(ਆਮ ਜਾਣਕਾਰੀ ਲਈ:-ਕਿਸੇ ਦਾ ਨਮਕ ਹਰਾਮੀ ਬਣ ਕੇ ਅਤੇ ਵਿਸ਼ਵਾਸ਼ਘਾਤ ਕਰਕੇ ਮਾਰਨਾ ਗਲਤ ਗੱਲ ਹੈ ਜਿਸ ਤਰ੍ਹਾਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਸੀ। ਸਿੱਖਾਂ ਦੀ ਬਹੁਸੰਮਤੀ ਸਮੇਤ ਮਿਸ਼ਨਰੀਆਂ ਦੇ ਇਸ ਕਤਲ ਤੇ ਮਾਣ ਕਰਕੇ ਇਸ ਨੂੰ ਟੀਸੀ ਵਾਲਾ ਬੇਰ ਤੋੜਨਾ, ਚੁੜੇਲ ਨਾਲ ਤੁਲਨਾ, ਘਰੇ ਜਾ ਕੇ ਸੋਧਾ ਲਉਣਾ ਅਤੇ ਹੋਰ ਬਹੁਤ ਕੁੱਝ ਬੋਲਿਆ ਜਾ ਰਿਹਾ ਹੈ। ਇਹ ਵੀ ਸੁਣਨ ਵਿੱਚ ਆਇਆ ਹੈ ਕਿ ਕੱਲ 31 ਅਕਤੂਬਰ ਨੂੰ ਸਰੀ ਵਿੱਚ ਇੱਕ ਥਾਂ ਤੇ ਇਸ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ ਸਨ। ਜਿਹੜੀ ਗੱਲ ਮੈਂ ਪਿਛਲੇ 40ਕੁ ਸਾਲਾਂ ਤੋਂ ਕਹਿੰਦਾ ਆ ਰਿਹਾ ਹਾਂ ਹੁਣ ਉਹ ਕਈਆਂ ਦੇ ਸਮਝ ਪੈਣੀ ਸ਼ੁਰੂ ਹੋ ਚੁੱਕੀ ਹੈ ਅਤੇ ਕਈ ਸ਼ੋਸ਼ਲ ਮੀਡੀਏ ਤੇ ਵੀ ਬੋਲਣ ਲੱਗ ਪਏ ਹਨ। ਹੋ ਸਕਦਾ ਹੈ ਕਿ ਪਹਿਲਾਂ ਵੀ ਕਿਸੇ ਨੇ ਬੋਲੀ ਹੋਵੇ ਪਰ ਮੇਰੇ ਦੇਖਣ ਸੁਣਨ ਵਿੱਚ ਨਾ ਆਈ ਹੋਵੇ। ਪਤਾ ਤਾਂ ਸਿਆਣੇ ਲੋਕਾਂ ਨੂੰ ਪਹਿਲਾਂ ਵੀ ਸੀ ਪਰ ਉਹ ਡਰਦੇ ਬੋਲਦੇ ਨਹੀਂ ਸਨ। ਹੇਠਾਂ ਮੈਂ ਦੋ ਲਿੰਕ ਪਾ ਰਿਹਾ ਹਾਂ ਇੱਥੇ ਜਾ ਕੇ ਪੜ੍ਹੋ, ਸੁਣੋਂ ਤੇ ਵਿਚਾਰੋ। ਹੌਲੀ-ਹੌਲੀ ਲੋਕ ਸਚਾਈ ਨੂੰ ਸਮਝ ਰਹੇ ਹਨ। ਜਦੋਂ ਜੰਗ ਜਰਨੇਸ਼ਨ ਸਮਝਣ ਲੱਗ ਪਈ ਹੋਰ ਵੀ ਕਈਆਂ ਨੂੰ ਸਮਝਾਉਣਗੇ। ਇੱਕ ਲਿੰਕ ਤਾਂ ਸਿਆਣੇ ਬਜੁਰਗ ਦਾ ਹੈ ਅਤੇ ਇੱਕ ਨੌਜੁਆਨ ਦਾ। ਇਹ ਨੌਜੁਆਨ ਭਾਵੇਂ ਕੁੱਝ ਗੱਲਾਂ ਗਲਤ ਵੀ ਕਰਦਾ ਹੈ ਭਾਵ ਕੇ ਗੁਰਬਾਣੀ ਦੀ ਵਿਚਾਰਧਾਰਾ ਬਾਰੇ ਪਰ ਹੋਰ ਬਹੁਤਾ ਕੁੱਝ ਸਿੱਖਾਂ ਨਾਲੋਂ ਕਿਤੇ ਜ਼ਿਆਦਾ ਸਹੀ ਵਿਚਾਰ ਰੱਖਦਾ ਹੈ)
https://www.youtube.com/watch?v=QVM_59ob-Xk
https://www.facebook.com/driqbalsinghdhillon