ।।
(ਅਖੌਤੀ ਲਿਖਣ ਦਾ ਕਾਰਣ ਪੰਜ ਤਖਤ ਜੋ ਕਿ ਠੀਕ ਨਹੀ ਜਾਪਦੇ ਕਿਉਕਿ ਦੁਨਿਆਵੀ ਤੌਰ ਤੇ ਵੀ ਇੱਕ ਦੇਸ਼
ਇੱਕ ਧਰਮ ਦਾ ਇਕੋ ਤਖਤ ਹੁੰਦਾ ਹੈ ਜਾਂ ਸੋਭਦਾ ਹੈ ਪਰ ਸਾਡੇ ਤਾਂ ਤਖਤ ਵੀ ਪੰਜ ਤੇ ਪੰਜਾਂ ਦੇ ਰਸਤੇ
ਵੀ ਆਪੋ ਆਪਣੇ ਹਨ, ਕਿਸੇ ਵੀ ਤਖਤ ਦੀ ਮਰਿਆਦਾ ਅਕਾਲ ਤਖਤ ਤੋਂ ਪ੍ਰਵਾਨਤ ਮਰਿਆਦਾ ਅਨੁਸਾਰ ਨਹੀ
ਭਾਂਵੇ ਕਿ ਉਹ ਵੀ ਪੂਰਨ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਅਨੁਸਾਰ ਨਹੀਂ ਹੈ। ਸਭ
ਆਪਣੀ ਆਪਣੀ ਡੱਫ਼ਲੀ ਬਜਾਉਦੇ ਫਿਰਦੇ ਹਨ। ਜਦੋਂ ਕਿਸੀ ਦਾ ਵੀ ਸੁਝਾਅ ਜਾਂ ਕਿਸੀ ਦੀ ਵੀ ਕੋਈ ਗੱਲ
ਚੰਗੀ ਨਾ ਲੱਗੇ ਤਾਂ ਸਭ ਤੋਂ ਜਿਆਦਾ ਰੌਲਾ ਇਹ ਜਥੇਦਾਰ ਹੀ ਪਾਉਂਦੇ ਹਨ ਕਿ ਅਕਾਲ ਤਖਤ ਮਹਾਨ ਹੈ
ਸਿੱਖੀ ਦੀ ਸ਼ਾਨ ਹੈ ਤੇ ਉਥੋਂ ਦਿੱਤਾ ਹਰ ਹੁਕਮ ਮਹਾਨ ਹੈ ਹਰ ਸਿੱਖ ਉਸ ਨੂੰ ਮੰਨਣ ਲਈ ਪਾਬੰਦ ਹੈ
ਅਗਰ ਕੌਈ ਆਪਣੇ ਆਪਨੂੰ ਸਿੱਖ ਕਹਾਉਣ ਵਾਲਾ ਅਕਾਲ ਤਖਤ ਤੋਂ ਸੁਣਾਇਆ ਹੁਕਮ ਨਹੀਂ ਮੰਨਦਾ ਤਾਂ ਇਹ
ਅਖੋਤੀ ਜੱਥੇਦਾਰ ਉਸ ਕਹੇ ਜਾਂਦੇ ਸਿੱਖ ਨੂੰ ਪੰਥ ਵਿਚੋਂ ਛੇਕ ਵੀ ਦਿੰਦੇ ਹਨ। ਇਹ ਤਾਂ ਇਥੋਂ ਤੱਕ
ਚਲੇ ਜਾਂਦੇ ਹਨ ਕਿ ਜੋ ਆਪਣੇ ਆਪ ਨੂੰ ਸਿੱਖ ਅਖਵਾਉਦਾ ਹੀ ਨਹੀ ਉਸ ਨੂੰ ਵੀ ਛੇਕਣ ਤੋਂ ਗੁਰੇਜ ਨਹੀਂ
ਕਰਦੇ ਜਿਸ ਦੀ ਜਿਉਦੀ ਜਾਗਦੀ ਮਿਸਾਲ ਭਨਿਆਰੇ ਵਾਲਾ ਸਾਧ ਹੈ ਜਿਸ ਨੂੰ ਉਸ ਸਮੇਂ ਅਕਾਲ ਤਖਤ ਦੇ
ਜਥੇਦਾਰ ਭਾਈ ਰਣਜੀਤ ਸਿੰਘ ਨੇ ਪੰਥ ਵਿੱਚੋਂ ਛੇਕ ਮਾਰਿਆ ਸੀ ਜਦੋਂਕਿ ਉਥੇ ਹਾਜਰ ਗੁਰਸਿਖਾਂ ਨੇ ਵੀ
ਬੇਨਤੀ ਕੀਤੀ ਸੀ ਕਿ ਭਨਿਆਰੇ ਵਾਲਾ ਸਾਧ ਆਪਣੇ ਆਪ ਨੂੰ ਸਿੱਖ ਹੀ ਨਹੀ ਅਖਵਾਉਂਦਾ ਇਸ ਲਈ ਉਸ ਨੂੰ
ਛੇਕਣ ਦੀ ਬਜਾਏ ਸਿੱਖ ਪੰਥ ਨੂੰ ਇੱਕ ਸੇਧ ਪੱਤਰ ਜਾਰੀ ਕੀਤਾ ਜਾਵੇ ਕਿ ਕੋਈ ਵੀ ਆਪਣੇ ਆਪ ਸਿੱਖ
ਅਖਵਾਉਣ ਵਾਲਾ ਉਸ ਦੇ ਡੇਰੇ ਤੇ ਨਾ ਜਾਵੇ ਉਸ ਨਾਲ ਕੋਈ ਮਿਲਵਰਤਣ ਨਾ ਰੱਖੇ। ਪਰੰਤੂ ਜੱਥੇਦਾਰ
ਸਾਹਿਬ ਸੁਣਦੇ ਹੀ ਕਿਸ ਦੀ ਸੀ ਸਾਧ ਦੀ ਕਲਗੀ ਵਾਲੀ ਫੋਟੋ ਦਿਖਾਕੇ ਝੱਟ ਹੁਕਮਨਾਮਾ ਟਾਈਪ ਕਰਾਕੇ
ਜਾਰੀ ਕਰ ਦਿੱਤਾ। ਇਹ ਸਭ ਕੁੱਝ ਵਾਪਰਨ ਸਮੇਂ ਮੈ ਵੀ ਉਥੇ ਹਾਜਰ ਸਾਂ ਤੇ ਮੈ ਆਪਣੇ ਅੱਖੀ ਇਹ ਸਾਰਾ
ਡਰਾਮਾ ਦੇਖਿਆ ਸੀ। ਪਰ ਜਦੋਂ ਇਹਨਾਂ ਦੀ ਵਾਰੀ ਆਉਦੀ ਹੈ ਫਿਰ ਪਤਾ ਨਹੀਂ ਅਕਾਲ ਤਖਤ ਦੀ ਮਹਾਨਤਾ
ਕਿਥੇ ਚਲੇ ਜਾਂਦੀ ਹੈ?) ਗੁਰੁ ਨਾਨਕ ਜੀ ਦਾ ਸਭ ਤੋਂ ਵਧੀਆ ਪ੍ਰਚਾਰ ਦਾ ਸਾਧਨ ਹੀ ਉਹਨਾਂ ਦਾ ਜੀਵਨ
ਸੀ। ਤਖਤਾਂ ਦੇ ਜੱਥੇਦਾਰਾਂ ਦਾ ਜੀਵਨ ਵੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਨੁਸਾਰ ਹੀ ਹੋਣਾ
ਚਾਹੀਦਾ ਹੈ। ਜਾਂ ਘੱਟੋ ਘੱਟ ਪੰਥਕ ਮੰਨੀ ਜਾਂਦੀ ਰਹਿਤ ਮਰਿਆਦਾ (ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ
ਗੁਰਬਾਣੀ ਅਨੁਸਾਰ ਅਧੂਰੀ ਹੈ) ਅਨੁਸਾਰ ਜਰੂਰ ਹੋਣਾ ਚਾਹੀਦਾ ਹੈ। ਨੋਟ:- ਜੋ ਵਿਆਕਤੀ ਸੰਸਾਰ
ਤੋਂ ਚਲਾ ਹੀ ਗਿਆ ਉਸ ਦਾ ਅਸਥੀਆਂ ਪਾਉਣ ਜਾ ਨਾ ਪਾਉਣ ਨਾਲ ਕੋਈ ਸਬੰਧ ਨਹੀ।
ਅਗਸਤ ੦੩ ਅਜੀਤ ਅਖਬਾਰ ਪੰਨਾਂ ਨੰ: ੧੩ ਅਨੁਸਾਰ “ਜਥੇ: ਤਰਲੋਚਨ ਸਿੰਘ
ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ” ਅੱਗੇ ਲਿਖਿਆ ਹੈ ਕਿ ‘ਤਖਤ ਸ੍ਰੀ ਕੇਸਗੜ ਸਾਹਿਬ
ਅਨੰਦਪੁਰ ਸਾਹਿਬ ਦੇ ਜੱਥੇਦਾਰ ਗਿਆਨੀ ਤਰਲੋਚਨ ਸਿੰਘ ਦੀਆਂ ਅਸਥੀਆਂ ਅੱਜ ਇੱਕ ਕਾਫਲੇ ਦੇ ਰੂਪ `ਚ
ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਲਿਆਂਦੀਆਂ ਗਈਆਂ। ਜਿਥੇ ਗਿਆਨੀ ਰਵੇਲ
ਸਿਂਘ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਵਲੋਂ ਅਰਦਾਸ ਕਰਨ ਉਪਰੰਤ
ਸਤਿਨਾਮ ਵਹਿਗੁਰੂ ਦਾ ਜਾਪ ਕਰਦਿਆਂ ਦਰਿਆ ਸਤਲੁਜ `ਤੇ ਬਣੇ ਅਸਤ ਘਾਟ `ਤੇ ਸੰਤ ਮਹਾਂਪੁਰਸ਼ਾ, ਭਾਰੀ
ਗਿਣਤੀ `ਚ ਸੰਗਤਾਂ ਤੇ ਪਰਵਾਰਿਕ ਮੈਬਰਾਂ ਵਲੋਂ ਜਲ ਪ੍ਰਵਾਹ ਕਰ ਦਿਤੀਆਂ ਗਈਆਂ। ……. । ਇਸ ਮੌਕੇ
ਗਿਆਨੀ ਜਗਤਾਰ ਸਿੰਘ ਗ੍ਰੰਥੀ ਦਰਬਾਰ ਸਾਹਿਬ, ਸੰਤ ਲਾਭ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ
ਅਨੰਦਪੁਰ ਸਾਹਿਬ, ਪ੍ਰੋ: ਮਨਜੀਤ ਸਿੰਘ ਸਾਬਕਾ ਸਿੰਘ ਸਾਹਿਬ, ਸੰਤ ਭਾਗ ਸਿੰਘ ਪ੍ਰਧਾਨ ਨਿਰਮਲ ਮੰਡਲ
ਦੁਆਬਾ, ਬਾਬਾ ਜਰਨੈਲ ਸਿੰਘ, ਸ੍ਰ: ਕਲਿਆਣ ਸਿੰਘ, ਸੁਰਿੰਦਰ ਸਿੰਘ, ਚਰਨਜੀਤ ਸਿੰਘ ਭਰਾ, (ਪਰਿਵਾਰ
ਦੇ ਮੈਬਰਾਂ ਦੇ ਨਾਮ ਹਨ) …………. . ਬਾਬਾ ਸੁਖਾ ਸਿੰਘ ਕਾਰ ਸੇਵਾ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ,
ਹੈੱਡ ਗ੍ਰੰਥੀ ਤਖਤ ਸ੍ਰੀ ਕੇਸਗੜ ਸਾਹਿਬ ਭਾਈ ਸੁਖਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ
ਸੰਗਤਾਂ ਤੇ ਸ੍ਰੌਮਣੀ ਕਮੇਟੀ ਦਾ ਸਥਾਨਕ ਸਟਾਫ ਹਾਜਰ ਸੀ।”
ਅਖਬਾਰ ਸਪੋਕਸ ਮੈਨ ਦੇ ਪੰਨਾਂ ਨੰ: ੩ ਅਨੁਸਾਰ “ਅੱਜ ਉਹਨਾਂ ਦੀਆਂ
ਅਸਥੀਆਂ ਅਨੰਦਪੁਰ ਸਾਹਿਬ ਤੋਂ ਇੱਕ ਕਾਫਲੇ ਦੇ ਰੂਪ ਵਿੱਚ ਕੀਰਤਪੁਰ ਸਾਹਿਬ ਪਤਾਲਪੁਰੀ ਸਹਿਬ
ਲਿਜਾਈਆਂ ਗਈਆਂ। ਪਹਿਲਾਂ ਚੌਪਾਈ ਦਾ ਪਾਠ ਕੀਤਾ ਗਿਆ, ਉਪਰੰਤ ਅੰਗੀਠਾ ਠੰਡਾ ਕਰਕੇ ਸਾਰੀ ਰਾਖ ਸਮੇਤ
ਇਕੱਠਾ ਕਰਕੇ ਗਾਗਰਾਂ ਵਿੱਚ ਪਾਇਆ ਗਿਆ। ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ
ਬਿੱਟੂ, ਬਾਬਾ ਲਾਭ ਸਿੰਘ, ਬਾਬਾ ਜਰਨੈਲ ਸਿੰਘ, ਪ੍ਰਿੰ: ਸੁਰਿੰਦਰ ਸਿੰਘ (ਮੈਬਰ ਐਸ. ਜੀ. ਪੀ.
ਸੀ.), ਅਮਰਜੀਤ ਸਿੰਘ ਚਾਵਲਾ (ਮੈਬਰ ਐਸ. ਜੀ. ਪੀ. ਸੀ.), ਗਿਆਨੀ ਰਵੇਲ ਸਿੰਘ, ਪ੍ਰੋ: ਮਨਜੀਤ
ਸਿੰਘ, ਕਰਨੈਲ ਸਿੰਘ ਪੀਰ ਮੁਹੰਮਦ, ਗੁਰਿੰਦਰ ਸਿੰਘ ਗੋਗੀ, (ਸਾਬਕਾ ਮੈਬਰ ਐਸ. ਜੀ. ਪੀ. ਸੀ.),
ਆਦਿ ਨੇ ਪਰਵਾਰ ਨਾਲ ਦੁੱਖ ਸਾਝਾ ਕੀਤਾ।” (ਉਰੋਕਤ ਸੱਜਣਾਂ ਵਿੱਚੋਂ ਪ੍ਰੋ: ਮਨਜੀਤ ਸਿੰਘ
(ਸਾਬਕਾ ਜਥੇਦਾਰ) ਅਤੇ ਪ੍ਰਿੰ: ਸੁਰਿੰਦਰ ਸਿੰਘ (ਮੈਬਰ ਐਸ. ਜੀ. ਪੀ. ਸੀ.), ਕੀਰਤ ਪੁਰ ਸਾਹਿਬ
ਅਸਥੀਆ ਪਾਉਣ ਨਹੀਂ ਗਏ ਅਨੰਦਪੁਰ ਸਾਹਿਬ ਤੋਂ ਹੀ ਖਿਸਕ ਗਏ ਕਾਰਣ ਤਾਂ ਉਹ ਹੀ ਦੱਸ ਸਕਦੇ ਹਨ ਹਾਂ
ਹੋ ਸਕਦਾ ਹੈ ਕਿ ਲੋਕਾਂ ਚਾਰੀ ਅਨੰਦਪੁਰ ਸਾਹਿਬ ਤਕ ਆਏ ਹੋਣ ਪ੍ਰੰਤੂ ਅਨੰਦਪੁਰ ਸਾਹਿਬ ਹੋਏ
ਕਰਮਕਾਂਡ ਤਾਂ ਉਹਨਾਂ ਦੀ ਹਾਜਰੀ ਵਿੱਚ ਹੀ ਹੋਏ ਸਨ ਉਹਨਾਂ ਪ੍ਰਤੀ ਤਾਂ ਉਹਨਾਂ ਨੂੰ ਕੌਮ ਨੂੰ ਜਵਾਬ
ਦੇਣਾ ਹੀ ਪੈਣਾ ਹੈ ਕੀ ਉਹ ਜਿਨਾਂ ਪ੍ਰਵਾਰਕ ਮੈਬਰਾਂ ਕੋਲ ਲੋਕਾਂਚਾਰੀ ਹਾਜਰੀ ਲਗਵਾਉਣ ਆਏ ਸਨ
ਉਹਨਾਂ ਨੂੰ ਇਹ ਸਾਰੇ ਕਰਮਕਾਂਡ ਕਰਨ ਤੋਂ ਰੋਕਣ ਲਈ ਕੋਈ ਸਲਾਹ ਨਹੀਂ ਦੇ ਸਕਦੇ ਸਨ। ਹਨ੍ਹੇਰ ਸਾਂਈ
ਦਾ ਗਿਆਨੀ ਰਵੇਲ ਸਿਂਘ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਜਿਸਨੇ
ਗੱਜ-ਬੱਜ ਕੇ ਅਰਦਾਸ ਕੀਤੀ ਅਤੇ ਗਿਆਨੀ ਜਗਤਾਰ ਸਿੰਘ ਗ੍ਰੰਥੀ ਦਰਬਾਰ ਸਾਹਿਬ ਤੋਂ ਸਪੈਸਲ ਇਹ
ਕਰਮਕਾਂਡ ਕਰਵਾਉਣ ਆਏ)।
ਉਪਰੋਕਤ ਖਬਰਾਂ ਪੜਨ ਤੋਂ ਬਾਅਦ ਹਰ ਮਨੁੱਖ ਸਮਝ ਸਕਦਾ ਹੈ ਕਿ ਸਾਡੇ ਧਾਰਮਿਕ
ਲੀਡਰਾਂ, ਮੌਜੂਦਾ ਅਤੇ ਸਾਬਕਾ ਐਸ ਜੀ ਪੀ ਸੀ ਮੈਬਰਾਂ, ਮੌਜੂਦਾ ਅਤੇ ਸਾਬਕਾ ਤਖਤਾਂ ਦੇ ਜਥੇਦਾਰਾਂ,
ਅਖੌਤੀ ਸਾਧਾਂ ਸੰਤਾਂ, ਡੇਰੇਦਾਰਾਂ, ਤਖਤਾਂ ਦੇ ਗ੍ਰੰਥੀਆਂ ਅਤੇ ਹੈਡ ਗ੍ਰੰਥੀਆਂ, ਦਾ ਪ੍ਰੈਕਟੀਕਲ
ਜੀਵਨ ਕਿਹੋ ਜਿਹਾ ਹੈ। ਅਜਿਹੇ ਮਨੁਖਾਂ ਬਾਰੇ ਗੁਰਬਾਣੀ ਫੁਰਮਾਣ ਹੈ:-
ਦਿਲਹੁ ਮੁਹਬਤਿ ਜਿੰਨ੍ਹ ਸੇਈ ਸਚਿਆ॥
ਜਿਨਹ ਮਨਿ ਹਰ ਮੁਖਿ ਹਰ ਸਿ ਕਾਂਢੇ ਕਚਿਆ॥ (ਪੰਨਾਂ ਨੰ: ੪੮੮)
ਭਾਵ ਜਿਹੜੇ ਮਨੁੱਖ ਪ੍ਰਭੂ ਪ੍ਰਮਾਤਮਾਂ ਨੂੰ ਦਿਲੋਂ ਮੁਹਬਤ ਕਰਦੇ ਹਨ ਉਹ ਹੀ
ਪ੍ਰਭੂ ਪ੍ਰਮਾਤਮਾ ਦੇ ਸੱਚੇ ਆਸ਼ਕ ਹਨ। ਪਰ ਜਿਨ੍ਹਾਂ ਦੇ ਮਨ ਵਿੱਚ ਹੋਰ ਤੇ ਮੁੱਖੋਂ ਕੁੱਝ ਹੋਰ ਆਖਦੇ
ਹਨ ਉਹ ਪ੍ਰਭੂ ਪ੍ਰਮਾਤਮਾ ਦੇ ਕੱਚੇ ਆਸ਼ਕ ਆਖੇ ਜਾਂਦੇ ਹਨ।
ਪੰਥਕ ਕਹੀ ਜਾਂਦੀ ਰਹਿਤ ਮਰਿਆਦਾ ਅਨੁਸਾਰ ਚਾਹੀਦਾ ਤਾਂ ਇਹ ਸੀ ਕਿ ਅੰਗੀਠਾ
ਠੰਡਾ ਹੋਣ ਉੋਪਰੰਤ ਸਾਰੀ ਰਾਖ ਸਮੇਤ ਬੱਚਦੇ ਹੱਡਾਂ ਨੂੰ (ਜਿਨ੍ਹਾਂ ਨੂੰ ਹਿੰਦੂ ਵੀਰ ਅਸਥੀਆਂ
ਕਹਿੰਦੇ ਹਨ) ਜੋ ਪੂਰਣ ਰੂਪ ਵਿੱਚ ਨਹੀਂ ਸੜੇ ਕਿਸੇ ਵੀ ਬਰਤਨ, ਕਪੜੇ ਆਦਿ ਵਿੱਚ ਇਕਠੇ ਕਰਕੇ
ਅਨੰਦਪੁਰ ਸਾਹਿਬ ਦੇ ਸਭ ਤੋਂ ਨੇੜੇ ਵਗਦੇ ਪਾਣੀ ਵਿੱਚ ਰੋੜ ਦਿੱਤਾ ਜਾਂਦਾ। ਅਨੰਦਪੁਰ ਸਾਹਿਬ ਦੇ
ਇੱਕ ਪਾਸੇ ਦੋ ਨਹਿਰਾਂ ਵਗਦੀਆਂ ਹਨ ਜੋ ਕਿ ਸਿਰਫ ਅੱਧਾ ਕਿਲੋਮੀਟਰ ਤੋਂ ਇੱਕ ਕਿਲੋਮੀਟਰ ਦੇ ਘੇਰੇ
ਵਿੱਚ ਹਨ ਤੇ ਦੂਜੇ ਪਾਸੇ ਪੰਜ ਕੁ ਕਿਲੋਮੀਟਰ ਦੀ ਦੂਰੀ ਤੇ ਸਤਲੁਜ ਦਰਿਆ ਵਗਦਾ ਹੈ ਅਤੇ ਅਨੰਦਪੁਰ
ਸਾਹਿਬ ਤੋਂ ਗੜਸ਼ੰਕਰ ਨੂੰ ਜਾਣ ਵਾਲੀ ਸਟੇਟ ਹਾਈਵੇਅ ਸੜਕ ਉਸ ਦੇ ਉਪਰੋਂ ਦੀ ਗੁਜਰਦੀ ਹੈ। ਅਗਰ ਉਹ
ਵੀ ਦੂਰ ਸੀ ਤਾਂ ਵਰਖਾ ਰੁੱਤ ਹੋਣ ਕਾਰਣ ਚਰਨਗੰਗਾ ਖੱਡ ਵਿੱਚ ਪਾਣੀ ਵਗਦਾ ਹੀ ਰਹਿੰਦਾ ਹੈ ਉਸ ਵਿੱਚ
ਜਲ ਪ੍ਰਵਾਹ ਕਰ ਦਿੱਤੀਆਂ ਜਾਂਦੀਆਂ। ਦੂਜਾ ਤਰੀਕਾ ਸੀ ਉਸ ਰਾਖ ਨੂੰ ਸਮੇਤ ਉਹਨਾਂ ਬੱਚਦੀਆਂ ਹੱਡੀਆਂ
ਦੇ ਧਰਤੀ ਵਿੱਚ ਖੱਡਾ ਕੱਢ ਕੇ ਦੱਬ ਦਿੱਤਾ ਜਾਂਦਾ। ਇਸ ਦਾ ਮਤਲਬ ਸਿਰਫ ਇਨਾ ਹੀ ਹੈ ਕਿ ਅਗਰ ਅਸੀਂ
ਅੰਗੀਠੇ ਦੀ ਸੰਭਾਲ ਨਹੀਂ ਕਰਦੇ ਤਾਂ ਗੰਦਗੀ ਦੇ ਫੈਲਣ ਦਾ ਖਤਰਾ ਹੂੰਦਾ ਹੈ ਤੇ ਵਾਰ ਵਾਰ ਉਸ ਥੋੜੀ
ਜਿਹੀ ਜਗ੍ਹਾ ਤੇ ਹੀ ਹੋਰ ਮਰ ਚੁਕੇ ਪ੍ਰਾਣੀਆ ਦਾ ਸੰਸਕਾਰ ਨਹੀਂ ਕੀਤਾ ਜਾ ਸਕਦਾ ਹੈ। ਅਗਰ ਅਸੀਂ ਵੀ
ਮੁਸਲਮ ਜਾ ਈਸਾਈ ਧਰਮਾਂ ਵਾਂਗ ਧਰਤੀ ਵਿੱਚ ਦਬਾਉਣ ਲੱਗ ਜਾਈਏ ਤਾਂ ਉਹਨਾਂ ਧਰਮਾਂ ਵਾਂਗ ਸਾਨੂੰ ਵੀ
ਜਗ੍ਹਾ ਦੀ ਘਾਟ ਮਹਿਸੂਸ ਹੋਣ ਲਗ ਜਾਣੀ ਸੀ।
ਪੰਥਕ ਤੌਰ ਤੇ ਪੰਥ ਵਲੋਂ ਗੁਰਬਾਣੀ ਦੀ ਰੋਸਨੀ ਵਿੱਚ ਕੀਤਾ ਗਿਆ ਇਹ ਫੈਸਲਾ
ਕਿਨਾ ਵਧੀਆ ਸੀ ਕਿ ਅਸੀ ਸਭ ਤੋਂ ਪਹਿਲਾਂ ਸਸਕਾਰ ਕਰਨ ਦੀ ਕੋਸ਼ਿਸ ਕਰੀਏ ਤਾਂ ਕਿ ਮਿੱਟੀ ਰੂਪ
ਸਰੀਰਾਂ ਨੂੰ ਬਿਨਾ ਬਹੁਤੀ ਥਾਂ ਘੇਰਨ ਦੇ ਬਿੱਲੇ ਲਾਇਆ ਜਾ ਸਕੇ। ਅਗਰ ਕਿਸੇ ਕਾਰਨ ਸਸਕਾਰ ਸੰਭਵ
ਨਹੀ ਤਦ ਵਗਦੇ ਪਾਣੀ ਵਿੱਚ ਜਲ ਪ੍ਰਵਾਹ ਕਰ ਦਿੱਤਾ ਜਾਵੇ।। ਉਹ ਵੀ ਕਿਸੇ ਕਾਰਣ ਸੰਭਵ ਨਹੀਂ ਤਦ
ਧਰਤੀ ਵਿੱਚ ਦਬਾਉਣ ਲੱਗਿਆਂ ਵੀ ਕੋਈ ਵਹਿਮ ਨਹੀਂ ਕਰਨਾ ਡੂੰਘਾ ਟੋਆ ਪੁੱਟ ਕੇ ਧਰਤੀ ਵਿੱਚ ੱਿਵਚ
ਦਬਾ ਦਿੱਤਾ ਜਾਵੇ ਕਿਉਕਿ ਅੱਜ ਭਾਰਤ ਦੇਸ਼ ਦੀ ਅਬਾਦੀ ੧੨੫ ਕਰੋੜ ਨੂੰ ਪਾਰ ਕਰ ਚੱਕੀ ਹੈ ਇਸ ਲਈ ਥਾਂ
ਦੀ ਘਾਟ ਕਾਰਣ ਸਭ ਤੋਂ ਵਧੀਆ ਫੈਸਲਾ ਸਸਕਾਰ ਕਰਨਾ ਹੀ ਠੀਕ ਕਿਹਾ ਜਾ ਸਕਦਾ ਹੈ। ਹਾਂ ਪੰਥਕ ਰਹਿਤ
ਮਰਿਆਦਾ ਅਨੁਸਾਰ ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਸੰਸਕਾਰ ਕਰਨ ਵਾਲੇ ਅਸਥਾਨ ਤੇ ਮ੍ਰਿਤਕ
ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ। ਅਗਰ ਯਾਦਗਾਰ ਬਣਾਉਣੀ ਮਨ੍ਹਾ ਹੈ ਫਿਰ ਸਾਡੇ ਅਖੌਤੀ
ਜਥੇਦਾਰ ਜੀ ਦਾ ਸੰਸਕਾਰ ਐਸ ਜੀ ਪੀ ਸੀ ਨੇ ਪਤਾ ਨਹੀ ਕਿਸ ਕਾਰਣ ਘੁੱਗ ਵਸਦੇ ਸ਼ਹਿਰ ਦੇ ੱਿਵਚੋ ਵਿੱਚ
ਸ਼੍ਰੀ ਕੇਸਗੜ ਸਾਹਿਬ ਦੇ ਨਜਦੀਕ ਸਰੋਵਰ ਦੇ ਲਾਗੇ ਕੀਤਾ ਹੈ। ਕੀ ਐਸ. ਜੀ. ਪੀ. ਸੀ. ਜਥੇਦਾਰ ਵਲੋਂ
ਕੌਮ ਨੂੰ ਕਰਮਕਾਂਡਾ ਵਿੱਚ ਉਲਝਾਉਣ ਲਈ ਵੱਧ ਚੜ ਕੇ ਕੀਤੀ ਸੇਵਾ ਕਾਰਣ ਉਹਨਾਂ ਦੀ ਯਾਦਗਾਰ ਬਣਾਉਣਾ
ਚਾਹੀਦੀ ਹੈ ਤਾਂਕਿ ਯਾਦਗਾਰ ਅਸਥਾਨ `ਤੇ ਇੱਕ ਹੋਰ ਪ੍ਰਕਾਸ ਕਰਕੇ ਐਸ ਜੀ ਪੀ ਸੀ ਦੇ ਬਜਟ ਵਿੱਚ
ਵਾਧਾ ਕੀਤਾ ਜਾ ਸਕੇ (ਕਿਉਕਿ ਜਥੇਦਾਰ ਤ੍ਰਿਲੋਚਨ ਸਿੰਘ ਨੇ ਵੀ ਆਪਣੇ ਜੀਵਨ ਅੰਦਰ ਕਈ ਵਾਰ ਅਸਥੀਆਂ
ਜਲ ਪ੍ਰਵਾਹ ਕਰਨ ਸਮੇਂ ਅਰਦਾਸ ਕੀਤੀ ਸੀ ਤਾਂਕਿ ਉਹਨਾਂ ਦੇ ਅਖੌਤੀ ਲੀਡਰ ਆਕਾ ਗੁੱਸੇ ਨਾ ਹੋ ਜਾਣ।
ਹੈਡ ਗ੍ਰੰਥੀ ਸ੍ਰੀ ਕੇਸਗੜ੍ਹ ਸਾਹਿਬ ਹੁੰਦੇ ਹੋਏ ਵੀ ਉਹਨਾਂ ਤਾਊ ਦੇਵੀ ਲਾਲ ਦੀਆਂ ਅਸਥੀਆਂ ਕੀਰਤ
ਪੁਰ ਜਲ ਪ੍ਰਵਾਹ ਕਰਨ ਸਮੇਂ ਅਰਦਾਸ ਕੀਤੀ ਸੀ ਤੇ ਮੈ ਉਦੋਂ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ
ਲਿਖਿਆ ਸੀ)
ਸਭਿਅਕ ਸਮਾਜ ਦੇ ਨੁਮਾਂਇਦੇ ਕਦੇ ਵੀ ਐਸੀ ਹਰਕਤ ਨਹੀਂ ਕਰਦੇ ਜਿਸ ਨਾਲ ਸਮਾਜ
ਨੂੰ ਦੁੱਖ ਤਕਲੀਫ ਪੰਹੁਚੇ। ਐਸ ਜੀ ਪੀ ਸੀ ਜਾਂ ਪ੍ਰਬੰਧਕਾਂ ਨੇ ਇਹ ਕਿਉ ਨਹੀਂ ਸੋਚਿਆਂ ਕਿ ਸ਼ਹਿਰ
ਦੇ ਵਿਚੋਂ ਵਿੱਚ ਸ਼ੰਸਕਾਰ ਕਰਨ ਨਾਲ ਸ਼ਹਿਰ ਦੇ ਵਾਸੀਆਂ ਨੂੰ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪੈ
ਸਕਦਾ ਹੈ? (ਅਗਰ ਕੋਈ ਸ਼ੱਕ ਹੈ ਤਾਂ ਸ਼ਹਿਰ ਵਿੱਚ ਘੁਮਕੇ ਦੇਖਣਾ ਕਿ ਸ਼ਹਿਰ ਵਾਸੀ ਆਪਦੀ ਇਸ ਹਰਕਤ ਤੌ
ਕਿਨੇ ਪ੍ਰੇਸਾਨ ਹੋਏ ਹਨ) ਸ਼ੰਸਕਾਰ ਕਰਨ ਸਮੇਂ ਕਾਫੀ ਮਾੜੀ ਬਦਬੂ ਦਾ ਆਉਣਾ ਸੁਭਾਵਕ ਹੈ ਪਰ ਇੱਕ ਗੱਲ
ਦੀ ਤੂਹਾਨੂੰ ਦਾਤ ਦੇਣੀ ਹੋਵੇਗੀ ਕਿ ਤੁਸੀਂ ਸੰਸਕਾਰ ਕਰਨ ਸਮੇਂ ਤਕਰੀਬਨ ੦੫-੦੭ ਘਿਉ ਦੇ ਟੀਨ ਜਰੂਰ
ਅੱਗ ਵਿੱਚ ਜਲਾ ਦਿੱਤੇ ਇਹ ਹੁਣ ਪਤਾ ਨਹੀਂ ਕਿ ਤੁਸੀਂ ਉਹ ਘੀ ਬਦਬੂ ਆਉਣ ਤੋਂ ਰੋਕਣ ਲਈ ਅੱਗ ਵਿੱਚ
ਜਲਾਇਆ ਜਾਂ ਆਮ ਸੰਗਤਾਂ ਦੇ ਖੁਨ ਪਸੀਨੇ ਦੀ ਕਮਾਈ ਵਿੱਚੋਂ ਗੁਰੁ ਦੀ ਗੋਲਕ ਵਿੱਚ ਭੇਟ ਕੀਤੀ ਮਾਇਆ
ਵਿੱਚੋਂ ਅੰਨੀ ਸਰਧਾ ਵੱਸ ਜਲਾਇਆ ਹੈ। ਨੋਟ; - ਮੈ ਆਪਣੇ ਵਲੋਂ ਸਿੱਖ ਕੌਮ ਨੂੰ ਹੀ ਨਹੀਂ ਬਲਕਿ ਹਰ
ਉਸ ਮਾਈ ਭਾਈ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਜੋ ਗੁਰੂ ਘਰਾਂ ਅੰਦਰ ਬੜੀ ਸ਼ਰਦਾ ਭਾਵਨਾਂ ਨਾਲ ਮਾਇਆ
ਗੋਲਕਾਂ ਵਿੱਚ ਪਾਉਦੇ ਹਨ ਕਿ ਉਹ ਗੁਰੁ ਘਰਾਂ ਵਿੱਚ ਜਾਣ ਸਮੇਂ ਉਥੇ ਪਈਆਂ ਗੋਲਕਾਂ ਵਿੱਚ ਇੱਕ ਖੋਟਾ
ਪੈਸਾ ਵੀ ਨਾ ਪਾਉਣ ਤਾਂ ਕਿ ਐਸ ਜੀ ਪੀ ਸੀ ਸਮੇਤ ਜਥੇਦਾਰਾਂ ਦੇ ਉਸ ਮਾਇਆ ਦਾ ਪ੍ਰਯੋਗ ਕਰਮਕਾਂਡਾਂ
ਦਾ ਪਰਚਾਰ ਕਰਨ ਲਈ ਨਾ ਕਰ ਸਕਣ। ਜਿਵੇਂ ਇਹਨਾਂ ਨੇ ਰਲਕੇ ਭਾਈ ਤਿਰਲੋਚਨ ਸਿੰਘ ਦੇ ਸ਼ੰਸਕਾਰ ਅਤੇ
ਅਸਥੀਆਂ ਜਲ ਪ੍ਰਵਾਹ ਕਰਨ ਸਮੇਂ ਕੀਤਾ ਹੈ। ਸਾਨੂੰ ਸਭ ਨੂੰ ਆਪਣਾ ਦਸਵੰਧ ਗਰੀਬ ਕਾ ਮੂੰਹ ਗੁਰੁ ਕੀ
ਗੋਲਕ ਹੈ ਅਨੁਸਾਰ ਆਪਣੇ ਪਿੰਡ, ਕਸਬੇ, ਸ਼ਹਿਰ, ਸਟੇਟ ਅਤੇ ਦੇਸ਼ ਵਿੱਚ ਵਸਦੇ ਗਰੀਬਾਂ ਦੀਆਂ ਲੋੜਾਂ
ਪੂਰੀਆਂ ਕਰਨ ਲਈ ਵਰਤਨਾਂ ਚਾਹੀਦਾ ਹੈ ਜਾਂ ਧਾਰਮਕ ਲਿਟਰੇਚਰ ਖਰੀਦ ਕੇ ਫਰੀ ਵੰਡਣਾ ਚਾਹੀਦਾ ਹੈ।
ਹੁਣ ਐਸ. ਜੀ. ਪੀ. ਸੀ. ਅਤੇ ਅਖਬਾਰ ਅਨੁਸਾਰ ਸਾਰੇ ਪ੍ਰਬੰਧਕ ਕ੍ਰਿਪਾ ਕਰਕੇ
ਇਹ ਦੱਸਣ ਦੀ ਖੇਚਲ ਕਰਨਗੇ ਕਿ ਫਿਰ ਇਹ ਸਾਰੇ ਉਸ ਰਾਖ ਨੂੰ ਕੀਰਤਪੁਰ ਸਾਹਿਬ ਇੱਕ ਕਾਫਲੇ ਦੇ ਰੂਪ
ਵਿੱਚ ਕਿਉ ਲੈ ਕੇ ਗਏ? ਕੀ ਪਤਾਲਪੁਰੀ ਦੀ ਆਮਦਨ ਘੱਟ ਗਈ ਸੀ ਜਿਸ ਨੂੰ ਵਧਾਉਣ ਲਈ ਤੁਸੀਂ ਇਹ ਸਭ
ਕੁੱਝ ਕੀਤਾ। ਜਿਵੇਂ ਅੱਜਕਲ ਟੀ ਵੀ ਵਾਲੇ ਆਪਣੀ ਟੀ ਆਰ ਪੀ ਵਧਾਉਣ ਲਈ ਆਪਣੇ ਟੀ. ਵੀ. ਤੇ ਕੁੱਝ ਵੀ
ਦਿਖਾ ਦਿੰਦੇ ਹਨ। ਜਥੇਦਾਰਾਂ, ਹੈਡ ਗ੍ਰੰਥੀਆਂ, ਗ੍ਰੰਥੀਆਂ, ਐਸ. ਜੀ. ਪੀ. ਸੀ. ਦੇ ਸਾਬਕਾ ਅਤੇ
ਮੌਜੂਦਾਂ ਮੈਬਰਾਂ, ਆਪਣੇ ਆਪ ਨੂੰ ਕੌਮ ਦੇ ਠੇਕੇਦਾਰ ਸਮਝਣ ਵਾਲੇ ਲੀਡਰਾਂ ਨੇ ਪਤਾਲਪੁਰੀ ਵਿਖੇ
ਅਸਥੀਆਂ ਪਾਕੇ ਕੀ ਸਿੱਧ ਕਰਨ ਦੀ ਕੋਸ਼ਿਸ ਕੀਤੀ। ਕੀ ਆਪਜੀ ਨੂੰ ਕਿਸੇ ਦੂਜੇ ਦੇ ਘਰ ਜਾਕੇ ਸਟੇਜਾਂ
ਤੇ ਦੂਜਿਆਂ ਨੂੰ ਲੈਕਚਰ ਕਰਨੇ ਹੀ ਆਂਉਦੇ ਹਨ ਓਦੋਂ ਤਾਂ ਤੁਸੀਂ ਰਹਿਤ ਮਰਿਆਦਾ ਦੇ ਪੰਨੇ ਨੰਬਰ ਵੀ
ਦੱਸਦੇ ਹੋ ਕਿ ਸਸਕਾਰ ਇਸ ਤਰਾਂ ਕਰਨਾ ਚਾਹੀਦਾ ਹੈ ਅਸਥੀਆਂ ਨਹੀ ਚੁਗਣੀਆ ਚਾਹੀਦੀਆਂ ਸਾਰੀ ਰਾਖ
ਸਮੇਤ ਅਸਥੀਆਂ ਕਿਸੇ ਪਾਣੀ ਵਿੱਚ ਜਲ ਪ੍ਰਵਾਹ ਕਰ ਦੇਣੀਆਂ ਚਾਹੀਦੀਆ ਹਨ ਕੋਈ ਵੀ ਓਹ ਕਰਮ ਨਹੀਂ
ਕਰਨਾ ਜੋ ਗੁਰਬਾਣੀ ਹੁਕਮਾਂ ਦੇ ਵਿਰੁੱਧ ਹੋਵੇ ਆਦਿ ਆਦਿ। ਹੇਠ ਲਿਖੇ ਗੁਰਬਾਣੀ ਫੁਰਮਾਨ ਨੂੰ ਵੀ
ਬੜੀਆਂ ਹੇਕਾਂ ਲਗਾ ਲਗਾ ਕੇ ਸੰਗਤ ਵਿੱਚ ਆਪਣੀ ਵਿਦਵਤਾ ਦੱਸਣ ਦੀ ਕੋਸ਼ਿਸ ਤੁਹਾਡੇ ਵਲੋਂ ਆਮ ਹੀ
ਕੀਤੀ ਜਾਦੀ ਦੇਖੀ ਜਾ ਸਕਦੀ ਹੈ:-
ਸਲੋਕ ਮ: ੩ ਬਿਨੁ ਕਰਮੈ ਨਾਉ ਨਾ ਪਾਈਐ ਪੂਰੈ ਕਰਮਿ ਪਾਇਆ ਜਾਇ॥
ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ॥ ੧॥
ਮ: ੧ ਇੱਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ ੨॥
ਪਾਉੜੀ॥ ਤਿਨ ਕਾ ਖਾਧਾ ਪੈਧਾ ਮਾਇਆ ਸਭ ਪਵਿਤ ਹੈ ਜੋ ਨਾਮਿ ਹਰ ਰਾਤੇ॥
ਤਿਨ ਕੇ ਘਰ ਮੰਦਰ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ
ਅਭਿਆਗਤ ਜਾਇ ਵਰਸਾਤੇ॥
ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ
ਸਾਧ ਸੰਤ ਚੜਿ ਜਾਤੇ॥
ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ
ਹਰਿ ਸਾਤੇ॥
ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੁ ਪਹਿ ਜਾਤੇ॥ ੧੬॥ (ਪੰਨਾਂ
ਨੰ: ੬੪੮)
ਪੂਰਾ ਸਲੋਕ ਤੇ ਪਾਉੜੀ ਲਿਖਣ ਦਾ ਕਾਰਣ ਹੈ ਗੁਰਬਾਣੀ ਅਨੁਸਾਰ ਜਾਂ ਇਹ ਕਹੋ
ਕਿ ਨਾਮ ਵਿੱਚ ਰਤੇ ਮਨੁੱਖ ਨੂੰ ਕੋਈ ਫਰਕ ਨਹੀ ਪੈਂਦਾ ਕਿ ਉਸ ਦਾ ਸੰਸਕਾਰ ਕਿਸ ਰੀਤ ਨਾਲ ਕੀਤਾ ਹੈ
ਨਾ ਹੀ ਅਸਥੀਆਂ ਪਾਉਣ ਜਾਂ ਨਾ ਪਾਉਣ ਨਾਲ ਪੈਂਦਾ ਹੈ ਕਿ ਕਿਥੇ ਪਾਈਆਂ ਹਨ ਪਤਾਲਪੁਰੀ, ਗੰਗਾ, ਜਾਂ
ਗੋਇੰਦਵਾਲ ਪਾਈਆ ਹਨ। ਹਾਂ ਇੱਕ ਗੱਲ ਹੋਰ ਸੋਚਣ ਵਾਲੀ ਹੈ ਕਿ ਜਿਸ ਗੁਰੂਸਬਦ ਨੂੰ ਇਹ ਜਥੇਦਾਰ, ਹੈਡ
ਗ੍ਰੰਥੀ, ਗ੍ਰੰਥੀ, ਐਸ. ਜੀ. ਪੀ. ਸੀ. ਦੇ ਸਾਬਕਾ ਅਤੇ ਮੌਜੂਦਾਂ ਮੈਬਰ, ਆਪਣੇ ਆਪ ਨੂੰ ਕੌਮ ਦੇ
ਠੇਕੇਦਾਰ ਸਮਝਣ ਵਾਲੇ ਲੀਡਰ, ਹਰ ਰੋਜ ਹੀ ਪੜ੍ਹਦੇ ਹਨ ਉਸ ਨੂੰ ਸਮਝਣ ਦੀ ਲੋੜ ਹੀ ਮਹਿਸੂਸ ਨਹੀ
ਕੀਤੀ ਜਾਂ ਇਹ ਸਭ ਕੁੱਝ ਜਾਣ ਬੁਝ ਕੇ ਕਰਦੇ ਹਨ ਗੁਰਬਾਣੀ ਸਬਦ ਹੈ:-
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥
ਕਰਮੀ ਆਪੋ ਆਪਣੀ ਕਿ ਨੇੜੈ ਕਿ ਦੂਰਿ॥ (ਪੰਨਾ ਨੰ: ੮)
ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥
ਆਪੇ ਬੀਜਿ ਆਪੇ ਹੀ ਖਾਹਿ॥ ਨਾਨਕ ਹੁਕਮੀ ਆਵਹੁ ਜਾਹੁ॥ (ਪੰਨਾ ਨੰ: ੪)
ਦਦੈ ਦੋਸੁ ਨ ਦੇਊ ਕਿਸੇ ਦੋਸੁ ਕਰੰਮਾ ਆਪਣਿਆ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥ ੨੧॥ (ਪੰਨਾ ਨੰ: ੪੩੩)
ਆਗੈ ਜਾਤਿ ਰੂਪੁ ਨ ਜਾਇ॥ ਤੇਹਾ ਹੋਵੈ ਜੇਹਾ ਕਰਮ ਕਮਾਇ॥
ਸ਼ਬਦੇ ਊਚੋ ਊਚਾ ਹੋਇ॥ ਨਾਨਕ ਸਾਚਿ ਸਮਾਵੈ ਸੋਇ॥ (ਪੰਨਾ ਨੰ: ੩੬੩)
ਉਪਰੋਕਤ ਗੁਰ ਸਬਦਾਂ ਤੋਂ ਕੋਈ ਸ਼ੱਕ ਨਹੀ ਰਹਿ ਜਾਂਦੀ ਕਿ ਮਰਨ ਉਪਰੰਤ ਕੀਤੇ
ਗਏ ਕਰਮਾਂ ਦਾ ਮਰ ਚੁਕੇ ਪ੍ਰਾਣੀ ਨੂੰ ਕੋਈ ਲਾਭ ਨਹੀਂ ਜਿਹੋ ਜਿਹੇ ਕਰਮ ਇਸ ਸੰਸਾਰ ਵਿੱਚ ਮਨੁਖ
ਕਰਕੇ ਜਾਏਗਾ ਉਹੋ ਜਿਹਾ ਫਲ ਹੀ ਪ੍ਰਾਪਤ ਹੋਵੇਗਾ ਆਪ ਸਾਰੇ ਇਸ ਭੁਲੇਖੇ ਵਿੱਚ ਨਾ ਰਹਿਓ ਕਿ ਅਸੀ
ਤਾਂ ਤਖਤਾਂ ਦੇ ਜਥੇਦਾਰ, ਹੈਡ ਗ੍ਰੰਥੀ, ਗ੍ਰੰਥੀ, ਐਸ. ਜੀ. ਪੀ. ਸੀ. ਦੇ ਮੈਬਰ, ਆਪਣੇ ਆਪ ਨੂੰ
ਕੌਮ ਦੇ ਠੇਕੇਦਾਰ ਸਮਝਣ ਵਾਲੇ ਲੀਡਰ ਹਾਂ ਸਾਡੀ ਤਾਂ ਸ਼ਿਫਾਰਸ ਬਹੁਤ ਚਲਦੀ ਹੈ। ਇਹ ਆਸ ਨਾ ਰੱਖਣਾ
ਕਿ ਕਿੱਕਰ ਦੇ ਬੀਜ ਬੀਜ ਕੇ ਸ਼ਿਫਾਰਸ ਨਾਲ ਅੰਬ ਜਾਂ ਅੰਗੂਰ ਲੱਗ ਜਾਣਗੇ, ਅੰਬ ਜਾਂ ਅੰਗੂਰ ਤਾਂ ਉਸ
ਦੇ ਦਰਖਤ ਨੂੰ ਹੀ ਲਗਣਗੇ ਜਿਸ ਨੇ ਅੰਬ ਜਾਂ ਅੰਗੂਰ ਦਾ ਦਰਖਤ ਲਗਾਇਆ ਹੋਵੇਗਾ।
ਹਾਂ ਅਗਰ ਆਪ ਜੀ ਨੇ ਇਹ ਸਭ ਕੁੱਝ ਲੋਕਾਂਚਾਰੀ ਕੀਤਾ ਹੈ ਤਾਂ ਹੇਠ ਲਿਖੇ
ਗੁਰਸਬਦਾਂ ਦੇ ਕੀ ਅਰਥ ਕਰਾਂਗੇ ਗੁਰਸਬਦ ਹੈ:-
ਪ੍ਰਥਮੇ ਤਿਆਗੀ ਹਉਮੈ ਪ੍ਰੀਤ॥ ਦੁਤੀਆ ਤਿਆਗੀ ਲੋਗਾ ਰੀਤ॥ (ਪੰਨਾ ਨੰ: ੩੭੦)
ਲੋਕਿ ਪਤੀਣੇ ਨਾ ਪਤਿ ਹੋਇ॥ ਤਾ ਪਤਿ ਰਹੈ ਰਾਖੈ ਜਾ ਸੋਇ॥ (ਪੰਨਾ ਨੰ: ੬੬੧)
ਘਰ ਮੰਦਰ ਖੁਸ਼ੀਆ ਤਹੀ ਜਹ ਤੂ ਆਵਹਿ ਚਿਤਿ॥ ਦੁਨੀਆ ਕੀਆ ਵਡਿਆਈਆ ਨਾਨਕ ਸਭ
ਕੁਮਤਿ॥ (ਪੰਨਾ ਨੰ: ੩੧੯)
ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀਣੇ ਨਾ ਪਤਿ ਹੋਇ॥
ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਤਾ ਜੈ ਜੈ ਕਰੇ ਸਭੁ ਕੋਇ॥ (ਪੰਨਾ ਨੰ:
੩੬੮)
ਉਪਰੋਕਤ ਗੁਰਸਬਦਾਂ ਤੋਂ ਸਪੱਸਟ ਹੋ ਜਾਂਦਾ ਹੈ ਕਿ ਲੋਕਾਂਚਾਰੀ ਕੋਈ ਕਰਮ
ਨਹੀਂ ਕਰਨਾ ਚਾਹੀਦਾ ਪ੍ਰਭੂ ਪ੍ਰਮਾਤਮਾ ਨੂੰ ਸਦਾ ਹਿਰਦੇ ਵਿੱਚ ਯਾਦ ਰੱਖਣ ਨਾਲ ਸਭ ਜੈ ਜੈ ਕਰਦੇ ਹਨ
ਨਾ ਕਿ ਲੋਕਾਂ ਚਾਰੀ ਕਰਮ ਕਾਂਡ ਕਰਕੇ ਜੈ ਜੈ ਕਾਰ ਹੁੰਦੀ ਹੈ। ਆਓ ਹੁਣ ਅਨੰਦਪੁਰ ਸਾਹਿਬ ਵਿਖੇ
ਅਸਥੀਆਂ ਚੁਗਣ ਤੋਂ ਪਹਿਲਾਂ ਪੜ੍ਹੀ ਗਈ ਚੌਪਾਈ ਬਾਰੇ ਵੀ ਵੀਚਾਰ ਕਰ ਲਈਏ। ਪੰਥਕ ਰਹਿਤ ਮਰਿਆਦਾ
ਵਿੱਚ ਸਿੱਖ ਨੂੰ ਕੀ ਪੜ੍ਹਨਾ ਚਾਹੀਦਾ ਹੈ ਕੀ ਨਹੀ ਬਾਰੇ ਕਾਫੀ ਹੱਦ ਤੱਕ ਸਪੱਸਟ ਕੀਤਾ ਗਿਆ ਹੈ।
ਹਾਂ ਦਸਮ ਗ੍ਰੰਥ ਦੀਆਂ ਜੋ ਬਾਣੀਆਂ ਪੜ੍ਹਨ ਲਈ ਹਦਾਇਤ ਹੈ ਉਸ ਤੇ ਜਰੂਰ ਵਿਵਾਦ ਹੈ ਇਥੇ ਇਹ ਨਾ ਸਮਝ
ਲੈਣਾ ਕਿ ਮੈ ਦਸਮ ਗ੍ਰੰਥ ਦੀ ਬਾਣੀ ਪੜਦੀ ਜਾਂ ਉਸ ਤੇ ਵਿਸ਼ਵਾਸ ਕਰਦੀ ਹਾਂ ਕਦਾਚਿੱਤ ਨਹੀਂ ਨਾ ਹੀ
ਮੈ ਦਸਮ ਗ੍ਰੰਥ ਦੀ ਕਿਸੇ ਵੀ ਬਾਣੀ ਨੂੰ ਗੁਰਬਾਣੀ ਮੰਨਦੀ ਹਾਂ ਤੇ ਨਾ ਹੀ ਕਦੇ ਉਸ ਤੇ ਵਿਸ਼ਵਾਸ
ਕੀਤਾ ਹੈ ਨਾ ਹੀ ਕਦੇ ਕਰ ਸਕਦੀ ਹਾਂ। ਕਿਉਕਿ ਮੈ ਦਸਮ ਗ੍ਰੰਥ ਨੂੰ ਪੜਿਆ ਹੀ ਨਹੀਂ ਬਲਕਿ ਦਸਮ
ਗ੍ਰੰਥ ਦੇ ਖਿਲਾਫ ਅੱਜ ਤੱਕ ਛਪੀਆਂ ਕਿਤਾਬਾਂ ਵਿਚੋਂ ਪੰਜ ਕਿਤਾਬਾਂ ਅਸੀ ਹੀ ਛਪਵਾਈਆਂ ਹਨ। ਅਗਰ
ਕਿਸੇ ਮਾਈ ਭਾਈ ਨੂੰ ਦਸਮ ਗ੍ਰੰਥ ਨਾਲ ਸਬੰਧਤ ਕਿਤਾਬਾਂ ਅੱਧੇ ਮੁੱਲ ਤੇ ਚਾਹੀਦੀਆਂ ਹੋਣ ਤਾਂ ਅਖੀਰ
ਤੇ ਲਿਖੇ ਪਤੇ ਤੇ ਸੰਪਰਕ ਕਰ ਸਕਦਾ ਹੈ। ਪੰਥਕ ਰਹਿਤ ਮਰਿਆਦਾ ਗੁਰਦੁਆਰੇ ਸਿਰਲੇਖ ਦੇ ਉਪ ਭਾਗ ਹ
ਵਿੱਚ ਲਿਖਿਆ ਹੈ ਕਿ:-
(ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ
ਅਸਥਾਪਨ ਨਹੀ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ
ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ ਕਿਸੇ ਮੌਕੇ ਜਾਂ
ਇਕੱਤ੍ਰਤਾ ਨੂੰ ਗੁਰਮਤਿ ਦੇ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ।
(ੲ) ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ
ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ।
(ੲ) ਕਥਾ ਦਸ ਗੁਰੂ ਸਾਹਿਬਾਨ ਦੀ ਬਾਣੀ ਜਾਂ ਭਾਈ ਗੁਰਦਾਸ, ਭਾਈ ਨੰਦ ਲਾਲ
ਜਾਂ ਕਿਸੇ ਹੋਰ ਪ੍ਰ੍ਰ੍ਰ੍ਰ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ (ਜੋ ਗੁਰਮਤਿ
ਅਨੁਕੂਲ ਹੋਣ) ਦੀ ਹੋ ਸਕਦੀ ਹੈ, ਪਰ ਅਨਮਤ ਦੇ ਕਿਸੇ ਪੁਸਤਕ ਦੀ ਨਹੀ ਹੋ ਸਕਦੀ। ਹਾਂ, ਪ੍ਰਮਾਣ
ਕਿਸੇ ਮਹਾਤਮਾ ਜਾਂ ਪੁਸਤਕ ਦੀ ਉੱਤਮ ਸਿਖਿਆ ਦਾ ਲਿਆ ਜਾ ਸਕਦਾ ਹੈ।
(੬) ਵਖਿਆਨ:-ਗੁਰਦੁਆਰੇ ਵਿੱਚ ਗੁਰਮਤਿ ਤੋਂ ਵਿਰੁੱਧ ਕੋਈ ਵਖਿਆਨ ਨਹੀ ਹੋ
ਸਕਦਾ।
ਸ਼ਪਸਟ ਹੈ ਕਿ ਕਿਸੇ ਵੀ ਤਰਾਂ ਨਾਲ ਬਚਿੱਤਰ ਨਾਟਕ ਨਾਮੀ ਅਖੌਤੀ ਦਸਮ ਗ੍ਰੰਥ
ਨਾਮੀ ਪੁਸਤਕ ਵਿੱਚੋਂ ਕਿਸੇ ਵੀ ਬਾਣੀ ਦਾ ਕੀਰਤਨ, ਕਥਾ, ਜਾਂ ਵੀਚਾਰ ਨਹੀਂ ਹੋ ਸਕਦੀ। ਕਿਉਕਿ
ਬਚਿੱਤਰ ਨਾਟਕ ਨਾਮੀ ਅਖੌਤੀ ਦਸਮ ਗ੍ਰੰਥ ਨਾਮੀ ਪੁਸਤਕ ਨੂੰ ਜੋ ਵੀ ਆਮ ਮਨੁਖ ਇੱਕ ਵਾਰ ਸਮਝ ਕੇ
ਪੜ੍ਹ ਲੈਦਾ ਹੈ ਉਹ ਇਹ ਕਹਿ ਹੀ ਨਹੀਂ ਸਕਦਾ ਕਿ ਇਹ ਕੱਚ ਪੱਕ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ
ਹੈ। ਕਿਉਕਿ ਇਹ ਗ੍ਰੰਥ ਲੇਖਕ ਨੂੰ ਭੁੱਲੜ, ਠੱਗ ਚੋਰ, ਅਤਿ ਦਰਜੇ ਦੇ ਕਾਮੀ ਆਦਿ ਸਿੱਧ ਕਰਦੀ ਹੈ।
ਅਗਰ ਕੋਈ ਇਹ ਕਹੇ ਕਿ ਚੌਪਾਈ ਪੜ੍ਹਨ ਦਾ ਹੁਕਮ ਪੰਥਕ ਰਹਿਤ ਮਰਿਆਦਾ ੱਿਵਚ ਹੈ ਇਹ ਵੀ ਠੀਕ ਨਹੀਂ
ਸਾਨੂੰ ਇਸ ਵਾਰੇ ਵੀ ਸੋਚਣਾ ਚਾਹੀਦਾ ਹੈ ਕਿ ਉਦੋਂ ਇਸ ਨੂੰ ਪੜ੍ਹਨ ਦਾ ਫੈਸਲਾ ਕਿਨ੍ਹਾਂ ਹਲਾਤਾਂ
ਵਿੱਚ ਲਿਆ ਗਿਆ ਸੀ। ਅਗਰ ਉਸ ਸਮੇਂ ਕੁੱਝ ਫੈਸਲੇ ਕਿਸੀ ਮਜਬੂਰੀ ਵਸ ਜਾਂ ਕਿਸੇ ਅਗਿਆਨਤਾ ਕਾਰਣ
ਲੈਣੇ ਵੀ ਪਏ ਤਦ ਉਹਨਾਂ ਗਲਤ ਫੈਸਲਿਆਂ ਨੂੰ ਸਾਨੂੰ ਪੰਥਕ ਤੌਰ ਤੇ ਠੀਕ ਕਰ ਲੈਣਾ ਚਾਹੀਦਾ ਹੈ। ਹੁਣ
ਸਾਡੇ ਅਖੌਤੀ ਲੀਡਰ ਇਹ ਨਹੀਂ ਕਹਿ ਸਕਦੇ ਕਿ ਅਕਾਲ ਤਖਤ ਤੋਂ ਕੀਤਾ ਹੁਕਮ ਦੁਬਾਰਾ ਵਿਚਾਰਿਆ ਜਾਂ
ਬਦਲਿਆ ਨਹੀਂ ਜਾ ਸਕਦਾ ਕਿਉਕਿ ਇਹਨਾਂ ਨੇ ਖੁਦ ਆਪਣੀ ਸਹੂਲਤ ਨੂੰ ਮੁੱਖ ਰਖ ਕੇ ਪਿੱਛੇ ਜਿਹੇ ਅਕਾਲ
ਤਖਤ ਤੋਂ ਹੋਏ ਹੁਕਮਾਂ ਨੂੰ ਤੇ ਉਸ ਸਾਧ ਲਾਣੇ ਨੂੰ ਖੁੱਸ਼ ਕਰਨ ਲਈ ਅਕਾਲ ਤਖਤ ਪ੍ਰਵਾਨਤ ਨਾਨਕ ਸਾਹੀ
ਕਲੰਡਰ ਦੇ ਕੁੱਝ ਹਿੱਸੇ ਨੂੰ ਬਦਲਿਆ ਹੈ ਜੋ ਸਾਧ ਲਾਣਾ ਖੁੱਦ ਅੱਜ ਤਕ ਅਕਾਲ ਤਖਤ ਤੋਂ ਪ੍ਰਵਾਨਤ
ਮੰਨੀ ਜਾਂਦੀ ਪੰਥਕ ਰਹਿਤ ਮਰਿਆਦਾ ਨੂੰ ਨਹੀ ਮੰਨਦਾ। ਜਿਹੜਾ ਵਿਆਕਤੀ ਭਾਰਤ ਦੇ ਸਵਿਧਾਨ ਨੂੰ ਨਹੀਂ
ਮੰਨਦਾ ਉਸ ਨੂੰ ਕੀ ਹੱਕ ਹੈ ਕਿ ਉਸ ਸਵਿਧਾਨ ਵਿੱਚ ਤਬਦੀਲੀ ਕਰਾਵੇ ਪਰ ਸਾਡੇ ਅਖੌਤੀ ਲੀਡਰਾਂ ਨੂੰ
ਤਾਂ ਆਪਣੀਆਂ ਗੋਲਕਾਂ ਦੀ ਕਮਾਈ ਨਾਲ ਮਤਲਬ ਹੈ ਨਾਕਿ ਕਿਸੇ ਧਰਮ ਨਾਲ ਕਿਉਕਿ ਅਗਰ ਗੋਲਕ ਦੀ ਅਮਦਨ
ਘੱਟੀ ਫਿਰ ਇਹਨਾਂ ਦੀਆ ਗੱਡੀਆ ਦਾ ਪੈਟਰੌਲ, ਇਹਨਾਂ ਦੇ ਆਪਣੇ ਖਰਚੇ, ਇਹਨਾਂ ਦੇ ਘਰਾਂ ਦੇ ਖਰਚੇ,
(ਕਿਉਕਿ ਇਹ ਸਭ ਧਰਮੀ ਨਹੀਂ ਬਲਕਿ ਤਨਖਾਹਦਾਰ ਮੁਲਾਜਮ ਹਨ) ਇਹਨਾਂ ਵਲੋ ਆਪਣੇ ਆਕਾ ਲੀਡਰਾਂ ਨੂੰ
ਖੁੱਸ਼ ਕਰਨ ਲਈ ਗੁਰਦਵਾਰਿਆਂ ਵਿੱਚ ਕੀਤੇ ਜਾਂਦੇ ਪੌਲੀਟੀਕਲ ਪ੍ਰੋਗਰਾਮ ਕਿਵੇਂ ਹੋਣਗੇ।
ਅੱਜ ਇਸ ਵਾਰੇ ਸਾਡੇ ਕੋਲ ਕਾਫੀ ਕੁੱਝ ਪੜ੍ਹਣ ਨੂੰ ਹੈ ਸਾਡਾ ਫਰਜ ਬਣਦਾ ਹੈ
ਕਿ ਰਹਿਤ ਮਰਿਆਦਾ ਵਿੱਚ ਲਿਖੇ ਉਪਰੋਕਤ ਹਵਾਲੇ ਵੀ ਧਿਆਨ ਵਿੱਚ ਰਖਣੇ ਚਾਹੀਦੇ ਹੈ। ਕਿਸੀ ਨੂੰ
ਚੌਪਾਈ ਵਾਰੇ ਕੋਈ ਭੁਲੇਖਾ ਹੋਵੇ ਉਹ ਉਸ ਅਖੌਤੀ ਦਸਮ ਗ੍ਰੰਥ ਦੇ ਪੰਨਾਂ ਨੰ: ੮੦੯ ਤੌ ਸੁਰੂ ਹੋ ਕੇ
ਪੰਨਾ ੧੩੮੮ ਤੱਕ ਜਾਂਦੀ ਹੈ ਇਸ ਨੂੰ ਪੜ੍ਹਣ ਤੋਂ ਬਾਅਦ ਹੀ ਕੋਈ ਫੈਸਲਾ ਕਰੇ। ਇਸ ਬਾਣੀ ਦਾ ਪੂਰਾ
ਨਾਮ ‘ਅਥ ਪਖਯਾਨ ਚਰਿਤ੍ਰ ਲਿਖਯਤ’ ਅਤੇ ਅਥ ਦੇ ਉਪਰ ੧ ਲਿਖਕੇ ਹੇਠਾਂ ਉਸਦੇ ਅਰਥ ਲਿਖੇ ਹਨ “ਦਿਲਚਸਪ
ਵਾਰਤਾ” ਹੁਣ ਸੋਚਣ ਵਾਲੀ ਗੱਲ ਹੈ ਕਿ ਬਾਣੀ ਦਿਲਚਸਪ ਵਾਰਤਾ ਦਾ ਹਿੱਸਾ ਹੈ ਉਸ ਨੂੰ ਪੜ੍ਹਣ ਦਾ ਕੀ
ਅਰਥ ਜਾਂ ਪੰਥਕ ਤੌਰ ਤੇ ਪੜਨ ਦਾ ਹੁਕਮ ਕਿਵੇਂ, ਜਿਸ ਬਾਣੀ ਨੂੰ ਗੁਰੁ ਗੋਬਿੰਦ ਸਿੰਘ ਜੀ ਨੇ ਅਗਰ
ਲਿਖਿਆ ਮੰਨ ਵੀ ਲਈਏ ਤਾਂ ਗੁਰਗੱਦੀ ਦੇਣ ਸਮੇਂ ਉਹਨਾਂ ਨੇ ਗੁਰੁ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ
ਗੁਰਗੱਦੀ ਕਿਉ ਨਹੀਂ ਦਿਤੀ। ਅਗਰ ਗੁਰੁ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਸਮੇਂ ਉਸ ਨੂੰ ਪੜ੍ਹਣ,
ਸੁਣਨ, ਮੰਨਣ ਲਈ ਕੋਈ ਹੁਕਮ ਹੀ ਨਹੀਂ ਕੀਤਾ ਫਿਰ ਹੋਰ ਕਿਸੇ ਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕਿ
ਉਹ ਮੈਂ ਨਾ ਮਾਨੂੰ ਦੀ ਰਟ ਲਾਕੇ ਹਰ ਕਿਸੇ ਨੂੰ ਇਹ ਦਿਲਚਸਪ ਵਾਰਤਾ ਪੜਨ ਨਹੀ ਮਜਬੂਰ ਕਰੇ ਜਾਂ
ਪੜ੍ਹਣ ਲਈ ਕਹੇ ਕੀ ਉਹ ਸੱਜਣ ਆਪਣੇ ਆਪ ਨੂੰ ਗੁਰੁ ਗੋਬਿੰਦ ਸਿੰਘ ਜੀ ਤੋਂ ਵੀ ਸਿਆਣੇ ਤਾਂ ਨਹੀਂ
ਸਮਝ ਰਹੇ ਅਗਰ ਹਾਂ ਤਾਂ ਅਜਿਹੇ ਵਿਆਕਤੀਆਂ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਨੂੰ ਕੋਈ
ਵਾਸਤਾ ਨਹੀਂ ਰੱਖਣਾ ਚਾਹੀਦਾ। ਪੰਨਾਂ ਨੰ: ੮੦੯ ਤੋਂ ਸੁਰੂ ਹੋਈ ਵਾਰਤਾ ਲਾਪ ਦੇ ਵਿੱਚ ੪੦੪
ਚਰਿਤ੍ਰਾਂ ਦਾ ਵਰਨਣ ਕੀਤਾ ਹੋਇਆ ਹੈ। ਪੰਨਾਂ ਨੰ: ੧੩੫੯ `ਤੇ ੩੦੩ ਚਰਿਤ੍ਰਾਂ ਦੀ ਸਮਾਪਤੀ ਤੋਂ
ਬਾਅਦ ਚਰਿਤ੍ਰ ਨੰ: ੪੦੪ ਇਸ ਤਰਾਂ ਸੁਰੂ ਹੁੰਦਾ ਹੈ:-
ਸਬੁਧਿ ਬਾਚ॥ ਚੌਪਾਈ॥ ਸੱਤਿ ਸੰਧਿ ਇੱਕ ਭੂਪ ਭਨਿੱਜੈ॥ ………. ਇਸ
ਚਰਿਤ੍ਰ ਦੇ ਅੱਗੇ ਕੁਲ ੪੦੫ ਬੰਦ ਹਨ ਜਿਹੜੀ ਚੌਪਾਈ ਨੂੰ ਪੜਨ ਦਾ ਹੁਕਮ ਹੈ ਉਹ ਇਸ ਚਰਿਤ੍ਰ ਦੇ ੩੭੭
ਬੰਦ ਤੋਂ ਇਸ ਤਰਾਂ ਸੁਰੂ ਹੁੰਦੀ ਹੈ:- ……. ੩੭੬॥ ਕਬਯੋ ਬਾਚ ਬੇਨਤੀ॥ ਚੌਪਾਈ॥ ਹਮਰੀ ਕਰੋ ਹਾਥ
ਦੇ ਰੱਛਾ॥ …. …. . । `ਤੇ ਬੰਦ ਨੰ: ੪੦੧ ਤੇ ਇਸ ਤਰਾਂ ਸਮਾਪਤ ਕਰ ਦਿੱਤੀ ਜਾਂਦੀ ਹੈ:-
ਦੁਸਟ ਦੋਖ ਤੇ ਲੇਹੁ ਬਚਾਈ॥ ੪੦੧॥ ਅਗਲਾ ਬੰਦ ਜਿਸਦਾ ਨੰ: ੪੦੨ ਹੈ ਉਹ ਹੈ:- ਕ੍ਰਿਪਾ ਕਰੀ
ਹਮ ਪਰ ਜਗਮਾਤਾ॥ ਗ੍ਰੰਥ ਕਰਾ ਪੂਰਨ ਸਭਿ ਰਾਤਾ॥ …………. . ਤੇ ਅਖੀਰਲੀ ਚੌਪਾਈ ੪੦੫ ਵਿੱਚ
ਲਿਖਿਆ ਹੈ ਕਿ:- ੪੦੪॥ ਚੌਪਾਈ॥ ਸੰਬਤ ਸੱਤ੍ਰਹ ਸਹਸ ਭਣਿੱਜੈ॥ ………. .॥ …. .॥ ਤੀਰ ਸਤੁੱਦ੍ਰਵ
ਗ੍ਰੰਥ ਸੁਧਰਾ॥ ੪੦੫॥
ਇਤਿ ਸ੍ਰੀ ਚਰਿਤ੍ਰ ਪਖਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚਾਰ
ਸੌ ਚਾਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥ ੪੦੪॥ ੭੫੫੫॥ ਅਫਜੂੰ॥
ਉਪਰੋਕਤ ਸਭ ਕੁੱਝ ਪੜ੍ਹਣ ਤੋਂ ਬਾਅਦ ਉਹਨਾਂ ਸੱਜਣਾ ਵਿੱਚੋਂ ਕੋਈ ਇਹ ਦੱਸਣ
ਦੀ ਕ੍ਰਿਪਾ ਕਰੇਗਾ ਕਿ ਜਿੰਨੀ ਚੌਪਾਈ ਰਹਿਤ ਮਰਿਆਦਾ ਵਿੱਚ ਪੜ੍ਹਣ ਦਾ ਹੁਕਮ ਹੈ ਉਹ ਕਿਉ? ਅਧੂਰੀ
ਚੌਪਾਈ ਪੜ੍ਹ ਕੇ ਕਿਤੇ ਕੌਈ ਪਾਪ ਤਾਂ ਨਹੀਂ ਕਰ ਰਹੇ ਹੋ ਜਾਂ ਸਚਾਈ ਇਹ ਹੈ ਕਿ ਸਿਰਫ ੨੫ ਬੰਦ
ਪੜ੍ਹਣ ਦਾ ਹੁਕਮ ਇਸ ਕਰਕੇ ਕੀਤਾ ਗਿਆ ਹੈ ਤਾਂ ਕਿ ਇਸ ਕੰਜਰ ਕਵਿਤਾ ਦੀ ਅਸਲੀਅਤ ਸਾਹਮਣੇ ਨਾ ਆ
ਜਾਵੇ। ੩੭੬ ਬੰਦ ਸੁਰੂ ਵਾਲੇ ਅਤੇ ੦੪ ਬੰਦ ਅਖੀਰ ਵਾਲੇ ਕਿਉ ਨਹੀਂ ਪੜੇ ਜਾਂਦੇ ਜਾਂ ਇਹ ਕਹਿ ਲਈਏ
ਕਿ ਤ੍ਰਿਯਾ ਚਰਿਤ੍ਰ ਨੰ; ੪੦੪ ਪੂਰਾ ਕਿਉ ਨਹੀ ਪੜਿਆ ਜਾਂਦਾ।
ਐਸ ਜੀ ਪੀ ਸੀ ਜਾਂ ਉਹਨਾਂ ਪ੍ਰਬੰਧਕਾਂ ਵਿੱਚੋਂ ਕੋਈ ਇਹ ਦੱਸਣ ਦੀ ਕ੍ਰਿਪਾ
ਕਰੇਗਾ ਕਿ ਰਾਖ ਦੀ ਸੰਭਾਲ ਕਰਨ ਤੋਂ ਪਹਿਲਾਂ ਤੁਸੀਂ ਚੌਪਾਈ ਦਾ ਪਾਠ ਕਿਉ ਕੀਤਾ। ਕਿਉਕਿ ਪੰਥਕ
ਰਹਿਤ ਮਰਿਆਦਾ ੱਿਵੱਚ ਕਿਸੀ ਜਗ੍ਹਾ ਤੇ ਇਹ ਨਹੀਂ ਲਿਖਿਆ ਕਿ ਰਾਖ ਦੀ ਸੰਭਾਲ ਕਰਨ ਸਮੇ ਚੌਪਾਈ ਦਾ
ਪਾਠ ਕਰਨਾ ਹੈ। ਕੀ ਇਹ ਸਭ ਤੁਸੀ ਉਸ ਕੰਜਰ ਕਵਿਤਾ ਦੀ ਮਸਹੂਰੀ ਕਰਨ ਲਈ ਕੀਤਾ ਸੀ ਜਿਸ ਨੂੰ ਦੋ ਸਕੇ
ਭੈਣ ਭਰਾ ਤਾਂ ਦੂਰ ਦੀ ਗੱਲ ਹੈ ਦੋ ਭਰਾ ਵੀ ਇਕੱਠੇ ਬੈਠ ਕੇ ਨਹੀ ਪੜ ਸਕਦੇ, ਅਗਰ ਆਪ ਕਿਸੀ ਦੇ
ਮੁਤਾਬਕ ਵੀ ਉਹ ਆਮ ਸੰਗਤ ਵਿੱਚ ਬੈਠ ਕੇ ਪੜ੍ਹੀ ਜਾ ਸਕਦੀ ਹੈ ਤਾਂ ਮੇਰੀ ਆਪ ਸਭ ਅੱਗੇ ਇਹ ਬੇਨਤੀ
ਹੈ ਕਿ ਕਿਉਨਾ ਸ੍ਰੀ ਕੇਸਗੜ ਦੇ ਸਾਹਮਣੇ ਖੁੱਲੇ ਮੈਦਾਨ ਵਿੱਚ ਇੱਕ ਪੰਡਾਲ ਲਗਾ ਕੇ ਉਸ ਚੌਪਾਈ
ਵਿਚੋਂ ਕੁੱਝ ਕੁ ਚਰਿਤ੍ਰਾਂ ਦੀ ਕਥਾ ਕਰਵਾਈ ਜਾਵੇ ਜਿਸਦਾ ਸਾਰਾ ਖਰਚਾ ਮੇਰੇ ਵਲੋਂ ਕੀਤਾ ਜਾਵੇਗਾ।
ਮੇਰੀ ਸਿਰਫ ਇੱਕੋ ਸਰਤ ਹੋਵੇਗੀ ਕਿ ਜੋ ਵੀ ਵਿਅਕਤੀ ਉਥੇ ਕਥਾ ਸੁਨਣ ਜਾਂ ਕਰਨ ਆਵੇਗਾ ਉਹ ਆਪਣੇ
ਪਰਿਵਾਰ ਦੇ ਸਾਰੇ ਮੈਬਰਾਂ ਨੂੰ ਜਿਸ ਵਿੱਚ ਮਾਤਾ, ਪਿਤਾ, ਭੈਣ, ਭਰਾ, ਪਤਨੀ, ਪੁੱਤਰ. ਪੁੱਤਰੀ,
ਨਾਲ ਲੈ ਕੇ ਆਵੇਗਾ। ਫੈਸਲਾ ਆਪਣੇ ਆਪ ਸਟੇਜ ਤੇ ਹੀ ਹੋ ਜਾਵੇਗਾ ਕਿ ਚੌਪਾਈ ਪੜ੍ਹਣੀ ਚਾਹੀਦੀ ਹੈ
ਜਾਂ ਨਹੀਂ।
ਸ਼ਾਡੇ ਜਥੇਦਾਰਾਂ, ਹੈਡ ਗ੍ਰੰਥੀ, ਗ੍ਰੰਥੀ, ਐਸ. ਜੀ. ਪੀ. ਸੀ. ਦੇ ਸਾਬਕਾ
ਅਤੇ ਮੌਜੂਦਾਂ ਮੈਬਰ, ਆਪਣੇ ਆਪ ਨੂੰ ਕੌਮ ਦੇ ਠੇਕੇਦਾਰ ਸਮਝਣ ਵਾਲੇ ਆਪਣੇ ਜੀਵਨ ਨੂੰ ਪੂਰਣ ਰੂਪ
ਵਿੱਚ ਗੁਰਬਾਣੀ ਅਨੁਸਾਰੀ ਨਹੀਂ ਤਾਂ ਘੱਟੋ ਘੱਟ ਪੰਥਕ ਕਹੀ ਜਾਂਦੀ (ਪੂਰਨ ਰੂਪ ਵਿੱਚ ਗੁਰਬਾਣੀ
ਅਨੁਸਾਰੀ ਨਹੀਂ) ਰਹਿਤ ਮਰਿਆਦਾ ਅਨੁਸਾਰੀ ਤਾਂ ਬਣਾ ਲੈਣ ਜਾਂ ਜੋ ਲੈਕਚਰ ਇਹ ਆਮ ਸੰਗਤਾਂ ਦੇ ਘਰਾਂ
ਅੰਦਰ ਸਟੇਜਾਂ ਤੇ ਜਾਕੇ ਕਰਦੇ ਹਨ ਜਾਂ ਜਿਹਨਾਂ ਗੁਰੂ ਸਬਦਾਂ ਨੂੰ ਇਹ ਸਟੇਜਾਂ ਤੇ ਵੜੀਆ ਲੰਬੀਆਂ
ਲੰਬੀਆਂ ਹੇਕਾਂ ਲਾਕੇ ਸੰਗਤਾਂ ਨੂੰ ਸੁਣਾਉਦੇ ਹੋਏ ਉਹਨਾਂ ਨੂੰ ਮੰਨਣ ਦੀ ਹਦਾਇਤ ਕਰਦੇ ਹਨ ਘੱਟੋ
ਘੱਟ ਉਹਨਾਂ ਸਬਦਾਂ ਵਿੱਚ ਕੀਤੇ ਹੁਕਮਾਂ ਨੂੰ ਆਪਣੇ ਜੀਵਨ ਵਿੱਚ ਢਾਲ ਲੈਣ ਤਾ ਕਿ ਇਹਨਾਂ ਦਾ ਤੇ
ਸਿੱਖ ਕੌਮ ਦਾ ਕੋਈ ਭਲਾ ਹੋ ਸਕੇ ਤੇ ਨਾਲ ਹੀ ਫਿਰ ਰੱਬ ਕੋਲ ਜਾਣ ਲੱਗਿਆਂ ਇਹਨਾਂ ਨੂੰ ਇਹ ਫਿਕਰ
ਨਹੀਂ ਲੱਗੇਗਾ ਕਿ ਪਤਾ ਨਹੀ ਮੇਰੇ ਘਰ ਵਾਲਿਆ ਮੇਰੀਆਂ ਅਸਥੀਆਂ ਪਤਾਲ ਪੂਰੀ ਪਾਉਣੀਆਂ ਖਾਉਰੇ ਨਹੀ।
ਪਤਾਲਪੁਰੀ ਜਾਂ ਕਿਸੇ ਹੋਰ ਜਗ੍ਹਾਂ ਪਾ ਦਿਤੀਆਂ ਫਿਰ ਤਾਂ ਸਵਰਗਾਂ ਵਿੱਚ ਮੌਜਾਂ ਮਾਰਾਂਗੇ ਨਹੀ ਤਾਂ
ਨਰਕਾਂ ਵਿੱਚ ਹੀ ਜਾਣਾ ਪਊ ਉਹਦੇ ਨਾਲੋਂ ਤਾ ਅਸੀ ਇਥੇ ਹੀ ਠੀਕ ਸੀ ਘੱਟੋ ਘੱਟ ਸੰਗਤ ਦੀ ਕਮਾਈ
ਦੁਆਰਾ ਸਵਰਗਾਂ ਵਰਗੀਆਂ ਸਹੂਲਤਾਂ ਤਾਂ ਪ੍ਰਾਪਤ ਹੋ ਹੀ ਰਹੀਆਂ ਸਨ।
ਗਰੁੜ ਪੁਰਾਣ ਵਿੱਚ ਵੀ ਲਿਖਿਆ ਹੈ ਕਿ “ਗਿਆਨੀ ਵਿਆਕਤੀ ਤਾਂ ਸਦਾ ਹੀ
ਮੁਕਤ ਹਨ” ਫਿਰ ਇਹ ਆਪਣੇ ਆਪ ਨੂੰ ਗਿਆਨੀ ਲਿਖਣ ਤੇ ਅਖਵਾਉਣ ਵਾਲੇ ਪਤਾਲਪੁਰੀ ਅਸਥੀਆਂ ਪਾਕੇ
ਕਿਹੜੇ ਸਵਰਗ ਦੀ ਆਸ ਰੱਖਦੇ ਹਨ। ਸ਼ਾਡੇ ਜਥੇਦਾਰਾਂ, ਹੈਡ ਗ੍ਰੰਥੀ, ਗ੍ਰੰਥੀ, ਐਸ. ਜੀ. ਪੀ. ਸੀ. ਦੇ
ਸਾਬਕਾ ਅਤੇ ਮੌਜੂਦਾਂ ਮੈਬਰ, ਆਪਣੇ ਆਪ ਨੂੰ ਕੌਮ ਦੇ ਠੇਕੇਦਾਰ ਸਮਝਣ ਵਾਲੇ ਕਦੋਂ ਤਕ “ਰੋਟੀਆਂ
ਕਾਰਣ ਪੂਰੈ ਤਾਲ” ਵਾਲੀ ਅਵਸਥਾ ਵਿੱਚ ਵਿਚਰਦੇ ਰਹਿਣਗੇ।
ਵਾਇਨਿ+ ਚੇਲੇ ਨਚਨਿ ਗੁਰ॥ ਪੂਰ ਹਲਾਇਨਿ ਫੇਰਨਿ ਸਿਰ॥
ਉਡਿ ਉਡਿ ਰਾਵਾ ਝਾਟੈ ਪਾਇ॥ ਵੇਖੈ ਲੋਕੁ ਹਸੈ ਘਰਿ ਜਾਇ॥
ਰੋਟੀਆ ਕਾਰਣਿ ਪੂਰਹਿ ਤਾਲ॥ ਆਪੁ ਪਛਾੜਹਿ ਧਰਤੀ ਨਾਲਿ॥
ਗਾਵਨਿ ਗੋਪੀਆ ਗਾਵਨਿ ਕਾਨ੍ਹ॥ ਗਾਵਨਿ ਸੀਤਾ ਰਾਜੇ ਰਾਮ॥
ਨਿਰਭਉ ਨਿਰੰਕਾਰ ਸਚੁ ਨਾਮੁ॥ ਜਾ ਕਾ ਕੀਆ ਸਗਲ ਜਹਾਨੁ॥ ……………………… (ਪੰਨਾਂ
ਨੰ: ੪੬੫)
(ਨੋਟ:- ਗਿਆਨੀ ਨਿਰੰਜਣ ਸਿੰਘ ਸਰਲ ਲਿਖਤ ਝਟਕਾ ਪ੍ਰਕਾਸ ਕਿਤਾਬ ਅਤੇ ਸ੍ਰ
ਗੁਰਬਖਸ ਸਿੰਘ ਕਾਲਾ ਅਫਗਾਨਾ ਲਿਖਤ ਸਾਰੀਆਂ ਕਿਤਾਬਾਂ ਅੱਧੇ ਮੁੱਲ ਤੇ ਹੇਠ ਲਿਖੇ ਪਤੇ ਤੋਂ
ਖਰੀਦੀਆਂ ਜਾ ਸਕਦੀਆ ਹਨ।
ਜਸਵੀਰ ਕੌਰ ਪਤਨੀ ਸ. ਕੇਹਰ ਸਿੰਘ,
ਮੁੱਖ ਸੇਵਾਦਾਰ ਗੁਰ ਗਿਆਨ ਪ੍ਰਸਾਰ ਚੈਰੀਟੇਬਲ
ਟ੍ਰਸਟ,
ਪਿੰਡ ਤੇ ਡਾਕਖਾਨਾ ਝੱਜ, ਤਹਿਸੀਲ ਅਨੰਦਪੁਰ
ਸਾਹਿਬ,
ਜ਼ਿਲ੍ਹਾ ਰੋਪੜ, ਪੰਜਾਬ।
ਪੱਤਰ ਵਿਹਾਰ ਲਈ ਪਤਾ:
ਮਕਾਨ ਨੰ: 2059, ਸੈਕਟਰ-41 ਸੀ,
ਚੰਡੀਗੜ੍ਹ-160036,
ਫ਼ੋਨ ਨੰ: 0172-2626213,
ਮੋਬਾਇਲ ਨੰ: 98159-06213 ਅਤੇ 95010-06213
(18/08/13)
ਅਵਤਾਰ ਸਿੰਘ ਲੰਡਨ
ਸ੍ਰ: ਅਮਰੀਕ ਸਿੰਘ ਜੀ ਰਾਜਪੁਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਿਮਰਨ ਬਾਰੇ ਆਪ ਜੀ ਦਾ ਸਵਾਲ ਬਹੁਤ ਹੀ ਮਹੱਤਵਪੂਰਨ ਹੈ। ਇਸ ਬਾਰੇ ਮੈਂ ਹੇਠ ਲਿਖੇ
ਦੋ ਸ਼ਬਦ ਪਾਠਕਾਂ ਦੀ ਸੇਵਾ ਵਿੱਚ ਪੇਸ਼ ਕਰ ਰਿਹਾ ਹਾਂ।
ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥
ਤਿਨ ਕਵਣੁ ਖਲਾਵੈ ਕਚਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ॥ ਪੰਨਾ ੧੦
ਜਿਤਨੇ ਵੀ ਜੀਵ ਜੰਤ ਇਸ ਧਰਤੀ ਤੇ ਦਿਖਾਈ ਦਿੰਦੇ ਹਨ ਉਹ ਸਭ ਅਪਣੇ ਅਪਣੇ ਬਚਿਆਂ ਦੀ ਪਾਲਨਾ
ਪੋਸਨਾ ਕੁਦਰਤ ਦੇ ਇੱਕ ਨਿਯਮ ਬੱਧ ਢੰਗ ਨਾਲ ਕਰਦੇ ਹਨ। ਕੱਤਕ ਦੇ ਮਹੀਨੇ ਸਾਇਬੇਰੀਆ ਵਿੱਚ ਬਰਫ ਦਾ
ਜ਼ੋਰ ਪੈਣ ਤੋਂ ਪਹਿਲਾਂ ਪਹਿਲਾਂ ਕੂੰਜਾਂ ਆਂਡੇ ਦੇਕੇ ਖੁਰਾਕ ਦੀ ਭਾਲ ਵਿੱਚ ਉਨ੍ਹਾਂ ਇਲਾਕਿਆਂ ਵੱਲ
ਉਡਾਰੀ ਮਾਰ ਜਾਂਦੀਆਂ ਹਨ ਜਿੱਥੇ ਬਰਫ ਨਹੀਂ ਪੈਂਦੀ। ਪਰ ਉਨ੍ਹਾਂ ਦੀ ਯਾਦ ਅਪਣੇ ਪਿੱਛੇ ਛੱਡੇ
ਆਂਡਿਆਂ (ਬਚਿਆਂ) ਵੱਲ ਸਦਾ ਬਣੀ ਰਹਿੰਦੀ ਹੈ।
ਹਰ ਰੋਜ਼ ਸਾਡੇ ਦੇਖਣ ਵਿੱਚ ਆਉਂਦਾ ਹੈ ਕਿ ਸਾਰੇ ਹੀ ਧਰਮਾਂ ਦੇ ਲੋਕ ਸੁਬ੍ਹਾ ਸ਼ਾਮ ਤਾਂ ਪ੍ਰਭੂ ਦੀ
ਭਗਤੀ ਦਾ ਅਡੰਬਰ ਰਚਦੇ ਹਨ ਪਰ ਨਿਤਾ ਪ੍ਰਤੀ ਜੀਵਨ ਵਿੱਚ ਧਾਰਮਕ ਸਿਖਿਆ ਦੇ ਉਲਟ ਕਾਰ ਵਿਹਾਰ ਕਰਦੇ
ਹਨ। ਅਜਿਹੇ ਵਿਅਕਤੀ ਸਵੈ ਧੋਖੇ ਦਾ ਸ਼ਿਕਾਰ ਹੁੰਦੇ ਹਨ ਤੇ ਰੱਬੀ ਗੁਣਾਂ ਤੋਂ ਬਹੁਤ ਦੂਰ ਹੁੰਦੇ ਹਨ।
ਵਾਹਿਗੁਰੂ ਵਾਹਿਗੁਰੂ ਰੱਟਣ ਦਾ ਤਾਂ ਹੀ ਲਾਭ ਹੈ ਜੇ ਕਰ ਪ੍ਰਭੂ ਦੇ ਗੁਣਾਂ ਨੂੰ ਮਨ ਵਿੱਚ ਵਸਾ ਕੇ
ਉਸ ਨੂੰ ਹਰ ਸਾਸ ਤੇ ਹਰ ਸਮੇਂ ਯਾਦ ਰਖਿਆ ਜਾਵੇ। ਸਿਮਰਨ ਦਾ ਸਬੰਧ ਮਨ ਨਾਲ ਹੈ ਰੱਟਾ ਲਾਉਣ ਨਾਲ
ਨਹੀਂ।
ਉਸਤਤਿ ਮਨ ਮਹਿ ਕਰ ਨਿਰੰਕਾਰ॥
ਕਰਿ ਮਨ ਮੇਰੇ ਸਤਿ ਬਿਉਹਾਰ॥ ਪੰਨਾ ੨੮੧
ਮੈਂ ਅਪਣੇ ਵਿਚਾਰਾਂ ਦੇ ਵਿਰੋਧ ਵਿੱਚ ਹੋਰ ਭੀ ਜਾਨਣਾਂ ਪਸੰਦ ਕਰਾਂਗਾ।
ਧੰਨਵਾਦ ਸਹਿਤ,
ਅਵਤਾਰ ਸਿੰਘ ਲੰਡਨ
੧੮. ੦੮. ੨੦੧੩
(18/08/13)
ਸੁਰਿੰਦਰ ਸਿੰਘ ‘ਖਾਲਸਾ’
ਇਕ
ਸਵਾਲ ਜੋ ਉਤਰ ਮੰਗਦਾ ਹੈ
ਪ੍ਰਚਾਰਕ’ ਸਟੇਜ਼ ਤੇ ਤਕਰੀਬਨ ਇੱਕ ਘੰਟਾ “ਪ੍ਰਚਾਰ” ਕਰਕੇ ਹਟਿਆ ਬੜੇ ਹੀ ਸੁਚੱਜੇ ਢੰਗ
ਨਾਲ ਉਸਨੇ ਸਿੱਖ ਇਤਿਹਾਸ ਦਾ ਸੰਖੇਪ ਵਿੱਚ ਥੋੜੇ ‘ਲਫਜਾਂ ਵਿੱਚ “ਪ੍ਰਭਾਸ਼ਾਲੀ” ਵਖਿਆਨ ਕੀਤਾ।
ਸੰਗਤਾਂ ਬਹੁਤ ਪ੍ਰਭਾਵਿਤ ਹੋਈਆਂ, ਉਸਨੇ ਗੁਰੂ ਨਾਨਕ ਪਾਤਿਸ਼ਾਹ ਤੋਂ ਲੈ ਕੇ ਅਠਾਰਵੀਂ ਸਦੀ ਦਾ ਖਾਸ
ਕਰਕੇ ਜਿਕਰ ਕੀਤਾ। ਕਿਵੇਂ “ਸਿੰਘ” ਘੋੜਿਆਂ ਦੀਆਂ ਕਾਠੀਆਂ ਤੇ ਰੈਣ ਬਸੇਰਾ ਕਰਦੇ, ਤੇ ਲੋਕਾਂ ਦੀਆਂ
“ਧੀਆਂ’ “ਭੈਣਾਂ’ ਦੀ ਆਬਰੂ ਬਚਾਉਂਦੇ ਤੇ ਜ਼ਾਲਿਮਾਂ ਨੂੰ ਸੋਧਦੇ, ਉਸਨੇ ‘ਮਹਾਂਰਾਜਾ ਰਣਜੀਤ ਸਿੰਘ
ਦੇ ਰਾਜ ਤੱਕ ਪੰਹੁਚਕੇ ਸਮਾਪਤੀ ਕੀਤੀ।
ਜਦੋਂ ਉਹ ‘ਸਟੇਜ਼ ਤੋਂ ਉਤੱਰ ਕੇ ਬਾਹਰ ਆਇਆ, ਤਾਂ ਉਸਨੂੰ ਕਿਸੇ ‘ਗੈਰ ਧਰਮ’ ਵਾਲੇ ਨੇ ਸਵਾਲ ਕੀਤਾ
ਕਿ ਅਸੀਂ ਕਿਵੇਂ ਯਕੀਨ ਕਰੀਏ ਕਿ ਤੁਹਾਡਾ ਪਿਛੋਕੜ ਇਤਨਾ ਗੌਰਵ ਮਈ ਹੈ। ਪ੍ਰਚਾਰਕ--ਇਹ ਸਭ ਇਤਿਹਾਸ
ਹੈ ਤੇ ਸਿੱਖ “ਗੁਰਬਾਣੀ” ਤੋਂ ਸੇਧ ਲੈਂਦਾ ਹੈ। ਉਹ ਆਦਮੀ--ਠੀਕ ਹੈ ਇਹ “ਇਤਿਹਾਸ” ਹੋਵੇਗਾ, ਪਰ
ਸਾਨੂੰ ਨਹੀਂ ਲਗਦਾ ਇਹ ਸੱਚ ਹੋਵੇਗਾ। ਅੱਜ ਸਿੱਖ ਕਿੱਥੇ ਖੜੇ ਹਨ”। ‘ਠੱਗੀ-ਠੋਰੀ’ `ਚੋਰੀ-ਯਾਰੀ’
ਦੂਜੇ ਲੋਕਾਂ ਵਾਂਗੂੰ, ਬਲਿਕੇ ਦੂਜਿਆਂ ਨਾਲੋਂ ‘ਵਧਕੇ, ਏਥੋਂ ਤੱਕ ਕਿ ‘ਗੁਰਦੁਆਰਿਆਂ’ ਦੀਆਂ ਵੋਟਾਂ
ਸਮੇਂ ਨਸ਼ੇ ਵੰਡਦੇ ਤੇ ਵਰਤਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਹਜੂਰੀ `ਚ ਇੱਕ ਦੂਜੇ ਦੀਆਂ ਪੱਗਾਂ
ਉਤਾਰਦੇ ਹਨ। ਅੱਜ ਵੀ ਸਿੱਖ ਕੋਲ ਗੁਰਬਾਣੀ ਹੈ। ‘ਪ੍ਰਚਾਰਕ’ ਕੋਈ ਠੋਸ ਜਬਾਵ ਨਾ ਦੇ ਸਕਿਆ। “ਤਾਇਆ
ਮੂੰਹ ਫੱਟ’ --ਸੋਚ ਰਹਿਆ ਸੀ ਕੇ ਸਿੱਖ ‘ਗੁਰਬਾਣੀ’ ਨੂੰ ਵੀਚਾਰਕੇ ਅਮਲ ਕਰਨੋ ਹਟ ਗਏ ਹਨ। ਏਸੇ
ਕਰਕੇ ਡਾਵਾਂਡੋਲ ਹੋ ਰਸਾਤਲ ਵੱਲ ਨੂੰ ਜਾ ਰਹੇ ਹਨ॥
ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ=97287 43287, 94662 66708,
*******************************************************************
ਰਾਖਾ
ਸਿੱਖਾਂ ਦਾ ਸਿਰਫ ਕਰਤਾਰ ਮੀਆਂ
ਕੌਮ ਦੇ ਆਗੁਆਂ ‘ਚ’ ਐਡਾ ਫਰਕ ਆਇਆ, ਦੇਖ ਸ਼ਰਮ ਵੀ ਹੁਦੀਂ ਸ਼ਰਮਸਾਰ ਮੀਆਂ।
ਅੱਗੇ ਤਿਆਗ ਦੀ ਭਾਵਨਾ ਹਰ ਸਿੱਖ ਵਿੱਚ ਸੀ, ਹਰ ਦਿੱਲ ‘ਚ’ ਸੀ ਪੰਥਕ ਪਿਆਰ ਮੀਆਂ।
ਹੁਣ ਸਵਾਰਥ ਦੀ ਐਸੀ ਝੁੱਲੀ ਨ੍ਹੇਰੀ (ਹਨੇਰੀ), ਦਿੱਸੇ ਅਪਣਾ ਹੀ ਸਿਰਫ ਪਰਿਵਾਰ ਮੀਆਂ।
ਆਮ ਸਿੱਖ ਤਾਂ ਕੁਰਬਾਨੀ ਦੇ ਬੱਕਰੇ ਨੇ, ਪੁੱਤ, ਭਤੀਜੇ ਨੇ ਗੱਦੀਆਂ ਦੇ ਹੱਕਦਾਰ ਮੀਆਂ।
ਅੱਗੇ ਮਾਰਦੇ ਠੋਕਰ ਨਵਾਬੀਆਂ ਨੂੰ, ਸੇਵਾ ਪੱਖੇ, ਦੀ ਸੀ ਕਰਦੇ ਜਥੇਦਾਰ ਮੀਆਂ।
ਹੁਣ ਪ੍ਰਧਾਨਗੀਆਂ ਤੇ ਜਫੇਮਾਰ ਬੈਠੇ, ਜੋੜੇ ਬਦਲਣ ਲਈ ਵੀ ਰੱਖੇ ਸੇਵਾਦਾਰ ਮੀਆਂ।
ਅੱਗੇ ਕੋਈ ਨਾ ਸੀ ਅਹੁਦੇਦਾਰ ਹੁੰਦਾ, ਹੁੰਦੇ ਬਰਾਬਰ ਦੇ ਸਭ ਸਰਦਾਰ ਮੀਆਂ।
ਇੱਟ ਖੜੱਕਾ ਅੱਜ ਚੇਅਰਮੈਨੀਆਂ ਲਈ, ਭਾਲਦੇ ਏ. ਸੀ. ਤੇ ਝੰਡੀ ਵਾਲੀ ਕਾਰ ਮੀਆਂ।
ਅੱਗੇ ‘ਪੱਗ’ ਦਾੜੀ ਨੂੰ, ਨਾ ਕੋਈ ਹੱਥ ਪਾਉਂਦਾ, ਡਿੱਗੇ ਦੁਸ਼ਮਨ ਦਾ ਵੀ ਕਰਦੇ ਸਤਿਕਾਰ ਮੀਆਂ।
ਅੱਜ ਭਰਾਵਾਂ ਦੀ ਦਾੜ੍ਹੀ ਨੇ ਪੁੱਟ ਸੁੱਟਦੇ, ਰੁਲਦੀ ਪੈਰਾਂ ‘ਚ’ ਫਿਰੇ ਦਸਤਾਰ ਮੀਆਂ।
ਅੱਗੇ ਸੌਂਹ ਨਾ ਗੁਰੂ ਦੀ ਚੁੱਕਦਾ ਕੋਈ, ਹੁੰਦਾ ਹਰ ਇੱਕ ਨੂੰ ਇਨ੍ਹਾ ਸਤਿਕਾਰ ਮੀਆਂ।
ਅੱਜ ਗੁਰੂ ਦੀ ਹਜੂਰੀ ‘ਚ’ ਜੂਤ ਚਲਦੇ, ਦੇਖ ਹੁੰਦੀ ਕੌਮ ਸ਼ਰਮਸਾਰ ਮੀਆਂ।
ਅੱਗੇ ਆਨ ਤੇ ਸ਼ਾਨ ਲਈ ਜੋ ਮਰ ਮਿਟਦੇ, ਪੰਥ ਲੈਦਾਂ ਸੀ ਪਰਿਵਾਰ ਦੀ ਸਾਰ ਮੀਆਂ।
ਅੱਜ ਮਰਿਆਂ ਦਾ ਮੁੱਲ ਨੇ ਵੱਟ ਜਾਂਦੇ, ਰੁਲਦੇ ਫਿਰਨ ਸ਼ਹੀਦਾਂ ਦੇ ਪਰਿਵਾਰ ਮੀਆਂ।
ਅੱਗੇ ਸਿੱਖੀ ਤੋਂ ਸਭ ਕੁੱਝ ਵਾਰ ਦਿੰਦੇ, ਧਨ ਦੌਲਤਾਂ ਤੇ ਪਰਿਵਾਰ ਮੀਆਂ।
ਅੱਜ ਪਰਿਵਾਰ (ਅਪਣੇ) ਲਈ ਸਭ ਕੁੱਝ ਵੇਚ ਦਿੰਦੇ ਸਿੱਖ ਸਿੱਖੀ ਤੇ ਗੁਰੂ ਦਾ ਦੁਆਰ ਮੀਆਂ।
ਅੱਗੇ ਬਾਂਹ ਜਿਨ੍ਹਾਂ ਦੀ ਫੜ੍ਹ ਲੈਂਦੇ, ਨਾ ਛੱਡਦੇ, ਸਨ ਐਸੇ ਸਰਦਾਰ ਮੀਆਂ।
ਵਫਾਦਾਰੀਆਂ ਝੱਟ ਅੱਜ ਬਦਲ ਲੈਂਦੇ, ਬੈਠੇ ਪੈਰ ਪਸਾਰ (ਪੈਰ ਪੈਰ ਤੇ) ਯਾਰ ਮਾਰ ਮੀਆਂ।
ਅੱਗੇ ਮਿਲਦਾ ਜੋ, ਵੰਡ ਕੇ ਛੱਕ ਲੈਂਦੇ, ਛੋਟੇ ਵੱਡੇ ਸਭ ਇੱਕ ਸਾਰ ਮੀਆਂ।
ਅੱਜ ਰੱਜ’ ਨਾਂਹ ਸਬਰ’ ਸੰਤੋਖ’ ਦਿੱਸੇ, ਭਾਵੇਂ ਲੱਗੇ ਨੇ ਘਰੇ ਅੰਬਾਰ ਮੀਆਂ।
ਅੱਗੇ ਜੰਗਲ ਬਹੀੜਾਂ ‘ਚ’ ਵੀ ਸ਼ੁਕਰ ਕਰਦੇ, ਘੋੜੇ ਦੀਆਂ ਕਾਠੀਆਂ ਸਨ ਭਾਵੇਂ ਘਰ ਬਾਰ ਮੀਆਂ।
ਅੱਜ ਸਕੂਨ ਨਹੀਂ ਰਾਜ ਗੱਦੀਆਂ ਤੇ, ਐਸਾ ਚੜ੍ਹਿਆ ਹਵਸ ਦਾ ਬੁਖਾਰ ਮੀਆਂ।
ਅੱਗੇ ਮੰਝਧਾਰ ‘ਚ’ ਡੁਬਦੀ ਕਿਸ਼ਤੀ ਨੂੰ, ਆਗੂ ਲੈ ਜਾਂਦੇ ਸਨ ਬਚਾਕੇ ਪਾਰ ਮੀਆਂ।
ਅੱਜ ਆਗੂਆਂ ਕੌਮ ਦੀ ਨਾਂਵ ਡੋਬੀ, ਆ ਕੇ ਕੰਢੇ ਤੇ ਕਈ ਬਾਰ ਮੀਆਂ।
ਕਹੇ “ਸੁਰਿੰਦਰ” ਦੇਖ ਇਹ ਫਰਕ ਯਾਰੋ, (ਹੁਣ) ਰਾਖਾ ਸਿੱਖਾਂ ਸਿਰਫ ਕਰਤਾਰ ਮੀਆਂ।
ਜਾਗੋ ਕੌਮ ਦੇ ਅਲੰਬਰ ਦਾਰੋ ਜਾਗੋ, ਹਾਲੇ ਵੀ ਸੁੱਤੇ ਕਿਉਂ ਘੁਰਾੜੇ ਮਾਰ ਮੀਆਂ।
ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ = 97287 43287, = 94662 66708,
(17/08/13)
ਅਮਰੀਕ ਸਿੰਘ ਰਾਜਪੁਰਾ
ਸਿਖ
ਮਾਰਗ ਦੇ ਪਾਠਕ ਵੀਰੋ, ਫਤਹਿ ਪ੍ਰਵਾਨ ਕਰਨੀ ਜੀ ।
ਬਹੁਤ ਦਿਨਾ ਤੋਂ ਇੱਕ ਤਕਰਾਰ ਚਲ ਰਹੀ ਹੈ ਜਿਸ ਵਿਚ
‘ਸਿਮਰਨ’ ਤੇ ਗੱਲਬਾਤ ਦੌਰਾਨ ਕੁਝ ਸਜਣ ਸੰਤੁਸ਼ਟ ਨਹੀਂ ਹੋ ਰਹੇ ਤੇ ਉਹ ਕਹਿੰਦੇ ਹਨ ਕੇ
ਸਿਮਰਨ ਦਾ ਸਰਲ ਤੇ ਸਿਧਾ ਤਰੀਕਾ ਵਾਹਿਗੁਰੂ ਸ਼ਬਦ ਦਾ ਰਟਨ ਹੀ
ਹੈ ---ਸੋ ਬੇਨਤੀ ਹੈ ਕੇ ਗੁਰਬਾਣੀ ਦੀਆਂ ਠੋਸ ਉਧਾਹਰਨਾ ਅਤੇ ਸੰਖੇਪ ਰੂਪ ਵਿਚ ਇਸਤੇ ਚਾਨਣਾ ਪਾਉਣ
ਦੀ ਬੇਨਤੀ ਹੈ ਜੀ ।
ਦੂਸਰੀ ਗੱਲ ਕੇ ਕੀ ਬਾਲਾ ਨਾਮ ਦਾ ਕੋਈ ਸਿਖ ਗੁਰੂ ਨਾਨਕ ਸਾਹਿਬ
ਨਾਲ ਸੀ ? ਜੇ ਨਹੀਂ ਤਾਂ ਕੀ ਇਸ ਨਾਮ ਦਾ ਕੋਈ ਸਿਖ ਹੋਇਆ ਜਿਸਦੇ ਨਾਮ ਤੇ ਇੱਕ ਸਾਖੀ ਬਾਰੇ ਪ੍ਰਚਾਰ
ਕੀਤਾ ਜਾਂਦਾ ਹੈ ?
ਧਨਵਾਦ
ਸਹਿਤ ਬੇਨਤੀ ਕਰਤਾ :
ਅਮਰੀਕ ਸਿੰਘ ਰਾਜਪੁਰਾ
ਸਿੱਖ ਕੌਮ ਸੀ ਮਰਦ ਬਹਾਦਰਾਂ ਦੀ , ਲੁੱਟ ਲਈ ਟਕਸਾਲਾਂ ਤੇ ਡੇਰਿਆਂ ਨੇ- ਕਵੀਸ਼ਰੀ ਮਨਦੀਪ ਸਿੰਘ ਵਰਨਨ -ਬਲਜੀਤ ਸਿੰਘ
(16/08/13)
ਗੁਰਸ਼ਰਨ ਸਿੰਘ ਕਸੇਲ
ਸ੍ਰ. ਸੁਖਦੇਵ ਸਿੰਘ ਜੀ ਹੁੰਦਲ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਆਪਨੇ “ਪੱਥਰ ਜੀਵ ਹੈ ਜਾਂ ਨਿਰਜੀਵ” ਇਸ ਬਾਰੇ ਆਪਣੇ ਕੀਮਤੀ
ਵਿਚਾਰ ਦਿਤੇ ਹਨ । ਤੁਹਾਡਾ ਵਿਚਾਰ ਹੈ ਕਿ ਜਿਵੇਂ ਰੁੱਖ ਜੀਵ ਹੈ ਪਰ ਜਦੋਂ ਉਸਦੇ ਕਿਸੇ ਟਾਹਣ ਨੂੰ
ਕੱਟਕੇ ਜਾਂ ਪੂਰੇ ਰੁੱਖ ਨੂੰ ਕੱਟਕੇ ਸੁੱਕਾ ਲਿਆ ਜਾਵੇ ਤਾਂ ਉਹ ਜੀਵ ਤੋਂ ਨਿਰਜੀਵ ਹੋ ਜਾਂਦਾ ਹੈ ।
ਇਵੇਂ ਹੀ ਪੱਥਰ ਜੀਵ ਹੈ ਪਰ ਜਦੋਂ ਉਸਦੀ ਮੂਰਤੀ ਬਣ ਜਾਂਦੀ ਹੈ ਤਾਂ ਉਹ ਪੱਥਰ ਨਿਰਜੀਵ ਹੋ ਜਾਂਦਾ
ਹੈ; ਜੇ ਮੈਂ ਗਲਤ ਨਹੀਂ ਸਮਝਿਆ ਤਾਂ ?
ਵੀਰ ਜੀਓ, ਕੀ ਇੰਜ਼ ਤੇ ਨਹੀਂ ਕਿ ਲੱਗਦਾ ਕਿ ਭਗਤ ਕਬੀਰ ਜੀ ਪੱਥਰ ਵਿਚ ਤੇ ਪੱਥਰ ਦੀ ਮੂਰਤੀ ਵਿਚ
ਕੋਈ ਅੰਤਰ ਨਹੀਂ ਸਮਝਦੇ ? ਕਿਉਂਕਿ ਉਹ ਤਾ ਆਖਦੇ ਹਨ ਕਿ ਜੇ ਪੱਥਰ ਵਿਚ ਜਾਨ ਹੁੰਦੀ ਤਾਂ ਉਹ
ਪਹਿਲਾਂ ਮੂਰਤੀ ਘੜ੍ਹਨ ਵਾਲੇ ਨੂੰ ਖਾਂਦੀ: “ਪਾਖਾਨ ਗਢਿ ਕੈ ਮੂਰਤਿ
ਕੀਨੀ, ਦੇ ਕੈ ਛਾਤੀ ਪਾਉ ॥ ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ” ॥
ਪੂਰਾ ਸ਼ਬਦ ਇਸ ਤਰ੍ਹਾਂ ਹੈ: ੴ ਸਤਿਗੁਰ ਪ੍ਰਸਾਦਿ ॥ ਪਾਤੀ ਤੋਰੈ
ਮਾਲਿਨੀ, ਪਾਤੀ ਪਾਤੀ ਜੀਉ ॥ ਜਿਸੁ ਪਾਹਨ ਕਉ ਪਾਤੀ ਤੋਰੈ, ਸੋ ਪਾਹਨ ਨਿਰਜੀਉ ॥੧॥ ਭੂਲੀ ਮਾਲਨੀ ਹੈ
ਏਉ ॥ ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥ ਬ੍ਰਹਮੁ ਪਾਤੀ, ਬਿਸਨੁ ਡਾਰੀ, ਫੂਲ ਸੰਕਰਦੇਉ ॥ ਤੀਨਿ
ਦੇਵ ਪ੍ਰਤਖਿ ਤੋਰਹਿ, ਕਰਹਿ ਕਿਸ ਕੀ ਸੇਉ ॥੨॥ ਪਾਖਾਨ ਗਢਿ ਕੈ ਮੂਰਤਿ ਕੀਨੀ, ਦੇ ਕੈ ਛਾਤੀ ਪਾਉ ॥
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥ ਭਾਤੁ ਪਹਿਤਿ ਅਰੁ ਲਾਪਸੀ, ਕਰਕਰਾ ਕਾਸਾਰੁ ॥
ਭੋਗਨਹਾਰੇ ਭੋਗਿਆ, ਇਸੁ ਮੂਰਤਿ ਕੇ ਮੁਖ ਛਾਰੁ ॥੪॥ ਮਾਲਿਨਿ ਭੂਲੀ ਜਗੁ ਭੁਲਾਨਾ, ਹਮ ਭੁਲਾਨੇ ਨਾਹਿ
॥ ਕਹੁ ਕਬੀਰ ਹਮ ਰਾਮ ਰਾਖੇ, ਕ੍ਰਿਪਾ ਕਰਿ ਹਰਿ ਰਾਇ ॥(ਭਗਤ ਕਬੀਰ ਜੀ,ਪੰਨਾ ੪੭੯)
ਸੋ, ਵੀਰ ਜੀ, ਕੀ ਇਸ ਸ਼ਬਦ ਤੋਂ ਤਾਂ ਇੰਝ ਨਹੀਂ ਲੱਗਦਾ ਹੈ ਕਿ ਪੱਥਰ ਨਿਰਜੀਵ ਹੈ ?
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(16/08/13)
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
ਸਤਿਕਾਰਯੋਗ ਖ਼ਾਲਸਾ ਮੱਖਣ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
“ਪੱਥਰ”
“ਪੱਥਰ” ਬਾਰੇ ਗੁਰੂ ਗਰੰਥ ਸਾਹਿਬ ਵਿਚੋਂ ਹੇਠ ਲਿਖੀਆਂ ਪੰਕਤੀਆਂ ਪੜ੍ਹਣ ਦੀ
ਕ੍ਰਿਪਾਲਤਾ ਕਰਨੀ ਜੀ:
ਪੰਨਾ ੧੪੩: ਮ: ੧ ਸਲੋਕੁ॥ ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ॥ ਪਥਰ
ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ॥
ਪੰਨਾ ੪੨੦: ਆਸਾ ਮਹਲਾ ੧॥ ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ॥ ਪਥਰ ਕੀ ਬੇੜੀ ਜੇ ਚੜੈ ਭਰ ਨਾਲਿ
ਬੁਡਾਵੈ॥ ੪॥
ਪੰਨਾ ੫੦੯: ਗੂਜਰੀ ਕੀ ਵਾਰ ਮਹਲਾ ੩॥ ਪਉੜੀ॥ ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ॥ ਅਨਦਿਨੁ ਭਗਤੀ
ਰਤਿਆ ਹਰਿ ਪਾਰਿ ਉਤਾਰੀ॥
ਪੰਨਾ ੧੦/੪੯੫: ਰਾਗੁ ਗੂਜਰੀ ਮਹਲਾ ੫॥ ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ॥ ਸੈਲ
ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥ ੧॥
ਪੰਨਾ ੭੩੯: ਸੂਹੀ ਮਹਲਾ ੫॥ ਜਿਸੁ ਪਾਹਣ ਕਉ ਠਾਕੁਰੁ ਕਹਤਾ॥ ਓਹੁ ਪਾਹਣੁ ਲੈ ਉਸ ਕਉ ਡੁਬਤਾ॥ ੨॥
ਗੁਨਹਗਾਰ ਲੂਣ ਹਰਾਮੀ॥ ਪਾਹਣ ਨਾਵ ਨ ਪਾਰਗਿਰਾਮੀ॥ ੩॥
ਪੰਨਾ ੪੭੯: ਆਸਾ ਸ੍ਰੀ ਕਬੀਰ ਜੀਉ ਕੇ. .॥ ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥ ਜਿਸੁ ਪਾਹਨ ਕਉ
ਪਾਤੀ ਤੋਰੈ ਸੋ ਪਾਹਨ ਨਿਰਜੀਉ॥ ੧॥ ਪਾਖਾਨ ਗਢਿ ਕੈ ਮੂਰਤਿ ਕੀਨ੍ਹੀ ਦੇ ਕੈ ਛਾਤੀ ਪਾਉ॥ ਜੇ ਏਹ
ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ॥
ਅਸੀਂ ਆਮ ਬੋਲੀ ਵਿੱਚ ਇੰਜ ਵੀ ਕਹਿ ਦਿੰਦੇ ਹਾਂ: ਇਸ ਦਾ ਕਠੋਰ ਹਿਰਦਾ ਹੈ, ਕਿਸੇ ਦੀ ਮਦਦ ਨਹੀਂ
ਕਰਦਾ! ਜਾਂ ਇਹ ਤਾਂ ਨਿਰਾ ਪੱਥਰ ਹੈ, ਇਸ ਉਪਰ ਕੋਈ ਅਸਰ ਨਹੀਂ ਹੋਣ ਵਾਲਾ!
ਪਰ, ਪੱਥਰ ਹੋਰ ਜੀਆਂ ਵਾਂਗ ਜੰਮਦਾ/ਮਰਦਾ ਨਹੀਂ!
ਇਸ ਪ੍ਰਥਾਏ ਹੋਰ ਸ਼ਬਦਾਂ ਦੀ ਖ਼ੋਜ ਕਰਨ ਦੀ ਲੋੜ ਹੈ।
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
(16/08/13)
ਡਾ: ਗੁਰਮੀਤ ਸਿੰਘ ਬਰਸਾਲ
ਧਰਮ!!
ਧਰਮ ਨੂੰ ਧਾਰਨੇ ਖਾਤਿਰ, ਧਰਮ ਵਿਚਾਰਨਾ ਪੈਂਦਾ।
ਖਾਲਿਕ ਦਾ ਵਸੇਬਾ ਖਲਕਤੀਂ ਨਿਹਾਰਨਾ ਪੈਂਦਾ।
ਬਾਹਰੀ ਭੇਖ ਧਾਰਨ ਨਾਲ ਕੋਈ ਧਰਮੀ ਨਹੀਂ ਬਣਦਾ,
ਧਰਮੀ ਹੋਣ ਦੀ ਖਾਤਿਰ ਅੰਦਰ ਸਵਾਰਨਾ ਪੈਂਦਾ।
ਫੱਟਾ ਲਾਉਣ ਤੇ ਉਲਟਾ ਕਦੇ ਦੁਕਾਨ ਨਹੀਂ ਚਲਦੀ,
ਜੋ ਸਮਾਨ ਅੰਦਰ ਹੈ ਉਹੀ ਪਰਚਾਰਨਾ ਪੈਂਦਾ।
ਸਦਾ ਸੁਕਿਰਤ ਕਰਨੀ ਹੈ ਤੇ ਨਿਰਮਲ ਕਰਮ ਕਰਨੇ ਨੇ,
ਖੁਦਾ ਨੂੰ ਭਾਂਪ ਸਭ ਪਾਸੇ ਖੁਦੀ ਨੂੰ ਮਾਰਨਾਂ ਪੈਂਦਾ।
ਖੁਦਾ ਕੋਈ ਚੀਜ ਐਸੀ ਨਹੀਂ ਅੱਖਾਂ ਨਾਲ ਦੇਖਣੇ ਵਾਲੀ,
ਖੁਦਾ ਮਹਿਸੂਸ ਕਰਨੇ ਲਈ ਜੁਗਤ ਨੂੰ ਹਾਰਨਾ ਪੈਂਦਾ।
ਅੱਖਾਂ ਤੇ ਜੁਬਾਂ ਭਾਵੇਂ, ਸਾਡਾ ਸਾਥ ਛੱਡ ਜਾਵੇ,
ਉਹਦੀ ਨੇੜਤਾ ਖਾਤਿਰ ਦਿਲੋਂ ਪੁਕਾਰਨਾ ਪੈਂਦਾ।
ਜਿਹਨੂੰ ਲੱਭਣੇ ਲਈ ਘਰ ਨੂੰ ਛੱਡ ਦੂਰ ਫਿਰਦੇ ਹਾਂ,
ਭਟਕਣ ਛੱਡ ਕੇ ਟਿਕਣਾ ਤੇ ਘਰ ਸਤਿਕਾਰਨਾਂ ਪੈਂਦਾ।
ਐਂਵੇਂ ਸੋਚ ਨਾ ਬੈਠੀਂ ਕਿ ਅੱਖਾਂ ਦੋ ਹੀ ਕਾਫੀ ਨੇ,
ਹਰ ਇੱਕ ਰੋਮ ਨੂੰ ਅੱਖਾਂ ਦਾ ਰੂਪ ਧਾਰਨਾ ਪੈਂਦਾ।।
ਡਾ ਗੁਰਮੀਤ ਸਿੰਘ ਬਰਸਾਲ
(15/08/13)
ਸੁਖਦੇਵ ਸਿੰਘ ਹੁੰਦਲ
ਵੀਰ
ਗੁਰਸ਼ਰਨ ਸਿੰਘ ਜੀ, ਕਸੇਲ । ਗੁਰੂ ਫਤਹਿ ਜੀ ।
‘ਪੱਥਰ ਜੀਵ ਹੈ ਜਾਂ ਨਿਰਜੀਵ’ ਮੇਰੀ ਆਪਣੀ ਤੁੱਛ ਬੁੱਧੀ ਅਨੁਸਾਰ ਇਸ ਕਾਇਨਾਤ ਵਿੱਚ
ਕੁਝ ਵੀ ਨਿਰਜੀਵ ਨਹੀਂ ਹੈ। ਗੁਰਮਤਿ ਵਿੱਚ ਪ੍ਰਮਾਤਮਾ ਹਰੇਕ ਥਾਂ ਵੱਸਦਾ ਦਰਸਾਇਆ ਗਿਆ ਹੈ । ਫਿਰ
ਪੱਥਰ ਨਿਰਜੀਵ ਕਿਵੇਂ ਮੰਨਿਆ ਜਾ ਸਕਦਾ ਹੈ ? ਗੁਰਮਤਿ ਅਨੁਸਾਰ ਪੱਥਰ ਦੀ ਜਾਂ ਮਿੱਟੀ ਆਦਿ ਤੋਂ
ਘੜ੍ਹਕੇ ਬਣਾਈ ਹੋਈ ਕਿਸੇ ਸ਼ਕਲੋਂ ਸੂਰਤੋਂ ਜਿਹੀ ਕੋਈ ਕਾਲਪਨਿਕ ਦੇਵੀ ਦੇਵਤੇ ਦੇ ਬੁੱਤ ਜਿਹਾ ਭਰਮ
ਪਾਉਂਦੀ ਵਸਤੂ ਨਿਰਜੀਵ ਹੈ । ਕਿਉਂਕਿ ਅਜਿਹਾ ਪੱਥਰ ਆਦਿ ਦਾ ਬੁੱਤ ਸਾਡੀ ਸਵਾਰਥ ਸਿੱਧੀ ਨਹੀਂ ਕਰ
ਸਕਦਾ ਹੈ । ਪਰ ਹਾਂ ਘੱਟੋ ਘੱਟ ਅੱਜ ਦੇ ਵਿਗਆਨਿਕ ਯੁੱਗ ਵਿੱਚ ਅਜਿਹੀਆਂ ਉਪਲੱਭਦੀਆਂ ਜਰੂਰ ਹਨ ਜੋ
ਧਾਤਾਂ ਆਦਿ ਤੋਂ ਬੁੱਤਾਂ (ਜਿਵੇਂ ਖਿਡੌਣੇ ਅਤੇ ਤਰਾਂ ਤਰਾਂ ਦੀ ਮੀਸ਼ਨਰੀ) ਆਦਿ ਦੇ ਰੂਪ ਬਣਾ ਕੇ
ਉਨ੍ਹਾਂ ਵਿੱਚ ਈਂਧਨ ਜਾਂ ਫਿਰ ਬਿਜਲੀ ਦੀ ਵਰਤੋਂ ਨਾਲ ਕਈ ਅਜਿਹੇ ਕੰਮ ਕਰਵਾਏ ਜਾ ਰਹੇ ਹਨ
ਜਿੰਨ੍ਹਾਂ ਕੰਮਾਂ ਆਦਿ ਬਾਰੇ ਪਹਿਲਾਂ ਹੀ ਉਹਨਾਂ ਬੁੱਤਾਂ (ਬਿਜਲਈ ਉਪਕਰਨਾਂ) ਵਿੱਚ ਕਮਾਂਡ (ਸੀਮਤ
ਬਨਾਉਟੀ ਅਗਵਾਈ) ਪਾਈ ਹੁੰਦੀ ਹੈ । ਪਰ ਇਹਨਾਂ ਬੁੱਤਾਂ (ਭਾਵ ਬਨਾਉਟੀ ਬਿਜਲਈ ਉਪਕਰਣਾਂ ) ਦੀ ਪੂਜਾ
ਨਹੀਂ ਵਰਤੋਂ ਕਰਕੇ ਲੋੜ ਤੇ ਸੁਆਦ ਅਨੁਸਾਰ ਉਹੋ ਹੀ ਸਵਾਰਥ ਸਿੱਧੀ ਕਰ ਲਈ ਜਾਂਦੀ ਹੈ ਜਿਸਦੀ ਜੋ ਵੀ
ਜਾਂ ਜਿਸ ਵੀ ਕਾਰਜ ਲਈ ਕਮਾਂਡ ਨਿਰਧਾਰਤ ਹੋਈ ਹੁੰਦੀ ਹੈ । ਪਰ ਇਸ ਦੇ ਉਲਟ ਧਰਮ ਅਸਥਾਨਾਂ ਵਿੱਚ
ਪੱਥਰ ਜਾਂ ਫਿਰ ਕਿਸੇ ਹੋਰ ਧਾਤ ਆਦਿ ਤੋਂ ਬਣਾਏ ਹੋਏ ਬੁੱਤਾਂ ਅੱਗੇ ਪੇਸ਼ ਕੀਤੀਆਂ ਅਰਦਾਸਾਂ ( ਅਸਲ
ਵਿੱਚ ਕਮਾਂਡਜ਼ ਭਾਵ ਹੁਕਮ ਕਰਨੇ ) ਰਾਹੀਂ ਕੋਈ ਵੀ ਸਵਾਰਥ ਪੂਰਾ ਨਹੀਂ ਕਰਵਾਇਆ ਜਾ ਸਕਦਾ ਹੈ ।
ਅਸੀਂ ਇੱਕ ਬਨਾਉਟੀ ਨਿਯੰਤਰਣ ਕੀਤੇ ਹੋਏ ਖਿਡੌਣੇ ਤੋਂ ਉਸ ਨੂੰ ਚਲਾ ਕੇ ਥੋੜੇ ਸਮੇਂ ਦੀ ਖੁਸ਼ੀ ਤਾਂ
ਲੈ ਸਕਦੇ ਹਾਂ ਪਰ ਧਰਮ ਸਥਾਨਾਂ ਵਿੱਚ ਸਥਾਪਤ ਕੀਤੇ ਬੁੱਤਾਂ ਤੋਂ ਇੱਛਾ ਪੂਰਤੀ ਦੀ ਧਰਵਾਸ ਭਰੀ
ਮਾਯੂਸੀ ਇੱਕਤਰ ਕਰਦੇ ਕਰਦੇ ਜੀਵਨ ਵਿੱਚ ਖੜੋਤ ਜਰੂਰ ਪੈਦਾ ਕਰ ਲੈਂਦੇ ਹਾਂ । ਅੰਤ ਵਿੱਚ ਇਹੀ
ਕਹਾਂਗਾ ਕੇ ਪੱਥਰ ਨਿਰਜੀਵ ਨਹੀਂ ਹੈ ਪਰ ਪੱਥਰ ਦਾ ਬਨਾਉਟੀ ਬੁੱਤ ਜਰੂਰ ਨਿਰਜੀਵ ਹੈ ਜੋ ਮੇਰੀ ਕੋਈ
ਵੀ ਕੀਤੀ ਹੋਈ ਅਰਦਾਸ (ਅਸਲ ਵਿੱਚ ਹੁਕਮ ) ਰਾਹੀਂ ਸਵਾਰਥ ਸਿੱਧੀ ਨਹੀਂ ਕਰ ਸਕਦਾ ਹੈ ।
ਗੁਰੂ ਸਾਹਿਬ ਦਾ ਵੀ ਫੁਰਮਾਣ ਹੈ ‘ਜੋ ਪਾਥਰ ਕੀ ਪਾਂਈ ਪਾਇ ਤਿਨ ਕੀ ਘਾਲ
ਅਜਾਂਈ ਜਾਇ’ । ਵੈਸੇ ਪੱਥਰਾਂ ਦੇ ਪੈਰ ਨਹੀਂ ਹੁੰਦੇ ਜਿੰਨ੍ਹਾਂ ਦੇ ਪੈਰੀਂ ਪਿਆ ਜਾਵੇ ।
ਭੁੱਲ ਚੁੱਕ ਲਈ ਖਿਮਾ ਦਾ ਜਾਚਕ ਹਾਂ ।
(15/08/13)
ਜਸਵੰਤ ਸਿੰਘ ‘ਅਜੀਤ’
‘ਪਗੜੀ ਸਿੱਖ ਦੀ ਸ਼ਾਨ’ ਦੀ ਲੜਾਈ ਕਦੋਂ ਤੱਕ ਚਲੇਗੀ?
ਪਿਛਲੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਮਨਜੀਤ ਸਿੰਘ
ਜੀਕੇ ਦੀ ਅਗਵਾਈ ਵਿੱਚ ਇੱਕ ਪੰਜ-ਮੈਂਬਰੀ ਪ੍ਰਤੀਨਿਧੀ ਮੰਡਲ ਇਟਲੀ ਅਤੇ ਦੁਬਈ ਵਿੱਚ ਹੋਏ ਧਾਰਮਕ
ਸਮਾਗਮਾਂ ਵਿੱਚ ਹਿਸਾ ਲੈਣ ਲਈ ਉਥੇ ਗਿਆ ਸੀ। ਦਸਿਆ ਗਿਆ ਹੈ ਕਿ ਜਦੋਂ ਇਸ ਪ੍ਰਤੀਨਿਧੀ ਮੰਡਲ ਦੇ
ਮੈਂਬਰ ਇਟਲੀ ਤੋਂ ਦੁਬਈ ਰਵਾਨਾ ਹੋਣ ਲਈ ਰੋਮ ਹਵਾਈ ਅੱਡੇ ਪੁਰ ਪੁਜੇ ਤਾਂ ਉਨ੍ਹਾਂ ਨੂੰ ਤਲਾਸ਼ੀ ਦੀ
ਪ੍ਰਕ੍ਰਿਆ ਨੂੰ ਪੂਰਿਆਂ ਕਰਨ ਲਈ ਪਗੜੀ ਉਤਾਰਨ ਲਈ ਕਿਹਾ ਗਿਆ। ਜਿਸਨੂੰ ਉਨ੍ਹਾਂ ਇਹ ਆਖਦਿਆਂ ਮੰਨਣ
ਤੋਂ ਇਨਕਾਰ ਕਰ ਦਿੱਤਾ ਕਿ ਇਸਤਰ੍ਹਾਂ ਪਗੜੀ ਉਤਾਰਨਾ ਸਿੱਖਾਂ ਦਾ ਅਪਮਾਨ ਅਤੇ ਸਿੱਖ ਧਰਮ ਦੀਆਂ
ਮਾਨਤਾਵਾਂ ਦੇ ਵਿਰੁੱਧ ਹੈ। ਦਸਿਆ ਗਿਐ ਕਿ ਉਸ ਸਮੇਂ ਇਟਲੀ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ
ਨੇ ਦਖਲ ਦੇ ਕੇ ਮਸਲੇ ਨੂੰ ਹਲ ਕਰਵਾਇਆ ਅਤੇ ਪ੍ਰਤੀਨਿਧੀ ਮੰਡਲ ਤਲਾਸ਼ੀ ਲਈ ਪਗੜੀ ਉਤਾਰੇ ਬਿਨਾ,
ਦੁਬਈ ਲਈ ਰਵਾਨਾ ਹੋ ਸਕਿਆ। ਦਿੱਲੀ ਵਾਪਸ ਆ ਜ. ਮਨਜੀਤ ਸਿੰਘ ਨੇ ਐਲਾਨ ਕੀਤਾ ਕਿ ਕਈ ਵਿਦੇਸ਼ੀ ਹਵਾਈ
ਅਡਿੱਆਂ `ਤੇ ਤਲਾਸ਼ੀ ਲਈ ਪਗੜੀ ਉਤਰਵਾ, ਸਿੱਖਾਂ ਦਾ ਅਪਮਾਨ ਕੀਤੇ ਜਾਣ ਦੀਆਂ ਵਾਪਰ ਰਹੀਆਂ ਘਟਨਾਵਾਂ
ਦੇ ਵਿਰੁੱਧ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲੜਾਈ ਵਿਢੀ ਜਾਇਗੀ ਜੋ ਸਾਰਥਕ ਨਤੀਜੇ ਮਿਲਣ
ਤਕ ਜਾਰੀ ਰਹੇਗੀ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਜ. ਮਨਜੀਤ ਸਿੰਘ ਵਲੋਂ ਕੀਤਾ ਗਿਆ ਐਲਾਨ ਸਲਾਹੁਣਯੋਗ ਹੈ ਤੇ ਇਸ ਲੜਾਈ
ਵਿੱਚ ਉਨ੍ਹਾਂ ਨੂੰ ਸਿੱਖਾਂ ਦਾ ਵੀ ਕਾਫੀ ਸਹਿਯੋਗ ਮਿਲ ਸਕਦਾ ਹੈ। ਪ੍ਰੰਤੂ ਇਸਦੇ ਨਾਲ ਹੀ ਇਹ ਸੁਆਲ
ਵੀ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਕੀ ਇਸ ਐਲਾਨ ਪੁਰ ਇਮਾਨਦਾਰੀ ਨਾਲ ਅਮਲ ਕੀਤਾ ਜਾ ਸਕੇਗਾ? ਇਹ
ਸੁਆਲ ਉਠਣ ਦਾ ਕਾਰਣ ਇਹ ਹੈ ਕਿ ਬੀਤੇ ਸਮੇਂ ਵਿੱਚ ਅਜਿਹੇ ਐਲਾਨ ਕਈ ਵਾਰ ਕੀਤੇ ਜਾਂਦੇ ਚਲੇ ਆਏ ਹਨ,
ਜੋ ਕੁੱਝ ਸਮੇਂ ਵਿੱਚ ਹੀ ਦਮ ਤੋੜ ਅਤੀਤ ਦੇ ਗਰਭ ਵਿੱਚ ਸਮਾ ਜਾਂਦੇ ਰਹੇ।
ਇਸੇ ਸਬੰਧ ਵਿੱਚ ਦਸਿਆ ਗਿਐ ਕਿ ਲੰਮੇਂ ਸਮੇਂ ਤੋਂ ਵਿਦੇਸ਼ਾਂ ਵਿੱਚ ਵਸ ਰਹੇ ਸਿੱਖਾਂ ਨੂੰ ਧਾਰਮਕ
ਅਤੇ ਸਮਾਜਕ ਪੱਧਰ ਤੇ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਚਲਿਆ ਆ ਰਿਹਾ ਹੈ। ਪਰ ਦੁਖ
ਦੀ ਗਲ ਇਹ ਰਹੀ ਹੈ ਕਿ ਇਨ੍ਹਾਂ ਸਮੱਸਿਆਵਾਂ ਨਾਲ ਨਜਿਠਣ ਲਈ ਕਦੀ ਵੀ ਸਾਰਥਕ ਪਹੁੰਚ ਨਹੀਂ ਅਪਨਾਈ
ਗਈ। ਵੇਖਣ ਵਿੱਚ ਇਹੀ ਚਲਿਆ ਆ ਰਿਹਾ ਹੈ ਕਿ ਜਿਸ ਸਮੇਂ ਵੀ ਕੋਈ ਸਮੱਸਿਆ ਉਭਰ ਕੇ ਸਾਹਮਣੇ ਆਉਂਦੀ,
ਤਾਂ ਸਿੱਖ ਆਗੂਆਂ ਵਿੱਚ ਇਤਨਾ ਜੋਸ਼ ਪੈਦਾ ਹੋ ਜਾਂਦਾ, ਕਿ ਉਹ ਮੁਜ਼ਾਹਿਰੇ ਕਰਨ, ਧਰਨੇ ਦੇਣ ਅਤੇ
ਧਮਕੀ-ਭਰੇ ਮੰਗ-ਪਤ੍ਰ ਦੇਣ ਲਈ ਇਸਤਰ੍ਹਾਂ ਸੜਕਾਂ ਪੁਰ ਉਤਰ ਆਉਂਦੇ, ਜਿਸਤੋਂ ਇਉਂ ਜਾਪਣ ਲਗਦਾ,
ਜਿਵੇਂ ਕਿ ਉਨ੍ਹਾਂ ਦਾ ਇਹ ਜੋਸ਼ ਸਮੱਸਿਆ ਹਲ ਕਰਵਾ ਕੇ ਹੀ ਸ਼ਾਂਤ ਹੋ ਪਾਇਗਾ। ਪਰ ਹੁੰਦਾ ਇਹ ਕਿ
ਜਲਦੀ ਹੀ ਇਹ ਜੋਸ਼, ‘ਬਾਸੀ ਕੜ੍ਹੀ ਵਿੱਚ ਆਏ ਉਬਾਲ’ ਵਾਂਗ ‘ਫੁੱਸ’ ਹੋ ਕੇ ਰਹਿ ਜਾਂਦਾ ਰਿਹਾ।
ਇਹੀ ਕੁੱਝ ਉਸ ਸਮੇਂ ਵੇਖਣ ਵਿੱਚ ਆਇਆ, ਜਦੋਂ ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਭਾਰਤ ਯਾਤ੍ਰਾ
`ਤੇ ਆਏ। ਉਨ੍ਹਾਂ ਦੇ ਆਉਣ ਦਾ ਪਤਾ ਚਲਦਿਆਂ ਹੀ, ਸਿੱਖ ਆਗੂਆਂ ਨੂੰ ਯਾਦ ਆ ਗਿਆ ਕਿ ਫਰਾਂਸ ਦੇ
ਸਕੂਲਾਂ ਵਿੱਚ ਤਾਂ ਸਿੱਖ ਬੱਚਿਆਂ ਦੇ ਪੱਗੜੀ ਬੰਨ੍ਹਣ ਪੁਰ ਪਾਬੰਦੀ ਲਗੀ ਹੋਈ ਹੈ, ਇਸਲਈ ਉਨ੍ਹਾਂ
ਨੂੰ ਅਜਿਹਾ ਕੁੱਝ ਕਰਨਾ ਹੀ ਚਾਹੀਦੈ, ਜਿਸ ਨਾਲ ਇਹ ਸੰਦੇਸ਼ ਜਾ ਸਕੇ, ਕਿ ਉਹ ਸਿੱਖ-ਹਿਤਾਂ ਦੀ ਰਖਿਆ
ਕਰਨ ਪ੍ਰਤੀ ਬਹੁਤ ਚਿੰਤਤ ਹਨ। ਉਨ੍ਹਾਂ ਝਟ ਪੁਰਾਣੇ ਕਬਾੜ-ਖਾਨੇ ਵਿੱਚ ਸੁੱਟੇ ਮਾਟੋ ਕਢ, ਝਾੜ-ਪੂੰਝ
ਸਾਫ ਕੀਤੇ ਅਤੇ ਵਰ੍ਹਿਆਂ ਪਹਿਲਾਂ ਦਿਤੇ ਫਾਈਲਾਂ ਵਿੱਚ ਦੱਬੇ ਮੰਗ-ਪਤ੍ਰ ਕੱਢ ਉਨ੍ਹਾਂ ਦੀਆਂ
ਕਾਪੀਆਂ ਤਿਆਰ ਕਰਵਾਈਆਂ। ਇਤਨਾ ਕੁੱਝ ਕਰ, ਮੁਜ਼ਾਹਿਰੇ ਕਰਨ, ਧਰਨੇ ਮਾਰਨ, ਅਤੇ ਮੰਗ-ਪਤ੍ਰ ਦੇਣ ਦੀ
ਹੋੜ ਵਿੱਚ ਜੁਟ ਗਏ। ਫਿਰ ਜਿਉਂ ਹੀ ਫਰਾਂਸ ਦੇ ਰਾਸ਼ਟਰਪਤੀ ਉਡਾਰੀ ਮਾਰ ਦਿੱਲੀ ਤੋਂ ਬਾਹਰ ਹੋਏ, ਇਹ
‘ਪੰਥਕ ਆਗੂ’ ਇਹ ਮੰਨ ਆਪੋ-ਆਪਣੇ ‘ਘੁਰਨਿਆਂ’ `ਚ ਜਾ ਵੜੇ ਕਿ ਉਨ੍ਹਾਂ ਆਪਣਾ ਫਰਜ਼ ਪੂਰਾ ਕਰ ਲਿਆ
ਹੈ।
ਇਸਤੋਂ ਕੁੱਝ ਦਿਨ ਬਾਅਦ ਹੀ ਜਦੋਂ ਇਹ ਖਬਰ ਆਈ ਕਿ ਅਮ੍ਰੀਕਾ ਦੇ ਇੱਕ ਹਵਾਈ ਅੱਡੇ ਤੇ ਯੂਐਨਓ
ਵਿੱਚਲੇ ਇੱਕ ਭਾਰਤੀ ਸਿੱਖ ਡਿਪਲੋਮੇਟ ਦੀ ਤਲਾਸ਼ੀ ਲੈਣ ਲਈ ਉਸਦੀ ਪੱਗੜੀ ਉਤਰਵਾਈ ਗਈ ਹੈ, ਬਸ, ਫਿਰ
ਕੀ ਸੀ, ਝਟ ਹੀ ਉਸਦੇ ਵਿਰੁੱਧ ਰੋਸ ਪ੍ਰਗਟ ਕਰਨ ਲਈ ‘ਪੰਥਕ ਆਗੂ’ ਇੱਕ ਵਾਰ ਫਿਰ ਆਪੋ-ਆਪਣੇ
ਘੁਰਨਿਆਂ ਤੋਂ ਬਾਹਰ ਨਿਕਲ ਆਏ ਅਤੇ ਫਿਰ ਉਹੋ ਸਿਲਸਿਲਾ ਸ਼ੁਰੂ ਹੋ ਗਿਆ। ਪੰਥ ਦੀਆਂ ਸਰਵੁੱਚ ਧਾਰਮਕ
ਅਤੇ ਰਾਜਸੀ ਜਥੇਬੰਦੀਆਂ ਵਲੋਂ ਵੀ ਅਮ੍ਰੀਕਾ ਦੇ ਦੂਤਾਵਾਸ ਤੇ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਗਿਆ।
ਸਰਵੁੱਚ ਧਾਰਮਕ ਜਥੇਬੰਦੀ ਦੇ ਪ੍ਰਧਾਨ ਨੇ ਤਾਂ ਜ਼ੋਰ ਦੇ ਕੇ ਇਥੋਂ ਤੱਕ ਕਹਿ ਦਿੱਤਾ, ਕਿ ‘ਦਸਤਾਰ
ਸਿੱਖ ਦੀ ਸ਼ਾਨ ਹੈ’। ਜਿਸ ਕਾਰਣ ਅਮ੍ਰੀਕਾ ਵਿੱਚ ਸੁਰਖਿਆ ਦੇ ਬਹਾਨੇ ਤਲਾਸ਼ੀ ਲੈਣ ਲਈ ਸਿੱਖਾਂ ਦੀ
ਦਸਤਾਰ ਦੀ ਉਤਰਵਾਏ ਜਾਣ ਦੇ ਬਣਾਏ ਗਏ ਹੋਏ ਨਿਯਮਾਂ ਪ੍ਰਤੀ ਸਿੱਖਾਂ ਵਿੱਚ ਭਾਰੀ ਰੋਸ ਹੈ, ਜਿਸਨੂੰ
ਪ੍ਰਦਰਸ਼ਤ ਕਰਨ ਅਤੇ ਅਮ੍ਰੀਕਾ ਸਰਕਾਰ ਨੂੰ ਸਿੱਖ ਭਾਵਨਾਵਾਂ ਤੋਂ ਜਾਣੂ ਕਰਵਾਣ ਲਈ, ਦਿੱਲੀ ਸਥਿਤ
ਅਮਰੀਕੀ ਦੂਤਾਵਾਸ ਤੇ ਵਿਸ਼ਾਲ ਧਰਨਾ ਦਿਤਾ ਜਾਇਗਾ।
ਧਾਰਮਕ ਸੰਸਥਾ ਦੇ ਪ੍ਰਧਾਨ ਵਲੋਂ ਕੀਤੇ ਗਏ ਇਸ ਐਲਾਨ ਪੁਰ ਪ੍ਰਤਿਕਿਰਿਆ ਦਿੰਦਿਆਂ, ਇੱਕ ਸਿੱਖ ਨੇ
ਐਸਐਮਐਸ ਭੇਜਿਆ ਜਿਸ ਵਿੱਚ ਕਿਹਾ ਗਿਆ ਹੋਇਆ ਸੀ ਕਿ ਪ੍ਰਧਾਨ ਸਾਹਿਬ ਦੇ ਇਹ ਵਿਚਾਰ ਬਹੁਤ ਹੀ
ਸ਼ਲਾਘਾਯੋਗ ਹਨ। ਪ੍ਰੰਤੂ ਸੁਆਲ ਇਹ ਹੈ ਕਿ ਕੀ ਉਨ੍ਹਾਂ ਦੀ ਪ੍ਰਧਾਨਗੀ ਵਾਲੀ ਧਾਰਮਕ ਜਥੇਬੰਦੀ ਅਤੇ
ਉਸਦੇ ਸੱਤਾਧਾਰੀ ਆਪ ‘ਦਸਤਾਰ ਸਿੱਖ ਦੀ ਸ਼ਾਨ ਹੈ’ ਨੂੰ ਕਾਇਮ ਰਖਣ ਪ੍ਰਤੀ ਵਚਨਬੱਧ ਅਤੇ ਈਮਾਨਦਾਰ
ਹਨ? ਉਨ੍ਹਾਂ ਦਸਿਆ ਕਿ ਇਨ੍ਹਾਂ ਦੀ ਅਗਵਾਈ ਵਿੱਚ ਕਈ ਵਾਰ ਸਰੇ-ਆਮ ਸਿੱਖਾਂ ਦੀਆਂ ਪਗੜੀਆਂ ਉਤਾਰ
ਪੈਰਾਂ ਹੇਠ ਰੋਲੀਆਂ ਗਈਆਂ ਅਤੇ ਆਪਣੇ ਇਨ੍ਹਾਂ ਗੁਨਾਹਾਂ ਪੁਰ ਪਸ਼ਚਾਤਾਪ ਕਰਨ ਦੀ ਬਜਾਏ ਦਾਅਵੇ ਕੀਤੇ
ਜਾਂਦੇ ਰਹੇ ਕਿ ਇਹ ਤਾਂ ‘ਟ੍ਰੇਲਰ’ ਸੀ, ਪੂਰੀ ‘ਫਿਲਮ’ ਅਜੇ ਬਾਕੀ ਹੈ। ਅਜਿਹਾ ਇੱਕ ਜਾਂ ਦੋ ਵਾਰ
ਨਹੀਂ, ਅਨੇਕਾਂ ਵਾਰ ਹੋਇਆ ਹੈ।
ਇਥੇ ਇਹ ਗਲ ਵੀ ਧਿਆਨ ਦੇਣ ਯੋਗ ਹੈ ਕਿ ਜੋ ਸਿੱਖ ਪੰਜਾਬ ਜਾਂ ਦੇਸ਼ ਦੇ ਦੂਜੇ ਹਿਸਿਆਂ ਤੋਂ ਪਲਾਇਨ
ਕਰ ਵਖ-ਵਖ ਦੇਸ਼ਾਂ ਵਿੱਚ ਜਾ ਵਸੇ ਹਨ, ਉਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਨਾ ਕੇਵਲ ਆਪਣੀ
ਆਰਥਕ ਸਥਿਤੀ ਵਿੱਚ ਵਰਣਨਯੋਗ ਸੁਧਾਰ ਲਿਆਂਦਾ ਹੈ, ਸਗੋਂ ਉਨ੍ਹਾਂ ਵਿੱਚੋਂ ਕਈਆਂ ਨੇ ਤਾਂ ਸੰਸਾਰ ਦੇ
ਗਿਣਤੀ-ਕੁ ਦੇ ਵਡੇ ਧਨਾਢਾਂ ਵਿੱਚ ਆਪਣੀ ਸ਼ਮੂਲੀਅਤ ਕਰਵਾ, ਉਥੋਂ ਦੇ ਸਮਾਜਕ, ਰਾਜਨੈਤਿਕ ਅਤੇ
ਭਾਈਚਾਰਕ ਖੇਤਰਾਂ ਵਿੱਚ ਮਹਤਵਪੂਰਣ ਭੂਮਿਕਾ ਨਿਭਾਉਂਦਿਆਂ, ਆਪਣੀ ਸਨਮਾਨਤ ਪਛਾਣ ਵੀ ਕਾਇਮ ਕਰ ਲਈ
ਹੋਈ ਹੈ।
ਇਤਨੀਆਂ ਮਹਤਵਪੂਰਣ ਅਤੇ ਵਰਨਣਯੋਗ ਸਫਲਤਾਵਾਂ ਪ੍ਰਾਪਤ ਕਰਦਿਆਂ ਹੋਇਆਂ ਵੀ, ਉਹ ਸਥਾਨਕ ਭਾਈਚਾਰੇ
ਨੂੰ ਧਾਰਮਕ ਪਖੋਂ, ਆਪਣੀ ਨਵੇਕਲੀ ਅਤੇ ਅੱਡਰੀ ਪਛਾਣ ਤੋਂ ਜਾਣੂ ਕਰਵਾਉਣ ਵਿੱਚ ਸਫਲ ਨਹੀਂ ਹੋ ਸਕੇ।
ਜੋ ਇਸ ਗਲ ਦਾ ਸਬੂਤ ਹੈ ਕਿ ਵਿਦੇਸ਼ਾਂ ਵਿੱਚ ਵਸ ਰਹੇ ਸਿੱਖ ਆਰਥਕ, ਸਮਾਜਕ, ਭਾਈਚਾਰਕ ਅਤੇ
ਰਾਜਨੈਤਿਕ ਪਖੋਂ ਪ੍ਰਭਾਵਸ਼ਾਲੀ ਸ਼ਕਤੀ ਹਾਸਲ ਕਰਨ ਦੇ ਬਾਵਜੂਦ, ਸਥਾਨਕ ਲੋਕਾਂ ਨੂੰ ਸਿੱਖ ਧਰਮ ਬਾਰੇ
ਜਾਣਕਾਰੀ ਦੇ, ਉਨ੍ਹਾਂ ਵਿੱਚ ਆਪਣੀ ਅੱਡਰੀ ਪਛਾਣ ਕਾਇਮ ਕਰਨ ਪਖੋਂ ਲਾਪ੍ਰਵਾਹ ਹੀ ਰਹੇ ਹਨ। ਜੇ ਉਹ
ਉਨ੍ਹਾਂ ਤਕ ਸਿੱਖਾਂ ਦੀ (ਆਪਣੀ) ਅੱਡਰੀ ਪਛਾਣ ਦੀ ਵਿਸ਼ੇਸ਼ਤਾ ਅਤੇ ਸਿੱਖ ਧਰਮ ਦੇ ਸਰਬਸਾਂਝੀਵਾਲਤਾ,
ਸਦਭਾਵਨਾ ਅਤੇ ਸੇਵਾ ਆਦਿ ਦੇ ਆਦਰਸ਼ਾਂ ਸੰਬੰਧੀ ਜਾਣਕਾਰੀ ਪਹੁੰਚਾ ਪਾਂਦੇ, ਤਾਂ ਉਹ ਉਨ੍ਹਾਂ ਦੇ ਦਿਲ
ਵਿੱਚ ਨਾ ਕੇਵਲ ਆਪਣੇ ਪ੍ਰਤੀ ਸਨਮਾਨ ਵਿੱਚ ਵਾਧਾ ਕਰ ਸਕਦੇ ਸਨ, ਸਗੋਂ ਸਿੱਖੀ ਪ੍ਰਤੀ ਵੀ ਸਤਿਕਾਰ
ਦੀ ਭਾਵਨਾ ਉਜਾਗਰ ਕਰ ਸਕਦੇ ਸਨ। ਇਸ ਹਾਲਤ ਵਿੱਚ ਜਦੋਂ ਕਦੀ ਵੀ ਉਨ੍ਹਾਂ ਸਾਹਮਣੇ ਸਥਾਨਕ ਤੋਰ ਤੇ
ਸਿੱਖੀ-ਸਰੂਪ ਨੂੰ ਕਾਇਮ ਰਖਣ ਤੇ ਧਾਰਮਕ ਚਿੰਨ੍ਹਾਂ ਨੂੰ ਧਾਰਣ ਕਰਨ ਦੇ ਮੁੱਦੇ ਤੇ ਕੋਈ ਸਮੱਸਿਆ
ਖੜੀ ਹੁੰਦੀ ਤਾਂ ਸਥਾਨਕ ਲੋਕੀ ਉਨ੍ਹਾਂ ਦੇ ਹਕ ਵਿੱਚ ਪੂਰੀ ਤਾਕਤ ਨਾਲ ਉਨ੍ਹਾਂ ਦੇ ਮੋਢੇ ਨਾਲ ਮੋਢਾ
ਜੋੜ ਖੜੇ ਹੋ ਜਾਂਦੇ। ਜਿਸਦਾ ਨਤੀਜਾ ਇਹ ਹੁੰਦਾ ਕਿ ਉਥੋਂ ਦੀਆਂ ਸਰਕਾਰਾਂ ਨੂੰ ਉਨ੍ਹਾਂ ਦੀਆਂ
ਭਾਵਨਾਵਾਂ-ਵਿਰੋਧੀ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚਣ ਤੇ ਮਜਬੂਰ ਹੋ ਜਾਣਾ ਪੈਂਦਾ।
…ਅਤੇ ਅੰਤ ਵਿੱਚ: ਕੁੱਝ ਸਮਾਂ ਪਹਿਲਾਂ ਜਦੋਂ ਅਮ੍ਰੀਕਾ ਦੇ ਇੱਕ ਹਵਾਈ ਅੱਡੇ ਤੇ ਇੱਕ
ਭਾਰਤੀ ਡਿਪਲੋਮੇਟ ਸਿੱਖ ਦੀ ਤਲਾਸ਼ੀ ਲਈ ਪੱਗ ਉਤਰਵਾਏ ਜਾਣ ਦੀ ਖਬਰ ਆਈ ਤਾਂ ਉਸ ਸਮੇਂ ਪੰਥ ਦੀਆਂ
ਸਰਵੁਚ ‘ਧਾਰਮਕ’ ਅਤੇ ‘ਰਾਜਸੀ’ ਜਥੇਬੰਦੀਆਂ ਵਲੋਂ ਅਮ੍ਰੀਕੀ ਦੂਤਾਵਾਸ `ਤੇ ਧਰਨਾ ਦੇਣ ਦਿੱਲੀ
ਲਿਆਂਦੇ ਗਏ ਅਕਾਲੀਆਂ ਵਿਚੋਂ ਕੁਝ-ਇਕ ਨਾਲ ਜਿਸ ਸਮੇਂ ਨਵੇਕਲੀ ਗਲ ਹੋਈ ਤਾਂ ਉਨ੍ਹਾਂ ਪਾਸੋਂ ਇਹ
ਪੁਛੇ ਬਿਨਾਂ ਨਾ ਰਿਹਾ ਜਾ ਸਕਿਆ ਗਿਆ ਕਿ ਪੰਜਾਬ ਵਿੱਚ ਤਾਂ ਤੁਸੀਂ ਆਪ ਆਪਣਿਆਂ ਦੀਆਂ ਪੱਗਾਂ
ਲਾਹੁਣਾ ਫਖ਼ਰ ਸਮਝਦੇ ਹੋ। ਫਿਰ ਤੁਸੀਂ ਦੂਜਿਆਂ ਵਲੋਂ ਅਜਿਹਾ ਕੀਤੇ ਜਾਣ ਦਾ ਵਿਰੋਧ ਕਰਨ ਕਿਉਂ ਭਜੇ
ਆਉਂਦੇ ਹੋ? ਇਸ ਤੇ ਉਨ੍ਹਾਂ ਹਸ ਕੇ ਬਹੁਤ ਹੀ ਦਿਲਚਸਪ ਜਵਾਬ ਦਿੰਦਿਆਂ ਕਿਹਾ ਕਿ ਕੀ ਤੁਸੀਂ
ਚਾਹੁੰਦੇ ਹੋ ਕਿ ਅਸੀਂ ਆਪਣਾ (ਇੱਕ-ਦੂਜੇ ਦੀਆਂ ਪੱਗਾਂ ਲਾਹੁਣ ਦਾ) ਅਧਿਕਾਰ ਕਿਸੇ ਹੋਰ ਨੂੰ ਸੌਂਪ
ਦਈਏ?
(14/08/13)
ਗੁਰਸ਼ਰਨ ਸਿੰਘ ਕਸੇਲ
ਸਤਿਕਾਰ ਯੋਗ ਪਾਠਕੋ,
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥
ਆਪ ਸੱਭ ਨਾਲ ਇਸ ਸ਼ਬਦ ਦੀ ਵਿਚਾਰ ਕਰਨੀ ਚਾਹੁੰਦਾ ਹਾਂ ਕਿ ਗੁਰਮਤਿ ਅਨੁਸਾਰ
‘ਪੱਥਰ’ ਨੂੰ ਜੀਵ ਮੰਨਿਆ ਗਿਆ ਹੈ ਕਿ ਨਿਰਜੀਵ ?
ਆਪਣੇ ਕੀਮਤੀ ਵਿਚਾਰ ਦੇਣ ਲਈ ਆਪ ਸੱਭ ਦਾ ਧੰਨਵਾਦੀ ਹੋਵਾਂਗਾ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(14/08/13)
ਸਵਰਨਜੀਤ ਸਿੰਘ
ਭਰਮ
ਗੁਬਾਰ
ਵਾਦ ਵਿਵਾਦ ਮਜ਼ਾਹਬ ਵਿੱਚ ਨਾ ਫਸੇ ਰਹਿੰਦੇ,
ਚੱਕੇ ਜਿਨ੍ਹਾਂ ਦੇ ਭਰਮ ਗੁਬਾਰ ਜਾਂਦੇ।
ਮੰਦਰ, ਮਸੀਤ, ਗਿਰਜੇ, ‘ਦੁਆਰੇ ਸਤਿ-ਪ੍ਰੇਮ ਮਿਲੇ,
ਮਾਨਵਤਾ ਨੂੰ ਦੇ ਸੱਚਾ ਪਿਆਰ ਜਾਂਦੇ।
ਸਤੋ, ਰਜੋ, ਤਮੋ ਤ੍ਰੈ ਪਰਬਤ ਪਾਰ ਕਰਕੇ,
ਸਹਿਜ ਸਾਗਰ ਵਿੱਚ ਟੁੱਭੀਆਂ ਮਾਰ ਜਾਂਦੇ।
ਚਾਰੇ ਨਦੀਆਂ ਅੱਗੇ ਕੀ ਰੁਕ ਸਕਨ,
ਟੱਪ ਅਗਮ ਦੇ ਦੇਸ਼ ਅਪਾਰ ਜਾਂਦੇ।
ਢਾਹ ਟੋਏ ਟਿੱਬੇ ਮਨ ਮੈਦਾਨ ਕਰਦੇ,
ਕਉਨ ਭਲੇ ਕੋ ਮੰਦੇ ਸਭ ਵਿਸਾਰ ਜਾਂਦੇ।
ਸਰਵ ਸਾਂਝੀ ਬਾਣੀ ਨਾਨਕ, ਕਹੇ ‘ਸਵਰਨ’,
ਫ਼ਰੀਦ, ਕਬੀਰ ਸੰਤਾਂ ਸੰਗ ਉਚਾਰ ਜਾਂਦੇ।
ਸਵਰਨਜੀਤ ਸਿੰਘ
ਅਗਸਤ 14, 2013
(14/08/13)
ਬਿਕਰਮਜੀਤ ਸਿੰਘ “ਜੀਤ”
ਸੱਚਾ
ਮਿੱਤਰ
ਮਿੱਤਰ ਹੁੰਦਾ ਜਾਨ ਤੋਂ ਪਿਆਰਾ, ਬਿਨ ਇਸਦੇ ਸੰਸਾਰ ਅਧੂਰਾ
ਦਿਲ ਦੀਆਂ ਰਮਜ਼ਾਂ ਮਿੱਤਰ ਜਾਣੇ, ਯਾ ਜਾਣੇ ਓਹ ਸਾਈਂ ਪੂਰਾ
ਸਾਕ ਸਬੰਧੀ ਭੈਣ ਤੇ ਭਾਈ, ਜੇ ਇਰਦ ਗਿਰਦ ਵੀ ਹੋਵਣ ਸਾਰੇ
ਬਿਨ ਮਿੱਤਰ ਦੇ ਲਗੇ ਸੁੰਨਾਂ, ਜਿਓਂ ਅੰਬਰੀਂ ਬਿਨ ਚੰਨ ਦੇ ਤਾਰੇ
ਸੱਚਾ ਮਿੱਤਰ ਰੱਬ ਦੀ ਮੂਰਤ, ਦੁੱਖ ਸੁੱਖ ਦੇ ਵਿਚ ਆਣ ਖਲੋਵੇ
ਕੰਡਾ ਤਕ ਚੁਭ ਜਾਵੇ ਇੱਕ ਨੂੰ, ਅੱਖ ਦੂਜੇ ਦੀ ਟਿਪ ਟਿਪ ਰੋਵੇ
ਸਿਆਣਪ ਸੱਚ ਵਿਸ਼ਵਾਸ ਦਾ ਸੰਗਮ, ਸੱਚਾ ਮਿੱਤਰ ਹੁੰਦੈ ਜੀ
ਹੀਰੇ ਵਾਂਗ ਸੁੰਦਰ ਦਿਲ ਵਾਲਾ, ਓਹ ਪਾਰਦਰਸ਼ੀ ਵੀ ਹੁੰਦੈ ਜੀ
ਵਿਚ ਮੰਡੀਆਂ ਨ੍ਹਾਂ ਵਿੱਕਣ ਮਿੱਤਰ, ਭਾਗਾਂ ਨਾਲ ਸੰਜੋਗੀਂ ਮਿਲਦੇ
ਬੀਜੇ ਹੋਵਣ ਜਿਸ ਸੁੱਚੇ ਮੋਤੀ, ਸੱਚੇ ਮਿੱਤਰ ਨੇਂ ਓਸਨੂੰ ਮਿਲਦੇ
ਜਗ ‘ਚ ਮਿੱਤਰ ਓਹੀ ਸੱਚਾ, ਜੋ ਦੇਣਾ ਦੇਣਾ ਸਿਰਫ ਦੇਣਾ ਲੋਚੇ
ਕਰੇ ਨਿਛਾਵਰ ਪਿਆਰ ਤੇ ਖੁਸ਼ੀਆਂ, ਦੁੱਖ ਤੇ ਦਰਦ ਵੰਡਾਣਾ ਸੋਚੇ
ਕਹੇ “ਜੀਤ” ਗਲ ਪੱਲੇ ਬਨ੍ਹੋਂ, ਜੇ ਮਿੱਤਰ ਸੱਚੇ ਦੀ ਕਰਨੀਂ ਭਾਲ
ਸੋਚ ਸਵਾਰੋ ਪਹਿਲਾਂ ਅਪਣੀ, ਵਿਚ ਸੱਚ ਦੇ ਲਓ ਖ਼ੁਦ ਨੂੰ ਢਾਲ
ਬਿਕਰਮਜੀਤ ਸਿੰਘ “ਜੀਤ”
ਹਰ ਮਹੀਨੇ ਦੀ 13 ਤਾਰੀਖ ਨੂੰ ਕਾਲਾ
ਦਿਵਸ ਕਿਉਂ ਅਤੇ ਜੁੰਮੇਵਾਰ ਕੌਣ? ਦਾ ਪੋਸਟਰ ਦੇਖਣ ਲਈ ਕਲਿਕ ਕਰੋ।
(13/08/13)
ਸੁਰਿੰਦਰ ਸਿੰਘ “ਖਾਲਸਾ”
ਗੁੱਗਾ ਤੇ ਗੁੱਗੇ ਦੀ ਭਗਤ
ਪਿੰਡ ਵਿੱਚ ਬਣੀ “ਗੁੱਗੇ ਦੀ ਮਾੜ੍ਹੀ” ਉਤੇ ਉਥੇ ਬਣੀ ਹੋਈ ‘ਖੁੱਡ’ {ਬਾਂਬੀ} ਤੇ ਕੱਚੀ ਲੱਸੀ ਦਾ
ਛੱਟਾ ਦੇ ਕੇ, ਧੂਣੀ ਧੁਖਾਅ ਗੁੱਗੇ ਦੀ ਪੂਜਾ ਕਰਕੇ, ਅਤੇ ਉਥੇ ਬੈਠੇ ਮੰਗਤਿਆਂ ਦੇ ਬੱਚੇ ਤੇ
ਜਨਾਨੀਆਂ ਨੂੰ ਸੇਵੀਂਆਂ ਵੰਡ ਕੇ। ਮਾਈ ਜਗੀਰੋ ਘਰ ਪਰਤ ਆਈ। ਤੇ ਘਰ ਦੇ ਕੰਮ ਕਾਰ ਵਿੱਚ ਰੁਝ ਗਈ।
ਥੋੜ੍ਹੀ ਦੇਰ ਬਾਅਦ ਉਹ ਗਹੂਰੇ ਵਿਚੋਂ ਪਾਥੀਆਂ ਲੈਣ ਗਈ, ਉਥੇ ਪਾਥੀਆਂ ਵਿੱਚ ਲੁਕਿਆ ਜ਼ਹਿਰੀਲਾ ਸੱਪ
{ਨਾਗ} ਉਸਦੇ ਲੜ ਗਿਆ। ਘਰ ਦੇ “ਮਾਈ ਜਗੀਰੋ” ਨੂੰ ਚੁੱਕ ਕੇ ਫਾਂਡਾ ਕਰਾਉਣ ਲੈ ਗਏ, “ਪਰ” ਡਾਕਟਰੀ
ਇਲਾਜ ਬਿਨਾਂ ਮਾਈ ਤੜਪ-ਤੜਪ ਕੇ ਚੱਲ ਵਸੀ {ਗੁੱਗੇ ਨੇ ਅਪਣੇ ਭਗਤ ਨੂੰ ਵੀ ਨਾ ਬਖਸ਼ਿਆ?} ਉਧਰ ਲੋਕਾਂ
ਨੇ ਸੱਪ ਨੂੰ ਲੱਭ ਕੇ ਡਾਂਗਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। ਹੁਣ ਗੁੱਗਾ ਤੇ ਗੁੱਗੇ ਦੀ ਭਗਤ
ਇਕੋ ਥਾਂ ਮੋਏ ਪਏ ਸਨ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ। ਕੋਈ ਗੁੱਗੇ ਦਾ ਕਹਿਰ ਕਹਿ
ਰਿਹਾ ਸੀ, ਕੋਈ “ਫਾਂਡਾ” ਕਰਨ ਵਾਲੇ ਨੂੰ ਬੁਰਾ ਭਲਾ ਕਹਿ ਰਿਹਾ ਸੀ।
“ਤਾਇਆ ਹਾਜਿਰ ਜਵਾਬੀ” ਸੋਚ ਰਿਹਾ ਸੀ ਕਿ “ਅੰਧ ਵਿਸ਼ਵਾਸ” ਨੇ ਇੱਕ ਹੋਰ ਕੀਮਤੀ ਜਾਨ ਲੈ ਲਈ?
ਸ੍ਰ: ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ =-97287 43287, 94662 66708,
*********************************************************************
(ਸਿੱਖੀ
ਮਿਲੇ ਨਾ ਪੰਸਾਰੀ ਬਾਜ਼ਾਜੀਆਂ ਦੇ)
ਕੱਚੇ ਘੜੇ ਨਾਲ ਝਣਾਂ `ਚ’ ਡੁੱਬ ਮੋਈ, ਉਸਦੇ ਕਿੱਸੇ ਸੁਣਾਏਂ ਅੱਜ ਸਾਰਿਆਂ ਨੂੰ।
ਕੱਚੀ ਗੜ੍ਹੀ `ਚ’ ਲਾੜੀ ਮੌਤ ਵਿਆਹੀ, ਭੁਲਿਐਂ ਚਮਕੌਰ ਦੇ ਸ਼ਹੀਦਾਂ ਪਿਆਰਿਆਂ ਨੂੰ।
ਕੰਨ ਰਾਂਝੇ ਦੇ ਪਾਟੇ ਹਨ ਯਾਦ ਤੈਨੂੰ, ਇਸ਼ਕ `ਚ’ ਛੱਡ ਗਿਆ ਤਖਤ ਹਜਾਰਿਆਂ ਨੂੰ।
ਭੁਲਿਐਂ ਸਬਰ ਦੇ ਸਿੱਦਕੀ ਸੂਰਿਆਂ ਨੂੰ, ਭੁੱਲ ਗਿਐਂ ਸੀਸ ਤੇ ਚੱਲੇ ਆਰਿਆਂ ਨੂੰ।
ਵੱਡਿਆ ਜੰਡ ਥੱਲੇ ਜੋ ਉਸਦੇ ਗਾਏਂ ਗਾਣੇਂ, ਸੂਰਮੇਂ ਕਹੇਂ ਹੰਕਾਰ ਦੇ ਮਾਰਿਆਂ ਨੂੰ।
ਬੰਨ੍ਹ ਕੇ ਜੰਡ ਨਾਲ ਜੋ ਸਨ ਸਿੰਘ ਸਾੜੇ, ਕਰ ਯਾਦ ਉਨ੍ਹਾਂ ਕੌਮੀ ਸਿਤਾਰਿਆਂ ਨੂੰ।
ਸੱਸੀ ਵਿਲਕਦੀ ਦੇ ਵੈਣ ਤੇਰੇ ਚੈਨ ਲੁੱਟਣ, ਕਾਸ ਤੋਂ ਭੁੱਲ ਗਿਐ ਜੁਲਮ ਸਹਿਣ ਵਾਲੀਆਂ ਨੂੰ।
ਮਨੂੰ ਦੀ ਕੈਦ `ਚ’ ਨਾ ਮਾਈਆਂ ਦੀ ਯਾਦ ਤੈਨੂੰ, ਭੁਲਿਐਂ 84' ਦੀਆਂ ਵਿਧਵਾਵਾਂ ਦੁਖਿਆਰੀਆਂ ਨੂੰ।
ਰੰਗੀਨ ਪਰਦੇ ਤੇ ਝੂਠਾ ਨਾਚ ਨੱਚ ਦੇ, ਨਾਮ ਉਨ੍ਹਾਂ ਦੇ ਖਾਣਦਾਣ ਦੇ ਜਾਣਦਾ ਏ ਤੂੰ।
ਖੰਡੇ ਦੀ ਧਾਰ ਤੇ ਜਿਨ੍ਹਾਂ ਪਾਈ ਕਿਕਲੀ, ਉਨ੍ਹਾਂ ਬਾਰੇ ਵੀ ਕੀ ‘ਕੁਝ’ ਜਾਣਦਾ ਏ ਤੂੰ।
ਅਪਣੇ ਵਿਰਸੇ ਨੂੰ ਭੁੱਲ ਬੈਠੈਂ ਸਿੱਖ ਵੀਰਾ, ਕਿਉਂ ਭੁੱਲ ਗਿਐਂ ਕੀਤੀਆਂ ਕੁਰਬਾਨੀਆਂ ਨੂੰ।
ਰੰਗ ਤਮਾਸ਼ਿਆਂ `ਚ’ ਮਨੋਰਥ ਭੁੱਲ ਬੈਠੈਂ, ਨਸ਼ਿਆਂ `ਚ’ ਰੋੜ ਕਿਉਂ ਰਿਹੈਂ ਜਵਾਨੀਆਂ ਨੂੰ।
ਅਪਣੇ ਪਥ ਤੋਂ ਭੱਟਕੀ ਸਿੱਖ ਬੀਬੀ, ਤੂੰ ਵੀ ਛੱਡਦੇ ਬਦ ਗੁਮਾਨੀਆਂ ਨੂੰ।
ਹੀਰਾਂ, ਸੱਸੀਆਂ, ਮਾਪਿਆਂ ਦੀ ਪੱਗ ਰੋਲੀ, ਭੁੱਲ ਜਾਹ ਇਨ੍ਹਾਂ ਕਿੱਸੇ ਕਹਾਣੀਆਂ ਨੂੰ।
‘ਮਾਈ ਭਾਗੋ’ ਨੂੰ ਆਦਰਸ਼ ਬਣਾਂ ਅਪਣਾ, ਸਿੱਖੀ ਸਮਝਾ ਅਪਣੀਆਂ, ਬੇਗਾਨੀਆਂ ਨੂੰ।
ਖੂਨ ਸ਼ਹੀਦਾਂ ਦਾ ਅੱਜ ਵੰਗਾਰ ਪਾਵੇ, ਗੁਰੂ ਤੋਂ ਟੁੱਟੇ ਤੇ ਬੇ ਮੁੱਖ ਹੋਏ ਸਾਰਿਆਂ ਨੂੰ।
ਸਿੱਖੀ ਤੋਂ ਥਿੜਕਿਆ ਗੁਰੂ ਦਾ ਵਾਸਤਾ ਈ, ਵਾਪਸ ਆ ਜਾ, ਅੱਜ ਤੋਂ ਛੱਡ ਦੇ ਗੁਰੂ ਧਿਰਕਾਰਿਆਂ ਨੂੰ।
ਕੱਚੀ ਗੜ੍ਹੀ ਦੀ ਅੱਜ ਵੰਗਾਰ ਸੁਣ ਲੈ, ਸੁਣ ਲੈ ਨੀਹਾਂ `ਚ ਖੜ੍ਹੇ (ਚਿਣੇਂ) ਦੁਲਾਰਿਆਂ ਦੀ।
ਆ ਜਾ ਸਰਹੰਦ ਦੀ ਕੰਧ ਤੋਂ ਲੈ ਕੇ ਸਿਖਿਆ, ਸੁਣ ਦਸਮੇਸ਼ ਦੇ {ਛੋਟੇ} ਫਰਜੰਦ ਪਿਆਰਿਆਂ ਦੀ।
ਕਰ ਯਾਦ ਪੁਰਾਨੀ ਸੀ ਜੋ ਸ਼ਾਨ ਤੇਰੀ, ਮੂੰਹ ਭੰਨੇ ਤੂੰ ਲੁਟੇਰੇ ਗਾਜੀਆਂ ਦੇ।
ਆਜਾ ਸਿੱਖੀ ਦੇ ਕਾਫਲੇ ਨਾਲ ਰਲ ਜਾ, ਸੰਗ ਛੱਡ ਦੇ ਝੂਠੇ ਤੇ ਪਾਜੀਆਂ ਦੇ।
ਵੇਲਾ ਖੁੰਝਿਆ ਫੇਰ ਨਾ ਹੱਥ ਆਉਣਾ, ਸਿੱਖੀ ਮਿਲੇ ਨਾ ਪੰਸਾਰੀ ਬਾਜ਼ਾਜੀਆਂ ਦੇ।
ਇਸ਼ਕ ਹਕੀਕੀ `ਚ’ ਮਨ ਤੂੰ ਰੰਗ ‘ਸੁਰਿੰਦਰ’, ਕਿੱਸੇ ਛੱਡ ਦੇ ਇਸ਼ਕ ਮਜਾਜੀਆਂ ਦੇ।
ਸ੍ਰ; ਸੁਰਿੰਦਰ ਸਿੰਘ 'ਖਾਲਸਾ' ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ=97287 43287, 94662 66708,
(13/08/13)
ਰਿਸ਼ੀ ਗੁਲਾਟੀ, ਆਸਟ੍ਰੇਲੀਆ
ਸਤਿਕਾਰਯੋਗ ਮਿੱਤਰ ਜੀਓ !
ਸਨੇਹ ਭਰਿਆ ਅਦਬੀ ਸਲਾਮ ।
“ਹਰਮਨ ਰੇਡੀਓ” ਆਸਟ੍ਰੇਲੀਆ ਦਾ ਪਹਿਲਾ 24/7 ਪੰਜਾਬੀ ਰੇਡੀਓ ਹੈ, ਜੋ ਕਿ ਬੜੇ ਸੰਜਮ ਨਾਲ਼ ਬੋਚ
ਬੋਚ ਕਦਮ ਵਧਾਉਂਦਾ ਹੋਇਆ, ਹਰ ਰੋਜ਼ ਤਰੱਕੀ ਦੀਆਂ ਨਵੀਆਂ ਮੰਜਿ਼ਲਾਂ ਸਰ ਕਰ ਰਿਹਾ ਹੈ । “ਹਰਮਨ
ਰੇਡੀਓ” ਨੇ ਆਪਣਾ ਕਾਰਜ ਖੇਤਰ ਕੇਵਲ ਗੀਤ ਸੰਗੀਤ ਜਾਂ ਮਨੋਰੰਜਨ ਤੱਕ ਹੀ ਸੀਮਿਤ ਨਹੀਂ ਰੱਖਿਆ,
ਸਗੋਂ ਇਸਨੇ ਗੁਰਬਾਣੀ, ਢਾਡੀ ਵਾਰਾਂ, ਜਾਣਕਾਰੀ, ਖਬਰਾਂ, ਸਿਹਤ, ਸੁੰਦਰਤਾ ਤੇ ਵਿਰਸੇ ਤੋਂ ਲੈ ਕੇ
ਸਾਹਿਤ ਦੀ ਹਰ ਵਿਧਾ ਤੱਕ ਸੇਵਾ ਕਰਨ ਦਾ ਅਹਿਦ ਕੀਤਾ ਹੋਇਆ ਹੈ । ਜਿੱਥੇ ਹਰ ਹਫ਼ਤੇ “ਹਰਮਨ ਰੇਡੀਓ”
ਦੇ ਲਾਈਵ ਪ੍ਰੋਗਰਾਮਾ ‘ਚ ਸਾਹਿਤਕਾਰ ਆਪਣੀਆਂ ਹਾਜ਼ਰੀਆਂ ਲਵਾਉਂਦੇ ਹਨ, ਉਥੇ “ਹਰਮਨ ਰੇਡੀਓ” ਵੱਲੋਂ
ਸਾਹਿਤ ਦੀ ਸੇਵਾ ਲਈ ਇੱਕ ਹੋਰ ਸ਼ੁੱਭ ਕਾਰਜ ਅਰੰਭਿਆ ਗਿਆ ਹੈ । “ਹਰਮਨ ਰੇਡੀਓ” ਵੱਲੋਂ ਦੇਸ਼,
ਵਿਦੇਸ਼ ਵੱਸਦੇ ਸਾਹਿਤਕਾਰਾਂ ਦੀਆਂ ਪੁਸਤਕਾਂ ਦੁਨੀਆਂ ਭਰ ਦੇ ਪਾਠਕਾਂ ਤੱਕ ਪੁੱਜਦਿਆਂ ਕਰਨ ਲਈ
“ਹਰਮਨ ਲਾਇਬਰੇਰੀ” ਦੇ ਪ੍ਰਾਜੈਕਟ ‘ਤੇ ਲੰਬੇ ਸਮੇਂ ਤੋਂ ਕਾਰਜ ਵਿੱਢਿਆ ਹੋਇਆ ਹੈ, ਜਿਸਦਾ ਕੁੱਲ
ਖਰਚਾ “ਹਰਮਨ ਰੇਡੀਓ” ਕਰ ਰਿਹਾ ਹੈ । ਦੁਨੀਆਂ ਭਰ ਦੇ ਪਾਠਕਾਂ ਲਈ ਇਸ ਈ-ਲਾਇਬਰੇਰੀ ‘ਤੇ ਕਰੀਬ 90%
ਪੁਸਤਕਾਂ ਮੁਫ਼ਤ ਪੜ੍ਹਨ ਲਈ ਉਪਲਭਧ ਹੋਣਗੀਆਂ । ਜਿੱਥੇ ਅਜੋਕੇ ਮਹਿੰਗਾਈ ਦੇ ਯੁੱਗ ‘ਚ ਇੱਕ
ਸਾਹਿਤਕਾਰ ਕੇਵਲ ਗਿਣਤੀ ਦੀਆਂ ਕਿਤਾਬਾਂ ਛਪਵਾ ਸਕਦਾ ਹੈ, ਜੋ ਕਿ ਗਿਣਤੀ ਦੇ ਪਾਠਕਾਂ ਤੱਕ ਹੀ
ਪੁੱਜਦੀਆਂ ਹਨ, ਹਰਮਨ ਰੇਡੀਓ ਆਪ ਜੀ ਨੂੰ ਮੌਕਾ ਪ੍ਰਦਾਨ ਕਰਦਾ ਹੈ ਕਿ ਆਪ ਜੀ ਆਪਣੀਆਂ ਪੁਸਤਕਾਂ
ਦੁਨੀਆਂ ਭਰ ਦੇ ਪਾਠਕਾਂ ਤੱਕ ਪਹੁੰਚਾ ਸਕੋ । ਇਹ ਪੁਸਤਕਾਂ ਇੰਟਰਨੈੱਟ ਦੇ ਹਰ ਡਿਵਾਈਸ ਭਾਵ
ਲੈਪਟਾਪ, ਕੰਪਿਊਟਰ, ਇਥੋਂ ਤੱਕ ਕਿ ਮੋਬਾਇਲ ਫੋਨਾਂ ‘ਚ ਵੀ ਪੜ੍ਹਨ ਲਈ ਉਪਲਭਧ ਕਰਵਾਈਆਂ ਜਾਣਗੀਆਂ ।
ਇਹ ਪੁਸਤਕਾਂ ਡਾਊਨਲੋਡ ਨਹੀਂ ਕੀਤੀਆਂ ਜਾ ਸਕਣਗੀਆਂ ਤੇ ਨਾ ਹੀ ਕੋਈ ਅੱਗੇ ਇਸ ਨੂੰ ਵੰਡ ਸਕੇਗਾ ।
ਨੇੜ ਭਵਿੱਖ ‘ਚ “ਹਰਮਨ ਲਾਇਬਰੇਰੀ” ਇਹ ਸਹੂਲਤ ਵੀ ਪ੍ਰਦਾਨ ਕਰੇਗੀ ਕਿ ਪਬਲਿਸ਼ਰ ਜਾਂ ਲੇਖਕ ਤੋਂ
ਕੋਈ ਵੀ ਪਾਠਕ ਪੁਸਤਕ ਦੀ ਹਾਰਡ ਕਾਪੀ ਵੀ ਖਰੀਦ ਸਕੇਗਾ ।
ਆਪ ਜੀ ਦੁਆਰਾ ਲਿਖੀਆਂ ਪੁਸਤਕਾਂ ਨੂੰ ਇਸ ਲਾਇਬਰੇਰੀ ‘ਚ ਸ਼ਾਮਲ ਕਰਨ ਲਈ ਅਸੀਂ ਸੱਦਾ ਪੱਤਰ ਭੇਜਦੇ
ਹਾਂ । ਆਪ ਜੀ ਆਪਣੀਆਂ ਟਾਈਪ ਕੀਤੀਆਂ ਹੋਈਆਂ ਪੁਸਤਕਾਂ ਵਰਡ ਜਾਂ ਪੀ.ਡੀ.ਐਫ. ਫਾਈਲ ਦੇ ਰੂਪ ‘ਚ
(ਸਮੇਤ ਫੌਂਟ) ਸਾਨੂੰ ਭੇਜ ਸਕਦੇ ਹੋ । ਪੁਸਤਕਾਂ ਦੀ ਗਿਣਤੀ ਦੀ ਕੋਈ ਰੋਕ ਟੋਕ ਨਹੀਂ ਹੈ, ਜਿੰਨੀਆਂ
ਚਾਹੇ ਪੁਸਤਕਾਂ ਭੇਜ ਸਕਦੇ ਹੋ, ਚਾਹੇ ਕਿਸੇ ਵੀ ਭਾਸ਼ਾ ‘ਚ ਹੋਣ । ਆਪ ਜੀ ਦੀਆਂ ਪੁਸਤਕਾਂ ਦੇ ਨਾਲ਼
ਨਾਲ਼ ਆਪ ਜੀ ਦਾ ਸੰਖੇਪ ਬਾਇਓਡਾਟਾ ਵੀ ਸਮੇਤ ਤਸਵੀਰ ਛਾਪਿਆ ਜਾਏਗਾ । ਲਾਇਬਰੇਰੀ ‘ਚ ਪੁਸਤਕਾਂ
ਛਾਪਣ ਜਾਂ ਸਾਂਭ ਸੰਭਾਲ ਦਾ ਆਪ ਜੀ ਦੇ ਕੋਈ ਵੀ ਖਰਚਾ ਆਪ ਜੀ ਦੇ ਜਿੰਮੇ ਨਹੀਂ ਹੋਵੇਗਾ । ਆਪ ਜੀ
ਆਪਣੀਆਂ ਪੁਸਤਕਾਂ ਭੇਜਣ ਜਾਂ ਹੋਰ ਜਾਣਕਾਰੀ ਲਈ
[email protected] ‘ਤੇ ਸੰਪਰਕ ਕਰ ਸਕਦੇ
ਹੋ ।
ਰਿਸ਼ੀ ਗੁਲਾਟੀ, ਆਸਟ੍ਰੇਲੀਆ
+61 433 442 722
(12/08/13)
ਸਰਵਜੀਤ ਸਿੰਘ
ਡਾ.
ਗੁਰਤੇਜ ਸਿੰਘ ਚੀਮਾ ਜੀ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਿਹ।
ਵਿਸ਼ਾ:- ਕਰਤਾਰਪੁਰੀ ਬੀੜ
ਡਾ. ਗੁਰਤੇਜ ਸਿੰਘ ਚੀਮਾ ਜੀ, ਪਿਛਲੇ ਦਿਨੀਂ (27 ਜੁਲਾਈ 2013) ਗੁਰਦਵਾਰਾ ਸਾਹਿਬ
ਸੈਨਹੋਜੇ ਕੈਲੇਫੋਰਨੀਆਂ ਵਿਖੇ ਤੁਹਾਡੇ ਗੱਰੁਪ ਵੱਲੋਂ ਦਸਮ ਗ੍ਰੰਥ ਸਬੰਧੀ ਇਕ ਸੈਮੀਨਾਰ ਅਜੋਯਿਤ
ਕੀਤਾ ਗਿਆ ਸੀ। ਇਸ ਸੈਮੀਨਾਰ `ਚ ਸਾਰੇ ਬੁਲਾਰਿਆਂ ਨੇ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ
ਕ੍ਰਿਤ ਸਾਬਿਤ ਕਰਨ ਦਾ ਹੀ ਯਤਨ ਕੀਤਾ ਸੀ ਪਰ ਆਪ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤਾਂ
ਤੇ ਖੋਜ ਪੱਤਰ ਪੇਸ਼ ਕੀਤਾ ਸੀ ।
http://www.youtube.com/watch?feature=player_embedded&v=Bl7eCw6fnTI
ਜਿਸ `ਚ ਆਪ ਨੇ ਗੁਰੂ ਗ੍ਰੰਥ
ਸਾਹਿਬ ਜੀ ਦੇ ਪੁਰਾਤਨ ਹੱਥ ਲਿਖਤਾਂ `ਚ ਭਾਈ ਬੰਨੋ ਅਤੇ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਦਾ ਜਿਕਰ
ਵਿਸ਼ੇਸ਼ ਤੌਰ ਤੇ ਕੀਤਾ ਸੀ। ਆਪ ਜੀ ਦੀ ਖੋਜ ਮੁਤਾਬਕ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਬੀੜ ਕਰਤਾਰਪੁਰ
ਵਿਖੇ ਮੌਜੂਦ ਹੈ ਜਿਸ ਨੂੰ ਅੱਜ ਕਰਤਾਰਪੁਰੀ ਬੀੜ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇਸੇ ਬੀੜ ਦਾ
ਹੀ ਭਾਈ ਬੰਨੋ ਜੀ ਨੇ 12 ਲਿਖਾਰੀਆਂ ਰਾਹੀ ਬਹੁਤ ਹੀ ਸੀਮਤ ਸਮੇ `ਚ ਉਤਾਰਾ ਕਰਵਾਇਆ ਸੀ ਜਿਸ `ਚ
ਕੁਝ ਵਾਧੂ ਰਚਨਾਵਾਂ ਵੀ ਦਰਜ ਕੀਤੀਆਂ ਸਨ। ਡਾ ਚੀਮਾ ਜੀ, ਭਾਵੇ ਆਪ ਨੇ ਬੀੜ ਦੀ ਜਿਲਦ ਬਨਾਉਣ ਦਾ
ਜਿਕਰ ਨਹੀ ਕੀਤਾ ਪਰ ਆਪ ਜੀ ਦਾ ਇਸ਼ਾਰਾ ਉਸੇ ਸਾਖੀ ਦਾ ਸੰਕੇਤ ਕਰਦਾ ਹੈ, ਜਿਸ ਮੁਤਾਬਕ ਬਾਈ ਬੰਨੋ
ਜੀ ਨੇ ਲਾਹੌਰ ਵਿਖੇ ਬੀੜ ਦੀ ਜਿਲਦ ਬਨਾਉਣ ਵੇਲੇ ਰਸਤੇ `ਚ ਹੀ 12 ਲਿਖਾਰੀਆਂ ਦੀ ਸਹਾਇਤਾ ਨਾਲ ਇਕ
ਹੋਰ ਉਤਾਰਾ ਕਰਵਾ ਲਿਆ ਸੀ ਜਿਸ `ਚ ਕਈ ਵਾਧੂ ਰਚਨਾਵਾਂ ਦਰਜ ਹੋਣ ਦਾ ਜਿਕਰ ਵੀ ਆਪ ਜੀ ਨੇ ਕੀਤਾ
ਸੀ।
ਡਾ. ਗੁਰਤੇਜ ਸਿੰਘ ਜੀ, ਭਾਈ ਗੁਰਦਾਸ ਜੀ ਵੱਲੋਂ, ਪੋਥੀ ਨੂੰ ਸੰਪੂਰਨ ਕਰਨ ਦੀ ਤਾਰੀਖ
ਇਤਿਹਾਸਕਾਰਾਂ ਵੱਲੋਂ ਭਾਦੋਂ ਵਦੀ ਏਕਮ ਮੰਨੀ ਗਈ ਹੈ। ਭਾਈ ਕਾਨ੍ਹ ਸਿੰਘ ਜੀ ਦੇ ਪੱਤਰ (23ਜਨਵਰੀ
1918) ਮੁਤਾਬਕ, ਇਹ ਤਾਰੀਖ ਹੀ ਕਰਤਾਰਪੁਰੀ ਬੀੜ ਦੇ ਅਰੰਭ `ਚ ਦਰਜ ਹੈ, “ਸੰਮਤ 1661 ਮਿਤੀ ਭਾਦੋਂ
ਵਦੀ 1 ਪੋਥੀ ਲਿਖ ਪਹੁੰਚੇ। ਸਾਰੇ ਪੱਤਰੇ ਗੁਰੂ ਬਾਬੇ ਦੇ 974” (ਕਰਤਾਰਪੁਰੀ ਬੀੜ ਦੇ ਦਰਸ਼ਨ ਪੰਨਾ
ਅ) ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ਭਾਦੋਂ ਸੁਦੀ ਏਕਮ ਨੂੰ ਕੀਤਾ ਗਿਆ ਸੀ। ਇਨ੍ਹਾਂ ਦੋਵਾਂ
ਤਾਰੀਖਾਂ ਬਾਰੇ ਅੱਜ ਵੀ ਕੋਈ ਮੱਤ ਭੇਦ ਨਹੀ ਹਨ। ਸਾਰੇ ਇਤਿਹਾਸਕਾਰ ਇਨ੍ਹਾਂ ਤਾਰੀਖਾਂ ਤੇ ਸਹਿਮਤ
ਹਨ।
ਡਾ ਚੀਮਾ ਜੀ, ਇਹ ਜਾਣਕਾਰੀ ਦਿਓ ਕਿ, ਸੰਮਤ 1661 ਮਿਤੀ ਭਾਦੋਂ ਵਦੀ
ਏਕਮ (31 ਜੂਨ 1604 ਦਿਨ ਮੰਗਲਵਾਰ, ਯੂਲੀਅਨ) ਅਤੇ ਭਾਦੋਂ ਸੁਦੀ ਏਕਮ (16 ਅਗਸਤ 1604 ਦਿਨ
ਵੀਰਵਾਰ, ਯੂਲੀਅਨ) ਦੇ ਸਮੇ ਦੌਰਾਨ ਕੀ ਇਹ ਸੰਭਵ ਹੈ ਕਿ ਬੀੜ ਨੂੰ ਰਾਮਸਰ ਤੋਂ ਲਾਹੋਰ ਲੈ ਕੇ
ਜਾਣਾ, ਉਤਾਰਾ ਕਰਨਾ, ਦੋਵਾਂ ਬੀੜਾਂ ਦੀ ਜਿਲਦ ਬਣਾਉਣੀ ਅਤੇ ਵਾਪਸ ਬੀੜ ਨੂੰ ਰਾਮਸਰ ਪੁੱਜਦੀ ਕਰਨਾ?
ਡਾ. ਚੀਮਾ ਜੀ, ਆਪ ਨੇ ਆਪਣੇ ਖੋਜ ਪੱਤਰ ਰਾਹੀ ਇਹ ਸਿੱਧ ਕੀਤਾ ਹੈ ਕਿ ਉਹ ਸਰੂਪ ਜੋ
ਅੱਜ ਕਰਤਾਰਪੁਰ ਵਿਖੇ ਮੌਜੂਦ ਹੈ, ਇਹ ਉਹੀ ਇਤਿਹਾਸਿਕ ਬੀੜ ਹੈ ਜਿਸ ਦਾ ਪ੍ਰਕਾਸ਼ ਭਾਦੋਂ ਸੁਦੀ ਏਕਮ
ਨੂੰ (16 ਅਗਸਤ 1604) ਦਰਬਾਰ ਸਾਹਿਬ ਵਿਖੇ ਕੀਤਾ ਗਿਆ ਸੀ। ਕਰਤਾਰਪੁਰੀ ਬੀੜ ਬਾਰੇ ਭਾਈ ਜੋਧ ਸਿੰਘ
ਜੀ ਦੀ ਕ੍ਰਿਤ, “ਕਰਤਾਰਪੁਰੀ ਬੀੜ ਦੇ ਦਰਸ਼ਨ’ ਸਭ ਤੋਂ ਵੱਧ ਪਰਮਾਣਿਕ ਮੰਨੀ ਗਈ ਹੈ। ਇਸ ਬੀੜ ਦੇ
ਦਰਸ਼ਨ ਬਾਈ ਕਾਨ੍ਹ ਸਿੰਘ ਜੀ ਨੇ ਵੀ ਕੀਤੇ ਹਨ ਅਤੇ ਉਨ੍ਹਾਂ ਦਾ ਇਕ ਪੱਤਰ ਵੀ ਪਿਛਲੇ 90 ਸਾਲ ਤੋਂ
ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਆਓ! ਇਨ੍ਹਾਂ ਦੋਵਾਂ ਵਿਦਵਾਨਾਂ ਦੀ ਕਰਤਾਰਪੁਰੀ ਬੀੜ ਬਾਰੇ ਰਾਏ
ਜਾਣ ਲਈਏ।
ਭਾਈ ਕਾਨ੍ਹ ਸਿੰਘ ਜੀ ਦਾ ਪੱਤਰ ਜੋ ‘ਪੰਥ ਸੇਵਕ’ `ਚ 23 ਜਨਵਰੀ 1923 ਨੂੰ ਛਪਿਆ ਸੀ, ਜਿਸ `ਚ ਉਹ
ਲਿਖਦੇ ਹਨ, “ਅੱਜ ਕੱਲ੍ਹ ਅਖ਼ਬਾਰਾਂ ਵਿੱਚ ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਦਾ ਬਾਰ-ਬਾਰ
ਜਿਕਰ ਆਉਂਦਾ ਹੈ, ਅਤੇ ਰਾਗਮਾਲਾ ਨੂੰ ਗੁਰਬਾਣੀ ਸਿੱਧ ਕਰਨ ਵਾਲੇ ਉਸਦਾ ਪ੍ਰਮਾਣ ਪੇਸ਼ ਕਰਦੇ ਹਨ, ਪਰ
ਮੈਂ ਬਹੈਸੀਅਤ ‘ਖੋਜੀ’ ਦੇ ਉਨ੍ਹਾਂ ਭਾਈਆਂ ਨੂੰ ਸਲਾਹ ਦੇਦਾ ਹਾਂ ਕਿ ਓਹ ਐਸਾ ਕਰਨ ਤੋਂ ਸੰਕੋਚ
ਕਰਨ, ਕਿਉਂਕਿ ਕਰਤਾਰਪੁਰ ਵਾਲੇ ਗ੍ਰੰਥ ਸਾਹਿਬ ਵਿਚ ਰਾਗਮਾਲਾ ਦੇ ਖੰਡਨ ਦਾ ਇੱਕ ਵੱਜਰ ਰੂਪ ਪ੍ਰਮਾਣ
ਹੈ” (ਕਰਤਾਰਪੁਰੀ ਬੀੜ ਦੇ ਦਰਸ਼ਨ –ਮੁਖਬੰਧ)
ਭਾਈ ਜੋਧ ਸਿੰਘ ਜੀ ਦੀ ਖੋਜ ਮੁਤਾਬਕ ਕਰਤਾਰਪੁਰੀ ਬੀੜ `ਚ ਰਾਗਮਾਲਾ ਦਰਜ ਹੈ। “ਸਭ ਤੋਂ ਜਰੂਰੀ ਨੋਟ
ਇਹ ਗਲ ਕੀਤੀ ਗਈ ਕਿ ਇਸ ਬੀੜ ਦੇ ਅੰਤ ਵਿੱਚ ਰਾਗਮਾਲਾ ਦਰਜ ਹੈ ਅਤੇ ਇਹ ਉਨ੍ਹਾਂ ਹੀ ਦਸਖਤਾਂ ਤੇ
ਉਸੇ ਲਿਖਤ ਵਿਚ ਹੈ ਜਿਸ ਨਾਲ ਰਾਗਮਾਲਾ ਤੋਂ ਪਹਿਲਾ ਆਉਣ ਵਾਲੇ ਕਈ ਸਫ਼ੇ ਲਿਖੇ ਹੋਏ ਹਨ”(ਕਰਤਾਰਪੁਰੀ
ਬੀੜ ਦੇ ਦਰਸ਼ਨ–ਮੁਖਬੰਧ)
ਭਾਈ ਕਾਨ੍ਹ ਸਿੰਘ ਜੀ ਲਿਖਦੇ ਹਨ, “ਇਸ ਨਿਯਮ ਅਨੁਸਾਰ ਕਰਤਾਰ ਪੁਰ
ਵਾਲੇ ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਦੇ ਅੰਤ ਇਹ ਲਿਖਿਆ ਗਿਆ ਹੈ-ਸੰਮਤ ੧੬੬੧ ਮਿਤੀ ਭਾਦੋਂ ਵਦੀ ੧
ਪੋਥੀ ਲਿਖ ਪਹੁੰਚੇ। ਸਾਰੇ ਪੱਤਰੇ ਗੁਰੂ ਬਾਬੇ ਦੇ ੯੭੪”।( ਮੁਖਬੰਧ)
ਭਾਈ ਜੋਧ ਸਿੰਘ ਜੀ ਲਿਖਦੇ ਹਨ “ਤਤਕਰੇ ਦੇ ਸ਼ੁਰੂ ਵਿਚ ਜਾਂ ਅੰਤ ਵਿਚ ਜਾਂ ਬੀੜ ਵਿਚ ਕਿਸੇ ਹੋਰ ਥਾਂ
ਇਹ ਕਿਤੇ ਨਹੀਂ ਲਿਖਿਆ ਹੋਇਆ-ਗੁਰੂ ਬਾਬੇ ਦੇ ਪਤਰੇ ਸਾਰੇ ੯੭੪”। (ਪੰਨਾ 46)
ਡਾ ਚੀਮਾ ਜੀ, ਇਹ ਦੋਵੇਂ ਆਪਾ ਵਿਰੋਧੀ ਬਿਆਨ ਸੱਚ ਨਹੀ ਹੋ ਸਕਦੇ। ਆਪ ਦਾ ਇਸ ਬਾਰੇ ਕੀ ਵਿਚਾਰ ਹੈ?
ਡਾ ਚੀਮਾ ਜੀ, ਤੁਹਾਡੀ ਖੋਜ ਮੁਤਾਬਕ, ਭਾਈ ਬੰਨੋ ਨੇ ਕੁਝ ਵਾਧੂ ਸ਼ਬਦ ਵੀ ਦਰਜ ਕਰ ਦਿੱਤੇ ਸਨ
ਜਿਨ੍ਹਾਂ `ਚ ਮੀਰਾ ਬਾਈ ਦਾ ਸ਼ਬਦ ਵੀ ਸੀ। ਭਾਈ ਜੋਧ ਸਿੰਘ ਜੀ ਮੁਤਾਬਕ ਤਾਂ ਮੀਰਾ ਭਾਈ ਦਾ ਸ਼ਬਦ
ਕਰਤਾਰਪੁਰੀ ਬੀੜ `ਚ ਵੀ ਦਰਜ ਹੈ। ਇਹ ਵੱਖਰੀ ਗੱਲ ਹੈ ਕਿ ਪਿਛੋਂ ਇਸ ਸ਼ਬਦ ਨੂੰ ਕੱਟ ਦਿੱਤਾ ਗਿਆ
ਹੈ। (ਕਰਤਾਰਪੁਰੀ ਬੀੜ ਦੇ ਦਰਸ਼ਨ ਪੰਨਾ 106) ਜੇ ਇਹ ਮੰਨ ਲਿਆ ਜਾਵੇ ਕਿ ਇਹ ਸ਼ਬਦ ਗੁਰੂ ਜੀ ਨੇ
ਕਟਵਾ ਦਿੱਤਾ ਹੋਵੇਗਾ ਤਾਂ ਵੀ ਇਹ ਤਾਂ ਮੰਨਣਾ ਪਵੇਗਾ ਕਿ ਇਹ ਸ਼ਬਦ ਭਾਈ ਗੁਰਦਾਸ ਜੀ ਨੇ ਦਰਜ ਕੀਤਾ
ਹੋਵੇਗਾ ਕਿਉਂਕਿ ਭਾਈ ਜੋਧ ਸਿੰਘ ਜੀ ਦੀ ਖੋਜ/ਪੜਤਾਲ ਮੁਤਾਬਕ ਸਾਰੀ ਬੀੜ ਦਾ ਲਿਖਾਰੀ ਇਕੋ ਹੀ ਹੈ।
ਕੀ ਅਜੇਹਾ ਸੰਭਵ ਹੈ ਕਿ ਭਾਈ ਗੁਰਦਾਸ ਜੀ ਨੇ ਗੁਰੂ ਜੀ ਦੀ
ਪ੍ਰਵਾਨਗੀ ਤੋਂ ਬਿਨਾ ਹੀ ਮੀਰਾਬਾਈ ਦਾ ਸ਼ਬਦ ਦਰਜ ਕਰ ਦਿੱਤਾ ਹੋਵੇਗਾ?
ਡਾ ਗੁਰਤੇਜ ਸਿੰਘ ਚੀਮਾ ਜੀ, ਕਰਤਾਰਪਰੀ ਬੀੜ ਦੇ ਪੰਨਾ 497/1 ਅਤੇ
497/2 ਉਪਰ ‘ਰਾਗ ਸੋਰਠਿ ਬਾਣੀ ਭਗਤ ਕਬੀਰ ਕੀ॥ ਬੁਤ ਪੂਜ ਪੂਜ ... ਤਉ ਹਰਿ ਜਾਨਿਆ॥੪॥੧੨॥
(ਕਰਤਾਰਪੁਰੀ ਬੀੜ ਦੇ ਦਰਸ਼ਨ ਪੰਨਾ 83), ਭਾਵ ਭਗਤ ਕਬੀਰ ਜੀ ਦੇ ਕੁਲ 12 ਸ਼ਬਦ ਦਰਜ ਹਨ। ਅੱਜ ਗੁਰੂ
ਗ੍ਰੰਥ ਸਾਹਿਬ ਜੀ ਦੀ ਬੀੜ (ਛਾਪੇ ਦੀ ਬੀੜ)`ਚ ਭਗਤ ਕਬੀਰ ਜੀ ਦੇ ਕੁਲ 11 ਸ਼ਬਦ (ਪੰਨਾ 654 ਤੋਂ
656) ਮੌਜੂਦ ਹਨ। ਇਸ ਬਾਰੇ ਆਪ ਜੀ ਦਾ ਕੀ ਵਿਚਾਰ ਹੈ?
ਆਪ ਜੀ ਤੋਂ ਉਸਾਰੂ ਸੇਧਾਂ ਦੀ ਉਡੀਕ `ਚ
ਸਰਵਜੀਤ ਸਿੰਘ
(12/08/13)
ਪਵਨਪ੍ਰੀਤ ਸਿੰਘ ਖਾਲਸਾ
ਗੁਰਮਤਿ ਸਿਖਲਾਈ ਕੇਂਦਰ (ਰਜਿ) ਲੁਧਿਆਣਾ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਛੀਵਾੜਾ
ਵਿਖੇ ਇੱਕ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਗਿਆ ਅਤੇ ਸਕੂਲਾਂ ਕਾਲਜਾਂ ਦੇ ਬੱਚਿਆਂ ਦੇ
ਦਸਤਾਰ/ਕੇਸਕੀ/ਦਮਾਲਾ ਦੇ ਮੁਕਾਬਲੇ ਕਰਵਾਏ ਗਏ ਅਤੇ 200 ਬੱਚਿਆਂ ਨੇ ਹਿੱਸਾ ਲਿਆ।
ਗੁਰਮਤਿ ਸਿਖਲਾਈ ਕੇਂਦਰ ਵੱਲੋਂ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਧਰਮ ਪ੍ਰਚਾਰ ਕਮੇਟੀ ਦਾ
ਐਲਾਨ ਕੀਤਾ
ਲੁਧਿਆਣਾ, 12 ਅਗਸਤ ( ) ਸ਼ਹਿਰ ਦੀ ਕੇਂਦਰੀ ਗੁਰਮਤਿ ਪ੍ਰਚਾਰਕ ਸਿੱਖ ਜੱਥੇਬੰਦੀ
ਗੁਰਮਤਿ ਸਿਖਲਾਈ ਕੇਂਦਰ ਵੱਲੋਂ ਗੁਰਮਤਿ ਅਕੈਡਮੀ ਪਟਿਆਲਾ ਦੇ ਸਹਿਯੋਗ ਨਾਲ “ਇੱਕ ਰੋਜ਼ਾ ਗੁਰਮਤਿ
ਟ੍ਰੇਨਿੰਗ ਕੈਂਪ ਗੁਰਦੁਆਰਾ ਸਿੰਘ ਸਭਾ ਮਾਛੀਵਾੜਾ ਵਿਖੇ ਲਗਾਇਆ ਗਿਆ ਅਤੇ ਦਸਤਾਰ ਕੇਸਕੀ ਦਮਾਲਾ ਦੇ
ਮੁਕਾਬਲੇ ਕਰਵਾਏ ਗਏ, 200 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ।
ਇਸ ਮੌਕੇ 35 ਬੱਚਿਆਂ ਨੂੰ “ਚਰਨੀ ਲੱਗੋ ਮੁਹਿੰਮ” ਤਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ
ਲਗਾ ਕੇ ਉਨ੍ਹਾਂ ਵੱਲੋਂ ਸਹਿਜ ਪਾਠ ਆਰੰਭ ਕੀਤੇ ਗਏ ਬੱਚਿਆਂ ਨੂੰ ਘਰ ਬੈਠ ਕੇ ਸ੍ਰੀ ਸਹਿਜ ਪਾਠ
ਸਾਹਿਬ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਵੀ ਦਿੱਤੀਆਂ ਗਈਆਂ।
ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਲੱਗੇ ਇਸ ਇੱਕ ਰੋਜ਼ਾ ਗੁਰਮਤਿ ਟ੍ਰੇਨਿੰਗ ਕੈਂਪ
ਵਿੱਚ ਵਿਸ਼ੇਸ਼ ਤੌਰ ਤੇ ਡਾ. ਸੁਖਬੀਰ ਸਿੰਘ, ਬਾਬਾ ਮਨਮੋਹਨ ਸਿੰਘ ਪਟਿਆਲਾ, ਸ. ਕਰਨੈਲ ਸਿੰਘ ਪੀਰ
ਮੁਹੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਸ਼ਾਮਲ ਹੋਏ। ਇਸ ਮੌਕੇ ਪ੍ਰਿੰਸੀਪਲ
ਪ੍ਰਵਿੰਦਰ ਸਿੰਘ ਖਾਲਸਾ ਨੇ ਐਲਾਨ ਕੀਤਾ ਕਿ ਉਹ ਪੰਜਾਬ ਦੇ ਹਰ ਨਗਰ ਵਿੱਚ ਧਰਮ ਪ੍ਰਚਾਰ ਕਮੇਟੀ ਦਾ
ਗਠਨ ਕਰਕੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਨਵੇਕਲਾ ਯਤਨ ਕਰਨਗੇ। ਉਨ੍ਹਾਂ ਮਾਛੀਵਾੜੇ `ਚ ਧਰਮ
ਪ੍ਰਚਾਰ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਜਿਸ ਵਿੱਚ ਸ. ਸਰਬਜੀਤ ਸਿੰਘ, ਸ. ਤਰਲੋਚਨ ਸਿੰਘ, ਸ.
ਸਿਮਰਦੀਪ ਸਿੰਘ, ਸ. ਸਿਕੰਦਰ, ਸਿੰਘ, ਪ੍ਰਿੰਸੀਪਲ ਬਲਜਿੰਦਰ ਸਿੰਘ ਨੂੰ ਲਿਆ ਗਿਆ। ਸੰਗਤਾਂ ਦੀ ਮੰਗ
ਨੂੰ ਮੁੱਖ ਰੱਖਦਿਆਂ ਇਸ ਪੰਜ ਮੈਂਬਰੀ ਧਰਮ ਪ੍ਰਚਾਰ ਕਮੇਟੀ ਵਿੱਚ ਦੋ ਅੰਮ੍ਰਿਤਧਾਰੀ ਗੁਰਸਿੱਖ
ਬੀਬੀਆਂ ਨੂੰ ਸ਼ਾਮਲ ਕਰਕੇ ਮੌਕੇ ਤੇ ਹੀ ਸੱਤ ਮੈਂਬਰੀ ਧਰਮ ਪ੍ਰਚਾਰ ਕਮੇਟੀ ਬਣਾ ਦਿੱਤੀ ਗਈ ਜੋ
ਮਾਛੀਵਾੜੇ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਧਰਮ ਪ੍ਰਚਾਰ ਪ੍ਰਸਾਰ ਦੇ ਕੰਮ ਦੀ ਦੇਖ ਰੇਖ ਕਰੇਗੀ।
ਕਰਵਾਏ ਗਏ ਦਸਤਾਰ/ਦਮਾਲਾ/ਕੇਸਕੀ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ
ਸਨਮਾਨਿਤ ਕੀਤਾ ਗਿਆ, ਆਏ ਹੋਏ ਮੁੱਖ ਮਹਿਮਾਨ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਨੇ ਸਿੱਖ ਸੰਗਤਾਂ
ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਦੀ ਜ਼ੋਰਦਾਰ ਅਪੀਲ ਕੀਤੀ ਅਤੇ ਪ੍ਰਿੰਸੀਪਲ ਪਰਵਿੰਦਰ
ਸਿੰਘ ਖਾਲਸਾ ਨੂੰ ਧਰਮ ਪ੍ਰਚਾਰ ਕਾਰਜਾਂ ਵਿੱਚ ਸਹਿਯੋਗ ਦੇਣ ਲਈ ਕਿਹਾ। ਸ. ਕਰਨੈਲ ਸਿੰਘ ਪੀਰ
ਮੁਹੰਮਦ ਨੇ ਸਿੱਖੀ ਪ੍ਰਚਾਰ ਪ੍ਰਸਾਰ ਤੇ ਇਸ ਕਾਰਜ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਅਜਿਹੇ ਗੁਰਮਤਿ
ਟ੍ਰੇਨਿੰਗ ਕੈਂਪ ਪਿੰਡ ਪੱਧਰ ਤੇ ਲਗਾਉਣ ਦੀ ਲੋੜ ਤੇ ਜ਼ੋਰ ਦਿੱਤਾ। ਡ. ਸੁਖਬੀਰ ਸਿੰਘ ਹੋਰਾਂ ਨੇ
ਬੋਲਦਿਆਂ ਕਿਹਾ ਕਿ ਅੱਜ ਪੱਛਮ ਦੀ ਸੱਭਿਅਤਾ ਦੀ ਗੁਲਾਮੀ ਕਾਰਨ ਅਸੀਂ ਗੁਰੂ ਸਿਧਾਂਤਾਂ ਤੋਂ ਦੂਰ ਜਾ
ਰਹੇ ਹਾਂ। ਸਾਨੂੰ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਵੱਲੋਂ ਪੰਜਾਬ ਦੇ ਹਰ ਇਲਾਕੇ ਵਿੱਚ ਧਰਮ ਪ੍ਰਚਾਰ
ਕਮੇਟੀਆਂ ਦਾ ਗਠਨ ਕਰਕੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਨਵੇਕਲੇ ਯਤਨਾਂ ਦੀ ਸ਼ਲਾਘਾ
ਕੀਤੀ ਅਤੇ ਸਮੂਹ ਪੰਥਕ ਦਰਦੀਆਂ ਨੂੰ ਇਸ ਕਾਰਜ ਵਿੱਚ ਤਨ, ਮਨ ਧਨ ਨਾਲ ਮਿਲ ਵਰਤਨ ਦੇਣ ਲਈ ਕਿਹਾ।
ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ. ਪਰਮਿੰਦਰ ਸਿੰਘ, ਸ. ਸੋਹਣ ਸਿੰਘ ਨੇ ਆਏ ਹੋਏ ਪਤਵੰਤਿਆਂ ਦਾ
ਗੁਰਦੁਆਰਾ ਸਿੰਘ ਸਭਾ ਸਾਹਿਬ ਵੱਲੋਂ ਧੰਨਵਾਦ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ।
ਜਾਰੀ ਕਰਤਾ:-
ਸ. ਪਵਨਪ੍ਰੀਤ ਸਿੰਘ ਖਾਲਸਾ
ਮੀਡੀਆ ਇੰਚਾਰਜ
ਗੁਰਮਤਿ ਸਿਖਲਾਈ ਕੇਂਦਰ ਲੁਧਿਆਣਾ
ਕਵੀਸ਼ਰੀ- ਭਾਈ ਮਨਦੀਪ ਸਿੰਘ ਵਰਨਨ ਅਤੇ ਸਾਥੀ। ਦੱਸੋ ਕੌਣ ਹੈ ਲਿਖਾਰੀ ਦਸਮ ਗ੍ਰੰਥ ਦਾ?
ਦਸਮਗੰਥੀਏ ਬਾਬਾ ਜਰਨੈਲ ਸਿੰਘ
ਭਿੰਡਰਾਂਵਾਲੇ ਦਾ ਇਕ ਹੋਰ ਹਵਾਲਾ ਦੇ ਕੇ ਕਹਿੰਦੇ ਹਨ:
"ਸ੍ਰੀ ਦਸਮ ਗ੍ਰੰਥ ਦੀ ਬਾਣੀ ਦਾ ਪਾਠ ਤੇ ਅਰਥ ਸਮਝਣੇ ਤਾਂ ਦਰਕਿਨਾਰ, ਬੁਜ਼ਦਿਲ ਆਦਮੀ ਇਸ ਦੀ ਬਾਣੀ
ਸੁਣ ਨਹੀਂ ਸਕਦਾ ਇਹ ਕਾਇਰਾਂ ਦਾ ਗ੍ਰੰਥ ਨਹੀਂ ਹੈ ਇਸ ਗ੍ਰੰਥ ਦੇ ਇਕ ਇਕ ਅੰਗ ਵਿਚ ਹਾਥੀਆਂ ਦੀਆਂ
ਚਿੰਗਾਰਾਂ, ਕਿਰਪਾਨਾਂ ਦੀਆਂ ਟੁਣਕਾਰਾਂ ਤੇ ਘੋੜਿਆਂ ਦੀਆਂ ਰਕਾਬਾਂ ਦੀਆਂ ਆਵਾਜ਼ਾਂ ਸੁਣਦੀਆਂ ਹਨ।"
ਜਵਾਬ ਹੈ ਵੀ ਸੱਚ, ਇਸ ਕਿਤਾਬ (ਮੈਂ ਇਸ ਨੂੰ ਗ੍ਰੰਥ ਨਹੀਂ ਕਹਿ ਸਕਦਾ) ਦੀਆਂ ਕਵਿਤਾਵਾਂ ਬੁਜ਼ਦਿਲ
ਵਾਸਤੇ ਨਹੀਂ ਹਨ। ਬਹੁਤ ਦਲੇਰੀ ਚਾਹੀਦੀ ਹੈ ਟੱਟੀ ਫਿਰਨ ਗਏ ਲੋਕਾਂ ਦੀਆਂ ਪੱਗਾਂ ਲਾਹੁਣ ਵਾਸਤੇ,
ਸੱਕੇ ਭਰਾ ਨਾਲ ਭੋਗ ਕਰਨ ਵਾਸਤੇ, ਪਾਲਕੀ ਵਿਚ ਸਵਾਰ ਹੋ ਕੇ ਸ਼ਰੇਆਮ ਸੜਕ ਦੇ ਵਿਚਕਾਰ ਭੋਗ ਕਰਨ
ਵਾਸਤੇ, ਪਤੀ ਨੂੰ ਧੋਖਾ ਦੇ ਕੇ ਭੋਗ ਕਰਨ ਵਾਸਤੇ, ਚੰਗੇ ਨਸ਼ੇ ਕਰ ਕੇ 24-24 ਘੰਟੇ ਭੋਗ ਕਰਨ
ਵਾਸਤੇ, ਸਾਜ਼ਸ਼ਾਂ ਤੇ ਚਲਾਕੀਆਂ ਨਾਲ ਪਤੀ ਨੂੰ ਮੂਰਖ ਬਣਾਉਣ ਵਾਸਤੇ। ਕਿਹਾ ਜਾ ਰਿਹਾ ਹੈ ਕਿ ਇਸ
ਕਿਤਾਬ ਵਿਚ "ਇਕ ਇਕ ਅੰਗ ਵਿਚ ਹਾਥੀਆਂ ਦੀਆਂ ਚਿੰਗਾਰਾਂ, ਕਿਰਪਾਨਾਂ ਦੀਆਂ ਟੁਣਕਾਰਾਂ ਤੇ ਘੋੜਿਆਂ
ਦੀਆਂ ਰਕਾਬਾਂ ਦੀਆਂ ਆਵਾਜ਼ਾਂ ਸੁਣਦੀਆਂ ਹਨ" ਪਰ ਇਹ ਨਹੀਂ ਦੱਸਿਆ ਜਾ ਰਿਹਾ ਹੈ 40% ਹਿੱਸੇ ਵਿਚ
ਨਸ਼ਾ ਕਰ ਕੇ ਭੋਗ ਕਰਨ ਦੀਆਂ ਚੀਕਾਂ ਤੇ ਕਿਲਕਾਰੀਆਂ ਸੁਣਾਈ ਦੇਂਦੀਆਂ ਹਨ ਤੇ ਉਨ੍ਹਾਂ ਦਾ ਰੋਣਾ
ਸੁਣਾਈ ਦੇਂਦਾ ਹੈ ਜਿਨ੍ਹਾਂ ਦੀਆਂ ਟੱਟੀ ਫਿਰਨ ਗਇਆਂ ਦੀਆਂ ਪੱਗਾਂ ਲਾਹੀਆਂ ਗਈਆਂ ਸਨਾਂ ਉਨ੍ਹਾਂ ਦੀ
ਹੀਣ ਭਾਵਨਾ ਤੇ ਸ਼ਰਮਿੰਦਗੀ ਵੀ ਜਿਨ੍ਹਾਂ ਨੂੰ ਇਹ ਪੱਗਾਂ ਬੇਗੁਨਾਹ ਲੋਕਾਂ ਤੋਂ ਜਬਰੀ ਖੋਹ ਕੇ ਧੋ
ਕੇ 'ਸਿਰੋਪੇ' ਵਜੋਂ ਭੇਟ ਕੀਤੀਆਂ ਗਈਆਂ ਸਨ।
ਬਿਲਕੁਲ ਠੀਕ ਵੀਰ ਜੀ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਹਰ ਸਿਖ ਸਤਿਕਾਰ ਕਰਦਾ ਹੈ ਪਰ
ਇਹ ਲੋਕ ਓਹਨਾਂ ਦਾ ਨਾਮ ਵਰਤਕੇ ਇਸ ਕੂੜ ਪੋਥੇ ਨੂੰ ਸਿਖ ਗੁਰੂ ਸਹਿਬਾਨ ਦੀ ਲਿਖਤ ਸਾਬਿਤ ਕਰਨਾ
ਚਾਹੁੰਦੇ ਹਨ, ਤੇ ਅਸਲ ਵਿਚ ਇਹ ਗੁਰੂ ਸਹਿਬਾਨ ਦੇ ਨਾਲ ਨਾਲ ਸਿਖ ਸ਼ਹੀਦਾਂ ਜਿਵੇਂ ਬਾਬਾ ਜਰਨੈਲ
ਸਿੰਘ ਜੀ ਨੂੰ ਵੀ ਬਦਨਾਮ ਕਰ ਰਹੇ ਹਨ ਜੀ। (ਫੇਸ-ਬੁੱਕ ਤੋਂ ਦੋ ਬੰਦਿਆਂ ਦੇ ਵਿਚਾਰ)
ਜਿਹੜਾ ਵੀ ਸ਼ਖਸ਼ ਅਸ਼ਲੀਲ ਕਵਿਤਾਵਾਂ ਰਾਹੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਧੁਰ ਕੀ ਬਾਣੀ
ਨੂੰ ਚੁਣੌਤੀ ਦੇਣ ਦੀ ਜੁਰੱਅਤ ਕਰਦਾ ਹੈ, ਉਹ ਪੱਕਾ ਪੰਥ ਵਿਰੋਧੀ ਹੈ, ਭਾਵੇਂ ਉਹ ਜਰਨੈਲ ਸਿੰਘ
ਭਿੰਡਰਾਂਵਾਲਾ ਹੋਵੇ।-ਗੁਰਮੀਤ ਸਿੰਘ ਕਾਦੀਆਨੀ
(09/08/13)
ਜਸਪ੍ਰਤਿ ਕੌਰ ਫਰੀਦਾਬਾਦ/ ਉਪਕਾਰ ਸਿੰਘ ਫਰੀਦਾਬਾਦ
ਪ੍ਰਿ. ਸੁਰਿੰਦਰ ਸਿੰਘ ਦੀ ਤਾਜਪੋਸ਼ੀ ਦਾ ਅਰਥ ਜਮੀਰ ਦਾ ਮਰਨਾ ਹੋਵੇਗਾ:-ਸ੍ਰ. ਉਪਕਾਰ ਸਿੰਘ ਫਰੀਦਾਬਾਦ
ਜਸਪ੍ਰਤਿ ਕੌਰ ਫਰੀਦਾਬਾਦ ੯ ਅਗਸਤ ੨੦੧੩
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ੍ਰ.
ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ ਉਹਨਾ ਕਿਹਾ ਕੀ ਗਿਆਨੀ ਤਰਲੋਚਨ ਸਿੰਘ ਦੀ ਥਾਂ ਮਿਸ਼ਨਰੀ ਆਗੂ
ਪ੍ਰਿ. ਸੁਰਿੰਦਰ ਸਿੰਘ ਨੂੰ ਜਥੇਦਾਰ ਥਾਪਣ ਦੀਆਂ ਗੱਲਾਂ ਜੋ ਪੰਥਕ ਹਲਕਿਆਂ ਵਿੱਚ ਚੱਲ ਰਹੀਆਂ ਹਨ।
ਉਸ ਨਾਲ ਮਿਸ਼ਨਰੀ ਸੋਚ ਅਤੇ ਜਾਗਰੂਕ ਲਹਿਰ ਨਾਲ ਸਮਰਪਤ ਲੋਕਾਂ ਦੇ ਮਨਾ ਵਿੱਚ ਇਹ ਸਵਾਲ ਪੈਦਾ ਹੋ
ਗਿਆ ਹੈ ਕੀ ਸਾਫ ਸੁਥਰੀ ਛਵੀ ਵਾਲੇ ਪ੍ਰਿ. ਸੁਰਿੰਦਰ ਸਿੰਘ ਜੋ ਕਿ ਪਿਹਲਾਂ ਹੀ ਸ੍ਰੋਮਣੀ ਕਮੇਟੀ
ਮੈਬਰ ਬਣ ਕੇ ਆਪਣੀ ਅੱਧੀ ਜਮੀਰ ਨੂੰ ਖਤਮ ਕਰ ਚੁੱਕੇ ਹਨ। ਕੀ ਹੁਣ ਜਥੇਦਾਰ ਦੇ ਆਹੁਦੇ ਤੇ ਬੈਠ ਕੇ
ਆਪਣੀ ਜਮੀਰ ਨੂੰ ਪੂਰੀ ਤਰਾਂ ਖਤਮ ਕਰ ਲੈਣਗੇ? ਉਹਨਾਂ ਕਿਹਾ ਕੇ ਸਮੁਚਾ ਸਿੱਖ ਜਗਤ ਇਸ ਗੱਲ ਤੋਂ
ਚੱਗੀ ਤਰਾਂ ਜਾਣੂ ਹੈ। ਕਿ ਜਥੇਦਾਰਾ ਨੇ ਅੱਜ ਤੱਕ ਜੋ ਵੀ ਫੈਸਲੇ ਲਏ ਹਨ ਉਹ ਪੰਥ ਲਈ ਨੁਕਸਾਨ ਦੇਹ
ਬਣੇ ਹਨ। ਜਥੇਦਾਰਾ ਵਲੋਂ ਲਏ ਜਾਂਦੇ ਫੈਸਲਿਆਂ ਵਿੱਚ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ
ਤੋਂ ਸੇਧ ਨਹੀਂ ਲਈ ਗਈ। ਸਗੋਂ ਹਮੇਸ਼ਾਂ ਆਪਣੇ ਅਕਾਵਾਂ ਦੇ ਗੱਲਤ ਫੈਸਲਿਆਂ ਨੂੰ ਹੁਕਮਨਾਮਿਆਂ ਦਾ
ਨਾਮ ਦੇ ਕੇ ਸਮੁਚੇ ਸਿੱਖ ਜਗਤ ਤੇ ਥੋਪਿਆ ਗਿਆ ਹੈ। ਉਹਨਾਂ ਕਿਹਾ ਕੇ ਸਿਖ ਪੰਥ ਦੀ ਪੂਜਾਰੀ ਸ਼ਰੇਣੀ
ਅਖੋਤੀ ਜਥੇਦਾਰਾਂ ਨੇ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਅਖੋਤੀ ਦਸ਼ਮ ਗ੍ਰੰਥ ਨੂੰ ਮਾਨਤਾ
ਦਿੱਤੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਲਈ ਲੜਨ ਵਾਲੇ ਪੰਥ ਦਰਦੀ ਵੀਰਾਂ ਨੂੰ ਹੀ
ਪੰਥ ਚੋ ਛੇਕਣ ਦਾ ਕੰਮ ਨੇਪਰੇ ਚਾੜਿਆ ਹੈ। ਉਹਨਾਂ ਕਿਹਾ ਕੇ ਪ੍ਰਿ. ਸੁਰਿੰਦਰ ਸਿੰਘ ਜੋ ਗੁਰੂ
ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਦਾ ਪ੍ਰਚਾਰ ਕਰਨ ਦਾ ਦਾਵਾ ਕਰਦੇ ਹਨ। ਕੀ ਉਹ ਜਥੇਦਾਰ ਦੇ
ਅਹੁਦੇ ਤੇ ਬੈਠ ਕੇ ਨਿਡਰਤਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਦੀ ਗੱਲ ਕਰ ਸਕਣਗੇ ਅਤੇ
ਪੰਜਾਬ ਤੋਂ ਬਾਹਰਲੇ ਤਖਤਾਂ ਦੇ ਜਥੇਦਾਰਾਂ ਅੱਗੇ ਇਹ ਆਖ ਸਕਣਗੇ ਕਿ ਸਿਖਾਂ ਦਾ ਗੁਰੂ ਗ੍ਰੰਥ ਸਾਹਿਬ
ਜੀ ਹੈ ਅਤੇ ਅਖੌਤੀ ਦਸ਼ਮ ਗ੍ਰੰਥ ਦੇ ਪ੍ਰਕਾਸ਼ ਨੂੰ ਸਿਖ ਅਸਥਾਨਾਂ ਅਤੇ ਤਖਤਾਂ ਤੋਂ ਹੱਟ ਜਾਣਾ
ਚਾਹੀਦਾ ਜਾਂ ਆਪਣੀ ਜਮੀਰ ਨੂੰ ਪੂਰੀ ਤਰਾਂ ਖਤਮ ਕਰਕੇ ਪੂਜਾਰੀ ਸ਼੍ਰੇਣੀ ਅਤੇ ਉਹਨਾਂ ਦੇ ਅਕਾਵਾਂ
ਵਲੋਂ ਪਹਿਲਾਂ ਤੋਂ ਲਏ ਗਏ ਗੱਲਤ ਫੈਸਲਿਆਂ ਤੇ ਦਸਤਖਤ ਕਰਕੇ ਸਮੁਚੀ ਸਿੱਖ ਕੌਮ ਅਤੇ ਗੁਰੂ ਗ੍ਰੰਥ
ਸਾਹਿਬ ਜੀ ਨਾਲ ਧ੍ਰੋਹ ਕਮਾਉਣਗੇ?
(09/08/13)
ਗੁਰਮੀਤ ਸਿੰਘ (ਅਸਟ੍ਰੇਲੀਆ)
ਸਤਿਕਾਰਯੋਗ ਸਿੱਖ ਕੌਮ ਦੇ ਸ਼ੁੱਭ-ਚਿੰਤਕ ਜੀਓ,
ਸਰਕਾਰੀ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, “ਦੀ ਸਿੱਖ ਗੁਰਦੁਆਰਾ ਐਕਟ
੧੯੨੫” ਅਨੁਸਾਰ ਹੋਂਦ ਵਿੱਚ ਆਈ। ਸਿੱਖ ਰਹਿਤ ਮਰਯਾਦਾ (੧੯੪੫) ਦੇ ਪਹਿਲੇ ਪੰਨੇ `ਤੇ ਬਿਆਨ ਕੀਤਾ
ਹੋਇਆ ਹੈ: “ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫ਼ਾਰਿਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ
ਪ੍ਰਵਾਨਗੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਨੇ ਆਪਣੀ ਇਕੱਤ੍ਰਤਾ ਮਿਤੀ ੩-੨-੪੫ ਦੇ ਮਤਾ ਨੰਬਰ ੯੭
ਰਾਹੀਂ ਦਿੱਤੀ।” ਇਸ ਲਈ, ਇਹ ਸਾਰੇ ਸਿੱਖਾਂ ਉਪਰ ਲਾਗੂ ਨਹੀਂ ਹੋ ਸਕਦੀ ਸਵਾਏ ਪੰਜਾਬ, ਹਰਿਆਣਾ,
ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ! ਉੱਥੇ ਰਹਿੰਦੇ ਸਿੱਖ ਹੀ ਇਸ ਕਮੇਟੀ ਨੂੰ ਚੁਣਦੇ ਹਨ।
ਜੰਮੂ-ਕਸ਼ਮੀਰ ਅਤੇ ਹੋਰ ਸਟੇਟਾਂ/ਬਾਹਰਲੇ ਦੇਸ਼ਾਂ ਦੇ ਸਿੱਖ ਇਸ ਕਮੇਟੀ ਦੀ ਧਾਰਾ ਵਿੱਚ ਨਹੀਂ ਆਉਂਦੇ।
ਪਰ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫੁਰਮਾਨ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗ੍ਰੰਥ”
ਸਾਰੇ ਸਿੱਖਾਂ ਨੂੰ ਮਨੰਣਾ ਚਾਹੀਦਾ ਹੈ। ਜੇਹੜੇ ਸਿੱਖ ਬਚਿਤ੍ਰ ਨਾਟਕ, ਅਖੌਤੀ ਦਸਮ ਗਰੰਥ ਦੇ ਹਾਮੀ
ਹਨ, ਉਹ ਗੁਰੂ ਦੇ ਸਿੱਖ ਨਹੀਂ ਜਾਣੇ ਜਾ ਸਕਦੇ? ਸਾਰੀ ਸਿੱਖ ਕੌਮ ਦੇ ਭਲੇ ਲਈ, ਇਸ ਦੀ ਸੁਧਾਈ ਕਰਨੀ
ਬਹੁਤ ਜ਼ਰੂਰੀ ਹੈ ਅਤੇ ਇਸ ਲਈ ਐਸ. ਜੀ. ਪੀ. ਸੀ. ਤੋਂ ਆਗਿਆ ਲੈਣ ਦੀ ਕੋਈ ਲੋੜ ਨਹੀਂ! ਇਵੇਂ ਹੀ,
ਗੁਰਬਾਣੀ ਅਨੁਸਾਰ ਅਕਾਲ ਪੁਰਖ ਦਾ ਤਖਤ ਕਿਸੇ ਇੱਕ ਥਾਂ ਨਹੀਂ ਸਥਾਪਤਿ ਕੀਤਾ ਜਾ ਸਕਦਾ ਅਤੇ ਨਾ ਹੀ
ਕਿਸੇ ਗੁਮਨਾਮ ਵਲੋਂ ਲਿਖੀ ਕਿਤਾਬ: ‘ਗੁਰ ਬਿਲਾਸ ਪਾਤਸ਼ਾਹੀ ੬” ਨੂੰ ਕੋਈ ਮਾਣਤਾ ਦੇਣੀ ਚਾਹੀਦੀ ਹੈ!
ਗੁਰੂ ਸਾਹਿਬ ਸਾਨੂੰ ਸੇਧ ਬਖਸ਼ਿਸ਼ ਕਰਦੇ ਹਨ: “ਗੁਰਬਾਣੀ ਇਸੁ ਜਗ ਮਹਿ
ਚਾਨਣੁ ਕਰਮਿ ਵਸੈ ਮਨਿ ਆਏ॥” (ਪੰਨਾ ੬੭) ਫਿਰ ਅਸੀਂ ਪਿਛਲੇ ੭੦-੭੫ ਸਾਲਾਂ ਤੋਂ ਅੰਧੇਰੇ
ਵਿੱਚ ਕਿਉਂ ਟੱਕਰਾਂ ਮਾਰੀ ਜਾਈਏ?
ਖਿਮਾ ਦਾ ਜਾਚਕ, ਗੁਰਮੀਤ ਸਿੰਘ (ਅਸਟ੍ਰੇਲੀਆ)
(09/08/13)
ਸੁਰਿੰਦਰ ਸਿੰਘ “ਖਾਲਸਾ”
ਸਿੱਖ ਬੈਠਾਉਣੇ ਹਨ
“ਗਿਆਨੀ ਜੀ” ਸਾਡੇ ਘਰ ਆਉਣਾ ਜੀ, ਅਸੀਂ ਸਿੱਖ ‘ਬੈਠਾਉਣੇ” ਹਨ। ਇੱਕ ਸਿੱਖ ਨੇ ਗਿਆਨੀ ਜੀ ਨੂੰ
ਕਹਿਆ।
ਗਿਆਨੀ ਜੀ! - “ਭਾਈ ਸਿੱਖਾ”, ਸਿੱਖ ਤਾਂ ਅਗੇ ਹੀ ਥੱਕ ਕੇ ਬੈਠ ਗਏ ਹਨ, {ਗਿਆਨੀ ਜੀ ਦਾ ਇਸ਼ਾਰਾ
ਸਿੱਖੀ ਪ੍ਰਚਾਰ ਵੱਲ ਸੀ} ਹੋਰ ਤੁਹਾਡੇ ਘਰ ਕਿਹੜੇ ਅੜਨ ਵਾਲੇ ਸਿੱਖ ਆ ਗਏ ਹਨ ਜੋ ਬੈਠ ਨਹੀਂ ਰਹੇ?
“ਸਿੱਖ =- “ਨਹੀਂ ਗਿਆਨੀ ਜੀ, ਮੇਰਾ ਮਤਲਬ ਅਸੀਂ “ਪੰਜਾਂ ਪਿਆਰਿਆਂ” {ਪੰਜਾਂ ਸਿੱਖਾਂ} ਨੂੰ
ਪ੍ਰਸ਼ਾਦੇ ਛਕਾਉਣੇ ਹਨ।
ਗਿਆਨੀ ਜੀ =- “ਗੁਰੂ ਪਿਆਰਿਆ ਉਹ ਕਿਸ ਖੁਸ਼ੀ ਵਿਚ?
“ਸਿੱਖ =-ਵਡੇ ਵਡੇਰਿਆਂ ਦੇ ਨਮਿਤ, ਜੋ ਅਸੀਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ। ਨਾਲੇ ਸਾਡਾ
ਗੁਆਂਢੀ ਰੁਲਦਾ ਰਾਮ ਦਾ ਪਰਿਵਾਰ ਵੀ ਪਿੱਤਰਾਂ ਦੇ ਨਮਿਤ ਬ੍ਰਾਹਮਣਾਂ ਨੂੰ ਭੋਜਨ ਛਕਾਉਂਦਾ ਐ। ਅਸੀਂ
ਤਾਂ ਗੁਰੂ ਦੇ ਸਿੱਖਾਂ ਨੂੰ ਛਕਾਉਣੈ ਕੋਈ ਬ੍ਰਾਹਮਣਾਂ ਨੂੰ ਥੋੜਾ ਛਕਾਉਂਣਾ।
ਗਿਆਨੀ ਜੀ =- ਯਾਨੀ ਸਿੱਖ ਹੋ ਕੇ ਵੀ ਬ੍ਰਾਹਮਣੀ ਕਰਮ ਨਹੀਂ ਛੱਡਣੇ। ਭਾਵੇਂ ਗਰਬਾਣੀ ਅਨੂੰਸਾਰ:
“ਜੀਵਤ ਪਿਤਰ ਨਾ ਮਾਨਹਿ ਕੋਊ ਮੂਏ ਸਿਰਾਧ ਕਰਾਹੀ ਪਿਤਰ ਭੀ ਬਪੁਰੇ ਕਹੁ
ਕਿਉਂ ਪਾਵਹਿ ਕਊਆ ਕੂਕਰ ਖਾਹੀਂ” ਅਤੇ “ਰਹਿਤ ਨਾਮਿਆਂ `ਚ ਸਿੱਖ ਨੂੰ ਸਪਸ਼ਟ ਆਦੇਸ਼ ਹੈ -
“ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਉ ਮੈਂ ਸਾਰਾ” “ਜਬ ਇਹ ਗਹੈ ਬਿਪਰਨ ਕੀ ਰੀਤ, ਮੈਂ ਨ
ਕਰਉਂ ਇਨ ਕੀ ਪ੍ਰਤੀਤ”॥ ਤੇ ਅਮਲ ਨਹੀਂ ਕਰਨਾ। ਜਨੇਊ ਤੇ ਬੋਦੀ ਵਾਲੇ ਬ੍ਰਾਹਮਨ ਨੂੰ ਛੱਡ ਕੇ ਗਾਤਰੇ
ਤੇ ਦਾੜ੍ਹੀਆਂ ਵਾਲੇ ਬ੍ਰਾਹਮਣਾਂ ਨੂੰ ਫੜ੍ਹ ਲਿਆ। ਭਾਈ ਸਿੱਖਾ ਮੈਨੂੰ ਮਾਫ ਕਰੀਂ, ਮੈਂ ਗੁਰੂ ਦੀ
ਸਿੱਖਿਆ ਵਿਰੁੱਧ ਨਹੀਂ ਜਾ ਸਕਦਾ। ਮੈਥੋਂ ਤੇਰੇ ਪਿੱਤਰਾਂ ਨੂੰ ਭੋਜਨ ਨਹੀਂ ਪਹੁਚਾਇਆ ਜਾਣਾ। ਵਢੀਐ
ਹਥ ਦਲਾਲ ਕੇ … … … …. . । ਮੈਥੋਂ ਅਪਣੇ ਹੱਥ ਵਢਾਏ ਨਹੀ ਜਾਣੇ॥” ਅੱਜ ਦੇ ਗਿਆਨੀਆਂ `ਚ ਆਕੜ ਹੀ
ਬਹੁਤ ਵਧ ਗਈ ਹੈ। ਬੁੜ-ਬੁੜ ਕਰਦਾ ਉਹ ਕਿਸੇ ਹੋਰ ਦਾੜ੍ਹੀ ਤੇ ਗਾਤਰੇ ਵਾਲੇ ਬ੍ਰਾਹਮਣ ਨੂੰ ਲੱਭਣ ਲਈ
ਤੁਰ ਗਿਆ?
ਸ੍ਰ: ਸੁਰਿੰਦਰ ਸਿੰਘ “ਖਾਲਸਾ” ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ =-97287 43287, = 94662 66708,
*********************************************************
ਪੱਥਰਾਂ
ਵਿੱਚ ਨਾ ਸਿੱਖੀ ਗਵਾਚ ਜਾਏ
ਪੈਸਾ ਲਾ ਲਿਆ ਬਹੁਤ ਗੁਰਦੁਆਰਿਆਂ ਤੇ, ਆਉ ਸਿੱਖੀ ਦੀ ਕੁੱਝ ਸੰਭਾਲ ਕਰੀਏ।
ਬਾਣੀ ਉਦੇਸ਼ ਦਾ ਸਾਰੇ ਪ੍ਰਸਾਰ ਕਰੀਏ, ਗੁਰਮੁੱਖ ਰੂਹਾਂ ਦੀ ਕਿਤਿਉਂ ਭਾਲ ਕਰੀਏ।
ਨਿਸ਼ਾਨ ਝੂਲਦੇ ਨੇ ਅੱਜ ਬਹੁਤ ਉੱਚੇ, ‘ਉਚਾ ਅਪਣਾ ਕੁੱਝ ਕਿਰਦਾਰ ਕਰੀਏ।
ਕਲਸ਼ ਸੋਨੇ ਦੇ ਗੁਰੂ ਘਰ ਚਮਕਦੇ ਨੇ, ਸਿੱਖਾਂ ਚੋਂ ਅਗਿਆਨ ਦਾ ਦੂਰ ਅੰਧਿਆਰ ਕਰੀਏ।
ਪੱਥਰ’ ਢੋ ਲਿਆ ਮੁਕਰਾਨੇ ਦਾ ਬਹਤ ਸਾਰਾ, ਸੀਮਿੰਟ ਸਰੀਆ ਨਾ ਹੋਰ ਬਰਬਾਦ ਕਰੀਏ।
ਗੁਰੂ ਘਰਾਂ ਦੇ ਪ੍ਰਬੰਧਕੋ ਇੱਕ ਬੇਨਤੀ ਹੈ, ‘ਸਿੱਖ ਫੁੱਲਵਾੜੀ ਨੂੰ ਫੇਰ ਆਬਾਦ ਕਰੀਏ।
“ਪੱਥਰਾਂ” ਵਿੱਚ ਨਾ ‘ਸਿੱਖੀ’ ਗਵਾਚ ਜਾਏ, ‘ਸਿੱਖੀ’ ਸਿੱਖਿਆ ਗੁਰ ਵੀਚਾਰ ਕਰੀਏ।
ਗੁਰਮਤਿ ਗਿਆਨ’ ਮਨਾਂ ‘ਚ ਵਸਾ ਲਈਏ, ਲੋੜ ਵੰਦਾਂ ਦੀ ਸੇਵਾ ਅਖਿਤਿਆਰ ਕਰੀਏ।
ਮੂੰਹ ਗਰੀਬ ਦਾ, ਗੋਲਕ ਗੁਰੂ ਦੀ, ਇਸ ‘ਉਪਦੇਸ਼ ਨੂੰ ਹਮੇਸ਼ ਧਿਆਨ ਧਰੀਏ।
ਹਰ ਗੁਰੂ-ਘਰ ਨਾਲ ਹੋਵੇ ‘ਦਵਾਖਾਨਾ, ‘ਸਕੂਲ਼’ ‘ਕਾਲਜਾਂ’ ਰਾਹੀਂ ਕੁੱਝ ਗਿਆਨ ਕਰੀਏ।
“ਕਾਰ-ਸੇਵਾ” ਰਾਹੀਂ ਮੇਟ ਨਿਸ਼ਾਨੀਆਂ ਨੂੰ, ਸਿੱਖ ਵਿਰਾਸਤ ਦਾ ਨਾ ਘਾਣ ਕਰੀਏ।
ਪੈਸਾ ਕੌਮ ਦਾ, ਨੁਕਸਾਨ ਵੀ ‘ਕੌਮ ਦਾ, ਇਹ ਨਾ ਹੋਵੇ ਕੁੱਝ ਧਿਆਨ ਕਰੀਏ।
ਬਿਲਡਿੰਗਾਂ ਗੁਰੂ ਘਰਾਂ ਦੀਆਂ ਬਹਤ ਬਣ ਗਈਆਂ, ਏਥੇ ਆਉਣ ਵਾਲੇ ਵੀ ਕੁੱਝ ਤਿਆਰ ਕਰੀਏ।
“ਸੁਰਿੰਦਰ” ਵਾਪਸ ਮੋੜ ਗੁਰੂ ਤੋਂ ਟੁਟਿਆਂ ਨੂੰ, ਪੰਥ ‘ਚ ਰਲਾ ਕੇ ਫੇਰ ਸਰਦਾਰ ਕਰੀਏ।
ਸ੍ਰ; ਸੁਰਿੰਦਰ ਸਿੰਘ ‘ਖਾਲਸਾ’ ਮਿਉਂਦ ਕਲਾਂ, {ਫਤਿਹਾਬਾਦ}
ਫੋਨ=97287 43287, 94662 66708,
(09/08/13)
ਜਸਵੰਤ ਸਿੰਘ ‘ਅਜੀਤ’
ਗੁਜਰਾਤ ਤੋਂ ਸਿੱਖ ਕਿਸਾਨਾਂ ਦਾ ਉਜਾੜਾ ਬਨਾਮ ਸਿੱਖ ਰਾਜਨੀਤੀ
ਗੁਜਰਾਤ ਵਿੱਚ ਕਈ ਦਹਾਕਿਆਂ ਤੋਂ ਵਸੇ ਚਲੇ ਆ ਰਹੇ ਸਿੱਖ ਕਿਸਾਨਾਂ ਨੂੰ ਰਾਜ ਸਰਕਾਰ
ਵਲੋਂ ਉਥੋਂ ਉਜਾੜੇ ਜਾਣ ਦੇ ਮੁੱਦੇ ਨੂੰ ਲੈ ਕੇ ਸਿੱਖ ਰਾਜਨੀਤੀ ਅੱਜਕਲ ਬਹੁਤ ਹੀ ਗਰਮਾਈ ਹੋਈ
ਵਿਖਾਈ ਦੇ ਰਹੀ ਹੈ। ਖਬਰਾਂ ਦੇ ਅਨੁਸਾਰ ਗੁਜਰਾਤ ਸਰਕਾਰ ਵਲੋਂ ਰਾਜ ਵਿੱਚ ਕਈ ਵਰ੍ਹਿਆਂ ਤੋਂ ਵਸੇ
ਚਲੇ ਆ ਰਹੇ ਸਿੱਖ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵੇਚ, ਆਪਣੇ ਪੈਤ੍ਰਿਕ ਰਾਜ, ਪੰਜਾਬ ਚਲੇ ਜਾਣ ਦਾ
ਆਦੇਸ਼ ਦਿੱਤਾ ਗਿਆ ਹੈ, ਜਿਸਦੇ ਵਿਰੁੱਧ ਕਿਸਾਨਾਂ ਵਲੋਂ ਹਾਈਕੋਰਟ `ਚ ਚੁਨੌਤੀ ਦਿੱਤੀ ਗਈ ਸੀ, ਜਿਸ
ਪੁਰ ਵਿਚਾਰ ਕਰਨ ਉਪਰੰਤ ਵਿਦਵਾਨ ਜੱਜਾਂ ਨੇ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ। ਉਸ ਫੈਸਲੇ
ਦੇ ਵਿਰੁਧ ਗੁਜਰਾਤ ਸਰਕਾਰ ਵਲੋਂ ਸੁਪ੍ਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕਰ ਦਿੱਤੇ ਜਾਣ ਦੇ ਫਲਸਰੂਪ
ਸਿੱਖਾਂ ਵਿੱਚ ਇਹ ਸੰਦੇਸ਼ ਚਲਾ ਗਿਆ ਕਿ ਗੁਜਰਾਤ ਸਰਕਾਰ ਸਿੱਖ ਕਿਸਾਨਾਂ ਨੂੰ ਉਜਾੜ ਵਾਪਸ ਪੰਜਾਬ
ਭੇਜੇ ਜਾਣ ਪ੍ਰਤੀ ਬਜ਼ਿਦ ਚਲੀ ਆ ਰਹੀ ਹੈ। ਜਿਸਦਾ ਨਤੀਜਾ ਇਹ ਹੋਇਆ ਕਿ ਸਿੱਖਾਂ ਵਿੱਚ ਗੁਜਰਾਤ ਦੀ
ਭਾਰਤੀ ਜਨਤਾ ਪਾਰਟੀ ਸਰਕਾਰ ਦੇ ਵਿਰੁਧ ਭਾਰੀ ਰੋਸ ਪੈਦਾ ਹੋ ਗਿਆ।
ਭਾਜਪਾ ਸੱਤਾ ਵਾਲੇ ਗੁਜਰਾਤ ਰਾਜ ਵਿਚੋਂ ਸਿੱਖਾਂ ਨੂੰ ਉਜਾੜੇ ਜਾਣ ਦੇ ਵਿਰੁਧ ਸ਼੍ਰੋਮਣੀ ਅਕਾਲੀ ਦਲ
(ਬਾਦਲ) ਦੇ ਆਗੂਆਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਵਲੋਂ ਕੋਈ ਸਖਤ ਪ੍ਰਤੀਕ੍ਰਿਆ
ਨਾ ਆ ਪਾਣ ਦੇ ਕਾਰਣ ਇਹ ਮੰਨਿਆ ਜਾਣ ਲਗਾ ਕਿ ਉਨ੍ਹਾਂ ਆਪਣੀ ਸੱਤਾ ਲਾਲਸਾ ਨੂੰ ਪੂਰਿਆਂ ਕਰਨ ਲਈ
ਭਾਜਪਾ ਦੇ ਸਾਹਮਣੇ ਇਸ ਤਰ੍ਹਾਂ ਸਮਰਪਣ ਕਰ ਦਿੱਤਾ ਹੋਇਆ ਹੈ ਕਿ ਜਿਸਦੇ ਚਲਦਿਆਂ ਉਹ ਗੁਜਰਾਤ ਵਿਚੋਂ
ਸਿੱਖਾਂ ਨੂੰ ਉਜਾੜੇ ਜਾਣ ਦੇ ਮੁੱਦੇ ਪੁਰ ਢਿਲ-ਮੁਲ ਨੀਤੀ ਅਪਨਾਏ ਜਾਣ ਲਈ ਮਜਬੂਰ ਹੋ ਗਏ ਹੋਏ ਹਨ।
ਖਬਰਾਂ ਅਨੁਸਾਰ ਸ. ਪ੍ਰਕਾਸ਼ ਸਿੰਘ ਬਾਦਲ ਨੇ ਨਰੇਂਦਰ ਮੋਦੀ ਨਾਲ ਫੋਨ ਤੇ ਗਲ ਕਰ ਉਨ੍ਹਾਂ ਨੂੰ
ਗੁਜਰਾਤ ਵਿਚੋਂ ਸਿੱਖਾਂ ਦਾ ਉਜਾੜਾ ਰੋਕਣ ਲਈ ਕਿਹਾ ਤਾਂ ਸੀ। ਪ੍ਰੰਤੂ ਨਰੇਂਦਰ ਮੋਦੀ ਨੇ ਉਨ੍ਹਾਂ
ਨੂੰ ਸਪਸ਼ਟ ਸ਼ਬਦਾਂ ਵਿੱਚ ਦਸ ਦਿੱਤਾ ਕਿ ਉਹ ਇਸ ਮਾਮਲੇ ਵਿੱਚ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਸਕਦੇ।
ਅਜਿਹੀ ਸਥਿਤੀ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਕੋਈ ਸਖਤ ਸਟੈਂਡ
ਲੈ ਪਾਣਗੇ, ਅਜਿਹੀ ਕੋਈ ਸੰਭਾਵਨਾ ਵਿਖਾਈ ਨਹੀਂ ਦਿੰਦੀ। ਹਾਂ, ਸੀਨੀਅਰ ਅਤੇ ਜੂਨੀਅਰ ਬਾਦਲ ਨੇ
ਆਪਣਾ ਬਚਾਅ ਕਰਦਿਆਂ ਇਸ ਸਥਿਤੀ ਦੇ ਲਈ ਕਾਂਗ੍ਰਸ ਨੂੰ ਜ਼ਿੰਮੇਂਦਾਰ ਠਹਰਾਂਦਿਆਂ ਇਤਨਾ ਜ਼ਰੂਰ ਕਿਹਾ
ਹੈ ਕਿ ਇਹ ਸਥਿਤੀ 1973 ਵਿੱਚ ਗੁਜਰਾਤ ਦੀ ਕਾਂਗ੍ਰਸ ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ
ਕਾਰਣ ਹੀ ਪੈਦਾ ਹੋਈ ਹੈ। ਜਦਕਿ ਪੰਜਾਬ ਕਾਂਗ੍ਰਸ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਜੇ ਉਸੇ
ਨੋਟੀਫਿਕੇਸ਼ਨ ਦੇ ਕਾਰਣ ਅਜਿਹੀ ਗੰਭੀਰ ਸਥਿਤੀ ਬਣ ਰਹੀ ਹੈ ਤਾਂ ਸ. ਬਾਦਲ ਨੂੰ ਚਾਹੀਦਾ ਹੈ ਕਿ ਉਹ
ਆਪਣੀ ਸਹਿਯੋਗੀ ਪਾਰਟੀ, ਭਾਜਪਾ ਦੇ ਨੇਤਾਵਾਂ ਨੂੰ ਕਹਿਕੇ ਨਰੇਂਦਰ ਮੋਦੀ ਪੁਰ ਦਬਾਉ ਬਣਾ ਕੇ ਸਬੰਧਤ
ਨੋਟੀਫਿਕੇਸ਼ਨ ਰੱਦ ਕਰਵਾ ਦੇਣ ਅਤੇ ਇਸਦੇ ਨਾਲ ਹੀ ਹਾਈ ਕੋਰਟ ਵਲੋਂ ਕਿਸਾਨਾਂ ਦੇ ਹੱਕ ਦਿੱਤੇ ਗਏ
ਫੈਸਲੇ ਵਿਰੁਧ ਰਾਜ ਸਰਕਾਰ ਵਲੋਂ ਸੁਪ੍ਰੀਮ ਕੋਰਟ ਵਿੱਚ ਕੀਤੀ ਗਈ ਅਪੀਲ ਵਾਪਸ ਲੇਣ ਲਈ ਉਨ੍ਹਾਂ ਪੁਰ
ਜ਼ੋਰ ਪਾਣ।
ਇਧਰ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਧਮਕੀ
ਦਿੱਤੀ ਹੈ ਕਿ ਜੇ ਗੁਜਰਾਤ ਤੋਂ ਇੱਕ ਵੀ ਸਿੱਖ ਨੂੰ ਉਜਾੜਿਆ ਗਿਆ ਤਾਂ ਉਨ੍ਹਾਂ ਦਾ ਦਲ ਨਰੇਂਦਰ
ਮੋਦੀ ਦੇ ਪੰਜਾਬ ਆਣ ਤੇ ਉਨ੍ਹਾਂ ਦਾ ਤਿੱਖਾ ਵਿਰੋਧ ਕਰੇਗਾ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ
ਦਿੱਲੀ ਵਲੋਂ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਭਾਜਪਾ ਅਤੇ ਉਸਦੀ ਗੁਜਰਾਤ
ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਦੇ ਵਿਰੁਧ ਭਾਰੀ ਪ੍ਰਦਰਸ਼ਨ ਕੀਤਾ ਗਿਆ ਅਤੇ ਭਾਜਪਾ ਦੇ ਕੌਮੀ
ਪ੍ਰਧਾਨ ਸ਼੍ਰੀ ਰਾਜਨਾਥ ਦੇ ਨਾਂ ਰੋਸ-ਪਤ੍ਰ ਦੇ ਕੇ ਮੰਗ ਕੀਤੀ ਗਈ ਕਿ ਗੁਜਰਾਤ ਵਿਚੋਂ ਸਿੱਖ
ਕਿਸਾਨਾਂ ਦਾ ਉਜਾੜਾ ਤੁਰੰਤ ਰੋਕਿਆ ਜਾਏ ਨਹੀਂ ਤਾਂ ਇਸਦੇ ਨਤੀਜੇ ਦੂਰ-ਰਸੀ ਹੋਣਗੇ। ਦੂਜੇ ਰਾਜਾਂ
ਵਿਚੋਂ ਵੀ ਉਥੇ ਜਾ ਵਸੇ ਬਾਹਰਲੇ ਰਾਜਾਂ ਦੇ ਲੋਕਾਂ ਨੂੰ ਉਜਾੜੇ ਜਾਣ ਦਾ ਸਿਲਸਿਲਾ ਸ਼ੁਰੂ ਹੋ
ਜਾਇਗਾ, ਜੋ ਕਿ ਦੇਸ਼ ਦੀ ਏਕਤਾ-ਅਖੰਡਤਾ ਨੂੰ ਕਾਇਮ ਰਖਣ ਲਈ ਚੁਨੌਤੀ ਬਣ ਸਕਦਾ ਹੈ। ਇਸ ਪਤ੍ਰ ਵਿੱਚ
ਇਹ ਚਿਤਾਵਨੀ ਵੀ ਦਿੱਤੀ ਗਈ ਕਿ ਨੇੜ ਭਵਿਖ ਵਿੱਚ ਕੁੱਝ ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਲੋਕਸਭਾ
ਦੀਆਂ ਹੋ ਰਹੀਆਂ ਚੋਣਾਂ ਵਿੱਚ ਸਿੱਖ ਮਤਦਾਤਾਵਾਂ ਵਲੋਂ ਸਮੁਚੇ ਰੂਪ ਵਿੱਚ ਭਾਜਪਾ ਦਾ ਤਿਖਾ ਵਿਰੋਧ
ਕੀਤਾ ਜਾ ਸਕਦਾ ਹੈ।
ਰਾਜਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਿੱਖ ਆਗੂਆਂ ਨੂੰ ਇੱਕ-ਦੂਸਰੇ ਪੁਰ ਦੋਸ਼ ਲਾਉਣ ਦੇ ਸ਼ੁਰੂ
ਕੀਤੇ ਗਏ ਹੋਏ ਸਿਲਸਿਲੇ ਦਾ ਕੋਈ ਲਾਭ ਹੋਣ ਵਾਲਾ ਨਹੀਂ, ਇਸ ਨਾਲ ਸਥਿਤੀ ਹੋਰ ਵਧੇਰੇ ਉਲਝ ਜਾਣ ਦੀ
ਸੰਭਾਵਨਾ ਬਣ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਕੇਵਲ ਸਿੱਖਾਂ ਨਾਲ ਹੀ ਨਾ ਜੋੜਿਆ
ਜਾਏ, ਹਾਲਾਂਕਿ ਉਹ ਮੰਨਦੇ ਹਨ ਕਿ ਗੁਜਰਾਤ ਤੋਂ ਜਿਨ੍ਹਾਂ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ,
ਉਨ੍ਹਾਂ ਵਿੱਚ ਬਹੁ-ਗਿਣਤੀ ਸਿੱਖਾਂ ਦੀ ਹੀ ਹੈ, ਪ੍ਰੰਤੂ ਇਨ੍ਹਾਂ ਵਿੱਚ ਗੈਰ-ਸਿੱਖ ਪੰਜਾਬੀ ਅਤੇ
ਹਰਿਆਣਵੀ ਕਿਸਾਨਾਂ, ਭਾਵੇਂ ਉਨ੍ਹਾਂ ਦੀ ਗਿਣਤੀ ਘਟ ਹੈ, ਦੇ ਵੀ ਸ਼ਾਮਲ ਹੋਣ ਨੂੰ ਨਕਾਰਿਆ ਨਹੀਂ
ਜਾਣਾ ਚਾਹੀਦਾ। ਇਹੀ ਕਾਰਣ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਮੁੱਦੇ ਨੂੰ ਜੇ ਗੈਰ-ਸਿੱਖ
ਪੰਜਾਬੀਆਂ ਅਤੇ ਹਰਿਆਣਵੀਆਂ ਨੂੰ ਵੀ ਨਾਲ ਲੈ ਉਠਾਇਆ ਜਾਏ ਤਾਂ ਇਹ ਵਧੇਰੇ ਮਜ਼ਬੂਤ ਹੋ ਸਕਦਾ ਹੈ।
ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਮੁੱਦੇ ਨੂੰ ਰਾਜਸੀ ਪੱਧਰ ਤੇ ਉਠਾਂਦਿਆਂ ਉਸਦੀ ਚਲ ਰਹੀ
ਕਾਨੂੰਨੀ ਲੜਾਈ ਨੂੰ ਨਜ਼ਰ-ਅੰਦਾਜ਼ ਨਹੀਂ ਹੋਣ ਦੇਣਾ ਚਾਹੀਦਾ।
(08/08/13)
ਸਤਿਨਾਮ ਸਿੰਘ ਮੌਂਟਰੀਅਲ
ਸੈਨਹੋਜ਼ੇ ਸੈਮੀਨਾਰ ਦਾ ਮਨੋਰਥ
ਸਿਆਣੇ ਕਹਿੰਦੇ ਹਨ ਕਿ ਜਿਸ ਸੱਚ ਨੂੰ ਦਬਾਇਆ ਨਾ ਜਾ ਸਕੇ, ਬਦਲਿਆ ਨਾ ਜਾ ਸਕੇ, ਉਸ
ਦੇ ਆਲੇ ਦੁਵਾਲੇ ਦਾ ਘੇਰਾ ਹੀ ਇਨਾ ਸਖਤ ਕਰਦਿਓ ਕਿ ਮੱਨੁਖ ਉਸ ਸੱਚ ਤੱਕ ਪਹੁੰਚ ਹੀ ਨਾਂ ਸਕੇ।
ਸ੍ਰੀ ਗੁਰੂ ਗਰੰਥ ਸਾਹਿਬ ਜੀ ਇੱਕ ਐਸਾ ਸੱਚ ਹੈ, ਜਿਸ ਨੂੰ ਨਾ ਤਾਂ ਦਬਾਇਆ ਜਾ ਸਕਦਾ ਹੈ ਅਤੇ ਨਾ
ਹੀ ਬਦਲਿਆ ਜਾ ਸਕਦਾ ਹੈ, ਇਸ ਗੱਲ ਦਾ ਸਿਖਾਂ ਦੇ ਦੁਸ਼ਮਣ ਨੂੰ ਵੀ ਪਤਾ ਹੈ, ਇਹੋ ਹੀ ਕਾਰਨ ਹੈ ਕਿ
ਇਸ ਮਹਾਨ ਸੱਚ ਨੂੰ ਦਬਾਣ ਦੇ ਲਈ ਸਮੇਂ ਸਮੇਂ ਬੱਖਰੀ ਬੱਖਰੀ ਚਾਲ ਚੱਲੀ ਜਾ ਰਹੀ ਹੈ।
ਉਂਝ ਚਾਲਾਂ ਤਾਂ ਬਹੁਤ ਚਲੀਆਂ ਜਾ ਰਹੀਆਂ ਹਨ, ਅਤੇ ਕੀ ਕੀ ਹਨ, ਇਹਨਾਂ ਦੀ ਸਮੇ ਸਮੇ ਵਿਚਾਰ ਹੁੰਦੀ
ਰਵੇਗੀ, ਪਰ ਅੱਜ ਆਪਾਂ ਵਿਚਾਰਾਂਗੇ ਕਿ ਸੈਨਹੋਜ਼ੇ ਸੈਮੀਨਾਰ ਦਾ ਮਨੋਰਥ, ਖਾਸ ਕਰਕੇ ਡਾ: ਹਰਭਜਨ
ਸਿੰਘ ਜੀ ਦੇਹਰਾਦੂਨ ਵਾਲਿਆਂ ਦੇ ਦਿਤੇ ਹੋਏ ਲੈਕਚਰ ਦਾ ਸੱਚ।
1- ਸੱਭ ਤੋ ਪਹਿਲਾਂ ਸਟੇਜ ਸੈਕਟਰੀ ਨੇ ਆਖਿਆ ਕਿ ਇਹ ਸੈਮੀਨਾਰ ਸ੍ਰੀ
ਅਕਾਲ ਤਖਤ ਨੂੰ ਸਮੱਰਪਤ ਹੈ।
ਟਿਪਣੀ: ਇਸ ਦਾ ਮਤਲਬ
ਸਾਫ ਹੈ ਕਿ ਸੈਮੀਨਾਰ ਸ੍ਰੀ ਬਾਦਲ ਨੂੰ ਸਮੱਰਪਤ ਸੀ, ਥੋੜਾ ਦਿਮਾਗ ਤੇ ਬੋਝ ਹੋਰ ਦੇਕੇ ਸੋਚਾਂਗੇ
ਤਾਂ ਇਸ ਦਾ ਸਿੱਧਾ ਸਿੱਧਾ ਅਰਥ ਹੈ ਕਿ ਇਹ ਸੈਮੀਨਾਰ ਆਰ ਐਸ ਐਸ ਨੂੰ ਹੀ ਸਮੱਰਪਤ ਸੀ। ਇੱਕ ਪਾਸੇ
ਤਾਂ ਇਹ ਲੋਕ ਆਖ ਰਹੇ ਸੀ ਕਿ ਸੈਮੀਨਾਰ ਅਕਾਲ ਤਖਤ ਨੂੰ ਸਮੱਰਪਤ ਹੈ, ਦੂਜੇ ਪਾਸੇ ਸਾਰੇ ਹੀ
ਪ੍ਰਚਾਰਕਾਂ ਨੇ ਅਕਾਲ ਤਖਤ ਦੀ ਰਹਿਤ ਮਰਿਯਾਦਾ ਨੂੰ ਲਾਂਭੇ ਰੱਖ ਕੇ ਵਿਚਾਰ ਦਿਤੇ।
2- ਅੱਗੇ ਸਿੱਖ ਕੌਮ ਦੇ ਜਥੇਦਾਰ ਦਾ ਸੰਦੇਸ਼ ਸੁਣਾਇਆ ਗਿਆ, ਜਥੇਦਾਰ ਨੇ
ਆਖਿਆ ਕੇ ਦਸਮ ਗਰੰਥ (ਬਚਿਤ੍ਰ ਨਾਟਕ) ਦੇ ਵਿਰੋਧੀਆਂ ਦਾ ਕੋਈ ਸਟੈਂਡ ਨਹੀ ਹੈ, ਇਹ ਲੋਕ ਸ੍ਰੀ ਅਕਾਲ
ਤੱਖਤ ਤੋਂ ਛੇਕੇ ਹੋਏ ਹਨ, ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ ਵਾਲੀ ਹਾਲਤ ਹੈ
ਇਹਨਾਂ ਦੀ।
ਟਿਪਣੀ: ਕੀ ਇਹਨਾ
ਜਥੇਦਾਰਾਂ ਨੇ ਕਦੇ ਆਪਣੀ ਪੀੜੀ ਥੱਲੇ ਸੋਟਾ ਨਹੀ ਫੇਰਿਆ ਹੋਵੇਗਾ? ਇਹ ਅਖੌਤੀ ਜਥੇਦਾਰ ਜਦੋਂ ਨੀਲ
ਧਾਰੀਆਂ ਦੇ ਜਾਂਦੇ ਹਨ, ਉਥੇ ਜਾਕੇ ਉਹਨਾਂ ਦੀ ਜੈ ਬੋਲਦੇ ਹਨ, ਰਾਜ ਯੋਗੀ ਦੀਆਂ ਉਪਾਧੀਆਂ ਦਿੰਦੇ
ਹਨ, ਕਦੇ ਇਹ ਲੋਕ ਨੰਦਸਰੀਆਂ ਦੇ ਡੇਰੇ ਜਾਕੇ ਉਹਨਾਂ ਦੀ ਜੈ ਬੋਲਦੇ ਹਨ, ਕਦੇ ਤਰਮਾਲੇ ਵਾਲੇ ਦੇ
ਡੇਰੇ ਜਾਕੇ ਉਹਨਾਂ ਦੀ ਜੈ ਬੋਲਦੇ ਹਨ, ਕਦੇ ਬਲਾਤਕਾਰੀ ਮਾਨ ਸਿਓ ਪਹੇਵੇ ਵਾਲੇ ਤੋਂ ਸੋਨੇ ਦੇ ਖੰਡੇ
ਲੈਂਦੇ ਹਨ, ਕਦੇ ਬਾਦਲ ਦੀ ਜੈ ਬੋਲਦੇ ਹਨ, ਕੀ ਸਟੈਂਡ ਹੈ ਇਹਨਾ ਅਖੌਤੀ ਜਥੇਦਾਰਾਂ ਦਾ? ਜੋ
ਕਮਜੋਰੀਆਂ ਇਨਾ ਜਥੇਦਾਰਾਂ ਦੇ ਆਪਣੇ ਵਿੱਚ ਹਨ, ਇਹ ਦੂਜਿਆਂ ਤੇ ਥੋਪ ਰਹੇ ਹਨ।
ਜ੍ਹਿਨਾਂ ਗੁਰਸਿੱਖਾਂ ਨੂੰ ਇਹ ਅਕਾਲ ਤਖਤ ਤੋਂ ਛੇਕੇ ਹੋਏ ਆਖ ਰਿਹਾ ਹੈ, ਉਹਨਾਂ ਗੁਰਸਿਖਾਂ ਦਾ
ਅਕੀਦਾ ਸਿਰਫ ਤੇ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੇ ਹੈ, ਉਹ ਸਿੱਖ ਜਣੇ ਖਣੇ ਦੇ ਡੇਰੇ ਤੇ
ਜਾਕੇ ਜੈ ਨਹੀ ਬੋਲਦੇ।
3- ਅੱਗੇ ਡਾ: ਹਰਭਜਨ ਸਿੰਘ ਜੀ, ਨੇ ਸੱਭ ਤੋ ਪਹਿਲਾਂ ਕਾਲ ਤੇ ਅਕਾਲ ਦੇ
ਫਰਕ ਨੂੰ ਦਸਣ ਦੀ ਕੋਸ਼ਿਸ਼ ਕੀਤੀ, ਡਾ: ਜੀ ਨੇ ਦਸਿਆਂ ਕਿ ਅਕਾਲ ਉਹ ਹੈ ਜੋ ਸਮੇ ਤੋਂ ਪਰੇ ਹੈ, ਜੋ
ਜਨਮ ਵਿੱਚ ਨਹੀ ਆਉਂਦਾ, ਕਾਲ ਉਹ ਹੈ ਜੋ ਸਮੇ ਸਮੇ ਜਨਮ ਲੈਂਦਾ ਹੈ, (ਗੌਡ ਇਨ ਹਿਸਟਰੀ) ਜਿਵੇਂ ਕਿ
ਜੀਸਸ ਜੀ, ਮੁਹੰਮਦ ਸਾਹਿਬ ਜੀ, ਰਾਮ ਚੰਦਰ ਜੀ, ਸ੍ਰੀ ਕ੍ਰਿਸ਼ਨ ਜੀ, ਗੁਰੂ ਨਾਨਕ ਜੀ, ਗੁਰੂ ਗੋਬਿੰਦ
ਸਿੰਘ ਜੀ, ਭਾਵ ਕਿ ਕੌਮਾਂ ਦੇ ਰੈਹਬਰ। ਡਾ: ਸਾਹਿਬ ਨੇ ਅੱਗੇ ਕਿਹਾ ਕਿ ਅਕਾਲ ਉਸਤਤ ਵਿੱਚ ਅਕਾਲ ਦੀ
ਉਸਤਤ ਹੈ, ਅਤੇ ਬਚਿਤ੍ਰ ਨਾਟਕ ਵਿੱਚ ਕਾਲ ਦੀ ਹੀ ਉਸਤਤ ਹੈ।
ਟਿਪਣੀ: ਡਾ: ਹਰਭਜਨ
ਸਿੰਘ ਜੀ ਦੇ ਕਹਿਣ ਦਾ ਭਾਵ ਹੈ ਕਿ ਅਕਾਲ ਹੀ ਕਾਲ ਦਾ ਰੂਪ ਧਾਰ ਕੇ ਸਮੇਂ ਸਮੇਂ ਆਉਂਦਾ ਹੈ। ਡਾ:
ਜੀ ਇਹ ਭੁਲ ਰਹੇ ਹਨ ਕਿ ਬਚਿਤ੍ਰ ਨਾਟਕ ਗਰੰਥ ਵਿੱਚ ਹੀ ਪਿਛਲੇ ਹੋ ਚੁਕੇ ਅਵਤਾਰਾਂ ਦਾ ਖੰਡਨ ਕੀਤਾ
ਹੋਇਆ ਹੈ। ਜੇ ਬਚਿਤ੍ਰ ਨਾਟਕ ਗਰੰਥ ਵਿੱਚ ਕਾਲ ਦੀ ਉਸਤਤ ਹੈ ਫਿਰ ਪਹਿਲ਼ਾ ਹੋ ਚੁਕੇ ਅਵਤਾਰਾ ਦਾ
ਖੰਡਨ ਕਿਉਂ ਹੈ? ਜੇ ਸਮੇਂ ਸਮੇਂ ਅਕਾਲ ਹੀ ਆਪਣਾ ਕਾਲ ਰੂਪ ਧਾਰਦਾ ਹੈ, ਫਿਰ ਸਾਰੇ ਧਰਮਾਂ ਦੇ ਵਖਰੇ
ਵਖਰੇ ਅਸੂਲ ਕਿਉਂ ਹਨ? ਹਰ ਇੱਕ ਧਰਮ ਦੂਜੇ ਧਰਮ ਦੀ ਵਿਚਾਰ ਧਾਰਾ ਨੂੰ ਰੱਦ ਕਿਉਂ ਕਰਦਾ ਹੈ? ਹਰਇੱਕ
ਧਰਮ ਦਾ ‘ਨਰਕ ਸਵਰਗ ‘ਰੱਬ ਦਾ ਨਾਮ, ਵੱਖਰਾ ਕਿਉਂ ਹੈ?
ਗੁਰਬਾਣੀ ਵਿੱਚ ਅਵਤਾਰਾਂ ਨੂੰ ਕੋਈ ਮਾਨਤਾ ਨਹੀ ਦਿਤੀ ਗਈ। ਜਿਵੇਂ ਜਿਵੇਂ ਦੁਨੀਆਂ ਤੇ ਕਾਲ (ਡਾ:
ਦੇ ਕਹਿਣ ਮੁਤਾਬਿਕ, ਗੌਡ ਇਨ ਹਿਸਟਰੀ) ਵੱਧਦੇ ਗਏ, ਦੁਨੀਆਂ ਤੋਂ ਪਿਆਰ ਘੱਟਦਾ ਗਿਆ, ਇਸ ਕਰਕੇ ਹੀ
ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਵਿੱਚ ਅਵਤਾਰ ਬਾਦ ਦਾ ਖੰਡਨ ਕੀਤਾ ਹੋਇਆ ਹੈ, ਗੁਰਬਾਣੀ
ਅਨੁਸਾਰ ਅਕਾਲ ਦਾ ਅਰਥ ਹੈ ਸਮੇਂ ਤੋਂ ਪਾਰ (ਬਾਹਰ) , ਕਾਲ ਦਾ ਅਰਥ ਹੈ ਸਮਾਂ, ਸਮੇ ਨੂੰ ਕਦੇ ਮੱਥੇ
ਨਹੀ ਟੇਕੇ ਜਾਂਦੇ ਹੁੰਦੇ, , ਗੁਰਬਾਣੀ’ ਸਮੇਂ ਵਿੱਚ ਰਹਿ ਕੇ ਅਕਾਲ ਨਾਲ ਜੁੜਨ ਦੀ ਪ੍ਰੇਰਨਾਂ
ਦਿੰਦੀ ਹੈ, (ਨੋਟ- ਬਚਿਤ੍ਰ ਨਾਟਕ ਗਰੰਥ ਵਿੱਚ ਨਾਂ ਅਕਾਲ ਦੀ ਉਸਤਤ ਹੈ, ਨਾਂ ਕਿਸੇ ਕਾਲ ਦੀ ਉਸਤਤ
ਹੈ, ਬਚਿਤ੍ਰ ਨਾਟਕ ਗਰੰਥ ਵਿੱਚ ਸਿਰਫ ਕਿਸੇ ਮਹਾਂਕਾਲ ਦੀ ਉਸਤਤ ਕੀਤੀ ਹੋਈ ਹੈ।
4- ਡਾ: ਹਰਭਜਨ ਸਿੰਘ ਜੀ, ਨੇ ਕਿਹਾ ਕਿ ਬਚਿਤ੍ਰ ਨਾਟਕ ਨਾਮ ਦੀ ਰਚਨਾ
ਕਾਲਪਿਤ ਕਹਾਣੀਆਂ ਦਾ ਲਿਖਿਆ ਹੋਇਆ ਇੱਕ ਨਾਟਕ ਹੈ, ਇਸ ਵਿਚੋਂ ਇਤਿਹਾਸਕ ਤੱਥ ਲੱਭਣਾ ਮੂਰਖਤਾ ਹੈ।
ਟਿਪਣੀ: ਡਾ: ਹਰਭਜਨ
ਸਿੰਘ ਜੀ, ਫਿਰ ਇਹ ਕਿਉਂ ਨਹੀ ਸੰਗਤਾਂ ਨੂੰ ਦੱਸਦੇ ਕਿ ਹੇਮਕੁੰਟ ਇੱਕ ਝੂਠਾ ਅਸਥਾਨ ਹੈ, ਸਿਖ
ਇਤਿਹਾਸ ਦਾ ਇਸ ਨਾਲ ਕੋਈ ਸਬੰਧ ਨਹੀ ਹੈ, ਤਾਂ ਕਿ ਸਿਖਾਂ ਦੇ ਕੀਮਤੀ ਸਮੇਂ ਤੇ ਪੈਸੇ ਦੀ ਬੱਚਤ ਹੋ
ਸਕੇ?
5- ਡਾ: ਹਰਭਜਨ ਸਿੰਘ ਜੀ, ਨੇ ਕਿਹਾ ਕਿ ਕ੍ਰਿਸਨਾਂ ਅਵਤਾਰ ਇਸ ਕਰਕੇ
ਲਿਖਣ ਦੀ ਲੋੜ ਪਈ ਕਿ ਉਸ ਵਿਚੋ ਇੱਕ ਖੜਗ ਸਿੰਘ ਪੈਦਾ ਕਰਨਾਂ ਸੀ।
ਟਿਪਣੀ: ਵਾਹ ਡਾਕਟਰ ਜੀ
ਵਾਹ, ਤੁਸੀਂ ਤਾਂ ਪਹਿਲੇ ਨੌ ਗੁਰੂਆਂ ਤੇ ਪਾਣੀ ਹੀ ਫੇਰ ਦਿਤਾ, ਕੀ ਪਹਿਲੇ ਨੌ ਗੁਰੂ ਇੱਕ ਖੜਗ
ਸਿੰਘ ਵੀ ਪੈਦਾ ਨਹੀ ਕਰ ਸਕੇ? ਜੇ ਆਪ ਜੀ ਧਿਆਨ ਨਾਲ ਪੜ੍ਹੋ ਤਾਂ ਪਤਾ ਲੱਗੇ ਕਿ ਗੁਰਬਾਣੀ ਦਾ ਇੱਕ
ਇੱਕ ਸ਼ਬਦ ਖੜਗ ਸਿੰਘ ਪੈਦਾ ਕਰਨ ਦੇ ਸਮਰੱਥ ਹੈ, ਖੜਗ ਸਿੰਘ ਹਮੇਸਾਂ ਸੱਚ ਵਿਚੋਂ ਹੀ ਪੈਦਾ ਹੁੰਦੇ
ਹਨ, ਝੂਠੀਆਂ ਕਹਾਣੀਆਂ ਵਿਚੋ ਨਹੀ ਪੈਦਾ ਹੋ ਸਕਦੇ। ਮਹਾਂਭਾਰਤ ਯੁੱਧ ਵਿੱਚ ਕ੍ਰਿਸ਼ਨ ਪੈਰ ਪੈਰ ਤੇ
ਝੂਠ ਬੋਲਦਾ ਹੈ, ਪੈਰ ਪੈਰ ਤੇ ਧੋਖਾ ਕਰਦਾ ਹੈ, ਇਹੋ ਜਿਹੀਆਂ ਕਹਾਣੀਆਂ ਵਿਚੋਂ ‘ਜੂਆਰੀ ‘ਬਲਾਤਕਾਰੀ
ਜਾਂ ਕਾਤਿਲ ਤਾਂ ਪੈਦਾ ਹੋ ਸਕਦੇ ਹਨ, ਪਰ ਖੜਗ ਸਿੰਘ ਪੈਦਾ ਨਹੀ ਹੋ ਸਕਦੇ।
6- ਡਾ: ਹਰਭਜਨ ਸਿੰਘ ਜੀ, ਨੇ ਅੱਗੇ ਆਖਿਆ ਕਿ, ਚਰਿਤ੍ਰੋ ਪਾਖਿਆਨ ਵਿੱਚ
ਸਿਖਿਆ ਦਿਤੀ ਹੋਈ ਹੈ ਕਿ ਕਾਮ ਤੋ ਕਿਵੇਂ ਬਚਣਾ ਹੈ।
ਟਿਪਣੀ: ਚੰਗਾ ਹੁੰਦਾ
ਜੇ ਡਾ: ਹਰਭਜਨ ਸਿੰਘ ਜੀ, ਚਰਿਤ੍ਰੋ ਪਾਖਿਆਨ ਜਿਹੇ ਗੰਦ ਵਿਚੋਂ ਕੋਈ ਇੱਕ ਚਰਿਤ੍ਰ ਪ੍ਹੜਕੇ ਉਸ ਦੇ
ਅਖਰੀ ਅਰਥ ਸਮਝਾਉਂਦੇ, ਫਿਰ ਉਸ ਦੇ ਭਾਵ ਅਰਥ ਸਮਝਾਉਂਦੇ, , ਗੱਲਾਂ ਨਾਲ ਤਾਂ ਹਨੀਂ ਸਿੰਘ ਵਰਗਾ
ਸਿੰਗਰ ਵੀ ਬਲਾਤਕਾਰੀ ਜਿਹੇ ਅਸ਼ਲੀਲ਼ ਗਾਣੇ ਗਾਕੇ ਕਹਿੰਦਾ ਹੈ ਕਿ ਮੈਂ ਪੰਜਾਬੀ ਦੀ ਸੇਵਾ ਕਰ ਰਿਹਾ
ਹਾਂ। ਦੱਸੋ ਐਸੇ ਕਿਹੜੇ ਮਾਂ ਬਾਪ ਹੋਣਗੇ ਜਿਹੜੇ ਆਪਣੇ ਬੱਚਿਆ ਨੂੰ ਚਰਿਤ੍ਰੋ ਪਾਖਿਆਨ ਦੀਆਂ
ਸਿਖਿਆਵਾਂ ਦੇਣਗੇ?
7- ਡਾਂ: ਹਰਭਜਨ ਸਿੰਘ ਜੀ, ਨੇ ਆਖਿਆ ਕਿ ਗੁਰੂ ਗਰੰਥ ਸਾਹਿਬ ਜੀ
ਮੱਨੁਖਤਾ ਦਾ ਗਰੰਥ ਹੈ, ਅਤੇ ਦਸਮ ਗਰੰਥ ਸਿੱਖ ਕੌਮ ਦਾ ਗਰੰਥ ਹੈ।
ਟਿਪਣੀ: ਕੀ ਡਾ: ਹਰਭਜਨ
ਸਿੰਘ ਜੀ, ਦੱਸ ਸਕਦੇ ਹਨ ਕਿ ਉਹ ਕਿਹੜਾ ਸਿਧਾਂਤ, ਉਹ ਕਿਹੜਾ ਗੁਣ ਹੈ ਸਿਖ ਕੌਮ ਕੋਲ, ਜੋ ਬਚਿਤ੍ਰ
ਨਾਟਕ ਗਰੰਥ ਵਿਚੋਂ ਆਇਆ ਹੋਵੇ? ? ਸਿੱਖ ਕੌਮ ਦਾ ਮੁੱਢ ਤਾਂ, ਗੁਰੂ ਨਾਨਕ ਜੀ ਨੇ ਹੀ ਬ੍ਹੰਨ ਦਿਤਾ
ਸੀ, ਲੰਗਰ ਗੁਰੂ ਨਾਨਕ ਜੀ ਨੇ ਚਲਾਏ, ਨਾਮ ਜਪੋ ਕਿਰਤ ਕਰੋ ਵੰਡ ਛਕੋ ਦਾ ਸਿਧਾਂਤ ਗੁਰੂ ਨਾਨਕ ਜੀ
ਨੇ ਦਿਤਾ, ਸ਼ਹੀਦੀਆਂ ਦੀ ਸੁਰੂਆਤ ਗੁਰੂ ਅਰਜਨ ਜੀ ਨੇ ਕੀਤੀ, ਕ੍ਰਿਪਾਨ ਗੁਰੂ ਹਰਗੋਬਿੰਦ ਜੀ ਨੇ
ਦਿਤੀ, ਦੂਜਿਆਂ ਦੀ ਅਜਾਦੀ ਲਈ ਸਿਰ ਦੇਣਾ ਗੁਰੂ ਤੇਗ ਬਹਾਦਰ ਜੀ ਨੇ ਸਿਖਾਇਆ, ਸੰਗਤ ਤੇ ਪੰਗਤ ਦੀ
ਪ੍ਰਥਾ ਪਹਿਲਾਂ ਹੀ ਗੁਰੂਆਂ ਨੇ ਚਲਾ ਦਿਤੀ ਸੀ, ‘ਖੰਡੇ ਦੀ ਪਾਹੁਲ ‘ਪੰਜ ਕਕਾਰ (ਹਰ ਸਿਖ ਲਈ
ਜਰੂਰੀ) ‘ਬੋਲੇ ਸੋ ਨਿਹਾਲ ਦਾ ਜੈਕਾਰਾ ‘ਵਾਹਿਗੁਰੂ ਜੀ ਕੀ ਫਤਿਹ, ਇਸ ਦੀ ਬਖਸ਼ਿਸ਼ ਗੁਰੂ ਗੋਬਿੰਦ
ਸਿੰਘ ਜੀ ਨੇ ਕੀਤੀ, (ਨੋਟ- ਇਹਨਾਂ ਦਾ ਸਰੋਤ ਵੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਹੀ ਹੈ)
ਫਿਰ ਕੀ ਦਿੱਤਾ ਸਿੱਖ ਕੌਮ ਨੂੰ ਬਚਿਤ੍ਰ ਨਾਟਕ ਗਰੰਥ ਨੇ? ? ਨਾ ਇਸ ਵਿੱਚ ਖੰਡੇ ਦੀ ਪਾਹੁਲ ਦਾ
ਜਿਕਰ ਹੈ, ਨਾ ਬੋਲੇ ਸੋ ਨਿਹਾਲ ਵਾਲੇ ਜੈਕਾਰੇ ਦਾ ਜਿਕਰ ਹੈ, ਨਾ ਵਾਹਿਗੁਰੂ ਜੀ ਕੀ ਫਤਿਹ ਦਾ ਜਿਕਰ
ਹੈ, ਨਾ ਕਿਸੀ ਮਰਿਆਦਾ ਦਾ ਜ਼ਿਕਰ ਹੈ, ਫਿਰ ਇਹ ਕੌਮ ਦਾ ਗਰੰਥ ਕਿਵੇਂ ਹੋਇਆ? ?
ਜੋ ਬਚਿਤ੍ਰ ਨਾਟਕ ਗਰੰਥ ਨੇ ਸਿੱਖ ਕੌਮ ਨੂੰ ਦਿਤਾ ਹੈ ਉਸ ਦਾ ਵੀ ਜਿਕਰ ਕਰਨਾ ਜਰੂਰੀ ਬਣਦਾ ਹੈ, ਲਓ
ਪੜ੍ਹੋ ਫਿਰ ਕੀ ਦੇਣ ਹੈ ਸਿਖ ਕੌਮ ਨੂੰ ਇਸ ਗਰੰਥ ਦੀ। ਨਿਹੰਗਾਂ ਨੂੰ ਭੰਗ ਪੀਣ ਦੀ ਖੁਲ ਇਸ ਗਰੰਥ
ਨੇ ਦਿਤੀ ਹੈ, (ਜੋ ਕਿ ਅੱਜ ਸਿੱਖਾਂ ਦੇ ਜੋੜ ਮੇਲਿਆਂ ਵਿੱਚ ਭੰਗ ਦੀਆਂ ਟਿਕੀਆਂ ਆਮ ਹੀ ਵਰਤ ਰਹੀਆਂ
ਹਨ), ਹਜੂਰ ਸਾਹਿਬ ਦੇ ਅਸਥਾਨ ਤੇ ਬੱਕਰਿਆਂ ਦੀਆਂ ਬਲ਼ੀਆਂ ਦੇ ਕੇ ਸ਼ਾਸਤਰਾਂ ਨੂੰ ਖੂਨ ਦੇ ਟਿੱਕੇ
ਲਗਾ ਕੇ ਪੂਜਾ ਕਰਨੀ ਇਸ ਗਰੰਥ ਨੇ ਸਿਖਾਈ ਹੈ, ਨਸ਼ਿਆਂ ਦਾ ਸੇਵਨ ਕਰਨਾਂ ਇਹ ਗਰੰਥ ਸਿਖਾਉਂਦਾ ਹੈ,
ਡੇਰੇਆਂ ਵਿੱਚ ਗੁਦਾਂ ਭੋਗਣੀਆਂ ਇਸ ਗਰੰਥ ਨੇ ਸਿਖਾਂਈਆਂ ਹਨ, ਮੁਆਫ ਕਰਨਾਂ, ਔਰਤਾਂ ਦੀਆਂ ਝੂੰਆਂ
ਮੁੰਨਣ ਦੇ ਢੰਗ ਇਹ ਗਰੰਥ ਸਿਖਾਂਉਂਦਾ ਹੈ, ਯਾਰ ਨਾਲ਼ ਰਲ਼ਕੇ ਘਰਵਾਲੇ ਨੂੰ ਕਿਵੇਂ ਖਤਮ ਕਰਨਾਂ ਹੈ ਇਹ
ਗਰੰਥ ਸਿਖਾਉਂਦਾ ਹੈ, ਇੱਕ ਔਰਤ ਆਪਣੇ ਭਰਾ ਨੂੰ, ਮਾਂ ਪਿਓ ਨੂੰ, ਕਿਵੇਂ ਧੋਖਾ ਦੇ ਸਕਦੀ ਹੈ,
ਘਰਵਾਲੇ ਨੂੰ ਕਿਵੇਂ ਧੋਖਾ ਦੇ ਸਕਦੀ ਹੈ, ਔਰਤ ਇਸ ਸੰਸਾਰ ਤੇ ਕਿਨੀ ਕੁ ਮਾੜੀ ਹੈ, ਇਹ ਸੱਭਕੁਝ ਵੀ
ਇਸ ਗਰੰਥ ਵਿੱਚ ਲਿਖਿਆ ਹੋਇਆ ਹੈ, ਇਹ ਦੇਣ ਹੈ ਇਸ ਗਰੰਥ ਦੀ ਸਿੱਖ ਕੌਮ ਨੂੰ।
8- ਡਾ: ਹਰਭਜਨ ਸਿੰਘ ਜੀ ਨੇ ਅੱਗੇ ਆਖਿਆ ਕਿ ਗਿਆਨੀ ਲੋਕ ਗਰੰਥਾਂ ਦਾ
ਮੰਡਨ ਕਰਦੇ ਹਨ, ਅਗਿਆਨੀ ਲੋਕ ਗਰੰਥਾਂ ਦਾ ਖੰਡਨ ਕਰਦੇ ਹਨ।
ਟਿਪਣੀ:
ਕੀ ਡਾ: ਹਰਭਜਨ ਸਿੰਘ ਜੀ ਦੱਸ ਸਕਦੇ ਹਨ ਕਿ ਜਿਹਨਾਂ ਸਿੱਖਾਂ ਨੇ ਭਨਿਆਰੇ ਵਾਲੇ ਦਾ ਸਮੁੰਦਸਾਗਰ
ਗਰੰਥ ਸਾੜਿਆ ਸੀ ਕੀ ਉਹ ਸਿੱਖ ਅਗਿਆਨੀ ਸਨ? ? ਨਰਕਧਾਰੀਆਂ ਦੇ ਦੋ ਗਰੰਥਾਂ (ਅਵਤਰ ਬਾਣੀ ਤੇ ਯੁੱਗ
ਪੁਰਸ਼) ਤੇ ਸਿੱਖ ਅੱਜ ਤੱਕ ਇਤਰਾਜ ਕਰ ਰਹੇ ਹਨ, ਕੀ ਸਾਰੇ ਸਿਖ ਅਗਿਆਨੀ ਹਨ? ? ਸਿੱਖ ਸਤਿਕਾਰ
ਉਹਨਾਂ ਗਰੰਥਾਂ ਦਾ ਕਰਦੇ ਹਨ, ਜੋ ਘਰਾਂ ਦੇ ਵਿੱਚ ਆਪਣੇ ਬੱਚਿਆਂ ਨਾਲ ਬੈਠ ਕੇ ਪ੍ਹੜੇ ਜਾ ਸਕਣ,
ਜਿਹਨਾਂ ਗਰੰਥਾਂ ਨੂੰ ਘਰ ਵਿੱਚ ਰਖਿਆ ਵੀ ਨਾ ਜਾ ਸਕੇ, ਇਹੋ ਜਿਹੇ ਗਰੰਥਾਂ ਦਾ ਮੰਡਨ ਤਾਂ ਕੋਈ
ਮੂਰਖ ਹੀ ਕਰ ਸਕਦਾ ਹੈ, ਸਮਝਦਾਰ ਲੋਕ ਤਾਂ ਇਹੋ ਜਿਹੇ ਗਰੰਥਾਂ ਦਾ ਖੰਡਨ ਹੀ ਕਰਦੇ ਹਨ।
ਅਖੀਰ ਵਿੱਚ ਮੈ ਸਿੱਖ ਕੌਮ ਨੂੰ (ਆਪਣੀ ਬੁੱਧ ਅਨਸਾਰ) ਸੁਚੇਤ ਕਰ ਦੇਣਾ ਚਾਹੁੰਦਾ ਹਾਂ, ਕਿ ਜੋ ਇਹ
ਲੋਕ ਕਹਿੰਦੇ ਹਨ ਕਿ ਗੁਰੂ ਗਰੰਥ ਸਾਹਿਬ ਮੱਨੁਖਤਾ ਦਾ ਅਤੇ ਦਸਮ ਗਰੰਥ ਸਿਖਾਂ ਦਾ ਗਰੰਥ ਹੈ, ਇਸ ਦੇ
ਪਿਛੇ ਬਹੁਤ ਵੱਡੀ ਸਾਜ਼ਿਸ ਕੰਮ ਕਰ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਇਹਨਾਂ ਲੋਕਾਂ ਨੇ ਇਹ ਕਹਿਣਾ
ਹੈ ਕਿ ਸਿੱਖ ਕੌਮ ਗੁਰੂ ਗਰੰਥ ਦੇ ਆਸਰੇ ਤੇ ਨਹੀ ਹੈ, ਬਲਕਿ ਦਸਮ ਗਰੰਥ ਦੇ ਆਸਰੇ ਤੇ ਖੜੀ ਹੈ, ਫਿਰ
ਇਹਨਾ ਲੋਕਾਂ ਨੇ ਇਹ ਕਹਿਣਾ ਹੈ ਕਿ ਸਿੱਖ ਕੌਮ ਨੂੰ ਗੁਰੂ ਗਰੰਥ ਦੀ ਲੋੜ ਨਹੀ ਹੈ, ਬਲਕਿ ਦਸਮ ਗਰੰਥ
ਦੀ ਜਿਆਦਾ ਲੋੜ ਹੈ, ਇਹਨਾ ਲੋਕਾ ਦਾ ਨਿਸ਼ਾਨਾਂ ਤਾਂ ਹੌਲੀ ਹੌਲੀ ਗੁਰੂ ਗਰੰਥ ਸਾਹਿਬ ਦੀ ਜਗਾ ਤੇ
ਦਸਮ ਗਰੰਥ ਦਾ ਪ੍ਰਕਾਸ਼ ਕਰਨਾ ਹੈ, ਜੋ ਕਿ ਪਹਿਲਾਂ ਵੀ ਇਹਨਾ ਲੋਕਾਂ ਦੀ ਸਾਜ਼ਿਸ ਨਾਕਾਮ ਹੋ ਚੁਕੀ
ਹੈ।
ਜਾਗੋ ਸਿੱਖੋ ਜਾਗੋ, ਵਰਤੋ ਆਪਣੇ ਸਿਰਾਂ ਨੂੰ, ਸੋਚਣਾਂ ਸੁਰੂ ਕਰੋ, ਸਮਝੋ ਇਹਨਾ ਲੋਕਾ ਦੀਆਂ ਚਾਲਾਂ
ਨੂੰ, ਜਪੁਜੀ ਸਾਹਿਬ ਦੇ ਬਰਾਬਰ ਜਾਪ ਲਿਖ ਦਿਤਾ ਗਿਆ ਹੈ, ਆਸਾ ਜੀ ਕੀ ਵਾਰ ਦੇ ਬਰਾਬਰ ਚੰਡੀ ਦੀ
ਵਾਰ ਲਿਖ ਦਿਤੀ ਗਈ ਹੈ, ਗੁਰਬਾਣੀ ਵਿੱਚ ਆਏ ਚੌਪਦਿਆਂ ਦੇ ਬਰਾਬਰ ਚੌਪਈ ਲਿਖ ਦਿਤੀ ਗਈ ਹੈ, ਸਵੱਈਆਂ
ਦੇ ਬਰਾਬਰ ਸਵੱਈਏ ਲਿਖ ਦਿਤੇ ਗਏ ਹਨ, ਗੁਰੂ ਗਰੰਥ ਸਾਹਿਬ ਜੀ ਦੇ ਪਨਿਆਂ ਬਰਾਬਰ ਪੰਨੇ ਲਿਖ ਦਿਤੇ
ਗਏ ਹਨ, ਨਾਮ ਬਦਲ ਕੇ ਦਸਮ (ਛੋਟਾ ਜਿਹਾ) ਉਤੇ ਲਿਖਕੇ ਥੱਲੇ (ਵੱਡਾ) ਸ੍ਰੀ ਗੁਰੂ ਗਰੰਥ ਲਿਖ ਦਿਤਾ
ਗਿਆ ਹੈ, ਹੁਣ ਤਾਂ ਬਚਿਤ੍ਰ ਨਾਟਕ ਦੀਆਂ ਕੁੱਝ ਲਿਖਤਾਂ ਦੇ ਉਤੇ ਗੁਰਬਾਣੀ ਦੀ ਨਕਲ ਤੇ ਰਾਗ ਵੀ ਲਿਖ
ਦਿਤੇ ਹਨ।
ਆਏ ਦਿਨ ਇਹ ਲੋਕ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ ਚੈਲਿੰਜ ਕਰ ਰਹੇ ਹਨ, ਹੁਣ ਤਾਂ ਇਹਨਾਂ
ਲੋਕਾਂ ਨੇ ਬਚਿਤ੍ਰ ਨਾਟਕ ਗਰੰਥ ਦਾ ਗੰਦ ਲਕਾਉਣ ਦੇ ਲਈ, ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ
ਨੂੰ ਅਸ਼ਲੀਲ ਵੀ ਕਹਿਣਾ ਸੁਰੂ ਕਰ ਦਿਤਾ ਹੈ, ਜੇ ਹਾਲੇ ਵੀ ਸਮਝ ਨਹੀ ਆ ਰਹੀ, ਫਿਰ ਆਪੇ ਦੀ ਪੜਚੋਲ਼
ਕਰਕੇ ਦੇਖੋ ਕਿ ਅਸੀਂ ਕਿਸ ਦੇ ਸਿੱਖ ਹਾਂ।
ਸਤਿਨਾਮ ਸਿੰਘ ਮੌਂਟਰੀਅਲ 514-219-2525
(08/08/13)
ਤੱਤ ਗੁਰਮਤਿ ਪਰਿਵਾਰ
ਸਿੱਖ ਰਹਿਤ ਮਰਿਯਾਦਾ ਦੀ ‘ਪੰਥ ਪ੍ਰਵਾਣਿਕਤਾ’ ਦੇ ਦਾਅਵੇ ਦੀ ਪੜਚੋਲ
ਜਥੇਦਾਰ ਕਹਾਉਂਦੇ ਤਰਲੋਚਨ ਸਿੰਘ ਦੀਆਂ ਅੰਤਿਮ ਰਸਮਾਂ ਨੇ ਫੇਰ ਖੋਲੀ ਪੰਥ
ਪ੍ਰਵਾਣਿਕਤਾ ਦੀ ਪੋਲ
‘ਸਿੱਖ ਰਹਿਤ ਮਰਿਯਾਦਾ’ ਨਾਮਕ ਦਸਤਾਵੇਜ਼ ਨੂੰ ਪੰਥ ਪ੍ਰਵਾਣਿਤ ਕਿਹਾ ਜਾਂਦਾ
ਹੈ, ਕਿਉਂਕਿ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਨੂੰ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਚਲ ਰਹੀ ਪੰਜ
ਤਖ਼ਤੀ ਵਿਵਸਥਾ ਵਲੋਂ ਲਾਗੂ ਕੀਤਾ ਗਿਆ ਹੈ। ਅਕਾਲ ਤਖ਼ਤ ਦੇ ਨਾਮ ’ਤੇ ਪ੍ਰਚਲਤ ਕਰ ਦਿਤੀ ਗਈ ਇਸ ‘ਪੰਜ
ਜਥੇਦਾਰਾਂ’ ਦੀ ਕਚਹਿਰੀ ਵਿਵਸਥਾ ਦੇ ਗੁਰਮਤਿ ਵਿਰੋਧੀ ਪੁਜਾਰੀਵਾਦੀ ਰੂਪ ਬਾਰੇ ਵਿਸ਼ਲੇਸ਼ਣ ਹੁੰਦਾ
ਰਹਿੰਦਾ ਹੈ। ਅੱਜ ਅਸੀਂ ਸਿੱਖ ਰਹਿਤ ਮਰਿਯਾਦਾ ਦੇ ਨਾਮ ਨਾਲ ਜਾਣੇ ਜਾਂਦੇ ਦਸਤਾਵੇਜ਼ ਦੀ
‘ਪੰਥ ਪ੍ਰਵਾਣਿਕਤਾ’ ਦੇ ਦਾਅਵੇ ਦਾ
ਵਿਸ਼ਲੇਸ਼ਣ ਕਰਨ ਦਾ ਯਤਨ ਕਰਦੇ ਹਾਂ।
ਇਹ ਰਹਿਤ ਮਰਿਯਾਦਾ ਦਸਤਾਵੇਜ਼ ਵੀਹਵੀਂ ਸਦੀ ਦੇ ਚੌਥੇ ਦਹਾਕੇ ਵਿਚ ਸ਼੍ਰੋਮਣੀ
ਕਮੇਟੀ ਦੀ ਦੇਖ-ਰੇਖ ਹੇਠ ਤਿਆਰ ਕੀਤਾ ਗਿਆ। ਅੱਜ ਦੇ ਸਮੇਂ ਵਿਚ ਪੰਥ ਦੇ ਸੁਚੇਤ ਤਬਕੇ ਦਾ ਇਹ
ਵਿਚਾਰ ਹੈ ਕਿ ਇਸ ਦਸਤਾਵੇਜ਼ ਵਿਚ ਕਈਂ ਗੱਲਾਂ ਗੁਰਮਤਿ ਦੇ ਮੂਲ ਸਿਧਾਂਤਾਂ ਦੀਆਂ ਉਲੰਘਣਾ ਕਰਦੀਆਂ
ਹਨ। ਪਰ ਦੋਸ਼ਪੂਰਣ ਹੋਣ ਦੇ ਬਾਵਜੂਦ ਪੰਥ ਦੀਆਂ ਕਈਂ ਸੁਚੇਤ ਮੰਨੀਆਂ ਜਾਂਦੀਆਂ ਧਿਰਾਂ ਇਸ ਦੇ ਸੁਧਾਰ
ਦੀ ਥਾਂ ਇੰਨ-ਬਿੰਨ ਪਾਲਣਾ ਕਰਨ ਦੀਆਂ ਪ੍ਰੋੜਤਾ ਕਰਦੀਆਂ ਹਨ। ਉਨ੍ਹਾਂ ਦਾ ਮੱਤ ਹੈ ਕਿ ਇਸ ਵਿਚ
ਬਹੁਤੀਆਂ ਗੱਲਾਂ ਚੰਗੀਆਂ ਹਨ। ਸੋ ਇਸ ਦੀ ਪ੍ਰੋੜਤਾ ਰਾਹੀਂ ਐਸੇ ਚੰਗੇ ਨੁਕਤਿਆਂ ਨੂੰ ਲਾਗੂ ਕੀਤਾ
ਜਾ ਸਕਦਾ ਹੈ। ਉਨ੍ਹਾਂ ਮੁਤਾਬਿਕ ਇਸ ਵਿਚ ਸੋਧਾਂ ਦੀ ਗੱਲ ਕਰਨੀ ਫਿਲਹਾਲ ਸਹੀ ਨਹੀਂ ਕਿਉਂਕਿ ਇਹ
‘ਪੰਥ-ਪ੍ਰਵਾਣਿਤ’ ਦਸਤਾਵੇਜ਼ ਹੈ। ਭਾਵ ਕੁਝ ਚੰਗੀਆਂ ਗੱਲਾਂ ਲਈ ਗਲਤ ਗੱਲਾਂ ਨੂੰ ਅਣਮਿੱਥੇ ਸਮੇਂ
ਤੱਕ ਅਪਨਾਈ ਰੱਖਣਾ ਚਾਹੀਦਾ ਹੈ।
ਪੰਥ-ਪ੍ਰਵਾਣਿਕਤਾ ਦੇ ਇਸ ਦਾਅਵੇ ਦੀ ਪੜਚੋਲ ਤੱਥਾਂ ਅਤੇ ਦਲੀਲਾਂ ਦੇ ਆਧਾਰ
’ਤੇ ਕਰਦੇ ਹਾਂ। ਇਹ ਤਾਂ ਇਕ ਆਮ ਪ੍ਰਵਾਣਿਤ ਸੱਚਾਈ ਹੈ ਕਿ ਆਮ ਸਿੱਖ ਸਮਾਜ ਵਿਚ ਇਸ ਮਰਿਯਾਦਾ ਦੇ
ਚੰਗੇ ਨੁਕਤਿਆਂ ਨੂੰ ਵਿਰਲਾ ਹੀ ਅਪਨਾਉਂਦਾ ਹੈ। ਸਿੱਖ ਸਮਾਜ ਵਿਚ ਇਸ ਨੂੰ ਆਮ ਕਰਕੇ ‘ਮਿਸ਼ਨਰੀਆਂ ਦੀ
ਮਰਿਯਾਦਾ’ ਕਿਹਾ ਜਾਂਦਾ ਹੈ, ਕਿਉਂਕਿ ਇਸ ਦੀ ਪ੍ਰੋੜਤਾ ਅਤੇ ਪ੍ਰਚਾਰ ਮਿਸ਼ਨਰੀ ਕਾਲਜਾਂ ਵਲੋਂ ਬਹੁਤਾ
ਕੀਤਾ ਜਾਂਦਾ ਹੈ। ਕੌਮ ਦਾ ਕੋਈ ਵਿਰਲਾ ਹੀ ਗੁਰਦੁਆਰਾ ਹੋਵੇਗਾ, ਜਿਸ ਵਿਚ ਇਸ ਮਰਿਯਾਦਾ ਦੇ ਚੰਗੇ
ਨੁਕਤਿਆਂ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾਂਦਾ ਹੋਵੇ। ‘ਪੰਥ ਪ੍ਰਵਾਣਿਕਤਾ’ ਦਾ ਇਕ ਮਤਲਬ
ਮੌਜੂਦਾ ਪੰਜ ਤਖ਼ਤੀ ਵਿਵਸਥਾ ਦੀ ਸਰਪ੍ਰਸਤੀ ਲਿਆ ਜਾਂਦਾ ਹੈ। ਇਸ ਦਾ ਭਾਵ ਇਹ ਹੋਇਆ ਕਿ ‘ਤਖ਼ਤਾਂ’
ਰੂਪੀ ਪ੍ਰਚਲਤ ਕੇਂਦਰੀ ਪੰਥਕ ਵਿਵਸਥਾ ਇਸ ਮਰਿਯਾਦਾ ਨੂੰ ਪੂਰਨ ਤੌਰ ’ਤੇ ਪ੍ਰਵਾਨ ਕਰਦੀ ਹੈ। ਪਰ ਇਹ
ਵਿਵਹਾਰਕ ਹਕੀਕਤ ਨਹੀਂ ਹੈ। ਇਸ ਮਰਿਯਾਦਾ ਦੇ ਹਾਂ-ਪੱਖੀ ਨੁਕਤਿਆਂ ਨੂੰ ਬਹੁਤਾ ਕਰਕੇ ਇਹ ਵਿਵਸਥਾ
ਵਿਵਹਾਰ ਵਿਚ ਮਾਨਤਾ ਨਹੀਂ ਦਿੰਦੀ। ਸਬੂਤ ਲਈ ਕੁਝ ਠੋਸ ਮਿਸਾਲਾਂ ਸਾਂਝੀਆਂ ਕਰ ਰਹੇ ਹਾਂ।
1. ਇਸ ਮਰਿਯਾਦਾ ਦਾ ਇਕ ਹਾਂ-ਪੱਖੀ ਨੁਕਤਾ ਕਹਿੰਦਾ ਹੈ ਕਿ ‘ਸ਼ਬਦ ਗੁਰੂ
ਗ੍ਰੰਥ ਸਾਹਿਬ ਜੀ’ ਦੇ ਸਰੂਪ ਨਾਲ ਕਿਸੇ ਹੋਰ ਪੁਸਤਕ ਆਦਿ ਦਾ ਅਸਥਾਪਨ ਨਹੀਂ ਹੋ ਸਕਦਾ। ਪਰ ਹਕੀਕਤ
ਵਿਚ ਪੰਜ ਤਖ਼ਤੀ ਵਿਵਸਥਾ ਦੇ ਦੋ ‘ਤਖਤਾਂ’ ’ਤੇ ਸ਼ਰੇਆਮ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਰੂਪਾਂ
ਨਾਲ ਅਖੌਤੀ ਦਸਮ ਗ੍ਰੰਥ ਦਾ ਅਸਥਾਪਨ ਹੋ ਰਿਹਾ ਹੈ। ਸਿਰਫ ਅਸਥਾਪਨ ਹੀ ਨਹੀਂ ‘ਸ਼ਬਦ ਗੁਰੂ ਗ੍ਰੰਥ
ਸਾਹਿਬ ਜੀ’ ਦੀ ਨਕਲ ਕਰਕੇ ‘ਹੁਕਮਨਾਮਾ’, ਅਖੰਡ, ਸਹਿਜ ਪਾਠ ਆਦਿ ਕਰਕੇ ਇਸ ਮਰਿਯਾਦਾ ਦੀਆਂ ਸ਼ਰੇਆਮ
ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ‘ਤਖ਼ਤਾਂ’ ਦੇ ‘ਜਥੇਦਾਰ’ ਕਹਾਉਂਦੇ ਪੁਜਾਰੀ ਇਸ ਮਰਿਯਾਦਾ
ਤੋਂ ਨਾਬਰ ਹਨ।
2. ਇਸ ਮਰਿਯਾਦਾ ਦੀ ਇਕ ਮੱਦ ਕਹਿੰਦੀ ਹੈ ਕਿ ਅਖੰਡ ਪਾਠ ਵੇਲੇ ਐਸਾ ਨਹੀਂ
ਹੋਣਾ ਚਾਹੀਦਾ ਕਿ ਸਿਰਫ ਪਾਠੀ ਹੀ ਪਾਠ ਕਰਦਾ ਹੋਵੇ, ਕੋਈ ਸੁਨਣ ਵਾਲਾ ਨਾ ਹੋਵੇ। ਪਰ ਇਸ ਮੱਦ ਦੀਆਂ
ਧੱਜੀਆਂ ਸਿੱਖਾਂ ਦੇ ਕੇਂਦਰੀ ਸਥਾਨ ਮੰਨੇ ਜਾਂਦੇ ਦਰਬਾਰ ਸਾਹਿਬ ਕੰਮਪਲੈਕਸ ਵਿਚ ਉਡਾਈਆਂ ਜਾ ਰਹੀਆਂ
ਹਨ। ਇਸ ਕੰਪਲੈਕਸ ਦੇ ਅਨੇਕਾਂ ਕਮਰਿਆਂ ਵਿਚ ਵਿਚਾਰਹੀਨ ਤੋਤਾ-ਰਟਨੀ ਅਖੰਡ ਪਾਠ ਇਕੱਲਾ ਪਾਠੀ ਹੀ ਕਰ
ਰਿਹਾ ਹੁੰਦਾ ਹੈ, ਘਰ ਵਾਲੇ ਕਿਧਰੇ ਘੱਟ ਹੀ ਨਜ਼ਰ ਆਉਂਦੇ ਹਨ। ਹੋਰ ਤਾਂ ਹੋਰ, ਦੂਰ ਦੁਰਾਡੇ ਬੈਠੇ
ਲੋਕਾਂ ਦੇ ਅਖੰਡ ਪਾਠ ਕਰਵਾ ਕੇ ਡਾਕ ਰਾਹੀਂ ‘ਹੁਕਮਨਾਮੇ’ ਪਾਰਸਲ ਕਰਨ ਦੀ ਵੀ ਪੂਰੀ ਵਿਵਸਥਾ ਹੈ।
ਐਸਾ ਵਰਤਾਰਾ ਵੇਖ ਕੇ ਕਿਸੇ ਕਵੀ ਦੀਆਂ ਇਹ ਸਤਰਾਂ ਜ਼ਹਿਨ ਵਿਚ ਤਾਜ਼ਾ ਹੋ ਜਾਂਦੀਆਂ ਹਨ:
ਤੂੰ ਤਕ ਤਾਂ ਸਹੀ ਜਾ ਕੇ ਅੱਜ ਗੁਰਦਵਾਰੇ, ਪਖੰਡ ਓਥੇ ਕੀ ਕੀ ਗਰਜਾਂ
ਖਲਾਰੇ,
ਵਿਆਹ ਧੰਨ ਦੇ ਲਾਲਚ ਓਲਾਦਾਂ ਦੇ ਲਾਰੇ, ਸਵਰਗ ਮੁਕਤੀਆਂ ਹੋਰ ਲੱਖਾਂ
ਪਸਾਰੇ,
ਫਰਕ ਸਿਰਫ ਇਤਨਾ ਹੀ ਦਿੰਦਾ ਹੈ ਦਿਖਾਈ, ਕਿ ਬਾਹਮਣ ਦੀ ਗੱਦੀ ਤੇ ਬੈਠਾ ਹੈ
ਭਾਈ
ਓਹੀ ਧੂਫ ਜੋਤਾਂ ਸ਼ਗਣ ਸਾਰ ਓਹੀ, ਮੱਸਿਆ ਪੁਨਿਆ ਦੇ ਤਿਓਹਾਰ ਓਹੀ,
ਓਹੀ ਕਿਰਿਆ ਵਰੀਣੇ ਤੇ ਦਿਣ ਵਾਰ ਓਹੀ, ਦਿਮਾਗਾਂ ਤੇ ਜੂਨਾਂ ਦਾ ਵੀ ਭਾਰ
ਓਹੀ
ਕਲੀ ਹੋ ਕੇ ਵਿਕਦੇ ਨੇ ਪੁਰਾਣੇ ਨੇ ਭਾਂਡੇ, ਬਣੇ ਭਾਈ ਓਹੀ ਬਾਹਮਣ ਤੇ
ਪਾਂਡੇ।
ਇਹ ਕੰਧਾਂ ਨੂੰ ਮੁਠੀਆਂ ਇਹ ਸਿਹਰੇ ਚੜਾਣੇ, ਇਹ ਰੁਮਾਲਿਆਂ ਨੂੰ ਗੋਟੇ ਤੇ
ਸਿਲਮੇ ਲਵਾਣੇ,
ਇਹ ਜੋਤਾਂ ਬਣਾ ਦੇਸੀ ਘਿਓ ਦੇ ਦੀਵੇ ਜਗਾਣੇ, ਇਹ ਸੁਖਣਾ ਇਹ ਭੇਟਾ ਇਹ ਸੋਨੇ
ਚੜਾਣੇ,
ਤੇਰੀ ਘਾਲਣਾ ਦਾ ਜੇ ਮਕਸਦ ਇਹੀ ਸੀ, ਤਾਂ ਚਾਲੂ ਪਖੰਡਾਂ ਦੇ ਵਿਚ ਮਾੜਾ ਕੀ
ਸੀ।
3. ਇਸ ਮਰਿਯਾਦਾ ਦੀ ਇਕ ਹਾਂ-ਪੱਖੀ ਮੱਦ ਦਾ ਭਾਵ ਹੈ ਕਿ ਮ੍ਰਿਤਕ ਪ੍ਰਾਣੀ
ਦੀਆਂ ਅਸਥੀਆਂ ਪਤਾਲਪੁਰੀ ਜਾਂ ਕਿਸੇ ਹੋਰ ਥਾਂ ਵਿਸ਼ੇਸ਼ ’ਤੇ ਵਿਸਰਜਨ ਕਰਨ ਦੀ ਸੋਚ ਮਨਮੱਤ ਹੈ। ਆਮ
ਸਿੱਖ ਸਮਾਜ ਵਿਚ ਤਾਂ ਇਹ ਮਨਮੱਤ ਭਾਰੂ ਹੈ ਹੀ ਪਰ ਕੇਂਦਰੀ ਵਿਵਸਥਾ ਵਲੋਂ ਵੀ ਇਸ ਮਨਮੱਤ ਨੂੰ ਪੂਰੀ
ਮਾਨਤਾ ਦਿਤੀ ਜਾਂਦੀ ਹੈ। ਤਾਜ਼ਾ ਮਿਸਾਲ, ਇਸ ਪੰਜ ਜਥੇਦਾਰੀ (ਅਸਲ ਵਿਚ ਪੁਜਾਰੀ) ਵਿਵਸਥਾ ਦੇ ਇਕ
ਅੰਗ ਗਿਆਨੀ ਤਰਲੋਚਨ ਸਿੰਘ ਜੀ ਦੀਆਂ ਅੰਤਿਮ ਰਸਮਾਂ। ਇਨ੍ਹਾਂ ਦੀਆਂ ਅਸਥੀਆਂ ਦਾ ਵਿਸਰਜਨ
‘ਪਤਾਲ-ਪੁਰੀ’ ਵਿਚ ਪੂਰੇ ਜਾਹੋ-ਜਲਾਲ ਨਾਲ ਕਰਨ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ।
ਅਫਸੋਸ! ਕਿਸੇ ਵੀ ਜਾਗਰੂਕ
ਕਹਾਉਂਦੀ ਧਿਰ, ਮਿਸ਼ਨਰੀ ਕਾਲਜ ਆਦਿ ਨੇ ਇਸ ਮਨਮੱਤ ਦਾ ਨੋਟਿਸ ਨਹੀਂ ਲਿਆ।
ਕੇਂਦਰੀ ਵਿਵਸਥਾ ਦੇ ਇਕ ਮੁੱਖ ਅੰਗ ਨਾਲ ਸੰਬੰਧਿਤ ਰਸਮਾਂ ਵਿਚਲੀ ਇਹ ਮਨਮੱਤ ਸਿੱਖ ਰਹਿਤ ਮਰਿਯਾਦਾ
ਦੇ ਪੰਥ ਪ੍ਰਵਾਣਿਕਤਾ ਦੇ ਦਾਅਵੇ ਨੂੰ ਰੱਦ ਕਰਦੀ ਹੈ।
ਗੱਲ ਤੁਰੀ ਹੈ ਤਾਂ ਤਰਲੋਚਨ ਸਿੰਘ ਜੀ ਸੰਬੰਧੀ ਵੀ ਗੱਲ ਕਰ ਲਈ ਜਾਵੇ। ਇਕ
ਮਨੁੱਖ ਵਜੋਂ ਉਨ੍ਹਾਂ ਦੇ ਚੜਾਈ ਕਰ ਜਾਣ ’ਤੇ ਸਾਨੂੰ ਉਨ੍ਹਾਂ ਦੇ ਪਰਿਵਾਰ ਨਾਲ ਸੰਸਾਰਕ ਹਮਦਰਦੀ
ਹੈ। ਕੁਝ ਅਖਬਾਰਾਂ ਨੇ ਉਨ੍ਹਾਂ ਦੀ ਸ਼ਖਸੀਅਤ ਦਾ ਗੁਣਗਾਨ ਕਰਦੇ ਹੋਏ, ਉਨ੍ਹਾਂ ਨੂੰ ਵੱਡਾ ਗੁਰਮੁੱਖ
ਸਾਬਿਤ ਕਰਨ ਦਾ ਯਤਨ ਕੀਤਾ ਹੈ। ਪਰ ਇਹ ਸੱਚਾਈ ਨਹੀਂ। ਨਿੱਜੀ ਤੌਰ ’ਤੇ ਉਹ ਵਿਵਹਾਰ ਵਿਚ ਕੈਸੇ ਸਨ,
ਇਹ ਉਨ੍ਹਾਂ ਦੇ ਨਜ਼ਦੀਕੀ ਜਾਣਦੇ ਹੋਣਗੇ। ਪਰ ਉਨ੍ਹਾਂ ਦਾ ਪੰਥਕ ਜੀਵਨ ਵਿਵਹਾਰ ਉਨ੍ਹਾਂ ਨੂੰ
ਗੁਰਮੁੱਖ ਦੀ ਥਾਂ ‘ਭ੍ਰਿਸ਼ਟ ਪੁਜਾਰੀ’ ਜ਼ਿਆਦਾ ਸਾਬਤ ਕਰਦਾ ਹੈ। ਚੇਤੇ ਰਹੇ ਉਹ ਉਨ੍ਹਾਂ ਪੰਜ
ਪੁਜਾਰੀਆਂ ਦਾ ਸਰਗਰਮ ਹਿੱਸਾ ਰਹੇ ਹਨ, ਜਿਨ੍ਹਾਂ ਨੇ ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜੋਗਿੰਦਰ
ਸਿੰਘ ਜੀ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਜੀ ਆਦਿ ਖਿਲਾਫ ‘ਛੇਕੂ ਫਤਵੇ’ ਜਾਰੀ ਕੀਤੇ। ਉਨ੍ਹਾਂ ਦੇ
ਚਲੇ ਜਾਣ ਉਪਰੰਤ ਉਨ੍ਹਾਂ ਦੇ ਇਸ ਕੁ-ਕਰਮ ਨੂੰ ਇਹ ਕਹਿ ਕੇ ਜਸਟੀਫਾਈ ਕਰਨ ਦੇ ਯਤਨ ਬਚਕਾਨੇ ਹਨ ਕਿ
ਜੇ ਉਹ ਦਸਤਖਤ ਨਾ ਕਰਦੇ ਤਾਂ ਪੰਜਾਹ ਹੋਰ ਲੋਕ ਕਰਨ ਲਈ ਤਿਆਰ ਬੈਠੇ ਸਨ। ਇਹ ਦਲੀਲ ਤਾਂ ਕੁਝ ਇਸ
ਤਰ੍ਹਾਂ ਹੈ ਕਿ ਮੈਂ ਠੇਕੇ ਵਿਚ ਜਾ ਕੇ ਇਸ ਲਈ ਸ਼ਰਾਬ ਪੀਂਦਾ ਹੈ, ਕਿਉਂਕਿ ਜੇ ਮੈਂ ਨਾ ਪੀਤੀ ਤਾਂ
ਕੋਈ ਹੋਰ ਤਾਂ ਜ਼ਰੂਰ ਉਸ ਨੂੰ ਪੀ ਲਵੇਗਾ।
ਇਹ ਸੱਚ ਹੈ ਕਿ ਜੇ ਤਰਲੋਚਨ ਸਿੰਘ ਜੀ ਦਸਤਖਤ ਨਾ ਕਰਦੇ ਤਾਂ ਉਨ੍ਹਾਂ ਨੂੰ
ਹਟਾ ਕੇ ਕਿਸੇ ਹੋਰ ਦੇ ਕਰਾ ਦਿਤੇ ਜਾਂਦੇ। ਪਰ ਉਨ੍ਹਾਂ ਦੇ ਗਲਤ ਆਦੇਸ਼ ’ਤੇ ਦਸਤਖਤ ਕਰਨ ਤੋਂ ਮਨਾਹੀ
ਕਰਨ ਨਾਲ ਉਨ੍ਹਾਂ ਦੀ ਜਾਗਦੀ ਜ਼ਮੀਰ ਦੀ ਇਕ ਮਿਸਾਲ ਤਾਂ ਕਾਇਮ ਹੁੰਦੀ।
ਇਸ ਦਲੇਰ ਜ਼ਮੀਰ ਦੀ ਵਿਆਪਕ ਚਰਚਾ ਅਤੇ
ਤਾਰੀਫ ਵੀ ਹੋਣੀ ਸੀ। ਪਰ ‘ਜਥੇਦਾਰੀ’ ਖੁੱਸ ਜਾਣ
ਦੇ ਡਰ ਨੇ ਜ਼ਮੀਰ ਨੂੰ ਕਦੀਂ ਕੁਸਕਨ ਨਹੀਂ ਦਿਤਾ। ਵੈਸੇ ਵੀ ਪੁਜਾਰੀ ਕੀ ਤੇ ਜ਼ਮੀਰ ਕੀ ?
ਪੰਥ ਦੇ ਸੁਚੇਤ ਤਬਕੇ ਨਾਲ ਜੁੜੀਆਂ ਕੁਝ ਧਿਰਾਂ ਅਤੇ ਸੱਜਣਾਂ ਨੂੰ ਪੁਜਾਰੀ
ਬਲਵੰਤ ਸਿੰਘ ਜੀ ਨੰਦਗੜ ਦੇ ਵਿਚੋਂ ਵੀ ਗੁਰਮਤਿ ਦਾ ਝਉਲਾ ਪੈਂਦਾ ਹੈ। 2003 ਵਾਲੇ ਨਾਨਕਸ਼ਾਹੀ
ਕੈਲੰਡਰ ਦੇ ਹੱਕ ਵਿਚ ਜਨਤਕ ਤੌਰ ’ਤੇ ਉਨ੍ਹਾਂ ਦੇ ਸਾਹਮਣੇ ਆ ਰਹੇ ਬਿਆਨ ਐਸਾ ਭਰਮ ਪੈਦਾ ਕਰਦੇ
ਲਗਦੇ ਹਨ। ਬੇਸ਼ਕ ਉਪਰੋਂ ਵੇਖਿਆ ਉਨ੍ਹਾਂ ਦਾ ਇਹ ਸਟੈਂਡ ਸਹੀ ਲਗਦਾ ਹੈ, ਪਰ ਪੜਚੋਲ ਇਸ ਭਰਮ ਨੂੰ
ਝੂਠਲਾ ਦਿੰਦੀ ਹੈ। ਇਸੇ ਭਰਮ ਤੋਂ ਉਤਸਾਹਿਤ ਹੋ ਕੇ ਬਠਿੰਡੇ ਬੈਠੀਆਂ ਕੁਝ ਧਿਰਾਂ ਅਤੇ ਸ਼ਖਸੀਅਤਾਂ
ਦਾ ਇਹ ਬਿਆਨ ਆਇਆ ਹੈ ਕਿ ਜੇ ਦਸੰਬਰ 2013 ਤੱਕ 2003 ਵਾਲੇ ਨਾਨਕਸ਼ਾਹੀ ਕੈਲੰਡਰ ਨੂੰ ਮੁੜ ਲਾਗੂ
ਨਹੀਂ ਕੀਤਾ ਗਿਆ ਤਾਂ ਇਸ ਨੂੰ ਲਾਗੂ ਕਰਵਾਉਣ ਲਈ ‘ਤਖ਼ਤ ਸ੍ਰੀ ਦਮਦਮਾ ਸਾਹਿਬ’ ਦੀ ਅਗਵਾਈ ਵਿਚ ਇਕ
ਲਹਿਰ ਚਲਾਈ ਜਾਏਗੀ। ਇਹ ਤਾਂ ਸਪਸ਼ਟ ਹੈ ਕਿ ਲਹਿਰ ਦੀ ਅਗਵਾਈ ਕਿਸੇ ਬਿਲਡਿੰਗ ਨੇ ਨਹੀਂ ਕਰਨੀ, ਸੋ
ਇੱਥੇ ਭਾਵਨਾ ਬਲਵੰਤ ਸਿੰਘ ਜੀ ਨੰਦਗੜ੍ਹ ਦੀ ਅਗਵਾਈ ਵਿਚ ਲਹਿਰ ਚਲਾਉਣ ਦੀ ਕੀਤੀ ਜਾ ਰਹੀ ਹੈ। ਪੰਥ
ਦੇ ਸੁਚੇਤ ਤਬਕੇ ਨਾਲ ਜੁੜੀਆਂ ਮੰਨੀਆਂ ਜਾਂਦੀਆਂ ਸ਼ਖਸੀਅਤਾਂ ਦੀ ਚੰਗੇ ਕੰਮਾਂ ਲਈ ਇਸ ਪੁਜਾਰੀਵਾਦੀ
ਸਿਸਟਮ ਅਧੀਨ ਪੁਜਾਰੀਆਂ ਤੋਂ ਆਸ ਉਨ੍ਹਾਂ ਦੀ ਦੁਬਿਧਾ, ਦੂਰ-ਦ੍ਰਿਸ਼ਟੀ ਦੀ ਘਾਟ ਅਤੇ ਨਾਸਮਝੀ ਦੀ
ਮੁੰਹ-ਬੋਲਦੀ ਤਸਵੀਰ ਹੈ।
ਆਉ, ਨੰਦਗੜ ਜੀ ਦੀ ਸੁਧਾਰ ਲਹਿਰ ਦੀ ਅਗਵਾਈ ਦੀ ਕਾਬਲਿਅਤ ਬਾਰੇ ਪੜਚੋਲ ਕਰ
ਲੈਂਦੇ ਹਾਂ।
ਧਿਆਨ ਦੇਣ ਯੋਗ
ਨੁਕਤਾ ਹੈ ਕਿ ਨੰਦਗੜ੍ਹ ਜੀ ਉਸੇ ਪੁਜਾਰੀਵਾਦੀ ਪੰਜ ਤਖ਼ਤੀ ਵਿਵਸਥਾ ਦਾ ਇਕ ਅਹਿਮ ਹਿੱਸਾ ਹਨ, ਜਿਹੜੀ
ਗੁਰਮਤਿ ਪੁਨਰਜਾਰਗਰਨ ਦਾ ਘਾਣ ਕਰਨ ਲਈ ਤਿਆਰ ਕੀਤੀ ਗਈ ਸੀ।
ਨੰਦਗੜ੍ਹ ਵੀ ਉਨ੍ਹਾਂ ਪੰਜ ਪੁਜਾਰੀਆਂ ਦਾ ਹਿੱਸਾ ਰਹੇ ਹਨ, ਜਿਨ੍ਹਾਂ ਨੇ ਗੁਰਬਖਸ਼ ਸਿੰਘ ਜੀ ਕਾਲਾ
ਅਫਗਾਨਾ, ਜੋਗਿੰਦਰ ਸਿੰਘ ਜੀ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਜੀ ਆਦਿ ਖਿਲਾਫ ‘ਕੂੜਨਾਮੇ’ ਜਾਰੀ
ਕੀਤੇ ਸਨ। ਜੇ ਇਹ ਇਤਨੇ ਹੀ ਸੁਚੇਤ ਅਤੇ ਜਾਗਦੀ-ਜ਼ਮੀਰ ਵਾਲੇ ਹੁੰਦੇ ਤਾਂ ਕੂੜ ਆਦੇਸ਼ ਦਾ ਸਮਰਥਨ
ਕਰਦੇ ਦਸਤਖਤ ਕਦੀ ਵੀ ਨਾ ਕਰਦੇ। ਹੁਣ ਵੀ ‘ਕੂੜਨਾਮਿਆਂ’ ਖਿਲਾਫ ਜਨਤਕ ਤੌਰ ’ਤੇ ਅਵਾਜ਼ ਕਿਉਂ ਨਹੀਂ
ਉਠਾਉਂਦੇ? ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਵਾਲੀ ‘ਪੁਜਾਰੀ ਪੰਚਾਇਤ’ ਦਾ ਇਹ ਹਿੱਸਾ ਹਨ, ਉਸ
ਨੂੰ ਹਾਲੀਂ ਤੱਕ ਤਿਆਗਿਆ ਨਹੀਂ। ਕਾਰਨ ਉਹੀ, ਮਨ ਵਿਚ ਲਾਲਸਾਵਾਂ ਛੁਪੀਆਂ ਹਨ, ਜੋ ‘ਜਥੇਦਾਰੀ’ ਦੀ
ਪਦਵੀ ਨਾਲ ਪੂਰੀਆਂ ਹੁੰਦੀਆਂ ਹਨ।
ਬਠਿੰਡੇ ਵਾਲੇ ਸੱਜਣਾਂ ਦੀ ਨੰਦਗੜ ਦੀ ਅਗਵਾਈ ਵਿਚ ‘ਤਖ਼ਤ ਦਮਦਮਾ ਸਾਹਿਬ’ ਦੇ
ਨਾਮ ਹੇਠ ਲਹਿਰ ਚਲਾਉਣ ਦਾ ਫੈਸਲਾ ਪੁਜਾਰੀ ਵਿਵਸਥਾ ਨੂੰ ਮਾਨਤਾ ਦੇਣ ਦੇ ਨਾਲ-ਨਾਲ ਦੁਬਿਧਾ ਅਤੇ
ਕਮਜ਼ੋਰੀ ਵੀ ਹੈ। ਨਾਨਕਸ਼ਾਹੀ ਕੈਲੰਡਰ ਦੇ ਕਤਲ ਸਮੇਤ ਹੋਰ ਕੂੜ-ਕਾਰਿਆਂ ਦੀ ਸਰਪ੍ਰਸਤ ਰਹੀ ਇਹ ਪੰਜ
ਤਖ਼ਤੀ ਪੁਜਾਰੀ ਵਿਵਸਥਾ ਦੀ ਕਮਾਨ ਅਕਾਲ ਤਖ਼ਤ ਦੇ ਪੁਜਾਰੀ ਦੇ ਹੱਥ ਦਰਸਾਈ ਜਾਂਦੀ ਹੈ (ਅਸਲ ਕਮਾਨ
ਤਾਂ ਹੋਰ ਕਿਸੇ ਦੇ ਹੱਥ ਹੈ)। ਇਸ ਵਿਵਸਥਾ ਦੇ ਫੈਸਲੇ ਵਿਰੁਧ ਇਸਦੇ ਹੀ ਇਕ ਅੰਗ (ਤਖ਼ਤ ਦਮਦਮਾ)
ਕੋਲੋਂ ਬਗਾਵਤ ਦੀ ਅਗਵਾਈ ਦੀ ਆਸ ਬੇਮਾਨੀ ਹੈ।
ਮੰਨ ਲਉੁ, ਖੁਦਾ-ਨਾ-ਖਾਸਤਾ, ਬਠਿੰਡੇ ਵਾਲੇ ਸੱਜਣਾਂ ਦੇ ਝੁਕਾਓ ਤੋਂ ਖੁਸ਼
ਹੋ ਕੇ, ਪੁਜਾਰੀ ਨੰਦਗੜ ਦਾ ਜ਼ਮੀਰ ਅਣਖ ਵਿਚ ਆ ਕੇ ਜਾਗ ਜਾਂਦਾ ਹੈ ਅਤੇ ‘ਤਖ਼ਤ ਦਮਦਮਾ’ ਦੇ ਨਾਮ ਹੇਠ
ਲਹਿਰ ਦੀ ਅਗਵਾਈ ਕਬੂਲ ਲੈਂਦੇ ਹਨ ਤਾਂ ਨਤੀਜਾ ਕੀ ਹੋਵੇਗਾ? ਇਸ ਵਿਵਸਥਾ ਦੇ ਸਰਪ੍ਰਸਤ ਭ੍ਰਿਸ਼ਟ
ਹਾਕਮਾਂ ਨੇ ਨੰਦਗੜ ਦੀ ਪੁਜਾਰੀ-ਪਦਵੀ ਖੋਹ ਕੇ ਕਿਸੇ ਹੋਰ ਪੁਜਾਰੀ ਨੂੰ ‘ਜਥੇਦਾਰ’ ਥਾਪ ਦੇਣਾ ਹੈ।
ਫੇਰ ਉਹ ਇਕ ਆਮ ਬੰਦੇ ਰਹਿ ਜਾਣਗੇ ‘ਦਮਦਮੇ ਦੇ ਜਥੇਦਾਰ’ ਨਹੀਂ। ਉਸ ਹਾਲਾਤ ਵਿਚ ਲਹਿਰ ਦੀ ਅਗਵਾਈ
ਤਾਂ ਕਰ ਸਕਦੇ ਹਨ ਪਰ ਉਹ ਲਹਿਰ ‘ਤਖ਼ਤ ਦਮਦਮਾ ਸਾਹਿਬ’ ਦੀ ਸਰਪ੍ਰਸਤੀ ਹੇਠ ਨਹੀਂ ਹੋਵੇਗੀ। ਉਮੀਦ
ਨਹੀਂ ਕਿ ਉਹ ਨਿੱਜੀ ਲਾਲਸਾਵਾਂ ਦਾ ਤਿਆਗ ਕਰਕੇ ਇਤਨਾ ਵੱਡਾ ਰਿਸਕ ਲੈ ਲੈਣਗੇ। ਹਾਂ, ਮਸ਼ਹੂਰੀ ਲਈ
ਗਾਹੇ-ਬਗਾਹੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿਚ ਬਿਆਨ ਦੇਂਦੇ ਪੰਥ-ਪ੍ਰਸਤੀ ਦਾ ਭਰਮ ਪੈਦਾ ਕਰਦੇ
ਰਹਿਣਾ ਹੋਰ ਗੱਲ ਹੈ।
ਨਵੀਂ ਖਬਰ ਇਹ ਵੀ ਆ ਰਹੀ ਹੈ ਕਿ ਇਸ ਪੰਜ-ਪੁਜਾਰੀ ਵਿਵਸਥਾ ਦੇ ਇਕ ਪੁਜਾਰੀ
ਦੀ ਮ੍ਰਿਤੂ ਨਾਲ ਖਾਲੀ ਹੋਈ ਪਦਵੀ ਕਾਰਨ ਜਥੇਦਾਰ ਕਹਾਉਂਦੇ ਪੁਜਾਰੀ ਬਣਨ ਦੀਆਂ ਲਾਲਸਾਵਾਂ ਪਾਲੀ
ਬੈਠੇ ਸੱਜਣਾਂ ਦੀ ਆਪਸੀ ਚੂਹਾ-ਦੌੜ ਸ਼ੁਰੂ ਹੋ ਗਈ ਹੈ। ਆਮ ਨੇਤਾਵਾਂ ਵਾਂਗੂ ਆਪਣੇ ਹੱਕ ਵਿਚ ਬਿਆਨ
ਲਵਾ ਕੇ ਲਾਬਿੰਗ ਕਰਨ ਦਾ ਰੁਝਾਨ ਵੀ ਸਾਹਮਣੇ ਆ ਰਿਹਾ ਹੈ। ਇਸ ਦੌੜ ਵਿਚ ਇਕ ਨਾਮ ਜੁੜਿਆ ਹੈ
ਪ੍ਰਿੰ. ਸੁਰਿੰਦਰ ਸਿੰਘ ਜੀ ਅਨੰਦਪੁਰ ਦਾ। ਚੇਤੇ ਰਹੇ ਪ੍ਰਿੰ. ਜੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ
ਦੇ ਅਨੰਦਪੁਰ ਵਿਚਲੇ ਰੈਗੂਲਰ ਕਾਲਜ ਦੇ ਲੰਮੇ ਸਮੇਂ ਤੋਂ ਪ੍ਰਿੰਸੀਪਲ ਹਨ। ਪਿੱਛਲੇ ਸਮੇਂ ਵਿਚ ਪੰਥ
ਘਾਣ ਦਾ ਇਕ ਵੱਡਾ ਮੋਹਰਾ ਰਹੇ ਅਕਾਲੀ ਦਲ ਬਾਦਲ ਦੀ ਟਿਕਟ ’ਤੇ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ
ਚੁਣੇ ਗਏ ਸਨ। ‘ਤੱਤ ਗੁਰਮਤਿ ਪਰਿਵਾਰ’ ਨੇ ਉਨ੍ਹਾਂ ਦੇ ਬਾਦਲ ਧੜੇ ਦੀ ਸਰਪ੍ਰਸਤੀ ਹੇਠ ਜਾ ਕੇ
ਮੈਂਬਰੀ ਲੈਣ ਦੇ ਫੈਸਲੇ ਬਾਰੇ ਜਨਤਕ ਤੌਰ ’ਤੇ ਉਨ੍ਹਾਂ ਅਤੇ ਉਨ੍ਹਾਂ ਦੇ ਕੁਝ ਪੱਕੇ ਹਿਮਾਇਤੀਆਂ
ਸਾਹਮਣੇ ਸਵਾਲ ਖੜੇ ਕੀਤੇ ਸਨ। ਸਵਾਲਾਂ ਨੂੰ ਪੜਚੋਲਨ ਦੀ ਥਾਂ, ਉਸ ਸਮੇਂ ਉਨ੍ਹਾਂ ਨਾਲ ਜੁੜੇ ਕੁਝ
ਸੱਜਣਾਂ ਨੇ ਸਾਡੀ ਇਸ ਸੁਧਾਰਮਈ ਆਲੋਚਨਾ ਨੂੰ ਗਲਤ ਕਿਹਾ ਸੀ। ਪਰ ਅੱਜ ਨਤੀਜੇ ਸਾਹਮਣੇ ਹਨ।
ਵੱਧਦੀਆਂ ਲਾਲਸਾਵਾਂ ਕਾਰਨ ‘ਜਥੇਦਾਰੀ’ ਦੀ ਪੁਜਾਰੀ ਪਦਵੀ ਲਈ ਆਪਣਾ ਦਾਅਵਾ ਪੱਕਾ ਕਰਨ ਦੇ ਮਕਸਦ
ਨਾਲ ਸੁਰਿੰਦਰ ਸਿੰਘ ਜੀ ਦੇ ਬਾਦਲ ਪਰਿਵਾਰ ਦੀ ਤਾਰੀਫ ਵਿਚ ਬਿਆਨ ਆਉਣੇ ਵੀ ਸ਼ੁਰੂ ਹੋ ਗਏ ਹਨ। ਆਪਣੇ
ਇਕ ਤਾਜ਼ਾ ਬਿਆਨ ਵਿਚ ਨੂਰਮਹਿਲੀਏ ‘ਆਸ਼ੁਤੋਸ਼ ਠੱਗ’ ਵਿਚ ਆਸਥਾ ਰੱਖਣ ਵਾਲੀ ਬੀਬੀ ਸੁਰਿੰਦਰ ਕੌਰ ਬਾਦਲ
ਨੂੰ ਪ੍ਰਿੰ. ਜੀ ਨੇ ਦੇ ਗੁਰਮਤਿ ਦੇ ਵਡੇ ਪ੍ਰਚਾਰਕ ਹੋਣ ਦਾ ਖਿਤਾਬ ਵੀ ਬਖਸ਼ ਦਿਤਾ ਹੈ। ਉਨ੍ਹਾਂ ਦੇ
ਕੁਝ ਅੰਨੇ ਪ੍ਰਸ਼ੰਸ਼ਕ ਤਾਂ ਉਨ੍ਹਾਂ ਨੂੰ ਇਸ ‘ਪੁਜਾਰੀ ਪਦਵੀ’ ਲਈ ਸਭ ਤੋਂ ਵੱਧ ਯੋਗ ਉਮੀਦਵਾਰ ਦੱਸ
ਕੇ ਅੱਗੇ ਹੀ ਲਾਬਿੰਗ ਕਰ ਰਹੇ ਹਨ। ਜਦੋਂ ਤੱਕ ਅਸੀਂ ਇਸ ਪੁਜਾਰੀ ਵਿਵਸਥਾ ਨੂੰ ਮੂਲੋਂ ਨਕਾਰਨ ਦੀ
ਹਿੰਮਤ ਅਤੇ ਸਪਸ਼ਟਤਾ ਨਹੀਂ ਲਿਆਉਂਦੇ, ਉਤਨਾ ਸਮਾਂ ਸਾਡੀ ਹਾਲਤ ਦੁਬਿਧਾਮਈ ਹੀ ਬਣੀ ਰਹੇਗੀ।
ਤਾਜ਼ਾ ਦੌਰ ਦੀਆਂ ਕੁਝ ਤਲਖ਼ ਹਕੀਕਤਾਂ ਦੀ ਪੜਚੋਲ ਉਪਰੰਤ ਆਪਣੇ ਲੇਖ ਦੇ ਮੂਲ
ਵਿਸ਼ੇ ਵੱਲ ਵਾਪਸ ਪਰਤਦੇ ਹਾਂ। ਲੇਖ ਦੀ ਸ਼ੁਰੂਆਤ ਵਿਚ ਇਹ ਸੱਚ ਪ੍ਰਗਟਾਇਆ ਗਿਆ ਸੀ ਕਿ ਸਿੱਖ ਰਹਿਤ
ਮਰਿਯਾਦਾ ਦੇ ਬਹੁਤੇ ਹਾਂ-ਪੱਖੀ ਨੁਕਤਿਆਂ ਨੂੰ ਆਮ ਸਿੱਖ ਸਮਾਜ ਤਾਂ ਕੀ, ਕੇਂਦਰੀ ਪੁਜਾਰੀ ਵਿਵਸਥਾ
ਵੀ ਮਾਨਤਾ ਨਹੀਂ ਦੇਂਦੀ, ਜਿਸ ਦੇ ਨਾਮ ’ਤੇ ਇਸ ਦੇ ਪੰਥ-ਪ੍ਰਵਾਣਿਤ ਹੋਣ ਦਾ ਦਾਅਵਾ ਕੀਤਾ ਜਾਂਦਾ
ਹੈ। ਦੂਜੀ ਤਰਫ, ਇਸ ਰਹਿਤ ਮਰਿਯਾਦਾ ਦਾ ਇਕ ਵੱਡਾ ਨਾਂਹ-ਪੱਖੀ ਅੰਗ ਬਚਿਤ੍ਰ ਨਾਟਕ (ਅਖੌਤੀ ਦਸਮ
ਗ੍ਰੰਥ) ਦੀਆਂ ਕੱਚੀਆਂ ਰਚਨਾਵਾਂ ਨੂੰ ਮਾਨਤਾ ਦੇਂਦੀਆਂ ਮੱਦਾਂ ਹਨ। ਮਿਸਾਲ ਲਈ ਨਿਤਨੇਮ ਅਤੇ ਖੰਡੇ
ਦੀ ਪਾਹੁਲ ਦੌਰਾਨ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ। ਅਫਸੋਸਜਨਕ ਅਤੇ ਦਿਲਚਸਪ ਪਹਿਲੂ ਇਹ ਹੈ ਕਿ
ਸਿੱਖ ਰਹਿਤ ਮਰਿਯਾਦਾ ਦੀਆਂ ਐਸੀਆਂ ਬਹੁਤੀਆਂ ਨਾਂਹ-ਪੱਖੀ ਮੱਦਾਂ ਨੂੰ ਕੇਂਦਰੀ ਵਿਵਸਥਾ ਸਮੇਤ ਲਗਭਗ
ਸਾਰਾ ਸਿੱਖ ਸਮਾਜ ਵਿਵਹਾਰਕ ਰੂਪ ਵਿਚ ਮਾਨਤਾ ਦੇ ਰਿਹਾ ਹੈ। ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ
ਸਿੱਖ ਰਹਿਤ ਮਰਿਯਾਦਾ ਦੀ ਪੰਥ-ਪ੍ਰਵਾਣਿਕਤਾ ਦਾ ਦਾਅਵਾ ਨਾਂਹ-ਪੱਖੀ ਮੱਦਾਂ ਤੋਂ ਤਾਂ ਮੰਨਿਆ ਜਾ
ਸਕਦਾ ਹੈ, ਪਰ ਇਸ ਦੇ ਹਾਂ-ਪੱਖੀ ਅੰਸ਼ਾਂ ਅਨੁਸਾਰ ਪੰਥ-ਪ੍ਰਵਾਣਿਕਤਾ ਦਾ ਦਾਅਵਾ ਇਕ ਭੋਲਾ-ਭਰਮ ਹੀ
ਹੈ।
ਐਸੀ ਦੁਬਿਧਾਮਈ ਸਥਿਤੀ ਨੂੰ ਸੁਧਾਰਨ ਦੇ ਮਕਸਦ ਨਾਲ ਹੀ ‘ਤੱਤ ਗੁਮਰਤਿ
ਪਰਿਵਾਰ’ ਨੇ ਇਸ ਦੀਆਂ ਕਮੀਆਂ ਨੂੰ ਦੂਰ ਕਰਕੇ, ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਦਾ ਸੰਯੋਜਨ
ਕਰਦਿਆਂ ਨਿਰੋਲ ਗੁਰਮਤਿ ਦੀ ਰੌਸ਼ਨੀ ਵਿਚ ਪੰਥ ਦੇ ਸੁਚੇਤ ਤਬਕੇ ਦੇ ਸਾਂਝੇ ਉਪਰਾਲੇ ਰਾਹੀਂ
‘ਗੁਰਮਤਿ ਜੀਵਨ ਸੇਧਾਂ: ਮੁੱਖ ਨੁਕਤੇ’
ਦਸਤਾਵੇਜ਼ ਤਿਆਰ ਕੀਤਾ ਹੈ। ਇਸ ਦਸਤਾਵੇਜ਼ ਵਿਚ ਪ੍ਰਚਲਤ ਸਿੱਖ ਰਹਿਤ ਮਰਿਯਾਦਾ ਦੀਆਂ ਚੰਗੀਆਂ ਗੱਲਾਂ
ਨੂੰ ਸਵਿਕਾਰਦਿਆਂ ਗੁਰਮਤਿ ਸਿਧਾਂਤ ਦੀ ਖੰਡਣਾ ਕਰਦੇ ਅੰਸ਼ਾਂ ਸੋਧ ਕੇ ਸਮਾਜ ਦੇ ਸਨਮੁੱਖ ਰੱਖਿਆ ਗਿਆ
ਹੈ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
08/08/13
(06/08/13)
ਗੁਰਸ਼ਰਨ ਸਿੰਘ ਕਸੇਲ
ਗਿਆਨੀ ਸੰਤੋਖ ਸਿੰਘ ਜੀ, ਆਸਟ੍ਰੇਲੀਆ,
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਹਿ ॥
ਆਪ ਜੀ ਦਾ ਫਿਰ ਆਪਣੇ ਵਿਚਾਰ ਦੇਣ ਦਾ ਧੰਨਵਾਦ । ਆਪ ਜੀ ਨੂੰ ਦੁਬਾਰਾ ਚਿੱਠੀ ਪਾਉਣ
ਦਾ ਮੇਰਾ ਵਿਚਾਰ ਨਹੀਂ ਸੀ ਪਰ ਆਪ ਦੇ ਲਿਖਣ ਵਾਲੇ ਤਰੀਕੇ ਕਰਕੇ ਇਹ ਕੁਝ ਕੁ ਪੰਗਤੀਆਂ ਦੁਬਾਰਾ ਆਪ
ਜੀ ਨੂੰ ਪੜ੍ਹਨ ਦੀ ਖੇਚਲ ਦੇ ਰਿਹਾ ਹਾਂ । ਮੈਂ ਆਪ ਜੀ ਨਾਲ ਉਹ ਹੀ ਵਿਚਾਰ ਸਾਂਝੇ ਕੀਤੇ ਸਨ ਜਿਸ
ਕਾਰਨ ਆਪ ਜੀ ਨੂੰ “ਅੰਨਦ” ਬਾਰੇ ਪੁੱਛਣ ਦਾ ਸਬੰਬ ਬਣਿਆ ਸੀ ਪਰ ਆਪ ਨੇ ਗੱਲ ਨੂੰ ਹੋਰ ਤਰੀਕੇ ਨਾਲ
ਲਿਆ ਜਾਪਦਾ ਹੈ । ਆਪ ਜੀ ਲਿਖਦੇ ਹੋ, “ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਆਪ ਜੀ ਨੂੰ ਇਹਨਾਂ
ਦੋਹਾਂ ਸ਼ਬਦਾਂ ਬਾਰੇ ਮਸਕੀਨ ਜੀ ਦੀ ਕਿਸੇ ਕਥਾ ਤੋਂ ਪਹਿਲਾਂ ਹੀ ਗਿਆਨ ਹੋ ਗਿਆ ਹੋਇਆ ਸੀ”।
ਗਿਆਨੀ ਜੀ, ਤੁਸੀਂ ਸ਼ਾਇਦ ਮੇਰੀਆਂ ਲਿਖੀਆਂ ਇਹ ਪੰਗਤੀਆਂ ਧਿਆਨ ਨਾਲ ਨਹੀਂ ਪੜ੍ਹੀਆਂ, “ਸੋ, ਪਿਛਲੇ
ਹਫਤੇ ਹੀ ਆਪ ਜੀ ਦਾ ਲੇਖ ਪੜ੍ਹ ਰਿਹਾ ਸੀ ਤਾਂ ਉਸ ਵਿਚ ਤੁਸੀਂ ਵੀ ਹੇਠ ਲਿਖੀਆਂ ਇਹ ਪੰਗਤੀਆਂ
ਲਿਖੀਆਂ ਸਨ, ਤਾਂ ਸੋਚਿਆ ਕਿ ਤੁਸੀਂ ਵੀ ਮਸਕੀਨ ਜੀ ਹੁਰਾਂ ਵਾਂਗ ਹੀ ਵਿਦਵਾਨ ਹੋ ਅਤੇ ਕਾਫੀ ਲੰਮੇਂ
ਸਮੇਂ ਤੋਂ ਸਿੱਖ ਧਰਮ ਦੇ ਪ੍ਰਚਾਰਕ ਵੀ ਹੋ ਅਤੇ ਤੁਹਾਨੂੰ ਤਾਂ “ਅਨੰਦ” ਅਨੁਭਵ ਹੋਇਆ ਵੀ ਹੈ, ਇਸ
ਲਈ ਆਪ ਜੀ ਤੋਂ ਇਹ ਜਾਣਨ ਦਾ ਸਬੰਬ ਬਣ ਗਿਆ ਹੈ, ਤਾਂ ਕਿ ਇਸ ਬਾਰੇ
ਹੋਰ ਜਾਣਕਾਰੀ ਲੈ ਸਕਾਂ ਅਤੇ ਸਿੱਖ ਮਾਰਗ
ਦੇ ਪਾਠਕਾਂ ਨਾਲ ਵੀ ਇਹ ਜਾਣਕਾਰੀ ਸਾਂਝੀ ਹੋ ਜਾਵੇਗੀ” ।
ਆਪ ਜੀ ਦੇ ਇਸ ਵਿਸ਼ੇ ਬਾਰੇ ਵਿਚਾਰ ਲੈਣੇ ਕੋਈ ਮਾੜੀ ਗੱਲ ਤਾਂ ਨਹੀਂ ਹੈ । ਆਪ ਨੇ ਆਪਣੀ ਜਿੰਦਗੀ ਦਾ
ਵੱਡਾ ਹਿੱਸਾ ਗੁਰਦੁਆਰਿਆਂ ਵਿਚ ਮੇਰੇ ਵਰਗਿਆਂ ਨੂੰ ਧਾਰਮਿਕ ਗਿਆਨ ਸਮਝਾਉ ਵਿਚ ਹੀ ਗੁਜਾਰਿਆ ਹੈ ।
ਜੇਕਰ ਮੈਂ ਆਪ ਜੀ ਦੇ ਲੇਖ ਵਿਚੋਂ ਕਿਸੇ ਸ਼ਬਦ ਬਾਰੇ ਜਾਣਕਾਰੀ ਲੈਣ ਬਾਰੇ ਪੁੱਛਿਆ ਹੈ ਤਾਂ ਇਸ ਵਿਚ
ਆਪ ਜੀ ਦੀ ਸ਼ਾਨ ਦੇ ਖਿਲਾਫ ਕੀ ਗੁਸਤਾਖੀ ਹੋ ਗਈ ਹੈ ?
ਗਿਆਨੀ ਜੀ, ਤੁਸੀਂ ਮੇਰੇ ਵੱਲੋਂ “ਅਨੰਦ” ਬਾਰੇ ਪੁੱਛਣ ਦਾ ਗੁੱਸਾ ਕੀਤਾ ਹੈ ਵੈਸੇ ਤੁਸੀਂ ਜਿਹੜਾ
ਲੇਖ “ਵਿਦਵਾਨ ਪ੍ਰਧਾਨ ਜੀ” ਲਿਖਿਆ ਹੈ; ਕੀ ਤੁਸੀਂ ਇਹ ਆਪਣੇ ਵਿਚਾਰ ਉਸ ਪ੍ਰਧਾਨ ਜੀ ਹੋਰਾਂ ਨੂੰ
ਉਂਝ ਨਹੀਂ ਦੱਸ ਸਕਦੇ ਸੀ ? ਉਹਨਾਂ ਦੀ ਇਸ ਗੱਲ ਨੂੰ ਸਾਰੇ ਜਗਤ ਨੂੰ ਦੱਸਣ ਦਾ ਕੀ ਫਾਇਦਾ ਹੈ ?
ਤੁਸੀਂ ਤਾਂ ਆਪਣੀ ਕਿਤਾਬ ਵਿਚ ਵੀ ਇਹ ਲੇਖ ਲਿਖਿਆ ਹੋਵੇਗਾ; ਜਦਕਿ ਉਸ ਇਨਸਾਨ ਤੋਂ ਤੁਸੀਂ ਤੁਹਾਡੇ
ਮੁਤਾਬਕ ਕੀਤੀ ਗਲਤੀ ਦੀ ਵਜ੍ਹਾ ਵੀ ਜਾਣਨ ਦੀ ਖੇਚਲ ਨਹੀਂ ਕੀਤੀ ? ਪਰ ਆਪ ਤੁਸੀਂ ਤੁਹਾਡੇ ਹੀ ਲਿਖੇ
ਕਿਸੇ ਸ਼ਬਦ ਦੇ ਅਰਥ ਪੁੱਛਣ ਤੇ ਨਰਾਜ ਜਾਪਦੇ ਹੋ ? ਬਾਕੀ ਇਸ ਗੱਲ ਦੀ ਖੁਸ਼ੀ ਹੈ ਕਿ ਆਖਰ ਆਪ ਜੀ ਨੂੰ
ਹੁਣ ਗੁਰਮਤਿ ਅਨੁਸਾਰ “ਅਨੰਦ” ਅਤੇ “ਸੁੱਖ” ਵਿਚ ਅੰਤਰ ਦੀ ਸਮਝ ਆ ਹੀ ਗਈ ।
ਗਿਆਨੀ ਜੀ, ਕੀ ਜਿਸਨੇ ਵੀ ਲੇਖ ਜਾਂ ਕੋਈ ਲਿਖਤ ਪਾਠਕਾਂ ਦੇ ਪੜ੍ਹਨ ਲਈ ਪਾਉਣੀ ਹੈ, ਜੇਕਰ ਕਿਸੇ
ਪਾਠਕ ਨੂੰ ਉਸ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਕੀ ਉਸਨੂੰ ਜਵਾਬ ਤਾਂ ਦੇਣਾ ਹੀ ਚਾਹੀਦਾ ਹੈ;
ਜਾਂ ਫਿਰ ਕੀ ਇਹ ਚੰਗਾ ਨਹੀਂ ਹੈ ਕਿ ਉਹ ਲੇਖਕ ਕਿਸੇ ਦੇ ਪੜ੍ਹਨ ਵਾਸਤੇ ਭੇਜੇ ਹੀ ਨਾ ਅਤੇ ਆਪਣੇ
ਵਿਚਾਰ ਆਪਣੇ ਕੋਲ ਹੀ ਲਿਖ ਕੇ ਰੱਖੇ ?
ਤੁਸੀਂ ਤਾਂ ਸੱਭ ਸਮਝਦੇ ਹੋ ਕਿ ਇਹ ਗੁਰਦੁਆਰੇ ਦੀ ਸਟੇਜ ਤੇ ਹੈ ਨਹੀਂ ਕਿ ਪ੍ਰਚਾਰਕ ਨੇ ਗੁਰਮਤਿ
ਪ੍ਰਤੀ ਜੋ ਮਰਜੀ ਬੋਲ ਦਿਤਾ ਪਰ ਕੋਈ ਸਿੱਖ ਉਸ ਕੋਲੋ ਸਵਾਲ ਨਹੀਂ ਪੁੱਛ ਸਕਦਾ । ਜੇ ਕਦੀ ਕੋਈ ਸਿੱਖ
ਜਾਣਕਾਰੀ ਲੈਣ ਦੀ ਹਿੰਮਤ ਕਰ ਹੀ ਬੈਠੇ ਤਾਂ ਉਸਨੂੰ “ਬਹਿਸ” ਕਰਦਾ ਆਖਕੇ ਚੁੱਪ ਕਰਵਾ ਦਿਤਾ ਜਾਂਦਾ
ਹੈ ।
ਆਪਣੇ ਵਿਚਾਰ ਦੇਣ ਲਈ ਧੰਨਵਾਦ । ਫਿਰ ਕਿਤੇ ਆਪ ਜੀ ਦੇ ਵਿਚਾਰ ਜਾਣਨ ਦੀ ਜਰੂਰਤ ਹੋਈ ਤਾਂ ਆਪ ਜੀ
ਨੂੰ ਖੇਚਲ ਦੇਵਾਂਗਾ ।
ਸਤਿਕਾਰ ਸਹਿਤ,
ਗੁਰਸ਼ਰਨ ਸਿੰਘ ਕਸੇਲ
(05/08/13)
ਸੰਤੋਖ ਸਿੰਘ
ਪਿਆਰੇ ਸ. ਗੁਰਸ਼ਰਨ ਸਿੰਘ ਕਸੇਲ ਜੀ:
“ਉਸ ਵਿਚ ਮਸਕੀਨ ਜੀ ਨੇ ਦੱਸਿਆ ਸੀ ਕਿ “ਅਨੰਦ” ਮਨੁੱਖ ਦੀ ਆਤਮਾ ਨੂੰ ਮਿਲਦਾ ਹੈ ਅਤੇ
“ਸੁੱਖ” ਸਰੀਰ ਨੂੰ ਮਿਲਦਾ ਹੈ । ਜਿਹੜਾ ਕੁਝ ਪਲ ਲਈ ਹੁੰਦਾ ਹੈ । “ਸੁਖ” “ਦੁੱਖ” ਵਿਚ ਵੀ ਬਦਲ
ਜਾਂਦਾ ਹੈ ”। ਵਾਲ਼ੀਆ ਦੋ ਲਾਈਨਾਂ ਭੇਜ ਕੇ ਮੇਰੇ ਗਿਆਨ ਵਿੱਚ ਵਾਧਾ ਕੀਤਾ ਹੈ।
ਗਿਆਨੀ ਸੰਤ ਸਿੰਘ ਮਸਕੀਨ ਜੀ ਆਪਣੇ ਸਮੇ ਦੇ ਪ੍ਰਸਿਧ ਪ੍ਰਚਾਰਕ ਸਨ। ਉਹਨਾਂ ਨੇ ਜੋ ਦੋਹਾਂ
ਸ਼ਬਦਾਂ ਵਿੱਚ ਫਰਕ ਦੱਸਿਆ ਹੈ ਉਸ ਨੂੰ ਗ਼ਲਤ ਆਖ ਸਕਣ ਦਾ ਮੇਰੇ ਕੋਲ਼ ਕੋਈ ਅਖ਼ਤਿਆਰ ਨਹੀਂ ਹੈ। ਮੈਂ
ਉਹਨਾਂ ਦੀ ਰਸਨਾ ਤੋਂ ਅਜਿਹਾ ਵਿਖਿਆਨ ਨਹੀਂ ਸੀ ਸੁਣ ਸਕਿਆ। ਹੁਣ ਆਪ ਜੀ ਵੱਲੋਂ ਭੇਜੇ ਇਸ ਵਾਕ ਤੋਂ
ਮੈਨੂੰ ਦੋਹਾਂ ਵਿਚਲੇ ਦੇ ਫਰਕ ਦੀ ਸਮਝ ਆ ਗਈ ਹੈ।
ਆਸ ਹੈ ਕਿ ਆਪ ਜੀ ਵਰਗੇ ਕਿਰਤੀ ਸਿੱਖਾਂ ਪਾਸ ਅਜਿਹੀਆਂ ਪੁੱਛਾਂ, ਜਿਨ੍ਹਾਂ ਦਾ ਪਹਿਲਾਂ ਹੀ ਆਪ ਜੀ
ਨੂੰ ਗਿਆਨ ਹੈ, ਵਾਸਤੇ ਸਮਾ ਨਹੀਂ ਹੋਵੇਗਾ। ਮੇਰੇ ਪਾਸ ਤਾਂ ਸਮੇ ਤੋਂ ਬਿਨਾ ਹੋਰ ਕੁੱਝ ਵੀ ਨਹੀਂ
ਪਰ ਕਿਸੇ ਬਹਿਸ ਵਿੱਚ ਉਲ਼ਝਣ ਦੀ ਸ਼ਕਤੀ ਮੇਰੇ ਪਾਸ ਨਹੀਂ ਹੈ; ਸਮਾ ਤਾ ਭਾਵੇਂ ਚੌਵੀ ਘੰਟੇ ਤੇ ਸੱਤੇ
ਦਿਨ ਹੀ ਹਨ।
ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਆਪ ਜੀ ਨੂੰ ਇਹਨਾਂ ਦੋਹਾਂ ਸ਼ਬਦਾਂ ਬਾਰੇ ਮਸਕੀਨ ਜੀ ਦੀ ਕਿਸੇ ਕਥਾ
ਤੋਂ ਪਹਿਲਾਂ ਹੀ ਗਿਆਨ ਹੋ ਗਿਆ ਹੋਇਆ ਸੀ। ਪਤਾ ਨਹੀਂ ਆਪ ਜੀ ਨੇ ਫਿਰ ਮੇਰੇ ਵਰਗੇ ਸਾਧਾਨ ਬੰਦੇ
ਤੋਂ ਅਜਿਹੀ ਜਾਣਕਾਰੀ ਲੈਣ ਵਾਸਤੇ ਕਿਉਂ ਏਨਾ ਸਮਾ ਖ਼ਰਚਿਆ! ਪਹਿਲੀ ਚਿੱਠੀ ਵਿੱਚ ਹੀ ਤੁਸੀਂ ਮੈਨੂੰ
ਇਹ ਗਿਆਨ ਬਖ਼ਸ਼ ਕੇ ਮੇਰੀ ਜਾਣਕਰੀ ਵਿੱਚ ਵਾਧਾ ਕਰਨ ਦੇ ਨਾਲ਼ ਨਾਲ਼ ਆਪਣਾ ਕੀਮਤੀ ਸਮਾ ਵੀ ਬਚਾ ਸਕਦੇ
ਸੀ।
ਸ਼ੁਭਚਿੰਤਕ
ਸੰਤੋਖ ਸਿੰਘ
(05/08/13)
ਸਰਵਜੀਤ ਸਿੰਘ
ਜਥੇਦਾਰ
ਅਵਤਾਰ ਸਿੰਘ ਮੱਕੜ ਜੀ,
ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਮਿਤੀ:- 5 ਅਗਸਤ , 2013
ਵਿਸ਼ਾ :- ਨਾਨਕਸ਼ਾਹੀ ਕੈਲੰਡਰ
ਜਥੇਦਾਰ ਅਵਤਾਰ ਸਿੰਘ ਮੱਕੜ ਜੀ, ਸਭ ਤੋਂ ਪਹਿਲਾ ਤਾਂ ਆਪ ਦੇ 18 ਜੁਲਾਈ ਵਾਲੇ ਅਖ਼ਬਾਰੀ ਬਿਆਨ,
“ਨਾਨਕਸ਼ਾਹੀ ਕੈਲੰਡਰ ਵਿਚ ਕੋਈ ਸੋਧ ਨਹੀ ਕੀਤੀ ਜਾਵੇਗੀ”, ਲਈ ਧੰਨਵਾਦ ਕਰਦਾ ਹਾਂ ਜਿਸ ਰਾਹੀਂ
ਤੁਸੀਂ ਆਮ ਸੰਗਤਾਂ ਦਾ ਭੁਲੇਖਾ ਵੀ ਦੂਰ ਕਰ ਦਿੱਤਾ ਹੈ ਕਿ ਅਕਾਲ ਤਖਤ ਦਾ ਮੁਖ ਸੇਵਾਦਾਰ ਸਰਬਉੱਚ
ਨਹੀ ਸਗੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੀ ਸਰਬਉੱਚ ਹੈ। ਜਾਗਰੂਕ ਸੰਗਤਾਂ
ਨੂੰ ਤਾਂ ਪਹਿਲਾ ਹੀ ਪਤਾ ਹੈ ਕਿ ਅਕਾਲ ਤਖਤ ਦਾ ਮੁੱਖ ਸੇਵਾਦਾਰ ਸ਼੍ਰੋਮਣੀ ਕਮੇਟੀ ਦਾ ਤਨਖ਼ਾਦਾਰ
ਮੁਲਾਜ਼ਮ ਹੈ ਅਤੇ ਉਹ ਪ੍ਰਧਾਨ ਦੇ ਹੁਕਮ ਤੋਂ ਬਿਨਾ ਆਪ ਨਾ ਤਾਂ ਕੁਝ ਬੋਲ ਸਕਦਾ ਹੈ ਅਤੇ ਨਾ ਹੀ ਕੁਝ
ਸੋਚ ਸਕਦਾ ਹੈ। 17 ਜੁਲਾਈ ਦੀਆਂ ਅਖ਼ਬਾਰਾਂ `ਚ ਗਿਆਨੀ ਗੁਰਬਚਨ ਸਿੰਘ ਜੀ ਦਾ ਬਿਆਨ “ਕੈਲੰਡਰ
ਕੋਈ ਗੁਰਬਾਣੀ ਨਹੀ, ਇਸ ਨੂੰ ਦੁਬਾਰਾ ਵੀ ਸੋਧਿਆ ਜਾ ਸਕਦਾ ਹੈ” ਪਰ ਆਪ ਜੀ ਦੇ 18 ਜੁਲਾਈ ਦੇ
ਬਿਆਨ ਪਿਛੋਂ ਗਿਆਨੀ ਗੁਰਬਚਨ ਸਿੰਘ ਜੀ ਕਹਿ ਰਹੇ ਹਨ ਕਿ, “ਸੋਧੇ ਹੋਏ ਕੈਲੰਡਰ ਤੇ ਕੋਈ ਕਿੰਤੂ
ਨਹੀਂ ਕਰਨਾ ਚਾਹੀਦਾ, ਇਹ ਕੈਲੰਡਰ ਸਰਵ ਪ੍ਰਵਾਨਿਤ ਹੈ” । ਪਤਾ ਨਹੀ ਰਾਤੋਂ ਰਾਤ ਬਿਨਾ ਕਿਸੇ
ਸੋਧ ਦੇ ਹੀ ਉਹ ਕੈਲੰਡਰ ਸਰਵ ਪ੍ਰਵਾਨਿਤ ਕਿਵੇਂ ਹੋ ਗਿਆ ਜਿਸ ਬਾਰੇ 17 ਜੁਲਾਈ ਨੂੰ ਗਿਆਨੀ ਗੁਰਬਚਨ
ਸਿੰਘ ਜੀ ਨੇ ਆਪ ਕਿਹਾ ਸੀ, “ਨਾਨਕ ਸ਼ਾਹੀ ਕੈਲੰਡਰ `ਚ ਸੋਧਾਂ ਕਰਨ ਸਬੰਧੀ ਮਜ਼ਬੂਰੀਆਂ ਦਾ
ਖੁਲਾਸਾ ਕਰਨ ਨਾਲ ਹੋਵੇਗੀ ਸਿੱਖ ਕੌਮ ਦੀ ਬਦਨਾਮੀ”। ਖੈਰ! ਇਹ ਤਾਂ ਅੰਦਰੂਨੀ ਗੱਲਾ ਹਨ
ਜਿਨ੍ਹਾਂ ਬਾਰੇ ਤੁਸੀਂ ਵਧੇਰੇ ਜਾਣਦੇ ਹੋ। ਸੰਗਤਾਂ ਤਾਂ ਇਹ ਜਾਣਦੀਆਂ ਹਨ ਕਿ ਜਦੋਂ ਵੀ ਕਿਸੇ ਨੇ
ਕੁਝ ਸੋਚਣ/ਬੋਲਣ ਦੀ ਗਲਤੀ ਕੀਤੀ ਹੈ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ‘ਪਹਿਲਾ ਅਸਤੀਫ਼ਾ
ਪਾਛੇ ਇਸ਼ਨਾਨ’ ਦਾ ਸਿਧਾਂਤ ਲਾਗੂ ਕਰ ਦਿੱਤਾ ਹੈ।
17 ਜੁਲਾਈ ਦੀਆਂ ਅਖ਼ਬਾਰਾਂ `ਚ ਗਿਆਨੀ ਗੁਰਬਚਨ ਸਿੰਘ ਜੀ ਦਾ ਬਿਆਨ “ਕੈਲੰਡਰ ਕੋਈ ਗੁਰਬਾਣੀ
ਨਹੀ, ਇਸ ਨੂੰ ਦੁਬਾਰਾ ਵੀ ਸੋਧਿਆ ਜਾ ਸਕਦਾ ਹੈ” ਪੜ੍ਹ ਕੇ ਤਾਂ ਅਜੇਹਾ ਮਹਿਸੂਸ ਹੋਇਆ ਸੀ ਕਿ
ਜੇ ਅਕਾਲ ਤਖਤ ਦਾ ਮੁੱਖ ਸੇਵਾਦਾਰ ਵੀ ਮੰਨਦਾ ਹੈ ਕਿ 2010 ਵਿਚ ਸੋਧੇ ਗਏ ਕੈਲੰਡਰ `ਚ ਮੁੜ ਸੋਧਾਂ
ਕਰਨ ਦੀ ਜ਼ਰੂਰਤ ਹੈ ਤਾਂ ਹੁਣ ਆਪੂ ਸਹੇੜੇ ਇਸ ਮਸਲੇ ਦਾ ਹੱਲ ਹੋ ਜਾਵੇਗਾ। ਤੁਹਾਡੇ 18 ਜੁਲਾਈ ਦੇ
ਬਿਆਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅਕਾਲ ਤਖਤ ਦਾ ਮੁਖ ਸੇਵਾਦਾਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ
ਕਮੇਟੀ ਦਾ ਤਨਖ਼ਾਦਾਰ ਮੁਲਾਜ਼ਮ ਹੈ। ਉਂਝ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਿਖਤੀ ਤੌਰ ਤੇ ਵੀ
ਮੰਨ ਚੁੱਕੀ ਹੈ ਕਿ, “ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਜੀ ਦੀ ਨਿਯੁਕਤੀ ਅਤੇ ਤਨਖਾਹ
ਦੇ ਅਧਿਕਾਰ ਅੰਤ੍ਰਿੰਗ ਕਮੇਟੀ ਪਾਸ ਹਨ”। (ਪੱਤਰ ਨੂੰ 60148 ਮਿਤੀ 9-11-2011) ਆਪਣੇ ਬਿਆਨ ਰਾਹੀ
ਵੀ ਇਹ ਗੱਲ ਸਪੱਸ਼ਟ ਕਰਨ ਲਈ ਆਪ ਜੀ ਦਾ ਇਕ ਵੇਰ ਫੇਰ ਧੰਨਵਾਦ।
ਜਥੇਦਾਰ ਅਵਤਾਰ ਸਿੰਘ ਜੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਣ ਅਤੇ ਦੋ ਮੈਂਬਰੀ
ਕੈਲੰਡਰ ਕਮੇਟੀ ਦਾ ਮੁਖੀ ਹੋਣ ਦੇ ਨਾਤੇ ਇਹ ਪੱਤਰ ਆਪ ਜੀ ਨੂੰ ਸੰਬੋਧਨ ਕਰਕੇ ਲਿਖ ਰਿਹਾ ਹਾਂ।
ਮੈਨੂੰ ਪੂਰੀ ਆਸ ਹੈ ਕਿ ਆਪ ਜੀ ਇਸ ਪੱਤਰ ਦਾ ਜਵਾਬ ਜਰੂਰ ਦਿਓਗੇ ਕਿਉਂਕਿ ਹੁਣ ਤੁਸੀਂ ਇਸ ਪੱਤਰ ਦਾ
ਜਵਾਬ ਦੇਣ ਦੀ ਜਿੰਮੇਵਾਰੀ ਕਿਸੇ ਹੋਰ ਤੇ ਸੁੱਟ ਹੀ ਨਹੀਂ ਸਕਦੇ।
1. ਜਥੇਦਾਰ ਅਵਤਾਰ ਸਿੰਘ ਜੀ, 18 ਜੁਲਾਈ ਦੇ ਅਖ਼ਬਾਰੀ ਬਿਆਨ ਮੁਤਾਬਕ ਆਪ ਨੇ ਪਿਛਲੇ 3 ਸਾਲ ਤੋਂ
ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੱਲੋਂ ਇਤਰਾਜ਼ ਕਰਨ ਨੂੰ ਤਾਂ ਦੋ
ਚਾਰ ਰੌਲਾ ਪਾਉਣ ਵਾਲੇ ਦੱਸਿਆ ਹੈ। ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕਿ 2010 ਵਿਚ ਕੀਤੀਆਂ ਗਈ
ਸੋਧਾਂ ਕਿਸ ਦੇ ਕਹਿਣ ਤੇ ਕੀਤੀਆਂ ਗਈਆਂ ਸਨ? ਉਹ ਕੌਣ ਸਨ ਜਿਨ੍ਹਾਂ ਨੇ ਸ਼੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਨੂੰ, 2003 ਵਿੱਚ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਅਤੇ ਪੰਥ ਵੱਲੋਂ ਪ੍ਰਵਾਨ ਕੀਤੇ
ਗਏ ਕੈਲੰਡਰ `ਚ ਸੋਧਾ ਕਰਨ ਲਈ ਮਜਬੂਰ ਕੀਤਾ ਸੀ?
2. ਆਪ ਜੀ ਦੇ ਬਚਨ, “ਸਿੱਖਾਂ ਦੀ ਕਿਸੇ ਵੀ ਠੋਸ ਜਥੇਬੰਦੀ ਨੇ ਇਸ ਕੈਲੰਡਰ `ਚ ਸੋਧ ਕਰਨ ਦੀ ਮੰਗ
ਨਹੀ ਕੀਤੀ”। ਪ੍ਰਧਾਨ ਜੀ, ਜੇ ਤੁਸੀਂ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ, ਅਮੈਰਕਿਨ ਗੁਰਦਵਾਰਾ
ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਦਿ ਨੂੰ ਵੀ ਸਿੱਖਾਂ ਦੀਆ ਠੋਸ
ਜਥੇਬੰਦੀਆਂ ਨਹੀ ਮੰਨਦੇ ਤਾਂ ਆਪਣੀਆਂ ਠੋਸ ਜਥੇਬੰਦੀਆਂ ਦੀ ਸੂਚੀ ਪੇਸ਼ ਕਰਨ ਦੀ ਕ੍ਰਿਪਾਲਤਾ ਕਰੋ ਜੀ
ਤਾਂ ਜੋ ਦੇਸ ਵਿਦੇਸ਼ ਦੀਆਂ ਸੰਗਤਾਂ ਇਹ ਜਾਣ ਸਕਣ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ
ਪ੍ਰਧਾਨ ਦੀ ਨਜ਼ਰ `ਚ ਕਿਹੜੀ-ਕਿਹੜੀ ਜਥੇਬੰਦੀ ਸਿੱਖਾਂ ਦੀ ਠੋਸ ਜਥੇਬੰਦੀ ਹੈ।
3. ਜਥੇਦਾਰ ਜੀ, ਇਹ ਜਾਣਕਾਰੀ ਦੇਣ ਦੀ ਖੇਚਲ ਕਰੋ ਕਿ 7 ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ (ਸਾਲ
ਦੇ 354 ਦਿਨ) ਅਤੇ ਬਾਕੀ ਸੂਰਜੀ ਕੈਲੰਡਰ ਮੁਤਾਬਕ ( ਸਾਲ ਦੇ 365 ਦਿਨ) ਮਨਾਉਣ ਨਾਲ ਇਹ ਕੈਲੰਡਰ
ਸਰਵ ਪ੍ਰਵਾਨਿਤ ਕਿਵੇਂ ਹੋ ਗਿਆ? ਕੀ ਸਾਰੇ ਦਿਹਾੜੇ ਇਕ ਸਿਸਟਮ ਅਨੁਸਾਰ ਨਹੀ ਮਨਾਏ ਜਾ ਸਕਦੇ?
4. ਜਥੇਦਾਰ ਅਵਤਾਰ ਸਿੰਘ ਜੀ, ਕੀ ਇਹ ਸੱਚ ਨਹੀ ਕਿ ਗੁਰੂ ਕਾਲ ਵੇਲੇ ਪ੍ਰਚੱਲਤ (ਸੂਰਜੀ ਸਿਧਾਂਤ)
ਕੈਲੰਡਰ `ਚ 1964 ਵਿੱਚ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਨੂੰ ਸ਼੍ਰੋਮਣੀ ਗੁਰਦਵਾਰਾ
ਪ੍ਰਬੰਧਕ ਕਮੇਟੀ ਨੇ ਪ੍ਰਵਾਨ ਕੀਤਾ ਹੈ? ਇਸਦਾ ਕੀ ਕਾਰਨ ਹੈ ਕਿ 1964 ਵਿਚ ਹਿੰਦੂ ਵਿਦਵਾਨਾਂ
ਵੱਲੋਂ ਕੀਤੀ ਗਈ ਸੋਧ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਵਾਨ ਕਰਦੀ ਹੈ ਪਰ 2003 `ਚ
ਸਿੱਖ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਨੂੰ ਰੱਦ ਕਰਦੀ ਹੈ। ਜਥੇਦਾਰ ਮੱਕੜ ਜੀ, ਇਹ ਸਪੱਸ਼ਟ ਕਰੋ ਕਿ
ਹੁਣ ਜਦੋਂ ਹਿੰਦੂ ਵਿਦਵਾਨ ਆਪਣੇ ਕੈਲੰਡਰ `ਚ ਸੋਧ ਕਰਨਗੇ ਤਾਂ ਕੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ
ਕਮੇਟੀ ਪ੍ਰਵਾਨ ਕਰੇਗੀ ਜਾਂ ਨਹੀ?
5. ਜਥੇਦਾਰ ਅਵਤਾਰ ਸਿੰਘ ਜੀ, ਦੁਨੀਆਂ ਨੂੰ 1582 ਵਿੱਚ ਸਮਝ ਆ ਗਈ ਸੀ ਕਿ ਸਾਲ ਦੀ ਲੰਬਾਈ
(365.25 ਦਿਨ) ਕੁਦਰਤੀ ਸਾਲ ਦੀ ਲੰਬਾਈ (365.5 ਘੰਟੇ 48 ਮਿੰਟ 45 ਸੈਕਿੰਡ) ਤੋਂ ਲੱਗ ਭੱਗ ਸਵਾ
ਗਿਆਰਾਂ ਮਿੰਟ ਵੱਧ ਹੈ। ਹੁਣ ਤੁਸੀਂ ਇਹ ਜਾਣਕਾਰੀ ਦਿਓ ਇਹ ਗੱਲ ਸ਼੍ਰੋਮਣੀ ਕਮੇਟੀ ਨੂੰ ਕਦੋਂ ਸਮਝ
ਆਵੇਗੀ, ਜਿਨ੍ਹਾਂ ਦੇ ਸਾਲ ਦੀ ਲੰਬਾਈ (365.2563 ਦਿਨ) ਕੁਦਰਤੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ
ਹੈ?
6. ਪੰਜਾਬ ਦੇ ਸ਼ਹਿਰਾਂ ਅਤੇ ਕਸਬਿਆਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ
ਬਕਾਇਦਾ ਮਤੇ ਪਾਸ ਕਰ ਰਹੀਆਂ ਹਨ, ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ, ਅਮੈਰਕਿਨ ਗੁਰਦਵਾਰਾ
ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਦੁਨੀਆਂ ਭਰ ਦੀਆਂ ਸਿੱਖ
ਜਥੇਬੰਦੀਆਂ ਸਮੇਂ-ਸਮੇਂ ਪੱਤਰ ਲਿਖਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਆਪ ਨੇ ਆਪਣੇ 17 ਜੁਲਾਈ ਦੇ
ਬਿਆਨ `ਚ ਦੋ-ਚਾਰ ਰੋਲਾਂ ਪਾਉਣ ਵਾਲੇ ਦੱਸਿਆ ਹੈ। ਹੁਣ ਤਾਂ ਤਖਤ ਦਮਦਮਾ ਸਾਹਿਬ ਦਾ ਮੁੱਖ ਸੇਵਾਦਾਰ
ਵੀ ਖੁਲ ਕੇ ਕਹਿ ਰਿਹਾ ਹੈ ਕੇ “ਮੈਂ ਸੋਧੇ ਹੋਏ ਕੈਲੰਡਰ ਨੂੰ ਨਹੀਂ ਮੰਨਦਾ”। ਜਥੇਦਾਰ
ਮੱਕੜ ਜੀ, ਹੁਣ ਗਿਆਨੀ ਬਲਵੰਤ ਸਿੰਘ ਨੰਦਗੜ ਨੂੰ ਕਿਸ ਸ਼੍ਰੇਣੀ `ਚ ਸ਼ਾਮਲ ਕਰੋਗੇ?
7. ਅਕਾਲ ਤਖਤ ਸਾਹਿਬ ਤੇ ਪੰਜ ਮੁਖ ਸੇਵਾਦਾਰ ਦੀ 30 ਦਸੰਬਰ 2009 ਨੂੰ ਹੋਈ ਇਕੱਤਰਤਾ `ਚ ਪਾਸ
ਕੀਤੇ ਗਏ ਮਤੇ ਨੰਬਰ 1 (ਦਫ਼ਤਰੀ ਨੰਬਰ ਅ:3/09/3570) ਮੁਤਾਬਕ ਤੁਹਾਡੀ ਪ੍ਰਧਾਨਗੀ ਵਾਲੀ ਦੋ
ਮੈਂਬਰੀ ਕਮੇਟੀ ਨੇ ਤਿੰਨ ਗੁਰਪੁਰਬ ਪੁਰਾਤਨਤਾ ਮੁਤਾਬਕ ਮਨਾਉਣ ਦੀ ਸ਼ਿਫਾਰਸ਼ ਕੀਤੀ ਸੀ ਅਤੇ ਪੰਜ ਮੁਖ
ਸੇਵਾਦਾਰਾਂ ਨੇ ਤਿੰਨ ਗੁਰਪੁਰਬ ਪੁਰਾਤਨਤਾ ਮੁਤਾਬਕ ਮਨਾਉਣ ਨੂੰ ਪ੍ਰਵਾਨਗੀ ਦਿੱਤੀ ਸੀ। ਗੁਰੂ ਅਰਜਨ
ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਪੁਰਾਤਨਤਾ ਮੁਤਾਬਕ ਮਨਾਉਣ ਦੀ, ਨਾ ਤਾਂ ਦੋ ਮੈਂਬਰੀ ਕਮੇਟੀ ਨੇ
ਸ਼ਿਫਾਰਸ਼ ਕੀਤੀ ਸੀ ਅਤੇ ਨਾ ਹੀ ਪੰਜ ਸਿੰਘ ਸਾਹਿਬ ਨੇ ਪ੍ਰਵਾਨਗੀ ਦਿੱਤੀ ਸੀ। ਪ੍ਰਧਾਨ ਜੀ, ਇਹ
ਜਾਣਕਾਰੀ ਦੇਣ ਦੀ ਖੇਚਲ ਕਰੋ ਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ਼ ਕਿਸ ਨੇ, ਕਿਓ
ਅਤੇ ਕਿਸ ਅਧਿਕਾਰ ਨਾਲ ਬਦਲੀ ਕੀਤੀ ਹੈ?
8. ਜਥੇਦਾਰ ਅਵਤਾਰ ਸਿੰਘ ਜੀ, ਤੁਹਾਡੇ ਸਮੇਤ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ ਅਤੇ
ਗਿਆਨੀ ਤਰਲੋਚਨ ਸਿੰਘ ਜੀ ਨੇ 13 ਮਾਰਚ ਦੀ ਰਾਤ ਨੂੰ ਦਿੱਲੀ ਵਿਖੇ ਕੈਲੰਡਰ ਜਾਰੀ ਕਰਨ ਸਮੇ,
ਬਾਰ-ਬਾਰ ਇਹ ਕਿਹਾ ਸੀ ਕਿ “ਸਾਡੇ ਕੋਲ ਪੰਜ ਸਿੰਘ ਸਾਹਿਬ ਦੇ ਦਸਤਖ਼ਤ ਮੌਜੂਦ ਹਨ, ਜਿਸ ਨੇ ਵੇਖਣੇ
ਹੋਣ ਵੇਖ ਸਕਦਾ ਹੈ”। ਜਥੇਦਾਰ ਮੱਕੜ ਜੀ, ਬੇਨਤੀ ਹੈ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਜਾਣਕਾਰੀ
ਲਈ ਉਹ ਪੱਤਰ/ਹੁਕਮਨਾਮਾ ਪੇਸ਼ ਕੀਤਾ ਜਾਵੇ ਜਿਸ ਉਪਰ, 4 ਗੁਰਪੁਰਬ ਚੰਦ ਦੇ ਸਾਲ ਮੁਤਾਬਕ (ਸਾਲ ਦੇ
ਦਿਨ 354) ਅਤੇ ਸੰਗਰਾਦਾਂ ਪੁਰਾਤਨਤਾ ਮੁਤਾਬਕ (ਦ੍ਰਿਕਗਿਣਤ ਸਿਧਾਂਤ ਮੁਤਾਬਕ-ਸੂਰਜ ਦੇ ਨਵੀਂ ਰਾਸ਼ੀ
`ਚ ਪ੍ਰਵੇਸ਼ ਕਰਨ ਵੇਲੇ) ਕਰਨ ਦੀ ਪ੍ਰਵਾਨਗੀ ਲਈ ਪੰਜ ਤਖਤ ਸਾਹਿਬ ਦੇ ਮੁਖ ਸੇਵਾਦਾਰਾਂ ਦੇ ਦਸਤਖ਼ਤ
ਮੌਜੂਦ ਹਨ।
ਜਥੇਦਾਰ ਅਵਤਾਰ ਸਿੰਘ ਜੀ, ਮੈਨੂੰ ਪੂਰੀ ਆਸ ਹੈ ਕਿ ਆਪ ਜੀ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਜਾਣਕਾਰੀ
ਲਈ ਉਪ੍ਰੋਕਤ ਸਵਾਲਾਂ ਦੇ ਜਵਾਬ ਦੇ ਕੇ ਸੁਹਿਰਦਤਾ ਅਤੇ ਜਿੰਮੇਵਾਰੀ ਦਾ ਸਬੂਤ ਦਿਓਗੇ ।
ਸਤਿਕਾਰ ਸਹਿਤ
ਸਰਵਜੀਤ ਸਿੰਘ
(05/08/13)
ਤੱਤ ਗੁਰਮਤਿ ਪਰਿਵਾਰ
ਪੁਜਾਰੀਆਂ ਦੇ ‘ਨਿਮਾਣੇ ਸਿੱਖ’
‘ਨਿਮਾਣੇ ਸਿੱਖਾਂ’ ਦੀ ਇਹ ਦੁਬਿਧਾ ਰੋਕ ਰਹੀ ਹੈ ਪੁਨਰਜਾਗਰਨ ਲਹਿਰ ਦਾ ਰਸਤਾ
ਸੰਸਾਰ
ਦੇ ਲਗਭਗ ਹਰ ਪ੍ਰਮੁੱਖ ਮੱਤ ਨੂੰ ਸਮੇਂ ਨਾਲ ਪੁਜਾਰੀਵਾਦੀ ਤਾਕਤਾਂ ਨੇ ਆਪਣੀ ਗ੍ਰਿਫਤ ਵਿਚ ਲੈ ਰੱਖਿਆ
ਹੈ ਅਤੇ ਮੌਕਾ ਪਾਉਂਦੇ ਹੀ ਇਨ੍ਹਾਂ ਮਤਾਂ ਦੇ ਫਲਸਫੇ ਨੂੰ ਪੁਜਾਰੀਵਾਦ ਰਾਹੀਂ ਮਿਲਗੋਭਾ ਜਾਂ ਗੰਧਲਾ
ਕਰ ਦਿਤਾ ਹੈ। ਸੋ ਵਿਸ਼ਵ ਵਿਚ ਧਰਮ ਦੇ ਨਾਮ ਹੇਠ ਪ੍ਰਚਲਤ ਬਹੁਤੇ ਮੱਤਾਂ ਦਾ ਪੁਜਾਰੀਵਾਦ ਇਕ ਅਨਿਖੜਵਾਂ
ਅੰਗ ਬਣ ਚੁੱਕਾ ਹੈ। ਈਸਾਈਅਤ, ਇਸਲਾਮ ਅਤੇ ਬ੍ਰਾਹਮਣੀ ਮੱਤ ਦਾ ਮੌਜੂਦਾ ਫਲਸਫਾ ਅਤੇ ਵਿਵਹਾਰ ਇਸ ਦੀਆਂ
ਮੁੰਹ ਬੋਲਦੀਆਂ ਤਸਵੀਰਾਂ ਹਨ। ਸਿੱਖ ਮੱਤ ਇਸ ਪੱਖੋਂ ਕੁੱਝ ਵੱਖਰਾ ਹੈ ਕਿਉਂਕਿ ਇਸਦਾ ਮੂਲ ਫਲਸਫਾ
‘ਗੁਰਮਤਿ’ ਹੈ। ਗੁਰਮਤਿ ਦਾ ਮੂਲ ਸੋਮਾ ‘ਸ਼ਬਦ ਗੁਰੂ ਗ੍ਰੰਥ ਸਾਹਿਬ ਜੀ’ ਦਾ ਸਰੂਪ ਹੈ ਕਿਉਂਕਿ ਇਹ ਸੋਮਾ
ਆਪ ਨਾਨਕ ਸਰੂਪਾਂ ਦੀ ਦੇਖ-ਰੇਖ ਹੇਠ ਤਿਆਰ ਹੋਇਆ ਹੈ, ਸੋ ਇਸ ਵਿਚ ਪੁਜਾਰੀਵਾਦ ਨੂੰ ਕੋਈ ਮਾਨਤਾ ਨਹੀਂ
ਦਿਤੀ ਗਈ। ਉਲਟਾ ਪੁਜਾਰੀਵਾਦ ਨੂੰ ਡੰਕੇ ਦੀ ਚੋਟ ’ਤੇ ਮਨੁੱਖਤਾ ਲਈ ਘਾਤਕ ਮੰਨਦੇ ਹੋਏ ਨਕਾਰਿਆ ਗਿਆ
ਹੈ। ਮਿਸਾਲ ਲਈ:
ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥2॥ (ਪੰਨਾ 662)
ਜੇ
ਅੱਜ ਦਾ ਸਮਾਂ ਹੁੰਦਾ ਤਾਂ ਇਸ ਤਿੰਨਾਂ ਵਿਚ ਸਿੱਖ ਸਮਾਜ ਦੇ ਪੁਜਾਰੀਆਂ (ਜੱਥੇਦਾਰ, ਗ੍ਰੰਥੀ ਆਦਿ ਦਾ
ਨਾਮ ਵੀ ਜੁੜਿਆ ਹੁੰਦਾ)। ਇਹ ਤਾਂ ਹੈ ਸਿੱਖੀ ਦੇ ਫਲਸਫੇ ਦਾ ਪੱਖ। ਪਰ ਜੀਵਨ ਜਾਚ ਪੱਖੋਂ ਸਿੱਖ ਸਮਾਜ
ਦੀ ਤਸਵੀਰ ਬਹੁਤ ਵਿਗੜੀ ਹੋਈ ਹੈ। ਵਿਵਹਾਰਿਕ ਪੱਖੋਂ ਸਿੱਖ ਕੌਮ ਵੀ ਹੋਰ ਪ੍ਰਚਲਤਾਂ ਮੱਤਾਂ ਵਾਂਗ ਇਕ
ਪੁਜਾਰੀਵਾਦੀ ਮੱਤ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਬਾਬਾ ਨਾਨਕ ਵਲੋਂ ਸਮਝਾਏ ਅਸਲ ਧਰਮ ਦੇ ਮਾਰਗ
ਨੂੰ ਲਗਭਗ ਤਿਆਗ ਚੁੱਕੀ ਹੈ। ਇਹ ਸਿਧਾਂਤਕ ਪੱਖੋਂ ਵਿਗਾੜ ਕੁਝ ਸਮੇਂ ਦੀ ਦੇਣ ਨਹੀਂ, ਇਸ ਪਿੱਛੇ ਪੁਜਾਰੀਵਾਦੀ
ਤਾਕਤਾਂ ਦੀ ਲੰਮੀ ਮਿਹਨਤ ਅਤੇ ਸਾਜ਼ਸ਼ਾਂ ਹਨ। ਇਨ੍ਹਾਂ ਤਾਕਤਾਂ ਨੇ ਸਿੱਖਾਂ ਨੂੰ ਗੁਰਬਾਣੀ ਦੇ ਇਨਕਲਾਬੀ
ਸੁਨੇਹੇ ਤੋਂ ਦੂਰ ਰੱਖਣ ਲਈ ਬਹੁੱਪੱਖੀ ਯਤਨ ਕੀਤੇ। ਐਸਾ ਇਕ ਮੂਲ ਯਤਨ ਸੀ ਗੁਰਬਾਣੀ ਵਿਚਾਰ ਦੀ ਥਾਂ
ਇਸ ਦੇ ਤੋਤਾਰਟਨੀ ਪਾਠਾਂ ਦੀ ਰੁਚੀ ਭਾਰੂ ਕਰਨਾ। ਦੂਜਾ, ਗੁਰਬਾਣੀ ਦੀ ਕਾਟ ਲਈ ਪੁਜਾਰੀਵਾਦੀ ਸਾਹਿਤ
ਦੀ ਘੁਸਪੈਠ ਜਿਸ ਦੇ ਮੂਲ ਸੋਮੇ ਬਣੇ ਗੁਰਬਿਲਾਸ (ਖਾਸਕਰ ਗੁਰਬਿਲਾਸ ਪਾ: 6), ਜਨਮਸਾਖੀਆਂ, ਬਚਿਤ੍ਰ
ਨਾਟਕ ਆਦਿ। ਸਿਤਮ ਦੀ ਇੰਤਹਾਂ ਦੇਖੋ, ਗੁਰਦਵਾਰਿਆਂ ਵਿਚ ਲੰਮੇ ਸਮੇਂ ਤੋਂ ‘ਗੁਰਬਾਣੀ’ ਦੇ ਵਿਚਾਰਹੀਨ
ਅਤੇ ਤੋਤਾਰਟਨੀ ਪਾਠ ਹੋ ਰਹੇ ਹਨ ਪਰ ਗੁਰਬਿਲਾਸ ਪਾ:
6, ਸੂਰਜ ਪ੍ਰਕਾਸ਼ ਆਦਿ ਬ੍ਰਾਹਮਣੀ ਪ੍ਰਭਾਵ ਵਾਲੀਆਂ ਪੁਸਤਕਾਂ ਦੀ ਰੋਜ਼ਾਨਾ ਕਥਾ ਹੋ ਰਹੀ ਹੈ। ਕਹਿਣ
ਦਾ ਭਾਵ ਪੁਜਾਰੀਵਾਦ ਸਿੱਖ ਸਮਾਜ ’ਤੇ ਵੀ ਅਮਰਵੇਲ ਵਾਂਗੂ ਛਾਇਆ ਹੋਇਆ ਹੈ। ਭ੍ਰਿਸ਼ਟ ਹਾਕਮਾਂ ਦੀ ਸ਼ਹਿ
ਪੁਜਾਰੀਵਾਦ ਨੂੰ ਹੋਰ ਮਜ਼ਬੂਤ ਕਰਦੀ ਹੈ।
ਇਹ
ਨਹੀਂ ਕਿ ਇਸ ਪੁਜਾਰੀਵਾਦ ਦਾ ਪ੍ਰਛਾਵਾਂ ਉਤਾਰਨ ਲਈ ਕੋਈ ਯਤਨ ਨਹੀਂ ਹੋਏ। ਸਮੇਂ-ਸਮੇਂ ਤੇ ਪੁਜਾਰੀਵਾਦ
ਖਿਲਾਫ ਪੁਨਰਜਾਗਰਨ ਦੇ ਯਤਨ ਹੁੰਦੇ ਰਹੇ ਹਨ। ਪਰ ਇਹ ਤਾਕਤਾਂ ਚਲਾਕੀ ਨਾਲ ਰੂਪ ਵਟਾ ਕੇ ਕਦੋਂ ਹਾਵੀ
ਹੋ ਜਾਂਦੀਆਂ ਹਨ, ਸਮਝ ਨਹੀਂ ਪੈਂਦੀ। ਉਨੀਵੀਂ ਸਦੀ ਦੇ ਅੰਤ ਤੱਕ ਸਿੱਖ ਸਮਾਜ ਦੇ ਕੇਂਦਰ ’ਤੇ ਪੁਜਾਰੀਵਾਦ
ਪੂਰੀ ਤਰ੍ਹਾਂ ਭਾਰੂ ਹੋ ਚੁੱਕਾ ਸੀ। ਭ੍ਰਿਸ਼ਟ ਹਾਕਮਾਂ (ਅੰਗਰੇਜ਼ਾਂ) ਦੀ ਇਨ੍ਹਾਂ ਪੁਜਾਰੀਆਂ ਨੂੰ ਪੂਰੀ
ਸ਼ਹਿ ਸੀ ਅਤੇ ਇਹ ਹੱਦੋਂ ਵੱਧ ਮੰਦ ਕਰਮਾਂ ਤੇ ਉਤਰ ਆਏ। ਐਸੇ ਸਮੇਂ ਵਿਚ ਸਿੰਘ ਸਭਾ ਅਤੇ ਗੁਰਦੁਆਰਾ
ਸੁਧਾਰ ਲਹਿਰ ਦੇ ਰੂਪ ਵਿਚ ਪੁਨਰਜਾਗਰਨ ਦੇ ਕੁਝ ਸਫਲ ਯਤਨ ਹੋਏ। ਪਰ ਸਮੇਂ ਨਾਲ ਇਹ ਲਹਿਰਾਂ ਫੇਰ ਰਾਜਨੀਤਕਾਂ
(ਹਾਕਮਾਂ) ਦੇ ਹੱਥ ਵਿਚ ਚਲੀਆਂ ਗਈਆਂ ਅਤੇ ਗੁਰਦੁਆਰਾ ਐਕਟ ਆਦਿ ਰਾਹੀਂ ਸਿੱਖ ਸਮਾਜ ਦੇ ਕੇਂਦਰ ਤੇ
ਇਨ੍ਹਾਂ ਦਾ ਗਲਬਾ ਵੱਧਣ ਲੱਗਾ। ਵੱਡੀ
ਚਾਲਾਕੀ ਨਾਲ ਅਕਾਲ ਤਖਤ ਸਮੇਤ ਪੰਜ ਤਖਤਾਂ ਦੀ ਜੱਥੇਦਾਰੀ ਦੇ ਨਾਮ ਹੇਠ ਕੇਂਦਰੀ ਵਿਵਸਥਾ ਵਿਚ ਪੁਜਾਰੀਵਾਦ
ਨੂੰ ਮਜ਼ਬੂਤ ਕਰਨ ਦਾ ਪ੍ਰਬੰਧ ਇਕ ਨਵੇਂ ਰੂਪ ਵਿਚ ਕਰ ਲਿਆ ਗਿਆ। ਇਹ ਵਿਵਸਥਾ ਇਸ ਸਮੇਂ ਆਪਣੇ
ਨਿਵਾਣ ਦੀ ਚਰਮ ਸੀਮਾ ’ਤੇ ਹੈ ਅਤੇ ਨਿਤ ਨਵੇਂ ਪੁਜਾਰੀਵਾਦੀ ਜਲਵੇ ਵਿਖਾ ਰਹੀ ਹੈ।
ਇਸ
‘ਜੱਥੇਦਾਰੀ ਵਿਵਸਥਾ’ ਨੂੰ ਅਕਾਲ ਤਖਤ ਤੇ ਹੋਰ ਤਖਤਾਂ ਪ੍ਰਤੀ ਅੰਨ੍ਹੀ ਸ਼ਰਧਾ ਦੇ ਨਾਮ ਹੇਠ ਸਿੱਖ ਮਾਨਸਿਕਤਾ
ਤੇ ਇਨ੍ਹਾਂ ਮਜ਼ਬੂਤ ਸਥਾਪਿਤ ਕਰ ਦਿਤਾ ਗਿਆ ਹੈ ਕਿ ਆਮ ਸਿੱਖ ਕੀ, ਵੱਡੇ ਸੁਚੇਤ ਮੰਨੇ ਜਾਂਦੇ ਸਿੱਖ
ਵੀ. ਕੌਮ ਦੀ ਹਰ ਸਮੱਸਿਆ ਦਾ ਹੱਲ ਇਸ ਭ੍ਰਿਸ਼ਟ ਵਿਵਸਥਾ ਵਿਚੋਂ ਭਾਲਦੇ ਹਨ। ਵਾਰ-ਵਾਰ ਨਿਰਾਸ਼ਤਾ ਦਾ
ਮੁੰਹ ਵੇਖਣ ਤੋਂ ਬਾਅਦ ਵੀ ਉਨ੍ਹਾਂ ਦਾ ਜ਼ਮੀਰ, ਸ਼ਰਧਾ ਤੇ ਬੋਝ ਤੋਂ ਮੁਕਤ ਹੋ ਕੇ ਨਹੀਂ ਸੋਚ ਸਕਦਾ।
ਇਸ ਲਈ ਜਦ ਵੀ ਕੋਈ ਨਵਾਂ ਮਸਲਾ ਸਾਹਮਣੇ ਆਉਂਦਾ ਹੈ, ਇਹ ਬੇਨਤੀਆਂ ਅਤੇ ਸਵਾਲਾਂ ਦਾ ਠੂਠਾ ਲੈ ਕੇ ਉਸੇ
ਪੁਜਾਰੀਵਾਦੀ ਵਿਵਸਥਾ ਦੇ ਦਰ ’ਤੇ ਪਹੁੰਚ ਜਾਂਦੇ ਹਨ ਅਤੇ ਉਨ੍ਹਾਂ ਨੂੰ ‘ਸੁਪਰੀਮ’ ਐਲਾਨਣ ਦੀ ਚਾਪਲੂਸੀ
ਤੱਕ ਉਤਰ ਆਉਂਦੇ ਹਨ।
ਇਸ
ਨਿਰਾਸ਼ਤਾ ਦੇ ਹਨੇਰੇ ਵਿਚ ਪੰਥ ਦੇ ਸੁਚੇਤ ਤਬਕੇ ਵਿਚੋਂ ਕੁਝ ਐਸੇ ਠੋਸ ਯਤਨ ਵੀ ਸਾਬਿਤ ਹੋਏ ਜਿਨ੍ਹਾਂ
ਨੇ ਬੜੀ ਸਪਸ਼ਟਤਾ, ਬੇਬਾਕੀ ਅਤੇ ਦ੍ਰਿੜਤਾ ਨਾਲ ਇਸ ਪੁਜਾਰੀਵਾਦੀ ਵਿਵਸਥਾ ਨੂੰ ਨਕਾਰਨ ਲਈ ਡੰਕੇ ਦੀ
ਚੋਟ ਨਾਲ ਆਪਣੀ ਗੱਲ ਲੋਕਾਂ ਸਾਹਮਣੇ ਰੱਖੀ। ਐਸੇ ਵਿਰਲੇ, ਪਰ ਠੋਸ ਯਤਨਾਂ ਨੇ ਇਕ ਵਾਰ ਤਾਂ ਪੁਜਾਰੀਵਾਦੀ
ਵਿਵਸਥਾ ਦੀ ਚੂਲ ਹੀ ਹਿਲਾ ਕੇ ਰੱਖ ਦਿਤੀ। ਅੱਜ ਦੇ ਸਮੇਂ ਵਿਚ ਸਿੱਖ ਸਮਾਜ ਵਿਚੋਂ ਜੋ ਇਸ ਪੁਜਾਰੀਵਾਦੀ
ਵਿਵਸਥਾ ਦਾ ਜੋ ਡਰ ਥੋੜਾ ਘੱਟਿਆ ਹੈ ਤਾਂ ਐਸੇ ਦ੍ਰਿੜ ਅਤੇ ਸਪਸ਼ਟ ਕਾਰਨਾਂ ਕਰਕੇ ਹੀ ਘਟਿਆ ਹੈ। ਨਹੀਂ ਤਾਂ, ਇਨ੍ਹਾਂ ਪੁਜਾਰੀਆਂ ਦੇ ਆਦੇਸ਼ਾਂ
ਨੂੰ ਤਾਂ ਗੁਰਬਾਣੀ ਤੋਂ ਵੀ ਵੱਧ ਮਾਨਤਾ ਸਿੱਖ ਸਮਾਜ ਵਿਚ ਦਿਤੀ ਜਾ ਚੁੱਕੀ ਸੀ (ਅੱਜ ਵੀ ਕਈਆਂ ਵਲੋਂ
ਦਿਤੀ ਜਾ ਰਹੀ ਹੈ)। ਜੋਗਿੰਦਰ ਸਿੰਘ ਜੀ ਸਪੋਕਸਮੈਨ ਦਾ
ਸਟੈਂਡ ਐਸੇ ਯਤਨਾਂ ਦੀ ਇਕ ਜ਼ਿੰਦਾ ਮਿਸਾਲ ਹੈ। ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਦੇ ਬਾਰੇ
ਜਾਰੀ ਕੀਤੇ ‘ਛੇਕੂ ਆਦੇਸ਼’ ਤੋਂ ਬਾਅਦ ਸਪਸੋਕਸਮੈਨ ਦੇ ਮੰਚ ਕਾਰਨ ਪੁਜਾਰੀਆਂ ਨੂੰ ਮੂੰਹ ਦੀ ਖਾਣੀ ਪਈ।
(ਚੇਤੇ ਰਹੇ ਐਸੇ ਸਮੇਂ ਵਿਚ ਪੰਥ ਦਾ ਸੁਚੇਤ ਤਬਕਾ ਮੰਨੇ ਜਾਂਦੇ ਮਿਸ਼ਨਰੀ ਕਾਲਜ ‘ਭਿੱਝੀ ਬਿੱਲੀ’ ਵਾਂਗੂ
ਪੁਜਾਰੀਆਂ ਦੇ ‘ਨਿਮਾਣੇ ਸਿੱਖ’ ਬਣ ਗਏ ਸਨ ਅਤੇ ਕਾਲਾ ਅਫਗਾਨਾ ਜੀ ਆਦਿ ਬਾਰੇ ‘ਅਛੂਤ’ ਵਰਗੇ ਸਪਸ਼ਟੀਕਰਨ
ਆਪਣੇ ਰਸਾਲਿਆਂ ਵਿਚ ਛਾਪਣ ਲਗ ਪਏ ਸਨ)। ਇਸ ਤੋਂ ਬੌਖਲਾਏ
ਪੁਜਾਰੀਆਂ ਨੇ ਸਪੋਕਸਮੈਨ ਦੇ ਮੰਚ ਨੂੰ ਖਤਮ ਕਰਨ ਦੇ ਮੰਦ ਮਕਸਦ ਨਾਲ ਜੋਗਿੰਦਰ ਸਿੰਘ ਜੀ (ਮੁੱਖ ਸੰਪਾਦਕ)
ਨੂੰ ਡਰਾਉਣ ਲਈ ਪੁਜਾਰੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ। ਪਰ ਜੋਗਿੰਦਰ ਸਿੰਘ ਜੀ ਨੇ ਐਸੇ ਸਮੇਂ
ਵਿਚ ਬਿਲਕੁਲ ਸਪਸ਼ਟਤਾ, ਨਿਡਰਤਾ, ਦ੍ਰਿੜਤਾ ਅਤੇ ਬੇਬਾਕੀ ਨਾਲ ਪੁਜਾਰੀਵਾਦ ਦੀ ਹੈਂਕੜ ਮੰਨਣ ਤੋਂ ਇਨਕਾਰ
ਕਰ ਦਿਤਾ। ਉਲਟਾ ਅਕਤੂਬਰ 2003 ਵਿਚ ਪੰਥ ਦੇ ਸਪਸ਼ਟ ਅਤੇ ਸੁਚੇਤ ਤਬਕੇ ਦੇ ਸਹਿਯੋਗ ਨਾਲ ਪੰਥਕ ਕਨਵੈਨਸ਼ਨ
ਨੂੰ ਸਫਲਤਾ ਪੂਰਵਕ ਪ੍ਰਵਾਨ ਚੜ੍ਹਾ ਕੇ ਪੁਜਾਰੀਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿਤਾ। ਜਦੋਂ ਤੜਫੇ ਹੋਏ
ਪੁਜਾਰੀਆਂ ਨੇ ਉਨ੍ਹਾਂ ਤੇ ‘ਛੇਕੂ ਕੂੜਨਾਮਾ’ ਜ਼ਾਰੀ ਕਰਨ ਦਾ ਮਨ ਬਣਾਇਆ ਤਾਂ ਉਨ੍ਹਾਂ ਵੱਡੀ ਦਲੇਰੀ
ਨਾਲ ਪ੍ਰੈਸ ਕਾਨਫਰਾਂਸ ਰਾਹੀਂ (ਹਮਖਿਆਲੀ ਵਿਦਵਾਨਾਂ ਦੇ ਸਹਿਯੋਗ ਨਾਲ) ਪੁਜਾਰੀਆਂ ਨੂੰ ਇਹ ਸਵਾਲ ਕਰਕੇ
ਉਂਨ੍ਹਾਂ ਦੇ ਤੋਤੇ ਉਡਾ ਦਿਤੇ
ਕਿ ਤੁਹਾਨੂੰ ਇਹ ਤਾਕਤਾਂ ਵਰਤਣ ਦਾ ਹੱਕ ਕਿਥੋਂ ਮਿਲਿਆ? ਉਨ੍ਹਾਂ ਨੇ ਸਵਾਲ ਕੀਤਾ ਕਿ ਤੁਹਾਡੀ ਇਸ ਵਿਵਸਥਾ
ਨੂੰ ‘ਗੁਰਮਤਿ, ਸਿੱਖ ਰਹਿਤ ਮਰਿਯਾਦਾ ਅਤੇ ਗੁਰਦਵਾਰਾ ਐਕਟ ਆਦਿ’ ਵਿਚ ਕਿੱਥੇ ਮਾਨਤਾ ਦਿਤੀ ਮਿਲਦੀ
ਹੈ? ਅੱਜ ਤੱਕ ਪੁਜਾਰੀ ਉਨ੍ਹਾਂ ਦੇ ਇਸ ਠੋਸ ਸਵਾਲ ਦਾ ਕੋਈ ਜਵਾਬ ਨਹੀਂ ਦੇ ਪਾਏ। ਪਰ ‘ਖਿਸਿਆਨੀ ਬਿੱਲੀ
ਖੰਭਾ ਨੌਚੇ’ ਵਾਂਗੂ ਇਨ੍ਹਾਂ ਨੇ ਪਹਿਲਾਂ ਜੋਗਿੰਦਰ ਸਿੰਘ ਜੀ ਖਿਲਾਫ ‘ਛੇਕੂ ਕੂੜਨਾਮਾ’ ਜ਼ਾਰੀ ਕੀਤਾ।
ਜੋਗਿੰਦਰ ਸਿੰਘ ਜੀ ਨੇ ਵੱਡੀ ਦਲੇਰੀ ਨਾਲ ਇਸ ਨੂੰ ਨਕਾਰਦੇ ਹੋਏ ਪੰਥਕ ਪੱਤਰਕਾਰੀ ਦੇ ਸਫਰ ਨੂੰ ਅੱਗੇ
ਵਧਾਉਣਾ ਜਾਰੀ ਰੱਖਿਆ। ‘ਰੋਜ਼ਾਨਾ ਸਪੋਕਸਮੈਨ’ ਦੇ ਰੂਪ ਵਿਚ ਉਨ੍ਹਾਂ ਨੇ ਜਦੋਂ ਪੰਥਕ ਪੱਤਰਕਾਰੀ ਦੇ
ਖੇਤਰ ਵਿਚ ਇਕ ਹੋਰ ‘ਮੀਲ ਪੱਥਰ’ ਗੱਡ ਦਿਤਾ ਤਾਂ ਪੁਜਾਰੀਵਾਦੀ ਵਿਵਸਥਾ ਦੇ ਸਰਪ੍ਰਸਤਾਂ ਦੇ ਹਿਰਦੇ
ਤੇ ਸੱਪ ਲੇਟ ਗਏ। ਉਨ੍ਹਾਂ ਨੇ ਬੌਖਲਾਹਟ ਵਿਚ ਪੁਜਾਰੀਵਾਦ ਦੀ ਨਵੀਂ ਮਿਸਾਲ ਕਾਇਮ ਕਰਦੇ ਹੋਏ ਇਕ ਅਖਬਾਰ
(ਰੋਜ਼ਾਨਾ ਸਪੋਕਸਮੈਨ) ਖਿਲਾਫ ‘ਕੂੜਨਾਮਾ’ ਜਾਰੀ ਕਰ ਦਿਤਾ। ਇਨ੍ਹਾਂ ਪੁਜਾਰੀਆਂ ਦੀ ਸਰਪ੍ਰਸਤ ਅਕਾਲੀ
ਸਰਕਾਰ ਨੇ ਇਸ ਕੂੜਨਾਮੇ ਦਾ ਅਸਰ ਕਬੂਲ ਕੇ ਇਸ ਅਖਬਾਰ ਨੂੰ ਇਸ਼ਤਿਹਾਰ ਦੇਣ ਤੇ ਰੋਕ ਲਗਵਾ ਕੇ ਲੋਕ-ਤਾਂਤਰਿਕ
ਕਦਰਾਂ-ਕੀਮਤਾਂ ਦੇ ਘਾਣ ਦੇ ਖੇਤਰ ਵਿਚ ਇਕ ਨਵੀਂ ਮਿਸਾਲ ਕਾਇਮ ਕੀਤੀ। ਪਰ ਜੋਗਿੰਦਰ ਸਿੰਘ ਜੀ ਸਪੋਕਸਮੈਨ
ਨਾ ਤਾਂ ਡੋਲੇ ਅਤੇ ਨਾ ਹੀ ਪੁਜਾਰੀਵਾਦੀ ਤਾਕਤਾਂ ਸਾਹਮਣੇ ਝੂਕੇ। ਦੂਜੀ ਤਰਫ, ਪੰਥ ਦੇ ਵੱਡੇ ਹਿੱਸੇ
ਨੇ ਪੁਜਾਰੀਆਂ ਦੇ ਇਸ ‘ਕੂੜਨਾਮੇ’ ਦਾ ਕੌਡੀ ਮੁੱਲ ਨਹੀਂ ਪਾਇਆ ਅਤੇ ਰੋਜ਼ਾਨਾ ਸਪੋਕਸਮੈਨ ਨੂੰ ਪੜ੍ਹਨਾ
ਜਾਰੀ ਰੱਖਿਆ।
ਇਹ
ਤਾਂ ਸੀ ਸਿੱਖ ਸਮਾਜ ਦੇ ਕੇਂਦਰ ਤੇ ਛਾਏ ਪੁਜਾਰੀਵਾਦ ਖਿਲਾਫ ਸੰਘਰਸ਼ ਦਾ ਇਕ ਸੁਨਿਹਰਾ ਅਤੇ ਮਿੱਠਾ ਪੱਖ।
ਇਸ ਨੇ ਸਿੱਖਾਂ ਦੇ ਮੰਨ ਵਿਚੋਂ ਇਸ ਸੁਪਰੀਮ ਮੰਨੀ ਜਾਂਦੀ ਪੁਜਾਰੀਵਾਦੀ ਵਿਵਸਥਾ ਪ੍ਰਤੀ ਸ਼ਰਧਾ ਨੂੰ
ਕਾਫੀ ਹੱਦ ਤੱਕ ਮੱਠਾ ਕਰ ਦਿਤਾ। ਉਸ ਉਪਰੰਤ ਇਨ੍ਹਾਂ ਪੁਜਾਰੀਆਂ ਨੇ ਪੰਥ ਦੇ ਸੁਚੇਤ ਤਬਕੇ ਵਿਚਲੀਆਂ
ਸ਼ਖਸੀਅਤਾਂ ਖਿਲਾਫ ਹਮਲੇ ਜਾਰੀ ਰੱਖੇ। ਪਰ ਜੋਗਿੰਦਰ ਸਿੰਘ ਜੀ ਵਰਗੀ ਸਪਸ਼ਟਤਾ, ਦਲੇਰੀ, ਬੇਬਾਕੀ ਅਤੇ ਦ੍ਰਿੜਤਾ ਹੋਰ ਕੋਈ ਨਹੀਂ ਵਿਖਾ
ਸਕਿਆ। ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਜਦੋਂ ਇਸ ਪੁਜਾਰੀਆਂ ਦੀ ਕਚਿਹਰੀ ਵਿਚੋਂ ਸੰਮਨ ਜਾਰੀ
ਹੋਇਆ ਤਾਂ ਉਨ੍ਹਾਂ ਨੇ ਸਪਸ਼ਟ ਅਤੇ ਦ੍ਰਿੜ ਪਹੁੰਚ ਦੀ ਥਾਂ ਦੁਬਿਧਾ ਦਾ ਪ੍ਰਗਟਾਵਾ ਹੀ ਕੀਤਾ। ਉਹ ਕਿਸੇ
ਸਮੇਂ ਆਪ ਹੀ ਇਸ ਵਿਵਸਥਾ ਦਾ ਇਕ ਠੋਸ ਅੰਗ ਰਹੇ ਹਨ (ਉਨ੍ਹਾਂ ਦੀ ਸ਼ਖਸੀਅਤ ਨਾਲ ਜੁੜੀਆਂ ਧਿਰਾਂ ਅੱਜ
ਵੀ ਇਸ ਵਿਵਸਥਾ ਦਾ ਹਿੱਸਾ ਹੋਣ ਦਾ ਮਾਣ ਕਰਦੀਆਂ ਹਨ) ਇਸ ਲਈ ਇਸ ਵਿਵਸਥਾ ਬਾਰੇ ਸਪਸ਼ਟ ਸਟੈਂਡ ਲੈਣ
ਦਾ ਮਨ ਨਹੀਂ ਬਣਾ ਸਕੇ। ਇਸ ਲਈ ਉਨ੍ਹਾਂ ਦਾ ਮੰਨਨਾ ਸੀ ਕਿ ਜੇ ਪੁਜਾਰੀ ਖੁੱਲੇ ਵਿਚ ਆ ਕੇ ਕਚਿਹਰੀ
ਲਾ ਲੈਂਦੇ ਹਨ ਤਾਂ ਉਨ੍ਹਾਂ ਦੀ ਕਚਿਹਰੀ ਵਿਵਸਥਾ ਸੁਪਰੀਮ ਹੈ, ਮੈਂ ਇਕ ਕਮਰੇ ਅੰਦਰ ਲਾਈ ਕਚਿਹਰੀ ਨੂੰ
ਮਾਨਤਾ ਨਹੀਂ ਦਿੰਦਾ। ਐਸੇ ਦੁਬਿਧਾਮਈ ਪਹੁੰਚ ਉਨ੍ਹਾਂ ਨਾਲ ਜੁੜੀ ਧਿਰਾਂ ਵਿਚ ਅੱਜ ਵੀ ਜ਼ਾਰੀ ਹੈ ਅਤੇ
ਆਪਣੇ ਤਾਜ਼ਾ ਪ੍ਰਾਜੈਕਟ ਵਿਚ ਤਾਂ ਉਨ੍ਹਾਂ ਨੇ ਇਸ ਪੁਜਾਰੀਵਾਦੀ ਵਿਵਸਥਾ ਨੂੰ ਖਾਲਸੇ ਲਈ ਸੁਪਰੀਮ ਅਤੇ
ਪੁਜਾਰੀਆਂ ਨੂੰ ਖਾਲਸੇ ਦੇ ਸੁਪਰੀਮ ਧਾਰਮਿਕ ਮੁੱਖੀ ਐਲਾਨ ਦਿਤਾ ਹੈ। ਇਸ ਬਾਰੇ ਵਿਸ਼ਲੇਸ਼ਣ ਅਸੀਂ ਆਪਣੇ
ਪਿੱਛਲੇ ਸੰਪਾਦਕੀ ਵਿਚ ਕਰ ਚੁੱਕੇ ਹਾਂ। ਖੈਰ! ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ ਅਤੇ ਜੋਗਿੰਦਰ ਸਿੰਘ
ਜੀ ਸਪੋਕਸਮੈਨ ਦੇ ਦ੍ਰਿੜ ਸਟੈਂਡ ਕਾਰਨ ਆਈ ਜਾਗਰੂਕਤਾ ਕਾਰਨ ਪੰਥ ਦੇ ਸੁਚੇਤ ਤਬਕੇ ਨੇ ਪੁਜਾਰੀਆਂ ਵਲੋਂ
ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ ਆਏ ‘ਛੇਕੂ ਕੂੜਨਾਮੇ’ ਨੂੰ ਬਹੁਤੀ ਮਾਨਤਾ ਨਹੀਂ ਦਿਤੀ।
ਇਸ
ਦੁਬਿਧਾਮਈ ਪਹੁੰਚ ਨੇ ਪੁਜਾਰੀ ਵਿਵਸਥਾ ਦੇ ਲੜਖੜਾਉਂਦੇ ਕਦਮਾਂ ਨੂੰ ਥੋੜਾ ਸਹਾਰਾ ਦਿਤਾ। ਉਨ੍ਹਾਂ ਦੇ
ਅਪਣਾ ਅਗਲਾ ਪਾਸਾ ਪ੍ਰੋ. ਸਰਬਜੀਤ ਸਿੰਘ ਧੂੰਦਾ ਖਿਲਾਫ ਆਪਣੇ ਥਾਣੇ ਤੋਂ ਸੰਮਨ ਭੇਜ ਕੇ ਖੇਡਿਆ। ਪ੍ਰੋ.
ਧੂੰਦਾ ਨੂੰ ਪੰਥ ਦੇ ਸੁਚੇਤ ਤਬਕੇ ਵਲੋਂ ਉਸ ਸਮੇਂ ‘ਸਟਾਰ ਪ੍ਰਚਾਰਕ’ ਵਜੋਂ ਪੇਸ਼ ਕੀਤਾ ਜਾ ਰਿਹਾ ਸੀ।
ਪਰ ਸਟੇਜਾਂ ਤੇ ਬਾਹਾਂ ਉਲਾਰ ਉਲਾਰ ਕੇ ਗੁਰਮਤਿ ਸਿਧਾਂਤਾਂ ਪ੍ਰਤੀ ਦ੍ਰਿੜਤਾ ਅਤੇ ਦਲੇਰੀ ਦੀਆਂ ਮਿਸਾਲਾਂ
ਦੇਣ ਵਾਲੇ ਪ੍ਰਚਾਰਕ ਪ੍ਰੀਖਿਆ ਦੀ ਘੜੀ ਵਿਚ ‘ਭੀਝੀ ਬਿੱਲੀ’ ਬਣ ਗਏ ਅਤੇ ਕਾਲਜ ਦੀ ਮਜ਼ਬੂਰੀਆਂ ਦਾ ਵਾਸਤਾ
ਪਾਉਂਦੇ ਹੋਏ ‘ਨਿਮਾਣੇ ਸਿੱਖ’
ਬਣ ਕੇ ਪੁਜਾਰੀਆਂ ਦੇ ਥਾਣੇ ਵਿਚ ਗੋਡੇ ਟੇਕ ਆਏ। ਪੰਥ ਦੇ ਸੁਚੇਤ ਤਬਕੇ ਦਾ ਹਿੱਸਾ ਮੰਨੇ ਜਾਂਦੇ ‘ਸਟਾਰ
ਪ੍ਰਚਾਰਕ’ ਅਤੇ ਉਸ ਦੇ ਨਜ਼ਦੀਕੀਆਂ ਦੀ ਇਸ ਆਤਮਿਕ ਕਮਜ਼ੋਰੀ ਨੇ ਪੁਜਾਰੀਵਾਦ ਵਿਰੁਧ ਸੰਘਰਸ਼ ਨੂੰ ਵੱਡੀ
ਢਾਹ ਲਾਈ ਅਤੇ ਪੁਜਾਰੀਆਂ ਵਿਚ ਨਵੀਂ ਰੂਹ ਫੂਕ ਦਿਤੀ।
ਪੁਜਾਰੀਆਂ
ਦੇ ਥਾਣੇ ਦੇ ਤਾਜ਼ਾ ਸੰਮਨ ਆਪਣੇ ਪੁਰਾਣੇ ਗ੍ਰਾਹਕ ਸਰਨਾ ਭਰਾਵਾਂ ਵੱਲ ਸਨ। ਪੰਥ ਦੇ ਸੁਚੇਤ ਤਬਕੇ ਦੇ
ਕਈ ਸੱਜਣਾਂ ਨੂੰ ਇਹ ਭੁਲੇਖਾ ਰਿਹਾ ਕਿ ਸਰਨਾ ਧੜਾ ਪੁਨਰਜਾਗਰਨ ਦਾ ਹਿਮਾੲਤੀ ਹੈ, ਕਿਉਂਕਿ ਇਹ ‘ਬੰਗਲਾ
ਸਾਹਿਬ’ ਨਾਮ ਦੇ ਗੁਰਦੁਆਰੇ ਦੀ ਸਟੇਜ ਤੋਂ ਸੁਚੇਤ ਪ੍ਰਚਾਰਕਾਂ ਨੂੰ ਬੋਲਣ ਦਿੰਦਾ ਹੈ। ਜਦਕਿ ਹਕੀਕਤ
ਇਹ ਹੈ ਕਿ ਸਰਨਾ ਧੱੜੇ ਨੂੰ ਇਹ ਪ੍ਰਚਾਰ ਮੁਆਫਕ ਆਉਂਦਾ ਸੀ, ਕਿਉਂਕਿ ਐਸਾ ਬਹੁਤਾ ਪ੍ਰਚਾਰ ਬਾਦਲ ਧੜੇ
ਦੇ ਖਿਲਾਫ ਜਾਂਦਾ ਸੀ, ਜੋ ਉਨ੍ਹਾਂ ਦੇ ਰਾਜਨੀਤਕ ਵਿਰੋਧੀ ਹਨ। ਇਨ੍ਹਾਂ ਸਟੇਜਾਂ ਤੋਂ ਕਿਸੇ ਪ੍ਰਚਾਰਕ ਨੇ ‘ਬੰਗਲਾ ਸਾਹਿਬ’ ਸਮੇਤ
ਦਿੱਲੀ ਵਿਚਲੇ ਹੋਰ ਇਤਿਹਾਸਿਕ ਗੁਰਦਵਾਰਿਆਂ ਵਿਚ ਹੁੰਦੀਆਂ ਮਨਮਤਾਂ ਬਾਰੇ ਕਦੀਂ ਖੁੱਲ ਕੇ ਬੋਲਿਆ?
ਕਿਸੇ ਪ੍ਰਚਾਰਕ ਨੇ ਦਿੱਲੀ ਕਮੇਟੀ ਵਿਚਲੇ ਭ੍ਰਿਸ਼ਟਾਚਾਰ ਅਤੇ ਪੈਸੇ ਦੀ ਬਰਬਾਦੀ ਖਿਲਾਫ ਮੁੰਹ ਖੋਲ਼ਿਆ?
ਨਹੀਂ।
ਅਕਾਲ
ਤਖਤ ਦੇ ਨਾਮ ਹੇਠ ਜਥੇਦਾਰੀ ਵਿਵਸਥਾ ਦੇ ਥੰਮ ਇਹ ਪੁਜਾਰੀ ਆਪਣੇ ਰਾਜਨੀਤਕ ਆਕਾਵਾਂ ਦੇ ਸੌੜੇ ਹਿਤਾਂ
ਦੀ ਪੂਰਤੀ ਲਈ ਸਰਨਾ ਧੜੇ ਖਿਲਾਫ ਆਪਣੇ ਥਾਣੇ ਵਿਚੋਂ ਸੰਮਨ ਜਾਰੀ ਕਰਦੇ ਹੀ ਰਹਿੰਦੇ ਹਨ। ਨਵੰਬਰ
1984 ਦੀ ਯਾਦਗਾਰ ਦੇ ਸੰਬੰਧ ਵਿਚ ਐਸੇ ਹੀ ਤਾਜ਼ਾ ਸੰਮਨ ਭੇਜ ਦਿਤੇ ਗਏ। ਅੱਗੇ ਸਰਨਾ ਧੜੇ ਨੇ ‘ਨਿਮਾਣੇ ਸਿੱਖ’ ਬਣ ਕੇ ਪੁਜਾਰੀਆਂ
ਅੱਗੇ ਸਿਰ ਝੂਕਾਅ ਦਿਤਾ। ਅਖਬਾਰੀ ਖਬਰਾਂ ਅਨੁਸਾਰ ਸਰਨਾ ਜੀ ਪੁਜਾਰੀਆਂ ਦਾ ਆਦੇਸ਼ ਰੂਪੀ ਸਜ਼ਾ ਸੁਣ ਕੇ
ਰੋ ਪਏ ਅਤੇ ਇਹੀ ਕਹਿੰਦੇ ਰਹੇ ਕਿ ਮੇਰੀ ਗਲਤੀ ਕੀ ਹੈ? ਪੁਜਾਰੀਆਂ ਦੀ ਸਿੱਖੀ ਪੁਗਾਂਦੇ ਐਸੇ ‘ਨਿਮਾਣੇ
ਸਿੱਖਾਂ’ ਨੂੰ ਕੋਈ ਪੁੱਛੇ ਕਿ ਪੁਜਾਰੀਆਂ ਨੇ ਅੱਜ ਤੱਕ ਕੋਈ ਸਹੀ ਇਨਸਾਫ ਕੀਤਾ ਹੈ, ਜੋ ਹੁਣ ਕਰਨਗੇ? ਇਤਿਹਾਸ ਦੇ ਤਾਜ਼ਾ
ਪੰਨੇ ਤਾਂ ਇਨ੍ਹਾਂ ਜਥੇਦਾਰ ਕਹਾਉਂਦੇ ਪੁਜਾਰੀਆਂ ਦੀ ਬੇ-ਗੈਰਤ ਅਤੇ ਕੂੜ ਫੈਸਲਿਆਂ ਨਾਲ ਭਰੇ ਪਏ ਹਨ।
ਜਿਹੜਾ ਅੱਖਾਂ ਹੁੰਦੇ ਵੀ ਅੰਨ੍ਹਾਂ ਹੋਣ ਦਾ ਨਾਟਕ ਕਰੇ ਉਸ ਨੂੰ ‘ਮਕਰਾ’ ਕਿਹਾ ਜਾਂਦਾ ਹੈ ਅਤੇ ‘ਮੱਕਾਰੀ’
ਸਿੱਖੀ ਦਾ ਰਾਹ ਨਹੀਂ। ਪੁਜਾਰੀਆਂ ਦੇ ਹਰ ਆਦੇਸ਼ ਨੂੰ ਸਿਰਮੱਥੇ ਮੰਨਣ ਦੀ ਆਪਣੀ ਬੇਵਕੂਫੀ ਅਤੇ ਬੁਜ਼ਦਿਲੀ
ਦੇ ਹੱਕ ਵਿਚ ਦਲੀਲ ਵੀ ਕਿਤਨੀ ਕੱਚੀ ਵਰਤੀ ਸਰਨਾ ਜੀ ਨੇ ਕਿ ਇਹ ਸਾਡੀ ‘ਪਰਿਵਾਰਕ ਪਰੰਪਰਾ’ ਹੈ। ਜੇ
ਗੁਰਮਤਿ ਨੂੰ ਪਿੱਠ ਵਿਖਾ ਕੇ ਮਨਮੱਤੀ ਪ੍ਰਵਾਰਕ ਪ੍ਰੰਪਰਾ ਹੀ ਨਿਭਾਉਣੀ ਹੈ ਤਾਂ ਬਾਬੇ ਨਾਨਕ ਦੇ ਸਿੱਖ
ਹੋਣ ਦਾ ਦਮ ਕਿਉਂ ਭਰਦੇ ਹਨ, ਸਿਰਫ਼ ਪਰਿਵਾਰ ਦੇ ਸਿੱਖ ਹੀ ਕਹਾਉ। ਅਸਲ ਵਿਚ ਇਹ ਬਹਾਨੇ ਨੇ, ਪੁਜਾਰੀਆਂ
ਨੂੰ ਮਾਨਤਾ ਦੇਣ ਦਾ ਇਕੋ ਇਕ ਕਾਰਨ ਸਰਨਾ ਧੜੇ ਦਾ ਵੀ ਨੀਮ-ਰਾਜਨੀਤਕ ਹੋਣਾ ਹੈ ਅਤੇ ਇਸ ਪਿੱਛੇ ਰਾਜਨੀਤਕ
ਸਵਾਰਥ ਹੀ ਛੁੱਪੇ ਹਨ। ਆਮ ਰਾਜਨੀਤਕਾਂ ਵਾਂਗ ਉਨ੍ਹਾਂ ਲਈ ਵੀ ਵੋਟ ਹੀ ਰੱਬ ਅਤੇ ਸਭ ਹੈ। ‘ਸਿੱਖੀ’ ਦਾ ਦਾਅਵਾ ਤਾਂ ਗੋਲਕਾਂ ਤੇ ਕਬਜ਼ਾ ਕਰਨ ਲਈ ਹੀ ਹੈ। ਐਸੇ
‘ਨਿਮਾਣੇ ਸਿੱਖ’ ਅਸਲ ਵਿਚ ਬਾਬੇ ਨਾਨਕ ਦੇ ਇਨਕਲਾਬੀ ਸਫਰ ਦੇ ਰਾਹ ਤੇ ਵਿੱਛੇ ਕੰਡੇ ਹਨ।
ਖੈਰ!
ਸਰਨਾ ਧੜੇ ਵਰਗੇ ‘ਨਿਮਾਣੇ ਸਿੱਖਾਂ’ ਕੌਲੋਂ ਪੁਜਾਰੀ ਵਿਵਸਥਾ ਖਿਲਾਫ ਕੋਈ ਸਟੈਂਡ ਲੈਣ ਦੀ ਆਸ ਰੱਖਣਾ
ਮੂਰਖਤਾ ਹੈ, ਕਿਉਂਕਿ ਉਹ ਰਾਜਨੀਤਕ ਹਨ। ਪਰ ਪੰਥ ਦੇ ਸੁਚੇਤ ਤਬਕੇ ਵਿਚ ਐਸੇ ‘ਨਿਮਾਣੇ ਸਿੱਖਾਂ’ ਦੀ
ਕੋਈ ਘਾਟ ਨਹੀਂ। ਐਸੇ ਸੱਜਣ ਆਮ ਵੇਲੇ ਤਾਂ ਇਹ ਦੁਹਾਈ ਦੇਂਦੇ ਰਹਿਣਗੇ ਕਿ ਇਹ ਪੁਜਾਰੀ ਭ੍ਰਿਸ਼ਟ ਹਨ,
ਰਾਜਨੀਤਕਾਂ ਦੇ ਗੁਲਾਮ ਹਨ। ਪਰ ਜਦੋਂ ਹੀ ਕੋਈ ਪੰਥਕ ਮਸਲਾ ਸਾਹਮਣੇ ਆਵੇਗਾ ਤਾਂ ਮੰਗ-ਪੱਤਰ, ਯਾਦ-ਪੱਤਰ
ਦਾ ਕਟੋਰਾ ਲੈ ਕੇ ਉਨ੍ਹਾਂ ਹੀ ਪੁਜਾਰੀਆਂ ਸਾਹਮਣੇ ਹੱਲ ਲਈ ਬੇਨਤੀਆਂ ਕਰਨ ਲਗ ਜਾਣਗੇ। ਉਸ ਸਮੇਂ ਇਹ
ਪੁਜਾਰੀ ਇਨ੍ਹਾਂ ਲਈ ਪੂਜਨੀਕ ਜਥੇਦਾਰ, ਸਿੰਘ ਸਾਹਿਬ, ਸਰਬਉਚ ਧਾਰਮਿਕ ਮੁੱਖੀ ਬਣ ਜਾਂਦੇ ਹਨ। ਐਸਾ
ਇਕ ਨਹੀਂ ਅਨੇਕਾਂ ਵਾਰ ਹੋਇਆ ਹੈ।
ਤਾਜ਼ਾ
ਮਿਸਾਲ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੀ ਹੈ। ਪਿੱਛਲੇ ਕੁਝ ਸਮੇਂ ਤੋਂ ‘ਸੱਚ ਖੋਜ ਅਕੈਡਮੀ’ ਦੇ ਨਾਮ
ਹੇਠ ਗਿਆਨੀ ਧਰਮ ਸਿੰਘ ਜੀ ਨਿਹੰਗ ਦੀ ਸ਼ਖਸੀਅਤ ਨਾਲ ਜੁੜੇ ਕਈ ਸੱਜਣ ਕਈਂ ਨਵੇਂ ਟੋਟਕੇ ਸਾਹਮਣੇ ਲਿਆ
ਰਹੇ ਹਨ। ‘ਸੱਚ ਖੋਜ ਅਕੈਡਮੀ’ ਦੇ ਵਿਚਾਰਾਂ ਦੀ ਸੰਜੀਦਾ ਪੜਚੋਲ ਕਰਨ ਉਪਰੰਤ ਇਹ ਗੱਲ ਸਪਸ਼ਟ ਹੋ ਜਾਂਦੀ
ਹੈ ਕਿ ਉਨ੍ਹਾਂ ਦੇ ਵਿਚਾਰਾਂ ਵਿਚ ਖੋਜ ਅਤੇ ਸੱਚ ਦੀ ਥਾਂ ਟੋਟਕੇਬਾਜ਼ੀ ਜ਼ਿਆਦਾ ਹੈ। ਧਰਮ ਸਿੰਘ ਜੀ ਦੀ
ਸੋਚ ਦੇ ਐਸੇ ਹੀ ਇਕ ਪ੍ਰਚਾਰਕ ਵਲੋਂ ਪਿੱਛਲੇ ਕੁਝ ਦਿਨਾਂ ਤੋਂ ਇਕ ਚਰਚਾ ਇਹ ਛੇੜੀ ਹੋਈ ਹੈ ਕਿ ‘ਸ਼ਬਦ
ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਨੂੰ ‘ਪੋਥੀ ਸਾਹਿਬ’ ਕਹਿਣਾ ਠੀਕ ਹੈ, ਗ੍ਰੰਥ ਨਹੀਂ ਕਿਉਂਕਿ ਗੁਰਬਾਣੀ
ਤੋਂ ਐਸੀ ਸੇਧ ਮਿਲਦੀ ਹੈ। ਇਹ ਸਿਰਫ ਇਕ ਭੰਬਲਭੂਸਾ ਖੜਾ ਕਰਨ ਦੇ ਯਤਨ ਹਨ। ਅਸਲ ਵਿਚ ਪੋਥੀ, ਗ੍ਰੰਥ,
ਗੁਟਕਾ ਆਦਿ ਕਿਤਾਬ (ਪੁਸਤਕ) ਦਾ ਹੀ ਇਕ ਰੂਪ ਹਨ। ਛੋਟੇ ਸਾਈਜ਼ ਦੀ ਕਿਤਾਬ ਗੁਟਕਾ, ਨਾਰਮਲ ਸਾਈਜ਼ ਦੀ
ਪੁਸਤਕ, ਥੋੜੇ ਵਡੇ ਸਾਈਜ਼ ਵਿਚ ਪੋਥੀ ਅਤੇ ਵੱਡ ਆਕਾਰੀ ਸਾਈਜ਼ ਵਿਚ ਗ੍ਰੰਥ ਵੀ ਕਹਿਲਾਉਂਦਾ ਹੈ। ਕਈਂ
ਵਾਰ ਇਨ੍ਹਾਂ ਦੀ ਵਰਤੋਂ ਸਮਾਨ ਅਰਥੀ ਵੀ ਕੀਤੀ ਜਾਂਦੀ ਹੈ। ਜੇ ਗੁਰਬਾਣੀ ਦੇ ਸੋਮੇ ਲਈ ਵਰਤੇ ਲਫਜ਼ ਦੀ
ਗੱਲ ਕਰੀਏ ਤਾਂ ਉਸ ਲਈ ਕਿਤਾਬ (ਭਾਈ ਗੁਰਦਾਸ ਜੀ ਦੀਆਂ ਪ੍ਰਚਲਤ ਵਾਰਾਂ), ਪੋਥੀ (ਪੁਰਾਤਨ ਹੱਥ ਲਿਖਿਤ
ਸਰੂਪਾਂ ਵਿਚ ਜ਼ਿਕਰ ਮਿਲਦਾ ਹੈ, ਗੁਰਬਾਣੀ ਵਿਚ ਵੀ ਜ਼ਿਕਰ ਮਿਲਦਾ ਹੈ), ਆਦਿ ਗ੍ਰੰਥ (ਪੁਰਾਤਨ ਹੱਥ ਲਿਖਤ
ਸਰੂਪਾਂ ਵਿਚ ਜ਼ਿਕਰ ਮਿਲਦਾ ਹੈ) ਅਤੇ ਗੁਰੂ ਗ੍ਰੰਥ ਸਾਹਿਬ (ਆਮ ਪ੍ਰਚਲਿਤ ਨਾਮ) ਵਰਤਿਆ ਮਿਲਦਾ ਹੈ।
ਪਰ ਇਸ ਅਕੈਡਮੀ ਦੀ ਖੋਜ ਹੈ ਕਿ ਗੁਰਬਾਣੀ
ਸੋਮੇ ਲਈ ਸਿਰਫ ‘ਪੋਥੀ’ ਲਫਜ਼ ਹੀ ਢੁੱਕਵਾਂ ਹੈ, ਕਿਉਂਕਿ ਗ੍ਰੰਥ ਪੋਥੀ ਦੀ ਵਿਆਖਿਆ ਹੁੰਦਾ ਹੈ।
ਆਪਣੇ ਹੱਕ ਵਿਚ ਪੋਥੀ ਲਫਜ਼ ਦੀ ‘ਹਾਂ-ਪੱਖੀ’ ਵਰਤੋਂ ਦਰਸਾਉਣ ਲਈ ਇਨ੍ਹਾਂ ਸੱਜਣਾਂ ਵਲੋਂ ਇਕ ਗੁਰਬਾਣੀ
ਤੁਕ ‘ਪੋਥੀ ਪਰਮੇਸਰ ਕਾ ਥਾਨੁ’ ਨੂੰ ਵਾਰ-ਵਾਰ ਵਰਤਿਆ ਜਾਂਦਾ
ਹੈ। ਸੱਚਾਈ ਇਹ ਹੈ ਕਿ ਇੱਥੇ ‘ਪੋਥੀ’ ਲਫਜ਼ ਸੰਕੇਤਕ ਤੌਰ ਤੇ ‘ਸੱਚ ਦੇ ਗਿਆਨ’ ਲਈ ਵਰਤਿਆ ਗਿਆ ਹੈ।
ਗੁਰਬਾਣੀ ਵਿਚ ‘ਨਾਂਹ-ਪੱਖੀ’ (ਨਕਾਰਨ) ਦੇ ਪੱਖ ਵਜੋਂ ਵੀ ‘ਪੋਥੀ’ ਲਫਜ਼ ਦੀ ਵਰਤੋਂ ਕੀਤੀ ਮਿਲਦੀ ਹੈ। ਮਿਸਾਲ ਲਈ ਇਹ ਤੁਕਾਂ ਹਨ:
ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥
ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥ (ਪੰਨਾ 56)
ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ ॥
ਬੇਦ ਪੁਰਾਣ ਪੜੈ ਸੁਣਿ ਥਾਟਾ ॥
ਬਿਨੁ ਰਸ ਰਾਤੇ ਮਨੁ ਬਹੁ ਨਾਟਾ ॥
(ਪੰਨਾ 226)
ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥
ਨਾਮ ਬਿਨਾ ਸਭਿ ਕੂੜੁ ਗਾਲ੍ੀ ਹੋਛੀਆ ॥
(ਪੰਨਾ 761)
ਖੈਰ!
ਬਚਿਤ੍ਰ ਨਾਟਕ ਨੂੰ ਜਸਟੀਫਾਈ ਕਰਨ ਲਈ ਐਸੀ ਟੋਟਕੇਬਾਜ਼ੀ ਕੋਈ ਨਵੀਂ ਗੱਲ ਨਹੀਂ ਹੈ।
ਮੁੱਖ
ਵਿਸ਼ੇ ਤੇ ਵਾਪਿਸ ਆਉਂਦੇ ਹਾਂ ਗਿਆਨੀ ਜਗਤਾਰ ਸਿੰਘ ਜੀ ਜਾਚਕ ਨੇ ਇਸ ਨਵੀਂ ਤੁਰੀ ਚਰਚਾ ਪ੍ਰਤੀ ਚਿੰਤਾ
ਪ੍ਰਗਟ ਕਰਨ ਲਈ ਇਕ ਲੇਖ ਲਿਖਿਆ ਜੋ ਹੇਠ ਦਿਤੇ ਲਿੰਕ ਤੇ ਪੜ੍ਹਿਆ ਜਾ ਸਕਦਾ ਹੈ।
http://tattgurmat.org/sampadki/3/Detail-215.aspx#.UfqWGtI_tgE
ਇਸ
ਲੇਖ ਵਿਚ ਉਨ੍ਹਾਂ ਨੇ ਇਸ ਖੜ੍ਹੇ ਕੀਤੇ ਜਾ ਰਹੇ ਭੰਬਲਭੂਸੇ ਬਾਰੇ ਕਾਫੀ ਹੱਦ ਤੱਕ ਸਹੀ ਗੱਲ ਕੀਤੀ।
ਪਰ ਲੇਖ ਦੇ ਅੰਤ ਵਿਚ ਪਹੁੰਚਦੇ-ਪਹੁੰਚਦੇ ਉਨ੍ਹਾਂ ਵਿਚਲਾ ‘ਨਿਮਾਣਾ ਸਿੱਖ’ ਜਾਗ ਪਿਆ। ਉਸ ਨੂੰ ਇਸ ਸਮੱਸਿਆ ਦਾ ਹੱਲ ਗੁਰਬਾਣੀ
ਆਧਾਰਿਤ ਠੋਸ ਦਲੀਲ ਨਾਲ ਪ੍ਰਚਾਰ ਸਹੀ ਨਹੀਂ ਲਗਿਆ। ਸੋ ਉਨ੍ਹਾਂ ਦੇ ਫੇਰ ਆਪਣਾ ਕਟੋਰਾ ਉਨ੍ਹਾਂ ਪੁਜਾਰੀਆਂ
ਸਾਹਮਣੇ ਅੱਡਣ ਦੀ ਸਿਫਾਰਿਸ਼ ਕਰ ਦਿਤੀ ਜਿਸ ਨੂੰ ਉਨ੍ਹਾਂ ਸਮੇਤ ਸਾਰੇ ਹਾਕਮਾਂ ਦੇ ਗੁਲਾਮ ਮੰਨਦੇ ਹਾਂ।
ਗੁਰਬਾਣੀ ਦੀ ਥਾਂ ਪੁਜਾਰੀ ਵਿਵਸਥਾ ’ਤੇ ਵਿਸ਼ਵਾਸ! ਅਜਬ ਦੁਬਿਧਾ ਹੈ। ਗੁਰਬਾਣੀ ਤਾਂ ਇਨ੍ਹਾਂ ਪੁਜਾਰੀਆਂ ਨੂੰ ‘ਉਜਾੜੇ ਦਾ ਬੰਧੁ’ ਦਸ ਰਹੀ ਹੈ।
ਪਰ ਅਸੀਂ ਇਨ੍ਹਾਂ ਨੂੰ ਹਰ ਬੀਮਾਰੀ ਦਾ ਇਲਾਜ ਮੰਨੀ ਬੈਠੇ ਹਾਂ।
ਜਾਚਕ
ਜੀ ਨੇ ਲੇਖ ਦੇ ਅੰਤ ਵਿਚ ਸੁਝਾਅ ਦਿਤਾ ਹੈ ਕਿ ਜੇ ਇਸ ਪੁਜਾਰੀਵਾਦੀ ਵਿਵਸਥਾ ਦਾ ਸਹਾਰਾ ਲੈ ਕੇ ਇਹ
ਆਦੇਸ਼ ਜਾਰੀ ਕਰਵਾ ਲਈਏ ਕਿ ਗੁਰਬਾਣੀ ਦੇ ਮੂਲ ਸੋਮੇ ਲਈ ਸਿਰਫ ‘ਗੁਰੂ ਗ੍ਰੰਥ ਸਾਹਿਬ ਜੀ’ ਲਫਜ਼ ਹੀ ਵਰਤੇ
ਜਾਣ। ਕੋਈ ਇਸ ਲਈ ‘ਆਦਿ ਗ੍ਰੰਥ’, ‘ਪੋਥੀ ਸਾਹਿਬ’ ਆਦਿ ਲਫਜ਼ ਨਾ ਵਰਤੇ।
ਇਹ ਮੰਗ ਦਲੀਲ ਅਤੇ ਤਰੀਕੇ ਦੋਹਾਂ ਪੱਖਾਂ ਤੋਂ ਦੋਸ਼-ਪੂਰਨ
ਹੈ। ਗੁਰਬਾਣੀ
ਭਾਵਨਾ ’ਤੇ ਜ਼ੋਰ ਦਿੰਦੀ ਹੈ, ਲਫਜ਼ਾਂ ਤੇ ਨਹੀਂ। ਗੁਰਬਾਣੀ ਬਾਹਰੀ ਸਤਿਕਾਰ ਦੀ ਥਾਂ ਅਸਲ ਸਤਿਕਾਰ
ਨੂੰ ਵਧੇਰੇ ਮਹੱਤਵ ਦਿੰਦੀ ਹੈ। ਪਰ ਸਾਡਾ ਜ਼ੋਰ ਲਫਜ਼ੀ ਅਤੇ ਬਾਹਰੀ ਸਤਿਕਾਰ ਤੱਕ ਹੀ ਸੀਮਿਤ ਲਗਦਾ ਹੈ।
ਇਸ ਮੰਗ ਦਾ ਦਲੀਲਮਈ ਵਿਸ਼ਲੇਸ਼ਣ ਕਰਦੇ ਹਾਂ। ਜਾਚਕ ਜੀ ਦੇ ਇਸ ਲੇਖ ਵਿਚ ਹੀ ਇਹ ਇਤਿਹਾਸਕ ਤੱਥ ਦਿਤੇ
ਮਿਲਦੇ ਹਨ ਕਿ ਗੁਰਬਾਣੀ ਦੇ ਸੋਮੇ ਲਈ ‘ਕਿਤਾਬ’, ‘ਪੋਥੀ’, ‘ਆਦਿ ਗ੍ਰ੍ਰੰਥ’, ‘ਗੁਰੂ ਗ੍ਰੰਥ ਸਾਹਿਬ’
ਲਫਜ਼ ਵਰਤੇ ਜਾਂਦੇ ਰਹੇ ਹਨ ਅਤੇ ਪ੍ਰਮਾਣਿਕ ਰਹੇ ਹਨ। ਫੇਰ ਜੇ ਕੋਈ ਉਸ ਨੂੰ ‘ਪੋਥੀ ਸਾਹਿਬ’, ‘ਆਦਿ
ਗ੍ਰੰਥ’, ‘ਧਾਰਮਿਕ ਪੁਸਤਕ’, ‘ਸ਼ਬਦ ਗੁਰੂ ਗ੍ਰੰਥ ਸਾਹਿਬ’ ਆਦਿ ਕੋਈ ਵੀ ਵਿਸ਼ੇਸ਼ਨ ਵਰਤ ਲੈਂਦਾ ਹੈ ਤਾਂ
ਇਸ ਵਿਚ ਕੀ ਹਰਜ਼ ਹੈ? ਜਿਵੇਂ
ਸੱਚ ਖੋਜ ਅਕੈਡਮੀ ਵਾਲੇ ਸਿਰਫ ‘ਪੋਥੀ ਸਾਹਿਬ’ ਲਫਜ਼ ਵਰਤਣ ਤੇ ਹੀ ਜ਼ੋਰ ਦੇ ਰਹੇ ਹਨ, ਉਸੇ ਤਰ੍ਹਾਂ ਜਾਚਕ
ਜੀ ਵੀ ਸਿਰਫ ‘ਗੁਰੂ ਗ੍ਰੰਥ ਸਾਹਿਬ’ ਲਫਜ਼ ਵਰਤਣ ’ਤੇ ਹੀ ਜ਼ੋਰ ਦੇ ਰਹੇ ਹਨ। ਫਰਕ ਕੀ ਹੋਇਆ? ਅਸੀਂ ਲਫਜ਼ਾਂ ਦੀ
ਦੌੜ ਵਿਚ ਅਸਲ ਨਿਸ਼ਾਨੇ (ਗੁਰਬਾਣੀ ਦੇ ਉਪਦੇਸ਼ ਨੂੰ ਅਪਨਾਉਣਾ ਅਤੇ ਪ੍ਰਚਾਰਨਾ) ਨੂੰ ਦਰਕਿਨਾਰ ਕਰ ਰਹੇ
ਜਾਪਦੇ ਹਾਂ। ਜੇ ਸਿਰਫ ‘ਗੁਰੂ ਗ੍ਰੰਥ ਸਾਹਿਬ’ ਹੀ
ਸਹੀ ਹੈ ਤਾਂ ‘ਪੋਥੀ ਲਿਖ ਪਹੁੰਚੇ’, ‘ਆਸਾ ਹੱਥ ਕਿਤਾਬ ਕੱਛ’ ਦੀ ਵਰਤੋਂ ਕਰਨ ਵਾਲੇ ਨਾਨਕ ਸਰੂਪ ਅਤੇ
ਭਾਈ ਗੁਰਦਾਸ ਜੀ ਵੀ ਗਲਤ ਹੋ ਗਏ, ਅਜੀਬ
ਦੁਬਿਧਾ ਹੈ। ਬਾਬੇ ਨਾਨਕ ਬਾਰੇ ਪ੍ਰਚਲਤ ਸਿੱਖਾਂ ਨੂੰ ਟੀਚਾ ਬਣਾ ਕੇ ਲਿਖੇ ਕਿਸੇ ਕਵੀ ਦੇ
ਇਹ ਬੋਲ ਸਾਡੀ ਇਸ ਦੁਬਿਧਾ ਦੀ ਮੁੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ
ਜੇ ਪੂਜਨ ਦੀ ਥਾਂ ਤੈਨੂੰ ਸਮਝ ਲੈਂਦੇ, ਤਾਂ ਇਨ੍ਹਾਂ ਦੇ ਪੈਰਾਂ ਚ ਸੰਗਲ ਨਾ ਪੈਂਦੇ।
ਹੁਣ
ਗੱਲ ਕਰਦੇ ਹਾਂ ਜਾਚਕ ਜੀ ਦੀ ਮੰਗ ਦੇ ਤਰੀਕੇ ਦੀ ਕੱਚਿਆਈ ਬਾਰੇ। ਜਾਚਕ ਜੀ ਨੇ ਸੁਝਾਅ ਦਿਤਾ ਹੈ ਕਿ
ਸਾਨੂੰ ਕੋਸ਼ਿਸ਼ ਕਰਕੇ ਉਸ ਪ੍ਰਚਲਤ ਪੁਜਾਰੀਵਾਦੀ ਵਿਵਸਥਾ ਤੋਂ ਇਹ ਆਦੇਸ਼ ਜਾਰੀ ਕਰਵਾ ਲੈਣਾ ਚਾਹੀਦਾ ਹੈ।
ਸਾਡੇ ਕੌਲ ਹੋਰ ਕੋਈ ਚਾਰਾ ਨਹੀਂ ਹੈ। ਸਾਨੂੰ ਇਹ ਸਮਝ ਕਿਉਂ ਨਹੀਂ ਆ ਰਹੀ ਕਿ ‘ਗੁਰਮਤਿ’ ਵਰਗੀ ਲਾਸਾਣੀ ਸੇਧ ਦੇ ਹੁੰਦੇ ਹੋਏ ਅਸੀਂ ਬੇ-ਚਾਰਾ ਕਿਵੇਂ ਹੋ
ਸਕਦੇ ਹਾਂ? ਗੁਰਮਤਿ ਵਾਲੀ ਗਿਆਨ ਖੜਗ ਰਾਹੀਂ ਮਨਮੱਤੀਂ ਪ੍ਰਚਾਰ ਤੇ ਪ੍ਰਹਾਰ ਦੀ ਥਾਂ ਸਾਡੀ
ਟੇਕ ਪੁਜਾਰੀ ਕਿਵੇਂ ਹੋ ਗਏ? ਜੇ ਤੂਸੀ ਕਿਸੇ ਵੀ ਮੰਗ ਲਈ ਇਸ ਵਿਵਸਥਾ ਕੌਲ ਜਾਂਦੇ ਹੋ ਤਾਂ ਇਸ ਦਾ
ਸਪਸ਼ਟ ਮਤਲਬ ਹੈ ਕਿ ਤੂਸੀ ਉਸ ਭ੍ਰਿਸ਼ਟ
ਪੁਜਾਰੀਵਾਦੀ ਵਿਵਸਥਾ ਨੂੰ ਮਾਨਤਾ ਦੇ ਰਹੇ ਹੋ। ਫੇਰ ਤਾਂ ਤੁਹਾਨੂੰ ਇਸ ਵਿਵਸਥਾ ਰਾਹੀਂ ਦਿਤੇ
ਹਰ ਆਦੇਸ਼ ਨੂੰ ਮਾਨਤਾ ਦੇਣੀ ਚਾਹੀਦੀ ਹੈ। ਚੇਤੇ ਰਹੇ ਕਿ ਇਸੇ ਵਿਵਸਥਾ ਨੇ ਪ੍ਰੋ. ਗੁਰਮੁੱਖ ਸਿੰਘ ਜੀ, ਗਿਆਨੀ ਭਾਗ ਸਿੰਘ ਜੀ ਅੰਬਾਲਾ,
ਗੁਰਬਖਸ਼ ਸਿੰਘ ਜੀ ਕਾਲਾ ਅਫਗਾਨਾ, ਜੋਗਿੰਦਰ ਸਿੰਘ ਜੀ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਜੀ ਖਿਲਾਫ
‘ਹੁਕਮਨਾਮਾ’ ਜਾਰੀ ਕਰਕੇ ਇਨ੍ਹਾਂ ਦੀ ਪੁਸਤਕਾਂ ਪੜ੍ਹਨ, ਪ੍ਰਚਾਰ ਸੁਨਣ ਅਤੇ ਅਖਬਾਰ ਪੜ੍ਹਣ ਤੇ ਆਮ
ਰੋਕ ਲਾਈ ਹੋਈ ਹੈ। ਫੇਰ ਪੁਜਾਰੀਵਾਦੀ ਵਿਵਸਥਾ ਨੂੰ ਮਾਨਤਾ ਦੇ ਕੇ ਉਸ ਅੱਗੇ ਗਿੜਗਿੜਾਉਣ ਦੀ
ਸਲਾਹ ਦੇਣ ਵਾਲੇ ਇਹ ਸੱਜਣ ਜਨਤਕ ਤੌਰ ਤੇ ਐਲਾਨ ਕਰਨ ਕੇ ਉਹ ਇਸ ਵਿਵਸਥਾ ਦੇ ਉਪਰ ਦਿਤੇ ਸਾਰੇ ਆਦੇਸ਼
ਮੰਨਦੇ ਹਨ। ਉਹ ਜਨਤਕ ਤੌਰ ਤੇ ਕਾਲਾ ਅਫਗਾਨਾ ਜੀ, ਜੋਗਿੰਦਰ ਸਿੰਘ ਜੀ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ
ਜੀ ਆਦਿ ਨਾਲ ਆਪਣੇ ਸੰਬੰਧ ਤੋੜਣ ਦਾ ਐਲਾਨ ਕਰਨ ਤਾਂ ਕਿ ਸੁਚੇਤ ਲੋਕਾਂ ਸਾਹਮਣੇ ਉਨ੍ਹਾਂ ਦੀ ਦੁਬਿਧਾ
ਖੁੱਲ੍ਹ ਕੇ ਸਪਸ਼ਟ ਹੋ ਜਾਵੇ।
ਤਖਤਾਂ
ਦੇ ਨਾਮ ਤੇ ਸ਼ੁਰੂ ਕੀਤੀ ਇਹ ਪੰਜ ਜਥੇਦਾਰੀ ਕਚਿਹਰੀ ਵਿਵਸਥਾ ਉਸ ਪੁਜਾਰੀਵਾਦ ਦੀ ਰਹਿੰਦ ਖੁਹੰਦ ਹੈ,
ਜਿਸ ਨੂੰ ਬਾਬਾ ਨਾਨਕ ਜੀ ਨੇ ‘ਉਜਾੜੇ ਕਾ ਬੰਧੁ’ ਕਹਿ ਕੇ ਨਕਾਰ ਦਿਤਾ ਸੀ। 2003 ਦੀ ਕਨਵੈਨਸ਼ਨ ਤੱਕ
ਇਸ ਪੁਜਾਰੀਵਾਦ ਖਿਲਾਫ ਸੱਚ ਦੀ ਇਹ ਜੰਗ ਆਪਣੇ ਚਰਮ ਦੀ ਸੀਮਾ ਤੇ ਸੀ। ਇਸ ਲਹਿਰ ਨੂੰ ਬਾਅਦ ਵਿਚ ਸਾਹਮਣੇ ਆਉਣ ਵਾਲੇ
ਸੁਚੇਤ ਮੰਨੇ ਜਾਂਦੇ ‘ਨਿਮਾਣੇ ਸਿੱਖਾਂ’ ਦੇ ਸਟੈਂਡ ਨੇ
ਬਹੁਤ ਵੱਡੀ ਢਾਹ ਲਾਈ ਹੈ। ਜੇ ਅਸੀਂ ਬਾਬਾ ਨਾਨਕ ਜੀ ਦੇ ਇਨਕਲਾਬ ਦੇ ਪਾਂਧੀ ਬਨਣਾ ਲੋਚਦੇ
ਹਾਂ ਤਾਂ ਸਾਨੂੰ ਸਪਸ਼ਟਤਾ, ਦ੍ਰਿੜਤਾ, ਦਲੇਰੀ ਅਤੇ ਬੇਬਾਕੀ ਨਾਲ ਇਸ ਭ੍ਰਿਸ਼ਟ ਪੁਜਾਰੀਵਾਦੀ ਵਿਵਸਥਾ
ਨੂੰ ਮੂਲੋਂ ਨਕਾਰਨਾ ਪਵੇਗਾ। ਬੇਚਾਰਗੀ ਅਤੇ ਦੁਬਿਧਾ ਵਿਚ ਫਸੇ ਪੁਜਾਰੀਆਂ ਦੇ ‘ਨਿਮਾਣੇ ਸਿੱਖ’ ਸ਼ਸ਼ੋਪੰਜ
ਦਾ ਸ਼ਿਕਾਰ ਹਨ। ਐਸੇ ‘ਨਿਮਾਣੇ ਸਿੱਖ’ ਪੁਨਰਜਾਗਰਨ
ਲਹਿਰ ਨੂੰ ਨੁਕਸਾਨ ਹੀ ਪਹੁੰਚਾ ਰਹੇ ਹਨ।
ਨਿਸ਼ਕਾਮ ਨਿਮਰਤਾ ਸਹਿਤ
ਤੱਤ ਗੁਰਮਤਿ ਪਰਿਵਾਰ
(05/08/13)
ਸਤਿਨਾਮ ਸਿੰਘ ਮੌਂਟਰੀਅਲ
ਸਿੱਖ ਹੀ ਕਰ ਰਹੇ ਹਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਵਿਰੋਧ,
ਹਜਾਰਾਂ ਸਾਲਾਂ ਤੋਂ ਬ੍ਰਹਾਮਣ (ਅੱਜ ਦਾ ਅਖੌਤੀ ਸਾਧ ਲਾਣਾਂ) ਮਨੁੱਖਤਾ ਨੂੰ ਠੱਗਦਾ ਆ ਰਿਹਾ ਸੀ ਤੇ
ਹੈ, ਮੱਨੁਖਤਾ ਨੂੰ ਠੱਗਣ ਦਾ ਇੱਕ ਬਹੁਤ ਸਫਲ ਤਰੀਕਾ ਹੈ ਕਿ ਪਹਿਲਾਂ ਮੱਨੁਖਤਾ ਨੂੰ ਇਕ ਅੱਖਰ (ਰਾਮ
ਰਾਮ, ਵਾਹਿਗੁਰੂ ਵਾਹਿਗੁਰੂ, ਜਾ ਕੋਈ ਹੋਰ) ਦੇ ਅਖੌਤੀ ਨਾਮ ਜਪਣ (ਰਟਣ) ਤੇ ਲਾਕੇ ਅਗਿਆਨਤਾ ਦੇ
ਘੁਪ ਹਨੇਰੇ ਵਿਚ ਧੱਕ ਦਿਓ, ਫੇਰ ਅਗਲੇ ਪਿਛਲੇ ਜਨਮਾਂ ਦੇ ਡਰਾਵੇ ਦੇ ਕੇ ਮੁਕਤੀ ਦਾ ਲਾਰਾ ਲਾ ਕੇ
ਰੱਜ ਕੇ ਠੱਗ ਲਓ ( ਅੱਜਕੱਲ ਤਾਂ ਪੰਜ ਅੱਖਰਾਂ ਦਾ ਵੀ ਨਾਮ ਵੀ ਚੱਲਦਾ ਹੈ, ਗੁਰਬਾਣੀ ਵੀ ਗਿਣਤੀ
ਮਿਣਤੀ ਦੇ ਰੱਟੇ ਲਾਕੇ ਪੜੀ ਜਾ ਰਹੀ ਹੈ )
ਜਿਉਂ ਹੀ 1469 ਨੂੰ ਸੱਚ ਦਾ ਸੂਰਜ ਊਦੇ ਹੋਇਆ, ਲੋਕ ਸਦੀਆਂ ਦੇ ਅਗਿਆਨਤਾ ਦੇ ਹਨੇਰੇ ਪਿਛੋਂ
ਰੌਸ਼ਨੀ ਦਾ ਅਨੰਦ ਮਾਨਣ ਲੱਗੇ, ਸਦੀਆਂ ਪਿਛੋਂ ਮਾਨਸਿਕ ਗੁਲਾਮੀ ਦੇ ਸੰਗਲ ਟੁੱਟਣ ਲੱਗੇ, ਮਨੁੱਖ ,
ਮਨੁੱਖ ਦੀ ਗੁਲਾਮੀ ਤੋਂ ਅਜਾਦ ਹੋਣ ਲੱਗੇ, ਸਵੈਮਾਣ ਨਾਲ ਜਿੰਦਗੀ ਜਿਉਣ ਲੱਗੇ, ਗੁਰੂ ਜੀ ਨੇ
ਜਾਤਪਾਤ ਦੇ ਬੰਧਨ ਤੋੜ ਸੁਟੇ, ਕਰਮਕਾਂਡਾਂ ਦੇ ਬੰਧਨ ਤੋੜ ਸੁਟੇ, ਕੋਈ ਮੱਨੁਖ ਉਚਾ ਨੀਵਾਂ ਨਹੀ ਹੈ
ਦਾ ਹੋਕਾ ਦਿਤਾ, ਗੁਰੁਆਂ ਨੇ ਮਨੁੱਖਤਾ ਨੂੰ ਹਰ ਇੱਕ ਪੱਖ ਤੋਂ ਅਜਾਦ ਕੀਤਾ, ਪੁਜਾਰੀਆਂ ਦਾ ਘੜਿਆ
ਹੋਇਆ ਰੱਬ (ਕਾਲਿਪਤ ਰੱਬ) ਜਿਸ ਰੱਬ ਨੂੰ ਨਾਸਤਿਕ ਲੋਕ ਅੱਜ ਮੰਨਣ ਤੋਂ ਇਨਕਾਰ ਕਰ ਰਹੇ ਹਨ ਅਤੇ
ਰੱਦ ਕਰ ਰਹੇ ਹਨ, ਗੁਰੂ ਨਾਨਕ ਜੀ ਨੇ ਤਾਂ 500 ਸੌ ਸਾਲ ਪਹਿਲ਼ਾਂ ਹੀ ਉਸ ਰੱਬ ਨੂੰ ਰੱਦ ਕੱਰ ਦਿਤਾ
ਸੀ |
ਗੁਰੂ ਜੀ ਨੇ ਆਖਿਆ ਸੀ ਕਿ ਇਸ ਬਹ੍ਰਿਮੰਡ ਤੋਂ ਬਾਹਰ ਦੁਨੀਆਂ ਤੋਂ ਬੱਖਰਾ ਐਸਾ ਕੋਈ ਰੱਬ ਨਹੀ
ਬੈਠਾ, ਗੁਰੂ ਜੀ ਨੇ ਰੱਬ ਦੀ ਇਕ ਵੱਖਰੀ ਹੀ ਪਹਿਚਾਣ ਦੱਸੀ, ਇੱਕ ਤੋਂ ਅਨੇਕ ਹੈ, ਨਿਰੰਕਾਰ ਤੋਂ
ਅਕਾਰ ਹੈ, ਸੂਖਮ ਤੋਂ ਅਸਥੂਲ ਹੈ , ਗੁਪਤ ਤੋਂ ਪਰਗਟ ਹੈ | ਨਿਰੰਕਾਰ ਦੇ ਦਰਸ਼ਨ ਕਰਨ ਲਈ ਅੱਖਾਂ
ਮੀਟਣ ਦੀ ਲੋੜ ਨਹੀ ਹੈ , ਘਰ ਪਰਿਵਾਰ ਛੱਡਣ ਦੀ ਵੀ ਲੋੜ ਨਹੀ ਹੈ , ਕਿਸੇ ਖਾਸ ਅੱਖਰ ਨੂੰ ਵਾਰ ਵਾਰ
ਪ੍ਹੜਨ ਦੀ ਵੀ ਲੋੜ ਨਹੀ ਹੈ | ਇਕ ਨੂੰ ਅਨੇਕ ਵਿਚ ਦੇਖੋ, ਨਿਰੰਕਾਰ ਨੂੰ ਅਕਾਰਾਂ ਵਿਚ ਦੇਖੋ, ਸੂਖਮ
ਨੂੰ ਅਸਥੂਲ ਵਿਚ ਦੇਖੋ, ਗੁਪਤ ਨੂੰ ਪਰਗਟਤਾ ਵਿਚ ਦੇਖੋ |
ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥ ਏਕਹਿ ਏਕ ਬਖਾਨਨੋ ਨਾਨਕ ਏਕ
ਅਨੇਕ ॥250||
ਜਬ ਦੇਖਉ ਤਬ ਸਭੁ ਕਿਛੁ ਮੂਲੁ ॥ ਨਾਨਕ ਸੋ ਸੂਖਮੁ ਸੋਈ ਅਸਥੂਲੁ ॥5॥281||
ਗੁਪਤੁ ਪਰਗਟੁ ਤੂੰ ਸਭਨੀ ਥਾਈ ॥ ਗੁਰ ਪਰਸਾਦੀ ਮਿਲਿ ਸੋਝੀ ਪਾਈ ॥124||
ਗੁਰੂ ਜੀ ਨੇ ਦੇਖਿਆ ਕਿ ਮੱਨੁਖਤਾ ਨੂੰ ਲੋੜ ਹੈ ਸਿਰਫ ਗਿਆਨ ਦੀ, ਗੁਰੂਆਂ ਨੇ ਕਰੜੀ ਘਾਲਣਾ ਤੋ ਬਾਦ
ਮੱਨੁਖਤਾ ਨੂੰ ਗਿਆਨ ਦਾ ਖਜਾਨਾ ਬਖਸ਼ਿਆ , ਉਹ ਖਜਾਨਾ ਹੈ ! ਸ੍ਰੀ ਗੁਰੂ ਗਰੰਥ ਸਾਹਿਬ ਜੀ ( ਇਹ
ਗੱਲ ਵਖਰੀ ਹੈ ਕਿ ਅਸੀਂ ਗੁਰੂ ਨਾਨਕ ਜੀ ਦਾ ਦਿੱਤਾ ਹੋਇਆ ਗਿਆਨ ਦਾ ਖਜਾਨਾ ਨਾ ਆਪ ਵਰਤ ਸਕੇ ਨਾ
ਦੁਨੀਆ ਨੂੰ ਹੀ ਦੱਸ ਸਕੇ) |
ਜਿਉਂ ਹੀ ਸੱਚ ਦਾ ਸੂਰਜ ਚੜਿਆ, ਬਸ ਉਦੋਂ ਹੀ ਬ੍ਰਹਮਣ (ਪੁਜਾਰੀ ਵਰਗ) ਦਾ ਮੱਥਾ ਵੀ ਠਣਕ ਗਿਆ, ਇਸ
ਨੂੰ ਆਪਣਾ ਸਦੀਆਂ ਦਾ ਰਾਜ ਖੁਸਦਾ ਦਿਸਿਆ, ਜਿਨ੍ਹਾਂ ਵਿਹਲੜਾਂ ਦੇ ਪੇਟ ਦੂਜੇ ਦੀਆਂ ਖੀਰਾਂ ਤੇ
ਪਲ਼ਦੇ ਸੀ, ਉਸ ਨੂੰ ਉਹ ਪੇਟ ਭੁਖ ਨਾਲ ਤੜਫ ਦੇ ਦਿਸਣ ਲੱਗੇ, ਲੋਕਾਂ ਨੂੰ ਸਵਰਗਾਂ ਨੂੰ ਤੋਰਨ
ਵਾਲ਼ਿਆਂ ਨੂੰ ਜਿਉਂਦੇ ਜੀਅ ਹੀ ਨਰਕ ਦਿਸਣ ਲੱਗੇ, ਬ੍ਰਹਮਣ ਦੇਵਤੇ ਨੇ ਚੁੱਕੇ ਆਪਣੇ ਪੁਰਾਣੇ
ਸ਼ਸ਼ਤਰ ( ਚਾਣਕਿਆ ਰਾਜਨੀਤੀ ਦੇ ਗਰੰਥ ਜਿਨਾਂ ਨਾਲ ਕਦੇ ਬੁਧ ਧਰਮ ਦਾ ਖਾਤਮਾ ਕੀਤਾ ਸੀ ) ਕੀਤੀਆਂ
ਆਪਣੇ ਵਡੇਰਿਆਂ ਦੇ ਨਾਲ ਮੀਟਿੰਗਾਂ, ਇਸ ਬ੍ਰਹਮਣ ਨੂੰ ਇਸ ਦੇ ਵਡੇਰੇਆਂ ਨੇ ਦੱਸਿਆ ਕਿ ਜੇ ਤੂੰ
ਸਿੱਖਾਂ ਨੂੰ ਆਪਣੇ ਵਿਚ ਜਬਤ ਕਰਨਾ ਚਾਹੁੰਦਾ ਹੈ, ਤਾਂ ਫਿਰ ਧਾਰ ਲੈ ਸਿੱਖਾਂ ਵਾਲਾ ਸਰੂਪ, ਵੜਜਾ
ਇਹਨਾਂ ਸਿੱਖਾਂ ਦੇ ਵਿੱਚ , ਜੇ ਸਿੱਖ ਇੱਕ ਬਾਰ ਆਪਣੇ ਗੁਰੂ ਨੂੰ ਮੱਥਾ ਟੇਕਦੇ ਹਨ ਤੂੰ ਸੱਤ ਸੱਤ
ਵਾਰ ਮੱਥੇ ਟੇਕ, ਜੇ ਸਿਖ ਸੋਹਣਾ ਰੁਮਾਲਾ ਗੁਰੂ ਜੀ ਨੂੰ ਸਤਕਾਰ ਵਜੋਂ ਭੇਟ ਕਰਦੇ ਹਨ, ਤੂੰ ਗੁਰੂ
ਗਰੰਥ ਸਾਹਿਬ ਨੂੰ ਸਿਰ ਤੇ ਚੁਕ ਕੇ ਧੁੱਪ ਲਗਵਾਣੀ ਸੁਰੂ ਕਰਦੇ, ਬਿਸਕੁਟ ਚਾਹਾਂ ਦੇ ਭੋਗ ਲਗਵਾਣੇ
ਸੁਰੂ ਕਰਦੇ………….. ਪਰ ਯਾਦ ਰੱਖੀ ਹਰ ਹਾਲਤ ਵਿਚ ਸਿੱਖਾਂ ਨੂੰ ਗੁਰਬਾਣੀ ਦੇ ਸਿਧਾਂਤ ਨਾਲੋਂ,
ਗੁਰਬਾਣੀ ਦੀ ਵਿਚਾਰ ਨਾਲੋਂ , ਗੁਰਬਾਣੀ ਦੇ ਗਿਆਨ ਨਾਲੋਂ ਤੋੜਨਾ ਹੋਵੇਗਾ,
ਅੱਜ ਬ੍ਰਹਮਣ ਆਪਣੇ ਮਕਸਦ ਵਿਚ ਇਨਾ ਕਾਮਯਾਬ ਹੋਇਆ ਕਿ ਇਸ ਨੇ ਸਿੱਖਾਂ ਨੂੰ ਹੀ ਗੁਰੂ ਗਰੰਥ ਸਾਹਿਬ
ਜੀ ਦੇ ਵਿਰੋਧ ਵਿੱਚ ਖੜੇ ਕਰ ਦਿਤਾ ਹੈ |
ਲਉ ਪੜ੍ਹੋ ਕਿਵੇਂ ਸਿੱਖ ਆਪਣੇ ਹੀ ਗੁਰੂ ਦੀ ਸਿੱਖਿਆ ਦਾ ਕੀ ਕੀ ਵਿਰੋਧ ਕਰ ਰਹੇ ਹਨ-
ਤੀਰਥ ਯਾਤਰਾ ਤੇ ਜਾਣਾ, ਮਾਲਾਂ ਫੇਰਨੀਆਂ, ਕਿਰਤ ਨਾ ਕਰਨੀ, ਵਿਆਹ ਨਾਂ ਕਰਵਾਣੇ, ਜਾਤਪਾਤ ਨੂੰ
ਮੰਨਣਾ . ਵਾਹਿਗੁਰੂ ਵਹਿਗੁਰੂ ਦੇ ਰੱਟੇ ਲਾਉਣੇ, ਅਗਲੇ ਪਿਛਲੇ ਜਨਮ ਨੂੰ ਮੰਨਣਾ , ਗਿਣਤੀ ਮਿਣਤੀ
ਦੇ ਪਾਠ ਕਰਨੇ, ਸੰਪਟ ਪਾਠ ਕਰਨੇ ਜਾ ਕਰਵਾਉਣੇ , ਭੋਰਿਆਂ ਵਿਚ ਬੈਠ ਕੇ ਅਖੌਤੀ ਤੱਪ ਕਰਨੇ, ਬਚਿਤ੍ਰ
ਨਾਟਕ ਜਿਹੇ ਗਰੰਥ ਨੂੰ ਮੰਨਣਾ , 84 ਲੱਖ ਹੀ ਜੂਨਾਂ ਨੂੰ ਮੰਨਣਾ , ਅਖੌਤੀ ਬਾਬਿਆਂ ਅੱਗੇ ਸਿਰ
ਝਕਾਉਣੇ, ਗੁਰੂਆਂ ਦੀਆਂ ਫੋਟੋਆਂ ਨੂੰ ਪੂਜਣਾ, ਗੁਰਬਾਣੀ ਨੂੰ ਵਿਚਾਰਕੇ ਨਾ ਪੜ੍ਹਨਾ, ਚਿਮਟੇ-
ਛੈਣਿਆਂ ਨਾਲ ਗੁਰਬਾਣੀ ਨੂੰ ਤੋੜ ਮਰੋੜ ਕੇ ਗਾਉਣਾ, ਅਕਾਲ ਤਖਤ ਤੋਂ ਉਲਟ ਚਾਰ ਹੋਰ ਤਖਤਾਂ ਨੂੰ
ਮਾਨਤਾ ਦੇਣੀ, ਸਰੋਵਰਾਂ ਬੇਰੀਆਂ ਨਾਲ ਕਰਾਮਾਤੀ ਕਹਾਣੀਆਂ ਜੋੜਨੀਆਂ, ਮੜੀਆਂ ਮਸਾਣੀਆਂ ਨੂੰ ਮੰਨਣਾ
, ਕੱਚੀ ਲੱਸੀ ਨਾਲ ਫਰਸ਼ ਨਿਸ਼ਾਨ (ਸਾਹਿਬ) ਧੋਣੇ, ਮਰ ਚੁੱਕੇ ਇਨਸਾਨਾਂ ਦੀਆਂ ਬਰਸੀਆਂ
ਮਨਾਉਣੀਆਂ………
ਅੱਜ ਸਿੱਖੀ ਵਿੱਚ ਬਹੁਤ ਸਾਰੇ ਐਸੇ ਲੋਕ ਤੁਰੇ ਫਿਰਦੇ ਹਨ ਜਿਨ੍ਹਾਂ ਨੇ ਚੋਲੇ ਵੀ ਗਿਟਿਆਂ ਤੱਕ ਪਾਏ
ਹੋਏ ਹਨ, ਕਛਿਹਰੇ ਗੋਡਿਆਂ ਤੱਕ ਹਨ, ਸਿਰ ਤੇ ਗੋਲ ਪੱਗਾਂ ਵੀ ਹਨ, ਲੇਵਲ ਸਿਖ ਧਰਮ ਦਾ ਹੈ, ਪਰ
ਕਰਮਕਾਂਡ ਬ੍ਰਹਮਣਾਂ ਤੋਂ ਵੀ ਘਟੀਆ ਹਨ, ਬਦਕਿਸਮਤੀ ਇਹ ਹੈ ਕਿ ਸਿੱਖ ਐਸੇ ਲੋਕਾਂ ਨੂੰ ਪਹਿਚਾਣ ਹੀ
ਨਹੀ ਰਹੇ, ਪਹਿਚਾਨਣ ਵੀ ਕਿਵੇਂ ? ਜਿਸ ਗੁਰੂ ਨੇ ਸਿੱਖ ਦੀ ਬਿਰਤੀ ਹੰਸ ਵਾਲੀ ਬਣਾਉਣੀ ਸੀ, ਤਾਂ ਕਿ
ਦੁੱਧ ਦਾ ਦੁੱਧ ਪਾਣੀ ਦਾ ਪਾਣੀ ਛਾਂਟ ਸਕਦੇ ਪਰ ਸਿੱਖ ਤਾਂ ਅੱਜ ਉਸ ਗੁਰੂ ਦਾ ਪਾਠ ਵੀ ਮੁੱਲ ਕਰਵਾ
ਰਹੇ ਹਨ
ਜਾਗੋ ਸਿਖੋ ਜਾਗੋ, ਆਪ ਗੁਰਬਾਣੀ ਪ੍ਹੜੋ, ਆਪ ਵਿਚਾਰੋ , ਤਾਂ ਹੀ ਅਸੀਂ ਕਰਮਕਾਂਡ ਤੋ ਅਜਾਦ ਹੋ
ਸਕਦੇ ਹਾਂ |
ਸਤਿਨਾਮ ਸਿੰਘ ਮੌਂਟਰੀਅਲ 514-219-2525
(05/08/13)
ਡਾ ਗੁਰਮੀਤ ਸਿੰਘ ਬਰਸਾਲ
ਧਾਰਾ
295 A
ਰਾਜਨੀਤਿਕ ਤੇ ਰਾਜ ਪ੍ਰੋਹਿਤ ਵਾਲੀ ਜੋੜੀ ਜੋ,
ਆਦਿ-ਕਾਲ ਤੋਂ ਜੰਤਾ ਦੀ ਲੁੱਟ ਕਰਦੀ ਆਈ ਹੈ।
ਇੱਕ ਦੂਜੇ ਦੇ ਪੂਰਕ ਬਣ ਸ਼ਿਕਾਰ ਫਸਾਉਂਦੇ ਨੇ,
ਇੱਕ ਡਰਾਇਆ ਨਰਕੋਂ ਦੂਜੇ ਡਾਂਗ ਦਿਖਾਈ ਹੈ।
ਹੁਕਮਨਾਮੇ ਤੇ ਫਤਵੇ ਇੱਕ ਦੇ ਯਾਰ ਕਰੀਬੀ ਨੇ,
ਧੌਣਾਂ ਗਿਣਕੇ ਦੂਜੇ ਨੇ ਸਰਕਾਰ ਚਲਾਈ ਹੈ।
ਅਗਿਆਨ-ਹਨੇਰੇ ਅੰਦਰ ਦੋਵੇਂ ਵਧਦੇ-ਫੁਲਦੇ ਨੇ,
ਗਿਆਨ-ਰੋਸ਼ਨੀ ਬਣਦੀ ਦੋਵਾਂ ਲਈ ਦੁਖਦਾਈ ਹੈ।
ਲੁੱਟਣ ਦੇ ਲਈ ਦੋਵਾਂ ਨੂੰ ਜੱਗ ਸੁੱਤਾ ਚਾਹੀਦਾ,
ਜਾਗਣ ਅਤੇ ਜਗਾਉਣ ਦੀ ਤਾਂਹੀਂ ਸਜਾ ਬਣਾਈ ਹੈ।
ਅੰਧਕਾਰ ਵਿੱਚ ਚਾਨਣ ਵਾਲੀ ਜਿਹੜਾ ਗੱਲ ਕਰੂ,
ਵਿਸ਼ਵਾਸ ਨੂੰ ਠੇਸ ਪੁਚਾਵਣ ਦੀ ਪੈ ਜਾਣੀ ਦੁਹਾਈ ਹੈ।
ਗੁਰੂਆਂ ਭਗਤਾਂ ਨੂੰ ਵੀ ਇਹ ਦੋਸ਼ੀ ਠਹਿਰਾ ਸਕਦੇ,
ਧਰਮ ਦੇ ਨਾਂ ਤੇ ਲੁੱਟ ਦੀ ਜਿਹਨਾਂ ਕਰੀ ਸਫਾਈ ਹੈ।
ਅੰਧ-ਵਿਸ਼ਵਾਸਾਂ, ਕਰਮ-ਕਾਂਢ ਤੇ ਵਹਿਮਾਂ ਭਰਮਾ ਲਈ,
ਐਸਾ ਲਗਦਾ ਧਾਰਾ ਬਣਨੀ ਬੜੀ ਸਹਾਈ ਹੈ।
ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)
(05/08/13)
ਸੁਰਿੰਦਰ ਸਿੰਘ ਖਾਲਸਾ
ਪਾਠ ਦੀ
ਯੁਕਤੀ
ਇਕ ਬਾਬੇ ਨੇ ਸਿੱਖ ਨੂੰ ਇੰਝ ਕਹਿਆ, ਪਾਠ ਕਰਵਾਉਣ ਦੀ ਯੁਕਤੀ ਸਾਥੋਂ ਸਿਖ ਬੀਬਾ।
ਜੋ ਕੁੱਝ ਕਹਾਂ ਸੁਣ ਧਿਆਨ ਦੇ ਕੇ, ਜਾਂ ਫੜ੍ਹ “ਕਲਮ ਦਵਾਤ” ਲੈ ਲਿੱਖ ਬੀਬਾ।
ਕਾਜੂ” ਤੇ “ਬਦਾਮ ਗਿਰੀ” ਢਾਈ ਕਿੱਲੋ, ਲਾਚੀ, ਮਿਸ਼ਰੀ, ਤੇ ਦਾਖਾਂ ਵੀ ਲਿੱਖ ਬੀਬਾ।
ਕੁੰਭ, ਨਾਰੀਏਲ, ਸਵਾ ਮੀਟਰ ਲਾਲ ਕਪੜਾ, ਘੀ ‘ਜੋਤ’ ਲਈ ਪੰਜ ਕਿਲੋ ਲਿੱਖ ਬੀਬਾ।
“ਭੇਟਾ” ਦਸ ਹਜ਼ਾਰ ਪਾਠ ਕਰਨੇ ਦੀ, ਚੋਲੇ, ਕਛਹਿਰੇ, ਤੇ ‘ਪੱਗਾਂ ਵੀ ਲਿੱਖ ਬੀਬਾ।
ਨਾਲ “ਗੱਡੀ ਦਾ ਤੇਲ ਤੇ ਖਰਚ ਸਾਰਾ, ਭੇਟਾ ਕੀਰਤਨ ਦੀ, ਵੀ ਤੂੰ ਲੈ ਮਿੱਥ ਬੀਬਾ।
ਪਾਠ ਸੁਨਣ ਦੀ ਤੁਹਾਨੂੰ ਲੋੜ ਕੋਈ ਨਾ, ਅਸੀਂ ਦੇਵਾਂਗੇ ‘ਦਰਗਾਹ” ਵਿੱਚ ਲਿੱਖ ਬੀਬਾ।
“ਕੋਤਰੀ” ਪਾਠਾਂ ਦੀ ਡੇਰੇ ਵਿੱਚ ਚੱਲੇ, ਆ ਕੇ ਦੇਖ ਡੇਰੇ ਦੀ “ਦਿੱਖ” ਬੀਬਾ।
ਸੁਚੱਮਤਾ ਦਾ ਡੇਰੇ `ਚ ਧਿਆਨ ਰਖਦੇ, ਵੜਨ ਦੇਈਏ ਨਾ ਡੇਰੇ ਕੋਈ ਨੀਂਵਾਂ ਸਿੱਖ ਬੀਬਾ।
ਬਿਪੱਰ ਦੀ ਰੀਤ ਬਾਬੇ ਨੇ ਸਾਰੀ ਦਸ ਦਿੱਤੀ, ਸਮਝਣ ਗੁਰਮਤਿ ਨੂੰ ਬਾਬੇ ਟਿੱਚ ਬੀਬਾ।
‘ਸੁਰਿੰਦਰ’ ਸਮਝ ਨਾ ਆਵੇ ਫਿਰ ਵੀ ਕਿਉਂ, ਇਨ੍ਹਾਂ ਦੇ ਜ਼ਾਲ `ਚ ਫਸਦੇ ਨੇ ਸਿੱਖ ਬੀਬਾ।
*******************************************************
(ਸੰਗਤਾਂ)
ਮੱਥੇ ਘਸਾਉਣ ਤੱਕ ਹੀ ਸੰਗਤਾਂ ਦੀ ਰੁਚੀ ਦੇਖੀ, ਜਾਂ ਫਿਰ ਲੰਗਰ ਦੀ ਸੇਵਾ ਕਮਾਉਣ
ਸੰਗਤਾਂ।
ਗੁਰੁਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ ਆਉਂਦੀ, ਬਹਾਨੇ ਲਾ-ਲਾ ਕੇ ਪੱਲਾ ਛੁਡਾਉਣ ਸੰਗਤਾਂ … … …
ਝਾੜੂ- ਪੋਚਾ ਗੁਰੂ ਘਰ ਦੋ ਵੇਲੇ, ਸੇਵਾ ਗੁਰੂ ਦੀ ਸਮਝ ਕਮਾਉਣ ਸੰਗਤਾਂ।
ਸ਼ਰਧਾ ਨਾਲ ਮੱਥੇ ਟੇਕ ਗੁਰੂ ਗ੍ਰੰਥ ਜੀ ਨੂੰ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਚੜ੍ਹਾਉਣ ਸੰਗਤਾਂ।
ਗੁਰਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ ਚਲਦੀ, ਬਹਾਨੇ ਲਾ-ਲਾ ਕੇ ਪੱਲਾ ਛੁਡਾਉਣ ਸੰਗਤਾਂ … … …. .
ਲੜੀਆਂ ਰੰਗ ਬਰੰਗੀਆਂ ਲਾ- ਲਾ ਕੇ, " ਗੁਰੂਦੁਆਰੇ" ਖੂਬ ਸਜਾਉਣ ਸੰਗਤਾਂ।
ਏ. ਸੀ. ਕੂਲਰ ਤੇ ਪੱਖੇ ਗੁਰੂ- ਘਰਾਂ ਲਈ, ਰੁਮਾਲੇ ਗੁਰੂ -ਗ੍ਰੰਥ ਜੀ ਲਈ ਚੜ੍ਹਾਉਣ ਸੰਗਤਾਂ।
ਗੁਰਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ ਆਉਂਦੀ……………
ਗੁਰ- ਪੁਰਬ ਜਾਂ ਦਿਨ ਦਿਹਾਰ ਵੇੱਲੇ, ਹਿੱਸੇ ਮਾਇਆ ਦੇ ਵੱਧ ਚੜ੍ਹਕੇ ਪਾਉਣ ਸੰਗਤਾਂ।
ਨਗਰ- ਕੀਰਤਨ ਸਮੇਂ ਗਲੀਆਂ ਸਾਫ ਕਰਕੇ, ਉਪਰ ਪਾਣੀ ਖੂਬ ਛਿੜਕਾਉਣ ਸੰਗਤਾਂ।
ਗੁਰਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ ਚਲਦੀ………………
ਆਲੀਸ਼ਾਨ "ਬਿਲਡਿੰਗਾਂ" ਬਣ ਗਈਆਂ ਨੇ, ਲੈਂਟਰ ਗੁਰੂ ਘਰਾਂ ਦੇ ਰਲ ਮਿਲ ਪਾਉਣ ਸੰਗਤਾਂ।
ਗ੍ਰੰਥੀ ਰਖਣ ਵਾਰੀ ਅਣਗਹਿਲੀ ਕਰ ਜਾਂਦੇ, ਭਾਵੇਂ ਅੰਨਪੜ੍ਹ ਨੂੰ ਹੀ ਲਿਆ ਬਿਠਾਉਣ ਸੰਗਤਾਂ।
ਗੁਰਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ ਆਉਂਦੀ……………
ਗੁਰਬਾਣੀ ਪੜਣ ਵਾਲੀ ਗੱਲ ਦੂਰ ਦੀ ਹੋਈ, ਕਿਤਾਬਾਂ ਗੁਰਮਤਿ ਦੀਆਂ ਤੋਂ ਵੀ ਨਜ਼ਰਾਂ ਚੁਰਾਉਣ ਸੰਗਤਾਂ।
ਆਉਣ ਬਾਬੇ ਤਾਂ ਬੋਰੀਆਂ ਭਰ ਦਿੰਦੇ, ਕਿਤਾਬਾਂ ਦੇ ਨਾਂ ਤੇ ਖਰਚੇ ਗਿਣਾਉਣ ਸੰਗਤਾਂ।
ਗੁਰਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ ਆਉਂਦੀ……………
ਗੁਰਬਾਣੀ ਖੁਦ ਪੜ੍ਹਨੀ ਭੁੱਲ ਗਏ ਨੇ, ਅਰਦਾਸ ਕੀਤੇ ਕਰਾਏ ਪਾਠ ਦੀ ਕਰਵਾਉਣ ਸੰਗਤਾਂ।
ਪਾਠ ਸੁਖਮਨੀ ਦਾ ਕਰਵਾ ਕੇ ਸੁੱਖ ਚਾਹੁੰਦੇ, ਵਾਰ ਆਸਾ ਦੀ ਤੋਂ ਆਸ ਪੁਗਾਉਣ ਸੰਗਤਾਂ।
ਗੁਰਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ ਆਉਂਦੀ……………
ਪਾਠ ਗੁਰਬਾਣੀ ਦੇ ਅਰੰਭ ਕਰਵਾਕੇ, “ਪਾਠ ਕਰੀ ਜਾ”, ਪਾਠੀ ਨੂੰ ਸਮਝਾਉਣ ਸੰਗਤਾਂ।
ਆਪ ਬਾਹਰ ਆਕੇ ਲੱਗ ਜਾਣ ਗੱਂਲੀਂ, ਜਾਂ ਫਿਰ ਟੀ. ਵੀ. ਦੇ ਨਾਲ ਮਨ ਪਰਚਾਉਣ ਸੰਗਤਾਂ।
ਗੁਰਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ ਆਉਂਦੀ……………
ਗੁਰਬਾਣੀ ਪੜ੍ਹਣ ਸਮਝਣ ਦੀ ਵਿਹਲ ਕਿਥੇ, 'ਕਹਿਕੇ' ਬੇਅੰਤ ਰੁਝੇਵੇਂ ਗਿਣਾਉਣ ਸੰਗਤਾਂ।
ਨਿਤਨੇਮ ਗੁਰਬਾਣੀ ਦਾ ਛੱਡ ਬੈਠੇ, ਅਪਣਾ ਹੋਰ ਹੀ ਨਿਤਨੇਮ ਬਣਾਉਣ ਸੰਗਤਾਂ।
ਗੁਰਬਾਣੀ ਤੇ ਅਮਲਾਂ ਦੀ ਜਦੋਂ ਵੀ ਗੱਲ ਆਉਂਦੀ……………
“ਸੱਚੇ ਪਾਤਿਸ਼ਾਹ “ਸੁਰਿੰਦਰ” ਨੂੰ ਦੱਸ ਤੂੰ ਹੀ, ਗੁਰਬਾਣੀ ਤੇ ਅਮਲਾਂ ਬਾਜੋਂ,
ਜੀਵਨ ਸਫਲਾ ਕਿਵੇਂ ਬਣਾਉਣ ਸੰਗਤਾਂ, ਜੀਵਨ ਸਫਲਾ ਕਿਵੇਂ … … … … … ….॥
ਸ੍ਰ; ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ {ਫਤਿਹਾਬਾਦ}
ਫੋਨ=97287 43287, 94662 66708,
(05/08/13)
ਕੁਲਵੰਤ ਸਿੰਘ ਢੇਸੀ
ਏਹੋ
ਹਮਾਰਾ ਜੀਵਣਾਂ
ਮੇਰੀ ਕੁਰਬਾਨੀਆਂ ਤੇ ਜਿਹੜੇ ਕੱਲ੍ਹ ਅੱਖਾਂ ਭਰੇਂਦੇ ਸਨ, ਜਦੋਂ ਅੱਜ ਕੋਲ ਖੜ੍ਹਦਾਂ ਹਾਂ ਤਾਂ
ਧੂੰਏਂ ਵਾਂਗ ਲੱਗਦਾਂ ਹਾਂ
ਗੁਜਰਾਤ ਵਿਚੋਂ ਉਜਾੜੇ ਜਾ ਰਹੇ ਸਿੱਖਾਂ ਦੀ ਦਾਸਤਾਂ !
ਆਖਿਰ ਕਦੋਂ ਰੁਕੇਗਾ ਇਹ ਉਜਾੜਾ !!
ਸਿੱਖ ਹੁਣ ਫੇਰ ਪੁੱਛਣਗੇ ਕਿ ਸਾਡਾ ਦੇਸ਼ ਕਿਹੜਾ ਹੈ !!!
ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ
ਖਾਰੇ ਪਾਣੀ ਵਾਲੇ ਬੀਆਬਾਨ ਰੇਗਿਸਤਾਨਾਂ ਨੂੰ ਹਰਿਆਵਲੇ ਖੇਤਾਂ ਵਿਚ ਬਦਲਣ ਵਾਲੇ ਗੁਜਰਾਤ ਦੇ ਸਿੱਖ
ਅੱਜ ਆਪਣੀਆਂ ਜ਼ਮੀਨਾਂ ਦੀ ਮਲਕੀਅਤ ਨੂੰ ਲੈ ਕੇ ਚਿੰਤਾਗ੍ਰਸਤ ਹਨ । ਰੇਗਿਸਤਾਨ ਤੋਂ ਹਰੀ ਭਰੀ ਵਾੜੀ
ਦਾ ਇਹ ਸਫਰ ਪਿਛਲੇ ਚਾਰ ਦਹਾਕਿਆਂ ਦੀ ਕਰੜੀ ਮਿਹਨਤ ਦਾ ਨਤੀਜਾ ਹੈ। ਮੋਦੀ ਸਰਕਾਰ ਇਹਨਾਂ ਇੱਕ
ਹਜ਼ਾਰ ਕਿਸਾਨ ਪਰਿਵਾਰਾਂ ਦੀਆਂ ਜ਼ਮੀਨਾਂ ਜ਼ਬਤ ਕਰਨ ਲਈ ਬਜ਼ਿੱਦ ਹੈ। ਸੰਨ 1964 ਵਿਚ ਇਹ ਜ਼ਮੀਨਾਂ
ਭਾਰਤ ਦੇ ਭੂਤਪੂਰਵ ਪ੍ਰਧਾਨ ਮੰਤ੍ਰੀ ਲਾਲ ਬਹਾਦਰ ਸ਼ਾਸਤਰੀ ਦੇ ਆਦੇਸ਼ਾਂ ਮੁਤਾਬਿਕ ਸਿੱਖਾਂ ਨੂੰ ਅਲਾਟ
ਕੀਤੀਆਂ ਗਈਆਂ ਸਨ, ਜਿਸ ਦਾ ਕਹਿਣਾਂ ਸੀ ਕਿ ਸਿੱਖ ਬਹਾਦਰ ਕੌਮ ਹੈ, ਜੇਕਰ ਸਿੱਖਾਂ ਨੂੰ ਇਹਨਾਂ
ਸਰਹੱਦੀ ਬੰਜਰਾਂ ਨੂੰ ਵਸਾਉਣ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਇਹਨਾਂ ਨੂੰ ਤੇਜੀ ਨਾਲ ਆਬਾਦ ਕਰ
ਦੇਣਗੇ ਜਿਸ ਨਾਲ ਪਾਕਿਸਤਾਨ ਦੀ ਘੁਸਪੈਠ ਵੀ ਰੁਕ ਜਾਵੇਗੀ। ਅਨੇਕਾਂ ਸਿੱਖ ਪਰਿਵਾਰਾਂ ਨੇ ਪੰਜਾਬ
ਵਿਚਲੀ ਆਪਣੇ ਬਾਪ ਦਾਦੇ ਦੀ ਮਿੱਠੇ ਪਾਣੀ ਵਾਲੀ ਜੱਦੀ ਜ਼ਮੀਨ ਜਾਇਦਾਦ ਵੇਚਕੇ ਖਾਰੇ ਪਾਣੀ ਵਾਲੇ ਇਸ
ਉਜਾੜ ਬੀਆਬਾਨ ਵਿਚ ਆਣ ਡੇਰੇ ਲਾਏ ਸਨ।
ਮੋਦੀ ਸਰਕਾਰ ਨੇ ਸੰਨ 2010 ਦੌਰਾਨ ਕਿਸਾਨਾਂ ਨੂੰ ਤਾਨਾਸ਼ਾਹ ਅਤੇ ਪੁਰਾਣੇ ‘ਬੰਬੇ ਟੈਨੇਸੀ ਅਤੇ
ਲੈਂਡ ਐਕਟ 1948’ ਦੇ ਹਵਾਲੇ ਨਾਲ ਉਜੜ ਜਾਣ ਦਾ ਆਰਡੀਨੈਂਸ ਜਾਰੀ ਕਰ ਦਿੱਤਾ । ਇਸ ਆਰਡੀਨੈਂਸ
ਮੁਤਾਬਿਕ ਕੇਵਲ ਗੁਜਰਾਤੀ ਹੀ ਗੁਜਰਾਤ ਵਿਚ ਜ਼ਮੀਂਨ ਖ੍ਰੀਦ ਸਕਦੇ ਹਨ ਅਤੇ ਸਿੱਖਾਂ ਨੂੰ ਇਹ
ਜ਼ਮੀਨਾਂ ਛੱਡ ਕੇ ਵਾਪਸ ਪੰਜਾਬ ਜਾਣਾਂ ਹੋਏਗਾ। ਮੋਦੀ ਸਰਕਾਰ ਨੇ ਇਸ ਆਰਡੀਨੈਂਸ ਤਹਿਤ ਕਿਸਾਨਾਂ ਦੇ
ਜ਼ਮੀਨੀ ਖਾਤੇ ਪਹਿਲਾਂ ਹੀ ਬੰਦ ਕਰ ਦਿੱਤੇ ਹਨ। ਆਪਣੀ ਹੋਂਦ ਨੂੰ ਖਤਰਾ ਜਾਣ ਕੇ ਕਿਸਾਨਾਂ ਨੇ
ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਅਹਿਮਦਾਬਾਦ ਹਾਈਕੋਰਟ ਦੇ ਫੁੱਲ ਬੈਂਚ ਨੇ ਫੈਸਲਾ ਕਿਸਾਨਾਂ ਦੇ
ਹਿੱਤ ਵਿਚ ਕਰ ਦਿੱਤਾ ਪਰ ਸਰਕਾਰ ਇਸ ਤੇ ਵੀ ਨਾਂ ਟਲੀ ਅਤੇ ਉਸ ਨੇ ਹਾਈਕੋਰਟ ਦੇ ਫੈਸਲੇ ਨੂੰ
ਸੁਪਰੀਮ ਕੋਰਟ ਵਿਚ ਚਣੌਤੀ ਦੇ ਦਿੱਤੀ ਹੈ, ਜਿਸ ਦੀ ਸੁਣਵਾਈ 27 ਅਗਸਤ ਨੂੰ ਹੋਣੀ ਹੈ। ਮੋਦੀ ਦੇ ਇਸ
ਰਵੱਈਏ ਤੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ: ਅਜੈਬ ਸਿੰਘ ਨੇ ਕਿਹਾ ਹੈ ਕਿ ‘ਨਰਿੰਦਰ ਮੋਦੀ ਜਿਸ ਦੀ
ਕਿ ਘੱਟ ਗਿਣਤੀਆਂ ਵਿਚ ਦਹਿਸ਼ਤ ਫੈਲਾਉਣ ਦੀ ਆਦਤ ਹੈ, ਹੁਣ ਗੁਜਰਾਤ ਵਿਚ ਵਸੇ ਸਿੱਖਾਂ ਨਾਲ ਪੱਖਪਾਤ
ਕਰ ਰਿਹਾ ਹੈ’। ਪੰਜਾਬ ਕਾਂਗਰਸ ਨੇ ਦੇਸ਼ ਦੇ ਪ੍ਰਧਾਨ ਡਾ: ਮਨਮੋਹਨ ਸਿੰਘ ਨੂੰ ਅਤੇ ਕਾਂਗਰਸ ਪ੍ਰਧਾਨ
ਸੋਨੀਆਂ ਨੂੰ ਵੱਖ ਵੱਖ ਖਤ ਲਿਖ ਕੇ ਇਹ ਮੰਗ ਕੀਤੀ ਹੈ ਕਿ ਗੁਜਰਾਤ ਵਿਚੋਂ ਸਿੱਖਾਂ ਦੇ ਜ਼ਬਰਦਸਤੀ
ਉਜਾੜੇ ਤੇ ਸਰਕਾਰ ਦਖਲ ਦੇਵੇ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ
ਪੀਰਮੁਹੰਮਦ ਨੇ ਵੀ ਸ: ਬਾਦਲ ਤੇ ਜੋਰ ਪਾਇਆ ਹੈ ਕਿ ਉਹ ਮੋਦੀ ਤੇ ਜਾਤੀ ਦਬਾਅ ਪਾ ਕੇ ਗੁਜਰਾਤ
ਵਿਚੋਂ ਸਿੱਖਾਂ ਦੇ ਉਜਾੜੇ ਨੂੰ ਰੋਕਣ । ਸ: ਪੀਰਮੁਹੰਮਦ ਨੇ ਇਹ ਵੀ ਕਿਹਾ ਕਿ ‘ਇਹ ਮੁੱਦਾ ਕੋਈ
ਨਵਾਂ ਨਹੀਂ ਹੈ ਅਜੇ ਪਿਛਲੇ ਸਾਲ ਹੀ ਕੱਛ ਦੇ ਕਿਸਾਨਾਂ ਦਾ ਵਫਦ ਸ: ਬਲਵੰਤ ਸਿੰਘ ਰਾਮੂਵਾਲੀਆ ਦੀ
ਅਗਵਾਈ ਵਿਚ ਸ: ਬਾਦਲ ਨੂੰ ਮਿਲਿਆ ਸੀ ਪਰ ਇਸ ਮੁੱਦੇ ਨੂੰ ਹੁਣ ਤਕ ਜਿਓਂ ਦਾ ਤਿਓਂ ਹੀ ਰਹਿਣ ਦਿੱਤਾ
ਗਿਆ’।
ਗੁਜਰਾਤ ਤੋਂ ਗਏ ਕਿਸਾਨਾਂ ਦੇ ਵਫਦ ਨੇ ਦਿੱਲੀ ਵਿਖੇ ਪੰਜਾਬ ਦੇ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ
ਬਾਦਲ ਨੂੰ ਆਪਣੀਆਂ ਮੁਸ਼ਕਿਲਾਂ ਬਾਰੇ ਮੰਗ ਪੱਤਰ ਉਹਨਾਂ ਦੀ ਰਿਹਾਇਸ਼ ਤੇ ਦਿੱਤਾ, ਜਿਸ ਦੇ ਸਬੰਧ ਵਿਚ
ਸ: ਬਾਦਲ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਗੁਜਰਾਤ ਦੇ ਕਿਸਾਨਾਂ ਦਾ ਇਹ ਮੁਕੱਦਮਾਂ ਆਪਣੇ ਬਿਹਤਰ
ਵਕੀਲ ਭੇਜ ਕੇ ਲੜੇਗੀ ਅਤੇ ਕਿਸੇ ਵੀ ਕੀਮਤ ਤੇ ਉਹਨਾਂ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸ
ਮਾਮਲੇ ਨੂੰ ਨਜਿੱਠਣ ਲਈ ਸ: ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਸ: ਬਲਵੰਤ ਸਿੰਘ
ਰਾਮੂਵਾਲੀਆ ਨੂੰ ਤਾਲਮੇਲ ਦੀ ਜਿੰਮੇਵਾਰੀ ਸੌਂਪੀ ਹੈ। ਚੇਤੇ ਰਹੇ ਕਿ ਇਹ ਮਾਮਲਾ ਕੋਈ ਨਵਾਂ ਨਹੀਂ
ਹੈ ਅਤੇ ਪੰਜਾਬ ਦੇ ਇੱਕ ਅਖਬਾਰ ਨੇ ਸਾਲ ਪਹਿਲਾਂ ਆਪਣੇ ਵਲੋਂ ਇਸ ਮੁੱਦੇ ਨੂੰ ਲੈ ਕੇ ਵਾਵੇਲਾ ਵੀ
ਕੀਤਾ ਸੀ ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਨੇਤਾ ਅਜੇਹੇ ਮੁੱਦਿਆਂ ‘ਤੇ ਉਦੋਂ ਹੀ ਪ੍ਰਤੀਕਰਮ
ਦਿੰਦੇ ਹਨ ਜਦੋਂ ਉਹਨਾਂ ਨੂੰ ਦੇਣਾ ਹੀ ਪੈਂਦਾ ਹੈ। ਇਹ ਸਮਾਂ ਹੁਣ ਇਹ ਦੇਖਣ ਦਾ ਹੈ ਕਿ ਅਕਾਲੀ
ਸਰਕਾਰ ਆਪਣੀ ਭਾਈਵਾਲ ਭਾਜਪਾ ਤੇ ਇਸ ਮਾਮਲੇ ਵਿਚ ਕਿਸ ਹੱਦ ਤਕ ਅਸਰ ਅੰਦਾਜ਼ ਹੈ?
ਨਰਿੰਦਰ ਮੋਦੀ ਪੰਜਾਬੀਆਂ ਦੇ ਸਿਰ ਦਾ ਤਾਜ ਹੈ-ਸ: ਪ੍ਰਕਾਸ਼ ਸਿੰਘ ਬਾਦਲ ਮੁਖ ਮੰਤਰੀ ਪੰਜਾਬ
ਗੁਜਰਾਤ ਦੇ ਮੁੱਖ ਮੰਤ੍ਰੀ ਨਰਿੰਦਰ ਮੋਦੀ ਦੀ 23 ਜੂਨ ਨੂੰ ਮਾਧੋਪੁਰ (ਪਠਾਨਕੋਟ) ਦੀ ਸੰਕਲਪ ਰੈਲੀ
ਅਖਬਾਰਾਂ ਦੀਆਂ ਸੁਰਖੀਆਂ ਵਿਚ ਰਹੀ ਸੀ ਕਿਓਂਕਿ ਮੋਦੀ ਨੇ ਘੱਟਗਿਣਤੀਆਂ ਦੇ ਹਿੱਤਾਂ ਦੀ ਗੱਲ ਕੀਤੀ
ਸੀ ਜਿਸ ਦੇ ਜਵਾਬ ਵਿਚ ਕਾਂਗਰਸ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਦੇਸ਼ ਦੀਆਂ ਘੱਟ
ਗਿਣਤੀਆਂ ਨੂੰ ਨਰਿੰਦਰ ਮੋਦੀ ਵਰਗੇ ਵਿਅਕਤੀ ਤੋਂ ਸਾਵਧਾਨ ਰਹਿਣਾਂ ਚਾਹੀਦਾ ਹੈ। ਇਸ ਸਬੰਧ ਵਿਚ
ਕੌੜਾ ਸੱਚ ਤਾਂ ਇਹ ਹੈ ਕਿ ਇਤਹਾਸਕ ਤੌਰ ਤੇ ਭਾਜਪਾ ਅਤੇ ਕਾਂਗਰਸ ਦੋਵੇਂ ਹੀ ਪਾਰਟੀਆਂ ਦੇਸ਼ ਦੀਆਂ
ਘੱਟਗਿਣਤੀਆਂ ਨੂੰ ਕੁਰਬਾਨੀ ਦਾ ਬੱਕਰਾ ਬਣਾ ਕੇ ਆਪਣੀ ਰਾਜਨੀਤੀ ਕਰਦੀਆਂ ਰਹੀਆਂ ਹਨ ਅਤੇ ਹੁਣ
ਚਿੰਤਾਂ ਦੀ ਗੱਲ ਇਹ ਵੀ ਹੈ ਕਿ ਗੁਜਰਾਤ ਵਿਚੋਂ ਸਿੱਖਾਂ ਦਾ ਉਜਾੜਾ ਕਰਨ ਵਾਲੇ ਨਰਿੰਦਰ ਮੋਦੀ ਨੂੰ
ਭਾਜਪਾ ਵਲੋਂ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਪ੍ਰਚਾਰਿਆ ਜਾ ਰਿਹਾ ਹੈ। ਨਰਿੰਦਰ ਮੋਦੀ ਦੇ ਪੰਜਾਬ
ਦੌਰੇ ਨੂੰ ਲੈ ਕੇ ਅਕਾਲੀ ਦਲ 1920 ਦੇ ਸ: ਰਘਬੀਰ ਸਿੰਘ ਰਾਜਾਸਾਂਸੀ ਅਤੇ ਹੋਰ ਸਿਨੀਅਰ ਆਗੂਆਂ
ਵਲੋਂ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਨਰਿੰਦਰ ਮੋਦੀ ਦੀ ਕੀਤੀ ਜਾ ਰਹੀ ਅੰਨ੍ਹੇ ਵਾਹ ਹਿਮਾਇਤ ਤੇ
ਚਿੰਤਾ ਪ੍ਰਗਟ ਕੀਤੀ ਗਈ ਸੀ ਅਤੇ ਇਤਰਾਜ਼ ਜ਼ਾਹਿਰ ਕੀਤਾ ਸੀ ਕਿ ਮੋਦੀ ਵਲੋਂ ਗੋਧਰਾ ਕਾਂਡ ਵਿਚ
ਮਾਰੇ ਗਏ ਮੁਸਲਮਾਨਾਂ ਪ੍ਰਤੀ ਸੰਕੇਤਕ ਲਫਜ਼ ਕਤੂਰਾ ਵਰਤ ਕੇ ਖੁਦ ਨੂੰ ਰਾਸ਼ਟਰਵਾਦੀ ਘੋਸ਼ਤ ਕਰਨਾਂ
ਦੇਸ਼ ਦੀਆਂ ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ।
ਗੁਜਰਾਤ ਦਾ ਮੁਖ ਮੰਤਰੀ ਅਤੇ ਭਾਜਪਾ ਆਗੂ ਨਰਿੰਦਰ ਮੋਦੀ
ਕੱਛ ਦੇ ਕਿਸਾਨਾਂ ਦੇ ਮੁੱਦੇ ਦੀਆਂ ਸੁਰਖੀਆਂ ਨੂੰ ਦੇਸ਼ ਦੀਆਂ ਅਖਬਾਰਾਂ ਨੇ ਅਕਾਲੀ ਦਲ ਬੀ ਜੇ ਪੀ
ਸਬੰਧਾਂ ਦੇ ‘ਟੈਸਟ ਕੇਸ’ ਵਜੋਂ ਚਮਕਾਇਆ ਹੈ । ਹੁਣ ਜਦੋਂ ਕਿ ਜਨਤਾ ਦਲ (ਯੂ) ਨੇ ਨੈਸ਼ਨਲ
ਡੈਮੋਕਰੇਟਕ ਅਲਾਇਂਸ (ਐਨ ਡੀ ਏ) ਨੂੰ ਛੱਡ ਦਿੱਤਾ ਹੈ ਤਾਂ ਕੇਵਲ ਅਕਾਲੀ ਦਲ ਦਾ ਗਠਜੋੜ ਹੀ ਭਾਜਪਾ
ਦੇ ਘੱਟ ਗਿਣਤੀ ਵਿਰੋਧੀ ਚਿਹਰੇ ਦਾ ਨਕਾਬ ਹੈ ਭਾਵੇਂ ਕਿ ਕੱਛ ਦੇ ਸਿੱਖ ਕਿਸਾਨਾਂ ਨੂੰ ਉਜਾੜਨਾ
ਮੋਦੀ ਦੇ ਘੱਟ ਗਿਣਤੀ ਵਿਰੋਧੀ ਪੈਂਤੜੇ ਦੀ ਸਾਖਸ਼ਾਤ ਤਰਜਮਾਨੀ ਕਰਦਾ ਹੈ। ਉਧਰ ਪਿਛਲੇ ਦਿਨੀ ਨਰਿੰਦਰ
ਮੋਦੀ ਦੀ ਪੰਜਾਬ ਫੇਰੀ ਦੌਰਾਨ ਸੂਬੇ ਦੇ ਬਜ਼ੁਰਗ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਉਸ
ਨੂੰ ਪੰਜਾਬੀਆਂ ਦੇ ਸਿਰ ਦਾ ਤਾਜ ਕਿਹਾ ਸੀ, ਜਦ ਕਿ ਮੋਦੀ ਨੇ ਪੰਜਾਬ ਆ ਕੇ ਦਰਬਾਰ ਸਾਹਿਬ ਮੱਥਾ
ਟੇਕਣਾਂ ਵੀ ਜ਼ਰੂਰੀ ਨਾਂ ਸਮਝਿਆ। ਇਸੇ ਗੱਲੋਂ ਹਰਖ ਕੇ ਕਾਂਗਰਸ ਬੁਲਾਰੇ ਸ: ਸੁਖਪਾਲ ਸਿੰਘ ਖਹਿਰਾ
ਵਲੋਂ ਕਿਹਾ ਗਿਆ ਹੈ ਕਿ ਜੇਕਰ ਮੋਦੀ ਸਰਕਾਰ ਵਰਗੀ ਕਰਤੂਤ ਕੋਈ ਕਾਂਗਰਸੀ ਕਰਦਾ ਤਾਂ ਬਾਦਲਾਂ ਨੇ
ਧੂੰਆਂ ਧਾਰ ਬਿਆਨ ਦੇਣ ਦੇ ਨਾਲ ਨਾਲ ਮੁਜ਼ਾਹਰੇ ਕਰਨ ਵੀ ਟੁਰ ਪੈਣਾਂ ਸੀ। ਸ: ਖਹਿਰਾ ਨੇ ਇਹ ਵੀ
ਕਿਹਾ ਕਿ ਇਹ ਮੁੱਦਾ ਤਾਂ 22.01.2010 ਤੋਂ ਹੀ ਗਰਮ ਹੈ, ਜਦ ਕਿ ਸ: ਬਾਦਲ ਮਗਰਮੱਛ ਵਾਲੇ ਹੰਝੂ
ਵਹਾ ਕੇ ਟਾਲਾ ਵੱਟਦੇ ਆਏ ਹਨ। ਸ: ਖਹਿਰਾ ਨੇ ਹੋਰ ਕਿਹਾ ਕਿ ‘ਜੇਕਰ ਮੋਦੀ ਦਾ ਰਵੱਈਆ ਨਾਂ ਬਦਲਿਆ
ਤਾਂ ਪੰਜਾਬ ਕਾਂਗਰਸ ਉਸ ਨੂੰ ਪੰਜਾਬ ਵਿਚ ਵੜਨ ਨਹੀਂ ਦੇਵੇਗੀ। ਸ: ਖਹਿਰਾ ਦਾ ਸੁਝਾਅ ਹੈ ਕਿ ਭਾਜਪਾ
ਬੰਬੇ ਟਨੈਂਸੀ ਐਕਟ ਵਿਚ ਸੋਧ ਕਰਕੇ ਸਿੱਖਾਂ ਦਾ ਗੁਜਰਾਤ ਵਿਚੋਂ ਉਜਾੜਾ ਰੋਕ ਸਕਦੀ ਹੈ’। ਇਥੇ ਇਹ
ਵੀ ਜਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਲੰਬਾ ਸਮਾਂ ਪ੍ਰਧਾਨ ਰਹੇ ਸਵਰਗੀ ਜਥੇਦਾਰ ਗੁਰਚਰਨ ਸਿੰਘ
ਟੌਹੜਾ ਨੇ ਸੰਨ 1998 ਵਿਚ ਇਹ ਗੱਲ ਦੁਹਾਈ ਦੇ ਕੇ ਕਹੀ ਸੀ ਕਿ ਸਿੱਖਾਂ ਪ੍ਰਤੀ ਬੀ ਜੇ ਪੀ ਦਾ
ਪੈਂਤੜਾ ਕਾਂਗਰਸ ਵਾਂਗ ਹੀ ਮਾਰੂ ਹੈ। ਜਥੇਦਾਰ ਟੌਹੜਾ ਨੇ ਉਦੋਂ ਇਹ ਗੱਲ ਬੀ ਜੇ ਪੀ ਦੇ ਆਗੂਆਂ
ਬਾਜਪਾਈ ਅਤੇ ਅਡਵਾਨੀ ਨਾਲ ਸਿੱਖ ਬੀਬੀਆਂ ਨੂੰ ਵਾਹਨਾਂ ਤੇ ਹੈਲਮਿਟ ਦੀ ਛੋਟ ਅਤੇ ਅਨੇਕਾਂ ਹੋਰ
ਮੁੱਦਿਆਂ ਤੇ ਭਾਜਪਾ ਆਗੂਆਂ ਦੇ ਸਿੱਖ ਵਿਰੋਧੀ ਰਵੱਈਏ ਨੂੰ ਤਾੜ ਕੇ ਕਹੀ ਸੀ।
ਦੋਸ਼ੀ ਭਾਵੇਂ ਬਾਬਰੀ ਮਸਜਿਦ ਜਾਂ ਗੋਧਰਾ ਕਾਂਡ ਦੇ ਹੋਣ ਜਾਂ ਦਿੱਲੀ ਦੇ ਸਿੱਖ ਕਤਲੇਆਮ ਦੇ;
ਰਾਜਨੀਤਕ ਪਾਰਟੀਆਂ ਤਾਂ ਆਪੋ ਆਪਣੇ ਲਾਹੇ ਦੇ ਪੈਂਤੜੇ ਤੇ ਰਹਿੰਦੀਆਂ ਹਨ, ਜਦ ਕਿ ਭਾਰਤੀ ਇਨਸਾਫ ਦੇ
ਤਰਾਜੂ ਤੋਂ ਭਾਰਤ ਦੀਆਂ ਘੱਟ ਗਿਣਤੀਆਂ ਦਿਨੋ ਦਿਨ ਨਿਰਾਸ਼ ਹੋ ਰਹੀਆਂ ਹਨ-
ਸੁਲੱਖਣ ਸਰਹੱਦੀ ਦੀ ਇੱਕ ਗਜ਼ਲ ਦਾ ਸ਼ਿਅਰ ਅਜੋਕੀ ਸਵਾਰਥੀ ਅਤੇ ਧੁਆਂਖੀ ਸਿਆਸਤ ਦਾ ਜ਼ਿਕਰ ਬਾਖੂਬੀ
ਕਰਦਾ ਪ੍ਰਤੀਤ ਹੁੰਦਾ ਹੈ—
‘ਕਰ ਨਹੀਂ ਸਕਦੇ ਜੇ ਜੂਹਾਂ ਬਲਦੀਆਂ ਦੀ ਗੱਲ ਤੁਸੀਂ
ਜੋ ਘਰੀਂ ਅੱਗ ਆ ਵੜੀ ਕਮਜਾਤ ਦਾ ਚਰਚਾ ਕਰੋ’
ਸਖਤ ਜਾਨ ਸਿੱਖਾਂ ਨੇ ਖੂਨ ਪਸੀਨਾਂ ਇੱਕ ਕਰਕੇ ਜਿਹੜੀਆਂ ਬਾਰਾਂ ਕਦੀ ਅਣਵੰਡੇ ਭਾਰਤ ਵਿਚ ਆਬਾਦ
ਕੀਤੀਆਂ ਸਨ ਉਹ ਸਾਰੀਆਂ ਜਾਇਦਾਦਾਂ ਅਤੇ ਘਰ ਬਾਰ ਸੰਨ 1947 ਨੂੰ ਛੱਡਣੇ ਪਏ । ਸਿੱਖਾਂ ਦੇ ਜਮੀਨ
ਜਾਇਦਾਦ ਅਤੇ ਨਹਿਰੀ ਇਲਾਕੇ ਦੇ ਨਾਲ ਨਾਲ ਬਾਬੇ ਨਾਨਕ ਦਾ ਨਨਕਾਣਾਂ ਅਤੇ ਅਨੇਕਾਂ ਗੁਰੂ ਧਾਮ
ਸਿੱਖਾਂ ਤੋਂ ਵਿਛੋੜ ਦਿੱਤੇ ਗਏ ਅਤੇ ਸੰਨ ਸੰਤਾਲੀ ਤੋਂ ਬਾਅਦ ਚੜ੍ਹਦੇ ਪੰਜਾਬ ਨੂੰ ਹਰਿਆਣੇ ਅਤੇ
ਹਿਮਾਚਲ ਪ੍ਰਦੇਸ਼ ਨੇ ਖਾ ਲਿਆ ਅਤੇ ਜੋ ਕੁਝ ਬਾਕੀ ਬਚਿਆ ਉਸ ਵਿਚ ਮਨਮਰਜ਼ਿਆਂ ਕਰਨ ਦੀ ਤਾਂ ਭਾਵੇਂ
ਸਾਰੇ ਭਾਰਤ ਦੇਸ਼ ਨੂੰ ਦਾਅਵਤ ਹੈ ਜਦ ਕਿ ਪੰਜਾਬ ਦੇ ਸਰਹੱਦੀ ਸੂਬਿਆਂ ਰਾਜਸਥਾਨ, ਹਰਿਆਣਾਂ, ਹਿਮਾਚਲ
ਵਿਚ ਸਿੱਖਾਂ ਨੂੰ ਜਾਇਦਾਦ ਖ੍ਰੀਦਣ ਦੀ ਮਨਾਹੀ ਹੈ । ਕਦੀ ਮਾਇਆਵਤੀ, ਬੰਸੀ ਲਾਲ(ਹੁਣ ਹੁੱਡਾ) ਅਤੇ
ਕਦੀ ਮੋਦੀ ਪੰਜਾਬ ਨੂੰ ਇੱਕ ਨਹੀਂ ਸਗੋਂ ਅਨੇਕਾਂ ਅਚਿੰਤੇ ਬਾਜਾਂ ਤੋਂ ਖਤਰੇ ਹਨ ਕਿਓਂਕਿ ਕੇਂਦਰ
ਵਿਚ ਵੱਡੀਆਂ ਸ਼ਕਤੀਆਂ ਅਤੇ ਸਿੱਖ ਵਿਰੋਧੀ ਦਲ ਇਹਨਾਂ ਦੀ ਪਿੱਠ ਤੇ ਹਨ। ਯੂ ਪੀ ਦੇ ਤਰਾਈ ਇਲਾਕੇ
ਵਿਚ ਅਤੇ ਹਰਿਆਣੇ ਵਿਚ ਬਾਂਸੀ ਲਾਲ ਵਲੋਂ ਵੀ ਇਸੇ ਤਰਜ਼ ਦੇ ਸਿੱਖ ਵਿਰੋਧੀ ਪੈਂਤੜੇ ਦੀਆਂ ਸੁਰਖੀਆਂ
ਤਾਂ ਅੱਜ ਵੀ ਤਾਜੀਆਂ ਹਨ ਅਤੇ ਹੁਣ ਵਾਰੀ ਆਈ ਹੈ ਭਾਜਪਾ ਆਗੂ ਅਤੇ ਭਾਰਤ ਦੇ ਭਵਿੱਖ ਦੇ ਆਖੇ ਜਾਣ
ਵਾਲੇ ਪ੍ਰਧਾਨ ਮੰਤ੍ਰੀ ਨਰਿੰਦਰ ਮੋਦੀ ਦੀ। ਜ਼ਾਹਿਰ ਹੈ ਕਿ ਭਾਰਤੀ ਆਗੂਆਂ ਦਾ ਇਹ ਰਵੱਈਆ ਸਿੱਖਾਂ
ਨੂੰ ਭਾਰਤ ਵਿਚ ਬਿਗਾਨਗੀ ਦਾ ਹੋਰ ਵਧੇਰੇ ਅਹਿਸਾਸ ਕਰਵਾਏਗਾ। ਇਸ ਹਾਲਤ ਵਿਚ ਅਲਾਮਾ ਇਕਬਾਲ ਦੇ ਬੋਲ
ਯਾਦ ਆਉਂਦੇ ਹਨ—
ਇਕਬਾਲ ਮੁੱਦਤੇਂ ਗੁਜ਼ਰੀਂ ਹੈਂ, ਯਹਾਂ ਰੰਜੋ ਗਮ ਸਹਿਤੇ ਹੂਏ
ਅੱਬ ਤੋ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ
{ਨੋਟ:- ਪਿਛਲੇ ਹੋਰ ਪੱਤਰ ਪੜ੍ਹਨ ਲਈ ਐਰੋ (ਤੀਰ) ਨੂੰ ਕਲਿਕ ਕਰੋ ਜਾਂ ਉਪਰ ਪੰਨੇ ਦੀ ਚੋਣ ਕਰੋ ਜੀ}